ਖਾਨੁ ਮਲੂਕੁ ਕਹਾਵਉ ਰਾਜਾ॥
ਅਬੇ ਤਬੇ ਕੂੜੇ ਹੈ ਪਾਜਾ॥ (225, ਮ.1)
ਤਾੜੈ ਰੂੜਾ ਹਰਿ ਜੀਉ ਸੋਈ॥
ਤਿਸੁ ਬਿਨੁ ਰਾਜਾ ਅਵਰੁ ਨ ਕੋਈ॥ (936, ਮ.1)
ਸੱਤਾ ਸਿਰਫ ਰਾਜਿਆਂ ਕੋਲ ਜਾਂ ਰਾਜਧਾਨੀਆਂ ਵਿਚ ਹੀ ਕੇਂਦਰਤ ਨਹੀਂ ਹੁੰਦੀ। ਪਰਿਵਾਰ ਸਮਾਜ ਦੀ ਇਕਾਈ ਹੈ ਅਤੇ ਸਾਡੇ ਪਰਿਵਾਰਾਂ ਵਿਚ ਸੱਤਾ ਆਮ ਕਰਕੇ ਪੁਰਸ਼ਾਂ ਦੇ ਹੱਥ ਹੁੰਦੀ ਹੈ। ਪਰਿਵਾਰ ਨਾਲ ਸੰਬੰਧਤ ਫੈਸਲੇ ਮੁੱਖ ਤੌਰ 'ਤੇ ਪੁਰਸ਼ ਕਰਦੇ ਹਨ। ਔਰਤਾਂ ਅਤੇ ਬੱਚੇ ਉਹਨਾਂ ਦੀ ਪਰਜਾ ਹੁੰਦੇ ਹਨ। ਪਰਿਵਾਰ ਦਾ ਪੁਰਸ਼ ਮੁਖੀ ਕੇਵਲ ਆਪਣੀ ਪਤਨੀ ਜਾਂ ਨੂੰਹਾਂ, ਧੀਆਂ, ਭੈਣਾਂ, ਭਰਜਾਈਆਂ ਦਾ ਹੀ ਹੁਕਮਰਾਨ ਨਹੀਂ ਹੁੰਦਾ ਸਗੋਂ ਉਸ ਦੀ ਮਾਂ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਸ ਦੀ ਮਰਜ਼ੀ ਦੀ ਗੁਲਾਮ ਹੁੰਦੀ ਹੈ। ਗੁਰਮਤਿ ਨੇ ਕੇਵਲ ਪ੍ਰਮਾਤਮਾ ਨੂੰ ਇਕੋ ਇਕ ਸੱਚਾ ਪੁਰਸ ਕਹਿ ਕੇ ਅਤੇ ਸਭ ਜੀਵਾਂ ਨੂੰ ਬਰਾਬਰ ਦੀਆਂ ਇਸਤਰੀਆਂ ਆਖ ਕੇ ਸਮਾਜ ਵਿਚੋਂ ਪੁਰਸ਼ਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਯਤਨ ਕੀਤਾ। ਇਸ ਇਕੋ ਸੱਚੇ ਪੁਰਸ਼ ਦੀ ਪੁਰਸ਼ਈ ਸੱਤਾ ਵੀ ਸਾਰਿਆਂ ਅੰਦਰ ਬਰਾਬਰ ਵਿਦਮਾਨ ਹੈ। ਭਾਵ ਜੋ ਸੱਤਾ ਪੁਰਸ਼ ਨੂੰ ਪਰਿਵਾਰ ਜਾਂ ਸਮਾਜ ਵਿਚ ਪੁਰਸ਼ ਹੋਣ ਕਾਰਨ ਪ੍ਰਾਪਤ ਹੈ ਉਹ ਦੀਆਂ ਇਸਤਰੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ। ਜੋ ਪਰਿਵਾਰਕ ਜਾਂ ਸਮਾਜਕ ਜਿੰਮੇਵਾਰੀਆਂ ਇਸਤਰੀ ਨੂੰ ਇਸਤਰੀ ਹੋਣ