Back ArrowLogo
Info
Profile
ਪ੍ਰਚਲਤ ਸਮਾਜੀ ਪ੍ਰਬੰਧ ਅਨੁਸਾਰ ਪੁਰਸ਼ ਪਿਤਾ ਦੇ ਰੂਪ ਵਿਚ ਵੀ ਸੱਤਾਵਾਨ ਹੈ। ਬੱਚੇ ਉਸ ਦੇ ਅਧੀਨ ਹਨ। ਗੁਰਮਤਿ ਨੇ ਪੁਰਸ਼ਾਂ ਅੰਦਰਲੀ ਪਿਤਾ ਦੇ ਰੂਪ ਵਿਚ ਵਿਦਮਾਨ ਸੱਤਾ ਨੂੰ ਖੋਹ ਕੇ ਉਸ ਦਾ ਵੀ ਪ੍ਰਮਾਤਮਾ ਦੇ ਰੂਪ ਵਿਚ ਕੇਂਦਰੀਕਰਨ ਕੀਤਾ। ਪੁਰਾਣੇ ਸਮਾਜੀ ਨਿਯਮ ਮੁਤਾਬਕ ਮਾਤਾ-ਪਿਤਾ ਦੇ ਹੁਕਮਾਂ, ਇਛਾਵਾਂ ਅਤੇ ਸੁਪਨਿਆਂ ਦਾ ਪਾਲਨ ਕਰਨਾ ਬੱਚਿਆਂ ਦਾ ਫਰਜ਼ ਹੈ। ਸੰਤਾਨ ਨੇ ਪੁਰਖਿਆਂ ਦੇ ਕੰਮ-ਧੰਦੇ ਨੂੰ ਅਪਨਾਉਣ ਦੇ ਨਾਲ-ਨਾਲ ਪੁਰਖਿਆਂ ਦੁਆਰਾ ਸਥਾਪਤ ਨਿਯਮਾਂ, ਮਰਿਆਦਾਵਾਂ, ਰਿਵਾਜਾਂ ਨੂੰ ਵੀ ਅੱਗੋਂ ਜਾਰੀ ਰੱਖਣ ਦਾ ਕਰਤਵ ਪਾਲਣਾ ਹੁੰਦਾ ਹੈ। ਗੁਰਮਤਿ ਨੇ ਪ੍ਰਮਾਤਮਾ ਨੂੰ ਸਭ ਦਾ ਮਾਂ-ਬਾਪ ਕਹਿ ਕੇ ਸਮਾਜੀ ਰਿਵਾਜਾਂ ਅਤੇ ਪ੍ਰੰਪਰਾਵਾਂ ਦੀ ਜੜ੍ਹਤਾ ਨੂੰ ਤੋੜਦੇ ਹੋਏ ਸੰਤਾਨ ਨੂੰ ਆਪਣੇ ਕੰਮਾਂ, ਵਿਚਾਰਾਂ, ਵਿਹਾਰਾਂ ਅਤੇ ਵਿਸ਼ਵਾਸਾਂ ਨੂੰ ਨਵਿਆਉਣ ਦੀ ਸੁਤੰਤਰਤਾ ਦਿੰਦੇ ਹੋਏ ਮਾਪਿਆਂ ਦੀ ਸੱਤਾ ਨੂੰ ਖਤਮ ਕੀਤਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਵਰਗੀ 'ਸਿਆਣਪ' ਦੇ ਗੁਲਾਮ ਬਣਾਉਣ ਦੀ ਬਜਾਏ ਖੁਦ ਉਹਨਾਂ ਵਰਗੀਆਂ ਆਜ਼ਾਦ ਸੋਚਾਂ ਨਾਲ ਜੀਵਨ ਨੂੰ ਬੇਅੰਤ ਸੰਭਾਵਨਾਵਾਂ ਨਾਲ ਜੋੜਨ ਵਾਲੇ ਬਣਨਾ ਚਾਹੀਦਾ ਹੈ। ਗੁਰੂ ਨਾਨਕ ਨੇ ਆਪਣੇ ਜੀਵਨ ਵਿਚ ਪਿਤਰੀ ਜਾਂ ਮਾਪਿਆਂ ਦੀ ਸੱਤਾ ਨੂੰ ਨਾ ਆਪ ਕਬੂਲਿਆ ਅਤੇ ਨਾ ਹੀ ਆਪਣੇ ਪੁੱਤਰਾਂ 'ਤੇ ਸ਼ੋਪਿਆ:

 

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥

ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥   (156, ਮ.1)

 

ਹੋਰ ਤਾਂ ਹੋਰ ਗੁਰੂ ਨਾਨਕ ਵੱਧ ਘੱਟ ਬੁੱਧੀ ਦੇ ਅਧਾਰਤ ਵੀ ਕਿਸੇ ਊਚ ਨੀਚ ਨੂੰ ਸਵੀਕਾਰ ਨਹੀਂ ਕਰਦੇ। ਭਾਵ ਵਰਤਮਾਨ ਸਮੇਂ ਵਿਚ ਸਿਆਣੇ ਲੋਕ ਸਿਆਣਪ ਦੀ ਸੱਤਾ ਨੂੰ ਆਦਰਸ਼ ਮੰਨਦੇ ਹਨ, ਗੁਰੂ

24 / 132
Previous
Next