ਵਿਚ ਸਭ ਤੋਂ ਵੱਧ ਪ੍ਰਚਲਤ ਅਤੇ ਉਹਨਾਂ ਦਾ ਮਨ ਭਾਉਂਦਾ ਰਾਗ ਹੈ। ਇਸ ਵਿਚ ਸਿੱਧ-ਪੱਖ ਲਈ ਜੋਗ ਮੌਤ ਦੀ ਚੋਖੀ ਸ਼ਬਦਾਵਲੀ ਵਰਤੀ ਗਈ ਹੈ। ਜਿਵੇਂ ਅਉਧੂ
, ਪਾਰਗਰਾਮੀ, ਅਸਟ ਸਿਧੀ, ਅਨਹਤ, ਸੁੰਨ, ਅਲਖ ਅਪਾਰੋ ਆਦਿ। ਸੰਤ-ਪੱਖ ਵਲੋਂ ਉਸ ਸ਼ਬਦਾਵਲੀ ਦੀ ਵਰਤੋਂ ਹੋਈ ਹੈ ਜਿਸ ਨੂੰ ਗੁਰਮਤਿ ਦੀ ਸ਼ਬਦਾਵਲੀ ਕਿਹਾ ਜਾ ਸਕਦਾ ਹੈ। ਜਿਵੇਂ ਸਤਿਗੁਰ, ਗੁਰਮਤਿ, ਗੁਰਮੁਖਿ, ਅਰਦਾਸਿ ਨਾਮੁ, ਗੁਰੂ, ਮਨਮੁਖਿ, ਨਿਰਭਉ, ਅੰਮ੍ਰਿਤ ਆਦਿ। ਸਿਧ ਗੋਸਟਿ ਲਿਖੇ ਜਾਣ ਤੋਂ ਪਹਿਲਾਂ ਇਸ ਸਾਰੀ ਸ਼ਬਦਾਵਲੀ ਦੀ ਇਹਨਾਂ ਸੰਤਾਂ ਭਗਤਾਂ ਦੀ ਬਾਣੀ ਵਿਚ ਖ਼ੂਬ ਵਰਤੀ ਹੋਈ ਹੈ। ਇਸ ਤਰ੍ਹਾਂ ਸਿਧ ਗੋਸਟਿ ਦੀ ਬਾਣੀ ਗੁਰਮਤਿ ਦੇ ਜੋਗ ਮੱਤ ਨਾਲ ਚਾਰ ਹਜ਼ਾਰ ਕਿਲੋਮੀਟਰ ਦੀ ਲੰਬਾਈ ਚੌੜਾਈ ਵਾਲੇ ਇਸ ਭੂਖੰਡ ਵਿਚ ਤਕਰੀਬਨ ਚਾਰ ਸਦੀਆਂ ਦੌਰਾਨ ਹੋਏ ਸੰਵਾਦ ਦਾ ਗੁਰੂ ਨਾਨਕ ਦੁਆਰਾ ਲਿਖਿਆ ਗਿਆ ਸੰਵਾਦਨਾਮਾ ਹੈ। ਗੁਰਮਤਿ ਵਿਚਾਰਧਾਰਾ ਦੇ ਉਸਰੱਈਏ ਇਹਨਾਂ ਸੰਤਾਂ ਨੇ 'ਗੁਰ ਕੇ ਸ਼ਬਦ' ਦੀ ਗੁਰਮਤਿ ਦੇ ਪ੍ਰਮੁੱਖ ਸਿਧਾਂਤ ਦੇ ਤੌਰ ਤੇ ਬਹੁਤ ਮਹਿਮਾ ਕੀਤੀ:
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ॥
(1351, ਨਾਮਦੇਵ ਜੀ)
ਰਾਮਾਨੰਦ ਸੁਆਮੀ ਰਮਤ ਬ੍ਰਹਮ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ (1195 ਰਾਮਾਨੰਦ ਜੀ)
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ॥ (334, ਕਬੀਰ ਜੀ)
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ॥