Back ArrowLogo
Info
Profile

ਰੰਗਿ ਨ ਰਾਤਾ ਰਸਿ ਨਹੀ ਮਾਤਾ॥

ਬਿਨੁ ਗੁਰ ਸਬਦੈ ਜਲਿ ਬਲਿ ਤਾਤਾ॥ (945. ਸਿਧ ਗੋਸਟਿ)

ਸੰਤ ਸਭਾ ਵਲੋਂ ਪ੍ਰਸਤੁਤ ਹੋਈ ਗੁਰਮਤਿ ਵਿਚਾਰਧਾਰਾ ਨੂੰ ਬੱਝਵੇਂ ਰੂਪ ਵਿਚ ਪੇਸ਼ ਕਰਨਾ ਸਿਧ ਗੋਸਟਿ ਦੀ ਬਾਣੀ ਦਾ ਮੂਲ ਉਦੇਸ਼ ਜਾਪਦਾ ਹੈ। ਗੁਰਮਤਿ ਦੀ ਬਾਤ ਨਾਮਦੇਵ ਦੇਵ ਜੀ ਨੇ ਅਰੰਭੀ ਅਤੇ ਕਬੀਰ ਜੀ ਨੇ ਬੜੀ ਸਰਗਰਮੀ ਨਾਲ ਇਸ ਨੂੰ ਅੱਗੇ ਤੋਰਿਆ:

 

ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ॥

ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ॥

(718, ਨਾਮਦੇਵ ਜੀ)

ਗੁਰਮਤਿ ਰਾਮ ਨਾਮ ਗਹੁ ਮੀਤਾ॥

ਪ੍ਰਣਵੈ ਨਾਮਾ ਇਉ ਕਹੈ ਗੀਤਾ॥        (874, ਨਾਮਦੇਵ ਜੀ)

 

ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ॥

ਰਾਮੈ ਰਾਮ ਰਮਤ ਸੁਖੁ ਪਾਵੈ ॥        (326, ਨਾਮਦੇਵ ਜੀ)

 

ਗੁਰਮਤਿ ਮਨੂਆ ਅਸਥਿਰੁ ਰਾਖਹੁ

ਇਨ ਬਿਧਿ ਅੰਮ੍ਰਿਤੁ ਪੀਓਈਐ॥        (332, ਨਾਮਦੇਵ ਜੀ)

 

ਗੁਰਮਤਿ ਰਾਮੈ ਨਾਮਿ ਬਸਾਈ॥

ਅਸਥਿਰੁ ਰਹੈ ਨ ਕਤਹੂੰ ਜਾਈ॥       (481, ਨਾਮਦੇਵ ਜੀ)

ਕਬੀਰ ਜੀ ਵਲੋਂ ਗੁਰਮਤਿ ਨੂੰ ਧਾਰਨ ਕਰਨ ਵਾਲੇ ਨਾਮ-

58 / 132
Previous
Next