Back ArrowLogo
Info
Profile
ਸ੍ਰਿਸ਼ਟੀ ਦੇ ਹੋਰ ਪਸਾਰਿਆਂ ਅਤੇ ਵਰਤਾਰਿਆਂ ਵਾਂਗ ਹਰ ਘਰ ਦਾ ਚੁੱਲ੍ਹਾ ਵੀ ਕੁਦਰਤੀ ਨਿਯਮਾਂ ਦੀ ਪਹਿਰੇਦਾਰੀ ਅਧੀਨ ਬਲਦਾ ਹੈ:

ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ॥

(1190, ਮ. 1)

ਧਰਤੀ ਈਸ਼ਵਰ ਜਾਂ ਕੁਦਰਤ ਵਲੋਂ ਆਪਣੇ ਸਭ ਜੀਵਾਂ ਨੂੰ ਇਕੋ ਵਾਰੀ ਵਿਚ ਬਖਸ਼ੀ ਵਿਸ਼ਾਲ ਦੇਗ ਭਾਵ ਭੋਜਨ ਨਾਲ ਭਰੇ ਬਰਤਣ ਵਾਂਗ ਮਿਲੀ ਹੈ:

ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ॥

ਪਰ ਕੁਦਰਤ ਦੀਆਂ ਦਾਤਾਂ ਨੂੰ ਖਾਣ ਖਰਚਣ ਵਾਲੇ ਅਸੀਂ ਮਨੁੱਖ ਸਬਰ ਸੰਤੋਖ ਵਲੋਂ ਕੋਰੇ ਹਾਂ, ਖਾ ਕੇ ਰੱਜਣ ਦੀ ਬਜਾਏ ਸਾਡੀ ਭੁੱਖ ਅੱਗੇ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ। ਮੰਗਤਿਆਂ ਵਾਲੀ ਅਜਿਹੀ ਬਿਰਤੀ ਸਾਨੂੰ ਖੁਆਰ ਕਰ ਰਹੀ ਹੈ:

ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ॥

ਇੰਜ ਮਨੁੱਖ ਲਾਲਚ ਦੀ ਹਨੇਰੀ ਕੈਦ ਵਿਚ ਬੰਦ ਹੋ ਗਿਆ ਹੈ ਅਤੇ ਉਸਦੇ ਪੈਰੀਂ ਔਗੁਣਾਂ ਦੀਆਂ ਜੰਜੀਰਾਂ ਪੈ ਗਈਆਂ ਹਨ:

ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ॥

(1191, ਮ. 1)

69 / 132
Previous
Next