Back ArrowLogo
Info
Profile

ਕੁਦਰਤਿ ਕਵਣ ਕਹਾ ਵੀਚਾਰੁ

ਇਸ ਲੇਖ ਦਾ ਮਨੋਰਥ ਜਿਥੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਤੋਂ ਅਖੀਰ ਤੱਕ ਵੱਖ ਵੱਖ ਰਾਗਾਂ ਵਿਚ ਫੈਲੀ ਬਾਣੀ ਦੇ ਹਵਾਲੇ ਨਾਲ ਗੁਰੂ ਨਾਨਕ ਦੀ ਦ੍ਰਿਸ਼ਟੀ ਤੋਂ ਪ੍ਰਸਤੁਤ ਹੋਏ ਕੁਦਰਤ ਦੀ ਧਾਰਨਾ ਜਾਂ ਸੰਕਲਪ ਨੂੰ ਸਮਝਣ ਦਾ ਯਤਨ ਕਰਨਾ ਹੈ ਉਥੇ ਕੁਦਰਤ ਸੰਬੰਧੀ ਮਨੁੱਖੀ ਸੋਚ ਵਿਚ ਇਤਿਹਾਸਕ ਤੌਰ ਤੇ ਆਈ ਉਸ ਤਬਦੀਲੀ ਦੀ ਪ੍ਰਕਿਰਿਆ ਨੂੰ ਸਮਝਣਾ ਹੈ ਜਿਸ ਦੇ ਨਤੀਜੇ ਵਜੋਂ ਮਨੁੱਖ 'ਵਿਕਾਸ' ਦੀ ਅਜਿਹੀ ਦਿਸ਼ਾ ਵਿਚ ਤੁਰਨ ਲੱਗਾ ਕਿ ਇਸ ਨੇ ਉਸ ਵਾਤਾਵਰਣ ਨੂੰ ਹੀ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਅਤੇ ਜਿਸ ਦੇ ਕਾਰਨ ਮਨੁੱਖ ਜਾਤੀ ਨੇ ਹੋਂਦ ਗ੍ਰਹਿਣ ਕੀਤੀ ਸੀ। ਸਿਰਲੇਖ ਲਈ ਚੁਣੀ ਗਈ ਸਤਰ 'ਕੁਦਰਤਿ ਕਵਣ ਕਹਾ ਵੀਚਾਰੁ ਦਾ ਸੰਬੰਧ ਗੁਰੂ ਗਰੰਥ ਸਾਹਿਬ ਦੀ ਪਹਿਲੀ ਅਤੇ ਗੁਰੂ ਨਾਨਕ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਜਪੁ ਬਾਣੀ ਦੀ ਸੋਲ੍ਹਵੀਂ ਤੋਂ ਲੈ ਕੇ ਉਨ੍ਹੀਵੀਂ ਪਾਉੜੀ ਤੱਕ ਨਾਲ ਹੈ। ਸੋਲ੍ਹਵੀਂ ਪਾਉੜੀ ਵਿਚ "ਜੇ ਕੋ ਕਹੈ ਕਰੈ ਵੀਚਾਰੁ, ਕਰਤੇ ਕੈ ਕਰਣੈ ਨਾਹੀ ਸੁਮਾਰੁ ਨਾਲ ਗੁਰੂ ਨਾਨਕ ਸਾਹਿਬ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ ਅਤੇ ਬੇਅੰਤਤਾ ਨੂੰ ਗਾਉਣਾ ਸ਼ੁਰੂ ਕਰਦੇ ਹਨ। ਇਹ ਵੀ ਇਤਫ਼ਾਕ ਹੈ ਕਿ "ਕੁਦਰਤਿ ਕਵਣ ਕਹਾ ਵੀਚਾਰੁ" ਦੀ ਪੰਕਤੀ ਜਦ ਪਹਿਲੀ ਵਾਰ ਸੋਲ੍ਹਵੀਂ ਪਾਉੜੀ ਦੇ ਅਖੀਰ 'ਤੇ ਸਥਾਈ ਜਾਂ ਦੁਹਰਾਓ ਵਾਲੀ ਸਤਰ ਦੇ ਤੌਰ 'ਤੇ ਦਰਜ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਦਰਿਆਵਾਂ ਦਾ ਜਿਕਰ ਆਉਂਦਾ ਹੈ:

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ ॥

75 / 132
Previous
Next