ਨਿਬੰਧਕਾਰ ਦੀ ਨਜ਼ਰ ਵਿਚ ਬ੍ਰਹਿਮੰਡੀ ਚੇਤਨਾ, ਚੋਗਿਰਦਾ ਬੋਧ ਤੇ ਸਵੈ ਸੋਝੀ ਇਕ ਹੀ ਚਿੰਤਨ ਵਿਸ਼ੇ ਦੇ ਪਾਸਾਰ ਹਨ। ਨਿਬੰਧ “ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ" ਵਿਚ ਗੁਰੂ ਨਾਨਕ ਚਿੰਤਨ ਦੇ ਹਵਾਲੇ ਨਾਲ ਉਹ ਦਰਸਾਉਂਦਾ ਹੈ ਕਿ ਮਨੁੱਖ ਧਰਤੀ ਦਾ ਮਾਲਕ ਨਹੀਂ ਸਗੋਂ ਉਸ ਦੀ ਸੰਤਾਨ ਹੈ ਤੇ ਹੋਰ ਜੀਵਾਂ ਵਾਂਗ ਹੀ ਚੌਗਿਰਦੇ ਦੀਆਂ ਜੀਵਨ ਅਨੁਕੂਲ ਹਾਲਾਤਾਂ ਦੀ ਉਪਜ ਹੈ। ਮਨੁੱਖ ਦੇ ਚੌਗਿਰਦੇ ਨਾਲ ਨੇੜਤਾ/ ਇਕਸੁਰਤਾ ਵਾਲੇ ਸੰਬੰਧਾਂ ਨੂੰ ਨਾਨਕ ਬਾਣੀ ਦੇ ਪਰਿਪੇਖ ਵਿਚ ਚਰਚਾ ਦਾ ਆਧਾਰ ਬਣਾਉਂਦਾ ਹੈ। ਇਹ ਨਿਬੰਧ ਜਿਥੇ ਮਨੁੱਖ ਤੇ ਵਾਤਾਵਰਣ ਵਿਚਲੀ ਸਹਿਹੋਂਦ ਨੂੰ ਬਾਖੂਬੀ ਪੇਸ਼ ਕਰਦਾ ਹੈ ਉਥੇ ਮਨੁੱਖ ਦੁਆਰਾ ਇਸ ਪ੍ਰਤਿ ਵਰਤੀ ਜਾ ਅਣਗਹਿਲੀ ਵੱਲ ਵੀ ਸੰਕੇਤ ਕਰਦਾ ਹੈ। ਚਿਤਰਕਾਰ ਸਿਧਾਰਥ ਦੀ ਪੇਂਟਿੰਗ ਜੋ ਇਸ ਪੁਸਤਕ ਦਾ ਕਵਰ ਹੈ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਦ੍ਰਿੜ ਕਰਵਾਉਂਦਿਆਂ ਮਨੁੱਖ ਤੇ ਕੁਦਰਤ ਦੇ ਇਸੇ ਸਹਿਹੋਂਦ/ਏਕਤਾ/ਇਕਮੂਰਤਾ/ਬਰਾਬਰੀ ਵਾਲੇ ਸੰਬੰਧ ਨੂੰ ਹੀ ਸਥਾਪਿਤ ਕਰਦੀ ਨਜ਼ਰ ਆਉਂਦੀ ਹੈ। ਉਸ ਪਰਮਾਤਮਾ ਦੀ ਇਕਲੋਤੀ ਸੱਤਾ ਸਾਰੀ ਕਾਇਨਾਤ ਵਿਚ ਵਿਦਮਾਨ ਹੈ। ਉਸ ਦੀ ਇਹੀ ਸਰਬ ਵਿਆਪਕਤਾ ਹੈ। ਜਿਸ ਨੇ ਸਭ ਨੂੰ ਬਰਾਬਰੀ ਦੇ ਭਾਵ ਵਿਚ ਰੱਖਦਿਆਂ ਹਰ ਪ੍ਰਕਾਰ ਦੇ ਵਖਰੇਵੇਂ/ਵਿਤਕਰੇ ਤੋਂ ਮੁਕਤ ਕਰ ਦਿੱਤਾ ਹੈ। ਇਸੇ ਲਈ ਪੇਂਟਿੰਗ ਵਿਚ ਗੁਰੂ ਜੀ, ਭਾਈ ਮਰਦਾਨਾ ਜੀ, ਦੇਵਤੇ, ਮਨੁੱਖ, ਰਾਖਸ਼, ਰੁੱਖ, ਪੌਦੇ, ਪਸ਼ੂ, ਪੰਛੀ, ਫਲ, ਫੁੱਲ, ਜੀਵ, ਧਰਤੀ, ਸੂਰਜ, ਪਾਣੀ, ਹਵਾ, ਅੱਗ ਆਦਿ ਸਭ ਬਰਾਬਰੀ ਦੇ ਭਾਵ ਵਿਚ ਬੱਝੇ ਇਕ ਦੂਸਰੇ ਦੇ ਪੂਰਕ ਜਾਂ ਸਹਿਯੋਗੀ ਵੀ ਦਿਖਾਈ ਦਿੰਦੇ ਹਨ। ਦਿਸਦਾ ਤੇ ਅਣਦਿਸਦਾ ਸੰਸਾਰ ਵੀ ਅਦਵੈਤਵਾਦ ਦੇ ਅੰਤਰਗਤ ਇਕਸਰੂਪ ਹੋਇਆ ਜਾਪਦਾ ਹੈ।
ਨਿਬੰਧ ਕੁਦਰਤਿ ਕਵਣ ਕਹਾ ਵੀਚਾਰੁ ਵਿਚ ਵਾਰਤਕਕਾਰ
ਇਸ ਪੁਸਤਕ ਦਾ ਨਿਬੰਧ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ ਲੇਖਕ ਦੀ ਗਯਾ ਯਾਤਰਾ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੈ। ਇਸ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਸਥਾਨ ਦੀ ਦੁਰਦਸ਼ਾ ਦਾ ਵਰਣਨ ਕਰਦਾ ਉਹ ਸੰਵੇਦਨਾ ਪ੍ਰਗਟ ਕਰਦਾ ਹੈ। ਲੇਖਕ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੇ ਮਨੋਰਥ ਤੇ ਮਹੱਤਵ ਨੂੰ ਦ੍ਰਿੜ ਕਰਵਾਉਣ ਹਿੱਤ ਇਸ ਇਤਿਹਾਸਕ ਸਥਾਨ ਦੀ ਸੰਭਾਲ ਤੇ ਸੁਚਾਰੂ ਸੰਚਾਲਣ ਲਈ ਯੋਜਨਾਬੱਧੀ ਵੀ ਕਰਦਾ ਨਜ਼ਰ ਆਉਂਦਾ ਹੈ। ਵਿਗਿਆਨਕ ਸੋਚ, ਖੋਜੀ ਬਿਰਤੀ ਦਾ ਧਾਰਨੀ ਲੇਖਕ ਇਸ ਨਿਬੰਧ ਵਿਚ ਗੁਰੂ ਸਾਹਿਬ ਪ੍ਰਤਿ ਗਹਿਰੀ ਅਕੀਦਤ ਭੇਟ ਕਰਨ ਵਾਲੇ ਸੰਵੇਦਨਸ਼ੀਲ ਸ਼ਰਧਾਲੂ ਵਜੋਂ ਵੀ ਦਿਖਾਈ ਦਿੰਦਾ ਹੈ। ਪਰੰਤੂ ਇਥੇ ਵੀ ਉਹ ਬਗੈਰ ਕਿਸੇ ਉਪਭਾਵੁਕਤਾ ਦਾ ਪ੍ਰਦਰਸ਼ਨ ਕੀਤਿਆਂ ਇਸ ਇਤਿਹਾਸਕ ਸਥਾਨ ਦੀ ਪੁਨਰ ਸੁਰਜੀਤੀ ਲਈ ਮਹੱਤਵਪੂਰਨ ਪ੍ਰਸਤਾਵ ਉਲੀਕਦਾ ਹੈ।
ਆਪਣੀ ਬੋਲੀ, ਧਰਮ ਤੇ ਲਿੱਪੀ : ਅੰਤਰ ਸੰਬੰਧ ਵਿਚ ਨਿਬੰਧਕਾਰ: ਮਾਂ ਬੋਲੀ ਤੇ ਧਰਮ, ਬੋਲੀ ਤੇ ਸਭਿਅਤਾ ਦਾ ਵਿਕਾਸ, ਬੋਲੀ ਤੇ ਲਿੱਪੀ, ਮਾਂ ਬੋਲੀ ਤੇ ਵਿਗਿਆਨ ਆਦਿ ਵਿਭਿੰਨ ਪਹਿਲੂਆਂ ਸੰਬੰਧੀ ਚਰਚਾ ਕਰਦਾ ਹੈ। ਉਹ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਭਾਸ਼ਾ ਦੇ ਤੌਰ 'ਤੇ ਸਥਾਪਿਤ ਕਰਨ ਦੀ ਸਿਆਸਤ ਬਾਰੇ ਵੀ ਪਰਿਚਿਤ ਕਰਵਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੇ ਉਪਦੇਸ਼/ਵਿਚਾਰਧਾਰਾ ਨੂੰ ਪਾਰ-
ਜਸਵੰਤ ਸਿੰਘ ਜ਼ਫ਼ਰ ਪੰਜਾਬ/ਪੰਜਾਬੀ ਭਾਈਚਾਰੇ ਦੀਆਂ ਵਰਤਮਾਨ ਚੁਣੌਤੀਆਂ ਤੇ ਸੰਭਾਵਨਾਵਾਂ ਦੇ ਪ੍ਰਸੰਗ ਵਿਚ, ਇਸਦੇ ਖੂਬਸੂਰਤ ਭਵਿੱਖ ਦੀ ਸਿਰਜਣਾ ਲਈ ਕੌਮੀ ਇਤਿਹਾਸ ਦੀ ਪ੍ਰਾਸੰਗਿਕਤਾ ਨੂੰ ਪੁਨਰ- ਸਥਾਪਿਤ ਕਰਕੇ ਪੇਸ਼ ਕਰਦਾ ਹੈ। ਨਿਬੰਧ ਗੁਰਾਂ ਦੇ ਨਾਂ 'ਤੇ ਵਸਦਾ ਪੰਜਾਬ ਕਿਹੜੇ ਰੋਗਾਂ ਦਾ ਸ਼ਿਕਾਰ? ਦੇ ਮਾਧਿਅਮ ਰਾਹੀਂ ਉਹ ਪੰਜਾਬ ਦੇ ਉਤਰ ਹਰੀ ਕ੍ਰਾਂਤੀ ਕਾਲ ਸੰਬੰਧੀ ਕਈ ਪ੍ਰਸ਼ਨ ਕਰਦਾ ਹੈ; ਪੰਜਾਬ ਦੁਨੀਆ ਦਾ ਸਭ ਤੋਂ ਸੋਹਣਾ, ਅਮੀਰ ਤੇ ਖੁਸ਼ਹਾਲ ਖਿੱਤਾ ਕਿਉਂ ਨਹੀਂ ਬਣ ਸਕਿਆ? ਸਾਰਾ ਕੁੱਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰਮੁਖੀ ਕਿਉਂ ਹੈ? ਇਸ ਦੇ ਰਮਿੰਦ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜੀ ਕਿਉਂ ਜਾ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਏ ਪੰਜਾਬੀ ਸਿਰਫ਼ ਖੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ? ਆਦਿ। ਦੂਸ਼ਿਤ ਰਾਜਸੀ, ਸਮਾਜਿਕ ਵਿਵਸਥਾ, ਲੋਕ ਭਲਾਈ ਦੀ ਥਾਂ ਪਰਿਵਾਰਵਾਦ ਦਾ ਪ੍ਰਚਲਨ, ਨੌਕਰਸ਼ਾਹੀ ਦਾ ਹਾਕਮਰਾਨਾ ਵਿਵਹਾਰ, ਭ੍ਰਿਸ਼ਟ ਸਰਕਾਰੀ ਤੰਤਰ ਆਦਿ ਮੁੱਦਿਆਂ 'ਤੇ ਵੀ ਧਿਆਨ ਕੇਂਦਰਿਤ ਕਰਦਿਆਂ ਉਹ ਕਈ ਗੰਭੀਰ ਪ੍ਰਸ਼ਨਾਂ ਨੂੰ ਮੁਖਾਤਿਬ ਹੁੰਦਾ ਹੈ। ਇਸ ਤਰ੍ਹਾਂ ਪੰਜਾਬੀ ਸਮਾਜ ਅੱਜ ਜਿਸ ਬਹੁ-ਪਰਤੀ ਸੰਕਟ ਤੇ ਡੂੰਘੀ ਕਸ਼ਮਕਸ਼ ਵਿੱਚੋਂ ਗੁਜ਼ਰ ਰਿਹਾ ਹੈ ਉਸ ਪ੍ਰਤਿ ਉਹ ਚਿੰਤਾ-ਚਿੰਤਨ ਪ੍ਰਗਟ ਕਰਦਾ ਹੈ।
ਰੋਲਾਂ ਬਾਰਥ ਦੇ ਹਵਾਲੇ ਨਾਲ ਦੇਖੀਏ ਤਾਂ ਜਸਵੰਤ ਸਿੰਘ ਜਫਰ ਅਜਿਹਾ ਸਿਰਜਣਾਤਮਕ ਲੇਖਕ ਹੈ ਜੋ ਪਰੰਪਰਾ ਦਾ ਉਲੰਘਣ ਕਰਕੇ ਮੌਲਿਕਤਾ ਪੈਦਾ ਕਰਦਾ ਹੈ (Ecravain)। ਉਹ ਪਾਠਕ ਨੂੰ ਲਿਖਤ ਤੋਂ
ਅਕਾਲ ਅੰਮ੍ਰਿਤ ਕੌਰ (ਡਾ.)
ਐਸੋਸੀਏਟ ਪ੍ਰੋਫੈਸਰ ਤੇ ਮੁਖੀ
ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ।