Back ArrowLogo
Info
Profile
ਲਈ ਗਈ। ਹੁਣ ਇਹਨਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਅਤੇ ਹਰ ਸਾਲ ਇਸ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਹੁਣ ਵਿਗਿਆਨੀ ਇਹਨਾਂ ਸਾਰਿਆਂ ਵਿਚੋਂ ਕਿਸੇ ਨੂੰ ਵੀ ਮੂਲ ਕਣ ਨਹੀਂ ਮੰਨਦੇ ਕਿਉਂਕਿ ਇਹ ਕਣ ਆਪਣੇ ਆਪ ਇਕ ਦੂਸਰੇ ਨਾਲ ਜੁੜਦੇ, ਟੁੱਟਦੇ ਅਤੇ ਵਟਦੇ ਰਹਿੰਦੇ ਹਨ। ਇਸ ਤਰ੍ਹਾਂ ਵਿਗਿਆਨ ਨੂੰ ਮਾਦੇ ਦੀ ਛੋਟੀ ਤੋਂ ਛੋਟੀ ਇਕਾਈ ਦੀ ਗਹਿਰਾਈ (ਪਾਤਾਲ) ਦੇ ਅੰਦਰ ਵੀ ਬਾਹਰੀ ਬ੍ਰਹਿਮੰਡ ਜਿੰਨੀ ਬੇਅੰਤਤਾ ਦੇ ਦਰਸ਼ਨ ਹੋਣ ਲੱਗਦੇ ਹਨ:

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (5, ਜਪੁ, ਮ.1)

 

ਵਿਰਲੇ ਕਉ ਗੁਰਿ ਸਬਦੁ ਸੁਣਾਇਆ॥

ਕਰਿ ਕਰਿ ਦੇਖੈ ਹੁਕਮੁ ਸਮਾਇਆ॥

ਖੰਡ ਬ੍ਰਹਮੰਡ ਪਾਤਾਲ ਅਤੇ ਗੁਪਤਹੁ ਪਰਗਟੀ ਆਇਦਾ॥

                                         (1036, ਮਾਰੂ ਮ.1)

ਪ੍ਰਮਾਣੂ ਦੇ ਅੰਦਰ ਘੁੰਮਣ ਵਾਲੇ ਇਲੈਕਟ੍ਰੋਨ ਦਾ ਵਤੀਰਾ ਸਥਾਈ ਜਾਂ ਇਕ ਸਾਰ ਨਹੀਂ ਰਹਿੰਦਾ, ਇਹ ਕਦੀ ਮਾਦੀ ਕਣ ਵਾਂਗ ਹੁੰਦਾ ਹੈ ਅਤੇ ਕਦੀ ਊਰਜਾਈ ਤਰੰਗ ਵਾਂਗ। ਕੁਅੰਟਮ ਬਿਊਰੀ ਮੁਤਾਬਕ ਇਲੈਕਟ੍ਰੋਨ ਦਾ ਇਹ ਦੋਹਰਾ ਵਰਤਾਰਾ ਦੇਖਣ ਵਾਲੇ ਦੀ ਦ੍ਰਿਸ਼ਟੀ ਤੇ ਹੀ ਨਿਰਭਰ ਕਰਦਾ ਹੈ ਭਾਵ ਕਾਰਜ ਅਤੇ ਦਰਸ਼ਕ ਨੂੰ ਨਿਖੇੜਨਾ ਅਸੰਭਵ ਹੈ।ਇਸ ਤਰ੍ਹਾਂ ਵਿਗਿਆਨਕ ਤਰਕ ਪਦਾਰਥ ਦੀ ਅਮਰ ਹੋਂਦ ਦੀ ਬਜਾਏ 'ਵਾਪਰਨ ਵਾਲੇ' ਅਤੇ 'ਦੇਖਣ ਵਾਲੇ' ਦਰਮਿਆਨ ਏਕਤਾ ਦੀ ਅਮਰਤਾ ਨੂੰ ਸਮਝ ਲੈਂਦਾ ਹੈ। ਕਰਤਾ, ਕਿਰਤ ਅਤੇ  ਦਰਸ਼ਕ ਵੱਖੋ ਵੱਖਰੇ ਨਹੀ ਰਹਿੰਦੇ ਜਿਵੇਂ ਕਿ ਬਾਬੇ ਦੀ ਬਾਣੀ ਨੇ ਬਾਤ ਪਾਈ ਸੀ:

86 / 132
Previous
Next