Back ArrowLogo
Info
Profile
ਉਦਾਸੀਆਂ ਬਾਅਦ ਗੁਰੂ ਸਾਹਿਬ ਨੇ ਰਾਵੀ ਦਰਿਆ ਕਿਨਾਰੇ ਕਰਤਾਰਪੁਰ ਨਗਰ ਵਸਾ ਕੇ ਆਪਣਾ ਟਿਕਾਣਾ ਕੀਤਾ। ਇਥੇ ਆਪ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ। ਇਥੇ ਹੀ ਆਪ ਜੋਤੀ ਜੋਤ ਸਮਾਏ। ਆਪ ਨੇ ਆਪਣੀ ਬਾਣੀ ਵਿਚ ਵਿਸ਼ਾਲ ਸ੍ਰਿਸ਼ਟੀ ਰਚਨਾ ਅਤੇ ਇਸ ਦੇ ਸੰਚਾਲਨ ਦਾ ਵਰਨਣ ਕਰਦਿਆਂ ਕੁਦਰਤ ਦੀਆਂ ਮਹਾਂਦਾਤਾਂ ਨਦੀਆਂ ਦਰਿਆਵਾਂ ਦਾ ਵਿਸ਼ੇਸ਼ ਆਲੇਖ ਕੀਤਾ ਹੈ:

ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ॥

ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥

                                         (3, ਮ. 1)

ਭੈ ਵਿਚਿ ਪਵਣੁ ਵਹੈ ਸਦਵਾਉ॥

ਭੈ ਵਿਚਿ ਚਲਹਿ ਲਖ ਦਰੀਆਉ॥

                                         (464, ਮ. 1)

ਆਪ ਨੇ ਕਈ ਵਾਰ ਦਰਿਆ ਦੇ ਬਿੰਬ ਨੂੰ ਈਸ਼ਵਰ ਅਤੇ ਗੁਰੂ ਦੀ ਉਪਮਾ ਦੇ ਪ੍ਰਤੀਕ ਵਜੋਂ ਸਥਾਪਤ ਕੀਤਾ ਹੈ:

ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ॥

                                         (25, ਮ. 1)

ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ॥

                                         (1291, ਮ. 1)

ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ॥

                                         (17, ਮ. 1)

ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥

                                         (1329, ਮ. 1)

92 / 132
Previous
Next