ਤਕ ਕੰਮ-ਚਲਾਊ ਵਿਵਹਾਰ ਵਿੱਚ ਉਪਯੋਗੀ ਹੋ ਜਾਵੇ। ਇਕ ਆਉਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ, ਇਹ ਪਾਗਲ ਹੋ ਗਿਆ ਹੈ, ਇਸ ਨੂੰ ਠੀਕ ਕਰਨਾ ਹੈ, ਨਾਰਮਲ ਕਰਨਾ ਹੈ। ਤਾਂ ਕੁੱਲ ਮਤਲਬ ਇੰਨਾ ਹੈ ਕਿ ਸਮੂਹ ਜਿੰਨੇ ਪਾਗਲਪਣ ਦੇ ਲਈ ਰਾਜ਼ੀ ਹੈ, ਉੱਨੇ ਪਾਗਲਪਣ ਦੀ ਸੀਮਾ ਤਕ ਉਸ ਨੂੰ ਪਾਗਲ ਹੋਣਾ ਚਾਹੀਦਾ ਹੈ, ਉਸ ਤੋਂ ਅੱਗੇ ਨਹੀਂ। ਬਸ, ਉੱਨਾ ਉਹ ਪਾਗਲ ਹੋ ਜਾਵੇ ਤਾਂ ਠੀਕ ਹੈ, ਕੋਈ ਝੰਜਟ ਨਹੀਂ ਹੈ। ਉਸ ਤੋਂ ਜ਼ਿਆਦਾ ਹੁੰਦਾ ਹੈ, ਤਦ ਸਾਨੂੰ ਕਠਨਾਈ ਸ਼ੁਰੂ ਹੁੰਦੀ ਹੈ ਕਿ ਕੁਝ ਗੜਬੜ ਹੋ ਗਿਆ ਹੈ।
ਦਰਅਸਲ ਦੋ ਤਰ੍ਹਾਂ ਦੇ ਪਾਗ਼ਲਪਣ ਹਨ-ਇਕ ਸਮੂਹਕ ਪਾਗਲਪਣ ਹੈ ਜਿਸਨੂੰ ਅਸੀਂ ਸਵੀਕਾਰ ਕੀਤਾ ਹੋਇਆ ਹੈ, ਅਤੇ ਇਕ ਵਿਅਕਤੀਗਤ ਪਾਗਲਪਣ ਹੈ ਜੋ ਸਾਨੂੰ ਸਵੀਕਾਰ ਨਹੀਂ ਹੈ। ਉਸ ਨੂੰ ਅਸੀਂ, ਵਿਅਕਤੀ ਨੂੰ ਇਲਾਜ ਕਰਾ-ਕਰਾ ਕੇ ਠੀਕ ਕਰਾ ਕੇ ਬਿਠਾ ਦਿੰਦੇ ਹਾਂ, ਲੇਕਿਨ ਸਮਾਜ ਉਥੇ-ਦਾ-ਉਥੇ ਹੀ ਹੈ। ਫਿਰ ਉਹਨਾਂ ਹੀ ਲੋਕਾਂ ਦੇ ਦਰਮਿਆਨ ਇਕ ਪਤਨੀ ਬੀਮਾਰ ਹੋ ਜਾਵੇ, ਉਸ ਨੂੰ ਅਸੀਂ ਠੀਕ-ਠਾਕ ਕਰਕੇ ਫਿਰ ਉਸੇ ਪਤੀ ਕੋਲ ਪੁਚਾ ਦਿੰਦੇ ਹਾਂ, ਉਸੇ ਦੁਨੀਆ ਵਿੱਚ, ਜਿਥੇ ਉਹ ਪਾਗ਼ਲ ਹੋਈ ਸੀ। ਉਸ ਦੁਨੀਆ ਵਿੱਚ ਤਾਂ ਕੋਈ ਫ਼ਰਕ ਹੋਇਆ ਨਹੀਂ। ਉਥੇ ਨਾ ਉਸ ਦਾ ਪਤੀ ਬਦਲਿਆ, ਨਾ ਉਸ ਦਾ ਬੇਟਾ ਬਦਲਿਆ, ਨਾ ਘਰ ਬਦਲਿਆ । ਕੁਝ ਨਹੀਂ ਬਦਲਿਆ, ਸਭ ਉਵੇਂ- ਦਾ-ਉਵੇਂ ਹੈ। ਇਹ ਇਸਤ੍ਰੀ ਉਥੇ ਹੀ ਪਾਗ਼ਲ ਹੋਈ ਸੀ, ਉਸ ਨੂੰ ਅਸੀਂ ਠੀਕ ਕਰਕੇ ਫਿਰ ਉਸੇ ਹੀ ਘਰ ਵਿੱਚ ਪੁਚਾ ਦਿੰਦੇ ਹਾਂ। ਹੁਣ ਉਹ ਫਿਰ ਪਾਗ਼ਲ ਹੋਵੇਗੀ। ਇਸ ਦੇ ਪਾਗਲ ਹੋਣ ਦਾ ਤਾਂ ਸਾਰੇ-ਦਾ-ਸਾਰਾ ਇੰਤਜ਼ਾਮ ਆਪਣੀ ਜਗ੍ਹਾ ਬੈਠਾ ਹੋਇਆ ਹੈ। ਇਸ ਦੇ ਪਾਗ਼ਲ ਹੋਣ ਵਿੱਚ ਇਸ ਦਾ ਪਤੀ ਇਹ ਨਹੀਂ ਸੋਚਦਾ ਕਿ ਮੈਂ ਵੀ ਜ਼ਿੰਮੇਵਾਰ ਹਾਂ । ਉਹ ਕਹਿੰਦਾ ਹੈ—ਇਹ ਪਾਗਲ ਹੋ ਗਈ ਹੈ ਤਾਂ ਇਸ ਦਾ ਇਲਾਜ ਕਰਵਾ ਦਿਉ। ਜੇ ਉਸ ਨੂੰ ਅਜੇਹਾ ਮਹਿਸੂਸ ਹੋਵੇ ਕਿ ਇਸ ਦੇ ਪਾਗਲ ਹੋਣ ਵਿੱਚ, ਮੈਂ ਵੀ ਜ਼ਿੰਮੇਵਾਰ ਹਾਂ, ਉਸ ਦਾ ਬੇਟਾ ਵੀ ਸੋਚੇ ਕਿ ਮੈਂ ਵੀ ਜ਼ਿੰਮੇਵਾਰ ਹਾਂ ਕਿ ਉਸ ਦੇ ਪਾਗ਼ਲ ਹੋਣ ਵਿੱਚ, ਕਿਉਂਕਿ ਮੈਂ ਇਸ ਦਾ ਬੇਟਾ ਹਾਂ, ਇਹ ਮੇਰੀ ਮਾਂ ਹੈ, ਮੇਰੀ ਮਾਂ ਪਾਗ਼ਲ ਹੋ ਗਈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਬੇਟੇ ਵਿੱਚ ਕੋਈ ਤਰਕੀਬ ਨਾ ਹੋਵੇ ਤੇ ਮਾਂ ਪਾਗਲ ਹੋ ਜਾਵੇ? ਕਿਉਂਕਿ, ਬੇਟਾ ਤੇ ਮਾਂ ਜੋ ਹਨ, ਉਹ ਇਕ ਹੀ ਚੀਜ਼ ਦੇ ਦੋ ਸਿਰੇ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਪਤਨੀ ਪਾਗਲ ਹੋ ਜਾਵੇ ਤੇ ਪਤੀ ਵਿੱਚ ਗੜਬੜ ਨਾ ਹੋਵੇ ਕਿਉਂਕਿ, ਪਤਨੀ ਜੋ ਹੈ, ਉਹ ਪਤੀ ਦਾ ਹੀ ਦੂਜਾ ਸਿਰਾ ਹੈ। ਜੇ ਇਸਦਾ ਪਤੀ, ਇਸ ਦਾ ਬੇਟਾ, ਇਸ ਦਾ ਭਾਈ, ਇਸ ਦੀ ਮਾਂ, ਇਸ ਦਾ ਬਾਪ ਇਹ ਸੋਚ ਸਕਣ, ਸਮ ਸਕਣ ਕਿ ਅਸੀਂ ਵੀ ਕੁਝ ਕਿਤੇ-ਨਾ-ਕਿਤੇ ਇਸ ਨੂੰ ਪਾਗਲ ਬਣਾਉਣ ਵਿੱਚ ਜ਼ਿੰਮੇਵਾਰ ਹਾਂ ਤਾਂ ਫ਼ਰਕ ਆ ਸਕਦਾ ਹੈ ਅਤੇ ਇਕਦਮ ਆ ਜਾਏਗਾ। ਨਹੀਂ ਤਾਂ ਜ਼ਿਆਦਾ-ਤੋਂ-ਜ਼ਿਆਦਾ ਅਸੀਂ ਇਸ ਨੂੰ ਫਿਰ ਨਾਰਮਲ ਬਣਾ ਕੇ ਲੈ ਆਵਾਂਗੇ, ਦੋ-ਚਾਰ ਸਾਲ ਵਿੱਚ ਫਿਰ ਉਸ ਨੂੰ ਪਾਗਲ ਕਰਨ ਦਾ ਇਤਜ਼ਾਮ ਕਰਾਂਗੇ।
ਜ਼ੋਰ ਇਸ ਗੱਲ 'ਤੇ ਦੇਣ ਦਾ ਹੈ ਕਿ ਕਿਸੇ-ਨਾ-ਕਿਸੇ ਅਰਥ ਵਿੱਚ ਅਸੀਂ ਸਮੂਹਕ