ਤੈਨੂੰ ਭਾਬੀ ! ਜੋ ਬੁਰਾ ਬਣਾਂਵਦਾ ਏ।
ਦੋਸ਼ ਝੂਠ ਤੇ ਮਾਨ ਦਾ ਦੋਹੀਂ ਵੱਲੀਂ,
ਫਿੱਕ ਝੂਠ ਤੇ ਮਾਨ ਸਭ ਪਾਂਵਦਾ ਏ।
ਦੋਵੇਂ ਝੂਠ ਤੇ ਮਾਨ ਜਦ ਦੂਰ ਹੋਵਣ,
ਮੇਲ ਆਪ ਹੀ ਤਦੋਂ ਹੋ ਜਾਂਵਦਾ ਏ ।੨੭।
ਭਾਬੀ ਬੈਠੀ ਨੂੰ ਛੱਡ ਨਿਨਾਣ ਉੱਠੀ,
ਮਾਉਂ ਆਪਣੀ ਦੇ ਪਾਸ ਜਾਇ ਬੋਲੀ ।
ਭਾਬੀ ਮੁੱਝ ਨੂੰ ਦਿਲੇ ਦਾ ਹਾਲ ਕਹਿਆ,
ਸਾਰੀ ਦੁੱਖ ਦੀ ਵਿੱਥਿਆ ਓਸ ਫੋਲੀ।
ਹਠ ਮਾਨ ਹੈ ਇਕ ਕਸੂਰ ਉਸਦਾ,
ਹੋਰ ਸਭਸ ਗੱਲੇ ਹੈਵੇ ਭਲੀ ਭੋਲੀ।
ਕੁਝ ਤੁਸੀਂ ਬੀ ਮਾਉਂ ਜੀ ! ਵੇਸਲੇ ਹੋ,
ਸਾਊ ਹੋਰ ਆਖੋ ਬਣੇਂ ਕਿਵੇਂ ਗੋਲੀ ।੨੮।
ਜੇਕਰ ਨਾਲ ਪਿਆਰ ਦਿਲਾਸਿਆਂ ਦੇ,
ਤੁਸੀਂ ਵੱਸ ਕਰਦੇ ਨੂੰਹ ਵੱਸ ਹੁੰਦੀ ।
ਤੁਸੀਂ ਮਿਹਣਿਆਂ ਨਾਲ ਸ਼ਿਕਾਰ ਸਿੱਲੋ,
ਆਟੇ ਨਾਲ ਲਿੰਬੋ ਗਾਗਰ ਲਹਿ-ਚੋਂਦੀ ।
ਲਹੂ ਲਹੂ ਦੇ ਨਾਲ ਨਾ ਧੋਪਦਾ ਹੈ,
ਵੈਣ ਪਾਇਆਂ ਨ ਚੁਪ ਹੋ ਨਾਰ ਰੋਂਦੀ ।
ਮਾਨ ਮਾਨ ਦੇ ਨਾਲ ਨਾ ਦੂਰ ਹੋਵੇ,
ਲਸੂੜੇ ਲੇਸ ਨੂੰ ਲਾਹ ਨਾ ਸਕੋ ਗੋਂਦੀ ।੨੯॥
ਮਾਉਂ-
ਧੀ ਪਯਾਰੀਏ ! ਅਕਲ ਦਾ ਕੋਟ ਕੁੜੀਏ !
ਦੱਸ ਮਾਉਂ ਨੂੰ ਭੁੱਲ ਜੋ ਹੋਇ ਦੇਖੀ ।
ਭਾਬੀ ਬਹੁਤ ਪਿਆਰੀ ਹੈ ਤੁੱਧ ਲੱਗੀ,
ਬਾਹਰੋਂ ਭੁਲੀ ਏਂ ਅੰਦਰੋਂ ਨਹੀਂ ਦੇਖੀ।
ਮੋਰ ਸੋਹਿਣਾ ਪਾਇਲਾਂ ਪਾਂਵਦਾ ਹੈ,