Back ArrowLogo
Info
Profile

ਨੈਣ ਸਿਆਪੇ ਦੀ ਵਾਂਗ ਨਿਨਾਣ ਪੇਕੇ,

ਮਾਂ ਭਾਬੀ ਨੂੰ ਸਦਾ ਪਿਟਾਂਵਦੀ ਹੈ।

ਅੱਖ ਆਪਣੀ ਕਦੇ ਨ ਭਿਜਦੀ ਹੈ,

ਵਾਂਗ ਛੁਹਾਰਿਆਂ ਦੋਹਾਂ ਰੁਆਂਵਦੀ ਹੈ।

ਚੁੱਕ ਚੁੱਕ ਕੇ ਮਾਂਉਂ ਨੂੰ ਦੁੱਖੀ ਕਰਦੀ,

ਕਹਿਰ ਭਾਬੀ ਦੇ ਸਿਰੇ ਲਿਆਂਵਦੀ ਹੈ ।

ਦੋਵੇਂ ਪਿਟਦੀਆਂ ਲੜਦੀਆਂ ਖੋਹਣ ਝਾਟਾ,

ਨਣਦ ਫੇਰ ਅਲੇਪ ਰਹਾਂਵਦੀ ਹੈ ।੬੧॥

 

ਚੁਗਲੀ ਭਾਬੀ ਦੀ ਮਾਂਉਂ ਦੇ ਪਾਸ ਕਰਦੀ,

ਫੇਰ ਵੀਰ ਨੂੰ ਸਦਾ ਭਛਾਂਵਦੀ ਹੈ।

ਪਿਉ ਦੇ ਪਾਸ ਹੈ ਨੋਂਹ ਨੂੰ ਸਦਾ ਨਿੰਦੇ,

ਪਾਟਕ ਵਿੱਚ ਸ਼ਰੀਕਿਆਂ ਪਾਂਵਦੀ ਹੈ।

ਸਹੁਰੇ ਜਾਏ ਤਾਂ ਕੁਝ ਠੰਢਾਰ ਹੋਵੇ,

ਸੁੱਤੀ ਅੱਗ ਫਿਰ ਆਨ ਜਗਾਂਵਦੀ ਹੈ।

ਮੁਰਖ ਮੱਤ ਦੇ ਨਾਲ ਇਉਂ ਪੇਕਿਆਂ ਨੂੰ,

ਗਿੱਲੀ ਚਿਖਾ ਤੇ ਚਾੜ੍ਹ ਤਪਾਂਵਦੀ ਹੈ ।੬੨।

 

ਏਸ ਕਾਰਨੇ ਨਣਦ ਦਾ ਨਾਉਂ ਭੈੜਾ,

ਹਉਏ ਵਾਂਙ ਇਹ ਭਾਬੀਆਂ ਖਾਂਵਦਾ ਹੈ ।

ਕਿਸੇ ਥਾਂਉਂ ਜੇ ਕਹੋ ਨਿਨਾਣ ਚੰਗੀ,

ਦਿਲ ਕੋਈ ਯਕੀਨ ਨਾ ਲਿਆਂਵਦਾ ਹੈ ।

ਤੇਰੇ ਜਿਹੀਆਂ ਨਿਨਾਣ ਦੀ ਆਬ ਮਾਰੀ,

ਸਾਕ ਨਣਦ ਦਾ ਬੁਰਾ ਅਖਾਂਵਦਾ ਹੈ !

ਪਿਛੋਂ ਮਾਪਿਆਂ ਦੇ ਨਣਦ ਹੋਸ਼ ਕਰਦੀ,

ਪਾਸਾ ਜਦੋਂ ਸਾਰਾ ਉਲਟ ਜਾਂਵਦਾ ਹੈ ।੬੩।

 

ਭਾਬੀ ਸ਼ੇਰ ਹੋ ਕੰਤ ਨੂੰ ਵੱਸ ਕਰਦੀ,

ਤਦੋਂ ਭੈਣ ਨੂੰ ਨੇੜੇ ਨ ਆਣ ਦੇਵੇ ।

ਕੈਸਾ ਸਾਕ ਪਵਿਤ ਹੈ ਵੀਰ ਭੈਣਾਂ,

21 / 54
Previous
Next