ਸੁਰਗ ਨਰਕ ਤਾਂ ਭਲੇ ਬੁਰੇ ਕਰਮਾਂ ਦਾ ਫਲ ਹੁੰਦਾ ਹੈ ਪਰ ਮੁਕਤੀ ਜਾਂ ਸਦਗਤੀ ਗਿਆਨ ਦੀ ਮੁਹਤਾਜ ਹੈ ਅਤੇ ਗਿਆਨ ਬਿਨਾਂ ਗੁਰੂ ਦੇ ਅਸੰਭਵ ਮੰਨਿਆ ਗਿਆ ਹੈ। ਨਿਗੁਰੇ ਦੀ ਗਤੀ ਹੋ ਹੀ ਨਹੀਂ ਸਕਦੀ । ਗੁਰੂ ਦੀ ਨਿਗਾਹ ਪੈਂਦਿਆਂ ਹੀ ਜਨਮ ਜਨਮਾਂਤ੍ਰਾਂ ਦੇ ਪਾਪ ਧੋਤੇ ਜਾਂਦੇ ਹਨ । ਗੁਰੂ ਰਬ ਅਤੇ ਬੰਦੇ ਦੇ ਵਿਚਕਾਰ ਇਕ ਪੁਲ ਹੈ, ਜਿਸ ਨਾਲ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਮਠਾਂ ਦੇ ਮਹੰਤ, ਗੁਸਾਈਂ, ਪਰਮ ਹੰਸ, ਬਾਬਾ ਜੀ, ਅਖਾੜਿਆਂ ਤੇ ਜਾਗੀਰਾਂ ਦੇ ਮਾਲਕ ਗੱਦੀਆਂ ਉੱਤੇ ਕਬਜ਼ਾ ਜਮਾਈ ਬੈਠੇ ਹਨ । ਵੈਸ਼ਨਵ, ਜੈਨ, ਰਾਧਾ ਸ੍ਵਾਮੀ ਮਠਾਂ ਵਿਚ ਬੜਾ ਜ਼ੋਰ ਹੈ ਅਤੇ ਦਖਣ ਵਿਚ ਜਗਤ ਗੁਰੂ ਸ੍ਵਾਮੀ ਸ਼ੰਕਰਾਚਾਰਯ ਦਾ ਬਹੁਤ ਬੜਾ ਮਠ ਹੈ ਜਿਸ ਨਾਲ ਲਖਾਂ ਕਰੋੜਾਂ ਦੀ ਵਕਫ ਜਾਇਦਾਦ ਹੈ ਇਸ ਨੂੰ ਉਹੋ ਮਾਣ ਪ੍ਰਾਪਤ ਹੈ ਜੋ ਯੂਰਪ ਵਿਚ ਪੋਪ ਆਫ ਰੋਮ ਨੂੰ ਹਾਸਲ ਹੈ। ਪੰਜਾਬ ਵਿਚ ਭੀ ਇਨ੍ਹਾਂ ਦੀਆਂ ਸ਼ਾਖਾਂ ਹਨ। ਕਈ ਗੱਦੀਦਾਰ ਐਸੇ ਹਨ ਜੋ ਅਪਣੇ ਬਜ਼ੁਰਗਾਂ ਦੀ ਮਾਰੀ ਹੋਈ ਤੇਗ ਦਾ ਫਲ ਖਾ ਰਹੇ ਹਨ । ਬੇਦੀ ਅਤੇ ਭੱਲੇ ਗੁਰੂ ਖਾਸ ਤੌਰ ਤੇ ਮਸ਼ਹੂਰ ਹਨ। ਮੇਰੇ ਬਜ਼ੁਰਗਾਂ ਨੇ ਭੀ ਬੇਦੀ ਬਾਵਿਆਂ ਨੂੰ ਗੁਰੂ ਮੰਨਿਆ ਹੋਇਆ ਸੀ । ਇਕ ਇਕ ਗੁਰੂ ਨਾਲ ਹਜ਼ਾਰਹਾ ਚੇਲੇ ਹੁੰਦੇ ਹਨ। ਏਹ ਲੋਕ ਹਰ ਸਾਲ ਸਿਖੀ ਸੇਵਕੀ ਵਿਚ ਦੌਰਾ ਕਰ ਕੇ ਕਾਰ ਭੇਟ ਕਠੀ ਕਰ ਲਿਜਾਂਦੇ ਹਨ ਤੇ ਘਰ ਬੈਠੇ ਆਨੰਦ ਮਾਣਦੇ ਹਨ । ਮੇਰੇ ਪਾਸ ਇਕ ਬੇਦੀ ਬਾਬਾ ਕਾਰ ਭੇਟ ਲੈਣ ਆਯਾ, ਸ਼ਰਾਬੀ, ਜੁਆਰੀਆ ਤੇ ਪੱਕਾ ਗੁੰਡਾ ਸੀ ਮੈਂ ਇਕ ਦੋ ਸਵਾਲ ਕਰ ਬੈਠਾ, ਜਵਾਬ ਮਿਲਿਆ “ਗੁਰ ਕਹਿਆ ਸਾ ਕਾਰ ਕਮਾਵਉ ॥ ਗੁਰ ਕੀ ਕਰਨੀ ਕਾਹੇ ਧਾਵਉ।।” ਮੁੜ ਕੇ ਉਹ ਮੇਰੇ ਪਾਸ ਕਦੇ ਨਹੀਂ ਆਇਆ।
ਇਨ੍ਹਾਂ ਸੰਤਾਂ ਮਹੰਤਾਂ, ਗੁਰੂਆਂ ਗੁਸਾਈਆਂ ਦੀ ਪੂਜਾ ਐਨੀ
-ਅ-
ਸ਼ਰਧਾ ਨਾਲ ਹੁੰਦੀ ਹੈ, ਮਾਨੋਂ ਕਿ ਓਹ ਪਰਮੇਸ਼ਰ ਦਾ ਪਰਤੱਖ ਰੂਪ ਹਨ। ਇਨ੍ਹਾਂ ਦੀ ਮਾਨਤਾ ਵਿਚ ਬਹੁਤ ਸਾਰਾ ਹਿੱਸਾ ਅਨਪੜ੍ਹ ਇਸਤ੍ਰੀਆਂ ਦਾ ਹੈ, ਜਿਨ੍ਹਾਂ ਨੂੰ ਮੁਕਤੀ, ਸ਼ਕਤੀ ਦਾ ਤਾਂ ਐਨਾ ਫਿਕਰ ਨਹੀਂ ਹੁੰਦਾ, ਪਰ ਔਲਾਦ ਦੇ ਵਾਸਤੇ ਮਾਰੀਆਂ ਮਾਰੀਆਂ ਫਿਰਦੀਆਂ ਹਨ। ਮਰਦਾਂ ਦੀ ਸਾਰੀ ਕਮਾਈ ਪੁਤ੍ਰ ਦੀ ਅਸ਼ੀਰਵਾਦ ਲੈਣ ਵਾਸਤੇ ਜਿਥੇ ਭੀ ਦੱਸ ਪਏ, ਝੋਕ ਦੇਂਦੀਆਂ ਹਨ। ਪਰ ਜਿਹੜੀਆਂ ਮਾਈਆਂ ਰੱਬ ਰਜਾਈਆਂ (ਥੋੜੀਆਂ ਸੁਹਾਗਣਾਂ ਤੇ ਬਾਕੀ ਸਭ ਵਿਧਵਾਵਾਂ) ਔਲਾਦ ਦੇ ਫਿਕਰ ਤੋਂ ਵਿਹਲੀਆਂ ਹੋ ਜਾਂਦੀਆਂ ਹਨ, ਓਹ ਆਪਣੀ ਇਕ ਵਖਰੀ ਗਿਆਨ ਗੋਦੜੀ ਬਣਾ ਕੇ ਇਨ੍ਹਾਂ ਮਠ ਜੋ ਧਾਰੀਆਂ ਦੀਆਂ ਚੋਲੀਆਂ ਬਣ ਜਾਂਦੀਆਂ ਹਨ ਅਤੇ ਅਪਣੇ ਪਰਲੋਕ ਵਾਸੀ ਮਰਦਾਂ ਦਾ ਧਨ ਜਿੰਨਾ ਭੀ ਕਾਬੂ ਆ ਜਾਵੇ, ਸਿੱਧਾ ਹਰਦੁਆਰ ਜਾਂ ਮਥੁਰਾ ਬਿੰਦਰਾ ਬਨ ਪਹੁੰਚਾ ਕੇ ਭਗਵਾਨ ਦੇ ਨਾਮ ਤੇ ਅਰਪਣ ਕਰ ਦੇਂਦੀਆਂ ਹਨ ਤੇ ਉਥੋਂ ਦੇ ਮਹੰਤਾਂ ਨੂੰ ਮੁਖਤਾਰ ਕੁਲ ਬਣਾ ਦੇਂਦੀਆਂ ਹਨ। ਜੋ ਕੁਝ ਪਰਮੇਸ਼ਰ ਅਰਪਣ ਹੋ ਗਿਆ, ਉਸ ਦਾ ਹਿਸਾਬ ਪੁਛਣ ਦੀ ਲੋੜ ਨਹੀਂ ।
ਦੇਸ਼ ਦਾ ਐਨਾ ਧਨ ਕੁਰਬਾਨ ਕਰ ਕੇ ਐਨੀ ਤਸੱਲੀ ਤਾਂ ਹੋ ਜਾਂਦੀ ਕਿ ਉਸ ਨੂੰ ਕਿਸੇ ਚੰਗੇ ਅਰਥ ਲਾਇਆ ਜਾਂਦਾ ਹੈ। ਪਰ ਦੁਖ ਦੀ ਗੱਲ ਇਹ ਹੈ, ਕਿ ਏਹ ਲੋਕ ਆਪਣੇ ਚਲਨ ਨੂੰ ਭੀ ਸੰਭਾਲ ਨਹੀਂ ਸਕਦੇ। ਤਸਵੀਰ ਦਾ ਉਪਰਲਾ ਪਾਸਾ ਬੜਾ ਰੋਸ਼ਨ ਤੇ ਪਿਛਲਾ ਪਾਸਾ ਬਿਲਕੁਲ ਸਿਆਹ। ਲੱਖਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣ ਕੇ ਤੇ ਸ਼ਾਹਾਨਾ ਸ਼ਾਨ ਪਾ ਕੇ ਉਸ ਧਨ ਨੂੰ ਅੰਨ੍ਹੇ ਵਾਹ ਉਜਾੜਨਾ ਸ਼ੁਰੂ ਕਰ ਦੇਂਦੇ ਹਨ ਪਰ ਐਸੀ ਹੁਸ਼ਿਆਰੀ ਨਾਲ ਕਿ ਦੂਜੇ ਕੰਨ ਖਬਰ ਭੀ ਨਾ ਹੋਵੇ ।
ਜਿੰਨੇ ਭੀ ਦੇਸ਼ ਦੇ ਰੀਫਾਰਮਰ ਤੇ ਸੁਧਾਰਕ ਆਉਂਦੇ ਰਹੇ
-ੲ-
ਓਹ ਇਸੇ ਤਰਾਂ ਦੀ ਮੱਕਾਰੀ, ਦੰਭ ਅਤੇ ਪਾਖੰਡ ਨੂੰ ਨੰਗਾ ਕਰਨ ਦਾ ਜਤਨ ਕਰਦੇ ਰਹੇ । ਇਸ ਸੰਬੰਧ ਵਿਚ ਕਬੀਰ ਸਾਹਿਬ ਤੇ ਗੁਰੂ ਨਾਨਕ ਦਾ ਨਾਮ ਖਾਸ ਤੌਰ ਤੇ ਲਿਆ ਜਾ ਸਕਦਾ ਹੈ। ਐਸੇ ਲੋਕਾਂ ਦੀ ਕਰਤੂਤ ਉਨ੍ਹਾਂ ਨੇ ਬੜੀ ਦਲੇਰੀ ਨਾਲ ਜ਼ਾਹਰ ਕੀਤੀ। ਏਹ ਲੋਕ ਜੇ ਕਦੇ ਏਨੀ ਦਲੇਰੀ ਹੀ ਦਿਖਾ ਸਕਦੇ ਕਿ ਮਹਾਰਾਜ ! ਕਲਜੁਗ ਦਾ ਜ਼ਮਾਨਾ ਹੈ, ਅਸੀ ਸ਼ਿਵ ਸ਼ੰਕਰ ਤਾਂ ਹੈ ਨਹੀਂ, ਕਿ ਕਾਮਦੇਵ ਨੂੰ ਭਸਮ ਕਰ ਸਕੀਏ, ਤਦ ਦੁਨੀਆ ਦੀ ਤਸੱਲੀ ਹੋ ਜਾਂਦੀ। ਓਹ ਅਰਾਮ ਨਾਲ ਗ੍ਰਹਸਥ ਮਾਰਗ ਵਿਚ ਦਾਖ਼ਲ ਹੋ ਜਾਂਦੇ ਤੇ ਆਪਣੀ ਪੂੰਜੀ ਬਚਿਆਂ ਦੇ ਹਵਾਲੇ ਕਰ ਜਾਂਦੇ ਪਰ ਫਿਕਰ ਉਨ੍ਹਾਂ ਨੂੰ ਇਹ ਹੈ, ਕਿ ਅਗੋਂ ਉਨ੍ਹਾਂ ਦੀ ਉਪਜੀਵਕਾ ਰੁਕ ਜਾਏਗੀ।
ਸਾਡੀ ਦਾਨ ਪ੍ਰਣਾਲੀ ਦੇ ਅਯੋਗ ਵਰਤਾਉ ਨਾਲ ਇਕ ਹੋਰ ਅਨ੍ਯਾਇ ਨਿਰਇਛਤ ਤ੍ਰੀਕੇ ਨਾਲ ਹੋ ਰਿਹਾ ਹੈ। ਹਰਦੁਆਰ ਮਥੁਰਾ ਬਿੰਦ੍ਰਾਬਨ ਆਦਿਕ ਤੀਰਥਾਂ ਉਤੇ ਲਖੋਖਾ ਭਿਖ ਮੰਗੇ ਲੋਕ ਯਾਤ੍ਰੀਆਂ ਦੀ ਹੌਸਲਾ ਅਫਜ਼ਾਈ ਨਾਲ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਬਾਕਾਇਦਾ ਤੇ ਮਨਮਰਜ਼ੀ ਦੀ ਖੁਰਾਕ ਨਾ ਮਿਲਣ ਕਰ ਕੇ ਨਰੋਏ ਨਹੀਂ ਰਹਿੰਦੇ, ਸੂਰਤਾਂ ਕੋਝੀਆਂ ਤੇ ਔਲਾਦ ਵਿੰਗੀ, ਚਿੱਬੀ ਪੈਦਾ ਹੋ ਪੈਂਦੀ ਹੈ। ਆਲਸ ਦੇ ਮਾਰੇ, ਨਾ ਕੰਮ ਦੀ ਰੋਟੀ ਨਾ ਸੁਆਦ ਦਾ ਕਪੜਾ ਜੁੜਦਾ ਹੈ। ਮਿਹਨਤ ਕਰ ਕੇ ਕਮਾਉਣ ਦੀ ਰੀਝ ਹੀ ਮਰ ਗਈ ਹੈ। ਜੇ ਉਨ੍ਹਾਂ ਹੀ ਅਸਥਾਨਾਂ ਤੇ ਕੋਈ ਦਸਤਕਾਰੀ ਦੇ ਧਰਮ ਅਰਥ ਸਕੂਲ ਖੋਲ੍ਹੇ ਜਾਣ, ਜਾਂ ਕੋਈ ਲਾਭਦਾਇਕ ਇੰਡਸਟਰੀ ਜਾਰੀ ਕਰ ਦਿਤੀ ਜਾਵੇ ਤਾਂ ਇਹੋ ਲੋਕ ਕਮਾਊ ਕਿਰਤੀ ਬਣ ਕੇ ਦੇਸ਼ ਦੇ ਹੁਸਨ ਤੇ ਖੁਸ਼ਹਾਲੀ ਨੂੰ ਵਧਾ ਸਕਦੇ ਹਨ ।
ਜੇ ਸਿਰਫ ਮਥੁਰਾ ਬਿੰਦ੍ਰਾਬਨ ਦਾ ਉਹ ਧਨ, ਜੋ ਠਾਕੁਰ ਜੀ ਦੇ ਭੋਗ ਵਾਸਤੇ ਮੁਸਤਕਿਲ ਜਾਗੀਰਾਂ ਦੀ ਸ਼ਕਲ ਵਿਚ ਪਬਲਿਕ
--ਸ--
ਅਤੇ ਹਿੰਦੂ ਰਜਵਾੜਿਆਂ ਵਲੋਂ ਵਕਫ ਕੀਤਾ ਹੋਇਆ ਹੈ, ਕਿਸੇ ਸੁਹਣੇ ਅਰਥ ਲਗਾਇਆ ਜਾਵੇ, ਤਾਂ ਬੜੇ ਦਾਵੇ ਨਾਲ ਕਿਹਾ ਜਾ ਸਕਦਾ ਹੈ, ਕਿ ਸਾਰੇ ਯੂ. ਪੀ. ਵਿਚ ਮੁਫਤ ਪ੍ਰਾਇਮਰੀ ਤਾਲੀਮ ਜਾਰੀ ਹੋ ਜਾਵੇ । ਇਸ ਧਨ ਨਾਲ ਬਨਾਰਸ ਦੀ ਹਿੰਦੂ ਯੂਨੀਵਰਸਟੀ ਤੋਂ ਭੀ ਵਡੇਰੀ ਯੂਨੀਵਰਸਟੀ ਚਲਾਈ ਜਾ ਸਕਦੀ ਹੈ ।
ਹਿੰਦੂਆਂ ਦੀ ਪੁਰਾਤਨਤਾ ਪ੍ਰਸਤੀ ਦਾ ਦੁਖਦਾਈ ਪਹਿਲੂ ਸੂਰਜ ਗ੍ਰਹਣ ਤੇ ਚੰਦ੍ਰ ਗ੍ਰਹਣ ਦਾ ਸਵਾਲ ਹੈ। ਸੈਂਕੜੇ ਵਰਿਹਾਂ ਤੋਂ ਰਾਹੂ ਕੇਤੂ ਮਾਰ ਦਿਤੇ ਗਏ ਹਨ, ਸਕੂਲਾਂ ਦੇ ਨਿਕੇ ਨਿਕੇ ਬੱਚੇ ਮਾਂ ਨੂੰ ਇਨ੍ਹਾਂ ਗ੍ਰਹਣਾਂ ਦੀ ਅਸਲੀਅਤ ਸਮਝਾਂਦੇ ਹਨ ਪਰ ਜਦ ਭੀ ਮੌਕਾ ਆਵੇ ਕੁਰਖੇਤ੍ਰ ਆਦਿਕ ਤੀਰਥਾਂ ਤੇ ਕਰੋੜਹਾ ਰੁਪਏ ਰੇਲਾਂ ਦੇ ਭਾੜਿਆਂ ਵਿਚ ਉਜੜ ਜਾਂਦੇ ਤੇ ਹਜ਼ਾਰਹਾਂ ਬੰਦਿਆਂ ਦੀ ਜਾਨ ਭੀੜਾਂ ਵਿਚ ਮਿਧੀ ਜਾਂਦੀ ਹੈ। ਇਹੋ ਹਾਲ ਕੰਭਾਂ ਅਧਕੁੰਭੀ ਦਿਆਂ ਮੇਲਿਆਂ ਉਤੇ ਹੁੰਦਾ ਹੈ। ਗਲ ਕੀ ਅਜ ਤੋਂ ਚਾਰ ਪੰਜ ਹਜ਼ਾਰ ਵਰਹੇ ਦੇ ਪੁਰਾਣੇ ਵਿਸਵਾਸ ਅਜ ਤਕ ਸਾਡੇ ਗਲਾਂ ਨਾਲ ਚੰਬੜੇ ਹੋਏ ਹਨ, ਹਾਲਾਂ ਕੇ ਉਹ ਵੇਲਾ ਇਨਸਾਨੀ ਕਿਆਸਾਂ ਦੇ ਬਚਪਨ ਦਾ ਸੀ । ਇਸ ਵੇਲੇ ਦੁਨੀਆ ਬਹੁਤ ਅਗੇ ਨਿਕਲ ਆਈ ਹੈ, ਬਹਿਲਾਂ, ਰਥਾਂ ਤੇ ਟਪਰੀਆਂ ਦੇ ਯੁਗ ਤੋਂ ਲੰਘ ਕੇ ਅਸੀ ਰੇਲਾਂ ਤੇ ਹਵਾਈ ਜਹਾਜਾਂ ਤੇ ਵਡੇ ਵਡੇ ਮਹੱਲਾਂ ਵਾਲੇ ਯੁਗ ਵਿਚ ਪਹੁੰਚ ਗਏ ਹਾਂ। ਫਾਸਲੇ ਐਨੇ ਘਟ ਗਏ ਹਨ ਕਿ ਤਾਰ, ਬੇਤਾਰ ਟੈਲੀਫੋਨ ਤੇ ਰੈਡੀਓ ਨਾਲ ਪਲ ਪਲ ਦੀ ਖਬਰ ਆ ਜਾਂਦੀ ਹੈ । ਟੈਲੀਵੀਯਨ ਦੀ ਉੱਡੀਕ ਹੋ ਰਹੀ ਹੈ; ਜਿਸ ਨਾਲ ਹਜਾਰਾਂ ਮੀਲਾਂ ਤੇ ਬੈਠੇ ਦੋ ਆਦਮੀ ਸੈਨਤਾਂ ਕਰ ਕੇ ਹਸ ਹਸ ਕੇ ਗੱਲਾਂ ਕਰ ਸਕਣਗੇ। ਨੀਊਯਾਰਕ ਵਿਚ ਬੈਠਾ ਆਦਮੀ ਲੰਡਨ ਦਾ ਸਿਨੇਮਾ ਦੇਖ ਸਕਿਆ ਕਰੇਗਾ ।
-ਹ-
ਹਿੰਦੁਸਤਾਨ ਵਿਚ ਤੀਸਰਾ ਵਿਸ਼ਵਾਸ ਕਿਸਮਤ ਦਾ ਹੈ, ਕਿ ਪਿਛਲੇ ਕਰਮਾਂ ਦੇ ਫਲ ਰੂਪ ਵਿਚ ਕਿਸਮਤ ਲਿਖੀ ਜਾਂਦੀ ਹੈ। ਸਾਰੀ ਧਰਤੀ ਵਿਚੋਂ ਹਿੰਦੁਸਤਾਨ ਹੀ ਇਕ ਐਸਾ ਬਦਕਿਸਮਤ ਦੇਸ਼ ਹੈ, ਜਿਸ ਦੇ ਹਿੱਸੇ ਭੁਖ ਨੰਗ ਤੇ ਦਰਿਦ੍ਰ ਆਏ ਹੋਏ ਹਨ । ਆਲਸ ਦੇ ਮਾਰੇ ਹੋਏ ਕਿਸਮਤ ਤੇ ਸ਼ਾਕਰ ਬੈਠੇ ਹਨ, ਹਾਲਾਂ ਕਿ ਹੋਰ ਸਾਰੀ ਦੁਨੀਆ ਪੁਰਸ਼ਾਰਥ ਨਾਲ ਖੁਸ਼ਹਾਲ ਹੁੰਦੀ ਜਾ ਰਹੀ ਹੈ। ਇਸ ਤਰਾਂ ਦੇ ਵਿਸ਼ਵਾਸ ਭਰਪੂਰ ਤੇ ਸਰਬੰਸ ਦਾਨੀ ਦੇਸ ਉਤੇ ਭੀ ਵਿਧਾਤਾ ਨੂੰ ਤਰਸ ਨਾ ਆਉਣਾ, ਸਾਫ ਦਸਦਾ ਹੈ ਕਿ ਇਸ ਸਿੱਧਾਂਤ ਦੇ ਮਿਥਣ ਵਾਲੇ ਪਾਸੋਂ ਕੋਈ ਬੁਨਿਆਦੀ ਭੁਲ ਹੋਈ ਸੀ । ਭਾਵ ਇਹ ਕਿ ਭਾਰਤ ਵਰਸ਼ ਦੀ ਆਰਥਿਕ ਹਾਲਤ ਉਤੇ ਭੀ ਕੰਟ੍ਰੋਲ ਉਸੇ ਬ੍ਰਾਹਮਣ ਕਲਾਸ ਦਾ ਹੈ। ਸੁਤੀ ਹੋਈ ਕਿਸਮਤ ਨੂੰ ਜਗਾਉਂਣ ਦੇ ਉਪਾਉ ਭੀ ਹਵਨ, ਯੱਗ, ਗ੍ਰਹਿ ਪੂਜਾ, ਦੇਵ ਪੂਜਾ, ਦੁਰਗਾ ਪੂਜਾ ਆਦਿਕ ਦੱਸੇ ਜਾਂਦੇ ਹਨ ਤੇ ਗਰੀਬਾਂ ਦੀ ਰਹੀ ਸਹੀ ਕਮਾਈ ਨੂੰ ਏਸ ਤ੍ਰੀਕੇ ਨਾਲ ਚੂਸ ਲਿਆ ਜਾਂਦਾ ਹੈ। ਈਸ਼ਰ (ਜਿਸ ਨੂੰ ਕਿ ਸਾਰੇ ਸੰਸਾਰ ਦਾ ਪਾਲਣਹਾਰਾ ਮੰਨਿਆ ਜਾਂਦਾ ਹੈ) ਨੂੰ ਪ੍ਰਸੰਨ ਕਰਨ ਦਾ ਨੁਸਖਾ ਭੀ ਦਾਨ ਹੀ ਦਸਿਆ ਜਾਂਦਾ ਹੈ ਤੇ ਦਾਨ ਦਾ ਅਧਿਕਾਰੀ ਸਿਵਾਏ ਬ੍ਰਾਹਮਣ ਦੇ ਹੋਰ ਕੋਈ ਨਹੀਂ, ਕਿਉਂਕਿ ਉਹ ਈਸ਼ਰ ਦਾ ਮੁਖ ਹੈ। ਸ਼ੂਦਰ ਗ਼ਰੀਬ ਦਾ ਹਿੱਸਾ ਤੇ ਕਿਤੇ ਰਿਹਾ, ਛਤ੍ਰੀ ਤੇ ਵੈਸ਼ ਭੀ ਦਾਨ ਨੂੰ ਛੁਹ ਨਹੀਂ ਸਕਦਾ।
ਪਰਮਾਤਮਾ
ਉਂਜ ਤੇ ਜੁਗਾਂ ਜੁਗਾਂਤ੍ਰਾਂ ਤੋਂ ਪਰਮਾਤਮਾ ਸੰਬੰਧੀ ਸਵਾਲ ਹਲ ਹੋ ਹੀ ਨਹੀਂ ਸਕਿਆ, ਨਾ ਉਸ ਦੀ ਉਮਰ ਦਾ ਪਤਾ ਲਗਾ ਹੈ ਤੇ ਨਾ ਉਸ ਦੇ ਤਾਣੇ ਪੇਟੇ ਦਾ ਹਿਸਾਬ ਹੋ ਸਕਿਆ ਹੈ, ਪਰ
--ਕ—