ਓਹ ਇਸੇ ਤਰਾਂ ਦੀ ਮੱਕਾਰੀ, ਦੰਭ ਅਤੇ ਪਾਖੰਡ ਨੂੰ ਨੰਗਾ ਕਰਨ ਦਾ ਜਤਨ ਕਰਦੇ ਰਹੇ । ਇਸ ਸੰਬੰਧ ਵਿਚ ਕਬੀਰ ਸਾਹਿਬ ਤੇ ਗੁਰੂ ਨਾਨਕ ਦਾ ਨਾਮ ਖਾਸ ਤੌਰ ਤੇ ਲਿਆ ਜਾ ਸਕਦਾ ਹੈ। ਐਸੇ ਲੋਕਾਂ ਦੀ ਕਰਤੂਤ ਉਨ੍ਹਾਂ ਨੇ ਬੜੀ ਦਲੇਰੀ ਨਾਲ ਜ਼ਾਹਰ ਕੀਤੀ। ਏਹ ਲੋਕ ਜੇ ਕਦੇ ਏਨੀ ਦਲੇਰੀ ਹੀ ਦਿਖਾ ਸਕਦੇ ਕਿ ਮਹਾਰਾਜ ! ਕਲਜੁਗ ਦਾ ਜ਼ਮਾਨਾ ਹੈ, ਅਸੀ ਸ਼ਿਵ ਸ਼ੰਕਰ ਤਾਂ ਹੈ ਨਹੀਂ, ਕਿ ਕਾਮਦੇਵ ਨੂੰ ਭਸਮ ਕਰ ਸਕੀਏ, ਤਦ ਦੁਨੀਆ ਦੀ ਤਸੱਲੀ ਹੋ ਜਾਂਦੀ। ਓਹ ਅਰਾਮ ਨਾਲ ਗ੍ਰਹਸਥ ਮਾਰਗ ਵਿਚ ਦਾਖ਼ਲ ਹੋ ਜਾਂਦੇ ਤੇ ਆਪਣੀ ਪੂੰਜੀ ਬਚਿਆਂ ਦੇ ਹਵਾਲੇ ਕਰ ਜਾਂਦੇ ਪਰ ਫਿਕਰ ਉਨ੍ਹਾਂ ਨੂੰ ਇਹ ਹੈ, ਕਿ ਅਗੋਂ ਉਨ੍ਹਾਂ ਦੀ ਉਪਜੀਵਕਾ ਰੁਕ ਜਾਏਗੀ।
ਸਾਡੀ ਦਾਨ ਪ੍ਰਣਾਲੀ ਦੇ ਅਯੋਗ ਵਰਤਾਉ ਨਾਲ ਇਕ ਹੋਰ ਅਨ੍ਯਾਇ ਨਿਰਇਛਤ ਤ੍ਰੀਕੇ ਨਾਲ ਹੋ ਰਿਹਾ ਹੈ। ਹਰਦੁਆਰ ਮਥੁਰਾ ਬਿੰਦ੍ਰਾਬਨ ਆਦਿਕ ਤੀਰਥਾਂ ਉਤੇ ਲਖੋਖਾ ਭਿਖ ਮੰਗੇ ਲੋਕ ਯਾਤ੍ਰੀਆਂ ਦੀ ਹੌਸਲਾ ਅਫਜ਼ਾਈ ਨਾਲ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਬਾਕਾਇਦਾ ਤੇ ਮਨਮਰਜ਼ੀ ਦੀ ਖੁਰਾਕ ਨਾ ਮਿਲਣ ਕਰ ਕੇ ਨਰੋਏ ਨਹੀਂ ਰਹਿੰਦੇ, ਸੂਰਤਾਂ ਕੋਝੀਆਂ ਤੇ ਔਲਾਦ ਵਿੰਗੀ, ਚਿੱਬੀ ਪੈਦਾ ਹੋ ਪੈਂਦੀ ਹੈ। ਆਲਸ ਦੇ ਮਾਰੇ, ਨਾ ਕੰਮ ਦੀ ਰੋਟੀ ਨਾ ਸੁਆਦ ਦਾ ਕਪੜਾ ਜੁੜਦਾ ਹੈ। ਮਿਹਨਤ ਕਰ ਕੇ ਕਮਾਉਣ ਦੀ ਰੀਝ ਹੀ ਮਰ ਗਈ ਹੈ। ਜੇ ਉਨ੍ਹਾਂ ਹੀ ਅਸਥਾਨਾਂ ਤੇ ਕੋਈ ਦਸਤਕਾਰੀ ਦੇ ਧਰਮ ਅਰਥ ਸਕੂਲ ਖੋਲ੍ਹੇ ਜਾਣ, ਜਾਂ ਕੋਈ ਲਾਭਦਾਇਕ ਇੰਡਸਟਰੀ ਜਾਰੀ ਕਰ ਦਿਤੀ ਜਾਵੇ ਤਾਂ ਇਹੋ ਲੋਕ ਕਮਾਊ ਕਿਰਤੀ ਬਣ ਕੇ ਦੇਸ਼ ਦੇ ਹੁਸਨ ਤੇ ਖੁਸ਼ਹਾਲੀ ਨੂੰ ਵਧਾ ਸਕਦੇ ਹਨ ।
ਜੇ ਸਿਰਫ ਮਥੁਰਾ ਬਿੰਦ੍ਰਾਬਨ ਦਾ ਉਹ ਧਨ, ਜੋ ਠਾਕੁਰ ਜੀ ਦੇ ਭੋਗ ਵਾਸਤੇ ਮੁਸਤਕਿਲ ਜਾਗੀਰਾਂ ਦੀ ਸ਼ਕਲ ਵਿਚ ਪਬਲਿਕ
--ਸ--
ਅਤੇ ਹਿੰਦੂ ਰਜਵਾੜਿਆਂ ਵਲੋਂ ਵਕਫ ਕੀਤਾ ਹੋਇਆ ਹੈ, ਕਿਸੇ ਸੁਹਣੇ ਅਰਥ ਲਗਾਇਆ ਜਾਵੇ, ਤਾਂ ਬੜੇ ਦਾਵੇ ਨਾਲ ਕਿਹਾ ਜਾ ਸਕਦਾ ਹੈ, ਕਿ ਸਾਰੇ ਯੂ. ਪੀ. ਵਿਚ ਮੁਫਤ ਪ੍ਰਾਇਮਰੀ ਤਾਲੀਮ ਜਾਰੀ ਹੋ ਜਾਵੇ । ਇਸ ਧਨ ਨਾਲ ਬਨਾਰਸ ਦੀ ਹਿੰਦੂ ਯੂਨੀਵਰਸਟੀ ਤੋਂ ਭੀ ਵਡੇਰੀ ਯੂਨੀਵਰਸਟੀ ਚਲਾਈ ਜਾ ਸਕਦੀ ਹੈ ।
ਹਿੰਦੂਆਂ ਦੀ ਪੁਰਾਤਨਤਾ ਪ੍ਰਸਤੀ ਦਾ ਦੁਖਦਾਈ ਪਹਿਲੂ ਸੂਰਜ ਗ੍ਰਹਣ ਤੇ ਚੰਦ੍ਰ ਗ੍ਰਹਣ ਦਾ ਸਵਾਲ ਹੈ। ਸੈਂਕੜੇ ਵਰਿਹਾਂ ਤੋਂ ਰਾਹੂ ਕੇਤੂ ਮਾਰ ਦਿਤੇ ਗਏ ਹਨ, ਸਕੂਲਾਂ ਦੇ ਨਿਕੇ ਨਿਕੇ ਬੱਚੇ ਮਾਂ ਨੂੰ ਇਨ੍ਹਾਂ ਗ੍ਰਹਣਾਂ ਦੀ ਅਸਲੀਅਤ ਸਮਝਾਂਦੇ ਹਨ ਪਰ ਜਦ ਭੀ ਮੌਕਾ ਆਵੇ ਕੁਰਖੇਤ੍ਰ ਆਦਿਕ ਤੀਰਥਾਂ ਤੇ ਕਰੋੜਹਾ ਰੁਪਏ ਰੇਲਾਂ ਦੇ ਭਾੜਿਆਂ ਵਿਚ ਉਜੜ ਜਾਂਦੇ ਤੇ ਹਜ਼ਾਰਹਾਂ ਬੰਦਿਆਂ ਦੀ ਜਾਨ ਭੀੜਾਂ ਵਿਚ ਮਿਧੀ ਜਾਂਦੀ ਹੈ। ਇਹੋ ਹਾਲ ਕੰਭਾਂ ਅਧਕੁੰਭੀ ਦਿਆਂ ਮੇਲਿਆਂ ਉਤੇ ਹੁੰਦਾ ਹੈ। ਗਲ ਕੀ ਅਜ ਤੋਂ ਚਾਰ ਪੰਜ ਹਜ਼ਾਰ ਵਰਹੇ ਦੇ ਪੁਰਾਣੇ ਵਿਸਵਾਸ ਅਜ ਤਕ ਸਾਡੇ ਗਲਾਂ ਨਾਲ ਚੰਬੜੇ ਹੋਏ ਹਨ, ਹਾਲਾਂ ਕੇ ਉਹ ਵੇਲਾ ਇਨਸਾਨੀ ਕਿਆਸਾਂ ਦੇ ਬਚਪਨ ਦਾ ਸੀ । ਇਸ ਵੇਲੇ ਦੁਨੀਆ ਬਹੁਤ ਅਗੇ ਨਿਕਲ ਆਈ ਹੈ, ਬਹਿਲਾਂ, ਰਥਾਂ ਤੇ ਟਪਰੀਆਂ ਦੇ ਯੁਗ ਤੋਂ ਲੰਘ ਕੇ ਅਸੀ ਰੇਲਾਂ ਤੇ ਹਵਾਈ ਜਹਾਜਾਂ ਤੇ ਵਡੇ ਵਡੇ ਮਹੱਲਾਂ ਵਾਲੇ ਯੁਗ ਵਿਚ ਪਹੁੰਚ ਗਏ ਹਾਂ। ਫਾਸਲੇ ਐਨੇ ਘਟ ਗਏ ਹਨ ਕਿ ਤਾਰ, ਬੇਤਾਰ ਟੈਲੀਫੋਨ ਤੇ ਰੈਡੀਓ ਨਾਲ ਪਲ ਪਲ ਦੀ ਖਬਰ ਆ ਜਾਂਦੀ ਹੈ । ਟੈਲੀਵੀਯਨ ਦੀ ਉੱਡੀਕ ਹੋ ਰਹੀ ਹੈ; ਜਿਸ ਨਾਲ ਹਜਾਰਾਂ ਮੀਲਾਂ ਤੇ ਬੈਠੇ ਦੋ ਆਦਮੀ ਸੈਨਤਾਂ ਕਰ ਕੇ ਹਸ ਹਸ ਕੇ ਗੱਲਾਂ ਕਰ ਸਕਣਗੇ। ਨੀਊਯਾਰਕ ਵਿਚ ਬੈਠਾ ਆਦਮੀ ਲੰਡਨ ਦਾ ਸਿਨੇਮਾ ਦੇਖ ਸਕਿਆ ਕਰੇਗਾ ।
-ਹ-
ਹਿੰਦੁਸਤਾਨ ਵਿਚ ਤੀਸਰਾ ਵਿਸ਼ਵਾਸ ਕਿਸਮਤ ਦਾ ਹੈ, ਕਿ ਪਿਛਲੇ ਕਰਮਾਂ ਦੇ ਫਲ ਰੂਪ ਵਿਚ ਕਿਸਮਤ ਲਿਖੀ ਜਾਂਦੀ ਹੈ। ਸਾਰੀ ਧਰਤੀ ਵਿਚੋਂ ਹਿੰਦੁਸਤਾਨ ਹੀ ਇਕ ਐਸਾ ਬਦਕਿਸਮਤ ਦੇਸ਼ ਹੈ, ਜਿਸ ਦੇ ਹਿੱਸੇ ਭੁਖ ਨੰਗ ਤੇ ਦਰਿਦ੍ਰ ਆਏ ਹੋਏ ਹਨ । ਆਲਸ ਦੇ ਮਾਰੇ ਹੋਏ ਕਿਸਮਤ ਤੇ ਸ਼ਾਕਰ ਬੈਠੇ ਹਨ, ਹਾਲਾਂ ਕਿ ਹੋਰ ਸਾਰੀ ਦੁਨੀਆ ਪੁਰਸ਼ਾਰਥ ਨਾਲ ਖੁਸ਼ਹਾਲ ਹੁੰਦੀ ਜਾ ਰਹੀ ਹੈ। ਇਸ ਤਰਾਂ ਦੇ ਵਿਸ਼ਵਾਸ ਭਰਪੂਰ ਤੇ ਸਰਬੰਸ ਦਾਨੀ ਦੇਸ ਉਤੇ ਭੀ ਵਿਧਾਤਾ ਨੂੰ ਤਰਸ ਨਾ ਆਉਣਾ, ਸਾਫ ਦਸਦਾ ਹੈ ਕਿ ਇਸ ਸਿੱਧਾਂਤ ਦੇ ਮਿਥਣ ਵਾਲੇ ਪਾਸੋਂ ਕੋਈ ਬੁਨਿਆਦੀ ਭੁਲ ਹੋਈ ਸੀ । ਭਾਵ ਇਹ ਕਿ ਭਾਰਤ ਵਰਸ਼ ਦੀ ਆਰਥਿਕ ਹਾਲਤ ਉਤੇ ਭੀ ਕੰਟ੍ਰੋਲ ਉਸੇ ਬ੍ਰਾਹਮਣ ਕਲਾਸ ਦਾ ਹੈ। ਸੁਤੀ ਹੋਈ ਕਿਸਮਤ ਨੂੰ ਜਗਾਉਂਣ ਦੇ ਉਪਾਉ ਭੀ ਹਵਨ, ਯੱਗ, ਗ੍ਰਹਿ ਪੂਜਾ, ਦੇਵ ਪੂਜਾ, ਦੁਰਗਾ ਪੂਜਾ ਆਦਿਕ ਦੱਸੇ ਜਾਂਦੇ ਹਨ ਤੇ ਗਰੀਬਾਂ ਦੀ ਰਹੀ ਸਹੀ ਕਮਾਈ ਨੂੰ ਏਸ ਤ੍ਰੀਕੇ ਨਾਲ ਚੂਸ ਲਿਆ ਜਾਂਦਾ ਹੈ। ਈਸ਼ਰ (ਜਿਸ ਨੂੰ ਕਿ ਸਾਰੇ ਸੰਸਾਰ ਦਾ ਪਾਲਣਹਾਰਾ ਮੰਨਿਆ ਜਾਂਦਾ ਹੈ) ਨੂੰ ਪ੍ਰਸੰਨ ਕਰਨ ਦਾ ਨੁਸਖਾ ਭੀ ਦਾਨ ਹੀ ਦਸਿਆ ਜਾਂਦਾ ਹੈ ਤੇ ਦਾਨ ਦਾ ਅਧਿਕਾਰੀ ਸਿਵਾਏ ਬ੍ਰਾਹਮਣ ਦੇ ਹੋਰ ਕੋਈ ਨਹੀਂ, ਕਿਉਂਕਿ ਉਹ ਈਸ਼ਰ ਦਾ ਮੁਖ ਹੈ। ਸ਼ੂਦਰ ਗ਼ਰੀਬ ਦਾ ਹਿੱਸਾ ਤੇ ਕਿਤੇ ਰਿਹਾ, ਛਤ੍ਰੀ ਤੇ ਵੈਸ਼ ਭੀ ਦਾਨ ਨੂੰ ਛੁਹ ਨਹੀਂ ਸਕਦਾ।
ਪਰਮਾਤਮਾ
ਉਂਜ ਤੇ ਜੁਗਾਂ ਜੁਗਾਂਤ੍ਰਾਂ ਤੋਂ ਪਰਮਾਤਮਾ ਸੰਬੰਧੀ ਸਵਾਲ ਹਲ ਹੋ ਹੀ ਨਹੀਂ ਸਕਿਆ, ਨਾ ਉਸ ਦੀ ਉਮਰ ਦਾ ਪਤਾ ਲਗਾ ਹੈ ਤੇ ਨਾ ਉਸ ਦੇ ਤਾਣੇ ਪੇਟੇ ਦਾ ਹਿਸਾਬ ਹੋ ਸਕਿਆ ਹੈ, ਪਰ
--ਕ—
ਸਧਾਰਣ ਤੌਰ ਤੇ ਇਹ ਮੰਨ ਲਿਆ ਗਿਆ ਹੈ, ਕਿ ਉਹ ਇਕ ਮਹਾਂ ਬ੍ਰਹਮ ਹੈ. ਵੈਰਾਟ ਸਰੂਪ ਹੈ, ਜਿਸ ਦੇ ਅੰਤ੍ਰਗਤ ਅਰਬਾਂ ਖਰਬਾਂ ਤਾਰੇ ਹਨ ਤੇ ਉਨ੍ਹਾਂ ਨੂੰ ਟੱਪ ਕੇ ਹੋਰ ਭੀ ਬਹੁਤ ਕੁਝ ਹੈ, ਜਿਸ ਨੂੰ ਬੜੀ ਤੋਂ ਬੜੀ ਦੂਰਬੀਨ ਲਭ ਨਹੀਂ ਸਕਦੀ। ਸਾਡੀ ਇਹ ਧਰਤੀ ਇਸ ਬ੍ਰਹਮਾਂਡ ਵਿਚ ਇਉਂ ਹੈ ਜਿਵੇਂ ਸਰਹੋਂ ਦੇ ਵਡੇ ਸਾਰੇ ਬੋਹਲ ਵਿਚ ਇਕ ਦਾਣਾ ਹੁੰਦਾ ਹੈ । ਸੂਰਜ ਧਰਤੀ ਨਾਲੋਂ ਬਹੁਤ ਵਡਾ ਹੈ ਤੇ ਬ੍ਰਹਮਾਂਡ ਦੇ ਹੋਰ ਅਰਬਾਂ ਖਰਬਾਂ ਸਤਾਰੇ ਸੂਰਜ ਨਾਲੋਂ ਭੀ ਬਹੁਤ ਵਡੇਰੇ ਹਨ। ਪਰਮਾਤਮਾ ਇਸ ਸਾਰੇ ਨਜ਼ਾਮ ਨੂੰ ਚਲਾ ਰਿਹਾ ਹੈ। ਉਹ ਇੱਕੋ ਹੈ, ਲਾਸਾਨੀ ਹੈ, ਅਰੂਪ ਹੈ, ਅਖੰਡ ਹੈ, ਇਕ ਰਸ ਹੈ, ਅਨਾਦੀ ਅਤੇ ਅਨੰਤ ਹੈ। ਸਿਫਤ ਸੁਣ ਕੇ ਪ੍ਰਸੰਨ ਨਹੀਂ ਹੁੰਦਾ ਤੇ ਨਿੰਦਾ ਸੁਣ ਕੇ ਗੁੱਸੇ ਵਿਚ ਨਹੀਂ ਆਉਂਦਾ, ਬਦਲੇ ਨਹੀਂ ਲੈਂਦਾ। ਕੁਦਰਤ ਉਸ ਦਾ ਇਕ ਖੇਲ ਹੈ। ਇਸ ਧਰਤੀ ਦੇ ਜੀਵ ਜੰਤੂ ਪਸ਼ੂ ਤੇ ਮਨੁਖ ਕੁਦਰਤ ਦੇ ਕਾਰਖਾਨੇ ਵਿਚ ਇਉਂ ਜੰਮਦੇ ਮਰਦੇ ਹਨ ਜਿਸਤਰਾਂ ਜਲ ਵਿਚੋਂ ਬੁਲਬੁਲੇ ਉਠਦੇ ਤੇ ਪਲ ਭਰ ਲਈ ਜੀ ਕੇ ਪਾਟ ਜਾਂਦੇ ਹਨ। ਇਕ ਮਿਟਦੇ ਹਨ ਤਾਂ ਦੂਜੇ ਹੋਰ ਪੈਦਾ ਹੋ ਜਾਂਦੇ ਹਨ, ਜਲ ਆਪਣੇ ਥਾਂ ਜਿਉਂ ਕਾ ਤਿਉਂ ਰਹਿੰਦਾ ਹੈ।
ਇਸੇ ਸਚਾਈ ਤੇ ਸਿਧਾਂਤ ਨੂੰ ਸੂਫੀ ਲੋਕਾਂ ਨੇ ਹਮਹ ਓਸਤ ਕਹਿ ਕੇ ਮੰਨਿਆ ਹੈ। ਸਾਰਾ ਸੰਸਾਰ ਇਸੇ ਸਚਾਈ ਦਾ ਕਾਇਲ ਹੁੰਦਾ ਜਾ ਰਿਹਾ ਹੈ । ਕੋਈ ਇਸ ਵਿਸ਼ਵਾਸ ਨੂੰ ਦਿਲ ਵਿਚ ਦੱਬੀ ਬੈਠਾ ਹੈ ਤੇ ਕੋਈ ਖੁਲ ਕੇ ਕਹਿ ਦੇਂਦਾ ਹੈ।
ਅੰਜੀਲ ਵਿਚ ਸੰਸਾਰ ਉਤਪਤੀ ਦਾ ਜ਼ਿਕਰ ਹੈ, ਉਸ ਦੇ ਪੈਰੋਕਾਰਾਂ ਵਿਚੋਂ ਡਾਰਵਿਨ ਨੇ ਪੈਦਾ ਹੋ ਕੇ ਸਾਰੇ ਕਿਆਸ ਗਲਤ ਸਾਬਤ ਕਰ ਦਿਤੇ । ਪਰ ਹਿੰਦੂਆਂ ਵਿਚੋਂ ਕੋਈ ਅਜੇਹਾ ਦਲੇਰ ਪੈਦਾ
-ਖ-
ਨਹੀਂ ਹੋਇਆ ਜੋ ਖੋਜ ਕਰ ਕੇ ਦਸ ਸਕੇ ਕਿ ਕਿਸਤਰਾਂ ਨਾਰਾਇਣ ਦੇ ਨਾਭਿ ਕੰਵਲ ਵਿਚੋਂ ਬ੍ਰਹਮਾ ਦੀ ਪੈਦਾਇਸ਼ ਹੋਈ, ਸਮੁੰਦਰ ਕਿਸਤਰਾਂ ਰਿੜਕਿਆ ਗਿਆ ਤੇ ਗੰਗਾ ਨੂੰ ਕਿਸ ਤਰਾਂ ਅਕਾਸ਼ ਤੋਂ ਪ੍ਰਿਥਵੀ ਉਤੇ ਉਤਾਰਿਆ ਗਿਆ । ਬਾਹਰ ਦੀ ਦੁਨੀਆ ਹਿੰਦੁਸਤਾਨ ਦੇ ਅਨੋਖੇ ਕਿਆਸਾਂ ਨੂੰ ਸੁਣ ਕੇ ਯਾ ਪੜ੍ਹ ਕੇ ਮੂੰਹ ਵਿਚ ਰੁਮਾਲ ਲੈ ਰਹੇ ਹਨ ਪਰ ਸਾਡੀ ਧਰਤੀ ਉਤੇ ਐਸੀ ਜ਼ਿਹਨੀਅਤ ਮੌਜੂਦ ਹੈ ਜੋ ਸੱਚੀ ਗਲ ਸਹਾਰ ਨਹੀਂ ਸਕਦੀ ਤੇ "ਮਜ਼ਹਬ ਖਤਰੇ ਵਿਚ" ਦਾ ਰੌਲਾ ਪਾ ਕੇ ਓਪਰੀ ਸਰਕਾਰ ਦੀ ਮਦਦ ਨਾਲ ਕਿਤਾਬ ਨੂੰ ਜ਼ਬਤ ਕਰਾਉਣ ਨੂੰ ਤਿਆਰ ਹੋ ਜਾਂਦੀ ਹੈ।
ਫਿਰਕੇਦਾਰੀ
ਰਬ ਭਾਵੇਂ ਇਕੋ ਹੈ, ਪਰ ਉਸ ਦੇ ਪੂਜਕਾਂ ਦੇ ਕਈ ਫਿਰਕੇ ਬਣੇ ਹੋਏ ਹਨ। ਇਨ੍ਹਾਂ ਦੀ ਪੈਦਾਇਸ਼ ਰੋਟੀ ਦੇ ਸਵਾਲ ਨਾਲ ਹੋਈ ਸੀ। ਜਿਸ ਦਿਨ ਦੇਸ਼ ਦੀ ਆਰਥਕ ਹਾਲਤ ਠੀਕ ਹੋ ਗਈ, ਫਿਰਕੇਦਾਰੀ ਆਪਣੀ ਮੌਤੇ ਆਪ ਹੀ ਮਰ ਜਾਵੇਗੀ। ਨਾ ਕੋਈ ਮਲੇਛ ਰਹੇਗਾ ਨਾ ਕਾਫਰ । ਨਾ ਬੇਇਤਬਾਰੀ ਰਹੇਗੀ ਨਾ ਨਫਰਤ ।
ਇਸਤ੍ਰੀ ਜਾਤੀ
ਮਰਦ ਨੇ ਅਜ ਤਕ ਇਸਤ੍ਰੀ ਨੂੰ ਇਸ ਵਾਸਤੇ ਗੁਲਾਮ ਬਣਾਈ ਰਖਿਆ ਹੈ, ਕਿ ਉਹ ਨਿਰਬਲ ਹੈ, ਨਿਰਾਸ਼ਾ ਹੈ, ਮਰਦ ਦੀ ਕਮਾਈ ਬਗੈਰ ਜੀ ਨਹੀਂ ਸਕਦੀ। ਇਹ ਸਵਾਲ ਹੋਰ ਦੇਸ਼ਾਂ ਵਿਚ ਤਾਂ ਹਲ ਹੋ ਚੁਕਾ ਹੈ ਨਿਰਾ ਹਿੰਦੁਸਤਾਨ ਬਾਕੀ ਹੈ ਜਿਥੇ
--ਗ--