ਸਮੁੱਚੀਆਂ ਰਚਨਾਵਾਂ ਦਾ ਅਨੁਵਾਦ ਕਰ! ਕੌਮ ਦਾ ਬੜਾ ਫ਼ਾਇਦਾ ਹੋ ਤੇ ਤੁਹਾਨੂੰ ਵੀ ਆਤਮਕ ਸ਼ਾਂਤੀ ਮਿਲੂ।" ਮੈਂ ਚਾਹੁੰਦਾ ਸਾਂ ਇਹ ਕਾਰਜ ਕਰ ਪਰ ਹੌਂਸਲਾ ਨਾ ਪਿਆ ਤੇ ਸੋਚਿਆ ਸਾਂਝਾ ਕੰਮ ਹੈ ਜੇ ਡਾ. ਜਗਦੀਸ਼ ਕ ਦੇਵੇ ਤਾਂ ਵੀ ਵਧੀਆ ਹੈ। ਮੈਂ ਇਹਨਾਂ ਨੂੰ ਇਸ ਕੰਮੇਂ ਲਾ ਕੇ ਆਪ ਚੁੱ ਬੈਠ ਗਿਆ। ਇਹਨਾਂ ਨੇ ਮੇਰੇ ਬਚਨਾਂ ਨੂੰ ਮੰਨਦਿਆਂ ਜ਼ਿੰਦਗੀ ਦਾ ਅਹਿ ਤੇ ਬੇਹਤਰੀਨ ਹਿੱਸਾ ਇਸ ਕਾਰਜ ਨੂੰ ਸਮਰਪਿਤ ਕਰ ਦਿੱਤਾ ! ਮੈਂ ਤਾਂ ਕਹਿੰਦ ਇਹਨਾਂ ਜ਼ਿੰਦਗੀ ਹੀ ਸਫ਼ਲ ਕਰ ਲਈ। ਮਨੁੱਖਾ ਜਨਮ ਵਿਹਲੇ ਬੈਠ ਕੇ ਮੌਤ ਉਡੀਕਣ ਲਈ ਨਹੀਂ ਮਿਲਿਆ, ਕੰਮ ਕਰਨ ਲਈ ਮਿਲਿਆ ਹੈ ਜੋ ਵੀ ਕਰ ਸਕਦੇ ਹੋ, ਕਰੋ।
ਖ਼ਲੀਲ ਜਿਬਰਾਨ ਨੇ ਉਮਰ ਬੜੀ ਘੱਟ ਲਿਖਾਈ। ਬਸ 50 ਕੁ ਵਰ੍ਹੇ ਇਸ ਦਿਸਦੇ ਵੱਸਦੇ ਵਿਚ ਰਹਿ ਕੇ ਅਲੋਪ ਹੋ ਗਏ। ਜਿੰਨਾ ਚਿਰ ਜੀਵੇ ਬਸ ਨਿਰੰਤਰ ਸਾਹਿਤਕ ਯਾਤਰਾ ’ਤੇ ਰਹੇ। ਮਨ ਦੀਆਂ ਡੂੰਘਾਈਆਂ 'ਚੋਂ ਰੂਹਾਨੀ ਬੁਲੰਦੀਆਂ 'ਚੋਂ, ਦੁਨੀਆਵੀ ਮੋਹ ਮੁਹੱਬਤਾਂ 'ਚੋਂ ਜੋ ਵੀ ਅਨੁਭਵ ਉਹਨਾਂ ਨੂੰ ਹੋਏ, ਉਹਨਾਂ ਚੁੱਪ-ਚਾਪ ਬਹੁਤ ਹੀ ਗੰਭੀਰ ਢੰਗ ਨਾਲ ਗੰਭੀਰ ਤੇ ਨਦੀ ਦੀ ਰਵਾਨੀ ਵਾਲੀ ਭਾਸ਼ਾ ਵਿਚ ਲਿੱਖ ਦਿੱਤਾ, ਜੋ ਸਰਵ-ਪਰਵਾਨਿਤ ਹੋਇਆ। ਉਨ੍ਹਾਂ ਦੀ ਅਮਰ ਰਚਨਾ 'ਦੀ ਪ੍ਰਾਫ਼ਿਟ' ਨੂੰ ਵਿਸ਼ਵ ਦੀਆਂ ਪੰਜ ਕਿਤਾਬਾਂ ਵਿਚ ਗਿਣਿਆਂ ਜਾਂਦਾ ਹੈ ਜਿਸ ਨੇ ਆਪਣੇ ਸਮਕਾਲੀ ਸਮਾਜ ਨੂੰ ਪ੍ਰਭਾਵਿਤ ਕੀਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਪੁਸਤਕ ਤੋਂ ਸੇਧ ਲੈ ਕੇ ਸੱਚੀ-ਸੁੱਚੀ ਜ਼ਿੰਦਗੀ ਜੀਣ ਲਈ ਯਤਨਸ਼ੀਲ ਹੋਣਗੀਆਂ।
ਪਿਆਰ ਖ਼ਲੀਲ ਜਿਬਰਾਨ ਦੀ ਰਚਨਾ ਦਾ ਧੁਰਾ ਹੈ। ਪਿਆਰ ਦੀ ਗੱਲ ਕਰਦਿਆਂ ਉਹ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਉਹਦੇ ਸ਼ਬਦ ਪਿਆਰ ਨੂੰ ਸਮੂਰਤ ਬਣਾ ਦਿੰਦੇ ਹਨ। ਪਿਆਰ ਸਿਰਫ਼ ਮਜ਼ਾਜੀ ਨਹੀਂ ਸਗੋਂ ਹਕੀਕੀ ਜਜ਼ਬਾ ਹੈ! ਪਿਆਰ ਵਿਚ ਪ੍ਰੇਮੀ ਪ੍ਰੇਮਿਕਾ ਦਾ ਰੂਪ ਬਣ ਜਾਂਦਾ ਹੈ। ਦੋਵਾਂ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ । ਪਿਆਰ ਕੁਰਬਾਨੀ ਹੈ । ਗਿਲਾ-ਸ਼ਿਕਵਾ ਕਰਨਾ ਪਿਆਰ ਕਰਦਿਆਂ ਲਈ ਹਰਾਮ ਹੈ। ਪਿਆਰ ਰੱਬ ਦੀ ਰਜ਼ਾ ਵਰਗਾ ਹੈ। ਪਿਆਰ ਜ਼ਿੰਦਗੀ ਦੀ ਸ਼ਾਹਰਗ ਹੈ। ਪਿਆਰ ਜ਼ਿੰਦਗੀ ਦਾ ਮੂਲ ਹੈ। ਪਿਆਰ ਕਰਨ ਵਾਲੇ ਪਿਆਰ ਬਿਨਾ ਸਭ ਕੁਝ ਨੂੰ ਤਿਆਗ ਹੀ ਦਿੰਦੇ ਹਨ। ਉਹਦਾ ਕਹਿਣਾ ਹੈ ਪਿਆਰ ਨੂੰ ਪਿਆਰ ਦਾ ਰਜੋਵਾਂ ਹੁੰਦਾ ਹੈ ਤੇ ਇਹ ਲਾਜ਼ਮੀ
ਨਹੀਂ ਪਿਆਰ ਕਰਨ ਵਾਲੇ ਹਰ ਵੇਲੇ ਨੇੜੇ ਰਹਿਣ। ਉਹਦੇ ਬਚਨ ਹਨ-ਯਾਦ ਕਰਨਾ ਵੀ ਮਿਲਣਾ ਹੈ ਤੇ ਪਿਆਰ ਕਰਨ ਵਾਲਿਆਂ ਵਿਚ ਵਿੱਥ ਹੋਣੀ ਜਾਂ ਰਹਿਣੀ ਚਾਹੀਦੀ ਹੈ ਕਿਉਂਕਿ ਦਰਗਾਹ ਦੇ ਥੰਮ ਦੂਰੀ ਤੇ ਹੀ ਸੋਹਦੇਂ ਨੇ। ਪਿਆਰ ਤਾਂ ਇਕ ਦੂਜੇ ਵਿਚ ਸਮਾ ਜਾਣ ਦਾ ਨਾਂ ਹੈ।
ਖ਼ਲੀਲ ਜਿਬਰਾਨ ਧੁਰ ਅੰਦਰੋਂ ਧਾਰਮਿਕ ਸੱਜਣ ਸੀ ਜਿਸ ਨੂੰ ਬਾਹਰੀ ਭੇਖ, ਪਾਖੰਡ, ਦਿਖਾਵਾ ਤੇ ਪੂਜਾ ਅਰਚਾ ਨਾਲ ਨਫ਼ਰਤ ਸੀ। ਧਰਮ ਦਾ ਅਰਥ, ਆਪਣੇ ਮੂਲ ਸੋਮੇਂ ਪਰਮਾਤਮਾ ਨਾਲ ਨੇੜਤਾ ਹੈ । ਉਸ ਦੀ ਹਰ ਦਮ ਯਾਦ ਹੈ ਮਨ ਉਸਦੀ ਹਜ਼ੂਰੀ ਵਿਚ ਰਹੇ, ਇਹੀ ਸੱਚਾ ਧਰਮ ਹੈ। ਹਰ ਕੱਟੜ ਧਾਰਮਿਕ ਬੰਦਾ ਇਹ ਮੰਨਦਾ ਤੇ ਪ੍ਰਚਾਰਦਾ ਹੈ ਕਿ ਉਸ ਦਾ ਧਰਮ ਹੀ ਸੱਚਾ ਹੈ ਤੇ ਉਸ ਦੇ ਅਨੁਯਾਈ ਹੀ ਮੁਕਤ ਹੋਣਗੇ ਬਾਕੀ ਸਭ ਨਰਕਾਂ ਵਿਚ ਸੜਨਗੇ । ਪਰ ਖ਼ਲੀਲ ਨੂੰ ਇਹ ਗੱਲ ਬੜੀ ਕੋਝੀ ਲੱਗਦੀ ਹੈ ਉਸ ਨੇ ਬੜੀ ਸੁਹਣੀ ਕਹਾਣੀ ਲਿਖੀ ਹੈ—ਇਕ ਪਾਦਰੀ ਗਿਰਜੇ ਦੇ ਪੋਰਚ ਵਿਚ ਖੜਾ ਮੀਂਹ ਦਾ ਨਜ਼ਾਰਾ ਦੇਖ ਰਿਹਾ ਹੈ ਇਕ ਔਰਤ ਆ ਕੇ ਬੜੀ ਘਬਰਾਈ ਹੋਈ ਆਵਾਜ਼ ਵਿਚ ਪੁੱਛਦੀ ਹੈ—ਫ਼ਾਦਰ ਮੈਂ ਈਸਾਈ ਨਹੀਂ ਹਾਂ। ਮੈਂ ਨਰਕਾਂ ਦੀ ਅੱਗ ਤੋਂ ਕਿਵੇਂ ਬੱਚ ਸਕਦੀ ਹਾਂ ? ਪਾਦਰੀ ਨੇ ਬੜੇ ਅਹੰਕਾਰੀ ਲਹਿਜੇ ਵਿਚ ਆਖਿਆ-ਤੈਨੂੰ ਕੋਈ ਨਰਕ ਦੀ ਅੱਗ ਤੋਂ ਨਹੀਂ ਬਚਾ ਸਕਦਾ ਕਿਉਂਕਿ ਤੂੰ ਈਸਾ ਦੀ ਸ਼ਰਣ ਵਿਚ ਨਹੀਂ ਹੈਂ। ਤੇ ਹੋਇਆ ਕੀ ? ਅਚਾਨਕ ਬਿਜਲੀ ਡਿੱਗੀ। ਪਾਦਰੀ ਸੜ ਕੇ ਮਰ ਗਿਆ ਤੇ ਉਹ ਔਰਤ ਪਾਸ ਖੜੀ ਬਚ ਗਈ ! ਹੈ ਨਾ ਕਮਾਲ ! ਧਾਰਮਿਕ ਕੱਟੜਤਾ ਉਤੇ ਕਮਾਲ ਦਾ ਵਿਅੰਗ ਹੈ ਤੇ ਸੱਚੇ ਧਰਮ ਦੀ ਗੱਲ ਸਹਿਜੇ ਹੀ ਸਮਝਾ ਦਿੱਤੀ ਹੈ।
ਖ਼ਲੀਲ ਬੱਚੇ ਨੂੰ ਰੱਬ ਵਲੋਂ ਭੇਜਿਆ ਆਜ਼ਾਦ ਵਿਅਕਤੀ ਮੰਨਦਾ ਹੈ। ਉਹਦਾ ਕਹਿਣਾ ਹੈ—ਅਸੀਂ ਬੱਚੇ ਨੂੰ ਪਾਲਣ ਦੇ ਜ਼ਿੰਮੇਵਾਰ ਹਾਂ ਨਾ ਕਿ ਆਪਣੇ ਵਿਚਾਰ ਉਸ ਉਪਰ ਠੋਸਣ ਦੇ। ਬੱਚੇ ਨੂੰ ਆਜ਼ਾਦ ਸੋਚਣ ਦਿਓ। ਵਿਗਾਸ ਦੇ ਪੱਥ 'ਤੇ ਚਲਣ ਦਿਓ ! ਕਮਾਲ ਦਾ ਵਿਚਾਰ ਹੈ। ਲੱਖਾਂ ਬੱਚੇ ਮਾਪਿਆਂ ਦੇ ਵਿਚਾਰਾਂ ਨੂੰ ਅਪਣਾ ਕੇ ਦੁੱਖ ਭੋਗ ਰਹੇ ਹਨ। ਉਹਨਾਂ ਨੇ ਕੀ ਬਣਨਾ ਹੈ ? ਉਸ ਦਾ ਫ਼ੈਸਲਾ ਕਰਨਾ ਤਾਂ ਬਾਲਾਂ ਨੂੰ ਚਾਹੀਦਾ ਸੀ ਪਰ ਕਰਨ ਲੱਗੇ ਮਾਪੇ ! ਇਸ ਕਾਰਨ ਦੁਨੀਆਂ ਵਿਚ ਕਲਹ-ਕਲੇਸ਼ ਦੀ ਮਾਤਰਾ ਵਧੀ ਹੈ।
ਖ਼ਲੀਲ ਕਈ ਵਾਰ ਮੌਜ ਵਿਚ ਆਇਆ ਅਜਿਹੀ ਪਤੇ ਦੀ ਗੱਲ
ਕਰਦਾ ਹੈ ਕਿ ਮਜ਼ਾ ਆ ਜਾਂਦਾ ਹੈ। ਇਕ ਵਾਰ ਉਸ ਨੂੰ ਕਿਸੇ ਨੇ ਪੁੱਛਿਆ-ਪੈਸਾ ਜਮ੍ਹਾਂ ਕਿੰਨਾ ਕੁ ਕਰੀਏ ? ਉਸ ਦਾ ਜੁਆਬ ਕਮਾਲ ਦਾ ਸੀ। ਉਸ ਨੇ ਆਖਿਆ ਪੈਸਾ ਜਮ੍ਹਾ ਕਰਨਾ ਇਉਂ ਹੈ ਜਿਵੇਂ ਹਾਜੀਆਂ ਦਾ ਕੁੱਤਾ ਹੱਜ ਨੂੰ ਜਾਂਦਿਆਂ ਮਾਰੂਥਲ ਵਿਚ ਰੋਟੀ ਦੱਬ ਜਾਵੇ ਕਿ ਵਾਪਸੀ 'ਤੇ ਖਾ ਲਵਾਂਗਾ। ਜਮ੍ਹਾਂ ਰਾਸ ਪੂੰਜੀ ਤੁਹਾਡੀ ਨਹੀਂ ਹੈ। ਉਹਨਾਂ ਲੋਕਾਂ ਦੀ ਹੈ ਤੇ ਨਾਲ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਬੰਦੇ ਦੀ ਲੋੜ ਕਿੰਨੀ ਕੁ ਹੈ? "ਸਹਸ ਖਟੈ ਲਖਿ ਕਉ ਉਠਿ ਧਾਵੈ" ਤੇ ਸਿੱਟਾ ਨਿਕਲਦਾ ਹੈ ਖੁਆਰੀ। ਬੀਮਾਰੀਆਂ ਦੀ ਆਮਦ ਤੇ ਬੇਲੋੜਾ ਤਣਾਓ। ਜ਼ਿੰਦਗੀ ਨੂੰ ਭਰਪੂਰ ਜੀਣ ਦਾ ਸੰਦੇਸ਼ ਦਿੰਦਿਆਂ ਉਹਨਾਂ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਦੇ ਛਿੰਨ ਨੂੰ ਭੋਗੋ। ਭਵਿੱਖ ਦੀ ਚਿੰਤਾ ਵਿਚ ਹੁਣ ਨੂੰ ਦੁੱਖਮਈ ਨਾ ਬਣਾਓ! ਕੀ ਇਹੈ ਛੋਟੀ ਗੱਲ ਹੈ ?
ਖ਼ਲੀਲ ਨੇ ਹਰ ਪ੍ਰਕਾਰ ਦੀਆਂ ਬੋਸੀਦਾ ਪਰੰਪਰਾਵਾਂ ਨੂੰ ਬੜੇ ਪ੍ਰਤੀਕਮਈ ਢੰਗ ਨਾਲ ਨਕਾਰਿਆ ਤੇ ਉਹਨਾਂ ਦੀ ਸਾਰਹੀਣਤਾ ਨੂੰ ਜਨਤਾ ਸਾਹਮਣੇ ਪੇਸ਼ ਕੀਤਾ। ਗੱਲਾਂ ਬੜੀਆਂ ਪਤੇ ਦੀਆਂ ਕੀਤੀਆਂ ਪਰ ਉਹ ਰੂੜ੍ਹੀਵਾਦੀ ਤੇ ਸੰਕੀਰਣ ਬਿਰਤੀ ਵਾਲੇ ਆਗੂਆਂ ਨੂੰ ਕਦੋਂ ਪਚਦੀਆਂ ਸਨ ? ਉਹਨਾਂ ਨੂੰ ਜਾਪਿਆ ਕਿ ਜੇਕਰ ਇਹ ਬਾਜ ਨਾ ਆਇਆ ਤਾਂ ਸਾਡਾ ਹਲਵਾ ਮੰਡਾ ਤੇ ਲੋਕਾਂ ਦੀ ਲੁੱਟ ਦਾ ਰਾਹ ਬੰਦ ਹੋ ਜਾਵੇਗਾ। ਉਹਨਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਰਾਜ ਦਰਬਾਰੇ ਹਾਲ ਦੁਹਾਈ ਪਾਈ ਤੇ ਨਵੇਂ ਵਿਚਾਰਾਂ ਦੇ ਬੁਲੰਦ ਸ਼ਾਇਰ ਨੂੰ ਦੇਸ਼ ਨਿਕਾਲਾ ਦੁਆ ਕੇ ਸੁੱਖ ਦਾ ਸਾਹ ਲਿਆ। ਉਹਨਾਂ ਦਾ ਇਹੀ ਪ੍ਰਮੁੱਖ ਦੋਸ਼ ਸੀ ਕਿ ਖ਼ਲੀਲ ਦੀਆਂ ਲਿਖਤਾਂ ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਰਹੀਆਂ ਹਨ ਤੇ ਰਾਜ ਲਈ ਖ਼ਤਰਾ ਹਨ। ਅਸਲੀਅਤ ਇਹ ਹੈ ਕਿ ਉਸ ਨੇ ਵੀਹਵੀਂ ਸਦੀ ਵਿਚ ਪੈਗ਼ੰਬਰੀ ਸ਼ਾਨ ਨਾਲ ਇਲਾਹੀ ਗੱਲਾਂ ਕੀਤੀਆਂ ਜਿਹਨਾਂ ਨੇ ਇਕ ਪੂਰੀ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਤੇ ਅੱਜ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿਚ ਕਮੀ ਨਹੀਂ ਹੋਈ ਤੇ ਆਉਣ ਵਾਲੇ ਸਮਿਆਂ ਵਿਚ ਜਦੋਂ ਲੋਕ ਪਦਾਰਥਕ ਰਜੇਵੇਂ ਤੋਂ ਅੱਕ ਜਾਣਗੇ ਤਾਂ ਮੁੜ ਉਹਨਾਂ ਦੇ ਬੁਲੰਦ ਖ਼ਿਆਲਾਂ ਤੋਂ ਲਾਭ ਉਠਾਉਣ ਲਈ ਉਹਨਾਂ ਦੀ ਸ਼ਰਣ ਵਿਚ ਆਉਣਗੇ। ਉਹਨਾਂ ਦੇ ਕਦਰਦਾਨਾਂ ਨੇ ਮੁਕਤਕੰਠ ਨਾਲ ਸਿਫ਼ਤ ਕਰਦਿਆਂ ਆਪ ਦੇ ਅਮਰ ਬਚਨ-ਬਿਲਾਸ ਨੂੰ ਬਾਈਬਲ ਦੇ ਬਚਨਾਂ ਦੇ ਤੁਲ ਆਖਦਿਆਂ
ਹਰਸ਼ ਮਹਿਸੂਸ ਕੀਤਾ। ਸੱਚ ਹੈ ਕਿ ਉਹਨਾਂ ਦੇ ਬਚਨ ਭੁੱਲੇ-ਭਟਕੇ ਲੋਕਾਂ ਨੂੰ ਸੁੱਖ-ਸ਼ਾਂਤੀ ਦਾ ਮਾਰਗ ਦਿਖਾਉਂਦੇ ਹਨ ਤੇ ਅਗਾਂਹ ਵੀ ਦਿਖਾਉਂਦੇ ਰਹਿਣਗੇ।
ਜਿਹਨਾਂ ਦਿਨਾਂ ਵਿਚ ਖ਼ਲੀਲ ਅਮਰੀਕਾ ਵਿਚ ਰਹਿ ਕੇ ਸਾਹਿਤ ਸਿਰਜਣਾ ਕਰ ਰਿਹਾ ਸੀ, ਫ਼ਰਾਇਡ ਦੇ ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਦਾ ਬੜਾ ਚਰਚਾ ਸੀ ਤੇ ਲੋਕ ਮਨ ਦੀ ਥਾਹ ਪਾਉਣ ਵਿਚ ਲੱਗੇ ਹੋਏ ਸਨ। ਖ਼ਲੀਲ ਨੇ ਅਜਿਹੇ ਲੋਕਾਂ 'ਤੇ ਬੜਾ ਵਧੀਆ ਵਿਅੰਗ ਕੀਤਾ ਸੀ। ਇਕ ਅਜਿਹਾ ਫ਼ਿਲਾਸਫ਼ਰ ਜਾ ਰਿਹਾ ਸੀ ਤਾਂ ਉਸ ਨੂੰ ਇਕ ਸਫ਼ਾਈ ਸੇਵਕ ਮਿਲਿਆ । ਗੱਲਾਂ ਕਰਦਿਆਂ ਫ਼ਿਲਾਸਫ਼ਰ ਕਹਿਣ ਲੱਗਾ ਤੂੰ ਕੀ ਕੰਮ ਕਰਦਾ ਹੈਂ। ਉਸ ਨੇ ਆਖਿਆ-ਮੈਂ ਗੰਦਗੀ ਸਾਫ਼ ਕਰਦਾ ਹਾਂ। ਫ਼ਿਲਾਸਫ਼ਰ ਕਹਿਣ ਲੱਗਾ ਅੱਛਾ! ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ ਕਿ ਤੂੰ ਬਹੁਤ ਹੀ ਘਟੀਆ ਕੰਮ ਕਰ ਰਿਹਾ ਹੈਂ। ਸਫ਼ਾਈ ਸੇਵਕ ਕਹਿਣ ਲੱਗਾ-ਤੂੰ ਕੀ ਕੰਮ ਕਰਦਾ ਹੈਂ ? ਫ਼ਿਲਾਸਫ਼ਰ ਨੇ ਬੜਾ ਚੌੜਾ ਹੋ ਕੇ ਆਖਿਆ-ਮੈਂ ਲੋਕਾਂ ਦੇ ਮਨਾਂ ਦਾ ਅਧਿਐਨ ਕਰਦਾ ਹਾਂ। ਸਫ਼ਾਈ ਸੇਵਕ ਕਹਿਣ ਲੱਗਾ—ਹੈ ਤੇਰੇ ਦੀ! ਤੂੰ ਤਾਂ ਮੇਰੇ ਨਾਲੋਂ ਵੀ ਗੰਦਾ ਕੰਮ ਕਰ ਰਿਹਾ ਹੈਂ। ਮੈਨੂੰ ਤੇਰੇ 'ਤੇ ਤਰਸ ਆਉਂਦਾ ਹੈ, ਜ਼ਿੰਦਗੀ ਲੋਕਾਂ ਦੇ ਮਨ ਦੀਆਂ ਡੂੰਘਾਈਆਂ ਵਿਚ ਜਾ ਕੇ ਉਹਨਾਂ ਦੀ ਗੰਦਗੀ ਦੇਖਣ ਦਾ ਨਾਂ ਨਹੀਂ ਹੈ, ਸਗੋਂ ਪਰਮਾਤਮਾ ਦੁਆਰਾ ਸਿਰਜੇ ਸੁਹੱਪਣ ਨੂੰ ਦੇਖਣ ਮਾਨਣ ਦਾ ਨਾਂ ਹੈ।
ਖ਼ਲੀਲ ਨੂੰ ਮਨੁੱਖਤਾ ਨਾਲ ਅਥਾਹ ਪਿਆਰ ਸੀ। ਉਸ ਨੇ ਕਿਹਾ ਹੈ, ਮਨੁੱਖਤਾ ਰੌਸ਼ਨੀ ਦਾ ਦਰਿਆ ਹੈ ਜੋ ਅਸਦੀਵਤਾ ਤੋਂ ਸਦੀਵਤਾ ਵਲ ਵਹਿੰਦਾ ਹੈ। ਮਨੁੱਖ ਦੁਨੀਆਂ ਵਿਚ ਆ ਕੇ ਆਪਣੇ ਰੋਲ ਅਦਾ ਕਰਕੇ ਚਲੇ ਜਾਂਦੇ ਹਨ ਪਰ ਮਨੁੱਖਤਾ ਨਿਰੰਤਰ ਗਤੀਸ਼ੀਲ ਰਹਿੰਦੀ ਹੈ ਜੋ ਅਮਰਤਾ ਵਲ ਨੂੰ ਪ੍ਰਗਤੀਸ਼ੀਲ ਹੈ। ਭਾਰਤੀ ਰਿਸ਼ੀ ਦੇ ਬਚਨ ਵੀ ਤਾਂ ਅਜਿਹੇ ਹਨ-ਮੈਨੂੰ ਅੰਧਕਾਰ ਤੋਂ ਪ੍ਰਕਾਸ਼ ਵਲ ਲੈ ਚਲ। ਮੈਨੂੰ ਅਗਿਆਨ ਤੋਂ ਗਿਆਨ ਵਲ ਲੈ ਚਲ ! ਮੈਨੂੰ ਮੌਤ ਤੋਂ ਅਮਰਤਾ ਵਲ ਲੈ ਚੱਲ! ਕੀ ਖ਼ਲੀਲ ਜਿਬਰਾਨ ਵੀ ਰਿਸ਼ੀ ਦੇ ਪੱਧਰ ਦਾ ਰੂਹਾਨੀ ਜੀਉੜਾ ਨਹੀਂ ? ਉਹਨਾਂ ਨੇ ਸਵਰਗ ਦੀ ਹੋਂਦ ਨੂੰ ਤਾਂ ਮੰਨਿਆ ਹੈ ਪਰ ਉਸ ਸਵਰਗ ਨੂੰ ਨਹੀਂ ਜਿਸ ਦੇ ਲਾਰੇ ਲਾ ਕੇ ਪੂਜਾਰੀ ਵਰਗ ਲੋਕਾਂ ਨੂੰ ਲੁੱਟਦਾ ਆਇਆ ਹੈ। ਖ਼ਲੀਲ ਦੇ ਬਚਨ
ਹਨ-ਸਵਰਗ ਤਾਂ ਇਥੇ ਹੀ ਹੈ ਦਰਵਾਜ਼ੇ ਪਿੱਛੇ ਤੇ ਅਗਲੇ ਕਮਰੇ ਵਿਚ ਪਰ ਮੈਂ ਤਾਂ ਚਾਬੀਆਂ ਹੀ ਗਵਾ ਲਈਆਂ ਨੇ । ਸ਼ਾਇਦ ਕਿਧਰੇ ਗ਼ਲਤ ਥਾਂ ਰੱਖ ਦਿੱਤੀਆਂ ਨੇ।
ਖ਼ਲੀਲ ਨੇ ਕਵਿਤਾ ਦੀ ਸਿਧਾਂਤਕ ਵਿਆਖਿਆ ਨਹੀਂ ਕੀਤੀ ਪਰ ਜੋ ਕਵਿਤਾ ਬਾਰੇ ਆਖਿਆ ਹੈ ਵੇਖਣਯੋਗ ਹੈ: ਕਵਿਤਾ ਵਿਵੇਕ ਹੈ ਜੋ ਦਿਲਾਂ ਨੂੰ ਮੋਂਹਦਾ ਹੈ। ਵਿਵੇਕ ਕਵਿਤਾ ਹੈ ਜੋ ਮਨਾਂ ਵਿਚ ਗਾਉਂਦੀ ਹੈ। ਖ਼ਲੀਲ ਨੇ ਸੰਗੀਤਕਾਰ ਬਾਰੇ ਬਹੁਤ ਪਿਆਰਾ ਬਚਨ ਕੀਤਾ ਹੈ—ਗਵੱਈਆ ਉਹ ਹੈ ਜੋ ਸਾਡੇ ਮਨਾਂ ਦੀ ਚੁੱਪ ਨੂੰ ਗਾਉਂਦਾ ਹੈ। ਚੁੱਪ ਸੰਗੀਤ ਬਾਰੇ ਉਹਨਾਂ ਦੇ ਬੋਲ ਦੇਖੋ—ਜਿਹੜਾ ਗੀਤ ਮਾਂ ਦੇ ਮਨ ਵਿਚ ਚੁੱਪ-ਚਾਪ ਪਿਆ ਹੈ, ਬਾਲ ਦੇ ਹੋਠਾਂ 'ਤੇ ਗਾਇਆ ਜਾਂਦਾ ਹੈ।
ਮਹਿਮਾਨ ਨਵਾਜ਼ੀ ਮਾਨਵਤਾ ਦੀ ਪ੍ਰਗਤੀ ਦਾ ਮਾਪਦੰਡ ਹੈ। ਹਰ ਕੌਮ ਦੇ ਆਪਣੇ ਢੰਗ ਹਨ ਮਹਿਮਾਨ ਨੂੰ ਰੀਝਾਉਣ ਦੇ ! ਖ਼ਲੀਲ ਦਾ ਬਚਨ ਦੇਖੋ-ਜੇਕਰ ਮਹਿਮਾਨਾਂ ਲਈ ਨਹੀਂ ਹਨ ਤਾਂ ਸਾਡੇ ਘਰ ਕਬਰਾਂ ਹਨ ਅਤੇ ਮਹਿਮਾਨ ਦੀ ਵਡਿਆਈ ਇਉਂ ਜ਼ਾਹਿਰ ਕੀਤੀ—ਮੈਂ ਆਪਣੇ ਮਹਿਮਾਨ ਨੂੰ ਦਹਿਲੀਜ਼ 'ਤੇ ਰੋਕਿਆ ਤੇ ਕਿਹਾ, “ਅੰਦਰ ਵੜਨ ਲੱਗੇ ਆਪਣੇ ਪੈਰ ਨਾ ਪੂੰਝੋ ਸਗੋਂ ਜਾਣ ਲੱਗਿਆਂ ਇਉਂ ਕਰਨਾ।"
ਕਈ ਵਾਰੀ ਮਹਿਮਾਨ ਨਵਾਜ਼ੀ ਨੂੰ ਲੈ ਕੇ ਉਹਨਾਂ ਵਿਅੰਗ ਵੀ ਬਹੁਤ ਕਮਾਲ ਦਾ ਕੀਤਾ ਹੈ, “ਇਕ ਮਿਹਰਬਾਨ ਬਘਿਆੜ ਨੇ ਇਕ ਸਾਧਾਰਨ ਜਿਹੀ ਭੇਡ ਨੂੰ ਆਖਿਆ ਕਿ ਕੀ ਤੁਸੀਂ ਮੇਰੇ ਘਰ ਤਸ਼ਰੀਫ਼ ਲਿਆ ਕੇ ਮੇਰਾ ਮਾਣ ਨਹੀਂ ਰੱਖੋਗੇ? ਅਤੇ ਭੇਡ ਨੇ ਜੁਆਬ ਦਿੱਤਾ-ਜਨਾਬ ਅਸੀਂ ਤੁਹਾਡੇ ਘਰ ਆਉਣ ਦਾ ਮਾਣ ਪ੍ਰਾਪਤ ਕਰਦੇ ਜੇਕਰ ਤੁਹਾਡੇ ਪੇਟ ਨਾ ਲੱਗਿਆ ਹੁੰਦਾ।”
ਕਈ ਅਮਰ ਸੱਚਾਈਆਂ ਖ਼ਲੀਲ ਦੀ ਰਚਨਾ ਵਿਚ ਹੀਰਿਆਂ ਵਾਂਗ ਜੜ੍ਹੀਆਂ ਹੋਈਆਂ ਹਨ-
'ਸਿਰਫ਼ ਮੇਰੇ ਨਾਲੋਂ ਘਟੀਆ ਬੰਦਾ ਹੀ ਮੇਰੇ ਨਾਲ ਈਰਖਾ ਜਾਂ ਨਫ਼ਰਤ ਕਰ ਸਕਦਾ ਹੈ।'
'ਭੁੱਲ ਜਾਣਾ ਇਕ ਰੂਪ ਹੈ ਆਜ਼ਾਦੀ ਦਾ।'
'ਯਾਦ ਕਰਨਾ ਵੀ ਤਾਂ ਮਿਲਣੀ ਦਾ ਰੂਪ ਹੀ ਹੈ।'