ਪੈਗ਼ੰਬਰ ਤੋਂ ਪੈਗ਼ੰਬਰ ਦੀ ਮੌਤ ਤੱਕ
ਖ਼ਲੀਲ ਜਿਬਰਾਨ
ਸਮਰਪਣ
ਪਰਮਾਤਮਾ ਦੀ ਰਚੀ ਸਮੁੱਚੀ
ਸ੍ਰਿਸ਼ਟੀ ਦੇ ਨਾਂਅ...
ਸ਼ਾਲਾ! ਇਹ ਪੁਸਤਕ ਪਰਮਾਤਮਾ ਦੇ ਨੂਰ
ਨਾਲ ਰੁਸ਼ਨਾਏ ਅਧਿਆਤਮਕ-ਆਕਾਸ਼ ਦੇ
ਅਥਾਹ ਦੀ ਥਾਹ ਪਾਉਣ ਵਿਚ ਸਾਡੇ
ਲਈ ਪ੍ਰੇਰਨਾ ਦਾ ਸਬੱਬ ਬਣੇ, ਆਮੀਨ!
ਕੁਝ ਗੱਲਾਂ ਇਸ ਪੁਸਤਕ ਤੇ ਇਸ ਦੇ ਲੇਖਕ ਬਾਰੇ
'ਪੈਗ਼ੰਬਰ' (The Prophet) ਲੇਬਨਾਨ ਮੂਲ ਦੇ ਅਰਥੀ ਤੇ ਅੰਗਰੇਜ਼ੀ ਸਾਹਿਤ ਦੇ ਅਜ਼ੀਮ ਕਵੀ, ਲਘੂ-ਕਥਾਕਾਰ, ਨਿਬੰਧਕਾਰ, ਚਿੱਤਰਕਾਰ, ਦਾਰਸ਼ਨਿਕ, ਬੁੱਤ-ਤਰਾਸ਼, ਅਧਿਆਤਮਵਾਦੀ ਤੇ ਦ੍ਰਿਸ਼ਟੀਗਤ ਕਲਾਕਾਰ (ਵਿਜੂਅਲ ਆਰਟਿਸਟ) ਖ਼ਲੀਲ ਜਿਬਰਾਨ ਦੀ ਵਿਸ਼ਵ ਪ੍ਰਸਿੱਧੀ ਵਾਲੀ ਕ੍ਰਿਤ ਹੈ। ਪ੍ਰਕਾਸ਼ਨ ਨਾਲ ਜੁੜੇ ਵਸੀਲਿਆਂ ਦੀ ਇਕ ਖੋਜ ਮੁਤਾਬਿਕ ਜਿਬਰਾਨ ਵਿਲੀਅਮ ਸ਼ੈਕਸ਼ਪੀਅਰ ਤੇ ਲਾਉਤਸੇ ('ਤਾਓ ਤੇ ਚਿੰਗ' ਦਾ ਰਚੇਤਾ ਮਹਾਨ ਚੀਨੀ ਦਾਰਸ਼ਨਿਕ) ਤੋਂ ਬਾਅਦ ਦੁਨੀਆਂ ਦਾ ਤੀਸਰਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ। ਉਸ ਦੀਆਂ ਅਰਬੀ ਤੇ ਅੰਗਰੇਜ਼ੀ ਭਾਸ਼ਾਵਾਂ ਵਿਚ 25 ਦੇ ਲਗਪਗ ਪੁਸਤਕਾਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ 'ਪੈਗ਼ੰਬਰ' ਸਭ ਤੋਂ ਵੱਧ ਮਕਬੂਲ ਹੋਈ ਹੈ। ਮੌਲਿਕ ਰੂਪ ਵਿਚ ਇਹ ਪੁਸਤਕ ਸਭ ਤੋਂ ਪਹਿਲੀ ਵਾਰ 1923 ਵਿਚ ਅਮਰੀਕਾ ਵਿਚ ਛਪੀ ਸੀ ਤੇ ਹੁਣ ਤੱਕ ਇਸ ਦੇ 163 ਐਡੀਸ਼ਨ ਛਪ ਚੁੱਕੇ ਹਨ, ਜਦ ਕਿ ਮੂਲ ਪ੍ਰਕਾਸ਼ਨ ਤੋਂ ਲੈ ਕੇ ਹੁਣ ਤੱਕ ਇਸ ਦੀਆਂ ਦਸ ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ ਤੇ ਇਹ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ 'ਸਦਾਬਹਾਰ' ਪੁਸਤਕਾਂ ਵਿਚੋਂ ਇਕ ਹੈ, ਜਿਸ ਦਾ 40 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਵੀ ਹੋ ਚੁੱਕਾ ਹੈ।
ਕਾਵਿਮਈ ਵਾਰਤਕ ਸ਼ੈਲੀ ਵਿਚ ਲਿਖੀ ਪੁਸਤਕ 'ਪੈਗ਼ੰਬਰ' ਵਿਚ ਕੁੱਲ 28 ਅਧਿਆਇ ਜਾਂ ਖੰਡ ਹਨ ਅਤੇ ਹਰੇਕ ਅਧਿਆਇ ਵਿਚ ਪਿਆਰ, ਵਿਆਹ, ਸੰਤਾਨ, ਕਿਰਤ-ਕਰਮ, ਸੁੱਖ-ਦੁੱਖ, ਆਤਮ-ਬੋਧ, ਅਧਿਆਪਨ, ਦੋਸਤੀ, ਸਮਾਂ, ਅਰਦਾਸ, ਧਰਮ, ਮੌਤ ਆਦਿ ਜੀਵਨ ਦੇ ਵਿਭਿੰਨ ਰਹੱਸਾਂ ਤੇ ਪਹਿਲੂਆਂ ਨੂੰ ਉਜਾਗਰ ਕਰਦੇ ਤੇ ਅਧਿਆਤਮ ਦੇ ਮਾਰਗ 'ਤੇ ਮਨੁੱਖਤਾ ਦਾ ਮਾਰਗ-ਦਰਸ਼ਨ ਕਰਦੇ ਨਬੀ 'ਅਲ ਮੁਸਤਫ਼ਾ' ਦੇ 26 ਰੂਹਾਨੀ ਪੈਗ਼ਾਮ ਦਰਜ ਹਨ, ਸਿਵਾਇ ਪਹਿਲੇ ਤੇ ਅੰਤਲੇ ਅਧਿਆਇ ਦੇ । ਕਿਉਂਕਿ ਪਹਿਲੇ ਅਧਿਆਇ ਵਿਚ ਨਬੀ 'ਅਲ ਮੁਸਤਫ਼ਾ', ਜੋ ਕਿ 12 ਵਰ੍ਹੇ ਓਰਵੇਲਿਸ ਸ਼ਹਿਰ ਦੀ ਬਦੇਸੀ ਧਰਤੀ 'ਤੇ ਗੁਜ਼ਾਰ ਕੇ ਆਪਣੀ ਜਨਮ ਭੋਇ ਵੱਲ ਵਾਪਸ ਪਰਤਣ ਲਈ ਸਮੁੰਦਰੀ ਜਹਾਜ਼ ਨੂੰ ਤਾਂਘ ਰਿਹਾ ਸੀ, ਨੂੰ ਕੁਝ ਸਥਾਨਕ ਲੋਕਾਂ ਦੇ ਸਮੂਹ ਵੱਲੋਂ ਰੋਕਣ ਤੇ ਉਸ ਨੂੰ 'ਸਤਿ ਸੁਜਾਣ' (ਸੱਚਾ ਤੇ ਸੁੱਚਾ ਗਿਆਨ) ਦੀ ਦਾਤ ਬਖ਼ਸ਼ਣ ਦੀ ਜੋਦੜੀ ਕਰਨ ਦੇ ਦ੍ਰਿਸ਼ ਨੂੰ ਰੂਪਮਾਨ ਕੀਤਾ ਗਿਆ ਹੈ, ਜਦ ਕਿ ਆਖ਼ਰੀ ਅਧਿਆਇ, ਲੋਕਾਂ ਨੂੰ 'ਸਤਿ ਸੁਜਾਣ ਨੂੰ ਆਪਣੇ ਅੰਦਰੋਂ ਹੀ ਭਾਲਣ ਦਾ ਮਾਰਗ ਦੱਸਣ ਤੋਂ ਬਾਅਦ ਨਥੀ-ਪੈਗ਼ੰਬਰ ਦਾ ਓਰਫੇਲਿਸ ਦੇ ਲੋਕਾਂ ਤੋਂ ਵਿਦਾ ਲੈਣ ਦਾ ਦ੍ਰਿਸ਼ ਦਰਸਾਉਂਦਾ ਹੈ।
'ਪੈਗ਼ੰਬਰ' (The Prophet) ਅਸਲ ਵਿਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜੋ ਦੋ ਸ਼ਬਦਾਂ
ਪੈਗਾਮ (ਸੁਨੇਹਾ) ਤੇ ਥਰ (ਲੈ ਜਾਣ ਵਾਲਾ) ਤੋਂ ਮਿਲ ਕੇ ਬਣਿਆ ਹੈ, ਭਾਵ ਧਰਮ ਦਾ ਐਸਾ ਨਬੀ ਜਾਂ ਪੈਗ਼ੰਬਰ ਜੋ ਰੱਬੀ ਸੁਨੇਹਾ ਲੋਕਾਂ ਤੱਕ ਲਿਆਵੇ। ਇਸ ਤਰ੍ਹਾਂ, ਇਹ ਕ੍ਰਿਤ 'ਇਕ- ਈਸ਼ਵਰਵਾਦ' ਤੇ ਅਧਿਆਤਮਵਾਦ ਦੀ ਲੋਏ 'ਜਪੁ ਜੀ' ਵਿਚਲੇ ਪ੍ਰਸ਼ਨ 'ਕਿਵ ਸਚਿਆਰਾ ਹੋਈਐ, ਕਿਵ ਕੂੜੇ ਤੂਟੇ ਪਾਲਿ।' ਦਾ ਹੀ ਜੁਆਬ ਲੱਭਣ ਲਈ ਮਾਰਗ-ਦਰਸ਼ਨ ਦੀ ਭੂਮਿਕਾ ਨਿਭਾਉਂਦੀ ਹੋਈ ਜੀਵਨ ਦੇ ਵਿਆਪਕ ਵਿਸਤਾਰਾਂ ਤੇ ਵਰਤਾਰਿਆਂ ਦੇ ਵਿਭਿੰਨ ਪਹਿਲੂਆਂ ਬਾਰੇ ਅਨੁਭਵ ਤੇ ਇਹਸਾਸ ਦੇ ਤਲ 'ਤੇ ਵਖਿਆਨ ਕਰਦੀ ਹੈ ਅਤੇ ਸਮੁੱਚੇ ਰੂਪ ਵਿਚ ਨਬੀ ਦੇ ਪੈਗ਼ਾਮ ਅਧਿਆਤਮਕ ਗਿਆਨ ਅਵਸਥਾ ਦੀਆਂ ਦੋ ਪ੍ਰਮੁੱਖ ਮੰਜ਼ਿਲਾਂ ਦੀ ਪਰਿਕਰਮਾ ਕਰਦੇ ਪ੍ਰਤੀਤ ਹੁੰਦੇ ਹਨ, ਉਹ ਮੰਜ਼ਿਲਾਂ ਹਨ-ਆਪਣੇ ਮੂਲ ਨੂੰ ਪਛਾਣਨਾ ਤੇ ਉਸ ਨੂੰ ਤਲਾਸ਼ ਕੇ ਉਸ ਵਿਚ ਅਭੇਦ ਹੋਣਾ, ਭਾਵ ਸਮਾਉਣਾ।
ਉਹ ਆਦਿ ਸਚਿ ਤੇ ਜੁਗਾਦਿ ਸਚੁ 'ਮੂਲ', ਜੋ ਨਿਰਗੁਣ, ਨਿਰਾਕਾਰ ਤੇ ਅਕਾਲਿ ਮੂਰਤਿ ਹੈ ਅਤੇ ਜਿਸ ਦੇ ਨੂਰ ਤੋਂ ਹੀ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ('ਏਕ ਨੂਰੁ ਤੇ ਸਭ ਜਗ ਉਪਜਿਆ'-ਕਬੀਰ ਬਾਣੀ), ਉਹ ਕਿਧਰੇ ਬਾਹਰ ਨਹੀਂ ਸਗੋਂ ਸਾਡੇ ਅੰਦਰ ਹੀ ਲੁਕਿਆ ਹੋਇਆ ਹੈ। ('ਤੇ ਅੰਦਰ ਆਬ ਹਯਾਤੀ ਹੂ'-ਸੁਲਤਾਨ ਬਾਹੂ ਅਤੇ 'ਮੇਰੀ ਬੁੱਕਲ ਦੇ ਵਿਚ ਚੋਰ-ਬੁੱਲ੍ਹੇ ਸ਼ਾਹ), ਤੇ ਉਸ ਨੂੰ ਪਛਾਣਨਾ 'ਆਪਣਾ ਮੂਲ' ਪਛਾਣਨ ਦੇ ਹੀ ਤੁੱਲ ਹੈ, ਜਿਸ ਨੂੰ ਪਛਾਣੇ ਬਿਨਾਂ ਉਸ ਵਿਚ ਅਭੇਦ ਨਹੀਂ ਹੋਇਆ ਜਾ ਸਕਦਾ। ਇਸ ਅਧਿਆਤਮਕ ਪੜਾਅ ਦੀ ਸੱਚਾਈ ਤੇ ਸਿਫ਼ਤ ਬਾਰੇ ਸ਼ਾਹ ਹੁਸੈਨ ਨੇ ਵੀ ਲਿਖਿਐ-
'ਆਪ ਨੂੰ ਪਛਾਣ ਬੰਦੇ, ਆਪ ਨੂੰ ਪਛਾਣ।
ਜੋ ਤੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਆਸਾਨ।
ਉਰਦੂ ਦੇ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਨੇ ਵੀ ਇਕ ਸ਼ੇਅਰ ਵਿਚ ਇਸ ਅਟੱਲ ਸੱਚਾਈ ਨੂੰ ਬਿਆਨਿਐ- 'ਖ਼ੁਦੀ ਮੇਂ ਗੁਮ ਹੈ ਖ਼ੁਦਾਈ, ਤਲਾਸ਼ ਕਰ ਗਾਫ਼ਿਲ ।' ਪਰ ਖ਼ੁਦੀ (ਆਪੇ) ਵਿਚ ਗੁੰਮ ਇਸ ਖ਼ੁਦਾਈ (ਰੱਬੀ ਨੂਰ) ਨੂੰ ਗ਼ਾਫ਼ਿਲ (ਬੇਖ਼ਬਰ, ਬੇਪਰਵਾਹ) ਆਖ਼ਿਰ ਕਿਵੇਂ ਲੱਭੇ ? ਇਸ ਦਾ ਜੁਆਬ ਸੂਫ਼ੀਮਤ ਨੇ ਬਾਖੂਬੀ ਦਿੱਤੈ- 'ਮਰ ਜਾ ਬੰਦਿਆ, ਮਰ ਜਾਣ ਤੋਂ ਪਹਿਲਾਂ ।' ਯਾਨੀ ਕਿ ਆਪਣੀ ਖ਼ੁਦੀ (ਮੈਂ ਜਾਂ ਆਪਾ) ਨੂੰ ਮਾਰ ਕੇ ਹੀ ਖ਼ੁਦਾਈ ਵਿਚ ਅਭੇਦ ਹੋਇਆ ਜਾ ਸਕਦਾ ਹੈ।
ਕੁੱਲ ਮਿਲਾ ਕੇ ਉਕਤ ਤ੍ਰੈਲੜੀ ਵਿਚ ਆਏ ਨਬੀ-ਪੈਗ਼ੰਬਰ ਦੇ ਪੈਗਾਮ ਉਪਰੋਕਤ 'ਏਕਸ ਸਤਿ-ਸੁਜਾਣ' ਦੀ ਪ੍ਰਾਪਤੀ ਲਈ ਹੀ ਅਧਿਆਤਮ ਦੇ ਉਸ ਮਾਰਗ 'ਤੇ ਮਨੁੱਖਤਾ ਦਾ ਮਾਰਗ-ਦਰਸ਼ਨ ਕਰ ਰਹੇ ਹਨ, ਜਿਸ ਮਾਰਗ 'ਤੇ ਗੁਰਮਤਿ ਤੇ ਸੂਫ਼ੀਮਤ ਨੇ ਪਹਿਲਾਂ ਹੀ ਅਮਿੱਟ ਤੇ ਰੌਸ਼ਨ ਪੂਰਨੇ ਪਾਏ ਹੋਏ ਹਨ। ਇਸ ਸਤਿਆਰਥਕਤਾ ਕਰਕੇ ਹੀ ਉਕਤ ਕ੍ਰਿਤ ਏਨੀ ਮੁੱਲਵਾਨ ਤੇ ਮਕਬੂਲ ਸਾਬਿਤ ਹੋਈ ਹੈ, ਜੋ ਕਿ ਸਹਿਜ-ਸੁਭਾਅ ਹੀ ਈਸਾਈ ਮਤ, ਗੁਰਮਤਿ ਤੇ ਸੂਫ਼ੀ ਮਤ ਦੀ ਦਾਰਸ਼ਨਿਕ ਤ੍ਰਿਬੈਣੀ ਦੇ ਸੰਗਮ ਦਾ ਸਬੱਬ ਬਣੀ ਹੈ।
ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' 1923 ਵਿਚ ਖ਼ਲੀਲ ਜਿਬਰਾਨ ਨੇ ਆਪਣੇ ਹੱਥਾਂ ਵਿਚ ਛਪਵਾਈ ਸੀ, ਜਦ ਕਿ ਦੂਸਰੀ ਅਤੇ ਤੀਸਰੀ ਪੁਸਤਕ 'ਪੈਗ਼ੰਬਰ ਦਾ
ਬਗ਼ੀਚਾ' ਤੇ 'ਪੈਗ਼ੰਬਰ ਦੀ ਮੌਤ' ਉਸ ਦੀ ਮੌਤ ਤੋਂ ਕਾਫ਼ੀ ਬਾਅਦ ਵਿਚ ਛਪੀਆਂ ਸਨ। ਜਦੋਂ ਜਿਬਰਾਨ ਦੀ ਮੌਤ ਹੋਈ (1931 ਵਿਚ) ਤਾਂ ਉਹ 'ਪੈਗ਼ੰਬਰ ਦਾ ਬਗੀਚਾ' ਪੁਸਤਕ 'ਤੇ ਕੰਮ ਕਰ ਰਿਹਾ ਸੀ, ਜਿਸ ਨੂੰ ਬਾਅਦ ਵਿਚ ਪ੍ਰਸਿੱਧ ਅਮਰੀਕੀ ਲੇਖਿਕਾ ਬਾਰਬਰਾ ਯੰਗ ਨੇ ਸੰਪੂਰਨ ਕਰ ਕੇ ਛਪਵਾਇਆ ਸੀ। ਇਸੇ ਤਰ੍ਹਾਂ ਤ੍ਰੈਲੜੀ ਦੀ ਆਖ਼ਰੀ ਪੁਸਤਕ 'ਪੈਗ਼ੰਬਰ ਦੀ ਮੌਤ' ਨੂੰ ਇਕ ਹੋਰ ਅਮਰੀਕੀ ਦਾਰਸ਼ਨਿਕ ਜੇਸਨ ਲੀਨ ਨੇ 1979 ਵਿਚ ਇਕ ਸਾਖੀ (ਸਾਕਸ਼ੀ) ਵਜੋਂ ਲਿਖ ਕੇ ਛਪਵਾਇਆ ਸੀ।
ਆਪਣੇ ਇਸ ਵਿਸਮਾਦੀ ਅਨੁਭਵ ਬਾਰੇ ਜੇਸਨ ਲੀਨ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ ਕਿ 6 ਜਨਵਰੀ 1973 ਨੂੰ ਤੜਕੇ ਸਵੇਰੇ ਅਰਬੀ ਪੁਜਾਰਿਨ ਅਲ ਮਿਤਰਾ ਇਕ ਰੰਗਹੀਣ, ਤਰਲ ਤੇ ਆਕਾਸ਼ੀ ਰੂਪ ਵਿਚ ਉਸ ਦੇ ਪੜ੍ਹਨ ਕਮਰੇ ਵਿਚ ਪ੍ਰਗਟ ਹੋਈ, ਅਲ- ਮੁਸਤਫ਼ਾ (ਪੈਗ਼ੰਬਰ) ਦੇ ਬੁੱਧਤਵ ਤੇ ਸੁਨੇਹਿਆਂ ਦੀ ਅਮਰ ਕਥਾ ਸੁਣਾਉਣ ਲਈ, ਤਾਂ ਕਿ ਅਸੀਂ ਸਾਰੇ ਜੀਵਨ ਦੇ ਮੌਨ ਨਗਮਿਆਂ ਨੂੰ ਸੁਣ ਸਕੀਏ। ਇਹ ਅਲ ਮੁਸਤਫ਼ਾ ਦੀ ਵਾਪਸੀ ਦੀ ਇਕ ਮੌਨ ਸ਼ੁਰੂਆਤ ਦੇ ਨਾਲ-ਨਾਲ ਅਲ ਮਿਤਰਾ ਦਾ ਆਪਣੇ ਪਿਆਰੇ ਅਲ ਮੁਸਤਫ਼ਾ ਲਈ ਇਕ ਤੋਹਫ਼ਾ ਵੀ ਸੀ, ਤਾਂ ਕਿ ਉਸ ਦੀ ਇਹ ਪੈਗ਼ੰਬਰੀ ਯਾਤਰਾ ਸੰਪੂਰਨ ਹੋ ਸਕੇ । ਜੇਸਨ ਲੀਨ ਦੀ ਉਮਰ ਉਸ ਵੇਲੇ ਮਸਾਂ 20 ਵਰ੍ਹਿਆਂ ਦੀ ਸੀ ਤੇ ਉਸ ਨੇ ਇਹ ਪੁਸਤਕ 6 ਵਰ੍ਹਿਆਂ ਵਿਚ ਪੂਰੀ ਕੀਤੀ।
ਇਸ ਅਤੁੱਲ ਰਚਨਾ ਦੇ ਅਜ਼ੀਮ ਰਚਨਾਕਾਰ ਖ਼ਲੀਲ ਜਿਬਰਾਨ ਦਾ ਜਨਮ 3 ਜਨਵਰੀ 1883 ਨੂੰ ਅਜੋਕੇ ਉੱਤਰੀ ਲੇਬਨਾਨ ਦੇ ਕਸਬੇ ਬਸ਼ੱਰੀ ਵਿਚ ਹੋਇਆ ਸੀ। ਭਾਵੇਂ ਆਪਣੇ ਬਚਪਨ ਵਿਚ ਉਸ ਨੇ ਕੋਈ ਰਵਾਇਤੀ ਸਕੂਲੀ ਵਿੱਦਿਆ ਹਾਸਿਲ ਨਹੀਂ ਕੀਤੀ, ਪਰ ਫੇਰ ਵੀ ਉਥੋਂ ਦੇ ਪਾਦਰੀਆਂ ਤੋਂ ਬਾਈਬਲ ਦੀ ਸਿੱਖਿਆ ਅਤੇ ਅਰਬੀ ਤੇ ਸੀਰੀਆਈ ਭਾਸ਼ਾਵਾਂ ਦੀ ਮੁੱਢਲੀ ਤਾਲੀਮ ਹਾਸਿਲ ਕਰਨ ਦਾ ਸੁਭਾਗ ਜ਼ਰੂਰ ਮਿਲਿਆ। ਗ਼ਰੀਬੀ ਕਾਰਨ ਅਤੇ ਪਿਤਾ (ਖ਼ਲੀਲ) ਨੂੰ ਗਬਨ ਕਰਨ ਦੇ ਮਾਮਲੇ ਵਿਚ ਜੇਲ੍ਹ ਹੋ ਜਾਣ ਕਾਰਨ ਅਤੇ ਉਨ੍ਹਾਂ ਦੀ ਸੰਪਤੀ ਜ਼ਬਤ ਕਰ ਲਏ ਜਾਣ ਕਾਰਨ ਉਹ ਗਭਰੀਟ ਉਮਰੇ ਹੀ ਆਪਣੇ ਪਰਿਵਾਰ ਨਾਲ ਬੋਸਟਨ, ਅਮਰੀਕਾ ਵੱਲ ਪਰਵਾਸ ਕਰ ਗਿਆ। ਉਥੇ ਹੀ ਉਸ ਨੇ ਚਿੱਤਰਕਲਾ ਦੀ ਮੁੱਢਲੀ ਸਿੱਖਿਆ ਸ਼ੁਰੂ ਕੀਤੀ ਤੇ ਆਪਣਾ ਸਾਹਿਤਕ ਜੀਵਨ ਵੀ ਆਰੰਭਿਆ। ਭਾਵੇਂ ਉਸ ਦਾ ਪਿਤਾ 1894 ਵਿਚ ਰਿਹਾਅ ਹੋ ਗਿਆ ਸੀ, ਪਰ ਜਿਬਰਾਨ ਦੀ ਮਾਂ (ਕੈਮਿਲਾ) ਚਾਰਾਂ ਬੱਚਿਆਂ ਨੂੰ ਲੈ ਕੇ ਅੱਗੇ ਨਿਊਯਾਰਕ ਚਲੀ ਗਈ।
ਬੋਸਟਨ ਦੇ ਸਕੂਲ ਵਿਚ ਹੋਈ ਇਕ ਦਫ਼ਤਰੀ ਉਕਾਈ ਕਾਰਨ ਉਸ ਦਾ ਨਾਂਅ ਸਕੂਲ ਵਿਚ ਕਹਲੀਲ (Kahlil) ਜਿਬਰਾਨ ਵਜੋਂ ਦਰਜ ਕੀਤਾ ਗਿਆ, ਇਸੇ ਕਰਕੇ ਕਈ ਲੋਕ ਉਸ ਨੂੰ ਇਸੇ ਨਾਂਅ ਨਾਲ ਜਾਣਦੇ ਹਨ। ਉਸ ਦੀ ਮਾਂ ਨੇ ਆਪਣੇ ਚਾਰਾਂ ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਿਊਣ-ਪਰੋਣ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਘਰੋ-ਘਰੀਂ ਜਾ ਕੇ ਫੇਰੀ ਲਾ ਕੇ ਗੋਟੇ-ਕਿਨਾਰੀਆਂ ਤੇ ਡੋਰੀਆਂ ਵੇਚਣ ਦਾ ਕਿੱਤਾ ਕਰਦੀ ਰਹੀ। ਜਿਬਰਾਨ ਨੇ 1895 ਵਿਚ ਸਕੂਲ ਜਾਣਾ ਸ਼ੁਰੂ ਕੀਤਾ। ਉਸ ਨੇ ਆਪਣੇ ਗੁਆਂਢ ਦੇ ਇਕ ਕਲਾ-ਕੇਂਦਰ ਵਿਚ ਵੀ ਆਪਣਾ ਨਾਂਅ ਦਰਜ ਕਰਾਇਆ। ਆਪਣੇ ਅਧਿਆਪਕਾਂ ਸਦਕਾ ਉਸ ਦਾ
ਰਾਬਤਾ ਬੋਸਟਨ ਦੇ ਮਸ਼ਹੂਰ ਚਿੱਤਰਕਾਰ, ਦਾਰਸ਼ਨਿਕ ਤੇ ਪ੍ਰਕਾਸ਼ਕ ਫਰੈਂਡ ਹੌਲੈਂਡ ਡੇ ਨਾਲ ਹੋਇਆ, ਜਿਸ ਨੇ ਉਸ ਦੀ ਸਿਰਜਣਾਤਮਕਤਾ ਵਿਚ ਉਸ ਨੂੰ ਬਹੁਤ ਹੌਸਲਾ ਤੇ ਉਤਸ਼ਾਹ ਦਿੱਤਾ।
ਕਿਉਂ ਕਿ ਜਿਬਰਾਨ ਦੀ ਮਾਂ ਅਤੇ ਉਸ ਦਾ ਵੱਡਾ ਮੜ੍ਹੀਆ ਭਰਾ ਪੀਟਰ ਚਾਹੁੰਦੇ ਸਨ ਕਿ ਉਹ ਆਪਣੇ ਵਿਰਸੇ ਨਾਲ ਵੀ ਜੁੜਿਆ ਰਹੇ, ਨਾ ਕਿ ਸਿਰਫ਼ ਪੱਛਮੀ ਪਦਾਰਥਵਾਦੀ ਸੱਭਿਆਚਾਰ ਨਾਲ ਹੀ, ਜਿਸ ਵੱਲ ਉਹ ਖਿੱਚਿਆ ਜਾ ਰਿਹਾ ਸੀ, ਇਸ ਲਈ 15 ਸਾਲ ਦੀ ਉਮਰ ਵਿਚ ਉਹ ਆਪਣੀ ਜਨਮ ਭੋਇ ਪਰਤ ਗਿਆ, ਇਕ ਮੁੱਢਲੇ ਸਕੂਲ ਅਤੇ ਅੱਗੇ ਬੈਰੂਤ ਦੀ ਉੱਚ ਸਿੱਖਿਆ ਸੰਸਥਾ ਵਿਚ ਪੜ੍ਹਨ ਲਈ। ਉਸ ਨੇ ਇਥੇ (ਬੈਰੂਤ ਵਿਚ) ਇਕ ਵਿਦਿਆਰਥੀ ਸਾਹਿਤਕ ਰਸਾਲਾ ਵੀ ਸ਼ੁਰੂ ਕੀਤਾ, ਆਪਣੇ ਇਕ ਹਮਜਮਾਤੀ ਨਾਲ ਮਿਲ ਕੇ। ਉਹ ਇਥੇ 'ਕਾਲਜ ਦਾ ਕਵੀ ਵਜੋਂ ਵੀ ਚੁਣਿਆ ਗਿਆ। ਉਹ 1902 ਵਿਚ ਵਾਪਸ ਬੋਸਟਨ ਪਰਤਣ ਤੋਂ ਪਹਿਲਾਂ ਪੂਰੇ 7 ਸਾਲ ਇਥੇ ਰਿਹਾ। ਉਸ ਦੇ ਬੋਸਟਨ ਪਰਤਣ ਤੋਂ ਦੋ ਹਫ਼ਤੇ ਪਹਿਲਾਂ ਹੀ ਉਸ ਦੀ ਭੈਣ ਸੁਲਤਾਨਾ ਟੀ.ਬੀ. ਦੀ ਬਿਮਾਰੀ ਨਾਲ ਚੱਲ ਵਸੀ, ਸਿਰਫ 14 ਸਾਲ ਦੀ ਉਮਰ ਵਿਚ । ਜਦ ਕਿ ਅਗਲੇ ਵਰ੍ਹੇ ਉਸ ਦਾ ਵੱਡਾ ਭਰਾ (ਮਤੇਆ) ਪੀਟਰ ਵੀ ਉਸੇ ਬਿਮਾਰੀ ਨਾਲ ਚੱਲ ਵਸਿਆ ਤੇ ਮਾਂ ਵੀ ਕੈਂਸਰ ਕਾਰਨ ਚੱਲ ਵਸੀ। ਅੱਗਿਓਂ ਉਸ ਦੀ ਛੋਟੀ ਭੈਣ ਮੈਰੀਆਨਾ ਨੇ ਜਿਬਰਾਨ ਤੇ ਖ਼ੁਦ ਦਾ ਗੁਜ਼ਾਰਾ ਤੋਰਿਆ, ਇਕ ਦਰਜ਼ੀ ਦੀ ਦੁਕਾਨ 'ਤੇ ਕੰਮ ਕਰ ਕੇ।
ਜਿਬਰਾਨ ਨੇ ਆਪਣੀਆਂ ਕਲਾ-ਕ੍ਰਿਤੀਆਂ ਦੀ ਪਹਿਲੀ ਨੁਮਾਇਸ਼ 1904 ਵਿਚ ਬੋਸਟਨ ਵਿਚ ਲਗਾਈ, ਫ਼ਰੈਂਡ ਹੌਲੈਂਡ ਡੇ ਦੀ ਰੰਗਸ਼ਾਲਾ ਵਿਚ। ਇਸ ਨੁਮਾਇਸ਼ ਦੌਰਾਨ ਜਿਬਰਾਨ ਦੀ ਮੁਲਾਕਾਤ ਇਕ ਸਤਿਕਾਰਤ ਮੁੱਖ-ਅਧਿਆਪਕਾ ਮੈਰੀ ਐਲਿਜ਼ਾਬੈਥ ਹਾਸਕੂਲ, ਜੋ ਉਸ ਤੋਂ ਦਸ ਸਾਲ ਵੱਡੀ ਸੀ, ਨਾਲ ਹੋਈ। ਦੋਨਾਂ ਵਿਚਕਾਰ ਅਜਿਹੀ ਡੂੰਘੀ ਦੋਸਤੀ ਹੋ ਗਈ, ਜੋ ਜਿਬਰਾਨ ਦੇ ਆਖ਼ਰੀ ਸਾਹਾਂ ਤੱਕ ਤੋੜ ਨਿਬੜੀ। ਹਾਸਕੋਲ ਨੇ ਨਾ-ਸਿਰਫ਼ ਜਿਬਰਾਨ ਦੀ ਨਿੱਜੀ ਜ਼ਿੰਦਗੀ ਨੂੰ ਹੀ ਪ੍ਰਭਾਵਿਤ ਕੀਤਾ, ਸਗੋਂ ਉਸਦੇ ਕਿੱਤਾਮੁਖੀ ਵਿਕਾਸ ਵਿਚ ਵੀ ਯੋਗਦਾਨ ਪਾਇਆ।
1908 ਵਿਚ ਜਿਬਰਾਨ ਦੋ ਸਾਲਾਂ ਲਈ ਪੈਰਿਸ ਵਿਚ ਔਗਸਟ ਰੋਡਿਨ ਕੋਲ ਚਿਤਰਕਲਾ ਸਿੱਖਣ ਗਿਆ। ਰੋਡਿਨ ਜਿਬਰਾਨ ਦੀ ਕਲਾ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦੀ ਤੁਲਨਾ ਮਹਾਨ 'ਰੋਮਾਂਟਿਕ ਕਲਾਕਾਰ' ਵਿਲੀਅਮ ਬਲੇਕ ਨਾਲ ਕੀਤੀ। ਇਥੇ ਹੀ ਜਿਬਰਾਨ ਆਪਦੇ ਕਲਾ-ਵਿੱਦਿਆ ਦੇ ਸਾਥੀ ਤੇ ਉਮਰ ਭਰ ਬਣੇ ਰਹੇ ਦੋਸਤ ਯੂਸਫ਼ ਹੋਵਾਇਕ ਨੂੰ ਪਹਿਲੀ ਵਾਰ ਮਿਲਿਆ।
ਜਿਥੇ ਜਿਬਰਾਨ ਦੀਆਂ ਮੁੱਢਲੀਆਂ ਰਚਨਾਵਾਂ ਅਰਬੀ ਭਾਸ਼ਾ ਵਿਚ ਸਨ, ਉਥੇ 1918 ਤੋਂ ਬਾਅਦ ਪ੍ਰਕਾਸ਼ਿਤ ਉਸ ਦੀਆਂ ਸਾਰੀਆਂ ਕ੍ਰਿਤਾਂ ਅੰਗਰੇਜ਼ੀ ਵਿਚ ਹਨ। ਉਸ ਦੀ ਪਹਿਲੀ ਅੰਗਰੇਜ਼ੀ ਪੁਸਤਕ ਸੀ, 1918 ਵਿਚ ਛਪੀ'ਦ ਮੈਡਮੈਨ' (The Madman) । ਇਹ ਬਾਈਬਲ ਦੀ ਅਗਵਾਈ ਹੇਠ ਕਾਵਿਮਈ ਵਾਰਤਕ ਸ਼ੈਲੀ ਵਿਚ ਲਿਖੀ, ਉਕਤੀਆਂ ਤੇ ਦ੍ਰਿਸ਼ਟਾਂਤਾਂ ਦੀ ਇਕ ਪਤਲੇ ਆਕਾਰ ਦੀ ਪੁਸਤਕ ਹੈ। ਅਰਬੀ ਸਾਹਿਤ ਦੇ ਵੱਡੇ ਹਸਤਾਖਰ ਤੇ ਜਿਬਰਾਨ ਦੇ
ਨਿਕਟਵਰਤੀ ਮਿੱਤਰ ਮਿਖਾਈਲ ਨੇਇਮੀ, ਜਿਸ ਦੀ ਸੰਤਾਨ ਨੂੰ ਜਿਬਰਾਨ ਨੇ ਆਪਣੀ ਸੰਤਾਨ ਮੰਨਿਆ ਸੀ ਤੇ ਉਸ ਦੇ ਭਤੀਜੇ ਸਮੀਰ ਨੂੰ ਆਪਣਾ ਧਰਮ-ਪੁੱਤਰ, ਨੇ ਜਿਬਰਾਨ ਦੀ ਬਹੁਤ ਹੀ ਖੂਬਸੂਰਤ 'ਜੀਵਨੀ' ਵੀ ਲਿਖੀ ਹੈ।
ਜਿਬਰਾਨ ਦੀਆਂ ਜ਼ਿਆਦਾਤਰ ਲਿਖਤਾਂ ਈਸਾਈਅਤ ਦੇ ਪ੍ਰਭਾਵ ਹੇਠ ਹਨ, ਖ਼ਾਸ ਕਰਕੇ 'ਇਸ਼ਕ-ਹਕੀਕੀ' ਦੇ ਵਿਸ਼ੇ 'ਤੇ। ਉਸ ਦੀ ਕਵਿਤਾ ਜਿਵੇਂ ਆਪਣੀ ਰਵਾਇਤੀ ਭਾਸ਼ਾ ਤੇ ਸ਼ਬਦਾਵਲੀ ਦੀ ਵਰਤੋਂ ਕਾਰਨ ਵਿਲੱਖਣ ਹੈ, ਉਵੇਂ ਹੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ 'ਤੇ ਅਧਿਆਤਮਕ ਨਜ਼ਰੀਏ ਦੀ ਅੰਤਰ-ਦ੍ਰਿਸ਼ਟੀ ਪਾਉਣ ਕਾਰਨ ਵੀ ਵੱਡਮੁੱਲੀ ਹੈ। ਉਸ ਦੇ ਅੰਗਰੇਜ਼ੀ ਕਾਵਿ-ਸੰਸਾਰ ਵਿਚੋਂ ਸਭ ਤੋਂ ਵੱਧ ਮਕਬੂਲ ਸਤਰਾਂ 'ਸੈਂਡ ਐਂਡ ਫੋਮ' (1926) ਵਿਚੋਂ ਹਨ, ਜੋ ਇਸ ਤਰ੍ਹਾਂ ਹਨ-
'ਜੋ ਮੈਂ ਕਹਿਨਾਂ, ਉਹਦਾ ਅੱਧਾ ਅੰਸ਼ ਅਰਥਹੀਣ ਹੈ,
ਪਰ ਮੈਂ ਇਹਨੂੰ ਏਦਾਂ ਕਹਿਨਾਂ ਕਿ ਦੂਜਾ ਅੱਧਾ ਅੰਥ* ਤੁਹਾਡੀ ਝੋਲੀ ਪੈ ਜਾਵੇ।'
ਜਿਬਰਾਨ ਨੇ ਅਰਬੀ ਭਾਸ਼ਾ ਨੂੰ ਸੀਰੀਆ ਦੀ ਕੌਮੀ ਭਾਸ਼ਾ ਵਜੋਂ ਅਪਨਾਉਣ ਦਾ ਤੇ ਇਸ ਨੂੰ ਸਕੂਲ ਪੱਧਰ 'ਤੇ ਲਾਗੂ ਕਰਨ ਦਾ ਸੱਦਾ ਵੀ ਦਿੱਤਾ ਸੀ । ਜਦੋਂ ਜਿਬਰਾਨ 1911- 12 ਵਿਚ ਅਬਦੁਲ ਬਹਾ ਨੂੰ ਮਿਲਿਆ, ਜੋ ਕਿ ਅਮਨ-ਸ਼ਾਂਤੀ ਦੀ ਸਥਾਪਤੀ ਹਿਤ ਸੰਯੁਕਤ ਰਾਜਾਂ ਦੀ ਯਾਤਰਾਂ 'ਤੇ ਸੀ, ਤਾਂ ਜਿਬਰਾਨ ਨੇ ਅਮਨ-ਸ਼ਾਂਤੀ ਦੇ ਉਸ ਦੇ ਸਿਧਾਂਤਾਂ ਨੂੰ ਤਾਂ ਸਰਾਹਿਆ, ਪਰ ਨਾਲ ਇਹ ਵੀ ਦਲੀਲ ਦਿੱਤੀ ਕਿ ਛੋਟੇ ਮੁਲਕ (ਸਮੇਤ ਉਸ ਦੀ ਆਪਣੀ ਜਨਮ-ਭੋਇ ਦੇ) ਤੁਰਕੀ ਆਦਿ ਕੰਟਰੋਲ ਤੋਂ ਮੁਕਤ ਹੋਣੇ ਚਾਹੀਦੇ ਹਨ। ਜਿਬਰਾਨ ਨੇ ਇਸੇ ਅਰਸੇ ਦੌਰਾਨ ਹੀ ਆਪਣੀ ਮਸ਼ਹੂਰ ਕਵਿਤਾ 'ਕੌਮ ਨੂੰ ਹਮਦਰਦੀ ਦਿਓ' ਲਿਖੀ, ਜੋ ਕਿ ਬਾਅਦ ਵਿਚ 'ਪੈਗ਼ੰਬਰ ਦਾ ਬਗ਼ੀਚਾ' ਪੁਸਤਕ ਵਿਚ ਛਪੀ (ਇਹ ਕਵਿਤਾ 'ਪੈਗ਼ੰਬਰ ਦਾ ਬਗ਼ੀਚਾ' ਪੁਸਤਕ ਦੇ ਤੀਜੇ ਅਧਿਆਇ ਵਿਚ ਅਤੇ ਹਥਲੀ ਪੁਸਤਕ ਦੇ ਪੰਨਾ ਨੰਬਰ- 95 'ਤੇ ਦਰਜ ਹੈ)। ਤੇ ਜਦੋਂ ਪਹਿਲੇ ਵਿਸ਼ਵ-ਯੁੱਧ ਦੌਰਾਨ ਤੁਰਕਾਂ ਨੂੰ ਸੀਰੀਆ ਛੱਡਣਾ ਪਿਆ ਤਾਂ ਜਿਬਰਾਨ ਦਾ ਚਾਅ-ਉਮਾਹ 'ਆਜ਼ਾਦ ਸੀਰੀਆ' ਨਾਂਅ ਦੇ ਨਾਟਕ ਦੇ ਰੂਪ ਵਿਚ ਪ੍ਰਗਟ ਹੋਇਆ, ਜੋ ਕਿ ਖਰੜੇ ਵਜੋਂ ਅਜੇ ਵੀ ਉਸ ਦੀਆਂ ਹੱਥ-ਲਿਖਤਾਂ ਵਿਚ ਸਾਂਭਿਆ ਪਿਆ ਹੈ, ਤੇ ਜਿਸ ਵਿਚ ਜਿਬਰਾਨ ਨੇ ਕੌਮੀ ਆਜ਼ਾਦੀ ਤੇ ਸਰਵ-ਪੱਖੀ ਵਿਕਾਸ ਦੀ ਭਰਪੂਰ ਆਸ ਪ੍ਰਗਟਾਈ ਹੈ।
ਜਿਬਰਾਨ ਦੀ ਮੌਤ ਮਹਿਜ਼ 48 ਸਾਲਾਂ ਦੀ ਉਮਰ ਵਿਚ 10 ਅਪਰੈਲ 1931 ਨੂੰ ਵਧੇਰੇ ਸ਼ਰਾਬ ਪੀਣ ਦੀ ਆਦਤ ਕਾਰਨ ਜਿਗਰ ਦੀ ਬੀਮਾਰੀ ਤੇ ਟੀ.ਬੀ. ਹੋਣ ਕਰਕੇ ਹੋਈ। ਆਪਣੀ ਮੌਤ ਤੋਂ ਪਹਿਲਾਂ ਜਿਬਰਾਨ ਨੇ ਆਪਣੀ ਰੀਝ ਪ੍ਰਗਟ ਕੀਤੀ ਸੀ ਕਿ ਉਸ ਨੂੰ ਲੇਬਨਾਨ ਵਿਚ ਦਫ਼ਨਾਇਆ ਜਾਵੇ। ਉਸ ਦੀ ਇਹ ਰੀਝ ਉਸ ਦੀ ਮੌਤ ਤੋਂ ਅਗਲੇ ਸਾਲ (1932) ਵਿਚ ਪੂਰੀ ਹੋ ਸਕੀ, ਜਦੋਂ ਉਸ ਦੀ ਦੋਸਤ ਮੇਰੀ ਐਲਿਜ਼ਾਬੈਥ ਹਾਸਕੋਲ ਤੇ ਛੋਟੀ ਭੈਣ ਮੈਰੀਆਨਾ ਨੇ ਲੇਬਨਾਨ ਵਿਚ ਇਕ ਮੱਠ 'Mar Sarkis' ਖ਼ਰੀਦਿਆ, ਜੋ ਕਿ ਉਦੋਂ ਤੋਂ ਹੀ 'ਜਿਬਰਾਨ ਯਾਦਗਾਰੀ ਅਜਾਇਬ ਘਰ' ਬਣ ਗਿਆ ਹੈ। ਜਿਬਰਾਨ ਦੀ ਕਬਰ 'ਤੇ ਉਕਰੇ
………………………………………………….
* ਅਰਥ ਭਰਪੂਰ ਅੰਸ਼ (ਟਿੱਪਣੀ-ਪੰਜਾਬੀ ਅਨੁਵਾਦਕ)
ਬੋਲ ਹਨ- "ਉਹ ਲਫ਼ਜ਼, ਜੋ ਮੈਂ ਆਪਣੀ ਕਬਰ 'ਤੇ ਉਕਰੇ ਵੇਖਣਾ ਲੋਚਦਾਂ, ਉਹ ਹਨ- 'ਮੈਂ ਤੁਹਾਡੇ ਵਾਂਗ ਹੀ ਜ਼ਿੰਦਾ-ਜਾਵੇਦ ਹਾਂ, ਤੇ ਮੈਂ ਤੁਹਾਡੇ ਲਾਗੇ ਹੀ ਆ ਕੇ ਖੜ੍ਹਾ ਹੋ ਰਿਹਾਂ। ਆਪਣੀਆਂ ਅੱਖਾਂ ਮੀਟੋ ਤੇ ਅੰਤਰ-ਧਿਆਨ ਹੋ ਕੇ ਚੁਫ਼ੇਰੇ ਵੇਖੋ, ਤੁਸੀਂ ਮੈਨੂੰ ਆਪਣੇ ਸਨਮੁਖ ਵੇਖੋਗੇ..."
ਜਿਬਰਾਨ ਨੇ ਆਪਣੀ ਰੋਗਸ਼ਾਲਾ ਦੇ ਸਾਜ਼ੋ-ਸਾਮਾਨ ਦੀ ਵਸੀਅਤ ਮੈਰੀ ਐਲਿਜ਼ਾਬੈਥ ਹਾਸਕੂਲ ਦੇ ਨਾਂਅ ਕੀਤੀ ਸੀ, ਜਿਥੇ ਮੈਰੀ ਨੂੰ ਜਿਬਰਾਨ ਦੇ ਨਾਂਅ ਲਿਖੇ ਆਪਣੇ ਖ਼ਤ ਮਿਲੇ, 23 ਸਾਲਾਂ ਦੀ ਦੋਸਤੀ ਦੌਰਾਨ ਲਿਖੇ। ਭਾਵੇਂ ਪਹਿਲਾਂ ਉਸ ਨੇ ਇਨ੍ਹਾਂ ਖਤਾਂ ਵਿਚਲੀ ਖੁੱਲ੍ਹ ਤੇ ਡੂੰਘਾਈ ਕਰਕੇ ਇਨ੍ਹਾਂ ਨੂੰ ਸਾੜਨ ਦਾ ਮਨ ਵੀ ਬਣਾ ਲਿਆ ਸੀ, ਪਰ ਇਨ੍ਹਾਂ ਦੀ ਇਤਿਹਾਸਕ ਮੁੱਲਵਾਨਤਾ ਵੇਖ ਕੇ ਉਸ ਨੇ ਇਨ੍ਹਾਂ ਨੂੰ ਸਾਂਭ ਲਿਆ। 1964 ਵਿਚ ਚੱਲ ਵਸਣ ਤੋਂ ਪਹਿਲਾਂ ਉਸ ਨੇ ਇਨ੍ਹਾਂ ਖ਼ਤਾਂ ਨੂੰ ਤੇ ਉਸ ਦੇ ਨਾਂਅ ਲਿਖੇ ਜਿਬਰਾਨ ਦੇ ਖ਼ਤਾਂ ਨੂੰ ਚੈਪਲ ਹਿਲ ਵਿਖੇ 'ਯੂਨੀਵਰਸਿਟੀ ਆਫ਼ ਨੋਰਥ ਕੈਰੋਲੀਨਾ' ਦੀ ਲਾਇਬਰੇਰੀ ਨੂੰ ਸੌਂਪ ਦਿੱਤਾ, ਜਿਨ੍ਹਾਂ ਵਿਚੋਂ ਲਗਪਗ 600 ਖ਼ਤ 1972 ਵਿਚ ਛਪੇ ਸੰਗ੍ਰਹਿ 'Beloved Prophet' ਵਿਚ ਛਾਪੇ ਗਏ ਹਨ। ਇਸ ਦੇ ਨਾਲ ਹੀ ਮੈਰੀ ਐਲਿਜ਼ਾਬੈਥ ਹਾਸਕੋਲ, ਜਿਸਦਾ ਕਿ 1923 ਵਿਚ ਜੈਕਬ ਫ਼ਲੋਰੈਂਸ ਮਿਨਿਸ ਨਾਲ ਵਿਆਹ ਹੋ ਗਿਆ ਸੀ, ਨੇ 1950 ਵਿਚ ਜਿਬਰਾਨ ਦੀਆਂ ਲਗਪਗ 100 ਮੌਲਿਕ ਕਲਾ-ਕ੍ਰਿਤੀਆਂ ਦਾ ਆਪਣਾ ਨਿੱਜੀ ਸੰਗ੍ਰਹਿ ਸਵੇਨਾਹ, ਜਿਓਰਜੀਆ ਸਥਿਤ 'ਟੇਲਫ਼ੇਅਰ ਮਿਊਜ਼ੀਅਮ ਆਫ਼ ਆਰਟ' ਨੂੰ ਦਾਨ ਕਰ ਦਿੱਤਾ ਸੀ। ਉਕਤ ਮਿਊਜ਼ੀਅਮ ਨੂੰ ਭੇਂਟ ਕੀਤਾ ਜਿਬਰਾਨ ਦੀ ਦ੍ਰਿਸ਼ਟੀਗਤ-ਕਲਾ (ਵਿਚੂਅਲ ਆਰਟ) ਦਾ ਇਹ ਸਭ ਤੋਂ ਵੱਡਾ ਜਨਤਕ ਸੰਗ੍ਰਹਿ ਹੈ, ਜਿਸ ਵਿਚ 5 ਤੇਲ ਦੀਆਂ ਤੇ ਅਣਗਿਣਤ ਕਾਗਜ਼ੀ ਕਲਾ ਦੀਆਂ ਪੇਸ਼ਕਾਰੀਆਂ, ਕਾਵਿਮਈ ਸ਼ੈਲੀ ਵਿਚ, ਸ਼ਾਮਿਲ ਹਨ, ਜੋ ਕਿ ਪ੍ਰਤੀਕਵਾਦ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ।
ਇਸ ਦੇ ਨਾਲ ਹੀ ਜਿਬਰਾਨ ਦੀਆਂ ਪੁਸਤਕਾਂ ਦੀ ਅਮਰੀਕਾ ਦੇ ਪ੍ਰਕਾਸ਼ਕਾਂ ਵੱਲੋਂ ਭਵਿੱਖ ਵਿਚ ਮਿਲਣ ਵਾਲੀ ਰਾਇਲਟੀ ਨੂੰ ਉਸ ਦੀ ਜਨਮ ਭੋਇ ਬਸ਼ੱਰੀ (ਲੇਬਨਾਨ) ਵਿਚ ਚੰਗੇ ਕੰਮਾਂ ਲਈ ਵਰਤਣ ਦੀ ਵਸੀਅਤ ਕੀਤੀ ਗਈ ਸੀ, ਜੋ ਕਿ ਕਈ ਸਾਲਾਂ ਤੱਕ ਪੈਸੇ ਵੰਡਣ ਦੇ ਮੁੱਦੇ 'ਤੇ ਵਿਵਾਦ ਤੇ ਉਪਦਰ ਦਾ ਸਬੱਬ ਬਣਦੀ ਰਹੀ, ਤੇ ਅਖ਼ੀਰ ਲੇਬਨਾਨੀ ਸਰਕਾਰ ਇਸ ਪੂੰਜੀ ਦੀ ਨਿਗਰਾਨ ਬਣ ਗਈ।
ਖ਼ਲੀਲ ਜਿਬਰਾਨ ਦੀ ਕਲਾਤਮਕ ਤੇ ਸਾਹਿਤਕ ਦੇਣ ਨੂੰ ਵੇਖਦੇ ਹੋਏ 1971 ਵਿਚ ਲੇਬਨਾਨ ਦੇ 'ਡਾਕ ਤੇ ਸੰਚਾਰ ਵਿਭਾਗ' ਨੇ ਉਸ ਦੇ ਸਨਮਾਨ ਵਜੋਂ ਇਕ ਡਾਕ ਟਿਕਟ ਵੀ ਜਾਰੀ ਕੀਤਾ, ਜਦ ਕਿ ਜਿਬਰਾਨ ਦੇ ਨਾਂਅ 'ਤੇ ਲੇਬਨਾਨ ਦੇ ਬਸ਼ੱਰੀ ਸ਼ਹਿਰ ਵਿਚ ਯਾਦਗਾਰੀ ਮਿਊਜ਼ੀਅਮ (ਜੋ ਕਿ ਉਸ ਦੇ ਮੱਠ ਵਿਚ ਹੀ ਬਣਾਇਆ ਗਿਆ ਹੈ) ਅਤੇ ਬੇਰੂਤ ਸ਼ਹਿਰ ਵਿਚ ਇਕ ਯਾਦਗਾਰੀ ਬਾਗ਼ ਵੀ ਸਥਾਪਿਤ ਹੈ।
ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' ਦਾ ਪੰਜਾਬੀ ਅਨੁਵਾਦ ਅੰਗਰੇਜ਼ੀ ਰਚਨਾ 'The Prophet' ਅਤੇ ਇਸ ਦੇ ਹਿੰਦੀ ਅਨੁਵਾਦ ਤੋਂ ਰਲਵੇਂ ਰੂਪ ਵਿਚ ਕੀਤਾ ਗਿਆ ਹੈ ਤੇ ਕਿਸੇ ਵੀ ਪ੍ਰਕਾਰ ਦੀ ਅਤਿਕਥਨੀ ਜਾਂ ਗ਼ਲਤ-ਬਿਆਨੀ ਤੋਂ ਬਚਣ ਲਈ ਅੰਗਰੇਜ਼ੀ
ਰਚਨਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਜਦ ਕਿ ਇਸ ਤ੍ਰੈਲੜੀ ਦੀ ਦੂਸਰੀ ਤੇ ਤੀਸਰੀ ਪੁਸਤਕ ਦਾ ਅਨੁਵਾਦ ਸਿੱਧਾ ਅੰਗਰੇਜ਼ੀ ਤੋਂ ਹੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੂਸਰੀ ਪੁਸਤਕ 'ਗਾਰਡਨ ਆਫ਼ ਦੀ ਪਰੋਫੈਟ' ਤਾਂ ਸੌਖਿਆਂ ਹੀ ਇੰਟਰਨੈਟ ਤੋਂ 'ਈ-ਬੁਕ' ਦੇ ਰੂਪ ਵਿਚ ਮਿਲ ਗਈ ਸੀ, ਪਰ ਤੀਸਰੀ ਪੁਸਤਕ 'ਡੈੱਥ ਆਫ਼ ਦ ਪਰੋਫੈਟ ਹਾਸਿਲ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਇਹ ਪੁਸਤਕ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ ਹੋਰ ਕਿਸੇ ਵੀ ਭਾਰਤੀ ਭਾਸ਼ਾ ਵਿਚ ਭਾਰਤ ਵਿਚ ਨਾ ਛਪੀ ਹੋਣ ਕਾਰਨ ਕਿਧਰੇ ਵੀ ਉਪਲਬਧ ਨਾ ਹੋਈ। ਅਖ਼ੀਰ ਇਹ ਪੁਸਤਕ ਪ੍ਰਾਪਤ ਹੋਈ 'ਆਨ ਲਾਈਨ ਖ਼ਰੀਦਦਾਰੀ ਸੇਵਾਵਾਂ' ਦੇਣ ਵਾਲੀ ਅਮਰੀਕੀ ਕੰਪਨੀ 'ਐਮੇਜ਼ਾਨ ਡਾਟ ਕਾਮ' ਤੋਂ, ਜਿਥੋਂ ਮੇਰੇ ਲਈ ਖ਼ਾਸ ਤੋਂਰ 'ਤੇ ਮੰਗਵਾ ਕੇ ਇਹ ਪੁਸਤਕ ਮੇਰੇ ਵੀਰਾਂ ਵਰਗੇ ਸਾਂਢੂ ਸ੍ਰੀ ਵਿਨੀਤ ਸ਼ਰਮਾ ਤੇ ਭੈਣਾਂ ਵਰਗੀ ਸਾਲੀ ਮਨਪ੍ਰੀਤ 'ਲੋਪਾ' ਨੇ ਆਸਟਰੇਲੀਆ ਤੋਂ ਮੇਰੇ ਪਹਿਲੇ ਹੀ ਬੋਲ 'ਤੇ ਉਚੇਚਿਆਂ ਭਿਜਵਾਈ। ਉਨ੍ਹਾਂ ਦੇ ਇਸ ਅਮੋਲਕ ਸਹਿਯੋਗ ਤੇ ਸੁਹਿਰਦਤਾ ਬਗ਼ੈਰ ਇਹ ਤ੍ਰੈਲੜੀ (ਖ਼ਾਸ ਤੌਰ 'ਤੇ ਪੰਜਾਬੀ ਵਿਚ) ਕਦੇ ਵੀ ਸੰਪੂਰਨ ਰੂਪ ਵਿਚ ਸਾਕਾਰ ਨਹੀਂ ਹੋ ਸਕਣੀ ਸੀ, ਉਨ੍ਹਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ, ਘੱਟ ਹੋਵੇਗਾ।
ਇਸ ਤ੍ਰੈਲੜੀ ਦੇ ਅਨੁਵਾਦ-ਕਾਰਜ ਦੀ ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕਿੰਨੀ ਕੁ ਸਫਲ ਹੋਈ ਹੈ, ਇਹ ਤਾਂ ਪਾਠਕ ਤੇ ਚਿੰਤਕ ਹੀ ਦੱਸ ਸਕਦੇ ਹਨ, ਪਰ ਮੈਂ ਆਪਣੇ ਵੱਲੋਂ ਇਸ ਪੁਸਤਕ ਦੇ ਅਨੁਵਾਦ ਨੂੰ ਜੋ ਵਿਲੱਖਣਤਾ ਦੇਣ ਦਾ ਤੁੱਛ ਜਿਹਾ ਉਪਰਾਲਾ ਕੀਤਾ ਹੈ, ਉਸ ਦੇ ਤਹਿਤ ਹੀ ਮੈਂ ਇਸ ਤ੍ਰੈਲੜੀ ਦੀ ਪਹਿਲੀ ਪੁਸਤਕ 'ਪੈਗ਼ੰਬਰ' ਵਿਚ ਉਸ ਕਥਨ 'ਤੇ, ਜਿਥੇ ਜਿਥੇ ਉਨ੍ਹਾਂ ਵਿਚ ਵਿਚਾਰਧਾਰਕ ਸਾਂਝ ਬਣੀ ਹੈ, ਗੁਰਬਾਣੀ, ਸੂਫ਼ੀਆਨਾ ਕਲਾਮ, ਭਗਤੀ- ਕਾਵਿ, ਉਰਦੂ ਸ਼ਾਇਰੀ, ਆਧੁਨਿਕ ਪੰਜਾਬੀ ਕਾਵਿ ਤੇ ਅੰਗਰੇਜ਼ੀ ਸਾਹਿਤ ਵਿਚੋਂ ਹਵਾਲੇ ਦੇਣ ਦਾ ਜਤਨ ਕੀਤਾ ਹੈ। ਅਨੁਵਾਦ ਜਾਂ ਦਿੱਤੇ ਹਵਾਲਿਆਂ ਵਿਚ ਰਹੀਆਂ ਉਕਾਈਆਂ ਲਈ ਮੈਂ ਖ਼ੁਦ ਨੂੰ ਹੀ ਜ਼ਿੰਮੇਵਾਰ ਮੰਨਦਾ ਹਾਂ, ਜਦ ਕਿ ਇਸ ਅਨੁਵਾਦ ਦੀ ਕਿਸੇ ਵੀ ਪ੍ਰਾਪਤੀ ਨੂੰ ਮੈਂ ਰੱਬੀ-ਦਾਤ ਮੰਨ ਕੇ 'ਉਸ' ਦਾ ਸ਼ੁਕਰਾਨਾ ਕਰਦਾ ਹਾਂ। ਅਖ਼ੀਰ ਵਿਚ 'ਸੰਗਮ ਪਬਲੀਕੇਸ਼ਨਜ਼, ਸਮਾਣਾ' ਦੇ ਸ੍ਰੀ ਅਸ਼ੋਕ ਕੁਮਾਰ ਗਰਗ ਜੀ ਦਾ ਵੀ ਮੈਂ ਦਿਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਅਮੋਲਕ ਰਚਨਾ ਦੇ ਪੰਜਾਬੀ ਅਨੁਵਾਦ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਤੇ ਅਨੁਵਾਦ ਦੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪ ਕੇ ਮੈਨੂੰ ਵੀ ਮਾਣ ਦਾ ਹੱਕਦਾਰ ਬਣਾਇਆ।
16 ਮਈ 2012 -ਜਸਪ੍ਰੀਤ ਸਿੰਘ ਜਗਰਾਓ
ਤਰਤੀਬ
2. ਪੈਗ਼ੰਬਰ ਦਾ ਬਗੀਚਾ/85-114
3. ਪੈਗ਼ੰਬਰ ਦੀ ਮੌਤ/115-159
1.
ਪੈਗ਼ੰਬਰ
ਸਮੁੰਦਰੀ ਜਹਾਜ਼ ਦਾ ਅੱਪੜਨਾ
ਅਲ ਮੁਸਤਫ਼ਾ, ਖ਼ੁਦਾ ਦਾ ਇੱਕ ਚੁਣੋਦਾ ਤੇ ਅਜ਼ੀਜ਼ ਇਨਸਾਨ, ਜੋ ਆਪਣੇ ਦਿਨਾਂ ਵਿਚ ਇਕ ਪਹੁ-ਫੁਟਾਲੇ ਦੇ ਤੁੱਲ ਸੀ, ਉਹ ਓਰਫੇਲਿਸ ਸ਼ਹਿਰ ਵਿਚ ਬਾਰ੍ਹਾਂ ਵਰ੍ਹੇ ਉਸ ਜਹਾਜ਼ ਨੂੰ ਉਡੀਕਦਾ ਰਿਹਾ ਜੋ, ਉਸ ਨੂੰ ਵਾਪਸ ਲਿਜਾਣ ਵਾਲਾ ਸੀ, ਉਸ ਦੀ ਜਨਮ-ਭੋਇ ਵਾਲੇ ਟਾਪੂ ਤੇ।
ਤੇ ਫੇਰ ਬਾਰ੍ਹਵੇਂ ਵਰ੍ਹੇ, ਜਦੋਂ ਉਸ ਨੇ ਇਲੂਲ ਮਹੀਨੇ, ਵਾਢੀ ਦਾ ਮਹੀਨਾ, ਦੇ ਸੱਤਵੇ ਦਿਨ ਉਸ ਪਹਾੜ ਦੀ ਟੀਸੀ 'ਤੇ ਚੜ੍ਹ ਕੇ ਸਮੁੰਦਰ ਵੱਲ ਵੇਖਿਆ ਤਾਂ ਉਸ ਨੇ ਕੋਹਰੇ ਵਿਚਕਾਰ ਆਪਣਾ ਜਹਾਜ਼ ਆਉਂਦਾ ਡਿੱਠਾ।
ਉਦੋਂ ਉਸ ਦੇ ਦਿਲ ਦੇ ਸਾਰੇ ਬੰਦ ਕਪਾਟ ਖੁੱਲ੍ਹ ਗਏ ਤੇ ਉਸ ਦੀ ਸਾਰੀ ਖ਼ੁਸ਼ੀ ਸਮੁੰਦਰ ਵੱਲ ਵਹਿ ਤੁਰੀ।
ਤੇ ਫੇਰ ਉਸ ਨੇ ਆਪਣੀਆਂ ਅੱਖਾਂ ਮੀਟ ਕੇ ਆਪਣੀ ਸ਼ਾਂਤ ਆਤਮਾ ਅੱਗੇ ਅਰਜ਼ੋਈ ਕੀਤੀ।
ਪਰ ਜਿਵੇਂ ਹੀ ਉਹ ਪਹਾੜ ਤੋਂ ਹੇਠਾਂ ਉਤਰਿਆ, ਇਕ ਉਦਾਸੀ ਨੇ ਉਸ ਨੂੰ ਆ ਘੇਰਿਆ ਤੇ ਉਹ ਸੋਚਣ ਲੱਗਾ-
'ਬਿਨਾਂ ਕੋਈ ਦੁੱਖ ਹੰਢਾਏ, ਬਿਲਕੁਲ ਸ਼ਾਂਤ ਮਨ ਨਾਲ ਮੈਂ ਕਿਵੇਂ ਜਾਵਾਂਗਾ ? ਨਹੀਂ, ਮੈਂ ਆਪਣੀ ਆਤਮਾ ਨੂੰ ਵਲੂੰਧਰੇ ਬਿਨਾਂ ਇਸ ਸ਼ਹਿਰ ਨੂੰ ਨਹੀਂ ਛੱਡ ਸਕਾਂਗਾ।
ਇਸ ਸ਼ਹਿਰ ਦੀ ਚਾਰ-ਦੀਵਾਰੀ ਵਿਚ ਕੱਟੇ ਦੁੱਖ ਭਰੇ ਦਿਨ ਬਹੁਤ ਲੰਮੇਰੇ ਸਨ ਤੇ ਨਾਲ ਹੀ ਲੰਮੇਰੀਆਂ ਸਨ ਉਹ ਇਕਾਂਤ ਭਰੀਆਂ ਰਾਤਾਂ, ਜੋ ਮੈਂ ਇਕਲਾਪੇ ਵਿਚ ਲੰਘਾਈਆਂ, ਤੇ ਇਸ ਪੀੜ ਤੇ ਇਕਲਾਪੇ ਨੂੰ ਬਿਨਾਂ ਪਛਤਾਵਾ ਕੀਤਿਆਂ ਭਲਾ ਕੋਈ ਸੌਖਿਆਂ ਕਿਵੇਂ ਆਪਣੇ ਤੋਂ ਵੱਖ ਕਰ ਸਕਦੇ ?
ਮੇਰੀ ਆਤਮਾ ਦੇ ਨਿੱਕੇ-ਨਿੱਕੇ ਟੋਟੇ ਇਨ੍ਹਾਂ ਗਲੀਆਂ ਵਿਚ ਖਿੱਲਰੇ ਪਏ ਨੇ ਤੇ ਲੱਗਦੈ ਕਿ ਜਿਵੇਂ ਮੇਰੀਆਂ ਸਧਰਾਂ ਦੇ ਬੱਚੇ ਇਨ੍ਹਾਂ ਪਹਾੜੀਆਂ ਵਿਚ ਨੰਗ ਮੁਨੰਗੇ ਘੁੰਮ ਰਹੇ ਨੇ ਤੇ ਮੈਂ ਬਿਨਾ ਕੋਈ ਪੀੜ ਤੇ ਬੋਝ ਮਹਿਸੂਸ ਕੀਤਿਆਂ ਉਹਨਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ।
ਇਹ ਕੋਈ ਲਿਬਾਸ ਨਹੀਂ ਜੋ ਮੈਂ ਅੱਜ ਲਾਹ ਕੇ ਸੁੱਟ ਰਿਹਾ, ਸਗੋਂ ਇਹ ਤਾਂ ਮੇਰਾ ਨਹੁੰ- ਮਾਸ ਹੈ, ਜੋ ਮੈਂ ਆਪਣੇ ਹੱਥੀਂ ਤੋੜ ਰਿਹਾਂ। ਇਹ ਨਾ ਹੀ ਕੋਈ ਫੁਰਨਾ ਜਾਂ ਖ਼ਿਆਲ ਹੈ, ਸਗੋਂ ਇਹ ਤਾਂ ਮੇਰਾ ਦਿਲ ਹੈ, ਜਿਸ ਨੂੰ ਮੈਂ ਪਿੱਛੇ ਛੱਡ ਕੇ ਜਾ ਰਿਹਾਂ। ਉਹ ਵੀ ਅਜਿਹਾ ਦਿਲ, ਜਿਸ ਨੂੰ ਭੁੱਖ-ਤੇਹ ਨੇ ਬਹੁਤ ਹੀ ਮਿੱਠਤਾ ਭਰਿਆ ਬਣਾ ਦਿੱਤਾ ਸੀ। ਫੇਰ ਵੀ, ਮੈਂ ਇਥੇ ਹੋਰ ਨਹੀਂ ਰੁਕ ਸਕਦਾ।
ਉਹ ਸਮੁੰਦਰ, ਜੋ ਸਾਰਿਆਂ ਨੂੰ ਆਵਾਜ਼ਾਂ ਮਾਰਦਾ ਹੈ, ਮੈਨੂੰ ਵੀ ਸੱਦ ਰਿਹੈ, ਤੇ ਮੈਨੂੰ / ਜਾਣਾ ਹੀ ਪੈਣੈ, ਕਿਉਂਕਿ ਮੇਰੇ ਲਈ ਇਥੇ ਹੋਰ ਰੁਕਣਾ ਬਰਫ਼ ਦੀ ਤਰ੍ਹਾਂ ਜੰਮ ਜਾਣ ਜਾਂ ਇਕ - ਸਾਂਚੇ ਵਿਚ ਢਲ ਜਾਣ ਦੇ ਬਰਾਬਰ ਹੋਏਗਾ, ਹਾਲਾਂਕਿ ਸਮਾਂ ਤਾਂ ਬੀਤ ਹੀ ਜਾਏਗਾ।
ਇਥੇ ਜੋ ਕੁਝ ਵੀ ਹੈ ਸਾਰਾ ਕੁਝ ਆਪਣੇ ਨਾਲ ਲਿਜਾਣ ਲਈ ਤਿਆਰ ਹਾਂ, ਪਰ ਮੈਂ ਇਹ ਸਾਰਾ ਕੁਝ ਕਿਵੇਂ ਲਿਜਾ ਸਕਦਾਂ ਭਲਾ ?
ਕੋਈ ਆਵਾਜ਼ ਉਸ ਜ਼ੁਬਾਨ ਤੇ ਉਨ੍ਹਾਂ ਬੁੱਲ੍ਹਾਂ ਨੂੰ ਆਪਣੇ ਨਾਲ ਉਡਾ ਕੇ ਨਹੀਂ ਲਿਜਾ ਸਕਦੀ, ਜਿਨ੍ਹਾਂ ਨੇ ਉਸ ਨੂੰ ਪਰਵਾਜ਼ ਬਖ਼ਸ਼ੀ ਹੈ। ਉਸ ਨੂੰ ਇਕੱਲਿਆਂ ਹੀ ਅੰਬਰ ਵਿਚ ਉੱਡਣਾ ਪਏਗਾ।
ਤੇ ਇਕੱਲਿਆਂ ਹੀ ਤਾਂ ਉਕਾਬ ਨੂੰ ਵੀ ਆਪਣਾ ਆਲ੍ਹਣਾ ਨੂੰ ਛੱਡ ਕੇ ਸੂਰਜ ਵੱਲ ਉਡਾਰੀ ਮਾਰਨੀ ਪਵੇਗੀ।'
ਤੇ ਹੁਣ ਜਦ ਉਹ ਧੁਰ ਪਹਾੜ ਤੋਂ ਹੇਠਾਂ ਉੱਤਰ ਚੁੱਕਾ ਸੀ, ਉਸ ਨੇ ਫੇਰ ਸਮੁੰਦਰ ਵੱਲ ਤੱਕਿਆ ਤੇ ਉਸ ਨੂੰ ਜਹਾਜ਼ ਬੰਦਰਗਾਹ ਵੱਲ ਆਉਂਦਾ ਦਿਸਿਆ, ਜਿਸ ਦੇ ਮੁਹਾਣੇ ਵਿਚ ਮੱਲਾਹ, ਜੋ ਕਿ ਉਸ ਦੇ ਆਪਣੇ ਹੀ ਮੁਲਕ ਦੇ ਲੋਕ ਸਨ, ਬੈਠੇ ਹੋਏ ਸਨ।
ਉਨ੍ਹਾਂ ਨੂੰ ਵੇਖ ਕੇ ਉਸ ਦੀ ਆਤਮਾ ਪੁਕਾਰ ਉਠੀ ਤੇ ਉਹ ਬੋਲਿਆ-
"ਓ ਮੇਰੀ ਪੁਰਾਤਨ ਜਨਮ-ਭੋਇ ਦੇ ਸੁਪੁੱਤਰੋ, ਓ ਸਮੁੰਦਰ ਦੀਆਂ ਲਹਿਰਾਂ 'ਤੇ ਚੜ੍ਹਨ ਵਾਲਿਓ!
ਕਿੰਨੀ ਹੀ ਵਾਰੀ ਤੁਸੀਂ ਲੋਕਾਂ ਨੇ ਮੇਰੇ ਸੁਪਨਿਆਂ ਵਿਚ ਚਰਨ ਪਾਏ ਹਨ ਤੇ ਅੱਜ ਤੁਸੀਂ ਲੋਕ ਸੱਚਮੁੱਚ ਹੀ ਆਏ ਹੋ, ਅੱਜ ਜਦੋਂ ਕਿ ਮੈਂ ਜਾਗਰੂਕ ਹੋਇਆ ਹਾਂ, ਜੋ ਕਿ ਮੇਰਾ ਹੋਰ ਵੀ ਜ਼ਿਆਦਾ ਡੂੰਘਾ ਸੁਪਨਾ ਹੈ।
ਮੈਂ ਚੱਲਣ ਨੂੰ ਤਿਆਰ ਹਾਂ ਤੇ ਮੈਂ ਬੇਸਬਰੀ ਨਾਲ ਇਸ ਪਤਵਾਰ* ਨੂੰ ਹੱਥ 'ਚ ਲੈ ਕੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋ ਕੇ ਹਵਾ ਦੇ ਰੁਖ਼ ਦੇ ਅਨੁਕੂਲ ਹੋ ਜਾਣ ਦੀ ਉਡੀਕ ਵਿਚ ਹਾਂ।
ਬੱਸ ਮੈਂ ਇਕ ਹੋਰ ਡੂੰਘਾ ਸਾਹ ਇਥੋਂ ਦੀ ਆਬੋ-ਹਵਾ ਵਿਚ ਲਵਾਂਗਾ, ਬੱਸ ਇਕ ਹੋਰ ਮੋਹ-ਭਿੱਜੀ ਤੱਕਣੀ ਨਾਲ ਮੈਂ ਆਪਣੇ ਪਿੱਛੇ ਮੁੜ ਕੇ ਵੇਖਾਂਗਾ।
ਤੇ ਫਿਰ ਮੈਂ ਵੀ ਤੁਹਾਡੇ ਸਭ ਦੇ ਵਿਚਕਾਰ ਆ ਜਾਵਾਂਗਾ, ਬਿਲਕੁਲ ਇਕ ਸਮੁੰਦਰੀ ਯਾਤਰੀ ਦੀ ਤਰ੍ਹਾਂ ਤੁਹਾਡੇ ਸਭਨਾਂ ਸਮੁੰਦਰੀ ਯਾਤਰੀਆਂ ਦੇ ਵਿਚਕਾਰ।
ਤੇ ਹੇ ਅਥਾਹ ਸਮੁੰਦਰ, ਸਾਡੀ ਬੇਨੀਂਦਰੀ ਮਾਂ, ਤੂੰ ਨਦੀਆਂ-ਦਰਿਆਵਾਂ ਨੂੰ ਸ਼ਾਂਤ ਤੇ ਮੁਕਤ ਕਰਦੀ ਹੈਂ।
ਬੱਸ ਮੈਂ ਝਰਨਾ ਵੀ ਇਕ ਵਾਰ ਹੋਰ ਘੁੰਮਾਂਗਾ, ਬੱਸ ਇਕ ਵਾਰ ਹੋਰ ਸ਼ੋਰ ਕਰਾਂਗਾ ਤੇ ਤੇਰੇ ਵਿਚ ਹਮੇਸ਼ਾ ਲਈ ਸ਼ਾਂਤ ਹੋ ਜਾਵਾਂਗਾ।
......................
* ਜਹਾਜ਼ ਜਾਂ ਬੇੜੀ ਦੇ ਪਿਛਲੇ ਹਿੱਸੇ ਵਿੱਚ ਲੱਗੇ ਚੱਕਰ ਜਾਂ ਤਿਕੋਣ-ਨੁਮਾ ਜੰਤਰ, ਜਿਸ ਨਾਲ ਜਹਾਜ਼ ਦਾ ਰੁਖ਼ ਬਦਲਿਆ ਜਾਂਦਾ ਹੈ, ਨੂੰ ਪਤਵਾਰ ਕਿਹਾ ਜਾਂਦਾ ਹੈ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਫਿਰ ਮੈਂ ਤੇਰੇ ਕੋਲ ਆਵਾਂਗਾ ਤੇ ਤੇਰੇ ਅੰਦਰ ਸਮਾ ਜਾਵਾਂਗਾ । ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਇਕ ਅਸੀਮ ਬੂੰਦ ਇਕ ਅਸੀਮ ਸਾਗਰ ਵਿਚ ਸਮਾ ਜਾਂਦੀ ਹੈ ।"*
ਤੇ ਜਿਵੇਂ-ਜਿਵੇਂ ਉਹ ਅੱਗੇ ਵਧਿਆ, ਉਸ ਨੇ ਦੂਰੋਂ ਤੀਵੀਆਂ ਤੇ ਮਰਦਾਂ ਨੂੰ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ ਵਿਚੋਂ ਸ਼ਹਿਰ ਵੱਲ ਤੇਜ਼ੀ ਨਾਲ ਆਉਂਦਿਆਂ ਤੱਕਿਆ।
ਫਿਰ ਉਸ ਨੇ ਉਸ ਦਾ ਨਾਂਅ ਲੈਂਦੀਆਂ ਆਵਾਜ਼ਾਂ ਸੁਣੀਆਂ । ਉਹ ਲੋਕ ਉਸ ਦਾ ਨਾਂਅ ਲੈਂਦੇ ਹੋਏ ਖੇਤ-ਦਰ-ਖੇਤ ਇਕ ਦੂਜੇ ਨੂੰ ਜਹਾਜ਼ ਦੇ ਆਉਣ ਦੀ ਖ਼ਬਰ ਦੇ ਰਹੇ ਸਨ।
ਉਦੋਂ ਉਸ ਸੋਚਿਆ-
'ਕੀ ਵਿਛੋੜੇ ਦਾ ਦਿਨ ਹੀ ਉਨ੍ਹਾਂ ਦੇ ਮਿਲਾਪ ਦਾ ਦਿਨ ਹੋ ਨਿਬੜੇਗਾ ?
ਤੇ ਕੀ ਇਹ ਆਖਿਆ ਜਾਏਗਾ ਕਿ ਮੇਰੀ ਜ਼ਿੰਦਗੀ ਦੀ ਸ਼ਾਮ ਹੀ ਅਸਲ ਵਿਚ ਮੇਰੀ ਜ਼ਿੰਦਗੀ ਦੀ ਸਵੇਰ ਸੀ ?
ਤੇ ਮੈਂ ਭਲਾ ਉਸ ਹਾਲੀ ਨੂੰ ਕੀ ਦੇ ਸਕਾਂਗਾ ਜੋ ਆਪਣੇ ਹਲ ਨੂੰ ਸਿਆੜਾਂ ਦੇ ਅੱਧ- ਵਿਚਕਾਰ ਹੀ ਛੱਡ ਆਇਆ ਹੈ ਜਾਂ ਫਿਰ ਉਸ ਕਾਮੇ ਨੂੰ, ਜੋ ਅੰਗੂਰ ਪੀੜਨ ਦੀ ਘੁਲ੍ਹਾੜੀ ਦੇ ਚੱਕਰ ਨੂੰ ਵਿਚੇ ਹੀ ਰੋਕ ਕੇ ਆਇਆ ਹੈ?
ਕੀ ਮੇਰਾ ਦਿਲ ਉਸ ਰੁੱਖ ਦੀ ਤਰ੍ਹਾਂ ਬਣ ਸਕੇਗਾ, ਜੋ ਫਲਾਂ ਨਾਲ ਲੱਦਿਆ ਹੋਇਆ ਹੈ, ਜਿਹਦੇ ਫਲਾਂ ਨੂੰ ਤੋੜ ਕੇ ਮੈਂ ਉਨ੍ਹਾਂ ਸਭਨਾਂ ਲੋਕਾਂ ਨੂੰ ਦੇ ਦੇਵਾਂ ?
ਕੀ ਮੇਰੀਆਂ ਸਧਰਾਂ ਇਕ ਝਰਨੇ ਦੀ ਤਰ੍ਹਾਂ ਵਹਿ ਤੁਰਨਗੀਆਂ, ਜਿਨ੍ਹਾਂ ਨਾਲ ਮੈਂ ਉਨ੍ਹਾਂ ਦੇ ਖ਼ਾਲੀ ਪਿਆਲਿਆਂ ਨੂੰ ਭਰ ਦੇਵਾਂ ?
ਕੀ ਮੈਂ ਕੋਈ ਰਬਾਬ ਹਾਂ, ਜਿਸ ਨੂੰ ਰੱਬ ਦੇ ਹੱਥਾਂ ਦੀ ਛੋਹ ਟੁਣਕਾਰੇ ਜਾਂ ਫਿਰ ਮੈਂ ਕੋਈ ਵੰਝਲੀ ਹਾਂ ਕਿ ਜਿਸ ਵਿਚ ਰੱਬ ਦੇ ਸਾਹ ਫੂਕ ਬਣ ਕੇ ਘੁਲਣ ?
ਮੈਂ ਹਮੇਸ਼ਾ ਹੀ ਸ਼ਾਂਤੀ ਦਾ ਇੱਛੁਕ ਰਿਹਾਂ ਤੇ ਮੈਂ ਇਸ ਸ਼ਾਂਤੀ ਵਿਚੋਂ ਕਿਹੜਾ ਅਜਿਹਾ ਅਮੋਲਕ ਖ਼ਜ਼ਾਨਾ ਹਾਸਲ ਕਰ ਲਿਆ ਹੈ ਕਿ ਜਿਸ ਨੂੰ ਮੈਂ ਪੂਰੇ ਭਰੋਸੇ ਨਾਲ ਇਨ੍ਹਾਂ ਸਭਨਾਂ ਦੇ ਸਪੁਰਦ ਕਰ ਸਕਦਾ ਹਾਂ ?
ਜੇ ਅੱਜ ਦਾ ਦਿਨ ਹੀ ਮੇਰੇ ਲਈ ਫਲ-ਪ੍ਰਾਪਤੀ ਦਾ ਦਿਨ ਹੈ ਤਾਂ ਪਤਾ ਨਹੀਂ ਕਿਹੜੇ ਖੇਤਾਂ ਵਿਚ ਤੇ ਕਿਹੜੇ ਬੇਮਾਲੂਮ ਮੌਸਮਾਂ ਵਿਚ ਮੈਂ ਇਸ ਦਾ ਬੀਜ ਬੀਜਿਆ ਸੀ ?
ਜੇ ਅਸਲ ਵਿਚ ਇਹੀ ਉਹ ਪਲ ਹੈ, ਜਦੋਂ ਮੈਂ ਆਪਣੀ ਲਾਲਟੈਨ ਚੁੱਕਣੀ ਹੈ ਤਾਂ ਇਸ ਵਿਚ ਬਲਣ ਵਾਲੀ ਲੋਅ ਮੇਰੀ ਨਹੀਂ ਹੈ।
ਮੈਂ ਇਸ ਖ਼ਾਲੀ ਤੇ ਬੁਝੀ ਹੋਈ ਲਾਲਟੈਨ ਨੂੰ ਹੀ ਉਪਰ ਚੁੱਕਾਂਗਾ।
ਤੇ ਉਹ, ਜੋ ਰਾਤ ਦਾ ਸਰਪ੍ਰਸਤ ਹੈ, ਉਹੀ ਇਸ ਵਿਚ ਤੇਲ ਪਾਏਗਾ ਤੇ ਇਸ ਨੂੰ ਰੌਸ਼ਨ ਕਰੇਗਾ।'
.....................
* ਇਸ ਅਭੇਦ ਹੋਣ ਦੀ ਅਵਸਥਾ ਬਾਰੇ ਗੁਰੂ ਨਾਨਕ ਜੀ ਨੇ ਵੀ ਕਿਹੈ- .
'ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ ॥
ਗੁਰੂ ਅਰਜਨ ਦੇਵ ਜੀ ਵੀ ਫੁਰਮਾਉਂਦੇ ਨੇ-
'ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥'
(ਹਵਾਲਾ-ਪੰਜਾਬੀ ਅਨੁਵਾਦਕ)
ਇਹ ਸਭ ਗੱਲਾਂ ਉਸ ਨੇ ਸਾਫ਼ ਸ਼ਬਦਾਂ ਵਿਚ ਆਖੀਆਂ, ਫਿਰ ਵੀ ਉਸ ਦੇ ਦਿਲ ਵਿਚ ਕਾਫ਼ੀ ਗੱਲਾਂ ਅਣਕਹੀਆਂ ਰਹਿ ਗਈਆਂ, ਕਿਉਂਕਿ ਉਹ ਖ਼ੁਦ ਹੀ ਆਪਣੇ ਦਿਲ ਦੇ ਡੂੰਘੇ ਭੇਤ ਨੂੰ ਖੋਲ੍ਹ ਨਹੀਂ ਸਕਿਆ।
ਤੇ ਜਦੋਂ ਉਸ ਨੇ ਸ਼ਹਿਰ ਵਿਚ ਪੈਰ ਪਾਇਆ ਤਾਂ ਸਾਰੇ ਲੋਕ ਉਸ ਨੂੰ ਮਿਲਣ ਆਏ ਤੇ ਸਾਰੇ ਜਿਵੇਂ ਉਸ ਨੂੰ ਇਕੋ ਹੀ ਆਵਾਜ਼ ਵਿਚ ਸੰਬੋਧਿਤ ਹੋਣ ਲੱਗੇ।
ਤੇ ਸ਼ਹਿਰ ਦੇ ਸਾਰੇ ਬਜ਼ੁਰਗ ਉਸ ਦੇ ਸਾਹਮਣੇ ਖਲੋ ਗਏ ਤੇ ਆਖਣ ਲੱਗੇ-
"ਹੁਣ ਸਾਡੇ ਤੋਂ ਦੂਰ ਨਾ ਜਾ ।"
"ਤੂੰ ਸਾਡੀ ਜ਼ਿੰਦਗੀ ਦੇ ਸ਼ਾਮ ਦੇ ਧੁੰਦਲਕੇ ਵਿਚ ਸਵੇਰ ਦੇ ਸੂਰਜ ਦਾ ਉਜਾਲਾ ਬਣ ਕੇ ਰਿਹਾ ਹੈਂ ਤੇ ਤੇਰੇ ਜੋਬਨ ਨੇ ਸਾਨੂੰ ਸੁਪਨਿਆਂ ਦੇ ਸੁਪਨੇ ਵਿਖਾਏ ਹਨ।"
"ਸਾਡੇ ਵਿਚਕਾਰ ਤੂੰ ਨਾ ਤਾਂ ਕੋਈ ਬੇਗਾਨਾ ਹੈਂ ਤੇ ਨਾ ਹੀ ਕੋਈ ਪ੍ਰਾਹੁਣਾ, ਸਗੋਂ ਤੂੰ ਸਾਡਾ ਹੀ ਪੁੱਤਰ ਹੈਂ ਤੇ ਸਾਨੂੰ ਬਹੁਤ ਹੀ ਅਜ਼ੀਜ਼ ਹੈ।""
"ਸਾਨੂੰ ਆਪਣਾ ਮੁਖੜਾ ਵੇਖਣ ਲਈ ਹੋਰ ਨਾ ਤਰਸਾ।"
ਤੇ ਸਾਰੇ ਪੁਜਾਰੀ ਤੇ ਪੁਜਾਰਨਾਂ ਉਸ ਨੂੰ ਕਹਿਣ ਲੱਗੀਆਂ-
"ਇਨ੍ਹਾਂ ਸਮੁੰਦਰੀ ਲਹਿਰਾਂ ਨੂੰ ਹੁਣ ਸਾਨੂੰ ਵਿਛੋੜਨ ਨਾ ਦੇ ਤੇ ਉਹ ਜੋ ਏਨੇ ਵਰ੍ਹੇ ਤੂੰ ਸਾਡੇ ਨਾਲ ਗੁਜ਼ਾਰੇ, ਉਨ੍ਹਾਂ ਨੂੰ ਸਿਰਫ਼ ਇਕ ਯਾਦ-ਮਾਤਰ ਨਾ ਬਣਨ ਦੇ।"
"ਤੂੰ ਸਾਡੇ ਵਿਚਕਾਰ ਇਕ ਪਵਿੱਤਰ ਆਤਮਾ ਦੀ ਤਰ੍ਹਾਂ ਵਿਚਰਦਾ ਰਿਹੈਂ ਤੇ ਤੇਰਾ ਪਰਛਾਵਾਂ ਸਾਡੇ ਚਿਹਰਿਆਂ 'ਤੇ ਚਾਨਣ ਦੀ ਤਰ੍ਹਾਂ ਪੈਂਦਾ ਰਿਹੈ ?"
"ਅਸੀਂ ਤੈਨੂੰ ਬਹੁਤ ਪਿਆਰ ਕੀਤਾ ਹੈ, ਪਰ ਸਾਡਾ ਪਿਆਰ ਮੂਕ ਸੀ ਤੇ ਕਈ ਪਰਦਿਆਂ ਨਾਲ ਕੱਜਿਆ ਹੋਇਆ ਸੀ।"
"ਪਰ ਹੁਣ ਇਹ ਪਿਆਰ ਤੈਨੂੰ ਸੰਬੋਧਿਤ ਹੈ ਤੇ ਤੇਰੇ ਸਾਹਮਣੇ ਪ੍ਰਗਟ ਹੋ ਗਿਆ ਹੈ।""
"ਤੇ ਇਹ ਤਾਂ ਇਕ ਪ੍ਰਤੱਖ ਸੱਚ ਹੈ ਕਿ ਜਦ ਤੱਕ ਵਿਛੋੜੇ ਦੀ ਘੜੀ ਨਾ ਆਵੇ, ਪਿਆਰ ਨੂੰ ਖ਼ੁਦ ਆਪਣੀ ਡੂੰਘਾਈ ਦਾ ਇਹਸਾਸ ਨਹੀਂ ਹੁੰਦਾ।"
ਤੇ ਫਿਰ ਕਈ ਹੋਰ ਲੋਕਾਂ ਨੇ ਵੀ ਉਸ ਦੇ ਸਾਹਮਣੇ ਆ ਕੇ ਉਸ ਅੱਗੇ ਪਤਾ ਨਹੀਂ ਕਿੰਨੀਆਂ ਅਰਜ਼ੋਈਆਂ ਕੀਤੀਆਂ, ਪਰ ਉਸ ਨੇ ਕਿਸੇ ਨੂੰ ਕੋਈ ਹੁੰਗਾਰਾ ਨਹੀਂ ਭਰਿਆ, ਸਿਰਫ਼ ਨੀਵੀਂ ਪਾਈ ਖੜ੍ਹਾ ਰਿਹਾ ਤੇ ਲੋਕ ਉਸ ਦੇ ਲਾਗੇ ਹੋਏ ਖੜ੍ਹੇ ਸਨ, ਉਹ ਵੇਖ ਰਹੇ ਸਨ ਕਿ ਉਸ ਦੇ ਹੰਝੂ ਟਪਕ-ਟਪਕ ਕੇ ਉਸ ਦੇ ਸੀਨ੍ਹੇ ’ਤੇ ਡਿੱਗ ਰਹੇ ਸਨ।
ਤੇ ਫਿਰ ਉਹ ਉਨ੍ਹਾਂ ਸਾਰੇ ਲੋਕਾਂ ਨਾਲ ਮੰਦਰ ਦੇ ਸਾਹਮਣੇ ਵਾਲੇ ਵੱਡੇ ਚੌਕ ਵੱਲ ਚੱਲ ਪਿਆ।
ਤੇ ਫੇਰ ਉਸ ਮੰਦਰ ਵਿਚੋਂ ਇਕ ਔਰਤ ਬਾਹਰ ਨਿਕਲੀ, ਜਿਸ ਦਾ ਨਾਂਅ ਅਲ- ਮਿੱਤਰਾ ਸੀ ਤੇ ਉਹ ਇਕ ਸੰਨਿਆਸਨ ਸੀ।
........................
* ਫ਼ਰੀਦ ਜੀ ਵੀ ਉਸ ਸਾਹਿਬ ਅੱਗੇ ਇਸੇ ਤਰ੍ਹਾਂ ਅਰਜ਼ੋਈ ਕਰਦੇ ਹਨ-
'ਏਹ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਉਸ ਨੇ ਉਸ ਸੰਨਿਆਸਨ ਵੱਲ ਬੜੇ ਹੀ ਤਰਸ-ਭਾਵ ਨਾਲ ਤੱਕਿਆ, ਕਿਉਂਕਿ ਉਸੇ ਸੰਨਿਆਸਨ ਨੇ ਹੀ ਪਹਿਲੀ ਵਾਰ ਸਭ ਤੋਂ ਪਹਿਲਾਂ ਉਸ ਨੂੰ ਵੇਖਿਆ ਸੀ ਤੇ ਉਸ 'ਤੇ ਭਰੋਸਾ ਕੀਤਾ ਸੀ, ਜਦੋਂ ਉਹ ਪਹਿਲੀ ਵਾਰ ਉਨ੍ਹਾਂ ਦੇ ਸ਼ਹਿਰ ਆਇਆ ਸੀ।
ਫੇਰ ਅਲ ਮਿਤਰਾ ਨੇ ਉਸ ਨੂੰ ਸੰਬੋਧਨ ਕਰ ਕੇ ਕਿਹਾ-
"ਐ ਖ਼ੁਦਾ ਦੇ ਪੈਗ਼ੰਬਰ, ਉਸ ਰੱਬ ਦੀ ਭਾਲ ਵਿਚ ਤੂੰ ਉਸ ਬੇੜੇ ਦੀ ਉਡੀਕ ਵਿਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਤੇ ਹੁਣ ਜਦ ਕਿ ਤੇਰਾ ਬੇੜਾ ਬਹੁੜਿਆ ਹੈ, ਤਾ ਤੈਨੂੰ ਜ਼ਰੂਰ ਹੀ ਜਾਣਾ ਚਾਹੀਦੇ।"
"ਤੈਨੂੰ ਆਪਣੀ ਉਸ ਧਰਤੀ 'ਤੇ ਜਾਣ ਦੀ ਬੜੀ ਤਾਂਘ ਹੈ, ਜਿਸ ਦੇ ਨਾਲ ਤੇਰੀਆ ਕਈ ਖ਼ਾਹਿਬਾਂ ਜੁੜੀਆਂ ਹੋਈਆਂ ਹਨ। ਸਾਡਾ ਪਿਆਰ ਤੇਰੇ ਰਾਹ ਵਿਚ ਰੋੜਾ ਨਹੀਂ ਬਣੇਗਾ। ਤੇ ਨਾ ਹੀ ਸਾਡੀਆਂ ਲੋੜਾਂ ਹੀ ਤੈਨੂੰ ਰੋਕਣਗੀਆਂ।"
"ਪਰ ਫੇਰ ਵੀ ਅਸੀਂ ਚਾਹੁੰਦੇ ਹਾਂ ਕਿ ਤੂੰ ਜਾਣ ਤੋਂ ਪਹਿਲਾਂ ਆਪਣੇ ਉਸ 'ਸਤਿ ਸੁਜਾਣ' ਬਾਰੇ ਸਾਨੂੰ ਕੁਝ ਦੱਸ।"
"ਤੇ ਉਹ ਸੱਚਾ ਗਿਆਨ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦਿਆਂਗੇ, ਫਿਰ ਉਹ ਅੱਗੇ ਆਪਣੇ ਬੱਚਿਆਂ ਤੱਕ ਪੁਚਾਉਣਗੇ ਤੇ ਇਸ ਤਰ੍ਹਾਂ ਸੱਚ ਅਬਿਨਾਸੀ ਹੋ ਜਾਏਗਾ "
"ਤੂੰ ਆਪਣੀ ਇਕੱਲਤਾ ਵਿਚ ਹੀ ਸਾਡੇ ਦਿਨਾਂ ਦੀ ਨਿਗਰਾਨੀ ਰੱਖੀ ਹੈ ਤੇ ਆਪਣੀ ਚੇਤਨਾ ਨਾਲ ਜਿਵੇਂ ਸਾਡੀ ਨੀਂਦ ਦੇ ਹਾਸੇ-ਰੋਣੇ ਨੂੰ ਸੁਣਿਆ ਹੈ।"
"ਤੇ ਇਸ ਲਈ ਹੁਣ ਸਾਨੂੰ ਸਾਡੇ ਭੇਤਾਂ ਦਾ ਆਤਮ-ਬੋਧ ਕਰਵਾ ਕੇ ਸਾਨੂੰ ਜਨਮ- ਮਰਨ ਦੇ ਗਿਆਨ ਤੋਂ ਵੀ ਜਾਣੂੰ ਕਰਵਾ, ਜਿਸਦਾ ਗਿਆਨ ਸਿਰਫ਼ ਤੈਨੂੰ ਹੋਇਆ ਹੈ।""
ਤੇ ਫੇਰ ਅਲ ਮੁਸਤਫ਼ਾ ਨੇ ਜੁਆਬ ਦਿੱਤਾ-
"ਐ ਓਰਫੇਲਿਸ ਦੇ ਲੋਕੋ, ਇਸ ਵੇਲੇ ਜੋ ਕੁਝ ਤੁਹਾਡੀਆਂ ਸਭਨਾਂ ਦੀਆਂ ਆਤਮਾਵਾਂ ਵਿਚ ਵਾਪਰ ਰਿਹੈ, ਉਸ ਤੋਂ ਭਿੰਨ ਮੈਂ ਭਲਾ ਤੁਹਾਨੂੰ ਕੀ ਦੱਸ ਸਕਦਾਂ ?"
* ਜਿਸ ਆਤਮ-ਬੋਧ ਦੀ ਇਥੇ ਜਾਚਨਾ ਕੀਤੀ ਗਈ ਹੈ, ਤੇ ਜਿਸ ਆਤਮਾ-ਬੋਧ ਦੀ ਪ੍ਰਾਪਤੀ ਇ ਵਡਮੁੱਲੀ ਕ੍ਰਿਤ ਦੇ ਅਗਲੇ 26 ਉਪਦੇਸ਼ਾਂ 'ਚ ਕਰਵਾਈ ਗਈ ਹੈ, ਉਸ ਬਾਰੇ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ-
'ਆਪਾ ਜਾਨਿ ਉਲਟਿ ਲੈ ਆਪੁ॥
ਤਉ ਨਹੀਂ ਵਿਆਪੇ ਤੀਨੋਂ ਰਾਪੁ॥
ਜਬੁ ਮਨ ਉਲਟਿ ਸਨਾਤਨ ਹੂਆ ॥
ਤਬ ਜਾਨ ਜਬ ਜੀਵਤ ਮੂਆ॥
(ਹਵਾਲਾ-ਪੰਜਾਬੀ ਅਨੁਵਾਦਕ)
ਪਿਆਰ
ਫੇਰ ਅਲ ਮਿੱਤਰਾ ਨੇ ਕਿਹਾ-
"ਸਾਨੂੰ ਪਿਆਰ ਬਾਰੇ ਦੱਸੋ।"
ਤੇ ਉਸ ਨੇ (ਪੈਗ਼ੰਬਰ ਅਲ ਮੁਸਤਫ਼ਾ ਨੇ) ਆਪਣਾ ਸਿਰ ਉਪਰ ਚੁੱਕਿਆ ਤੇ ਸਭਨਾਂ ਲੋਕਾਂ ਵੱਲ ਤੱਕਿਆ, ਚੁਫ਼ੇਰੇ ਬੇਜਾਨਤਾ ਪਸਰੀ ਹੋਈ ਸੀ।
ਤੇ ਉਸ ਨੇ ਬੁਲੰਦ ਆਵਾਜ਼ ਵਿਚ ਕਿਹਾ-
"ਜਦ ਪਿਆਰ ਤੁਹਾਨੂੰ ਬੁਲਾਵੇ ਤਾਂ ਤੁਸੀਂ 'ਸਤਿ ਬਚਨ ਆਖ ਕੇ ਅੱਗੇ ਵਧੋ, ਭਾਵੇਂ ਕਿ ਪਿਆਰ ਦੇ ਪੈਂਡੇ ਬੜੇ ਬਿਖੜੇ ਅਤੇ ਢਲਾਣਾਂ ਭਰੇ ਨੇ।"
ਤੇ ਜਦ ਉਹ ਆਪਣੇ ਖੰਭ ਫੈਲਾਵੇ ਤਾਂ ਤੁਸੀਂ 'ਆਪਾ' ਉਸ ਨੂੰ ਸਮਰਪਿਤ ਕਰ ਦਿਓ। ਭਾਵੇਂ ਉਸਦੇ ਖੰਡਾਂ ਵਿਚ ਲੁਕੀਆਂ ਭੁਜਾਵਾਂ ਦੀ ਤਲਵਾਰ ਤੁਹਾਨੂੰ ਫੱਟੜ ਹੀ ਕਿਉਂ ਨਾ ਕਰ ਦੇਵੇ।
ਤੇ ਜਦ ਪਿਆਰ ਤੁਹਾਨੂੰ ਕੁਝ ਆਖੇ ਤਾਂ ਉਸ ’ਤੇ ਭਰੋਸਾ ਕਰੋ।
ਭਾਵੇਂ ਕਿ ਉਸ ਦੇ ਬੋਲ ਤੁਹਾਡੇ ਸੁਪਨਿਆਂ ਨੂੰ ਚਕਨਾਚੂਰ ਕਰ ਸਕਦੇ ਨੇ, ਬਿਲਕੁਲ ਉਵੇਂ, ਜਿਵੇਂ ਉੱਤਰ ਵੱਲ ਦੀਆਂ ਹਵਾਵਾਂ ਕਿਸੇ ਬਾਗ਼ ਨੂੰ ਉਜਾੜ ਦਿੰਦੀਆਂ ਨੇ।
ਕਿਉਂ ਕਿ ਪਿਆਰ ਜਿੱਥੇ ਇਕ ਪਾਸੇ ਤੁਹਾਨੂੰ ਤਖ਼ਤੋ-ਤਾਜ ਬਖ਼ਸ਼ਦਾ ਹੈ, ਉਥੇ ਦੂਜੇ ਪਾਸੇ ਉਹ ਤੁਹਾਨੂੰ ਸਲੀਬ 'ਤੇ ਵੀ ਚੜਾਉਂਦਾ ਹੈ। ਜਿਥੇ ਉਹ ਤੁਹਾਡਾ ਵਿਕਾਸ ਕਰਦੈ, ਉਥੇ ਤੁਹਾਡੀ ਕਾਂਟ-ਛਾਂਟ ਵੀ ਕਰਦੈ।
ਇਥੋਂ ਤੱਕ ਕਿ ਜਿਥੇ ਇਹ ਤੁਹਾਡੀਆਂ ਸਿਖਰਾਂ ਤੱਕ ਪੁੱਜ ਕੇ ਤੁਹਾਡੀਆਂ ਉਨ੍ਹਾਂ ਕੋਮਲ
* ਫ਼ਰੀਦ ਜੀ ਵੀ ਇਸੇ ਪਿਆਰ-ਸਿਦਕ ਦੀ ਹਾਮੀ ਭਰਦੇ ਕਹਿੰਦੇ ਹਨ- '
ਗਲੀਐ ਚਿਕੜ ਦੂਰਿ ਘਰਿ ਨਾਲ ਪਿਆਰੇ ਨੇਹੁ,
ਚਲਾ ਤਾ ਭਿਜੇ ਕੰਬਲੀ ਰਹਾਂ ਤਾਂ ਟੁਟੇ ਨੇਹੁ,
ਭਿਜਹੁ ਸਿਜਹੁ ਕੰਬਲੀ ਅਲਹ ਵਰਸਿਉ ਮੋਹੁ,
ਜਾਇ ਮਿਲਾਂ ਤਿਨਾਂ ਸਜਣਾ ਨਾਹੀ ਰੁਟਉ ਨੇਹੁ ॥
ਸ਼ਾਹ ਹੁਸੈਨ ਵੀ ਇਹੀ ਆਖ ਰਿਹੈ-
'ਰਾਹ ਇਸ਼ਕ ਦਾ ਸੂਈ ਦਾ ਨੱਕਾ
ਧਾਗਾ ਹੋਵੇਂ ਤਾਂ ਤੂੰ ਜਾਵੇਂ।
(ਹਵਾਲਾ-ਪੰਜਾਬੀ ਅਨੁਵਾਦਕ)
ਟਹਿਣੀਆਂ ਨੂੰ ਪਲੋਸਦਾ ਹੈ, ਜੋ ਸੂਰਜੀ ਰੌਸ਼ਨੀ ਵਿਚ ਕਲੋਲ ਕਰਦੀਆਂ ਨੇ, ਉਥੇ ਦੂਜੇ ਪਾਸੇ ਇਹ ਤੁਹਾਡੀਆਂ ਡੂੰਘਾਈਆਂ ਵਿਚ ਉਤਰ ਕੇ ਤੁਹਾਡੀਆਂ ਉਨ੍ਹਾਂ ਜੜ੍ਹਾਂ ਨੂੰ ਵੀ ਝੰਜੋੜਦਾ ਹੈ, ਜੋ ਤੁਹਾਨੂੰ ਧਰਤੀ ਨਾਲ ਬੰਨ੍ਹ ਕੇ ਰੱਖਦੀਆਂ ਨੇ।
ਜਿਸ ਤਰ੍ਹਾਂ ਇਕ ਛੱਲੀ ਆਪਣੇ ਦਾਣਿਆਂ ਨੂੰ ਆਪਣੇ ਕਲਾਵੇ ਵਿਚ ਸੰਜੋਅ ਕੇ ਰੱਖਦੀ ਹੈ, ਉਸੇ ਤਰ੍ਹਾਂ ਇਹ ਵੀ ਤੁਹਾਨੂੰ ਆਪਣੇ ਅੰਦਰ ਸਮੇਟ ਲੈਂਦਾ ਹੈ।
ਪਿਆਰ ਤੁਹਾਨੂੰ ਝੰਬ ਕੇ ਤੁਹਾਡੇ ਆਡੰਬਰੀ ਪਹਿਰਾਵੇ ਨਾਲ ਲਾਹ ਸੁੱਟਦਾ ਹੈ।
ਪਿਆਰ ਤੁਹਾਨੂੰ ਝਾੜ-ਬੰਬ ਕੇ ਤੁਹਾਡੇ ਅੰਦਰਲੀ ਬੁਰਿਆਈ-ਰੂਪੀ ਫੱਕ ਰੂੜੀ ਨੂੰ ਵੱਖ ਕਰ ਦਿੰਦਾ ਹੈ।
ਇਹ ਤੁਹਾਨੂੰ ਪੀਹ ਕੇ ਪਾਕ-ਸਾਫ਼ ਕਰਦਾ ਹੈ।
ਇਹ ਪਿਆਰ ਤੁਹਾਨੂੰ ਉਦੋਂ ਤੱਕ ਗੁੰਨ੍ਹਦਾ ਹੈ, ਜਦੋਂ ਤੱਕ ਤੁਸੀਂ ਨਰਮ ਨਾ ਹੋ ਜਾਵੇ।
ਤੇ ਫੇਰ ਇਹ ਤੁਹਾਨੂੰ ਪਵਿੱਤਰ ਅੱਗ ਦੇ ਸਪੁਰਦ ਕਰ ਦਿੰਦਾ ਹੈ, ਤਾਂ ਕਿ ਤੁਸੀਂ ਰੱਬ ਦੇ ਪਵਿੱਤਰ ਭੋਜ ਦਾ ਪਵਿੱਤਰ ਭੇਜਣ ਬਣ ਸਕੇਂ।
ਪਿਆਰ ਇਹ ਸਭ ਚੀਜ਼ਾਂ ਤੁਹਾਡੇ ਨਾਲ ਉਦੋਂ ਤੱਕ ਕਰੇਗਾ, ਜਦੋਂ ਤੱਕ ਕਿ ਤੁਹਾਨੂੰ ਆਪਣੇ ਦਿਲ ਦੇ ਭੇਤਾਂ ਦਾ ਪਤਾ ਨਹੀਂ ਲੱਗਦਾ ਤੇ ਅੱਗੇ ਇਸ ਗਿਆਨ ਨਾਲ ਤੁਸੀਂ ਵੀ ਜ਼ਿੰਦਗੀ ਦੇ ਦਿਲ ਦਾ ਇਕ ਅੰਸ਼ ਨਹੀਂ ਬਣ ਜਾਂਦੇ।
ਪਰ ਜੇ ਤੁਸੀਂ ਭੈਅਵੱਸ ਪਿਆਰ ਦੇ ਸਿਰਫ਼ ਆਨੰਦ ਤੇ ਸ਼ਾਂਤੀ ਦੇਣ ਵਾਲੇ ਰੂਪ ਦੀ ਹੀ ਕਾਮਨਾ ਕਰੇਂਗੇ, ਤਾਂ ਤੁਹਾਡੇ ਲਈ ਇਹੀ ਠੀਕ ਰਹੇਗਾ ਕਿ ਤੁਸੀਂ ਆਪਣੇ ਪਾਖੰਡ ਦਾ ਪਹਿਰਾਵਾ ਪਹਿਨ ਲਓ ਤੇ ਪਿਆਰ ਦੀ ਡਿਊਢੀ ਤੋਂ ਹੀ ਪਰਤ ਜਾਓ।
ਤੇ ਪਰਤ ਜਾਓ ਉਸ ਬੇਸੁਆਦੀ ਦੁਨੀਆਂ ਵਿਚ, ਜਿਥੇ ਤੁਸੀਂ ਹੱਸੋਂਗੇ ਤਾਂ ਜ਼ਰੂਰ, ਪਰ ਖਿੜਖਿੜਾ ਕੇ ਨਹੀਂ ਹੱਸ ਸਕੋਂਗੇ ਤੇ ਰੋਵੋਂਗੇ ਵੀ ਜ਼ਰੂਰ, ਪਰ ਹੰਝੂ ਨਹੀਂ ਕਰ ਸਕੋਂਗੇ।
ਪਿਆਰ ਤੁਹਾਨੂੰ ਤੁਹਾਡਾ 'ਆਪਾ' ਖ਼ੁਦ ਨੂੰ ਸਮਰਪਿਤ ਕਰਨ ਦੇ ਇਲਾਵਾ ਕੁਝ ਨਹੀਂ ਦਿੰਦਾ ਤੇ ਨਾ ਹੀ ਤੁਹਾਨੂੰ ਖ਼ੁਦ 'ਤੇ ਨਿਛਾਵਰ ਹੋ ਜਾਣ ਦੇ ਇਲਾਵਾ ਤੁਹਾਡੇ ਤੋਂ ਕੁਝ ਹੋਰ ਮੰਗਦਾ ਹੀ ਹੈ।
ਪਿਆਰ ਨਾ ਤਾਂ ਖ਼ੁਦ ਆਪਣੇ ਕੋਲ ਕੁਝ ਰੱਖਦਾ ਹੈ, ਨਾ ਹੀ ਕਿਸੇ ਹੋਰ ਵੱਲੋਂ ਇਹ ਰੱਖਿਆ ਜਾ ਸਕਦਾ ਹੈ।
ਕਿਉਂ ਕਿ ਪਿਆਰ ਤਾਂ ਪਿਆਰ ਲਈ ਹੀ ਹੈ। ਨਾ ਤਾਂ ਇਹ ਆਪਣੇ ਵੱਟੇ ਕੁਝ ਮੰਗਦਾ ਹੈ ਤੇ ਨਾ ਹੀ ਇਹ ਤੁਹਾਡੇ ਸਮਰਪਣ ਦੇ ਵੱਟੇ ਤੁਹਾਨੂੰ ਕੁਝ ਦੇਵੇਗਾ। ਪਿਆਰ ਤਾਂ ਆਪਣੇ ਆਪ ਵਿਚ ਹੀ ਸੰਪੂਰਨ ਹੈ, ਭਰਪੂਰ ਹੈ, ਸਰਵ-ਵਿਆਪਕ ਹੈ।
ਜਦ ਤੁਸੀਂ ਪਿਆਰ ਕਰਦੇ ਹੋ, ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ ਕਿ 'ਰੱਬ ਮੇਰੇ ਦਿਲ ਵਿਚ ਹੈ', ਸਗੋਂ ਇਹ ਆਖੋ ਕਿ 'ਮੈਂ ਰੱਬ ਦੇ ਦਿਲ ਅੰਦਰ ਹਾਂ।'
ਇਹ ਬਿਲਕੁਲ ਨਾ ਸੋਚੋ ਕਿ ਤੁਸੀਂ ਖ਼ੁਦ ਹੀ ਪਿਆਰ ਨੂੰ ਹਾਸਿਲ ਕਰ ਸਕਦੇ ਹੋ, ਸਗੋਂ ਜੇ ਪਿਆਰ ਤੁਹਾਨੂੰ ਇਸ ਕਾਬਿਲ ਸਮਝਦਾ ਹੈ ਤਾਂ ਉਹ ਖ਼ੁਦ ਤੁਹਾਡਾ ਮਾਰਗ-ਦਰਸ਼ਨ
ਕਰਦਾ ਹੈ ਤੇ ਤੁਹਾਨੂੰ ਆਪਣੇ ਵੱਲ ਖਿੱਚ ਪਾ ਕੇ, ਆਪਣੇ ਅੰਦਰ ਸਮੇਂ ਲੈਂਦਾ ਹੈ।"
ਪਿਆਰ ਦੀ ਕੋਈ ਕਾਮਨਾ ਨਹੀਂ ਹੁੰਦੀ, ਬਜਾਇ ਇਸ ਦੇ ਕਿ ਉਹ ਖ਼ੁਦ ਨੂੰ ਸੰਪੂਰਨ ਬਣਾਵੇ।
ਪਰ ਜੇ ਤੁਸੀਂ ਪਿਆਰ ਕਰਦੇ ਹੋ ਤੇ ਤੁਹਾਡੀਆਂ ਕੋਈ ਖ਼ਾਹਿਸ਼ਾਂ ਨੇ, ਜੋ ਹੋਣੀਆਂ ਸੁਭਾਵਿਕ ਹੀ ਨੇ, ਤਾਂ ਤੁਹਾਡੀਆਂ ਉਹ ਖ਼ਾਹਿਸ਼ਾਂ ਕੁਝ ਏਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ-
ਕਿ ਖ਼ੁਦ ਨੂੰ ਏਨਾ ਪਿਘਲਾ ਲਓ ਕਿ ਉਸ ਝਰਨੇ ਦੀ ਤਰ੍ਹਾਂ ਵਹਿ ਤੁਰੇ, ਜੋ ਰਾਤਾਂ ਨੂੰ ਆਪਣਾ ਸੰਗੀਤ ਬਿਖੇਰਦਾ ਹੈ।
ਕਿ ਹੱਦ ਦਰਜੇ ਦੇ ਦੁੱਖ ਦਾ ਦਰਦ ਸਮਝ ਸਕੇ।
ਕਿ ਪਿਆਰ ਨੂੰ ਸਮਝ ਕੇ ਉਸ ਦੇ ਦਰਦ ਨਾਲ ਖ਼ੁਦ ਨੂੰ ਜ਼ਖ਼ਮੀ ਕਰ ਸੁੱਟੇ।
ਤੇ ਫੇਰ ਮਨ-ਮਰਜ਼ੀ ਤੇ ਚਾਅ-ਮਲ੍ਹਾਰ ਨਾਲ ਉਸ ਨਾਲ ਪੀੜਤ ਰਹੋ।
ਸਵੇਰੇ ਜਾਗੋ ਤਾਂ ਪਿਆਰ-ਗੜੁੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕਰੋ ਕਿ ਉਸ ਨੇ ਤੁਹਾਨੂੰ ਪਿਆਰ ਕਰਨ ਲਈ ਇਕ ਹੋਰ ਦਿਨ ਬਖ਼ਸ਼ਿਆ ਹੈ। ਦੁਪਹਿਰੇ ਸੁਸਤਾਉਣ ਦੀ ਬਜਾਇ ਧਿਆਨ ਲਗਾ ਕੇ ਪਿਆਰ ਦੇ ਵਿਸਮਾਦ ਵਿਚ ਲੀਨ ਹੋ ਜਾਓ।""
ਸ਼ਾਮੀਂ ਘਰ ਪਰਤੇ ਤਾਂ ਪਿਆਰ ਦੇ ਸ਼ੁਕਰਗੁਜ਼ਾਰ ਹੋ ਕੇ।
ਤੇ ਫਿਰ ਰਾਤੀਂ ਜਦੋਂ ਸੋਵੋ ਤਾਂ ਤੁਹਾਡੇ ਦਿਲੋਂ ਤੁਹਾਡੇ ਕੰਤ ਲਈ ਦੁਆ ਨਿਕਲੇ ਤੇ ਤੁਹਾਡੀ ਜ਼ੁਬਾਨੋਂ ਉਸ ਦੀ ਤਾਰੀਫ਼ ।"
* ਇਸ਼ਕ ਦੇ ਇਸ 'ਮਾਰਗ-ਦਰਸ਼ਕ ਸਰੂਪ ਨੂੰ ਸੁਲਤਾਨ ਬਾਹੂ ਨੇ ਵੀ ਉਜਾਗਰ ਕੀਤੇ-
'ਰੇ ਰਾਤ ਅੰਧੇਰੀ ਕਾਲੀ ਦੇ ਵਿਚ ਇਸ਼ਕ ਚਰਾਗ ਕਰਾਂਦਾ ਹੂ ।
ਅਤੇ
ਇਸ਼ਕ ਹਕੀਰਾਂ ਦੀ ਟੋਹਣੀ, ਇਹ ਵਸਤ ਅਗੋਚਰ ਜੋਹਣੀ ।
** ਪਿਆਰ ਦੇ ਵਿਸਮਾਦ ਵਿਚ ਲੀਨ ਹੋਣ ਦੀ ਅਵਸਥਾ ਦਾ ਬੜਾ ਹੀ ਖੂਬਸੂਰਤ ਵਰਨਣ ਕਬੀਰ ਜੀ ਨੇ ਇੰਜ ਕੀਤੈ-
'ਅਕਥ ਕਹਾਣੀ ਪ੍ਰੇਮ ਕੀ ਕਛੁ ਕਹੀ ਨਾ ਜਾਇ।
ਗੂੰਗੇ ਕੈਰੀ ਸਰਕਰਾ ਖਾਵੇ ਅਰ ਮੁਸਕਾਇ।'
(ਹਵਾਲਾ-ਪੰਜਾਬੀ ਅਨੁਵਾਦਕ)
ਵਿਆਹ
ਫੇਰ ਅਲ ਮਿੱਤਰਾ ਨੇ ਪੁੱਛਿਆ- "ਤੇ ਮੇਰੇ ਮਾਲਕ, ਵਿਆਹ ਕੀ ਐ?"
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ-
"ਤੁਸੀਂ ਦੋਵੇਂ (ਹਵਾ-ਆਦਮ) ਇਕੱਠੇ ਪੈਦਾ ਹੋਏ ਸੀ ਤੇ ਸਦਾ ਇਕੱਠੇ ਹੀ ਰਹੋਂਗੇ।
ਤੁਸੀਂ ਉਦੋਂ ਵੀ ਇਕੱਠੇ ਹੀ ਹੋਵੇਂਗੇ, ਜਦੋਂ ਮੌਤ ਆਪਣੇ ਸਫ਼ੈਦ ਖੰਭਾਂ ਨੂੰ ਫੜਫੜਾ ਕੇ ਤੁਹਾਡੀ ਜੀਵਨ-ਲੀਲ੍ਹਾ ਖ਼ਤਮ ਕਰ ਦਏਗੀ।
ਤੇ ਹਾਂ, ਤੁਸੀਂ ਰੱਬ ਦੀ ਮੌਨ ਯਾਦ ਵਿਚ ਵੀ ਇਕੱਠੇ ਹੀ ਰਹੇਂਗੇ।
ਪਰ ਤੁਹਾਨੂੰ ਆਪਣੀ ਨੇੜਤਾ ਵਿਚ ਕੁਝ ਵਿੱਥ ਵੀ ਪਾਉਣੀ ਪਏਗੀ । ਤੁਸੀਂ ਆਪਣੇ ਦਰਮਿਆਨ ਅਲੌਕਿਕ ਪੌਣਾਂ ਨੂੰ ਵੀ ਵਗਣ ਦਿਓ। ਇਕ-ਦੂਜੇ ਨੂੰ ਖੁੱਲ੍ਹਾ ਵਿਚਰਣ ਦੀ ਵੀ ਜਗ੍ਹਾ ਦਿਓ।
ਇਕ-ਦੂਜੇ ਨੂੰ ਪਿਆਰ ਜ਼ਰੂਰ ਕਰੋ, ਪਰ ਇਸ ਪਿਆਰ ਨੂੰ ਬੰਨ੍ਹੇ ਨਾ, ਸਗੋਂ ਇਸ ਨੂੰ ਆਪਣੇ ਆਤਮਾ-ਰੂਪੀ ਕੰਢਿਆਂ ਵਿਚਕਾਰ ਇਕ ਸਮੁੰਦਰ ਦੀ ਤਰ੍ਹਾਂ ਅਠਖੇਲੀਆਂ ਕਰਨ ਦਿਓ।
ਇਕ-ਦੂਜੇ ਦੇ ਪਿਆਲਿਆਂ ਨੂੰ ਤਾਂ ਭਰਦੇ ਰਹੋ, ਪਰ ਦੋਵੇਂ ਕਦੇ ਵੀ ਇਕੋ ਪਿਆਲੇ ਵਿਚੋਂ ਨਾ ਪੀਓ।
ਇਕ-ਦੂਜੇ ਨਾਲ ਆਪਣੀ ਰੋਟੀ ਤਾਂ ਵੰਡ ਲਓ, ਪਰ ਕਦੇ ਵੀ ਇਕੋ ਹੀ ਰੋਟੀ ਨਾ ਖਾਓ।
ਤੁਸੀਂ ਦੋਵੇਂ ਰਲ ਕੇ ਨੱਚੋ, ਗਾਓ ਤੇ ਖ਼ੁਸ਼ੀਆਂ ਮਨਾਓ, ਪਰ ਇਕ-ਦੂਜੇ ਨੂੰ ਇਕੱਲਤਾ ਦਾ ਇਹਸਾਸ ਕਰਾਉਣਾ ਵੀ ਓਨਾ ਹੀ ਲਾਜ਼ਮੀ ਹੈ। ਬਿਲਕੁਲ ਉਵੇਂ ਹੀ, ਜਿਵੇਂ ਰਬਾਬ ਦੇ ਤਾਰ ਤਾਂ ਵੱਖ-ਵੱਖ ਹੁੰਦੇ ਨੇ, ਪਰ ਫਿਰ ਵੀ ਉਸ 'ਚੋਂ ਇਕਸਾਰ ਤੇ ਇਕਸੁਰ ਸੰਗੀਤ ਹੀ ਗੂੰਜਦਾ ਹੈ।
ਇਕ ਦੂਜੇ ਨੂੰ ਆਪਣਾ-ਆਪਣਾ ਦਿਲ ਤਾਂ ਦੇ ਦਿਓ, ਪਰ ਉਸ ਦਿਲ 'ਤੇ ਇਕ- ਦੂਜੇ ਨੂੰ ਕਾਬਜ਼ ਨਾ ਹੋਣ ਦਿਓ।* ਕਿਉਂ ਕਿ ਤੁਹਾਡੇ ਦਿਲਾਂ 'ਤੇ ਕਾਬੂ ਪਾਉਣਾ ਤਾਂ ਰੱਬ ਦੇ ਹੀ ਹੱਥ-ਵੱਸ ਹੈ।
ਤੁਸੀਂ ਦੋਵੇਂ ਇਕ-ਦੂਜੇ ਦੇ ਨਾਲ ਤਾਂ ਖੜ੍ਹੇ ਰਹੋ, ਪਰ ਬਹੁਤ ਨੇੜੇ-ਨੇੜੇ ਨਹੀਂ।
ਕਿਉਂਕਿ ਇਕ ਮੰਦਰ ਦੇ ਥੰਮ ਵੀ ਇਕ-ਦੂਜੇ ਤੋਂ ਵਿੱਥ 'ਤੇ ਹੀ ਖੜ੍ਹੇ ਰਹਿੰਦੇ ਨੇ।
ਤੇ ਨਾਲੇ ਬਲੂਤ (ਠੰਢੇ ਇਲਾਕਿਆਂ ਵਿਚ ਹੋਣ ਵਾਲਾ ਇਕ ਰੁੱਖ, ਬਲੂਤ ਜਾਂ ਓਕ) ਤੇ ਸਰੂ ਦੇ ਬਿਰਖ ਕਦੇ ਵੀ ਇਕ-ਦੂਜੇ ਦੀ ਛਾਵੇਂ ਨਹੀਂ ਮੋਲ ਸਕਦੇ।"
* ਫ਼ਰੀਦ ਜੀ ਨੇ ਵੀ ਲੋਭ ਤੇ ਅਧੀਨਗੀ ਭਰੇ ਪਿਆਰ ਨੂੰ ਇਥੇ ਟੁੱਟੇ ਛੱਪਰ ਨਾਲ ਤੁਲਨਾ ਦੇ ਕੇ ਨਕਾਰਿਆ ਹੈ-
'ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ ।
ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੋਹੁ ॥
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ 'ਪਿਆਰ ਕਬਜ਼ਾ ਨਹੀਂ ਪਹਿਚਾਣ ਹੈ' ਦਾ ਸੰਕਲਪ ਦਿੱਤੇ।
(ਹਵਾਲਾ-ਪੰਜਾਬੀ ਅਨੁਵਾਦਕ)
ਸੰਤਾਨ
ਤੇ ਫਿਰ ਇਕ ਔਰਤ, ਜਿਸ ਨੇ ਆਪਣੀ ਛਾਤੀ ਨਾਲ ਆਪਣੇ ਬੱਚੇ ਨੂੰ ਚੰਬੇੜਿਆ ਹੋਇਆ ਸੀ, ਬੋਲੀ- "ਸਾਨੂੰ ਸੰਤਾਨ ਬਾਰੇ ਕੁਝ ਦੱਸੋ।"
ਤੇ ਉਸ ਨੇ ਕਿਹਾ-
"ਤੁਹਾਡੇ ਬੱਚੇ ਤੁਹਾਡੇ ਹੋ ਕੇ ਵੀ ਤੁਹਾਡੇ ਨਹੀਂ ਨੇ।
ਉਹ ਤਾਂ ਖ਼ੁਦ ਜ਼ਿੰਦਗੀ ਦੇ ਪ੍ਰਤੀ ਜ਼ਿੰਦਗੀ ਦੀ ਕਾਮਨਾ ਦੀ ਸੰਤਾਨ ਨੇ।
ਉਹ ਇਸ ਦੁਨੀਆਂ ਵਿਚ ਤੁਹਾਡੇ ਜ਼ਰੀਏ ਜ਼ਰੂਰ ਆਉਂਦੇ ਨੇ, ਪਰ ਤੁਸੀਂ ਉਨ੍ਹਾਂ ਨੂੰ ਨਹੀਂ ਲਿਆਉਂਦੇ ਹੋ।"
ਤੇ ਭਾਵੇਂ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ, ਫਿਰ ਵੀ ਉਹ ਤੁਹਾਡੇ ਨਹੀਂ ਨੇ॥
ਤੁਸੀਂ ਉਨ੍ਹਾਂ ਨੂੰ ਆਪਣਾ ਪਿਆਰ ਦੇ ਸਕਦੇ ਹੋ, ਆਪਣੇ ਵਿਚਾਰ ਨਹੀਂ।
ਕਿਉਂਕਿ ਉਨ੍ਹਾਂ ਦੇ ਆਪਣੇ ਵੱਖਰੇ ਵਿਚਾਰ ਨੇ।
ਤੁਸੀਂ ਉਨ੍ਹਾਂ ਦੇ ਸਰੀਰ ਨੂੰ ਤਾਂ ਘਰ ਦੇ ਸਕਦੇ ਹੋ, ਪਰ ਉਨ੍ਹਾਂ ਦੀਆਂ ਆਤਮਾਵਾਂ ਨੂੰ ਨਹੀਂ।
ਕਿਉਂਕਿ ਉਨ੍ਹਾਂ ਦੀਆਂ ਆਤਮਾਵਾਂ ਤਾਂ ਭਲਕ ਵਿਚ ਨਿਵਾਸ ਕਰਦੀਆਂ ਨੇ, ਜਿਥੇ ਤੁਸੀਂ ਕਦੇ ਵੀ ਬਹੁੜ ਨਹੀਂ ਸਕਦੇ, ਸੁਪਨੇ ਵਿਚ ਵੀ ਨਹੀਂ।
ਤੁਸੀਂ ਉਨ੍ਹਾਂ ਵਰਗਾ ਬਣਨ ਦਾ ਜਤਨ ਤਾਂ ਕਰ ਸਕਦੇ ਹੋ, ਪਰ ਕਦੇ ਵੀ ਉਨ੍ਹਾਂ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਾ ਕਰਨਾ।
ਕਿਉਂਕਿ ਜ਼ਿੰਦਗੀ ਕਦੇ ਵੀ ਨਾ ਤਾਂ ਪਿੱਛਲ-ਮੂੰਹ ਚੱਲਦੀ ਹੈ ਤੇ ਨਾ ਹੀ ਲੰਘੇ ਕੱਲ੍ਹ ਦੇ ਨਾਲ ਹੀ ਠਹਿਰਦੀ ਹੈ।
ਤੁਸੀਂ ਇਕ ਕਮਾਨ-ਮਾਤਰ ਹੀ ਹੋ ਤੇ ਤੁਹਾਡਾ ਕੰਮ ਆਪਣੇ ਬੱਚਿਆਂ ਨੂੰ ਜਿਊਂਦੇ- ਜਾਗਦੇ ਤੀਰਾਂ ਦੀ ਤਰ੍ਹਾਂ ਸਿਰਫ਼ ਅੱਗੇ ਵੱਲ ਚਲਾਉਣਾ ਹੀ ਹੈ।
* ਬੁੱਲ੍ਹੇ ਸ਼ਾਹ ਨੇ ਸ੍ਰਿਸ਼ਟੀ-ਰਚਨਾ ਦੇ ਇਸ ਭੇਤ ਦੀ ਗੰਢ ਕਿੰਨੇ ਸੌਖੇ ਢੰਗ ਨਾਲ ਖੋਲ੍ਹੀ ਹੈ-
'ਇਸ ਅਲਤੋਂ ਦੋ ਤਿੰਨ ਚਾਰ ਹੋਏ,
ਫਿਰ ਲਖ ਕਰੋੜ ਹਜ਼ਾਰ ਹੋਏ,
ਫਿਰ ਉਥੋਂ ਬੇਸੁਮਾਰ ਹੋਏ,
ਇੱਕ ਅਲਫ਼ ਦਾ ਨੁਕਤਾ ਨਿਆਰਾ ਹੈ।'
(ਹਵਾਲਾ-ਪੰਜਾਬੀ ਅਨੁਵਾਦਕ)
ਤੀਰ-ਅੰਦਾਜ਼ ਇਸ ਆਨੰਦ ਮਾਰਗ 'ਤੇ ਸਿਰਫ਼ ਆਪਣੇ ਨਿਸ਼ਾਨੇ ਵੱਲ ਵੇਖਦਾ ਹੈ ਤੇ ਤੀਰ ਚਲਾ ਦਿੰਦਾ ਹੈ। ਰੱਬ ਉਸ ਨੂੰ ਪੂਰੀ ਸਮਰੱਥਾ ਬਖ਼ਸ਼ਦਾ ਹੈ, ਤਾਂ ਕਿ ਉਸ ਦੇ ਤੀਰ ਤੇਜ਼ ਤੇ ਦੂਰਵਰਤੀ ਹੋਣ।
ਤੁਹਾਨੂੰ ਆਪਣੀ ਇਹ ਕਮਾਨ ਹੋਣ ਦੀ ਭੂਮਿਕਾ ਪ੍ਰਸੰਨ-ਚਿੱਤ ਨਿਭਾਉਣੀ ਚਾਹੀਦੀ ਹੈ।
ਕਿਉਂਕਿ ਜਿਥੇ ਰੱਬ ਨੂੰ ਉੱਡਦੇ ਤੀਰਾਂ ਨਾਲ ਮੋਹ ਹੈ, ਉਥੇ ਉਹ ਉਸ ਕਮਾਨ ਨੂੰ ਵੀ ਪਿਆਰ ਕਰਦਾ ਹੈ, ਜੋ ਅਡੋਲ ਹੋਵੇ ਤੇ ਆਪਣਾ ਕੰਮ ਨਿਪੁੰਨਤਾ ਨਾਲ ਕਰਦੀ ਹੋਵੇ।"
ਦਾਨ
ਫੇਰ ਇਕ ਅਮੀਰ ਬੰਦੇ ਨੇ ਪੁੱਛਿਆ- "ਸਾਨੂੰ ਦਾਨ-ਪੁੰਨ ਬਾਰੇ ਕੁਝ ਦੱਸੋ।"
ਤੇ ਉਸ ਨੇ ਜੁਆਬ ਦਿੱਤਾ-
ਤੁਹਾਡਾ ਕੀਤਾ ਉਹ ਦਾਨ-ਪੁੰਨ ਬਹੁਤ ਤੁੱਛ ਹੁੰਦੇ, ਜੋ ਤੁਸੀਂ ਆਪਣੀ ਪੂੰਜੀ 'ਚੋਂ ਕੱਢ ਕੇ ਦਿੰਦੇ ਹੋ।"
ਅਸਲੀ ਦਾਨ-ਪੁੰਨ ਤਾਂ ਉਹ ਹੈ, ਜਦੋਂ ਤੁਸੀਂ ਖ਼ੁਦ ਨੂੰ ਹੀ ਨਿਛਾਵਰ ਕਰ ਦਿੰਦੇ ਹੋ।
ਕਿਉਂਕਿ ਤੁਹਾਡੀ ਧਨ-ਦੌਲਤ ਉਨ੍ਹਾਂ ਵਸਤਾਂ ਤੋਂ ਇਲਾਵਾ ਭਲਾ ਹੋਰ ਕੀ ਹੈ, ਜਿਨ੍ਹਾਂ ਨੂੰ ਤੁਸੀਂ ਇਸ ਡਰੋਂ ਸੰਭਾਲ ਕੇ ਰੱਖਦੇ ਹੋ ਕਿ ਕਿਤੇ ਭਲਕੇ ਤੁਹਾਨੂੰ ਉਨ੍ਹਾਂ ਦੀ ਦੋਬਾਰਾ ਲੋੜ ਨਾ ਪੈ ਜਾਵੇ?
ਤੇ ਫੇਰ ਭਲਕੇ, ਉਹ ਭਲਕ ਉਸ ਲੋੜੋਂ-ਵੱਧ ਸਮਝਦਾਰ ਕੁੱਤੇ ਲਈ ਕੀ ਲੈ ਕੇ ਆਏਗੀ, ਜੋ ਧਾਰਮਿਕ ਸਥਾਨ 'ਤੇ ਜਾ ਰਹੇ ਤੀਰਥ ਯਾਤਰੀਆਂ ਦੇ ਪਿੱਛੇ-ਪਿੱਛੇ ਚੱਲਣ ਤੋਂ ਪਹਿਲਾਂ ਸਾਂਭ-ਸੰਭਾਲ ਵਜੋਂ ਹੱਡੀਆਂ ਨੂੰ ਰੇਤੇ ਵਿਚ ਚੰਗੀ ਤਰ੍ਹਾਂ ਗੱਡ ਦਿੰਦਾ ਹੈ ?
ਤੇ ਇਹ 'ਲੋੜ ਪੈਣ' ਦਾ ਭੈਅ ਸਿਵਾਇ ਆਪਣੀ ਲੋੜ ਦੇ ਹੋਰ ਕੀ ਹੈ ?
ਜਦੋਂ ਤੁਹਾਡਾ ਖੂਹ ਭਰਿਆ ਹੋਇਐ, ਤਾਂ ਕੀ ਤੁਹਾਨੂੰ ਤੇਹ ਲੱਗਣ ਦਾ ਭੈਅ ਨਹੀਂ ਹੈ, ਉਹ ਤੇਹ ਜੋ ਕਦੇ ਨਹੀਂ ਬੁਝਦੀ ?
ਕੁਝ ਲੋਕ ਅਜਿਹੇ ਵੀ ਨੇ, ਜੋ ਆਪਣੀ ਬਹੁਤ ਸਾਰੀ ਜਾਇਦਾਦ 'ਚੋਂ ਭੋਰਾ ਕੁ ਸਿਰਫ਼ ਇਸੇ ਲਈ ਦਾਨ ਕਰਦੇ ਨੇ, ਤਾਂ ਕਿ ਕੁਝ ਸ਼ੁਹਰਤ ਖੱਟ ਸਕਣ ਤੇ ਉਨ੍ਹਾਂ ਦੀ ਇਹੀ ਭਾਵਨਾ ਉਨ੍ਹਾਂ ਦੇ ਦਾਨ-ਪੁੰਨ ਨੂੰ ਤੁੱਛ ਬਣਾ ਧਰਦੀ ਹੈ।
ਤੇ ਕੁਝ ਅਜਿਹੇ ਲੋਕ ਵੀ ਨੇ, ਜਿਨ੍ਹਾਂ ਕੋਲ ਜੋ ਵੀ ਥੋੜ੍ਹਾ-ਬਹੁਤ ਹੁੰਦੈ, ਉਹ ਵੀ ਦਾਨ ਕਰ ਦਿੰਦੇ ਨੇ।
ਇਹੀ ਉਹ ਲੋਕ ਨੇ, ਜੋ ਜ਼ਿੰਦਗੀ ਤੇ ਜ਼ਿੰਦਗੀ ਦੀ ਉਦਾਰਤਾ 'ਚ ਭਰੋਸਾ ਰੱਖਦੇ ਨੇ ਤੇ ਇਨ੍ਹਾਂ ਲੋਕਾਂ ਦੇ ਖ਼ਜ਼ਾਨੇ ਕਦੇ ਖ਼ਾਲੀ ਨਹੀਂ ਹੁੰਦੇ ।
ਕੁਝ ਏਦਾਂ ਦੇ ਲੋਕ ਨੇ ਜੋ ਚਾਈਂ-ਚਾਈਂ ਦਾਨ ਕਰਦੇ ਨੇ ਤੇ ਇਹੀ ਚਾਅ-ਮਲ੍ਹਾਰ ਹੀ ਉਨ੍ਹਾਂ ਦਾ ਇਨਾਮ ਹੁੰਦੇ।
* 'ਜਪੁਜੀ' ਵੀ ਬਾਹਰੀ ਦਾਨ-ਪੁੰਨ ਦਾ ਤਿਲ ਮਾਤਰ ਮਾਣ ਹੀ ਗਿਣਦੀ ਹੈ
'ਤੀਰਥੁ ਤਪੁ ਦਇਆ ਦਤੁ ਦਾਨੁ ॥
ਜੇ ਕੋ ਪਾਵੈ ਤਿਲ ਕਾ ਮਾਨੁ ॥'
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਏਦਾਂ ਦੇ ਲੋਕ ਵੀ ਨੇ ਜੋ ਦਿੰਦੇ ਤਾਂ ਨੇ, ਪਰ ਦੁਖੀ ਹੋ ਕੇ, ਕਲਪ ਕੇ ਤੇ ਇਹ ਦੁਖੀ ਹੋਣਾ ਤੇ ਕਲਪਣਾ ਹੀ ਉਨ੍ਹਾਂ ਦਾ ਸੰਸਕਾਰ ਹੈ।
ਤੇ ਫੇਰ ਅਜਿਹੇ ਲੋਕ ਵੀ ਨੇ, ਜਿਨ੍ਹਾਂ ਨੂੰ ਦਾਨ ਦਿੰਦਿਆਂ ਨਾ ਤਾਂ ਚੀਸ ਦਾ ਇਹਸਾਸ ਹੁੰਦੈ, ਨਾ ਹੀ ਖ਼ੁਸ਼ੀ ਦਾ, ਤੇ ਨਾ ਹੀ ਉਹ ਇਹ ਸੋਚ ਕੇ ਦਾਨ ਕਰਦੇ ਨੇ ਕਿ ਉਹਨਾਂ ਨੂੰ ਇਹਦਾ ਪੁੰਨ ਮਿਲੇਗਾ।
ਉਹਨਾਂ ਦਾ ਦਾਨ ਤਾਂ ਏਦਾਂ ਦਾ ਹੁੰਦੈ, ਜਿਵੇਂ ਕਿਸੇ ਘਾਟੀ 'ਚ ਕੋਈ ਮਹਿੰਦੀ ਦਾ ਬੂਟਾ ਪੌਣਾਂ 'ਚ ਆਪਣੀ ਸੁਗੰਧੀ ਘੋਲਦਾ ਰਹਿੰਦੈ।
ਇਨ੍ਹਾਂ ਲੋਕਾਂ ਦੇ ਹੱਥੀਂ ਹੀ ਤਾਂ ਰੱਬ ਅਸੀਸਾਂ ਵੰਡਦੇ ਤੇ ਇਨ੍ਹਾਂ ਲੋਕਾਂ ਦੀਆਂ ਅੱਖਾਂ 'ਚੋਂ ਹੀ ਰੱਬ ਧਰਤੀ 'ਤੇ ਆਪਣੀ ਮੁਸਕਰਾਹਟ ਬਖੇਰਦੈ।
ਮੰਗਣ 'ਤੇ ਦੇਣਾ ਤਾਂ ਚੰਗਾ ਹੀ ਹੈ, ਪਰ ਬਿਨਾਂ ਮੰਗੇ ਆਪਣੇ ਆਪ ਕਿਸੇ ਦੀ ਲੋੜ ਭਾਂਪ ਕੇ ਉਸ ਦੀ ਲੋੜ ਪੂਰੀ ਕਰਨੀ, ਉਸ ਤੋਂ ਵੀ ਜ਼ਿਆਦਾ ਚੰਗਾ ਹੈ।
ਕਿਸੇ ਵੀ ਦਿਆਲੂ ਤੇ ਦਾਨੀ ਬੰਦੇ ਨੂੰ ਇਕ ਦਾਨ-ਪਾਤਰ ਭਾਲ ਲੈਣ ਵਿਚ ਉਸ ਤੋਂ ਵੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ, ਜਿੰਨੀ ਕਿ ਦਾਨ ਦੇਣ ਵਿਚ ਹੁੰਦੀ ਹੈ।
ਕੀ ਤੁਹਾਡੇ ਕੋਲ ਵੀ ਅਜਿਹਾ ਕੁਝ ਹੈ, ਜਿਸ ਨੂੰ ਤੁਸੀਂ ਹਮੇਸ਼ਾ ਆਪਣੇ ਕੋਲ ਰੱਖ ਸਕੋਂ?
ਤੁਹਾਡੇ ਕੋਲ ਜੋ ਕੁਝ ਵੀ ਹੈ, ਉਹ ਸਭ ਕੁਝ ਇਕ ਨਾ ਇਕ ਦਿਨ ਖੁੱਸ ਜਾਏਗਾ।
ਇਸ ਲਈ ਬਿਹਤਰ ਇਹੀ ਹੈ ਕਿ ਹੁਣੇ ਤੋਂ ਹੀ ਦਾਨ ਦੇਣਾ ਸ਼ੁਰੂ ਕਰ ਦਿਓ, ਤਾਂ ਕਿ ਆਪਣੀ ਧਨ-ਦੌਲਤ ਆਪਣੇ ਹੱਥੀਂ ਦਾਨ ਕਰਨ ਦਾ ਮੌਕਾ ਤੁਹਾਨੂੰ ਮਿਲ ਸਕੇ, ਨਾ ਕਿ ਤੁਹਾਡੇ ਵਾਰਿਸਾਂ ਨੂੰ।
ਤੁਸੀਂ ਅਕਸਰ ਕਹਿੰਦੇ ਹੈ-'ਮੈਂ ਦਾਨ ਤਾਂ ਦੇਵਾਂਗਾ, ਪਰ ਸਿਰਫ਼ ਉਸ ਨੂੰ ਜੋ ਇਸ ਦਾ ਯੋਗ-ਪਾਤਰ ਹੈ।
ਪਰ ਤੁਹਾਡੇ ਬਾਗ਼ ਦੇ ਰੁੱਖ ਤਾਂ ਏਦਾਂ ਨਹੀਂ ਕਹਿੰਦੇ ਤੇ ਨਾ ਹੀ ਤੁਹਾਡੀਆਂ ਚਾਰਾਗਾਹਾਂ ਵਿਚ ਉੱਗੇ ਘਾਹ ਦੇ ਝੁੰਡ ਹੀ ਏਦਾਂ ਕਹਿੰਦੇ ਨੇ।
ਉਹ ਤਾਂ ਇਸ ਲਈ ਵੰਡਦੇ ਨੇ, ਤਾਂ ਕਿ ਜ਼ਿੰਦਾ ਰਹਿ ਸਕਣ, ਕਿਉਂਕਿ ਆਪਣੇ ਕੋਲ ਸਾਂਭ ਕੇ ਰੱਖਣ ਦਾ ਮਤਲਬ ਹੈ, ਖ਼ੁਦ ਨੂੰ ਹੀ ਤਬਾਹ ਕਰ ਦੇਣਾ।
ਬੇਸ਼ੱਕ ਉਹ ਬੰਦਾ, ਜੋ ਰੱਬ ਦੇ ਸਿਰਜੇ ਦਿਨ ਤੇ ਰਾਤ ਹਾਸਿਲ ਕਰਨ ਦੇ ਕਾਬਿਲ ਹੈ, ਉਹ ਤੁਹਾਡੇ ਤੋਂ ਵੀ ਸਾਰਾ ਕੁਝ ਹਾਸਿਲ ਕਰ ਸਕਣ ਦੇ ਕਾਬਿਲ ਹੈ।
ਤੇ ਉਹ ਬੰਦਾ, ਜੋ ਜ਼ਿੰਦਗੀ ਦੇ ਸਮੁੰਦਰ 'ਚੋਂ ਪਾਣੀ ਪੀਣ ਦੇ ਯੋਗ ਹੈ, ਤਾਂ ਉਹ ਇਸ ਯੋਗ ਵੀ ਹੈ ਕਿ ਤੁਹਾਡੀ ਇਸ ਛੋਟੀ ਜਿਹੀ ਨਦੀ 'ਚੋਂ ਵੀ ਆਪਣਾ ਪਿਆਲਾ ਭਰ ਸਕੇ।
ਤੇ ਫਿਰ ਇਸ ਤੋਂ ਜ਼ਿਆਦਾ ਹਿਮਤ ਤੇ ਬਹਾਦਰੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਦਾਨ ਲੈਣ ਦੀ ਬੇਇੱਜ਼ਤੀ ਸਹਿੰਦਾ ਹੈ। ਦਾਨ ਦੇਣ ਵਿਚ ਭਲਾ ਕਿਹੜੀ ਹਿੰਮਤ ਤੇ ਬਹਾਦਰੀ ਦੀ ਲੋੜ ਹੈ ?
ਤੇ ਤੁਸੀਂ ਕੌਣ ਹੁੰਦੇ ਹੋ ਭਲਾ, ਕਿ ਕੋਈ ਬੰਦਾ ਆਪਣਾ ਸੀਨਾ ਚੀਰ ਕੇ ਆਪਣਾ
ਆਤਮ-ਸਨਮਾਨ ਛਿੱਕੇ ਟੰਗ ਕੇ ਖ਼ੁਦ ਨੂੰ ਤੁਹਾਡੇ ਸਾਹਮਣੇ ਨੰਗਾ ਕਰ ਦੇਵੇ, ਤਾਂ ਕਿ ਤੁਸੀਂ ਉਸ ਦੀ ਯੋਗਤਾ ਨੂੰ ਨਿਰਸੰਕੋਚ ਪੜਚੋਲ ਸਕੋਂ ?
ਪਹਿਲਾਂ ਤੁਸੀਂ ਆਪਣੀ ਪੀੜੀ ਹੇਠ ਸੋਟਾ ਫੇਰ ਕਿ ਕੀ ਤੁਸੀਂ ਖ਼ੁਦ ਇਸ ਕਾਬਿਲ ਹੋ ਕਿ ਤੁਸੀਂ ਕੁਝ ਦੇ ਸਕੋਂ ਜਾਂ ਦਾਨ ਦੇਣ ਦੇ ਕਾਬਿਲ ਬਣ ਸਕੋਂ।
ਤੇ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਹੀ ਜ਼ਿੰਦਗੀ ਨੂੰ ਦਿੰਦੀ ਹੈ । ਤੇ ਤੁਸੀਂ ਜੋ ਖ਼ੁਦ ਨੂੰ ਇਕ ਦਾਨੀ ਸਮਝਦੇ ਹੋ, ਅਸਲ ਵਿਚ ਸਿਰਫ ਇਕ ਜ਼ਰੀਆ ਹੋ।" ਤੇ ਤੁਸੀਂ ਲੈਣ ਵਾਲਿਓ, ਲੈਣਾ ਤੁਹਾਡੀ ਸਭ ਦੀ ਹੋਣੀ ਹੈ। ਆਪਣੇ 'ਤੇ ਅਹਿਸਾਨਾਂ ਦਾ ਬੋਝਾ ਨਾ ਲੱਦੋ, ਕਿਉਂਕਿ ਏਦਾਂ ਤੁਸੀਂ ਖ਼ੁਦ ਨੂੰ ਤੇ ਨਾਲ ਦੀ ਨਾਲ ਦਾਨ ਦੇਣ ਵਾਲਿਆਂ ਨੂੰ ਵੀ ਅਧੀਨ ਬਣਾ ਦਿਓਂਗੇ।
ਸਗੋਂ ਤੁਸੀਂ ਤਾਂ ਦਾਨੀਆਂ ਨਾਲ ਰਲ ਕੇ ਦਾਨ ਦੇ ਆਸਰੇ ਹੀ ਉੱਪਰ ਉਠਣਾ ਹੈ, ਜਿਵੇਂ ਖੰਭਾਂ ਦੇ ਆਸਰੇ ਉੱਪਰ ਉਠਿਆ ਜਾਂਦੇ।
ਕਿਉਂਕਿ ਆਪਣੇ ਕਰਜ਼ੇ ਦੇ ਪ੍ਰਤੀ ਹੱਦੋਂ-ਵੱਧ ਸਚੇਤ ਰਹਿਣ ਦਾ ਮਤਲਬ ਹੋਏਗਾ, ਉਸ ਦਾਨੀ ਦੀ ਦਿਆਲਤਾ 'ਤੇ ਸ਼ੱਕ ਕਰਨਾ, ਜੋ ਇਸ ਵਿਸ਼ਾਲ ਦਿਲ ਦੀ ਮਾਲਕਣ ਧਰਤੀ ਨੂੰ ਆਪਣੀ ਮਾਂ ਤੇ ਰੱਬ ਨੂੰ ਆਪਣਾ ਪਿਤਾ ਸਮਝਦੈ।"
* ਕਬੀਰ ਜੀ ਨੇ ਵੀ ਬਾਬਾ ਨਾਨਕ ਦੀ 'ਤੇਰਾ-ਤੇਰਾ' (ਤੇਰ੍ਹਾਂ-ਤੇਰ੍ਹਾਂ) ਦੀ ਲਿਵ ਦੀ ਤਰਜਮਾਨੀ ਕਰਦਿਆਂ ਲਿਖਿਐ, ਜੋ ਇਸ ਪ੍ਰਸੰਗ 'ਤੇ ਵੀ ਪੂਰਾ ਢੁਕਦੇ-
'ਮੇਰਾ ਮਿਝ ਮੇ ਕਿਛੁ ਨਾਹੀ ਜੋ ਕਿਛੁ ਹੈ ਸੋ ਤੇਰਾ।
ਤੇਰਾ ਤੁਝ ਕਉ ਸਉਪਤੇ ਕਿਆ ਲਾਗੇ ਹੈ ਮੇਰਾ।'
(ਹਵਾਲਾ-ਪੰਜਾਬੀ ਅਨੁਵਾਦਕ)
ਖ਼ੁਰਾਕ
ਫੇਰ ਇਕ ਬੁੱਢਾ ਬੰਦਾ, ਜੋ ਕਿ ਇਕ ਸਰਾਂ ਦਾ ਮਾਲਕ ਸੀ, ਬੋਲਿਆ-
"ਸਾਨੂੰ ਖਾਣ-ਪੀਣ ਬਾਬਤ ਕੁਝ ਦੱਸੋ।"
ਤੇ ਉਸਨੇ ਕਿਹਾ-
"ਕਿੰਨਾ ਚੰਗਾ ਹੁੰਦਾ ਜੇ ਤੁਸੀਂ ਇਸ ਧਰਤੀ 'ਤੇ ਖਿੰਡਰੀਆਂ ਸੁਗੰਧੀਆਂ ਦੇ ਸਹਾਰੇ ਜ਼ਿੰਦਾ ਰਹਿ ਸਕਦੇ, ਬਿਲਕੁਲ ਉਸ ਬੂਟੇ ਦੀ ਤਰ੍ਹਾਂ, ਜੋ ਸਿਰਫ਼ ਸੂਰਜੀ ਰੌਸ਼ਨੀ ਦੇ ਸਹਾਰੇ ਹੀ ਜ਼ਿੰਦਾ ਰਹਿੰਦੇ।
ਪਰ ਜਦ ਤੁਸੀਂ ਕਿਸੇ ਨੂੰ ਜਾਂ ਕਿਸੇ ਨੇ ਤੁਹਾਨੂੰ ਖੁਰਾਕ ਖ਼ਾਤਰ ਮਾਰਨਾ ਹੀ ਹੈ ਤੇ ਪੀਣ ਲਈ ਨਵਜੰਮੇ ਬੱਚੇ ਦੇ ਮੂੰਹੋਂ ਉਸ ਦੀ ਮਾਂ ਦ ਦੁੱਧ ਖੋਹਣਾ ਹੀ ਹੈ, ਤਾਂ ਕਿਉਂ ਨਾ ਇਸ ਨੂੰ ਇਕ ਪੂਜਾ ਦੀ ਵਿਧੀ ਬਣਾ ਦਿਓ।
ਤੇ ਆਪਣੇ ਮੰਚ ਨੂੰ ਇਕ ਬਲੀ ਦੀ ਵੇਦੀ ਦਾ ਰੂਪ ਦੇ ਦਿਓ, ਜਿਸ 'ਤੇ ਜੰਗਲ ਤੇ ਸ਼ਹਿਰ ਦੇ ਬੇਕਸੂਰ ਤੇ ਮਾਸੂਮ ਬਿਰਖਾਂ ਤੇ ਜਾਨਵਰਾਂ ਦੀ ਬਲੀ ਉਨ੍ਹਾਂ ਲਈ ਚੜ੍ਹਦੀ ਹੋਵੇ, ਜੋ ਮਨੁੱਖਾਂ ਵਿਚੋਂ ਹੋਰ ਜ਼ਿਆਦਾ ਬੇਕਸੂਰ ਤੇ ਮਾਸੂਮ ਨੇ।
ਜਦ ਤੁਸੀਂ ਕਿਸੇ ਜਾਨਵਰ ਨੂੰ ਮਾਰੋ ਤਾਂ ਮਨ ਹੀ ਮਨ ਉਸ ਨੂੰ ਆਖੋ-
'ਜਿਹੜੀ ਤਾਕਤ ਤੈਨੂੰ ਮਾਰਦੀ ਹੈ, ਉਹੀ ਤਾਕਤ ਮੈਨੂੰ ਵੀ ਮਾਰਦੀ ਹੈ, ਤੇ ਮੇਰੀ ਵੀ ਵਾਰੀ ਆਏਗੀ।*
ਕਿਉਂਕਿ ਜਿਸ ਤਾਕਤ ਨੇ ਤੈਨੂੰ ਮੇਰੇ ਹੱਥ ਸੌਂਪਿਆ ਹੈ, ਉਹੀ ਤਾਕਤ ਮੈਨੂੰ ਵੀ ਮੈਥੋਂ ਜ਼ਿਆਦਾ ਤਾਕਤਵਰ ਦੇ ਹੱਥਾਂ 'ਚ ਸੌਂਪ ਦਏਗੀ।
ਤੇਰਾ ਤੇ ਮੇਰਾ ਲਹੂ ਸਿਵਾਇ ਉਸ ਰਸ ਦੇ ਹੋਰ ਕੁਝ ਵੀ ਨਹੀਂ, ਜੋ ਕਿ ਇਸ ਵਾਯੂਮੰਡਲ- ਰੂਪੀ ਬਿਰਖ ਨੂੰ ਸਿਜਦਾ ਹੈ।
ਤੇ ਜਦੋਂ ਤੁਸੀਂ ਕਿਸੇ ਸਿਓ (ਸੋਬ) ਨੂੰ ਆਪਣੇ ਦੰਦਾਂ ਨਾਲ ਚੱਕ ਮਾਰੋਂ ਤਾਂ ਮਨ ਹੀ ਮਨ ਉਸ ਨੂੰ ਕਹੋ
'ਤੇਰੇ ਬੀਅ ਮੇਰੇ ਸਰੀਰ 'ਚ ਜਿਊਂਦੇ ਰਹਿਣਗੇ।
* ਵਾਰੀ ਸਿਰ ਸਭ ਦੀ ਅਟੱਲ 'ਹੋਣੀ' ਦੇ ਆਉਣ ਨੂੰ 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਨੇ ਇਜ ਪ੍ਰਗਟਾਇਐ-
'ਜੋ ਆਇਆ ਸੋ ਚਲਸੀ ਸਭੁ ਕੋ ਈ ਆਈ ਵਾਰੀ ਐ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਤੇਰੀ ਭਲਕ ਦੀਆਂ ਕਲੀਆਂ ਮੇਰੇ ਦਿਲ 'ਚ ਹਮੇਸ਼ਾਂ ਖਿੜਦੀਆਂ ਰਹਿਣਗੀਆਂ,
ਤੇ ਤੇਰੀ ਸੁਗੰਧੀ ਮੇਰੇ ਸਾਹਾਂ 'ਚ ਘੁਲ ਜਾਏਗੀ,
ਤੇ ਏਦਾਂ ਅਸੀਂ ਰਲ-ਮਿਲ ਕੇ ਆਉਣ ਵਾਲੇ ਮੌਸਮਾਂ 'ਚ ਖ਼ੁਸ਼ੀ-ਖੇੜਾ ਮਨਾਉਂਦੇ ਰਹਾਂਗੇ ।'*
ਤੇ ਫੇਰ ਪਤਝੜ 'ਚ ਜਦੋਂ ਤੁਸੀਂ ਆਪਣੇ ਬਾਗਾਂ 'ਚੋਂ ਅੰਗੂਰ 'ਕੱਠੇ ਕਰ ਕੇ ਉਨ੍ਹਾਂ ਨੂੰ ਪੀੜਨ ਲਈ ਘੁਲ੍ਹਾੜੀ 'ਚ ਪਾਓ ਤਾਂ ਆਪਣੇ ਮਨ 'ਚ ਆਖੋ-
'ਮੈਂ ਵੀ ਤਾਂ ਅੰਗੂਰਾਂ ਦਾ ਇਕ ਬਾਗ਼ ਹਾਂ ਤੇ ਮੇਰੇ ਫਲ ਵੀ ਭੱਠੀ 'ਚ ਕਾੜ੍ਹਨ ਲਈ ਕੱਠੇ ਕੀਤੇ ਜਾਣਗੇ,
ਤੇ ਫੇਰ ਪਹਿਲੇ ਤੋੜ ਦੀ ਸ਼ਰਾਬ ਦੀ ਤਰ੍ਹਾਂ ਮੈਨੂੰ ਵੀ ਅਣਗਿਣਤ ਭਾਂਡਿਆਂ 'ਚ ਰੱਖਿਆ ਜਾਏਗਾ।'
ਤੇ ਫੇਰ ਸਿਆਲ 'ਚ ਜਦ ਤੁਸੀਂ ਸ਼ਰਾਬ ਨੂੰ ਪੀਣ ਲਈ ਬਾਹਰ ਕੱਢ ਤਾਂ ਤੁਹਾਡੇ ਦਿਲੋਂ ਹਰ ਪਿਆਲੇ ਲਈ ਇਕ ਗੀਤ ਨਿਕਲਣਾ ਚਾਹੀਦੈ।
ਤੇ ਹਰ ਗੀਤ 'ਚ ਪਤਝੜ ਦੇ ਦਿਨਾਂ ਦੀ, ਉਸ ਅੰਗੂਰਾਂ ਦੇ ਬਾਗ਼ ਦੀ, ਤੇ ਉਸ ਸ਼ਰਾਬ ਦੀ ਭੱਠੀ ਦੀ ਯਾਦ ਵਸੀ ਹੋਵੇ।"
* ਅੰਨ-ਪਾਣੀ ਗ੍ਰਹਿਣ ਕਰਨ ਨੂੰ ਗੁਰੂ ਨਾਨਕ ਵੀ ਪਵਿੱਤਰ ਵਰਤਾਰਾ ਮੰਨਦੇ ਹਨ, 'ਆਸਾ ਦੀ ਵਾਰ' ਮੁਤਾਬਿਕ-
'ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥
(ਹਵਾਲਾ-ਪੰਜਾਬੀ ਅਨੁਵਾਦਕ)
ਕਿਰਤ-ਕਰਮ
ਫਿਰ ਇਕ ਹਾਲੀ ਨੇ ਆਖਿਆ- "ਸਾਨੂੰ ਕਿਰਤ-ਕਰਮ ਬਾਬਤ ਕੁਝ ਦੱਸੋ।"
ਤੇ ਉਸ ਨੇ ਇਹ ਕਹਿੰਦਿਆਂ ਜੁਆਬ ਦਿੱਤਾ- "ਤੁਸੀਂ ਕਿਰਤ-ਕਰਮ ਇਸ ਲਈ ਕਰਦੇ ਹੋ ਤਾਂ ਕਿ ਤੁਸੀਂ ਧਰਤੀ 'ਤੇ ਧਰਤੀ ਦੀ ਆਤਮਾ ਦੇ ਕਦਮ ਨਾਲ ਕਦਮ ਮਿਲਾ ਕੇ ਚਲ ਸਕੋਂ।
ਕਿਉਂਕਿ ਵਿਹਲੇ ਬੈਠੇ ਰਹਿਣਾ ਤਾਂ ਏਦਾਂ ਹੋਏਗਾ, ਜਿੱਦਾਂ ਇਨ੍ਹਾਂ ਮੌਸਮਾਂ ਲਈ ਬੇਗਾਨੇ ਹੋ ਜਾਣਾ ਜਾਂ ਫੇਰ ਜ਼ਿੰਦਗੀ ਦੇ ਉਸ ਜਲੂਸ 'ਚੋਂ ਬਾਹਰ ਹੋ ਜਾਣਾ, ਜੋ ਰੱਬ ਦੀ ਅਸੀਮ ਸੋਭਾ ਵਿਚ ਖ਼ੁਦ ਨੂੰ ਮਾਣ ਨਾਲ ਸਮਰਪਿਤ ਕਰਨ ਲਈ ਬੜੀ ਸ਼ਾਨ ਨਾਲ ਅੱਗੇ ਵਧਦਾ ਜਾ ਰਿਹੈ।
ਜਦ ਤੁਸੀਂ ਕਰਮਸ਼ੀਲ ਹੁੰਦੇ ਹੋ, ਉਸ ਵੇਲੇ ਤੁਸੀਂ ਇਕ ਵੰਝਲੀ ਦੀ ਤਰ੍ਹਾਂ ਹੁੰਦੇ ਹੋ, ਜਿਸ ਦੇ ਦਿਲੋਂ ਲੰਘ ਕੇ ਸਮੇਂ ਦੀ ਸਰਸਰਾਹਟ ਇਕ ਸੰਗੀਤ 'ਚ ਬਦਲ ਜਾਂਦੀ ਹੈ।
ਤੁਹਾਡੇ 'ਚੋਂ ਭਲਾ ਕੌਣ ਇਕ ਮੂਕ ਤੇ ਸ਼ਾਂਤ ਬਾਂਸ ਦਾ ਟੋਟਾ ਬਣ ਕੇ ਹੀ ਰਹਿਣਾ ਲੋਚੇਗਾ, ਜਦ ਕਿ ਬਾਕੀ ਸਭ ਰਲ ਕੇ ਇਕਸੁਰ ਗਾ ਰਹੇ ਹੋਣ ? ਤੁਹਾਨੂੰ ਹਮੇਸ਼ਾ ਇਹੀ ਦੱਸਿਆ ਗਿਆ ਕਿ ਕੰਮ ਇਕ ਸਰਾਪ ਹੈ ਤੇ ਮਜ਼ਦੂਰੀ ਕਰਨਾ ਇਕ ਬਹੁਤ ਹੀ ਵੱਡੀ ਬਦਕਿਸਮਤੀ।
ਪਰ ਮੈਂ ਕਹਿਨਾਂ ਕਿ ਜਦ ਤੁਸੀਂ ਕਿਰਤ ਕਰਦੇ ਹੋ ਤਾਂ ਤੁਸੀਂ ਇਸ ਧਰਤੀ ਦੇ ਦੁਰਾਡੇ ਸੁਪਨੇ ਦੇ ਇਕ ਅੰਗ ਨੂੰ ਨੇਪਰੇ ਚਾੜ੍ਹਦੇ ਹੋ, ਜੋ ਤੁਹਾਨੂੰ ਉਦੋਂ ਸੌਂਪਿਆ ਗਿਆ ਸੀ ਜਦੋਂ ਉਸ ਸੁਪਨੇ ਦਾ ਜਨਮ ਹੀ ਹੋਇਆ ਸੀ।
ਤੇ ਕਿਰਤ ਕਰਦੇ ਰਹਿ ਕੇ ਅਸਲ 'ਚ ਤੁਸੀਂ ਇਸ ਜ਼ਿੰਦਗੀ ਨਾਲ ਪਿਆਰ ਕਰ ਰਹੇ ਹੁੰਦੇ ਹੋ।
ਨਾਲੇ ਆਪਣੀ ਕਿਰਤ ਜ਼ਰੀਏ ਇਸ ਜ਼ਿੰਦਗੀ ਨਾਲ ਪਿਆਰ ਕਰਨਾ ਤਾਂ ਬਿਲਕੁਲ ਉਵੇਂ ਹੀ ਹੈ, ਜਿਵੇਂ ਇਸ ਜ਼ਿੰਦਗੀ ਦੇ ਡੂੰਘੇ ਭੇਤ ਨਾਲ ਸਾਂਝ ਪਾਉਣੀ ।*
* 'ਜਪੁਜੀ' ਨੇ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਖੰਡ ਦੱਸੇ ਹਨ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਸੱਚ ਖੰਡ ਤੱਕ ਪੁੱਜਣ ਭਾਵ ਸੱਚ ਨਾਲ ਅਭੇਦ ਹੋਣ ਲਈ ਇਨ੍ਹਾਂ ਸਾਰੇ ਖੰਡਾਂ ਜਾਂ ਅਵਸਥਾਵਾਂ 'ਚੋਂ ਲੰਘਣਾ ਜ਼ਰੂਰੀ ਹੈ। ਇਥੇ ਜੇ ਅਸੀਂ ਸਿਰਫ਼ ਸਰਮ (ਉੱਦਮ) ਖੰਡ ਦੀ ਗੱਲ ਕਰੀਏ ਤਾਂ ਉੱਦਮ ਜਾਂ ਕਿਰਤ ਕੀਤਿਆਂ ਹੀ ਮਨੁੱਖ ਖ਼ੁਬਸੂਰਤ ਘਾੜਤ ਵਿੱਚ ਘੜਿਆ ਜਾਂਦਾ ਹੈ-
'ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਜੇ ਤੁਸੀਂ ਆਪਣੀ ਕਿਸੇ ਪੀੜ-ਵੱਸ ਆਪਣੇ ਜੰਮਣ ਨੂੰ ਹੀ ਦੁੱਖ ਸਮਝਣ ਲੱਗਦੇ ਹੋ ਤੇ ਆਪਣੀ ਦੇਹ ਨੂੰ ਆਪਣੇ ਮੱਥੇ 'ਤੇ ਉਕਰੀ ਬਦਕਿਸਮਤੀ ਸਮਝਦੇ ਹੋ ਤਾਂ ਇਸ ਦਾ ਜੁਆਬ ਮੈਂ ਸਿਵਾਇ ਇਸ ਦੇ ਹੋਰ ਕੁਝ ਨਹੀਂ ਦੇ ਸਕਦਾ ਕਿ ਤੁਹਾਡੇ ਮੱਥੇ 'ਤੇ ਆਇਆ ਘਾਲਣਾ ਦਾ ਮੁੜ੍ਹਕਾ ਹੀ ਉਸ 'ਤੇ ਲਿਖੀ ਬਦਕਿਸਮਤੀ ਨੂੰ ਧੋ ਸਕਦੈ, ਹੋਰ ਕੋਈ ਨਹੀਂ।
ਤੁਹਾਨੂੰ ਇਹ ਵੀ ਦੱਸਿਆ ਗਿਆ ਕਿ ਇਹ ਜ਼ਿੰਦਗੀ ਇਕ ਹਨੇਰਾ ਹੈ ਤੇ ਨਿਰਉਤਸਾਹਿਤ ਹੋ ਕੇ ਤੁਸੀਂ ਵੀ ਉਹੀ ਦੁਹਰਾਉਣ ਲੱਗ ਜਾਂਦੇ ਹੋ, ਜੋ ਕਿਸੇ ਨਿਰਉਤਸਾਹਿਤ ਬੰਦੇ ਵੱਲੋਂ ਦੱਸਿਆ ਗਿਆ।
ਤੇ ਮੈਂ ਕਹਿਨਾਂ ਕਿ ਜ਼ਿੰਦਗੀ ਸੱਚਮੁੱਚ ਹਨੇਰਾ ਹੀ ਹੈ, ਪਰ ਸਿਰਫ਼ ਉਦੋਂ ਤੱਕ, ਜਦੋਂ ਤੱਕ ਉਸ 'ਚ ਕੋਈ ਖ਼ਾਹਿਸ਼ ਨਹੀਂ ਹੈ,
ਤੇ ਸਾਰੀਆਂ ਖ਼ਾਹਿਸ਼ਾਂ ਉਦੋਂ ਤੱਕ ਅੰਨ੍ਹੀਆਂ ਹੁੰਦੀਆਂ ਨੇ, ਜਦੋਂ ਤੱਕ ਉਨ੍ਹਾਂ 'ਚ ਗਿਆਨ ਨਾ ਹੋਵੇ।
ਤੇ ਸਾਰਾ ਗਿਆਨ ਬੇਕਾਰ ਹੈ, ਜੇ ਤੁਸੀਂ ਕਰਮ ਨਹੀਂ ਕਰਦੇ,
ਤੇ ਅਣਮੰਨੇ ਮਨ ਨਾਲ ਕੀਤੇ ਸਾਰੇ ਕਿਰਤ-ਕਰਮ ਖੋਖਲੇ ਨੇ, ਕਿਉਂਕਿ ਉਨ੍ਹਾਂ 'ਚ ਪਿਆਰ ਨਹੀਂ ਹੈ,
ਤੇ ਜਦੋਂ ਤੁਸੀਂ ਪਿਆਰ ਨਾਲ ਮਨ ਲਗਾ ਕੇ ਕਿਰਤ ਕਰਦੇ ਹੋ, ਉਦੋਂ ਤੁਸੀਂ ਸਭ ਤੋਂ ਪਹਿਲਾਂ ਖ਼ੁਦ ਨੂੰ ਖ਼ੁਦ ਨਾਲ ਜੋੜਦੇ ਹੋ, ਫੇਰ ਇਕ-ਦੂਜੇ ਨਾਲ ਜੁੜਦੇ ਹੋ ਤੇ ਅਖੀਰ ਰੱਬ ਨਾਲ ਜੁੜ ਜਾਂਦੇ ਹੋ।
ਤੇ ਇਹ ਪਿਆਰ ਨਾਲ ਕਿਰਤ ਕਰਨਾ ਹੈ ਕੀ?
ਇਹ ਬਿਲਕੁਲ ਉਵੇਂ ਹੀ ਹੈ, ਜਿਵੇਂ ਤੁਸੀਂ ਕਿਸੇ ਕੱਪੜੇ ਨੂੰ ਆਪਣੇ ਦਿਲ ਦੇ ਧਾਗਿਆਂ ਨਾਲ ਉਣਦੇ ਹੋ, ਜਿਵੇਂ ਉਸ ਨੂੰ ਤੁਹਾਡੇ ਕੰਤ ਨੇ ਪਹਿਨਣਾ ਹੋਵੇ।
ਜਾਂ ਜਿਵੇਂ ਤੁਸੀਂ ਇਕ ਘਰ ਨੂੰ ਏਨੇ ਪਿਆਰ ਨਾਲ ਬਣਾਉਂਦੇ ਹੋ, ਜਿਵੇਂ ਉਸ ਘਰ 'ਚ ਤੁਹਾਡੇ ਕੰਤ ਨੇ ਰਹਿਣਾ ਹੋਵੇ।
ਜਾਂ ਫਿਰ ਬਿਲਕੁਲ ਉਵੇਂ ਹੈ, ਜਿਵੇਂ ਤੁਸੀਂ ਬੜੇ ਪਿਆਰ ਨਾਲ ਬੀਅ ਬੀਜਦੇ ਹੋ ਤੇ ਫਿਰ ਬੜੇ ਚਾਅ ਨਾਲ ਉਸਦੇ ਫਲ ਨੂੰ ਤੋੜਦੇ ਹੋ, ਜਿਵੇਂ ਉਸ ਫਲ ਨੂੰ ਤੁਹਾਡੇ ਪ੍ਰੀਤਮ ਨੇ ਖਾਣਾ ਹੋਵੇ।
ਇਹ ਸਭ ਉਵੇਂ ਹੀ ਹੈ, ਜਿਵੇਂ ਤੁਸੀਂ ਆਪਣੀ ਆਤਮਾ ਦੇ ਸਾਹਾਂ ਨਾਲ ਫੂਕ ਮਾਰ ਕੇ ਉਨ੍ਹਾਂ ਸਾਰੀਆਂ ਵਸਤਾਂ ਨੂੰ, ਜਿਨ੍ਹਾਂ ਨੂੰ ਕਿ ਤੁਸੀਂ ਬਣਾਇਆ ਹੈ, ਆਵੇਗਤ ਕਰ ਕੇ ਉਨ੍ਹਾਂ 'ਚ ਜਾਨ ਫੂਕ ਦਿੱਤੀ ਹੋਵੇ।
* ਕਰਮ ਨਾ ਕਰਨ 'ਤੇ ਗਿਆਨ ਕਿੱਦਾਂ ਖੋਖਲਾ ਸਾਥਿਤ ਹੁੰਦੇ, ਇਸ ਬਾਰੇ ਵਾਰਿਸ ਸ਼ਾਹ ਲਿਖਦੇ-
"ਪੜ੍ਹਨ ਇਲਮ ਤੇ ਅਮਲ ਨਾ ਕਰਨ ਜਿਹੜੇ,
ਵਾਂਗ ਢੋਲ ਦੇ ਪੇਲ ਜੋ ਸਖਣਾ ਏ।"
ਸ਼ਾਹ ਹੁਸੈਨ ਦਾ ਹੋਕਾ ਵੀ ਸੁਣ ਲਓ-
'ਕਹੈ ਹੁਸੈਨ ਸਹੇਲੀਓ ਅਮਲਾਂ ਬਾਝੋਂ ਖੁਆਰੀ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਇਹ ਮੰਨ ਕੇ ਚੱਲੇ ਕਿ ਤੁਹਾਡੇ ਸਾਰੇ ਸਕੇ-ਸੰਬੰਧੀ, ਜੋ ਸੁਰਗ ਸਿਧਾਰ ਚੁੱਕੇ ਨੇ, ਤੁਹਾਡੇ ਲਾਗੇ ਖੜ੍ਹੇ ਹੀ ਤੁਹਾਨੂੰ ਵੇਖ ਰਹੇ ਨੇ।
ਮੈਂ ਅਕਸਰ ਤੁਹਾਨੂੰ ਏਦਾਂ ਕਹਿੰਦਿਆਂ ਸੁਣਿਐ, ਜਿਵੇਂ ਕਿ ਤੁਸੀਂ ਨੀਂਦ 'ਚ ਹੀ ਬੋਲ: ਰਹੇ ਹੋਵੇਂ- 'ਉਹ ਬੁੱਤ ਤਰਾਸ਼, ਜੋ ਸੰਗਮਰਮਰ ਦਾ ਪੱਥਰ ਤਰਾਸ਼ਦਾ ਹੈ ਤੇ ਉਸ ਪੱਥਰ 'ਚੋਂ ਆਪਣੀ ਆਤਮਾ ਦਾ ਆਕਾਰ, ਸਾਕਾਰ ਕਰਦਾ ਹੈ, ਉਹ ਮਿੱਟੀ 'ਚ ਹਲ ਚਲਾਉਣ ਵਾਲੇ ਹਾਲੀ ਤੋਂ ਜ਼ਿਆਦਾ ਮਹਾਨ ਕਿਰਤੀ ਹੈ।
ਤੇ ਉਹ ਜੁਲਾਹਾ, ਜੋ ਅੰਬਰ ਦੀ ਸਤਰੰਗੀ ਪੀਂਘ ਦੇ ਰੰਗਾਂ ਨੂੰ ਲੋਕਾਂ ਦੀ ਪਸੰਦ ਮੁਤਾਬਿਕ ਕੱਪੜਿਆਂ 'ਤੇ ਉਤਾਰਦਾ ਹੈ, ਉਹ ਉਸ ਮੋਚੀ ਤੋਂ ਜ਼ਿਆਦਾ ਮਹਾਨ ਹੈ, ਜੋ ਪੈਗ ਦੀਆਂ ਜੁੱਤੀਆਂ ਬਣਾਉਂਦਾ ਤੇ ਗੰਢਦਾ ਹੈ।
ਪਰ ਮੈਂ ਇਥੇ ਉਨੀਂਦਰੇ 'ਚ ਨਹੀਂ, ਸਗੋਂ ਚਿੱਟੇ ਦਿਨ ਦੇ ਉਜਾਲੇ 'ਚ ਪੂਰੀ ਤਰ੍ਹਾਂ ਸਚੇਤ ਹਾਲਤ 'ਚ ਕਹਿਣਾ ਚਾਹੁੰਨਾਂ ਕਿ ਇਹ ਪੌਣ ਦਿਓ-ਕੱਦ ਓਕ (ਬਲੂਤ) ਦੇ ਬਿਰਖਾਂ ਨਾਲ ਵੀ ਓਨੀ ਹੀ ਮਿੱਠਤਾ ਨਾਲ ਗੱਲਾਂ ਕਰਦੀ ਹੈ, ਜਿੰਨੀ ਮਿੱਠਤਾ ਨਾਲ ਇਹ ਘਾਹ-ਫੂਸ ਦੇ ਛੋਟੇ- ਛੋਟੇ ਤੀਲਿਆਂ ਨਾਲ ਗੱਲਾਂ ਕਰਦੀ ਹੈ।
ਤੇ ਮਹਾਨ ਉਹੀ ਹੈ, ਜੋ ਪੌਣ ਦੇ ਬੋਲਾਂ ਨੂੰ ਆਪਣੇ ਪਿਆਰ ਨਾਲ ਇਕ ਮਿੱਠੇ ਗੀਤ 'ਚ ਬਦਲ ਦੇਵੇ।
ਕਿਰਤ ਤਾਂ ਉਹ ਪਿਆਰ ਹੈ, ਜੋ ਦਿਸਦਾ ਹੈ, ਰੂਪਮਾਨ ਹੁੰਦਾ ਹੈ।
ਤੇ ਜੇ ਤੁਸੀਂ ਪਿਆਰ ਦੀ ਬਜਾਇ ਅਣਮੰਨੇ ਜਿਹੇ ਮਨ ਨਾਲ ਕਿਰਤ ਕਰਦੇ ਹੋ ਤਾਂ ਬਿਹਤਰ ਇਹੀ ਹੈ ਕਿ ਤੁਸੀਂ ਉਹ ਕਿਰਤ ਕਰਨੀ ਛੱਡ ਕੇ ਇਕ ਮੰਦਰ ਦੇ ਦਰ 'ਤੇ ਬੈਠ ਕੇ ਉਨ੍ਹਾਂ ਲੋਕਾਂ ਤੋਂ ਭੀਖ ਮੰਗੋ, ਜੇ ਪਿਆਰ ਨਾਲ ਆਪਣਾ ਕਿਰਤ-ਕਰਮ ਕਰਦੇ ਨੇ।
ਕਿਉਂਕਿ ਜੇ ਤੁਸੀਂ ਬੇਮਨੇ ਹੋ ਕੇ ਰੋਟੀ ਬਣਾਉਂਗੇ ਤਾਂ ਉਹ ਰੋਟੀ ਕੁੜੱਤਣ ਭਰੀ ਹੋਏਗੀ, ਜਿਸ ਨਾਲ ਕਿਸੇ ਵੀ ਬੰਦੇ ਦੀ ਭੁੱਖ ਪੂਰੀ ਤਰ੍ਹਾਂ ਨਹੀਂ ਮਿਟੇਗੀ।
ਤੇ ਜੇ ਤੁਸੀਂ ਮਨਮਰਜ਼ੀ ਤੋਂ ਬਿਨਾਂ ਮਜਬੂਰੀ-ਵੱਸ ਅੰਗੂਰਾਂ ਨੂੰ ਸ਼ਰਾਬ ਬਣਾਉਣ ਲਈ ਪੀੜੋਗੇ ਤਾਂ ਤੁਹਾਡੀ ਉਹ ਬੇਦਿਲੀ ਸ਼ਰਾਬ 'ਚ ਜ਼ਹਿਰ ਘੋਲਣ ਦਾ ਕੰਮ ਕਰੇਗੀ।
ਤੇ ਜੇ ਤੁਸੀਂ ਅਣਮੰਨੇ ਜਿਹੇ ਮਨ ਨਾਲ ਗੀਤ ਗਾ ਰਹੇ ਹੋ ਤੇ ਉਸ ਸੰਗੀਤ ਪ੍ਰਤੀ ਕਈ ਮੋਹ ਨਹੀਂ ਰੱਖਦੇ, ਤਾਂ ਤੁਸੀਂ ਦੂਜੇ ਸਰੋਤਿਆਂ ਦੇ ਕੰਨਾਂ ਨੂੰ ਏਨਾ ਬੰਨ੍ਹ ਦਿਓਂਗੇ ਕਿ ਉਨ੍ਹਾਂ 'ਚੋਂ ਦਿਨ-ਰਾਤ ਪੁੱਜਣ ਵਾਲੀਆਂ ਸਾਧਾਰਨ ਆਵਾਜ਼ਾਂ ਵੀ ਨਹੀਂ ਪੈ ਸਕਣਗੀਆਂ।"
ਸੁੱਖ-ਦੁੱਖ
ਫੇਰ ਇਕ ਤੀਵੀਂ ਬੋਲੀ- "ਸਾਨੂੰ ਸੁੱਖ-ਦੁੱਖ ਬਾਰੇ ਕੁਝ ਦੱਸੋ।"
ਤੇ ਉਸ ਨੇ ਜੁਆਬ ਮੋੜਿਆ- "ਤੁਸੀਂ ਆਪਣੇ ਦੁੱਖ ਦਾ ਮਖੌਟਾ ਲਾਹ ਸੁੱਟੇ ਤਾਂ ਤੁਹਾਨੂੰ ਆਪਣਾ ਸੁੱਖ ਦਿਸ ਪਏਗਾ।
ਤੇ ਉਹ ਖੂਹ, ਜਿਸ 'ਚੋਂ ਤੁਹਾਡਾ ਹਾਸਾ ਫੁੱਟਦੇ, ਕਈ ਵਾਰ ਤੁਹਾਡੇ ਹੰਝੂਆਂ ਨਾਲ ਹੀ ਭਰਿਆ ਗਿਆ ਹੁੰਦੈ।
ਇਹਦੇ ਸਿਵਾਇ ਹੋਰ ਕੀ ਹੋ ਸਕਦੇ ?
ਤੇ ਦੁੱਖ ਤੁਹਾਡੇ ਅੰਦਰ ਜਿੰਨੀ ਜ਼ਿਆਦਾ ਡੂੰਘਾਈ 'ਚ ਉਤਰੇਗਾ, ਓਨੀ ਹੀ ਜ਼ਿਆਦਾ ਖ਼ੁਸ਼ੀ ਤੁਹਾਨੂੰ ਮਿਲੇਗੀ।
ਇਹ ਪਿਆਲਾ, ਜਿਸ 'ਚ ਤੁਹਾਡੀ ਸ਼ਰਾਬ ਭਰੀ ਹੋਈ ਹੈ, ਕੀ ਇਹ ਉਹੀ ਪਿਆਲਾ ਨਹੀਂ, ਜੋ ਘੁਮਿਆਰ ਦੀ ਭੱਠੀ 'ਚ ਤਪ ਕੇ ਪੱਕਿਆ ਸੀ ?
ਤੇ ਇਹ ਰਬਾਬ, ਜਿਸ ਦੀ ਸੰਗੀਤਕ ਟੁਣਕਾਰ ਤੁਹਾਡੀ ਆਤਮਾ ਨੂੰ ਸਕੂਨ ਪਹੁੰਚਾਉਂਦੀ ਹੈ, ਕੀ ਇਹ ਉਹੀ ਲੱਕੜ ਦੀ ਗੋਲੀ ਨਹੀਂ ਹੈ, ਜਿਸ ਨੂੰ ਸੱਥੀ ਨਾਲ ਕੁਰੇਦ-ਕੁਰੇਦ ਕੇ ਖੋਖਲਾ ਕੀਤਾ ਗਿਆ ਸੀ ?
ਜਦੋਂ ਤੁਸੀਂ ਬਹੁਤ ਖ਼ੁਸ਼ ਹੋਵੇਂ, ਤਾਂ ਆਪਣੇ ਦਿਲ 'ਚ ਝਾਤੀ ਮਾਰ ਕੇ ਵੇਖੋ, ਉਦੋਂ ਤੁਹਾਨੂੰ ਗਿਆਨ ਹੋਏਗਾ ਕਿ ਜਿਸ ਨੇ ਤੁਹਾਨੂੰ ਦੁਖੀ ਕੀਤਾ ਸੀ, ਉਹੀ ਤੁਹਾਨੂੰ ਸੁੱਖ ਵੀ ਦੇ ਰਿਹੇ।
ਤੇ ਜਦੋਂ ਤੁਸੀਂ ਬਹੁਤ ਦੁਖੀ ਹੋਵੇਂ, ਤਾਂ ਫੇਰ ਆਪਣੇ ਦਿਲ 'ਚ ਝਾਤੀ ਮਾਰ ਕੇ ਵੇਖੋ, ਉਦੋਂ ਤੁਸੀਂ ਵੇਖੇਂਗੇ ਕਿ ਅਸਲ 'ਚ ਤੁਸੀਂ ਉਸੇ ਲਈ ਰੋ ਰਹੇ ਹੈਂ, ਜੋ ਹੁਣ ਤੱਕ ਤੁਹਾਡੀ ਖ਼ੁਸ਼ੀ ਦਾ ਸਬੱਬ ਬਣਿਆ ਹੋਇਆ ਸੀ।
ਤੁਹਾਡੇ 'ਚੋਂ ਕੁਝ ਕਹਿੰਦੇ ਨੇ- 'ਖ਼ੁਸ਼ੀ ਦੁੱਖ ਤੋਂ ਜ਼ਿਆਦਾ ਮਹਾਨ ਹੈ।'
ਤੇ ਕੁਝ ਕਹਿੰਦੇ ਨੇ- 'ਨਹੀਂ, ਦੁੱਖ ਜ਼ਿਆਦਾ ਮਹਾਨ ਹੈ।'
ਪਰ ਮੈਂ ਤੁਹਾਨੂੰ ਦੱਸਦਾਂ ਕਿ ਇਹ ਦੋਵੇਂ ਇਕ ਨੇ।" ਇਕ ਨੂੰ ਦੂਜੇ ਤੋਂ ਅਲੱਗ-ਅਲੱਗ ਕਰ ਕੇ ਨਹੀਂ ਵੇਖਿਆ ਜਾ ਸਕਦਾ।
* ਗੁਰੂ ਤੇਗ ਬਹਾਦਰ ਜੀ ਇਸ ਬਾਰੇ ਫੁਰਮਾਉਂਦੇ ਹਨ-
ਸੁਖੁ ਦੁਖੁ ਦੋਨ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਹੁ ਪਛਾਨਾ ॥
(ਹਵਾਲਾ-ਪੰਜਾਬੀ ਅਨੁਵਾਦਕ)
ਇਹ ਦੋਵੇਂ ਇਕੱਠੇ ਆਉਂਦੇ ਨੇ, ਜਦੋਂ ਇਕ ਤੁਹਾਡੇ ਨਾਲ ਬੈਠਾ ਹੁੰਦੈ, ਯਾਦ ਰੱਖੋ ਦੂਜਾ ਤੁਹਾਡੇ ਮੰਜੇ 'ਤੇ ਸੋ ਰਿਹੈ।
ਅਸਲ 'ਚ ਤੁਸੀਂ ਗ਼ਮੀ ਤੇ ਖ਼ੁਸ਼ੀ ਦੇ ਵਿਚਕਾਰ ਤੱਕੜੀ ਦੇ ਪੱਲੜਿਆਂ ਦੀ ਤਰ੍ਹਾਂ ਭੂਪ ਰਹਿੰਦੇ ਹੋ।
ਪਰ ਜਦੋਂ ਤੁਸੀਂ ਦੁੱਖ-ਸੁੱਖ ਦੋਵਾਂ ਤੋਂ ਸੱਖਣੇ ਹੁੰਦੇ ਹੈ, ਉਦੋਂ ਹੀ ਤੁਸੀਂ ਸੰਤੁਲਿਤ ਸਥਿਰ ਹੁੰਦੇ ਹੈ।
ਜਦੋਂ ਤੁਹਾਡਾ ਆਖ਼ਰੀ ਫ਼ੈਸਲਾ ਕੀਤਾ ਜਾਏਗਾ, ਉਦੋਂ ਅਸਲ 'ਚ ਤੁਹਾਡੇ ਸੁੱਖਾਂ ਦੁੱਖਾਂ ਦਾ ਪੈਮਾਨਾ ਜਾਂਚਿਆ ਜਾਏਗਾ।"
ਘਰ
ਫੇਰ ਇਕ ਰਾਜ-ਮਿਸਤਰੀ ਅੱਗੇ ਆਇਆ ਤੇ ਬੋਲਿਆ- "ਸਾਨੂੰ ਘਰ ਬਾਬਤ ਕੁਝ ਦੱਸੋ।”
ਤੇ ਉਸ ਨੇ ਜੁਆਬ ਦਿੱਤਾ-
"ਸ਼ਹਿਰ ਦੀ ਹੋਂਦ 'ਚ ਇਕ ਘਰ ਦਾ ਨਕਸ਼ਾ ਬਣਾਉਣ ਤੋਂ ਪਹਿਲਾਂ ਤੁਸੀਂ ਆਪਣੀ ਕਲਪਨਾ 'ਚ ਕਿਸੇ ਉਜਾੜ ਤੇ ਬੰਜਰ-ਬੀਆਬਾਨ ਧਰਤੀ 'ਤੇ ਇਕ ਲਤਾ-ਕੁੰਜ (ਵੇਲਾਂ- ਪੱਤਰਾਂ ਨਾਲ ਢਕੀ ਹੋਈ ਥਾਂ-ਅਨੁਵਾਦਕ) ਬਣਾਓ।
ਜਿੱਦਾਂ ਤੁਸੀਂ ਸ਼ਾਮ ਦੇ ਘੁਸਮੁਸੇ 'ਚ ਘਰ ਵਾਪਸ ਪਰਤਦੇ ਹੈ, ਬਿਲਕੁਲ ਓਦਾਂ ਹੀ ਤੁਹਾਡੇ ਅੰਦਰ ਵੀ ਕੋਈ ਹੈ, ਜੋ ਬਹੁਤ ਦੂਰ ਹੈ ਤੇ 'ਕੱਲਾ ਹੈ ਤੇ ਘਰ ਵਾਪਸ ਪਰਤਣਾ ਚਾਹੁੰਦੇ।*
ਤੁਹਾਡਾ ਘਰ ਇਕ ਤਰ੍ਹਾਂ ਨਾਲ ਤੁਹਾਡੇ ਸਰੀਰ ਦਾ ਹੀ ਇਕ ਫੈਲਿਆ ਰੂਪ ਹੈ।
ਇਹ ਸੂਰਜੀ ਰੌਸ਼ਨੀ 'ਚ ਵਿਕਸਿਤ ਹੁੰਦੇ ਤੇ ਰਾਤ ਦੇ ਸੰਨਾਟੇ 'ਚ ਸੌਂਦੇ, ਤੇ ਇਹ ਸੁਪਨਿਆਂ ਤੋਂ ਮੁਕਤ ਵੀ ਨਹੀਂ ਹੈ। ਕੀ ਤੁਹਾਡਾ ਘਰ ਸੁਪਨੇ ਨਹੀਂ ਵੇਖਦਾ ? ਤੇ ਸੁਪਨੇ 'ਚ ਹੀ ਸ਼ਹਿਰ ਛੱਡ ਕੇ ਕਿਸੇ ਬਾਗ਼ ਜਾਂ ਪਹਾੜ ਦੀ ਟੀਸੀ 'ਤੇ ਨਹੀਂ ਪੁੱਜ ਜਾਂਦਾ ?
ਕਿਨਾ ਹੀ ਚੰਗਾ ਹੁੰਦਾ ਕਿ ਮੈਂ ਤੁਹਾਡੇ ਘਰਾਂ ਨੂੰ ਆਪਣੀ ਮੁੱਠੀ 'ਚ ਭਰ ਲੈਂਦਾ ਤੇ ਬੀਅ ਬੀਜਣ ਵਾਲੇ ਕਿਸਾਨ ਦੀ ਤਰ੍ਹਾਂ ਉਨ੍ਹਾਂ ਨੂੰ ਜੰਗਲਾਂ ਤੇ ਘਾਹ ਦੇ ਮੈਦਾਨਾਂ 'ਚ ਖਿਲਾਰ ਦਿੰਦਾ !
ਕਿੰਨਾ ਹੀ ਚੰਗਾ ਹੁੰਦਾ ਕਿ ਇਹ ਘਾਟੀਆਂ ਤੁਹਾਡੀਆਂ ਸੜਕਾਂ ਹੁੰਦੀਆਂ ਤੇ ਇਹ ਹਰੀਆਂ-ਭਰੀਆਂ ਪਗਡੰਡੀਆਂ ਤੁਹਾਡੀਆਂ ਗਲੀਆਂ, ਤੇ ਤੁਸੀਂ ਇਕ-ਦੂਜੇ ਵੱਲ ਅੰਗੂਰਾਂ ਦੇ ਖੇਤਾਂ 'ਚੋਂ ਹੋ ਕੇ ਜਾਂਦੇ ਤੇ ਤੁਹਾਡੇ ਕੱਪੜੇ ਇਸ ਮਿੱਟੀ ਦੀ ਖ਼ੁਸ਼ਬੋਈ ਨਾਲ ਗੜੁੱਚ ਹੁੰਦੇ।
ਪਰ ਇਹ ਸਭ ਚੀਜ਼ਾਂ ਅਜੇ ਮੁਮਕਿਨ ਨਹੀਂ ਨੇ।
ਤੁਹਾਡੇ ਵੱਡ-ਵਡੇਰਿਆਂ ਨੇ ਕਿਸੇ ਡਰੋਂ ਤੁਹਾਨੂੰ ਸਭ ਨੂੰ 'ਕੱਠਾ ਕਰ ਕੇ ਇਕ-ਦੂਜੇ ਦੇ ਲਾਗੇ-ਲਾਗੇ ਕਰ ਦਿੱਤਾ। ਤੇ ਉਹ ਡਰ ਅਜੇ ਵੀ ਥੋੜ੍ਹੀ ਦੇਰ ਹੋਰ ਰਹੇਗਾ। ਅਜੇ ਕੁਝ ਅਰਸਾ
* ਤੁਹਾਡੇ ਅੰਦਰਲਾ ਉਹ ਅਥਾਹ (ਜਿਸ ਬਾਰੇ ਬੁੱਲ੍ਹੇ ਸ਼ਾਹ ਨੇ ਆਖਿਐ- 'ਮੇਰੀ ਬੁੱਕਲ ਦੇ ਵਿੱਚ ਚੋਰ ।) ਜੋ ਤੁਹਾਡੇ ਮਨ-ਮਸਤਕ ਦੇ ਘਰ ਪਰਤਣਾ ਚਾਹੁੰਦੇ, ਉਸ ਬਿਨਾਂ ਮਨੁੱਖੀ ਅਵਸਥਾ ਕੀ ਹੁੰਦੀ ਹੈ, ਇਸ ਬਾਰੇ 'ਬਾਰਹਮਾਹ ਤੁਖਾਰੀ' ਵਿਚ ਗੁਰੂ ਨਾਨਕ ਲਿਖਦੇ ਹਨ-
'ਪਿਰ ਘਰਿ ਨਹੀ ਆਵੇ ਧਨ ਕਿਉ ਸੁਖ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥
(ਹਵਾਲਾ-ਪੰਜਾਬੀ ਅਨੁਵਾਦਕ)
ਹੋਰ ਤੁਹਾਡੇ ਸ਼ਹਿਰ ਦੀਆਂ ਕੰਧਾਂ, ਤੁਹਾਡੇ ਚੁੱਲਿਆਂ ਨੂੰ ਤੁਹਾਡੇ ਖੇਤਾਂ ਤੋਂ ਅਲੱਗ ਰੱਖਣਗੀਆਂ।
ਐ ਓਰਵੇਲਿਸ ਦੇ ਲੋਕੋ ਤੁਸੀਂ ਹੀ ਮੈਨੂੰ ਦੱਸੋ ਕਿ ਤੁਹਾਡੇ ਇਨ੍ਹਾਂ ਘਰਾਂ 'ਚ ਹੈ ਕੀ? ਕੀ ਜਿਸਦੀ ਤੁਸੀਂ ਇਨ੍ਹਾਂ ਬੰਦ ਬੂਹਿਆਂ ਅੰਦਰ ਰਾਖੀ ਕਰਦੇ ਹੋ ?*
ਕੀ ਤੁਹਾਡੇ ਕੋਲ ਸਕੂਨ ਹੈ ? ਉਹ ਸ਼ਾਂਤ ਰਹਿਣ ਦੀ ਲਲ੍ਹਕ ਹੈ, ਜੋ ਤੁਹਾਡੀ ਤਾਕਤ ਦਰਸਾਉਂਦੀ ਹੈ ?
ਕੀ ਤੁਹਾਡੇ ਕੋਲ ਉਹ ਯਾਦਾਂ ਨੇ ਉਹ ਟਿਮਟਿਮਾਉਂਦੇ ਮਹਰਾਬ (ਡਾਟ, ਗੁੰਬਦ- ਅਨੁਵਾਦਕ) ਜੋ ਤੁਹਾਡੇ ਦਿਮਾਗ ਦੀਆਂ ਨਵੀਆਂ ਸਿਖਰਾਂ ਨੂੰ ਵਿਸਤਾਰ ਦੇ ਸਕਣ? ਕੀ ਤੁਹਾਡੇ ਕੋਲ ਉਹ ਸੁਹੱਪਣ ਹੈ, ਜੋ ਤੁਹਾਡੇ ਦਿਲ ਨੂੰ ਲੱਕੜ-ਪੱਥਰ ਦੀਆਂ ਬਣੀਆਂ ਵਸਤਾਂ ਤੋਂ ਦੂਰ ਕਿਸੇ ਪਵਿੱਤਰ ਪਹਾੜ 'ਤੇ ਲੈ ਜਾਂਦੈ ?
ਤੁਸੀਂ ਮੈਨੂੰ ਦੱਸੋ ਕਿ ਕੀ ਇਹ ਸਭ ਕੁਝ ਹੈ ਤੁਹਾਡੇ ਘਰਾਂ 'ਚ ?
ਜਾਂ ਫੇਰ ਤੁਹਾਡੇ ਕੋਲ ਸਿਰਫ਼ ਸੁੱਖ-ਚੈਨ ਤੇ ਸੁੱਖ-ਸਾਧਨਾਂ ਦੀ ਲਾਲਸਾ ਹੀ ਹੈ- ਉਹ ਗੁੱਝੀ ਚੀਜ਼, ਜੋ ਚੁੱਪ-ਚਪੀਤੇ ਘਰ 'ਚ ਵੜਦੀ ਤਾਂ ਇਕ ਪ੍ਰਾਹੁਣੇ ਦੀ ਤਰ੍ਹਾਂ ਹੈ, ਪਰ ਨੇ ਮੇਜ਼ਬਾਨ ਬਣ ਜਾਂਦੀ ਹੈ, ਤੇ ਫੇਰ ਸਮਾਂ ਪਾ ਕੇ ਘਰ ਦੀ ਮਾਲਿਕ?
ਓਏ, ਫੇਰ ਤਾਂ ਇਹ ਆਪਹੁਦਰੀ ਬਣ ਜਾਂਦੀ ਹੈ, ਜੋ ਆਪਣੇ ਹੁਕਮਾਂ ਤੇ ਹਦਾਇਰ ਨਾਲ ਤੁਹਾਨੂੰ ਵੱਸ 'ਚ ਕਰ ਕੇ ਤੁਹਾਨੂੰ ਤੁਹਾਡੀਆਂ ਕੋਠੇ ਜਿੱਡੀਆਂ ਖ਼ਾਹਿਸ਼ਾਂ ਦੀ ਕਠਪੁਤਲ ਬਣਾ ਦਿੰਦੀ ਹੈ।
ਭਾਵੇਂ ਇਹਦੇ ਹੱਥ ਰੇਸ਼ਮ ਦੇ ਹੁੰਦੇ ਹਨ, ਪਰ ਇਹਦਾ ਦਿਲ ਫ਼ੌਲਾਦ ਦਾ ਹੁੰਦੇ।
ਇਹ ਤੁਹਾਨੂੰ ਲੋਰੀ ਦੇ ਕੇ ਸੁਆ ਦਿੰਦੀ ਹੈ, ਤਾਂ ਕਿ ਇਹ ਤੁਹਾਡੇ ਸਿਰਹਾਣੇ ਖੜ੍ਹੀ ਹੋਏ ਮਨੁੱਖੀ ਦੇਹ ਦੀ ਮਰਿਆਦਾ ਦਾ ਮਖੌਲ ਉਡਾ ਸਕੇ।
ਇਹ ਤੁਹਾਡੀਆਂ ਵਿਵੇਕਸ਼ੀਲ ਗਿਆਨ-ਇੰਦਰੀਆਂ ਦਾ ਵੀ ਮਜ਼ਾਕ ਉਡਾਉਂਦੀ। ਤੇ ਉਨ੍ਹਾਂ ਨੂੰ ਘਾਹ-ਫੂਸ 'ਚ ਟੁੱਟਣ ਵਾਲੇ ਭਾਂਡਿਆਂ ਦੀ ਤਰ੍ਹਾਂ ਲਿਆ ਰੱਖਦੀ ਹੈ।
ਅਕਸਰ ਸੁੱਖ ਦੀ ਲਾਲਸਾ, ਆਤਮਾ ਦੇ ਚਾਅ ਦੀ ਹੱਤਿਆ ਕਰ ਦਿੰਦੀ ਹੈ ਤੇ ਵੇ ਉਸ ਦਾ ਮਖੌਲ ਉਡਾਉਂਦਿਆਂ ਉਸੇ ਦੀ ਅਰਥੀ ਨਾਲ ਤੁਰ ਪੈਂਦੀ ਹੈ।
ਪਰ ਤੁਸੀਂ, ਐ ਕਾਇਨਾਤ ਦੇ ਬੱਚੜਿਓ। ਜੋ ਚੈਨ 'ਚ ਵੀ ਬੇਚੈਨ ਹੋ, ਤੁਹਾਨੂੰ ਨਾ ਕਿਸੇ ਦਾ ਸ਼ਿਕਾਰ ਬਣਨਾ ਚਾਹੀਦੈ ਤੇ ਨਾ ਹੀ ਤੁਹਾਨੂੰ ਏਨਾ ਕਮਜ਼ੋਰ ਹੋਣਾ ਚਾਹੀਦੈ ਕਿ ਕੋਈ ਤੁਹਾਨੂੰ ਵਸ 'ਚ ਕਰ ਸਕੇ।
ਤੁਹਾਡਾ ਘਰ ਇਕ ਲੰਗਰ (ਸਮੁੰਦਰੀ ਬੇੜੇ ਦਾ ਲੰਗਰ) ਦੀ ਤਰ੍ਹਾਂ ਤੁਹਾਨੂੰ ਬੰਨ੍ਹਣ ਦੇ ਬਜਾਇ ਇਕ ਸ਼ਤੀਰ ਜਾਂ ਬੱਲੀ ਦੀ ਤਰ੍ਹਾਂ ਤੁਹਾਡੇ ਅੱਗੇ ਵਧਣ 'ਚ ਤੁਹਾਡਾ ਸਹਾਇਕ ਹੋਣ ਚਾਹੀਦੈ।
ਇਹ ਘਰ ਕਿਸੇ ਮਾਸ ਦੀ ਝਿਲਮਿਲਾਉਂਦੀ ਝਿੱਲੀ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ
* ਉਸ 'ਪਰਮ' ਦੇ ਗਿਆਨ ਦੀ ਹੋਂਦ ਤੋਂ ਸੱਖਣੇ ਘਰ ਬਾਰੇ ਕਬੀਰ ਜੀ ਵੀ ਇਸੇ ਸੁਰ 'ਚ ਕਹਿੰਦੇ ਹਨ
'ਤੇਹਿ ਘਰ ਕਿਸਕਾ ਚਾਨਡੇ ਜਿਹ ਘਰ ਗੋਬਿੰਦ ਨਾਹਿ॥
(ਹਵਾਲਾ-ਪੰਜਾਬੀ ਅਨੁਵਾਦ)
ਜੋ ਕਿਸੇ ਜ਼ਖ਼ਮ ਨੂੰ ਢਕ ਲੈਂਦੀ ਹੈ, ਸਗੋਂ ਇਹ ਇਕ ਪਲਕ ਦੀ ਤਰ੍ਹਾਂ ਹੋਣਾ ਚਾਹੀਦੈ, ਜੋ ਕਿ ਅੱਖ ਨੂੰ ਬਚਾ ਕੇ ਰਖਦੀ ਹੈ।
ਨਾ ਤਾਂ ਤੁਹਾਨੂੰ ਬੂਹਿਓਂ ਆਰ-ਪਾਰ ਹੋਣ ਲਈ ਆਪਣੇ ਖੰਭਾਂ ਨੂੰ ਸਮੇਟਣਾ ਪਵੇ, ਨਾ ਹੀ ਤੁਹਾਨੂੰ ਆਪਣੇ ਸਿਰ ਨੀਵੇਂ ਕਰਨੇ ਪੈਣ, ਤਾਂ ਕਿ ਉਹ ਕਿਤੇ ਛੱਤ ਨਾਲ ਨਾ ਜਾ ਵੱਜਣ, ਤੇ ਨਾ ਹੀ ਉਥੇ ਖੁੱਲ੍ਹ ਕੇ ਸਾਹ ਲੈਣ ਦਾ ਡਰ ਹੋਵੇ ਕਿ ਕਿਤੇ ਤੁਹਾਡੇ ਸਾਹ ਲੈਣ ਨਾਲ ਘਰ ਦੀਆਂ ਕੰਧਾਂ 'ਚ ਤਰੇੜਾਂ ਨਾ ਪੈ ਜਾਣ ਤੇ ਉਹ ਢਹਿ-ਢੇਰੀ ਹੋ ਜਾਣ।
ਤੁਹਾਨੂੰ ਉਨ੍ਹਾਂ ਮਕਬਰਿਆਂ 'ਚ ਨਹੀਂ ਰਹਿਣਾ ਚਾਹੀਦਾ, ਜੋ ਮੁਰਦਿਆਂ ਦੇ ਰਹਿਣ ਲਈ ਬਣਾਏ ਗਏ ਨੇ।
ਭਾਵੇਂ ਤੁਹਾਡਾ ਘਰ ਕਿੰਨਾ ਹੀ ਸੁਹਣਾ, ਸ਼ਾਨਮੱਤਾ ਤੇ ਆਲੀਸ਼ਾਨ ਹੋਵੇ, ਪਰ ਉਸ ਨੂੰ ਆਪਣੇ ਕਿਸੇ ਭੇਤ ਨੂੰ ਨਾ ਲੁਕੋਣ ਦਿਓ ਤੇ ਨਾ ਹੀ ਆਪਣੀ ਲੋਚਾ ਨੂੰ ਉਥੇ ਆਸਰਾ ਲੈਣ ਦਿਓ।
ਕਿਉਂਕਿ ਤੁਹਾਡੇ ਅੰਦਰ ਜੋ ਅਥਾਹ ਹੈ, ਉਹ ਤਾਂ ਗਗਨੀ ਬੰਗਲਿਆਂ 'ਚ ਰਹਿੰਦੈ, ਜਿਸ ਦਾ ਬੂਹਾ ਹੈ-ਸਵੇਰ ਦੀ ਧੁੰਦ ਤੇ ਜਿਸ ਦੀਆਂ ਬਾਰੀਆਂ ਨੇ-ਰਾਤ ਦੇ ਗੀਤ ਤੇ ਸੰਨਾਟੇ ।"
ਕੱਪੜੇ
ਤੇ ਇਕ ਜੁਲਾਹੇ ਨੇ ਕਿਹਾ- "ਸਾਨੂੰ ਕੱਪੜਿਆਂ ਬਾਬਤ ਦੱਸੋ।"
ਤੇ ਉਸਨੇ ਜੁਆਬ ਦਿੱਤਾ-
"ਤੁਹਾਡੇ ਕੱਪੜੇ ਤੁਹਾਡੀ ਬਹੁਤ ਖੂਬਸੂਰਤੀ ਨੂੰ ਤਾਂ ਢਕ ਲੈਂਦੇ ਨੇ, ਪਰ ਬਦਸੂਰਤੀ ਨੂੰ ਨਹੀਂ ਢਕ ਸਕਦੇ ।*
ਤੇ ਭਾਵੇਂ ਤੁਸੀਂ ਆਪਣੇ ਕੱਪੜਿਆਂ 'ਚ ਆਪਣੇ ਇਕਾਂਤ ਦੀ ਖੁੱਲ੍ਹ ਭਾਲਦੇ ਹੋ, ਫੇਰ ਵੀ ਤੁਹਾਨੂੰ ਉਨ੍ਹਾਂ 'ਚ ਸਿਰਫ਼ ਇਕ ਬੰਧਨ ਤੇ ਇਕ ਜ਼ੰਜੀਰ ਹੀ ਮਿਲਦੀ ਹੈ।
ਕਿਨਾ ਹੀ ਚੰਗਾ ਹੁੰਦਾ ਜੇ ਸੂਰਜੀ ਰੋਸ਼ਨੀ ਤੇ ਹਵਾ ਨਾਲ ਤੁਹਾਡਾ ਮੇਲ ਤੁਹਾਡੀ ਦੇਹ ਦੀ ਚਮੜੀ ਜ਼ਰੀਏ ਹੁੰਦਾ, ਨਾ ਕਿ ਤੁਹਾਡੇ ਕੱਪੜਿਆਂ ਜ਼ਰੀਏ!
ਕਿਉਂ ਕਿ ਜ਼ਿੰਦਗੀ ਦੇ ਸਾਹ ਸੂਰਜ ਦੀ ਰੌਸ਼ਨੀ 'ਚ ਹੁੰਦੇ ਨੇ ਤੇ ਜ਼ਿੰਦਗੀ ਦਾ ਹੱਥ ਹੁੰਦੇ ਹਵਾ 'ਚ।
ਤੁਹਾਡੇ 'ਚੋਂ ਕੁਝ ਕਹਿਣਗੇ- 'ਅਸੀਂ ਜੋ ਕੱਪੜੇ ਪਾਏ ਨੇ, ਇਨ੍ਹਾਂ ਨੂੰ ਉੱਤਰ ਵੱਲ ਦੀ ਹਵਾ ਨੇ ਹੀ ਤਾਂ ਉਣਿਐ।
ਤੇ ਮੈਂ ਆਖਾਂਗਾ ਕਿ ਹਾਂ, ਉਹ ਉੱਤਰ ਵੱਲ ਦੀ ਹਵਾ ਹੀ ਸੀ।
ਪਰ ਸ਼ਰਮ ਉਸ ਦੀ ਖੱਡੀ ਸੀ ਤੇ ਨਰਮ-ਨਾਜ਼ੁਕ ਨਸਾਂ ਉਸਦਾ ਧਾਗਾ ਸਨ।
ਤੇ ਜਦ ਉਸਦਾ ਕੰਮ ਨਿੱਬੜ ਗਿਆ ਤਾਂ ਉਹ ਜੰਗਲ 'ਚ ਜਾ ਕੇ ਹੱਸਣ ਲੱਗੀ।
ਇਹ ਕਦੇ ਨਾ ਭੁੱਲੋ ਕਿ ਸੰਗਾਊਪੁਣਾ ਹੀ ਬੁਰੀ ਨਜ਼ਰ ਦਾ ਤੋੜ ਹੈ।
ਤੇ ਜਦੋਂ ਬੁਰੀ ਨਜ਼ਰ ਹੀ ਨਹੀਂ ਰਹੇਗੀ ਤਾਂ ਇਹੀ ਸੰਗਾਊਪੁਣਾ ਪੈਰਾਂ ਦੀ ਬੇੜੀ ਤੇ ਦਿਮਾਗ਼ ਦੀ ਇਕ ਮੈਲ ਬਣ ਕੇ ਰਹਿ ਜਾਏਗੀ।
ਤੇ ਇਹ ਕਦੇ ਨਾ ਭੁੱਲੋ ਕਿ ਧਰਤੀ ਨੂੰ ਤੁਹਾਡੇ ਨੰਗੇ ਪੈਰਾਂ ਦੀ ਛੋਹ ਦਾ ਇਹਸਾਸ ਹੀ ਚੰਗਾ ਲੱਗਦੇ ਤੇ ਪੌਣਾਂ ਹਮੇਸ਼ਾ ਤੁਹਾਡੇ ਵਾਲਾਂ ਨਾਲ ਅਠਖੇਲੀਆਂ ਕਰਨੀਆਂ ਲੋਚਦੀਆਂ ਨੇ।"
* ਇਸੇ ਲਈ ਤਾਂ 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਸਾਹਿਬ ਨੇ ਹਰ ਦੁਨਿਆਵੀ ਸ਼ੈਅ ਨੂੰ ਕੂੜ ਦਾ ਪਸਾਰਾ ਦਰਸਾਇਆ ਹੈ
'ਕੂੜ ਕਾਇਆ ਕੂੜ ਕਪੜ ਕੂੜ ਰੂਪ ਅਪਾਰ।
(ਹਵਾਲਾ-ਪੰਜਾਬੀ ਅਨੁਵਾਦਕ)
ਕਾਰੋਬਾਰੀ ਕਾਰ-ਵਿਹਾਰ
ਤੇ ਇਕ ਵਪਾਰੀ ਬੋਲਿਆ- "ਸਾਨੂੰ ਕਾਰੋਬਾਰੀ ਕਾਰ-ਵਿਹਾਰ (ਖਰੀਦ-ਵੇਚ) ਬਾਰੇ ਕੁਝ ਦੱਸੋ।"
ਤੇ ਉਸ ਨੇ ਜੁਆਬ ਵਿਚ ਕਿਹਾ-
"ਇਹ ਧਰਤੀ ਤੁਹਾਨੂੰ ਆਪਣੇ ਸਾਰੇ ਫਲ ਦਿੰਦੀ ਹੈ, ਤੇ ਤੁਹਾਨੂੰ ਕਦੇ ਕੋਈ ਤੋਟ ਨਹੀਂ ਹੋਏਗੀ, ਜੇ ਤੁਸੀਂ ਇਹ ਜਾਣ ਲਓ ਕਿ ਤੁਸੀਂ ਇਨ੍ਹਾਂ ਨੂੰ ਆਪਣੇ ਹੱਥਾਂ 'ਚ ਕਿਵੇਂ ਭਰ ਲੈਣੇ ।
ਧਰਤੀ ਦੀਆਂ ਇਨ੍ਹਾਂ ਸੌਗ਼ਾਤਾਂ ਦਾ ਸਿੱਧਾ ਲੈਣ-ਦੇਣ ਕਰਨ 'ਚ ਹੀ ਤੁਸੀਂ ਇਨ੍ਹਾਂ ਦੀ ਭਰਮਾਰਤਾ ਹਾਸਿਲ ਕਰ ਕੇ ਸੰਤੁਸ਼ਟ ਹੋ ਜਾਓਗੇ।
ਫੇਰ ਵੀ ਇਹ ਲੈਣ-ਦੇਣ ਜੇ ਪਿਆਰ, ਦਿਆਲਤਾ ਤੇ ਨਿਆਂ-ਪੂਰਵਕ ਨਹੀਂ ਹੋਏਗਾ, ਤਾਂ ਇਸ ਕਰਕੇ ਕੁਝ ਲੋਕ ਲੋਭ ਦੇ ਚੁੰਗਲ 'ਚ ਫਸ ਜਾਣਗੇ ਤੇ ਕੁਝ ਲੋਕ ਭੁੱਖ ਦੀ।
ਤੇ ਤੁਸੀਂ ਸਾਰੇ ਲੋਕ, ਜੋ ਸਮੁੰਦਰ 'ਚ, ਖੇਤਾਂ 'ਚ ਜਾਂ ਅੰਗੂਰਾਂ ਦੇ ਬਾਗ਼ਾਂ 'ਚ ਕੰਮ ਕਰਦੇ ਹੈਂ, ਜਦੋਂ ਮੰਡੀ 'ਚ ਆ ਕੇ ਜੁਲਾਹਿਆਂ ਨੂੰ, ਘੁਮਿਆਰਾਂ ਨੂੰ ਜਾਂ ਮਸਾਲੇ ਦੇ ਭੰਡਾਰੀਆਂ ਨੂੰ ਮਿਲੋ, ਤਾਂ ਧਰਤੀ ਦੀ ਉਸੇ ਪਵਿੱਤਰ ਆਤਮਾ ਦਾ ਧਿਆਨ ਧਰੋ ਕਿ ਉਹ ਤੁਹਾਡੇ ਵਿਚਕਾਰ ਆ ਕੇ ਤੁਹਾਡੀ ਤੱਕੜੀ ਨੂੰ ਪਵਿੱਤਰ ਕਰ ਕੇ ਹਰ ਚੀਜ਼ ਦੇ ਭਾਰ ਤੇ ਮੁੱਲ ਦਾ ਉਚਿਤ ਤੇ ਸਹੀ ਮੁੱਲਾਂਕਣ ਕਰੇ।*
ਤੇ ਜੇ ਤੁਹਾਡੇ ਇਸ ਕਾਰੋਬਾਰ 'ਚ ਕੁਝ ਅਜਿਹੇ ਲੋਕ ਵੀ ਸ਼ਾਮਿਲ ਹੁੰਦੇ ਨੇ, ਜਿਨ੍ਹਾਂ ਦੇ ਹੱਥ ਸੱਖਣੇ ਨੇ, ਤਾਂ ਵੀ ਤੁਹਾਨੂੰ ਮਾਯੂਸ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਲੋਕ ਤੁਹਾਡੀ ਮਿਹਨਤ ਦਾ ਮੁੱਲ ਆਪਣੇ ਵਿਚਾਰਾਂ ਨਾਲ 'ਤਾਰਨਗੇ।**
ਅਜਿਹੇ ਲੋਕਾਂ ਨੂੰ ਤੁਹਾਨੂੰ ਕਹਿਣਾ ਚਾਹੀਦੈ-
* ਗੁਰਬਾਣੀ ਵੀ ਸੱਚ ਤੇ ਈਮਾਨਦਾਰੀ ਦਾ ਪੱਲਾ ਫੜ ਕੇ ਵਪਾਰ ਕਰਨ ਦਾ ਸੁਨੇਹਾ ਦਿੰਦੀ ਹੈ
'ਸਚੁ ਵਾਪਾਰੁ ਕਰਹੁ ਵਾਪਾਰੀ
ਦਰਗਹਿ ਨਿਬਹੈ ਖੇਪਿ ਤੁਮਾਰੀ।
** ਸ਼ਾਹ ਹੁਸੈਨ ਵੀ ਗਾਹਕ ਨੂੰ ਖ਼ਾਲੀ ਹੱਥ ਨਾ ਮੋੜਨ ਦੀ ਸ਼ਾਹ ਮੌਤ ਦਿੰਦਿਆਂ ਕਹਿੰਦਾ ਹੈ
'ਗਾਹਕੁ ਵੈਂਦਾ ਈ ਕੁਝ ਵਟਿ ਲੈ,
ਆਇਆ ਗਾਹਕ ਮੂਲ ਨਾ ਮੋੜੇ ਟਕਾ ਪੰਜਾਹਾ ਘੱਟ ਲੈ,
ਹੋਰਨਾਂ ਨਾਲ ਉਧਾਰ ਕਰਦੀ ਸਾਥਹੁ ਭੀ ਕੁਝ ਹਥਿ ਹੈ,
ਕਹੈ ਹੁਸੈਨ ਫ਼ਕੀਰ ਨਿਮਾਣਾ ਇਹ ਸ਼ਾਹਾਂ ਦੀ ਮਤਿ ਲੈ।'
ਹੋਰਨਾਂ ਨਾਲ ਉਧਾਰ ਕਰਦੀ ਸਾਥਹੁ ਭੀ ਕੁਝ ਹਥਿ ਹੈ,
ਕਹੈ ਹੁਸੈਨ ਫ਼ਕੀਰ ਨਿਮਾਣਾ ਇਹ ਸ਼ਾਹਾਂ ਦੀ ਮਤਿ ਲੈ।'
(ਹਵਾਲਾ-ਪੰਜਾਬੀ ਅਨੁਵਾਦਕ)
ਤੁਸੀਂ ਵੀ ਸਾਡੇ ਨਾਲ ਖੇਤਾਂ 'ਚ ਚੱਲੋ ਜਾਂ ਸਾਡੇ ਭਰਾਵਾਂ ਨਾਲ ਸਮੁੰਦਰ 'ਚ ਜਾ ਕੇ ਤੁਸੀਂ ਵੀ ਆਪਣਾ ਜਾਲ ਸੁੱਟੋ। ਕਿਉਂ ਇਹ ਧਰਤੀ ਤੇ ਸਮੁੰਦਰ ਤੁਹਾਡੇ ਪ੍ਰਤੀ ਵੀ ਓਨੇ ਹੀ ਉਦਾਰ ਹੋਣਗੇ ਜਿੰਨੇ ਕਿ ਸਾਡੇ ਪ੍ਰਤੀ ਨੇ।
ਤੇ ਜੇ ਉਥੇ ਗਾਇਕ, ਨ੍ਰਿਤਕ ਜਾਂ ਬੰਸਰੀ-ਵਾਦਕ ਵੀ ਆਉਂਦੇ ਨੇ ਤਾਂ ਤੁਸੀਂ ਉਨ੍ਹਾਂ ਦੀਆਂ ਸੌਗਾਤਾਂ ਵੀ ਖ਼ਰੀਦੋ।
ਕਿਉਂਕਿ ਇਹ ਲੋਕ ਵੀ ਫਲ ਤੇ ਬਰੋਜ਼ਾ 'ਕੱਠਾ ਕਰਨ ਵਾਲੇ ਕਿਰਤੀ ਨੇ ਤੇ ਜੋ ਵੀ ਫਲ ਇਹ ਲੈ ਕੇ ਆਉਂਦੇ ਨੇ, ਉਹ ਭਾਵੇਂ ਸੁਪਨਿਆਂ ਦੇ ਰੂਪ 'ਚ ਹੀ ਕਿਉਂ ਨਾ ਹੋਵੇ, ਫੇਰ ਵੀ ਉਹ ਤੁਹਾਡੀ ਆਤਮਾ ਦਾ ਪਹਿਰਾਵਾ ਤੇ ਭੋਜਨ ਹੈ।
ਤੇ ਜਦੋਂ ਤੁਸੀਂ ਮੰਡੀਓਂ ਵਾਪਸ ਆਉਣ ਲੱਗੋਂ, ਤਾਂ ਏਨਾ ਜ਼ਰੂਰ ਵੇਖਿਓ ਕਿ ਕੋਈ ਵੀ ਬੰਦਾ ਉਥੋਂ ਖ਼ਾਲੀ ਹੱਥ ਵਾਪਸ ਨਾ ਪਰਤੇ।
ਕਿਉਂਕਿ ਧਰਤੀ ਦੀ ਪਵਿੱਤਰ ਆਤਮਾ ਉਦੋਂ ਤੱਕ ਚੈਨ ਨਾਲ ਨਹੀਂ ਸੌਂ ਸਕੇਗੀ, ਜਦੋਂ ਤੱਕ ਤੁਹਾਡੇ 'ਚੋਂ ਹਰੇਕ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਜਾਂਦੀਆਂ ।"*
* ਅੰਗਰੇਜ਼ੀ ਦੇ ਮਸ਼ਹੂਰ ਨਿਬੰਧਕਾਰ, ਆਲੋਚਕ ਤੇ ਸੁਧਾਰਕ ਜੱਨ੍ਹ ਰਸਕਿਨ (1819-1900) ਦੀ ਅਜ਼ੀਮ ਰਚਨਾ 'Unto this last (ਆਖ਼ਰੀ ਮਨੁੱਖ ਤੱਕ) ਵੀ ਦੁਨੀਆਂ ਦੇ ਆਖ਼ਰੀ ਮਨੁੱਖ ਤੱਕ ਦੀਆਂ ਲੋੜਾਂ-ਥੁੜ੍ਹਾਂ ਪੂਰੀਆਂ ਕਰਨ ਦੇ ਇਸ ਸੰਕਲਪ ਦਾ ਨਾਅਰਾ ਬੁਲੰਦ ਕਰਦੀ ਹੈ, ਜਿਸ ਨੂੰ ਮਹਾਤਮਾ ਗਾਂਧੀ ਨੇ ਵੀ ਸ਼ਿੱਦਤ ਨਾਲ ਅਪਨਾਇਆ ਤੇ ਅਮਲਾਇਆ ਹੈ।
(ਹਵਾਲਾ-ਪੰਜਾਬੀ ਅਨੁਵਾਦਕ)
ਅਪਰਾਧ ਤੇ ਸਜ਼ਾ
ਫੇਰ ਸ਼ਹਿਰ ਦੇ ਜੱਜਾਂ 'ਚੋਂ ਇਕ ਜੱਜ ਅੱਗੇ ਆਇਆ ਤੇ ਬੋਲਿਆ-
"ਸਾਨੂੰ ਅਪਰਾਧ ਤੇ ਸਜ਼ਾ ਬਾਰੇ ਕੁਝ ਦੱਸੋ।"
ਤਾਂ ਉਸ ਨੇ ਜੁਆਬ ਦਿੱਤਾ-
"ਜਦੋਂ ਤੁਹਾਡੀ ਆਤਮਾ ਪੌਣਾਂ 'ਤੇ ਸੁਆਰ ਹੋ ਕੇ ਸੈਰ ਕਰਨ ਨਿਕਲ ਜਾਂਦੀ ਹੈ,
ਉਸ ਵੇਲੇ ਤੁਸੀਂ 'ਕੱਲੇ ਤੇ ਬੇਧਿਆਨੇ ਹੋ ਕੇ ਦੂਜਿਆਂ ਪ੍ਰਤੀ ਅਨਿਆਂ ਕਰਦੇ ਹੋ, ਜੋ ਉਲਟ ਕੇ ਤੁਹਾਡੇ 'ਤੇ ਹੀ ਆਉਂਦੈ, ਤੇ ਇਸ ਤਰ੍ਹਾਂ ਅਸਲ 'ਚ ਤੁਸੀਂ ਆਪਣੇ ਆਪ ਨਾਲ ਹੀ ਅਨਿਆਂ ਕਰਦੇ ਹੋ।
ਤੇ ਆਪਣੇ ਇਸ ਅਪਰਾਧ ਲਈ ਤੁਹਾਨੂੰ ਪਾਕ-ਪਵਿੱਤਰ ਦਾ ਦਰ ਖੜਕਾਉਣਾ ਚਾਹੀਦੇ ਤੇ ਚੁੱਪ-ਚਪੀਤੇ ਖਿਮਾ-ਜਾਚਨਾ ਕਰਨੀ ਚਾਹੀਦੀ ਹੈ।
ਯਾਦ ਰੱਖੋ, ਸਮੁੰਦਰ ਤੁਹਾਡੇ ਆਪਣੇ ਅੰਦਰ ਦੀ ਖ਼ੁਦਾਈ ਹੈ, ਇਹ ਹਮੇਸ਼ਾ ਆਪੇ ਹੀ ਪਵਿੱਤਰ ਰਹਿੰਦੇ।*
ਅੰਬਰ ਵੀ ਪੰਛੀਆਂ ਨੂੰ ਉੱਪਰ ਨਹੀਂ ਚੁੱਕਦਾ, ਉਹ ਆਪੇ ਹੀ ਉਸ ਤੱਕ ਅੱਪੜਦੇ ਨੇ।
ਇਥੋਂ ਤੱਕ ਕਿ ਸੂਰਜ ਵੀ ਤੁਹਾਡੀ ਅੰਤਰ-ਆਤਮਾ ਹੈ,
ਉਸ ਦੀਆਂ ਕਿਰਨਾਂ ਵੀ ਆਪੇ ਸੱਪਾਂ ਜਾਂ ਛਛੂੰਦਰਾਂ ਦੀਆਂ ਖੱਡਾਂ 'ਚ ਨਹੀਂ ਅੱਪੜਦੀਆਂ, ਉਨ੍ਹਾਂ ਨੂੰ ਹੀ ਸੂਰਜ ਦੀਆਂ ਕਿਰਨਾਂ ਲਈ ਬਾਹਰ ਨਿਕਲਣਾ ਪੈਂਦੇ।
ਪਰ ਤੁਹਾਡੀ ਅੰਤਰ-ਆਤਮਾ ਸਿਰਫ਼ ਤੁਹਾਡੇ ਅੰਦਰ ਹੀ ਨਹੀਂ ਵਿਚਰਦੀ।
ਤੁਹਾਡੇ ਅੰਦਰ ਬਹੁਤ ਕੁਝ ਹੈ, ਜੋ ਅਜੇ ਵੀ ਮਨੁੱਖ ਹੈ, ਤੇ ਬਾਹਰ ਕੁਝ ਹੋਰ ਵੀ ਹੈ, ਜੋ ਅਜੇ ਤੱਕ ਮਨੁੱਖ ਨਹੀਂ ਹੈ।
ਸਗੋਂ ਇਕ ਬੇਸ਼ਕਲੇ ਬੌਣੇ ਦੀ ਤਰ੍ਹਾਂ ਹੈ, ਜੋ ਨੀਂਦ 'ਚ ਹੀ, ਧੁੰਦ 'ਚ ਹੀ ਜਾਗੇ ਦੀ ਭਾਲ 'ਚ ਹੈ।
ਤੇ ਹੁਣ ਮੈਂ ਤੁਹਾਡੇ ਅੰਦਰ ਦੇ ਮਨੁੱਖ ਬਾਰੇ ਕੁੱਝ ਆਖਾਂਗਾ।
ਕਿਉਂਕਿ ਸਿਰਫ਼ ਉਹੀ ਹੈ, ਜੋ ਅਪਰਾਧ ਤੇ ਉਸ ਦੀ ਸਜ਼ਾ ਬਾਰੇ ਜਾਣਦੈ, ਜਿਸ ਦੇ ਬਾਰੇ ਤੁਹਾਡੀ ਅੰਤਰ-ਆਤਮਾ ਤੇ ਉਹ ਧੁੰਦ 'ਚ ਭਟਕਦਾ ਬੌਣਾ ਕੁਝ ਨਹੀਂ ਜਾਣਦਾ।
* 'ਜਪੁ ਜੀ' ਵੀ ਬੰਦੇ ਅੰਦਰਲੀ ਹੋਂਦ ਦੀ ਮਾਲਕਣ ਖ਼ੁਦਾਈ ਨੂੰ ਸੱਚ ਦੇ ਚਾਨਣ ਨਾਲ ਭਰਪੂਰ ਦੱਸਦੀ ਹੈ-
'ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥
(ਹਵਾਲਾ-ਪੰਜਾਬੀ ਅਨੁਵਾਦਕ)
ਅਕਸਰ ਮੈਂ ਤੁਹਾਨੂੰ ਲੋਕਾਂ ਨੂੰ ਕਿਸੇ ਕਸੂਰਵਾਰ ਬਾਰੇ ਏਦਾਂ ਗੱਲ ਕਰਦਿਆਂ ਸੁਣਿਐ, ਜਿਵੇਂ ਉਹ ਤੁਹਾਡੇ ਸਭਨਾਂ 'ਚੋਂ ਇਕ ਨਾ ਹੋ ਕੇ, ਕੋਈ ਬੇਗਾਨਾ ਹੋਵੇ ਜਾਂ ਤੁਹਾਡੀ ਦੁਨੀਆਂ 'ਚ ਵੜਿਆ ਕੋਈ ਘੁਸਪੈਠੀਆ ਹੋਵੇ।
ਪਰ ਮੈਂ ਇਹ ਕਹਿਨਾਂ ਕਿ ਜਿਵੇਂ ਇਕ ਪਵਿੱਤਰ ਤੇ ਸੱਚੀ ਜ਼ਮੀਰ ਵਾਲੇ ਬੰਦੇ ਦੀ ਵੀ ਉਪਰ ਉੱਚਾ ਉੱਠਣ ਦੀ ਇਕ ਹੱਦ ਹੈ, ਜਿਸ ਤੋਂ ਅੱਗੇ ਉਹ ਨਹੀਂ ਜਾ ਸਕਦਾ, ਬਿਲਕੁਲ ਉਵੇਂ ਹੀ ਇਕ ਦੁਰਾਚਾਰੀ ਤੇ ਨੀਚ ਬੰਦੇ ਦੀ ਵੀ ਹੇਠਾਂ ਨਿਘਾਰ ਤੱਕ ਡਿੱਗਣ ਦੀ ਇਕ ਹੱਦ ਹੈ।
ਤੇ ਅਜਿਹਾ ਹੀ ਇਕ ਬੰਦਾ ਤੁਹਾਡੇ ਅੰਦਰ ਵੀ ਹੈ।
ਤੇ ਜਿਵੇਂ ਪੂਰੇ ਬਿਰਖ ਨੂੰ ਓਹਲੇ 'ਚ ਰੱਖ ਕੇ ਕੋਈ ਇਕ ਪੱਤਾ ਪੀਲਾ-ਜ਼ਰਦ ਨਹੀਂ ਪੈ ਸਕਦਾ, ਬਿਲਕੁਲ ਉਵੇਂ ਹੀ ਕੋਈ ਅਪਰਾਧੀ ਵੀ ਤੁਹਾਡੀ ਸਭਨਾਂ ਦੀ ਮੌਨ ਸਹਿਮਤੀ ਬਿਨਾਂ ਅਪਰਾਧ ਨਹੀਂ ਕਰ ਸਕਦਾ।
ਤੁਸੀਂ ਸਾਰੇ ਇਕ ਜਲੂਸ ਦੀ ਸ਼ਕਲ 'ਚ, ਇਕੱਠੇ ਹੀ ਆਪਣੀ ਅੰਤਰ-ਆਤਮਾ ਕੋਲ ਅੱਪੜਦੇ ਹੋ।
ਤੁਸੀਂ ਹੀ ਪੰਧ ਹੋ ਤੇ ਤੁਸੀਂ ਹੀ ਪਾਂਧੀ ਵੀ ।
ਤੇ ਜਦੋਂ ਤੁਹਾਡੇ 'ਚੋਂ ਕੋਈ ਡਿੱਗ ਪੈਂਦੇ, ਤਾਂ ਉਹ ਆਪਣੇ ਪਿੱਛੇ ਆ ਰਹੇ ਲੋਕਾਂ ਦੇ ਭਲੇ ਲਈ ਹੀ ਰਾਹ 'ਚ ਪਏ ਪੱਥਰ ਨਾਲ ਠੁੱਡਾ ਖਾ ਕੇ ਡਿੱਗਦੈ।
ਤੇ ਉਹ ਡਿੱਗਦਾ ਵੀ ਹੈ, ਤਾਂ ਸਿਰਫ਼ ਆਪਣੇ ਅੱਗੇ ਤੁਰਨ ਵਾਲੇ ਲੋਕਾਂ ਕਰਕੇ ਹੀ ਜਿਹੜੇ ਮਜ਼ਬੂਤ ਕਦਮਾਂ ਨਾਲ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਤੁਰ ਰਹੇ ਸਨ, ਪਰ ਉਨ੍ਹਾਂ ਨੇ ਰਾਹ 'ਚ ਪਏ ਉਸ ਪੱਥਰ ਨੂੰ ਪਾਸੇ ਨਹੀਂ ਕੀਤਾ।
ਤੇ ਹੁਣ ਮੈਂ ਜੋ ਕੁਝ ਆਖਾਂਗਾ, ਸ਼ਾਇਦ ਤੁਹਾਡੇ ਦਿਲ 'ਤੇ ਬੋਝ ਦੀ ਤਰ੍ਹਾਂ ਆ ਡਿੱਗੇ-
ਜਿਸਦੀ ਹੱਤਿਆ ਹੋਈ ਹੈ, ਉਹ ਆਪ ਵੀ ਆਪਣੀ ਹੱਤਿਆ ਲਈ ਜ਼ਿੰਮੇਵਾਰ ਹੈ-
ਤੇ ਜੋ ਲੁੱਟ ਪੁੱਟ ਗਿਐ, ਉਹ ਵੀ ਆਪਣੀ ਲੁੱਟ-ਖਸੁੱਟ ਲਈ ਬੇਕਸੂਰ ਨਹੀਂ ਹੈ।
ਕਿਸੇ ਅਪਰਾਧੀ ਦੇ ਕੁਕਰਮਾਂ ਤੋਂ ਕੋਈ ਦੁੱਧ-ਧੋਤਾ ਬੰਦਾ ਵੀ ਆਪਣੇ ਹੱਥ ਨਹੀਂ ਝਾੜ ਸਕਦਾ।
ਹਾਂ ਜੀ, ਅਪਰਾਧੀ ਵੀ ਅਕਸਰ ਫੱਟੜ ਬੰਦੇ ਹੱਥੋਂ ਹੀ ਪੀੜਤ ਹੁੰਦੇ।
ਤੇ ਅਕਸਰ ਤਾਂ ਏਦਾਂ ਹੁੰਦੈ ਕਿ ਇਕ ਕਸੂਰਵਾਰ ਬੰਦੇ ਨੂੰ ਬੇਕਸੂਰ ਤੇ ਸ਼ਰੀਫ਼ ਬੰਦਿਆਂ ਕਰਕੇ ਹੀ ਸਜ਼ਾ ਭੁਗਤਣੀ ਪੈਂਦੀ ਹੈ।
* 'ਗੁਰੂ ਨਾਨਕ ਵੀ 'ਬਾਬਰ ਬਾਣੀ' ਵਿੱਚ ਇਕ ਸ਼ਕਤੀਸ਼ਾਲੀ-ਸਮਰੱਥ ਹੱਥੋਂ ਦੂਸਰੇ ਸ਼ਕਤੀਸ਼ਾਲੀ-ਸਮਰੱਥ ਦੇ ਮਾਰੇ ਜਾਣ 'ਤੇ ਕੋਈ ਰੋਸ ਜਾਂ ਇਲਜ਼ਾਮ ਨਾ ਪ੍ਰਗਟਾਉਣ ਬਾਰੇ ਕਹਿੰਦੇ ਹਨ-
'ਜੇ ਸਕਤਾ ਸਕਰੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥'
(ਹਵਾਲਾ-ਪੰਜਾਬੀ ਅਨੁਵਾਦਕ)
ਤੁਸੀਂ ਇਨਸਾਫ਼ ਨੂੰ ਬੇਇਨਸਾਫ਼ੀ ਨਾਲੋਂ ਨਖੇੜ ਨਹੀਂ ਸਕਦੇ ਤੇ ਨਾ ਹੀ ਸਦਾਚਾਰ ਨੂੰ ਦੁਰਾਚਾਰ ਨਾਲੋਂ,
ਕਿਉਂਕਿ ਉਹ ਸੂਰਜ ਦੇ ਸਨਮੁਖ ਬਿਲਕੁਲ ਉਵੇਂ ਹੀ ਜਮ੍ਹਾਂ ਹੁੰਦੇ ਨੇ, ਜਿਵੇਂ ਚਿੱਟੇ ਤੇ ਕਾਲੇ ਧਾਗੇ ਨੂੰ ਇਕੱਠਿਆਂ ਹੀ ਉਣਿਆ ਜਾਂਦੈ।
ਤੇ ਜੇ ਕਾਲਾ ਧਾਗਾ ਟੁੱਟ ਜਾਂਦੇ ਤਾਂ ਜੁਲਾਹਾ ਪੂਰੇ ਕੱਪੜੇ ਦੀ ਜਾਂਚ-ਪਰਖ ਕਰਦੈ ਤੇ ਫੇਰ ਆਪਣੀ ਖੱਡੀ ਨੂੰ ਜਾਂਚਦੈ।
ਜੇ ਤੁਹਾਡੇ 'ਚੋਂ ਕੋਈ ਚਰਿੱਤਰਹੀਣ ਪਤਨੀ ਦੇ ਨਿਆਂ ਦਾ ਫ਼ੈਸਲਾ ਕਰਦੈ,
ਤਾਂ ਉਸ ਨੂੰ ਚਾਹੀਦੇ ਕਿ ਉਹ ਉਹਦੇ ਪਤੀ ਦੇ ਦਿਲ ਨੂੰ ਵੀ ਬਰਾਬਰ ਤੱਕੜੀ 'ਤੇ ਤੇਲੇ ਤੇ ਉਸ ਦੇ ਜ਼ਮੀਰ ਨੂੰ ਵੀ ਉਸੇ ਮਾਪਦੰਡ 'ਤੇ ਮਾਪੇ।
ਤੇ ਉਹ ਜੱਲਾਦ, ਜੋ ਸਜ਼ਾ ਦੇ ਰੂਪ 'ਚ ਕੋਰੜੇ ਮਾਰਦੈ, ਉਸ ਨੂੰ ਵੀ ਅਪਰਾਧੀ ਦੇ ਜ਼ਮੀਰ ਅੰਦਰ ਝਾਕ ਕੇ ਵੇਖਣਾ ਚਾਹੀਦੈ।
ਤੇ ਤੁਹਾਡੇ 'ਚੋਂ ਕੋਈ ਵੀ ਨਿਆਂ ਦੇ ਨਾਂਅ 'ਤੇ ਸਜ਼ਾ ਦਿੰਦੈ, ਤਾਂ ਉਸ ਨੂੰ ਆਪਣੀ ਕੁਹਾੜੀ ਉਸ ਕਸੂਰਵਾਰ ਬਿਰਖ 'ਤੇ ਮਾਰਨ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਵੀ ਨਿਰਖਣਾ ਚਾਹੀਦੈ।
ਤੇ ਫੇਰ ਵਧੇਰੇਤਰ ਉਹ ਵੇਖੇਗਾ ਕਿ ਚੰਗੇ ਤੇ ਮੰਦੇ ਫਲ ਦੇਣ ਵਾਲੇ, ਤੇ ਫਲ ਨਾ ਦੇਣ ਵਾਲੇ ਸਭ ਤਰ੍ਹਾਂ ਦੇ ਬਿਰਖਾਂ ਦੀਆਂ ਜੜ੍ਹਾਂ ਇਸੇ ਧਰਤੀ ਦੇ ਸ਼ਾਂਤ-ਚਿੱਤ ਦਿਲ ਵਿਚ ਹੀ ਇਕ-ਦੂਜੇ ਨਾਲ ਗੁੰਦੀਆਂ ਹੋਈਆਂ ਨੇ।
ਤੇ ਤੁਹਾਡੇ ਸਭਨਾਂ ਜੱਜਾਂ 'ਚੋਂ ਭਲਾ ਕੋਣ ਸਹੀ ਬਣੇਗਾ,
ਤੇ ਅਜਿਹੇ ਬੰਦੇ ਲਈ ਭਲਾ ਤੁਸੀਂ ਕੀ ਇਨਸਾਫ਼ ਕਰੋਗੇ, ਜੋ ਬਾਹਰੋਂ ਤਾਂ ਇਮਾਨਦਾਰ ਦਿਸਦੈ, ਪਰ ਉਸ ਦੀ ਆਤਮਾ 'ਚ ਖੋਟ ਹੈ ?
ਤੇ ਅਜਿਹੇ ਬੰਦੇ ਲਈ ਤੁਸੀਂ ਕਿਹੜੀ ਸਜ਼ਾ ਸੁਣਾਓਂਗੇ, ਜਿਸ ਨੇ ਕਿਸੇ ਦੇ ਸਰੀਰ ਦੀ ਹੱਤਿਆ ਤਾਂ ਕੀਤੀ ਹੈ, ਪਰ ਜਿਸ ਦੀ ਆਪਣੀ ਆਤਮਾ ਵੀ ਵਲੂੰਧਰੀ ਗਈ ਹੈ ?
ਤੇ ਅਜਿਹੇ ਬੰਦੇ 'ਤੇ ਤੁਸੀਂ ਕਿਹੜਾ ਮੁਕੱਦਮਾ ਚਲਾਓਗੇ, ਜੋ ਧੋਖਾ ਦਿੰਦੇ ਤੇ ਦੂਜਿਆਂ 'ਤੇ ਜ਼ੁਲਮ ਵੀ ਢਾਹੁੰਦੈ,
ਪਰ ਆਪ ਦੁਖੀ ਵੀ ਹੈ ਤੇ ਬਦਨਾਮ ਵੀ ?
ਤੇ ਉਨ੍ਹਾਂ ਬੰਦਿਆਂ ਨੂੰ ਤੁਸੀਂ ਕਿਹੜੀ ਸਜ਼ਾ ਦਿਓਗੇ, ਜਿਨ੍ਹਾਂ ਦਾ ਪਛਤਾਵਾ ਉਨ੍ਹਾਂ ਦੇ ਕੁਕਰਮਾਂ ਤੋਂ ਕਿਤੇ ਵੱਡਾ ਹੈ।
ਕੀ ਪਛਤਾਉਣਾ ਹੀ ਇਨਸਾਫ਼ ਨਹੀਂ ਹੈ, ਜੋ ਉਹੀ ਕਾਨੂੰਨ ਦਿੰਦੈ, ਜਿਸ ਲਈ ਤੁਸੀਂ ਕੰਮ ਕਰਦੇ ਹੋ,
ਕਿਉਂ ਕਿ ਤੁਸੀਂ ਨਾ ਤਾਂ ਕਿਸੇ ਬੇਸਕੂਰ ਅੰਦਰ ਪਛਤਾਵੇ ਦੀ ਭਾਵਨਾ ਜਗਾ ਸਕਦੇ ਹੋ, ਨਾ ਹੀ ਕਿਸੇ ਕਸੂਰਵਾਰ ਦੇ ਦਿਲੋਂ ਇਸ ਨੂੰ ਕੱਢ ਸਕਦੇ ਹੋ।
ਬਿਨਾਂ ਸੱਦੇ ਪ੍ਰਾਹੁਣੇ ਦੀ ਤਰ੍ਹਾਂ ਇਹ ਭਾਵਨਾ ਰਾਤੀ ਆ ਜਾਏਗੀ, ਤਾਂ ਕਿ ਮਨੁੱਖ ਜਾਗੋ ਤੇ ਆਪਣੇ ਅੰਦਰ ਝਾਕ ਕੇ ਵੇਖੇ।
ਤੇ ਤੁਸੀਂ ਸਭ ਨਿਆਂ-ਗਿਆਨ ਦੇ ਵਿਦਵਾਨ, ਤੁਸੀਂ ਉਦੋਂ ਤੱਕ ਨਿਆਂ ਕਿਵੇਂ ਕਰ ਸਕੋਗੇ, ਜਦੋਂ ਤੱਕ ਕਿ ਤੁਸੀਂ ਸਾਰੇ ਸੁਕਰਮਾਂ ਤੇ ਕੁਕਰਮਾਂ ਨੂੰ ਉਜਾਲੇ 'ਚ ਨਹੀਂ ਵੇਖੋ ਲਵੋਗੇ।
ਉਦੋਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਇਕ ਤਣ ਕੇ ਖੜ੍ਹਿਆ ਸੱਚਾ ਬੰਦਾ ਤੇ ਇਕ ਪਾਪੀ ਬੰਦਾ, ਦੋਵੇਂ ਹੀ ਅਸਲ 'ਚ ਸ਼ਾਮ ਦੇ ਧੁੰਦਲਕੇ 'ਚ ਖੜ੍ਹੇ ਉਸ ਇਕ ਬੰਦੇ ਦੇ ਦੋ ਰੂਪ ਨੇ, ਜੋ ਰਾਤ ਨੂੰ ਆਪਣੇ ਬੌਣੇਪਣ ਤੇ ਦਿਨੇ ਆਪਣੀ ਵਿਸ਼ਾਲਤਾ ਦੇ ਵਿਚਕਾਰ ਝੂਲ ਰਿਹੈ।
ਤੇ ਨਾਲ ਹੀ ਤੁਹਾਨੂੰ ਇਹ ਪਤਾ ਚੱਲੇਗਾ ਕਿ ਮੰਦਰ ਦੇ ਗੁੰਬਦ 'ਤੇ ਲੱਗਣ ਵਾਲਾ ਪੱਥਰ, ਮੰਦਰ ਦੀ ਨੀਂਹ 'ਚ ਸਭ ਤੋਂ ਹੇਠਾਂ ਲੱਗੇ ਹੋਏ ਪੱਥਰ ਤੋਂ ਰੱਤੀ ਭਰ ਵੀ ਮਹਾਨ ਨਹੀਂ ਹੈ।
ਨੇਮ ਕਾਨੂੰਨ
ਤਦ ਇਕ ਵਕੀਲ ਨੇ ਪੁੱਛਿਆ-
"ਸਾਡੇ ਨੇਮ-ਕਾਨੂੰਨ ਬਾਰੇ ਕੁਝ ਆਖੋ।"
ਉਦੋਂ ਉਸ ਨੇ ਜੁਆਬ ਦਿੱਤਾ-
"ਤੁਹਾਨੂੰ ਨੇਮ-ਕਾਨੂੰਨ ਲਿਖ ਕੇ-ਬਣਾ ਕੇ ਬਹੁਤ ਖੁਸ਼ੀ ਮਿਲਦੀ ਹੈ, ਪਰ ਉਸ ਤੋਂ ਜ਼ਿਆਦਾ ਖ਼ੁਸ਼ੀ ਤੁਹਾਨੂੰ ਉਨ੍ਹਾਂ ਨੇਮਾਂ-ਕਾਨੂੰਨਾਂ ਨੂੰ ਤੋੜ ਕੇ ਮਿਲਦੀ ਹੈ।
ਬਿਲਕੁਲ ਉਵੇਂ ਹੀ, ਜਿਵੇਂ ਸਮੁੰਦਰ ਦੇ ਤੱਟ 'ਤੇ ਖੇਡਦੇ ਬੱਚੇ ਬੜੇ ਚਾਅ ਨਾਲ ਉਤਾਵਲੇਪਣ ਵਿਚ ਰੇਤੇ ਦੇ ਕਿਲ੍ਹੇ ਉਸਾਰਦੇ ਨੇ ਤੇ ਫੇਰ ਹਾਸਾ-ਠੱਠਾ ਕਰਦਿਆਂ ਉਨ੍ਹਾਂ ਨੂੰ ਤੋੜ ਦਿੰਦੇ ਨੇ।
ਪਰ ਜਦੋਂ ਤੁਸੀਂ ਆਪਣੇ ਰੇਤੇ ਦੇ ਕਿਲ੍ਹੇ ਉਸਾਰ ਰਹੇ ਹੁੰਦੇ ਓ, ਤਾਂ ਸਮੁੰਦਰ ਤੁਹਾਡੇ ਲਈ ਤੱਟ 'ਤੇ ਰੇਤਾ ਲੈ ਆਉਂਦੇ।
ਤੇ ਜਦੋਂ ਤੁਸੀਂ ਉਨ੍ਹਾਂ ਕਿਲ੍ਹਿਆਂ ਨੂੰ ਢਹਿ-ਢੇਰੀ ਕਰ ਦਿੰਦੇ ਓ ਤਾਂ ਸਮੁੰਦਰ ਵੀ ਤੁਹਾਡੇ ਨਾਲ ਹੱਸਦੇ।
ਤੁਸੀਂ ਅਕਸਰ ਵੇਖੋਗੇ ਕਿ ਸਮੁੰਦਰ ਹਮੇਸ਼ਾ ਮਾਸੂਮ ਲੋਕਾਂ ਨਾਲ ਰਲ ਕੇ ਹੱਸਦੈ।
ਪਰ ਉਨ੍ਹਾਂ ਬਾਰੇ ਕੀ ਆਖਿਆ ਜਾ ਸਕਦੈ, ਜਿਨ੍ਹਾਂ ਲਈ ਜ਼ਿੰਦਗੀ ਨਾ ਤਾਂ ਇਕ ਸਮੁੰਦਰ ਹੈ ਤੇ ਨਾ ਹੀ ਇਨਸਾਨ ਦੇ ਬਣਾਏ ਹੋਏ ਨੇਮ-ਕਾਨੂੰਨ ਰੂਪੀ ਰੇਤੇ ਦੇ ਕਿਲ੍ਹੇ ਨੇ ?
ਸਗੋਂ ਜਿਨ੍ਹਾਂ ਲਈ ਜ਼ਿੰਦਗੀ ਇਕ ਚੌਟਾਨ ਹੈ ਤੇ ਨੇਮ-ਕਾਨੂੰਨ ਇਕ ਛੈਣੀ, ਕੀ ਉਸ ਨਾਲ ਉਹ ਇਸ ਚੱਟਾਨ ਨੂੰ ਆਪਣੀ ਮਨ-ਮਰਜ਼ੀ ਮੁਤਾਬਿਕ ਆਕਾਰ 'ਚ ਘੜਨਗੇ ?
ਤੇ ਉਸ ਅਪੰਗ ਬਾਰੇ ਕੀ ਕਿਹਾ ਜਾ ਸਕਦੈ, ਜੋ ਨਿਤਕਾਂ ਨੂੰ ਨਫ਼ਰਤ ਕਰਦੇ ?
ਤੇ ਉਸ ਬਲਦ ਬਾਰੇ ਕੀ ਆਖਿਆ ਜਾ ਸਕਦੈ, ਜੋ ਆਪਣੇ 'ਤੇ ਲੱਗੀ ਪੰਜਾਲੀ ਨੂੰ ਪਿਆਰ ਕਰਦੇ ਤੇ ਜੰਗਲ 'ਚ ਘੁੰਮਣ ਵਾਲੀਆਂ ਹਿਰਨਾਂ ਦੀਆਂ ਡਾਰਾਂ ਨੂੰ ਆਵਾਰਾ ਤੇ ਭਟਕਦੇ ਹੋਏ ਜਾਨਵਰ ਸਮਝਦੇ?
ਤੇ ਉਸ ਬੁੱਢੇ ਸੱਪ ਬਾਬਤ ਕੀ ਕਹਾਂਗੇ, ਜੋ ਆਪਣੀ ਕੁੰਜ ਨੂੰ ਉਤਾਰਨ 'ਚ ਅਸਮਰੱਥ ਹੈ ਤੇ ਇਸ ਲਈ ਦੂਜੇ ਸੱਪਾਂ ਨੂੰ ਨੰਗਾ ਤੇ ਬੇਸ਼ਰਮ ਆਖਦੇ ?
ਤੇ ਉਸ ਬਾਰੇ ਕੀ ਆਖਾਂਗੇ, ਜੋ ਵਿਆਹ ਦੇ ਪੰਡਾਲ 'ਚ ਸਭ ਤੋਂ ਪਹਿਲਾਂ ਅੱਪੜਦੇ, ਚੰਗੀ ਤਰ੍ਹਾਂ ਖਾ-ਪੀ ਕੇ ਨਿਢਾਲ ਹੋ ਕੇ ਆਪਣੀ ਡੰਡੀ ਪੈ ਜਾਂਦੇ ਤੇ ਕਹਿੰਦੇ ਕਿ ਦਾਅਵਤਾਂ
ਖਾਣੀਆਂ ਕਾਨੂੰਨ ਦੀ ਉਲੰਘਣਾ ਕਰਨਾ ਹੈ ਤੇ ਸਾਰੇ ਦਾਅਵਤਾਂ ਖਾਣ ਵਾਲੇ ਲੋਕ ਕਾਨੂੰਨ ਤੋੜਨ ਵਲੇ ਲੋਕ ਨੇ ?"
ਇਹਨਾਂ ਸਭਨਾਂ ਬਾਬਤ ਮੈਂ ਇਸ ਤੋਂ ਜ਼ਿਆਦਾ ਹੋਰ ਕੀ ਆਖਾਂ ਕਿ ਇਹ ਲੋਕ ਸੂਰਜ ਦੀ ਰੌਸ਼ਨੀ 'ਚ ਤਾਂ ਖੜ੍ਹੇ ਨੇ, ਪਰ ਸੂਰਜ ਵੱਲ ਪਿੱਠ ਕਰ ਕੇ।
ਇਨ੍ਹਾਂ ਲੋਕਾਂ ਨੂੰ ਸਿਰਫ਼ ਆਪਣੇ ਪਰਛਾਵੇਂ ਹੀ ਦਿਸਦੇ ਨੇ ਤੇ ਇਹ ਪਰਛਾਵੇਂ ਹੀ ਉਨ੍ਹਾਂ ਦੇ ਨੇਮ-ਕਾਨੂੰਨ ਨੇ।
ਤੇ ਅਜਿਹੇ ਲੋਕਾਂ ਲਈ ਸੂਰਜ ਸਿਰਫ਼ ਪਰਛਾਵੇਂ ਪੈਦਾ ਕਰਨ ਵਾਲੇ ਇਕ ਸਾਧਨ ਤੋਂ ਵੱਧ ਹੋਰ ਭਲਾ ਕੀ ਹੈ ?
ਤੇ ਇਨ੍ਹਾਂ ਲੋਕਾਂ ਲਈ ਨੇਮਾਂ-ਕਾਨੂੰਨਾਂ ਨੂੰ ਮਾਨਤਾ ਦੇਣ ਦਾ ਮਤਲਬ ਧਰਤੀ 'ਤੇ ਹੇਠਾਂ ਡਿੱਗ ਕੇ ਆਪਣੇ ਹੀ ਪਰਛਾਵਿਆਂ ਦਾ ਪਿੱਛਾ ਕਰਨ ਤੋਂ ਵੱਧ ਹੋ ਕੀ ਹੈ ?
ਪਰ ਤੁਸੀਂ, ਜੋ ਸੂਰਜ ਵੱਲ ਮੂੰਹ ਕਰ ਕੇ ਚੱਲਦੇ ਹੋ, ਤੁਹਾਡੇ ਲਈ ਧਰਤੀ 'ਤੇ ਬਣਨ ਵਾਲੇ ਇਨ੍ਹਾਂ ਆਕਾਰਾਂ ਦਾ ਕੀ ਅਰਥ ?
ਤੁਸੀਂ, ਜੋ ਪੌਣ ਦੇ ਨਾਲ-ਨਾਲ ਚੱਲਦੇ ਹੋ, ਤੁਹਾਨੂੰ ਭਲਾ ਕਿਹੜਾ ਦਿਸ਼ਾ-ਸੂਚਕ ਰਾਹ ਦਿਖਾਏਗਾ ?
ਤੁਹਾਡੇ 'ਤੇ ਕਿਹੜਾ ਨੇਮ-ਕਾਨੂੰਨ ਲਾਗੂ ਹੋਏਗਾ, ਜੇ ਤੁਸੀਂ ਆਪਣੀਆਂ ਬੰਧਨ- ਬੇੜੀਆਂ ਕਿਸੇ ਅਜਿਹੀ ਜੇਲ੍ਹ ਦੇ ਦਰਵਾਜ਼ੇ 'ਤੇ ਤੋੜਦੇ ਹੋ, ਜਿਥੇ ਕੋਈ ਨਹੀਂ ਰਹਿੰਦਾ।
ਤੁਸੀਂ ਕਿਸ ਨੇਮ-ਕਾਨੂੰਨ ਦਾ ਭੈ ਮੰਨਗੇ, ਜੋ ਤੁਸੀਂ ਨੱਚਦੇ ਵੇਲੇ ਉਨ੍ਹਾਂ ਲੋਹ-ਸੰਗਲੀਆਂ ਨਾਲ ਟਕਰਾ ਕੇ ਡਿੱਗ ਪੈਂਦੇ ਹੋ, ਜੋ ਕਿਸੇ ਬੰਦੇ ਦੀਆਂ ਨਹੀਂ ਨੇ ?
ਤੇ ਕੌਣ ਤੁਹਾਨੂੰ ਨਿਆਂ ਦੇ ਸਨਮੁੱਖ ਖੜ੍ਹਾ ਕਰੇਗਾ, ਜੇ ਤੁਸੀਂ ਆਪਣੇ ਕੱਪੜੇ ਪਾੜ ਕੇ ਕਿਸੇ ਅਜਿਹੇ ਰਾਹ 'ਤੇ ਸੁੱਟ ਦਿੰਦੇ ਹੋ, ਜਿੱਥੇ ਨਾ ਬੰਦਾ ਹੋਵੇ ਨਾ ਬੰਦੀ ਜ਼ਾਤ ?
ਐ ਓਰਫੇਲਿਸ ਦੇ ਲੋਕੋ, ਤੁਸੀਂ ਆਪਣੇ ਢੋਲ ਨੂੰ ਤਾਂ ਤੋੜ ਸਕਦੇ ਹੋ, ਆਪਣੀ ਰਬਾਬ ਦੀਆਂ ਤਾਰਾਂ ਵੀ ਢਿੱਲੀਆਂ ਕਰ ਸਕਦੇ ਹੋ, ਪਰ ਇਸ ਸੁਰਖ਼ਾਬ ਨੂੰ ਭਲਾ ਕੌਣ ਆਖ ਸਕਦੈ ਕਿ ਉਹ ਚਹਿਕਣਾ ਬੰਦ ਕਰ ਦੇਵੇ ?"
*ਫ਼ਰੀਦ ਜੀ ਵੀ ਖੋਟੇ ਕਰਮ ਨਾ ਕਰਨ ਤੇ ਆਪਣੀ ਪੀੜੀ ਹੇਠ ਸੋਟਾ ਫੋਰਨ ਦਾ ਉਪਦੇਸ਼ ਦਿੰਦਿਆਂ ਕਹਿੰਦੇ ਨੇ-
'ਫਰੀਦਾ ਜੇ ਤੂ ਅਕਲ ਲਤੀਵ ਕਾਲੇ ਲਿਖ ਨ ਲੇਖ,
ਆਪਣੜੇ ਗਿਰਵਾਣੁ ਮਹਿ ਸਿਰ ਨੀਵਾ ਕਰਿ ਦੇਖ।'
(ਹਵਾਲਾ-ਪੰਜਾਬੀ ਅਨੁਵਾਦਕ)
ਆਜ਼ਾਦੀ
ਫੇਰ ਇਕ ਬੁਲਾਰੇ ਨੇ ਕਿਹਾ- "ਸਾਨੂੰ ਆਜ਼ਾਦੀ ਬਾਰੇ ਕੁਝ ਦੱਸੋ।”
ਤੇ ਉਹ ਬੋਲਿਆ-
"ਮੈਂ ਤੁਹਾਨੂੰ ਸ਼ਹਿਰ ਦੇ ਮੁੱਖ-ਦਰਵਾਜ਼ੇ ਤੇ ਪਵਿੱਤਰ ਅਗਨੀ ਦੇ ਸਨਮੁਖ ਸੀਸ ਨਿਵਾਉਂਦਿਆਂ, ਆਪਣੀ ਆਜ਼ਾਦੀ ਦੀ ਪੂਜਾ ਕਰਦਿਆਂ ਡਿੱਠੇ ।
ਬਿਲਕੁਲ ਉਵੇਂ ਹੀ, ਜਿਵੇਂ ਇਕ ਗੁਲਾਮ ਇਕ ਅੱਤਿਆਚਾਰੀ ਦੇ ਸਨਮੁਖ ਸੀਸ ਨਿਵਾ ਕੇ ਉਸ ਦੀ ਪ੍ਰਸੰਸਾ ਕਰਦੈ, ਭਾਵੇਂ ਅੱਤਿਆਚਾਰੀ ਉਨ੍ਹਾਂ ਨੂੰ ਮਰਵਾ ਦੀ ਦਿੰਦੈ।
ਤੇ ਮੈਂ ਮੰਦਰ ਦੇ ਬਾਗ਼-ਬਗ਼ੀਚੇ ਤੇ ਸ਼ਹਿਰ ਦੇ ਕਿਲ੍ਹੇ ਦੇ ਪਰਛਾਂਵੇਂ ਹੇਠ ਉਸ ਨੂੰ, ਜੋ ਤੁਹਾਡੇ ਸਭਨਾਂ 'ਚੋਂ ਸਭ ਤੋਂ ਵੱਧ ਆਜ਼ਾਦ ਹੈ, ਆਪਣੀ ਆਜ਼ਾਦੀ ਨੂੰ ਆਪਣੇ ਮੋਢਿਆਂ 'ਤੇ ਇਕ ਪੰਜਾਲੀ ਦੀ ਤਰ੍ਹਾਂ ਢੱਦਿਆਂ ਤੇ ਬੇੜੀਆਂ-ਹੱਥਕੜੀਆਂ ਦੀ ਤਰ੍ਹਾਂ ਪਹਿਣੇ ਹੋਏ ਤੱਕਿਐ।
ਤੇ ਇਹ ਵੇਖ ਕੇ ਅੰਦਰ ਹੀ ਅੰਦਰ ਮੇਰਾ ਦਿਲ ਖੂਨ ਦੇ ਹੰਝੂ ਰੋਂਦੈ।
ਕਿਉਂ ਕਿ ਤੁਸੀਂ ਉਦੋਂ ਤੱਕ ਹੀ ਆਜ਼ਾਦ ਹੋ, ਜਦੋਂ ਤੱਕ ਆਜ਼ਾਦੀ ਹਾਸਿਲ ਕਰਨ ਦੀ ਤਾਂਘ ਤੁਹਾਡੇ ਲਈ ਬੰਧਨ ਨਾ ਬਣ ਜਾਵੇ ਤੇ ਜਦੋਂ ਤੱਕ ਤੁਸੀਂ ਆਜ਼ਾਦੀ ਨੂੰ ਇੱਕ ਮੰਤਵ ਤੇ ਇਕ ਟੀਚੇ ਦੀ ਪ੍ਰਾਪਤੀ ਸਮਝਣਾ ਨਾ ਛੱਡ ਦੇਵੇਂ।
ਤੁਸੀਂ ਅਸਲ 'ਚ ਉਸ ਦਿਨ ਆਜ਼ਾਦ ਹੋਵੋਂਗੇ, ਜਦੋਂ ਤੁਹਾਡੇ ਦਿਨ ਚਿੰਤਾ-ਮੁਕਤ ਹੋਣਗੇ ਤੇ ਜਦੋਂ ਤੁਹਾਡੀਆਂ ਰਾਤਾਂ ਥੁੜ੍ਹਾਂ ਤੇ ਦੁਖੜਿਆਂ ਤੋਂ ਮੁਕਤ ਹੋਣਗੀਆਂ।*
ਪਰ ਬੇਹਤਰ ਹੈ ਕਿ ਇਨ੍ਹਾਂ ਸਭਨਾਂ ਵਸਤਾਂ ਨਾਲ ਘਿਰੇ ਰਹਿ ਕੇ ਵੀ ਤੁਸੀਂ ਇਨ੍ਹਾਂ ਸਭਨਾਂ ਤੋਂ ਉੱਪਰ ਉਠ ਜਾਓ-ਇਕਦਮ ਪਾਕ-ਪਵਿੱਤਰ ਤੇ ਨਿਰਲੇਪ।
ਤੇ ਤੁਸੀਂ ਆਪਣੇ ਇਨ੍ਹਾਂ ਦਿਨ-ਰਾਤਾਂ ਤੋਂ ਉਪਰ ਕਿਵੇਂ ਉਠ ਸਕਦੇ ਹੋ, ਜਦੋਂ ਤੱਕ ਕਿ ਤੁਸੀਂ ਉਨ੍ਹਾਂ ਬੇੜੀਆਂ-ਹੱਥਕੜੀਆਂ ਨੂੰ ਨਹੀਂ ਤੋੜ ਦਿੰਦੇ, ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੱਲੋਮੱਲੀ ਨੂੜ ਰੱਖਿਆ ?
ਅਸਲ 'ਚ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ, ਉਹ ਤੁਹਾਡੇ ਪੈਰੀਂ ਪਈ ਸਭ ਤੋਂ ਮਜ਼ਬੂਤ ਥੋੜੀ ਹੈ, ਭਾਵੇਂ ਕਿ ਉਹ ਸੂਰਜ ਦੀ ਰੌਸ਼ਨੀ 'ਚ ਲਿਸ਼ਕ ਕੇ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਹੈ।
* ਤੇ ਉਸ ਦਿਨ ਹੀ ਬੁੱਲ੍ਹੇ ਸ਼ਾਹ ਵਾਂਗ ਮਨੁੱਖਤਾ ਆਜ਼ਾਦੀ ਦੀ ਕੈਫ਼ੀਅਤ ਵਿਚ ਗਾ ਉਠੱਗੀ, ਮੋਹ- ਮਾਇਆ ਦਾ ਸੰਗ ਤੋੜ ਕੇ-
'ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਇਹ ਤੁਹਾਡੀ ਹੋਂਦ ਦਾ ਇਕ ਅੰਗ ਨਹੀਂ ਤਾਂ ਹੋਰ ਕੀ ਹੈ, ਜਿਸ ਨੂੰ ਤੁਸੀਂ ਆਜ਼ਾਦੀ ਹਾਸਿਲ ਕਰਨ ਲਈ, ਵੱਢ ਕੇ ਸੁੱਟ ਦਿੰਦੇ ਹੋ ?
ਜੇ ਇਹ ਇਕ ਅਸੁਖਾਵਾਂ ਨੇਮ-ਕਾਨੂੰਨ ਹੈ, ਜਿਸ ਨੂੰ ਤੁਸੀਂ ਖ਼ਤਮ ਕਰਨਾ ਲੋਚਦੇ ਹੋ, ਤਾਂ ਇਸ ਨੇਮ-ਕਾਨੂੰਨ ਨੂੰ ਵੀ ਤੁਸੀਂ ਆਪਣੇ ਹੱਥੀਂ ਹੀ ਆਪਣੇ ਮੱਥੇ 'ਤੇ ਲਿਖਿਆ ਸੀ।
ਇਸ ਨੂੰ ਨਾ ਤਾਂ ਕਾਨੂੰਨ ਦੀਆਂ ਕਿਤਾਬਾਂ ਨੂੰ ਸਾੜ ਕੇ ਖ਼ਤਮ ਕੀਤਾ ਜਾ ਸਕਦੈ ਤੇ ਨਾ ਹੀ ਜੱਜਾਂ ਦੇ ਮੱਥਿਆਂ ਨੂੰ ਧੋ ਕੇ ਹੀ ਇਸ ਨੂੰ ਮੇਟਿਆ ਜਾ ਸਕਦੈ, ਭਾਵੇਂ ਇਸ ਕੰਮ ਲਈ ਤੁਸੀ ਉਨ੍ਹਾਂ 'ਤੇ ਪੂਰਾ ਸਮੁੰਦਰ ਹੀ ਕਿਉਂ ਨਾ ਮੂਧਾ ਮਾਰ ਦੇਵੇਂ।
ਤੇ ਜੇ ਇਹ ਆਜ਼ਾਦੀ ਦਾ ਬੰਧਨ ਇਕ ਤਾਨਾਸ਼ਾਹ ਹੈ, ਜਿਸ ਨੂੰ ਤੁਸੀਂ ਤਖ਼ਤ ਤੋਂ ਲਾਵ ਸੁੱਟਣਾ ਲੋਚਦੇ ਹੋ, ਤਾਂ ਪਹਿਲਾਂ ਤੁਹਾਨੂੰ ਉਸ ਦੇ ਉਸ ਤਖ਼ਤ ਦਾ ਵੀ ਤਖ਼ਤਾ-ਪਲਟ ਕਰਨਾ ਪਏਗਾ, ਜਿਸ ਨੂੰ ਤੁਸੀਂ ਆਪਣੇ ਅੰਦਰ ਸਜਾਇਆ ਹੋਇਐ।
ਕਿਉਂਕਿ ਭਲਾ ਕਿਵੇਂ ਕੋਈ ਬੇਰਹਿਮ ਸ਼ਾਸਕ, ਆਜ਼ਾਦ ਤੇ ਅਣਖੀ ਲੋਕਾਂ 'ਤੇ ਹਕੂਮਰ ਕਰ ਸਕਦੇ, ਜਦੋਂ ਤੱਕ ਕਿ ਉਨ੍ਹਾਂ ਲੋਕਾਂ ਦੀ ਆਪਣੀ ਆਜ਼ਾਦੀ 'ਚ ਬੇਰਹਿਮੀ ਤੇ ਆਪਣੀ ਅਣਖ 'ਚ ਬੇਸ਼ਰਮੀ ਨਾ ਹੋਵੇ ?
ਤੇ ਜੇ ਤੁਸੀਂ ਆਜ਼ਾਦੀ ਦੀ ਇਸ ਮਜ਼ਬੂਤ ਬੇੜੀ ਨੂੰ 'ਦੇਖਭਾਲ' ਮੰਨ ਕੇ ਆਪਣੇ ਮਨ 'ਚ ਬਿਠਾ ਰੱਖਿਆ, ਤਾਂ ਤੁਹਾਨੂੰ ਇਸ ਨੂੰ ਹਟਾਉਣਾ ਪਏਗਾ। ਕਿਉਂਕਿ ਇਹ ਉਹੀ 'ਦੇਖਭਾਲ ਹੈ, ਜਿਸ ਨੂੰ ਤੁਸੀਂ ਖ਼ੁਦ ਚੁਣਿਐ, ਨਾ ਕਿ ਕਿਸੇ ਹੋਰ ਨੇ ਇਸ ਨੂੰ ਤੁਹਾਡੇ 'ਤੇ ਲੱਦਿਐ।
ਤੇ ਜੇ ਇਹ ਬੰਧਨ ਇਕ ਡਰ ਹੈ, ਜਿਸ ਨੂੰ ਤੁਸੀਂ ਆਪਣੇ ਮਨ 'ਚ ਬਿਠਾਇਆ ਹੋਇਐ, ਤਾਂ ਤੁਹਾਨੂੰ ਇਹ ਡਰ ਭਜਾਉਣਾ ਪਏਗਾ। ਕਿਉਂਕਿ ਇਹ ਡਰ ਤੁਹਾਡੇ ਦਿਲ ਬੈਠੈ, ਨਾ ਕਿ ਡਰਾਉਣ ਵਾਲੇ ਦੇ ਹੱਥਾਂ 'ਚ।
ਅਕਸਰ ਉਹ ਸਭ ਚੀਜ਼ਾਂ ਤੁਹਾਡੇ ਅੰਦਰ ਹੀ ਹਮੇਸ਼ਾ ਅੱਧੀ-ਅੱਧੀ ਮਾਤਰਾ ਦੀ ਅਨੁਪਾਤ 'ਚ ਲਿਪਟੀਆਂ ਰਹਿੰਦੀਆਂ ਨੇ, ਜਿਨ੍ਹਾਂ ਦੀ ਤੁਸੀਂ ਲੋਚਾ ਰੱਖਦੇ ਹੋ ਜਾਂ ਜਿਨ੍ਹਾਂ ਤੋਂ ਡਰਦੇ ਹੋ? ਜਿਨ੍ਹਾਂ ਨੂੰ ਪਿਆਰਦੇ ਹੋ, ਜਾਂ ਜਿਨ੍ਹਾਂ ਦੇ ਪਿੱਛੇ ਭੱਜਦੇ ਹੋ, ਜਾਂ ਜਿਨ੍ਹਾਂ ਤੋਂ ਤੁਸੀਂ ਪਿੱਛਾ ਛੁਡਾਉਣ ਲੋਚਦੇ ਹੋ।
ਇਹ ਸਭ ਚੀਜ਼ਾਂ ਤੁਹਾਡੇ ਅੰਦਰ ਹੀ ਉਸ ਰੋਸ਼ਨੀ ਤੇ ਪਰਛਾਵੇਂ ਦੀ ਤਰ੍ਹਾਂ ਚੱਲਦੀਆਂ ਰਹਿੰਦੀਆਂ ਨੇ, ਜੋ ਜੋੜੇ ਦੀ ਤਰ੍ਹਾਂ ਇਕ-ਦੂਜੇ ਨਾਲ ਚੰਬੜੀਆਂ ਹੋਈਆਂ ਨੇ।
ਤੇ ਜਦੋਂ ਪਰਛਾਵਾਂ ਧੁੰਦਲਾ ਪੈ ਕੇ ਆਪਣੀ ਹੋਂਦ ਗੁਆ ਬਹਿੰਦੇ, ਤਾਂ ਇਹ ਰੋਸ਼ਨੀ ਵ ਕੇ ਕਿਸੇ ਦੂਜੀ ਰੌਸ਼ਨੀ ਦਾ ਪਰਛਾਵਾਂ ਬਣ ਜਾਂਦੀ ਹੈ।
ਤੇ ਇਸੇ ਤਰ੍ਹਾਂ ਜਦੋਂ ਤੁਹਾਡੀ ਆਜ਼ਾਦੀ ਆਪਣੀਆਂ ਬੇੜੀਆਂ-ਹੱਥਕੜੀਆਂ ਤੋਂ ਮੁਕ ਹੋ ਜਾਂਦੀ ਹੈ, ਤਾਂ ਇਹ ਖ਼ੁਦ ਹੀ ਕਿਸੇ ਦੂਜੀ ਵੱਡੀ ਆਜ਼ਾਦੀ ਦੀ ਬੇੜੀ ਬਣ ਜਾਂਦੀ ਹੈ।"
ਤਰਕ ਤੇ ਆਵੇਗ
ਤੇ ਉਸ ਪੁਜਾਰਨ (ਅਲਮਿਤਰਾ) ਨੇ ਫੇਰ ਦੋਬਾਰਾ ਕਿਹਾ- "ਸਾਨੂੰ ਤਰਕ ਤੇ ਆਵੇਗ ਬਾਰੇ ਕੁਝ ਦੱਸੋ।"
ਤੇ ਉਸ ਨੇ ਜੁਆਬ ਦਿੱਤਾ- "ਤੁਹਾਡੀ ਆਤਮਾ ਅਕਸਰ ਇਕ ਜੰਗ ਦਾ ਮੈਦਾਨ ਬਣ ਜਾਂਦੀ ਹੈ, ਜਿਥੇ ਤੁਹਾਡੀਆਂ ਤਰਕ-ਦਲੀਲਾਂ ਤੁਹਾਡੀਆਂ ਭਾਵਨਾਵਾਂ, ਉਮੰਗਾਂ ਤੇ ਸਧਰਾਂ ਵਿਰੁੱਧ ਜੰਗ ਛੇੜ ਦਿੰਦੀਆਂ ਨੇ।
ਕਿੰਨਾ ਚੰਗਾ ਹੁੰਦਾ ਜੇ ਮੈਂ ਤੁਹਾਡੀ ਆਤਮਾ ਅੰਦਰ ਸਕੂਨ ਪੈਦਾ ਕਰ ਸਕਦਾ ਤੇ ਤੁਹਾਡੇ ਅੰਦਰਲੇ ਤੱਤਾਂ ਦੇ ਆਪਸੀ ਝਗੜਿਆਂ-ਝਮੇਲਿਆਂ ਨੂੰ ਖ਼ਤਮ ਕਰ ਕੇ ਉਨ੍ਹਾਂ ਨੂੰ ਇਕਜੁਟ ਕਰ ਕੇ, ਇਕ ਸੰਗੀਤ 'ਚ ਬਦਲ ਸਕਦਾ।
ਪਰ ਮੈਂ ਏਦਾਂ ਕਿਵੇਂ ਕਰ ਸਕਦਾਂ, ਜਦੋਂ ਤੱਕ ਕਿ ਤੁਸੀਂ ਖ਼ੁਦ ਸ਼ਾਂਤੀ-ਦੂਤ ਬਣਨ ਦੀ ਬਜਾਇ ਸਿਰਫ਼ ਆਪਣੇ ਅੰਦਰਲੇ ਤੱਤਾਂ ਨੂੰ ਹੀ ਪਿਆਰ ਕਰਦੇ ਰਹੋਗੇ ?
ਤੁਹਾਡੀਆਂ ਦਲੀਲਾਂ ਤੇ ਤੁਹਾਡੇ ਆਵੇਗ, ਤੁਹਾਡੇ ਆਤਮਾ-ਰੂਪੀ ਸਮੁੰਦਰੀ-ਮੱਲਾਹ ਲਈ ਪਤਵਾਰ ਤੇ ਬੇੜੀ ਦੇ ਤੁੱਲ ਹਨ।
ਕਿਉਂਕਿ ਤੁਹਾਡੀ ਬੇੜੀ ਜਾਂ ਚੱਪੂ, ਦੋਨਾਂ ਵਿਚੋਂ ਕੁਝ ਵੀ ਟੁੱਟ ਜਾਵੇ, ਤਾਂ ਤੁਸੀਂ ਸਿਰਫ਼ ਡਿਕਡੋਲੇ ਖਾਂਦੇ ਰਹੋਗੇ ਜਾਂ ਵਹਿੰਦੇ ਜਾਓਗੇ ਜਾਂ ਫੇਰ ਸਮੁੰਦਰ ਦੇ ਅੱਧ ਵਿਚਕਾਰ ਸਥਿਰ ਹੋ ਕੇ ਰਹਿ ਜਾਓਗੇ।
ਕਿਉਂਕਿ ਜੇ ਸਿਰਫ਼ ਦਲੀਲ ਦੀ ਹਕੂਮਤ ਹੈ, ਤਾਂ ਉਹ ਇਕ ਸੀਮਤ ਰੱਖਣ ਵਾਲੀ ਤਾਕਤ ਹੀ ਬਣ ਜਾਂਦੀ ਹੈ। ਤੇ ਜੇ ਆਵੇਗ ਜਾਂ ਭਾਵਨਾ ਦੀ ਤਾਕਤ ਵਧ ਜਾਵੇ, ਤਾਂ ਉਹ ਉਸ ਲੋਅ ਦੀ ਤਰ੍ਹਾਂ ਹੈ, ਜੋ ਖ਼ੁਦ ਨੂੰ ਹੀ ਸਾੜ ਕੇ ਸੁਆਹ ਕਰ ਦਿੰਦੀ ਹੈ।
ਇਸ ਲਈ ਆਪਣੀ ਆਤਮਾ ਜ਼ਰੀਏ ਆਪਣੀ ਦਲੀਲ ਨੂੰ, ਆਵੇਗ ਨੂੰ ਸਿਖਰਾਂ ਛੂਹਣ ਦਿਓ, ਤਾਂ ਕਿ ਉਹ (ਆਤਮਾ) ਗਾ ਸਕੇ।*
ਤੇ ਆਪਣੀ ਆਤਮਾ ਨੂੰ, ਤੁਹਾਡੀਆਂ ਭਾਵਨਾਵਾਂ (ਆਵੇਗ) ਦਾ, ਤਰਕ-ਦਲੀਲ
* ਨੰਦ ਲਾਲ ਨੂਰਪੁਰੀ ਵੀ ਤਾਂ ਜੀਵਨ ਵਾਲੀ ਤਾਰ (ਆਤਮਾ) ਨੂੰ ਕੁਝ ਇਸੇ ਤਰ੍ਹਾਂ ਦਾ ਗੀਤ ਛੇੜਨ ਦੀ ਜੋਦੜੀ ਕਰ ਰਿਹੇ
'ਮੇਰੇ ਜੀਵਨ ਵਾਲੀਏ ਤਾਰੇ, ਛੇੜ ਨਵੇਂ ਉਹ ਗੀਤ,
ਸੁਣ ਸੁਣ ਕੇ ਕੋਈ ਜ਼ਿੰਦਗੀ ਹੋਵੇ ਜ਼ਿੰਦਗੀ ਨੂੰ ਪਰਤੀਤ।'
(ਹਵਾਲਾ-ਪੰਜਾਬੀ ਅਨੁਵਾਦਕ)
ਨਾਲ ਸੰਚਾਲਨ ਕਰ ਦਿਓ, ਤਾਂ ਕਿ ਤੁਹਾਡੀ ਭਾਵਨਾ ਨਿੱਤ-ਦਿਨ ਮੁੜ-ਸੁਰਜੀਤ ਹੈ ਸ ਜਿਵੇਂ ਇਕ ਕੁਕਨੂਸ ਆਪਣੀ ਹੀ ਸੁਆਹ 'ਚੋਂ ਦੋਬਾਰਾ ਜਨਮ ਲੈ ਕੇ ਉਪਰ ਉੱਡਦੇ।
ਮੈਂ ਚਾਹਾਂਗਾ ਕਿ ਤੁਸੀਂ ਲੋਕ ਆਪਣੇ ਨਿਸਚੇ ਤੇ ਤਾਂਘ ਨੂੰ, ਆਪਣੇ ਘਰੇ ਆਏ ਅਜ਼ੀਜ਼ ਪ੍ਰਾਹੁਣਿਆਂ ਦੀ ਤਰ੍ਹਾਂ ਸਮਝੋ।
ਬੇਸ਼ੱਕ ਤੁਸੀਂ ਆਪਣੇ ਇਕ ਪ੍ਰਾਹੁਣੇ ਨੂੰ ਦੂਜੇ ਪ੍ਰਾਹੁਣੇ ਨਾਲੋਂ ਜ਼ਿਆਦਾ ਮਾਣ-ਸਤਿਕ ਤਾਂ ਨਹੀਂ ਦਿਓਂਗੇ। ਕਿਉਂ ਕਿ ਜੋ ਬੰਦਾ ਇਕ ਪ੍ਰਾਹੁਣੇ ਨਾਲੋਂ ਦੂਜੇ ਪ੍ਰਾਹੁਣੇ ਨੂੰ ਜ਼ਿਆ ਮਾਣ-ਸਤਿਕਾਰ ਦਿੰਦੈ, ਉਹ ਦੋਨਾਂ ਪ੍ਰਾਹੁਣਿਆਂ ਦਾ ਹੀ ਪਿਆਰ ਤੇ ਭਰੋਸਾ ਗੁਆ ਬਹਿੰਦਾ।
ਤੇ ਜਦੋਂ ਕਦੇ ਤੁਸੀਂ ਪਹਾੜਾਂ ਦੇ ਵਿਚਕਾਰ ਸਫ਼ੈਦ ਚਿਨਾਰਾਂ ਦੀ ਛਾਵੇਂ ਬੈਠ ਕੇ ਦਾ ਖੇਤਾਂ ਤੇ ਘਾਟੀਆਂ ਦੀ ਸ਼ਾਂਤੀ ਤੇ ਸੁੱਚਮਤਾ ਦਾ ਆਨੰਦ ਮਾਣ ਰਹੇ ਹੋਵੋਂ, ਉਦੋਂ ਮਨ ਹੀ। ਤੁਹਾਨੂੰ ਕਹਿਣਾ ਚਾਹੀਦੈ- 'ਰੱਬ ਤਰਕ 'ਚ ਵਸਦੇ।'
ਤੇ ਫੇਰ ਜਦੋਂ ਕਦੇ ਤੂਫ਼ਾਨ ਆਵੇ ਤੇ ਤੇਜ਼ 'ਵਾਵਾਂ ਜੰਗਲਾਂ ਨੂੰ ਝੰਜੋੜ ਦੇਣ ਤੇ ਬਿਜ ਦੀ ਕੜਕੜਾਹਟ ਆਸਮਾਨ ਦੇ ਜਲੋਅ ਦੀ ਘੋਸ਼ਣਾ ਕਰੇ, ਉਦੋਂ ਆਪਣੇ ਦਿਲ ਨੂੰ ਵਿਸਮਾ ਲੋਰ 'ਚ ਕਹਿਣ ਦਿਓ- ਰੱਬ ਭਾਵਨਾਵਾਂ 'ਚ ਹੀ ਵਿਚਰਦੇ।'
ਤੇ ਜਦ ਕਿ ਤੁਸੀਂ ਰੱਬ ਦੇ ਸਿਰਜੇ ਇਸ ਵਾਯੂ-ਮੰਡਲ 'ਚ ਸਿਰਫ਼ ਹਵਾ ਦਾ ਇਕ ! ਹੋ, ਤੇ ਰੱਬ ਦੇ ਇਸ ਜੰਗਲ-ਬੇਲੇ 'ਚ ਸਿਰਫ਼ ਇਕ ਪੱਤੇ ਤੁੱਲ ਹੋ, ਤਾਂ ਤੁਹਾਨੂੰ ਵੀ ਤਰ ਦਲੀਲ 'ਚ ਵਾਸਾ ਕਰਨਾ ਚਾਹੀਦੈ ਤੇ ਭਾਵਨਾਵਾਂ ਦੇ ਆਵੇਗ 'ਚ ਵਿਚਰਣਾ ਚਾਹੀਦੈ
ਦਰਦ
ਫਿਰ ਇਕ ਔਰਤ ਨੇ ਕਿਹਾ- "ਸਾਨੂੰ ਦਰਦ ਬਾਰੇ ਕੁਝ ਦੱਸੋ।”
ਤਾਂ ਉਸ ਨੇ ਆਖਿਆ-
"ਤੁਹਾਡਾ ਦਰਦ ਉਸ ਛਿੱਲੜ ਨੂੰ ਤੋੜਨ ਦੇ ਤੁੱਲ ਹੈ, ਜੋ ਤੁਹਾਡੀ ਅਕਲ ਨੂੰ ਵਲਗਣ ਦਿੰਦੀ ਹੈ।
ਕਿਸੇ ਫਲ ਦੇ ਬੀਅ ਦਾ ਪੁੰਗਰਨਾ ਵੀ ਜ਼ਰੂਰੀ ਹੈ, ਜਿਸ ਸਦਕਾ ਉਸ ਦਾ ਅੰਦਰ ਸੂਰਜ ਦਾ ਸਾਹਮਣਾ ਕਰ ਕੇ, ਦਰਦ ਮਹਿਸੂਸ ਕਰ ਸਕੇ।
ਤੇ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਹੋਣ ਵਾਲੇ ਰੋਜ਼ਾਨਾ ਦੇ ਕੋਤਕਾਂ ਨਾਲ ਖੁਦ ਨੂੰ ਅਚੰਭਿਤ ਕਰਦੇ ਹੋ, ਤਾਂ ਤੁਹਾਡਾ ਦਰਦ ਵੀ ਤੁਹਾਡੀ ਖ਼ੁਸ਼ੀ ਤੋਂ ਘੱਟ ਅਦਭੁਤ ਨਹੀਂ ਹੋਏਗਾ।
ਤੇ ਏਦਾਂ ਤੁਸੀਂ ਆਪਣੇ ਦਿਲ 'ਚ ਮੌਲਣ ਵਾਲੀਆਂ ਰੁੱਤਾਂ ਨੂੰ ਵੀ ਬਿਲਕੁਲ ਉਵੇਂ ਹੀ 'ਜੀ ਆਇਆਂ' ਆਖੋਂਗੇ, ਜਿਵੇਂ ਤੁਸੀਂ ਆਪਣੇ ਖੇਤਾਂ 'ਚ ਮੌਲਣ ਵਾਲੀਆਂ ਰੁੱਤਾਂ ਨੂੰ ਆਖਦੇ ਹੋ।
ਤੇ ਏਦਾਂ ਤੁਸੀਂ ਆਪਣੇ ਸਿਆਲ-ਰੂਪੀ ਦੁੱਖ-ਦਰਦ ਦੇ ਪ੍ਰਤੀ ਵੀ ਬੜੇ ਸਹਿਣਸ਼ੀਲ ਤੇ ਨੇਕ-ਦਿਲ ਬਣ ਜਾਓਗੇ।
ਜ਼ਿਆਦਾਤਰ ਤਾਂ ਤੁਹਾਡਾ ਦਰਦ ਤੁਹਾਡਾ ਆਪਣਾ ਹੀ ਚੁਣਿਆ ਹੋਇਆ ਹੁੰਦੇ।*
ਇਹ ਉਹ ਕੌੜੀ ਦਵਾਈ ਹੈ, ਜਿਸ ਰਾਹੀਂ ਤੁਹਾਡੇ ਆਪਣੇ ਅੰਦਰਲਾ ਵੈਦ ਤੁਹਾਡੀ ਬਿਮਾਰ ਆਤਮਾ ਦਾ ਇਲਾਜ ਕਰਦੇ।
ਇਸ ਲਈ ਆਪਣੇ ਵੈਦ 'ਤੇ ਭਰੋਸਾ ਰੱਖੋ ਤੇ ਉਸ ਦੀ ਦਵਾਈ-ਬੂਟੀ ਨੂੰ ਚੁੱਪ-ਚਪੀਤੇ ਸ਼ਾਂਤ ਮਨ ਨਾਲ ਪੀ ਜਾਓ।
ਕਿਉਂਕਿ ਉਹਦੇ ਹੱਥ 'ਚ, ਭਾਵੇਂ ਉਹ ਭਾਰਾ ਤੇ ਸਖ਼ਤ ਹੈ, ਅਦਿੱਖ ਪਰਮਾਤਮਾ ਦੇ ਨਾਜ਼ੁਕ ਹੱਥਾਂ ਦੇ ਨਿਰਦੇਸ਼ਨ ਹੇਠ ਬੜੀ ਬਰਕਤ ਹੈ।
ਤੇ ਜੋ ਪਿਆਲਾ ਉਹ ਲੈ ਕੇ ਆਉਂਦੇ, ਭਾਵੇਂ ਹੀ ਉਸ ਨੂੰ ਮੂੰਹ ਨਾਲ ਛੁਹਾ ਕੇ ਤੁਹਾਡੇ ਬੁੱਲ੍ਹ ਸੜ ਜਾਣ, ਉਹ ਉਸ ਮਿੱਟੀ ਦਾ ਬਣਿਐ, ਜਿਸ ਨੂੰ ਉਸ ਪਰਮਾਤਮਾ-ਰੂਪੀ ਘੁਮਿਆਰ ਨੇ ਆਪਣੇ ਪਵਿੱਤਰ ਹੰਝੂਆਂ ਨਾਲ ਸਿੱਲ੍ਹਾ ਕੀਤਾ।"
* ਚਰਨ ਸਿੰਘ ਸ਼ਹੀਦ ਨੇ ਵੀ ਆਪਣੀ ਕਵਿਤਾ 'ਜ਼ਿੰਦਗੀ' ਵਿੱਚ ਕੁਝ ਇਸੇ ਤਰ੍ਹਾਂ ਦੇ ਇਹਸਾਸ ਪ੍ਰਗਟ ਕੀਤੇ ਹਨ-
'ਜ਼ਿੰਦਗੀ ਤਾਂ ਬੜੀ ਮਿੱਠੀ
ਤੇ ਮਜ਼ੇ ਦੀ ਚੀਜ਼ ਹੈ,
ਆਪ ਹਾਂ ਲੈਂਦੇ ਬਣਾ,
ਕੌੜੀ ਤੇ ਖਾਰੀ ਜ਼ਿੰਦਗੀ।'
(ਹਵਾਲਾ-ਪੰਜਾਬੀ ਅਨੁਵਾਦਕ)
ਆਤਮ-ਬੋਧ
ਅੱਗੋਂ ਕਿਸੇ ਜੇ ਬੰਦੇ ਨੇ ਕਿਹਾ- "ਸਾਨੂੰ ਆਤਮ-ਬੋਧ ਬਾਬਤ ਵੀ 'ਕੁਝ ਦੱਸੋ।"
ਤੇ ਫਿਰ ਉਸ ਨੇ ਜੁਆਬ ਦਿੱਤਾ-
"ਤੁਹਾਡਾ ਦਿਲ ਦਿਨ-ਰਾਤ ਦੇ ਭੇਤਾਂ ਨੂੰ ਜਾਣ ਕੇ ਚੁੱਪ ਰਹਿੰਦੈ, ਪਰ ਤੁਹਾਡੇ ਕੰਨ ਤੁਹਾਡੇ ਦਿਲ ਦੇ ਗਿਆਨ ਨੂੰ ਸੁਣਨ ਲਈ ਤਾਂਘਦੇ ਰਹਿੰਦੇ ਨੇ।
ਜੋ ਹਮੇਸ਼ਾ ਤੁਹਾਡੇ ਖ਼ਿਆਲਾਂ 'ਚ ਹੈ, ਉਸ ਨੂੰ ਤੁਸੀਂ ਪ੍ਰਤੱਖ ਰੂਪ ਵਿਚ ਵੀ ਜਾਣ ਹੀ ਲਵੋਗੇ ।
ਫੇਰ ਤੁਸੀਂ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ ਜਿਵੇਂ ਆਪਣੇ ਸੁਪਨਿਆਂ ਦੇ ਨੰਗ ਸਰੀਰ ਨੂੰ ਛੂਹ ਲਵੇਂਗੇ।
ਤੇ ਇਹ ਚੰਗੀ ਗੱਲ ਹੈ ਕਿ ਤੁਸੀਂ ਏਦਾਂ ਕਰ ਸਕਦੇ ਹੋ।
ਤੁਹਾਡੀ ਆਤਮਾ ਦੇ ਚਸ਼ਮੇ ਲਈ ਇਹ ਜ਼ਰੂਰੀ ਹੈ ਕਿ ਉਹ ਫੁੱਟ ਕੇ ਉੱਪਰ ਵੱਲ ਉਤੇ ਤੇ ਗੁਣਗੁਣਾਉਂਦਿਆਂ ਹੋਇਆ ਪਰਮਾਤਮਾ-ਰੂਪੀ ਸਾਗਰ 'ਚ ਮਿਲ ਜਾਵੇ।
ਉਦੋਂ ਤੁਹਾਡੇ ਅਨੰਤ ਡੂੰਘੇ ਲੁਕੇ ਖ਼ਜ਼ਾਨੇ ਤੁਹਾਡੀਆਂ ਅੱਖਾਂ ਦੇ ਮੂਹਰ ਪ੍ਰਤੱਖ ਹੋ ਜਾਣਗੇ ।
ਪਰ ਤੁਹਾਡੇ ਇਨ੍ਹਾਂ ਓਪਰੇ ਖ਼ਜ਼ਾਨਿਆਂ ਨੂੰ ਤੋਲਣ ਲਈ ਕੋਈ ਮਾਪਦੰਡ ਨਹੀਂ ਹੋਣ ਚਾਹੀਦਾ।
ਤੇ ਇਸ ਗਿਆਨ ਦੀਆਂ ਡੂੰਘਾਣਾਂ ਨੂੰ ਕਿਸੇ ਤਰ੍ਹਾਂ ਦੇ ਡਾਂਗ-ਸੋਟੇ ਜਾਂ ਕਿਸੇ ਡੂੰਘਾਏ ਮਾਪਣ ਦੇ ਨੇਮ-ਸਿਧਾਂਤ ਨਾਲ ਨਾ ਮਾਪੋ।
ਕਿਉਂਕਿ ਆਤਮ-ਬੋਧ ਦਾ ਇਹ ਸਾਗਰ ਅਥਾਹ ਤੇ ਅਨੰਤ ਹੈ।*
ਇਹ ਨਾ ਆਖੋ- 'ਮੈਂ ਪੂਰਾ ਸੱਚ ਹਾਸਿਲ ਕਰ ਲਿਐ।'
ਸਗੋਂ ਏਦਾਂ ਆਖੋ-ਮੈਂ ਇਕ ਸੋਚ ਹਾਸਿਲ ਕਰ ਲਿਐ।'
ਇਹ ਨਾ ਕਹੋ 'ਮੈਂ ਆਤਮਾ ਦਾ ਪੰਧ ਮੁਕਾ ਲਿਐ।'
ਸਗੋਂ ਇਹ ਕਹੋ 'ਆਪਣੇ ਪੰਧ 'ਤੇ ਚੱਲਦਿਆਂ-ਚਲਦਿਆਂ ਮੈਂ ਆਤਮਾ ਨੂੰ ਮਿਲ ਚੁੱਕਾ
ਕਿਉਂ ਕਿ ਆਤਮਾ ਸਾਰੇ ਰਾਹ 'ਤੇ ਤੁਰਦੀ ਹੈ।
ਆਤਮਾ ਕਿਸੇ ਇਕ ਲਕੀਰ ਦੀ ਫ਼ਕੀਰ ਨਹੀਂ ਬਣਦੀ ਤੇ ਨਾ ਹੀ ਕਿਸੇ ਸਰਕੰਡ ਦੇ ਤਰ੍ਹਾਂ ਵਧਦੀ ਹੈ।
ਆਤਮਾ ਤਾਂ ਖਿੜਦੀ ਹੈ, ਇਕ ਕਮਲ ਦੀ ਤਰ੍ਹਾਂ, ਅਣਗਿਣਤ ਪੰਖੜੀਆਂ 'ਚ।"
* ਸ਼ਾਹ ਹੁਸੈਨ ਨੇ 'ਆਤਮ-ਬੋਧ' ਬਾਰੇ ਬੜਾ ਬਾਕਮਾਲ ਲਿਖਿਐ-
'ਆਪ ਨੂੰ ਪਛਾਣ ਬੰਦੇ।
ਜੋ ਰੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਅਸਾਨ ਬੰਦੇ।
(ਹਵਾਲਾ-ਪੰਜਾਬੀ ਅਨੁਵਾਦਕ)
ਅਧਿਆਪਨ
ਫਿਰ ਇਕ ਅਧਿਆਪਕ ਨੇ ਕਿਹਾ-"ਸਾਨੂੰ ਅਧਿਆਪਨ ਬਾਰੇ ਕੁਝ ਦੱਸੋ।”
ਤੇ ਉਸ ਨੇ ਜੁਆਬ ਵਿਚ ਕਿਹਾ-
"ਤੁਹਾਡੇ ਗਿਆਨ ਦੇ ਚਾਨਣ 'ਚ ਜੋ ਕੁਝ ਉਨੀਂਦਰੀ ਹਾਲਤ 'ਚ ਪਿਐ, ਉਸ ਤੋਂ ਬਿਨਾਂ ਤੁਹਾਨੂੰ ਹੋਰ ਕੋਈ ਵੀ ਬੰਦਾ ਕੋਈ ਰਾਹ ਨਹੀਂ ਦਿਖਾ ਸਕਦਾ।
ਉਹ ਗੁਰੂ, ਜੋ ਮੰਦਰ ਦੀ ਛਾਵੇਂ-ਛਾਵੇਂ ਆਪਣੇ ਚੇਲਿਆਂ ਨਾਲ ਚੱਲਦੈ, ਉਹ ਆਪਣਾ ਗਿਆਨ ਨਹੀਂ ਵੰਡਦਾ, ਸਗੋਂ ਆਪਣਾ ਭਰੋਸਾ ਤੇ ਸਨੇਹ ਵੰਡਦੇ।
ਜੇ ਉਹ ਸੱਚਮੁੱਚ ਹੀ ਗਿਆਨਵਾਨ ਹੈ, ਤਾਂ ਉਹ ਤੁਹਾਨੂੰ ਆਪਣੇ ਗਿਆਨ ਦੇ ਘਰ 'ਚ ਦਾਖ਼ਲ ਨਹੀਂ ਹੋਣ ਦੇਵੇਗਾ, ਸਗੋਂ ਉਹ ਤੁਹਾਡਾ ਮਾਰਗ-ਦਰਸ਼ਨ ਕਰਕੇ, ਤੁਹਾਨੂੰ ਤੁਹਾਡੇ ਮਨ-ਮਸਤਕ ਦੇ ਬੂਹੇ 'ਤੇ ਲੈ ਜਾਏਗਾ।"
ਇਕ ਖਗੋਲ-ਸ਼ਾਸਤਰੀ ਤੁਹਾਨੂੰ ਆਪਣੇ ਬ੍ਰਹਿਮੰਡ ਦੇ ਗਿਆਨ ਬਾਰੇ ਦੱਸ ਤਾਂ ਸਕਦੇ, ਪਰ ਉਹ ਆਪਣਾ ਗਿਆਨ ਤੁਹਾਨੂੰ ਦੇ ਨਹੀਂ ਸਕਦਾ।
ਇਕ ਸੰਗੀਤਕਾਰ ਤੁਹਾਨੂੰ ਉਸ ਲੇਅ 'ਚ ਗਾ ਕੇ ਤਾਂ ਸੁਣਾ ਸਕਦੈ, ਜੋ ਇਸ ਕਾਇਨਾਤ 'ਚ ਧੜ੍ਹਕ ਰਹੀ ਹੈ, ਪਰ ਉਹ ਤੁਹਾਨੂੰ ਨਾ ਉਹ ਕੰਨ ਦੇ ਸਕਦੈ, ਜੋ ਉਸ ਲੈਅ ਨੂੰ ਫੜ ਸਕੇ ਤੇ ਨਾ ਹੀ ਉਹ ਆਵਾਜ਼ ਦੇ ਸਕਦੈ, ਜੋ ਉਸ ਲੈਅ ਦੀ ਗੂੰਜ ਬਣ ਸਕੇ।
ਉਹ ਸ਼ਖ਼ਸ ਜੋ ਅੰਕ-ਗਿਆਨ ਦਾ ਮਾਹਿਰ ਹੈ, ਉਹ ਤੁਹਾਨੂੰ ਨਾਪ-ਤੋਲ ਦੇ ਖੇਤਰਾਂ ਬਾਰੇ ਤਾਂ ਦੱਸ ਸਕਦੈ, ਪਰ ਉਸ ਪਾਸੇ ਤੁਹਾਡੀ ਅਗਵਾਈ ਨਹੀਂ ਕਰ ਸਕਦਾ।
ਕਿਉਂ ਕਿ ਇਕ ਬੰਦੇ ਦੀ ਨਜ਼ਰ, ਦੂਜੇ ਬੰਦੇ ਨੂੰ ਖੰਭ ਨਹੀਂ ਦੇ ਸਕਦੀ ਪਰਵਾਜ਼ ਭਰਨ ਲਈ।
ਤੇ ਤੁਹਾਡੇ 'ਚੋਂ ਹਰੇਕ ਬੰਦਾ, ਜਿਵੇਂ ਰੱਬੀ ਗਿਆਨ 'ਚ ਕੱਲਾ ਖੜ੍ਹੇ, ਉਵੇਂ ਹੀ ਤੁਹਾਡੇ 'ਚੋਂ ਹਰੇਕ ਬੰਦਾ ਰੱਬ ਬਾਰੇ ਤੇ ਇਸ ਧਰਤੀ ਬਾਰੇ ਆਪਣੇ ਗਿਆਨ 'ਚ ਵੀ 'ਕੱਲਾ ਹੀ ਰਹਿੰਦੇ।"
* 1. ਫ਼ਰੀਦ ਜੀ 'ਗੁਰੂ' ਕੋਲੋਂ ਮਾਰਗ-ਦਰਸ਼ਨ ਦੀ ਦਾਤ ਪ੍ਰਾਪਤ ਕਰਨ ਬਾਰੇ ਵਰਮਾਉਂਦੇ ਹਨ- 'ਜੋ ਗੁਰ ਦਸੇ ਵਾਟ ਮੁਰੀਦਾ ਜੋਲੀਐ।'
2. ਸੁਲਤਾਨ ਬਾਹੂ ਮੁਰਬਦ ਦੀ ਬਾਗ਼ਬਾਨ ਦੀ ਭੂਮਿਕਾ ਬਿਆਨਦਾ ਲਿਖਦੇ- 'ਅਲਫ ਅਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੂ।
3. ਸੁਖਮਨੀ ਸਾਹਿਬ ਵਿੱਚ ਗੁਰੂ ਨੂੰ ਆਪਣੇ ਚੇਲਿਆਂ-ਮੁਰੀਦਾਂ ਦੀਆਂ ਗਿਆਨ-ਵਿਹੂਣੀਆਂ ਅੰਨ੍ਹੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਉਣ ਵਾਲਾ ਆਖਿਆ ਗਿਆ- 'ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਬਿਨਾਸ॥'
4. ਗੁਰੂ ਰਾਮਦਾਸ ਜੀ ਵੀ ਸਿਸਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਗੁਰੂ ਦੀ ਬਾਤ ਪਾਉਂਦੇ ਹਨ- 'ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾਂ ॥
(ਹਵਾਲਾ-ਪੰਜਾਬੀ ਅਨੁਵਾਦਕ)
ਦੋਸਤੀ
ਅੱਗਿਓਂ ਇਕ ਨੌਜਵਾਨ ਨੇ ਕਿਹਾ- "ਸਾਨੂੰ ਦੋਸਤੀ ਬਾਰੇ ਦੱਸੋ।"
ਇਸਦਾ ਉਸ ਨੇ ਜੁਆਬ ਦਿਤਾ-
"ਤੁਹਾਡਾ ਦੋਸਤ-ਬੇਲੀ ਤੁਹਾਡੀਆਂ ਲੋੜਾਂ ਦੀ ਪੂਰਤੀ ਹੈ।
ਉਹ ਤੁਹਾਡਾ ਖੇਤ ਹੈ, ਜਿੱਥੇ ਤੁਸੀਂ ਪਿਆਰ ਨਾਲ ਬੀਅ ਬੀਜਦੇ ਹੋ ਤੇ ਫੇਰ ਸ਼ੁਕਰਾਨਾ ਕਰਦੇ ਹੋਏ ਉਸ ਦੀ ਫਸਲ ਵੱਢਦੇ ਹੋ।
ਉਹ ਤੁਹਾਡੇ ਲਈ ਇਕ ਮੰਚ ਹੈ ਤੇ ਆਪਣੇ ਆਰਾਮ-ਕਮਰੇ 'ਚ ਅੰਗੀਠੀ ਕੋਲ ਬੈਠ ਕੇ, ਅੱਗ ਸੇਕਣ ਦੀ ਥਾਂ ਹੈ।
ਕਿਉਂ ਕਿ ਤੁਸੀਂ ਉਸ ਕੋਲ ਆਪਣੀ ਲੋੜ ਜਾਂ ਥੁੜ੍ਹ ਲੈ ਕੇ ਆਉਂਦੇ ਹੋ ਤੇ ਇਹ ਆਸ ਕਰਦੇ ਹੋ ਕਿ ਉਸ ਦੀ ਸੰਗਤ ਤੁਹਾਨੂੰ ਸਕੂਨ ਦੇਵੇਗੀ।
ਜਦੋਂ ਤੁਹਾਡਾ ਦੋਸਤ ਤੁਹਾਡੇ ਸਨਮੁਖ ਆਪਣੇ ਮਨ ਦੀ ਗੱਲ ਕਰਦੈ, ਤਾਂ ਤੁਹਾਨੂੰ ਆਪਣੇ ਮਨ 'ਚ, 'ਨਾਂਹ' ਜਾਂ 'ਹਾਂ' ਆਖਣ ਦਾ ਭੈਅ ਨਹੀਂ ਰਹਿੰਦਾ।
ਤੇ ਜਦੋਂ ਉਹ ਚੁੱਪ ਹੋ ਜਾਂਦੈ, ਉਦੋਂ ਵੀ ਤੁਹਾਡਾ ਦਿਲ ਉਸ ਦੇ ਦਿਲ ਦੀ ਆਵਾਜ਼ ਸੁਣਨੀ ਬੰਦ ਨਹੀਂ ਕਰਦਾ।*
ਕਿਉਂ ਕਿ ਦੋਸਤੀ 'ਚ ਬਗ਼ੈਰ ਸ਼ਬਦਾਂ ਤੋਂ ਹੀ ਸਾਰੇ ਵਿਚਾਰ, ਸਾਰੀਆਂ ਸਧਰਾਂ ਤੇ ਸਾਰੀਆਂ ਆਸਾਂ ਜਨਮ ਲੈਂਦੀਆਂ ਨੇ, ਤੇ ਵੰਡੀਆਂ ਵੀ ਜਾਂਦੀਆਂ ਨੇ । ਤੇ ਏਦਾਂ ਕਰਦਿਆਂ ਜਿਸ ਖ਼ੁਸ਼ੀ-ਖੇੜੇ ਦਾ ਇਹਸਾਸ ਹੁੰਦੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ।
ਜਦੋਂ ਤੁਸੀਂ ਆਪਣੇ ਦੋਸਤ ਨਾਲੋਂ ਵਿਛੜਦੇ ਹੋ ਤਾਂ ਤੁਹਾਨੂੰ ਦੁਖੀ ਨਹੀਂ ਹੋਣਾ ਚਾਹੀਦਾ।
ਕਿਉਂ ਕਿ ਦੋਸਤ ਦੀਆਂ ਸਾਰੀਆਂ ਖੂਬੀਆਂ, ਜਿਨ੍ਹਾਂ ਕਰਕੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਉਸ ਦੀ ਗ਼ੈਰ-ਹਾਜ਼ਰੀ 'ਚ ਹੋਰ ਵੀ ਨਿਖਰ ਕੇ ਉਭਰਦੀਆਂ ਨੇ। ਬਿਲਕੁਲ ਉਵੇਂ ਹੀ, ਜਿਵੇਂ ਇਕ ਪਰਬਤ ਇਕ ਪਰਬਤਾਰੋਹੀ ਨੂੰ ਹੇਠਾਂ ਮੈਦਾਨ ਤੋਂ ਉਪਰ ਵੱਲ ਵੇਖਣ 'ਤੇ ਜ਼ਿਆਦਾ ਸਾਫ਼-ਸਪੱਸ਼ਟ ਦਿਸਦੇ।
* ਸੁਲਤਾਨ ਬਾਹੂ ਨੇ ਦੋਸਤੀ ਦੀ ਇਕਮਿਕਤਾ ਵਾਲੀ ਅਵਸਥਾ ਬਾਰੇ ਲਿਖਿਐ ਕਿ ਰੂਹਾਨੀਅਤ ਦੇ ਅਨੁਭਵਾਂ ਵਾਲੇ ਆਰਿਫ਼ ਦੀ ਅਵਸਥਾ ਸਿਰਫ਼ ਆਰਿਫ਼ ਹੀ ਜਾਣ ਸਕਦੇ, ਕੋਈ ਨਫ਼ਸਾਨੀ ਯਾਨੀ ਦੁਨਿਆਵੀ ਬੰਦਾ ਨਹੀਂ-
'ਆਰਫ ਦੀ ਗਲ ਆਰਫ ਜਾਣੇ ਕਿਆ ਜਾਣੇ ਨਵਸਾਨੀ ਹੂ ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਦੋਸਤੀ ਦਾ ਮੰਤਵ ਸਿਰਫ਼ ਆਤਮਾ ਦੀ ਡੂੰਘਾਈ ਤੱਕ ਜਾਣ ਤੋਂ ਇਲਾਵਾ ਹੋਰ ਕੁੜ ਨਹੀਂ ਹੋਣਾ ਚਾਹੀਦਾ।
ਕਿਉਂ ਕਿ ਪਿਆਰ, ਜੇ ਆਪਣੇ ਹੀ ਤੇਰ ਦੇ ਪ੍ਰਗਟਾਵੇ ਤੋਂ ਇਲਾਵਾ ਕੁਝ ਹੋਰ ਵੀ ਲੋਚਦੈ, ਤਾਂ ਉਹ ਪਿਆਰ ਨਹੀਂ ਸਗੋਂ ਇਕ ਵਿਛਾਇਆ ਜਾਲ ਹੈ, ਜਿਸ 'ਚ ਸਿਰਫ਼ ਬੇਫ਼ਾਇਦਾ ਜਾਂ ਫਾਲਤੂ ਜਿਹਾ ਬੰਦਾ ਹੀ ਫਸਦੈ।"
ਤੇ ਤੁਹਾਡੇ ਕੋਲ ਜੋ ਸਰਵ ਸ੍ਰੇਸ਼ਠ ਚੀਜ਼ ਹੈ, ਉਹੀ ਤੁਹਾਡੇ ਦੋਸਤ ਲਈ ਹੋਣੀ ਚਾਹੀਦੀ ਹੈ।
ਜੇ ਉਸਨੂੰ, ਤੁਹਾਡੀ ਜ਼ਿੰਦਗੀ ਦੇ ਜਵਾਰਭਾਟੇ 'ਚ ਆਏ ਉਤਾਰ ਦੀ ਸੋਝੀ ਹੈ, ਤਾਂ ਉਸ ਨੂੰ ਉਸ ਦੇ ਚੜ੍ਹਾਅ ਬਾਰੇ ਵੀ ਸੋਝੀ ਰੱਖਣ ਦਿਓ।
ਕਿਉਂ ਕਿ ਉਹ ਦੋਸਤ ਹੀ ਕਾਹਦਾ, ਜਿਸ ਦੀ ਸੰਗਤ ਤੁਸੀਂ ਸਿਰਫ਼ ਵੇਲਾ ਟਪਾਉਣ ਲਈ ਹੀ ਕਰਦੇ ਹੋ ?
ਉਸ ਦੀ ਸੰਗਤ, ਉਸ ਦੀ ਕਾਮਨਾ ਤਾਂ ਵੇਲੇ ਨੂੰ ਜੀਣ ਲਈ ਕਰੋ।
ਕਿਉਂ ਕਿ ਉਸ ਦੋਸਤ ਸਦਕਾ ਤੁਹਾਡੀ ਆਂਤਰਿਕ ਭੁੱਖ ਦੀ ਤ੍ਰਿਪਤੀ ਹੋਣੀ ਚਾਹੀਦੀ ਹੈ, ਨਾ ਕਿ ਤੁਹਾਡੇ ਵਿਹਲੜਪੁਣੇ ਦੀ।
ਤੇ ਦੋਸਤੀ ਦੀ ਇਸ ਮਿਠਾਸ 'ਚ ਆਨੰਦ ਤੇ ਖ਼ੁਸ਼ੀਆਂ-ਖੇੜਿਆਂ ਦਾ ਲੈਣ-ਦੇਣ ਹੋਣਾ ਚਾਹੀਦੈ।
ਕਿਉਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਦੇ ਤੇਲ-ਤੁਪਕਿਆਂ 'ਚ ਹੀ ਦਿਲ ਇਕ ਸੱਜਰੀ ਸਵੇਰ ਨੂੰ ਪ੍ਰਾਪਤ ਕਰਕੇ ਤਰੋਤਾਜ਼ਾ ਹੋ ਪਾਂਦੈ।"
* ਸਿਰਫ ਲੋੜਾਂ-ਥੁੜ੍ਹਾਂ ਦੀ ਪੂਰਤੀ ਲਈ ਗੰਢੀ ਦੋਸਤੀ ਬਾਰੇ ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ-
'ਸੁਖ ਮੈ ਆਨਿ ਬਹੁਤ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੇ ॥
(ਹਵਾਲਾ-ਪੰਜਾਬੀ ਅਨੁਵਾਦਕ)
ਗੱਲਬਾਤ
ਫਿਰ ਇਕ ਵਿਦਵਾਨ ਬੋਲਿਆ- "ਸਾਨੂੰ ਗੱਲਬਾਤ, ਬੋਲ-ਚਾਲ ਬਾਰੇ ਕੁੱਝ ਦੱਸੋ।" ਤੇ ਉਸ ਨੇ ਜੁਆਬ ਦਿੱਤਾ-
"ਤੁਸੀਂ ਗੱਲਬਾਤ ਓਦੋਂ ਹੀ ਕਰਦੇ ਹੋ, ਜਦੋਂ ਤੁਹਾਨੂੰ ਤੁਹਾਡੇ ਵਿਚਾਰ ਬੇਚੈਨ ਕਰ ਦਿੰਦੇ ਨੇ।
ਤੇ ਜਦੋਂ ਤੁਸੀਂ ਆਪਣੇ ਦਿਲ ਦੀ ਇਕੱਲਤਾ 'ਚ ਹੋਰ ਜ਼ਿਆਦਾ ਸਮਾਂ ਨਹੀਂ ਟਿਕ ਕੇ ਰਹਿ ਸਕਦੇ, ਉਦੋਂ ਤੁਸੀਂ ਆਪਣੇ ਹੋਂਠਾਂ 'ਤੇ ਵਸਦੇ ਹੋ । ਤੇ ਧੁਨੀ ਜ਼ਰੀਏ ਮਨ ਵੀ ਪਰਚਦੈ ਤੇ ਸਮਾਂ ਵੀ ਸੁਖਾਲਾ ਲੰਘਦੇ। ਇਸ ਲਈ ਤੁਸੀਂ ਗੱਲਬਾਤ ਕਰਦੇ ਹੋ।
ਤੇ ਅਕਸਰ ਤੁਹਾਡੀ ਗੱਲਬਾਤ ਦੇ ਵਰਤਾਰੇ 'ਚ, ਚਿੰਤਨ ਦੀ ਅੱਧੀ-ਹੱਤਿਆ ਹੋ ਹੀ ਜਾਂਦੀ ਹੈ।
ਕਿਉਂ ਕਿ ਵਿਚਾਰ ਤਾਂ ਪੁਲਾੜ ਦੇ ਇਕ ਪੰਛੀ ਦੇ ਤੁੱਲ ਹੈ, ਜੋ ਸ਼ਬਦਾਂ ਦੇ ਪਿੰਜਰੇ 'ਚ ਆਪਣੇ ਖੰਭ ਤਾਂ ਫੜਫੜਾ ਸਕਦੈ, ਪਰ ਉੱਡ ਨਹੀਂ ਸਕਦਾ।
ਤੁਹਾਡੇ 'ਚੋਂ ਕੁਝ ਅਜਿਹੇ ਵੀ ਨੇ, ਜੋ ਗਾਲ੍ਹੜੀ ਲੋਕਾਂ ਦੀ ਸੰਗਤ ਦੀ ਲੋਚਾ ਰੱਖਦੇ ਨੇ, ਕਿਉਂ ਕਿ ਉਨ੍ਹਾਂ ਨੂੰ ਇਕਲਾਪੇ ਤੋਂ ਡਰ ਲੱਗਦੈ।
ਕਿਉਂ ਕਿ ਇਕਲਾਪੇ ਦੀ ਚੁੱਪ ਉਨ੍ਹਾਂ ਦੀਆਂ ਅੱਖਾਂ ਮੂਹਰੇ ਉਨ੍ਹਾਂ ਦੀ ਆਤਮਾ ਦੇ ਨੰਗੇਜ਼ ਨੂੰ ਪ੍ਰਗਟਾਉਂਦੀ ਹੈ ਤੇ ਇਸੇ ਲਈ ਉਹ ਦੂਰ ਨੱਸਣਾ ਚਾਹੁੰਦੇ ਨੇ।
ਤੇ ਕੁਝ ਲੋਕ ਅਜਿਹੇ ਵੀ ਨੇ, ਜੋ ਸਿਰਫ਼ ਬੋਲਣ ਦਾ ਹੀ ਕੰਮ ਕਰਦੇ ਨੇ ਤੇ ਬਿਨਾਂ ਕਿਸੇ ਗਿਆਨ ਤੇ ਚਿੰਤਨ ਦੇ, ਅਜਿਹੇ ਕਿਸੇ ਸੋਚ ਨੂੰ ਉਜਾਗਰ ਕਰ ਦਿੰਦੇ ਨੇ, ਜਿਸ ਨੂੰ ਉਹ ਖ਼ੁਦ ਵੀ ਨਹੀਂ ਜਾਣਦੇ।
ਤੇ ਕੁਝ ਲੋਕ ਅਜਿਹੇ ਹੁੰਦੇ ਨੇ, ਜਿਨ੍ਹਾਂ ਅੰਦਰ ਸੱਚ ਦਾ ਵਾਸਾ ਤਾਂ ਹੁੰਦੈ, ਪਰ ਉਹ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰਦੇ,
ਅਜਿਹੇ ਲੋਕਾਂ ਦੇ ਅੰਦਰ ਹੀ ਆਤਮਾ ਇਕ ਲੈਅਬੱਧ ਮੌਨਤਾ 'ਚ ਵਾਸਾ ਕਰਦੀ ਹੈ।"
ਜਦ ਕਿਸੇ ਤੁਸੀਂ ਸੜਕ ਦੇ ਕਿਨਾਰੇ ਜਾਂ ਬਾਜ਼ਾਰ 'ਚ ਆਪਣੇ ਦੋਸਤ ਨੂੰ ਮਿਲੋਂ, ਤਾਂ
* ਉਰਦੂ ਦਾ ਇਕ ਵਡਮੁੱਲਾ ਸ਼ਿਅਰ ਇਸੇ ਭਾਵ ਦੀ ਬਾਖ਼ੂਬੀ ਤਰਜਮਾਨੀ ਕਰਦੇ-
'ਕਿਸ ਸੇ ਪਤਾ ਪੂਛੇ' ਮੰਜ਼ਿਲਿ-ਜਾਨਾ,
ਜਿਸ ਕੋ ਖ਼ਬਰ ਥੀ ਤੇਰੀ ਵੋਹ ਬੇਖ਼ਬਰ ਮਿਲਾ ।'
(ਹਵਾਲਾ-ਪੰਜਾਬੀ ਅਨੁਵਾਦਕ)
ਤੁਹਾਡੀ ਆਤਮਾ ਦੀ ਆਵਾਜ਼ ਨਾਲ ਹੀ ਤੁਹਾਡੇ ਹੋਂਠ ਹਿੱਲਣੇ ਚਾਹੀਦੇ ਨੇ ਤੇ ਤੁਹਾਡੀ ਜ਼ੁਬਾਨ ਉਸ ਦੇ ਹੀ ਨਿਰਦੇਸ਼ਨ ਹੇਠ ਹਿੱਲਣੀ ਚਾਹੀਦੀ ਹੈ।
ਆਪਣੇ ਸ਼ਬਦਾਂ ਦੇ ਅੰਦਰ ਦੀ ਆਵਾਜ਼ ਨੂੰ ਬੋਲਣ ਦਿਓ, ਜਿਸ ਨੂੰ ਤੁਹਾਡੇ ਦੋਸਤ ਦੇ ਕੰਨਾਂ ਦੀ ਆਤਮਾ ਸੁਣੇ।
ਕਿਉਂ ਕਿ ਉਸ ਦੀ ਆਤਮਾ ਤੁਹਾਡੇ ਦਿਲ ਦੀ ਹਕੀਕਤ ਨੂੰ ਉਵੇਂ ਹੀ ਯਾਦ ਰੱਖੇਗੀ, ਜਿਵੇਂ ਇਕ ਪੁਰਾਣੀ ਸ਼ਰਾਬ ਦੇ ਸੁਆਦ ਨੂੰ ਯਾਦ ਰੱਖਿਆ ਜਾਂਦੇ।
ਭਾਵੇਂ ਕਿ ਉਸ ਦੀ ਸ਼ਰਾਬ ਦਾ ਰੰਗ ਫਿੱਟ ਜਾਵੇ ਜਾਂ ਉਸ ਨੂੰ ਸਾਂਭਣ ਵਾਲਾ ਭਾਂਡਾ ਵੀ ਟੁੱਟ ਜਾਵੇ।
ਪਰ ਉਹ ਸੁਆਦ ਹਮੇਸ਼ਾ ਯਾਦ ਰਹਿੰਦੇ।
ਰੰਗ ਤੇ ਭਾਂਡਾ, ਨਾ ਤਾਂ ਯਾਦ ਰੱਖਣ ਲਾਇਕ ਨੇ, ਤੇ ਨਾ ਹੀ ਇਹਦੀ ਕੋਈ ਲੋੜ ਹੀ ਹੈ । "
* ਗੁਰੂ ਨਾਨਕ ਸਾਹਿਬ ਵੀ 'ਮਾਝ ਦੀ ਵਾਰ' ਵਿੱਚ ਲਿਖਦੇ ਹਨ ਕਿ ਜਦੋਂ ਤੱਕ ਮਨੁੱਖੀ ਸਰੀਰ ਵਿਚ ਪਰਮਾਤਮਾ ਦੀ ਜੋਤ ਹੈ, ਉਦੋਂ ਤੱਕ ਹੀ ਜੋਤ ਵਿਚੋਂ ਉਹ ਬੋਲਦਾ ਹੈ, ਇਸ ਲਈ ਉਸ ਦਾ ਸਰੀਰ ਯਾਦ ਰੱਖਣ ਯੋਗ ਨਹੀਂ ਹੈ, ਸਿਰਫ਼ ਉਸ ਅੰਦਰਲੀ ਪਰਮਾਤਮ-ਜੋਤਿ ਹੀ ਸੋਚ ਹੈ, ਮਹੱਤਵਪੂਰਨ ਹੈ
'ਜਿਚਰੁ ਤੇਰੀ ਜੋਤਿ ਤਿਚਰੁ ਜੋਤਿ ਵਿਚਿ ਤੂੰ ਬੋਲਹਿ ॥
(ਹਵਾਲਾ-ਪੰਜਾਬੀ ਅਨੁਵਾਦਕ)
ਸਮਾਂ
ਫਿਰ ਇਕ ਖਗੋਲ-ਸ਼ਾਸਤਰੀ ਨੇ ਪੁੱਛਿਆ- “ਗੁਰੂ ਜੀ, ਇਹ 'ਸਮਾਂ" ਕੀ ਬਲਾ ਹੈ ?
ਤੇ ਉਸ ਨੇ ਜੁਆਬ ਵਿਚ ਆਖਿਆ-
"ਜੇ ਤੁਸੀਂ ਸਮੇਂ ਨੂੰ ਨਾਪੋਂ ਤਾਂ ਵੇਖੋਗੇ ਕਿ ਇਹ ਆਦਿ ਵੀ ਹੈ ਤੇ ਅਨਾਦਿ ਵੀ, ਇਸ ਨੂੰ ਨਾਪਿਆ ਨਹੀਂ ਜਾ ਸਕਦਾ।
ਤੁਸੀਂ ਤਾਂ ਆਪਣੇ ਸੁਭਾਅ-ਵਿਵਹਾਰ ਦੀ ਸੁਚੱਜਤਾ ਤੇ ਇਥੋਂ ਤੱਕ ਕਿ ਆਪਣੀ ਆਤਮਾ ਦੀ ਰਫ਼ਤਾਰ ਦਾ ਨਿਰਦੇਸ਼ਨ ਵੀ ਘੰਟਿਆਂ ਤੇ ਮੌਸਮਾਂ ਦੇ ਹਿਸਾਬ ਨਾਲ ਤੈਅ ਕਰਦੇ ਹੈ।
ਸਮੇਂ ਰਾਹੀਂ ਤੁਸੀਂ ਇਕ ਅਜਿਹੇ ਝਰਨੇ ਦੀ ਸਿਰਜਣਾ ਕਰਨਾ ਲੋਚਦੇ ਹੋ, ਜਿਸ ਦੇ ਕੰਢੇ ਤੁਸੀਂ ਬੈਠ ਸਕੋਂ ਤੇ ਉਸ ਦੇ ਪ੍ਰਵਾਹ ਨੂੰ ਤੱਕਦੇ ਰਹਿ ਸਕੋਂ।
ਫੇਰ ਵੀ ਤੁਹਾਡੇ ਅੰਦਰਲਾ 'ਆਦਿ' ਇਸ ਜ਼ਿੰਦਗੀ ਦੇ ਅਨਾਦਿ ਤੋਂ ਭਲੀ-ਭਾਂਤ ਜਾਣੂੰ ਹੈ।"
ਉਹ ਜਾਣਦੇ ਕਿ ਲੰਘਿਆ ਕੱਲ੍ਹ, ਹੋਰ ਕੁਝ ਨਹੀਂ ਸਿਰਫ਼ ਅੱਜ ਦਾ ਇਕ ਚੇਤਾ ਭਰ ਹੈ, ਤੇ ਆਉਣ ਵਾਲਾ ਭਲਕ, ਅੱਜ ਦਾ ਹੀ ਇਕ ਸੁਪਨਾ ਭਰ ਹੈ।
ਤੇ ਉਹ ਜੋ ਤੁਹਾਡੇ ਅੰਦਰ ਗੁਣਗੁਣਾਉਂਦੇ ਤੇ ਚਿੰਤਨ ਕਰਦੇ, ਉਹ ਅਜੇ ਵੀ ਉਸ ਮੁੱਢਲੇ ਪਲ ਦੇ ਘੇਰੇ 'ਚ ਵਾਸਾ ਕਰ ਰਿਹੈ, ਜਿਸ ਇਕ ਪਲ ਨੇ ਇਸ ਬ੍ਰਹਿਮੰਡ 'ਚ ਤਾਰਿਆਂ ਨੂੰ ਖਿਲਾਰਿਆ ਸੀ।
ਤੁਹਾਡੇ 'ਚੋਂ ਕੌਣ ਹੈ, ਜੋ ਇਹ ਮਹਿਸੂਸ ਨਹੀਂ ਕਰਦਾ ਕਿ ਉਸ ਦੀ ਪਿਆਰ ਕਰਨ ਦੀ ਸਮਰੱਥਾ ਅਥਾਹ ਹੈ?
ਤੇ ਫੇਰ ਭਲਾ ਕੌਣ ਹੈ, ਜੋ ਉਸ ਪਿਆਰ ਨੂੰ ਮਹਿਸੂਸ ਨਹੀਂ ਕਰਦਾ, ਜੋ ਕਿ ਭਾਵੇਂ ਅਥਾਹ ਹੈ, ਉਸ ਦੀ ਖ਼ੁਦ ਦੀ ਹੋਂਦ ਦੇ ਧੁਰੇ 'ਚ ਹੈ, ਤੇ ਜੋ ਇਕ ਪਿਆਰ-ਵਿਚਾਰ ਤੋਂ ਦੂਜੇ ਪਿਆਰ-ਵਿਚਾਰ ਵੱਲ, ਜਾਂ ਇਕ ਪਿਆਰ ਭਰੇ ਕੰਮ ਤੋਂ ਦੂਜੇ ਪਿਆਰ ਭਰੇ ਕੰਮ ਵੱਲ ਨਹੀਂ ਵਧਦਾ ?
*'ਜਪੁ ਜੀ' ਵੀ ਇਹੀ ਕਹਿੰਦੀ ਹੈ ਕਿ ਮਨੁੱਖ ਦੇ ਅੰਦਰਲੀ 'ਅਥਾਹ' ਖ਼ੁਦਾਈ ਹੀ ਸਮੇਂ ਦੇ ਆਦਿ-ਅਨਾਦਿ ਨੂੰ ਜਾਣਦੀ ਹੈ-
'ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥'
(ਹਵਾਲਾ-ਪੰਜਾਬੀ ਅਨੁਵਾਦਕ)
ਕੀ ਸਮਾਂ ਵੀ ਉਸੇ ਪਿਆਰ ਦੀ ਤਰ੍ਹਾਂ ਅਖੰਡ ਤੇ ਗਤੀਹੀਣ ਨਹੀਂ ਹੈ ?
ਤੇ ਜੇ ਤੁਸੀਂ ਆਪਣੇ ਵਿਚਾਰਾਂ 'ਚ ਵੀ ਸਮੇਂ ਨੂੰ ਰੁੱਤਾਂ ਰਾਹੀਂ ਬੰਨ੍ਹਣਾ ਹੀ ਹੈ, ਤਾਂ ਹਰੇਕ ਰੁੱਤ ਨੂੰ ਬਾਕੀ ਸਾਰੀਆਂ ਰੁੱਤਾਂ ਨੂੰ ਵੀ ਆਪਣੇ ਘੇਰੇ 'ਚ ਲਿਆਉਣ ਦਿਓ।
ਤੇ ਆਪਣੇ ਅੱਜ ਨੂੰ ਲੰਘੇ ਕੱਲ੍ਹ ਦੀ ਯਾਦ ਨਾਲ ਤੇ ਆਪਣੇ ਆਉਣ ਵਾਲੇ ਭਲਕ ਨੂੰ ਆਪਣੀਆਂ ਅੱਗੇ ਵੇਖਣ ਦੀਆਂ ਸਧਰਾਂ ਨਾਲ ਘੁੱਟ ਗਲਵੱਕੜੀਆਂ ਪਾਉਣ ਦਿਓ।"
ਚੰਗਿਆਈ-ਬੁਰਿਆਈ
ਫਿਰ ਸ਼ਹਿਰ ਦੇ ਇਕ ਬਜ਼ੁਰਗ ਨੇ ਕਿਹਾ- "ਸਾਨੂੰ ਚੰਗਿਆਈ-ਬੁਰਿਆਈ ਬਾਬਰ ਕੁਝ ਦੱਸੋ।"
ਉਸ ਨੇ ਜੁਆਬ ਦਿੱਤਾ-
"ਮੈਂ ਤੁਹਾਡੇ ਅੰਦਰਲੀ ਚੰਗਿਆਈ ਬਾਬਤ ਤਾਂ ਬੋਲ ਸਕਦਾਂ, ਪਰ ਬੁਰਿਆਈ ਬਾਰੇ ਨਹੀਂ।"
ਕਿਉਂਕਿ ਬੁਰਿਆਈ ਭਲਾ ਇਕ ਚੰਗਿਆਈ ਦੇ ਇਲਾਵਾ ਹੋਰ ਹੈ ਹੀ ਕੀ, ਜੋ ਆਪਣੀ ਹੀ ਭੁੱਖ ਤੇ ਤੇਹ ਦੀ ਸਤਾਈ ਹੋਈ ਹੈ ?
ਅਕਸਰ ਜਦੋਂ ਚੰਗਿਆਈ ਨੂੰ ਭੁੱਖ ਲੱਗਦੀ ਹੈ, ਤਾਂ ਉਹ ਡੂੰਘੀਆਂ ਘੁੱਪ 'ਨ੍ਹੇਰੀਆਂ ਗੁਫ਼ਾਵਾਂ 'ਚ ਵੀ ਭੋਜਨ ਭਾਲ ਲੈਂਦੀ ਹੈ ਤੇ ਜਦੋਂ ਉਸ ਨੂੰ ਤੇਹ ਲੱਗਦੀ ਹੈ ਤਾਂ ਉਹ ਗੰਦਾ- ਬਦਬੂਦਾਰ ਪਾਣੀ ਵੀ ਪੀ ਲੈਂਦੀ ਹੈ।
ਤੁਸੀਂ ਉਦੋਂ ਤੱਕ ਇਕ ਨੇਕ ਇਨਸਾਨ ਹੋ, ਜਦੋਂ ਤੱਕ ਤੁਸੀਂ ਖ਼ੁਦ ਦੇ ਨਾਲ ਇਕਸੁਰ ਹੋ।
ਫੇਰ ਵੀ ਜਦੋਂ ਤੁਸੀਂ ਖ਼ੁਦ ਦੇ ਨਾਲ ਇਕਸੁਰਤਾ 'ਚ ਨਹੀਂ ਹੋ, ਉਦੋਂ ਵੀ ਤੁਸੀਂ ਬੁਰੇ ਇਨਸਾਨ ਨਹੀਂ ਹੋ।
ਕਿਉਂਕਿ ਇਕ ਵੰਡਿਆ ਘਰ ਚੋਰਾਂ ਦਾ ਅੱਡਾ ਨਹੀਂ ਹੁੰਦਾ, ਉਹ ਸਿਰਫ਼ ਵੰਡੀਆਂ 'ਚ ਪਿਆ ਇਕ ਘਰ ਹੀ ਤਾਂ ਹੈ।
ਤੇ ਬਿਨਾਂ ਚੱਪੂਆਂ ਵਾਲਾ ਬੇੜਾ ਖ਼ਤਰਨਾਕ ਟਾਪੂਆਂ ਵਿਚਾਲੇ ਬੇਮੁਹਾਰਾ ਏਧਰ-ਉਧਰ ਭਟਕ ਤਾਂ ਸਕਦੈ, ਪਰ ਸਾਗਰ 'ਚ ਡੁੱਬ ਨਹੀਂ ਸਕਦਾ।
ਤੁਸੀਂ ਉਦੋਂ ਚੰਗੇ ਇਨਸਾਨ ਹੁੰਦੇ ਹੋ, ਜਦੋਂ ਤੁਸੀਂ ਆਪਣਾ ਹੀ ਕੁਝ ਦੇਣ ਦਾ ਜਤਨ ਕਰਦੇ ਹੋ।
ਪਰ ਤੁਸੀਂ ਉਦੋਂ ਵੀ ਮਾੜੇ ਇਨਸਾਨ ਨਹੀਂ ਹੁੰਦੇ ਹੋ, ਜਦੋਂ ਤੁਸੀਂ ਆਪਣੇ ਲਈ ਕੁਝ ਹਾਸਿਲ ਕਰਨ ਦੀ ਤਾਂਘ ਰੱਖਦੇ ਹੋ।
ਕਿਉਂ ਕਿ ਜਦੋਂ ਤੁਸੀਂ ਕੁਝ ਹਾਸਿਲ ਕਰਨ ਦਾ ਜਤਨ ਕਰਦੇ ਹੋ, ਤਾਂ ਤੁਸੀਂ ਉਸ
* ਨਬੀ-ਪੈਗੰਬਰ ਦੀ ਇਹ ਅਵਸਥਾ, ਕਿ ਬੁਰਿਆਈ ਬਾਰੇ ਨਹੀਂ ਬੋਲ ਸਕਦਾ, ਨੂੰ ਗੁਰੂ ਅਰਜਨ ਦੇਵ ਜੀ ਨੇ ਇੰਜ ਇਹਸਾਸ ਬਖ਼ਸ਼ੇ ਹਨ-
'ਸਦਾ ਪ੍ਰਭੂ ਹਾਜਰ, ਕਿਸ ਸਿਉ ਕਰਹੁ ਬੁਰਾਈ॥
(ਹਵਾਲਾ-ਪੰਜਾਬੀ ਅਨੁਵਾਦਕ)
ਜੜ੍ਹ ਦੇ ਫੁੱਲ ਹੁੰਦੇ ਹੋ, ਜੋ ਧਰਤੀ ਦੇ ਅੰਦਰ ਨੂੰ ਚੰਬੜ ਕੇ ਉਸ ਦੀ ਛਾਤੀ ਉਘਦੀ ਰਹਿੰਦੀ ਹੋਵੇ।
ਬੇਸ਼ਕ, ਫਲ ਤਾਂ ਉਸ ਜੜ੍ਹ ਨੂੰ ਇਹ ਕਦੇ ਨਹੀਂ ਆਖ ਸਕਦਾ- 'ਮੇਰੇ ਵਰਗੀ ਬਣ, ਪਰਿਪੱਕ ਤੇ ਭਰਪੂਰ, ਤੇ ਮੇਰੇ ਕੋਲ ਜੇ ਕੁਝ ਵੀ ਬਹੁਤਾਤ 'ਚ ਹੈ, ਉਸ ਨੂੰ ਦੂਜਿਆਂ 'ਚ ਵੰਡ ਦੇ । '
ਕਿਉਂ ਕਿ ਫਲ ਲਈ ਜਿਵੇਂ ਵੰਡਣਾ ਉਸਦੀ ਮੁੱਖ ਲੋੜ ਹੈ, ਉਵੇਂ ਹੀ ਜੜ੍ਹ ਦੀ ਮੁੱਖ ਲੋੜ ਕਬੂਲਣਾ ਹੈ।
ਤੁਸੀਂ ਬਹੁਤ ਚੰਗੇ ਹੋ, ਜਦੋਂ ਤੁਸੀਂ ਗੱਲਬਾਤ ਕਰਦੇ ਵੇਲੇ ਪੂਰੀ ਤਰ੍ਹਾਂ ਸਚੇਤ ਹੈ, ਪਰ ਫੇਰ ਵੀ ਜੇ ਅਚੇਤਪੁਣੇ 'ਚ ਤੁਹਾਡੀ ਜ਼ੁਬਾਨ ਲੜਖੜਾ ਕੇ ਬੇਅਰਥੇ ਸ਼ਬਦ ਬੋਲ ਰਹੀ ਹੈ, ਤੁਸੀਂ ਉਦੋਂ ਮਾੜੇ ਵੀ ਨਹੀਂ ਹੋ।
ਤੇ ਹੋ ਸਕਦੈ ਕਿ ਲੜਖੜਾਉਂਦੀ ਹੋਈ ਗੱਲ ਵੀ ਕਿਸੇ ਜ਼ੁਬਾਨ ਨੂੰ ਤਾਕਤ ਬਖ਼ਸ਼ ਸਕੇ।
ਜੇ ਤੁਸੀਂ ਆਪਣੇ ਟੀਚੇ ਵੱਲ ਦ੍ਰਿੜਤਾ ਤੇ ਨਿਡਰਤਾ ਨਾਲ ਵਧਦੇ ਹੋ, ਤਾਂ ਤੁਸੀਂ ਬਹੁਤ ਨੇਕ ਹੋ।
ਜੇ ਤੁਸੀਂ ਆਪਣੇ ਪੰਧ 'ਤੇ ਲੜਖੜਾਉਂਦੇ ਹੋਏ ਕਦਮਾਂ ਨਾਲ ਤੁਰਦੇ ਹੋ, ਤਾਂ ਵੀ ਤੁਸੀਂ ਮਾੜੇ ਨਹੀਂ ਹੈ।
ਕਿਉਂਕਿ ਜਿਹੜੇ ਲੜਖੜਾਉਂਦੇ ਹੋਏ ਕਦਮਾਂ ਨਾਲ ਤੁਰਦੇ ਨੇ, ਉਹ ਵੀ ਤਾਂ ਆਖ਼ਿਰ ਪਿਛਾਂਹ ਵੱਲ ਨਹੀਂ ਜਾਂਦੇ।
ਪਰ ਤੁਹਾਡੇ 'ਚੋਂ ਜਿਹੜੇ ਜ਼ੋਰਾਵਰ ਤੇ ਫੁਰਤੀਲੇ ਨੇ, ਉਨ੍ਹਾਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਹ ਅਪਾਹਜ ਲੋਕਾਂ ਮੂਹਰੇ ਸਿਰਫ਼ ਇਸ ਲਈ ਲੜਖੜਾ ਕੇ ਨਾ ਚੱਲਣ ਕਿ ਉਹ ਇਸ ਨੂੰ ਦਿਆਲੂਪੁਣਾ ਸਮਝਦੇ ਨੇ ।
ਤੁਸੀਂ ਅਣਗਿਣਤ ਢੰਗਾਂ ਨਾਲ ਚੰਗੇ ਬੰਦੇ ਸਾਬਿਤ ਹੁੰਦੇ ਹੋ, ਪਰ ਤੁਸੀਂ ਫੇਰ ਵੀ ਮਾੜੇ ਨਹੀਂ ਹੋ, ਜਦੋਂ ਤੁਸੀਂ ਚੰਗੇ ਬੰਦੇ ਨਹੀਂ ਹੋ।
ਤੁਸੀਂ ਸਿਰਫ਼ ਸੁਸਤ ਤੇ ਆਲਸੀ ਹੈ।
ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਹਿਰਣ ਆਪਣਾ ਫੁਰਤੀਲਾਪਣ ਕੱਛੂਕੁੰਮੇ ਨੂੰ ਨਹੀਂ ਸਿਖਾ ਸਕਦਾ।
ਤੁਹਾਡੀ ਖ਼ੁਦ ਵਿਸ਼ਾਲ ਬਣਨ ਦੀ ਤਾਂਘ 'ਚ ਹੀ ਤੁਹਾਡੀ ਨੇਕੀ ਲੁਕੀ ਹੋਈ ਹੈ ਤੇ ਇਹ ਤਾਂਘ ਤੁਹਾਡੇ ਸਭ 'ਚ ਹੈ।
ਪਰ ਤੁਹਾਡੇ 'ਚੋਂ ਕੁਝ ਲੋਕਾਂ 'ਚ ਇਹ ਤਾਂਘ ਉਸ ਪ੍ਰਚੰਡ ਪ੍ਰਵਾਹ-ਧਾਰਾ ਦੀ ਤਰ੍ਹਾਂ ਹੈ, ਜੋ ਪੂਰੇ ਵੇਗ ਨਾਲ ਸਮੁੰਦਰ ਵੱਲ ਵਧ ਰਹੀ ਹੈ ਤੇ ਆਪਣੇ ਅੰਦਰ ਪਹਾੜਾਂ ਦੇ ਭੇਤਾਂ ਤੇ ਜੰਗਲਾਂ ਦੇ ਗੀਤਾਂ ਨੂੰ ਵੀ ਸੰਜੋਈ ਬੈਠੀ ਹੈ।
ਤੇ ਕੁਝ ਲੋਕਾਂ 'ਚ ਇਹ ਉਸ ਵੇਗ-ਵਿਹੂਣੀ ਕਾਂਗ ਦੀ ਤਰ੍ਹਾਂ ਹੈ, ਜੋ ਤੱਟ 'ਤੇ ਪੁੱਜਣ ਤੋਂ ਪਹਿਲਾਂ ਹੀ ਢੈਲੀ ਹੁੰਦੀ ਹੋਈ ਲੋਪ ਹੋ ਜਾਂਦੀ ਹੈ।
ਪਰ ਇਕ ਮਹੱਤਵਾਕਾਂਖੀ ਬੰਦੇ ਨੂੰ ਇਕ ਘੱਟ ਮਹੱਤਵਾਕਾਂਖੀ ਬੰਦੇ ਨੂੰ ਇਹ ਨਹੀਂ
ਕਹਿਣਾ ਚਾਹੀਦਾ ਕਿ- 'ਤੂੰ ਏਨਾ ਹੌਲੀ ਤੇ ਰੁਕ-ਰੁਕ ਕੇ ਕਿਉਂ ਚੱਲਦੈਂ ?'
ਕਿਉਂ ਕਿ ਜੋ ਸੱਚਮੁੱਚ ਹੀ ਚੰਗਾ ਇਨਸਾਨ ਹੈ ਉਹ ਕਿਸੇ ਨੰਗੇ ਖੜੇ ਬੰਦੇ ਨੂੰ ਇਹ ਨਹੀਂ ਪੁੱਛੇਗਾ-'ਤੇਰੇ ਕੱਪੜੇ ਕਿਥੇ ਨੇ?' ਜਾਂ ਜਿਸ ਕੋਲ ਘਰ ਨਹੀਂ ਹੈ, ਉਹ ਉਸ ਤੋਂ ਵੀ ਇਹ ਨਹੀ ਪੁੱਛੇਗਾ- 'ਤੇਰੇ ਘਰ 'ਤੇ ਅਜਿਹਾ ਕੀ ਕਹਿਰ ਢਹਿ ਪਿਆ, ਕਿ ਤੈਨੂੰ ਬੇਘਰ ਹੋਣਾ ਪਿਆ ?"
* 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਨੇ ਚੰਗਿਆਈ ਦਾ ਵੱਡਾ ਗੁਣ ਮਿਠਤਾ, ਨਿਮਰਤਾ ਤੇ ਹਲੀਮੀ ਨੂੰ ਦੱਸਿਆ ਹੈ-
'ਮਿਠਤੁ ਨੀਵੀ ਨਾਨਕਾ
ਗੁਣ ਚੰਗਿਆਈਆ ਤਤੁ ॥
(ਹਵਾਲਾ-ਪੰਜਾਬੀ ਅਨੁਵਾਦਕ)
ਅਰਦਾਸ
ਫਿਰ ਇਕ ਪੁਜਾਰਨ ਨੇ ਕਿਹਾ- "ਸਾਨੂੰ ਅਰਦਾਸ ਬਾਰੇ ਕੁਝ ਸਮਝਾਓ।"
ਉਸਨੇ ਜੁਆਬ ਦਿੱਤਾ-
"ਤੁਸੀਂ ਓਦੋਂ ਹੀ ਅਰਦਾਸ ਕਰਦੇ ਹੋ, ਜਦੋਂ ਤੁਸੀਂ ਦੁਖੀ ਤੇ ਥੁੜ੍ਹਾਂ 'ਚ ਹੁੰਦੇ ਹੋ। ਕਿੰਨਾ ਚੰਗਾ ਹੋਵੇ ਕਿ ਤੁਸੀਂ ਉਦੋਂ ਵੀ ਸ਼ੁਕਰਾਨੇ ਦੀ ਅਰਦਾਸ ਕਰੋ, ਜਦੋਂ ਤੁਸੀਂ ਬੇਹੱਦ ਪ੍ਰਸੈਨ ਤੇ ਖ਼ੁਸ਼ਹਾਲ ਹੁੰਦੇ ਹੋ।
ਅਰਦਾਸ ਕਰਨੀ ਇਸ ਜੀਵ-ਲੋਕ 'ਚ ਆਪਣਾ ਵਿਸਤਾਰ ਕਰਨ ਤੋਂ ਜ਼ਿਆਦਾ ਹੋਰ ਭਲਾ ਕੀ ਹੈ ?"
ਤੇ ਜਦੋਂ ਤੁਸੀਂ ਆਪਣਾ ਹਨੇਰਾ ਆਕਾਸ਼ 'ਚ ਬਖੇਰਨ 'ਚ ਸੁੱਖ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਦਿਲ ਦਾ ਖ਼ੁਸ਼ੀ-ਖੇੜਾ ਬਖੇਰਨ 'ਚ ਵੀ ਸੁੱਖ ਹੀ ਮਹਿਸੂਸ ਹੋਣਾ ਚਾਹੀਦੈ।
ਤੇ ਜਦੋਂ ਤੁਹਾਡੀ ਆਤਮਾ ਤੁਹਾਨੂੰ ਅਰਦਾਸ ਕਰਨ ਲਈ ਪ੍ਰੇਰਦੀ ਹੈ, ਉਸ ਵੇਲੇ ਤੁਸੀਂ । ਸਿਵਾਇ ਰੋਣ ਦੇ ਕੁਝ ਹੋਰ ਨਹੀਂ ਕਰ ਪਾਉਂਦੇ। ਤੁਹਾਡੀ ਆਤਮਾ ਨੂੰ ਚਾਹੀਦੈ ਕਿ ਉਹ ਤੁਹਾਨੂੰ ਉਦੋਂ ਤੱਕ ਪ੍ਰੇਰਦੀ ਰਹੇ, ਭਾਵੇਂ ਹੀ ਤੁਸੀਂ ਰੋਂਦੇ ਰਹੋ, ਜਦੋਂ ਤੱਕ ਤੁਸੀਂ ਹੱਸਦੇ-ਖਿੜਦੇ ਹੋਏ ਅਰਦਾਸ ਕਰਨ ਲਈ ਤਿਆਰ ਨਹੀਂ ਹੋ ਜਾਂਦੇ।
ਜਦੋਂ ਤੁਸੀਂ ਅਰਦਾਸ ਕਰਦੇ ਹੋ, ਤਾਂ ਏਨੇ ਉਪਰ ਉਠ ਜਾਂਦੇ ਹੋ ਕਿ ਉਨ੍ਹਾਂ ਸਭਨਾਂ ਲੋਕਾਂ ਨੂੰ ਵੀ ਮਿਲ ਸਕਦੇ ਹੋ, ਜੋ ਉਸ ਪਲ, ਉਸ ਖਿਣ ਅਰਦਾਸ ਕਰ ਰਹੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਸੰਭਵ ਤੌਰ 'ਤੇ ਤੁਸੀਂ ਅਰਦਾਸ ਦੇ ਇਲਾਵਾ ਹੋਰ ਕਦੇ ਨਾ ਮਿਲ ਸਕੋਂ।
ਇਸ ਲਈ ਉਸ ਅਦਿੱਖ ਹਰਿਮੰਦਰ ਤੱਕ ਤੁਹਾਡੀ ਯਾਤਰਾ ਦਾ ਮੰਤਵ ਸਿਰਫ਼ ਤੇ ਸਿਰਫ਼ ਰੱਬ ਨਾਲ ਨਿੱਘੇ-ਮਿਲਾਪ ਦੇ ਚਾਅ ਦੇ ਇਲਾਵਾ ਹੋਰ ਕੁਝ ਨਹੀਂ ਹੋਣਾ ਚਾਹੀਦਾ।
ਤੇ ਜੇ ਤੁਸੀਂ ਕਿਸੇ ਹੋਰ ਮੰਤਵ ਨਾਲ ਨਹੀਂ, ਸਗੋਂ ਸਿਰਫ਼ ਮੰਗਣ ਦੇ ਟੀਚੇ ਨਾਲ ਹੀ ਹਰਿਮੰਦਰ 'ਚ ਦਾਖ਼ਲ ਹੁੰਦੇ ਹੋ, ਤਾਂ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕੋਂਗੇ।
* ਸੁਲਤਾਨ ਬਾਹੂ ਨੇ ਅਰਦਾਸ (ਨਿਮਾਜ਼) ਨੂੰ ਇਕ ਅਜਪਣਯੋਗ ਜਾਪ ਕਿਹੈ, ਜਿਸ ਵਿੱਚ ਕੋਈ ਹਰਫ਼ ਜਾਂ ਉਚਾਰਣ ਨਹੀਂ, ਸਿਰਫ਼ ਨੈਣਾਂ ਦੀ ਖੁਮਾਰੀ ਹੈ-
'ਐਨ ਆਸ਼ਕ ਪੜਨ ਨਿਮਾਜ਼ ਧਰਮ ਦੀ ਜਿਸ ਵਿਚ ਹਰਫ ਨ ਕੋਈ ਹੂ।
ਨੈਣ ਮਤਵਾਲੇ ਖੂਨ ਜਿਗਰ ਦਾ ਉਥੇ ਵਜ੍ਹਾ ਪਾਠ ਸਜੇਈ ਹੂ।
ਜੀਭ ਤੇ ਹੇਂਠ ਨ ਹਿਲਣ ਬਾਹੂ ਖ਼ਾਧ ਨਿਮਾਜ਼ੀ ਸੋਈ ਹੂ ।
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਜੇ ਤੁਸੀਂ ਉਸ ਹਰਿਮੰਦਰ 'ਚ ਇਸ ਲਈ ਦਾਖ਼ਲ ਹੁੰਦੇ ਹੋ ਕਿ ਖ਼ੁਦ ਨੂੰ ਦੀਨ-ਦੁਖੀ ਵਿਖਾ ਸਕੋਂ, ਤਾਂ ਵੀ ਤੁਹਾਡਾ ਕਦੇ ਬੇੜਾ ਪਾਰ ਨਹੀਂ ਹੋ ਸਕੇਗਾ।
ਤੇ ਜੇ ਤੁਸੀਂ ਉਸ ਹਰਿਮੰਦਰ 'ਚ ਇਹ ਧਾਰ ਕੇ ਦਾਖ਼ਲ ਹੁੰਦੇ ਹੋ ਤਾਂ ਕਿ ਤੁਸੀਂ ਦੂਜਿਆ ਦੇ ਭਲੇ ਲਈ ਕੁਝ ਮੰਗ ਸਕੇਂ, ਤਾਂ ਵੀ ਤੁਹਾਡੀ ਬੇਨਤੀ ਨਹੀਂ ਸੁਣੀ ਜਾਏਗੀ।
ਸਹੀ ਇਹ ਹੈ ਕਿ ਤੁਸੀਂ ਹਰਿਮੰਦਰ 'ਚ ਅਦਿੱਖ ਹੋ ਕੇ ਦਾਖ਼ਲ ਹੋਵੇ।
ਮੈਂ ਤੁਹਾਨੂੰ ਸ਼ਬਦਾਂ ਜ਼ਰੀਏ ਅਰਦਾਸ ਕਰਨੀ ਨਹੀਂ ਸਿਖਾ ਸਕਦਾ।
ਰੱਬ ਤੁਹਾਡੇ ਮੂੰਹੋਂ ਆਖੇ ਗਏ ਸ਼ਬਦਾਂ ਨੂੰ ਉਦੋਂ ਤੱਕ ਨਹੀਂ ਸੁਣਦਾ, ਜਦੋਂ ਤੱਕ ਉਹ ਖੁਦਾ (ਪਰਮਾਤਮਾ) ਉਨ੍ਹਾਂ ਸ਼ਬਦਾਂ ਨੂੰ ਤੁਹਾਡੇ ਹੋਂਠੀ ਨਾ ਉਚਾਰੇ।
ਤੇ ਮੈਂ ਤੁਹਾਨੂੰ ਸਾਗਰਾਂ, ਜੰਗਲਾਂ ਤੇ ਪਰਬਤਾਂ ਦੀ ਭਗਤੀ ਵੀ ਨਹੀਂ ਸਿਖਾ ਸਕਦਾ।
ਪਰ ਤੁਸੀਂ, ਜੋ ਇਨ੍ਹਾਂ ਪਰਬਤਾਂ, ਜੰਗਲਾਂ ਤੇ ਸਾਗਰਾਂ ਦੀ ਪੈਦਾਵਾਰ ਹੈ, ਇਨ੍ਹਾਂ ਦੀ ਭਗਤੀ-ਭਾਵਨਾ ਨੂੰ ਆਪਣੇ ਦਿਲ 'ਚ ਭਾਲ ਸਕਦੇ ਹੋ।
ਤੇ ਜੇ ਤੁਸੀਂ ਰਾਤ ਦੇ ਸੰਨਾਟੇ 'ਚ ਧਿਆਨ ਨਾਲ ਸੁਣੋ ਤਾਂ ਤੁਸੀਂ ਸੁਣੋਗੇ, ਜਿਵੇਂ ਇਹ ਮਨ ਹੀ ਮਨ ਜਪ ਰਹੇ ਹੋਣ 'ਹੇ ਪਰਮਾਤਮਾ, ਤੂੰ ਸਾਡੀ ਹੀ ਹੋਂਦ 'ਚ ਮੌਜੂਦ ਹੈਂ, ਤੇ ਤੂੰ ਸਾਂਥੋ ਜੋ ਕਰਵਾਉਣਾ ਚਾਹੁੰਨੈ, ਅਸੀਂ ਉਹੀ ਕਰਦੇ ਹਾਂ।
ਸਾਡੇ ਅੰਦਰ ਜੋ ਤਾਂਘ ਹੈ, ਉਹ ਤੇਰੀ ਹੀ ਤਾਂਘ ਹੈ।
ਇਹ ਤੇਰੀ ਹੀ ਖ਼ਾਹਿਸ਼ ਹੈ ਕਿ ਸਾਡੀਆਂ ਰਾਤਾਂ, ਜੋ ਅਸਲ 'ਚ ਤੇਰੀਆਂ ਹੀ ਰਾਤਾਂ ਨੇ ਦਿਨ 'ਚ ਢਲ ਜਾਂਦੀਆਂ ਨੇ, ਤੇ ਉਹ ਦਿਨ ਵੀ ਤਾਂ ਅਸਲ 'ਚ ਤੇਰੇ ਹੀ ਨੇ।
ਅਸੀਂ ਤੇਰੇ ਤੋਂ ਕੁਝ ਵੀ ਨਹੀਂ ਮੰਗ ਸਕਦੇ, ਕਿਉਂਕਿ ਤੈਨੂੰ ਸਾਡੀਆਂ ਸਾਰੀਆਂ ਲੋੜਾਂ ਥੁੜ੍ਹਾਂ ਦਾ, ਸਾਡੇ ਮਨ 'ਚ ਉਨ੍ਹਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪਤਾ ਚਲ ਜਾਂਦੇ । *
ਤੂੰ ਹੀ ਸਾਡੀ ਸਭ ਤੋਂ ਵੱਡੀ ਲੋੜ ਜਾਂ ਬੁੜ੍ਹ ਹੈਂ, ਤੇ ਜਦੋਂ ਅਸੀਂ ਤੈਨੂੰ ਪ੍ਰਾਪਤ ਕਰ ਲੈਦੇ ਹਾਂ, ਤਾਂ ਸਭ ਕੁਝ ਪ੍ਰਾਪਤ ਕਰ ਲੈਂਦੇ ਹਾਂ।"
* ਇਨ੍ਹਾਂ ਛਾਵਾਂ ਨੂੰ ਪੰਜਾਬੀ ਸੂਫ਼ੀ ਕਵੀ ਸ਼ਾਹ ਹੁਸੈਨ ਨੇ ਆਪਣੀ ਇਕ 'ਕਾਫ਼ੀ' 'ਚ ਬਾਖ਼ੂਬੀ ਪ੍ਰਗਟਾਇਆ
ਚੌਥਾ ਮੇਰੇ ਹਾਲ ਦਾ ਮਹਿਰਮ ਤੂੰ॥
ਅੰਦਰਿ ਤੂੰ ਹੈਂ ਬਾਹਰਿ ਤੂੰ ਹੈਂ ਰੋਮ ਰੋਮ ਵਿਚ ਤੂੰ।
ਕਹੈ ਹੁਸੈਨ ਫ਼ਕੀਰ ਸਾਈਂ ਦਾ ਮੈਂ ਨਾਹੀਂ ਸਭ ਤੂੰ ।।
(ਹਵਾਲਾ-ਪੰਜਾਬੀ ਅਨੁਵਾਰ)
ਖੇੜਾ-ਆਨੰਦ
ਫੇਰ ਇਕ ਸੰਨਿਆਸੀ, ਜੋ ਉਸ ਸ਼ਹਿਰ 'ਚ ਹਰ ਵਰ੍ਹੇ ਇਕੇਰਾਂ ਜ਼ਰੂਰ ਆਉਂਦਾ ਸੀ, ਅੱਗੇ ਆਇਆ ਤੇ ਬੋਲਿਆ- "ਸਾਨੂੰ ਮਨ ਦੇ ਖੇੜੇ ਬਾਰੇ ਕੁਝ ਦੱਸੋ।”
ਤੇ ਉਸ ਨੇ ਜੁਆਬ ਦਿੱਤਾ-
"ਖੁਸ਼ੀ-ਖੇੜਾ ਆਜ਼ਾਦੀ ਦਾ ਇਕ ਗੀਤ ਹੈ,
ਪਰ ਇਹ ਆਪ ਆਜ਼ਾਦੀ ਨਹੀਂ ਹੈ।
ਇਹ ਤੁਹਾਡੀਆਂ ਸਧਰਾਂ ਦਾ ਵਿਕਸਿਤ ਹੋਣਾ ਹੈ,
ਪਰ ਇਹ ਉਨ੍ਹਾਂ ਦਾ ਮੇਵਾ (ਫਲ) ਨਹੀਂ ਹੈ।
ਇਹ ਉੱਚਾਈ ਵੱਲ ਵੇਖਦੀ ਹੋਈ ਡੂੰਘਾਈ ਹੈ,
ਪਰ ਇਹ ਨਾ ਤਾਂ ਡੂੰਘੀ ਹੀ ਹੈ ਤੇ ਨਾ ਹੀ ਉੱਚੀ।
ਇਹ ਉੱਡਦੇ ਹੋਈ ਪਿੰਜਰੇ ਦੇ ਤੁੱਲ ਹੈ,
ਪਰ ਇਹ ਕਿਸੇ ਥਾਂ 'ਚ ਕੈਦ ਨਹੀਂ ਹੈ।
ਤੇ ਹਰੇਕ ਨਜ਼ਰੀਏ ਤੋਂ ਖੇੜਾ ਤਾਂ ਆਜ਼ਾਦੀ ਦਾ ਇਕ ਤਰਾਨਾ ਹੀ ਹੈ।
ਤੇ ਭਾਵੇਂ ਮੈਂ ਚਾਹਾਂਗਾ ਕਿ ਤੁਸੀਂ ਇਸ ਨੂੰ ਪੂਰੇ ਦਿਲੋਂ ਗਾਓਂ, ਪਰ ਫੇਰ ਵੀ ਮੈਂ ਇਹ ਨਹੀਂ ਚਾਹਾਂਗਾ ਕਿ ਤੁਸੀਂ ਇਸ ਨੂੰ ਗੁਣਗੁਣਾਉਂਦਿਆਂ ਇਸਦੇ ਮੋਹ 'ਚ ਪੈ ਕੇ ਆਪਣੇ ਆਪ ਨੂੰ ਭੁੱਲ ਹੀ ਜਾਓ।
ਤੁਹਾਡੇ 'ਚੋਂ ਕੁਝ ਨੌਜੁਆਨ ਖ਼ੁਸ਼ੀ-ਖੇੜੇ ਦੀ ਕਾਮਨਾ ਇਸ ਢੰਗ ਨਾਲ ਕਰਦੇ ਨੇ, ਜਿਵੇਂ ਇਹੀ ਸਭ-ਕੁਝ ਹੋਵੇ, ਤੇ ਇਸੇ ਲਈ ਉਨ੍ਹਾਂ ਦੀ ਆਲੋਚਨਾ ਤੇ ਝਾੜ-ਝੰਬ ਵੀ ਹੁੰਦੀ ਹੈ।
ਮੈਂ ਨਾ ਤਾਂ ਉਨ੍ਹਾਂ ਦੀ ਆਲੋਚਨਾ ਕਰਾਂਗਾ ਤੇ ਨਾ ਹੀ ਝਾੜ-ਝੰਬ।
ਮੈਂ ਤਾਂ ਚਾਹੁੰਨਾਂ ਕਿ ਉਹ ਖੇੜੇ ਦੀ ਕਾਮਨਾ ਕਰਨ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਖੇੜੇ ਦੀ ਪ੍ਰਾਪਤੀ ਤਾਂ ਹੋਏਗੀ ਹੀ, ਪਰ ਸਿਰਫ਼ ਖੇੜੇ-ਆਨੰਦ ਦੀ ਹੀ ਨਹੀਂ, ਖੇੜੇ ਦੀਆਂ ਸੱਤ ਹੋਰ ਭੈਣਾਂ ਵੀ ਨੇ ਤੇ ਉਨ੍ਹਾਂ 'ਚੋਂ ਜਿਹੜੀ ਸਭ ਤੋਂ ਘੱਟ ਸੁਹਣੀ ਹੈ, ਉਹ ਵੀ ਖੇੜੇ-ਆਨੰਦ ਤੋਂ ਜ਼ਿਆਦਾ ਸੁਹਣੀ ਹੈ।"
* ਇਸੇ ਤਰ੍ਹਾਂ, 'ਪੰਥ ਪ੍ਰਕਾਸ਼' (ਗਿਆਨੀ ਗਿਆਨ ਸਿੰਘ ਕ੍ਰਿਤ) ਵਿੱਚ ਸੰਤ ਸੁਧਾਂ (ਹੋਸ਼) ਦਾ ਜ਼ਿਕਰ ਹੈ- ਧੀਰਜ, ਬੁੱਧੀ, ਬਿਬੇਕ, ਬਲ, ਟਿਕਾਉ, ਮਰਿਆਦਾ ਤੇ ਜਿਗਿਆਸਾ ਦੀ ਤ੍ਰਿਪਤੀ (ਵਸੀਲਾ-ਗੁਰਸ਼ਬਦ ਰਤਨਾਕਰ ਮਹਾਨ ਕੋਸ਼)
(ਹਵਾਲਾ-ਪੰਜਾਬੀ ਅਨੁਵਾਦਕ)
ਕੀ ਤੁਸੀਂ ਉਸ ਬੰਦੇ ਬਾਰੇ ਨਹੀਂ ਸੁਣਿਆ, ਜਿਹੜਾ ਜੜ੍ਹਾਂ ਨੂੰ ਕੱਢਣ ਲਈ ਧਰਤੀ ਪੁੱਟ ਰਿਹਾ ਸੀ ਤੇ ਉਸ ਨੇ ਇਕ ਖ਼ਜ਼ਾਨਾ ਲੱਭ ਲਿਆ।
ਤੇ ਤੁਹਾਡੇ ਕੁਝ ਬਜ਼ੁਰਗ ਖੇੜੇ-ਆਨੰਦ ਨੂੰ ਪਛਤਾਉਂਦਿਆਂ ਹੋਇਆਂ ਚੇਤੇ ਕਰਦੇ ਨੇ ਜਿਵੇਂ ਉਨ੍ਹਾਂ ਨਸ਼ੇ 'ਚ ਧੁੱਤ ਹੋ ਕੇ ਕੋਈ ਅਪਰਾਧ ਕਰ ਦਿੱਤਾ ਹੋਵੇ।
ਪਰ ਪਛਤਾਵਾ ਤਾਂ ਮਨ ਨੂੰ ਸਗੋਂ ਹੋਰ ਵੀ ਧੁੰਦਲਾ ਕਰਦੈ, ਨਾ ਕਿ ਉਸ ਨੂੰ ਸਜ਼ਾ ਦੇ ਕੇ ਪਵਿੱਤਰ ਕਰਦੇ।
ਸਗੋਂ ਉਨ੍ਹਾਂ ਨੂੰ ਤਾਂ ਆਪਣੇ ਖੇੜੇ ਭਰੇ ਪਲਾਂ ਨੂੰ ਉਵੇਂ ਹੀ ਚੇਤੇ ਕਰਨਾ ਚਾਹੀਦੈ, ਜਿਵੇਂ ਉਹ ਹਾੜ੍ਹੀ ਦੀ ਪੱਕੀ ਫਸਲ ਨੂੰ ਚੇਤੇ ਕਰਦੇ ਨੇ।
ਫੇਰ ਵੀ ਜੇ ਉਨ੍ਹਾਂ ਨੂੰ ਪਛਤਾਵਾ ਕਰ ਕੇ ਸੁੱਖ ਮਿਲਦੈ, ਤਾਂ ਉਨ੍ਹਾਂ ਨੂੰ ਏਦਾਂ ਹੀ ਸੁੱਖ ਮਾਣਨ ਦਿਓ।
ਤੇ ਤੁਹਾਡੇ 'ਚੋਂ ਕੁਝ ਲੋਕ ਅਜਿਹੇ ਵੀ ਹੋਣਗੇ, ਜੋ ਨਾ ਤਾਂ ਏਨੇ ਜੁਆਨ ਨੇ ਕਿ ਖੇੜੇ- ਆਨੰਦ ਦੀ ਕਾਮਨਾ ਕਰਨ ਤੇ ਨਾ ਹੀ ਏਨੇ ਬੁੱਢੇ ਕਿ ਹੁਣੇ ਤੋਂ ਉਸ ਨੂੰ ਚੇਤੇ ਕਰ ਕੇ ਝੂਰਨ।
ਤੇ ਇਸ ਦੀ ਕਾਮਨਾ ਕਰਨ ਤੇ ਇਸ ਨੂੰ ਚੇਤੇ ਕਰਨ ਦੇ ਡਰ ਨਾਲ ਉਹ ਸਾਰੇ ਲੋਕ ਖ਼ੁਸ਼ੀਆਂ-ਖੇੜਿਆਂ ਤੋਂ ਦੂਰ ਨੱਸਦੇ ਰਹਿੰਦੇ ਨੇ, ਤਾਂ ਕਿ ਉਹ ਕਿਤੇ ਆਪਣੀ ਆਤਮਾ ਦਾ ਨਿਰਾਦਰ ਜਾਂ ਉਲੰਘਣਾ ਨਾ ਕਰ ਬੈਠਣ।
ਪਰ ਇਸ ਤਰ੍ਹਾਂ ਪਰਹੇਜ਼ ਰੱਖਣ 'ਚ ਵੀ ਉਨ੍ਹਾਂ ਨੂੰ ਖੇੜੇ ਦੀ ਪ੍ਰਾਪਤੀ ਹੁੰਦੀ ਹੈ।
ਏਦਾਂ ਉਨ੍ਹਾਂ ਨੂੰ ਵੀ ਖ਼ਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ, ਭਾਵੇਂ ਉਹ ਕੰਬਦੇ ਹੱਥੀਂ ਜੜ੍ਹਾਂ ਬਾਹਰ ਕੱਢਣ ਲਈ ਹੀ ਧਰਤੀ ਨੂੰ ਪੁੱਟ ਰਹੇ ਹੁੰਦੇ ਨੇ।
ਪਰ ਮੈਨੂੰ ਇਹ ਦੱਸੋ ਕਿ ਅਜਿਹਾ ਕੌਣ ਹੈ, ਜੋ ਆਤਮਾ ਦਾ ਨਿਰਾਦਰ ਕਰ ਸਕਦੇ।
ਕੀ ਇਕ ਕੋਇਲ ਰਾਤ ਦੀ ਚੁੱਪ ਦਾ ਨਿਰਾਦਰ ਕਰ ਸਕਦੀ ਹੈ ਜਾਂ ਫਿਰ ਇਕ ਜੁਗਨੂੰ ਕੀ ਤਾਰਿਆਂ ਦਾ ਨਿਰਾਦਰ ਕਰ ਸਕਦੇ ?
ਕੀ ਤੁਹਾਡੀ ਅੱਗ ਦਾ ਸੇਕ ਜਾਂ ਧੂੰਆਂ, ਹਵਾ ਦਾ ਕੁਝ ਵਿਗਾੜ ਸਕਦੇ ?
ਕੀ ਤੁਸੀਂ ਇਹ ਸੋਚਦੇ ਹੋ ਕਿ ਆਤਮਾ ਇਕ ਸ਼ਾਂਤ-ਅਹਿਲ ਤਾਲਾਬ ਹੈ, ਜਿਸ ਤੁਸੀਂ ਨੂੰ ਇਕ ਸੋਟੀ ਨਾਲ ਹਿਲਾ ਕੇ ਅਸ਼ਾਂਤ ਕਰ ਸਕਦੇ ਹੋ ?
ਅਕਸਰ ਤੁਹਾਨੂੰ ਖ਼ੁਦ ਨੂੰ ਖੋੜੇ-ਆਨੰਦ ਤੋਂ ਵਾਂਝਾ ਰੱਖਣ ਦੇ ਜਤਨ 'ਚ ਹਾਸਿਲ ਤਾਂ ਕੁਝ ਨਹੀਂ ਹੁੰਦਾ, ਸਗੋਂ ਤੁਸੀਂ ਉਸ ਦੀ ਲੋਚਾ ਆਪਣੇ ਅੰਤਰ-ਮਨ 'ਚ ਕਿਸੇ ਖੂੰਜੇ ਸੰਜੋਅ ਕੇ ਰੱਖ ਲੈਂਦੇ ਹੋ।
ਕੌਣ ਜਾਣਦੈ, ਜੋ ਅੱਜ ਹੋਣੋਂ ਰਹਿ ਗਿਆ ਜਾਪਦੇ, ਉਹ ਭਲਕੇ ਹੋਣ ਦੀ ਉਡੀਕ ਕਰ ਰਿਹਾ ਹੋਵੇ ?
ਤੁਹਾਡਾ ਸਰੀਰ ਵੀ ਆਪਣੀ ਰਵਾਇਤ ਤੇ ਆਪਣੀ ਵਾਜਿਬ ਲੋੜ ਨੂੰ ਪਛਾਣਦੇ ਇਸ ਲਈ ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦੈ।
ਤੁਹਾਡਾ ਸਰੀਰ ਤੁਹਾਡੀ ਆਤਮਾ ਦੀ ਰਬਾਬ ਹੈ ਤੇ ਇਹ ਤੁਹਾਡੇ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਇਸ ਰਬਾਬ 'ਚੋਂ ਮਿੱਠਾ ਸੰਗੀਤ ਟੁਣਕਾਉਂਦੇ ਹੋ ਜਾਂ ਫਾਲਤੂ ਦੀਆਂ ਧੁਨੀਆਂ।
ਤੇ ਹੁਣ ਤੁਸੀਂ ਮਨ ਹੀ ਮਨ ਪੁੱਛੋਗੇ- 'ਅਸੀਂ ਕਿਵੇਂ ਪਛਾਣ ਸਕਾਂਗੇ ਕਿ ਕਿਹੜਾ ਖੇੜਾ-ਆਨੰਦ ਠੀਕ ਹੈ ਤੇ ਕਿਹੜਾ ਨਹੀਂ ?'
ਤੁਸੀਂ ਆਪਣੇ ਖੇਤਾਂ ਤੇ ਬਾਗਾਂ 'ਚ ਜਾਓਂਗੇ, ਤਾਂ ਤੁਸੀਂ ਵੇਖ ਸਕੇਂਗੇ ਕਿ ਇਕ ਮਧੂਮੱਖੀ ਦਾ ਖੇੜਾ ਇਸੇ 'ਚ ਹੈ ਕਿ ਫੁੱਲ 'ਚੋਂ ਸ਼ਹਿਦ ਇਕੱਠਾ ਕਰਨਾ।
ਪਰ ਦੂਜੇ ਪਾਸੇ ਉਸ ਫੁਲ ਨੂੰ ਵੀ ਆਪਣਾ ਸ਼ਹਿਦ ਮਧੂਮੱਖੀ ਨੂੰ ਚੂਸਣ ਦੇਣ 'ਚ ਹੀ ਖੇੜੇ ਦਾ ਇਹਸਾਸ ਹੁੰਦੈ।
ਕਿਉਂਕਿ ਉਸ ਮਧੂਮੱਖੀ ਲਈ ਫੁੱਲ ਜ਼ਿੰਦਗੀ ਦਾ ਇਕ ਝਰਨਾ ਹੈ।
ਤੇ ਉਸ ਫੁੱਲ ਲਈ ਮਧੂਮੱਖੀ ਪਿਆਰ ਦਾ ਇਕ ਦੂਤ ਹੈ।
ਤੇ ਉਨ੍ਹਾਂ ਦੋਨਾਂ, ਫੁੱਲ ਤੇ ਮਧੂਮੱਖੀ, ਲਈ ਖੇੜਾ-ਆਨੰਦ ਵੰਡਣਾ ਤੇ ਮਾਣਨਾ ਇਕ ਲੋੜ ਤੇ ਇਕ ਵਿਸਮਾਦ ਹੈ।"
ਐ ਓਰਫੇਲਿਸ ਦੇ ਲੋਕੋ, ਤੁਸੀਂ ਆਪਣੇ ਖੇੜੇ-ਆਨੰਦ ਦੀ ਤ੍ਰਿਪਤੀ ਲਈ ਫੁੱਲਾਂ ਤੇ ਮਧੂਮੱਖੀਆਂ ਵਾਂਗ ਹੀ ਬਣੋ।"
* ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਜੀ ਦੀ ਕਵਿਤਾ 'ਅਣਡਿੱਠਾ ਰਸਦਾਤਾ' ਇਸੇ ਤਰ੍ਹਾਂ ਦੇ ਹੀ ਅਗੰਮੀ ਵਿਸਮਾਦ ਦੇ ਇਹਸਾਸ ਪ੍ਰਗਟਾਉਂਦੀ ਹੈ-
'ਬੁੱਲ੍ਹਾਂ ਅਧਖੁੱਲਿਆਂ ਨੂੰ, ਹਾਇ,
ਮੇਰੇ ਬੁੱਲ੍ਹਾਂ ਅਧਮੀਟਿਆਂ ਨੂੰ
ਛੂਹ ਗਿਆ ਨੀ, ਲਗਾ ਗਿਆ ਨੀ,
ਕੌਣ ਕੁਛ ਲਾ ਗਿਆ?
ਸ੍ਵਾਦ ਨੀ ਅਗੰਮੀ ਆਯਾ
ਰਸ ਝਰਨਾਟ ਛਿੜੀ,
ਲੂੰ ਲੂੰ ਲਹਿਰ ਉਠਿਆ
ਤੇ ਕਾਂਬਾ ਮਿੱਠਾ ਆ ਗਿਆ।
ਹੋਈ ਹਾਂ ਸੁਆਦ ਸਾਰੀ,
ਆਪੇ ਤੋਂ ਮੈਂ ਆਪ ਵਾਰੀ
ਐਸੀ-ਭਰੀ ਹੋਈ
ਸ੍ਵਾਦ ਸਾਰੇ ਧਾ ਗਿਆ।
ਹਾਇ, ਦਾਤਾ ਦਿੱਸਿਆ ਨਾ
ਸ੍ਵਾਦ ਜਿਨ੍ਹੇ ਦਿੱਤਾ ਐਸਾ,
ਦੇਂਦਾ ਰਸ-ਦਾਨ ਦਾਤਾ
ਆਪਾ ਕਿਉਂ ਲੁਕਾ ਗਿਆ ?"
(ਹਵਾਲਾ-ਪੰਜਾਬੀ ਅਨੁਵਾਦਕ)
ਸੁਹੱਪਣ
ਤੇ ਫਿਰ ਇਕ ਕਵੀ ਨੇ ਕਿਹਾ- "ਸਾਨੂੰ ਸੁਹੱਪਣ ਬਾਰੇ ਦੱਸੋ।"
ਤੇ ਉਸ ਜੁਆਬ ਦਿੱਤਾ-
"ਤੁਸੀਂ ਉਦੋਂ ਤੱਕ ਸੁਹੱਪਣ ਨੂੰ ਕਿਵੇਂ ਪਿਆਰ ਕਰ ਸਕੋਗੇਂ ਤੇ ਉਸ ਨੂੰ ਕਿਵੇਂ ਭਾਲ ਸਕੋਗੇ, ਜਦੋਂ ਤੱਕ ਉਹ ਖ਼ੁਦ ਤੁਹਾਡੇ ਰਾਹ 'ਚ ਆ ਕੇ ਤੁਹਾਡਾ ਮਾਰਗ-ਦਰਸ਼ਕ ਨਾ ਬਣੇ।
ਤੁਸੀਂ ਉਦੋਂ ਤੱਕ ਉਹਦੇ ਬਾਰੇ ਕਿਵੇਂ ਗੱਲ ਕਰ ਸਕਦੇ ਹੋ, ਜਦੋਂ ਤੱਕ ਉਹ ਆਪ ਤੁਹਾਡੇ ਬੋਲਾਂ ਨੂੰ ਨਹੀਂ ਗੁੰਦਦਾ।
ਇਕ ਦੁਖੀ ਤੇ ਪੀੜਤ ਬੰਦਾ ਕਹਿੰਦੈ-'ਸੁਹੱਪਣ ਬੜਾ ਦਿਆਲੂ ਤੇ ਸਰੀਫ਼ ਹੁੰਦੈ।
ਬਿਲਕੁਲ ਇਕ ਜੋਬਨ-ਮੱਤੀ ਮਾਂ ਦੀ ਤਰ੍ਹਾਂ, ਜਿਸ ਨੂੰ ਆਪਣੇ ਸੁਹੱਪਣ ਦਾ ਬੋਧ ਹੁੰਦੈ, ਤੇ ਉਹ ਕੁਝ-ਕੁਝ ਸੰਗਦੀ ਹੋਈ ਸਾਡੇ ਦਰਮਿਆਨ ਵਿਚਰਦੀ ਹੈ।
ਤੇ ਇਕ ਵਿਸਮਾਦ 'ਚ ਗੜੁੱਚ ਬੰਦਾ ਕਹਿੰਦੇ- 'ਨਹੀਂ, ਸੁਹੱਪਣ ਤਾਂ ਇਕ ਜ਼ੋਰਾਵਰ ਤੇ ਖ਼ਤਰਨਾਕ ਚੀਜ਼ ਹੈ।
ਬਿਲਕੁਲ ਇਕ ਤੂਫ਼ਾਨ ਦੀ ਤਰ੍ਹਾਂ, ਜੋ ਸਾਡੇ ਪੈਰਾਂ ਹੇਠਲੀ ਜ਼ਮੀਨ ਤੇ ਸਿਰ ਉਤਨੇ ਆਸਮਾਨ ਨੂੰ ਹਿਲਾ ਧਰਦੇ।'
ਇਕ ਥੱਕਿਆ-ਟੁੱਟਿਆ ਤੇ ਨਿਢਾਲ ਬੰਦਾ ਆਖਦੈ- 'ਸੁਹੱਪਣ ਤਾਂ ਮਿੱਠਤਾ ਭਰੇ ਰੇ ਧੀਮੇ ਬੋਲ ਬੋਲਣ ਵਾਲਾ ਹੈ। ਇਹ ਸਾਡੀ ਆਤਮਾ 'ਚ ਬੋਲਦੇ।
ਉਸ ਦੀ ਆਵਾਜ਼ ਸਾਡੀਆਂ ਖ਼ਾਮੋਸ਼ੀਆਂ 'ਚ ਇਵੇਂ ਆਉਂਦੀ ਹੈ, ਜਿਵੇਂ ਇਕ ਮੱਧਮ ਰੌਸ਼ਨੀ ਪਰਛਾਵੇਂ ਦੇ ਡਰੋਂ ਕੰਬ ਰਹੀ ਹੋਵੇ।
ਪਰ ਡੋਲਦੇ ਮਨ ਵਾਲੇ ਲੋਕ ਆਖਦੇ ਨੇ-'ਅਸੀਂ ਸੁਹੱਪਣ ਨੂੰ ਪਹਾੜਾਂ 'ਚ ਚੀਖਦਿਆਂ ਸੁਣਿਐ।
ਤੇ ਉਹਦੀਆਂ ਚੀਖਾਂ ਦੇ ਨਾਲ-ਨਾਲ ਘੋੜਿਆਂ ਦੇ ਪੌੜਾਂ ਦੀ ਗੂੰਜ, ਪੰਛੀਆਂ ਦੇ ਖੰਭਾਂ ਦੇ ਫੜਫੜਾਉਣ ਤੇ ਸ਼ੇਰਾਂ ਦੇ ਦਹਾੜਨ ਦੀ ਆਵਾਜ਼ ਨੂੰ ਵੀ ਸੁਣਿਐ।'
ਰਾਤੀਂ ਸ਼ਹਿਰ ਦੇ ਪਹਿਰਦਾਰ ਕਹਿੰਦੇ ਨੇ-'ਸੁਹੱਪਣ ਦਾ ਉਦੈ ਚੜ੍ਹਦੇ ਵਾਲੇ ਪਾਸਿਓ ਪਹੁ ਫੁੱਟਣ ਵੇਲੇ ਹੋਏਗਾ।'
ਤੇ ਦੁਪਹਿਰੇ ਮਜ਼ਦੂਰ ਤੇ ਪਾਂਧੀ ਕਹਿੰਦੇ ਨੇ- 'ਅਸੀਂ ਸੁਹੱਪਣ ਨੂੰ ਸੂਰਜ-ਡੁੱਬਣ ਦੀਆਂ ਤਾਕੀਆਂ 'ਚੋਂ ਹੇਠਾਂ ਧਰਤੀ ਵੱਲ ਝਾਕਦਿਆਂ ਡਿਠੇ ।
ਠੰਢ ਦੇ ਮੌਸਮ 'ਚ ਬਰਫ਼ੀਲੇ ਰਸਤਿਆਂ 'ਤੇ ਚੱਲਣ ਵਾਲੇ ਮੁਸਾਫ਼ਰ ਕਹਿੰਦੇ ਨੇ 'ਸੁਹੱਪਣ ਬਸੰਤ ਰੁੱਤ 'ਚ ਪਹਾੜਾਂ 'ਤੇ ਮੇਲ੍ਹਦਾ-ਉਛਲਦਾ ਆਏਗਾ।'
ਤੇ ਹਾੜ੍ਹ ਦੇ ਲੂੰਹਦੇ ਦਿਨਾਂ 'ਚ ਵਾਢੀ ਕਰਦੇ ਕਿਰਤੀ ਕਹਿੰਦੇ ਨੇ- 'ਅਸੀਂ ਉਹਨੂੰ
ਪਤਝੜ ਦੇ ਪੱਤਿਆਂ 'ਤੇ ਨੱਚਦਿਆਂ ਤੱਕਿਐ ਤੇ ਉਹਦੇ ਵਾਲਾਂ 'ਚ ਅਟਕੇ ਬਰਫ਼ ਦੇ ਗਲੋਟਿਆਂ ਨੂੰ ਵੀ ਤੱਕਿਐ।
ਇਹ ਸਭ ਗੱਲਾਂ ਤੁਸੀਂ ਲੋਕਾਂ ਨੇ ਸੁਹੱਪਣ ਬਾਬਤ ਆਖੀਆਂ ਨੇ।
ਫੇਰ ਵੀ ਅਸਲੀਅਤ ਇਹ ਹੈ ਕਿ ਇਹ ਸਭ ਤੁਸੀਂ ਸੁਹੱਪਣ ਬਾਰੇ ਨਹੀਂ, ਸਗੋਂ ਆਪਣੀਆਂ ਉਨ੍ਹਾਂ ਲੋੜਾਂ ਬਾਰੇ ਆਖਿਐ, ਜੋ ਪੂਰੀਆਂ ਹੋਣੋਂ ਰਹਿ ਗਈਆਂ ਨੇ।
ਤੇ ਸੁਹੱਪਣ ਕੋਈ ਲੋੜ ਨਹੀਂ, ਸਗੋਂ ਇਕ ਵਿਸਮਾਦ ਹੈ।"
ਇਹ ਕੋਈ ਤੇਹ ਨਾਲ ਸੁੱਕਿਆ ਮੂੰਹ ਨਹੀਂ ਹੈ ਤੇ ਨਾ ਹੀ ਕਿਸੇ ਅੱਗੇ ਅੱਡਿਆ ਖ਼ਾਲੀ ਹੱਥ ਹੈ।
ਇਹ ਤਾਂ ਇਕ ਜੋਤ-ਸਰੂਪ ਹਿਰਦਾ ਹੈ ਤੇ ਇਕ ਮੰਤਰ-ਮੁਗਧ ਆਤਮਾ ਹੈ।**
ਇਹ ਕੋਈ ਅਜਿਹੀ ਤਸਵੀਰ ਨਹੀਂ ਹੈ, ਜਿਸ ਨੂੰ ਤੁਸੀਂ ਵੇਖ ਸਕੇਂ ਤੇ ਨਾ ਹੀ ਇਹ ਕੋਈ ਅਜਿਹਾ ਗੀਤ ਹੈ, ਜਿਸ ਨੂੰ ਤੁਸੀਂ ਸੁਣ ਸਕੋਂ।
ਇਹ ਤਾਂ ਉਹ ਤਸਵੀਰ ਹੈ, ਜਿਸ ਨੂੰ ਤੁਸੀਂ ਵੇਖ ਤਾਂ ਸਕਦੇ ਹੋ, ਪਰ ਮੁੱਦੀਆਂ ਅੱਖਾਂ ਨਾਲ, ਤੇ ਇਹ ਤਾਂ ਉਹ ਗੀਤ ਹੈ, ਜਿਸ ਨੂੰ ਤੁਸੀਂ ਸੁਣ ਤਾਂ ਸਕਦੇ ਹੋ, ਪਰ ਬੰਦ ਕੰਨਾਂ ਨਾਲ।
ਇਹ ਕਿਸੇ ਬਿਰਖ ਦੇ ਸੱਕ ਦੀਆਂ ਭਰੀਆਂ ਅੰਦਰਲਾ ਰਸ ਨਹੀਂ ਹੈ ਤੇ ਨਾ ਹੀ ਇਹ ਕਿਸੇ ਪੰਜੇ 'ਚ ਫਸਿਆ ਕੋਈ ਖੰਭ ਹੈ।
ਸਗੋਂ ਇਹ ਤਾਂ ਉਹ ਬਾਗ਼ ਹੈ, ਜੋ ਹਮੇਸ਼ਾ ਖਿੜਿਆ-ਹਰਿਆ ਰਹਿੰਦੇ ਤੇ ਇਹ ਫ਼ਰਿਸ਼ਤਿਆਂ ਦਾ ਉਹ ਜੁੱਟ ਹੈ, ਜੋ ਹਮੇਸ਼ਾ ਉੱਡਦਾ ਰਹਿੰਦੈ।
ਐ ਓਰਫੇਲਿਸ ਦੇ ਲੋਕੋ, ਸੁਹੱਪਣ ਹੀ ਉਹ ਜ਼ਿੰਦਗੀ ਹੈ, ਜੋ ਉਦੋਂ ਦਿਸਦੀ ਹੈ, ਜਦੋਂ ਜ਼ਿੰਦਗੀ ਆਪਣੇ ਪਵਿੱਤਰ ਚਿਹਰੇ ਦਾ ਮਖੌਟਾ ਲਾਹ ਸੁੱਟਦੀ ਹੈ।
ਪਰ ਤੁਸੀਂ ਆਪ ਹੀ ਜ਼ਿੰਦਗੀ ਹੋ ਤੇ ਤੁਸੀਂ ਆਪ ਹੀ ਮਖੌਟੇ ਵੀ॥
ਸੁਹੱਪਣ ਇਕ ਬੇਅੰਤਤਾ ਹੈ, ਜੋ ਖ਼ੁਦ ਨੂੰ ਸ਼ੀਸ਼ੇ 'ਚ ਤੱਕਦਾ ਰਹਿੰਦੈ। ਪਰ ਤੁਸੀਂ ਹੀ ਬੇਅੰਤ ਹੋ ਤੇ ਤੁਸੀਂ ਹੀ ਸ਼ੀਸ਼ਾ ਵੀ।"
* ਪ੍ਰੋ. ਪੂਰਨ ਸਿੰਘ ਆਪਣੇ 'ਮੇਰਾ ਟੁੱਟਾ ਜਿਹਾ ਗੀਤ' ਵਿਚ ਇਸੇ ਵਿਸਮਾਦ ਨਾਲ ਸਰਾਬੋਰ ਹੋ ਰਹੇ ਹਨ-
'ਰੇਤਾਂ ਵਿਚ ਡੁੱਲ੍ਹੇ ਚਮਕਦੇ, ਵੜਨ ਨਹੀਂ ਹੁੰਦੇ,
ਮੇਰੇ ਅੱਖਰਾਂ ਦੇ ਦਰਿਆ ਨਸਦੇ ਜਾਂਦੇ,
ਮੋਤੀਆਂ ਦੇ ਹੜ੍ਹ!!
ਮੈਨੂੰ ਰੰਗ ਨਹੀਂ ਬੰਨ੍ਹਣਾ ਆਉਂਦਾ ਹਾਲੀ,
ਉਹ ਰੰਗ ਜਿਹੜਾ ਕਦੀ ਕਦੀ,
ਮੇਰੇ ਅੰਦਰ ਕਣੀ ਕਣੀ ਅਚਨਚੇਤ ਵਰਦਾ!!
ਮਾੜਾ ਮਾੜਾ ਰੰਗ ਕੁਛ ਘੁੱਲ ਘੁੱਲ ਸਿਮਦਾ!
ਰਮਜ਼ਾਂ ਉੱਚੀਆਂ, ਨਦਾਨ ਮੈਂਡੀ ਉਮਰ ਹਾਲੀ।
** ਗੁਰੂ ਅਮਰਦਾਸ ਜੀ ਵੀ ਤਾਂ ਇਹੀ ਹੋਕਾ ਦੇ ਰਹੇ ਹਨ-
'ਮਨ ਤੂੰ ਜੋਤਿ ਸਰੂਪੁ ਹੈ,
ਅਪਣਾ ਮੂਲੁ ਪਛਾਣੁ ।
(ਹਵਾਲਾ-ਪੰਜਾਬੀ ਅਨੁਵਾਦਕ)
ਧਰਮ
ਫਿਰ ਇਕ ਬੁੱਢੇ ਪਾਦਰੀ ਨੇ ਕਿਹਾ-"ਸਾਨੂੰ ਧਰਮ-ਮਜ਼੍ਹਬ ਬਾਰੇ ਦੱਸੋ।"
ਤੇ ਉਸ ਨੇ ਜੁਆਬ ਮੋੜਿਆ-
"ਕੀ ਮੈਂ ਅੱਜ ਤੱਕ ਇਹਦੇ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਵੀ ਦੱਸਿਐ ?
ਕੀ ਸਾਰੇ ਕਰਮ ਤੇ ਸਾਰੇ ਚਿੰਤਨ ਧਰਮ ਨਹੀਂ ਨੇ ?
ਤੇ ਜੋ ਨਾ ਤਾਂ ਕਰਮ 'ਚ ਗਿਣਿਆ ਜਾਂਦੈ ਤੇ ਨਾ ਹੀ ਚਿੰਤਨ 'ਚ, ਉਹ ਸਿਰਫ਼ ਇਕ ਕੋਤਕ ਤੇ ਅਚੰਭਾ ਹੈ, ਜੋ ਆਤਮਾ 'ਚ ਹਮੇਸ਼ਾ ਮੌਜੂਦ ਰਹਿੰਦੈ, ਫੇਰ ਉਸ ਵੇਲੇ ਭਾਵੇਂ ਉਹ ਹੋਸ ਪੱਥਰ ਤੋੜ ਰਹੇ ਹੋਣ ਜਾਂ ਖੱਡੀ 'ਤੇ ਬੁਣਾਈ ਕਰ ਰਹੇ ਹੋਣ।"
ਕੌਣ ਹੈ, ਜਿਹੜਾ ਆਪਣੀ ਲਗਨ ਨੂੰ ਆਪਣੇ ਕਰਮਾਂ ਤੋਂ ਜਾਂ ਆਪਣੇ ਦ੍ਰਿੜ੍ਹ ਭਰੋਸੇ ਨੂੰ ਆਪਣੇ ਕਿੱਤੇ ਤੋਂ ਅਲੱਗ ਕਰ ਸਕਦੇ ?
ਕਿਹੜਾ ਭਲਾ ਆਪਣੇ ਸਮੇਂ ਨੂੰ ਆਪਣੇ ਸਾਹਮਣੇ ਵਿਛਾ ਕੇ ਕਹਿੰਦੇ- 'ਏਨਾ ਸਮਾਂ ਰੱਬ ਲਈ ਹੈ ਤੇ ਏਨਾ ਮੇਰੇ ਲਈ। ਏਨਾ ਸਮਾਂ ਮੇਰੀ ਰੂਹਾਨੀਅਤ ਦੀ ਖ਼ੁਰਾਕ ਲਈ ਹੈ ਤੇ ਬਾਰੀ ਬਚਦਾ ਸਮਾਂ ਮੇਰੀਆਂ ਸਰੀਰਕ ਲੋੜਾਂ ਲਈ।'
ਤੁਹਾਡੇ ਸਾਰੇ ਪਲ-ਖਿਣ ਉਨ੍ਹਾਂ ਖੰਭਾਂ ਦੇ ਤੁੱਲ ਨੇ, ਜੋ ਡਾਰਾਂ ਬਣਾ ਕੇ ਉਡਦੇ ਹੋਏ, ਖਲਾਅ ਨੂੰ ਚੀਰਦੇ ਹੋਏ ਇਕ ਆਤਮਾ ਤੋਂ ਦੂਜੀ ਆਤਮਾ ਕੋਲ ਜਾਂਦੇ ਨੇ।
ਜਿਹੜਾ ਬੰਦਾ ਆਪਣੇ ਈਮਾਨ ਨੂੰ ਇਕ ਸੁਹਣੇ ਲਿਬਾਸ ਦੀ ਤਰ੍ਹਾਂ ਪਹਿਣਦੇ, ਉਹਏ ਲਈ ਤਾਂ ਇਹੀ ਚੰਗੈ ਕਿ ਉਹ ਨੰਗਾ ਹੀ ਰਹੇ।
ਹਵਾ ਤੇ ਸੂਰਜ ਉਹਦੀ ਚਮੜੀ 'ਚ ਕੋਈ ਮਘੋਰੀਆਂ ਨਹੀਂ ਕਰ ਦੇਣਗੇ।
ਤੇ ਉਹ, ਜਿਹੜਾ ਆਪਣੇ ਵਿਹਾਰ ਨੂੰ ਈਮਾਨਦਾਰੀ 'ਚ ਪਰਿਭਾਸ਼ਤ ਕਰਦੇ, ਉਹ ਸਮਝੋ ਆਪਣੇ ਚਹਿਕਦੇ ਪੰਛੀ ਨੂੰ ਇਕ ਪਿੰਜਰੇ 'ਚ ਕੈਦ ਕਰ ਦਿੰਦੇ।
ਇਕ ਸੁਭਾਵਿਕ ਤੇ ਆਪ-ਮੁਹਾਰਾ ਗੀਤ ਕਦੇ ਵੀ ਸੀਖਾਂ ਪਿੱਛੇ, ਕੈਦ ਅੰਦਰ ਜਨਮ ਨਹੀਂ ਲੈ ਸਕਦਾ।
ਤੇ ਉਹ ਬੰਦਾ, ਜਿਹਦੇ ਲਈ ਪੂਜਾ ਇਕ ਬਾਰੀ ਦੇ ਤੁੱਲ ਹੈ, ਤੇ ਉਸ ਬਾਰੀ ਨੂੰ ਖੋਲ੍ਹਦਾ
* ਸੁਲਤਾਨ ਬਾਹੂ ਨੇ ਵੀ ਮਨੁੱਖੀ ਸਰੀਰ ਨੂੰ ਉਸ ਪਰਮਾਤਮਾ ਦਾ ਘਰ ਮੰਨ ਕੇ, ਅੰਦਰੋਂ ਹੀ ਉਸਨੂੰ ਭਾਲਣ ਦੀ ਤਾਕੀਦ ਕੀਤੀ ਹੈ
'ਇਹ ਤਨ ਰੱਬ ਸੱਚੇ ਦਾ ਹੁਜਰਾ, ਵਿਚ ਪਾ ਫਕੀਰ ਝਾਤੀ ਹੂ।
ਨ ਕਰ ਮਿੰਨਤ ਖਵਾਜ ਖਿਜਰ ਦੀ, ਤੇ ਅੰਦਰ ਆਬ ਹਯਾਤੀ ਹੂ।
(ਹਵਾਲਾ-ਪੰਜਾਬੀ ਅਨੁਵਾਦ)
ਤੇ ਭੇੜਨਾ ਹੀ ਉਹ ਪੂਜਾ ਸਮਝਦੈ, ਉਹ ਅਜੇ ਤੱਕ ਆਪਣੀ ਆਤਮਾ ਦੇ ਘਰ ਨਹੀਂ ਪੁੱਜਿਐ, ਜੀਹਦੀਆਂ ਬਾਰੀਆਂ ਹਮੇਸ਼ਾਂ ਖੁੱਲ੍ਹੀਆਂ ਰਹਿੰਦੀਆਂ ਨੇ।
ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਹੀ ਤੁਹਾਡਾ ਮੰਦਰ ਤੇ ਤੁਹਾਡਾ ਧਰਮ ਹੈ।
ਜਦੋਂ ਵੀ ਤੁਸੀਂ ਇਸ 'ਚ ਦਾਖ਼ਲ ਹੋਵੋ, ਤਾਂ ਆਪਣਾ ਸਭ ਕੁਝ ਨਾਲ ਲੈ ਕੇ ਜਾਓ।
ਆਪਣੇ ਨਾਲ ਆਪਣਾ ਹਲ, ਆਪਣੀ ਭੱਠੀ, ਆਪਣੀ ਛੈਣੀ-ਹਥੌੜਾ ਤੇ ਆਪਣੀ
ਰਬਾਬ,
ਉਹ ਸਾਰੀਆਂ ਵਸਤਾਂ, ਸੰਦ ਜਾਂ ਸਾਧਨ, ਜਿਨ੍ਹਾਂ ਨੂੰ ਤੁਸੀਂ ਆਪਣੀ ਲੋੜ ਜਾਂ ਆਪਣੇ ਮਨ-ਪਰਚਾਵੇ ਲਈ ਬਣਾਇਐ।
ਕਿਉਂ ਕਿ ਆਪਣੇ ਖ਼ਿਆਲੀ ਵਹਿਣ 'ਚ ਵੀ ਤੁਸੀਂ ਨਾ ਤਾਂ ਆਪਣੀਆਂ ਸਫਲਤਾਵਾਂ ਤੋਂ ਜ਼ਿਆਦਾ ਉੱਪਰ ਉਠ ਸਕਦੇ ਹੋ ਤੇ ਨਾ ਹੀ ਆਪਣੀਆਂ ਅਸਫਲਤਾਵਾਂ ਤੋਂ ਜ਼ਿਆਦਾ ਹੇਠਾਂ ਡਿੱਗ ਸਕਦੇ ਹੋ।
ਤੇ ਆਪਣੇ ਨਾਲ ਆਪਣੇ ਸਾਰੇ ਮਿੱਤਰ-ਪਿਆਰਿਆਂ ਨੂੰ ਵੀ ਲੈ ਜਾਓ,
ਕਿਉਂਕਿ ਪੂਜਾ-ਅਰਾਧਨਾ 'ਚ ਤੁਸੀਂ ਨਾ ਤਾਂ ਉਨ੍ਹਾਂ ਦੀਆਂ ਉਮੀਦਾਂ ਤੋਂ ਵਧੇਰੇ ਉਪਰ ਉਠ ਸਕਦੇ ਹੋ ਤੇ ਨਾ ਹੀ ਖ਼ੁਦ ਨੂੰ ਉਨ੍ਹਾਂ ਦੀਆਂ ਨਾ-ਉਮੀਦਾਂ ਤੋਂ ਵਧੇਰੇ ਹੇਠਾਂ ਡੇਗ ਹੀ ਸਕਦੇ ਹੋ।
ਤੇ ਜੇ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ, ਤਾਂ ਇਹਦੇ ਲਈ ਤੁਹਾਨੂੰ ਕੋਈ ਬੁਝਾਰਤ ਬੁੱਝਣ ਦੀ ਲੋੜ ਨਹੀਂ ਹੈ।
ਸਗੋਂ ਤੁਸੀਂ ਆਪਣੇ ਆਲੇ-ਦੁਆਲੇ ਵੇਖੋ, ਤਾਂ ਤੁਸੀਂ ਰੱਬ ਨੂੰ ਆਪਣੇ ਬੱਚਿਆਂ ਨਾਲ ਅਠਖੇਲੀਆਂ ਕਰਦਿਆਂ ਵੇਖੋਂਗੇ।
ਤੇ ਆਸਮਾਨ ਵੱਲ ਵੇਖੋ, ਤਾਂ ਤੁਸੀਂ ਰੱਬ ਨੂੰ ਬੱਦਲਾਂ 'ਚ ਵਿਚਰਦਿਆਂ ਵੇਖੋਂਗੇ, ਜੋ ਆਪਣੀਆਂ ਬਾਹਾਂ ਬਿਜਲੀ ਦੇ ਰੂਪ 'ਚ ਪਸਾਰ ਰਿਹੈ ਤੇ ਵਰਖਾ ਦੇ ਰੂਪ 'ਚ ਹੇਠਾਂ ਉਤਰ ਰਿਹੈ।
ਤੁਸੀਂ ਵੇਖੋਗੇ ਕਿ ਰੱਬ ਫੁੱਲਾਂ 'ਚ ਮੁਸਕੁਰਾ ਰਿਹੈ ਤੇ ਫੇਰ ਉਪਰ ਉਠਦੇ ਹੋਏ ਆਪਣੇ ਹੱਥ ਬਿਰਖਾਂ ਜ਼ਰੀਏ ਹਿਲਾ ਰਿਹੈ।"*
• ਰੱਬ ਦੀ ਸਰਵ-ਵਿਆਪਕਤਾ ਦੇ ਸੰਕਲਪ ਬਾਰੇ ਬਾਬਾ ਫਰੀਦ ਨੇ ਵੀ ਆਖਿਐ-
'ਫਰੀਦਾ ਖ਼ਾਲਕ ਖ਼ਲਕ ਮਹਿ, ਖ਼ਲਕ ਵਸੇ ਰੱਬ ਮਾਹਿ।
ਮੰਦਾ ਕਿਸ ਨੋ ਆਖੀਐ, ਜਾ ਤੁਧ ਬਿਨ ਕੋਈ ਨਾਹਿ।'
ਗੁਰੂ ਨਾਨਕ ਸਾਹਿਬ ਵੀ ਫੁਰਮਾਉਂਦੇ ਨੇ-
'ਸਭ ਮਹਿ ਜੋਤਿ ਜੋਤਿ ਹੈ ਸੋਇ।
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥
ਬੁੱਲ੍ਹੇ ਸ਼ਾਹ ਵੀ ਤਾਂ ਇਹੀ ਕਹਿੰਦੇ-
'ਤੁਸੀਂ ਸਭਨੀ ਭੇਖੀਂ ਥੀਂਦੇ ਹੈ,
ਮੈਨੂੰ ਹਰ ਥਾਂ ਤੁਸੀਂ ਦਿਸੀਂਦੇ ਹੋ,
ਆਪ ਮਕਦਰ ਆਪੇ ਪੀਂਦੇ ਹੋ,
ਆਪੇ ਆਪ ਕੋ ਆਪ ਚੁਕਾਈਦਾ,
ਹੁਣ ਕਿਸ ਤੋਂ ਆਪ ਲੁਕਾਈਦਾ।
(ਹਵਾਲਾ-ਪੰਜਾਬੀ ਅਨੁਵਾਦਕ)
ਮੌਤ
ਇਕ ਵਾਰ ਫੇਰ ਅਲ ਮਿਤਰਾ ਨੇ ਕਿਹਾ- "ਹੁਣ ਸਾਨੂੰ ਮੌਤ ਬਾਰੇ ਜਾਣਨ ਦੀ ਤਾਂਘ ਹੈ।"
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ-
"ਮੈਂ ਤੁਹਾਨੂੰ ਮੌਤ ਦਾ ਭੇਦ ਜ਼ਰੂਰ ਦੱਸਾਂਗਾ।
ਪਰ ਤੁਸੀਂ ਇਹਨੂੰ ਕਿਵੇਂ ਪ੍ਰਾਪਤ ਕਰ ਸਕਦੇ ਹੋ, ਜਦੋਂ ਤੱਕ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਅੰਦਰੋਂ ਹੀ ਨਹੀਂ ਭਾਲੋਂਗੇ ?*
ਉਹ ਉੱਲੂ, ਜੀਹਦੀਆਂ ਰਾਤ ਨੂੰ ਖੁੱਲ੍ਹਣ ਵਾਲੀਆਂ ਅੱਖਾਂ ਦਿਨੇ ਅੰਨ੍ਹੀਆਂ ਹੋ ਜਾਂਦੀਆਂ ਨੇ, ਦਿਨ ਦੇ ਚਾਨਣ ਦੇ ਭੇਤ ਨੂੰ ਨਹੀਂ ਬੁੱਝ ਸਕਦਾ।
ਜੇ ਤੁਸੀਂ ਸੱਚੀਂ-ਮੁੱਚੀਂ ਮੌਤ ਦੀ ਆਤਮਾ ਨੂੰ ਵੇਖਣਾ ਚਾਹੁੰਦੇ ਹੋ, ਤਾਂ ਆਪਣੇ ਦਿਲ ਨੂੰ ਜ਼ਿੰਦਗੀ ਦੀ ਦੇਹ ਤੱਕ ਪੂਰੀ ਤਰ੍ਹਾਂ ਖੋਲ੍ਹ ਦਿਓ।
ਕਿਉਂਕਿ ਜ਼ਿੰਦਗੀ ਤੇ ਮੌਤ ਤਾਂ ਇਕੋ ਸ਼ੈਅ ਨੇ, ਜਿਵੇਂ ਨਦੀ ਤੇ ਸਮੁੰਦਰ।
ਤੁਹਾਡੀਆਂ ਆਸਾਂ ਤੇ ਸਧਰਾਂ ਦੀ ਡੂੰਘਾਈ ਦੇ ਅੰਦਰ ਹੀ ਤੁਹਾਡੀ ਦੂਜੀ ਦੁਨੀਆਂ ਦਾ ਗਿਆਨ ਵਸਿਐ।
ਤੇ ਬਰਫ਼ ਹੇਠਾਂ ਦੱਬੇ ਹੋਏ ਬੀਜਾਂ ਦੇ ਸੁਪਨਿਆਂ ਦੇ ਤੁੱਲ ਤੁਹਾਡਾ ਦਿਲ ਵੀ ਬਸੰਤ- ਬਹਾਰ ਦੇ ਆਉਣ ਦੇ ਸੁਪਨੇ ਵੇਖਦੈ।
ਇਨ੍ਹਾਂ ਸੁਪਨਿਆਂ 'ਤੇ ਭਰੋਸਾ ਕਰੋ, ਕਿਉਂਕਿ ਇਨ੍ਹਾਂ 'ਚ ਹੀ ਅਸੀਮਤਾ ਵੱਲ ਲਿਜਾਣ ਵਾਲਾ ਬੂਹਾ ਲੁਕਿਆ ਹੋਇਐ।
ਮੌਤ ਦੇ ਪ੍ਰਤੀ ਤੁਹਾਡਾ ਡਰ ਬਿਲਕੁਲ ਉਸ ਆਜੜੀ ਦੀ ਤਰ੍ਹਾਂ ਹੈ, ਜੋ ਉਸ ਰਾਜੇ ਦੇ ਸਨਮੁਖ ਖੜ੍ਹਾ ਕੰਬ ਰਿਹਾ ਹੁੰਦੇ, ਜਿਸ ਦਾ ਹੱਥ ਸਗੋਂ ਉਹਨੂੰ ਸਨਮਾਨਤ ਕਰਨ ਲਈ ਹੀ ਉੱਠ ਰਿਹਾ ਹੁੰਦੇ।
* ਸੁਲਤਾਨ ਬਾਹੂ ਵੀ ਪਵਿੱਤਰ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਆਧਾਰ 'ਤੇ ਪਰਮਾਤਮਾ ਤੇ ਆਤਮਾ ਦੀ ਇਕੋ ਜ਼ਾਤ ਮੰਨਦਾ ਹੈ ਤੇ ਆਤਮਾ, ਜੋ ਕਿ ਆਪਣੇ ਅਸਲੇ ਤੋਂ ਟੁੱਟ ਗਈ ਹੈ, ਦੁਨੀਆਂ ਵਿੱਚ ਆ ਬੇ ਇਸੇ ਅਸਲੇ ਦੀ ਤਲਾਸ਼ ਵਿੱਚ ਹੈ-
'ਹਿੱਕੇ ਜਾਤ-ਸਿਫਾਤ ਰੱਥੇ ਦੀ, ਹਿੱਕੇ ਜਗ ਢੂੰਡਿਆਸੇ ਹੁ।
ਹਿੱਕੇ ਲਾਮਕਾਨ ਅਸਾਡਾ, ਹਿੱਕੇ ਬੁਤ ਵਿੱਚ ਵਾਸੇ ਹੂ।'
(ਹਵਾਲਾ-ਪੰਜਾਬੀ ਅਨੁਵਾਦਕ)
ਪਰ ਕੀ ਇਸ ਕੰਬਣੀ ਪਿੱਛੇ ਉਹ ਆਜੜੀ ਖ਼ੁਸ਼ ਨਹੀਂ ਹੈ ਕਿ ਉਹ ਰਾਜੇ ਹੱਥੋਂ ਸਨਮਾਨ ਪ੍ਰਾਪਤ ਕਰੇਗਾ ?
ਫੇਰ ਵੀ ਕੀ ਉਹ ਆਪਣੇ ਡਰ, ਆਪਣੀ ਕੰਬਣੀ ਪ੍ਰਤੀ ਵਧੇਰੇ ਸਚੇਤ ਨਹੀਂ ਹੈ ?
ਮੌਤ ਏਹਦੇ ਤੋਂ ਵੱਧ ਹੋਰ ਭਲਾ ਕੀ ਹੈ ਕਿ ਤੁਸੀਂ ਨੰਗੇ ਹੋ ਕੇ ਹਵਾ 'ਚ ਖੜ੍ਹੇ ਹੋ ਜਾਓ ਤੇ ਸੂਰਜ ਦੀ ਗਰਮੀ 'ਚ ਪੇਘਰ ਜਾਓ ?
ਤੇ ਸਾਹਾਂ ਦਾ ਬੰਦ ਹੋ ਜਾਣਾ ਵੀ ਭਲਾ ਇਸ ਤੋਂ ਇਲਾਵਾ ਹੋਰ ਕੀ ਹੈ ਕਿ ਸਾਹ ਆਪਣੇ ਬੇਚੈਨੀ ਭਰੇ ਉਤਾਰ-ਚੜ੍ਹਾਅ ਤੋਂ ਮੁਕਤ ਹੋ ਕੇ ਉਪਰ ਉਠ ਸਕਣ, ਤਾਂ ਕਿ ਉਹ (ਸਾਹ) ਆਪਣੇ ਆਪ ਨੂੰ ਬਿਨਾਂ ਕਿਸੇ ਬੰਧਨ ਦੇ ਉਸ ਪਰਮਾਤਮਾ 'ਚ ਲੀਨ ਕਰ ਸਕਣ।*
ਜਦੋਂ ਤੁਸੀਂ ਸ਼ਾਂਤੀ-ਸਕੂਨ ਦੀ ਨਦੀ ਦਾ ਪਾਣੀ ਪੀ ਲਓਂਗੇ, ਉਦੋਂ ਹੀ ਤੁਸੀਂ ਸਹੀ ਮਾਅਨਿਆਂ 'ਚ ਗਾ ਸਕੋਂਗੇ।
ਤੇ ਜਦੋਂ ਤੁਸੀਂ ਪਹਾੜ ਦੀ ਟੀਸੀ 'ਤੇ ਚੜ੍ਹ ਜਾਓਂਗੇ, ਉਦੋਂ ਹੀ ਤੁਸੀਂ ਅਸਲ ਚੜ੍ਹਾਈ ਸ਼ੁਰੂ ਕਰ ਸਕੋਂਗੇ।
ਤੇ ਉਦੋਂ ਤੁਹਾਡਾ ਅੰਗ-ਅੰਗ ਧਰਤੀ 'ਚ ਰਮ ਜਾਏਗਾ, ਉਦੋਂ ਹੀ ਤੁਸੀਂ ਅਸਲੀਅਤ 'ਚ ਨ੍ਰਿਤ ਕਰ ਸਕੋਂਗੇ।"
* ਮੌਤ ਬਾਬਤ ਇਸ ਸੰਕਲਪ 'ਤੇ ਜ਼ੋਰ ਦਿੰਦਿਆਂ ਕਬੀਰ ਜੀ ਨੇ ਬਾਖੂਬ ਲਿਖਿਐ-
'ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨ ਆਨੰਦੁ।
ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦੁ ॥
(ਹਵਾਲਾ-ਪੰਜਾਬੀ ਅਨੁਵਾਦਕ)
ਵਿਦਾਇਗੀ
ਤੇ ਹੁਣ ਸ਼ਾਮ ਪੈ ਚੁੱਕੀ ਸੀ।
ਤੇ ਪੁਜਾਰਨ ਅਲ ਮਿਤਰਾ ਨੇ ਕਿਹਾ- "ਧੰਨ ਹੈ ਇਹ ਦਿਨ, ਇਹ ਥਾਂ, ਤੇ ਤੁਹਾਡੀ ਆਤਮਾ, ਜਿਸ ਨੇ ਸਾਨੂੰ ਏਨਾ ਗਿਆਨ ਵੰਡਿਆ।"
ਤੇ ਉਸ ਨੇ ਜੁਆਬ ਦਿੱਤਾ- "ਕੀ ਉਹ ਮੈਂ ਹੀ ਸਾਂ, ਜੋ ਬੋਲ ਰਿਹਾ ਸੀ? ਕੀ ਮੈਂ ਖ਼ੁਦ ਇਕ ਸਰੋਤਾ ਨਹੀਂ ਸਾਂ ?''* :
ਫਿਰ ਉਹ ਮੰਦਰ ਦੀਆਂ ਪੌੜ੍ਹੀਆਂ ਤੋਂ ਹੇਠਾਂ ਉਤਰਿਆ ਤੇ ਸਾਰੇ ਲੋਕ ਉਸ ਦੇ ਪਿੱਛੇ- ਪਿੱਛੇ ਚੱਲ ਪਏ ਤੇ ਉਹ ਆਪਣੇ ਜਹਾਜ਼ ਕੋਲ ਜਾ ਅੱਪੜਿਆ, ਤੇ ਉਸ 'ਤੇ ਚੜ੍ਹ ਕੇ ਖੜ੍ਹਾ ਹੈ ਗਿਆ।
ਲੋਕਾਂ ਨੂੰ ਸੰਬੋਧਿਤ ਹੁੰਦਿਆਂ, ਉਸ ਨੇ ਉੱਚੀ ਆਵਾਜ਼ ਵਿਚ ਕਿਹਾ-
"ਐ ਓਰਵੇਲਿਸ ਦੇ ਲੋਕੋ, ਇਹ ਪੌਣ ਮੈਨੂੰ ਤੁਹਾਡੇ ਸਭਨਾਂ ਤੋਂ ਵਿਦਾ ਲੈਣ ਲਈ ਕਹਿ ਰਹੀ ਹੈ।
ਭਾਵੇਂ ਕਿ ਮੈਨੂੰ ਓਨੀ ਕਾਹਲੀ ਨਹੀਂ ਹੈ, ਜਿੰਨੀ ਇਸ ਪੋਣ ਨੂੰ ਹੈ, ਫੇਰ ਵੀ ਮੈਨੂੰ ਜਾਣਾ ਹੀ ਪੈਣੈ।
ਅਸੀਂ ਘੁੰਮਣ-ਫਿਰਨ ਵਾਲੇ ਲੋਕ, ਜੋ ਹਮੇਸ਼ਾ ਇਕਾਂਤ ਦੀ ਭਾਲ 'ਚ ਰਹਿੰਦੇ ਹਾਂ, ਕਦੇ ਵੀ ਉਸ ਥਾਏਂ ਆਪਣੀ ਅਗਲੀ ਸਵੇਰ ਸ਼ੁਰੂ ਨਹੀਂ ਕਰਦੇ, ਜਿਥੇ ਪਿਛਲੀ ਰਾਤ ਮੁਕਾਉਂਦੇ ਹਾਂ,
ਤੇ ਅਸੀਂ ਕਦੇ ਵੀ ਉਸ ਥਾਏਂ ਦੋਬਾਰਾ ਸੂਰਜ ਚੜ੍ਹਦਾ ਨਹੀਂ ਵੇਖਦੇ, ਜਿਥੇ ਅਸੀਂ ਪਿਛਲੀ ਵਾਰ ਸੂਰਜ ਛਿਪਦਾ ਵੇਖਿਆ ਸੀ।
ਤੇ ਜਦੋਂ ਇਹ ਧਰਤੀ ਸੌਂ ਰਹੀ ਹੁੰਦੀ ਹੈ, ਉਦੋਂ ਹੀ ਅਸੀਂ ਯਾਤਰਾ ਕਰਦੇ ਹਾਂ।
ਅਸੀਂ ਇਕ ਤਕੜੇ ਬਿਰਖ ਦੇ ਬੀਜ ਹਾਂ, ਜੋ ਪੂਰੀ ਤਰ੍ਹਾਂ ਪਰਿਪੱਕ ਹੋਣ 'ਤੇ ਪੂਰੇ ਸਮਰਪਣ- ਭਾਵ ਨਾਲ ਪੈਣ ਦੇ ਸਪੁਰਦ ਕਰ ਦਿੱਤੇ ਜਾਂਦੇ ਨੇ ਤੇ ਚੁਫ਼ੇਰੇ ਖਿਲਾਰ ਦਿੱਤੇ ਜਾਂਦੇ ਨੇ ।
ਮੈਂ ਤੁਹਾਡੇ ਵਿਚਕਾਰ ਬਹੁਤ ਘੱਟ ਸਮੇਂ ਲਈ ਰਿਹਾ ਤੇ ਉਸ ਤੋਂ ਵੀ ਘੱਟ ਮੈਂ ਤੁਹਾਨੂੰ ਕੁਝ ਆਖ ਸਕਿਆਂ।
ਪਰ ਜਦੋਂ ਮੇਰੇ ਬੋਲ ਤੁਹਾਡੇ ਕੰਨਾਂ 'ਚ ਧੀਮੇ ਪੈ ਜਾਣਗੇ ਤੇ ਮੇਰਾ ਪਿਆਰ ਤੁਹਾਡਿਆਂ
* ਗੁਰੂ ਅਰਜਨ ਦੇਵ ਜੀ ਨੇ ਸ਼ਾਇਦ ਇਸੇ ਅਵਸਥਾ ਬਾਰੇ ਵੀ ਲਿਖਿਐ-
'ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ।'
(ਹਵਾਲਾ-ਪੰਜਾਬੀ ਅਨੁਵਾਦਕ)
ਚੇਤਿਆਂ 'ਚ ਫਿੱਕਾ ਪੈ ਜਾਏਗਾ, ਉਦੋਂ ਮੈਂ ਦੋਬਾਰਾ ਫੇਰ ਆਵਾਂਗਾ।
ਮੈਂ ਇਸ ਤੋਂ ਜ਼ਿਆਦਾ ਖੁੱਲ੍ਹੇ ਦਿਲ ਤੇ ਬੇਬਾਕ ਬੋਲਾਂ ਨਾਲ ਤੁਹਾਡੇ ਕੋਲ ਪਰਤਾਂਗਾ ਤੇ ਆਪਣੀ ਗੱਲ ਆਖਾਂਗਾ।
ਹਾਂ, ਮੈਂ ਇਨ੍ਹਾਂ ਚੜ੍ਹਦੀਆਂ ਲਹਿਰਾਂ ਨਾਲ ਹੀ ਵਾਪਸ ਪਰਤਾਂਗਾ।
ਭਾਵੇਂ ਮੌਤ ਮੈਨੂੰ ਆਪਣੇ ਕਲਾਵੇ 'ਚ ਲੁਕੋ ਲਵੇ ਜਾਂ ਇਕ ਵਿਸ਼ਾਲ ਸੈਨਾਟਾ ਮੈਨੂੰ ਆਪਣੇ ਅੰਦਰ ਲਪੇਟ ਲਵੇ, ਪਰ ਫੇਰ ਵੀ ਮੈਂ ਤੁਹਾਡੇ ਸਬਰ-ਸੰਤੋਖ ਲਈ ਆਉਣਾ ਲੋਚਾਂਗਾ। ਤੇ ਮੇਰੀ ਇਹ ਲੋਚਾ ਅਜਾਈਂ ਨਹੀਂ ਜਾਏਗੀ।
ਜੇ, ਜੋ ਕੁਝ ਵੀ ਮੈਂ ਕਿਹੈ, ਉਹ ਸੱਚ ਹੈ, ਤਾਂ ਸੱਚ ਖ਼ੁਦ ਨੂੰ ਆਪਣੇ ਆਪ ਤੁਹਾਡੇ ਸਨਮੁਖ ਉਨ੍ਹਾਂ ਸ਼ਬਦਾਂ 'ਚ ਰੂਪਮਾਨ ਕਰੇਗਾ, ਜੋ ਤੁਹਾਡੇ ਵਿਚਾਰਾਂ ਨਾਲ ਮੇਲ ਖਾਂਦੇ ਹੋਣ।
ਮੈਂ ਪੌਣ ਦੇ ਨਾਲ ਜ਼ਰੂਰ ਜਾ ਰਿਹਾਂ, ਪਰ ਐ ਓਰਫੇਲਿਸ ਦੇ ਲੋਕੋ, ਮੈਂ ਖਲਾਅ ਦੇ ਧਰਾਤਲ 'ਚ ਨਹੀਂ ਜਾ ਰਿਹਾ।
ਤੇ ਜੇ ਅੱਜ ਦਾ ਦਿਨ ਤੁਹਾਡੀਆਂ ਲੋੜਾਂ ਤੇ ਮੇਰੇ ਪਿਆਰ ਦੀ ਪੂਰਤੀ ਨਹੀਂ ਕਰਦਾ, ਤਾਂ ਇਹਨੂੰ ਏਦਾਂ ਦੇ ਹੀ ਕਿਸੇ ਹੋਰ ਦਿਨ ਦੇ ਆਉਣ ਦੀ ਤਾਂਘ ਸਮਝੋ।
ਬੰਦੇ ਦੀਆਂ ਲੋੜਾਂ ਬਦਲਦੀਆਂ ਰਹਿੰਦੀਆਂ ਨੇ, ਪਰ ਨਾ ਤਾਂ ਉਹਦਾ ਪਿਆਰ ਬਦਲਦੇ ਤੇ ਨਾ ਹੀ ਉਹਦੀ ਇਹ ਲੋਚਾ ਕਿ ਉਹਦਾ ਪਿਆਰ ਉਹਦੀਆਂ ਲੋੜਾਂ ਨੂੰ ਸੰਤੁਸ਼ਟ ਕਰ ਸਕੇ।
ਇਸ ਲਈ ਇਹ ਜਾਣ ਲਓ ਕਿ ਮੈਂ ਉਸ ਪਰਮ-ਸ਼ਾਂਤੀ ਤੋਂ ਵਾਪਸ ਜ਼ਰੂਰ ਪਰਤਾਂਗਾ। ਉਹ ਕੋਹਰਾ, ਜੋ ਪਹੁ-ਫੁਟਾਲੇ ਵੇਲੇ ਆਪਣੇ ਪਿੱਛੇ ਖੇਤਾਂ 'ਚ ਤੇਲ-ਤੁਪਕੇ ਛੱਡ ਕੇ, ਖ਼ੁਦ ਉਪਰ ਉਠ ਗਿਆ ਸੀ, ਬੱਦਲਾਂ ਦਾ ਰੂਪ ਧਾਰ ਲਏਗਾ ਤੇ ਵਰਖਾ ਦੇ ਰੂਪ 'ਚ ਹੇਠਾਂ ਵਰ੍ਹੇਗਾ।
ਪਰ ਮੈਂ ਇਥੇ ਉਸ ਕੋਹਰੇ ਦੀ ਤਰ੍ਹਾਂ ਨਹੀਂ ਰਿਹਾਂ।
ਸਗੋਂ ਰਾਤ ਦੇ ਸੰਨਾਟੇ 'ਚ ਮੈਂ ਤੁਹਾਡੀਆਂ ਸੜਕਾਂ 'ਤੇ ਘੁੰਮਦਾ-ਫਿਰਦਾ ਰਿਹਾਂ ਤੇ ਮੇਰੀ ਆਤਮਾ ਤੁਹਾਡੇ ਘਰਾਂ 'ਚ ਵੀ ਦਾਖ਼ਲ ਹੋਈ ਹੈ।
ਤੁਹਾਡੇ ਦਿਲਾਂ ਦੀਆਂ ਧੜਕਣਾਂ ਮੇਰੇ ਦਿਲ ਦੇ ਅੰਦਰ ਸਨ, ਤੁਹਾਡੇ ਸਾਹ ਮੇਰੇ ਮੂੰਹ 'ਤੇ ਪੈ ਰਹੇ ਸਨ, ਤੇ ਮੈਂ ਤੁਹਾਨੂੰ ਸਭਨਾਂ ਨੂੰ ਚੰਗੀ ਤਰ੍ਹਾਂ ਪਛਾਣ ਗਿਆ ਸਾਂ।
ਓਏ, ਮੈਂ ਤਾਂ ਤੁਹਾਡੀਆਂ ਖ਼ੁਸ਼ੀਆਂ-ਗ਼ਮੀਆਂ ਨੂੰ ਵੀ ਜਾਣਦਾ ਸਾਂ, ਤੇ ਤੁਹਾਡੀ ਨੀਂਦ ਤੇ ਤੁਹਾਡੇ ਸੁਪਨੇ ਵੀ ਤਾਂ ਮੇਰੇ ਹੀ ਸੁਪਨੇ ਸਨ।
ਤੇ ਅਕਸਰ ਮੈਂ ਤੁਹਾਡੇ ਵਿਚਕਾਰ ਉਵੇਂ ਹੀ ਰਹਿੰਦਾ ਸਾਂ, ਜਿਵੇਂ ਪਹਾੜਾਂ ਵਿਚਕਾਰ ਇਕ ਝੀਲ ਵਹਿੰਦੀ ਹੈ।
ਮੈਂ ਇਕ ਸ਼ੀਸ਼ੇ ਦੀ ਤਰ੍ਹਾਂ ਤੁਹਾਡੇ ਅੰਦਰ ਪਹਾੜਾਂ ਦੀਆਂ ਟੀਸੀਆਂ ਨੂੰ ਵੇਖਿਐ, ਤੇ ਵੇਖਿਐ ਤਿਰਛੀਆਂ ਢਲਾਣਾਂ ਨੂੰ, ਤੇ ਮੈਂ ਤੁਹਾਡੇ ਵਿਚਾਰਾਂ ਤੇ ਸਧਰਾਂ ਦੇ ਜੁੱਟਾਂ ਨੂੰ ਵੀ ਉਥੋਂ ਲੰਘਦਿਆਂ ਤੱਕਿਐ।
ਤੁਹਾਡੇ ਬੱਚਿਆਂ ਦੀ ਝਰਨੇ ਵਰਗੀ ਨਿਰਮਲ ਹਾਸੀ, ਤੇ ਤੁਹਾਡੇ ਨੌਜੁਆਨਾਂ ਦੀਆਂ ਸਧਰਾਂ-ਖ਼ਾਹਿਸ਼ਾਂ ਦੀਆਂ ਨਦੀਆਂ ਮੇਰੇ ਸੰਨਾਟੇ 'ਚ ਗੂੰਜਦੀਆਂ ਸਨ।
ਤੇ ਜਦੋਂ ਉਹ ਮੇਰੇ ਅੰਦਰ ਡੂੰਘੇ ਲਹਿ ਜਾਂਦੇ ਸਨ, ਉਦੋਂ ਵੀ ਇਨ੍ਹਾਂ ਝਰਨਿਆਂ ਤੇ ਨਦੀਆਂ ਦੇ ਨਗਮੇ ਬੰਦ ਨਹੀਂ ਹੁੰਦੇ ਸਨ।
ਪਰ ਉਸ ਹਾਸੀ ਤੋਂ ਵੀ ਜ਼ਿਆਦਾ ਮਾਖਿਓਂ-ਮਿੱਠਾ ਤੇ ਉਨ੍ਹਾਂ ਸਧਰਾਂ ਤੋਂ ਵੀ ਜ਼ਿਆਦਾ ਮਹਾਨ ਮੈਨੂੰ ਕੁਝ ਮਿਲਿਆ-
ਉਹ ਸੀ-ਤੁਹਾਡਾ ਅੰਦਰਲਾ ਅਨੰਤ।
ਉਹ ਸੀ-ਤੁਹਾਡੇ ਅੰਦਰਲਾ ਉਹ ਵਿਸ਼ਾਲ-ਕੱਦ ਸ਼ਖ਼ਸ, ਜਿਸ ਦੇ ਤੁਸੀਂ ਸਿਰਫ਼ ਕੋਸ਼ਾਣੂ ਤੇ ਨਸਾਂ ਮਾਤਰ ਹੈਂ।
ਜੀਹਦੇ ਰਾਗ 'ਚ ਤੁਹਾਡੇ ਸਾਰੇ ਨਗਮੇ ਇਕ ਬੇਆਵਾਜ਼ ਧੜਕਣ ਮਾਤਰ ਨੇ।
ਇਹ ਉਹੀ ਵਿਸ਼ਾਲ ਸ਼ਖ਼ਸ ਹੈ, ਜੀਹਦੇ ਅੰਦਰ ਤੁਸੀਂ ਵੀ ਵਿਸ਼ਾਲ ਹੈ।"
ਤੇ ਉਸੇ ਨੂੰ ਵੇਖਦਿਆਂ ਹੋਇਆਂ ਹੀ ਮੈਂ ਤੁਹਾਨੂੰ ਵੇਖਿਆ ਤੇ ਪਿਆਰ ਕੀਤਾ।
ਕਿਉਂਕਿ ਇਹ ਪਿਆਰ ਇਸ ਤੋਂ ਬਿਨਾਂ ਭਲਾ ਹੋਰ ਕਿਹੜੀਆਂ ਥਾਵਾਂ 'ਤੇ ਕੀਤਾ ਜਾ ਸਕਦੈ, ਜਿਹੜੀਆਂ ਉਸ ਵਿਸ਼ਾਲਤਾ ਦੇ ਘੇਰੇ 'ਚ ਨਹੀਂ ਨੇ ?
ਉਹ ਅਜਿਹੀ ਕਿਹੜੀ ਨਜ਼ਰ ਹੈ, ਅਜਿਹੀਆਂ ਕਿਹੜੀਆਂ ਆਸਾਂ-ਉਮੀਦਾਂ ਨੇ, ਅਜਿਹੀਆਂ ਕਿਹੜੀਆਂ ਭਵਿੱਖਬਾਣੀਆਂ ਨੇ, ਜੋ ਉਸ ਦੀ ਪਰਵਾਜ਼ ਤੋਂ ਜ਼ਿਆਦਾ ਉੱਚੀ ਪਰਵਾਜ਼ ਭਰ ਸਕਦੀਆਂ ਨੇ ?
ਤੁਹਾਡਾ ਅੰਦਰਲਾ ਉਹ ਵਿਸ਼ਾਲ ਸ਼ਖ਼ਸ ਬਲੂਤ (ਓਕ) ਦੇ ਉਸ ਵਿਸ਼ਾਲ ਬਿਰਖ ਦੇ ਤੁੱਲ ਹੈ, ਜੋ ਬੂਰ ਪਏ ਫੁੱਲਾਂ ਨਾਲ ਘਿਰਿਆ ਹੋਇਐ।
ਉਸ ਦੀ ਤਾਕਤ ਤੁਹਾਨੂੰ ਜ਼ਮੀਨ ਨਾਲ ਬੰਨ੍ਹਦੀ ਹੈ, ਉਸ ਦੀ ਸੁਗੰਧੀ ਤੁਹਾਨੂੰ ਉਪਰ ਅੰਬਰਾਂ 'ਚ ਉਡਾਉਂਦੀ ਹੈ, ਤੇ ਉਸ ਦੀ ਸਦੀਵਤਾ 'ਚ ਤੁਸੀਂ ਅਮਰ ਹੋ।
ਤੁਹਾਨੂੰ ਇਹ ਵੀ ਦੱਸਿਆ ਗਿਐ ਕਿ ਭਾਵੇਂ ਤੁਸੀਂ ਇਕ ਜ਼ੰਜੀਰ ਦੇ ਤੁੱਲ ਹੋ, ਪਰ ਫੇਰ ਵੀ ਤੁਸੀਂ ਵੀ ਓਨੇ ਹੀ ਨਿਤਾਣੇ ਹੋ, ਜਿੰਨੀ ਨਿਤਾਣੀ ਤੁਹਾਡੀ ਸਭ ਤੋਂ ਵੱਧ ਕਮਜ਼ੋਰ ਕੜੀ ਹੈ।
ਪਰ ਇਹ ਇਕ ਅਧੂਰਾ ਸੱਚ ਹੈ। ਅਸਲ 'ਚ ਤੁਸੀਂ ਓਨੇ ਹੀ ਤਾਕਤਵਰ ਵੀ ਹੋ, ਜਿੰਨੀ ਤਾਕਤਵਰ ਤੁਹਾਡੀ ਸਭ ਤੋਂ ਵੱਧ ਮਜ਼ਬੂਤ ਕੜੀ ਹੈ।
ਤੁਹਾਡੇ ਕਿਸੇ ਛੋਟੇ ਉੱਦਮ ਤੋਂ ਤੁਹਾਡੀ ਸਮਰੱਥਾ ਨੂੰ ਆਂਕਣਾ ਬਿਲਕੁਲ ਉਵੇਂ ਹੀ ਹੈ, ਜਿਵੇਂ ਕਿਸੇ ਸਮੁੰਦਰ ਦੀ ਸਮਰੱਥਾ ਨੂੰ ਉਸ ਦੀ ਝੱਗ ਦੇ ਖਾਰੇਪਣ ਤੋਂ ਆਕਿਆ ਜਾਵੇ।
ਤੁਹਾਡੀਆਂ ਨਾਕਾਮਯਾਬੀਆਂ ਦੇ ਆਧਾਰ 'ਤੇ ਤੁਹਾਡੇ ਬਾਰੇ ਰਾਇ ਬਣਾਉਣਾ ਵੀ ਬਿਲਕੁਲ ਉਵੇਂ ਹੀ ਹੋਏਗਾ, ਜਿਵੇਂ ਰੁੱਤਾਂ ਨੂੰ ਉਨ੍ਹਾਂ ਦੀ ਬੇਨੇਮਤਾ ਲਈ ਕਸੂਰਵਾਰ ਠਹਿਰਾਉਣਾ।
ਓਏ ਭਲਿਓ ਲੋਕੋ ਤੁਸੀਂ ਤਾਂ ਇਕ ਸਾਗਰ ਦੇ ਤੁੱਲ ਹੈ।
ਤੇ ਭਾਵੇਂ ਮਜ਼ਬੂਤ-ਨਰੋਏ ਜਹਾਜ਼ ਤੁਹਾਡੇ ਤੱਟਾਂ 'ਤੇ ਜਵਾਰਭਾਟੇ ਦੀ ਉਡੀਕ ਕਰਦੇ
* ਵਹਿਦਰ-ਉਲ-ਵਜੂਦ (ਯਾਨੀ ਕਿ ਰੋਥ ਨਾਲ ਇਕ-ਮਿੱਕ ਹੋਣਾ), ਸਿਧਾਂਤ ਨੂੰ ਸਪੱਸ਼ਟ ਕਰਦਿਆਂ ਸੁਲਤਾਨ ਬਾਹੂ ਨੇ ਉਕਤ ਅਵਸਥਾ ਬਾਰੇ ਬਹੁਤ ਸੁਹਣਾ ਲਿਖਿਐ-
'ਅਲਫ਼ ਅੰਦਰ ਹੂ ਤੇ ਬਾਹਰ ਹੂ ਵਤ ਬਾਹੂ ਕਿਥੇ ਲਗੇਂਦਾ ਹੈ।
(ਹਵਾਲਾ-ਪੰਜਾਬੀ ਅਨੁਵਾਦਕ)
ਨੇ, ਪਰ ਫੇਰ ਵੀ ਇਕ ਸਮੁੰਦਰ ਦੀ ਤਰ੍ਹਾਂ ਤੁਸੀਂ ਵੀ ਆਪਣੇ ਜਵਾਰਭਾਟੇ ਨੂੰ ਉਨ੍ਹਾਂ ਕੋਲ ਮੌਕੇ- ਮੇਲ ਤੋਂ ਪਹਿਲਾਂ ਨਹੀਂ ਪੁਚਾ ਸਕਦੇ।
ਉਹ ਜਵਾਰਭਾਟੇ ਤਾਂ ਆਪਣੀ ਨਿਰਧਾਰਤ ਗਤੀ ਨਾਲ ਹੀ ਜਾਣਗੇ ਤੇ ਉਦੋਂ ਹੀ ਉਹ ਜਹਾਜ਼ ਆਪਣਾ ਸਫ਼ਰ ਵੀ ਸ਼ੁਰੂ ਕਰ ਸਕਣਗੇ।
ਤੇ ਤੁਸੀਂ ਤਾਂ ਰੁੱਤਾਂ ਦੇ ਤੁੱਲ ਵੀ ਹੋ।
ਤੇ ਭਾਵੇਂ ਰੁੱਤਾਂ ਦੀ ਤਰ੍ਹਾਂ ਹੀ ਤੁਸੀਂ ਵੀ ਆਪਣੇ ਸ਼ੀਤ-ਕਾਲ 'ਚ ਬਸੰਤ ਦੀ ਉਡੀਕ ਕਰਦੇ ਹੋ, ਪਰ ਫੇਰ ਵੀ ਉਹ ਬਸੰਤ, ਜੋ ਤੁਹਾਡੇ ਅੰਦਰ ਸੁਸਤਾ ਰਿਹਾ ਹੁੰਦੈ, ਆਪਣੇ ਉਨੀਂਦਰੇਪਣ 'ਚ ਮੁਸਕਰਾਉਂਦਾ ਰਹਿੰਦੈ ਤੇ ਤੁਹਾਥੋਂ ਰੁੱਸਦਾ ਨਹੀਂ,
ਕਿਉਂਕਿ ਹਰ ਰੁੱਤ ਦੇ ਆਉਣ ਦਾ ਸਮਾਂ ਤੈਅ ਹੈ।
ਇਹ ਨਾ ਸੋਚੋ ਕਿ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾਂ, ਤਾਂ ਕਿ ਤੁਸੀਂ ਇਕ-ਦੂਜੇ ਨਾਲ ਮੇਰੇ ਬਾਰੇ ਇਹ ਗੱਲ ਕਰ ਸਕੋ ਕਿ- 'ਉਹਨੇ ਸਾਡੀ ਬਹੁਤ ਤਾਰੀਫ਼ ਕੀਤੀ ਤੇ ਉਹਨੇ ਸਾਡੇ ਅੰਦਰ ਸਿਰਫ਼ ਚੰਗਿਆਈ ਹੀ ਵੇਖੀ।'
ਮੈਂ ਬੋਲਾਂ ਰਾਹੀਂ ਤੁਹਾਨੂੰ ਲੋਕਾਂ ਨੂੰ ਉਹੀ ਕਹਿ ਰਿਹਾਂ, ਜਿਸ ਨੂੰ ਤੁਸੀਂ ਆਪਣੇ ਵਿਚਾਰਾਂ 'ਚ ਖ਼ੁਦ ਜਾਣਦੇ ਹੋ।
ਤੇ ਇਹ ਸ਼ਾਬਦਿਕ ਗਿਆਨ ਉਸ ਨਿਸ਼ਬਦ ਗਿਆਨ ਦੇ ਪਰਛਾਵੇਂ ਤੋਂ ਇਲਾਵਾ ਹੋਰ ਭਲਾ ਕੀ ਹੈ ?
ਤੁਹਾਡੇ ਵਿਚਾਰ ਤੇ ਮੇਰੇ ਬੋਲ ਉਸ ਮੋਹਰਬੰਦ ਚੇਤੇ ਤੋਂ ਨਿਕਲਣ ਵਾਲੀਆਂ ਤਰੰਗਾਂ ਦੇ ਸਮਾਨ ਨੇ, ਜੋ ਸਾਡੇ ਭੂਤਕਾਲਾਂ ਦਾ ਲੇਖਾ-ਜੋਖਾ ਰੱਖਦੀਆਂ ਨੇ,
ਤੇ ਉਨ੍ਹਾਂ ਪੁਰਾਣੇ ਦਿਨਾਂ ਦਾ ਹਿਸਾਬ ਰੱਖਦੀਆਂ ਨੇ, ਜਦੋਂ ਇਹ ਧਰਤੀ ਨਾ ਸਾਨੂੰ ਜਾਣਦੀ ਸੀ ਤੇ ਨਾ ਹੀ ਆਪਣੇ ਆਪ ਨੂੰ,
ਤੇ ਉਨ੍ਹਾਂ ਪੁਰਾਣੀਆਂ ਰਾਤਾਂ ਦਾ ਵੀ, ਜਦੋਂ ਇਹ ਧਰਤੀ ਉਲਝਣਾਂ-ਦੁਵਿਧਾਵਾਂ ਨਾਲ ਭਰੀ ਹੋਈ ਸੀ।
ਕਈ ਵਿਦਵਾਨ ਤੁਹਾਨੂੰ ਗਿਆਨ ਵੰਡਣ ਲਈ ਆਏ ਨੇ, ਪਰ ਇਥੇ ਮੈਂ ਤੁਹਾਥੋਂ ਗਿਆਨ ਲੈਣ ਆਇਆ ਸਾਂ।
ਤੇ ਵੇਖੋ, ਮੈਂ ਜੋ ਕੁਝ ਖੱਟਿਐ, ਉਹ ਗਿਆਨ ਤੋਂ ਕਿਤੇ ਵਧ ਕੇ ਹੈ।
ਇਹ ਰੂਹਾਨੀਅਤ ਦੀ ਉਹ ਅਗਨੀ ਹੈ, ਜੋ ਤੁਹਾਡੇ ਅੰਦਰ ਆਪੇ ਹੀ ਵਧਦੀ ਜਾਂਦੀ ਹੈ।
ਤੇ ਤੁਸੀਂ ਹੋ, ਕਿ ਇਸ ਦੇ ਵਧਦੇ ਸਰੂਪ ਤੋਂ ਬੇਖ਼ਬਰ, ਸਿਰਫ਼ ਆਪਣੀ ਉਮਰ ਦੇ ਘੱਟ ਹੁੰਦੇ ਜਾਣ ਦਾ ਹੀ ਸੋਗ ਮਨਾਉਂਦੇ ਹੇ।
ਉਹ ਜ਼ਿੰਦਗੀ, ਜੋ ਸਰੀਰ ਅੰਦਰਲੀ ਜ਼ਿੰਦਗੀ ਦੀ ਭਾਲ 'ਚ ਹੈ, ਉਹ ਕਬਰ ਤੋਂ ਡਰਦੀ ਹੈ।
ਪਰ ਇਥੇ ਕੋਈ ਕਬਰ ਨਹੀਂ ਹੈ।
ਇਹ ਪਹਾੜ, ਇਹ ਖੇਤ ਤਾਂ ਝੂਲੇ ਤੇ ਪੌੜ੍ਹੀਆਂ ਨੇ।
ਜਦੋਂ ਕਦੇ ਤੁਸੀਂ ਉਨ੍ਹਾਂ ਖੇਤਾਂ 'ਚੋਂ ਲੰਘੋ, ਜਿਥੇ ਤੁਸੀਂ ਆਪਣੇ ਵੱਡੇ-ਵਡੇਰਿਆਂ ਨੂੰ ਦਫ਼ਨਾਇਐ, ਤਾਂ ਉਥੇ ਧਿਆਨ ਨਾਲ ਵੇਖਣ 'ਤੇ ਤੁਸੀਂ ਵੇਖੋਗੇ ਕਿ ਉਥੇ ਤੁਸੀਂ ਆਪਣੇ ਬੱਚਿਆਂ ਨਾਲ ਹੱਥਾਂ 'ਚ ਹੱਥ ਪਾਈ ਨੱਚ ਰਹੇ ਹੈ।
ਅਕਸਰ ਤੁਸੀਂ ਖੇੜਾ-ਆਨੰਦ ਮਨਾ ਰਹੇ ਹੁੰਦੇ ਹੋ, ਪਰ ਤੁਹਾਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੁੰਦਾ।
ਤੁਹਾਡੇ ਕੋਲ ਕੁਝ ਏਦਾਂ ਦੇ ਲੋਕ ਵੀ ਆਏ ਨੇ, ਜਿਨ੍ਹਾਂ ਨੇ ਤੁਹਾਨੂੰ ਭਰੋਸੇ 'ਚ ਲੈ ਕੇ ਸੁਨਹਿਰੇ ਵਾਅਦੇ ਕੀਤੇ ਤੇ ਜਿਨ੍ਹਾਂ ਨੂੰ ਤੁਸੀਂ ਆਪਣਾ ਪੈਸਾ, ਤਾਕਤ ਤੇ ਆਦਰ-ਮਾਣ ਦਿੱਤਾ।
ਤੇ ਮੈਂ ਤਾਂ ਤੁਹਾਡੇ ਨਾਲ ਇਕ ਵੀ ਵਾਅਦਾ ਨਹੀਂ ਕੀਤਾ, ਤੇ ਫੇਰ ਵੀ ਤੁਸੀਂ ਮੇਰੇ ਪ੍ਰਤੀ ਜ਼ਿਆਦਾ ਉਦਾਰ ਰਹੇ।
ਤੁਸੀਂ ਮੈਨੂੰ ਜ਼ਿੰਦਗੀ ਪ੍ਰਤੀ ਇਕ ਡੂੰਘੀ ਤੇਹ ਦਿੱਤੀ ਹੈ।
ਕਿਸੇ ਬੰਦੇ ਲਈ ਸੱਚਮੁੱਚ ਇਸ ਤੋਂ ਉਪਰ ਹੋਰ ਕੋਈ ਸੌਗਾਤ ਨਹੀਂ ਹੈ, ਜੋ ਉਸਦੇ ਸਾਰੇ ਟੀਚਿਆਂ ਨੂੰ ਤ੍ਰਿਹਾਏ ਹੋਂਠਾਂ 'ਚ ਬਦਲ ਦੇਵੇ ਤੇ ਉਸ ਦੀ ਪੂਰੀ ਜ਼ਿੰਦਗੀ ਨੂੰ ਇਕ ਝਰਨੇ 'ਚ।
ਤੇ ਇਹੀ ਮੇਰਾ ਸਨਮਾਨ ਹੈ ਤੇ ਇਹੀ ਮੇਰਾ ਇਨਾਮ ਹੈ-
ਕਿ ਮੈਂ ਜਦੋਂ ਵੀ ਇਸ ਝਰਨੇ 'ਤੇ ਆਪਣੀ ਤੇਹ ਬੁਝਾਉਣ ਆਉਨਾਂ, ਮੈਂ ਇਸ ਜੀਵਨ- ਜਲ ਨੂੰ ਹੀ ਤ੍ਰਿਹਾਇਆ ਪਾਉਨਾਂ,
ਤੇ ਜਦੋਂ ਮੈਂ ਇਹਨੂੰ ਪੀਨਾਂ, ਤਾਂ ਇਹ ਮੈਨੂੰ ਵੀ ਪੀ ਰਿਹਾ ਹੁੰਦੈ।
ਤੁਹਾਡੇ 'ਚੋਂ ਕੁਝ ਲੋਕ ਮੈਨੂੰ ਆਕੜਖੋਰ ਸਮਝਦੇ ਨੇ, ਕਿਉਂਕਿ ਸੌਗਾਤ ਕਬੂਲਣ 'ਚ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ।
ਮੈਂ ਵੈਸੇ ਵਾਕਈ ਏਨਾ ਆਕੜਬਾਜ਼ ਹਾਂ ਕਿ ਮੈਂ ਸੌਗਾਤ ਤਾਂ ਕਬੂਲ ਕਰ ਸਕਦਾਂ, ਯ ਮਿਹਨਤਾਨਾ ਜਾਂ ਮਜ਼ਦੂਰੀ ਨਹੀਂ।
ਤੇ ਭਾਵੇਂ......
ਮੈਂ ਪਹਾੜਾਂ 'ਤੇ ਰਸਭਰੇ ਫਲ ਖਾਧੇ ਨੇ, ਜਦੋਂ ਕਿ ਤੁਸੀਂ ਸਭ ਚਾਹੁੰਦੇ ਸੀ ਕਿ ਮੈਂ ਤੁਹਾਡੇ ਨਾਲ ਹੀ ਭੋਜਨ ਛਕਾਂ।
ਮੈਂ ਮੰਦਰ ਦੀ ਪਰਕਰਮਾ 'ਚ ਸੁੱਤਾਂ, ਜਦੋਂ ਕਿ ਤੁਸੀਂ ਮੈਨੂੰ ਚਾਈਂ-ਚਾਈਂ ਆਪਣੇ ਘਰਾਂ 'ਚ ਆਸਰਾ ਦੇ ਰਹੇ ਸੀ।
ਪਰ ਫੇਰ ਵੀ ਕੀ ਇਹ ਤੁਹਾਡੀ ਮੇਰੇ ਦਿਨਾਂ ਤੇ ਰਾਤਾਂ ਪ੍ਰਤੀ ਪਿਆਰ ਭਰੀ ਸੁਚੇਤਤਾ ਤੇ ਉਚੇਚਤਾ ਨਹੀਂ ਸੀ, ਜਿਸ ਨੇ ਦੂਰੋਂ ਹੀ ਮੇਰੇ ਭੋਜਨ ਨੂੰ ਸੁਆਦਲਾ ਬਣਾ ਦਿੱਤਾ ਤੇ ਮੇਰੀ ਨੀਂਦ ਨੂੰ ਸੁਪਨਿਆਂ ਨਾਲ ਬੰਨ੍ਹ ਦਿੱਤਾ।
* ਪ੍ਰੋ. ਪੂਰਨ ਸਿੰਘ ਦਾ 'ਮੇਰਾ ਟੁੱਟਾ ਜਿਹਾ ਗੀਤ' ਇਸੇ ਅਗੰਮੀ ਦਾਤ ਦਾ ਸ਼ੁਕਰਾਨਾ ਕਰਦਾ ਮਿਲਦੈ
'ਅੱਖਰਾਂ ਦੇ ਅੱਖਰ ਮੇਰੇ, ਨਿੱਕੇ ਨਿੱਕੇ ਹੱਥਾਂ ਵਿੱਚ ਡਿੱਗ ਡਿੱਗ ਪੈਂਦੇ।
ਮੇਰੇ ਨਿੱਕੇ ਨਿੱਕੇ ਹੱਥ, ਦਾਤਾਂ ਵੱਡੀਆਂ, ਝਨਾਂ ਦੇ ਝਨਾਂ ਪਏ ਵਗਦੇ!!
(ਹਵਾਲਾ-ਪੰਜਾਬੀ ਅਨੁਵਾਦਕ)
ਇਸ ਸਭ ਲਈ ਮੈਂ ਤੁਹਾਨੂੰ ਬੇਹੱਦ ਅਸੀਸਾਂ ਦਿੰਨਾਂ, ਕਿ ਤੁਸੀਂ ਬਹੁਤ ਵੱਡੇ ਦਾਨੀ ਬਣੇ, ਤੇ ਸਮਝੋ ਕਿ ਤੁਸੀਂ ਕੁਝ ਦਾਨ ਦਿੱਤਾ ਹੀ ਨਹੀਂ।
ਅਕਸਰ ਉਹ ਦਿਆਲਤਾ ਜੋ ਖ਼ੁਦ ਨੂੰ ਸ਼ੀਸ਼ੇ 'ਚ ਤੱਕਦੀ ਹੈ, ਉਹ ਪੱਥਰ ਬਣ ਜਾਂਦੀ ਹੈ।
ਤੇ ਇਕ ਨੇਕੀ ਜਦੋਂ ਖ਼ੁਦ ਆਪਣੀ ਪ੍ਰਸੰਸਾ ਕਰੇ, ਤਾਂ ਉਹ ਇਕ ਸਰਾਪ ਬਣ ਜਾਂਦੀ ਹੈ।
ਤੇ ਤੁਹਾਡੇ 'ਚੋਂ ਕੁਝ ਲੋਕਾਂ ਨੇ ਮੈਨੂੰ 'ਕੱਲਾ ਤੇ ਆਪਣੇ 'ਕੱਲੇਪਣ ਦੇ ਨਸ਼ੇ 'ਚ ਧੁੱਤ ਆਖਿਐ।
ਤੇ ਕੁਝ ਲੋਕਾਂ ਨੇ ਆਖਿਐ- 'ਇਹ ਜੰਗਲਾਂ ਦੇ ਬਿਰਖਾਂ ਨਾਲ ਗੱਲਬਾਤ ਕਰਦੈ, ਪਰ ਬੰਦਿਆਂ ਨਾਲ ਨਹੀਂ।
ਇਹ 'ਕੱਲਾ ਪਹਾੜ ਦੀ ਚੋਟੀ 'ਤੇ ਬਹਿ ਕੇ ਹਿਕਾਰਤ ਭਰੀ ਨਜ਼ਰ ਨਾਲ ਸਾਡੇ ਸ਼ਹਿਰ ਨੂੰ ਤੱਕਦੇ ।
ਇਹ ਸੱਚ ਹੈ ਕਿ ਮੈਂ ਪਹਾੜਾਂ ਦੀਆਂ ਚੋਟੀਆਂ 'ਤੇ ਚੜ੍ਹਿਆਂ ਤੇ ਸੁਨਸਾਨ ਦੁਰਾਡੀਆਂ ਥਾਵਾਂ 'ਤੇ ਗਿਆ।
ਪਰ ਮੈਂ ਤੁਹਾਨੂੰ ਏਨੀ ਉਚਾਈ ਤੇ ਏਨੀ ਦੂਰੀ 'ਤੇ ਜਾਏ ਬਿਨਾਂ ਕਿਵੇਂ ਵੇਖ ਸਕਦਾਂ ਸਾਂ ?
ਬਿਨਾਂ ਕਿਸੇ ਤੋਂ ਦੂਰ ਹੋਏ ਕੋਈ ਸੱਚਮੁੱਚ ਕਿਵੇਂ ਕਿਸੇ ਦੇ ਨੇੜੇ ਹੋ ਸਕਦੈ ?
ਭਾਵੇਂ ਤੁਹਾਡੇ 'ਚੋਂ ਕੁਝ ਲੋਕਾਂ ਨੇ ਮੈਨੂੰ ਸਪੱਸ਼ਟ ਸ਼ਬਦਾਂ 'ਚ ਨਹੀਂ ਕਿਹਾ, ਫੇਰ ਵੀ ਉਨ੍ਹਾਂ ਕਹਿਣਾ ਚਾਹਿਐ- 'ਐ ਓਪਰੇ ਬੰਦੇ, ਐ ਅਪਹੁੰਚ-ਉਚਾਈਆਂ ਨੂੰ ਪਿਆਰਨ ਵਾਲੇ, ਤੂੰ ਅਜਿਹੀਆਂ ਚੋਟੀਆਂ 'ਤੇ ਕਿਉਂ ਰਹਿੰਨੈ, ਜਿਥੇ ਇਲ੍ਹਾ ਆਪਣੇ ਆਲ੍ਹਣੇ ਬਣਾਉਂਦੀਆਂ ਨੇ ?
ਤੂੰ ਉਸ ਦੀ ਕਾਮਨਾ ਕਿਉਂ ਕਰਦੈਂ, ਜਿਸ ਨੂੰ ਹਾਸਿਲ ਕਰਨਾ ਨਾਮੁਮਕਿਨ ਹੈ ?
ਤੂੰ ਆਪਣੇ ਜਾਲ 'ਚ ਕਿਹੜੇ ਤੂਫ਼ਾਨ ਨੂੰ ਬੰਨ੍ਹਣਾ ਚਾਹੁੰਨੇਂ ?
ਤੇ ਆਕਾਸ਼ 'ਚ ਤੂੰ ਕਿਹੜੇ ਕਾਲਪਨਿਕ ਪੰਛੀਆਂ ਦਾ ਸ਼ਿਕਾਰ ਕਰਦੈਂ ? ਆ, ਤੇ ਸਾਡੇ 'ਚੋਂ ਇਕ ਬਣ।
ਹੇਠਾਂ ਆ, ਤੇ ਸਾਡੀ ਰੋਟੀ ਨਾਲ ਆਪਣੀ ਭੁੱਖ ਤ੍ਰਿਪਤ ਕਰ ਤੇ ਸਾਡੀ ਸ਼ਰਾਬ ਨਾਲ ਆਪਣੀ ਤੇਹ ਬੁਝਾ ।
ਉਨ੍ਹਾਂ ਲੋਕਾਂ ਨੇ ਇਹ ਗੱਲਾਂ ਆਪਣੀ ਆਤਮਾ ਦੇ ਇਕਾਂਤ 'ਚ ਆਖੀਆਂ ਨੇ।
ਪਰ ਜੇ ਉਨ੍ਹਾਂ ਦਾ ਇਹ ਇਕਾਂਤ ਹੋਰ ਡੂੰਘਾ ਹੁੰਦਾ, ਤਾਂ ਉਹ ਬੁੱਝ ਜਾਂਦੇ ਕਿ ਮੈਨੂੰ ਸਿਰਫ਼ ਉਨ੍ਹਾਂ ਦੇ ਹੀ ਖੇੜੇ-ਆਨੰਦ ਤੇ ਦੁੱਖ-ਦਰਦ ਦਾ ਭੇਤ ਜਾਣਨ ਦੀ ਤਾਂਘ ਸੀ ।
ਤੇ ਮੈਂ ਤੁਹਾਡੀਆਂ ਉਨ੍ਹਾਂ ਵਿਸ਼ਾਲ ਆਤਮਾਵਾਂ ਦਾ ਹੀ ਪਿੱਛਾ ਕਰ ਰਿਹਾ ਸਾਂ, ਜਿਹੜੀਆਂ ਅੰਬਰਾਂ 'ਚ ਵਿਚਰਦੀਆਂ ਨੇ।
ਪਰ ਸ਼ਿਕਾਰੀ ਆਪ ਸ਼ਿਕਾਰ ਹੋ ਗਿਆ,
ਕਿਉਂਕਿ ਮੇਰੇ ਕਈ ਤੀਰ, ਜਿਹੜੇ ਮੇਰੀ ਕਮਾਨ 'ਚੋਂ ਛੁੱਟੇ, ਸਿਰਫ਼ ਮੇਰੇ ਹੀ ਸੀਨ੍ਹੇ ਦੀ ਭਾਲ 'ਚ ਸਨ।
ਤੇ ਉਹ ਜੋ ਉੱਡ ਰਿਹਾ ਸੀ, ਉਹੀ ਰੇਂਗ ਵੀ ਰਿਹਾ ਸੀ।
ਤੇ ਜਦੋਂ ਮੇਰੇ ਖੰਭ ਸੂਰਜ ਦੀ ਰੋਸ਼ਨੀ 'ਚ ਖੁੱਲ੍ਹ ਰਹੇ ਸਨ, ਤਾਂ ਉਨ੍ਹਾਂ ਦਾ ਜੋ ਪਰਛਾਵਾਂ
ਧਰਤੀ 'ਤੇ ਬਣ ਰਿਹਾ ਸੀ, ਉਹ ਇਕ ਕੱਛੂਕੁੰਮੇ ਦੀ ਤਰ੍ਹਾਂ ਜਾਪ ਰਿਹਾ ਸੀ।
ਤੇ ਮੈਂ, ਜਿਹੜਾ ਸਿਰਫ਼ ਇਕ ਸ਼ਰਧਾਵਾਨ ਸਾਂ, ਹੁਣ ਸ਼ੱਕੀ ਵੀ ਹੋ ਗਿਆ ਸਾਂ,
ਕਿਉਂ ਕਿ ਅਕਸਰ ਮੈਂ ਆਪਣੀ ਉਂਗਲ ਨਾਲ ਆਪਣੇ ਹੀ ਜ਼ਖ਼ਮ ਨੂੰ ਉਚੇੜਿਐ, ਰਾ ਕਿ ਮੈਂ ਤੁਹਾਡੇ 'ਚ ਹੋਰ ਜ਼ਿਆਦਾ ਭਰੋਸਾ ਕਰ ਸਕਾਂ, ਤੁਹਾਨੂੰ ਹੋਰ ਜ਼ਿਆਦਾ ਜਾਣ ਸਕਾਂ।
ਤੇ ਮੈਂ ਇਹ ਇਸੇ ਭਰੋਸੇ ਤੇ ਇਸੇ ਗਿਆਨ ਦੀ ਲੋਏ ਆਖ ਰਿਹਾਂ ਕਿ-
'ਤੁਸੀਂ ਆਪਣੇ ਸਰੀਰਾਂ 'ਚ ਕੈਦ ਨਹੀਂ ਹੋ ਤੇ ਨਾ ਹੀ ਤੁਸੀਂ ਆਪਣੇ ਖੇਤਾਂ ਤੇ ਘਰਾਂ ਤੱਕ ਸੀਮਤ ਹੈ।
ਤੁਸੀਂ ਉਹ ਹੈ, ਜਿਹੜਾ ਪਹਾੜ 'ਤੇ ਰਹਿੰਦੇ ਤੇ ਪੌਣ 'ਚ ਤੈਰਦੈ।
ਤੇ ਇਹ ਉਹ ਚੀਜ਼ ਨਹੀਂ ਹੈ, ਜੋ ਨਿੱਘ ਲੈਣ ਲਈ ਧੁੱਪ 'ਚ ਘਿਸੜ ਕੇ ਆ ਜਾਂਦੀ ਹੈ ਜਾਂ ਆਪਣੀ ਰਾਖੀ ਲਈ ਖੁੱਡਾਂ 'ਦੇ ਹਨੇਰਿਆਂ 'ਚ ਚਲੀ ਜਾਂਦੀ ਹੈ।
ਇਹ ਤਾਂ ਇਕ ਆਜ਼ਾਦ ਚੀਜ਼ ਹੈ-ਇਕ ਆਤਮਾ, ਜੋ ਇਸ ਧਰਤੀ ਨੂੰ ਚੁਫ਼ੇਰਿਓਂ ਘੇਰ ਲੈਂਦੀ ਹੈ ਤੇ ਆਕਾਸ਼ 'ਚ ਵਿਚਰਦੀ ਹੈ।*
ਜੇ ਇਹ ਸ਼ਬਦ ਤੁਹਾਨੂੰ ਅਸਪੱਸ਼ਟ ਲੱਗਦੇ ਨੇ ਤਾਂ ਇਨ੍ਹਾਂ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਨਾ ਕਰੋ।
ਸਾਰੀਆਂ ਚੀਜ਼ਾਂ ਦਾ ਮੁੱਢ ਤਾਂ ਅਸਪੱਸ਼ਟ ਤੇ ਧੁੰਦਲਾ ਹੀ ਹੁੰਦੈ, ਪਰ ਉਨ੍ਹਾਂ ਦਾ ਅੰਤ ਏਦਾਂ ਨਹੀਂ ਹੁੰਦਾ।
ਤੇ ਮੈਂ ਚਾਹੁੰਨਾਂ ਕਿ ਤੁਸੀਂ ਮੈਨੂੰ ਇਕ ਮੁੱਢ-ਸ਼ੁਰੂਆਤ ਦੇ ਰੂਪ 'ਚ ਹੀ ਚੇਤੇ ਰੱਖੋ।
ਜ਼ਿੰਦਗੀ ਦੀ, ਤੇ ਜਿਹੜੇ ਜ਼ਿੰਦਾ ਨੇ, ਉਨ੍ਹਾਂ ਦੀ ਕਲਪਨਾ ਵੀ ਧੁੰਦ ਜਿਹੀ 'ਚ ਹੀ ਕੀਤੀ ਗਈ ਸੀ, ਨਾ ਕਿ ਪਾਰਦਰਸ਼ਤਾ 'ਚ।
ਤੇ ਕੋਣ ਨਹੀਂ ਜਾਣਦਾ ਕਿ ਧੁੰਦ ਦੇ ਅੰਤ 'ਚੋਂ ਹੀ ਪਾਰਦਰਸ਼ਤਾ ਦਾ ਜਨਮ ਹੁੰਦੈ?
ਮੈਂ ਚਾਹੁੰਨਾਂ ਕਿ ਮੈਨੂੰ ਚੇਤੇ ਕਰਦਿਆਂ ਤੁਸੀਂ ਇਹ ਸਭ ਵੀ ਚੇਤੇ ਕਰਨਾ ਕਿ
ਤੁਹਾਡੇ ਅੰਦਰ ਜੋ ਸਭ ਤੋਂ ਕਮਜ਼ੋਰ ਤੇ ਹੈਰਾਨ-ਪਰੇਸ਼ਾਨ ਜਾਪਦੈ, ਉਹੀ ਸਭ ਤੋਂ ਤਾਕਤਵਰ ਤੇ ਦ੍ਰਿੜ-ਇਰਾਦੇ ਵਾਲਾ ਹੈ।
ਤੇ ਕੀ ਇਹ ਤੁਹਾਡਾ ਦਮ ਯਾਨੀ ਸਾਹ ਨਹੀਂ ਹੈ, ਜਿਸ ਨੇ ਤੁਹਾਡੇ ਸਰੀਰ ਅੰਦ ਹੱਡੀਆਂ ਦੇ ਢਾਂਚੇ ਨੂੰ ਖੜ੍ਹਾ ਕੀਤਾ ਤੇ ਉਸਨੂੰ ਤਕੜਾ ਕੀਤਾ ?
ਤੇ ਕੀ ਇਹ ਉਹੀ ਸੁਪਨਾ ਨਹੀਂ ਹੈ, ਜਿਹੜਾ ਤੁਹਾਡੇ 'ਚੋਂ ਕਿਸੇ ਨੂੰ ਵੀ ਚੇਤੇ ਨਹੀਂ ਹੈ, ਤੇ ਜਿਸ ਨੇ ਤੁਹਾਡੇ ਇਸ ਸ਼ਹਿਰ ਦੀ ਉਸਾਰੀ ਕੀਤੀ ਹੈ ਤੇ ਸ਼ਹਿਰ ਅੰਦਰਲੀ ਹਰ ਚੀਜ਼ ਦੇ ਆਕਾਰ ਨੂੰ ਸਾਕਾਰ ਕੀਤਾ ?
ਕਿੰਨਾ ਚੰਗਾ ਹੁੰਦਾ ਕਿ ਜੇ ਤੁਸੀਂ ਉਸ ਦਮ (ਸਾਹ) ਦੇ ਉਤਾਰ-ਚੜ੍ਹਾਅ ਨੂੰ ਵੇਖ ਸਕਦੇ, ਤਾਂ ਤੁਹਾਨੂੰ ਹੋਰ ਕੁਝ ਵੀ ਨਾ ਦਿਸਦਾ।
* ਗੁਰਬਾਣੀ ਵੀ ਆਰਮਾ ਅਤੇ ਪਰਮਾਤਮਾ ਦੀ ਅਭੇਦਤਾ ਵਿੱਚ ਯਕੀਨ ਬੰਨ੍ਹਦੀ ਹੈ-
'ਆਤਮੁ ਮਹਿ ਰਾਮੁ।
ਰਾਮੁ ਮਹਿ ਆਤਮੁ'
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਜੇ ਤੁਸੀਂ ਉਸ ਸੁਪਨੇ ਦੀ ਸਰਰੀਸ਼ੀ (ਫੁਸਫਸਾਹਟ) ਨੂੰ ਸੁਣ ਸਕਦੇ, ਤਾਂ ਤੁਹਾਨੂੰ ਹੋਰ ਕੋਈ ਆਵਾਜ਼ ਨਾ ਸੁਣਦੀ।
ਪਰ ਤੁਸੀਂ ਨਾ ਤਾਂ ਕੁਝ ਵੇਖਦੇ ਹੋ ਤੇ ਨਾ ਹੀ ਸੁਣਦੇ ਹੈ, ਤੇ ਇਹ ਚੰਗਾ ਵੀ ਹੈ।
ਤੁਹਾਡੀਆਂ ਅੱਖਾਂ 'ਤੇ ਜੋ ਪਰਦਾ ਪਿਐ, ਉਹਨੂੰ ਉਹ ਪਾਸੇ ਕਰੇਗਾ, ਜੀਹਨੇ ਉਹਨੂੰ ਬੁਣਿਐ,
ਤੇ ਉਹ ਮਿੱਟੀ-ਘੱਟਾ, ਜੇ ਤੁਹਾਡੇ ਕੰਨਾਂ 'ਚ ਠੂਸਿਆ ਹੋਇਐ, ਉਹਨੂੰ ਉਹੀ ਉਂਗਲਾਂ ਸਾਫ਼ ਕਰਨਗੀਆਂ, ਜਿਨ੍ਹਾਂ ਨੇ ਉਹਨੂੰ ਠੂਸਿਐ।
ਤੇ ਫੇਰ ਤੁਸੀਂ ਵੇਖ ਸਕੋਂਗੇ।
ਤੇ ਤੁਸੀਂ ਸੁਣ ਸਕੋਂਗੇ।
ਪਰ ਫੇਰ ਵੀ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਹੋਏਗਾ ਕਿ ਤੁਸੀਂ ਕਦੇ ਇਸ ਅੰਨ੍ਹੇਪਣ ਤੇ ਬੋਲ਼ੇਪਣ ਨੂੰ ਹੰਢਾਇਆ ਸੀ,
ਕਿਉਂਕਿ ਓਦਨ ਤੁਸੀਂ ਸਾਰੀਆਂ ਵਸਤਾਂ ਦੇ ਲੁਕੇ ਹੋਏ ਮੰਤਵਾਂ ਨੂੰ ਸਮਝ ਜਾਉਂਗੇ।
ਤੇ ਤੁਸੀਂ ਉਸ ਹਨੇਰੇ ਦਾ ਵੀ ਉਵੇਂ ਹੀ ਸ਼ੁਕਰਾਨਾ ਅਦਾ ਕਰੇਂਗੇ, ਜਿਵੇਂ ਇਸ ਰੌਸ਼ਨੀ ਦਾ ।"
ਏਨਾ ਸਭ ਕਹਿਣ ਤੋਂ ਬਾਅਦ ਉਸ ਨੇ ਆਪਣੇ ਚੁਫ਼ੋਰੇ ਨਿਗ੍ਹਾ ਮਾਰੀ ਤੇ ਵੇਖਿਆ ਕਿ ਜਹਾਜ਼ ਦਾ ਜਹਾਜ਼ਰਾਨ ਜਹਾਜ਼ ਦੇ ਮੁਹਾਣੇ ਦੇ ਕੋਲ ਖੜ੍ਹਾ ਹੋ ਕੇ, ਚੱਲਣ ਲਈ ਤਿਆਰ- ਬਰ-ਤਿਆਰ ਖੜ੍ਹੇ ਜਹਾਜ਼ ਅਤੇ ਸਫ਼ਰ ਦੀ ਦੂਰੀ ਨੂੰ ਤੱਕ ਰਿਹੈ।
ਤੇ ਅਲ ਮੁਸਤਫ਼ਾ ਨੇ ਅੱਗੇ ਆਖਿਆ-
"ਮੇਰੇ ਜਹਾਜ਼ ਦਾ ਕਪਤਾਨ ਬਹੁਤ ਸਬਰ-ਸੰਤੋਖ ਵਾਲਾ ਹੈ।
ਹਵਾ ਚੱਲ ਰਹੀ ਹੈ ਤੇ ਨੌਕਾ-ਵਸਤਰ ਵੀ ਬੇਚੈਨ ਨੇ।
ਤੇ ਪਤਵਾਰ' ਵੀ ਦਿਸ਼ਾ ਜਾਣਨਾ ਚਾਹੁੰਦੇ ਨੇ।
ਫੇਰ ਵੀ ਮੇਰਾ ਕਪਤਾਨ ਠਰੰਮੇ ਨਾਲ, ਮੇਰੇ ਚੁੱਪ ਹੋਣ ਦੀ ਉਡੀਕ ਕਰ ਰਿਹੈ।
ਤੇ ਮੇਰੇ ਇਹ ਮੱਲਾਹ, ਜਿਨ੍ਹਾਂ ਨੇ ਇਸ ਮਹਾਨ ਸਮੁੰਦਰ ਦੇ ਸਮੂਹ-ਗਾਣ ਨੂੰ ਸੁਣਿਐ,
ਮੈਨੂੰ ਵੀ ਠਰਮੇ ਨਾਲ ਸੁਣ ਰਹੇ ਸਨ।
ਹੁਣ ਇਨ੍ਹਾਂ ਨੂੰ ਹੋਰ ਨਹੀਂ ਉਡੀਕਣਾ ਪਏਗਾ।
ਮੈਂ ਤਿਆਰ ਹਾਂ।
ਇਹ ਨਦੀ ਸਮੁੰਦਰ 'ਚ ਪੁੱਜ ਗਈ ਹੈ ਤੇ ਇਕ ਵਾਰ ਫੇਰ ਉਹ ਮਹਾਨ ਮਾਤਾ ਆਪਣੇ
ਪੁੱਤਰ ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟ ਰਹੀ ਹੈ।
ਅਲਵਿਦਾ, ਐ ਓਰਫੋਲਿਸ ਦੇ ਲੋਕੋ।
ਇਹ ਦਿਨ ਖ਼ਤਮ ਹੋ ਗਿਆ।
ਇਹ ਸਾਡੇ ਲਈ ਏਦਾਂ ਢਲ ਰਿਹੈ, ਜਿਵੇਂ ਕਮਲ ਦਾ ਫੁੱਲ ਅਗਲੀ ਸਵੇਰ ਫੇਰ ਖਿੜਨ ਲਈ ਖ਼ੁਦ ਨੂੰ ਸਮੇਟ ਲੈਂਦੇ।
* ਜਹਾਜ਼ ਦਾ ਰੁਖ਼ ਬਦਲਣ ਲਈ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਲੱਗਿਆ ਹੁੰਦਾ ਚੱਕਰ ਜਾਂ ਤਿਕੋਣ- ਨੁਮਾ ਜੰਤਰ।
(ਹਵਾਲਾ-ਪੰਜਾਬੀ ਅਨੁਵਾਦਕ)
ਇਥੇ ਅਸੀਂ ਜੋ ਕੁਝ ਵੀ ਹਾਸਿਲ ਕੀਤੀ, ਉਸਨੂੰ ਅਸੀਂ ਸੰਭਾਲ ਕੇ ਰੱਖਾਂਗੇ।
ਤੇ ਜੇ ਏਨੇ 'ਚ ਸਬਰ ਨਾ ਹੋਇਆ, ਤਾਂ ਅਸੀਂ ਰਲ ਕੇ ਵਾਰ-ਵਾਰ ਇਥੇ ਆ ਜੁੜਾਗੇ ਤੇ ਰਲ ਕੇ ਉਸ ਦਾਤੇ ਦੇ ਅੱਗੇ ਆਪਣੇ ਹੱਥ ਅੱਡਾਂਗੇ।
ਇਹ ਕਦੇ ਨਾ ਭੁੱਲਿਓ, ਕਿ ਮੈਂ ਫੇਰ ਮੁੜ ਕੇ ਤੁਹਾਡੇ ਕੋਲ ਜ਼ਰੂਰ ਆਵਾਂਗਾ।
ਬਸ ਥੋੜ੍ਹੀ ਦੇਰ ਹੋਰ-
ਤੇ ਫੇਰ ਮੇਰੀ ਤਮੰਨਾ ਦੂਜੇ ਸਰੀਰ ਲਈ ਧੂੜ-ਮਿੱਟੀ 'ਕੱਠੀ ਕਰੇਗੀ।
ਬਸ ਥੋੜ੍ਹੀ ਦੇਰ ਲਈ-ਇਕ ਪਲ ਲਈ-ਪੈਣਾਂ 'ਤੇ ਆਰਾਮ, ਤੇ ਫੇਰ ਕੋਈ ਹੋਰ ਔਰਤ ਮੈਨੂੰ ਆਪਣੀ ਕੁੱਖ 'ਚ ਧਾਰਨ ਕਰੇਗੀ।
ਤੁਹਾਨੂੰ ਸਭਨਾਂ ਨੂੰ ਅਲਵਿਦਾ, ਜਿਨ੍ਹਾਂ ਨਾਲ ਮੈਂ ਆਪਣੇ ਜੋਬਨ-ਮੱਤੇ ਦਿਨ ਗੁਜ਼ਾਰੇ।
ਲੱਗਦੈ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ, ਜਿਵੇਂ ਅਸੀਂ ਸੁਪਨੇ 'ਚ ਮਿਲੇ ਹੋਈਏ।
ਤੁਸੀਂ ਮੇਰੇ ਇਕਾਂਤ 'ਚ ਮੈਨੂੰ ਨਗਮੇ ਸੁਣਾਏ, ਤੇ ਮੈਂ ਤੁਹਾਡੀਆਂ ਸਧਰਾਂ ਨਾਲ ਅੰਬਰ 'ਚ ਇਕ ਮੀਨਾਰ ਉਸਾਰੀ।
ਪਰ ਹੁਣ ਸਾਡੀ ਨੀਂਦ ਟੁੱਟ ਗਈ ਹੈ ਤੇ ਸਾਡਾ ਸੁਪਨਾ ਵੀ ਪੂਰਾ ਹੋ ਚੁੱਕੇ। ਪ੍ਰਭਾਤ ਵੇਲੇ ਦੀ ਲੰਮੀ ਘੜੀ ਵੀ ਮੁੱਕ ਚੁੱਕੀ ਹੈ।
ਦੁਪਹਿਰ ਹੋ ਗਈ ਹੈ ਤੇ ਸਾਡੀ ਉਨੀਂਦਰੀ ਹਾਲਤ ਵੀ ਪੂਰੇ ਨਿੱਖਰੇ ਦਿਨ 'ਚ ਬਦਲ ਗਈ ਹੈ। ਹੁਣ ਸਾਨੂੰ ਵਿਛੜਨਾ ਪੈਣੇ।
ਤੇ ਜੇ ਅਸੀਂ ਯਾਦਾਂ ਦੇ ਧੁੰਦੂਕਾਰੇ 'ਚ ਫੇਰ ਮਿਲੇ, ਤਾਂ ਅਸੀਂ ਰਲ ਕੇ ਗੱਲਾਂ ਕਰਾਂਗੇ ਤੇ ਤੁਸੀਂ ਮੈਨੂੰ ਇਕ ਸੰਜੀਦਾ ਨਗ਼ਮਾ ਸੁਣਾਇਓ।
ਤੇ ਜੇ ਸਾਡੇ ਹੱਥ ਫੇਰ ਕਿਸੇ ਸੁਪਨੇ 'ਚ ਇਕ-ਦੂਜੇ ਨਾਲ ਛੂਹੇ, ਤਾਂ ਅਸੀਂ ਫੇਰ ਅੰਬਰ 'ਚ ਇਕ ਹੋਰ ਮੀਨਾਰ ਉਸਾਰਾਂਗੇ।"
ਇਹ ਆਖਦਿਆਂ ਉਸ ਨੇ ਮੱਲਾਹਾਂ ਨੂੰ ਇਸ਼ਾਰਾ ਕੀਤਾ ਤੇ ਉਸੇ ਵੇਲੇ ਉਨ੍ਹਾਂ ਨੇ ਲੰਗਰ ਚੁੱਕ ਲਿਆ ਤੇ ਜਹਾਜ਼ ਦੇ ਬੰਧਨਾਂ ਨੂੰ ਖੋਲ੍ਹ ਦਿੱਤਾ।
ਤੇ ਉਹ ਚੜ੍ਹਦੇ ਵਾਲੇ ਪਾਸੇ ਚੱਲ ਪਏ।
ਤੇ ਤੱਟ 'ਤੇ ਖੜ੍ਹੇ ਸਭ ਲੋਕਾਂ ਅੰਦਰੋਂ ਇਕ ਬੇਲਾਗ ਰੁਦਨ ਫੁੱਟਿਆ, ਜਿਵੇਂ ਉਹ ਇਕੋ ਹੀ ਦਿਲ 'ਚੋਂ ਫੁੱਟਿਆ ਹੋਵੇ, ਤੇ ਉਹ ਰੁਦਨ ਉਸ ਸ਼ਾਮ ਦੇ ਘਸਮੈਲੇ ਜਿਹੇ ਹਨੇਰੇ 'ਚ ਫੁੱਟਿਆ ਤੇ ਸਮੁੰਦਰ 'ਚ ਇਕ ਬਿਗਲ ਦੀ ਤਰ੍ਹਾਂ ਗੂੰਜ ਗਿਆ।
ਸਿਰਫ਼ ਅਲ ਮਿਤਰਾ ਹੀ ਸ਼ਾਂਤ ਖੜ੍ਹੀ ਹੋ ਕੇ ਜਹਾਜ਼ ਨੂੰ ਉਦੋਂ ਤੱਕ ਵੇਖਦੀ ਰਹੀ, ਜਦੋਂ ਤੱਕ ਉਹ ਕੋਹਰੇ 'ਚ ਅੱਖੀਓਂ ਓਹਲੇ ਨਹੀਂ ਹੋ ਗਿਆ।
ਤੇ ਜਦੋਂ ਸਾਰੇ ਲੋਕ ਖਿੰਡਰ-ਪੁੰਡਰ ਗਏ, ਉਹ ਇਕੱਲੀ ਸਮੁੰਦਰ ਕੰਢੇ ਖੜ੍ਹੀ ਹੋ ਕੇ ਉਸ ਦੀ ਆਖੀ ਇਸ ਗੱਲ ਨੂੰ ਮਨ ਹੀ ਮਨ ਚੇਤੇ ਕਰ ਰਹੀ ਸੀ-
'ਬਸ ਥੋੜ੍ਹੀ ਦੇਰ ਲਈ-ਇਕ ਪਲ ਲਈ-ਪੌਣਾਂ 'ਤੇ ਆਰਾਮ, ਤੇ ਫੇਰ ਕੋਈ ਹੋਰ ਔਰਤ ਮੈਨੂੰ ਆਪਣੀ ਕੁੱਖ 'ਚ ਧਾਰਨ ਕਰੇਗੀ।'
2.
ਪੈਗੰਬਰ ਦਾ ਬਗੀਚਾ
1
ਅਲ ਮੁਸਤਫ਼ਾ, ਰੱਬ ਦਾ ਇਕ ਪਸੰਦੀਦਾ ਤੇ ਅਜ਼ੀਜ਼ ਬੰਦਾ, ਜੋ ਆਪਣੇ ਦਿਨਾਂ ਵਿਚ ਇਕ ਸਿਖਰs ਦੁਪਹਿਰ ਦੇ ਤੁੱਲ ਸੀ, ਤਿਚਰੀਨ ਦੇ ਮਹੀਨੇ ਆਪਣੀ ਜਨਮ-ਭੋਇ ਵਾਲੇ ਟਾਪੂ 'ਤੇ ਪਰਤਿਆ, ਜੋ ਕਿ ਇਕ ਯਾਦਾਂ ਦਾ ਮਹੀਨਾ ਹੈ।
ਤੇ ਜਿਉਂ ਹੀ ਸਮੁੰਦਰੀ ਬੇੜਾ ਬੰਦਰਗਾਹ ਲਾਗੇ ਪੁੱਜਿਆ, ਉਹ ਉਠ ਤੇ ਮੁਹਾਣੇ ਹੋ ਖੜ੍ਹਾ ਹੋ ਗਿਆ, ਤੇ ਉਸ ਦੇ ਮਲਾਹ ਵੀ ਉਹਦੇ ਨਾਲ ਹੀ ਉਠ ਖੜ੍ਹੇ ਹੋਏ। ਤੇ ਉਸ ਦੇ ਹਿਰਦੇ ਵਿਚ ਘਰ-ਵਾਪਸੀ ਦਾ ਚਾਅ ਸੀ।
ਤੇ ਉਸ ਨੇ ਸਾਗਰ ਵਰਗੀ ਭਰਪੂਰ ਆਪਣੀ ਆਵਾਜ਼ ਵਿਚ ਆਖਿਆ- "ਵੇਖੋ। ਇਹ ਟਾਪੂ ਮੇਰੀ ਜਨਮ-ਭੋਇ ਹੈ। ਇਥੇ ਹੀ ਧਰਤੀ ਨੇ ਸਾਨੂੰ ਇਕ ਗੀਤ ਤੇ ਇਕ ਭੇਤ ਦੇ ਰੂਬਰੂ ਕਰਵਾਇਆ; ਅੰਬਰ ਤੱਕ ਉੱਚਾ ਇਕ ਗੀਤ, ਧਰਤੀ ਤੱਕ ਡੂੰਘਾ ਇਕ ਭੇਤ ਤੇ ਸਿਵਾਇ ਸਾਡੇ ਜਨੂੰਨ ਦੇ ਧਰਤੀ ਤੇ ਅੰਬਰ ਵਿਚਾਲੇ ਹੋਰ ਭਲਾ ਕੌਣ ਹੈ, ਜੋ ਉਸ ਗੀਤ ਨੂੰ ਗਾਵੇਗਾ ਤੇ ਉਸ ਭੇਤ ਨੂੰ ਬੁੱਝੇਗਾ ?
"ਸਮੁੰਦਰ ਨੇ ਸਾਨੂੰ ਇਕੇਰਾਂ ਫੇਰ ਇਨ੍ਹਾਂ ਕੰਢਿਆਂ ਹਵਾਲੇ ਕੀਤਾ ਹੈ। ਅਸੀਂ ਸਿਰਫ਼ ਸਮੁੰਦਰ ਦੀਆਂ ਲਹਿਰਾਂ ਦੀ ਇਕ ਲਹਿਰ ਹੀ ਹਾਂ । ਉਸ ਨੇ ਸਾਨੂੰ ਆਪਣੇ ਸ਼ਬਦਾਂ ਨੂੰ ਆਵਾਜ਼ ਦੇਣ ਲਈ ਅੱਗੇ ਭੇਜਿਆ ਹੈ, ਪਰ ਅਸੀਂ ਏਦਾਂ ਕਿਵੇਂ ਕਰ ਸਕਦੇ ਹਾਂ, ਜਦ ਤੱਕ ਕਿ ਅਸੀ ਆਪਣੇ ਹਿਰਦੇ ਦੀ ਇਕਰੂਪਤਾ ਨੂੰ ਪੱਥਰਾਂ ਤੇ ਰੇਤਿਆਂ 'ਤੇ ਨਹੀਂ ਤੋੜ ਦਿੰਦੇ ?
"ਕਿਉਂ ਕਿ ਇਹ ਮਲਾਹਾਂ ਤੇ ਸਮੁੰਦਰ ਦਾ ਇਕ ਕਾਨੂੰਨ ਹੈ, ਕਿ : ਜੇਕਰ ਤੁਸੀਂ ਆਜ਼ਾਦੀ ਲੋਚਦੇ ਹੋ, ਤੁਹਾਨੂੰ ਧੁੰਦ ਵਿਚ ਬਦਲ ਜਾਣਾ ਪਏਗਾ। ਰੂਪਹੀਣ ਹਮੇਸ਼ਾ ਰੂਪ ਲੋਚਦਾ ਹੈ, ਬਿਲਕੁਲ ਉਵੇਂ ਜਿਵੇਂ ਅਣਗਿਣਤ ਟਿਮਟਿਮਾਉਂਦੇ ਤਾਰੇ ਸੂਰਜਾਂ ਤੇ ਚੰਦਰਮਿਆ ਦਾ ਰੂਪ ਲੈਣਾ ਲੋਚਦੇ ਨੇ; ਤੇ ਅਸੀਂ, ਜਿਨ੍ਹਾਂ ਨੇ ਹਮੇਸ਼ਾ ਬਹੁਤ ਲੋਚਿਆ ਹੈ ਤੇ ਹੁਣ ਇਸ ਉਬੜ-ਖਾਬੜ ਟਾਪੂ ਵੱਲ ਪਰਤੇ ਹਾਂ, ਸਾਨੂੰ ਇਕੇਰਾਂ ਫੇਰ ਧੁੰਦ ਬਣਨਾ ਪਏਗਾ ਤੇ ਆਰੰਭਤਾ ਨੂੰ ਸਿੱਖਣਾ ਪਏਗਾ। ਤੇ ਇਥੇ ਅਜਿਹਾ ਹੋਰ ਕੀ ਹੈ, ਜੋ ਸਿਖਰਾਂ ਤੱਕ ਜੀਏਗਾ ਤੇ ਵਿਗਸੇਗਾ, ਜਦ ਤੱਕ ਕਿ ਉਹ ਜਨੂੰਨ ਤੇ ਆਜ਼ਾਦੀ ਦੇ ਸਨਮੁਖ ਨਹੀਂ ਟੁੱਟੇਗਾ ?
"ਕਿਉਂ ਕਿ ਅਸੀਂ ਹਮੇਸ਼ਾ ਹੀ ਕੰਢਿਆਂ ਦੀ ਭਾਲ 'ਚ ਰਹੇ ਹੋਵਾਂਗੇ, ਇਸ ਲਈ ਅਸੀ ਉਨ੍ਹਾਂ ਦੇ ਹੀ ਗੀਤ ਗਾ ਸਕਦੇ ਹਾਂ ਤੇ ਸੁਣ ਸਕਦੇ ਹਾਂ। ਪਰ ਉਸ ਲਹਿਰ ਦਾ ਕੀ ਕਹੀਏ, ਜੋ ਉਥੇ ਜਾ ਕੇ ਟੁੱਟਦੀ ਹੈ, ਜਿਥੇ ਸੁਣਨ ਵਾਲਾ ਕੋਈ ਨਹੀਂ ਹੋਵੇਗਾ ? ਇਸੇ ਤਰ੍ਹਾਂ ਇਕ ਅਣਸੁਣਿਆ ਸਾਡੇ ਅੰਦਰ ਵੀ ਹੈ, ਜੋ ਸਾਡੇ ਡੂੰਘੇ ਦੁੱਖਾਂ-ਦਰਦਾਂ ਦੀ ਦਵਾ-ਦਾਰੂ ਕਰਦਾ ਹੈ। ਤੇ ਇਹ ਵੀ ਉਹੀ ਅਣਸੁਣਿਆ ਹੀ ਹੈ, ਜੋ ਸਾਡੀ ਆਤਮਾ ਨੂੰ ਰੂਪ ਵਿਚ ਢਾਲਦਾ ਹੈ ਤੇ ਸਾਡੀ ਕਿਸਮਤ ਘੜਦਾ ਹੈ।"
ਫਿਰ ਉਸ ਦੇ ਮਲਾਹਾਂ ਵਿਚੋਂ ਇਕ ਮਲਾਹ ਅੱਗੇ ਆਇਆ ਤੇ ਬੋਲਿਆ- "ਮੇਰੇ ਮਾਲਕ, ਰੂਸੀਂ ਇਸ ਬੰਦਰਗਾਹ ਤੱਕ ਅੱਪੜਣ ਲਈ ਸਾਡੀ ਅਗਵਾਈ ਕੀਤੀ ਹੈ, ਤੇ ਵੇਖੋ, ਅਸੀਂ ਅਪੜ ਗਏ ਹਾਂ । ਪਰ ਅਜੇ ਵੀ ਤੁਸੀਂ ਦੁੱਖ-ਦਰਦ ਤੇ ਟੁੱਟਣਹਾਰੇ ਦਿਲ ਦੀਆਂ ਗੱਲਾਂ ਕਰ ਰਹੇ ਹੋ।"
ਤੇ ਅਲਮੁਸਤਫ਼ਾ ਨੇ ਉਸ ਦਾ ਜੁਆਬ ਦਿੰਦਿਆਂ ਕਿਹਾ- "ਕੀ ਮੈਂ ਆਜ਼ਾਦੀ ਬਾਬਤ ਨਹੀਂ ਬੋਲਿਆ, ਤੇ ਧੁੰਦ ਬਾਬਤ, ਜੋ ਸਾਡੀ ਮਹਾਨ ਆਜ਼ਾਦੀ ਹੈ ? ਫੇਰ ਵੀ ਆਪਣੀ ਇਸ ਜਨਮ-ਭੋਇ ਵਾਲੇ ਟਾਪੂ ਦੀ ਜ਼ਿਆਰਤ ਕਰਨੀ ਮੇਰੇ ਲਈ ਬਹੁਤ ਹੀ ਕਸ਼ਟਦਾਈ ਹੈ, ਬਿਲਕੁਲ ਉਵੇਂ, ਜਿਵੇਂ ਇਕ ਕਤਲ ਹੋਏ ਬੰਦੇ ਦਾ ਭੂਤ ਆਪਣੇ ਹੀ ਕਾਤਲਾਂ ਅੱਗੇ ਗੋਡੇ ਟੇਕ ਦੇਵੇ।"
ਤੇ ਇਕ ਹੋਰ ਮਲਾਹ ਬੋਲਿਆ- "ਵੇਖੋ, ਸਮੁੰਦਰ-ਤੱਟ 'ਤੇ ਲੋਕਾਂ ਦਾ ਹੜ੍ਹ। ਉਨ੍ਹਾਂ ਦੀ ਚੁੱਪ ਦੱਸਦੀ ਹੈ ਕਿ ਉਨ੍ਹਾਂ ਨੂੰ ਤੁਹਾਡੇ ਇਥੇ ਪੁੱਜਣ ਦੇ ਦਿਨ ਤੇ ਘੜੀ ਦਾ ਪਹਿਲਾਂ ਤੋਂ ਹੀ ਪਤਾ ਹੈ, ਤੇ ਉਹ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ 'ਚੋਂ ਆ ਕੇ ਇਥੇ ਇਕੱਠੇ ਹੋਏ ਨੇ, ਆਪਣੀਆਂ ਲੋੜਾਂ-ਥੋੜਾਂ ਨਾਲ ਤੁਹਾਡੀ ਮਿੱਠੀ ਉਡੀਕ ਵਿਚ।"
ਤੇ ਅਲਮੁਸਤਫ਼ਾ ਨੇ ਲੋਕਾਂ ਦੇ ਹੜ੍ਹ ਵੱਲ ਵੇਖਿਆ, ਤੇ ਉਸ ਦਾ ਹਿਰਦਾ ਉਨ੍ਹਾਂ ਦੀਆਂ 'ਲੋੜਾਂ-ਥੋੜ੍ਹਾਂ ਪ੍ਰਤੀ ਚਿੰਤਨਸ਼ੀਲ ਸੀ, ਪਰ ਉਹ ਚੁੱਪ ਸੀ।
ਫੇਰ ਲੋਕਾਂ ਦੇ ਇਕੱਠ ਵੱਲੋਂ ਇਕ ਚੀਕ-ਚਿਹਾੜਾ ਉੱਠਿਆ,ਤੇ ਇਹ ਯਾਦਾਂ ਤੇ ਜੋਦੜੀਆਂ ਦਾ ਚੀਕ-ਚਿਹਾੜਾ ਸੀ।
ਤੇ ਉਸ ਨੇ (ਅਲਮੁਸਤਫ਼ਾ ਨੇ) ਆਪਣੇ ਮਲਾਹਾਂ ਵੱਲ ਵੇਖਦਿਆਂ ਕਿਹਾ-"ਮੈਂ ਉਨ੍ਹਾਂ ਲਈ ਕੀ ਲਿਅਇਆਂ ? ਮੈਂ ਤਾਂ ਇਕ ਸ਼ਿਕਾਰੀ ਸਾਂ, ਇਕ ਦੂਰ-ਦੁਰੇੜੀ ਧਰਤੀ 'ਤੇ। ਉਦੇਸ਼ ਤੇ ਉੱਦਮ ਨਾਲ ਮੈਂ ਉਹ ਸਾਰੇ ਸੁਨਹਿਰੇ ਤੀਰ ਚਲਾ ਦਿੱਤੇ, ਜੋ ਉਨ੍ਹਾਂ ਨੇ ਮੈਨੂੰ ਦਿੱਤੇ ਸਨ, ਪਰ ਇਸ 'ਚੋਂ ਮੇਰੇ ਕੁਝ ਵੀ ਹੱਥ ਨਾ ਆਇਆ। ਮੈਂ ਤੀਰਾਂ ਦਾ ਪਿੱਛਾ ਵੀ ਨਹੀਂ ਕੀਤਾ। ਹੋ ਸਕਦੈ ਕਿ ਹੇਠਾਂ ਨਾ ਡਿੱਗ ਸਕਣ ਵਾਲੀਆਂ ਜ਼ਖ਼ਮੀ ਇੱਲਾਂ ਦੇ ਖੰਭਾਂ ਨਾਲ ਹੀ ਸੂਰਜ ਵੱਲ ਨੂੰ ਉੱਡ ਗਏ ਹੋਣ। ਤੇ ਇਹ ਵੀ ਹੋ ਸਕਦੈ ਕਿ ਉਹ ਤੀਰ ਉਨ੍ਹਾਂ ਅੱਡੇ ਹੱਥਾਂ ਵਿਚ ਡਿੱਗ ਪਏ ਹੋਣ, ਜਿਨ੍ਹਾਂ ਨੂੰ ਉਹਨਾਂ ਤੀਰਾਂ ਦੀ ਆਪਣੇ ਖਾਣ-ਪੀਣ ਦੀ ਪੂਰਤੀ ਲਈ ਵਧੇਰੇ ਲੋੜ ਹੋਵੇ।
"ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਆਪਣੀ ਉਡਾਰੀ ਕਿਥੇ ਗੁਜ਼ਾਰੀ, ਪਰ ਇਹ ਜ਼ਰੂਰ ਪਤੈ ਕਿ ਉਨ੍ਹਾਂ ਨੇ ਅੰਬਰ ਵਿਚ ਆਪਣੀ ਘੁੰਮੇਰ ਜ਼ਰੂਰ ਬਣਾ ਲਈ ਹੈ।
"ਫੇਰ ਵੀ, ਪਿਆਰ ਭਰਿਆ ਹੱਥ ਹਮੇਸ਼ਾ ਮੇਰੇ ਉੱਤੇ ਹੈ, ਤੇ ਤੁਸੀਂ, ਮੇਰੇ ਮਲਾਹੋ, ਅਜੇ ਤਕ ਮੇਰੀ ਦ੍ਰਿਸ਼ਟੀ ਤੇ ਦਰਸ਼ਨ ਨੂੰ ਯਾਤਰਾ ਵਿਚ ਰੱਖਿਆ ਹੈ, ਤੇ ਮੈਂ ਕਦੇ ਵੀ ਗੂੰਗਾ ਨਹੀਂ ਹੋਵਾਂਗਾ। ਮੈਂ ਚੀਖਾਂਗਾ, ਬੇਸ਼ੱਕ ਵਕਤਾਂ ਦਾ ਹੱਥ ਮੇਰਾ ਗਲਾ ਘੁੱਟ ਰਿਹਾ ਹੋਵੇ, ਤੇ ਮੈਂ ਆਪਣੇ ਵਿਚਾਰਾਂ ਨੂੰ ਗਾਵਾਂਗਾ, ਬੇਸ਼ੱਕ ਮੇਰੇ ਹੋਂਠ ਲਾਟਾਂ ਵਿਚ ਸੜ ਰਹੇ ਹੋਣ।"
ਆਪਣੇ ਨਬੀ ਮੂੰਹੋਂ ਅਜਿਹੇ ਬੋਲ ਸੁਣ ਕੇ ਉਹ ਘਬਰਾ ਗਏ। ਇਕ ਬੰਦਾ ਬੋਲਿਆ- "ਸਾਡੇ ਮਾਲਕ, ਸਾਨੂੰ ਸਾਰਾ ਕੁਝ ਸਮਝਾਓ, ਤੇ ਕਿਉਂ ਕਿ ਤੁਹਾਡਾ ਖੂਨ ਸਾਡੀਆਂ ਰੋਗਾਂ 'ਚ ਦੌੜ ਰਿਹੈ ਤੇ ਸਾਡੇ ਸਾਹਾਂ 'ਚ ਤੁਹਾਡੀ ਹੀ ਸੁਗੰਧੀ ਘੁਲੀ ਹੈ, ਅਸੀਂ ਜ਼ਰੂਰ ਸਮਝ ਜਾਵਾਂਗੇ ।"
ਅਲਮਸਤਫ਼ਾ ਨੇ ਹਵਾ ਦੇ ਵਹਾਅ ਵਰਗੀ ਆਪਣੀ ਆਵਾਜ਼ ਨਾਲ ਉਨਾਂ ਨੂੰ ਜੁਆਬ ਦਿੰਦਿਆਂ ਆਖਿਆ- "ਕੀ ਤੁਸੀਂ ਮੈਨੂੰ ਮੇਰੀ ਜਨਮ ਭੋਇ ਵਾਲੇ ਟਾਪੂ 'ਤੇ ਇਕ ਅਧਿਆਪਕ ਬਣਾ ਕੇ ਲਿਆਏ ਹੋ ? ਅਜੇ ਮੈਂ ਉਸ ਬੁੱਧਤਵ ਤੱਕ ਨਹੀਂ ਅਪੜਿਆ। ਅਜੇ ਮੈਂ ਬਹੁਤ ਫੋਟੋ ਤੋਂ ਨਾਦਾਨ ਹਾਂ, ਪਰ ਜਾਂ ਸਵੈ ਸਬੰਧੀ ਕੁਝ ਆਖਣ ਲਈ, ਕਿਉਂ ਕਿ ਪਰ ਜਾਂ ਸਵੈ ਬਾਰੇ ਆਖਣਾ ਅਥਾਹ ਦੀ ਥਾਹ ਪਾਉਣ ਦੇ ਜਤਨ ਕਰਨ ਦੇ ਤੁੱਲ ਹੈ।
ਜੋ ਵੀ ਬੁੱਧਤਵ ਨੂੰ ਪ੍ਰਾਪਤ ਕਰਨਾ ਲੋਚਦੈ, ਉਸ ਨੂੰ ਇਸ ਦੀ ਭਾਲ ਮੱਖਣ ਦੀ ਹੱਡੀ ' ਜਾਂ ਲਾਲ ਮਿੱਟੀ ਦੀ ਚੂੰਡੀ 'ਚੋਂ ਕਰਨ ਦਿਓ। ਮੈਂ ਤਾਂ ਸਿਰਫ਼ ਗਾਉਣ ਵਾਲਾ । ਅਜੇ ਹੈ ਧਰਤੀ ਦੇ ਹੀ ਗੀਤ ਗਾਵਾਂਗਾ, ਤੇ ਤੁਹਾਡੇ ਉਨ੍ਹਾਂ ਗਵਾਚੇ ਸੁਪਨਿਆਂ ਦੇ ਵੀ, ਜਿਹੜੇ ਸਾਰਾ ਦਿਨ ਨੀਂਦ ਤੇ ਨੀਂਦ ਵਿਚਾਲੇ ਹੀ ਵਿਚਰਦੇ ਨੇ। ਪਰ ਮੈਂ ਸਾਗਰ ਵੱਲ ਹੀ ਵੇਖਾਂਗਾ।"
ਹੁਣ ਸਮੁੰਦਰੀ ਬੇੜਾ ਬੰਦਰਗਾਹ ਵਿਚ ਦਾਖ਼ਲ ਹੋ ਕੇ ਸਾਗਰ-ਤੱਟ 'ਤੇ ਪਹੁੰਚ ਗਿਆ ਸੀ, ਅਲਮੁਸਤਫ਼ਾ ਆਪਣੀ ਜਨਮ ਭੋਇ ਵਾਲੇ ਟਾਪੂ 'ਤੇ ਆ ਪਹੁੰਚਿਆ, ਤੇ ਹੁਣ ਉਹ ਇਕੇਰਾਂ ਫੇਰ ਆਪਣੇ ਲੋਕਾਂ ਵਿਚਾਲੇ ਸੀ । ਉਨ੍ਹਾਂ ਲੋਕਾਂ ਦੇ ਹਿਰਦਿਆਂ 'ਚੋਂ ਏਨੀ ਉੱਚੀ ਪੁਕਾਰ ਨਿਕਲੀ ਕਿ ਉਸ ਦੇ ਧੁਰ ਅੰਦਰਲੀ ਘਰ-ਵਾਪਸੀ ਦੀ ਇਕੱਲਤਾ ਪੂਰੀ ਤਰ੍ਹਾਂ ਹਲੂਣੀ ਗਈ।
ਤੇ ਉਹ ਲੋਕ ਉਸ ਦੇ ਬੋਲਾਂ ਨੂੰ ਸੁਣਨਣ 5 ਲਈ ਮੌਨਤਾ ਧਾਰੀ ਉਤਾਵਲੇ ਹੋਏ ਖੜ੍ਹੇ ਸਨ, ਪਰ ਉਸ ਨੇ ਕੋਈ ਹੁੰਗਾਰਾ ਨਾ ਭਰਿਆ, ਚੇਤੇ ਦੀ ਉਦਾਸੀ ਉਸ 'ਤੇ ਭਾਰੂ ਸੀ, ਤੇ ਉਸ ਨੇ ਆਪਣੇ ਦਿਲ ਵਿਚ ਹੀ ਕਿਹਾ- "ਕੀ ਮੈਂ ਆਖਿਐ ਕਿ ਮੈਂ ਗਾਵਾਂਗਾ? ਨਹੀਂ ਮੈਂ ਸਿਰਫ਼ ਆਪਣੇ ਲਬ (ਬੁੱਲ੍ਹ) ਖੋਲ੍ਹਾਂਗਾ ਤਾਂ ਕਿ ਜ਼ਿੰਦਗੀ ਦੀ ਆਵਾਜ਼ ਉਭਰੇ ਤੇ ਹਵਾ 'ਚ ਪਸਰ ਕੇ ਸੁਖ ਤੇ ਸਮੱਰਥਨ ਦਾ ਸਬੱਬ ਬਣੇ।"
ਫੇਰ ਕਰੀਮਾ, ਜੋ ਬਾਲ-ਵਰੇਸ ਉਮਰੇ ਅਲਮੁਸਤਫ਼ਾ ਨਾਲ ਖੇਡਦੀ ਰਹੀ ਸੀ, ਉਸ ਦੀ ਮਾਂ ਦੇ ਬਗ਼ੀਦੇ ਵਿ- ਬੋ "ਤੂੰ ਬਾਰ੍ਹਾਂ ਵਰ੍ਹਿਆਂ ਤਕ ਸਾਨੂੰ ਆਪਣਾ ਚਿਹਰਾ ਨਹੀ ਵਿਖਾਇਆ, ਤੇ ਏਨੇ ਵਰ੍ਹਿਆਂ ਤੱਕ ਅਸੀਂ ਤੇਰੀ ਆਵਾਜ਼ ਸੁਣਨ ਦੀ ਭੁੱਖ ਤੇ ਤੇਹ ਵਿਚ ਤੜਪੇ ਹਾਂ।"
ਤੇ ਉਹ ਬੇਹੱਦ ਦਿਆਲਤਾ ਨਾਲ ਉਸ ਵੱਲ ਝਾਕਿਆ, ਕਿਉਂ ਕਿ ਉਹ ਔਰਤ ਹੀ ਉਹ ਸ਼ਖ਼ਸ ਸੀ, ਜਿਸ ਨੇ ਉਸ ਦੀ ਮਾਂ ਦੀਆਂ ਅੱਖਾਂ ਬੰਦ ਕੀਤੀਆਂ ਸਨ, ਜਦੋਂ ਮੌਤ ਦੇ ਸਫ਼ੈਦ ਖੰਭ ਉਸਨੂੰ ਉਡਾ ਕੇ ਲਿਜਾਣ ਲਈ ਪ੍ਰਗਟ ਹੋਏ ਸਨ।
ਤੇ ਉਸ ਨੇ ਜੁਆਬ ਦਿੰਦਿਆਂ ਆਖਿਆ- "ਬਾਰ੍ਹਾਂ ਵਰ੍ਹੇ ? ਕਰੀਮਾ, ਕੀ ਤੂੰ ਬਾਰ੍ਹਾਂ ਵਰ੍ਹੇ ਆਖਿਐ? ਮੈਂ ਆਪਣੇ ਫ਼ਾਸਲੇ ਦੀ ਲੰਬਾਈ ਨੂੰ ਨਾ ਤਾਂ ਸਿਤਾਰਿਆਂ ਜੜੀ ਲਠ ਨਾਲ ਮਾਪਿਐ, ਤੇ ਨਾ ਹੀ ਮੈਂ ਇਸ ਦੀ ਡੂੰਘਾਈ ਦੀ ਗੂੰਜ ਸੁਣੀ । ਕਿਉਂ ਕਿ ਪਿਆਰ, ਜਦੋਂ ਪਿਆਰ ਘਰ ਵਾਪਸੀ ਦੀ ਤਾਂਘ ਦਾ ਹੋਵੇ, ਸਮੇਂ ਦੇ ਹਰ ਤਰ੍ਹਾਂ ਦੇ ਮਾਪਾਂ ਤੇ ਗੂੰਜਾਂ ਤੋਂ ਸੱਖਣਾ ਹੁੰਦਾ ਹੈ।
"ਇਥੇ ਪਲ-ਖਿਣ ਹੀ ਹੁੰਦੇ ਨੇ ਜੋ ਵਿਛੋੜੇ ਦੀ ਸਦੀਵਤਾ ਨੂੰ ਫੜੀ ਰੱਖਦੇ ਨੇ। ਕਿਉਂ ਕਿ ਵਿਛੋੜਾ ਹੋਰ ਕੁਝ ਨਹੀਂ ਸਿਰਫ਼ ਮਨ ਦਾ ਇਕ ਸੱਖਣਾਪਣ ਹੀ ਹੁੰਦਾ ਹੈ। ਸ਼ਾਇਦ !
ਤੇ ਅਲਮੁਸਤਫ਼ਾ ਲੋਕਾਂ ਵੱਲ ਝਾਕਿਆ, ਤੇ ਉਸ ਨੇ ਜੁਆਨਾਂ-ਬੁੱਢਿਆਂ, ਤਕੜਿਆਂ- ਮਾੜਿਆਂ, ਹਵਾ ਤੇ ਸੂਰਜ ਦੀ ਛੋਹ ਦੇ ਪਾਤਰ ਬਣੇ ਚਿਹਰਿਆਂ ਤੇ ਖੂਨ ਦੀ ਇਕ ਬੂੰਦੋਂ ਵੀ ਸੱਖਣੇ ਪੀਲੇ-ਕੂਕ ਚਿਹਰਿਆਂ, ਜਿਨ੍ਹਾਂ ਦੇ ਚਿਹਰਿਆਂ 'ਤੇ ਤਾਂਘ ਤੇ ਜਗਿਆਸਾ ਦਾ ਪ੍ਰਕਾਸ਼ ਸੀ, ਸਭਨਾਂ ਦੇ ਚਿਹਰਿਆਂ ਵੱਲ ਤੱਕਿਆ।
ਤੇ ਉਨ੍ਹਾਂ ਲੋਕਾਂ ਵਿਚੋਂ ਇਕ ਜਣਾ ਬੋਲਿਆ- "ਮੇਰੇ ਮਾਲਕ, ਜ਼ਿੰਦਗੀ ਸਾਡੀਆਂ ਆਸਾਂ ਤੇ ਸਧਰਾਂ ਪ੍ਰਤੀ ਬੜੀ ਕੁਰੱਖ਼ਤ ਰਹੀ ਹੈ। ਸਾਡੇ ਹਿਰਦੇ ਦੁਖੀ ਨੇ ਤੇ ਸਾਨੂੰ ਕੁਝ ਵੀ ਸਮਝ-ਪੋਲੇ ਨਹੀਂ ਪੈ ਰਿਹਾ। ਮੈਂ ਤੁਹਾਨੂੰ ਜੋਦੜੀ ਕਰਦਾਂ ਕਿ ਸਾਡੇ ਹਿਰਦੇ ਠਾਰੋ, ਤੇ ਸਾਨੂੰ ਸਾਡੇ ਦੁੱਖਾਂ ਦੇ ਅਰਥ ਸਮਝਾਓ।"
ਤੇ ਅਲਮੁਸਤਫ਼ਾ ਦਾ ਹਿਰਦਾ ਤਰਸ ਨਾਲ ਭਰ ਗਿਆ, ਤੇ ਉਹ ਬੋਲਿਆ- "ਜ਼ਿੰਦਗੀ ਸਾਰੀਆਂ ਸਜੀਵ ਵਸਤਾਂ ਤੋਂ ਪਹਿਲਾਂ ਦੀ ਹੋਂਦ ਵਿਚ ਆਈ ਹੋਈ ਹੈ, ਬਿਲਕੁਲ ਉਵੇਂ, ਜਿਵੇਂ ਧਰਤੀ ਦੀਆਂ ਖੂਬਸੂਰਤ ਵਸਤਾਂ ਤੋਂ ਪਹਿਲਾਂ ਖ਼ੁਬਸੂਰਤੀ ਹੋਂਦ ਵਿਚ ਆਈ ਹੋਈ ਸੀ, ਤੇ ਇਵੇਂ ਹੀ ਸੱਚ ਉਦੋਂ ਵੀ ਸੱਚ ਸੀ, ਜਦੋਂ ਇਹ ਨਿਸ਼ਬਦ ਪਿਆ ਸੀ।
"ਜ਼ਿੰਦਗੀ ਸਾਡੀ ਮੌਨਤਾ ਵਿਚ ਗਾਉਂਦੀ ਹੈ, ਤੇ ਸੁਪਨੇ ਸਾਡੀ ਅਚੇਤਤਾ 'ਚ ਆਉਂਦੇ ਨੇ। ਇਥੋਂ ਤੱਕ ਕਿ ਜਦੋਂ ਅਸੀਂ ਹਾਰੇ-ਟੁੱਟੇ ਹੁੰਦੇ ਹਾਂ, ਜ਼ਿੰਦਗੀ ਉਚੇਰੀ ਤੇ ਬਾਦਸ਼ਾਹ ਹੁੰਦੀ ਹੈ। ਤੇ ਜਦੋਂ ਅਸੀਂ ਰੋਂਦੇ ਹਾਂ, ਜ਼ਿੰਦਗੀ ਉਸ ਦਿਨ ਵੀ ਮੁਸਕੁਰਾਉਂਦੀ ਹੈ, ਤੇ ਉਹ ਉਦੋਂ ਵੀ ਆਜ਼ਾਦ ਹੁੰਦੀ ਹੈ, ਜਦੋਂ ਅਸੀਂ ਆਪਣੇ ਹੀ ਸੰਗਲਾਂ 'ਚ ਜਕੜੇ ਹੁੰਦੇ ਹਾਂ।
"ਅਕਸਰ ਅਸੀਂ ਜ਼ਿੰਦਗੀ ਨੂੰ ਕੁਰੱਖ਼ਤ ਨਾਵਾਂ ਨਾਲ ਸੱਦਦੇ ਹਾਂ, ਪਰ ਸਿਰਫ਼ ਉਦੋਂ ਹੀ ਅਸੀਂ ਆਪਣੇ-ਆਪ ਵਿਚ ਕੁਰੱਖ਼ਤ ਤੇ ਹਨੇਰਮਈ ਹੁੰਦੇ ਹਾਂ ਤੇ ਅਸੀਂ ਜ਼ਿੰਦਗੀ ਨੂੰ ਸੱਖਣੀ ਤੇ ਬੇਕਾਰ ਆਖਦੇ ਹਾਂ, ਪਰ ਸਿਰਫ਼ ਉਦੋਂ ਹੀ ਸਾਡੀ ਆਤਮਾ ਉਜਾੜ-ਬੀਆਬਾਨਾਂ 'ਚ ਭਟਕਦੀ ਹੁੰਦੀ ਹੈ, ਤੇ ਸਾਡਾ ਹਿਰਦਾ ਹੱਦੋਂ ਵੱਧ ਦੇ ਸਵੈ-ਅਭਿਮਾਨ ਨਾਲ ਭਰਿਆ-ਭੁਕੰਨਾ ਹੁੰਦਾ ਹੈ।
"ਜ਼ਿੰਦਗੀ ਡੂੰਘੀ, ਉਚੇਰੀ ਤੇ ਅਥਾਹ ਹੈ, ਤੇ ਤੁਹਾਡੀ ਵਿਸ਼ਾਲਤਮ ਨਜ਼ਰ ਵੀ ਸਿਰਫ਼ ਉਸ ਦੇ ਪੈਰਾਂ ਤੱਕ ਹੀ ਅੱਪੜ ਸਕਦੀ ਹੈ। ਬੇਸ਼ੱਕ ਉਹ ਤੁਹਾਡੇ ਨੇੜੇ ਹੈ, ਪਰ ਫੇਰ ਵੀ ਸਿਰਫ਼ ਤੁਹਾਡੇ ਸਾਹ ਦਾ ਸਾਹ ਹੀ ਉਸ ਦੇ ਹਿਰਦੇ ਤੱਕ ਅੱਪੜਦਾ ਹੈ, ਤੁਹਾਡੇ ਪਰਛਾਵੇਂ ਦਾ ਪਰਛਾਵਾਂ ਹੀ ਉਸ ਦੇ ਚਿਹਰੇ ਨੂੰ ਉਲੰਘਦਾ ਹੈ, ਤੇ ਤੁਹਾਡੀ ਧੀਮੀ ਚੀਕ ਦੀ ਗੂੰਜ ਉਸ ਦੀ (ਜ਼ਿੰਦਗੀ ਦੀ) ਛਾਤੀ ਵਿਚ ਇਕ ਬਹਾਰ ਤੇ ਪਤਝੜ ਬਣ ਕੇ ਉਮੜਦੀ ਹੈ।
"ਤੇ ਜ਼ਿੰਦਗੀ ਢਕੀ ਹੋਈ ਤੇ ਗੁੱਝੀ ਹੈ, ਬਿਲਕੁਲ ਉਵੇਂ, ਜਿਵੇਂ ਤੁਹਾਡੀ ਪਰਮ-ਸਵੈ ਗੁੱਝੀ ਤੇ ਢਕੀ ਹੋਈ ਹੈ। ਪਰ ਫੇਰ ਵੀ ਜਦੋਂ ਜ਼ਿੰਦਗੀ ਬੋਲਦੀ ਹੈ, ਤਾਂ ਸਾਰੀਆਂ ਪੌਣਾਂ ਸ਼ਬਦ ਬਣ ਜਾਂਦੀਆਂ ਨੇ, ਤੇ ਜਦੋਂ ਉਹ ਦੋਬਾਰਾ ਫੇਰ ਬੋਲਦੀ ਹੈ, ਤਾਂ ਤੁਹਾਡੇ ਹੋਂਠਾਂ 'ਤੇ ਤੈਰਦੀਆਂ ਮੁਸਕੁਰਾਹਟਾਂ ਤੇ ਤੁਹਾਡੀਆਂ ਅੱਖਾਂ 'ਚ ਭਰੇ ਹੰਝੂ ਵੀ ਸ਼ਬਦਾਂ ਦਾ ਰੂਪ ਵਟਾ ਲੈਂਦੇ ਨੇ। ਜਦੋਂ ਜ਼ਿੰਦਗੀ ਗਾਉਂਦੀ ਹੈ ਤਾਂ ਬੋਲਿਆਂ ਨੂੰ ਵੀ ਸੁਣਨ ਤੇ ਸਮਝ ਪੈਣ ਲੱਗਦਾ ਹੈ, ਤੇ ਜਦੋਂ ਉਹ ਤੁਰਦੀ ਹੈ, ਤਾਂ ਨੇਤਰਹੀਣ ਵੀ ਉਸ ਨੂੰ ਵੇਖਦੇ ਨੇ ਤੇ ਹੈਰਾਨੀ ਤੇ ਤੀਬਰ-ਇੱਛਾ ਵਿਚ ਡੋਰ- ਭੋਰ ਹੋਏ ਉਹ ਉਸ ਦੇ ਪਿੱਛੇ-ਪਿੱਛੇ ਤੁਰਦੇ ਨੇ।"
ਤੇ ਉਹ ਬੋਲਣੋਂ ਰੁਕ ਗਿਆ, ਤੇ ਇਕ ਡੂੰਘੀ ਮੋਨਤਾ ਲੋਕਾਂ 'ਤੇ ਪਸਰ ਗਈ, ਤੇ ਦਿਸ ਔਨਤਾ ਵਿਚ ਇਕ ਅਣਸੁਣਿਆ ਗੀਤ ਸੀ, ਤੇ ਉਹ ਸਾਰੇ ਲੋਕ ਆਪਣੀ ਇਕੱਲਤਾ ਤੇ ਆਪਣੀ ਦੁੱਖ-ਤਕਲੀਫ਼ ਤੋਂ ਨਿਜਾਤ ਪਾ ਚੁੱਕੇ ਸਨ।
2
ਤੇ ਅਲਮੁਸਤਫ਼ਾ ਇਕੱਤਰ ਹੋਏ ਲੋਕਾਂ ਦੀ ਭੀੜ ਨੂੰ ਉਥੇ ਹੀ ਛੱਡ ਕੇ ਅੱਗੇ ਵਧ ਗਿਆ ਤੇ ਆਪਣੇ ਮਾਪਿਆਂ ਦੇ ਬਗੀਚੇ ਵੱਲ ਤੁਰ ਪਿਆ, ਜਿਥੇ ਉਸ ਦੇ ਮਾਪੇ ਤੇ ਪੁਰਖੇ ਸਦਾ ਦੀ ਨੀਂਦੇ ਸੁੱਤੇ ਪਏ ਸਨ।
ਤੇ ਉਸ ਦੇ ਪਿੱਛੇ-ਪਿੱਛੇ ਆਉਣ ਵਾਲਿਆਂ ਵਿਚ ਉਹ ਲੋਕ ਤੇ ਨਾਤੇਦਾਰ-ਸਕੇ ਸੰਬੰਧੀ ਸਨ, ਜੋ ਇਸ ਨੂੰ ਉਸ ਦੀ ਘਰ ਵਾਪਸੀ ਕਿਆਸ ਰਹੇ ਸਨ, ਪਰ ਉਹ ਇਕੱਲਾ ਸੀ, ਬਿਲਕੁਲ ਇਕੱਲਾ। ਸਿਵਾਇ ਇਨ੍ਹਾਂ ਲੋਕਾਂ ਦੇ ਉਸ ਦਾ ਕੋਈ ਹੋਰ ਨਾਤੇਦਾਰ-ਰਿਸ਼ਤੇਦਾਰ ਨਹੀਂ ਸੀ ਰਿਹਾ, ਜੋ ਉਸ ਦੇ ਪਰਤਣ 'ਤੇ ਖ਼ੁਸ਼ੀ ਮਨਾਉਂਦਾ, ਜੀ ਆਇਆਂ ਕਹਿਦਾ, ਹੁਣ ਤਾਂ ਇਹੀ ਲੋਕ ਉਸ ਦੇ ਆਪਣੇ ਸਨ।
ਪਰ ਅਲਮੁਸਤਫ਼ਾ ਦੀ ਮਾਨਸਿਕ ਹਾਲਤ ਦੀ ਸੋਝੀ ਰੱਖਣ ਵਾਲੇ ਬੇੜੇ ਦੇ ਕਪਤਾਨ ਨੇ ਲੋਕਾਂ ਨੂੰ ਸੁਝਾਅ ਦਿੰਦਿਆਂ ਕਿਹਾ- "ਉਹਦੇ ਮਗਰ ਜਾਣ ਦਾ ਮਤਲਬ ਹੈ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣਾ, ਕਿਉਂਕਿ ਇਕਾਂਤਵਸ ਹੀ ਉਸ ਦੀ ਰੂਹ ਦੀ ਖੁਰਾਕ ਹੈ, ਤੇ ਉਸ ਦੇ ਪਿਆਲੇ 'ਚ ਸਿਮਰਿਤੀਆਂ ਦੀ ਜੋ ਸ਼ਰਾਬ ਭਰੀ ਹੈ, ਉਸ ਨੂੰ ਉਹ 'ਕੱਲਾ ਹੀ ਪੀਟਾ ਚਾਹੇਗਾ।"
ਤੇ ਕਪਤਾਨ ਦੇ ਇਹ ਬੋਲ ਸੁਣਦਿਆਂ ਹੀ ਮਲਾਹਾਂ ਦੇ ਵਧਦੇ ਕਦਮ ਥਾਂਏਂ ਹੀ ਰੁਕ ਗਏ, ਕਿਉਂ ਕਿ ਉਹ ਸਮਝ ਗਏ ਕਿ ਕਪਤਾਨ ਦੀ ਗੱਲ ਬਿਲਕੁਲ ਦਰੁਸਤ ਹੈ। ਉਥੇ ਜੁੜੇ ਸਾਰੇ ਮਰਦਾਂ-ਤੀਵੀਆਂ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਵਧਦੇ ਕਦਮ ਰੋਕ ਲਏ।
ਸਿਰਫ਼ ਕਰੀਮਾ ਹੀ, ਜੋ ਕਿ ਉਸ ਦੇ ਇਕਲਾਪੇ ਤੇ ਉਸ ਦੀਆਂ ਸਿਮਰਿਤੀਆਂ ਦੇ ਆਵੇਗ ਤੋਂ ਜਾਣੂੰ ਸੀ, ਥੋੜ੍ਹੇ ਫ਼ਾਸਲੇ ਤੱਕ ਉਸਦੇ ਮਗਰ ਗਈ। ਉਹ ਬਿਨਾਂ ਕੁਝ ਬੋਲਿਆਂ ਥੋੜੇ ਫ਼ਾਸਲੇ ਤੱਕ ਉਸ ਦੇ ਮਗਰ ਗਈ, ਫੇਰ ਮੁੜੀ ਤੇ ਆਪਣੇ ਘਰ ਵੱਲ ਪਰਤ ਆਈ। ਬਗੀਚੇ ਵਿਚ ਬਦਾਮ ਦੇ ਬਿਰਖ ਹੇਠਾਂ ਖਲੋਤੀ ਉਹ ਵਿਲ੍ਹਕਣ ਲੱਗੀ, ਪਰ ਕਿਉਂ, ਇਹ ਉਹ ਨਹੀਂ ਜਾਣਦੀ ਸੀ।
3
ਤੇ ਅਲਮੁਸਤਫ਼ਾ ਸਿੱਧਿਆਂ ਆਪਣੇ ਮਾਪਿਆਂ ਦੇ ਬਗੀਚੇ ਵਿਚ ਗਿਆ, ਅੰਦਰ ਵੜਿਆ ਤੇ ਫਾਟਕ ਅੰਦਰੋਂ ਬੰਦ ਕਰ ਲਿਆ, ਤਾਂ ਕਿ ਕੋਈ ਵੀ ਉਸ ਦੇ ਪਿੱਛੇ-ਪਿੱਛੇ ਅੰਦਰ ਨਾ ਆ ਵੜੇ।
ਤੇ ਉਹ ਚਾਲੀ ਦਿਨਾਂ ਤੇ ਏਨੀਆਂ ਹੀ ਰਾਤਾਂ ਲਈ ਉਸ ਬਗੀਚੇ ਵਿਚ ਬਿਲਕੁਲ
ਇਕੱਲਾ ਹੀ ਰਿਹਾ, ਕਿਉਂ ਕਿ ਫਾਟਕ ਬੰਦ ਸੀ, ਇਸ ਲਈ ਕੋਈ ਵੀ ਉਸ ਦੇ ਪਿੱਛੇ ਨਾ ਆਇਆ। ਸਾਰੇ ਲੋਕ ਵੈਸੇ ਵੀ ਭਲੀਭਾਂਤ ਜਾਣਦੇ ਸਨ ਕਿ ਉਹ ਅੰਦਰ ਇਕਾਂਤ-ਵਾਸ 'ਚ ਹੈ।
ਤੇ ਚਾਲੀ ਦਿਨ ਤੇ ਏਨੀਆਂ ਹੀ ਰਾਤਾਂ ਲੰਘਣ ਬਾਅਦ, ਅਲਮੁਸਤਫ਼ਾ ਨੇ ਫਾਟਕ ਖੋਲ੍ਹ ਦਿੱਤਾ। ਇਹ ਇਕ ਤਰ੍ਹਾਂ ਨਾਲ ਲੋਕਾਂ ਨੂੰ ਅੰਦਰ ਆਉਣ ਦਾ ਸੱਦਾ ਤੇ ਸਹਿਮਤੀ ਸੀ।
ਤੇ ਬਗੀਚੇ ਵਿਚ ਉਸ ਕੋਲ ਕੁੱਲ ਨੌਂ ਬੰਦੇ ਆਏ, ਤਿੰਨ ਉਸ ਦੇ ਬੇੜੇ ਦੇ ਮਲਾਹ ਸਨ, ਤਿੰਨ ਧਾਰਮਿਕ ਸਥਾਨ ਦੀ ਸੇਵਾ ਕਰਨ ਵਾਲੇ ਪੁਜਾਰੀ ਸਨ ਤੇ ਤਿੰਨ ਉਸ ਦੇ ਬਚਪਨ ਦੇ ਮਿੱਤਰ-ਬੇਲੀ ਸਨ, ਜਿਨ੍ਹਾਂ ਨਾਲ ਰਲ ਕੇ ਉਹ ਖੇਡਦਾ ਹੁੰਦਾ ਸੀ। ਇਹ ਸਾਰੇ ਲੋਕ ਉਸ ਦੇ ਮੁਰੀਦ ਸਨ।
ਤੇ ਇਕ ਸਵੇਰ ਇਹ ਸਾਰੇ ਬੰਦੇ ਉਸ ਨੂੰ ਘੇਰ ਕੇ ਬੈਠ ਗਏ, ਇਹ ਵੇਖ ਕੇ ਅਲਮੁਸਤਫ਼ਾ ਨੂੰ ਆਪਣੇ ਲੰਘੇ ਸਮੇਂ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ ਚੇਤੇ ਆ ਗਈਆਂ। ਉਸ ਦੇ ਮੁਰੀਦਾਂ ਵਿਚੋਂ ਇਕ, ਜਿਸ ਦਾ ਨਾਂਅ ਹਾਫ਼ਿਜ਼ ਸੀ, ਨੇ ਉਸ ਨੂੰ ਅਰਜ਼ੋਈ ਕੀਤੀ- "ਮੇਰੇ ਮੁਰਸ਼ਦ, ਓਰਫੇਲੀਜ਼ ਸ਼ਹਿਰ ਬਾਰੇ ਸਾਨੂੰ ਚਾਨਣਾ ਪਾਓ ਤੇ ਉਸ ਧਰਤੀ ਬਾਰੇ ਵੀ, ਜਿਥੇ ਤੁਸੀਂ ਆਪਣੀ ਜ਼ਿੰਦਗੀ ਦੇ ਬਾਰ੍ਹਾਂ ਵਰ੍ਹੇ ਗੁਜ਼ਾਰੇ।"
ਤੇ ਅਲਮੁਸਤਫ਼ਾ ਮੌਨ ਸੀ, ਉਸ ਨੇ ਦੂਰ ਪਹਾੜੀਆਂ ਵੱਲ ਤੱਕਿਆ, ਤੇ ਅਥਾਹ ਅੰਬਰ ਵੱਲ ਵੀ; ਉਸ ਦੀ ਮੋਨਤਾ ਵਿਚ ਜੱਦੋ-ਜਹਿਦ ਸੀ।
ਫੇਰ ਉਸ ਨੇ ਮੰਨਤਾ ਤੋੜਦਿਆਂ ਆਖਿਆ- "ਮੇਰੇ ਮਿੱਤਰੋ, ਮੇਰੇ ਹਮਰਾਹੀਂ ਸਾਥੀਓ, ਕੌਮ ਨੂੰ ਹਮਦਰਦੀ ਦਿਓ, ਜੋ ਭਰੋਸੇ ਨਾਲ ਤਾਂ ਬੱਝੀ ਹੈ, ਪਰ ਧਰਮ ਨਾਲੋਂ ਨਿਖੜੀ ਹੈ।
"ਕੌਮ ਨੂੰ ਹਮਦਰਦੀ ਦਿਓ, ਜੋ ਗੁੰਡਾ ਅਨਸਰਾਂ ਨੂੰ ਨਾਇਕ ਸਮਝ ਕੇ ਉਨ੍ਹਾਂ ਦੀ ਜੈ- ਜੈਕਾਰ ਕਰਦੀ ਹੈ ਤੇ ਫੋਕੇ ਵਿਖਾਵੇ ਦੇ ਜੇਤੂਆਂ ਨੂੰ ਪਰਉਪਕਾਰੀ ਸਮਝਦੀ ਹੈ।
"ਕੌਮ ਨੂੰ ਹਮਦਰਦੀ ਦਿਓ, ਜੋ ਸੁਪਨੇ ਵਿਚ ਤਾਂ ਆਵੇਗ ਨੂੰ ਨਫ਼ਰਤ ਕਰਦੀ ਹੈ, ਪਰ ਜਾਤ ਹਾਲਤ ਵਿਚ ਉਸ ਅੱਗੇ ਗੋਡੇ ਟੇਕ ਦਿੰਦੀ ਹੈ।
"ਕੌਮ ਨੂੰ ਹਮਦਰਦੀ ਦਿਓ, ਜੋ ਸਿਰਫ਼ ਅਰਥੀ ਨਾਲ ਜਾਂਦੀ ਹੋਈ ਹੀ ਅਵਾਜ਼ ਬੁਲੰਦ ਕਰਦੀ ਹੈ, ਹੋਰ ਕਿਸੇ ਮੌਕੇ ਨਹੀਂ: ਆਪਣੀ ਤਬਾਹੀ ਦੇ ਮੌਕੇ ਤੋਂ ਬਿਨਾਂ ਕਦੇ ਵੀ ਵਧ-ਚੜ੍ਹ ਕੇ ਕੋਈ ਗੱਲ ਨਹੀਂ ਕਰਦੀ ਤੇ ਸਿਰਫ਼ ਉਦੋਂ ਹੀ ਮੋਰਚਾ ਵਿੱਢਦੀ ਹੈ, ਜਦੋਂ ਇਸ ਦੀ ਧੌਣ ਤਲਵਾਰ ਤੇ ਤਖ਼ਤੇ ਵਿਚਕਾਰ ਵੱਢੇ ਜਾਣ ਲਈ ਰੱਖੀ ਹੋਵੇ।
"ਕੌਮ ਨੂੰ ਹਮਦਰਦੀ ਦਿਓ, ਜਿਹਦਾ ਰਾਜਨੇਤਾ ਇਕ ਲੂੰਬੜ ਹੈ, ਤੇ ਦਾਰਸ਼ਨਿਕ ਇਕ ਮਦਾਰੀ, ਤੇ ਜਿਸ ਦੀ ਕਲਾ ਜੁਗਾੜਬਾਜ਼ੀ ਵਾਲੀ, ਧੋਖਾਧੜੀ ਤੇ ਹੱਥ ਦੀ ਸਫ਼ਾਈ ਵਾਲੀ ਹੈ।
"ਕੋਮ ਨੂੰ ਹਮਦਰਦੀ ਦਿਓ, ਜੋ ਨਵੇਂ ਬਣੇ ਸ਼ਾਸਕ ਦਾ ਸੁਆਗਤ ਪੂਰੇ ਜ਼ੋਰਾਂ-ਸ਼ੇਰਾਂ ਨਾਲ ਕਰਦੀ ਹੈ, ਪਰ ਫੇਰ ਉਸੇ ਸ਼ਾਸਕ ਦਾ ਤ੍ਰਿਸਕਾਰ ਕਰ ਕੇ ਉਸ ਨੂੰ ਗੱਦੀਓਂ ਲਾਹ ਦਿੰਦੀ ਹੈ, ਤਾਂ ਕਿ ਦੋਬਾਰਾ ਫੇਰ ਕਿਸੇ ਹੋਰ ਨਵੇਂ ਸ਼ਾਸਕ ਦਾ ਜ਼ੋਰਾਂ-ਸ਼ੇਰਾਂ ਨਾਲ ਸੁਆਗਤ ਕਰ ਸਕੇ।
"ਕੌਮ ਨੂੰ ਹਮਦਰਦੀ ਦਿਓ, ਜਿਸ ਦੇ ਰਿਸ਼ੀ-ਮੁਨੀ ਵਰ੍ਹਿਆਂ ਤੋਂ ਗੂੰਗੇ ਬਣੇ ਬੈਠੇ ਨੇ, ਤੇ
ਤਾਕਤਵਰ ਮਨੁੱਖ ਅਜੇ ਪੰਘੂੜਿਆਂ ਵਿਚ ਹੀ ਪਲ ਰਹੇ ਨੇ।
"ਕੋਮ ਨੇ ਹਮਦਰਦੀ ਦਿਓ. ਜੋ ਕਈ ਭਾਗਾਂ ਵਿਚ ਵੰਡੀ ਹੋਈ ਹੈ, ਤੇ ਹਰੇਕ ਭਾਗ ਆਪਣੇ ਆਪ ਨੂੰ ਅਲੱਗ ਕੌਮ ਸਮਝਦਾ ਹੈ।"
4
ਤੇ ਉਨ੍ਹਾਂ ਨੇ ਬੰਦਿਆਂ ਵਿਚੋਂ ਇਕ ਬੋਲਿਆ- "ਇਸ ਵੇਲੇ ਤੁਹਾਡੇ ਆਪਣੇ ਹਿਰਦੇ ਵਿਚ ਜੋ ਵਾਪਰ ਰਿਹਾ ਹੈ, ਉਸ ਬਾਰੇ ਸਾਨੂੰ ਕੁਝ ਦੱਸੋ।”
ਤੇ ਅਲਮੁਸਤਫ਼ਾ ਨੇ ਉਸ ਬੰਦੇ ਵੱਲ ਤੱਕਿਆ ਤੇ ਇਕ ਸਿਤਾਰੇ ਦੇ ਗੀਤ ਗਾਉਣ ਵਰਗੀ ਆਵਾਜ਼ ਵਿਚ ਉਹ ਬੋਲਿਆ- "ਚੇਤੰਨ ਹਾਲਤ ਵਿਚ ਲਏ ਸੁਪਨੇ ਵਿਚ ਜਦੋਂ ਰੂਸੀ ਮੌਨ ਹੁੰਦੇ ਹੋ, ਤੇ ਆਪਣੇ ਧੁਰ-ਅੰਦਰਲੇ 'ਮੂਲ' ਦੀ ਆਵਾਜ਼ ਨੂੰ ਇਕਚਿੱਤ ਹੋ ਕੇ ਸੁਣਦੇ ਹੋ, ਤਾਂ ਤੁਹਾਡੀਆਂ ਸੋਚਾਂ ਬਰਫ਼ ਦੇ ਗਲੋਟਿਆਂ ਵਾਂਗ ਡਿੱਗਦੀਆਂ, ਉੱਛਲਦੀਆਂ ਤੇ ਤੁਹਾਡੇ ਖਲਾਵਾਂ ਦੀਆਂ ਧੁਨੀਆਂ ਨੂੰ ਸਫ਼ੈਦ ਮੌਨਤਾ ਹੇਠ ਕੱਜ ਲੈਂਦੀਆਂ ਨੇ।
"ਤੇ ਚੇਤੰਨ ਹਾਲਤ 'ਚ ਲਏ ਸੁਪਨੇ ਸਿਰਫ਼ ਬੱਦਲਾਂ ਤੋਂ ਬਿਨਾਂ ਹੋਰ ਭਲਾ ਕੀ ਨੇ, ਜੇ ਤੁਹਾਡੇ ਹਿਰਦੇ ਦੇ ਗਗਨਚੁੰਬੀ ਬਿਰਖ 'ਤੇ ਕਰੂੰਬਲ ਬਣ ਕੇ ਪੁੰਗਰਦੇ ਨੇ ? ਤੇ ਤੁਹਾਡੀਆ ਸੋਚਾਂ ਵੀ ਭਲਾ ਸਿਰਫ਼ ਫੁੱਲ-ਪੱਤੀਆਂ ਤੋਂ ਬਿਨਾਂ ਹੋਰ ਕੀ ਨੇ, ਜਿਨ੍ਹਾਂ ਨੂੰ ਤੁਹਾਡੇ ਹਿਰਦੇ ਦੀ ਪੌਣ ਪਹਾੜੀਆਂ ਤੇ ਖੇਤਾਂ ਉਪਰ ਖਿਲਾਰ ਦਿੰਦੀ ਹੈ ?
"ਤੇ ਇਸੇ ਤਰ੍ਹਾਂ ਤੁਸੀਂ ਉਦੋਂ ਤੱਕ ਸ਼ਾਂਤੀ ਦੀ ਉਡੀਕ ਕਰਦੇ ਹੋ, ਜਦੋਂ ਤੱਕ ਤੁਹਾਡੇ ਅੰਦਰਲਾ 'ਨਿਰਾਕਾਰ' ਆਕਾਰ ਦੇ ਰੂਪ ਵਿਚ ਸਾਕਾਰ ਨਹੀਂ ਹੋ ਜਾਂਦਾ, ਇਸੇ ਤਰ੍ਹਾਂ ਹੀ ਬੱਦਲ ਉਦੋਂ ਤੱਕ ਇਕੱਠੇ ਨਹੀਂ ਹੋਣਗੇ ਜਾਂ ਨਹੀਂ ਨਿਖੜਨਗੇ, ਜਦੋਂ ਤੱਕ ਕਿ ਦੈਵੀ-ਉਂਗਲੀਆਂ ਇਨ੍ਹਾਂ ਦੀਆਂ ਸੁਰਮੇ-ਰੰਗੀਆਂ ਇੱਛਾਵਾਂ ਨੂੰ ਨਿੱਕੇ-ਨਿੱਕੇ ਬਲੌਰੀ ਸੂਰਜਾਂ, ਚੰਦਰਮਿਆਂ ਤੇ ਤਾਰਿਆਂ ਵਿਚ ਨਹੀਂ ਬਦਲ ਦਿੰਦੀਆਂ।"
ਫੇਰ ਸਰਕਿਸ, ਜੋ ਥੋੜ੍ਹਾ ਸ਼ੰਕਾਗ੍ਰਸਤ ਸੀ, ਆਖਣ ਲੱਗਾ- "ਪਰ ਹੁਣ ਤਾਂ ਬਸੰਤ- ਬਹਾਰ ਦੀ ਰੁੱਤ ਆਏਗੀ ਤੇ ਸਾਡੀਆਂ ਸੋਚਾਂ ਦੀ ਬਰਫ਼ ਨੂੰ ਪਿਘਲਾ ਦਏਗੀ, ਤੇ ਕੁਝ ਵੀ ਬਾਕੀ ਨਹੀਂ ਬਚੇਗਾ।"
ਤੇ ਅਲਮੁਸਤਫ਼ਾ ਨੇ ਜੁਆਬ ਦਿੰਦਿਆਂ ਕਿਹਾ- "ਜਦੋਂ ਬਸੰਤ-ਬਹਾਰ ਦੀ ਰੁੱਤ ਆਪਣੇ ਪ੍ਰੀਤਮ-ਪਿਆਰੇ ਨੂੰ ਭਾਲਣ ਲਈ ਗੂੜ੍ਹੀ ਨੀਂਦੇ ਸੁੱਤੇ ਬਿਰਖਾਂ ਤੇ ਅੰਗੂਰਾਂ ਦੇ ਬਾਗਾਂ 'ਚ ਆਉਂਦੀ ਹੈ, ਤਾਂ ਬਰਫ਼ ਉਦੋਂ ਵੀ ਪਿਘਲੇਗੀ ਤੇ ਘਾਟੀ 'ਚ ਵਹਿੰਦੇ ਦਰਿਆ ਵਿਚ ਜਾ ਸਮਾਉਣ ਲਈ ਨਦੀਆਂ-ਨਾਲਿਆਂ ਦੇ ਰੂਪ ਵਿਚ ਵਗ ਤੁਰੇਗੀ, ਮਹਿੰਦੀ ਦੇ ਬਿਰਖਾਂ ਤੇ ਸਦਾ ਬਹਾਰ ਬੂਟਿਆਂ ਦੀ ਧ੍ਰੋਹ ਮਿਟਾਉਣ ਵਾਲਾ ਪਾਤਰਧਾਰੀ ਬਣਨ ਲਈ।
"ਏਦਾਂ ਤੁਹਾਡੇ ਹਿਰਦਿਆਂ ਦੀ ਬਰਫ਼ ਪਿਘਲ ਜਾਏਗੀ, ਜਿਉਂ ਹੀ ਤੁਹਾਡੀ ਬਸੰਤ- ਬਹਾਰ ਦੀ ਰੁੱਤ ਆਏਗੀ, ਤੇ ਫੇਰ ਜ਼ਿੰਦਗੀ ਦੇ ਦਰਿਆ ਦੀ ਤਾਂਘ ਵਿਚ ਤੁਹਾਡਾ ਗੁੱਝਾ ਡੇਰ ਨਦੀ-ਨਾਲੇ ਦੇ ਰੂਪ 'ਚ ਵਹਿ ਤੁਰੇਗਾ। ਤੇ ਦਰਿਆ ਤੁਹਾਡੇ ਭੇਤ ਨੂੰ ਸੰਜੋਅ-ਸੰਭਾਲ ਕੇ ਅਥਾਹ ਸਮੁੰਦਰ 'ਚ ਜਾ ਮਿਲੇਗਾ।
"ਸਾਰੀਆਂ ਵਸਤਾਂ ਬਸੰਤ-ਬਹਾਰ ਦੀ ਰੁੱਤ ਆਉਣ 'ਤੇ ਪਿਘਲ ਕੇ ਨਗਮਿਆਂ ਦਾ ਰੂਪ ਵਟਾ ਲੈਣਗੀਆਂ। ਇਥੋਂ ਤੱਕ ਕਿ ਵਿਸ਼ਾਲ ਫੈਲੇ ਖੇਤਾਂ 'ਚ ਹੌਲੀ-ਹੌਲੀ ਡਿੱਗਣ ਵਾਲੇ ਤਾਰੇ ਤੇ ਵੱਡੇ-ਵੱਡੇ ਬਰਫ਼ ਦੇ ਗਲੋਟੇ ਵੀ ਪਿਘਲ ਕੇ ਸੰਗੀਤਮਈ ਨਦੀਆਂ ਦਾ ਰੂਪ ਵਟਾ ਲੈਣਗੇ। ਜਦੋਂ' ਉਸ 'ਪਰਮ' ਦੇ ਚਿਹਰੇ ਦਾ ਨੂਰ ਦੂਰ ਦਿਸਹੱਦੇ ਤੋਂ ਉਗਮੇਗਾ, ਤਾਂ ਭਲਾ ਕਿਹੜੀ ਜੰਮੀ ਹੋਈ ਸਮਤਲਤਾ ਤਰਲ ਸੰਗੀਤ ਦਾ ਰੂਪ ਨਹੀਂ ਵਟਾ ਲਏਗੀ? ਤੇ ਤੁਹਾਡੇ 'ਚ ਕੌਣ ਭਲਾ ਮਹਿੰਦੀ ਤੇ ਹੋਰ ਸਦਾਬਹਾਰ ਬਿਰਖਾਂ-ਬੂਟਿਆਂ ਦੀ ਤੇਹ ਬੁਝਾਉਣ ਲਈ ਪਾਤਰਧਾਰੀ ਨਹੀਂ ਬਣਨਾ ਚਾਹੇਗਾ?
“ਇਹ ਲੰਘਿਆ ਕੱਲ੍ਹ ਸੀ ਕਿ ਤੁਸੀਂ ਗਤੀਮਾਨ ਸਮੁੰਦਰ ਨਾਲ ਗਤੀਮਾਨ ਸੀ, ਤੇ ਤੁਸੀਂ ਬਿਨਾਂ ਕੰਢੇ ਦੇ ਤੇ ਬਿਨਾਂ ਸਵੈ-ਹੋਂਦ ਤੋਂ ਸੀ। ਫੇਰ ਪੌਣ, ਜੋ ਜੀਵਨ ਦਾ ਆਧਾਰ ਹੈ, ਨੇ ਤੁਹਾਡੇ ਆਲੇ-ਦੁਆਲੇ ਆਪਣੇ ਚਿਹਰੇ ਦੇ ਨੂਰੀ ਪਰਦੇ ਦਾ ਤਾਣਾ-ਬਾਣਾ ਬੁਣ ਦਿੱਤਾ; ਫੇਰ ਉਸ ਦੇ ਹੱਥਾਂ ਨੇ ਤੁਹਾਨੂੰ ਮਿੱਟੀ ਵਾਂਗ ਗੁੰਨ੍ਹ ਕੇ ਰੂਪ ਦਿੱਤਾ, ਤੇ ਉਸੇ ਸਿਰ ਨੂੰ ਉੱਚਾ ਚੁੱਕ ਕੇ ਤੁਸੀਂ ਸਿਖਰਾਂ ਨੂੰ ਲੋਚਣ ਦੇ ਕਾਬਿਲ ਹੋ ਸਕੇ ਹੋ। ਪਰ ਸਮੁੰਦਰ ਤੁਹਾਡੇ ਤੋਂ ਮਗਰੋਂ ਚੱਲਿਆ, ਤੇ ਉਸ ਦਾ ਗੀਤ ਅਜੇ ਵੀ ਤੁਹਾਡੇ ਨਾਲ ਹੈ । ਤੇ ਭਾਵੇਂ ਤੁਸੀਂ ਆਪਣੇ ਪੁਰਖੀ ਵਿਰਸੇ ਨੂੰ ਭੁੱਲ ਚੁੱਕੇ ਹੋ, ਪਰ ਉਹ (ਸਮੁੰਦਰ) ਹਮੇਸ਼ਾ ਆਪਣੀ ਮਮਤਾ ਦਾ ਹੱਕ ਜਤਾਏਗਾ ਤੇ ਹਮੇਸ਼ਾ ਤੁਹਾਨੂੰ ਆਪਣੀਆਂ ਅੱਖਾਂ ਅੱਗੇ ਰੱਖੇਗਾ।
“ਪਹਾੜਾਂ ਤੇ ਮਾਰੂਥਲਾਂ ਦੀ ਯਾਤਰਾ ਦੌਰਾਨ ਤੁਸੀਂ ਹਮੇਸ਼ਾ ਉਸ ਦੇ ਸ਼ੀਤ ਹਿਰਦੇ ਦੀ ਡੂੰਘਾਈ ਨੂੰ ਯਾਦ ਕਰੋਗੇ । ਤੇ ਬੇਸ਼ੱਕ ਤੁਹਾਨੂੰ ਇਹ ਸਮਝ ਨਾ ਆਵੇ ਕਿ ਤੁਸੀਂ ਕਿਸ ਚੀਜ਼ ਦੀ ਤਾਂਘ ਵਿਚ ਹੋ, ਪਰ ਉਹ ਤਾਂਘ ਯਕੀਨਨ ਉਸ (ਸਮੁੰਦਰ) ਦੀ ਅਥਾਹ ਤੇ ਲੈਅਬੱਧ ਸ਼ਾਂਤੀ ਲਈ ਹੀ ਹੈ।
"ਤੇ ਇਹ (ਸਮੁੰਦਰ) ਹੋਰ ਕਿਥੇ ਮਿਲ ਸਕਦਾ ਹੈ ? ਸਿਵਾਇ ਬਿਰਖਾਂ ਦੇ ਝੁੰਡ 'ਚ ਤੇ ਲਤਾ-ਕੁੰਜ 'ਚ, ਜਦੋਂ ਵਰਖਾ ਪਹਾੜੀਆਂ ਉਤਲੀਆਂ ਘਾਹ-ਪੱਤੀਆਂ 'ਚ ਨ੍ਰਿਤ ਕਰਦੀ ਹੈ, ਜਦੋਂ ਬਰਫ਼ ਡਿੱਗਦੀ ਹੈ, ਇਕ ਅਸੀਸ ਤੇ ਇਕ ਰੱਬੀ ਰਹਿਮਤ। ਜਾਂ ਫੇਰ ਘਾਟੀ 'ਚ-ਜਦੋਂ ਤੁਸੀਂ ਆਪਣੇ ਭੇਡਾਂ ਦੇ ਇੱਜੜ ਨੂੰ ਹੱਕ ਕੇ ਦਰਿਆ ਤੱਕ ਲਿਜਾਂਦੇ ਹੋ ਤੁਹਾਡੇ ਖੇਤਾਂ ਵਿਚ- ਜਿਥੇ ਚਾਂਦੀ-ਰੰਗੇ ਨਦੀ-ਨਾਲੇ ਹਰਿਆਲੀ ਧਰਤੀ 'ਤੇ ਜਾ ਮਿਲਦੇ ਨੇ; ਤੁਹਾਡੇ ਬਾਗ਼ਾਂ 'ਚ ਜਦੋਂ ਅੰਮ੍ਰਿਤ-ਵੇਲੇ ਦੇ ਤ੍ਰੇਲ-ਤੁਪਕੇ ਸੁਰਗੀ ਨਜ਼ਾਰਿਆਂ ਨੂੰ ਰੂਪਮਾਨ ਕਰਦੇ ਨੇ; ਤੁਹਾਡੀਆਂ ਚਰਾਗਾਹਾਂ 'ਚ-ਜਦੋਂ ਸ਼ਾਮ ਦਾ ਧੁੰਧੂਕਾਰਾ ਤੁਹਾਡੇ ਅੱਧੇ ਰਾਹ ਨੂੰ ਕੱਜ ਲੈਂਦਾ ਹੈ;
5
ਤੇ ਇਕ ਸਵੇਰ ਜਦ ਉਹ ਸਾਰੇ ਬਗੀਚੇ ਵਿਚ ਸੈਰ ਕਰ ਰਹੇ ਸਨ, ਇਕ ਔਰਤ ਉਥੇ ਦਰਵਾਜ਼ੇ 'ਤੇ ਆਈ, ਤੇ ਉਹ ਕਰੀਮਾ ਸੀ, ਜਿਸ ਨੂੰ ਅਲਮੁਸਤਫ਼ਾ ਬਚਪਨ ਵਿਚ ਆਪਣੀ ਭੈਣ ਮੰਨ ਕੇ ਪਿਆਰ ਕਰਦਾ ਰਿਹਾ ਸੀ। ਤੇ ਉਹ ਬਿਨਾਂ ਕੁਝ ਆਖਿਆਂ ਤੇ ਬਿਨਾਂ ਦਰਵਾਜ਼ ਖੜਕਾਇਆਂ ਚੁੱਪਚਾਪ ਖੜੀ ਰਹੀ, ਤੇ ਸਿਰਫ਼ ਸਧਰਾਂ ਤੇ ਸੋਗ ਭਰੀਆਂ ਨਜ਼ਰਾਂ ਨਾਲ ਬਗੀਚੇ ਨੂੰ ਤੱਕਦੀ ਰਹੀ।
ਤੇ ਅਲਮੁਸਤਫ਼ਾ ਨੇ ਉਸ ਦੀ ਤੱਕਣੀ ਤੋਂ ਉਸ ਦੀ ਕਾਮਨਾ ਨੂੰ ਭਾਂਪ ਲਿਆ, ਤੇ ਉਹ ਤੇਜ਼-ਕਦਮੀਂ ਵਾੜ ਵੱਲ ਤੇ ਦਰਵਾਜ਼ੇ ਵੱਲ ਗਿਆ ਤੇ ਉਸ ਦੇ ਲਈ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਨਿੱਘੀ 'ਜੀ ਆਇਆਂ' ਆਖੀ।
ਤੇ ਕਰੀਮਾ ਨੇ ਆਖਿਆ- "ਤੁਸੀਂ ਸਾਡੇ ਸਾਰਿਆਂ ਤੋਂ ਲੁਕ ਕੇ ਏਨਾ ਚਿਰ ਕਿਥੇ ਰਹੇ ਕਿ ਅਸੀਂ ਤੁਹਾਡੀ ਇਕ ਝਲਕ ਲਈ ਵੀ ਤਰਸ ਗਏ? ਪਰ ਵੇਖੋ, ਅਸੀਂ ਇਨ੍ਹਾਂ ਸਾਰੇ। ਵਰ੍ਹਿਆਂ ਦੌਰਾਨ ਵੀ ਤੁਹਾਨੂੰ ਪਿਆਰ ਕਰਦੇ ਰਹੇ ਹਾਂ ਤੇ ਤੁਹਾਡੀ ਸਹੀ-ਸਲਾਮਤ ਵਾਪਸੀ ਲਈ ਤਾਂਘਦੇ ਰਹੇ ਹਾਂ। ਤੇ ਹੁਣ ਇਹ ਸਾਰੇ ਲੋਕ ਤੁਹਾਡੇ ਲਈ ਚਾਂਘਰਾਂ ਮਾਰ ਰਹੇ ਨੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਲੋਚਦੇ ਨੇ; ਤੇ ਮੈਂ ਉਨ੍ਹਾਂ ਦੀ ਪ੍ਰਤੀਨਿਧੀ ਵਜੋਂ ਇਹ ਅਰਜ਼ੋਈ ਕਰਨ ਆਈ ਹਾਂ ਕਿ ਤੁਸੀਂ ਉਨ੍ਹਾਂ ਨੂੰ ਦਰਸ਼ਨ ਦਿਓ ਤੇ ਆਪਣਾ ਬੁੱਧਤਵ ਉਨ੍ਹਾਂ ਸਨਮੁਖ ਬਿਆਨ ਕੇ ਸਾਡੇ ਟੁੱਟੇ ਹਿਰਦਿਆਂ ਨੂੰ ਜੋੜੋ ਤੇ ਸਾਡੀ ਮੂਰਖਤਾਈ ਨੂੰ ਦੂਰ ਕਰੋ।"
ਤੇ ਕਰੀਮਾ ਵੱਲ ਵੇਖਦਿਆਂ ਅਲਮੁਸਤਫ਼ਾ ਨੇ ਆਖਿਆ- "ਮੈਨੂੰ ਉਦੋਂ ਤੱਕ ਗਿਆਨੀ। ਨਾ ਆਖੋ, ਜਦੋਂ ਤੱਕ ਕਿ ਤੁਸੀਂ ਸਾਰੇ ਮਨੁੱਖਾਂ ਨੂੰ ਗਿਆਨੀ ਨਹੀਂ ਕਹਿੰਦੇ। ਮੈਂ ਅਜੇ ਅੱਧ- ਪੱਕਿਆ ਫਲ ਹਾਂ, ਜੋ ਅਜੇ ਟਹਿਣੀ ਨਾਲ ਲਟਕ ਰਿਹਾ ਹੈ, ਤੇ ਇਹ ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਮੈਂ ਸਿਰਫ਼ ਇਕ ਕਰੂੰਬਲ ਸਾਂ।
"ਤੇ ਆਪਣੇ 'ਚੋਂ ਕਿਸੇ ਨੂੰ ਵੀ ਮੂਰਖ ਨਾ ਆਖੋ, ਕਿਉਂ ਕਿ ਅਸਲ 'ਚ ਅਸੀਂ ਨਾ ਤਾ ਬੁੱਧੀਮਾਨ ਹਾਂ ਤੇ ਨਾ ਹੀ ਮੂਰਖ। ਅਸੀਂ ਜੀਵਨ ਦੇ ਬਿਰਖ 'ਤੇ ਉੱਗੇ ਸਾਵੇ ਪੱਤੇ ਹਾਂ, ਤੇ ਜੀਵਨ ਆਪਣੇ-ਆਪ 'ਚ ਬੁੱਧੀ-ਬਿਬੇਕ ਤੋਂ ਪਰ੍ਹੇ ਹੈ, ਤੇ ਇਸੇ ਤਰ੍ਹਾਂ ਮੂਰਖਤਾ ਤੋਂ ਵੀ।
"ਤੇ ਕੀ ਮੈਂ ਸੱਚੀਂ-ਮੁਚੀ ਤੁਹਾਡੇ ਤੋਂ ਦੂਰ ਗਿਆ ਸਾਂ ? ਕੀ ਤੁਸੀਂ ਨਹੀਂ ਜਾਣਦੇ ਕਿ ਇਥੇ ਕੋਈ ਫ਼ਾਸਲਾ ਨਹੀਂ ਹੈ ਸਿਵਾਇ ਉਸਦੇ ਜਿਸ ਨੂੰ ਆਤਮਾ ਕਲਪਨਾ 'ਚ ਵੀ ਨਹੀ ਮਾਪ ਸਕਦੀ ? ਤੇ ਜਦੋਂ ਆਤਮਾ ਉਸ ਫ਼ਾਸਲੇ ਨੂੰ ਮਾਪੇਗੀ, ਉਹ ਫ਼ਾਸਲਾ ਆਤਮਾ ਵਿਚਲੀ ਇਕ ਲੈਅ ਬਣ ਜਾਏਗਾ।
"ਤੁਹਾਡੇ ਤੇ ਤੁਹਾਡੇ ਬੇਹੱਦ ਕਰੀਬ ਗੁਆਂਢ 'ਚ ਰਹਿੰਦੇ ਅਜਨਬੀ ਬੰਦੇ ਵਿਚਲੀ ਵਿੱਥ ਯਕੀਨਨ ਉਸ ਵਿੱਥ ਤੋਂ ਕਿਤੇ ਜ਼ਿਆਦਾ ਹੈ, ਜੋ ਤੁਹਾਡੇ ਤੇ ਤੁਹਾਡੇ ਤੋਂ ਸੱਤ ਸਮੁੰਦਰੋਂ ਤੇ ਸੱਤ ਮੁਲਕੋਂ ਪਾਰ ਰਹਿੰਦੇ ਦੋਸਤ ਦਰਮਿਆਨ ਹੁੰਦੀ ਹੈ।
"ਕਿਉਂ ਕਿ ਯਾਦਾਂ 'ਚ ਕੋਈ ਫ਼ਾਸਲੇ ਨਹੀਂ ਹੁੰਦੇ ਤੇ ਸਿਰਫ਼ ਵਿਸਾਰ ਦੇਣ 'ਚ ਹੀ ਫ਼ਾਸਲਾ ਹੁੰਦਾ ਹੈ, ਜਿਸ ਨੂੰ ਨਾ ਤਾਂ ਤੁਹਾਡੀ ਆਵਾਜ਼ ਪੂਰ ਸਕਦੀ ਹੈ ਤੇ ਨਾ ਹੀ ਤੱਕਣੀ।
"ਮਹਾਂਸਾਗਰਾਂ ਦੇ ਤੱਟਾਂ ਤੇ ਸਭ ਤੋਂ ਉੱਚੇ ਪਰਬਤ ਦੀ ਚੋਟੀ ਦਰਮਿਆਨ ਇਕ ਗੁੱਝਾ
ਰਸਤਾ ਹੈ, ਜਿਸ ਉਪਰੋਂ ਤੁਹਾਨੂੰ ਧਰਤੀ ਦੇ ਪੁੱਤਰਾਂ ਨਾਲ ਇਕ ਹੋਣ ਤੋਂ ਪਹਿਲਾਂ ਲੰਘਣਾ ਪੈਣਾ ਹੀ ਹੈ।
"ਤੇ ਤੁਹਾਡੇ ਗਿਆਨ ਤੇ ਤੁਹਾਡੀ ਸਮਝਦਾਰੀ ਦਰਮਿਆਨ ਇਕ ਗੁੱਝਾ ਰਸਤਾ ਹੈ, ਜਿਸ ਨੂੰ ਤੁਹਾਨੂੰ ਮਨੁੱਖਤਾ ਨਾਲ ਤੇ ਫੇਰ ਆਪਣੇ-ਆਪ ਨਾਲ ਇਕ ਹੋਣ ਤੋਂ ਪਹਿਲਾਂ ਖੋਜਣਾ ਪਏਗਾ।
"ਤੁਹਾਡੇ ਦਾਨੀ ਸੱਜੇ ਹੱਥ ਤੇ ਦਾਨ-ਪਾਤਰ ਖੱਬੇ ਹੱਥ 'ਚ ਵੀ ਬਹੁਤ ਵੱਡੀ ਵਿੱਥ ਹੈ। ਸਿਰਫ਼ ਉਨ੍ਹਾਂ ਦੀ ਗੁਣਾਤਮਕ ਪਛਾਣ ਨੂੰ ਨਕਾਰ ਕੇ ਹੀ ਤੁਸੀਂ ਉਨ੍ਹਾਂ ਵਿਚਲੀ ਵਿੱਥ ਖ਼ਤਮ ਕਰ ਸਕਦੇ ਹੋ, ਕਿਉਂ ਕਿ ਸਿਰਫ਼ ਇਹ ਜਾਣਦਿਆਂ, ਕਿ ਤੁਸੀਂ ਨਾ ਦਾਨੀ ਹੋ ਤੇ ਨਾ ਹੀ ਦਾਨ-ਪਾਤਰ, ਤੁਸੀਂ ਇਹ ਵਿੱਥ ਪੂਰ ਸਕਦੇ ਹੋ।
"ਦਰਅਸਲ ਸਭ ਤੋਂ ਵੱਡੀ ਵਿੱਥ ਤੁਹਾਡੀ ਅਚੇਤਤਾ ਤੇ ਸਚੇਤਤਾ 'ਚ ਹੁੰਦੀ ਹੈ; ਜਾਂ ਫੇਰ ਕਹਿ ਲਓ ਕਿ ਇਕ ਕਾਰਜ ਤੇ ਇਕ ਕਾਮਨਾ ਵਿਚਕਾਰ।
"ਤੇ ਇਸ ਤੋਂ ਪਹਿਲਾਂ ਕਿ ਤੁਸੀਂ ਜ਼ਿੰਦਗੀ ਨਾਲ 'ਇਕ' ਹੋਵੇਂ, ਇਥੇ ਇਕ ਹੋਰ ਰਸਤਾ ਵੀ ਹੈ, ਜਿਸ ਉਪਰ ਚੱਲਣਾ ਤੁਹਾਨੂੰ ਦਰਕਾਰ ਹੈ। ਪਰ ਉਸ ਰਸਤੇ ਬਾਰੇ ਮੈਂ ਅਜੇ ਕੁਝ ਨਹੀਂ ਆਖਾਂਗਾ, ਕਿਉਂ ਕਿ ਮੈਂ ਵੇਖ ਰਿਹਾਂ ਕਿ ਤੁਸੀਂ ਪਹਿਲਾਂ ਹੀ ਸਫ਼ਰ ਤੋਂ ਹੰਭੇ-ਟੁੱਟੇ ਪਏ ਹੋ।"
6
ਫੇਰ ਅਲਮੁਸਤਫ਼ਾ ਕਰੀਮਾ ਤੇ ਦੂਜੇ ਨੌ ਮੁਰੀਦਾਂ ਨਾਲ ਬਾਹਰ ਬਾਜ਼ਾਰ ਵਿਚ ਆਇਆ, ਤੇ ਉਸ ਨੇ ਆਪਣੇ ਦੋਸਤਾਂ, ਗੁਆਂਢੀਆਂ ਤੇ ਹੋਰ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ, ਤੇ ਉਨ੍ਹਾਂ ਸਭਨਾਂ ਲੋਕਾਂ ਦੇ ਹਿਰਦਿਆਂ ਤੇ ਅੱਖਾਂ ਵਿਚ ਖ਼ੁਸ਼ੀ ਤੈਰ ਰਹੀ ਸੀ।
ਤੇ ਉਸ ਨੇ ਆਖਿਆ- "ਤੁਸੀਂ ਨੀਂਦ 'ਚ ਵਿਗਸਦੇ ਹੋ, ਤੇ ਸੁਪਨੇ ਲੈਂਦਿਆਂ ਹੀ ਆਪਣੀ ਭਰਪੂਰ ਜ਼ਿੰਦਗੀ ਜਿਊਂਦੇ ਹੋ। ਕਿਉਂ ਕਿ ਤੁਹਾਡਾ ਸਾਰਾ ਦਿਨ ਸ਼ੁਕਰਾਨਾ ਅਦਾ ਕਰਨ 'ਚ ਹੀ ਲੰਘ ਜਾਂਦੈ, ਉਸ ਦੇ ਲਈ, ਜਿਸ ਨੂੰ ਤੁਸੀਂ ਰਾਤ ਦੀ ਸਥਿਰਤਾ ਤੇ ਸੁਵੇਪਣ 'ਚ ਹਾਸਿਲ ਕਰਦੇ ਹੋ।
"ਅਕਸਰ ਤੁਸੀਂ ਰਾਤ ਨੂੰ ਆਰਾਮ-ਰੁੱਤ ਵਜੋਂ ਸੋਚਦੇ ਤੇ ਸੱਦਦੇ ਹੋ, ਪਰ ਅਸਲ 'ਚ ਰਾਤ ਕੁਝ ਕਿਆਸਣ ਤੇ ਖੋਜਣ ਦੀ ਰੁੱਤ ਹੈ।
"ਦਿਨ ਤੁਹਾਨੂੰ ਗਿਆਨ ਦੀ ਤਾਕਤ ਬਖ਼ਸ਼ਦਾ ਹੈ ਤੇ ਤੁਹਾਡੀਆਂ ਉਂਗਲਾਂ ਨੂੰ 'ਪ੍ਰਾਪਤ ਕਰਨ' ਦੀ ਕਲਾ ਸਿਖਾਉਂਦਾ ਹੈ; ਪਰ ਸਿਰਫ਼ ਰਾਤ ਹੀ ਹੈ, ਜੋ ਤੁਹਾਨੂੰ ਜੀਵਨ ਦੇ ਖ਼ਜ਼ਾਨਾ- ਘਰ ਤੱਕ ਲੈ ਕੇ ਜਾਂਦੀ ਹੈ।
"ਸੂਰਜ ਉਨ੍ਹਾਂ ਸਾਰੀਆਂ ਵਸਤਾਂ ਨੂੰ ਸਿੱਖਿਆ ਦਿੰਦਾ ਹੈ, ਜੋ ਉਨ੍ਹਾਂ ਵਸਤਾਂ ਦੀ ਚਾਨਣ ਪ੍ਰਤੀ ਤਾਂਘ ਨੂੰ ਹੋਰ ਵਿਕਸਿਤ ਕਰਦੀ ਹੈ। ਪਰ ਇਹ ਸਿਰਫ਼ ਰਾਤ ਹੀ ਹੈ, ਜੋ ਉਨ੍ਹਾਂ ਵਸਤਾਂ ਨੂੰ ਤਾਰਿਆਂ ਦੀ ਉਚਾਈ ਤੱਕ ਲਿਜਾਂਦੀ ਹੈ।
"ਇਹ ਦਰਅਸਲ ਰਾਤ ਦੀ ਸਥਿਰਤਾ ਹੀ ਹੈ, ਜੋ ਜੰਗਲ ਦੇ ਬਿਰਖਾਂ ਤੇ ਬਾਗ਼ ਦੇ ਫੁੱਲਾਂ 'ਤੇ ਵਿਆਹ ਦਾ ਇਕ ਜੋੜਾ ਪਾਉਂਦੀ ਹੈ, ਤੇ ਫੇਰ ਖ਼ੁਸ਼ੀਆਂ ਮਨਾਉਂਦੀ ਤੇ ਲਾੜੀ ਦਾ
ਕਮਰਾ ਸਜਾਉਂਦੀ ਹੈ: ਤੇ ਉਸ ਪਵਿੱਤਰ ਮੌਨਤਾ 'ਚ ਸਮੇਂ ਦੀ ਕੁੱਖ 'ਚ ਭਲਕ ਦਾ ਬੀਜ ਬੀਜਿਆ ਜਾਂਦਾ ਹੈ।
"ਇਸ ਤਰਾਂ ਇਹ ਤੁਹਾਡੇ ਨਾਲ ਵੀ ਵਾਪਰਦਾ ਹੈ, ਤੇ ਏਦਾਂ ਖੋਜਣ ਨਾਲ ਤੂਸੀਂ ਭੋਜਨ ਤੇ ਹੋਰ ਭਰਪੂਰਤਾ ਹਾਸਿਲ ਕਰਦੇ ਹੋ ਤੇ ਭਾਵੇਂ ਸਵੇਰੇ ਜਾਗਦਿਆਂ ਹੀ ਤੁਹਾਡੀ ਯਾਦ ਮਿਟ ਜਾਂਦੀ ਹੈ, ਪਰ ਸੁਪਨਿਆਂ ਦੀ ਸੇਜ ਹਮੇਸ਼ਾ ਵਿਛੀ ਰਹਿੰਦੀ ਹੈ, ਤੇ ਲਾੜੀ ਦਾ ਕਮਰਾ ਹਮੇਸ਼ਾ ਉਡੀਕਦਾ ਰਹਿੰਦਾ ਹੈ।"
ਤੇ ਉਹ ਇਕ ਖਿਣ ਲਈ ਚੁੱਪ ਹੋ ਗਿਆ ਸੀ, ਤੇ ਸਰੋਤੇ ਉਸ ਦੇ ਬੋਲਣ ਦੀ ਉਡੀਕ ਵਿਚ ਸਨ। ਫੇਰ ਉਸ ਨੇ ਦੋਬਾਰਾ ਬੋਲਦਿਆਂ ਕਿਹਾ- "ਤੁਸੀਂ ਆਤਮਾਵਾਂ ਹੋ, ਬੇਸ਼ੱਕ ਸਰੀਰਾਂ 'ਚ ਵਿਚਰ ਰਹੇ ਹੈ; ਤੇ ਜਿਵੇਂ ਤੇਲ ਹਨੇਰੇ 'ਚ ਬਲਦਾ ਹੈ, ਉਵੇਂ ਹੀ ਤੁਸੀਂ ਵੀ ਲਾਟਾਂ ਹੈ, ਏਬ ਲੈਂਪਾਂ 'ਚ ਬੰਦ।
"ਜੇ ਤੁਸੀਂ ਸਿਵਾਇ ਸਰੀਰਾਂ ਦੇ ਹੋਰ ਕੁਝ ਨਾ ਹੁੰਦੇ, ਫੇਰ ਤੁਹਾਡੇ ਸਨਮੁਖ ਮੇਰਾ ਖੜ੍ਹਨਾ ਤੇ ਬੋਲਣਾ ਖੋਖਲਾ ਹੁੰਦਾ, ਬਿਲਕੁਲ ਉਵੇਂ, ਜਿਵੇਂ ਕੋਈ ਮੁਰਦਾ ਕਿਸੇ ਮੁਰਦੇ ਅੱਗੇ ਬੋਲਦ ਹੋਵੇ। ਪਰ ਇਹ ਏਦਾਂ ਨਹੀਂ ਹੈ। ਤੁਹਾਡੇ ਅੰਦਰ ਜੋ ਕੁਝ ਵੀ ਅਮਰ ਹੈ, ਉਹ ਦਿਨ ਤੇ ਰਾਤਰੇ ਆਜ਼ਾਦ ਹੈ ਤੇ ਉਸ ਨੂੰ ਨਾ ਤਾਂ ਕੈਦ ਹੀ ਕੀਤਾ ਜਾ ਸਕਦਾ ਹੈ ਤੇ ਨਾ ਹੀ ਬੰਨ੍ਹਿਆ ਜਾ ਸਕਦਾ ਹੈ, ਕਿਉਂ ਕਿ ਉਸ 'ਪਰਮ-ਉੱਚ' ਦੀ ਇਹੀ ਇੱਛਾ ਹੈ। ਤੁਸੀਂ ਉਸ 'ਪਰਮ-ਪੁਰਖ' ਦੇ ਸਾਹ ਹੋ, ਉਸ ਪੈਣ ਵਰਗੇ, ਜਿਸ ਨੂੰ ਨਾ ਤਾਂ ਫੜਿਆ ਜਾ ਸਕਦੈ ਤੇ ਨਾ ਹੀ ਬੰਦ ਕੀਤਾ ਜਾ ਸਕਦੇ। ਤੇ ਮੈਂ ਵੀ ਉਸ 'ਪਰਮ-ਪੁਰਖ' ਦੇ ਸਾਹ ਦਾ ਹੀ ਇਕ ਸਾਹ ਹਾਂ।"
7
ਤੇ ਅਲਮੁਸਤਫ਼ਾ ਉਨ੍ਹਾਂ ਲੋਕਾਂ ਵਿਚਾਲਿਓਂ ਤੇਜ਼ੀ ਨਾਲ ਨਿਕਲਦਿਆਂ ਦੋਬਾਰਾ ਏ ਬਗ਼ੀਚੇ 'ਚ ਚਲਾ ਗਿਆ।
ਤੇ ਸਰਕਿਸ, ਜਿਹੜਾ ਥੋੜ੍ਹਾ ਸ਼ੰਕਾਗ੍ਰਸਤ ਸੀ, ਬੋਲਿਆ- "ਤੇ ਬਦਸੂਰਤੀ ਕੀ ਹੈ, ਮੇਰੇ ਮੁਰਸ਼ਦ ? ਤੁਸੀਂ ਕਦੇ ਵੀ ਬਦਸੂਰਤੀ ਬਾਰੇ ਨਹੀਂ ਬੋਲੇ।"
ਤੇ ਅਲਮੁਸਤਫ਼ਾ, ਜਿਸ ਦੇ ਬੋਲਾਂ 'ਚ ਇਕ ਤਾੜਨਾ ਸੀ, ਨੇ ਜੁਆਬ ਦਿੰਦਿਆਂ ਕਿਹਾ- "ਮੇਰੇ ਦੋਸਤ, ਕੀ ਕੋਈ ਬੰਦਾ ਤੈਨੂੰ ਅਸਤਿਕਾਰਸ਼ੀਲ ਜਾਂ ਮਹਿਮਾਨ-ਨਿਵਾਜ਼ੀ ਦੀ ਭਾਵਨਾ ਤੋਂ ਕੋਰਾ ਆਖੇਗਾ, ਜੇ ਉਹ ਤੇਰੇ ਘਰ ਅੱਗਿਓਂ ਬਿਨਾਂ ਤੇਰਾ ਦਰ ਖੜਕਾਏ ਲੰਘ ਜਾਏਗਾ ? "
ਤੇ ਕੌਣ ਤੈਨੂੰ ਬੋਲਾ ਤੇ ਬੇਵਕੂਛ ਆਖੇਗਾ, ਜੇ ਉਹ ਤੇਰੇ ਨਾਲ ਕਿਸੇ ਓਪਰੀ ਭਾਸ਼ਾ 'ਚ ਗੱਲ ਕਰੇਗਾ, ਜਿਸ ਨੂੰ ਤੂੰ ਨਹੀਂ ਸਮਝਦਾ ਹੋਵੇਂਗਾ?
"ਕੀ ਇਹ ਉਹ ਚੀਜ਼ ਨਹੀਂ ਹੈ, ਜਿਸ ਤੱਕ ਅੱਪੜਨ ਦੀ ਕਦੇ ਤੁਸੀਂ ਕੋਸ਼ਿਸ਼ ਹੀ ਨਾ ਕੀਤੀ ਹੋਵੇ, ਤੇ ਜਿਸ ਦੇ ਹਿਰਦੇ ਅੰਦਰ ਦਾਖ਼ਲ ਹੋਣ ਦੀ ਤੁਸੀਂ ਕਾਮਨਾ ਹੀ ਨਾ ਕੀਤੀ ਹੋਵੇ, ਕੀ ਇਸੇ ਨੂੰ ਤੁਸੀਂ ਬਦਸੂਰਤੀ ਨਹੀਂ ਕਹਿੰਦੇ ਹੋ ?
ਜੇ ਬਦਸੂਰਤੀ ਸੱਚਮੁੱਚ ਹੁੰਦੀ ਹੈ ਤਾਂ, ਇਹ ਸਿਰਫ਼ ਸਾਡੀਆਂ ਅੱਖਾਂ 'ਤੇ ਟਿਕੇ ਮਾਪਣ ਦੇ ਪੈਮਾਨੇ ਤੇ ਸਾਡੇ ਕੰਨਾਂ 'ਚ ਭਰੀ ਮੋਮ ਹੁੰਦੀ ਹੈ।
"ਮੇਰੇ ਦੋਸਤ, ਇਕ ਆਤਮਾ ਦੇ ਆਪਣੀਆਂ ਯਾਦਾਂ ਦੀ ਹਾਜ਼ਰੀ ਵਿਚਲੇ ਡਰ ਤੋਂ ਸਿਵਾਇ ਹੋਰ ਕਿਸੇ ਨੂੰ ਬਦਸੂਰਤ ਨਾ ਆਖੀਂ।"
8
ਤੇ ਇਕ ਦਿਨ, ਜਦੋਂ ਉਹ ਸਾਰੇ ਸਫ਼ੈਦ ਚਿਨਾਰਾਂ ਦੇ ਲੰਮੇ ਪਰਛਾਵਿਆਂ ਹੇਠ ਬੈਠੇ ਸਨ, ਇਕ ਬੰਦਾ ਬੋਲਿਆ- "ਮੇਰੇ ਮੁਰਸ਼ਦ, ਮੈਂ ਸਮੇਂ ਤੋਂ ਬਹੁਤ ਭੈਅ ਖਾਨਾਂ। ਇਹ ਸਾਡੇ ਉਤੋਂ ਲੰਘਦਾ ਹੈ ਤੇ ਸਾਡੀ ਜੋਬਨ-ਰੁੱਤ ਨੂੰ ਲੁੱਟਦਾ ਜਾਂਦਾ ਹੈ, ਪਰ ਇਹ ਬਦਲੇ 'ਚ ਸਾਨੂੰ ਦਿੰਦਾ ਕੀ ਹੈ ?''
ਤੇ ਅਲਮੁਸਤਫ਼ਾ ਨੇ ਜੁਆਬ ਦਿੰਦਿਆਂ ਕਿਹਾ- "ਇਕ ਚੰਗੀ ਮਿੱਟੀ ਦੀ ਮੁੱਠੀ ਭਰ । ਕੀ ਤੈਨੂੰ ਇਹਦੇ 'ਚ ਕੋਈ ਬੀਜ ਜਾਂ ਕੀੜਾ-ਕਿਰਮ ਦਿਸਦੈ? ਜੇ ਤੇਰਾ ਹੱਥ ਵਿਸ਼ਾਲ ਤੇ ਚਿਰੰਜੀਵੀ ਹੁੰਦਾ ਤਾਂ ਬੀਜ ਉੱਗ ਕੇ ਜੰਗਲ ਦਾ ਰੂਪ ਧਾਰ ਲੈਂਦਾ, ਤੇ ਕਿਰਮ ਪੂਰੇ ਇਕ ਕੀੜਿਆਂ ਦੇ ਭੈਣ ਦਾ ਰੂਪ ਵਟਾ ਲੈਂਦਾ। ਤੇ ਕਦੇ ਨਾ ਭੁੱਲੋ ਕਿ ਬੀਜਾਂ ਨੂੰ ਜੰਗਲਾਂ ਤੇ ਕਿਰਮਾਂ ਨੂੰ ਕੀੜਿਆਂ ਦੇ ਭੌਣ ਦੇ ਰੂਪ 'ਚ ਬਦਲਣ 'ਚ ਲੱਗੇ ਸਾਰੇ ਵਰ੍ਹੇ ਇਸ 'ਮੌਜੂਦਾ ਪਲ' ਨਾਲ ਸਬੰਧ ਰੱਖਦੇ ਨੇ, ਦਰਅਸਲ ਸਾਰੇ ਹੀ ਵਰ੍ਹੇ ਇਸੇ ਇਕ 'ਮੌਜੂਦਾ ਪਲ' ਕਰਕੇ ਹੋਂਦ ਰੱਖਦੇ ਨੇ।
"ਤੇ ਵਰ੍ਹਿਆਂ ਦੌਰਾਨ ਆਉਂਦੀਆਂ ਰੁੱਤਾਂ ਸਿਵਾਇ ਤੁਹਾਡੇ ਵਿਚਾਰ-ਪਰਿਵਰਤਨ ਦੇ ਹੋਰ ਭਲਾ ਕੀ ਨੇ ? ਬਸੰਤ-ਬਹਾਰ ਦੀ ਰੁੱਤ ਤੁਹਾਡੇ ਸੀਨ੍ਹੇ 'ਚ ਪੈਦਾ ਹੋਈ ਇਕ ਚੇਤੰਨਤਾ ਹੈ, ਤੇ ਗਰਮੀ ਦੀ ਰੁੱਤ ਸਿਰਫ਼ ਤੁਹਾਨੂੰ ਆਪਣੀ ਸੁਲੱਖਣੀ ਸਮਰੱਥਾ ਦੀ ਪਛਾਣ ਹੋਣ ਦੀ ਅਵਸਥਾ ਹੈ। ਕੀ ਤੁਹਾਡੇ ਅੰਦਰਲੀ ਮੁੱਢ-ਕਦੀਮੀ ਪਤਝੜ ਦੀ ਰੁੱਤ ਤੁਹਾਡੇ ਅੰਦਰ ਅਜੇ ਤੱਕ ਵੀ ਮੌਜੂਦ ਬੱਚੇ ਨੂੰ ਲੋਰੀ ਨਹੀਂ ਸੁਣਾਉਂਦੀ ? ਤੇ ਤੁਹਾਨੂੰ ਮੈਂ ਸਰਦ ਰੁੱਤ ਬਾਰੇ ਕੀ ਦੱਸਾ, ਜੋ ਕਿ ਸਿਵਾਇ ਦੂਸਰੀਆਂ ਸਾਰੀਆਂ ਰੁੱਤਾਂ ਦੇ ਸੁਪਨਿਆਂ ਨਾਲ ਲੱਦੀ ਇਕ ਲੰਮੀ ਨੀਂਦਰ ਹੈ।"
9
ਤੇ ਮਨੁਸ, ਇਕ ਜਗਿਆਸੂ ਮੁਰੀਦ, ਨੇ ਅਲਮੁਸਤਫ਼ਾ ਵੱਲ ਤੱਕਿਆ ਤੇ ਉਸ ਨੇ ਫੁੱਲਾਂ ਦੇ ਪੌਦੇ ਅੰਜੀਰ ਦੇ ਬਿਰਖ ਨਾਲ ਲਿਪਟੇ ਵੇਖੇ। ਤੇ ਉਸ ਨੇ ਕਿਹਾ- "ਮੇਰੇ ਮੁਰਸ਼ਦ, ਇਨ੍ਹਾਂ ਪਰਜੀਵੀ ਪੌਦਿਆਂ ਵੱਲ ਵੇਖੋ। ਤੁਸੀਂ ਉਨ੍ਹਾਂ ਬਾਰੇ ਕੀ ਆਖੋਗੇ ? ਉਹ ਬੱਕੀਆਂ ਪਲਕਾਂ ਵਾਲੇ ਚੋਰ ਨੇ, ਜੋ ਸੂਰਜ ਦੇ ਅਚਲ ਬੱਚਿਆਂ (ਪੇੜ-ਪੌਦਿਆਂ) ਤੋਂ ਰੋਸ਼ਨੀ ਚੋਰੀ ਕਰਦੇ ਨੇ, ਤੇ ਉਨ੍ਹਾਂ ਦੀਆਂ ਟਹਿਣੀਆਂ ਤੇ ਪੱਤਿਆਂ ਵਿਚ ਦੌੜਦੇ ਰਸ ਨੂੰ ਵੀ ਚੂਸਦੇ ਨੇ।"
ਤੇ ਅਲਮੁਸਤਫ਼ਾ ਨੇ ਜੁਆਬ ਦਿੰਦਿਆਂ ਕਿਹਾ- "ਮੇਰੇ ਦੋਸਤ, ਅਸੀਂ ਸਾਰੇ ਹੀ ਪਰਜੀਵੀ ਹਾਂ। ਅਸੀਂ, ਜੋ ਘਾਹ ਵਾਲੀ ਮਿੱਟੀ ਨੂੰ ਉਪਜਾਊ ਬਣਾਉਣ ਲਈ ਘਾਲਣਾ
ਘਾਲਦੇ ਹਾਂ, ਉਨ੍ਹਾਂ ਨਾਲੋਂ ਉੱਤਮ ਬਿਲਕੁਲ ਨਹੀਂ ਹਾਂ, ਜੋ ਘਾਹ ਵਾਲੀ ਮਿੱਟੀ ਦੇ ਢੇਲੇ ਨੂੰ ਜਾਣੇ ਬਿਨਾਂ ਸਿੱਧੇ ਤੌਰ 'ਤੇ ਹੀ ਉਸ ਤੋਂ ਜੀਵਨ ਪ੍ਰਾਪਤ ਕਰਦੇ ਨੇ।
"ਕੀ ਇਕ ਮਾਂ ਆਪਣੇ ਬੱਚੇ ਨੂੰ ਇਹ ਆਖੇਗੀ ਕਿ- 'ਮੈਂ ਤੈਨੂੰ ਵਾਪਸ ਪ੍ਰਕਿਰਤੀ ਏ ਸੌਂਪ ਦਿੰਦੀ ਹਾਂ, ਜੋ ਕਿ: 'ਤੇਰੀ ਵੱਡੀ) ਮਾਂ ਹੈ, ਕਿਉਂ ਕਿ: ?
"ਜਾਂ ਕੀ ਇਕ ਗਾਇਕ ਖ਼ੁਦ ਆਪਣੇ ਗੀਤ ਨੂੰ ਇਹ ਕਹਿ ਕੇ ਭੰਡੇਗਾ ਕਿ-'ਗੂੰਜਾਂ ਭਰੀ ਗੁਫ਼ਾ 'ਚ ਵਾਪਸ ਚਲਾ ਜਾ, ਜਿਥੋਂ ਤੂੰ ਆਇਆ ਮੈਂ, ਕਿਉਂ ਕਿ ਤੇਰੇ ਬੋਲ ਮੇਰਾ ਦਮ ਚੜ੍ਹਾਉਂਦੇ ਨੇਂ ?
ਤੇ ਏ ਕੀ ਇਕ ਆਜੜੀ ਆਪਣੇ ਇੱਜੜ ਨੂੰ ਇਹ ਆਖੇਗਾ ਕਿ- 'ਮੇਰੇ ਕੋਲ ਕੋਈ ਚਰਾਗਾਹ ਨਹੀਂ ਹੈ, ਜਿਥੇ ਮੈਂ ਰਹਾਨੇ ਲੈ ਜਾਵਾਂ: ਇਸ ਲਈ ਇਸ ਵਜ੍ਹਾ ਕਰਕੇ ਆਪਣੀ ਬਲੀ ਦੇ ਦਿਓ ਤੇ ਵੱਢੀਆਂ ਜਾਓ'?
"ਨਹੀਂ ਮੇਰੇ ਦੋਸਤ, ਇਨ੍ਹਾਂ ਸਭਨਾਂ ਚੀਜ਼ਾਂ ਦੇ ਜੁਆਬ ਇਨ੍ਹਾਂ ਦੇ ਸੁਆਲਾਂ ਤੋਂ ਵੀ ਪਹਿਲਾਂ ਮੌਜੂਦ: ਨੇ, ਤੇ, ਤੁਹਾਡੇ ਸੁਪਨਿਆਂ ਵਾਂਗ, ਤੁਹਾਡੇ। ਸੌਣ ਤੋਂ 'ਪਹਿਲਾਂ ਹੀ ਸਾਕਾਰ ਨੇ।
"ਅਸੀਂ ਆਦਿ-ਜੁਗਾਦਿ ਤੇ ਮੁੱਢ-ਕਦੀਮ ਦੇ ਪਰਮ-ਕਾਨੂੰਨ ਮੁਤਾਬਿਕ ਹੀ ਇਕ- ਦੂਜੇ 'ਤੇ ਨਿਰਭਰ ਰਹਿੰਦੇ ਹਾਂ। ਆਓ, ਅਸੀਂ ਸਾਰੇ ਏਦਾਂ ਹੀ ਪਿਆਰ ਤੇ ਅਪਣੱਤ ਨਾਲ ਜੀਵੀਏ। ਅਸੀਂ ਇਕ-ਦੂਜੇ ਨੂੰ ਆਪਣੇ ਇਕਲਾਪੇ 'ਚ ਲੋੜਦੇ ਹਾਂ, ਤੇ ਅਸੀਂ ਉਸ ਮਾਰਗ ਦੇ ਪਾਂਧੀ ਬਣਦੇ ਹਾਂ, ਜਿਥੇ ਮਿਲ-ਬੈਠਣ ਦਾ ਕੋਈ ਪੜਾਅ ਨਹੀਂ ਹੁੰਦਾ।
"ਮੇਰੇ ਦੋਸਤੋ, ਮੇਰੇ ਵੀਰੇ, ਇਹ ਮੋਕਲਾ ਰਾਹ ਹੀ ਤੁਹਾਡਾ ਸੰਗੀ-ਸਾਥੀ ਹੈ।
"ਬਿਰਖਾਂ 'ਤੇ ਚੜ੍ਹੀਆਂ ਇਹ ਪਰਜੀਵੀ ਵੇਲਾਂ ਰਾਤ ਦੀ ਸੁਗੰਧਿਤ ਸਥਿਰਤਾ 'ਚ ਧਰਤੀ ਦਾ ਦੁੱਧ ਚੁੰਘਦੀਆਂ ਨੇ, ਤੇ ਧਰਤੀ ਆਪਣੀ ਸ਼ਾਂਤ ਸੁਪਨਮਈ ਹਾਲਤ 'ਚ ਸੂਰਜ: ਦੀਆਂ ਛਾਤੀਆਂ ਚੁੰਘਦੀ ਹੈ।
"ਤੇ ਸੂਰਜ, ਬਿਲਕੁਲ ਤੁਹਾਡੇ, ਮੇਰੇ ਤੇ ਹੋਰਨਾਂ ਲੋਕਾਂ ਵਾਂਗ, ਉਸ ਪਰਮ-ਰਾਜਕੁਮਰ ਵੱਲੋਂ ਦਿੱਤੀ ਦਾਅਵਤ ਵਿਚ ਇਕੋ ਪੰਗਤ 'ਚ ਇਕੋ ਜਿਹੇ ਸਤਿਕਾਰ ਨਾਲ ਬੈਠਦੈ, ਜਿਸ ਦੇ ਦਰ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ ਤੇ ਲੰਗਰ ਹਮੇਸ਼ਾ ਚਲਦਾ ਰਹਿੰਦੇ।
“ਮਨੁਸ, ਮੇਰੇ ਮਿੱਤਰ, ਇਥੇ ਸਾਰੇ ਜੀਵ ਇਕ-ਦੂਜੇ 'ਤੇ ਨਿਰਭਰ ਰਹਿ ਕੇ ਜਿਊਂਦੇ ਨੇ, ਤੇ ਸਾਰੀ ਸ੍ਰਿਸ਼ਟੀ ਉਸੇ 'ਪਰਮ-ਪੁਰਖ' ਦੀ ਸਵੱਲੀ ਨਜ਼ਰ ਹੇਠ ਅਟੁੱਟ ਤੇ ਅਥਾਹ ਭਰੋਸੇ 'ਚ ਜਿਊਂਦੀ ਹੈ।"
10
ਤੇ ਇਕ ਸਵੇਰ, ਜਦੋਂ ਪਹੁ-ਫੁਟਾਲੇ ਦੀ ਪੀਲੱਤਣ ਅੰਬਰ 'ਤੇ ਪਸਰੀ ਹੋਈ ਸੀ, ਉਹ ਸਾਰੇ ਬਗ਼ੀਚੇ 'ਚ ਆਏ ਤੇ ਪੂਰਬ ਦਿਸ਼ਾ ਵੱਲ ਵੇਖਣ ਲੱਗੇ, ਉਹ ਚੜ੍ਹਦੇ ਸੂਰਜ ਦੀ ਹਜ਼ੂਰੀ 'ਚ ਮੌਨ ਸਨ।
ਤੇ ਕੁਝ ਪਲਾਂ ਬਾਅਦ ਅਲਮੁਸਤਫ਼ਾ ਨੇ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ- "ਇਕ
ਤ੍ਰੇਲ ਦੇ ਤੁਪਕੇ 'ਚ ਬਣਨ ਵਾਲਾ ਚੜ੍ਹਦੇ ਸੂਰਜ ਦਾ ਅਕਸ ਕਿਵੇਂ ਵੀ ਅਸਲੀ ਸੂਰਜ ਨਾਲੋਂ ਘੱਟ ਨਹੀਂ ਹੈ। ਇਸੇ ਤਰ੍ਹਾਂ ਤੁਹਾਡੀ ਆਤਮਾ 'ਚ ਬਣਨ ਵਾਲਾ ਜੀਵਨ ਦਾ ਅਕਸ ਵੀ ਅਸਲੀ ਜੀਵਨ ਤੋਂ ਘੱਟ ਨਹੀਂ ਹੈ।
"ਤ੍ਰੇਲ-ਤੁਪਕਾ ਪ੍ਰਕਾਸ਼ ਦਾ ਅਕਸ ਉਭਾਰਦਾ ਹੈ, ਕਿਉਂ ਕਿ ਇਹ ਪ੍ਰਕਾਸ਼ ਨਾਲ 'ਇਕ' ਹੈ, ਤੇ ਤੁਸੀਂ ਜੀਵਨ ਦਾ ਅਕਸ ਉਘਾੜਦੇ ਹੋ, ਕਿਉਂ ਕਿ ਤੁਸੀਂ ਜੀਵਨ ਨਾਲ 'ਇਕ' ਹੈ।
"ਜਦੋਂ ਤੁਹਾਨੂੰ ਹਨੇਰੇ ਨੇ ਘੇਰਿਆ ਹੋਵੇ, ਆਖੋ- 'ਇਹ ਹਨੇਰਾ ਉਹ ਪਹੁ-ਫੁਟਾਲਾ ਹੈ ਜੋ ਅਜੇ ਅਣਜਨਮਿਆ ਹੈ; ਤੇ ਬੇਸ਼ੱਕ ਰਾਤ ਦੀ ਪੀੜ ਮੇਰੇ 'ਤੇ ਭਰਪੂਰਤਾ ਨਾਲ ਭਾਰੂ ਹੈ, ਪਰ ਫੇਰ ਵੀ ਪਹੁ-ਫੁਟਾਲਾ ਮੇਰੇ 'ਚੋਂ ਜ਼ਰੂਰ ਜਨਮੇਗਾ, ਬਿਲਕੁਲ ਉਵੇਂ, ਜਿਵੇਂ ਇਹ ਪਹਾੜੀਆਂ 'ਚੋਂ ਜਨਮਦਾ ਹੈ।
"ਲਿੱਲੀ ਦੇ ਫੁੱਲ ਦੀ ਬੇਰੰਗਤਾ 'ਚ ਜਦੋਂ ਤੇਲ ਦਾ ਤੁਪਕਾ ਆਪਣੀ ਗੋਲਾਈ ਨੂੰ ਆਕਾਰ ਦਿੰਦਾ ਹੈ, ਤਾਂ ਇਹ ਬਿਲਕੁਲ ਉਵੇਂ ਹੁੰਦਾ ਹੈ, ਜਿਵੇਂ ਤੁਸੀਂ ਪਰਮਾਤਮਾ ਦੇ ਹਿਰਦੇ 'ਚ ਆਪਣੀ ਆਤਮਾ ਨੂੰ ਜੋੜਦੇ ਹੋ।
"ਇਕ ਤ੍ਰੇਲ-ਤੁਪਕਾ ਇਹ ਪੁੱਛੇਗਾ- 'ਮੈਂ ਤਾਂ ਹਜ਼ਾਰਾਂ ਵਰ੍ਹਿਆਂ 'ਚ ਸਿਰਫ਼ ਇਕ ਵਾਰੀ ਤ੍ਰੇਲ-ਤੁਪਕਾ ਬਣਿਆ ਹਾਂ ।' ਤੁਸੀਂ ਇਸ ਦਾ ਜੁਆਬ ਦਿੰਦਿਆਂ ਆਖੋ- 'ਕੀ ਤੈਨੂੰ ਨਹੀਂ ਪਤਾ ਕਿ ਉਨ੍ਹਾਂ ਸਾਰੇ ਵਰ੍ਹਿਆਂ ਦੀ ਰੌਸ਼ਨੀ ਤੇਰੀ ਗੋਲਾਈ 'ਚੋਂ ਚਮਕ ਰਹੀ ਹੈ ?'
11
ਤੇ ਇਕ ਸ਼ਾਮ ਉਥੇ ਇਕ ਭਿਆਨਕ ਤੂਫ਼ਾਨ ਆਇਆ, ਤੇ ਅਲਮੁਸਤਫ਼ਾ ਤੇ ਉਸ ਦੇ ਨੇ ਮੁਰੀਦ ਅੰਦਰ ਜਾ ਕੇ ਅੱਗ ਦੇ ਦੁਆਲੇ ਬੈਠ ਗਏ, ਉਹ ਸਾਰੇ ਮੌਨ ਅਵਸਥਾ ਵਿਚ ਸਨ।
ਫੇਰ ਇਕ ਮੁਰੀਦ ਬੋਲਿਆ- "ਮੇਰੇ ਮੁਰਸ਼ਦ, ਮੈਂ ਬਿਲਕੁਲ ਕੱਲਾ ਹਾਂ, ਤੇ ਸਮੇਂ ਦੇ ਖੁਰ ਮੇਰਾ ਸੀਨ੍ਹਾ ਬੁਰੀ ਤਰ੍ਹਾਂ ਛਲਣੀ ਕਰ ਰਹੇ ਨੇ।"
ਤੇ ਅਲਮੁਸਤਫ਼ਾ ਉਠ ਖੜ੍ਹਾ ਹੋਇਆ ਤੇ ਉਨ੍ਹਾਂ ਸਭਨਾਂ ਦੇ ਵਿਚਾਲੇ ਜਾ ਕੇ ਖੜ੍ਹ ਗਿਆ, ਤੇ ਉਹ ਇਕ ਤੇਜ਼ ਹਨੇਰੀ-ਝੱਖੜ ਦੀ ਆਵਾਜ਼ ਵਾਂਗ ਸੂਕਦੀ ਆਵਾਜ਼ 'ਚ ਬੋਲਿਆ- " ਕੱਲਾ। ਤਾਂ ਕੀ ਹੋਇਆ ? ਤੂੰ 'ਕੱਲਾ ਆਇਆ ਸੈਂ, ਤੇ ਕੱਲਾ ਹੀ ਇਥੋਂ ਚੱਲ ਕੇ ਧੁੰਦ 'ਚ ਰਲ ਜਾਏਂਗਾ।
"ਇਸ ਲਈ ਆਪਣਾ ਪਿਆਲਾ ਚੁੱਪ-ਚਪੀਤੇ ਤੇ 'ਕੱਲਿਆਂ ਹੀ ਪੀ। ਪਤਝੜ ਦੀ ਰੁੱਤ ਨੇ ਦੂਜੇ ਹੋਂਠਾਂ ਨੂੰ ਦੂਜੇ ਪਿਆਲੇ ਦਿੱਤੇ ਨੇ ਤੇ ਬਿਲਕੁਲ ਤੁਹਾਡੇ ਪਿਆਲੇ ਵਾਂਗ ਉਨ੍ਹਾਂ ਪਿਆਲਿਆਂ ਨੂੰ ਵੀ ਕੌੜੀ-ਮਿੱਠੀ ਸ਼ਰਾਬ ਨਾਲ ਭਰਿਆ ਹੈ।
"ਆਪਣੇ ਪਿਆਲੇ ਨੂੰ 'ਕੱਲਿਆਂ ਹੀ ਪੀ, ਬੇਸ਼ੱਕ ਇਸ 'ਚੋਂ ਤੈਨੂੰ ਤੇਰੇ ਆਪਣੇ ਖੂਨ ਤੇ ਹੰਝੂਆਂ ਦਾ ਸੁਆਦ ਆਉਂਦਾ ਹੋਵੇ, ਤੇ ਜੀਵਨ ਦੇ ਸੋਹਲੇ ਗਾ ਕਿ ਉਸ ਨੇ ਤੈਨੂੰ ਤੇਹ ਦਾ ਤੁਹਫ਼ਾ ਬਖ਼ਸ਼ਿਐ। ਕਿਉਂ ਕਿ ਬਿਨਾਂ ਧ੍ਰੋਹ ਦੇ ਤੇਰਾ ਹਿਰਦਾ ਸਿਰਫ਼ ਇਕ ਸੁਵੇ, ਸੰਗੀਤ- ਵਿਹੂਣੇ ਤੇ ਲਹਿਰ-ਵਿਹੂਣੇ ਸਾਗਰ ਦੇ ਤੱਟ ਤੇ ਤੁੱਲ ਹੈ।
"ਆਪਣੇ ਪਿਆਲੇ ਨੂੰ ਕੱਲਿਆਂ ਤੇ ਚਾਈਂ-ਚਾਈਂ ਪੀ।
"ਆਪਣੇ ਪਿਆਲੇ ਨੂੰ ਆਪਣੇ ਸਿਰ ਤੋਂ ਉੱਚਾ ਚੁੱਕ ਕੇ ਓਨੀ ਡੂੰਘਾਈ ਤੱਕ ਪੀ, ਜਿੰਨੀ ਡੂੰਘਾਈ ਤੱਕ ਦੂਜੇ 'ਕੱਲਿਆਂ ਪੀਣ ਵਾਲੇ ਪਿਆਕੜ ਪੀਂਦੇ ਨੇ। "
'ਕੇਰਾਂ ਮੈਨੂੰ ਕੁਝ ਬੰਦਿਆਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਮੈਂ ਉਨ੍ਹਾਂ ਨਾਲ ਉਨ੍ਹਾਂ ਦੇ ਦਾਅਵਤੀ-ਮੇਜ਼ਾਂ 'ਤੇ ਬੈਠ ਕੇ ਉਨ੍ਹਾਂ ਨਾਲ ਬੇਹੱਦ ਸ਼ਰਾਬ ਪੀਤੀ: ਪਰ ਉਨ੍ਹਾਂ ਦੀ ਬਰਾਬ ਨਾ ਤਾਂ ਮੇਰੇ ਸਿਰ ਨੂੰ ਚੜ੍ਹੀ ਤੇ ਨਾ ਹੀ ਇਹ ਮੇਰੇ ਸੀਨ੍ਹੇ 'ਚ ਦੌੜੀ। ਇਸ ਦਾ ਅਸਰ ਸਿਰਫ਼ ਮੇਰੇ ਪੈਰਾਂ 'ਤੇ ਹੋਇਆ। ਮੇਰਾ ਗਿਆਨ ਇਸ ਤੋਂ ਪੂਰੀ ਤਰ੍ਹਾਂ ਅਣਭਿੱਜ ਰਿਹਾ ਤੇ ਮੇਰਾ ਹਿਰਦਾ ਤਾਲਾਬੰਦ ਤੇ ਸੀਲਬੰਦ ਹੋ ਕੇ ਰਹਿ ਗਿਆ। ਸਿਰਫ਼ ਮੇਰੇ ਪੈਰ ਹੀ ਉਨ੍ਹਾਂ ਨਸ਼ਿਆਏ ਬੰਦਿਆਂ ਨਾਲ ਉੱਠ ਰਹੇ ਸਨ।
"ਤੇ ਉਸ ਤੋਂ ਮਗਰੋਂ ਮੈਂ ਉਨ੍ਹਾਂ ਬੰਦਿਆਂ ਦੀ ਸੰਗਤ ਨਹੀਂ ਕੀਤੀ, ਤੇ ਨਾ ਹੀ ਮੈਂ ਉਨ੍ਹਾਂ ਦੀ ਮੇਜ਼ 'ਤੇ ਬੈਠ ਕੇ ਉਨ੍ਹਾਂ ਨਾਲ ਸ਼ਰਾਬ ਪੀਤੀ।
"ਇਸ ਲਈ ਮੈਂ ਤੁਹਾਨੂੰ ਕਹਿਨਾਂ ਕਿ, ਬੇਸ਼ੱਕ ਸਮੇਂ ਦੇ ਖੁਰ ਤੁਹਾਡੇ ਸੀਨ੍ਹੇ ਨੂੰ ਬੁਰੀ ਤਰ੍ਹਾਂ ਛਲਣੀ ਕਰ ਦੇਣ, ਤਾਂ ਕੀ ਹੋਇਆ ? ਤੁਹਾਡੇ ਲਈ ਇਹੀ ਬੇਹਤਰ ਹੈ ਕਿ ਤੁਸੀਂ ਆਪਣਾ ਗ਼ਮ ਦਾ ਪਿਆਲਾ ਤੇ ਖੁਸ਼ੀ ਦਾ ਪਿਆਲਾ 'ਕੱਲਿਆਂ ਹੀ ਪੀਓ।"
12
ਤੇ ਇਕ ਦਿਨ ਫਾਰਡਰਸ, ਇਕ ਯੂਨਾਨੀ, ਬਗੀਚੇ 'ਚ ਸੈਰ ਕਰ ਰਿਹਾ ਸੀ, ਉਸ ਦਾ ਇਕ ਪੱਥਰ 'ਤੇ ਠੇਡਾ ਲੱਗ ਗਿਆ, ਜਿਸ ਕਰਕੇ ਉਹ ਗੁੱਸਾ ਖਾ ਗਿਆ । ਉਹ ਮੁੜਿਆ ਹੈ ਉਸ ਪੱਥਰ ਨੂੰ ਚੁੱਕ ਕੇ, ਇਕ ਧੀਮੀ ਆਵਾਜ਼ 'ਚ ਕਹਿੰਦਿਆਂ ਹੋਇਆਂ- "ਐ ਮੇਰੇ ਰਸਤੇ ਦੀਏ ਬੇਜਾਨ ਵਸਤੇ।" ਉਸ ਨੇ ਪੱਥਰ ਨੂੰ ਪਰ੍ਹਾਂ ਵਗਾਹ ਮਾਰਿਆ।
ਤੇ ਅਲਮੁਸਤਫ਼ਾ, ਰੱਬ ਦਾ ਇੱਕ ਚੁਣਦਾ ਤੇ ਪਿਆਰਾ ਬੰਦਾ, ਬੋਲਿਆ- "ਤੂੰ ਇਹ ਕਿਉਂ ਕਿਹਾ ਕਿ- 'ਐ ਬੇਜਾਨ ਵਸਤੇ'? ਕੀ ਤੈਨੂੰ ਇਸ ਬਗੀਚੇ 'ਚ ਰਹਿੰਦਿਆਂ ਲੰਮਾ ਸਮਾਂ ਨਹੀਂ ਬੀਤਿਆ ਤੇ ਕੀ ਤੂੰ ਨਹੀਂ ਜਾਣਦਾ ਇਥੇ ਕੁਝ ਵੀ ਬੇਜਾਨ ਨਹੀਂ ਹੈ ? ਸਾਰੀਆਂ ਵਸਤਾਂ ਦਿਨ ਦੀ ਸੋਝੀ ਤੇ ਰਾਤ ਦੀ ਸੋਭਾ 'ਚ ਸਜੀਵ ਤੇ ਸੁਰਖ਼ ਨੇ। ਤੂੰ ਤੇ ਪੱਥਰ ਇਕ-ਸਮਾਨ ਹੈ। ਸਿਰਫ਼ ਦਿਲ ਦੀਆਂ ਧੜਕਣਾਂ ਦਾ ਅੰਤਰ ਹੈ। ਤੇਰੇ ਦਿਲ ਦੀ ਧੜਕਣ ਥੋੜ੍ਹੀ ਤੇਜ਼ ਹੈ, ਏਦਾਂ ਹੀ ਹੈ ਨਾ, ਮੇਰੇ ਦੋਸਤ ? ਹਾਂ, ਪਰ ਇਹ ਪੱਥਰ ਵਾਂਗ ਸ਼ਾਂਤ ਤੇ ਸਥਿਰ ਨਹੀਂ ਹੈ।
"ਇਸ ਦੀ ਲੈਅ ਭਾਵੇਂ ਵੱਖਰੀ ਹੋਵੇ, ਪਰ ਮੈਂ ਤੈਨੂੰ ਕਹਿਨਾਂ ਕਿ ਜੇ ਤੂੰ ਆਪਣੀ ਆਤਮਾ ਦੀਆਂ ਡੂੰਘਾਈਆਂ ਦੀ ਆਵਾਜ਼ ਸੁਣੋ ਤੇ ਖਲਾਅ ਦੀ ਉਚਾਈ ਨੂੰ ਮਾਪੋਂ, ਤੈਨੂੰ ਇਕ ਮਧੁਰ-ਸੰਗੀਤ ਸੁਣਾਈ ਦੇਵੇਗਾ, ਤੇ ਨੇ ਉਸ ਮਧੁਰ-ਸੰਗੀਤ 'ਚ ਪੱਥਰ ਤੇ ਤਾਰੇ ਇਕ- ਦੂਜੇ ਦੀ ਸੰਗਰ 'ਚ ਇਕਸੁਰਤਾ ਨਾਲ ਗਾਉਂਦੇ ਸੁਣਾਈ ਦੇਣਗੇ।
"ਜੇ ਮੇਰੇ ਬੋਲ ਤੈਨੂੰ ਸਮਝ ਨਹੀਂ ਆਉਂਦੇ, ਤਾਂ ਫੇਰ ਕਿਸੇ ਅਗਲੇ ਪਹੁ-ਫੁਟਾਲੇ ਤੱਕ ਸਬਰ ਕਰ। ਜੇ ਤੂੰ ਇਸ ਪੱਥਰ ਨੂੰ ਇਸ ਕਰਕੇ ਨਿੰਦਿਆ ਹੈ ਕਿ ਤੇਰੀ ਜੋਤਹੀਣਤਾ ਕਰਕੇ ਹੈ ਇਸ ਨੂੰ ਠੋਕਰ ਮਾਰੀ ਹੈ, ਤਾਂ ਫੇਰ ਕੀ ਤੂੰ ਉਸ ਤਾਰੇ ਨੂੰ ਵੀ ਨਿੰਦੇਂਗਾ, ਜਿਸ ਨਾਲ ਅੰਬਰ 'ਚ ਤੇਰਾ ਸਿਰ ਜਾ ਵੱਜੇ। ਪਰ ਉਹ ਦਿਨ ਵੀ ਆਏਗਾ, ਜਦੋਂ ਤੂੰ ਇਵੇਂ ਪੱਥਰ ਤੇ ਤਾਰੇ ਕੱਠੇ
ਕਰੇਂਗਾ, ਜਿਵੇਂ ਇਕ ਬੱਚਾ ਘਾਟੀ 'ਚੋਂ ਲਿੱਲੀ ਦੇ ਫੁੱਲ ਤੋੜਦਾ ਹੈ, ਤੇ ਫੇਰ ਤੈਨੂੰ ਸੋਝੀ ਆਏਗੀ ਕਿ ਇਹ ਸਾਰੀਆਂ ਚੀਜ਼ਾਂ ਹੀ ਸਜੀਵ ਤੇ ਸੁਗੰਧਿਤ ਨੇ।"
13
ਤੇ ਹਫ਼ਤੇ ਦੇ ਪਹਿਲੇ ਦਿਨ ਜਦੋਂ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਉਹਨਾਂ ਦੇ ਕੰਨਾਂ 'ਚ ਪਈ, ਇਕ ਮੁਰੀਦ ਪੁੱਛਣ ਲੱਗਾ- "ਮੇਰੇ ਮੁਰਸ਼ਦ, ਅਸੀਂ ਇਧਰੋਂ-ਉਧਰੋਂ ਪਰਮਾਤਮਾ ਬਾਰੇ ਬਹੁਤ ਕੁਝ ਸੁਣਿਆ ਹੈ। ਤੁਸੀਂ ਪਰਮਾਤਮਾ ਬਾਰੇ ਕੀ ਕਹਿੰਦੇ ਹੋ, ਤੇ ਅਸਲ 'ਚ 'ਉਹ' ਹੈ ਕੀ ਸ਼ੈਅ ?"
ਤੇ ਅਲਮੁਸਤਫ਼ਾ ਉਨ੍ਹਾਂ ਅੱਗੇ ਹਨੇਰੀ-ਝੱਖੜ ਤੋਂ ਨਿਡਰ ਤੇ ਅਡੋਲ ਇਕ ਭਰ-ਜੋਬਨ ਬਿਰਖ ਦੀ ਤਰ੍ਹਾਂ ਖੜ੍ਹਾ ਹੋ ਗਿਆ, ਤੇ ਉਸ ਨੇ ਜੁਆਬ ਦਿੰਦਿਆਂ ਕਿਹਾ- "ਮੇਰੇ ਸਾਥੀਓ ਤੇ ਪਿਆਰਿਓ, ਹੁਣ ਜ਼ਰਾ ਉਸ ਹਿਰਦੇ ਬਾਰੇ ਸੋਚੋ, ਜਿਸ 'ਚ ਤੁਹਾਡੇ ਸਾਰਿਆਂ ਦੇ ਹਿਰਦੇ ਸਮਾਏ ਹੋਏ ਨੇ, ਜ਼ਰਾ ਉਸ ਪਿਆਰ ਬਾਰੇ ਸੋਚੋ, ਜਿਸ 'ਚ ਤੁਹਾਡਾ ਸਾਰਿਆਂ ਦਾ ਪਿਆਰ ਸੰਜੋਇਆ ਹੋਇਆ ਹੈ, ਜ਼ਰਾ ਉਸ ਆਤਮਾ ਬਾਰੇ ਸੋਚੋ, ਜਿਸ ਨੇ ਤੁਹਾਡੇ ਸਾਰਿਆਂ ਦੀਆਂ ਆਤਮਾਵਾਂ ਨੂੰ ਲਪੇਟਿਆ ਹੋਇਆ ਹੈ, ਜ਼ਰਾ ਉਸ ਆਵਾਜ਼ ਬਾਰੇ ਸੋਚੋ, ਜਿਸ 'ਚ ਤੁਹਾਡੇ ਸਾਰਿਆਂ ਦੀ ਆਵਾਜ਼ ਰਲੀ ਹੋਈ ਹੈ, ਤੇ ਜ਼ਰਾ ਉਸ ਮੌਨਤਾ ਬਾਰੇ ਸੋਚੋ, ਜੋ ਤੁਹਾਡੇ ਸਾਰਿਆਂ ਦੀ ਮੌਨਤਾ ਤੋਂ ਡੂੰਘੀ ਤੇ ਅਨੰਤ ਹੈ।
"ਹੁਣ ਆਪਣੀ ਸਵੈ-ਸੰਪੂਰਨਤਾ 'ਚ ਉਸ ਸੁੰਦਰਤਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, ਜੋ ਦੂਜੀਆਂ ਸਾਰੀਆਂ ਸੁੰਦਰ ਚੀਜ਼ਾਂ ਤੋਂ ਵਧੇਰੇ ਦਿਲਖਿੱਚਵੀਂ ਹੈ, ਉਸ ਗੀਤ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, ਜੋ ਸਾਗਰ ਤੇ ਜੰਗਲ ਦੇ ਗੀਤਾਂ ਤੋਂ ਕਿਤੇ ਵਧੇਰੇ ਵਿਆਪਕ ਹੈ, ਤੇ ਰਾਜ-ਗੱਦੀ 'ਤੇ ਬੈਠੇ ਉਸ ਪ੍ਰਤਾਪੀ ਸਮਰਾਟ ਨੂੰ ਵੇਖਣ ਦੀ ਕੋਸ਼ਿਸ਼ ਕਰੋ, ਜਿ.. ਦੇ ਲਈ ਆਰੀਅਨ (Orion)* ਸਿਰਫ਼ ਪੈਰ ਰੱਖਣ ਵਾਲਾ ਇਕ ਮੇਜ਼ ਹੈ, ਤੇ ਜਿਸ ਕੋਲ ਅਜਿਹੀ ਰਾਜ-ਸ਼ਕਤੀ ਹੈ, ਜਿਸ 'ਚ ਸਪਤ-ਰਿਸ਼ੀ ਸਿਵਾਇ ਤ੍ਰੇਲ ਦੇ ਤੁਪਕਿਆਂ ਦੀ ਝਿਲਮਿਲਾਹਟ ਦੇ ਹੋਰ ਕੁਝ ਨਹੀਂ ਨੇ।
"ਤੁਸੀਂ ਹਮੇਸ਼ਾ ਸਿਰਫ਼ ਰੋਟੀ, ਕੱਪੜੇ, ਮਕਾਨ ਤੇ ਇਕ ਸਹਾਰੇ ਦੀ ਤਾਂਘ ਰੱਖੀ ਹੈ; ਹੁਣ ਜ਼ਰਾ 'ਉਸ' ਵੱਲ ਵੇਖੋ, ਜੋ ਕਿ ਨਾ ਤਾਂ ਤੁਹਾਡੇ ਤੀਰਾਂ ਦਾ ਨਿਸ਼ਾਨਾ ਹੈ ਤੇ ਨਾ ਹੀ ਤੁਹਾਨੂੰ ਮੁੱਢਲੇ ਤੱਤਾਂ ਤੋਂ ਬਚਾ ਕੇ ਆਸਰਾ ਦੇਣ ਵਾਲੀ ਇਕ ਪਥਰੀਲੀ ਗੁਫ਼ਾ।
"ਤੇ ਜੇ ਮੇਰੇ ਬੋਲ ਤੁਹਾਨੂੰ ਇਕ ਚੱਟਾਨ ਤੇ ਇਕ ਰੁਕਾਵਟ ਜਾਪਣ, ਫੇਰ ਪੂਰੀ ਉਮੀਦ ਰੱਖਿਓ, ਕਿ ਤੁਹਾਡੇ ਦਿਲ ਟੁੱਟਣਗੇ, ਤੇ ਇਹ ਕਿ ਤੁਹਾਡੀ ਜਗਿਆਸਾ ਤੁਹਾਨੂੰ ਉਸ ਪਰਮ- ਉੱਚ ਦੇ ਪਿਆਰ ਤੇ ਗਿਆਨ ਤੱਕ ਲੈ ਜਾਏਗੀ, ਜਿਸ ਨੂੰ ਮਨੁੱਖ ਪਰਮਾਤਮਾ ਕਹਿੰਦੇ ਨੇ।”
ਤੇ ਉਹ ਸਾਰੇ ਮੌਨ ਸਨ, ਪਰ ਉਹ ਅੰਦਰੋਂ ਬੇਚੈਨ ਸਨ; ਤੇ ਅਲਮੁਸਤਫਾ ਦਾ ਹਿਰਦਾ
* ਸਪਤ-ਰਿਸ਼ੀ ਦੇ ਭੂ-ਮੱਧ ਰੇਖਾਈ ਪੂਰਬ ਵੱਲ ਸਥਿਤ ਇਕ ਤਲਵਾਰਧਾਰੀ ਸ਼ਿਕਾਰੀ ਦੇ ਅਕਾਰ ਦਾ ਤਾਰਾ-ਮੰਡਲ। (ਹਵਾਲਾ-ਪੰਜਾਬੀ ਅਨੁਵਾਦਕ)
ਉਨ੍ਹਾਂ ਲਈ ਪਿਆਰ ਨਾਲ ਭਰ ਗਿਆ, ਤੇ ਉਸ ਨੇ ਉਨ੍ਹਾਂ ਵੱਲ ਤਰਸ ਭਰੀ ਨਜ਼ਰ ਨਾਲ ਰੋਕਿਆ ਤੇ ਆਖਿਆ- "ਆਓ ਅਸੀਂ ਦੇਵਤਿਆਂ, ਤੁਹਾਡੇ ਗੁਆਂਢੀਆਂ, ਤੁਹਾਡੇ ਡਰਾਵਾਂ ਤੇ ਤੁਹਾਡੇ ਘਰਾਂ ਤੇ ਖੇਤਾਂ 'ਚ ਵਿਚਰ ਰਹੇ ਤੱਤਾਂ ਬਾਰੇ ਵਧੇਰੇ ਖੁੱਲ੍ਹ ਕੇ ਵਿਚਾਰ-ਚਰ ਕਰੀਏ।
"ਤੁਸੀਂ ਕਲਪਨਾ 'ਚ ਬੱਦਲਾਂ ਤੱਕ ਉੱਚਾ ਉੱਡੋਗੇ, ਤੇ ਇਸੇ ਨੂੰ ਹੀ ਸਿਖਰ ਮੰਨੋਗੇ ਹੈ ਤੁਸੀਂ ਵਿਸ਼ਾਲ ਸਮੁੰਦਰ ਨੂੰ ਪਾਰ ਕਰੋਗੇ ਤੇ ਇਸੇ ਨੂੰ ਹੀ ਦੂਰੀ ਮੰਨੋਗੇ। ਪਰ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੁਸੀਂ ਧਰਤੀ 'ਚ ਇਕ ਬੀਜ ਬੀਜਦੇ ਹੋ, ਤੁਸੀਂ ਇਕ ਮਹਾਨਤਮ ਸਿਖਰ ਨੂੰ ਛੂੰਹਦੇ ਹੋ; ਤੇ ਜਦੋਂ ਤੁਸੀਂ ਆਪਣੇ ਗੁਆਂਢੀ ਅੱਗੇ ਪਹੁ-ਫੁਟਾਲੇ ਦੀ ਖੂਬਸੂਰਤੀ ਦੀ ਵਡਿਆਈ ਕਰਦੇ ਹੋ, ਤੁਸੀਂ ਇਕ ਮਹਾਨਤਮ ਸਮੁੰਦਰ ਨੂੰ ਪਾਰ ਕਰਦੇ ਹੋ।
"ਤੇ ਅਕਸਰ ਤੁਸੀਂ ਰੱਬ ਦਾ ਗੁਣਗਾਣ ਤਾਂ ਕਰਦੇ ਹੋ, ਪਰ ਅਸਲ 'ਚ ਤੁਸੀਂ ਉਨ੍ਹਾਂ ਭਜਨਾਂ ਆਦਿ ਨੂੰ ਸਿਰਫ਼ ਰਟਦੇ ਹੀ ਹੋ, ਆਪਣੇ ਕੰਨੀਂ ਸੁਣਦੇ ਨਹੀਂ, ਰੱਬ ਕਰੇ ਕਿ ਤੁਸੀਂ ਪੰਛੀਆਂ ਦੇ ਰਾਗ ਤੇ ਪੌਣ ਦੇ ਚੱਲਣ ਨਾਲ ਟਹਿਣੀਆਂ ਤੋਂ ਡਿੱਗਦੇ ਪੱਤਿਆਂ ਦੀ ਖੜਖੜਾਹਟ ਸੁਣੋ, ਤੇ ਮੇਰੇ ਦੋਸਤੋ, ਚੇਤੇ ਰੱਖੋ ਕਿ ਇਹ ਪੱਤੇ ਉਦੋਂ ਹੀ ਗਾਉਂਦੇ ਨੇ, ਜਦੋਂ ਉਹ ਟਹਿਣੀ ਨਾਲੋਂ ਵੱਖ ਹੁੰਦੇ ਨੇ!
"ਦੋਬਾਰਾ ਫੇਰ ਮੈਂ ਤੁਹਾਨੂੰ ਰੱਬ ਬਾਰੇ ਬੇਪਰਵਾਹੀ ਨਾਲ ਬੋਲਣ ਤੋਂ ਵਰਜਦਾ ਹਾਂ, ਜੋ ਕਿ ਤੁਹਾਡਾ 'ਸਮੁੱਚ' ਹੈ, ਪਰ ਤੁਸੀਂ ਇਕ-ਦੂਜੇ ਨਾਲ, ਇਕ ਗੁਆਂਢੀ ਦੂਜੇ ਗੁਆਂਢੀ ਨਾਲ ਇਕ ਦੇਵਤਾ ਦੂਜੇ ਦੇਵਤੇ ਨਾਲ ਵੱਧ ਤੋਂ ਵੱਧ ਬੋਲੇ ਤੇ ਇਕ-ਦੂਜੇ ਨੂੰ ਸਮਝੇ।
"ਕਿਉਂ ਕਿ ਆਲ੍ਹਣੇ 'ਚ ਪਏ ਬੋਟ ਨੂੰ ਕੌਣ ਚੁਗਾਏਗਾ, ਜੇ ਉਸ ਦੀ ਮਾਂ-ਪੰਛੀ ਅੰਬਰਾਂ 'ਚ ਉੱਡ ਜਾਂਦੀ ਹੈ ? ਤੇ ਖੇਤਾਂ 'ਚ ਪੀਲੇ ਰੰਗ ਦਾ ਐਨੀਮੋਨ ਦਾ ਫੁੱਲ ਕਿਵੇਂ ਖਿੜ ਸਕਦੈ, ਜੇ ਇਕ ਮਧੂ-ਮੱਖੀ ਕਿਸੇ ਹੋਰ ਬੂਰ ਪਏ ਐਨੀਮੋਨ ਦੇ ਫੁੱਲ ਦਾ ਪਰਾਗ ਧਰਤੀ 'ਤੇ ਨਹੀਂ ਖਿੰਡਾਉਂਦੀ ?
"ਇਹ ਉਦੋਂ ਹੀ ਸੰਭਵ ਹੈ, ਜਦੋਂ ਤੁਸੀਂ ਆਪਣੇ ਗੌਣ ਆਪਿਆਂ 'ਚ ਗੁਆਚ ਜਾਂਦੇ ਹੋ, ਉਸ ਅੰਬਰ ਦੀ ਤਲਾਸ਼ ਤੇ ਤਾਂਘ 'ਚ, ਜਿਸ ਨੂੰ ਤੁਸੀਂ ਰੱਬ ਕਹਿੰਦੇ ਹੋ। ਰੱਬ ਕਰੇ ਕਿ ਤੁਸੀਂ ਆਪਣੇ ਵਿਸ਼ਾਲ ਆਪਿਆਂ 'ਚ ਵਿਚਰਨ ਦੇ ਮਾਰਗ ਲੱਭ ਲਵੋ: ਰੱਬ ਵਜੇ ਕਿ ਤੁਹਾਡੀ ਆਲਸ ਜਾਂਦੀ ਰਹੇ ਤੇ ਤੁਸੀਂ ਨਵੇਂ ਮਾਰਗ ਉਸਾਰੋ।
“ਮੇਰੇ ਮਲਾਹੋ ਤੇ ਮੇਰੇ ਮਿੱਤਰੋ, ਇਹੀ ਬੇਹਤਰ ਰਹੇਗਾ ਕਿ ਅਸੀਂ ਉਸ ਪਰਮਾਤਮਾ ਬਾਰੇ ਘੱਟ ਤੋਂ ਘੱਟ ਗੱਲ ਕਰੀਏ, ਜੋ ਕਿ ਸਾਡੀ ਸਮਝ ਤੋਂ ਪਰ੍ਹੇ ਹੈ, ਪਰ ਸਾਡੇ ਸਾਰਿਆਂ ਵਰਗਾ ਹੀ ਹੈ, ਜਿਨ੍ਹਾਂ ਨੂੰ ਅਸੀਂ ਸਮਝ ਸਕਦੇ ਹਾਂ। ਫੇਰ ਵੀ ਮੈਂ ਚਾਹੁੰਨਾਂ ਕਿ ਤੁਸੀਂ ਜਾਣੋਂ ਕਿ ਅਸੀਂ ਉਸ ਪਰਮਾਤਮਾ ਦਾ ਹੀ ਸਾਹ ਤੇ ਸੁਗੰਧੀ ਹਾਂ। ਅਸੀਂ ਹੀ ਪਰਮਾਤਮਾ ਹਾਂ, ਪੋਤੇ ਦੇ ਰੂਪ ਵਿਚ, ਫੁੱਲ ਦੇ ਰੂਪ ਵਿਚ ਤੇ ਇਥੋਂ ਤੱਕ ਕਿ ਫਲ ਦੇ ਰੂਪ ਵਿਚ ਵੀ "
14
ਤੇ ਇਕ ਦੁਪਹਿਰ, ਜਦੋਂ ਸੂਰਜ ਪੂਰੇ ਜੋਬਨ 'ਤੇ ਸੀ, ਉਨ੍ਹਾਂ ਨੌਂ ਮੁਰੀਦਾਂ ਵਿਚਲੇ ਉਨ੍ਹਾਂ ਤਿੰਨ ਮੁਰੀਦ, ਜੋ ਕਿ ਬਚਪਨ 'ਚ ਅਲਮੁਸਤਫ਼ਾ ਨਾਲ ਖੇਡਦੇ ਰਹੇ ਸਨ, ਵਿਚੋਂ ਇਕ ਜਣਾ ਉਸ ਕੋਲ ਆਇਆ ਤੇ ਬੋਲਿਆ- "ਮੇਰੇ ਮੁਰਸ਼ਦ, ਮੇਰੇ ਕੱਪੜੇ ਫਟ ਗਏ ਨੇ, ਤੇ ਮੇਰੇ ਕੋਲ ਕੋਈ ਹੋਰ ਕੱਪੜਿਆਂ ਦੀ ਜੋੜੀ ਵੀ ਨਹੀਂ ਹੈ। ਮੈਨੂੰ ਬਾਜ਼ਾਰ ਜਾਣ ਤੇ ਨਵੇਂ ਕੱਪੜੇ ਖ਼ਰੀਦ ਲਿਆਉਣ ਦੀ ਛੁੱਟੀ ਦਿਓ।”
ਤੇ ਅਲਮੁਸਤਫ਼ਾ ਨੇ ਉਸ ਨੌਜੁਆਨ ਵੱਲ ਵੇਖਿਆ ਤੇ ਕਿਹਾ- "ਮੈਨੂੰ ਆਪਣੇ ਕੱਪੜੇ ਦੇ।" ਤੇ ਉਸ ਮੁਰੀਦ ਨੇ ਏਦਾਂ ਹੀ ਕੀਤਾ ਤੇ ਉਹ ਸਿਖਰ-ਦੁਪਹਿਰ ਬਿਲਕੁਲ ਨੰਗਾ ਖੜਾ ਰਿਹਾ।
ਤੇ ਅਲਮੁਸਤਫ਼ਾ, ਜਿਵੇਂ ਇਕ ਜੁਆਨ ਘੋੜਾ ਇਕ ਸੜਕ 'ਤੇ ਸਰਪਟ ਦੌੜਿਆ ਜਾਂਦਾ ਹੋਵੇ, ਏਦਾਂ ਦੀ ਆਵਾਜ਼ ਵਿਚ ਬੋਲਿਆ, "ਸਿਰਫ਼ ਨੰਗੇ ਜੀਵ ਹੀ ਸੂਰਜ ਦੀ ਤਪਸ਼ 'ਚ ਜਿਊਂਦੇ ਨੇ। ਸਿਰਫ਼ ਕਲਾ-ਵਿਹੂਣੇ ਹੀ ਪੌਣਾਂ 'ਤੇ ਸਵਾਰ ਹੁੰਦੇ ਨੇ। ਤੇ ਸਿਰਫ਼ ਉਹ 'ਕੱਲਾ ਬੰਦਾ, ਜੋ ਹਜ਼ਾਰਾਂ ਵਾਰੀ ਆਪਣਾ ਰਾਹ ਭੁੱਲਦਾ ਹੈ, ਅਖੀਰ ਆਪਣੇ ਘਰ ਪਰਤਦਾ ਹੈ।
"ਫ਼ਰਿਸ਼ਤੇ ਵੀ ਚੁਸਤ-ਚਾਲਾਕ ਬੰਦਿਆਂ ਤੋਂ ਤੰਗ ਆ ਚੁੱਕੇ ਨੇ। ਤੇ ਇਹ ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਇਕ ਫ਼ਰਿਸ਼ਤੇ ਨੇ ਮੈਨੂੰ ਕਿਹਾ- 'ਅਸੀਂ ਚਮਕਦਾਰ ਚੀਜ਼ਾਂ ਵਾਸਤੇ ਨਰਕ ਸਿਰਜਿਆ ਸੀ। ਸਿਰਫ਼ ਅੱਗ ਤੋਂ ਬਿਨਾਂ ਹੋਰ ਭਲਾ ਕਿਹੜੀ ਚੀਜ਼ ਹੈ ਜੋ ਚਮਕਦਾਰ ਤਲ ਨੂੰ ਖ਼ਤਮ ਕਰ ਸਕਦੀ ਹੈ ਤੇ ਇਕ ਚੀਜ਼ ਨੂੰ ਮੂਲੋਂ ਖੋਰ ਸਕਦੀ ਹੈ ?'
"ਤੇ ਮੈਂ ਆਖਿਆ- 'ਪਰ ਨਰਕ ਸਿਰਜਦਿਆਂ ਤੁਸੀਂ ਨਰਕ 'ਤੇ ਰਾਜ ਕਰਨ ਵਾਲੇ ਸ਼ੈਤਾਨਾਂ ਨੂੰ ਵੀ ਸਿਰਜ ਦਿੱਤਾ ਹੈ ।' ਪਰ ਫਰਿਸ਼ਤੇ ਦਾ ਜੁਆਬ ਸੀ- 'ਨਹੀਂ, ਨਰਕ 'ਤੇ ਉਨ੍ਹਾਂ ਲੋਕਾਂ ਦਾ ਰਾਜ ਹੈ, ਜਿਹੜੇ ਅੱਗ ਅੱਗੇ ਵੀ ਗੋੜੇ ਨਹੀਂ ਟੇਕਦੇ।
“ਸੂਝਵਾਨ ਫ਼ਰਿਸ਼ਤਾ! ਉਹ ਪੂਰੇ ਤੇ ਅਧੂਰੇ ਮਨੁੱਖ ਦੇ ਢੰਗ-ਤਰੀਕੇ ਜਾਣਦਾ ਹੈ।ਉਹ ਉਨ੍ਹਾਂ ਫ਼ਰਿਸ਼ਤਿਆਂ 'ਚੋਂ ਇਕ ਹੈ, ਜਿਹੜੇ ਉਦੋਂ ਨਬੀ-ਪੈਗੰਬਰਾਂ ਦੀ ਮਦਦ ਕਰਦੇ ਨੇ, ਜਦੋਂ ਉਹ ਚੁਸਤ-ਚਾਲਾਕ ਬੰਦਿਆਂ ਵੱਲੋਂ ਵਰਗਲਾਏ ਜਾਂਦੇ ਨੇ। ਤੇ ਯਕੀਨਨ ਉਹ ਉਦੋਂ ਮੁਸਕੁਰਾਉਂਦਾ ਹੈ, ਜਦੋਂ ਪੈਗ਼ੰਬਰ ਮੁਸਕਰਾਉਂਦੇ ਨੇ, ਤੇ ਉਦੋਂ ਰੋਂਦਾ ਹੈ, ਜਦੋਂ ਪੈਗ਼ੰਬਰ ਰੋਂਦੇ ਨੇ।
"ਮੇਰੇ ਮਿੱਤਰੋ ਤੇ ਮਲਾਹ, ਸਿਰਫ਼ ਨੰਗੇ ਬੰਦੇ ਹੀ ਸੂਰਜ ਦੀ ਤਪਸ਼ 'ਚ ਜੀਅ ਸਕਦੇ ਨੇ । ਸਿਫਾ. ਪਤਵਾਰ-ਵਿਹੂਣੇ ਬੇੜੇ ਹੀ ਮਹਾਨਤਮ ਸਮੁੰਦਰ ਨੂੰ ਪਾਰ ਕਰ ਸਕਦੇ ਨੇ। ਸਿਰਫ਼ ਉਹ, ਜੋ ਰਾਤ ਪੈਣ 'ਤੇ ਸੌਂ ਜਾਂਦੈ, ਪਹੁ-ਫੁਟਾਲਾ ਹੋਣ 'ਤੇ ਜਾਗੇਗਾ, ਤੇ ਸਿਰਫ਼ ਉਹ, ਜੋ ਬਰਫ਼ ਹੇਠਾਂ ਜੜ੍ਹਾਂ ਨੂੰ ਨਾਲ ਲੈ ਕੇ ਸੌਂਦੇ, ਬਸੰਤ-ਬਹਾਰ ਨੂੰ ਪ੍ਰਾਪਤ ਹੋਏਗਾ।
"ਕਿਉਂ ਕਿ ਤੁਸੀਂ ਵੀ ਜੜ੍ਹਾਂ ਦੇ ਤੁੱਲ ਹੈ, ਤੇ ਜੜ੍ਹਾਂ ਵਾਂਗ ਹੀ ਤੁਸੀਂ ਸਰਲ ਹੋ, ਫੇਰ ਵੀ ਤੁਸੀਂ ਧਰਤੀ ਤੋਂ ਬਿਬੇਕ ਪ੍ਰਾਪਤ ਕੀਤਾ ਹੈ। ਤੇ ਤੁਸੀਂ ਮੌਨ ਹੋ, ਫੇਰ ਵੀ ਤੁਹਾਡੀਆਂ ਅਣਉੱਗੀਆਂ ਟਹਿਣੀਆਂ 'ਚ ਚਹੁੰ-ਦਿਸ਼ਾਵੀ ਪੌਣਾਂ ਦਾ ਸੰਗੀਤ ਘੁਲਿਆ ਹੈ।
"ਤੁਸੀਂ ਨਾਜ਼ੁਕ ਹੋ ਤੇ ਤੁਸੀਂ ਨਿਰਾਕਾਰ ਹੋ, ਫੇਰ ਵੀ ਤੁਸੀਂ ਦਿਓ-ਕੱਦ ਬਲੂਤ (ਓਕ) ਦੇ ਬਿਰਖਾਂ ਦਾ ਤੇ ਅੰਬਰ ਦੇ ਟਾਕਰੇ 'ਚ ਬੈਂਤ ਦੇ ਬਿਰਖਾਂ ਦੇ ਅਰਧ-ਰੇਖਾਂਕਿਤ ਨਮੂਨਿਆਂ ਦਾ ਮੁੱਢ ਹੈ।
" 'ਕੇਰਾਂ ਫੇਰ ਮੈਂ ਕਹਿਨਾਂ, ਤੁਸੀਂ ਸਿਰਫ਼ ਜੜ੍ਹਾਂ ਹੋ, ਕਾਲੀ ਮਿੱਟੀ ਤੇ ਗਤੀਮਾਨ ਸੁਰਗਾ ਵਿਚਕਾਰ। ਤੇ ਅਕਸਰ ਮੈਂ ਤੁਹਾਨੂੰ ਰੋਸ਼ਨੀ ਨਾਲ ਨ੍ਰਿਤ ਕਰਨ ਲਈ ਉੱਠਦਿਆਂ ਵੇਖਿਆ ਪਰ ਮੈਂ ਤੁਹਾਨੂੰ ਸੰਗਦਿਆਂ ਵੀ ਵੇਖਿਐ। ਸਾਰੀਆਂ ਜੜ੍ਹਾਂ ਸ਼ਰਮਾਕਲ ਨੇ। ਉਹ ਆਪਣੇ ਹਿਰਦਿਆਂ ਨੂੰ ਏਨਾ ਲੰਮਾ ਸਮਾਂ ਲੁਕੋ ਕੇ ਰੱਖਦੀਆਂ ਨੇ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੇ ਕਿ ਉਹ ਆਪਣੇ ਹਿਰਦਿਆਂ ਨਾਲ ਕੀ ਕਰਨ।
"ਪਰ ਜੇਠ ਮਹੀਨਾ ਆਏਗਾ, ਤੇ ਜੇਠ ਮਹੀਨਾ ਇਕ ਬੇਆਰਾਮ ਕੁਆਰੀ-ਕੰਨਿਆ ਹੈ, ਤੇ ਜੋ ਪਹਾੜੀਆਂ ਤੇ ਮੈਦਾਨਾਂ ਦੀ ਮੂਲ ਸਰੋਤ ਹੋਏਗੀ।"
15
ਤੇ ਉਨ੍ਹਾਂ ਵਿਚੋਂ ਇਕ ਮੰਦਰ ਦੇ ਸੇਵਾਦਾਰ ਨੇ ਅਲਮੁਸਤਫਾ ਨੂੰ ਬੇਨਤੀ ਕੀਤੀ- "ਮੇਰੇ ਮੁਰਸ਼ਦ, ਸਾਨੂੰ ਜਾਚ ਸਿਖਾਓ ਕਿ ਸਾਡੇ ਬੋਲ ਵੀ ਤੁਹਾਡੇ ਬੋਲਾਂ ਵਾਂਗ ਲੋਕਾਂ ਤੱਕ ਵੰਦਨਾ ਤੇ ਸੁਗੰਧੀ ਬਣ ਕੇ ਪੁੱਜਣ।"
ਤੇ ਅਲਮੁਸਤਫ਼ਾ ਨੇ ਜੁਆਬ ਵਿਚ ਆਖਿਆ- "ਤੁਸੀਂ ਆਪਣੇ ਬੋਲਾਂ ਤੋਂ ਉੱਚਾ ਉਠੋਗੇ, ਪਰ ਤੁਹਾਡਾ ਪੰਧ ਇਕ ਲੈਅ ਤੇ ਇਕ ਖ਼ੁਸ਼ਬੋਈ ਬਣਿਆ ਰਹੇਗਾ: ਲੈਅ ਪ੍ਰੇਮੀਆਂ ਤੇ ਪ੍ਰੀਤਮਾਂ ਲਈ, ਤੇ ਖ਼ੁਸ਼ਬੋਈ ਇਕ ਬਗ਼ੀਚੇ 'ਚ ਜ਼ਿੰਦਗੀ ਬਤੀਤ ਕਰਨ ਵਾਲਿਆਂ ਲਈ।
"ਪਰ ਤੁਸੀਂ ਆਪਣੇ ਬੋਲਾਂ ਤੋਂ ਉੱਚੇ ਉਠ ਕੇ ਇਕ ਨਵੇਂ ਸਿਖਰ 'ਤੇ ਪੁੱਜੋਗੇ, ਜਿਥੇ ਸਿਤਾਰਿਆਂ ਦੇ ਕਣ ਡਿੱਗਦੇ ਨੇ, ਤੇ ਤੁਸੀਂ ਉਨ੍ਹਾਂ ਨੂੰ ਆਪਣੇ ਹੱਥਾਂ 'ਚ ਭਰਨ ਲਈ ਹੱਥ ਅੱਡੀ ਰੱਖੋਗੇ; ਫੇਰ ਤੁਸੀਂ ਹੇਠਾਂ ਉਤਰੋਗੇ ਤੇ ਇਕ ਸਫ਼ੈਦ ਆਲ੍ਹਣੇ 'ਚ ਸੁੱਤੇ ਪਏ ਇਕ ਸਫੈਦ ਬੇਟ ਵਾਂਗ ਸੌਂ ਜਾਵੋਂਗੇ, ਤੇ ਤੁਸੀਂ ਆਪਣੇ ਭਲਕ ਦੇ ਸੁਪਨੇ ਵੇਖੋਗੇ, ਜਿਵੇਂ ਸਫ਼ੈਦ ਬਨਫਸ਼ੇ ਦੇ ਫੁੱਲ ਬਸੰਤ ਦੇ ਸੁਪਨੇ ਵੇਖਦੇ ਨੇ।
"ਹਾਂ, ਤੇ ਤੁਸੀਂ ਆਪਣੇ ਬੋਲਾਂ ਤੋਂ ਵੀ ਹੇਠਾਂ ਡੂੰਘੇ ਉਤਰੋਗੇ । ਤੁਸੀਂ ਨਦੀ-ਨਾਲਿਆਂ ਦੇ ਗੁਆਚੇ ਚਸ਼ਮਿਆਂ ਨੂੰ ਤਲਾਸ਼ ਕਰੋਗੇ, ਤੇ ਤੁਸੀਂ ਇਕ ਅਜਿਹੀ ਗੁੱਝੀ ਗੁਫ਼ਾ ਹੋਵੇਗੇ, ਜਿਹੜੀ ਡੂੰਘਾਣਾਂ ਦੀਆਂ ਮੱਧਮ ਆਵਾਜ਼ਾਂ ਨਾਲ ਗੂੰਜਦੀ ਹੈ, ਜਿਨ੍ਹਾਂ ਨੂੰ ਹੁਣ ਤੁਸੀਂ ਸੁਣਦੇ ਵੀ ਨਹੀਂ।
"ਤੁਸੀਂ ਆਪਣੇ ਬੋਲਾਂ ਤੋਂ ਵੀ ਹੇਠਾਂ ਡੂੰਘੇ ਉਤਰੋਗੇ, ਹਾਂ, ਸਾਰੀਆਂ ਧੁਨੀਆਂ ਤੋਂ ਡੂੰਘੇ ਧਰਤੀ ਦੇ ਧੁਰ ਅੰਦਰ ਤੱਕ ਤੇ ਇਥੇ ਤੁਸੀਂ 'ਉਸ' ਨਾਲ 'ਕੱਲੇ ਹੋਵੋਗੇ, ਜੋ ਆਕਾਸ਼-ਗੰਗਾ 'ਤੇ ਵੀ ਤੁਰਦਾ ਹੈ।"
16
ਤੇ ਕੁਝ ਪਲਾਂ ਬਾਅਦ ਉਨ੍ਹਾਂ ਨੌਆਂ ਮੁਰੀਦਾਂ 'ਚੋਂ ਇਕ ਨੇ ਪੁੱਛਿਆ- "ਮੇਰੇ ਮੁਰਸ਼ਦ, ਸਾਨੂੰ ਹੋਂਦ ਬਾਰੇ ਦੱਸੋ। ਇਹ ਹੋਂਦਗਤ ਹੋਣਾ ਕੀ ਹੈ ?"
ਤੇ ਅਲਮੁਸਤਫ਼ਾ ਨੇ ਪਿਆਰ ਭਰੀ ਤੱਕਣੀ ਨਾਲ ਉਸ ਨੂੰ ਇਕ-ਟਕ ਤੱਕਿਆ। ਤੇ
ਉਹ ਉੱਠ ਖੜ੍ਹਾ ਹੋਇਆ ਤੇ ਉਨ੍ਹਾਂ ਤੋਂ ਕੁਝ ਦੂਰ ਚਲਾ ਗਿਆ ਫੇਰ ਵਾਪਸ ਪਰਤਦਿਆਂ, ਉਹ ਬੋਲਿਆ- "ਇਸ ਬਗੀਚੇ 'ਚ ਮੇਰੇ ਮਾਤਾ-ਪਿਤਾ ਦਫ਼ਨ ਨੇ, ਜਿਊਂਦੇ-ਜਾਗਦੇ ਲੋਕਾਂ ਵੱਲੋਂ ਦਫ਼ਨਾਏ ਹੋਏ; ਤੇ ਇਸੇ ਬਗੀਚੇ 'ਚ ਲੰਘੇ ਵਰ੍ਹਿਆਂ ਦੇ ਬੀਜ ਵੀ ਦਫ਼ਨ ਨੇ, ਜਿਹੜੇ ਪੌਣ ਦੇ ਖੰਡਾਂ 'ਤੇ ਸੁਆਰ ਹੋ ਕੇ ਇਥੇ ਪੁੱਜੇ ਸਨ। ਹਜ਼ਾਰਾਂ ਵੇਰ ਮੇਰੇ ਮਾਤਾ-ਪਿਤਾ ਇਥੇ ਦਫ਼ਨਾਏ ਗਏ ਨੇ, ਤੇ ਹਜ਼ਾਰਾਂ ਵੇਰ ਪੌਣ ਬੀਜਾਂ ਨੂੰ ਦਫ਼ਨਾਏਗੀ ਤੇ ਹੁਣ ਤੋਂ ਹਜ਼ਾਰਾਂ ਵਰ੍ਹਿਆਂ ਬਾਅਦ ਤੱਕ ਤੁਸੀਂ, ਮੈਂ ਤੇ ਇਹ ਫੁੱਲ ਇਸ ਬਗੀਚੇ 'ਚ ਹੁਣ ਇਸ ਪਲ ਦੀ ਤਰ੍ਹਾਂ 'ਕੱਠੇ ਹੁੰਦੇ ਰਹਾਂਗੇ, ਤੇ ਅਸੀਂ ਹੋਵਾਂਗੇ, ਪਿਆਰੀ ਜ਼ਿੰਦਗੀ ਹੰਢਾਉਂਦੇ ਹੋਏ, ਤੇ ਅਸੀਂ ਹੋਵਾਂਗੇ, ਖਲਾਅ ਦੇ ਸੁਪਨੇ ਲੈਂਦੇ ਹੋਏ, ਤੇ ਅਸੀਂ ਹੋਵਾਂਗੇ, ਸੂਰਜ ਵੱਲ ਨੂੰ ਪਰਵਾਜ਼ ਭਰਦੇ ਹੋਏ।
"ਪਰ ਮੌਜੂਦਾ ਸਮੇਂ 'ਚ ਹੋਂਦਗਤ ਹੋਣ ਦਾ ਮਤਲਬ ਹੈ ਗਿਆਨੀ ਹੋਣਾ, ਹਾਲਾਂਕਿ ਮੂਰਖ ਵੀ ਹੋਂਦਗਤ ਨੇ; ਹੋਂਦਗਤ ਹੋਣਾ ਤਾਕਤਵਰ ਹੋਣਾ ਤਾਂ ਹੈ, ਪਰ ਕਮਜ਼ੋਰ ਨੂੰ ਛੁਟਿਆਉਣਾ ਨਹੀਂ; ਹੋਂਦਗਤ ਹੋਣਾ ਛੋਟੇ ਬੱਚਿਆਂ ਨਾਲ ਖੇਡਣਾ ਹੈ, ਪਰ ਪਿਤਾਵਾਂ ਵਾਂਗ ਨਹੀਂ, ਸਗੋਂ ਕਾਫ਼ੀ ਹੱਦ ਤੱਕ ਬਚਪਨ ਦੇ ਸੰਗੀ-ਸਾਥੀਆਂ ਤੇ ਹਾਣੀਆਂ ਵਾਂਗ, ਜਿਹੜੇ ਕਿ ਉਨ੍ਹਾਂ ਦੀਆਂ ਖੇਡਾਂ ਖੇਡਣੀਆਂ ਹੀ ਸਿੱਖਣਗੇ:
"ਹੋਂਦਗਤ ਹੋਣਾ ਬਜ਼ੁਰਗ ਮਰਦ-ਔਰਤਾਂ ਪ੍ਰਤੀ ਸਰਲ ਤੇ ਨਿਰਛਲ ਹੋਣਾ ਹੈ, ਤੇ ਉਨ੍ਹਾਂ ਨਾਲ ਪੁਰਾਤਨ ਬਲੂਤ ਦੇ ਬਿਰਖਾਂ ਦੀ ਛਾਂਵੇਂ ਬੈਠਣਾ ਹੈ, ਬੇਸ਼ੱਕ ਤੁਸੀਂ ਜੋਬਨ-ਰੁੱਤ ਦੀ ਬਸੰਤ-ਬਹਾਰ ਨੂੰ ਮਾਣ ਰਹੇ ਹੋਵੋ:
"ਹੋਂਦਗਤ ਹੋਣਾ ਇਕ ਕਵੀ ਨੂੰ ਭਾਲਣਾ ਹੈ, ਬੇਸ਼ੱਕ ਉਹ ਸੱਤ ਦਰਿਆਵਾਂ ਪਾਰ ਵਸਦਾ ਹੋਵੇ, ਤੇ ਉਸ ਦੀ ਮੌਜੂਦਗੀ 'ਚ ਸ਼ਾਂਤ-ਚਿੱਤ ਰਹਿਣਾ ਹੈ, ਨਾ ਕੁਝ ਲੋਚਣਾ, ਨਾ ਕੁਝ ਸ਼ੰਕਾ ਕਰਨਾ, ਤੇ ਨਾ ਕੋਈ ਸੁਆਲ ਪੁੱਛਣਾ
"ਹੋਂਦਗਤ ਹੋਣਾ ਇਹ ਜਾਣਨਾ ਹੈ ਕਿ ਪੁੰਨੀ ਤੇ ਪਾਪੀ ਜੋੜੇ ਭਰਾ ਨੇ, ਜਿਨ੍ਹਾਂ ਦਾ ਪਿਤਾ ਸਾਡਾ 'ਮਹਾਨਤਮ ਰਾਜਾ' ਹੈ, ਤੇ ਇਹ ਵੀ ਕਿ ਇਕ ਜਣਾ ਦੂਜੇ ਤੋਂ ਸਿਰਫ਼ ਇਕ ਖਿਣ ਪਹਿਲਾਂ ਪੈਦਾ ਹੋਇਆ ਸੀ, ਇਸ ਲਈ ਅਸੀਂ ਉਸ ਨੂੰ ਰਾਜ-ਗੱਦੀ ਦਾ ਵਾਰਿਸ ਰਾਜਕੁਮਾਰ ਮੰਨਦੇ ਹਾਂ;
"ਹੋਦਗਤ ਹੋਣਾ ਸੁੰਦਰਤਾ ਦੇ ਪਿੱਛੇ-ਪਿੱਛੇ ਤੁਰਨਾ ਹੈ, ਉਦੋਂ ਵੀ, ਜਦੋਂ ਉਹ ਤੁਹਾਨੂੰ ਖੜੀ ਚੱਟਾਨ ਦੀ ਢਲਵੀਂ ਕੰਨੀ 'ਤੇ ਲੈ ਜਾਏਗੀ, ਤੇ ਭਾਵੇਂ ਉਹ ਖੰਡਧਾਰੀ ਹੈ ਤੇ ਤੁਸੀਂ ਖੰਭ- ਵਿਹੂਣੇ ਹੋ, ਤੇ ਭਾਵੇਂ ਉਹ ਚੱਟਾਨ ਦੀ ਢਲਵੀਂ ਕੰਨੀ ਨੂੰ ਪਾਰ ਕਰ ਲਵੇ, ਉਸ ਦਾ ਪਿੱਛਾ ਕਰੋ, ਕਿਉਂ ਕਿ ਜਿਥੇ ਸੁੰਦਰਤਾ ਨਹੀਂ, ਉਥੇ ਕੁਝ ਵੀ ਨਹੀਂ;
"ਹੋਂਦਗਤ ਹੋਣਾ ਇਕ ਬਿਨਾਂ ਚਾਰ-ਦੀਵਾਰੀ ਵਾਲਾ ਬਾਗ਼ ਹੋਣਾ ਹੈ, ਇਕ ਅੰਗੂਰਾਂ ਦਾ ਬਾਗ਼ ਬਿਨਾਂ ਕਿਸੇ ਰਖਵਾਲੇ ਦੇ, ਇਕ ਖ਼ਜ਼ਾਨਾ-ਘਰ ਸਾਰੇ ਰਾਹੀਆਂ ਲਈ ਹਮੇਸ਼ਾ ਖੁੱਲ੍ਹਾ:
"ਹੋਂਦਗਤ ਹੋਣਾ ਲੁੱਟਿਆ ਜਾਣਾ ਹੈ, ਧੋਖਾ ਖਾਣਾ, ਛਲੇ ਜਾਣਾ ਹੈ, ਹਾਂ, ਗੁੰਮਰਾਹ ਕੀਤੇ ਜਾਣਾ, ਜਾਲ 'ਚ ਫਸ ਜਾਣਾ ਤੇ ਫੇਰ ਮਖੌਲ ਦੇ ਪਾਤਰ ਬਣਨਾ ਹੈ, ਕਿਉਂ ਕਿ ਇਸ ਸਭ ਨਾਲ ਸਾਰੇ ਜਣੇ ਉਚਾਈ ਤੋਂ ਤੁਹਾਡੇ ਵਿਸ਼ਾਲ ਆਪੇ ਵੱਲ ਹੇਠਾਂ ਝਾਕਣਗੇ ਤੇ ਮੁਸਕੁਰਾਉਣਗੇ। ਹੋਂਦਗਤ ਹੋਣਾ ਇਹ ਜਾਣਨਾ ਹੈ ਕਿ ਇਕ ਬਸੰਤ-ਬਹਾਰ ਦੀ ਰੁੱਤ ਤੁਹਾਡੇ ਬਾਗ਼ 'ਚ ਆਏਗੀ ਤੇ ਤੁਹਾਡੇ ਪੋਤਿਆਂ 'ਤੇ ਨ੍ਰਿਤ ਕਰੇਗੀ, ਤੇ ਇਕ ਪਤਝੜ ਰੁੱਤ ਤੁਹਾਡੇ ਅੰਗੂਰਾਂ ਨੂੰ
ਪਕਾਏਗੀ: ਇਹ ਜਾਣਨਾ ਹੈ ਕਿ ਜੇਕਰ ਤੁਹਾਡੀ ਸਿਰਫ਼ ਇਕ ਬਾਰੀ ਵੀ ਚੜ੍ਹਦੇ ਵਾਲੇ ਪਾਸੇ ਖੁੱਲ੍ਹੀ ਹੈ, ਤੁਸੀਂ ਕਦੇ ਵੀ ਖ਼ਾਲੀ ਨਹੀਂ ਹੋਵੋਗੇ, ਇਹ ਜਾਣਨਾ ਹੈ ਕਿ ਸਾਰੇ ਗ਼ਲਤ ਅਨਸਰ, ਲੁਟੇਰੇ, ਧੋਖੇਬਾਜ਼ ਤੇ ਕਪਟੀ ਬੰਦੇ ਤੁਹਾਡੇ ਹੀ ਭਰਾ ਨੇ, ਜੋ ਕਿ ਲੋੜਵੰਦ ਨੇ, ਤੇ ਤੁਸੀਂ ਰੱਬੀ- ਸਬੌਬੀ ਇਸ ਸ਼ਹਿਰ ਤੋਂ ਪਰ੍ਹੇ ਉਸ 'ਅਦਿਖ ਸ਼ਹਿਰ' ਦੇ ਧੰਨਭਾਗੀ ਨਿਵਾਸੀਆਂ 'ਚ ਗਿਣੇ ਜਾਂਦੇ ਹੋ।
"ਤੇ ਹੁਣ ਤੁਹਾਨੂੰ ਸੰਬੋਧਿਤ ਹੁੰਦਾ ਹਾਂ, ਜਿਨ੍ਹਾਂ ਦੇ ਹੱਥ ਹਮੇਸ਼ਾ ਸਾਡੇ ਦਿਨ-ਰਾਤ ਦੇ ਆਰਾਮ ਦੀਆਂ ਲੋੜੀਂਦੀਆਂ ਵਸਤਾਂ ਬਣਾਉਂਦੇ ਤੇ ਲੱਭਦੇ ਨੇ-
"ਹੋਂਦਗਤ ਹੋਣਾ ਜੋਤਵਾਨ ਉਂਗਲਾਂ ਵਾਲਾ ਇਕ ਜੁਲਾਹਾ ਹੋਣਾ ਹੈ, ਰੌਸ਼ਨੀ ਤੇ ਸਥਾਨ ਦੀ ਸੋਝੀ ਰੱਖਣ ਵਾਲਾ ਇਕ ਭਵਨ-ਨਿਰਮਾਤਾ ਹੋਣਾ ਹੈ, ਇਕ ਹਾਲੀ ਹੋਣਾ ਹੈ ਤੇ ਇਹ ਮਹਿਸੂਸ ਕਰਨਾ ਕਿ ਤੁਸੀਂ ਆਪਣੇ ਵੱਲੋਂ ਬੀਜੇ ਜਾਣ ਵਾਲੇ ਹਰੇਕ ਬੀਜ ਨਾਲ ਇਕ ਖ਼ਜ਼ਾਨਾ ਦੱਬ ਰਹੇ ਹੋ; ਮੱਛੀਆਂ ਤੇ ਪਸ਼ੂਆਂ ਪ੍ਰਤੀ ਤਰਸ ਦੀ ਭਾਵਨਾ ਰੱਖਣ ਵਾਲਾ ਇਕ ਮਛੇਰਾ ਤੇ ਇਕ ਸ਼ਿਕਾਰੀ ਹੋਣਾ ਹੀ ਹੋਂਦਗਤ ਹੋਣਾ ਹੈ, ਬੇਸ਼ੱਕ ਮਨੁੱਖ ਦੀ ਭੁੱਖ ਤੇ ਲੋੜ ਥੋੜ੍ਹੀ ਵਧੇਰੇ ਤਰਸ ਦੀ ਪਾਤਰ ਹੈ।
"ਤੇ, ਸੋ ਗੱਲਾਂ ਦੀ ਇਕੋ ਗੱਲ ਮੈਂ ਇਹ ਕਹਾਂਗਾ- 'ਮੈਂ ਤੁਹਾਨੂੰ ਸਾਰਿਆਂ ਨੂੰ ਹਰੇਕ ਮਨੁੱਖ ਦੇ ਕੰਮ ਆਉਣ ਦੇ ਮੰਤਵ ਨਾਲ ਆਪਣਾ ਸਾਥੀ ਬਣਾਵਾਂਗਾ, ਕਿਉਂ ਕਿ ਸਿਰਫ਼ ਏਦਾਂ ਕਰ ਕੇ ਹੀ ਤੁਸੀਂ ਆਪਣੇ ਚੰਗੇਰੇ ਮੰਤਵ ਦੀ ਪੂਰਤੀ ਦੀ ਆਸ ਪਾਲੋਗੇ ।'
"ਮੇਰੇ ਸਾਥੀਓ ਤੇ ਮੇਰੇ ਪਿਆਰਿਓ, ਨਿਡਰ ਬਣੇ, ਡਰਪੋਕ ਨਹੀਂ; ਮੋਕਲੀ ਸੋਚ ਰੱਖੋ, ਸੌੜੀ ਨਹੀਂ; ਤੇ ਉਦੋਂ ਤੱਕ, ਜਦੋਂ ਤੱਕ ਕਿ ਮੇਰੀ ਅੰਤਿਮ ਘੜੀ ਤੇ ਤੁਹਾਡੀ ਅੰਤਿਮ ਘੜੀ ਸੋਚਮੁੱਚ ਤੁਹਾਡਾ ਪਰਮ-ਆਪਾ ਨਹੀਂ ਬਣ ਜਾਂਦੀ।"
ਤੇ ਉਹ ਚੁੱਪ ਹੋ ਗਿਆ ਤੇ ਸਾਰੇ ਦੇ ਸਾਰੇ ਨੌਂਆਂ ਮੁਰੀਦਾਂ ਦੇ ਚਿਹਰਿਆਂ 'ਤੇ ਡੂੰਘੀ ਉਦਾਸੀ ਪਸਰ ਗਈ, ਤੇ ਉਨ੍ਹਾਂ ਦਾ ਹਿਰਦਾ ਉਸ ਵੱਲੋਂ ਉਚਾਟ ਹੋ ਗਿਆ, ਕਿਉਂ ਕਿ ਉਹ ਉਸ ਦੇ ਬੋਲਾਂ ਨੂੰ ਸਮਝ ਹੀ ਨਹੀਂ ਸਕੇ।
ਤੇ ਧਿਆਨ ਦਿਓ, ਤਿੰਨ ਬੰਦੇ ਜਿਹੜੇ ਕਿ ਸਮੁੰਦਰ ਦੀ ਤਾਂਘ ਰੱਖਣ ਵਾਲੇ ਮਲਾਹ ਸਨ; ਤੇ ਉਹ, ਜਿਹੜੇ ਕਿ ਮੰਦਰ 'ਚ ਸੇਵਾਦਾਰ ਸਨ ਤੇ ਮੰਦਰ ਦੀ ਪਨਾਹਗਾਰ ਦੀ ਦਾਤ ਦੇ ਜਾਚਕ ਸਨ; ਤੇ ਉਹ, ਜਿਹੜੇ ਕਿ ਉਸ ਦੇ ਬਚਪਨ ਦੇ ਸਾਥੀ ਸਨ ਤੇ ਬਾਜ਼ਾਰ 'ਚ ਅੱਡਾ ਜਮਾਉਣ ਦੇ ਇਛੁੱਕ ਸਨ, ਉਹ ਸਾਰੇ ਲੋਕ ਉਸ ਦੇ ਬੋਲਾਂ ਪ੍ਰਤੀ ਏਨੇ ਬੋਲੇ ਸਨ ਕਿ ਉਨ੍ਹਾਂ ਤੱਕ ਜਾਂਦੀ ਆਵਾਜ਼ ਵਾਪਸ ਉਸ ਤੱਕ ਪਰਤ ਕੇ ਆ ਰਹੀ ਸੀ, ਜਿਵੇਂ ਥੱਕੇ-ਟੁੱਟੇ ਤੇ ਬੇਘਰ ਪੰਛੀ ਪਨਾਹਗਾਹ ਦੀ ਭਾਲ 'ਚ ਹੋਣ।
ਤੇ ਅਲਮੁਸਤਫ਼ਾ ਉਨ੍ਹਾਂ ਤੋਂ ਥੋੜ੍ਹੀ ਦੂਰ ਬਾਗ਼ 'ਚ ਚਲਾ ਗਿਆ, ਬਿਨਾਂ ਕੁਝ ਬੋਲਿਆਂ ਤੇ ਬਿਨਾਂ ਉਨ੍ਹਾਂ ਵੱਲ ਵੇਖਿਆਂ।
ਤੇ ਉਹ ਸਾਰੇ ਆਪਸ 'ਚ ਇਕ ਕਾਰਨ ਤੇ ਆਪਣੀ ਵਾਪਸੀ ਦੀ ਇੱਛਾ ਦੇ ਲਈ ਇਕ ਢੁਕਵਾਂ ਬਹਾਨਾ ਲੱਭਣ ਲੱਗੇ।
ਤੇ ਧਿਆਨ ਨਾਲ ਵੇਖੋ, ਉਹ ਮੁੜੇ ਤੇ ਆਪੋ-ਆਪਣੇ ਘਰੀਂ ਪਰਤ ਗਏ, ਤੇ ਅਲਮੁਸਤਫ਼ਾ, ਰੱਬ ਦਾ ਚੁਣਦਾ ਤੇ ਪਸੰਦੀਦਾ ਬੰਦਾ, ਇਕੱਲਾ ਰਹਿ ਗਿਆ ਸੀ।
17
ਤੇ ਜਦੋਂ ਅੱਧੀ ਰਾਤ ਪੈ ਗਈ ਸੀ, ਅਲਮੁਸਤਫ਼ਾ ਨੇ ਆਪਣੀ ਮਾਂ ਦੀ ਕਬਰ ਵੱਲ ਕਦਮ ਵਧਾਏ ਤੇ ਉਸ ਥਾਂ 'ਤੇ ਉੱਗੇ ਇਕ ਦਿਓਦਾਰ ਦੇ ਬਿਰਖ ਹੇਠਾਂ ਬੈਠ ਗਿਆ। ਤੇ ਉਥੇ ਅੰਬਰ ਵਿਚਲੀ ਇਕ ਮਹਾਨ ਰੌਸ਼ਨੀ ਦਾ ਪਰਛਾਵਾਂ ਪੈ ਰਿਹਾ ਸੀ, ਤੇ ਬਗੀਚਾ ਧਰਤੀ ਦੇ ਸੀਨ੍ਹੇ 'ਤੇ ਇਕ ਹੀਰੇ ਦੀ ਤਰ੍ਹਾਂ ਚਮਕ ਰਿਹਾ ਸੀ।
ਤੇ ਅਲਮੁਸਤਫ਼ਾ ਆਪਣੀ ਆਤਮਾ ਦੀ ਇਕੱਲਤਾ ਵਿਚ ਚੀਖ਼ ਉਠਿਆ ਤੇ ਬੋਲਿਆ-
"ਮੇਰੀ ਆਤਮਾ ਆਪਣੇ ਹੀ ਪੱਕੇ ਫਲਾਂ ਦੇ ਭਾਰ ਹੇਠ ਦੱਬੀ ਹੋਈ ਹੈ। ਇਥੇ ਕੌਣ ਹੈ ਜਿਹੜਾ ਆਵੇ, ਇਹ ਫਲ ਲਿਜਾਵੇ ਤੇ ਸੰਤੁਸ਼ਟ ਹੋਵੇ? ਕੀ ਇਥੇ ਕੋਈ ਅਜਿਹਾ ਨਹੀਂ ਹੈ, ਜਿਸ ਨੇ ਵਰਤ ਰੱਖਿਆ ਹੋਵੇ, ਜੋ ਆਵੇ ਤੇ ਸੂਰਜ ਨੂੰ ਅਰਪਿਤ ਮੇਰੇ ਪਹਿਲੇ ਫਲ ਨਾਲ ਆਪਣਾ ਵਰਤ ਤੋੜੇ ਤੇ ਏਦਾਂ ਉਹ ਮੈਨੂੰ ਮੇਰੇ ਹੀ ਭਾਰ ਤੋਂ ਮੁਕਤ ਕਰੇ ?
"ਮੇਰੀ ਆਤਮਾ ਜੁਗਾਂ-ਜੁਗਾਂਤਰਾਂ ਦੇ ਸੋਮਰਸ ਨਾਲ ਭਰੀ-ਪਟੌਤੀ ਹੋ ਰਹੀ ਹੈ। ਕੀ ਇਥੇ ਕੋਈ ਅਜਿਹਾ ਤ੍ਰਿਹਾਇਆ ਬੰਦਾ ਨਹੀਂ ਹੈ, ਜੋ ਆਵੇ ਤੇ ਆਪਣੀ ਤੇਹ ਬੁਝਾਵੇ ?
"ਧਿਆਨ ਦਿਓ, 'ਕੇਰਾਂ ਇਕ ਆਦਮੀ ਚੌਕ 'ਚ ਆਉਂਦੇ-ਜਾਂਦੇ ਪਾਂਧੀਆਂ ਵੱਲ ਹੱਥ ਫੈਲਾਈ ਖੜਾ ਸੀ, ਤੇ ਉਸ ਦੇ ਹੱਥ ਹੀਰੇ-ਜਵਾਹਰਾਤ ਨਾਲ ਭਰੇ ਹੋਏ ਸਨ। ਤੇ ਉਹ ਪਾਂਧੀਆਂ ਨੂੰ ਇਹ ਕਹਿ ਕੇ ਸੱਦ ਰਿਹਾ ਸੀ- 'ਮੇਰੇ 'ਤੇ ਤਰਸ ਖਾਓ, ਤੇ ਇਹ ਸਭ ਮੈਥੋਂ ਲੈ ਲਓ। ਰੱਬ ਦਾ ਵਾਸਤਾ ਈ, ਮੇਰੇ ਹੱਥਾਂ 'ਚੋਂ ਇਹ ਸਭ ਚੁੱਕ ਲਓ ਤੇ ਮੈਨੂੰ ਸ਼ਾਂਤੀ ਬਖ਼ਸ਼ੇ।'
"ਪਰ ਸਾਰੇ ਪਾਂਧੀ ਸਿਰਫ਼ ਉਸ ਵੱਲ ਵੇਖਦੇ ਰਹੇ ਤੇ ਕਿਸੇ ਨੇ ਉਸ ਦੇ ਹੱਥਾਂ 'ਚੋਂ ਕੁਝ ਨਾ ਚੁੱਕਿਆ।
“ਚੰਗਾ ਹੁੰਦਾ ਜੇਕਰ ਉਹ ਮੰਗਤਾ ਹੁੰਦਾ ਤੇ ਉਸ ਨੇ ਕੁਝ ਮੰਗਣ ਲਈ ਹੱਥ ਅੱਡੇ ਹੁੰਦੇ ਹਾਂ, ਕੰਬਦੇ ਹੋਏ ਹੱਥ, ਤੇ ਉਹ ਖ਼ਾਲੀ ਰਹਿ ਗਏ ਹੱਥਾਂ ਨੂੰ ਆਪਣੀ ਹਿੱਕ ਨਾਲ ਲਾ ਲੈਂਦਾ- ਇਹ ਇਸ ਨਾਲੋਂ ਕਿਤੇ ਬੇਹਤਰ ਹੋਣਾ ਸੀ ਕਿ ਉਹ ਦੇਣ ਲਈ ਆਪਣੇ ਹੀਰਿਆਂ ਲੱਦੇ ਹੱਥ ਫੈਲਾਈ ਖੜਾ ਸੀ ਤੇ ਕੋਈ ਲੈ ਨਹੀਂ ਰਿਹਾ ਸੀ।
"ਤੇ ਸੁਣੋ, ਇਥੇ ਇਕ ਸੁਹਿਰਦ ਸ਼ਹਿਜ਼ਾਦਾ ਵੀ ਸੀ, ਜਿਸਨੇ ਪਹਾੜਾਂ ਤੇ ਮਾਰੂਥਲ ਵਿਚਕਾਰ ਆਪਣੇ ਰੇਸ਼ਮੀ ਤੰਬੂ ਲਗਵਾਏ ਤੇ ਆਪਣੇ ਨੌਕਰਾਂ ਨੂੰ ਇਨ੍ਹਾਂ ਤੰਬੂਆਂ ਨੂੰ ਅੱਗ ਲਗਾ ਦੇਣ ਲਈ ਆਖਿਆ, ਤਾਂ ਕਿ ਇਹ ਅਜਨਬੀਆਂ ਤੇ ਭੁੱਲੇ-ਭਟਕੇ ਰਾਹੀਆਂ ਲਈ ਇਕ ਸੰਕੇਤ ਦਾ ਕੰਮ ਕਰੋ, ਤੇ ਉਸ ਨੇ ਆਪਣੇ ਗੁਲਾਮਾਂ ਨੂੰ ਸੜਕ 'ਤੇ ਨਿਗ੍ਹਾ ਟਿਕਾਈ ਰੱਖਣ ਲਈ ਵੀ ਭੇਜਿਆ, ਤਾਂ ਕਿ ਉਹ ਕਿਸੇ ਮਹਿਮਾਨ ਨੂੰ ਇਥੇ ਲਿਆ ਸਕਣ। ਪਰ ਮਾਰੂਥਲ ਦੀਆਂ ਸਾਰੀਆਂ ਸੜਕਾਂ ਤੇ ਪਗਡੰਡੀਆਂ ਸੁੰਨੀਆਂ ਸਨ, ਤੇ ਉਨ੍ਹਾਂ ਨੂੰ ਕੋਈ ਵੀ ਮਹਿਮਾਨ ਨਾ ਲੱਭਿਆ।
"ਚੰਗਾ ਹੁੰਦਾ ਜੇਕਰ ਉਹ ਸ਼ਹਿਜ਼ਾਦਾ ਇਕ ਨਿਮਾਣਾ ਤੇ ਨਿਤਾਣਾ ਜਿਹਾ ਬੰਦਾ ਹੁੰਦਾ, ਭੋਜਨ ਤੇ ਸਿਰ ਢਕਣ ਲਈ ਛੱਤ ਲੱਭਦਾ ਹੋਇਆ। ਜਾਂ ਜੇਕਰ ਉਹ ਇਕ ਭੁੱਲਿਆ- ਭਟਕਿਆ ਯਾਤਰੂ ਹੁੰਦਾ, ਜਿਸ ਕੋਲ ਸਿਰਫ਼ ਆਪਣਾ ਇਕ ਸੋਟਾ ਤੇ ਇਕ ਮਿੱਟੀ ਦਾ ਕਸੋਰਾ ਹੁੰਦਾ। ਕਿਉਂ ਕਿ ਉਦੋਂ ਉਹ ਰਾਤ ਵੇਲੇ ਆਪਣੀ ਦਿਆਲਤਾ ਤੇ ਆਪਣੇ ਵਰਗੇ ਨਿਮਾਣੇ ਤੇ
ਨਿਤਾਣੇ ਕਵੀਆਂ ਨੂੰ ਮਿਲਦਾ, ਤੇ ਉਹ ਆਪਸ 'ਚ ਆਪਣੀ ਗਰੀਬੀ, ਆਪਣੀਆਂ ਯਾਦਾਂ ਤੇ ਆਪਣੇ ਸੁਪਨੇ ਸਾਂਝੇ ਕਰਦੇ।
"ਤੇ ਹੁਣ ਸੁਣੋ ਇਕ ਮਹਾਨ ਰਾਜੇ ਦੀ ਇਕ ਧੀ ਬਾਰੇ, ਜੋ ਨੀਂਦ ਤੋਂ ਉਠੀ ਤੇ ਉਸ ਨੇ ਆਪਣਾ ਮਖ਼ਮਲੀ ਪਹਿਰਾਵਾ ਪਹਿਨਿਆ, ਤੇ ਹੀਰੇ-ਮੋਤੀਆਂ ਦਾ ਹਾਰ-ਸ਼ਿੰਗਾਰ ਕੀਤਾ, ਤੇ ਉਸ ਨੇ ਆਪਣੇ ਵਾਲਾਂ 'ਤੇ ਕਸਤੂਰੀ ਛਿੜਕੀ ਤੇ ਆਪਣੀਆਂ ਉਂਗਲਾਂ ਨੂੰ ਇਤਰ 'ਚ ਡੁਬੋਇਆ। ਫੇਰ ਉਹ ਆਪਣੇ ਮਹਿਲ 'ਚੋਂ ਉਤਰ ਕੇ ਹੇਠਾਂ ਆਪਣੇ ਬਾਗ਼ 'ਚ ਆ ਗਈ, ਜਿਥੇ ਰਾਤ ਦੇ ਤ੍ਰੇਲ-ਤੁਪਕਿਆਂ ਨਾਲ ਉਸ ਦੀ ਸੁਨਹਿਰੀ ਜੁੱਤੀ ਭਿੱਜ ਗਈ।
"ਸਥਿਰ ਤੇ ਸ਼ਾਂਤ ਰਾਤ 'ਚ ਇਕ ਹਾਲੀ ਦੀ ਧੀ ਵੀ ਇਕ ਖੇਤ 'ਚ ਆਪਣੀਆਂ ਭੇਡਾਂ ਨੂੰ ਚਾਰਦੀ ਹੋਈ ਤੇ ਤਿਰਕਾਲਾਂ ਵੇਲੇ ਕੱਚੀਆਂ-ਪੱਕੀਆਂ ਸੜਕਾਂ ਦੀ ਧੂੜ-ਮਿੱਟੀ ਨਾਲ ਭਰੇ ਪੈਰ ਲੈ ਕੇ ਤੇ ਆਪਣੇ ਪਹਿਰਾਵੇ ਦੀਆਂ ਤਹਿਆਂ 'ਚ ਅੰਗੂਰਾਂ ਦੇ ਬਾਗਾਂ ਦੀ ਸੁਗੰਧੀ ਭਰ ਕੇ ਆਪਣੇ ਪਿਤਾ ਦੇ ਘਰ ਨੂੰ ਪਰਤਦੀ ਹੈ।
"ਤੇ ਜਦੋਂ ਰਾਤ ਪੈਂਦੀ ਹੈ, ਤੇ ਜਦੋਂ ਰਾਤ ਦੀ ਪਰੀ ਸੰਸਾਰ 'ਤੇ ਉਤਰਦੀ ਹੈ, ਉਹ ਉਸ ਹਾਲੀ ਦੀ ਧੀ ਦੇ ਕਦਮਾਂ ਨੂੰ ਆਪ-ਮੁਹਾਰੇ ਉਸ ਦਰਿਆਈ-ਘਾਟੀ ਵੱਲ ਮੋੜ ਦਿੰਦੀ ਹੈ, ਜਿਥੇ ਉਸ ਦਾ ਪ੍ਰੇਮੀ ਉਸ ਦੀ ਉਡੀਕ ਕਰਦਾ ਹੁੰਦਾ ਹੈ।
"ਚੰਗਾ ਹੁੰਦਾ ਜੇ ਉਹ ਰਾਜੇ ਦੀ ਧੀ ਇਕ ਨਨ (ਈਸਾਈ ਸਾਧਣੀ) ਹੁੰਦੀ, ਜੋ ਇਕ ਮੱਠ 'ਚ ਬੈਠੀ ਆਪਣੇ ਹਿਰਦੇ ਦੀ ਧੂਫ਼ ਬਾਲ ਕੇ ਸੁਗੰਧ ਬਖੇਰ ਰਹੀ ਹੁੰਦੀ ਤਾਂ ਕਿ ਉਸ ਦਾ ਹਿਰਦਾ ਉਪਰ ਪੌਣਾਂ ਤੱਕ ਉਠ ਸਕੇ ਤੇ ਉਸ ਦੀ ਮੋਮਬੱਤੀ-ਰੂਪੀ ਆਤਮਾ ਪੂਰੀ ਤਰ੍ਹਾਂ ਬਲ ਸਕੇ, ਤਾਂ ਕਿ ਪੂਜਾ ਕਰਨ ਵਾਲਿਆਂ, ਪ੍ਰੇਮੀਆਂ ਤੇ ਪਿਆਰਿਆਂ ਦੇ ਨਾਲ-ਨਾਲ ਉਹ ਇਕ ਰੌਸ਼ਨੀ ਬਣ ਕੇ ਉਸ 'ਪਰਮ-ਰੌਸ਼ਨੀ' ਵੱਲ ਉੱਚੀ ਉਠ ਸਕੇ।
"ਚੰਗਾ ਹੁੰਦਾ ਜੇ ਉਹ ਪੁਰਾਣੇ ਵੇਲਿਆਂ ਦੀ ਇਕ ਔਰਤ ਹੁੰਦੀ, ਧੁੱਪ 'ਚ ਬੈਠੀ ਹੋਈ ਤੇ ਆਪਣੇ ਜੁਆਨੀ ਦੇ ਸਾਥੀ ਦੀਆਂ ਯਾਦਾਂ 'ਚ ਡੁੱਬੀ ਹੋਈ।"
ਤੇ ਰਾਤ ਹੋਰ ਡੂੰਘੀ ਹੋ ਗਈ ਸੀ, ਤੇ ਅਲਮੁਸਤਫ਼ਾ ਵੀ ਰਾਤ ਦੇ ਨਾਲ-ਨਾਲ ਗੂੜਾ ਹੋ ਗਿਆ ਸੀ, ਤੇ ਉਸ ਵੀ ਆਤਮਾ ਇਕ ਅਣਵਰ੍ਹੇ ਬੱਦਲ ਦੇ ਤੁੱਲ ਸੀ। ਤੇ ਉਹ ਦੋਬਾਰਾ ਚੀਖ਼ ਉਠਿਆ-
"ਮੇਰੀ ਆਤਮਾ ਆਪਣੇ ਹੀ ਪੱਕੇ ਫਲਾਂ ਦੇ ਭਾਰ ਹੇਠ ਦੱਬੀ ਹੋਈ ਹੈ;
ਮੇਰੀ ਆਤਮਾ ਆਪਣੇ ਫਲਾਂ ਦੇ ਭਾਰ ਹੇਠ ਦੱਬੀ ਹੋਈ ਹੈ।
ਹੁਣ ਕੌਣ ਆਏਗਾ, ਇਨ੍ਹਾਂ ਨੂੰ ਖਾਏਗਾ ਤੇ ਤ੍ਰਿਪਤ ਹੋਵੇਗਾ ?
ਮੇਰੀ ਆਤਮਾ ਆਪਣੇ ਹੀ ਸੋਮਰਸ ਨਾਲ ਡੁੱਲ੍ਹ-ਡੁੱਲ੍ਹ ਪੈ ਰਹੀ ਹੈ।
ਹੁਣ ਕੌਣ ਇਸ ਨੂੰ ਪਿਆਲੇ 'ਚ ਉਲੱਦੇਗਾ, ਪੀਏਗਾ ਤੇ ਮਾਰੂਥਲੀ ਤਪਸ਼ ਤੋਂ ਰਾਹਤ ਪਾਏਗਾ ?
"ਚੰਗਾ ਹੁੰਦਾ ਜੇ ਮੈਂ ਇਕ ਫੁੱਲ-ਰਹਿਤ ਤੇ ਫਲ-ਰਹਿਤ ਬਿਰਖ ਹੁੰਦਾ,
ਕਿਉਂ ਕਿ ਭਾਰ ਦਾ ਦਰਦ ਸੁੰਵਪੁਣੇ ਤੋਂ ਕਿਤੇ ਜ਼ਿਆਦਾ ਤਕਲੀਫਦੇਹ ਹੈ,
ਤੇ ਜਿਸ ਤੋਂ ਕੋਈ ਕੁਝ ਨਹੀਂ ਲਏਗਾ, ਅਜਿਹੇ ਅਮੀਰ ਬੰਦੇ ਦਾ ਦੁੱਖ,
ਉਸ ਮੰਗਤੇ ਤੋਂ ਕਿਤੇ ਵੱਡਾ ਹੈ, ਜਿਸ ਨੂੰ ਕੋਈ ਕੁਝ ਨਹੀਂ ਦਏਗਾ।
"ਚੰਗਾ ਹੁੰਦਾ ਜੇ ਮੈਂ ਇਕ ਸੁੱਕਾ ਤੇ ਖ਼ੁਸ਼ਕ ਖੂਹ ਹੁੰਦਾ, ਤੇ ਲੋਕ ਮੇਰੇ ਅੰਦਰ ਪੱਥਰ- ਕੇਕਰ ਸੁੱਟਦੇ;
ਕਿਉਂ ਕਿ ਖ਼ਾਲੀ ਹੋਣਾ ਸੁੱਚੇ ਪਾਣੀ ਦੇ ਉਸ ਸੋਮੇ ਨਾਲੋਂ ਕਿਤੇ ਬਿਹਤਰ ਤੇ ਸੌਖਾ ਹੈ,
ਜਿਸ ਕੋਲੋਂ ਲੋਕ ਲੰਘਣਗੇ ਤਾਂ ਸਹੀ, ਪਰ ਪਾਣੀ ਨਹੀਂ ਪੀਣਗੇ।
"ਚੰਗਾ ਹੁੰਦਾ ਜੇ ਮੈਂ ਪੈਰਾਂ 'ਚ ਮਿਧਿਆ ਜਾਣ ਵਾਲਾ ਨੜਾ ਜਾਂ ਸਰਕੰਡਾ ਹੁੰਦਾ,
ਕਿਉਂ ਕਿ ਇਹ ਉਸ ਚਾਂਦੀ ਰੰਗੀਆਂ ਤਾਰਾਂ ਵਾਲੇ ਸੁਰ-ਮੰਡਲ ਨਾਲੋਂ ਕਿਤੇ ਬਿਹਤਰ ਹੁੰਦਾ
ਜੋ ਉਸ ਘਰ 'ਚ ਪਿਆ ਹੁੰਦਾ, ਜਿਸ ਦੇ ਮਾਲਕ ਦੇ ਹੱਥਾਂ ਦੀਆਂ ਉਂਗਲਾਂ ਨਾ ਹੋਣ
ਤੇ ਜਿਸ ਦੇ ਬੱਚੇ ਬੋਲੇ ਹੋਣ।"
18
ਹੁਣ ਪੂਰੇ ਸੱਤ ਦਿਨ ਤੇ ਸੱਤ ਰਾਤਾਂ ਕੋਈ ਵੀ ਬੰਦਾ ਉਸ ਬਗੀਚੇ ਦੇ ਲਾਗੇ ਨਾ ਆਇਆ, ਤੇ ਅਲਮੁਸਤਫ਼ਾ ਆਪਣੀਆਂ ਯਾਦਾਂ ਤੇ ਚੀਸਾਂ ਨਾਲ ਇਕੱਲਾ ਸੀ; ਇਥੋਂ ਤੱਕ ਕਿ ਜਿਹੜੇ ਲੋਕ ਉਸ ਦੇ ਬੋਲਾਂ ਨੂੰ ਬੜੇ ਪਿਆਰ ਤੇ ਸਬਰ-ਸੰਤੋਖ ਨਾਲ ਸੁਣਦੇ ਸਨ, ਉਹ ਵੀ ਆਪੋ-ਆਪਣੇ ਕੰਮ-ਧੰਦਿਆਂ ਵੱਲ ਮੁੜ ਗਏ ਸਨ।
ਸਿਰਫ਼ ਕਰੀਮਾ ਆਈ, ਮੌਨਤਾਂ ਦੇ ਇਕ ਪਰਦੇ ਨ ਲ ਆਪਣੇ ਚਿਹਰੇ ਨੂੰ ਕੱਜ ਕੇ, ਤੇ ਆਪਣੇ ਹੱਥਾਂ 'ਚ ਪਿਆਲਾ ਤੇ ਤਸ਼ਤਰੀ ਲੈ ਕੇ, ਉਸ ਦੀ ਇਕੱਲਤਾ ਤੇ ਉਸ ਦੀ ਭੁੱਖ ਲਈ ਜਾਮ ਤੇ ਗੋਸ਼ਤ ਲੈ ਕੇ। ਤੇ ਇਹ ਸਾਰਾ ਸਾਮਾਨ ਉਸ ਦੇ ਅੱਗੇ ਰੱਖ ਕੇ ਉਹ ਆਪਣੇ ਰਾਹੇ ਪੈ ਗਈ।
ਤੇ ਅਲਮੁਸਤਫ਼ਾ ਫੇਰ ਫਾਟਕ ਦੇ ਲਾਗੇ ਉੱਗੇ ਸਫ਼ੈਦ ਚਿਨਾਰਾਂ ਦੇ ਬਿਰਖਾਂ ਦੀ ਸੰਗਤ 'ਚ ਜਾ ਖੜ੍ਹਾ ਹੋਇਆ ਤੇ ਉਹ ਸੜਕ ਵੱਲ ਵੇਖਦਾ ਹੋਇਆ ਬੈਠ ਗਿਆ। ਤੇ ਕੁਝ ਹੀ ਪਲਾਂ ਬਾਅਦ ਉਸ ਨੇ ਧਿਆਨ ਕੀਤਾ ਕਿ ਸੜਕ ਉਪਰੋਂ ਇਕ ਧੂੜ-ਮਿੱਟੀ ਦਾ ਬੱਦਲ ਜਿਹਾ ਉਸੇ ਵੱਲ ਵਧਦਾ ਆ ਰਿਹਾ ਸੀ। ਤੇ ਉਸ ਬੱਦਲ 'ਚੋਂ ਉਸ ਦੇ ਨੌਂ ਦੇ ਨੌਂ ਮੁਰੀਦ ਬਾਹਰ ਨਿਕਲ ਕੇ ਆਏ, ਜਿਨ੍ਹਾਂ ਦੀ ਅਗਵਾਈ ਕਰੀਮਾ ਕਰ ਰਹੀ ਸੀ। ਤੇ ਅਲਮੁਸਤਫ਼ਾ ਅੱਗੇ ਵਧਿਆ ਤੇ ਸੜਕ 'ਤੇ ਹੀ ਉਨ੍ਹਾਂ ਨੂੰ ਜਾ ਮਿਲਿਆ, ਤੇ ਉਹ ਫਾਟਕ ਦੇ ਅੰਦਰ ਲੰਘ ਆਏ, ਸਭ ਕੁਝ ਪਹਿਲਾਂ ਵਰਗਾ ਹੀ ਚੰਗਾ-ਭਲਾ ਸੀ, ਜਿਵੇਂ ਉਨ੍ਹਾਂ ਨੂੰ ਇਥੋਂ ਗਿਆਂ ਨੂੰ ਸਿਰਫ਼ ਘੰਟਾ ਭਰ ਹੋਇਆ ਹੋਵੇ।
ਉਹ ਸਾਰੇ ਅੰਦਰ ਆਏ ਤੇ ਉਸ ਦੇ ਖਾਣੇ ਵਾਲੇ ਸਾਦੇ ਜਿਹੇ ਮੇਜ਼ 'ਤੇ ਉਸ ਨਾਲ ਬੈਠ ਕੇ ਸ਼ਰਬਤ ਦੀਆਂ ਚੁਸਕੀਆਂ ਭਰੀਆਂ, ਜਿਸ ਤੋਂ ਮਗਰੋਂ ਕਰੀਮਾ ਨੇ ਮੇਜ਼ 'ਤੇ ਰੋਟੀ ਤੇ ਮੱਛੀ ਪਰੋਸੀ ਤੇ ਪਿਆਲਿਆਂ 'ਚ ਛੇਕੜਲੀ ਸਰਾਬ ਦੀ ਬੋਤਲ ਉਲੱਦੀ । ਤੇ ਜਦੋਂ ਉਹ ਪਿਆਲਿਆਂ 'ਚ ਸ਼ਰਾਬ ਪਾ ਰਹੀ ਸੀ, ਉਸ ਨੇ ਆਪਣੇ ਮਾਲਕ ਤੋਂ ਇਜਾਜ਼ਤ ਮੰਗਦਿਆਂ ਕਿਹਾ- "ਮੈਨੂੰ
ਇਜਾਜ਼ਤ ਦਿਓ ਮੇਰੇ ਮਾਲਕ, ਕਿ ਮੈਂ ਸ਼ਹਿਰ ਜਾ ਕੇ ਹੋਰ ਸ਼ਰਾਬ ਲੈ ਆਵਾਂ, ਕਿਉਂ ਕਿ ਇਹ ਬੋਤਲ ਖ਼ਤਮ ਹੋ ਚੁੱਕੀ ਹੈ।"
ਤੇ ਅਲਮੁਸਤਫ਼ਾ ਨੇ ਉਸ ਵੱਲ ਤੱਕਿਆ, ਤੇ ਉਸ ਦੀਆਂ ਅੱਖਾਂ 'ਚੋਂ ਇਕ ਯਾਤਰਾ ਤੇ ਇਕ ਦੂਰ-ਦੁਰੇਡਾ ਮੁਲਕ ਝਲਕ ਰਿਹਾ ਸੀ, ਉਸ ਨੇ ਕਿਹਾ- "ਨਹੀਂ, ਹੁਣ ਦੇ ਲਈ ਇਹ ਕਾਫ਼ੀ ਹੈ।"
ਤੇ ਉਨ੍ਹਾਂ ਸਾਰਿਆਂ ਨੇ ਖਾਣਾ ਖਾਧਾ, ਸ਼ਰਾਬ ਪੀਤੀ ਤੇ ਉਹ ਸਾਰੇ ਪੂਰੀ ਤਰ੍ਹਾਂ ਤ੍ਰਿਪਤ ਸਨ। ਤੇ ਜਦੋਂ ਇਹ ਸਭ ਕੁਝ ਮੁੱਕ ਗਿਆ, ਅਲਮੁਸਤਫ਼ਾ ਨੇ ਇਕ ਵਿਸ਼ਾਲ ਆਵਾਜ਼ ਵਿਚ ਆਖਿਆ, ਸਮੁੰਦਰ ਵਰਗੀ ਡੂੰਘੀ ਤੇ ਪੁੰਨਿਆ ਦੇ ਚੰਨ ਕਰਕੇ ਪੈਦਾ ਹੁੰਦੇ ਇਕ ਜ਼ੋਰਾਵਰ ਜਵਾਰਭਾਟੇ ਵਰਗੀ ਉਛਾਲ ਭਰੀ ਆਵਾਜ਼, ਕਿ- "ਮੇਰੇ ਸਾਥੀਓ ਤੇ ਮੇਰੇ ਹਮਰਾਹੀਓ, ਸਾਨੂੰ ਅੱਜ ਵਿਛੜਨਾ ਪਏਗਾ। ਅਸੀਂ ਇਕ ਲੰਮੇ ਸਮੇਂ ਤੱਕ ਤਿੱਖੇ-ਉੱਚੇ ਪਹਾੜਾਂ ਨੂੰ ਸਰ ਕੀਤਾ ਹੈ ਤੇ ਤੂਫ਼ਾਨਾਂ-ਝੱਖੜਾਂ ਦੇ ਦੰਦ ਖੱਟੇ ਕੀਤੇ ਨੇ। ਅਸੀਂ ਭੁੱਖ ਨੂੰ ਵੀ ਜਾਣਿਆ ਹੈ, ਪਰ ਨਾਲ ਹੀ ਵਿਆਹਾਂ ਦੀਆਂ ਦਾਅਵਤਾਂ ਵੀ ਖਾਧੀਆਂ ਨੇ। ਅਕਸਰ ਅਸੀਂ ਨੰਗੇ ਹੀ ਰਹੇ ਹਾਂ, ਪਰ ਅਸੀਂ ਮਹਿੰਗੇ ਸ਼ਾਹੀ ਪਹਿਰਾਵੇ ਵੀ ਪਹਿਨੇ ਨੇ। ਅਸੀਂ ਸੱਚਮੁੱਚ ਕਾਫ਼ੀ ਲੰਮਾ ਸਫ਼ਰ ਤੈਅ ਕੀਤਾ ਹੈ, ਪਰ ਹੁਣ ਅਸੀਂ ਵਿਛੜਨਾ ਹੈ। ਤੁਸੀਂ ਇਕੱਠਿਆਂ ਆਪਣੇ ਸਾਂਝੇ ਰਸਤੇ 'ਤੇ ਜਾਓਗੇ, ਤੇ ਮੈਂ 'ਕੱਲਾ ਆਪਣੇ ਰਸਤੇ 'ਤੇ ਜਾਵਾਂਗਾ।
''ਤੇ ਬੇਸ਼ੱਕ ਡੂੰਘੇ ਸਮੁੰਦਰ ਤੇ ਵਿਸ਼ਾਲ ਭੂ-ਖੰਡ ਸਾਨੂੰ ਵਿਛੋੜ ਦੇਣਗੇ, ਪਰ ਫੇਰ ਵੀ ਅਸੀਂ ਉਸ 'ਪਰਮ-ਪਵਿੱਤਰ ਪਰਬਤ' (ਪਰਮਾਤਮਾ) ਤੱਕ ਦੀ ਯਾਤਰਾ 'ਚ ਹਮਸਫ਼ਰ ਹੋਵਾਂਗੇ।
"ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਵੱਖੋ-ਵੱਖਰੇ ਰਾਹਵਾਂ 'ਤੇ ਤੁਰ ਪਈਏ, ਮੈਂ ਤੁਹਾਨੂੰ ਆਪਣੇ ਅੰਦਰਲਾ ਬਿਬੇਕ ਤੇ ਬੁੱਧਤਵ ਦੇਣਾ ਚਾਹਾਂਗਾ-
"ਆਪਣੇ ਰਸਤੇ 'ਤੇ ਗਾਉਂਦੇ-ਗੁਣਗੁਣਾਉਂਦੇ ਵਧੋ, ਪਰ ਹਰੇਕ ਗੀਤ ਸੰਖੇਪ ਹੋਣਾ ਚਾਹੀਦਾ ਹੈ, ਕਿਉਂ ਕਿ ਸਿਰਫ਼ ਉਹ ਗੀਤ ਹੀ ਮਨੁੱਖੀ ਹਿਰਦਿਆਂ 'ਚ ਜਿਊਂਦੇ ਰਹਿਣਗੇ, ਜਿਹੜੇ ਜੋਬਨ-ਰੁੱਤੇ ਹੀ ਤੁਹਾਡੇ ਹੋਂਠਾਂ 'ਤੇ ਦਮ ਤੋੜਨਗੇ।
"ਇਕ ਪਿਆਰੇ ਸੱਚ ਨੂੰ ਥੋੜ੍ਹੇ ਸ਼ਬਦਾਂ 'ਚ ਬਿਆਨ ਕਰ ਦਿਓ, ਪਰ ਕਦੇ ਵੀ ਇਕ ਭੱਦੇ ਸੱਚ ਨੂੰ ਜ਼ਿਆਦਾ ਸ਼ਬਦਾਂ 'ਚ ਕਹਿਣ ਦੀ ਭੁੱਲ ਨਾ ਕਰਨਾ। ਜਿਸ ਦੇ ਵਾਲ ਧੁੱਪ 'ਚ ਲਿਸ਼ਕਦੇ ਹੋਣ, ਉਸ ਮੁਟਿਆਰ ਨੂੰ ਸੋਨ-ਸਵੇਰੇ ਦੀ ਧੀ ਆਖੇ। ਪਰ ਜੇ ਤੁਹਾਨੂੰ ਕੋਈ ਨੇਤਰਹੀਣ ਬੰਦਾ ਦਿਸ ਜਾਵੇ, ਉਸ ਨੂੰ ਕਦੇ ਨਾ ਆਖੋ ਕਿ ਉਹ ਰਾਤ ਨਾਲ ਇਕਮਿਕ ਹੈ।
"ਇਕ ਬੰਸਰੀ-ਵਾਦਕ ਨੂੰ ਏਦਾਂ ਸੁਣੋ, ਜਿਵੇਂ ਚੇਤਰ ਚੜ੍ਹਿਆ ਹੋਵੇ, ਪਰ ਜੇਕਰ ਤੁਸੀਂ ਇਕ ਆਲੋਚਕ ਤੇ ਇਕ ਨੁਕਤਾਚੀਨੀ ਕਰਨ ਵਾਲੇ ਨੂੰ ਬੋਲਦਿਆਂ ਸੁਣੋ, ਤਾਂ ਆਪਣੀਆਂ ਹੱਡੀਆਂ ਦੀ ਤਰ੍ਹਾਂ ਬੋਲੇ ਹੋ ਜਾਓ ਤੇ ਏਦਾਂ ਨਿਰਪੇਖ ਹੋ ਜਾਓ ਜਿਵੇਂ ਤੁਹਾਡੀ ਕਲਪਨਾ।
“ਮੇਰੇ ਸਾਥੀਓ ਤੇ ਮੇਰੇ ਪਿਆਰਿਓ, ਤੁਹਾਨੂੰ ਆਪਣੇ ਰਸਤੇ 'ਤੇ ਖੁਰਾਂ ਵਾਲੇ ਬੰਦੇ ਮਿਲਣਗੇ, ਉਨ੍ਹਾਂ ਨੂੰ ਆਪਣੇ ਖੰਡ ਦੇ ਦੇਣੇ । ਤੇ ਸਿੰਝਾਂ ਵਾਲੇ ਬੰਦੇ, ਉਨ੍ਹਾਂ ਨੂੰ ਲਾਰਲ* ਦੀਆਂ
• ਹਰੀਆਂ ਪੱਤੀਆਂ ਵਾਲਾ ਇਕ ਬੂਟਾ (Laurel), ਜਿਸ ਨੂੰ ਪ੍ਰਾਚੀਨ ਰੋਮ ਤੇ ਯੂਨਾਨ ਵਿਚ ਜਿੱਤ ਦੇ ਚਿੰਨ੍ਹ ਵਜੋਂ ਇਕ ਗੋਲ ਰਾਜ ਜਿਹਾ ਬਣਾ ਕੇ ਸਿਰ 'ਤੇ ਸਜਾਇਆ ਜਾਂਦਾ ਸੀ।
(ਹਵਾਲਾ-ਪੰਜਾਬੀ ਅਨੁਵਾਦਕ)
ਪੱਤੀਆਂ ਦੇ ਬਣੇ ਤਾਜ ਪਹਿਨਾਉਣਾ। ਤੇ ਤੁਹਾਨੂੰ ਤਿੱਖੇ ਪੰਜਿਆਂ ਵਾਲੇ ਬੰਦੇ ਮਿਲਣਗੇ, ਉਨ੍ਹਾਂ ਨੂੰ ਉਂਗਲਾਂ 'ਤੇ ਚੜ੍ਹਾਉਣ ਲਈ ਫੁੱਲ-ਪੰਖੜੀਆਂ ਦੇ ਦੇਣੀਆਂ। ਤੇ ਟੁੱਕੀਆਂ ਜੀਭਾਂ ਵਾਲੇ ਬੰਦੇ ਵੀ ਮਿਲਣਗੇ, ਉਨ੍ਹਾਂ ਨੂੰ ਮਾਖਿਓ-ਮਿੱਠੇ ਬੋਲ ਦੇ ਦੇਣੇ।
"ਹਾਂ, ਤੁਸੀਂ ਇਨ੍ਹਾਂ ਨੂੰ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲੇਗੇ; ਤੁਸੀਂ ਫੁਹੜੀਆਂ ਵੇਚਦੇ ਹੋਏ ਲੰਙੜਿਆਂ ਤੇ ਸ਼ੀਸ਼ੇ ਵੇਚਦੇ ਹੋਏ ਨੇਤਰਹੀਣਾਂ ਨੂੰ ਮਿਲੋਗੇ । ਤੇ ਤੁਸੀਂ ਮੰਦਰ ਦੇ ਦਰ 'ਤੇ ਮੰਗਤੇ ਬਣੇ ਬੈਠੇ ਅਮੀਰ ਲੋਕਾਂ ਨੂੰ ਮਿਲੋਗੇ ।
"ਲੰਙੜਿਆਂ ਨੂੰ ਤੁਸੀਂ ਆਪਣੀ ਗਤੀਮਾਨਤਾ ਦੇ ਦੇਣੀ ਤੇ ਨੇਤਰਹੀਣਾਂ ਨੂੰ ਆਪਣੀ ਨਜ਼ਰ; ਤੇ ਧਿਆਨ ਰੱਖਿਓ ਕਿ ਤੁਸੀਂ ਅਮੀਰ ਮੰਗਤਿਆਂ ਨੂੰ ਆਪਣਾ ਆਪਾ ਦੇ ਦੇਣਾ, ਉਨ੍ਹਾਂ ਨੂੰ ਇਸ ਦੀ ਬਹੁਤ ਲੋੜ ਹੈ, ਕਿਉਂ ਕਿ ਅਸਲ 'ਚ ਕੋਈ ਵੀ ਬੰਦਾ ਉਦੋਂ ਤੱਕ ਕਿਸੇ ਮੂਹਰੇ ਹੱਥ ਨਹੀਂ ਅੱਡੇਗਾ, ਜਦੋਂ ਤੱਕ ਕਿ ਉਹ ਸੱਚਮੁਚ ਆਪਣੇ ਆਪ ਨੂੰ ਗਰੀਬ ਨਾ ਮੰਨੇ, ਫੇਰ ਭਾਵੇਂ ਉਹ ਬੇਸ਼ੱਕ ਅਸੀਮ ਜ਼ਮੀਨ-ਜਾਇਦਾਦ ਦਾ ਮਾਲਕ ਹੀ ਕਿਉਂ ਨਾ ਹੋਵੇ।
"ਮੇਰੇ ਸਾਥੀਓ ਤੇ ਮੇਰੇ ਦੋਸਤੋ, ਮੈਂ ਤੁਹਾਨੂੰ ਸਾਡੇ ਪਿਆਰ ਦੀ ਖ਼ਾਤਿਰ ਸਚੇਤ ਕਰਦਾ ਹਾਂ ਕਿ ਤੁਸੀਂ ਮਾਰੂਥਲਾਂ 'ਚ ਇਕ-ਦੂਜੇ ਨੂੰ ਕੱਟਦੇ ਅਣਗਿਣਤ ਪੈਂਡਿਆਂ 'ਤੇ ਤੁਰੋਗੇ, ਜਿਨ੍ਹਾਂ 'ਤੇ ਬੱਬਰ ਸ਼ੇਰ ਤੇ ਖਰਗੋਸ਼ ਤੁਰਦੇ ਨੇ, ਤੇ ਨਾਲ ਹੀ ਭੇੜੀਏ ਤੇ ਭੇਡਾਂ ਵੀ।
''ਤੇ ਮੇਰੀ ਇਹ ਗੱਲ ਚੇਤੇ ਰੱਖਿਓ ਕਿ- ਮੈਂ ਤੁਹਾਨੂੰ ਦੇਣਾ ਨਹੀਂ, ਸਗੋਂ ਲੈਣਾ ਸਿਖਾਇਆ ਹੈ, ਪਰਿਤਿਆਗ ਨਹੀਂ, ਸਗੋਂ ਪੂਰਤੀ ਸਿਖਾਈ ਹੈ, ਤੇ ਸਮਰਪਣ ਨਹੀਂ, ਸਗੋਂ ਸਮਤੋਲਤਾ ਸਿਖਾਈ ਹੈ, ਉਹ ਵੀ ਹੋਂਠਾਂ 'ਤੇ ਤੈਰਦੀ ਹੋਈ ਮੁਸਕੁਰਾਹਟ ਦੇ ਨਾਲ।
"ਮੈਂ ਤੁਹਾਨੂੰ ਮੋਨਤਾ ਨਹੀਂ ਸਿਖਾਈ, ਸਗੋਂ ਉਲਟਾ ਇਕ ਧੀਮੀ ਸਮਤਲ ਸੁਰ ਦਾ ਗੀਤ ਸਿਖਾਇਆ ਹੈ।
"ਮੈਂ ਤੁਹਾਨੂੰ ਤੁਹਾਡੇ 'ਵਿਸ਼ਾਲ ਆਪੋ' ਦੀ ਸਿੱਖਿਆ ਦਿੱਤੀ ਹੈ, ਜਿਸ 'ਚ ਸਾਰੀ ਮਨੁੱਖਤਾ ਸਮਾ ਜਾਂਦੀ ਹੈ।"
ਤੇ ਅਲਮੁਸਤਫ਼ਾ ਖਾਣੇ ਦੀ ਮੇਜ਼ ਤੋਂ ਉਠ ਗਿਆ ਤੇ ਸਿੱਧਾ ਬਾਹਰ ਬਗੀਚੇ ਵਿਚ ਚਲਾ ਗਿਆ ਤੇ ਸਰੂ ਦੇ ਬਿਰਖਾਂ ਦੀ ਛਾਵੇਂ ਟਹਿਲਣ ਲੱਗਾ, ਕਿਉਂ ਜੋ ਦਿਨ ਢਲ ਗਿਆ ਸੀ। ਤੇ ਉਸ ਦੇ ਨੌਂ ਦੇ ਨੌਂ ਮੁਰੀਦ ਕੁਝ ਵਿੱਥ ਪਾ ਕੇ ਉਸ ਦੇ ਪਿੱਛੇ-ਪਿੱਛੇ ਆ ਰਹੇ ਸਨ, ਕਿਉਂ ਕਿ ਉਨ੍ਹਾਂ ਦੇ ਹਿਰਦੇ ਭਾਰੀ ਬੋਝ ਹੇਠਾਂ ਦੱਬੇ ਗਏ ਸਨ, ਤੇ ਉਨ੍ਹਾਂ ਦੀਆਂ ਜੀਭਾਂ ਉੱਪਰ ਤਾਲੂਏ ਨਾਲ ਜਾ ਲੱਗੀਆਂ ਸਨ।
ਸਿਰਫ਼ ਕਰੀਮਾ, ਉਨ੍ਹਾਂ ਨੌਂ ਅੰਸ਼ਾਂ (ਨੌਂ ਮੁਰੀਦਾਂ) ਵੱਲੋਂ ਅੱਗੇ ਕੀਤੇ ਜਾਣ ਮਗਰੋਂ, ਅਲਮੁਸਤਫ਼ਾ ਕੋਲ ਆਈ ਤੇ ਬੋਲੀ- "ਮੇਰੇ ਮਾਲਕ, ਮੈਂ ਚਾਹੁੰਨੀ ਆਂ ਕਿ ਤੁਸੀਂ ਮੈਨੂੰ ਭਲਕ ਲਈ ਤੇ ਤੁਹਾਡੇ ਸਫ਼ਰ ਲਈ ਖਾਣਾ ਤਿਆਰ ਕਰਨ ਦਿਓ।"
ਤੇ ਅਲਮੁਸਤਫ਼ਾ ਨੇ ਨਵੇਂ ਸੰਸਾਰਾਂ ਨੂੰ ਵੇਖਣ ਵਾਲੀਆਂ ਅੱਖਾਂ ਨਾਲ ਉਸ ਨੂੰ ਤੱਕਿਆ ਤੇ ਆਖਿਆ- "ਮੇਰੀਏ ਭੈਣੇ ਤੇ ਮੇਰੀਏ ਪਿਆਰੀਏ, ਇਹ ਸਭ ਕੁਝ ਤਿਆਰ ਹੈ, ਉਦੋਂ ਤੋਂ, ਜਦੋਂ ਤੋਂ ਸਮੇਂ ਦਾ ਪਹੀਆ ਘੁੰਮਣਾ ਸ਼ੁਰੂ ਹੋਇਆ ਹੈ। ਸਾਰਾ ਖਾਣਾ-ਪੀਣਾ ਤਿਆਰ ਹੈ, ਭਲਕ ਲਈ ਵੀ, ਜਿਵੇਂ ਕਿ ਸਾਡੇ ਬੀਤੇ ਕੱਲ੍ਹ ਤੇ ਅੱਜ ਲਈ ਤਿਆਰ ਸੀ, ਤੇ ਹੈ।
ਮੈਂ ਜਾ ਰਿਹਾਂ, ਪਰ ( ਜੇ ਮੈਂ ਕਿਸੇ ਸੱਚ: ਤ ਨੂੰ ਬਿਨਾਂ ਆਖਿਆ ਹੀ ਇਥੋਂ ਚਲਾ ਜਾਵਾਂਗਾ, ਤਾਂ ਉਹ ਸੱਚ ਦੋਬਾਰਾ ਫੇਰ ਮੈਨੂੰ ਲੱਭੋਗਾ ਤੇ ਇਥੇ ਲਿਆ ਖੜ੍ਹਾ ਕਰੇਗਾ, ਫੇਰ ਭਾਵੇਂ ਮੇਰੇ ਪੰਜ- ਭੂਤਕ ਸਰੀਰ ਦੇ ਤੱਤ ਸਦੀਵਤਾ ਦੀ ਮੋਨਤਾ 'ਚ ਹੀ ਕਿਉਂ ਨਾ ਖਿੱਲਰ ਗਏ ਹੋਣ, ਤੇ ਉਦੋਂ ਦੋਬਾਰਾ ਫੇਰ ਮੈਂ ਤੁਹਾਡੇ ਸਨਮੁੱਖ ਹੋਵਾਂਗਾ, ਤਾਂ ਕਿ ਮੈਂ ਉਸ ਸਦੀਵਤਾ ਦੀ ਅਸੀਮ ਮੋਨਤਾ ਦੇ ਹਿਰਦੇ 'ਚੋਂ ਜਨਮੀ ਇਕ ਨਵੀਂ ਆਵਾਜ਼ ਨਾਲ ਤੁਹਾਨੂੰ ਉਸ ਸੱਚ ਆਖ ਸਕਾਂ।
"ਤੇ ਜੇਕਰ ਇਥੇ ਸੁੰਦਰਤਾ ਨਾਂਅ ਦੀ ਕੋਈ ਚੀਜ਼ ਹੈ, ਜਿਸ ਨੂੰ ਕਿ ਮੈਂ ਤੁਹਾਡੇ ਅੱਗੇ ਨਹੀਂ ਬਿਆਨ ਕੀਤਾ ਹੈ, ਤਾਂ ਦੋਬਾਰਾ ਫੇਰ ਮੈਨੂੰ ਸੱਦਿਆ ਜਾਏਗਾ, ਹਾਂ ਬਿਲਕੁਲ, ਮੈਨੂੰ ਮੇਰੇ ਆਪਣੇ 'ਅਲਮੁਸਤਫ਼ਾ' ਨਾਂਅ ਨਾਲ ਵੀ ਸੱਦਿਆ ਜਾਏਗਾ, ਤੇ ਮੈਂ ਤੁਹਾਨੂੰ ਇਕ ਸੰਕੇਤ ਦਿਆਂਗਾ ਕਿ ਤੁਸੀਂ ਜਾਣ ਸਕੋਂ ਕਿ ਮੈਂ ਤੁਹਾਨੂੰ ਉਹ ਸਭ ਕੁਝ ਦੱਸਣ ਆ ਰਿਹਾਂ, ਜੋ ਕਿ ਛੁੱਟ ਗਿਆ ਹੈ, ਕਿਉ ਕਿ ਪਰਮਾਤਮਾ ਨਾ ਤਾਂ 'ਆਪਣੇ ਆਪ ਨੂੰ ਬੰਦੇ ਕੋਲੋਂ ਲੁਕਿਆ ਰਹਿਣ ਦਏਗਾ, ਤੇ ਨਾ ਹੀ 'ਆਪਣੇ' ਬੋਲਾਂ ਨੂੰ ਬੰਦੇ ਦੇ ਹਿਰਦੇ ਦੀ ਡੂੰਘਾਈ 'ਚ ਦੱਬੇ ਪਏ ਰਹਿਣ ਦਏਗਾ।
"ਮੈਂ ਮੌਤ ਤੋਂ ਪਾਰ ਵੀ ਜਿਉਂਦਾ ਰਹਾਂਗਾ, ਤੇ ਤੁਹਾਡੇ ਕੰਨਾਂ 'ਚ ਗਾਵਾਂਗਾ
ਇਥੋਂ ਤੱਕ ਕਿ ਵਿਸ਼ਾਲ ਸਮੁੰਦਰੀ ਲਹਿਰਾਂ ਵੱਲੋਂ ਮੈਨੂੰ ਵਾਪਸ
ਡੂੰਘੇ ਸਮੁੰਦਰੀ-ਤਲ ਤੱਕ ਧੱਕੇ ਜਾਣ ਤੋਂ ਬਾਅਦ ਵੀ।
ਮੈਂ ਤੁਹਾਡੇ ਨਾਲ ਤੁਹਾਡੇ ਖਾਣੇ ਦੇ ਮੇਜ਼ 'ਤੇ ਬੈਠਾਂਗਾ, ਭਾਵੇਂ ਦੇਹਧਾਰੀ ਰੂਪ ਤੋਂ ਬਾਹਰ,
ਤੇ ਮੈਂ ਤੁਹਾਡੇ ਨਾਲ ਤੁਹਾਡੇ ਖੇਤਾਂ 'ਚ ਇਕ ਅਦਿਖ ਆਤਮਾ ਦੇ ਰੂਪ 'ਚ ਜਾਵਾਂਗਾ।
ਮੈਂ ਤੁਹਾਡੀ ਅੱਗ ਦੀ ਅੰਗੀਠੀ ਕੋਲ ਇਕ ਅਦਿਖ ਪ੍ਰਾਹੁਣੇ ਦੀ ਤਰ੍ਹਾਂ ਆ ਕੇ ਬੈਠ ਜਾਵਾਂਗਾ।
ਮੌਤ ਕੁਝ ਨਹੀਂ ਬਦਲਦੀ, ਸਿਵਾਇ ਉਨ੍ਹਾਂ ਮਖੌਟਿਆਂ ਦੇ, ਜੋ ਸਾਡੇ ਚਿਹਰਿਆਂ ਨੂੰ ਢਕਦੇ ਨੇ।
ਇਕ ਲੱਕੜਹਾਰਾ ਹਮੇਸ਼ਾ ਇਕ ਲੱਕੜਹਾਰਾ ਹੀ ਰਹੇਗਾ,
ਤੇ ਇਕ ਹਾਲੀ, ਇਕ ਹਾਲੀ ਹੀ,
ਤੇ ਉਹ, ਜਿਸ ਨੇ ਰੁਮਕਦੀਆਂ ਪੌਣਾਂ ਨੂੰ ਆਪਣਾ ਗੀਤ ਗਾ ਕੇ ਸੁਣਾਇਆ ਸੀ, ਉਹ ਉਸ ਗੀਤ ਨੂੰ ਗਤੀਮਾਨ ਆਕਾਸ਼-ਮੰਡਲ ਨੂੰ ਵੀ ਗਾ ਕੇ ਸੁਣਾਏਗਾ।"
ਤੇ ਉਸ ਦੇ ਸਾਰੇ ਮੁਰੀਦ ਪੱਥਰਾਂ ਦੀ ਤਰ੍ਹਾਂ ਅਹਿਲ ਹੋ ਗਏ ਸਨ, ਤੇ ਅੰਦਰੋਂ ਉਨ੍ਹਾਂ ਦਾ ਹਿਰਦਾ ਉਸ ਦੀ ਇਹ ਗੱਲ ਸੁਣ ਕੇ ਦੁੱਖ ਨਾਲ ਭਰ ਗਿਆ ਸੀ ਕਿ- ''ਮੈਂ ਜਾ ਰਿਹਾਂ ।" ਪਰ ਉਨ੍ਹਾਂ 'ਚੋਂ ਕਿਸੇ ਨੇ ਵੀ ਨਾ ਤਾਂ ਆਪਣੇ ਮੁਰਸ਼ਦ ਨੂੰ ਰੋਕਣ ਲਈ ਆਪਣਾ ਹੱਥ ਅੱਗੇ ਵਧਾਇਆ ਤੇ ਨਾ ਹੀ ਕਿਸੇ ਨੇ ਉਸ ਦੇ ਪਦ-ਚਿੰਨ੍ਹਾਂ ਦਾ ਪਿੱਛਾ ਕੀਤਾ।
ਤੇ ਅਲਮੁਸਤਫ਼ਾ ਆਪਣੀ ਮਾਂ ਦੇ ਬਗੀਚੇ ਵਿਚੋਂ ਬਾਹਰ ਆ ਗਿਆ, ਤੇ ਉਸ ? ਕਦਮ ਤੇਜ਼ ਤੇ ਬੇਆਵਾਜ਼ ਸਨ; ਤੇ ਅਗਲੇ ਹੀ ਪਲ ਉਹ ਤੇਜ਼ ਹਵਾ ਵਿਚ ਉੱਡਦੇ ਇਕ ਪੋਤੇ ਦੀ ਤਰ੍ਹਾਂ ਉਨ੍ਹਾਂ ਸਾਰਿਆਂ ਤੋਂ ਬਹੁਤ ਦੂਰ ਚਲਾ ਗਿਆ ਸੀ, ਤੇ ਉਹ ਸਾਰੇ ਖੜ੍ਹੇ ਏਦਾਂ ਵੇਖ ਰਹੇ ਸਨ, ਜਿਵੇਂ ਉਹ ਉੱਚਾਈਆਂ ਵੱਲ ਜਾਂਦੀ ਇਕ ਮੱਧਮ ਰੌਸ਼ਨੀ ਹੋਵੇ।
ਤੇ ਉਹ ਸਾਰੇ ਨੌ ਜਣੇ ਹੇਠਾਂ ਸੜਕ 'ਤੇ ਆਪਣੇ ਰਾਹ ਪੈ ਗਏ। ਪਰ ਕਰੀਮਾ ਅਜੇ ਵੀ ਉਸ ਜਾਂਦੀ ਰਾਤ ਵਿਚ ਖੜ੍ਹੀ ਸੀ, ਤੇ ਉਸ ਨੇ ਵੇਖਿਆ ਕਿ ਕਿਵੇਂ ਉਹ ਰੌਸ਼ਨੀ ਪਹੁ-ਫੁਟਾਲੇ
ਦੀ ਧੁੰਦਲੀ ਰੌਸ਼ਨੀ ਵਿਚ ਰਲ ਗਈ ਸੀ; ਤੇ ਉਸ ਨੇ ਆਪਣੀ ਉਦਾਸੀ ਤੇ ਇਕੱਲਤਾ ਨੂੰ ਅਲਮੁਸਤਫ਼ਾ ਦੇ ਇਨ੍ਹਾਂ ਬੋਲਾਂ ਨਾਲ ਧਰਵਾਸ ਦਿੱਤਾ- "ਮੈਂ ਜਾ ਰਿਹਾ, ਪਰ ਜੇ ਜੋ ਮੈਂ ਕਿਸੇ ਸੋਚ ਨੂੰ ਬਿਨਾਂ ਆਖਿਆਂ ਹੀ ਇਥੋਂ ਚਲਾ ਜਾਵਾਂਗਾ, ਤਾਂ ਉਹ ਸੱਚ ਦੋਬਾਰਾ ਫੇਰ ਮੈਨੂੰ ਲੱਭੇਗਾ ਤੇ ਇਥੇ ਲਿਆ ਖੜਾ ਕਰੇਗਾ, ਤੇ ਮੈਂ ਦੋਬਾਰਾ ਆਵਾਂਗਾ।"
19
ਤੇ ਹੁਣ ਸ਼ਾਮ ਪੈ ਚੁੱਕੀ ਸੀ।
ਤੇ ਉਹ ਪਹਾੜਾਂ 'ਤੇ ਅੱਪੜ ਗਿਆ ਸੀ । ਉਸ ਦੇ ਪੱਬ ਉਸ ਨੂੰ ਧੁੰਦ ਵੱਲ ਲੈ ਗਏ, ਉਹ ਚੌਟਾਨਾਂ ਵਿਚਾਲੇ ਖੜ੍ਹਾ ਹੋ ਗਿਆ ਅਤੇ ਹੁਣ ਸਫ਼ੈਦ ਸਰੂ ਦੇ ਬਿਰਖ ਸਭਨਾਂ ਦੀਆਂ ਅੱਖਾਂ ਤੋਂ ਓਹਲੇ ਸਨ- ਤੇ ਉਹ ਬੋਲਿਆ-
"ਐ ਧੁੰਦ, ਮੇਰੀਏ ਭੈਣੇ। ਇਹ ਚੱਲਦਾ ਸਾਹ ਅਜੇ ਸਾਂਚੇ ਵਿਚ ਢਲਿਆ ਨਹੀਂ,
ਮੈਂ ਇਹ ਚੱਲਦੇ ਸਫ਼ੈਦ ਤੇ ਬੇਅਵਾਜ਼ ਸਾਹ ਤੈਨੂੰ ਵਾਪਸ ਪਰਤਾਉਂਦਾ ਹਾਂ,
ਅਜੇ ਇਕ ਵੀ ਬੋਲ ਮੂੰਹੋਂ ਨਹੀਂ ਨਿਕਲਿਆ।
"ਐ ਧੁੰਦ, ਮੇਰੀਏ ਖੰਭਾਂ ਵਾਲੀਏ ਧੁੰਦ ਭੈਣੇ, ਅਸੀਂ ਦੋਵੇਂ ਹੁਣ ਇਕ ਹਾਂ.
ਅਤੇ ਜ਼ਿੰਦਗੀ ਦੇ ਅਗਲੇਰੇ ਦਿਨ ਤੱਕ ਅਸੀਂ ਇਕੱਠੇ ਰਹਾਂਗੇ,
ਜਿਸ ਦਾ ਪਹੁ-ਫੁਟਾਲਾ ਤੈਨੂੰ ਵਿਛਾ ਦਏਗਾ, ਜਿਵੇਂ ਬਾਗ ਵਿਚ ਤ੍ਰੇਲ-ਤੁਪਕੇ,
ਅਤੇ ਮੈਨੂੰ, ਜਿਵੇਂ ਔਰਤ ਦੀ ਛਾਤੀ ਨਾਲ ਲੱਗਿਆ ਇਕ ਬੱਚਾ,
ਅਤੇ ਅਸੀਂ ਯਾਦ ਕੀਤੇ ਜਾਵਾਂਗੇ।
"ਐ ਧੁੰਦ, ਮੇਰੀਏ ਭੈਣੇ, ਮੈਂ ਵਾਪਸ ਪਰਤ ਆਇਆ ਹਾਂ, ਡੂੰਘਾਈਆਂ ਵਿਚ ਦਿਲ ਦੀ ਧੜਕਣ ਸੁਣਨ ਵਾਂਗ,
ਬਿਲਕੁਲ ਜਿਵੇਂ ਤੇਰਾ ਦਿਲ,
ਕੰਬਦੀ ਤੇ ਉਦੇਸ਼ ਰਹਿਤ ਇਕ ਇੱਛਾ, ਬਿਲਕੁਲ ਜਿਵੇਂ ਤੇਰੀ ਇੱਛਾ,
ਇਕ ਖ਼ਿਆਲ ਜੋ ਅਜੇ ਇਕੱਤ੍ਰਿਤ ਨਹੀਂ, ਬਿਲਕੁਲ ਜਿਵੇਂ ਤੇਰਾ ਖ਼ਿਆਲ।
"ਐ ਧੁੰਦ, ਮੇਰੀਏ ਭੈਣੇ, ਮੇਰੀ ਮਾਂ ਦੀ ਪਲੇਠੀ ਬੱਚੀਏ,
ਮੇਰੇ ਹੱਥਾਂ ਵਿਚ ਅਜੇ ਵੀ ਹਰੇ ਬੀਜ ਫੜੇ ਹੋਏ ਨੇ, ਜਿਨ੍ਹਾਂ ਨੂੰ ਤੂੰ ਖਿਲਾਰਨ ਲਈ ਆਖਿਆ ਸੀ,
ਅਤੇ ਮੇਰੇ ਹੇਂਠ ਉਸੇ ਗੀਤ 'ਤੇ ਰੁਕੇ ਹੋਏ ਨੇ, ਜਿਹੜਾ ਤੂੰ ਮੈਨੂੰ ਗਾਉਣ ਲਈ ਆਖਿਆ ਸੀ,
ਮੈਂ ਬਦਲੇ ਵਿਚ ਤੈਨੂੰ ਕੋਈ ਸੁਖ ਨਾ ਦਿੱਤਾ, ਅਤੇ ਕੋਈ ਮੋੜਵੀਂ ਗੂੰਜ ਵੀ ਨਹੀਂ ਦਿੱਤੀ,
ਕਿਉਂ ਕਿ ਮੇਰੇ ਹੱਥ ਬੰਨ੍ਹੇ ਹੋਏ ਸਨ ਤੇ ਹੇਠ ਸਿਉਂਤੇ ਹੋਏ।
ਐ ਧੁੰਦ, ਮੇਰੀਏ ਭੈਣੇ, ਮੈਂ ਦੁਨੀਆਂ ਨੂੰ ਬਹੁਤ ਪਿਆਰ ਦਿੱਤਾ, ਅਤੇ ਦੁਨੀਆਂ ਤੋਂ ਬਹੁਤ ਪਿਆਰ ਲਿਆ,
ਕਿਉਂ ਕਿ ਮੇਰੀਆਂ ਸਭੇ ਮੁਸਕੁਰਾਹਟਾਂ ਉਸ ਦੇ ਹੋਂਠਾਂ 'ਤੇ ਸਨ, ਅਤੇ ਉਸ ਦੇ ਸਾਰੇ ਅੱਥਰੂ ਮੇਰੀਆਂ ਅੱਖਾਂ ਵਿਚ।
ਤਾਂ ਵੀ ਸਾਡੇ ਦਰਮਿਆਨ ਚੁੱਪ ਦੀ ਡੂੰਘੀ ਖਾੜੀ ਸੀ, ਜਿਸ ਨੂੰ ਉਹ ਵੀ ਪੂਰ ਨਾ ਸਕੀ
ਅਤੇ ਮੈਂ ਵੀ ਉਲੰਘ ਨਾ ਸਕਿਆ।
"ਐ ਧੁੰਦ, ਮੇਰੀਏ ਭੈਣੇ, ਮੇਰੀਏ ਅਬਿਨਾਸੀ ਧੁੰਦ ਭੈਣੇ,
ਮੈਂ ਆਪਣੇ ਛੋਟੇ-ਛੋਟੇ ਬੱਚੜਿਆਂ ਤਾਈਂ ਪੋਰਾਣਿਕ ਗੀਤ ਗਾਏ,
ਅਤੇ ਉਨ੍ਹਾਂ ਨੇ ਸੁਣੇ, ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਹੈਰਾਨੀ ਦੇ ਭਾਵ ਸਨ,
ਪਰ ਭਲਕ ਨੂੰ ਸੰਯੋਗਵੱਸ ਉਹ ਇਹ ਗੀਤ ਭੁੱਲ ਜਾਣਗੇ,
ਅਤੇ ਮੈਨੂੰ ਨਹੀਂ ਪਤਾ ਕਿ ਪੈਣ ਇਹ ਗੀਤ ਕਿਸ ਤੱਕ ਪੁਚਾਏਗੀ।
ਅਤੇ ਭਾਵੇਂ ਇਹ ਮੇਰਾ ਆਪਣਾ ਮੌਲਿਕ ਗੀਤ ਨਹੀਂ ਸੀ, ਫੇਰ ਵੀ ਇਹ ਮੇਰੇ ਦਿਲ ਵਿਚੋਂ ਉਗਮਿਆ ਸੀ,
ਅਤੇ ਕੁਝ ਖਿਣਾਂ ਲਈ ਮੇਰੇ ਹੋਂਠਾਂ 'ਤੇ ਤੈਰਿਆ ਸੀ।
"ਐ ਧੁੰਦ, ਮੇਰੀਏ ਭੈਣੇ, ਬੇਸ਼ੱਕ ਇਹ ਸਭ ਹੁਣ ਬੀਤ ਚੁੱਕਿਆ ਹੈ,
ਪਰ ਮੈਂ ਸ਼ਾਂਤ ਹਾਂ।
ਇਹੀ ਬਹੁਤ ਸੀ ਕਿ ਇਹ ਗੀਤ ਜਨਮ ਲੈ ਚੁੱਕਿਆਂ ਨੂੰ ਸੁਣਾਇਆ ਜਾ ਸਕਿਆ।
ਅਤੇ ਬੇਸ਼ੱਕ ਇਹ ਗਾਇਨ ਬਿਲਕੁਲ ਵੀ ਮੇਰਾ ਨਹੀਂ ਸੀ,
ਫੇਰ ਵੀ ਇਹ ਮੇਰੀ ਡੂੰਘੀ ਦਿਲੀ-ਇੱਛਾ ਹੈ।
"ਐ ਧੁੰਦ, ਮੇਰੀਏ ਭੈਣੇ, ਮੇਰੀਏ ਧੁੰਦ ਭੈਣੇ,
ਹੁਣ ਮੈਂ ਤੇਰਾ ਇਕ ਹਿੱਸਾ ਹਾਂ।
ਮੇਰੇ ਸਵੈ ਦੀ ਕੋਈ ਹੋਂਦ ਨਹੀਂ ਰਹੀ।
ਕੰਧਾਂ ਢਹਿ ਚੁੱਕੀਆਂ ਨੇ,
ਅਤੇ ਜ਼ੰਜੀਰਾਂ ਟੁੱਟ ਚੁੱਕੀਆਂ ਨੇ;
ਮੈਂ ਤੇਰੇ ਤੱਕ ਅੱਪੜਦਾ ਹਾਂ, ਐ ਧੁੰਦ,
ਅਤੇ ਅਸੀਂ ਜ਼ਿੰਦਗੀ ਦੇ ਅਗਲੇਰੇ ਦਿਨ ਤੱਕ ਸਮੁੰਦਰ ਦੀ ਸਤ੍ਹਾ 'ਤੇ ਇਕੱਠਿਅ ਤੈਰਾਂਗੇ,
ਜਦੋਂ ਪਹੁ-ਫੁਟਾਲਾ ਤੈਨੂੰ ਵਿਛਾ ਦਏਗਾ, ਜਿਵੇਂ ਬਾਗ਼ ਵਿਚ ਤ੍ਰੇਲ-ਤੁਪਕੇ,
ਅਤੇ ਮੈਨੂੰ, ਜਿਵੇਂ ਇਕ ਔਰਤ ਦੀ ਛਾਤੀ ਨਾਲ ਲੱਗਿਆ ਇਕ ਬੱਚਾ।""
3.
ਪੈਗੰਬਰ ਦੀ ਮੌਤ
1
ਅਲ ਮੁਸਤਫ਼ਾ, ਖ਼ੁਦਾ ਦਾ ਚੁਣਦਾ ਤੇ ਪਸੰਦੀਦਾ, ਜੋ ਆਪਣੇ ਦਿਨਾਂ ਵਿਚ ਇ ਢਲਦੀ ਸ਼ਾਮ ਦੇ ਤੁੱਲ ਸੀ, ਉਸ ਨੇ ਆਪਣੇ ਪੁਰਖਿਆਂ ਵੀ ਜਨਮ-ਭੋਇ ਵਾਲੇ ਟਾਪੂ ਤੋਂ ਪੁੱਜਣ ਲਈ ਬਹੁਤ ਸਾਰੀਆਂ ਰੁੱਤਾਂ ਸਫ਼ਰ ਵਿਚ ਗੁਜ਼ਾਰੀਆਂ, ਅਣਪਛਾਤੀਆਂ ਤੇ ਵ ਦੁਰੇਡੀਆਂ ਥਾਵਾਂ ਦੇ ਸਫ਼ਰ ਦੌਰਾਨ।
ਅਤੇ ਉਨ੍ਹਾਂ ਦੁਨਿਆਵੀ ਰੁੱਤਾਂ ਦੇ ਵਿਚਰਨ ਦੌਰਾਨ ਉਸ ਦੇ ਦਿਲ ਵਿਚ ਵੀ ਤਿ ਵੱਖਰੇ ਸੁਭਾਅ ਵੀ ਰੁੱਤ ਨੇ ਦਸਤਕ ਦਿੱਤੀ, ਜਿਸ ਨੇ ਉਸ ਨੂੰ ਉਸਦੀ ਜੁਆਨੀ ਦੇ ਦਿਨਾਂ ਦੇ ਸ਼ਹਿਰ ਵੱਲ ਪਰਤਣ ਲਈ ਆਖਿਆ। ਇਸ ਤਰ੍ਹਾਂ ਇਹ ਇਲੂਲ ਦਾ ਮਹੀਨਾ ਸੀ, ਇਕੱਠੇ ਜੁੜ ਬੈਠਣ ਦਾ ਮਹੀਨਾ, ਜਦੋ ਕਿ ਉਹ ਆਪਣੇ ਸ਼ਹਿਰ ਓਰਫੇਲਿਸ ਵੱਲ ਦੋਬਾਰਾ ਪਰਤਿਆ, ਆਪਣੇ ਉਥੋਂ ਜਾਣ ਤੋਂ ਪੂਰੇ ਨੌਂ ਵਰ੍ਹਿਆਂ ਬਾਅਦ।
ਉਸ ਦਾ ਪਰਤਣਾ ਆਪਣੀ ਮਨੁੱਖਤਾਈ ਦੇ ਫਲਾਂ ਨਾਲ ਭਰਪੂਰ ਲੱਦੇ ਮਨੁੱਖ ਵਾਂਗ ਸੀ, ਅਤੇ ਜਿਸ ਦੇ ਦੁਆਲੇ ਕਿਸਾਨ ਇਕੱਠੇ ਹੋ ਗਏ ਹੋਣ ਤੇ ਪਿਆਰ ਨਾਲ ਉਸ ਤੋਂ ਹੱਥੋਂ - ਹੱਥੀ ਖ਼ਰੀਦਦਾਰੀ ਕਰ ਰਹੇ ਹੋਣ।
ਬਹੁਤ ਦਿਨਾਂ ਤੱਕ ਇਨ੍ਹਾਂ ਇਹਸਾਸਾਂ ਨੇ ਮੈਨੂੰ (ਅਲਮਿਤਰਾ ਨੂੰ) ਉਸ ਦੀ ਆਮਦ ਦੇ ਵਫ਼ਾਦਾਰ ਸੁਨੇਹੇਕਾਰ ਬਣ ਕੇ ਸਰਸ਼ਾਰ ਕਰੀ ਰੱਖਿਆ। ਅਤੇ ਜਿਵੇਂ ਇਹ ਉਸ ਦੀ ਪਹਿਲੀ ਆਮਦ 'ਤੇ ਵਾਪਰਿਆ ਸੀ, ਉਵੇਂ ਹੀ ਹੁਣ ਉਸ ਦੀ ਵਾਪਸੀ 'ਤੇ ਵੀ ਵਾਪਰਿਆ ਹੈ ਕਿ ਉਸ ਦਾ ਜੋਤ ਵਾਲਾ ਸਰੂਪ ਹਨੇਰੇ ਵਿਚ ਪ੍ਰਗਟ ਹੋਇਆ ਹੈ, ਜਦ ਕਿ ਪਹਿਲਾਂ ਉਸ ਦਾ ਮਾਸ ਦੇ ਲੋਥੜਿਆਂ ਵਾਲਾ ਸਰੀਰਕ ਸਰੂਪ ਚਾਨਣ ਵਿਚ ਪ੍ਰਗਟ ਹੋਇਆ ਸੀ।
ਅਤੇ ਜਿਵੇਂ ਹੀ ਮੈਂ ਉਸ ਦਾ ਪਹਿਲੀ ਵਾਰ ਪਤਾ ਲਗਾ ਲਿਆ, ਬੇਸ਼ੱਕ ਉਵੇਂ ਹੀ ਮੈਂ ਅਜੇ ਵੀ ਉਸ ਦੀ ਭਾਲ ਕਰ ਰਹੀ ਹਾਂ, ਅਤੇ ਫੇਰ ਮੈਂ ਉਸ ਨੂੰ ਲੱਭ ਲਿਆ, ਜਦੋਂ ਉਹ ਉਥੇ ਸੀ. ਭਾਵੇਂ ਉਹ ਭੀੜ ਵਿਚ ਕੀੜੀ ਦੇ ਤੁੱਲ ਹੀ ਸੀ।
ਜਦੋਂ ਮੈਂ ਉਸ ਨੂੰ ਪਹਿਲੀ ਵਾਰ ਪ੍ਰਤੱਖ ਵੇਖਿਆ, ਉਹ ਇਕ ਵੇਰਾਂ ਬੁੱਢਾ ਵੀ ਸੀ ਤੇ ਜੁਆਨ ਵੀ। ਉਸ ਦੀਆਂ ਅੱਖਾਂ ਬਹੁਤ ਨਾਜ਼ੁਕ ਸਨ, ਫੇਰ ਵੀ ਬਹੁਤ ਚਮਕਦਾਰ ਵੀ, ਅਤੇ ਉਸ ਦਾ ਖ਼ਾਕਾ ਬੇਹੱਦ ਵਕਰਾਕਾਰੀ, ਪਰ ਫੇਰ ਵੀ ਉਹ ਧਰਤੀ ਜਿੱਡੀ ਸਹਿਣਸ਼ੀਲਤਾ ਧਾਰੀ ਖਲੋਤਾ ਸੀ।
ਉਸ ਦੀਆਂ ਨਜ਼ਰਾਂ ਨੇ ਮੈਨੂੰ ਵੇਖ ਲਿਆ, ਜਿਵੇਂ ਹੀ ਮੈਂ ਉਸ ਦੇ ਲਾਗੇ ਗਈ, ਅਤੇ ਉਹ ਮੈਨੂੰ ਜੀ ਆਇਆਂ ਆਖਣ ਲਈ ਉਠ ਖਲੇਤਾ। ਆਪਣੇ ਹੱਥ ਮੇਰੇ ਵੱਲ ਵਧਾਉਂਦਿਆਂ, ਉਹ ਬੋਲਿਆ-
ਅਲਮਿਤਰਾ, ਮੇਰੀਏ ਜੋਤ ਭੈਣੇ! ਲੰਮੇ ਸਮੇਂ ਤੋਂ ਮੇਰੇ ਮਨ ਦੀ ਅੱਖ ਤੈਨੂੰ ਲੱਭਦੀ ਸੀ ਤੇ ਤੈਨੂੰ ਤੇਰੇ ਦਿਨਾਂ ਦੀਆਂ ਸਰਗਰਮੀਆਂ ਵਿਚ ਤੱਕਦੀ ਸੀ, ਤੇ ਲੰਮੇ ਸਮੇਂ ਤੋਂ ਮੇਰੇ ਦਿਲ ਦੇ ਖੰਡ ਤੈਨੂੰ ਲੱਭਦੇ ਸਨ ਤੇ ਤੈਨੂੰ ਤੇਰੀਆਂ ਰਾਤਾਂ ਦੇ ਸੁਪਨਿਆਂ ਵਿਚਾਲੇ ਪਾਉਂਦੇ ਸਨ।
"ਆ, ਮੇਰੇ ਲਾਗੇ ਖੜੀ ਹੋ ਜਾ, ਤਾਂ ਕਿ ਮੇਰੀਆਂ ਅੱਖਾਂ ਤੇਰੀ ਤਰਲ ਸੁੰਦਰਤਾ ਵਿਚ ਨਹਾ ਸਕਣ, ਤੇ ਆਪਣਾ ਦਿਲ ਖੋਲ੍ਹ, ਤਾਂ ਕਿ ਅਸੀਂ ਦੋਬਾਰਾ ਫੇਰ ਸਿਤਾਰਿਆਂ ਦੇ ਸੁਰਗੀ ਲਿਬਾਸਾਂ ਤੋਂ ਪਾਰ ਆਪਣੀਆਂ ਰੂਹਾਂ ਦਾ ਮੇਲ ਕਰਾ ਸਕੀਏ।"
ਮੈਂ ਅੱਗੇ ਵਧਣ ਤੋਂ ਬਿਨਾਂ ਹੋਰ ਕੁਝ ਨਾ ਕਰ ਸਕੀ। ਉਸ ਨੇ ਜੋ ਵੀ ਸ਼ਬਦ ਬੋਲੇ ਸਨ, ਉਨ੍ਹਾਂ ਵਿਚੋਂ ਸਾਗਰ ਉੱਛਲ ਰਹੇ ਸਨ, ਅਤੇ ਮੈਂ ਏਦਾਂ ਅੱਗੇ ਵਧੀ ਜਿਵੇਂ ਤਾਕਤਵਰ ਲਹਿਰਾਂ ਨੇ ਮੈਨੂੰ ਧਕੇਲਿਆ ਹੋਵੇ।
ਫੇਰ ਵੀ, ਉਸ ਦੇ ਹੱਥਾਂ ਨੇ ਮੇਰੇ ਚਿਹਰੇ ਨੂੰ ਏਦਾਂ ਕਬੂਲਿਆ ਜਿਵੇਂ ਸਾਗਰ ਬਹੁਤ ਹੀ ਨਫ਼ਾਸਤ ਨਾਲ ਬੱਦਲਾਂ ਨੂੰ ਕਬੂਲਦਾ ਹੈ। ਹਾਂ, ਇਸ ਛੋਹ ਵਿਚ ਏਨੀ ਨਜ਼ਾਕਤ ਸੀ ਕਿ ਉਸ ਦੇ ਹੱਥ ਆਪਣੇ-ਆਪ ਵਿਚ ਜੀਵਨ ਨਾਲ ਭਰਪੂਰ ਸਨ, ਉਨ੍ਹਾਂ ਹੱਥਾਂ ਨੇ ਮੇਰੇ ਚਿਹਰੇ ਨੂੰ ਏਦਾਂ ਨਜ਼ਰ-ਭਰਪੂਰ ਹੋ ਕੇ ਛੂਹਿਆ, ਜਿਵੇਂ ਕਿ ਇਕ ਨੇਤਰਹੀਣ ਵਿਅਕਤੀ ਦੇ ਹੱਥ ਛੂੰਹਦੇ ਹਨ।
ਫੇਰ ਵੀ ਮੈਂ ਕਦੇ ਇਕ ਪਲ ਲਈ ਵੀ ਉਸ ਨੂੰ ਏਦਾਂ ਨਾ ਤੱਕ ਸਕੀ। ਜਿਵੇਂ ਹੀ ਅਲ- ਮੁਸਤਫ਼ਾ ਮੇਰੇ ਸਨਮੁਖ ਖੜ੍ਹਾ ਹੋਇਆ, ਉਸ ਦੀਆਂ ਅੱਖਾਂ ਵਿਚ ਇਕ ਅਜਿਹੀ ਜੋਤ ਉਗਮੀ, ਜਿਸ ਨੇ ਮੇਰੀ ਧੁਰ ਅੰਦਰਲੀ ਸਵੈ-ਹੋਂਦ ਨੂੰ ਵਿੰਨ੍ਹ ਕੇ ਰੱਖ ਦਿੱਤਾ।
ਅਤੇ ਜਿਵੇਂ ਹੀ ਉਸ ਜੋਤ ਦੀ ਸੁਗੰਧ ਨੇ ਮੇਰੇ ਮਨ ਨੂੰ ਛੂਹਿਆ, ਪਿਛਲੇ ਨੌਂ ਵਰ੍ਹਿਆਂ ਦੀ ਸ਼ੋਭਾ-ਯਾਤਰਾ ਮੇਰੀਆਂ ਯਾਦਾਂ ਵਿਚ ਆ ਇਕੱਠੀ ਹੋਈ ਅਤੇ ਖ਼ੁਦ ਨੂੰ ਅਲ ਮੁਸਤਫ਼ਾ ਦੇ ਰੂਬਰੂ ਪੇਸ਼ ਕਰਨ ਲਈ ਤਿਆਰੀ ਕਰਨ ਲੱਗੀ।
ਮੈਂ ਬੋਲਣ ਲਈ ਉਤਾਵਲੀ ਸਾਂ, ਤਾਂ ਕਿ ਉਸ (ਸ਼ੋਭਾ-ਯਾਤਰਾ) ਦੀਆਂ ਵਿਭਿੰਨ ਲੈਆਂ ਤੇ ਰੂਪਾਂ ਨੂੰ ਜੀਵੰਤ ਕਰ ਸਕਾਂ, ਪਰ ਉਸ ਦੀਆਂ ਅੱਖਾਂ ਦੇ ਤੇਜ ਵਿਚ ਮੈਂ ਖ਼ੁਦ ਨੂੰ ਹੋਰ ਡੂੰਘੇਰਾ ਲਹਿੰਦਿਆਂ ਵੇਖਦੀ ਸਾਂ ।
ਅਤੇ ਕਿਉਂਕਿ ਮੈਂ ਮੌਨ ਖੜੀ ਸਾਂ, ਮੈਂ ਆਪਣੀ ਸਮੁੱਚੀ ਸਵੈ-ਹੋਂਦ ਨੂੰ ਉਸ ਦੀ ਸਿਆਣਪ ਨਾਲ ਭਰਿਆ ਮਹਿਸੂਸ ਕੀਤਾ, ਖ਼ਾਸ ਕਰਕੇ ਜਦੋਂ ਉਸ ਨੇ ਮੈਨੂੰ ਆਖਿਆ-
"ਤੈਨੂੰ ਚੰਗੀ ਤਰ੍ਹਾਂ ਪਤੇ ਅਲਮਿਤਰਾ, ਕਿ ਮੈਂ ਨਾ ਤਾਂ ਬੀਤੇ ਕੱਲ੍ਹ ਦੇ ਵਰਤੇ ਜਾ ਚੁੱਕੇ ਬੋਲਾਂ ਪਿੱਛੇ ਫਿਰ ਰਿਹਾ, ਤੇ ਨਾ ਹੀ ਭਲਕ ਦੀਆਂ ਅਣਡਿੱਠੀਆਂ ਤਾਂਘਾਂ ਪਿੱਛੇ।
"ਸਗੋਂ ਮੈਂ ਤਾਂ ਮੌਜੂਦਾ ਖਿਣ ਵਿਚ ਰਮ ਗਿਆ ਹਾਂ, 'ਹੁਣ ਵਿਚ': ਜੋ ਕਿ ਜੁਗਾਂ- ਜੁਗਾਂਤਰਾਂ ਦੀ ਜਨਮ-ਭੋਇ ਹੈ, ਤੇ ਇਸ ਤਰ੍ਹਾਂ ਇਸ ਮੌਜੂਦਾ ਖਿਣ, ਜਿਸ ਨੂੰ ਸਮਾਂ ਕਹਿੰਦੇ ਨੇ, ਵਿਚ ਇਸ ਦੇ ਸਮਾਂ-ਰਹਿਤਪੁਣੇ ਦੀ ਅਸੀਮਤਾ ਵੀ ਸਮਾਈ ਹੋਈ ਹੈ।
"ਹਾਂ, ਕੱਲ੍ਹ ਤੇ ਭਲਕ ਦੋਵੇਂ 'ਹੁਣ' ਦੇ ਦ੍ਰਿੜ ਤੇ ਮੌਨ ਵਿਚ ਇਕੱਠੇ ਹੁੰਦੇ ਨੇ।
"ਤੇ ਇਥੇ ਉਹ ਆਪਣੀਆਂ ਚਮਕਦਾਰ ਸ਼ਰਾਬਾਂ ਨੂੰ ਆਪਣੇ ਜੋੜੇ-ਪਾਤਰਾਂ ਵਿਚ ਪਾਉਂਦੇ ਤੇ ਮਿਲਾਉਂਦੇ ਹਨ, ਇਸ ਮੌਨ ਭਰੋਸੇ ਵਿਚ ਕਿ ਤੂੰ ਉਸ ਨੂੰ ਆਪਣੇ-ਆਪ ਅੱਧ- ਨੀਂਦਰੀ ਹਾਲਤ ਵਿਚ ਪੀਵੇਂਗੀ ਤੇ ਹਾਂ-ਵਾਚੀ ਰੂਪ ਵਿਚ ਉਨ੍ਹਾਂ ਵੱਲੋਂ ਤੈਨੂੰ ਪਾਏ ਜੂਲੇ (ਥੈਲਾਂ ਦੀ ਪੰਜਾਲੀ) ਨੂੰ ਪ੍ਰਵਾਨ ਕਰੇਂਗੀ।"
"ਪਰ ਸਚੇਤ ਰਹਿਣਾ, ਇਕੇਰਾਂ ਉਹ ਜੂਲਾ ਤੇਰੇ ’ਤੇ ਨੂੜਿਆ ਗਿਆ, ਮਗਰੋਂ ਗਲੋਂ ਲਾਹੁਣਾ ਔਖਾ ਹੋ ਜਾਵੇਗਾ, ਕਿਉਂ ਕਿ ਉਹ (ਕੱਲ੍ਹ ਤੇ ਭਲਕ) ਇਕ ਮਹਾਨ ਤੇ ਮਹੀਨ ਤਾਕਤਾਂ ਹਨ।
"ਕਲ੍ਹ ਤੇ ਤਲਕ ਤੇਰੇ ਸਨਮੁਖ ਆਉਣਗੇ, ਤੇਰੀ ਨਸ਼ਿਆਈ ਹਾਲਤ ਵਿਚ, ਜੋ ਰੈਰੀ ਹੋਂਦ ਦਾ ਮਾਰਗ-ਦਰਸ਼ਨ ਕਰਨਗੇ। ਫੇਰ ਵੀ ਉਹ ਤੇਰੇ ਦੁਆਲੇ ਦੇ ਘੇਰਿਆਂ ਵਿਚ ਤੇਰੀ ਅਗਵਾਈ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਕਰਨਗੇ, ਜਿਥੇ ਤੂੰ ਹਮੇਸ਼ਾ ਆਪਣੇ ਬੀਤੇ ਕੱਲ੍ਹ ਦੀਆਂ ਲੋੜ੍ਹਾਂ ਨਾਲ ਆਪਣੇ ਭਲਕ ਦੇ ਸੁਪਨੇ ਉਣ ਰਹੀ ਹੈ।
"ਤੇ ਏਦਾਂ ਤੂੰ ਇਕ ਅਜਿਹਾ ਕੱਪੜਾ ਉਣਿਆ ਹੈ, ਜਿਸ ਨੂੰ ਤੂੰ ਆਪਣੀ ਚਮੜੀ ਦੀ ਤਰ੍ਹਾਂ ਪਹਿਨਿਆ ਹੋਇਆ ਹੈ।
"ਹਾਂ, ਉਨ੍ਹਾਂ (ਕਲ੍ਹ ਤੇ ਭਲਕ) ਨੇ ਜਿਸ ਤਰ੍ਹਾਂ ਤੈਨੂੰ ਸ਼ਾਮਿਲ ਕੀਤਾ ਹੋਵੇਗਾ, ਉਹ ਕਿਰਿਆਵਾਂ ਬੇਹੱਦ ਵਿਲੱਖਣ, ਵਿਕੋਲਿਤਰੀਆਂ ਨੇ।"
"ਤੇ ਜਿੰਨਾ ਵੀ ਸਮਾਂ ਤੂੰ ਇਨ੍ਹਾਂ ਕਿਰਿਆਵਾਂ ਨੂੰ ਪੂਰਾ ਕਰਨ ਵਿਚ ਰਮ ਰਹੀ ਹੈਂ, ਤੂੰ ਇਸ ਸੋਚ ਤੋਂ ਪੂਰੀ ਤਰ੍ਹਾਂ ਅਚੇਤ ਹੈ ਕਿ ਤੂੰ ਪੂਰੀ ਤਰ੍ਹਾਂ ਇਕ ਬੁਣਕਰ ਵੀ ਹੈਂ ਤੇ ਬੁਣਤ ਵੀ।
"ਯਕੀਨਨ ਤੂੰ ਸਮਾਂ ਸਿਰਜਦੀ ਹੈ, ਅਤੇ ਆਪਣੀਆਂ ਕਿਰਿਆਵਾਂ ਵੀ।
"ਡਾਵੇਂ ਤੇਰੀਆਂ ਵਿਭਿੰਨ ਕਿਰਿਆਵਾਂ ਆਪਣੇ-ਆਪ ਵਿਚ ਮੌਲਿਕ ਹਨ, ਪਰ ਫੇਰ ਵੀ ਇਕ ਹਨ, ਅਤੇ ਉਹ 'ਇਕ' ਕਿਰਿਆ ਉਸ ਅਨੰਤ ਖਿਣ 'ਹੁਣ' ਦੀ ਧੜਕਣ ਹੈ।
"ਅਲ ਮਿਤਰਾ, ਪਲ-ਖਿਣ ਵਿਚ ਆਪਣੇ ਜੀਵਨ ਨੂੰ ਸਮੇਟਣ ਦੇ ਆਪਣੇ ਜਤਨ ਤਿਆਗ ਦੇ। ਅਸਲ ਵਿਚ ਮੈਂ ਚਾਹੁੰਨਾਂ ਕਿ ਤੂੰ ਸਮਝੇ ਕਿ ਹਰ ਖਿਣ ਉਸ ਅਸੀਮ ਖਲਾਅ ਵਿਚ ਤੁਹਾਡੀ ਅਗਵਾਈ ਕਰਨ ਵਾਲਾ ਇਕ ਦਰਵਾਜ਼ਾ ਹੈ, ਜੋ (ਖਲਾਅ) ਜੀਵਨ ਨਾਲ ਭਰਪੂਰ ਹੈ।"
ਆਪਣੇ ਸ਼ਬਦਾਂ ਦੀ ਗਹਿਰਾਈ ਦੀ ਮੈਨੂੰ ਥਾਹ ਪਾਉਣ ਦੇਣ ਲਈ ਉਹ ਥੋੜ੍ਹੀ ਦੇਰ ਲਈ ਚੁੱਪ ਹੋਇਆ ਤੇ ਫੇਰ ਬੋਲਣ ਲੱਗਾ-
"ਆ, ਭੈਣੇ। ਇਸ ਮਹਾਨਤਾ ਵਿਚਕਾਰ ਮੇਰੇ ਨਾਲ ਉੱਡ ਕੇ ਅਨਿਸਚਿਤਤਾ ਦੇ ਬੱਦਲਾਂ ਤੋਂ ਪਾਰ ਚੱਲ। "ਜਿੰਨਾ ਹੀ ਅਸੀਂ ਆਪਣੇ ਮਨਾਂ ਨੂੰ ਸੀਮਤ ਸੋਚਾਂ ਵਿਚ ਡੂੰਘਾ ਉਤਾਰਦੇ ਹਾਂ, ਅਸੀ ਸਾਰੀਆਂ ਸੀਮਾਵਾਂ ਤੋਂ ਪਾਰ ਵਾਲੇ ਸੱਚ ਦੇ ਸਨਮੁੱਖ ਹੁੰਦੇ ਹਾਂ।
"ਜਿਨਾ ਅਸੀਂ ਆਪਣੇ-ਆਪ ਨੂੰ ਇਨ੍ਹਾਂ ਰੂਪਾਂ ਵਿਚ ਵਿਭਿੰਨ ਲਿਬਾਸਾਂ ਨਾਲ ਢਕਿਆ ਵੇਖਦੇ ਹਾਂ, ਅਸੀਂ ਪੂਰੀ ਤਰ੍ਹਾਂ ਰੂਪਹੀਣ ਹੁੰਦੇ ਹਾਂ।
"ਅਲ ਮਿਤਰਾ, ਇਸ ਸੋਚ ਦੀ ਜੋਤ ਵਿਚ ਜੋਤ ਹੋ ਜਾ, ਤੇ ਇਸ ਨੂੰ ਤੇਰਾ ਉਸੇ ਤਰ੍ਹਾਂ ਵਿਕਾਸ ਕਰਨ ਦੇ, ਜਿਵੇਂ ਸੂਰਜ ਇਕ ਬੀਜ ਦਾ ਵਿਕਾਸ ਕਰਦਾ ਹੈ, ਇਹ ਤੈਨੂੰ ਤੇਰੇ ਪਰਮ 'ਮੂਲ' ਨੂੰ ਪਛਾਣਨ ਲਈ ਪ੍ਰੇਰਿਤ ਕਰੇਗੀ, ਉਹ 'ਮੂਲ' ਜੋ ਪੂਰੀ ਮੁਹੱਬਤ ਤੇ ਸ਼ਿੱਦਤ ਨਾਲ ਤੈਨੂੰ ਤਾਂਘ ਰਿਹਾ ਹੈ ਤੇ ਹਮੇਸ਼ਾ ਤੈਨੂੰ ਵੇਖ ਰਿਹਾ ਹੈ।
"ਅਤੇ ਇਸ ਪ੍ਰੇਰਨਾ ਦੀ ਖੁਮਾਰੀ-ਭਰਪੂਰ ਗਲਵੱਕੜੀ ਵਿਚ ਆਪਣੇ ਪਰਮ ਤੇ ਗੋਟ 'ਮੂਲਾਂ' (ਸਵੈ) ਨੂੰ ਪਛਾਣ।
ਇਹ ਸਮਝ ਲੈ ਕਿ ਇਥੇ ਸਮੇਂ ਤੇ ਖਲਾਅ ਦੇ ਸਮੁੱਚੇ ਪਾਸਾਰੇ ਵਿਚ ਸਿਰਫ਼ ਇਕੋ 'ਮੂਲ' (ਸਵੈ) ਹੈ। ਸਾਰੀਆਂ ਜੀਵੰਤ ਵਸਤਾਂ ਦਾ ਇਕੋ ਮੂਲ ਸਰੋਤ, ਜੋ ਆਪਣੇ-ਆਪ ਵਿਚ ਜੀਵਨ ਦੀ ਪਰਮ-ਆਤਮਾ ਹੈ।
"ਅਤੇ ਇਹ ਵੀ ਸਮਝ ਲੈ ਕਿ ਇਕ ਵਾਰ ਤੂੰ ਆਪਣੇ 'ਮੂਲ' ਨਾਲ ਇਕਮਿਕ ਹੋ ਗਈ, ਸਮੇਂ ਜਾਂ ਖਲਾਅ ਵਿਚ ਅਜਿਹੀ ਕੋਈ ਸਿਰਜਨਾ ਨਹੀਂ ਹੈ, ਜਿਸ ਦੇ ਤੂੰ ਰੂਬਰੂ ਨਾ ਹੋ ਸਕੇ।
"ਅਤੇ ਇਹ ਵੀ ਸੱਚ ਹੈ ਕਿ ਭਾਵੇਂ ਤੂੰ ਧਰਤੀ 'ਤੇ ਵਿਚਰਦੀ ਹੈਂ, ਪਰ ਤੂੰ ਇਸ ਧਰਤੀ ਦਾ ਸਮੁੱਚ ਨਹੀਂ ਹੈਂ; ਤੇ ਤੈਨੂੰ ਇਸ ਸੱਚ ਦਾ ਬੋਧ ਹੋਣਾ ਤੇ ਖਲਾਅ ਦੀਆਂ ਖੁੱਲ੍ਹਾਂ ਨੂੰ ਮਾਣਨਾ ਚਾਹੀਦਾ ਹੈ।"
ਇਨ੍ਹਾਂ ਆਖ਼ਰੀ ਬੋਲਾਂ ਨਾਲ, ਅਲ ਮੁਸਤਫ਼ਾ ਦੇ ਨੇਤਰਾਂ ਵਿਚ ਧਿਆਨ-ਕੇਂਦਰਿਤ ਜੋਤ ਤਰਲ-ਸੋਨੇ ਵਾਂਗ ਬਾਹਰ ਵਹਿ ਤੁਰੀ, ਆਪਣੀਆਂ ਸੋਨ-ਕਿਰਨਾਂ ਵਿਚਾਲੇ ਸਾਡੇ ਰੂਪਾਂ 'ਤੇ ਛਾਏ ਹੋਏ ਇਕ ਦ੍ਰਿਸ਼ਟੀਗਤ ਗੋਲੇ ਦੇ ਰੂਪ ਵਿਚ ਫੈਲਦੀ ਹੋਈ।
2
ਜੋਤ ਵਿਚ ਇਕਮਿਕ ਹੋ ਕੇ, ਅਸੀਂ ਰਾਤ ਵਿਚ ਉਦੋਂ ਤੱਕ ਲੰਮੀ ਉਡਾਰੀ ਜਾਰੀ ਰੱਖੀ, ਜਦੋਂ ਤੱਕ ਕਿ ਪਹੁ-ਫੁਟਾਲੇ ਦੀਆਂ ਪਹਿਲੀਆਂ ਕਿਰਨਾਂ ਸਾਡੀ ਵਾਪਸੀ ਦੀਆਂ ਗਵਾਹ ਨਾ ਬਣੀਆਂ।
ਅਤੇ ਸ਼ਹਿਰ ਵਿਚ ਵੜਦਿਆਂ ਹੀ ਅਸੀਂ ਸਿੱਧੇ ਇਕ ਮੰਦਿਰ ਵਿਚ ਗਏ, ਜਿਥੇ ਕੋਈ ਸਾਨੂੰ ਚਿੰਤਾਗ੍ਰਸਤ ਸੋਚਾਂ ਵਿਚ ਘਿਰਿਆ ਉਡੀਕ ਰਿਹਾ ਸੀ।
ਅਸੀਂ ਚੁੱਪ-ਚਾਪ ਅੰਦਰ ਵੜੇ, ਪਰ ਆਪਣੇ ਸੰਵੇਦਨਸ਼ੀਲ ਕੰਨਾਂ ਨਾਲ ਉਸ ਨੇ ਸਾਨੂੰ ਆਉਂਦਿਆਂ ਸੁਣ ਲਿਆ, ਤੇ ਏਦਾਂ ਉਹ ਸਾਨੂੰ ਜੀ ਆਇਆਂ ਆਖਣ ਲਈ ਡਿਊਢੀ ਹਾਲ ਵਿਚ ਆ ਗਈ। ਜਦੋਂ ਉਸ ਨੇ ਮੈਨੂੰ ਗਲਵੱਕੜੀ ਪਾਈ, ਨਿੱਘਤਾ ਤੇ ਮੁਸਕੁਰਾਹਟ ਉਸ ਵੱਲੋਂ ਦਿੱਤੇ ਤੋਹਫ਼ੇ ਸਨ, ਜੋ ਉਸ ਨੇ ਅਲ ਮੁਸਤਫ਼ਾ ਵੱਲ ਜਾਂਦਿਆਂ ਉਸ ਨੂੰ ਵੀ ਦਿੱਤੇ।
ਚਾਨਣ ਵਿਚ ਆਉਂਦੀ ਹੋਈ, ਉਹ ਉਸ ਦੇ ਸਾਹਮਣੇ ਜਾ ਖੜੀ ਹੋਈ ਤੇ ਨਜ਼ਾਕਤ ਨਾਲ ਬੋਲੀ-
"ਮੈਂ ਸਾਰਾਹ ਹਾਂ।" ਅਤੇ ਪਹਿਲੀ ਵਾਰ, ਉਹ ਜ਼ਿੰਦਗੀ ਵੱਲੋਂ ਉਸ ਔਰਤ ਨੂੰ ਮਿਲੇ ਤੋਹਫ਼ੇ ਨੂੰ ਪ੍ਰਤੱਖ- ਪ੍ਰਮਾਣ ਵਜੋਂ ਵੇਖ ਸਕਿਆ।
ਪਲ-ਖਿਣ ਲਈ ਚੁੱਪ ਖੜਾ ਰਹਿਣ ਤੋਂ ਬਾਅਦ ਉਹ ਮੁਸਕੁਰਾਇਆ, ਫੇਰ ਉਹ ਉਸ ਵੱਲ ਵਧਿਆ ਤੇ ਬੜੀ ਨਫ਼ਾਸਤ ਨਾਲ ਉਸ ਨੂੰ ਗਲੇ ਮਿਲਦਿਆਂ ਬੋਲਿਆ-
"ਪ੍ਰਸੰਸਾ-ਪਾਤਰ, ਐ ਸਿਤਾਰਿਆਂ ਦੀ ਮਾਂ। ਇਹ ਮੰਦਿਰ ਦੋਬਾਰਾ ਫੇਰ ਫੁੱਲਾਂ ਨਾਲ ਖਿੜ ਉਠੇਗਾ।"
ਅਸੀਂ ਇਕ ਪਲ ਲਈ ਚੁੱਪ ਹੋ ਗਏ ਸਾਂ, ਤੇ ਫੇਰ ਮੈਂ ਬੋਲੀ-
"ਆਓ, ਅਸੀਂ ਬਗੀਚੇ ਵਿਚ ਚੱਲੀਏ ਤੇ ਆਪਣਾ ਵਰਤ ਖੋਲ੍ਹੀਏ, ਚੜ੍ਹਦੇ ਸੂਰਜ ਦੇ ਨਿੱਘੇ ਤੇਜ ਨੂੰ ਮਾਣਦੇ ਹੋਏ।"
ਅਸੀਂ ਸਰੂ ਦੇ ਦੋ ਰੁੱਖਾਂ ਵਿਚਾਲੇ ਜਾ ਕੇ ਬੈਠ ਗਏ ਤੇ ਚੁੱਪ-ਚਾਪ ਆਪਣਾ ਭੋਜਨ ਵੰਡ ਕੇ ਖਾਣ ਲੱਗੇ, ਇਕ ਅਜਿਹੀ ਚੁੱਪ ਜੋ ਸਾਡੇ ਬਾਲਪੁਣੇ ਦੀਆਂ ਖੇਡਾਂ ਦੇ ਅਦਿੱਖ ਹਾਸੇ ਅਤੇ ਸਾਡੇ ਪਰਮ 'ਮੂਲ' ਦੇ ਅਨੰਦਮਈ ਗੀਤਾਂ ਨਾਲ ਇਕਮਿਕ ਹੋ ਕੇ ਗੂੰਜਦੀ ਸੀ।
ਸਾਡੀ ਚੁੱਪ ਉਦੋਂ ਟੁੱਟੀ, ਜਦੋਂ ਅਲ ਮੁਸਤਫ਼ਾ ਸਾਰਾਹ ਵੱਲ ਮੁੜਿਆ ਤੇ ਉਸ ਨੇ ਉਸ ਨੂੰ ਬੇਨਤੀ ਕਰਦਿਆਂ ਕਿਹਾ-
"ਸਾਰਾਹ, ਭਾਵੇਂ ਮੈਂ ਤੈਨੂੰ ਥੋੜ੍ਹੇ ਪਲਾਂ ਤੋਂ ਹੀ ਜਾਣਦਾ ਹਾਂ, ਫਿਰ ਵੀ ਤੇਰੇ ਵਿਚ ਅਜਿਹੀ ਕੋਈ ਗੱਲ ਹੈ ਜੋ ਮੈਨੂੰ ਆਖ ਰਹੀ ਹੈ ਕਿ ਜਿਵੇਂ ਸਾਡੀ ਦੋਸਤੀ ਬਹੁਤ ਪੁਰਾਣੀ ਹੋਵੇ।
"ਤੇ ਇਸ ਲਈ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਖੋਲ੍ਹ ਕੇ ਕਹਿਣ ਲਈ ਆਖਦਾ ਹਾਂ, ਤੇ ਏਦਾਂ ਕਰਦਿਆਂ ਆਪਣੇ ਬੋਲਾਂ ਦਾ ਪ੍ਰਭਾਵ ਆਪਣੇ 'ਤੇ ਪੈਣ ਦੇ। ਆਪਣੇ ਦਿਲ ਦਾ ਭਾਰ ਹੌਲਾ ਕਰ, ਖ਼ੁਸ਼ੀ ਤੇ ਪਿਆਰ ਦੇ ਅਚੰਭਿਆਂ ਨੂੰ 'ਜੀ ਆਇਆਂ' ਆਖਣ ਲਈ ਇਸ ਨੂੰ ਸਮਰੱਥ ਤੇ ਮੋਕਲਾ ਬਣਾ ਕੇ।"
ਉਸ ਦੇ ਬੋਲਾਂ ਨੇ ਸਾਰਾਹ ਲਈ ਆਰਾਮਦਾਇਕ ਮੌਲ੍ਹਮ ਦਾ ਕੰਮ ਕੀਤਾ। ਇਹ ਉਸ ਅੰਦਰ ਕਈ ਮਹੀਨਿਆਂ ਤੋਂ ਅਚੇਤ ਰੂਪ ਵਿਚ ਪਈ ਸ਼ਾਂਤੀ ਤੇ ਸੁਸ਼ੀਲਤਾ ਸਦਕਾ ਹੀ ਸੀ ਕਿ ਉਸਨੇ ਉਸ ਨੂੰ ਇਹ ਜੁਆਬ ਦਿੱਤਾ-
"ਅਲ ਮੁਸਤਫ਼ਾ, ਭਾਵੇਂ ਬਹੁਤ ਵਾਰ ਅਲਮਿਤਰਾ ਨੇ ਮੇਰੇ ਨਾਲ ਤੁਹਾਡੇ ਨਜ਼ਰੀਏ ਦੀ ਡਾਕਤ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਹਨ, ਫੇਰ ਵੀ ਮੈਂ ਇਸ ਨੂੰ ਅੱਜ ਪਹਿਲੀ ਵਾਰ ਪ੍ਰਤੱਖ ਅਨੁਭਵ ਕਰ ਰਹੀ ਹਾਂ।
"ਤੇ ਇਹ ਬਹੁਤ ਹੀ ਅਜੀਬ ਗੱਲ ਹੈ ਕਿ ਤੁਸੀਂ ਮੇਰੀ ਹੋਂਦ ਨੂੰ ਧੁਰ ਅੰਦਰ ਤੱਕ ਵੇਖ ਲਿਆ ਹੈ, ਤੇ ਹੁਣ ਮੇਰੇ ਕੋਈ ਵੀ ਵਿਚਾਰ ਤੁਹਾਡੇ ਤੋਂ ਗੁੱਝੇ ਨਹੀਂ ਹਨ।
"ਤੁਸੀਂ ਮੈਨੂੰ ਬੋਲਣ ਲਈ ਪ੍ਰੇਰਿਆ ਹੈ, ਇਸ ਲਈ ਮੈਂ ਤੁਹਾਨੂੰ ਤੁਹਾਡੇ ਨਜ਼ਰੀਏ ਵਾਲਾ ਤੋਹਫ਼ਾ ਮੇਰੇ ਨਾਲ ਸਾਂਝਾ ਕਰਨ ਦੀ ਬੇਨਤੀ ਕਰਾਂਗੀ, ਤਾਂ ਕਿ ਮੈਂ ਆਪਣੇ ਮਾੜੇ ਸਮੇਂ ਤੋਂ ਬਾਹਰ ਨਿਕਲ ਸਕਾਂ।
"ਆਪਣੇ ਚਾਨਣ ਨਾਲ ਮੇਰੀ ਅਗਵਾਈ ਕਰੋ, ਭਾਵੇਂ ਮੇਰੇ ਨੇਤਰਾਂ ਨੇ ਇਕ ਵਾਰ ਇਸ ਚਾਨਣ ਦੇ ਦਰਸ਼ਨ ਕੀਤੇ ਹਨ, ਪਰ ਹੁਣ ਫੇਰ ਉਹ (ਨੇਤਰ) ਪਕੜੋਂ ਬਾਹਰ ਦੇ ਪਰਛਾਂਵਿਆਂ, ਦੁਚਿੱਤੀ ਤੇ ਚਿੰਤਾ ਦੇ ਪਰਛਾਂਵੇਂ' ਨਾਲ ਭਰ ਗਏ ਹਨ।
"ਮੇਰੇ ਵੀਰ, ਮੈਂ ਆਪਣੇ ਆਉਣ ਵਾਲੇ ਦਿਨਾਂ ਬਾਰੇ ਜਾਣਦੀ ਹਾਂ, ਜੋ ਕਿ ਤਬਦੀਲੀ ਦੇ ਉੱਚੇ ਨਾਅਰੇ ਲਗਾਉਂਦੇ ਆ ਰਹੇ ਹਨ, ਪਰ ਉਸ ਪ੍ਰਕਿਰਿਆ ਦਾ ਬੋਧ ਹੋਣਾ ਅਜੇ ਬਾਕੀ ਹੈ।
"ਅਲਮਿਤਰਾ ਨੇ ਆਪਣੇ ਮੰਦਿਰ ਵਿਚਲੇ ਇਨ੍ਹਾਂ ਸਮਿਆਂ ਬਾਰੇ ਮੈਨੂੰ ਦੱਸਿਆ ਹੈ, ਉਸ ਨੇ ਦੱਸਿਆ ਹੈ ਕਿ ਜਿਵੇਂ ਹੀ ਕਿਸੇ ਦਾ ਮੰਦਿਰ ਨੂੰ ਛੱਡਣ ਦਾ ਸਮਾਂ ਆਉਂਦਾ ਹੈ, ਕੋਈ
ਹੋਰ ਉਸ ਦੀ ਜਗ੍ਹਾ ਲੈਣ ਲਈ ਆ ਬਹੁੜਦਾ ਹੈ; ਤੇ ਉਹ ਦੋਵੇਂ ਕਿਸੇ ਖ਼ਾਸ ਰੂਪ ਵਿਚ ਇਕ- ਦੂਜੇ ਨੂੰ ਜਾਣਦੇ ਹੁੰਦੇ ਨੇ।
"ਲਗਪਗ ਦੇ ਵਰ੍ਹੇ ਪਹਿਲਾਂ, ਜਦੋਂ ਮੈਂ ਮੰਦਿਰ ਦੇ ਇਨ੍ਹਾਂ ਹਾਲ-ਕਮਰਿਆਂ ਵਿਚ ਦਾਖ਼ਲ ਹੋਈ ਸਾਂ, ਮੈਂ ਇਕ ਅਜਿਹੀ ਔਰਤ ਦਾ ਚਿਹਰਾ ਕਿਆਸਿਆ, ਜਿਸ ਦਾ ਚਿਹਰਾ ਮੈਨੂੰ ਆਪਣੇ ਚਿਹਰੇ ਜਿੰਨਾ ਹੀ ਯਾਦ ਸੀ। ਤੇ ਫੇਰ, ਇਨ੍ਹਾਂ ਗੱਲਾਂ ਬਾਰੇ ਘੱਟ ਸਮਝਦਾਰੀ ਰੱਖਣ ਵਾਲੇ ਇਕ ਆਦਮੀ ਨਾਲ ਵਿਆਹ ਕਰਨ ਤੋਂ ਬਾਅਦ, ਮੈਂ ਆਪਣੇ ਸੁਪਨਿਆਂ ਜਾਂ ਕਿਆਸਾਂ ਨੂੰ ਆਪਣੇ ਤੱਕ ਹੀ ਸੀਮਤ ਰੱਖ ਲਿਆ ਸੀ।
"ਪਰ ਇਸ ਵਰ੍ਹੇ ਆਪਣੇ ਪਤੀ ਦੀ ਮੌਤ ਤੋਂ ਬਾਅਦ, ਮੈਂ ਉਸ ਚਿਹਰੇ ਨੂੰ ਤਲਾਸ਼ਣਾ ਚਾਹੁੰਦੀ ਹਾਂ, ਜੇਕਰ ਕਿਧਰੇ ਉਹ ਚਿਹਰਾ ਜ਼ਰੂਰ ਹੋਵੇ ਤਾਂ।
"ਮੈਂ ਕਈ ਨਗਰਾਂ ਤੇ ਪਿੰਡਾਂ ਵਿਚ ਭਾਲ ਕੀਤੀ, ਤੇ ਪੂਰੀ ਤਰ੍ਹਾਂ ਅਸਫਲ ਹੀ ਰਹੀ ਸਾਂ। ਫੇਰ ਵੀ, ਮੇਰਾ ਦਿਲ ਮੈਨੂੰ ਉਸ ਦੀ ਭਾਲ ਕਰਨ ਲਈ ਪ੍ਰੇਰਦਾ ਰਹਿੰਦਾ।
"ਫੇਰ, ਇਕ ਸਵੇਰ ਜਦੋਂ ਮੈਂ ਇਸ ਨਗਰ ਦੇ ਬਾਜ਼ਾਰ ਵਿਚ ਬੈਠੀ ਹੋਈ ਸਾਂ, ਉਹ ਆਈ। ਤੇ ਅਸੀਂ ਦੋਵੇਂ ਇਕ-ਦੂਜੇ ਨੂੰ ਇਸ ਹੱਦ ਤੱਕ ਜਾਣਦੀਆਂ ਸਾਂ, ਜਿੰਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦੀ।
"ਮੇਰੇ ਇਥੇ ਆਉਣ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਮੇਰੇ ਨਾਲ ਆਪਣਾ ਬਿਬੇਕ ਸਾਂਝਾ ਕਰਦੀ ਆਈ ਹੈ, ਤੇ ਹੁਣ ਕਿਉਂ ਕਿ ਤੁਸੀਂ ਇਥੇ ਆ ਕੇ ਉਸ ਦੇ ਤੁਹਾਡੀ ਆਮਦ ਬਾਰੇ ਸੁਪਨਿਆਂ ਨੂੰ ਸਾਕਾਰ ਕਰ ਦਿੱਤਾ ਹੈ, ਉਹ ਜਾਣ ਤੋਂ ਪਹਿਲਾਂ ਮੇਰੇ ਬੱਚੇ ਦਾ ਜਣੇਪਾ ਕਰ ਜਾਣਾ ਚਾਹੁੰਦੀ ਹੈ।
"ਪਰ ਅਲ ਮੁਸਤਫ਼ਾ, ਮੇਰਾ ਕੀ ਹੋਵੇਗਾ?
"ਮੈਂ ਕਿੱਦਾਂ ਸੇਵਾ ਨਿਭਾ ਸਕਦੀ ਹਾਂ ? ਮੈਂ ਕਿੱਦਾਂ ਕੁਝ ਦੇ ਸਕਦੀ ਹਾਂ, ਜਦ ਕਿ ਮੇਰੇ ਕੋਲ ਕੁਝ ਨਹੀਂ ਹੈ ?
"ਤੇ ਮੇਰੇ ਬੱਚੇ ਦਾ ਕੀ ਹੋਵੇਗਾ? ਕੀ ਇਹੀ ਸਾਡਾ ਘਰ ਹੈ ?"
ਅਲ ਮੁਸਤਫ਼ਾ ਨੇ ਆਪਣਾ ਹੱਥ ਉੱਪਰ ਵੱਲ ਸ਼ਾਂਤੀ ਦਾ ਇਸ਼ਾਰਾ ਕਰਦਿਆਂ ਉਠਾਇਆ ਤੇ ਉਸ ਨੂੰ ਆਖਿਆ-
"ਸਾਰਾਹ, ਸ਼ਾਂਤ ਰਹਿ।"
ਉਸ ਨੇ ਲੰਮੇ ਸਮੇਂ ਤੱਕ ਉਸ ਦੀ ਚੁੱਪ ਨੂੰ ਗਹੁ ਨਾਲ ਤੱਕਿਆ ਤੇ ਫਿਰ ਬੋਲਣਾ ਸ਼ੁਰੂ ਕੀਤਾ-
“ਭੈਣੇ, ਤੂੰ ਆਪਣੇ ਜੀਵਨ-ਵਿਕਾਸ ਪ੍ਰਤੀ ਏਨੀ ਭੰਬਲਭੂਸੇ 'ਚ ਕਿਉਂ ਹੈਂ ? ਕੀ ਤੂੰ ਨਹੀਂ ਜਾਣਦੀ ਕਿ ਜੀਵਨ ਦੀ ਪਰਮ-ਆਤਮਾ ਹੀ ਤੁਹਾਡੇ ਹਰੇਕ ਕਦਮ ਦੀ ਰਹਿਨੁਮਾਈ ਕਰਦੀ ਹੈ ?
"ਤੇਰੇ ਲਈ ਬੇਹਤਰ ਇਹ ਹੋਵੇਗਾ ਕਿ ਤੂੰ ਹੱਥ 'ਤੇ ਹੱਥ ਧਰ ਕੇ ਬੈਠਣ ਤੇ ਮੇਰੇ ਤੋਂ ਸੁਆਲ ਪੁੱਛਣ ਦੀ ਬਜਾਇ ਆਪਣੇ 'ਮੂਲ' ਨਾਲ ਡੂੰਘੀ ਵਿਚਾਰ-ਚਰਚਾ ਕਰੇਂ।
"ਸਿਰਫ਼ ਉਹ 'ਮੂਲ' ਹੀ ਤੇਰੇ ਦਿਲ ਦੇ ਭੇਤਾਂ ਨੂੰ ਤੇਰੇ ਸਨਮੁਖ ਖੋਲ੍ਹ ਸਕਦਾ ਹੈ। ਤੇ ਜੋ ਖਜ਼ਾਨਾ ਤੂੰ ਬਾਹਰ ਭਾਲ ਰਹੀ ਹੈਂ, ਉਹ ਯਕੀਨਨ ਇਥੇ ਅੰਦਰ ਹੀ ਲੁਕਿਆ ਹੋਇਆ ਹੈ, ਨਾ ਕਿ ਤੇਰੇ ਬਾਹਰ ਦੀਆਂ ਰੋਜ਼ਾਨਾ ਕਿਰਿਆਵਾਂ ਵਿਚ।
"ਯਾਦ ਰੱਖ ਸਾਰਾਹ, ਕਿ ਹਰੇਕ ਜਗਰ ਦੇ ਦਿਨ ਗਿਣੇ-ਮਿਥੇ ਹੋਏ ਹਨ, ਜਦ ਕਿ ਹਿਰਦੇ ਦੇ ਅਚੰਭੇ ਅਥਾਹ ਹਨ।"
"ਜਦੋਂ ਤੂੰ ਆਪਣੇ ਅੰਦਰਲੇ ਭੇਤਾਂ ਨੂੰ ਜਾਣ ਲਵੇਂਗੀ, ਮੈਨੂੰ ਭਰੋਸਾ ਹੈ ਕਿ ਬਹੁਤ ਸਾਰੇ ਖਜ਼ਾਨੇ ਤੇਰੇ ਰੂਬਰੂ ਹੋਣਗੇ, ਕਿਉਂ ਕਿ ਤੂੰ ਇਕ ਬੀਜ ਹੈਂ ਜਿਸ ਤੋਂ ਅੱਗੇ ਇਕ ਜੰਗਲ ਵਿਗਸੇਗਾ।
"ਆਪਣੀ ਜੁਆਨੀ ਵਿਚ, ਤੂੰ ਅਜੇ ਤੱਕ ਜੀਵਨ ਨੂੰ ਆਪਣੇ ਅੰਦਰ ਗ੍ਰਹਿਣ ਨਹੀਂ ਕੀਤਾ ਹੈ, ਜਦ ਕਿ ਉਹੀ (ਜੀਵਨ) ਬੀਜ ਵਿਚੋਂ ਵਿਗਸੇ ਬਿਰਖ ਦੀ ਤਰ੍ਹਾਂ ਤੇਰੇ ਅੰਦਰੋਂ ਖਿੜੇਗਾ।
"ਤੇ ਤੂੰ ਜਿਉਂ ਹੀ ਇਕ ਬਿਰਖ ਵਜੋਂ ਵਿਕਸਿਤ ਹੋ ਜਾਏਂਗੀ, ਤੂੰ ਆਪਣੇ ਬੀਜ ਵਾਲੇ ਆਪੇ ਨੂੰ ਭੁੱਲ ਜਾਏਂਗੀ।
"ਇਸ ਤਰ੍ਹਾਂ, ਆਪਣੀ ਸਵੈ-ਹੋਂਦ ਦੇ ਚੱਕਰ ਨੂੰ ਪੂਰਿਆਂ ਕਰਨ ਵਿਚ ਅਸਮਰੱਥ ਹੋਣ ਦੇ ਕਾਰਨ ਤੂੰ ਜੀਵਨ-ਰੂਪੀ ਸੰਪੂਰਨ ਆਕਾਸ਼-ਮੰਡਲ ਨੂੰ ਸਮਝਣ ਵਿਚ ਅਸਮਰੱਥ ਹੈ।
"ਜੀਵਨ ਦੀ ਸੰਪੂਰਨਤਾ ਨੂੰ ਆਪਣੇ ਅੰਦਰ ਗ੍ਰਹਿਣ ਕੀਤੇ ਬਿਨਾਂ ਤੂੰ ਸਿਰਫ਼ ਆਪਣੀ ਸੋਚ ਵੱਲੋਂ ਉਸਾਰੇ ਗਏ ਅਧੂਰੇ ਸੰਸਾਰ ਵਿਚ ਹੀ ਵਿਚਰਦੀ ਹੈ।
'ਤੇ ਤੇਰਾ ਜੀਵਨ-ਵਿਕਾਸ ਉਸ ਉਚਾਈ ਤੱਕ ਹੀ ਸੀਮਤ ਹੈ, ਜਿਥੋਂ ਤੱਕ ਤੂੰ ਆਪਣਾ ਵਿਕਾਸ ਮਿਥਿਆ ਹੈ, ਬਿਲਕੁਲ ਉਵੇਂ, ਜਿਵੇਂ ਕੋਈ ਬਿਰਖ ਓਨੀ ਉਚਾਈ ਨੂੰ ਹੀ ਛੂੰਹਦਾ ਹੈ, ਜਿੰਨੀਆਂ ਡੂੰਘੀਆਂ ਉਸ ਦੀਆਂ ਧਰਤੀ ਵਿਚ ਜੜ੍ਹਾਂ ਹੁੰਦੀਆਂ ਨੇ ।
"ਸਾਰਾਹ, ਤੂੰ ਸਾਰਾ ਬ੍ਰਹਿਮੰਡ ਤੱਕ ਸਕਦੀ ਹੈ ਤੇ ਫੇਰ ਵੀ ਤੂੰ ਸਾਰੀਆਂ ਵਸਤਾਂ ਵਿਚਲੀ ਏਕਤਾ ਨੂੰ ਨਹੀਂ ਸਮਝ ਸਕਦੀ, ਤੇਰਾ ਤੱਕਣਾ ਕਿਸੇ ਅਰਥ ਨਹੀਂ।
"ਆਪਣੇ ਸਰਬੋਤਮ ਉੱਦਮ ਵਿਚ ਵੀ ਤੂੰ ਸਿਰਫ਼ ਉਸੇ ਦੀ ਇਕ ਆਸ਼ਿਕ ਝਲਕ ਵੇਖ ਸਕਦੀ ਹੈ, ਜਿਸ ਨੂੰ ਤੂੰ ਵੇਖਣਾ ਚਾਹੁੰਦੀ ਹੈ; ਕਿਉਂ ਕਿ ਤੇਰੇ ਨਜ਼ਰੀਏ ਨੂੰ ਸਪੱਸ਼ਟ ਕਰਨ ਵਾਲੀ ਏਕਤਾ ਦੀ ਜੋਤ ਤੋਂ ਬਿਨਾਂ, ਤੂੰ ਸਿਰਫ਼ ਹਨੇਰਾ ਤੇ ਪਰਛਾਵੇਂ ਹੀ ਵੇਖ ਸਕੇਂਗੀ।
"ਪਰ ਚੰਗੀ ਤਰ੍ਹਾਂ ਚੇਤੇ ਰੱਖ ਕਿ ਬ੍ਰਹਿਮੰਡ ਬਾਰੇ ਤੇਰੀ ਸੂਝ ਸਭ ਤੋਂ ਪਹਿਲਾਂ ਤੇਰੀ 'ਸਵੈ' ਅੰਦਰ ਜਨਮੇਗੀ ਤੇ 'ਪਰਮ ਸਵੈ' ਦੇ ਵਿਭਿੰਨ ਸੁਭਾਵਾਂ ਨੂੰ ਆਪਣੇ ਅੰਦਰ ਸ਼ਾਮਿਲ ਕਰੇਗੀ। ਕਿਉਂ ਕਿ ਉਸ 'ਪਰਮ ਸਵੇ' ਜਾਂ ਆਪਣੇ 'ਮੂਲ' ਨੂੰ ਪਛਾਣੇ ਬਿਨਾਂ ਤੂੰ ਬ੍ਰਹਿਮੰਡ ਨੂੰ ਨਹੀਂ ਸਮਝ ਸਕੇਂਗੀ।
"ਹਾਂ ਸਾਰਾਹ, ਤੈਨੂੰ ਸਿਰਫ਼ ਵਿਗਸਣ ਤੇ ਆਪਣੇ 'ਮੂਲ' ਨੂੰ ਅਨੁਭਵ ਕਰਨ ਦੀ ਲੋੜ ਹੈ।
"ਫੇਰ ਵੀ, ਤੈਨੂੰ ਆਪਣੇ ਜੀਵਨ-ਵਿਕਾਸ ਵਿਚ ਬਿਲਕੁਲ ਉਵੇਂ ਹੀ ਰਹਿਣਾ ਚਾਹੀਦਾ ਹੈ, ਜਿਵੇਂ ਕਿ ਇਹ ਬਿਰਖ, ਜਿਸ ਦੇ ਹੇਠਾਂ ਅਸੀਂ ਬੈਠੇ ਹਾਂ। ਕਿਉਂ ਕਿ ਇਕ ਬੀਜ ਹੁੰਦਿਆਂ ਹੋਇਆਂ ਵੀ ਇਸ ਨੇ ਆਪਣੇ ਅੰਦਰ ਜੀਵਨ ਨੂੰ ਛੱਡਿਆ; ਤੇ ਤੈਨੂੰ ਵੀ ਏਦਾਂ ਹੀ ਆਪਣੇ- ਆਪ ਨੂੰ ਛੱਡਣਾ ਚਾਹੀਦਾ ਹੈ।
ਬੀਜ ਨੇ ਕੋਈ ਫ਼ਿਕਰ ਨਹੀਂ ਕੀਤਾ ਕਿ ਇਹ ਕਿਵੇਂ ਵਿਗਸੇਗਾ, ਜਾਂ ਕਿਥੇ, ਜਾਂ ਕਿਸ ਰੂਪ ਵਿਚ, ਜਾਂ ਕਦੋਂ ਵਿਗਸੇਗਾ? ਇਸ ਨੇ ਹੋਰ ਕੁਝ ਵੀ ਨਹੀਂ ਕੀਤਾ, ਸਿਰਫ਼ ਸਭ ਕੁਝ ਜੀਵਨ ਨੂੰ ਦੇ ਦਿੱਤਾ, ਤੇ ਏਦਾਂ ਇਹ ਪ੍ਰਫੁੱਲਿਤ ਹੋਇਆ।
"ਤੇ ਜੀਵਨ ਦੇ ਗੀਤ ਗਾਉਂਦਿਆਂ, ਇਸ ਨੇ ਧਰਤੀ ਤੇ ਆਕਾਸ਼ ਦੀ ਪਵਿੱਤਰ ਇਕਮਿਕਤਾ ਨੂੰ ਮਜ਼ਬੂਤ ਕੀਤਾ।
"ਇਹ ਬਿਰਖ ਧਰਤੀ ਤੇ ਆਕਾਸ਼ ਤੋਂ ਵੱਧ ਹੋਰ ਕੁਝ ਨਹੀਂ ਹੈ। ਧਰਤੀ, ਜਿਸ ਨੇ ਖ਼ੁਦ ਨੂੰ ਪਿਆਰ-ਉਛਾਲੇ ਨਾਲ ਆਕਾਸ਼ ਵੱਲ ਉੱਚਾ ਚੁੱਕਿਆ ਹੈ, ਪੌਣ ਤੇ ਪਾਣੀ ਨੂੰ ਤਾਂਘਦੀ ਹੈ, ਤੇ ਆਕਾਸ਼, ਜਿਸ ਨੇ ਖ਼ੁਦ ਧਰਤੀ ਵਿਚ ਡੂੰਘਾ ਗੋਤਾ ਲਾਇਆ ਹੈ, ਬੀਜ-ਕੋਸ਼ ਦੀ ਪਿਆਰ-ਗਲਵੱਕੜੀ ਨੂੰ ਲੋੜਦਾ ਹੈ।
"ਹਾਂ ਭੈਣੇ, ਮੈਂ ਚਾਹੁੰਨਾਂ ਕਿ ਤੂੰ ਇਸ ਬਿਰਖ ਦੀ ਤਰ੍ਹਾਂ ਹੋਵੇ; ਪਰ ਫੇਰ ਵੀ ਤੂੰ ਕਈ ਰੂਪਾਂ ਵਿਚ ਹੁਣ ਵੀ ਇਸ ਬਿਰਖ ਵਰਗੀ ਹੀ ਹੈਂ; ਜੋ ਕਿ ਅਣਡਿੱਠਾ ਰਹਿਣ ਵਾਲਾ ਨਹੀਂ ਹੈ।
"ਕੀ ਇਕ ਬਿਰਖ ਨੂੰ ਆਕਾਸ਼ ਵੱਲ ਵਧਣ ਤੋਂ ਪਹਿਲਾਂ ਇਕ ਬੀਜ ਵਜੋਂ ਆਪਣੇ ਖੋਲ ਵਿਚੋਂ ਬਾਹਰ ਆਉਣ ਦੀ ਲੋੜ ਨਹੀਂ ਹੁੰਦੀ ? ਇਸੇ ਤਰ੍ਹਾਂ ਤੈਨੂੰ ਵੀ ਆਪਣੇ 'ਬੀਜ ਮੂਲ' ਦੇ 'ਆਕਾਸ਼ ਮੂਲ' ਵੱਲ ਵਧਣ ਤੋਂ ਪਹਿਲਾਂ ਆਪਣੇ ਖੋਲ ਵਿਚੋਂ ਬਾਹਰ ਨਿਕਲਣਾ ਪਏਗਾ।
"ਤੇ ਇਸ ਤਰ੍ਹਾਂ, ਇਸ ਤੋਂ ਪਹਿਲਾਂ ਕਿ ਬਿਰਖ ਅਡੋਲ ਤੇ ਅਡਿੱਗ ਰੂਪ ਵਿਚ ਆਕਾਸ਼ ਵੱਲ ਵਧ ਸਕੇ, ਕੀ ਉਸ ਨੂੰ ਆਪਣੀਆਂ ਜੜ੍ਹਾਂ ਧਰਤੀ ਵਿਚ ਹੋਰ ਡੂੰਘੇਰੀਆਂ ਤੇ ਮਜ਼ਬੂਤ ਨਹੀਂ ਕਰਨੀਆਂ ਪੈਂਦੀਆਂ ?
"ਇਸੇ ਤਰ੍ਹਾਂ ਤੈਨੂੰ ਵੀ ਆਪਣੀ ਹੋਂਦ ਦੀਆਂ ਡੂੰਘਾਈਆਂ ਦੀ ਥਾਹ ਪਾਉਣੀ ਪਏਗੀ, ਇਸ ਤੋਂ ਪਹਿਲਾਂ ਕਿ ਤੂੰ ਆਪਣੀ ਹੋਂਦ ਦੇ ਸਿਖਰਾਂ ਨੂੰ ਛੂਹ ਸਕੇ।
"ਤੇ ਸਾਰਾਹ, ਕੀ ਇਕ ਬਿਰਖ ਦੇ ਦ੍ਰਿੜ ਵਿਕਾਸ ਲਈ ਉਸ ਦੀ ਸਾਰੇ ਤੱਤਾਂ ਨਾਲ ਇਕ ਆਨੰਦਮਈ ਸਾਂਝ ਹੋਣੀ ਜ਼ਰੂਰੀ ਨਹੀਂ ਹੈ? ਕੀ ਇਹ ਇਕੋ ਜਿਹੇ ਖੇੜੇ-ਆਨੰਦ ਨਾਲ ਮੀਂਹ ਦੀ ਬੀਤ ਤੇ ਸਿੱਲ੍ਹੀ ਚੁੰਮੀ ਅਤੇ ਸੂਰਜ ਦੀ ਤਪਦੀ ਚੁੰਮੀ ਨੂੰ ਨਹੀਂ ਮਾਣਦਾ ?
"ਫੇਰ ਵੀ ਮੈਂ ਤੈਨੂੰ ਦੱਸਦਾਂ ਕਿ ਤੈਨੂੰ ਆਪਣੇ ਵਾਧੇ ਲਈ ਜੋ ਕੁਝ ਵੀ ਦਰਕਾਰ ਹੈ, ਉਹ ਤੇਰੇ ਆਲੇ-ਦੁਆਲੇ ਹੀ ਹੈ।
"ਤੂੰ ਸਿਰਫ਼ ਇਸ 'ਸੱਚ' ਨੂੰ ਅਨੁਭਵ ਹੀ ਕਰ ਸਕੇਂਗੀ, ਇਸ 'ਸੱਚ' ਅੰਦਰਲੀ ਸੁਗਾਤ ਨੂੰ ਪ੍ਰਾਪਤ ਕਰਨ ਲਈ ਮੋਕਲੀ ਹੋ ਜਾ, ਤਦ ਵਖਰੇਵੇਂ ਦੀਆਂ ਸਾਰੀਆਂ ਯਾਦਾਂ ਧੁੰਦਲੀਆਂ ਹੋ ਜਾਣਗੀਆਂ, ਤੇ ਸਮੁੱਚੀ ਹੋਂਦ ਵਿਚ ਲਰਜ਼ਣ ਲਈ ਸਿਰਫ਼ ਏਕਤਾ ਦਾ ਰੋਸ਼ਨ ਗੀਤ ਹੀ ਰਹਿ ਜਾਏਗਾ।
"ਇਸ ਗੀਤ ਵਿਚ ਨਹਾ ਲੈ, ਫੇਰ ਤੈਨੂੰ ਮੋਤ ਵੀ ਨਹੀਂ ਰੋਕੇਗੀ। ਕਿਉਂ ਕਿ ਮੌਤ 'ਜੀਵਨ' ਵਿਚ ਬਦਲ ਜਾਏਗੀ, ਜੋ ਤੇਰੇ ਸਨਮੁਖ ਸਿਰਫ਼ ਤੈਨੂੰ ਦੇਣ ਲਈ ਹੀ ਖੜ੍ਹਾ ਹੈ, ਨਾ ਕਿ ਤੈਨੂੰ ਬੰਨ੍ਹਣ ਜਾਂ ਰੋਕਣ ਲਈ।
" ਤੈਨੂੰ ਮੌਤ ਦੇ ਚਿਹਰੇ ਤੋਂ ਹੁਣ ਡਰਨ ਦੀ ਲੋੜ ਨਹੀਂ ਹੈ। ਸਾਰਾਹ, ਆਪਣੇ-ਆਪ ਨੂੰ
ਪੂਰੀ ਖੁੱਲ੍ਹ ਦੇ, ਤੇ ਉਸ ਨੂੰ ਪਿਆਰ ਕਰ। ਤੇ ਏਦਾਂ ਉਸ ਨੂੰ ਪਿਆਰ ਕਰਦਿਆਂ, ਵਾਧੇ ਦੇ ਉਸ ਦੇ ਤੋਹਫ਼ੇ ਨਾਲ ਜੁੜੀ ਕਿਸੇ ਵੀ ਪੀੜ ਤੋਂ ਵੀ ਮੁਕਤ ਹੋ ਜਾ ।
"ਸ਼ਾਂਤ ਰਹਿ, ਇਹ ਜਾਣ ਲੈ ਕਿ ਤੂੰ ਹਮੇਸ਼ਾ ਆਪਣੇ 'ਪਰਮ ਸਵੇ ਜਾਂ ਮੂਲ' ਵੱਲ ਹੀ ਵਧ ਰਹੀ ਹੈ। ਤੇ ਇਹ ਵੀ ਸਮਝ ਲੈ ਕਿ ਤੂੰ ਉਸ ਨੂੰ ਬਿਲਕੁਲ ਵੀ ਬਦਲ ਨਹੀਂ ਸਕਦੀ, ਜੋ ਕਿ ਤੇਰੇ ਵਾਧੇ ਨੂੰ ਪ੍ਰਫੁੱਲਿਤ ਕਰਨ ਲਈ ਤਬਦੀਲ ਹੋਣੀ ਲੋੜੀਂਦੀ ਹੈ।"
ਉਸ ਦੇ ਬੋਲਾਂ ਦੇ ਨਿੱਘ ਤੇ ਖੇੜੇ ਨੇ ਸਾਰਾਹ ਦੇ ਦਿਲ ਵਿਚ ਘਰ ਕਰ ਲਿਆ, ਤੇ ਏਦਾਂ ਸਾਰਾਹ ਨੇ ਖ਼ੁਦ ਨੂੰ ਉਨ੍ਹਾਂ ਬੋਲਾਂ ਦੇ ਆਨੰਦ ਵਿਚ ਘਿਰਿਆ ਵੇਖਿਆ।
ਅਤੇ ਉਹ ਬੀਜ ਦੇ ਅਚੰਡਿਆਂ ਨੂੰ ਮਹਿਸੂਸ ਕਰਨ ਦੇ ਕਾਬਿਲ ਹੋ ਗਈ ਸੀ, ਜਿਸ (ਬੀਜ) ਨੂੰ ਕਿ ਸਿਆਲ ਦੇ ਛੇਕੜਲੇ ਬਰਫ਼-ਮੋਤੀਆਂ ਨੇ ਬਾਹਰ ਧਕੇਲ ਦਿੱਤਾ ਸੀ, ਤਾਂ ਕਿ ਉਹ ਸੂਰਜ ਦੀ ਅਤੁੱਲ ਤਪਸ਼ ਨੂੰ ਜੀ ਆਇਆ ਆਖ ਸਕੇ। 3
ਅਲ ਮੁਸਤਫ਼ਾ ਦੀ ਆਮਦ ਮਗਰੋਂ, ਇਕ ਸ਼ਾਮ ਜਦੋਂ ਅਸੀਂ ਦੋਵੇਂ ਸ਼ਹਿਰ ਲਾਗੇ ਦੀ ਇਕ ਪਹਾੜੀ 'ਤੇ ਬੈਠੇ ਹੋਏ ਸਾਂ, ਆਦਮੀਆਂ ਦਾ ਇਕ ਛੋਟਾ ਜਿਹਾ ਸਮੂਹ ਉਸ (ਅਲ- ਮੁਸਤਫ਼ਾ) ਨੂੰ ਲੱਭਦਾ ਹੋਇਆ ਸਾਡੇ ਕੋਲ ਆਇਆ।
ਤੇ ਜਿਵੇਂ ਹੀ ਉਹ ਨੇੜੇ ਆਏ, ਉਸ ਨੇ ਉਨ੍ਹਾਂ ਲੋਕਾਂ ਨਾਲ ਗੁਜ਼ਾਰੇ ਆਪਣੇ ਜੁਆਨੀ ਦੇ ਦਿਨਾਂ ਦੀ ਯਾਦ ਵਿਚ ਉਨ੍ਹਾਂ ਨੂੰ ਪੜਚੋਲਿਆ, ਕਿਉਂ ਕਿ ਉਹ ਲੋਕ ਹੁਣ ਆਦਮੀ ਬਣ ਚੁੱਕੇ ਸਨ ਤੇ ਆਪਣੇ ਜੁਆਨੀ ਦੇ ਦਿਨਾਂ ਨੂੰ ਭੁੱਲ ਚੁੱਕੇ ਸਨ।
ਜਦੋਂ ਉਹ ਨੇੜੇ ਆ ਕੇ ਰੁਕੇ, ਉਹ ਉਨ੍ਹਾਂ ਦਾ ਸੁਆਗਤ ਕਰਨ ਲਈ ਉਠ ਖੜ੍ਹਾ ਹੋਇਆ। ਹਰ ਕੋਈ ਉਸ ਨੂੰ ਆਪਣਾ ਮਾਲਕ ਮੰਨ ਕੇ ਬੜੇ ਸਤਿਕਾਰ ਨਾਲ ਨਤਮਸਤਕ ਹੋ ਕੇ ਮਿਲਿਆ ਤੇ ਬਦਲੇ ਵਿਚ ਉਨ੍ਹਾਂ ਨੂੰ ਵੀ ਓਨਾ ਹੀ ਸਤਿਕਾਰ ਮਿਲਿਆ।
ਅਲ ਮੁਸਤਫ਼ਾ ਪਲ ਭਰ ਚੁੱਪ ਰਿਹਾ, ਤਾਂ ਕਿ ਹਰੇਕ ਆਦਮੀ ਸ਼ਾਂਤੀ ਨਾਲ ਉਸ ਦੀ ਸਾਂਝ ਨੂੰ ਮਾਣ ਸਕੇ; ਫੇਰ ਉਹ ਉਨ੍ਹਾਂ ਨੂੰ ਮੁਖ਼ਾਤਿਬ ਹੁੰਦਿਆਂ ਬੋਲਿਆ-
"ਮੈਂ ਇਸ ਸ਼ਾਮ ਤੁਹਾਡੇ ਨਾਲ ਇਥੇ ਮਿਲਦਿਆਂ ਬਹੁਤ ਖ਼ੁਸ਼ ਹਾਂ, ਪਰ ਮੈਂ ਚਾਹੁੰਨਾਂ ਕਿ ਤੁਸੀਂ ਅੱਗੇ ਤੋਂ ਮੈਨੂੰ ਆਪਣੇ ਤੋਂ ਵੱਡਾ ਮੰਨ ਕੇ ਨਤਮਸਤਕ ਨਾ ਹੋਇਓ। ਸਗੋਂ ਮੈਨੂੰ ਆਪਣਾ ਭਰਾ ਸਮਝੋ, ਕਿਉਂ ਕਿ ਮੈਂ ਸਮਝਦਾਂ ਕਿ ਆਪਾਂ ਹੁਣੇ-ਹੁਣੇ ਭਰਾਵਾਂ ਵਾਂਗ ਹੀ ਮਿਲੇ ਹਾਂ।
"ਦਰਅਸਲ ਇਸ ਧਰਤੀ ਦੀ ਕੋਈ ਵੀ ਸ਼ੈਅ ਕਿਸੇ ਦੂਜੀ ਤੋਂ ਵੱਖ ਨਹੀਂ ਹੈ, ਸਿਰਫ਼ ਭੈਅ ਦੀ ਵਿੱਥ 'ਤੇ ਖੜੀ ਹੈ। ਇਸ ਲਈ ਮੈਂ ਤੁਹਾਨੂੰ ਕਹਿਨਾਂ ਕਿ ਆਪਣੇ ਭੈਆਂ ਨੂੰ ਲਾਂਭੇ ਰੱਖ ਦਿਓ ਤੇ ਆਓ ਆਪਾਂ ਸਾਨੂੰ ਵੱਖ ਕਰਨ ਵਾਲੀ ਹਰੇਕ ਵਿੱਥ ਨੂੰ ਖ਼ਤਮ ਕਰ ਦੇਈਏ।"
ਉਹ ਚੁੱਪ ਹੋ ਗਿਆ, ਜਦ ਕਿ ਉਹ ਆਦਮੀ ਇਕ-ਦੂਜੇ ਦਾ ਮੂੰਹ ਤੱਕਣ ਲੱਗੇ, ਕਿ ਆਖ਼ਰ ਕੌਣ ਉਨ੍ਹਾਂ ਵੱਲੋਂ ਸੁਆਲ-ਜੁਆਬ ਕਰੇਗਾ।
ਅਖ਼ੀਰ ਨੂੰ ਇਕ ਆਦਮੀ ਅੱਗੇ ਆਇਆ ਤੇ ਬੋਲਿਆ-
"ਮੇਰੇ ਵੀਰ, ਹੋ ਸਕਦੈ ਕਿ ਅਸੀਂ ਬੋਝ ਹੇਠਾਂ ਦੱਬੇ ਹੋਏ ਸਾਂ, ਤੇ ਫੇਰ ਅਸੀਂ ਉਸ ਬੋਝ ਤੋਂ
ਮੁਕਤ ਵੀ ਹੋ ਸਕੇ ਸਾਂ, ਪਰ ਫੇਰ ਵੀ ਇਹ ਸਾਫ਼ ਹੈ ਕਿ ਸਾਡੇ ਭੈਅ ਆਸਾਨੀ ਨਾਲ ਸਾਡਾ ਪਿੱਛਾ ਨਹੀਂ ਛੱਡਣਗੇ।
"ਫੇਰ ਵੀ ਅਸੀਂ ਪਹਿਲਾਂ ਦੀ ਤਰ੍ਹਾਂ ਹੁਣ ਵੀ ਤੁਹਾਨੂੰ ਲੋੜਦੇ ਹਾਂ, ਤਾਂ ਕਿ ਤੁਹਾਡੀ ਅਗਵਾਈ ਤੇ ਗਿਆਨ ਤੋਂ ਸੇਧ ਲੈ ਸਕੀਏ।"
ਅਲ ਮੁਸਤਫ਼ਾ ਉਨ੍ਹਾਂ ਵੱਲ ਮੁੜਿਆ, ਤੇ ਜਿਵੇਂ ਹੀ ਉਹ ਬੋਲਿਆ, ਉਸ ਦੀ ਆਵਾਜ਼ ਹਜ਼ਾਰਾਂ ਪੰਛੀਆਂ ਦੀ ਸੁਤੰਤਰ-ਉਡਾਰੀ ਵਾਂਗ ਗੂੰਜੀ-
"ਭਰਾਵੋ, ਮੈਂ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਸੁਝਾਅ ਦਿਆਂਗਾ, ਪਰ ਮੈਂ ਤੁਹਾਡੇ ਸੁਆਲਾਂ ਦੇ ਜੁਆਬ ਕਿਵੇਂ ਦੇ ਸਕਦਾਂ ? ਜੇ ਮੈਂ ਤੁਹਾਨੂੰ 'ਨਾਂਹ' ਕਹਿ ਦਿਆਂ ਤਾਂ ਤੁਸੀਂ ਮੈਨੂੰ ਆਪਣੇ ਗਿਆਨ ਦਾ ਕੰਜੂਸ ਆਖੋਗੇ। ਤੇ ਇਸ ਲਈ ਮੈਂ ਹਾਮੀ ਭਰਦਾ ਹਾਂ, ਸਿਰਫ਼ ਇਸ ਲਈ ਕਿ ਤੁਸੀਂ ਆਪਣੇ 'ਮੂਲ' ਨੂੰ ਪਛਾਣ ਵੀ ਸਕੋਂ ਤੇ ਪਾ ਵੀ ਸਕੋਂ।
"ਦਰਅਸਲ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ 'ਮੂਲ' ਸਮੁੱਚੀ ਸ੍ਰਿਸ਼ਟੀ ਵਿਚ ਮੌਜੂਦ ਹੈ।"
ਪਲ ਭਰ ਲਈ ਰੁਕ ਕੇ, ਉਹ ਉਨ੍ਹਾਂ ਨੂੰ ਸਾਡੇ ਲਾਗੇ ਹੀ ਬੈਠਣ ਲਈ ਲੈਣ ਗਿਆ, ਤੇ ਉਨ੍ਹਾਂ ਦੇ ਬੈਠਦਿਆਂ ਹੀ ਉਸ ਨੇ ਬੋਲਣਾ ਜਾਰੀ ਰੱਖਿਆ-
"ਇਹ ਸਿਰਫ਼ ਉਸ 'ਮੂਲ' ਦੀ 'ਸੱਚਾਈ' ਨੂੰ ਸਮਝਣ 'ਤੇ ਨਿਰਭਰ ਹੈ ਕਿ ਅਸੀਂ ਸ਼ਾਂਤੀ ਜਾਂ ਸਕੂਨ ਨੂੰ ਜੀਵਨ ਦੀ ਸਦੀਵੀ ਪ੍ਰਵਾਹ-ਧਾਰਾ ਵਿਚੋਂ ਹੀ ਲੱਭ ਸਕਾਂਗੇ।
"ਦਰਅਸਲ ਗਿਆਨ ਦਾ ਚੋਗਾ ਪਾਈ ਹੋਈ ਇਹੀ ਉਹ ਸ਼ਾਂਤੀ ਹੈ, ਜਿਸ ਨੂੰ ਤੁਸੀਂ ਅਜੇ ਵੀ ਲੱਭ ਰਹੇ ਹੋ।
"ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਪਣੇ 'ਮੂਲ' ਵਿਚ ਧੜਕਣਾ ਹੀ ਉਹ ਇਕੋ ਲੈਅ ਹੈ, ਜਿਸ ਤੋਂ ਅੱਗੇ ਸਾਰੀਆਂ ਲੈਆਂ ਉਪਜਦੀਆਂ ਹਨ। ਚੰਗਾ ਇਹੀ ਰਹੇਗਾ ਕਿ ਤੁਸੀਂ ਸਾਰੇ ਉਸ ਇਕੋ ਲੈਅ ਨੂੰ ਸੁਣੋ, ਤੇ ਏਦਾਂ ਤੁਸੀਂ ਆਪਣੇ ਦਿਲ ਦੀਆਂ ਲੈਆਂ ਨੂੰ ਉਸ ਇਕੋ ਲੈਅ ਨਾਲ ਲੈਅਬੱਧ ਕਰ ਲਓ।
"ਕਿਉਂ ਕਿ ਏਦਾਂ ਤੁਸੀਂ ਆਪਣੇ ਜਮਾਂਦਰੂ ਹੱਕ ਨੂੰ ਮਾਣੋਗੇ ਤੇ ਜੀਵਨ ਨਾਲ ਇਕਸੁਰਤਾ ਵਿਚ ਰਹੋਗੇ। ਤੁਸੀਂ ਸਮਝ ਲਓ ਕਿ ਉਹ 'ਮੂਲ' ਅਸੀਮ ਹੈ, ਤੇ ਉਸ ਦੇ ਬੂਹੇ ਤੋਂ ਮੂੰਹ ਮੋੜਨਾ ਅੱਡਰੇਪਣ ਦਾ ਜੂਲਾ ਨੂੜਨ ਤੇ ਆਪਣੇ 'ਤੇ ਬੇਮਤਲਬ ਦਾ ਬੋਝਾ ਲੱਦਣ ਦੇ ਸਮਾਨ ਹੈ।"
ਸਾਰਿਆਂ ਨੂੰ ਮੁਸਕੁਰਾਹਟ ਨਾਲ ਧੀਰਜ ਧਰਦਿਆਂ ਉਸ ਨੇ ਅੱਗੇ ਕਹਿਣਾ ਜਾਰੀ ਰੱਖਿਆ-
"ਭਰਾਵੋ, ਤੁਹਾਨੂੰ ਧਰਤੀ ਦੀਆਂ ਚਾਰੇ ਰੁੱਤਾਂ ਵਾਂਗ ਬਣਨ ਦੀ ਲੋੜ ਹੈ; ਕਿਉਂ ਕਿ ਦਰਅਸਲ, ਹਰੇਕ ਰੁੱਤ ਆਪਣੇ ਵਿਚ ਦੂਜੀਆਂ ਤਿੰਨਾਂ ਰੁੱਤਾਂ ਦੇ ਅਮੋਲਕ ਭੇਤਾਂ ਦੀ ਬਜਾਇ ਹੋਰ ਕੁਝ ਵੀ ਸਮੇਂ ਕੇ ਨਹੀਂ ਰੱਖਦੀ।
'ਤੇ ਇਸ ਲਈ ਮੈਂ ਚਾਹੁੰਨਾਂ ਕਿ ਤੁਸੀਂ ਏਦਾਂ ਦੇ ਹੀ ਬਣੋ। ਮੈਂ ਚਾਹੁੰਨਾਂ ਕਿ ਤੁਸੀਂ ਖ਼ੁਦ ਨੂੰ ਪੂਰਾ ਖੋਲ੍ਹ ਦਿਓ, ਜਦ ਤੱਕ ਕਿ ਸਮੁੱਚਾ ਜੀਵਨ ਤੁਹਾਡੇ ਅੰਦਰ ਸਮਾ ਨਾ ਜਾਵੇ।
"ਹਾਂ, ਤਾਰਿਆਂ ਦੀਆਂ ਅਦਿੱਖ ਹਰਕਤਾਂ ਤੋਂ ਲੈ ਕੇ ਚਾਨਣ ਦੀਆਂ ਕਿਰਨਾਂ ਦੀਆਂ
ਅਦਿੱਖ ਹਰਕਤਾਂ ਤੱਕ, ਜੋ ਕਿ ਤੁਹਾਡੇ ਸਾਹਾਂ ਵਿਚ ਘੁਲ ਰਹੀ ਹੋਣ ਨੂੰ ਪ੍ਰਫੁੱਲਿਤ ਕਰਦੇ ਹਨ, ਮੈਂ ਚਾਹੁੰਨਾਂ ਕਿ ਤੁਸੀਂ ਉਸ ਅਸੀਮਤਾ ਨੂੰ ਕਲਾਵੇ ਵਿਚ ਭਰਨ ਲਈ ਪੂਰੇ ਖੁੱਲ੍ਹ ਜਾਓ।
"ਪਰ ਫੇਰ ਵੀ, ਅਜੇ ਵੀ ਆਪਣੇ ਭੁੱਲਣਹਾਰੇ ਹੋਣ ਕਾਰਨ, ਤੁਸੀਂ ਇਸ ਨੂੰ ਸੰਭਾਲਿਆ ਨਹੀਂ ਹੈ।
"ਹਾਂ, ਇਸੇ ਕਰਕੇ ਮੈਂ ਚਾਹੁੰਨਾਂ ਕਿ ਤੁਸੀਂ ਆਪਣੇ ਸਚੇਤ ਕਰਮਾਂ ਵਿਚ ਇਨ੍ਹਾਂ ਰੁੱਤਾਂ ਵਰਗੇ ਬਣ ਜਾਓ; ਜਦ ਕਿ ਹੁਣ ਵੀ ਤੁਸੀਂ ਆਪਣੀ ਅਚੇਤ ਬਾਦਸ਼ਾਹੀ ਵਿਚ ਡੂੰਘੇ ਉਤਰਦੇ ਕਈ ਰਾਹਾਂ 'ਤੇ ਉਨ੍ਹਾਂ ਵਰਗੇ ਹੀ ਹੈ।
"ਭਾਵੇਂ ਮੈਂ ਇਹ ਸਭ ਤੁਹਾਨੂੰ ਕਹਿ ਰਿਹਾਂ, ਪਰ ਫੇਰ ਵੀ ਤੁਸੀਂ ਮੌਨ ਉਲਝਣ ਵਿਚ ਫਸ ਸਕਦੇ ਹੋ, ਤੇ ਉਸ ਵੇਲੇ ਤੁਸੀਂ ਆਪਣੀਆਂ ਸਾਰੀਆਂ ਕਿਰਿਆਵਾਂ ਤੇ ਹਰਕਤਾਂ ਤੋਂ ਪੂਰੀ ਤਰ੍ਹਾਂ ਅਚੇਤ ਹੈ।
"ਇਸ ਲਈ, ਉਨ੍ਹਾਂ ਸਾਰੀਆਂ ਕ੍ਰਿਤਾਂ ਵਾਂਗ, ਜਿਨ੍ਹਾਂ ਨੇ ਖ਼ੁਦ ਨੂੰ ਰੁੱਤਾਂ ਦੀਆਂ ਕਿਰਿਆਵਾਂ ਤੇ ਹਰਕਤਾਂ ਵਿਚ ਵਿਲੀਨ ਕਰ ਲਿਆ ਹੈ, ਤੁਹਾਨੂੰ ਵੀ ਆਪਣੇ ਪਰਮ 'ਮੂਲ' ਦੇ ਸਨਮੁਖ ਬੈਠਣਾ ਹੋਵੇਗਾ।
'ਤੇ ਉਸ ਪੱਧਰ 'ਤੇ ਤੁਸੀਂ ਆਪਣੀ ਆਤਮਾ ਤੇ ਸਰੀਰ ਲਈ ਪ੍ਰਫੁੱਲਤਾ ਤੇ ਪੇਸ਼ਣ ਨਾਲ ਭਰ ਜਾਓਗੇ।
"ਇਸ ਲਈ, ਤੁਸੀਂ ਜੀਵਨ ਦੀ ਭਰਪੂਰਤਾ ਨੂੰ ਸਮਝ ਜਾਓਗੇ ਤੇ ਖ਼ੁਦ ਨੂੰ ਜੀਵਨ ਦੇ ਮਮਤਾਮਈ ਹੱਥਾਂ ਵਿਚ ਛੱਡ ਦੇਵੇਗੇ; ਇਹ ਜਾਣਦਿਆਂ ਹੋਇਆ ਕਿ ਜਦੋਂ ਕਦੇ ਤੁਸੀਂ ਭੁੱਖੇ ਹੋਵੋਗੇ, ਕੋਈ ਵੀ ਵਸੀਲਾ ਹੋਵੇ, ਤੁਹਾਨੂੰ ਸਿਰਫ਼ ਆਪਣਾ ਦਿਲ ਖੋਲ੍ਹਣਾ ਪਏਗਾ ਤੇ ਆਪਣੇ ਮਨ ਨਾਲ ਉਥੇ ਪੁੱਜਣਾ ਪਏਗਾ।
"ਉਸੇ ਪਲ ਤੁਸੀਂ ਉਸ ਚੀਜ਼ ਨੂੰ ਆਪਣੀ ਪਹੁੰਚ ਵਿਚ ਪਾਓਗੇ, ਜੇ ਤੁਹਾਡੀ ਭੁੱਖ ਸ਼ਾਂਤ ਕਰਦੀ ਹੋਵੇਗੀ।
" ਤੇ ਏਦਾਂ ਤੁਸੀਂ ਜਾਣ ਜਾਓਗੇ ਕਿ ਇਸ ਧਰਤੀ 'ਤੇ ਹਰੇਕ ਬੰਦਾ ਸਾਡੇ ਵੱਲੋਂ ਕਦੇ ਵੀ ਪੁੱਛੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਸੁਆਲ ਦੇ ਹਰੇਕ ਤਰ੍ਹਾਂ ਦੇ ਜੁਆਬ ਨਾਲ ਸੰਪੂਰਨ ਹੋਇਆ ਖੜਾ ਹੈ।"
ਅਲ ਮੁਸਤਫ਼ਾ ਅਚਾਨਕ ਰੁਕ ਗਿਆ ਤੇ ਉਦੋਂ ਤੱਕ ਚੁੱਪ ਰਿਹਾ, ਜਦੋਂ ਤੱਕ ਕਿ ਉਸ ਸਮੂਹ ਵਿਚੋਂ ਇਕ ਸਾਂਝੀ ਆਵਾਜ਼ ਨੇ ਉਸ ਨੂੰ ਬੇਨਤੀ ਕਰਦਿਆਂ ਇਹ ਨਾ ਕਿਹਾ-
"ਅਲ ਮੁਸਤਫਾ, ਤੁਹਾਡੇ ਬਿਬੇਕ ਦਾ ਅਸਲੀ ਖ਼ਜ਼ਾਨਾ ਕਿਹੜਾ ਹੈ? ਕੀ ਤੁਹਾਡੇ ਬੋਲਾਂ ਨੇ ਤੁਹਾਡਾ ਪੂਰਾ ਗਿਆਨ ਸਾਡੇ ਅੱਗੇ ਪ੍ਰਗਟਾਇਆ ਹੈ, ਜਾਂ ਕਿ ਤੁਸੀਂ ਕੁਝ ਭੇਤ ਗੁੱਝੇ ਵੀ ਰੱਖੇ ਹਨ ?
ਅਲ ਮੁਸਤਫ਼ਾ ਨੇ ਆਪਣਾ ਸਿਰ ਉਤਾਂਹ ਚੁੱਕਿਆ ਤੇ ਜੁਆਬ ਦਿੱਤਾ-
"ਭਰਾਵੋ, ਤੁਹਾਨੂੰ ਗਿਆਨ ਦੀ ਲੋੜ ਨਹੀਂ ਹੈ, ਸਗੋਂ ਤੁਹਾਨੂੰ ਸਿਰਫ਼ ਹੋਂਦ ਦੀ ਸੁਤੰਤਰਤਾ ਦੀ ਲੋੜ ਹੈ।
"ਤੇ ਮੇਰੇ ਦੋਸਤੋ, ਹੋਰ ਗੱਲਾਂ ਛੱਡੋ, ਤੁਹਾਨੂੰ ਆਪਣੇ ਮਨਾਂ ਵਿਚ ਘਰ ਬਣਾਉਣ ਦੀ
ਲੋੜ ਨਹੀਂ ਹੈ, ਕਿਉਂ ਕਿ ਤੁਹਾਡੇ ਦਿਲਾਂ ਵਿਚ ਵੀ ਉਹ (ਗਿਆਨ) ਨਹੀਂ ਰਹਿੰਦਾ।
"ਪਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੇ ਦਿਲਾਂ ਵਿਚ ਰਹਿਣ ਵਾਲੀਆਂ ਸੰਵੇਦਨਾਵਾਂ ਤੇ ਸ਼ਕਤੀਆਂ ਆਪਣੇ ਸਮੁੱਚੇ ਸੁਭਾਵਿਕ ਰੂਪਾਂ ਵਿਚ ਤੁਹਾਡੇ ਮਨਾਂ ਵਿਚ ਪ੍ਰਦਰਸ਼ਿਤ ਹੋਣਗੀਆਂ, ਜਿਵੇਂ ਕਿ ਮੇਰੇ ਦਿਲ ਦੀਆਂ ਸੰਵੇਦਨਾਵਾਂ ਅੱਜ ਸ਼ਾਮੀਂ ਮੇਰੇ ਬੋਲਾਂ ਵਿਚੋਂ ਪ੍ਰਗਟ ਹੋ ਚੁੱਕੀਆਂ ਹਨ।
"ਦਰਅਸਲ, ਤੁਹਾਨੂੰ ਸਿਰਫ਼ ਆਪਣੇ 'ਮੂਲ' ਦੀ ਏਕਤਾ ਦਾ ਬੋਧ ਹੋਣਾ ਚਾਹੀਦਾ ਹੈ, ਤਾਂ ਕਿ ਤੁਸੀਂ ਉਸ 'ਮੂਲ' ਦੀ ਸੁਤੰਤਰਤਾ ਨੂੰ ਸਮਝ ਸਕੋਂ।
"ਹਾਂ, ਤੁਹਾਨੂੰ ਆਪਣੀ ਭਾਲ ਜਾਰੀ ਰੱਖਣ ਦੀ ਬਜਾਇ 'ਭਾਲ ਲੈਣ' ਦੀ ਵਧੇਰੇ ਲੋੜ ਹੈ, ਕਿਉਂ ਕਿ ਉਸ 'ਭਾਲ ਲੈਣ' ਵਿਚ ਤੁਹਾਡੇ ਸਾਰੇ ਸੁਪਨੇ ਆਰਾਮ ਦੀ ਅਵਸਥਾ ਵਿਚ ਆ ਜਾਣਗੇ, ਤੇ ਤੁਸੀਂ ਅਖ਼ੀਰ ਉਸ ਸ਼ਾਂਤੀ ਨੂੰ ਪਾ ਲਓਗੇ, ਜਿਸ ਦੀ ਤੁਹਾਨੂੰ ਤਾਂਘ ਹੈ।
"ਤੇ ਫੇਰ ਵੀ ਤੁਸੀਂ ਜੀਵਨ ਦੀ ਅਰੋਕ ਪ੍ਰਵਾਹ-ਧਾਰਾ ਵਿਚ ਹਮੇਸ਼ਾ ਅੱਗੇ ਵਧਦੇ ਰਹੋਗੇ, ਤੁਸੀਂ ਸੰਘਰਸ਼ ਨਹੀਂ ਕਰੋਗੇ, ਕਿਉਂ ਕਿ ਤੁਸੀਂ ਜਾਣ ਜਾਓਗੇ ਕਿ ਇਹ ਸਭ ਉਵੇਂ ਹੀ ਹੈ, ਜਿਵੇਂ ਹੋਣਾ ਚਾਹੀਦਾ ਹੈ।
"ਤੇ ਉਸ ਸ਼ਾਂਤੀ ਦੀ ਪਨਾਹਗਾਹ ਵਿਚ, ਤੁਹਾਨੂੰ ਜੀਵਨ ਦੇ ਸਾਰੇ ਅਮੋਲਕ ਭੇਤ ਉਜਾਗਰ ਹੁੰਦੇ ਮਿਲਣਗੇ । ਤੇ ਸੋਝੀ ਦੇ ਪਾਰ ਜਾਂਦਿਆਂ ਤੁਸੀਂ ਜੀਵਨ ਦੀ ਦਿਲਕਸ਼ ਤੇ ਸੁਆਦਲੀ ਸ਼ਰਾਬ ਵਾਲਾ ਆਪਣਾ ਪਿਆਲਾ ਪੀ ਲਵੋਗੇ।
"ਤੇ ਏਦਾਂ, ਮੇਰੇ ਭਰਾਵੋ ਤੇ ਮੇਰੇ ਦੋਸਤੋ, ਮੈਂ ਤੁਹਾਡੇ ਤੱਕ ਹੋਰ ਕਿਵੇਂ ਆ ਸਕਦਾਂ ?
"ਤੁਸੀਂ ਚੰਗੀ ਤਰ੍ਹਾਂ ਤਪੇ ਹੋਏ ਤੇ ਸਿੱਜੇ ਹੋਏ ਖੇਤਾਂ ਦੇ ਤੁੱਲ ਹੋ, ਜਿਨ੍ਹਾਂ ਨੂੰ ਹੁਣ ਸਿਰਫ਼ ਘਾਹ-ਫੂਸ ਚੁਗਣ ਵਾਲੇ ਤੇ ਇਕੱਠਾ ਕਰਨ ਵਾਲੇ ਕਿਰਤੀ ਤੇ ਪਿਆਰ-ਗੜੁੱਚ ਹੱਥਾਂ ਦੀ ਹੀ ਲੋੜ ਹੈ।
"ਯਕੀਨਨ, ਆਪਣੇ ਖੇਤਾਂ ਦੀ ਸਫ਼ਾਈ-ਪਧਰਾਈ ਤੋਂ ਬਾਅਦ, ਤੁਸੀਂ ਇਨ੍ਹਾਂ ਵਿਚ ਫਸਲਾਂ ਉਗਾਉਣ ਤੇ ਵੱਢਣ ਦੀ ਸਮਰੱਥਾ ਤੇ ਸੰਕਲਪ ਕਮਾ ਲਵੇਗੇ।"
ਜਿਵੇਂ ਹੀ ਅਲ ਮੁਸਤਫ਼ਾ ਨੇ ਬੋਲਣਾ ਬੰਦ ਕੀਤਾ, ਉਸ ਦੇ ਬੋਲਾਂ ਨੇ ਉਨ੍ਹਾਂ ਆਦਮੀਆਂ 'ਤੇ ਜੋ ਜਾਦੂ ਕੀਤਾ ਸੀ, ਉਹ ਭਾਵੇਂ ਫਿੱਕਾ ਪੈ ਗਿਆ ਸੀ, ਪਰ ਫੇਰ ਵੀ ਹਰੇਕ ਆਦਮੀ ਟਿਕਟਿਕੀ ਲਾਈ ਉਸੇ ਵੱਲ ਵੇਖਦਾ ਰਿਹਾ, ਤੇ ਉਹ ਸਾਰੇ ਉਦੋਂ ਹੀ ਹਿੱਲੇ, ਜਦੋਂ ਉਹ ਉਸ ਨੂੰ ਗਲੇ ਲਗਾਉਣ ਲਈ ਇਕੱਠੇ ਹੋਏ।
ਫੇਰ, ਪਹਿਲਾਂ ਵਾਂਗ, ਇਕ ਆਦਮੀ ਉਨ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਵਿਅਕਤ ਕਰਨ ਲਈ ਅੱਗੇ ਆਇਆ ਤੇ ਬੋਲਿਆ-
"ਅਲ ਮੁਸਤਫ਼ਾ, ਤੁਹਾਡੇ ਬੋਲਾਂ ਨੇ ਸਾਡੇ ਹਿਰਦਿਆਂ ਦੇ ਉਜਾੜ-ਬੀਆਬਾਨਾਂ ਨੂੰ ਸਾਡੀਆਂ ਆਤਮਾਵਾਂ ਦੇ ਬਗੀਚਿਆਂ ਵਿਚ ਤਬਦੀਲ ਕਰ ਦਿੱਤਾ ਹੈ। ਯਕੀਨਨ, ਕੋਈ ਵੀ ਇਸ ਤੋਂ ਵੱਧ ਹੋਰ ਕੁਝ ਨਹੀਂ ਮੰਗ ਸਕਦਾ, ਤੇ ਇਸੇ ਤਰ੍ਹਾਂ, ਕੋਈ ਵੀ ਇਸ ਸਭ ਲਈ ਸਾਡੇ ਸ਼ੁਕਰਾਨੇ ਨੂੰ ਸ਼ਬਦ ਨਹੀਂ ਦੇ ਸਕਦਾ। ਇਸ ਲਈ ਅਸੀਂ ਸਿਰਫ਼ ਆਪਣੇ ਸੀਸ ਨਿਵਾ ਕੇ ਤੁਹਾਨੂੰ ਸ਼ੁਭ-ਰਾਤਰੀ ਹੀ ਕਹਿ ਸਕਦੇ ਹਾਂ।"
ਇਸ ਅਲਵਿਦਾ ਦੀ ਰਸਮ ਦੇ ਨਾਲ ਹੀ, ਉਹ ਆਦਮੀ ਉਸੇ ਤਰ੍ਹਾਂ ਚੁੱਪ-ਚਪੀਤੇ ਹੀ ਉਥੋਂ ਚਲੇ ਗਏ, ਜਿਸ ਤਰ੍ਹਾਂ ਚੁੱਪ-ਚਪੀਤੇ ਉਹ ਆਏ ਸਨ।
ਪਲ ਭਰ ਬਾਅਦ ਮੈਂ ਅਲ ਮੁਸਤਫ਼ਾ ਵੱਲ ਮੁੜੀ ਤੇ ਉਸ ਦੀਆਂ ਅੱਖਾਂ ਦਾ ਧਿਆਨ ਆਪਣੀਆਂ ਅੱਖਾਂ ਵੱਲ ਖਿੱਚਿਆ, ਬਿਲਕੁਲ ਉਵੇਂ, ਜਿਵੇਂ ਮੇਰੇ ਬੋਲਾਂ ਨੇ ਉਸ ਦੇ ਹਿਰਦੇ ਨੂੰ ਖਿੱਚਿਆ। ਮੈਂ ਬੋਲੀ-
"ਵੀਰ, ਕੋਝੇ-ਕਮਜ਼ੋਰ ਰੂਪਾਂ ਵਾਲਿਆਂ ਤੇ ਲੂਲੇ-ਲੰਝੜਿਆਂ ਲਈ ਤੁਸੀਂ ਕੀ ਕਰੋਗੇ ? ਕੀ ਤੁਸੀਂ ਹਰੇਕ ਦੀ ਰਹਿਨੁਮਾਈ ਸਿਰਫ਼ ਆਪਣੇ ਬੋਲਾਂ ਜ਼ਰੀਏ ਹੀ ਕਰੋਗੇ ?"
ਉਸ ਨੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲਿਆ ਤੇ ਮੈਨੂੰ ਆਖਿਆ-
"ਭੈਣੇ, 'ਸੱਚ' ਨੂੰ ਉਸ ਦੇ ਸਮੁੱਚੇ ਰਹੱਸਪੂਰਨ ਸੁਹੱਪਣ ਸਹਿਤ ਹਰੇਕ ਕਿਰਿਆ ਵਿਚ ਵੇਖਣ ਲਈ, ਤੇ ਉਸ ਦੀਆਂ ਸਾਰੀਆਂ ਮਹੱਤਵਪੂਰਨ ਅਦਾਵਾਂ ਸਹਿਤ ਉਸ ਨੂੰ ਹਰੇਕ ਰੂਪ ਵਿਚ ਜਾਣਨ ਲਈ, ਕਿਸੇ ਵੀ ਸ਼ਖ਼ਸ ਨੂੰ ਯਕੀਨਨ ਉਨ੍ਹਾਂ ਕਿਰਿਆਵਾਂ ਤੇ ਰੂਪਾਂ ਦੀਆਂ ਸਤਹਾਂ ਤੋਂ ਪਾਰ ਖੋਜਣਾ ਚਾਹੀਦਾ ਹੈ।
"ਤੇ ਹੁਣ ਵੀ ਇਹ ਏਦਾਂ ਹੀ ਹੈ; ਜਿਵੇਂ ਕਿ ਮੈਂ ਤੇਰੇ ਸਾਹਮਣੇ ਆਖਿਆ, ਉਹ ਤੂੰ ਹੀ ਸੀ, ਜਿਸ ਨੇ ਅੱਜ ਸਾਮ ਦੀ ਸਾਡੇ ਬੈਠਕ ਦੇ 'ਸੱਚ' ਨੂੰ ਜਾਣਿਆ, ਤੂੰ ਯਕੀਨਨ ਸਮਝ ਗਈ ਹੋਵੇਂਗੀ ਕਿ ਉਨ੍ਹਾਂ ਵਿਚੋਂ ਹਰੇਕ ਆਦਮੀ ਦਾ ਉਸਦੀਆਂ ਲੋੜਾਂ 'ਚੋਂ ਉਪਜੇ ਇਕ ਖ਼ਾਸ ਤਰੀਕੇ ਨਾਲ ਖ਼ਿਆਲ ਰੱਖਿਆ ਗਿਆ ਸੀ।
"ਦਰਅਸਲ, ਅੱਜ ਰਾਤੀਂ ਇਥੇ ਸਾਰਿਆਂ ਨੇ ਆਪਣਾ ਮਨਚਾਹਿਆ ਰਤਨ ਪਾ ਲਿਆ ਹੈ।
'ਤੇ ਇਹ ਹੀ ਹੈ ਤੇ ਮੈਨੂੰ ਖੋਜਣ ਵਾਲਿਆਂ ਸਾਰਿਆਂ ਨਾਲ ਏਦਾਂ ਹੀ ਹੋਵੇਗਾ, ਕਿਉਂ ਕਿ ਉਨ੍ਹਾਂ ਦੀਆਂ ਬਿਪਤਾਵਾਂ ਵਿਚ ਵੀ, ਜੀਵਨ ਦੇ ਪਾਣੀ ਉਨ੍ਹਾਂ ਦੀਆਂ ਜੜ੍ਹਾਂ ਦੁਆਲੇ ਸਿਮਦੇ ਰਹਿੰਦੇ ਹਨ ਤੇ ਸਿਰਫ਼ ਸਿਖਰਾਂ ਨੂੰ ਹੀ ਛੋਹਿਆ ਜਾਂਦਾ ਹੈ।
"ਹਾਂ, ਇਹ ਉਨ੍ਹਾਂ ਦੀ ਸਮੁੱਚੀ 'ਸਵੈ' ਜਾਂ 'ਮੂਲ' ਤੋਂ' ਬਿਨਾਂ ਹੋਰ ਕੁਝ ਨਹੀਂ ਹੈ, ਜਿਸ ਨੂੰ ਪਛਾਣਨ ਵਿਚ, ਮੈਂ ਮੇਰੇ ਤੱਕ ਪੁੱਜਣ ਵਾਲੇ ਸਾਰਿਆਂ ਦੀ ਅਗਵਾਈ ਕਰਦਾ ਹਾਂ। ਸੱਚੀਂ- ਮੁੱਚੀ ਸਾਰਿਆਂ ਨੂੰ ਹੀ ਯਾਤਰਾ ਆਰੰਭ ਕਰਨੀ ਚਾਹੀਦੀ ਹੈ ਅਲਮਿਤਰਾ, ਕਿਉਂ ਕਿ ਮੈਂ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਹਮੇਸ਼ਾ ਇਥੇ ਬੈਠਿਆ ਨਹੀਂ ਰਵਾਂਗਾ।"
ਉਸ ਨੇ ਆਪਣਾ ਸਿਰ ਉਤਾਂਹ ਚੁੱਕਿਆ ਤੇ ਮੈਨੂੰ ਉਸ ਦੇ ਵੱਲ ਵੇਖਣ ਦਾ ਇਸ਼ਾਰਾ ਕੀਤਾ, ਜਿਵੇਂ ਉਸ ਨੇ ਤਾਰੇ ਵਿਖਾਉਣ ਵੇਲੇ ਕੀਤਾ ਸੀ। ਉਹ ਕੋਮਲਭਾਵ ਨਾਲ ਬੋਲਿਆ-
"ਇਹ ਕਿੰਨੀ ਦੁਖਦਾਈ ਗੱਲ ਹੈ ਕਿ 'ਜੀਵਨ' ਦਾ ਆਸ਼ਿਕ ਗਿਆਨ ਪ੍ਰਾਪਤ ਕਰਨ ਦੀ ਕਾਹਲ ਵਿਚ ਮਨੁੱਖਤਾ ਇਸ ਦੇ ਸੰਪੂਰਨ ਸੱਚ ਨੂੰ ਅਤੇ ਸਮੁੱਚੇ 'ਜੀਵਨ' ਨਾਲ ਅਪਾਰ ਸਾਂਝ ਨੂੰ ਅਣਗੌਲਿਆ ਕਰ ਰਹੀ ਹੈ।"
ਹੁਣ ਉਹ ਚੁੱਪ ਸੀ ਤੇ ਜਦੋਂ ਉਹ ਤਾਰਿਆਂ ਨੂੰ ਵੇਖ ਰਿਹਾ ਸੀ, ਉਹ ਸੁਰਗ ਤੇ ਧਰਤੀ ਵਿਚਾਲੇ ਵਿਚਰਦਾ ਜਾਪਦਾ ਸੀ । ਤੇ ਜਿਉਂ-ਜਿਉਂ ਉਸ ਨੇ ਵੇਖਿਆ ਸੀ, ਉਸ ਦੇ ਨੇਤਰਾਂ ਵਿਚ ਇਕ ਜੋਤ ਪ੍ਰਗਟ ਹੋ ਗਈ ਸੀ, ਜੋ ਕਿਸੇ ਵੀ ਪੱਖੋਂ ਇਕ ਸਭ ਤੋਂ ਜ਼ਿਆਦਾ ਚਮਕਦਾਰ ਤਾਰੇ ਦੀ ਰੌਸ਼ਨੀ ਤੋਂ ਘੱਟ ਨਹੀਂ ਸੀ।
4
ਤੇ ਇਕ ਹੋਰ ਸ਼ਾਮ ਮੈਂ ਤੇ ਅਲ ਮੁਸਤਫ਼ਾ ਬਿਨਾਂ ਕਿਸੇ ਦੀ ਰੋਕ-ਟੋਕ ਦੇ ਸੁਰਗਾਂ ਨੂੰ ਵੇਖਣ ਲਈ ਸ਼ਹਿਰ ਲਾਗੇ ਦੀਆਂ ਪਹਾੜੀਆਂ 'ਤੇ ਚੜ੍ਹ ਗਏ।
ਉਦੋਂ ਹੀ ਉਸ ਨੇ ਮੈਨੂੰ ਧਰਤੀ 'ਤੇ ਪਸਰੇ ਹੋਏ ਜੀਵੰਤ ਸਾਹਾਂ ਬਾਰੇ ਦੱਸਿਆ ਸੀ।
ਪਲ ਭਰ ਲਈ ਨੀਵੀਂ ਪਾ ਕੇ, ਉਸ ਨੇ ਚੁੱਪੀ ਧਾਰ ਲਈ, ਕਿਉਂ ਕਿ ਉਸ ਨੇ ਸਾਡੇ ਦੁਆਲੇ ਘੁੰਮ ਰਹੀ ਪੌਣ ਦੀਆਂ ਕਿਰਿਆਵਾਂ ਨਾਲ ਆਪਣੇ ਸਾਹਾਂ ਨੂੰ ਲੈਅਬੱਧ ਕਰਨਾ ਚਾਹਿਆ ਸੀ।
ਤੇ ਜਿਉਂ ਹੀ ਉਹ ਮੇਰੇ ਸਨਮੁਖ ਉਠ ਖੜਾ ਹੋਇਆ, ਪੌਣਾਂ ਨੇ ਉਸ ਦੇ ਚੋਗੇ ਨੂੰ ਹਵਾ ਵਿਚ ਫੈਲਾ ਦਿੱਤਾ, ਜੋਤ ਦੇ ਦੋ ਖੰਡਾਂ ਦੇ ਰੂਪ ਵਿਚ। ਇਸ ਤਰ੍ਹਾਂ ਉਹ ਮੇਰੇ ਸਨਮੁਖ ਸੁਰਗਾਂ ਤੋਂ ਉੱਤਰੇ ਇਕ ਖੰਭਾਂ ਵਾਲੇ ਫ਼ਰਿਸ਼ਤੇ ਦਾ ਰੂਪ ਵਟਾ ਕੇ ਪ੍ਰਗਟ ਹੋ ਗਿਆ।
ਜਿਵੇਂ ਹੀ ਉਹ ਮੇਰੇ ਵੱਲ ਵਧਿਆ, ਮੈਂ ਉਸ ਦੇ ਮੋਢਿਆਂ ਦੁਆਲੇ ਤੇ ਉਸ ਦੀਆਂ ਅੱਖਾਂ ਵਿਚ ਇਕ ਸੁਰਗੀ-ਜੋਤ ਨੂੰ ਤੱਕਿਆ। ਉਹ ਬੋਲਿਆ-
"ਧਰਤੀ ਉਤਲੀ ਹਵਾ ਆਪਣੀ ਸਥਿਰਤਾ ਵਿਚ ਅਦਿੱਖ 'ਜੀਵਨ' ਦਾ ਇਕ ਮ ਸਾਗਰ ਹੈ।ਤੇ ਏਦਾਂ ਇਹ ਕਈ ਤਰ੍ਹਾਂ ਨਾਲ ਪਾਣੀਆਂ ਨਾਲ ਭਰੇ ਮਹਾਂਸਾਗਰਾਂ ਦੇ ਤੁੱਲ ਹੈ ਜੋ ਕਿ ਧਰਤੀ ਦੇ ਤਲ 'ਤੇ ਤੈਰਦੇ ਹਨ।
"ਜੀਵਨ ਦੀ ਆਤਮਾ ਇਨ੍ਹਾਂ ਦੋਵਾਂ ਤਰ੍ਹਾਂ ਦੇ ਮਹਾਂਸਾਗਰਾਂ ਵਿਚ ਇਕੋ ਜਿਹੀ ਮੁਹੱਬਤ ਨਲ ਆਪਣੇ ਪ੍ਰਕਾਸ਼ਮਈ ਸਾਹ ਲੈਂਦੀ ਹੈ। ਤੇ ਉਸੇ ਮੁਹੱਬਤ ਨਾਲ ਇਹ ਦੋਵੇਂ ਤਰ੍ਹਾਂ ਦੇ ਮਹਾਂਸਾਗਰ ਧਰਤੀ 'ਤੇ ਵਿਚਰਦੇ ਹਨ, ਸੰਸਾਰ ਉੱਪਰ ਜੀਵਨ ਨੂੰ ਬਣਾਈ ਰੱਖਣ ਲਈ ਲਗਾਤਾਰ ਆਪਣਾ ਆਪਾ ਵਾਰਦੇ ਹੋਏ।
"ਤੇ ਇਕ ਮਹਾਨ ਦਿਆਲਤਾ ਤੇ ਹਮਦਰਦੀ ਨਾਲ ਉਹ ਸਾਡੀਆਂ ਲੋੜਾਂ ਦੀ ਪੂਰਤੀ ਕਰਦੇ ਹਨ।
"ਜਿਥੇ ਪਾਣੀਆਂ ਦੇ ਮਹਾਂਸਾਗਰ ਸਾਡੇ ਮਨਾਂ ਤੇ ਤਨਾਂ ਨੂੰ ਆਪਣੀਆਂ ਲੈਅਬੱਧ ਲਹਿਰਾਂ ਨਾਲ ਧੋਂਦੇ ਤੇ ਪਿਆਰਦੇ ਹਨ, ਉਥੇ ਇਹ ਪੌਣਾਂ ਦੇ ਮਹਾਂਸਾਗਰ ਸਾਡੀਆਂ ਆਤਮਾਵਾਂ ਨੂੰ ਇਸ ਸੰਸਾਰ ਤੋਂ ਪਾਰ ਲਿਜਾਣ ਲਈ ਆਸਮਾਨ ਵਿਚ ਵਿਚਰਦੇ ਹਨ।
"ਇਸ ਤਰ੍ਹਾਂ ਇਹ ਦੋਵੇਂ ਨਿਰਾਕਾਰ ਜੀਵਨ ਦੀ ਵਿਸ਼ਾਲਤਾ ਨਾਲ ਆਕਾਰੀ ਜੀਵਨ ਦੇ ਛੋਟੇਪਣ ਨੂੰ ਜੋੜਦੇ ਹਨ। ਤੇ ਏਦਾਂ ਕਰਦਿਆਂ ਉਹ ਸਿਰਜਣਾ-ਚੱਕਰ ਨੂੰ ਪੂਰਾ ਕਰਦੇ ਹਨ, ਜੋ ਬੜੀ ਨਫ਼ਾਸਤ ਨਾਲ ਉਨ੍ਹਾਂ ਨੂੰ ਆਜ਼ਾਦ ਰੱਖਦਾ ਹੈ।
"ਅਸੀਂ ਚਾਹਾਂਗੇ ਕਿ ਅਸੀਂ ਵੀ ਉਵੇਂ ਹੀ ਆਜ਼ਾਦ ਹੋਈਏ, ਕਿਉਂ ਕਿ ਅਸੀਂ ਆਪਣੇ ਪੈਰ ਪਾਣੀ ਵਿਚ ਪਾਉਂਦੇ ਹਾਂ ਤੇ ਆਪਣੇ ਹੱਥ ਆਸਮਾਨ ਵਿਚ ਲਹਿਰਾਉਂਦੇ ਹਾਂ; ਪਰ ਫੇਰ ਵੀ ਅਸੀਂ ਨਾ ਤਾਂ ਪਾਣੀ ਵਿਚ ਸਾਹ ਲੈ ਸਕਦੇ ਹਾਂ, ਤੇ ਨਾ ਹੀ ਆਸਮਾਨ ਵਿਚ ਤੈਰ ਸਕਦੇ ਹਾਂ।
"ਅਸੀਂ ਜੇਕਰ ਸਾਡੇ ਅੰਦਰ ਦੀ ਏਕਤਾ ਤੋਂ ਇਨਕਾਰੀ ਹੋਵਾਂਗੇ, ਤਾਂ ਅਸੀਂ ਸਮੁੱਚੀ ਸ੍ਰਿਸ਼ਟੀ ਨਾਲ ਸਾਡੀ ਏਕਤਾ ਤੋਂ ਵੀ ਇਨਕਾਰੀ ਹੋਵਾਂਗੇ।
"ਪਰ ਅਲਮਿਤਰਾ, ਤਬਦੀਲੀ ਜ਼ਰੂਰ ਆਏਗੀ। ਯਕੀਨਨ, ਸਾਨੂੰ ਇਸ ਸਾਰਥਕ
ਏਕਤਾ ਦੀ ਪਿਆਰ-ਭਾਵ ਤੇ ਸਮਰਪਣ-ਭਾਵ ਨਾਲ ਪੁਨਰ-ਪੁਸ਼ਟੀ ਕਰਨੀ ਚਾਹੀਦੀ ਹੈ, ਕਿਉਂ ਕਿ ਇਸ ਏਕਤਾ ਦੇ ਪ੍ਰਤਾਪ ਨਾਲ ਖ਼ੁਦ ਨੂੰ ਢਕ ਕੇ ਹੀ ਅਸੀਂ 'ਜੀਵਨ ਦੇ ਪਵਿੱਤਰ ਹਿਰਦੇ' ਦੀ ਸੰਗਤ ਮਾਣ ਸਕਦੇ ਹਾਂ।
"ਤੇ ਸਿਰਫ਼ ਇਸ ਸੰਗਤ ਜ਼ਰੀਏ ਹੀ ਅਸੀਂ 'ਜੀਵਨ' ਦੇ ਬੇਹੱਦ ਅਮੋਲਕ ਭੇਤਾਂ ਵਿਚੋਂ ਇਕ ਭੇਤ ਨੂੰ ਅਨੁਭਵ ਕਰ ਸਕਦੇ ਹਾਂ, ਤੇ ਇਹ ਸਮਝ ਸਕਦੇ ਹਾਂ ਕਿ ਇਥੇ 'ਜੀਵਨ' ਦੇ ਹਰੇਕ ਅੰਸ਼ ਵਿਚ ਸਾਡੇ ਆਪਣੇ ਪਿਆਰ-ਗਰੁੱਚੇ ਹਿਰਦੇ ਦੀ ਤਰ੍ਹਾਂ ਹੀ ਇਕ ਹਿਰਦਾ ਧੜਕ ਰਿਹਾ ਹੈ।
"ਇਹੀ ਉਹ ਰੌਸ਼ਨ ਹਿਰਦਾ ਹੈ, ਜੋ ਜੀਵਨ ਦੇ ਹਰੇਕ ਅੰਸ਼ ਤੋਂ ਇਕ ਤਾਰਾ ਬਣਾ ਰਿਹਾ ਹੈ, ਤੇ ਇਹ ਜੀਵਨ ਦੀ ਉਸ ਪਰਮ-ਜੋਤ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਜਿਸ ਨੂੰ ਅਸੀਂ ਪਾਣੀ ਦੀ ਹਰੇਕ ਘੁੱਟ ਤੇ ਹਵਾ ਦੇ ਹਰੇਕ ਸਾਹ ਵਿਚੋਂ ਲੋੜਦੇ ਹਾਂ।
"ਬੇਸ਼ੱਕ ਅਸੀਂ ਇਕੇਰਾਂ ਫੇਰ ਚਾਨਣ-ਰੱਤੇ ਹੋਏ ਜੀਵਨ ਦੇ ਅਖਾੜੇ ਵਿਚ ਵਾਪਸ ਪਰਤਦੇ ਹਾਂ, ਪਰ ਅਜੇ ਵੀ ਅਸੀਂ ਡਿਉਢੀਓਂ ਬਾਹਰ ਹੀ ਖੜੇ ਹੁੰਦੇ ਹਾਂ।
"ਕੀ ਅਸੀਂ ਪੌਣ-ਪਾਣੀ ਕੋਲੋਂ ਨਹੀਂ ਸਿੱਖ ਸਕਦੇ ? ਪੌਣ ਕਿਵੇਂ ਪਾਣੀ ਵਿਚ ਤੈਰਦੀ ਹੈ ਤੇ ਪਾਣੀ ਕਿਵੇਂ ਪੈਣ ਵਿਚ ਉੱਡਦਾ ਹੈ। ਸਿਰਫ਼ ਇਸ ਲਈ ਕਿ ਉਹ ਸਮੁੱਚੇ ਜੀਵਨ ਨਾਲ ਇਕਸੁਰ ਹਨ।
"ਅਸੀਂ ਆਪਣੇ ਮੂੰਹਾਂ ਵਿਚ ਬਸੰਤ-ਬਹਾਰ ਦਾ ਠੰਢਾ ਪਾਣੀ ਤੇ ਆਪਣੇ ਫੇਫੜਿਆਂ ਵਿਚ ਤਾਜ਼ੀ ਪਹਾੜੀ ਹਵਾ ਕਰਦੇ ਹਾਂ, ਪਰ ਅਜੇ ਵੀ ਸਾਡੀਆਂ ਅੱਖਾਂ ਪਿਆਰ ਦੇ ਚਾਨਣ ਨੂੰ ਨਹੀਂ ਵੇਖਦੀਆਂ ਤੇ ਸਾਡੇ ਕੰਨ ਉਸ ਚਾਨਣ ਦੇ ਗੀਤ ਨੂੰ ਨਹੀਂ ਸੁਣਦੇ।
"ਅਸੀਂ ਇਸ ਸੰਸਾਰ ਨੂੰ ਪੀਂਦੇ ਤੇ ਸਾਹਾਂ ਵਿਚ ਭਰਦੇ ਹਾਂ, ਤੇ ਫੇਰ ਵੀ ਜੀਵਨ ਦੇ ਭੇਤਾਂ ਨੂੰ ਸਮਝੇ ਬਿਨਾਂ ਹੀ ਮਰ ਜਾਂਦੇ ਹਾਂ; ਅਸਲ ਵਿਚ ਇਨ੍ਹਾਂ ਭੇਤਾਂ ਨੂੰ ਆਪਣੀ ਜ਼ਿੰਦਗੀ ਰਹਿੰਦਿਆਂ ਹੀ ਸਮਝਣ ਲਈ, ਸਾਨੂੰ ਜੀਵਨ ਨੂੰ ਉਸ ਆਪੇ ਸਮੇਤ ਪੀਣ ਤੇ ਸਾਹਾਂ ਵਿਚ ਭਰਨ ਦੀ ਲੋੜ ਹੈ।
"ਫੇਰ ਵੀ, ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਕਿ ਹਰੇਕ ਪਿਆਸ ਸਿਰਫ਼ 'ਜੀਵਨ ਲਈ ਜਾਗਦੀ ਇਕ ਪਰਮ-ਪਿਆਸ' ਵਿਚੋਂ ਹੀ ਉਪਜਦੀ ਹੈ, ਅਸੀਂ ਯਕੀਨਨ ਜੀਵਨ ਨੂੰ ਹੋਰ ਡੂੰਘ ਤੱਕ ਪੀਵਾਂਗੇ, ਇਹ ਜਾਣਦਿਆਂ ਹੋਇਆਂ ਕਿ ਏਦਾਂ ਕਰਦਿਆਂ ਅਸੀਂ ਆਪਣੀਆਂ ਸਾਰੀਆਂ ਤਰ੍ਹਾਂ ਨੂੰ ਸ਼ਾਂਤ ਕਰ ਰਹੇ ਹਾਂ ।"
ਜਿਵੇਂ ਹੀ ਉਸ ਦੇ ਬੋਲਾਂ ਦਾ ਗੀਤ ਚੁੱਪ ਵਿਚ ਘੁਲਣ ਲੱਗਾ, ਉਸ ਨੇ ਆਪਣਾ ਚਿਹਰਾ ਤਾਰਿਆਂ ਵੱਲ ਕੀਤਾ ਤੇ ਆਪਣੇ ਸਾਹ ਨੂੰ ਦੋਬਾਰਾ ਫੇਰ ਹਵਾ ਵਿਚ ਘੁਲਣ ਦਿੱਤਾ, ਜੋ ਕਿ ਸਾਡੇ ਦੁਆਲੇ ਬੜੀ ਨਜ਼ਾਕਤ ਨਾਲ, ਪਿਆਰ ਦੀ ਲੋਰੀ ਗਾਉਂਦੀ ਹੋਈ ਵਿਚਰ ਰਹੀ ਸੀ।
5
ਅਸੀਂ ਉਸ ਸ਼ਾਮ ਦੇਰ ਤੱਕ ਪਹਾੜੀਆਂ 'ਤੇ ਖੜੇ ਰਹੇ, ਕਿਉਂ ਕਿ ਇਹ ਏਦਾਂ ਜਾਪਦ ਸੀ, ਜਿਵੇਂ ਹਵਾ ਨੇ ਸਾਨੂੰ ਹਜ਼ਾਰ ਵਰ੍ਹੇ ਅੱਗੇ ਦੇ ਇਕ ਸੰਸਾਰ ਵਿਚ ਤਬਦੀਲ ਕਰ ਦਿੱਤਾ ਹੋਵੇ 'ਤੇ ਇਥੇ ਖੜ ਕੇ ਹੀ ਅਸੀਂ ਇਕੋਠਿਆਂ ਉਨ੍ਹਾਂ ਵਰ੍ਹਿਆਂ ਨੂੰ ਵੇਖਿਆ ਸੀ ਤੇ ਉਨ੍ਹਾਂ
ਚੜ੍ਹ ਕੇ ਸੁਆਰੀ ਵੀ ਕੀਤੀ ਸੀ, ਜਿਵੇਂ ਉਹ ਬੱਦਲ ਹੋਣ।
ਇਥੇ ਅਸੀਂ ਸਮੇਂ ਤੇ ਸਥਾਨ ਦੀ ਰਹੱਸਮਈ ਘੁੱਟ ਨੂੰ ਵੀ ਪੀਤਾ? ਤੇ, ਆਜ਼ਾਦੀ ਮਾਣਦਿਆਂ, ਅਸੀਂ ਉਨ੍ਹਾਂ ਤੋਂ ਪਾਰ ਉਡਾਰੀ ਵੀ ਭਰੀ।
ਇਸ ਤਰ੍ਹਾਂ ਮੈਂ ਹਵਾ ਦੇ ਬੇਹੱਦ ਗੁੱਝੇ ਭੇਤਾਂ ਤੋਂ ਜਾਣੂੰ ਹੋਣ ਦੇ ਸਮਰੱਥ ਹੋਈ, ਜਿਨ੍ਹਾਂ ਬਾਰੇ ਅਲ ਮੁਸਤਫ਼ਾ ਵੀ ਅਜੇ ਤੱਕ ਚੁੱਪ ਸੀ, ਕਿਉਂ ਕਿ ਇਹ ਭੇਤ ਸਿਰਫ਼ ਸ਼ਬਦਾਂ ਜ਼ਰੀਏ ਸਾਂਝੇ ਨਹੀਂ ਕੀਤੇ ਜਾ ਸਕਦੇ।
ਇਨ੍ਹਾਂ ਨਜ਼ਾਰਿਆਂ ਤੋਂ ਪ੍ਰਸੰਨ ਹੋ ਕੇ, ਮੈਂ ਅਸੀਮ ਕਲਪਨਾਵਾਂ ਵਿਚ ਉੱਡਦੀ ਰਹੀ, ਜਦੋਂ ਤੱਕ ਕਿ ਅਲ ਮੁਸਤਫ਼ਾ ਮੈਨੂੰ ਮੁਖ਼ਾਸਿਬ ਹੁੰਦਿਆਂ ਇਹ ਨਹੀਂ ਬੋਲਿਆ-
"ਭੈਣੇ, ਹੇਠਾਂ ਘਾਟੀ ਵਿਚ ਕਿਸੇ ਨੂੰ ਸਾਡੀ ਮਦਦ ਦੀ ਲੋੜ ਹੈ। ਆ, ਚੱਲੀਏ।"
ਇਹ ਬੋਲ ਸੁਣਦੇ-ਸਾਰ ਮੈਂ ਘਾਟੀ ਵੱਲ ਮੁੜੀ ਤੇ ਹਨੇਰੇ ਵਿਚ ਉਸ ਬੰਦੇ ਨੂੰ ਵੇਖਣ ਦੀ ਕੋਸ਼ਿਸ਼ ਕਰਨ ਲੱਗੀ, ਜਿਸ ਨੂੰ ਸਾਡੀ ਲੋੜ ਸੀ।
ਪਰ ਫੇਰ ਵੀ ਮੈਂ ਕੁਝ ਨਾ ਵੇਖ ਸਕੀ, ਸਿਵਾਇ ਹਵਾ ਵਿਚ ਝੂਮਦੇ ਬਿਰਖਾਂ ਦੇ ਅਤੇ ਕੁਝ ਨਾ ਮਹਿਸੂਸ ਕਰ ਸਕੀ, ਸਿਵਾਇ ਮੇਰੇ ਚਿਹਰੇ ਨੂੰ ਛੂੰਹਦੀਆਂ ਹਵਾ ਦੀਆਂ ਉਂਗਲਾਂ ਦੇ ਪੈਟਿਆਂ ਦੇ।
ਅਲ ਮੁਸਤਫ਼ਾ ਨੇ ਮੇਰੀ ਉਚੇਚਤਾ ਤੇ ਉਤਸੁਕਤਾ ਨੂੰ ਮਹਿਸੂਸ ਕਰ ਲਿਆ ਤੇ ਹੌਲੀ ਜਿਹੀ ਮੈਨੂੰ ਆਖਿਆ-
"ਅਲਮਿਤਰਾ, ਫ਼ਿਕਰ ਨਾ ਕਰ, ਇਹ ਸਿਰਫ਼ ਇਕ ਬੁਝੀ ਹੋਈ ਮੋਮਬੱਤੀ ਹੈ, ਜਿਸ ਨੂੰ ਦੋਬਾਰਾ ਜਲਾਉਣ ਦੀ ਹੀ ਲੋੜ ਹੈ।"
ਜਲਦੀ ਹੀ ਅਸੀਂ ਇਕ ਬੱਚੇ ਦੀ ਮਾਸੂਮ ਵਿਲ੍ਹਕਦੀ ਆਵਾਜ਼ ਦੇ ਪਿੱਛੇ-ਪਿੱਛੇ ਘਾਟੀ ਵੱਲ ਚੱਲ ਪਏ। ਤੇ ਜਦੋਂ ਤੱਕ ਅਸੀਂ ਛੋਟੇ ਬੱਚੇ ਤੱਕ ਨਹੀਂ ਪਹੁੰਚੇ, ਅਸੀਂ ਉਸ ਉਦਾਸ ਗੀਤ ਦਾ ਪਿੱਛਾ ਕਰਦੇ ਗਏ, ਮੈਂ ਉਸ ਬੱਚੇ ਦਾ ਨਾਂਅ ਜਾਣਦੀ ਸਾਂ, ਉਹ ਜੋਸ਼ੁਆ ਸੀ। ਉਹ ਸ਼ਹਿਰ ਦੇ ਇਕ ਚਰਮਕਾਰ (ਚਮੜਾ ਰੰਗਣ ਵਾਲਾ) ਦਾ ਸਭ ਤੋਂ ਛੋਟਾ ਪੁੱਤਰ ਸੀ ਤੇ ਪਹਾੜੀਆਂ ਵਿਚ ਉਸ ਦੇ ਕਾਰਨਾਮਿਆਂ ਕਰਕੇ ਹਰ ਕੋਈ ਉਸ ਨੂੰ ਜਾਣਦਾ ਸੀ।
ਪਤਾ ਲੱਗਿਆ ਕਿ ਉਹ ਪਹਾੜੀਆਂ ਵੱਲ ਆ ਗਿਆ ਤੇ ਖੇਡ-ਥੱਕ ਕੇ ਉਥੇ ਹੀ ਸੋ ਗਿਆ। ਜਦੋਂ ਉਹ ਜਾਗਿਆ, ਤਾਂ ਸੂਰਜ ਛਿਪ ਰਿਹਾ ਸੀ। ਫੇਰ ਉਸ ਨੇ ਵਾਪਸ ਸ਼ਹਿਰ ਪੁੱਜਣ ਲਈ ਸੂਰਜ ਨਾਲ ਦੌੜ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ।
ਪਰ ਕਿਉਂ ਕਿ ਉਹ ਛੋਟਾ ਸੀ ਤੇ ਰਾਹ ਵੀ ਬੜਾ ਬਿਖੜਾ ਸੀ, ਉਹ ਲਗਪਗ ਅਸਫਲ ਰਿਹਾ। ਤੇ ਏਦਾਂ ਉਹ ਕਾਫ਼ੀ ਰਾਤ ਤੱਕ ਹਨੇਰੇ ਵਿਚ ਹੀ ਭਟਕਦਾ ਰਿਹਾ।
ਜਦ ਅਸੀਂ ਉਸ ਨੂੰ ਲੱਭਿਆ, ਉਹ ਗੇਂਦ ਵਾਂਗ ਇਕੱਠਾ ਹੋਇਆ ਬੈਠਾ ਸੀ ਤੇ ਡਰ ਤੇ ਇਕੱਲਤਾ ਵਿਚ ਵਿਲ੍ਹਕ ਰਿਹਾ ਸੀ। ਉਸ ਨੂੰ ਏਦਾਂ ਵਿਲ੍ਹਕਦਾ ਵੇਖ ਕੇ ਅਲ ਮੁਸਤਫ਼ਾ ਨੇ ਹੇਠਾਂ ਗੋਡੇ ਟੇਕੇ ਤੇ ਜੋਸ਼ੁਆ ਨੂੰ ਉਠਾ ਕੇ ਆਪਣੇ ਬਰਾਬਰ ਖੜਾ ਕੀਤਾ।
ਅਲ ਮੁਸਤਫ਼ਾ ਜਦੋਂ ਖੜਾ ਹੋਇਆ, ਉਸ ਦੀਆਂ ਅੱਖਾਂ ਵਿਚ ਮਹਾਨ ਤੇਜ ਚਮਕ ਰਿਹਾ ਸੀ ਤੇ ਉਸ ਨੇ ਇਕ ਪੁਰਾਣਾ ਗੀਤ ਗਾਉਣਾ ਸ਼ੁਰੂ ਕੀਤਾ, ਜੋ ਕਿ ਲੋੜਵੰਦਾਂ ਲਈ
ਧਰਵਾਸ ਤੇ ਸੁੱਖ ਦੀ ਕਾਮਨਾ ਕਰਨ ਵਾਲੇ ਗੀਤ ਵਜੋਂ ਜਾਣਿਆ ਜਾਂਦਾ ਸੀ ।
ਹੁਣ ਜੋਸ਼ੁਆ ਨੂੰ ਧਰਵਾਸ ਮਿਲਿਆ ਸੀ ਤੇ ਹੁਣ ਉਹ ਅਲ ਮੁਸਤਫ਼ਾ ਦੇ ਬੋਲਾਂ ਨੂੰ ਸੁਣਨ ਦੇ ਸਮਰੱਥ ਹੋ ਗਿਆ ਸੀ । ਅਲ ਮੁਸਤਫ਼ਾ ਬੋਲਿਆ-
"ਜੋਸ਼ੁਆ ਮੇਰੇ ਛੋਟੇ ਵੀਰ, ਤੂੰ ਕਿਉਂ ਰੋ ਰਿਹੈਂ? ਕੀ ਤੂੰ ਨਹੀਂ ਵੇਖ ਸਕਿਆ, ਕਿ ਇਥੇ ਤੇਰੇ ਹੰਝੂਆਂ ਦੇ ਸਿਵਾਇ ਹੋਰ ਕੁਝ ਨਹੀਂ ਹੈ, ਜੋ ਰਾਤ ਨੂੰ ਹੋਰ ਹਨੇਰਮਈ ਕਰ ਰਿਹਾ ਹੈ ? ਤੇ ਕੀ ਇਹ ਤੇਰਾ ਡਰ ਹੀ ਨਹੀਂ ਸੀ, ਜਿਸ ਨੇ ਬਿਰਖਾਂ ਵਿਚਾਲੇ ਪਰਛਾਵਿਆਂ ਨੂੰ ਆਕਾਰ ਤੇ ਜੀਵਨ ਦਿੱਤਾ?
"ਤੈਨੂੰ ਡਰਨ ਦੀ ਲੋੜ ਨਹੀਂ ਹੈ, ਮੇਰੇ ਨਿੱਕੇ ਵੀਰ, ਤੈਨੂੰ ਰਾਤ ਤੋਂ ਬਿਲਕੁਲ ਵੀ ਡਰਨ ਲੋੜ ਨਹੀਂ ਹੈ, ਇਹ ਹੀ ਸਵੇਰ ਲਿਆਉਂਦੀ ਹੈ, ਕਿਉਂ ਕਿ ਹਨੇਰੇ ਵਿਚ ਜੋ ਕੁਝ ਨਹੀਂ ਹੈ, ਉਹ ਚਾਨਣ ਵਿਚ ਵੀ ਨਹੀਂ ਹੈ।
''ਤੇ ਜੋ ਕੁਝ ਚਾਨਣ ਤੇ ਹਨੇਰੇ ਦੇ ਵਿਸ਼ਾਲ ਖੇਤਰਾਂ ਵਿਚ ਨਹੀਂ ਹੈ, ਉਹ 'ਪਰਮ-ਸਵੈ ਦੀ ਅਪਾਰ ਰਿਆਸਤ ਵਿਚ ਵੀ ਨਹੀਂ ਹੈ।
"ਤੇ ਜੇਕਰ ਤੁਸੀਂ ਦੁਪਹਿਰ ਵੇਲੇ ਸੂਰਜ ਦੀ ਤਪਸ਼ ਕਰਕੇ ਨੂੰਹਦੀ ਹਵਾ ਵਿਚ ਹੱਸਦੇ- ਖੇਡਦੇ ਹੋ, ਫੇਰ ਤੁਹਾਨੂੰ ਰਾਤ ਵੇਲੇ ਦੇ ਸ਼ੀਤ ਬੁੱਲਿਆਂ ਵਾਂਗ ਵੀ ਨੱਚਣਾ-ਟੱਪਣਾ ਚਾਹੀਦਾ ਹੈ, ਜੋ ਕਿ ਦਿਨ ਦੀ ਤਪਸ਼ ਵਿਚ ਫੜੇ ਗਏ ਆਪਣੇ (ਸ਼ੀਤ ਬੁੱਲਿਆਂ ਦੇ) ਭੈਣਾਂ-ਭਾਈਆਂ ਦੀਆਂ ਲੋੜਾਂ ਨੂੰ ਪੂਰਦੇ ਹਨ।
"ਮੇਰੇ ਭਰਾਵਾ, ਆਪਣੇ ਪੈਂਡੇ 'ਤੇ ਤੁਰਿਆ ਜਾ, ਇਹ ਜਾਣਦਾ ਹੋਇਆ ਕਿ ਰਾਤ ਦੇ ਹਨੇਰੇ ਵਿਚ ਵੀ, ਤੇਰੇ 'ਮੂਲ' ਦਾ ਚਾਨਣ ਫੈਲ ਰਿਹਾ ਹੈ। ਤੈਨੂੰ ਇਸ ਨੂੰ ਮਹਿਸੂਸ ਕਰਨ ਲਈ ਸਿਰਫ਼ ਆਪਣਾ ਹਿਰਦਾ ਤੇ ਨੇਤਰ ਖੋਲ੍ਹਣੇ ਪੈਣੇ ਹਨ।"
ਆਪਣੇ ਦੁਆਲੇ ਗੂੰਜਦੇ ਇਨ੍ਹਾਂ ਬੋਲਾਂ ਵਿਚ, ਜੋਸ਼ੁਆ ਮੁੜਿਆ ਤੇ ਘਾਟੀ ਵੱਲ ਨੂੰ ਚੱਲ ਪਿਆ। ਉਹ ਬੜੇ ਆਰਾਮ ਨਾਲ ਹਨੇਰੇ ਨੂੰ ਮਾਣਦਾ ਹੋਇਆ ਗਿਆ, ਕਿਉਂ ਕਿ ਉਸ ਦਾ ਮਨ ਤਾਰਾ-ਵਿਸਫੋਟਾਂ ਨਾਲ ਤੇ ਉਸ ਦੀਆਂ ਅੱਖਾਂ ਚਾਨਣ ਨਾਲ ਭਰੀਆਂ ਹੋਈਆਂ ਸਨ।
ਤੇ ਏਦਾਂ ਉਹ ਰਾਤ ਪ੍ਰਤੀ ਨਵੇਂ ਜਾਗੇ ਪਿਆਰ ਨਾਲ, ਹਵਾ ਵਿਚ ਤੁਰਦਾ ਜਾਪਦਾ ਸੀ।
6
ਤੇ ਸਵੇਰੇ ਜਿਉਂ ਹੀ ਅਲ ਮੁਸਤਫ਼ਾ ਤੇ ਮੈਂ ਬਾਜ਼ਾਰੋਂ ਪਰਤੇ, ਅਸੀਂ ਸਾਰਾਹ ਨੂੰ ਸਾਡੀ ਉਡੀਕ ਕਰਦਿਆਂ ਵੇਖਿਆ। ਉਹ ਸੂਰਜ ਦੀ ਲਾਲੀ ਵਿਚ ਚਮਕੀ ਤੇ ਆਪਣੇ ਹੱਥ ਸਾਡੇ ਵੱਲ ਵਧਾਏ ਤਾਂ ਕਿ ਅਸੀਂ ਉਸ ਨੂੰ ਉਠਣ ਵਿਚ ਮਦਦ ਕਰੀਏ ਉਠ ਕੇ ਉਸ ਨੇ ਸਾਨੂੰ ਦੋਵਾਂ ਨੂੰ ਪਿਆਰ ਨਾਲ ਗਲੇ ਲਾਇਆ ਤੇ ਮੁਸਕੁਰਾਉਂਦੀ ਹੋਈ ਬੋਲੀ-
"ਮੇਰੀ ਕੁੱਖ ਵਿਚਲੇ ਨੰਨ੍ਹੇ ਜੀਅ ਦਾ ਦੁਨੀਆਂ 'ਤੇ ਆਉਣ ਦਾ ਸਮਾਂ ਆ ਗਿਆ ਹੈ।"
ਕਿਉਂ ਕਿ ਮੈਂ ਪਹਿਲਾਂ ਹੀ ਇਸ ਜਣੇਪੇ ਲਈ ਥਾਂ ਤਿਆਰ ਕੀਤੀ ਹੋਈ ਸੀ, ਅਲ- ਮੁਸਤਫ਼ਾ ਉਸ ਦੇ ਅੱਗੇ ਗੋਡੇ ਟੇਕ ਕੇ ਬੈਠ ਗਿਆ ਤੇ ਕੋਮਲ ਭਾਵ ਨਾਲ ਉਸ ਨੂੰ ਬੋਲਿਆ-
“ਭੈਣੇ, ਆਪਣੇ ਹਿਰਦੇ ਨੂੰ ਏਨਾ ਵਿਸ਼ਾਲ ਕਰ ਕਿ ਤੂੰ ਇਸ ਵੇਲੇ ਆਪਣੇ ਅੰਦਰ ਗੂੰਜ
ਰਹੀਆਂ ਲੈਆਂ 'ਤੇ ਨੱਚ ਸਕੇ। ਹਾਂ, ਆਪਣਾ ਪੂਰਾ ਆਪਾ ਉਨ੍ਹਾਂ ਨੂੰ ਸਮਰਪਿਤ ਕਰ ਦੇ, ਕਿਉਂ ਕਿ ਇਹ ਲੈਆਂ ਸਿਵਾਇ ਤੇਰੇ ਬੱਚੇ ਦੇ ਜੀਵਨ-ਨਾਚ ਤੋਂ ਬਿਨਾਂ ਹੋਰ ਕੁਝ ਨਹੀਂ ਹਨ।
"ਸਾਰਾਹ, ਆਪਣੇ ਬੱਚੇ ਦੇ ਨਾਲ-ਨਾਲ ਵਿਚਰ ਤੇ ਉਹ ਲੈਆਂ ਤੈਨੂੰ ਘੇਰ ਲੈਣਗੀਆਂ, ਕਿਉਂ ਕਿ ਤੇਰੇ ਅੰਦਰਲੇ ਬੱਚੇ ਦੀਆਂ ਹਰਕਤਾਂ ਹੋਰ ਕੁਝ ਨਹੀਂ ਹਨ, ਸਿਰਫ਼ ਤੇਰੇ ਨਿਰਾਕਾਰ ਆਪੇ ਦੀਆਂ ਕਿਰਿਆਵਾਂ ਦਾ ਪ੍ਰਤੀਕਰਮ ਹਨ।
"ਤੇ ਇਸ ਲਈ ਏਦਾਂ ਹੋਣਾ ਹੀ ਚਾਹੀਦਾ ਹੈ, ਕਿਉਂ ਕਿ ਹੁਣ ਤੁਸੀਂ ਦੋਵੇਂ ਜਨਮ ਦੇ ਜਸ਼ਨਾਂ ਨੂੰ ਮਨਾਉਣ ਵਿਚ ਸਾਂਝੀਵਾਲ ਹੋ।
"ਆਪਣੇ ਆਪ ਨੂੰ ਲੈਅ ਦੀਆਂ ਲਹਿਰਾਂ ਵਿਚ ਖੁੱਲ੍ਹਾ ਛੱਡ ਦੇ; ਆਪਣੇ ਆਪ ਨੂੰ ਨ੍ਰਿਤ ਦੀ ਮਸਤੀ ਵਿਚ ਖੁੱਲ੍ਹਾ ਛੱਡ ਕੇ।
"ਉਹ ਪਲ ਅਨੰਤਕਾਲ ਵਿਚ ਵਿਚਰੇਗਾ, ਜਦੋਂ ਬੱਚਾ ਤੇਰੀ ਕੁੱਖ 'ਚੋਂ ਤੇਰੀਆਂ ਉਡੀਕਦੀਆਂ ਬਾਹਾਂ ਵਿਚ ਆਵੇਗਾ।
"ਫੇਰ ਵੀ, ਮੈਂ ਚਾਹੁੰਨਾਂ ਕਿ ਤੂੰ ਸਮਝੇ ਕਿ ਬੱਚੇ ਦੇ ਉਸ ਹਰਕਤ ਕਰਨ ਵਿਚ ਵੀ, ਬੱਚਾ ਸਿਰਫ਼ 'ਜੀਵਨਦਾਨੀ ਮਾਂ' ਦਾ ਪ੍ਰੇਰਿਆ ਹੋਇਆ ਇਕ ਛਾਤੀ ਤੋਂ ਦੂਸਰੀ ਛਾਤੀ ਤੱਕ ਹਰਕਤ ਕਰਦਾ ਹੈ।
"ਮੇਰੀਏ ਭੈਣੇ, ਆਪਣੀਆਂ ਬਾਹਾਂ ਨੂੰ ਖਿੱਚ ਕੇ ਫੈਲਾ, ਤਾਂ ਕਿ ਤੂੰ ਜੀਵਨ ਦੇ ਸਾਹਾਂ ਨੂੰ ਆਪਣੇ ਅੰਦਰ ਡੂੰਘਾ ਉਤਾਰ ਸਕੇ ਤੇ ਏਦਾਂ ਬੱਚੇ ਦੀ ਆਮਦ ਲਈ ਤਿਆਰ ਹੋ ਜਾ, ਉਹ ਬੱਚਾ, ਜੋ ਕਿ ਡੂੰਘੇ ਖਲਾਅ ਦਾ ਇਕ ਪਵਿੱਤਰ ਤਾਰਾ ਹੈ, ਉਹ ਵੀ ਹੁਣ ਸੁਰਗਾਂ ਤੋਂ ਤੇਰੀਆਂ ਕੰਬਦੀਆਂ ਬਾਹਾਂ ਵਿਚ ਆਉਣ ਲਈ ਉੱਡ ਪਿਆ ਹੈ।
"ਸਾਰਾਹ, ਆਤਮਾ ਦੇ ਪ੍ਰਫੁੱਲਿਤ ਹੋਣ ਨੂੰ ਪ੍ਰਵਾਨ ਕਰ ਤੇ ਤਕੜੀ ਹੋ, ਕਿਉਂ ਕਿ ਤੇਰੇ ਅੰਦਰਲਾ ਬੱਚਾ ਵੀ ਕੰਬਦਾ ਪਿਆ ਹੈ ਤੇ ਬਾਹਰ ਆਉਣ ਨੂੰ ਲੋਚਦਾ ਹੈ।
"ਆਪਣਾ ਹਿਰਦਾ, ਮਨ ਤੇ ਅੱਖਾਂ ਖੁੱਲ੍ਹੀਆਂ ਰੱਖਣ ਵਿਚ ਭੋਰਾ ਨਾ ਡਰ, ਤੈਨੂੰ ਸਾਰਾ ਨਜ਼ਾਰਾ ਦਿਖੇਗਾ, ਕਿਉਂ ਕਿ ਤੂੰ ਇਕ ਮਹਾਨ ਜੀਵਨ ਨੂੰ ਜਨਮ ਦੇ ਰਹੀ ਹੈ।"
ਇਹ ਸ਼ਬਦ ਸੁਣਦਿਆਂ ਹੀ, ਸਾਰਾਹ ਨੇ ਆਪਣੀਆਂ ਬਾਹਾਂ ਨੂੰ ਖਿੱਚ ਕੇ ਬਾਹਰ ਵੱਲ ਫੈਲਾਇਆ ਤੇ ਜੀਵਨ ਦੇ ਸਾਹਾਂ ਨੂੰ ਆਪਣੀ ਕੁੱਖ ਵਿਚ ਦਾਖ਼ਲ ਹੋਣ ਦਿੱਤਾ। ਇਸ ਤਰ੍ਹਾਂ, ਅਲ ਮੁਸਤਫ਼ਾ ਤੇ ਮੈਂ ਬੱਚੇ ਨੂੰ ਧਰਤੀ ਤੇ ਹਵਾ ਦੇ ਸੰਸਾਰ ਵਿਚ ਲਿਆਉਣ ਲਈ ਤਿਆਰ ਹੋ ਗਏ।
ਫੇਰ, ਭਾਵੇਂ ਅਸੀਂ ਪੂਰੀ ਤਰ੍ਹਾਂ ਤਿਆਰ ਸਾਂ, ਇਕਦਮ ਬੱਚੇ ਨੇ ਆਪਣਾ ਸਿਰ ਸਾਡੇ ਉਡੀਕਦੇ ਹੱਥਾਂ ਵਿਚ ਸੌਂਪ ਦਿੱਤਾ। ਤੇ ਏਦਾਂ ਅਸੀਂ ਇਸ ਦੁਨੀਆਂ ਵਿਚ ਉਸ ਦੀ ਰੱਖਿਆ ਕੀਤੀ।
ਬੱਚੇ ਨੂੰ ਬੜੇ ਆਰਾਮ ਨਾਲ ਬਾਹਰ ਕੱਢ ਕੇ ਸਾਰਾਹ ਦੀ ਛਾਤੀ 'ਤੇ ਰੱਖਦਿਆਂ, ਅਲ- ਮੁਸਤਫ਼ਾ ਨੇ ਬੜੇ ਮੋਹ ਨਾਲ ਉਸ ਨੂੰ ਆਖਿਆ-
"ਖ਼ੁਸ਼ ਹੋ ਸਾਰਾਹ, ਇਕ ਪਿਆਰੀ ਧੀ ਜੰਮੀ ਐ, ਸੁਰਗੀ-ਅਚੰਭਿਆਂ ਨਾਲ ਸਜਿਆ ਨ੍ਰਿਤ ਲੈ ਕੇ। ਯਕੀਨਨ ਇਸ ਦੀ ਆਮਦ ਤੇਰੇ ਲਈ ਬਹੁਤ ਸਾਰੀਆਂ ਖ਼ੁਸ਼ੀਆਂ ਲਿਆਈ ਹੈ।
"ਪਰ ਚੰਗੀ ਤਰ੍ਹਾਂ ਜਾਣ ਲੈ ਕਿ ਬੇਸ਼ੱਕ ਤੂੰ ਇਹਦੀ ਮਾਂ ਹੈਂ ਤੇ ਇਹ ਵੀ ਹੁਣ ਤੇਰੀ ਪੀ ਹੈ, ਤਾਂ ਵੀ ਤੁਹਾਡਾ ਇਕ-ਦੂਜੇ ਉੱਤੇ ਕੋਈ ਹੱਕ ਨਹੀਂ ਹੈ-ਪਿਆਰ ਉੱਤੇ ਵੀ ਨਹੀਂ।
"ਕਿਉਂ ਕਿ ਜਨਮ ਦੇਣ ਦੀ ਕਿਰਿਆ ਵਿਚ ਤੇ ਕੁਝ ਸਾਂਝਾ ਕਰਨ ਵਿਚ ਹੱਕ ਨਦਾਰਦ ਹੈ। ਇਥੇ ਸਿਰਫ਼ ਜੀਵਨ ਦੀ ਧਾਰਾ ਹੀ ਵਹਿ ਰਹੀ ਹੈ, ਤੇ ਉਸ ਧਾਰਾ ਵਿਚ ਵੀ ਸਿਰਵੇ ਪਿਆਰ ਹੀ ਵਹਿ ਰਿਹਾ ਹੈ, ਹਮੇਸ਼ਾ ਆਪਣੇ ਆਪ ਨਾਲ ਹੋਰ ਗੂੜ੍ਹੀ ਏਕਤਾ ਨੂੰ ਤਾਂਘਦਾ ਹੋਇਆ।
"ਫੇਰ ਵੀ ਭੈਣੇ, ਇਹ ਏਕਤਾ ਇਥੇ ਧਰਤੀ 'ਤੇ ਤੇਰੇ ਕੋਲ ਪੁੱਜੇਗੀ, ਤੇ ਤੂੰ ਇਸ ਨੂੰ ਪਰਿਵਾਰ ਦੀ ਮਿੱਠੀ-ਨਿੱਘੀ ਸਾਂਝ ਦੇ ਅਨੁਭਵ ਵਿਚੋਂ ਮਹਿਸੂਸ ਕਰ ਸਕੇਂਗੀ।
"ਹਾਂ, ਤੇ ਉਸ ਸ਼ਬਦ ਦੇ ਮਨੁੱਖ ਵੱਲੋਂ ਸਿਰਜੇ ਅਰਥਾਂ ਦੇ ਪਾਰ ਜਾਂਦਿਆਂ, ਤੁਸੀ ਮਹਿਸੂਸ ਕਰੋਗੇ ਕਿ ਪਰਿਵਾਰ ਕਿਸੇ ਸ਼ਰੀਕੇ ਜਾਂ ਸਮੂਹ ਦੀ, ਸਹੂਲਤਾਂ ਤੇ ਹਾਲਾਤ ਵਿਚ ਬੱਝੀ, ਨੇੜਤਾ ਤੋਂ ਕਿਤੇ ਉਪਰ ਹੈ। ਪਰਿਵਾਰ ਇਕ ਪਿਆਰ-ਭਰੇ ਹਿਰਦੇ ਦੀ ਦੂਸਰੇ ਹਿਰਦੇ ਨਾਲ ਸਾਂਝ ਦਾ ਨਾਂਅ ਹੈ।
"ਇਕੇਰਾਂ ਉਹ ਸਾਂਝ ਜਾਂ ਰਿਸ਼ਤਾ ਸੱਚੇ ਅਰਥਾਂ ਵਿਚ ਸਮਝ ਪੈ ਜਾਵੇ, ਸਾਰੀ ਸ੍ਰਿਸ਼ਟੀ ਉਸ ਪਰਮ-ਪ੍ਰਕਾਸ਼ ਵਿਚ ਨਹਾ ਰਹੀ ਹੋਵੇਗੀ, ਜੋ ਕਿ ਡੂੰਘੇ ਖਲਾਅ ਤੋਂ ਤੁਹਾਡੇ ਹਿਰਦੇ ਨੂੰ ਰੌਸ਼ਨ ਕਰਨ ਲਈ ਉੱਡ ਕੇ ਆਇਆ ਹੈ।
'ਤੇ ਇਸ ਤਰ੍ਹਾਂ ਸਾਰਾਹ, ਸਾਰਾ ਬ੍ਰਹਿਮੰਡ ਉਸ ਪ੍ਰਕਾਸ਼ ਨਾਲ ਪ੍ਰਕਾਸ਼ਵਾਨ ਹੋ ਜਾਵੇਗਾ ਤੇ ਪਿਆਰ ਦੇ ਸਿਵਾਇ ਹੋਰ ਕੁਝ ਨਹੀਂ ਬਚੇਗਾ। ਇਹ ਪਿਆਰ ਜਨਮ ਤੋਂ ਪਹਿਲਾਂ ਹੀ ਸਾਡੇ ਆਲੇ-ਦੁਆਲੇ ਹੁੰਦਾ ਹੈ ਤੇ, ਏਦਾਂ, ਸਿਰਫ਼ ਪਿਆਰ ਹੀ ਸੱਚੇ ਅਰਥਾਂ ਵਿਚ ਸਾਡੀਆਂ ਜ਼ਿੰਦਗੀਆਂ ਨੂੰ ਪ੍ਰਫੁੱਲਿਤ ਕਰਦਾ ਹੈ।
"ਕਿਉਂ ਕਿ ਤੂੰ ਆਪਣੇ ਬੱਚਿਆਂ ਨੂੰ ਜੰਮਦੀ ਹੈ, ਇਸ ਲਈ ਵੀ ਉਹ ਰਹਿੰਦੀ ਸ੍ਰਿਸ਼ਟੀ ਤੱਕ ਨਵੇਂ ਜਨਮ ਲੈਂਦੇ ਰਹਿਣਗੇ, ਬਿਲਕੁਲ ਉਵੇਂ, ਜਿਵੇਂ 'ਹਰ ਪਲ' ਨਵੇਂ ਰੂਪ 'ਚ ਜਨਮ ਲੈਂਦਾ ਰਹਿੰਦਾ ਹੈ।
"ਤੇ ਉਸ ਸਦਾ ਬਹਾਰ ਪੁਨਰ-ਜਨਮ ਵਿਚ ਉਹ ਹਮੇਸ਼ਾ ਪਿਆਰ ਵਿਚ ਘਿਰੇ ਰਹਿੰਦੇ ਹਨ।
"ਦਰਅਸਲ, ਕਿਉਂ ਕਿ ਉਹ ਜੀਵਨ ਦਾ ਨ੍ਰਿਤ ਨੱਚਦੇ ਰਹੇ ਸਨ, ਇਸ ਲਈ ਉਹ ਯੁਗਾਂ-ਯੁਗਾਂ ਤੱਕ ਨੱਚਦੇ ਰਹਿਣਗੇ। ਹਾਂ, ਕਿਉਂ ਕਿ ਕਿਸੇ ਹੋਰ ਨੇ ਵੀ ਤੁਹਾਨੂੰ ਵਾਅਦਾ ਕੀਤਾ ਹੈ, ਤੁਹਾਡਾ ਜੀਵਨ ਅਨੰਤ ਜੋ ਹੈ।
"ਫੇਰ ਵੀ ਨਾ ਤਾਂ ਤੁਹਾਨੂੰ ਆਪਣੇ ਬੱਚਿਆਂ ਦੀਆਂ ਨ੍ਰਿਤ ਸ਼ੈਲੀਆਂ ਨੂੰ ਸਮਝਣ ਦੀ ਲੋੜ ਹੈ, ਨਾ ਹੀ ਕਾਬੂ ਹੇਠ ਰੱਖਣ ਦੀ, ਤੇ ਜਦੋਂ ਤੁਸੀਂ ਉਨ੍ਹਾਂ ਦੇ ਨ੍ਰਿਤ ਦੀਆਂ ਧੁਨਾਂ ਨੂੰ ਬਹੁਤੀ ਦੋਰ ਨਹੀਂ ਸੁਣ ਸਕਦੇ, ਉਦੋਂ ਵੀ ਡਰੇ ਨਾ।
"ਦਰਅਸਲ ਮੈਂ ਚਾਹੁੰਨਾਂ ਕਿ ਤੁਸੀਂ ਆਪਣੇ ਹਿਰਦੇ ਨੂੰ ਸ਼ਾਂਤ ਰੱਖੋ, ਇਹ ਜਾਣਦਿਆਂ ਹੋਇਆ ਕਿ ਉਹ ਵੀ ਉਸੇ ਸੰਗੀਤ 'ਤੇ ਨੱਚਦੇ ਹਨ, ਜਿਸ ਨੇ ਤੁਹਾਨੂੰ ਨਚਾਇਆ ਹੈ ਤੇ ਇਹ ਵੀ ਕਿ ਉਨ੍ਹਾਂ ਦੇ ਨੱਚਣੇ-ਟੱਪਣੇ ਨੇ ਉਨ੍ਹਾਂ ਦੇ ਆਪਿਆਂ ਨੂੰ ਸਿਰਫ਼ ਨ੍ਰਿਤਕ ਦੇ ਸੁਭਾਅ ਦੇ ਅਨੁਕੂਲ ਬਦਲਿਆ ਹੈ।
"ਤੇ ਇਸ ਉਦਾਸੀ ਵਿਚ ਖਪਤ ਨਾ ਹੋਵੇ ਕਿ ਤੁਹਾਡੇ ਬੱਚਿਆਂ ਦਾ ਨੱਚਣਾ ਬੰਦ ਹੋਣਾ ਚਾਹੀਦਾ ਹੈ, ਕਿਉਂ ਕਿ ਇਸ ਅਟੱਲ ਸੱਚਾਈ ਨੂੰ ਜਾਣ ਲਓ ਕਿ ਜੀਵਨ ਦਾ ਨਾਚ ਉਦੋਂ ਵੀ ਜਾਰੀ ਰਹਿੰਦਾ ਹੈ, ਜਦੋਂ ਭਾਵੇਂ ਨ੍ਰਿਤਕ ਦੇ ਪੈਰ ਰੁਕ ਕਿਉਂ ਨਾ ਜਾਣ।
"ਜੇ ਤੁਸੀਂ ਕਰ ਸਕਦੇ ਹੋ ਤਾਂ ਸਿਰਫ਼ ਇਸ ਦੀ ਥਾਹ ਪਾਓ, ਤੁਸੀਂ ਉਸ 'ਹਰਕਤ' ਵਿਚ ਵਹਿ ਜਾਓਗੇ ਤੇ ਜ਼ਿੰਦਗੀ ਤੇ ਮੌਤ ਦੀਆਂ ਹੱਦਬੰਦੀਆਂ ਤੋਂ ਪਾਰ ਉਡਾਰੀ ਭਰੋਗੇ।
"ਕਿਉਂ ਕਿ ਤੁਸੀਂ ਚਾਨਣ ਹੈ, ਚਾਨਣ ਦੇ ਤੱਤ ਤੋਂ ਚਾਨਣ ਵੱਲੋਂ ਬਣਾਏ ਗਏ, ਤੇ ਜਿਸ ਨੂੰ ਤੁਸੀਂ ਸਿਰਜਦੇ ਹੋ, ਉਹ ਵੀ ਚਾਨਣ ਹੈ।
"ਇਥੋਂ ਤੱਕ ਕਿ ਜਦੋਂ ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ ਤੇ ਬੱਚਾ ਕੁੱਖ 'ਚ ਤੇ ਬਾਹਰ ਇਸ ਸੰਸਾਰ ਦੀ ਆਬੋ-ਹਵਾ ਵਿਚ ਵਿਚਰਦਾ ਹੈ, ਇਹ ਵੀ ਸਿਰਫ਼ ਇਕ ਚਾਨਣ ਹੈ, ਜੋ ਕਿ ਚਾਨਣ 'ਚੋਂ ਨਿਕਲ ਕੇ ਚਾਨਣ ਵਿਚ ਰਲਿਆ ਹੈ।"
7
ਇਕ ਹੋਰ ਸਵੇਰ, ਜਦੋਂ ਅਲ ਮੁਸਤਫ਼ਾ ਤੇ ਮੈਂ ਮੰਦਰ ਦੀ ਡਿਊਢੀ ਵਿਚ ਬੈਠੇ ਉਸ ਦੀ ਵਾਪਸੀ ਦੀਆਂ ਗੱਲਾਂ ਕਰ ਰਹੇ ਸਾਂ, ਜਾਤਜ਼ (Jataz) ਨਾਂਅ ਦਾ ਇਕ ਪੁਜਾਰੀ ਸਾਰੇ ਕੋਲ ਆਇਆ ਤੇ ਅਲ ਮੁਸਤਫ਼ਾ ਨੂੰ ਬੇਨਤੀ ਕਰਨ ਲੱਗਾ-
"ਮੇਰੇ ਮਾਲਕ, ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਚਾਹੁੰਨਾਂ ।"
ਅਲ ਮੁਸਤਫ਼ਾ ਨੇ ਮੌਨ ਹੋਏ ਜਾਤਜ਼ ਵੱਲ ਹੱਥ ਕੀਤਾ ਤੇ ਆਖਿਆ—
"ਜ਼ਰੂਰ, ਮੈਂ ਉਸ ਹਰੇਕ ਬੰਦੇ ਨਾਲ ਗੱਲਾਂ ਕਰਾਂਗਾ ਜੋ ਮੇਰੇ ਕੋਲ ਆਉਂਦਾ ਹੈ, ਪਰ ਹੁਣ ਸਿਰਫ਼ ਇਕ ਭਰਾ ਦੀ ਹੈਸੀਅਤ ਨਾਲ ਕਿਉਂ ਕਿ ਮੈਨੂੰ ਹੁਣ ਹੋਰ ਜ਼ਿਆਦਾ 'ਮਾਲਕ' ਸੰਬੋਧਨ ਸੁਣਨ ਦੀ ਲੋੜ ਨਹੀਂ ਹੈ, ਮੈਂ ਜਾਣਦਾ ਹਾਂ ਕਿ ਮੈਂ ਕੌਣ ਹਾਂ।
"ਹਾਂ, ਮੈਂ ਹੁਣ ਆਪਾਂ ਸਾਰਿਆਂ ਨੂੰ ਹੋਰ ਜ਼ਿਆਦਾ ਵੱਖ ਨਹੀਂ ਵੇਖਣਾ ਚਾਹੁੰਨਾਂ, ਸਗੋਂ ਮੈਂ ਆਪਣੇ ਸਾਰਿਆਂ ਦੇ ਸਾਂਝੇ ਜਮਾਂਦਰੂ-ਹੱਕ ਨੂੰ ਯਾਦ ਰੱਖਣਾ ਚਾਹੁੰਨਾਂ।"
ਜਾਤਜ਼ ਕੁਲ ਪਲਾਂ ਲਈ ਚੁੱਪ ਸੀ, ਕਿਉਂ ਕਿ ਉਹ ਉਲਝਣ ਵਿਚ ਸੀ, ਤੇ ਇਨ੍ਹਾਂ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੇ ਫੇਰ ਉਹ ਬੋਲਿਆ-
"ਖੁਸ਼ੀ-ਖ਼ੁਸ਼ੀ ਮੈਂ ਚਾਹੁੰਨਾਂ ਕਿ ਆਪਾਂ ਭਰਾ ਬਣ ਕੇ ਵਿਚਰੀਏ, ਪਰ ਅਜੇ ਵੀ ਇਕ 'ਸ਼ਬਦ' ਸਾਨੂੰ ਏਦਾਂ ਕਰਨੋਂ ਰੋਕਦਾ ਹੈ।"
ਅਲ ਮੁਸਤਫ਼ਾ ਨੇ ਜਾਤਜ਼ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਤੇ ਉਸ ਨੂੰ ਜੁਆਬ ਦਿੱਤਾ-
"ਮੈਂ 'ਭਰਾ' ਸ਼ਬਦ ਸਿਰਫ਼ ਨਾਂਅ ਵਜੋਂ ਹੀ ਨਹੀਂ ਵਰਤਣਾ ਚਾਹੁੰਨਾਂ, ਸਗੋਂ ਮੈਂ ਉਸ ਭਾਈਚਾਰੇ ਨੂੰ ਹਾਸਿਲ ਕਰਨਾ ਚਾਹੁੰਨਾਂ, ਜੋ ਸਾਰੇ ਨਾਵਾਂ ਤੋਂ ਉੱਪਰ ਹੈ। ਜੋ ਵੀ ਮੈਨੂੰ ਇਨ੍ਹਾਂ ਅਰਥਾਂ ਵਿਚ ਜੀ ਆਇਆ ਆਖੇਗਾ, ਉਹ ਹੀ ਸਾਡੇ ਰਿਸ਼ਤੇ ਦੇ ਸੱਚ ਨੂੰ ਸਮਝੇਗਾ। "
ਤੇ ਏਦਾਂ ਜਾਤਜ਼, ਤੂੰ ਇਥੇ ਸਿਰਫ ਮੈਨੂੰ ਹੀ ਪ੍ਰਾਪਤ ਕਰ ਸਕੇਗਾ, ਤੂੰ ਯਕੀਨਨ ਜਾਣ ਜਾਏਂਗਾ ਕਿ ਅਸੀਂ ਭਰਾ-ਭਰਾ ਹਾਂ। ਕਿਉਂ ਕਿ, ਕੀ ਅਸੀਂ ਦੋਵੇਂ 'ਜੀਵਨ' ਦੇ ਬੱਚੇ ਨਹੀਂ ਹਾਂ,
ਪਿਆਰ ਦੀ ਇਕੋ ਕੁੱਖ ਵਿਚੋਂ ਪੈਦਾ ਹੋਏ ਤੇ ਇਕੋ ਜੋਤ ਤੋਂ ਬਣੇ ਹੋਏ ?"
ਇਹ ਸ਼ਬਦ ਸੁਣ ਕੇ ਪੁਜਾਰੀ ਉਠ ਖੜ੍ਹਾ ਹੋਇਆ, ਜਿਵੇਂ ਜਾਣ ਲੱਗਾ ਹੋਵੇ, ਪਰ ਉਲਟਾ ਉਹ ਸਾਡੇ ਵੱਲ ਮੁੜਿਆ ਤੇ ਬੋਲਿਆ-
“ਮੇਰੇ ਭਰਾ, ਸਾਨੂੰ ਤੁਹਾਡੀ ਵਾਪਸੀ ਬਾਰੇ ਕੁਝ ਸਮਾਂ ਪਹਿਲਾਂ ਹੀ ਪਤਾ ਚੱਲਿਆ ਹੈ। ਤੇ ਇਸ ਲਈ, ਮੈਨੂੰ ਤੁਹਾਡੇ ਕੋਲ ਭੇਜਿਆ ਗਿਆ ਹੈ, ਤਾਂ ਕਿ ਮੈਂ ਤੁਹਾਨੂੰ ਸਾਡੇ ਕੋਲ ਆਉਣ ਲਈ ਮਨਾਵਾਂ। ਤੇ ਤੁਸੀਂ ਆਓ ਤੇ ਸਾਡੇ ਨਾਲ ਸਾਡਾ ਭਰਪੂਰਤਾ ਵਾਲਾ ਦਿਨ' ਵੰਡੋ, ਜੋ ਕਿ ਇਸ ਵਰ੍ਹੇ ਸਾਡੀਆਂ ਫਸਲਾਂ ਦੀ ਅਤਿ-ਭਰਪੂਰਤਾ ਨੂੰ ਮਨਾਉਣ ਲਈ ਘੋਸ਼ਿਤ ਕੀਤਾ ਗਿਆ ਹੈ।
"ਉਥੇ ਦੂਰ-ਦੁਰਾਡਿਓਂ ਸਾਰਿਆਂ ਲਈ ਸੁਗਾਤਾਂ ਲੈ ਕੇ ਆਉਣ ਵਾਲੇ ਸਾਡੇ ਮੰਦਰ ਦੇ ਮਹਿਮਾਨ ਵੀ ਹੋਣਗੇ, ਤੇ ਹਾਲਾਂਕਿ ਤੁਹਾਡੇ ਬੋਲ ਮੇਰੇ ਕੰਨਾਂ ਲਈ ਅਜੇ ਓਪਰੇ ਹਨ, ਫੇਰ ਵੀ ਅਸੀਂ ਕੁਝ ਲੋਕ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਮਹਿਮਾਨਾਂ ਨੂੰ ਸੰਬੋਧਨ ਕਰੋ।"
ਅਲ ਮੁਸਤਫ਼ਾ ਨੇ ਉਸ ਦਾ ਜੁਆਬ ਦਿੰਦਿਆਂ ਆਖਿਆ-
"ਇਕ ਗੱਲ ਦੱਸ ਜਾਤਜ਼, ਤੇਰੇ ਕਿਸ ਭਰੋਸੇ ਨੇ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਦਿਨਾਂ ਨੂੰ ਵੱਖ-ਵੱਖ ਕਰਨ ਦੀ ਇਹ ਸਿਆਣਪ ਲੱਭੀ ਹੈ, ਜਿਸ ਮੁਤਾਬਿਕ ਕੁਝ ਦਿਨ ਦੂਜੇ ਦਿਨਾਂ ਹੈ ਜ਼ਿਆਦਾ ਪਵਿੱਤਰ ਹਨ ?
"ਕੀ ਇਹ ਇਕ ਮਜ਼ਾਕ ਹੈ, ਜਾਂ ਵਾਕਈ ਉਹ ਸੰਜੀਦਗੀ ਨਾਲ ਸੋਚਦੇ ਹਨ ਕਿ ਉਹ 'ਪਲ' ਦੀ ਏਕਤਾ ਵਿਚ ਕੁਝ ਜੋੜ-ਤੋੜ ਕਰ ਸਕਦੇ ਹਨ ? ਕੀ ਉਹ ਆਪਣੇ ਭਰੋਸੇ ਦੇ 'ਸੱਚ' ਨੂੰ ਨਹੀਂ ਸਮਝਦੇ ?
"ਉਹ ਹੋਰ ਕੁਝ ਨਹੀਂ ਕਰਦੇ, ਸਿਰਫ਼ ਬਾਕੀ ਸਾਰਿਆਂ ਦਿਨਾਂ ਵਿਚੋਂ ਉਨ੍ਹਾਂ ਦਿਨਾਂ ਨੂੰ ਘਟਾਉਂਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਪਵਿੱਤਰ ਦਿਹਾੜਿਆਂ ਵਿਚ ਜੋੜਨਾ ਚਾਹੁੰਦੇ ਹਨ।
"ਨਹੀਂ, ਮੇਰੇ ਭਰਾ, ਮੈਂ ਨਹੀਂ ਆ ਸਕਾਂਗਾ। ਕਿਉਂ ਕਿ ਇਸ ਪੂਰੀ ਪਵਿੱਤਰ ਗੱਲਬਾਤ ਤੇ ਜਸ਼ਨਾਂ ਦੇ ਖ਼ਤਮ ਹੋਣ ਤੀਕ ਵੀ ਤੁਹਾਡੇ 'ਚੋਂ ਕੋਈ ਵੀ ਨਹੀਂ ਜਾਣੇਗਾ ਕਿ ਉਨ੍ਹਾਂ ਸ਼ਬਦਾਂ ਦੇ ਅਸਲੀ ਅਰਥ ਕੀ ਹਨ।
"ਹਾਂ, ਜਿੰਨੀ ਦੇਰ ਉਹ ਲੋਕ ਇਕ ਦਿਨ ਨੂੰ ਵਰਿਆ ਤੇ ਦੂਜੇ ਦਿਨ ਨੂੰ ਸਰਾਪਿਆ ਸਮਝਣਗੇ, ਓਨੀ ਦੇਰ ਉਹ ਦਿਨਾਂ ਦੇ 'ਸੱਚ' ਨੂੰ ਬਿਲਕੁਲ ਨਹੀਂ ਜਾਣ ਸਕਣਗੇ। ਏਦਾਂ ਉਹ ਲੋਕ ਬਿਲਕੁਲ ਨਹੀਂ ਸਮਝਦੇ ਕਿ ਸਾਰੇ ਦਿਨ ਇਕ ਦਿਨ ਦੇ ਸਮਾਨ ਹੀ ਨੇ, ਇਥੋਂ ਤੱਕ ਕਿ ਸਾਰੇ ਪਲ ਵੀ ਇੱਕੋ ਨੇ ਤੇ ਸਾਰੀਆਂ ਜ਼ਿੰਦਗੀਆਂ ਵੀ ਇਕੋ ਹਿਰਦੇ ਨੂੰ ਸਾਂਝਾ ਕਰਦੀਆਂ ਨੇ।
"ਜੀਵਨ ਸਦੀਵੀ ਤੌਰ 'ਤੇ ਇਕ ਹੀ ਹੈ ਜਾਤਜ਼, ਮਨੁੱਖਾਂ ਵੱਲੋਂ ਇਸ 'ਤੇ ਪਾਈਆਂ ਵੰਡੀਆਂ ਦੀ ਕੋਈ ਵੀ ਸਾਰਥਕਤਾ ਨਹੀਂ ਹੈ । ਨਾ ਹੀ ਇਸ ਨੂੰ ਵੰਡਿਆ ਜਾ ਸਕਦਾ ਹੈ, ਕਿਉਂ ਕਿ ਇਹ ਵੰਡੀਆਂ ਸਿਰਫ਼ ਮਨੁੱਖਾਂ ਨੇ ਆਪਣੇ ਵੱਲੋਂ ਹੀ ਥੋਪੀਆਂ ਨੇ, ਤੇ ਏਦਾਂ ਕਰਕੇ ਉਹ ਜੀਵਨ ਦੇ ਬਹੁਤ ਸਾਰੇ ਤੋਹਫ਼ਿਆਂ ਤੋਂ ਵਾਂਝੇ ਰਹਿ ਜਾਂਦੇ ਨੇ।
"ਕਾਸ਼, ਉਹ ਸਾਰੇ ਆਪਣੇ ਵੰਡਣਯੋਗ ਕੰਮਾਂ ਦਾ ਧਿਆਨ ਰੱਖਣ, ਮਤਾਂ ਉਹ ਇਕ ਸਮੁੱਚ ਵਜੋਂ ਕੰਮ ਕਰਨ ਦੀ ਆਪਣੀ ਸਮਰੱਥਾ ਗੁਆ ਕੇ ਆਪਣੀ ਹੋਂਦ ਨੂੰ ਦੋਫਾੜ ਕਰ ਲੈਣ।
ਤੇ ਇਨ੍ਹਾਂ ਨੂੰ ਏਕਤਾ ਵਾਲੇ ਕੰਮਾਂ ਵਿਚ ਤਬਦੀਲ ਹੋਣ ਦੇਈਏ, ਤਾਂ ਕਿ ਧਰਤੀ ਹਮੇਸ਼ਾ ਆਪਣੇ ਘਾਹ 'ਤੇ ਨੰਗੇ ਪੈਰਾਂ ਦੀ ਨਰਮ ਤੇ ਨਿੱਘੀ ਛੋਹ ਨੂੰ ਮਹਿਸੂਸ ਕਰ ਸਕੇ।
"ਤੇ ਉਸ ਛੋਹ ਵਿਚ ਪਿਆਰ ਤੋਂ ਬਿਨਾਂ ਹੋਰ ਕੁਝ ਨਾ ਹੋਵੇ, ਕਿਉਂ ਕਿ ਪਿਆਰ ਅਬਾਹ ਤੇ ਅਸੀਮ ਹੈ। ਤੇ ਪਿਆਰ ਘਾਹ ਤੇ ਇਥੋਂ ਤੱਕ ਕਿ ਧਰਤੀ ਤੋਂ ਵੀ ਬਾਅਦ ਅਨੰਤ ਬਾਲ ਤੱਕ ਰਹੇਗਾ। ਪਿਆਰ ਪੂਰੇ ਖਲਾਅ ਵਿਚ ਪਸਰਿਆ ਹੋਇਆ ਹੈ।"
ਜਾਤਜ਼ ਭੈਅਗ੍ਰਸਤ ਨਜ਼ਰਾਂ ਨਾਲ ਵੇਖਦਾ ਬੋਲਿਆ-
"ਮੇਰੇ ਭਾਈ, ਕਿਰਪਾ ਕਰਕੇ ਚੁੱਪ ਹੋ ਜਾਓ, ਮਤਾਂ ਤੁਸੀਂ ਬਹੁਤ ਅੱਗੇ ਲੰਘ ਜਾਵੇਂ, ਕਿਉਂ ਕਿ ਮੈਂ ਵਾਪਸ ਜਾ ਕੇ ਤੁਹਾਡੇ ਬੋਲਾਂ ਨੂੰ ਬਿਆਨ ਕਰਨ ਜਾ ਰਿਹਾ ਹਾਂ, ਤੇ ਤੁਹਾਡੇ ਵਿਚਾਰ ਸੁਣ ਕੇ ਲੋਕਾਂ ਦੇ ਪ੍ਰਤੀਕਰਮ ਵਜੋਂ ਨਿਕਲਣ ਵਾਲਿਆਂ ਨਤੀਜਿਆਂ ਤੋਂ ਮੈਨੂੰ ਡਰ ਲੱਗ ਰਿਹਾ ਹੈ।"
ਅਲ ਮੁਸਤਫ਼ਾ ਨੇ ਉਸ ਨੂੰ ਜੁਆਬ ਦਿੰਦਿਆਂ ਆਖਿਆ-
"ਨਹੀਂ, ਮੈਨੂੰ ਉਨ੍ਹਾਂ ਨਤੀਜਿਆਂ ਦਾ ਕੋਈ ਡਰ ਨਹੀਂ। ਕਿਉਂ ਕਿ ਮੈਂ ਸ਼ੁਰੂ ਤੋਂ ਹੀ ਸਿਰਫ਼ ਤੇ ਸਿਰਫ਼ ਸੱਚ ਹੀ ਬੋਲਿਆ ਹੈ, ਤੇ ਮੈਂ ਅਖ਼ੀਰ ਤੱਕ ਵੀ ਸਿਰਫ਼ ਤੇ ਸਿਰਫ਼ ਸੱਚ ਹੀ ਬੋਲਦਾ ਰਹਾਂਗਾ।
"ਇਥੇ ਅਜਿਹਾ ਕੋਈ ਫਾਸਲਾ ਨਹੀਂ ਹੈ ਕਿ ਮੈਂ ਆਪਣਿਆਂ ਪਿਆਰਿਆਂ ਨਾਲ 'ਸੱਚ' ਨੂੰ ਸਾਂਝਾ ਕਰਨ ਨਾ ਜਾਵਾਂ; ਇਥੇ ਅਜਿਹਾ ਕੋਈ ਖਲਾਅ ਨਹੀਂ ਕਿ ਮੈਂ ਹਨੇਰੇ ਤੱਕ ਚਾਨਣ ਨੂੰ ਪਰਤਾਉਣ ਲਈ ਵਿਸਥਾਰ ਨਾ ਦੇਵਾਂ ਤੇ ਇਥੇ ਅਜਿਹੀ ਕੋਈ ਵਿਰੋਧਤਾ ਨਹੀਂ ਹੈ ਕਿ ਮੈਂ ਇਕ ਸੁਝੇ ਮਨ ਵਿਚ ਜੀਵਨ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਨੂੰ ਨਾ ਸਹਾਂ ।"
ਇਹ ਸ਼ਬਦ ਸੁਣ ਕੇ, ਜਾਤਜ਼ ਮੁੜਿਆ ਤੇ ਹੇਠਾਂ ਵੱਲ ਪੌੜੀਆਂ ਉਤਰ ਗਿਆ, ਜਿਵੇਂ ਕੋਈ ਝੱਖੜ ਉਡਾ ਕੇ ਲੈ ਗਿਆ ਹੋਵੇ।
ਜਦੋਂ ਉਸ ਨੇ ਸਾਨੂੰ ਤਜਿਆ ਉਹ ਭੈਅ ਤੇ ਦੁਚਿੱਤੀਆਂ ਵਿਚ ਉਲਝਿਆ ਹੋਇਆ ਸੀ, ਕਿਉਂ ਕਿ ਉਸ ਦੇ ਹਿਰਦੇ ਨੇ ਅਲ ਮੁਸਤਫ਼ਾ ਦੇ ਬੋਲਾਂ ਵਿਚ 'ਸੱਚ' ਨੂੰ ਮਹਿਸੂਸ ਕਰ ਲਿਆ ਸੀ। ਤੇ ਅਜੇ ਵੀ ਉਸ ਦਾ ਮਨ ਆਪਣਾ ਪੰਡਤਪੁਣੇ ਦੇ ਵਿਸ਼ਵਾਸਾਂ ਤੋਂ ਖਾਲੀ ਨਹੀਂ ਹੋ ਸਕਿਆ ਸੀ, ਉਹ ਵਿਸ਼ਵਾਸ, ਜਿਹੜੇ ਕਿ ਹੁਣ 'ਸੱਚ' ਨਾਲ ਭਿੜ ਗਏ ਸਨ ਤੇ ਉਸ ਦਾ ਹਿਰਦੇ ਤੱਕ ਜਾਣ ਦਾ ਰਾਹ ਰੋਕੀ ਬੈਠੇ ਸਨ।
ਉਦਾਸ ਨਜ਼ਰਾਂ ਨਾਲ ਅਲ ਮੁਸਤਫ਼ਾ ਮੇਰੇ ਵੱਲ ਮੁੜਿਆ ਤੇ ਬੋਲਿਆ-
"ਕੀ ਇਹ ਹਮੇਸ਼ਾ ਹੀ ਹੁੰਦੇ ਕਿ ਮਨੁੱਖ ਆਪਣੇ ਆਉਣ ਵਾਲੇ ਪਲ ਬਾਰੇ ਸਚੇਤ ਹੋਵੇ ? ਕੀ ਇਥੇ ਕਦੇ ਵੀ ਇਕ ਖਲਾਅ ਜਾਂ ਸਮਾਂ ਨਹੀਂ ਹੋਵੇਗਾ, ਜਦੋਂ ਸਾਰੇ ਜਣੇ ਪਲ-ਪਲ 'ਜੀਵਨ' ਵਿਚ ਮੁਕਤ ਵਿਚਰਨਗੇ, ਅਸਲ ਵਿਚ ਆਪਣੀਆਂ ਲੋੜਾਂ ਵਿਚ?
"ਮੈਂ ਅਰਦਾਸ ਕਰਦਾਂ ਕਿ ਅਜਿਹਾ ਹੋਵੇ ਤੇ ਜਲਦੀ ਹੋਵੇ- ਕਿਉਂ ਕਿ ਸਿਰਫ਼ ਉਦੋਂ ਹੀ ਮਨੁੱਖ ਨੂੰ ਪੂਰੀ ਸੋਝੀ ਆਏਗੀ ਤੇ ਉਸ ਅੰਦਰ ਇਸ ਮਾਰਗ 'ਤੇ ਚੱਲਦੇ ਰਹਿਣ ਦੀ ਤਾਂਘ ਪੈਦਾ ਹੋਵੇਗੀ।
“ਭੈਣੇ, ਜੀਵਨ ਹਮੇਸ਼ਾ ਸਾਡੇ ਨਾਲ ਹੈ, ਹਮੇਸ਼ਾ ਦਿੰਦਾ, ਪਿਆਰ ਕਰਦਾ। ਉਹ ਸਾਰੇ ਆਖ਼ਿਰ ਕਦੋਂ ਸੰਤੁਸ਼ਟ ਹੋਣਗੇ, ਜਿਹੜੇ 'ਦਿਨ' ਉੱਤੇ ਰਾਜ ਕਰਨਾ ਚਾਹੁੰਦੇ ਨੇ ?
8
ਤੇ ਇਕ ਸ਼ਾਮ, ਜਦੋਂ ਅਸੀਂ ਪਹਾੜਾਂ ਦੀਆਂ ਟੀਸੀਆਂ 'ਤੇ 'ਸਿਖਰਾਂ ਦੀ ਮਹਾਨਤਾ' ਨੂੰ ਸਾਂਝਿਆਂ ਕਰਨ ਲਈ ਗਏ ਸਾਂ, ਅਲ ਮੁਸਤਫ਼ਾ ਸਥਿਰਤਾ ਨਾਲ ਡਿੱਗ ਰਹੀ ਬਰਫ਼ ਬਾਰੇ ਗੱਲ ਕਰਨ ਲਈ ਰੁਕਿਆ।
ਉਸ ਦੀ ਆਵਾਜ਼ ਨੇ ਉਸ ਰਾਤ ਦੀ ਬਰਫ਼ੀਲੀ ਠੰਢੀ ਹਵਾ ਨੂੰ ਨਿੱਘੇ ਸੰਗੀਤ ਨਾਲ ਭਰਦਿਆਂ ਕਿਹਾ
"ਸਾਡੇ ਲਈ ਗਾਓ, ਸਾਡੇ ਬਲੌਰੀ ਸ਼ੀਸ਼ੇਨੁਮਾ ਵੀਰੋ ਤੇ ਭੈਣੋ।
"ਸਾਡੀ 'ਸਾਗਰ-ਮਾਂ' ਵਿਚ ਆਪਣੇ ਜੀਵਨ ਦੇ ਗੀਤ ਗਾਓ।
“ਸਾਡੇ ਮਾਸ ਨੂੰ ਚੁੰਮੋ ਤੇ ਦੋਬਾਰਾ ਵਾਪਸ ਤਰਲ ਵਿਚ ਬਦਲ ਜਾਓ: ਸਾਡੇ ਹੱਥਾਂ ਨੂੰ ਛੂਹੋ, ਜਿਨ੍ਹਾਂ ਨੂੰ ਇਸ ਖ਼ੁਸ਼ੀਆਂ ਭਰੇ ਪੁਨਰ-ਮਿਲਣ ਦੇ ਮੌਕੇ 'ਤੇ ਸਾਨੂੰ ਤੁਹਾਡੇ ਨਾਲ ਸਾਂਝਿਆ ਕਰਨ ਦੀ ਇਜਾਜ਼ਤ ਹੈ, ਕਿਉਂ ਕਿ ਅਸੀਂ ਵੀ ਕਦੇ ਉਸ ਸਾਗਰ ਦਾ ਹਿੱਸਾ ਸਾਂ । ਤੇ ਅਜੇ ਵੀ ਅਸੀਂ ਉਸ ਏਕਤਾ ਵਿਚ ਗਵਾਹੀ ਰੱਖਦੇ ਹਾਂ, ਸਾਡੇ ਅੰਦਰ ਸ਼ਾਂਤੀ ਨਾਲ ਉਤਰਦੀਆਂ- ਚੜ੍ਹਦੀਆਂ ਲੈਆਂ ਸਦਕਾ।
"ਸਾਡੇ ਲਈ ਗਾਓ ਤਾਂ ਕਿ ਅਸੀਂ ਅੰਬਰ ਵਿਚ ਤੁਹਾਡੀਆਂ ਯਾਤਰਾਵਾਂ ਬਾਰੇ ਜਾਣ ਸਕੀਏ; ਸਾਡਾ ਤਿਲਕ ਕਰ ਤਾਂ ਕਿ ਅਸੀਂ ਤੁਹਾਡੇ ਨਾਲ ਇਹ ਪਵਿੱਤਰ ਰਾਤ ਸਾਂਝੀ ਕਰ ਸਕੀਏ।
"ਸਾਡੀ ਮਾਂ ਕਿੰਨੀ ਦਿਆਲੂ ਤੇ ਪਿਆਰ-ਪਰੁੱਤੀ ਹੈ, ਕਿ ਉਸ ਨੇ ਤੁਹਾਨੂੰ ਇਥੇ ਆਰਾਮ ਕਰਨ ਤੇ ਇਸ ਜੰਮੀ ਹੋਈ ਜ਼ਮੀਨ 'ਤੇ ਸੋਣ ਲਈ ਭੇਜਿਆ, ਗਰਮੀਆਂ ਦੀ ਤਪਸ਼ ਦੀ ਉਡੀਕ ਕਰਨ ਹਿੱਤ।
"ਤੇ ਫੇਰ ਉਹ ਤੁਹਾਨੂੰ ਵਾਪਸ ਆਪਣੇ ਕਲਾਵੇ ਵਿਚ ਲੈ ਲਵੇਗੀ, ਇਹ ਕਹਿੰਦੀ ਹੋਈ ਕਿ ਤੁਸੀਂ ਆਪਣਾ ਆਪਾ ਉਨ੍ਹਾਂ ਸਾਰਿਆਂ ਦੀ ਧ੍ਰੋਹ ਬੁਝਾਉਣ ਲਈ ਸਮਰਪਿਤ ਕਰ ਦਿਓ, ਜਿਨ੍ਹਾਂ ਨੂੰ ਤੁਸੀਂ ਆਪਣੇ ਰਾਹ 'ਤੇ ਚੱਲਦਿਆਂ ਸ਼ੁਭ ਕਾਮਨਾਵਾਂ ਦਿੰਦੇ ਹੋ।
"ਹਾਂ, ਸਾਡੀ'ਸਾਗਰ-ਮਾਂ' ਬੜੀ ਮਹਾਨ ਹੈ, ਤੇ ਅਥੱਕ ਸੇਵਾ ਦੀ ਪੁੰਜ ਵੀ; ਕਿਉਂ ਕਿ ਉਹ ਏਨਾ ਜ਼ਿਆਦਾ ਵੰਡਦੀ ਹੈ ਤੇ ਉਦੋਂ ਤੱਕ ਦੇਣਾ ਜਾਰੀ ਰੱਖਦੀ ਹੈ, ਜਦੋਂ ਤੱਕ ਕਿ ਸਾਰਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ।
"ਤੇ ਏਦਾਂ ਹੋਣਾ ਹੀ ਚਾਹੀਦਾ ਹੈ, ਕਿਉਂ ਕਿ ਸਾਡੀ ਮਾਂ ਆਪਣੀ ਮਮਤਾ ਵਿਚ ਅਸੀਮ ਹੈ; ਤੇ ਏਦਾਂ ਉਹ ਆਪਣੇ ਬੱਚਿਆਂ ਵਿਚੋਂ ਕਿਸੇ ਇਕ ਦੀਆਂ ਲੋੜਾਂ ਦੀ ਪੂਰਤੀ ਕਰਨ ਨਾਲ ਸਬਰ-ਸੰਤੋਖ ਨਹੀਂ ਰੱਖ ਸਕਦੀ, ਜਦ ਕਿ ਅਜੇ ਕਿਸੇ ਹੋਰ ਬੱਚੇ ਦੀਆਂ ਲੋੜਾਂ ਦੀ ਪੂਰਤੀ ਹੋਣੀ ਰਹਿੰਦੀ ਹੋਵੇ।
"ਫੇਰ ਵੀ ਅਲਮਿਤਰਾ, ਉਨ੍ਹਾਂ ਧੀਆਂ-ਪੁੱਤਰਾਂ 'ਤੇ ਤਰਸ ਖਾਣਾ ਚਾਹੀਦਾ ਹੈ, ਕਿ ਉਨ੍ਹਾਂ ਨੇ ਆਪਣੀ ਮਾਂ ਵੱਲ ਸਦਾ ਪਿੱਠ ਕਰੀ ਰੱਖੀ ਹੈ; ਪਰ ਏਦਾਂ ਕਰਦਿਆਂ ਉਹ 'ਸੰਸਾਰ' ਦੇ ਖ਼ਾਤਮੇ ਦਾ ਸੰਕੇਤ ਹੀ ਕਰਨਗੇ, ਜਿਸ ਨੂੰ ਕਿ ਉਨ੍ਹਾਂ ਦੀ ਮਾਂ ਨੇ ਏਨੇ ਪਿਆਰ ਨਾਲ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਹੈ।"
ਅਲ ਮੁਸਤਫ਼ਾ ਨੇ ਫੇਰ ਮੇਰਾ ਹੱਥ ਫੜ ਲਿਆ ਤੇ ਰਾਤ ਦੇ ਹਨੇਰੇ ਵਿਚ ਮੇਰੀ ਅਗਵਾਈ ਬੀਤੀ। ਤੇ ਅਸੀਂ ਜ਼ਿਆਦਾ ਨਹੀਂ ਤੁਰੇ ਸਾਂ ਕਿ ਅਸੀਂ ਇਕ ਛੋਟੇ ਜਿਹੇ 'ਸ਼ਰਣਾਰਥੀ ਰੈਣ- ਬਸੇਰੇ' ਦੇ ਪ੍ਰਵੇਸ਼-ਦੁਆਰ 'ਤੇ ਪਹੁੰਚ ਗਏ, ਜੋ ਕਿ ਰੁੱਖਾਂ ਵਿਚ ਕਸ ਕੇ ਖੜ੍ਹਾ ਕੀਤਾ ਗਿਆ ਸੀ, ਤੇ ਹੁਣ ਉਸ ਰਾਤ ਵਿਚ ਯਾਤਰੂਆਂ ਦੀ ਉਡੀਕ ਕਰ ਰਿਹਾ ਸੀ।
ਅਲ ਮੁਸਤਫ਼ਾ ਨੇ ਦਰਵਾਜ਼ੇ ਦਾ ਕੁੰਡਾ ਖੋਲ੍ਹਿਆ ਤੇ ਇਨ੍ਹਾਂ ਸ਼ਬਦਾਂ ਨਾਲ ਮੈਨੂੰ ਸੰਬੋਧਿਤ ਕੀਤਾ-
"ਭੈਣੇ, ਅੰਦਰ ਲੰਘ ਆ ਤੇ ਰਾਤ ਸੌਖ ਨਾਲ ਗੁਜ਼ਾਰ। ਮੈਂ ਬਾਹਰ ਬਰਫ਼ਬਾਰੀ ਵਿਚ ਅਜੇ ਥੋੜ੍ਹੀ ਦੇਰ ਹੋਰ ਰੁਕਾਂਗਾ, ਪਰ ਤੂੰ ਥੱਕੀ ਹੋਈ ਹੈਂ ਤੇ ਤੈਨੂੰ ਆਰਾਮ ਦੀ ਲੋੜ ਹੈ; ਤੇ ਇਸ ਨਾਲ ਮੈਨੂੰ ਖ਼ੁਸ਼ੀ ਮਿਲੇਗੀ, ਜੇ ਤੂੰ ਅੰਦਰ ਜਾਏਂਗੀ, ਤੇ ਸੋਵੇਂਗੀ।"
ਉਸ ਦੇ ਬੋਲਾਂ ਦੀ ਸੱਚਾਈ ਨੂੰ ਜਾਣਦਿਆਂ, ਮੈਂ ਉਸ ਨਾਲ ਨਜ਼ਰਾਂ ਮਿਲਾਈਆਂ ਤੇ ਹੋਲੀ ਜਿਹੇ ਉਸ ਦੇ ਹੱਥ ਨੂੰ ਛੂਹਿਆ, ਫੇਰ ਉਸ ਸ਼ਾਂਤ ਪਨਾਹਗਾਹ ਅੰਦਰ ਫੜ ਗਈ।
ਅਗਲੀ ਸਵੇਰ ਉਠਦਿਆਂ, ਮੈਂ ਖ਼ੁਦ ਨੂੰ ਸੌਣ ਵੇਲੇ ਦੇ ਇਕੱਲੇਪਣ ਵਿਚ ਹੀ ਵੇਖਿਆ; ਤੇ ਇਸ ਲਈ ਮੈਂ ਅਲ ਮੁਸਤਫ਼ਾ ਨੂੰ ਲੱਭਣ ਲਈ ਬਾਹਰ ਆ ਗਈ।
ਬੜੀ ਤੇਜ਼ ਬਰਫ਼ਬਾਰੀ ਹੋ ਰਹੀ ਸੀ, ਤੇ ਇਸ ਲਈ ਮੇਰੀ ਨਜ਼ਰ ਨੇੜੇ ਦੇ ਖੇਤਰ ਤੱਕ ਹੀ ਸੀਮਤ ਹੋ ਕੇ ਰਹਿ ਗਈ; ਫੇਰ ਵੀ ਕੁਝ ਹੀ ਪਲਾਂ ਵਿਚ ਮੈਂ ਉਸ ਨੂੰ ਲੱਭ ਲਿਆ। ਉਹ ਬਰਫ਼ ਨਾਲ ਢਕਿਆ ਬਿਲਕੁਲ ਅਡੋਲ ਖੜਾ ਸੀ ਤੇ ਜਦੋਂ ਮੈਂ ਉਸ ਦੇ ਲਾਗੇ ਗਈ, ਉਸ ਨੇ ਕੁਝ ਨਾ ਆਖਿਆ।
ਮੇਰੇ ਦਿਲ ਨੇ ਉਸ ਵੱਲੋਂ ਬਰਫ਼ ਨੂੰ ਆਖੇ ਗਏ ਸੁਹਿਰਦ ਬੋਲਾਂ ਨੂੰ ਯਾਦ ਕੀਤਾ; ਤੇ ਫੇਰ ਵੀ ਮੇਰਾ ਮਨ ਉਸ ਦੀ ਜ਼ਿੰਦਗੀ ਦੇ ਫ਼ਿਕਰ ਵਿਚ ਕਰਾਹ ਉੱਠਿਆ।
ਜਿਵੇਂ ਹੀ ਮੈਂ ਉਸ ਦੇ ਚਿਹਰੇ ਤੋਂ ਬਰਫ਼ ਨੂੰ ਹਟਾਇਆ, ਉਸ ਦੇ ਬੋਲਾਂ ਨੇ ਮੈਨੂੰ ਚੌਂਕਾ ਦਿੱਤਾ, ਕਿਉਂ ਕਿ ਮੈਂ ਉਸ ਨੂੰ ਜੰਮਿਆ ਹੋਇਆ ਤੇ ਹਿੱਲਣ-ਜੁੱਲਣ ਵਿਚ ਅਸਮਰੱਥ ਸੋਚਿਆ ਸੀ।
ਫੇਰ ਵੀ ਉਸ ਨੇ ਆਪਣਾ ਹੱਥ ਉੱਚਾ ਕਰ ਕੇ ਮੈਨੂੰ ਆਖਿਆ- "ਨਾ ਅਲਮਿਤਰਾ, ਇਨ੍ਹਾਂ ਅਮੋਲਕ ਬਲੋਰੀ ਸ਼ੀਸ਼ਿਆਂ ਨੂੰ ਪਰ੍ਹਾਂ ਨਾ ਕਰ, ਕਿਉਂ ਕਿ ਇਹ ਮੈਨੂੰ ਆਪਣੇ ਸ਼ੁੱਧ ਸਫੈਦ ਰੰਗ ਨਾਲ ਸੰਤੁਸ਼ਟ ਤੇ ਤਰੋਤਾਜ਼ਾ ਕਰਦੇ ਨੇ।
"ਦਰਅਸਲ, ਕੀ ਸਾਰੇ ਰੰਗ ਇਨ੍ਹਾਂ ਦੇ ਚਾਨਣ 'ਚ ਨਹੀਂ ਲੁਕੇ ਹੋਏ ? ਹਾਂ, ਤੇ ਏਦਾਂ ਇਹ ਮੈਨੂੰ ਇੰਦਰ-ਧਨੁਖ ਦੀ ਉਦਾਰਤਾ ਤੇ ਸੁਹਿਰਦਤਾ 'ਚ ਨਵਾਉਣਗੇ।
"ਤੇ ਜਿਵੇਂ ਉਹ ਮੈਨੂੰ ਤਰੋਤਾਜ਼ਾ ਕਰਨਗੇ, ਉਵੇਂ ਹੀ ਉਹ ਸਮਾਂ ਪਾ ਕੇ ਧਰਤੀ ਨੂੰ ਵੀ ਤਰੋਤਾਜ਼ਾ ਕਰਨਗੇ।
"ਸਮੁੰਦਰ ਸਾਡੇ ਤੋਂ ਪਾਰ, ਸਾਡੀਆਂ ਤੇ ਧਰਤੀ ਦੀਆਂ ਲੋੜਾਂ ਪ੍ਰਤੀ ਉਸ ਦੀ (ਸਾਡੀ ਸਾਗਰ-ਮਾਂ ਦੀ) ਸਮਝਦਾਰੀ ਵਿਚ ਵਹਿੰਦਾ ਹੈ। ਉਸ ਦਾ ਤਰਲ ਪਿਆਰ ਧਰਤੀ ਦਾ ਜੀਵਨ ਹੈ, ਸਦੀਵੀ ਤੌਰ 'ਤੇ ਖ਼ੁਦ ਨੂੰ ਮੁੜ-ਸੁਰਜੀਤ ਕਰਦਾ ਤੇ 'ਹੋਂਦ' ਦੇ ਮਹੱਲ ਵਿਚ ਹਰੇਕ ਰੁੱਤ ਦੀ ਵਾਰੀ-ਸਿਰ ਰਾਖੀ ਕਰਦਾ ਹੋਇਆ।
ਹਾਂ, ਤੇ ਇਸ ਕਰਕੇ ਇਹ ਤਰਲ-ਪਿਆਰ ਇਥੇ ਵੀ ਹੈ, ਕਿਉਂ ਕਿ ਇਹ ਸਿਰਫ਼ ਮਹਾਂਸਾਗਰਾਂ ਦੇ ਸੁਹਿਰਦ ਪਾਣੀ ਹਨ, ਬਹੁਤ ਹੌਲੀ-ਹੌਲੀ ਨ੍ਰਿਤ ਕਰਦੇ ਹੋਏ, ਤਾਂ ਕਿ ਉਹ ਆਪਣੀ ਤਰਲਤਾ ਨੂੰ ਆਪਣੇ ਵਰਤੇ ਜਾਣ ਤੱਕ ਸੰਭਾਲ ਕੇ ਰੱਖ ਸਕਣ।
“ਫੇਰ ਵੀ ਭੈਣੇ, ਇਥੇ ਇਸ ਬਰਫ਼ਬਾਰੀ ਵਿਚ ਇਕ ਮਘਦੀ ਹੋਈ ਅੱਗ ਵੀ ਹੈ, ਜੋ ਮੈਨੂੰ ਨਿੱਘ ਦਿੰਦੀ ਰਹਿੰਦੀ ਹੈ। ਜੇ ਤੂੰ ਕਰ ਸਕਦੀ ਤਾਂ ਇਸ ਜੰਮੀ ਹੋਈ ਸਫ਼ੈਦੀ ਵਿਚ ਇਕ ਕਦਮ ਭੂਤਕਾਲ ਵੱਲ ਪੁੱਟ ਕੇ ਵੇਖਦੀ, ਤੈਨੂੰ ਯਕੀਨਨ ਉਸ ਅੱਗ ਦਾ ਨਿੱਘ ਮਹਿਸੂਸ ਹੁੰਦਾ। "
ਜਿਵੇਂ ਕਿ ਜੀਵਨ ਦਾ ਸਮੁੱਚ ਇਕਰੂਪ ਹੈ, ਇਕ ਇਕਲੌਤੇ ਹਿਰਦੇ 'ਚੋਂ ਸਿੱਜਿਆ ਹੋਇਆ, ਪਰ ਫੇਰ ਵੀ, ਕੀ ਇਥੇ ਵੀ ਸਿਰਫ਼ ਇਕੋ ਜੋਤ ਨਹੀਂ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਰੋਸ਼ਨ ਕਰਦੀ ਹੈ ?
"ਤੇ ਉਸ ਮਹਾਨਤਮ ਜੋਤ ਨਾਲ ਜੁੜਿਆ ਹੋਣ ਕਾਰਨ, ਕੀ ਮੈਂ ਜੀਵਨ ਦੇ ਸਾਰੇ ਖੇਤਰਾਂ ਵਿਚਕਾਰ ਆਪਣਾ ਰਾਹ ਨਹੀਂ ਲੱਭ ਸਕਦਾ, ਜੋ ਕਿ ਅਸਲ ਵਿਚ ਮੇਰੇ 'ਆਪੇ' ਦੇ ਵਿਭਿੰਨ ਖੇਤਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਨੇ ?
"ਤੇ ਏਦਾਂ, ਕੀ ਮੈਂ ਉਸ ਅੱਗ ਨੂੰ ਗਲਵੱਕੜੀ ਨਹੀਂ ਪਾ ਸਕਦਾ, ਜੋ ਕਿ ਹਮੇਸ਼ਾ ਸਾਡੀ ਸਾਗਰ-ਮਾਂ ਦੇ ਇਸ ਬਲੌਰੀ ਸ਼ੀਸ਼ੇਨੁਮਾ ਅੰਸ਼ ਵਿਚ ਮਘਦੀ ਹੈ, ਤੇ ਕਿਸੇ ਹੋਰ ਸੰਸਾਰ ਦੇ ਉਸ਼ਣ-ਕਟੀਬੰਧੀ ਛੋਟੇ ਟਾਪੂਆਂ ਤੱਕ ਉਥੋਂ ਦੀ ਅੱਗ ਦੇ ਲਾਡ-ਪਿਆਰ ਵਿਚ ਉੱਡਦੀ ਹੈ?
"ਹਾਂ ਅਲਮਿਤਰਾ, ਖਲਾਅ ਵੀ ਕੋਈ ਫ਼ਾਸਲਾ ਨਹੀਂ ਉਸਾਰੇਗਾ, ਕਿਉਂ ਕਿ ਅਸਲ ਵਿਚ ਸਾਰੇ ਸੰਸਾਰ 'ਇਕ ਸੰਸਾਰ' ਹੀ ਨੇ, ਇਵੇਂ ਹੀ ਜੀਵਨ ਦੀ ਸਮੁੱਚਤਾ ਵੀ ਇਕ ਹੈ।
"ਤੂੰ ਕਰ ਸਕੇਂ, ਤਾਂ ਸਿਰਫ਼ ਖ਼ੁਦ ਨੂੰ ਤੇ ਜੀਵਨ ਦੀ ਸਮੁੱਚਤਾ ਰੂਪੀ'ਇਕ ਜੀਵਨ' ਨੂੰ ਅਣਵੰਡੇ ਪਿਆਰ ਨਾਲ ਪਿਆਰ ਕਰ ਫੇਰ ਤੂੰ ਖ਼ੁਦ ਨੂੰ ਜੀਵਨ ਦੀ ਸਮੁੱਚਤਾ ਨਾਲ ਇਕ ਪਾਏਂਗੀ, ਸਦੀਵੀ ਤੌਰ 'ਤੇ ਅਣਵੰਡੀ ਤੇ ਨਾ-ਵੰਡਣਯੋਗ।
"ਹਾਂ, ਅਲਮਿਤਰਾ! ਪਿਆਰ ਜੀਵਨ ਦੇ ਦਰਵਾਜ਼ੇ ਦੀ ਕੁੰਜੀ ਹੈ; ਤੇ ਇਕੇਰਾਂ ਤੁਸੀਂ ਉਸ ਦਰਵਾਜ਼ੇ ਦੇ ਅੰਦਰ ਚਲੇ ਗਏ, 'ਜੀਵਨ' ਦਾ ਘਰ ਪਿਆਰ-ਪਰੁੱਤਿਆ ਮਿਲਦਾ ਹੈ।
"ਜੇ ਅਸੀਂ ਕਰ ਸਕੀਏ, ਤਾਂ ਸਿਰਫ਼ ਉਸ ਇਕ ਦਰਵਾਜ਼ੇ ਨੂੰ ਖੋਲ੍ਹੀਏ, ਦੂਸਰੇ ਸਾਰੇ ਦਰਵਾਜ਼ੇ ਹਮੇਸ਼ਾ ਲਈ ਸਾਡੇ ਸਨਮੁਖ ਖੁੱਲ੍ਹ ਜਾਣਗੇ।"
9
ਇਕ ਹੋਰ ਸ਼ਾਮ ਜਦੋਂ ਅਸੀਂ ਵਾਪਸ ਸ਼ਹਿਰ ਵੱਲ ਪਰਤ ਰਹੇ ਸਾਂ, ਅਸੀਂ ਰਸਤੇ ਵਿਚ ਆਰਾਮ ਕਰਨ ਤੇ ਸ਼ਾਮ ਦਾ ਭੋਜਨ ਛਕਣ ਲਈ ਰੁਕੇ।
ਮੈਂ ਖਾਣੇ ਤੋਂ ਪਹਿਲਾਂ ਚੁੱਪੀ ਧਾਰ ਕੇ ਬੈਠ ਗਈ ਤੇ ਆਪਣੇ ਬੇਆਰਾਮ ਸਰੀਰ ਨੂੰ ਆਰਾਮ ਦੇਣ ਲੱਗੀ, ਜਦ ਕਿ ਅਲਮੁਸਤਫ਼ਾ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲੱਗਾ।
ਤੇ ਜਦੋਂ ਕਾਫ਼ੀ ਲੱਕੜਾਂ ਇਕੱਠੀਆਂ ਹੋ ਗਈਆਂ, ਉਹ ਮੇਰੇ ਵੱਲ ਮੁੜਿਆ ਤੇ ਬੋਲਿਆ-
"ਭੈਣੇ, ਆਪਣੀਆਂ ਅੱਖਾਂ ਖੋਲ੍ਹ, ਕਿਉਂ ਕਿ ਮੈਂ ਤੇਰੇ ਨਾਲ ਇਸ ਨਜ਼ਾਰੇ ਦੀ ਅਦਭੁਤਤਾ ਸਾਂਝੀ ਕਰਾਂਗਾ। ਹਾਂ ਅਲਮਿਤਰਾ, ਅਦਭੂਰ ਤੇ ਪਵਿੱਤਰ ਕਿਉਂ ਕਿ ਭਾਵੇਂ ਅੱਗ ਹੁਣ ਸਾਰੇ
ਲੋਕਾਂ ਲਈ ਆਮ ਜਿਹੀ ਚੀਜ਼ ਹੋ ਗਈ ਹੈ, ਪਰ ਫੇਰ ਵੀ ਇਹ ਹਨੇਰੇ ਨੂੰ ਰੌਸ਼ਨ ਕਰਦੀ ਹੋਈ ਆਪਣੇ ਪਵਿੱਤਰ ਭੇਤ ਨੂੰ ਅਜੇ ਵੀ ਗੁੱਝਾ ਰੱਖਦੀ ਹੈ।
ਇਥੇ ਕੁਝ ਲੋਕ ਅਜਿਹੇ ਜ਼ਰੂਰ ਨੇ ਜੋ ਅੱਗ ਦੇ 'ਸੱਚ' ਨੂੰ ਸਮਝਦੇ ਨੇ। ਫੇਰ ਵੀ, ਇਹ ਇਕ ਪਰਮ-ਸੱਚ ਹੈ, ਜਿਸ ਨੂੰ ਹੁਣੇ ਮੈਂ ਤੇਰੇ ਨਾਲ ਸਾਂਝਾ ਕਰਨਾ ਲੋਚਦਾਂ।"
ਉਸੇ ਪਲ ਉਸ ਨੇ ਆਪਣੇ ਹੱਥਾਂ ਵਿਚਲੇ ਪੱਥਰਾਂ ਨੂੰ ਰਗੜ ਕੇ ਹੇਠਾਂ ਆਪਣੇ ਪੈਰਾਂ 'ਚ ਪਈਆਂ ਲੱਕੜਾਂ ਨੂੰ ਚੰਗਿਆੜੀ ਦਿੱਤੀ; ਤੇ ਲੱਕੜਾਂ ਨੂੰ ਬਾਲ ਦਿੱਤਾ, ਉਸਨੇ ਬੋਲਣਾ ਜਾਰੀ
"ਭੈਣੇ, ਕੀ ਮੈਂ ਤੈਨੂੰ ਇਹ ਨਹੀਂ ਦੱਸਿਆ ਕਿ ਜ਼ਿੰਦਗੀ ਦਾ ਸਮੁੱਚ ਸਿਵਾਇ ਜੋਤ ਦੇ ਹੋਰ ਕੁਝ ਨਹੀਂ ਹੈ ? ਉਹ ਜੋਤ ਵੱਖ-ਵੱਖ ਗਤੀਆਂ ਵਿਚ ਕੰਬਦੀ ਹੈ ਤੇ ਏਦਾਂ ਉਸ ਦੇ ਵੱਖ- ਰੱਖ ਰੂਪ ਉਭਰਦੇ ਨੇ ।
"ਤੇ ਕੀ ਮੈਂ ਇਹ ਵੀ ਨਹੀਂ ਦੱਸਿਆ ਕਿ ਜੋਤ ਦੇ ਹਰੇਕ ਅੰਸ਼ ਵਿਚ ਇਕ ਸੂਰਜ ਬਲਦਾ ਹੈ, ਤੇ ਉਹੀ ਸੂਰਜ ਹੈ ਜੋ ਕਿ ਜੋਤ ਨੂੰ ਸਿਰਜਦਾ ਹੈ ?
"ਤੇ ਇਸ ਲਈ, ਅਲਮਿਤਰਾ। ਇਹ ਹੁਣ ਵੀ ਏਦਾਂ ਹੀ ਹੈ। ਕਿਉਂ ਕਿ ਮੈਂ ਆਪਣੇ ਹੱਥਾਂ ਵਿਚ ਇਨ੍ਹਾਂ ਪੱਥਰਾਂ ਨੂੰ ਇਸ ਢੰਗ ਨਾਲ ਰਗੜਿਆਂ ਕਿ ਮੈਂ ਜੋਤ ਜਾਂ ਪ੍ਰਕਾਸ਼ ਦੇ ਇਕ ਅੰਸ਼ ਨੂੰ ਬੁਲਾਇਆ, ਜਿਸ ਨੇ ਆਪਣੇ ਸੂਰਜ ਦੀ ਅੱਗ ਨੂੰ ਸਾਂਝਿਆਂ ਕੀਤਾ।
"ਏਦਾਂ ਉਹ ਸੂਰਜ, ਜਿਸ ਨੂੰ ਅਸੀਂ ਇਕ ਚੰਗਿਆੜੀ ਵਜੋਂ ਵੇਖਦੇ ਹਾਂ, ਲੱਕੜਾਂ ਵੱਲ ਵੀ ਉੱਡਦਾ ਹੈ। ਤੇ ਸਿਖਰਲੀਆਂ ਕੰਬਣੀਆਂ ਦੇ ਆਪਣੇ ਗੀਤ ਨਾਲ ਇਹ ਲੱਕੜਾਂ ਨੂੰ ਧਰਤੀ ਦੀ ਕੈਦਨੁਮਾ ਸੁਸਤੀ ਨੂੰ ਹਮੇਸ਼ਾ ਲਈ ਪਿੱਛੇ ਛੱਡਣ ਲਈ, ਤੇ ਜੋਤ ਦੇ ਆਨੰਦਮਈ ਨ੍ਰਿਤ ਵਿਚ ਉਸ ਦਾ ਸਾਥ ਦੇਣ ਲਈ ਕਹਿੰਦਾ ਹੈ।
"ਇਸ ਗੀਤ ਨਾਲ ਕੀਲੀ ਗਈ ਲੱਕੜ ਹਿਲਜੁਲ ਜਾਦੀ ਹੈ ਤੇ ਏਦਾਂ, ਚੰਗਿਆੜੀ ਤੋਂ ਪ੍ਰੇਰਿਤ ਹੋ ਕੇ ਇਹ ਆਪਣੇ-ਆਪ, ਧਰਤੀ ਤੋਂ ਉਪਰ ਉੱਠਣਾ ਤੇ ਆਸਮਾਨ ਦੇ ਵਾਯੂਮੰਡਲ ਵਿਚ ਉੱਡਣਾ ਸ਼ੁਰੂ ਕਰ ਦਿੰਦੀ ਹੈ।
"ਇਹ ਉੱਡਦੀ ਹੈ ਤੇ ਇਸ ਦੀ ਧੜਕਣ ਉਦੋਂ ਤੱਕ ਤੇਜ਼ਾ ਰਹਿੰਦੀ ਹੈ, ਜਦੋਂ ਤੱਕ ਇਹ ਆਪਣੇ ਅੰਦਰ ਸੂਰਜਾਂ ਨੂੰ ਨਹੀਂ ਮਘਾ ਲੈਂਦੀ। ਤੇ ਏਦਾਂ ਉਹ (ਸੂਰਜ) ਇਕ ਲਾਟ ਬਣ ਕੇ ਹਵਾ 'ਚ ਉੱਡਦੇ ਨੇ, ਸਾਡੀ ਰਾਤ ਨੂੰ ਰੁਸ਼ਨਾਉਣ ਲਈ।
"ਪੱਥਰ ਵਿਚਲਾ ਸੂਰਜ ਲੱਕੜਾਂ ਵਿਚਲੇ ਆਪਣੇ ਆਤਮੀ-ਸੂਰਜਾਂ ਨਾਲ ਪੁਨਰ- ਮਿਲਨ ਕਰਦਾ ਹੈ, ਤੇ ਬੇਹੱਦ ਚਾਅ ਤੇ ਉਮਾਹ ਨਾਲ ਉਹ (ਸੂਰਜ) ਦੋਬਾਰਾ ਇਕੱਠੇ ਹੁੰਦੇ ਨੇ, ਏਕਤਾ ਦੇ ਨ੍ਰਿਤ ਵਿਚ ਸੰਗਤ ਕਰਨ ਲਈ।
"ਤੇ ਏਦਾਂ ਤਿੰਨ ਬਿਲਕੁਲ ਵਿਭਿੰਨ ਚੀਜ਼ਾਂ ਕੀ ਆਪਣਾ ਸਰਬ-ਸਾਂਝਾ ਸੁਭਾਅ ਪ੍ਰਗਟਾਉਂਦੀਆਂ ਨੇ ? ਹਾਂ, ਕਿਉਂ ਕਿ ਚੰਗਿਆੜੀ, ਲੱਕੜ ਤੇ ਲਾਟ ਕੀ ਇਕੋ ਨਾਟਕ ਦੇ ਰੁੱਲ ਨਹੀਂ ਨੇ, ਜੋ ਕਿ ਤਿੰਨ ਵੱਖ-ਵੱਖ ਮੰਚਾਂ 'ਤੇ ਖੇਡਿਆ ਜਾਂਦਾ ਹੈ, ਦਰਸ਼ਕ ਅੱਗੇ ਸਿਰਫ਼ ਇਕੋ ਕੇਂਦਰੀ-ਭਾਵ ਪ੍ਰਗਟਾਉਂਦਿਆਂ ਹੋਇਆਂ?
"ਫੇਰ ਵੀ ਅਲਮਿਤਰਾ, ਸਾਰੇ ਪੈਗੰਬਰ, ਜਿਨ੍ਹਾਂ ਨੇ ਹਮੇਸ਼ਾ ਲੱਖਤਾ ਦੀ ਅਗਵਾਈ ਕੀਤੀ, ਇਕ ਚੰਗਿਆੜੀ ਵਾਂਗ ਹੀ ਨੇ। ਕਿਉਂ ਕਿ, ਕੀ ਉਹ ਵੀ ਆਪਣੇ ਗਤੀਸ਼ੀਲ ਗੀਤਾਂ
ਨਾਲ ਨਹੀਂ ਆਉਂਦੇ, ਸਾਰੇ ਮਰਦਾਂ-ਔਰਤਾਂ ਨੂੰ ਆਪਣੇ ਛੋਟੇ ਆਪਿਆਂ ਦੀ ਕੈਦ ਤੋਂ ਮੁਕਤ ਹੋਣ ਤੇ 'ਸਮੁੱਚ-ਆਪੇ' ਜਾਂ 'ਸਮੁੱਚ-ਸਵੈ' ਦੇ ਅਸੀਮ ਪਾਸਾਰੇ 'ਚ ਉੱਡਣ ਦਾ ਸੱਦਾ ਦਿੰਦੇ ਹੋਏ ?
"ਹਾਂ, ਕਿਉਂ ਕਿ ਇਹ (ਸਮੁੱਚ-ਸਵੈ) ਇਥੇ ਹੈ, ਇਸ ਲਈ ਉਹ ਉਸ 'ਸਵੈ' ਦੀ ਹੋਂਦ ਵਜੋਂ ਧਰਤੀ ਦੇ ਆਪਣੇ ਸਾਰੇ ਵੀਰਾਂ ਤੇ ਭੈਣਾਂ ਨੂੰ ਪਛਾਣ ਲੈਣਗੇ । ਤੇ ਇਥੇ ਉਹ ਉਸ ਏਕਤਾ ਦੇ ਜਬਨ ਨੂੰ ਵੀ ਇਕੱਠਿਆਂ ਹੋ ਕੇ ਮਨਾਉਣਗੇ।
"ਇਸ ਤਰੀਕੇ ਨਾਲ, ਸਾਰੇ ਨਬੀ-ਪੈਗੰਬਰਾਂ ਨੇ ਇਕੱਠਿਆਂ ਮਨੁੱਖਤਾ ਦੀ ਸਮੁੱਚਤਾ ਦੀ ਸੰਗਤ ਕਰਨ, ਅਨੁਭਵ ਦੇ ਪੱਧਰ 'ਤੇ ਉਤਰਨ ਤੇ 'ਜੀਵਨ' ਦੀ ਇਕਲੌਤੀ ਸਿਰਜਣਾ ਦੀ ਵਡਿਆਈ ਕਰਨ ਤੋਂ ਸਿਵਾਇ ਹੋਰ ਕੁਝ ਨਹੀਂ ਕੀਤਾ ਹੈ।
"ਫੇਰ ਵੀ, ਆਓ ਸਾਰੇ ਯਾਦ ਰੱਖੀਏ ਕਿ, ਸਾਡੀ ਹੋਂਦ ਦੇ ਸੁਭਾਅ ਤੇ ਸਾਡੀ ਸੁਤੰਤਰ- ਇੱਛਾ ਦੀ ਅਮਰ ਸੁਗਾਤ ਦੇ ਕਾਰਨ, ਅਸੀਂ ਸਾਰੇ ਨਿੱਜੀ ਤੌਰ 'ਤੇ ਨਬੀ-ਪੈਗੰਬਰਾਂ ਦੇ ਸੌਦੇ ਪ੍ਰਾਪਤ ਕਰ ਸਕਾਂਗੇ। ਤੇ, ਇਸ ਤਰ੍ਹਾਂ, ਸਾਡੇ ਪ੍ਰਤੀਕਰਮ ਵੀ ਪੂਰੀ ਤਰ੍ਹਾਂ ਨਿੱਜੀ ਹੋਣਗੇ।
"ਹਾਂ, ਯਕੀਨਨ ਸਾਰੇ ਪੈਗ਼ੰਬਰਾਂ ਨੇ ਪਹਿਲੋਂ ਹੀ ਦੱਸ ਦਿੱਤਾ ਹੈ, ਅਸੀਂ ਆਪਣੇ ਪੁਨਰ- ਮਿਲਨ ਦੀ ਘੜੀ ਵਿਚ ਆਪਣੇ 'ਸਿਰਜਕ' ਨਾਲ ਪੂਰੀ ਤਰ੍ਹਾਂ ਇਕੱਲੇ ਖੜ੍ਹਦੇ ਹਾਂ।
"ਤੇ ਅਲਮਿਤਰਾ, ਜਿਵੇਂ ਸਾਰੀ 'ਸਿਰਜਣਾ' (ਸ੍ਰਿਸ਼ਟੀ) ਜ਼ਰੂਰ ਹੁੰਗਾਰਾ ਭਰਦੀ ਹੈ, ਉਵੇਂ ਤੈਨੂੰ ਤੇ ਮੈਨੂੰ ਵੀ ਜ਼ਰੂਰ ਹੁੰਗਾਰਾ ਭਰਨਾ ਚਾਹੀਦਾ ਹੈ। ਇਸ ਲਈ, ਆ ਆਪਾਂ ਆਪਣੀਆਂ ਰੂਹਾਂ ਨੂੰ ਇਸ ਲਾਟ 'ਚ ਵਿਲੀਨ ਕਰ ਦੇਈਏ, ਜੋ ਹੁਣ ਵੀ ਲੱਕੜਾਂ ਉੱਪਰ ਨ੍ਰਿਤ ਕਰ ਰਹੀ ਹੈ। ਤੇ ਸਾਡੀ ਰਾਤ ਨੂੰ ਰੁਸ਼ਨਾ ਰਹੀ ਹੈ।
''ਤੇ ਆ ਆਪਾਂ ਆਪਣੇ ਹਿਰਦਿਆਂ ਨੂੰ ਇਕ-ਦੂਜੇ ਦੀ ਪਿਆਰ ਭਰੀ ਦੇਖਭਾਲ 'ਚ ਛੱਡ ਦੇਈਏ ਅਤੇ ਸੰਗੀਤ ਤੇ ਸਾਡੀ ਏਕਤਾ ਦੀ ਖ਼ੁਸ਼ੀ ਨੂੰ ਸਾਂਝਿਆਂ ਕਰਦਿਆਂ ਹੋਇਆਂ ਇਸ ਚਾਨਣ ਵਿਚ ਨ੍ਰਿਤ ਕਰੀਏ।"
10
ਪਹਾੜਾਂ ਵਿਚ ਚਾਰ ਦਿਨ ਬਿਤਾਉਣ ਤੋਂ ਬਾਅਦ, ਅਸੀਂ ਤਿਉਹਾਰ ਵਾਲੇ ਦਿਨ ਤੋਂ ਇਕ ਸ਼ਾਮ ਪਹਿਲਾਂ ਸ਼ਹਿਰ ਨੂੰ ਪਰਤ ਆਏ।
ਤੇ ਮੰਦਰ ਦੇ ਹਾਲ ਵਿਚ ਦਾਖ਼ਲ ਹੁੰਦਿਆਂ ਸਾਨੂੰ ਪਰਛਾਵਿਆਂ ਵਿਚਲੀ ਇਕ ਆਵਾਜ਼ ਨੇ ਪਛਾਣ ਲਿਆ, ਜਿਸ ਨੇ ਕਿਹਾ-
"ਭਰਾ ਜੀ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ।"
ਅਲਮੁਸਤਫ਼ਾ ਜਾਤਜ਼ ਵੱਲ ਮੁੜਿਆ ਤੇ ਇਕ ਲੈਂਪ ਉਸ ਦੇ ਅੱਗੇ ਕਰਦਾ ਹੋਇਆ ਬੋਲਿਆ-
"ਹਾਂ, ਤੇ ਮੈਂ ਖ਼ੁਸ਼ੀ-ਖ਼ੁਸ਼ੀ ਤੇਰੇ ਬੋਲਾਂ ਨੂੰ ਸੁਣਨਾ ਚਾਹਾਂਗਾ।"
ਇਹ ਸੁਣਦਿਆਂ, ਜਾਰਜ਼ 'ਤੇ ਇਕ ਸ਼ਾਂਤੀ ਉਤਰ ਆਈ, ਤੇ ਉਹ ਬੋਲਿਆ-
"ਅਲਮੁਸਤਫ਼ਾ, ਮੈਂ ਤੁਹਾਡੇ ਕੋਲ ਤੁਹਾਡੇ ਬੋਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਇਆਂ, ਕਿਉਂ ਕਿ ਉਹ ਸਾਡੀ ਪਿਛਲੀ ਮੁਲਾਕਾਰ ਦੇ ਵੇਲੇ ਤੋਂ ਹੀ ਮੇਰੀ ਹੋਂਦ ਦੀਆਂ
ਡੂੰਘਾਈਆਂ 'ਚ ਗੂੰਜ ਰਹੇ ਨੇ, ਤੇ ਮੈਂ ਉਨ੍ਹਾਂ 'ਤੇ ਤੁਹਾਡੇ ਵਾਂਗ ਭਰੋਸਾ ਕਰਨਾ ਚਾਹੁੰਨਾਂ।
"ਮੈਂ ਇਥੇ ਤੁਹਾਨੂੰ ਇਸ ਲਈ ਉਡੀਕਿਆ ਹੈ ਕਿ ਮੈਂ ਤੁਹਾਨੂੰ ਮੇਰੇ ਨਾਲ ਆਉਣ ਅਤੇ ਮੇਰੇ ਤਖ਼ਤਪੋਸ਼ 'ਤੇ ਬੈਠਣ ਲਈ ਆਖ ਸਕਾਂ, ਇਸ ਆਸ 'ਚ ਕਿ ਅਸੀਂ ਮੇਰੇ ਖੇਤਾਂ ਦੇ ਫਲ ਵੰਡ ਕੇ ਖਾਂਦੇ ਹੋਏ ਤੁਹਾਡੇ ਗਿਆਨ ਦੇ ਫਲ ਵੀ ਸਾਂਝੇ ਕਰ ਸਕਦੇ ਹਾਂ।
"ਤੇ ਡਰੋ ਨਾ, ਮੈਂ ਅਗਲੀ ਸਵੇਰ ਵੇਲੇ ਤੁਹਾਡੇ ਉਥੋਂ ਚਲੇ ਜਾਣ ਦੇ ਫ਼ੈਸਲੇ ਦਾ ਸਤਿਕਾਰ ਕਰਾਂਗਾ। ਮੈਂ ਸਿਰਫ਼ ਇਸ ਇਕੱਲੀ ਸ਼ਾਮ 'ਤੇ ਹੀ ਤੁਹਾਡੀ ਹਾਜ਼ਰੀ ਲੋਚਦਾਂ ।"
ਅਲਮੁਸਤਫ਼ਾ ਨੇ ਉਸ ਨੂੰ ਜੁਆਬ ਦਿੰਦਿਆਂ ਕਿਹਾ-
"ਹਾਂ ਜਾਤਜ਼, ਮੈਂ ਤੇਰੇ ਨਾਲ ਰਾਤ ਦਾ ਭੋਜਨ ਛਕਾਂਗਾ ਤੇ ਮੇਰੇ ਮਨ 'ਚ ਵਿਚਰਦੀ ਜੋਤ ਤੇ ਮੇਰੇ ਦਿਲ 'ਚੋਂ ਨਿਕਲਦੇ ਪਿਆਰ ਬਾਰੇ ਅੱਗੇ ਦੀ ਗੱਲ ਕਰਾਂਗਾ।
"ਯਕੀਨਨ ਮੈਂ ਤੈਨੂੰ ਮੇਰੇ ਬੋਲੇ ਗਏ ਸ਼ਬਦਾਂ ਦਾ ਸਪੱਸ਼ਟ ਬੋਧ ਕਰਾਉਣ ਤੋਂ ਇਨਕਾਰ ਨਹੀਂ ਕਰਾਂਗਾ । ਤੇ ਅਸਲ ਵਿਚ, ਤੇਰੀ ਆਪਣੀ ਸੋਝੀ ਸਦਕਾ, ਤੇਰੇ ਆਲੇ-ਦੁਆਲੇ ਦੇ ਲੋਕ ਵੀ ਸੋਝੀ ਪਾ ਸਕਦੇ ਨੇ ।
"ਆ ਅਰਦਾਸ ਕਰੀਏ ਕਿ ਇਹ ਏਦਾਂ ਹੀ ਹੋ ਸਕੇ, ਕਿਉਂ ਕਿ ਇਹ ਸਿਰਫ਼ ਇਸ ਸਮਝੌਤੇ ਕਰਕੇ ਹੀ ਹੈ, ਕਿ ਅਸੀਂ ਆਪਣਾ ਭਰਾਤਰੀਭਾਵ ਪ੍ਰਵਾਨ ਕਰਾਂਗੇ, ਤੇ ਏਦਾਂ ਅਸੀਂ ਆਪਣੇ ਸੋਚੇ-ਸਮਝੇ ਵੱਖੋ-ਵੱਖਰੇ ਖੂਨ ਦੇ ਰਿਸ਼ਤਿਆਂ ਦੀਆਂ ਕੰਧਾਂ ਤੋਂ ਪਾਰ ਵਿਚਰਾਂਗੇ।"
ਜਦੋਂ ਜਾਤਜ਼ ਇਸ 'ਤੇ ਸੋਚ-ਵਿਚਾਰ ਕਰਦਾ ਪਿਆ ਸੀ, ਅਲਮੁਸਤਫ਼ਾ ਮੇਰੇ ਵੱਲ ਮੁੜਿਆ ਤੇ ਬੋਲਿਆ-
“ਭੈਣੇ, ਆਪਣੀਆਂ ਚਿੰਤਾਗ੍ਰਸਤ ਸੋਚਾਂ ਨੂੰ ਤਿਆਗ ਦੇ । ਸਾਨੂੰ ਹਮੇਸ਼ਾ ਹੀ 'ਜੀਵਨ' ਦੀ ਸੁਗ਼ਾਤ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਤੇ ਹਮੇਸ਼ਾ ਹੀ ਸਾਨੂੰ ਉਸ ਸੁਗਾਤ ਦਾ ਇਹ ਸਾਰ-ਅੰਸ਼ ਯਾਦ ਰੱਖਣਾ ਚਾਹੀਦਾ ਹੈ, ਕਿ ਸਮੁੱਚੀ 'ਸ੍ਰਿਸ਼ਟੀ' ਵਿਚ 'ਜੀਵਨ' ਦਾ ਹਰੇਕ ਅੰਨ-ਦਾਣਾ ਹਮੇਸ਼ਾ ਬਦਲ ਰਿਹਾ ਹੈ, ਜੋਤ ਹਮੇਸ਼ਾ ਇਸ 'ਚ ਧੜਕ ਰਹੀ ਹੈ। ਤੇ ਏਦਾਂ 'ਜੀਵਨ' ਸਾਡੇ ਪ੍ਰਵਾਨ ਕਰਨ ਦੇ ਬਿਨਾਂ ਵੀ ਧੜਕਦਾ ਹੈ।
"ਚੇਤੇ ਰੱਖ ਅਲਮਿਤਰਾ, ਕਿ ਜੀਵਨ ਇਕ ਹੈ, ਤੇ ਇਹ ਹਮੇਸ਼ਾ 'ਇਕ' ਵਜੋਂ ਹੀ ਵਿਚਰਦਾ ਹੈ।
"ਬੇਸ਼ੱਕ ਕੋਈ ਇਕ ਪਲ ਸਾਨੂੰ ਤਕਲੀਫ਼ ਦੇਣੀ ਚਾਹੇ, ਸਾਨੂੰ ਅਜਿਹੇ ਵਰਤਾਰਿਆਂ ਨੂੰ ਮੁਆਫ਼ ਕਰਨ ਲਈ ਆਪਣੇ ਦਿਲਾਂ ਨੂੰ ਵੱਡਾ ਕਰਨਾ ਚਾਹੀਦਾ ਹੈ ਤੇ ਅਗਲੇ ਹੀ ਪਲ ਉਨ੍ਹਾਂ ਹੱਥਾਂ ਨੂੰ ਪਿਆਰ ਨਾਲ ਪ੍ਰਵਾਨ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ।
"ਕਿਉਂ ਕਿ ਜੀਵਨ ਦਾ ਸਮੁੱਚ ਸਦੀਵੀ ਤੌਰ 'ਤੇ ਵਿਕਾਸ ਕਰ ਰਿਹਾ ਹੈ, ਤੇ ਇਥੇ ਇਸ ਵਿਕਾਸ ਵਿਚ ਹਨੇਰੇ ਤੋਂ ਚਾਨਣ, ਭੈਅ ਤੋਂ ਪਿਆਰ ਵੱਲ ਵਧਣ ਤੋਂ ਸਿਵਾਇ ਹੋਰ ਕੁਝ ਨਹੀਂ ਹੈ। "
ਤੇ ਜਦੋਂ ਉਹ ਵਿਕਾਸ ਆਪਣੇ-ਆਪ ਨੂੰ ਸਾਡੇ ਸਾਹਮਣੇ ਬਿਆਨ ਕਰਦਾ ਹੈ, ਸਾਨੂੰ ਬੜੇ ਪਿਆਰ ਨਾਲ ਇਸ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ, ਜਿਵੇਂ ਕਿ ਦੂਜਿਆਂ ਨੇ ਸਾਡੇ ਵਿਕਾਸ ਦਾ ਉਸ ਅਦੁੱਤੀ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਹੈ।
"ਇਸ ਤਰੀਕੇ ਨਾਲ ਅਸੀਂ ਸਾਰੇ ਇਕੱਠੇ ਸੂਰਜ ਵੱਲ ਉੱਚੇ ਉਠਾਂਗੇ, ਸਾਡੇ ਮੂਲ ਦੇ ਅਚੰਡੇ ਨੂੰ ਮਹਿਸੂਸ ਕਰਦਿਆਂ, ਇਹ ਸਮਝਦਿਆਂ ਕਿ ਜੀਵਨ ਦੀ ਸਮੁੱਚਤਾ 'ਇਕ' ਵਜੋਂ ਸਿਰਜੀ ਗਈ ਹੈ ਤੇ ਇਹ ਵੀ ਕਿ ਅਸੀਂ ਸਾਰੇ ਸਾਡੇ ਦਿਲਾਂ 'ਤੇ ਰਾਜ ਕਰਦੀ 'ਹਮਦਰਦੀ' ਦੇ ਮੁਤਾਬਿਕ ਹੀ ਇਸ ਏਕਤਾ ਨੂੰ ਬਿਆਨ ਕਰਦੇ ਹਾਂ ।"
ਇਨ੍ਹਾਂ ਬੋਲਾਂ ਦੇ ਨਾਲ ਹੀ ਉਸ ਨੇ ਪੋਲੀ ਜਿਹੀ ਛੋਹ ਨਾਲ ਮੇਰੇ ਚਿਹਰੇ ਨੂੰ ਛੂਹਿਆ, ਫੇਰ ਉਹ ਜਾਤਜ਼ ਵੱਲ ਮੁੜਿਆ। ਤੇ ਉਹ ਦੋਵੇਂ ਇਕੱਠੇ ਚੁੱਪ-ਚਪੀਤੇ ਹੀ ਮੰਦਰ ਤੋਂ ਬਾਹਰ ਨਿਕਲ ਗਏ।
11
ਦੇਰ ਰਾਤ ਤੱਕ ਉਨ੍ਹਾਂ ਨੇ ਰਾਤ ਦਾ ਭੋਜਨ ਛਕਿਆ, ਖੇਤਾਂ ਦੇ ਫਲਾਂ ਤੇ ਸ਼ਰਾਬ ਦੇ ਸੁਆਦ ਨੂੰ ਸਾਂਝਿਆਂ ਕਰਦਿਆਂ। ਜਦੋਂ ਅਲਮੁਸਤਫ਼ਾ ਜੀਵਨ ਬਾਰੇ, ਜੀਵਨ ਦੀ ਤੇ ਪਿਆਰ ਦੀ ਏਕਤਾ ਬਾਰੇ ਬੋਲਦਾ ਸੀ, ਜਾਤਜ਼ ਪੂਰੀ ਤਰ੍ਹਾਂ ਚੁਕੰਨਾ ਹੋ ਕੇ ਸੁਣਦਾ ਸੀ, ਕਿਉਂ ਕਿ ਜੇਕਰ ਅਸੀਂ ਸਾਰੇ ਇਸ ਏਕਤਾ ਨੂੰ ਆਪਣੇ ਹਿਰਦਿਆਂ ਦੇ ਨਾਲ-ਨਾਲ ਆਪਣੀਆਂ ਜ਼ਿੰਦਗੀਆਂ ਵਿਚ ਵੀ ਸਾਂਝਿਆਂ ਕਰਨਾ ਹੈ, ਸਾਨੂੰ ਸਭਨਾਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ।
ਉਨ੍ਹਾਂ ਦੋਨਾਂ ਦਰਮਿਆਨ ਬਹੁਤ ਸਾਰੇ ਬੋਲ ਸਾਂਝੇ ਹੋਏ, ਤਦ ਫੇਰ, ਅਚਾਨਕ, ਜਾਤਜ਼ ਉਸ ਦੇ ਪੈਰਾਂ ਵੱਲ ਉੱਛਲਿਆ ਤੇ ਉੱਚੀ-ਉੱਚੀ ਰੋਂਦਿਆਂ ਕਹਿਣ ਲੱਗਾ-
“ਮੈਂ ਗ਼ਲਤ ਸੀ ਕਿ ਮੈਂ ਤੁਹਾਡੇ ਨੁਕਸਾਨ ਬਾਰੇ ਸੋਚਿਆ। ਤੇ ਉਸ ਤੋਂ ਵੀ ਜ਼ਿਆਦਾ ਗ਼ਲਤ ਮੈਂ ਉਦੋਂ ਸੀ, ਜਦੋਂ ਮੈਂ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹਿਆ।
"ਆਓ! ਸਾਨੂੰ ਇਥੋਂ ਚਲੇ ਜਾਣਾ ਚਾਹੀਦੈ, ਇਸ ਤੋਂ ਪਹਿਲਾਂ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲੇ ਤੇ ਤੁਹਾਨੂੰ ਰਾਤ ਵਿਚ ਤਬਦੀਲ ਕਰਨ ਵਾਲੇ ਇਥੇ ਆ ਢੁਕਣ।"
ਅਲਮੁਸਤਫ਼ਾ ਨੇ ਉਸ ਤੋਂ ਪੁੱਛਦਿਆਂ ਆਖਿਆ-
"ਅੱਗੇ ਬੋਲ ਜਾਤਜ਼; ਆਪਣੇ ਸ਼ਬਦਾਂ ਨੂੰ ਖੋਲ੍ਹ ਕੇ ਬਿਆਨ ਕਰ।"
ਤਦ ਜਾਤਜ਼ ਨੇ ਕਹਿਣਾ ਜਾਰੀ ਰੱਖਿਆ-
"ਜਦੋਂ ਪਿਛਲੀ ਵਾਰ ਅਸੀਂ ਗੱਲਬਾਤ ਕੀਤੀ ਸੀ, ਮੈਂ ਭੈਅਗ੍ਰਸਤ ਹੋ ਗਿਆ ਸਾਂ, ਕਿਉਂ ਕਿ ਤੁਹਾਡੇ ਬੋਲਾਂ ਨੇ ਮੈਨੂੰ ਉਲਝਣ ਤੇ ਅਚੰਭੇ ਵਿਚ ਪਾ ਦਿੱਤਾ ਸੀ । ਤੇ ਇਸ ਲਈ ਮੈਂ ਮੰਦਰ ਦੇ ਵਡੇਰਿਆਂ ਨੂੰ ਤੁਹਾਡੇ ਆਖੇ ਸਾਰੇ ਸ਼ਬਦ ਦੁਹਰਾ ਕੇ ਸੁਣਾ ਦਿੱਤੇ; ਤੇ ਇਨ੍ਹਾਂ ਬੋਲਾਂ ਨੇ ਉਨ੍ਹਾਂ ਦੇ ਹਿਰਦਿਆਂ 'ਚ ਵੀ ਭੈਅ ਭਰ ਦਿੱਤਾ।
"ਇਸ ਲਈ ਉਨ੍ਹਾਂ ਨੇ ਮੈਨੂੰ ਇਥੇ ਤੁਹਾਨੂੰ ਬੁਲਾਉਣ ਲਈ ਭੇਜਿਆ, ਤੁਹਾਡੇ ਬੋਲਾਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਢੋਂਗ ਰਚਾ ਕੇ; ਪਰ ਅਸਲ ਵਿਚ ਉਹ ਸਿਰਫ਼ ਤੁਹਾਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦੇ ਸਨ।
“ਇਸੇ ਲਈ ਉਨ੍ਹਾਂ ਨੇ ਮੈਨੂੰ ਇਕ ਦਵਾਈ-ਮਿਲੀ ਸ਼ਰਾਬ ਦੀ ਸੁਰਾਹੀ ਦਿੱਤੀ, ਤੇ ਮੈਨੂੰ ਇਹ ਸ਼ਰਾਬ ਤੁਹਾਨੂੰ ਪਿਆਉਣ ਲਈ ਕਿਹਾ ਗਿਆ, ਤਾਂ ਕਿ ਤੁਸੀਂ ਅਚੇਤ ਹੋ ਕੇ ਸੌਂ ਜਾਵੋ। ਤੇ ਏਦਾਂ ਉਹ ਆਉਣਗੇ ਤੇ ਤੁਹਾਨੂੰ ਚੁੱਕ ਕੇ ਦੂਰ ਕਿਧਰੇ ਲੈ ਜਾਣਗੇ।
ਜੇਲ੍ਹ ਦੀਆਂ ਉੱਚੀਆਂ ਤੇ ਹਨੇਰ-ਘੁੱਪ ਚਾਰ-ਦੀਵਾਰੀਆਂ 'ਚ ਉਹ ਤੁਹਾਨੂੰ ਰੱਖਣਗੇ, ਪਰ ਸਿਰਫ਼ ਕੁਝ ਕੁ ਦਿਨਾਂ ਲਈ; ਕਿਉਂ ਕਿ ਉਹ ਤੁਹਾਡਾ ਭੈਅ ਮੰਨਦੇ ਨੇ, ਤੇ ਨਾ ਹੀ ਤਾਂ ਉਨ੍ਹਾਂ ਵਿਚ ਤੁਹਾਨੂੰ ਨੁਕਸਾਨ ਪਹੁੰਚਾਉਣ ਜੋਗਾ ਹੌਸਲਾ ਹੈ ਤੇ ਨਾ ਹੀ ਇੱਛਾ-ਸ਼ਕਤੀ।
"ਉਹ ਸਿਰਫ਼ 'ਪਵਿੱਤਰ ਦਿਹਾੜੇ' 'ਤੇ ਤੁਹਾਨੂੰ ਚੁੱਪ ਕਰਾਉਣਾ ਲੋਚਦੇ ਨੇ, ਕਿਉਂ ਕਿ ਉਨ੍ਹਾਂ ਨੂੰ ਭਲਕੇ ਤੁਹਾਡੇ ਇਥੋਂ ਚਲੇ ਜਾਣ ਸਬੰਧੀ ਉੱਕਾ ਵੀ ਭਰੋਸਾ ਨਹੀਂ ਹੈ ਤੇ ਦਰਅਸਲ ਉਹ ਇਹੀ ਸੋਚਦੇ ਨੇ ਕਿ ਤੁਸੀਂ ਭਲਕੇ ਮੰਦਰ ਵਿਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਹਿਮਾਨਾਂ ਨੂੰ ਸੰਬੋਧਿਤ ਜ਼ਰੂਰ ਕਰੋਗੇ ।
"ਤੇ ਇਸੇ ਲਈ, ਮੈਂ ਇਸ ਸ਼ਰਾਬ ਨੂੰ ਅਖੀਰ ਤੱਕ ਸੰਭਾਲ ਕੇ ਰੱਖਿਆ; ਕਿਉਂ ਕਿ ਜੋ ਕੁਝ ਤੁਸੀਂ ਮੈਨੂੰ ਅੱਜ ਇਸ ਸ਼ਾਮ ਮੌਕੇ ਕਿਹੈ, ਉਸ ਨੇ ਮੇਰੇ ਸਾਰੇ ਭੈਅ ਨੂੰ ਤੇ ਉਨ੍ਹਾਂ ਲੋਕਾਂ ਦੇ ਮੰਤਵ ਨੂੰ ਪੂਰਾ ਕਰਨ ਦੀ ਮੇਰੀ ਇੱਛਾ ਨੂੰ ਪੂਰੀ ਤਰ੍ਹਾਂ ਮਿਟਾ ਦਿੱਤੇ।
"ਮੈਨੂੰ ਮੁਆਫ਼ ਕਰ ਦਿਓ, ਮੇਰੇ ਵੱਡੇ ਵੀਰ, ਮੈਂ ਜੋ ਕੁਝ ਵੀ ਤੁਹਾਡੇ ਨਾਲ ਗਲਤ ਕੀਤਾ ਹੈ, ਉਸ ਦੇ ਲਈ। ਤੁਸੀਂ, ਸਰਬ ਸਾਂਝੇ, ਯਕੀਨਨ ਕਿਸੇ ਵੀ ਤਰ੍ਹਾਂ ਦੇ ਗਲਤ ਵਿਹਾਰ ਦੇ ਹੱਕਦਾਰ ਨਹੀਂ ਹੋ ।"
ਅਲਮੁਸਤਫ਼ਾ ਨੇ ਇਕ ਪਲ ਲਈ ਉਸ ਵੱਲ ਵੇਖਿਆ, ਤੇ ਫੇਰ ਕਿਹਾ-
"ਇਹ ਹਮੇਸ਼ਾ ਹੁੰਦਾ ਆਇਐ, ਜਾਤਜ਼! ਕਿ ਸਿਰਫ਼ ਕਿਸੇ ਤੋਂ ਭੈਅਸਤ ਹੋ ਕੇ ਹੀ ਅਸੀਂ ਉਸ ਨੂੰ ਨੁਕਸਾਨ ਦਾ ਹੱਕਦਾਰ ਸਮਝਦੇ ਹਾਂ। ਕਿਉਂ ਕਿ ਇਕੇਰਾਂ ਅੱਖਾਂ ਚਾਨਣ ਨਾਲ ਭਰਦੀਆਂ ਨੇ, ਤਾਂ ਉਹ ਚਾਨਣ ਨੂੰ ਵੇਖ ਸਕਣ ਦੇ ਸਮਰੱਥ ਹੁੰਦੀਆਂ ਨੇ, ਤੇ ਏਦਾਂ ਉਹ ਇਹ 'ਸੱਚ' ਵੇਖਦੀਆਂ ਨੇ ਕਿ ਸਮੁੱਚਾ ਜੀਵਨ ਸਿਰਫ਼ ਪਿਆਰ ਦਾ ਹੀ ਹੱਕਦਾਰ ਹੈ।
"ਸਾਨੂੰ ਆਪਣੇ ਆਪ ਨੂੰ ਇਸ ਪਵਿੱਤਰ ਬਾਗ਼ ਵਿਚ ਮਾਲੀਆਂ ਵਜੋਂ ਵੇਖਣਾ ਚਾਹੀਦਾ ਹੈ। ਸਾਨੂੰ ਪਿਆਰ ਨਾਲ ਪੌਦਿਆਂ ਦੀ ਗੋਡੀ ਕਰਨੀ ਚਾਹੀਦੀ ਹੈ ਤੇ ਪਿਆਰ ਨਾਲ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ, ਤੇ ਜਦੋਂ ਜ਼ਿੰਦਗੀ ਆਖੇ, ਸਾਨੂੰ ਪਿਆਰ ਨਾਲ ਹੀ ਵਾਧੂ ਘਾਹ-ਪੱਤੀਆਂ ਦੀ ਛੰਗਾਈ ਤੇ ਚੁਣਾਈ ਕਰਨੀ ਚਾਹੀਦੀ ਹੈ।
"ਤੇ ਅਖ਼ੀਰ, ਜਦੋਂ ਹੋਰ ਸਾਰਾ ਕੁਝ ਹੋ ਜਾਏਗਾ, ਅਸੀਂ ਫਸਲ ਦੀ ਕਟਾਈ ਕਰਾਂਗੇ ਤੇ ਪਿਆਰ ਨਾਲ ਆਪਣੇ ਫਲ ਵੰਡਾਂਗੇ। ਤੇ ਏਦਾਂ, ਅਸਲ ਵਿਚ, ਇਥੇ ਸਾਡੀ ਸਮੁੱਚੀ ਬਾਗ਼ਬਾਨੀ ਵਿਚ ਸਿਵਾਇ ਪਿਆਰ ਦੇ ਹੋਰ ਕੁਝ ਵੀ ਨਹੀਂ ਹੈ।
"ਭਰਾਵਾ, ਜੀਵਨ ਨੂੰ ਜ਼ਿੰਦਾ ਰਹਿਣ ਲਈ ਖੇਤਾਂ ਦੇ ਫਲਾਂ ਤੋਂ ਵੀ ਜ਼ਿਆਦਾ ਹੋਰ ਬਹੁਤ ਕੁਝ ਲੋੜੀਂਦਾ ਹੈ; ਜੀਵਨ ਸਿਰਫ਼ ਪਿਆਰ ਨਾਲ ਹੀ ਜੀਅ ਸਕਦਾ ਹੈ।
"ਹਾਂ ਜਾਤਜ਼, ਇਸੇ ਪਿਆਰ ਦਾ ਖਿੱਚਿਆ ਮੈਂ ਇਥੇ ਆਇਆਂ ਤੇ, ਇਸੇ ਤਰ੍ਹਾਂ, ਇਸੇ ਪਿਆਰ ਕਰਕੇ ਮੈਂ ਇਥੇ ਰਹਾਂਗਾ। ਡਰ ਨਾ, ਇਸ ਸ਼ਰਾਬ ਨੂੰ ਬਾਹਰ ਕੱਢ, ਜਿਸ ਨੇ ਆਪਣੇ ਚੁੰਬਨ 'ਚ ਨੀਂਦ ਨੂੰ ਲੁਕੋਇਆ ਹੋਇਐ। -
"ਕਿਉਂ ਕਿ ਉਹ, ਜੋ ਆਉਂਦੇ ਨੇ, ਸਿਰਫ਼ ਮੇਰੀ ਉਸ ਇਕ ਬੰਦੇ ਤੋਂ ਰੱਖਿਆ ਕਰਦੇ ਨੇ, ਜੋ ਮੇਰੀ ਮੌਜੂਦਗੀ 'ਤੇ ਉੱਚੀ-ਉੱਚੀ ਰੋਂਦਾ ਹੈ। ਤੇ ਮੈਂ ਉਸ ਬੰਦੇ ਦੀ ਸੰਗਤ ਵਿਚ ਬੈਠਣ ਲਈ ਸਭ ਤਰ੍ਹਾਂ ਦੀਆਂ ਦੁੱਖ-ਬਿਪਤਾਵਾਂ ਭੁੱਲਾਂਗਾ।"
ਇਸ ਤਰ੍ਹਾਂ, ਬਿਜਕਦਿਆਂ ਤੇ ਘਬਰਾਂਦਿਆਂ ਹੋਇਆਂ ਜਾਤਜ਼ ਨੇ ਉਹ ਸ਼ਰਾਬ ਬਾਹਰ ਕੱਢ ਲਿਆਂਦੀ। ਹੋਂਠਾਂ 'ਤੇ ਮੌਨ ਧਾਰ ਕੇ ਉਨ੍ਹਾਂ ਨੇ ਸਾਰੀ ਸੁਰਾਹੀ ਆਪਣੇ ਪਿਆਲਿਆਂ 'ਚ ਖ਼ਾਲੀ ਕਰ ਲਈ ਤੇ ਇਸ ਨੂੰ ਉਦੋਂ ਤੱਕ ਡੀਕ ਲਾ ਕੇ ਪੀਂਦੇ ਰਹੇ ਜਦੋਂ ਤੱਕ ਕਿ ਆਖ਼ਰੀ ਤੁਪਕਾ ਉਨ੍ਹਾਂ ਦੇ ਹੋਂਠਾਂ ਵਿਚਕਾਰ ਸੁੱਕਦਾ ਹੋਇਆ, ਉਨ੍ਹਾਂ (ਹੇਠਾਂ) ਨੂੰ ਸੁਰਖ਼ ਨਾ ਕਰ ਗਿਆ।
ਤੇ ਜਿਵੇਂ ਹੀ ਉਨ੍ਹਾਂ ਦੇ ਸਿਰ ਦਵਾਈ ਦੇ ਨਸ਼ੇ ਕਰਕੇ ਭੂਮਣ ਲੱਗੇ, ਅਲਮੁਸਤਰਾ ਜਾਤਜ਼ ਵੱਲ ਮੁੜਿਆ ਤੇ ਉਸ ਨੂੰ ਬੋਲਿਆ-
"ਚੰਗੀ ਤਰ੍ਹਾਂ ਸੋਵੀਂ ਮੇਰੇ ਭਰਾਵਾ, ਤੇ ਨਾ ਤਾਂ ਮੈਨੂੰ ਪਰਦੇ 'ਚ ਰੱਖਣ ਸਬੰਧੀ ਸੋਚਾਂ 'ਚ ਆਪਣੇ ਆਪ ਨੂੰ ਉਲਝਾਈ, ਤੇ ਨਾ ਹੀ ਆਪਣੇ ਦਿਲ 'ਚ ਧੋਖਾ ਦੇਣ ਦੀ ਸ਼ਰਮਿੰਦਗੀ ਲਿਆਈ; ਕਿਉਂ ਕਿ ਮੈਂ ਤੈਨੂੰ ਸੱਚੋ-ਸੱਚ ਕਹਿੰਦਾ ਹਾਂ ਕਿ ਨਾ ਤਾਂ ਅੱਜ ਇਸ ਸ਼ਾਮ ਤੂੰ ਮੈਥੋਂ ਕੁਝ ਲੁਕੋ ਰੱਖਿਆ ਹੈ, ਤੇ ਨਾ ਹੀ ਤੂੰ ਮੇਰੇ ਨਾਲ ਕੋਈ ਚਾਲ ਖੇਡੀ ਸੀ।
"ਜਾਤਜ਼, ਸਮੁੱਚੇ ਜੀਵਨ ਵਿਚ ਸਿਰਫ਼ ਇਕੋ ਢੰਗ ਹੈ, ਤੇ ਉਹ ਹੈ ਭੈਅ। ਭੈਅ- ਗ੍ਰਸਤ ਹੋ ਕੇ ਅਸੀਂ ਆਪਣੇ ਚਿਹਰੇ 'ਤੇ ਮੌਤ ਦਾ ਮਖੌਟਾ ਤਰਾਸ਼ ਲੈਂਦੇ ਹਾਂ ਤੇ, ਇਸ ਤਰ੍ਹਾਂ, ਇਸੇ ਭੈਅ ਕਰਕੇ ਅਸੀਂ ਆਪਣੀ ਮੌਤ ਦਾ ਹਥਿਆਰ ਖ਼ੁਦ ਆਪਣੇ ਜੱਲਾਦਾਂ ਦੇ ਹੱਥ ਫੜਾ ਦਿੰਦੇ ਹਾਂ।
"ਇਹ ਭੈਅ ਇਕ ਚੋਰ ਹੈ, ਜੋ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਏਗਾ। ਤੇ ਫੇਰ ਵੀ, ਤੈਅ ਉਥੇ ਉੱਕਾ ਵੀ ਦਾਖ਼ਲ ਨਹੀਂ ਹੋ ਸਕਦਾ, ਜਿਥੇ ਇਸ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ ਮਿਲਦੀ।
"ਤੇ ਕਿਉਂ ਕਿ ਮੈਂ ਇਸ ਸ਼ਾਮ ਕਿਸੇ ਵੀ ਭੈਅ ਦਾ ਸਾਹਮਣਾ ਨਹੀਂ ਕੀਤਾ ਹੈ, ਇਸ ਤਰ੍ਹਾਂ ਮੈਂ ਕਿਸੇ ਨੁਕਸਾਨ ਦਾ ਸਾਹਮਣਾ ਵੀ ਨਹੀਂ ਕਰਾਂਗਾ। ਜੇ ਤੂੰ ਕੁਝ ਕਰਨਾ ਚਾਹੁੰਨੇਂ ਤਾਂ ਸਿਰਫ਼ ਇਸ ਅਖ਼ੀਰਲੇ ਮੌਕੇ 'ਤੇ ਆਪਣੀਆਂ ਅੱਖਾਂ ਖੋਲ੍ਹ, ਤੂੰ ਮੇਰੇ ਚਿਹਰੇ 'ਤੇ ਇਕ ਮੁਸਕੁਰਾਹਟ ਵੇਖੇਂਗਾ, ਤੇਰੀ ਮੁਸਕੁਰਾਹਟ ਵਰਗੀ ਹੀ ਡੂੰਘੀ ਤੇ ਅੰਗੂਰਾਂ ਦੇ ਚੁੰਬਨ ਨਾਲ ਲੇਪੀ ਹੋਈ।
"ਇਸ ਲਈ, ਕੀ ਦਰਅਸਲ ਅਸੀਂ ਇਹ ਸ਼ਰਾਬ ਭਰਾਤਰੀਭਾਵ 'ਚ ਤੇ ਸਾਡੇ ਜੁਆਨੀ ਵੇਲੇ ਦੇ ਦਿਨਾਂ ਦੀ ਯਾਦ 'ਚ ਨਹੀਂ ਪੀਤੀ, ਆ ਕੇ ਲੰਘ ਜਾਣ ਵਾਲੇ ਹੋਰ ਸਭ ਕੁਝ ਨੂੰ ਭੁੱਲ ਕੇ ?
"ਤੇ ਕੀ ਅਸੀਂ ਆਪਣੇ ਆਪ ਨੂੰ 'ਪਰਮ ਆਤਮਾ' ਨਾਲ ਇਕਮਿਕ ਨਹੀਂ ਵੇਖਿਆ ਸੀ, ਭੁੱਲਣਹਾਰੀ ਅਵਸਥਾ ਦੇ ਸਾਡੇ ਦਿਨਾਂ ਦੌਰਾਨ ਸਾਡੇ ਦਰਮਿਆਨ ਆਏ ਸਾਰੇ ਮਤਭੇਦਾਂ ਤੇ ਫ਼ਾਸਲਿਆਂ ਦੇ ਪਿਆਰ ਤੇ ਪ੍ਰਕਾਸ਼ ਦੀ ਅਮਰ-ਅਗਨੀ ਪ੍ਰਤੀ ਆਤਮ-ਸਮਰਪਣ ਕਰਦਿਆਂ ਹੋਇਆ ?
"ਹਾਂ ਜਾਤਜ਼, ਇਹੀ ਅਸੀਂ ਕੀਤਾ ਸੀ ਤੇ ਹੋਰ ਵੀ ਬਹੁਤ ਕੁਝ। ਤੇ ਏਦਾਂ ਕਰਦਿਆਂ, ਅਸੀਂ ਆਪਣੀ ਉਚੇਰੀ 'ਸਵੈ' ਦੇ ਥੋੜ੍ਹਾ ਹੋਰ ਨੇੜੇ ਆਏ ਸਾਂ।
"ਇਸ ਲਈ ਚੰਗੀ ਤਰ੍ਹਾਂ ਸੋ, ਇਹ ਜਾਣਦਿਆਂ ਕਿ 'ਜੀਵਨ' ਹਮੇਸ਼ਾ ਸਾਡੇ ਨਾਲ ਹੈ, ਹਮੇਸ਼ਾ ਸਾਨੂੰ ਸਾਡੀ ਸੁਰੱਖਿਆ ਲਈ ਬੇਫ਼ਿਕਰ ਕਰਦਾ ਤੇ ਸਾਨੂੰ ਸਾਡੀਆਂ ਲੋੜਾਂ ਵਿਚੋਂ ਕੁਝ ਨਾ ਕੁਝ ਦਿੰਦਾ ਹੋਇਆ।"
ਮੌਨਤਾ ਵਿਚ ਤੈਰਦੇ ਇਨ੍ਹਾਂ ਬੋਲਾਂ ਦੇ ਨਾਲ ਹੀ, ਦੋਵਾਂ ਆਦਮੀਆਂ ਨੇ ਆਪਣੇ ਸਿਰ ਡੂੰਘੀ ਨੀਂਦ ਵਿਚ ਨਿਵਾ ਲਏ।
ਤੇ ਉਹ ਉਦੋਂ ਤੱਕ ਸੁੱਕੇ ਰਹੇ ਸਨ, ਜਦੋਂ ਤੱਕ ਕਿ ਪੁਜਾਰੀ ਹਨੇਰੇ ਦੇ ਚੋਗੇ ਪਹਿਨ ਕੇ ਆ ਨਹੀਂ ਗਏ, ਜਾਰਜ਼ ਨੂੰ ਬਿਸਤਰੇ ਤੱਕ ਲਿਜਾਣ ਲਈ ਤੇ ਅਲਮੁਸਤਫ਼ਾ ਨੂੰ ਜੇਲ੍ਹ ਤੱਕ।
12
ਅਲਮੁਸਤਫ਼ਾ ਘੋਰ ਹਨੇਰੇ ਵਿਚ ਜਾਗਿਆ, ਤੇ ਅਜੇ ਵੀ ਉਹ ਪੂਰੀ ਤਰ੍ਹਾਂ ਸ਼ਾਂਤ ਸੀ। ਸ਼ਾਂਤ ਬੈਠਦਿਆਂ, ਉਸ ਨੇ ਆਪਣੇ ਆਪ ਨੂੰ ਆਪਣੇ 'ਉਦੇਸ਼' ਦੇ ਚਮਕਦਾਰ ਪਹਿਰਾਵੇ ਹੇਠ ਹੱਕ ਲਿਆ।
ਤੇ ਏਦਾਂ ਉਸ ਨੇ ਬੜੇ ਪਿਆਰ ਨਾਲ ਆਪਣੇ ਹਿਰਦੇ ਨੂੰ ਅੱਗੇ ਦਾ ਚਾਨਣ ਵਿਖਾਉਣ ਲਈ ਕਿਹਾ-
"ਮੇਰੇ ਹਿਰਦੇ ਵਿਚਲੀਆਂ ਜੋਤਾਂ ਦੀਏ ਜੋਤੇ, ਮੇਰੇ ਆਲੇ-ਦੁਆਲੇ ਦੇ ਖਲਾਅ ਨੂੰ ਭਰ ਦੇ। ਮੇਰੀਆਂ ਅੱਖਾਂ ਦੀ ਆਪਣੀ ਨਿਪੁੰਨਤਾ ਨਾਲ ਅਗਵਾਈ ਕਰ, ਕਿਉਂ ਕਿ ਉਹ ਇਸ ਹਨੇਰੇ ਕਰਕੇ ਅੰਨ੍ਹੇਪਣ ਦਾ ਸ਼ਿਕਾਰ ਨੇ।
"ਹਾਂ ਮੇਰੀਏ ਪਿਆਰੀਏ, ਆਪਣਾ ਪਿਆਰ ਅੱਗੇ ਰੱਖ ਤੇ ਇਥੇ ਥੋੜ੍ਹਾ ਚਾਨਣ ਹੋਣ ਦੇ।"
ਤੇ ਏਦਾਂ ਅਲਮੁਸਤਫ਼ਾ ਦੇ ਉਦਾਲੇ ਚਾਨਣ ਦਾ ਇਕ ਚਮਕਦਾਰ ਗੋਲ ਦਾਇਰਾ ਜਿਹਾ ਬਣ ਗਿਆ ਸੀ, ਜਿਸ ਕਰਕੇ ਉਹ ਆਪਣੀ ਕਾਲ-ਕੋਠੜੀ ਨੂੰ ਵੇਖ ਸਕਣ ਦੇ ਸਮਰੱਥ ਹੋ ਗਿਆ ਸੀ।
ਤੇ ਇਹ ਉਸ ਦੇ ਡੂੰਘੇ ਤੇ ਭਰਪੂਰ ਪਿਆਰ ਸਦਕਾ ਹੀ ਸੀ ਕਿ ਉਹ ਆਪਣੇ ਲਾਗੇ ਹੀ ਸੁੱਤੇ ਪਏ ਇਕ ਆਦਮੀ ਵੱਲ ਵਧਿਆ। ਹੋਰ ਨੇੜੇ ਜਾਂਦਿਆਂ ਹੀ ਅਲਮੁਸਤਫ਼ਾ ਨੇ ਉਸ ਆਦਮੀ ਨੂੰ ਨਿਕੋਡਮਸ ਵਜੋਂ ਪਛਾਣ ਲਿਆ, ਜੋ ਕਿ ਇਕ ਵਪਾਰੀ ਸੀ ਤੇ ਉਸ ਦਾ ਜੁਆਨੀ ਦੇ ਦਿਨਾਂ ਤੋਂ ਜਾਣੂੰ ਸੀ।
ਇਸ ਪਛਾਣ ਨਾਲ ਇਕ ਸ਼ੁਕਰਾਨਾ ਉਭਰਿਆ ਕਿ ਉਸ ਨੇ ਇਕ ਅਜਿਹੇ ਬੰਦੇ ਨੂੰ ਲੱਭ ਲਿਆ, ਜਿਸ ਦੀ ਉਸ ਨੂੰ ਭਾਲ ਸੀ; ਤੇ ਇਸ ਲਈ ਉਸ ਨੇ ਸੁੱਤੇ ਪਏ ਬੰਦੇ ਨੂੰ ਜਗਾਉਂਦਿਆਂ ਕਿਹਾ-
"ਸ਼ੁਭ-ਇੱਛਾਵਾਂ, ਨਿਕੋਡਮਸ! ਮੇਰੇ ਭੁੱਲੇ-ਵਿਸਰੇ ਦਿਨਾਂ ਦੇ ਭਰਾ । ਤੂੰ ਸਦਾ ਸ਼ਾਂਤੀ 'ਚ ਰਹੇਂ ।”
ਉਨੀਂਦਰੀ ਜਿਹੀ ਅਵਸਥਾ ਵਿਚ ਨਿਕੋਡਮਸ ਨੇ ਆਪਣਾ ਸਿਰ ਅਲਮੁਸਤਫ਼ਾ ਵੱਲ ਭੁੰਆਇਆ ਤੇ ਕਿਹਾ-
"ਹਾਂ, ਮੇਰਾ ਨਾਂਅ ਨਿਕੋਡਮਸ ਹੈ। ਤੇ ਲੰਮੇ ਸਮੇਂ ਤੋਂ ਮੇਰੇ ਕੰਨ ਇਸ ਸ਼ਬਦ ਨੂੰ ਪਿਆਰ ਭਰੇ ਲਹਿਜੇ ਵਿਚ ਸੁਣਨ ਲਈ ਤਰਸ ਰਹੇ ਸਨ।
"ਅਜੇ ਵੀ, ਇਕ ਪਲ ਰੁਕੋ; ਕੀ ਮੈਂ ਸੁਪਨਾ ਤਾਂ ਨਹੀਂ ਵੇਖਿਆ? ਜਾਂ ਕੀ ਉਹ ਬੋਲ ਇਸੇ ਦੁਨੀਆਂ ਦੇ ਸਨ ? ਕੌਣ ਹੈ, ਜਿਸ ਨੇ ਹਨੇਰੇ ਵਿਚ ਮੈਨੂੰ ਏਨੇ ਪਿਆਰ ਨਾਲ ਸੱਦਿਆ ?"
ਅਲਮੁਸਤਫ਼ਾ ਨੇ ਜੁਆਬ ਦਿੰਦਿਆਂ ਕਿਹਾ
"ਇਹ ਮੈਂ ਹਾਂ, ਅਲਮੁਸਤਫ਼ਾ, ਬੀਤੇ ਦਿਨਾਂ ਦਾ ਤੇਰਾ ਭਰਾ। ਕੀ ਤੈਨੂੰ ਮੇਰੇ ਬਾਰੇ ਕੁਝ ਵੀ ਯਾਦ ਨਹੀਂ ? ਮੈਂ ਉਦੋਂ ਜੁਆਨ ਸਾਂ, ਜਦੋਂ ਬਜ਼ਾਰ ਵਿਚ ਮੈਂ ਤੇਰੇ ਕੋਲ ਆਇਆ ਸਾਂ ਤੇ ਤੇਰੇ ਹਿਰਦੇ ਤੇ ਮਨ ਦੀਆਂ ਪਵਿੱਤਰ ਕ੍ਰਿਤੀਆਂ ਬਾਰੇ ਗੱਲ ਕੀਤੀ ਸੀ।"
ਨਿਕੋਡਮਸ ਇਕ ਪਲ ਲਈ ਮੌਨ ਸੀ, ਤੇ ਫੇਰ ਉਹ ਬੜੀ ਖ਼ੁਸ਼ੀ ਦੇ ਰੌਂਅ ਵਿਚ ਬੋਲਿਆ-
"ਮੈਨੂੰ ਮੁਆਫ਼ ਕਰ ਦਿਓ ਅਲਮੁਸਤਫ਼ਾ, ਕਿਉਂ ਕਿ ਮੇਰੀਆਂ ਅੱਖਾਂ ਹੁਣ ਜੁਆਬ ਦੇ ਚੁੱਕੀਆਂ ਨੇ । ਪਰ ਹਾਂ, ਮੈਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਹੋ। ਤੇ ਉਸ ਯਾਦ ਵਿਚ ਮੇਰੇ ਹਨੇਰੇ ਨੂੰ ਰੋਸ਼ਨ ਕਰਨ ਵਾਲੀ ਸੂਰਜ ਦੀ ਰੋਸ਼ਨੀ ਤੇ ਮੇਰੇ ਹਿਰਦੇ ਨੂੰ ਜਾਗਰਿਤ ਕਰਨ ਵਾਲਾ ਹਾਸਾ ਹੈ।
"ਭਲਾ, ਕਿਹੋ ਜਿਹੇ ਲੋਕਾਂ ਨੇ ਤੁਹਾਨੂੰ ਇਸ ਕੋਠੜੀ 'ਚ ਕੈਦ ਕੀਤਾ ਹੈ? ਕੀ ਤੁਹਾਡੇ ਸੁਹਿਰਦ ਢੰਗ-ਤਰੀਕਿਆਂ ਦੀ ਤਬਦੀਲੀ ਹੀ ਤੁਹਾਡੀ ਇਸ ਸਜ਼ਾ ਦੀ ਜ਼ਿੰਮੇਵਾਰ ਹੈ ?"
ਅਲਮੁਸਤਫ਼ਾ ਨੇ ਆਪਣਾ ਹੱਥ ਨਿਕੋਡਮਸ ਨੂੰ ਛੁਹਣ ਲਈ ਅੱਗੇ ਵਧਾਇਆ, ਫੇਰ ਜੁਆਬ ਦਿੰਦਿਆਂ ਕਿਹਾ-
"ਨਹੀਂ ਮੇਰੇ ਭਰਾ, ਮੇਰੇ ਢੰਗ-ਤਰੀਕੇ ਬਿਲਕੁਲ ਆਪਣੀ ਪਿਛਲੀ ਮੁਲਾਕਾਤ ਦੇ ਦੌਰ ਵਰਗੇ ਹੀ ਨੇ । ਤੇ, ਅਸਲ ਵਿਚ, ਕਿਸੇ ਵੀ ਤਰ੍ਹਾਂ ਦੇ ਲੋਕਾਂ ਨੇ ਮੈਨੂੰ ਇਥੇ ਕੈਦ ਨਹੀਂ ਕੀਤਾ ਹੈ, ਬੇਸ਼ੱਕ ਇਥੇ ਉਹ ਲੋਕ ਹਨ, ਜਿਹੜੇ ਸਮਝਦੇ ਨੇ ਕਿ ਉਨ੍ਹਾਂ ਨੇ ਮੈਨੂੰ ਬੰਦੀ ਬਣਾਇਆ ਹੈ।
"ਮੈਂ ਸਿਰਫ਼ ਆਪਣੇ ਆਪ ਨੂੰ ਉਨ੍ਹਾਂ ਦੇ ਹੱਥਾਂ ਦੇ ਸਪੁਰਦ ਕਰ ਦਿੱਤਾ, ਜੋ ਮੈਨੂੰ ਤੇਰੇ ਤੱਕ ਲਿਆਉਣ ਵਾਲੇ ਸਨ, ਕਿਉਂ ਕਿ ਬੇਸ਼ੱਕ ਮੈਂ ਇਥੇ ਮੈਨੂੰ ਬੁਲਾਉਣ ਵਾਲੇ ਦਾ ਨਾਂਅ ਨਹੀਂ ਜਾਣਦਾ ਸਾਂ, ਪਰ ਹੁਣ ਜਾਣਦਾ ਹਾਂ। ਤੇ ਇਸ ਲਈ ਮੈਂ ਇਥੇ ਤੇਰੇ ਕੋਲ ਬੈਠਾ ਹਾਂ।
"ਇਸੇ ਤਰ੍ਹਾਂ ਜਿਨ੍ਹਾਂ ਨੇ ਮੈਨੂੰ ਇਥੇ ਬੰਦੀ ਬਣਾਇਆ ਹੈ, ਉਹ ਖ਼ੁਦ ਨੂੰ ਪੁਜਾਰੀ ਮੰਨਦੇ ਨੇ; ਪਰ ਫੇਰ ਵੀ ਉਹ ਪੁਜਾਰੀ ਨਹੀਂ ਨੇ। ਕਿਉਂ ਕਿ ਸੱਚੇ ਪੁਜਾਰੀ ਚਾਨਣਹੱਤੇ ਕੱਪੜੇ ਪਹਿਨ ਕੇ, ਤੇ ਆਪਣਿਆਂ ਹਿਰਦਿਆਂ 'ਚ ਪਿਆਰ ਭਰ ਕੇ 'ਜੀਵਨ' ਦੀ ਏਕਤਾ ਤੇ ਇਸ ਵਿਚਲੀ ਸੁਤੰਤਰਤਾ ਨੂੰ ਸਿੱਧ ਕਰਦੇ ਨੇ।
"ਫੇਰ ਵੀ, ਇਹ ਖ਼ੁਦ ਨੂੰ ਪੁਜਾਰੀ ਸਦਾਉਣ ਵਾਲੇ ਨਾ ਤਾਂ ਸੁਤੰਤਰਤਾ ਬਾਰੇ ਕੁਝ ਜਾਣਦੇ ਨੇ, ਤੇ ਨਾ ਹੀ ਉਹ ਕਿਸੇ ਨੂੰ ਸੁਤੰਤਰ ਵੇਖ ਸਕਦੇ ਨੇ। ਉਹ ਆਪਣੇ ਸਾਹਮਣੇ ਆਉਣ ਵਾਲੇ ਸੁਤੰਤਰ ਹੋਣ ਦੀ ਇੱਛਾ ਰੱਖਣ ਵਾਲੇ ਸਭਨਾਂ ਲੋਕਾਂ ਨੂੰ ਕੈਦ ਕਰ ਲੈਂਦੇ ਨੇ।
"ਨਿਕੋਡਮਸ, ਮੈਂ ਤੈਨੂੰ ਆਖਦਾਂ ਕਿ ਦਾਅਵਾ-ਰਹਿਤ ਆਜ਼ਾਦੀ ਆਪਣੇ ਆਪ 'ਚ ਯਕੀਨਨ ਇਕ ਕੈਦ ਹੈ; ਤੋਂ ਇਹਸਾਸ-ਰਹਿਤ ਪਿਆਰ ਯਕੀਨਨ ਇਕ ਭੈਅ ਹੈ।
"ਇਹ ਆਪਣੇ ਸੁਨਹਿਰੀ ਚੋਡਿਆਂ 'ਚ ਸਜੇ-ਧਜੇ ਪਰੇਡ ਕਰਦੇ ਬੰਦੇ ਸਿਰਫ਼ ਲੋਕਾਂ ਦਾ ਧਿਆਨ ਖਿੱਚਣ ਲਈ ਹੀ ਏਦਾਂ ਕਰਦੇ ਨੇ, ਲੋਕਾਂ ਨੂੰ ਦੁਨਿਆਵੀ ਦੌਲਤ ਦੀ ਚਮਕ- ਦਮਕ ਦਿਖਾ ਕੇ ਅਚੰਭਿਤ ਕਰ ਦੇਣ ਲਈ।
"ਇਕ ਮੰਗਤਾ, ਜਿਸ ਨੇ ਸਿਵਾਇ ਬਚੀਆਂ-ਖੁਚੀਆਂ ਲੀਰਾਂ ਦੇ ਹੋਰ ਕੁਝ ਨਹੀਂ ਪਹਿਨਿਆ ਹੁੰਦਾ, ਉਹ ਉਨ੍ਹਾਂ ਅਖੌਤੀ 'ਵੱਡੇ ਲੋਕਾਂ ਨਾਲੋਂ ਕਿਤੇ ਵੱਧ 'ਸੱਚ' ਨੂੰ ਬੋਲਣ ਦੇ ਸਮਰੱਥ ਹੁੰਦਾ ਹੈ। ਉਹ ਲੋਕ ਆਪਣਾ ਰਸਤਾ ਹਨੇਰੇ ਦੇ ਬਾਹਰੋਂ-ਬਾਹਰ ਹੀ ਬਣਾਉਂਦੇ ਨੇ ਤੇ ਸਾਰਿਆਂ ਨੂੰ ਕਹਿੰਦੇ ਫਿਰਦੇ ਨੇ ਕਿ ਉਨ੍ਹਾਂ ਨੂੰ ਚਾਨਣ ਹੋ ਗਿਆ ਹੈ।
ਭਰਾਵਾ, ਉਹ ਲੋਕ ਤਾਕਤ ਤੇ ਮੋਹ 'ਚੋਂ ਬਾਹਰ ਨਹੀਂ ਨਿਕਲਦੇ; ਤੇ ਆਪਣੇ ਜਮ੍ਹਾ ਅਤੇ ਸੋਨੇ ਦੀ ਚਮਕ ਨੂੰ ਹੀ ਚਾਨਣ ਵਿਚ ਹੋਣਾ ਮੰਨਦੇ ਨੇ।
"ਉਹ ਆਪਣੇ ਗੁੰਝਲਦਾਰ ਸ਼ਬਦ ਬੋਲਦੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਉਹ ਪਰਮਾਤਮਾ ਵੱਲੋਂ ਬੋਲਦੇ ਨੇ। ਅਜੇ ਵੀ, ਕਾਫ਼ੀ ਹੱਦ ਤੱਕ, ਉਹ ਲੋਕ ਸਿਰਫ਼ ਸਾਡੇ ਵੱਡ- ਹੋਰਿਆਂ ਦੇ ਸ਼ਬਦਾਂ ਨਾਲ ਹੀ ਖੇਡ ਰਹੇ ਨੇ, ਇਕ ਅਜਿਹਾ ਜਾਲ ਬੁਣਦਿਆਂ, ਜਿਸ ਵਿਚ ਉਹ ਸਮੁੱਚੇ 'ਜੀਵਨ' ਨੂੰ ਫਸਾਉਣਾ ਲੋਚਦੇ ਨੇ। "
"ਪਰ ਯਕੀਨਨ, ਮੇਰੇ ਭਰਾ! ਜੀਵਨ ਸਾਰੇ ਖਲਾਅ ਤੇ ਸਮੇਂ ਤੋਂ ਪਾਰ ਹੈ; ਤੇ ਕਿਸੇ ਵੀ ਤਾਂ ਦਾ ਜਾਲ 'ਜੀਵਨ' ਦੇ ਇਕ ਸਭ ਤੋਂ ਛੋਟੇ ਅੰਸ਼ ਨੂੰ ਵੀ ਕਦੇ ਫੜ ਨਹੀਂ ਸਕੇਗਾ।
"ਇਥੋਂ ਤੱਕ ਕਿ ਅਦਵੈਤਪਣ ਦੇ ਭੈਅ ਬਾਰੇ ਪ੍ਰਵਚਨ ਕਰਨ ਵਾਲੇ ਵੀ ਅਦਵੈਤਪਣ ਨੂੰ ਪਵਿੱਤਰ-ਜੋਤ ਦੀ ਪ੍ਰਤਿਭਾ ਨਾਲ ਨਾ ਚਮਕਣ ਵਾਲਾ ਸਮਝਦੇ ਨੇ । ਜੇ ਉਹ ਕੁਝ ਕਰ ਬਣ, ਸਿਰਫ਼ ਆਪਣੇ ਹਿਰਦਿਆਂ ਨੂੰ ਪਿਆਰ ਦੇ ਸੁਹੱਪਣ ਲਈ ਖੋਲ੍ਹ ਦੇਣ।
"ਹਾਂ, ਨਿਕੋਡਮਸ, ਜੇ ਤੂੰ ਕਰ ਸਕੇ, ਸਿਰਫ਼ 'ਜੀਵਨ ਦੇ ਸੱਚ' ਲਈ ਜੀਅ, ਫੇਰ ਇਥੇ ਏਦਾਂ ਦੀ ਕੋਈ ਕਾਲ-ਕੋਠੜੀ ਨਹੀਂ ਹੋਵੇਗੀ, ਜੋ ਤੈਨੂੰ ਕੈਦ ਰੱਖ ਸਕੇ।
"ਇਸੇ ਲਈ ਮੈਂ ਤੈਨੂੰ ਕਹਿਨਾਂ ਕਿ, ਭਾਵੇਂ ਤੂੰ ਬੰਦੀ ਵੀ ਹੈਂ, ਤੂੰ ਸੱਚੀ-ਮੁੱਚੀਂ ਉਸ 'ਅਸੀਮ ਇਕ' ਦੇ ਸਨਮੁਖ ਆਜ਼ਾਦ ਹੈਂ । ਜੇ ਤੂੰ ਕਰ ਸਕੇ ਸਿਰਫ਼ ਉਸ ਆਜ਼ਾਦੀ ਨੂੰ ਆਪਣੀ ਹੋਂਦ ਦੇ ਕੇਂਦਰ 'ਚ ਬੁਲਾ, ਉਹ ਤੇਰੀ ਹਰੇਕ ਕੈਦ ਨੂੰ ਖੋਰ ਦੇਵੇਗੀ।
"ਇਥੇ ਬਥੇਰੇ ਨੇ, ਜਿਨ੍ਹਾਂ ਨੇ ਆਪਣੀ ਕੈਦ ਨੂੰ ਪ੍ਰਵਾਨ ਕੀਤਾ ਹੈ; ਪਰ ਇਥੇ ਬਹੁਤ ਘੱਟ, ਅਸਲ 'ਚ ਗਿਣਤੀ ਦੇ ਹੀ ਲੋਕ ਨੇ, ਜੋ ਸਮਝਦੇ ਨੇ ਕਿ ਇਹ ਪ੍ਰਵਾਨਗੀ ਹੀ ਉਨ੍ਹਾਂ ਦੀ ਨਿਰੋਲ ਅਸਲੀ ਕੈਦ ਹੈ।
"ਭਰਾਵਾ, ਜੀਵਨ ਆਜ਼ਾਦੀ ਦੀ ਕੁੰਜੀ ਹਮੇਸ਼ਾ ਆਪਣੇ ਕੋਲ ਰੱਖਦਾ ਹੈ; ਤੁਹਾਨੂੰ ਜੀਵਨ ਤੋਂ ਕੁੰਜੀ ਪ੍ਰਾਪਤ ਕਰਨ ਲਈ ਸਿਰਫ਼ ਉਸ ਨੇ ਸਨਮੁਖ ਖ਼ੁਦ ਨੂੰ ਸਮਰਪਿਤ ਕਰਨ ਦੀ ਲੋੜ ਹੈ।
"ਆ, ਹੁਣੇ ਮੇਰੇ ਲਾਗੇ ਆ ਕੇ ਖੜ੍ਹਾ ਹੋ ਜਾ ਤੇ ਚੜ੍ਹਦੇ ਸੂਰਜ ਦੇ ਰੂਪ ਤੇ ਰੌਸ਼ਨੀ ਦਾ ਮੇਰੇ ਨਾਲ ਆਨੰਦ ਮਾਣ।"
ਨਿਕੋਡਮਸ ਨੇ ਜੁਆਬ ਦਿੰਦਿਆਂ ਕਿਹਾ-
"ਅਲਮੁਸਤਫ਼ਾ, ਕੀ ਤੁਸੀਂ ਇਕ ਬੁੱਢੇ ਬੰਦੇ ਨਾਲ ਮਖੌਲ ਕਰਦੇ ਹੋ ? ਕੀ ਮੈਂ ਤੁਹਾਨੂੰ ਪਹਿਲਾਂ ਹੀ ਨਹੀਂ ਦੱਸ ਚੁੱਕਿਆ ਕਿ ਮੇਰੀਆਂ ਅੱਖਾਂ ਦੀ ਜੋਤ ਇਸ ਦੁਨੀਆਂ ਵੱਲੋਂ ਹਮੇਸ਼ਾ ਲਈ ਬੁਝ ਚੁੱਕੀ ਹੈ ? ਤੇ ਨਾਲੇ, ਕੀ ਅਸੀਂ ਇਸ ਚਾਰਦੀਵਾਰੀ 'ਚ ਕੈਦ ਹੋ ਕੇ ਦਿਨ ਦੀ ਰੌਸ਼ਨੀ ਤੋਂ ਦੂਰ ਨਹੀਂ ਹਾਂ ?"
ਅਲਮੁਸਤਫ਼ਾ ਨੇ ਹਮਦਰਦੀ ਨਾਲ ਉਸ ਨੂੰ ਕਲਾਵੇ ਵਿਚ ਲਿਆ, ਤੇ ਜੁਆਬ ਵਿਚ ਉਸ ਨੂੰ ਕਿਹਾ-
"ਨਹੀਂ ਵੀਰਿਆ, ਮੈਂ ਤੇਰਾ ਮਖ਼ੌਲ ਨਹੀਂ ਉਡਾ ਰਿਹਾ। ਬੇਸ਼ੱਕ ਅਸੀਂ ਇਸ ਕਾਲ- ਕੋਠੜੀ 'ਚ ਹਾਂ, ਦਿਨ ਦੀ ਰੋਸ਼ਨੀ ਤੋਂ ਅਣਭਿੱਜ ਹਾਂ; ਪਰ ਸਾਨੂੰ ਉਸ ਪਰਮ-ਪ੍ਰਕਾਸ਼ ਨੇ
ਆਪਣੇ ਤੋਂ ਦੂਰ ਨਹੀਂ ਕੀਤਾ ਹੈ, ਜੋ ਕਿ ਪਰਮਾਤਮਾ ਦਾ ਪ੍ਰਕਾਸ਼ ਹੈ।
"ਕਿਉਂ ਕਿ ਇਹੀ ਉਹ ਪ੍ਰਕਾਸ਼ ਹੈ, ਜੋ ਇਸ ਬੰਦੀਖਾਨੇ 'ਚ ਫੈਲਿਆ ਹੋਇਆ ਹੈ, ਤੇ ਜਿਸ ਨੇ ਮੈਨੂੰ ਤੇਰਾ ਚਿਹਰਾ ਵੇਖ ਸਕਣ ਦੀ ਸੁਗਾਤ ਬਖ਼ਸ਼ੀ ਹੈ।
"ਤੇ ਇਸੇ ਤਰ੍ਹਾਂ, ਹੁਣ ਉਸ ਤੇਜ ਨੇ ਮੇਰਾ ਹਿਰਦਾ ਵੀ ਭਰ ਦਿੱਤਾ ਹੈ, ਸਾਡੇ ਉਦਾਲੇ ਉਸਰੀਆਂ ਕੰਧਾਂ ਦੇ ਪੱਥਰਾਂ ਨੂੰ ਸਾਨੂੰ ਆਜ਼ਾਦ ਕਰ ਕੇ ਦੋਬਾਰਾ ਫੇਰ ਦਿਨ ਦੀ ਰੌਸ਼ਨੀ 'ਚ ਭੇਜਣ ਦਾ ਕਹਿੰਦਿਆਂ ਹੋਇਆਂ।
"ਨਿਕੋਡਮਸ, ਇਹ ਕਾਲ-ਕੋਠੜੀ ਬਿਲਕੁਲ ਵੀ ਸਾਡੀ ਕੈਦ ਨਹੀਂ ਹੈ। ਕਿਉਂ ਕਿ ਕੌਣ ਹੈ ਇਸ ਧਰਤੀ 'ਤੇ ਹੋਰ ਦੂਸਰੀਆਂ ਬਥੇਰੀਆਂ ਸ਼ੈਆਂ ਤੋਂ ਉਪਰ, ਜੋ ਜੀਵਨ ਦੀ ਪਵਿੱਤਰਤਾ ਦੇ ਸਭ ਤੋਂ ਛੋਟੇ ਜਿਹੇ ਅੰਸ਼ ਤੋਂ ਵੀ ਇਨਕਾਰੀ ਹੋ ਸਕਦਾ ਹੈ, ਜਾਂ ਜੀਵਨ ਵੱਲੋਂ ਸਦੀਵੀ ਤੌਰ 'ਤੇ ਸਾਨੂੰ ਦਿੱਤੇ ਗਏ ਆਜ਼ਾਦੀ ਦੇ ਪਵਿੱਤਰ ਤੋਹਫ਼ੇ 'ਤੇ ਰੋਕ ਲਗਾ ਸਕਦਾ ਹੈ ?
"ਯਕੀਨੀ ਤੌਰ 'ਤੇ, ਅਜਿਹਾ ਕੋਈ ਵੀ ਨਹੀਂ ਹੈ, ਕਿਉਂ ਕਿ ਅਸੀਂ 'ਜੀਵਨ' ਹਾਂ, 'ਦੈਵੀ' ਹਾਂ; ਤੇ ਆਖ਼ਰੀ ਫ਼ੈਸਲਾ ਸਦੀਵੀ ਤੌਰ 'ਤੇ ਸਾਡੇ ਸਾਰਿਆਂ ਦੇ ਅੰਦਰ ਹੀ ਪਿਆ ਹੈ, ਸਾਡੇ ਰੂਬਰੂ ਪੇਸ਼ ਹੋਣ ਵਾਲੇ ਕਿਸੇ ਵੀ ਅਨੁਭਵ ਨੂੰ ਪ੍ਰਵਾਨ ਕਰਨ ਜਾਂ ਰੱਦ ਕਰਨ ਦਾ ।"
ਨਿਕੋਡਮਸ ਨੇ ਅਲਮੁਸਤਫ਼ਾ ਨੂੰ ਪੁੱਛਿਆ, ਆਦਰ ਤੇ ਅਚੰਭੇ ਨਾਲ ਕੰਬਦੀ ਆਵਾਜ਼ ਵਿਚ-
"ਅਲਮੁਸਤਫ਼ਾ, ਤੁਸੀਂ ਕਿਸ ਤਰ੍ਹਾ ਦੇ ਇਨਸਾਨ ਹੋ ? ਮੈਨੂੰ ਇਸ ਧਰਤੀ 'ਤੇ ਵਿਚਰਦਿਆਂ ਇਕ ਲੰਮਾ ਸਮਾਂ ਹੋ ਗਿਆ ਹੈ, ਤੇ ਅਜੇ ਤੱਕ ਮੈਨੂੰ ਤੁਹਾਡੇ ਵਾਂਗ 'ਜੀਵਨ' ਬਾਰੇ ਗੱਲਾਂ ਕਰਨ ਵਾਲਾ ਨਹੀਂ ਮਿਲਿਆ। ਕੀ ਤੁਸੀਂ ਇਕ ਬੁੱਢੇ ਆਦਮੀ ਨੂੰ ਇਹ ਦੱਸ ਸਕਦੇ ਹੋ ਕਿ ਤੁਸੀਂ ਆਪਣਾ ਬਿਬੇਕ ਕਿਸ ਸਾਧਨ ਜਾਂ ਸਾਧਨਾ ਤੋਂ ਪ੍ਰਾਪਤ ਕੀਤਾ ਹੈ ?
ਤੇ ਅਲਮੁਸਤਫ਼ਾ ਨੇ ਉਸ ਨੂੰ ਜੁਆਬ ਦਿੱਤਾ-
"ਮੈਂ ਸਿਰਫ਼ ਇਕ ਆਦਮੀ ਹਾਂ, ਇਕ ਅਜਿਹਾ ਆਦਮੀ, ਜੋ ਜ਼ਿੰਦਗੀ ਦੇ ਹੱਥ 'ਚ ਹੱਥ ਪਾ ਕੇ ਤੁਰਦਾ ਹੈ। ਤੇ ਏਦਾਂ ਮੈਂ ਜ਼ਿੰਦਗੀ ਦੇ ਦੁਆਰੇ ਤੋਂ ਹੀ ਆਪਣਾ ਬਿਬੇਕ ਪ੍ਰਾਪਤ ਕੀਤਾ ਹੈ।
"ਕਿਉਂ ਕਿ ਇਹ ਚੰਗਾ ਬਣਨਾ ਕੀ ਹੈ, ਸਿਰਫ਼ ਆਤਮਾ ਦੇ ਸ਼ੀਸ਼ੇ ਨੂੰ ਇਥੋਂ ਤੱਕ ਸਾਫ਼ ਕਰਨਾ ਕਿ ਤੁਸੀਂ ਇਸ ਵਿਚ ਆਪਣਾ ਖ਼ੁਦ ਦਾ ਦੈਵੀ-ਮੁਖੜਾ ਵੇਖ ਸਕੇਂ।
"ਤੇ ਇਸ ਲਈ, ਨਿਕੋਡਮਸ! ਮੈਂ ਆਪਣੀ ਮਨੁੱਖਤਾਈ ਨੂੰ ਇਕ ਤਾਜ ਦੀ ਤਰ੍ਹਾਂ ਪਹਿਨਿਆ ਹੈ, ਜਦ ਕਿ ਦੂਸਰੇ ਆਪਣੀ ਮਨੁਖਤਾਈ ਨੂੰ ਨਫ਼ਰਤ ਕਰਦੇ ਨੇ, ਜਿਵੇਂ ਕਿ ਇਹ ਤਾਜ ਨਾ ਹੋ ਕੇ ਕਫ਼ਨ ਹੋਵੇ।
"ਫੇਰ ਵੀ ਜੀਵਨ ਸਾਡੇ ਸਾਰਿਆਂ ਵਿਚ ਗਾਉਂਦਾ ਹੈ, ਮੇਰੇ 'ਚ ਮੇਰੇ ਪਿਆਰੇ ਦੇ ਚੰਡ ਪਿਆਰ ਦੇ ਗੀਤ ਵਜੋਂ, ਤੇ ਉਨ੍ਹਾਂ 'ਚ ਮਹਾਨ-ਅਣਪਛਾਤੇ ਦੇ ਜੰਮਾ ਦੇਣ ਵਾਲੇ ਭੈਅ ਦੇ ਗੀਤ ਵਜੋਂ।
“ਮੈਂ ਦਿਲੋਂ ਬੜੀ ਖ਼ੁਸ਼ੀ ਨਾਲ ਚਾਹੁੰਨਾਂ ਕਿ ਹਰੇਕ ਮਰਦ ਤੇ ਔਰਤ ਜ਼ਿੰਦਗੀ ਦਾ ਤਾਜ ਹਾਸਿਲ ਕਰੇ, ਤੇ ਏਦਾਂ ਹੀ ਉਹ ਆਪਣੇ ਕਫ਼ਨ ਹਵਾ ਨੂੰ ਵਾਪਸ ਦੇ ਦੇਣ, ਤਾਂ ਕਿ ਉਹ ਦੋਬਾਰਾ ਫੇਰ ਉਨ੍ਹਾਂ ਕਫ਼ਨਾਂ ਨੂੰ ਧਰਤੀ 'ਤੇ ਮਿੱਟੀ ਦੇ ਰੂਪ ਵਿਚ ਵਿਛਾ ਦੇਵੇ।
ਅਲਮੁਸਤਫ਼ਾ ਇਕ ਪਲ ਲਈ ਚੁੱਪ ਹੋਇਆ, ਨਿਕੋਡਮਸ ਦੀਆਂ ਅੱਖਾਂ ਵਿਚ ਡੂੰਘਾ ਬਿਦਾ ਹੋਇਆ। ਫੇਰ ਉਸ ਨੇ ਬੋਲਣਾ ਜਾਰੀ ਰੱਖਿਆ ਤੇ ਕਿਹਾ-
ਆ ਨਿਕੋਡਮਸ, ਇਸ ਬੰਦੀਖ਼ਾਨੇ ਵਿਚਲੀ ਰੋਸ਼ਨੀ ਤੋਂ ਤੇਰੇ ਪਹਿਨਣ ਲਈ ਇਕ । ਕਿਉਂ ਕਿ ਤੇਰੀਆਂ ਅੱਖਾਂ ਸਿਰਫ਼ ਇਸ ਸੰਸਾਰ ਦੇ ਹਨੇਰੇ ਸਾਹਮਣੇ ਬੰਦ ਰਾਜ ਬਣਾਈਏ। ਕਿ ਬੀਆਂ ਨੇ, ਤੇ ਜਦੋਂ ਉਨ੍ਹਾਂ 'ਚ ਰੋਸ਼ਨੀ ਭਰੀ ਜਾਏਗੀ, ਉਹ ਚਾਈਂ-ਚਾਈਂ ਦੁਬਾਰਾ ਖੁੱਲ ਜਾਣਗੀਆਂ।
"ਇਨ੍ਹਾਂ ਸ਼ਬਦਾਂ ਰਾਹੀਂ ਆਪਣੇ ਹਿਰਦੇ 'ਚ ਪਿਆਰ ਦੀ ਰੌਸ਼ਨੀ ਭਰ ਜਾਣ ਦੇ, ਤੇ ਉਦਾਂ ਹੀ ਆਪਣੀਆਂ ਅੱਖਾਂ 'ਚ ਦਿਨ ਦੀ ਰੋਸ਼ਨੀ ਭਰ ਜਾਣ ਦੇ।
"ਤੇ ਆ, ਅਸੀਂ ਆਪਣੇ ਮਨ ਸਿਵਾਇ ਸਾਡੇ ਸੱਚੇ-ਪਾਤਸ਼ਾਹ ਦੀ ਯਾਦ ਦੇ, ਹੋਰ ਸਭ ਵਾਸੇ ਤੋਂ ਖ਼ਾਲੀ ਕਰੀਏ, ਤੇ 'ਉਸ' ਦੇ ਅੱਗੇ ਇਹ ਗੀਤ ਗਾਈਏ-
"ਮੇਰੇ ਸੱਚੇ-ਪਾਤਸ਼ਾਹ, ਬਾਕੀ ਸਭਨਾਂ ਦੇ ਬਣਨ ਤੋਂ ਪਹਿਲਾਂ, ਤੁਸੀਂ ਇਕੱਲੇ ਖੜ੍ਹੇ ਸੀ, ਨਿਰਵਸਤਰ ਤੇ ਨਿਰਾਕਾਰ, ਆਤਮਾ ਦੇ ਸਾਹਾਂ ਨਾਲ ਪਲਦੇ ਹੋਏ।
"ਹਾਂ, ਤੁਸੀਂ ਚੜ੍ਹਦੇ ਸੂਰਜ ਦੀ ਨਿਆਈਂ ਖੜ੍ਹੇ ਸੀ, ਆਪਣੇ ਨੰਗੇਪਣ ਵਿਚ ਨੂਰੋ-
“ਤੇ ਫੇਰ ਵੀ, ਉਸ ਨੰਗੇਪਣ 'ਚ ਤੁਸੀਂ ਆਪਣੇ ਆਪ ਨੂੰ ਰੂਪ ਦੇ ਸਾਰੇ ਰੰਗ ਪਹਿਨਾਉਣ ਦੀ ਆਜ਼ਾਦੀ ਮਾਣ ਰਹੇ ਸੀ।
"ਫੇਰ ਵੀ ਮੇਰੇ ਸੱਚਿਆ-ਪਾਤਸ਼ਾਹ, ਇਹ ਤੁਹਾਡੇ ਸੁਲੱਖਣੇ ਹੱਥ ਹਨ, ਜੋ ਕੁਝ ਕੁ ਲਈ ਅਦਿਖ ਹਨ, ਪਰ ਚੁੱਪਚਾਪ ਸਾਰਿਆਂ ਨੂੰ ਫੜੀ ਬੈਠੇ ਹਨ- ਜਿਊਂਦਿਆਂ ਨੂੰ, ਮੋਇਆਂ ਨੂੰ ਤੇ ਅਜੇ ਅਣਜੰਮਿਆਂ ਨੂੰ ।
"ਤੇ ਬੜੀ ਸ਼ਾਂਤੀ ਨਾਲ, ਮੇਰੇ ਸੱਚਿਆ ਪਾਤਸ਼ਾਹ, ਤੁਹਾਡਾ ਮੁਖੜਾ ਸਾਰੇ ਮੁਖੜਿਆਂ ਵਿਚ ਮੁਸਕੁਰਾਉਂਦਾ ਹੈ।
"ਜਦ ਕਿ ਤੁਹਾਡੀ ਤੇਜਵਾਨ ਰੌਸ਼ਨੀ ਹਰੇਕ ਹਨੇਰੇ ਨੂੰ ਰੋਸ਼ਨ ਕਰਦੀ ਹੈ, ਖਲਾਅ ਦੀਆਂ ਅਸੀਮਤਾਵਾਂ 'ਚੋਂ ਵਹਿੰਦੀ ਹੋਈ।
"ਹਾਂ, ਇਥੇ ਇਹੋ ਜਿਹੀ ਕੋਈ ਥਾਂ ਨਹੀਂ, ਜਿਥੇ ਤੁਹਾਡੀ ਕਲਾ ਨਹੀਂ ਵਰਤਦੀ, ਨਾ ਹੀ ਜ਼ਿੰਦਗੀ ਦਾ ਕੋਈ ਅਜਿਹਾ ਹਿੱਸਾ ਹੈ, ਜਿਸ ਨੂੰ ਤੁਸੀਂ ਨਹੀਂ ਛੂੰਹਦੇ।
"ਸਭਨਾਂ ਜੀਆਂ ਦੇ ਮਾਲਕ, ਤੁਹਾਡੀ ਵਰਤਦੀ ਕਲਾ ਹੀ ਤੁਹਾਡੀ ਰੌਸ਼ਨੀ ਹੈ।
"ਮੈਂ ਤੁਹਾਡੇ ਅੱਗੇ ਅਰਦਾਸ ਕਰਦਾਂ- ਸਾਡੇ 'ਤੇ ਚਾਨਣ ਵਰਤਾਓ।"
ਅਲਮੁਸਤਫ਼ਾ ਨੇ ਨਿਕੋਡਮਸ ਵੱਲ ਅੱਖਾਂ ਚੁੱਕੀਆਂ, ਤੇ ਆਪਣੇ ਭਰਾ ਦੀ ਕਾਇਆ- ਕਲਪ ਹੁੰਦਿਆਂ ਵੇਖ ਕੇ ਨਿਮਰ-ਖ਼ੁਸ਼ੀ ਵਿਚ ਖੀਵਾ ਹੁੰਦਾ ਖੜ੍ਹਾ ਰਿਹਾ।
ਅੱਖਾਂ ਚੁੰਧਿਆ ਦੇਣ ਵਾਲੀ ਇਕ ਰੌਸ਼ਨੀ ਨੇ ਨਿਕੋਡਮਸ ਨੂੰ ਆਪਣੀ ਲਪੇਟ ਵਿਚ ਲੈ
ਲਿਆ ਤੇ, ਤੇਜ਼ੀ ਨਾਲ ਉਸ ਦੇ ਵਿਚ ਲੰਘ ਗਈ, ਜਿਸ ਨੇ ਉਸ ਦੇ ਹਰੇਕ ਅਣੂ ਨੂੰ ਧੋ ਦਿੱਤਾ। ਉਸ ਦੇ ਦਿਲ ਦੀਆਂ ਧੜਕਣਾਂ ਤੇ ਉਸ ਦੇ ਮਨ ਨਾਲ ਇਕਮਿਕ ਹੋ ਕੇ, ਉਸ ਰੌਸ਼ਨੀ ਨੇ ਆਪਣੀ ਕਾਇਆ-ਕਲਪ ਕਰਨ ਦੀ ਸਪੱਸ਼ਟਤਾ ਤੇ ਸਵੱਛਤਾ ਵੀ ਉਸ ਨੂੰ ਬਖ਼ਸ਼ ਦਿੱਤੀ।
ਇਸ ਤੋਂ ਮਗਰੋਂ, ਨਿਕੋਡਮਸ ਕੰਬਦਾ ਹੋਇਆ ਤੇਜ਼ੀ ਨਾਲ ਉੱਠ ਖੜ੍ਹਾ ਹੋਇਆ ਤੇ ਆਪਣੀਆਂ ਜੋਤਵਾਨ ਤੇ ਖੁੱਲ੍ਹੀਆਂ ਅੱਖਾਂ ਵਾਪਸ ਪ੍ਰਾਪਤ ਕਰਕੇ ਉਹ ਪਰਮਾਤਮਾ ਨੂੰ ਸੰਬੋਧਿਤ ਹੋ ਕੇ ਉੱਚੀ ਆਵਾਜ਼ 'ਚ ਬੋਲਿਆ-
"ਮੇਰਿਆ ਸੱਚਿਆ-ਪਾਤਸ਼ਾਹ। ਤੁਹਾਡੇ ਬਿਨਾਂ ਮੈਂ ਕੱਖ ਵੀ ਨਹੀਂ ਹਾਂ । ਤੁਸੀਂ ਹੀ ਮੇਰੀ ਸਮੁੱਚੀ ਹੋਂਦ ਹੈ।
"ਮੈਂ ਇਕ ਬੁਝਿਆ ਦੀਵਾ, ਮੈਂ ਤੁਹਾਨੂੰ ਆਪਣਾ ਆਪਾ ਸਮਰਪਿਤ ਕਰਦਾ ਹਾਂ। ਤੇ ਤੁਸੀਂ ਆਪਣੀ ਸਵੱਲੀ ਨਜ਼ਰ ਨਾਲ ਮੈਨੂੰ ਮੁੜ-ਸੁਰਜੀਤ ਕਰਦੇ ਹੋ।"
ਏਦਾਂ ਲੱਗਦਾ ਸੀ ਜਿਵੇਂ ਉਹ ਦੋਵੇਂ ਮਨੁੱਖ ਅਨੰਤ ਕਾਲ ਤੋਂ ਏਦਾਂ ਖੜੇ ਹੋਏ ਸਨ, ਇਨ੍ਹਾਂ ਸ਼ਬਦਾਂ ਨੂੰ ਖਲਾਅ ਵਿਚਕਾਰ ਉਦੋਂ ਤੱਕ ਕੰਬਣ ਦਿੰਦੇ ਹੋਏ, ਜਦੋਂ ਤੱਕ ਕਿ ਇਨ੍ਹਾਂ ਸ਼ਬਦਾਂ ਦੀਆਂ ਗੂੰਜਾਂ ਉਨ੍ਹਾਂ ਦੇ ਚੱਲਣ-ਸਥਾਨ ਦੀ ਮੌਨਤਾ ਤੱਕ ਨਹੀਂ ਮੁੜੀਆਂ ਸਨ।
ਤੇ ਉਨ੍ਹਾਂ ਸੂਖਮ ਤੇ ਤੀਬਰ ਕੰਬਣੀਆਂ ਦੀ ਛੋਹ ਮਾਣਦੇ ਹੋਏ, ਦੋਵੇਂ ਆਦਮੀਆਂ ਦੇ ਦਿਲ ਖ਼ੁਸ਼ੀ ਨਾਲ ਉਛਾਲੇ ਮਾਰ ਰਹੇ ਸਨ।
ਪ੍ਰਸੰਨਤਾ ਨਾਲ ਭਰਿਆ ਹੋਇਆ ਅਲਮੁਸਤਫ਼ਾ ਨਿਕੋਡਮਸ ਵੱਲ ਨੂੰ ਮੁੜਿਆ ਤੇ ਉਸ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਉਸ ਬੁੱਢੇ ਨਿਕੋਡਮਸ ਦੀਆਂ ਅੱਖਾਂ 'ਚ ਹੰਝੂ ਵੇਖਦਿਆਂ ਹੋਇਆਂ, ਅਲਮੁਸਤਫ਼ਾ ਨੇ ਉਸ ਨੂੰ ਆਖਿਆ-
"ਜੀ ਆਇਆਂ ਨੂੰ, ਨਿਕੋਡਮਸ। ਜ਼ਿੰਦਗੀ ਦੇ ਬਗੀਚੇ 'ਚ ਤੇਰਾ ਸੁਆਗਤ ਹੈ। ਤੇ ਉਸ ਪ੍ਰਿਤਪਾਲਕ ਦੇ ਗੁਣ ਗਾ। ਕਿਉਂ ਕਿ ਇਹ ਸਿਰਫ਼ ਉਸ ਦਾ ਉੱਜਲ ਪਿਆਰ ਹੀ ਸੀ, ਜਿਸ ਨੇ ਆਪਣੇ ਆਪ ਨੂੰ ਇਸ ਤੇਜਵਾਨ ਰੌਸ਼ਨੀ 'ਚ ਸਾਕਾਰ ਕੀਤਾ।
"ਯਕੀਨਨ ਇਹ 'ਉਸ ਦਾ' ਪਿਆਰ ਹੀ ਹੈ, ਜਿਸ ਨੇ ਅਸੀਮ ਬ੍ਰਹਿਮੰਡਾਂ ਦੇ ਖਿੱਲਰੇ ਤਾਰਿਆਂ ਵਰਗੇ ਖਲਾਵਾਂ ਵਿਚਕਾਰ ਆਪਣਾ ਰਸਤਾ ਬਣਾਇਆ ਤੇ ਚਾਈਂ-ਚਾਈਂ, ਅਥਾਹ ਲਾਡ-ਪਿਆਰ ਨਾਲ, ਇਕ ਹਨੇਰਮਈ ਕ੍ਰਿਤ ਨੂੰ ਇਕ ਚਾਨਣ-ਮੁਨਾਰੇ ਵਿਚ ਬਦਲਿਆ।"
ਨਿਕੋਡਮਸ ਖ਼ੁਸ਼ੀ ਨਾਲ ਚੀਖ਼ ਉੱਠਿਆ। ਤੇ ਆਪਣੀਆਂ ਨਮ ਅੱਖਾਂ ਦੇ ਬਾਵਜੂਦ ਉਸ ਨੇ ਅਲਮੁਸਤਫ਼ਾ ਦੇ ਪਿਆਰੇ ਚਿਹਰੇ ਦਾ ਤੇਜ ਵੇਖ ਲਿਆ, ਕਿਉਂ ਕਿ ਉਸ ਦਾ ਹਿਰਦਾ ਪਿਆਰ ਨਾਲ ਭਰਿਆ ਹੋਇਆ ਸੀ ਤੇ ਉਸ ਦੀਆਂ ਅੱਖਾਂ ਜੋਤ ਨਾਲ।
ਫੇਰ ਅਲਮੁਸਤਫ਼ਾ ਬੋਲਿਆ-
"ਤੇ ਹੁਣ, ਮੇਰੇ ਵੀਰ, ਆ ਆਪਾਂ ਇਕੱਠੇ ਹੋ ਕੇ ਇਸ ਕਾਲ-ਕੋਠੜੀ ਦੀ ਚਾਰਦੀਵਾਰੀ ਦੇ ਪੱਥਰਾਂ ਨੂੰ ਪੁਕਾਰੀਏ, ਤੇ ਆ ਆਪਾਂ ਉਨ੍ਹਾਂ ਨੂੰ ਸਜੀਵ ਕਰਨ ਦੇ ਗੀਤ ਗਾਈਏ, ਤਾਂ ਕਿ ਅਸੀਂ ਇਸ ਕਾਲ-ਕੋਠੜੀ 'ਚੋਂ ਨਿਕਲ ਸਕੀਏ।"
ਨਿਕੋਡਮਸ ਅਲਮੁਸਤਫ਼ਾ ਵੱਲ ਪਹਿਲਾਂ ਤੋਂ ਵੱਧ ਆਦਰ ਤੇ ਅਚੰਭੇ ਨਾਲ ਝਾਕਿਆ, ਤੇ ਬੋਲਿਆ -
ਕੀ ਤੁਸੀਂ ਸੱਚੀਮੁਚੀ ਇਨ੍ਹਾਂ ਪੱਥਰਾਂ ਅੱਗੇ ਗਾਉਣ ਦੀ ਸਲਾਹ ਦੇ ਰਹੇ ਹੋ ? ਚੰਗਾ ਹੁੰਦਾ ਜੇ ਅਸੀਂ ਪੱਥਰ ਤੋੜਨ ਵਾਲੇ ਘਣ (ਵੱਡੇ ਹਥੌੜੇ) ਹੁੰਦੇ, ਤੇ ਫੇਰ ਅਸੀਂ ਆਪਣੇ ਹੱਥਾਂ 'ਚ ਘਟ ਫੜ ਕੇ ਉਨ੍ਹਾਂ ਦੇ ਸਾਹਮਣੇ ਗੀਤ ਗਾ ਸਕਦੇ ਸਾਂ । ਪਰ, ਮੇਰੇ ਵੀਰ, ਅਸੀਂ ਸਿਰਫ਼ ਆਪਣੇ ਇਨ੍ਹਾਂ ਖ਼ਾਲੀ ਹੱਥਾਂ ਨਾਲ ਕੀ ਕਰ ਸਕਦੇ ਹਾਂ ?"
ਅਲਮੁਸਤਫ਼ਾ ਨਿਕੋਡਮਸ ਦੇ ਸਾਹਮਣੇ ਜਾ ਖੜ੍ਹਿਆ ਤੇ ਬੜਾ ਸ਼ਾਂਤ-ਚਿੱਤ ਹੋ ਕੇ ਉਸ ਦਾ ਜੁਆਬ ਦਿੰਦਿਆਂ ਕਹਿਣ ਲੱਗਾ-
"ਅਸਲ 'ਚ, ਸਾਨੂੰ ਇਨ੍ਹਾਂ ਹੱਥਾਂ ਦੀ ਵੀ ਲੋੜ ਨਹੀਂ ਪੈਣੀ। ਕਿਉਂ ਕਿ ਇਹ ਕੰਧ ਸਿਵਾਇ ਰੌਸ਼ਨੀ ਦੇ ਕਣਾਂ ਦੇ ਹੋਰ ਕੁਝ ਨਹੀਂ ਹੈ, ਤੇ ਉਹ ਕਣ ਏਨੀ ਹੌਲੀ ਵਿਚਰਦੇ ਨੇ ਕਿ ਗਤੀਹੀਣ ਹੀ ਦਿਸਦੇ ਨੇ ।
"ਪਰ ਇਕੇਰਾਂ ਇਹ ਕੰਧ ਸਜੀਵ ਹੋ ਜਾਵੇ, ਜਿਵੇਂ ਕਿ ਮੈਂ ਹੁਣੇ ਕਰਾਂਗਾ, ਇਹ ਆਪਣਾ ਸਖ਼ਤਪੁਣਾ ਗੁਆ ਲਏਗੀ, ਤੇ ਫੇਰ ਅਸੀਂ ਇਸ ਤੋਂ ਏਦਾਂ ਲੰਘ ਜਾਵਾਂਗੇ, ਜਿੱਦਾਂ ਹਵਾ 'ਚੋਂ ਲੰਘਦੇ ਹਾਂ।
"ਘਬਰਾ ਨਾ ਮੇਰੇ ਭਰਾਵਾ, ਆਪਣੇ ਮਨ-ਮਸਤਕ ਦਾ ਬੂਹਾ ਖੋਲ੍ਹ ਤੇ ਇਹ ਸ਼ਬਦ ਯਾਦ ਕਰ- ਸਮੁੱਚੀ 'ਸ੍ਰਿਸ਼ਟੀ' 'ਚ ਅਜਿਹਾ ਕੋਈ ਨਹੀਂ ਹੈ, ਜੋ ਤੈਨੂੰ ਬੰਨ੍ਹ ਕੇ ਰੱਖ ਸਕੇ ਜਾਂ ਨੁਕਸਾਨ ਪਹੁੰਚਾ ਸਕੇ, ਬਸ ਇਕੇਰਾਂ ਇਸ ਕੰਬਣੀ ਦੇ ਸੱਚ ਨੂੰ ਸਮਝ ਲੈ, ਤੇ ਰੌਸ਼ਨੀ ਦੇ ਗੀਤਾਂ ਦੀ ਸਾਰ ਪਾ ਲੈ।
"ਹਾਂ ਨਿਕੋਡਮਸ, ਮੈਂ ਸੱਚੀਂ-ਮੁੱਚੀਂ ਹੀ ਤੈਨੂੰ ਇਨ੍ਹਾਂ ਪੱਥਰਾਂ ਅੱਗੇ ਰੌਸ਼ਨੀ ਦਾ ਗੀਤ ਗਾਉਣ ਦੀ ਸਲਾਹ ਦਿੱਤੀ ਹੈ, ਕਿਉਂ ਕਿ ਇਨ੍ਹਾਂ ਗੀਤਾਂ ਤੋਂ ਹੀ ਸਮੁੱਚੇ 'ਜੀਵਨ' ਨੂੰ ਸੇਧ ਮਿਲਦੀ ਹੈ।
"ਰੌਸ਼ਨੀ, 'ਜੀਵਨ' ਦੀ ਬੇਨਾਮ ਪਰਮਾਤਮਾ, ਸਾਰੀਆਂ ਹੋਂਦਾਂ ਦੀ ਰਾਜਗੱਦੀ 'ਤੇ ਬਿਰਾਜਮਾਨ ਹੁੰਦੀ ਹੈ, ਤੇ ਆਪਣੀ ਮਰਜ਼ੀ ਨਾਲ ਇਹ ਤਾਕਤਵਰ ਤੇ ਰਹੱਸਮਈ ਰੋਸ਼ਨੀ ਸਮੇਂ ਤੇ ਸਥਾਨ ਦੇ ਵਿਭਿੰਨ ਖੇਤਰਾਂ 'ਤੇ ਰਾਜ ਕਰਦੀ ਹੈ।
"ਸਮੁੱਚੀ 'ਸ੍ਰਿਸ਼ਟੀ' ਵਿਚੋਂ ਕੋਈ ਵੀ 'ਉਸ' ਦੀ ਸੁੰਦਰਤਾ ਨੂੰ ਨਹੀਂ ਵੇਖ ਸਕਦਾ, ਸਿ ਇ ਉਸਦੇ, ਜੋ 'ਉਸ' ਦੀ 'ਰੌਸ਼ਨੀ ਦੀ ਰਿਆਸਤ' 'ਚ ਦਾਖ਼ਲ ਹੁੰਦਾ ਹੈ। ਤੇ ਉਸ ਖੇਤਰ 'ਚ ਵੀ ਕੋਈ ਕਦੇ ਸਿਵਾਇ 'ਆਨੰਦ-ਮਗਨ ਕੰਬਣੀਆਂ ਦੇ ਬੂਹੇ' ਦੇ ਹੋਰ ਕਿਧਰੋਂ ਦਾਖ਼ਲ ਨਹੀਂ ਹੋ ਸਕੇਗਾ।
"ਇਥੇ ਅਜਿਹਾ ਕੋਈ ਨਹੀਂ ਹੈ, ਜੋ 'ਉਸ ਨੂੰ' ਜ਼ੋਰ ਨਾਲ ਜਾਂ ਚਾਲਾਕੀ ਨਾਲ ਜਾਣ ਸਕੇਗਾ, ਤੇ ਜੋ ਲੋਕ 'ਉਸ ਨੂੰ ਇਨ੍ਹਾਂ ਤਰੀਕਿਆਂ ਨਾਲ ਖੋਜਣਾ ਚਾਹੁੰਦੇ ਨੇ, ਉਹ 'ਉਸ' ਦੇ ਸਿੰਘਾਸਣ ਸਾਹਮਣੇ ਖੜੇ ਹੋ ਸਕਣ ਤੋਂ ਪਹਿਲਾਂ ਲੰਮੇ ਸਮੇਂ ਤੱਕ ਜ਼ਮੀਨ ਹੇਠਾਂ ਸੁੱਤੇ ਰਹਿਣਗੇ।
“ਪਰ ਉਹ ਨਿਮਰ ਬੰਦੇ, ਜੋ ਉਸ 'ਪਰਮ ਪਵਿੱਤਰ ਆਤਮਾ' ਦੇ ਰਸ ਨਾਲ ਆਪਣੀਆਂ ਹੋਂਦਾਂ ਨੂੰ ਬੜੀ ਮੋਹ-ਮੁਹੱਬਤ ਨਾਲ ਭਰ ਲੈਂਦੇ ਨੇ, ਉਹ ਪਰਮਾਤਮਾ ਨੂੰ ਉਸ ਦੇ ਵਿਭਿੰਨ ਨਾਵਾਂ ਨਾਲ ਪੁਕਾਰਣਗੇ।
ਤੇ 'ਉਹ' ਉਨ੍ਹਾਂ ਨੂੰ ਹੁੰਗਾਰਾ ਦੇਵੇਗਾ ਤੇ ਉਨ੍ਹਾਂ ਦੀਆਂ ਲੋੜਾਂ ਤੇ ਥੋੜਾਂ ਦਾ ਧਿਆਨ ਰੱਖੇਗਾ।
"ਹਾਂ ਨਿਕੋਡਮਸ, ਤੇ ਹੁਣੇ ਜਦੋਂ ਮੈਂ 'ਉਸ' ਨੂੰ ਪੁਕਾਰਾਂਗਾ, 'ਉਹ' ਸਾਡੀਆਂ ਲੋੜਾਂ ਦਾ ਵੀ ਧਿਆਨ ਕਰੇਗਾ। ਕਿਉਂ ਕਿ ਸਿਰਫ਼ ਉਹੀ ਹੈ, ਜੋ ਇਨ੍ਹਾਂ ਪੱਥਰਾਂ 'ਚ ਵਿਚਰਦਾ ਹੈ ਤੇ ਸਿਰਫ਼ ਉਹੀ ਸਾਡੀ ਦਿਨ ਦੀ ਰੌਸ਼ਨੀ 'ਚ ਰਾਖੀ ਕਰੇਗਾ।"
ਇਨ੍ਹਾਂ ਬੋਲਾਂ ਦੇ ਨਾਲ ਹੀ, ਅਲਮੁਸਤਫ਼ਾ ਕੰਧ ਦੇ ਸਾਹਮਣੇ ਬੈਠ ਗਿਆ ਤੇ ਪੱਥਰਾਂ ਨੂੰ ਉਨ੍ਹਾਂ ਦੀਆਂ ਤਾਕਤਾਂ ਨੂੰ ਜਗਾਉਣ ਤੇ ਧਰਤੀ ਦੀ ਸਥੂਲ ਪਕੜ ਤੋਂ ਮੁਕਤ ਹੋਣ ਦੀ ਪੁਕਾਰ ਕਰਦਾ ਗੀਤ ਗਾਉਣ ਲੱਗਾ।
ਨਿਕੋਡਮਸ ਗੂੰਗਾ ਬਣ ਕੇ ਖੜਾ ਰਿਹਾ, ਕਿਉਂ ਕਿ ਬੇਸ਼ੱਕ ਭਾਵੇਂ ਅਲਮੁਸਤਫ਼ਾ ਦਾ ਗਾਇਆ ਗੀਤ ਮੌਨ ਸੀ, ਇਸ ਦੁਨੀਆਂ ਦਾ ਵੀ ਨਹੀਂ ਸੀ, ਪਰ ਇਸ ਨੇ ਸੱਚੀਂ-ਮੁੱਚੀਂ ਪੱਥਰਾਂ ਵਿਚ ਹਰਕਤ ਪੈਦਾ ਕਰ ਦਿੱਤੀ ਸੀ।
ਤੇ ਜਲਦੀ ਹੀ ਕੰਧ ਦਾ ਇਕ ਹਿੱਸਾ ਲੋਪ ਹੋਣਾ ਸ਼ੁਰੂ ਹੋ ਗਿਆ ਸੀ। ਇਸ ਹਿੱਸੇ 'ਤੇ ਅਲਮੁਸਤਫ਼ਾ ਨੇ ਇਕ ਜ਼ੋਰ ਦੀ ਫੂਕ ਮਾਰੀ, ਤੇ ਇਹ ਹਿੱਸਾ ਏਦਾਂ ਉੱਡ-ਪੁੱਡ ਗਿਆ, ਜਿੰਦਾਂ ਹਵਾ 'ਚ ਬੱਦਲ ਉੱਡਦੇ ਹਨ।
ਤੇ ਏਦਾਂ ਨਿਕੋਡਮਸ ਤੇ ਅਲਮੁਸਤਫ਼ਾ ਕੰਧ ਵਿਚਲੀ ਖ਼ਾਲੀ ਥਾਂ ਵਿਚੋਂ ਲੰਘ ਕੇ ਸੱਜਰੀ ਸਵੇਰ ਦੇ ਸੂਰਜ ਦੀ ਰੌਸ਼ਨੀ ਵਿਚ ਚਲੇ ਗਏ। ਆਪਣੀ ਆਜ਼ਾਦੀ ਦੀ ਸੱਚਾਈ ਦਾ ਗਵਾਹ - ਬਣਦਿਆਂ, ਨਿਕੋਡਮਸ ਅਲਮੁਸਤਫ਼ਾ ਵੱਲ ਮੁੜਿਆ ਤੇ ਉਸ ਨੂੰ ਆਪਣੇ ਕਲਾਵੇ ਵਿਚ ਲੈ ਕੇ ਲਗਾਤਾਰ ਫੁਸਫਸਾਉਂਦਾ ਰਿਹਾ-
“ਹਾਂ ਮੇਰੇ ਵੀਰ, ਹੁਣ ਮੈਂ ਰੋਸ਼ਨੀ ਦੇ ਪਰਮਾਤਮਾ ਦਾ ਸੁਹੱਪਣ ਤੱਕਿਆ ਹੈ!"
13
ਅਲਮੁਸਤਫ਼ਾ ਸਿੱਧਾ ਬਜ਼ਾਰ ਵੱਲ ਨੂੰ ਗਿਆ, ਜਦ ਕਿ ਨਿਕੋਡਮਸ ਆਪਣੇ ਦੋਵਾਂ ਦੀ ਸੁੱਖ-ਸਲਾਮਤੀ ਦੱਸਣ ਮੇਰੇ (ਅਲਮਿਤਰਾ) ਕੋਲ ਆਇਆ।
ਤੇ ਏਦਾਂ ਅਲਮੁਸਤਫ਼ਾ ਨੂੰ ਉਨ੍ਹਾਂ ਪੁਜਾਰੀਆਂ ਨੇ ਦੋਬਾਰਾ ਵੇਖ ਲਿਆ, ਜਿਨ੍ਹਾਂ ਨੇ ਉਸ ਨੂੰ ਕਾਲ-ਕੋਠੜੀ ਵਿਚ ਕੈਦ ਕੀਤਾ ਸੀ।
ਜਲਦੀ ਹੀ ਉਨ੍ਹਾਂ ਨੇ ਹੋਰਨਾਂ ਨੂੰ ਵੀ ਇਕੱਠਾ ਕਰ ਲਿਆ ਤੇ ਉਸ ਨੂੰ ਘੇਰ ਲਿਆ, ਕਿਉਂ ਕਿ ਉਹ ਹੁਣ ਉਸ ਤੋਂ ਪੂਰੀ ਤਰ੍ਹਾਂ ਡਰੇ ਹੋਏ ਸਨ ਤੇ ਹੁਣ ਉਹ ਉਸ ਨੂੰ ਮੌਨ ਰੱਖਣ ਲਈ ਜ਼ਰੂਰੀ ਤੇ ਕਰੜੀ ਕਾਰਵਾਈ ਕਰਨ ਲਈ ਹੱਥ ਮਲ੍ਹਣ ਲੱਗੇ।
ਜਿਵੇਂ ਹੀ ਪੁਜਾਰੀਆਂ ਦਾ ਘੇਰਾ ਉਸ ਦੇ ਦੁਆਲੇ ਬਹੁਤ ਕਸ ਗਿਆ, ਅਲਮੁਸਤਫ਼ਾ ਇਕ ਗੱਡੇ 'ਤੇ ਟੱਪ ਚੜ੍ਹਿਆ ਤੇ ਉਨ੍ਹਾਂ ਸਾਰਿਆਂ ਨੂੰ ਮੁਖ਼ਾਤਿਬ ਹੋ ਕੇ ਬੋਲਿਆ-
"ਭਰਾਵੋ, ਇਸ ਤੋਂ ਪਹਿਲਾਂ ਕਿ ਤੁਸੀਂ ਹਰਕਤ ਵਿਚ ਆਵੇਂ, ਮੇਰੇ ਕੁਝ ਸ਼ਬਦ ਸੁਣ ਲਓ।"
ਹਾਫ਼ਿਜ਼, ਇਕ ਬੁੱਢਾ ਪੁਜਾਰੀ, ਚੀਖਿਆ-
"ਅਸੀਂ ਤੇਰੇ ਸ਼ਬਦ ਸੁਣੇ ਹੋਏ ਨੇ ਅਲਮੁਸਤਫ਼ਾ ਤੇ ਉਹ ਝੂਠ ਨਾਲ ਭਰੇ ਹੋਏ ਨੇ।
“ਤੈਨੂੰ ਲੋਕਾਂ ਨਾਲ ਸਿਰਫ਼ ਉਨ੍ਹਾਂ ਸਬੰਧੀ ਹੀ ਗੱਲਾਂ ਕਰਨੀਆਂ ਚਾਹੀਦੀਆਂ ਸਨ, ਪਰ
ਬਜਾਇ ਇਸਦੇ, ਤੂੰ ਉਨ੍ਹਾਂ ਦੇ ਕੰਨ 'ਪਰਮਾਤਮਾ ਨਾਲ ਅਭਿਨਤਾ' ਦੇ ਫ਼ਾਲਤੂ ਲਾਰਿਆਂ ਨਾਲ ਭਰ ਦਿੱਤੇ ਨੇ।
"ਅਸਲ 'ਚ ਤੂੰ ਆਪਣੇ ਸੁਪਨ-ਸੰਸਾਰ 'ਚ ਬੱਚਿਆਂ ਨੂੰ ਤਾਂ ਭਰਮਾ ਕੇ ਲਿਜਾ ਸਕਦੈਂ, ਪਰ ਸਾਨੂੰ ਮੂਰਖ ਨਹੀਂ ਬਣਾ ਸਕਦਾ। ਇਸ ਲਈ ਚੁੱਪ ਹੋ ਜਾ !"
ਅਲਮੁਸਤਫ਼ਾ ਨੇ ਆਪਣਾ ਸਿਰ ਉਤਾਂਹ ਚੁੱਕ ਕੇ ਆਖਿਆ-
"ਪਹਿਲਾਂ ਤੁਹਾਨੂੰ ਹਵਾ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂ ਕਿ ਮੈਂ ਤਾਂ ਸੱਚ ਦਾ ਢੋਲ ਪਿਟਾਂਗਾ ਹੀ।
"ਤੁਸੀਂ ਆਖਿਐ ਕਿ ਮੈਨੂੰ ਮੇਰੇ ਭੈਣਾਂ-ਭਰਾਵਾਂ ਨਾਲ ਸਿਰਫ਼ ਉਨ੍ਹਾਂ ਸਬੰਧੀ ਹੀ ਗੱਲਾਂ ਕਰਨੀਆਂ ਚਾਹੀਦੀਆਂ ਨੇ, ਨਾ ਕਿ ਪਰਮਾਤਮਾ ਨਾਲ ਉਨ੍ਹਾਂ ਦੀ ਅਭਿਨਤਾ ਬਾਰੇ।
"ਤੇ ਹੁਣ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਜਦੋਂ ਵੀ ਪਰਮਾਤਮਾ ਬਾਰੇ ਗੱਲ ਕੀਤੀ ਸੀ, ਮੈਂ ਅਸਲ ਵਿਚ ਸਿਰਫ਼ ਲੋਕਾਂ ਦੀ ਹੋਂਦ ਸਬੰਧੀ ਹੀ ਗੱਲ ਕੀਤੀ ਸੀ, ਕਿਉਂ ਕਿ ਉਨ੍ਹਾਂ ਦਾ 'ਮੂਲ' ਹੋਰ ਕੋਈ ਨਹੀਂ, ਸਗੋਂ ਪਰਮਾਤਮਾ ਹੈ।
"ਫੇਰ ਵੀ, ਮੈਂ ਸਿਰਫ਼ ਛੋਟੇ ਤੇ ਵੱਡੇ 'ਆਪਿਆਂ' ਦੀ ਹੀ ਗੱਲ ਕੀਤੀ ਹੈ, ਜੋ ਕਿ ਦਰਅਸਲ ਇਥੇ ਇਕੋ 'ਸਵੈ' ਵਜੋਂ ਹੀ ਨੇ।
"ਤੇ ਏਦਾਂ ਮੈਂ ਅਸਲ 'ਚ ਪਰਮਾਤਮਾ ਨਾਲ ਅਭੇਦਤਾ ਬਾਰੇ ਬੋਲਿਆ ਸੀ, ਉਹ ਅਭੇਦਤਾ, ਜੋ ਕਿ ਫ਼ਾਲਤੂ ਦਾ ਲਾਰਾ ਨਹੀਂ ਹੈ, ਸਗੋਂ ਇਕ ਸਦੀਵੀ ਸੱਚਾਈ ਹੈ। ਕਿਉਂ ਕਿ ਜਿਥੇ ਕਿਤੇ ਵੀ ਪਰਮਾਤਮਾ ਵਸਦਾ ਹੈ, ਕੀ ਉਹ ਸਾਡੀ ਹੋਂਦ ਵਿਚ ਨਹੀਂ ਹੁੰਦਾ ?
"ਤੇ ਏਦਾਂ ਅਸੀਂ ਇਕ ਹਾਂ। ਤੇ ਜਿਵੇਂ ਕਿ ਅਸੀਂ ਆਰੰਭ ਵਿਚ ਸਾਂ, ਉਵੇਂ ਹੀ ਅੱਗੇ ਵੀ ਰਹਾਂਗੇ, ਕਿਉਂ ਕਿ ਸਾਡਾ 'ਜੀਵਨ' ਅਨੰਤ ਹੈ।
"ਹੁਣ ਵੀ ਜਦੋਂ ਮੈਂ ਬੋਲ ਰਿਹਾਂ, ਅਸੀਂ ਪਰਮਾਤਮਾ ਦੇ ਅਥਾਹ ਪਿਆਰ 'ਚ ਨਹਾ ਰਹੇ ਹਾਂ; ਤੇ ਸਾਨੂੰ ਏਦਾਂ ਨਵਾਉਂਦਿਆਂ, 'ਉਹ ਸਾਨੂੰ ਆਪਣੀ ਪਰਮ-ਏਕਤਾ 'ਚ ਇਕੱਤਰ ਕਰਦਾ ਹੈ।
"ਤੇ ਜਿਵੇਂ 'ਉਹ' ਸਾਨੂੰ ਦਿੰਦਾ ਹੈ, 'ਉਹ' ਉਵੇਂ ਸਭਨਾਂ ਨੂੰ ਦਿੰਦਾ ਹੈ; ਕਿਉਂ ਕਿ ਸਾਰੀ 'ਸ੍ਰਿਸ਼ਟੀ' 'ਚ ਅਜਿਹਾ ਕੁਝ ਵੀ ਨਹੀਂ, ਜੋ ਪਰਮਾਤਮਾ ਦੇ ਨਾਂਅ ਵਾਲੀ 'ਪਵਿੱਤਰਤਾ' 'ਚ ਨਹੀਂ ਰਹਿੰਦਾ।
"ਹਾਂ, ਸਿਰਫ਼ ਇਕ ਪਦਾਰਥ ਵਜੋਂ ਹੀ ਵਿਚਰਨ ਵਾਲੇ ਪਦਾਰਥ ਦਾ ਇਕ ਅਣੂ ਵੀ ਨਹੀਂ ਹਿੱਲਦਾ, ਕਿਉਂ ਕਿ ਸਮੁੱਚੀ ਸ੍ਰਿਸ਼ਟੀ ਸਭ ਤੋਂ ਪਹਿਲਾਂ ਉਸ 'ਪਵਿੱਤਰ ਆਤਮਾ' ਵਿਚ ਇਕ ਕੰਬਦੇ ਤੱਤ ਵਜੋਂ ਹੀ ਹੋਂਦਗਤ ਹੁੰਦੀ ਹੈ।
"ਫੇਰ ਵੀ, ਪਰਮਾਤਮਾ ਦਾ ਸਮੁੱਚੇ 'ਜੀਵਨ' ਪ੍ਰਤੀ ਪਿਆਰ ਹੀ ਸਦੀਵੀ ਤੇ ਸਦਾਬਹਾਰ ਹੈ। ਸਾਰਿਆਂ ਨੂੰ ਖੁੱਲ੍ਹਤਾ ਤੇ ਭਰਪੂਰਤਾ ਨਾਲ ਦਿੰਦਿਆਂ, 'ਉਹ' ਬਦਲੇ 'ਚ ਕੁਝ ਨਹੀਂ ਚਾਹੁੰਦਾ, ਕਿਉਂ ਕਿ ਉਸਦੇ ਪਿਆਰ ਦੇ ਨਾਲ-ਨਾਲ ਆਜ਼ਾਦ-ਇੱਛਾ ਦਾ ਤੋਹਫ਼ਾ ਵੀ ਸਾਨੂੰ ਸਭਨਾਂ ਨੂੰ ਮਿਲਦਾ ਹੈ
"ਇਸ ਲਈ ਪਰਮਾਤਮਾ ਨੇ ਇਹ ਸਾਡੇ ਸਭਨਾਂ 'ਤੇ ਛੱਡ ਦਿੱਤਾ ਹੈ ਕਿ ਅਸੀਂ 'ਉਸਦਾ ਪਿਆਰ ਕਿਵੇਂ ਮੋੜਦੇ ਹਾਂ।
"ਮੇਰੇ ਡਰਾਵੋ, ਮੈਂ ਆਰੰਭ ਤੋਂ ਇਹੀ ਆਖਿਆ ਹੈ ਤੇ ਹੁਣ ਵੀ ਇਹੀ ਆਖ ਰਿਹਾਂ। ਇਸ ਲਈ, ਮੇਰੇ ਸ਼ਬਦਾਂ ਨਾਲ ਉਲਝਣ 'ਚ ਨਾ ਪਵੋ। ਚੰਗਾ ਇਹੀ ਹੋਵੇਗਾ ਕਿ ਤੁਸੀਂ ਉਸ ਪਰਮਾਤਮਾ ਦੇ ਪਿਆਰ ਨਾਲ ਤਰੋਤਾਜ਼ਾ ਹੋਵੇ।
"ਕਿਉਂ ਕਿ ਤੁਹਾਡੇ 'ਚੋਂ ਜਿਹੜੇ ਲੋਕ ਸਿਰਫ਼ ਮੇਰੇ ਗੀਤ ਦੇ ਬੋਲਾਂ ਨੂੰ ਸਣਦੇ ਨੇ, ਤੇ ਇਸ ਵਿਚਲੇ ਪਿਆਰ ਬਾਰੇ ਕੁਝ ਵੀ ਮਹਿਸੂਸ ਨਹੀਂ ਕਰਦੇ ਨੇ, ਉਹ ਉਨ੍ਹਾਂ ਵਰਗੇ ਨੇ, ਜਿਹੜੇ ਆਪਣੇ ਆਲੇ-ਦੁਆਲੇ ਸਿਰਫ਼ ਮੀਂਹ-ਝੱਖੜ ਦੇ ਸ਼ੋਰ ਨੂੰ ਸੁਣਦੇ ਨੇ, ਜਦ ਕਿ ਉਸ ਪਿਆਰ ਤੋਂ ਪੂਰੀ ਤਰ੍ਹਾਂ ਅਣਭਿੱਜ ਰਹਿੰਦੇ ਨੇ, ਜਿਸ ਪਿਆਰ ਨਾਲ ਉਹ ਝੱਖੜ ਧਰਤੀ ਨੂੰ ਨਵਾਉਂਦਾ ਹੈ।"
ਹਾਫ਼ਿਜ਼ ਨੇ ਉਸ ਨੂੰ ਟੋਕਦਿਆਂ ਆਖਿਆ-
"ਚੁਪ ਕਰ, ਅਲਮੁਸਤਫ਼ਾ! ਤੂੰ ਸਾਨੂੰ ਕਵਿਤਾਵਾਂ ਸੁਣਾ ਰਿਹੈਂ । ਕੀ ਤੂੰ ਸਾਡਾ ਗੁੱਸਾ ਦੇਖਣਾ ਚਾਹੁੰਨੈਂ ?"
ਅਲਮੁਸਤਫ਼ਾ ਜੁਆਬ ਦੇਣ ਲਈ ਉਸ ਵੱਲ ਮੁੜਿਆ-
"ਨਹੀਂ ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਹਿਰਦਿਆਂ 'ਚ ਨਫ਼ਰਤ ਜਾਗੇ। ਮੈਂ ਤਾਂ ਤੁਹਾਨੂੰ ਸਿਰਫ਼ ਉਸੇ ਬਾਰੇ ਕਹਿਨਾਂ, ਜੋ ਤੁਹਾਡੇ ਹਿਰਦਿਆਂ ਨੂੰ ਵੀ ਭਰਦਾ ਹੈ ਤੇ ਤੁਹਾਡੇ ਦਿਨਾਂ ਤੇ ਰਾਤਾਂ ਨੂੰ ਵੀ; ਤੇ ਉਸ ਭੈਅ ਬਾਰੇ ਵੀ, ਜੋ ਤੁਹਾਨੂੰ ਇਕ ਪਲ ਲਈ ਜਮਾ ਦਿੰਦਾ ਹੈ, ਕਿ ਉਹ ਤੁਹਾਨੂੰ ਸਾਰੀ ਜ਼ਿੰਦਗੀ ਦੁੱਖ-ਤਕਲੀਫ਼ ਦਿੰਦਾ ਰਹੇਗਾ।
"ਦਰਅਸਲ ਮੈਂ ਚਾਹੁੰਨਾਂ ਕਿ ਤੁਸੀਂ ਆਪਣੇ ਹਿਰਦਿਆਂ ਨੂੰ ਪਿਆਰ ਨਾਲ ਭਰੋ, ਤੇ ਏਦਾਂ ਮੈਨੂੰ ਸਾਡੀ ਆਖ਼ਰੀ ਗਲਵੱਕੜੀ ਪਾਓ, ਕਿਉਂ ਕਿ ਮੈਂ ਹੁਣ ਕਮਾਨ 'ਚੋਂ ਨਿਕਲੇ ਇਕ ਤੀਰ ਦੀ ਤਰ੍ਹਾਂ ਤੁਹਾਡੇ ਤੋਂ ਦੂਰ ਜਾ ਰਿਹਾਂ । ਹਾਂ, ਇਕ ਅਜਿਹੇ ਤੀਰ ਵਾਂਗ, ਜੋ ਹੁਣ ਵੀ ਕੰਬਦਾ ਹੈ ਤੇ ਚੱਲਣ ਦੀ ਤਿਆਰੀ ਕਰਦਾ ਹੈ।"
ਅਲਮੁਸਤਫ਼ਾ ਨੇ ਭੀੜ ਵਿਚ ਉਨ੍ਹਾਂ ਲੋਕਾਂ ਵੱਲ ਵੇਖਿਆ, ਜਿਸ ਨਾਲ ਉਸ ਨੇ ਆਪਣੇ ਜੁਆਨੀ ਦੇ ਦਿਨ ਤੇ ਆਪਣਾ ਪਿਆਰ ਵੰਡਿਆ ਸੀ, ਤੇ ਉਸ ਨੇ ਉਨ੍ਹਾਂ ਨੂੰ ਮੁਖ਼ਾਤਿਬ ਹੋ ਕੇ ਕਿਹਾ-
"ਆਓ, ਮੇਰੇ ਪਿਆਰਿਓ! ਮੇਰੇ ਕੋਲ ਆਓ ਤੇ ਮੇਰੀ ਛੋਹ ਸਾਂਝੀ ਕਰੋ। ਕਿਉਂ ਕਿ ਇਹ ਮੇਰੀ ਛੋਹ ਹੀ ਹੈ, ਜਿਸ ਨਾਲ ਮੈਂ ਆਪਣਾ ਆਪਾ, ਆਪਣਾ ਪਿਆਰ ਦਿੰਦਾ ਹਾਂ।
"ਤੇ ਸੱਚੀਂ-ਮੁੱਚੀਂ, ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਕ-ਦੂਜੇ ਦੇ ਨੇੜੇ ਹੋ ਜਾਓ ਤੇ ਮਹਿਸੂਸ ਕਰੋ ਕਿ ਤੁਸੀਂ ਆਪਣੇ 'ਮੂਲ' 'ਚ ਇਕ-ਦੂਜੇ ਨਾਲ ਜੁੜੇ ਹੋਏ ਹੋ।,
"ਤੇ ਉਸ ਏਕਤਾ ਦੀ ਰੌਸ਼ਨੀ 'ਚ ਜਿਊਂਦੇ-ਜਾਗਦੇ ਪਰਮਾਤਮਾ ਦੇ ਸੱਚ ਨੂੰ ਸਮਝੋ, ਜੋ ਕਿ ਸਮੇਂ ਤੇ ਸਥਾਨ ਦੀ ਅਸੀਮਤਾ ਵਿਚਕਾਰ ਹਮੇਸ਼ਾ ਇਕ ਹੈ।
"ਤੁਹਾਡੇ ਵੱਲੋਂ ਉਸ ਪਰਮਾਤਮਾ ਦੀਆਂ ਪਾਈਆਂ ਗਈਆਂ ਵੰਡੀਆਂ ਨੂੰ ਵੀ ਉਹ 'ਇਕ ਪਰਮਾਤਮਾ' ਨਹੀਂ ਗੌਲਦਾ । ਤੁਸੀਂ ਉਸ ਨੂੰ ਆਸਮਾਨ ਵਾਲੇ ਤੇ ਧਰਤੀ ਵਾਲੇ ਹਿੱਸਿਆਂ 'ਚ ਵੰਡਿਆ ਹੈ, ਜੋ ਕਿ ਉਸ ਪਰਮਾਤਮਾ ਤੋਂ ਹਮੇਸ਼ਾ ਵੱਖਰੇ ਨੇ।
"ਪਰਮਾਤਮਾ ਇਨ੍ਹਾਂ ਵਖਰੇਵਿਆਂ ਨੂੰ ਨਹੀਂ ਵੇਖਦਾ, ਕਿਉਂ ਕਿ ਉਹ ਇਕ ਨੂਰਾਨੀ ਰੋਬਿਨੀ ਦੀ ਤਰ੍ਹਾਂ 'ਜੀਵਨ' ਦੇ ਹਰੇਕ ਬਿੰਦੂ ਤੋਂ ਪ੍ਰਗਟ ਹੁੰਦਾ ਹੈ।"
ਤੇ ਹੁਣ ਹਾਫ਼ਿਜ਼ ਚੀਖ਼ ਉੱਠਿਆ-
"ਬਹੁਤ ਹੋ ਗਿਆ, ਬਹੁਤ ਹੋ ਗਿਆ।"
ਫੇਰ ਉਹ ਆਪਣੇ ਉਦਾਲੇ ਇਕੱਠੇ ਹੋਏ ਪੁਜਾਰੀਆਂ ਵੱਲ ਮੁੜਿਆ ਤੇ ਚੀਖਿਆ-
"ਇਸ ਨਾਸਤਿਕ ਨੂੰ ਚੁੱਪ ਕਰਾਓ। ਇਹ ਇਕ ਜਾਦੂਗਰ ਹੈ, ਜਿਸ ਨੇ ਪੱਥਰ ਦੀਆਂ ਕੰਧਾਂ ਤੋੜ ਦਿੱਤੀਆਂ। ਆਓ ਇਹਨੂੰ ਇਹਦੀ 'ਪਵਿੱਤਰ ਰੋਸ਼ਨੀ' 'ਚ ਵਾਪਸ ਭੇਜੀਏ। ਇਹਦੀਆਂ ਗੱਲਾਂ ਨੇ ਸਾਡੇ 'ਪਵਿੱਤਰ ਦਿਹਾੜੇ' ਦਾ ਬਥੇਰਾ ਨਾਸ ਮਾਰ ਦਿੱਤਾ! ਆਓ, ਛੇਤੀ ਬੈਠੇ ਹੋਈਏ ਤੇ ਇਹਨੂੰ ਹੁਣੇ ਤੇ ਹਮੇਸ਼ਾ ਲਈ ਚੁੱਪ ਕਰਾ ਦੇਈਏ।"
ਇਹ ਬੋਲ ਸੁਣਦਿਆਂ ਸਾਰ ਮੈਂ ਬਜ਼ਾਰ 'ਚੋਂ ਭੱਜੀ ਆਈ ਤੇ ਅਲਮੁਸਤਫ਼ਾਂ ਦੇ ਲਾਗੇ ਜਾ ਕੇ ਖੜੀ ਹੋ ਗਈ। ਅਲਮੁਸਤਫ਼ਾ ਮੇਰੇ ਵੱਲ ਮੁੜਿਆ ਤੇ ਬੋਲਿਆ-
"ਅਲਮਿਤਰਾ, ਮੈਨੂੰ ਬੜੀ ਖ਼ੁਸ਼ੀ ਹੋਈ ਕਿ ਤੂੰ ਆਈ, ਕਿਉਂ ਕਿ ਅੱਜ ਅਸੀਂ ਬਹੁਤ ਕੁਝ ਸਾਂਝਾ ਕਰਨਾ ਹੈ।
"ਮੇਰੀਏ ਭੈਣੇ, ਆਪਣਾ 'ਪਵਿੱਤਰ ਦਰ' ਖੋਲ੍ਹ ਤੇ ਇਸ ਪਲ ਦੀ ਰੋਸ਼ਨੀ ਨੂੰ ਸੋਖ ਲੈ। ਆਪਣੀ ਸਾਰੀ ਹੋਂਦ ਨੂੰ ਇਸ ਕੁਆਰੇ ਹੇਠ ਨਵਾ ਦੇ ਤੇ ਆਪਣੇ ਆਪ ਨੂੰ ਇਸ ਦੇ ਸਮਰੱਥ ਬਣਾ ਕਿ ਤੂੰ ਆਪਣੇ ਆਪੇ ਦੇ ਭਾਂਡੇ 'ਚ ਇਸ ਪਲ ਦੀ ਹਰ ਹਰਕਤ ਨੂੰ ਪਾ ਕੇ ਰੱਖ ਸਕੇਂ।
"ਦਰਅਸਲ, ਏਦਾਂ ਸਿਰਫ਼ ਉਦੋਂ ਹੀ ਹੋਵੇਗਾ, ਜਦੋਂ ਤੂੰ ਤੈਨੂੰ ਆਵਾਜ਼ਾਂ ਮਾਰਦੇ 'ਜੀਵਨ' ਵਾਂਗ ਸੇਵਾ ਕਰਨ ਲਈ ਤਿਆਰ ਤੇ ਸਮਰੱਥ ਹੋਵੇਂਗੀ।
"ਹਾਂ, ਇਕੇਰਾਂ ਇਸ ਰੌਸ਼ਨੀ 'ਚ ਰੱਤੀ ਤੂੰ ਇਕ ਪਵਿੱਤਰ ਗਵਾਹ ਬਣ ਜਾਏਂਗੀ, ਤਾਂ ਹੁਣ ਤੇਰੇ ਮਨ 'ਚ ਉਕਰੀਆਂ ਯਾਦਾਂ ਨੂੰ 'ਜੀਵਨ' ਹਮੇਸ਼ਾ ਲਈ ਸੰਭਾਲ ਕੇ ਰੱਖ ਲਏਗਾ।
"ਉਨ੍ਹਾਂ ਯਾਦਾਂ ਨੂੰ ਪਿਆਰ ਨਾਲ ਉਕੇਰ ਅਲਮਿਤਰਾ, ਕਿਉਂ ਕਿ ਮੇਰੇ ਨਾਂਅ 'ਚ 'ਜੀਵਨ' ਦੀ ਭਾਲ ਕਰਨ ਆਉਣ ਵਾਲੇ ਹਰੇਕ ਬੰਦੇ ਨਾਲ ਤੈਨੂੰ ਉਹ ਸਾਂਝੀਆਂ ਕਰਨੀਆਂ ਪੈਣਗੀਆਂ, ਜਦੋਂ ਉਹ ਅੱਜ ਦੇ ਦਿਨ ਬਾਰੇ ਪੁੱਛਣਗੇ।
"ਤੇ ਹੁਣ, ਮੇਰੀਏ ਰੋਸ਼ਨੀਏ ਭੈਣੇ, ਆਪਣੇ ਅੰਦਰ ਉਤਰ, ਬਿਲਕੁਲ ਪਹਿਲਾਂ ਦੀ ਤਰ੍ਹਾਂ, ਤੇ ਮੈਨੂੰ ਵੇਖ, ਜਿਵੇਂ ਕਿ 'ਮੈਂ ਹੀ ਹਾਂ'।
"ਮੇਰੇ ਤੱਕ ਆ ਤੇ ਜਾਣ ਲੈ ਕਿ ਮੈਂ ਦੁੱਖ ਤੇ ਮੌਤ ਵਰਗੀਆਂ ਸਾਰੀਆਂ ਦਵੈਤਾਂ ਤੋਂ ਪਰ੍ਹੇ ਹਾਂ। ਇਸ ਪਲ ਨੂੰ 'ਜਨਮ' ਵਜੋਂ ਵੇਖ, ਹੋਰ ਕੁਝ ਨਹੀਂ ਸਿਰਫ਼ ਰੌਸ਼ਨੀ 'ਚ ਰੌਸ਼ਨੀ ਦਾ ਜਨਮ।
"ਸਾਡੇ ਸਾਰਿਆਂ ਦੀਆਂ ਹੋਂਦਾਂ ਦੀ ਮਾਲਕ ਉਸ 'ਸੰਯੁਕਤ ਹੋਂਦ' ਨੇ ਮੈਨੂੰ ਆਪਣੇ ਮਨ 'ਚੋਂ ਆਪਣੇ ਹਿਰਦੇ ਅੰਦਰ ਸੱਦਿਆ ਹੈ, ਤੇ ਮੈਂ ਇਸ ਪੱਕੇ ਭਰੋਸੇ ਨਾਲ ਜਾ ਰਿਹਾ ਕਿ ਮੈਂ ਇਕੇਰਾਂ ਫੇਰ 'ਉਸ ਦੇ ਮਨ' 'ਚ ਫੇਰਾ ਪਾਵਾਂਗਾ।"
ਅਲਮੁਸਤਫਾ ਅਚਾਨਕ ਅਹਿੱਲ ਅਵਸਥਾ 'ਚ ਚਲਾ ਗਿਆ, ਜਿਵੇਂ ਸਮਾਂ ਆਪਣੇ ਆਪ ਰੁਕ ਗਿਆ ਹੋਵੇ, ਤੇ ਮੇਰੀਆਂ ਅੱਖਾਂ 'ਚ ਡੂੰਘਾ ਤੱਕਦਿਆਂ ਉਸ ਨੇ ਆਪਣੇ ਮੌਨ ਵਿਚਾਰ ਮੇਰੇ ਨਾਲ ਸਾਂਝੇ ਕੀਤੇ। ਤੇ ਉਸ ਦੇ ਆਖੇ ਇਨ੍ਹਾਂ ਸ਼ਬਦਾਂ ਨੇ ਮੇਰੇ ਸਭ ਡਰ-ਭੈਅ ਮਾਰ ਘੋੜੇ-
"ਮੇਰੀਏ ਭੈਣੇ, ਇਨ੍ਹਾਂ ਲੋਕਾਂ ਨੂੰ ਮੇਰੇ ਕਾਤਲਾਂ ਵਜੋਂ ਨਾ ਵੇਖ, ਕਿਉਂ ਕਿ ਅਸਲ 'ਚ ਮੈਂ ਮਰਨਾ ਹੀ ਨਹੀਂ ਹੈ। ਮੈਂ ਸਿਰਫ਼ ਕੋਈ ਹੋਰ ਰੂਪ ਧਾਰ ਕੇ ਆਪਣੀ ਅਗਲੇਰੀ ਯਾਤਰਾ ਜਾਰੀ ਰੱਖਣੀ ਹੈ।
"ਤੇ ਅਲਮਿਤਰਾ, ਚੰਗੀ ਤਰ੍ਹਾਂ ਜਾਣ ਲੈ ਕਿ ਮੇਰੇ ਸਮੇਂ ਤੋਂ ਇਕ ਪਲ ਵੀ ਪਹਿਲਾਂ ਕੋਈ ਮੈਨੂੰ ਇਸ ਧਰਤੀ ਤੋਂ ਪਾਰ ਨਹੀਂ ਭੇਜ ਸਕਦਾ। ਇਥੋਂ ਤੱਕ ਕਿ ਮੇਰੇ ਉਦਾਲੇ ਖੜ੍ਹੇ ਤੇ ਆਪਣੇ ਆਪ ਨੂੰ ਸਰਬ-ਸਮਰੱਥ ਮੰਨਣ ਵਾਲੇ ਇਹ ਲੋਕ ਵੀ ਨਹੀਂ।
"ਕਿਉਂ ਕਿ ਅਸਲ 'ਚ ਇਸ ਧਰਤੀ 'ਤੇ ਵਿਚਰਦੇ ਸਾਰੇ ਜਣੇ ਸਿਰਫ਼ ਉਨ੍ਹਾਂ ਹੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਨੇ, ਜਿਨ੍ਹਾਂ ਨੂੰ ਉਹ ਆਪਣੇ 'ਤੇ ਸੱਦਦੇ ਨੇ ।
"ਤੇ ਭਾਵੇਂ ਉਹ ਸੌਦ ਉਸ ਮੌਕੇ ਮੌਨ ਜਾਪਦੀ ਹੈ, ਇਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਕੰਨਾਂ ਨੂੰ ਵੀ। ਪਰ ਇਸ ਨੂੰ 'ਜੀਵਨ' ਦੇ ਕੰਨ ਦੁਆਰਾ ਸੁਣਿਆ ਜਾਂਦਾ ਹੈ,
ਤੇ ਇਸੇ ਤਰ੍ਹਾਂ ਇਸ ਨੂੰ 'ਜੀਵਨ' ਦੇ ਹੱਥ ਦੁਆਰਾ ਅਮਲਾਇਆ ਜਾਂਦਾ ਹੈ । "ਤੇ ਇਸੇ ਤਰ੍ਹਾਂ ਇਹ ਹੁਣ ਮੇਰੇ ਨਾਲ ਵੀ ਇਵੇਂ ਹੀ ਹੈ। ਕਿਉਂ ਕਿ ਮੈਂ ਆਪਣੇ ਚੱਲਣ- ਫਿਰਨ 'ਚ ਵੀ ਸਥਿਰ ਹਾਂ, ਤੇ ਆਪਣੇ ਜਾਣ ਮਗਰੋਂ ਵੀ ਮੈਂ ਇਥੇ ਤੇਰੇ ਨਾਲ ਰਹਾਂਗਾ, ਹਮੇਸ਼ਾ ਦੀ ਤਰ੍ਹਾਂ ਭਰਾਤਰੀ-ਭਾਵ ਦੇ ਪਿਆਰ ਤੇ ਅਭੇਦਤਾ ਦੇ ਮਲ੍ਹਾਰ ਦੀਆਂ ਗੱਲਾਂ ਕਰਦਾ ਹੋਇਆ।"
ਇਸ ਮੌਨ ਨਗਮੇ ਦੇ ਖ਼ਤਮ ਹੁੰਦਿਆਂ ਹੀ ਅਲਮੁਸਤਫ਼ਾ 'ਤੇ ਪੱਥਰਾਂ ਦਾ ਇਕ ਮੀਂਹ ਜਿਹਾ ਵਰ੍ਹਾ ਪਿਆ।
ਉਹ ਪੁਜਾਰੀਆਂ ਵੱਲ ਨੂੰ ਮੁੜਿਆ ਤੇ ਵਰਦੇ ਪੱਥਰਾਂ ਨੂੰ ਮੁਖ਼ਾਤਿਬ ਹੋ ਕੇ ਬੋਲਣ ਲੱਗਾ-
“ਪਿਆਰ ਨਾਲ, ਨਰਮਾਈ ਨਾਲ ਮੇਰੇ ਭਰਾਵੋ, ਕੀ ਤੁਸੀਂ ਭੁੱਲ ਗਏ ਹੋ ? ਇਹ ਮੈਂ ਹਾਂ, ਅਲਮੁਸਤਫ਼ਾ, ਤੁਹਾਡਾ ਬੀਤੇ ਸਮਿਆਂ ਦਾ ਭਰਾ । ਜ਼ਿਆਦਾ ਪੁਰਾਣੀ ਗੱਲ ਨਹੀਂ, ਜਦੋਂ ਮੈਂ ਆਪਣੇ ਸੋਚਵਾਨ ਕਦਮਾਂ ਨੂੰ ਵਿਚਾਲੇ ਰੋਕ ਲੈਂਦਾ ਸਾਂ, ਸਾਡੀ ਧਰਤੀ ਮਾਂ ਦੀਆਂ ਮਮਤਾਮਈ ਬਾਹਵਾਂ 'ਚੋਂ ਤੁਹਾਡੇ ਵਰਗੇ ਬਥੇਰਿਆਂ ਨੂੰ ਚੁੱਕਣ ਲਈ।
"ਆਪਣੇ ਇਨ੍ਹਾਂ ਹੱਥਾਂ ਨਾਲ ਹੀ ਮੈਂ ਤੁਹਾਨੂੰ ਚੁੱਕ ਕੇ ਆਪਣੀਆਂ ਅੱਖਾਂ ਦੇ ਨੇੜੇ ਰੱਖਿਆ ਸੀ, ਤੁਹਾਡੀ ਸੁੰਦਰਤਾ ਨੂੰ ਪੀਣ ਲਈ, ਤੇ ਤੁਹਾਡੀ ਹੋਂਦ ਦੇ ਰਹੱਸਾਂ 'ਤੇ ਹੈਰਾਨ ਹੋਣ ਲਈ।
"ਹਾਂ, ਮੇਰੇ ਦੋਸਤੋ, ਮੈਂ ਇਹ ਵੀ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕੀਤਾ ਹੈ, ਕਿਉਂ ਕਿ ਕੀ ਮੈਂ ਉਹ ਨਹੀਂ ਸਾਂ, ਜੋ ਤੁਹਾਡੇ ਇਸ ਜੀਵਨ 'ਤੇ ਬਹੁਤ ਖੁਸ਼ ਸਾਂ, ਜਦ ਕਿ ਦੂਸਰੇ ਸਾਰੇ ਲੋਕ ਤੁਹਾਨੂੰ ਠੰਢਾ ਤੇ ਬੇਜਾਨ ਪੱਥਰ ਸਮਝਦੇ ਸਨ ?
"ਮੇਰੇ ਮੌਨ ਭਰਾਵੋ, ਯਾਦ ਰੱਖੋ, ਤੇ ਮੇਰੀ ਚਮੜੀ 'ਤੇ ਜ਼ਰਾ ਪਿਆਰ ਨਾਲ ਨ੍ਰਿਤ ਕਰੋ, ਕਿਉਂ ਕਿ ਅਸਲ 'ਚ ਮੈਨੂੰ ਇਸ ਰੂਪ 'ਚੋਂ ਬਾਹਰ ਆਉਣ ਲਈ ਇਸ ਚਮੜੀ 'ਤੇ ਤੁਹਾਡੇ ਚੁੰਬਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ। ਮੈਂ ਪੌਣਾਂ 'ਤੇ ਨੱਚਣ ਲਈ ਸਿਰਫ਼ 'ਜੀਵਨ' 'ਚ ਖੁੱਲ੍ਹਾ ਵਿਚਰਨਾ ਚਾਹੁੰਨਾਂ।"
ਜਿਉਂ ਹੀ ਉਹ ਪੱਥਰਾਂ ਦੇ ਇਕ ਭਾਰੀ ਕਫ਼ਨ ਹੇਠਾਂ ਦੱਬਿਆ ਗਿਆ, ਉਸ ਦੇ ਬੋਲ ਰੁਕ ਗਏ, ਤੇ ਮੈਂ ਅਹਿਲ ਖੜੀ ਸਾਂ, ਤਦੇ ਉਸ ਦੀ ਆਵਾਜ਼ ਦੋਬਾਰਾ ਫੇਰ ਹਵਾ 'ਚ ਗੂੰਜੀ।
ਉਸ ਦੇ ਬੋਲਾਂ ਦੇ ਸੰਗੀਤ ਵਿਚ ਇਕ ਮਹਾਨ ਸਿਤਾਰਾ-ਮਾਰਗ ਦੀ ਪੌਣ ਵਹਿ ਰਹਿ ਸੀ, ਉਹ ਬੋਲਿਆ-
"ਤੁਸੀਂ ਇਸ ਮਿੱਟੀ ਦੀ ਪਰਤ ਨਾਲ ਮੇਰੀਆਂ ਅੱਖਾਂ ਨੂੰ ਤਾਂ ਢਕ ਸਕਦੇ ਹੋ, ਪਰ ਤੁਸੀਂ ਉਨਾਂ ਅੱਖਾਂ 'ਚ ਚਮਕਦੀ ਰੋਸ਼ਨੀ ਨੂੰ ਕਦੇ ਵੀ ਮੱਧਮ ਨਹੀਂ ਕਰ ਸਕੋਗੇ।”
ਜਿਉਂ ਹੀ ਉਸ ਦੇ ਬੋਲ ਹਵਾ 'ਚ ਘੁਲੇ, ਉਥੇ ਪੱਥਰਾਂ ਵਿਚਾਲੇ ਉਸ ਦੀਆਂ ਅੱਖਾਂ ਵਿਚ ਇਕ ਰੋਸ਼ਨੀ ਪ੍ਰਗਟ ਹੋਈ, ਜਿਸ ਨੇ ਉਸ ਦੇ ਸਰੀਰ ਦੁਆਲੇ ਇਕ ਘੇਰਾ ਜਿਹਾ ਬਣਾਇਆ, ਤੇ ਫੇਰ ਹਵਾ ਵਿਚ 'ਜੀਵਨ' ਨਾਲ ਧੜਕ ਰਹੇ ਇਕ ਬ੍ਰਹਿਮੰਡ ਦੇ ਆਕਾਸ਼- ਮੰਡਲ ਵਿਚ ਉੱਡ ਗਈ।
ਉਹ ਰੋਸ਼ਨੀ ਤੇਜ਼ੀ ਨਾਲ ਆਸਮਾਨ ਵਿਚ ਉੱਡੀ, ਹਵਾ ਦੀ ਪ੍ਰਵਾਹ-ਧਾਰਾ ਵਿਚ ਵਹਿੰਦੀ ਤੇ ਚੱਕਰ ਖਾਂਦੀ ਨੇ ਉਸ ਨੇ ਇਕ ਅਜਿਹੇ ਆਦਮੀ ਦਾ ਅਕਸ ਬਣਾ ਲਿਆ, ਜੋ ਕਿ ਏਨਾ ਵਿਸ਼ਾਲ ਸੀ ਕਿ ਪੂਰੇ ਆਸਮਾਨ ਨੂੰ ਆਪਣੇ ਕਲਾਵੇ 'ਚ ਲੈ ਸਕਦਾ ਸੀ।
ਤੇ ਅਜੇ ਵੀ ਉਹ ਹੇਠਾਂ ਖੜੇ ਉਨ੍ਹਾਂ ਲੋਕਾਂ ਵੱਲ ਆਪਣੀਆਂ ਧੁੰਦ ਦੀਆਂ ਬਾਹਾਂ ਫੈਲਾਈ ਖਲਾਅ ਵਿਚ ਖੜ੍ਹਾ ਸੀ, ਜੋ ਅਜੇ ਵੀ ਧਰਤੀ 'ਤੇ ਖੜੇ ਉਸ 'ਆਤਮਾ' ਦੇ ਦੁਨਿਆਵੀ ਸਰੂਪ ਨੂੰ ਪੱਬਰ ਮਾਰ ਰਹੇ ਸਨ । ਉਹ, ਜੋ ਕਿ ਰੱਬ ਦੇ ਪਿਆਰੇ ਤੇ ਚੁਣੇ ਹੋਏ ਅਲਮੁਸਤਫ਼ਾ ਦੀ 'ਆਤਮਾ' ਸੀ।
ਜਦ ਕਿ, ਅਸਲ ਵਿਚ, ਉਸ ਘਰ ਦਾ ਮਾਲਕ ਉਸ ਸਰੀਰ ਰੂਪੀ ਘਰ ਨੂੰ ਤਿਆਗ ਚੁੱਕਾ ਸੀ, ਜਿਸ ਘਰ ਨੇ ਬੜੇ ਪਿਆਰ ਨਾਲ ਉਸ ਨੂੰ ਇਸ ਧਰਤੀ 'ਤੇ ਉਸ ਦੀ ਯਾਤਰਾ ਦੌਰਾਨ ਆਪਣੇ ਅੰਦਰ ਸੰਭਾਲੀ ਰੱਖਿਆ ਸੀ, ਉਨ੍ਹਾਂ ਸਲਤਨਤਾਂ ਤੇ ਯੁਗਾਂ ਦੀ ਯਾਤਰਾ ਦੌਰਾਨ, ਜੋ ਉਨ੍ਹਾਂ ਅਖੌਤੀ ਵਿਦਵਾਨਾਂ ਤੇ ਵੱਡਿਆਂ ਲੋਕਾਂ ਲਈ ਅਜੇ ਤੱਕ ਵੀ ਇਕ ਸੁਪਨਾ ਸਨ।