Back ArrowLogo
Info
Profile

ਗਹਿਣੇ ਦੀ ਜਾਏ ਗਹਿਣਾ ਹੈ। ਕੱਪੜੇ ਦੀ ਜਾਏ ਕੱਪੜਾ ਹੈ। ਅੰਨ ਦੀ ਜਾਏ ਅੰਨ ਹੈ ਅਤੇ ਮੈਂ ਅਸਤ ਅਸਤ ਕਰਦੀ ਰਹਿੰਦੀ ਹਾਂ ਅਤੇ ਭਾਬੀ ਬਿਨਾਂ ਮੈਂ ਇਸ ਮੂੰਹੋਂ ਉਨ੍ਹਾਂ ਨੂੰ ਕਦੇ ਸੱਦਿਆ ਨਹੀਂ ।

ਇਹ ਸਭ ਕੁਝ ਸੁਣ ਕੇ ਚੰਦੋ ਰਾਣੀ ਚੁੱਪ ਕਰ ਗਈ। ਜਵਾਬ ਨਾ ਦੇ ਸਕੀ ਅਤੇ ਸ਼ਰਮਿੰਦਾ ਹੋ ਉਠ ਕੇ ਚਲੀ ਗਈ ।

ਸੁਲਤਾਨਪੁਰ ਵਿਚ ਹੀ ਉਹ ਪਾਵਨ ਰਿਹਾਇਸ਼ ਹੈ, ਜਿਥੇ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ । ਉਥੇ ਹੀ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤਕ ਬੁਝਾਉਂਦਾ ਹੈ । ਉਥੇ ਹੀ ਇਕ ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਬਕਾਵਟ ਹੁਣ ਤੱਕ ਮਿਟਾਉਂਦਾ ਹੈ । ਉਥੇ ਹੀ ਤੰਦੂਰ ਹੈ, ਜੋ ਹਰ ਇਕ ਦੀ ਭੁੱਖ ਦਾ ਖ਼ਿਆਲ ਰੱਖ ਹਰ ਵਕਤ ਬਲਦਾ ਹੀ ਰਹਿੰਦਾ ਹੈ । ਹਰ ਵਕਤ ਲੰਗਰ ਆਏ-ਗਏ ਲਈ ਤਿਆਰ ਰਹਿੰਦਾ ਹੈ । ਇਸ ਥਾਂ ਦੀ ਮਹੱਤਾ ਨੂੰ ਜਾਣਦੇ ਹੋਏ ਵੀਰ ਦੇ ਆਉਣ 'ਤੇ ਉਹ ਥਾਂ ਬੇਬੇ ਨੇ ਗੁਰੂ ਨਾਨਕ ਨੂੰ ਦੇ ਦਿੱਤੀ । ਆਪ ਛੋਟੇ ਮਕਾਨ ਵਿਚ ਚਲੇ ਗਏ ਤਾਂ ਕਿ ਨਾਨਕ ਦਾ ਵੇਹੜਾ ਸਦਾ ਖੁੱਲ੍ਹਾ ਰਹੇ। ਬੱਚੇ ਅੱਜ ਵੀ ਇਹ ਗਾਉਂਦੇ ਹਨ:

ਨਾਨਕ ਦਾ ਘਰ ਕਿਹੜਾ

ਜਿਸ ਦਾ ਖੁੱਲ੍ਹਾ ਵਿਹੜਾ ।

ਜਦ ਗੁਰੂ ਨਾਨਕ ਜੀ ਪਹਿਲੀ ਉਦਾਸੀ ਲਈ ਜਗਤ-ਜਲੰਦੇ ਨੂੰ ਤਾਰਨ ਲਈ ਨਿਕਲੇ ਤਾਂ ਮਰਦਾਨੇ ਲਈ ਰਬਾਬ ਉਚੇਚੇ ਤੌਰ 'ਤੇ ਫਿਰਦੇ ਤੋਂ ਬਣਾਉਣ ਲਈ ਰਕਮ ਨਾਨਕੀ ਜੀ ਕੋਲੋਂ ਮੰਗ ਕੇ ਲਈ ਤਾਂ ਕਿ ਜਦ ਵੀ ਰਬਾਬ ਦੀ ਸੁਰ ਨਿਕਲੇ, ਭੈਣ ਦਾ ਮਿੱਠਾ ਪਿਆਰ ਨਾਲ ਰਵੇ । ਇਹ ਹੀ ਵਜ੍ਹਾ ਹੈ ਕਿ ਵੀਰ ਨਾਨਕ ਜਦ ਪਹਿਲੀ ਉਦਾਸੀ ਉਪਰੰਤ ਮੁੜੇ ਤਾਂ ਸਿੱਧਾ ਸੁਲਤਾਨਪੁਰ ਭੈਣ ਨਾਨਕੀ ਕੋਲ ਆਏ । ਜਦ ਮਰਦਾਨਾ ਜੀ ਨੇ ਉਦਾਸੀ ਦਾ ਸਾਰਾ ਹਾਲ ਸੁਣਾਉਣਾ ਸ਼ੁਰੂ ਕਰ ਦਿੱਤਾ ਤਾਂ ਉਚੀ ਅਵਸਥਾ ਨੂੰ ਪਾਈ ਨਾਨਕੀ ਜੀ ਨੇ ਮਰਦਾਨਾ ਨੂੰ ਕੋਲ ਬੁਲਾ ਕੇ ਕਿਹਾ, 'ਪਰਮੇਸ਼ਵਰ ਲੋਕਾਂ ਦੀ ਗੱਲ ਸੰਸਾਰ ਦੇ ਲੋਕਾਂ ਨੂੰ ਨਹੀਂ ਦੱਸੀਦੀ ।'

ਦੂਜੀ ਉਦਾਸੀ ਵੇਲੇ 1518 ਦੇ ਅਖ਼ੀਰ ਵਿਚ ਜਦੋਂ ਗੁਰੂ ਨਾਨਕ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਦੇਖ ਕੇ ਵੀਰ ਨੂੰ ਰੁਕ ਜਾਣ ਲਈ ਕਿਹਾ।

47 / 156
Previous
Next