ਸ਼ਾਇਦ ਇਹ ਹੀ ਕਾਰਨ ਲੱਗਦਾ ਹੈ ਕਿ ਆਪ ਜੀ ਨੇ ਪੱਕੀ ਮਜ਼ਬੂਤ ਜੜ੍ਹ ਲੱਗਣ ਤੱਕ ਕੋਈ ਉਦਾਸੀ ਜਾਂ ਪ੍ਰਚਾਰ ਦਾ ਦੌਰਾ ਨਾ ਕੀਤਾ । ਇਹ ਇਤਿਹਾਸਕ ਸੱਚਾਈ ਹੈ ਕਿ ਆਪ ਜੀ ਗੁਰੂ-ਪਦਵੀ ਸੰਭਾਲਣ ਉਪਰੰਤ ਹਰੀ ਕੇ ਪੱਤਣ ਤੋਂ ਅੱਗੇ ਵੀ ਨਹੀਂ ਗਏ । ਜਿਥੇ ਗੁਰੂ ਨਾਨਕ ਜੀ ਨੇ, ਇਕ ਅੰਦਾਜ਼ੇ ਮੁਤਾਬਕ, ਤੀਹ ਹਜ਼ਾਰ ਮੀਲ ਦਾ ਪੈਦਲ ਸਫ਼ਰ ਕੀਤਾ ਸੀ, ਉਥੇ ਗੁਰੂ ਅੰਗਦ ਦੇਵ ਜੀ ਦਾ ਇਕ ਥਾਵੇਂ ਟਿਕ ਬੈਠਣਾ, ਬੂਟੇ ਦੀ ਰਾਖੀ ਕਰਨਾ ਇਕ ਬਹੁਤ ਵੱਡਾ ਕਾਰਨਾਮਾ ਸੀ। ਇਹ ਵੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਕੁਰਬਾਨੀ ਸੀ । ਸ਼ਬਦ ਤੇ ਸਾਖੀ ਦੀ ਸੰਭਾਲ ਉਨ੍ਹਾਂ ਦੇ ਹੋਰ ਵੱਡੇ ਕਾਰਨਾਮੇ ਸਨ । ਉਸ ਸਮੇਂ ਧਰਮ-ਵਾੜੀ ਦੀ ਦੇਖ-ਭਾਲ ਮਾਤਾ ਖੀਵੀ ਜੀ ਨੇ ਆਪਣੇ ਜ਼ਿੰਮੇ ਲੈ ਲਈ । ਬਾਹਰੋਂ ਆਈ ਭੇਟਾ ਤੇ ਲੰਗਰ ਦੀ ਸੰਭਾਲ ਕੋਈ ਛੋਟਾ ਜਿਹਾ ਕੰਮ ਨਹੀਂ ਸੀ ।
ਮਾਤਾ ਜੀ ਖਡੂਰ ਸਾਹਿਬ ਬਹੁਤ ਤੜਕੇ ਉਠਦੇ ਤੇ ਘਰ ਦੇ ਕੰਮ-ਕਾਜ ਤੋਂ ਵਿਹਲੇ ਹੋ ਕੇ ਲੰਗਰ ਦੀ ਸੰਭਾਲ ਵਿਚ ਲੱਗ ਜਾਂਦੇ । ਮਾਤਾ ਜੀ ਦੀ ਨਿਗਰਾਨੀ ਹੇਠ ਸਭ ਰੱਜ-ਰੱਜ ਭੋਜਨ ਛਕਦੇ। ਫ਼ਕੀਰ, ਅਭਿਆਗਤ, ਆਏ ਸਾਧੂ ਅਤੇ ਸੰਗਤਾਂ ਸਭ ਦੁਆਵਾਂ ਹੀ ਦੇ ਕੇ ਜਾਂਦੇ । ਪੁੱਤਰਾਂ ਨੂੰ ਵੀ ਨਿੱਤ ਆਖਦੇ ਕਿ ਸੇਵਾ ਕਰ ਕੇ ਨਾਮ ਕਮਾਓ।
ਮਾਤਾ ਜੀ ਨੇ ਬਾਬਾ ਬੁੱਢਾ ਜੀ, ਭਾਈ ਜੋਧ ਰਸੋਈਆ ਤੇ ਭਾਈ ਕਿਦਾਰਾ ਜੀ ਨੂੰ ਵੱਖ ਵੱਖ ਕਾਰਜ ਸੌਂਪ ਦਿਤੇ । ਬਾਬਾ ਜੀ ਸੰਗਤ ਦੀ ਚਉਕੀ ਦੀ ਸੰਭਾਲ ਕਰਦੇ । ਭਾਈ ਕਿਦਾਰਾ ਜੀ ਰਸਦ ਪਾਣੀ ਜੁਟਾਂਦੇ ਤੇ ਭਾਈ ਜੋਧ ਰਸੋਈਆ ਨਾਲ ਹੋ ਲੰਗਰ ਤਿਆਰ ਕਰਦਾ ।
ਮਾਤਾ ਜੀ ਲੰਗਰ ਤਿਆਰ ਹੋ ਜਾਣ 'ਤੇ ਆਪਣੀ ਨਿਗਰਾਨੀ ਵਿਚ ਆਪ ਪ੍ਰਸ਼ਾਦ ਵਰਤਾਂਦੇ । ਮਜ਼ਾਲ ਕੀ ਕਿਸੇ ਨੂੰ ਵਧ-ਘੱਟ ਜਾਂ ਉਚੇਚਾ ਦਿੱਤਾ ਜਾਂਦਾ । ਤੋਟ ਤਾਂ ਕਦੇ ਪੈਂਦੀ ਹੀ ਨਹੀਂ ਸੀ । 'ਤੋਟ ਨਾ ਆਵੀ ਖਟੀਅਹਿ' ਦੇ ਸ਼ਬਦ ਤਾਂ ਹੀ ਬਲਵੰਡ ਜੀ ਨੇ ਲਿਖੇ ਹਨ।
ਮਾਤਾ ਖੀਵੀ ਜੀ ਨੇ ਲੰਗਰ ਚਲਾਇਆ ਅਤੇ ਭੇਟਾ ਦੀ ਖੁੱਲ੍ਹੀ ਵਰਤੋਂ ਜਿਵੇਂ ਕੀਤੀ, ਉਹ ਅਖਾਣ ਹੀ ਬਣ ਗਿਆ ਹੈ । ਸਿੱਖ ਇਤਿਹਾਸ ਵਿਚ ਸਾਖੀ ਆਉਂਦੀ ਹੈ ਕਿ ਜਦ ਗੁਰੂ ਅੰਗਦ ਦੇਵ ਜੀ ਖਡੂਰ ਆਏ ਸਨ ਤਾਂ ਮਾਤਾ ਖੀਵੀ ਜੀ ਨੇ ਉਸ ਸਮੇਂ ਆਪਣੇ ਲਈ ਆਗਿਆ ਮੰਗੀ ਤੇ ਗੁਰੂ ਜੀ ਨੇ ਬਖ਼ਸ਼ਸ਼ ਕਰਦੇ ਫ਼ਰਮਾਇਆ ਸੀ, 'ਜਦੋਂ ਮੇਰੇ ਦਾਤੇ-ਦਾਤਾਰ ਨੇ ਸ਼ਬਦ ਦਉਲਤ ਵੰਡਣ ਦੀ