ਅਣ-ਚੋਪੜੀ ਮੋਟੀ, ਕੱਚੇ ਪਾਓ ਦੀ ਹੁੰਦੀ ਸੀ । ਜੋ ਕੁਝ ਲੰਗਰ ਲਈ ਆਉਂਦਾ, ਲੰਗਰ ਜਾਂ ਧਰਮ ਦੇ ਕੰਮਾਂ ਵਿਚ ਖ਼ਰਚ ਕਰ ਦਿੰਦੇ ।
ਤਾਰੀਖ਼-ਇ-ਪੰਜਾਬ ਕ੍ਰਿਤ ਕਨ੍ਹਈਆ ਲਾਲ ਵਿਚ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਨਾਲ ਭੋਜਨ ਖਾਂਦੇ ।
ਮਾਤਾ ਜੀ ਕਿਸੇ ਨੂੰ ਭੁੱਖਾ ਨਹੀਂ ਸਨ ਦੇਖ ਸਕਦੇ । ਜਦੋਂ ਇਕ ਵਾਰੀ ਇਹ ਦੇਖਿਆ ਕਿ ਮੁਖ ਰਸੋਈਆ ਭਾਈ ਜੋਧ ਜੀ ਜੂਠੀਆਂ ਪੱਤਲਾਂ ਵਿਚੋਂ ਚੁਣ-ਚੁਣ ਖਾਂਦਾ ਹੈ ਤਾਂ ਆਪ ਜੀ ਨੇ ਕੋਲ ਬਿਠਲਾ ਕੇ ਹੱਥੀਂ ਭੋਜਨ ਕਰਵਾਇਆ । ਭਾਈ ਜੀ ਨੂੰ ਸਮਝਾਇਆ ਕਿ ਇਤਨੀ ਨਿਮਰਤਾ ਵੀ ਨਾ ਰੱਖੋ ਕਿ ਹੀਣ-ਭਾਵ ਹੀ ਪੈਦਾ ਹੋ ਜਾਵੇ । ਸਵੱਛ ਹਿਰਦੇ ਵਿਚ ਸਵੱਛ ਭੋਜਨ ਚਾਹੀਦਾ ਹੈ।
ਜਪੀਐ ਨਾਮ, ਜਪੀਐ ਅੰਨ।
ਮਾਤਾ ਖੀਵੀ ਜੀ ਨੇ ਬੱਚੀਆਂ ਨੂੰ ਘਰ-ਗ੍ਰਹਿਸਤੀ ਦੇ ਨਾਲ ਕੋਲ ਬਿਠਾ ਕੇ ਬਾਣੀ ਵੀ ਯਾਦ ਕਰਾਈ । ਐਸੀ ਸਿੱਖਿਆ ਦਿੱਤੀ ਕਿ ਉਨ੍ਹਾਂ ਕਦੇ ਨਾ ਵਿਸਾਰੀ । ਬੀਬੀ ਅਮਰੋ ਜੀ ਦੀ ਉਦਾਹਰਣ ਦੇਣੀ ਠੀਕ ਰਹੇਗੀ।
ਬੀਬੀ ਅਮਰੋ ਜੀ ਦੀ ਆਵਾਜ਼ ਕੋਇਲ ਵਰਗੀ ਸੀ । ਬਾਣੀ ਬਹੁਤ ਕੰਠ ਸੀ । ਅੰਮ੍ਰਿਤ ਵੇਲਾ ਕਦੇ ਉਨ੍ਹਾਂ ਖੁੰਝਾਇਆ ਨਹੀਂ ਸੀ । ਘਰ ਦੇ ਕੰਮਾਂ ਤੋਂ ਸੰਕੋਚ ਨਹੀਂ ਸੀ ਕੀਤਾ।
ਉਨ੍ਹਾਂ ਦੇ ਨਿੱਤ ਉਠ ਬਾਣੀ ਪੜ੍ਹਨ ਕਾਰਨ ਹੀ ਭਾਈ ਅਮਰਦਾਸ ਜੀ ਦਾ ਅੰਦਰਲਾ ਠਹਿਰਿਆ ਸੀ।
ਜਿਸ ਸ਼ਬਦ ਨੇ ਅਮਰਦਾਸ ਜੀ ਦਾ ਅੰਦਰਲਾ ਠਹਿਰਾਇਆ, ਉਸ ਸ਼ਬਦ ਦੀਆਂ ਤੁਕਾਂ ਸਨ:
ਜਾਲੀ ਰੈਨਿ ਜਾਲੁ ਦਿਨੁ ਹੂਆ, ਜੇਤੀ ਘੜੀ ਫਾਹੀ ਤੇਤੀ ॥
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ,
ਛੂਟਸਿ ਮੂੜੇ ਕਵਨ ਗੁਣੀ ॥
-ਮਾਰੂ ਮ: ੧, ਪੰਨਾ ੯੯o
ਮਨ ਨੂੰ ਐਸੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ । ਫਿਰ ਗੁਰੂ ਜੀ ਦੇ ਹੋ ਗਏ ਤੇ ਐਸੀ ਘਾਲ ਘਾਲੀ ਕਿ ਪਿਉ ਦਾਦੇ ਜੇਵੇਹਾ ਪੋਤ੍ਰਾ ਪ੍ਰਵਾਨ ਹੋਆ। ਜ਼ਰਾ ਕੁ ਗਹੁ