ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ। ਬੜੇ ਮਿੱਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਂ ਤੇਰੀ ਸਿਫ਼ਾਰਸ਼ ਦੀ ਗੱਲ ਨਹੀਂ, ਕਿਸੇ ਦੇ ਹੱਥ ਕੁਝ ਨਹੀਂ, ਸਭ ਕੁਝ ਕਰਤਾਰ ਦੇ ਅਧੀਨ ਹੈ।
ਕਹਿ ਕਾਹੂ ਕੇ ਕਰ ਬਿਧੈ, ਸਭ ਕਰਤਾਰ ਅਧੀਨੈ ।
ਗੁਰੂ ਬੰਸਾਵਲੀ ਚੰਦੋਦੈ ਵਿਚ ਲਿਖਿਆ ਹੈ ਕਿ ਸੱਤ-ਅੱਠ ਮਹੀਨੇ ਵਿਚ ਇਹ ਹੀ ਗੱਲ ਹੁੰਦੀ ਰਹੀ ਪਰ ਮਾਤਾ ਖੀਵੀ ਜੀ ਬੱਚਿਆਂ ਨੂੰ ਇਹ ਹੀ ਕਹਿੰਦੇ, 'ਪੰਡ ਭਾਰੀ ਹੈ ਤੁਮ ਤੇ ਉਠਾਈ ਨਹੀਂ ਜਾਵੇਗੀ । ਇਸ ਕੋ ਇਹੀ ਗੁਰੂ ਅਮਰਦਾਸ ਉਠਾਏਗਾ ' ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਲਿਖਿਆ ਹੈ ਕਿ ਮਾਤਾ ਜੀ ਕਹਿ ਸਮਝਾਂਦੇ, ‘ਪੰਡ ਭਾਰੀ ਹੈ, ਤੁਸਾਂ ਤੇ ਚੁਕੀ ਨਾ ਜਾਸੀ । ਇਹ ਚੁਕੇਗਾ ਸਾਰੀ ।'
ਦੋਵੇਂ ਪੁੱਤਰਾਂ ਨੂੰ ਗੱਦੀ ਨਾ ਮਿਲਣ ਦਾ ਰੋਸ ਹੋਇਆ । ਦਾਸੂ ਜੀ ਗੁਰਗੱਦੀ ਜਾ ਬੈਠੇ । ਉਨ੍ਹਾਂ ਦਾ ਸਿਰ ਫਿਰ ਗਿਆ। ਮਾਤਾ ਜੀ ਆਪੂੰ ਲੈ ਕੇ ਗੁਰੂ ਅਮਰਦਾਸ ਪਾਸ ਆਏ ਤੇ ਕਹਿਆ :
ਦਾਸੂ ਹੈ ਕਾਹਲਾ ਕਹੇ ਲਗੇ ਨ ਮੇਰੇ ।
ਤੁਹਾਨੂ ਆਪ ਦਿਤੀ ਹੈ ਖਾਵੰਦ ਵਡਿਆਈ।
ਦਾਸੂ ਦਾ ਕਰੋ ਸਿਰ ਸਿਧਾ ਹਥ ਲਗਾਈ।
ਸਤਿਨਾਮ ਕਹਿ ਕੇ ਉਨ੍ਹਾਂ ਨਿਰੋਆ ਕੀਤਾ, ਪਰ ਦਾਤੂ ਜੀ ਸਿਧਾਸਣ ਸਿੱਖਣ ਲੱਗ ਪਏ ।
ਜਦ ਭਰੇ ਦਰਬਾਰ ਵਿਚ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤਾਂ ਗੁਰੂ ਪਾਤਸ਼ਾਹ ਨੇ ਉਸ ਦੇ ਪੈਰ ਪਕੜ ਲਏ ਤੇ 'ਤੁਹਾਡੇ ਚਰਨ ਕਮਲ ਤੇ ਮੇਰੇ ਹੱਡ ਕਰੜੇ' ਆਖ ਕੇ ਨਿਮ੍ਰਤਾ ਤੇ ਖਿਮਾ ਦੀ ਹੱਦ ਦੱਸੀ । ਅਹੰਕਾਰੀ ਦਾਤੂ ਦਾ ਪੈਰ ਪੀੜਾ ਨਾਲ ਐਸਾ ਵਿਗੜਿਆ ਕਿ ਪਿਛੋਂ ਗੁਰੂ ਅਰਜਨ ਜੀ ਦੀ ਚਰਨ-ਛੁਹ ਨਾਲ ਹੀ ਠੀਕ ਹੋ ਸਕਿਆ।
ਪੈਰ ਵਿਚ ਪੀੜ ਉਠਣ 'ਤੇ ਵੀ ਮਾਂ ਦਾ ਹਿਰਦਾ ਪਿਘਲਿਆ ਨਹੀਂ । ਉਨ੍ਹਾਂ ਦਾਤੂ ਦਾ ਸਾਥ ਨਾ ਦਿੱਤਾ । ਉਹ ਮਨਮੁਖ ਦਾ ਸਾਥ ਕਿਵੇਂ ਦੇ ਸਕਦੇ ਸਨ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਵੀ ਆਪ