ਬਣਾਇਆ ਸੂ ਤੈਨੂੰ ਫੇਰ ਦੇਖ ਗ੍ਰਹਿਸਤੀ । ਧੰਨ ਗੁਰੂ ਨਾਨਕ ।' ਇਸ ਤਰ੍ਹਾਂ ਵਿਰਾਈ ਨੇ ਜੋ ਕੜਛਾ ਗੁਰੂ ਅੰਗਦ ਦੇਵ ਜੀ ਦੇ ਹੱਥੋਂ ਮਾਤਾ ਖੀਵੀ ਨੂੰ ਫੜਾਇਆ ਸੀ ਉਸੇ ਦੀ ਬਰਕਤ ਸਦਕਾ ਲੰਗਰ ਵਿਚ ਅੱਜ ਵੀ ਕਦੀ ਤੋਟ ਨਹੀਂ ਆਈ ਤੇ ਉਸੇ ਸਦਕਾ ਲੰਗਰ ਰਸਦਾਇਕ ਤੇ ਤ੍ਰਿਪਤ ਕਰਨ ਵਾਲਾ ਬਣਦਾ ਹੈ। ਵੱਡੀ ਅਸਚਰਜ-ਮਈ ਗੱਲ ਇਹ ਹੈ ਕਿ ਜਦ ਗੁਰੂ ਜੀ ਵਿਚਾਰਾਂ ਪਏ ਕਰਦੇ ਸਨ ਤਾਂ ਮਾਈ ਵਿਰਾਈ ਨੇ ਉਥੇ ਹੀ ਪ੍ਰਾਣ ਤਿਆਗ ਦਿਤੇ । ਸਾਰੇ ਹੈਰਾਨ ਹੋਏ ਕਿ ਮਾਈ ਨੇ ਕਿਸ ਸਹਿਜ ਅਵਸਥਾ ਵਿਚ ਵਿਚਰਦੇ ਪ੍ਰਾਣ ਤਿਆਗੇ ਹਨ । ਸਸਕਾਰ ਮਾਈ ਦਾ ਕਰ ਕੇ ਜਦ ਮੁੜੇ ਤਾਂ ਵਿਚਾਰਾਂ ਹੋਣ ਲਗੀਆਂ ਕਿ ਇਥੇ ਟਿਕਾਣਾ ਕੀਤਾ ਜਾਵੇ ਕਿ ਕਿਧਰੇ ਹੋਰ । ਬਾਬਾ ਬੁੱਢਾ ਜੀ ਨੇ ਕਿਹਾ ਕਿ ਸੰਘਰ ਦੇ ਲਾਗੇ ਹੀ ਖਡੂਰ ਪਾਸ ਇਕ ਇਕਾਂਤ ਥਾਂ ਉਤੇ ਟਿੱਬੇ ਹਨ ਉਥੇ ਹੀ ਟਿਕਾਣਾ ਠੀਕ ਰਹੇਗਾ। ਗੁਰੂ ਮਹਾਰਾਜ ਨੇ ਜਦ ਥਾਂ ਦੇਖੀ ਤਾਂ ਪਸੰਦ ਆਈ ਤੇ ਕੁਝ ਦਿਨਾਂ ਵਿਚ ਹੀ ਉੱਥੇ ਧਰਮਸਾਲ ਉਸਰ ਗਈ । ਲੰਗਰ ਖਾਨਾ ਬਣ ਗਿਆ ਤੇ ਰਬਾਬੀ ਕੀਰਤਨ ਕਰਨ ਲਗ ਪਏ।
ਸੰਗਤਾਂ ਨੂੰ ਵੀ ਪਤਾ ਲੱਗ ਗਿਆ ਤੇ ਉਹ ਵਹੀਰਾਂ ਘਤਿ ਖਡੂਰ ਸਾਹਿਬ ਆਉਣ ਲਗੀਆਂ। ਤਖ਼ਤ ਤੇ ਬੈਠਣ ਸਮੇਂ ਪਹਿਲਾ ਉਪਦੇਸ਼ ਜੋ ਬਚਨ ਰੂਪ ਵਿਚ ਗੁਰੂ ਅੰਗਦ ਦੇਵ ਜੀ ਨੇ ਕਿਹਾ ਉਸ ਨੂੰ ਮਹਿਮਾ ਪ੍ਰਕਾਸ਼ ਨੇ ਅੰਕਿਤ ਕਰਦੇ ਹੋਏ ਲਿਖਿਆ ਹੈ। ਗੁਰਾਂ ਫ਼ਰਮਾਇਆ ਸੀ: ਕਰੋ ਭਜਨ ਹੋਏ ਪਰਮ ਬਿਲਾਸਾਂ ਅਤੇ ਇਕ ਖੂਹ ਮਿੱਠਾ ਮਾਈ ਵਿਰਾਈ ਦੀ ਯਾਦ ਵਿਚ ਲਵਾਇਆ