ਪਥਰਾਟ
(ਨਾਵਲ)
ਧਰਮਪਾਲ ਸਾਹਿਲ
ਕੁੱਝ ਨਾਵਲ ਬਾਰੇ
"ਕੰਨਿਆ ਭਰੂਣ ਹੱਤਿਆ' ਤੇ ਅਧਾਰਿਤ ਪਹਿਲੇ ਨਾਵਲ "ਧੀਆਂ- ਮਰਜਾਣੀਆਂ" ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਉਪਰੰਤ ਦੂਸਰਾ ਪੰਜਾਬੀ ਨਾਵਲ "ਪਥਰਾਟ" ਆਪ ਦੀ ਨਜ਼ਰ ਕਰ ਰਿਹਾ ਹਾਂ।
"ਪਥਰਾਟ" (fossils) ਸਦੀਆਂ ਪਹਿਲਾਂ ਚੱਟਾਨ ਵਰਗੀ ਸਖ਼ਤ ਮਿੱਟੀ ਦੀਆਂ ਤੇਹਾ ਹੇਠ ਦੱਬ ਚੁੱਕੇ ਮਿਰਤ ਜੰਤੂ-ਪੌਦਿਆਂ ਦੇ ਅਵਸ਼ੇਸ਼ਾਂ ਦੇ ਨਿਸ਼ਾਨ ਹੁੰਦੇ ਹਨ, ਜੇ ਧਰਤੀ ਤੇ ਪ੍ਰਾਣੀਆਂ ਦੇ ਵਿਕਾਸ ਦੀ ਕੜੀ ਨੂੰ ਜੋੜਣ ਵਾਲੇ ਪੁਖ਼ਤਾ ਪ੍ਰਮਾਣ ਮੰਨੇ ਜਾਂਦੇ ਹਨ। ਧਰਤੀ ਤੋਂ ਅਲੋਪ ਹੋ ਚੁੱਕੇ "ਡਾਇਨਾਸੋਰ" ਵਰਗੇ ਵੱਡਅਕਾਰੀ ਅਤੇ ਭਾਰੀ ਭਰਕਮ ਜੀਵਾਂ ਦੀ ਪ੍ਰਜਾਤੀ ਦੀ ਖੋਜ ਵੀ ਉਨ੍ਹਾਂ ਦੇ "ਪਥਰਾਟਾਂ" ਤੋਂ ਹੀ ਸੰਭਵ ਹੋਈ ਹੈ। ਇਨ੍ਹਾਂ "ਪਥਰਾਟਾਂ" ਤੋਂ ਹੀ ਰਣਾ ਲੈ ਕੇ "ਜੁਰਾਸਕ ਪਾਰਕ" ਵਰਗੀ ਵਿਸ਼ਵ ਪ੍ਰਸਿੱਧ ਫਿਲਮ ਵਿਚ, ਦੁਨੀਆਂ ਨੂੰ "ਡਾਇਨਾਸੋਰ" ਦਾ ਕਲਪਿਤ ਰੂਪ ਨਜ਼ਰ ਆਇਆ ਸੀ।
ਇੰਜ ਹੀ ਮਨੁੱਖੀ ਸਭਿਆਚਾਰ ਤੇ ਸੰਸਕ੍ਰਿਤੀ ਦੇ ਵਿਕਾਸ ਨੂੰ ਜੋੜਣ ਵਾਲੇ ਵੀ ਕਈ ਪਾਤਰ ਹੁੰਦੇ ਹਨ, ਜਿਨ੍ਹਾਂ ਦਾ ਵਿਲੱਖਣ ਕਿਰਦਾਰ, ਆਚਾਰ ਤੇ ਵਿਹਾਰ ਸਮੇਂ ਦੀ ਗਰਦ ਦੀ ਮੋਟੀ ਤੇਹ ਹੇਠ ਦੱਬਿਆ ਜਾਂਦਾ ਹੈ, ਪਰ ਉਨ੍ਹਾਂ ਦੇ ਅਵਸ਼ੇਸ਼ "ਪਥਰਾਟ" ਰੂਪ ਵਿਚ, ਸਿਮਰਿਤੀਆਂ ਦੀ ਮਿੱਟੀ ਤੇ ਸ਼ਿਲਾਲੇਖ ਵਾਂਗ ਉਕਰੇ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਭਿਆਚਾਰਕ ਤੇ ਸਾਂਸਕ੍ਰਿਤਕ ਵਿਕਾਸ ਦੀ ਕੜੀ ਵੀ ਬਣ ਜਾਂਦੇ ਹਨ ਅਤੇ ਰਾਹ ਦਸੇਰੇ ਦੀ।
ਪੰਜਾਬ ਅਤੇ ਹਿਮਾਚਲ ਦੇ ਬਾਰਡਰ 'ਤੇ ਫੈਲੀਆਂ ਵੱਲਦਾਰ ਸ਼ਿਵਾਲਿਕ ਪਹਾੜੀਆਂ ਦੀ ਹਰੀ-ਭਰੀ ਗੋਦ ਅਤੇ ਪੱਥਰਾਂ ਦੇ ਸੁੱਕੇ ਦਰਿਆਵਾਂ ਵਿਚਾਲੇ ਵਸਿਆ ਇਲਾਕਾ "ਕੰਢੀ ਖੇਤਰ" ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੋਂ ਦੀ ਸੰਸਕ੍ਰਿਤੀ ਤੇ ਸਭਿਆਚਾਰ ਪੂਰੀ ਤਰ੍ਹਾਂ ਨਿਵੇਕਲਾ ਅਤੇ ਵਿਲੱਖਣ ਹੈ। ਇਥੋਂ ਦੇ ਸਧਾਰਣ ਜਿਹੇ ਲੱਗਣ ਵਾਲੇ ਲੋਕ, ਅਸਾਧਾਰਣ ਵਿਅਕਤੀਤਵ ਦੇ ਮਾਲਿਕ, ਸਦੀਆਂ ਤੋਂ ਕੁਦਰਤੀ ਆਫਤਾਂ ਤੇ ਆਰਥਕ ਮੰਦਹਾਲੀ ਦੇ ਸ਼ਿਕਾਰ ਰਹੇ। ਅਨਪੜ੍ਹਤਾ, ਅੰਧਵਿਸ਼ਵਾਸ ਤੇ ਗਰੀਬੀ ਆਦਿ ਤੋਂ ਉਪਜੀਆਂ ਸਮੱਸਿਆਵਾਂ ਦੇ ਸ਼ਿਕੰਜੇ ਵਿਚ ਜਕੜੇ ਹੋ ਕੇ ਵੀ ਇਹ ਪਹਾੜੀ ਲੋਕ ਆਪਣੇ ਮਜ਼ਬੂਤ ਮੋਢਿਆਂ ਤੇ ਪੀੜਾਂ ਦਾ ਪਹਾੜ ਚੁੱਕ ਕੇ ਆਪਣੇ ਅਸਤੀਤਵ ਲਈ ਸੰਘਰਸ਼ ਕਰਦੇ ਰਹੇ। ਨਿਰਾਸ਼ਾ ਤੇ ਆਸ਼ਾ ਨਾਲ ਇਨ੍ਹਾਂ ਦਾ ਧੁੱਪ-ਛਾਂ ਵਰਗਾ ਸਾਥ ਰਿਹਾ।
ਇਸ ਨਾਵਲ ਰਾਹੀਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਹੋਸਦੇ-ਗਾਉਂਦੇ ਪਲਾਂ, ਮਾਨਸਿਕ ਉਲਝਣਾਂ ਤੇ ਪਰੰਪਰਾਵਾਂ ਆਦਿ ਦੀ ਉਸੇ ਹੀ ਵਾਤਾਵਰਣ ਅਤੇ ਉਨ੍ਹਾਂ ਦੀ ਹੀ ਆਂਚਲਿਕ ਪਹਾੜੀ ਬੋਲੀ ਵਿਚ ਇਕ ਝਲਕ ਮਾਤਰ ਵਿਖਾਲਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਉੱਥੋਂ ਦੀ ਅਜੋਕੀ ਪੀੜ੍ਹੀ ਭੌਤਿਕ ਵਿਕਾਸ ਦੀ ਹਨੇਰੀ ਵਿਚ ਲਗਭਗ ਭੁੱਲ ਹੀ ਗਈ ਹੈ। ਸਿਆਸੀ ਗੇੜ
ਤੇ ਪ੍ਰਦੇਸ਼ਾਂ ਦੀ ਵੰਡ ਕਰਕੇ ਪੰਜਾਬੀ ਦੀਆਂ ਉਪ ਬੋਲੀਆਂ ਡਗਰੀ, ਗੋਜਰੀ ਵਾਂਗ ਆਪਣੀ ਲਿਪੀ ਤੋਂ ਮੁਥਾਜ ਪਹਾੜੀ ਬੋਲੀ ਨੂੰ ਗੁਰਮੁਖੀ ਦਾ ਲਿਬਾਸ ਪੁਆਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਨਾਵਲ ਦੇ ਪਾਤਰਾਂ ਨੂੰ ਸਿਰਜਦਿਆਂ ਮੈਂ ਸਿਰਜਣ ਸੁੱਖ ਤਾਂ ਮਾਣਿਆ ਹੀ ਹੈ, ਸਗੋਂ ਮੈਂ ਉਨ੍ਹਾਂ ਪਾਤਰਾਂ ਦੀ ਖੁਸ਼ੀ ਵਿਚ ਖ਼ੁਸ਼ ਹੋਇਆ ਹਾਂ। ਇਨ੍ਹਾਂ ਦੇ ਦੁੱਖ ਵਿਚ ਦੁਖੀ 'ਤੇ ਇਨ੍ਹਾਂ ਦੇ ਅਥਰੂਆਂ ਨਾਲ ਮੇਰੇ ਵੀ ਅੱਥਰੂ ਕਿਰੋ ਹਨ। ਇਨ੍ਹਾਂ ਪਾਤਰਾਂ ਦੀ ਪਰੇਸ਼ਾਨੀ-ਤਲਖ਼ੀ ਤੇ ਤਨਾਅ ਨੂੰ ਮੈਂ ਵੀ ਆਪਣੇ ਤਨ- ਮਨ ਤੇ ਮਹਿਸੂਸ ਕੀਤਾ ਹੈ। ਕੁੱਝ ਪਾਤਰ ਮੇਰੀ ਕਲਮ ਨਾਲ ਕਦਮ ਮਿਲਾ ਕੇ ਤੁਰੇ ਹਨ ਤੇ ਕੁਝ ਨੇ ਮੇਰੀ ਉਂਗਲ ਫੜ ਕੇ ਮੈਨੂੰ ਆਪਣੇ ਨਾਲ ਤੋਰਿਆ ਹੈ। ਕੁੱਝ ਵਿਦਰੋਹੀ ਸੁਰ ਵਿਖਾ ਗਏ ਤੇ ਕੁੱਝ ਨੇ ਬਗਾਵਤੀ ਅੰਦਾਜ਼ ਅਖਤਿਆਰ ਕਰ ਲਿਆ। ਮੈਨੂੰ ਉਮੀਦ ਹੈ ਕਿ ਪਾਠਕ ਵੀ ਇਸ ਨਾਵਲ ਨੂੰ ਪੜ੍ਹਦਿਆਂ ਕੁੱਝ- ਕੁੱਝ ਇੰਜ ਹੀ ਮਹਿਸੂਸ ਕਰਨਗੇ।
ਪਾਤਰਾਂ, ਨਾਵਾਂ, ਥਾਵਾਂ ਤੇ ਘਟਨਾਵਾਂ ਆਦਿ ਦਾ ਸੁਮੇਲ ਮਾਤਰ ਸੰਜੋਗ ਹੀ ਹੋਵੇਗਾ। ਹਮੇਸ਼ਾ ਵਾਂਗ ਅਜੀਜ ਹਰਮਨਜੀਤ ਇਸ ਨਾਵਲ ਦੀ ਸਿਰਜਣ ਪ੍ਰਕ੍ਰਿਆ ਦੌਰਾਨ ਮੇਰੇ ਅੰਗ-ਸੰਗ ਰਿਹਾ ਹੈ। ਸਾਰੇ ਮਿੱਤਰਾਂ-ਸਨੇਹੀਆਂ ਦੇ ਪ੍ਰਮੁੱਖ ਤੇ ਅਪ੍ਰਤੱਖ ਸਹਿਯੋਗ ਲਈ ਦਿਲੀ ਤੌਰ 'ਤੇ ਸ਼ੁਕਰਗੁਜ਼ਾਰ ਹਾਂ। ਨਿਰਪੱਖ ਪ੍ਰਤੀਕ੍ਰਿਆ ਦੀ ਉਡੀਕ ਵਿਚ- -ਧਰਮਪਾਲ ਸਾਹਿਲ
1.ਪ੍ਰਵੇਸ਼
ਬਸੰਤ ਰੁੱਤ ਸੀ। ਹਰ ਪਾਸੇ ਹਰਿਆਲੀ। ਖਿੜੀ ਹੋਈ ਸਰ੍ਹੋਂ ਨੇ ਜਿਵੇਂ ਹਰੇ ਭਰੇ ਖੇਤਾਂ 'ਤੇ ਪੀਲੀ ਸ਼ਨੀਲ ਦੀ ਫੁਲਕਾਰੀ ਵਿਛਾ ਦਿੱਤੀ ਹੋਵੇ। ਗੁਣ- ਗੁਣੀ, ਕੋਸੀ ਕੋਸੀ ਧੁੱਪ। ਕੜਾਕੇ ਦੀ ਠੰਡ ਹੁਣ ਢਲਾਨ 'ਤੇ ਸੀ। ਅਸੀਂ ਦਸੰਬਰ ਮਹੀਨੇ ਹੀ ਆਰਥਕ ਸਰਵੇਖਣ ਦੀ ਡਿਊਟੀ ਤੋਂ ਫਾਰਗ ਹੋਏ ਸੀ। ਇਮਤਿਹਾਨ ਸਿਰ 'ਤੇ ਸਨ। ਅਸੀਂ ਵਿਦਿਆਰਥੀਆਂ ਦੀ ਦੁਹਰਾਈ ਕਰਾਉਣ ਵਿਚ ਰੁੱਝੇ ਹੋਏ ਸੀ ਕਿ ਤਦ ਹੀ ਜਨਗਨਣਾ ਦਾ ਕੰਮ ਦੀ ਸਾਡੇ ਮੱਥੇ ਮੜ੍ਹ ਦਿੱਤਾ ਗਿਆ। ਇਹ ਖ਼ਬਰ ਮਿਲਦਿਆਂ ਸਾਰ ਹੀ ਅਸੀਂ ਸਾਰੇ ਅਧਿਆਪਕ ਖਿਝ ਪਏ ਸੀ।
"ਸਾਨੂੰ ਤਾਂ ਸਰਕਾਰ ਨੇ ਵਿਹਲੇ ਸਮਝਿਆ ਹੋਇਆ ਹੈ, ਜੋ ਵੀ ਜਹਾਨ ਦਾ ਕੰਮ ਹੈ ਉਹ ਸਾਡੇ ਗਲ ਪਾ ਦਿੱਤਾ ਜਾਂਦਾ ਹੈ-ਅਜੇ ਪਿਛਲੇ ਸਾਲ ਹੀ ਤਾਂ ਚੋਣਾਂ ਕਰਾਈਆਂ ਸਨ। ਫਿਰ ਸਾਖ਼ਰਤਾਂ ਦਾ ਸਰਵੇ ਕੀਤਾ ਸੀ। ਉਸ ਮਗਰੋਂ ਵੋਟਰ ਲਿਸਟਾਂ ਦੀ ਸੋਧ ਦਾ ਕੰਮ ਮੁਕਦਿਆਂ ਹੀ ਆਰਥਕ ਸਰਦੇ ਤੇ ਹੁਣ ਮਰਦਮ ਸ਼ੁਮਾਰੀ । ਸਾਨੂੰ ਪੜ੍ਹਾਉਣ ਤਾਂ ਦਿੰਦੇ ਹੀ ਨਹੀਂ। ਫਿਰ ਵੀ ਹਰ ਕੋਈ ਸਾਡੇ ਤੋਂ ਨਾਰਾਜ਼। ਅਸੀਓਂ ਬਦਨਾਮ ਕਿ ਮਾਸਟਰ ਸਕੂਲਾਂ ਵਿਚ ਜਾਂਦੇ ਹੀ ਨਹੀਂ: ਪੜ੍ਹਾਉਂਦੇ ਨਹੀਂ, ਮੁਫ਼ਤ ਦੀਆਂ ਤਨਖਾਹਾਂ ਕੁੱਟਦੇ ਨੇ। ਹੁਣ ਇਨ੍ਹਾਂ ਨੇ ਇਨਾ ਵੀ ਨਹੀਂ ਸੋਚਿਆ ਕਿ ਸਾਲਾਨਾ ਪ੍ਰੀਖਿਆਵਾਂ ਸਿਰ 'ਤੇ ਨੇ। ਬੱਚਿਆਂ ਨਾਲ ਹੁਣੇ-ਹੁਣੇ ਮੁੜ ਸੰਪਰਕ ਜੁੜਿਆ ਹੈ ਫਿਰ ਘੁੰਮੋ ਘਰ-ਘਰ, ਦਰ-ਦਰ ਦੀ ਖ਼ਾਕ ਛਾਣਦੇ ਫਿਰ ਪਿੰਡ-ਪਿੰਡ, ਨਗਰ-ਨਗਰ ।" ਹਰ ਪਾਸਿਓਂ ਅਜਿਹੀਆਂ ਪ੍ਰਤੀਕ੍ਰਿਆਵਾਂ ਹੋਈਆਂ ਸਨ। ਅਖ਼ਬਾਰਾਂ ਵਿਚ ਵੀ ਬਿਆਨ ਛਪੇ ਸਨ ਅਲਗ- ਅਲਗ ਅਧਿਆਪਕ ਜਥੇਬੰਦੀਆਂ ਦੇ। ਪਰ ਕਿਸੇ ਦੇ ਕੰਨ 'ਤੇ ਜੂੰਅ ਨਹੀਂ ਸੀ ਸਰਕੀ। ਸਰਕਾਰ ਜਿਹੜਾ ਵੀ ਕੰਮ ਮਿਥ ਲੈਂਦੀ ਹੈ, ਜੁੱਤੀ ਦੇ ਜ਼ੋਰ ਨਾਲ ਕਰਾ ਲੈਂਦੀ ਹੈ। ਨੌਕਰੀ ਕੀ ਤੇ ਨਖ਼ਰਾ ਕੀ। ਪਰ ਦੁੱਖ ਇਸ ਗੱਲ ਦਾ ਵੀ ਸੀ ਕਿ ਇਹ ਸਾਰੇ ਕੰਮ ਸਰਕਾਰੀ ਮਾਸਟਰਾਂ ਤੋਂ ਹੀ ਲਏ ਜਾਂਦੇ। ਪ੍ਰਾਈਵੇਟ ਤੇ ਸਰਕਾਰ ਤੋਂ ਏਡ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਅਧਿਆਪਕ ਇਨ੍ਹਾਂ ਬਗਾਰਾਂ ਤੋਂ ਬਰੀ ਰਹਿੰਦੇ। ਉਹ ਆਪਣਾ ਸਲੇਬਸ ਮੁਕਾ ਕੇ ਦੁਹਰਾਈ ਤੇ ਟੈਸਟ ਲੈ ਰਹੇ ਹੁੰਦੇ ਤੇ ਅਸੀਂ ਆਪਣੇ ਵਿਦਿਆਰਥੀਆਂ ਤੋਂ ਦੂਰ ਧੱਕੇ ਖਾ ਰਹੇ ਹੁੰਦੇ। ਗੈਰ ਸਰਕਾਰੀ ਸਕੂਲਾਂ ਦੇ ਨਤੀਜੇ ਸਾਥੋਂ ਵਧੀਆ ਆਉਂਦੇ ਤਾਂ ਵੀ ਸਰਕਾਰੀ ਅਧਿਆਪਕਾਂ ਦਾ ਸਮਾਜ ਵਿਚ ਭੰਡੀ ਪ੍ਰਚਾਰ ਹੁੰਦਾ।
ਸਾਨੂੰ ਦੇ ਰਿਹਰਸਲਾਂ ਕਰਾ ਕੇ, ਪਿੰਡ ਅਲਾਟ ਕਰਨ ਮਗਰੋਂ ਕਾਗਜ਼ ਪੱਤਰ ਦੇ ਦਿੱਤੇ ਗਏ ਸਨ ਤੇ ਮਹੀਨੇ ਦੇ ਅੰਦਰ-ਅੰਦਰ ਆਪੋ-ਆਪਣੇ ਪਿੰਡ ਦੀ ਮਰਦਮ ਸ਼ੁਮਾਰੀ ਕਰਨੀ ਸੀ ਤੇ ਮੁਕੰਮਲ ਕਾਗਜ਼ਾਤ ਵਿਭਾਗ ਦੇ ਹਵਾਲੇ ਕਰਨੇ ਸਨ। ਇਹ ਕੰਮ ਮੁਕਦਿਆਂ ਸਾਰ ਹੀ ਨਿਸ਼ਚਤ ਤੌਰ 'ਤੇ ਸਾਲਾਨਾ ਪ੍ਰੀਖਿਆਵਾਂ ਦੀ ਡਿਊਟੀਆਂ 'ਤੇ ਵੀ ਜਾਣਾ ਪੈਣਾ ਸੀ।
ਆਪਣੇ ਹਿੱਸੇ ਆਏ ਪਿੰਡ ਦਾ ਨਾਂਅ ਪੜ੍ਹਦਿਆਂ ਸਾਰ ਹੀ ਮੈਂ ਭੁਤਕ ਉਠਿਆ ਸੀ। ਉਸ ਪਿੰਡ ਨਾਲ ਮੇਰੀ ਚੰਗੀ ਜਾਣ-ਪਛਾਣ ਹੀ ਨਹੀਂ ਸੀ, ਸਗੋਂ ਉਸ ਪਿੰਡ ਦੇ ਚੱਪੇ-ਚੱਪੇ ਨਾਲ ਮੇਰੀਆਂ ਯਾਦਾਂ ਦੇ ਤਾਰ ਜੁੜੇ ਹੋਏ ਸਨ। ਜੁੜਦੇ ਵੀ ਕਿਉਂ ਨਾ ? ਇਹ ਉਹ ਪਿੰਡ ਸੀ ਜਿਥੋਂ ਮੈਂ ਆਪਣੀ ਅਧਿਆਪਕੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਵਾਰੀ ਆਪਣੇ ਪਰਿਵਾਰ 'ਚੋਂ ਬਾਹਰ ਨਿਕਲ ਕੇ ਲੋਕਾਂ ਤੇ ਸਮਾਜ ਦੇ ਰੂਬਰੂ ਹੋਇਆ ਸੀ। ਨਾ ਸਿਰਫ਼ ਰੋਜ਼ਗਾਰ ਖ਼ਾਤਿਰ, ਸਗੋਂ ਅਧਿਆਪਕ ਜਿਹੇ ਪਵਿੱਤਰ ਕਾਰਜ ਦੀ ਜ਼ਿੰਮੇਵਾਰੀ ਨਿਭਾਉਣ ਵੀ। ਲੜਕਪਨ ਦੀ ਮੌਜ ਮਸਤੀ ਵਾਲੀ ਜ਼ਿੰਦਗੀ ਤੇ ਕਲਪਨਾਵਾਂ ਦੀ ਉਡਾਨ ਮਗਰੋਂ, ਯਥਾਰਥ ਦੇ ਕਰੜ ਬਰੜੇ ਧਰਾਤਲ 'ਤੇ ਤੁਰਨ ਦਾ ਮੌਕਾ ਮਿਲਿਆ ਸੀ। ਉਸ ਪਿੰਡ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਕੌੜੀਆਂ ਯਾਦਾਂ ਰਾਜਾ ਹੋਣ 'ਤੇ ਮੈਂ ਰੁਮਾਂਚ ਨਾਲ ਭਰ ਉੱਠਿਆ ਸੀ। ਇਸ ਰੁਮਾਂਚ ਨਾਲ ਸਰਕਾਰ ਵੱਲੋਂ ਬੇ- ਮੌਕੇ ਪਾਈ ਬਗਾਰ ਦਾ ਬੋਝ ਜਿਵੇਂ ਕੁੱਝ ਘੱਟ ਮਹਿਸੂਸ ਹੋਣ ਲੱਗ ਪਿਆ ਸੀ। ਸੋਚਿਆ ਚਲੋ ਇਸ ਬਹਾਨੇ ਪੁਰਾਣੇ ਸਾਥੀਆਂ ਨਾਲ ਮੁਲਾਕਾਤ ਹੋ ਜਾਵੇਗੀ, ਜਿਨ੍ਹਾਂ ਦੀਆਂ ਯਾਦਾਂ ਕਿਸੇ ਅਨਮੋਲ ਖਜ਼ਾਨੇ ਵਾਂਗ ਸੀਨੇ ਦੀ ਤਿਜੋਰੀ ਵਿਚ ਸਾਂਭੀਆਂ ਹੋਈਆਂ ਹਨ। ਇਕ ਵਾਰੀ ਫਿਰ ਉਸੇ ਮਹੋਲ 'ਤੇ ਲੋਕਾਂ ਵਿਚ ਵਿਚਰਾਂਗਾ। ਜਿਨ੍ਹਾਂ ਤੋਂ ਵਿਛੜਿਆ ਮੁਦਤ ਹੋ ਗਈ ਹੈ। ਸੋਚਾਂ ਦੇ ਇਸ ਵਹਿਣ 'ਚ ਮੈਂ ਇਹ ਵੀ ਭੁੱਲ ਗਿਆ ਸੀ ਕਿ ਲਗਭਗ ਵੀਹ ਸਾਲ ਦੇ ਵਕਦੇ ਮਗਰੋਂ ਕੌਣ ਕਿੱਥੇ ਹੋਵੇਗਾ? ਜਿਹੜੇ ਉਸ ਸਮੇਂ ਉਮਰ ਦੇ ਆਖ਼ਰੀ ਪੜਾਅ 'ਤੇ ਸਨ, ਉਨ੍ਹਾਂ ਵਿਚੋਂ ਕਈ ਮੌਕੇ ਡਲ ਡਿੱਗ ਚੁੱਕੇ ਹੋਣਗੇ। ਮੈਥੋਂ ਪੜ੍ਹੇ ਕਈ ਬੱਚੇ ਹੁਣ ਨੌਜਵਾਨ ਹੋ ਕੇ ਆਪੋ-ਆਪਣੇ ਕਾਰੋਬਾਰ ਵਿਚ ਰੁੱਝੇ ਹੋਣਗੇ ਅਤੇ ਆਪਣੀ ਘਰ ਗ੍ਰਿਹਸਥੀ ਸੰਭਾਲ ਰਹੇ ਹੋਣਗੇ। ਪਰ ਮੈਨੂੰ ਤਾਂ ਇਹ ਸਭ ਜਿਵੇਂ ਕੋਲ੍ਹ ਦੀ ਗੱਲ ਲਗਦੀ ਸੀ।
ਹੁਣ ਉਸ ਪਿੰਡ ਤੱਕ ਪੁੱਜਣਾ ਅੱਖਾ ਕਾਰਜ ਨਹੀਂ ਸੀ। ਉਸ ਪਹਾੜੀ ਇਲਾਕੇ ਵਿਚ ਸੜਕਾਂ ਦਾ ਜਾਲ ਵਿਛ ਗਿਆ ਸੀ। ਪਹਾੜਾਂ ਦੇ ਸਿਖ਼ਰਾਂ 'ਤੇ ਬਿਜਲੀ ਦੇ ਉੱਚੇ ਖੰਭਿਆ ਦੀਆਂ ਲੰਮੀਆਂ ਤੇ ਦੂਰ-ਦੂਰ ਤੱਕ ਕਤਾਰਾਂ ਨਜ਼ਰ ਆਉਂਦੀਆਂ ਸਨ। ਹਰ ਮੁਹੱਲੇ, ਗਲੀ-ਗਲੀ ਵਾਟਰ ਸਪਲਾਈ ਦੀਆਂ ਟੂਟੀਆਂ ਨਜ਼ਰ ਆਉਂਦੀਆਂ ਸਨ। ਹੁਣ ਪਿੰਡ ਵਿਚ ਮਿੰਨੀ ਬੱਸਾਂ ਗੇੜੇ 'ਤੇ ਗੇੜਾ ਲਾਉਂਦੀਆਂ। ਆਪਣੇ ਵਾਹਨ 'ਤੇ ਵੀ ਉਸ ਪਿੰਡ ਅਸਾਨੀ ਨਾਲ ਜਾਇਆ- ਆਇਆ ਜਾ ਸਕਦਾ ਸੀ। ਉਸ ਪਿੰਡ ਦਾ ਹੀ ਨਹੀਂ। ਇਲਾਕੇ ਦਾ ਵਾਤਾਵਰਣ ਵੀ ਬਦਲਿਆ-ਬਦਲਿਆ ਨਜ਼ਰ ਆਉਂਦਾ ਸੀ।
ਲਗਭਗ ਵੀਹ ਵਰ੍ਹੇ ਪਹਿਲੋਂ ਜਦੋਂ ਮੈਂ ਉਸ ਪਿੰਡ ਵਿਚ ਇਕ ਅਧਿਆਪਕ ਵਜੋਂ ਨੌਕਰੀ ਜੁਆਇਨ ਕਰਨ ਗਿਆ ਸੀ ਤਾਂ ਉਸ ਪਿੰਡ ਪੁੱਜਣ ਦੇ ਦੇ ਹੀ ਰਸਤੇ ਸਨ। ਦੋਵੇਂ ਹੀ ਪੈਦਲ। ਪਿੰਡ ਤੋਂ ਕੋਈ ਸੱਤ-ਅੱਠ ਕਿਲੋਮੀਟਰ ਦੂਰ ਮੁੱਖ ਸੜਕ 'ਤੇ ਬੋਸ ਉਤਰ ਕੇ ਖੇਡ-ਖੇਡ ਪੈਦਲ ਮਾਰਚ ਕਰਨਾ ਪੈਂਦਾ ਸੀ ਜਾਂ ਕਮਾਹੀ ਦੇਵੀ ਤੋਂ ਜਾਂ ਮਹੂ ਤੋਂ। ਮੇਰਾ ਆਉਣਾ-ਜਾਣਾ ਅਕਸਰ ਦੋਵੇਂ
ਹੀ ਰਸਤਿਆਂ ਤੋਂ ਹੁੰਦਾ।
ਕਮਾਹੀ ਤੋਂ ਅਗਲੇਰਾ ਰਸਤਾ ਬੜਾ ਹੀ ਤਕਲੀਫ਼-ਦੇਹ ਹੁੰਦਾ। ਖਾਸ ਕਰਕੇ ਮੇਰੇ ਵਰਗੇ ਸ਼ਹਿਰੀ ਪਰਵਰਿਸ਼ ਵਾਲੇ ਲਈ। ਇਧਰਲੇ ਲੋਕ ਤਾਂ ਜਨਮ ਤੋਂ ਹੀ ਇਨ੍ਹਾਂ ਔਕੜਾ ਤੇ ਥੁੜਾ ਮਾਰੇ ਹਾਲਾਤਾਂ ਦੇ ਆਦੀ ਸਨ। ਜਿਹੜੀ ਗੱਲ ਮੇਰੇ ਲਈ ਬਹੁਤ ਮੁਸ਼ਕਿਲ ਤੇ ਕਸ਼ਟਦਾਈ ਸੀ, ਉਨ੍ਹਾਂ ਲਈ ਉਹ ਬੜੀ ਆਮ ਜਿਹੀ। ਕਮਾਹੀ ਤੋਂ ਨਿਕਲਦਿਆਂ ਹੀ ਦੋਹਾਂ ਪਾਸੇ ਹਰੀ ਭਰੀ ਪਹਾੜੀਆਂ ਵਿਚਾਲੇ ਪਥਰੀਲੀ, ਉਬੜ-ਖਾਬੜ ਖੰਡ ਟੇਢਾ-ਮੇਢਾ ਤੇ ਪੈਰ-ਪੈਰ 'ਤੇ ਠੁਕਰਾਂ ਲਗਦੀਆਂ। ਇਨ੍ਹਾਂ ਪਹਾੜਾਂ ਵੱਲੋਂ ਸੂਰਜ ਦੇਰ ਨਾਲ ਚੜ੍ਹਦਾ ਤੇ ਦਿਨ ਰਹਿੰਦਿਆਂ ਹੀ ਪਹਾੜਾਂ ਉਹਲੇ ਹੋ ਜਾਂਦਾ। ਮੈਂ ਕਦੇ-ਕਦੇ ਸੋਚਦਾ, ਜਦੋਂ ਸੂਰਜ ਇਨ੍ਹਾਂ ਹੀ ਪਹਾੜਾ ਪਿਛਿਓਂ ਨਿਕਲਦਾ ਹੈ ਅਤੇ ਸ਼ਾਮਾਂ ਨੂੰ ਇਨ੍ਹਾਂ ਹੀ ਪਹਾੜਾਂ ਮਗਰ ਉਤਰ ਜਾਂਦਾ ਹੈ, ਫਿਰ ਵੀ ਇਨ੍ਹਾਂ ਪਹਾੜੀ ਲੋਕਾਂ ਦੀ ਜ਼ਿੰਦਗੀ ਵਿਚ ਇਨਾ ਹਨੇਰਾ ਕਿਉਂ ਹੋ ? ਹਰ ਤਰ੍ਹਾਂ ਦਾ ਹਨੇਰਾ-ਹਨੇਰਾ ਅਗਿਆਨਤਾ ਦਾ, ਅੰਧ ਵਿਸ਼ਵਾਸ ਦਾ, ਪਿਛੜੇਪਣ ਦਾ ਤੇ ਸੋਚ ਦਾ....।
ਇਕਦਮ ਸੁਨਸਾਨ ਤੇ ਬੀਆਬਾਨ ਰਸਤੇ 'ਚ ਦੀ ਹੋ ਕੇ ਲੰਘਣਾ ਪੈਂਦਾ। ਉਸ ਪਥਰੀਲੀ ਖੰਡ ਵਿਚ ਦੂਰ-ਦੂਰ ਖੜੋਤੀਆਂ ਥੇਹਰਾਂ ਕਿਸੇ ਮਨੁੱਖੀ ਆਕ੍ਰਿਤੀ ਦਾ ਭਉਲਾ ਪਾਉਂਦੀਆਂ। ਪੱਥਰਾਂ ਦੇ ਇਸ ਦਰਿਆ ਦੀ ਛਾਤੀ 'ਤੇ, ਰੇਤ ਤੋਂ ਲੰਘੇ ਸੱਪ ਮਗਰੋਂ ਬਣੀ ਧੁੰਦਲੀ ਜਿਹੀ ਲਕੀਰ ਵਰਗੇ ਰਸਤੇ। ਉਸ ਪਥਰੀਲੀ ਜ਼ਮੀਨ ਦੀ ਛਾਤੀ ਫਾੜ ਕੇ ਉੱਗੇ ਬੋਹਰ, ਬਨ੍ਹਾ ਬਸੂਟੀ, ਕੇਸਰੀ ਫੁੱਲਾ ਨਾਲ ਲੈਂਦੇ ਪਲਾਹ ਦੇ ਬੂਟੇ। ਇਨ੍ਹਾਂ ਪਲਾਹ ਦੇ ਚੌੜੇ ਪੱਤਿਆਂ ਤੋਂ ਬਣਾਈਆਂ ਪੋਤਲਾ, ਡੂਨੇ, ਦਾਤਨਾਂ ਇਸ ਪਹਾੜੀ ਸਭਿਆਚਾਰ ਦੇ ਪ੍ਰਮੁੱਖ ਅੰਗ ਸਨ। ਖੰਡ ਵਿਚ ਹੀ ਕਿਸੇ ਛਾਂਦਾਰ ਬਿਰਖ ਹੇਠ ਮੇਂਹਦਰੂ ਝਾੜੀ ਦੀਆਂ ਟਾਹਣੀਆਂ ਜੋੜ ਕੇ ਨੀਵੀਂ ਛੱਤ ਵਾਲੀ ਕੋਠੜੀ ਹੇਠ, ਦੋ-ਚਾਰ ਘੜਲੀਆਂ ਰੱਖ ਕੇ ਲਾਇਆ ਪਰੋ। ਜਿੱਥੇ ਥੱਕੇ ਹਾਰੇ ਰਾਹੀ ਕੁੱਝ ਦੇਰ ਬੈਠ ਕੇ ਸੁਸਤਾ ਲੈਂਦੇ। ਸਫ਼ਰ ਦੀ ਥੋੜ੍ਹੀ ਥਕਾਵਟ ਘਟਾ ਲੈਂਦੇ ਤੇ ਨਾਲ ਪਾਣੀ ਪੀ ਕੇ ਮਨ ਹੀ ਮਨ ਪਰ ਲਾਉਣ ਵਾਲੇ ਪਰਉਪਕਾਰੀ ਲਈ ਅਸੀਸਾਂ ਦੀ ਝੜੀ ਲਾਉਂਦੇ।
ਇਨ੍ਹਾਂ ਪਥਰੀਲੀਆਂ ਪਗਡੰਡੀਆਂ 'ਤੇ ਨਵੇਂ ਰਾਹੀ ਲਈ ਤੁਰਨਾ ਇਕ ਦਮ ਦੁਸ਼ਵਾਰ ਹੋ ਜਾਂਦਾ। ਪੱਥਰ ਨਾਲ ਠੋਕਰ ਵਜਦੀ ਤਾਂ ਰਾਹੀਂ ਕਿੱਕ ਵਜੇ ਫੁੱਟਬਾਲ ਵਾਂਗ ਉਲਰ ਕੇ ਅਗਾਂਹ ਨੂੰ ਭੁੜਕਦਾ। ਥੋੜ੍ਹਾ ਜਿਹਾ ਵੀ ਸਾਮਾਨ ਚੁੱਕ ਕੇ ਤੁਰਨਾ ਤਾਂ ਲੋਹੇ ਦੇ ਚਨੇ ਚੱਬਣ ਵਾਂਗ ਹੁੰਦਾ। ਸਾਮਾਨ ਜ਼ਿਆਦਾਤਰ ਘੋੜਿਆਂ, ਖੱਚਰਾਂ ਜਾਂ ਊਠਾਂ 'ਤੇ ਢੋਇਆ ਜਾਂਦਾ। ਪੱਥਰਾਂ ਦੀਆਂ ਠੋਕਰਾਂ ਖਾ- ਖਾ ਕੇ ਨਵੇਂ ਨਕੋਰ ਤੇ ਕੀਮਤੀ ਬੂਟਾਂ ਦੇ ਮੂੰਹ ਖੁੱਲ੍ਹ ਜਾਂਦੇ ਤੇ ਅੱਡੀਆਂ ਝੜ ਜਾਂਦੀਆਂ। ਕਮਾਹੀ ਤੋਂ ਆਉਂਦਿਆਂ ਇਸ ਪਥਰੀਲੇ ਰਸਤੇ ਦੇ ਨਾਲ-ਨਾਲ ਇਕ ਦੌਰੇ ਵਰਗੀ ਉੱਚੀ ਪਹਾੜੀ ਨੂੰ ਵੀ ਚੜ੍ਹ ਕੇ ਪਾਰ ਕਰਨਾ ਪੈਂਦਾ। ਦੂਰ ਇੰਜ ਜਾਪਦਾ ਜਿਵੇਂ ਇਸ ਹਰੀ-ਨੀਲੀ ਰੰਗਤ ਵਾਲੀ ਪਹਾੜੀਓ ਅੱਗੇ ਧਰਤੀ ਖ਼ਤਮ ਹੋ ਗਈ ਹੈ। ਖਿਤੀਜ ਆ ਗਿਆ ਹੋਵੇ। ਪਰ ਜਿਵੇਂ-ਜਿਵੇਂ ਰਾਹੀ ਤੁਰਦਾ-ਤੁਰਦਾ
ਇਸ ਦੇ ਕਰੀਬ ਆਉਂਦਾ ਜਾਂਦਾ ਇਥੋਂ ਦੀ ਜੰਗਲੀ ਦੁਨੀਆ ਵਿਚ ਪ੍ਰਵੇਸ਼ ਕਰਦਾ ਤਾਂ ਲਗਦਾ ਜਿਵੇਂ ਉਹ ਕਿਸੇ ਹਨੇਰੀ ਲੰਮੀ ਗੁਵਾ ਅੰਦਰ ਦਾਖਲ ਹੋ ਰਿਹਾ ਹੋਵੇ। ਇਹ ਸੰਸਾਰ ਹੀ ਵੱਖਰਾ ਸੀ, ਬਾਕੀ ਦੁਨੀਆ ਤੋਂ। ਉਸ ਪਹਾੜੀ ਦੀ ਸਿਖ਼ਰ 'ਤੇ ਚੜ੍ਹਣਾ ਤਾਂ ਔਖਾ ਸੀ ਹੀ ਪਰ ਉਸ ਤੋਂ ਉਤਰਨਾ ਹੋਰ ਵੀ ਕਠਿਨ ਸੀ। ਆਦਮੀ ਜਿਵੇਂ ਪੱਥਰਾਂ 'ਤੇ ਸਕੇਟਿੰਗ ਕਰਦਾ ਵਿਸਲਦਾ ਜਾਂਦਾ ਤੇਜੀ ਨਾਲ ਹੇਠਾਂ ਵੱਲ। ਪੱਥਰਾਂ ਨਾਲ ਪੱਥਰ ਜੋੜ ਕੇ ਚੜ੍ਹਾਈ-ਉਤਰਾਈ ਤੇ ਬਣਾਈਆਂ 'ਘੰਟੀਆਂ' ਬੜ੍ਹੀ ਜਿਹੀ ਲਾਪਰਵਾਹੀ ਨਾਲ ਉਸ 'ਤੇ ਇਕ ਵਾਰੀ ਪੈਰ ਤਿਲਕਿਆ ਨਹੀਂ ਕਿ ਫੁੱਟਬਾਲ ਵਾਂਗ ਰਿੜ੍ਹਦਾ ਬੰਦਾ ਹੇਠਾਂ ਕਾਫੀ ਡੂੰਘਾਈ 'ਤੇ ਜਾ ਕੇ ਹੀ ਰੁਕਦਾ ਤੇ ਹੱਡੀ ਪੋਸਲੀ ਇਕ ਕਰਾ ਬਹਿੰਦਾ।
ਪੰਜ ਫੁੱਲੀ, ਗਰੁਨੇ, ਮਲਹੇ, ਕਾਂਗ, ਕੇਂਡੂ, ਬਨ੍ਹੇ ਬਸੂਟੀਆਂ ਦੀਆਂ ਸੰਘਣੀਆਂ ਝਾੜੀਆਂ ਨਾਲ ਢੱਕੀਆਂ ਪਹਾੜੀਆਂ 'ਚ ਘਿਰਿਆ ਪਿੰਡ। ਪਹਾੜੀ ਢਲਾਨ ਤੇ ਪੌੜੀਆਂ ਵਰਗੇ ਛੋਟੇ-ਛੋਟੇ ਖੇਤ। ਕਿਤੇ-ਕਿਤੇ ਪਹਾੜੀਆਂ ਦੀ ਟੀਸੀ-ਟੀਸੀ 'ਤੇ ਚੀਲ਼ਾਂ ਦੇ ਰੁੱਖ। ਜਿਨ੍ਹਾਂ 'ਚੋਂ ਲੰਘ ਕੇ ਆਉਂਦੀ ਠੰਡੀ ਤੇ ਸ਼ੁੱਧ ਹਵਾ ਸਾਂ-ਸਾਂ ਕਰਦੀ। ਅਜਗਰ ਦੀ ਵਲਦੇਦਾਰ ਦੇਹ ਵਾਂਗ ਹੀ ਪਹਾੜੀ ਵਲਵਿੰਗ। ਸੇਨਾਟਾ ਤੋੜਦੀ ਤੇ ਕਲੋਲ ਕਰਦੇ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਫਿਜ਼ਾ 'ਚ ਸੰਗੀਤ ਘੋਲਦੀਆਂ। ਪਿੰਡ ਦੀ ਇਕ ਇੰਚ ਥਾਂ ਵੀ ਪੱਧਰੀ ਨਾ ਜਾਪਦੀ। ਪਿੰਡ ਦੇ ਸਾਰੇ ਘਰ ਇਕ ਥਾਂ ਇਕੱਠੇ ਨਹੀਂ ਸਨ। ਦੂਰ-ਦੂਰ ਪਹਾੜੀਆਂ ਦੀਆਂ ਟੀਸੀਆਂ 'ਤੇ ਮਾਚਸ ਦੀਆਂ ਡੱਬੀਆਂ ਵਾਂਗ ਨਜ਼ਰ ਆਉਂਦੇ। ਕੱਚੀਆਂ ਇੱਟਾਂ ਜਾਂ ਤਰਾਸ਼ੇ ਹੋਏ ਪੱਥਰਾਂ ਨਾਲ ਚਿਣੀਆਂ ਕੰਧਾਂ। ਤਿਕੋਨੀਆਂ ਛੱਤਾਂ, ਜਿਨ੍ਹਾਂ 'ਤੇ ਟੀਨ, ਸਲੇਟ, ਖਪਰੇਲ ਜਾਂ ਖੜ੍ਹ ਪਾਈ ਹੁੰਦੀ। ਉਥੋਂ ਦੀ ਭੂਗੋਲਿਕ ਸਥਿਤੀ ਤੇ ਸਾਧਨਾਂ ਮੁਤਾਬਕ।
ਇਸ ਦੌਰੇ ਵਰਗੀ ਪਹਾੜੀ ਤੋਂ ਦੂਸਰੇ ਪਾਸੇ ਉਤਰਦਿਆਂ ਹੀ, ਤਿੰਨ ਪਾਸਿਓਂ ਹਰੀ-ਭਰੀ ਪਹਾੜੀ ਵਲਵਿੰਗ ਨਾਲ ਘਿਰਿਆ ਪਿੰਡ ਸ਼ੁਰੂ ਹੋ ਜਾਂਦਾ। ਜੇ ਉਸ ਪਹਾੜੀ ਦੇ ਸਿਖ਼ਰ 'ਤੇ ਖੜ ਕੇ ਚਾਰੇ ਪਾਸੇ ਨਜ਼ਰ ਘੁਮਾਈ ਜਾਵੇ ਤਾਂ ਦੂਰ-ਦੂਰ ਤੱਕ ਪਹਾੜੀ ਸਿਖਰਾਂ 'ਤੇ ਟਿਲਿਆ 'ਤੇ ਲਿਸ਼ਕਦੀਆਂ ਤਿਕੋਨੀਆਂ ਛੱਤਾਂ ਵਾਲੇ ਕੁੱਝ ਘਰਾਂ ਦੇ ਸਮੂਹ ਨਜ਼ਰੀ ਪੈਂਦੇ। ਕੁੱਝ ਮਕਾਨ ਦਰਖ਼ਤਾਂ ਉਹਲੇ ਲੁਕੇ ਹੁੰਦੇ। ਢਲਾਨ ਵਾਲੇ ਖੇਤਾਂ 'ਚ ਗੱਦੀ ਆਪਣੀਆਂ ਭੇਡਾਂ-ਬੱਕਰੀਆਂ ਨਾਲ ਘੁੰਮਦੇ ਨਜ਼ਰ ਆਉਂਦੇ। ਉਹ ਰਾਤ ਪੈਣ 'ਤੇ ਧਰਤੀ ਨੂੰ ਬਿਸਤਰ ਬਣਾ ਕੇ ਤੇ ਆਕਾਸ਼ ਦੀ ਚਾਦਰ ਓਢ ਕੇ ਸੋ ਜਾਂਦੇ। ਉਸ ਜੰਗਲੀ ਥਾਂ ਵਿਚ ਵਿਚਰਦੇ ਹਿੰਸਕ ਤੇ ਖੂੰਖਾਰ ਜਾਨਵਰਾਂ ਤੇ ਜੰਤੂਆਂ ਦੀ ਪਰਵਾਹ ਕੀਤੇ ਬਿਨਾਂ। ਉਨ੍ਹਾਂ ਦੇ ਮਾਲ ਦੀ ਰਾਖੀ ਕਰਦੇ ਉਨ੍ਹਾਂ ਦੇ ਹੀ ਪਾਲਤੂ ਤੇ ਬੜੇ ਹੀ ਖੂੰਖਾਰ ਕਿਸਮ ਦੇ ਗੱਦੀ ਕੁੱਤੇ।
ਪਹਾੜੀ ਦੇ ਸਿਖ਼ਰ ਤੋਂ ਹੇਠਾਂ ਵੱਲ ਨੂੰ ਉਤਰਦਿਆਂ, ਕੰਡਿਆਲੀ ਬਾੜ ਨਾਲ ਘਿਰਿਆ ਭੰਗ ਤੇ ਪਥਰੀਲਾ ਰਸਤਾ ਕਈ ਮੋੜ-ਘੋੜ ਕੱਟਦਾ, ਪਿੰਡ ਵਿਚੋਂ ਦੀ ਇਜ ਲੰਘ ਜਾਂਦਾ ਕਿ ਸਾਰਾ ਪਿੰਡ ਲੰਘ ਕੇ ਵੀ ਕਿਧਰੇ ਪਿੰਡ ਵਰਗੀ
ਹੋਂਦ ਨਜ਼ਰ ਨਾ ਆਉਂਦੀ। ਅਨਜਾਨ ਤੇ ਪਹਿਲੀ ਵਾਰੀ ਆਇਆ ਬੰਦਾ ਤਾਂ ਉੱਥੇ ਉਂਝ ਹੀ ਭਟਕਦਾ ਫਿਰੇ।
ਪਿੰਡ ਦੇ ਵਿਚਕਾਰ ਪੁੱਜ ਕੇ ਜ਼ਿੰਦਗੀ ਦੀ ਥੋੜ੍ਹੀ ਚਹਿਲ-ਪਹਿਲ ਦਾ ਅਹਿਸਾਸ ਹੁੰਦਾ। ਇਥੇ ਕੁ ਆ ਕੇ ਕੰਡਿਆਲੀ ਬਾੜ ਨਾਲ ਘਿਰਿਆ ਰਸਤਾ ਖੰਡ ਦੀ ਸ਼ਕਲ ਅਖ਼ਤਿਆਰ ਕਰ ਲੈਂਦਾ ਤੇ ਇਸ ਚੌੜੀ ਖੇਡ ਦੇ ਦੋਵੇਂ ਪਾਸੇ ਪਹਾੜੀਆਂ ਪਹਿਰੇਦਾਰਾਂ ਵਾਂਗ ਤੁਰਦੀਆਂ ਨਜ਼ਰ ਆਉਂਦੀਆਂ। ਇਸ ਖੁੱਲ੍ਹੀ ਥਾਂ ਦੇ ਖੱਬੇ ਪਾਸੇ ਐਤਵਾਰ ਜਾਂ ਕਿਸੇ ਹੋਰ ਸਰਕਾਰੀ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਬੱਚਿਆਂ ਦਾ ਸ਼ੋਰ ਸੁਣਾਈ ਦਿੰਦਾ। ਇਥੇ ਸੀ ਪਹਾੜੀ ਦੇ ਪੈਰਾਂ ਵਿਚ ਸਥਿਤ ਕਈ ਪਿੰਡਾਂ ਲਈ ਇਕੋ ਇਕ ਸਰਕਾਰੀ ਸਕੂਲ ਸੀ।
ਮਸਾਂ ਸੋ ਕੁ ਬੱਚਿਆਂ ਦੇ ਖੜ੍ਹੇ ਹੋਣ ਲਈ ਇਸ ਪਹਾੜੀ ਦੇ ਚਰਣਾ ਨੂੰ ਸਮਤਲ ਕਰਕੇ ਬਣਾਇਆ ਛੋਟਾ ਜਿਹਾ ਮੈਦਾਨ। ਟੀਨ ਦੀ ਛੱਤ ਵਾਲੇ ਤਿੰਨ-ਚਾਰ ਕਮਰੇ। ਇਨ੍ਹਾਂ ਦੇ ਇਰਦ-ਗਿਰਦ ਪਿੱਪਲ, ਧੰਮਣ ਤੇ ਅੰਬਾਂ ਦੇ ਰੁੱਖਾਂ ਦਾ ਝੁਰਮੁਟ। ਗੱਲਾਂ 'ਚ ਮਸਤ ਦੋ-ਤਿੰਨ ਮਾਸਟਰ। ਚੀਕਾਂ ਮਾਰਦੇ ਭੱਜਦੇ-ਨਠਦੇ ਅਧਨੰਗੇ ਜਿਹੇ ਗਰੀਬ ਬੱਚੇ। ਇਸ ਸਕੂਲ ਦੇ ਇਕ ਦਮ ਉਲਟ ਦਿਸ਼ਾ ਵੱਲ ਤੇ ਨੱਕ ਦੀ ਸੇਧ ਵਿਚ ਦੂਸਰੀ ਪਹਾੜੀ 'ਤੇ ਲਗਭਗ ਉਨੀ ਹੀ ਉਚਾਈ 'ਤੇ ਪਿੰਡ ਦਾ ਇਕ ਮਾਤਰ ਮੰਦਰ। ਮੰਦਰ ਦੀਆਂ ਪੌੜੀਆਂ ਉਤਰਦਿਆਂ ਖੱਬੇ ਪਾਸੇ ਬਹੁਤ ਹੀ ਪੁਰਾਣੇ ਪਿੱਪਲ ਦੀ ਸੰਘਣੀ ਛਾਂ ਹੇਠ ਅਣਢਕਿਆ ਖੂਹ। ਪੌੜੀਆਂ ਦੇ ਇਕਦਮ ਸੱਜੇ ਪਾਸੇ ਪੰਡਿਤ ਜੀ ਦਾ ਜਨਰਲ ਸਟਰ, ਪਿੰਡ ਦੀ ਸੁਪਰ ਮਾਰਕੀਟ। ਇਸੇ ਦੁਕਾਨ ਦੇ ਚੁਬਾਰੇ 'ਤੇ ਕਿਰਾਏ 'ਤੇ ਰਹਿੰਦੇ ਅਧਿਆਪਕ।
ਪਿੱਪਲ ਵਾਲੇ ਖੂਹ ਤੋਂ ਕੋਈ ਫਰਲਾਂਗ ਭਰ ਦੀ ਦੂਰੀ 'ਤੇ ਬੋਹੜ ਹੇਠਾਂ ਖੇਡ ਕੰਢੇ ਹੀ ਪਿੰਡ ਦੇ ਦਲਿਤਾਂ ਦਾ ਖੂਹ। ਇਥੇ ਸਿਰਫ ਨੀਵੀਆਂ ਜਾਤੀਆਂ ਨਾਲ ਜੁੜੇ ਪਿੰਡ ਦੇ ਲੋਕ ਹੀ ਪਾਣੀ ਭਰਨ ਆਉਂਦੇ। ਪਿੰਡ 'ਚ ਜਾਤੀਆਂ ਮੁਤਾਬਕ ਬੰਦਿਆਂ ਲਈ ਵੱਖੋ-ਵੱਖਰੇ ਖੂਹ ਅਤੇ ਸਿਵੇ ਸਨ, ਪਰ ਅਕਸਰ ਉਨ੍ਹਾਂ ਦੇ ਖੁੱਲ੍ਹੇ ਛੱਡੇ ਹੋਏ ਡੰਗਰ ਦੋਹਾ ਖੂਹਾ ਦੀ ਮੰਨ ਨੇੜੇ ਬਣਾਈਆਂ ਹੁੰਦੀਆਂ ਵਿਚਲੇ ਪਾਣੀ ਨੂੰ ਬਿਨਾਂ ਕਿਸੇ ਭੇਦ-ਭਾਵ, ਰੋਕ ਟੋਕ ਤੇ ਭੇਅ ਦੇ ਪੀ ਕੇ ਆਪਣੀ ਪਿਆਸ ਬੁਝਾ ਲੈਂਦੇ। ਸ਼ਾਇਦ ਉਹ ਬੰਦਿਆਂ ਵਾਂਗ ਪੜ੍ਹੇ-ਲਿਖੇ ਤੇ ਜ਼ਿਆਦਾ ਸੂਝਵਾਨ ਨਹੀਂ ਸਨ।
ਸਕੂਲ ਸਾਹਮਣੇ ਮੰਦਰ ਲਾਗੇ ਵਾਲੇ ਖੂਹ ਦੁਆਲੇ ਬਣੀ ਹੁੰਦੀ 'ਤੇ ਸਕੂਲ ਦੇ ਬੱਚੇ ਤਖ਼ਤੀਆਂ ਪੈਂਦੇ ਰਹਿੰਦੇ ਤੇ "ਸੂਰਜਾ-ਸੂਰਜਾ ਛੋਟੀ ਸੁਕਾ ਸਾਡੀ ਕੋਠੀ ਦਾਣੇ ਪਾ" ਮੁਹਾਰਨੀ ਪੜ੍ਹਦੇ ਰਹਿੰਦੇ। ਘਰਾਂ ਲਈ ਪਾਣੀ ਦੇਣ ਅਤੇ ਡੰਗਰਾਂ ਨੂੰ ਪਾਣੀ ਪਿਲਾਉਣ ਲਈ ਪਿੰਡ ਦੇ ਔਰਤ-ਮਰਦ ਸਾਰਾ ਦਿਨ ਖੂਹ ਵੱਲ ਤੁਰੇ ਰਹਿੰਦੇ। ਇਨ੍ਹਾਂ ਲੋਕਾਂ ਦੀ ਅੱਧੀ ਤੋਂ ਵੱਧ ਜ਼ਿੰਦਗੀ ਤਾਂ ਸ਼ਾਇਦ ਪਾਣੀ ਓਦਿਆਂ ਹੀ ਗੁਜ਼ਰ ਜਾਂਦੀ। ਖੂਹ ਲਾਗੇ ਆਪਸ ਵਿਚ ਸਿੰਗ ਫਸਾ ਕੇ ਭਿੜਦੇ ਬੋਲਦਾ ਤੇ ਹੋਰ ਜਾਨਵਰਾਂ ਦਾ ਨਜ਼ਾਰਾ ਵੀ ਵੇਖਣ ਯੋਗ ਹੁੰਦਾ। ਸਿੰਗਾਂ 'ਚ ਸਿੰਗ ਫਸਾ ਕੇ ਜਦੋਂ ਉਹ ਇਕ ਦੂਸਰੇ ਨੂੰ ਪਿੱਛੇ ਧਕੇਲਣ ਲਈ ਜੋਰ ਅਜਮਾਇਸ਼
ਕਰਦੇ ਤਾਂ ਉਨ੍ਹਾਂ ਦੇ ਖੁਰਾਂ ਨਾਲ ਪੱਥਰਾਂ ਦੇ ਤੇਜੀ ਨਾਲ ਖਿਸਕਣ ਦੀ ਅਨੋਖੀ ਜਿਹੀ ਆਵਾਜ਼ ਪੈਦਾ ਹੁੰਦੀ। ਉਹ ਇਕ ਦੂਸਰੇ ਨੂੰ ਲਲਕਾਰਣ ਲਈ ਜਦੋਂ ਬੜ੍ਹਕ ਮਾਰਦੇ ਜਾਂ ਨਾਸ਼ਾ ਚੁਕਾਰਦੇ ਇਕ ਦੂਜੇ ਵੱਲ ਵਧਦੇ ਤਾਂ ਬੜਾ ਹੀ ਰੁਮਾਂਚਕਾਰੀ ਦ੍ਰਿਸ਼ ਪੈਦਾ ਹੋ ਜਾਂਦਾ। ਛੁੱਟੀ ਵਾਲੇ ਦਿਨ ਭਾਵੇਂ ਸਕੂਲ ਰੌਣਕ ਤੋਂ ਵਾਂਝਾ ਰਹਿੰਦਾ ਪਰ ਖੂਹ 'ਤੇ ਲੋਕਾਂ ਦਾ ਮੇਲਾ ਜਿਹਾ ਲੱਗਾ ਰਹਿੰਦਾ ਤੇ ਕਾਫੀ ਚਹਿਲ- ਪਹਿਲ ਰਹਿੰਦੀ। ਉਨ੍ਹਾਂ ਦੀਆਂ ਵਨਸੁਵੰਨੀਆਂ ਆਵਾਜ਼ਾਂ, ਖੂਹ 'ਚ ਪਾਣੀ ਲਈ 'ਡੁਬਕ' ਦੀ ਆਵਾਜ਼ ਕੱਢਦੇ ਘੜੇ ਤੇ ਗਾਗਰਾਂ ਦਾ ਸੰਗੀਤ, ਕੱਪੜੇ ਧੋਂਦੀਆਂ ਥਾਪੀਆਂ ਦੀ ਤਾਲ-ਨਾਲ ਜ਼ਿੰਦਗੀ ਧੜਕਦੀ ਜਾਪਦੀ।
ਮੈਨੂੰ ਉਸ ਪਿੰਡ ਦੇ ਸਕੂਲ ਵਿਚ ਨਿਯੁਕਤ ਹੋਇਆ ਅਜੇ ਹਫਤਾ ਕੁ ਬੀਤਿਆ ਸੀ। ਮੈਂ ਪੰਡਿਤ ਜੀ ਦੇ ਚੁਬਾਰੇ 'ਤੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਪਰ ਇਹ ਛੇ-ਸੱਤ ਦਿਨ ਬਹੁਤ ਹੀ ਔਖਿਆਈ ਭਰੇ ਲੰਘੇ ਸਨ। ਇਥੇ ਆਉਂਦਿਆਂ ਹੀ ਮੈਨੂੰ ਦਾੜ੍ਹ ਪੀੜ ਨੇ ਪਰੇਸ਼ਾਨ ਕਰ ਦਿੱਤਾ ਸੀ। ਦਰਦ ਨਾਲ ਕਨਪਟੀ ਦੁਆਲੇ ਪਟਾਕੇ ਨਿਕਲਦੇ। ਸਾਰਾ ਜਬਾੜਾ ਹੀ ਨਹੀਂ ਸਗੋਂ ਸਿਰ ਵੀ ਪੀੜ ਨਾਲ ਪਾਟਣ ਲਗਦਾ। ਉਤੋਂ ਕਹਿਰ ਇਹ ਕਿ ਪਿੰਡ ਵਿਚ ਕੋਈ ਡਾਕਟਰ ਨਹੀਂ ਸੀ। ਦਿਨੇ ਤਾਂ ਗੱਲਬਾਤ ਕਰਦਿਆਂ, ਘੁੰਮਦਿਆਂ-ਵਿਰਦਿਆਂ ਪੀੜ ਘੱਟ ਮਹਿਸੂਸ ਹੁੰਦੀ ਪਰ ਸ਼ਾਮ ਪੈਂਦਿਆਂ ਹੀ ਠੰਡ ਵਧਣ ਨਾਲ ਦਰਦ ਵੀ ਸਿਖ਼ਰ ਛੂਹਣ ਲਗਦਾ। ਉਸ ਪਹਾੜੀ ਪਿੰਡ ਵਿਚ ਪਹਾੜ ਜੇਡੀ ਰਾਤ ਤਾਰੇ ਗਿਣ- ਗਿਣ ਦੀ ਨਾ ਲੰਘਦੀ। ਸਾਰੀ ਰਾਤ ਦਰਦ ਨਾਲ ਹੁੰਗਦਾ ਰਹਿੰਦਾ। ਹਾਏ-ਹਾਏ ਕਰਦਾ ਰਹਿੰਦਾ। ਪੰਡਿਤ ਜੀ ਵੱਲੋਂ ਦੱਸੇ ਟੋਟਕੇ ਤੇ ਉਹੜ ਪੋਹੜ ਕਾਮਯਾਬ ਨਹੀਂ ਸਨ ਹੋਏ। ਦਰਦ ਵੀ ਹੱਦ ਵਧ ਕੇ ਦਵਾ ਨਾ ਬਣ ਸਕਿਆ ਤਾਂ ਸੱਭ- ਅੱਠ ਕਿਲੋਮੀਟਰ ਪਥਰੀਲੀ ਖੇਡ ਤੇਅ ਕਰਕੇ ਕਮਾਹੀ ਦੇਵੀ ਜਾਣਾ ਪਿਆ ਸੀ ਤੇ ਉਥੇ ਇਕ ਆਰ.ਐਮ.ਪੀ. ਡਾਕਟਰ ਤੋਂ ਦਰਦਨਾਸ਼ਕ ਇੰਜੈਕਸ਼ਨ ਲੁਆ ਕੇ ਤੇ ਖਾਣ-ਲਾਉਣ ਵਾਲੀ ਦਵਾਈ ਲਿਆਂਦੀ ਸੀ। ਇੰਜ ਚਾਰ-ਪੰਜ ਦਿਨਾਂ ਮਗਰੋਂ ਮੈਨੂੰ ਦਾੜ੍ਹ ਦਰਦ ਤੋਂ ਕੁਝ ਨਿਜਾਤ ਮਿਲੀ ਸੀ ਤੇ ਮੈਨੂੰ ਵੀ ਕੁੱਝ ਦੇਸ਼ ਆਈ ਸੀ।
ਮੈਂ ਉਸ ਪਿੰਡ ਵਿਚ ਆ ਕੇ ਜਿਵੇਂ ਬਾਕੀ ਦੁਨੀਆਂ ਤੋਂ ਕੋਟਿਆ ਹੈ ਗਿਆ ਸੀ। ਨਾ ਉਥੇ ਅਖ਼ਬਾਰ ਪੁੱਜਦੀ। ਪੰਡਤ ਜੀ ਦੀ ਦੁਕਾਨ ਤੋਂ ਲਟਕੇ ਲੇਟਰ ਬਾਕਸ ਵਿਚੋਂ ਵੀ ਡਾਕੀਆ ਹਫਤੇ 'ਚ ਇਕ ਅੱਧ ਵਾਰੀ ਹੀ ਡਾਕ ਕੱਢਦਾ ਤੇ ਆਈ ਡਾਕ ਵੰਡਦਾ। ਇੰਜ ਹੀ ਕਿਸੇ ਦੇ ਹੱਥ ਖ਼ਤ ਫੜਾ ਛੱਡਦਾ। ਪਹਿਲੋਂ ਹੀ ਦੇਰ ਨਾਲ ਪੁੱਜੀਆਂ ਚਿੱਠੀਆਂ ਕਈ-ਕਈ ਦਿਨ ਇਕ ਦੂਸਰੇ ਦੇ ਹੱਥਾਂ ਵਿਚ ਘੁੰਮਦੀਆਂ ਰਹਿੰਦੀਆਂ। ਪਿੰਡ ਬਾਹਰ ਕੀ ਵਾਪਰ ਰਿਹਾ ਹੈ। ਇਹ ਸਭ ਜਾਨਣ ਲਈ ਅਸੀਂ ਲੋਕ ਪੰਡਿਤ ਜੀ ਦੀ ਦੁਕਾਨ 'ਤੇ ਹਰ ਸਮੇਂ ਵਜਦੇ ਰੇਡੀਓ ਦੀ ਮਦਦ ਲੈਂਦੇ। ਜੇ ਰੇਡੀਓ ਨਾ ਹੁੰਦਾ ਤਾਂ ਸ਼ਾਇਦ ਅਸੀਂ ਬਾਕੀ ਦੁਨੀਆ ਤੋਂ ਬਿਲਕੁਲ ਹੀ ਅੱਡ ਹੋ ਜਾਂਦੇ।
ਰੋਟੀ ਆਪ ਬਨਾਉਣੀ ਪੈਂਦੀ। ਕੱਪੜੇ ਵੀ ਆਪ ਹੀ ਧੋਂਦੇ। ਸ਼ਹਿਰ
ਮਾਪਿਆਂ ਪਾਸ ਰਹਿੰਦਿਆਂ ਮੈਂ ਕਦੇ ਡੰਕਾ ਦੁਹਰਾ ਨਹੀਂ ਸੀ ਕੀਤਾ, ਹੁਣ ਇਹ ਸਾਰੇ ਕੰਮ ਸਿੱਖ ਕੇ ਕਰਨੇ ਪੈ ਰਹੇ ਸਨ। ਲੋੜ ਸਭ ਕੁੱਝ ਕਰਾ ਵੀ ਦਿੰਦੀ ਹੈ ਤੇ ਸਿਖਾ ਦੀ ਦਿੰਦੀ ਹੈ। ਪੰਡਿਤ ਜੀ ਦੇ ਜਨਰਲ ਸਟੋਰ ਤੋਂ ਦੇਸੀ ਘਿਓ ਦੀ ਮਠਿਆਈ ਅਤੇ ਚਾਹ ਮਿਲ ਜਾਂਦੀ । ਸ਼ਨੀਵਾਰ ਨੂੰ ਬਾਕੀ ਸਾਥੀ ਆਪੋ-ਆਪਣੇ ਘਰਾਂ ਨੂੰ ਚਲੇ ਜਾਂਦੇ। ਮੈਂ ਉਥੇ ਇਕੱਲਾ ਰਹਿ ਜਾਂਦਾ, ਸਮਾਂ ਕੋਟਣਾ ਔਖਾ ਹੋ ਜਾਂਦਾ । ਚੁਬਾਰੇ 'ਤੇ ਬੈਠਾ ਮੈਂ ਮੰਦਿਰ, ਖੂਹ ਜਾਂ ਦੁਕਾਨ 'ਤੇ ਆਉਂਦੇ ਜਾਂਦੇ ਲੋਕਾਂ ਨੂੰ ਵੇਖਦਾ ਰਹਿੰਦਾ। ਨਵੀਂ ਥਾਂ ਸੀ, ਨਵੇਂ ਲੋਕ। ਉਨ੍ਹਾਂ ਨਾਲ ਮੇਰੀ ਕੋਈ ਜਾਣ ਪਛਾਣ ਵੀ ਨਹੀਂ ਸੀ। ਉਨ੍ਹਾਂ ਦੀ ਪਹਾੜੀ ਬੋਲੀ ਸੁਣਨ ਨੂੰ ਤਾਂ ਬਹੁਤ ਚੰਗੀ ਲਗਦੀ ਪਰ ਮੈਨੂੰ ਪੂਰੀ ਤਰ੍ਹਾਂ ਸਮਝ ਨਾ ਆਉਂਦੀ। ਉਂਝ ਵੀ ਉਥੋਂ ਦੇ ਲੋਕ ਮੇਰੇ ਵਰਗੇ ਅਨਜਾਣ ਬੰਦਿਆਂ ਨਾਲ ਛੇਤੀ ਨਾਲ ਘੁਲਣਾ ਮਿਲਣਾ ਪਸੰਦ ਨਹੀਂ ਸੀ ਕਰਦੇ। ਆਪਣੀ ਹੀ ਦੁਨੀਆਂ ਵਿਚ ਮਸਤ ਰਹਿੰਦੇ।
ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆ ਤੋਂ ਤੰਗ ਆ ਕੇ ਮੈਂ ਉਥੋਂ ਚਲੇ ਜਾਣ ਦਾ ਮਨ ਬਣਾ ਲਿਆ ਸੀ। ਇਥੇ ਮੇਰਾ ਜੀ ਬਿਲਕੁਲ ਵੀ ਨਹੀਂ ਸੀ ਲਗਦਾ ਪਿਆ। ਉਥੇ ਇਕ-ਇਕ ਪਲ ਰਹਿਣਾ ਕੰਡਿਆਲੀ ਸੇਜ ਵਾਂਗ ਮਹਿਸੂਸ ਹੋ ਰਿਹਾ ਸੀ। ਮੈਂ ਸੈਂਕੜੇ ਮੀਲ ਦੂਰ ਦੂਸਰੇ ਪ੍ਰਾਂਤ ਵਿਚ ਰਹਿੰਦੇ ਆਪਣੇ ਮਾਤਾ- ਪਿਤਾ ਨੂੰ ਖ਼ਤ ਲਿਖਿਆ, ਸਾਰੀਆਂ ਔਕੜਾਂ ਦਾ ਵਰਨਣ ਕਰਨ ਮਗਰੋਂ ਮੈਂ ਆਖ਼ਰ ਵਿਚ ਧਮਕੀ ਜਿਹੀ ਦਿੰਦਿਆਂ ਲਿਖਿਆ ਸੀ, "ਜਾ ਤਾਂ ਮੇਰੀ ਇਸ ਸਟੇਸ਼ਨ ਤੋਂ ਤੁਰੰਤ ਬਦਲੀ ਕਰਾਉਣ ਦਾ ਉਪਰਾਲਾ ਕਰੋ ਜਾਂ ਫਿਰ ਮੈਂ ਨੌਕਰੀ ਛੱਡ ਕੇ ਵਾਪਿਸ ਵਾਪਸ ਆ ਜਾਣਾ ਹੈ।" ਪੱਤਰ ਲਿਖ ਕੇ ਪੰਡਿਤ ਜੀ ਦੀ ਦੁਕਾਨ 'ਤੇ ਲਟਕੇ ਲੈਟਰ ਬਾਕਸ ਵਿਚ ਪਾਉਣ ਦੀ ਬਜਾਏ ਮੈਂ ਸਿੱਧੇ ਡਾਕੀਏ ਦੇ ਘਰ ਦੇਣ ਲਈ ਨਿਕਲ ਤੁਰਿਆ। ਇਹ ਸੋਚ ਕੇ ਕਿ ਡਾਕੀਏ ਨੇ ਖ਼ਵਰੇ ਕਦੋਂ ਇਧਰ ਗੇੜਾ ਲਾਉਣਾ ਹੈ, ਕਿਨੇ ਕੁ ਦਿਨ ਇਹ ਚਿੱਠੀ ਇੱਥੇ ਲੈਟਰ ਬਾਕਸ ਵਿਚ ਪਈ ਉਸ ਨੂੰ ਉਡੀਕਦੀ ਰਹੇਗੀ। ਪਿੰਡ ਦੇ ਹੋਰ ਲੋਕ ਵੀ ਚਿੱਠੀ ਡਾਕੀਏ ਦੇ ਘਰ ਸਿੱਧੀ ਪੂਜਾ ਦਿੰਦੇ ਤੇ ਉਹ ਵੀ ਘਰ ਹੀ ਉਨ੍ਹਾਂ 'ਤੇ ਮੋਹਰਾਂ ਲਾ ਕੇ ਕਿਸੇ ਜਾਦੇ-ਆਂਦੇ ਹੋਥ ਡਾਕ ਦਾ ਥੈਲਾ ਕਮਾਹੀ ਦੇਵੀ ਦੇ ਸਬ ਪੋਸਟ ਆਦਿਸ ਭੇਜ ਛੱਡਦਾ।
ਦਲਿਤ ਪਰਿਵਾਰ ਨਾਲ ਸਬੰਧਤ ਡਾਕੀਏ ਰਾਮ ਆਸਰੇ ਦਾ ਮੁਹੱਲਾ, ਦਲਿਤਾਂ ਦੇ ਖੂਹ ਦੇ ਸਾਹਮਣੇ ਉੱਚੀ ਜਿਹੀ ਪਹਾੜੀ ਦੀ ਟੀਸੀ 'ਤੇ ਸੀ। ਪੰਡਤ ਜੀ ਤੋਂ ਰਾਮਆਸਰੇ ਦੇ ਘਰ ਦਾ ਪਹੁੰਚ ਨਕਸ਼ਾ ਸਮਝ ਕੇ ਮੈਂ ਚਿੱਠੀ ਲੈ ਕੇ ਰਾਮਆਸਰੇ ਦੇ ਘਰ ਵੱਲ ਚੱਲ ਪਿਆ ਸੀ।
2. ਪਹਾੜੀਆ
ਸ਼ਾਮ ਢਲ ਗਈ ਸੀ। ਆਕਾਸ਼ 'ਤੇ ਸੰਘਣੀ ਜਿਹੀ ਬੱਦਲਵਾਈ ਹੋਣ ਕਾਰਨ ਦਿਨ ਛੇਤੀ ਘਿਰਿਆ ਪ੍ਰਤੀਤ ਹੁੰਦਾ ਪਿਆ ਸੀ। ਸਰਦੀ ਦਾ ਮੌਸਮ ਸੀ। ਕਈ ਦਿਨਾਂ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਸਨ ਹੋਏ। ਸਵੇਰੇ ਤੋਂ ਹੀ ਰੁਕ-ਰੁਕ ਕੇ ਬੂੰਦਾ-ਬਾਦੀ ਹੁੰਦੀ ਪਈ ਸੀ। ਠੰਡੀ ਹਵਾ ਨਸਤਰ ਵਾਂਗ ਸਰੀਰ ਨੂੰ ਪੋਛ ਰਹੀ ਸੀ। ਦਿਨ ਹਾਲੇ ਬਾਕੀ ਸੀ ਪਰ ਬੱਦਲਾਂ ਕਰਕੇ ਰੋਸ਼ਨੀ ਘੱਟ ਸੀ। ਲਈ ਦੀ ਬੁੱਕਲ ਮਾਰ ਕੇ ਮੈਂ ਤੇਜ ਕਦਮੀ ਰਾਮ ਆਸਰੇ ਦੇ ਮੁਹੱਲੇ ਵੱਲ ਤੁਰ ਪਿਆ ਸੀ। ਲਗਭਗ ਅੱਧਾ ਕੁ ਕਿਲੋਮੀਟਰ ਖੇਡ ਲੰਘਣ ਮਗਰੋਂ ਮੈਂ ਖੋਬੇ ਵੱਲ ਮੁੜਿਆ। ਇਥੋਂ ਚੜ੍ਹਾਈ ਵਾਲਾ ਰਸਤਾ ਸ਼ੁਰੂ ਹੋ ਗਿਆ ਸੀ। ਚੜ੍ਹਾਈ ਚੜ੍ਹਣੀ ਮੈਨੂੰ ਬਹੁਤ ਔਖੀ ਲਗਦੀ। ਕੁੱਝ ਜਵਾਨ ਔਰਤਾਂ ਤੇ ਮੁਟਿਆਰਾਂ ਸਿਰਾਂ 'ਤੇ ਪਾਣੀ ਨਾਲ ਭਰੀਆਂ ਗਾਗਰਾਂ ਤੇ ਘੜੇ ਰੱਖ ਕੇ ਘੰਟੀ ਚੜ੍ਹਦੀਆਂ ਪਈਆਂ ਸਨ। ਉਨ੍ਹਾਂ ਨੇ ਆਪਣੇ ਘੜੇ ਤੇ ਗਾਗਰਾਂ ਆੜ ਬਾਲੇ ਛੱਡੇ ਹੋਏ ਸਨ। ਨਟਣੀਆਂ ਵਾਂਗ ਰੱਸੀ 'ਤੇ ਤੁਰਦੀਆਂ ਉਹ ਕੋਈ ਗੋਲ ਕਰਕੇ ਖਿੜ-ਖਿੜਾ ਕੇ ਹੱਸ ਪੈਂਦੀਆਂ। ਝਰਨੇ ਵਰਗਾ ਨਿਰਮਲ ਹਾਸਾ, ਚੂੜੀਆਂ ਵਾਂਗ ਖਣਕ ਜਾਂਦਾ। ਉਨ੍ਹਾਂ ਪਾਸੋਂ ਦੀ ਲੰਘਦਿਆਂ ਮੈਂ ਮਹਿਸੂਸ ਕੀਤਾ ਸੀ ਕਿ ਉਹ ਇੰਨਾ ਭਾਰ ਚੁੱਕ ਕੇ ਵੀ ਬੜੇ ਹੀ ਆਰਾਮ ਤੇ ਸਹਿਜਤਾ ਨਾਲ ਕਤਾਰ ਬਣਾ ਕੇ ਬੋਚ-ਬੋਚ ਕਦਮ ਧਰਦੀਆਂ ਚੜ੍ਹਾਈ ਚੜ੍ਹਦੀਆਂ ਪਈਆਂ ਸਨ। ਉਨ੍ਹਾਂ ਦੇ ਸੁਰਖ਼ ਤੇ ਰੌਣਕ ਭਰੇ ਚਿਹਰਿਆਂ ਤੇ ਥਕਾਵਟ ਜਾਂ ਪ੍ਰੇਸ਼ਾਨੀ ਦੀ ਭਰਾ ਦੀ ਝਲਕ ਨਹੀਂ ਸੀ। ਜਦੋਂਕਿ ਮੈਂ ਖਾਲੀ ਹੱਥ ਸੀ। ਫਿਰ ਵੀ ਮੇਰਾ ਸਾਹ ਚੜ੍ਹ ਗਿਆ ਸੀ। ਲੱਤਾਂ ਬੇਦਮ ਹੋ ਕੇ ਅੱਗੇ ਤੁਰਨ ਜਵਾਬ ਦੇ ਰਹੀਆਂ ਸਨ। ਧੰਨ ਨੇ ਇਹ ਲੋਕ। ਏਨੀ ਉਚਾਈ ਤੇ ਪਥਰੀਲਾ ਰਸਤਾ ਤੈਅ ਕਰਕੇ ਸਿਰਾਂ 'ਤੇ ਪਾਣੀ ਦੇਂਦੇ ਨੇ। ਸਾਰੀ ਖੇਡ 'ਚ ਹੀ ਨਹੀਂ, ਉਸ ਰਸਤੇ ’ਤੇ ਵੀ ਪੱਥਰਾਂ ਦੀ ਮੋਟੀ ਤਹਿ ਵਿਛੀ ਹੋਈ ਸੀ। ਕਿਧਰੇ ਵੀ ਨੰਗੀ ਧਰਤ ਨਜ਼ਰ ਨਹੀਂ ਸੀ ਆਉਂਦੀ। ਉਨ੍ਹਾਂ ਪੋਥਰਾਂ 'ਤੇ ਤੁਰਦਿਆਂ ਪੈਰਾਂ ਦੇ ਭਾਰ ਨਾਲ ਦਬਦੇ, ਰਿਸਲਦੇ ਤੇ ਧਸਦੇ ਪੱਥਰਾਂ ਦੀ ਰਗੜ ਤੇ ਟਕਰਾਹਟ ਨਾਲ ਇਕ ਵੱਖਰੇ ਹੀ ਕਿਸਮ ਦੀ ਸੁਰਤਾਲ ਪੈਦਾ ਹੁੰਦੀ ਪਈ ਸੀ। ਜਿਹੜੀ ਆਪਣੇ-ਆਪ ਵਿਚ ਅਲੋਕਿਕ ਤੇ ਨਿਵੇਕਲੀ ਸੀ।
ਖ਼ਤ ਰਾਮਆਸਰੇ ਡਾਕੀਏ ਨੂੰ ਫੜਾ ਕੇ ਮੈਂ ਉਨ੍ਹੀਂ ਪੈਰੀਂ ਤੇਜੀ ਨਾਲ ਮੁੜ ਪਿਆ ਸੀ। ਬੂੰਦਾਂ-ਬਾਂਦੀ ਨੇ ਤੇਜ ਹੋ ਕੇ ਵਰਖਾ ਦਾ ਰੂਪ ਧਾਰ ਲਿਆ ਸੀ। ਸਲੇਟੀ ਹਨੇਰਾ ਵੇਲ ਗਿਆ ਸੀ। ਨਾਲ ਕੋਈ ਟਾਰਚ ਵਗੇਰਾ ਨਹੀਂ ਸੀ ਲੈ ਕੇ ਤੁਰਿਆ। ਹਾਲਾਕਿ ਪੰਡਿਤ ਜੀ ਨੇ ਹਿਦਾਇਤ ਕੀਤੀ ਸੀ ਕਿ ਹਨ੍ਹੇਰੇ ਵੇਲੇ ਘਰੋਂ ਬਾਹਰ ਨਿਕਲਣ ਲੱਗਿਆਂ ਟਾਰਚ ਤੇ ਡਾਂਗ ਨਾਲ ਲਿਜਾਣੀ ਨਹੀਂ ਭੁੱਲਣੀ। ਮੈਂ ਤਾਂ ਇਹ ਸੋਚ ਕਿ ਤੁਰਿਆ ਸੀ ਕਿ ਮੈਂ ਲੋਅ ਰਹਿੰਦੇ ਪਰਤ ਆਵਾਂਗਾ। ਪਰ ਚੜ੍ਹਾਈ ਚੜ੍ਹਦਿਆਂ ਖਾਸਾ ਸਮਾਂ ਲੱਗ ਗਿਆ ਸੀ। ਉਤਰਾਈ ਵਾਲਾ ਰਸਤਾ ਮੈਂ ਤੇਜ ਕਦਮੀ ਰਿੜ੍ਹਦਾ-ਰਿੜ੍ਹਦਾ ਉਤਰ ਆਇਆ ਸੀ। ਕਈ
ਵਾਰੀ ਤਾਂ ਮੈਂ ਉਨ੍ਹਾਂ ਪੱਥਰਾਂ 'ਤੇ ਚੱਲਣ ਦਾ ਅਭਿਆਸ ਨਾ ਹੋਣ ਕਰਕੇ ਮੂੰਹ ਭਾਰ ਡਿਗਦਾ-ਡਿਗਦਾ ਬਚਿਆ ਸੀ। ਮੈਂ ਦਲਿਤਾਂ ਦੇ ਖੂਹ ਲਾਗਿਓਂ ਦੀ ਲੰਘਿਆ। ਆਕਾਸ਼ ਵਿਚ ਜ਼ੋਰ ਦੀ ਬਿਜਲੀ ਲਿਸ਼ਕੀ। ਮੇਰੀ ਨਜ਼ਰ ਉਸ ਖੂਹ 'ਤੇ ਚਲੀ ਗਈ। ਕਾਹਲੀ ਨਾਲ ਪੰਡਿਤ ਜੀ ਦੀ ਦੁਕਾਨ ਵੱਲ ਨੂੰ ਵਧਦੇ ਕਦਮ ਤ੍ਰਿਭਕ ਕੇ ਥਾਏਂ ਰੁਕ ਗਏ। ਇਕ ਇਨਸਾਨੀ ਜਿਹੀ ਦੇਹ ਮੈਨੂੰ ਖੂਹ ਦੀ ਮੌਣ ਉੱਤੇ ਪਈ ਜਾਪੀ। ਪਹਿਲੋਂ ਮੈਂ ਥੋੜ੍ਹਾ ਸਹਿਮਿਆ। ਸੋਚਿਆ, ਮਨ ਦਾ ਭੁਲੇਖਾ ਹੈ, ਕੁੱਝ ਨੀ ਹੋਗਾ ਚੱਲ ਆਪਣੇ ਚੁਬਾਰੇ ਵੱਲ ਭੱਜ। ਪਰ ਦੂਸਰੇ ਹੀ ਪਲ ਅੰਤਰ ਆਤਮਾ ਦੀ ਪੁਕਾਰ ਤੇ ਚੁਬਾਰੇ ਵੱਲ ਵਧਦੇ ਮੇਰੇ ਕਦਮ ਆਪਣੇ ਆਪ ਹੀ ਉਸ ਖੂਹ ਵੱਲ ਵਧ ਗਏ। ਉਤਸੁਕਤਾ ਨੇ ਚੁਬਾਰੇ ਵੱਲ ਵਧਦੇ ਪੈਰਾਂ ਨੂੰ ਲਗਾਮ ਪਾ ਦਿੱਤੀ। ਮੈਂ ਖੂਹ ਦੀ ਮੌਣ ਨੇੜੇ ਪੁੱਜਾ। ਉਸ ’ਤੇ ਇਕ ਕਮਜ਼ੋਰ ਨਾਜ਼ੁਕ, ਪਤਲੀ ਜਿਹੀ ਮੁਟਿਆਰ ਮੂਧੇ ਮੂੰਹ ਬੇਹੋਸ਼ ਪਈ ਸੀ। ਲੱਜ ਤੇ ਘੜਾ ਨੇੜੇ ਪਏ ਸਨ। ਲੰਜ ਦਾ ਇਕ ਸਿਰਾ ਮੁਟਿਆਰ ਦੇ ਬੇਜਾਨ ਜਿਹੇ ਹੱਥ ਵਿਚ ਸੀ। ਮੈਂ ਚਾਰੇ ਪਾਸੇ ਨਜ਼ਰ ਦੁੜਾਈ। ਆਸ ਪਾਸ ਕੋਈ ਨਹੀਂ ਸੀ। ਬੋਹੜ ਦੀਆਂ ਹਵਾ ਵਿਚ ਲਮਕਦੀਆਂ ਲੰਮੀਆਂ ਮੋਟੀਆਂ ਹਵਾਈ ਜੜ੍ਹਾਂ ਲਮਕਦੇ ਫਨੀਹਰਾਂ ਦਾ ਭੁਲੇਖਾ ਪਾ ਰਹੀਆਂ ਸਨ। ਮੈਂ ਇਕ ਵਾਰੀ ਫਿਰ ਚਾਰੇ ਪਾਸੇ ਧੌਣ ਘੁੰਮਾ ਕੇ ਵੇਖਿਆ। ਦੂਰ-ਦੂਰ ਤੱਕ ਹਨੇਰਾ ਹੀ ਹਨੇਰਾ ਸੀ। ਨਾ ਕੋਈ ਸਾਇਆ ਨਜ਼ਰ ਆਉਂਦਾ ਸੀ ਤੇ ਨਾ ਹੀ ਪਥਰੀਲੇ ਰਾਹ 'ਤੇ ਤੁਰਦੇ ਕਿਸੇ ਪ੍ਰਾਣੀ ਦੀ ਬਿੜਕ ਸੁਣਾਈ ਦਿੱਤੀ।
ਮੈਂ ਉਸ ਮੁਟਿਆਰ ਨੂੰ ਮੋਢੇ ਤੋਂ ਫੜ ਕੇ ਸਿੱਧਾ ਕੀਤਾ। ਉਸ ਦੇ ਚਿਹਰੇ 'ਤੇ ਪਾਣੀ ਦੇ ਛਿੱਟੇ ਮਾਰੇ। ਮੂੰਹ ਵਿਚ ਵੀ ਪਾਣੀ ਦੀਆਂ ਕੁੱਝ ਬੂੰਦਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਜੁਬਾੜੇ ਨਪੀੜੇ ਹੋਣ ਕਾਰਨ ਪਾਣੀ ਅੰਦਰ ਨਹੀਂ ਗਿਆ। ਪਹਿਲਾਂ ਸੋਚਿਆ ਪੰਡਿਤ ਜੀ ਨੂੰ ਖ਼ਬਰ ਦਿਆਂ ਜਾਂ ਫਿਰ ਰਾਮ ਆਸਰੇ ਦੇ ਮੁਹੱਲੇ ਜਾ ਕੇ ਦੋਸਾਂ। ਇਹ ਤਾਂ ਗੋਲ ਪੱਕੀ ਹੀ ਸੀ ਕਿ ਦਲਿਤਾਂ ਦੇ ਖੂਹ 'ਤੇ ਪਾਣੀ ਭਰਨ ਆਈ ਇਹ ਮੁਟਿਆਰ ਉਸੇ ਮੁਹੱਲੇ ਦੀ ਹੋਵੇਗੀ। ਇਕ ਵਾਰੀ ਤਾਂ ਮਨ ਵਿਚ ਇਹ ਵੀ ਖ਼ਿਆਲ ਆਇਆ ਚੱਲ ਛੱਡ ਪਰ੍ਹਾਂ ਮਨਾਂ ਤੂੰ ਕੀ ਲੈਣਾ ਚੱਲ ਆਪਣੇ ਚੁਬਾਰੇ ਚੱਲੀਏ। ਜਿਨ੍ਹਾਂ ਦੀ ਧੀ-ਭੇਣ ਹੋਵੇਗੀ ਉਨ੍ਹਾਂ ਨੂੰ ਫਿਕਰ ਹੋਵੇਗੀ, ਆਪੇ ਆ ਕੇ ਲੈ ਜਾਣਗੇ। ਪਰ ਦੂਸਰੇ ਹੀ ਪਲ ਮੇਰੀ ਅੰਤਰ ਆਤਮਾ ਨੇ ਮੈਨੂੰ ਫਟਕਾਰਿਆ। ਠੰਡ ਦਾ ਮੌਸਮ, ਉਤੋਂ ਵਰਖਾ ਪੈ ਰਹੀ ਹੈ। ਜੇ ਇਥੇ ਹੀ ਪਈ-ਪਈ ਠੰਢ ਨਾਲ ਆਕੜ ਗਈ। ਬੇਹਸ਼ ਹੈ ਅਜੇ ਸਾਹ ਚਲਦੀ ਪਈ ਹੈ, ਤੈਨੂੰ ਕਿਸੇ ਵੀ ਕੀਮਤ 'ਤੇ ਇਸ ਦੀ ਜਾਨ ਬਚਾਉਣੀ ਚਾਹੀਦੀ ਹੈ। ਪਰ ਇਕ ਵਾਰੀ ਫਿਰ ਦਲਿਤ ਮੁਹੱਲੇ ਦੀ ਚੜ੍ਹਾਈ ਚੜ੍ਹਨਾ ਮੈਨੂੰ ਐਵਰੈਸਟ 'ਤੇ ਚੜ੍ਹਣ ਵਾਂਗ ਪ੍ਰਤੀਤ ਹੋਇਆ। ਪਰ ਉਸ ਮੁਟਿਆਰ ਨੂੰ ਬਚਾਉਣ ਦੀ ਅੰਤਰ ਪ੍ਰਣਾ ਨੇ ਮੇਰੇ ਅੰਦਰ ਜਿਵੇਂ ਕਿਸੇ ਅਨੋਖੀ ਊਰਜਾ ਦਾ ਸੰਚਾਰ ਕਰ ਦਿੱਤਾ। ਮੈਂ ਇਕ ਵਾਰੀ ਫਿਰ ਚੱਲ ਪਿਆ ਸੀ, ਰਾਮ ਆਸਰੇ ਦੇ ਮੁਹੱਲੇ ਵੱਲ। ਇਕ ਵਾਰੀ ਤਾਂ ਮਨ ਵਿਚ ਇਹ ਖ਼ਿਆਲ ਵੀ ਆਇਆ ਕਿ ਇਸ ਮੁਟਿਆਰ ਨੂੰ ਚੁੱਕ ਕੇ
ਲੇ ਚੌਲਾਂ। ਪਰ ਇਸ ਵਿਚਾਰ ਨਾਲ ਮੈਂ ਬੇਹੋਸ਼ ਮੁਟਿਆਰ ਨੂੰ ਬਾਹਾਂ 'ਚ ਚੁੱਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਮੁਰਦਾ ਜਿਹੇ ਜਿਸਮ ਦਾ ਭਾਰ ਮੈਥੋਂ ਨਾ ਚੁੱਕ ਹੋਇਆ। ਉਂਝ ਵੀ ਜਿਉਂਦੇ ਨਾਲ ਮੁਰਦੇ ਪ੍ਰਾਣੀ ਦਾ ਭਾਰ ਵੱਧ ਹੀ ਮਹਿਸੂਸ ਹੁੰਦਾ ਹੈ। ਇਸ ਲਈ ਮੈਂ ਮੁਟਿਆਰ ਨੂੰ ਉਥੇ ਹੀ ਲਿਟਾ ਕੇ ਤੇਜ ਕਦਮਾਂ ਨਾਲ ਰਾਮਆਸਰੇ ਵਾਲੇ ਮੁਹੱਲੇ ਵੱਲ ਚੱਲ ਪਿਆ ਸੀ।
ਤੱਦ ਨੂੰ ਬਾਰਿਸ਼ ਹੋਰ ਤੇਜ ਹੋ ਗਈ ਤੇ ਨਾਲ-ਨਾਲ ਗੜੇ ਵੀ ਪੈਣ ਲੱਗ ਪਏ ਸਨ। ਹਨੇਰਾ ਇੰਨਾ ਗੂੜ੍ਹਾ ਹੋ ਗਿਆ ਸੀ ਕਿ ਹੱਥ ਨੂੰ ਹੱਥ ਨਹੀਂ ਸੀ ਸੁੰਝਦਾ ਪਿਆ। ਥੋੜ੍ਹੀ ਦੂਰ ਚੱਲ ਕੇ ਹੀ ਮੇਰੀਆਂ ਲੱਤਾਂ ਫੁੱਲਣੀਆਂ ਸ਼ੁਰੂ ਹੋ ਗਈਆਂ। ਮੈਂ ਤਾਂ ਛੇਤੀ ਤੋਂ ਛੇਤੀ ਮੁਹੱਲੇ ਭਾਈ ਪੁੱਜਣਾ ਚਾਹੁੰਦਾ ਸੀ। ਮੈਂ ਸਿਰ ਤੋਂ ਪੈਰਾਂ ਤਾਈਂ ਪੂਰੀ ਤਰ੍ਹਾਂ ਭਿੱਜ ਗਿਆ ਸੀ। ਗੜੇ ਸਿਰ 'ਤੇ ਵੱਜ ਕੇ ਉਲਰ ਕੇ ਇਧਰ ਉਧਰ ਡਿੱਗ ਰਹੇ ਸਨ। ਮੈਨੂੰ ਆਪਣੇ 'ਤੇ ਖਿੱਝ ਜਿਹੀ ਆਈ। ਇਹ ਕੀ ਮੁਸੀਬਤ ਗਲ ਪਾ ਲਈ, ਅਖੇ 'ਆ ਬੇਲ ਮੁਝੇ ਮਾਰ'। ਅੱਗੇ ਕਦਮ ਵਧਾਉਣ ਲਈ ਸਰੀਰ ਜਵਾਬ ਦਿੰਦਾ ਪਿਆ ਸੀ ਤੇ ਪਿੱਛੇ ਮੁੜਨ ਦੀ ਜ਼ਮੀਰ ਇਜਾਜ਼ਤ ਨਹੀਂ ਸੀ ਦੇ ਰਿਹਾ। ਅਜੀਬ ਕਸ਼ਮਕਸ਼ ਵਿਚ ਫਸ ਗਿਆ ਸੀ। ਰੁਕ- ਰੁਕ ਕੇ ਬਿਜਲੀ ਲਿਸ਼ਕਦੀ ਤਾਂ ਮਾੜਾ ਜਿਹਾ ਰਾਹ ਨਜ਼ਰ ਆਉਂਦਾ। ਦਰੱਖ਼ਤਾਂ ਦੇ ਪੱਤਿਆਂ 'ਤੇ ਡਿਗਦੇ ਗੜੇ ਤੇ ਪਾਣੀ ਦੀਆਂ ਮੋਟੀਆਂ-ਮੋਟੀਆਂ ਬੂੰਦਾਂ, ਤੇਜ ਗਤੀ ਨਾਲ ਟਕਰਾ ਕੇ ਤੜ-ਤੜ ਦੀ ਡਰੋਣੀ ਜਿਹੀ ਆਵਾਜ਼ ਪੈਦਾ ਕਰ ਰਹੇ ਸਨ ।
ਭਿੱਜਾ ਸਰੀਰ ਠੰਡ ਨਾਲ ਸੁੰਨ ਹੁੰਦਾ ਜਾਂਦਾ ਸੀ। ਅਜਿਹੀ ਹਾਲਤ ਵਿਚ ਤਾਂ ਉਸ ਮੁਟਿਆਰ ਦਾ ਬਚਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਮੈਨੂੰ ਛੇਤੀ ਤੋਂ ਛੇਤੀ ਉਸ ਦੇ ਘਰ ਕਿਸੇ ਵੀ ਤਰ੍ਹਾਂ ਸੂਚਨਾ ਪੁਜਾਉਣੀ ਚਾਹੀਦੀ ਹੈ। ਖੂਹ ਦੀ ਮੌਣ 'ਤੇ ਅਚੇਤ ਪਈ ਮੁਟਿਆਰ ਦਾ ਖ਼ਿਆਲ ਆਉਂਦਿਆਂ ਹੀ, ਅੰਦਰੋਂ ਫਿਰ ਹਿਮਤ ਨੇ ਹੱਲਾਸ਼ੇਰੀ ਦਿੱਤੀ। ਮੈਂ ਲੜਖੜਾਉਂਦੇ ਕਦਮਾਂ ਨਾਲ ਡਿੱਕੋ-ਡੇਲੇ ਜਿਹੇ ਖਾਂਦਾ ਮੁਹੱਲੇ ਦੀ ਚੜ੍ਹਾਈ ਲਗਪਗ ਚੜ੍ਹ ਹੀ ਗਿਆ ਸੀ ਕਿ ਸਾਹਮਣਿਉਂ ਚੜ੍ਹਾਈ ਉਤਰਦੇ ਕੁੱਝ ਲੋਕਾਂ ਦੇ ਪੈਰਾਂ ਦੀ ਬਿੜਕ ਸੁਣਾਈ ਦਿੱਤੀ। ਇਸ ਤੋਂ ਪਹਿਲੇ ਕਿ ਮੈਂ ਕੁਝ ਸਮਝ ਸਕਦਾ ਉਹ ਲੋਕ ਮੇਰੇ ਸਾਹਮਣੇ ਆ ਗਏ। ਸਭ ਤੋਂ ਮੂਹਰਲੇ ਬੰਦੇ ਦੇ ਹੱਥ ਵਿਚ ਜਗਦੀ ਲਾਲਟੇਨ ਸੀ। ਮਗਰਲੇ ਤਿੰਨ-ਚਾਰ ਬੰਦਿਆਂ ਦੇ ਹੱਥਾਂ ਵਿਚ ਡਾਂਗਾਂ। ਉਨ੍ਹਾਂ ਨੂੰ ਵੇਖਦਿਆਂ ਸਾਰ ਹੀ ਮੈਂ ਹਰਦਿਆਂ ਪੁੱਛਿਆ, “ਉਹ ਖੂਹ 'ਤੇ ਇਕ ਕੁੜੀ ਬੇਹੋਸ਼ ਪਈ ਹੈ, ਤੁਸੀਂ ਉਸ ਨੂੰ ਹੀ ਲੱਭਣ ਜਾ ਰਹੇ ਹੋ ਨਾ ?"
"ਆਹੋ-ਆਹੋ ਖੂਹੇ 'ਤੇ ਪਈਓ ਸ਼ੈਲ, ਚਲ ਛੇੜ ਕਰੋ। ਚੁੱਕੀ ਕੇ ਲਈ ਆਗੇ ਉਨੂੰ। ਮਾਹਟਰ ਜੀ ਤੁਸਾਂ ਜੇ ਚਲੀ ਕੇ ਬੈਠੇ ਛੱਨੀਆ (ਘਰ) ਅਸਾਂ ਜੇ ਸ਼ੈਲ ਨੂੰ ਲਈ ਕੇ ਆਨੇ ਆਂ ।" ਕਹਿੰਦੇ ਹੋਏ ਉਹ ਤੇਜੀ ਨਾਲ ਉਤਰਾਈ ਉਤਰਦੇ ਅੱਗੇ ਵਧ ਗਏ। ਉਨ੍ਹਾਂ ਵਿਚੋਂ ਇਕ ਮੁੰਡਾ ਰੁਕ ਗਿਆ ਸੀ ਮੈਨੂੰ ਨਾਲ ਲਿਜਾਣ ਲਈ, ਜਦੋਂਕਿ ਮੈਂ ਤਾਂ ਤੁਰੰਤ ਆਪਣੇ ਚੁਬਾਰੇ 'ਤੇ ਪਰਤਣਾ ਚਾਹੁੰਦਾ
ਸੀ ।
"ਕੋਈ ਨੀ ਮੈਂ ਫਿਰ ਚਲਦਾ ਆਪਣੇ ਚੁਬਾਰੇ 'ਤੇ... ।" ਮੈਂ ਪੈਰ ਮੋੜਦਿਆਂ ਕਿਹਾ ਤਾਂ ਉਹ ਮੁੰਡਾ ਬੋਲ ਪਿਆ।
"ਨਹੀਓ ਮਾਹਟਰ ਜੀ, ਗਿੱਲੇ ਹੋਈਗਾਉ ਤੁਸਾਂ ਜੇ, ਵਿਰੀ ਛੱਡੀ ਅੱਗੇ ਤੁਸਾਂ ਜੋ ਚਲੀ ਪੇਗ ਮੇਰੇ ਮਗਰ-ਮਗਰ ਪਾਇਆ ਸੀ। ਬਰਖਾ ਰੁਕੋਗ ਤਾਂ ।" ਮੁੰਡੇ ਨੇ ਜ਼ੋਰ ਪਾਇਆ ਸੀ।
"ਨਹੀਂ, ਇਹ ਜਿਹੀ ਕੋਈ ਗੱਲ ਨਹੀਂ, ਮੈਂ ਚਲਦਾ ।" ਮੈਂ ਫਿਰ ਟਾਲਣਾ ਚਾਹਿਆ ਸੀ। ਪਰ ਉਸ ਗੱਭਰੂ ਨੇ ਨਹੋਰਾ ਜਿਹਾ ਮਾਰਦਿਆਂ ਕਿਹਾ, "ਸਾਡੇ ਗਰੀਬਾਂ ਦੇ ਕੁੱਥੇ ਦੇਂਦੇ ਜੀ ਵੱਡੇ ਲੋਕ। ਸਾਨੂੰ ਤਾਂ ਉਆਂ ਈ ਕੋਈ ਝੋਈ ਕੇ ਰਾਜੀ ਨੀ "
ਮੈਂ ਉਸ ਦੀ ਵੇਦਨਾ ਨੂੰ ਮਹਿਸੂਸ ਕਰਦਿਆਂ ਕਿਹਾ, "ਜੇ ਤੂੰ ਇੰਜ ਸੋਚਦਾ ਹੈ ਤਾਂ ਫਿਰ ਮੈਂ ਜ਼ਰੂਰ ਚੱਲਾਂਗਾ ਤੇਰੇ ਨਾਲ ਤੇ ਗਰਮਾ-ਗਰਮ ਚਾਹ ਵੀ ਪੀਆਂਗਾ।" ਮੇਰਾ ਉੱਤਰ ਸੁਣ ਕੇ ਉਸ ਗੱਭਰੂ ਨੂੰ ਜਿਵੇਂ ਰਾਹਤ ਜਿਹੀ ਮਹਿਸੂਸ ਹੋਈ। ਮਗਰ "
“ਇਹ ਹੋਈ ਨਾ ਗੱਲ ਮਾਹਟਰ ਜੀ, ਆਈ ਜਾਗ ਫਿਰੀ, ਮੇਰੇ ਮਗਰ..।
ਮੈਂ ਉਸ ਗੰਭਰੂ ਦੀ ਪੈੜ ਨੱਪਦਾ, ਉਸ ਦੇ ਪਿੱਛੇ-ਪਿੱਛੇ ਚੱਲ ਪਿਆ ਸੀ। ਉਂਜ ਸੱਚੀ ਗੱਲ ਤਾਂ ਇਹ ਸੀ ਕਿ ਮੈਂ ਗਿੱਲੇ ਕੱਪੜਿਆਂ ਵਿਚ ਠੰਡ ਨਾਲ ਕੰਬ ਰਿਹਾ ਸੀ ਤੇ ਉਸ ਸਮੇਂ ਮੈਨੂੰ ਚਾਹ ਦੀ ਤਲਬ ਹੋ ਰਹੀ ਸੀ।
ਅਸੀਂ ਪਥਰੀਲੀ ਕੰਡਿਆਲੀ ਬਾੜ ਨਾਲ ਘਿਰੀ ਵਲੇਵਦਾਰ ਚੜ੍ਹਾਈ ਚੜ੍ਹੇ। ਫਿਰ ਲੰਮੀ ਤੇ ਤੰਗ ਜਿਹੀ ਗਲੀ ਲੰਘ ਕੇ ਉਸ ਮੁਹੱਲੇ ਦੇ ਇਕ ਖੰਡਰਨੁਮਾ ਮਕਾਨ ਦੇ ਵਰਾਂਡੇ ਵਿਚ ਪੁੱਜ ਗਏ। "ਬਹੀ ਜਾਗੋ ਮਾਹਟਰ ਜੀ ਮੈਂ ਭੋਲੀਆ ਲਈ ਕੇ ਆਇਆ।" ਮੈਨੂੰ ਉਥੇ ਪੁਰਾਣੇ ਟੁੱਟੇ ਜਿਹੇ ਮੰਜੇ 'ਤੇ ਬੈਠਣ ਨੂੰ ਕਹਿ ਕੇ ਮੁੰਡਾ ਅੰਦਰ ਚਲਿਆ ਗਿਆ।
ਵਰਾਂਡੇ 'ਚ ਮਿੱਟੀ ਦੇ ਤੇਲ ਦਾ ਦੀਵਾ ਬਲਦਾ ਪਿਆ ਸੀ। ਉਸ ਦੀ ਪੀਲੀ ਤੇ ਮਰੀਅਲ ਜਿਹੀ ਰੋਸ਼ਨੀ ਵਿਚ ਉਥੋਂ ਦਾ ਮਹੌਲ ਵੀ ਬੀਮਾਰ ਜਿਹਾ ਹੀ ਲੱਗ ਰਿਹਾ ਸੀ। ਅੰਤਾਂ ਦੀ ਗਰੀਬੀ ਝਲਕਦੀ ਪਈ ਸੀ, ਉਥੋਂ ਦੀ ਹਾਲਤ ਤੋਂ। ਮੈਂ ਕਾਫੀ ਦੇਰ ਉਸ ਮੁੰਡੇ ਦੀ ਉਡੀਕ ਕੀਤੀ। ਉਹ ਤਾਂ ਅੰਦਰ ਨਾ ਨਿਕਲਿਆ ਪਰ ਖੂਹ ਵੱਲ ਨੂੰ ਗਏ ਬੰਦੇ ਬਾਹਾਂ ਤੇ ਸ਼ੈਲ ਨੂੰ ਚੁੱਕੇ ਹੋਏ ਪੁੱਜ ਗਏ ਸਨ। ਸ਼ੈਲ ਨੂੰ ਅੰਦਰ ਮੰਜੇ 'ਤੇ ਲਿਟਾ ਕੇ ਸਿਆਣਾ ਜਿਹਾ ਬੰਦਾ ਬਾਹਰ ਆਇਆ ਤੇ ਵਰਾਂਡੇ ਦੇ ਇਕ ਖੂੰਜੇ ਵਿਚ ਬਣਾਏ ਚੁੱਲ੍ਹੇ ਲਾਗੇ ਬੈਠੀ ਪੁੱਢ ਜਿਹੀ ਔਰਤ ਨੂੰ ਮੁਖਾਤਬ ਹੋਇਆ, "ਕੁੜੀਏ ਦੇ ਲੀੜੇ ਬਦਲੀ ਦੇ ਛੇੜ ਕਰੀਕੇ, ਨਾਲੇ ਮਾਹਟਰ ਜੀ ਨੂੰ ਗਰਮ ਜਿਹੀ ਚਾਹ ਪਿਆਗੋ, ਮੈਂ ਬਾਬੇ ਨੂੰ ਸੌਦੀ ਕੇ ਲਿਉਨਾ ।" ਇੰਨਾ ਬੋਲ ਕੇ ਉਹ ਅਧਖੜ ਬੰਦਾ ਝਾੜ ਤੇਬ ਕਰਨ ਵਾਲੇ ਬਾਬੇ ਨੂੰ ਬੁਲਾਉਣ ਚਲਿਆ ਗਿਆ। ਉਹ ਬੰਦਾ ਮੈਨੂੰ ਉਸ ਘਰ ਦਾ ਵੱਡਾ ਵਡੇਰਾ ਲਗਦਾ ਸੀ।
ਉਸ ਔਰਤ ਨੇ ਵਰਾਂਡੇ ਦੀ ਕਿੱਲੀ ਨਾਲ ਟੰਗੇ ਸੇਲ ਦੇ ਕੱਪੜੇ ਲਾਹੇ ਤੇ ਅੰਦਰ ਚਲੀ ਗਈ। ਫਿਰ ਮੈਨੂੰ ਉਹੀ ਮੁੰਡਾ ਮੇਲਾ ਜਿਹਾ ਬਦਬੂ ਮਾਰਦਾ ਤੋਲੀਆ ਫੜਾ ਗਿਆ। ਮੈਂ ਨਾ ਚਾਹੁੰਦਿਆਂ ਹੋਇਆ ਵੀ ਉਸ ਤੋਲੀਏ ਨਾਲ ਸਿਰ, ਹੱਥ-ਮੂੰਹ ਪੂੰਝ ਲਏ। ਔਰਤ ਨੇ ਦਰਵਾਜਾ ਬੰਦ ਕਰਕੇ ਸ਼ੈਲ ਦੇ ਪਾਣੀ ਨਾਲ ਨੁੱਚੜਦੇ ਕੱਪੜੇ ਬਦਲੇ। ਬਾਹਰ ਵਰਾਂਡੇ ਵਿਚ ਟਿਮਟਿਮਾਉਂਦੇ ਦੀਵੇ ਦੀ ਮੱਧਮ ਜਿਹੀ ਰੋਸ਼ਨੀ ਵਿਚ ਮੁਹੱਲੇ ਦੇ ਕੁੱਝ ਹੋਰ ਬੱਚੇ ਵਿਰਧ, ਜਵਾਨ ਔਰਤਾਂ-ਮਰਦ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।
ਮੈਂ ਚਾਹ ਦੀ ਉਡੀਕ ਕਰ ਰਿਹਾ ਸੀ। ਪਰ ਸ਼ਾਇਦ ਉਸ ਵੇਲੇ ਸਾਰਿਆਂ ਨੂੰ ਸ਼ੈਲ ਦੀ ਚਿੰਤਾ ਸੀ, ਇਸ ਲਈ ਕਿਸੇ ਦਾ ਵੀ ਧਿਆਨ ਇਸ ਪਾਸੇ ਨਹੀਂ ਸੀ ਗਿਆ। ਤਦ ਨੂੰ ਇਕ ਜਟਾਵਾਂ ਵਾਲੇ ਬਾਬੇ ਨੇ ਵਿਹੜੇ 'ਚ ਪੈਰ ਧਰੇ। ਵਰਾਂਡੇ 'ਚ ਇਕੱਠੇ ਹੋਏ ਲੋਕਾਂ ਨੇ "ਜੇ ਹੋ ਭੋਰੂ ਥਾਬਿਆਂ ਦੀ" ਦਾ ਜੈਕਾਰਾ ਛੱਡਿਆ ਤੇ ਆਪੋ-ਆਪਣੀ ਥਾਂ 'ਤੇ ਖੜ੍ਹੇ ਹੋ ਗਏ। ਵਰਾਂਡੇ 'ਚ ਆਉਣ 'ਤੇ ਸਾਰਿਆਂ ਨੇ ਵਾਰੋ-ਵਾਰੀ ਝੁਕ ਕੇ ਬਾਬਿਆਂ ਦੇ ਚਰਣ ਸਪਰਸ਼ ਕੀਤੇ। ਭਗਵੇਂ ਰੰਗ ਦਾ ਕੁੜਤਾ-ਪਜਾਮਾ, ਗਲ 'ਚ ਰੁਦਰਾਖ ਦੀ ਮਾਲਾ, ਮੋਢੇ 'ਤੇ ਇਕ ਛੋਟਾ ਜਿਹਾ ਬੇਲਾ। ਡੱਬ-ਖਡੱਬੀ ਚਿੱਟੀ-ਕਾਲੀ ਦਾਹੜੀ, ਅਮਲ ਮਾਰੀਆ ਅੱਖਾਂ, ਗੰਭੀਰ ਚਿਹਰਾ, ਦਰਮਿਆਨਾ ਜਿਹਾ ਕੱਦ, ਥੋੜ੍ਹਾ ਜਿਹਾ ਮੋਟਾਪੇ ਵਾਲਾ ਸਰੀਰ।
ਬਾਬਾ ਸ਼ੇਲ ਵਾਲੇ ਅੰਦਰ ਚਲਿਆ ਗਿਆ। ਉਸ ਨੇ ਸ਼ੈਲ ਦੀਆਂ ਪਲਕਾਂ ਉਘਾੜੀਆਂ। ਸਿਰ ਨੂੰ ਫੜ ਕੇ ਹਿਲਾਇਆ। ਬੰਦ ਦੰਦ ਖੋਲ੍ਹਣ ਦੀ ਕੋਸ਼ਿਸ਼ ਕੀਤੀ।
"ਫਿਕਰੇ ਦੀ ਲੋੜ ਨੀ-ਉਣੇ ਈ ਕਰੀ ਦੇਣੀ ਏ ਠੀਕ, ਕੁਝ ਨੀ ਹੋਇਆ, ਜਾਗੋ ਬਨ੍ਹਾ ਬੂਟੀ ਤੇ ਕੜਛੀਏ 'ਚ ਅੰਗਿਆਰੇ ਲਈ ਆਗੋ. " ਬਾਬੇ ਦਾ ਹੁਕਮ ਸੁਣਦਿਆਂ ਸਾਰ ਹੀ ਮੇਰੇ ਨਾਲ ਆਇਆ ਮੁੰਡਾ ਬਨਾ ਲੈਣ ਚਲਿਆ ਗਿਆ ਤੇ ਸ਼ੈਲ ਦੀ ਮਾਂ ਨੇ ਚੁੱਲ੍ਹੇ 'ਚ ਕੁਝ ਅੰਗਿਆਰ ਕੱਢ ਕੇ ਬਾਬ ਨੂੰ ਫੜਾ ਗਈ। ਬਾਬੇ ਨੇ ਆਪਣੇ ਥੈਲੇ 'ਚੋਂ ਥੋੜ੍ਹਾ ਜਿਹਾ ਗੁੱਗਲ ਕੱਢ ਕੇ ਅੰਗਿਆਰਿਆਂ 'ਤੇ ਧਰ ਦਿੱਤਾ। ਫਿਰ ਹੱਥ ਨਾਲ ਹਵਾ ਦਿੱਤੀ। ਧੂੰਆਂ ਉਠਦੇ ਸਾਰ ਹੀ ਸਾਰਾ ਵਾਤਾਵਰਣ ਗੁੱਗਲ ਦੀ ਉਤੇਜਕ ਜਿਹੀ ਗੰਧ ਨਾਲ ਭਰ ਗਿਆ। ਭੋਰੂ ਬਾਬੇ ਦੀਆਂ ਅੱਖਾਂ ਵੀ ਸਰੂਰ ਨਾਲ ਭਰਦੀਆਂ ਜਾ ਰਹੀਆ ਸਨ।
ਮੈਂ ਇਹ ਸਭ ਵੇਖ ਕੇ ਹੈਰਾਨ ਪ੍ਰੇਸ਼ਾਨ ਸੀ ਕਿ ਸ਼ੈਲ ਨੂੰ ਕਿਸੇ ਡਾਕਟਰ ਨੂੰ ਵਿਖਾਲਣ ਦੀ ਥਾਂ ਇਹ ਸਭ ਕੀ ਕਰ ਰਹੇ ਨੇ। ਮੈਂ ਇਹ ਸਾਰਾ ਕੁੱਝ ਹੁੰਦਾ ਪਹਿਲੀ ਵਾਰੀ ਵੇਖ ਰਿਹਾ ਸੀ। ਇਸ ਲਈ ਇਸ ਜਗਿਆਸਾ ਦੇ ਪ੍ਰਭਾਵ ਹੇਠ ਚਾਹ ਦੀ ਤਲਬ ਕੁੱਝ ਮੱਠੀ ਪੈ ਗਈ ਸੀ। ਬਾਹਰ ਹਲਕਾ ਮੀਂਹ ਪੈ ਰਿਹਾ ਸੀ ਤੇ ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਬਿਜਲੀ ਦੀ ਲਿਸ਼ਕਦੀ ਸੀ। ਇਨ੍ਹੇ ਨੂੰ ਉਹ ਮੁੰਡਾ ਬੰਨ੍ਹਾਂ-ਬੂਟੀ ਦੀਆਂ ਟਾਹਣੀਆਂ ਲੈ ਆਇਆ। ਉਸ ਨੇ ਝਾੜ ਕੇ ਟਾਹਣੀਆਂ ਤੋਂ ਪਾਣੀ ਦੀਆਂ ਬੂੰਦਾਂ ਨੂੰ ਅਲੱਗ ਕੀਤਾ ਤੇ ਤੇਰੂ ਬਾਬੇ ਨੂੰ ਫੜਾ ਦਿੱਤੀਆਂ। ਮੈਂ ਇਹ ਸਭ ਕਾਰਵਾਈ ਆਪਣੀਆਂ ਅੱਖਾਂ ਨਾਲ ਵੇਖਣੀ ਚਾਹੁੰਦਾ
ਸੀ, ਇਸ ਲਈ ਮੰਜੇ ਨੂੰ ਥੋੜ੍ਹਾ ਇਜ ਖਿਸਕਾ ਲਿਆ ਸੀ ਕਿ ਅੱਧ ਖੁੱਲ੍ਹੇ ਦਰਵਾਜ਼ੇ ਵਿਚੋਂ ਦੀ ਬਾਬੇ ਵੱਲੋਂ ਕੀਤੀ ਕਾਰਵਾਈ ਨਜ਼ਰ ਆ ਸਕੇ।
ਬਾਬੇ ਨੇ ਬਨ੍ਹੇ ਦੀ ਡਾਲੀ ਨਾਲ ਬੇਸੁਧ ਪਈ ਸ਼ੈਲ ਨੂੰ ਸਿਰ ਤੋਂ ਪੈਰਾਂ ਤਾਈਂ ਛੋਹਿਆ। ਫਿਰ ਕੋਈ ਮੰਤਰ ਪੜ੍ਹਦਿਆਂ, ਡਾਲੀ ਨੂੰ ਕੱਚੇ ਫਰਸ਼ 'ਤੇ ਜ਼ੋਰ ਨਾਲ ਪਟਕਿਆ। ਬਾਬੇ ਨੇ ਕਈ ਵਾਰੀ ਇਸ ਕਿਰਿਆ ਨੂੰ ਦੁਹਰਾਇਆ। ਪਰ ਸ਼ੈਲ ਦੀ ਬੇਹੋਸ਼ੀ ਨਹੀਂ ਟੁੱਟੀ। ਫਿਰ ਭੋਰੂ ਬਾਬੇ ਨੇ ਬਨਾ ਤਾਲੀ ਇਕ ਪਾਸੇ ਰੱਖਦਿਆਂ ਪਾਟੇ ਬੰਝ ਵਰਗੀ ਆਵਾਜ਼ ਵਿਚ ਚੀਕ ਕੇ ਕਿਹਾ, "ਤੂੰ ਦੀਆਂ ਨੀ ਮੰਨਣਾ, ਫਿਰੀ-ਮਿਨੂ ਤੇਰਾ ਲਾਜ ਕਰਨਾ ਈ ਪੰਗ-ਤੂੰ ਈਆਂ ਈ ਦਫਾ ਹੋਈ ਜਾਂਦਾ ।" ਇਨਾ ਕਹਿ ਕੇ ਉਸ ਨੇ ਸ਼ੈਲ ਦੇ ਸਿਰ ਨੂੰ ਗੁੱਤ ਤੋਂ ਫੜ ਕੇ ਨਾਰੀਅਲ ਦੇ ਜੁੱਟ ਵਾਂਗ ਪੂਰੀ ਬੇਦਰਦੀ ਨਾਲ ਸੱਜੇ-ਖੱਬੇ ਝੰਜੋੜਿਆ। ਵਾਲ ਖਿੱਚੇ ਜਾਣ ਕਰਕੇ ਸ਼ੈਲ ਦਾ ਸਿਰ ਉਪਰ ਨੂੰ ਚੁੱਕਿਆ ਗਿਆ। ਉਸ ਦੇ ਸਰੀਰ ਵਿਚ ਹਰਕਤ ਹੋਈ। ਸ਼ੈਲ ਨੇ ਅੱਖਾਂ ਬੰਦ ਕੀਤਿਆਂ-ਕੀਤਿਆਂ ਕਮਜੋਰ ਹੱਥਾਂ ਨਾਲ ਆਪਣੇ ਸਿਰ ਨੂੰ ਭੇਰੂ ਬਾਬੇ ਦੀ ਮਜ਼ਬੂਤ ਪਕੜ ਤੋਂ ਆਜ਼ਾਦ ਕਰਾਉਣਾ ਚਾਹਿਆ। ਪਰ ਭੈਰੂ ਬਾਬੇ ਨੇ ਦੂਜੇ ਹੱਥ ਨਾਲ ਸ਼ੈਲ ਦੇ ਦੋਵੇਂ ਹੱਥ ਕਾਬੂ ਕਰ ਲਏ ਤੇ ਮੁੜ ਚੀਕਿਆ, "ਕੁਣ ਐਂ ਤੂੰ ਬੋਲਦਾ ਕੰਹ ਨੀ ।"
ਸ਼ੈਲ ਦੀ ਬੇਹੋਸ਼ੀ ਟੁੱਟ ਗਈ ਸੀ। ਉਸਨੇ ਮਰੀਅਲ ਤੇ ਮੱਧਮ ਜਿਹੀ ਦਰਦ ਭਿੱਜੀ ਆਵਾਜ਼ ਵਿਚ ਕਿਹਾ, ਮਿਜ ਛੱਡੀ ਦੰਗੇ।"
"ਕੀਆਂ ਛੱਡੀ ਦਿਆਂ ? ਕੋਹ ਛੱਡੀ ਦਿਆਂ ? ਪੈਲਾਂ ਤੂੰ ਇਸ ਦੁਖਿਆਰੀਏ ਨੂੰ ਛੱਡ। ਏਸ ਘਰੇ ਨੂੰ ਛੱਡ, ਏਸ ਪਿੰਡੇ ਨੂੰ ਛੱਡ, ਮੇਰਾ ਅਲਾਕਾ ਛੱਡੀ ਦੇ ਫਿਰੀ ਮੈਂ ਵੀ ਛੋਡੀ ਦਿੰਗਾ ਤਿਨੂੰ ।" ਖ਼ੁਮਾਰੀ ਭਰੀਆਂ ਅੱਖਾਂ ਨੂੰ ਛੇਤੀ-ਛੇਤੀ ਝਮਕਾਉਂਦਿਆਂ ਭੇਰੂ ਬਾਬਾ ਇਕੋ ਸਾਹ ਵਿਚ ਬੋਲ ਗਿਆ ਸੀ।
ਮੇਰੀਆਂ ਹੈਰਾਨਕੁੰਨ ਨਜ਼ਰਾਂ ਕਦੋਂ ਭੋਰੂ ਬਾਬੇ ਦੇ ਸੰਵੇਦਨਾ ਰਹਿਤ ਨਿਰਦਈ ਜਿਹੇ ਚਿਹਰੇ ਤੇ ਟਿਕ ਜਾਦੀਆਂ ਜਾਂ ਫਿਰ ਸ਼ੈਲ ਦੇ ਪੀੜ ਨਾਲ ਗੜੁੱਚ ਭੇਅ ਗ੍ਰਸਤ ਜ਼ਰਦ ਮੁੱਖ 'ਤੇ। ਉਥੋਂ ਦਾ ਸਾਰਾ ਹੀ ਵਾਤਾਵਰਣ ਰਹਿਸਮਈ ਤੇ ਡਰੌਣਾ ਜਿਹਾ ਬਣਿਆ ਹੋਇਆ ਸੀ। ਮੇਰੇ ਲਾਗੇ ਬੈਠੇ ਲੋਕ ਵੀ ਸਾਹ ਰੋਕ ਕੇ ਬੜੀ ਹੀ ਗੰਭੀਰਤਾ ਤੇ ਧਿਆਨ ਨਾਲ ਭੇਰੂ ਬਾਬੇ ਦੀ ਹਰੇਕ ਕਾਰਵਾਈ ਦੇਖ ਰਹੇ ਸਨ। ਸਾਡੇ ਵੇਖਦਿਆਂ ਹੀ ਵੇਖਦਿਆਂ ਬਾਬੇ ਨੂੰ ਆਪਣੇ ਥੈਲੇ 'ਚੋਂ ਲੋਹੇ ਦਾ ਸੰਗਲ ਕੱਢ ਲਿਆ। ਮੇਰਾ ਕਾਲਜਾ ਕੰਬਿਆ। ਮੇਰੇ ਸਿਰ ਤੋਂ ਪੇਰਾ ਭਾਈ ਝੁਣਝੁਣੀ ਜਿਹੀ ਦੌੜ ਗਈ। ਮੈਂ ਡੇਰੀਆਂ ਅੱਖਾਂ ਨਾਲ ਬਾਬੇ ਵੱਲ ਵੇਖ ਰਿਹਾ ਸੀ।
"ਫਿਰੀ ਤੂ ਈਆਂ ਨੀ ਮੰਨਣਾ ਬੋਲ ਜਾਂਦਾ ਐ ਜਾਂ ਨਈ... " ਭੇਰੂ ਬਾਬੇ ਨੇ ਐਤਕੀਂ ਸ਼ੈਲ ਦੇ ਸਿਰ ਦੇ ਵਾਲ ਇੰਨੀ ਜ਼ੋਰ ਨਾਲ ਪੁੱਟੇ ਕਿ ਸੇਲ "ਉਏ ਮੇਰੀਏ ਮਾਏ.... ।" ਕਹਿ ਕੇ ਤੜਪਦੀ ਉਠ ਕੇ ਬੈਠ ਗਈ। ਬਾਬੇ ਨੇ ਸੰਗਲ ਹਵਾ ਵਿਚ ਲਹਿਰਾਇਆ ਤੇ ਤੜਾਕ ਕਰਦਾ ਸੇਲ ਦੀ ਪਿੰਜਰਨੁਮਾ ਪਿੱਠ 'ਤੇ ਜੜ ਦਿੱਤਾ।
ਮਿਜੋ ਮਤ ਮਾਰੇ। ਮੈਨੂੰ ਛੱਡੀ ਦੇਗੇ। ਸ਼ੈਲ ਦੀ ਦਰਦ ਭਿੱਜੀ ਲੇਰ ਨਾਲ ਕੰਧਾ ਕੰਬ ਉਠੀਆਂ, "ਗਲਾਂਦਾ ਛੱਭੀ ਦਿਆਂ ਹਾ ਹਾ ਹਾ.। " ਭੈਰੂ ਨੇ ਮਜਾਕ ਉਡਾਇਆ। "ਉਣ ਮੇਰੇ ਕਾਬੂ ਆਇਆ ਤਾਂ ਗਲਾਂਦਾ ਛੱਡੀ ਦਿਆਂ।" ਭੇਰੂ ਦੀਆਂ ਨਚਦੀਆਂ ਸੁਰਖ ਅੱਖਾਂ ਚੜਕਦੀਆਂ ਨਾਸਾਂ ਤੇ ਗਰਦਨ ਦੀ ਉਭਰੀਆਂ ਨੀਲੀਆਂ ਨਸਾਂ ਵੇਖ ਕੇ ਸਾਰਿਆਂ ਦੇ ਚਿਹਰੇ ਉਡ ਗਏ ਸਨ। ਮੰਜੇ ਸਰ੍ਹਾਣੇ ਰੱਖੀ ਕੜਛੀ 'ਚੋਂ ਅਜੇ ਵੀ ਗੁੱਗਲ ਦਾ ਧੂੰਆਂ ਉਠ ਰਿਹਾ ਸੀ। ਹੱਥ ਪੈਰ ਮਾਰਦੀ ਸੇਲ ਭਰੂ ਵੱਲ ਨਫ਼ਰਤ ਭਰੀਆਂ ਅੱਖਾਂ ਨਾਲ ਵੇਖ ਕੇ ਚੀਕੀ। ਉਸ ਨੇ ਦੰਦ ਕਰੀਚੇ। ਭੇਰੂ ’ਤੇ ਬੱਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਤਾਂ ਬੱਕਰੇ ਵਾਂਗ ਕਸਾਈ ਦੇ ਹੱਥਾਂ 'ਚ ਨੱਪੀ ਹੋਈ ਸੀ। ਬਿਲਕੁਲ ਬੇਬਸ ਲਾਚਾਰ...। "
ਤੂੰ ਮਿੱਜੋ ਇੱਕ ਵਾਰੀਆ ਛੱਡੀ ਕੇ ਤਾਂ ਦਿੱਖ, ਵਿਰੀ ਮੈਂ ਦੱਸਣੀਆਂ ਤਿੰਨ੍ਹ....।" ਸ਼ੈਲ ਆਪਣੇ-ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਵਿਚ ਪੂਰੇ ਜ਼ੋਰ ਨਾਲ ਚੀਕੀ ਸੀ। ਫਿਰ ਸਾਡੇ ਵੱਲ ਕਿਸੇ ਜਾਦੂਗਰ ਵਾਂਗ ਹੱਥ ਤੇ ਅੱਖਾਂ ਨਚਾਉਂਦਾ ਭੇਰੂ ਬੋਲਿਆ, "ਬੜਾ ਈ ਢੀਠ ਹੇਗਾ ਏ ਪਹਾੜੀਆ-ਦਿਖਿਆ ਕੀਆ ਮਿਜ ਧਮਕੀ ਦਿਆ ਦਾ ਬੜੀ ਬਿਗੜੀ-ਤਿਗੜੀ ਸ਼ੈਅ ਲਗਦੀ ਏ ਮੈਂ ਤਿੰਨ੍ਹ ਇੱਕ ਵਾਰੀ ਵਿਰੀ ਗਲਾਨਾ, ਆਪਣੀ ਭਲੀ ਚਾਹੁੰਨਾ ਤਾਂ ਇਥੋਂ ਚਲਿਆ ਜਾ ਨੀਂ ਤਾਂ ਤੇਰੀ ਉਹ ਗੱਤ ਬਣਾਂਗਾ ਕਿ ਤੂੰ ਚੇਤੇ ਰੱਖਗਾ ।" ਕਹਿੰਦਿਆ ਬਾਬੇ ਨੇ ਇਕ ਵਾਰੀ ਫਿਰ ਸੰਗਲ ਪੂਰ ਚੋਰ ਲਾਲ ਸ਼ੈਲ ਦੀ ਕੰਗਰੋੜ 'ਤੇ ਮਾਰ ਦਿੱਤਾ। ਸੰਗਲ ਪੈਂਦਿਆਂ ਹੀ ਸ਼ੈਲ ਬਿਸਤਰੇ ਤੋਂ ਉਛਲ ਪਈ ਸੀ ਖਿੱਦੋ ਵਾਂਗ। ਉਹ ਭੇਰੂ ਤੋਂ ਆਜ਼ਾਦ ਹੋ ਕੇ ਉਥੋਂ ਭੱਜ ਜਾਣਾ ਚਾਹੁੰਦੀ ਸੀ, ਪਰ ਭੇਰੂ ਦੇ ਮਜ਼ਬੂਰ ਪੰਜਿਆ ਨੇ ਬੇਲ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਸੀ। ਲੋਕ ਭਰੂ ਤੇ ਪਹਾੜੀਏ ਦਾ ਵਾਰਤਾਲਾਪ ਸੁਣ ਕੇ ਰੁਮਾਂਚਤ ਸਨ। ਉਨ੍ਹਾਂ ਨੂੰ ਸ਼ੈਲ ਦੀ ਤਕਲੀਫ ਨਾਲ ਜਿਵੇਂ ਕੋਈ ਵਾਸਤਾ ਨਹੀਂ ਸੀ। ਉਹ ਤਾਂ ਜਿਵੇਂ ਕੋਈ ਲਾਈਵ ਬੇਅ ਦੇਖਣ ਆਏ ਸਨ। ਮੇਰਾ ਦਿਲ ਕੀਤਾ ਕਿ ਮੈਂ ਉਠ ਕੇ ਭਰੂ ਕੋਲੋਂ ਉਸਦਾ ਸੰਗਲ ਖੋਹ ਲਵਾਂ ਤੇ ਸੇਲ ਨੂੰ ਉਸ ਦੇ ਸਿਕੰਜੇ ਤੋਂ ਆਜ਼ਾਦ ਕਰਾ ਦਿਆਂ। ਪਰ ਉਥੋਂ ਦੇ ਲੋਕਾਂ 'ਤੇ ਖ਼ਾਸ ਕਰਕੇ ਸ਼ੈਲ ਦੇ ਘਰਦਿਆਂ ਦੀ ਬਾਬੇ ਪ੍ਰਤੀ ਅੰਨ੍ਹੀ ਸ਼ਰਧਾ ਤੋਂ ਵਿਸ਼ਵਾਸ ਦੇਖ ਕੇ ਮੇਰਾ ਹੌਂਸਲਾ ਨਹੀਂ ਪਿਆ। ਮੈਂ ਚਾਹੁੰਦਿਆਂ ਹੋਇਆ ਵੀ ਕੁੱਝ ਨਾ ਕਰ ਸਕਿਆ। ਸ਼ੈਲ ਪੀੜ ਨਾਲ ਛਟਪਟਾਉਂਦੀ ਪਈ ਸੀ। ਉਹ ਰਣਾ ਚਾਹੁੰਦੀ ਸੀ, ਪਰ ਉਸ ਦਾ ਜਿਵੇਂ ਗਲਾ ਹੀ ਬੰਦ ਹੋ ਗਿਆ ਸੀ। ਰੋਣ ਸੰਘ 'ਚ ਫਸ ਕੇ ਰਹਿ ਗਿਆ ਸੀ। ਸ਼ੈਲ ਦੀ ਮਾਂ ਰੋਣਹੱਕੀ ਹੋ ਕੇ ਮੱਥੇ 'ਤੇ ਹੱਥ ਰੱਖ ਕੇ ਬੈਠੀ ਸੀ। ਧੀ ਦੀ ਹੋਣੀ 'ਤੇ।
"ਬਾਬਾ ਜੀ, ਮਿੰਨੂੰ ਛੱਡੀ ਦੇਗੀ। ਮੈਂ ਠੀਕ ਆਂ। ਮਿੰਨੂ ਕੁੱਝ ਨੀ ਹੋਇਆ। ਮਿਨੂ ਮਤ ਮਾਰੋ। ਮੈਂ ਪੈਰੀ ਪੈਨੀ ਆਂ।" ਸ਼ੈਲ ਨੇ ਤਰਲਾ ਕੀਤਾ ਸੀ। ਪਰ ਭੇਰੂ ਨੇ ਬੈਲ 'ਤੇ ਤਰਸ ਖਾਣ ਦੀ ਬਜਾਏ ਦਰਸ਼ਕਾਂ 'ਤੇ ਜੇਤੂ ਮੁਸਕਰਾਹਟ ਸੁੱਟਦਿਆਂ ਫਿਰ ਹਵਾ 'ਚ ਸੰਗਲ ਲਹਿਰਾਉਂਦਿਆਂ ਕਿਹਾ, "ਦਿੱਖੀ ਲੰਗ.. ਕਿੱਡਾ ਚਲਾਕ ਪਹਾੜੀਆ ਐ। ਕੀਆਂ ਚੋਪੜੀਆਂ-ਚੋਪੜੀਆਂ ਗੱਲਾਂ ਕਰਾ ਦਾ,
ਮਿੱਜੋ ਬਲੇਮੇਂ ਬਿਚ ਲੈਣ ਲਈ। ਮਿਜੋ ਧੋਖਾ ਦੇਣਾ ਚਾਹੀਦਾ। ਉਏ ਮੈਂ ਬੀ ਭੋਰੂ ਬਾਬਾ ਆਂ, ਲਗਦਾ ਤੂੰ ਮਿਜ ਪਛਾਣਿਆ ਨੀ। ਮੇਰਾ ਨਾਂ ਸੁਣੀ ਕੇ ਤਾਂ ਬੋਡੇ- ਬੱਡੇ ਭੂਤ-ਪ੍ਰੇਤ ਚੁੜੇਲਾਂ ਥਰ-ਥਰ ਕੰਬਦੀਆਂ ਤੇਰੀ ਤਾਂ ਅਕਾਰ ਈ ਕੇ ਐ ਤੇਰਾ ਹੌਸਲਾ ਕੀਆ ਪਈ ਗਿਆ ਮੇਰੇ ਲਾਕੇ ਵਿੱਚ ਪੈਰ ਪੈਣ ਦਾ? ਤੜਾਕ-ਤੜਾਕ। ਰੇਅ ਪਿੰਜਣ ਵਰਗੀ ਆਵਾਜ਼ ਉਭਰੀ ਸੀ, ਸ਼ੈਲ ਦੀ ਪਿੱਠ 'ਤੇ ਲਗਾਤਾਰ ਸੰਗਲ ਵੱਜਣ ਮਗਰੋਂ ।" "ਛੱਡ ਖਾਂ ਇਸ ਬਚਾਰੀਏ ਨੂੰ। ਏਹ ਤਾਂ ਪੈਲੇ ਦੀ ਕਰਮਾਂ ਮਾਰੀ ਐ। ਜਾ ਕਿਸੇ ਦੁਸ਼ਮਨੇ ਦੇ ਘਰ ਜਾ, ਛੱਡ ਖੇਹੜਾ ਇਸ ਦਾ ।" ਭੇਰੂ ਬਾਬਾ ਜਿਵੇਂ ਪਹਾੜੀਏ ਦੀ ਮਿਨਤਾਂ ਕਰਦਾ ਪਿਆ ਸੀ।
"ਕੁਤਾਹ ਜਾਣਾ ਬਾਬਾ ਜੀ। ਮਿਜ ਕੁੱਬੇ ਢੋਅ ਦੇ ਬਾਬਾ ਜੀ ਏਸ ਦੁਨੀਆਂ ਬਿੱਚ? ਇਥੇ ਈ ਰੁੱਖੀ-ਸੁੱਕੀ ਖਾਈ ਕੇ ਗੁਜ਼ਾਰਾ ਕਰੀ ਲੱਗੀ...!" ਸ਼ੈਲ ਕੁਰਲਾਈ ਸੀ।
"ਤੂੰ ਜਾਣਾ ਜਾਂ ਨੀ? ਦਿੱਖੀ ਲੱਗ, ਕੀਆਂ ਰੂਪ ਬਦਲੀ-ਬਦਲੀ ਕੇ ਮਿੱਜੇ ਧੋਖਾ ਦੇਣ ਦੀ ਕੋਸ਼ਿਸ਼ ਕਰਾ ਦਾ ਏ।" ਭਰੂ ਬਾਬੇ ਦੀ ਜਿੰਨੀ ਤੇਜ ਜੁਬਾਨ ਚਲਦੀ ਪਈ ਸੀ ਉਨੇ ਹੀ ਭੇਜ ਹੱਥ। ਉਹ ਬਿਨਾਂ ਰੁਕੇ ਸ਼ੈਲ ਦੀ ਪਿੱਠ 'ਤੇ ਜਾਨਵਰਾਂ ਵਾਂਗ ਸੰਗਲ ਮਾਰੀ ਜਾ ਰਿਹਾ ਸੀ। ਸੇਲ ਪੀੜ ਨਾਲ ਗੰਢ ਬਣੀ ਪਈ ਸੀ। ਦਿਲ ਕੰਬਾਊ ਚੀਕਾਂ ਹੁਣ ਮੱਧਮ ਪੈਂਦੀਆਂ ਜਾ ਰਹੀਆਂ ਸਨ। ਉਸਦਾ ਪ੍ਰਤੀਰੋਧ ਘਟਦਾ ਜਾ ਰਿਹਾ ਸੀ। ਉਸ ਦੇ ਹੱਥ ਪੈਰ ਨਿਸਲ ਹੋ ਗਏ ਸਨ। ਸ਼ਾਇਦ ਦਰਦ ਹੁਣ ਹੋਦੇ ਵੱਧ ਕੇ ਹੁਣ ਦਰਦ ਨਹੀਂ ਸੀ ਰਹਿ ਗਿਆ। ਸ਼ੈਲ ਦੇ ਸਵੈਟਰ ਦੇ ਨਾਲ-ਨਾਲ ਪਿੱਠ ਦੀ ਚਮੜੀ ਵੀ ਉਧੜ ਗਈ ਸੀ। ਭੋਰੂ ਬਾਬਾ ਹੋਰ ਰਿਹਾ ਸੀ। ਉਸ ਦੇ ਕਰੂਰ ਪੰਜੇ ਕੁੱਝ ਢਿੱਲੇ ਹੋਏ ਸਨ। ਮੁੜ ਅਚੇਤ ਹੁੰਦੀ ਜਾਂਦੀ ਸ਼ੈਲ ਨੂੰ ਭੇਰੂ ਨੇ ਝਟਕਾ ਜਿਹਾ ਦੇ ਕੇ ਮੰਜੇ 'ਤੇ ਪਟਕ ਦਿੱਤਾ ਸੀ। "ਹਾਏ ਮੈਂ ਮਰੀ ਗਈ" ਦੀ ਮੱਧਮ ਜਿਹੀ ਆਵਾਜ਼ ਨਾਲ ਸ਼ੈਲ ਇਕ ਪਾਸੇ ਲੁੜਕ ਗਈ ਸੀ। ਭਰੂ ਨੇ ਹੱਥਲਾ ਸੰਗਲ ਆਪਣੇ ਝੋਲੇ ਵਿਚ ਰੱਖ ਲਿਆ ਸੀ ਤੇ ਆਪ ਵੀ ਕੱਚੇ ਵਰਸ਼ 'ਤੇ ਵਿਛੀ ਬੇਰੀ 'ਤੇ ਪਲਾਥੀ ਮਾਰ ਕੇ ਬੈਠ ਗਿਆ ਸੀ।
ਸ਼ੈਲ ਦੀ ਹਾਲਤ 'ਤੇ ਦੁਰਗਤੀ ਹੁੰਦੀ ਵੇਖ ਕੇ ਮੇਰਾ ਕਾਲਜਾ ਮੂੰਹ ਨੂੰ ਆ ਗਿਆ ਸੀ। ਪਤਾ ਨਹੀਂ ਕਿਉਂ ਮੈਨੂੰ ਉਨ੍ਹਾਂ ਲੋਕਾਂ ਦੀ ਬੇਵਕੂਰੀ 'ਤੇ ਬਹੁਤ ਗੁੱਸਾ ਆ ਰਿਹਾ ਸੀ, ਜਿਹੜੇ ਇਕ ਬੀਮਾਰ ਲਾਚਾਰ ਤੇ ਕਮਜੋਰ ਲੜਕੀ ਦੀ ਹੁੰਦੀ ਝੋਟਾ-ਕੁੱਟ ਵੇਖ ਕੇ ਵੀ ਆਰਾਮ ਨਾਲ ਬੈਠੇ ਸਨ। ਮੁਰਦਾ ਖਮੇਸ਼ੀ ਨਾਲ ਭਰੇ ਸਾਰਾ ਕੁੱਝ ਕਿਸੇ ਤਮਾਸ਼ੇ ਵਾਂਗ ਮਹਿਸੂਸ ਕਰ ਰਹੇ ਸਨ।
ਭੈਰੂ ਬਾਬੇ ਨੇ ਇਕ ਵਾਰੀ ਫਿਰ ਆਪਣੀ ਚਿਲਮ ਭਰਵਾਈ। ਸ਼ੈਲ ਦੀ ਮਾਂ ਬਾ-ਬੇਲਈ ਪਿਤਲ ਦੇ ਵੱਡੇ ਸਾਰੇ ਗਿਲਾਸ ਵਿਚ ਗਰਮਾ ਗਰਮ ਦੁੱਧ ਰੱਖ ਗਈ। ਚਿਲਮ ਦਾ ਸੂਟਾ ਭਰਦਿਆਂ ਭੇਰੂ ਬਾਬੇ ਨੇ ਕੋਲ ਦੀ ਮਾਂ ਨੂੰ ਕਿਹਾ ਸੀ, "ਫਿਕਰੇ ਆਲੀ ਕੋਈ ਗੱਲ ਨੀ ਮੈਂ ਪਹਾੜੀਏ ਨੂੰ ਸਬਕ ਸਿਖਾਈ ਦਿੱਤਾ। ਉਨੀ ਤੋਬਾ ਕਰੀ ਲਈ। ਊਣ ਉਨੀ ਏਸ ਪੱਖੇ ਮੂੰਹ ਨੀ ਕਰਨਾ। ਮੈਂ ਇਨੂੰ ਅੱਜ ਈ ਪਿੱਛੇ ਦੀਆਂ ਬਸੋਈਆਂ 'ਤੇ ਕੀਲੀ ਦੇਣਾ। ਈਆ ਕਰੀਂ, ਕੱਲੇ ਨੂੰ ਪੰਜ
ਕੰਜਕਾਂ ਨੂੰ ਕੱਚੀ ਰੋਟੀ ਖੁਆਈ ਦੇਣੀ। ਤਰਕਾਲਾਂ ਨੂੰ ਮੈਂ ਵਿਰੀ ਫੇਰਾ ਪੇਗਾ। ਨਾਲੇ ਚੇਤੇ ਰੱਖੀ ਅੰਦੀਆਂ ਸਗਰਾਂਦੀ ਨੂੰ ਕੁੜੀਏ ਨੂੰ ਦੁੱਖ ਭੰਜਨੀ ਟੋਭੇ 'ਤੇ ਨਹਾ ਆਈ। ਘੱਟ ਘੱਟ ਚਾਰ ਭਦਾੜੀਆਂ ਜ਼ਰੂਰ ਭਰੀ ਲਈ ਹਰੇਕ ਸੰਗਰਾਂਦੀ ਨੂੰ, ਨੌਂ-ਬਰ-ਨੌਂ ਹੋਈ ਜਾਣਾ ਸ਼ੈਲ ਨੇ। ਘਾਬਰਨੇ ਦੀ ਕੋਈ ਲੋੜ ਨੀ, ਜਹਾੜੀ ਭਾਈ ਭੇਰੂ ਹੋਗਾ।" ਇੰਨੇ ਨਿਰਦੇਸ਼ ਦੇ ਕੇ ਭਰੂ ਬਾਬਾ ਆਪਣਾ ਥੈਲਾ ਮੋਢੇ 'ਤੇ ਲਮਕਾ ਕੇ ਚੱਲਿਆ ਤਾਂ ਸਾਰਿਆਂ ਨੇ "ਜੇ ਬਾਬਿਆਂ ਦੀ" ਦਾ ਜੈਕਾਰਾ ਛੱਡ ਕੇ ਉਸ ਨੂੰ ਵਿਦਾ ਕੀਤਾ ਸੀ।
ਭੈਰੂ ਬਾਬੇ ਨੂੰ ਚਿਲਮ ਭਰ ਕੇ ਦੇਣ ਵਾਲਾ ਮੁੰਡਾ ਮੈਨੂੰ ਵੀ ਪਿਤਲ ਦੇ ਗਿਲਾਸ ਵਿਚ ਚਾਹ ਫੜਾ ਗਿਆ। ਮੈਂ ਭੇਰੂ ਬਾਬਾ ਦੀ ਕਾਰਗੁਜ਼ਾਰੀ ਵੇਖਣ ਵਿਚ ਇਨਾ ਗੁਆਚ ਗਿਆ ਸੀ ਕਿ ਨਾ ਮੈਨੂੰ ਠੰਡ ਹੀ ਮਹਿਸੂਸ ਹੋਈ ਸੀ ਤੇ ਨਾ ਹੀ ਚਾਹ ਦੀ ਤਲਬ ਜਾਗੀ ਸੀ। ਚਾਹ ਗੁੜ ਦੀ ਬਣਾਈ ਗਈ ਸੀ ਉਸ ਵਿਚੋਂ ਮਿੱਟੀ ਵਰਗੀ ਗੰਧ ਵੀ ਆਉਂਦੀ ਪਈ ਸੀ, ਸ਼ਾਇਦ ਚਾਹ ਲਈ ਵਰਤਿਆ ਦੁੱਧ ਮਿੱਟੀ ਦੀ ਚਾਟੀ ਵਿਚ ਕਾੜਿਆ ਗਿਆ ਸੀ।
ਚਾਹ ਪੀਣ ਮਗਰੋਂ ਇਕ ਆਦਮੀ ਹਨੇਰੇ 'ਚ ਲਾਲਟੈਨ ਲੈ ਕੇ ਮੈਨੂੰ ਚੁਬਾਰੇ ਤੱਕ ਛੱਡ ਆਇਆ ਸੀ। ਆਕਾਸ਼ ਵਿਚ ਬੱਦਲ ਤਾਂ ਸਨ ਪਰ ਵਰਖਾ ਰੁਕੀ ਹੋਈ ਸੀ। ਮੈਂ ਜਦੋਂ ਵੀ ਸ਼ੈਲ ਬਾਰੇ ਸੋਚਦਾ ਮੇਰੀਆਂ ਅੱਖਾਂ ਮੂਹਰੇ ਕਦੇ ਵਿਲਕਦੀ, ਛਟਪਟਾਉਂਦੀ, ਤੜਪਦੀ, ਪੀੜ ਨਾਲ ਚੀਕਦੀ ਸ਼ੈਲ ਦਾ ਦਰਦ ਨਾਲ ਜ਼ਰਦ ਹੋਇਆ ਚਿਹਰਾ ਆ ਜਾਂਦਾ ਤੇ ਕਦੇ ਤੇਰੂ ਬਾਬੇ ਦਾ ਅਫੀਮਚੀ ਦੀਆਂ ਅੱਖਾਂ ਵਾਲਾ ਬੇਦਰਦ ਚਿਹਰਾ ਘੁੰਮ ਜਾਂਦਾ। ਉਸ ਰਾਤ ਮੇਂ ਠੀਕ ਤਰ੍ਹਾਂ ਨਾਲ ਸੌਂ ਨਹੀਂ ਸੀ ਸਕਿਆ।
3. ਪਹਿਲੀ ਭਦਾੜੀ
ਉਸ ਦਿਨ ਐਤਵਾਰ ਸੀ। ਕਈ ਦਿਨਾਂ ਮਗਰੋਂ ਬੱਦਲਾਂ ਤੇ ਧੁੰਦ ਦਾ ਸੀਨਾ ਚੀਰ ਕੇ ਸੂਰਜ ਨੇ ਉਸ ਘਾਟੀ ਨੂੰ ਜ਼ਿੰਦਗੀ ਬਖ਼ਸ਼ਣ ਵਾਲੀਆ ਸੁਨਿਹਰੀਆਂ ਕਿਰਨਾਂ ਨਾਲ ਭਰ ਦਿੱਤਾ ਸੀ। ਉਸ ਕੋਸੀ ਧੁੱਪ ਦਾ ਅਨੰਦ ਲੈਣ ਲਈ ਮੈਂ ਉਸ ਖੁੱਲ੍ਹੀ ਖੱਡ ਵਿਚ ਨਿਕਲ ਆਇਆ ਸੀ। ਥੋੜ੍ਹੀ ਹੀ ਦੂਰ ਗਿਆ ਸੀ ਕਿ ਰਸਤੇ ਵਿਚ ਸ਼ੈਲ ਤੇ ਉਸ ਦੀ ਬਿਰਧ ਮਾਤਾ ਡੰਗੋਰੀ ਸਹਾਰੇ ਚਲਦੀ ਮਿਲ ਗਈ ਸੀ। ਮੈਂ ਸਤਿਕਾਰ ਨਾਲ ਨਮਸਤੇ ਬੁਲਾਈ ਤੇ ਬੇਲ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਦੱਸਿਆ ਸੀ।
"ਕੇ ਦੱਸਾਂ ਮਾਹਟਰ ਜੀ, ਉਆ ਈ ਐ, ਬਾਬੇ ਨੇ ਗਲਾਇਆ ਹਾ ਕਿ ਸੰਗਰਾਂਦੀ ਨੂੰ ਦੁੱਖ ਭੰਜਨੀ ਟੋਭੇ 'ਤੇ ਨਹਾ ਲਿਆਂਈ, ਸ਼ੈਲ ਨੂੰ ਉਥੇ ਲਈ ਕੋ ਚਲੀਆਂ...।"
ਮੇਰੇ ਲਈ ਇਹ ਸਾਰਾ ਇਲਾਕਾ ਇਕਦਮ ਨਵਾਂ ਸੀ। ਮੇਰੇ ਦੂਸਰੇ ਸਾਥੀ ਅਧਿਆਪਕ ਤਾਂ ਸ਼ਨੀਵਾਰ ਹੀ ਆਪੋ-ਆਪਣੇ ਘਰਾਂ ਨੂੰ ਉਡਾਰੀ ਮਾਰ ਗਏ ਸਨ। ਮੇਰੇ ਇਕੱਲੇ ਲਈ ਸਾਰਾ ਦਿਨ ਕੱਟਣਾ ਮੁਹਾਲ ਹੋ ਗਿਆ ਸੀ। ਬੱਸ ਇਸੇ ਗਰਜ਼ ਨਾਲ ਮੈਂ ਪੁੱਛ ਲਿਆ, "ਮਾਤਾ ਜੀ ਕੀ ਮੈਂ ਵੀ ਜਾ ਸਕਦਾ ਉਥੇ, ਤੁਹਾਡੇ ਨਾਲ?"
"ਕੇਂਹ ਨੀ ਜਾਈ ਸਕਦਾ, ਬੱਸ ਪੈਦਲ ਚੱਲਣਾ ਪੈਣਾ, ਪੰਜ ਕੁ ਕੋਹ, ਖੇਡ-ਖੇਡ, ਤੁਸਾਂ ਜੇ ਸ਼ਹਿਰੀਏ ਜੇ ਚਲੀ ਹੁੰਦਾ ਤਾਂ ਚਲੀ ਪੱਗੇ।" ਸੇਲ ਦੀ ਮਾਤਾ ਨੇ ਹਾਮੀ ਭਰਦਿਆਂ ਕਿਹਾ ਸੀ।
ਬੱਸ ਨਵੀਂ ਥਾਂ 'ਤੇ ਨਵੇਂ ਲੋਕਾਂ ਨੂੰ ਮਿਲਣ ਦੀ ਚਾਹ ਕਰਕੇ ਮੈਂ ਉਨ੍ਹਾਂ ਨਾਲ ਜਾਣ ਦਾ ਇਰਾਦਾ ਬਣਾ ਲਿਆ ਸੀ। ਪੰਜ ਕਹ ਯਾਨੀ ਸੱਤ-ਅੱਠ ਕਿਲੋਮੀਟਰ ਪਥਰੀਲੀ ਖੇਡ ਪਾਰ ਕਰਕੇ ਹੀ ਬੋਸ ਮਿਲਣੀ ਸੀ ਦੁੱਖ ਭੇਜਨੀ ਟੋਭੇ 'ਤੇ ਪੁੱਜਣ ਲਈ। ਸੈੱਲ ਸੀ ਕਿ ਮਸਾਂ ਦਸ ਕੁ ਕਦਮ ਤੁਰਦੀ। ਫਿਰ ਬੈਂਕ ਕੇ ਬੈਠ ਜਾਂਦੀ। ਪੱਥਰਾਂ 'ਤੇ ਬੈਠ ਕੇ ਕੁੱਝ ਪਲ ਆਰਾਮ ਕਰਦੀ। ਥੋੜ੍ਹਾ ਸਾਹ ਲੈ ਕੇ ਮਾਂ-ਧੀ ਕੀੜੀ ਦੀ ਰਫ਼ਤਾਰ ਨਾਲ ਚੱਲਣ ਲਗਦੀਆਂ।
"ਸ਼ੈਲ ਨੂੰ ਅਜਿਹੇ ਦੌਰੇ ਕਦੇ ਤੇ ਪੈਂਦੇ ਨੇ ਮਾ ਜੀ ?"
"ਕੇ ਦੱਸਾਂ ਪੁੱਤਰਾ, ਮਸਾਂ ਪੰਜ ਕੁ ਸਾਲਾਂ ਦੀ ਹੋਣੀ ਐ ਬੜੀ ਸੋਣੀ ਗੁਗੂ-ਮੁੱਗੂ ਜਿਹੀ। ਸਾਡੀ ਰਿਸ਼ਤੇਦਾਰੀਆਂ ਵਿੱਚੋਂ ਹੀ ਸ਼ੈਲ ਨੂੰ ਮੰਗੀ ਲਿਆ ਹੈ। ਈਧਾ ਵਿਆਹ ਕਰੀਤਾ ਹਾ ਪਰ ਮੁਕਲਾਬਾ ਅਠਾਰਵੇਂ ਸਾਲ 'ਚ ਹੋਣਾਹਾ।"
"ਇੰਨੀ ਨਿੱਕੀ ਉਮਰ ਵਿਚ ਵਿਆਹ ਦਿੱਤੀ ਸੀ ਸ਼ੈਲ?" ਮੈਂ ਹੈਰਾਨੀ ਨਾਲ ਪੁੱਛਿਆ ਸੀ।
"ਆਹੋ ਪੁੱਤਰਾ, ਸਾਡੇ ਨਿੱਕੀਆਂ ਉਮਰਾ ਦੀ ਬਿਆਹੀ ਦਿੰਦੇ-ਮੇਰਾ ਤਾਂ ਚੌਦਵੇਂ ਸਾਲੇ ਵਿਚ ਈ ਮੁਕਲਾਥਾ ਹੋਈ ਗਿਆ ਹਾ" ਸ਼ੈਲ ਦੀ ਮਾਂ ਦੇ ਮੁੱਖ ਤੋਂ ਮੇਰੇ ਲਈ ਮਾਸਟਰ ਦੀ ਥਾਂ ਨਿਕਲਿਆ 'ਪੁੱਤਰਾ' ਸ਼ਬਦ ਮੈਨੂੰ ਬਹੁਤ ਚੰਗਾ ਲੱਗਾ
ਸੀ ਤੇ ਉਨ੍ਹਾਂ ਨਾਲ ਬਹੁਤ ਆਪਣਾਪਣ ਮਹਿਸੂਸ ਹੋਇਆ ਸੀ।
"ਅੱਛਾ, ਫਿਰ ਕੀ ਹੋਇਆ ਸੀ ਸ਼ੈਲ ਨਾਲ ?"
“ਪੁੱਤਰਾ, ਸਾਡੀ ਤਾਂ ਕਿਸਮਤ ਈ ਟੁੱਟੀ ਗਈ ਹੀ। ਮੁਕਲਾਵੇ ਤੋਂ ਸਾਲ ਪੈਲਾਂ ਦੀ, ਈਧਾ ਘਰ ਆਲਾ ਸੋਪੇ ਦੇ ਡੰਗ ਕਰੀਕੇ ਚਲਦਾ ਹੋਇਆ। ਸ਼ੈਲ ਰੇਡੀ ਹੋਈ ਗਈ ਹੀ।" ਸੀ ਹੋਈ।"
"ਉਹ ਕਿਵੇਂ ? ਸ਼ੈਲ ਦੀ ਤਾਂ ਅਜੇ ਵਿਆਹ ਦੀ ਰਸਮ ਵੀ ਪੂਰੀ ਨਹੀਂ
"ਸਾਡੇ ਰਵਾਜਈ ਈਆਂ ਦੇ ਨੇ ਪੁੱਤਰ।"
"ਮੁੜ ਕੇ ਵਿਆਹ ਨਹੀਂ ਕੀਤਾ ਬੇਲ ਦਾ?"
"ਸਾਡੇ ਵਿਧਵਾ ਨੂੰ ਕੌਣ ਬਿਆਂਦਾ? ਕੁਣੀ ਰੱਖਣਾ ਇਸ ਕਰਮਾ ਮਾਰੀਏ ਨੂੰ। ਈਆਂ ਤਾਂ ਤੁਹਾਡੇ ਸ਼ਹਿਰਾਂ ਬਿੰਚ ਈ ਚਲਦਾ। ਸਾਡੇ ਪਹਾੜੇ ਬਿਚ ਈਆ ਦਾ ਰਵਾਜ ਹਈ ਨੀ।"
ਵਿਆਹ ਤੋਂ ਪਹਿਲਾਂ ਹੀ ਵਿਧਵਾ ਹੋ ਜਾਣਾ ਤੇ ਫਿਰ ਉਸ ਦਾ ਵਿਆਹ ਨਾ ਹੋਣਾ, ਇਹ ਕਿਹੜੇ ਕਸੂਰ ਦੀ ਸਜਾ ਮਿਲਦੀ ਪਈ ਐ ਸੇਲ ਨੂੰ। ਇਹ ਸੋਚ ਕੇ ਮੈਂ ਪ੍ਰੇਸ਼ਾਨ ਹੋ ਉਠਿਆ ਸੀ।
"ਸ਼ੈਲ ਦੇ ਹੋਰ ਵੀ ਭੈਣ-ਭਰਾ ਹਨ ?"
"ਆਹੋ ਅੱਠ ਭੈਣ-ਭਰਾ ਨੇ । ਸਾਰੇਈ ਬਿਆਹੀ ਬਰੀਗੇ। ਆਪੋ ਆਪਣੇ ਘਰਾਂ ਵਿੱਚ ਬਸਦੇ। ਬੱਸ ਏਹ ਐ ਕਰਮਾ ਮਾਰੀ। ਉਣ ਤਾਂ ਈਧਾ ਪਿਓ ਬੀ ਹਈ ਨੀ ਸਿਰੇ 'ਤੇ। ਘਰ ਦਾ ਕੰਮ-ਕਾਰ ਇਹੇ ਕਰਦੀ, ਮਿੱਜੀ ਈਧਾ ਈ ਆਸਰਾ। ਕੰਮੇ ਕਾਰੇ ਦਾ ਪੂਰਾ ਚੌਜ ਐ ਈਨੂੰ।"
"ਫਿਰ ਇੰਜ ਕਿਉਂ ਹੋਣ ਲੱਗ ਪਿਆ ਇਸ ਵਿਚਾਰੀ ਨਾਲ?"
"ਇਕ ਦਿਨ ਡੰਗਰਾਂ ਨੂੰ ਲਈ ਕੇ ਗਈ ਹੀ ਬਣੇ ਨੂੰ। ਕੁਤੇ ਕਰੜੀ ਥਾਂ ਪੈਰ ਰਖੋਈ ਗਿਆ ਹੋਣਾ ਨਾ, ਬਸ ਉਥੋਂ ਈ ਪਹਾੜੀਆ ਮਗਰ ਲੱਗੀ ਗਿਆ ਹੋਣਾ ਨਾ। ਬੱਸ ਉਥੇ ਈ ਬੇਹੋਸ਼ ਹੋਈ ਕੇ ਡਿਗੀ ਪਈ ਹੀ। ਬਸ ਉਦੋਂ ਦੇ ਈ ਦੌਰੇ ਪੈਂਦੇ ਈਨੂੰ।"
ਇਜ ਹੀ ਰੁਕਦਿਆਂ-ਚਲਦਿਆਂ ਬਸਦਿਆਂ ਖੰਡ ਦਾ ਰਸਤਾ ਤੈਅ ਹੋ ਗਿਆ ਸੀ। ਫਿਰ ਸੜਕ ਆ ਗਈ ਸੀ। ਰਸਤੇ ਵਿਚ ਸ਼ੈਲ ਨੇ ਜਰਾ ਵੀ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ। ਬਸ ਗੋਲਾ ਦਾ ਕਿਤੇ-ਕਿਤੇ ਹੁੰਗਾਰਾ ਜਰੂਰ ਭਰਿਆ ਸੀ। ਕਦੇ ਉਦਾਸ ਤੇ ਫਿੱਕੀ ਜਿਹੀ ਮੁਸਕਰਾਹਟ ਨਾਲ ਮੇਰੇ ਵੱਲ ਜਰੂਰ ਵੇਖ ਲੈਂਦੀ ਪਰ ਨਜ਼ਰਾ ਮਿਲਦਿਆਂ ਸਾਰ ਹੀ ਨੀਵੀਂ ਪਾ ਲੈਂਦੀ। ਮੈਂ ਮਹਿਸੂਸ ਕੀਤਾ ਸੀ ਕਿ ਉਹ ਮੇਰੀਆਂ ਗੱਲਾਂ ਵਿਚ ਦਿਲਚਸਪੀ ਲੈਂਦੀ ਪਈ ਸੀ। ਮੇਰਾ ਸਾਥ ਉਸ ਨੂੰ ਚੰਗਾ-ਚੰਗਾ ਲੱਗ ਰਿਹਾ ਸੀ। ਜਦੋਂ ਮੈਂ ਗੱਲਾਂ ਹੀ ਗੱਲਾਂ ਵਿਚ ਸ਼ੈਲ ਨੂੰ ਖੂਹੇ 'ਤੇ ਬੇਹੇਸ਼ ਪਈ ਵੇਖ ਕੇ ਉਸ ਨੂੰ ਬਾਹਾ ’ਚ ਚੁੱਕ ਕੇ ਘਰ ਪੁੱਜਾਉਣ ਦੀ ਕੋਸ਼ਿਸ਼ ਵਾਰੇ ਦੱਸਿਆ ਸੀ ਤਾਂ ਸ਼ੈਲ ਦੇ ਪੀਲੇ ਜਿਹੇ ਮੁੱਖ ਦੀਆਂ ਕਨਪਟੀਆਂ ਸੁਰਖ ਹੋ ਗਈਆਂ ਜਾਪਦੀਆਂ ਸਨ। ਫਿਰ ਉਸ ਦੀ ਤੱਕਣੀ ਵਿਚ ਸੋਖ਼ੀ ਤੇ
ਆਪਣਾਪਣ ਝਲਕਣ ਲੱਗ ਪਿਆ ਸੀ।
ਇਹ ਵੀ ਕਿਨੀ ਹੈਰਾਨੀ ਵਾਲੀ ਗੱਲ ਸੀ ਕਿ ਇਨੇ ਲੰਮੇ ਰਸਤੇ ਵਿਚ ਬੱਸ ਇਕ ਦੇ ਰਾਹੀਂ ਹੀ ਸਾਨੂੰ ਮਿਲੇ ਸਨ। ਜਿਹੜੇ ਪੱਥਰਾਂ 'ਤੇ ਤੁਰਨ ਦੇ ਮਾਹਿਰ ਸੀ ਤੇ ਸਾਡੇ ਕੋਲੋਂ ਦੀ ਤੇਜ ਕਦਮੀਂ ਲੰਘ ਗਏ ਸਨ. ਬਿਨਾਂ ਬੋਲਿਆ। ਜਿਵੇਂ ਕਿਸੇ ਸਾਈਕਲ ਸਵਾਰ ਕੋਲ ਕਾਰ ਲੰਘ ਜਾਵੇ।
ਉਥੋਂ ਟੋਭੇ ਵਾਲੀ ਬੱਸ ਫੜੀ ਤਾਂ ਮੈਨੂੰ ਤੇ ਸ਼ੈਲ ਨੂੰ ਦੋ ਵਾਲੀ ਖਾਲੀ ਸੀਟ ਮਿਲੀ। ਪਤਾ ਨਹੀਂ ਸ਼ੈਲ ਨੂੰ ਥਕਾਵਟ ਕਰਕੇ ਨੀਂਦ ਆਉਂਦੀ ਪਈ ਸੀ, ਜਾਂ ਜਾਣ-ਬੁੱਝ ਕੇ ਉਸ ਨੇ ਆਪਦੇ ਸਾਰਾ ਬੋਝ ਮੇਰੇ ਮੋਢੇ 'ਤੇ ਟਿਕਾ ਦਿੱਤਾ ਸੀ। ਉਸ ਦੇ ਜਿਸਮ 'ਚੋਂ ਇਸ ਤਰ੍ਹਾਂ ਦੀ ਖੁਸ਼ਬੂ ਆਉਂਦੀ ਪਈ ਸੀ ਜਿਵੇਂ ਖਿੜੀ ਹੋਈ ਸਰ੍ਹੋਂ ਦੇ ਖੇਤ ਵਿਚੋਂ ਲੰਘਦਿਆਂ ਆਉਂਦੀ ਹੈ।
"ਦੁੱਖ ਭੰਜਨੀ ਟੋਭੇ ਵਾਲੀਆਂ ਸਵਾਰੀਆਂ ਉਠੀ ਕੇ ਦਰਵਾਜੇ ਲਾਗੇ ਆਈ ਜਾਗੇ..... ।" ਕੰਡਕਟਰ ਦੀ ਆਵਾਜ਼ ਮੇਰੇ ਕੰਨੀ ਪਈ ਤਾਂ ਮੈਂ ਜਿਵੇਂ ਇਤਰਾਂ ਦੇ ਵਗਦੇ ਚੋਅ 'ਚ ਬਾਹਰ ਨਿਕਲਿਆ। ਮੈਂ ਹੌਲੀ ਦੇਣੀ ਸੇਲ ਦਾ ਸਿਰ ਆਪਣੇ ਮੋਢੇ ਤੋਂ ਹਟਾਉਂਦਿਆਂ ਉਸ ਨੂੰ ਉਠਣ ਦਾ ਇਸ਼ਾਰਾ ਕੀਤਾ। ਉਹ ਅਲਸਾਈ ਪਰ ਮੁਸਕਰਾਉਂਦੀਆਂ ਨਜ਼ਰਾਂ ਨਾਲ ਬਿਲਕੁਲ ਕਰੀਬ ਤੋਂ ਮੇਰੀਆ ਅੱਖਾਂ ਵਿਚ ਝਾਕਦੀ ਹੋਈ ਉਠ ਖੜਤੀ।
ਟੋਭੇ 'ਤੇ ਅਜ਼ਬ ਨਜ਼ਾਰਾ ਸੀ। ਉਥੇ ਤਾਂ ਮੇਲਾ ਭਰਿਆ ਹੋਇਆ ਸੀ। ਸ਼ਾਇਦ ਸੰਗਰਾਂਦ ਕਰਕੇ। ਦੂਰ-ਦੁਰੇਡਿਓ ਸ਼ਰਧਾਲੂ ਪੁੱਜੇ ਹੋਏ ਸਨ। ਸੇਵਾਦਾਰ ਰੋਗੀ ਨੂੰ ਫੜ ਕੇ ਟੋਭੇ ਵੱਲੋਂ ਲੈ ਜਾਦੇ। ਰੋਗੀ ਪਾਣੀ ਤੋਂ ਡਰ ਕੇ ਚੀਕਾਂ ਮਾਰਨ ਲਗਦੇ। ਹੱਥ ਪੈਰ ਮਾਰਦੇ। ਆਪਣੀ ਸ਼ੁੱਧ-ਬੁੱਧ ਗੁਆ ਕੇ ਜ਼ਮੀਨ 'ਤੇ ਲਿਟਣ ਲਗਦੇ। ਆਪਣੇ ਵਾਲ ਪੁੱਟਣ ਲਗਦੇ। ਜ਼ੋਰ-ਜ਼ੋਰ ਨਾਲ ਸਿਰ ਘੁਮਾਉਣ ਲੱਗਦੇ। ਤਕੜੇ ਜੁੱਸੇ ਵਾਲੇ ਸੇਵਾਦਾਰ ਉਨ੍ਹਾਂ ਨੂੰ ਘਸੀਟ ਕੇ ਟੋਭੇ ਵੱਲ ਲੈ ਜਾਂਦੇ ਤੇ ਸਮੇਤ ਕੱਪੜਿਆਂ ਜਬਰਦਸਤੀ ਟੁੱਤੀ ਲੁਆ ਦਿੰਦੇ। ਕਈ ਜਿਆਦਾ ਖੁੰਖਾਰ ਹੋ ਜਾਂਦੇ ਉਨ੍ਹਾਂ ਦੇ ਹੱਥ ਪਿੱਛੇ ਵੱਲ ਬੰਨ੍ਹ ਕੇ ਲਿਜਾਇਆ ਜਾ ਰਿਹਾ ਸੀ। ਇਹੋ ਜਿਹਾ ਦ੍ਰਿਸ਼ ਵੇਖ ਕੇ ਸੇਲ ਘਬਰਾ ਗਈ। ਉਸ ਦੀ ਮਾਂ ਤਾਂ ਸਰ੍ਹਾਂ ਵਿਚ ਹੋਰ ਔਰਤਾਂ ਸੰਗ ਬੈਠ ਗਈ ਸੀ ਤੇ ਉਨ੍ਹਾਂ ਨਾਲ ਬਾਬੇ ਦੀਆਂ ਭੇਟਾ ਗਾਉਣ ਲੱਗ ਪਈ ਸੀ। ਗਾਉਂਦੀਆਂ-ਗਾਉਂਦੀਆਂ ਔਰਤਾਂ ਇਕ-ਦੂਸਰੇ ਨਾਲ ਆਪਣਾ ਦੁੱਖ ਵੀ ਫਰੋਲਣ ਲੱਗ ਪਈਆਂ ਸਨ। ਸ਼ੈਲ ਨੇ ਹੌਲੀ ਦੇਣੀ ਮੇਰੇ ਕੰਨ 'ਚ ਕਿਹਾ, "ਮੈਂ ਨੀ ਨਹੋਣਾ। ਪਾਣੀ ਠੰਡਾ ਹੋਗ। ਮੇਰੀ ਤਾਂ ਪਿੱਠ ਬੜੀ ਦੁਖਦੀ ਐ, ਭੇਰੂਏ ਦੇ ਸੰਗਲਾਂ ਦੀ ਮਾਰ ਕਰੀ ਕੇ। ਮਿਨੂ ਨੀ ਕੁਝ ਬੀ ਹੋਇਆ ਮੈਂ ਠੀਕ ਤਾਂ ਹਾਂ।"
ਮੈਨੂੰ ਸ਼ੈਲ 'ਤੇ ਬਹੁਤ ਤਰਸ ਆਇਆ। ਜੇ ਇਹ ਠੀਕ ਹੈ ਤਾਂ ਫਿਰ ਇਸ ਨਾਲ ਇਹ ਅਨਿਆ ਕਿਉਂ?
ਸ਼ੈਲ ਦੀ ਮਾਂ ਦੇ ਕਹਿਣ 'ਤੇ ਮੈਂ ਸ਼ੈਲ ਨੂੰ ਉਸ ਪਾਸੇ ਵੱਲ ਲੈ ਗਿਆ ਜਿੱਧਰ ਹੋਰ ਵੀ ਰੋਗੀ ਔਰਤਾਂ ਨੂੰ ਸਮੇਤ ਕੱਪੜਿਆਂ ਟੋਭੇ ਵਿਚ ਟੁੱਭੀ ਲੁਆਣ
ਲਈ ਲਿਜਾਇਆ ਜਾ ਰਿਹਾ ਸੀ। ਪਰ ਅਸੀਂ ਥੋੜ੍ਹੀ ਦੇਰ ਉਥੇ ਰੁੱਕ ਕੇ ਮੇਲੇ ਵੱਲ ਖਿਸਕ ਗਏ। ਭੀੜ ਵਿਚ ਕੁੱਝ ਪਤਾ ਨਹੀਂ ਚਲਦਾ ਸੀ। ਉਥੇ ਸਾਨੂੰ ਪਛਾਨਣ ਵਾਲਾ ਕੋਈ ਨਹੀਂ ਸੀ। ਭੀੜ ਵਿਚ ਗੁਆਚਣ ਡਰੋਂ, ਸ਼ੈਲ ਨੇ ਮੇਰਾ ਹੱਥ ਘੁੱਟ ਕੇ ਵੜਿਆ ਹੋਇਆ ਸੀ। ਮੈਂ ਉਸ ਨੂੰ ਇਕੱਲੀ-ਇਕੱਲੀ ਦੁਕਾਨ 'ਤੇ ਲਿਜਾ ਕੇ ਕੁਝ ਖਰੀਦਣ ਲਈ ਕਿਹਾ। ਸੇਲ ਹਰੇਕ ਚੀਜ਼ ਨੂੰ ਬੜੇ ਚਾਅ ਤੇ ਨੀਝ ਨਾਲ ਵੇਖਦੀ। ਹੱਥ ਵਿਚ ਲੈ ਕੇ ਉਲਟਾ ਪੁਲਟਾ ਕੇ ਪਰਖਦੀ, ਪਰ ਜਦੋਂ ਮੈਂ ਪੁੱਛਦਾ, “ਪਸੰਦ ਹੈ ਤਾਂ ਮੈਂ ਲੈ ਦਿੰਦਾ ਹਾਂ।" ਉਹ ਇਸ ਗੱਲ ਲਈ ਤਿਆਰ ਨਾ ਹੁੰਦੀ। ਉਹ ਚੀਜ਼ ਝੱਟ ਦੁਕਾਨ ਵਿਚ ਉਸੇ ਥਾਂ ਰੱਖ ਕੇ ਅਗਲੀ ਦੁਕਾਨ ਮੂਹਰੇ ਜਾ ਖੜ੍ਹਦੀ। ਇੰਜ ਉਸ ਨੇ ਮੇਰਾ ਹੱਥ ਫੜ ਕੇ ਸਾਰਾ ਹੀ ਮੇਲਾ ਘੁੰਮ ਲਿਆ। ਉਸ ਨੂੰ ਕਈ ਚੀਜ਼ਾਂ ਪਸੰਦ ਵੀ ਆਈਆਂ ਸਨ, ਪਰ ਪਤਾ ਨਹੀਂ ਕਿਉਂ ਉਸਨੇ ਆਪਣੇ ਆਪ ਨੂੰ ਰੋਕਿਆ ਹੋਇਆ ਸੀ।
ਫਿਰ ਮੈਂ ਗਰਮਾ-ਗਰਮ ਜਲੇਬੀਆਂ ਖਰੀਦੀਆਂ। ਅਸੀਂ ਭੀੜ 'ਚੋਂ ਇਕ ਪਾਸੇ ਹੋ ਕੇ ਵੱਡੇ ਸਾਰੇ ਪੱਥਰ 'ਤੇ ਬੈਠ ਗਏ। ਥੋੜ੍ਹੀ ਨਾ ਨੁਕਰ ਮਗਰੋਂ ਜੈਲ ਨੇ ਮੇਰੇ ਨਾਲ ਹੀ ਜਲੇਬੀਆਂ ਖਾਧੀਆਂ। ਜਲੇਬੀਆਂ ਖਾਂਦਿਆਂ ਉਸ ਨੇ ਮੇਰੇ ਨਾਲ ਢੇਰ ਸਾਰੀਆਂ ਗੱਲਾਂ ਕੀਤੀਆ। ਪਹਾੜਾਂ ਦੀਆਂ, ਜੰਗਲਾ ਦੀਆਂ, ਖੇਤਾਂ ਦੀਆਂ, ਫ਼ਸਲਾਂ ਦੀਆਂ, ਸ਼ਹਿਰੀ ਮੁੰਡੇ-ਕੁੜੀਆਂ ਦੇ ਮੇਲ ਮਿਲਾਪ ਦੀਆਂ, ਉਨ੍ਹਾਂ ਵਿਚਕਾਰ ਦੋਸਤੀ ਦੀਆਂ, ਪਿੰਡ ਦੇ ਮਹੌਲ ਦੀਆਂ, ਲੁਕ ਛਿਪ ਕੇ ਪਿਆਰ ਕਰਦੇ ਮੁੰਡੇ-ਕੁੜੀਆਂ ਦੀਆਂ, ਆਪਣੇ ਘਰ ਦੀਆਂ ਇਕ ਦੂਸਰੇ ਦੀ ਪਸੰਦ ਤੇ ਨਾ ਪਸੰਦ ਦੀਆਂ ਗੱਲਾਂ ਕਰਦਿਆਂ ਸ਼ੈਲ ਦੇ ਚਿਹਰੇ 'ਤੇ ਨੱਚਦੀ ਥਿਰਕਦੀ ਖ਼ੁਸ਼ੀ ਵੇਖੀ ਨਾ ਜਾਂਦੀ। ਉਸ ਦੀਆਂ ਅੱਖਾਂ ਦੀ ਚਮਕ ਵਧ ਜਾਂਦੀ। ਚਿਹਰਾ ਸੁਰਖ਼ ਹੋ ਜਾਂਦਾ। ਮੈਨੂੰ ਲੱਗਿਆ ਸੀ ਜਿਵੇਂ ਵਰ੍ਹਿਆਂ ਤੋਂ ਮੁਰਝਾਇਆ ਫੁੱਲ, ਯਕਾਯਕ ਫਿਰ ਤੋਂ ਤਰੋਤਾਜਾ ਹੋ ਕੇ ਖਿੜ ਪਿਆ ਹੋਵੇ ਤੇ ਆਪਣੀ ਖੁਸ਼ਬੇ ਨਾਲ ਫ਼ਿਜ਼ਾ ਮਹਿਕਾਉਣ ਲੱਗ ਪਿਆ ਹੋਵੇ।
ਜਲੇਬੀਆਂ ਖਾ ਕੇ ਅਸੀਂ ਇਕ ਵਾਰੀ ਫਿਰ ਮੇਲੇ ਵਿਚ ਵੜ ਗਏ। ਸੇਲ ਨੇ ਜਿਹੜੀਆਂ ਚੀਜ਼ਾਂ ਨੂੰ ਪਸੰਦ ਕੀਤਾ ਸੀ ਉਹ ਮੈਂ ਉਸ ਦੇ ਨਾਂਹ-ਨਾਂਹ ਕਰਦਿਆਂ ਜਬਰਦਸਤੀ ਖਰੀਦ ਦਿੱਤੀਆਂ ਸਨ। ਉਹ ਬੱਚਿਆਂ ਵਾਂਗ ਚਹਿਕਦੀ ਪਈ ਸੀ, ਉਹ ਮੇਰਾ ਹੱਥ ਘੁੱਟ ਕੇ ਫੜਣ ਨਹੀਂ ਸੀ ਭੁੱਲੀ। ਉਹ ਕਦੇ ਜ਼ਿੰਦਗੀ ਵਿਚ ਝੂਲੇ ਤੇ ਨਹੀਂ ਸੀ ਬੈਠੀ। ਅਸੀਂ ਦੋਵੇਂ ਮੈਰੀਗੋ ਰਾਊਂਡ ਝੂਲ ਦੇ ਇਕੋ ਪੋਲੇ 'ਤੇ ਸੁਆਰ ਹੋ ਗਏ। ਜਦੋਂ ਝੂਲਾ ਆਪਣੀ ਪੂਰੀ ਬੁਲੰਦੀ ਛੂਹ ਕੇ ਇਕਦਮ ਹੇਠਾਂ ਵੱਲ ਨੂੰ ਆਉਂਦਾ ਤਾਂ ਸ਼ੈਲ ਅੱਖਾਂ ਬੰਦ ਕਰਕੇ ਮੇਰੇ ਨਾਲ ਚਿੰਬੜ ਜਾਂਦੀ।
ਕਾਫੀ ਦੇਰ ਮੇਲਾ ਘੁੰਮ ਕੇ ਜਦੋਂ ਅਸੀਂ ਮੁੜੇ ਤਾਂ ਸ਼ੈਲ ਦਾ ਦੁਪੱਟਾ ਉਸ ਦੇ ਸਿਰੋਂ ਢੁਲਕ ਕੇ ਗਲੇ 'ਤੇ ਆ ਗਿਆ ਸੀ। ਉਸ ਦੇ ਚਿਹਰੇ 'ਤੇ ਅਨੱਖੀ ਚਮਕ ਸੀ ਅਤੇ ਚਿਹਰੇ ਤੋਂ ਉਦਾਸੀ ਦੀ ਧੁੰਦ ਉਡ-ਪੁਡ ਗਈ ਸੀ। ਦਰਦ ਤੇ ਬਕਾਵਟ ਦੀਆਂ ਲਕੀਰਾਂ ਗਾਇਬ ਸਨ। ਉਸ ਤੋਂ ਤਾਜੇ ਖਿੜੇ ਫੁੱਲ ਵਰਗੀ ਭਾਜਗੀ ਖੇਡਦੀ ਪਈ ਸੀ। ਉਸ ਦੇ ਅੰਗ-ਅੰਗ ਵਿਚ ਵਰਤੀ ਆ ਗਈ ਸੀ।
ਕਦਮਾਂ ਵਿਚ ਭੇਜੀ ਸੀ।
ਸ਼ੈਲ ਵਿਚ ਆਏ ਇਸ ਬਦਲਾਅ ਨੂੰ ਵੇਖ ਕੇ ਉਸ ਦੀ ਮਾਂ ਬੋਲ ਪਈ ਸੀ, "ਦਿੱਖਿਆ ਪੁੱਤਰ, ਕਿੰਨੀ ਕਰਨੀ ਆਲੀ ਥਾਂ ਐ। ਪਹਿਲਕੀਆ ਭਦਾੜੀਆ ਬਿਚ ਈ ਕਿੰਨਾ ਵਰਕ ਪਈ ਗਿਆ ਸ਼ੈਲ ਨੂੰ ।"
ਮੁੜਦੇ ਸਮੇਂ ਸ਼ੈਲ ਪੰਛੀਆਂ ਵਾਂਗ ਚਹਿਕਦੀ ਪਈ ਸੀ। ਸਵੇਰੇ ਆਉਂਦਿਆਂ ਪੈਰ-ਪੈਰ 'ਤੇ ਥੱਕ ਜਾਣ ਵਾਲੀ ਸ਼ੈਲ ਨੂੰ ਜਿਵੇਂ ਖੰਭ ਲੱਗ ਗਏ ਸਨ। ਲੰਮੇ ਸਮੇਂ ਬਾਅਦ ਆਪਣੀ ਧੀ ਦੇ ਚਿਹਰੇ ਤੋਂ ਵਲ੍ਹਕਦੀ ਖ਼ੁਸ਼ੀ ਵੇਖ ਕੇ ਬੇਲ ਦੀ ਮਾਂ ਵੀ ਸੁੱਖ ਤੇ ਸਕੂਨ ਭਰੇ ਅਹਿਸਾਸ ਨਾਲ ਭਰ ਗਈ ਸੀ। ਉਸ ਨੂੰ ਵੀ ਇਹ ਸਭ ਚੰਗਾ-ਚੰਗਾ ਲੱਗਦਾ ਪਿਆ ਸੀ।
ਵਾਪਸੀ ਸਮੇਂ ਸੱਤ-ਅੱਠ ਕਿਲੋਮੀਟਰ ਦਾ ਰਸਤਾ ਪਲਕ ਝਮਕਦਿਆਂ ਹੀ ਤੇਅ ਹੋ ਗਿਆ ਸੀ। ਪਿੰਡ ਵਿਚ ਦਾਖਿਲ ਹੋ ਕੇ ਜਦੋਂ ਮਾਂ-ਧੀ ਨੇ ਆਪਣੇ ਮੁਹੱਲੇ ਵੱਲ ਜਾਂਦੇ ਰਸਤੇ 'ਤੇ ਪੈਰ ਮੋੜੇ ਤਾਂ ਵਿਛੜਦਿਆਂ ਸ਼ੈਲ ਉਦਾਸ ਜਿਹੀ ਹੋ ਕੇ ਬੁੜ-ਬੁੜਾਈ, "ਅਗਲੀਆ ਦਾੜੀਆ 'ਤੇ ਬੀ ਸਾਡੇ ਨਾਲ ਚਲਿਓ।" "ਹਾਂ-ਹਾਂ ਜ਼ਰੂਰ ਚਲਾਂਗਾ.....।" ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਸੀ। ਸ਼ੈਲ ਦੀ ਮਾਂ ਦੇ ਚਰਨ ਸਪਰਸ਼ ਕਰਕੇ ਮੈਂ ਵਿਦਾ ਲੈਣ ਲੱਗਾ ਤਾਂ ਉਸ ਨੇ ਮੇਰੇ 'ਤੇ ਅਸੀਸਾਂ ਦੀ ਝੜੀ ਲਾ ਦਿੱਤੀ, "ਜੀਉਂਦਾ ਰੋਹ ਪੁੱਤਰਾ-ਜਵਾਨੀਆਂ ਮਾਣੇ, ਠੰਡੀਆਂ ਛਾਵਾਂ ਰੈਣ ਤੇਰੇ ਸਿਰ 'ਤੇ ਹਮੇਸ਼ਾ। ਸਾਡੇ ਗਰੀਬਾਂ 'ਤੇ ਤੂੰ ਬੜਾ ਉਪਕਾਰ ਕੀਤਾ ਹੈ-ਸਾਡੇ ਘਰ ਵਿਰੀ ਬੀ ਆਈ ਪੁੱਤਰਾ.... ।"
"ਆਵਾਂਗਾ ਮਾਤਾ ਜੀ ਜਰੂਰ ਆਵਾਂਗਾ ।" ਮੈਂ ਬੇਲ ਨਾਲ ਨਜ਼ਰਾਂ ਮਿਲਾ ਕੇ ਮੁਸਕਰਾਉਂਦਿਆ ਕਿਹਾ ਸੀ।
ਚੁਬਾਰੇ 'ਤੇ ਪੁੱਜ ਕੇ ਮੈਂ ਦਿਨ ਭਰ ਦੇ ਸਰੂਰ ਵਿਚ ਗੁਆਚਾ ਆਪਣੇ ਘਰ ਦਿਆਂ ਨੂੰ ਪੱਤਰ ਲਿਖਣ ਬੈਠ ਗਿਆ ਸੀ ।“ ਫਿਲਹਾਲ ਮੈਂ ਇਥੇ ਹੀ ਰਹਿਣ ਦਾ ਮਨ ਬਣਾ ਲਿਆ ਹੈ ਇਸ ਲਈ ਮੇਰੀ ਬਦਲੀ ਦੀ ਕੋਸ਼ਿਸ਼ ਨਾ ਕਰਿਓ ਤੇ ਨਾ ਹੀ ਮੇਰੀ ਚਿੰਤਾ ਕਰਨੀ.... "
4. ਚੇਤਿਆਂ ਦੀ ਬਰਾਤ
ਉਸ ਪਿੰਡ ਦਾ ਤਾਂ ਜਿਵੇਂ ਨਕਸ਼ਾ ਹੀ ਬਦਲ ਗਿਆ ਸੀ। ਹੁਣ ਸ਼ਹਿਰ ਤੇ ਸਿੱਧੀ ਲਿੰਕ ਰੋਡ ਉਸ ਪਿੰਡ ਤੱਕ ਜਾਂਦੀ ਸੀ। ਮਿੰਨੀ ਬੱਸਾਂ ਸਿੱਧੀਆਂ ਪੰਡਤ ਜੀ ਦੀ ਦੁਕਾਨ ਮੂਹਰੇ ਆ ਕੇ ਰੁਕਦੀਆਂ। ਮਹੂ ਦੀਆਂ ਹੱਟੀਆਂ ਤੋਂ ਵੀ ਇਕ ਅਜਿਹੀ ਲਿੰਕ ਰੋਡ ਪਹਾੜੀ ਦਾ ਕੰਢਾ ਪੱਧਰਾ ਕਰਕੇ ਬਣਾ ਦਿੱਤੀ ਗਈ ਸੀ। ਖੇਡ ਇਕ ਪਾਸੇ ਰਹਿ ਗਈ ਸੀ।
ਜਦੋਂ ਮੈਂ ਪੰਡਤ ਜੀ ਦੀ ਦੁਕਾਨ ਮੂਹਰੇ ਪੁੱਜਾ ਤਾਂ ਮੇਰੀਆਂ ਅੱਖਾਂ ਦੁਕਾਨ 'ਤੇ ਪੰਡਤ ਜੀ ਨੂੰ ਲੱਭਣ ਲੱਗੀਆਂ। ਇੰਨੇ ਨੂੰ ਇਕ ਗੋਰਾ ਚਿੱਟਾ ਦੁਕਾਨਦਾਰ ਮੁੰਡਾ ਉਠ ਕੇ ਮੇਰੇ ਪੈਰਾਂ 'ਤੇ ਝੁਕਿਆ: "ਮਾਹਟਰ ਜੀ ਮੇਂ ਦੀਪਾ ਮੈਨੂੰ ਪਛਾਣਿਆ ਨੀ।"
"ਵਾਹ ਬਈ, ਦੀਪਿਆ ਕੀ ਹਾਲ ਚਾਲ ਐ ਪੰਡਤ ਜੀ ਦਾ..?"
"ਉਹ ਤਾਂ ਪੂਰੇ ਹੋਈਗੇ ਜੀ, ਪੰਜ ਕੁ ਸਾਲ ਹੋਈਗੇ ਉਣ ਇਥੇ ਮੈਂ ਈ ਬੇਨਾ।"
“ਅੱਛਾ ਯਾਰ ਪਤਾ ਈ ਨੀ ਲੱਗਾ ਇਸ ਪਿੰਡ ਜਾ ਕੇ ਆਪਣਾ ਤਾਂ ਸੰਪਰਕ ਦੀ ਟੁੱਟ ਗਿਆ ਸੀ। ਹੋਰ ਦੇਸ ਵਿਆਹ ਹੋ ਗਿਆ ?"
"ਆਹੋ ਜੀ, ਦੇ ਨਿਆਣੇ ਬੀ ਨੇ।"
"ਬੜੀ ਪ੍ਰੋਗ੍ਰੇਸ ਕੀਤੀ ਬਈ ਤੂੰ ਤਾਂ।" ਅੰਤਲਾ ਵਾਕ ਸੁਣ ਕੇ ਦੀਪਾ ਮੁਸਕਰਾ ਪਿਆ।
"ਬੈਠੋ ਤੁਸੀਂ, ਮੈਂ ਚਾਹ ਬਨਾਣਾ।" ਆਖ ਕੇ ਦੀਪਾ ਇਕਦਮ ਭੱਠੀ ਲਾਗੇ ਜਾ ਬੈਠਾ ਸੀ ਤੇ ਮੇਰੇ ਨਾਂਹ-ਨਾਂਹ ਕਰਦਿਆਂ ਵੀ ਉਸ ਨੇ ਚਾਹ ਵਾਲੀ ਪਤੀਲੀ ਭੱਠੀ 'ਤੇ ਰੱਖ ਦਿੱਤੀ ਸੀ।
ਦੀਪਾ ਪੰਡਤ ਜੀ ਦਾ ਪੋਤਰਾ ਸੀ। ਜਦੋਂ ਮੇਰੀ ਇਸ ਸਕੂਲ ਤੋਂ ਬਦਲੀ ਹੋਈ ਸੀ ਤਾਂ ਇਹ ਛੇਵੀਂ ਜਮਾਤ ਵਿਚ ਪੜ੍ਹਦਾ ਸੀ। ਕਮਜ਼ੋਰ ਤੇ ਮਲੂਕੜਾ ਜਿਹਾ। ਹੁਣ ਚੰਗਾ ਗੰਭਰੂ ਜਵਾਨ ਨਿਕਲਿਆ ਸੀ। ਪਹਿਲੀ ਨਜ਼ਰੇ ਪਛਾਣਿਆ ਹੀ ਨਹੀਂ ਸੀ ਗਿਆ। ਦੁਕਾਨ 'ਤੇ ਚੁਬਾਰੇ ਤੋਂ ਟੀਨ ਹਟਾ ਕੇ ਲੈਂਟਰ ਪਾ ਦਿੱਤਾ ਗਿਆ ਸੀ। ਦੋਨਾਂ ਪਾਸੇ ਦੇ ਦੁਕਾਨਾਂ ਹੋਰ ਪਾ ਦਿੱਤੀਆਂ ਸਨ। ਇਕ ਪਾਸੇ ਟੇਲਰ ਮਾਸਟਰ ਤੇ ਦੂਸਰੇ ਪਾਸੇ ਦਵਾਈਆਂ ਦੀ ਦੁਕਾਨ ਸੀ। ਦੁਕਾਨ ਸਾਹਮਣੇ ਪਿੱਪਲ ਹੇਠਲਾ ਚਬੂਤਰਾ ਵੱਡਾ ਤੇ ਸਿਮੇਂਟਰ ਕਰ ਦਿੱਤਾ ਗਿਆ ਸੀ। ਪਿੱਪਲ ਹੋਰ ਵੀ ਸੰਘਣਾ ਹੋ ਗਿਆ ਸੀ ਤੇ ਉਸ ਦੀਆਂ ਬਾਹਵਾਂ ਹੁਣ ਕਾਫੀ ਦੂਰ ਤੱਕ ਵੇਲ ਗਈਆਂ ਸਨ।
ਮੰਦਿਰ ਨੂੰ ਜਾਂਦੀਆਂ ਪੌੜੀਆਂ ਵੀ ਹੁਣ ਪੱਥਰਾਂ ਦੀ ਥਾਂ ਸੀਮਿਟ ਨਾਲ ਪੱਕੀਆਂ ਕਰ ਦਿੱਤੀਆਂ ਗਈਆਂ ਸਨ। ਮੰਦਰ ਦਾ ਦਾਇਰਾ ਵੀ ਹੁਣ ਕਾਫੀ ਖੁੱਲ੍ਹਾ-ਖੁੱਲ੍ਹਾ ਤੇ ਸਾਫ ਸੁਥਰਾ ਲਗਦਾ ਪਿਆ ਸੀ। ਪਰ ਖੂਹ ਦੀ ਹਾਲਤ ਲਗਭਗ ਉਹੋ ਜਿਹੀ ਹੀ ਸੀ। ਨਾ ਉਸ ਨੂੰ ਢਕਿਆ ਗਿਆ ਸੀ ਤੇ ਨਾ ਹੀ ਆਲੇ-
ਦੁਆਲੇ ਦੀ ਸਫਾਈ ਕੀਤੀ ਗਈ ਸੀ। ਹਰੇਕ ਮੁਹੱਲੇ ਵਿਚ ਵਾਟਰ ਸਪਲਾਈ ਦੀ ਟੂਟੀ ਪੁੱਜਣ ਕਰਕੇ, ਖੂਹ ਦੀ ਵਰਤੋਂ ਬਹੁਤ ਘਟ ਗਈ ਸੀ, ਜਦੋਂ ਕਿਤੇ ਮੋਟਰ ਸੜ ਜਾਂਦੀ ਜਾਂ ਬਿਜਲੀ ਦਾ ਲੰਮਾ ਕੱਟ ਕਰਕੇ ਪਾਣੀ ਦੀਆ ਟੈਂਕੀਆਂ ਨਾ ਭਰ ਹੁੰਦੀਆਂ ਤਾਂ ਲੋਕਾਂ ਨੂੰ ਖੂਹ ਚੇਤੇ ਆਉਂਦਾ।
ਸਾਹਮਣੇ ਖੰਡ ਪਾਰ ਵਾਲੀ ਕੱਚੀਆਂ ਇੱਟਾਂ ਦੀ ਸਰ੍ਹਾਂ ਹੁਣ ਪੱਕੀਆਂ ਇੱਟਾਂ ਦੀ ਬਣਾ ਦਿੱਤੀ ਗਈ ਸੀ, ਪਰ ਉਸ ਦੀ ਛੱਤ ਅਜੇ ਵੀ ਟੀਨ ਦੀ ਹੀ ਸੀ। ਉਸ ਦਾ ਵਿਸਥਾਰ ਵੀ ਕਰ ਦਿੱਤਾ ਗਿਆ ਸੀ। ਇਕ ਹੋਰ ਗੱਲ ਜਿਸ ਨੂੰ ਵੇਖ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਦੁੱਖ ਵੀ ਕਿ ਮੰਦਰ ਦੇ ਉਲਟ ਦਿਸ਼ਾ 'ਤੇ ਸਰਾਂ ਦੇ ਮਗਰਲੇ ਪਾਸੇ ਇਕ ਖੋਖੇ ਵਿਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਸੀ। ਨਾਲ ਹੀ ਖੜ੍ਹ ਦੀ ਛੰਨ ਵਾਲੀ ਕੁੱਲੀ ਜਿਹੀ 'ਚ ਅਹਾਤਾ ਵੀ। ਹੁਣ ਪਿੰਡ ਵਾਲਿਆਂ ਨੂੰ ਸ਼ਰਾਬ ਲਿਆਉਣ ਲਈ ਪੰਜ-ਛੇ ਕੋਹ ਦੂਰ ਕਮਾਹੀ ਦੇਵੀ ਜਾਂ ਮਹੂ ਦੀਆਂ ਹੱਟੀਆਂ ਨਹੀਂ ਸੀ ਜਾਣਾ ਪੈਂਦਾ। ਪਿੰਡਾਂ 'ਚ ਹੋਰ ਕੋਈ ਸਹੂਲਤ ਪੁੱਜੀ ਹੋਵੇ ਜਾਂ ਨਾ, ਪਰ ਪਿੰਡ-ਪਿੰਡ ਸ਼ਰਾਬ ਦੇ ਠੇਕੇ ਜ਼ਰੂਰ ਖੁੱਲ੍ਹ ਗਏ ਸਨ। ਭਾਵੇਂ ਲਾਗੇ ਹੀ ਰੋਬ ਦਾ ਮੰਦਰ ਹੋਵੇ ਜਾਂ ਵਿੱਦਿਆ ਮੰਦਰ, ਇਸ ਗੱਲ ਨਾਲ ਕਿਸੇ ਨੂੰ ਕੋਈ ਸਰੋਕਾਰ ਨਹੀਂ ਸੀ। ਸਕੂਲ ਦੀ ਚਾਰ ਦੀਵਾਰੀ ਕਰਕੇ ਉਸ ਨੂੰ ਗੇਟ ਲਾ ਦਿੱਤਾ ਗਿਆ ਸੀ। ਇਸ ਸਕੂਲ ਦਾ ਦਰਜਾ ਵਧਾ ਕੇ ਮਿਡਲ ਤੋਂ ਹਾਈ ਕਰ ਦਿੱਤਾ ਗਿਆ ਸੀ। ਗੇਟ ਦੇ ਦੋਹਾਂ ਪਿੱਲਰਾਂ 'ਤੇ ਅੰਗਰੇਜ਼ੀ ਵਿਚ "ਕਮ ਟੂ ਲਰਨ-ਗੋ ਟੂ ਸਰਵ" ਮੋਟੇ ਅੱਖਰਾਂ ਵਿਚ ਲਿਖਿਆ ਵਿਖਾਈ ਦਿੰਦਾ ਸੀ। ਸਕੂਲ ਦੇ ਟੀਨਾਂ ਦੀ ਛੱਤ ਵਾਲੇ ਕਮਰੇ ਉਹੋ ਜਿਹੇ ਹੀ ਸਨ। ਉਨ੍ਹਾਂ ਕਮਰਿਆਂ ਦੀ ਗਿਣਤੀ ਜ਼ਰੂਰ ਵਧ ਗਈ ਸੀ, ਜਮਾਤਾਂ ਵਧਣ ਦੇ ਨਾਲ-ਨਾਲ। ਦੀਪਾ ਦੱਸਦਾ ਪਿਆ ਸੀ ਸਕੂਲ ਦਾ ਸਟਾਫ ਪੂਰਾ ਨਹੀਂ ਸੀ। ਇਕ ਤਾਂ ਲੋਕੀ ਪਿੰਡਾਂ 'ਚ ਨੌਕਰੀ ਕਰਨ ਲਈ ਤਿਆਰ ਨਹੀਂ ਸਨ, ਦੂਸਰੇ ਸਰਕਾਰ ਨੇ ਲੰਮੇ ਸਮੇਂ ਤੋਂ ਭਰਤੀ ਜੋ ਬੰਦ ਕੀਤੀ ਹੋਈ ਸੀ।
ਦੀਪੇ ਨੇ ਝਟਪਟ ਮੇਰੇ ਲਈ ਚਾਹ ਤਿਆਰ ਕਰ ਲਈ ਸੀ। ਦੁਕਾਨ ਦੇ ਵਿਹੜੇ 'ਚ ਵੀ ਹੁਣ ਮੰਜਿਆਂ ਦੀ ਥਾਂ ਪਲਾਸਟਿਕ ਦੀਆਂ ਕੁਰਸੀਆਂ ਪਈਆਂ ਸਨ। ਪੰਡਤ ਜੀ ਦੀ ਇਸ ਦੁਕਾਨ ਨੂੰ ਮੈਂ ਸੁਪਰ ਮਾਰਕੀਟ ਕਿਹਾ ਕਰਦਾ ਸੀ ਕਿਉਂਕਿ ਇਸ ਦੁਕਾਨ ਤੋਂ ਜ਼ਿੰਦਗੀ ਦੀ ਲੋੜ ਦੀ ਹਰੇਕ ਚੀਜ਼ ਮਿਲ ਜਾਂਦੀ ਸੀ। ਪੰਡਤ ਜੀ ਹਲਵਾਈ ਦਾ ਕੰਮ ਵੀ ਜਾਣਦੇ ਸਨ। ਉਨ੍ਹਾਂ ਦੇ ਹੱਥੀਂ ਬਣੇ ਬੇਸਨ, ਬਰਫੀ, ਪਕੌੜੇ, ਜਲੇਬੀ, ਸ਼ੱਕਰਪਾਰੇ ਆਦਿ ਬਹੁਤ ਹੀ ਸੁਆਦਲੇ ਹੁੰਦੇ। ਖਾਲਸ ਖੋਏ ਦੀ ਬਰਫ਼ੀ ਤਾਂ ਮੈਂ ਉਚੇਚੇ ਤੌਰ 'ਤੇ ਬਣਵਾ ਕੇ ਛੁੱਟੀਆਂ ਵਿਚ ਦੂਸਰੇ ਪ੍ਰਾਂਤ ਵਿਚ ਰਹਿੰਦੇ ਆਪਣੇ ਪਰਿਵਾਰ ਲਈ ਲੈ ਕੇ ਜਾਂਦਾ।
ਪੰਡਤ ਜੀ ਦੀ ਪਿੰਡ ਦੀ ਇਸ ਇਕਲੋਤੀ ਮੁੱਖ ਦੁਕਾਨ 'ਤੇ ਹਰ ਸਮੇਂ ਰੌਣਕ ਲੱਗੀ ਰਹਿੰਦੀ। ਦੁਪਹਿਰ ਸਮੇਂ ਖੂਹ ਤੋਂ ਪਾਣੀ ਭਰਨ ਆਏ ਮਰਦ ਅਕਸਰ ਦੁਕਾਨ 'ਤੇ ਆ ਜੁੜਦੇ। ਉਥੇ ਤਾਸ਼ ਦੀ ਬਾਜੀ ਲਗਦੀ। ਗਿਣਤੀ ਵਧਦੀ ਤਾਂ ਦੋ-ਦੋ ਤਿੰਨ-ਤਿੰਨ ਗਰੁੱਪ ਵੀ ਬਣ ਜਾਂਦੇ। ਪੰਡਤ ਜੀ ਨੇ ਉਨ੍ਹਾਂ ਲਈ
ਤਾਸ਼ ਦਾ ਇਤਜ਼ਾਮ ਕੀਤਾ ਹੁੰਦਾ। ਇੱਕ ਵਾਰੀ ਬੈਠਦੇ ਤਾਂ ਸ਼ਾਮੀ ਹਨੇਰਾ ਹੋਣ ਤੱਕ ਉਠਣ ਦਾ ਨਾਂ ਹੀ ਨਾ ਲੈਂਦੇ। ਉਨ੍ਹਾਂ ਨੂੰ ਤਾਸ਼ ਖੇਡਦਿਆਂ ਵੇਖਣ ਤੇ ਮਜ਼ਾ ਲੈਣ ਵਾਲੇ ਵੀ ਉਨ੍ਹਾਂ ਨੂੰ ਘੇਰੀ ਰੱਖਦੇ। ਇਕ ਜਣਾ ਹਟਦਾ ਤਾਂ ਦੂਸਰਾ ਝੱਟ ਦੇਣੀ ਉਸ ਦੀ ਥਾਂ ਲੈ ਲੈਂਦਾ। ਤਾਸ਼ ਖੇਡਦਿਆਂ-ਖੇਡਦਿਆਂ ਉਹ ਪੰਡਤ ਜੀ ਤੋਂ ਬੀੜੀਆਂ ਦੇ ਬੰਡਲ, ਸਿਗਰਟਾਂ ਦੀਆਂ ਡੱਬੀਆਂ ਮੰਗਾ ਕੇ ਉਨ੍ਹਾਂ ਦੇ ਕਸ਼ ਮਾਰਦੇ ਰਹਿੰਦੇ ਜਾਂ ਨਾਲੋ-ਨਾਲ ਚਾਹ ਵੀ ਬਣਵਾ ਕੇ ਤਾਜ਼ਾ ਦਮ ਹੋਏ ਰਹਿੰਦੇ। ਕੋਈ-ਕੋਈ ਗਰੁੱਪ ਹਾਰ-ਜਿੱਤ ਤੇ ਮਿਠਾਈ ਦੀ ਸ਼ਰਤ ਲਾ ਲੈਂਦਾ। ਪੈਸੇ ਲਾ ਕੇ ਤਾਸ਼ ਖੇਡਣ ਵਾਲੇ ਘੱਟ ਹੀ ਨਜ਼ਰ ਆਉਂਦੇ। ਕਰੜਾ ਮੁਕਾਬਲਾ ਹੁੰਦਾ। ਬਾਜੀ ਜਿੱਤਣ ਤੇ ਜੇਤੂ ਹਾਣੀ ਸ਼ੇਰ ਮਚਾਉਂਦਾ ਤੇ ਹਾਰਨ ਵਾਲੇ ਕਈ ਵਾਰੀ ਹੇਰਾ-ਫੇਰੀ ਦਾ ਇਲਜਾਮ ਵੀ ਲਾਉਣ ਲਗਦੇ। ਉੱਚੀ-ਉੱਚੀ ਬਹਿਸ ਸ਼ੁਰੂ ਹੋ ਜਾਂਦੀ। ਸਾਥੀ ਬਦਲ ਦਿੱਤੇ ਜਾਂਦੇ। ਉਧਰ ਖੇਡ ਚਲਦੀ ਰਹਿੰਦੀ। ਇਧਰ ਪੰਡਤ ਜੀ ਦੀ ਦੁਕਾਨਦਾਰੀ ਵੀ । ਜ਼ਰਾ ਕੁ ਫੁਰਸਤ ਮਿਲਦੀ ਤਾਂ ਉਹ ਆਪ ਵੀ ਉਨ੍ਹਾਂ ਕੋਲ ਖਿਸਕ ਆਉਂਦੇ ਜਾਂ ਕਈ ਵਾਰੀ ਗਰੁੱਪ ਪੂਰਾ ਨਾ ਹੋਣ ਦੀ ਸੂਰਤ ਵਿਚ ਆਰਜੀ ਤੌਰ ਤੇ ਪਤੇ ਸਾਂਭ ਕੇ ਖਿਡਾਰੀ ਵੀ ਬਣ ਜਾਂਦੇ। ਪਰ ਕਿਸੇ ਹੋਰ ਤਾਸ਼ ਦੇ ਸ਼ੁਕੀਨ ਦੇ ਆਉਂਦਿਆਂ ਹੀ ਝਟ ਉਸ ਲਈ ਥਾਂ ਛੱਡ ਦਿੰਦੇ। ਕਈ ਵਾਰੀ ਸ਼ਾਮ ਦਾ ਸਲੇਟੀ ਹਨੇਰਾ ਘਿਰ ਜਾਣ ਤੇ ਵੀ ਜਦੋਂ ਤਾਸ਼ ਦੇ ਅਮਲੀ ਉੱਠਣ ਦਾ ਨਾਂ, ਨਾ ਲੈਂਦੇ, ਉਨ੍ਹਾਂ ਨੂੰ ਚੇਤਾ ਹੀ ਭੁੱਲ ਜਾਂਦਾ ਕਿ ਉਹ ਤਾਂ ਦੁਪਹਿਰ ਸਮੇਂ ਘੜਾ ਜਾਂ ਗਾਗਰ ਲੈ ਕੇ ਪਾਣੀ ਭਰਨ ਆਏ ਸਨ ਜਾਂ ਉਨ੍ਹਾਂ ਨੇ ਦੁਕਾਨ ਤੋਂ ਕੋਈ ਸੌਦਾ ਵੀ ਲੈ ਕੇ ਜਾਣਾ ਸੀ। ਆਪਣਾ ਆਪ ਤੇ ਆਪਣੇ ਆਲੇ- ਦੁਆਲੇ ਦੀ ਸ਼ੁੱਧ-ਬੁੱਧ ਗੁਆ ਚੁੱਕੇ ਉਹ ਬੰਦੇ ਮੈਨੂੰ ਮੁਣਸ਼ੀ ਪ੍ਰੇਮ ਚੰਦ ਦੀ ਪ੍ਰਸਿੱਧ ਕਹਾਣੀ 'ਸ਼ਤਰੰਜ ਦੇ ਖਿਡਾਰੀ ਦੇ ਪਾਤਰ ਨਜ਼ਰ ਆਉਂਦੇ।
ਮੈਨੂੰ ਤਾਸ਼ ਨਹੀਂ ਸੀ ਖੇਡਣੀ ਆਉਂਦੀ, ਨਾ ਹੀ ਮੈਨੂੰ ਇਸ ਖੇਡ ਵਿਚ ਕੋਈ ਦਿਲਚਸਪੀ ਪੈਦਾ ਹੋਈ ਸੀ। ਸਾਡੇ ਪਰਿਵਾਰ ਵਿਚ ਤਾਂ ਘਰ ਵਿਚ ਤਾਸ਼ ਵਾੜਣਾ ਹੀ ਨਹਿਸ਼ ਸਮਝਿਆ ਜਾਂਦਾ। ਪਿਤਾ ਜੀ ਕਹਿੰਦੇ ਸਨ ਕਿ ਇਸ ਖੇਡ ਨਾਲ ਆਦਮੀ ਨੂੰ ਜੂਆ ਖੇਡਣ ਦੀ ਲੱਤ ਪੈ ਜਾਂਦੀ ਹੈ । ਜੂਆ ਉਸ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਤਾਸ਼ ਖੇਡਣਾ ਆਦਮੀ ਦੀਆਂ ਬੁਰੀਆਂ ਆਦਤਾਂ ਵਿਚ ਸ਼ੁਮਾਰ ਹੁੰਦਾ ਹੈ। ਇਸ ਲਈ ਅਜਿਹੇ ਸੰਸਕਾਰਾਂ ਦੇ ਚੱਲਦਿਆਂ ਮੈਂ ਕਦੇ ਇਸ ਖੇਡ ਨੂੰ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ। ਹਾਂ, ਕਈ ਵਾਰੀ ਟਾਈਮ ਪਾਸ ਕਰਨ ਦੇ ਇਰਾਦੇ ਨਾਲ, ਇਨ੍ਹਾਂ ਕੋਲ ਖੜ੍ਹਾ ਜਰੂਰ ਹੋ ਜਾਂਦਾ। ਉਹ ਅਨਪੜ੍ਹ ਜਿਹੇ ਲੱਗਣ ਵਾਲੇ, ਪੇਂਡੂ ਲੋਕ ਇਸ ਖੇਡ ਵਿਚ ਕਾਫ਼ੀ ਮਾਹਿਰ ਲਗਦੇ। ਲੱਖ ਕੋਸ਼ਿਸ਼ ਕਰਨ ਤੇ ਵੀ ਮੈਨੂੰ ਇਸ ਖੇਡ ਦੀਆਂ ਚਾਲਾਂ ਦੀ ਕੁਝ ਸਮਝ ਨਾ ਪੈਂਦੀ। ਮੈਨੂੰ ਇਹ ਨਾ ਪਤਾ ਲਗਦਾ ਕਿ "ਤਾਸ਼ ਦੇ ਖਿਡਾਰੀ' ਬਿਨਾਂ ਵੇਖਿਆਂ ਸਾਹਮਣੇ ਵਾਲੇ ਵਿਰੋਧੀ ਖਿਡਾਰੀ ਦੇ ਹੱਥਲੇ ਪੱਤਿਆਂ ਦਾ ਅੰਦਾਜ਼ਾ ਕਿਵੇਂ ਲਾ ਲੈਂਦਾ। ਜਦੋਂ ਇਹ ਖਿਡਾਰੀ ਕਿਸੇ ਚਾਲ ਨੂੰ ਲੈ ਕੇ ਬਹਿਸ ਪੈਂਦੇ। ਉੱਚੀ-ਉੱਚੀ ਬੋਲਣ ਲਗਦੇ। ਇਕ ਦੂਸਰੇ ਨੂੰ ਚੋਰ, ਧੋਖੇਬਾਜ਼ ਗਰਦਾਨਦੇ, ਤਾਸ਼
ਦੇ ਪੱਤੇ ਜ਼ਮੀਨ ਤੇ ਵਗ੍ਹਾ ਮਾਰਦੇ ਤਾਂ ਵੀ ਮੇਰੀ ਪੱਲੇ ਉਨ੍ਹਾਂ ਦੇ ਝਗੜੇ ਦਾ ਕਾਰਣ ਨਾ ਪੈਂਦਾ, ਕਿਸ ਕਿਸਮ ਦੀ ਚੋਰੀ, ਕਿਹੜਾ ਧੋਖਾ, ਕਿਹੜੀ ਚੀਟਿੰਗ। ਉਹ ਬਹਿਸ ਕੇ, ਉੱਚੀ-ਉੱਚੀ ਬੋਲ ਕੇ, ਪੱਤੇ ਉੱਥੇ ਸੁੱਟ ਕੇ ਉੱਠ ਖੜ੍ਹੇ ਹੁੰਦੇ। ਖੇਡ ਬੰਦ ਕਰ ਦਿੰਦੇ ਤੇ ਚਲੇ ਜਾਂਦੇ ਪਰ ਦੂਸਰੇ ਦਿਨ, ਉਹ ਫਿਰ ਸਾਰੇ ਝਗੜੇ ਭੁੱਲ ਕੇ ਨਵੇਂ ਸਿਰਿਉਂ ਤਾਸ਼ ਦੀ ਬਾਜ਼ੀ ਲਾਉਣੀ ਸ਼ੁਰੂ ਕਰ ਦਿੰਦੇ।
ਦੁਕਾਨ ਤੇ ਪਿੰਡ ਦੀ ਹਰੇਕ ਚੰਗੀ ਮੰਦੀ ਗੱਲ ਦਾ ਚਰਚਾ ਹੁੰਦਾ। ਪਰ ਪੰਡਤ ਜੀ ਦੀ ਇਹ ਸਿਫ਼ਤ ਸੀ ਕਿ ਉਹ ਸਭ ਕੁਝ ਸੁਣ ਕੇ ਵੀ ਅਨਜਾਣ ਬਣੇ ਰਹਿੰਦੇ। ਸਾਰਾ ਕੁਝ ਜਿਵੇਂ ਉਨ੍ਹਾਂ ਦੇ ਖੂਹ ਜਿਹੇ ਢਿੱਡ ਵਿਚ ਸਮਾ ਜਾਂਦਾ। ਉਹ ਕਿਸੇ ਹੋਰ ਸਾਹਮਣੇ ਉਸ ਦੀ ਭਾਫ਼ ਤੱਕ ਨਾ ਕੱਢਦੇ। ਉਨ੍ਹਾਂ ਦੀ ਇਸ ਖੂਬੀ ਕਾਰਨ ਪਿੰਡ ਵਾਲੇ ਉਨ੍ਹਾਂ ਨਾਲ ਆਪਣਾ ਨਿੱਜੀ ਦੁੱਖ ਦਰਦ ਜਾਂ ਮੁਸ਼ਕਿਲ ਸਾਂਝੀ ਕਰ ਲੈਂਦੇ। ਉਨ੍ਹਾਂ ਦੇ ਲੰਮੇ ਤਜ਼ਰਬੇ ਤੋਂ ਸਲਾਹ ਵੀ ਮੰਗ ਲੈਂਦੇ। ਕਈਆਂ ਦਾ ਦੁਕਾਨ ਤੇ ਉਧਾਰ ਵੀ ਚਲਦਾ। ਲੋੜਵੰਦ ਦੀ ਲੋੜ ਵੇਲੇ ਮਦਦ ਕਰਨੋਂ ਵੀ ਪਿੱਛੇ ਨਾ ਰਹਿੰਦੇ। ਪਰ ਕੀ ਮਜ਼ਾਲ ਹੈ ਜੇ ਇਧਰ ਦੀ ਗੱਲ ਉਧਰ ਕਰਕੇ ਕਿਸੇ ਦਾ ਰਾਜ਼ ਖੋਲ੍ਹਿਆ ਹੋਵੇ। ਉਨ੍ਹਾਂ ਦੀ ਹਰਮਨ ਪਿਆਰਤਾ ਤੇ ਸਫ਼ਲਤਾ ਦਾ ਭੇਤ ਵੀ ਸ਼ਾਇਦ ਇਸੇ ਆਦਤ ਵਿਚ ਲੁਕਿਆ ਹੋਇਆ ਸੀ।
ਚਾਹ ਸ਼ਿੱਪ ਕਰਦਿਆਂ ਮੋਰੀਆਂ ਅੱਖਾਂ ਸਾਹਮਣੇ ਵੀਹ ਵਰ੍ਹੇ ਪਹਿਲਾਂ ਦੇ ਕਈ ਦ੍ਰਿਸ਼ ਘੁੰਮ ਗਏ ਸਨ। ਚੁਬਾਰਾ ਸੁੰਨਸਾਨ ਸੀ। ਹੁਣ ਸੜਕ ਬਣਨ ਅਤੇ ਬੱਸਾਂ ਦੇ ਆਉਣ ਜਾਣ ਕਰਕੇ ਅਧਿਆਪਕ ਆਪਣੇ ਘਰੋਂ ਹੀ ਆਉਂਦੇ ਜਾਂਦੇ। ਮੈਂ ਨੰਬਰਦਾਰ ਸ਼ੰਭੂ, ਸਰਪੰਚ ਦੇਸੂ, ਦੇਬੂ ਮਿਸਤਰੀ, ਬਾਬਾ ਠੁਕਠੁਕੀਆ ਵਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਸਾਰੇ ਰੱਬ ਨੂੰ ਪਿਆਰੇ ਹੋ ਚੁੱਕੇ ਸਨ।
ਮੈਂ ਮਰਦਮਸ਼ੁਮਾਰੀ ਲਈ ਮਿਲੇ ਪਿੰਡ ਦੇ ਨਕਸ਼ੇ ਨੂੰ ਖੋਲ੍ਹ ਕੇ ਵੇਖਿਆ ਤਾਂ ਪਿੰਡ ਦੇ ਮੁਹੱਲਿਆਂ ਦੀ ਵੰਡ ਦਲਿਤ ਮੁਹੱਲੇ ਤੋਂ ਹੀ ਸ਼ੁਰੂ ਕੀਤੀ ਗਈ ਸੀ। ਇਹ ਮੁਹੱਲਾ ਇਕੱਠਾ ਨਹੀਂ ਸੀ। ਕੁਝ ਘਰ ਤਾਂ ਸ਼ੈਲ ਦੇ ਘਰਾਂ ਨਾਲ ਸਨ ਤੇ ਕੁਝ ਘਰ ਲਾਗਲੇ ਉੱਚੇ ਟਿੱਲੇ ਤੇ ਸਥਿਤ ਸਨ। ਮੈਂ ਪਰਚੀਆਂ ਤੇ ਫਾਰਮ ਭਰਨ ਦੀ ਸ਼ੁਰੂਆਤ ਇਥੋਂ ਹੀ ਕਰਨੀ ਸੀ। ਉਸ ਚੜ੍ਹਾਈ ਦਾ ਖ਼ਿਆਲ ਆਉਂਦਿਆਂ ਹੀ ਮੈਨੂੰ ਥੋੜ੍ਹੀ ਚਿੰਤਾ ਵੀ ਹੋਈ। ਹੁਣ ਵੀਹ-ਪੰਝੀ ਵਰ੍ਹਿਆਂ ਵਾਲਾ ਚੜ੍ਹਦੀ ਜਵਾਨੀ ਵਾਲਾ ਜੋਸ਼ ਕਿੱਥੇ ਰਹਿ ਗਿਆ ਸੀ। ਉਦੋਂ ਕੁਆਰੇ ਸੀ। ਚੁਬਾਰੇ ਤੇ ਮੇਰੇ ਨਾਲ ਪੰਜਾਬੀ ਵਾਲਾ ਬਿੱਲਾ ਅਧਿਆਪਕ ਵੀ ਰਹਿੰਦਾ ਸੀ। ਬਿੱਲੀਆਂ ਬਿੱਲੀਆਂ ਅੱਖਾਂ ਵਾਲਾ। ਛੁੱਟੀ ਹੋਣ ਮਗਰੋਂ ਅਸੀਂ ਇਨ੍ਹਾਂ ਹਰੀਆਂ-ਭਰੀਆਂ ਪਹਾੜੀਆਂ ਤੇ ਘੁੰਮਦੇ। ਕਈ-ਕਈ ਘੰਟੇ ਉਤਰਾਈ ਚੜ੍ਹਾਈ ਚੜ੍ਹ ਉਤਰ ਕੇ ਵੀ ਥਕਾਵਟ ਦਾ ਨਾਮੋ-ਨਿਸ਼ਾਨ ਨਾ ਹੁੰਦਾ। ਸਗੋਂ ਹੋਰ ਵੀ ਤਾਜ਼ਾ ਦਮ ਹੋ ਜਾਂਦੇ ।
ਮੈਂ ਦੀਪੇ ਨੂੰ ਕਰਮੇ ਵਾਲੇ ਮੁਹੱਲੇ ਤੇ ਜਾਣ ਦਾ ਇਰਾਦਾ ਦੱਸਿਆ ਤਾਂ ਉਸ ਨੇ ਕਿਹਾ, ਛੱਡੋ ਮਾਹਟਰ ਜੀ, ਕਾਹਨੂੰ ਏਡੀ ਦੂਰ ਜਾਣਾ। ਇਥੇ ਈ ਸੌਦੀ ਲੇਨੇ ਆ। ਉਸ ਬੇਹੜੇ ਦੇ ਕਿਸੇ ਸਿਆਣੇ ਜਿਹੇ ਬੰਦੇ ਨੂੰ। ਉਨੀ ਇਥੇ ਹੀ
ਭਰਾਈ ਦੇਣੀਆਂ ਸਾਰਿਆਂ ਦੀਆਂ ਪਰਚੀਆਂ। ਆਪਣੇ ਬੇਹੜੇ ਦੇ ਜੀਆਂ ਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ। ਨਿੱਕੀ-ਨਿੱਕੀ ਗੱਲ ਦਾ। ਊਆਂ ਊਣ ਇੱਟਾਂ ਦਾ ਪੱਕਾ ਰਸਤਾ ਬੀ ਬਣੀ ਗਿਆ,ਉੱਥੇ ਜਾਣ ਲਈ।" ਮੈਨੂੰ ਦੀਪੇ ਦੀ ਗੱਲ ਜਚ ਗਈ ਸੀ। ਉਸ ਨੇ ਦੁਕਾਨ ਤੇ ਸੌਦਾ ਲੈਣ ਆਏ ਕਰਮੇ ਦੇ ਵਿਹੜੇ ਨੂੰ ਜਾਂਦੇ ਇਕ ਮੁੰਡੇ ਦੇ ਹੱਥ ਸੁਨੇਹਾ ਭੇਜ ਦਿੱਤਾ।
"ਜਾਈਂ ਉਏ ਛੋੜ ਕਰੀਕੇ, ਆਪਣੇ ਬਾਪੂਏ ਨੂੰ ਘੱਲੀ ਜ਼ਰਾ, ਆਖੀਂ, ਮਰਦਮਸ਼ੁਮਾਰੀ ਆਲੇ ਆਏ ਨੇ ਹੱਟੀਆਂ। ਜਾ ਸ਼ਾਬਾਸ਼ ਛੇਤੀ ਘੱਲੀ ਦੇ।"
ਮੁੰਡਾ ਕਾਹਲੀ-ਕਾਹਲੀ ਚਲਾ ਗਿਆ।
"ਦੀਪਿਆ, ਹੁਣ ਖੂਹੇ ਤੇ ਪਹਿਲਾਂ ਵਾਲੀ ਰੌਣਕ ਨਜ਼ਰ ਨਹੀਂ ਆਉਂਦੀ।" ਮੈਂ ਸੁੰਨਸਾਨ ਪਏ ਖੂਹ ਵੱਲ ਵੇਖਦਿਆਂ ਪੁੱਛਿਆ।
"ਕਿੱਥੇ ਮਾਹਟਰ ਜੀ, ਜੇ ਕਧਾੜੀ ਮੋਟਰ ਸੜੀ ਜਾਂਦੀ ਐ ਤਾਂ ਵਾਟਰ ਸਪਲਾਈ ਬੀ ਬੰਦ ਹੋਈ ਜਾਂਦੀ, ਫਿਰੀ ਲੋਕੀ ਕਰਦੇ ਇਧਰ ਨੂੰ ਆਪਣਾ ਮੂੰਹ। ਊਆਂ ਕੁਣ ਔਂਦਾ। ਉਣ ਤਾਂ ਮੌਜਾਂ ਐ ਜੀ। ਘਰ ਈ ਕੱਪੜੇ ਧੋਈ ਲੈਂਦੇ, ਡੰਗਰਾਂ ਨੂੰ ਪਾਣੀ ਪਿਆਈ ਲੈਂਦੇ।"
ਥੋੜ੍ਹੀ ਦੂਰ ਤੇ ਦਲਿਤਾਂ ਦਾ ਖੂਹ ਵੀ ਉਂਝ ਹੀ ਬੀਆਵਾਨ ਪਿਆ ਸੀ। ਉਸ ਤੇ ਬੋਹੜ ਦੀਆਂ ਸ਼ਾਖਾਵਾਂ ਹੋਰ ਵੀ ਝੁਕ ਆਈਆਂ ਸਨ। ਖੂਹ ਲਾਗੇ ਅੱਕ- ਬਸੂਟੀ ਤੇ ਪੰਜ ਫੁੱਲੀ ਆਦਿ ਸੰਘਣੀਆਂ ਝਾੜੀਆਂ ਨੇ ਝੁਰਮਟ ਪਾਇਆ ਹੋਇਆ ਸੀ।
ਮੈਨੂੰ ਚੇਤੇ ਆਇਆ। ਜਦੋਂ ਸ਼ਾਮਾਂ ਨੂੰ ਮੈਂ ਤੇ ਬਿੱਲਾ ਇਸੇ ਚੁਬਾਰੇ ਤੇ ਬੈਠ ਕੇ ਰੇਡੀਓ ਤੇ ਗਾਣੇ ਜਾਂ ਖਬਰਾਂ ਸੁਣ ਰਹੇ ਹੁੰਦੇ, ਦੋਹਾਂ ਖੂਹਾਂ ਤੇ ਪਾਣੀ ਭਰਨ ਵਾਲਿਆਂ ਦੀ ਕਾਫ਼ੀ ਆਵਾਜਾਈ ਹੁੰਦੀ। ਦਲਿਤ ਮੁਹੱਲੇ ਦੀ ਮੁਟਿਆਰ ਕਮਲ ਵੀ ਆਪਣੇ ਖੂਹ ਤੋਂ ਪਾਣੀ ਭਰ ਕੇ ਚੁਬਾਰੇ ਸਾਹਮਣਿਉ ਲੰਘਦੀ। ਇਕਹਿਰਾ ਤੂਤ ਦੀ ਛਿਟੀ ਵਰਗਾ ਜਿਸਮ। ਤਰਾਸ਼ੇ ਹੋਏ ਅੰਗ। ਲੰਮੀ ਧੌਣ। ਸਿਰ ਤੇ ਪਾਣੀ ਨਾਲ ਭਰਿਆ ਘੜਾ। ਘੜੇ ਨੂੰ ਬਿਨ੍ਹਾਂ ਕਿਸੇ ਸਹਾਰੇ ਦੇ ਛੱਡ ਕੇ, ਸਰਕਸ ਦੇ ਕਿਸੇ ਕਲਾਕਾਰ ਵਾਂਗ ਪਥਰੀਲੀ ਖੰਡ 'ਚੋਂ ਬੋਚ-ਬੋਚ ਪੰਬ ਧਰਦੀ ਜਾਂਦੀ ਤਾਂ ਬਿੱਲਾ ਕਾਲਜਾ ਫੜ ਕੇ ਰਹਿ ਜਾਂਦਾ। ਉਹ ਹਉਕਾ ਜਿਹਾ ਭਰਕੇ ਆਖਦਾ, ਮੇਰਾ ਤਾਂ ਜੀ ਕਰਦੇ, ਇਸ ਦੇ ਪਿਉ ਤੋਂ ਇਸ ਦਾ ਹੱਥ ਮੰਗ ਲਵਾਂ।"
"ਨਿਰੀ ਅਨਪੜ੍ਹ ਐ। ਓ..ਅ.ਵੀ ਨੀ ਜਾਣਦੀ।" ਮੈਂ ਦੱਸਦਾ। "ਕੋਈ ਨੀ ਯਾਰ, ਚਲੂਗੀ। ਬਹੁਤੀਆਂ ਪੜ੍ਹੀਆਂ ਲਿਖੀਆਂ ਵੀ ਕੀ ਚੱਜ ਸੰਵਾਰਦੀਆਂ ਪਤਾ ਐ ਮੈਨੂੰ।" ਬਿੱਲਾ ਸਰੂਰ ਜਿਹੇ 'ਚ ਬੋਲਦਾ।
ਮੈਂ ਫਿਰ ਕਹਿੰਦਾ, "ਆਧਰਮੀ ਐ। ਤੂੰ ਜੱਟ ਦਾ ਪੁੱਤ। ਤੇਰੇ ਘਰ ਆਲੇ ਰਾਜੀ ਹੋ ਜਾਣਗੇ।"
"ਅੱਜ ਕੱਲ੍ਹ ਕੌਣ ਵੇਖਦਾ ਜਾਤਾਂ-ਪਾਤਾਂ। ਨੇਚੁਰਲ ਬਿਊਟੀ ਐ ਪਿਆਰੇ। ਇਹੋ ਜਿਹੀ ਖੂਬਸੂਰਤੀ ਸਾਡੇ ਕਿੱਥੇ? ਸਾਰੇ ਸੁਹੱਪਣ ਦਾ ਪਾਣੀ ਭਰਦੇ
ਨੇ। ਇਨੂੰ ਇਕ ਵਾਰੀ ਵੇਖ ਲੈਣਗੇ ਨਾ ਅਪਸਰਾ ਨੂੰ ਸਾਰਿਆਂ ਨੂੰ ਭੁੱਲ ਜਾਣੀ ਐ ਜਾਤ-ਪਾਤ ਪੜ੍ਹਾਈ ਲਿਖਾਈ.... ।" ਬਿੱਲਾ ਪੂਰੇ ਆਤਮ-ਵਿਸ਼ਵਾਸ ਨਾਲ ਭਰ ਕੇ ਕਹਿੰਦਾ।
ਪਰ ਮਗਰੋਂ ਪਿੰਡ ਦੇ ਹੀ ਮਾਨ੍ਹੇ ਨੇ, ਕਮਲ ਨਾਲ ਇੰਨੀ ਕੁ ਮਾੜੀ ਕੀਤੀ ਸੀ। ਉਹ ਸਾਰਾ ਕੁਝ ਜੋ ਸ਼ਾਇਦ ਇਸ ਪਿੰਡ ਦੇ ਇਤਿਹਾਸ ਵਿਚ ਕਾਲੋਂ ਅੱਖਰਾਂ ਨਾਲ ਲਿਖਿਆ ਗਿਆ ਸੀ।
5. ਮਾਨ੍ਹਾ ਤਵੀਤਾਂ ਵਾਲਾ
ਦਲਿਤ ਮੁਹੱਲੇ ਦਾ ਫਾਰਮ ਤੇ ਪਰਚੀਆਂ ਰਾਮ ਦਾਸ ਨੇ ਉੱਥੇ ਦੁਕਾਨ 'ਤੇ ਹੀ ਆ ਕੇ ਭਰਵਾ ਦਿੱਤੀਆਂ ਸਨ। ਕਮਾਲ ਦੀ ਜਾਣਕਾਰੀ ਸੀ ਉਸ ਪਾਸ। ਮੁਹੱਲੇ ਦੇ ਹਰੇਕ ਜੀ ਬਾਰੇ। ਸ਼ਹਿਰਾਂ ਵਿਚ ਤਾਂ ਗੁਆਂਢੀ-ਗੁਆਂਢੀ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ। ਇਕ ਦੂਸਰੇ ਦੀ ਪ੍ਰਾਈਵੇਸੀ ਵਿਚ ਦਖਲ ਨਾ ਦੇਣ ਦੀ ਨੈਤਿਕਤਾ ਦਾ ਪਾਲਣ ਕਰਦਿਆਂ। ਪਰ ਪਿੰਡਾਂ ਵਿਚ ਇਹੋ ਨਿੱਕੀ ਤੋਂ ਨਿੱਕੀ ਜਾਣਕਾਰੀ ਜਿਥੇ ਉਨ੍ਹਾਂ ਦੇ ਰਿਸ਼ਤਿਆਂ ਤੇ ਸਾਂਝਾਂ ਨੂੰ ਹੋਰ ਪੀਡਾ ਕਰਦੀ, ਕਈ ਵਾਰੀ ਇਹੋ ਸੂਚਨਾ ਇਕ ਦੂਸਰੇ ਦੇ ਜੀ ਦਾ ਜੰਜਾਲ ਵੀ ਬਣ ਜਾਂਦੀ।
ਹੁਣ ਦੂਸਰਾ ਮੁਹੱਲਾ ਸੀ ਰਾਜਪੂਤਾਂ ਦਾ। ਕਮਾਹੀ ਦੇਵੀ ਵੱਲੋਂ ਪਿੰਡ ਵਿਚ ਪ੍ਰਵੇਸ਼ ਕਰਦਿਆਂ, ਦੱਰੇ ਵਰਗੀ ਘੰਟੀ ਚੜ੍ਹ ਕੇ ਦੂਸਰੇ ਪਾਸੇ ਘੰਟੀ ਉਤਰਦਿਆਂ ਰਾਜਪੂਤਾਂ ਦਾ ਮੁਹੱਲਾ ਸ਼ੁਰੂ ਹੋ ਜਾਂਦਾ ਸੀ। ਲੰਮੇ ਅਰਸੇ ਮਗਰੋਂ ਮੈਨੂੰ ਉਥੇ ਵੇਖ ਕੇ, ਮੇਰੀ ਜਾਣ ਪਛਾਣ ਦੇ ਬਚੇ ਹੋਏ ਲੋਕ ਬਹੁਤ ਖ਼ੁਸ਼ ਹੋਏ ਸਨ। ਮੇਰਾ ਹਾਲ-ਚਾਲ ਪੁੱਛ ਰਹੇ ਸਨ। ਮੇਰੇ ਪਰਿਵਾਰ ਦੀ ਪੂਰੀ ਜਾਣਕਾਰੀ ਹਾਸਿਲ ਕਰ ਰਹੇ ਸਨ।
ਉਸ ਮੁਹੱਲੇ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਸੀ। ਲਗਭਗ ਹਰੇਕ ਪਰਿਵਾਰ 'ਚੋਂ ਇਕ ਮੈਂਬਰ ਫੌਜੀ ਜ਼ਰੂਰ ਸੀ। ਕਈ ਪੈਨਸ਼ਨ ਆ ਗਏ ਸਨ ਤੇ ਆਪਣੀ ਖੇਤੀਬਾੜੀ ਸਾਂਭ ਰਹੇ ਸਨ। ਕਈ ਅਜੇ ਵੀ ਨੌਕਰ ਸਨ। ਵਰ੍ਹੇ-ਛਿਮਾਹੀ ਛੁੱਟੀ ਆਉਂਦੇ। ਬੱਚੇ ਪਿੰਡ ਹੀ ਉਨ੍ਹਾਂ ਦੇ ਮਾਤਾ-ਪਿਤਾ ਪਾਸ ਰਹਿੰਦੇ। ਬੱਚੇ ਪਿੰਡ 'ਚ ਹੀ ਪੜ੍ਹਦੇ। ਘਰ ਵਾਲੀਆਂ ਘਰ ਸਾਂਭਦੀਆਂ। ਸੱਸ-ਸਹੁਰੇ ਦੀ ਸੇਵਾ ਕਰਦੀਆਂ।
ਇਸ ਮੁਹੱਲੇ ਦੀ ਹੀ ਗੱਲ ਨਹੀਂ ਸੀ, ਸਗੋਂ ਉਸ ਸਾਰੇ ਹੀ ਇਲਾਕੇ ਦੀਆਂ ਔਰਤਾਂ, ਮਰਦਾਂ ਨਾਲੋਂ ਵੱਧ ਸੁੰਦਰ ਸਨ। ਜਿਵੇਂ ਕੁਦਰਤ ਨੇ ਉਨੇ ਕੁ ਇਲਾਕੇ ਵਿਚ ਖੂਬਸੂਰਤੀ ਦਾ ਛੱਟਾ ਦੇ ਦਿੱਤਾ ਹੋਇਆ ਸੀ। ਦਰਮਿਆਨੇ ਕੱਦ, ਇਕਹਿਰੇ ਪਰ ਮਜ਼ਬੂਤ ਸੁਡੌਲ ਜਿਸਮ, ਤਿੱਖੇ ਨੈਣ ਨਕਸ਼, ਸਾਫ਼ ਰੰਗ, ਮੇਕਅਪ ਤੋਂ ਕੋਹਾਂ ਦੂਰ, ਸਾਦਗੀ ਵਿਚਲੀ ਸੁੰਦਰਤਾ ਡੁੱਲ੍ਹ-ਡੁੱਲ੍ਹ ਪੈਂਦੀ। ਉਸ ਕੁਦਰਤੀ ਸੁਹੱਪਣ ਦਾ ਕੋਈ ਜੋੜ ਨਹੀਂ ਸੀ। ਉਤੋਂ ਮਿੱਠੀ ਪਿਆਰੀ ਪਹਾੜੀ ਬੋਲੀ। ਬੋਲਦੀਆਂ ਘੱਟ ਪਰ ਆਪਣੇ ਹਾਵ-ਭਾਵ, ਅਦਾਵਾਂ-ਇਸ਼ਾਰਿਆਂ ਗੱਲ ਕੇ 'ਬੌਡੀ ਲੈਂਗਵੇਜ' ਨਾਲ ਹੀ ਕੀਲ ਕੇ ਰੱਖ ਲੈਂਦੀਆਂ ਵੇਖਣ ਵਾਲੇ ਨੂੰ।
ਇਸ ਤੋਂ ਉਲਟ ਉਥੋਂ ਦੇ ਮਰਦ ਪਿਚਕੀਆਂ ਗੋਲ੍ਹਾਂ ਵਾਲੇ, ਜ਼ਿਆਦਾ ਉੱਚੇ ਕੱਦ ਨਹੀਂ, ਸਫਾਚਟ ਤੇ ਸੰਵੇਦਨਹੀਨ ਜਿਹੇ ਚਿਹਰੇ, ਬੀੜੀ ਜਾਂ ਹੁੱਕਾ ਪੀ-ਪੀ ਕੇ ਧੁਆਂਖੇ ਸਲੇਟੀ ਬੁੱਲ੍ਹ। ਕੁੱਝ ਬਜ਼ੁਰਗਾਂ ਨੇ ਰਾਜਪੂਤੀ ਸ਼ਾਨ ਕਾਇਮ ਰੱਖਣ ਲਈ ਤਿੱਖੀਆਂ ਤੇ ਕੁੰਢੀਆਂ ਮੁੱਛਾਂ ਰੱਖੀਆਂ ਸਨ। ਔਰਤਾਂ ਨਾਲੋਂ ਮਰਦ ਘੱਟ ਮਿਹਨਤੀ। ਘਰ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮ 'ਚ ਵੀ ਪੂਰਾ ਹੱਥ ਵੰਡਾਉਂਦੀਆਂ। ਮਰਦ ਜਿੰਨੇ ਅਣਖੀ ਤੇ ਖੁਸ਼ਕ, ਔਰਤਾਂ ਉਂਨੀਆਂ ਹੀ ਮਿੱਠ-
ਬੋਲੜੀਆਂ ਤੇ ਪਰਦੇਦਾਰ।
ਉੱਥੋਂ ਦੇ ਲੋਕ ਭਾਵੇਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰ ਉਹ ਕਾਫੀ ਗੁੰਝਲ ਤੇ ਜਟਿਲ ਜਿਹੇ ਵਿਅਕਤੀਤਵ ਦੇ ਮਾਲਿਕ ਸਨ। ਸ਼ਾਇਦ ਉੱਥੋਂ ਦੀ ਭੂਗੋਲਿਕ ਹਾਲਤਾਂ ਦਾ ਹੀ ਅਸਰ ਉਨ੍ਹਾਂ ਦੀਆਂ ਆਦਤਾਂ ਤੇ ਚਰਿੱਤਰ 'ਤੇ ਪਿਆ ਹੋਇਆ ਸੀ। ਵਲੋਂਵੇਦਾਰ ਤੇ ਤੰਗ ਰਸਤਿਆਂ ਵਾਂਗ ਹੀ ਉਨ੍ਹਾਂ ਦੀਆਂ ਗੱਲਾਂ ਤੇ ਵਤੀਰਾ ਵੀ ਵਲਦਾਰ ਤੇ ਕੰਜੂਸੀ ਭਰਿਆ ਹੁੰਦਾ। ਥੁੜਾਂ ਮਾਰਿਆ ਇਲਾਕਾ ਹੋਣ ਕਰਕੇ ਉਹ ਵੀ ਹੱਥ ਘੁੱਟ ਕੇ ਰੱਖਣ ਵਾਲੇ। ਕਈ ਵਾਰੀ ਬਹੁਤ ਪੜ੍ਹਿਆ-ਲਿਖਿਆ ਤੇ ਕਨੂੰਨੀ ਆਦਮੀ ਵੀ ਉਨ੍ਹਾਂ ਦੀਆਂ ਸਿੱਧੀਆਂ-ਸਾਦੀਆਂ ਲਗਦੀਆਂ ਪਰ ਬਹੁਤ ਹੀ ਪੇਚਦਾਰ ਗੱਲਾਂ 'ਤੇ ਵਿਵਹਾਰ ਵਿਚ ਅਜਿਹਾ ਫਸਦਾ ਕਿ ਬੇਬਸ ਹੋ ਕੇ ਰਹਿ ਜਾਂਦਾ। ਉਨ੍ਹਾਂ ਸਿੱਧੇ ਸਾਦੇ ਅਨਪੜ੍ਹ ਜਿਹੇ ਲਗਦੇ ਲੋਕਾਂ ਨੂੰ ਸਮਝਣਾ ਉੱਨੀ ਹੀ ਟੇਢੀ ਖੀਰ ਸੀ। ਕਈ ਵਾਰੀ ਉਹ ਬੰਦੇ ਨੂੰ ਆਪਣੀਆਂ ਗੱਲਾਂ 'ਚ ਇੰਝ ਪੁਲਚਾ ਲੈਂਦੇ ਕਿ ਉਸ ਨੂੰ ਨਿਕਲਣ ਦਾ ਰਾਹ ਨਾ ਲੱਭਦਾ। ਉਸ ਦੇ ਹੱਥ ਖੜ੍ਹੇ ਕਰਾ ਦਿੰਦੇ। ਬਹੁਤ ਹੀ ਡੂੰਘੀਆਂ ਤੇ ਬਾਰੀਕ ਗੱਲਾਂ ਕਰ ਜਾਂਦੇ। ਉਹ ਭਾਵੇਂ ਪੜ੍ਹੇ ਘੱਟ ਸਨ, ਪਰ ਬਹੁਤ ਹੀ ਕੜ੍ਹੇ ਹੋਏ ਸਨ। ਕੁੱਝ ਸੰਸਕਾਰਗਤ ਤੇ ਕੁੱਝ ਆਪਣੇ ਤਜ਼ਰਬਿਆਂ ਨਾਲ ਗੜੁੱਚ। ਫਿਰ ਵੀ ਉਨ੍ਹਾਂ ਵਿਚ ਸ਼ਿਸ਼ਟਾਚਾਰ, ਕਾਫੀ ਹੱਦ ਤੱਕ ਈਮਾਨਦਾਰੀ ਤੇ ਵਫਾਦਾਰੀ ਨਜ਼ਰ ਆਉਂਦੀ ਸੀ। ਛੇਤੀ ਨਾਲ ਕਿਸੇ ਦਾ ਬੁਰਾ ਜਾਂ ਮਾੜਾ ਨਾ ਤੱਕਦੇ ਨਾ ਕਰਦੇ। ਬੱਸ ਆਪਣੇ ਦਾਇਰੇ ਜਿਹੇ 'ਚ ਸਿਮਟੇ ਲੋਕ।
ਮੈਂ ਰਾਜ ਸਿੰਘ ਦੇ ਪਰਿਵਾਰ ਦੀਆਂ ਵਿਅਕਤੀਗਤ ਪਰਚੀਆਂ ਭਰ ਕੇ ਨਿਕਲਿਆ ਤਾਂ ਸਾਹਮਣਿਓਂ ਮਾਨ ਸਿੰਘ ਡੰਗਰਾਂ ਨੂੰ ਪਾਣੀ ਪਿਆ ਕੇ ਆਉਂਦਾ ਨਜ਼ਰੀਂ ਪਿਆ। ਹੁਣ ਉਸ ਦੇ ਹੀ ਘਰ ਦੀ ਵਾਰੀ ਸੀ । ਉਸ ਨੇ ਮੈਨੂੰ ਪਛਾਣ ਲਿਆ ਸੀ। ਨਮਸਤੇ ਬੁਲਾਈ ਤੇ ਹਾਲ-ਚਾਲ ਪੁੱਛਿਆ।
"ਮਾਨ ਸਿੰਘ ਜੀ, ਜ਼ਰਾ ਡੰਗਰਾਂ ਨੂੰ ਛੇਤੀ ਬੰਨ੍ਹ ਕੇ ਆਇਓ। ਤੁਹਾਡੇ ਘਰ ਦੀਆਂ ਵੀ ਪਰਚੀਆਂ ਭਰ ਲਵਾਂ, ਕੰਮ ਬਹੁਤ ਜ਼ਿਆਦਾ ਹੈ।"
"ਹਲਾ ਮਾਹਟਰ ਜੀ, ਸਾਡੇ ਪਿੰਡੇ ਦੀ ਤੁਸਾਂ ਜੋ ਮਰਦਮ ਸ਼ੁਮਾਰੀ ਕਰਨੀ
" ਹਾਂ ਜੀ ਮਾਨ ਸਿੰਘ ਜੀ ।"
"ਚਲੋ ਏਸ ਬਹਾਨੇ ਤੁਹਾਡੇ ਬੀ ਦਰਸ਼ਨ ਹੋਈਗੇ, ਉਆਂ ਕਿਹੜਾ ਤੁਸਾਂ ਜੋ ਮੁੜੀ ਕੇ ਸਾਡੇ ਪੱਖੋ ਮੂੰਹ ਦੀਤਾ, ਜਧਾੜੀ ਦੇ ਬਦਲੀ ਕਰਾਈਕੇ ਗਿਓਂ ਇੱਥੋਂ।"
"ਮਾਨ ਸਿੰਘ ਜੀ, ਤੁਹਾਨੂੰ ਪਤਾ ਈ ਹੈ, ਸਰਕਾਰੀ ਨੌਕਰੀ ਹੈ ਸਰਕਾਰ ਜਿਥੇ ਭੇਜਦੀ ਹੈ ਜਾਣਾ ਈ ਪੈਂਦਾ। ਨਾਲੋਂ ਜਿੱਥੋਂ-ਜਿੱਥੋਂ ਦਾ ਦਾਣਾ-ਪਾਣੀ ਰਲਿਆ ਹੁੰਦਾ ਉਹ ਵੀ ਤਾਂ ਚੁਗਣਾ ਹੁੰਦਾ। ਉਂਝ ਮੇਰਾ ਬੜਾ ਮਨ ਕਰਦਾ ਸੀ। ਤੁਹਾਨੂੰ ਸਾਰਿਆਂ ਨੂੰ ਮਿਲਣ ਤੇ ਦੇਖਣ ਦਾ। ਚਲੋ ਇਸੇ ਬਹਾਨੇ ਸਹੀ, ਕਹਿੰਦੇ ਨੇ ਨਾ ਜਿਥੇ ਚਾਹ ਉੱਥੇ ਰਾਹ। ਕੁਦਰਤ ਨੇ ਆਪ ਹੀ ਸਬਬ ਬਣਾ ਦਿੱਤਾ।
ਹੋਰ ਸੁਣਾਓ। ਵੱਡੇ ਭਾਈ ਪੇਨਸ਼ਨ ਆ ਗਏ ਕਿ ਨਹੀਂ ?"
"ਬੱਸ ਜੀ, ਰਹੀ ਗਿਆ ਸਾਲ ਕੁ।"
“ਕੋਈ ਤਰੱਕੀ ਵੀ ਹੋਈ ਜਾਂ ਅਜੇ ਹੌਲਦਾਰ ਈ।"
"ਊਣ ਤਾਂ ਸੂਬੇਦਾਰ ਐ ਜੀ, ਰੱਬ ਦੀ ਦਿਆ ਨਾਲ ।"
"ਹੋਰ ਸੂਬੇਦਾਰਨੀ ਦਾ ਕੀ ਹਾਲ ਐ? ਕਿੱਥੇ ਐ ਅੱਜ-ਕੱਲ੍ਹ ?"
"ਉਨੀ ਕੁੱਥੇ ਜਾਣਾ ਜੀ। ਇਥੇ ਈ ਐ ਠੀਕ-ਠਾਕ।"
"ਫੁੱਲ ਸੇਵਾ ਹੁੰਦੀ ਐ ਪਹਿਲਾਂ ਵਾਂਗ।"
"ਹਾਹੇ ਜੀ....।" ਕਹਿੰਦਿਆਂ ਮਾਨ ਸਿੰਘ ਬੁੱਲ੍ਹਾ ਹੀ ਬੁੱਲ੍ਹਾਂ ਵਿਚ ਗੁੱਝਾ ਮੁਸਕਰਾਇਆ। ਜਿਹਾ
"ਹੁਣ ਤਾਂ ਸਭ ਠੀਕ-ਠਾਕ ਐਨਾ? ਮੁੜ ਕੇ ਕੋਈ ਪੰਗਾ ਤਾਂ ਨਹੀਂ ਸੀ ਖੜ੍ਹਾ ਹੋਇਆ ?"
"ਨਹੀਂ ਜੀ.. ਉਣ ਕਾਦੇ ਪੰਗੇ ਜੀ.... ।" ਮੇਰਾ ਭਾਵ ਸਮਝ ਕੇ ਮਾਨ ਸਿੰਘ ਖਿੜ-ਖਿੜਾ ਕੇ ਹੱਸ ਪਿਆ ਸੀ।
ਵੀਹ ਸਾਲ ਪਹਿਲੋਂ ਤੇ ਅੱਜ ਦੇ ਮਾਨ ਸਿੰਘ ਵਿਚਾਲੇ ਮੈਨੂੰ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਸੀ ਆਇਆ। ਕੁਝ ਸਿਰ ਦੇ ਵਾਲ ਝੜ ਗਏ ਸਨ, ਚਾਂਦੀ ਵੀ ਚਮਕਣ ਲੱਗ ਪਈ ਸੀ ਵਾਲਾਂ 'ਚ। ਬੀੜੀ ਪੀ-ਪੀ ਕੇ ਬੁੱਲ੍ਹ ਕੁਝ ਹੋਰ ਕਾਲੇ ਹੋ ਗਏ ਸਨ। ਤੇ ਚਿਹਰੇ ਦੀ ਚਮਕ ਹੁਣ ਥੋੜ੍ਹਾ ਘਟ ਗਈ ਸੀ। ਪਰ ਅਵਾਜ਼ ਪਹਿਲਾਂ ਵਾਂਗ ਹੀ ਫਿਲਮੀ ਹੀਰੋ ਰਾਜ ਕੁਮਾਰ ਵਰਗੀ ਖੜਕਵੀਂ ਤੇ ਰੋਹਬਦਾਰ ਸੀ।
ਉਦੋਂ ਮਾਨ ਸਿੰਘ ਦੀ ਉਮਰ ਹੋਵੇਗੀ ਇਹ ਕੋਈ ਅਠਾਈ-ਤੀਹ ਸਾਲ। ਕੁਆਰਾ ਸੀ। ਤਕੜਾ ਮਜ਼ਬੂਤ ਫੌਲਾਦੀ ਜਿਸਮ, ਨੀਲੀਆਂ ਅੱਖਾਂ। ਚੌੜਾ ਮੱਥਾ। ਉੱਚੀਆਂ ਘੁੰਡੀਦਾਰ ਮੁੱਛਾਂ। ਗੱਲ੍ਹਾਂ ਥੋੜੀਆਂ ਅੰਦਰ ਨੂੰ ਧਸੀਆਂ ਹੋਈਆਂ। ਵਾਲ ਥੋੜ੍ਹੇ ਘੁੰਘਰਾਲੇ। ਤੇੜ ਚਾਦਰਾ। ਪਿੰਡ ਦੇ ਹੀ ਮੋਚੀ ਤੋਂ ਬਣਵਾਈ ਟੈਰ ਸੋਲ ਵਾਲੀ ਭਾਰੀ ਜੁੱਤੀ। ਬੀੜੀ ਦਾ ਕਸ਼ ਲਾਉਂਦਿਆਂ ਉਹ ਗਲਾ ਖੰਖਾਰ ਕੇ ਭਾਰੀ ਤੇ ਰੋਹਬਦਾਰ ਆਵਾਜ਼ ਵਿਚ ਗੱਲ ਕਰਦਾ। ਬੀੜੀ ਫੜਨ ਦਾ ਅੰਦਾਜ਼ ਵੀ ਕੁਝ ਨਿਵੇਕਲਾ ਜਿਹਾ ਸੀ। ਸੱਜੇ ਹੱਥ ਦੀ ਚੀਚੀ ਤੇ ਨਾਲ ਵਾਲੀ ਉਂਗਲ ਵਿਚਾਲੇ ਸੁਲਗਦੀ ਬੀੜੀ ਦਬਾ ਕੇ, ਫਿਰ ਦੋਹਾਂ ਹੱਥਾਂ ਦੀ ਮੁੱਠੀ ਬਣਾਉਂਦਾ ਤੇ ਬੁੱਲਾਂ ਤੇ ਟਿਕਾ ਕੇ ਪੂਰੇ ਜ਼ੋਰ ਨਾਲ ਕਸ਼ ਭਰਦਾ ਕਿ ਗਲ ਦੀਆਂ ਨੀਲੀਆਂ ਨਸਾਂ ਇਕਦਮ ਉਭਰ ਆਉਂਦੀਆਂ। ਛੋਟੀ ਉਮਰ ਲਗਾਤਾਰ ਬੀੜੀ ਪੀਣ ਕਰਕੇ ਉਸਦੇ ਬੁੱਲ੍ਹ ਹੀ ਨਹੀਂ, ਸਾਮ੍ਹਣਲੇ ਦੋਵੇਂ ਚੌੜੇ ਦੰਦਾਂ 'ਤੇ ਵੀ ਕਾਲਖ ਦੀ ਪਰਤ ਜਿਹੀ ਚੜ੍ਹੀ ਨਜ਼ਰ ਆਉਂਦੀ। ਮਿਹਨਤ ਕਰਕੇ ਤਪਿਆ ਹੋਇਆ ਤਾਂਬੇ ਵਰਗਾ ਰੰਗ। ਗਲ 'ਚ ਕਾਲੀ ਡੋਰੀ ਨਾਲ ਬੱਝਾ ਚਾਂਦੀ ਦਾ ਤਵੀਤ। ਮਾਨ ਸਿੰਘ ਜ਼ਿਆਦਾ ਮਿਲਣਸਾਰ ਨਹੀਂ ਸੀ। ਆਪਣੇ ਕੰਮ 'ਚ ਮਸਤ ਰਹਿੰਦਾ। ਪੜ੍ਹਿਆ ਭਾਵੇਂ ਦੋ-ਚਾਰ ਜਮਾਤਾਂ ਹੀ ਸੀ ਪਰ ਗੱਲ ਬੜੀ ਸੂਝਤਾ ਨਾਲ ਟਿਕਾ ਕੇ ਕਰਦਾ। ਤਾਸ਼ ਖੇਡਣ ਦਾ ਸ਼ੁਕੀਨ ਨਹੀਂ ਸੀ। ਪੰਡਤ ਜੀ ਦੀ ਦੁਕਾਨ ਤੋਂ ਲੱਜ ਲੈ ਕੇ
ਖੂਹ 'ਤੇ ਜਾਂਦਾ। ਪਾਣੀ ਭਰਦਾ। ਡੰਗਰਾਂ ਨੂੰ ਵੀ ਪਾਣੀ ਪਿਆਂਦਾ। ਉਨ੍ਹਾਂ ਨੂੰ ਵੀ ਨੁਹਾਉਂਦਾ ਤੇ ਆਪ ਵੀ ਨਹਾਉਂਦਾ। ਫਿਰ ਚੁੱਪ-ਚਾਪ ਲੱਜ ਦੁਕਾਨ ਮੁਹਰਲੇ ਸ਼ਹਿਤੂਤ ਦੀ ਸ਼ਾਖ 'ਤੇ ਟੰਗਦਾ। ਮਾਚਿਸ ਬੀੜੀ ਜਾਂ ਘਰ ਦਾ ਕੋਈ ਸਮਾਨ ਖਰੀਦਦਾ। ਸ਼ਿਸ਼ਟਾਚਾਰ ਵਜੋਂ ਨਮਸਤੇ ਸਲਾਮ ਕਰਦਾ ਤੇ ਚਲਿਆ ਜਾਂਦਾ।
ਮਾਂ-ਪਿਉ ਬਹੁਤ ਪਹਿਲੋਂ ਵਿਛੋੜਾ ਦੇ ਗਏ ਸਨ। ਭੈਣ ਸਹੁਰਿਆਂ ਦੇ ਸੁੱਖੀ ਸਾਂਦੀ ਵਸਦੀ ਸੀ। ਵੱਡਾ ਭਾਈ ਫੌਜ ਵਿਚ ਹੌਲਦਾਰ। ਭਰਜਾਈ ਤੇ ਬੱਚੇ ਇਥੇ ਪਿੰਡ ਹੀ ਰਹਿੰਦੇ ਸਨ। ਦੋਵੇਂ ਭਤੀਜੇ ਸਕੂਲੇ ਜਾਂਦੇ। ਫੌਜੀ ਦੇ ਮਹੀਨਿਆ ਦੀ ਛੁੱਟੀ ਆਉਂਦਾ ਤੇ ਜੋਗੀ ਵਾਲਾ ਫੇਰਾ ਪਾ ਕੇ ਚਲਿਆ ਜਾਂਦਾ। ਮਗਰੋਂ ਉਸ ਦੇ ਪਰਿਵਾਰ ਤੇ ਖੇਤੀਬਾੜੀ ਦੀ ਸਾਂਭ-ਸੰਭਾਲ ਮਾਨ ਸਿੰਘ ਹੀ ਕਰਦਾ। ਸਾਰੇ ਪਿਆਰ ਤੇ ਇਤਫ਼ਾਕ ਨਾਲ ਰਹਿ ਰਹੇ ਸਨ। ਫੌਜਣ ਤਾਂ ਕਦੇ ਕਦਾਈਂ ਹੀ ਖੂਹ 'ਤੇ ਪਾਣੀ ਲੈਣ ਆਉਂਦੀ। ਮਾਨ ਸਿੰਘ ਹੀ ਸਾਰੇ ਕੰਮ ਕਰ ਛੱਡਦਾ। ਉਹ ਬੱਚਿਆਂ ਨੂੰ ਖੂਹ 'ਤੇ ਨਾਲ ਲੈ ਆਉਂਦਾ। ਜਿਥੇ ਮੱਝਾਂ ਨੂੰ ਕੂਚਾ ਫੇਰ- ਫੇਰ ਸਾਫ ਕਰਦਾ, ਉਥੇ ਭਤੀਜਿਆਂ ਨੂੰ ਵੀ ਸਾਬਣ ਮਲ-ਮਲ ਕੇ ਨਹਾਉਂਦਾ। ਪਾਣੀ ਭਰਨ ਆਈਆਂ ਪਿੰਡ ਦੀਆਂ ਹੋਰ ਔਰਤਾਂ ਇਹ ਸਭ ਵੇਖ ਕੇ ਘੁੰਡ ਵਿਚ ਮੁਸਕਰਾਉਂਦੀਆਂ ਤੇ ਮਾਨ ਸਿੰਘ ਨੂੰ ਟਿੱਚਰ ਵੀ ਕਰਦੀਆਂ। ਪਰ ਲੋਕ ਜੋ ਮਰਜ਼ੀ ਆਖਣ ਮਾਨ ਸਿੰਘ ਨੂੰ ਕੋਈ ਪਰਵਾਹ ਨਹੀਂ ਸੀ। ਇਨ੍ਹਾਂ ਸਾਰੀਆਂ ਗੱਲਾਂ ਦੀ। ਉਹ ਆਪਣੇ ਆਪ ਵਿਚ ਹੀ ਮਗਨ ਰਹਿੰਦਾ। ਆਪਣੇ ਮਨ ਦੀ ਕਰਦਾ। ਪਿੰਡ ਵਾਲੇ ਉਸ ਨੂੰ "ਮਾਨਾ" ਕਹਿ ਕੇ ਪੁਕਾਰਦੇ। ਦੱਬੀ ਜ਼ੁਬਾਨ ਵਿਚ ਕੰਨੇ ਕੰਨੀ ਗੱਲਾਂ ਹੁੰਦੀਆਂ।
"ਬਈ ਮਾਨ੍ਹਾ ਕਿਹੜਾ ਕਿਸੇ ਨਾਲੋਂ ਘੱਟ ਐ, ਕੇ ਘਾਟ ਐ ਇਸ ਬਿਚ। ਮਰਦਾਂ ਬਰਗਾ ਮਰਦ ਐ। ਫੇਰ ਪਤਾ ਨੀ ਕੈਂਹ ਆਪਣਾ ਘਰ ਨੀ ਬਸਾਇਆ ਇਨੀ ਹੁਣ ਤਾਈਂ।" ਆਧਰਮੀਆਂ ਦਾ ਬੰਤਾ, ਦੁਕਾਨ 'ਤੇ ਤਾਸ਼ ਖੇਡਦਾ, ਪੱਤਾ ਪੂਰੇ ਜ਼ੋਰ ਨਾਲ ਜ਼ਮੀਨ 'ਤੇ ਪਟਕਦਾ ਹੋਇਆ ਵਿਅੰਗਮਈ ਸੁਰ 'ਚ ਕਹਿੰਦਾ, "ਹਾਹੋ ਬਈ, ਜੀਹਦਾ ਘਰ ਬਿਚ ਈ ਸਰੀ ਜਾਂਦਾ, ਊਨੀ ਕੇ ਲੈਣਾ ਬਿਆਹ ਕਰਾਈ ਕੇ। ਪੱਟ ਲੋਆ ਫੌਜਣ ਨੇ ਬਈ ਮਾਨਾ ਤਬੀਤਾਂ ਵਾਲਾ।" ਦੁਕਾਨ 'ਤੇ ਠਹਾਕਾ ਵੱਜਦਾ। ਸਾਰੀ ਘਾਟੀ ਗੂੰਜ ਉਠਦੀ।
"ਆਹੋ ਬਈ, ਪਟਿਆ ਕਾਹਦਾ, ਮੈਂ ਤਾਂ ਗਲਾਨਾਂ ਬਈ ਸਿਆਣੀ ਏ ਫੌਜਣ। ਚਾਰ ਸਿਆੜ ਤਾਂ ਨੀ ਵੰਡੇ ਜਾਗ-ਸੇਵਾ ਟੈਲ ਦਾ ਕੁਝ ਤਾਂ ਫੈਦਾ ਹੋਣਾ ਈ ਚਾਹੀਦਾ ।" ਮਾਨ੍ਹੇ ਨੂੰ ਲੈ ਕੇ ਚਰਚਾ ਚਲਦੀ ਹੁੰਦੀ ਕਿ ਉਧਰੇ ਪੈਨਸ਼ਨ ਆਏ, ਮਾਨ ਸਿੰਘ ਦੇ ਹੀ ਮੁਹੱਲੇ ਦੇ ਹੌਲਦਾਰ ਰਾਜ ਸਿੰਘ ਨੂੰ ਬਿੱਲੀ ਵਾਂਗ ਦੱਬੇ ਪੈਰੀਂ ਆਉਂਦਿਆਂ ਵੇਖ, ਸਾਰਿਆਂ ਦੀ ਜ਼ੁਬਾਨ 'ਤੇ ਜੰਦਰੇ ਲੱਗ ਜਾਂਦੇ ਤੇ ਜੀਭ ਤਾਲੂ ਨਾਲ ਚੰਬੜ ਜਾਂਦੀ। ਉਸ ਦੇ ਕਰੀਬ ਪੁੱਜਣ ਤੋਂ ਪਹਿਲਾਂ ਹੀ ਉਹ ਗੱਲਬਾਤ ਦਾ ਰੁਖ਼ ਮੋੜ ਲੈਂਦੇ।
ਸਾਡੇ ਚੁਬਾਰੇ ਹੇਠਲੀ ਦੁਕਾਨ ਵਿਚ ਇਕ ਆਰ.ਐਮ.ਪੀ. ਡਾਕਟਰ ਨੇ
ਆਪਣਾ ਛੋਟਾ ਜਿਹਾ ਕਲੀਨਿਕ ਖੋਲ੍ਹ ਲਿਆ ਸੀ। ਉਸ ਦੇ ਆਉਣ ਨਾਲ ਪਿੰਡ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਸੀ। ਮੌਕੇ-ਬੇਮੌਕੇ ਪਿੰਡ ਵਾਲਿਆ ਨੂੰ ਡਾਕਟਰੀ ਮਦਦ ਮਿਲਣ ਲੱਗ ਪਈ ਸੀ। ਉਹ ਡਾਕਟਰ ਘੱਟ ਤੇ ਨੀਮ- ਹਕੀਮ ਵੱਧ ਲਗਦਾ ਸੀ। ਦੇਸੀ ਅੰਗਰੇਜ਼ੀ ਤੇ ਕਈ ਚਾਲੂ ਨੁਸਖਿਆਂ-ਟੋਟਕਿਆ ਦੀ ਵਰਤੋਂ ਵੱਧ ਕਰਦਾ। ਉਂਝ ਨਿੱਕੀ-ਮੋਟੀ ਬੀਮਾਰੀ ਤਾਂ ਉੱਥੋਂ ਦੇ ਲੋਕਾਂ ਦੇ ਲਾਗੇ ਨਾ ਫਟਕਦੀ। ਇਕਦਮ ਸ਼ੁੱਧ ਆਬੋ ਹਵਾ। ਮਿਹਨਤੀ ਸੁਭਾਅ। ਮਿਲਾਵਟੀ ਖਾਣਾ ਨਹੀਂ, ਬਿਨਾਂ ਬਣਾਉਟੀ ਖਾਦਾਂ ਤੋਂ ਤਿਆਰ ਫ਼ਸਲਾਂ, ਨਾਲ ਦੀ ਇਹ ਲੋਕ ਹਲਕੀ-ਫੁਲਕੀ ਬੀਮਾਰੀ ਦਾ ਇਲਾਜ ਤਾਂ ਆਪ ਹੀ ਘਰੇਲੂ ਟੋਟਕਿਆਂ ਤੇ ਜੰਗਲੀ ਜੜੀ-ਬੂਟੀਆਂ ਨਾਲ ਕਰ ਲੈਂਦੇ, ਜਿਹੜੇ ਉਨ੍ਹਾਂ ਨੇ ਪੀੜ੍ਹੀ-ਦਰ-ਪੀੜ੍ਹੀ ਆਪਣੇ ਵੱਡੇ ਵਡੇਰਿਆਂ ਤੋਂ ਸਿੱਖੇ ਹੁੰਦੇ।
ਮੈਂ ਤੇ ਬਿੱਲਾ ਕਈ ਵਾਰੀ ਸੋਚਦੇ ਕਿ ਇਹ ਡਾਕਟਰ ਆਪਣੇ ਪਿੰਡ ਦੀ ਦੁਕਾਨ ਛੱਡ ਕੇ ਇਸ ਬਹੁਤ ਹੀ ਪਿਛੜੇ ਤੇ ਗਰੀਬ ਲੋਕਾਂ ਕੋਲ ਕੀ ਲੈਣ ਆਇਆ ਹੈ। ਬਿੱਲਾ ਮਾਸਟਰ ਦਲੀਲ ਦਿੰਦਾ, "ਮੈਨੂੰ ਲਗਦੇ, ਇਸ ਦੇ ਪਿੰਡ 'ਚ ਕੋਈ ਇਸ ਤੋਂ ਵੱਧ ਕਾਬਿਲ ਤੇ ਕੁਆਲੀਫਾਈਡ ਡਾਕਟਰ ਆ ਗਿਆ ਹੋਣੇ, ਇਸ ਦਾ ਕੰਮ ਠੰਡਾ ਪੈ ਗਿਆ ਹੋਣਾ, ਇਧਰ ਕੋਈ ਟੁੱਟਾ-ਭੱਜਾ ਡਾਕਟਰ ਵੀ ਹੈ ਨੀ ਸੀ, ਇਧਰ ਲੋੜ ਸੀ ਸੋ ਬੋਰੀਆ ਬਿਸਤਰਾ ਸਮੇਟ ਕੇ ਇਸ ਪਾਸੇ ਆ ਗਿਆ, ਹੋਰ ਕੀ।"
ਪਰ ਮੈਨੂੰ ਇਸ ਡਾਕਟਰ ਦੇ ਰਹੱਸਮਈ ਵਿਵਹਾਰ ਤੋਂ ਲੱਗਦਾ ਕਿ ਇਸਨੇ ਜ਼ਰੂਰ ਆਪਣੇ ਪਿੰਡ ਵਿਚ ਹੀ ਕੋਈ ਕਾਰਨਾਮਾ ਅੰਜਾਮ ਦਿੱਤਾ ਹੈ, ਜਿਸ ਕਰਕੇ ਇਹ ਆਪਣਾ ਵਰ੍ਹਿਆਂ ਤੋਂ ਚਲਦਾ ਅੱਡਾ ਛੱਡ ਕੇ ਇਧਰ ਆਉਣ ਲਈ ਮਜ਼ਬੂਰ ਹੋਇਆ ਹੈ। ਅਸੀਂ ਆਪੋ ਆਪਣੇ ਅਟਕਲ-ਪੱਚੂ ਮਾਰਦੇ। ਅਸਲੀਅਤ ਦਾ ਸਾਨੂੰ ਕੋਈ ਗਿਆਨ ਨਹੀਂ ਸੀ।
ਚਾਲੀ-ਪੰਜਤਾਲੀ ਸਾਲ ਦੀ ਅਧਖੜ੍ਹ ਉਮਰ ਤੇ ਦਰਮਿਆਨੇ ਜਿਹੇ ਕੱਦ ਵਾਲੇ ਇਸ ਡਾਕਟਰ ਦੇ ਕਣਕਵਿਨੇ ਰੰਗ ਵਾਲੇ ਚਿਹਰੇ 'ਤੇ ਮੋਟੇ ਲੇਂਜ ਦੀ ਐਨਕ, ਜਿਹੜੀ ਵਾਰ-ਵਾਰ ਹੇਠਾਂ ਵੱਲ ਖਿਸਕ ਆਉਂਦੀ। ਉਹ ਸੱਜੇ ਹੱਥ ਦੇ ਅੰਗੂਠੇ ਨਾਲ ਦੀ 'ਸ਼ਰਾਰਤੀ' ਉਂਗਲੀ ਨਾਲ ਉਸ ਨੂੰ ਉਪਰ ਚੁਕਦਾ। ਗੱਲਾਂ ਵਿਚ ਅੰਗਰੇਜ਼ੀ ਦੇ ਸ਼ਬਦਾਂ ਦਾ ਵਧੇਰੇ ਇਸਤੇਮਾਲ ਕਰਦਾ, ਸ਼ਾਇਦ ਪਿੰਡ ਵਾਲਿਆਂ 'ਤੇ ਆਪਣਾ ਪ੍ਰਭਾਵ ਪਾਉਣ ਲਈ। ਧੋਣ ਦੀ ਮੇਲ ਕਰਕੇ ਕਾਲੇ ਕਚੀਟ ਹੋਏ ਕਾਲਰ ਉਤੋਂ ਦੀ ਪੁਰਾਣਾ ਜਿਹਾ ਸਟੇਬਸਕੋਪ ਲਟਕਦਾ। ਉਸ ਪਾਸੋਂ ਅਮਲੀਆਂ ਵਰਗੀ ਭੈੜੀ ਜਿਹੀ ਗੰਧ ਆਉਂਦੀ ਰਹਿੰਦੀ। ਪਨਾਮਾ ਬਾਂਡ ਸਿਗਰਟ ਦਾ ਸ਼ੁਕੀਨ। ਖ਼ਾਸ ਕਰਕੇ ਜਵਾਨ ਔਰਤ ਰੋਗਣਾ ਪਾਸੋਂ, ਉਨ੍ਹਾਂ ਦੀ ਬੀਮਾਰੀ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਵੱਧ ਸੁਆਲ ਪੁੱਛਦਾ। ਕਈ ਵਾਰੀ ਅਜਿਹੇ ਸਵਾਲ ਵੀ, ਜਿਸ ਦਾ ਉਸ ਰੋਗਣ ਦੀ ਬੀਮਾਰੀ ਨਾਲ ਦੂਰ- ਦੂਰ ਦਾ ਵੀ ਕੋਈ ਵਾਸਤਾ ਨਾ ਹੁੰਦਾ।
ਫੁਰਸਤ ਸਮੇਂ ਉਹ ਪਾਕੇਟ ਟ੍ਰਾਂਜਿਸਟਰ ਤੋਂ ਫਿਲਮੀ ਗਾਣੇ ਸੁਣਦਾ
ਰਹਿੰਦਾ। ਕਾਉਂਟਰ ਤੇ ਪੁਰਾਣੀ ਅੰਗਰੇਜ਼ੀ ਅਖ਼ਬਾਰ ਦਾ "ਸਾਡੇ ਐਡੀਸ਼ਨ" ਵਾਰ-ਵਾਰ ਪੜ੍ਹ ਕੇ ਵੀ ਨਾ ਅਕਦਾ। ਉਹ ਦੁਕਾਨ 'ਤੇ ਤਾਸ਼ ਖੇਡਦੀਆਂ ਟੋਲੀਆਂ ਲਾਗੇ ਘੱਟ ਵੱਧ ਹੀ ਖੜ੍ਹਾ ਹੁੰਦਾ । ਨਾ ਉਸ ਨੂੰ ਤਾਸ਼ ਖੇਡਣ ਦਾ ਸ਼ੌਕ ਸੀ। ਗੱਲਾਂ-ਗੱਲਾਂ 'ਚ ਉਸ ਨੇ ਦੱਸਿਆ ਸੀ ਕਿ ਉਸ ਨੇ ਜ਼ਿੰਦਗੀ ਵਿਚ ਕਦੇ ਤਾਸ਼ ਨੂੰ ਹੱਥ ਨਹੀਂ ਲਾਇਆ ਤੇ ਨਾ ਉਸ ਨੂੰ ਖੇਡਣੀ ਆਉਂਦੀ ਹੈ ਤੇ ਨਾ ਹੀ ਉਸ ਨੇ ਕਦੇ ਇਸ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਹੈ।
ਵਿਹਲਾ ਵੇਖਕੇ ਅਸੀਂ ਕਈ ਵਾਰੀ ਉਸ ਕੋਲ ਜਾ ਬੈਠਦੇ ਤੇ ਇਧਰ- ਉਧਰ ਦੇ ਜੱਕੜ ਮਾਰਦੇ ਰਹਿੰਦੇ। ਕੁਆਰੇ ਹੋਣ ਕਰਕੇ, ਔਰਤ-ਮਰਤ ਦੇ ਸੰਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੀਆ ਜਿਗਿਆਸਾਵਾਂ ਸ਼ਾਂਤ ਕਰਨ ਲਈ, ਅਸੀਂ ਉਸ ਤੋਂ ਊਟ-ਪਟਾਂਗ ਜਿਹੇ ਸਵਾਲ ਕਰਦੇ ਰਹਿੰਦੇ। ਪਰ ਉਸ ਦੀ ਸਿਫਤ ਇਹ ਸੀ ਕਿ ਉਹ ਸਾਡੀ ਵਜੂਲ ਜਿਹੀ ਗੱਲ ਬਾਤ ਨੂੰ ਵੀ ਬੜੇ ਧਿਆਨ ਤੇ ਗੰਭੀਰ ਹੋ ਕੇ ਸੁਣਦਾ। ਸਾਡੇ ਮਜਾਕ ਦਾ ਬੁਰਾ ਨਾ ਮਨਾਉਂਦਾ, ਨਾ ਖਿਝਦਾ। ਸਾਡੀਆਂ ਹਾਸੇ ਮਜਾਕ ਵਿਚ ਕਹੀਆਂ ਗੱਲਾਂ ਨੂੰ ਵੀ ਗੰਭੀਰਤਾ ਨਾਲ ਸੋਚ ਕੇ ਤਰਕਪੂਰਨ ਜਵਾਬ ਦੇਣ ਲਗਦਾ। ਉਹ ਗੱਲ-ਗੱਲ 'ਤੇ ਮਹਾਨ ਲੋਕਾਂ ਦੀ ਜ਼ਿੰਦਗੀ ਦੀਆਂ ਉਦਾਹਰਣਾਵਾਂ ਦਿੰਦਾ। ਉਹ ਆਪ ਵੀ ਕੜਕ ਚਾਹ ਦਾ ਸ਼ੁਕੀਨ ਸੀ। ਦੁਕਾਨ 'ਤੇ ਬੈਠਾ-ਬੈਠਾ ਪੰਡਿਤ ਜੀ ਨੂੰ ਚਾਹ ਦਾ ਆਰਡਰ ਦਿੰਦਾ ਰਹਿੰਦਾ। ਸਾਨੂੰ ਵੀ ਚਾਹ ਪੀਤੇ ਬਗੈਰ ਨਾ ਉੱਠਣ ਦਿੰਦਾ।
ਆਧਰਮੀਆਂ ਮੁਹੱਲੇ ਦੇ ਕਰਮੂ ਦੀ ਵੱਡੀ ਧੀ 'ਕਮਲ' ਬਿਨਾਂ ਨਾਗਾ ਸਵੇਰੇ-ਸ਼ਾਮੀਂ ਖੂਹ ਤੋਂ ਪਾਣੀ ਭਰਨ ਲਈ ਆਉਂਦੀ ਤੇ ਸਾਡੇ ਛੜਿਆਂ ਦੇ ਚੁਬਾਰੇ ਸਾਹਮਣਿਓਂ ਲੰਘਦੀ। ਦੁਪਹਿਰੇ ਵੀ ਉਹ ਆਪਣੇ ਡੰਗਰਾਂ ਨੂੰ ਨਾਲ ਲੈ ਕੇ ਲੰਘਦੀ, ਪਾਣੀ ਦਾ ਘੜਾ ਸਿਰ 'ਤੇ ਰੱਖ ਕੇ, ਇਕ ਹੱਥ 'ਚ ਪਰੈਣ ਲੈ ਕੇ ਡੰਗਰਾਂ ਨੂੰ ਹੱਕਦੀ। ਉਸ ਦੀ ਮੋਰਨੀ ਜਿਹੀ ਚਾਲ ਵੇਖ ਕੇ ਬਿੱਲਾ ਸੀਨੇ 'ਤੇ ਹੱਥ ਰੱਖ ਕੇ ਹਉਕਾ ਜਿਹਾ ਭਰਦਾ ਕਹਿੰਦਾ, 'ਕਮਲ, ਇਹ ਤਾਂ ਚਿੱਕੜ 'ਚ ਉੱਗਿਆ ਕਮਲ ਐ ਕਮਲ। ਰੱਬ ਵੀ ਕਿੰਨਾ ਨਿਰਦਈ ਐ, ਇਹ ਹੀਰਾ ਇੱਥੇ ਪੱਥਰਾਂ ਵਿਚ ਰੁਲਦਾ ਪਿਆ ਐ। ਇਥੇ ਕਿਸੇ ਨੂੰ ਇਸ ਦੀ ਕਦਰ ਨਹੀਂ, ਨਾ ਹੀ ਹੀਰੇ ਵਾਂਗ ਇਸ ਨੂੰ ਪਤਾ ਐ ਕਿ ਇਹ ਕਿੰਨੀ ਬੇਸ਼ਕੀਮਤੀ ਚੀਜ਼ ਹੈ। ਸੇਨੇ ਦੇ ਤਵੀਤ ਵਿਚ ਮੜ੍ਹਾ ਕੇ ਹਿੱਕ ਨਾਲ ਲਾ ਕੇ ਰੱਖਣ ਵਾਲੀ ਚੀਜ਼। ਇਹ ਕਿਤੇ ਕਿਸੇ ਵੱਡੇ ਘਰ ਜਾਂ ਸ਼ਹਿਰ 'ਚ ਪੈਦਾ ਹੋਈ ਹੁੰਦੀ ਤਾਂ ਰਾਜ ਕਰਦੀ ਰਾਜ।"
ਕਈ ਵਾਰੀ ਤਾਂ ਬਿੱਲਾ ਇੰਨਾ ਉਤੇਜਤ ਤੇ ਭਾਵੁਕ ਹੋ ਉਠਦਾ, "ਚੱਲ ਯਾਰ, ਇਸ ਦੇ ਪਿਓ ਨਾਲ ਗੱਲ ਕਰੀਏ। ਮੈਂ ਕਰਮੂਏ ਤੋਂ ਇਸ ਦਾ ਹੱਥ ਮੰਗ ਲੈਣਾ।"
"ਮੈਨੂੰ ਉਸ ਦੇ ਔਲੜਪਣੇ 'ਤੇ ਹਾਸਾ ਆਉਂਦਾ ਤੇ ਕਹਿ ਦਿੰਦਾ, "ਜੇ ਉਹ ਨਾ ਮੰਨਿਆ ਫੇਰ । ਤੈਨੂੰ ਪਤਾ ਨੀ, ਇਹ ਲੋਕ ਜਾਤ-ਪਾਤ ਦੀਆਂ ਜ਼ੰਜੀਰਾਂ ਵਿਚ ਕਿੰਨੀ ਬੁਰੀ ਤਰ੍ਹਾਂ ਜਕੜੇ ਹੋਏ ਨੇ।"
"ਉਹ ਬਈ ਮੈਂ ਉੱਚੀ ਜਾਤ ਦਾ ਹਾਂ-ਜੱਟ ਹਾਂ ਸਰਕਾਰੀ ਮਾਸਟਰ ਹੋਰ
ਉਸ ਭੜੂਏ ਨੂੰ ਕਿਹੋ ਜਿਹਾ ਜਵਾਈ ਚਾਹੀਦਾ। ਕਮਲੇ ਦੀ ਤਾਂ ਲਾਟਰੀ ਨਿਕਲ ਆਉਣੀ ਐ ਸਾਡੇ ਪਰਿਵਾਰ ਵਿਚ ਆ ਕੇ।"
"ਮੰਨ ਲਓ ਉਹ ਫਿਰ ਵੀ ਰਾਜੀ ਨਾ ਹੋਇਆ ਤਾ.... ?"
"ਫਿਰ ਮੈਂ ਭਜਾ ਲੈ ਜਾਣਾ ਇਸ ਨੂੰ...।"
"ਤੇਰੇ ਨਾਲ ਭੋਜੂਗੀ ਤਾਂ ਨਾ, ਜੇ ਉਹ ਤੇਰੇ ਨਾਲ ਵਿਆਹ ਲਈ ਰਾਜੀ ਹੋਵੇਗੀ। ਤੂੰ ਦੂਰ ਬੈਠਾ ਇਕ ਪਾਸੜ ਸੁਪਨੇ ਵੇਖਦਾ ਰਹਿੰਦਾ ਐਂ ਤੂੰ ਕਦੇ ਕੋਈ ਗੱਲ ਕੀਤੀ ਉਸ ਨਾਲ, ਉਸ ਨੂੰ ਕੀ ਪਤਾ ਤੇਰੇ ਦਿਲ ਦੀ ਗੱਲ ਦਾ...."
"ਨਾ ਪਤਾ ਹੋਵੇ ਫਿਰ ਕੀ ਚੱਕ ਕੇ ਈ ਲੈ ਜਾਵਾਂਗਾ ਇਸ ਨੂੰ, ਜੱਟ ਹਿੱਕ ਦੇ ਜ਼ੋਰ ਨਾਲ ਹੀ ਕਬਜ਼ਾ ਕਰਦੇ, ਜੋਰੂ ਹੋਵੇ ਜਾਂ ਜ਼ਮੀਨ ।" ਬਿੱਲਾ ਇਕਦਮ ਫਿਲਮੀ ਜਿਹਾ ਡਾਇਲਾਗ ਬੋਲ ਦਿੰਦਾ।
"ਉਏ ਮੂਰਖਾ, ਇਹੋ ਜਿਹਾ ਨਾ ਕੋਈ ਕਾਰਾ ਕਰ ਬੈਠੀ, ਅਜੇ ਤਾਂ ਸਾਡੀ ਨੌਕਰੀ ਐਡਹਾਕ ਹੈ, ਕਮਲ ਦੇ ਚੱਕਰ 'ਚ ਇਸ ਨੌਕਰੀ ਤੋਂ ਨਾ ਹੱਥ ਧੋ ਬੈਠੀ, ਫਿਰ ਤੂੰ ਆਪ ਕੀ ਖਾਵੇਗਾ ਤੇ ਕਮਲੇ ਨੂੰ ਕੀ ਖੁਆਵੇਗਾ ?"
"ਉਏ ਭੁੱਖੀ ਨੀ ਮਰਨ ਦਿੰਦਾ ਆਪਣੀ ਕਮਲੇ ਨੂੰ ਨੌਕਰੀ ਨਹੀਂ ਤਾਂ ਕੀ ਹੋਇਆ, ਆਪਣੀ ਜ਼ਮੀਨ ਵੀ ਹੋਗੀ ਆਪਾਂ ਰਲ ਕੇ ਖੇਤੀ ਕਰਾਂਗੇ। ਰੋਜ ਕੇ ਵਾਹਾਂਗੇ ਤੇ ਰੱਜ ਕੇ ਖਾਵਾਂਗੇ।" ਬਿੱਲਾ ਹੋਰ ਵੀ ਜਲੰਅ ਵਿਚ ਆ ਜਾਂਦਾ।
"ਮੈਨੂੰ ਤਾਂ ਲਗਦੇ ਨਿਰੀ ਅਨਪੜ੍ਹ ਐ ਕਮਲੇ। ਸਕੂਲ ਦਾ ਮੂੰਹ ਨਹੀਂ ਵੇਖਿਆ ਹੋਣਾ ਇਸ ਨੇ।"
"ਯਾਰ ਸੋਹਣੀ ਜਨਾਨੀ ਤਾਂ ਸੋਨਾ ਹੁੰਦੀ ਐ। ਆਪਾਂ ਕੀ ਲੈਣੇ ਪੜ੍ਹਾਈ-ਲਿਖਾਈ ਤੋਂ। ਆਪਾਂ ਕਿਹੜੀ ਨੌਕਰੀ ਕਰਾਉਣੀ ਐ।"
"ਜੇ ਸੋਹਣੀ ਸੋਨਾ ਹੁੰਦੀ ਐ ਨਾ ਤਾਂ ਪੜ੍ਹੀ-ਲਿਖੀ ਹੀਰਾ ਹੁੰਦੀ ....।"
"ਤੂੰ ਆਪਣੇ ਲਈ ਭਾਲ ਲਈ ਹੀਰਾ,
ਮੇਰੇ ਲਈ ਤਾਂ ਆਹ ਸੋਨਾ ਹੀ ਠੀਕ ਹੈ, ਇਕਦਮ ਸ਼ੁੱਧ ਤੇ ਖ਼ਰਾ ਸੋਨਾ।"
"ਬਾਕੀ ਤਾਂ ਸਭ ਠੀਕ ਐ ਪਰ ਮੈਨੂੰ ਲਗਦੇ ਤੇਰੇ ਘਰ ਦਿਆਂ ਨੇ ਨੀ ਕਬੂਲ ਕਰਨਾ ਗ਼ੈਰ-ਜਾਤ ਕਮਲੇ ਨੂੰ....।"
"ਇਕ ਤਾਂ ਯਾਰ ਤੂੰ ਹੀ ਮੇਰਾ ਸਾਥ ਦੇਣ ਦੀ ਬਜਾਏ ਮੇਰਾ ਹੌਂਸਲਾ ਢਾਹੁਣ ਲੱਗ ਜਾਂਦਾ। ਮੇਰਾ ਸਾਰਾ ਦੇਸ ਹੀ ਠੰਡਾ ਹੋ ਜਾਂਦਾ ਤੇਰੀਆਂ ਆਹਾ ਨੰਗੇਟਿਵ ਜਿਹੀਆਂ ਗੱਲਾਂ ਸੁਣ ਕੇ। ਤੂੰ ਆਪ ਤਾਂ ਕੁਝ ਕਰਦਾ ਨੀ, ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦਾ ਤੇ ਮੈਨੂੰ ਵੀ ਵਰਜਦਾ ਰਹਿੰਦਾ।"
"ਬਿੱਲਿਆ, ਮੈਂ ਤੇਰਾ ਹੌਂਸਲਾ ਨਹੀਂ ਤੋੜਦਾ, ਤੈਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਉਣਾ। ਸੁਪਨੇ ਵੇਖਣਾ ਤੇ ਹਵਾਈ ਕਿਲ੍ਹੇ ਬਣਾਉਣਾ ਹੋਰ ਗੱਲ ਹੈ, ਯਥਾਰਥ ਨੂੰ ਸਮਝਣਾ ਤੇ ਉਸ ਦਾ ਸਾਹਮਣਾ ਕਰਨਾ ਹੋਰ ਗੱਲ ।"
ਫਿਰ ਉਹ ਹਾਰੇ ਹੋਏ ਆਸ਼ਕ ਵਾਂਗ ਠੰਡਾ ਜਿਹਾ ਹਉਕਾ ਛੱਡਦਾ
ਕਹਿੰਦਾ, "ਸੱਚੀਂ ਯਾਰ, ਉਹ ਕਿੰਨਾ ਕਿਸਮਤ ਵਾਲਾ ਹੋਊਗਾ, ਕਮਲੇ ਜਿਸ ਦੇ ਗਲ ਦਾ ਹਾਰ ਬਣੂਗੀ।" ਇੰਜ ਹੀ ਬਿੱਲੇ ਦੇ ਦਿਲ-ਦਿਮਾਗ 'ਤੇ ਹਰ ਸਮੇਂ ਕਮਲ ਦਾ ਭੂਤ ਜਿਹਾ ਸਵਾਰ ਰਹਿੰਦਾ। ਕਮਲੇ ਸਾਹਮਣੇ ਆਉਂਦੀ ਤਾਂ ਕੁਝ ਬੋਲ ਨਾ ਹੁੰਦਾ ਉਸ ਤੋਂ। ਚਿੜੀ ਜਿੰਨਾ ਕਾਲਜਾ ਸੀ ਉਸ ਜੱਟ ਦੇ ਪੁੱਤ ਦਾ। ਦੂਰੋਂ ਹੀ ਬੜ੍ਹਕਾਂ ਮਾਰਨ ਜੋਗਾ ਸੀ ਉਹ।
6. ਪੰਛੀ ਉੜ ਗਏ ਨੇ
ਉਸ ਦਿਨ ਬਿੱਲਾ ਮਾਸਟਰ ਛੁੱਟੀ 'ਤੇ ਸੀ। ਆਪਣੇ ਪਿੰਡ ਹੀ ਨਹੀ ਸੀ ਮੁੜਿਆ। ਮੈ ਅੱਧੀ ਛੁੱਟੀ ਸਮੇਂ ਚੁਬਾਰੇ 'ਤੇ ਆਇਆ। ਰੋਟੀ ਖਾ ਕੇ ਹੇਠਾਂ ਉਤਰਿਆ। ਡਾਕਟਰ ਦੀ ਦੁਕਾਨ ਵੱਲ ਵੇਖਿਆ। ਡਾਕਟਰ ਆਪਣੀ ਸੀਟ 'ਤੇ ਨਹੀਂ ਸੀ। ਬਾਹਰ ਵੀ ਵਿਖਾਈ ਨਾ ਦਿੱਤਾ। ਮੈਂ "ਡਾਕਟਰ ਸਾਬ-ਡਾਕਟਰ ਸਾਬ ਪੁਕਾਰਦਾ ਅੰਦਰ ਚਲਿਆ ਗਿਆ। ਦੁਕਾਨ ਅੰਦਰ ਸਾਹਮਣੇ ਹਰੇ ਰੰਗ ਦਾ ਪਰਦਾ ਟੰਗ ਕੇ ਉਸ ਪਿੱਛੇ ਇੱਕ ਲੰਮਾ ਬੈਂਚ ਰੱਖਿਆ ਹੋਇਆ ਸੀ। ਉਸ 'ਤੇ ਦਰੀ ਵਿਛਾਈ ਹੋਈ ਸੀ ਤੇ ਇਕ ਸਰ੍ਹਾਣਾ ਰੱਖਿਆ ਹੋਇਆ ਸੀ, ਜਿਸ 'ਤੇ ਰੋਗੀ ਨੂੰ ਲਿਟਾ ਕੇ ਡਾਕਟਰ ਚੇਕਅੱਪ ਕਰਦਾ ਸੀ। ਮੈਨੂੰ ਉਹ ਪਰਦਾ ਹਿੱਲਦਾ ਜਿਹਾ ਨਜ਼ਰ ਆਇਆ। ਥੋੜ੍ਹੀ ਖੁਸਰ-ਫੁਸਰ ਜਿਹੀ ਵੀ ਮਹਿਸੂਸ ਹੋਈ। ਪਰਦੇ ਹੇਠਿਉ ਮੈਨੂੰ ਡਾਕਟਰ ਦੇ ਕਾਲੇ ਬੂਟ ਵੀ ਨਜ਼ਰ ਆਏ। ਮੇਰੀ ਪੁਕਾਰ ਸੁਣ ਕੇ ਵੀ ਡਾਕਟਰ ਨੇ ਕੋਈ ਜਵਾਬ ਕਿਉਂ ਨਹੀਂ ਦਿੱਤਾ? ਇਸ ਉਤਸੁਕਤਾ ਕਰਕੇ ਮੈਂ ਪੋਲਿਆ ਪੱਬੀ ਪਰਦੇ ਲਾਗੇ ਪੁੱਜ ਗਿਆ। ਫਿਰ ਇਕ ਪਾਸਿਉਂ ਹੌਲੀ ਦੇਣੀ ਪਰਦਾ ਹਟਾ ਕੇ ਅੰਦਰ ਵੱਲ ਡਾਕਿਆ ਤਾਂ ਮੇਰੇ ਪੈਰ ਉੱਥੇ ਹੀ ਜੜ ਹੋ ਗਏ। ਅੱਖਾਂ ਨੂੰ ਵਿਸਵਾਸ਼ ਨਹੀਂ ਸੀ ਹੋਇਆ। ਮੇਰੇ ਵੱਲ ਡਾਕਟਰ ਦੀ ਪਿੱਠ ਸੀ। ਉਹ ਬੈਂਚ 'ਤੇ ਲੰਮੀ ਪਈ ਕਮਲ 'ਤੇ ਝੁਕਿਆ ਹੋਇਆ ਸੀ। ਉਸ ਦਾ ਇੱਕ ਹੱਥ ਕਮਲ ਦੀ ਛਾਤੀ 'ਤੇ ਸੀ ਤੇ ਦੂਸਰਾ ਧੁੰਨੀ ਤੋਂ ਹੇਠਾਂ।
ਕਿਸੇ ਆਲੌਕਿਕ ਅਨੰਦ ਕਰਕੇ ਕਮਲੇ ਦੀਆਂ ਅੱਖਾਂ ਬੰਦ ਸਨ। ਉਨ੍ਹਾਂ ਨੂੰ ਨਾ ਆਪਣੀ ਹੋਸ਼ ਸੀ ਤੇ ਨਾ ਹੀ ਆਪਣੇ ਆਲੇ-ਦੁਆਲੇ ਦਾ। ਉਨ੍ਹਾਂ ਨੂੰ ਇਸ ਹਾਲਤ ਵਿਚ ਵੇਖ ਕੇ ਮੇਰੇ ਸਿਰ ਤੋਂ ਪੈਰਾਂ ਤਾਈਂ ਕਰੰਟ ਜਿਹਾ ਦੌੜ ਗਿਆ। ਮੈਂ ਬਹੁਤ ਦੇਰ ਉਥੇ ਖੜ੍ਹਾ ਨਾ ਰਹਿ ਸਕਿਆ। ਪੁੱਠੇ ਪੈਰੀਂ ਮੈਂ ਬਾਹਰ ਆ ਗਿਆ। ਕਾਫ਼ੀ ਦੇਰ ਖੜੋਤਾ ਰਿਹਾ, ਪਰ ਕੋਈ ਬਾਹਰ ਨਾ ਨਿਕਲਿਆ। ਇਕ ਦਿਲ ਕਰੇ ਬਾਹਰ ਤਾਸ਼ ਖੇਡਦੀ ਟੋਲੀ ਨੂੰ ਦੱਸ ਕੇ ਡਾਕਟਰ ਦੀ ਕਰਤੂਤ ਦਾ ਪਰਦਾਫਾਸ਼ ਕਰ ਦਿਆਂ। ਪੰਡਿਤ ਜੀ ਨੂੰ ਪੁੱਛਾਂ ਕਿ ਇਥੇ ਡਾਕਟਰੀ ਦੇ ਨਾਂ ਹੇਠ ਦੁਕਾਨ ਅੰਦਰ ਕੀ ਹੋ ਰਿਹਾ ਹੈ। ਫਿਰ ਦੂਸਰੇ ਪਲ ਖ਼ਿਆਲ ਆਇਆ ਕਿ ਜੇ ਦੋਹਾਂ ਦੀ ਰਜ਼ਾਮੰਦੀ ਹੋਈ, ਡਾਕਟਰ 'ਚੇਕਅੱਪ' ਦੀ ਆੜ ਲੈ ਕੇ ਮੈਨੂੰ ਹੀ ਝੂਠਾ ਸਾਬਤ ਕਰ ਗਿਆ ਤਾਂ ਫਿਰ, ਮੈਂ ਖਾਮ-ਖਾਹ ਹੀ ਬੁਰਾ ਬਣਾਂਗਾ ਕਿਉਂਕਿ ਉਸ ਪਿੰਡ ਨੂੰ ਡਾਕਟਰ ਦੀ ਲੋੜ ਸੀ ਤੇ ਦੂਸਰੇ ਉਸ ਨੇ ਪਿੰਡ ਵਾਸੀਆਂ ਤੇ ਆਪਣਾ ਪ੍ਰਭਾਵ ਵੀ ਜਮਾ ਲਿਆ ਸੀ। ਬਸ ਅਜਿਹੀ ਮਾਨਸਿਕਤਾ ਦੇ ਚਲਦਿਆਂ ਮੇਰੀ ਸੋਚ ਪੱਥਰ ਹੋ ਗਈ ਸੀ। ਮੇਰੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ ਕਿ ਕੀ ਕਰਾਂ-ਕੀ ਨਾ ਕਰਾਂ। ਫਿਰ ਜਦੋਂ ਕਾਫੀ ਦੇਰ ਦੋਹਾਂ 'ਚੋਂ ਕੋਈ ਬਾਹਰ ਨਾ ਨਿਕਲਿਆ ਤਾਂ ਜੱਕੋ-ਤੱਕੇ ਵਿੱਚ ਮੇਰੇ ਪੈਰ ਮੁੜ ਦੁਕਾਨ ਵੱਲ ਨੂੰ ਮੁੜ ਗਏ। ਮੈਂ ਦਰਵਾਜ਼ੇ ਦੀ ਕੁੰਡੀ ਖੜਕਾਈ, "ਜਨਾਬ ਬੈਠੇ ਜ਼ਰਾ-ਮੇ ਮਰੀਜ਼ ਚੌਂਕ ਕਰਕੇ ਆਇਆ।" ਡਾਕਟਰ ਦੀ ਖੁਮਾਰੀ ਭਰੀ ਆਵਾਜ਼ ਸੀ।
"ਕਰੋ-ਕਰੋ ਜ਼ਰਾ ਚੰਗੀ ਤਰ੍ਹਾਂ ਕਰੋ ਚੈਕਅੱਪ-ਇਥੇ ਕਹਿੜਾ ਜਲਦੀ ਹੈ....।" ਮੈਂ ਚਾਹੁੰਦਾ ਹੋਇਆ ਕੁਝ ਵੀ ਨਾ ਕਹਿ ਸਕਿਆ ਤੇ ਚੁੱਪ-ਚਾਪ ਰੋਹ ਭਰੀਆ ਅੱਖਾਂ ਨਾਲ ਪਰਦੇ ਹੇਠੋਂ ਨਜ਼ਰ ਆਉਂਦੇ ਬੂਟਾ ਵੱਲ ਵੇਖਦਾ ਰਿਹਾ।
ਕੁਝ ਦੇਰ ਮਗਰੋਂ ਪਰਦਾ ਪੂਰੀ ਤਰ੍ਹਾਂ ਹਿਲਿਆ। ਪਿੱਛੇ ਕੋਈ ਹਲਚਲ ਜਿਹੀ ਹੋਈ। ਪਹਿਲੋਂ ਡਾਕਟਰ ਬਾਹਰ ਆ ਕੇ ਆਪਣੀ ਸੀਟ 'ਤੇ ਬੈਠ ਗਿਆ। ਮੇਰੇ ਨਾਲ ਬਿਨਾਂ ਅੱਖਾਂ ਮਿਲਾਇਆਂ ਤੇ ਬੋਲਿਆ, ਚੁੱਪ-ਚਾਪ ਡੱਬੀਆਂ 'ਚੋਂ ਰੰਗ-ਬਰੰਗੀਆਂ ਗੋਲੀਆਂ ਤੇ ਕੈਪਸੂਲ ਕੱਢ ਕੇ ਪੁੜੀਆਂ ਬਣਾਉਣ ਲੱਗ ਪਿਆ। ਕੁਝ ਹੀ ਪਲਾਂ 'ਚ ਆਪਣੇ ਕੱਪੜੇ ਠੀਕ ਕਰਦੀ ਕਮਲ ਵੀ ਪਰਦੇ ਪਿੱਛਿਉਂ ਨਿਕਲ ਕੇ ਡਾਕਟਰ ਸਾਹਮਣੇ ਆ ਖੜ੍ਹੀ ਹੋਈ। ਉਸ ਨੇ ਮੇਰੇ ਵੱਲ ਚੋਰ ਨਜ਼ਰਾਂ ਨਾਲ ਵੇਖਿਆ। ਉਸ ਦਾ ਜ਼ੋਰ-ਜ਼ੋਰ ਨਾਲ ਧੜਕਦਾ ਸੀਨਾ, ਸਮੁੰਦਰ ਦੇ ਜਵਾਰ ਭਾਟੇ ਵਾਂਗ ਉੱਚਾ-ਨੀਵਾਂ ਹੋ ਰਿਹਾ ਸੀ। ਚਿਹਰਾ ਤੰਦੂਰ ਵਾਂਗ ਤਪਿਆ ਹੋਇਆ ਸੀ। ਝੁਕੀਆਂ ਹੋਈਆਂ ਪਲਕਾਂ ਹੇਠਿਉਂ ਸਰੂਰ ਅਜੇ ਵੀ ਪਹਾੜੀ ਝਰਨੇ ਵਾਂਗ ਡਿੱਗਦਾ ਪਿਆ ਸੀ। ਡਾਕਟਰ ਨੇ ਉਸ ਨੂੰ ਪੁੜੀਆਂ ਦੇ ਕੇ, ਦਵਾਈ ਲੈਣ ਦੇ ਢੰਗ ਦੀ ਹਿਦਾਇਤ ਦਿੱਤੀ। ਕਮਲੇ ਨੇ ਪੁੜੀਆਂ ਆਪਣੇ ਪੁਰਾਣੇ ਜਿਹੇ ਦੁਪੱਟੇ ਦੇ ਲੜ ਨਾਲ ਬੰਨ੍ਹ ਲਈਆਂ ਤੇ ਬਿਨਾਂ ਕੋਈ ਫੀਸ ਦਿੱਤਿਆਂ ਦੁਕਾਨ ਤੋਂ ਬਾਹਰ ਆਈ ਤੇ ਆਪਣਾ ਖਾਲੀ ਘੜਾ ਚੁੱਕ ਕੇ ਤੇਜ਼ੀ ਨਾਲ ਆਪਣੇ ਖੂਹ ਵੱਲ ਵਧ ਗਈ।
ਡਾਕਟਰ ਉੱਤੋਂ-ਉੱਤੋਂ ਬੇਸ਼ੱਕ ਸ਼ਾਂਤ ਦਿਸਣ ਦੀ ਕੋਸ਼ਿਸ ਕਰ ਰਿਹਾ ਸੀ ਪਰ ਉਹ ਅੰਦਰੋਂ-ਅੰਦਰੀ ਸਮੁੰਦਰ ਵਾਂਗ ਪੂਰੀ ਤਰ੍ਹਾਂ ਅਸ਼ਾਂਤ ਨਜ਼ਰ ਆਉਂਦਾ ਸੀ। ਉਸ ਦੀ ਅਸੰਤੁਲਤ ਹਾਲਤ ਦਾ ਪਤਾ ਉਸਦੀ ਤੇਜ਼ੀ ਨਾਲ ਹਿਲਦੀ ਲੱਤ ਅਤੇ ਸਰਦੀ ਵਿਚ ਵੀ ਮੱਥੇ 'ਤੇ ਆਏ ਮੁੜ੍ਹਕੇ ਤੋਂ ਲੱਗ ਰਿਹਾ ਸੀ। ਉਸ ਨੇ ਝੱਟ ਸਿਗਰਟ ਸੁਲਗਾ ਲਈ ਸੀ।
"ਚਾਹ ਆਵੇ ਮਾਸਟਰ ਜੀ?” ਉਸ ਨੇ ਮੈਨੂੰ ਪੁਛਿਆ ਸੀ। ਤਦ ਨੂੰ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜ ਗਈ ਸੀ।
"ਥੈਂਕ ਯੂ-ਚੱਲੀਏ ਹੁਣ-ਪੀਰਡ ਲਾਉਣਾ ਹੈ"। ਕਹਿ ਕੇ ਮੈਂ ਉਥੋਂ ਉਠ ਆਇਆ ਸੀ। ਪਰ ਉਸ ਦਿਨ ਮੈਂ ਬਾਕੀ ਦੇ ਪੀਰਡ ਢੰਗ ਨਾਲ ਪੜ੍ਹਾ ਨਾ ਸਕਿਆ। ਅੱਖਾਂ ਮੂਹਰੇ ਪਰਦੇ ਦੇ ਪਿੱਛੇ ਵਾਲਾ ਸੀਨ ਕਿਸੇ ਫਿਲਮ ਵਾਂਗ ਆਉਂਦਾ-ਜਾਂਦਾ ਸੀ। ਡਾਕਟਰ ਪ੍ਰਤੀ ਮੇਰੇ ਮਨ ਵਿਚ ਜੋ ਇਜ਼ਤ ਸੀ, ਉਹ ਹੁਣ ਖ਼ਤਮ ਹੋ ਗਈ ਸੀ। ਡਾਕਟਰ ਨੂੰ 'ਦੂਸਰਾ ਰੱਬ' ਕਿਹਾ ਜਾਂਦਾ ਹੈ, ਪਰ ਉਸ ਨੇ ਆਪਣੇ ਪੇਸ਼ੇ ਨੂੰ ਕਲੰਕਿਤ ਕਰ ਛੱਡਿਆ ਸੀ।
ਦੂਸਰੇ ਦਿਨ ਜਦੋਂ ਮੈਂ ਬਿੱਲੇ ਮਾਸਟਰ ਨੂੰ ਡਾਕਟਰ ਦੀ ਕਰਤੂਤ ਦੱਸੀ ਤਾਂ ਉਹ ਗੁੱਸੇ ਨਾਲ ਬੇਕਾਬੂ ਹੋ ਗਿਆ ਸੀ, "ਤੂੰ ਵੀ ਕੁਝ ਨੀ ਯਾਰ। ਮੈਂ ਤੇਰੀ ਥਾਂ ਹੁੰਦਾ ਤਾਂ ਉਸ ਡਾਕਟਰ ਦੇ ਬੱਚੇ ਦਾ ਜਲੂਸ ਕੱਢ ਦੇਣਾ ਸੀ। ਸ਼ੋਰ ਮਚਾ ਕੇ ਰੰਗੇ ਹੱਥੀਂ ਫੜਾ ਦਿੰਦਾ ਸਾਲੇ ਨੂੰ... ।"
"ਫਿਰ ?" ਮੈਂ ਪੁੱਛਿਆ ਸੀ
ਫਿਰ ਕੀ ? ਡਾਕਟਰ ਦੇ ਛਿੱਤਰ-ਪਰੇਡ ਹੋਣੀ ਸੀ।
"ਫਿਰ?"
"ਫਿਰ ਕੀ। ਸਾਲਾ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਉਥੋਂ ਭੱਜ
"ਤੈਨੂੰ ਕੀ ਮਿਲਣਾ ਸੀ ਉਸ ਦੇ ਭੱਜ ਜਾਣ ਨਾਲ ?"
"ਮੈਨੂੰ ਤਾਂ ਕੁਝ ਨਹੀਂ; ਪਰ ਉਸਨੂੰ ਤਾਂ ਸਬਕ ਮਿਲ ਹੀ ਜਾਣਾ ਸੀ
"ਤੂੰ ਤਾਂ ਇੰਝ ਭੁੜਕ ਪਿਆ ਐ, ਜਿਵੇਂ ਤੇਰੀ ਕਿਸੇ ਚੀਜ਼ ਤੇ ਡਾਕਟਰ ਨੇ ਡਾਕਾ ਮਾਰਿਆ ਹੋਵੇ। ਜੇ ਉਹ ਦੋਵੇਂ ਰਾਜ਼ੀ ਤਾਂ ਫਿਰ ਸਾਨੂੰ ਕੀ-ਜੇ ਕਮਲੇ ਨੂੰ ਹੀ ਕੋਈ ਇਤਰਾਜ਼ ਨਹੀਂ, ਫਿਰ ਤੂੰ ਖਾਮ-ਖ਼ਾਹ।"
ਬਿੱਲਾ ਜੋਸ਼ ਵਿਚ ਭੁੜਕਿਆ ਸੀ। "ਅਸੀਂ ਕਿਸੇ ਤੋਂ ਘੱਟ ਆਂ ਯਾਰ ? ਦੋ ਹਜ਼ਾਰ ਰੁਪਏ ਮਹੀਨਾ ਕਮਾਉਂਦੇ ਆਂ। ਸਰਕਾਰੀ ਨੌਕਰੀ ਦੇ ਆਪਣੀ। ਸਾਲੀ ਨੂੰ ਪਤਾ ਨੀ ਕੀ ਨਜ਼ਰ ਆਇਆ ਉਸ ਨਸ਼ੇੜੀ ਬੁੱਢੇ 'ਚ।"
“ਬਿੱਲਿਆ, ਹੋ ਸਕਦੇ ਕਮਲੇ ਦੀ ਕੋਈ ਮਜਬੂਰੀ ਹੋਵੇਗੀ, ਜਿਸਦਾ ਨਾਜਾਇਜ਼ ਫ਼ਾਇਦਾ ਉਠਾ ਰਿਹਾ ਹੋਵੇ ਡਾਕਟਰ।"
"ਤੂੰ ਆਪਣੀ ਫਿਲਾਸਫ਼ੀ ਨਾ ਝਾੜਿਆ ਕਰ। ਕੀ ਮਜਬੂਰੀ ਹੋ ਸਕਦੀ ਐ-ਕਮਲੇ ਦੀ ? ਸਾਨੂੰ ਦਸਦੀ, ਅਸੀਂ ਮਰ ਗਏ ਸੀ. ਆਪਾਂ ਜਾਨ ਵਾਰ ਦਿੰਦੇ ਉਸ ਤੋਂ-ਸਾਲੀ ਇਕ ਵਾਰੀ ਕਹਿੰਦੀ ਤਾਂ ਸਹੀ?" ਬਿੱਲਾ ਨਫ਼ਰਤ ਤੇ ਗੁੱਸੇ ਨਾਲ ਭਰ ਕੇ ਬੋਲਿਆ ਸੀ । ਹੁਣ ਉਸ ਨੂੰ ਕਮਲੇ ਨਾਲ ਵੀ ਨਫ਼ਰਤ ਹੋਣ ਲੱਗ ਪਈ ਸੀ। ਡਾਕਟਰ ਨੂੰ ਉਹ ਖਾ ਜਾਣ ਵਾਲੀਆਂ ਨਿਗਾਹਾਂ ਨਾਲ ਵੇਖਦਾ ਤੇ ਅੱਖ ਰਖਦਾ ਕਿ ਹੁਣ ਕਮਲੋ ਕਦੇ ਮੁੜ ਕੇ ਡਾਕਟਰ ਦੀ ਦੁਕਾਨ ਵਿਚ ਵੜਦੀ ਹੈ। ਉਹ ਪੂਰੀ ਤਾੜ ਵਿਚ ਸੀ ਅਜਿਹੇ ਮੌਕੇ ਦੀ।
ਫਿਰ ਵੀ ਕਮਲੇ ਜਦੋਂ ਚੁਬਾਰੇ ਸਾਹਮਣਿਉਂ ਖੰਡ 'ਚੋਂ ਲੰਘਦੀ, ਬਿੱਲਾ ਉਸਨੂੰ ਚੋਰੀ-ਚੋਰੀ ਵੇਖਣੋ ਨਾ ਰਹਿੰਦਾ। ਜਦੋਂ ਕਮਲ ਦਾ ਖੂਹ 'ਤੇ ਆਉਣ ਦਾ ਸਮਾਂ ਹੁੰਦਾ, ਉਹ ਆਨੇ-ਬਹਾਨੇ ਬਾਹਰ ਟਹਿਲਣ ਲਗਦਾ ਤੇ ਉਸਦੀ ਉਡੀਕ ਕਰਨ ਲਗਦਾ।
ਫਿਰ ਇਕ ਦਿਨ ਸਾਰੇ ਪਿੰਡ ਵਿਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਸੀ ਕਿ ਕਮਲੇ ਘਰੋਂ ਭੱਜ ਗਈ ਹੈ। ਜਿਸਨੇ ਵੀ ਸੁਣਿਆ। ਉਸਨੇ ਦੰਦਾਂ ਹੇਠ ਉਂਗਲ ਦਬਾ ਲਈ ਸੀ। ਹਰ ਦੁਕਾਨ, ਹਰ ਘਰ, ਖੂਹ, ਸਕੂਲ, ਗੱਲ ਕੇ ਜਿਥੇ ਵੀ ਦੋ ਲੋਕ ਮਿਲਦੇ, ਕਮਲ ਦੇ ਘਰੋਂ ਭੱਜ ਜਾਣ ਦੀ ਚੁੰਝ-ਚਰਚਾ ਸ਼ੁਰੂ ਹੋ ਜਾਂਦੀ। ਲੋਕ ਆਪੋ-ਆਪਣੇ ਕਿਆਵੇ ਲਾਉਂਦੇ। ਮਿਰਚ-ਮਸਾਲਾ ਲਾ ਕੇ ਸੁਆਦ ਲੈਂਦੇ। ਪਿੰਡ ਦੇ ਇਤਿਹਾਸ ਵਿਚ ਸ਼ਾਇਦ ਅਜਿਹੀ ਪਹਿਲੀ ਘਟਨਾ ਸੀ।
ਇਕ ਹੋਰ ਸਭ ਤੋਂ ਹੈਰਾਨੀ ਵਾਲੀ ਗੱਲ ਸੀ, ਜਿਸ ਦਿਨ ਤੋਂ ਕਮਲੇ ਗਾਇਬ ਹੋਈ ਸੀ, ਉਸੇ ਦਿਨ ਡਾਕਟਰ ਵੀ ਰਾਤ-ਰਾਤ ਪੰਡਤ ਜੀ ਦਾ
ਕਿਰਾਇਆ ਦਿੱਤੇ ਬਿਨਾਂ ਆਪਣਾ ਮੋਟਾ-ਮੋਟਾ ਸਮਾਨ ਲੈ ਕੇ ਰਫੂ-ਚੱਕਰ ਹੋ ਗਿਆ ਸੀ। ਸ਼ੱਕ ਦੀ ਸੂਈ ਡਾਕਟਰ ਦੁਆਲੇ ਹੀ ਘੁੰਮਦੀ ਸੀ। ਮੈਂ ਵੀ ਸੌ ਫੀਸਦੀ ਸਹਿਮਤ ਸੀ ਇਸ ਗੱਲ ਨਾਲ। ਬਿੱਲੇ ਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਦੋਵੇਂ ਰਲ ਕੇ ਨਿਕਲੇ ਹਨ ਪਰ ਉਹ ਮੈਨੂੰ ਝਈ ਲੈ ਕੇ ਪੈਂਦਾ ਸੀ ਕਿ ਇਹ ਸਭ ਮੇਰੇ ਕਾਰਣ ਹੋਇਆ ਹੈ ਕਿ ਜੇ ਮੈਂ ਉਸ ਦਿਨ ਡਾਕਟਰ ਨੂੰ ਰੰਗੇ ਹੱਥੀ ਫੜਵਾ ਦਿੰਦਾ ਤਾਂ ਇਹ ਨੰਬਤ ਸ਼ਾਇਦ ਨਾ ਆਉਂਦੀ।
ਹਾਲਾਂਕਿ ਕਮਲ ਦੇ ਪਿਉ ਨੇ ਪਿੰਡ ਦੀ ਪੰਚਾਇਤ ਵਿਚ ਇਸ ਸੰਬੰਧੀ ਫਰਿਆਦ ਕਰ ਦਿੱਤੀ ਸੀ ਪਰ ਕਮਲੇ ਦੇ ਇੰਝ ਚਲੇ ਜਾਣ ਦਾ, ਸ਼ਾਇਦ ਸਭ ਤੋਂ ਵੱਧ ਦੁੱਖ ਬਿੱਲੇ ਮਾਸਟਰ ਨੂੰ ਹੋਇਆ ਸੀ। ਕਰਮੂ ਨੇ ਕਾਫ਼ੀ ਤਲਾਸ਼ ਕੀਤੀ ਸੀ ਕਮਲੇ ਦੀ। ਹਰੇਕ ਰਿਸ਼ਤੇਦਾਰੀ ਵਿਚ ਪੁੱਛ-ਪੜਤਾਲ ਕੀਤੀ ਪਰ ਕੋਈ ਉਗ-ਸੁਗ ਨਹੀਂ ਸੀ ਮਿਲ ਰਹੀ ਕਿ ਉਸਨੂੰ ਆਸਮਾਨ ਖਾ ਗਿਆ ਸੀ ਜਾ ਧਰਤੀ ਨਿਗਲ ਗਈ ਸੀ। ਕਰਮੂ ਕਿਸੇ 'ਤੇ ਸ਼ੱਕ ਨਾ ਜ਼ਾਹਿਰ ਕਰਦਾ। ਉਂਝ ਸਾਰਾ ਪਿੰਡ ਡਾਕਟਰ ਦਾ ਨਾਂ ਲੈਂਦਾ।
ਬਿੱਲਾ ਮੈਨੂੰ ਵਾਰ-ਵਾਰ ਉਕਸਾਉਂਦਾ, "ਆ ਚੱਲੀਏ ਸਰਪੰਚ ਕੋਲ। ਉਸਨੂੰ ਡਾਕਟਰ ਦੀ ਸਾਰੀ ਕਰਤੂਤ ਦੱਸ ਦਿੰਦੇ ਹਾਂ।" ਪਰ ਮੈਂ ਬਿੱਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, "ਅਜਿਹੇ ਮਸਲਿਆਂ ਵਿਚ ਬੇ-ਮਤਲਬ ਸਾਥੋਂ ਵੀ ਪੁੱਛਗਿੱਛ ਹੋਣੀ ਹੈ। ਗਵਾਹੀਆਂ ਭੁਗਤਦੇ ਫਿਰਾਂਗੇ।" ਮੈਨੂੰ ਤਾਂ ਅਜਿਹੀਆਂ ਗੱਲਾਂ ਤੋਂ ਦੂਰ ਹੀ ਰਹਿਣਾ ਚੰਗਾ ਲਗਦਾ। ਬਿੱਲਾ ਮਾਸਟਰ ਨਾਰਾਜ਼ ਹੁੰਦਾ ਤੇ ਸੌ ਵਾਰ ਹੁੰਦਾ ਰਹੇ। ਮੈਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਸੀ।
ਕਮਲੋ ਦਾ ਦਮ ਭਰਨ ਵਾਲਾ ਬਿੱਲਾ ਮਾਸਟਰ ਹੁਣ ਬੁਝਿਆ-ਬੁਝਿਆ ਜਿਹਾ ਰਹਿੰਦਾ। ਉਸਨੂੰ ਮਨ ਹੀ ਮਨ ਕਮਲ ਦੀ ਉਡੀਕ ਰਹਿੰਦੀ। ਉਸ ਦੀਆਂ ਨਜ਼ਰਾਂ ਖੂਹ ਵੱਲ ਜਾਂਦੇ ਰਸਤੇ 'ਤੇ ਕਮਲੇ ਨੂੰ ਤਲਾਸ਼ ਕਰਦੀਆਂ। ਫਿਰ ਨਿਰਾਸ਼ ਹੋ ਕੇ ਪਰਤ ਆਉਂਦੀਆਂ। ਫਿਰ ਵੀ ਜਿੱਥੇ ਤੇ ਜਦੋਂ ਕਦੇ ਕਮਲੇ ਦਾ ਚਰਚਾ ਸ਼ੁਰੂ ਹੁੰਦਾ, ਉਹ ਬੜੇ ਹੀ ਧਿਆਨ ਨਾਲ ਸੁਣਦਾ ਤੇ ਆਪਣੇ ਵਿਚਾਰ ਦੇਣ ਲਗਦਾ।
ਜਿਉਂ-ਜਿਉਂ ਦਿਨ, ਹਫ਼ਤੇ, ਮਹੀਨੇ ਲੰਘਦੇ ਗਏ, ਹੌਲੀ-ਹੌਲੀ ਕਮਲੇ ਦੇ ਭੱਜ ਜਾਣ ਦਾ ਚਰਚਾ ਵੀ ਘਟਦਾ ਗਿਆ ਸੀ। ਨਾ ਕਮਲ ਮੁੜੀ ਸੀ ਤੇ ਨਾ ਹੀ ਉਸਦਾ ਕੋਈ ਸੁਰਾਗ ਮਿਲਿਆ ਸੀ।
7. ਬਾਬਾ ਠੁਕ-ਠੁਕੀਆ
ਪੰਡਤ ਜੀ ਦੀ ਦੁਕਾਨ ਤੋਂ ਡਾਕਟਰ ਦੇ ਅਚਾਨਕ ਤੇ ਰਹੱਸਮਈ ਢੰਗ ਨਾਲ ਗਾਇਬ ਹੋ ਜਾਣ ਮਗਰੋਂ ਉੱਥੇ ਇੱਕ ਬਾਬੇ ਨੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਕਿਸੇ ਹੋਰ ਪਿੰਡੋਂ ਆ ਕੇ। ਸਾਰੇ ਉਸ ਨੂੰ 'ਬਾਬਾ ਠੁਕ-ਠੁਕੀਆ' ਕਹਿੰਦੇ ਸਨ। ਪਿੰਡ ਵਾਲਿਆਂ ਲਈ ਉਹ ਨਵਾਂ ਨਹੀ ਸੀ ਅਸੀਂ ਪਹਿਲੀ ਵਾਰੀ ਉਸ ਦੇ ਦਰਸ਼ਨ ਵੀ ਕੀਤੇ ਸਨ ਤੇ ਨਾ ਵੀ ਸੁਣਿਆ ਸੀ।
ਉਮਰ ਪੰਜਾਹ ਤੋਂ ਉੱਤੇ। ਉੱਚਾ ਕੱਦ। ਭਲਵਾਨਾਂ ਵਾਂਗ ਕਮਾਇਆਂ ਰਿਸ਼ਟ-ਪੁਸ਼ਟ ਜੁੱਸਾ। ਸਿਰ 'ਤੇ ਲੰਮੀਆਂ-ਲੰਮੀਆਂ ਜਟੂਰੀਆਂ। ਮੋਢਿਆਂ ਤੱਕ ਕੁੰਡਲ ਲਮਕਦੇ। ਚਿਹਰਾ ਸਫਾਚਟ। ਰੋਜ਼ਾਨਾ ਸ਼ੇਵ ਬਣਾਉਂਦਾ। ਤੇੜ ਸਿਰਵ ਚਿੱਟੀ ਚਾਦਰ ਲਪੇਟੇ, ਚਾਹੇ ਸਰਦੀ ਹੋਵੇ ਜਾਂ ਗਰਮੀ। ਬਗਲ ਵਿਚ ਇਕ ਖ਼ਾਸ ਕਿਸਮ ਦਾ ਕਢਾਈ ਕੀਤਾ ਹੋਇਆ ਛੋਟਾ ਤੇ ਰੰਗੀਨ ਬੇਲਾ। ਪੈਰਾਂ 'ਚ ਮੋਟੀ ਸੋਲ ਵਾਲੀ ਖੁਰਮੀ ਜੁੱਤੀ। ਪਾਟੇ ਕੰਨਾਂ 'ਚ ਬੜੇ-ਬੜੇ ਕਾਂਟੇ। ਗਲ 'ਚ ਰੁਦਰਾਖ਼ ਦੇ ਮੋਟੇ ਮਣਕਿਆ ਦੀ ਮਾਲਾ। ਡੋਲੇ ਦੀ ਮਛਲੀ ਤੇ ਕਾਲੀ ਡਰੀ ਨਾਲ ਬੱਝਾ ਤਵੀਤ। ਪਿਚਕੀਆਂ ਗੱਲ੍ਹਾਂ ਤੇ ਉਭਰੀਆਂ ਹੋਈਆਂ ਹੱਡੀਆਂ ਵਾਲਾ ਸਖ਼ਤ ਜਿਹਾ ਲੰਬੂਤਰਾ ਚਿਹਰਾ। ਉੱਚਾ ਚੌੜਾ ਮੱਥਾ। ਮੱਥੇ 'ਤੇ ਲੰਮੀਆਂ- ਲੰਮੀਆਂ ਤਿੰਨ ਚਾਰ ਲਕੀਰਾਂ। ਉੱਚਾ ਨੱਕ। ਪਤਲੇ ਬੁੱਲ੍ਹ, ਜਿਨ੍ਹਾਂ 'ਤੇ ਸਿਗਰਟ ਜਾਂ ਚਿਲਮ ਪੀ-ਪੀ ਕੇ ਚੜ੍ਹੀ ਹੋਈ ਕਾਲੀ ਪਰਤ। ਕਾਲੀਆ ਮੋਟੀਆਂ ਅੱਖਾਂ, ਪਤਾ ਨਹੀ ਕੁਦਰਤੀ ਤੌਰ 'ਤੇ ਇਹੋ ਜਿਹੀਆਂ ਸਨ ਜਾਂ ਉਹ ਉਨ੍ਹਾਂ ਵਿੱਚ ਰੋਜ਼ ਸੁਰਮਾ ਪਾਉਂਦਾ। ਰੰਗ-ਬਿਰੰਗੇ ਨਗਾਂ ਪੱਥਰਾਂ ਵਾਲੀਆਂ ਮੁੰਦਰਾਂ-ਛੱਲਿਆਂ ਨਾਲ ਭਰੀਆਂ ਦੋਹਾਂ ਹੱਥਾਂ ਦੀਆਂ ਉਂਗਲੀਆਂ। ਕੰਨਾਂ 'ਚ ਰਸ ਘੋਲਦੀ ਮਿੱਠੀ ਆਵਾਜ਼। ਪਿਆਰ ਦੀ ਚਾਹਣੀ ਵਿੱਚ ਡੁੱਬੀ ਹੋਈ ਬੋਲੀ। ਵੀਹ-ਪੰਝੀ ਬੱਕਰੀਆਂ ਦਾ ਇੱਜੜ ਲੈ ਕੇ ਸਵੇਰੇ ਹੀ ਉਨ੍ਹਾਂ ਪਹਾੜੀਆਂ 'ਤੇ ਚੜ੍ਹ ਜਾਂਦਾ।
ਮੋਢੇ 'ਤੇ ਲਮਕਦੇ ਥੈਲੇ 'ਚ ਛੋਟਾ ਜਿਹਾ ਟ੍ਰਾਂਜਿਸਟਰ। ਨਸਵਾਰ ਦੀ ਡੱਬੀ, ਇੱਕ ਬੰਸਰੀ। ਹੱਥ ਵਿਚ ਪਤਲੀ ਲੰਮੀ ਡਾਂਗ, ਜਿਸ 'ਤੇ ਕੋਕੇ ਜੜੇ ਹੋਏ ਸਨ। ਡਾਂਗ ਦੇ ਇੱਕ ਸਿਰੇ 'ਤੇ ਤੇਜ ਧਾਰ ਵਾਲੀ ਦਾਤਰ ਵੀ ਜੋੜੀ ਹੋਈ ਸੀ। ਇਸ ਖ਼ਾਸ ਕਿਸਮ ਦੀ ਢਾਂਗੀ ਨਾਲ ਉਹ ਦਰੱਖਤਾਂ ਦੀਆਂ ਨਾਜ਼ੁਕ ਸ਼ਾਖਾਵਾਂ ਛਾਂਗ ਕੇ ਬੱਕਰੀਆਂ ਨੂੰ ਖੁਆਉਂਦਾ। ਡਾਂਗ ਨਾਲ ਬੱਝੇ ਘੁੰਗਰੂਆਂ ਤੇ ਵੱਜਦੇ ਪਾਕੇਟ ਟ੍ਰਾਂਜਿਸਟਰ ਦੀ ਆਵਾਜ਼ ਨਾਲ ਬਾਬਾ ਠੁਕ-ਠੁਕੀਆ ਆਪਣੀ ਹੋਂਦ ਦਾ ਪਤਾ ਦੇ ਦਿੰਦਾ। ਸਾਰਾ ਦਿਨ ਬੱਕਰੀਆਂ ਨਾਲ ਕੋਹਾਂ ਲੰਮਾ ਫ਼ਾਸਲਾ ਤੈਅ ਕਰਕੇ ਸ਼ਾਮੀਂ ਦੁਕਾਨ 'ਤੇ ਪਰਤ ਆਉਂਦਾ। ਬੱਕਰੀਆਂ ਦੇ ਬਣਾਂ ਨੂੰ ਮੂੰਹ 'ਚ ਪਾ ਕੇ ਸਿੱਧੇ ਕੱਚਾ ਦੁੱਧ ਪੀ ਜਾਂਦਾ। ਡਾਕਟਰ ਵਾਲੀ ਦੁਕਾਨ ਦੇ ਮਗਰਲੇ ਪਾਸੇ ਤੋਂ ਸਾਡੇ ਚੁਬਾਰੇ ਹੇਠਾਂ ਵਾਲੇ ਕੋਠੜੀਨੁਮਾ ਕਮਰੇ 'ਚ ਵੜ ਜਾਂਦਾ। ਸ਼ੀਸ਼ੀ ਦੇ ਢੱਕਣ ਵਿੱਚ ਸੁਰਾਖ ਕਰਕੇ, ਬੱਤੀ ਪਾ ਕੇ ਬਣਾਏ ਦੀਵੇ 'ਚ ਪੰਡਤ ਜੀ ਤੋਂ ਮਿੱਟੀ ਦਾ ਤੇਲ ਮੰਗ ਕੇ ਰੋਸ਼ਨੀ ਕਰਦਾ। ਦੁਕਾਨ ਦੇ ਪਿਛਲੇ ਪਾਸੇ ਹੀ
ਪਈ ਉੱਚੀ-ਨੀਵੀਂ ਝਾੜ-ਬੂਟ ਵਾਲੀ ਥਾਂ ਨੂੰ ਪੱਧਰਾ ਕਰਕੇ ਬੱਕਰੀਆਂ ਲਈ ਬਾੜਾ ਬਣਾਇਆ ਸੀ। ਕੰਡਿਆਲੀ ਬਾੜ ਨਾਲ ਘਿਰੀਆਂ ਬੱਕਰੀਆਂ ਮੈਂਅ-ਮੇਅ ਕਰਦੀਆਂ ਰਹਿੰਦੀਆਂ। ਗਰਮੀ ਦੇ ਮੌਸਮ ਵਿੱਚ ਬਾਬਾ ਆਪਣਾ ਮੇਜਾ ਦੁਕਾਨ ਸਾਹਮਣੇ ਪਿੱਪਲ ਦੇ ਥੜੇ 'ਤੇ ਡਾਹ ਲੈਂਦਾ। ਰਾਤ ਨੂੰ ਉੱਥੇ ਪਿਆਂ ਉੱਚੀ ਹੇਕ ਲਾ ਕੇ ਵਾਰਿਸ ਦੀ ਹੀਰ ਗਾਉਣ ਲੱਗਦਾ-
"ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ....
ਮੈਨੂੰ ਲੈ ਚੱਲੇ ਬਾਬਲਾ...."
ਉਸ ਦੀ ਦਰਦ ਭਿੱਜੀ ਆਵਾਜ਼ ਰਾਤ ਦੀ ਚੁੱਪੀ ਨੂੰ ਚੀਰ ਜਾਂਦੀ। ਪੂਰੀ ਘਾਟੀ ਉਸ ਗੀਤ ਨਾਲ ਗੂੰਝ ਜਾਂਦੀ। ਫ਼ਿਜ਼ਾ 'ਚ ਦਰਦ ਘੁਲ ਜਾਂਦਾ। ਸੁਣਨ ਵਾਲੇ ਦਾ ਦਿਲ ਭਰ ਆਉਂਦਾ। ਹੈਰਾਨੀ ਹੁੰਦੀ ਕਿ ਉਸ ਦੇ ਫੈਲਾਦ ਵਰਗੇ ਜਿਸਮ ਅੰਦਰ ਇਹ ਦਰਦ ਭਰਿਆ ਦਿਲ ਵੀ ਧੜਕਦਾ ਹੈ। ਜੇ ਮੌਜ ਬਣਦੀ ਤਾਂ ਥੈਲੇ 'ਚੋਂ ਬਸਰੀ ਕੱਢ ਕੇ 'ਹੀਰ' ਦੀ ਤਾਨ ਛੇੜ ਦਿੰਦਾ। ਹੀਰ ਦੀ ਧੁਨ ਖ਼ਬਰੇ ਕਿੰਨੀਆਂ ਕੁ ਹੀਰਾਂ ਦੇ ਦਿਲਾਂ ਨੂੰ ਟੁੰਭ ਜਾਂਦੀ। ਬਾਬਾ ਬੰਸਰੀ ਵੀ ਪੂਰੀ ਮੁਹਾਰਤ ਨਾਲ ਵਜਾਉਂਦਾ।
ਬਾਬਾ 'ਠੁਕ-ਠੁਕੀਆ' ਕਈ ਵਰ੍ਹਿਆਂ ਤੋਂ ਉਸ ਪਹਾੜੀ ਇਲਾਕੇ 'ਚ ਘੁੰਮ ਰਿਹਾ ਸੀ। ਕਦੇ ਕਿਸੇ ਪਿੰਡ ਡੇਰਾ ਲਾ ਲੈਂਦਾ, ਕਦੇ ਕਿਸੇ ਪਿੰਡ। ਕਿਸੇ ਇੱਕ ਪਿੰਡ 'ਚ ਜ਼ਿਆਦਾ ਦੇਰ ਟਿਕ ਕੇ ਨਾ ਰਹਿੰਦਾ। ਛੇਤੀ ਹੀ ਉਸ ਥਾਂ ਤੋਂ ਉਪਰਾਮ ਹੋ ਕੇ ਦੂਜੇ ਪਿੰਡ ਦਾ ਰਾਹ ਫੜ ਲੈਂਦਾ। ਰਮਤਾ ਜੋਗੀ ਤੇ ਵਗਦੇ ਪਾਣੀ ਵਾਂਗ ਉਸ ਦਾ ਵੀ ਇਕ ਥਾਂ ਠਹਿਰਾਅ ਨਹੀਂ ਸੀ।
ਜਦੋਂ ਵੀ ਕੋਈ ਉਸ ਨੂੰ ਮਿਲਣ ਲਈ ਆਉਂਦਾ ਤਾਂ ਮਿੱਠੇ ਬੋਲਾਂ ਨਾਲ ਉਸ ਦਾ ਸਵਾਗਤ ਕਰਦਾ, "ਆਉ ਭੇਲਿਉ ਬੈਠੇ ਬਾਬਿਉ।" ਜੇ ਕੋਈ ਉਸ ਦਾ ਪਿਛੋਕੜ ਜਾਨਣ ਜਾਂ ਉਸ ਦੇ ਅੰਦਰ ਝਾਕਣ ਦੀ ਕੋਸਿਸ਼ ਕਰਦਾ ਤਾਂ ਉਹ ਗੱਲ ਬਦਲ ਲੈਂਦਾ। ਲੱਖ ਕੋਸ਼ਿਸ਼ ਕਰਨ 'ਤੇ ਵੀ ਸਿਰਾ ਨਾ ਫੜਾਉਂਦਾ ਤੇ ਨਾਲ ਹੀ ਉਸ ਆਦਮੀ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਦਾ। ਇਸ ਲਈ ਇਲਾਕੇ ਵਿੱਚ ਸ਼ਾਇਦ ਹੀ ਕਿਸੇ ਨੂੰ ਉਸ ਦਾ ਇਤਿਹਾਸ ਪਤਾ ਸੀ, ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਇਸ ਪਹਾੜੀ ਇਲਾਕੇ ਵਿੱਚ ਇਹੋ ਜਿਹਾ ਮਾਇਆਵੀ ਜੀਵਨ ਕਿਉਂ ਗੁਜ਼ਾਰ ਰਿਹਾ ਹੈ। ਇਸ ਦੀ ਜ਼ਿੰਦਗੀ ਦੀ ਕੀ ਕਹਾਣੀ ਹੈ। ਇਸਦੇ ਇਉਂ ਬਾਬਾ ਬਣਨ ਪਿੱਛੇ ਕਿਹੜੀ ਪ੍ਰੇਰਨਾ ਸੀ। ਸਾਰੇ ਅਟਕਲ ਪੱਚੂ ਮਾਰਦੇ, ਪਰ ਸਹੀ-ਸਹੀ ਕਿਸੇ ਨੂੰ ਕੁਝ ਪਤਾ ਨਹੀਂ ਸੀ।
ਕਮਰੇ ਅੰਦਰ ਉਸ ਨੇ ਆਪਣਾ ਮੰਜਾ ਛੱਤ 'ਤੇ ਪੁੱਠਾ ਕਰਕੇ ਟੰਗਿਆ ਹੋਇਆ ਸੀ। ਪਾਵਿਆਂ ਨੂੰ ਮਜ਼ਬੂਤ ਰੱਸੀ ਨਾਲ ਬੰਨ੍ਹ ਕੇ, ਛੱਤ ਦੀਆਂ ਕੜੀਆਂ ਨਾਲ ਅਕਸਰ ਉਸ 'ਤੇ ਸੌਂਦਾ। ਕਮਰੇ ਵਿੱਚ ਛੋਟੋ-ਛੋਟੇ ਔਜ਼ਾਰ ਖਿਲਰੇ ਰਹਿੰਦੇ। ਪਲਾਸ, ਹਥੌੜੀ, ਛੇਣੀ, ਪੇਚਕਸ, ਪਾਨਾ, ਚਾਬੀਆਂ, ਰਿਪਟਾਂ, ਕੈਂਚੀ ਵਗੈਰਾ। ਉਹ ਟੁੱਟੇ ਹੋਏ ਬਰਤਨਾਂ ਨੂੰ ਟਾਂਕੇ ਲਾਉਣ ਦਾ ਕੰਮ ਜਾਣਦਾ ਸੀ। ਲੋਕ ਆਪਣੀਆਂ ਗਾਗਰਾਂ, ਪਤੀਲੇ, ਬਾਲਟੀਆਂ, ਲੁਹਾਡੇ, ਜੋਗ ਆਦਿ ਸਮਾਨ ਠੀਕ
ਕਰਨ ਲਈ ਰੱਖ ਜਾਂਦੇ। ਬਦਲੇ ਵਿਚ ਰੋਟੀ, ਸਾਗ, ਸਬਜ਼ੀ, ਦਹੀਂ, ਲੱਸੀ ਦੇ ਜਾਂਦੇ। ਕੰਮ ਕਰਨ ਦੇ ਮੂੰਹ ਮੰਗੇ ਪੈਸੇ ਲੈਂਦਾ। ਜੇ ਦੇਣ ਵਾਲਾ ਪੈਸੇ ਘੱਟ ਕਰਨ ਦੀ ਜ਼ਿੱਦ ਕਰਦਾ ਤਾਂ ਫਿਰ ਪੂਰੇ ਹੀ ਛੱਡ ਦਿੰਦਾ, "ਜਾਉ ਭੋਲਿਉ ਮੌਜਾ ਕਰੋ।" ਪਰ ਭਵਿੱਖ ਵਿੱਚ ਉਸ ਦਾ ਕੋਈ ਕੰਮ ਨਾ ਕਰਦਾ। ਬਾਬਾ ਠੁਕ-ਠੁਕੀਆ ਆਪਣੇ ਕਮਰੇ ਨੂੰ ਜੰਦਰਾ ਨਾ ਲਾਉਂਦਾ। ਸਿਰਫ਼ ਕੁੰਡੀ ਲਾ ਕੇ ਸਾਰਾ ਦਿਨ ਇੱਜੜ ਨਾਲ ਘੁੰਮਦਾ ਰਹਿੰਦਾ।
ਬਾਬਾ ਠੁਕ-ਠੁਕੀਆ ਸੱਪਾਂ ਨੂੰ ਫੜਨ ਵਿੱਚ ਮਾਹਿਰ ਸੀ। ਉਸ ਪਹਾੜੀ ਖੇਤਰ ਵਿੱਚ ਜ਼ਿਆਦਾਤਰ ਕਬਰੇ ਦੇ ਹੀ ਦਰਸ਼ਨ ਹੁੰਦੇ। ਪਰ ਬਾਬਾ ਪਲਕ ਝਮਕਦਿਆਂ ਹੀ ਬੜੇ-ਬੜੇ ਤੇ ਬਹੁਤ ਜ਼ਹਿਰੀਲੇ ਸੱਪਾਂ ਨੂੰ ਕਾਬੂ ਕਰ ਲੈਂਦਾ, ਜਿਨ੍ਹਾਂ ਦਾ ਡੰਗਿਆ ਪਾਣੀ ਨਾ ਮੰਗਦਾ। ਇੰਨਾਂ ਹੀ ਨਹੀਂ, ਉਸ ਨੂੰ ਕੁਝ ਅਜਿਹੀਆਂ ਜੰਗਲੀ ਜੜੀਆਂ ਬੂਟੀਆਂ ਦਾ ਵੀ ਪਤਾ ਸੀ, ਜਿਨ੍ਹਾਂ ਨਾਲ ਅਸਾਧ ਰੋਗ ਠੀਕ ਕੀਤੇ ਜਾ ਸਕਦੇ ਸਨ। ਬਾਬਾ ਸੱਪ ਦੇ ਡੰਗੇ ਦਾ ਇਲਾਜ ਵੀ ਕਰ ਲੈਂਦਾ ਸੀ।
ਦੇਰ ਰਾਤ ਤਾਈਂ ਉਹ ਦੀਵੇ ਦੀ ਮੱਧਮ ਤੇ ਪੀਲੀ ਜਿਹੀ ਰੌਸ਼ਨੀ ਵਿੱਚ ਟੁੱਟੇ ਬਰਤਨਾਂ ਦੀ ਮੁਰੰਮਤ ਕਰਦਾ ਰਹਿੰਦਾ। ਘਾਟੀ ’ਚ ਉਸ ਦੀ ਠੁੱਕ-ਚੁੱਕ ਗੂੰਜਦੀ ਰਹਿੰਦੀ ਸੀ। ਸ਼ਾਇਦ ਇਸ ਠੁੱਕ-ਠੁੱਕ ਕਰਕੇ ਹੀ ਲੋਕਾਂ ਨੇ ਉਸਦਾ ਨਾਂ ਬਾਬਾ 'ਠੁਕ-ਠੁਕੀਆ’ ਰੱਖ ਛੱਡਿਆ ਸੀ। ਉਸ ਦੇ ਅਸਲ ਨਾਂ ਤੋਂ ਹਰ ਕੋਈ ਨਾ-ਵਕਿਫ ਸੀ। ਨਾ ਹੀ ਕਿਸੇ ਨੇ ਜਾਨਣ ਦੀ ਕੋਸਿਸ਼ ਕੀਤੀ ਸੀ। ਇਲਾਕੇ ਦੇ ਬੱਚੇ-ਬੱਚੇ ਦੀ ਜ਼ੁਬਾਨ 'ਤੇ "ਬਾਬਾ ਠੁਕ-ਠੁਕੀਆ" ਦਾ ਨਾਂ ਚੜ੍ਹਿਆ ਹੋਇਆ ਸੀ।
ਜਦੋਂ ਛਿੰਜਾਂ ਦੇ ਦਿਨ ਹੁੰਦੇ। ਬਾਬੇ ਨੂੰ ਪਿੰਡ ਦੇ ਤਕੜੇ ਗੱਭਰੂ ਘੋਰ ਲੈਂਦੇ। ਬਾਬਾ ਮੂਡ ਵਿੱਚ ਆ ਜਾਂਦਾ। ਗੱਭਰੂਆਂ ਨੂੰ ਦੁਕਾਨ ਸਾਹਮਣੇ ਪਿੱਪਲ ਦੇ ਥੜੇ 'ਤੇ ਇਕੱਠੇ ਕਰ ਲੈਂਦਾ। ਦਿਨ ਸਮੇਂ ਨਹੀਂ ਚਾਨਣੀ ਰਾਤ ਵਿੱਚ। ਆਪਣੇ ਪਿੰਡ ਤੇ ਤੇਲ ਮਲ ਕੇ ਮਾਲਿਸ਼ ਕਰਦਾ। ਡੰਡ ਪੋਲਣ ਲੱਗਦਾ। ਸਰੀਰ ਗਰਮ ਕਰਦਾ। ਪੱਟਾਂ ਤੇ ਡੋਲਿਆਂ ਦੀਆਂ ਮੱਛੀਆਂ ਵਰਕਣ ਲੱਗਦੀਆਂ। ਚਾਨਣੀ ਵਿਚ ਉਸ ਦਾ ਜਿਸਮ "ਹਰਕੁਲਿਸ" ਦੇ ਪਿੰਤਲ ਦੇ ਬੁੱਤ ਵਾਂਗ ਲਿਸ਼ਕਦਾ। ਉਹ ਨੌਜਵਾਨ ਮੁੰਡਿਆਂ ਨਾਲ ਜ਼ੋਰ ਅਜ਼ਮਾਈਸ਼ ਕਰਦਾ। ਉਨ੍ਹਾਂ ਨੂੰ ਕੁਸ਼ਤੀਆਂ ਦੇ ਦਾਅ-ਪੇਚ ਸਿਖਾਉਂਦਾ। ਇਕੱਲਾ ਹੀ ਦੋ-ਦੋ-ਤਿੰਨ-ਤਿੰਨ ਤਕੜੇ ਮੁੰਡਿਆਂ ਨਾਲ ਜ਼ੋਰ ਅਜ਼ਮਾਉਂਦਾ। ਉਨ੍ਹਾਂ ਨੂੰ ਇੱਕ-ਇੱਕ ਕਰ ਕੇ ਧੋਬੀ ਪਟਕਾ ਦੇ ਕੇ ਆਪਣੇ ਉੱਪਰ ਦੀ ਇੰਝ ਚੁੱਕ ਕੇ ਵਗਾ ਮਾਰਦਾ, ਜਿਵੇਂ ਉਹ ਜਿਉਂਦੇ ਨਾ ਕੇ ਕੋਈ ਕੱਪੜੇ ਦੇ ਪੁਤਲੇ ਹੋਣ।
ਫਿਰ ਉਹ ਖੂਹ ਤੇ ਜਾ ਕੇ, ਖੂਹ 'ਚੋਂ ਪਾਣੀ ਦੀਆਂ ਬਾਲਟੀਆਂ ਭਰ- ਭਰ ਕੇ ਨਹਾਉਂਦਾ। ਗੱਭਰੂ ਮੁੰਡੇ ਬਾਬੇ ਨੂੰ ਬੰਸਰੀ ਸੁਣਾਉਣ ਲਈ ਫਰਮਾਇਸ਼ ਕਰਦੇ ਤਾਂ ਬਾਬਾ ਅਜਿਹੀ ਤਾਨ ਛੇੜਦਾ ਕਿ ਮੁੰਡੇ ਅਸ਼-ਅਸ਼ ਕਰ ਉਠਦੇ। ਕੋਈ ਮੁੰਡਾ ਬਾਬੇ ਨੂੰ ਬੰਸਰੀ ਵਜਾਉਣੀ ਸਿਖਾਉਣ ਨੂੰ ਕਹਿੰਦਾ ਤਾਂ ਕੋਈ ਕੁਸ਼ਤੀਆਂ
ਦੇ ਦਾਅ-ਪੇਚ। ਕੋਈ ਭਾਂਡਿਆਂ ਦੇ ਟਾਂਕੇ ਲਾਉਣ ਦਾ ਕੰਮ ਸਿੱਖਣ ਨੂੰ ਚਾਹੁੰਦਾ ਤੇ ਕੋਈ ਘਰ ਬਾਹਰ ਛੱਡ ਕੇ ਬਾਬੇ ਕੋਲ ਆ ਕੇ ਰਹਿਣ ਦੀ ਜ਼ਿੱਦ ਕਰਨ ਲੱਗਦਾ ਪਰ ਬਾਬਾ ਕਿਸੇ ਨੂੰ ਆਪਣੇ ਲੜ ਨਾ ਫੜਾਉਂਦਾ।
ਬਾਬਾ ਜਦੋਂ ਬੱਕਰੀਆਂ ਲੈ ਕੇ ਰੁੱਖਾਂ ਬਾੜੀਆਂ 'ਚ ਘੁੰਮ ਰਿਹਾ ਹੁੰਦਾ। ਪੱਤੇ ਚਰਦੀਆਂ ਬੱਕਰੀਆਂ ਇੱਧਰ-ਉਧਰ ਖਿੱਲਰ ਜਾਂਦੀਆ ਤਾਂ ਉਨ੍ਹਾਂ ਨੂੰ ਬੁਲਾਉਣ ਲਈ ਖ਼ਾਸ ਕਿਸਮ ਦੀਆਂ ਆਵਾਜ਼ਾਂ ਕੱਢਦਾ "ਹੂਚ ਚ ਹਰੇ..ਲੈ- ਲੇ-ਆ। ਕਦੋਂ ਸੀਟੀ ਵਜਾਉਂਦਾ ਤੇ ਕਈ ਵਾਰ ਬੰਸਰੀ ਵੀ ਵਜਾਉਂਦਾ। ਦੂਰ- ਦੂਰ ਪੱਤਿਆਂ ਨੂੰ ਮੂੰਹ ਮਾਰਦੀਆਂ ਬੱਕਰੀਆਂ ਕ੍ਰਿਸ਼ਨ ਬਣੇ ਬਾਬੇ ਵੱਲ ਗੋਪੀਆਂ ਵਾਂਗ ਖਿੱਚੀਆਂ ਆਉਂਦੀਆਂ।
ਬਾਬਾ ਪੰਜਾਬੀ-ਹਿੰਦੀ ਪੜ੍ਹ ਲੈਂਦਾ ਸੀ। ਜਿੱਥੋਂ ਕਿਤਿਉਂ ਉਸ ਨੂੰ ਕੋਈ ਪੁਰਾਣਾ ਅਖ਼ਬਾਰ ਮਿਲ ਜਾਂਦਾ, ਉਸ ਦੀ ਤਹਿ ਲਾ ਕੇ ਆਪਣੇ ਥੇਲੇ 'ਚ ਰੱਖ ਲੈਂਦਾ ਤੇ ਫੁਰਸਤ ਮਿਲਣ ਤੇ ਉਸ ਦਾ ਅੱਖਰ-ਅੱਖਰ ਚੱਟ ਜਾਂਦਾ। ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਾ ਹੁੰਦਾ ਕਿ ਅਖ਼ਬਾਰ ਕਿੰਨਾ ਕੁ ਪੁਰਾਣਾ ਹੈ। ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਸੀ ਬਾਬੇ ਨੂੰ।
ਇਕ ਬਹੁਤ ਹੀ ਖ਼ਾਸ ਗੱਲ ਸੀ ਬਾਬੇ ਦੇ ਚਰਿੱਤਰ ਨੂੰ ਲੈ ਕੇ। ਬਾਬਾ ਔਰਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ। ਚਾਹੇ ਕੋਈ ਭਾਂਡੇ ਨੂੰ ਟਾਂਕਾ ਲਵਾਉਣ ਜਾਂ ਉਂਝ ਹੀ ਸ਼ਰਧਾਵੱਸ ਕੋਈ ਔਰਤ ਉਸ ਦੇ ਠਿਕਾਣੇ 'ਤੇ ਆਉਂਦੀ ਤਾਂ ਪਹਿਲੀ ਗੱਲ ਉਸ ਨੂੰ ਆਪਣੇ ਕਮਰੇ ਵਿਚ ਪੈਰ ਨਾ ਰੱਖਣ ਦਿੰਦਾ, ਫਿਰ ਉਸ ਨਾਲ ਛੇਤੀ-ਛੇਤੀ ਦੋ ਟੁੱਕ ਗੱਲ ਮੁਕਾ ਕੇ ਭੇਜ ਦਿੰਦਾ। ਲਗਦਾ, ਉਸ ਦੀ ਜ਼ਿੰਦਗੀ ਵਿਚ ਔਰਤ ਦਾ ਪ੍ਰਵੇਸ਼ ਵਰਜਿਤ ਸੀ। ਇਸੇ ਕਰਕੇ ਉਹ ਮੂੰਹ ਹਨੇਰੇ ਤਾਰਿਆਂ ਦੀ ਛਾਂ ਹੇਠ ਹੀ ਖੂਹ ਤੇ ਜਾ ਕੇ ਨਹਾ ਲੈਂਦਾ ਤੇ ਸ਼ਾਮ ਨੂੰ ਵੀ ਜਦੋਂ ਖੂਹ ਸੁੰਨਾ ਪਿਆ ਹੁੰਦਾ, ਉਦੋਂ ਹੀ ਇਸ਼ਨਾਨ ਪਾਣੀ ਕਰਦਾ। ਜਿਵੇਂ ਨਫ਼ਰਤ ਸੀ ਬਾਬੇ ਨੂੰ ਔਰਤ ਜਾਤ ਤੋਂ। ਬਾਬਾ ਠੁਕ-ਠੁਕੀਆ ਮੁੰਡਿਆਂ ਨੂੰ ਅਕਸਰ ਕਹਿੰਦਾ, "ਭਲਿਉ, ਜੇ ਭਲਵਾਨੀ ਕਰਨੀ ਐ ਨਾ, ਨਿਰੋਗ ਰਹਿਣਾ ਐ ਤਾਂ ਇਨ੍ਹਾਂ ਔਰਤਾਂ ਤੋਂ ਬਚ ਕੇ ਰਹਿਣਾ। ਆਪਣੇ ਪਿੰਡੇ 'ਤੇ ਇਨ੍ਹਾਂ ਦੀ ਨਜ਼ਰ ਨਹੀਂ ਪੈਣ ਦੇਣੀ, ਗ੍ਰਹਿਣ ਲੱਗ ਜਾਂਦਾ ਦੇ ਸਰੀਰ ਨੂੰ। ਨਜ਼ਰਾਂ ਨਾਲ ਹੀ ਨਿਚੋੜ ਲੈਂਦੀਆਂ ਨੇ ਇਹ ਸਰੀਰ ਦਾ ਸੱਤ। ਇਹਨਾਂ ਦਾ ਡੰਗਿਆ ਸਾਰੀ ਉਮਰ ਤੜਫ਼ਦਾ ਰਹਿੰਦਾ ਭੋਲਿਉ।"
ਬਾਬੇ ਬਾਰੇ ਇਹ ਗੱਲ ਤਾਂ ਸਾਰੇ ਇਲਾਕੇ ਵਿੱਚ ਮਸ਼ਹੂਰ ਸੀ ਕਿ ਵਰ੍ਹਿਆਂ ਤੋਂ ਫਕੜਾਂ ਵਾਂਗ ਘੁੰਮਦੇ ਬਾਬੇ ਦੇ ਚਰਿੱਤਰ 'ਤੇ ਕਿਸੇ ਨੇ ਉਂਗਲੀ ਨਹੀਂ ਸੀ ਉਠਾਈ। ਇੱਕ ਦਿਨ ਬਿੱਲੇ ਮਾਸਟਰ ਨੇ ਤਾਂ ਬਾਬੇ ਨੂੰ ਪੁੱਛ ਹੀ ਲਿਆ ਸੀ, "ਬਾਬਾ ਜੀ, ਤੁਸੀਂ ਇੰਜ ਹੀ ਇਕੱਲੇ ਘੁੰਮਦੇ ਫਿਰਦੇ ਹੋ। ਜਿਵੇਂ ਕਿ ਆਮ ਸੁਣਦੇ ਹਾਂ ਕਿ ਬੇ-ਔਲਾਦ ਜਾਂ ਆਪਣੀ ਪਤੀ ਤੋਂ ਨਿਰਾਸ਼ ਔਰਤਾਂ ਬਾਬਿਆਂ ਮਗਰ ਘੁੰਮਦੀਆਂ ਨੇ, ਆਪਣੀ ਮਨੋ-ਕਾਮਨਾ ਪੂਰੀ ਕਰਨ ਲਈ। ਤੁਹਾਡੇ ਮਗਰ ਵੀ ਆਉਂਦੀਆਂ ਹੋਣਗੀਆਂ.....।
ਉਏ ਭੋਲਿਉ, ਇਹ ਬਾਬਾ ਉਨ੍ਹਾਂ 'ਚੋਂ ਨਹੀ ਐ। ਮੈਂ ਆਪਣੇ ਆਪ ਨੂੰ ਇਸ ਲਾਇਕ ਛੱਡਿਆਂ ਈ ਨੀ। ਜੇ ਸੱਚਮੰਚ ਦੇ ਬਾਬੇ ਬਣਨਾ ਐ ਨਾ ਤਾਂ ਆਪਣੀਆਂ ਇੰਦਰੀਆਂ ਨੂੰ ਵੱਸ ਵਿਚ ਕਰਨਾ ਪੈਂਦੇ। ਇਹ ਰਾਹ ਇੰਨਾ ਸੋਖਾ ਨੀ। ਜਿਹੜੇ ਬਾਬੇ ਇੰਜ ਨਹੀਂ ਕਰਦੇ, ਉਹ ਛੇਤੀ ਹੀ ਬਦਨਾਮ ਵੀ ਹੋ ਜਾਂਦੇ ਨੇ ਤੇ ਕਈ ਵਾਰੀ ਉਨ੍ਹਾਂ ਦੇ ਕਤਲ ਵੀ ਹੋ ਜਾਂਦੇ ਨੇ। ਜਦੋਂ ਮੈਂ ਬਾਬਾ ਬਣਿਆ ਸੀ, ਉਦੋਂ ਮੇਰੀ ਉਮਰ ਤੀਹ ਕੁ ਵਰ੍ਹਿਆਂ ਦੀ ਹੋਵੇਗੀ। ਭਰਿਆ-ਪੂਰਿਆ ਜਵਾਨ ਸੀ। ਬੱਸ ਸਭ ਤੋਂ ਪਹਿਲਾ ਕੰਮ ਮੈਂ ਇਹੋ ਕੀਤਾ ਸੀ, ਆਪਣੀ ਇੰਦਰੀ ਨੂੰ ਨਾਕਾਮ ਕਰ ਦਿੱਤਾ ਸੀ।"
"ਅੱਛਾ। ਉਹ ਕਿਵੇਂ ?" ਬਿੱਲੇ ਨੇ ਹੈਰਾਨੀ ਨਾਲ ਪੁੱਛਿਆ ਸੀ।
"ਮੈਂ ਵੀਹ-ਵੀਹ ਕਿਲੋ ਦੇ ਪੱਥਰ ਰੱਸੀ ਜਰੀਏ ਆਪਣੀ ਇੰਦਰੀ ਨਾਲ ਬੰਨ੍ਹ ਕੇ ਚੁੱਕੇ। ਬੱਸ ਸ਼ਕਤੀ ਹੀ ਨਾਕਾਮ ਕਰ ਛੱਡੀ। ਨਾ ਹੁਣ ਰਿਹਾ ਬਾਂਸ ਤੇ ਨਾ ਵਜਦੀ ਹੈ ਬੰਸਰੀ।"
"ਇੰਝ ਕਿਵੇਂ ਹੋ ਸਕਦਾ ਹੈ ਬਾਬਾ ਜੀ, ਯਕੀਨ ਨਹੀਂ ਹੁੰਦਾ।" ਬਿੱਲੇ ਦੀ ਹੇਰਾਨੀ ਪੂਰੇ ਸਿਖ਼ਰਾਂ 'ਤੇ ਪੁੱਜ ਗਈ ਸੀ। ਫਿਰ ਬਾਬੇ ਨੇ ਸੱਚਮੁੱਚ ਹੀ ਉਹ ਕ੍ਰਿਸ਼ਮਾ ਕਰਕੇ ਵਿਖਾਇਆ ਤਾਂ ਬਿੱਲੇ ਨੂੰ ਵਿਸ਼ਵਾਸ ਹੋ ਗਿਆ ਸੀ।
"ਪਰ ਬਾਬਾ ਜੀ ਤੁਸੀਂ ਇੰਝ ਕਿਉਂ ਕੀਤਾ? ਤੁਸੀਂ ਬਾਬੇ ਕਿਉਂ ਬਣੇ ? ਇੰਝ ਨਾ ਕਰਦੇ ਤਾਂ ਤੁਸੀਂ ਵੀ ਇਸ ਇਲਾਕੇ ਵਿਚ ਮੌਜਾਂ ਕਰਦੇ।" ਕੁਝ-ਕੁਝ ਮਜ਼ਾਕ ਦੇ ਲਹਿਜ਼ੇ ਵਿਚ ਬਿੱਲੇ ਨੇ ਪੁੱਛਿਆ ਸੀ, “ਪਰ ਬਾਬਾ ਤੁਰੰਤ ਸਮਝ ਗਿਆ ਸੀ ਕਿ ਉਸ ਨੂੰ ਕੁਰੇਦਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੇ ਝਟਪਟ ਗੱਲ ਬਦਲਦਿਆਂ ਕਿਹਾ ਸੀ, "ਭਲਿਉ, ਚੱਲੀਏ ਵੇਖੀਏ ਬੱਕਰੀਆਂ ਕੀ ਕਰਦੀਆਂ ਨੇ, ਜ਼ਰਾ ਉਨ੍ਹਾਂ ਨੂੰ ਵੀ ਥਾਪੀ ਦੇ ਦੇਈਏ ਨਹੀਂ ਤਾਂ ਓਦਰ ਜਾਣਗੀਆਂ। ਸੋਚਣਗੀਆਂ ਬਾਬਾ ਖ਼ਬਰੇ ਕਿੱਥੇ ਚਲਿਆ ਗਿਆ।" ਕਹਿੰਦਾ ਹੋਇਆ ਬਾਬਾ ਬੱਕਰੀਆਂ ਦੇ ਬਾੜੇ ਵੱਲ ਹੋ ਗਿਆ ਸੀ ਤੇ ਬਿੱਲੇ ਦਾ ਸੁਆਲ ਹਵਾ 'ਚ ਹੀ ਤੈਰਦਾ ਰਹਿ ਗਿਆ ਸੀ।
8. ਪੱਥਰ ਚੱਟ ਮਛਲੀ
ਇਸੇ ਦੌਰਾਨ ਤਰਖਾਣਾ ਦੇ ਮੁਹੱਲੇ 'ਚ ਕਿਰਾਏ ਤੇ ਰਹਿੰਦਾ ਸਾਡੇ ਸਕੂਲ ਦਾ ਇਕ ਅਧਿਆਪਕ ਤਬਾਦਲਾ ਕਰਾ ਕੇ ਸ਼ਹਿਰ ਚਲਿਆ ਗਿਆ ਸੀ। ਉਸ ਦਾ ਖਾਲੀ ਹੋਇਆ ਕਮਰਾ ਬਿੱਲੇ ਮਾਸਟਰ ਨੇ ਕਿਰਾਏ ਤੇ ਲੈ ਲਿਆ ਸੀ। ਪਹਿਲੋਂ ਅਸੀਂ ਲੋਕ ਪਿੰਡ ਦੀ ਬਸਤੀ ਤੋਂ ਦੂਰ ਰਹਿੰਦੇ ਸੀ। ਪਿੰਡ ਵਾਲਿਆਂ ਦੇ ਦਖ਼ਲ ਤੋਂ ਪਰੇ। ਆਪਣੀ ਆਜ਼ਾਦੀ ਸੀ। ਆਪਣੀ ਪ੍ਰਾਈਵੇਸੀ ਵੀ ਪਰ ਬਿੱਲਾ ਤਾਂ ਦਿਲੋਂ ਹੀ ਚਾਹੁੰਦਾ ਸੀ ਕਿ ਉਹ ਪਿੰਡ ਵਾਲਿਆਂ ਵਿਚ ਰਹੇ। ਉਨ੍ਹਾਂ ਨਾਲ ਮਿਲੇ ਜੁਲੇ। ਉਹ ਪਹਿਲਾਂ ਵੀ ਉਸ ਮੁਹੱਲੇ ਘੁੰਮ ਆਇਆ ਸੀ। ਉਥੇ ਰਹਿੰਦੇ ਮਾਸਟਰ ਦੇ ਬਹਾਨੇ। ਉਥੋਂ ਪਰਤ ਕੇ ਹਰ ਵਾਰ ਕਹਿੰਦਾ, ਇਥੇ ਕਿੱਥੇ ਪਏ ਆ ਅਸੀਂ ਖੁਸ਼ਕ ਜਿਹੀ ਥਾਂ ਤੇ । ਅੱਖਾਂ ਤਰਸ ਜਾਂਦੀਆਂ ਨੇ ਨੇਚਰਲ ਬਿਊਟੀ ਵੇਖਣ ਲਈ।"
ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, "ਬਿੱਲਿਆ ਅਸੀਂ ਕੁਆਰੇ ਹਾਂ। ਸਾਡਾ ਇਨ੍ਹਾਂ ਲੋਕਾ ਨਾਲ ਜਿਆਦਾ ਘੁਲਣਾ-ਮਿਲਣਾ ਠੀਕ ਨਹੀਂ ਹੈ। ਜਵਾਨੀ ਦੇ ਜੋਸ਼ ਵਿਚ ਕੋਈ ਭੁੱਲ ਹੋ ਗਈ ਤਾਂ ਸਾਡੀ ਨੌਕਰੀ ਹੀ ਕੁਝ ਇਹੋ ਜਿਹੀ ਹੈ। ਬਦਨਾਮ ਹੁੰਦਿਆਂ ਦੇਰ ਨਹੀਂ ਲਗਦੀ। ਸਾਨੂੰ ਸਮਾਜ ਨਹੀਂ ਬਖ਼ਸਦਾ। ਅਜੇ ਤਾਂ ਸਾਡੀ ਨੌਕਰੀ ਦੀ ਸ਼ੁਰੂਆਤ ਹੈ। ਹੁਣ ਸਾਡੀ ਜਿਹੜੀ ਇਮੇਜ ਬਣ ਗਈ, ਉਹੀ ਸਾਰੀ ਉਮਰ ਬਣੀ ਰਹਿਣੀ ਹੈ।" ਪਰ ਮੇਰੀਆਂ ਗੱਲਾਂ ਦਾ ਬਿੱਲੇ ਤੇ ਕੋਈ ਅਸਰ ਨਾ ਹੁੰਦਾ। ਉਹ ਇਨ੍ਹਾਂ ਨੂੰ ਫਜ਼ੂਲ, ਬੈਕਵਰਡ ਤੇ ਆਦਰਸ਼ਵਾਦੀ ਕਹਿ ਕੇ ਮਜਾਕ ਵਿੱਚ ਉਡਾ ਦਿੰਦਾ। ਉਸ ਦਾ ਵਿਚਾਰ ਸੀ। ਖਾਓ ਪੀਓ ਮੋਜ ਕਰੋ। ਇਹ ਜਵਾਨੀ ਮੁੜ ਹੱਥ ਨੀ ਆਉਣੀ। ਜਿੰਨੀ ਐਸ਼ ਲੁੱਟ ਹੁੰਦੀ ਹੈ ਲੁੱਟ ਲਓ।
ਬਿੱਲਾ ਮੈਨੂੰ ਵੀ ਮਜ਼ਬੂਰ ਕਰਦਾ ਪਿਆ ਸੀ ਨਾਲ ਚੱਲਣ ਲਈ। ਮੇਰੇ ਮਨ੍ਹਾਂ ਕਰਨ ਤੇ ਉਹ ਇਹ ਕਹਿ ਕੇ ਤਰਖਾਣਾਂ ਦੇ ਮੁਹੱਲੇ ਸ਼ਿਫਟ ਕਰ ਗਿਆ ਸੀ, "ਠੀਕ ਐ ਜੇ ਤੂੰ ਮੇਰਾ ਸਾਥ ਨਹੀਂ ਦੇਣਾ ਹੈ ਤਾਂ ਮੈਂ ਇਕੱਲਾ ਹੀ ਚਲਿਆ ਜਾਵਾਂਗਾ।" ਮੈਂ ਭਲਾ ਉਸ ਨੂੰ ਕਿਵੇਂ ਰੋਕ ਸਕਦਾ ਸੀ। ਨਾਲ ਦੇ ਸਾਥੀਆਂ ਨੇ ਸੋਚਿਆ ਸੀ ਸ਼ਾਇਦ ਸਾਡੇ ਵਿਚਕਾਰ ਕੋਈ ਲੜਾਈ ਝਗੜਾ ਹੋਇਆ ਹੈ, ਜਿਸ ਕਰਕੇ ਬਿੱਲਾ ਮੈਥੋਂ ਅਲੱਗ ਹੋ ਕੇ ਰਹਿਣ ਲੱਗ ਪਿਆ ਹੈ ਪਰ ਸਕੂਲ 'ਚ ਸਾਨੂੰ ਪਹਿਲਾਂ ਵਾਂਗ ਇਕੱਠਿਆਂ ਮਜ਼ਾਕ ਕਰਦਿਆਂ, ਖਾਂਦਿਆਂ-ਪੀਂਦਿਆਂ ਵੇਖ ਕੇ ਉਨ੍ਹਾਂ ਦਾ ਭਰਮ ਛੇਤੀ ਹੀ ਦੂਰ ਹੋ ਗਿਆ ਸੀ। ਬਿੱਲੇ ਤੋਂ ਜਦੋਂ ਵੀ ਮੈਂ ਉਸ ਦਾ ਹਾਲ-ਚਾਲ ਪੁੱਛਦਾ "ਨਵੀਂ ਥਾਂ ਦਿਲ ਲੱਗ ਗਿਆ" ਤਾਂ ਉਹ ਬੜਾ ਖੁਸ਼ ਹੋ ਕੇ ਕਹਿੰਦਾ, " ਮੌਜਾਂ ਈ ਮੌਜਾਂ ਨੇ ਉਥੇ ਤਾਂ। ਆ ਜਾ ਅਜੇ ਵੀ। ਕੀ ਰੱਖਿਆ ਹੈ ਚੁਬਾਰੇ ਤੇ। ਜ਼ਿੰਦਗੀ ਦੇ ਜਿਹੜੇ ਨਜ਼ਾਰੇ ਉੱਥੇ ਨੇ, ਉਹ ਹੋਰ ਕਿੱਥੇ ਨੇ। ਬਣਿਆ ਬਣਾਇਆ ਖਾਣਾ। ਧੋਤੇ ਧੁਆਏ ਕੱਪੜੇ। ਸਾਫ਼ ਕੀਤਾ ਕਰਾਇਆ ਕਮਰਾ। ਬਸ ਜ਼ਰਾ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾ ਲਿਆ। ਥੋੜ੍ਹਾ
ਪਿਆਰ ਨਾਲ ਹੱਸ ਕੇ ਬੋਲ ਲਿਆ। ਹਫ਼ਤੇ ਮਗਰੋਂ ਪਿੰਡ ਜਾਈਦਾ। ਘਰੋਂ ਉਨ੍ਹਾਂ ਲਈ ਕੁਝ ਨਾ ਕੁਝ ਲੈ ਆਈਦਾ। ਇਨ੍ਹੇ 'ਚ ਹੀ ਉਹ ਸਾਰੇ ਖੁਸ਼। ਆਪਾ ਵਾਰਨ ਨੂੰ ਫਿਰਦੇ ਸਾਰੇ ।" ਪਰ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਸੀ ਮੰਨਦਾ। ਇਹ ਨਜ਼ਾਰੇ ਤੈਨੂੰ ਈ ਮੁਬਾਰਕ। ਮੈਂ ਇਥੇ ਹੀ ਠੀਕ ਹਾਂ। ਮੈਂ ਕਹਿੰਦਾ ਤਾਂ ਬਿੱਲਾ ਵੀ ਮੈਨੂੰ ਟਿੱਚਰ ਕਰਦਾ, "ਤੇਰੀ ਕਿਸਮਤ ਵਿਚ ਹੀ ਨਹੀਂ ਪਿਆਰੇ ਇਸ ਵਿਚ ਤੇਰਾ ਕੀ ਦੋਸ਼।"
ਜਦੋਂ ਬਾਬੇ ਠੁਕ-ਠੁਕੀਏ ਨੂੰ ਬਿੱਲੇ ਦੇ ਚਲੇ ਜਾਣ ਦਾ ਪਤਾ ਲੱਗਾ ਸੀ ਤਾਂ ਉਸ ਦੀ ਪ੍ਰਤੀਕਿਰਿਆ ਕੁਝ ਇੰਝ ਸੀ। "ਖ਼ਤਾ ਖਾਵੇਗਾ ਭੇਲਿਉ, ਮੱਛੀ ਪੱਥਰ ਚੈਟ ਕੇ ਛੇਤੀ ਹੀ ਮੁੜ ਆਵੇਗੀ, ਵੇਖ ਲਈ। ਇਹ ਬਾਬਿਆਂ ਦਾ ਤਜ਼ਰਬਾ ਬੋਲਦਾ ਹੈ।" ਮੇਰੇ ਉਥੋਂ ਨਾ ਜਾਣ ਦੇ ਫੈਸਲੇ ਨੂੰ ਬਾਬੇ ਨੇ ਸਲਾਹਿਆ ਸੀ, "ਇਨ੍ਹਾਂ ਲੋਕਾਂ ਤੋਂ ਦੂਰ ਰਹਿਣ ਵਿਚ ਹੀ ਭਲਾਈ ਐ ਭੋਲਿਉ।"
ਹੁਣ ਚੁਬਾਰੇ ਤੇ ਮੈਂ ਇਕੱਲਾ ਰਹਿ ਗਿਆ ਸੀ। ਬਿੱਲੇ ਦੇ ਚਲੇ ਜਾਣ ਨਾਲ ਇਕੱਲਾਪਣ ਥੋੜਾ ਮਹਿਸੂਸ ਹੁੰਦਾ ਸੀ । ਅਸੀਂ ਆਪਣਾ ਰੋਟੀ ਪਾਣੀ ਵੀ ਇਕੱਠੇ ਰਲ-ਮਿਲ ਕੇ ਬਣਾ ਲੈਂਦੇ ਸੀ। ਮੈਂ ਆਟਾ ਗੁੰਨ ਕੇ ਰੋਟੀਆਂ ਸੇਕਦਾ ਤਾਂ ਉਹ ਸਬਜ਼ੀ ਛਿੱਲ ਕੇ ਭਾਜੀ ਬਣਾ ਲੈਂਦਾ। ਇਕ ਦੂਸਰੇ ਨਾਲ ਹੱਥ ਵੰਡਾ ਲੈਂਦੇ। ਪਰ ਹੁਣ ਸਾਰਾ ਕੰਮ ਮੈਨੂੰ ਆਪ ਹੀ ਕਰਨਾ ਪੈਂਦਾ। ਬਿੱਲੇ ਦੇ ਜਾਣ ਮਗਰੋਂ ਮੈਂ ਆਪਣਾ ਸਾਰਾ ਧਿਆਨ ਸਕੂਲ ਦੀ ਛੋਟੀ ਜਿਹੀ ਲਾਇਬਰੇਰੀ ਤੇ ਕੇਂਦਰਤ ਕਰ ਲਿਆ ਸੀ। ਪੰਜਾਬੀ-ਹਿੰਦੀ ਦੀਆਂ ਸੈਂਕੜੇ ਕਿਤਾਬਾਂ ਸਨ ਉੱਥੇ। ਸਾਹਿਤ ਦਾ ਅਨਮੋਲ ਖ਼ਜ਼ਾਨਾ। ਵਿਹਲੇ ਸਮੇਂ ਮੈਂ ਉਹ ਕਿਤਾਬਾਂ ਪੜ੍ਹ ਲੈਂਦਾ। ਟ੍ਰਾਂਜਿਸਟਰ ਤੇ ਖ਼ਬਰਾਂ ਤੇ ਗਾਣੇ ਸੁਣ ਲੈਂਦਾ। ਟੈਲੀਵਿਜਨ ਅਜੇ ਇਧਰ ਆਇਆ ਨਹੀਂ ਸੀ। ਬਿੱਲਾ ਤਾਂ ਸਕੂਲੋਂ ਛੁੱਟੀ ਹੁੰਦਿਆਂ ਸਾਰ ਹੀ ਆਪਣੇ ਮੁਹੱਲੇ ਚਲਿਆ ਜਾਂਦਾ। ਹੁਣ ਕਈ ਵਾਰ ਤਾਂ ਉਹ ਹਫ਼ਤੇ ਮਗਰੋਂ ਸ਼ਨੀ-ਐਤਵਾਰ ਵੀ ਆਪਣੇ ਪਿੰਡ ਨਾ ਜਾਂਦਾ। ਇੰਨਾ ਮਨ ਲੱਗ ਗਿਆ ਸੀ ਉਸਦਾ ਉਸ ਮੁਹੱਲੇ ਵਿਚ।
ਪੰਡਤ ਜੀ ਹਨੇਰਾ ਹੁੰਦਿਆਂ ਸਾਰ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਜਾਂਦੇ। ਠੁਕਠੁਕੀਆ ਬਾਬਾ ਵੀ ਆਮ ਤੌਰ ਤੇ ਕਾਫ਼ੀ ਹਨੇਰਾ ਹੋਣ ਤੇ ਹੀ ਪਰਤਦਾ। ਆਉਂਦਿਆਂ ਹੀ ਉਹ ਉੱਚੀ ਆਵਾਜ਼ ਵਿਚ ਮੈਨੂੰ ਪੁਕਾਰਦਾ-
"ਭੋਲਿਉ, ਸੋ ਗਏ ?"
"ਨਹੀਂ ਬਾਬਾ ਜੀ ਜਾਗਦਾ। ਅੱਜ ਤੁਸੀਂ ਵਾਹਵਾ ਹਨੇਰਾ ਕਰ ਲਿਆ।"
"ਭੋਲਿਓ, ਰਸਤੇ 'ਚ ਇਕ ਭਗਤ ਨੇ ਘੋਰ ਲਿਆ। ਜ਼ਿੰਦ ਕਰਨ ਲੱਗਾ, ਪ੍ਰਸ਼ਾਦੇ ਛੱਕ ਕੇ ਜਾਓ। ਥੋੜਾ ਟੈਮ ਲੱਗ ਗਿਆ ਨਾਲ ਇੱਥੇ ਕਿਹੜਾ ਉਡੀਕਦੀ ਹੈ ਸਾਨੂੰ ਕੋਈ ਝਾਂਡਰਾਂ ਵਾਲੀ।" ਬਾਬਾ ਥੋੜਾ ਮਜ਼ਾਕੀਆ ਲਹਿਜੇ 'ਚ ਬੋਲਦਾ ਤਾ ਮੈਂ ਵੀ ਉਸ ਸੁਰ ਵਿਚ ਉੱਤਰ ਦਿੰਦਾ, "ਝਾਂਜਰਾ ਆਲੀ ਤਾਂ ਕਈ ਤਿਆਰ ਰਹਿੰਦੀਆਂ, ਬਸ ਤੁਸੀਂ ਆਪ ਈ ਲਾਗ ਨੀ ਲੱਗਣ ਦਿੰਦੇ।"
ਭੋਲਿਓ ਇਨ੍ਹਾਂ ਤੋਂ ਦੂਰ ਹੀ ਖ਼ਰੇ। ਇਹ ਸਭ ਮੋਹ ਮਾਇਆ ਦਾ ਚੱਕਰ ਐ। ਰੱਬ ਦੂਰ ਹੀ ਰੱਖੋ ਇਨ੍ਹਾਂ ਤੋਂ, ਜੋ ਸ਼ਿਵ ਭੋਲੇ- ਜੈ ਸ਼ਿਵ ਭੋਲੇ।" ਕਹਿੰਦਿਆਂ ਬਾਬਾ ਬਕਰੀਆਂ ਨੂੰ ਵਾੜੇ ਅੰਦਰ ਵਾੜ ਦਿੰਦਾ ਤੇ ਆਪ ਵੀ ਆਪਣੇ ਕਮਰੇ ਵਿਚ ਵੜ ਕੇ ਦਰਵਾਜਾ ਲਾ ਲੈਂਦਾ। ਬਸ ਇਨ੍ਹਾਂ ਕੁ ਹੁੰਦਾ ਸਾਡਾ ਵਰਤਾਲਾਪ। ਕਦੇ ਕਦਾਈਂ ਮੇਰੇ ਜ਼ੋਰ ਦੇਣ ਤੇ ਬਾਬਾ ਮੇਰੇ ਬਣਾਏ ਫੁਲਕੇ ਦੋ ਫੁਲਕੇ ਖਾ ਲੈਂਦਾ। ਪਰ ਉਸ ਨੇ ਆਪ ਕਦੇ ਨੀ ਸੀ ਦੱਸਿਆ ਕੀ ਬਣਾਇਆ ਕੀ ਖਾਧਾ।"
ਰਾਤ ਨੂੰ ਜੇ ਬਾਬੇ ਦਾ ਮੂਡ ਹੁੰਦਾ। ਉਹ ਗਾਗਰਾਂ, ਬਾਲਟੀਆਂ ਤੇ ਹੋਰ ਭਾਂਡਿਆ ਨੂੰ ਟਾਂਕੇ ਲਾਉਂਦਾ ਰਹਿੰਦਾ। ਦੇਰ ਰਾਤ ਤੱਕ ਦੀਵੇ ਦੀ ਲੋਅ ਵਿਚ ਉਸਦੀ ਠੁੱਕ-ਠੁੱਕ ਜਾਰੀ ਰਹਿੰਦੀ। ਚੁਬਾਰੇ ਤੇ ਲੇਟਿਆਂ, ਇਹ ਠੁੱਕ ਠੁੱਕ ਜਿਵੇਂ ਮੈਨੂੰ ਥਾਪੜਾ ਦੇ ਕੇ ਸੁਆਉਣ ਦਾ ਕੰਮ ਕਰਦੀ। ਮੈਂ ਆਦੀ ਹੋ ਗਿਆ ਸੀ ਉਸ ਠੁੱਕ-ਠੁੱਕ ਨੂੰ ਸੁਣਨ ਦਾ। ਇਕ ਖਾਸ ਸੁਰਤਾਲ ਵਿਚ ਹੁੰਦੀ ਇਹ ਠੁਕ ਠੁੱਕ ਮੈਨੂੰ ਇਕੱਲੇਪਣ ਦਾ ਅਹਿਸਾਸ ਨਾ ਹੋਣ ਦਿੰਦੀ। ਕੰਮ ਕਰਦਿਆਂ ਜਾਂ ਸੁੱਤਿਆਂ ਕਰਵਟ ਲੈਣ ਸਮੇਂ ਬਾਬੇ ਮੂੰਹੋਂ ਅਕਸਰ, "ਜੇ ਭਲੇ ਨਾਥ, ਜੈ ਸ਼ਿਵ ਸ਼ੰਕਰ, ਜੇ ਸ਼ਿਵ ਭੋਲੇ।" ਸ਼ਬਦਾਂ ਦਾ ਉਚਾਰਣ ਹੁੰਦਾ ਰਹਿੰਦਾ। ਬਾਬਾ ਬੱਕਰੀਆਂ ਨੂੰ "ਚੱਲ ਭੋਲਿਓ ਬਾੜੇ ਅੰਦਰ ਚਲੋ ਭੇਲਿਓ। ਚਲੀਏ ਰੱਖਾਂ ਵੱਲ ਆਪਣੀ ਡਿਊਟੀ ਤੇ।" ਇਹ ਤਕੀਆ ਕਲਾਮ ਬਣ ਗਿਆ ਸੀ ਬਾਬੇ ਦਾ। ਸਹੀ ਮਾਇਨੇ ਵਿਚ ਬਿੱਲੇ ਦੇ ਉਥੋਂ ਚਲੇ ਜਾਣ ਮਗਰੋਂ ਮੈਨੂੰ ਬਾਬੇ ਦੀ ਹੀ ਰੌਣਕ ਸੀ। ਬਾਬੇ ਦੇ ਬੋਲ ਤੇ ਬੱਕਰੀਆਂ ਦੇ ਗਲ 'ਚ ਬੱਝੀਆਂ ਟੱਲੀਆਂ ਦੀ ਟੁਣਕਾਰ ਮੈਨੂੰ ਤਨਹਾਈ ਮਹਿਸੂਸ ਨਾ ਹੋਣ ਦਿੰਦੀ।
ਭਰ ਗਰਮੀਆਂ ਦੇ ਦਿਨ ਸਨ। ਰਾਤ ਦੇ ਦਸ ਵੱਜ ਚਲੇ ਸਨ। ਸਾਡੇ ਉੱਥੇ ਰਹਿਣ ਕਰਕੇ ਪੰਡਤ ਜੀ ਨੇ ਦੁਕਾਨ ਤੇ ਸੌਣਾ ਛੱਡ ਦਿੱਤਾ ਸੀ। ਮੈਂ ਚੁਬਾਰੇ ਤੇ ਲੰਮਾ ਪਿਆ ਸੀ। ਪਹਾੜੀਆਂ ਦੀਆਂ ਚੀਲ੍ਹਾ 'ਚੋਂ ਆਉਂਦੀ ਠੰਡੀ ਹਵਾ ਸੁੱਖ ਭਰਿਆ ਅਹਿਸਾਸ ਦਿੰਦੀ ਪਈ ਸੀ। ਨਾ ਪੱਖੇ ਦੀ ਲੋੜ ਨਾ ਕੂਲਰ ਦੀ। ਕੁਦਰਤੀ ਵਾਤਾਵਰਣ ਵਿਚ ਮੈਂ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਦੇ ਤਾਮੀਲੇ ਇਰਸ਼ਾਦ ਪ੍ਰੋਗਰਾਮ ਦੇ ਗੀਤਾਂ, ਗਜ਼ਲਾਂ ਦੇ ਅਨੰਦ ਵਿਚ ਡੁੱਬਾ ਸੀ। ਖ਼ੁਮਾਰੀ ਤੇ ਸੁਤ-ਨਿੰਦੀ ਅਵਸਥਾ ਵਿਚ। ਹੇਠੇ ਬਾਬੇ ਦੀ ਠੁਕ- ਠੁਕ ਵੀ ਜਾਰੀ ਸੀ। ਅਚਾਨਕ ਮੈਨੂੰ ਲੱਗਿਆ ਜਿਵੇਂ ਕੋਈ ਮੈਨੂੰ ਆਵਾਜ਼ ਮਾਰ ਰਿਹਾ ਹੈ। ਮੈਂ ਹੜਬੜਾ ਕੇ ਉੱਠਿਆ। ਬਾਬਾ ਜੀ ਮੈਨੂੰ ਜ਼ੋਰ-ਜ਼ੋਰ ਨਾਲ ਪੁਕਾਰ ਰਹੇ ਸਨ। ਮੈਂ ਝਟਪਟ ਬੂਟ ਪਾਏ। ਟਾਰਚ ਹੱਥ 'ਚ ਫੜੀ ਤੇ ਤੇਜ਼ੀ ਨਾਲ ਪੌੜੀ ਉੱਤਰ ਕੇ ਬਾਬੇ ਦੇ ਕਮਰੇ ਅੰਦਰ ਇਹ ਕਹਿੰਦਿਆਂ ਪ੍ਰਵੇਸ਼ ਕੀਤਾ, "ਹਾਂ ਜੀ ਬਾਬਾ ਜੀ, ਮੈਂ ਆ ਗਿਆ, ਦੱਸੋ ਕੀ ਗੱਲ ਐ?
ਬਾਬਾ ਫੱਟੇ 'ਤੇ ਬੈਠਾ ਸੀ। ਦੋਹਾਂ ਹੱਥਾਂ ਨਾਲ ਆਪਣਾ ਖੱਬਾ ਪੈਰ ਘੁੱਟ ਕੇ ਫੜੇ ਹੋਏ, ਨੇੜੇ ਹੀ ਗਿੱਠ ਕੁ ਭਰ ਦਾ ਨੂੰਹਾ ਮਰਿਆ ਪਿਆ ਸੀ। ਕਾਲਾ ਸਿਆਹ। ਬਾਬਾ ਦਾ ਸਾਰਾ ਹੀ ਸਰੀਰ ਪੀੜ ਨਾਲ ਦੁਹਰਾ ਹੋ ਗਿਆ ਸੀ। ਪਸੀਨੇ ਦੀ ਧਾਰ ਉਸਦੇ ਮੱਥੇ ਤੋਂ ਵਗ ਕੇ ਗਲ ਤੱਕ ਆ ਗਈ ਸੀ। ਗਲ ਤੇ ਚਿਹਰੇ
ਦੀਆਂ ਨਸ਼ਾ ਉਭਰੀਆਂ ਹੋਈਆਂ ਸਨ। ਬਾਬੇ ਨੇ ਮੈਨੂੰ ਲਾਗੇ ਪਈ ਇਕ ਡੱਬੀ ਖੋਲਣ ਲਈ ਕਿਹਾ। ਉਸ ਵਿਚੋਂ ਇਕ ਜੜੀ ਕੱਢ ਕੇ ਉਸ ਨੂੰ ਪਾਣੀ ਵਿਚ ਭਿਉਂ ਕਿ ਪੱਥਰ ਤੇ ਰਗੜਣ ਦਾ ਆਦੇਸ਼ ਦਿੱਤਾ। ਫਿਰ ਰਗੜੀ ਹੋਈ ਜੜੀ ਦਾ ਡੰਗ ਵਾਲੀ ਥਾਂ ਲੇਪ ਕਰਾਇਆ। ਇੰਜ ਹੀ ਬਾਬੇ ਨੇ ਦੂਸਰੇ ਡੱਬੇ 'ਚੋਂ ਵੀ ਇਕ ਪੁੜੀ ਕਢਾਈ ਤੇ ਸ਼ੀਸ਼ੀ 'ਚ ਰੱਖੇ ਦੇਸੀ ਘਿਉ ਲਾਲ ਉਹ ਚੂਰਨ ਜਿਹਾ ਚੋਟ ਲਿਆ। ਪਰ ਦਰਦ ਸੀ ਕਿ ਘਟਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਬਾਬੇ ਦਾ ਚਿਹਰਾ ਨੀਲਾ ਹੁੰਦਾ ਜਾਂਦਾ ਸੀ। ਇੰਜ ਲਗਦਾ ਸੀ ਜ਼ਹਿਰ ਸਰੀਰ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਗਿਆ ਸੀ। ਬਾਬੇ ਦੀ ਬਦਤਰ ਹੁੰਦੀ ਜਾਂਦੀ ਹਾਲਤ ਵੇਖ ਕੇ ਮੈਨੂੰ ਵੀ ਘਬਰਾਹਟ ਹੋਣ ਲੱਗ ਪਈ ਸੀ । ਬਾਬਾ ਜਦੋਂ ਬੁੱਲ ਬੀਟ ਕੇ, ਅੱਖਾਂ ਬੰਦ ਕਰਕੇ ਜ਼ੋਰ ਨਾਲ ਹੁੰਗਦਾ ਜਾਂ "ਮਰ ਗਿਆ ਭੋਲਿਓ" ਬੋਲਦਾ ਤਾਂ ਮੇਰਾ ਦਿਲ ਬੈਠਣ ਲੱਗਦਾ। ਅੱਧੀ ਰਾਤ ਦਾ ਸਮਾਂ। ਮੁਹੱਲੇ ਤੋਂ ਕਾਫ਼ੀ ਦੂਰ। ਨੇੜੇ ਤੇੜੇ ਤਾਂ ਕੀ, ਕੋਹਾਂ ਦੂਰ ਵੀ ਕੋਈ ਡਾਕਟਰ ਜਾਂ ਨੀਮ ਹਕੀਮ ਨਹੀਂ। ਉਸ ਸਮੇਂ ਮੈਨੂੰ ਪਿੰਡ ਅਚਾਨਕ ਭੱਜ ਗਏ ਉਸ ਡਾਕਟਰ ਦੀ ਬਹੁਤ ਲੋੜ ਮਹਿਸੂਸ ਹੋਈ। ਦੂਸਰਿਆਂ ਦਾ ਇਲਾਜ ਕਰਨ ਵਾਲੇ ਬਾਬੇ ਤੇ, ਹੋਰਾਂ ਤੇ ਅਜਮਾਈ ਜੜੀਆਂ ਬੂਟੀਆਂ ਦਾ ਹੀ ਕੋਈ ਅਸਰ ਨਹੀਂ ਸੀ ਹੋ ਰਿਹਾ। ਸਾਰੇ ਟੋਟਕੇ ਬੇਅਸਰ ਸਾਬਿਤ ਹੋ ਰਹੇ ਸਨ। ਫਿਰ ਮੈਂ ਬਾਬੇ ਨੂੰ ਜਿਵੇਂ ਕਿਵੇਂ ਲੱਕੜ ਦੀ ਪੌੜੀ ਚੜ੍ਹਾ ਕੇ ਉਪਰ ਚੁਬਾਰੇ ਤੇ ਲੈ ਆਇਆ ਸੀ ਤੇ ਆਪਣੇ ਮੰਜੇ ਤੇ ਲੰਮਾ ਪਾ ਦਿੱਤਾ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਬਾਬੇ ਦੀ ਮਦਦ ਕਿਵੇਂ ਕਰਾਂ। ਬਾਬੇ ਦੀ ਤਕਲੀਫ਼ ਨਿਰੰਤਰ ਵਧਦੀ ਜਾਂਦੀ ਸੀ। ਮੈਂ ਪੁੱਛਿਆ, "ਬਾਬਾ ਜੀ, ਮੈਂ ਭੱਜ ਕੇ ਦੁਕਾਨ ਆਲੇ ਪੰਡਤ ਜੀ ਨੂੰ ਬੁਲਾ ਲਿਆਵਾਂ, ਸ਼ਾਇਦ ਉਹ ਕੋਈ ਉਪਾਅ ਦੱਸ ਦੇਣ।" ਪਰ ਬਾਬੇ ਦਾ ਦਰਦ ਦਾ ਘੁੱਟ ਭਰਦਿਆਂ ਕਿਹਾ, "ਭੋਲਿਓ, ਇਹ ਸਾਰਾ ਇਲਾਕਾ ਤਾਂ ਹਰ ਤਰ੍ਹਾਂ ਦੇ ਡੰਗ ਦਾ ਇਲਾਜ ਮੈਥੋਂ ਕਰਾਉਂਦਾ ਐ, ਮੇਰਾ ਕੌਣ ਕਰੇਗਾ? ਇਕ ਤੋਂ ਇਕ ਜੜੀ ਬੂਟੀ ਐ ਮੇਰੇ ਕੋਲ। ਪਰ ਇਹ ਜਾਨਵਰ ਵੀ ਸ਼ਾਇਦ ਸਿਰੇ ਦਾ ਜ਼ਹਿਰੀਲਾ। ਇਸ ਦੀ ਕੋਈ ਕਾਟ ਨੀ ਮੇਰੇ ਕੋਲ। ਮੈਂ ਤਾਂ ਹੈਰਾਨ ਆ ਕਿ ਇਹ ਸਭ ਦਵਾਈਆਂ ਬੇਅਸਰ ਕਿਉਂ ਹੋ ਗਈਆਂ। ਭੇਲਿਓ ਵਧੀ ਦੇ ਸੌ ਬਹਾਨੇ ਹੁੰਦੇ ਨੇ। ਲਗਦੇ ਆਪਣਾ ਸਮਾਂ ਹੁਣ ਆ ਗਿਆ। "ਕਹਿੰਦਿਆਂ-ਕਹਿੰਦਿਆਂ ਜਦ ਪੀੜ ਆਪਣੇ ਹੱਦ ਬੰਨੇ ਟੱਪ ਗਈ ਤਾਂ ਬਾਬੇ ਦਾ ਹੌਂਸਲਾ ਵੀ ਟੁੱਟ ਗਿਆ।"
"ਭੋਲਿਓ, ਹੁਣ ਨੀ ਮੈਂ ਬਚਣਾ। ਡੰਗ ਤਾਂ ਮੈਨੂੰ ਪਹਿਲਾਂ ਵੀ ਕਈ ਵਾਰੀ ਹੋਇਆ ਹੈ, ਪਰ ਇਨਾ ਖ਼ਤਰਨਾਕ ਤੇ ਜ਼ਹਿਰੀਲਾ, ਮੇਰੀ ਤੋਬਾ ਕਰਾਤੀ ਇਸ ਨੇ ਭੋਲਿਓ, ਲਗਦਾ ਆਪਣੀ ਰਾਮ ਨਾਮ ਸਤ ਐ ਹੁਣ।"
"ਨਹੀਂ ਬਾਬਾ ਜੀ, ਹੌਸਲਾ ਰੱਖੋ। ਠੀਕ ਹੋ ਜਾਣਾ ਤੁਸੀਂ।" ਮੈਂ ਬਾਬੇ ਨੂੰ ਹੌਂਸਲਾ ਦੇਣ ਦੀ ਕੋਸ਼ਿਸ ਕੀਤੀ। ਇਸੇ ਦੌਰਾਨ ਬਾਬੇ ਨੇ ਇਕ ਵਾਰੀ ਫਿਰ ਮੈਨੂੰ ਦੇਸੀ ਘਿਉ ਵਾਲੀ ਦੁਆਈ ਦੇਣ ਲਈ ਕਿਹਾ। ਮੈਂ ਝੱਟਪਟ ਹੇਠੋਂ ਲਿਆ ਕੇ ਉਹ ਦਵਾਈ ਬਾਬੇ ਨੂੰ ਦਿੱਤੀ। ਬੋਤਲ ਵਿਚ ਦੇਸੀ ਘਿਉ ਘੱਟ ਸੀ। ਇਸ
ਲਈ ਮੈਂ ਆਪਣੇ ਲਈ ਰੱਖੇ ਡੱਬੇ 'ਚ ਕੌਲੀ ਭਰਕੇ ਘਿਉ ਨਾਲ ਉਹ ਦਵਾਈ ਚਟਾਉਣ ਦੀ ਬਜਾਏ ਪਿਆ ਦਿੱਤੀ।
ਮੈਂ ਕਿਤੇ ਸੁਣਿਆ ਸੀ ਕਿ ਦੇਸੀ ਘਿਓ ਜ਼ਹਿਰ ਨੂੰ ਮਾਰਦਾ ਹੈ। ਦਵਾਈ ਲੈਣ ਮਗਰੋਂ ਬਾਬਾ ਬੇਸ਼ੁੱਧ ਜਿਹਾ ਹੋ ਗਿਆ ਸੀ। ਪਤਾ ਨਹੀਂ ਘਿਉ ਦੀ ਘੂਕੀ ਸੀ ਜਾਂ ਜ਼ਹਿਰ ਦਾ ਅਸਰ। ਮੈਂ ਅੰਦਰੋਂ ਅੰਦਰ ਡਰ ਰਿਹਾ ਸੀ। ਜੇ ਬਾਬੇ ਨੂੰ ਕੁਝ ਹੋ ਗਿਆ ਤਾਂ ਮੈਂ ਇਥੇ ਇਕੱਲਾ ਕੀ ਕਰਾਂਗਾ। ਮੈਂ ਬਾਬੇ ਨੂੰ ਹਿਲਾ ਕੇ ਉਸ ਦੀ ਬੇਹੋਸ਼ੀ ਤੋੜਣ ਦੀ ਕੋਸ਼ਿਸ਼ ਕੀਤੀ। ਫਿਰ ਜਿਵੇਂ ਕਿਸੇ ਡੂੰਘੇ ਖੂਹ 'ਚੋਂ ਬਾਬੇ ਦੀ ਮੱਧਮ ਜਿਹੀ ਖ਼ਰਖ਼ਰਾਉਂਦੀ ਆਵਾਜ਼ ਆਈ, "ਮਾਸਟਰ ਜੀ, ਮੇਰੇ ਕੋਲ ਆਓ।"
"ਮੈਂ ਤਾਂ ਤੁਹਾਡੇ ਪਾਸ ਹੀ ਹਾਂ ਬਾਬਾ ਜੀ ਬੋਲੇ।" ਮੈਂ ਕਾਹਲੇ ਪੈਂਦਿਆਂ ਪੁੱਛਿਆ ਸੀ।
"ਮੈਂ ਨੀਂ ਬਚਣਾ, ਮੇਰਾ ਆਖ਼ਰੀ ਵੇਲਾ ਆ ਗਿਆ ਐ।"
"ਨਹੀਂ ਬਾਬਾ ਜੀ, ਇੰਜ ਨਾ ਕਹੋ। ਤੁਹਾਨੂੰ ਕੁਝ ਨਹੀਂ ਹੋਣਾ। ਮੈਨੂੰ ਪੂਰਾ ਯਕੀਨ ਐ ਤੁਸੀਂ ਠੀਕ ਹੋ ਜਾਣਾ।" ਬੋਲਦਿਆਂ ਮੇਰਾ ਗੱਚ ਭਰ ਆਇਆ ਸੀ।
"ਸਵੇਰੇ ਉੱਚੀ ਬੱਸੀ ਚਲੇ ਜਾਇਓ, ਉਥੇ ਮੇਰਾ ਪਰੀਵਾਰ ਰੋਂਦਾ। ਫੌਜੀ ਦਾ ਘਰ ਪੁੱਛ ਲੈਣਾ। ਮੇਰੀ ਘਰ ਆਲੀ ਤੇ ਮੁੰਡਾ ਹੋਵੇਗਾ। ਹੋ ਸਕੇ ਤਾਂ ਮੇਰੀ ਧੀ ਨੂੰ ਵੀ ਬੁਲਾ ਲਿਉ। ਜੇ ਘਰੋਂ ਕੋਈ ਨਾ ਆਵੇ ਤਾਂ ਧੀ ਤੋਂ ਮੇਰੀ ਚਿਖਾ ਨੂੰ ਅੱਗ ਦੁਆਉਣੀ। ਵੇਖੀਂ ਮੇਰੀ ਘਰ ਆਲੀ ਤੇ ਬੇਟੇ ਦੀ ਪਰਛਾਈ ਵੀ ਨਾ ਪਵੇ ਮੇਰੀ ਲਾਸ਼ ਤੇ। ਬੱਸ ਇੰਨੀ ਕੁ ਤਕਲੀਫ਼ ਦੇਣੀ ਐ ਤੁਹਾਨੂੰ ਭੋਲਿਓ ਜੈ ਭੋਲੇ ਨਾਥ-ਜੇ ਸ਼ਿਵ ਸ਼ੰਕਰ-ਤੇਰੇ ਸ਼ਿਵਾ ਕੌਣ ਐ ਮੇਰਾ ਇਸ ਦੁਨੀਆਂ ਵਿਚ। ਨਾ ਘਰਵਾਲੀ, ਨਾ ਪੁੱਤਰ, ਨਾ ਰਿਸ਼ਤੇਦਾਰ।" ਬਾਬੇ ਦੇ ਬੋਲ ਟੁੱਟਦੇ ਜਾਂਦੇ ਸਨ। ਬਾਬਾ ਜਿਵੇਂ ਡੂੰਘੀ ਨੀਂਦ ਵਿਚ ਡੁੱਬਦਾ ਜਾਂਦਾ ਸੀ। ਮੈਂ ਘਬਰਾਈਆਂ ਨਜ਼ਰਾਂ ਨਾਲ ਬਾਬੇ ਦੀ ਉਠਦੀ ਤੇ ਡਿਗਦੀ ਛਾਤੀ ਵੱਲ ਧਿਆਨ ਨਾਲ ਵੇਖ ਰਿਹਾ ਸੀ। ਨਾਲ-ਨਾਲ ਮੈਂ ਬਾਬੇ ਦੀ ਨਬਜ਼ ਵੀ ਟੋਲਦਾ ਰਿਹਾ ਸੀ। ਧੜਕਣ ਚਲਦੀ ਸੀ ਤੇ ਨਬਜ਼ ਵੀ। ਮੈਨੂੰ ਵੀ ਲੱਗਣ ਲੱਗ ਪਿਆ ਸੀ ਕਿ ਬਾਬਾ ਹੁਣ ਬਚੇਗਾ ਨਹੀਂ। ਸੁਣਿਆ ਸੀ, ਅਜਿਹੇ ਪੁੱਜੇ ਹੋਏ ਸੰਤਾਂ ਬਾਬਿਆਂ ਨੂੰ ਆਪਣੇ ਅੰਤ ਦਾ ਪਹਿਲੋਂ ਹੀ ਅਹਿਸਾਸ ਹੋ ਜਾਂਦਾ ਹੈ। ਆਪਣੇ ਸਾਹਮਣੇ ਕਿਸੇ ਦੇ ਪ੍ਰਾਣ ਨਿਕਲਦੇ ਵੇਖਣ ਦਾ ਇਹ ਮੇਰਾ ਪਹਿਲਾ ਮੌਕਾ ਹੋਣਾ ਸੀ। ਜਿਸ ਬਾਰੇ ਸੋਚ-ਸੋਚ ਕੇ ਮੇਰੇ ਹੱਥ ਪੈਰ ਝੂਠੇ ਪੈਂਦੇ ਜਾਂਦੇ ਸੀ । ਬਾਬੇ ਦੀ ਸਾਹ ਚਲਦੀ ਵੇਖ ਕੇ ਮਨ ਨੂੰ ਕੁਝ ਹੌਂਸਲਾ ਜਿਹਾ ਸੀ। ਬਸ ਸੋਚਦਾ ਸੀ, ਇੰਜ ਹੀ ਕਿਸੇ ਤਰ੍ਹਾਂ ਦਿਨ ਚੜ੍ਹ ਜਾਵੇ ਫਿਰ ਪੰਡਤ ਜੀ ਨੇ ਵੀ ਆ ਜਾਣਾ ਹੈ। ਮੈਂ ਇਕੱਲਾ ਨਹੀਂ ਰਹਾਂਗਾ। ਫਿਰ ਸ਼ਹਿਰੋਂ ਕਿਸੇ ਡਾਕਟਰ ਨੂੰ ਬੁਲਾਉਣ ਦਾ ਉਪਰਾਲਾ ਕਰ ਲਾਂਗੇ। ਮੈਨੂੰ ਬਿੱਲੇ ਮਾਸਟਰ ਤੇ ਵੀ ਬਹੁਤ ਗੁੱਸਾ ਆਉਂਦਾ ਪਿਆ ਸੀ। ਅੱਜ ਉਹ ਇੱਥੇ ਮੇਰੇ ਨਾਲ ਹੁੰਦਾ ਤਾਂ ਮੈਨੂੰ ਇੰਝ ਇਕੱਲਿਆਂ ਜੂਝਣਾ ਨਾ ਪੈਂਦਾ। ਮੈਂ ਬਾਬੇ ਨੂੰ ਇਸ ਹਾਲਤ ਵਿਚ
ਇਕੱਲਾ ਛੱਡ ਕੇ ਕਿੱਥੇ ਜਾਵਾਂ । ਕੁਝ ਸਮਝ ਨਹੀਂ ਸੀ ਆ ਰਿਹਾ। ਹਿੰਮਤ ਜਵਾਬ ਦੇ ਗਈ ਸੀ।
ਫਿਰ ਮੈਨੂੰ ਚੇਤੇ ਆਇਆ। ਖ਼ਵਰੇ ਕਿੱਧਰ ਪੜ੍ਹਿਆ ਸੀ ਜਾਂ ਕਿਸ ਨੇ ਦੱਸਿਆ ਸੀ ਕਿ ਡੰਗੇ ਹੋਏ ਵਿਅਕਤੀ ਨੂੰ ਨੀਂਦ ਆਵੇ ਤਾਂ ਸੌਣ ਨਹੀਂ ਦਈਦਾ। ਪਰ ਹੁਣ ਮੈਂ ਬਾਬੇ ਨੂੰ ਜਗਾਵਾਂ ਕਿਵੇਂ। ਦਿਮਾਗ ਵਿਚ ਇਕ ਖਿਆਲ ਔੜਿਆ। ਤੇਜ਼ ਜਿਹੀ ਚਾਹ ਬਣਾ ਕੇ ਬਾਬੇ ਨੂੰ ਪਿਆਈ ਜਾਵੇ। ਇਸ ਨਾਲ ਬਾਬੇ ਨੂੰ ਕੁਝ ਤਾਜਗੀ ਜਿਹੀ ਆਵੇਗੀ। ਨੀਂਦ ਕੁਝ ਦੇਰ ਨਹੀ ਨਾਤਾ ਤੋੜੇਗੀ।
ਬੱਸ ਮੈਂ, ਫਟਾਫਟ ਸਟਵ ਬਾਲਿਆ। ਚਾਹ ਰੱਖੀ। ਤੇਜ਼ ਪੱਤੀ ਲੱਗ ਇਲਾਇਚੀ ਤੇ ਮਿੱਠਾ ਥੋੜ੍ਹਾ ਘੱਟ ਰੱਖ ਕੇ ਕੜਕ ਜਿਹੀ ਚਾਹ ਤਿਆਰ ਕੀਤੀ। ਫਿਰ ਬਾਬੇ ਨੂੰ ਕਾਫ਼ੀ ਹਿਲਾ-ਡੁਲਾ ਕੇ ਆਵਾਜ਼ਾਂ ਮਾਰ ਕੇ ਜਗਾਇਆ ਤੇ ਉਸ ਚਾਹ ਦਾ ਪੂਰਾ ਗਲਾਸ ਬਾਬੇ ਨੂੰ ਜਬਰਦਸਤੀ ਪਿਆ ਦਿੱਤਾ। ਉਹ ਚਾਹ ਪੀ ਕੇ ਬਾਬੇ ਨੂੰ ਝੁਣਝੁਣੀ ਜਿਹੀ ਆਈ।
" ਬਾਬਾ ਜੀ, ਦਰਦ ਦਾ ਕੀ ਹਾਲ ਐ।"
"ਹੁਣ ਤਾਂ ਕੁਝ ਘੱਟ ਲਗਦਾ, ਪਰ ਨੀਂਦ ਆਉਂਦੀ ਐ।"
"ਬਸ ਤੁਸੀਂ ਚਿੰਤਾ ਤਾਂ ਕਰੋ ਠੀਕ ਹੋ ਜਾਣਾ ਤੁਸੀਂ।"
ਚੰਨ ਪਹਾੜਾਂ ਉਹਲੇ ਹੋ ਗਿਆ ਸੀ। ਘਾਟੀ ਘੁੱਪ ਹਨ੍ਹੇਰੇ ਨਾਲ ਭਰ ਗਈ ਸੀ। ਦੂਰੋਂ ਕਿਸੇ ਪਹਾੜੀ ਤੋਂ ਗਿੱਦੜ ਜਾਂ ਸਿਆਰ ਦੇ ਹਵਾਂਕਣ ਦੀ ਆਵਾਜ਼ ਘਾਟੀ ਦੇ ਅਸੀਮ ਸੰਨਾਟੇ ਨੂੰ ਤੋੜਦੀ। ਸਾਰੀ ਰਾਤ ਅੱਖਾਂ 'ਚ ਲੰਘ ਗਈ ਸੀ। ਬਾਬੇ ਕੋਲ ਬੈਠਿਆਂ-ਬੈਠਿਆਂ। ਥੋੜੀ ਦੇਰ ਬਾਅਦ ਬਾਬਾ ਫਿਰ ਨੀਂਦ ਦੇ ਆਗੇਸ਼ ਵਿਚ ਚਲਿਆ ਗਿਆ ਸੀ।
ਮੈਂ ਵਿਚ ਵਿਚਾਲੇ ਬਾਬੇ ਦੀ ਨਬਜ਼ ਟੋਹ ਲੈਂਦਾ। ਸਾਹ ਚਲਦਾ ਵੇਖ ਲੈਂਦਾ। ਸਮਾਂ ਸੀ ਕਿ ਜਿਵੇਂ ਠਹਿਰ ਗਿਆ ਸੀ । ਘੜੀ ਦੀਆਂ ਸੂਈਆਂ ਜਿਵੇਂ ਹੌਲੀ-ਹੌਲੀ ਚਲ ਰਹੀਆਂ ਸਨ। ਪਰੇਸ਼ਾਨੀ ਤੇ ਦੁੱਖ ਦੀਆਂ ਘੜੀਆਂ ਕਿਵੇਂ ਲੰਮੀਆਂ ਹੋ ਜਾਂਦੀਆਂ ਹਨ। ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੋ ਰਿਹਾ ਸੀ ਮੈਨੂੰ।
ਫਿਰ ਪੂਰਬ 'ਚੋਂ ਪਹਾੜੀ ਉਹਲਿਉਂ ਲਾਲੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਹਨੇਰੇ ਮੂੰਹ ਦੁਕਾਨ ਤੇ ਆ ਜਾਣ ਵਾਲੇ ਪੰਡਤ ਜੀ ਉਸ ਦਿਨ ਪਤਾ ਨਹੀਂ ਕਿਉਂ ਲੇਟ ਹੋ ਗਏ ਸਨ। ਮੈਂ ਵੀ ਪਹੁ ਫੁਟਾਲੇ ਤੋਂ ਪਹਿਲਾਂ-ਪਹਿਲਾਂ ਜੰਗਲ ਪਾਣੀ ਜਾ ਕੇ ਇਸ਼ਨਾਨ ਪਾਣੀ ਕਰਕੇ ਮੰਦਿਰ ਜਾ ਆਉਂਦਾ ਸੀ। ਦਿਨ ਚੜ੍ਹੇ ਜਦੋਂ ਸਿਰਾਂ ਤੇ ਗਾਗਰਾਂ, ਘੜੇ ਰੱਖੇ, ਘੱਗਰਾ ਪਾਈ ਘੁੰਡ ਕੱਢੀਆਂ ਔਰਤਾਂ ਖੂਹ ਵੱਲ ਨੂੰ ਤੁਰ ਪੈਂਦੀਆਂ। ਖੂਹ ਤੇ ਮੇਲਾ ਜਿਹਾ ਲੱਗ ਜਾਂਦਾ ਤਾਂ ਮੈਨੂੰ ਉਨ੍ਹਾਂ ਵਿਚਾਲੇ ਖੂਹ ਤੇ ਜਾ ਕੇ ਨੌਹਣਾ ਧੋਣਾ ਚੰਗਾ ਨਾ ਲਗਦਾ। ਜਦੋਂਕਿ ਬਿੱਲਾ ਖੂਹ ਤੇ ਰੌਣਕ ਹੋਣ ਦੀ ਉਡੀਕ ਕਰਦਾ ਤੇ ਉਦੋਂ ਹੀ ਜਾਂਦਾ, ਜਦੋਂ ਉਸ ਨੂੰ ਚੁਬਾਰੇ ਤੋਂ, ਖੂਹ ਤੇ ਆਈਆਂ ਮੁਟਿਆਰਾਂ ਤੇ ਔਰਤਾਂ ਨਜ਼ਰ ਆਉਂਦੀਆਂ। ਪਰ ਬਾਬੇ ਨੂੰ ਇਕੱਲਿਆਂ ਇਸ ਹਾਲਤ ਵਿਚ ਛੱਡ ਕੇ ਜਾਣਾ ਮੈਨੂੰ
ਠੀਕ ਨਹੀਂ ਸੀ ਲੱਗਿਆ। ਮੈਂ ਕਿਸੇ ਦੇ ਆਉਣ ਤੱਕ ਆਪਣੇ-ਆਪ ਨੂੰ ਰੋਕਿਆ ਹੋਇਆ ਸੀ।
ਦਿਨ ਚੜ੍ਹ ਗਿਆ ਸੀ। ਪੰਡਤ ਜੀ ਦੁਕਾਨ ਖੋਲ੍ਹ ਰਹੇ ਸਨ। ਇਸ ਤੋਂ ਪਹਿਲਾਂ ਕਿ ਮੈਂ ਪੰਡਤ ਜੀ ਨੂੰ ਆਵਾਜ਼ ਮਾਰ ਕੇ ਰਾਤ ਦਾ ਵਾਕਿਆ ਦੱਸਦਾ, "ਬਾਬੇ ਨੇ ਕਰਵਟ ਲਈ। ਪੂਰਾ ਜ਼ੋਰ ਲਾ ਕੇ ਸਰੀਰ ਦੀ ਆਕੜ ਭੰਨੀ ਤੇ ਅੱਖਾਂ ਬਿਨਾਂ ਖੋਲ੍ਹਿਆਂ ਹੌਲੀ ਦੇਣੀ ਕਿਹਾ, "ਭੇਲਿਓ ਪਾਣੀ।" ਇਹ ਸੁਣ ਕੇ ਮੇਰੀ ਜਾਨ ਵਿਚ ਜਾਨ ਆਈ। ਮੈਂ ਬਾਬੇ ਨੂੰ ਝੱਟਪਟ ਜਲ ਛਕਾਇਆ। ਸਰੀਰ ਤਪਦਾ ਪਿਆ ਸੀ ਬਾਬੇ ਦਾ।
"ਬਾਬਾ ਜੀ, ਹੁਣ ਪੀੜ ਦਾ ਕੀ ਹਾਲ ਹੈ?
"ਘੱਟ ਹੈ।" ਬਾਬੇ ਦੇ ਚਿਹਰੇ ਤੋਂ ਰਾਹਤ ਸਪੱਸ਼ਟ ਝਲਕਦੀ ਪਈ ਸੀ। ਜਿਸ ਗੱਲ ਦਾ ਮੈਨੂੰ ਡਰ ਸੀ, ਉਹ ਖ਼ਤਰਾ ਟਲ ਗਿਆ ਸੀ। ਦਿਨ ਚੜ੍ਹਣ ਕਰਕੇ ਬਾਬੇ ਨੂੰ ਉਡੀਕਦੀਆਂ ਬੱਕਰੀਆਂ ਬਾੜੇ 'ਚੋਂ ਮੈਂਅ-ਮੈਂਅ ਦਾ ਸ਼ੋਰ ਮਚਾ ਰਹੀਆਂ ਸਨ। ਉਨ੍ਹਾਂ ਨੂੰ ਰੱਖ ਤੇ ਚਰਾਉਣ ਲਈ ਲਿਜਾਣ ਦਾ ਸਮਾਂ ਜੋ ਲੰਘ ਰਿਹਾ ਸੀ। ਪੀੜ ਦਾ ਭੁੰਬਿਆ ਬਾਬਾ ਸਾਰਾ ਦਿਨ ਉਠ ਨਹੀਂ ਸੀ ਸਕਿਆ। ਪਰ ਹੌਲੀ- ਹੌਲੀ ਠੀਕ ਹੁੰਦਾ ਗਿਆ ਸੀ। ਇਸ ਘਟਨਾ ਮਗਰੋਂ ਬਾਬਾ ਮੇਰੇ ਤੇ ਵਿਸ਼ੇਸ਼ ਤੌਰ ਤੇ ਮਿਹਰਬਾਨ ਹੋ ਗਿਆ ਸੀ।
9. ਦੂਜੀ ਭਦਾੜੀ
ਦੂਸਰੀ ਸੰਗਰਾਦ ਨੂੰ ਬੇਸ਼ਕ ਛੁੱਟੀ ਨਹੀਂ ਸੀ। ਫਿਰ ਵੀ ਮੈਂ ਆਪਣੀ ਅਚਨਚੇਤ ਛੁੱਟੀ ਲੈ ਕੇ ਸ਼ੈਲ ਹੋਰਾਂ ਨਾਲ ਦੂਜੀ ਭਦਾੜੀ ਭਰਨ ਲਈ ਜਾ ਕੇ ਸ਼ੈਲ ਨਾਲ ਕੀਤਾ ਆਪਣਾ ਵਚਨ ਪੁਗਾਇਆ ਸੀ। ਐਤਕੀ ਸ਼ੈਲ ਬਹੁਤ ਖੁਸ਼ ਸੀ। ਉਹ ਬੀਮਾਰ ਨਹੀਂ ਸੀ ਲਗਦੀ। ਪਰ ਭੈਰੂ ਬਾਬੇ ਦਾ ਦਿੱਤਾ ਹੁਕਮ ਤਾਂ ਮੰਨਣਾ ਹੀ ਪੈਣਾ ਸੀ।
ਇਸ ਬਾਰ ਬੈਲ ਸਾਰੇ ਰਸਤੇ ਬੜੇ ਅਰਾਮ ਨਾਲ ਤੁਰ ਕੇ ਗਈ। ਗੱਲਾ ਕਰਦੀ। ਸ਼ੈਲ ਦੀ ਮਾਂ ਵਾਰ-ਵਾਰ ਇਕੋ ਗੱਲ ਦੁਹਰਾਉਂਦੀ ਪੁੱਤਰ ਸ਼ੈਲ ਲਈ ਕੋਈ ਰਿਸ਼ਤਾ ਲੱਭੀ ਜਾਵੇ ਤਾਂ ਮੈਂ ਇਸ ਜਿੰਮੇਵਾਰੀਆਂ ਤੋਂ ਸੁਰਖੁਰੂ ਹੋਈ ।"
ਪਤਾ ਨਹੀਂ ਕਿ ਮਾਂ ਮੇਰੇ ਵਿਚ ਦਿਲਚਸਪੀ ਰੱਖ ਕੇ ਇਹ ਗੱਲ ਕਹਿੰਦੀ ਸੀ ਜਾਂ ਇਸ ਕੰਮ ਵਿਚ ਮੇਰੀ ਮਦਦ ਲੈਣਾ ਚਾਹੁੰਦੀ ਸੀ। ਪਰ ਸ਼ੈਲ ਦੀ ਮੇਰੇ 'ਚ ਦਿਲਚਸਪੀ ਨਿਰੰਤਰ ਵਧਦੀ ਜਾਂਦੀ ਸੀ, ਜਿਸ ਨੂੰ ਮੈਂ ਉਸ ਦੀ ਗੱਲਬਾਤ, ਇਸ਼ਾਰਿਆ ਤੇ ਅਦਾਵਾਂ ਤੋਂ ਮਹਿਸੂਸ ਕਰ ਰਿਹਾ ਸੀ। ਉਹ ਜਲਦੀ ਤੋਂ ਜਲਦੀ ਮੇਰੇ ਨਾਲ ਨੇੜਤਾ ਕਾਇਮ ਕਰ ਲੈਣਾ ਚਾਹੁੰਦੀ ਸੀ।
ਸ਼ੈਲ ਦੀ ਮਾਂ ਮੇਰੇ ਪਿਛਕੜ ਬਾਰੇ ਪੁੱਛਦੀ ਸੀ। ਭੈਣ ਭਰਾਵਾਂ ਬਾਰੇ। ਜਾਤ ਬਾਰੇ। ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਣਾ ਹੈ ਜਾਂ ਸ਼ਹਿਰ ਦੀ ਕੁੜੀ ਨਾਲ। ਨੌਕਰੀ ਵਾਲੀ ਪਸੰਦ ਕਰਦਾ ਹਾਂ ਜਾਂ ਘਰੇਲੂ। ਘਰੇਲੂ ਤਾਂ ਕਿੰਨੀ ਪੜ੍ਹੀ ਲਿਖੀ। ਮੈਂ ਇਨ੍ਹਾਂ ਸਾਰੀਆਂ ਗੱਲਾਂ ਦਾ ਇਕੋ ਜਵਾਬ ਦੇ ਕੇ ਸਵਾਲਾ ਨੂੰ ਵਿਰਾਮ ਦੇ ਦਿੱਤਾ ਸੀ।
"ਮਾਤਾ ਜੀ, ਅਜੇ ਮੈਂ ਨਵਾਂ-ਨਵਾਂ ਨੌਕਰੀ ਵਿਚ ਆਇਆ ਹਾਂ, ਨੌਕਰੀ ਕੱਚੀ ਐ। ਮੈਥੋਂ ਵੱਡੀ ਇਕ ਭੈਣ ਹੈ, ਪਹਿਲਾਂ ਉਸ ਦਾ ਵਿਆਹ ਕਰਨਾ ਹੈ। ਇਸ ਲਈ ਹਾਲੇ ਚਾਰ-ਪੰਜ ਸਾਲ ਤਾਂ ਮੈਂ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ। ਮੇਰੇ ਇਸ ਉੱਤਰ ਨਾਲ ਸ਼ੈਲ ਤੇ ਉਸ ਦੀ ਮਾਂ ਨੂੰ ਥੋੜ੍ਹੀ ਨਿਰਾਸ਼ਾ ਹੋਈ ਸੀ, ਜਿਹੜੀ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ਼ ਪੜ੍ਹੀ ਜਾ ਸਕਦੀ ਸੀ। ਮੇਰਾ ਇਰਾਦਾ ਉਨ੍ਹਾਂ ਨੂੰ ਕੋਈ ਦੁੱਖ ਪੁਜਾਉਣ ਦਾ ਨਹੀਂ ਸੀ। ਪਰ ਉਹ ਸ਼ਾਇਦ ਮੇਰੀ ਹਮਦਰਦੀ ਦੇ ਕੁਝ ਹੋਰ ਵੀ ਅਰਥ ਲਾ ਬੈਠੇ ਸਨ।
ਸ਼ੈਲ ਇਸ ਵਾਰ ਕਿਸੇ ਬੀਮਾਰ ਵਾਂਗ ਨਹੀਂ, ਸਗੋਂ ਮੇਲੇ ਵਿਚ ਘੁੰਮਣ ਜਾਂਦੇ ਬੱਚਿਆਂ ਵਾਂਗ ਬਣ ਫਬ ਕੇ ਆਈ ਸੀ। ਕਚਨਾਰ ਦੇ ਕੰਢੇ ਪੀਲੇ ਫੁੱਲਾ ਦੇ ਰੰਗ ਵਰਗਾ ਸੂਟ, ਉਸ ਦੇ ਕਸ਼ਮੀਰਨਾ ਵਰਗੇ ਰੰਗ ਤੇ ਕਾਫੀ ਫਬ ਰਿਹਾ ਸੀ। ਸਧਾਰਣ ਜਿਹੀ ਗੁੱਤ। ਗੋਲ 'ਚ ਚਿੱਟੇ ਮੰਡੀਆਂ ਦੀ ਮਾਲਾ, ਜਿਹੜੀ ਪਹਿਲੀ ਭਦਾੜੀ ਦੌਰਾਨ ਮੈਂ ਉਸ ਨੂੰ ਮੇਲੇ 'ਚ ਲੈ ਕੇ ਦਿੱਤੀ ਸੀ। ਇਕ ਸੁੰਦਰ ਅੰਗੂਠੀ ਵੀ। ਭਾਵੇਂ ਉਹ ਸੋਨੇ ਵਰਗੀ ਭਾਅ ਮਾਰਦੀ ਸੀ ਤੇ ਉਸ ਵਿਚਲਾ ਨਗ ਵੀ ਸੁੱਚੇ ਮੋਤੀ ਵਰਗਾ ਲਗਦਾ ਸੀ, ਉਹ ਵੀ ਉਸ ਨੇ ਪਹਿਨੀ ਹੋਈ ਸੀ। ਅੱਖੀਂ ਹਲਕਾ ਕੰਜਲ ਪਾਇਆ ਹੋਇਆ ਸੀ। ਦੰਦਾਸੇ ਨਾਲ ਬੁੱਲ੍ਹਾ ਤੇ
ਕੁਦਰਤੀ ਲਿਪਿਸਟਕ। ਖੱਬੀ ਅੱਖ ਦੇ ਭਰਵੱਟੇ ਲਾਗੇ ਕਾਲਾ ਤਿਲ। ਥੋੜ੍ਹਾ ਉੱਚਾ ਨੋਕ। ਉਤਲੇ ਨਾਲੋਂ ਹੇਠਲਾ ਬੁੱਲ੍ਹ ਮੇਟਾ ਤੇ ਰਸੀਲਾ। ਕੰਨਾਂ 'ਚ ਝਮਕੇ। ਤੇ ਬੜਾ ਸਲੀਕੇਦਾਰ ਸ਼ਰੀਰ। ਕਿਧਰੇ ਦੀ ਫਾਲਤੂ ਮਾਸ ਨਹੀਂ ਸੀ। ਬੜੇ ਹੀ ਨਪੇ- ਤੁਲੇ ਸ਼ਬਦਾਂ ਦੀ ਵਰਤੋਂ ਕਰਦੀ ਤੇ ਤੁਰਦੀ ਹੋਈ ਜਿਵੇਂ ਗਿਣ-ਗਿਣ ਕੇ ਕਦਮ ਧਰਦੀ।
ਉਸਦੀ ਸਾਦਗੀ ਵਿਚ ਵੀ ਬਲਾ ਦੀ ਖੂਬਸੂਰਤੀ ਠਾਠਾ ਮਾਰਦੀ ਸੀ। ਤਿਰਛੀਆਂ ਨਿਗਾਰਾਂ ਨਾਲ ਵੇਖਦਿਆਂ ਮੁਸਕਰਾਉਣਾ, ਉਸ ਦੀ ਅਦਾ ਨੂੰ ਕਾਤਿਲ ਬਣਾਉਂਦਾ ਸੀ। ਮੈਨੂੰ ਲਗਦਾ ਸੀ ਕੀ ਜੇ ਏਲ ਦੇ ਕਦ ਮੁਤਾਬਕ ਉਸ ਦਾ ਸ਼ਰੀਰ ਥੋੜਾ ਹੋਰ ਭਰ ਜਾਵੇ ਤਾਂ ਉਸ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਹੋ ਜਾਣਾ ਸੀ ਤੇ ਜਿਸਮ ਦੀ ਅਪੀਲ ਵਧ ਜਾਣੀ ਸੀ।
ਦੁੱਖ ਭੰਜਣੀ ਏਭੋ ਤੇ ਜਾ ਕੇ, ਉਸ ਨੇ ਪਹਿਲਾਂ ਵਾਂਗ ਹੀ ਨਹਾਉਣ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ। ਉਸ ਦੀ ਪਿੱਠ ਦੇ ਜ਼ਖ਼ਮ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਏ।
"ਮੈਂ ਘਰੋਂ ਨਾਹ ਕੇ ਆਈ ਆ, ਮੈਂ ਨੀ ਮੁੜੀ-ਮੁੜੀ ਕੇ ਨੋਹਣਾ। ਮਿੰਜ ਡਰ ਲਗਦਾ। ਕੀਆਂ ਭਾਈ ਜਬਰਦਸਤੀ ਫੜੀ-ਚੜੀ ਕੇ ਪਾਣੀ ਹੇਠਾਂ ਧੱਕਾ ਦੇ ਨੇ।" ਸ਼ੈਲ ਇਕ ਵਾਰੀ ਫਿਰ ਉਥੋਂ ਦਾ ਦ੍ਰਿਸ਼ ਵੇਖ ਕੇ ਸਹਿਮ ਗਈ ਸੀ।
ਇਕ ਵਾਰੀ ਫਿਰ ਅਸੀਂ ਮੇਲੇ ਵਿਚ ਗੁਆਚ ਗਏ ਸੀ। ਐਤਕੀ ਸ਼ੈਲ ਪਹਿਲਾ ਵਾਂਗ ਨਹੀਂ ਸੀ ਝਿਝਕੀ। ਹੁਣ ਮੈਂ ਜਿਹੜੀ ਚੀਜ਼ ਨੂੰ ਖਾਣ ਲਈ ਕਹਿੰਦਾ, ਉਹ ਭੁੱਟ ਖਾ ਲੈਂਦੀ। ਜਿਹੜੀ ਚੀਜ਼ ਲੈਣ ਨੂੰ ਕਹਿੰਦਾ, ਖ਼ਰੀਦ ਲੈਂਦੀ। ਉਹ ਮੇਰੇ ਮੂੰਹ ਨਿਕਲੇ ਹਰ ਵਾਕ ਨੂੰ ਪੂਰਾ ਕਰਨ ਲਈ ਤਤਪਰ ਜਾਪਦੀ ਸੀ, ਮੇਲੇ 'ਚ ਵੜਦਿਆਂ ਹੀ ਉਸ ਨੇ ਮੇਰਾ ਹੱਥ ਘੁੱਟ ਕੇ ਰਡਿਆ ਲਿਆ ਸੀ। ਸ਼ੈਲ ਨੇ ਇਸ ਵਾਰ ਵੀ ਭੂਲੇ ਤੇ ਝੂਟੇ ਲਏ। ਖਰੀਦਾਰੀ ਕੀਤੀ। ਫਿਰ ਇਕ ਟੈਂਟ ਹੇਠਾਂ ਖਾਲੀ ਪਏ ਮੇਜ ਤੇ ਅਸੀਂ ਬੈਠ ਗਏ। ਮੈਂ ਚਾਟ ਦੀਆਂ ਦੇ ਪਲੇਟਾਂ ਦਾ ਆਰਡਰ ਦਿੱਤਾ। ਮੈਨੂੰ ਵਾਰ-ਵਾਰ ਇਹ ਗੱਲ ਮਹਿਸੂਸ ਹੁੰਦੀ ਸੀ ਕੀ ਸ਼ੈਲ ਕੁਝ ਕਹਿਣਾ ਚਾਹੁੰਦੀ ਹੈ, ਪਰ ਉਹ ਹਰ ਵਾਰੀ ਆਪਣੇ ਦਿਲ ਦੀ ਗੱਲ, ਬੁੱਲ੍ਹਾ ਤੇ ਰੋਕ ਲੈਂਦੀ ਹੈ, ਹਾਲਾਂਕਿ ਉਸ ਦੀਆਂ ਅੱਖਾਂ ਤੇ ਚਿਹਰਾ ਬਹੁਤ ਕੁਝ ਕਹਿ ਰਿਹਾ ਸੀ ਪਰ ਸ਼ਾਇਦ ਮੈਂ ਅਜੇ ਫੇਸ ਦੀ ਗੋਡਿੰਗ ਵਿਚ ਇਨਾ ਮਾਹਿਰ ਨਹੀਂ ਸੀ। ਇਸ ਲਈ ਉਸ ਦੇ ਦਿਲ ਦੇ ਮਜਮੂਨ ਨੂੰ ਪੂਰੀ ਤਰ੍ਹਾਂ ਭਾਪ ਨਹੀਂ ਸੀ ਹੋ ਰਿਹਾ। ਚਾਟ ਖਾਦਿਆਂ-ਖਾਦਿਆਂ ਮੈਂ ਆਪ ਹੀ ਸ਼ੈਲ ਨੂੰ ਉਕਸਾਇਆ। "ਮੈਨੂੰ ਲਗਦਾ ਐ, ਤੁਸੀਂ ਕੁਝ ਕਹਿਣਾ ਚਾਹੁੰਦੇ ਹੈ, ਪਰ ਕਹਿੰਦੇ ਨਹੀਂ-ਮੈਥੋਂ ਲੁਕਾਉਂਦੇ ਹੋ ਬੇਲ ਦਿਉ-ਦਿਲ ਦੀ ਗੱਲ, ਮੂੰਹ ਆਈ ਗੱਲ ਨਹੀਂ ਰੋਕੀ ਦੀ ਹੁੰਦੀ ।"
"ਨੀ-ਨੀ-ਈਆਂ ਦੀ ਕੋਈ ਗੱਲ ਨੀ ।" ਸ਼ੈਲ ਨੇ ਸ਼ਰਮਾ ਕੇ ਨੀਵੀਂ ਪਾ ਲਈ ਸੀ। "ਜੇ ਤੁਸੀਂ ਮੇਰੇ ਤੇ ਵਿਸਵਾਸ ਕਰਦੇ ਹੋ। ਮੈਨੂੰ ਆਪਣਾ ਸਮਝਦੇ ਹੋ ਤਾਂ ਫਿਰ ਭਿਜਕ ਕਿਹੋ ਜਿਹੀ।" ਮੇਰੇ ਕਹਿਣ ਮਗਰੋਂ ਸੈਲ ਕਾਫੀ ਦੇਰ ਚੁੱਪ ਰਹੀ। ਫੇਰ ਮੈਨੂੰ ਜਵਾਬ ਦੀ ਉਡੀਕ ਕਰਦੇ ਵੇਖ ਟਾਲਦਿਆਂ ਬੋਲੀ, "ਫਿਰੀ ਕਦੇ
ਸਹੀ।" ਕਹਿ ਕੇ ਮੇਰੀ ਉਤਸਕਤਾ ਹੋਰ ਵਧਾ ਦਿੱਤੀ ਸੀ।
"ਅੱਜ ਮੌਕਾ ਹੈ। ਅਸੀਂ ਇਕੱਲੇ ਬੈਠੇ ਹਾਂ। ਹੋਰ ਕੋਈ ਨਹੀਂ ਹੋ ਸੁਣਨ ਵਾਲਾ। ਤੁਹਾਡੇ ਤੇ ਮੇਰੇ ਵਿਚਕਾਰ ਹੀ ਰਹੰਗੀ ਗੱਲ ।" ਮੈਂ ਉਸ ਨੂੰ ਮੁੜ ਪ੍ਰੇਰਿਆ। ਫਿਰ ਸ਼ੈਲ ਨੇ ਨੀਵੀਂ ਪਾ ਕੇ ਨਹੁੰ ਨਾਲ ਮੇਜ ਤੇ ਲਕੀਰਾਂ ਜਿਹੀਆ ਵਾਹੁੰਦਿਆ ਬੜੇ ਹੀ ਅਪਣੱਤ ਨਾਲ ਕਿਹਾ, "ਮਿਨੂ ਨੀ ਦੱਸਣਾ ਅੰਦਾ। ਕੀਹਾ ਗਲਾਂਦੇ। ਬਸ ਦੀਆਂ ਸਮਝੀ ਲੰਗ। ਮੇਰਾ ਦਿਲ ਕਰਦਾ। ਅਸਾਂ ਦੇ ਹਮੇਸ਼ਾ ਈਆ ਈ ਨਾਲ-ਨਾਲ ਰਹੀਏ। ਮਿੰਨ੍ਹ ਤੁਹਾਡਾ ਸਾਥ ਬੜਾ ਖਰਾ-ਖ਼ਰਾ ਲਗਦਾ ।"
ਉਂਜ, ਮੈਂ ਸ਼ੈਲ ਦੀ ਇਸ ਭਾਵਨਾ ਨੂੰ ਸਮਝ ਗਿਆ ਸੀ, ਪਰ ਉਸ ਦੇ ਮੂਹੋਂ ਵੀ ਇਹ ਸਭ ਸੁਣ ਕੇ ਮੈਨੂੰ ਚੰਗਾ-ਚੰਗਾ ਲਗਾ ਸੀ।
"ਕਮਲੀਏ, ਮੈਂ ਤੇਰੇ ਨਾਲ ਹੀ ਆ। ਮੈਨੂੰ ਵੀ ਤੇਰਾ ਸਾਥ ਚੰਗਾ ਲਗਦਾ। ਰਾਹੀਂ ਤਾਂ ਮੈਂ ਤੇਰੇ ਨਾਲ ਇੱਥੇ ਆਇਆ।"
"ਸੱਚੀ ਤਾਂ, ਫਿਰੀ ਮੇਰੇ ਨਾਲ ਵੈਦਾ ਕਰ ਤੁਸਾਂ ਜੇ ਮਿਨੂੰ ਕਦੀ ਛੱਡੀ ਕੇ ਨੀ ਜਾਣਾ।" ਸ਼ੈਲ ਨੇ ਤੁਰੰਤ ਬੰਦਾ ਸੁੱਟ ਕੇ ਮੈਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਮੈਂ ਉਸਦਾ ਸਾਥ ਦੇਣ ਲਈ ਤਾਂ ਤਿਆਰ ਸੀ ਪਰ ਅਜਿਹੇ ਕਿਸੇ ਬੰਨ੍ਹਣ ਵਿਚ ਬੱਝਣ ਲਈ ਮਨ ਨਹੀਂ ਸੀ ਬਣਾਇਆ ਹੋਇਆ। ਨਾ ਹੀ ਮੈਂ ਭਾਵੁਕ ਪੱਧਰ 'ਤੇ ਅਜਿਹੀਆਂ ਕਸਮਾਂ ਖਾਣ ਦੇ ਹੱਕ 'ਚ ਸੀ। ਇਸ ਲਈ ਮੈਂ ਪਹਿਲੇ ਪੜਾਅ 'ਤੇ ਹੀ ਸ਼ੈਲ ਨੂੰ ਸਪੱਸ਼ਟ ਕਰਨ ਦਾ ਮਨ ਬਣਾਇਆ।
"ਵੇਖ, ਸਾਲੂ, ਬਿਨਾਂ ਸ਼ੱਕ ਮੈਨੂੰ ਵੀ ਤੇਰਾ ਸਾਥ ਚੰਗਾ ਲਗਦਾ। ਪਰ ਮੈਂ ਹਾਲੇ ਕਿਸੇ ਤਰ੍ਹਾਂਦੇ ਬੰਨ੍ਹਣ ਵਿਚ ਬੱਝਣ ਲਈ ਤਿਆਰ ਨਹੀਂ ਹਾਂ। ਮੈਂ ਇਹ ਗੋਲ ਤੇਰੀ ਮਾਤਾ ਨੂੰ ਵੀ ਸਾਫ਼ ਦੇਸ ਦਿੱਤੀ ਹੈ ਕਰਦਾ।"
"ਮੈਂ ਪਿੰਡ ਦੀ ਕੁੜੀ ਹਾਂ ਇਸ ਲਈ ?"
"ਨਹੀਂ।"
"ਮੈਂ ਅਨਪੜ੍ਹ ਆ।"
"ਨਹੀਂ।"
"ਮੈਂ ਗਰੀਬ ਘਰ ਦੀ ਆ।"
"ਨਹੀਂ।"
"ਮੈਂ ਸੋਹਣੀ ਨਹੀਂ।"
"ਨਹੀਂ।"
"ਮੈਂ ਸਮਝੀ ਗਈ, ਅਸੀ ਨੀਵੀਂ ਜਾਰ ਦੇ ਆਂ ਤਾਂ ਹੀ ਨਾ?"
"ਨਹੀਂ ਸ਼ੈਲ ਬਿਲਕੁਲ ਨਹੀਂ ਮੈਂ ਜਾਤ-ਪਾਤ 'ਤੇ ਵਿਸ਼ਵਾਸ ਨਹੀਂ
"ਫਿਰੀ ਕੇਂਹ?" ਸ਼ੈਲ ਉਤੇਜਿਤ ਹੋ ਗਈ ਸੀ। ਮੈਂ ਹੈਰਾਨ ਸੀ, ਸ਼ੈਲ ਦਾ ਹੌਸਲਾ ਵੇਖ ਕੇ। ਉਸ ਦੇ ਸਵਾਲ ਸੁਣ ਕੇ। ਜਿਸਨੂੰ ਮੈਂ ਇਕਦਮ ਭਲੀ, ਅੱਲ੍ਹੜ ਤੇ ਬੇਜ਼ੁਬਾਨ ਜਿਹੀ ਲੜਕੀ ਸਮਝ ਰਿਹਾ ਸੀ, ਉਸ ਪ੍ਰਚੰਡ ਜਜ਼ਬਾਤ ਵੇਖ ਕੇ ਮੈਂ ਹੈਰਾਨ ਰਹਿ ਗਿਆ ਸੀ।
ਮੈਨੂੰ ਕਈ ਸਹੀ ਜਵਾਬ ਨਹੀਂ ਸੀ ਅਹੁੜ ਰਿਹਾ। ਮੈਂ ਸੋਚ ਰਿਹਾ ਸੀ ਤੇ ਸ਼ੈਲ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ, ਆਪਣੇ ਸਵਾਲ ਦਾ ਜਵਾਬ ਮੰਗ ਰਹੀ ਸੀ। ਮੈਂ ਉਸ ਨਾਲ ਬਹੁਤ ਦੇਰ ਨਜ਼ਰਾ ਨਾ ਮਿਲਾ ਸਕਿਆ ਤੇ ਨਜ਼ਰਾਂ ਝੁਕਾ ਲਈਆਂ। ਉਸਨੇ ਮੈਨੂੰ ਨਾ ਸਿਰਫ਼ ਨਿਰ-ਉੱਤਰ ਕਰ ਛੱਡਿਆ ਸੀ, ਸਗੋਂ ਸਚਣ ਲਈ ਵੀ ਮਜ਼ਬੂਰ ਕਰ ਦਿੱਤਾ ਸੀ। ਮੈਂ ਗੈਲ ਨੂੰ ਹੋਰ ਖੋਲ੍ਹਣ ਦੀ ਭਾਵਨਾ ਨਾਲ ਪੁੱਛਿਆ,
"ਸ਼ੈਲ, ਤੂੰ ਕਿਸ ਤਰ੍ਹਾਂ ਦਾ ਸਾਥ ਚਾਹੁੰਨੀ ਆ?"
"ਲੇ ਤੁਸਾਂ ਜੇ ਸਭ ਪਤਾ, ਤੁਸਾਂ ਸ਼ਹਿਰੀਏ ਬੜੇ ਚਲਾਕ ਹੁੰਦੇ। ਸਾਰੀ ਗੈਲ ਮੇਰੇ ਈ ਮੂੰਹ ਕਹੋਣਾ ਚਾਹਦੇ ।"
"ਸੈਲ ਸਾਥ ਤਾਂ ਕਈ ਤਰ੍ਹਾਂ ਦਾ ਹੁੰਦਾ। ਭੈਣ-ਭਰਾ ਦਾ, ਦੋਸਤੀ ਦਾ, ਪ੍ਰੇਮੀ-ਪ੍ਰੇਮਿਕਾ ਦਾ ਪਤੀ-ਪਤਨੀ ਦਾ । ਤੂੰ ਕਿਹੜੇ ਸਾਥ ਦੀ ਗੱਲ ਕੀਤੀ ਹੈ। ਬੱਸ ਇਹੋ ਦੱਸ ਦੇ।"
ਮੈਂ ਮੁੜ ਗੇਂਦ ਸ਼ੈਲ ਦੇ ਪਾਲੇ ਵਿਚ ਰੋੜ੍ਹ ਦਿੱਤੀ ਸੀ।
"ਤੁਸਾਂ ਜੋ ਕਿਹੜਾ ਚੰਗਾ ਲਗਦਾ ਇਨ੍ਹਾਂ 'ਚ?" ਸ਼ੈਲ ਨੇ ਮੋੜਵਾਂ ਪ੍ਰਸ਼ਨ ਕੀਤਾ। ਮੈਂ ਸ਼ੈਲ ਦੀ ਹਾਜ਼ਰ-ਜਵਾਬੀ ਤੋਂ ਹੈਰਾਨ ਸੀ।
"ਪਹਿਲਾਂ ਤੂੰ ਦੱਸ, ਇਹ ਸਵਾਲ ਤਾਂ ਪਹਿਲਾਂ ਮੈਂ ਕੀਤਾ ਸੀ। ਇਸ ਲਈ ਜਵਾਬ ਦਾ ਪਹਿਲਾ ਹੋਕਦਾਰ ਵੀ ਮੈਂ ਹੀ ਹੋਇਆ ਨਾ ।"
"ਬੜੇ ਖ਼ਰਾਬ ਉ ਤੁਸਾਂ ਜੋ, ਮਿਨ੍ਹ ਗੋਲਾ 'ਚ ਪੁਲਚਾਈ ਲਿਆ।"
"ਨਹੀਂ, ਪੁਲਚਾਇਆ ਨਹੀਂ ਮੈਂ ਚਾਹੁੰਨਾ ਤੂੰ ਆਪਣੇ ਦਿਲ ਦੀ ਗੈਲ ਖੋਲ੍ਹ ਕੇ ਦੱਸ ਦੇ। ਮੈਂ ਕਿਤਾਬੀ ਪੜ੍ਹਾਈ ਕੀਤੀ ਹੈ ਪਰ ਇਹੋ ਜਿਹੀ ਪੜ੍ਹਾਈ 'ਚ ਫਾਡੀ ਹਾਂ। ਇਕਦਮ ਅਨਾੜੀ। ਵੇਖ ਸ਼ੈਲ, ਮੈਂ ਚਾਹੁੰਨਾਂ ਕਿ ਸਾਡੇ ਵਿਚਕਾਰ ਜਿਹੜੀ ਵੀ ਗੱਲ ਹੈ, ਉਹ ਇਕਦਮ ਸਾਫ਼ ਤੇ ਸਪੱਸ਼ਟ ਹੋਣੀ ਚਾਹੀਦੀ ਹੈ। ਐਵੇਂ ਅਸੀਂ ਭੁਲੇਖਿਆ ਦੇ ਸ਼ਿਕਾਰ ਰਹੀਏ। ਇਕ-ਦੂਸਰੇ ਬਾਰੇ ਗਲਤ-ਫਹਿਮੀਆਂ ਪਾਲ ਲਈਏ। ਇਹ ਸਾਡੇ ਲਈ ਚੰਗਾ ਨਹੀਂ ਹੋਵੇਗਾ।"
"ਠੀਕ ਆਂ ਫਿਰੀ ਮੈਂ ਤੁਹਾਡੇ 'ਤੇ ਛੱਡਦੀ ਆ। ਤੁਸਾਂ ਜੇ ਮੇਰੇ ਨਾਲ ਬਸ....।"
"ਸ਼ੈਲ ਨੇ ਮੈਨੂੰ ਇਕ ਵਾਰੀ ਫਿਰ ਸਰਪੰਜ ਵਿਚ ਪਾ ਦਿੱਤਾ ਸੀ। ਮੈਨੂੰ ਕੁਝ ਨਹੀਂ ਸਮਝ ਪੇ ਰਿਹਾ। ਮੈਂ ਵਿਚਾਲੇ ਜਿਹੇ ਦਾ ਰਸਤਾ ਲਭਦਿਆਂ ਕਿਹਾ, "ਮੈਨੂੰ ਤਾਂ ਦੋਸਤੀ ਦਾ ਰਿਸ਼ਤਾ ਸਭ ਤੋਂ ਚੰਗਾ ਲਗਦਾ।"
"ਪਰ ਸਾਡੇ ਇਲਾਕੇ ਵਿੱਚ ਮੁੰਡੇ-ਕੁੜੀ ਦੀ ਦੋਸਤੀ ਦਾ ਰਵਾਜ ਹੈਨੀ। ਤੁਹਾਡੇ ਸ਼ਹਿਰੇ ਚ ਹੁੰਗਾ। ਇਥੇ ਤਾਂ ਬੰਸ ਦੇ ਈ ਰਿਸ਼ਤੇ ਹੁੰਦੇ, ਜਾਂ ਭੈਣ-ਭਾਈ ਦਾ ਜਾਂ ਆਦਮੀ-ਤੀਵੀਂ ਦਾ !"
"ਦੋਸਤੀ ਤਾਂ ਕਿਸੇ ਵੀ ਰਿਸ਼ਤੇ ਵਿਚ ਹੋ ਸਕਦੀ ਹੈ। ਭੈਣ-ਭਰਾ ਵੀ ਚੰਗੇ ਦੋਸਤ ਹੋ ਸਕਦੇ ਨੇ।" ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਸ਼ੈਲ ਨੇ ਮੇਰੀ ਭਾਵਨਾ ਨੂੰ ਤੁਰੰਤ ਸਮਝਦਿਆਂ ਜਵਾਬ ਦੇ ਦਿੱਤਾ,
ਠੀਕ ਐ....ਫਿਰੀ ਸਾਡੀ ਭੈਣ-ਭਾਈ ਆਲੀ ਦੋਸਤੀ ਸਹੀ।"
"ਚਲੇ ਅੱਜ ਤੋਂ ਅਸੀਂ ਭੈਣ-ਭਾਈ ਹੋਏ।"
"ਨਾ ਚਾਹੁੰਦੇ ਹੋਇਆ ਵੀ, ਸ਼ੈਲ ਨੇ ਇਹ ਰਿਸ਼ਤਾ ਕਬੂਲ ਕਰ ਲਿਆ ਸੀ ਪਰ ਇਹ ਇਕ ਕੌੜਾ ਸੱਚ ਸੀ ਕਿ ਉਸਦੀ ਨਜ਼ਰ ਵਿਚ ਉਹੀ ਅਪਣੱਤ ਤੇ ਸੇਕ ਸੀ, ਜੋ ਇਕ ਜਵਾਨ ਲੜਕੇ-ਲੜਕੀ ਵਿਚਕਾਰ ਹੁੰਦਾ ਹੈ। ਇਸ ਰਿਸ਼ਤੇ ਨੂੰ ਉਹਨਾ ਤੇ ਨਿਭਾਉਣਾ ਇਕ ਸਮਾਜਿਕ ਮਜਬੂਰੀ ਸੀ।
ਇਕ ਦਿਨ ਬਿੱਲੇ ਨੇ ਗੱਲਾਂ ਹੀ ਗੋਲਾਂ `ਚ ਦੱਸਿਆ ਕਿ ਉਨ੍ਹਾਂ ਦੇ ਖੇਤਾਂ 'ਚ ਕੰਮ ਕਰਨ ਆਲਾ ਸੀਰੀ ਜੇ ਜਾਤ ਦਾ ਆਧਰਮੀ ਹੈ, ਉਸਦੀ ਘਰਆਲੀ ਦੀ ਮੌਤ ਹੋ ਗਈ ਹੈ। ਉਸਦਾ ਦੇ ਵਰ੍ਹਿਆਂ ਦਾ ਲੜਕਾ ਹੈ। ਉਹ ਬਹੁਤ ਲੋੜਵੰਦ ਹੈ। ਕੋਈ ਉਸਦੇ ਬੱਚੇ ਤੇ ਘਰ ਨੂੰ ਸੁਚੱਜੇ ਢੰਗ ਨਾਲ ਸਾਂਭ ਲਵੇ। ਉਸਦਾ ਆਪਣਾ ਪੱਕਾ ਮਕਾਨ ਹੈ। ਮਿਹਨਤ ਮਜ਼ਦੂਰੀ ਕਰਦਾ ਹੈ, ਘਰ ਦਾ ਗੁਜ਼ਾਰਾ ਆਰਾਮ ਨਾਲ ਚੱਲ ਜਾਂਦਾ ਹੈ। ਮਿਹਨਤੀ ਹੈ ਹੈ : ਤੇ ਸਭ ਤੋਂ ਵੱਡੀ ਗੱਲ ਕਿ ਚਾਹ ਪੀਣ ਤੋਂ ਛੁੱਟ ਕੋਈ ਨਸ਼ਾ-ਪਤਾ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਪਹਾੜ ਦਾ ਕੋਈ ਰਿਸ਼ਤਾ ਮਿਲ ਜਾਵੇ। ਕੋਈ ਮੰਗ ਨੀ। ਤਿੰਨ ਕੱਪੜਿਆ 'ਚ ਵਿਆਹ ਕਰ ਲੈਣਗੇ। ਬਿੱਲੇ ਨੇ ਤਾਂ ਜਿਵੇਂ ਮੇਰੇ ਮੂੰਹ ਦੀ ਗੱਲ ਹੀ ਬੋਚ ਲਈ ਸੀ।
"ਕੋਈ ਨੀ ਕਸ਼ਿਸ਼ ਕਰਕੇ ਵੇਖਦਾ ਹਾਂ।" ਕਹਿ ਕੇ ਸ਼ੈਲ ਦੀ ਮਾਂ ਨਾਲ ਇਸ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਉਸ ਨੇ ਤੁਰੰਤ ਸਹਿਮਤ ਹੁੰਦਿਆਂ ਕਿਹਾ, "ਮਾਹਟਰ ਜੀ, ਇਹ ਤਾਂ ਪੁੰਨ ਆਲਾ ਕੰਮ ਹੋਗਾ। ਪਰ ਸਾਡੇ ਵਲੋਂ ਤੁਸੀਂ ਜੇ ਪੂਰੀ ਘੋਖ ਕਰੀ ਲੈਣੀ। ਸਾਡਾ ਹੋਰ ਕੁਣ ਐ-ਨਾ ਅਸਾਂ ਜੋ ਉਹ ਇਲਾਕੇ ਦਿੱਖੇ ਨਾ ਸਾਡੀ ਉਸ ਪੱਖੋ ਕਈ ਰਿਸ਼ਤੇਦਾਰੀ। ਸਾਡੀ ਸੇਲ ਪੈਲ ਈ ਦੁੱਖਾਂ ਦੀ ਮਾਰੀ, ਦਿੱਖੀ ਪਾਖੀ ਲੈਣਾ। ਅੱਗੇ ਬੰਦੇ ਖਰੇ ਹੋਣ। ਸਾਨੂੰ ਨੀ ਦੁਹਾਜੂਏ ਦਾ ਫਰਕ। ਕਲਾਗੀ ਉਮਰ ਨਾ ਹੋਵੇ ਮੁੰਡੇ ਦੀ, ਤੇ ਨਸ਼ੇ-ਪੋਤੇ ਦਾ ਸ਼ੁਕੀਨ ਨਾ ਹੋਵੇ। ਜੇ ਇਹ ਠੀਕ ਐ ਤਾਂ ਫਿਰੀ ਸਾਨੂੰ ਕੋਈ ਇਤਰਾਜ ਨੀ। ਸਾਡੇ ਪੱਖੋਂ ਹਾਂ ਈ ਹਾਂ।" ਸ਼ੈਲ ਦੀ ਮਾਂ ਨੇ ਇਸ ਰਿਸ਼ਤੇ ਲਈ ਝਟਪਟ ਤਿਆਰ ਹੁੰਦਿਆਂ ਕਿਹਾ ਸੀ।
ਮੈਂ ਸ਼ੈਲ ਦੀ ਰਾਏ ਵੀ ਲੈਣੀ ਚਾਹੀ ਪਰ ਉਸਨੇ ਤਾਂ ਇਕੋ ਮੁਹਾਰਨੀ ਪੜ੍ਹੀ ਹੋਈ ਸੀ, "ਮਿਜ ਨੀ ਕੁਝ ਬੀ ਪਤਾ। ਉਣ ਮੇਰੀ ਜ਼ਿੰਦਗੀ ਤੁਸਾਂ ਜੇ ਹਵਾਲੇ। ਜੋ ਬੀ ਠੀਕ ਲਗਦਾ ਕਰੀ ਲੰਗ। ਮੇਰੇ ਸਾਰੇ ਫੈਸਲੇ ਉਣ ਤੁਸੀਂ ਜੇ ਲੈਣੇ। ਮੈਂ ਤਾਂ ਅੱਖਾਂ ਬੀਟੀ ਕੇ ਮੰਨੀ ਲੈਣੇ। ਨਿੱਜੀ ਪਤਾ, ਉਣ ਤੁਸਾਂ ਜੀ ਤੋਂ ਵੱਧ ਮੇਰਾ ਭਲਾ ਕੁਸੀ ਹੋਰ ਨੇ ਨੀ ਸੋਚਣਾ ਤੇ ਨਾ ਈ ਕਰਨਾ।" ਇਕ ਮਾਂ- ਧੀ ਦੋਹਾਂ ਨੇ ਸਾਰੀ ਜਿੰਮੇਵਾਰੀ ਮੇਰੇ 'ਤੇ ਸੁੱਟ ਦਿੱਤੀ ਸੀ।
ਮੈਂ ਬਿੱਲੇ ਨਾਲ ਪ੍ਰੋਗਰਾਮ ਬਣਾ ਕੇ ਉਸਦੇ ਪਿੰਡ ਗਿਆ। ਸੀਰੀ ਨੂੰ ਵੇਖਿਆ। ਅੰਦਾਜ਼ਾ ਲਾਇਆ ਕਿ ਸ਼ੈਲ ਤੇ ਸੀਰੀ ਦੀ ਜੰਡੀ ਚੰਗੀ ਲੱਗੇਗੀ। ਉਮਰ ਦਾ ਵੀ ਫਰਕ ਬਹੁਤਾ ਨਾ ਲੱਗਾ। ਘਰ ਵੀ ਠੀਕ-ਠਾਕ ਸੀ। ਸ਼ੈਲ ਹੁਰਾ ਨਾਲ ਕਈ ਦਰਜੇ ਖ਼ਰਾ। ਰਾਧਾ ਸੁਆਮੀ ਪਰਿਵਾਰ ਤਿੰਨ ਵਰ੍ਹਿਆ ਦਾ ਬੱਚਾ
ਸੀ। ਦੌੜਦਾ-ਫਿਰਦਾ ਸੀ। ਪਹਿਲੀ ਪਤਨੀ ਦੀ ਮੌਤ ਬਾਰੇ ਉਨ੍ਹਾਂ ਦੱਸਿਆ ਕਿ ਟਾਈਫਾਈਡ ਵਿਗੜ ਗਿਆ ਸੀ। ਪਿੰਡ ਦੇ ਆਰ.ਐਮ.ਪੀ. ਡਾਕਟਰ ਤੋਂ ਇਲਾਜ ਕਰਾਉਂਦੇ ਰਹੇ। ਲਗਾਤਾਰ ਰਹਿੰਦੇ ਬੁਖਾਰ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲਿਆ ਤੇ ਹੱਥੋਂ ਜਾਂਦੀ ਲੱਗੀ। ਸੀਰੀ ਦੇ ਮਾਂ-ਪਿਉ ਮਰਨ ਵਾਲੀ ਨੂੰਹ ਦੀ ਸਿਫਤਾਂ ਕਰਦੇ ਨਾ ਬਕਦੇ।
"ਬਸ ਇਸ ਜੁਆਕ ਨੂੰ ਸਾਂਭ ਲਵੇ। ਇਸਦੀ ਮਾਂ ਬਣ ਕੇ, ਇਸ ਘਰ ਨੂੰ ਆਪਣਾ ਘਰ ਸਮਝੇ। ਹੋਰ ਸਾਨੂੰ ਕੁਝ ਨੀ ਚਾਹੀਦਾ।" ਉਨ੍ਹਾਂ ਨੇ ਆਪਣੀ ਲੋਡ ਜ਼ਾਹਿਰ ਕਰ ਦਿੱਤੀ ਸੀ। ਦੋਵੇਂ ਧਿਰਾਂ ਲੋੜਵੰਦ ਸਨ। ਦੋਹਾ ਵਿਚਾਲੇ ਕੋਈ ਪਰਦਾ ਨਾ ਰੱਖਿਆ ਗਿਆ। ਮੁੰਡੇ ਪੱਖ ਬਿੱਲਾ ਤੇ ਸ਼ੈਲ ਆਲੇ ਪਾਸਿਓ ਮੈਂ ਜ਼ਿੰਮੇਦਾਰੀ ਸਾਂਭ ਲਈ। ਦੋਹਾ ਧਿਰਾਂ ਨੂੰ ਭਰੋਸਾ ਦਿਵਾਇਆ। ਗਿਆਰਾ ਬੰਦੇ ਸਾਦ-ਮੁਰਾਦੇ ਢੰਗ ਨਾਲ ਸ਼ੈਲ ਨੂੰ ਵਿਆਹੁਣ ਆਏ।
ਵਿਦਾ ਹੋਣ ਲੱਗਿਆ ਸ਼ੈਲ ਮੇਰੇ ਗਲ ਲੱਗ ਕੇ ਭੁੱਬਾਂ ਮਾਰ ਕੇ ਰੋਈ। ਮੈਨੂੰ ਭੁਲਾਇਉ ਨਾ। ਮਾਤਾ ਦਾ ਖਿਆਲ ਰੱਖਿਉ। ਗੇੜਾ ਮਾਰਦੇ ਰਿਹੇ... ।" ਮਸਾਂ ਆਪਣੇ ਤੋਂ ਅਲੱਗ ਕਰਕੇ ਉਸਨੂੰ ਡੋਲੀ 'ਚ ਬਿਠਾਇਆ ਸੀ। ਮੇਰੀਆਂ ਅੱਖਾਂ 'ਚੋਂ ਵੀ ਪਰਲ-ਪਰਲ ਅੱਥਰੂ ਵਗ ਰਹੇ ਸਨ। ਉਹ ਮਹੱਲ ਹੀ ਇਹੋ ਜਿਹਾ ਸੀ। ਬਾਜਦਾਰ ਬਹੁਤ ਹੀ ਗਮਗੀਨ ਧੁਨ ਵਜਾ ਰਹੇ ਸਨ-
"ਚਲ ਹੀ ਸਜਣੀ, ਅਬ ਕਿਆ ਸੋਚੋ
ਕਜਰਾ ਨਾ ਬਹਿ ਜਾਏ ਰੋਤੇ-ਰੋਤੇ
ਦੁਲਹਨ ਬਣ ਕੇ, ਗੋਰੀ ਖੜੀ ਹੈ
ਕੋਈ ਨਹੀਂ ਅਪਣਾ, ਕੈਸੀ ਘੜੀ ਹੈ
ਕੋਈ ਯਹਾ, ਕੋਈ ਵਹਾਂ, ਕੋਈ ਕਹਾਂ... ਰੇ.. ਚਲ ਗੇ ਸਜਣੀ.. ।"
ਇਸ ਗੀਤ ਦਾ ਫਿਲਮ ਵਿਚ ਫਿਲਮਾਕਣ ਕਿਵੇਂ ਹੋਇਆ ਸੀ, ਇਸਦਾ ਤਾਂ ਮੈਨੂੰ ਨਹੀਂ ਸੀ ਪਤਾ ਪਰ ਸ਼ੈਲ ਦੀ ਵਿਦਾਈ ਮੌਕੇ ਤੇ ਇਸ ਗੀਤ ਦੀ ਧੁਨ ਨੇ ਪੱਥਰਾਂ ਨੂੰ ਵੀ ਪਿਘਲਾ ਛੱਡਿਆ ਸੀ। ਪੋਤਾ-ਪੋਤਾ ਬੂਟਾ-ਬੂਟਾ ਕੁਰਲਾ ਉਠਿਆ ਸੀ, ਸ਼ੈਲ ਨੂੰ ਜਾਦਿਆ ਵੇਖ ਕੇ। ਇਹ ਨਹੀਂ ਕਿ ਸ਼ੈਲ ਨੇ ਸਦਾ ਲਈ ਜਾਣਾ ਸੀ ਜਾਂ ਉਸ ਨੇ ਮੁੜ ਕੇ ਪੇਕੇ ਘਰ ਫੇਰਾ ਨਹੀਂ ਸੀ ਪਾਉਣਾ, ਪਰ ਇਕ ਬਾ ਤੋਂ ਉਖੜ ਕੇ ਦੂਜੀ ਥਾਂ ਲਾਏ ਗਏ ਬੂਟੇ ਦਾ ਦਰਦ ਤਾਂ ਹੰਢਾਉਣਾ ਹੀ ਪੈਣਾ ਸੀ। ਮੇਰੇ ਮਨ ਨੂੰ ਇਸ ਗੱਲ ਦਾ ਸਕੂਨ ਸੀ ਕਿ ਚਲੇ ਮੇਰੇ ਜਰੀਏ ਸ਼ੈਲ ਦਾ ਘਰ ਵਸਿਆ। ਇਥੇ ਰਹਿੰਦਿਆਂ ਪਤਾ ਨਹੀਂ ਉਸ 'ਤੇ ਕੀ ਬੀਤਣੀ ਸੀ। ਸ਼ੈਲ ਦੀ ਮਾਤਾ ਮੈਨੂੰ ਅਸੀਸਾਂ ਦਿੰਦੀ ਨਹੀਂ ਸੀ ਥਕਦੀ।
10. ਇਕ ਲੇਖਕ ਦਾ ਜਨਮ
ਸ਼ੈਲ ਦੇ ਵਿਆਹ ਮਗਰੋਂ ਮਨ ਕਈ ਦਿਨ ਉਦਾਸ-ਉਦਾਸ ਰਿਹਾ ਸੀ। ਹਾਲਾਂਕਿ ਉਸ ਨਾਲ ਕੋਈ ਭਾਵਨਾਤਮਕ ਸਬੰਧ ਨਹੀਂ ਸੀ। ਫਿਰ ਵੀ ਉਸ ਪ੍ਰਤੀ ਮਨ ਵਿਚ ਹਮਦਰਦੀ ਦੀ ਭਾਵਨਾ ਸੀ। ਸ਼ੈਲ ਨਾਲ ਕੀਤੇ ਇਕਰਾਰ ਮੁਤਾਬਕ ਮੈਂ ਰਾਮ ਆਸਰੇ ਡਾਕੀਏ ਘਰ ਚਿੱਠੀ ਫੜਾਉਣ ਦੇ ਬਹਾਨੇ, ਸ਼ੈਲ ਦੀ ਮਾਤਾ ਦਾ ਹਾਲ-ਚਾਲ ਵੀ ਪੁੱਛ ਆਉਂਦਾ।
ਉਸ ਦਿਨ ਸ਼ੈਲ ਵੀ ਪੇਕੇ ਆਈ ਹੋਈ ਸੀ। ਮੈਨੂੰ ਵੇਖ ਕੇ ਉਸਨੇ ਬਣਾਉਟੀ ਜਿਹਾ ਗਿਲਾ ਕੀਤਾ। ਮੈਂ ਉਸ ਦਾ ਹਾਲ ਚਾਲ ਪੁੱਛਿਆ, "ਖ਼ੁਸ਼ ਹੈ ਨਾ ਨਵੇਂ ਘਰ ਜਾ ਕੇ।"
"ਜੇ ਤੁਸੀਂ ਮੈਨੂੰ ਭੇਜ ਕੇ ਖ਼ੁਸ਼ ਹੋ ਤਾਂ ਮੈਂ ਵੀ ਖੁਸ਼ ਹਾਂ। ਬੜੀ ਕਾਹਲੀ ਪਈਓ ਹੀ, ਮਿਨੂੰ ਇੱਥੋਂ ਕੱਢਣ ਦੀ।"
"ਭਰਾ ਤਾਂ ਖ਼ੁਸ਼ ਈ ਹੁੰਦੇ ਨੇ ਭੈਣਾਂ ਨੂੰ ਮੋਹਰੇ ਘਰ ਤੇਰੀ ਕੇ, ਤਿੰਨ੍ਹ ਕਿੰਨੀਆ ਦੇਰਾ ਰੱਖੀ ਛੱਡਣਾ ਹਾ ਇੱਥੇ। ਇਹ ਤਾਂ ਭਲਾ ਹੋਵੇ ਮਾਹਟਰ ਜੀ ਦਾ।" ਮੇਰੇ ਜਵਾਬ ਦੇਣ ਤੋਂ ਪਹਿਲੋਂ ਹੀ ਸ਼ੈਲ ਦੀ ਮਾਂ ਬੋਲ ਪਈ ਸੀ। ਸ਼ੈਲ ਨਾਲ ਆਇਆ, ਸੀਰੀ ਦੀ ਪਹਿਲੀ ਪਤਨੀ ਦਾ ਲੜਕਾ ਸ਼ੈਲ ਦਾ ਵਸਾਹ ਨਹੀਂ ਸੀ ਖਾਂਦਾ।
ਸੇਲ ਨੇ ਪਤਾ ਨਹੀ ਜਾਦਿਆਂ ਹੀ ਉਸ ਤੇ ਇਕਦਮ ਕਿਹੜਾ ਜਾਦੂ ਕਰ ਦਿੱਤਾ ਸੀ। ਸੀਰੀ ਦੇਸ ਰਿਹਾ ਸੀ ਕਿ ਉਸ ਦੇ ਮਾਂ ਪਿਉ ਬਹੁਤ ਖ਼ੁਸ਼ ਨੇ ਬੇਲ ਦੇ ਵਿਵਹਾਰ ਤੋਂ। ਬਸ ਇਹੋ ਜਿਹੀ ਨੂੰਹ ਚਾਹੁੰਦੇ ਸਨ ਉਹ। ਮੈਨੂੰ ਯਕੀਨ ਸੀ ਕਿ ਜੇਲ ਆਪਣੀ ਸਿਆਣਪ ਤੇ ਪਿਆਰ ਨਾਲ ਉਸ ਘਰ ਨੂੰ ਸਵਰਗ ਬਣਾ ਦੇਵੇਗੀ।
ਮੈਂ ਉਸ ਨੂੰ ਇਹੋ ਸਮਝਾਇਆ ਸੀ ਕਿ ਬਸ ਮੇਰੀ ਇੱਜ਼ਤ ਦਾ ਖ਼ਿਆਲ ਰੱਖੀ, ਤੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਜੇ ਸੀਰੀ ਹੋਣੀ ਕੋਈ ਖ਼ਰਾਬੀ ਕਰਨਗੇ ਤਾਂ ਅਸੀਂ ਸਾਂਭ ਲਵਾਂਗੇ। ਸ਼ੈਲ ਨੇ ਮਰਦੇ ਦਮ ਤੱਕ ਇਸ ਗੈਲ 'ਤੇ ਅਮਲ ਦਾ ਵਚਨ ਦਿੱਤਾ ਸੀ।
ਹੁਣ ਮੈਂ ਆਪਣਾ ਬਹੁਤਾ ਧਿਆਨ ਪੁਸਤਕਾਂ ਪੜ੍ਹਨ ਤੇ ਖਰਚ ਕਰਦਾ। ਸਕੂਲ ਵਿਚ ਲਾਇਬ੍ਰੇਰੀ ਦੇ ਨਾਂ ਤੇ ਇਕ ਲੱਕੜੀ ਦੀ ਅਲਮਾਰੀ ਸੀ। ਜਿਸ ਵਿਚ ਪੰਜਾਬੀ ਤੇ ਹਿੰਦੀ ਸਾਹਿਤ ਦੀਆਂ ਕਾਫ਼ੀ ਕਿਤਾਬਾਂ ਵਰ੍ਹਿਆਂ ਤੋਂ ਧੂੜ ਰੋਕਦੀਆਂ ਪਈਆਂ ਸਨ। ਕੁਝ ਨੂੰ ਤਾਂ ਸਿਉਂਕ ਹੀ ਚਟ ਕਰ ਗਈ ਸੀ। ਮੈਂ ਉਨ੍ਹਾਂ ਨੂੰ ਵੱਖਰੇ ਕਰਕੇ ਠੀਕ ਪੁਸਤਕਾਂ ਨੂੰ ਬਚਾਉਣ ਦੀ ਕੋਸਿਸ਼ ਕੀਤੀ ਸੀ। ਉਨ੍ਹਾਂ ਨੂੰ ਧੁੱਪ ਲੁਆਈ। ਫਿਰ ਡੀ.ਡੀ.ਟੀ ਮੰਗਵਾ ਕੇ ਛਿੜਕਾਈ। ਸਟਾਫ਼ 'ਚੋਂ ਕਿਸੇ ਹੋਰ ਨੂੰ ਕਿਤਾਬਾਂ ਪੜ੍ਹਣ ਜਾਂ ਉਨ੍ਹਾ ਬਾਰੇ ਗੱਲ ਕਰਨ ਦਾ ਸ਼ੌਕ ਨਹੀਂ ਸੀ। ਮੈਂ ਇਕ-ਇਕ ਕਰਕੇ ਕਿਤਾਬ ਨਾਲ ਚਬਾਰੇ ਲੇ ਆਉਂਦਾ। ਖਾਲੀ ਸਮੇਂ ਵਿਚ ਉਸਨੂੰ ਪੜ੍ਹਦਾ।
ਪੜ੍ਹਦਿਆਂ-ਪੜ੍ਹਦਿਆਂ ਲਗਦਾ, ਮੇਰੇ ਨਾਲ ਵੀ ਤਾਂ ਅਜਿਹੀਆਂ ਕਈ
ਘਟਨਾਵਾਂ ਵਾਪਰੀਆਂ ਹਨ। ਮੇਰੇ ਪਾਸ ਵੀ ਬਹੁਤ ਡੂੰਘੇ ਤੇ ਦਿਲ ਟੁੰਬਰੇ ਅਨੁਭਵ ਹਨ। ਮੈਂ ਵੀ ਉਨ੍ਹਾਂ ਨੂੰ ਇੰਜ ਹੀ ਕਹਾਣੀਆ ਜਾਂ ਕਵਿਤਾਵਾਂ ਵਿਚ ਢਾਲਣ ਦੀ ਕੋਸ਼ਿਸ਼ ਕਰਾਂ। ਮੈਂ ਸਾਇਸ ਦਾ ਵਿਦਿਆਰਥੀ ਸੀ ਤੇ ਹੁਣ ਸਾਹਿਤ ਦਾ ਵਿਦਿਆਰਥੀ ਬਣਨ ਦੀ ਕੋਸਿਸ਼ ਕਰ ਰਿਹਾ ਸੀ। ਸਕੂਲ, ਕਾਲਜ ਵਿਚ ਸਾਇੰਸ ਪੜ੍ਹਦਿਆਂ ਉਨ੍ਹਾਂ ਪੁਸਤਕਾਂ ਤੇ ਪ੍ਰੈਕਟੀਕਲਾਂ ਤੋਂ ਵਿਹਲ ਨਹੀਂ ਸੀ ਮਿਲਦੀ ਪਰ ਹੁਣ ਮੌਕਾ ਮਿਲਿਆ ਸੀ। ਇੰਜ ਮੈਨੂੰ ਸਿਲੇਬਸ ਵਿਚਲੀਆਂ ਖ਼ਾਸ ਕਰਕੇ ਮੁਣਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਵਧੇਰੇ ਟੁੰਬਦੀਆਂ। ਨੌਕਰੀ ਵਿਚ ਆਉਣ ਮਗਰੋਂ ਮੈਂ ਉਨ੍ਹਾਂ ਦੀਆਂ ਹੋਰ ਪੁਸਤਕਾਂ ਖਰੀਦ ਲਿਆਇਆ ਸੀ ਤੇ ਮਨ ਲਾ ਕੇ ਪੜ੍ਹੀਆਂ ਸਨ।
ਪੁਸਤਕਾਂ ਪੜ੍ਹਦਿਆਂ-ਮਾਣਦਿਆਂ ਮੈਂ ਦੀ ਆਪਣੇ ਮਨ ਦੀ ਗੋਲ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਮਨ ਦੇ ਭਾਵ ਭਰਨ ਦੀ ਕਸ਼ਿਸ਼ ਕਰਦਾ। ਪੂਰੀ ਇਮਾਨਦਾਰੀ ਨਾਲ। ਉਹ ਕਹਾਣੀ ਜਾਂ ਕਵਿਤਾ ਬਣਦੀ ਜਾਂ ਨਹੀਂ। ਇਸ ਦਾ ਮੈਨੂੰ ਪਤਾ ਨਾ ਲਗਦਾ। ਨਾ ਹੀ ਉਸ ਪਿੰਡ ਜਾਂ ਸਕੂਲ ਵਿਚ ਅਜਿਹਾ ਕੋਈ ਸਾਹਿਤ ਪ੍ਰੇਮੀ ਵਿਦਵਾਨ ਸੀ ਜਿਹੜਾ ਮੇਰੀ ਅਗਵਾਈ ਕਰਦਾ। ਜਿਸ ਨਾਲ ਮੈਂ ਸਲਾਹ ਮਸ਼ਵਰਾ ਕਰ ਸਕਦਾ। ਕਈ ਵਾਰੀ ਮੈਂ ਆਪਣਾ ਲਿਖਿਆ ਸਾਥੀਆਂ ਨੂੰ ਸੁਣਾਉਂਦਾ। ਉਹ ਪਸੰਦ ਵੀ ਕਰਦੇ। ਮੇਰਾ ਹੋਸਲਾ ਵੀ ਵਧਾਉਂਦੇ। ਅਖ਼ਬਾਰਾਂ ਵਿਚ ਛਪਣ ਲਈ ਭੇਜਣ ਨੂੰ ਕਹਿੰਦੇ।
ਹਰੇਕ ਨਵੀਂ ਪੁਸਤਕ ਮੇਰੇ ਲਈ ਪ੍ਰੇਰਣਾ ਸਰੋਤ ਬਣ ਜਾਂਦੀ। ਮਨ ਵਿਚ ਵਲਵਲਾ ਜਿਹਾ ਉਠਦਾ, ਕਾਸ਼ ਮੈਂ ਵੀ ਇੰਨਾ ਲੇਖਕਾਂ ਵਾਂਗ ਲਿਖ ਸਕਦਾ। ਮੇਰੀ ਵੀ ਲਿਖਤ ਕਿਸੇ ਅਖ਼ਬਾਰ ਵਿਚ ਪ੍ਰਕਾਸ਼ਿਤ ਹੁੰਦੀ। ਕੀ ਕਦੇ ਮੇਰੀ ਵੀ ਕੋਈ ਪੁਸਤਕ ਛਪੇਗੀ। ਮੈਨੂੰ ਲੋਕ ਲੇਖਕ ਕਰਕੇ ਜਾਣਨਗੇ। ਸਕੂਲ, ਕਾਲਜਾਂ ਦੀ ਲਾਇਬਰੇਰੀਆ 'ਚ ਲੱਗੇ ਵਿਦਿਆਰਥੀ ਇੰਜ ਹੀ ਮੇਰੀ ਪੁਸਤਕ ਵੀ ਪੜ੍ਹਣਗੇ।
ਇਸ ਪੜ੍ਹਨ ਲਿਖਣ ਦੇ ਸ਼ੌਕ ਨਾਲ ਇਕ ਤਾਂ ਮੇਰਾ ਸਮਾਂ ਬਹੁਤ ਵਧੀਆ ਪਾਸ ਹੋ ਜਾਂਦਾ। ਦੂਸਰੇ ਮੈਨੂੰ ਇਨ੍ਹਾਂ ਤੋਂ ਚੰਗਾ ਕੋਈ ਹੋਰ ਸਾਥੀ ਨਾ ਲਗਦਾ। ਮੇਰੀ ਇਕੱਲਤਾ ਨੂੰ ਪੂਰ ਦਿੱਤਾ ਸੀ ਇਨ੍ਹਾਂ ਕਿਤਾਬਾਂ ਨੇ। ਤੀਸਰੇ ਮੈਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਸੀ। ਮੇਰੇ ਗਿਆਨ ਵਿਚ ਨਿਰੰਤਰ ਵਾਧਾ ਹੋ ਰਿਹਾ ਸੀ। ਚੌਥੇ ਸਮਾਜ ਤੇ ਦੁਨੀਆਂ ਨੂੰ ਸਮਝਣ ਦੇ ਨਵੇਂ ਬਰੱਖੇ ਖੁਲ੍ਹਦੇ ਪਏ ਸਨ। ਕੁਦਰਤ, ਸਮਾਜ ਤੇ ਆਪਣੇ ਪ੍ਰਤੀ ਨਜ਼ਰੀਆ ਬਦਲ ਰਿਹਾ ਸੀ। ਮੇਰੇ ਅੰਦਰਲਾ ਲੇਖਕ ਉਸਲਵੱਟੇ ਲੈ ਰਿਹਾ ਸੀ। ਕੁਦਰਤ ਦੀ ਗੋਦ ਵਿਚ ਬੈਠਕੇ ਪੜ੍ਹਣਾ-ਲਿਖਣਾ ਮੈਨੂੰ ਰੱਬ ਦੀ ਭਗਤੀ ਤੋਂ ਘੱਟ ਨਹੀਂ ਸੀ ਲਗਦਾ। ਪੰਜਵੀਂ ਸਭ ਤੋਂ ਵੱਡੀ ਗੋਲ ਪੁਸਤਕਾਂ ਵਿਚਲੇ ਆਦਰਸ਼ ਅਤੇ ਸਮਾਜ ਵਿਚਲੀਆਂ ਵਿਸੰਗਤੀਆਂ ਤੇ ਵਿਰੋਧਾਭਾਸ ਮੈਨੂੰ ਇਨ੍ਹਾਂ ਬੁਰਾਈਆਂ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਤਰਲੋਮੱਛੀ ਕਰ ਦੇਂਦੇ।
ਕਿਤਾਬਾਂ ਨੂੰ ਆਪਣਾ ਦੋਸਤ ਬਣਾ ਕੇ ਮੈਂ ਉਸ ਪਿੰਡ ਦੇ ਨਾਲ-
ਨਾਲ ਇਕ ਹੋਰ ਵੱਖਰੀ ਦੁਨੀਆ ਵਿਚ ਵਿਚਰਣ ਲੱਗ ਪਿਆ ਸੀ। ਮੈਂ ਕਿਤਾਬਾਂ 'ਚ ਪੜ੍ਹੀਆਂ ਕਈ ਗੋਲਾ ਡਾਇਰੀ ਤੇ ਨੋਟ ਕਰ ਲੈਂਦਾ। ਜਮਾਤ ਵਿਚ ਅਤੇ ਸਵੇਰ ਦੀ ਪ੍ਰਾਰਥਨਾ ਸਮੇਂ ਮੈਂ ਕੁਝ ਗੱਲਾਂ ਵਿਦਿਆਰਥੀਆਂ ਨਾਲ ਵੀ ਸਾਡੀਆ ਕਰਦਾ ਤਾਂ ਮੈਨੂੰ ਆਪਣੇ-ਆਪ ਨੂੰ ਚੰਗਾ ਲਗਦਾ। ਇਕ ਅਨਖੀ ਸੰਤੁਸ਼ਟੀ ਦਾ ਅਨੁਭਵ ਹੁੰਦਾ ਸੀ।
ਮੈਨੂੰ ਕੁਦਰਤ ਹੋਰ ਵੀ ਸੋਹਣੀ ਲੱਗਣ ਲੱਗ ਪਈ ਸੀ। ਮੇਰੇ ਅੰਦਰ ਕੁਦਰਤ ਦੇ ਕਈ ਗੂੜ੍ਹ ਰਹੱਸ ਸਮਝਣ ਦੀ ਸੋਝੀ ਪੈਦਾ ਹੋਣ ਲੱਗ ਪਈ ਸੀ।
11. ਤਿਰਹਾਇਆ ਇੰਦਰ
ਮੇਰਾ ਉਸ ਸਕੂਲ ਵਿਚ ਪਹਿਲਾ ਦਿਨ भी। मे ਮੈਂ ਸਾਰਿਆਂ ਤੋਂ ਅਨਜਾਣ ਸੀ। ਛੋਟੇ ਜਿਹੇ ਗੇਟ ਰਾਹੀਂ ਮੇਂ ਸਕੂਲ ਅੰਦਰ ਪ੍ਰਵੇਸ਼ ਕੀਤਾ। ਦਫਤਰ ਮੂਹਰੇ ਛੋਟੇ ਜਿਹੇ ਲਾਅਨ ਵਿਚ ਰੱਖੀਆਂ ਕੁਰਸੀਆਂ 'ਚੋਂ ਇਕ ਤੇ ਬੈਠਿਆ ਹੀ ਸੀ, ਅਜੇ ਸਕੂਲ ਸਟਾਫ਼ ਨਾਲ ਮੇਰੀ ਪੂਰੀ ਤਰ੍ਹਾਂ ਰਸਮੀ ਜਾਣ-ਪਛਾਣ ਵੀ ਨਹੀਂ ਸੀ ਹੋਈ ਕਿ "ਮੇਰੀਆ ਡੇਰੀ ਦੇ ਦਸਖ਼ਤ ਕਰੀ ਦੇਗੇ।" ਕਿਸ਼ਨ ਨੇ ਮੇਰੇ ਅੱਗੇ ਡਾਇਰੀ ਤੇ ਪੈਨ ਕਰਦਿਆਂ ਕਿਹਾ ਤਾਂ ਮੈਂ ਇਕਦਮ ਹੈਰਾਨ ਹੋ ਗਿਆ ਸੀ। ਮੈਂ ਸੋਚਣ ਲੱਗਾ ਕਿ ਨਾ ਤਾਂ ਮੈਂ ਕੋਈ ਕਲਾਕਾਰ ਹਾਂ, ਨਾ ਹੀ ਕੋਈ ਵੱਡੇ ਤੇ ਖ਼ਾਸ ਹਸਤੀ, ਫਿਰ ਭਲਾ ਇਹ ਆਦਮੀ ਮੇਰਾ ਆਟੋਗ੍ਰਾਫ ਕਿਉਂ ਮੰਗ ਰਿਹਾ ਹੈ। ਮੈਂ ਕਿਸਨ ਨੂੰ ਸਿਰ ਤੋਂ ਪੈਰਾਂ ਤਾਈ ਗੋਰ ਨਾਲ ਵੇਖਿਆ। ਪੰਜਾਹ ਤੋਂ ਉਪਰ ਦੀ ਉਮਰ। ਛੋਟਾ ਕੰਦ। ਇਕਹਿਰਾ ਤੇ ਪਕਰੋੜ ਸਰੀਰ। ਕੁਰੜੀਆਂ ਭਰੀਆਂ ਪਿਚਕੀਆਂ ਹੋਈਆਂ ਗੱਲ੍ਹਾ। ਤਿੱਖੀ ਉੱਚੀ ਨੱਕ ਤੇ ਟਿਕਾਈ ਸਸਤੀ ਜਿਹੀ ਧੁੱਪ ਵਾਲੀ ਕਾਲੀ ਐਨਕ। ਕਮੀਜ ਦੀ ਛਾਤੀ ਵਾਲੀ ਜੇਬ ਵਿਚ ਤਿੰਨ ਚਾਰ ਪੈਨ। ਦੋਹਾਂ ਗੁੱਟਾ ਤੇ ਤਿੰਨ-ਤਿੰਨ ਘੜੀਆਂ। ਲੋਕ ਤੇ ਬੈਲਟ ਦੀ ਥਾਂ ਮੇਟੀ ਜਿਹੀ ਰੋਸੀ ਨਾਲ ਵੱਡੀ ਪੈਂਟ। ਖਿਜਾਬ ਨਾਲ ਰੰਗੇ ਡੱਬ ਖੜੱਬੇ ਉਗੜੇ-ਦੁਗੜੇ ਵਾਲ। ਵਧੀ ਹੋਈ ਦਾੜ੍ਹੀ। ਗਲ 'ਚ ਕਾਲੀ ਡੇਰੀ 'ਚ ਵੱਝੇ ਚਾਂਦੀ ਤਾਂਬੇ ਦੇ ਤਵੀਰ ਤੇ ਸਿਗੀ। ਫੌਜੀ ਬੂਟ ਤੇ ਪੁਰਾਣੇ ਮੇਲੇ ਜਿਹੇ ਕੱਪੜੇ।
"ਕਿਸਨਿਆ, ਪੈਲਾਂ ਕੋਈ ਚਾਹ ਪਾਣੀ ਤਾਂ ਪਿਆ। ਨਵੇਂ ਮਾਸਟਰ ਜੀ ਨੂੰ ਇੰਨੀ ਦੂਰ ਪੈਦਲ ਚਲ ਕੇ ਆਏ ਨੇ।" ਮੇਰੇ ਨਾਲ ਦੀ ਕੁਰਸੀ ਤੇ ਬੈਠਦਿਆਂ ਹਿਸਾਬ ਮਾਸਟਰ ਭਜਨ ਨੇ ਕਿਹਾ ਸੀ।
"ਚਾਅ ਬੀ ਪਿਆਂਗਾ। ਪੈਲਾ ਮੈਨੂੰ ਦਸਖਤਾਂ ਆਲਾ ਕੰਮ ਤਾਂ ਮੁਕਾਈ ਲੈਣ ਦੇਗੇ " ਕਿਸ਼ਨ ਨੇ ਆਪਣੀ ਰੋਅ ਵਿਚ ਕਿਹਾ ਸੀ।
"ਚੰਗਾ ਆਪਣੀ ਭੈਰੀ ਤੇ ਪੈਨ ਮਾਸਟਰ ਜੀ ਨੂੰ ਫੜਾਈ ਦੇ ਜਿੰਨੀਆ ਦੇਰਾ ਨੂੰ ਇਹ ਦਸਖ਼ਤ ਕਰਦੇ ਨੇ ਤੇ ਪੈਲਾਂ ਪਾਣੀ ਪਿਆਈ ਦੇ ਤੇ ਫਿਰੀ ਹੈਟੀਏ ਤੋਂ ਚਾਹ ਫੜੀ ਲਿਆ। ਕੱਲੀ ਚਾਹ ਨੀ, ਕੁਝ ਮਿੱਠਾ ਨਮਕੀਨ ਬੀ ਲੈ ਆਈ ਨਾਲ, ਚੱਲ ਛਡ ਕਰ। ਇਕ ਫਰਮਾਬਰਦਾਰ ਸੇਵਕ ਵਾਂਗ ਕਿਸਨੇ ਨੇ ਝਟਪਟ ਆਪਣੀ ਡਾਇਰੀ ਤੇ ਪੈਨ ਮੇਰੇ ਹਵਾਲੇ ਕਰ ਦਿੱਤਾ। "ਮੇਰੀਆਂ ਡੇਰੀ ਤੇ ਦਸਖਤ ਜਰੂਰ ਕਰ ਦੰਗ।" ਦੀ ਤਾਕੀਦ ਕਰਕੇ ਉਸ ਨੇ ਪਹਿਲੇ ਮੈਨੂੰ ਪਾਣੀ ਪਿਲਾਇਆ। ਫਿਰ ਗੇਟ ਲੰਘ ਕੇ ਖੇਡ ਪਾਰ ਪੰਡਤ ਜੀ ਦੀ ਦੁਕਾਨ ਵੱਲ ਵਧ ਗਿਆ ਸੀ। ਮੈਂ ਕੁਝ ਲਿਖਣ ਤੋਂ ਪਹਿਲਾਂ ਕਿਸ਼ਨ ਦੀ ਡਾਇਰੀ ਦੇ ਪੰਨੇ ਫਰੋਲਣੇ ਸ਼ੁਰੂ ਕੀਤੇ। ਹਰੇਕ ਪੰਨੇ ਤੇ ਅਲਗ-ਅਲਗ ਲਿਖਾਵਟ ਵਿਚ ਕੁਝ ਨਾ ਕੁਝ ਲਿਖਿਆ ਹੋਇਆ ਸੀ।
"ਮੈਂ ਇਹ ਡਾਇਰੀ ਆਪਣੀ ਹੋਣ ਵਾਲੀ ਘਰਵਾਲੀ ਨੂੰ ਦੇਵਾਂਗਾ।"
"ਮੇਰੇ ਸਾਰੇ ਪੈਸੇ ਬੈਂਕ ਵਿਚ ਜਮ੍ਹਾ ਕਰਵਾ ਦਿਉ।"
"ਮੈਂ ਆਪਣੀ ਬਰਾਤ ਵਿਚ ਕਿਸੇ ਮਹਿਤ ਨੂੰ ਨਾਲ ਲੈ ਕੇ ਨਹੀਂ ਜਾਣਾ ।"
ਮੇਰੀ ਘਰਵਾਲੀ ਮਾਸਟਰਨੀ ਹੋਵੇਗੀ।"
ਹੋਰ ਬਹੁਤ ਕੁਝ ਲਿਖਿਆ ਸੀ। ਮੈਂ ਡਾਇਰੀ ਦੇ ਸਫੇ ਪਲਟਦਿਆ ਮਾਸਟਰ ਭਜਨ ਨੂੰ ਪੁੱਛਿਆ ਸੀ, "ਕਿਸ਼ਨਾ ਕਿਹੜੀ ਪੋਸਟ ਤੇ ਹੈ ?"
"ਕਿਸੇ ਵੀ ਪੋਸਟ ਤੇ ਨਹੀਂ। ਇਹ ਕਈ ਸਾਲਾਂ ਤੋਂ ਆਪਣੇ-ਆਪ ਬਿਨਾਂ ਨਾਗਾ ਸਭ ਤੋਂ ਪਹਿਲੇ ਸਕੂਲੇ ਆ ਜਾਂਦਾ ਹੈ। ਮੌਸਮ ਦੀ ਪਰਵਾਹ ਕੀਤੇ ਬਿਨਾਂ। ਜਿੰਨੀ ਮਰਜ਼ੀ ਸਰਦੀ ਗਰਮੀ ਜਾਂ ਬਰਸਾਤ ਹੋਵੇ। ਹਰ ਕੋਈ ਹੋਵੇ ਨਾ ਹੋਵੇ ਕਿਸਨਾ ਸਕੂਲੇ ਜ਼ਰੂਰ ਹਾਜ਼ਰ ਹੁੰਦਾ ਹੈ। ਪਹਾੜੀ ਇਲਾਕਾ ਹੈ। ਪਾਣੀ ਦੀ ਕਿੱਲਤ ਰਹਿੰਦੀ ਹੈ। ਉਹ ਸਾਹਮਣੇ ਖੇਡ ਪਾਰ ਜਿਹੜਾ ਖੂਹ ਹੈ ਨਾ, ਉਥੇ ਪਾਣੀ ਦੇਂਦਾ ਹੈ। ਸਾਰੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਤਾਜ਼ਾ ਪਾਣੀ ਪਿਲਾਉਂਦਾ ਰਹਿੰਦਾ ਹੈ, ਛੁੱਟੀ ਹੋਣ ਤੱਕ।"
"ਇਨਾ ਪਾਣੀ ਕਿਵੇਂ ਦੱਦਾ ਹੈ ਕਿਸ਼ਨ ?" ਮੈਂ ਹੈਰਾਨੀ ਨਾਲ ਪੁੱਛਿਆ।
"ਮੋਢੇ ਤੇ ਘੜਾ ਰੱਖ ਕੇ ਕਈ ਗੇੜੇ ਲਾਉਂਦਾ ਹੈ। ਉਂਜ ਸਰਕਾਰ ਵੱਲੋਂ ਹਰੇਕ ਸਕੂਲ ਵਿਚ ਪਾਣੀ ਦੀਆਂ ਟੈਂਕੀਆਂ ਬਣਵਾਈਆਂ ਗਈਆਂ ਸਨ ਕਿ ਇਸ ਵਿਚ ਪਾਣੀ ਜਮ੍ਹਾ ਕਰ ਲਿਆ ਜਾਵੇ ਤੇ ਬੱਚੇ ਇਸਦਾ ਇਸਤੇਮਾਲ ਕਰਨ ਪਰ ਕਿਸਨ ਸਾਨੂੰ ਤੇ ਬੱਚਿਆਂ ਨੂੰ ਇਹ ਪਾਣੀ ਨਹੀਂ ਪੀਣ ਦਿੰਦਾ। ਕਹਿੰਦਾ ਹੈ "ਤਾਜ਼ਾ ਪਾਣੀ ਪੀਓ, ਸਿਹਤ ਲਈ ਖ਼ਰਾ ਹੁੰਦਾ ਹੈ। ਟੈਂਕੀ ਆਲਾ ਗੰਦਾ ਤੇ ਕੇਹਾ ਪਾਣੀ ਨਹੀਂ ਪੀਣਾ, ਨਹੀਂ ਤਾਂ ਬੀਮਾਰ ਹੋਈ ਜਾਣਾ। ਬਸ ਆਪਣੀ ਧੁੰਨ ਵਿਚ ਲਗਿਆ ਰਹਿੰਦਾ ਹੈ।"
"ਇਸ ਦੇ ਬਦਲੇ ਕਿਸ਼ਨ ਨੂੰ ਕੀ ਮਿਲਦਾ ਹੈ?" ਮੈਂ ਜਾਨਣਾ ਚਾਹਿਆ ਸੀ।"
ਮਿਲਨਾ ਕੀ ਐ, ਸਰਕਾਰੀ ਮੁਲਾਜ਼ਮ ਤਾਂ ਹੈ ਨੀ। ਬੱਚਿਆਂ ਪਾਸੋਂ ਚਾਰ ਐਠ ਆਨੇ ਇਕੱਠੇ ਕਰਦੇ ਹਾਂ। ਕੁਝ ਪੈਹੇ ਸਟਾਫ਼ ਮੈਂਬਰ ਪਾ ਦਿੰਦੇ ਹਨ ਆਪਣੀ ਜੇਬ ਚੋਂ।"
"ਇਨੇ ਕੁ ਪੈਸਿਆ ਨਾਲ ਇਸ ਦਾ ਗੁਜ਼ਾਰਾ ਹੋ ਜਾਂਦਾ ਹੈ।"
"ਪੈਸੇ ਖਰਚਦਾ ਹੀ ਕਿੱਥੇ ਹੈ ਇਹ, ਸਾਰੇ ਪੈਸੇ ਤਾਂ ਬੈਂਕ ਵਿਚ ਜਮ੍ਹਾ ਕਰਾ ਦਿੰਦਾ ਹੈ। ਛੜਾ ਹੈ। ਵਿਆਹ ਹੋਇਆ ਨਹੀਂ। ਸਕੂਲ ਟਾਈਮ ਮਗਰੋਂ ਪੰਡਤ ਜੀ ਦੀ ਦੁਕਾਨ ਤੇ ਹੋਰ ਕਈ ਘਰਾਂ ਲਈ ਵੀ ਪਾਣੀ ਦੇਂਦਾ ਹੈ, ਉਥੋਂ ਖਾਣ ਨੂੰ ਮਿਲ ਜਾਂਦਾ ਹੈ ਤੇ ਪਹਿਨਣ ਨੂੰ ਲੀੜਾ ਲੱਤਾ ।"
"ਪੈਸੇ ਕਿਉਂ ਜਮ੍ਹਾ ਕਰਾਉਂਦਾ ਹੈ?"
"ਕਹਿਦਾ ਹੈ ਆਪਣੀ ਹੋਣ ਵਾਲੀ ਘਰਵਾਲੀ ਨੂੰ ਦੇਵੇਗਾ।"
ਇਨੇ ਨੂੰ ਕਿਸ਼ਨ ਚਾਹ ਲੈ ਆਇਆ ਸੀ।
"ਕਰੀ ਦਿੱਤੇ ਦਸਖਤ ਮੇਰੀ ਡੇਰੀਆ ਤੇ?" ਕਿਸ਼ਨ ਨੇ ਚਾਹ ਦਾ ਗਿਲਾਸ ਤੇ ਮਿਠਾਈ ਵਾਲਾ ਲਿਫਾੜਾ ਮੇਜ਼ ਤੇ ਰਖਦਿਆਂ ਪੁੱਛਿਆ ਸੀ।
ਆਹੋ ਦਸਖਤ ਬੀ ਹੋਈਗੇ, ਨਾਲੇ ਮੈਂ ਮਾਸਟਰ ਜੀ ਨੂੰ ਗਲਾਈ ਤਾਂ, ਇਨ੍ਹਾਂ ਨੇ ਤੇਰਾ ਬਿਆਹ ਵੀ ਕਰਾਈ ਦੇਣਾ। ਹੁਣ ਤੂੰ ਇੰਜ ਕਰ ਇਨ੍ਹਾਂ ਦੀ ਸੇਵਾ ਕਰ ਰੱਜੀ ਕੇ ।
ਭਜਨ ਨੇ ਉਸ ਨੂੰ ਉਕਸਾਇਆ ਤਾਂ ਉਸ ਦੇ ਝੁਰੜੀਆਂ ਭਰੇ ਛੋਟੀ- ਛੋਟੀ ਚਿੱਟੀ ਦਾੜ੍ਹੀ ਵਾਲੇ ਚਿਹਰੇ ਤੇ ਚਮਕ ਆ ਗਈ ਸੀ।
"ਸਾਬ੍ਹ ਜੀ, ਤੁਸੀਂ ਜੇ, ਜੇ ਬੀ ਗਲਾਂਗੇ ਮੈਂ ਕਰਗਾ। ਸਾਰੀ ਗੋਲ ਤੁਸਾਂ ਜੇ ਆਪੇ ਈ ਮੁਕਾਈ ਲੈਣੀ। ਲਾੜੀ ਪੜ੍ਹੀ-ਲਿਖੀ ਲੈਣੀ। ਨਾਲੇ ਉਨ੍ਹਾਂ ਨੂੰ ਦੱਸੀ ਦੇਣਾ ਕਿਸ਼ਨ ਵੱਡੇ ਸਰਕਾਰੀ ਸਕੂਲੇ ਲੱਗਿਆ ਹੋਇਆ। ਸੇਵਾਦਾਰ। ਬੜੀ ਤਨਖਾਹ ਹੈ ਉਹਦੀ।" ਕਿਸ਼ਨ ਨੇ ਝਟਪਟ ਵਿਆਹ ਲਈ ਤਿਆਰ ਹੁੰਦਿਆ ਕਿਹਾ ਸੀ।
"ਕਿੰਨੀ ਪੜ੍ਹੀਉ ਲੈਣੀ ਐ ਲਾੜੀ ?"
"ਬੀ.ਏ., ਬੀ.ਟੀ. ਜੇੜ੍ਹੀ ਮੇਰੀ ਡੇਰੀ ਪੜ੍ਹੀ ਲੇਗ। ਮੇਰਿਆ ਪੈਸਿਆਂ ਦਾ ਹਿਸਾਬ ਰੱਖੀ ਲੈਂਗੀ। ਜਿਹੜੇ ਮੇਰੀਆ ਕਾਪੀਆਂ ਵਿਚ ਜਮ੍ਹਾਂ ਕਰਾਏਉਨੇ।"
"ਚੰਗਾ ਤੇਰੀ ਉਮਰ ਕਿੰਨੀ ਦੱਸਣੀ ਐ, ਕੁੜੀ ਆਲਿਆਂ ਨੂੰ ?" ਭਜਨ ਨੇ ਵਿਚਾਲੇ ਹੀ ਟਕਦਿਆਂ ਪੁੱਛ ਲਿਆ ਸੀ।
"ਬੀਹ-ਪੰਝੀ ਕੁ ਸਾਲ ਦੱਸੀ ਦੇਗ ਹਾਲੇ ਮੈਂ ਜਵਾਨ ਆ।"
ਮੈਂ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕਿਆ ਸੀ।
"ਅੱਛਾ, ਕਿਸ਼ਨ ਤੂੰ ਭਲਾ ਬਰਾਤੀ ਕਿਹਨੂੰ ਕਿਹਨੂੰ ਲੀਣਾ ਨਾਲ।"
"ਸਾਰੇ ਹੀ ਲਈ ਜਾਣੇ, ਬਸ ਮਹਿਤਾ ਨਾਂ ਲਿਜਾਣਾ ਇਕ ਬੀ।"
"ਉਹ ਕੋਹ ਨੀ ਲਜਾਦੇ ?"
"ਬਸ ਨੀ ਲਜਾਣੇ। ਮੇਰੀ ਮਰਜ਼ੀ।
ਕਿਸ਼ਨ ਨਾਲ ਵਾਰਤਾਲਾਪ ਜਾਰੀ ਸੀ ਕਿ ਗਰਾਉਂਡ ਦੇ ਦੂਜੇ ਸਿਰੇ ਤੇ ਬੈਠੇ ਹੋਰ ਅਧਿਆਪਕਾਂ ਨੇ ਆਵਾਜ਼ ਮਾਰੀ। ਕਿਸ਼ਨਿਆ ਜ਼ਰਾ ਸਾਨੂੰ ਬੀ ਪਲਾਈ ।" ਸੁਣਦਿਆਂ ਸਾਰ ਹੀ ਕਿਸ਼ਨ ਓਟ ਗਰਾਉਂਡ ਦੇ ਦੂਸਰੇ ਪਾਸੇ ਚਲਿਆ ਗਿਆ ਸੀ। ਹੱਥ 'ਚ ਪਾਣੀ ਭਰਿਆ ਜੰਗ ਅਤੇ ਗਲਾਸ ਲੈ ਕੇ।
"ਇਹ ਮਹਿਤਿਆਂ ਨੂੰ ਬਰਾਤੀ ਨਾ ਲਿਜਾਉਣ ਦਾ ਕੀ ਚੱਕਰ ਹੈ ਮਾਸਟਰ ਜੀ?" ਮੈਂ ਉਤਸੁਕਤਾ ਨਾਲ ਪੁੱਛਿਆ ਸੀ।
"ਇਸ ਪਿੱਛੇ ਵੀ ਇਕ ਕਹਾਣੀ ਹੈ।"
"ਸੁਣਾਉ ਤਾਂ ਜਰਾ।" ਮੇਰੀ ਕਿਸ਼ਨ ਨੂੰ ਲੈ ਕੇ ਉਤਸੁਕਤਾ ਵਧ ਗਈ ਸੀ। ਮੈਂ ਚਾਹ ਦੀਆਂ ਚੁਸਕੀਆ ਲੈਂਦਾ-ਲੈਂਦਾ ਮਾਸਟਰ ਭਜਨ ਵੱਲੋਂ ਸੁਣਾਈ ਜਾਂਦੀ ਕਹਾਣੀ ਬੜੇ ਧਿਆਨ ਨਾਲ ਸੁਣਨ ਲੱਗ ਪਿਆ ਸੀ। ਮਾਸਟਰ ਭਜਨ ਨੇ ਦੱਸਿਆ ਸੀ।
"ਇਸੇ ਪਿੰਡ ਦੇ ਮਹਿਤੇ ਪਰਿਵਾਰ 'ਚ ਹੈ ਕਿਸਨ। ਬਚਪਨ ਤੋਂ ਹੀ ਸਿੱਧਾ-ਸਾਧਾ। ਮੰਦਬੁੱਧੀ ਹੋਣ ਕਰਕੇ ਸਕੂਲੇ ਨਹੀਂ ਗਿਆ। ਮਾਂ-ਪਿਉ ਦੀ ਛਾਂ ਵੀ ਸਿਰੇ ਛੇਤੀ ਹੀ ਉਠ ਗਈ ਸੀ। ਵੱਡੇ ਭਰਾ ਬਿਸ਼ਨ ਦਾ ਵਿਆਹ ਹੋ ਗਿਆ
ਸੀ। ਕਿਸ਼ਨ ਵੱਡੇ ਭਰਾ ਬਿਸ਼ਨ ਨਾਲ ਖੇਤੀ ਦੇ ਕੰਮ 'ਚ ਹੱਥ ਵੰਡਾ ਦਿੰਦਾ ਸੀ। ਪਹਾੜੀ ਪਥਰੀਲੀ ਜ਼ਮੀਨ। ਸਿੰਜਾਈ ਦਾ ਕੋਈ ਸਾਧਨ ਨਹੀਂ। ਖੇਤੀ ਇੰਦਰ ਦੇਵਤਾ ਦੀ ਮਿਹਰਬਾਨੀ ਦੇ ਆਸਰੇ। ਕਿਸ਼ਨ ਬੋਲਦਾ ਨੂੰ ਖੇਤਾਂ 'ਚ ਲੈ ਜਾਂਦਾ। ਹਲ ਵਾਹੁੰਦਾ। ਬਿਜਾਈ, ਗੋਡੀ, ਕਟਾਈ ਵਿਚ ਮਦਦ ਕਰਦਾ। ਖੇਤਾਂ ਦੀਆਂ ਵਾੜਾ ਬਣਵਾਉਂਦਾ। ਦਰਖਤਾ ਤੇ ਚੜ੍ਹ ਕੇ ਪੋਠੇ ਛਾਂਗਦਾ। ਪੰਠੇ ਸਿਰ ਤੇ ਘਰ ਲੈ ਆਉਂਦਾ। ਹੱਥ ਦੇ ਟੋਕੇ ਨਾਲ ਕੁਤਰਦਾ। ਲਵੇਰੇ ਨੂੰ ਟੋਭੇ ਜਾ ਖੂਹ ਤੇ ਲਿਜਾ ਕੇ ਪਾਣੀ ਪਿਆਉਂਦਾ, ਨਹਾਉਂਦਾ। ਘਰ ਲਈ ਵੀ ਪੀਣ, ਨਹਾਉਣ ਤੇ ਕੱਪੜੇ ਧੋਣ ਲਈ ਵੀ ਪਾਣੀ ਦੇਂਦਾ। ਰਸੋਈ ਲਈ ਬਾਲਣ ਦਿੰਦਾ। ਰੱਖਾ, ਝਾੜੀਆਂ ਤੋਂ। ਇੰਨਾ ਹੀ ਨਹੀਂ, ਭਰਜਾਈ ਸ਼ੀਲਾ ਨਾਲ ਵੀ ਕਈ ਹੋਰ ਘਰ ਦੇ ਨਿੱਕੇ ਮੋਟੇ ਕੰਮ 'ਚ ਹੱਥ ਵੰਡਾਉਂਦਾ। ਕੋਹਲੂ ਦੇ ਬੋਲਦ ਵਾਂਗ ਕੰਮ ਤੇ ਲੱਗਿਆ ਸਵੇਰ ਤੋਂ ਸ਼ਾਮ ਹੋ ਜਾਂਦੀ। ਬਦਲੇ ਵਿਚ ਕਿਸ਼ਨ ਨੂੰ ਮਿਲ ਜਾਂਦੇ ਵੱਡੇ ਭਾਈ ਦੇ ਉਤਾਰੇ ਕੱਪੜੇ, ਪੁਰਾਣੇ ਬੂਟ ਤੇ ਰੋਟੀ ਪਾਣੀ। ਜ਼ਰਾ ਜਿੰਨੀ ਗਲਤੀ ਜਾਂ ਢਿੱਲ ਹੋਣ ਤੇ ਮਿਲਦੀਆਂ ਢੇਰ ਸਾਰੀਆਂ ਝਿੜਕਾਂ, ਗਾਲ੍ਹਾ ਤੇ ਵਟਕਾਰ। ਸਜ਼ਾ ਦੇ ਤੌਰ ਤੇ ਕਈ-ਕਈ ਡੰਗ ਭੁੱਖੇ ਵੀ ਰਹਿਣਾ ਪੈਂਦਾ। ਮੁਫ਼ਤ ਦਾ ਨੌਕਰ ਮਿਲਿਆ ਹੋਇਆ ਸੀ ਵੱਡੇ ਭਰਾ-ਭਰਜਾਈ ਨੂੰ ।
ਕਦੇ ਕੋਈ ਗੁਆਂਢਣ ਬੀਲਾ ਨੂੰ ਕਹਿ ਦਿੰਦੀ, 'ਕੇ ਗੱਲ, ਕਿਸ਼ਨ ਨੂੰ ਸਾਰੀ ਉਮਰ ਕੁਆਰਾ ਈ ਰਖਣਾ ?" ਤਾਂ ਸ਼ੀਲਾ ਤਪਾਕ ਨਾਲ ਉੱਤਰ ਦਿੰਦੀ, "ਗੁਣੀ ਦੇਣੀ ਐ ਇਨੂੰ ਸਿੱਧੜ ਨੂੰ ਕੁੜੀ, ਇਸ ਤੋਂ ਆਪਣਾ ਆਪ ਤਾਂ ਸਾਭਿਆ ਨੀ ਜਾਂਦਾ, ਆਪਣੀਏ ਲਾਡੀਏ ਨੂੰ ਕੀਆ ਸਾਰੰਗ। ਅਜੇ ਤਾਂ ਅਸੀਂ ਇਕੱਠੇ ਆ, ਕੁਸੇ ਦੀ ਜੁਰਤ ਨੀ ਪੈਂਦੀ ਸਾਡੇ ਕੰਨੀ ਔਖ ਚੁੱਕਣ ਦੀ। ਨਈਂ ਤਾਂ ਅੱਖ ਝਮਕਦਿਆਂ ਦੀ ਸ਼ਰੀਕਾ ਨੇ ਹੜਪੀ ਜਾਣਾ ਈਦਾ ਸਾਰਾ ਕੁਝ।" ਕਿਸ਼ਨ ਨਾਲ ਉਪਰੀ ਹਮਦਰਦੀ ਪ੍ਰਗਟ ਕਰਦੀ ਸ਼ੀਲਾ ਦੇ ਮਨ ਦੀ ਭਾਰ ਬਾਹਰ ਆ ਹੀ ਜਾਂਦੀ। ਅਨਪੜ੍ਹ, ਸਿੱਧਾ ਤੇ ਬੇਕਾਰ ਹੋਣ ਕਰਕੇ ਨਾ ਤਾ ਕਿਸ਼ਨ ਲਈ ਕੋਈ ਸਾਕ ਆਇਆ ਸੀ ਤੇ ਨਾ ਹੀ ਸਵਾਰਥੀ ਭਰਾ-ਭਰਜਾਈ ਨੇ ਕੋਸ਼ਿਸ਼ ਕੀਤੀ ਸੀ। ਦਿਨ ਲੰਘਦੇ ਜਾਂਦੇ ਸਨ।
ਫਿਰ ਅਚਾਨਕ ਕਿਸ਼ਨ ਦੀ ਜ਼ਿੰਦਗੀ ਵਿਚ ਇਕ ਅਨੋਖੀ ਘਟਨਾ ਵਾਪਰ ਗਈ ਸੀ। ਮਾਸਟਰ ਭਜਨ ਨੇ ਚਾਹ ਦਾ ਖਾਲੀ ਕੱਪ ਮੇਜ਼ ਤੇ ਰੱਖਦਿਆਂ ਗਲਾ ਖੰਖਾਰ ਕੇ ਅੱਗੇ ਕਹਿਣਾ ਸ਼ੁਰੂ ਕੀਤਾ ਸੀ।
"ਇਸ ਪਿੰਡ 'ਚ ਪਤਾ ਨਹੀਂ ਕਿਧਰੋਂ ਇਕ ਅਨਜਾਣ ਜਵਾਨ ਔਰਤ ਆ ਗਈ ਸੀ। ਰਾਤ ਉਹ ਇਧਰ ਸਰਾਂ, ਸਕੂਲੇ ਜਾਂ ਮੰਦਿਰ ਵਿਚ ਗੁਜ਼ਾਰ ਲੈਂਦੀ। ਸਾਰਾ ਦਿਨ ਪਿੰਡ 'ਚ ਘੁੰਮਦੀ ਰਹਿੰਦੀ। ਕਦੇ ਕਿਸੇ ਮੁਹੱਲੇ ਤੇ ਕਦੇ ਕਿਸੇ ਵਿਹੜੇ। ਭਰਿਆ ਸਰੀਰ, ਕਣਕ ਵਿਨਾ ਰੰਗ, ਉਲਝੇ ਵਾਲ, ਸਿਰ ਪੈਰ ਨੰਗੀ। ਨੈਣ ਨਕਸ਼ ਮੋਟੇ-ਮੋਟੇ ਪਰ ਆਕਰਸ਼ਕ। ਆਮ ਜਿਹਾ ਕੈਦ। ਆਪ ਹੀ ਮੁਸਕਰਾਉਣ ਲਗਦੀ ਤੇ ਕਦੇ ਬਹੁਤ ਗੰਭੀਰ ਹੋ ਜਾਂਦੀ। ਪਿੰਡ ਦੀਆਂ ਔਰਤਾਂ ਉਸ ਨਾਲ ਗੋਲ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਉਸ ਦੇ ਹੇਠਾਂ ਤੇ ਲੱਗੇ ਚੁੱਪ ਦੇ ਜੰਦਰੇ
ਨਾ ਟੁੱਟਦੇ। ਉਹ ਸਹਿਮੀ ਉਦਾਸ ਤੇ ਵਿਰਾਨ ਜਿਹੀਆ ਅੱਖਾ ਨਾਲ ਗੱਲ ਕਰਨ ਵਾਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਘੁਰਦੀ ਰਹਿੰਦੀ। ਪਿੰਡ ਵਾਲਿਆਂ ਨੇ ਕਾਫੀ ਖੋਜ-ਬੀਨ ਪੁੱਛ ਪੜਤਾਲ ਕੀਤੀ ਪਰ ਉਸ ਔਰਤ ਦਾ ਕੋਈ ਬਹੁ ਪਤਾ ਨਹੀਂ ਸੀ ਮਿਲਦਾ। ਸਾਰਿਆ ਦੀ ਰਾਏ ਸੀ ਕਿ ਇਹ ਔਰਤ ਮਾਨਸਿਕ ਤੌਰ ਤੇ ਅਸੰਤੁਲਤ ਹੈ ਤੇ ਇਸ ਹਾਲਤ ਵਿਚ ਘਰੋਂ ਨਿਕਲ ਆਈ ਹੈ। ਇਸ ਨੂੰ ਨਾ ਆਪਣੇ ਬਾਰੇ ਕੁਝ ਪਤਾ ਹੈ ਤੇ ਨਾ ਹੀ ਆਪਣਿਆਂ ਬਾਰੇ। ਫਿਰ ਪਿੰਡ ਵਾਲਿਆ ਨੇ ਮਹਿਸੂਸ ਕੀਤਾ ਕਿ ਇਹ ਔਰਤ ਪਿੰਡ ਦੇ ਕੁਝ ਬਿਗੜੇਲ, ਅਵਾਰਾ ਤੇ ਵੇਲੀ ਕਿਸਮ ਦੇ ਮੁਸ਼ਟੰਡਿਆ ਦੀ ਹਵਸ ਦਾ ਨਿਸ਼ਾਨਾ ਬਣ ਰਹੀ ਹੈ। ਪਿੰਡ ਦੇ ਕੁਝ ਸਿਆਣਿਆਂ ਨੇ ਪੰਚਾਇਤ ਵਿਚ ਸਲਾਹ ਕਰਕੇ ਉਸ ਔਰਤ ਨੂੰ ਕਿਸ਼ਨ ਦੇ ਘਰ ਬਿਠਾ ਦਿੱਤਾ ਸੀ।
"ਅੱਛਾ ਫਿਰ ਕੀ ਹੋਇਆ। ਢੇਰੀ ਇੰਟਰਸਟਿੰਗ ?" ਮੇਰੀ ਕਿਸ਼ਨ ਦੀ ਕਹਾਣੀ ਵਿਚ ਦਿਲਚਸਪੀ ਵਧਦੀ ਜਾਂਦੀ ਸੀ।
"ਬਸ ਫਿਰ ਤਾਂ ਜਿਵੇਂ ਕਿਸ਼ਨ ਦੀ ਦੁਨੀਆਂ ਹੀ ਬਦਲ ਗਈ ਸੀ। ਕਿਸ਼ਨ ਬਹੁਤ ਹੀ ਖ਼ੁਸ਼ ਸੀ। ਉਸ ਨੂੰ ਉਸ ਔਰਤ ਦਾ ਨਾਂ ਨਹੀਂ ਸੀ ਪਤਾ ਤੇ ਨਾ ਹੀ ਉਸ ਨੇ ਆਪਣੇ ਬਾਰੇ ਕੁਝ ਦੱਸਿਆ ਸੀ, ਪਰ ਕਿਸ਼ਨ ਨੇ ਪਿਆਰ ਨਾਲ ਉਸ ਨੂੰ ਰਾਧਾ ਪੁਕਾਰਨਾ ਸ਼ੁਰੂ ਕਰ ਦਿੱਤਾ ਸੀ। ਹਰ ਕੋਈ ਉਸ ਨੂੰ ਕਿਸ਼ਨ ਦੀ ਰਾਧਾ ਹੀ ਕਹਿੰਦਾ ਤੇ ਮੰਨਦਾ। ਹੁਣ ਕਿਸ਼ਨ ਸਾਰਾ ਦਿਨ ਰਾਧਾ ਦੀ ਚਾਕਰੀ ਕਰਦਾ। ਹਰ ਸਮੇਂ ਉਸੇ ਦੇ ਅੰਗ-ਸੰਗ ਰਹਿੰਦਾ। ਆਪਣੀ ਰਾਧਾ ਨੂੰ ਹਰ ਤਰ੍ਹਾਂ ਨਾਲ ਖ਼ੁਸ਼ ਰੱਖਣ ਦੀ ਧੁੰਨ ਸਵਾਰ ਰਹਿੰਦੀ ਉਸ ਤੋਂ। ਸਾਰਿਆ ਨੇ ਮਹਿਸੂਸ ਕੀਤਾ ਸੀ ਕਿ ਕਿਸ਼ਨ ਦੇ ਅਪਣੱਤ ਤੇ ਨੇੜਤਾ ਨੇ ਪਾਗਲ ਜਿਹੀ ਲਗਦੀ ਔਰਤ ਨੂੰ ਬਦਲ ਕੇ ਰੱਖ ਦਿੱਤਾ ਸੀ। ਉਹ ਕਿਸ਼ਨ ਨਾਲ ਹੱਸ-ਹੱਸ ਕੇ ਗੋਲਾ ਕਰਦੀ। ਕਿਸ਼ਨ ਨੂੰ ਜਿਹੜਾ ਕਮਰਾ ਮਿਲਿਆ ਹੋਇਆ ਸੀ, ਉਸ ਦੀ ਸਾਫ਼-ਸਫ਼ਾਈ ਕਰਦੀ। ਕਿਸ਼ਨ ਦੇ ਕੱਪੜੇ ਧੋਂਦੀ। ਪਹਿਲਾਂ-ਪਹਿਲਾਂ ਕਿਸਨ ਉਸ ਨੂੰ ਭਰਜਾਈ ਸ਼ੀਲਾ ਦੀਆਂ ਬਣਾਈਆਂ ਰੋਟੀਆਂ ਖੁਆਂਦਾ। ਪਰ ਇਕ ਦਿਨ ਜਦੋਂ ਮੂੰਹ ਫਟ ਸ਼ੀਲਾ ਤੇ ਤਾਨ੍ਹਾ ਮਾਰਿਆ-
"ਕਿਸਨਿਆ ਉਣ ਤੂੰ ਜੀਧਾ ਕੰਮ ਕਰਦਾ, ਉਸੇ ਨੂੰ ਗਲਾ ਤਿੰਨ੍ਹ ਰੋਟੀਆਂ ਵੀ ਬਣਾਈ ਕੇ ਖੁਆਵੇ। ਸਾਡਾ ਤਾਂ ਤੂੰ ਡੱਕਾ ਨੀ ਦੋਹਰਾ ਕਰਦਾ। ਸਾਰੀ ਦਿਹਾੜੀ ਓਥੇ ਸਰ੍ਹਾਣੇ ਬੈਠਾ ਰੋਨਾ। ਉਹਦੀ ਲੇਲ-ਚੱਪ ਕਰਦਾ ਰੰਨਾ। ਮੋਤ ਨੀ ਪਕਦਾ ਦੇ-ਦੇ ਵਿਹਲੜਾ ਲਈ ਮੈਂਬਰ।"
ਇਸ ਮਗਰੋਂ ਕਿਸ਼ਨ ਤੇ ਰਾਧਾ ਨੇ ਆਪਣਾ ਚੁੱਲ੍ਹਾ ਅਲੱਗ ਕਰ ਲਿਆ ਸੀ । ਰਾਧਾ ਆਪ ਰੋਟੀਆਂ ਬਣਾ ਕੇ ਖੁਆਉਂਦੀ ਕਿਸਨ ਨੂੰ। ਹੁਣ ਕੋਈ ਨਹੀਂ ਸੀ ਆਖ ਸਕਦਾ ਕਿ ਇਹ ਉਹੀ ਸੁਦੇਣ ਹੈ ਤੇ ਕਿਸ਼ਨ ਵੀ ਸਰੀਰਕ ਤੇ ਮਾਨਸਿਕ ਤੌਰ ਤੇ ਫੁਰਤੀਲਾ ਜਾਪਣ ਲੱਗ ਪਿਆ ਸੀ। ਉਹ ਔਰਤ ਸਮਝਦਾਰ ਸੀ। ਉਹ ਕਿਸ਼ਨ ਦੇ ਮਾਨਸਿਕ ਪੱਧਰ ਨੂੰ ਭਾਂਪ ਗਈ ਸੀ ਤੇ ਕਿਸ਼ਨ ਨੂੰ ਆਪਣੇ ਇਸਾਰਿਆਂ ਤੇ ਚਲਾਉਂਦੀ। ਸ਼ੀਲਾ ਭਰਜਾਈ ਦੇ ਹੱਥ ਕਿਸ਼ਨ ਨਿਕਲ ਗਿਆ
ਸੀ। ਕਿਸ਼ਨ, ਰਾਧਾ ਨੂੰ ਮੰਦਿਰ ਲੈ ਜਾਂਦਾ। ਕਦੇ ਕਮਾਹੀ ਤੇ ਕਦੇ ਮਰੂ ਦੀਆਂ ਹੱਟੀਆਂ ਤੇ ਲੈ ਜਾਂਦਾ। ਉਸ ਦੀ ਮਨਪਸੰਦ ਦੀਆਂ ਚੀਜ਼ਾਂ ਲੈ ਕੇ ਦਿੰਦਾ। ਦੋਵੇਂ ਜਾਨ ਵਾਰਦੇ ਸੀ ਇਕ ਦੂਜੇ ਤੇ। ਇਕ ਦੂਜੇ ਦਾ ਵਸਾਹ ਨਾ ਖਾਦੇ। ਰਾਧਾ ਵੀ ਹੁਣ ਕਿਸ਼ਨ ਦੇ ਕੰਮਾਂ 'ਚ ਹੱਥ ਵੰਡਾਉਂਦੀ। ਉਹ ਕਿਸ਼ਨ ਨਾਲ ਖੇਤਾਂ 'ਚ ਚਲੀ ਜਾਂਦੀ। ਹੱਡ ਭੰਨਵੀਂ ਮਿਹਨਤ ਕਰਦੀ । ਰਾਧਾ ਨੂੰ ਆਪਣੇ ਨਾਲ ਕੰਮ ਕਰਦੀ ਵੇਖ ਕਿਸਨ ਚਾਅ ਤੇ ਜਸ਼ ਨਾਲ ਭਰ ਜਾਂਦਾ। ਉਹ ਤਾਂ ਜਿਵੇਂ ਬੱਕਦਾ ਹੀ ਨਹੀਂ ਸੀ।
ਕਿਸ਼ਨ ਹੁਣ ਸਾਫ਼-ਸੁਥਰਾ ਰਹਿੰਦਾ। ਨਹਾ ਧੋਅ ਕੇ, ਜੇਵ ਬਣਕਾ ਕੇ, ਵਾਲ ਵਾਹ ਕੇ, ਧੋਤੇ ਕੱਪੜੇ ਪਾ ਕੇ ਘੁੰਮਦਾ। ਰਾਧਾ ਦੀ ਤਬੀਅਤ ਜਰਾ ਵੀ ਢਿੱਲੀ ਹੁੰਦੀ ਤਾਂ ਉਹ ਇਕਦਮ ਫ਼ਿਕਰਮੰਦ ਹੋ ਉਠਦਾ। ਮੀਲਾਂ ਦੂਰ ਪਥਰੀਲੀ ਖੰਡ 'ਚ ਭੱਜਦਾ ਈ ਜਾਂਦਾ ਤੇ ਕਮਾਹੀ ਜਾਂ ਮਹੂ ਤੋਂ ਉਸ ਲਈ ਦਵਾਈ ਲੈ ਕੇ ਆਉਂਦਾ। ਸਾਰੀ-ਸਾਰੀ ਰਾਤ ਜਾਗ ਕੇ ਉਸ ਦੀ ਸੇਵਾ ਟਹਿਲ ਕਰਦਾ। ਕਿਸ਼ਨ ਤੋਂ ਰਾਧਾ ਦਾ ਮਾਸਾ ਵੀ ਦੁੱਖ ਜ਼ਰ ਨਾ ਹੁੰਦਾ। ਪਤਾ ਨਹੀਂ ਜਾਣ ਬੁੱਝ ਕੇ ਜਾਂ ਸਿੱਧੜ ਜਿਹਾ ਹੋਣ ਕਰਕੇ ਕਿਸ਼ਨ ਨੇ ਰਾਧਾ ਤੋਂ ਉਸ ਦੇ ਪਿਛਕੜ ਬਾਰੇ ਨਹੀਂ ਸੀ ਪੁੱਛਿਆ ਤੇ ਨਾ ਹੀ ਰਾਧਾ ਨੇ ਆਪ ਹੀ ਆਪਣੇ ਬਾਰੇ ਕੋਈ ਜਾਣਕਾਰੀ ਦਿੱਤੀ ਸੀ। ਉਹ ਤਾਂ ਜਿਵੇਂ ਕਿਸ਼ਨ ਦੇ ਪਿਆਰ ਵਿਚ ਆਪਣਾ- ਆਪ ਗੁਆ ਬੈਠੀ ਸੀ। ਭੁੱਲ ਚੁੱਕੀ ਸੀ। ਕਿਸ਼ਨ ਤੋਂ ਇਲਾਵਾ ਉਸ ਨੂੰ ਹੋਰ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ। ਕਿਸ਼ਨ ਨੂੰ ਵੀ ਤਾਂ ਜਿਵੇਂ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ ਸੀ। ਬੈਠੇ ਬਿਠਾਇਆ। ਰਾਧਾ ਦੇ ਸਾਥ ਨੇ ਉਸ ਦੀ ਜੂਨ ਸੰਵਾਰ ਕੇ ਰੱਖ ਦਿੱਤੀ ਸੀ। ਉਸ ਦੀ ਜ਼ਿੰਦਗੀ ਬਦਲ ਗਈ ਸੀ । ਜ਼ਿੰਦਗੀ ਵਿਚ ਕਿਸ਼ਨ ਨੂੰ ਪਹਿਲੀ ਵਾਰੀ ਕਿਸੇ ਔਰਤ ਦਾ ਇੰਨਾ ਪਿਆਰ ਮਿਲਿਆ ਸੀ। ਹੁਣ ਉਸ ਨੂੰ ਵੱਡੇ ਭਰਾ ਤੇ ਭਰਜਾਈ ਦੀ ਪਰਵਾਹ ਕਿੱਥੇ ਸੀ। ਉਸ ਦੀ ਤਾਂ ਦੁਨੀਆ ਹੀ ਸੁੰਗੜ ਕੇ ਰਹਿ ਗਈ ਸੀ ਰਾਧਾ ਤੱਕ।
ਕਦੇ-ਕਦੇ ਸ਼ੀਲਾ, ਰਾਧਾ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਪਰ ਰਾਧਾ ਨੇ ਤਾਂ ਜਿਵੇਂ ਚੁੱਪੀ ਸਾਧੀ ਹੋਈ ਸੀ। ਨਾ ਬੋਲਣ ਦੀ ਕਸਮ ਖਾਧੀ ਹੋਈ ਸੀ। ਉਹ ਮੁਸਕਰਾ ਕੇ ਗੈਲ ਬਦਲ ਲੈਂਦੀ। ਨਾਤੀ ਧੋਤੀ, ਸਾਫ਼-ਸੁਥਰੀ, ਬਣੀ ਵੈਬੀ ਰਾਧਾ, ਚਾਰ ਜੁਆਕਾ ਦੀ ਮਾਂ ਸ਼ੀਲਾ ਨਾਲੋਂ ਸੋਹਣੀ ਤੇ ਤੰਦਰੁਸਤ ਜਾਪਦੀ। ਸ਼ੀਲਾ ਨੂੰ ਇਹ ਸਾੜਾ ਵੀ ਮਾਰਦਾ। ਹਾਲਾਂਕਿ ਖੇਤ ਬਿਸ਼ਨੇ ਤੇ ਕਿਸਨੇ ਦੇ ਸਾਂਝੇ ਸਨ। ਸਾਂਝੀ ਖੇਤੀ ਹੁੰਦੀ। ਹੁਣ ਕਿਸ਼ਨ ਦੇ ਨਾਲ-ਨਾਲ ਰਾਧਾ ਵੀ ਖੇਤੀਬਾੜੀ ਦੇ ਕੰਮ 'ਚ ਪੂਰਾ ਸਾਬ ਦਿੰਦੀ। ਇਕ ਦੀ ਥਾਂ ਦੇ ਜਣੇ ਕੰਮ ਕਰਾਉਂਦੇ। ਪਰ ਹੁਣ ਕਿਸਨੇ ਵੱਲੋਂ ਭਰਜਾਈ ਵੱਲ ਬਹੁਤ ਧਿਆਨ ਨਾ ਦੇਣ ਕਰਕੇ, ਉਹ ਕਿਸ਼ਨ ਨੂੰ ਵਿਹਲਾ ਹੀ ਸਮਝਦੀ। ਕਈ ਵਾਰੀ ਕਿਸ਼ਨਾ ਵੀ ਉਸ ਦੀ ਪਰਵਾਹ ਨਾ ਕਰਦਾ। ਪਹਿਲਾਂ ਵਾਂਗ ਆਖੋ ਨਾ ਲਗਦਾ। ਹੁਣ ਰਾਧਾ ਸਾਹਮਣੇ ਕਿਸ਼ਨ ਤੇ ਸ਼ੀਲਾ ਦਾ ਕੋਈ ਜ਼ੋਰ ਵੀ ਨਾ ਚਲਦਾ। ਉਹ ਪਹਿਲਾ ਵਾਂਗ ਕਿਸ਼ਨ ਨੂੰ ਦਬਕਾ ਨਹੀਂ ਸੀ ਸਕਦੀ। ਉਹ ਸਮਝਦੀ ਜੇਰੂ ਦਾ ਗੁਲਾਮ ਕਿਸ਼ਨਾ ਉਸ ਦੇ ਹੱਥੋਂ
ਨਿਕਲ ਗਿਆ ਹੈ।
ਫਿਰ ਉਹੀ ਹੋਇਆ, ਜਿਸ ਗੋਲ ਨੂੰ ਲੈ ਕੇ ਸ਼ੀਲਾ ਮਨ ਹੀ ਮਨ ਵਿੱਚ ਡਰਦੀ ਪਈ ਸੀ। ਕਿਸ਼ਨ ਤਾਂ ਸੀ ਅੰਗੂਠਾ ਟੇਕ ਪਰ ਰਾਧਾ ਦੇ ਚਾਰ ਜਮਾਤਾਂ ਪੜ੍ਹੀ ਲਗਦੀ ਸੀ। ਉਹ ਕਿਸ਼ਨ ਨੂੰ ਵੱਡੇ ਭਰਾ ਬਿਸ਼ਨ ਤੋਂ ਆਪਣੇ ਹਿੱਸੇ ਦੇ ਪੈਸੇ ਮੰਗਣ ਲਈ ਕਹਿੰਦੀ। "ਕਦੇ ਦੇ ਉਨ੍ਹਾਂ ਲਈ ਇਨਾ ਕੰਮ ਕਰਾਂਦੇ ਉ. ਤੁਸਾਂ ਜੀ ਦਾ ਬੀ ਹੱਕ ਬਣਦਾ ਘਰੇ ਦੀਆਂ ਕਮਾਈਆ ਤੇ। ਕੇ ਦਿੱਤਾ ਉਨ੍ਹਾਂ ਨੇ ਤੁਸਾਂ ਜੇ ਅੱਜ ਤੱਕ ਦੇ ਵੇਲੇ ਦੀਆਂ ਰੋਟੀਆਂ ਤੇ ਉਤਾਰ ਦੇ ਲੀੜੇ। ਬਰਾਬਰ ਨਹੀਂ ਤਾਂ ਘੱਟ-ਘੱਟ ਤੀਏ ਹਿੱਸੇ ਦੇ ਹੱਕਦਾਰ ਤਾਂ ਤੁਸਾਂ ਜਾ ਹੋਗੇ ਈ।
ਰਾਧਾ ਦੇ ਸਿਖਾਏ ਮੁਤਾਬਿਕ ਜਦੋਂ ਕਿਸਨ, ਭਰਾ ਭਰਜਾਈ ਤੋਂ ਪੈਸਿਆਂ ਦੀ ਮੰਗ ਕਰਦਾ ਤਾਂ ਦੋਵੇਂ ਜਣੇ ਨਾਂਹ-ਨੁੱਕਰ ਕਰਨ ਦੇ ਬਹਾਨੇ ਘੜਣ ਲਗਦੇ। ਉਨ੍ਹਾਂ ਨੂੰ ਇਹ ਗੱਲ ਬਹੁਤ ਬੁਰੀ ਲਗਦੀ। ਸ਼ੀਲਾ ਪਤੀ ਨੂੰ ਆਖਦੀ-
"ਇਹ ਸਿੱਧੜ ਇੰਨੇ ਜੱਗਾ ਕੁੱਥ, ਉਸ ਖਸਮਾਂ ਨੂੰ ਖਾਣੀਏ ਦਾ ਪੜ੍ਹਾਇਆ ਤੋਤਾ ਬੋਲਦਾ। ਇੰਨੀ ਅਕਲ ਆਲਾ ਕਿਸਨਾ ਕੁੱਬੇ ਹਾ।"
ਭਰਾ ਭਰਜਾਈ ਦਾ ਰਵੱਈਆ ਵੇਖਦਿਆਂ ਰਾਧਾ ਨੇ ਕਿਸ਼ਨ ਨੂੰ ਸਮਝਾਇਆ, "ਤੁਸੀਂ ਆਪਣਾ ਹਿੱਸਾ ਮੰਗੀ ਕੇ ਇਨ੍ਹਾਂ ਤੋਂ ਅਲੱਗ ਕੈਂਹ ਨੀ ਹੋਈ ਜਾਂਦੇ। ਅਸਾਂ ਜੋ ਆਪੇ ਕਮਾਗੇ ਤੇ ਖਾਗੇ। ਇਨ੍ਹਾਂ ਅੱਗੇ ਕਦੋਂ ਭਾਈ ਹੱਥ ਅੱਡਾਂਗੇ। ਇਨ੍ਹਾਂ ਦੇ ਨੌਕਰ ਬਣੀਕ ਰੋਹਰੀ।" ਕਿਸ਼ਨ ਦੀ ਆਪਣੀ ਤਾਂ ਕੋਈ ਸੰਬੀ ਸੀ ਹੀ ਨਹੀਂ। ਉਸਨੂੰ ਰਾਧਾ ਜਿੰਨਾ ਕੁ ਸਮਝਾਉਂਦੀ, ਸਿਖਾਉਂਦੀ ਉਨੀ ਕੁ ਗੋਲ ਕਰ ਛੱਡਦਾ। ਭਰਾ-ਭਰਜਾਈ ਵੱਲੋਂ ਕੋਈ ਕਰਾਸ ਪ੍ਰਸ਼ਨ ਪੁੱਛਣ ਜਾਂ ਤਰਕ ਨਾਲ ਗੱਲ ਕਰਨ ਤੇ ਉਸ ਪਾਸ ਕੋਈ ਜਵਾਬ ਨਾ ਹੁੰਦਾ।
ਕਿਸ਼ਨ ਮੂੰਹੋਂ ਅਲੱਗ ਹੋਣ ਦੀ ਮੰਗ ਸੁਣ ਕੇ ਤਾਂ ਸ਼ੀਲਾ ਦੀ ਰਾਤਾਂ ਦੀ ਨੀਂਦ ਹੀ ਉਡ ਗਈ ਸੀ। ਨਾ ਦਿਨ ਨੂੰ ਚੇਨ ਆਉਂਦਾ ਸੀ। ਰਾਧਾ ਜਿਵੇਂ ਉਸ ਨੂੰ ਆਪਣੀ ਸੌਕਣ ਨਜ਼ਰ ਆਉਣ ਲੱਗ ਪਈ ਸੀ। ਹੁਣ ਉਹ ਹਰ ਸਮੇਂ ਇਸ ਰਸਤੇ ਦੇ ਕੰਡੇ ਨੂੰ ਦੂਰ ਕਰਨ ਦੇ ਤਰੀਕੇ ਲਭਦੀ ਪਰ ਕਿਸ਼ਨ ਦੀ ਮਾੜੀ ਕਿਸਮਤ ਨੂੰ ਵਕਤ ਜਿਵੇਂ ਸ਼ੀਲਾ ਤੇ ਆਪ ਹੀ ਮਿਹਰਬਾਨ ਹੋ ਗਿਆ ਸੀ। ਕਿਸ਼ਨ ਦੀਆਂ ਖ਼ੁਸ਼ੀਆਂ ਨੂੰ ਜਿਵੇਂ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਸੀ।
ਇਕ ਦਿਨ ਦੁਰੇਡੇ ਪਿੰਡ ਆਏ ਕੁਝ ਲੋਕ ਉਸ ਪਿੰਡ ਦੇ ਸਰਪੰਚ ਮਿਲੇ।
"ਸਾਡੀ ਲਾਡੀ ਤੁਹਾਡੇ ਪਿੰਡ ਵਿਚ ਐ। ਅਸਾਂ ਜੇ ਉਨੂੰ ਲੈਣ ਆਏ
"ਤੁਸਾਂ ਜੋ ਛੇਆਂ ਕੁ ਮਹੀਨਿਆ ਮਗਰੋਂ ਕੀਆ ਚੇਤਾ ਆਈ ਗਿਆ ਆਪਣੀਏ ਲਾੜੀਏ ਦਾ।" ਸਰਪੰਚ ਨੇ ਪੁੱਛਿਆ ਸੀ।
"ਸਾਡੀਆ ਲਾੜੀਏ ਦੇ ਦਿਮਾਗੇ ਵਿਚ ਨੁਕਸ ਪਈ ਗਿਆ ਹਾ। ਉਨੂੰ ਪਾਗਲਪਣੇ ਦੇ ਦੌਰੇ ਪੈਂਦੇ ਹੋ। ਉਦਾ ਅਲਾਜ ਚਲਾ ਦਾ ਹਾਂ। ਦਿਮਾਗੇ ਦੇ ਡਾਗਧਰੇ ਪਾਸੇ। ਈਆਂ ਦੀ ਇਕ ਰਾਤੀ ਦੌਰੇ ਦੀਆਂ ਹਾਲਤਾਂ ਵਿਚ ਉਹ ਘਰੋਂ
ਨਿਕਲੀ ਗਈ। ਫਿਰੀ ਰੱਖਾ ਬਾੜੀਆ ਟਪਦੀ ਇੰਨੀ ਦੂਰ ਪੁੱਜੀ ਗਈ। ਅਸਾਂ ਜੋ ਉਨੂੰ ਟੈਲੀ ਟੈਲੀਕੇ ਇਕੀਰੀ। ਹਾਰੀ ਕੇ ਅਸਾਂ ਜੇ ਸੋਚੀ ਲਿਆ ਹੈ। ਕੁੜੇ ਮਰੀ ਖਪੀ ਗਈ ਹੋਣੀ ਐ। ਸਾਜੇ ਇਹ ਖ਼ਿਆਲ ਈ ਨੀ ਆਇਆ ਕਿ ਲਾੜੀ ਹਿਮਾਚਲੇ ਦਾ ਬਾਡਰ ਟੋਪੀਕੇ ਤੁਹਾੜੇ ਪੱਖੇ ਆਈ ਗਈ ਹੋਗ। ਪਰ ਸਾਜ ਕਲ੍ਹ ਈ ਇਸੇ ਪਿੰਡ ਦੇ ਕੁਸੇ ਬੰਦੇ ਨੇ ਦੱਸ ਪਾਈ। ਆਪਣਾ ਨਾਂ ਗੁਪਤ ਰੱਖਣ ਦੀਆਂ ਸ਼ਰਤਾਂ ਤੇ, ਤਾਂ ਅਸਾਂ ਜੇ ਉਸ ਨੂੰ ਲੈਣ ਆਏ ਹਾਂ।"
"ਪਰ ਉਣ ਤਾਂ ਤੁਹਾਡੀ ਲਾੜੀ ਇਕਦਮ ਠੀਕ ਹੈ। ਉਨੂੰ ਦਿੱਖੀ ਕੇ ਕੋਈ ਨੀ ਗਲਾਈ ਸਕਦਾ ਕਿ ਕਦੇ ਉਸ ਜਨਾਨੀਏ ਦੇ ਦਿਮਾਗ ਵਿਚ ਨੁਕਸ ਬੀ ਹੋਗ। ਅਸਾਂ ਜੋ ਹਰ ਪੇਖੇ ਪੜਤਾਲ ਕੀਤੀ। ਜਦੋਂ ਕੁਝ ਪਤਾ ਨਾ ਲੱਗਾ, ਫਿਰੀ ਪਿੰਡ ਦਾ ਮਹੌਲ ਖ਼ਰਾਬ ਹੋਣ ਤੋਂ ਬਚਾਣ ਲਈ ਸਾਰੀਆ ਪੰਚੇਤਾ ਨੇ ਫੈਸਲਾ ਕਰੀਕੇ ਉਨੂੰ ਕਿਸਨੇ ਕੋਲ ਬਿਠਾਈ ਤਾਂ ਹਾ। ਚਲੇ ਇਸ ਦੀ ਰਾਖੀ ਬੀ ਹੋਈ ਜਾਗ ਨਾਲੇ ਕਿਸ਼ਨ ਦਾ ਘਰ ਬੀ ਬਸਦਾ ਰੰਗ। ਚਲੇ ਉਣ ਪੁੱਛੀ ਦਿਖਣੇ ਆ ਕਿਸਨੇ ਨੂੰ ਕੇ ਗਲਾਂਦਾ ਉਹ।"
"ਪੁੱਛਣਾ ਕੇ ਐ ਪ੍ਰਧਾਨ ਜੀ, ਤੁਸਾਂ ਜੋ ਬਿਠਾਈ ਹੀ, ਉਣ ਤੁਸਾ ਜੋ ਸਾਡੀ ਲਾੜੀ ਦੁਆਈ ਦੇਗੇ। ਆਖਰ ਉਹ ਕਨੂੰਨੀ ਤੌਰ ਤੇ ਤਾਂ ਸਾਡੇ ਮੁੰਡੂਏ ਦੀ ਲਾਡੀ ਐ ਨਾ। ਅਸਾਂ ਜੋ ਬਿਆਹੀ ਕੇ ਲਿਆਉਂਦੀ ਹੈ।"
"ਲਾੜੀ ਨੂੰ ਪਿਛਿਉਂ ਹੀ ਦੌਰੇ ਪੈਂਦੇ ਹੋ।" ਸਰਪੰਚ ਨੇ ਪੁੱਛਿਆ ਸੀ।
"ਨਹੀਂ ਜੀ, ਸਾਡਾ ਮੁੰਡੂ ਵਿਆਹੇ ਮਗਰੋਂ ਛੇਤੀ ਈ ਬਾਹਰਲੇ ਮੁਲਕੇ ਨੂੰ ਚਲਿਆ ਗਿਆ ਹੈ ਨੌਕਰੀ ਕਰੀਕੇ। ਕੰਪਨੀਏ ਦੀ ਸ਼ਰਤਾ ਕਰੀਕੇ ਪੰਜ ਸਾਲ ਤੋਂ ਪੈਲਾਂ ਉਨੂੰ ਛੁੱਟੀ ਨਹੀਂ ਸੀ ਮਿਲੀ ਸਕਦੀ। ਜਾ ਵਿਰੀ ਨੌਕਰੀ ਛੱਡੀਕੇ ਅੰਦਾ ਆਪਣਾ ਕਿਰਾਇਆ ਖਰਚੀਕ। ਅਸਾਂ ਜੇ ਸੋਚਿਆ ਚਲੇ ਔਖੇ ਸੌਖੇ ਪੰਜ ਸਾਲ ਕੱਟੀ ਲੈ। ਫਿਰੀ ਆਈ ਕੇ ਇਧਰਲੇ ਪੱਖੇ ਆਪਣਾ ਕੋਈ ਕੰਮ ਕਾਰ ਚਾਲੂ ਕਰੀ ਲੰਗ। ਪਿੰਡਿਉਂ ਲਾੜੀਏ ਨੂੰ ਏਹ ਕਸਰ ਹੋਈ ਸੀ। ਇਨੂੰ ਪਾਗਲਪਣੇ ਦੇ ਦੌਰੇ ਪੈਣ ਲੱਗੀ ਪੇ। ਕਈ ਗਲਾਂਦਾ ਇਨੂੰ ਉਪਰੀਏ ਦੀ ਕਸਰ ਹੋਈਗੀ। ਕੋਈ ਗੁਲਾਂਦਾ ਬਾਬੇ ਨਰਾਜ਼ ਹੋਈਗੇ। ਅਸਾਂ ਜੇ ਈਦਾ ਬੜਾ ਅਲਾਜ ਕਰਾਇਆ ਹਾਂ। ਜਿੱਥੇ ਕੁਣੀ ਦੱਸ ਪਾਈ, ਅਸਾਂ ਜੇ ਈਨੂੰ ਉਥੇ ਈ ਲਈ ਕੇ ਜਾਂਦੇ। ਕੋਈ ਸਾਧਾ ਸੰਤਾਂ ਦਾ ਡੇਰਾ ਨੀ ਛੱਡਿਆ। ਕਦੀ ਮਾੜਾ-ਮੋਟਾ ਵਰਕ ਪੈਂਦਾ। ਬੜੇ ਦਿਨਾ ਮਗਰੋਂ ਫਿਰੀ ਉਹੀਓ ਹਾਲ ਹੋਈ ਜਾਂਦਾ। ਕੋਈ ਗਲਾਂਦਾ ਇਨੂੰ ਪਾਗਲ ਖਾਣੇ ਛੋਡੀ ਦੰਗੇ। ਪਰ ਸਾਡਾ ਮਨ ਇਸ ਗੱਲ ਲਈ ਤਿਆਰ ਨੀ ਹੁੰਦਾ ਹਾ। ਕੋਈ ਗਲਾਂਦਾ ਦਿਮਾਰੀ ਦੇ ਡਾਗਧਰੇ ਕੋਲ ਅਲਾਜ ਕਰਾਗੇ, ਬਾਬਿਆਂ, ਚੇਲਿਆਂ ਨੂੰ ਛੱਡੀਕੇ। ਪ੍ਰਧਾਨ ਜੀ ਧਾੜੀ ਦੀ ਲਾੜੀ ਘਰ ਚਲੀ ਗਈ ਹੀ। ਅਸਾ ਪਿੰਡ ਆਲਿਆਂ ਨੂੰ ਤਾਂ ਗਲਾਈ ਤਾਂ ਹਾ ਕਿ ਲਾੜੀਏ ਨੂੰ ਅਲਾਜ ਲਈ ਕਿਸੇ ਰਿਸ਼ਤੇਦਾਰ ਕੋਲ ਦੂਸਰੇ ਸ਼ਹਿਰ ਭੇਜਿਆ ਹੋਇਆ। ਅਸਾ ਜੋ ਆਪਣੇ ਮੁੰਡੂਏ ਤੋਂ ਵੀ ਇਸ ਗੱਲ ਦਾ ਲਕੋਅ ਰੱਖਿਆ ਹਾ ਉਣ ਤਾਈਂ। ਪਰ ਉਣ ਸਾਡਾ ਮੁੰਡੂ ਪੰਜਾ ਸਾਲਾ ਮਗਰੋਂ ਪਿੰਡ ਪਰਤਣਾ। ਅਸਾਂ ਜੇ ਮੂੰਡੂਏ ਨੂੰ ਕੇ ਜਵਾਬ
ਦਿੰਗੇ। ਸਾਡੀ ਬੀ ਮਜ਼ਬੂਰੀ ਸਮਝੀ ਲੱਗੇ। ਤੁਸੀਂ ਜੋ ਕਿਹੜੀ ਕਨੂੰਨੀ ਤੋਰ ਤੇ ਉਨੂੰ ਕਿਸਨੇ ਦੀ ਲਾੜੀ ਬਣਾਈ ਤਾਂ ਹਾ।"
ਸਰਪੰਚ ਨੇ ਉਨ੍ਹਾਂ ਦੀ ਦਲੀਲ ਤੇ ਮੁਸ਼ਕਲ ਨਾਲ ਸਹਿਮਤ ਹੁੰਦਿਆਂ ਫੈਸਲਾ ਕਿਸ਼ਨ ਤੇ ਉਸਦੇ ਭਰਾ ਤੇ ਛੱਡਣਾ ਬਿਹਤਰ ਸਮਝਿਆ। ਸਰਪੰਚ ਹਰ ਸਾਥੀਆਂ ਨੂੰ ਲੈ ਕੇ ਕਿਸ਼ਨ ਦੇ ਘਰ ਵੱਲ ਚਲ ਪਿਆ ਸੀ । ਦੁਪਹਿਰ ਦਾ ਵੇਲਾ ਸੀ। ਰਾਧਾ ਕਿਸ਼ਨ ਲਈ ਚੁੱਲ੍ਹੇ 'ਤੇ ਰੋਟੀਆਂ ਸੇਕਦੀ ਸੀ। ਉਸ ਨੇ ਕਿਸ਼ਨੇ ਨੂੰ ਕਿਹਾ, ਜਦੋਂ ਤਾਈ ਮੈਂ ਫੁਲਕੇ ਰਾੜ੍ਹਦੀ ਆਂ ਤੇ ਦਾਲੀ ਨੂੰ ਤੁੜਕਾ ਲਾਨੀ ਆ, ਤੁਸਾਂ ਜੋ ਖੂਹੇ ਤੋਂ ਪਾਣੀਏ ਦਾ ਵੇਰਾ ਲਾਈ ਲੱਗ। ਸਵੇਰ ਦਾ ਤਾਜਾ ਪਾਣੀ ਨੀ ਭਰਿਆ। ਵਿਰੀ ਇਕੱਠੇ ਬਈ ਕੇ ਰੋਟੀ ਖਾਂਗੇ।"
ਕਿਸ਼ਨ ਆਦਤ ਮੁਤਾਬਿਕ ਚਾਬੀ ਦਿੱਤੇ ਖਡੌਣੇ ਵਾਂਗ ਬਣ ਉਠ ਖੜਤਾ ਸੀ। ਤੋਲੀਆ ਮੋਢੇ ਤੇ ਸੁੱਟ ਉਸ ਤੇ ਖਾਲੀ ਘੜਾ ਟਿਕਾ ਕੇ ਉਹ ਉਡਦਾ ਗਿਆ ਸੀ ਖੂਹ ਵੱਲ ਨੂੰ " ਕਿਸ਼ਨ ਦੇ ਜਾਣ ਦੀ ਦੇਰ ਸੀ ਕਿ ਸਰਪੰਚ ਰਾਧਾ ਦੇ ਰਿਸ਼ਤੇਦਾਰਾਂ ਨਾਲ ਉਸ ਦੇ ਘਰ ਪੁੱਜ ਗਿਆ ਸੀ। ਸ਼ੀਲਾ ਤਾਂ ਜਿਵੇਂ ਇਸ ਮੌਕੇ ਦੀ ਤਾੜ ਵਿਚ ਹੀ ਬੈਠੀ ਸੀ। ਬਿੱਲੀ ਦੇ ਭਾਗਾਂ ਨੂੰ ਡਿੱਕਾ ਟੁੱਟਿਆ ਸੀ। ਬਿਸ਼ਨਾ ਘਰ ਹੀ ਸੀ ਪਰ ਉਹ ਜਾਣ-ਬੁੱਝ ਕੇ ਸਾਹਮਣੇ ਨਹੀਂ ਸੀ ਹੋਇਆ। ਸਰਪੰਚ ਨੇ ਸੀਲਾ ਨੂੰ ਕਿਹਾ, "ਲਾਡੀਏ ਦੇ ਰਿਸ਼ਤੇਦਾਰ ਆਏ ਨੇ ਲਿਜਾਣ ਲਈ ਬਿਸ਼ਨੇ ਦੀ ਸਹਿਮਤੀ ਲੈਣੀ ਸੀ।"
"ਉਹ ਅਜੇ ਤਾਂ ਘਰ ਹੈ ਨੀ, ਪਰ ਤੁਸੀਂ ਜੇ ਰਾਧਾ ਨੂੰ ਲਿਜਾਣਾ ਤਾਂ ਉਣੇ ਹੀ ਲਈ ਜਾਗ। ਕਿਸ਼ਨ ਦੇ ਖੂਹ ਤੋਂ ਮੁੜਣ ਤੋਂ ਪੈਲਾ-ਪੈਲਾ। ਉਹ ਬੜਾ ਅੜ੍ਹਬ ਬੰਦਾ। ਜੇ ਅਤੀ ਗਿਆ ਤਾਂ ਫਿਰੀ ਬੜੀ ਮੁਸ਼ਕਿਲ ਹੋਈ ਜਾਗ। ਉਨੀ ਆਪਣੀ ਜਾਨ ਦੇਈ ਦੇਣੀ, ਮਰਨ ਮਾਰਨ ਨੂੰ ਤਿਆਰ ਹੋਈ ਜਾਣਾ ਪਰ ਲਾੜੀਏ ਨੂੰ ਨੀ ਲਿਜਾਣ ਦੇਣਾ। ਕਿਸ਼ਨ ਦੇ ਭਰਾ ਜੀ ਮੇਤੋਂ ਬਾਹਰੇ ਤਾਂ ਹੈ ਨੀ ਜੀ, ਮੈਂ ਜੇ ਗਲਾਈ ਦੇਣਾ ਉਨੂੰ ਮੰਨੀ ਜਾਣਾ, ਉਨ੍ਹਾਂ ਦੀ ਫਿਕਰ ਮਤ ਕਰੋ ਤੁਸਾਂ ਜੇ। ਉਨ੍ਹਾਂ ਜੋ ਮੈਂ ਆਪੇ ਸਮਝਾਈ ਦਿੱਗੀ।" ਸ਼ੀਲਾ ਦੀ ਗੱਲ ਉਨ੍ਹਾਂ ਨੂੰ ਜੱਦ ਗਈ ਸੀ।
ਬਸ ਇਸ ਤੋਂ ਪਹਿਲੋਂ ਕੇ ਕਿਸ਼ਨ ਖੂਹੇ ਤੋਂ ਪਾਣੀ ਲੈ ਕੇ ਮੁੜਦਾ, ਉਹ ਰਾਧਾ ਨੂੰ ਉਸ ਦੀ ਮਰਜ਼ੀ ਤੋਂ ਬਿਨਾ, ਜਬਰਦਸਤੀ ਲੈ ਗਏ ਸਨ। ਕਿਸ਼ਨ ਜਦੋਂ ਪਾਣੀ ਦਾ ਘੜਾ ਲੈ ਕੇ ਪਰਤਿਆ ਤਾਂ ਉਸ ਨੇ ਰਾਧਾ ਨੂੰ ਰਸੋਈ 'ਚ ਨਾ ਵੇਖਕੇ ਉਸਨੂੰ ਅੰਦਰ-ਬਾਹਰ, ਘਰ ਦੇ ਪਿਛਵਾੜੇ ਸਾਰੇ ਲੱਭਿਆ। ਉੱਚੀ-ਉੱਚੀ ਹਾਕਾਂ ਮਾਰੀਆਂ। ਫਿਰ ਉਸ ਨੇ ਭਰਜਾਈ ਨੂੰ ਪੁੱਛਿਆ, "ਭਰਜਾਈ ਤੂੰ ਰਾਧਾ ਤਾਂ ਨੀ ਦਿੱਖੀ।" ਸ਼ੀਲਾ ਨੇ ਟਕੇ ਜਿਹਾ ਜਵਾਬ ਦਿੱਤਾ, "ਮਿਨੂੰ ਕੇ ਪਤਾ ਚਲੀ ਗਈ ਹੋਣੀ ਐ ਊਆ ਈ ਜੀਆ ਆਈ ਹੀ।"
ਕਿਸ਼ਨ ਨੇ ਪਾਗਲਾਂ ਵਾਂਗ, ਪਿੰਡ ਦਾ ਪੋਤਾ-ਪੋਤਾ ਛਾਣ ਮਾਰਿਆ ਸੀ। ਕਿੱਥੇ-ਕਿੱਥੇ ਨਹੀਂ ਸੀ ਲੱਭਿਆ। ਉਸ ਨੇ ਆਪਣੀ ਰਾਧਾ ਨੂੰ। ਕਈ ਦਿਨ ਕੁਝ ਖਾਧਾ ਨਾ ਪੀਤਾ। ਗੁੰਮ-ਸੁੰਮ ਸੁੰਨਵੈਟਾ ਬਣਿਆ ਆਪਣੇ ਕਮਰੇ 'ਚ
ਪਿਆ ਰਿਹਾ ਸੀ। ਜਦ ਉਸ ਨੂੰ ਯਕੀਨ ਹੋ ਗਿਆ ਕਿ ਰਾਧਾ ਉਸ ਨੂੰ ਛੰਡ ਕੇ ਚਲੀ ਗਈ ਹੈ ਤਾਂ ਉਹ ਕਈ ਦਿਨ ਘਰ ਬਾਹਰ ਨਾ ਨਿਕਲਿਆ। ਬੰਦ ਕਮਰੇ 'ਚ ਬੈਠ ਕੇ ਅੱਥਰੂ ਵਹਾਉਂਦਾ ਰਿਹਾ ਸੀ। ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਇਆ ਉਸਨੇ। ਭਰਜਾਈ ਸ਼ੀਲਾ ਚੁੱਪ-ਚਾਪ ਰੋਟੀ ਰੱਖ ਜਾਂਦੀ। ਜੀ ਕਰਦਾ ਖਾ ਲੈਂਦਾ ਨਹੀਂ ਤਾਂ ਕੁੱਤਿਆ ਨੂੰ ਪਾ ਛੱਡਦਾ ਜਾਂ ਛੱਤ ਤੇ ਸੁੱਟ ਦਿੰਦਾ ਪੰਛੀਆਂ ਲਈ।
ਫਿਰ ਕਿਸ਼ਨ ਨੇ ਇਸ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਸੀ। ਸ਼ਾਇਦ ਪਿੰਡ ਵਾਲਿਆਂ ਦੀਆਂ ਸਵਾਲੀਆਂ ਨਿਗਾਹਾਂ ਤੋਂ ਬਚਣ ਖਾਤਰ ਹੁਣ ਉਹ ਅੱਖਾਂ ਤੇ ਕਾਲੀ ਐਨਕ ਲਾਈ ਰੱਖਦਾ। ਪੈਂਟ ਸ਼ਰਟ ਡਾਇਰੀ ਪੈਨ ਉਸ ਦਾ ਸ਼ਿੰਗਾਰ ਬਣ ਗਏ ਸਨ। ਹੁਣ ਉਹ ਸੀਲਾ ਜਾਂ ਬਿਸ਼ਨ ਦੇ ਆਖੋ ਡੱਕਾ ਨਾ ਭੰਨਦਾ। ਉਨ੍ਹਾਂ ਨੂੰ ਮੂੰਹ ਨਾ ਲਾਉਂਦਾ। ਬਸ ਖੂਹ ਤੋਂ ਪਾਣੀ ਢੋਅ ਢੋਅ ਕੇ ਬੱਚਿਆਂ ਨੂੰ ਪਿਲਾਉਣ ਲੱਗ ਪਿਆ ਸੀ। ਸਟਾਫ਼ ਮੈਂਬਰਾਂ ਨੂੰ ਵੀ ਸਕੂਲੇ ਪੁਜਦਿਆਂ ਹੀ ਜੋਗ ਗਿਲਾਸ ਲੈ ਕੇ ਪਾਣੀ ਪੁੱਛਦਾ।
ਸਕੂਲ ਆਉਣ ਵਾਲੇ ਹਰੇਕ ਵਿਅਕਤੀ ਤੋਂ ਆਪਣੀ ਡਾਇਰੀ ਤੇ ਕੁਝ ਨਾ ਕੁਝ ਲਿਖਵਾ ਕੇ ਦਸਤਖਤ ਜਰੂਰ ਕਰਵਾਉਂਦਾ। ਛੋਟੀ ਮਗਰੋਂ ਉਹ ਦੁਕਾਨ ਅਤੇ ਕਈ ਘਰਾਂ ਵਿਚ ਹੀ ਚੁੱਪ-ਚਾਪ ਪਾਣੀ ਦੇ ਘੜੇ ਭਰ ਕੇ ਰੱਖ ਦਿੰਦਾ। ਕਿਸੇ ਤੋਂ ਕੁਝ ਨਾ ਮੰਗਦਾ ਬਦਲੇ ਵਿਚ ਲੱਖਾਂ ਲੋਕਾਂ ਨੂੰ ਪਾਣੀ ਪਿਲਾਇਆ ਹੋਣਾ ਉਸ ਨੇ। ਜਦੋਂ ਕੋਈ ਬਰਾਤ ਇਸ ਮੰਦਰ 'ਚ ਮੋਥਾ ਟੇਕਣ ਆਉਂਦੀ ਹੈ। ਕਿਸ਼ਨ ਆਪ ਹੀ ਸਿਹਰਾ ਖਰੀਦ ਕੇ, ਬੰਨ੍ਹ ਕੇ ਨੱਚਣ ਲਗਦਾ ਹੈ। ਉਸ ਬਰਾਤ ਨੂੰ ਆਪਣੀ ਬਰਾਤ ਦੱਸਣ ਲੱਗਦਾ ਹੈ।
ਇਨੀ ਕਹਾਣੀ ਸੁਣਾ ਕੇ, ਮਾਸਟਰ ਭਜਨ ਮੈਨੂੰ ਸਕੂਲ ਦੇ ਇਕ ਨਵੇਂ ਬਣੇ ਕਮਰੇ ਵੱਲ ਲੈ ਗਏ ਸੀ। ਉਸ ਕਮਰੇ ਦੀ ਕੰਧ ਤੇ ਲੱਗੇ ਸੰਗਮਰਮਰ ਦੇ ਪੱਥਰ ਤੇ ਅੰਕਿਤ ਸ਼ਬਦ ਮੈਨੂੰ ਪੜ੍ਹਣ ਲਈ ਕਿਹਾ ਸੀ, "ਇਹ ਕਮਰਾ ਕਿਸ਼ਨ ਨੇ ਰਾਧਾ ਦੀ ਯਾਦ ਵਿਚ ਗਿਆਰਾਂ ਹਜ਼ਾਰ ਰੁਪਏ ਦਾਨ ਦੇ ਕੇ ਬਣਵਾਇਆ।" ਪੜ੍ਹ ਕੇ ਮੇਰਾ ਰੁੱਗ ਭਰ ਆਇਆ ਸੀ। ਮੈਂ ਭਿੱਜੀਆ ਅੱਖਾਂ ਨਾਲ ਮਾਸਟਰ ਭਜਨ ਵੱਲ ਵੇਖਿਆ ਸੀ।
"ਹਾਂ ਮਾਸਟਰ ਜੀ, ਲੋਕਾਂ ਨੂੰ ਪਾਣੀ ਪਿਲਾਉਣ ਬਦਲੇ ਜਿਨੇ ਪੈਸੇ ਮਿਲਦੇ, ਕਿਸ਼ਨ ਆਪਣੇ ਤੇ ਨਵਾਂ ਪੈਸਾ ਨਹੀਂ ਖਰਚ ਕਰਦਾ ਸੀ ਸਗੋਂ ਬੈਂਕ ਵਿਚ ਜਮ੍ਹਾਂ ਕਰਵਾ ਦਿੰਦਾ ਸੀ। ਉਹੀ ਪੈਸਾ ਖਰਚ ਕਰਕੇ ਇਹ ਕਮਰਾ ਬਣਵਾਇਆ ਹੈ ਸਾਨੂੰ ਕਹਿਕੇ। ਇੰਨਾ ਹੀ ਨਹੀਂ ਮਾਸਟਰ ਜੀ ਸਾਲ ਵਿਚ ਇਕ ਵਾਰੀ ਇਜ ਜਮ੍ਹਾ ਕਰਾਏ ਪੈਸੇ ਵਿਚੋਂ ਸਕੂਲ ਦੇ ਬੱਚਿਆਂ ਤੇ ਸਟਾਫ਼ ਲਈ 'ਲੰਗਰ' ਦੀ ਲਾਉਂਦਾ ਹੈ।"
ਤਦ ਨੂੰ ਕਿਸ਼ਨ ਮੁੜ ਸਾਡੇ ਕੋਲ ਆਣ ਖੜਤਾ ਸੀ। ਹੱਥ ਵਿਚ ਪਾਣੀ ਨਾਲ ਭਰਿਆ ਜੰਗ ਤੇ ਗਲਾਸ ਲੈ ਕੇ। "ਪਾਣੀ ਪੀ ਲੈਗ" ਉਸ ਨੇ ਕਿਹਾ ਤਾਂ ਮੈਨੂੰ ਕਿਸ਼ਨ ਧਰਤੀ ਤੇ ਵਿਰਾਜਿਆ, ਸਾਖਸ਼ਾਤ ਇੰਦਰ ਦੇਵਤਾ ਨਜ਼ਰ
ਆਇਆ ਸੀ, ਜਿਹੜਾ ਸਾਰੇ ਜਹਾਨ ਨੂੰ ਪਾਣੀ ਪਿਲਾ ਰਿਹਾ ਸੀ ਪਰ ਆਪ ਅੰਤਰਮਨ ਤੀਕ ਪਿਆਸਾ ਸੀ। ਮੈਂ ਮਨ ਹੀ ਮਨ ਉਸ ਦੇਵਤੇ ਸਾਹਮਣੇ ਨਤਮਸਤਕ ਹੋ ਗਿਆ ਸੀ।
12. ਪਹਿਲਾ ਸਕੂਲ
ਮੇਰਾ ਪਹਿਲਾ ਸਕੂਲ, ਉਸ ਪਿੰਡ ਵਿਚ, ਪਹਾੜੀ ਦੇ ਪੈਰਾਂ ਵਿਚ ਸਥਿਤ ਸੀ। ਕੰਡਿਆਲੀ ਭਾੜੀਆਂ ਦੀ ਵਾੜ ਨਾਲ ਘਿਰੇ ਉਸ ਮਿਡਲ ਸਕੂਲ ਦੇ ਪ੍ਰਵੇਸ਼ ਦਵਾਰ ਦੇ ਨਾਂ ਤੇ ਦੇ ਮੇਟੀਆਂ-ਮੋਟੀਆਂ ਲੱਕੜਾ ਗੱਡ ਕੇ ਬਾਂਸ ਦਾ ਫਲਟਾ (ਗੋਟ) ਲਾਇਆ ਗਿਆ ਸੀ। ਅੱਗੇ ਦਸ ਪੰਦਰਾਂ ਕਦਮ ਦੀ ਘੋੜੀ ਦਾਰ ਚੜ੍ਹਾਈ ਤੇ ਹੋਰ ਅੱਗੇ ਮਸਾਂ ਸੌ ਡੇਢ ਸੋ ਵਿਦਿਆਰਥੀਆਂ ਦੇ ਖੜ੍ਹੇ ਹੋਣ ਜੰਗੀ ਪੰਧਰੀ ਜਿਹੀ ਥਾਂ। ਸਕੂਲ ਗਰਾਉਂਡ ਦੇ ਨਾਂ ਤੇ ਇਹ ਥਾਂ ਖੰਡ ਨਾਲੋਂ ਦਸ ਪੰਦਰਾਂ ਫੁੱਟ ਉੱਚੀ ਸੀ। ਇਹ ਜਗ੍ਹਾ ਵਾੜ ਦੇ ਅੰਦਰ ਉੱਗੇ ਅੰਬਾਂ, ਧੰਮਣਾ, ਸਰੀਹ, ਕਨਿਆਰਾ ਅਰਜਣ ਵਰਗੇ ਦਰੱਖਤਾ ਨਾਲ ਘਿਰੀ ਹੋਈ ਸੀ। ਇਹ ਸਾਰੇ ਮਿਲ ਕੇ ਸਕੂਲ ਦੀ ਚਾਰਦੀਵਾਰੀ ਦਾ ਕੰਮ ਕਰਦੇ ਤੇ ਸਕੂਲ ਕੈਂਪਸ ਨੂੰ ਜਾਨਵਰਾਂ ਦੀ ਮਾਰ ਤੋਂ ਬਚਾਉਂਦੇ। ਇੰਜ ਖੇਡ ਚ ਲੰਘਦਿਆਂ ਇਨ੍ਹਾਂ ਹਰੇ- ਭਰੇ ਰੁੱਖਾਂ ਦੇ ਝੁਰਮਟ ਕਾਰਨ ਸਕੂਲ ਦੀ ਇਮਾਰਤ ਤਾਂ ਲੁਕੀ ਰਹਿੰਦੀ ਪਰ ਬੱਚਿਆਂ ਤੇ ਅਧਿਆਪਕਾਂ ਦੇ ਪੜ੍ਹਣ-ਪੜ੍ਹਾਉਣ ਦੀਆ ਆਵਾਜ਼ਾਂ ਉਥੇ ਸਕੂਲ ਦੇ ਹੋਣ ਦਾ ਅਹਿਸਾਸ ਕਰਾਉਂਦੀਆਂ। ਸਕੂਲ ਦੇ ਇਕਦਮ ਉਲਟ ਦਿਸ਼ਾ ਵਿਚ ਖੇਡ ਨੇੜੇ ਪੰਡਤ ਜੀ ਦੀ ਦੁਕਾਨ, ਮੰਦਿਰ ਅਤੇ ਖੂਹ ਤੋਂ ਲੰਘਦੇ ਲੋਕਾਂ ਨੂੰ ਉਸ ਸੰਘਣੀ ਪਰਦਾਦਾਰੀ ਵਿਚੋਂ ਮਾੜੀ ਮੋਟੀ ਸਕੂਲ ਦੀ ਟੀਨ ਦੀ ਛੰਤ ਹੀ ਨਜ਼ਰ ਆਉਂਦੀ। ਪ੍ਰਾਇਮਰੀ ਤੋਂ ਮਿਡਲ ਤੱਕ ਮਸਾਂ ਸੋ ਕੁ ਬੱਚਿਆ ਦੀ ਚਹਿਲ ਪਹਿਲ ਜਾਂ ਫਿਰ ਉੱਚੀ ਆਵਾਜ਼ ਵਿਚ ਪੜ੍ਹਾਉਂਦੇ ਕੁਝ ਅਧਿਆਪਕਾਂ ਕਰਕੇ ਸਕੂਲ ਲੱਗੇ ਹੋਣ ਦਾ ਪਤਾ ਲਗਦਾ।
ਸਕੂਲ ਦੀ ਗਰਾਉਂਡ ਦੇ ਖੱਬੇ ਪਾਸੇ ਚਾਰ-ਪੰਜ ਫੁੱਟ ਉੱਚੇ ਡੰਗਾਰੇ ਤੇ ਰੇਲਗੱਡੀ ਦੇ ਡੱਬਿਆਂ ਵਾਂਗ ਇਕ ਕਤਾਰ ਵਿਚ ਪੰਜ-ਛੇ ਕਮਰੇ ਉੱਤੇ ਟੀਨ ਦੀ ਤਿਕੋਨੀ ਛੰਤ। ਕੱਚਾ ਵਰਸ। ਕੱਚੀਆਂ ਕੰਧਾ। ਤਾਕੀਆਂ ਦੇ ਨਾਂ ਤੇ ਲਕੜੀ ਦਾ ਚੌਖਟਾ, ਬਿਨਾਂ ਪੋਲੇਦਾਰ ਕਿਸੇ-ਕਿਸੇ ਤਾਕੀ ਵਿਚ ਸਰੀਏ ਦੀ ਥਾਂ ਬਾਂਸ ਦੀਆਂ ਡੰਡੀਆਂ। ਬਹੁਤ ਹੀ ਰੋਫ ਖੁਰਦਰੇ ਬਲੈਕ ਬੋਰਡ। ਜਿਨ੍ਹਾਂ 'ਤੇ ਇਕ ਸੁੰਦਰ ਤੋਂ ਪੇਟ ਨਹੀਂ ਸੀ ਕੀਤਾ ਗਿਆ। ਉਨ੍ਹਾਂ ਤੇ ਚਾਕ ਬੜੀ ਮੁਸ਼ਕਿਲ ਨਾਲ ਚਲਦਾ। ਤਾਕੀ ਰਾਹੀਂ ਕਈ ਵਾਰੀ ਸੌਂਪ, ਬਿੱਛੂ, ਕਾਟ, ਨਿਉਲ ਵਰਗੇ ਜੰਗਲੀ ਤੇ ਖਤਰਨਾਕ ਜਾਨਵਰ ਬਿਨਾਂ ਕਿਸੇ ਰੋਕ ਟੋਕ ਦੇ ਅੰਦਰ-ਬਾਹਰ ਘੁੰਮ ਫਿਰ ਜਾਂਦੇ।
ਉਸ ਇਮਾਰਤ ਦਾ ਪਹਿਲਾ ਕਮਰਾ ਸਟਰ ਵੀ ਸੀ ਤੇ ਚੌਕੀਦਾਰ ਸਾਲਗਰਾਮ ਦੀ ਰਿਹਾਇਸ਼ ਵੀ ਜਿਸ ਅੰਦਰ ਹਰ ਸਮੇਂ ਅਗਿਹਾਨਾ ਬਲਦਾ ਰਹਿੰਦਾ ਤੇ ਕਮਰਾ ਧੂੰਏ ਨਾਲ ਭਰਿਆ ਰਹਿੰਦਾ। ਦੂਸਰਾ ਕਮਰਾ ਸਕੂਲ ਦਾ ਆਫ਼ਿਸ ਸੀ। ਉਸ ਅੰਦਰ ਹੀ ਲੋਕੜ ਦੀ ਅਲਮਾਰੀ ਵਿੱਚ ਰੱਖੀਆਂ ਲਾਇਬ੍ਰੇਰੀ ਦੀਆਂ ਪੁਸਤਕਾਂ। ਫਿਰ ਛੇਵੀਂ, ਸੱਤਵੀਂ ਤੇ ਅੱਠਵੀਂ ਲਈ ਸਿਰਫ਼ ਤਿੰਨ ਕਮਰੇ। ਉਸ ਤੋਂ ਬਾਅਦ ਪ੍ਰਾਇਮਰੀ ਵਿਭਾਗ ਦੇ ਵੀ ਦੇ ਕਮਰੇ। ਪਹਿਲੇ ਕਮਰੇ ਦੀ ਛੱਤ
ਚੋਂ ਨਿਕਲਦੇ ਧੂਏ ਕਾਰਨ ਸੱਚਮੁੱਚ ਹੀ ਕਿਸੇ ਰੇਲਗੱਡੀ ਦਾ ਅਹਿਸਾਸ ਹੁੰਦਾ। ਸਟਰ ਤੇ ਦਫ਼ਤਰ ਸਾਹਮਣੇ ਵੀ ਪੈੜਾ ਬਣਾ ਕੇ ਐਠ-ਦੇਸ ਕੁਰਸੀਆਂ ਰੱਖਣ ਵਾਸਤੇ ਪੱਧਰੀ ਥਾਂ। ਇੱਥੇ ਬੈਠ ਕੇ ਅਧਿਆਪਕ ਸਕੂਲ ਦਾ ਕੰਮ ਵੀ ਕਰ ਲੈਂਦੇ। ਉਹਤੋਂ ਰੋਥਲ ਦੇ ਪੇੜ ਦੀ ਛਾਂ। ਨੇੜੇ ਹੀ ਰੇਤ ਪਾ ਕੇ ਪਾਣੀ ਨਾਲ ਭਰੇ ਘੜੇ ਰੱਖਣ ਲਈ ਬਣਾਈ ਥਾਂ। ਸਕੂਲ ਦੇ ਗੇਟ 'ਚ ਵੜਦਿਆਂ ਹੀ ਖੋਬੇ ਪਾਸੇ ਬਣਾਈ ਇਕ ਟੰਕੀ। ਜਿਸ 'ਚੋਂ ਬੱਚੇ ਪਾਣੀ ਪੀਂਦੇ।
ਛੋਟੀਆਂ ਜਮਾਤਾਂ ਦੇ ਬੱਚੇ ਹੱਥ 'ਚ ਤਖ਼ਤੀਆਂ ਲੈ ਕੇ ਉਨ੍ਹਾਂ ਨੂੰ ਧਣ ਤੇ ਸੁਕਾਉਣ ਲਈ ਖੂਹ ਵੱਲ ਆਦੇ-ਜਾਂਦੇ ਰਹਿੰਦੇ। ਕਈ ਬੱਚੇ ਪੈਰ ਨੰਗੇ ਹੁੰਦੇ। ਵਰਦੀ ਦੇ ਨਾਂ ਤੇ ਬੇਮੇਲੇ ਰੰਗ-ਬਰੰਗੇ, ਪਾਟੇ-ਪੁਰਾਣੇ ਕੱਪੜੇ। ਕੜਾਕੇ ਦੀ ਠੰਡ ਵਿਚ ਕਈ ਤਾਂ ਬਿਨਾਂ ਸਵੈਟਰ ਕੋਟੀ ਤੋਂ, ਨਿੱਕਰ ਤੇ ਅੱਧੀਆਂ ਬਾਹਾਂ ਦੀ ਕਮੀਜ਼ ਪਾ ਕੇ ਆਉਂਦੇ। ਸਰਦੀਆਂ ਵਿਚ ਬਰਫ ਦੀਆਂ ਮਿਲੀਆਂ ਬਣੇ ਤੇ ਗਰਮੀਆਂ ਵਿਚ ਅੰਗਾਰਿਆਂ ਵਾਂਗ ਤਪਦੇ ਪੱਥਰਾਂ ਤੇ ਉਹ ਨੰਗੇ ਮਲੂਕ ਪੈਰਾਂ ਨਾਲ ਚੱਲ ਕੇ ਆਉਂਦੇ। ਉਨ੍ਹਾਂ ਦੇ ਪੈਰ ਕੰਡਿਆਂ ਨਾਲ ਛਾਨਣੀ ਬਣੇ ਹੋਏ ਹੁੰਦੇ। ਬੋਲੇ ਰੂਪੀ ਬਸਤਿਆਂ ਵਿਚ ਨਾ ਪੂਰੀਆਂ ਕਿਤਾਬਾਂ ਨਾ ਕਾਪੀਆਂ। ਕਈ ਬੱਚਿਆਂ ਪਾਸ ਤਾਂ ਨਾ-ਮਾਤਰ ਦੀ ਪੰਜਾਹ ਪੇਸੋ ਫੀਸ ਵੀ ਦੇਣ ਨੂੰ ਨਾਂ ਹੁੰਦੀ। ਕਈ ਵਾਰ ਅਧਿਆਪਕ ਆਪਣੇ ਕੋਲੋਂ ਹੀ ਉਨ੍ਹਾਂ ਦੀ ਫੀਸ ਜਮ੍ਹਾ ਕਰਾ ਦਿੰਦੇ।
ਬੱਚੇ ਕਈ-ਕਈ ਦਿਨ ਨਹਾਉਂਦੇ ਨਾ। ਸਫ਼ਾਈ ਦਾ ਧਿਆਨ ਨਾ ਰੱਖਦੇ। ਉਨ੍ਹਾਂ ਦੇ ਘਰ ਆਲਿਆਂ ਨੂੰ ਸ਼ਾਇਦ ਰੋਜੀ-ਰੋਟੀ ਦੇ ਜੁਗਾੜ ਤੋਂ ਹੀ ਫੁਰਸਤ ਨਾ ਮਿਲਦੀ। ਇਸ ਗੱਲ ਨੂੰ ਗੈਰ ਜ਼ਰੂਰੀ ਸਮਝਦੇ ਤੇ ਕੋਈ ਧਿਆਨ ਵੀ ਨਾ ਦਿੰਦੇ। ਬੱਚੇ ਜਿਸ ਤਰ੍ਹਾਂ ਮਰਜ਼ੀ ਸਕੂਲ ਘੱਲ ਦਿੰਦੇ। ਪੜ੍ਹਾਈ ਨਾਲੋਂ ਵੱਧ ਜ਼ਰੂਰੀ ਸੀ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ। ਆਪ ਕਰੇ ਅਨਪੜ੍ਹ ਤੇ ਪੜ੍ਹਾਈ ਦੀ ਉਪਯੋਗਤਾ ਤੋਂ ਬੇਖ਼ਬਰ। ਉਂਗਲਾਂ ਤੇ ਗਿਨਣਯੋਗ ਕੁਝ ਪਰਿਵਾਰ ਸਨ, ਜਿਹੜੇ ਆਰਥਿਕ ਪੱਖੋਂ ਬਸ ਥੜ੍ਹੇ ਜਿਹੇ ਚੰਗੇ ਸੀ, ਜਿਨ੍ਹਾ ਦਾ ਰੇਟੀ ਫੁਲਕਾ ਥੋੜਾ ਸੋਖਾ ਚਲਦਾ। ਉਹ ਆਪਣੇ ਬੱਚਿਆਂ ਵੱਲ ਬੇੜਾ ਬਹੁਤ ਧਿਆਨ ਵੀ ਜ਼ਰੂਰ ਦਿੰਦੇ । ਪੜ੍ਹਨ ਆਉਣ ਵਾਲਿਆਂ 'ਚ ਕੁੜੀਆਂ ਦੀ ਗਿਣਤੀ ਬਹੁਤ ਘੱਟ ਸੀ। ਇਹ ਬੱਚੇ ਸਕੂਲੋਂ ਮਿਲਿਆ ਹਮ ਵਰਕ ਵੀ ਸਕੂਲ ਵਿਚ ਹੀ ਨਿਪਟਾਉਣ ਨੂੰ ਤਰਜੀਹ ਦਿੰਦੇ ਕਿਉਂਕਿ ਘਰ ਜਾਂਦਿਆਂ ਹੀ ਉਨ੍ਹਾਂ ਨੂੰ ਮਾਪੇ ਕਦੇ ਖੇਤਾਂ, ਖੂਹ ਜਾਂ ਖਾਲਿਹਾਨ ਵੱਲ ਭੇਜ ਦਿੰਦੇ। ਹਨੇਰ ਹੋਣ 'ਤੇ ਘਰ ਪਰਤਦੇ। ਬਿਜਲੀ ਸੀ ਨਹੀਂ। ਦੀਵੇ ਦੀ ਰੋਸ਼ਨੀ ਵਿਚ ਪੜ੍ਹ ਨਾ ਹੁੰਦਾ। ਉਂਜ ਵੀ ਸਾਰਾ ਦਿਨ ਦੇ ਥੱਕੇ ਹਾਰੇ ਬੱਚੇ ਸ਼ਾਮ ਨੂੰ ਜਲਦੀ ਹੀ ਸੋ ਜਾਂਦੇ। ਫਸਲਾਂ ਦੀ ਬਿਜਾਈ, ਗੋਡੀ, ਕਟਾਈ ਕਰਕੇ ਉਹ ਕਈ-ਕਈ ਦਿਨ ਛੁੱਟੀਆਂ ਕਰ ਜਾਦੇ।
ਮੈਨੂੰ ਉਨ੍ਹਾਂ ਭੋਲੇ-ਭਾਲੇ, ਮਾਸੂਮ, ਬੇਬਸ, ਲਾਚਾਰ ਤੇ ਥੁੜਾਂ ਮਾਰੇ ਬੱਚਿਆਂ ਤੇ ਬਹੁਤ ਤਰਸ ਆਉਂਦਾ। ਭਿਅੰਕਰ ਸਰਦੀ ਵਿਚ ਉਨ੍ਹਾਂ ਨੂੰ ਬਿਨਾ ਸਵੈਟਰ ਤੇ ਨੰਗੇ ਪੈਰੀ ਦੇਖ ਕੇ ਮੇਰਾ ਸੰਵੇਦਨਸ਼ੀਲ ਮਨ ਭਾਵੁਕ ਹੋ ਉਠਦਾ।
ਦਿਲ ਕਰਦਾ ਕਿ ਆਪਣੇ ਬੂਟ ਤੇ ਸਵੈਟਰ ਕੋਟੀ ਉਤਾਰ ਕੇ ਇਨ੍ਹਾਂ ਨੂੰ ਪੁਆ ਦਿਆਂ। ਪਰ ਮੈਂ ਇੰਜ ਕਰਕੇ ਕਿੰਨਿਆਂ ਕੁ ਦੇ ਤਨ ਢੱਕ ਸਕਾਂਗਾ। ਕਿੰਨਿਆਂ ਨੂੰ ਕਿਤਾਬਾਂ ਤੇ ਕਾਪੀਆਂ ਲੈ ਕੇ ਦੇ ਸਕਾਂਗਾ। ਇਹ ਸੋਚ ਕੇ ਮੈਂ ਚੁੱਪ ਰਹਿ ਜਾਂਦਾ। ਉਨ੍ਹਾਂ ਬਹੁਤ ਹੀ ਗਰੀਬ ਬੱਚਿਆਂ ਵਿਚੋਂ ਕੁਝ ਬੱਚੇ ਬਹੁਤ ਹੁਸ਼ਿਆਰ ਸਨ। ਤੇਜ਼ ਬੁੱਧੀ ਦੇ ਮਾਲਕ। ਪ੍ਰਤਿਭਾ ਸੰਪਨ। ਪਰ ਉਹ ਵਿਚਾਰੇ ਸਹੂਲਤਾਂ ਦੀ ਘਾਟ, ਪੂਰੇ ਧਿਆਨ ਤੇ ਮਾਰਗਦਰਸ਼ਨ ਦੀ ਕਮੀ ਕਰਕੇ ਵਿਕਾਸ ਨਹੀਂ ਕਰ ਪਾ ਰਹੇ ਸਨ।
ਉਸ ਸਕੂਲ ਵਿਚ ਮੇਰੀ ਨਿਉਕਤੀ ਤੋਂ ਪਹਿਲਾਂ ਉੱਥੇ ਮਾਤਰ ਤਿੰਨ ਅਧਿਆਪਕ ਸਨ। ਸਮਾਜਕ ਤੇ ਅੰਗਰੇਜ਼ੀ ਪੜ੍ਹਾਉਣ ਵਾਲੇ ਸਾਧੂ ਰਾਮ। ਜਿਹੜੇ ਸਾਰਿਆਂ 'ਚ ਸੀਨੀਅਰ ਹੋਣ ਕਾਰਨ ਸਕੂਲ ਦੇ ਇੰਚਾਰਜ ਯਾਨੀ ਮੁੱਖ ਅਧਿਆਪਕ ਸਨ। ਸਿਗਰੇਟ ਤੇ ਸ਼ਰਾਬ ਪੀ-ਪੀ ਕੇ ਖਖਲਾ ਹੋਇਆ ਸਰੀਰ, ਮਾਤਰ ਪਿੰਜਰ ਨਜ਼ਰ ਆਉਂਦਾ। ਗਿਡ ਨਾਲ ਭਰੀਆਂ ਅੱਖਾਂ ਅੰਦਰ ਨੂੰ ਧਸੀਆਂ ਰਹਿੰਦੀਆਂ। ਜਿਸ ਨੂੰ ਦੇਖ ਕੇ ਡਰ ਜਿਹਾ ਲਗਦਾ। ਬੱਚਿਆਂ ਨੇ ਉਸ ਦਾ ਨਾਂ 'ਹੱਡੀ ਰਾਜਾ' ਰੱਖਿਆ ਹੋਇਆ ਸੀ। ਨਿਹਾਇਤ ਸ਼ਰੀਫ, ਇਮਾਨਦਾਰ ਤੇ ਮਿਹਨਤੀ ਅਧਿਆਪਕ ਭਜਨ ਲਾਲ ਤੇ ਹਿੰਦੀ ਦਾ ਹਰੀ ਪ੍ਰਸ਼ਾਦ, ਲੰਮਾ ਪਤਲਾ, ਤਿੱਖਾ ਰੁਨਕ ਮਿਜਾਜ ਤੇ ਬਹੁਤ ਉੱਚੀ-ਉੱਚੀ ਬੋਲ ਕੇ ਪੜ੍ਹਾਉਣ ਵਾਲਾ। ਮੈਂ ਸਾਇੰਸ ਤੇ ਬਿੱਲਾ ਪੰਜਾਬੀ ਦੀ ਆਸਾਮੀ ਤੇ ਨਵੇਂ-ਨਵੇਂ ਆਏ ਸੀ। ਸਾਥ ਬੜ੍ਹੇ ਦਿਨਾਂ ਮਗਰੋਂ ਹੀ ਡ੍ਰਾਇੰਗ ਅਧਿਆਪਕਾ ਵੀ ਆ ਗਈ ਸੀ। ਅਸੀਂ ਤਿੰਨੇ ਟੈਂਪਰੇਰੀ ਆਧਾਰ ਤੇ ਨਿਉਕਤ ਹੋਏ ਸੀ। ਉਨਾਣਵੇਂ ਦਿਨਾਂ ਮਗਰੋਂ ਸਾਨੂੰ ਸਕੂਲ ਫਾਰਗ ਕਰ ਦਿੱਤਾ ਜਾਂਦਾ। ਫਿਰ ਇਕ ਦਿਨ ਜਾਂ ਛੁੱਟੀ ਆ ਜਾਣ ਤੇ ਵੱਧ ਦਿਨਾਂ ਦੀ ਬੇਕ ਪਾ ਕੇ ਮੁੜ ਨਿਉਕਤੀ ਪੱਤਰ ਜਾਰੀ ਕੀਤਾ ਜਾਂਦਾ।
ਪਹਿਲੇ ਦਿਨ ਤੋਂ ਹੀ ਅਸੀਂ ਤਿੰਨੇ ਅਧਿਆਪਕ, ਰੈਗੂਲਰ ਅਧਿਆਪਕਾ ਦੀਆਂ ਨਜ਼ਰਾਂ ਵਿਚ ਪਰਵਾਸੀ ਪੰਛੀਆਂ ਵਰਗੇ ਸੀ। ਪਤਾ ਨਹੀਂ ਕਦੇ ਵਿਭਾਗ ਸਾਡੇ ਵਰਗੇ ਕੱਚੇ ਅਧਿਆਪਕਾਂ ਦੀ ਪੱਕੀ ਛੁੱਟੀ ਕਰ ਦੇਵੇ ਜਾਂ ਬਦਲ ਕੇ ਕਿਸੇ ਦੂਸਰੇ ਸਕੂਲ ਭੇਜ ਦੇਵੇ। ਇਹ ਤਲਵਾਰ ਹਰ ਸਮੇਂ ਸਾਡੀ ਧੌਣ ਤੇ ਲਟਕਦੀ ਰਹਿੰਦੀ। ਉਂਜ ਤਾਂ ਪੁਰਾਣੇ ਅਧਿਆਪਕ ਸਾਡੇ ਨਾਲ ਪੂਰੀ ਹਮਦਰਦੀ ਤੇ ਅਪਣੱਤ ਦਰਸਾਉਂਦੇ ਪਰ ਸਕੂਲ ਤੇ ਨੌਕਰੀ ਦੇ ਕਈ ਭੇਤ ਸਾਥੋਂ ਲੁਕਾ ਕੇ ਰੱਖਦੇ। ਕੋਈ ਵੀ ਜ਼ਿੰਮੇਵਾਰੀ ਵਾਲਾ ਕੰਮ ਸਾਨੂੰ ਨਾ ਦਿੰਦੇ। ਬੇਸ਼ੱਕ ਅਸੀਂ ਸੰਗ- ਸੰਗ ਖਾਂਦੇ-ਪੀਂਦੇ, ਉਠਦੇ-ਬੈਠਦੇ, ਆਂਦੇ-ਜਾਂਦੇ ਪਰ ਅੰਦਰੋਂ ਅੰਦਰੀ ਇਕ ਫ਼ਾਸਲਾ ਰੱਖਿਆ ਹੋਇਆ ਸੀ ਉਨ੍ਹਾਂ ਨੇ ਸਾਥੋਂ, ਪਤਾ ਨਹੀ ਕਿਉਂ? ਇਸ ਗੋਲ ਦੀ ਸਮਝ ਨਾ ਪੈਂਦੀ।
ਸਕੂਲ ਅਕਸਰ ਦੇਰ ਨਾਲ ਹੀ ਲਗਦਾ। ਇਕ ਐਧਾ ਪੀਰੀਅਡ ਲਾਉਣ ਮਗਰੋਂ ਬੱਚੇ ਖੇਡਦੇ ਹੀ ਰਹਿੰਦੇ। ਕੁਝ ਗੰਭੀਰ ਕਿਸਮ ਦੇ ਬੱਚੇ ਬੈਠ ਕੇ ਸਕੂਲ ਦਾ ਕੰਮ ਕਰਦੇ ਰਹਿੰਦੇ। ਕਈ ਬੱਚੇ ਅਧਿਆਪਕਾਂ ਦੀ ਸੇਵਾ ਟਹਿਲ ਕਰਕੇ ਖੁਸ਼ ਰਹਿੰਦੇ। ਅੱਧੀ ਛੁੱਟੀ ਮਗਰੋਂ ਵੀ ਇਕ ਅੱਧਾ ਪੀਰੀਅਡ ਲਗਦਾ।
ਫਿਰ ਬਚਿਆਂ ਦੀ ਹਫੜਾ-ਤਫੜੀ ਜਿਹੀ ਮੋਚੀ ਰਹਿੰਦੀ। ਪ੍ਰਾਇਮਰੀ ਵਾਲੇ ਤਿੰਨ ਅਧਿਆਪਕ ਉਸ ਗਰਾਉਂਡ ਦੇ ਦੂਸਰੇ ਸਿਰੇ ਤੇ ਬਣੇ ਆਪਣੇ ਕਮਰਿਆਂ ਅੰਦਰ ਜਾਂ ਦਰੱਖਤਾਂ ਦੀ ਸੰਘਣੀ ਛਾਂ ਹੇਠ ਕੁਰਸੀ ਮੇਜ਼ ਡਾਹ ਕੇ ਆਪਣੀ ਹੀ ਦੁਨੀਆ ਵਿਚ ਮਸਤ ਰਹਿੰਦੇ। ਉਨ੍ਹਾਂ ਨੇ ਇਸ ਪਾਸਿਉਂ ਹੀ ਸਕੂਲੋਂ ਆਣ-ਜਾਣ ਦਾ ਰਸਤਾ ਬਣਾਇਆ ਹੋਇਆ ਸੀ।
ਵੱਡੀਆਂ ਜਮਾਤਾਂ ਵੱਲ ਉਹ ਬਿਨਾ ਕਿਸੇ ਕੰਮ ਤੋਂ ਘੱਟ ਵੱਧ ਹੀ ਗੇੜਾ ਲਾਉਂਦੇ ਜਾਂ ਦਖਲ ਦਿੰਦੇ। ਕਦੇ ਦਿਲ ਕੀਤਾ ਤਾਂ ਪੜ੍ਹਾ ਲਿਆ ਨਹੀਂ ਤਾਂ ਸਕੂਲ ਦੀ ਡਾਕ ਤਿਆਰ ਕਰ ਲਈ। ਗੱਪਾ ਮਾਰ ਲਈਆਂ। ਸ਼ਹਿਰ ਆਉਣ ਵਾਲੇ ਅਧਿਆਪਕ ਆਪਣੇ ਨਾਲ ਅਖ਼ਬਾਰ ਲੈ ਆਉਂਦੇ ਤੇ ਕਿਸੇ ਨਾ ਕਿਸੇ ਖ਼ਬਰ ਨੂੰ ਲੈ ਕੇ ਉਸ ਦਾ ਪੋਸਟਮਾਰਟਮ ਕਰਦੇ ਰਹਿੰਦੇ।
ਉਸ ਸਕੂਲ ਵਿਚ ਅਸੀਂ ਤਿੰਨਾਂ ਅਧਿਆਪਕਾਂ ਨੇ ਦਸੰਬਰ ਮਹੀਨੇ ਜਵਾਇਨ ਕੀਤਾ ਸੀ। ਮੈਨੂੰ ਮੁੱਖ ਅਧਿਆਪਕ ਵੱਲੋਂ ਅੱਠਵੀਂ, ਸੱਤਵੀਂ ਤੇ ਛੇਵੀਂ ਤਿੰਨਾ ਜਮਾਤਾ ਤੇ ਪ੍ਰੀਖਿਆ ਫੰਡ ਇਕੱਠਾ ਕਰਨ ਦਾ ਹੁਕਮ ਜਾਰੀ ਹੋਇਆ ਸੀ। ਬੱਚਿਆਂ ਤੋਂ ਪਤਾ ਲੱਗਾ ਸੀ ਕਿ ਉਨ੍ਹਾਂ ਤੋਂ ਸਤੰਬਰ ਮਹੀਨੇ ਵੀ ਤਿਮਾਹੀ ਪ੍ਰੀਖਿਆ ਲਈ ਫੰਡ ਲਿਆ ਗਿਆ ਸੀ ਪਰ ਉਨ੍ਹਾ ਦਾ ਕੋਈ ਇਮਤਿਹਾਨ ਨਹੀਂ ਸੀ ਲੀਤਾ ਗਿਆ। ਉਨ੍ਹਾਂ ਦੀਆਂ ਹੀ ਕਾਪੀਆਂ ਦੇ ਦੋ-ਦੋ ਪੇਜ ਕਢਵਾ ਕੇ ਦੇ ਚਾਰ ਪ੍ਰਸ਼ਨ ਲਿਖਵਾ ਕੇ ਇਮਤਿਹਾਨ ਦੀ ਫਾਰਮੈਲਟੀ ਪੂਰੀ ਕਰ ਲਈ ਗਈ ਸੀ। ਜਿਸ ਨੂੰ ਸਕੂਲ ਦੇ ਰਿਜ਼ਲਟ ਰਜਿਸਟਰ ਤੇ ਚੜ੍ਹਾ ਦਿੱਤਾ ਗਿਆ ਸੀ । ਪੇਪਰ ਢੰਡ ਦੇ ਨਾਂ ਤੇ ਇਕੱਠਾ ਕੀਤਾ ਪੈਸਾ ਕਿੱਥੇ ਜਾਂਦਾ, ਕੁਝ ਨਾ ਪਤਾ ਲਗਦਾ। ਚਰਚਾ ਇਹ ਸੀ ਕਿ ਮੁੱਖ ਅਧਿਆਪਕ ਉਨ੍ਹਾਂ ਗਰੀਬ ਬੱਚਿਆਂ ਤੋਂ ਇਕੱਠੇ ਕੀਤੇ ਪੈਸੇ ਨੂੰ ਸਾਥੀਆਂ ਨਾਲ ਮੀਟ ਸ਼ਰਾਬ 'ਚ ਉੜਾ ਦਿੰਦਾ ਸੀ।
ਮੇਰੇ ਲਈ ਇਹ ਬਹੁਤ ਹੀ ਹੈਰਾਨੀ ਦੀ ਗੱਲ ਸੀ ਕਿ ਸਕੂਲ ਦੇ ਹੀ ਚੌਕੀਦਾਰ ਦੇ ਕਮਰੇ ਵਿਚ ਬੈਠ ਕੇ ਪੈਗ ਲਾਏ ਜਾਂਦੇ ਤੇ ਫਿਰ ਉਹ ਮੁੱਖ ਅਧਿਆਪਕ ਜਮਾਤ ਵਿਚ ਪੜ੍ਹਾਉਣ ਚਲਿਆ ਜਾਂਦਾ। ਉਹ ਨਸ਼ੇ ਦੀ ਲੋਰ ਵਿਚ ਕਈ-ਕਈ ਪੀਰਡ ਇਕੱਲਾ ਹੀ ਲਾਈ ਜਾਂਦਾ ਤੇ ਅਗਲੀ ਪਿਛਲੀ ਕਸਰ ਕੱਢ ਲੈਂਦਾ। ਜਮਾਤ ਵਿਚ ਬੈਠੇ ਬੱਚੇ ਤੇ ਬਾਹਰ ਬੈਠੇ ਅਧਿਆਪਕ ਤੰਗ ਆ ਜਾਂਦੇ। ਨਸ਼ੇ 'ਚ ਉਹ ਛੇਤੀ ਗੁੱਸੇ ਵਿਚ ਆ ਜਾਂਦਾ ਤੇ ਉਨ੍ਹਾਂ ਮਾਸੂਮ ਤੇ ਨਿਰਦੇਸ਼ ਜਿਹੇ ਬੱਚਿਆਂ ਨੂੰ ਕੁੱਟ ਛੱਡਦਾ। ਸਕੂਲ ਦੇ ਦਫਤਰ ਮੂਹਰੇ ਵਿਦਿਆਰਥੀਆਂ ਸਾਮ੍ਹਣੇ ਹੀ ਸਿਗਰਟ ਪੀਣਾ ਆਮ ਜਿਹੀ ਗੱਲ ਸੀ।
ਮੈਂ ਮੁਖੀ ਦੇ ਆਦੇਸ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਉਨ੍ਹਾਂ ਬੱਚਿਆਂ ਤੋਂ ਪੇਪਰ ਫੰਡ ਇਕੱਠਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਪਹਿਲ ਇਕੱਠੇ ਕੀਤੇ ਗਏ ਪੈਸਿਆ ਵਿਚੋਂ ਹੀ ਦਸੰਬਰ ਪ੍ਰੀਖਿਆ ਲੈਣ ਲਈ ਆਵਾਜ਼ ਉਠਾ ਦਿੱਤੀ ਸੀ। ਇਸ ਨਾਲ ਸਕੂਲ ਵਿਚ ਬਵੰਡਰ ਖੜ੍ਹਾ ਹੋ ਗਿਆ ਸੀ। ਮੁਖੀ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਤੇ ਪਿਛਲੇ ਪੈਸਿਆਂ ਦਾ ਹਿਸਾਬ ਮੰਗਣਾ ਮੇਰਾ ਅਪਰਾਧ ਸੀ। ਮੁਖੀ ਮੇਰੇ ਤੇ ਵਰ੍ਹਾ ਪਿਆ ਸੀ।
ਤੂੰ ਮੇਰਾ ਆਰਡਰ ਮੰਨਣ ਤੋਂ ਇਨਕਾਰ ਕੀਤਾ ਐ, ਨਾਲ ਮੌਤੋਂ ਪਹਿਲਕਿਆ ਪੈਹਿਆਂ ਦਾ ਹਿਸਾਬ ਮੰਗਣ ਵਾਲਾ ਤੂੰ ਕੌਣ ਹੁੰਦਾ ਐ। ਹੈ ਕਿਹੜੀ ਕਪੈਸਟੀ 'ਚ ਤੂੰ ਮੰਗ ਸਕਦਾ ਐ ਮੈਤ ਹਿਸਾਬ ? ਤਿੰਨ੍ਹ ਪਤਾ ਨੀ, ਤੂੰ ਟੈਪਰੇਰੀ ਐਂ। ਤੇਰੇ ਖਿਲਾਫ਼ ਲਿਖਿਆ ਮੇਰਾ ਇਕ ਬੀ ਅੱਖਰ, ਤਿੰਨ੍ਹ ਇਸ ਨੌਕਰੀ 'ਚੋਂ ਕੱਢਣ ਲਈ ਕਾਫ਼ੀ ਐ। ਤੂੰ ਮੁੜ ਕਦੇ ਮਾਸਟਰ ਮਹਿਕਮੇ 'ਚ ਤਾਂ ਕੀ ਕਿਸੇ ਸਰਕਾਰੀ ਨੌਕਰੀ ਜੰਗਾ ਨਹੀਂ ਰੋਣਾ। ਹਾਂ ਮੈਂ ਦੱਸੀ ਦਿਨਾ।"
"ਮੈਂ ਨੀ ਡਰਦਾ ਅਜਿਹੀਆਂ ਧਮਕੀਆਂ ਤੋਂ। ਤੂੰ ਇਨ੍ਹੇ ਗਰੀਬ ਲੋਕਾ ਤੋਂ ਪੇਪਰ ਫੰਡ ਦੇ ਨਾਂ ਤੇ ਇਕੱਠੇ ਕੀਤੇ ਪੈਸਿਆਂ ਨੂੰ ਸ਼ਰਾਬ-ਕਬਾਬ ਵਿਚ ਉਡਾਇਆ ਐ, ਜਿਹੜੇ ਲੋਕ ਆਪਣੇ ਬੱਚਿਆਂ ਨੂੰ ਬੂਟ, ਚੌਪਲਾ, ਕੱਪੜੇ- ਲੱਤੇ ਵੀ ਨਹੀਂ ਲੈ ਕੇ ਦੇ ਸਕਦੇ। ਮੈਂ ਇਹ ਗੱਲ ਪਿੰਡ ਦੀ ਪੰਚਾਇਤ ਤੇ ਸਿੱਖਿਆ ਅਧਿਕਾਰੀਆਂ ਦੇ ਨੋਟਿਸ ਵਿਚ ਲੈ ਕੇ ਜਾਵਾਂਗਾ। ਫਿਰ ਵੇਖਾਂਗਾ ਕਿ ਨੌਕਰੀ ਮੇਰੀ ਜਾਂਦੀ ਐ ਜਾ ਤੁਹਾਡੀ। ਮੈਂ ਸਾਇਸ ਅਧਿਆਪਕ ਹਾਂ। ਮੈਨੂੰ ਤਾਂ ਕਿਤੇ ਨਾ ਕਿਤੇ ਸਰਕਾਰੀ ਨਾ ਸਹੀ ਪ੍ਰਾਈਵੇਟ ਨੌਕਰੀ ਹੀ ਮਿਲ ਜਾਣੀ ਐ ਪਰ ਤੁਸੀਂ ਆਪਣੀ ਸੰਚੇ। ਇਨ੍ਹਾਂ ਗਰੀਬ ਲੋਕਾਂ ਦੀ ਸੋਚੇ। ਇਨ੍ਹਾਂ ਤੇ ਤਰਸ ਖਾਓ।" ਮੈਂ ਵੀ ਠੋਕ ਕੇ ਉੱਤਰ ਦਿੱਤਾ ਸੀ ਮੁੱਖੀ ਨੂੰ।
ਉਸ ਸਮੇਂ ਤਾਂ ਕਿਸੇ ਵੀ ਅਧਿਆਪਕ ਨੇ ਮੇਰਾ ਸਾਥ ਨਹੀਂ ਸੀ ਦਿੱਤਾ। ਪਰ ਬਾਅਦ ਵਿਚ ਮੈਨੂੰ ਮੁਖੀ ਸਾਹਮਣੇ ਮੂੰਹ ਨਾ ਖੋਲ੍ਹਣ ਦੀ ਸਲਾਹ ਦਿੰਦੇ ਰਹੇ। ਦੂਸਰੇ ਪਾਸੇ ਦੀ ਉਹ ਮੁਖੀ ਨੂੰ ਮਾਮਲਾ ਆਪਸ ਵਿਚ ਬੈਠ ਕੇ ਸ਼ਾਂਤੀ ਨਾਲ ਹੋਲ ਕਰਨ ਲਈ ਕਹਿੰਦੇ ਰਹੇ ਕਿ ਜੋ ਗੱਲ ਬਾਹਰ ਨਿਕਲ ਗਈ ਤਾਂ ਸਕੂਲ ਦੀ ਇਨਕਵਾਇਰੀ ਹੋ ਸਕਦੀ ਹੈ। ਅਸੀਂ ਕਈ ਜਨ ਫਸ ਸਕਦੇ ਹਾਂ। ਦੋਹਾਂ ਦਾ ਨੁਕਸਾਨ ਹੋ ਸਕਦਾ ਹੈ। ਇੰਜ ਰੈਗੂਲਰ ਅਧਿਆਪਕਾਂ ਨੇ ਆਪਸ ਵਿਚ ਬੈਠ ਕੇ ਸਲਾਹ ਕੀਤੀ ਤੇ ਹਰੀ ਪ੍ਰਸ਼ਾਦ ਨੇ ਵਿਚੋਲੀਆ ਬਣਦਿਆਂ ਮੈਨੂੰ ਦਫ਼ਤਰ ਵਿਚ ਬੁਲਾ ਲਿਆ।
"ਵੇਖ ਬਈ, ਸਾਡੇ ਕੋਲ ਪਿਛਲਾ ਲਗਭਗ ਢਾਈ ਸੌ ਰੁਪਿਆ ਜਮ੍ਹਾਂ ਹੈ। ਉਸ ਨੂੰ ਸਕੂਲ ਦੀ ਬਿਹਤਰੀ ਲਈ ਖਰਚ ਕਰ ਲੈਂਦੇ ਹਾਂ। ਪੇਪਰ ਫੰਡ ਲੈਣ ਦੀ ਰਵਾਇਤ ਨਾ ਤੋੜੀ ਜਾਵੇ ਤੇ ਪ੍ਰੀਖਿਆ ਦਾ ਵਧੀਆ ਪ੍ਰਬੰਧ ਦੀ ਤੂੰਹੀਉ ਕਰਨਾ ਹੈ। ਇਜ ਉਨ੍ਹਾਂ ਨੇ ਮਸਲੇ ਦਾ ਹੱਲ ਕੱਢਦਿਆਂ ਅਗਲੇਰੇ ਪ੍ਰੀਖਿਆ ਪ੍ਰਬੰਧ ਦੀ ਜ਼ਿੰਮੇਵਾਰੀ ਮੇਰੇ ਤੇ ਪਾ ਦਿੱਤੀ। ਜਿਸ ਨੂੰ ਇਕ ਚੁਣੌਤੀ ਦੇ ਤੇਰ ਤੇ ਸਵੀਕਾਰ ਕਰ ਲਿਆ ਸੀ। ਮਾਮਲਾ ਭਾਵੇਂ ਸ਼ਾਂਤ ਹੋ ਗਿਆ ਸੀ ਪਰ ਕਿਉਂਕਿ ਢਾਈ ਸੋ ਰੁਪਏ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਕੱਢ ਕੇ ਮੇਰੇ ਪਾਸ ਪ੍ਰੀਖਿਆ ਫੰਡ ਵਿਚ ਜਮ੍ਹਾ ਕਰਾਉਣੇ ਪਏ ਸਨ। ਇਸ ਲਈ ਮੈਂ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ ਸੀ। ਅਜਿਹਾ ਹੋਣਾ ਸੁਭਾਵਕ ਵੀ ਸੀ।
ਮੇਰੀ ਇਸ ਪ੍ਰਾਪਤੀ ਤੇ ਮੇਰੇ ਨਾਲ ਦੇ ਟੈਂਪਰੇਰੀ ਅਧਿਆਪਕ ਮੋਰੀ ਤਾਰੀਡ ਕਰਨ ਲੱਗ ਪਏ ਸਨ. ਜਿਨ੍ਹਾਂ ਨੇ ਉਸ ਸਾਰੇ ਵਾਕਿਏ ਦੌਰਾਨ ਚੁੱਪ ਵੱਟੀ ਹੋਈ ਸੀ। ਹੁਣ ਪ੍ਰਸ਼ਨ ਇਹ ਸੀ ਕਿ ਇਨ੍ਹਾਂ ਢਾਈ ਸੌ ਰੁਪਿਆ ਦਾ ਕੀ
ਕੀਤਾ ਜਾਵੇ। ਇਨ੍ਹਾਂ ਨੂੰ ਸਕੂਲ ਵਿਚ ਕਿੱਥੇ ਖਰਚ ਕੀਤਾ ਜਾਵੇ। ਉਸ ਸਮੇਂ ਢਾਈ ਸੋ ਰੁਪਏ ਰਕਮ ਬਹੁਤ ਵੱਡੀ ਸੀ। ਜਦੋਂ ਸਾਨੂੰ ਮਾਤਰ ਪੰਜ ਛੇ ਸੌ ਰੁਪਏ ਮਹੀਨਾ ਤਨਖਾਹ ਮਿਲਦੀ ਪਈ ਸੀ। ਇਹ ਪੈਸੇ ਕਿੱਥੇ ਤੇ ਕਿਵੇਂ ਖਰਚ ਕਰਨਾ ਹੈ। ਇਸ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਮੇਰੇ ਸਿਰ ਤੇ ਪਾ ਦਿੱਤੀ ਸੀ। 'ਜੇ ਬੋਲੇ ਉਹੀ ਕੁੰਡਾ ਖੋਲ੍ਹੇ ਵਾਲੀ ਗੱਲ ਸੀ। ਮੈਂ ਇਸ ਵਾਰੇ ਗੰਭੀਰਤਾ ਨਾਲ ਸੱਚਿਆ। ਮੇਰੇ ਦਿਮਾਗ ਵਿਚ ਇਕ ਯੋਜਨਾ ਨੇ ਜਨਮ ਲਿਆ। ਸਕੂਲ ਵਿਚ ਕੋਈ ਪੀ.ਟੀ. ਅਧਿਆਪਕ ਨਾ ਹੋਣ ਕਾਰਨ ਸਵੇਰੇ ਪ੍ਰਾਰਥਨਾ, ਪੀ.ਟੀ. ਤੇ ਸਰੀਰਕ ਵਿਗਿਆਨ ਪੜ੍ਹਾਉਣ ਦੀ ਜ਼ਿੰਮੇਦਾਰੀ ਮੈਂ ਆਪਣੀ ਮਰਜ਼ੀ ਨਾਲ ਮੰਗ ਕੇ ਲਈ ਹੋਈ ਸੀ। ਸਕੂਲ ਵਿਚ ਕਿਸੇ ਵੀ ਖੇਡ ਦਾ ਕੋਈ ਵੀ ਸਾਮਾਨ ਨਹੀਂ ਸੀ। ਮੈਂ ਸਰੀਰਕ ਸਿੱਖਿਆ ਦੀ ਪੁਸਤਕ ਦੀ ਮੱਦਦ ਲੈ ਕੇ ਸਕੂਲ ਦੀ ਛੋਟੇ ਜਿਹਹੀ ਗਰਾਊਂਡ ਦੀ ਪੈਮਾਇਸ਼ ਕੀਤੀ। ਇੱਥੇ ਵਾਲੀਬਾਲ ਦੀ ਕੋਰਟ ਤਿਆਰ ਕੀਤੀ ਜਾ ਸਕਦੀ ਸੀ। ਮੇਰੀ ਇਸ ਸਕੀਮ ਨੂੰ ਸਭ ਤੋਂ ਵੱਧ ਹਿਮਾਇਤ ਦਿੱਤੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ। ਫਿਰ ਮੁੱਖ ਅਧਿਆਪਕ ਜਿਹੜਾ ਹੋਗੇ ਪ੍ਰਸ਼ਾਦ ਦੀ ਸਲਾਹ ਤੋਂ ਬਗੈਰ ਇਕ ਕਦਮ ਨਹੀਂ ਸੀ ਪੁੱਟਦਾ, ਉਸਨੇ ਨੇ ਵੀ ਇਸ ਪ੍ਰੋਜੈਕਟ ਨੂੰ ਸਲਾਹਿਆ। ਇੰਜ ਮੁੱਖ ਅਧਿਆਪਕ ਸਮੇਤ ਲਗਭਗ ਸਾਰੇ ਸਫ਼ਾਟ ਦੀ ਸਹਿਮਤੀ ਇਸ ਗੱਲ ਲਈ ਬਣ ਗਈ।
ਮੈਨੂੰ ਸਕੂਲ ਤੇ ਕਾਲਜ ਸਮੇਂ ਵਾਲੀਬਾਲ ਤੇ ਕ੍ਰਿਕਟ ਖੇਡਣ ਦਾ ਸ਼ੌਕ ਰਿਹਾ ਸੀ। ਇਸ ਲਈ ਮੈਂ ਉਨ੍ਹਾਂ ਢਾਈ ਸੋ ਰੁਪਿਆ ਵਿਚੋਂ ਵਾਲੀਬਾਲ ਦੇ ਪੇਲ, ਨੈਟ ਤੇ ਵਾਲੀਬਾਲ ਆਦਿ ਖਰੀਦਣ ਤੀ ਤਜਵੀਜ ਰੱਖੀ। ਜਿਸ ਨੂੰ ਸਾਰਿਆ ਨੇ ਉਟਪਟ ਸਵੀਕਾਰ ਕਰ ਲਿਆ ਗਿਆ ਸੀ। ਸਕੂਲ ਮੁਖੀ ਸਾਧੂ ਰਾਮ ਨੇ ਬੜੀ ਮੁਸ਼ਕਲ ਨਾਲ ਆਪਣੀ ਜੇਬ 'ਚ ਢਾਈ ਸੌ ਰੁਪਏ ਕੱਢ ਕੇ ਮੈਨੂੰ ਫੜਾਉਂਦਿਆ, ਕੜਵਾਹਟ ਜਿਹੇ ਭਰੇ ਸ਼ਬਦਾਂ ਨਾਲ ਕਿਹਾ ਸੀ, "ਕਾਕਾ ਹੁਣ ਇਹ ਕੰਮ ਤੂੰ ਆਪ ਦੀ ਕਰਨਾ ਐ। ਜਿੱਥੇ ਮਰਜ਼ੀ ਪਲ ਲਿਆ ਤੇ ਜੀਆ ਮਰਜੀ ਗਰਾਊਂਡ ਤਿਆਰ ਕਰ। ਮੈਨੂੰ ਨਾ ਗਲਾਈ। ਇਸ ਕੰਮੇ ਲਈ ਮੇਰੇ ਨਾਲ ਕੋਈ ਮਾਸਟਰ ਭੇਜਾਂ ਜਾਂ ਚੌਕੀਦਾਰ। ਮੈਂ ਸਕੂਲ ਬੀ ਚਲਾਣਾ। ਵਿਹਲੇ ਨੀ ਹੋਗੇ ਅਸੀਂ।" ਮੁਖੀ ਨੇ ਆਪਣੀ ਜੇਬ 'ਚੋਂ ਪੈਸੇ ਨਿਕਲਣ ਦੀ ਤਕਲੀਫ਼ ਨੂੰ ਸਹਿਯੋਗ ਨਾ ਦੇਣ ਦੇ ਰੂਪ ਵਿਚ ਪ੍ਰਗਟ ਕਰ ਦਿੱਤਾ ਸੀ। ਪਹਿਲਾਂ ਤਾਂ ਮੇਰੇ ਮਨ ਵਿਚ ਆਇਆ ਕਿ ਕਹਿ ਦਿਆਂ, ਇਹ ਮੇਰੇ ਘਰ ਦਾ ਕੰਮ ਨੀਂ। ਸਕੂਲ ਦਾ ਸਾਂਝਾ ਕੰਮ ਐ। ਖੇਡਾਂ ਦੇ ਸਾਮਾਨ ਲਈ ਪ੍ਰਸਿੱਧ ਜਗ੍ਹਾ ਜਲੰਧਰ ਜਾ ਕੇ ਦੇ ਜਨੇ ਮਿਲ ਕੇ ਖਰੀਦਦਾਰੀ ਕਰਨ। ਇੰਜ ਜਿੱਥੇ ਰੇਟ ਤੈਅ ਕਰਨ ਵਿਚ ਅਸਾਨੀ ਹੁੰਦੀ ਹੈ, ਉਥੇ ਪਾਰਦਰਸ਼ਤਾ ਵੀ ਬਣੀ ਰਹਿੰਦੀ ਹੈ। ਇਸ ਲਈ ਘੱਟ-ਘੱਟ ਇਕ ਅਧਿਆਪਕ ਤਾਂ ਨਾਲ ਜਰੂਰ ਹੋਣਾ ਚਾਹੀਦਾ। ਫਿਰ ਉਸ ਸਾਮਾਨ ਨੂੰ ਪਿੰਡ ਤੱਕ ਪੁਚਾਉਣਾ। ਇਕੱਲੇ ਲਈ ਔਖਾ ਕਾਰਜ ਸੀ। ਪਰ ਮੈਂ ਮੁਖੀ ਦਾ ਮੂਡ ਵੇਖਕੇ ਉਸ ਦੇ ਭਰਲੇ ਕਰਨੇ ਠੀਕ ਨਾ ਸਮਝੇ। ਇਸ ਕੰਮ ਨੂੰ ਇਖਲਾਕੀ ਜ਼ਿੰਮੇਵਾਰੀ ਸਮਝ ਕੇ ਇਕੱਲਾ ਹੀ ਜਲੰਧਰ ਦੇ ਬਸਤੀ ਬਾਵਾ ਖੇਲ ਪੁੱਜ ਗਿਆ ਸੀ। ਕਈ ਥਾਂ ਤੋਂ ਰੇਟ ਪਤਾ
ਕਰਕੇ ਲੋਹੇ ਦੇ ਦੇ ਪੇਲ, ਨੈਟ ਦੇ ਵਾਲੀਬਾਲ, ਹਵਾ ਭਰਨ ਲਈ ਪੰਪ ਆਦਿ ਬੱਸ ਤੇ ਰਖਾ ਕੇ ਲੈ ਆਇਆ ਸੀ ਕਮਾਹੀ ਦੇਵੀ ਤੱਕ ਉਥੇ ਫਿਰ ਸਕੂਲ ਦੇ ਬੱਚੇ ਭੇਜ ਕੇ ਸਾਮਾਨ ਮੰਗਵਾ ਲਿਆ ਸੀ।
ਪਿੰਡ ਦੇ ਦੇਬੂ ਮਿਸਤਰੀ ਨੂੰ ਬੁਲਾ ਕੇ ਗਰਾਉਂਡ ਦੀ ਪੈਮਾਇਸ਼ ਕਰਾ ਕੇ ਵਾਲੀਬਾਲ ਪੌਲ ਪੱਕੇ ਤੌਰ ਤੇ ਗਡਾ ਦਿੱਤੇ ਸਨ। ਛੋਟੇ ਛੋਟੇ ਪੱਥਰਾਂ ਨੂੰ ਜਮੀਨ 'ਚ ਗਡਾ ਕੇ ਪੇਕੇ ਤੌਰ ਤੇ ਬਾਉਂਡਰੀ ਮਾਰਕ ਕਰਾ ਦਿੱਤੀ ਸੀ। ਜਦੋਂ ਗਰਾਊਂਡ ਤਿਆਰ ਹੋ ਗਈ ਤਾਂ ਮੈਂ ਅੱਠਵੀਂ ਜਮਾਤ ਦੇ ਕੁਝ ਤਕੜੇ ਮੁੰਡਿਆ ਅਤੇ ਮਿਡਲ ਤੇ ਪ੍ਰਾਇਮਰੀ ਦੇ ਅਧਿਆਪਕਾਂ ਦੀ ਮਿਲੀ ਜੁਲੀ ਟੀਮਾਂ ਤਿਆਰ ਕੀਤੀਆਂ। ਫਿਰ ਮੁਖੀ ਸਾਧੂ ਰਾਮ ਦੇ ਹੱਥੋਂ ਪਹਿਲੀ 'ਸਰਵਿਸ' ਕਰਾ ਕੇ ਬੱਚਿਆ ਦੀਆਂ ਤਾੜੀਆਂ ਵਿਚਕਾਰ ਵਿਚ ਪਹਿਲੀ ਵਾਰ 'ਵਾਲੀਬਾਲ ਮੈਚ ਦਾ ਉਦਘਾਟਨ ਕਰਾ ਦਿੱਤਾ ਸੀ। ਸਕੂਲ ਦੀ ਗਰਾਉਂਡ ਵਿਚ ਬੱਚਿਆਂ ਨੂੰ ਵਾਲੀਬਾਲ ਖੇਡਦਿਆਂ ਵੇਖ ਮੈਨੂੰ ਆਸੀਮ ਖੁਸ਼ੀ ਤੇ ਸਕੂਨ ਮਹਿਸੂਸ ਹੋਇਆ ਸੀ।
ਵਿਹਲੇ ਵਕਤ ਅਧਿਆਪਕ ਤੇ ਵਿਦਿਆਰਥੀ ਮੈਚ ਲਾਉਂਦੇ। ਦੂਸਰੇ ਬੱਚੇ ਕਰਟ ਦੇ ਆਲੇ-ਦੁਆਲੇ ਬੈਠ ਕੇ ਮੈਚ ਵੇਖਦੇ ਨਾਲੇ ਬਕਅਪ ਕਰਨ ਲਈ ਤਾੜੀਆਂ ਵਜਾਉਂਦੇ। ਇਹ ਖਾਲੀ ਸਮਾਂ ਜਿਹੜਾ ਇਕ ਦੂਸਰੇ ਦੀ ਚੁਗਲੀ, ਨਿੰਦਿਆ ਵਿਚ ਬੀਤਦਾ ਸੀ, ਉਹ ਹੁਣ ਇਸ ਖੇਡ ਵਿਚ ਲੰਘ ਜਾਂਦਾ। ਕਈ ਵਾਰੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਕਸ ਕਰਕੇ ਟੀਮ ਬਣਾਈ ਜਾਂਦੀ। ਦੋਨੋਂ ਪੂਰਾ ਜ਼ੋਰ ਲਾ ਕੇ ਖੇਡਦੇ। ਹਾਰਨ ਵਾਲੀ ਟੀਮ ਦੇ ਅਧਿਆਪਕ ਸ਼ਰਤ ਮੁਤਾਬਿਕ ਬੇਸਨ ਜਾਂ ਥਰਰੀ ਮੰਗਵਾਉਂਦੇ। ਸਾਰੇ ਮਿਲ ਕੇ ਖਾਂਦੇ। ਸਾਡੇ ਨਾਲ ਖੇਡਦੇ ਬੱਚੇ ਹੌਲੀ-ਹੌਲੀ ਵਾਲੀਬਾਲ ਖੇਡਣਾ ਸਿੱਖ ਰਹੇ ਸਨ। ਇਸ ਪਹਾੜੀ ਇਲਾਕੇ ਦੇ ਬੱਚਿਆਂ ਦੇ ਕਦ ਜ਼ਿਆਦਾ ਲੰਬੇ ਨਹੀਂ ਸਨ। ਜਦਕਿ ਵਾਲੀਬਾਲ ਤੇ ਬਾਸਕਟਵਾਲ ਵਿਚ ਲੰਮਾ ਕੱਦ ਵਰਦਾਨ ਮੰਨਿਆ ਜਾਦਾ ਹੈ। ਫਿਰ ਵੀ ਲੜਕੇ ਸਮੈਸ਼ ਲਾਉਣ ਲਈ ਤਾਂ ਨੋਟ ਤੱਕ ਨਾ ਪੁੱਜਦੇ ਪਰ ਉਹ ਡਰਾਪ ਸੁੱਟਣ, ਸਰਵਿਸ ਤੇ ਸੂਟ ਕਰਨ ਵਿਚ ਚੰਗਾ ਹੱਥ ਅਜਮਾਉਣ ਲੱਗ ਪਏ ਸਨ। ਮੈਂ ਉਨ੍ਹਾਂ ਨੂੰ ਅੰਡਰ ਹੋਡ ਬਾਲ ਚੁੱਕਣ ਦੀ ਪ੍ਰੈਕਟਿਸ ਤੇ ਜ਼ੋਰ ਦੇ ਰਿਹਾ ਸੀ। ਉਹ ਵੀ ਪੂਰੀ ਦਿਲਚਸਪੀ ਜੀ ਜਾਨ ਤੇ ਪੂਰੇ ਜਏ-ਖਰੋਸ਼ ਨਾਲ ਭਰਕੇ ਖੇਡਦੇ ਤੇ ਸਿੱਖਦੇ।
ਮੁੱਖ ਅਧਿਆਪਕ ਵੀ ਇਸ ਖੇਡ ਵਿਚ ਪੂਰੀ ਰੁਚੀ ਲੈ ਕੇ ਖੇਡਦਾ। ਖੇਡ ਦਾ ਆਨੰਦ ਵੀ ਮਾਣਦਾ। ਪਰ ਮੈਂ ਉਸਦੇ ਮੂੰਹੋਂ ਸਕੂਲ ਵਿਚ ਪਹਿਲੀ ਵਾਰੀ ਇਹ ਖੇਡ ਸ਼ੁਰੂ ਕਰਨ ਲਈ ਆਪਣੇ ਲਈ ਪ੍ਰਸੰਸਾ ਦਾ ਇਕ ਵੀ ਸ਼ਬਦ ਨਹੀਂ ਸੀ ਸੁਣਿਆ। ਉਂਜ ਦਿਲੋਂ ਉਹ ਡਾਢਾ ਖੁਸ਼ ਨਜ਼ਰ ਆਉਂਦਾ। ਜਦੋਂਕਿ ਬਾਕੀ ਸਾਰੇ ਅਧਿਆਪਕ ਇਸ ਗੱਲ ਦਾ ਸਿਹਰਾ ਮੇਰੇ ਸਿਰ ਬੰਨ੍ਹਦੇ। ਮੇਰੀ ਤਾਰੀਫ ਕਰਦੇ ਤਾਂ ਮਨ ਮਾਰ ਕੇ ਮੁੱਖ ਅਧਿਆਪਕ ਨੂੰ ਵੀ ਉਨ੍ਹਾਂ ਦੀ ਹਾਂ 'ਚ ਹਾਂ ਮਿਲਾਉਣ ਲਈ ਮਜ਼ਬੂਰ ਹੋਣਾ ਪੈਂਦਾ। ਮੇਰੇ ਇਸ ਕੰਮ ਨੂੰ ਦਿਲੋਂ ਨਾ ਸਹੀ ਉਪਰ ਮਨ ਸਹੀ ਉਸਨੂੰ ਐਪਰੀਸੀਏਟ ਕਰਨਾ ਹੀ ਪੈਂਦਾ।
ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਹੋਈ ਸੀ। ਦਸੰਬਰ ਮਹੀਨੇ ਜਵਾਇਨ ਕਰਨ ਮਗਰੋਂ ਸਰਦੀਆਂ ਦੀਆ ਛੁੱਟੀਆਂ ਪੈ ਗਈਆਂ ਸਨ। ਛੁੱਟੀਆਂ ਤੋਂ ਪਹਿਲਾਂ ਦੇ ਦਿਨ ਛਿਮਾਹੀ ਪ੍ਰੀਖਿਆ ਵਿਚ ਲੰਘ ਗਏ ਸਨ। ਸਿਰਫ਼ ਜਨਵਰੀ ਤੇ ਫਰਵਰੀ ਮਸਾ ਦੇ ਕੁ ਮਹੀਨਿਆ ਦਾ ਸਮਾਂ ਬਚਿਆ ਸੀ। ਮੈਥੋਂ ਪਹਿਲਾਂ ਕਿਸੇ ਨੇ ਉਨ੍ਹਾਂ ਦਾ ਸਾਇੰਸ ਸਲੇਬਸ ਪੂਰਾ ਨਹੀਂ ਸੀ ਕਰਾਇਆ ਹੋਇਆ। ਇਸ ਲਈ ਮੈਂ ਅੱਠਵੀਂ ਦੇ ਬੱਚਿਆਂ ਨੂੰ ਛੁੱਟੀ ਵਾਲੇ ਦਿਨ ਦੀ ਸਕੂਲੇ ਬੁਲਾਉਂਦਾ। ਜਦੋਂਕਿ ਮੇਰੇ ਨਾਲ ਦੇ ਕੁਝ ਅਧਿਆਪਕ ਘਰਾਂ ਨੂੰ ਚਲੇ ਗਏ ਹੁੰਦੇ ਜਾਂ ਛੁੱਟੀ ਦਾ ਆਨੰਦ ਮਾਣ ਰਹੇ ਹੁੰਦੇ। ਮੈਂ ਛੁੱਟੀ ਵਾਲੇ ਦਿਨ ਵੀ ਲਗਭਗ ਦੇ ਕੁ ਘੰਟੇ ਆਪਣਾ ਵਿਸ਼ਾ ਪੜ੍ਹਾਉਂਦਾ। ਇਕੱਲਾ-ਇਕੱਲਾ ਪ੍ਰਸ਼ਨ ਸਮਝਾ ਕੇ ਉਨ੍ਹਾਂ ਨੂੰ ਰਟਾਉਂਦਾ। ਫਿਰ ਜ਼ੁਬਾਨੀ ਜਾਂ ਲਿਖਤੀ ਟੈਸਟ ਲੈਂਦਾ। ਮਗਰੋਂ ਲੜਕੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੰਦਾ ਤੇ ਬਾਕੀ ਲੜਕਿਆਂ ਦੀਆਂ ਟੀਮਾਂ ਬਣਾ ਕੇ ਉਨ੍ਹਾਂ ਨਾਲ ਬਾਲੀਵਾਲ ਖੇਡਣ ਲੱਗਦਾ। ਇੰਜ ਸਾਇੰਸ ਵਰਗੇ ਔਖੇ ਵਿਸ਼ੇ ਨੂੰ ਪੜ੍ਹਣ ਮਗਰੋਂ ਉਨ੍ਹਾਂ ਦੀ ਬੇਰੀਅਤ ਵੀ ਦੂਰ ਹੋ ਜਾਂਦੀ ਤੇ ਮੇਰਾ ਲਗਭਗ ਅੱਧਾ ਦਿਨ ਵਧੀਆ ਢੰਗ ਨਾਲ ਲੰਘ ਹੋ ਜਾਂਦਾ। ਬਾਕੀ ਅੱਧਾ ਦਿਨ ਮੈਂ ਪੁਸਤਕਾਂ ਪੜ੍ਹਨ, ਰੇਡੀਓ ਤੋਂ ਆਉਂਦੀ 'ਆਲ ਇੰਡੀਆ ਦੀ ਉਰਦੂ ਸਰਵਿਸ" ਤੋਂ ਫਰਮਾਇਸੀ ਗੀਤ ਸੁਣਨ ਤੇ ਪਹਾੜਾ ਦੀ ਸੈਰ ਵਿਚ ਗੁਜ਼ਰ ਜਾਂਦਾ। ਹੌਲੀ-ਹੌਲੀ ਪਿੰਡ ਵਾਲਿਆਂ ਦੀਆਂ ਨਿਗਾਹਾਂ ਵਿਚ ਮੇਰੀ ਛਵੀ ਇਕ ਮਿਹਨਤੀ ਅਧਿਆਪਕ ਦੇ ਰੂਪ ਵਿਚ ਬਦਲਦੀ ਜਾ ਰਹੀ ਸੀ। ਨਾਲ ਨਾਲ ਉਹ ਸਕੂਲ ਦੇ ਕਾਰਜ ਸ਼ੈਲੀ ਵਿਚ ਵੀ ਬਦਲਾਉ ਮਹਿਸੂਸ ਕਰ ਰਹੇ ਸਨ।
13. ਗਿਠਮੁਠੀਏ
ਮੈਨੂੰ ਸਕੂਲ ਵਿਚ ਆ ਕੇ ਵੀ ਸਕੂਲ ਵਾਲਾ ਮਹੌਲ ਨਜ਼ਰ ਨਾ ਆਉਂਦਾ। ਸੁੰਨੀਆ ਕੰਧਾ। ਟੁੱਟਾ ਜਿਹਾ ਗੇਟ। ਕੋਈ ਫੁੱਲਵਾੜੀ ਨਹੀਂ। ਮੈਨੂੰ ਇਹ ਸਭ ਵੇਖ ਕੇ ਚੰਗਾ-ਚੰਗਾ ਨਾ ਲਗਦਾ। ਇਸ ਲਈ ਮੈਂ ਕਾਲਾ ਰੰਗ ਮੰਗਵਾ ਕੇ ਸਕੂਲ ਦੀਆਂ ਕੰਧਾਂ ਤੇ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿਚ ਆਪਣੇ ਹੱਥ ਨਾਲ ਕੁਝ ਮੇਟ ਲਿਖ ਦਿੱਤੇ ਸਨ। ਬੱਚਿਆਂ ਦੀ ਮੱਦਦ ਨਾਲ ਪੀ.ਟੀ ਦੇ ਪੀਰਡ ਵਿਚ ਕਮਰਿਆ ਦੇ ਨਾਲ-ਨਾਲ ਡੰਗਾਰੇ ਤੇ ਕਿਆਰਿਆਂ ਬਣਵਾਈਆਂ ਸਨ। ਉਨ੍ਹਾਂ ਵਿਚ ਬੱਚਿਆਂ ਤੋਂ ਹੀ ਮੰਗਵਾ ਕੇ ਫੁੱਲਦਾਰ ਬੂਟੇ ਲੁਆ ਦਿੱਤੇ ਸਨ। ਉਨ੍ਹਾਂ ਫੁੱਲਾਂ ਦੀ ਰਾਖੀ, ਸਿੰਚਾਈ ਤੇ ਸਫ਼ਾਈ ਗੁਡਾਈ ਦੀ ਜਿਮੇਵਾਰੀ ਉਸੇ ਜਮਾਤ ਦੀ ਲਾ ਦਿੱਤੀ ਸੀ ਤੇ ਉਨ੍ਹਾਂ ਜਮਾਤਾਂ ਦਾ ਆਪਸ ਵਿਚ ਮੁਕਾਬਲਾ ਵੀ ਰੱਖਿਆ ਸੀ। ਜਿਸ ਦੀ ਕਿਆਰੀ ਵੱਧ ਸੁਹਣੀ ਲੱਗੇਗੀ। ਹਰ ਪੇਖੋਂ ਸਾਂਭ- ਸੰਭਾਲ ਕੀਤੀ ਜਾਵੇਗੀ। ਉਸ ਨੂੰ ਇਨਾਮ ਦਿੱਤਾ ਜਾਵੇਗਾ। ਸੱਚਮੁੱਚ ਬੰਦੇ ਇਕ ਦੂਸਰੇ ਤੋਂ ਵੱਧ ਆਪਣੀ ਜਮਾਤ ਮੂਹਰਲੀ ਕਿਆਰੀ ਦਾ ਧਿਆਨ ਕਰਦੇ।
ਉਸ ਸਕੂਲ ਵਿਚ ਤਾਂ ਜਿਵੇਂ ਸਵੇਰ ਦੀ ਪ੍ਰਾਰਥਨਾ ਦਾ ਰਿਵਾਜ ਹੀ ਨਹੀਂ ਸੀ। ਮਾਸਟਰ ਆਪਣੀ ਮਰਜ਼ੀ ਨਾਲ ਸਕੂਲ ਆਉਂਦੇ। ਠੀਕ ਸਮੇਂ ਦੀ ਹਾਜ਼ਰੀ ਲਾਉਂਦੇ। ਬੜ੍ਹੀ ਦੇਰ ਗੋਪਸੰਪ ਮਾਰਦੇ। ਚੌਕੀਦਾਰ ਲੰਮੀ ਘੰਟੀ ਵਜਾਉਂਦਾ। ਬੱਚੇ ਉਥੋਂ ਦੇ ਰਿਵਾਜ ਮੁਤਾਬਿਕ ਪਰੇਅਰ ਗਰਾਉਂਡ ਵਿਚ ਇਕੱਠੇ ਹੋਣ ਦੀ ਬਜਾਏ, ਸਿੱਧੇ ਆਪਣੀਆਂ ਜਮਾਤਾਂ ਵਿਚ ਚਲੇ ਜਾਂਦੇ। ਨਾਂ ਉਨ੍ਹਾਂ ਦੀ ਕੋਈ ਹਾਜ਼ਰੀ ਲਾਉਂਦਾ, ਨਾ ਪ੍ਰੇਅਰ ਕਰਾਉਂਦਾ ਵਧੇਰੇ ਮਾਸਟਰ ਇਕ ਵਿਦਿਆਰਥੀ ਨੂੰ ਖੜ੍ਹਾ ਹੋ ਕੇ ਪਾਠ ਪੜ੍ਹਣ ਲਈ ਕਹਿ ਦਿੰਦੇ। ਪਾਠ ਖ਼ਤਮ ਹੋਣ ਉਪਰੰਤ ਖਲਾਸੇ 'ਚ ਪ੍ਰਸ਼ਨ ਉੱਤਰ ਲਿਖ ਕੇ ਲਿਆਉਣ ਨੂੰ ਕਹਿ ਕੇ ਆਪਣਾ ਫਰਜ਼ ਪੂਰਾ ਕਰ ਲੈਂਦੇ। ਚਾਕ ਨੂੰ ਹੱਥ ਲਾਇਆ ਉਨ੍ਹਾਂ ਦੇ ਹੱਥ ਤੇ ਕੰਪੜੇ ਖ਼ਰਾਬ ਹੁੰਦੇ ਸਨ। ਇੰਜ 'ਤੂੰ ਪੜ੍ਹ ਮੈਂਬਰ ਨਾਲ ਹਿਸਾਬ ਨੂੰ ਛੱਡ ਕੇ ਬਾਕੀ ਦੇ ਵਿਸ਼ੇ ਪੜ੍ਹਾਏ ਜਾ ਰਹੇ ਸਨ।
ਗਰੀਬ ਮਾਪਿਆਂ ਦੇ ਬੱਚੇ। ਉਨ੍ਹਾਂ ਨੂੰ ਆਪਣੇ ਹੀ ਕੰਮਾਂ ਤੋਂ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ। ਉਹ ਆਪਣੇ ਬੱਚਿਆਂ ਦੀ ਕੋਈ ਪਰਵਾਹ ਨਾ ਕਰਦੇ। ਸਕੂਲ ਕੀ ਪੜ੍ਹਾਇਆ? ਕੀ ਹੋਮ ਵਰਕ ਮਿਲਿਆ। ਕਿਹੜਾ ਪੀਰਡ ਲੱਗਿਆ ? ਮਹੀਨਾਵਾਰ ਤਿਮਾਹੀ ਜਾਂ ਛਿਮਾਹੀ ਟੈਸਟ ਹੋਏ ਜਾਂ ਨਹੀਂ? ਕੀ ਪ੍ਰੋਗਰੈਸ ਬੇਅ ਕੀਤੀ। ਇਨ੍ਹਾਂ ਗੋਲਾ ਨਾਲ ਜਿਵੇਂ ਉਨ੍ਹਾਂ ਦਾ ਕੋਈ ਸਰਕਾਰ ਨਹੀਂ ਸੀ। ਉਨ੍ਹਾਂ ਨੇ ਸਾਰਾ ਦਾਰਮਦਾਰ ਮਾਸਟਰਾਂ ਤੇ ਹੀ ਸੁੱਟਿਆ ਹੋਇਆ ਸੀ। ਬਸ ਸਾਲ ਮਗਰੋਂ ਉਹ ਇੰਨਾ ਕੁ ਵੇਖਕੇ ਕਿ ਉਨ੍ਹਾਂ ਦਾ ਬੱਚਾ ਪਾਸ ਹੋਇਆ ਹੋ ਜਾਂ ਫੇਲ੍ਹ।
ਮੈਂ ਜਦੋਂ ਉਨ੍ਹਾਂ ਨੂੰ, ਉਨ੍ਹਾਂ ਦੇ ਬੱਚਿਆਂ ਦੀ ਪ੍ਰੋਗਰੈਸ ਦੱਸਣ ਲਈ ਸਕੂਲੇ ਬੁਲਾਉਣਾ ਸ਼ੁਰੂ ਕੀਤਾ ਤਾਂ ਪਹਿਲਾਂ ਉਨ੍ਹਾਂ ਨੂੰ ਬੜੀ ਹੈਰਾਨੀ ਵੀ ਹੋਈ
ਤੇ ਪ੍ਰੇਸ਼ਾਨੀ ਵੀ। ਪਰ ਜਦੋਂ ਮੈਂ ਉਨ੍ਹਾਂ ਦੇ ਬੱਚੇ ਦੀ ਉਪਲਬਧੀ, ਸਫ਼ਾਈ ਦੀ ਕਮੀ ਜਾਂ ਹੋਰ ਧਿਆਨ ਦੇਣ ਯੋਗ ਗੱਲਾ ਬਾਰੇ ਦੱਸਿਆ ਤਾਂ ਉਹ ਮੇਰੀ ਗੱਲ ਨਾਲ ਸਹਿਮਤ ਹੋ ਕੇ ਅੱਗੇ ਤੋਂ ਸੁਧਾਰ ਲਿਆਉਣ ਤੇ ਧਿਆਨ ਦੇਣ ਦਾ ਵਾਇਦਾ ਕਰਕੇ ਜਾਂਦੇ। ਉਨ੍ਹਾਂ ਦੇ ਬੱਚਿਆਂ ਵੱਲ ਪੂਰਾ ਧਿਆਨ ਦੇਣ ਦੇ ਢੰਗ ਨਾਲ ਉਹ ਸਹਿਮਤ ਹੁੰਦੇ। ਉਹ ਆਪਣੇ ਅਤੀ ਰੁਝੇਵੇਂ ਵਿਚੋਂ ਕੁਝ ਸਮਾਂ ਆਪਣੇ ਬੱਚਿਆਂ ਲਈ ਕੱਢਣ ਦੀ ਕੋਸ਼ਿਸ਼ ਕਰਦੇ। ਮੈਂ ਉਨ੍ਹਾਂ ਨੂੰ ਦੇ ਚਾਰ ਮੁੱਖ ਗੋਲਾ ਤੇ ਧਿਆਨ ਦੇਣ ਲਈ ਕਹਿੰਦਾ। ਪਹਿਲੀ ਆਪਣੇ ਬੱਚੇ ਨੂੰ ਰੋਜ਼ ਪੁੱਛ, ਅੱਜ ਕਿਹੜਾ-ਕਿਹੜਾ ਵਿਸ਼ਾ ਪੜ੍ਹਾਇਆ ਗਿਆ। ਕੀ ਹਮਵਰਕ ਮਿਲਿਆ ਤੇ ਉਹ ਪੂਰਾ ਕਰਕੇ ਹੀ ਸੌਣਾ ਹੈ। ਦੂਸਰੇ ਉਸ ਨੇ ਕੰਮ ਕਰਕੇ ਆਪਣੀਆਂ ਕਾਪੀਆਂ ਚੈਕ ਕਰਾਈਆਂ ਹਨ ਜਾਂ ਨਹੀਂ। ਤੀਸਰੇ ਉਹ ਮੌਸਮ ਮੁਤਾਬਿਕ ਨਹਾਉਂਦਾ ਹੈ ਜਾਂ ਨਹੀਂ। ਕੱਪੜੇ ਸਾਫ਼ ਤੇ ਹੱਥਾਂ ਪੈਰਾਂ ਦੇ ਨਹੁੰ ਕੋਟੇ ਹੋਣ। ਸਿਰ ਵੀ ਵਾਹ ਕੇ ਸਕੂਲੇ ਜਾਂਦਾ ਹੈ ਜਾ ਨਹੀਂ। ਓਥੇ ਔਖੇ ਸੌਖੇ ਹੋ ਕੇ ਮੌਸਮ ਮੁਤਾਬਕ ਕੱਪੜੇ ਪੁਆ ਕੇ ਸਕੂਲ ਭੇਜਣਾ, ਨੰਗੇ ਪੈਰੀਂ ਕਿਸੇ ਵੀ ਹਾਲਤ ਵਿਚ ਨਹੀਂ। ਪੰਜਵਾ ਆਪਣੇ ਬੱਚੇ ਨਾਲ ਸਕੂਲ ਦੀ ਕਾਰਗੁਜ਼ਾਰੀ ਵਾਰੇ ਜ਼ਰੂਰ ਗੋਲ ਕਰੋ।
ਮੈਂ ਕੁਝ ਬੱਚੇ ਚੁਣੇ। ਹਾਲਾਂਕਿ ਮੈਨੂੰ ਨਾ ਤਾਂ ਸੰਗੀਤ ਦਾ ਗਿਆਨ ਸੀ ਤੇ ਨਾ ਹੀ ਗਾਉਣ ਦਾ ਅਭਿਆਸ ਸੀ, ਫਿਰ ਵੀ ਉਨ੍ਹਾਂ ਨੂੰ ਆਪਣੇ ਸਕੂਲ ਸਮੇਂ ਦੀ ਇਕ ਪ੍ਰਾਰਥਨਾ ਤਿਆਰ ਕਰਾਈ। ਨਿਸ਼ਚਤ ਸਮੇਂ 'ਚ ਰਾਸ਼ਟਰੀ ਗਾਨ ਬੇਲਣ ਦਾ ਅਭਿਆਸ ਕਰਾਇਆ। ਮਗਰੋਂ ਕੁਝ ਨਾਰੇ ਲੁਆ ਕੇ ਹਲਕੀ-ਫੁਲਕੀ ਪੀ.ਟੀ. ਕਰਾਉਂਦਾ ਤੇ ਕਦੇ ਕਦਾਈਂ ਕਿਸੇ ਵਿਸ਼ੇ ਤੇ ਦੋ-ਚਾਰ ਮਿੰਟ ਦਾ ਲੈਕਚਰ ਵੀ ਦਿੰਦਾ, ਜਿਸ ਵਿਚ ਅੱਜ ਦਾ ਵਿਚਾਰ ਪੇਸ਼ ਕੀਤਾ ਜਾਂਦਾ। ਇਕ ਪੀ.ਟੀ. ਵਜੋਂ ਆਪਣੇ ਫਰਜ ਨਿਭਾਉਂਦਿਆਂ ਮੈਂ ਸਮੇਂ ਸਿਰ ਸਕੂਲ ਲੱਗਣ ਦੀ ਘੰਟੀ ਵਜਵਾ ਕੇ ਸਵੇਰ ਦੀ ਅਸੈਂਬਲੀ ਦੇ ਵਰਜ਼ ਪੂਰੇ ਕਰਨ ਦੀ ਕਸ਼ਿਸ਼ ਕਰਦਾ। ਬੱਚਿਆਂ ਵੱਲੋਂ ਉੱਚੀ ਆਵਾਜ਼ ਵਿਚ ਮਿਲ ਕੇ ਬੋਲੀ ਪ੍ਰਾਰਥਨਾ ਰਾਸ਼ਟਰੀ ਗਾਨ ਅਤੇ ਨਾਰਿਆਂ ਦੀ ਆਵਾਜ਼ ਨਾਲ ਘਾਟੀ ਗੂੰਜ ਉਠਦੀ। ਕੁਝ ਅਧਿਆਪਕ ਜਿਨ੍ਹਾਂ ਨੂੰ ਦੇਰ ਨਾਲ ਆਉਣ ਦੀ ਆਦਤ ਸੀ। ਉਨ੍ਹਾਂ ਨੂੰ ਸ਼ਰਮ-ਸ਼ਰਮੀ ਸਮੇਂ ਤੇ ਆਉਣਾ ਪੈਂਦਾ। ਉਧਰ ਪ੍ਰਾਰਥਨਾ ਹੋ ਰਹੀ ਹੁੰਦੀ। ਉਹ ਖੇਡ ’ਚ ਦੇਰੀ ਨਾਲ ਤੁਰੇ ਹੁੰਦੇ। ਖੂਹ ਤੇ ਪਾਣੀ ਭਰਨ ਲਈ ਆਏ ਲੋਕਾਂ ਦੀ ਸ਼ਰਮ ਉਨ੍ਹਾਂ ਨੂੰ ਮਾਰਦੀ। ਉਨ੍ਹਾਂ ਨੂੰ ਮੇਰਾ ਸਮੇਂ ਸਿਰ ਸਕੂਲ ਲੁਆ ਦੇਣਾ ਮਨ ਮਨੀ ਭਾਉਂਦਾ ਨਹੀਂ ਸੀ। ਖ਼ਾਸ ਕਰਕੇ ਮੁਖੀ ਨੂੰ ਤਾਂ ਬਿਲਕੁਲ ਨਹੀਂ। ਸਕੂਲ ਦੀ ਬਿਹਤਰੀ ਲਈ ਹਰੇਕ ਕੰਮ ਵਿਚ ਮੇਰੀ ਦਿਲਚਸਪੀ ਨੂੰ ਵੇਖਦਿਆਂ ਉਹ ਅਕਸਰ ਮੇਰੀ ਪਿੱਠ ਠੋਕਣ ਦੀ ਬਜਾਏ, ਪਿੱਠ ਪਿੱਛਿਉਂ ਵਾਰ ਕਰਦੇ।
"ਊਂ ਬਈ ਨਵਾਂ-ਨਵਾਂ ਬਹਿੜਕਾ ਨੱਠੀ-ਨੈਠੀ ਕੇ ਹੌਲ ਚਲੋਂਦਾ। ਫਿਰੀ ਕੁੜੀ ਲੈਣੀ ਇਨੀਂ ਬੀ ਉਹੀਓ ਰਫ਼ਤਾਰ। ਕੋਈ ਨੀ ਕਰੀ ਲੈਣ ਦੰਗ। ਲਾਈ ਲੈਣ ਦੇਰਾ ਆਪਣਾ ਚਰ। ਫਿਰ ਹੋਈ ਜਾਣਾ ਇਨੀ ਬੀ ਸਾਡੇ ਬਰਗਾ। ਚਾਰ ਦਿਨ ਦਾ ਚਾਅ ਆਪੇ ਲੱਥੀ ਜਾਣਾ। ਫਿਕਰ ਨਾ ਕਰੋ।"
ਉਹ ਮਾਪਿਆ ਨਾਲ ਰਾਬਤਾ ਕਰਨ ਨੂੰ ਇਹ ਕਹਿ ਕੇ ਭੰਡ ਰਹੇ ਸਨ, "ਈਆਂ ਤਾਂ ਸਕੂਲੇ 'ਚ ਮਾਪਿਆ ਦਾ ਦਖ਼ਲ ਵਧੀ ਜਾਣਾ ਜੋੜਾ ਮਰਜ਼ੀ ਜਣਾ- ਖਣਾ ਮੂੰਹ ਚੁੱਕੀ ਕੇ ਆਈ ਖੜੇਰਾ ਸਕੂਲੇ। ਸਾਨੂੰ ਪੁੱਛਣ ਲਈ। ਚੰਗਾ ਸਿਆਪਾ ਪਾਵਾ ਦਾ ਇਹ ਸਾਡੇ ਗੋਲ।" ਮੁਖੀ ਨੂੰ ਚਕਦੇ। "ਤੁਹਾਡੀ ਮੰਜੂਰੀ ਤੋਂ ਬਿਨਾ ਇਹ ਸਕੂਲ ਦੀ ਲਗਾਮ ਲੋਕਾਂ ਹੱਥ ਫੜਾਦਾ। ਲੋਕੀ ਸਾਡੇ ਗਲ ਪੈਣਗੇ। ਰਕੇ ਈਨੂੰ। ਨੰਬ ਪਾਉ ਇਸ ਆਪ ਮੁਹਾਰੇ ਮੁੰਡੇ ਨੂੰ।" ਤੇ ਇਕ ਦਿਨ ਸਚਮੁੱਚ ਹੀ ਮੁਖੀ ਨੇ ਮੈਨੂੰ ਬੁਲਾ ਕਿ ਇਸ਼ਾਰੇ ਨਾਲ ਕਿਹਾ ਸੀ "ਤੁਹਾਨੂੰ ਨੀ ਪਤਾ ਇਨ੍ਹਾਂ ਲੋਕਾਂ ਦਾ, ਤੁਸੀਂ ਆਏ ਹੋ ਸ਼ਹਿਰ 'ਚੋਂ। ਇਨ੍ਹਾਂ ਨਾਲ ਬਹੁਤਾ ਘੁਲਣ-ਮਿਲਣ ਦੀ ਲੋੜ ਨੀਂ। ਨਹੀਂ ਤਾਂ ਸਾਡੀ ਦਾੜ੍ਹੀ ਨੂੰ ਹੱਥ ਪਾਉਣਗੇ। ਬੜੇ ਅਹਿਸਾਨ ਵਰਮੇਸ਼ ਲੋਕ ਨੇ ਇਹ। ਜਿਨਾਂ ਮਰਜ਼ੀ ਕਰੀ ਕੇ ਦਿੱਖੀ ਲੇ। ਕਦੇ ਬੀ ਤੁਹਾਡੇ ਸਕੇ ਨੀ ਬਣਨਗੇ। ਤਾਹੀਉਂ ਤਾਂ ਅੱਜ ਮਸ਼ਹੂਰ ਦੇ ਇਨ੍ਹਾਂ ਲੋਕਾਂ ਲਈ ਆਖੋ "ਪਹਾੜੀਏ ਮਿਤ ਕਿਸਕੇ, ਭੌਤ ਖਾਦੀ ਖਿਸਕੇ।"
ਮੇਰਾ ਵਰਜ਼ ਐ ਤੁਹਾਨੂੰ ਅਗਾਹ ਕਰਨਾ। ਅੱਗੇ ਤੁਹਾਡੀ ਮਰਜੀ। ਇਹੀਂ ਨਾ ਗਲਾਇਉ ਕਿ ਮੈਨੂੰ ਦੱਸਿਆ ਨੀ।" ਮੁਖੀ ਦੀ ਗੱਲ ਦਾ ਮਰਮ ਮੈਂ ਸਮਝ ਰਿਹਾ ਸੀ ਪਰ ਇਸ ਤੋਂ ਉਲਟ ਲੋਕ ਖੁਸ਼ ਸਨ। ਉਹ ਕਹਿੰਦੇ "ਚਲੇ ਸਾਡੇ ਬੀ ਬੱਚਿਆਂ ਦੀ ਜੂਨ ਸੁਧਰੀ ਜਾਗ, ਜੀਣ ਦਾ ਚੰਜ ਸਿੱਖੀ ਲੱਗੇ।" ਮੈਂ ਸਕੂਲ ਦੀ ਲਾਇਬ੍ਰੇਰੀ 'ਚੋਂ ਪੁਸਤਕ ਲੈ ਕੇ ਆਪ ਪੜ੍ਹਦਾ ਤੇ ਉਨ੍ਹਾਂ ਵਿਚੋਂ ਕੋਈ ਨਵੀਂ ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਿਤ ਗੈਲ ਨੋਟ ਕਰਕੇ ਪ੍ਰਾਰਥਨਾ ਸਮੇਂ ਅੱਜ ਦੇ ਵਿਚਾਰ ਦੇ ਰੂਪ ਵਿਚ ਸੁਣਾ ਦਿੰਦਾ ਤੇ ਉਨ੍ਹਾਂ ਨੂੰ ਇਹ ਗੱਲ ਆਪਣੇ ਮਾਪਿਆ ਨਾਲ ਵੀ ਸਾਂਝੀ ਕਰਨ ਲਈ ਕਹਿੰਦਾ। ਸਾਰੇ ਤਾਂ ਨਹੀਂ ਪਰ ਅੱਧ- ਪਚੱਧ ਬੱਚੇ ਆਪਣੇ ਘਰੀਂ ਜਾ ਕੇ ਜ਼ਿਕਰ ਕਰਦੇ। ਉਨ੍ਹਾਂ ਨੂੰ ਦੱਸਦੇ। ਮੇਰਾ ਚਿੱਤ ਕਰਦਾ ਕਿ ਉਸ ਸਕੂਲ ਦੇ ਬੱਚੇ ਵੀ ਪੂਰੀ ਵਰਦੀ ਵਿਚ ਸਕੂਲੇ ਆਉਣ ਤੇ ਸਵੇਰੇ ਦੀ ਪ੍ਰਾਰਥਨਾ ਬੈਂਡ ਨਾਲ ਕਰਾਈ ਜਾਵੇ।
ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਸਨ। ਪ੍ਰੀਖਿਆ ਕੇਂਦਰ ਪਿੰਡ ਤੋਂ ਛੇ-ਸੰਤ ਕਿਲੋਮੀਟਰ ਦੂਰ ਸੀ ਕਮਾਹੀ ਦੇਵੀ ਵਿਖੇ। ਬੱਚੇ ਰੋਜ਼ ਪੈਦਲ ਚਲ ਕੇ ਇਮਤਿਹਾਨ ਦੇਣ ਲਈ ਜਾਂਦੇ । ਮੁਖ ਅਧਿਆਪਕ ਦਾ ਪਿੰਡ ਵੀ ਉਧਰ ਹੀ ਸੀ। ਇਸ ਲਈ ਕਈ ਵਾਰੀ ਉਹ ਬੱਚਿਆਂ ਦੀ ਦੇਖਰੇਖ ਲਈ ਆਪ ਹੀ ਉਥੇ ਰੁਕ ਜਾਂਦਾ। ਉਹ ਬੱਚਿਆ ਨਾਲ ਪ੍ਰੀਖਿਆ ਕੇਂਦਰ ਚਲਿਆ ਜਾਂਦਾ। ਦੂਜੇ ਅਧਿਆਪਕ ਬੱਚਿਆਂ ਨਾਲ ਜਾਣ ਵਿਚ ਘੱਟ ਹੀ ਦਿਲਚਸਪੀ ਲੈਂਦੇ। ਪੈਦਲ ਜੇ ਚਲਣਾ ਪੈਂਦਾ ਸੀ। ਪਥਰੀਲੀ ਖੰਡ। ਉੱਚੀ ਘਾਟੀ। ਬੱਚਿਆ ਨਾਲ ਕਈ ਨਾ ਕੋਈ ਅਧਿਆਪਕ ਹੋਣਾ ਜਰੂਰੀ ਸੀ। ਬੱਚੇ ਨੂੰ ਅਚਾਨਕ ਆਈ ਕਿਸੇ ਸਮੱਸਿਆ ਦੇ ਹੱਲ ਲਈ। ਜਿਸ ਦਿਨ ਮੁਖੀ ਨੇ ਨਹੀਂ ਜਾਣਾ ਹੁੰਦਾ, ਉਸ ਦਿਨ ਬੱਚਿਆਂ ਨਾਲ ਮੈਂ ਚਲਿਆ ਜਾਂਦਾ।
ਮੈਂ ਤਾਂ ਪ੍ਰੀਖਿਆ ਕੇਂਦਰ ਦਾ ਰੰਗ-ਢੰਗ ਵੇਖ ਕੇ ਹੀ ਹੈਰਾਨ ਰਹਿ ਗਿਆ ਸੀ। ਪ੍ਰੀਖਿਆ ਸ਼ੁਰੂ ਹੁੰਦਿਆ ਹੀ ਪੇਪਰ ਆਉਟ ਕਰਾ ਲਿਆ ਗਿਆ
ਸੀ। ਵਿਸ਼ੇ ਨਾਲ ਸਬੰਧਿਤ ਅਧਿਆਪਕ ਪ੍ਰੀਖਿਆ ਹਾਲ ਵਿਚ ਵਡ ਗਿਆ ਸੀ ਤੇ ਬੱਚਿਆਂ ਨੂੰ ਪਾਸ ਹੋਣ ਜਗੋ ਜਵਾਬ ਲਿਆ ਆਇਆ ਸੀ। ਉਹ ਸਾਡੇ ਬੱਚਿਆਂ ਵਾਲੇ ਕਮਰੇ ਵਿਚ ਨਹੀਂ ਸੀ ਗਿਆ। ਇਸ ਗੱਲ ਦਾ ਸਾਡੇ ਬੱਚਿਆ ਵਿਚਕਾਰ ਬਹੁਤ ਰੋਹ ਸੀ । ਜਦ ਮੈਂ ਉਸ ਅਧਿਆਪਕ ਨੂੰ ਇਸ ਦਾ ਕਾਰਣ ਪੁੱਛਿਆ ਸੀ ਤਾਂ ਉਸ ਨੇ ਪੂਰੀ ਬਿਸ਼ਰਮੀ ਨਾਲ ਉੱਤਰ ਦਿੱਤਾ ਸੀ। "ਅਸਾ ਜੋ ਸੁਪਰਡੈਂਟ ਦੀ ਸੇਵਾ ਕੀਤੀ। ਉਆ ਤੁਸਾਂ ਜੇ ਬੀ ਕਰੀ ਲੈਗ ਸੇਵਾ। ਕਰਾਈ ਲੈਗ ਆਪਣੇ ਬੱਚਿਆਂ ਨੂੰ ਨਕਲ। ਤੁਸਾਂ ਜੋ ਕਿਹੜਾ ਰੋਕਾ ਦਾ "
"ਕੀ ਸੇਵਾ ਕਰਨੀ ਪੈਂਦੀ ਹੈ ਉਸ ਦੀ ?"
"ਜੀਆ ਮਰਜ਼ੀਆਂ ਕਰੀ ਲੱਗੇ। ਉਹ ਨਕਦ ਬੀ ਲਈ ਲੈਂਦਾ ਤੇ ਸ਼ਰਾਬ ਦਾ ਬੀ ਤੁਕੀਨ ਐ। ਜੋ ਨਾਲ ਕੱਚਾ ਪੱਕਾ ਮਾਸ ਹੋਈ ਜਾਵੇ, ਫਿਰੀ ਤਾਂ ਕੇ ਕੋਹਣਾ। ਇਹ ਤੁਹਾਡੀ ਸ਼ਰਧਾ ਐ। ਜਿੰਨਾ ਗੁੜ ਪਾਂਗੇ। ਉਨਾਂ ਹੀ ਮਿੱਠਾ ਹੰਗ, ਬਈ ਅੱਜਕੱਲ ਸੇਵਾ ਦਾ ਮੇਵਾ ਮਿਲਦਾ ਹੈ, ਰੱਬ ਹੋਵੇ ਜਾਂ ਬੰਦਾ ।" ਉਸ ਮਾਸਟਰ ਮੂੰਹੋਂ ਇਹ ਸਭ ਸੁਣ ਕੇ, ਮੇਰਾ ਮੂੰਹ ਐਡਿਆ ਰਹਿ ਗਿਆ ਸੀ।
ਅਧਿਆਪਕੀ ਜਿਹੇ ਪਵਿੱਤਰ ਕਿੱਤੇ ਨੂੰ ਕਲੰਕਤ ਕਰਨ ਵਾਲੇ ਉਨ੍ਹਾ ਅਧਿਆਪਕਾਂ ਪੁਤੀ ਮੇਰੇ ਮਨ ਵਿਚ ਬਹੁਤ ਰੋਹ ਪੈਦਾ ਹੋਇਆ ਸੀ। ਮੇਰੇ ਸਕੂਲ ਦੇ ਵਿਦਿਆਰਥੀ, ਜਿਨ੍ਹਾਂ ਪਾਸ ਪੂਰਾ ਤਨ ਢਕਣ ਲਈ ਨਾ ਕੱਪੜੇ ਸਨ, ਨਾ ਬੂਟ, ਪਥਰੀਲੀ ਤੇ ਕੰਡਿਆਲੀ ਖੇਡ ਨੰਗੇ ਪੈਰੀ ਤੁਰ ਕੇ ਪੇਪਰ ਦੇਣ ਆਉਣ ਵਾਲੇ, ਉਹ ਗਰੀਬ ਬੱਚੇ ਕੀ ਸੇਵਾ ਕਰ ਸਕਦੇ ਹਨ। ਉਂਜ ਮੈਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਮੈਂ ਘੱਟ ਸਮੇਂ ਵਿਚ ਵੀ ਸਿਲੇਬਸ ਪੂਰਾ ਕਰਾ ਕੇ ਇੰਨੀ ਕੁ ਤਿਆਰੀ ਕਰਾ ਦਿੱਤੀ ਸੀ ਕਿ ਉਨ੍ਹਾਂ ਦੇ ਫੇਲ੍ਹ ਹੋਣ ਦੇ ਮੌਕੇ ਬਹੁਤ ਘੱਟ ਸਨ। ਮੈਂ ਬੱਚਿਆਂ ਦੇ ਮਨਾਂ ਵਿਚ ਵੀ ਇਹ ਗੋਲ ਬਿਠਾਉਣ ਦੀ ਕੋਸ਼ਿਸ਼ ਕਰਦਾ। ਆਖਰ ਤੁਹਾਡੀ ਮਿਹਨਤ ਹੀ ਕੰਮ ਆਉਣੀ ਹੈ। ਨਕਲ ਦੇ ਸਿਰ ਤੇ ਕਿੰਨਾ ਚਿਰ ਪਾਸ ਹੋਵਗੇ। ਆਪਣੀ ਮਿਹਨਤ ਨਾਲ ਪ੍ਰਾਪਤ ਕੀਤੇ ਥੋੜੇ ਨੰਬਰ ਵੀ ਨਕਲ ਨਾਲ ਮਿਲੇ ਬਹੁਤੇ ਨੰਬਰਾਂ ਨਾਲੋਂ ਵਧੇਰੇ ਚੰਗੇ ਹੁੰਦੇ ਨੇ। ਮੈਂ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਸਕੂਲੀ ਜੀਵਨ ਦੀ ਘਟਨਾ ਸੁਣਾਉਂਦਾ, ਕਿਵੇਂ ਉਨ੍ਹਾਂ ਨੇ ਅਧਿਆਪਕ ਦੇ ਕਹਿਣ ਤੇ ਵੀ ਆਪਣੇ ਮੂਹਰਲੇ ਵਿਦਿਆਰਥੀ ਦੀ ਕਾਪੀ 'ਚੋਂ ਵੇਖ ਕੇ ਆਪਣੇ ਸਪੈਲਿੰਗ ਠੀਕ ਨਹੀਂ ਸੀ ਕੀਤੇ। ਅਧਿਆਪਕ ਦੇ ਬਾਰ- ਬਾਰ ਕਹਿਣ ਤੇ ਉਨ੍ਹਾਂ ਕਹਿ ਦਿੱਤਾ ਸੀ, "ਮੈਂ ਨਕਲ ਕਰਨ ਨਾਲ ਫੇਲ੍ਹ ਹੋਣਾ ਬਿਹਤਰ ਸਮਝਦਾ ਹਾਂ। ਪਰ ਬੱਚੇ ਇਸ ਗੱਲ ਨੂੰ ਸਹਿਜਤਾ ਨਾਲ ਸਵੀਕਾਰ ਨਹੀਂ ਸੀ ਕਰ ਪਾਉਂਦੇ। ਉਹ ਸਮਝਦੇ ਸਨ ਕਿ ਮੈਂ ਉਨ੍ਹਾਂ ਦਾ ਪੂਰਾ ਹਮਦਰਦ ਨਹੀਂ ਹਾਂ। ਉਨ੍ਹਾਂ ਅਧਿਆਪਕਾਂ ਵਾਂਗ ਜਿਹੜੇ ਪ੍ਰੀਖਿਆ ਕੇਂਦਰ ਅੰਦਰ ਵੜ ਕੇ ਆਪਣੇ ਵਿਦਿਆਰਥੀਆਂ ਨੂੰ ਪਾਸ ਕਰਾਉਣ ਲਈ ਪੂਰਾ ਰਿਸਕ ਲੈ ਕੇ, ਸਿਰ ਧੜ ਦੀ ਬਾਜ਼ੀ ਲਾ ਦਿੰਦੇ ਹਨ।
ਫਿਰ ਵੀ ਮੈਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਸੀ, ਮੈਨੂੰ ਲਗਦਾ ਸੀ ਕਿ ਜੇ ਕੋਈ ਬੱਚਾ ਫੇਲ੍ਹ ਹੋਇਆ ਤਾਂ ਉਹੀਓ ਹੋਵੇਗਾ, ਜਿਸਨੂੰ ਲਿਖਣਾ ਵੀ
ਨਹੀਂ ਆਉਂਦਾ। ਉਹ ਬੰਦਾ ਪਹਿਲੀ ਤੋਂ ਸੱਤਵੀਂ ਪਾਸ ਕਰਕੇ ਆਪਣਾ ਨਾ ਵੀ ਢੰਗ ਨਾਲ ਲਿਖਵਾ ਨਹੀਂ ਸੀ ਸਿੱਖ ਸਕਿਆ। ਪਤਾ ਨਹੀਂ ਉਹ ਕਿਵੇਂ ਪਾਸ ਹੋ ਕੇ ਅੱਠਵੀਂ ਜਮਾਤ ਤੱਕ ਪੁੱਜ ਗਿਆ ਸੀ। ਉਹ ਸਾਮ੍ਹਣੇ ਪਈ ਕਿਤਾਬ 'ਦੇ ਵੀ ਦੇਖ ਕੇ ਲਿਖਣ ਦੇ ਸਮਰੱਥ ਨਹੀਂ ਸੀ। ਹਾਂ ਉਸ ਦੀ ਯਾਦਾਸ਼ਤ ਚੰਗੀ ਸੀ। ਜੁਬਾਨੀ ਸੁਆਲਾਂ ਦੇ ਜਵਾਬ ਸੁਣਾ ਦਿੰਦਾ। ਆਪਣੇ ਵੱਲੋਂ ਲਿਖਣ ਦੀ ਕੋਸ਼ਿਸ਼ ਕਰਦਾ ਪਰ ਸ਼ਬਦ ਜੋਡ ਤੇ ਵਾਕ ਬਣਤਰ ਠੀਕ ਢੰਗ ਨਾਲ ਨਾ ਕਰ ਹੁੰਦੀ। ਹਾਂ. ਜੇ ਕੋਈ ਕਾਪੀ ਵੇਖਣ ਵਾਲਾ ਉਸ ਦੇ ਸ਼ਬਦਾਂ ਤੋਂ ਉਸ ਦੀ ਭਾਵਨਾ ਦਾ ਅਰਥ ਲਾ ਲੈਂਦਾ ਤਾਂ ਉਸ ਦਾ ਬੇੜਾ ਪਾਰ ਹੋ ਸਕਦਾ ਸੀ।
ਫਿਰ ਜਦੋਂ ਰਿਜ਼ਲਟ ਆਇਆ ਤਾਂ ਸਾਰੀ ਜਮਾਤ ਵਿਚੋਂ ਸਿਰਫ਼ ਉਹੀਓ ਇਕ ਵਿਚਾ ਵੇਲ੍ਹ ਹੋਇਆ ਸੀ ਪਰ ਉਹ ਮੇਰੇ ਸਾਇੰਸ ਵਿਸ਼ੇ ਵਿਚ ਪਾਸ ਸੀ। ਇਜ ਮੇਰਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਸੀ। ਮੇਰੇ ਪਹਿਲੇ ਹੀ ਵਿਚ ਦਾ ਇਕ ਬੱਚੇ ਰਖਵਾਲ ਨੇ ਮੇਰੇ ਵਿਸ਼ੇ ਵਿਚ ਸੋ ਫੀਸਦੀ ਨੰਬਰ ਪ੍ਰਾਪਤ ਕੀਤੇ ਸਨ। ਬੋਰਡ ਵੱਲੋਂ ਉਸ ਨੂੰ ਵਿਸ਼ੇਸ਼ ਰੂਪ ਵਿਚ ਵਜੀਤਾ ਵੀ ਭੇਜਿਆ ਗਿਆ ਸੀ। ਇਕ ਹੋਰ ਦੁਖਾਂਤ ਇਹ ਸੀ ਕਿ ਉਸ ਦੇ ਮਾਤਾ-ਪਿਤਾ ਬਚਪਨ ਵਿਚ ਰੱਬ ਨੂੰ ਪਿਆਰੇ ਹੋ ਗਏ ਸਨ ਤੇ ਉਹ ਆਪਣੇ ਦਾਦਾ ਜੀ ਪਾਸ ਪੜ੍ਹ ਰਿਹਾ ਸੀ। ਦਾਦੀ ਵੀ ਨਹੀਂ ਸੀ। ਉਹ ਦਾਦਾ ਪੋਤਾ ਹੀ ਇਕੱਠੇ ਰਹਿੰਦੇ ਸਨ।
ਸਿਰਫ਼ ਦੋ ਕੁ ਮਹੀਨੇ ਦੀ ਤਿਆਰੀ ਨਾਲ ਆਪਣੇ ਵਿਸ਼ੇ ਦਾ ਸੋ ਪ੍ਰਤੀਸ਼ਤ ਨਤੀਜਾ ਦੇਣ ਤੇ ਮੇਰੇ ਕੁਝ ਅਧਿਆਪਕ ਸਾਥੀਆਂ ਨੇ ਮੇਰੀ ਹੋਸਲਾ ਅਫ਼ਜਾਈ ਕੀਤੀ ਸੀ। ਇਸ ਨਾਲ ਮੇਰਾ ਹੌਸਲਾ ਤੇ ਮਨੋਬਲ ਹੋਰ ਵੀ ਵਧ ਗਿਆ ਸੀ। ਮੈਂ ਹੋਰ ਵੀ ਸਮਰਪਣ ਭਾਵ ਨਾਲ ਆਪਣੇ ਅਧਿਆਪਕੀ ਕਾਰਜ ਨਾਲ ਜੁੜ ਗਿਆ ਸੀ। ਮੈਂ ਹੁਣ ਕੀਤਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਇੰਨੀ ਮਿਹਨਤ ਕਰਵਾਂਗਾ ਕਿ ਉਨ੍ਹਾਂ ਨੂੰ ਨਕਲ ਬਾਰੇ ਸੋਚਣ ਦੀ ਲੋੜ ਹੀ ਨਾ ਪਵੇ। ਪਰ ਇਨਾ ਸਭ ਹੋਣ ਦੇ ਬਾਵਜੂਦ ਮੈਂ ਆਪਣੇ ਨਸ਼ੇੜੀ ਮੁਖ ਅਧਿਆਪਕ ਪਾਸੋਂ ਹੌਂਸਲਾ ਅਫਜਾਈ ਦੇ ਦੇ ਸ਼ਬਦ ਸੁਣਨ ਲਈ ਤਰਸ ਕੇ ਰਹਿ ਗਿਆ ਸੀ। ਉਸ ਦੇ ਮੂੰਹ ਤਾਂ ਸਿਰਫ ਉਨ੍ਹਾਂ ਅਧਿਆਪਕਾਂ ਦੀ ਤਾਰੀਫ਼ ਲਈ ਸ਼ਬਦ ਨਿਕਲਦੇ, ਜਿਹੜੇ ਹਰਦਮ ਉਸ ਦੀ ਹਾਂ `ਚ ਹਾਂ ਮਿਲਾਉਂਦੇ। ਉਸ ਨਾਲ ਖਾਣਪੀਣ ਵਿਚ ਸਾਥ ਦਿੰਦੇ। ਉਸ ਦੀ ਝੂਠੀ ਤਾਰੀਫ਼ ਕਰਦਿਆਂ ਚਾਪਲੂਸੀ ਕਰਦੇ। ਪਰ ਮੇਰਾ ਮਨ ਉਸ ਨਾਲ ਅਜਿਹਾ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ।
ਨਵਾਂ ਸ਼ੈਸ਼ਨ ਸ਼ੁਰੂ ਹੋ ਗਿਆ ਸੀ। ਮਿਡਲ ਸਕੂਲ ਦੇ ਜਨਲ ਟੂਰਨਾਮੈਂਟ ਹੋਣੇ ਸਨ। ਸਾਡੇ ਬੱਚੇ ਕੁਝ ਮਹੀਨਿਆਂ ਤੋਂ ਸਾਡੇ ਨਾਲ ਵਾਲੀਬਾਲ ਦੀ ਪ੍ਰੈਕਟਿਸ ਕਰ ਰਹੇ ਸਨ। ਸਕੂਲ ਦੇ ਇਤਿਹਾਸ ਵਿਚ ਪਹਿਲੀ ਵਾਰੀ ਵਾਲੀਬਾਲ ਦੀ ਟੀਮ ਨੂੰ ਟੂਰਨਾਮੈਂਟ ਵਿਚ ਭਾਗ ਲੈਣ ਲਈ ਭੇਜਿਆ ਗਿਆ। ਕਿਉਂਕਿ ਸਕੂਲ ਵਿਚ ਇਸ ਖੇਡ ਦੀ ਸ਼ੁਰੂਆਤ ਮੈਂ ਕੀਤੀ ਸੀ। ਇਸ ਲਈ ਸਾਰਿਆ ਨੇ ਮੈਨੂੰ ਹੀ ਟੀਮ ਦਾ ਇਨਚਾਰਜ ਬਣਾਇਆ ਗਿਆ ਸੀ। ਸਾਡੇ ਬੱਚੇ ਜਿਹੜੇ ਸ਼ਾਇਦ ਹੀ ਕਦੇ ਕਮਾਹੀ ਦੇਵੀ ਜਾਂ ਮਹੂ ਦੀਆਂ ਹੋਟੀਆਂ ਟੱਪ ਹੋਣ। ਉਹ
ਪਹਿਲੀ ਵਾਰੀ ਹਾਜੀਪੁਰ ਵਿਖੇ ਟੂਰਨਾਮੈਂਟ ਖੇਡਣ ਨਿਕਲੇ ਸਨ। ਡਰੇ-ਡਰੇ ਸਹਿਮੇ ਸਹਿਮੇ, ਛੋਟੇ ਕੈਦ ਤੇ ਦੁਬਲੇ ਪਤਲੇ ਸਰੀਰਾਂ ਵਾਲੇ। ਇਕਦਮ ਸਧਾਰਨ ਕੱਪੜੇ ਤੇ ਚੱਪਲਾ ਪਹਿਨੇ ਹੋਏ ਪਰ ਜਦੋਂ ਚੀਤੇ ਵਰਗੀ ਫੁਰਤੀ ਨਾਲ ਉਹ ਇਕ ਮਗਰੋਂ ਦੂਸਰੀ ਟੀਮ ਨੂੰ ਹਰਾਂਦੇ ਚਲੇ ਗਏ ਤਾਂ ਸਾਰਿਆਂ ਦੀ ਜ਼ੁਬਾਨ ਤੇ ਸਾਡੇ ਹੀ ਸਕੂਲ ਦਾ ਨਾਂ ਸੀ। ਸਾਰੇ ਹੀ ਕਹਿ ਰਹੇ ਸਨ "ਏ ਗਿਠਮੁਠੀਏ ਪਹਾੜੀਏ ਬੜੇ ਤੇਜ਼ ਨੇ ਬਈ।"
ਖੇਡ ਦੌਰਾਨ ਟਾਈਮ ਆਊਟ ਲੈ ਕੇ ਜਾਂ ਮੈਚ ਖ਼ਤਮ ਹੋਣ ਤੇ ਜਦ ਦੂਸਰੇ ਸਕੂਲਾਂ ਦੇ ਟੀਮ ਇਨਚਾਰਜ ਆਪਣੇ ਬੱਚਿਆਂ ਨੂੰ ਨਾਲ ਲਿਆਦੇ ਕੋਲੇ, ਸੰਤਰੇ ਖੁਆਉਂਦੇ ਤਾਂ ਸਾਡੇ ਬੱਚੇ ਆਪਣੀਆਂ ਜੇਬਾਂ 'ਚੋਂ ਆਵਲੇ ਕੱਢਕੇ ਚੂਸਣ ਲਗਦੇ । ਸਾਇੰਸ ਪੜਾਉਂਦਿਆਂ ਉਨਾ ਦੇ ਦਿਮਾਗ ਵਿਚ ਇਹ ਗੋਲ ਬੈਠ ਗਈ ਸੀ ਕਿ ਇਕ ਆਂਵਲੇ ਵਿਚ ਇਕ ਦਰਜਨ ਤੋਂ ਵੱਧ ਸੰਤਰਿਆ ਜਿੰਨਾ ਵਿਟਾਮਨ ਤੇ ਤਾਕਰ ਹੁੰਦੀ ਹੈ। ਉਹ ਨਵੀਂ ਪ੍ਰੇਰਣਾ ਅਤੇ ਟੀਮ ਭਾਵਨਾ ਨਾਲ ਵਿਰੋਧੀ ਟੀਮ ਦੇ ਛੱਕੇ ਛੁਡਾ ਦਿੰਦੇ।
ਇੰਜ ਜੋਨਲ ਟੂਰਨਾਮੈਂਟ ਵਿਚ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਜਦੋਂ ਸਾਡੀ ਟੀਮ ਪਿੰਡ ਪੁੱਜੀ ਤਾਂ ਸਾਡੀ ਇਸ ਉਪਲਬਧੀ ਤੇ ਸਾਰੇ ਹੀ ਹੈਰਾਨ ਸਨ ਤੇ ਕਾਫ਼ੀ ਲੋਕ ਖੁਸ਼ ਸਨ।
ਇਸ ਮਗਰੋਂ ਸਾਡੀ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਭਾਗ ਲੈਣਾ ਸੀ। ਮੁਕਾਬਲਾ ਹੋਰ ਵੀ ਸਖ਼ਤ ਸੀ। ਚਾਰ ਜਨ। ਚੁਣੀਆਂ ਹੋਈਆ ਚਾਰ ਟੀਮਾਂ। ਅਸੀਂ ਵੀ ਜੀ ਜਾਨ ਨਾਲ ਜੁਟ ਗਏ ਸੀ। ਜਨਲ ਟੂਰਨਾਮੈਂਟ ਸਮੇਂ ਜਿਹੜੀਆਂ ਕਮੀਆਂ ਵੇਖਣ ਵਿਚ ਆਈਆਂ ਸਨ, ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਾਡੀ ਟੀਮ ਵਿਚ ਕੋਈ ਸਮੈਸ਼ਰ ਨਾ ਹੋਣਾ, ਸਾਡੀ ਸਭ ਤੋਂ ਵੱਡੀ ਕਮੀ ਸੀ। ਉਨ੍ਹਾਂ ਵੱਧ ਤੋਂ ਵੱਧ ਡਰਾਪ ਸੁਟਣੇ ਸਿਖਾਏ ਜਾ ਰਹੇ ਸਨ। ਵਿਰੋਧੀ ਟੀਮ ਦੇ ਖਿਡਾਰੀਆਂ ਨੂੰ ਗੰਚਾ ਦੇ ਕੇ।
ਪਿੰਡ ਦੇ ਕੁਝ ਫੌਜੀ ਜਵਾਨ, ਜਿਹੜੇ ਆਪਣੀ ਯੂਨਿਟ ਵਿਚ ਵਾਲੀਬਾਲ ਖੇਡਦੇ ਸਨ, ਉਹ ਛੁੱਟੀ ਆਏ ਹੋਏ ਸਨ। ਮੈਂ ਉਨ੍ਹਾਂ ਨੂੰ ਬੇਨਤੀ ਕਰਕੇ ਬੁਲਾ ਲੈਂਦਾ। ਉਹ ਸਾਡੇ ਬੱਚਿਆਂ ਨੂੰ ਅੰਡਰ ਹੇਡਬਾਲ ਚੁੱਕਣ ਕਾਟਫੀ ਸਰਵਿਸ ਕਰਨ, ਰੀਪ ਸੁੱਟਣ ਅਤੇ ਸਮੈਸ਼ ਰੋਕਣ ਅਤੇ ਸਭ ਤੋਂ ਵੱਡੀ ਗੱਲ ਕਿ ਕੋਰਟ ਤੋਂ ਬਾਹਰ ਜਾਂਦੀ ਬਾਲ ਨੂੰ ਪਛਾਣ ਕੇ ਉਸ ਨੂੰ ਛੇੜਣ ਦਾ ਲਾਲਚ ਨਾ ਕਰਨਾ ਆਦਿ ਗੁਰ ਸਿਖਾ ਰਹੇ ਸਨ। ਵੇਖਦਿਆਂ ਹੀ ਵੇਖਦਿਆਂ ਸਾਡੇ ਬੱਚਿਆਂ ਦੀ ਟੀਮ ਅਧਿਆਪਕਾਂ ਅਤੇ ਫੌਜੀਆਂ ਦੀ ਟੀਮ ਤੇ ਭਾਰੀ ਪੈਣ ਲੱਗ ਪਈ ਸੀ। ਉਹ ਨਾ ਸਿਰਫ਼ ਸਾਡਾ ਸਖ਼ਤ ਮੁਕਾਬਲਾ ਕਰਦੇ, ਸਗੋਂ ਸਾਨੂੰ ਹਰਾ ਵੀ ਦਿੰਦੇ। ਜਿਸ ਨਾਲ ਮੈਨੂੰ ਵਿਸ਼ੇਸ਼ ਤੌਰ ਤੇ ਬਹੁਤ ਖੁਸ਼ੀ ਹਾਸਲ ਹੁੰਦੀ। ਸਾਡੀ ਸ਼ਾਬਾਸੀ ਨਾਲ ਉਨ੍ਹਾ ਦਾ ਮਨੋਬਲ ਤੇ ਆਤਮ-ਵਿਸ਼ਵਾਸ ਵਧਦਾ।
ਜ਼ਿਲ੍ਹਾ ਟੂਰਨਾਮੈਂਟ ਤਿੰਨ ਦਿਨ ਚਲਣੇ ਸਨ। ਇਸ ਵਾਰੀ ਸਾਡਾ ਮੁੱਖ ਅਧਿਆਪਕ ਵੀ ਮੇਰੇ ਨਾਲ ਗਿਆ ਸੀ ਟੀਮ ਨੂੰ ਲੈ ਕੇ। ਸੰਚਮੁੱਚ ਬਹੁਤ ਹੀ
ਕਰੜਾ ਮੁਕਾਬਲਾ ਸੀ। ਖਾਦੇ-ਪੀਂਦੇ ਘਰਾਂ ਦੇ, ਉੱਚੀ ਕੰਦ ਕਾਠੀ ਵਾਲੇ ਮੁੰਡੇ। ਇਕੋ ਜਿਹੀ ਵਰਦੀ ਅਤੇ ਬਹੁਤ ਹੀ ਤਕਨੀਕ ਨਾਲ ਕਰਾਈ ਗਈ ਤਿਆਰੀ। ਉਹ ਬੱਚੇ ਆਪਣੇ ਪਿੰਡ ਦੇ ਵਾਲੀਬਾਲ ਕਲੱਬ 'ਚ ਵੀ ਖੇਡਦੇ। ਉਨ੍ਹਾਂ ਦੇ ਭਰਪੂਰ ਜਿਸਮ ਦੇਖ ਕੇ ਸਾਨੂੰ ਸ਼ੱਕ ਹੁੰਦਾ ਕਿ ਇਹ ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨਹੀਂ ਹੋ ਸਕਦੇ। ਸਾਡੇ 'ਆਬਜੈਕਸ਼ਨ ਤੇ ਉਹ ਪਹਿਲਾਂ ਹੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਏ ਹੁੰਦੇ। ਉਹ ਬੱਚੇ ਹਰ ਸਮੇਂ 'ਅਟੋਕਿੰਗ ਮੂਡ ਨਾਲ ਖੇਡਦੇ। ਅਸੀ ਆਪਣੀ ਟੀਮ ਨੂੰ ਡਿਵੇਂਸਿਵ ਰਹਿੰਦਿਆ ਬੁੱਧੀ ਦਾ ਇਸਤੇਮਾਲ ਕਰਕੇ ਵਿਰੋਧੀ ਟੀਮ ਨੂੰ ਭੁਲੇਖਾ ਦੇ ਕੇ ਨੰਬਰ ਪ੍ਰਾਪਤ ਕਰਨ ਦੀ ਜ਼ੋਰਦਾਰ ਤਿਆਰੀ ਕਰਾਈ ਸੀ। ਬਸ ਇਸੇ ਤਕਨੀਕ ਦੇ ਸਿਰ ਤੇ ਉਹ ਫਾਈਨਲ ਤੱਕ ਪੁੱਜ ਗਏ ਸਨ।
ਹੁਣ ਤੱਕ ਸਾਡੇ ਬੱਚਿਆ ਦੀ ਝਿਜਕ ਦੂਰ ਹੋ ਚੁੱਕੀ ਸੀ। ਉਹ ਖੁੱਲ੍ਹ ਕੇ ਖੇਡਣ ਲੱਗ ਪਏ ਸਨ। ਵਿਰੋਧੀ ਟੀਮ ਦੇ ਖਿਡਾਰੀਆਂ ਤੋਂ ਵੀ ਤਕਨੀਕ ਸਿੱਖ ਰਹੇ ਸਨ। ਹੁਣ ਉਹ ਵਿਰੋਧੀ ਟੀਮ ਨੂੰ ਉਸ ਦੀ ਹੀ ਤਕਨੀਕ ਅਪਣਾ ਕੇ ਉਨ੍ਹਾਂ ਦੇ ਵਾਰ ਨੂੰ ਬੇਕਾਰ ਕਰ ਛੱਡਦੇ। ਇਸ ਜ਼ਿਲ੍ਹਾ ਟੂਰਨਾਮੈਂਟ ਵਿਚ ਪਹਿਲੀ ਵਾਰੀ ਸਾਡੇ ਪਿਛੜੇ ਜਿਹੇ ਪਿੰਡ ਦੀ ਟੀਮ ਨੇ ਆਪਣੀ ਸਾਫ਼-ਸੁਥਰੀ ਤੇ ਚੰਗੀ ਕਾਰਗੁਜਾਗੋ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਸੀ। ਹੁਣ ਫਾਈਨਲ ਵਿਚ ਸਾਡੀ ਟੀਮ ਦਾ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਤੇ ਬਹੁਤ ਹੀ ਮਜ਼ਬੂਤ ਟੀਮ ਨਾਲ ਸੀ। ਸਾਡੀ ਟੀਮ ਦਾ ਵੀ ਆਤਮ-ਵਿਸ਼ਵਾਸ ਸਿਖ਼ਰਾਂ ਤੇ ਸੀ। ਉਹ ਇਹ ਟੂਰਨਾਮੈਂਟ ਜਿੱਤ ਕੇ ਆਪਣੇ ਸਕੂਲ ਤੇ ਇਲਾਕੇ ਨਾਂ ਬੁਲੰਦ ਕਰਨ ਦੀ ਭਾਵਨਾ ਨਾਲ ਗੜੁੱਚ ਸਨ। ਜਿੱਤ ਦੀ ਭਾਵਨਾ ਦਾ ਨਾਲ ਭਰੇ ਸਾਡੇ ਬੱਚੇ ਜੀ ਜਾਨ ਨਾਲ ਮੁਕਾਬਲਾ ਕਰਨ ਲਈ ਤਿਆਰ ਸਨ।
ਮੈਂ ਆਪਣੇ ਬੱਚਿਆਂ ਨਾਲ ਵਾਇਦਾ ਕੀਤਾ ਸੀ ਕਿ ਜੇ ਉਹ ਜ਼ਿਲ੍ਹੇ ਵਿਚ ਭਾਵੇਂ ਪਹਿਲੇ ਜਾਂ ਦੂਜੇ ਸਥਾਨ ਤੇ ਆਉਣ, ਮੈਂ ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਬਿਏਟਰ ਵਿਚ ਫ਼ਿਲਮ ਵਿਖਾਵਾਂਗਾ। ਮੇਰੀ ਗੈਸ ਤੇ ਮੁਖੀ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਹੋਟਲ ਵਿਚ ਪਾਰਟੀ ਦਿੱਤੀ ਜਾਵੇਗੀ।
ਸਾਡੀ ਟੀਮ ਵਿਚ ਕਈ ਬੱਚੇ ਅਜਿਹੇ ਸਨ ਜਿਹੜੇ ਪਹਿਲੀ ਵਾਰੀ ਪਿੰਡੋਂ ਬਾਹਰ ਨਿਕਲ ਕੇ ਬੱਸ ਰਾਹੀਂ ਵੱਡੇ ਸ਼ਹਿਰ ਵਿਚ ਆਏ ਸਨ। ਕਈਆਂ ਨੇ ਤਾਂ ਸਿਰਫ਼ ਰੇਲਗੱਡੀ ਦੀ ਤਸਵੀਰ ਹੀ ਪੁਸਤਕ ਦੇ ਪੰਨਿਆਂ ਤੇ ਵੇਖੀ ਸੀ। ਸਚਮੁੱਚ ਵੇਖਣੀ ਤੇ ਉਸ ਵਿਚ ਸਫ਼ਰ ਕਰਨਾ ਬਹੁਤ ਦੂਰ ਦੀ ਗੱਲ ਸੀ। ਉਨ੍ਹਾਂ ਨੇ ਫ਼ਿਲਮਾਂ ਦਾ ਸਿਰਫ ਨਾ ਸੁਣਿਆ ਸੀ। ਫ਼ਿਲਮ ਵੇਖਣਾ ਕਿਸੇ ਅੱਠਵੇਂ ਅਜੂਬੇ ਤੋਂ ਘੱਟ ਨਹੀਂ ਸੀ। ਇਹ ਅਸੀ ਇਨਸੇਟਿਵ ਦੇ ਰਹੇ ਸੀ ਆਪਣੀ ਟੀਮ ਨੂੰ।
ਫਾਈਨਲ ਟੀਮ ਵਿਚ ਦੇ ਸਮੇਬਰ ਸਨ। ਉਨ੍ਹਾਂ ਨੂੰ ਵੇਖ ਕੇ ਕਿਸੇ ਵੀ ਤਰ੍ਹਾਂ ਨਾਲ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਉਹ ਮਿਡਲ ਕਲਾਸ ਦੇ ਵਿਦਿਆਰਥੀ ਹੋਣਗੇ। ਉਹ ਪੂਰੇ ਪੁਫੈਸ਼ਨਲ ਤੇ ਸੀਨੀਅਰ ਖਿਡਾਰੀ ਲਗਦੇ ਸਨ। ਉਨ੍ਹਾਂ
ਸਮੈਸ਼ਰਾਂ ਦਾ ਸਾਡੀ ਟੀਮ ਪਾਸ ਕੋਈ ਜਵਾਬ ਨਹੀਂ ਸੀ। ਸਾਡੀ ਟੀਮ ਨੇ ਕਰੜੀ ਟੱਕਰ ਦਿੱਤੀ ਤੇ ਡਿਰੇਸਿਵ ਤਕਨੀਕ ਰਾਹੀਂ ਬੇਸਟ ਆਫ ਰਾਈਵ ਵਿਚੋਂ ਦੇ- ਦੇ ਗੇਮ ਲਗਭਗ ਬਰਾਬਰ ਦੇ ਨੰਬਰਾਂ ਨਾਲ ਆਪਣੇ ਹੱਕ ਵਿਚ ਕਰ ਲਈਆਂ ਸਨ। ਤੀਸਰੀ ਤੇ ਫਾਈਨਲ ਗੇਮ ਲਈ ਉਨ੍ਹਾਂ ਲਈ ਜੀਨ ਮਰਨ ਦਾ ਸੁਆਲ ਪੈਦਾ ਹੋ ਗਿਆ ਸੀ। ਵਿਰੋਧੀ ਟੀਮ ਦਾ ਕੰਚ ਕੂਟ ਦੇ, ਦਰੜ ਸੁੱਟ, ਮਧਲ ਦੇ ਇਨ੍ਹਾਂ ਪਹਾੜੀਆਂ ਨੂੰ, ਕੁਝ ਨੀ ਇਨ੍ਹਾਂ ਗਿਠਮੁਠੀਆ ਦੇ ਪੌਲੇ। ਸਾਡੇ ਖਿਡਾਰੀਆਂ ਤੇ ਕਟਾਖ਼ਸ ਕਰਕੇ ਉਨ੍ਹਾਂ ਵਿਚ ਹੀਣਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇੰਟਰਵਲ ਤੱਕ ਦੇਵੇਂ ਟੀਮਾਂ ਬਰਾਬਰ ਨੰਬਰਾਂ ਤੇ ਸਨ। ਸਿਰ ਫਸਵਾਂ ਮੁਕਾਬਲਾ ਸੀ। ਪੁਰਾਣੇ ਚੈਂਪੀਅਨ ਕੋਚ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਉਹ ਆਪਣੇ ਖਿਡਾਰੀਆਂ ਨੂੰ ਟੁੱਟ-ਟੁੱਟ ਕੇ ਪੈ ਰਿਹਾ ਸੀ ਤੇ ਵਾਰ ਵਾਰ "ਓਏ ਇਹ ਹਨ ਕੀ, ਇਹ ਛਲੇਡ ਜਿਹੇ। ਇੰਨੀ ਮਾੜੀ ਟੀਮ ਤੋਂ ਘਬਰਾ ਗਏ। ਉਏ ਇਨ੍ਹਾਂ ਤੋਂ ਡਰ ਗਏ। ਤੁਹਾਡੀ ਤਾਂ ਦਹਿਸ਼ਤ ਨਾਲ ਹੀ ਇਹ ਮੈਦਾਨ ਛੱਡ ਕੇ ਭੱਜ ਜਾਣ। ਉਏ ਸਮੈਸ਼ਰਾ ਤੇਰਾ ਚੋਰ ਕਿੱਥੇ ਗਿਆ ਉਏ। ਤੇਰੀਆਂ ਸਾਰੀਆ ਸਮੇਸਾ ਬਾਉਂਡਰੀ ਤੋਂ ਬਾਹਰ ਕਿਉਂ ਜਾਂਦੀਆਂ ਬਈ। ਵੇਖ ਲਉ ਹੁਣ ਇਹ ਸਾਡੀ ਨੱਕ ਦਾ ਸਵਾਲ ਐ। ਮੈਨੂੰ ਨੀ ਕੁਝ ਵੀ ਪਤਾ। ਮੈਨੂੰ ਇਹ ਗੇਮ ਚਾਹੀਦੀ ।" ਵਿਰੋਧੀ ਟੀਮ ਦਾ ਕੰਚ ਬੁਖਲਾਇਆ ਹੋਇਆ ਸੀ। ਅਸੀਂ ਆਪਣੀ ਟੀਮ ਨੂੰ ਬਸ ਇਸੇ ਤਰ੍ਹਾਂ ਇਕਮੁੱਠ ਤੇ ਜੇਤੂ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। "ਬਸ ਮੰਜਿਲ ਹੁਣ ਨੇੜੇ ਹੀ ਹੈ। ਮਾਰ ਲਉ ਹਮਲਾ ਕਰ ਲਉ ਕੋਸ਼ਿਸ਼। ਵਿਰੋਧੀ ਟੀਮ ਦਾ ਹੌਂਸਲਾ ਟੁੱਟਿਆ ਹੋਇਆ ਹੈ, ਜਿਸਦਾ ਹੌਸਲਾ ਟੁੱਟ ਜਾਂਦਾ ਹੈ, ਉਹ ਹਾਰ ਜਾਂਦਾ ਹੈ। ਆਖਰੀ ਦਮ ਤੱਕ ਹੌਸਲਾ ਨੀ ਛੱਡਣਾ ਤੇ ਪਜਲ ਨਹੀਂ ਹੋਣਾ। ਆਪਣੀ ਨੰਚਰਲ ਗੇਮ ਖੇਡੀ ਜਾਣਾ।"
ਇਸੇ ਦੌਰਾਨ ਵਿਰੋਧੀ ਟੀਮ ਦੇ ਕੋਚ ਤੇ ਇਕ ਹੋਰ ਅਧਿਆਪਕ ਨੇ ਇਕ ਰੈਜ਼ਰੀ ਨੂੰ ਪਾਸੇ ਲਿਜਾ ਕੇ ਉਸ ਨੂੰ ਪਤਾ ਨੀ ਕੀ ਸਮਝਾਇਆ। ਕੀ ਗਿਟਮਿਟ ਕੀਤੀ। ਅਸੀਂ ਉਸ ਪਾਸੇ ਬਹੁਤਾ ਧਿਆਨ ਨਾ ਦਿੱਤਾ।
ਸੈਕਿੰਡ ਹਾਫ ਦੀ ਗੇਮ ਸ਼ੁਰੂ ਹੋਈ। ਵਿਰੋਧੀ ਟੀਮ ਦੀ ਬੁਖਲਾਹਟ ਸਪੋਸ਼ਟ ਨਜ਼ਰ ਆਉਂਦੀ ਸੀ। ਨੰਬਰ ਖੁੱਸਣ ਜਾਂ ਪਾਲੇ ਵਿਚ ਬਾਲ ਡਿੱਗਣ ਤੇ ਉਹ ਖਿਡਾਰੀ ਇੱਕ ਦੂਸਰੇ ਦੀ ਗਲਤੀ ਕੱਢਦੇ, ਇਕ ਦੂਸਰੇ ਤੇ ਟੁੱਟ ਕੇ ਪੋ ਰਹੇ ਸਨ। ਬਾਹਰ ਕਚ ਦਾ ਬੁਰਾ ਹਾਲ ਸੀ ਉਹ ਪਾਗਲਾਂ ਵਾਂਗ ਇਧਰ-ਉਧਰ ਭੱਜ ਰਿਹਾ ਸੀ। ਇਕੱਲੇ-ਇਕੱਲੇ ਖਿਡਾਰੀ ਦਾ ਨਾਂ ਲੈ ਕੇ ਚੀਕਾਂ ਮਾਰ ਰਿਹਾ ਸੀ। ਗਲਤੀ ਹੁੰਦਿਆਂ ਹੀ ਉਹ ਕਦੇ ਆਪਣੇ ਮੈਥੇ ਤੇ ਹੱਥ ਮਾਰਦਾ। ਕਦੇ ਉਸ ਖਿਡਾਰੀ ਨੂੰ ਧਮਕੀ ਦੇਣ ਲਗਦਾ। ਕਈ ਵਾਰ ਤਾਂ ਉਹ ਗਾਲ੍ਹਾ ਦਾ ਇਸਤੇਮਾਲ ਵੀ ਕਰ ਗਿਆ ਸੀ, ਇਸ ਜਨੂਨ ਵਿਚ। ਬਰਾਬਰ ਬਰਾਬਰ ਨੰਬਰਾਂ ਤੇ ਪੁੱਜਕੇ ਜਦੋਂ ਫੋਰਟੀਨ ਈਚ ਹੋਏ ਤਾਂ ਸਾਡੇ ਦਿਲ ਦੀਆਂ ਧੜਕਣਾਂ ਵੱਧ ਗਈਆਂ ਸਨ। ਆਖ਼ਰੀ ਸਰਵਿਸ ਸਾਡੇ ਖਿਡਾਰੀ ਨੇ ਇਨੀ ਜਰਦਾਰ ਕੀਤੀ ਕਿ ਵਿਰੋਧੀ ਟੀਮ
ਵੇਖਦੀ ਰਹਿ ਗਈ ਤੇ ਗਰਾਉਂਡ ਦੀ ਅੰਦਰਲੀ ਸਾਈਡ ਨੂੰ ਛੂੰਹਦੀ ਹੋਈ ਗਲੀ ਵਾਂਗ ਨਿਕਲ ਗਈ। ਜੇਤੂ ਨੰਬਰ ਪ੍ਰਾਪਤ ਹੋਣ ਦੀ ਖੁਸ਼ੀ ਵਿਚ ਸਾਡੇ ਖਿਡਾਰੀ ਉਛਲ ਪਏ। ਪਰ ਕੋਚ ਨਾਲ ਮਿਲ ਚੁੱਕੇ ਰੈਫਰੀ ਨੇ ਹੱਥ ਦਾ ਇਸ਼ਾਰਾ ਕਰਕੇ ਬਾਲ ਨੂੰ ਆਉਟ ਸਾਈਡ ਕਰਾਰ ਦੇ ਕੇ ਸਾਡੀ ਟੀਮ ਦਾ ਨੰਬਰ ਖੋਹ ਲਿਆ। ਸਰਾਸਰ ਤੇ ਸਾਮ੍ਹਣੇ-ਸਾਮ੍ਹਣੇ ਕੀਤੀ ਕਈ ਬੇਈਮਾਨੀ ਵੇਖ ਕੇ ਸਾਡੀ ਖਿਡਾਰੀ ਉਸ ਰੈਫਰੀ ਪਾਸ ਆ ਗਏ। ਅਸੀਂ ਸਾਰਿਆਂ ਨੇ ਉਸ ਨੂੰ ਉਹ ਨਿਸ਼ਾਨ ਵੀ ਵਿਖਾਇਆ, ਜਿਥੇ ਬਾਲ ਟੇਚ ਕਰਕੇ ਗਈ ਸੀ। ਪਰ ਉਹ ਮੈਂ ਨਾ ਮਾਨੂੰ ਦੀ ਤਰਜ ਤੇ ਆਪਣੇ ਫੈਸਲੇ ਤੇ ਅੜਿਆ ਰਿਹਾ। ਸਨੂੰ ਉਸ ਦੀ ਇਹ ਬੇਈਮਾਨੀ ਕਿਸੇ ਵੀ ਕੀਮਤ ਤੇ ਮੰਜੂਰ ਨਹੀਂ ਸੀ।
ਉਹ ਸਰਵਿਸ ਵਿਰੋਧੀ ਟੀਮ ਨੂੰ ਦੇਣ ਦੇ ਹੱਕ ਵਿਚ ਸੀ ਜੋ ਸਾਨੂੰ ਬਿਲਕੁਲ ਵੀ ਸਵੀਕਾਰ ਨਹੀਂ ਸੀ। ਉਨ੍ਹਾਂ ਦੋਹਾਂ ਰੈਫਰੀਆਂ ਨੇ ਸਾਡੇ ਨਾ ਮੰਨਣ ਤੇ ਇਕ ਪਾਸੜ ਫੈਸਲਾ ਦਿੰਦੇ ਹੋਈ ਵਿਰੋਧੀ ਟੀਮ ਨੂੰ ਜੇਤੂ ਕਰਾਰ ਦਿੱਤਾ। ਫਿਰ ਮੈਂ ਮੁਖੀ ਨੂੰ ਲੈ ਕੇ ਵਿਰੋਧੀ ਟੀਮ ਦੇ ਉਨ੍ਹਾਂ ਦੇ ਸਮੇਸ਼ਰਾਂ ਦੀ ਉਮਰ ਤੇ ਅਬਜੈਕਸ਼ਨ ਦਾਖਲ ਕਰਾ ਦਿੱਤਾ। ਹਾਲਾਂਕਿ ਉਨ੍ਹਾਂ ਦਾ ਰਿਕਾਰਡ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਕ ਵਿਚ ਬੋਲ ਰਿਹਾ ਸੀ। ਪਰ ਜਦ ਮੈਡੀਕਲ ਡਾਕਟਰ ਨੇ ਨਿਰਪੱਖ ਹੋ ਕੇ ਉਨ੍ਹਾਂ ਦੇ ਦੰਦਾਂ-ਦਾੜ੍ਹਾਂ ਤੇ ਹੋਰ ਜਾਂਚ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਆਪਣੀ ਰਿਪੋਰਟ ਵਿਚ ਉਨ੍ਹਾਂ ਨੂੰ ਬਾਲਗ ਯਾਨੀ ਅਠਾਰਾ ਸਾਲ ਤੋਂ ਵੱਧ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਸੀ। ਜਦਕਿ ਉਸ ਟੂਰਨਾਮੈਂਟ ਵਿਚ ਚੰਦਾਂ ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਨਹੀਂ ਸਨ ਲੈ ਸਕਦੇ। ਦਰਅਸਲ ਉਹ ਦੋਵੇਂ ਵਿਦਿਆਰਥੀ ਸੀਨੀਅਰ ਟੀਮ ਦੇ ਖਿਡਾਰੀ ਸਨ। ਜਿਨ੍ਹਾਂ ਨੂੰ ਦੂਸਰੇ ਵਿਦਿਆਰਥੀਆਂ ਦੇ ਨਾਵਾਂ ਹੇਠ ਨਾਂ ਬਦਲ ਕੇ ਖਿਡਾਇਆ ਗਿਆ ਸੀ। ਮਾਮਲਾ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨੋਟਿਸ ਵਿਚ ਆ ਗਿਆ ਸੀ। ਉਨ੍ਹਾਂ ਨੇ ਸਾਡੇ ਅਬਜੈਕਸ਼ਨ ਸਹੀ ਪਾਏ ਜਾਣ ਤੇ ਨਾ ਸਿਰਫ ਸਾਡੀ ਟੀਮ ਨੂੰ ਜੇਤੂ ਕਰਾਰ ਦਿੱਤਾ ਸੀ ਸਗੋਂ ਵਿਰੋਧੀ ਟੀਮ ਨੂੰ ਹਰਾਵੇਰੀ ਕਰਨ ਦੇ ਦੇਸ਼ ਵਿਚ ਅਯੋਗ ਵੀ ਕਰਾਰ ਦਿੱਤਾ ਸੀ।
ਜਦੋਂ ਇਨਾਮ ਵੰਡ ਸਮਾਗਮ ਦੌਰਾਨ ਸਾਡੀ ਟੀਮ ਨੂੰ ਜਿਲ੍ਹਾ ਵਾਲੀਬਾਲ ਚੈਂਪੀਅਨ ਦਾ ਖਿਤਾਬ ਦਿੱਤਾ ਗਿਆ। ਵੱਡੀ ਸਾਰੀ ਸੀਲਡ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸੀਲਡ ਪ੍ਰਾਪਤ ਕਰਦਿਆਂ ਦੀਆਂ ਗਰੁੱਪ ਫੋਟੋ ਖਿੱਚੀ ਗਈ। ਤਾੜੀਆ ਦੀ ਗੂੰਜ ਵਿਚ ਸਾਡੇ ਸਕੂਲ ਅਤੇ ਸਾਡੀ ਟੀਮ ਦੀ ਖੇਡ ਭਾਵਨਾ ਦੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਗਈ ਅਤੇ ਦੂਸਰੇ ਖਿਡਾਰੀਆਂ ਨੂੰ ਸਾਡੇ ਬੱਚਿਆ ਤੋਂ ਪ੍ਰੇਰਨਾ ਲੈਣ ਲਈ ਕਿਹਾ ਗਿਆ ਤਾਂ ਮੇਰੀਆਂ ਅੱਖਾਂ 'ਚੋਂ ਖੁਸ਼ੀ ਦੇ ਅੱਥਰੂ ਛਲਕ ਪਏ ਸਨ। ਮੇਰੇ ਸਕੂਲ ਮੁਖੀ ਨੇ ਮੈਨੂੰ ਜੱਫੀ 'ਚ ਘੁੱਟ ਕੇ ਵਧਾਈ ਦਿੱਤੀ ਸੀ ਤੇ ਸਾਰੇ ਵਿਦਿਆਰਥੀਆਂ ਨੇ ਸਾਡੇ ਪੈਰ ਛੂਹ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਛਾਤੀ ਨਾਲ ਘੁੱਟ ਕੇ ਲਾ ਲਿਆ ਸੀ। ਉਹ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰੀ ਤੇ ਵਡਮੁੱਲੇ ਪਲ ਸਨ
ਅਤੇ ਸਾਡੇ ਸਕੂਲ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਉਪਲਬਧੀ ਬਣ ਗਏ ਸਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਮੈਨੂੰ ਤੇ ਮੁਖੀ ਨੂੰ ਬੁਲਾਕੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਸੀ ਤੇ ਮੈਂ ਇਕ ਸਾਇਸ ਅਧਿਆਪਕ ਹੋਣ ਦੇ ਨਾਤੇ ਆਪਣੇ ਜ਼ਿਲ੍ਹੇ ਦੇ ਪ੍ਰਮੁੱਖ ਅਧਿਕਾਰੀ ਦੀ 'ਗੁੰਡ ਬੁੱਕ' ਵਿਚ ਦਰਜ ਹੋ ਗਿਆ ਸੀ।
ਉਦੋਂ ਪਿੰਡ ਵਿਚ ਕੋਈ ਟੈਲੀਫੋਨ ਸੁਵਿਧਾ ਨਹੀਂ ਸੀ। ਅਸੀਂ ਆਪਣੀ ਪ੍ਰਾਪਤੀ ਵਾਰੇ ਪਿੰਡ 'ਚ ਸੂਚਨਾ ਨਹੀਂ ਸੀ ਭੇਜ ਸਕਦੇ। ਜਿੱਤ ਦੇ ਜਸ਼ਨ ਨੂੰ ਮਨਾਉਣ ਲਈ ਪਹਿਲਾਂ ਅਸੀਂ ਸਾਰੇ ਮੁੱਖ ਅਧਿਆਪਕ ਨਾਲ ਸ਼ਹਿਰ ਦੇ ਸਭ ਤੋਂ ਮਹਿੰਗੇ ਤੇ ਵਧੀਆ ਹੋਟਲ 'ਚ ਗਏ। ਉੱਥੇ ਅਸੀ ਸ਼ਾਮ ਦਾ ਭੋਜਨ ਕੀਤਾ। ਸਾਡੇ ਵਿਦਿਆਰਥੀਆਂ ਨੂੰ ਤਾਂ ਜਮੀਨ ਤੇ ਬੈਠ ਕੇ ਪੋਤਲਾਂ 'ਚ ਖਾਣ ਦਾ ਤਜ਼ਰਬਾ ਸੀ। ਉਨ੍ਹਾਂ ਨੂੰ ਹੋਟਲ ਚ ਬੈਠ ਕੇ ਛੁਰੀ ਕਾਂਟੇ ਨਾਲ ਖਾਣਾ ਨਹੀਂ ਸੀ ਆਉਂਦਾ। ਅਸੀਂ ਉਨ੍ਹਾਂ ਨੂੰ ਉਹ ਸਭ ਸਮਝਾਇਆ। ਮੁਖੀ ਨੇ ਬੱਚਿਆਂ ਦੀ ਪਰਵਾਹ ਨਾ ਕਰਦਿਆਂ "ਅੱਜ ਨਾ ਮੈਨੂੰ ਰੋਕੀ। ਅੱਜ ਮੇਰੇ ਬੱਚੇ ਜਿੱਤੇ ਨੇ। ਮੇਰੇ ਸਕੂਲ ਦਾ ਨਾਅ ਰੋਸ਼ਨ ਕੀਤਾ ਐ। ਅੱਜ ਮੈਂ ਖੁਸ਼ੀ ਮਨਾਉਣੀ ਐ।" ਕਹਿੰਦਿਆ ਕਈ ਪੈਂਗ ਲਾ ਲਏ ਸਨ ਤੇ ਸਾਡੇ ਸਾਰਿਆ ਸਾਮ੍ਹਣੇ ਹੀ ਝੂਮ ਰਹੇ ਸਨ। ਜੇ ਮੂੰਹ ਆਉਂਦਾ ਬਲ ਰਹੇ ਸਨ। ਮੇਰੀ ਵੀ ਤਾਰੀਡ ਕਰ ਰਹੇ ਸਨ। "ਉਏ ਤੁਸੀਂ ਬੜੇ ਕਿਸਮਤ ਵਾਲੇ ਹੋ। ਤੁਹਾਨੂੰ ਇਹੋ ਜਿਹਾ ਮਾਸਟਰ ਨੀ ਲੱਭਣਾ। ਇਸਦੇ ਪੈਰ ਧਧ ਪੀਵ।" ਤੇ ਹਰ ਪਤਾ ਨੀ ਕੀ-ਕੀ।
ਖਾਣਾ ਖਾਣ ਮਗਰੋਂ ਮੈਂ ਵਾਇਦੇ ਮੁਤਾਬਿਕ ਬੱਚਿਆਂ ਨੂੰ ਫਰੈਂਡਜ਼ ਥੀਏਟਰ ਲੈ ਗਿਆ ਸੀ। ਉਥੇ ਸਬੰਬ ਨਾਲ ਉਸ ਸਮੇਂ ਦੀ ਬੱਚਿਆ ਨੂੰ ਹੀ ਕੇਂਦਰਤ ਫਿਲਮ 'ਦੇ ਕਲੀਆਂ' ਚੱਲ ਰਹੀ ਸੀ। ਅਸੀਂ ਟਿਕਟਾਂ ਲੈ ਕੇ ਹਾਲ ਅੰਦਰ ਵੜੇ। ਅੰਦਰ ਘੁੱਪ ਹਨੇਰਾ ਸੀ। ਫ਼ਿਲਮ ਤੋਂ ਪਹਿਲਾਂ ਕੋਈ ਡਾਕੂਮੈਂਟਰੀ ਵਿਖਾਈ ਜਾ ਰਹੀ ਸੀ। ਪਹਿਲੀ ਵਾਰੀ ਥੀਏਟਰ ਅੰਦਰ ਗਏ ਬੱਚੇ ਡਰ ਤੇ ਸਹਿਮ ਨਾਲ ਇਕ-ਇਕ ਸੀਟ ਤੋਂ ਦੋ-ਦੋ, ਤਿੰਨ-ਤਿੰਨ ਜਣੇ ਬੈਠ ਗਏ ਸਨ। ਉਨ੍ਹਾਂ ਨੂੰ ਸਮਝਾਇਆ ਕਿ ਤੁਹਾਡੀ ਆਪੋ-ਆਪਣੀ ਸੀਟ ਹੈ। ਹਰੇਕ ਦਾ ਟਿਕਟ ਲਿਆ ਗਿਆ ਹੈ। ਇੱਥੇ ਡਰਨ ਜਾ ਘਬਰਾਉਣ ਦੀ ਕੋਈ ਲੋੜ ਨਹੀਂ। ਅਸੀਂ ਤੁਹਾਡੇ ਨਾਲ ਹਾਂ। ਫਿਰ ਵੀ ਉਨ੍ਹਾਂ ਨੇ ਡਰ ਦੇ ਮਾਰਿਆਂ ਇਕ ਦੂਸਰੇ ਦੇ ਹੱਥ ਮਜ਼ਬੂਤੀ ਨਾਲ ਫੜੇ ਹੋਏ ਸਨ। ਉਹ ਬੜੀਆਂ ਹੀ ਡਰੀਆਂ ਤੇ ਹੈਰਾਨਕੁੰਨ ਨਜ਼ਰਾਂ ਨਾਲ ਪਰਦੇ ਤੇ ਬੋਲਦੀਆਂ ਚਲਦੀਆਂ ਤਸਵੀਰਾਂ ਨੂੰ ਵੇਖ ਰਹੇ ਸਨ। ਉਂਜ ਉਹ ਬਹੁਤ ਖੁਸ਼ ਸਨ। ਚਲਦੀ ਫਿਲਮ ਵਿਚ ਜਦੋਂ ਰੇਲਗੱਡੀ ਦਾ ਦ੍ਰਿਸ਼ ਆਉਂਦਾ ਤਾਂ ਸਾਮਣਿਉਂ ਆਉਂਦੀ ਰੇਲਗੱਡੀ ਇੰਜ ਲਗਦੀ ਜਿਵੇਂ ਉਹ ਸਿੱਧੀ ਸਾਡੇ ਤੇ ਹੀ ਚੜ੍ਹ ਜਾਵੇਗੀ। ਇਸ ਸੀਨ ਤੋਂ ਤੋਂ ਘਬਰਾ ਕੇ ਦੇ ਤਿੰਨ ਜਣੇ ਇਕੱਠੇ ਹੋ ਕੇ ਬੈਠ ਗਏ ਸਨ। ਫਿਲਮ ਵਿਚ ਜਦੋਂ ਦੇ ਬੱਚੇ ਮਾਂ-ਬਾਪ ਤੋਂ ਵਿਛੜ ਕੇ ਕੁਰਲਾਂਦੇ ਸਨ ਤਾਂ ਇਨ੍ਹਾਂ ਦੀਆਂ ਅੱਖਾਂ 'ਚ ਵੀ ਅੱਥਰੂ ਵਗ ਤੁਰੇ ਸਨ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ 'ਚ ਇਹ ਗੋਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਕਿ ਪਰਦੇ ਤੇ ਵਿਖਾਇਆ ਜਾਂਦਾ ਸੱਚ ਨਹੀਂ ਹੁੰਦਾ। ਉਹ ਤਾਂ ਸਿਰਫ਼ ਅਦਾਕਾਰੀ ਕਰ ਰਹੇ
ਸਨ। ਉਨ੍ਹਾਂ ਬੱਚਿਆਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਫਿਲਮ ਅ ਇਨਜਵਾਏ ਕਰਨ ਦੀ ਥਾਂ ਡਰ ਤੇ ਸਹਿਮ ਕੇ ਦੇਖਿਆ ਸੀ। ਇਟਰਵਲ ਦੌਰਾਨ ਮੈਂ ਉਨ੍ਹਾਂ ਨੂੰ ਪ੍ਰੋਜੈਕਟਰ ਵਾਲੇ ਕਮਰੇ 'ਚ ਲੈ ਗਿਆ ਸੀ ਤੇ ਉਨ੍ਹਾਂ ਨੂੰ ਫਿਲਮ ਵਿਖਾਉਣ ਦੀ ਤਕਨੀਕ ਵਾਰੇ ਸਮਝਾਇਆ ਸੀ।
ਪਿੰਡ ਪੁੱਜਣ ਤੇ ਸਾਰੀ ਟੀਮ ਦਾ ਬਹੁਤ ਹੀ ਜ਼ੋਰਦਾਰ ਢੰਗ ਨਾਲ ਸਵਾਗਤ ਹੋਇਆ ਸੀ। ਪੰਚਾਇਤ ਮੈਂਬਰਾਂ ਤੇ ਮਾਪਿਆਂ ਨੂੰ ਸਕੂਲ ਬੁਲਾਇਆ ਗਿਆ ਸੀ। ਪਿੰਡ ਦੇ ਸਰਪੰਚ ਨੇ ਪਿੰਡ ਦਾ ਨਾਂ ਰੋਸ਼ਨ ਕਰਨ ਲਈ ਸਾਨੂੰ ਦਿਲ ਖੋਲ੍ਹਕੇ ਮੁਬਾਰਕਵਾਦ ਦਿੱਤੀ ਸੀ। ਉਥੇ ਉਸ ਨੇ ਬੱਚਿਆਂ ਨੂੰ ਹੋਰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਜੇਬ 'ਦੇ ਮਾਈਕ ਸਹਾਇਤਾ ਵੀ ਕੀਤੀ ਸੀ।
"ਅਗਲਾ ਟੂਰਨਾਮੈਂਟ ਸਾਡੇ ਬੱਚੇ ਵੀ ਪੂਰੀ ਵਰਦੀ ਵਿਚ ਖੇਡਣਗੇ" ਦਾ ਐਲਾਨ ਕਰਦਿਆਂ ਉਨ੍ਹਾਂ ਨੇ ਬੱਚਿਆਂ ਲਈ ਵਰਦੀ ਖਰੀਦਣ ਲਈ ਵੀ ਪੈਸੇ ਦਿੱਤੇ ਸਨ। ਇਜ ਬੜੇ ਜਿਹੇ ਸਮੇਂ ਵਿਚ ਹੀ ਪ੍ਰੀਖਿਆ ਤੇ ਖੇਡਾਂ 'ਚ ਚੰਗੇ ਨਤੀਜੇ ਦੇਣ ਕਰਕੇ ਮੇਰੀ ਉਸ ਇਲਾਕੇ ਵਿਚ ਚੰਗੀ ਪਛਾਣ ਬਣ ਗਈ ਸੀ।
ਪ੍ਰੀਖਿਆ ਫੰਡ ਦੇ ਪੈਸੇ ਕਢਵਾਉਣ ਕਾਰਣ ਮੈਂ ਜਿਸ ਮੁਖੀ ਦੀ ਔਖ ਵਿਚ ਰੜਕਣ ਲੱਗ ਪਿਆ ਸੀ, ਉਸੇ ਮੁਖੀ ਦੀ ਮੇਰੀ ਤਾਰੀਫ਼ ਕਰਦਿਆਂ ਜੁਬਾਨ ਨਹੀਂ ਸੀ ਥਕਦੀ ਪਰ ਸਾਡੇ ਵਿਚੋਂ ਹੀ ਕੁਝ ਨੂੰ ਮੁਖੀ ਵੱਲੋਂ ਕੀਤੀ ਜਾਂਦੀ ਮੰਗੇ ਤਾਰੀਕ ਤੇ ਮੇਰੇ ਨਾਲ ਵਧਦੀ ਨੇੜਤਾ ਬਰਦਾਸ਼ਤ ਨਾ ਹੁੰਦੀ। ਉਹ ਮਨ ਹੀ ਮਨ ਮੇਰੇ ਨਾਲ ਈਰਖਾ ਕਰਨ ਲਗਦੇ। ਇਹ ਸੱਚ ਹੈ ਕਿ ਜਿਉਂ-ਜਿਉਂ ਆਦਮੀ ਦੀ ਸ਼ੋਹਰਤ ਵਿਚ ਵਾਧਾ ਹੁੰਦਾ ਹੈ, ਉਸ ਨੂੰ ਅੰਦਰ-ਅੰਦਰੀ ਨਾ ਚਾਹੁਣ ਤੇ ਬਰਦਾਸਤ ਨਾ ਕਰਨ ਵਾਲਿਆ ਦੀ ਗਿਣਤੀ ਵੀ ਵਧਦੀ ਜਾਂਦੀ ਹੈ। ਸ਼ਹਰਤ ਦੀ ਬੁਲੰਦੀ ਤੇ ਬੈਠਾ ਵਿਅਕਤੀ ਕਦੇ ਵੀ ਸਰਵ ਪ੍ਰਵਾਣਤ ਨਹੀਂ ਹੁੰਦਾ। ਈਰਖਾ ਦੇ ਮਾਰੇ ਲੋਕ ਉਸ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੰਦੇ ਸਨ। ਅਜਿਹਾ ਹੀ ਕੁਝ-ਕੁਝ ਮੇਰੇ ਨਾਲ ਵੀ ਵਾਪਰ ਰਿਹਾ ਸੀ।
14. ਔਡਮਾਰ
ਉਸ ਪਿੰਡ ਵਿਚ ਮੇਰੀ ਨਿਉਕਤੀ ਆਰਜੀ ਤੌਰ 'ਤੇ ਹੋਈ ਸੀ। ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਪਹਿਲਾ ਹੀ ਵਿਭਾਗੀ ਆਦੇਸ਼ ਜਾਰੀ ਹੋ ਗਏ ਸਨ ਕਿ ਮੇਰੇ ਵਰਗੇ ਕੈਂਚੇ ਕਰਮਚਾਰੀ ਛੁੱਟੀਆਂ ਵਿਚ ਵੀ ਸਕੂਲੇ ਹਾਜ਼ਰ ਰਹਿਣਗੇ। ਇਸ ਲਈ ਮੇਰਾ ਗਰਮੀਆਂ ਦੀਆਂ ਛੁੱਟੀਆਂ ਵਿਚ ਕਿਧਰੇ ਘੁੰਮਣ ਫਿਰਨ ਦਾ ਪ੍ਰੋਗਰਾਮ ਨਹੀਂ ਸੀ ਬਣ ਸਕਿਆ। ਕੁਝ ਦਿਨ ਬੱਚਿਆਂ ਨੂੰ ਸਕੂਲ ਸੱਦਿਆ ਵੀ। ਪੜ੍ਹਾਉਣ ਖ਼ਾਤਿਰ ਪਰ ਸਵੇਰੇ ਹੀ ਗਰਮੀ ਇੰਨੀ ਵੱਧ ਜਾਂਦੀ ਕਿ ਬੱਚਿਆਂ ਦਾ ਘਰ ਨਿਕਲਣਾ ਮੁਸ਼ਕਿਲ ਹੋ ਜਾਂਦਾ। ਇਸ ਲਈ ਉਨ੍ਹਾਂ ਨੂੰ ਸੱਦਣਾ ਵੀ ਬੰਦ ਕਰ ਦਿੱਤਾ ਸੀ। ਭਿਅੰਕਰ ਗਰਮੀ ਪੈ ਰਹੀ ਸੀ। ਪੱਤਾ ਵੀ ਨਾ ਹਿਲਦਾ। ਪੱਥਰ ਜਲਦੇ ਹੋਏ ਅੰਗਾਰੇ ਬਣ ਜਾਂਦੇ। ਲੂ ਨਾਲ ਪੇੜ-ਪੌਦੇ ਝੁਲਸ ਗਏ ਸਨ। ਖ਼ਾਸ ਕਰਕੇ ਅੰਬਾਂ ਦਾ ਬੂਰ ਤੇ ਪੋਤੇ ਇੰਝ ਲਗਦੇ ਜਿਵੇਂ ਕਿਸੇ ਨੇ ਉਨ੍ਹਾਂ ਹੇਠ ਅੱਗ ਲਗਾ ਦਿੱਤੀ ਹੋਵੇ। ਪਿੱਪਲ ਹੇਠਾਂ ਖੂਹ 'ਤੇ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ। ਤੜਕੇ ਮੂੰਹ ਹਨ੍ਹੇਰੇ ਤੋਂ ਲੈ ਕੇ ਰਾਤ ਤੱਕ। ਭੀੜ ਸੀ ਕਿ ਵਧਦੀ ਜਾਂਦੀ ਸੀ। ਦਰਅਸਲ ਨੇੜਲੇ ਪਿੰਡਾਂ ਦੇ ਖੂਹ ਜਾਂ ਤਾਂ ਲੋਕ ਗਏ ਸਨ ਜਾਂ ਉਨ੍ਹਾਂ ਦੇ ਪਾਣੀ ਦਾ ਲੈਵਲ ਬਹੁਤ ਹੇਠਾਂ ਚਲਿਆ ਗਿਆ ਸੀ। ਇਨਾਂ ਨੀਵਾਂ ਕੇ ਪਾਣੀ ਦੀ ਥਾਂ ਘੜਾ ਚਿੱਕੜ ਨਾਲ ਭਰ ਕੇ ਬਾਹਰ ਆਉਂਦਾ। ਦਸ-ਦਸ ਪੰਦਰਾਂ- ਪੰਦਰਾਂ ਮੀਲਾਂ ਤੋਂ ਲੋਕ ਪੈਦਲ, ਘੋੜਿਆ, ਖੋਚਰਾ ਜਾਂ ਊਠਾ ਤੇ ਪੀਪਿਆਂ ਵਿਚ ਪਾਣੀ ਭਰਕੇ ਦੇਂਦੇ। ਔਰਤਾਂ ਘੜਿਆ ਦੇ ਨਾਲ-ਨਾਲ ਮੇਲੇ ਕੰਪੜਿਆਂ ਦੀਆਂ ਗੰਢਾ ਵੀ ਚੁੱਕ ਲਿਆਉਂਦੀਆਂ। ਕੱਪੜੇ ਧੋ ਕੇ ਵਾੜਾਂ 'ਤੇ ਲੁਕਾਏ ਜਾਂਦੇ। ਨਾਲ ਲਿਆਦੇ ਜਾਨਵਰਾਂ ਨੂੰ ਪਾਣੀ ਪਿਆਉਂਦੇ। ਆਪ ਵੀ ਨਹਾਉਂਦੇ।
ਦੁਕਾਨ ਵਾਲੇ ਪੰਡਿਤ ਜੀ ਦਸਦੇ ਸਨ, ਉਂਜ ਅਕਸਰ ਹੀ ਗਰਮੀ 'ਚ ਇਹੋ ਹਾਲ ਹੁੰਦਾ ਸੀ। ਪਰ ਉਸ ਵਾਰ ਤਾਂ ਹੱਦ ਹੀ ਹੋ ਗਈ ਸੀ। ਥਰਮਾਮੀਟਰ ਦਾ ਪਾਰਾ ਥਰਮਾਮੀਟਰ ਤੋੜ ਕੇ ਬਾਹਰ ਆਉਣ ਨੂੰ ਕਰਦਾ। ਉਸ ਵਾਰ ਗਰਮੀ ਨੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਗਰਮੀ ਸਾਰੇ ਹੀ ਹੱਦ- ਬੰਨੇ ਤੋੜ ਦੇਣਾ ਚਾਹੁੰਦੀ ਸੀ। ਕੁਦਰਤ ਦੇ ਮਾਰੇ ਇਨ੍ਹਾਂ ਲੋਕਾਂ ਬਾਰੇ ਕਿਸੇ ਨੇ ਦੀ ਨਹੀਂ ਸੀ ਸੋਚਿਆ। ਤਰਾਈ ਦੇ ਇਲਾਕੇ ਵਿਚ ਪਾਣੀ ਦੀ ਕੋਈ ਘਾਟ ਨਹੀਂ ਸੀ। ਇੱਥੇ ਡੀਪ ਵੇਲ ਖੁਦਵਾ ਕੇ ਬੋਰ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਸਕਦੀ ਸੀ ਪਰ ਮੰਤਰੀ ਸਨ ਕਿ ਪੰਜ ਸਾਲ ਵਿਚ ਇਕ ਵਾਰੀ ਜੰਗੀ ਵਾਲਾ ਵੇਰਾ ਲਾਉਂਦੇ। ਵੋਟ ਲੈਂਦੇ। ਜਿੱਤਦੇ। ਮੰਤਰੀ ਅਹੁਦਾ ਹਾਸਲ ਕਰਦੇ। ਫਿਰ ਪੰਜ ਸਾਲਾਂ ਲਈ ਈਦ ਦੇ ਚੰਨ ਬਣ ਜਾਂਦੇ। ਉਹ ਤੇ ਉਨ੍ਹਾਂ ਦੇ ਕੁਝ ਮਤਿਹਤ ਅਕਸਰ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰਨ ਲਈ ਕਿਸੇ ਹਿੱਲ ਸਟੇਸ਼ਨ 'ਤੇ ਚਲੇ ਜਾਂਦੇ। ਜਨਤਾ ਨਾਲ ਤਾਂ ਉਨ੍ਹਾਂ ਦਾ ਸਿਰਫ਼ ਵੋਟ ਲੈਣ ਤੱਕ ਦਾ ਹੀ ਰਿਸ਼ਤਾ ਸੀ। ਉਸ ਵਾਰ ਤਾਂ ਸਚਮੁੱਚ ਹੀ ਇੰਦਰ ਦੇਵਤਾ ਨਾਰਾਜ਼ ਹੋ ਗਏ ਲਗਦੇ
ਸਨ। ਇਕ ਬੂੰਦ ਵੀ ਨਹੀਂ ਬਰਸੀ ਸੀ। ਤਰਾਹ-ਤਰਾਹ ਕਰਦੇ ਲੋਕੀ ਮੂੰਹ ਚੁੱਕ ਕੇ ਆਕਾਸ਼ ਵੱਲ ਵੇਖਦੇ। ਅਸਮਾਨ ਨੂੰ ਜ਼ਰਾ ਵੀ ਤਰਸ ਨਾ ਆਉਂਦਾ ਉਨ੍ਹਾਂ ਕਿਸਮਤ ਦੇ ਮਾਰਿਆਂ 'ਤੇ। ਰੇਡੀਓ ਤੇ ਮੌਸਮ ਦਾ ਹਾਲ ਸੁਣਦੇ। ਲੂ ਤੇ ਤੇਜ਼ ਹਨ੍ਹੇਰੀ ਚੱਲਣ ਮਗਰੋਂ ਖ਼ੁਸ਼ਕ ਮੌਸਮ ਦੀ ਭਵਿੱਖ ਬਾਣੀ ਸੁਣਕੇ ਨਿਰਾਸ਼ ਹੋ ਜਾਂਦੇ। ਜੀਵਨ ਦਾ ਮੂਲ ਅਧਾਰ ਪਾਣੀ। ਸਵੇਰ ਤੋਂ ਸ਼ਾਮਾਂ ਤੱਕ ਪਾਣੀ ਦੇਣਾ ਉਨ੍ਹਾਂ ਦੀ ਕਿਸਮਤ ਵਿਚ ਸ਼ੁਮਾਰ ਹੋ ਗਿਆ ਸੀ। ਮੀਲਾਂ ਲੰਮਾ, ਪਥਰੀਲਾ, ਕੰਡਿਆਲਾ, ਉਬੜ-ਖਾਬੜ, ਉੱਚਾਈ-ਉਤਰਾਈ ਵਾਲਾ ਰਸਤਾ। ਉਨ੍ਹਾਂ ਲੋਕਾਂ ਦੀ ਜ਼ਿੰਦਗੀ ਘਰ ਤੋਂ ਖੂਹ ਅਤੇ ਖੂਹ ਤੋਂ ਘਰ ਤੱਕ ਸਿਮਟ ਕੇ ਰਹਿ ਗਈ ਸੀ।
ਪੰਡਤ ਜੀ ਦੀ ਦੁਕਾਨ ਤੇ ਪਾਣੀ ਭਰਨ ਆਏ ਕੁਝ ਪੇਂਡੂ ਗੋਲਾਂ ਕਰ ਰਹੇ ਸਨ, "ਕੱਲ੍ਹ ਨਾਲ ਦੇ ਪਿੰਡ ਤੋਂ ਇਕ ਤੀਵੀਂ ਆਪਣੇ ਬੀਮਾਰ ਮੁੰਡੂਏ ਨੂੰ ਘਰ ਛੱਡੀਕੇ ਪਾਣੀ ਦੇਣ ਆਈ ਹੀ ਪਰ ਜਿਸ ਲੇ ਨੂੰ ਉਹ ਘਰ ਮੁੜੀ ਕੇ ਪੁੱਜੀ, ਉਹਦਾ ਮੁੰਡੂ ਪਾਣੀ-ਪਾਣੀ ਕਰਦਾ, ਪਾਣੀ ਖੁਣ ਸਾਹ ਛੱਡੀ ਗਿਆ ਹਾਂ। ਹੈਜੇ ਕਰਕੇ, ਉਸ ਦਾ ਪਾਣੀ ਮੁੱਕੀ ਗਿਆ ਸੀ।" ਇੰਜ ਹੀ ਖੇਡਾਂ ਤੋਂ ਜੰਗਲੀ ਰਸਤਿਆਂ ਰਾਹੀਂ ਦੇਰ-ਸਵੇਰ ਪਾਣੀ ਦੇਂਦੇ ਕਈ ਲੋਕ ਜ਼ਹਿਰੀਲੇ ਸੱਪਾਂ ਤੇ ਨੂੰਹਿਆਂ ਦੇ ਸ਼ਿਕਾਰ ਹੋਏ ਸਨ। ਇਹ ਜਿਹੀਆਂ ਖਬਰਾਂ ਸੁਣਕੇ ਮੇਰੇ ਰੋਗਟੇ ਖੜ੍ਹੇ ਹੋ ਜਾਂਦੇ। ਸੋਚਣ ਲਗਦਾ, ਇਨ੍ਹਾਂ ਲੋਕਾਂ ਦੀ ਕੀ ਜ਼ਿੰਦਗੀ ਐ। ਐਵੇਂ ਹੀ ਭੰਗ ਦੇ ਭਾੜੇ ਗੁਆਚ ਜਾਂਦੀ ਹੈ। ਉਨ੍ਹਾਂ ਲੋਕਾਂ ਦੀ ਬੇਸ਼ਕੀਮਤੀ ਜ਼ਿੰਦਗੀ।
ਸਾਉਣ ਮਹੀਨੇ ਜਦੋਂ ਅਕਾਸ਼ ਕਾਲੀਆਂ ਘਟਾਵਾਂ ਨਾਲ ਘਿਰਿਆ ਰਹਿੰਦਾ। ਮੋਰ ਪੈਲਾਂ ਪਾਉਂਦੇ। ਨਵ-ਵਿਆਹੀਆਂ ਪੇਕੇ ਘਰ ਆ ਕੇ ਆਪਣੀਆਂ ਸਹੇਲੀਆਂ ਸੰਗ ਤੀਆਂ ਦਾ ਤਿਉਹਾਰ ਮਨਾਉਂਦੀਆਂ ਪੀਂਘਾਂ ਝੂਟਦੀਆਂ। ਕੋਇਲ ਦੀ ਮਿੱਠੜੀ ਕੂਕ ਬਾਗਾਂ ਦੀ ਰੌਣਕ ਵਧਾਉਂਦੀ। ਖੇਤ, ਖਲੀਹਾਨ, ਪਹਾੜ- ਰੱਖਾਂ ਮੈਦਾਨ ਘਾਟੀ ਹਰ ਪਾਸੇ ਹਰਿਆਲੀ ਹੀ ਹਰਿਆਲੀ ਦੀ ਸੰਘਣੀ ਚਾਦਰ ਵਿਛ ਜਾਂਦੀ। ਟੋਭੇ, ਤਲਾਅ, ਛੱਪੜ, ਛੱਪੜੀਆਂ ਪਾਣੀ ਨਾਲ ਲਬਾਲਬ ਭਰੀਆਂ ਹੁੰਦੀਆਂ। ਛੱਡੂਆਂ ਦੀ ਤਾਲਮਈ ਟਰੈਂ-ਟਰੈਂ ਸੰਗੀਤਮਈ ਵਾਤਾਵਰਣ ਦੀ ਸਿਰਜਣਾ ਕਰਦੀ। ਲੋਕ ਸਾਉਣੀ ਦੀ ਫਸਲ ਬੀਜਣ ਵਿਚ ਰੁੱਝੇ ਹੁੰਦੇ। ਕਿਸੇ ਪਾਸ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ। ਪਰ ਐਤਕੀਂ ਤਾਂ ਹਰ ਕਿਸੇ ਕੋਲ ਵਿਹਲ ਹੀ ਵਿਹਲ ਸੀ। ਫੁਰਸਤ ਹੀ ਫੁਰਸਤ ਸੀ। ਖੇਤੀ ਬਰਖਾ 'ਤੇ ਨਿਰਭਰ ਹੁੰਦੀ। ਕਈ ਵਾਰ ਚੰਗੀ ਫ਼ਸਲ ਜੰਗਲੀ ਜਾਨਵਰਾਂ ਦੀ ਮਾਰ ਦਾ ਸ਼ਿਕਾਰ ਹੈ ਜਾਂਦੀ। ਉਸਦੀ ਰਾਤ-ਰਾਤ ਜਾਗ ਕੇ ਰਾਖੀ ਕਰਨੀ ਪੈਂਦੀ।
ਲੋਕ ਖੁਸ਼ਕ ਅਕਾਸ਼ ਵੱਲ ਨਜ਼ਰਾਂ ਉਠਾ ਕੇ ਵੇਖਦੇ ਤਾਂ ਉਨ੍ਹਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਪਰ ਇੰਦਰ ਦੇਵਤਾ ਦਾ ਮਨ ਨਾ ਪਸੀਜਦਾ। ਕਦੇ- ਕਦਾਈਂ ਕਈ ਅਵਾਰਾ ਜਿਹੀ ਚਿੱਟੀ ਸਫੇਦ ਬਦਲੀ ਅਕਾਸ਼ ਵਿਚ ਇੰਜ ਘੁੰਮਦੀ ਜਿਵੇਂ ਡਾਲਡਾ ਘਿਉ ਦੀ ਮਸ਼ਹੂਰੀ ਕਰ ਰਹੀ ਹੋਵੇ। ਧਰਤੀ ਦਾ ਹਿਰਦਾ ਕਿਸੇ ਵਿਜੋਗਣ ਵਾਂਗ ਸੜਦਾ ਸੀ। ਲੋਕ ਗੁੱਡੀਆਂ ਪਟੋਲੇ ਸਾੜ-ਸਾੜ ਹਾਰ ਗਏ ਸਨ। ਲੋਕਾਂ ਨੇ ਦਾਲ-ਚੋਲ ਮਾਣੀ ਦੇ ਲੰਗਰ ਲੁਆਏ ਪਰ ਇੰਦਰ ਦੇਵਤਾ ਟੱਸ
ਤੋਂ ਮੱਸ ਨਾ ਹੋਇਆ। ਵਰਖਾ ਦੇ ਕੋਈ ਆਸਾਰ ਨਜ਼ਰ ਨਾ ਆਉਂਦੇ। ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਮਾਹਿਰਾਂ ਨੂੰ ਵੀ ਕੋਈ ਅਜਿਹਾ ਸੁਰਾਗ ਹੱਥ ਨਾ ਲਗਦਾ, ਜਿਸ ਦੇ ਸਹਾਰੇ ਉਹ ਲੋਕਾਂ ਨੂੰ ਕੋਈ ਆਸ ਵਧਾ ਸਕਦੇ। ਇੰਜ ਲਗਦਾ ਸੀ ਜਿਵੇਂ ਕਿਸੇ ਨੇ ਮਾਨਸੂਨ ਅਤੇ ਉੱਤਰ ਭਾਰਤ ਵਿਚਾਲੇ ਕੋਈ ਲਛਮਣ ਰੇਖਾ ਖਿੱਚ ਦਿੱਤੀ ਹੋਵੇ।
ਟੋਭੇ, ਤਲਾਅ, ਛੱਪੜ ਸਭ ਮੁੱਕ ਗਏ ਸਨ। ਪਹਾੜਾਂ-ਰੁੱਖਾਂ ਦੇ ਹਰੇ- ਭਰੇ ਬੂਟੇ ਸੁੱਕ ਕੇ ਬਾਲਣ ਬਣ ਗਏ ਸਨ। ਕਈ ਪਹਾੜੀਆਂ ਤੇ ਤਾਂ ਬਾਂਸਾ ਦੀ ਆਪਸੀ ਰਗੜ ਕਾਰਨ ਅੱਗ ਲੱਗ ਚੁੱਕੀ ਸੀ। ਸੁੱਕੇ ਹੋਏ ਪੱਤਿਆਂ ਤੇ ਘਾਹ ਨੇ ਅੱਗ 'ਚ ਘਿਉ ਦਾ ਕੰਮ ਕੀਤਾ ਸੀ। ਜਿਸ ਕਾਰਨ ਲੱਖਾਂ ਕਰੋੜਾਂ ਦੀ ਜੰਗਲੀ ਸੰਪਤੀ ਸੜ ਕੇ ਸੁਆਹ ਹੋ ਗਈ ਸੀ। ਹੁਣ ਇਹ ਕਾਲੇ ਸਿਆਹ ਪਰਬਤ ਬਹੁਤ ਹੀ ਡਰਾਉਣੇ ਲਗਦੇ।
ਅਣਗਿਣਤ ਜੰਗਲੀ ਜੀਵ ਜੀਉਂਦੇ ਜੀ ਅਗਨ ਭੇਂਟ ਹੋ ਗਏ ਸਨ। ਕੁਝ ਜਾਣ ਬਚਾ ਕੇ ਖੇਡਾਂ ਤੇ ਖੇਤਾਂ ਵੱਲ ਭੱਜ ਆਏ ਸਨ। ਕੀ ਪਾਲਤੂ ਤੇ ਕੀ ਜੰਗਲੀ, ਸਾਰੇ ਹੀ ਜਾਨਵਰਾਂ ਲਈ ਪੱਠਿਆਂ ਦੀ ਜਬਰਦਸਤ ਕਿੱਲਤ ਪੈਦਾ ਹੋ ਗਈ ਸੀ। ਘਰਾਂ 'ਚ ਸਾਂਭ ਕੇ ਰੱਖੀ ਰੂੜੀ, ਪੂਲੇ, ਮੱਕੀ ਦੇ ਟਾਂਡੇ ਖ਼ਤਮ ਹੈ ਚੱਲੇ ਸਨ। ਜੰਗਲੀ ਘਾਹ ਤੇ ਦਰੱਖਤਾਂ ਦੇ ਪੱਤਿਆਂ ਨਾਲ ਡੰਗ ਟਪਾਈ ਹੋ ਰਹੀ ਸੀ। ਚਾਰੇ ਦੀ ਜਬਰਦਸਤ ਘਾਟ ਕਾਰਨ ਕਈ ਲੋਕਾਂ ਨੇ ਆਪਣੇ ਪਾਲਤੂ ਪਸ਼ੂਆਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਖੁੰਡੇ ਤੇ ਵੱਝੇ ਭੁੱਖੇ ਤਿਰਹਾਏ ਅੜਿੰਗਦੇ ਰਹਿੰਦੇ। ਕਈ ਤਾਂ ਭੁੱਖ ਤੇ ਗਰਮੀ ਦੀ ਮਾਰ ਨਾ ਝਲਦੇ ਆਪਣੇ ਖੁੰਡਿਆਂ 'ਤੇ ਹੀ ਦਮ ਤੋੜ ਗਏ ਸਨ ਤੇ ਕਈ ਵਿਚਾਰੇ ਅਣਜੀਤੇ ਯੋਗ ਦੀ ਦਰਿਆ ਬਣੀਆਂ ਖੇਡਾਂ ਤੇ ਖ਼ੁਸ਼ਕ ਰੱਖਾਂ ਵਿਚੋਂ ਭੁੱਖੇ ਭਾਣੇ ਭਟਕਦੇ ਆਪਣੀ ਜ਼ਿੰਦਗੀ ਤੋਂ ਹੱਥ ਧੋਅ ਬੈਠੇ ਸਨ। ਇਸ ਵਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਪਹਾੜਾਂ ਤੋਂ ਮਿਲਦੇ ਕੁਝ ਦਵਾਈਆਂ ਵਾਲੇ ਪੇੜ, ਹਰੜ, ਬਿਹੜਾ ਆਂਵਲਾ, ਗਲਗਲ, ਦੇਊ ਆਦਿ ਵੀ ਇਸ ਕਦਰ ਝੁਲਸ ਗਏ ਸਨ ਕਿ ਆਉਣ ਵਾਲੇ ਮੌਸਮ ਵਿਚ ਵੀ ਉਨ੍ਹਾਂ ਤੋਂ ਚਾਰ ਪੈਸਿਆਂ ਦੀ ਆਮਦਨੀ ਦੀ ਸੰਭਾਵਨਾ ਖ਼ਤਮ ਹੋ ਗਈ ਸੀ। ਹਰ ਪਾਸੇ ਤਬਾਹੀ ਦਾ ਤਾਂਡਵ ਸੀ। ਚੀਜ਼ਾਂ ਦੇ ਭਾਅ ਅਕਾਸ਼ ਛੂਹ ਰਹੇ ਸਨ। ਗਰੀਬਾਂ ਦੀ ਤਾਂ ਭੁੱਖਿਆ ਮਰਨ ਦੀ ਨੌਬਤ ਆ ਗਈ ਸੀ।
ਐਨੀ ਭਿਆਨਕ ਔੜ ਮੈਂ ਜ਼ਿੰਦਗੀ ਵਿਚ ਪਹਿਲੀ ਵਾਰੀ ਵੇਖੀ ਤੇ ਤਨ ਮਨ 'ਤੇ ਮਹਿਸੂਸ ਕੀਤੀ ਸੀ। ਸਰਕਾਰ ਵੱਲੋਂ ਸਾਰਾ ਖੇਤਰ ਸਿੱਕੇ ਵਾਲਾ' ਐਲਾਨਿਆ ਗਿਆ ਸੀ। ਲੋਕਾਂ ਨੂੰ ਅਨਾਜ ਤੇ ਮਾਇਕ ਸਹਾਇਤਾ ਵੰਡਣ ਦਾ ਐਲਾਨ ਰੇਡੀਓ ਤੋਂ ਪ੍ਰਸਾਰਿਤ ਹੋ ਰਿਹਾ ਸੀ। ਪਿੰਡ ਦੇ ਸਰਪੰਚ ਤੇ ਪਟਵਾਰੀਆਂ ਨੂੰ ਮਿਲਕੇ ਅਜਿਹੇ ਲੋਕਾਂ ਦੀਆਂ ਸੂਚੀਆਂ ਤਿਆਰ ਕਰਨ ਦੇ ਹੁਕਮ ਜਾਰੀ ਹੋ ਗਏ ਸਨ। ਇਨ੍ਹਾਂ ਲਿਸਟਾਂ ਨੂੰ ਤਿਆਰ ਕਰਨ ਵਿਚ ਵੀ ਵੱਡੇ ਪੱਧਰ ਤੇ ਹੇਰਾਫੇਰੀ ਹੋਣ ਦਾ ਰੋਲਾ ਪਿਆ ਹੋਇਆ ਸੀ। ਨਾ ਸਿਰਫ ਮੂੰਹ ਮੁਲਾਹਜਾ ਵਰਤਿਆ
ਗਿਆ ਸੀ। ਜਿਨ੍ਹਾਂ ਨੇ ਨੰਬਰਦਾਰਾਂ, ਪੰਚਾਂ-ਸਰਪੰਚਾਂ ਦੀ ਜੀ ਹਜ਼ੂਰੀ ਜਾਂ ਮੁੱਠੀ ਗਰਮ ਕੀਤੀ ਸੀ। ਉਨ੍ਹਾਂ ਦੇ ਨਾਂ ਪਾ ਦਿੱਤੇ ਗਏ ਸਨ। ਕਈ ਮਹਾਤੜ ਸੱਚਮੁੱਚ ਦੇ ਲੋੜਵੰਦ ਗਰੀਬਾਂ ਦੇ ਨਾਂ ਰਹਿ ਗਏ ਸਨ। ਇਹ ਵੀ ਹੈਰਾਨੀ ਦੀ ਗੱਲ ਸੀ ਕਿ ਜਿਹੜੇ ਲੋਕ ਪਿੰਡ ਛੱਡ ਕੇ ਦੂਸਰੇ ਰਾਜਾਂ ਵਿਚਲੇ ਸ਼ਹਿਰਾਂ ਵਿਚ ਰਹਿ ਰਹੇ ਸਨ। ਉਨ੍ਹਾਂ ਦੇ ਨਾਂ ਵੀ ਔਹੜ ਮਾਰੇ ਲੋਕਾਂ ਦੀਆਂ ਸੂਚੀ ਵਿਚ ਸ਼ਾਮਿਲ ਸਨ, ਜਦੋਂਕਿ ਉਹ ਦੂਰ ਬੈਠੇ ਪੂਰੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਮਾਣ ਰਹੇ ਸਨ ਤੇ ਅੰੜ ਦੀ ਪਰਛਾਈ ਵੀ ਉਨ੍ਹਾਂ ਪਾਸੋਂ ਦੀ ਨਹੀਂ ਸੀ ਲੰਘੀ। ਉਨ੍ਹਾਂ ਦੇ ਨਾਂ ਤੇ ਸਰਕਾਰੀ ਪੈਸਾ ਹਜ਼ਮ ਕੀਤਾ ਜਾ ਰਿਹਾ ਸੀ।
ਕਈ ਲੋਕ ਜਿਹੜੇ ਸਚਮੁੱਚ ਹੀ ਉਸ ਪਿੰਡ ਵਿਚ ਰਹਿ ਰਹੇ ਸਨ. ਉਨ੍ਹਾਂ ਦੇ ਘਰ ਰਹਿ ਗਏ ਸਨ ਜਾਂ ਜਾਣਬੁੱਝ ਕੇ ਛੱਡ ਦਿੱਤੇ ਗਏ ਸਨ, ਰੱਬ ਜਾਣੇ। ਗਰੀਬੀ ਭੁੱਖੇ ਇਨਸਾਨ ਨੂੰ ਕਿਸ ਹੱਦ ਤੱਕ ਖ਼ੁਦਗਰਜ਼ ਤੇ ਕਮੀਨਾ ਬਣਾ ਦਿੰਦੀ ਹੈ ਅਤੇ ਕਈ ਰੋਜੇ ਹੋਏ ਵੀ ਭੁੱਖਿਆਂ ਤੋਂ ਵੱਧ ਨੀਵੀਂ ਪੱਧਰ ਤੱਕ ਚਲੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਕਈ ਉਦਹਾਰਣਾਂ ਮੇਰੇ ਸਾਹਮਣੇ ਸਨ।
ਕਈ ਲੋਕਾਂ ਨੇ ਜੀਉਂਦਿਆਂ ਜੀ ਆਪਣੇ ਬਜ਼ੁਰਗਾਂ ਤੋਂ ਵਾਸਤਾ ਤੋੜ ਲਿਆ ਹੋਇਆ ਸੀ। ਕਦੇ ਬੀਮਾਰੀ-ਠਿਮਾਰੀ ਵਿਚ ਵੀ ਉਨ੍ਹਾਂ ਦੀ ਬਾਤ ਨਾ ਪੁੱਛਦੇ ਪਰ ਹੁਣ ਉਨ੍ਹਾਂ ਦੇ ਚਹੇਤੇ ਤੇ ਮਦਦਗਾਰ ਬਣਕੇ ਮੌਕੇ ਦੀ ਰਾਹਤ' ਪ੍ਰਾਪਤ ਕਰਨ ਵਿਚ ਪੂਰੀ ਦਿਲਚਸਪੀ ਲੈ ਰਹੇ ਸਨ। ਮੋਏ ਰਿਸ਼ਤੇ ਮੁੜ ਜੀ ਉਠੇ ਸਨ। ਰਾਹਤ ਰਾਸ਼ੀ ਵੰਡਣ ਵਾਲੇ ਵੀ ਮਿਲੀਭੁਗਤ ਨਾਲ ਹੱਥ ਸਾਫ਼ ਕਰ ਰਹੇ ਸਨ। ਕੋਈ ਰੋਕ ਨਹੀਂ, ਕੋਈ ਟੈਕ ਨਹੀਂ। ਸਾਰਿਆਂ ਨੂੰ ਆਪੋ-ਆਪਣੀ ਪਈ ਸੀ। ਰੱਜ ਕੇ ਬਾਂਦਰ ਵੰਡ ਹੋਈ ਸੀ। ਲੋਕਾਂ ਨੇ ਹਾਲ ਪਾਰਿਆਂ ਵੀ ਮਚਾਈ, ਸ਼ਿਕਾਇਤਾਂ ਵੀ ਹੋਈਆਂ। ਕਿਸਨੂੰ ਦੇਸ਼ੀ ਠਹਿਰਾਉਂਦੇ। ਸਾਰੇ ਤਾਂ ਉਸ ਹਮਾਮ ਵਿਚ ਨੰਗੇ ਸਨ। ਕੁਝ ਸਿਕਾਇਤਾਂ ਦੀ ਮਾੜੀ ਮੋਟੀ ਸੁਣਵਾਈ ਹੋਈ ਵੀ, ਬਸ ਗੈਂਗਲੂਆਂ ਤੋਂ ਮਿੱਟੀ ਝਾੜਣ ਵਾਲੀ ਗੱਲ ਹੋਈ। ਕੁਝ ਅਣਸੁਣੀਆਂ ਰਹਿ ਗਈਆ। ਲੋਕਾਂ ਪਾਸ ਹਾਏ-ਤੋਬਾ ਮਚਾਉਣ ਜਾਂ ਰੋਣ-ਪਿੱਟਣ ਤੇ ਸਿਆਪਾ ਕਰਨ ਤੋਂ ਛੁੱਟ ਹੋਰ ਕੀ ਚਾਰਾ ਸੀ। ਅੰਨ੍ਹੀ ਪਹਦੀ ਪਈ ਸੀ ਕੁੱਤੇ ਚੈਟ ਰਹੇ ਸਨ। ਅੰਨ੍ਹਾ ਮੁੜ-ਮੁੜ ਆਪਣਿਆਂ ਨੂੰ ਹੀ ਰਿਉੜੀਆਂ ਵੰਡੀ ਜਾ ਰਿਹਾ ਸੀ।
ਲਾਗਲੇ ਪਿੰਡ 'ਚ ਇਕ ਸੁੰਬ ਸੀ। ਜਿੱਥੇ ਧਰਤੀ ਹੇਠੋਂ ਪਾਣੀ ਫੁੱਟਦਾ ਸੀ। ਲੋਕ ਉਸ ਦੇ ਦੁਆਲੇ ਮਿੱਟੀ ਪੁੱਟ ਕੇ ਟੋਆ ਬਣਾ ਲੈਂਦੇ ਜਾਂ ਫਿਰ ਲਗਭਗ ਸੁੱਕ ਚੁੱਕੇ ਭੇ, ਤਲਾਅ ਦਾ ਗੰਦਾ ਪਾਣੀ ਘਰ ਲੈ ਜਾਂਦੇ। ਇਸ ਪਾਣੀ ਵਿਚ ਛੱਡੇ ਗਏ ਜਾਨਵਰ ਹਗਦੇ, ਮੂਤਦੇ, ਬੇਦੇ ਵੀ ਜੰਗਲ-ਪਾਣੀ ਮਗਰੋਂ ਸਫਾਈ ਕਰਦੇ। ਉਥੇ ਹੀ ਨਹਾਉਂਦੇ ਤੇ ਕੱਪੜੇ ਪੈਂਦੇ। ਕਈ ਪਿੰਡਾਂ ਦੇ ਖੂਹ ਸੁੱਕ ਜਾਣ ਕਾਰਨ ਮਜ਼ਬੂਰ ਲੋਕ ਉਸੇ ਪਾਣੀ ਨੂੰ ਘਰ ਲਿਆ ਕੇ ਕਪੜਛਾਣ ਕਰਦੇ। ਪਹਿਲਾਂ ਉਸੇ ਪਾਣੀ ਨੂੰ ਕਿਆਰੀਆਂ ਵਿਚ ਛੱਡ ਦਿੱਤਾ ਜਾਂਦਾ। ਬਰਸਾਤ ਦਾ ਪਾਣੀ ਫਿਰ ਵੀ ਸੋ ਦਰਜ ਚੰਗਾ ਹੁੰਦਾ। ਤਿਕਨੀਆਂ ਛੱਤਾਂ ਨਾਲ ਲਾਏ ਪਰਨਾਲਿਆਂ ਤੋਂ ਡਿਗਦੇ ਪਾਣੀ ਨੂੰ ਵੱਡੇ-ਵੱਡੇ ਟੈਂਕਾਂ 'ਚ ਜਮ੍ਹਾਂ ਕਰ ਲਿਆ
ਜਾਂਦਾ ਤੇ ਫਿਰ ਉਸ ਦਾ ਇਸਤੇਮਾਲ ਕੀਤਾ ਜਾਂਦਾ। ਪਰ ਐਤਕੀਂ ਬਰਖਾ ਨਾ ਹੋਣ ਕਾਰਨ ਟੈਂਕ ਵੀ ਖਾਲੀ ਪਏ ਸਨ।
ਉਨ੍ਹੀਂ ਦਿਨੀਂ ਨੇੜਲੇ ਪਿੰਡ ਵਿਚ ਇਕ ਬੀਮਾਰੀ ਫੈਲ ਗਈ ਸੀ। ਰਾਤੋਂ-ਰਾਤ ਉਸ ਅਣਪਛਾਤੇ ਰੋਗ ਨਾਲ ਕਿੰਨੇ ਹੀ ਖੂੰਟੀ ਤੇ ਬੱਧੇ ਜਾਨਵਰ ਰੱਬ ਨੂੰ ਪਿਆਰੇ ਹੋ ਗਏ ਸਨ ਤੇ ਹੋ ਵੀ ਰਹੇ ਸਨ। ਕਈ ਬੰਦੇ ਵੀ ਚਲਦੇ ਬਣੇ ਸਨ। ਇਹ ਸਿਲਸਿਲਾ ਜਾਰੀ ਸੀ। ਕਈ ਪੜ੍ਹੇ-ਲਿਖਿਆਂ ਨੇ ਸਮਝਾਇਆ ਵੀ ਸੀ ਕਿ ਇਹ ਸਭ ਗੰਦੇ ਪਾਣੀ ਦੀ ਵਰਤੋਂ ਕਰਕੇ ਹੋ ਰਿਹਾ ਹੈ। ਇਸ ਦਾ ਇਸਤੇਮਾਲ ਤੁਰੰਤ ਬੰਦ ਕਰ ਦਿਉ। ਥੋੜ੍ਹੀ ਤਕਲੀਫ਼ ਕਰਕੇ, ਨਾਲ ਦੇ ਪਿੰਡ ਦੇ ਖੂਹ ਤੋਂ ਪਾਣੀ ਢਅ ਲਵ ਪਰ ਕਈ ਕਿਸੇ ਦੀ ਸੁਣਨ ਲਈ ਤਿਆਰ ਨਹੀਂ ਸੀ ਤੇ ਇਸ ਭੇਡ-ਚਾਲ ਦੀ ਸਜ਼ਾ ਭੁਗਤੀ ਜਾ ਰਹੇ ਸਨ।
ਪਿੰਡ ਦੇ ਕੁਝ ਮੋਹਤਵਰ ਤੇ ਸਿਆਣੇ ਬੰਦੇ, ਇੱਕ ਵੱਡੀ ਗੰਗੜ ਵਾਲੇ ਮਹੰਤ ਨੂੰ ਲੈ ਆਏ ਸਨ। ਉਸ ਨੇ ਮੰਤਰ ਮਾਰਕੇ ਲੋਕਾਂ ਨੂੰ ਤਵੀਤ ਵੰਡੇ। ਦਾਣੇ-ਦਾਣੇ ਲਈ ਮੁਬਾਜ ਸੋਕਾ ਮਾਰੇ ਲੋਕਾਂ ਤੋਂ ਦਾਣਾ-ਦਾਣਾ ਇਕੱਠਾ ਕਰਾ ਕੇ ਪਿੰਡ 'ਚ 'ਜੱਗ' ਲੁਆ ਦਿੱਤਾ ਸੀ। ਖ਼ਵਾਜੇ ਨੂੰ ਖ਼ੁਸ਼ ਕਰਨ ਲਈ। ਫਿਰ ਆਪਣੀ ਦੱਖਣਾ ਲੈ ਕੇ ਤੁਰਦਾ ਬਣਿਆ ਸੀ। ਸਭ ਨੂੰ ਰੱਬ ਦੀ ਰਜ਼ਾ ਵਿਚ ਹੀ ਰਾਜ਼ੀ ਰਹਿਣ ਦਾ ਉਪਦੇਸ਼ ਦੇ ਕੇ। ਪਰ ਪਸ਼ੂਆਂ ਤੇ ਲੋਕਾਂ ਦਾ ਮਰਨਾ ਬਾਦਸਤੂਰ ਜਾਰੀ ਸੀ। ਸਦੀਆਂ ਤੋਂ ਅਨਪੜ੍ਹ ਤੇ ਅੰਧਵਿਸ਼ਵਾਸ ਦੀ ਦਲਦਲ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਬਹੁਤ ਹੀ ਮੁਸ਼ਕਿਲ ਜਾਪਦਾ ਸੀ। ਜਿੰਨੀ ਮਰਜ਼ੀ ਸਾਇੰਸ ਤਰੱਕੀ ਕਰ ਗਈ ਸੀ।
ਇਸ ਵਾਰੀ ਤਾਂ ਲੋਕੀਂ ਸਬਜ਼ੀ ਦੇ ਨਾਂ ਤੇ ਰੇੜੂ ਤੱਕ ਲਈ ਤਰਸ ਗਏ ਸਨ। ਸੈਕਾ ਹੋਣ ਕਾਰਨ ਗਾਵਾਂ-ਮੱਝਾਂ ਦਾ ਦੁੱਧ ਸੁੱਕ ਗਿਆ ਸੀ। ਨਾ ਦੁੱਧ, ਨਾ ਦਹੀਂ, ਨਾ ਲੱਸੀ ਤੇ ਨਾ ਹੀ ਲੱਸੀ ਤੋਂ ਬਣਾਈ ਜਾਣ ਵਾਲੀ ਸਦਾ ਬਹਾਰੀ ਸਬਜ਼ੀ ਰੋੜ। ਇਨ੍ਹਾਂ ਲੋਕਾਂ ਵਿਚ ਵੀ ਕਦੇ ਜਾਗਰਤੀ ਆ ਸਕੇਗੀ। ਕਦੇ ਇਹ ਲੋਕ ਵੀ ਇਕੱਠੇ ਹੋ ਕੇ ਆਪਣੇ ਅਧਿਕਾਰਾਂ ਦੀ ਮੰਗ ਕਰ ਸਕਣਗੇ। ਆਪਣੀਆਂ ਆਵਾਜ਼ ਉਨ੍ਹਾਂ ਲੀਡਰਾਂ ਤੱਕ ਪੁਚਾ ਸਕਣਗੇ। ਜਿਹੜੇ ਪੰਜ ਸਾਲਾਂ ਮਗਰੋਂ ਵਟ ਮੰਗਣ ਆਉਂਦੇ। ਆਪਣੀ ਇਕ ਵਾਰੀ ਸ਼ਕਲ ਵਿਖਾ ਜਾਂਦੇ ਤੇ ਮੁੜ ਖੇਤੇ ਦੇ ਸਿੰਗਾਂ ਵਾਂਗ ਗਾਇਬ ਹੋ ਜਾਂਦੇ। ਕਦੋਂ ਇਹ ਆਪਣੀ ਤੰਗਹਾਲੀ ਤੇ ਮੰਦਹਾਲੀ ਦਾ ਸਬੱਬ ਉਨ੍ਹਾਂ ਤੋਂ ਪੁੱਛਣਗੇ। ਇਹ ਲੋਕ ਆਪ ਹੀ ਛੋਟੀ-ਛਟੀ ਖੁਦਗਰਜ਼ੀਆ, ਮਕੜਜਾਲਿਆਂ ਵਿਚ ਉਲਝੇ ਤੇ ਫਸੇ ਹੋਏ ਸਨ। ਉਨ੍ਹਾਂ ਤੋਂ ਇਹ ਸਭ ਅਸੰਭਵ ਜਿਹਾ ਲਗਦਾ। ਆਪਣੀ ਹੋਣੀ ਦੇ ਸ਼ਿਕਾਰ ਲੋਕਾਂ ਤੋਂ ਇਹੋ ਜਿਹੀ ਆਸ ਦੀ ਮੱਧਮ ਕਿਰਣ ਵੀ ਦੂਰ-ਦੂਰ ਤੱਕ ਨਾ ਜਾਪਦੀ।
ਮੈਂ ਕਈ ਵਾਰੀ ਸੱਚਦਾ। ਮਨੁੱਖ ਦੇ ਵਿਅਕਤੀਤਵ ਦੇ ਵਿਕਾਸ ਤੇ ਸਮਾਜਿਕ ਹੀ ਨਹੀਂ, ਭੂਗੋਲਿਕ ਵਾਤਾਵਰਣ ਦਾ ਵੀ ਪ੍ਰਭਾਵ ਪੈਂਦਾ ਹੈ। ਉਥੋਂ ਦੇ ਲੋਕਾਂ ਨੂੰ ਵੇਖਕੇ ਮੇਰਾ ਇਹ ਵਿਚਾਰ ਪੁਖ਼ਤਾ ਹੋ ਗਿਆ ਸੀ। ਜਿਹੋ ਜਿਹਾ
ਉਥੋਂ ਦਾ ਤੰਗੀ-ਤੁਰਸ਼ੀਆਂ ਤੇ ਥੁੜਾਂ ਮਾਰਿਆ ਮਾਹੌਲ ਸੀ। ਰੰਗ-ਭੰਗ, ਟੇਢੇ- ਮੋਢੇ, ਮੋੜਦਾਰ, ਊਬੜ-ਖਾਬੜ, ਸਖ਼ਤ ਪਥਰੀਲੇ ਜਿਹੇ ਰਸਤੇ ਸਨ, ਬਸ ਉਨ੍ਹਾਂ ਨਾਲ ਮਿਲਦੀ-ਜੁਲਦੀ ਹੀ ਉਨ੍ਹਾਂ ਦੀ ਸੋਚ ਵੀ ਬਣ ਚੁੱਕੀ ਸੀ। ਬਾਹਰੋਂ ਵੇਖਣ ਨੂੰ ਉਹ ਬੜੇ ਭੋਲੇ-ਭਾਲੇ, ਸੋਹਣੇ, ਰਿਸ਼ਟ-ਪੁਸ਼ਟ ਵਿਖਾਈ ਦਿੰਦੇ ਪਰ ਅੰਦਰੋਂ ਉਹ ਉਨੇ ਹੀ ਟੇਢੇ-ਮੇਢੇ, ਕੰਜੂਸ, ਗੁੰਝਲਦਾਰ, ਗੱਲ-ਗੱਲ 'ਤੇ ਮੋੜ ਕੱਟਣ ਵਾਲੇ ਤੇ ਉਲਝਣ ਵਾਲੇ ਸੁਭਾਅ ਤੇ ਕਿਰਦਾਰ ਦੇ ਮਾਲਕ ਸਨ। ਛੋਟੀ-ਛੋਟੀ ਗੱਲ ਲਈ ਲੜ-ਝਗੜ ਪੈਣਾ। ਹਰ ਚੀਜ਼ ਨੂੰ ਤੰਗ ਨਜ਼ਰੀਏ ਨਾਲ ਵੇਖਣਾ। ਸ਼ਾਇਦ ਉਥੋਂ ਦੀ ਸਦੀਆਂ ਤੋਂ ਹੰਢਾਈ ਤੰਗਹਾਲੀ ਦਾ ਪ੍ਰਤੀਕ ਸੀ। ਪਹਾੜਾਂ, ਪੱਥਰਾਂ ਤੇ ਜੰਗਲੀ ਰੁੱਖਾਂ ਵਾਂਗ ਜੜ ਮੂਦ। ਉਨ੍ਹਾਂ ਨੂੰ ਕਿਸੇ ਗੱਲ ਲਈ ਤਿਆਰ ਕਰ ਲੈਣਾ, ਸੱਚਮੁੱਚ ਹੀ ਟੇਢੀ ਖੀਰ ਸੀ। ਬਹੁਤ ਪੜ੍ਹੇ-ਲਿਖੇ ਤੇ ਕਨੂੰਨਦਾਨ, ਉਨ੍ਹਾਂ ਅੱਗੇ ਹੱਥ ਖੜ੍ਹੇ ਕਰ ਜਾਂਦੇ। ਜਦੋਂ ਤਾਈਂ ਉਨ੍ਹਾਂ ਨੂੰ ਆਪਣਾ ਕੋਈ ਸਵਾਰਥ ਨਜ਼ਰ ਨਾ ਆਉਂਦਾ ਉਹ ਛੇਤੀ ਨਾਲ ਉਸ ਗੋਲ ਨਾਲ ਸਹਿਮਤ ਹੋਣ ਲਈ ਤਿਆਰ ਨਾ ਹੁੰਦੇ।
15. ਧਿਆਗੜੇ
ਸਕੂਲ ਦੇ ਕਮਰਿਆਂ ਮੂਹਰੇ ਬੱਚਿਆਂ ਤੋਂ ਬਣਵਾਈਆਂ ਕਿਆਰੀਆਂ ਦੇ ਫੁੱਲਦਾਰ ਬੂਟੇ ਬੁੱਕ ਨਾ ਜਾਣ, ਇਸ ਲਈ ਸ਼ਰੀਰਕ ਸਿੱਖਿਆ ਦੇ ਪੀਰਡ ਵਿਚ ਮੈਂ ਬੱਚਿਆਂ ਨੂੰ ਖੂਹ ਤੋਂ ਪਾਣੀ ਲਿਆ ਕੇ ਸਿੰਜਣ ਲਈ ਕਿਹਾ ਸੀ। ਬੱਚੇ ਖ਼ੁਸ਼ੀ-ਖ਼ੁਸ਼ੀ ਉਛਲਦੇ-ਕੁਦਦੇ, ਹੱਥਾਂ 'ਚ ਬਾਲਟੀਆਂ-ਘੜੇ ਲੈ ਕੇ ਪਾਣੀ ਦੇਣ ਲਈ ਖੂਹ ਵੱਲ ਚਲੇ ਗਏ ਸਨ। ਉਨ੍ਹਾਂ 'ਚੋਂ ਕੁਝ ਤਾਂ ਪਾਣੀ ਲਿਆ ਕੇ ਬੂਟਿਆਂ ਨੂੰ ਦੇਣ ਲੱਗ ਪਏ ਸਨ ਤੇ ਕੁਝ ਖਾਲੀ ਹੱਥ ਹੀ ਮੁੜ ਆਏ ਸਨ। ਮੈਂ ਉਨ੍ਹਾਂ ਨੂੰ ਕੰਮ ਚੋਰ ਸਮਝ ਕੇ ਫਟਕਰਦਿਆਂ ਕਿਹਾ:-
"ਕੀ ਗੱਲ ਤੁਸੀਂ ਪਾਣੀ ਕਿਉਂ ਨੀ ਲੈ ਕੇ ਆਏ... ।"
"ਮਾਹਟਰ ਜੀ, ਸਾਨੂੰ ਖੂਹੇ ਤੋਂ ਪਾਣੀ ਨੀ ਲੈਣ ਦਿੱਤਾ।"
"ਕਿਉਂ? ਕਿਸ ਨੇ ਰੋਕਿਆ ਤੁਹਾਨੂੰ ?" ਮੈਂ ਹੈਰਾਨੀ ਨਾਲ ਪੁੱਛਿਆ ਸੀ।"
"ਹੱਟੀਏ ਆਲਾ ਪੰਡਤ ਗਲਾਂਦਾ, ਜਾਗ ਆਪਣੇ ਖੂਹੇ ਤੋਂ ਪਾਣੀ ਲਿਆਰੀ-ਇਥੋਂ ਨੀ ਪਾਣੀ ਲੈਣਾ।"
"ਆਪਣੇ ਖੂਹੇ ਤੋਂ-ਕੀ ਮਤਲਬ-ਮੈਂ ਸਮਝਿਆ ਨੀ।"
"ਮਾਹਟਰ ਜੀ, ਉਹ ਪਰ੍ਹਾਂ ਹੰਗਾ ਨਾ ਖੰਡਾ ਵਿਚ ਦੁਆ ਆਧਰਮੀਆਂ ਦਾ ਖੂਹ, ਉਥੋਂ ਲਿਆਉਣ ਨੂੰ ਗਲਾਂਦਾ ।"
ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਬੱਚੇ ਦਲਿਤਾਂ ਵਾਲੇ ਖੂਹ ਦੀ ਗੱਲ ਕਰ ਰਹੇ ਨੇ। ਨਾਲੇ ਇਹ ਬੱਚੇ ਵੀ ਦਲਿਤ ਪਰਿਵਾਰਾਂ ਦੇ ਹੋਣਗੇ। ਮੈਨੂੰ ਪੰਡਤ ਜੀ 'ਤੇ ਬੜਾ ਗੁੱਸਾ ਆਇਆ।
"ਚਲੋ ਮੇਰੇ ਨਾਲ, ਮੈਂ ਵੇਖਦਾਂ, ਕੌਣ ਰੋਕਦਾ ਐ ਤੁਹਾਨੂੰ ਪਾਣੀ ਲੈਣ ਤੋਂ।" ਮੈਂ ਉਬਾਲਾ ਖਾ ਗਿਆ ਸੀ। ਮੈਂ ਤੇਜ਼ ਕਦਮੀ ਖੇਡ ਪਾਰ ਕਰਕੇ ਖੂਹ 'ਤੇ ਪੁੱਜਾ। ਪੰਡਤ ਜੀ ਖੂਹ 'ਤੇ ਇਸ਼ਨਾਨ ਕਰ ਰਹੇ ਸਨ।
"ਪੰਡਤ ਜੀ, ਤੁਸੀਂ ਰੋਕਿਆ ਇਨ੍ਹਾਂ ਬੱਚਿਆਂ ਨੂੰ ਪਾਣੀ ਲੈਣ ਤੋਂ ?"
"ਆਹੋ ਮਾਸਟਰ ਜੀ, ਤੁਸੀਂ ਜੇ ਸਾਡਾ ਧਰਮ ਈ ਭ੍ਰਿਸ਼ਟ ਕਰੀ ਦੇਣਾ- ਇਨ੍ਹਾਂ ਮੁੰਡੂਆਂ ਨੂੰ ਇਥੇ ਭੇਜੀ ਕੇ। ਆਪਣੇ ਖੂਹੇ ਤੋਂ ਲਈ ਔਣ ਜਿੰਨਾ ਮਰਜੀ ਕੁਨੀ ਰੋਕਿਆ ਇਨ੍ਹਾਂ ਨੂੰ।"
"ਪੰਡਤ ਜੀ, ਹੁਣ ਸਮਾਂ ਬਦਲ ਗਿਆ ਐ। ਇਨ੍ਹਾਂ ਗੋਲਾਂ ਬਾਰੇ ਕਨੂੰਨ ਬਣ ਗਏ ਨੇ। ਇੰਜ ਕਰਨਾ ਜਾਂ ਕਹਿਣਾ ਜੁਰਮ ਹੈ।"
" ਹੁੰਗਾ, ਪਰ ਸਾਡੇ ਪਿੰਡ ਵਿਚ ਅਜੇ ਉਆਂ ਈ ਚਲਦਾ-ਸਾਡੇ ਨੀ ਬਦਲਿਆ ਕੁਝ ਬੀ। ਤੁਸਾਂ ਜੇ ਆਈਂਗੇ ਨਵੀਆਂ ਪੜ੍ਹਾਈਆਂ ਕਰੀਕੇ।"
"ਚੰਗਾ ਪੰਡਤ ਜੀ, ਇਹ ਦੱਸੇ, ਜੇ ਇਨ੍ਹਾਂ ਬੱਚਿਆਂ ਦੇ ਇਸ ਖੂਹੇ ਤੋਂ ਪਾਣੀ ਲੈਣ ਨਾਲ ਤੁਹਾਡਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ, ਤਾਂ ਤੁਹਾਡੀ ਦੁਕਾਨ ਤੋਂ ਤਾਂ ਹਰ ਕੋਈ ਸੌਦਾ ਲੈਣ ਆਉਂਦਾ ਹੈ। ਤੁਹਾਡੀ ਦੁਕਾਨ ਦੀ ਚਾਹ, ਤੁਹਾਡੇ
ਗਲਾਸਾਂ ਤੇ ਕੱਪਾਂ 'ਚ ਪੀਂਦੇ ਨੇਂ। ਜਦੋਂ ਇਨ੍ਹਾਂ ਲੋਕਾਂ ਦੀ ਜੇਬ ਜਾਂ ਬਟੂਏ 'ਚੋਂ ਪੈਸੇ ਨਿਕਲ ਕੇ ਤੁਹਾਡੀ ਜੇਬ ਜਾਂ ਗੋਲੇ ਵਿਚ ਪੈਂਦੇ ਨੇ-ਉਦੋਂ ਤੁਹਾਡਾ ਧਰਮ ਭ੍ਰਿਸ਼ਟ ਨਹੀਂ ਹੁੰਦਾ ? ਜਦੋਂ ਤੁਹਾਡੇ ਬੱਚੇ ਇਕੱਠੇ ਇਕ ਜਮਾਤ ਵਿਚ ਬੈਠ ਕੇ ਪੜ੍ਹਦੇ ਨੇ, ਖੇਡਦੇ ਨੇ, ਖਾਂਦੇ-ਪੀਂਦੇਂ ਨੇ, ਉਦੋਂ ਤੁਹਾਡਾ ਧਰਮ ਭ੍ਰਿਸ਼ਟ ਨਹੀਂ ਹੁੰਦਾ ? ਖੂਹੇ ਤੋਂ ਬੂਟਿਆਂ ਨੂੰ ਸਿੰਜਣ ਲਈ ਪਾਣੀ ਲੈਣ 'ਤੇ ਤੁਹਾਡਾ ਧਰਮ ਛੇਤੀ ਨਾਲ ਭ੍ਰਿਸ਼ਟ ਹੋ ਜਾਂਦਾ ਹੈ।" ਮੈਂ ਤੇਸ਼ ਵਿਚ ਕਹਿ ਗਿਆ ਸੀ। ਬੱਚੇ ਪਾਣੀ ਭਰਨਾ ਛੱਡ ਕੇ, ਸਾਡਾ ਵਾਰਤਾਲਾਪ ਸੁਣਨ ਲੱਗ ਪਏ ਸਨ। ਪੰਡਤ ਜੀ ਲਾਜਵਾਬ ਹੋ ਗਏ ਸਨ ਤੇ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੇ ਸਨ। ਮੈਂ ਅਜੇ ਆਪਣੇ ਆਪ ਨੂੰ ਰੋਕ ਨਹੀਂ ਸੀ ਪਾ ਰਿਹਾ, “ਪੰਡਤ ਜੀ, ਰੇਡੀਓ ਤੇ ਅਖ਼ਬਾਰਾਂ ਚੀਕ-ਚੀਕ ਕੇ ਦੱਸਦੀਆਂ ਇਹ ਸਭ, ਸਰਕਾਰ ਇਨ੍ਹਾਂ ਗੋਲਾਂ ਦੇ ਸਖ਼ਤ ਖਿਲਾਫ਼ ਹੈ। ਜਾਤ-ਪਾਤ, ਛੁਆ-ਛੂਤ ਖ਼ਤਮ ਕਰਨ ਲਈ ਕਨੂੰਨ ਬਣਾਇਆ ਹੈ, ਪਰ ਤੁਸੀਂ ਹੈ ਕਿ ਪਤਾ ਨਹੀਂ ਕਿਹੜੇ ਜੁਗਾਂ ਦੀ ਗੱਲ ਕਰ ਰਹੇ ਹੈ ਤੇ ਕਿਹੜੇ ਸਮੇਂ 'ਚ ਰਹਿੰਦੇ ਪਏ ਹੈ।" ਇਹ ਸੁਣ ਕੇ ਪੰਡਤ ਜੀ ਭੜਕ ਪਏ ਸਨ, "ਕਿਹੜਾ ਗਲਾਂਦਾ, ਸਰਕਾਰ ਜਾਤ-ਪਾਤ ਮੁਕਾਣੀ ਚਾਹਦੀ-ਸਭ ਵੋਟਾਂ ਦਾ ਮਸਲਾ ਐ-ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਬੱਚਿਆਂ ਨੂੰ ਵਜੀਵੇ-ਮੁਫ਼ਤ ਕਿਤਾਬਾਂ, ਫੀਸਾ ਮਾਫ-ਫਿਰੀ ਦਾਖ਼ਲਾ ਦੇ ਮਗਰ ਨੌਕਰੀਆਂ ਤੇ ਤਰੱਕੀਆਂ ਬੀ ਤੇ ਸਾਡੇ ਇਨ੍ਹਾਂ ਤੋਂ ਵੀ ਗ਼ਰੀਬਾਂ ਦੇ ਨਿਆਣੇ-ਉਨ੍ਹਾਂ ਬਾਰੇ ਕੇ ਸੋਚਦੀ ਐ ਤੁਹਾਡੀ ਸਰਕਾਰ ? ਹੈ ਉਨ੍ਹਾਂ ਲਈ ਬੀ ਕੋਈ ਸਹੂਲਤ-ਜੇ ਮਦਦ ਵੀ ਕਰਨੀ ਐ ਤਾਂ ਸਾਰਿਆਂ ਦੇ ਗਰੀਬ ਬੱਚਿਆਂ ਦੀ ਕੈਂਹ ਨੀ ਕਰਦੇ, ਉਨ੍ਹਾਂ ਨੂੰ ਤਾਂ ਸਿਰਫ ਆਧਰਮੀਆਂ ਦੇ ਹੀ ਨਿਆਣੇ ਜਾਪਦੇ, ਦੁਏ ਨੀਂ? ਅਖੇ, ਸਰਕਾਰ ਮੁਕਾਣਾਂ ਚਾਹਦੀ ਜਾਤ-ਪਾਤ, ਸਭ ਵੋਟਾਂ ਦਾ ਪਰਪੰਚ ਬਣਾਇਆ ਇਨ੍ਹਾਂ ਲੋਕਾਂ ਨੇ "
ਹੁਣ ਪੰਡਤ ਜੀ ਦੀ ਦਲੀਲਾਂ ਦਾ ਮੇਰੇ ਪਾਸ ਕੋਈ ਜਵਾਬ ਨਹੀਂ ਸੀ। ਇਸ ਬਹਿਸ ਨੂੰ ਇੱਥੇ ਹੀ ਵਿਰਾਮ ਦਿੰਦਿਆ, ਆਪ ਉੱਥੇ ਖਲ ਕੇ, ਸਾਰੇ ਮੈਂ ਬੱਚਿਆਂ ਤੋਂ ਪਾਣੀ ਭਰਵਾ ਕੇ ਫੁੱਲਾਂ ਨੂੰ ਪੁਆਇਆ ਸੀ। ਪੰਡਤ ਜੀ ਮੇਰੇ ਇਸ ਕੰਮ ਤੋਂ ਗੁੱਸੇ ਵਿਚ ਸਨ । ਉਹ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਦੇ। "ਹਰੇ ਰਾਮ-ਹਰੇ ਕ੍ਰਿਸ਼ਨ-ਘਰ ਕਲਯੁਗ ਆਈ ਗਿਆ ਬਈ ਘਰ ਕਲਯੁਗ-ਸਭ ਪਾਸੇ ਅਨਰਥ ਦੀ ਅਨਰਥ ਐ-ਰੱਥ ਦੀ ਕ੍ਰੋਪੀ ਹਗ-ਹਰੇ ਰਾਮ-ਹਰੇ ਰਾਮ ।" ਬੜਬੜਾਂਦੇ ਹੋਏ ਪੰਡਤ ਜੀ ਮੰਦਿਰ ਦੀਆਂ ਪੌੜੀਆਂ ਚੜ੍ਹ ਗਏ ਸਨ।
ਪਿਛਲੇ ਸਾਲ ਜਦੋਂ ਔੜ ਨਹੀਂ ਸੀ ਪਈ। ਗਰਮੀਆਂ ਦੀਆਂ ਛੁੱਟੀਆਂ ਵਿਚ ਸ਼ਾਹ ਜੀ ਦੇ ਘਰ ਬੜੀ ਰੌਣਕ ਲੱਗੀ ਹੋਈ ਸੀ। ਉਨ੍ਹਾਂ ਦੇ ਨਾਤੀ-ਪੇਤੇ ਛੁੱਟੀਆ ਕੱਟਣ ਪਿੰਡ ਆਏ ਹੋਏ ਸਨ। ਵੱਖੋ-ਵੱਖਰੇ ਪਿੰਡਾਂ ਤੇ ਸ਼ਹਿਰਾਂ 'ਚੋਂ। ਪਿੰਡ ਵਿਚ ਕਈ ਕਿਸਮਾਂ ਦੇ ਅੰਬਾਂ ਦੇ ਬੂਟੇ ਸਨ। ਪਿੰਡ ਵਾਲਿਆਂ ਨੇ ਉਨ੍ਹਾਂ ਦੀ ਗੁਣਵੱਤਾ ਅਤੇ ਦਿੱਖ ਦੇ ਅਧਾਰ ਤੇ ਨਾਮਕਰਣ ਕੀਤਾ ਹੋਇਆ ਸੀ। ਸੰਧੂਰੀ ਅੰਬ, ਪੇੜਾ ਅੰਬ, ਸ਼ੈਹਤੀ ਅੰਬ, ਖੋਟੂ ਅੰਬ, ਮਿੱਠੂ ਅੰਬ, ਮੱਖਣਾ ਅੰਥ, ਪਲੇਡਾ ਅੰਬ ਤੇ ਹੋਰ ਪਤਾ ਨੀ ਕਿਹੜੇ-ਕਿਹੜੇ ਨਾਵਾਂ ਨਾਲ ਪੁਕਾਰਦੇ ਸਨ। ਉਸ ਬਾਰ
ਸੰਧੂਰੀ ਤੇ ਬੈਹਤੀ ਅੰਬਾਂ ਨੂੰ ਛੱਡ ਕੇ ਬਾਕੀ ਦੇ ਨਾਮਾਤਰ ਹੀ ਫਲੇ ਸਨ। ਇਹ ਇੱਕ ਸਾਲ ਛੱਡ ਕੇ ਝਾੜ ਦਿੰਦੇ। ਸ਼ਾਹ ਜੀ ਦੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਅੰਬਾਂ ਦਾ ਸੌਦਾ ਕਰ ਲਿਆ ਸੀ।
ਪਹੁ ਫੁਟਾਲਾ ਹੁੰਦਿਆਂ ਹੀ ਕੋਇਲ ਦੀ ਕੂਕ ਘਾਟੀ 'ਚ ਗੂੰਜਣ ਲਗਦੀ। ਬੱਚੇ ਸ਼ਾਹ ਵੇਲਾ ਕਰਕੇ, ਉਨ੍ਹਾਂ ਅੰਬਾਂ ਹੇਠਾਂ ਜਾ ਬਹਿੰਦੇ। ਉੱਥੇ ਮੰਜੀ ਡਾਹ ਕੇ ਅੰਬਾਂ ਦੀ ਰਾਖੀ ਕਰਦੇ। ਨਾਲ-ਨਾਲ ਖੇਡਦੇ, ਨਾਲ-ਨਾਲ ਛੁੱਟੀਆਂ ਦਾ ਕੰਮ ਵੀ ਕਰਦੇ ਜਾਂਦੇ। ਤੋਤੇ ਤਾਂ ਸੰਧੂਰੀ ਅੰਬ ਦੇ ਦੁਸ਼ਮਣ ਸਨ। ਤੰਤਿਆਂ ਦੀਆਂ ਡਾਰਾਂ ਅੰਬਾਂ 'ਤੇ ਆ ਬਹਿੰਦੀਆਂ। ਤੋਤੇ ਖਾਂਦੇ ਘੱਟ, ਪਰ ਟੁੱਕ-ਟੁੱਕ ਹੇਠਾਂ ਜਿਆਦਾ ਸੁਟਦੇ। ਸ਼ਾਮ ਨੂੰ ਟੈਕਰੀ ਵਿਚ ਇਕੱਠੇ ਕੀਤੇ ਅੰਬ ਘਰ ਨੂੰ ਲੈ ਕੇ ਆਉਂਦੇ। ਬਾਲਟੀ ਵਿਚ ਪਾ ਕੇ, ਪਾਣੀ ਨਾਲ ਉਨ੍ਹਾਂ ਨੂੰ ਠੰਡਾ ਕੀਤਾ ਜਾਂਦਾ। ਫਿਰ ਸਾਰਾ ਪਰਿਵਾਰ ਇਕੱਠਾ ਹੋ ਕੇ ਅੰਬਾਂ ਨਾਲ ਭਰੀਆਂ ਬਾਲਟੀਆਂ ਦੇ ਦੁਆਲੇ ਬੈਠ ਜਾਂਦਾ। ਇਕ-ਇਕ ਕਰਕੇ ਪੱਕੇ ਅੰਬ ਚੂਪੇ ਜਾਂਦੇ। ਮਗਰੋਂ ਦੁੱਧ ਪੀਣ ਨੂੰ ਦਿੱਤਾ ਜਾਂਦਾ। ਵੱਖਰੀ ਟਕਰੀ ਵਿਚ ਅੰਬਾਂ ਦੀਆਂ ਗੁਠਲੀਆਂ ਤੇ ਛਿੱਲੜ ਸੁੱਟੇ ਜਾਂਦੇ, ਜਿਹੜੇ ਮਗਰੋਂ ਪਸ਼ੂਆਂ ਨੂੰ ਪਾ ਦਿੱਤੇ ਜਾਂਦੇ। ਡੰਗਰ ਛਿਲਕੇ ਬੜੇ ਚਾਅ ਨਾਲ ਖਾਂਦੇ। ਗੁਠਲੀਆਂ ਨੂੰ ਬਾਅਦ ਵਿਚ ਕੂੜੇ ਦੇ ਢੇਰ 'ਤੇ ਸੁੱਟ ਦਿੱਤਾ ਜਾਂਦਾ। ਬਰਸਾਤਾਂ ਨੂੰ ਉਨ੍ਹਾਂ ਸਖ਼ਤ ਗੁਠਲੀਆਂ 'ਚ ਅੰਬ ਦੇ ਪੌਦੇ ਉਗ ਆਉਂਦੇ। ਬੱਚੇ ਉਨ੍ਹਾਂ ਨੂੰ ਪੁੱਟ ਲੈਂਦੇ। ਜ਼ਮੀਨ ਵਿਚ ਨਰਮ ਪਈ ਗੁਠਲੀ ਦਾ ਸਖ਼ਤ ਛਿਲਕਾ ਅਸਾਨੀ ਨਾਲ ਉਤਰ ਜਾਂਦਾ। ਵਿਚਕਾਰਲੇ ਹਿੱਸੇ ਦਾ ਇਕ ਪਾਸਾ ਪੱਥਰ 'ਤੇ ਰਗੜ ਕੇ ਪੀਪਨੀ ਬਣਾ ਲਈ ਜਾਂਦੀ। ਇਸ ਘਿਸੇ ਪਾਸੇ ਨੂੰ ਧੋਅ ਕੇ ਬੁੱਲ੍ਹਾਂ 'ਤੇ ਰੱਖ ਕੇ ਫੂਕ ਮਾਰੀ ਜਾਂਦੀ ਤਾਂ 'ਮਾਉਥ ਆਰਗਨ ਵਰਗੀਆਂ ਆਵਾਜ਼ਾਂ ਨਿਕਲਦੀਆਂ। ਬੱਚੇ ਵੱਖੋ-ਵੱਖਰੀਆਂ ਅਵਾਜ਼ਾਂ ਵਾਲੀਆਂ ਪੀਪਨੀਆਂ ਵਜਾ ਕੇ ਖ਼ੁਸ਼ ਹੁੰਦੇ। ਛੁੱਟੀਆ ਖ਼ਤਮ ਹੁੰਦਿਆਂ-ਹੁੰਦਿਆਂ ਅੰਬਾਂ ਦਾ ਮੌਸਮ ਵੀ ਲਗਭਗ ਖ਼ਤਮ ਹੀ ਹੋ ਜਾਂਦਾ।
ਸਾਉਣੀ ਦੀ ਫ਼ਸਲ ਵਿਚ ਮੱਕੀ ਦੇ ਨਾਲ-ਨਾਲ ਖੀਰੇ ਵੀ ਬੀਜੇ ਜਾਂਦੇ। ਪਹਾੜੀ ਮੋਕੀ ਤੇ ਖੀਰਿਆਂ ਦਾ ਸੁਆਦ ਹੀ ਵੱਖਰਾ ਹੁੰਦਾ। ਬਣਾਉਟੀ ਖਾਦਾਂ ਤੇ ਦਵਾਈਆਂ ਤੋਂ ਰਹਿਤ। ਸਕੂਲ ਦੇ ਬੱਚੇ ਆਪਣੇ ਆਪ ਹੀ ਖੇਤਾਂ 'ਚੋਂ ਖੀਰੇ ਲੈ ਆਉਂਦੇ। ਨਾਲ ਗਲਗਲਾਂ ਵੀ। ਅੱਧੀ ਛੁੱਟੀ ਹੋਣ ਤੱਕ ਕੁਝ ਬੱਚੀਆਂ ਖੀਰਿਆਂ ਦੇ ਇਕ ਸਿਰੇ ਕੱਟ ਕੇ, ਲੂਣ ਲਗਾ ਕੇ ਰਗੜਦੀਆਂ। ਝੰਗ ਦੇ ਰੂਪ ਵਿਚ ਕੌੜਾਪਣ ਦੂਰ ਕਰਦੀਆਂ ਤੇ ਫਿਰ ਉਨ੍ਹਾਂ ਨੂੰ ਲੰਮੇ ਦਾਅ ਕੱਟ ਕੇ ਨਾਲ ਲਿਆਂਦਾ ਹਰੀ ਮਿਰਚ ਵਾਲਾ ਪੀਸਿਆ ਨਮਕ ਛਿੜਕਾਉਂਦੀਆਂ ਤੇ ਉੱਤੇ ਗਲਗਲ ਨਿਚੋੜ ਕੇ ਸਲਾਦ ਤਿਆਰ ਕਰਦੀਆਂ। ਉਨ੍ਹਾਂ ਨੂੰ ਇਜ ਸਲਾਦ ਤਿਆਰ ਕਰਦਿਆਂ ਵੇਖ ਕੇ ਸਾਡੇ ਮੂੰਹ ਵਿਚ ਪਾਣੀ ਆ ਜਾਂਦਾ। ਫਿਰ ਅਸੀਂ ਸਾਰੇ ਸਟਾਫ਼ ਮੈਂਬਰ ਮਿਲ ਬੈਠ ਕੇ ਉਸ ਦਾ ਲੁਤਫ਼ ਉਠਾਉਂਦੇ।
ਪਹਾੜੀ ਮੱਕੀ ਮਿੱਠੀ ਹੁੰਦੀ। ਮੱਕੀ ਨੂੰ ਮਿਜਰਾ ਪੈਂਦੀਆਂ ਤਾਂ ਦਾਣੇ ਪੈ ਜਾਣ ਦਾ ਇਸ਼ਾਰਾ ਹੁੰਦਾ। ਫਿਰ ਮੱਕੀ ਦੇ ਦੋਧਿਆਂ ਨੂੰ ਚੁੱਲ੍ਹੇ ਚ ਭੁੰਨ ਕੇ,
ਗਲਗਲ ਲੂਣ ਮਲ ਕੇ ਖਾਇਆ ਜਾਂਦਾ ਤਾਂ ਇਨ੍ਹਾਂ ਦਾ ਸੁਆਦ ਸੈਂਕੜੇ ਗੁਣਾ ਵਧ ਜਾਂਦਾ। ਇਨ੍ਹਾਂ ਪਹਾੜੀ ਨੇਮਤਾਂ ਦੀ ਲੰਜਤ ਮੇਰੇ ਮਨ ਵਿਚ ਵਸੀ ਹੋਈ ਸੀ। ਇਨ੍ਹਾਂ ਨੂੰ ਚੇਤੇ ਕਰਕੇ ਮੈਂ ਇਨ੍ਹਾਂ ਦੇ ਸੁਆਦ ਨੂੰ ਮਹਿਸੂਸ ਕੀਤਾ ਸੀ। ਗੁੰਗੇ ਦੇ ਗੁੜ ਵਾਂਗ। ਇੱਥੋਂ ਜਾ ਕੇ, ਤਰਸ ਤੇ ਤੜਪ ਕੇ ਰਹਿ ਗਿਆ ਸੀ ਮੈਂ ਇਨ੍ਹਾਂ ਸਭਨਾਂ ਲਈ।
ਤੜਕੇ ਮੂੰਹ ਹਨੇਰੇ ਸੈਰ ਲਈ ਨਿਕਲਦਾ ਤਾਂ ਕਈ ਘਰਾਂ 'ਚ ਔਰਤਾਂ ਦੇ ਗੀਤਾਂ ਦੀ ਮਧੁਰ ਆਵਾਜ਼ ਕੰਨਾਂ 'ਚ ਰਸ ਘੋਲ ਜਾਂਦੀ। ਦੱਖਣ ਵਿਚ ਨਿੱਤ ਸਵੇਰੇ ਨਵੀਂ ਸਵੇਰ ਨੂੰ ਜੀ ਆਇਆਂ ਨੂੰ ਕਹਿਣ ਲਈ ਰੰਗੋਲੀ ਵਾਂਗ ਇਸ ਪਿੰਡ ਦੀਆ ਔਰਤਾਂ ਵੀ, ਸਵੇਰੇ ਵਿਹੜਾ ਸੰਭਰਦੀਆਂ ਰੱਬ ਦੀ ਇਬਾਦਤ ਤੇ ਚੰਗਾ ਦਿਨ ਗੁਜ਼ਰਨ ਦੀ ਭਾਵਨਾ ਨਾਲ ਓਤ-ਪੋਤ ਹੋ ਕੇ "ਧਿਆਗੜੇ" ਗਾਉਂਦੀਆਂ। ਉਹ ਮੂੰਹ ਹਨੇਰੇ ਘੱਗਰੇ ਪਾਈ, ਸਿਰਾਂ 'ਤੇ ਰੱਖੇ ਬਿਨ੍ਹਿਆਂ 'ਤੇ ਗਾਗਰਾਂ ਘੜੇ ਚੁੱਕੀ, ਕਤਾਰਵੱਧ ਹੋ ਕੇ, ਸੁਰ ਨਾਲ ਸੁਰ ਤੇ ਕਦਮ ਨਾਲ ਕਦਮ ਮਿਲਾਉਂਦੀਆ ਗਾਉਂਦੀਆਂ ਖੂਹ ਵੱਲ ਜਾਂਦੀਆਂ।
“ਤਾਰਾ ਸਰਘੀਏ ਦਾ ਡੁੱਬਿਆ, ਆਈ ਖਰਿਆ ਵੇਲਾ
ਫੁੱਲ ਚਮੇਲੀਆ ਦੇ ਖਿੜੇ, ਚਿੱਟੇ ਹਰਿਆ ਵੇਲਾ, ਤਾਰਾ ਸਰਘੀਏ ਦਾ....।”
ਗਰਮੀ ਦੀ ਮਾਰ ਨਾਲ ਸੁੱਕੇ-ਝੁਲਸੇ ਪਹਾੜ ਹਰਿਆਲੀ ਦਾ ਦੁਸ਼ਾਲਾ ਓੜ ਲੈਂਦੇ। ਪਸ਼ੂਆਂ ਲਈ ਚਾਰੇ ਦੀ ਚਿੰਤਾ ਖ਼ਤਮ ਹੋ ਜਾਂਦੀ। ਦਰਖ਼ਤਾਂ 'ਤੇ ਪੀਘਾਂ ਪਾ ਕੇ ਸੁਆਣੀਆ 'ਤ੍ਰਿੰਜਣ' ਮਨਾਉਂਦੀਆਂ ਤੇ ਆਪਣੇ ਮਾਹੀਏ ਨੂੰ ਚੇਤੇ ਕਰਦੀਆਂ :
“ਮਾਹੀਆ ਏ, ਛੁੱਟੀ ਲੈ ਕੇ ਆਈ ਜਾ ਵੇ,
ਪੀਂਘਾਂ ਝੂਟਨੇ ਦੀ ਵੇਲਾ ਆਈ ਰੇ
ਪੈਲ ਮਨ ਮੇਰੇ ਨੇ ਪਾਈ ਏ.. !"
16. ਕਥਾਵਾਚਕ ਦੀ ਕਥਾ
ਜਨਵਰੀ ਦਾ ਮਹੀਨਾ ਸੀ। ਕੜਾਕੇਦਾਰ ਠੰਡ ਪੈ ਰਹੀ ਸੀ। ਹੱਥ-ਪੈਰ ਸੁੰਨ ਹੁੰਦੇ ਜਾਂਦੇ ਸੀ। ਐਤਕੀਂ ਸਮੇਂ ਸਿਰ ਮੀਂਹ ਪੈ ਜਾਣ ਨਾਲ ਫਸਲ ਚੰਗੀ ਸੀ। ਦੂਰੋਂ ਪਹਾੜੀ ਢਲਾਨਾਂ 'ਤੇ ਪੌੜੀਦਾਰ ਛੋਟੇ-ਛੋਟੇ ਖੇਤਾਂ ਵਿਚ ਖਿੜੀ ਪੀਲੀ- ਪੀਲੀ ਸਰ੍ਹੋਂ ਬਹੁਤ ਹੀ ਦਿਲ ਖਿੱਚਵਾਂ ਨਜ਼ਾਰਾ ਪੇਸ਼ ਕਰਦੀ। ਇਹ ਨਜ਼ਾਰਾ ਮੈਨੂੰ ਇਕ ਆਲੋਕਿਕ ਸਕੂਨ ਤੇ ਆਨੰਦ ਨਾਲ ਭਰ ਦਿੰਦਾ।
ਸ਼ਿਵਰਾਤਰੀ ਦਾ ਤਿਉਹਾਰ ਆ ਗਿਆ ਸੀ। ਮੇਰੇ ਚੁਬਾਰੇ ਮਗਰਲੇ ਮੰਦਿਰ ਵਿਚ ਸ਼ਿਵਰਾਤਰੀ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ। ਸ੍ਰੀ ਰਮਾਇਣ ਦਾ ਅਖੰਡ ਪਾਠ ਰੱਖਿਆ ਜਾਣਾ ਸੀ। ਫਿਰ ਸ਼ਿਵਰਾਤਰੀ ਵਾਲੇ ਦਿਨ ਭੋਗ ਪਾ ਕੇ, ਸਾਰੇ ਪਿੰਡ ਲਈ ਅਟੁੱਟ ਲੰਗਰ ਵਰਤਾਇਆ ਜਾਣਾ ਸੀ। ਇਸ ਕੰਮ ਲਈ ਚੁਣੀ ਗਈ ਕਮੇਟੀ ਨੇ ਸਾਰੇ ਪਿੰਡ 'ਚੋਂ ਉਗਰਾਹੀ ਕਰ ਲਈ ਸੀ। ਪਿੰਡ ਦੀਆਂ ਔਰਤਾਂ ਨੇ ਮੰਦਿਰ ਦਾ ਵਿਹੜਾ, ਵਰਾਂਡਾ, ਅੰਦਰੋਂ-ਬਾਹਰੋਂ ਸਭ ਚੰਗੀ ਤਰ੍ਹਾਂ ਸਾਫ਼ ਕਰਕੇ ਗੋਲੂਪੋਚਾ ਫੇਰ ਕੇ ਲਿਸ਼ਕਾ ਦਿੱਤਾ ਸੀ। ਮਰਦਾਂ ਨੇ ਬਾਲਣ, ਰਾਸ਼ਨ ਤੇ ਹੋਰ ਲੋੜੀਂਦਾ ਸਾਮਾਨ ਢੋਅ ਕੇ ਪੁਜਾ ਦਿੱਤਾ ਸੀ। ਤਖ਼ਤਪੇਸ਼ ਜੰੜ ਕੇ ਇੱਕ ਛੋਟੀ ਜਿਹੀ ਸਟੇਜ ਤਿਆਰ ਕਰ ਲਈ ਗਈ ਸੀ। ਨਿਸ਼ਚਿਤ ਸਮੇਂ ਤੇ ਸ੍ਰੀ ਰਮਾਇਣ ਦਾ ਅਖੰਡ ਪਾਠ ਅਰੰਭ ਕਰ ਦਿੱਤਾ ਗਿਆ ਸੀ। ਦੁਕਾਨ ਵਾਲੇ ਪੰਡਤ ਜੀ ਨੇ ਸਾਰੇ ਅਧਿਆਪਕਾਂ ਨੂੰ ਉਚੇਚੇ ਤੌਰ 'ਤੇ ਬੇਨਤੀ ਕੀਤੀ ਸੀ ਕਿ ਉਹ ਸ੍ਰੀ ਰਮਾਇਣ ਦੇ ਪਾਠ ਵਿਚ ਸਹਿਯੋਗ ਕਰਨ। ਉਹ ਸਮਝਦੇ ਸਨ ਕਿ ਪੜ੍ਹੇ-ਲਿਖੇ ਹੋਣ ਕਰਕੇ ਉਹ ਸਹੀ ਉਚਾਰਣ ਨਾਲ ਪਾਠ ਕਰ ਸਕਣਗੇ।
ਇਸ ਸਾਰੇ ਪਵਿੱਤਰ ਕਾਰਜ ਨੂੰ ਵਧੀਆ ਢੰਗ ਨਾਲ ਅੰਜ਼ਾਮ ਦੇਣ ਲਈ ਕਿਸੇ ਦੂਰ ਦੇ ਧਾਰਮਿਕ ਸਥਾਨ ਤੋਂ ਇਕ ਕਥਾਵਾਚਕ ਨੂੰ ਵੀ ਸੱਦਿਆ ਗਿਆ ਸੀ। ਸ਼ਾਮੀਂ ਜਦੋਂ ਮੈਂ ਪੰਡਾਲ ਵਿਚ ਪੁੱਜਾ ਤਾਂ ਨੌਜਵਾਨ ਕਥਾਵਾਚਕ ਸ੍ਰੀ ਰਮਾਇਣ ਦੀਆਂ ਚੁਪਾਈਆਂ ਫਿਲਮੀ ਤਰਜ਼ 'ਤੇ ਗਾ ਕੇ ਪ੍ਰਸਤੁਤ ਕਰ ਰਿਹਾ ਸੀ। ਉਸ ਦੇ ਸਾਹਮਣੇ ਰੱਖੇ ਹਰਮੇਨੀਅਮ ਤੇ ਉਸ ਦੀਆਂ ਉਂਗਲਾਂ ਪੂਰੀ ਮੁਹਾਰਤ ਨਾਲ ਬਿਰਕਦੀਆਂ ਪਈਆਂ ਸਨ। ਸੰਗੀਤਮਈ ਚੁਪਾਈਆਂ ਨੇ ਸਮਾਂ ਬੰਨ੍ਹਿਆ ਹੋਇਆ ਸੀ। ਸਾਹਮਣੇ ਬੈਠੇ ਸ਼ਰਧਾਲੂ, ਜਿਨ੍ਹਾਂ 'ਚ ਵਧੇਰੇ ਔਰਤਾਂ ਸਨ, ਮੰਤਰ ਮੁਗਧ ਹੋ ਕੇ ਪੂਰੀ ਤਰ੍ਹਾਂ ਭਗਤੀ ਰਸ ਵਿਚ ਡੁੱਬੀਆਂ ਸਨ।
ਸੋਹਣੀ ਪੁਸ਼ਾਕ, ਮੱਥੇ 'ਤੇ ਤਿਲਕ ਤੇ ਆਕਰਸ਼ਕ ਮੁੱਖ ਮੰਡਲ ਵਾਲਾ ਕਥਾਵਾਚਕ ਪਹਿਲਾਂ ਕਿਸੇ ਚੁਪਾਈ ਨੂੰ ਕਿਸੇ ਹਰਮਨ ਪਿਆਰੀ ਫ਼ਿਲਮੀ ਧੁਨ 'ਤੇ ਗਾ ਕੇ ਸੁਣਾਉਂਦਾ। ਫਿਰ ਬਹੁਤ ਹੀ ਮਧੁਰ ਬਾਣੀ ਤੇ ਮਨਮੋਹਕ ਅੰਦਾਜ਼ ਵਿਚ ਉਸਦੀ ਵਿਆਖਿਆ ਕਰਦਾ। ਸ਼ਬਦਾਂ ਦੇ ਨਾਲ-ਨਾਲ ਉਸ ਦੀਆਂ ਅੱਖਾਂ, ਹਰ ਅੰਗ-ਅੰਗ ਵਿਸ਼ੇਸ਼ ਅੰਦਾਜ਼ ਵਿਚ ਹਰਕਤ ਕਰਦੇ ਪਏ ਸਨ। ਮੁੱਖ 'ਤੇ ਕਈ ਤਰ੍ਹਾਂ ਦੇ ਭਾਵ ਲਿਆ ਕੇ, ਭਾਵ ਮੁਤਾਬਿਕ ਸ਼ਕਲ ਨੂੰ ਢਾਲ ਕੇ ਉਸ ਨੇ ਸਾਹਮਣੇ ਬੈਠੀ ਜਨਤਾ ਨੂੰ ਬੰਨ੍ਹ ਕੇ ਬਿਠਾਇਆ ਹੋਇਆ ਸੀ।
ਕਥਾਵਾਚਕ ਸੁੰਦਰ ਕਾਂਡ ਦੇ ਉਸ ਦ੍ਰਿਸ਼ ਦਾ ਵਰਣਨ ਕਰ ਰਿਹਾ ਸੀ, ਜਿਸ ਵਿਚ ਰਾਮ, ਸੀਤਾ ਨੂੰ ਵਾਟਿਕਾ ਵਿਚ ਪਹਿਲੀ ਵਾਰੀ ਵੇਖ ਕੇ ਉਸ 'ਤੇ ਮੰਤਰ-ਮੁਗਧ ਹੋ ਜਾਂਦੇ ਹਨ। ਕਥਾਵਾਚਕ ਉਨ੍ਹਾਂ ਰੁਮਾਂਟਿਕ ਪਲਾਂ ਵਿਚ ਰਾਮ ਤੇ ਸੀਤਾ ਦੇ ਮਨਾਂ ਵਿਚ ਉੱਠਣ ਵਾਲੇ ਪ੍ਰੇਮ ਦੇ ਵੇਗਮਈ ਜਜ਼ਬਾਤਾਂ ਦੀ ਸੰਗੀਤਮਈ ਵਿਆਖਿਆ ਕਰ ਰਿਹਾ ਸੀ, ਜਿਨ੍ਹਾਂ ਨੂੰ ਸੁਣ ਕੇ ਸ਼ਰਧਾਲੂਆਂ ਦੇ ਦਿਲ ਬੇਕਾਬੂ ਹੁੰਦੇ ਜਾਂਦੇ ਸੀ।
ਲਗਭਗ ਇਕ ਘੰਟੇ ਤੱਕ ਸ਼ਰਧਾਲੂਆਂ ਨੂੰ ਆਪਣੀ ਸੁਰੀਲੀ ਆਵਾਜ਼ ਤੇ ਸੰਗੀਤ ਦੇ ਜਾਦੂ ਨਾਲ ਬੰਨ੍ਹ ਕੇ ਰੱਖਣ ਉਪਰੰਤ ਉਹ ਕਥਾਵਾਚਕ ਸਟੇਜ ਤੋਂ ਹੇਠਾਂ ਉਤਰ ਆਇਆ ਸੀ। ਹੁਣ ਉਸ ਦੀ ਥਾਂ ਪਿੰਡ ਦੇ ਹੀ ਅਧਖੜ ਜਿਹੇ ਬੰਦੇ ਨੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਦੇ ਪਾਠ ਵਿਚ ਅਦਾਕਾਰੀ ਤੇ ਕਸ਼ਿਸ਼ ਨਹੀਂ ਸੀ, ਜਿਸ ਕਰਕੇ ਸ਼ਰਧਾਲੂ ਇਕ-ਇਕ ਕਰਕੇ ਉਠਣੇ ਸ਼ੁਰੂ ਹੋ ਗਏ ਸਨ। ਇਕ ਤਾਂ ਜਿਵੇਂ-ਜਿਵੇਂ ਤਿਰਕਾਲਾਂ ਵਧ ਰਹੀਆਂ ਸਨ, ਠੰਡ ਵੀ ਵਧਦੀ ਪਈ ਸੀ।
ਨੌਜਵਾਨ ਕਥਾਵਾਚਕ ਨਾਲ ਵਾਲੇ ਕਮਰੇ 'ਚ ਰੱਖੇ ਆਪਣੇ ਆਸਨ 'ਤੇ ਜਾ ਵਿਰਾਜਿਆ ਸੀ। ਪੰਡਾਲ 'ਚੋਂ ਉਠ ਕੇ ਸ਼ਰਧਾਲੂ ਔਰਤਾਂ ਦਾ ਝੁੰਡ ਉਠ ਕੇ ਉਸ ਕਮਰੇ ਵੱਲ ਵਧ ਗਿਆ ਸੀ। ਔਰਤਾਂ ਉਸ ਦੇ ਚਰਨ ਸਪਰਸ਼ ਕਰਦੀਆਂ ਪਈਆਂ ਸਨ। ਕਥਾਵਾਚਕ ਦੇ ਮੋਢੇ ਤੇ ਝੂਲਦੀਆਂ ਲਿਟਾਂ, ਚੋੜੇ ਮੱਥੇ 'ਤੇ ਚੰਦਨ ਦੀਆਂ ਤਿੰਨ ਲਕੀਰਾਂ ਵਾਲਾ ਟਿੰਕਾ, ਦਾੜੀ, ਮੁੱਛ ਤੇ ਮੋਟੀਆਂ ਨਸ਼ੀਲੀਆਂ ਅੱਖਾਂ ਉਨ੍ਹਾਂ ਨੂੰ ਸਮੋਹਿਤ ਕਰਦੀਆਂ ਪਈਆਂ ਸਨ। ਉਹ ਸਾਹਮਣੇ ਵਾਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਇੰਜ ਵੇਖਦਾ, ਜਿਵੇਂ ਸਾਹਮਣੇ ਵਾਲੇ ਨੂੰ ਸਮੋਹਿਤ ਕਰ ਰਿਹਾ ਹੋਵੇ। ਬੜੇ ਹੀ ਪੁੱਜੇ ਹੋਏ ਸੰਤਾਂ ਵਾਂਗ ਉਸ ਦਾ ਗੱਲ ਕਰਨ ਦਾ ਅੰਦਾਜ਼। ਉਹ ਜ਼ਿਆਦਾਤਰ ਗੱਲਬਾਤ ਹਿੰਦੀ ਵਿਚ ਹੀ ਕਰਦਾ। ਵਿਚ-ਵਿਚਾਲੇ ਹਿਮਾਚਲੀ ਤੇ ਪੰਜਾਬੀ ਸ਼ਬਦਾਂ ਦਾ ਵੀ ਇਸਤੇਮਾਲ ਕਰਨ ਲਗਦਾ। ਔਰਤਾਂ ਆਪਣੇ ਨਾਲ ਲਿਆਂਦੇ ਸਾਮਾਨ, ਦੁੱਧ, ਫਲ, ਮਠਿਆਈ ਆਦਿ ਦਾ ਢੇਰ ਉਸ ਦੇ ਚਰਨਾਂ ਵਿਚ ਲਗਾ ਰਹੀਆਂ ਹਨ। ਕਈ ਜਣੇ ਉਸ ਤੋਂ ਨਿੱਜੀ ਸਮੱਸਿਆਵਾਂ ਦੇ ਹੱਲ ਵੀ ਪੁੱਛ ਰਹੀਆਂ ਸਨ।
ਫਿਰ ਸ਼ਿਵਰਾਤਰੀ ਵਾਲੇ ਦਿਨ ਸ੍ਰੀ ਰਮਾਇਣ ਦਾ ਪਾਠ ਪੂਰਾ ਹੋ ਗਿਆ ਸੀ। ਭਗ ਪਾਏ ਗਏ। ਪਿੰਡ ਵਿਚ ਜੰਮਣ, ਮਰਨ, ਵਿਆਹ, ਧਾਰਮਿਕ ਜਾਂ ਕਿਸੇ ਤਿਉਹਾਰ ਤੇ ਕੋਈ ਪ੍ਰੋਗਰਾਮ ਹੁੰਦਾ ਤਾਂ ਸਤਿਕਾਰ ਵਜੋਂ ਸਕੂਲ ਦੇ ਬੱਚਿਆਂ ਤੇ ਮਾਸਟਰਾਂ ਨੂੰ ਭੋਜਨ ਕਰਾਏ ਬਿਨਾਂ ਉਸ ਨੂੰ ਅਧੂਰਾ ਸਮਝਿਆ ਜਾਂਦਾ। ਆਪਣੇ ਵਿਹੜੇ ਵਿਚ ਬੱਚਿਆਂ ਤੇ ਪ੍ਰਾਰਥਨਾ ਕਰਾਈ ਜਾਂਦੀ। ਇਸ ਲਈ ਸਭ ਤੋਂ ਪਹਿਲੋਂ ਸਕੂਲ ਦੇ ਬੱਚਿਆਂ ਨੂੰ ਮੰਦਿਰ ਬੁਲਾ ਕੇ ਲੰਗਰ ਵਰਤਾਏ ਗਏ। ਪਿੰਡ ਵਾਲਿਆਂ ਦੇ ਦਿਲਾਂ ਦੀ ਧੜਕਣ ਬਣਿਆ ਉਹ ਨੌਜਵਾਨ ਕਥਾਵਾਚਕ ਅਜੇ ਮੰਦਿਰ ਅੰਦਰ ਹੀ ਠਹਿਰਿਆ ਹੋਇਆ ਸੀ। ਉਹ ਸਵੇਰੇ ਸ਼ਾਮ ਹਰਮੋਨੀਅਮ 'ਤੇ ਕੀਰਤਨ ਕਰਦਾ। ਸ਼ਰਧਾਲੂ ਉਸ ਨੂੰ ਆਪਣੇ ਘਰ ਬੁਲਾਉਂਦੇ। ਉਸ ਦੀ ਸੇਵਾ
ਵਿਚ ਕੋਈ ਕਸਰ ਨਾ ਛੱਡਦੇ। ਪਿੰਡ ਵਾਲਿਆਂ ਵਿਚ ਉਸਦੇ ਆਪਣੇ ਘਰ 'ਚਰਣ ਪੁਆਉਣ' ਦੀ ਜਿਵੇਂ ਹੋੜ ਮੋਚੀ ਹੋਈ ਸੀ।
ਦੁਕਾਨ ਵਾਲੇ ਪੰਡਤ ਜੀ ਨੂੰ ਉਸ ਕਥਾਵਾਚਕ ਦਾ ਉੱਥੇ ਹੋਰ ਠਹਿਰਨਾ ਚੰਗਾ ਨਹੀਂ ਸੀ ਲੱਗ ਰਿਹਾ। ਉਹ ਮੈਨੂੰ ਕਹਿੰਦੇ, "ਸ਼ਿਵਰਾਤਰੀ ਤਾਂ ਲੰਘੀ ਗਈ, ਉਣ ਪਤਾ ਨਹੀਂ ਕੈਂਹ ਇਹ, ਇੱਥੇ ਡੇਰਾ ਲਾਈ ਬੈਠਾ। ਮਿਨੂੰ ਇਹਦੇ ਚਾਲੇ ਚੰਗੇ ਨੀ ਲਗਦੇ ।"
"ਤੁਸੀਂ ਸਾਫ਼-ਸਾਫ਼ ਕਿਉਂ ਨਹੀਂ ਕਹਿ ਦਿੰਦੇ। ਮੰਦਿਰ ਦੀ ਚਾਬੀ ਹੈ ਤੁਹਾਡੇ ਕੋਲ। ਕਹਿ ਦਿਉ 'ਬਈ ਬਹੁਤ ਬਹੁਤ ਧੰਨਵਾਦ। ਫਿਰ ਕਿਸੇ ਪ੍ਰੋਗਰਾਮ 'ਤੇ ਤੁਹਾਨੂੰ ਕਸ਼ਟ ਦੇ ਦਿਆਂਗੇ। ਇਹ ਕਮੇਟੀ ਦਾ ਫੈਸਲਾ ਹੈ।" ਫਿਰ ਸੱਚਮੁੱਚ ਹੀ ਪੰਡਤ ਜੀ ਨੇ ਉਸ ਨੌਜਵਾਨ ਕਥਾਵਾਚਕ ਨੂੰ ਇਕ ਦੋ ਦਿਨਾਂ ਅੰਦਰ- ਅੰਦਰ ਉਥੋਂ ਚਲੇ ਜਾਣ ਲਈ ਕਹਿ ਦਿੱਤਾ ਸੀ।
ਉਸੇ ਰਾਤ ਕਥਾਵਾਚਕ ਚੁਬਾਰੇ 'ਤੇ ਮੇਰੇ ਪਾਸ ਆ ਬੈਠਾ। ਥੋੜ੍ਹੀ ਜਿਹੀ ਰਸਮੀ ਜਾਣ-ਪਛਾਣ ਮਗਰੋਂ ਉਹ ਮੇਰੇ ਨਾਲ ਖੁੱਲ੍ਹ ਗਿਆ ਸੀ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਸਾਇੰਸ ਅਧਿਆਪਕ ਹਾਂ ਤਾਂ ਉਸ ਨੇ ਝਟਪਟ ਫਰਾਟੇਦਾਰ ਅੰਗਰੇਜ਼ੀ ਬਲਦਿਆਂ ਨਿਉਟਨ, ਪਾਸਕਲ, ਆਰਕੀਮੀਡੀਜ਼ ਆਦਿ ਦੇ ਨਿਯਮਾਂ ਦੀ ਇਕਦਮ ਸਹੀ ਵਿਆਖਿਆ ਕਰਕੇ, ਮੈਨੂੰ ਪ੍ਰਭਾਵਿਤ ਕਰ ਲਿਆ ਸੀ। ਵਿਗਿਆਨ ਹੀ ਨਹੀਂ, ਸੰਸਕ੍ਰਿਤ ਦੇ ਵੀ ਸੈਂਕੜੇ ਸਲੋਕ ਤੇ ਸੰਪੂਰਨ ਰਮਾਇਣ ਉਸ ਨੂੰ ਜ਼ੁਬਾਨੀ ਚੇਤੇ ਸੀ। ਮੈਂ ਉਸ ਦੇ ਗਿਆਨ। ਸਿਮਰਤੀ ਅਤੇ ਸੰਗੀਤ ਦੀ ਜਾਣਕਾਰੀ ਦਾ ਕਾਇਲ ਹੋ ਕੇ ਰਹਿ ਗਿਆ ਸੀ। ਮੈਂ ਉਸ ਦੀ ਪਿੱਠ-ਭੂਮੀ ਜਾਨਣ ਲਈ ਕਾਹਲਾ ਪਿਆ ਹੋਇਆ ਸੀ। ਜਦੋਂ ਵੀ ਮੈਂ ਆਪਣੀ ਗੱਲ ਉਸਦੇ ਬੀਤੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਉਹ ਇੰਨਾ ਗੋਲਕਾਰ ਸੀ ਕਿ ਝੱਟ ਆਪਣੀ ਗੱਲ ਨੂੰ ਹੋਰ ਪਾਸੇ ਮੋੜ ਦੇ ਦਿੰਦਾ।
ਉਸ ਪਾਸੋਂ ਕਿਸੇ ਖ਼ਾਸ ਤਰ੍ਹਾਂ ਦੀ ਨਸ਼ੀਲੀ ਜਿਹੀ ਗੰਧ ਆਉਂਦੀ ਪਈ ਸੀ। ਉਹ ਲਗਾਤਾਰ ਸਿਗਰਟ ਪੀ ਜਾਂਦਾ ਸੀ। ਉਸ ਨੇ ਮੈਥੋਂ ਚਾਹ ਬਣਵਾਈ ਤੇ ਜੇਬ ਵਿਚੋਂ ਇਕ ਗੋਲੀ ਕੱਢ ਕੇ ਚਾਹ ਨਾਲ ਨਿਗਲ ਲਈ ਸੀ। ਵੇਖਦਿਆਂ ਹੀ ਵੇਖਦਿਆਂ ਉਹ ਸਰੂਰ ਵਿਚ ਆ ਗਿਆ ਸੀ। ਅੱਖਾਂ 'ਚ ਸਰੂਰ ਹੋਰ ਗੂੜਾ ਹੈ ਗਿਆ ਸੀ। ਉਹ ਬਹਿਕੀਆਂ-ਬਹਿਕੀਆਂ ਗੱਲਾਂ ਕਰਨ ਲੱਗ ਪਿਆ ਸੀ। ਮੇਰੀ ਕੋਸ਼ਿਸ਼ ਕਾਮਯਾਬ ਹੁੰਦੀ ਜਾਪਣ ਲੱਗ ਪਈ ਸੀ।
"ਦੋ ਦਿਨੋਂ ਕਾ ਮਹਿਮਾਨ ਹੂੰ ਜੀ ਇਸ ਪਿੰਡ ਮੈਂ। ਸ਼ਰਧਾਲੂ ਤੇ ਮੁਝੇ ਜਾਨੇ ਨਹੀਂ ਦੇਣਾ ਚਾਹਤੇ। ਉਨ ਕੀ ਮਰਜ਼ੀ ਹੈ ਕਿ ਮੈਂ ਯਹੀਂ ਮੰਦਿਰ ਮੈਂ ਠਹਿਰ ਜਾਊਂ। ਹਮੇਸ਼ਾ ਕੀ ਲੀਏ। ਪਰ ਕਿਆ ਕਰੋ। ਬਹੁਤ ਪਿਆਰ ਦੀਆ ਹੈ ਮੁਝੇ ਗਾਂਵ ਵਾਲੇ ਨੇ। ਸੋਚ ਪੂਛੇ ਤੋਂ ਮੇਰਾ ਭੀ ਦਿਲ ਲਗ ਗਿਆ ਹੈ ਯਹਾਂ। ਬਹੁਤ ਹੀ ਰਮਣੀਕ ਸਥਾਨ ਹੈ ਯੋਹ। ਯਹਾਂ ਕੀ ਖੂਬਸੂਰਤੀ ਕਾ ਕਾਇਲ ਹੋ ਗਿਆ ਹੈ। ਬਾਹਰ ਕੀ ਕੁਦਰਤੀ ਖ਼ੂਬਸੂਰਤੀ ਕਾ ਭੀ ਔਰ ਯਹਾਂ ਕੇ ਨਰ ਨਾਰੀਓ ਦੀ ਸੁੰਦਰਤਾ ਕਾ ਭੀ। ਇਕਦਮ ਸਾਧੂ ਪਰਵਿਰਤੀ ਕੇ ਭੋਲੇ-ਭਾਲੇ ਲੱਗ ਹੈਂ। ਐਸਾ ਅਤਿਥੀ
ਸਤਕਾਰ ਤੇ ਪਹਿਲੇ ਕਹੀਂ ਨਹੀਂ ਦੇਖਾ।"
ਉਸ ਨੇ ਲੋਰ ਵਿਚ ਆ ਕੇ ਆਪਣਾ ਭਾਸ਼ਣ ਸ਼ੁਰੂ ਕਰ ਦਿੱਤਾ ਸੀ। ਪਰ ਮੈਂ ਨਾ ਉਸ ਦਾ ਪਿਛੋਕੜ ਜਾਨਣ ਲਈ ਤਰਲਮਛੀ ਸੀ। ਮੇਰੀ ਬਾਰ- ਬਾਰ ਦੀ ਕੋਸ਼ਿਸ਼ ਮਗਰੋਂ ਉਹ ਬੋਲ ਉੱਠਿਆ ਸੀ। ਵੇਸੇ ਹਮ ਕਿਸੀ ਕੇ ਆਪਣੇ ਬਾਰੇ ਮੇਂ ਜ਼ਿਆਦਾ ਬਤਾਤੇ ਨਹੀਂ ਹੈ। ਆਪ ਸੱਚਮੁੱਚ ਆਗਰੇਹ ਕਰਤੇ ਹੈ। ਆਪਨੇ ਮੇਰੇ ਬਾਰੇ ਮੇਂ ਗਹਰੀ ਦਿਲਚਸਪੀ ਪ੍ਰਕਟ ਕੀ ਹੈ ਤੇ ਚੱਲੇ ਹਮ ਬਤਾਏ ਦੇਤੇ ਹੈਂ ਸਚ-ਸਚ। ਹਮ ਕਿਆ ਥੇ ਔਰ ਅਬ ਕਿਆ ਹੈਂ ? ਐਸਾ ਕਰੋ, ਗੋਲੀ ਕਾ ਅਸਰ ਕੁਛ ਕਮ ਹਤਾ ਜਾ ਰਿਹਾ ਹੈ। ਜ਼ਰਾ ਕਸ਼ਟ ਕਰਕੇ ਏਕ ਕੱਪ ਚਾਏ ਔਰ ਬਨਾ ਦੇ।" ਮੈਂ ਲਾਲਚ ਵਿਚ ਆ ਕੇ ਝਟਪਟ ਸਟੇਵ ਬਾਲ ਕੇ, ਉਸ ਲਈ ਕੜਕ ਜਿਹੀ ਚਾਹ ਬਣਾ ਦਿੱਤੀ। ਉਸਨੇ ਦੇ ਘੁੱਟ ਪਾਣੀ ਨਾਲ ਗੋਲੀ ਅੰਦਰ ਲੰਘਾਉਣ ਮਗਰੋਂ ਗਰਮਾ-ਗਰਮ ਚਾਹ ਦੀਆਂ ਚੁਸਕੀਆਂ ਲੈਂਦਿਆਂ ਬੜੇ ਹੀ ਰਹੱਸਮਈ ਅੰਦਾਜ਼ ਵਿਚ ਆਪਣੇ ਵਾਰੇ ਜੇ ਕੁਝ ਵੀ ਦੱਸਿਆ, ਉਹ ਲੂੰਅ ਕੰਡੇ ਖੜ੍ਹੇ ਕਰ ਦੇਣ ਵਾਲਾ ਸੀ।
"ਮਾਸਟਰ ਜੀ, ਪੰਦਰਾਂ-ਬੀਸ ਬਰਸ ਪਹਿਲੇ ਕੀ ਬਾਤ ਹੈ। ਹਮ ਇਲਾਹਾਬਾਦ ਮੈਂ ਬੀ.ਐਸ.ਸੀ ਸੈਕੰਡ ਈਅਰ ਕੇ ਸਟੂਡੈਂਟ ਥੇ। ਵਾਦਰ ਅੱਛੀ ਪੋਸਟ ਪਰ ਬੇ। ਪੂਰੀ ਐਸ਼ ਥੀ। ਬਹੁਤ ਸਮਾਰਟ ਬੇ ਹਮ। ਗਾਨੇ-ਬਜਾਨੇ ਕਾ ਬਹੁਤ ਸ਼ੌਕ ਬਾ। ਲੱਡੀਆਂ ਸਾਲੀ ਆਗੂ-ਪੀਛੇ ਘੁਮਤੀ ਥੀਂ। ਹਮੇਂ ਭੀ ਉਨਕਾ ਚਸਕਾ ਪੜ ਗਿਆ। ਪੜ੍ਹਾਈ-ਲਿਖਾਈ ਕੀ ਫ਼ਿਕਰ ਨਾ ਰਹੀ। ਕਾਲੇਜ ਮੇਂ ਜਬ ਭੀ ਨਯਾ ਐਡਮਿਸ਼ਨ ਹੇਤਾ ਥਾ, ਉਸ ਮੇਂ ਸੇ ਸਭ ਸੇ ਖੂਬਸੂਰਤ ਮਾਲ ਪਰ ਹਾਥ ਸਾਫ਼ ਕਰਨੇ ਕੀ ਹੋੜ ਸੀ ਲਗ ਜਾਤੀ। ਅਪਨਾ ਏਕ ਤਕੜਾ ਗੈਂਗ ਬਾ। ਜਿਸ ਪਰ ਹਮਾਰੀ ਨਜ਼ਰ ਟਿਕ ਗਈ, ਫਿਰ ਭਲਾ ਸਾਲਾ ਦੂਸਰਾ ਉਸ ਕੀ ਤਰਫ ਨਜ਼ਰ ਕੈਸੇ ਟਿਕਾ ਸਕੇ। ਬਸ ਐਸੇ ਹੀ ਏਕ ਸੋਹਣੀ ਸੀ ਲੋਂਡੀਆ ਕੇ ਚੱਕਰ ਮੇਂ ਦੂਸਰੇ ਗੈਂਗ ਸੇ ਟੱਕਰ ਹੋ ਗਈ। ਹਮ ਸੇ ਚਾਕੂ ਚਲ ਗਿਆ। ਰਾਮਪੁਰੀ ਚਾਕੂ ਰਖਤੇ ਤੇ ਹਮ ਪੂਰਾ ਨੌਂ ਇੰਚ ਕਾ। ਆਰ-ਪਾਰ ਹੋ ਗਿਆ ਬਾ ਚਾਕੂ। ਉਸ ਲੋਂਡੀਆ ਕੇ ਆਸ਼ਿਕ ਕਾ ਹਮਾਰੇ ਹਾਥੋਂ ਕਤਲ ਹੋ ਗਿਆ ਥਾ। ਅਬ ਵਹਾਂ ਸੋ ਭਾਗਨੇ ਕੇ ਸਿਵਾ ਕੋਈ ਚਾਰਾ ਨਾ ਥਾ।"
ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਕੇ ਆਪਣੇ ਸਾਹਮਣੇ ਇਕ ਭਗੌੜੇ ਕਾਤਿਲ ਨੂੰ ਵੇਖ ਕੇ ਮੈਂ ਅੰਦਰ-ਅੰਦਰੀ ਸਹਿਮ ਗਿਆ ਸੀ। ਫੇਰ ਉਸਨੇ ਆਪਣੀ ਕਮੀਜ ਉਪਰ ਚੁੱਕ ਕੇ ਪਿੱਠ 'ਤੇ ਪਏ ਜ਼ਖ਼ਮਾਂ ਦੇ ਉਹ ਨਿਸ਼ਾਨ ਵੀ ਵਿਖਾਏ, ਜਿਹੜੇ ਚਾਕੂਬਾਜ਼ੀ ਕਰਦਿਆਂ ਉਸਨੇ ਵੀ ਖਾਧੇ ਸਨ। ਹੁਣ ਉਹ ਬੇਝਿਜਕ ਹੋ ਕੇ ਆਪਣੇ ਦੁਆਲੇ ਵਲੇਟਿਆ ਰਹੱਸਮਈ ਗਿਲਾਫ ਹੋਲੀ-ਹੋਲੀ ਹਟਾਉਂਦਾ ਜਾਂਦਾ ਸੀ।
ਵੈਰੀ ਇੰਟਰੇਸਟਿੰਗ, ਅੱਗੇ ਦੱਸੋ ਫਿਰ ਕੀ ਹੋਇਆ?" ਮੈਂ ਤਕੜਾ " ਜਿਹਾ ਹੁੰਗਾਰਾ ਭਰਿਆ ਸੀ।
"ਹੋਨਾ ਕਿਆ ਥਾ ਮਾਸਟਰ ਜੀ, ਮੈਂ ਵਹਾਂ ਸੋ ਨਿਕਲ ਕਰ ਸੀਧਾ ਜੰਮੂ
ਕੇ ਏਕ ਆਸ਼ਰਮ ਮੇਂ ਪਹੁੰਚ ਗਿਆ। ਵਹਾਂ ਪਹੁੰਚ ਕਰ ਹਮਨੇ ਆਸ਼ਰਮ ਕੇ ਸਵਾਮੀ ਜੀ ਦੇ ਚਰਣ ਮੇਂ ਗਿਰ ਕਰ ਆਪ ਬੀਤੀ ਸੁਨਾ ਡਾਲੀ। ਬਸ ਉਨ੍ਹੇਂ ਨੇ ਤੇ ਹਮਾਰਾ ਕਾਇਆ ਕਲਪ ਹੀ ਕਰ ਡਾਲਾ। ਹਮੇਂ ਕਿਆ ਸੇ ਕਿਆ ਬਨਾ ਦਿਆ। ਹਮੇਂ ਨਯਾ ਨਾਮ, ਨਯਾ ਰੂਪ ਨਯਾ ਜੀਵਨ ਦੇ ਦੀਆ। ਵਹੀਂ ਰਹਿ ਕਰ ਹਮਨੇ ਗੀਤਾ, ਰਾਮਾਇਣ ਸਭੀ ਕੰਠਸਥ ਕਰ ਲੀਏ। ਯਾਦਾਸ਼ਤ ਤੋਂ ਅਪਨੀ ਕਾਂਟੇ ਕੀ ਥੀ। ਜੋ ਏਕ ਬਾਰ ਪੜ੍ਹ-ਸੁਨ ਲੀਆ, ਵਹ ਸਮਝੋ ਇਸ ਦਿਮਾਗ ਮੇਂ ਹਮੇਸ਼ਾ ਕੇ ਲੀਏ ਟੋਪ ਹੋ ਗਿਆ। ਵ ਕਿਆ ਥਾ ਕਿ ਲੋਂਡੀਉਂ ਕੇ ਚੱਕਰ ਮੇਂ ਪੜ੍ਹਾਈ ਮੇਂ ਮਨ ਨਹੀਂ ਲਗਾ ਪਾਏ ਥੇ।
ਵਹੀਂ ਆਸ਼ਰਮ ਮੇਂ ਰਹਿ ਕਰ ਹਮਨੇ ਸਭੀ ਕਰਮਕਾਂਡ ਸੀਖੇ। ਫਿਰ ਸਵਾਮੀ ਜੀ ਕੇ ਲਗਾ ਕਿ ਹਮਾਰੀ ਸ਼ਿਕਸ਼ਾ-ਦੀਕਸ਼ਾ ਪੂਰੀ ਹੋ ਗਈ ਹੈ। ਤਬ ਉਨ੍ਹਾਂ ਨੇ ਮੁਝੇ ਹਿਮਾਚਲ ਮੇਂ ਚਲ ਰਹੀ ਅਪਨੇ ਹੀ ਆਸ਼ਰਮ ਕੀ ਏਕ ਸ਼ਾਖਾ ਕੀ ਗੱਦੀ ਸੌਂਪ ਦੀ। ਵਹਾਂ ਭੀ ਕੁਝ ਦੇਰ ਰਹਾ। ਪਰ ਕਿਆ ਬਤਾਉਂ ਮਾਸਟਰ ਜੀ, ਯੇ ਸਾਲੀ ਖੂਬਸੂਰਤ ਔਰਤੋਂ ਮੇਰੀ ਕਮਜ਼ੋਰੀ ਹੈਂ। ਇਨ ਕੇ ਭੀ ਏਕ ਬਾਰ ਪਤਾ ਲਗ ਜਾਏ ਨਾ ਤੇ ਯੇ ਸਾਲੀ ਖ਼ੁਦ ਹੀ ਪੀਛੇ-ਪੀਛੇ ਆਤੀ ਹੈਂ। ਤਲੀ ਪਰ ਰੱਖ ਕੇ। ਅਬ ਭਲਾ ਕੈਸੇ ਰੋਕੋ ਕੋਈ ਅਪਨੇ ਆਪਕੇ। ਹਮ ਬਾਹਰ ਸੇ ਦੇਖਨੇ ਮੇਂ ਯੋਗੀ ਬਨ ਗਏ ਪਰ ਮਨ ਸਾਲਾ ਭੋਗੀ ਹੀ ਰਹਾ। ਜਬ ਤਕ ਆਦਮੀ ਮੇਂ ਮਰਦਾਨਗੀ ਹੈ ਨਾ, ਯੇ ਸਾਲੀ ਭਗਤੀ-ਪੂਜਾ ਸਬ ਬਕਵਾਸ ਹੈ। ਬਚਨਾ ਭੀ ਚਾਹੇ ਤੇ ਲੋਗ ਬਚਨੇ ਨਹੀਂ ਦੇਤੇ। ਬਸ ਇਸੀ ਕਮਜ਼ਰੀ ਕੇ ਕਾਰਨ ਵੇ ਗੋਦੀ ਭੀ ਛੱੜਨੀ ਪੜੀ। ਮੈਂ ਸਵਾਮੀ ਜੀ ਕੇ ਦੀਏ ਅਪਨੇ ਬਚਨ ਪਰ ਪੂਰਾ ਨਾ ਉਤਰ ਸਕਾ ਥਾ।" ਕਥਾਵਾਚਕ ਆਪਣੇ ਮਨ ਦੀ ਗੱਲ ਦਸਦਾ ਜਾਂਦਾ ਸੀ। ਮੈਂ ਉਸ ਨੂੰ ਹੋਰ ਕੁਰੇਦਣ ਦੀ ਕੋਸ਼ਿਸ਼ ਕੀਤੀ। "ਔਰਤਾਂ ਨੂੰ ਵੱਸ ਕਰਨ ਦੀ ਤੁਸੀਂ ਕੋਈ ਸਿੱਧੀ ਕੀਤੀ ਹੋਈ ਐ, ਜਿਹੜੀਆਂ ਤੁਹਾਡੇ ਮਗਰ ਲੱਗ ਜਾਂਦੀਆਂ ਨੇ ?"
"ਨਹੀਂ ਸਾਬ੍ਹ, ਕੋਈ ਸਿੱਧੀ-ਸੁੱਧੀ ਨਹੀਂ। ਤੁਮਾਰਾ ਪਹਿਲਵਾਨ ਤਕੜਾ ਹੋਣਾ ਚਾਹੀਏ। ਕਿਆ ਅਨਪੜ੍ਹ, ਕਿਆ ਪੜ੍ਹੀ ਲਿਖੀ ਔਰਤੋਂ ਖ਼ੁਦ-ਬ-ਖ਼ੁਦ ਚਲੀ ਆਤੀ ਹੈਂ। ਕਿਸੀ ਕੇ ਔਲਾਦ ਚਾਹੀਏ, ਕਿਸੀ ਕਾ ਪਤੀ ਨਾਮਰਦ। ਕਿਸੀ ਕਾ ਪਤੀ ਫੌਜ ਮੇਂ। ਕਿਸੀ ਕਾ ਵਿਦੇਸ਼ ਮੇਂ, ਕਿਸੀ ਕਾ ਕਹੀਂ ਔਰ ਮੂੰਹ ਮਾਰਤਾ ਹੈ। ਕਿਸੀ ਕੀ ਯੂੰ ਹੀ ਤਸੱਲੀ ਨਹੀਂ ਹੋਤੀ ਤੇ ਕਿਸੀ ਕੇ ਏਕ ਸੋ ਜ਼ਿਆਦਾ ਕਾ ਚਸਕਾ। ਸਭੀ ਤਰ੍ਹਾਂ ਕੀ ਕੈਟਾਗਰੀ ਹੈ। ਆਪਨੀ ਮਰਜ਼ੀ ਸੇ, ਕੋਈ ਜ਼ੋਰ- ਜ਼ਬਰਦਸਤੀ ਨਹੀਂ। ਖ਼ੁਸ਼ੀ-ਖ਼ੁਸ਼ੀ ਸਭੀ ਕੁਝ ਨਿਉਛਾਵਰ ਕਰਨੇ ਕੇ ਤਿਆਰ। ਇਸ ਕਾਮ ਨੇ ਬੜੇ-ਬੜੇ ਰਿਸ਼ੀਓਂ-ਮੁਨੀਓਂ ਕੀ ਤਪੱਸਿਆ ਭੰਗ ਕਰ ਡਾਲੀ। ਦੇਵੀ- ਦੇਵਤਾ ਡੋਲ ਗਏ। ਵਿਸ਼ਵਾ ਮਿੱਤਰ ਜੈਸੇ। ਫਿਰ ਹਮ ਕਿਆ ਚੀਜ ਹੈਂ ਭਲਾ। ਅਬ ਤੋਂ ਯਹੀ ਸੋਚਤਾ ਹੂੰ, ਕਿਸੀ ਕੀ ਆਤਮਾ ਕੇ ਤੜਵਾਨਾ ਅੱਛਾ ਨਹੀਂ। ਅਗਰ ਹਮ ਕਿਸੀ ਕਾ ਐਸੇ ਹੀ ਭਲਾ ਕਰ ਸਕਤੇ ਹੈਂ ਤੋਂ ਠੀਕ ਹੈ, ਐਸੇ ਹੀ ਸਹੀ। ਅਗਰ ਕੋਈ ਖ਼ੁਸ਼ੀ ਸੇ ਆਤਾ ਹੈ. ਸੋ ਬਾਰ ਆਏ। ਹਮਾਰੀ ਔਰ ਸੇ ਕਈ ਜ਼ੋਰ-ਜ਼ਬਰਦਸਤੀ ਨਹੀਂ। ਅਪਨਾ ਸ਼ੌਕ ਪੂਰਾ ਹੋ ਜਾਤਾ ਹੈ। ਦੂਸਰੇ ਕੀ ਤਸੱਲੀ
ਹੋ ਜਾਤੀ ਹੈ। ਹਮ ਕਿਸੀ ਕੇ ਅਪਨੇ ਦਰ ਸੇ ਖਾਲੀ ਹਾਥ ਨਹੀਂ ਭੇਜਤੇ। ਕੁਛ ਨਾ ਕੁਛ ਦੇ ਕਰ ਹੀ ਭੇਜਤੇ ਹੈ।"
"ਇਧਰ-ਉਧਰ ਘੁੰਮਣ ਤੇ ਮੂੰਹ ਮਾਰਨ ਨਾਲੋਂ ਚੰਗਾ ਸੀ, ਆਪਣੀ ਗ੍ਰਹਿਸਥੀ ਵਸਾ ਲੈਣੀ ਸੀ। ਜ਼ਿੰਦਗੀ ਨੂੰ ਇਕ ਠਹਿਰ ਤਾਂ ਮਿਲ ਜਾਂਦੀ।" ਮੈਂ ਆਪਣਾ ਮੌਤ ਰੱਖਿਆ।
"ਛੋੜੋ ਮਾਸਟਰ ਜੀ, ਯੇ ਮਨ ਕਾ ਘੋੜਾ ਹੈ ਨਾ, ਏਕ ਜਰੀ ਬੰਧ ਕਰ ਟਿਕਨੇ ਵਾਲਾ ਨਹੀਂ। ਅਬ ਇਸੇ ਘੁਮ-ਫਿਰ ਕਰ ਘਾਸ ਚਰਨੇ ਕੀ ਆਦਤ ਪੜ ਗਈ ਹੈ। ਅਲੱਗ-ਅਲੱਗ ਕਿਸਮ ਕੀ ਘਾਸ। ਅਬ ਤੋਂ ਐਸੇ ਹੀ ਚਲੇਗਾ-ਜਬ ਤੱਕ ਚਲੇਗਾ।" ਕਥਾਵਾਚਕ ਪੂਰੀ ਬੇਸ਼ਰਮੀ ਨਾਲ ਨੰਗਾ ਹੋ ਗਿਆ ਸੀ।
"ਚੰਗਾ ਤੇ ਹੁਣ ਤੱਕ ਕਿੰਨੀਆਂ ਕੁ ਆਤਮਾਵਾਂ ਤ੍ਰਿਪਤ ਕੀਤੀਆਂ ਹਨ?"
"ਕੋਈ ਹਿਸਾਬ ਨਹੀਂ। ਕਭੀ ਗਿਣਤੀ ਰੱਖੀ ਹੀ ਨਹੀਂ। ਹਜ਼ਾਰੇ ਹੀ। ਆਪਨਾ ਤੇ ਸੀਧਾ ਸਾ ਫਾਰਮੂਲਾ ਹੈ 'ਫੱਕ ਐਂਡ ਫਾਰਗੇਟ ।" ਹਮ ਕਿਸੀ ਏਕ ਸੋ ਬੰਧ ਕਰ ਨਹੀਂ ਰਹਿ ਸਕਤ।" ਉਹ ਆਪਣੀ ਰੌਂਅ ਵਿਚ ਬਲਦਾ ਜਾਂਦਾ ਸੀ।
"ਅੱਛਾ ਤੋਂ ਮਾਸਟਰ ਜੀ, ਅਭੀ ਤੇ ਆਪ ਕੀ ਸ਼ਾਦੀ ਨਹੀਂ ਹੂਈ ਨਾ, ਮੈਂ ਆਪਣੇ ਕੁਛ ਗੁਰ ਸਿਖਾਤਾ ਹੂੰ। ਇਨ ਪੇ ਅਮਲ ਕਰਗੇ ਨਾ ਤੇ ਔਰਤ ਹਮੇਸ਼ਾ ਵੱਸ ਮੈਂ ਰਹੇਗੀ। ਇਸ ਖੂੰਟੇ ਕੇ ਛੇੜ ਕਰ ਜਾ ਹੀ ਨਹੀਂ ਸਕਤੀ। ਹਜ਼ਾਰੇ ਪਰ ਇਸਤੇਮਾਲ ਕੀਆ ਮੋਬਣ ਹੈ। ਹਮ ਕਿਸੀ ਕੋ ਬਤਾਤੇ ਨਹੀਂ। ਅਬ ਆਪ ਸੇ ਕੋਈ ਪਰਦਾ ਨਹੀਂ ਹੈ ਤੋਂ ਬਤਾਏ ਦੇਤੇ ਹੈਂ।" ਫਿਰ ਉਸ ਕਥਾਵਾਚਕ ਨੇ "ਐਕਸ਼ਨ" ਰਾਹੀਂ ਉਹ ਗੁਰ ਸਮਝਾਉਂਦਿਆਂ ਕਿਹਾ, "ਹਮਨੇ ਜਿਸ ਪਰ ਭੀ ਏਕ ਬਾਰ ਯੇ ਮੈਂਥਡ ਅਪਲਾਈ ਕੀਆ ਨਾ, ਵੇ ਬਾਰ-ਬਾਰ ਹਮਾਰੇ ਪਾਸ ਆਇਆ। ਇਸੇ ਯਾਦ ਰਖਨਾ। ਹਮਨੇ ਤੋਂ ਦੋ ਏਕ ਦਿਨ ਮੇਂ ਚਲੇ ਜਾਨਾ ਹੈ। ਫਿਰ ਪਤਾ ਨਹੀਂ ਜ਼ਿੰਦਗੀ ਮੇਂ ਮੁਲਾਕਾਤ ਹੋ ਯਾ ਨਾ ਹੈ।"
“ਤੁਹਾਨੂੰ ਕਿਸੇ ਬਿਮਾਰੀ ਲੱਗਣ ਦਾ ਡਰ ਨਹੀਂ ਲਗਦਾ। ਅੱਜਕੱਲ੍ਹ ਤਾਂ ਏਡਜ਼ ਬਹੁਤ ਫੈਲੀ ਹੋਈ ਹੈ।" ਮੈਂ ਕਥਾਵਾਚਕ ਦਾ ਧਿਆਨ ਇਸ ਪਾਸੇ ਲਿਆਉਣ ਦੀ ਕਸ਼ਿਸ਼ ਕੀਤੀ।
"ਅਰੇ ਮਾਸਟਰ ਜੀ, ਹਮ ਕੋਈ ਕੱਚੀ ਗਲੀਆਂ ਨਹੀਂ ਖੇਲੇ ਹੈਂ। ਸਭੀ ਇੰਤਜ਼ਾਮ ਕਰਕੇ ਰਖਤੇ ਹੈਂ। ਪੂਰੇ ਸੇਫਟੀ ਮੇਜਰਮੈਂਟ ਕੇ ਸਾਥ ਕੋਰਸ ਕਰਤੇ ਹੈਂ। ਆਨੇ ਵਾਲੇ ਸੇ ਭੀ ਪੂਰੀ ਪੂਛ ਪੜਤਾਲ ਕਰ ਲੇਤੇ ਹੈਂ। ਅਪਨਾ ਤੋਂ ਇਰਾਦਾ ਥਾ ਕਿ ਆਪਨੇ ਆਸ਼ਰਮ ਮੇਂ ਪੱਕਾ ਮੈਂਬਰ ਬਨਣੇ ਵਾਲੇ ਕੇ ਸਭੀ ਟੈਸਟ ਕੀਏ ਜਾਏਂ, ਫਿਰ ਉਸ ਆਸ਼ਰਮ ਮੇਂ ਘੁਸਨੇ ਦੀਆ ਜਾਏ। ਸੁਨਾ ਹੈ ਓਸ ਨੇ ਐਸਾ ਹੀ ਕਰ ਰਖਾ ਹੈ। ਅਪਨੇ ਆਸ਼ਰਮ ਮੇਂ। ਸੰਭੋਗ ਸੇ ਸਮਾਧੀ ਵਾਲਾ ਓਸ਼ੋ। ਉਸ ਨੇ ਭੀ ਪੂਰੀ ਐਸ਼ ਲੂਟੀ ਹੈ ਦੇਸ਼ ਵਿਦੇਸ਼ ਮੇਂ। ਪਰ ਏਕ ਬਾਤ ਹੈ। ਵੇ ਹੈ ਬਹੁਤ ਇੰਟੈਲੀਜੈਂਟ!"
ਇੱਥੇ ਆ ਕੇ ਵੀ ਕੋਈ ਅਤ੍ਰਿਪਤ ਆਤਮਾ ਸ਼ਾਂਤ ਕੀਤੀ ਹੈ ਜਾਂ ਨਹੀਂ ?" ਮੈਂ ਕਥਾਵਾਚਕ ਦੇ ਮੂਡ ਦਾ ਲਾਭ ਉਠਾਉਣ ਦੀ ਗਰਜ਼ ਨਾਲ ਪੁੱਛਿਆ।
"ਅਬ ਕਿਆ ਬਤਾਊਂ ਮਾਸਟਰ ਜੀ। ਯੇ ਸਾਲੀ ਅਪਨੀ ਮਸ਼ਹੂਰੀ ਤੋਂ ਪਹਿਲੇ ਹੀ ਪਹੁੰਚ ਜਾਤੀ ਹੈ। ਕਿਸੀ ਵਿਗਿਆਪਨ ਯਾ ਐਡ ਕੀ ਜਰੂਰਤ ਹੀ ਨਹੀਂ ਪੜਤੀ। ਬਾਬਾ ਬਹੁਤ ਕਰਨੀ ਵਾਲਾ ਹੈ। ਬਹੁਤ ਪਹੁੰਚਾ ਹੂਆ ਹੈ। ਝੋਲੀ ਭਰ ਦੇਤਾ ਹੈ। ਸਰੀਰਕ ਰੋਗ ਦੂਰ ਭਗਾ ਦੇਤਾ ਹੈ। ਮਾਨਸਿਕ ਕਸ਼ਟ ਹਰ ਲੇਤਾ ਹੈ। ਹਾਥ ਵੇਰਤੋਂ ਹੀ ਨੌ-ਬਰ-ਨੌ ਕਰ ਦੇਤਾ ਹੈ। ਯੇ ਸਭ ਖੇਡ ਹੈ। ਜੇ ਏਕ ਦੂਸਰੇ ਕੇ ਬਤਾਏ ਜਾਤੇ ਹੈ। ਸਮਝਨੇ ਵਾਲਾ ਝਟ ਸੇ ਸਮਝ ਜਾਤਾ ਹੈ। ਜ਼ਰੂਰਤਮੰਦ ਖ਼ੁਦ-ਬ-ਖ਼ੁਦ ਪਹੁੰਚ ਜਾਤਾ ਹੈ। ਆਪਨੀ ਸਮੱਸਿਆ ਕਾ ਸਮਾਧਾਨ ਕਰਾਨੇ।"
"ਉਹੀ ਤਾਂ ਪੁੱਛ ਰਿਹਾ ਹਾਂ ਕਿ ਇੱਥੇ ਵੀ ਆਇਆ ਕੋਈ ਆਪਣਾ 'ਸਮਾਧਾਨ' ਕਰਾਉਣ ਲਈ ਕੇ ਨਹੀਂ।" ਮੈਂ ਕਥਾਵਾਚਕ ਨੂੰ ਮੁੜ ਧਿਆਨ ਦਿਵਾਇਆ।
"ਅਬ ਆਪਸੇ ਕਿਹਾ ਛਿਪਾਨਾ। ਆਪ ਤੇ ਹਮਾਰੇ ਰਾਜਦਾਰ ਹੋ ਗਏ ਹੈ। ਕਿਆ ਬਤਾਉਂ ਮਾਸਟਰ ਜੀ। ਕਮਾਲ ਕਾ ਮਾਲ ਹੈ ਇਸ ਗਾਂਵ ਮੇਂ। ਉਸੀ ਨੇ ਤੋਂ ਹਮੇਂ ਬਾਂਧ ਰਖਾ ਹੈ ਯਹਾਂ। ਵਰਨਾ ਹਮਨੇ ਤੋਂ ਸ਼ਿਵਰਾਤਰੀ ਕੇ ਦੂਸਰੇ ਦਿਨ ਹੀ ਚਲੇ ਜਾਨਾ ਬਾ। ਵੇਂ ਪੀਛਾ ਹੀ ਨਹੀਂ ਛੇੜ ਰਹੇ। ਕਹਿਤੇ ਹੈ ਯਾ ਤੋ ਯਹਾਂ ਕੁਝ ਦਿਨ ਰੁਕੇ ਯਾ ਫਿਰ ਹਮੇਂ ਭੀ ਸਾਥ ਲੇ ਚਲੇ। ਹਮਾਰੀ ਨੇਚਰ ਹੀ ਕੁਛ ਐਸੀ ਹੈ। ਦੂਸਰੇ ਕਾ ਤੜਪਨਾ ਹਮਸੇ ਦੇਖਾ ਨਹੀਂ ਜਾਤਾ। ਅਪਨਾ ਪ੍ਰੋਗਰਾਮ ਬਿਗਾੜ ਲੀਆ ਹੈ ਉਨ ਕੀ ਖ਼ਾਤਿਰ। ਹਮ ਤੋਂ ਆਏ ਹੀ ਹੈਂ ਦੁਨੀਆਂ ਮੇਂ ਸਭੀ ਕਾ ਭਲਾ ਕਰਨੇ।" ਉਸ ਨੇ ਪੂਰੀ ਨਿਰਲੱਜਤਾ ਨਾਲ ਹੱਸਦਿਆਂ ਕਿਹਾ ਸੀ।
"ਕੌਣ ਹੈ? ਕੌਣ ਹੈ? ਜ਼ਰਾ ਸਾਨੂੰ ਵੀ ਤਾਂ ਪਤਾ ਲੱਗੇ ਨਾ।"
"ਛੋੜੋ ਮਾਸਟਰ ਜੀ, ਆਪ ਨੇ ਕਿਆ ਲੋਨਾ ਦੋਨਾ ਹੈ ਇਸ ਕਾਮ ਸੇ। ਦੇਖੋ ਨਾ ਆਪ ਕੇ ਰਹਿਤੇ ਹੂਏ ਅਬ ਹਮੇਂ ਕਸ਼ਟ ਕਰਨਾ ਪੜ ਰਹਾ ਹੈ। ਅਬ ਜਾਨ ਕਰ ਕਿਆ ਕਰੋਗੇ। ਆਪਕ ਪਤਾ ਲਗ ਜਾਏਗਾ ਕੁਝ ਦਿਨ ਬਾਦ।" ਫਿਰ ਉਸਨੇ ਮੈਨੂੰ ਵੀ ਆਫ਼ਰ ਕਰਦਿਆਂ ਕਿਹਾ ਸੀ, "ਛਲੇ ਮਾਸਟਰ ਜੀ, ਕਿਆ ਰੱਖਾ ਹੈ ਇਸ ਮਾਸਟਰੀ ਮੁਸਟਰੀ ਮੇਂ, ਚਲੋ ਮੇਰੇ ਸਾਥ। ਮੇਰੇ ਆਸ਼ਰਮ ਮੇਂ। ਹਰ ਤਰ੍ਹਾਂ ਕਾ ਐਸ਼-ਆਰਾਮ, ਕੋਈ ਕਮੀ ਨਹੀਂ। ਜ਼ਿੰਦਗੀ ਕੇ ਮਜ਼ੇ ਲੂਟੇ। ਯੇ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ। ਲੱਗ ਪੈਰ ਭੀ ਛੂਤੇ ਹੈਂ। ਪੈਸਾ ਭੀ ਚੜਾਤੇ ਹੈਂ। ਸਭੀ ਕੁਝ ਲੁਟਾਤੇ ਹੈਂ। ਆਪ ਕੀ ਹਿੰਮਤ ਚਾਹੀਏ ਲੂਟਨੇ ਕੀ।" ਕਥਾਵਾਚਕ ਮੈਨੂੰ ਲਾਲਚ ਦੇ ਕੇ ਉਕਸਾ ਰਿਹਾ ਸੀ।
ਕਥਾਵਾਚਕ ਦੀਆਂ ਦਿਲਚਸਪ ਗੱਲਾਂ ਸੁਣਦਿਆਂ ਪਤਾ ਹੀ ਨਹੀਂ ਸੀ ਲੱਗਾ। ਰਾਤ ਦਾ ਤੀਸਰਾ ਪਹਿਰ ਸ਼ੁਰੂ ਹੋ ਗਿਆ ਸੀ।
"ਚਲੀਏ ਆਪ ਭੀ ਆਰਾਮ ਕੀਜੀਏ। ਕਾਫ਼ੀ ਟਾਈਮ ਲੇ ਲੀਆ ਆਪਕਾ। ਸੁਬਹ ਡਿਊਟੀ ਪਰ ਭੀ ਜਾਨਾ ਹੋਗਾ। ਅਪਨਾ ਕਿਆ ਹੈ।" ਕਹਿੰਦਾ
ਹੋਇਆ ਉਹ ਚੁਬਾਰੇ ਦੀਆਂ ਪੌੜੀਆਂ ਉੱਤਰ ਗਿਆ ਸੀ। ਉਸ ਕਥਾਵਾਚਕ ਦਾ ਅਸਲੀ ਰੂਪ ਜਾਣ ਕੇ ਮੈਂ ਪ੍ਰੇਸ਼ਾਨ ਹੋ ਉਠਿਆ ਸੀ। ਅਜੇ ਇਹ ਨਹੀਂ ਪਤਾ ਲਗਦਾ ਸੀ ਕਿ ਉਹ ਮੇਰੇ ਨਾਲ ਕਿੰਨਾ ਸੱਚ ਬੋਲ ਕੇ ਗਿਆ ਹੈ ਤੇ ਕਿੰਨਾ ਝੂਠ। ਮੈਂ ਉਸ ਤੋਂ ਉਸਦੇ ਆਸ਼ਰਮ ਦਾ ਪਤਾ ਲੈਣਾ ਚਾਹੁੰਦਾ ਸੀ। ਸੋਚਿਆ ਅਜੇ ਇਕ ਦੇ ਦਿਨ ਉਹ ਇੱਥੇ ਹੀ ਹੈ। ਲੈ ਲਵਾਂਗਾ ਕੱਲ੍ਹ ਨੂੰ। ਮੈਂ ਕੁਝ ਘੰਟਿਆਂ ਲਈ ਨੀਂਦ ਦੇ ਆਗੇਸ਼ ਵਿਚ ਚਲਿਆ ਗਿਆ ਸੀ।
ਰਾਤੀਂ ਦੇਰ ਨਾਲ ਸੌਣ ਕਾਰਨ, ਦੂਸਰੇ ਦਿਨ ਅੱਖ ਦੇਰ ਨਾਲ ਖੁੱਲ੍ਹੀ ਸੀ। ਮੇਰੇ ਜਾਗਣ ਤੱਕ, ਪਿੰਡ ਵਿਚ ਇਕ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ ਕਿ ਕਥਾਵਾਚਕ ਪਿੰਡ ਚਲਿਆ ਗਿਆ ਹੈ ਪਰ ਨਾਲ ਹੀ ਪਿੰਡ ਦੇ ਇਕ ਚੰਗੇ ਪਰਿਵਾਰ ਦੀ ਨੌਜਵਾਨ ਕੁੜੀ ਵੀ ਗਾਇਬ ਹੈ, ਜਿਸ ਦੀ ਮੰਗਣੀ ਹੋ ਗਈ ਸੀ ਤੇ ਕੁਝ ਮਹੀਨਿਆਂ ਮਗਰੋਂ ਉਸ ਦਾ ਵਿਆਹ ਹੋਣ ਵਾਲਾ ਸੀ। ਉਹ ਪਰਿਵਾਰ ਉਸ ਕਥਾਵਾਚਕ 'ਤੇ ਕੁਝ ਜਿਆਦਾ ਹੀ ਮਿਹਰਬਾਨ ਤੇ ਸ਼ਰਧਾਵਾਨ ਬਣਿਆ ਹੋਇਆ ਸੀ। ਇਨ੍ਹਾਂ ਨੇ 'ਕਥਾਵਾਚਕ' ਦੇ ਚਰਣ ਆਪਣੇ ਘਰ ਪੁਆਏ ਸਨ। ਮੈਨੂੰ ਅਹਿਸਾਸ ਹੋ ਗਿਆ ਸੀ ਕਿ ਕਥਾਵਾਚਕ ਉਸ ਰਾਤ ਮੈਨੂੰ ਜੇ ਕੁਝ ਵੀ ਦੱਸ ਕੇ ਗਿਆ ਸੀ, ਉਹ ਤਾਂ ਉਸ ਤੋਂ ਵੀ ਅੱਗ ਦੀ ਚੀਜ਼ ਸੀ। ਉਸ ਦਾ ਬਹੁ-ਟਿਕਾਣਾ ਲੈਣ ਦੀ ਮੇਰੀ ਹਸਰਤ ਅਧੂਰੀ ਰਹਿ ਗਈ ਸੀ।
17. ਕੁੱਕੂ ਦੀ ਕੂਕ
ਮੈਂ ਸਰਪੰਚ ਮੁਹੱਲੇ ਦੀ ਮਰਦਮਸ਼ੁਮਾਰੀ ਕਰਕੇ ਮੁੜ ਰਿਹਾ ਸੀ। ਗਿਆ ਤਾਂ ਮੈਂ ਖੰਡ-ਖੇਡ ਸੀ ਪਰ ਆਉਂਦੀ ਵਾਰੀ ਮੈਂ ਦੂਸਰਾ ਪਹਾੜੀ ਵਾਲਾ ਰਸਤਾ ਚੁਣ ਲਿਆ ਸੀ। ਧਾਰੇ-ਧਾਰ ਪਹਾੜੀ ਸਿਖ਼ਰ ਤੋਂ ਦੀ ਲੰਘਦਿਆਂ, ਬਹੁਤ ਹੀ ਰਮਣੀਕ ਕੁਦਰਤੀ ਦ੍ਰਿਸ਼ ਸਨ ਦੋਹਾਂ ਪਾਸੇ। ਉਸ ਪਹਾੜੀ ਦੇ ਇਧਰ-ਉਧਰ ਘਾਟੀ। ਜਿਸ ਪਾਸੇ ਮਰਜ਼ੀ ਮੂੰਹ ਕਰਕੇ ਆਵਾਜ਼ ਲਗਾਓ ਤਾਂ ਸਾਰੀ ਘਾਟੀ ਗੂੰਜ ਉਠਦੀ। ਰੰਗ-ਬਿਰੰਗੇ ਸੋਹਣੇ ਪੰਛੀ ਤਿੰਨ-ਭਿੰਨ ਸੰਗੀਤਮਈ ਆਵਾਜ਼ਾਂ ਕੱਢਦੇ। ਪਹਾੜੀ ਦੇ ਇਕ ਪਾਸਿਉਂ ਆਉਂਦੇ ਤੇ ਹਵਾ ਨਾਲ ਗੱਲਾ ਕਰਦੇ ਦੂਸਰੇ ਪਾਸੇ ਮਿਜਾਇਲ ਵਰਗੀ ਤੇਜ਼ੀ ਨਾਲ ਹਵਾ ਨੂੰ ਚੀਰਦੇ ਚਲੇ ਜਾਂਦੇ। ਉਸ ਚੋਟੀ ਤੋਂ ਘਾਟੀ 'ਚ ਉਗੇ ਉੱਚੇ ਲੰਮੇ ਦਰੱਖ਼ਤਾਂ ਨੂੰ ਉਨ੍ਹਾਂ ਦੇ ਸਿਰਾਂ ਤੋਂ ਵੇਖਣਾ, ਵੱਖਰਾ ਹੀ ਨਜ਼ਾਰਾ ਦਿੰਦਾ। ਜਿਵੇਂ ਕਈ ਹੈਲੀਕਾਪਟਰ ਵਿਚ ਬੈਠ ਕੇ ਹੇਠਾਂ ਝਾਤੀ ਮਾਰ ਰਿਹਾ ਹੋਵੇ।
ਵੀਹ-ਪੰਝੀ ਵਰ੍ਹਿਆਂ ਮਗਰੋਂ ਉਸ ਰਸਤੇ ਤੋਂ ਲੰਘਦਿਆਂ ਕਿੰਨੇ ਹੀ ਪੁਰਾਣੇ ਖ਼ਿਆਲ, ਯਾਦਾਂ-ਸਿਮਰਤੀਆਂ ਖੁੰਬਾਂ ਵਾਂਗ ਪਲਾਂ ਵਿਚ ਜਿਹਨ ਦੀ ਜ਼ਮੀਨ 'ਤੇ ਉਗ ਪੈਂਦੀਆਂ ਸਨ। ਗੁਣਗੁਣੀ ਧੁੱਪ ਵਿਚ ਠੰਡੀ ਹਵਾ ਦੇ ਝੋਂਕੇ ਸੁੱਖ ਭਰਿਆ ਅਹਿਸਾਸ ਕਰਾ ਰਹੇ ਸਨ। ਪਹਿਲੋਂ ਇਹ ਰਸਤਾ ਤੰਗ, ਕੱਚਾ, ਪਥਰੀਲਾ, ਟੇਢਾ-ਮੇਢਾ, ਉਬੜ-ਖਾਬੜ ਹੁੰਦਾ ਸੀ, ਜਿਸ ਦੇ ਆਦਮੀ ਅੱਗੇ- ਪਿੱਛੇ ਤਾਂ ਚੱਲ ਸਕਦੇ ਸਨ ਪਰ ਅਗਲ-ਬਗਲ ਨਾਲ-ਨਾਲ ਨਹੀਂ, ਪਰ ਹੁਣ ਪਹਾੜੀ ਨੂੰ ਇਕ ਪਾਸਿਉਂ ਕੱਟ ਕੇ ਰਸਤਾ ਚੌੜਾ ਕਰ ਦਿੱਤਾ ਗਿਆ ਸੀ। ਜਿਸ ਤੋਂ ਮੋਟਰ ਗੱਡੀ ਆਰਾਮ ਨਾਲ ਲੰਘ ਸਕੇ। ਉਸ ਤੇ ਪੱਥਰ ਤੋੜ ਕੇ ਰੋੜੀ ਵਿਛਾ ਦਿੱਤੀ ਗਈ ਸੀ ਪਰ ਅਜੇ ਪ੍ਰੀਮਿਕਸ ਵਿਛਾਉਣੀ ਬਾਕੀ ਸੀ। ਇਹ ਕੰਮ ਵਿਚਾਲੇ ਹੀ ਰੁਕਿਆ ਪਿਆ ਸੀ। ਇੰਜ ਇਹ ਰਸਤਾ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਖ਼ਰਾਬ ਹੋ ਗਿਆ ਸੀ। ਬੰਦਾ ਤਾਂ ਬੰਦਾ, ਡੰਗਰਾਂ ਦਾ ਚੱਲਣਾ ਮੁਹਾਲ ਸੀ। ਕੱਟੀ ਹੋਈ ਪਹਾੜੀ ਤੋਂ ਲਾਲ ਜਿਹੀ ਪਥਰੀਲੀ ਮਿੱਟੀ ਖਿਸਕ ਆਈ ਸੀ ਰਸਤੇ 'ਤੇ। ਕਿਤੇ-ਕਿਤੇ ਬਰਸਾਤ ਕਾਰਣ ਦੂਸਰੇ ਪਾਸੇ ਦੀ ਮਿੱਟੀ ਵਗ ਜਾਣ ਕਰਕੇ ਰਸਤਾ ਵੀ ਖੁਰ ਗਿਆ ਸੀ। ਇਸ ਰਸਤੇ 'ਤੇ ਲਗਭਗ ਦੇ ਮੀਲ ਪੈਦਲ ਚੱਲ ਕੇ ਇਕ ਤਿਰਾਹਾ ਆਉਂਦਾ ਹੈ। ਵਲਦਾਰ ਸਰਾਲ ਵਾਂਗ ਫੈਲੀ ਇਸ ਹਰੀ-ਭਰੀ ਪਹਾੜੀ ਨਾਲ ਇਸ ਥਾਂ 'ਤੇ ਇਕ ਹੋਰ ਪਹਾੜੀ ਆ ਕੇ ਮਿਲ ਜਾਂਦੀ ਹੈ। ਇੰਜ ਉਹ ਤੀਸਰੀ ਪਹਾੜੀ ਉੱਤੋਂ ਦੀ ਵੀ ਆਉਂਦਾ ਰਸਤਾ ਇੱਥੇ ਪੁਰਾਣੇ ਪਿੱਪਲ ਤੇ ਆ ਕੇ ਤਿਰਾਹਾ ਬਣਾ ਦਿੰਦਾ ਹੈ। ਇੱਥੇ ਆ ਕੇ ਜਗ੍ਹਾ ਕੁਝ ਖੁੱਲ੍ਹੀ ਹੋ ਜਾਂਦੀ ਹੈ।
ਪਿੱਪਲ ਦੇ ਇਕਦਮ ਹੇਠਾਂ ਤਨੇ ਨਾਲ ਲੱਗੀ ਹੋਈ ਇਕ ਕੁੱਲੀ ਵਿਚ ਪਾਈ ਦੁਕਾਨ, ਇਹ ਵੀ ਖੂਹ ਵਾਲੇ ਪੰਡਤ ਜੀ ਵਾਂਗ ਸੁਪਰ ਬਜ਼ਾਰ। ਰੋਜ਼ਮਰ੍ਹਾ ਦੀ ਵਰਤੋਂ ਵਾਲੀਆਂ ਚੀਜਾਂ ਦੇ ਨਾਲ-ਨਾਲ ਚਾਹ ਪਾਣੀ ਦੀ ਸਹੂਲਤ ਸੀ ਆਂਦੇ-ਜਾਂਦੇ ਰਾਹਗੀਰਾਂ ਲਈ। ਜਦੋਂ ਮੈਂ ਇਸ ਪਿੰਡ ਵਿਚ ਪੜ੍ਹਾਉਣਾ ਸ਼ੁਰੂ
ਕੀਤਾ ਸੀ ਤਾਂ ਇਸ ਦੁਕਾਨ 'ਤੇ ਮੇਰਾ ਹਮ-ਉਮਰ ਨੌਜਵਾਨ ਬੈਠਦਾ ਹੁੰਦਾ ਸੀ। ਪੋਲੀਉ ਮਾਰੀਆਂ ਲੱਤਾਂ ਤੋਂ ਬੇਜ਼ਾਰ। ਕਦੇ ਸੰਘਣੀ ਦਾੜ੍ਹੀ ਰੱਖ ਲੈਂਦਾ ਤੇ ਕਦੇ ਸਫਾਚੱਟ। ਚੌਥੀ-ਪੰਜਵੀਂ ਜਮਾਤ ਵਿਚ ਪੜ੍ਹਦਿਆਂ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ। ਉਦੋਂ ਸਰਕਾਰ ਵੱਲੋਂ ਪਲਸ ਪੋਲੀਓ ਮੁਹਿੰਮ ਹੇਠ 'ਪੋਲੀਓ ਡਰਾਪਸ' ਨਹੀਂ ਸਨ ਪਿਲਾਏ ਜਾਂਦੇ। ਜੇ ਇਹ ਸੁਵਿਧਾ ਉਦੋਂ ਹੁੰਦੀ ਤਾਂ ਸ਼ਾਇਦ ਇਹ ਨੌਜਵਾਨ ਇਸ ਬੀਮਾਰੀ ਦਾ ਸ਼ਿਕਾਰ ਹੋਣ ਬਚ ਜਾਂਦਾ। ਪਤਾ ਨਹੀਂ ਪੋਲੀਓ ਦਾ ਹੀ ਅਸਰ ਸੀ ਜਾਂ ਜਨਮ ਤੋਂ ਹੀ, ਬੇਲਦੇ ਸਮੇਂ ਉਸ ਦੀ ਜ਼ੁਬਾਨ ਵੀ ਥੋੜ੍ਹਾ ਹਕਲਾ ਜਾਂਦੀ । ਸਾਰੇ ਉਸ ਨੂੰ ਪਿਆਰ ਨਾਲ ‘ਕੁੱਕੂ' ਨਾਂ ਨਾਲ ਪੁਕਾਰਦੇ ਸਨ। ਵੰਡੇ ਹੋ ਕੇ ਵੀ ਇਹ ਨਾਂ ਸਾਰਿਆਂ ਦੀ ਜ਼ੁਬਾਨ 'ਤੇ ਪੱਕੇ ਤੌਰ 'ਤੇ ਚੜ੍ਹ ਗਿਆ ਸੀ। ਟੀਕਾ ਪੱਕਣ ਕਾਰਨ ਫੈਲੇ ਜ਼ਹਿਰ ਨੇ ਉਸਦੇ ਪਿਤਾ ਦੀ ਜਾਨ ਲੈ ਲਈ ਸੀ। ਇਸ ਮਗਰੋਂ 'ਕੁੱਕੂ' ਨੇ ਹੀ ਦੁਕਾਨ ਨੂੰ ਸੰਭਾਲ ਲਿਆ ਸੀ। ਦੂਸਰੇ ਭਰਾ ਦੁਕਾਨ 'ਤੇ ਸੌਦਾ ਵਗੈਰਾ ਮੰਗਾ ਕੇ ਪੁਆਉਣ ਵਿਚ ਉਸਦੀ ਮਦਦ ਕਰ ਛਡਦੇ। ਕੁੱਕੂ ਦੇ ਸ਼ਹਿਦ ਵਾਂਗ ਮਿਠੜੇ ਅਤੇ ਸ਼ਿਸਟਾਚਾਰ ਭਰੇ ਬੋਲ ਉਸ ਦੇ ਚੰਗੇ ਪੜ੍ਹੇ-ਲਿਖੇ ਹੋਣ ਦਾ ਅਹਿਸਾਸ ਕਰਾਉਂਦੇ। ਉਹ ਹਰੇਕ ਆਦਮੀ ਨਾਲ ਬੜੇ ਹੀ ਅਦਬ ਨਾਲ ਪੇਸ਼ ਆਉਂਦਾ।
ਪਹਿਲਾਂ-ਪਹਿਲਾਂ ਜਦੋਂ ਮੈਂ ਇਕੱਲੇਪਣ ਤੋਂ ਤੰਗ ਆ ਕੇ ਪਹਾੜੀਆਂ ਤੇ ਇਕੱਲਾ ਹੀ ਘੁੰਮਦਾ ਫਿਰਦਾ ਤਾਂ ਦੇ ਚਾਰ ਵਾਰ ਮੈਨੂੰ ਕੁੱਕੂ ਪਾਸ ਬੈਠਣ ਦਾ ਮੌਕਾ ਮਿਲਿਆ ਸੀ। ਉਸ ਦੀਆਂ ਦਾਨਿਸ਼ਮੰਦਾਂ ਵਰਗੀਆਂ ਗੱਲਾਂ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਉਸ ਦਾ ਤਲਬਗਾਰ ਹੋ ਕੇ ਰਹਿ ਗਿਆ ਸੀ। ਅਸੀਂ ਚੰਗੇ ਮਿੱਤਰ ਬਣ ਗਏ ਸੀ। ਉਸ ਨਾਲ ਗੋਲਾਂ ਕਰਕੇ ਮੈਨੂੰ ਰੂਹਾਨੀ ਖ਼ੁਸ਼ੀ ਦਾ ਅਨੁਭਵ ਹੁੰਦਾ। ਮਨ ਨੂੰ ਸਕੂਨ ਜਿਹਾ ਹਾਸਲ ਹੁੰਦਾ। ਸਾਡੇ ਵਿਚਾਰ ਬਹੁਤ ਮਿਲਦੇ-ਜੁਲਦੇ ਸਨ। ਪੋਲੀਓ ਗ੍ਰਸਤ ਹੋਣ ਕਰਕੇ ਉਹ ਸ਼ਾਇਦ ਹੀ ਕਦੇ ਪਿੰਡ ਬਾਹਰ ਗਿਆ ਹੋਵੇ। ਪਰ ਉਸ ਕੋਲ ਤਾਂ ਦੁਨੀਆਂ ਭਰ ਦਾ ਗਿਆਨ ਦਾ ਭੰਡਾਰ ਸੀ। ਚਲਦਾ-ਫਿਰਦਾ ਇਨਸਾਈਕਲੋਪੀਡੀਆ' ਜਿਹੜੇ ਮਰਜ਼ੀ ਖੇਤਰ ਦੀ ਗੋਲ ਕਰ ਲਵੇ। ਨਵੀਨਤਮ ਜਾਣਕਾਰੀ ਹੁੰਦੀ ਉਸ ਪਾਸ। ਉਸ ਦੀ ਯਾਦਾਸ਼ਤ ਵੀ ਆਮ ਆਦਮੀ ਨਾਲੋਂ ਕਿਤੇ ਚੰਗੀ ਸੀ। ਸ਼ਾਇਦ ਸਰੀਰ ਦੇ ਇਕ ਅੰਗ ਦੇ ਨਕਾਰਾ ਹੋਣ ਕਰਕੇ ਉਸ ਦੀ ਤਾਕਤ ਦੂਸਰੇ ਅੰਗਾਂ ਵਿਚ ਚਲੀ ਗਈ ਸੀ। ਕੁੱਕੂ ਦੇ ਦਿਮਾਗ ਨੇ ਇਹ ਤਾਕਤ ਪ੍ਰਾਪਤ ਕਰ ਲਈ ਸੀ।
ਮੈਨੂੰ ਯਾਦ ਹੈ ਉਸ ਨੂੰ ਬੀੜੀ ਪੀਣ ਦੀ ਆਦਤ ਸੀ। ਉਸ ਪਾਸ ਬੈਠਿਆਂ ਬੀੜੀ ਦੀ ਬਦਬੂ ਆਉਂਦੀ ਰਹਿੰਦੀ, ਜੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਉਸ ਨੂੰ ਸਪੱਸ਼ਟ ਕਹਿ ਦਿੱਤਾ ਸੀ, "ਕੱਕੂ, ਜੇ ਤੂੰ ਮੈਨੂੰ ਆਪਣਾ ਦੋਸਤ ਮੰਨਦਾ ਹੈਂ ਤਾਂ ਮੇਰੀ ਖ਼ਾਤਿਰ ਇਸ ਆਦਤ ਨੂੰ ਛੱਡ ਦੇ।" ਉਸ ਨੇ ਮੇਰੇ ਨਾਲ ਵਾਅਦਾ ਕੀਤਾ ਸੀ। ਫਿਰ ਅਗਲੀ ਮੁਲਾਕਾਤ ਵਿਚ ਹੀ ਉਸਨੇ ਬੜੇ ਫ਼ਖ਼ਰ ਨਾਲ ਮੈਨੂੰ ਕਿਹਾ ਸੀ, "ਦਿੱਖੀ ਲੱਗ ਮਾਸਟਰ ਜੀ, ਅੱਜ ਪੂਰਾ ਹਫ਼ਤਾ ਹੋਈ ਗਿਆ ਬੀੜੀਏ ਨੂੰ ਹੱਥ ਲਾਇਆ।
ਬਹੁਤ ਚੰਗਾ, ਪਰ ਇਸ ਨੂੰ ਪੱਕੇ ਤੌਰ 'ਤੇ ਛੱਡ ਦੇ, ਇਹ ਨਾ ਹੋਵੇ ਕਿ ਕੁਝ ਦਿਨਾਂ ਮਗਰੋਂ ਫਿਰ ਸ਼ੁਰੂ ਕਰ ਦੇਵੇਂ ਤੇ ਅਗਲੀ ਪਿਛਲੀ ਕਸਰ ਕੱਢ ਰਾਜਪੂਤੇ ਦੀ।"
"ਨਈ ਜੀ, ਈਆਂ ਨੀ ਹੁੰਗਾ, ਏਹ ਕੁੱਕੂ ਦੀ ਜ਼ੁਬਾਨ ਐ। ਇਕ ਰਾਜਪੂਤੇ ਦੀ ।
"ਪ੍ਰਾਣ ਜਾਵੇ ਪਰ ਵਚਨ ਨਾ ਜਾਵੇ।" ਬੱਕੂ ਰਾਜਪੂਤ ਹੋਣ ਦੀ ਅਣਖ ਵੀ ਰਖਦਾ ਸੀ।
ਜੋ ਕਿਸੇ ਕਾਰਨ ਕਰਕੇ ਮੇਰਾ ਹਫ਼ਤਾ-ਦਸ ਦਿਨ ਉਧਰ ਵੇਰਾ ਨਾ ਪੈਂਦਾ ਤਾਂ ਮੈਨੂੰ ਕਿਸੇ ਨਾ ਕਿਸੇ ਹੱਥ ਕੁੱਕੂ ਦਾ ਸੁਨੇਹਾ ਆ ਜਾਂਦਾ।
"ਮਾਸਟਰ ਜੀ, ਰੱਬ ਨੇ ਮਿਨੂੰ ਤੁਰਨੇ ਫਿਰਨੇ ਦੇ ਕਾਬਲ ਨਈਂ ਛੱਡਿਆ, ਤੁਸਾਂ ਜੇ ਈ ਇਸ ਗਰੀਬੜੇ ਤੇ ਲਾਚਾਰ ਬੰਦੇ ਦੀ ਖ਼ਬਰ ਸਾਰ ਲਈ ਲਿਆ ਕਰੋ।" ਉਸ ਦਾ ਸੁਨੇਹਾ ਸੁਣ ਕੇ ਮੇਰਾ ਗੱਚ ਭਰਿਆ ਜਾਂਦਾ ਤੇ ਮੈਂ ਉਸੇ ਦਿਨ ਉਡ ਕੇ ਉਸ ਪਾਸ ਪੁੱਜ ਜਾਂਦਾ।
ਕੁੱਕੂ ਅੰਦਰ ਗਿਆਨ ਪ੍ਰਾਪਤੀ ਲਈ ਅਸੀਮ ਭੁੱਖ ਸੀ। ਉਹ ਆਪਣੇ ਮਨ ਅੰਦਰ ਕਿੰਨੇ ਈ ਪ੍ਰਸ਼ਨ ਸੋਚ ਕੇ ਰਖਦਾ ਤੇ ਮੁਲਾਕਾਤ ਹੋਣ 'ਤੇ ਸਵਾਲਾਂ ਦੀ ਵਾਛੜ ਈ ਕਰ ਦਿੰਦਾ।" ਤੁਸਾਂ ਜੋ ਸਾਇੰਸ ਮਾਸਟਰ ਹੈ. ਏਹ ਦੱਸੋ ਭਲਾ ਭੂਤ ਪ੍ਰੇਤ ਬੀ ਕੋਈ ਸ਼ੈ ਹੁੰਦੀ? ਉਪਰੀ ਕਸਰ ਕੇ ਹੁੰਦੀ? ਏਹ ਜਾਦੂ ਟੰਨੇ ਉਆ ਈ ਭਰੌਣ ਲਈ ਕੀਤੇ ਜਾਂਦੇ ਜਾਂ ਇਨ੍ਹਾਂ ਦਾ ਸੱਚੀਂ-ਮੁੱਚੀਂ ਕੋਈ ਪ੍ਰਭਾਵ ਬੀ ਹੁੰਦਾ ?
ਸ਼ੁਰੂ ਵਿਚ ਉਸ ਦਾ ਇਨ੍ਹਾਂ ਗੋਲਾਂ 'ਤੇ ਵਿਸ਼ਵਾਸ ਸੀ। ਘਰੇਲੂ ਤੇ ਪੇਂਡੂ ਮਾਹੌਲ ਕਾਰਨ ਪਰ ਕਿਧਰੇ ਨਾ ਕਿਧਰੇ ਉਸ ਦੇ ਦਿਮਾਗ ਵਿਚ ਇਸ ਮਗਰਲਾ ਸੱਚ ਜਾਨਣ ਦੀ ਤੀਬਰ ਲੰਚਾ ਸੀ। ਜਿਹੜੀ ਉਸ ਅੰਦਰ ਜਿਗਿਆਸਾ ਪੈਦਾ ਕਰਦੀ। ਉਹ ਲੋਕਾਂ ਮੂੰਹੋਂ ਸੁਣੀਆਂ-ਸੁਣਾਈਆਂ ਕਈ ਦੰਦ ਕਥਾਵਾਂ ਸੁਣਾਉਂਦਾ। ਫਿਰ ਵਿਗਿਆਨਕ ਤੱਥਾਂ ਤੇ ਵਿਗਿਆਨਕ ਦ੍ਰਿਸ਼ਟੀਕਣ ਦੇ ਆਧਾਰ 'ਤੇ ਸਾਡੇ ਵਿਚਕਾਰ ਚਰਚਾ ਹੁੰਦੀ। ਮੇਰੀ ਤਰਕਸ਼ੀਲ ਸੋਚ ਨੇ ਉਸ ਨੂੰ ਸਭ ਸਪੱਸ਼ਟ ਕਰ ਦਿੱਤਾ ਸੀ। ਪਹਿਲਾਂ ਉਸ ਨੇ ਆਪਣੇ ਮਨ 'ਚੋਂ ਇਹ ਸਾਰੇ ਭਰਮ ਕੱਢ ਦਿੱਤੇ ਸਨ। ਫਿਰ ਉਹ ਆਪਣੀ ਦੁਕਾਨ 'ਤੇ ਆ ਕੇ ਬੈਠਣ ਵਾਲੇ ਪੇਂਡੂ ਲੋਕਾਂ ਨਾਲ ਇਸ ਵਾਰੇ ਚਰਚਾ ਕਰਨ ਤੇ ਉਨ੍ਹਾਂ ਦੇ ਮਨਾਂ 'ਚੋਂ ਵੀ ਇਹ ਵਹਿਮ-ਭਰਮ ਦੂਰ ਕਰਨ ਦੀ ਕੋਸ਼ਿਸ਼ ਕਰਦਾ।
ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਲਹੂ ਵਿਚ ਹੀ ਘਰ ਕਰ ਚੁੱਕੀਆ ਗੱਲਾਂ ਨੂੰ ਰਾਤੋ-ਰਾਤ ਉਨ੍ਹਾਂ ਦੇ ਮਨਾਂ 'ਚੋਂ ਕੱਢ ਦੇਣਾ ਅਸੰਭਵ ਸੀ ਪਰ ਹਾਂ ਕੁੱਕੂ ਦੀਆਂ ਲਗਾਤਾਰ ਤਰਕਸ਼ੀਲ ਗੱਲਾਂ ਨਾਲ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ। ਕੁੱਕੂ ਨਾਲ ਭੂਤ-ਪ੍ਰੇਤਾਂ ਵਰਗੇ ਵਿਸ਼ੇ 'ਤੇ ਗੱਲ ਕਰਨ ਮਗਰੋਂ, ਉਹ ਆਦਮੀ ਇਕ ਵਾਰੀ ਤਾਂ ਸੋਚਣ ਲਈ ਮਜ਼ਬੂਰ ਹੋ ਜਾਂਦਾ। ਕੁੱਕੂ ਨੇ ਹੀ ਦੱਸਿਆ ਸੀ, "ਮਸਟਰ ਜੀ, ਪੋਲ ਮਿਨੂੰ ਰਾਤੀ ਵੇਲੇ ਇਸ ਪਿਪਲੇ ਹੇਠਾਂ
ਸੌਂਦਿਆਂ ਬੜਾ ਈ ਡਰ ਲਗਦਾ ਹਾਂ। ਲੋਕੀਂ ਗੱਲਾਂ ਕਰਦੇ ਹੁੰਦੇ ਹੋ, ਇਸ ਪਿਪਲੇ 'ਤੇ ਭੂਤ ਰੋਂਦਾ। ਉਹ ਸੁੱਤਿਆਂ ਪਿਆ ਧੋਣ ਮਰੋੜੀ ਸੁਟਦਾ। ਮੈਂ ਇੱਥੇ ਕੱਲਾ ਸੌਣ ਕਰਦਾ ਹੁੰਦਾ ਹਾ। ਪਰ ਤੁਸਾਂ ਜੇ ਨਾਲ ਮਿਲੀ ਕੇ, ਤੁਹਾਡੀਆਂ ਗੋਲਾਂ ਤੇ ਵਿਸ਼ਵਾਸ ਕਰੀਕੇ ਮੇਰਾ ਹੌਸਲਾ ਬੰਧੀ ਗਿਆ ਤੁਸਾਂ ਜੇ ਮੇਰੇ ਮਨ 'ਚੋਂ ਇਹ ਵਹਿਮ ਕੱਢੀ ਦਿੱਤਾ।"
ਮੈਂ ਵੀ ਦੋ ਰਾਤਾਂ ਕੁੱਕੂ ਪਾਸ ਉਸ ਪਿੱਪਲ ਹੇਠ ਰਿਹਾ ਸੀ। ਉਸ ਨੂੰ ਵੀ ਬਾਬਾ ਠੁਕਠੁਕੀਏ ਵਾਂਗ ਬੰਸਰੀ ਵਜਾਉਣ ਦਾ ਸ਼ੌਕ ਸੀ। ਰਾਤ ਨੂੰ ਦੁਕਾਨਦਾਰੀ ਦਾ ਕੰਮ ਸਮੇਟ ਕੇ ਉਹ ਬੰਸਰੀ 'ਤੇ ਕਿਸੇ ਨਾ ਕਿਸੇ ਪਹਾੜੀ ਗੀਤ ਦੀ ਧੁਨ ਛੇੜ ਦਿੰਦਾ। ਬੰਸਰੀ 'ਚੋਂ ਨਿਕਲਦੀਆਂ ਸੰਗੀਤ ਲਹਿਰਾਂ ਦੀ ਸੁਰੀਲੀ ਆਵਾਜ਼ ਘਾਟੀ ਵਿਚ ਗੂੰਜ ਜਾਂਦੀ। ਜਦੋਂ ਮੇਰੀ ਕੁੱਕੂ ਨਾਲ ਮੁਲਾਕਾਤ ਨਹੀਂ ਸੀ ਹੋਈ ਤੇ ਬਾਬੇ ਠੁਕਨੁਕੀਏ ਨੇ ਵੀ ਚੁਬਾਰੇ ਹੇਠਾਂ ਤੇਰਾ ਨਹੀਂ ਸੀ ਲਾਇਆ। ਰਾਤ ਦੇ ਸੰਨਾਟੇ ਵਿਚ ਚੁਬਾਰੇ 'ਤੇ ਲੇਟਿਆਂ, ਇਸ ਪਹਾੜੀ ਦੀ ਟੀਸੀ ਤੋਂ ਆਉਂਦੀ ਬੰਸਰੀ ਦੀ ਧੁਨ ਸਵਰਗ ਜਿਹਾ ਆਨੰਦ ਦਿੰਦੀ। ਮਨ ਦੇ ਤਾਰਾਂ ਨੂੰ ਛੇੜ ਜਾਂਦੀ ਤੇ ਕਾਲਜ ਸਮੇਂ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ ਤਾਜ਼ਾ ਹੈ ਜਾਂਦੀਆਂ। ਫਿਰ ਇਕ ਰਾਤੀ ਤਾਂ ਮੈਂ ਹੱਥ ਵਿਚ ਟਾਰਚ ਲੈ ਕੇ, ਕਿਸੇ ਵੀ ਖ਼ਤਰੇ ਦੀ ਪੁਵਾਹ ਨਾ ਕਰਦਾ ਇਸ ਧੁਨ ਦਾ ਪਿੱਛਾ ਕਰਦਾ ਇਸੇ ਤਿਰਾਹੇ 'ਤੇ ਪੁੱਜ ਗਿਆ ਸੀ। ਜਿਵੇਂ ਸ੍ਰੀ ਕ੍ਰਿਸ਼ਨ ਦੀ ਬੰਸਰੀ ਦੀ ਤਾਲ 'ਤੇ ਮੁਗਧ ਹੋਈਆਂ ਗੋਪੀਆਂ ਤੇ ਗਾਂਵਾਂ, ਉਨ੍ਹਾਂ ਪਾਸ ਪੁੱਜ ਜਾਂਦੀਆਂ ਸਨ। ਇਸ ਹੱਟੀ ਦੇ ਸਾਹਮਣੇ ਪਿੱਪਲ ਹੇਠ ਵਿਛਾਏ ਮੰਜੇ 'ਤੇ ਬੈਠਾ ਕੁੱਕੂ ਬੰਸਰੀ ਵਜਾਉਣ ਵਿਚ ਮਸਤ ਸੀ।
“ਕੁੱਕੂ, ਤੂੰ ਇੰਨੀ ਚੰਗੀ ਬੰਸਰੀ ਵਜਾਉਣੀ ਕਿੱਥੋਂ ਸਿੱਖੀ ?" ਮੇਰੇ ਪੁੱਛਣ 'ਤੇ ਉਸ ਨੇ ਬੜੇ ਹੀ ਸਤਿਕਾਰ ਨਾਲ ਕਿਹਾ, "ਮਾਸਟਰ ਜੀ, ਸਿਖਾਣੀ ਕੁਣੀ ਐ ਮਿਨੂੰ। ਮੈਂ ਕੁਤੇ ਆਈ ਜਾਈ ਨੀ ਸਕਦਾ। ਬਸ ਈਆਂ ਈ ਭਾਪੇ (ਪਿਤਾ) ਨੂੰ ਗਲਾਈ ਕੇ, ਕਮਾਹੀ ਮਾਤਾ ਦੇ ਮੇਲੇ 'ਚ ਮੰਗਾਈ ਲਈ ਹੀ ਇਹ ਬੰਸਰੀ, ਫਿਰੀ ਪੁਠੀਆਂ-ਸਿੱਧੀਆਂ ਫੂਕਾ ਮਾਰਦਾ ਰੋਂਦਾ ਹਾਂ। ਇਕ ਵਾਰੀ ਪਿੰਡ ਦੇ ਬਾਜਦਾਰ ਪਾਸੋਂ ਪੁੱਛਿਆ ਤਾਂ ਉਨੀ ਮਿਨੂੰ ਬੰਸਰੀ ਤੇ ਸੁਰਾਖਾਂ ਤੇ ਉਂਗਲਾ ਰੱਖਣ ਤੇ ਚੁੱਕਣ ਦੀ ਜਾਚ ਦੱਸੀ ਹੀ। ਬਸ ਫਿਰੀ ਮੈਂ ਆਪ ਹੀ ਮਾੜੀ ਮੋਟੀ ਤਰਜ਼ ਕੱਢਣੀ ਸ਼ੁਰੂ ਕਰੋ ਦਿੱਤੀ ਹੀ। ਉਆ ਮੈਨੂੰ ਨੀ ਪਤਾ, ਇਹ ਕੀਆਂ ਬਜਦੀ ਐ। ਤੁਹਾਡੇ ਵਰਗੇ ਲੋਕੀਂ ਗਲਾਂਦੇ ਸੋਹਣੀ ਵਜਦੀ ਐ। ਮੇਰਾ ਹੌਸਲਾ ਬਧੀ ਜਾਂਦਾ।"
“ਫਿਰ ਵੀ ਇਨੀਆ ਤਰਜ਼ਾ, ਉਨ੍ਹਾਂ ਦੀਆਂ ਗਰਾਰੀਆਂ-ਮੁਰਕੀਆਂ, ਅਲਾਪ ਹੋਰ ਉਤਰਾ-ਚੜ੍ਹਾਅ ਇਹ ਸਭ ਤੈਨੂੰ ਕੌਣ ਸਿਖਾਉਂਦਾ।" ਮੈਂ ਹੋਰ ਜਾਨਣਾ ਚਾਹਿਆ ਸੀ।
ਕੁੱਕੂ ਨੇ ਦੁਕਾਨ ਦੇ ਦਰਵਾਜ਼ੇ ਨਾਲ ਟੰਗੇ ਛੋਟੇ ਜਿਹੇ ਟ੍ਰਾਂਜਿਸਟਰ ਵੱਲ ਇਸ਼ਾਰਾ ਕਰਦਿਆਂ ਦੱਸਿਆ ਸੀ, "ਉਹ ਐ ਜੀ ਮੇਰਾ ਗੁਰੂ। ਮੇਰੇ ਗਿਆਨ ਦਾ ਸੇਮਾ, ਗੀਤ-ਸੰਗੀਤ ਸਭ ਕਾਸੇ ਦਾ। ਈਹਦੇ ਤੇ ਔਂਦੇ ਗੀਤਾਂ ਨੂੰ ਸੁਣ
ਕੇ ਮੈਂ ਗੁਣਗੁਣਾਉਂਦਾ ਹਾਂ। ਜਦੋਂ ਇਨ੍ਹਾਂ ਦੀ ਧੁਨ ਮੇਰੇ ਮਨ ਵਿਚ ਰਮ ਜਾਂਦੀ ਐ, ਫਿਰ ਉਸ ਨੂੰ ਮੈਂ ਬੇਸਰੀ ਤੇ ਹੂ-ਬ-ਹੂ ਕੱਢਣ ਦੀ ਕੋਸ਼ਿਸ਼ ਕਰਦਾ ਹਾਂ। ਬਸ ਈਆਂ ਦੀ ਪ੍ਰੈਕਟਿਸ ਕਰਦਿਆਂ ਮਾੜਾ-ਮੋਟਾ ਅਭਿਆਸ ਹੋਈ ਗਿਆ। ਪਹਿਲਾਂ ਮੈਨੂੰ ਬੜੀ ਔਖ ਹੁੰਦੀ ਹੈ। ਪੂਰਾ ਦਿਲ ਲਾਈ ਕੇ ਵੀ ਤਰਜ ਦੀ ਨਕਲ ਨਹੀਂ ਸੀ ਹੁੰਦੀ, ਪਰ ਹੁਣ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੁੰਦੀ। ਬੇਸਰੀ ਤੋਂ ਧੁਨ ਕੱਢਦਿਆ ਬਾਕੀਆਂ ਦਾ ਤਾਂ ਮੈਨੂੰ ਨੀ ਪਤਾ, ਪਰ ਮੇਰੀ ਰੂਹ ਨੂੰ ਬੜੀ ਸ਼ਾਂਤੀ ਮਿਲਦੀ ਐ। ਮਿੰਨੂੰ ਬੜਾ ਚੰਗਾ-ਚੰਗਾ ਲਗਦਾ।"
ਇਕ ਵਾਰੀ ਮੈਂ ਇੰਜ ਹੀ ਘੁੰਮਦਾ-ਫਿਰਦਾ ਕੱਕੂ ਪਾਸ ਗਿਆ ਤਾਂ ਉਹ ਬੜਾ ਉਦਾਸ ਨਜ਼ਰ ਆਇਆ। ਪੁੱਛਣ ਤੇ ਉਸ ਨੇ ਦੱਸਿਆ, "ਕੇ ਦੱਸਾਂ ਮਾਸਟਰ ਜੀ ਅੱਜਕੱਲ੍ਹ ਮੇਰਾ ਸਾਥੀ ਬੀਮਾਰ ਐ।"
"ਸਾਥੀ, ਕਿਹੜਾ ਸਾਥੀ?" ਮੈਂ ਹੈਰਾਨੀ ਨਾਲ ਪੁੱਛਿਆ ਸੀ। ਉਸਨੇ ਟ੍ਰਾਂਜਿਸਟਰ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, "ਕਈ ਦਿਨਾਂ ਤੋਂ ਖ਼ਰਾਬ ਪਿਆ। ਚਲਦਾ-ਚਲਦਾ ਇਕਦਮ ਬੰਦ ਹੋਈ ਗਿਆ ਹਾਂ। ਸ਼ਹਿਰ ਵੀ ਭੇਜਿਆ ਹਾ ਵੱਡੇ ਵੀਰੇ ਹੱਥ। ਮੁਰੰਮਤ ਲਈ, ਕੁਝ ਦਿਨ ਚਲਿਆ ਹਾ, ਵਿਗੇ ਬੰਦ ਹੋਈ ਗਿਆ। ਇਸ ਤੋਂ ਬਿਨਾਂ ਮੈਂ ਅਧੂਰਾ। ਈਦਾ ਅਮਲ ਜਿਹਾ ਹੋਈ ਗਿਆ ਮਿਨੂੰ। ਰਾਤੀ ਸੋਦਿਆਂ ਵੀ ਸਰਾਣੇ ਰੱਖੀ ਲੈਨਾ। ਕਈ ਵਾਰੀਆਂ ਸੁਣਦਿਆਂ- ਸੁਣਦਿਆਂ ਅੱਖ ਲੱਗੀ ਜਾਂਦੀ। ਟ੍ਰਾਂਜਿਸਟਰ ਮੱਧਮ ਆਵਾਜ਼ ਵਿਚ ਬਲਦਾ ਰੋਂਦਾ। ਸਵੇਰ ਤਾਈਂ ਸੈੱਲ ਮੁਕੀ ਜਾਂਦੇ। ਫਿਰੀ ਇਹ ਬੰਦ ਹੋ ਜਾਂਦਾ। ਮੈਨੂੰ ਲਗਦਾ ਈਆਂ ਈ ਕਿਤੇ ਗਰਮ ਹੋਈਕੇ ਈਦਾ ਟਾਂਕਾ-ਟੁਕਾ ਪਿਘਲੀ ਗਿਆ ਹੋਊ ਜਾ ਕੋਈ ਪੁਰਜਾ ਸੜੀ ਗਿਆ ਹੋਣਾ। ਵੀਰਾ ਮੁੜੀ ਕੋ ਲਈ ਗਿਆ ਹਾਂ ਸ਼ਹਿਰੇ। ਪਰ ਮੋੜੀ ਲਿਆਇਆ ਤੇ ਗਲਾਂਦਾ, ਜਿੰਨੇ ਪੈਹੇ ਇਦੀਆ ਮੁਰੰਮਤਾ ਨੂੰ ਲਗਣੇ, ਉਨ੍ਹੇ ਨਾਲ ਤਾਂ ਨਵਾਂ ਟ੍ਰਾਂਜਿਸਟਰ ਆਈ ਜਾਣਾ। ਨਵਾਂ ਖਰੀਦਣ ਜੰਗੀ ਹਾਲੇ ਗੁੰਜਾਇਸ਼ ਹੈ ਨੀ।" ਬੜਾ ਮਾਯੂਸ ਵਿਖਾਈ ਦਿੱਤਾ ਸੀ ਕੁੱਕੂ ਮੈਨੂੰ।
ਫਿਰ ਕੁਝ ਦਿਨਾਂ ਮਗਰੋਂ ਹੀ ਮੇਰੀ ਉਸ ਸਕੂਲ ਤੋਂ ਬਦਲੀ ਹੋ ਗਈ ਸੀ। ਇਹ ਖ਼ਬਰ ਸੁਣ ਕੇ ਉਹ ਜਿਵੇਂ ਪੱਥਰ ਹੀ ਹੋ ਗਿਆ ਸੀ। ਉਸ ਦੇ ਅੱਥਰੂ ਰੁਕਣ ਦਾ ਨਾਂ ਨਹੀਂ ਸੀ ਲੈਂਦੇ। ਮੈਂ ਉਸ ਤੋਂ ਰੁਖ਼ਸਤ ਹੁੰਦਿਆਂ ਨਿਸ਼ਾਨੀ ਦੇ ਤੌਰ 'ਤੇ ਆਪਣਾ ਪਾਕੇਟ ਟ੍ਰਾਂਜਿਸਟਰ ਉਸ ਨੂੰ ਭੇਂਟ ਕਰ ਆਇਆ ਸੀ। ਉਸ ਨੇ ਉਸ ਨਿਸ਼ਾਨੀ ਨੂੰ ਆਪਣੇ ਮੱਥੇ ਨਾਲ ਲਾਉਂਦਿਆਂ ਕਿਹਾ ਸੀ, "ਉਣ ਤੁਸਾਂ ਦੀ ਥਾਂ ਇਹ ਮੇਰਾ ਸਾਥੀ ਹੋਗ। ਤੁਹਾਡੀ ਯਾਦ ਦੁਆਗਾਂ। ਭੁੱਲਿਉਂ ਨਾ ਇਸ ਰੱਬ ਦੇ ਮਾਰੇ ਨੂੰ। ਮੈਤੋਂ ਤਾਂ ਨੀ ਕੁਤੋਂ ਜਾਈ ਹੋਣਾ। ਟੈਮ ਕੱਢੀ ਕੇ ਇਸ ਗਰੀਬੜੇ ਨੂੰ ਦਰਸ਼ਨ ਜ਼ਰੂਰੀ ਦੇਈ ਦੇਣੇ। ਏਸ ਮਾਹਤੜੇ ਤੇ ਇੰਨੀ ਕੁ ਮੇਹਰ ਜ਼ਰੂਰ ਕਰਦੇ ਰੈਣਾ।" ਕੁੱਕੂ ਦੇ ਭਰੇ ਗੱਚ 'ਚੋਂ ਨਿਕਲੇ ਇਹ ਦਰਦ ਭਿੱਜੇ ਸ਼ਬਦ ਹਮੇਸ਼ਾ ਮੇਰੇ ਮਨ ਵਿਚ ਉਸ ਦੀ ਦੋਸਤੀ ਦਾ ਅਹਿਸਾਸ ਕਰਾਉਂਦੇ ਰਹੇ ਸੀ।
ਐਤਕੀਂ ਵੀ ਮੇਰੇ ਪੈਰ ਖ਼ੁਦ-ਬ-ਖ਼ੁਦ ਉਸੇ ਰਸਤੇ 'ਤੇ ਚੱਲ ਪਏ ਸਨ। ਮੈਂ ਹੌਲੀ-ਹੌਲੀ ਚੱਲ ਕੇ ਦੁਕਾਨ 'ਤੇ ਪੁੱਜਾ। ਕੁੱਕੂ ਨੀਵੀਂ ਛੱਤ ਤੇ ਨੀਵੇਂ
ਦਰਵਾਜ਼ੇ ਵਾਲੀ ਉਸ ਹੱਟੀ 'ਚ ਬੈਠਾ ਗ੍ਰਾਹਕਾਂ ਨੂੰ ਸੌਦਾ ਦੇ ਰਿਹਾ ਸੀ। ਉਨ੍ਹਾਂ ਨਾਲ ਗੱਲਾਂ ਵੀ ਕਰ ਰਿਹਾ ਸੀ। ਲੱਕੀਂ ਉਸ ਦੀਆਂ ਸਮਝਦਾਰੀ ਭਰੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ। ਮੈਂ ਵੀ ਚੁੱਪ-ਚਾਪ ਉਨ੍ਹਾਂ ਗ੍ਰਾਹਕਾਂ ਪਿੱਛੇ ਜਾ ਕੇ ਖੜ੍ਹਾ ਹੋ ਗਿਆ। ਹੁਣ ਉਸ ਦੀਆਂ ਦਾੜ੍ਹੀ ਮੁੱਛਾਂ 'ਚ ਚਾਂਦੀ ਸਪੱਸ਼ਟ ਝਲਕਦੀ ਪਈ ਸੀ। ਸਿਰ ਦੇ ਵਾਲ ਕਾਫ਼ੀ ਉੜ ਗਏ ਸਨ। ਗੱਲਾਂ ਕਰਦਿਆਂ ਉਹ ਪਹਿਲਾਂ ਵਾਂਗ ਹੀ ਹਕਲਾ ਰਿਹਾ ਸੀ। ਉਹ ਪਹਿਲਾਂ ਨਾਲ ਵੱਧ ਆਤਮ ਵਿਸ਼ਵਾਸ ਅਤੇ ਪਰਪੋਕ ਢੰਗ ਨਾਲ ਗਾਹਕਾਂ ਨੂੰ ਕਿਸੇ ਸਕੀਮ ਬਾਰੇ ਸਮਝਾ ਰਿਹਾ ਸੀ। ਵਿਚ-ਵਿਚਾਲੇ ਉਹ ਆਪਣੀ ਸੱਜੀ ਅੱਖ ਨੂੰ ਪੇਟਿਆ ਨਾਲ ਮਲਣ ਲਗਦਾ ।
“ਪਤਾ ਨੀ ਕੇ ਗੱਲ ਏ। ਇਹ ਸਬੇਰਾ ਦੀ ਫਰਕਾ ਦੀ ਐ।" ਕੁੱਕੂ ਨੇ ਮੇਰੇ ਵੱਲ ਅੱਖ ਚੁੱਕਿਆ ਬਿਨਾ ਵੇਖਿਆ ਕਿਹਾ ਸੀ।
"ਖ਼ਰੀ ਹੁੰਦੀ ਐ ਸੱਜੀ ਅੱਖ ਵਰਕਣੀ, ਕੋਈ ਚੰਗੀ ਖ਼ਬਰ ਮਿਲਦੀ ਐ ਜਾ ਕਈ ਮਿੱਤਰ ਪਿਆਰਾ ਪਰੋਣਾ ਅੰਗ ਹਰ ਕੇ।" ਇਕ ਗ੍ਰਾਹਕ ਨੇ ਸਦੀਆਂ ਤੋਂ ਚਲੀ ਆਉਂਦੀ ਇਸ ਕਹਾਵਤ ਨੂੰ ਦੁਹਰਾਇਆ ਤੇ ਕੁੱਕੂ ਮੂਹਰਿਉਂ ਉਠ ਖੜੋਤਾ। ਮੈਂ ਥੋੜ੍ਹਾ ਹੋਰ ਅੱਗੇ ਹੋਇਆ ਤਾਂ ਕੁੱਕੂ ਨੇ ਮੇਰੇ ਵੱਲ ਅੱਖ ਚੁੱਕ ਕੇ ਵੇਖੋ ਬਿਨਾਂ ਹੀ ਬੈਠੇ ਗ੍ਰਾਹਕ ਦੇ ਚਿਹਰੇ 'ਤੇ ਨਜ਼ਰਾਂ ਟਿਕਾਈ, ਰੁਟੀਨ ਵਿਚ ਪੁੱਛਿਆ, ਹਾਂ ਜੀ, ਕੇ ਲੈਣਾ ?"
“ਕੁਝ ਨੀ, ਬਸ ਆਪਣੇ ਇਕ ਯਾਰ ਨੂੰ ਮਿਲਣਾ ਐ?" ਅਣਕਿਆਸਿਆ ਜਵਾਬ ਸੁਣ ਕੇ, ਕੁੱਕੂ ਨੇ ਧੌਣ ਉਪਰ ਕਰਕੇ ਮੇਰੇ ਵੱਲ ਵੇਖਿਆ ਤੇ ਕੁਝ ਪਲ ਵੇਖਣ ਮਗਰੋਂ ਉੱਚੀ ਆਵਾਜ਼ ਵਿਚ ਹੈਰਾਨੀ ਨਾਲ ਬੋਲਿਆ, "ਮਾਸਟਰ ਜੀ ਤੁਸੀਂ ?" ਫਿਰ ਉਹ ਦਰਵਾਜ਼ੇ ਦਾ ਸਹਾਰਾ ਲੈ ਕੇ ਉਠ ਖੜੋਤਾ ਤੇ ਮੇਰੇ ਗਲ ਨਾਲ ਘੁੱਟ ਕੇ ਲਿਪਟ ਗਿਆ, "ਮਾਸਟਰ ਜੀ ਤੁਸੀਂ। ਯਕੀਨ ਹੀ ਨਈਂ ਔਵਾ ਦਾ। ਮੈਂ ਨਾ ਗਲਾਂ, ਸਬੇਰੋ ਦੀ ਮੇਰੀ ਸੱਜੀ ਅੱਖ ਕੈਂਹ ਵਰਕਾ ਦੀ ਹੀ। ਅੱਜ ਤੇ ਮੈਂ ਰੱਬ ਕੋਲੋਂ ਕੁਝ ਹੋਰ ਬੀ ਮੰਗੀ ਲੈਂਦਾ ਤਾਂ ਉਣੀ ਮੇਰੀ ਉਹ ਮੁਰਾਦ ਬੀ ਪੂਰੀ ਕਰੀ ਦੇਣੀ ਹੀ।"
ਮੈਨੂੰ ਅਚਾਨਕ ਆਪਣੇ ਸਾਹਮਣੇ ਵੇਖ ਕੇ ਕੁੱਕੂ ਦੀ ਖ਼ੁਸ਼ੀ ਤੇ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਸੀ। ਉਹ ਉਥੇ ਬੈਠੇ ਕਈ ਹੋਰ ਗ੍ਰਾਹਕਾਂ ਨੂੰ ਮੇਰੇ ਬਾਰੇ ਦੱਸਣ ਲੱਗਾ, "ਮਾਸਟਰ ਜੀ ਵੀਹ ਕੁ ਸਾਲ ਪੈਲਾਂ ਸਾਡੇ ਪਿੰਡ ਦੇ ਸਕੂਲ ਵਿਚ ਪੜ੍ਹਾਂਦੇ ਹੈ। ਇਨ੍ਹਾਂ ਦੇ ਟੈਮ ਬਿਚ ਸਾਡੇ ਸਕੂਲੇ ਨੇ ਬੜੀ ਤਰੱਕੀ ਕੀਤੀ ਹੀ ਪਰ ਇਨ੍ਹਾਂ ਦੇ ਇੱਥੋਂ ਜਾਣ ਦੀ ਦੇਰ ਹੋਈ, ਸਕੂਲ ਮੁੜੀ ਕੇ ਪੈਰਾਂ 'ਤੇ ਨਹੀਂ ਆਇਆ।" ਕਹਿੰਦਾ ਹੋਇਆ ਉਹ ਮੁੜ ਕੇ ਦਰਵਾਜ਼ੇ ਵਿਚ ਹੀ ਪਾਲਬੀ ਮਾਰ ਕੇ ਬੈਠ ਗਿਆ ਸੀ। ਬਹੁਤੀ ਦੇਰ ਖੜ੍ਹਾ ਹੋਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਉਸ ਨੇ ਇਕ ਗ੍ਰਾਹਕ ਨੂੰ ਹੱਟੀ ਪਿੱਛੇ ਪਏ ਮੰਜੇ ਨੂੰ ਲਿਆ ਕੇ ਦਰਵਾਜ਼ੇ ਦੇ ਇਕ ਪਾਸੇ ਵਿਛਾਉਣ ਨੂੰ ਕਿਹਾ ਤਾਂ ਜੋ ਉਹ ਗਾਹਕਾਂ ਨੂੰ ਵੀ ਭੁਗਤਾਈ ਚਲੇ ਤੇ ਨਾਲ-ਨਾਲ ਮੇਰੇ ਨਾਲ ਨਜ਼ਰਾਂ ਮਿਲਾ ਕੇ ਗੱਲਾਂ ਵੀ ਕਰ ਸਕੇ।
ਅੱਜ ਕੀਆਂ ਰਸਤਾ ਭੁਲੀਗੇ ਤੁਸੀਂ। ਇਸ ਗਰੀਬੜੇ ਦੀ ਕੀਆਂ ਯਾਦ ਆਈ ਗਈ। ਇੰਨੇ ਸਾਲ ਹੋਈਗੇ। ਕੋਈ ਖ਼ਬਰ-ਸਾਰ ਨਾ ਦਿੱਤੀ ਨਾ ਲਈ। ਮੈਂ ਤੇ ਸੀਨੇ 'ਤੇ ਪੱਥਰ ਰੱਖੀ ਲਿਆ ਹਾ ਕਿ ਮਾਸਟਰ ਜੀ ਨੇ ਮੈਨੂੰ ਭੁਲਾਈ ਦਿੱਤਾ। ਖ਼ਬਰੇ ਮੈਂ ਕਿੰਨੇ ਕੁ ਲੋਕਾਂ ਤੇ ਸ਼ਹਿਰ ਜਾਂਦੇ ਹੋਰ ਮਾਸਟਰਾਂ ਨੂੰ ਤੁਹਾਡੇ ਬਾਰੇ ਪੁੱਛਿਆ ਰੰਗ, ਸੁਨੇਹੇ ਘੱਲੇ, ਜੇ ਕੁਤੇ ਮਿਲਣ ਦਾ ਗਲਾਇਉ ਕੁੱਕੂ ਬੜਾ ਚੇਤੇ ਕਰਦਾ ਪਰ ਕੁਨੀ ਤੁਹਾਡੀ ਖ਼ਬਰ ਨਾ ਦਿੱਤੀ।"
ਕੁੱਕੂ ਆਪਣੇ ਗ੍ਰਾਹਕਾਂ ਨੂੰ ਤਾਂ ਜਿਵੇਂ ਭੁੱਲ ਹੀ ਗਿਆ ਸੀ। ਮੈਂ ਹੀ ਉਸਨੂੰ ਕਿਹਾ, "ਚੰਗਾ ਇਨ੍ਹਾਂ ਨੂੰ ਵੀ ਮੌਕਾ ਦਿੰਦਾ ਜਾ, ਨਾਲੇ ਗੱਲਾਂ ਵੀ ਕਰਦੇ ਆਂ।" ਮੈਂ ਉਸਦੇ ਹੋਰ ਨੇੜੇ ਹੁੰਦਿਆਂ ਕਿਹਾ ਸੀ । ਕੁੱਕੂ ਦੇ ਗੰਭਰੂ ਭਤੀਜੇ ਨੇ ਪਹਿਲਾਂ ਮੈਨੂੰ ਘੜੇ 'ਚੋਂ ਕੱਢ ਕੇ ਪਾਣੀ ਪਿਲਾਇਆ। ਫਿਰ ਚਾਹ ਲੈ ਆਇਆ। ਕੁੱਕੂ ਨੇ ਉਸ ਨੂੰ ਹਿਦਾਇਤ ਕੀਤੀ, "ਓਏ ਪੋਲੋਂ ਪੈਰੀਂ ਹੱਥ ਲਾ ਇਨ੍ਹਾਂ ਦੇ, ਮਾਸਟਰ ਜੀ ਨੇ, ਜਿਹੜੇ ਸਕੂਲੇ ਤੂੰ ਜਾਨਾਂ, ਉਥੇ ਪੜ੍ਹਾਂਦੇ ਹੋ। ਇਨੀ ਬਰਗਾ ਮਾਸਟਰ ਨੀ ਮੁੜੀ ਕੇ ਆਇਆ ਇਸ ਸਕੂਲੋਂ। ਜਿਹੜੇ ਇਨ੍ਹਾਂ ਤੋਂ ਪੜ੍ਹੀਗੇ ਉਨ੍ਹਾਂ ਦੀ ਜ਼ਿੰਦਗੀ ਬਣੀ ਗਈ। ਜਧਾੜੀ ਤਾਂ ਤੂੰ ਜੰਮਿਆ ਬੀ ਨਹੀਂ ਹਾ। ਜੰਮਣਾ ਕੁੱਝ ਹਾ। ਤੇਰੇ ਪਿਉ ਦਾ ਬਿਆਹ ਹੀ ਨਹੀਂ ਹੋਇਆ ਹਾਂ।" ਇਨਾ ਕਹਿ ਕੇ ਉਹ ਆਪ ਹੀ ਹੱਸ ਪਿਆ ਸੀ।
"ਇਹ ਪੂਰਨੇ ਦਾ ਪੁੱਤ ਐ?" ਮੈਂ ਸ਼ਕਲ ਤੋਂ ਅੰਦਾਜ਼ਾ ਲਾਉਂਦਿਆਂ ਪੁੱਛਿਆ ਸੀ।
"ਆਹੋ ਜੀ ਉਦਾ ਹੀ ਲਾਡਲਾ ਐ। ਮੇਰੀ ਸੇਬਾ ਕਰਦਾ।" ਪੂਰਨ, ਕੱਕੂ ਦਾ ਛੋਟਾ ਭਰਾ, ਉਨੀਂ ਦਿਨੀਂ ਅੱਠਵੀਂ ਜਮਾਤ ਪਾਸ ਕਰਨ ਮਗਰੋਂ ਪੜ੍ਹਨ ਹਟ ਗਿਆ ਸੀ ਤੇ ਭਲਵਾਨੀ ਦਾ ਸ਼ੌਕ ਰਖਦਾ ਸੀ। ਉਹ ਬਾਬੇ ਠੁਕਠੁਕੀਏ ਪਾਸ ਕੁਸ਼ਤੀ ਦੇ ਦਾਅ ਪੇਚ ਸਿੱਖਣ ਆਉਂਦਾ ਹੁੰਦਾ ਸੀ।
"ਪੂਰਨ ਕੀ ਕਰਦਾ ਐ ਅੱਜਕੱਲ੍ਹ ?"
"ਕਰਨਾ ਕੇ ਐ ਜੀ। ਖੇਤੀਬਾੜੀ ਸਾਂਭੀਓ ਉਨੀ। ਤੁਸਾਂ ਜੋ ਆਪਣਾ ਸੁਣਾਗੇ। ਅੱਜਕੱਲ੍ਹ ਕੁੱਥੇ ਪੋਸ਼ਟਿੰਗ ਐ। ਬਿਆਹ ਹੋਈ ਗੋਆ। ਬੱਚੇ ਕਿੰਨੇ ਨੇ। ਕੇ ਕਰਦੇ ਨੇ। ਮਾਤਾ-ਪਿਤਾ ਸੁੱਖੀ-ਸਾਂਦੀ ਨੇ। ਕੇ ਸ਼ੁਗਲ ਚਲਦਾ। ਇੱਥੋਂ ਜਾਈ ਕੇ ਜ਼ਿੰਦਗੀ ਕੀਆਂ ਦੀ ਲੰਘੀ।" ਕੁੱਕੂ ਨੇ ਆਦਤ ਮੁਤਾਬਿਕ ਇਕੇ ਹੀ ਸਾਹ ਵਿਚ ਕਿੰਨੇ ਹੀ ਪ੍ਰਸ਼ਨਾਂ ਦੀ ਝੜੀ ਲਾ ਦਿੱਤੀ ਸੀ।
"ਨਾ ਦੱਸੇ, ਤੁਹਾਡਾ ਜੀ ਕਦੇ ਨੀ ਕੀਤਾ। ਚਲੇ ਮਹਾਤੜੇ ਦੀ ਖ਼ਬਰ ਈ ਲਈ ਲੱਗ। ਮਰੀ ਗਿਆ ਕੇ ਜ਼ਿੰਦਾ। ਆਪਣੇ ਬਿਆਹੇ ਤੇ ਈ ਚੇਤਾ ਕਰੋ ਲੈਂਦੇ। ਇਨੇ ਨਿਰਮੋਹੀ ਹੋਈਗੇ ਤੁਸੀਂ ਸ਼ਹਿਰ ਜਾਈਕੇ।"
"ਸੱਚੀਂ ਕੁੱਕੂ, ਜਿਹੜਾ ਮੋਹ ਪਿੰਡ 'ਚ ਮਿਲਦਾ ਨਾ, ਉਹ ਸ਼ਹਿਰਾਂ 'ਚ ਨਸੀਬ ਨਹੀਂ ਹੁੰਦਾ। ਸਾਰੇ ਆਪੋ-ਆਪਣੇ ਕੰਮਾਂ 'ਚ ਬਿਜੀ, ਬਿਨਾਂ ਮਤਲਬ ਦੇ ਕੋਈ ਨੀ ਬੋਲਦਾ ਨਾ ਬੁਲਾਂਦਾ ।"
"ਬਸ ਫਿਰੀ ਤੁਸੀਂ ਬੀ ਹੋਈਗੇ ਉਨ੍ਹਾਂ ਲੋਕਾਂ ਬਰਗੇ ਈ ਨਾ। ਤੁਹਾਡੇ
ਤੇ ਬੀ ਅਸਰ ਹੋਈ ਗਿਆ ਉਨ੍ਹਾਂ ਲੋਕਾਂ ਦਾ ।" ਕੁੱਕੂ ਵਾਰ-ਵਾਰ ਗਿਲਾ ਪ੍ਰਗਟ ਕਰ ਰਿਹਾ ਸੀ, ਜਿਹੜਾ ਜਾਇਜ਼ ਵੀ ਸੀ। ਆਪਣਾ ਅਪਣੱਤ ਦਰਸਾਉਣ ਦਾ, ਉਸਦਾ ਇਹ ਆਪਣਾ ਇਕ ਢੰਗ ਸੀ। ਮੈਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਮੈਂ ਆਪਣੇ ਕੋਲ ਇਕਰਾਰ ਤੇ ਪੂਰਾ ਨਹੀਂ ਸੀ ਉਤਰਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਰਿਹਾ ਸੀ।
ਸ਼ਾਮ ਦਾ ਸਲੇਟੀ ਹਨੇਰਾ ਫੈਲਦਾ ਜਾਂਦਾ ਸੀ। ਮੈਂ ਵਾਪਿਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਕੁੱਕੂ ਨੇ ਉਸ ਪਾਸ ਹੀ ਰਾਤ ਠਹਿਰਨ ਦੀ ਜ਼ਿੰਦ ਕਰਨ ਲੱਗਾ, "ਅਜੇ ਅਸਾਂ ਜੋ ਦਿਲੇ ਦੀਆਂ ਗੱਲਾਂ ਤਾਂ ਕੀਤੀਆਂ ਈਨੀ, ਤੁਸਾਂ ਜਾਣ ਦੀ ਕਾਹਲ ਪਾਈ ਤੀ। ਅੱਜ ਨੀ ਜਾਣ ਦੇਣਾ ਮੈਂ, ਜੇ ਮਰਜ਼ੀ ਹੋਈ ਜਾਵੇ। ਇੱਥੇ ਈ ਰਾਤ ਗੁਜ਼ਾਰਾਂਗੇ ਪਿਪਲੇ ਹੇਠ।"
"ਮੈਂ ਘਰ ਦੱਸ ਕੇ ਨਹੀਂ ਆਇਆ ਨਾ।" ਮੈਂ ਮਜ਼ਬੂਰੀ ਜ਼ਾਹਿਰ ਕੀਤੀ ਸੀ।
"ਭਾਬੀਏ ਨੂੰ ਫੋਨ ਕਰੀ ਦੇਰੀ, ਮੈਂ ਮਾਫ਼ੀ ਮੰਗੀ ਲੈਨਾ, ਅੱਜ ਦੀ ਰਾਤ ਖਾਤਿਰ।
ਆਖ਼ਿਰ ਕੁੱਕੂ ਦੀ ਜ਼ਿੰਦ ਅੱਗੇ ਮੈਨੂੰ ਝੁਕਣਾ ਹੀ ਪਿਆ ਸੀ।
18. ਬੰਸਰੀ ਦੀ ਹੂਕ
ਰਾਤ ਘਿਰ ਆਈ ਸੀ। ਪਹਾੜੀਆ ਤੇ ਦੂਰ-ਦੂਰ ਬਲਬਾਂ ਦੀ ਰੋਸ਼ਨੀ ਜਗਮਗਾਉਣ ਲੱਗ ਪਈ ਸੀ। ਹੁਣ ਦੁਕਾਨ ਤੇ ਕੋਈ ਗ੍ਰਾਹਕ ਵੀ ਨਹੀਂ ਸੀ। ਕੁੱਕੂ ਨੇ ਆਪਣੇ ਭਤੀਜੇ ਦੀ ਮੱਦਦ ਨਾਲ ਬਾਹਰ ਰੱਖਿਆ ਸਾਮਾਨ ਦੁਕਾਨ ਅੰਦਰ ਰਖਾ ਲਿਆ ਸੀ । ਫਿਰ ਭਤੀਜੇ ਨੂੰ ਘਰ ਭੇਜ ਕੇ ਦੇ ਜਣਿਆਂ ਦੀ ਰੋਟੀ ਭੇਜਣ ਲਈ ਕਿਹਾ ਸੀ। ਦੇ ਮੰਜੇ ਡਾਹ ਕੇ ਬਿਸਤਰੇ ਵਿਛਾ ਦਿੱਤੇ ਸਨ। ਠੰਡੀ ਹਵਾ ਚਲਦੀ ਤਾਂ ਪਿੱਪਲ ਦੇ ਪੱਤੇ ਖੜ-ਖੜ ਕਰਨ ਲਗਦੇ। ਚਾਨਣੀ ਜਿਵੇਂ ਪੱਤਿਆਂ 'ਚੋਂ ਛਣ-ਛਣ ਕੇ ਹੇਠਾਂ ਆਉਂਦੀ ਪਈ ਸੀ। ਉੱਚੀ ਥਾਂ ਹੋਣ ਕਰਕੇ ਠੰਡ ਵੀ ਘੱਟ ਸੀ। ਬਹੁਤ ਹੀ ਸੁੰਦਰ ਨਜ਼ਾਰਾ, ਬਹੁਤ ਹੀ ਸੁਹਾਵਨਾ ਮੌਸਮ, ਜਿਹੜਾ ਸ਼ਹਿਰਾਂ ਦੇ ਏਅਰ ਕੰਡੀਸ਼ਨਰ ਕਮਰਿਆਂ ਵਿਚ ਵੀ ਨਸੀਬ ਨਹੀਂ ਹੁੰਦਾ। ਉਂਜ ਬੀਤੇ ਵਰ੍ਹਿਆਂ ਵਿਚ ਕਈ ਵਾਰੀ ਮਨ ਕੀਤਾ ਸੀ, ਕੁੱਕੂ ਨੂੰ ਮਿਲਣ ਤੇ ਇੱਥੇ ਇਕ ਰਾਤ ਗੁਜ਼ਾਰਨ ਲਈ। ਇਹ ਸਭ ਨਜ਼ਾਰੇ ਬੜੇ ਯਾਦ ਆਉਂਦੇ ਸਨ।
ਅਸੀਂ ਕੰਬਲ ਲੈ ਕੇ ਮੰਜਿਆਂ 'ਤੇ ਪੈ ਗਏ। ਕੁੱਕੂ ਨੇ ਪਹਿਲਾਂ ਤਾਂ ਮੈਥੋਂ ਮਰਦਮਸ਼ੁਮਾਰੀ ਵਾਰੇ ਕਿੰਨੇ ਹੀ ਪ੍ਰਸ਼ਨ ਪੁੱਛੇ ਸੀ। ਮਸਲਨ ਮਰਦਮਸ਼ੁਮਾਰੀ ਕਿਉਂ ਕਰਦੇ ਨੇ ? ਕਿਵੇਂ ਕਰਦੇ ਨੇ ? ਕਦੋਂ ਕਰਦੇ ਨੇ? ਇਸ ਦਾ ਫ਼ਾਇਦਾ ਕੀ ਹੁੰਦਾ ਹੈ? ਸਾਡੀਆਂ ਗੱਲਾਂ ਚੱਲ ਰਹੀਆਂ ਸਨ ਕਿ ਪੂਰਨ ਰਾਤ ਦਾ ਖਾਣਾ ਲੈ ਆਇਆ ਸੀ।
"ਮਿਨੂੰ ਪਤਾ ਲੱਗਾ ਮਾਹਟਰ ਹੁਣੀ ਆਏ ਉ ਨੇ, ਰੇਹਾ ਨੀ ਗਿਆ। ਮੈਂ ਗਲਾਇਆ ਆਪੇ ਰੋਟੀ ਲਈ ਕੇ ਜਾਨਾ, ਨਾਲੇ ਮਿਲੀ ਕੇ ਔਨਾ।" ਪੂਰਨ ਨੇ ਮੇਰੇ ਗਲ ਲਗਦਿਆਂ ਕਿਹਾ ਸੀ, "ਸਾਡੀ ਯਾਦ ਆਈ ਗਈ ਆਖ਼ਰ। ਬੀਰਾ (ਕੁੱਕੂ) ਹੋਰੀ ਤਾਂ ਕਈ ਦਿਨ ਈਆਂ ਨੀ ਲੰਘਦਾ। ਜਧਾੜੀ ਤੁਸਾਂ ਜੇ ਚੇਤੇ ਨਾ ਕੀਤਾ ਰੋਗ।"
ਉਨ੍ਹਾਂ ਦਾ ਪਿਆਰ ਤੇ ਖਲੂਸ ਵੇਖ ਕੇ ਮੇਰੀਆਂ ਅੱਖਾਂ ਫੁੱਲ੍ਹ-ਡੁੱਲ੍ਹ ਪੈਂਦੀਆਂ ਸਨ। ਪੂਰਨ ਤੇ ਕੁੱਕੂ ਦੇ ਸੁਭਾਅ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ। ਪੂਰਨ ਖੜ੍ਹਾ ਗਰਮ ਮਿਜ਼ਾਜ, ਅਣਖੀ ਤੇ ਮਨਚਲਾ। ਦਲੀਲ ਦੀ ਬਜਾਏ ਜ਼ੋਰ ਨਾਲ ਕੰਮ ਲੈਣ ਦਾ ਆਦੀ ਸੀ। ਪਰ ਮੇਰੀ ਪੂਰੀ ਦੀਦ ਕਰਦਾ ਸੀ।
ਰਾਤ ਦੀ ਰੋਟੀ ਖਾ ਕੇ, ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਸੀ। ਕੋਈ ਟਾਵਾਂ-ਟਾਵਾਂ ਮੁਸਾਫ਼ਿਰ ਉਧਰ ਦੀ ਲੰਘਦਾ। ਬੀੜੀ ਸਿਗਰਟ ਮਾਚਿਸ ਮੰਗਦਾ। ਲੈਂਦਾ ਤੇ ਚਲਿਆ ਜਾਂਦਾ।
ਸਾਰੀ ਰਾਤ ਸਾਡੀ ਗੱਲਬਾਤ ਦਾ ਪੰਛੀ, ਕਈ ਵਿਸ਼ਿਆਂ, ਮੁੱਦਿਆਂ, ਮਸਲਿਆਂ ਦੀਆਂ ਸਿਖ਼ਰਾਂ 'ਤੇ ਉਡਾਨ ਭਰਦਾ ਰਿਹਾ। ਪਿੰਡ ਤੋਂ ਲੈ ਕੇ ਰਾਜ, ਦੇਸ਼ ਤੇ ਫਿਰ ਅੰਤਰਰਾਸ਼ਟਰੀ ਮਸਲਿਆਂ ਤੇ। ਕ੍ਰਿਕਟ ਵਰਲਡ ਕੱਪ, ਵਰਲਡ ਬਿਊਟੀ ਕੰਟੇਸਟ, ਲੋਕਾਂ ਦੀ ਸੋਚ ਤੇ ਰਿਸ਼ਤਿਆਂ ਵਿਚ ਆਏ ਬਦਲਾਅ ਬਾਰੇ ਉਸ ਨੇ ਆਪਣੇ ਮਨ ਦੇ ਵਿਚਾਰ, ਤੋਖ਼ਲੇ ਤੇ ਤਰਕ ਜ਼ਾਹਿਰ ਕੀਤੇ। ਮੈਂ ਉਸ
ਦੇ ਅਥਾਹ ਗਿਆਨ ਦੀ ਦਾਦ ਦਿੰਦਿਆਂ, ਪ੍ਰਭਾਵਿਤ ਹੋ ਕੇ ਪੁੱਛਿਆ ਸੀ, "ਕਮਾਲ ਐ ਬਈ ਕੁੱਕੂ। ਤੂੰ ਕਿਧਰੇ ਆਂਦਾ-ਜਾਂਦਾ ਬੀ ਨਈ। ਨਾ ਅਖ਼ਬਾਰ ਈ ਪੜ੍ਹਨ ਨੂੰ ਮਿਲਦਾ। ਤੇਰਾ ਵਾਹ ਵੀ ਘੱਟ ਪੜ੍ਹੇ-ਲਿਖੇ, ਰੂੜੀਵਾਦੀ, ਅੰਧ- ਵਿਸ਼ਵਾਸੀ ਤੇ ਹਰ ਸਮੇਂ ਰੋਜ਼ੀ-ਰੋਟੀ ਦੀ ਫ਼ਿਕਰ ਵਿਚ ਰੁੱਝੇ ਲੋਕਾਂ ਨਾਲ ਪੈਂਦਾ ਐ, ਇੰਨਾ ਗਿਆਨ ਤਾਂ ਇਕ ਸਧਾਰਣ ਅਧਿਆਪਕ ਨੂੰ ਵੀ ਨਹੀਂ ਹੁੰਦਾ, ਜਿੰਨਾ ਤੈਨੂੰ ਹੈ।"
"ਮਾਸਟਰ ਜੀ, ਇਹ ਸਭ ਤੁਹਾਡੀ ਕਿਰਪਾ ਨਾਲ ਹੈ ਜੀ।"
"ਮੇਰੀ ਕਿਰਪਾ? ਉਹ ਕਿਵੇਂ ਬਈ।"
"ਤੁਸਾਂ ਜੋ ਮਿੰਨੂ ਇਕ ਪਾਕੇਟ ਟ੍ਰਾਂਜਿਸਟਰ ਦੇਈਗੇ ਹੇ ਨੇ, ਉਹੀਓ ਮੇਰਾ ਸਾਥੀ ਹੁੰਦਾ ਹੈ। ਬੈਂਡ ਬਦਲੀ-ਬਦਲੀ ਕੇ ਪ੍ਰੋਗਰਾਮ ਸੁਣੀ ਜਾਵੇ। ਬਸ ਈਆਂ ਈ ਸੁਣੀ-ਸੁਣਾਈ ਏ ਥੋੜ੍ਹਾ ਬੋਤ ਪਤਾ ਲੱਗੀ ਗਿਆ।"
ਮੈਂ ਸੋਚ ਰਿਹਾ ਸੀ ਕਿ ਉਹ ਟ੍ਰਾਂਜਿਸਟਰ ਵੀ ਦੇ ਤਿੰਨ ਵਰ੍ਹੇ ਮੇਰੇ ਪਾਸ ਰਿਹਾ ਸੀ ਪਰ ਮੈਂ ਇਸ ਤੋਂ ਫਿਲਮੀ ਗੀਤ, ਕ੍ਰਿਕਟ ਕੁਮੈਂਟਰੀ ਤੇ ਕਦੇ ਕਦਾਈਂ ਪ੍ਰਦੇਸ਼ਕ ਖ਼ਬਰਾਂ ਤੋਂ ਸਿਵਾ ਹੋਰ ਕੁਝ ਸੁਣਨ ਦੀ ਕੋਸਿਸ਼ ਹੀ ਨਹੀਂ ਸੀ ਕੀਤੀ। ਸੱਚ ਕਿਹਾ ਹੈ ਕਿਸੇ ਨੇ, ਚੀਜ਼ ਦੀ ਕਦਰ ਉਥੇ ਹੀ ਪੈਂਦੀ ਹੈ, ਜਿੱਥੇ ਉਸ ਦੀ ਵਧੇਰੇ ਲੋੜ ਹੁੰਦੀ ਹੈ।
ਇਕ ਗੱਲ ਹੋਰ ਦੱਸਾਂ ਮਾਸਟਰ ਜੀ, ਪਿੰਡ ਦੇ ਤੇ ਆਲੇ-ਦੁਆਲੇ ਦੇ ਕਈ ਲੋਕ ਮੇਰੇ ਕੋਲ ਆਂਦੇ। ਆਪਣੀਆਂ ਪਰਸਨਲ, ਘਰੇਲੂ ਪ੍ਰਾਬਲਮਾਂ ਲਈ ਕੇ, ਝਗੜੇ ਨਿਪਟਾਉਣ ਤੇ ਸੁਲਝਾਉਣ ਖ਼ਾਤਿਰ ਉਆ ਸਾਡੇ ਪਿੰਡੇ ਵਿਚ ਪੰਚੰਤ ਬੀ ਐ। ਤੁਹਾਡੇ ਬਰਗੇ ਕਈ ਸਿਆਣੇ ਸੁਲਝੇ ਲੋਕੀ ਬੀ ਹੋਗੇ, ਵਿਰੀ ਬੀ ਉਹ ਮੇਰੇ `ਤੇ ਬਿਸਬਾਸ ਕਰਦੇ ਨੇ। ਮੈਂ ਆਪਣੀ ਤੁੱਛ ਬੁੱਧੀ ਮੁਤਾਬਕ ਉਨ੍ਹਾਂ ਨੂੰ ਦੱਸੀ ਦਿਨਾਂ ਬਈ ਏਹ ਕਹਾਣੀ ਐ ਤੇ ਇਸਦਾ ਅੰਤ ਈਆਂ ਹੋਗ।
ਕੁੱਕੂ ਦੀ ਗਿਣਤੀ ਹੁਣ ਪਿੰਡ ਦੇ ਸਿਆਣੇ ਲੋਕਾਂ ਵਿਚ ਹੋਣ ਲੱਗ ਪਈ ਸੀ। ਇੰਜ ਮੇਰੇ ਖ਼ਿਆਲ ਵਿਚ ਉਸ ਦੇ ਵਿਸ਼ਾਲ ਗਿਆਨ ਭੰਡਾਰ, ਤਰਕਸ਼ੀਲ ਸੋਚ ਤੇ ਚੰਗੀ ਬੇਲਬਾਣੀ ਕਰਦੇ ਹੋਇਆ ਸੀ। ਉਸ ਦੇ ਵਿਵਹਾਰ ਵਿਚ ਪਾਰਦਰਸ਼ਤਾ ਸੀ, ਜਿਹੜੀ ਆਮ ਲੋਕਾਂ ਵਿਚ ਬਹੁਤ ਘੱਟ ਨਜ਼ਰ ਆਉਂਦੀ ਹੈ। ਮੈਂ ਕੁੱਕੂ ਨੂੰ ਅਕਸਰ ਕਹਿੰਦਾ, "ਜੇ ਤੈਨੂੰ ਪੜ੍ਹਨ-ਲਿਖਣ ਦੇ ਸਹੀ ਮੌਕੇ ਮਿਲਦੇ ਤਾਂ ਤੂੰ ਪੱਕੇ ਤੌਰ 'ਤੇ ਕਿਸੇ ਕਾਲਜ ਵਿਚ ਪ੍ਰੋਫੈਸਰ ਹੋਣਾ ਸੀ ਜਾਂ ਜੱਜ ਹੋਣਾ ਸੀ।"
ਫਿਰ ਮੈਂ ਉਸ ਨੂੰ ਬੰਸਰੀ ਤੇ ਨਵੀਂ ਧੁਨ ਸੁਣਾਉਣ ਲਈ ਕਿਹਾ ਸੀ।
“ਮਾਸਟਰ ਜੀ, ਉਣ ਇਹ ਸ਼ੱਕ ਬੀ ਘਟੀ ਜਾਂਦਾ। ਗੀਤ ਈ ਬੜੇ ਹੋਰ ਤਰ੍ਹਾਂ ਦੇ ਆਵਾਦੇ ਨੇ। ਜੇਹੜੀ ਮਿਠਾਸ ਪਹਿਲਕੇ ਗੀਤਾਂ ਵਿਚ ਸੀ, ਉਹ ਅੱਜਕੱਲ੍ਹ ਦੇ ਗੀਤਾਂ ਵਿਚ ਕੁੱਥੇ ਜੀ। ਪੁਰਾਣੀ ਈ ਸੁਣਦਾ ਕਈ।" ਕਹਿੰਦਿਆਂ ਉਹ ਦੁਕਾਨ ਅੰਦਰੋਂ ਆਪਣੀ ਬੰਸਰੀ ਚੁੱਕ ਲਿਆਇਆ ਸੀ। ਸਰਾਣੇ ਰੱਖੋ ਪਾਣੀ ਨਾਲ ਉਸ ਨੂੰ ਭਿਉਂ ਕੇ ਧੁਨ ਕੱਢੀ 'ਇਕ ਪਲ ਬਈ ਜਾਣਾ ਮੇਰੇ ਕੋਲ, ਤੇਰੇ
ਮਿਠੜੇ ਨੀ ਲਗਦੇ ਬੋਲ' ਰਾਤ ਦੀ ਖਾਮੋਸ਼ੀ ਨੂੰ ਭੰਗ ਕਰਦੀ ਬੰਸਰੀ ਦੀ ਧੁਨ, ਕੁਦਰਤ ਦੇ ਕਣ-ਕਣ ਵਿਚ ਰਸ ਘੋਲਦੀ ਪਈ ਸੀ। ਫਿਰ ਉਸਨੇ ਹੋਰ ਕਈ ਨਵੀਆਂ ਤੇ ਪੁਰਾਣੀਆਂ ਤਰਜ਼ਾ ਸੁਣਾਈਆਂ। ਗੋਲਾਂ ਕਰਦਿਆਂ ਤੇ ਬੰਸਰੀ ਤੇ ਗੀਤਾਂ ਦੀ ਧੁਨ ਸੁਣਦਿਆਂ ਰਾਤ ਦਾ ਚੌਥਾ ਪਹਿਰ ਸ਼ੁਰੂ ਹੋ ਚੱਲਿਆ ਸੀ। ਕੁੱਕੂ ਨੇ ਫਿਰ ਤਾਨ ਛੇੜੀ, “ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ।
ਫਿਰ ਮੈਂ ਕਿਹਾ, "ਕੁੱਕੂ ਹੁਣ ਕੁਝ ਦੇਰ ਆਰਾਮ ਕਰ ਲੈ, ਕਲ੍ਹ ਫਿਰ ਦੁਕਾਨ 'ਤੇ ਬੈਠਣਾ ਐ।"
"ਮਾਸਟਰ ਜੀ ਦੁਕਾਨਾ ਤਾਂ ਰੋਜ਼ ਈ ਬਈਦਾ। ਪਰ ਤੁਹਾਡਾ ਸਾਥ ਪਤਾ ਨੀ ਕੀਆਂ ਤੇ ਕਿੰਨੇ ਸਾਲਾਂ ਮਗਰੋਂ ਨਸੀਬ ਹੋਇਆ। ਇਹ ਰੋਜ਼-ਰੋਜ਼ ਤਾਂ ਨੀ ਮਿਲਣਾ। ਏਸ ਸਕੂਲੇ ਕਈ ਮਾਸਟਰ ਆਏ ਬੀ ਤੇ ਚਲੇ ਬੀ ਗਏ। ਪਰ ਕੁੱਸੇ ਨਾਲ ਬੀ ਈਆਂ ਦੀ ਸਾਂਝ ਨੀ ਬਣੀ, ਜੀਆਂ ਦੀ ਤੁਹਾਡੇ ਨਾਲ। ਨਾਲੇ ਇਨ੍ਹਾਂ ਮਾਸਟਰਾਂ ਨੇ ਵੀ ਲੋਕਾਂ ਵਿਚ ਆਪਣਾ ਰੈਪੂਟੇਸ਼ਨ ਖ਼ਤਮ ਕਰੀ ਕੇ ਰੱਖੀ ਲਿਆ। "ਤੁਹਾਡੇ ਨਾਲ ਹੁੰਦਾ ਹਾ ਨਾ ਇਕ ਬਿੱਲਾ ਮਾਸਟਰ ਜੇਹੜਾ ਤਰਖਾਣਾ ਮਹੱਲੇ ਜਾਈ ਕੇ ਰੈਣ ਲਗੀ ਪਿਆ ਹਾਂ, ਪਤਾ ਐ ਉਨੀ ਤੁਹਾਡੇ ਜਾਣ ਮਗਰੋਂ ਕੇ ਕਰਤੂਤ ਕੀਤੀ ਹੀ।"
"ਨਹੀਂ, ਮਿੰਨੂ ਨੀ ਪਤਾ।"
“ਛੱਡੋ ਮਾਸਟਰ ਜੀ, ਉਨੀ ਤਾਂ ਆਪਣਾ ਬੀ ਨੱਕ ਬਢਾਇਆ ਤੇ ਮਾਸਟਰੀ ਮਹਿਕਮੇ ਨੂੰ ਬੀ ਕਾਲਖ ਲਾਈ।"
"ਕਿਉਂ? ਕੀ ਕੀਤਾ ਸੀ ਉਸਨੇ "ਮੈਂ ਸੁਣਨ ਲਈ ਤਰਲੋਮੱਛੀ ਹੈ ਉਠਿਆ ਸੀ।
"ਨਾ ਈ ਪੁੱਛੋ ਮਾਸਟਰ ਜੀ, ਬੜੀ ਖੇਹ ਪੁਆਈ ਉਨੀ ਆਪਣੇ ਸਿਰੇ 'ਤੇ। ਉਹ ਤਾਂ ਚੁੱਪਚਾਪ ਨੰਠੀ ਗਿਆ ਹਾ ਇੱਥੋਂ, ਨੀ ਤਾਂ ਜੁੱਤੀਆਂ ਖਾਈ ਕੇ ਜਾਣਾ ਹਾ ਉਨੀ ਪਿੰਡ ਆਲਿਆਂ ਤੋਂ। ਬਿਚ ਕੁਝ ਆਪਣੇ ਪਿੰਡੇ ਦੇ ਬੀ ਪਈਗੇ ਹੇ ਬਿੱਚ ਬਚਾ ਕਰਨ ਲਈ।"
"ਨਾ ਕੀਤਾ ਕੀ ਸੀ ਉਸ ਨੇ ?"
"ਮਾਸਟਰ ਜੀ, ਆਪਣੇ ਹੀ ਸਕੂਲੇ ਦੀ ਅੱਠਵੀਂ ਵਿਚ ਪੜ੍ਹਦੀ ਕੁੜੀ ਨੂੰ ਢਿੱਡ ਕਰੀਤਾ ਹਾ ਉਨੀ। ਉਸੇ ਮੱਲ੍ਹੇ ਦੀ ਹੀ ਉਹ। ਪੜ੍ਹਣ ਦੇ ਬਹਾਨੇ ਸੱਦੀ ਲੈਂਦਾ ਹਾ ਉਨੂੰ ਆਪਣੇ ਕਮਰੇ ਬਿੱਚ, ਜਧਾੜੀ ਪਤਾ ਲੱਗਾ ਤਾਂ ਰਾਤੋਂ-ਰਾਤ ਦੌੜੀ ਗਿਆ, ਫਿਰੀ ਨਾ ਸਕੂਲੇ ਬੜੇ ਨਾ ਪਿੰਡੇ। ਉਹ ਤਾਂ ਸ਼ੰਭੂ ਲੰਬੜੇ ਨੇ ਬਿਚ ਪਈ ਕੇ ਫੈਸਲਾ ਮੁਕਾਈਤਾ ਹਾ।"
"ਉਹ ਕਿਵੇਂ ?"
"ਸੰਭੂਏ ਨੂੰ ਕੋਣ ਨੀ ਜਾਣਦਾ, ਦੱਲੋ ਨੂੰ, ਕੁਝ ਪੈਹੋ ਆਪ ਖਾਈ ਗਿਆ, ਬੇੜੇ ਕੁੜੀ ਆਲਿਆਂ ਨੂੰ ਦਵਾਈ ਕੇ ਗਰੀਬਾਂ ਦਾ ਮੂੰਹ ਬੰਦ ਕਰਾਈ ਤਾਂ ਹਾ। ਪੈਲਾਂ ਮਾਸਟਰੇ ਨੂੰ ਉਪਰ ਅਫ਼ਸਰਾਂ ਨੂੰ ਬਕੇਤ ਕਰਨ ਦਾ ਦਬਾਕਾ
ਮਾਰਿਆ, ਫਿਰੀ ਉਸ ਨਬਾਲਗ ਕੁੜੀ ਨਾਲ ਬਿਆਹ ਕਰਨ ਲਈ ਜ਼ੋਰ ਪਾਇਆ। ਵਿਰੀ ਭਾਈ ਪਤਾ ਨੀ ਕੈਂਹ ਇਕਦਮ ਮੰਨੀਗੇ ਤੇ ਕੁੜੀ ਆਲੇ। ਗਲਾਦੇ ਸ਼ਹਿਰ ਲਜਾਈ ਕੇ ਪ੍ਰਾਈਵੇਟ ਹਸਪਤਾਲੇ ਵਿਚ ਸਫ਼ਾਈ ਕਰਾਈ ਤੀ ਹੀ। ਮਾਸਟਰ ਜੀ, ਕੁੜੀ ਆਲੇ ਗਰੀਬ ਹੋ ਨਾ। ਕੁਈ ਕਰਨੀ ਹੀ ਉਨ੍ਹਾਂ ਦੀ ਪੈਰਵੀ। ਬਿਚ ਸ਼ੰਭੂ ਵਰਗੇ ਲੂੰਬੜ ਆਪਣਾ ਈ ਦਾਅ ਲਾਈਗੇ ਹੇ। ਪਰ ਕੇਡਾ ਭਾਰੀ ਕਲੈਕ ਹਾ। ਮਾਸਟਰੀ ਮਹਿਕਮੇ ਤੇ, ਉਆ ਸਾਰੇ ਤਾਂ ਨੀ ਹੁੰਦੇ ਈਆਂ ਦੇ ਪਰ ਇਕ ਮੈਸੂ ਸਾਰੇ ਟੋਭੇ ਨੂੰ ਗੰਧਲਾ ਕਰੀ ਦਿੰਦੀ। ਸਾਰੇ ਇਲਾਕੇ ਵਿਚ ਬੂ-ਬੂ ਹੋਈਗੀ ਹੀ।"
“ਕੁੱਕੂ, ਜਦੋਂ ਉਸਨੇ ਕਮਰਾ ਛੱਡਿਆ ਸੀ ਨਾ, ਤਾਂ ਮੈਂ ਕਾਫ਼ੀ ਰੋਕਿਆ ਸੀ ਉਸਨੂੰ, ਉਹ ਤਾਂ ਮੈਨੂੰ ਵੀ ਮਜ਼ਬੂਰ ਕਰਦਾ ਸੀ ਆਪਣੇ ਨਾਲ ਚੱਲ ਕੇ ਰਹਿਣ ਲਈ। ਕਈ ਦਿਨ ਨਾਰਾਜ਼ ਵੀ ਰਿਹਾ ਸੀ ਮੇਰੇ ਨਾਲ ਕਿ ਮੈਂ ਉਸ ਦਾ ਸਾਥ ਨਹੀਂ ਦਿੱਤਾ ਸੀ।
ਮੈਨੂੰ ਬਾਬੇ ਠੁਕਠੁਕੀਏ ਦੇ ਬੋਲ ਵੀ ਚੇਤੇ ਆਉਂਦੇ ਪਏ ਸੀ।
"ਜਾਣ ਦਿਉ ਭੋਲਿਓ, ਜਿਥੇ ਜਿਹੜਾ ਜਾਂਦਾ। ਆਪੇ ਖਤਾ ਖਾਣੀ ਉਨੀ।" ਕਾਫ਼ੀ ਮਹਿੰਗੇ ਪਏ ਹੋਣੇ ਉਸ ਨੂੰ ਉੱਥੋਂ ਦੇ ਨਜ਼ਾਰੇ। ਮੈਨੂੰ ਜਿਸ ਗੋਲ ਦਾ ਡਰ ਸੀ, ਉਹੀ ਹੋਇਆ ਸੀ, ਮੇਰੇ ਇੱਥੋਂ ਚਲੇ ਜਾਣ ਮਗਰੋਂ।
ਗੱਲਾਂ ਕਰਦਿਆਂ-ਕਰਦਿਆਂ ਚੰਨ ਰਾਤ ਦਾ ਸਫ਼ਰ ਖ਼ਤਮ ਕਰਕੇ ਪਹਾੜੀ ਉਹਲੇ ਲੁਕਦਾ ਪਿਆ ਸੀ। ਕੁੱਕੂ ਨੇ ਡੁਬਦੇ ਜਾਂਦੇ ਚੰਨ ਨੂੰ ਹਸਰਤ ਨਾਲ ਵੇਖਦਿਆਂ ਹਉਕਾ ਜਿਹਾ ਛੱਡਿਆ ਤੇ ਬੇਸਰੀ 'ਤੇ ਹਿੰਦੀ ਗੀਤ ਦੀ ਤਾਨ ਛੇੜ ਦਿੱਤੀ ਸੀ।
"ਰੁੱਕ ਜਾ ਰਾਤ ਠਹਿਰ ਜਾ ਚੰਦਾ, ਬੀਤੇ ਨਾ ਮਿਲਣ ਦੀ ਯੇ ਬੇਲਾ" ਸੁਣ ਕੇ ਮੇਰਾ ਮਨ ਵੀ ਉਦਾਸ ਹੋ ਗਿਆ ਸੀ।
ਪੂਰਬ ਵਿਚ ਆਕਾਸ਼ ਸੁਨਹਿਰਾ ਹੋਣ ਲੱਗ ਪਿਆ ਸੀ, ਪਹੁ ਫੁਟਾਲੇ ਨਾਲ। ਰਾਹੀ ਵੀ ਉਸ ਰਸਤੇ ਤੋਂ ਲੰਘਣ ਲੱਗ ਪਏ ਸੀ। ਪੰਛੀਆਂ ਦੇ ਬੇਲ ਵੀ ਫ਼ਿਜ਼ਾ ਵਿਚ ਸੰਗੀਤ ਘੋਲ ਰਹੇ ਸਨ। ਕੁੱਕੂ ਨਾਲ ਰਾਤ ਦਾ ਪਤਾ ਹੀ ਨਹੀਂ ਸੀ ਲੱਗਾ। ਪਲਕ ਝਮਕਦਿਆਂ ਰਾਤ ਲੰਘ ਗਈ ਸੀ।
“ਮਾਸਟਰ ਜੀ ਫਿਰੀ ਬੀ ਕਿਰਪਾ ਕਰਿਉ ਏਸ ਗਰੀਬੜੇ ਤੇ ਸੁੱਖ ਸਾਂਦ ਲੈਂਦੇ ਵੀ ਰਿਹੈ ਤੇ ਆਪਣੀ ਭੇਜਦੇ ਬੀ ਰੋਣਾ।"
ਅੱਖਾਂ ਵਿਚ ਰਾਤ ਦੇ ਉਨੀਂਦੇਪਣ ਦੀ ਰੜਕ ਲਈ ਮੈਂ ਬੁੱਕੂ ਨਾਲ ਗਲੇ ਮਿਲ ਕੇ ਉਸਤੋਂ ਵਿਦਾ ਲੈ ਲਈ ਸੀ। ਕੁੱਕੂ ਦੀ ਬੇਸਰੀ 'ਤੇ ਸੁਣੇ ਗੀਤਾਂ ਤੋਂ ਜਜ਼ਬਾਤੀ ਹੈ ਕੇ ਮੈਂ ਕੁਝ ਸਤਰਾਂ ਕਾਗਜ਼ ਤੇ ਇੰਜ ਝਰੀਟੀਆਂ ਸਨ।
"ਕਾਸ਼। ਮੈਂ ਵੀ
ਸੀਨੇ ਤੇ ਸਹਿ ਕੇ ਜ਼ਖ਼ਮ
ਬਾਂਸ ਤੋਂ ਬੰਸਰੀ ਬਣ ਜਾਂਦਾ
ਤੁਹਾਡੇ ਬੁੱਲ੍ਹਾਂ ਦੀ ਛਾਂਹ ਪਾਉਂਦਾ
ਤੁਹਾਡੇ ਸਾਹਾਂ ਨਾਲ ਮਹਿਕ ਜਾਂਦਾ
ਤੁਹਾਡੀਆਂ ਧੜਕਣਾਂ ਨੂੰ ਗੁਣਗੁਣਾਉਂਦਾ
ਤੇ ਇੰਜ
ਅਕ੍ਰਿਪਡਤਾ ਦੀ ਧੁੱਪ ਵਿਚ ਸੁੱਕ ਕੇ ਵਾਸਨਾ ਦੇ ਉਲ੍ਹੇ 'ਚ
ਬਾਲਣ ਬਨਣੋਂ ਤਾਂ ਬਚ ਜਾਂਦਾ ਕਾਸ਼।
ਕਾਸ਼ । ਮੈਂ ਵੀ ਬੰਸਰੀ ਬਣ ਜਾਂਦਾ।"
19. ਗੌਰੀ ਗਰਾਂ
ਹਾਲਾਂਕਿ ਮੈਂ ਪਿੰਡ ਵਾਲਿਆਂ ਤੋਂ ਇਕ ਦੂਰੀ ਬਣਾ ਕੇ ਰਹਿ ਰਿਹਾ ਸੀ। ਉਨ੍ਹਾਂ ਦਾ ਆਦਰ ਸਤਿਕਾਰ ਕਰਦਿਆਂ ਹੋਇਆ ਵੀ ਮੈਨੂੰ ਉਨ੍ਹਾਂ ਵਿਚ ਜਿਆਦਾ ਘੁਲਣਾ-ਮਿਲਣਾ ਪਸੰਦ ਨਹੀਂ ਸੀ। ਥੋੜ੍ਹਾ ਅੰਤਰ-ਮੁਖੀ ਸੁਭਾਅ ਸੀ ਮੇਰਾ। ਫਿਰ ਵੀ ਨਾ ਚਾਹੁੰਦਿਆਂ ਹੋਇਆ ਵੀ, ਪਿੰਡ ਦੇ ਹੀ ਇਕ ਪੰਡਤ ਪਰਿਵਾਰ ਨਾਲ ਮੇਰੀ ਨੇੜਤਾ ਹੋ ਗਈ ਸੀ। ਹਾਲਾਤ ਹੀ ਕੁਝ ਇਸ ਤਰ੍ਹਾਂ ਬਣਦੇ ਚਲੇ ਗਏ ਸਨ।
ਇਕ ਦਿਨ ਸਵੇਰੇ ਹੀ ਇਕ ਬਜ਼ੁਰਗ ਚੁਬਾਰੇ ਦੀ ਪੌੜੀ ਚੜ੍ਹ ਕੇ ਮੇਰੇ ਪਾਸ ਆ ਗਏ ਸਨ। ਪਾਟੇ-ਪੁਰਾਣੇ ਜਿਹੇ ਕੱਪੜੇ। ਨੰਗੇ ਪੈਰ। ਵਧੀ ਹੋਈ ਦਾੜ੍ਹੀ। ਚਿਹਰੇ 'ਤੇ ਪ੍ਰੇਸ਼ਾਨੀ ਦੇ ਸੰਘਣੇ ਬੱਦਲ। ਮੈਨੂੰ ਨਮਸਤੇ ਬੁਲਾ ਕੇ ਉਨ੍ਹਾਂ ਨੇ ਥੋੜ੍ਹੀ ਦੇਰ ਇਧਰ-ਉਧਰ ਦੀਆਂ ਗੱਲਾਂ ਕੀਤੀਆਂ। ਮੇਰੇ ਅਤੇ ਮੇਰੇ ਘਰ- ਪਰਿਵਾਰ ਬਾਰੇ ਪੁੱਛਿਆ। ਮੇਰੇ ਕੰਮ ਦੀ ਤਾਰੀਫ਼ ਕੀਤੀ ਤੇ ਫਿਰ ਆਪਣੀ ਮਜ਼ਬੂਰੀ ਦਸਦਿਆਂ ਪੰਜਾਰ ਰੁਪਏ ਉਧਾਰ ਮੰਗੇ। ਉਨ੍ਹਾਂ ਦਿਨੀਂ ਪੰਜਾਹ ਰੁਪਏ ਅੱਜ ਦੇ ਪੰਜ ਸੌ ਰੁਪਿਆ ਬਰਾਬਰ ਸਨ। ਪਹਿਲਾਂ ਮੈਂ ਝਿਜਕਿਆ। ਨਾ ਜਾਣ ਨਾ ਪਛਾਣ। ਪਹਿਲੀ ਮੁਲਾਕਾਤ ਵਿਚ ਵੀ ਉਧਾਰ ਮੰਗਣ ਲੱਗ ਪਿਆ, ਖ਼ਬਰੇ ਇਸ ਤੋਂ ਮੋੜ ਵੀ ਹੋਣਗੇ ਜਾ ਨਹੀਂ।
“ਮਾਸਟਰ ਜੀ, ਮੇਰੀ ਗੋਰੀ ਬੜੀ ਬੀਮਾਰ ਐ। ਸਾਰੀ ਰਾਤ ਅੱਖਾਂ 'ਚ ਕੱਢੀ ਐ। ਉਨੂੰ ਸ਼ਹਿਰ ਲੇਈ ਕੇ ਜਾਣਾ ਡਾਕਟਰ ਕੋਲ, ਪਤਾ ਨੀ ਕੇ ਗੱਲ ਹੋਈ ਗਈ। ਮੁੰਡੂਏ ਦਾ ਮਨੀਆਰਡਰ ਨੀ ਆਇਆ ਏਸ ਮਹੀਨੇ, ਲੇਟ ਹੋਈ ਗਿਆ ਏਸ ਵਾਰੀ ਪਤਾ ਨੀ ਕੈਂਹ। ਪੇਹੋ ਔਦਿਆਂ ਈ ਮੋੜੀ ਦਿੰਗਾ। ਮੇਰੀ ਜ਼ੁਬਾਨ ਐ ਜੀ, ਫ਼ਿਕਰ ਨਾ ਕਰਿਉ।" ਮੈਂ ਕੁਝ ਦੇਰ ਸ਼ਸ਼ੋਪੰਜ ਵਿਚ ਪਿਆ ਰਿਹਾ। ਫਿਰ ਉਸ ਬਜ਼ੁਰਗ ਦੀ ਲਾਚਾਰੀ ਤੇ ਬੇਬਸੀ ਮੈਥੋਂ ਵੇਖੀ ਨਾ ਗਈ।
"ਬਜ਼ੁਰਗ, ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਫਿਰ ਵੀ ਤੁਸੀਂ ਜ਼ੁਬਾਨ ਕਰਦੇ ਪਏ ਓ ਤਾਂ ਪੁਗਾ ਜ਼ਰੂਰ ਦੇਣ। ਨਹੀਂ ਤਾਂ ਵਿਸ਼ਵਾਸ ਖ਼ਤਮ ਹੋ ਜਾਣਾ ਤੇ ਮੁੜੀ ਕੇ ਆਦਮੀ ਕਿਸੇ ਦੇ ਕੰਮ ਆਉਣੇ ਸੌ ਵਾਰੀ ਸੱਚਦਾ।"
“ਮਾਸਟਰ ਜੀ, ਮੈਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਿੰਦਾ। ਮੁੰਡੂਏ ਦੇ ਪੈਰੇ ਅੰਦਿਆਂ ਈ ਸਭ ਤੋਂ ਪੋਲੋਂ ਤੁਹਾਡੀ ਅਮਾਨਤ ਮੋੜੀ ਦੇਣੀ ।"
ਮੈਂ ਪੰਜਾਹਾਂ ਦਾ ਨੋਟ ਬਜ਼ੁਰਗ ਦੀ ਤਲੀ 'ਤੇ ਧਰਿਆ ਤਾਂ ਅਣਗਿਣਤ ਦੁਆਵਾਂ ਦਿੰਦਾ ਉਹ ਪੈਰ ਛੇਤੀ ਹੀ ਮੋੜ ਦੇਣ ਦਾ ਵਾਅਦਾ ਕਰਦਾ, ਚੁਬਾਰੇ ਦੀਆਂ ਪੌੜੀਆਂ ਉਤਰ ਗਿਆ ਸੀ। ਉਸ ਦੇ ਜਾਣ ਮਗਰੋਂ ਬਿੱਲੇ ਮਾਸਟਰ ਨੇ ਮੈਨੂੰ ਸਾਵਧਾਨ ਕਰਦਿਆਂ ਕਿਹਾ ਸੀ, "ਵੱਡਾ ਦਾਨੀ ਨਾ ਬਣ, ਤੂੰ ਨੀ ਜਾਣਦਾ ਇਨ੍ਹਾਂ ਲੋਕਾਂ ਨੂੰ। ਹੁਣ ਦੇ ਦਿੱਤੇ ਨੇ, ਤੇ ਭੁੱਲ ਜਾ।"
"ਹੋ ਸਕਦਾ ਐ ਸੱਚਮੁੱਚ ਹੀ ਜ਼ਰੂਰਤਮੰਦ ਹੋਵੇ ਤੇ ਜੇ ਬਹਾਨਾ ਬਣਾਇਆ ਹੋਵੇਗਾ ਤਾਂ ਕਾਠ ਦੀ ਹੱਡੀ ਬਾਰ-ਬਾਰ ਨੀ ਚੜ੍ਹਦੀ ਚੁੱਲ੍ਹੇ ਤੇ।"
ਮੈਂ ਸਪੱਸ਼ਟ ਕੀਤਾ ਸੀ।
ਕੁਝ ਦਿਨਾਂ ਮਗਰੋਂ ਇਕ ਸ਼ਾਮੀਂ ਮੈਂ ਖੱਡ 'ਚ ਸੈਰ ਕਰਕੇ ਮੁੜ ਰਿਹਾ ਸੀ। ਰਸਤੇ ਵਿਚ ਉਹੀ ਬਜ਼ੁਰਗ ਮਿਲ ਗਏ। ਮੋਢੇ ਤੇ ਹਲ, ਪੰਜਾਲੀ, ਚੌਥੀ ਪਰੈਣ ਨਾਲ ਮੂਹਰੇ ਤੁਰਦੇ ਮਰੀਅਲ ਜਿਹੇ ਬੋਲਦਾਂ ਨੂੰ ਰੋਕਦੇ ਹੋਏ। ਹੌਲੀ-ਹੌਲੀ ਚਲਦੇ ਉਹ ਬਜ਼ੁਰਗ ਮੈਨੂੰ ਵੇਖ ਕੇ ਰੁਕ ਗਏ ਸੀ। ਹੱਥਲੀ ਪਰੈਣ ਦਾ ਇਕ ਸਿਰਾ ਪੋਥਰਾਂ ਵਿਚਾਲੇ ਖੁਤ ਕੇ ਕਹਿਣ ਲੱਗੇ, "ਸੈਰਾਂ ਹੁੰਦੀਆਂ ਮਾਸਟਰ ਜੀ।"
"ਹਾਂ ਜੀ, ਬਜ਼ੁਰਰੀ।"
"ਮਾਸਟਰ ਜੀ, ਤੁਹਾਡਾ ਦੇਣ ਨਈਂ ਦਈ ਸਕਦਾ ਮੈਂ ਕਦੇ। ਤੁਸਾਂ ਜੋ ਮੌਕੇ 'ਤੇ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਮੇਰੀ ਗੋਰੀ ਦੀ ਜਾਨ ਬਚਨੀ ਮੁਸ਼ਕਲ ਹੀ। ਮੁੰਡੂਏ ਦਾ ਅੱਜ ਈ ਮਨੀਆਰਡਰ ਆਇਆ, ਮੈਂ ਉਣ ਖੇਤਾਂ 'ਚੋਂ ਮੁੜੀ ਕੇ, ਤੁਹਾਡੇ ਪੱਖੋਂ ਔਣਾ ਹੀ ਹਾ ਪੈਹੇ ਲਈਕੇ। ਉਣ ਈਆਂ ਕਰੋ, ਮੇਰੇ ਨਾਲ ਈ ਚਲੀ ਪੱਗ ਤੇ ਆਪਣੀ ਅਮਾਨਤ ਲੇਈ ਲੈਗ। ਏਸ ਬਹਾਨੇ ਸਾਡੀਆਂ ਝੁੱਗੀਆਂ ਵਿਚ ਵੀ ਤੁਹਾਡੇ ਚਰਨ ਪਈ ਜਾਗੇ।"
"ਕਈ ਗੋਲ ਨੀ, ਪੈਸੇ ਕਿਤੇ ਭੱਜ ਨੀ ਚੱਲੇ, ਇੰਨੀ ਸ਼ੁਕਰ ਐ ਤੁਹਾਡੀ ਬੇਟੀ ਦੀ ਜਾਨ ਬਚ ਗਈ।"
"ਨਈਂ ਮਾਸਟਰ ਜੀ, ਵਿਰੀ ਮੈਤ ਪੈਹੇ ਖਰਚਈ ਜਾਣੇ, ਮਿਨੂ ਫਿਰੀ ਲੜ ਪੈਗ, ਮੈਂ ਫਿਰੀ ਲਈ ਲੱਗਾ, ਤੁਸੀਂ ਜੇ ਇਕ ਪਖਲੇ ਬੰਦੇ ਦੀ ਇੰਨੀ ਇਮਦਾਦ ਕਰੀ ਤੀ, ਇੰਨਾ ਥੋੜਾ, ਚਲੋ ਆਰੀ। ਸਾਡੇ 'ਤੇ ਮਿਹਰ ਕਰੋ।"
ਮੈਂ ਬਜ਼ੁਰਗ ਨੂੰ ਨਾ ਨਹੀਂ ਕਰ ਸਕਿਆ। ਉਨ੍ਹਾਂ ਨਾਲ ਹੀ ਗੱਲਾਂ ਕਰਦਾ-ਕਰਦਾ ਉਨ੍ਹਾਂ ਦੇ ਘਰ ਆ ਗਿਆ ਸੀ।
ਉਸੇ ਖੇਡ ਦੇ ਸੱਜੇ ਪਾਸੇ, ਪੰਜ-ਸੱਤ ਪੈੜੇ ਚੜ ਕੇ ਖਪਰੈਲਾਂ ਦੀ ਤਿਕੋਨੀ ਛੱਤ ਵਾਲਾ ਮਕਾਨ। ਵਰਾਂਡੇ ਅੱਗੇ ਖੁੱਲ੍ਹਾ ਵਿਹੜਾ। ਮਕਾਨ ਦੇ ਮਗਰਲੇ ਪਾਸੇ ਦੇ ਵਰਾਂਡੇ ਵਿਚ ਪਸ਼ੂ ਬੰਨ੍ਹੇ ਹੋਏ ਸਨ। ਸੱਜੇ ਪਾਸੇ ਰਸੋਈ। ਮੈਂ ਉਥੇ ਵਿਹੜੇ ਵਿਚ ਪਏ ਮੰਜੇ 'ਤੇ ਬੈਠ ਗਿਆ ਸੀ।
"ਓਏ ਲਾਈ ਅੰਦਰੋਂ ਖੁਰਸੀ ਲਈ ਕੇ ਆ ਮਾਸਟਰ ਜੀ ਲਈ।" ਬਜ਼ੁਰਗ ਨੇ ਉੱਚੀ ਆਵਾਜ਼ ਵਿਚ ਕਿਹਾ ਸੀ। ਇਕ ਪਤਲਾ ਤੇ ਲੰਮੇ ਜਿਹੇ ਮੁੱਛ-ਫੁੱਟ ਗੱਭਰੂ ਨੇ ਛੇਤੀ ਨਾਲ ਲੱਕੜ ਦੀ ਕੁਰਸੀ ਵਿਹੜੇ 'ਚ ਰੱਖ ਦਿੱਤੀ ਸੀ ।
"ਨਾਲੇ ਗੋਰੀਏ ਨੂੰ ਗਲਾ ਕੋਈ ਚਾਹ-ਪਾਣੀ ਲਿਆਰੀ ਮਾਸਟਰ ਜੀ ਆਏ ਨੇ।" ਮੇਰੇ ਪੈਰ ਛੂਅ ਕੇ ਲਾਟੀ, ਰਸੋਈ ਵੱਲ ਚਲਿਆ ਗਿਆ ਸੀ।
"ਨਹੀਂ ਬਜ਼ੁਰਗ, ਚਾਹ ਪਾਣੀ ਦੀ ਕੋਈ ਇੱਛਾ ਨਹੀਂ ਹੈ ਜੀ, ਉਂਜ ਵੀ ਮੈਂ ਬਹੁਤੀ ਚਾਹ ਪਸੰਦ ਨਹੀਂ ਕਰਦਾ।"
“ਕਈ ਗੱਲ ਨੀ, ਫਿਰੀ ਇਥੇ ਕਿਹੜੀ ਦੁੱਧ ਦੀ ਘਾਟ ਐ। ਸੁੱਖ ਨਾਲ ਗਾਂ ਬੀ ਸੁਈਓ ਤੇ ਮੱਝ ਬੀ ਨਵੇਂ ਦੁੱਧ ਐ ਜੀ। ਉ ਲਾਟੀ ਈਆਂ ਕਰ ਭੈਣਾ ਨੂੰ ਗਲਾ, ਚਾਹ ਦੀ ਥਾਂ ਦੁੱਧ ਲਈ ਆ ਕੜ੍ਹਿਆ ਦੁਧੁਨੀਏ 'ਚੋਂ ਮਲਾਈ
ਮਾਰੀ ਕੇ।"
ਮੈਨੂੰ ਕੁਰਸੀ 'ਤੇ ਬਿਠਾ ਕੇ ਬਜ਼ੁਰਗ ਆਪ ਮੰਜੇ 'ਤੇ ਪਲਾਥੀ ਮਾਰ ਕੇ ਬੈਠ ਗਿਆ ਸੀ। ਉਹ ਮੇਰੇ ਘਰ ਤੇ ਸਕੂਲੇ ਬਾਰੇ ਪੁੱਛਣ ਲੱਗੇ। ਤਦ ਨੂੰ ਲਾਟੀ ਬਜ਼ੁਰਗਾਂ ਨੂੰ ਹੁੱਕਾ ਵਡਾ ਗਿਆ। ਉਹ ਉਸ ਦੀ ਨਲਪਣੀ ਮੂੰਹ ’ਚ ਪਾ ਕੇ ਗੁੜਗੁੜ ਕਰਨ ਲੱਗੇ, ਨਾਲ-ਨਾਲ ਗੱਲਾਂ ਵੀ ਕਰੀ ਜਾਂਦੇ ਸੀ। ਨੱਕ ਮੂੰਹ 'ਚੋਂ ਧੂੰਆਂ ਕੱਢਦੇ ਹੋਏ। ਫਿਰ ਬਾਲੀ ਵਿਚ ਦੁੱਧ ਨਾਲ ਭਰਿਆ ਵੱਡਾ ਸਾਰਾ ਪਿੰਤਲ ਦਾ ਗਲਾਸ ਰੱਖ ਕੇ ਗੌਰੀ ਆਪ ਆਈ ਸੀ।
"ਓ ਬਈ, ਇਨ੍ਹਾਂ ਸਾਰਾ ਦੁੱਧ। ਮੈਥੋਂ ਨੀ ਪੀਤਾ ਜਾਣਾ।" ਮੇਰੇ ਮੂੰਹ 'ਚੋਂ ਆਪ-ਮੁਹਾਰੇ ਨਿਕਲ ਗਿਆ ਸੀ।
"ਤੁਸੀਂ ਜਵਾਨ ਓ ਮਾਸਟਰ ਜੀ, ਜਧਾੜੀ ਅਸਾਂ ਜੇ ਤੁਹਾਡੀਆਂ ਉਮਰਾਂ ਦੇ ਹੈਨਾ, ਇਨਾ ਦੁੱਧ ਤਾਂ ਖੜ੍ਹ-ਖੜ੍ਹੇ ਇੱਥੋਂ ਤੀਕ ਲਾਈ ਕੇ ਪੀ ਜਾਂਦੇ ਹੇ। ਅਜਕਲ੍ਹ ਦੇ ਨਿਆਣਿਆਂ ਨੂੰ ਨਫ਼ਰਤ ਐ ਦੁੱਧੇ ਤੋਂ। ਤੁਹਾਡੀ ਗੱਲ ਨੀ ਕਰਦਾ। ਆਮ ਈ ਦਿਖਦਾ। ਚਾਅ ਜਿੰਨੀ ਮਰਜ਼ੀ ਦੇਈ ਦੰਗ, ਡੋਫੀ ਜਾਂਦੇ ਨੇ। ਪੀ ਲੰਗ, ਕਈ ਨੀ ਇਨਾ ਤਾਂ ਖੇਡਾਂ 'ਚ ਚਲਦਿਆਂ ਈ ਹਜ਼ਮ ਹੋਈ ਜਾਣਾ।" ਬਜ਼ੁਰਗਾਂ ਨੇ ਜ਼ੋਰ ਪਾਇਆ ਸੀ।
ਬਜ਼ੁਰਗਾਂ ਦਾ ਨਾਂ ਚਿੰਤਾਮਣੀ ਸੀ। ਉਨ੍ਹਾਂ ਨੇ ਗੱਲਾਂ ਹੀ ਗੋਲਾਂ ਵਿਚ ਦੱਸਿਆ ਸੀ ਕਿ ਦੇ ਵੱਡੀਆਂ ਧੀਆਂ ਵਿਆਹ ਦਿੱਤੀਆਂ ਹਨ। ਸਾਰਿਆਂ ਤੋਂ ਛੋਟੀ ਗੋਰੀ ਐ। ਦੋ ਬੇਟੇ ਦੂਸਰੇ ਸ਼ਹਿਰਾਂ ਵਿਚ ਮਿਹਨਤ ਮਜ਼ਦੂਰੀ ਕਰ ਰਹੇ ਸਨ ਤੇ ਆਪੋ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਸਨ। ਘਰੋੜੀ ਦਾ ਪੁੱਤਰ ਲਾਟੀ ਤੀਜੀ ਜਮਾਤ ਵਿਚ ਪੜ੍ਹ ਰਿਹਾ ਸੀ, ਉਹ ਘਰ ਤੇ ਖੇਤੀਬਾੜੀ ਦੇ ਕੰਮ ਵਿਚ ਹੱਥ ਵੰਡਾ ਰਿਹਾ ਸੀ। ਵਿਆਹਯੋਗ ਗੋਰੀ ਦੇ ਹੱਥ ਪੀਲੇ ਕਰਕੇ ਆਪਣੀ ਜ਼ਿੰਮੇਦਾਰੀ ਤੋਂ ਮੁਕਤ ਹੋ ਜਾਣਾ ਲੋਚਦੇ ਸਨ ਚਿੰਤਾਮਣੀ। ਮੈਂ ਸੰਘਣੀ ਮਲਾਈ ਵਾਲਾ ਕੜਿਆ ਗਰਮਾ-ਗਰਮ ਦੁੱਧ ਹੌਲੀ-ਹੌਲੀ ਪੀ ਰਿਹਾ ਸੀ। ਉਸ ਵਿਚੋਂ ਮਿੱਟੀ ਦੇ ਬਰਤਨ ਦੀ ਸੌਂਧੀ-ਸੋਂਧੀ ਖ਼ੁਸ਼ਬੂ ਵੀ ਆਉਂਦੀ ਪਈ ਸੀ।
ਸ਼ਾਇਦ ਚੁੱਲ੍ਹੇ ਦੀ ਅੱਗ ਬੁਝ ਗਈ ਸੀ। ਵੇਖਦਿਆਂ ਹੀ ਵੇਖਦਿਆਂ ਵਰਾਂਡਾ ਤੇ ਆਲਾ-ਦੁਆਲਾ ਧੂੰਏਂ ਨਾਲ ਭਰ ਗਿਆ ਸੀ। ਮੇਰੀਆਂ ਅੱਖਾਂ ਵਿਚ ਧੂੰਏਂ ਕਾਰਨ ਪਾਣੀ ਵਗਦਾ ਵੇਖ ਕੇ ਗੋਰੀ ਕਾਹਲੀ ਨਾਲ ਰਸੋਈ ਵਿਚ ਚਲੀ ਗਈ ਸੀ ਅਤੇ ਭੂਕਨੇ ਨਾਲ ਜ਼ੋਰ-ਜ਼ੋਰ ਦੀ ਫੂਕ ਮਾਰ ਕੇ ਅੱਗ ਬਾਲਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉੱਠ ਕੇ ਆਲੇ-ਦੁਆਲੇ ਨਜ਼ਰ ਦੁੜਾਈ। ਘਰ ਅੰਦਰ-ਬਾਹਰ ਕੱਚਾ ਸੀ। ਕੰਧਾ ਰੀਹੋ ਨਾਲ ਲਿੱਪੀਆਂ ਹੋਈਆਂ। ਵਰਾਂਡੇ ਦਾ ਫਰਸ਼ ਤੇ ਕੰਧਾਂ ਤੇ ਚੂਨੇ ਦੀ ਥਾਂ ਗੋਲੂ ਮਿੱਟੀ ਫੇਰ ਕੇ, ਉਸ ਤੇ ਗੇਰੂ ਮਿੰਟੀ ਨਾਲ ਮੇਰ ਤੇ ਕਈ ਤਰ੍ਹਾਂ ਦੇ ਹੋਰ ਬੇਲ ਬੂਟੇ ਵਾਹੇ ਹੋਏ ਸੀ। ਪਿੰਤਲ ਦੀਆਂ ਮੇਖਾਂ ਵਾਲੇ ਪੁਰਾਣੇ ਤੇ ਮਜ਼ਬੂਤ ਦਰਵਾਜ਼ੇ। ਵਿਹੜੇ 'ਚ ਇਕ ਪਾਸੇ ਕਤਾਰ ਵਿਚ ਪਪੀਤੇ ਦੇ ਉੱਚੇ ਲੰਮੇ ਪੇੜ। ਉਨ੍ਹਾਂ ਨਾਲ ਹੀ ਬਣਾਈ ਕਿਆਰੀ ਵਿਚ ਹਰਾ ਧਨੀਆ, ਪੁਦੀਨਾ, ਹਰੀਆਂ ਮਿਰਚਾਂ ਤੇ ਹੋਰ ਮੌਸਮ ਮੁਤਾਬਿਕ ਉਗਾਈਆਂ
ਸਬਜ਼ੀਆਂ ਸਨ। ਦੂਸਰੇ ਪਾਸੇ ਤੱਕ ਦੀ ਡੱਬ-ਖੜੱਬੀ ਛਾਂ ਹੇਠ ਲੱਕੜ ਦੀ ਘੜਵੰਜੀ ਤੇ ਟਿਕਾਏ ਪਾਣੀ ਨਾਲ ਭਰੇ ਘੜੇ। ਠੇਕ ਦੇ ਤਣੇ ਨਾਲ ਟੰਗੀ ਲੋਜ ਤੇ ਟਾਹਣੀ ਨਾਲ ਬੰਨ੍ਹ ਕੇ ਰੋਸੀ ਤੇ ਟੰਗਿਆ ਵੰਡਾ ਜਿਹਾ ਠੀਕਰਾ, ਜਿਸ ਵਿਚ ਪੰਛੀਆਂ ਲਈ ਪਾਣੀ ਰੱਖਿਆ ਹੋਇਆ ਸੀ। ਵਰਾਂਡੇ ਦੇ ਦੂਸਰੇ ਪਾਸੇ ਪਸ਼ੂਆਂ ਦਾ ਚਾਰਾ ਕੱਟਣ ਲਈ ਟੋਕਾ ਸੀ, ਹੱਥ ਨਾਲ ਚਲਾਉਣ ਵਾਲਾ।
ਚਿੰਤਾਮਣੀ ਨੇ ਮੇਰੇ ਵਾਰ-ਵਾਰ ਮਨਾ ਕਰਨ ਦੇ ਬਾਵਜੂਦ ਉਧਾਰ ਲਏ ਪੈਸੇ ਮੋੜਦਿਆਂ ਕਈ ਵਾਰ ਧੰਨਵਾਦ ਕੀਤਾ ਸੀ। "
ਤੁਹਾਨੂੰ ਲੋੜ ਹੈ ਤਾਂ ਰੱਖ ਲਵੋ, ਮੈਂ ਫਿਰ ਲੈ ਲਵਾਂਗਾ।" ਪਰ ਉਹ ਮੰਨੇ ਨਹੀਂ ਸਨ।
"ਮਾਸਟਰ ਜੀ ਐਤਕੀ ਤਾਂ ਖ਼ਬਰੇ ਕਿਸ ਕਰਕੇ ਦੇਰੀ ਹੋਈ ਗਈ। ਉਆਂ ਤਾਂ ਬੇਟਿਆਂ ਦੇ ਪੈਹੇ ਟੈਮੇ ਦੇ ਪੁਜੀ ਜਾਂਦੇ। ਕਈ ਬਾਰੀਆਂ ਏਹ ਡਾਖਾਨੇ ਆਲੇ ਘੇਸਲੇ ਬਣੀ ਜਾਂਦੇ। ਫਿਰੀ ਕਦੇ ਲੜ ਪੱਗ ਤਾਂ ਤੁਸਾਂ ਜੇ ਤਕਲੀਫ਼ ਦਿੰਗਾ।" ਬਜ਼ੁਰਗ ਨੇ ਸਫ਼ਾਈ ਜਿਹੀ ਦਿੰਦਿਆਂ ਕਿਹਾ ਸੀ।
ਮੈਂ ਉਠ ਕੇ ਜਾਣ ਲੱਗਾ ਤਾਂ ਉਹ ਮੇਰਾ ਹੱਥ ਫੜ ਕੇ ਮੈਨੂੰ ਰੋਕਦਿਆਂ ਕਹਿਣ ਲੱਗੇ, "ਮਾਸਟਰ ਜੀ, ਈਆਂ ਨੀ ਉਣ, ਬੁਰਾ ਲਗਦਾ, ਉਣ ਰੋਟੀ ਖਾਈ ਕੇ ਜਾਣਾ। ਜੇ ਬੀ ਰੁੱਖੀ ਮਿੱਸੀ ਬਣੀਓ ਐ ਗਰੀਬਾਂ ਦੇ ਘਰ ਦੀ ਕਬੂਲ ਕਰੀ ਲੱਗੇ । ਤੁਸਾਂ ਜੇ ਉਣ ਜਾਈਕੇ ਹੱਥ ਸਾੜਨੇ, ਇੱਥੇ ਬਣੀਉ ਛੱਡੀ ਕੇ ਕੈਂਹ " ਜਾਣਾ।"
ਮੇਰੇ ਬਾਰ-ਬਾਰ ਮਨ੍ਹਾਂ ਕਰਨ ਦੇ ਬਾਵਜੂਦ ਬਜ਼ੁਰਗ ਨਹੀਂ ਮੰਨੇ ਸਨ। ਮੈਂ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਅੱਗੇ ਨਤਮਸਤਕ ਹੋਇਆ, ਉੱਥੋਂ ਉਠ ਨਾ ਸਕਿਆ। ਕੁਝ ਦੇਰ ਪਿੰਡ, ਘਰ, ਖੇਤਾਂ ਫਸਲਾਂ ਦੀਆਂ ਗੱਲਾਂ ਕਰਨ ਮਗਰੋਂ ਵਰਾਂਡੇ 'ਚ ਮੇਰੇ ਲਈ ਮੂਹੜਾ ਰੱਖ ਦਿੱਤਾ ਗਿਆ ਸੀ। ਨੇੜੇ ਹੀ ਵਰਾਂਡੇ ਦੇ ਖੰਭੇ ਨਾਲ ਕਿੱਲ ਤੇ ਲਾਲਟੈਨ ਟੰਗ ਦਿੱਤੀ ਸੀ। ਲਾਟੀ ਬਾਲੀ ਵਿਚ ਮੱਕੀ ਦੇ ਰੋਟੀ ਤੇ ਸਾਗ ਪਰੇਸ ਗਿਆ ਸੀ, ਜਿਸ ਨੂੰ ਵੇਖ ਕੇ ਮੇਰੇ ਮੂੰਹ ਵਿਚ ਪਾਣੀ ਆ ਗਿਆ ਸੀ। ਮੇਰਾ ਮਨਪਸੰਦ ਭੋਜਨ ਜੀ ਸੀ। ਨਾਲ ਹੀ ਕੋਲੀ ਵਿਚ ਕੜ੍ਹੀ ਵਰਗਾ ਕੁਝ, ਰੱਖਿਆ ਤਾਂ ਬਹੁਤ ਸਵਾਦ, ਪਰ ਉਹ ਕੜ੍ਹੀ ਨਹੀਂ ਸੀ। ਬਾਲੀ 'ਚ ਗਲਗਲ ਦਾ ਆਚਾਰ ਵੀ ਰੱਖਿਆ ਹੋਇਆ ਸੀ।
"ਮਾਸਟਰ ਜੀ ਤ੍ਰੇੜੂ ਵੀ ਖਾਰੀ, ਪਹਾੜੇ ਦੀ ਸਭ ਤੋਂ ਸਸਤੀ, ਤਾਕਤਵਰ, ਸਵਾਦਿਸ਼ਟ ਤੇ ਪਚਣ ਵਾਲੀ ਬਾਰਾ ਮਾਰੀ ਸਬਜ਼ੀ।" ਬਜ਼ੁਰਗਾਂ ਨੇ ਕਈ ਗੁਣ ਗਿਣਾ ਦਿੱਤੇ ਸਨ, ਇਕੋ ਸਾਹ ਵਿਚ। ਮੈਂ ਜਿਵੇਂ-ਜਿਵੇਂ ਚਮਚ ਨਾਲ ਰੇੜੂ ਖਾਂਦਾ ਗਿਆ ਸੀ, ਉਸ ਦਾ ਸਵਾਦ ਸਿਰ ਚੜ੍ਹ ਕੇ ਬੋਲਦਾ ਗਿਆ ਸੀ। ਦਹੀਂ ਨੂੰ ਖ਼ਾਸ ਢੰਗ ਨਾਲ ਤੜਕਾ ਲਗਾ ਕੇ ਬਣਾਈ ਸਦਾਬਹਾਰ ਸਬਜ਼ੀ, ਜਿਸ ਨੂੰ ਮੈਂ ਗੈਰੀ ਤੋਂ ਬਣਾਉਣੀ ਸਿੱਖ ਲਿਆ ਸੀ ਤੇ ਅੱਜ ਤੀਕ ਇਸ ਰੇੜੂ ਦਾ ਸਵਾਦ ਮਾਣ ਰਿਹਾ ਹਾਂ।
ਜਿੱਥੇ ਮੈਂ ਬੈਠ ਕੇ ਭੇਜਣ ਕਰ ਰਿਹਾ ਸੀ। ਮੇਰੇ ਇਕਦਮ ਸਾਹਮਣੇ ਚੁੱਲ੍ਹੇ
ਤੇ ਰੋਟੀਆਂ ਸੇਕਦੀ ਨਜ਼ਰ ਆਉਂਦੀ ਸੀ ਗੋਰੀ। ਉਸ ਦੇ ਹੱਥਾਂ ਵਿਚ ਗਜ਼ਬ ਦੀ ਫੁਰਤੀ ਸੀ। ਜਿਵੇਂ ਉਹ ਆਪਣੀ ਮੁਹਾਰਤ ਦਾ ਮੁਜ਼ਾਹਰਾ ਕਰਨਾ ਚਾਹੁੰਦੀ ਸੀ ਮੇਰੇ ਸਾਹਮਣੇ।
"ਲਾਟੀ, ਮਾਸਟਰ ਜੀ ਨੂੰ ਹਰੀ ਮਿਰਚ ਬੀ ਲਿਆਈ ਕੇ ਦੇ ਨਾ ਬਾੜਨੂਏ 'ਚੋਂ ਤੋੜੀ ਕੇ।" ਗੋਰੀ ਨੇ ਤਿਰਛੀ ਅੱਖ ਨਾਲ ਮੇਰੇ ਵੱਲ ਵੇਖਦਿਆਂ ਲਾਟੀ ਨੂੰ ਕਿਹਾ ਸੀ। ਚੁੱਲ੍ਹੇ ਵਿਚੋਂ ਉਠਦੀਆਂ ਲਪਟਾਂ ਤੇ ਸੇਕ ਕਰਕੇ ਗੋਰੀ ਦਾ ਚਿਹਰਾ ਤਾਂਬੇ ਵਾਂਗ ਚਮਕ ਰਿਹਾ ਸੀ। ਮੇਰੇ ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਚਿੰਤਾਮਣੀ ਬੋਲ ਪਏ ਸਨ. "ਲਿਆ ਲਾਟੀ ਲਿਆ, ਪੁੱਛਣ ਆਲੀ ਕੇਹੜੀ ਗੱਲ ਐ।"
ਲਾਟੀ ਨੂੰ ਘੜਵੰਜੀ ਤੋਂ ਪਾਣੀ ਭਰਦਿਆਂ ਵੇਖ ਕੇ, ਗੋਰੀ ਆਪ ਹੀ ਉਠ ਖੜੋਤੀ ਤੇ ਉੜਦੀ ਹੋਈ ਵਿਹੜੇ ਦੇ ਬਾੜਨੂਏ ਵਿਚ ਗਈ ਤੇ ਹਨੇਰੇ ਵਿਚ ਅੱਖ ਝਮਕਦਿਆਂ ਹੀ ਤਿੰਨ-ਚਾਰ ਹਰੀਆਂ ਮਿਰਚਾਂ ਤੋੜ ਲਿਆਈ ਤੇ ਮੇਰੀ ਬਾਲੀ ਵਿਚ ਰਖਦਿਆਂ ਬੜੀ ਸ਼ੰਖੀ ਨਾਲ ਬੋਲੀ, "ਮਾਸਟਰ ਜੀ, ਸਾਡੀਆਂ ਮਿਰਚਾਂ ਬੜੀਆਂ ਤੇਜ਼ ਨੇਂ। ਜ਼ਰਾ ਦਿੱਖੀ ਕੇ ਖਾਇਉ।" ਮੁਸਕਰਾਉਂਦੀ ਹੋਈ ਮੁੜ ਚੁੱਲ੍ਹੇ ਪਾਸ ਜਾ ਬੈਠੀ ਸੀ। ਗੋਰੀ ਦੀ ਦਿਲ-ਖਿੱਚਵੀਂ ਮੁਸਕਰਾਹਟ ਤੇ ਚਾਅ ਭਰੀ ਮਹਿਮਾਨ ਨਿਵਾਜ਼ੀ ਮੈਨੂੰ ਬਹੁਤ ਅਪਣੱਤ ਭਰਪੂਰ ਤੇ ਚੰਗੀ-ਚੰਗੀ ਲਗਦੀ ਪਈ ਸੀ। ਮਨ ਨੂੰ ਮੋਹ ਰਿਹਾ ਸੀ ਉਨ੍ਹਾਂ ਦਾ ਆਪਣਾਪਣ। ਲਾਲਟੈਨ ਦੀ ਲੈਅ ਵਿਚ ਗੋਰੀ ਮੇਰੀ ਬਾਲੀ ਵਿਚ ਇਕ ਹੋਰ ਗਰਮਾਗਰਮ ਮੱਕੀ ਦੀ ਰੋਟੀ ਰੱਖਣ ਲੱਗੀ ਤਾਂ ਮੈਨੂੰ ਲੱਗਿਆ ਕਿ ਉਸ ਦੇ ਚਿਹਰੇ ਅੱਗੇ ਲਾਲਟੈਨ ਦੀ ਰੋਸ਼ਨੀ ਵਿੱਕੀ ਪੈ ਗਈ ਹੈ। ਮੈਥੋਂ ਉਸ ਦੇ ਭੋਲੇ-ਭਾਲੇ, ਤਾਜਗੀ ਭਰੇ ਤੇ ਹਸਮੁੱਖ ਚਿਹਰੇ ਤੋਂ ਨਜ਼ਰਾਂ ਨਹੀਂ ਸੀ ਹਟਾ ਹੋ ਰਹੀਆਂ। ਫਿਰ ਮੈਂ ਮਨ ਹੀ ਮਨ ਇਹ ਸੋਚ ਕੇ ਝਿਜਕ ਗਿਆ ਕਿ ਘਰ ਦੇ ਲੋਕ ਮੈਨੂੰ ਇੰਜ ਗੋਰੀ ਵੱਲ ਵੇਖਦਿਆਂ ਵੇਖ ਕੇ ਮੇਰੇ ਬਾਰੇ ਕੀ ਸੋਚਣਗੇ ?
ਇਕ ਤਾਂ ਮਿਰਚ ਸਚਮੁੱਚ ਹੀ ਬੜੀ ਕੌੜੀ ਸੀ। ਦੂਸਰੇ ਮੇਰਾ ਧਿਆਨ ਗੋਰੀ ਵੱਲ ਹੋਣ ਕਰਕੇ ਮੇਰੀ ਜੀਭ ਟੁੱਕੀ ਗਈ ਸੀ । ਟੁੱਕੀ ਹੋਈ ਜੀਭ 'ਤੇ ਮਿਰਚ ਲੱਗਣ ਲੱਗ ਪਈ ਸੀ। ਮੇਰੇ ਮੂੰਹ 'ਚ ਸੀ-ਸੀ ਤੇ ਅੱਖਾਂ 'ਚੋਂ ਪਾਣੀ ਵਗਦਾ ਵੇਖ ਕੇ ਗੋਰੀ ਝੱਟ ਬੋਲ ਪਈ ਸੀ, "ਮੈਂ ਗਲਾਇਆ ਹਾ ਨਾ, ਸਾਡੀ ਮਿਰਚ ਥੋੜ੍ਹ ਤੇਜ ਐ, ਜ਼ਰਾ ਦਿੱਖੀ ਕੇ ਖਾਇਉ।" ਗੋਰੀ ਨੇ ਮੁੜ ਤਿਰਛੀਆਂ ਨਜ਼ਰਾਂ ਨਾਲ ਮੇਰੇ ਵੱਲ ਮੁਸਕਰਾਉਂਦਿਆਂ ਵੇਖ ਕੇ ਕਿਹਾ ਸੀ।
ਤੇਰੇ ਰੂਪ ਦਾ ਤੇਜ਼ ਹੀ ਇੰਨਾ ਐ ਕਿ ਮੇਰੀਆਂ ਅੱਖਾਂ ਚੁੰਧੀਆਂ ਗਈਆਂ ਨੇਂ। ਮੈਂ ਆਪਣੇ ਹੋਸ਼-ਹਵਾਸ਼ ਹੀ ਗੁਆ ਬੈਠਾ ਹਾਂ ਗੋਰੀ। ਮੈਂ ਮਨ ਹੀ ਮਨ ਵਿਚ ਕਿਹਾ ਪਰ ਇਹ ਬੋਲ ਬੁਲ੍ਹਾਂ 'ਤੇ ਨਹੀਂ ਲਿਆ ਸਕਿਆ ਸੀ।
ਗੋਰੀ ਦੀ ਮਾਂ, ਸਿਰ ਤੇ ਪੈਲਾ ਲੈ ਕੇ ਮੇਰੇ ਵੱਲ ਪਿੱਠ ਕਰਕੇ ਬੈਠੀ ਹੋਈ ਸੀ। ਪਤਾ ਨਹੀਂ ਉਹ ਮੇਰੇ ਸਾਮ੍ਹਣੇ ਆਉਣ ਕਿਉਂ ਝਿਜਕਦੀ ਪਈ ਸੀ। ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਈ। ਮੈਂ ਤਾਂ ਉਨ੍ਹਾਂ ਦੇ ਪੁੱਤਾਂ ਵਰਗਾ
ਸੀ। ਪਰ ਉਧਰ ਗੋਰੀ ਮੋਟੀਆਂ-ਮੋਟੀਆਂ, ਕਾਲੀਆਂ-ਕਾਲੀਆਂ ਹਿਰਨੀ ਵਰਗੀਆਂ ਚੰਚਲ ਤੇ ਮੁਸਕਰਾਉਂਦੀਆਂ ਅੱਖਾਂ ਨਾਲ, ਤਿਰਛੀ ਨਜ਼ਰ ਦੇ ਤੀਰ ਬਾਰ-ਬਾਰ ਮੇਰੇ 'ਤੇ ਚਲਾਉਂਦੀ ਪਈ ਸੀ । ਫਿਰ ਹੇਠਲਾ ਬੜ੍ਹਾ ਮੋਟਾ ਤੇ ਰਸੀਲਾ ਬੁੱਲ੍ਹ ਟੁਕਦੀ ਹੋਈ ਬੋਲੀ ਸੀ, “ਮਾਸਟਰ ਜੀ, ਹੋਰ ਲਿਆਵਾ ਸਾਗ ਤੇ ਰਟੀ ?
"ਨਹੀਂ ਨਹੀਂ, ਬਸ ਹੈ ਸਭ ਕੁਝ।" ਮੈਂ ਦੋਹਾਂ ਹੱਥਾਂ ਨਾਲ ਥਾਲੀ ਨੂੰ ਢਕਦਿਆਂ ਕਿਹਾ ਸੀ।
"ਮਾਸਟਰ ਜੀ, ਇੰਨੀ ਰੋਟੀ ਤਾਂ ਅਸਾਂ ਜੇ ਬਗੈਰ ਭੁੱਖਾ ਦੇ ਈ ਖਾਈ ਲਈ ਦੀ, ਤੁਹਾਡੀ ਤਾਂ ਭੁੱਖ ਹੈ ਈ ਬੜੀ ਥੋੜ੍ਹੀ। ਪਾ-ਪਾ ਕੁੜੀਏ ਗਰਮ-ਗਰਮ ਸਾਗ ਬੀ ਤੇ ਇੱਕ ਚੰਗੀ ਤਰ੍ਹਾਂ ਰਾੜ੍ਹੀ ਕੇ ਰੋਟੀ ਬੀ।" ਚਿੰਤਾਮਣੀ ਦੇ ਕਹਿਣ ਤੇ, ਮੇਰੇ ਨਾ-ਨਾ ਕਰਨ ਦੇ ਬਾਵਜੂਦ ਵੀ ਗੋਰੀ ਨੇ ਜ਼ਬਰਦਸਤੀ ਇਕ ਰੋਟੀ ਹੋਰ ਮੇਰੀ ਬਾਲੀ ਵਿਚ ਰਖਦਿਆਂ ਕਿਹਾ ਸੀ, "ਆਪਣੇ ਘਰੋਂ ਅਸਾਂ ਜੇ ਤੁਹਾਨੂੰ ਭੁੱਖੇ ਨੀ ਜਾਣ ਦੇਣਾ। ਰਜਾਈ ਕੇ ਭੇਜਣਾ। ਹਾਂ, ਮੈਨੂੰ ਲਗਦਾ ਤੁਸਾਂ ਜੋ ਸਾਡੀ ਰੋਟੀ ਸੁਆਦ ਨੀ ਲੱਗੀ।"
"ਨਹੀਂ-ਨਹੀਂ ਇਹੋ ਜਿਹੀ ਕਈ ਗੱਲ ਨੀ ਹੈ ਗੋਰੀ, ਬਹੁਤ ਹੀ ਸੁਆਦਲਾ ਖਾਣਾ ਹੈ। ਜਦੋਂ ਤੋਂ ਇਸ ਪਿੰਡ ਵਿਚ ਆਇਆ ਹਾਂ, ਪਹਿਲੀ ਵਾਰੀ ਘਰ ਦਾ ਬਣਿਆ ਇਨਾ ਸੁਆਦਲਾ ਭੇਜਣ ਕੀਤਾ ਹੈ। ਉਂਜ ਵੀ ਸਾਗ ਤੇ ਮੱਕੀ ਦੀ ਰੋਟੀ ਮੇਰੀ ਕਮਜ਼ੋਰੀ ਹੈ।"
"ਹੱਛਾ, ਮਿੰਨ੍ਹ ਬੀ ਬੜਾ ਸੁਆਦ ਲਗਦਾ ਪਰ ਆਪਣਾ ਬਣਾਇਆ ਨੀ, ਕਿਸੇ ਹੋਰ ਦੇ ਹੱਥ ਦਾ ਬਣਿਆ।" ਗੋਰੀ ਨੇ ਵੀ ਮੇਰੇ ਸ਼ੌਕ ਨਾਲ ਆਪਣੀ ਹਾਮੀ ਭਰ ਦਿੱਤੀ ਸੀ। ਮੈਂ ਖਾਣਾ ਖਾ ਕੇ ਉਠਣ ਹੀ ਲੱਗਾ ਤਾਂ ਗੋਗੋ ਨਿੱਕੀ ਜਿਹੀ ਪਲੇਟ ਵਿਚ ਗੁੜ ਰੱਖ ਗਈ ਸੀ।
"ਤੇਰੇ ਬੋਲ ਤਾਂ ਇਸ ਗੁੜ ਨਾਲੋਂ ਵੱਧ ਮਿੱਠੇ ਹਨ, ਉਨ੍ਹਾਂ ਨੂੰ ਸੁਨਣ ਮਗਰੋਂ ਗੁੜ ਦੀ ਲੋੜ ਹੀ ਨਹੀਂ ਹੈ।" ਮੈਂ ਮਨ ਹੀ ਮਨ ਵਿਚ ਕਿਹਾ ਸੀ। ਬਾਹਰ ਹਨੇਰਾ ਇੰਨਾ ਗੁੜ੍ਹਾ ਹੋ ਗਿਆ ਸੀ ਕਿ ਹੱਥ ਨੂੰ ਹੱਥ ਨਹੀਂ ਸੀ ਸੁਝਾਈ ਦਿੰਦਾ।
"ਚੰਗਾ ਜੀ, ਮੇਰੀ ਇੰਨੀ ਸੇਵਾ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹੁਣ ਮੈਨੂੰ ਇਜਾਜ਼ਤ ਦਿਓ ਜੀ।" ਮੈਂ ਹੱਥ ਜੋੜਦਿਆ ਕਿਹਾ ਸੀ।
"ਪਏ ਰਹੋ ਇੱਥੇ ਹੀ ਮਾਸਟਰ ਜੀ, ਉਣ ਉੱਥੇ ਜਾਈ ਕੇ ਬੀ ਕੇ ਕਰਨਾ, ਸੋਣਾ ਈ ਐ, ਇੱਥੇ ਹੀ ਗੱਪਾਂ-ਬੱਪਾਂ ਮਾਰੀ ਲੈਂਗ।" ਚਿੰਤਾਮਣੀ ਨੇ ਕਿਹਾ ਸੀ।
"ਨਹੀਂ ਬਜ਼ੁਰਗੇ, ਮੈਂ ਚੁਬਾਰੇ ਦਾ ਬੂਹਾ ਵੀ ਖੁੱਲ੍ਹਾ ਛੱਡ ਆਇਆ ਸੀ। ਪੰਡਤ ਜੀ ਵੀ ਮੇਰੀ ਉਡੀਕ ਕਰ ਰਹੇ ਹੋਣਗੇ।"
"ਚੰਗਾ ਜੀ, ਜੀਆਂ ਤੁਹਾਡੀ ਮਰਜ਼ੀ, ਉਆ ਇੱਥੇ ਬੀ ਗਈ ਗੱਲ ਨਹੀਂ ਹੀ, ਆਪਣਾ ਹੀ ਘਰ ਹੈ।"
ਫਿਰ ਕਦੇ ਸਹੀ ਜੀ, ਹੁਣ ਜਾਣ ਦਿਉ ਜੀ।" ਮੈਂ ਮੁੜ ਕਿਹਾ ਤਾਂ ਚਿੰਤਾਮਣੀ ਨੇ ਜ਼ਿਆਦਾ ਜ਼ਿੱਦ ਨਹੀਂ ਸੀ ਕੀਤੀ।
"ਚੰਗਾ, ਜਾ ਫਿਰੀ ਲਾਟੀ, ਲਾਲਟੈਨ ਲਈ ਕੇ, ਮਾਸਟਰ ਜੀ ਨੂੰ ਚੁਬਾਰੇ ਤਾਈਂ ਛੱਡੀ ਕੇ ਆ।"
ਆਉਂਦਿਆਂ-ਆਉਂਦਿਆਂ ਚਿੰਤਾਮਣੀ ਨੇ ਇਕ ਵਾਰੀ ਫਿਰ ਕਿਹਾ ਸੀ।
"ਮਾਸਟਰ ਜੀ, ਕਿਸੇ ਗੋਲੋਂ ਤੰਗ ਨੀ ਰੈਣਾ। ਕਿਸੇ ਚੀਜ਼ ਦੀ ਲੋੜ ਹੋਵੇ। ਗਲਾਈ ਦੇਣਾ, ਆਪਣਾ ਈ ਘਰ ਸਮਝੀ ਕੇ। ਅਸੀਂ ਗਰੀਬ ਜਿੰਨੇ ਜੰਗੇ ਹੁੰਗੇ ਜ਼ਰੂਰ ਕਰਗੇ । ਤੁਸਾਂ ਜੇ ਸਾਡੇ 'ਤੇ ਮੇਰਬਾਨੀ ਕੀਤੀ, ਉਦਾ ਮੁੱਲ ਨੀ ਤਾਗੋ ਸਕਦੇ ਅਸੀਂ।"
"ਮਿਹਰਬਾਨੀ ਵਾਲੀ ਕੋਈ ਗੱਲ ਨੀ। ਬੰਦਾ ਈ ਬੰਦੇ ਦੇ ਕੰਮ ਆਉਂਦਾ ਜੀ। ਹਾਂ ਇਕ ਮਿਹਰਬਾਨੀ ਮੇਰੇ 'ਤੇ ਕਰੀ ਦੋਰੀ। ਮੈਂ ਦੁਕਾਨ ਤੋਂ ਦੁੱਧ ਲੈਨਾ, ਉਹ ਖ਼ਾਸ ਚੰਗਾ ਨੀ ਹੁੰਦਾ। ਪੀਣ ਦਾ ਸੁਆਦ ਜਿਹਾ ਨੀ ਔਂਦਾ। ਜੇ ਕਿਤੇ ਬਾਂਧ ਲਗ ਜਾਂਦੀ। ਘਰੇ ਦੇ ਦੁੱਧ ਦੀ।"
"ਲੇ, ਤੁਸਾਂ ਜੇ ਪੋਲਾਂ ਕੈਂਹ ਨੀ ਦੱਸਿਆ ਮਾਸਟਰ ਜੀ ਸਾਡੀਆਂ ਤੇ ਗਾਂ-ਮੱਝ ਸੂਈਆਂ ਨੇ। ਜਧਾੜੀ ਤਾਈਂ ਸਾਡੇ ਘਰ ਦੁੱਧ ਹੋਗਾ। ਤੁਸਾਂ ਜੇ ਫਿਕਰ ਕਰਨ ਦੀ ਲੋੜ ਨੀ। ਲਾਟੀ ਆਪ ਈ ਚੁਬਾਰੇ 'ਤੇ ਛੱਡੀ ਆਇਆ ਕਰਗਾ। ਇਹ ਦੱਸੀ ਦੋਗੇ। ਕਿੰਨਾ ਦੁੱਧ ਚਾਹੀਦਾ।"
"ਇਕ ਕਿਲੋ ਲੈਂਦਾ ਹਾਂ, ਦੁਕਾਨ ਤੋਂ।" ਮੈਂ ਸਪੋਸ਼ਟ ਕਰ ਦਿੱਤਾ ਸੀ। “ਉਹ ਕੋਈ ਫਿਕਰ ਨੀ ਮਾਸਟਰ ਜੀ, ਭਾਤੇ ਕਿੱਲ ਲੱਗ ਭਾੜੇ ਦੇ ਕਿੱਲ। ਗਾਂ ਦਾ ਕੇ ਮੋਝ ਦਾ। ਕਿਹੜਾ ਪਸੰਦ ਕਰਦੇ ਉ।"
"ਮੱਝ ਦਾ ਇਕ ਕਿਲੋ ਹੀ ਬਹੁਤ ਹੋ ਜੀ। ਨਾਲੇ ਰੇਟ ਵੀ ਦੱਸ ਦਿਉ ਨਾ।
"ਲੈ ਮਾਸਟਰ ਜੀ, ਇਹ ਕੇ ਗੱਲ ਕਰੀ ਤੀ। ਤੁਸਾਂ ਜੇ ਪੈਲਾਂ ਦੁੱਧ ਪੀ ਕੇ ਦਿਖਿਉ, ਫਿਰੀ ਰੇਟ ਬੀ ਦਿੱਖੀ ਲੈਂਗੇ। ਕੋਈ ਹੋਰ ਲੋੜ ਐ ਤਾਂ ਦੱਸੇ "
"ਇਹ ਤਾਂ ਤੁਸੀਂ ਜੀ ਹੱਥਾਂ 'ਤੇ ਸਰ੍ਹੋਂ ਉਗਾਤੀ। ਬਜ਼ੁਰਗ ।"
"ਮਾਸਟਰ ਜੀ, ਜਿਹੜੀ ਚੀਜ਼ ਹੈ ਈ ਆਪਣੇ ਘਰ, ਉਦੀ ਕਾਧੀ ਚਿੰਤਾ।"
“ਚੰਗਾ ਜੀ, ਇਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਨਾ ਸੁਆਦਲਾ ਖਾਣਾ ਖੁਆਉਣ ਦਾ, ਮਹਿਮਾਨ ਨਿਵਾਜ਼ੀ ਦਾ ਤੇ ਮਾਣ ਸਤਿਕਾਰ ਦੇਣ ਦਾ।"
“ਮਾਸਟਰ ਜੀ, ਹੋਰ ਸਾਡੇ ਕੋਲ ਹੈ ਈ ਕੇ, ਹੋਰ ਅਸਾਂ ਜੇ ਕੁਝ ਕਰਨ ਜੰਗੇ ਬੀ ਹਈ ਨੀ।" ਬਜ਼ੁਰਗਾਂ ਨੇ ਆਪਣਾ ਵਡੱਪਣ ਦੱਸਦਿਆਂ ਕਿਹਾ ਸੀ।
ਲਾਟੀ ਨੇ ਇਕ ਹੱਥ ਵਿਚ ਲਾਲਟੈਨ ਤੇ ਦੂਸਰੇ ਵਿਚ ਡਾਂਗ ਫੜੀ ਹੋਈ ਸੀ। ਉਹ ਆਪਣੀ ਚੱਪਲ ਲੱਭ ਰਿਹਾ ਸੀ। ਦੇਰ ਹੁੰਦੀ ਵੇਖ ਕੇ ਮੈਂ ਉਸ
ਨੂੰ ਕਿਹਾ ਸੀ, “ਛੱਡ ਯਾਰ ਕਾਰਨੂੰ ਪ੍ਰੇਸ਼ਾਨ ਹੁੰਨਾ ਐਂ, ਮੈਂ ਆਪ ਹੀ ਚਲਿਆ ਜਾਵਾਂਗਾ।"
"ਨਈਂ ਮਾਸਟਰ ਜੀ, ਸਾਡਾ ਇਲਾਕਾ ਬੜਾ ਖ਼ਰਾਬ ਐ। ਰਸਤੇ ਵਿਚ ਕੋਈ ਸੀਹ-ਸੋਪ ਜਾਨਵਰ ਮਿਲੀ ਸਕਦਾ। ਇੱਥੇ ਰਾਤ-ਬਰਾਤੇ ਬਿਨਾਂ ਟਾਰਚ ਤੇ ਡਾਂਗ ਦੇ ਨਹੀਂ ਨਿਕਲੀ ਦਾ।" ਉਨ੍ਹਾਂ ਨੇ ਮੈਨੂੰ ਸਾਵਧਾਨ ਕਰਦਿਆਂ ਕਿਹਾ ਸੀ।
ਲਾਟੀ ਮੈਨੂੰ ਚੁਬਾਰੇ ਤੱਕ ਛੱਡ ਆਇਆ ਸੀ। ਮੈਂ ਇਕੱਲਾ ਮੰਜੇ 'ਤੇ ਲੰਮਾ ਪਿਆ ਟ੍ਰਾਂਜਿਸਟਰ ਤੇ 'ਤਾਮੀਲੇ-ਇਰਸ਼ਾਦ' ਪ੍ਰੋਗਰਾਮ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੀਆਂ ਅੱਖਾਂ ਮੂਹਰੇ ਬਾਰ-ਬਾਰ ਗੋਰੀ ਦਾ ਭੋਲਾ-ਭਾਲਾ ਮਾਸੂਮ ਜਿਹਾ ਚਿਹਰਾ ਘੁੰਮਦਾ ਪਿਆ ਸੀ। ਕਦੋਂ ਮੈਂ ਉਸ ਦੇ ਖ਼ਾਬਾਂ ਵਿਚ ਗੁਆਚਾ, ਨੀਂਦ ਦੇ ਆਰੀਸ਼ ਵਿਚ ਚਲਿਆ ਗਿਆ ਸੀ, ਮੈਨੂੰ ਪਤਾ ਨਹੀਂ ਸੀ ਲੱਗਾ।
20. ਗਲ ਦੀ ਗਾਨੀ
ਮੈਂ ਸਕੂਲੇ ਵੀ ਜਾਂਦਾ ਤਾਂ ਆਪਣੇ ਕਮਰੇ ਨੂੰ ਜਿੰਦਰਾ ਨਾ ਲਾਉਂਦਾ। ਬੱਸ ਕੁੰਡੀ ਨਾਲ ਹੀ ਕੰਮ ਚੱਲ ਜਾਂਦਾ। ਦੂਸਰੇ ਦਿਨ ਸਵੇਰੇ ਹੀ ਲਾਈ ਗੜਵੀ ਵਿਚ ਦੁੱਧ ਛੱਡ ਗਿਆ ਸੀ। ਬਿਨਾਂ ਸ਼ੱਕ ਇਹ ਦੁੱਧ ਵਧੀਆ ਸੀ, ਦੁਕਾਨ ਵਾਲੇ ਦੁੱਧ ਨਾਲੋਂ ਗਾੜ੍ਹਾ ਤੇ ਸਵਾਦ ਦਾ ਵੀ ਫ਼ਰਕ ਸੀ। ਉਸ ਦਿਨ ਮੈਂ ਛੁੱਟੀ ਮਗਰੋਂ ਕਮਰੇ 'ਤੇ ਜਾਣ ਦੀ ਬਜਾਏ ਹੇਠਾਂ ਹੀ ਦੁਕਾਨ ਦੇ ਵਿਹੜੇ 'ਚ ਤਾਸ਼ ਖੇਡਦੀ ਟੋਲੀ ਲਾਗੇ ਬੈਠਾ ਰਿਹਾ ਸੀ। ਕਾਫ਼ੀ ਦੇਰ ਮਗਰੋਂ ਜਦੋਂ ਮੈਂ ਉਪਰ ਕਮਰੇ 'ਚ ਗਿਆ ਤਾਂ ਕਮਰੇ ਦਾ ਰੰਗ-ਰੂਪ ਹੀ ਬਦਲਿਆ ਹੋਇਆ ਸੀ।
ਫ਼ਰਸ਼ 'ਤੇ ਝਾੜੂ ਮਾਰਿਆ ਹੋਇਆ ਸੀ। ਮੰਜੇ 'ਤੇ ਬਿਸਤਰਾ ਚੰਗੀ ਤਰ੍ਹਾਂ ਤਹਿ ਲਾ ਕੇ ਰੱਖਿਆ ਹੋਇਆ ਸੀ। ਇੰਧਰ-ਉਧਰ ਖਿਲਰੇ ਪਏ ਮੇਰੇ ਕੈਪੜੇ ਹੁਣ ਰੈਸੀ 'ਤੇ ਇਕ ਪਾਸੇ ਟੰਗੇ ਹੋਏ ਸਨ। ਭਾਂਡਿਆਂ ਦੀ ਤਾਂ ਜਿਵੇਂ ਜੂਨ ਹੀ ਬਦਲ ਗਈ ਸੀ। ਚੰਗੀ ਤਰ੍ਹਾਂ ਮਾਂਜ ਸੰਵਾਰ ਕੇ ਫੱਟੀ 'ਤੇ ਤਰਤੀਬ ਵਿਚ ਸਜਾਏ ਹੋਏ ਸਨ। ਜਿਹੜੇ ਹੁਣ ਪਛਾਣੇ ਹੀ ਨਹੀਂ ਸਨ ਜਾ ਰਹੇ। ਚੋਪਲਾਂ, ਬੂਟ ਕਮਰੇ ਦੇ ਇਕ ਕੈਨੇ ਵਿਚ ਟਿਕਾਏ ਹੋਏ ਸਨ। ਆਪਣੇ ਕਮਰੇ ਦੀ ਬਦਲੀ ਹੋਈ ਨੁਹਾਰ ਵੇਖ ਕੇ ਮੈਂ ਸਸਪੰਜ ਵਿਚ ਪੈ ਗਿਆ ਸੀ ਕਿ ਇਹ ਕ੍ਰਿਸ਼ਮਾ ਕਿਵੇਂ ਹੋ ਗਿਆ, ਤੇ ਕੌਣ ਕਰ ਗਿਆ? ਇਹ ਸੁਘੜ ਤੇ ਸੁਨੱਖੇ ਹੱਥ ਕਿਹੜੇ ਹਨ, ਜਿਨ੍ਹਾਂ ਦੀ ਛੋਹ ਨਾਲ ਮੇਰਾ ਕਮਰਾ ਹੁਣ 'ਘਰ' ਵਰਗਾ ਪ੍ਰਤੀਤ ਹੋ ਰਿਹਾ ਸੀ। ਸਾਰਾ ਕਮਰਾ ਇਕ ਅਨੱਖੀ ਮਹਿਕ ਨਾਲ ਮਹਿਕਦਾ ਮਹਿਸੂਸ ਹੋ ਰਿਹਾ ਸੀ ਮੈਨੂੰ।
ਦੂਸਰੇ ਦਿਨ ਐਤਵਾਰ ਸੀ। ਖੂਹ 'ਤੇ ਭੀੜ ਨਾ ਵੇਖ ਕੇ ਮੈਂ ਆਪਣੇ ਕੱਪੜੇ ਧੋਣ ਲੈ ਗਿਆ ਸੀ ਕਿ ਇੰਨੇ ਨੂੰ ਲਾਟੀ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਉਥੇ ਪੁੱਜ ਗਿਆ ਸੀ। ਮਗਰ-ਮਗਰ ਉਸ ਦੀ ਪੈੜ ਨਪਦੀ ਗੋਰੀ ਵੀ ਆਉਂਦੀ ਪਈ ਸੀ। ਸਿਰ 'ਤੇ ਘੜਾ ਚੁੱਕੀ। ਕੱਛ ਵਿਚ ਧੋਣ ਵਾਲੇ ਕੱਪੜਿਆ ਦੀ ਪੇਡ ਚੁੱਕੀ। ਭਰਾ-ਭੈਣ ਵਿਚ ਕੁੱਝ ਖੁਸਰ-ਫੁਸਰ ਹੋਈ। ਲਾਟੀ ਮੇਰੇ ਪਾਸ ਆ ਕੇ ਕਹਿਣ ਲੱਗਾ, "ਮਾਸਟਰ ਜੀ, ਭੈਣ ਦੇਗ, ਗੋਰੀ ਗਲਾਂਦੀ, ਮਾਸਟਰਾਂ ਦੇ ਕੱਪੜੇ ਇਧਰ ਲਈ ਆ... ਮੈਂ ਈ ਧੋਈ ਦਿੱਗੀ।"
"ਨਹੀਂ-ਨਹੀਂ, ਕੋਈ ਗੱਲ ਨੀ ਮੈਨੂੰ ਹੀ ਧੇਣ ਦਿਓ ਦੇ ਪੈਂਟਾਂ ਤੇ ਕਮੀਜਾਂ ਹੀ ਤਾਂ ਹਨ।"
ਖੂਹੇ ਦੇ ਦੂਸਰੇ ਪਾਸੇ ਖੜਤੀ ਕੰਪੜਿਆਂ ਦੀ ਗੰਢ ਖੋਲ੍ਹਦੀ ਗੋਰੀ ਲੱਗਭਗ ਚੀਕਦਿਆਂ ਉੱਚੀ ਸੁਰ ਵਿਚ ਬਲ ਪਈ ਸੀ, "ਲਾਟੀ, ਤਿੰਨ੍ਹ ਗਲਾਇਆ ਨੀ ਕੱਪੜੇ ਲਈ ਕੇ ਆ।"
ਭੈਣ ਦਾ ਹੁਕਮ ਮੰਨ ਕੇ ਲਾਟੀ ਮੇਰੇ ਹੱਥੋਂ ਜ਼ਬਰਦਸਤੀ ਗਿੱਲੇ ਕੱਪੜੇ ਖੋਹ ਕੇ ਲੈ ਗਿਆ ਸੀ। ਮੈਂ ਨਹਾ-ਧੋ ਕੇ ਚੁਬਾਰੇ 'ਤੇ ਆ ਗਿਆ ਸੀ। ਪਸ਼ੂਆਂ ਨੂੰ ਪਾਣੀ ਪਿਲਾ ਕੇ ਲਾਟੀ ਨੇ ਉਨ੍ਹਾਂ ਨੂੰ ਰੱਖ ਵੱਲ ਹੱਕ ਦਿੱਤਾ ਸੀ। ਗੋਰੀ ਕੈਪੜੇ ਧੋਈ ਜਾਂਦੀ ਸੀ ਤੇ ਲਾਟੀ ਉਨ੍ਹਾਂ ਨੂੰ ਸੁਕਾਉਣ ਲਈ ਨੇੜਲੇ ਖੇਤ ਦੀ
ਵਾੜ 'ਤੇ ਸੁੱਕਣੇ ਪਾਉਂਦਾ ਪਿਆ ਸੀ।
ਮੈਂ ਚੁਬਾਰੇ 'ਤੇ ਆ ਕੇ ਰੇਡੀਓ 'ਤੇ ਗਾਣੇ ਸੁਣਦਾ ਸਕੂਲ ਦੀ ਲਾਇਬਰੇਰੀ ਤੋਂ ਲਿਆਂਦੀ ਕਿਤਾਬ ਪੜ੍ਹਨ ਵਿਚ ਮਸਤ ਸੀ ਕਿ ਲਾਟੀ ਮੇਰੇ ਪਤੇ ਸੁੱਕੇ ਕੱਪੜੇ ਲੈ ਕੇ ਉਤੇ ਚੁਬਾਰੇ 'ਤੇ ਆ ਗਿਆ ਸੀ ਤੇ ਕਹਿਣ ਲੱਗਾ: "ਗਰੀ ਗਲਾਂਦੀ, ਤੁਸਾਂ ਜੋ ਇਹ ਆਪਣੇ ਮੇਲੇ ਕੱਪੜੇ ਲਾਹੀ ਕੇ ਇਥੇ ਰੱਖੀ ਜਾਇਆ ਕਰੋ, ਮੈਂ ਆਪ ਹੀ ਧੋਈ ਦਿਆ ਕਰਗੀ।"
"ਯਾਰ ਤੁਸੀਂ ਲੋਕ ਮੇਰੀ ਖ਼ਾਤਰ ਇੰਨੀ ਤਕਲੀਫ਼ ਕਿਸ ਲਈ ਕਰਦੇ ਹੈ, ਮੇਰੇ ਕਿਹੜਾ ਇਨੇ ਕੱਪੜੇ ਨੇ। ਨਾਲੇ ਮੈਂ ਵੀ ਤਾਂ ਵਿਹਲਾ ਈ ਹੁੰਨਾ "
"ਫਿਰੀ ਕੇ ਹੋਇਆ ਮਾਸਟਰ ਜੀ, ਅਸਾਂ ਜੋ ਆਪਣੇ ਬੀ ਤਾਂ ਹੋਈ ਦੇ ਨੇ ਨਾਲ ਤੁਹਾਡੇ ਬੀ ਉਨੀ ਕਿਹੜੇ ਸਪੈਸ਼ਲ ਤੁਹਾਡੇ ਈ ਪੈਣੇ ਨੇ....। ਲਾਟੀ ਨੇ ਦਲੀਲ ਦਿੱਤੀ ਸੀ।
ਜਿਸ ਦਿਨ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਗ ਤੇ ਮੱਕੀ ਦੀ ਰੋਟੀ ਮੇਰੀ ਕਮਜ਼ੋਰੀ ਹੈ। ਦੂਸਰੇ-ਤੀਸਰੇ ਦਿਨ ਲਾਟੀ ਦੁੱਧ ਦੇ ਨਾਲ-ਨਾਲ ਮੱਕੀ ਦੀ ਰੋਟੀ, ਸਾਗ ਤੇ ਨਿੱਕੇ ਜਿਹੇ ਕੁੱਜੇ ਵਿਚ ਦਹੀਂ ਛੱਡ ਜਾਂਦਾ। ਸਾਗ ਵਿਚ ਕਿੰਨਾ ਸਾਰਾ ਮੱਖਣ ਹੁੰਦਾ। ਮੈਂ ਸਕੂਲੇ ਹੁੰਦਾ ਤਾਂ ਦੋਵੇਂ ਭੈਣ-ਭਰਾ ਮੇਰਾ ਕਮਰਾ ਝਾੜ-ਬੁਹਾਰ ਜਾਂਦੇ। ਖਿਲਰਿਆ ਸਾਮਾਨ ਤਰਤੀਬ ਵਿਚ ਰੱਖ ਜਾਂਦੇ। ਬਰਤਨ ਲਿਸ਼ਕਦੇ ਹੁੰਦੇ। ਉਸ ਪਰਿਵਾਰ ਦੇ ਅਪਣੱਤ ਨੇ ਮੇਰਾ ਇਕੱਲਾਪਣ ਦੂਰ ਕਰ ਦਿੱਤਾ ਸੀ। ਖ਼ਾਸ ਕਰਕੇ ਬਿੱਲੇ ਮਾਸਟਰ ਦੇ ਜਾਣ ਮਗਰੋਂ। ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਨੂੰ ਗੌਰੀ ਦੀ ਉਡੀਕ ਰਹਿਣ ਲੱਗ ਪਈ ਸੀ। ਕਮਰਾ ਹੀ ਨਹੀਂ, ਮੈਨੂੰ ਆਪਣਾ ਤਨ-ਮਨ ਵੀ ਉਸ ਦੇ ਅਪਣੱਤ ਦੀ ਖ਼ੁਸ਼ਬੂ ਨਾਲ ਮਹਿਕਿਆ- ਮਹਿਕਿਆ ਪ੍ਰਤੀਤ ਹੁੰਦਾ ਸੀ। ਉਸ ਦੀ ਛੋਹ ਨਾਲ ਸੇਵਰੇ ਕਮਰੇ ਕਰਕੇ, ਉਸ ਦੇ ਧਤੇ ਕੱਪੜੇ ਪਹਿਨ ਕੇ, ਉਸਦੇ ਹੱਥਾਂ ਦੀ ਬਣੀ ਮੱਕੀ ਦੀ ਰੋਟੀ ਤੇ ਸਾਗ ਖਾ ਕੇ, ਉਸ ਦੇ ਹੱਥੀਂ ਜਮਾਏ ਦਹੀਂ ਤੇ ਰਿੜਕੇ ਮੱਖਣ ਕਰਕੇ।
ਲਾਟੀ ਹੋਣਾ ਦੇ ਮੁਹੱਲੇ ਵਿਚ ਹੀ ਇਕ ਹੋਰ ਪਰਿਵਾਰ ਸੀ ਸ਼ਾਹੂਕਾਰਾਂ ਦਾ। ਇਹ ਪਰਿਵਾਰ ਖਾਂਦਾ-ਪੀਂਦਾ ਪਰਿਵਾਰ ਸੀ। ਹੋਰਾਂ ਨਾਲੋਂ ਸੁੱਖਾ। ਉਸ ਘਰ ਦਾ ਮੁਖੀ ਕਿਸੇ ਦੂਸਰੇ ਪ੍ਰਾਂਤ ਵਿਚ ਉੱਚੇ ਸਰਕਾਰੀ ਅਹੁਦੇ 'ਤੇ ਸੀ। ਬੱਚੇ ਵੀ ਸਰਕਾਰੀ ਨੌਕਰੀਆਂ 'ਤੇ ਸਨ। ਸਭ ਤੋਂ ਛੋਟਾ ਬੰਟੀ ਮੇਰੇ ਪਾਸ ਅੱਠਵੀਂ ਜਮਾਤ ਪਾਸ ਕਰਕੇ ਹੁਣ ਲਾਗਲੇ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਨ ਜਾਂਦਾ ਸੀ। ਉਂਜ ਉਹ ਪੜ੍ਹਨ ਨੂੰ ਠੀਕ-ਠਾਕ ਹੀ ਸੀ। ਫਿਰ ਵੀ ਸਾਇੰਸ ਤੇ ਮੈਥ ਦੀ ਟਿਊਸ਼ਨ ਉਸ ਨੇ ਮੇਰੇ ਪਾਸ ਰੱਖੀ ਹੋਈ ਸੀ। ਉਹ ਦਸਵੀਂ ਵਿਚੋਂ ਹੋਰ ਵੀ ਚੰਗੇ ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ ਸੀ।
ਇੰਜ ਉਸ ਸ਼ਾਹੂਕਾਰਾਂ ਦੇ ਪਰਿਵਾਰ ਨਾਲ ਵੀ ਮੇਰੀ ਨੇੜਤਾ ਵਧਦੀ ਗਈ ਸੀ। ਹੌਲੀ-ਹੌਲੀ ਸਾਰੇ ਮੁਹੱਲੇ ਨਾਲ ਹੀ ਮੇਰਾ ਸੰਪਰਕ ਬਣ ਗਿਆ ਸੀ। ਸੋਟੀ ਦੀ ਵੀ ਇਕ ਭੈਣ ਸੀ ਕੁਸਮ-ਵਿਆਹਯੋਗ। ਪਿੰਡ ਦੇ ਸਕੂਲ ਤੋਂ ਅੱਠਵੀਂ ਪਾਸ ਕਰਨ ਮਗਰੋਂ ਘਰ ਰਹਿ ਕੇ ਸਿਲਾਈ-ਕਢਾਈ ਸਿੱਖਦੀ ਪਈ ਸੀ। ਕੁੜੀਆਂ
ਨੂੰ ਉੱਚੀ ਪੜ੍ਹਾਈ ਲਈ ਦੂਸਰੇ ਪਿੰਡਾਂ ਵਿਚ ਭੇਜਣਾ ਚੰਗਾ ਨਾ ਸਮਝਿਆ ਜਾਂਦਾ। ਮੈਨੂੰ ਰੋਜ਼ ਸ਼ਾਮ ਨੂੰ ਬੇਟੀ ਨੂੰ ਪੜ੍ਹਾਉਣ ਲਈ ਜਾਣਾ ਪੈਂਦਾ। ਹੁਣ ਜਦੋਂ ਮੈਨੂੰ ਕਦੇ ਇਕੱਲਾਪਣ ਸਤਾਉਂਦਾ ਤਾਂ ਮੈਂ ਬੇਝਿਜਕ ਉਸ ਮੁਹੱਲੇ ਵੱਲ ਚਲਿਆ ਜਾਂਦਾ।
ਉਨ੍ਹਾਂ ਸੱਚੇ-ਸੁੱਚੇ ਹਿਰਦੇ ਨਾਲ ਸਤਿਕਾਰ ਕਰਨ ਵਾਲੇ ਲੋਕਾਂ ਨਾਲ ਮੇਰੀ ਸਾਂਝ ਕੁੱਝ ਇੰਝ ਵਧ ਗਈ ਸੀ ਕਿ ਉਹ ਮੈਨੂੰ ਚੁਬਾਰਾ ਛੱਡ ਕੇ ਉਸੇ ਮੁਹੱਲੇ ਵਿਚ ਕਮਰਾ ਲੈ ਕੇ ਰਹਿਣ ਨੂੰ ਕਹਿਣ ਲੱਗ ਪਏ ਸਨ। ਪਰ ਮੇਰਾ ਮਨ ਇਸ ਗੱਲ ਲਈ ਰਾਜ਼ੀ ਨਾ ਹੁੰਦਾ। ਇਸ ਗੱਲ ਕਰਕੇ ਤਾਂ ਮੈਂ ਬਿੱਲੇ ਮਾਸਟਰ ਨੂੰ ਵੀ ਰੋਕਿਆ ਸੀ।
ਮੈਂ ਸ਼ੰਟੀ ਨੂੰ ਪੜ੍ਹਾਉਣ ਜਾਂਦਾ ਤਾਂ ਗੋਰੀ ਵੀ ਉੱਥੇ ਕਿਸੇ ਨਾ ਕਿਸੇ ਬਹਾਨੇ ਪੁੱਜ ਜਾਂਦੀ। ਉਸਦਾ ਘਰ ਵੀ ਲਾਗੇ ਹੀ ਗੋਹਰਾ (ਗਲੀ) ਪਾਰ ਸੀ। ਉਹ ਉਸ ਕਮਰੇ ਅੰਦਰ ਮੰਡਰਾਉਂਦੀ ਰਹਿੰਦੀ, ਜਿੱਥੇ ਮੈਂ ਸ਼ਿਟੀ ਨੂੰ ਪੜ੍ਹਾ ਰਿਹਾ ਹੁੰਦਾ ਜਾਂ ਫਿਰ ਉਹ ਵਰਾਂਡੇ 'ਚ ਤਾਕੀ ਸਾਹਮਣੇ ਕੁਸਮ ਨਾਲ ਇੰਜ ਖੜ੍ਹੀ ਹੋ ਕੇ ਗੱਲਾ ਕਰਦੀ, ਜਿੱਥੇ ਨਾ ਸਿਰਫ਼ ਸਾਨੂੰ ਇਕ-ਦੂਸਰੇ ਦਾ ਚਿਹਰਾ ਸਾਫ ਨਜ਼ਰ ਆਉਂਦਾ, ਸਗੋਂ ਨਜ਼ਰਾਂ ਵੀ ਆਸਾਨੀ ਨਾਲ ਮਿਲ ਜਾਂਦੀਆਂ। ਉਸਦਾ ਮੁਸਕਰਾਉਣਾ, ਤਿਰਛੀਆਂ ਨਜ਼ਰਾਂ ਨਾਲ ਬਾਰ-ਬਾਰ ਵੇਖਣ ਕਰਕੇ, ਅਕਸਰ ਮੇਰਾ ਧਿਆਨ ਵੰਡਿਆ ਜਾਂਦਾ। ਮੈਂ ਉੱਥੇ ਜਿੰਨੀ ਦੇਰ ਵੀ ਰੁਕਦਾ, ਉਹ ਵੀ ਉੱਥੇ ਹੀ ਰਹਿੰਦੀ, ਬਿਨਾਂ ਕਿਸੇ ਖ਼ਾਸ ਕੰਮ-ਕਾਰੋਂ। ਜਦੋਂ ਉਹ ਬੁੱਲ੍ਹਾ ਤੇ ਆਈ ਮੁਸਕਰਾਹਟ ਨੂੰ ਚਿੱਟੇ ਦੰਦਾਂ ਨਾਲ ਬੁੱਲ੍ਹ ਟੁੱਕ ਕੇ ਰੋਕ ਲੈਂਦੀ ਤਾਂ ਉਸਦਾ ਅੰਗ- ਅੰਗ ਮੁਸਕਰਾ ਉਠਦਾ। ਉਹ ਕਿੰਨੀ-ਕਿੰਨੀ ਦੇਰ ਬਿਨਾਂ ਪਲਕਾਂ ਝਮਕਾਏ, ਮੇਰੀਆਂ ਅੱਖਾਂ ਵਿਚ ਵੇਖਦੀ ਰਹਿੰਦੀ ਤਾਂ ਉਸਦੀ ਇਹ ਅਦਾ ਮੈਨੂੰ ਬਹੁਤ ਪਿਆਰੀ ਲਗਦੀ। ਮੈਂ ਸਰੂਰ ਨਾਲ ਨਸ਼ਿਆ ਜਾਂਦਾ।
ਮੈਂ ਚੁਬਾਰੇ 'ਤੇ ਬੈਠਾ ਰੇਡੀਓ ਤੋਂ ਆਉਂਦੇ ਗੀਤ ਸੁਣ ਕੇ ਆਪਣਾ ਮਨ ਪਰਚਾ ਰਿਹਾ ਸੀ। ਦਰੱਖਤਾਂ ਦੇ ਪਰਛਾਵੇਂ ਲੰਮੇ ਹੁੰਦੇ ਜਾਂਦੇ ਸਨ। ਸੂਰਜ ਨੇ ਵੀ ਪਹਾੜ ਦੀ ਓਟ ਲੈ ਲਈ ਸੀ। ਗੌਰੀ ਆਪਣੇ ਮੁਹੱਲੇ ਦੀਆਂ ਹੋਰ ਕੁੜੀਆਂ ਨਾਲ ਖੂਹ 'ਤੇ ਪਾਣੀ ਲੈਣ ਆਈ ਹੋਈ ਸੀ। ਉਹ ਪੰਛੀਆਂ ਦੀ ਡਾਰ ਵਾਂਗ ਖੇਡ ਦੇ ਪਤਲੇ ਤੰਗ ਰਸਤੇ ਤੋਂ ਆਉਂਦੀਆਂ ਤੇ ਉਵੇਂ ਹੀ ਕਤਾਰ ਬੰਨ੍ਹ ਕੇ ਜਾਂਦੀਆਂ। ਫੌਜੀਆਂ ਦੀ ਕਦਮ-ਤਾਲ ਵਾਂਗ ਇਕੋ ਹੀ ਸੁਰਤਾਲ ਵਿਚ ਉਹ ਗਿਣ-ਗਿਣ ਕੇ ਪੁਲਾਂਘ ਪੁੱਟਦੀਆਂ। ਆਉਂਦੇ ਵਕਤ ਗੋਰੀ ਸਭ ਤੋਂ ਮੂਹਰੇ ਹੁੰਦੀ ਪਰ ਮੁੜਦਿਆਂ ਸਭ ਤੋਂ ਪਿੱਛੇ-ਪਿੱਛੇ। ਖੂਹ 'ਤੇ ਉਹ ਜਿੰਨੀ ਦੇਰ ਵੀ ਰੁਕਦੀਆਂ, ਇਕ ਦੂਸਰੇ ਨਾਲ ਹਾਸਾ ਮਜ਼ਾਕ ਕਰਦੀਆਂ, ਨਿਰਜੀਵ ਜਿਹਾ ਵਾਤਾਵਰਣ ਇਕਦਮ ਸਜੀਵ ਹੋ ਉਠਦਾ। ਜਿਵੇਂ ਖੂਹ 'ਤੇ ਇਕੋ ਸਮੇਂ ਕਈ ਚਿੜੀਆਂ ਨੇ ਚੀਹਾ ਵੱਟ ਪਾ ਦਿੱਤਾ ਹੋਵੇ। ਉਂਜ ਕੁੜੀਆਂ ਵੀ ਤਾਂ ਚਿੜੀਆਂ ਹੀ ਹੁੰਦੀਆਂ ਨੇ ਤੇ ਇਹ ਚਿੜੀਆਂ ਦਾ ਚੰਬਾ ਇਕ ਦਿਨ ਉਡਾਰੀ ਮਾਰ ਜਾਂਦਾ ਹੈ।
ਉਸ ਦਿਨ ਵੀ ਗੌਰੀ ਰੁਜ਼ਾਨਾ ਵਾਂਗ ਕਤਾਰ ਵਿਚ ਸਭ ਦੇ ਮਗਰ-
ਮਗਰ ਤੁਰਦੀ ਪਈ ਸੀ। ਪਾਣੀ ਨਾਲ ਘੜਾ ਸਿਰ 'ਤੇ ਆੜ ਬਾਲੇ ਛੱਡ ਕੇ ਦੋਹਾਂ ਹੱਥਾਂ ਨੂੰ ਲਹਿਰਾਉਂਦੀ ਹੋਈ ਮਟਕ-ਮਟਕ ਤੁਰਦੀ। ਅੱਗੇ ਅੰਬਾਂ ਦੇ ਬਾਗ ਲਾਗੇ ਜਾ ਕੇ ਰਸਤਾ ਕੂਹਣੀ ਮੋੜ ਲੈਂਦਾ ਤੇ ਪਹਾੜੀ ਉਹਲੇ ਹੋ ਜਾਂਦਾ ਤੇ ਕੂੰਜਾਂ ਦੀ ਡਾਰ ਅੱਖੋਂ ਓਹਲੇ ਹੋ ਜਾਂਦੀ। ਗੋਰੀ ਨੂੰ ਪਤਾ ਸੀ ਕਿ ਮੈਂ ਚੁਬਾਰੇ 'ਤੇ ਬੈਠਾ ਹੁੰਨਾਂ। ਉਹ ਸਭ ਦੇ ਮਗਰ ਚਲਦੀ-ਚਲਦੀ ਕੂਹਣੀ ਮੋੜ 'ਤੇ ਆ ਕੇ ਪਹਾੜੀ ਪਿੱਛੇ ਹੋਣ ਤੋਂ ਪਹਿਲਾਂ ਇਕ ਵਾਰੀ ਪਲਟ ਕੇ ਚੁਬਾਰੇ ਵੱਲ ਜ਼ਰੂਰ ਵੇਖਦੀ। ਉਸ ਦਿਨ ਵੀ ਉਸ ਨੇ ਮੇਰੇ ਵੱਲ ਵੇਖਣ ਦੇ ਇਰਾਦੇ ਨਾਲ ਝਟਕਾ ਜਿਹਾ ਦੇ ਕੇ ਧੌਣ ਮੋੜੀ। ਤੁਰਦੇ ਪੈਰ ਨੂੰ ਪੱਥਰ ਨਾਲ ਠੁਕਰ ਵੱਜੀ। ਉਸਦਾ ਸੰਤੁਲਨ ਵਿਗੜ ਗਿਆ, ਸੰਭਲਦਿਆਂ-ਸੰਭਲਦਿਆਂ ਵੀ ਘੜਾ ਪਥਰੀਲੀ ਖੇਡ 'ਤੇ ਡਿੱਗ ਪਿਆ ਤੇ ਠਿਕਰੀ-ਠਿਕਰੀ ਹੈ ਗਿਆ। ਉਹ "ਉਈ ਮਾਂ" ਕਹਿ ਕੇ ਛੇਤੀ ਨਾਲ ਪਹਾੜੀ ਦੇ ਉਹਲੇ ਹੋ ਗਈ ਸੀ।
ਦੂਸਰੇ ਦਿਨ ਜਦੋਂ ਗੋਰੀ ਲਾਟੀ ਨਾਲ ਦੁੱਧ ਦੇਣ ਆਈ ਤਾਂ ਲਾਟੀ ਨੂੰ ਹੇਠਾਂ ਹੀ ਛੱਡ ਕੇ ਆਪ ਪੌੜੀ ਚੜ੍ਹ ਕੇ ਉਪਰ ਆ ਗਈ ਤੇ ਮੈਨੂੰ ਉਲਾਂਭਾ ਦਿੰਦੀ ਹੋਈ ਕਹਿਣ ਲੱਗੀ, "ਤੁਹਾਡੇ ਕਰੀਕੇ, ਕੱਲ੍ਹ ਮੇਰਾ ਘੜਾ ਭੱਜੀ ਗਿਆ- ਪਤਾ ਏ ਮਿਨੂ ਕਿੰਨੀਆਂ ਝਿੜਕਾਂ ਪਈਆਂ, ਘਰ ਜਾਈਕੇ ।"
"ਆਹੋ ਜੀ, ਕਸੂਰ ਆਪਣਾ ਤੇ ਦੇਸ਼ ਮੇਰਾ। ਫਿਰ ਮੁੜ-ਮੁੜ ਕੇ ਨਾ ਵੇਖਿਆ ਕਰੋ ਨਾ।" ਮੈਂ ਮੁਸਕਰਾਉਂਦਿਆਂ ਕਿਹਾ।
"ਫਿਰੀ ਤੁਸੀਂ ਬੀ ਚੁਬਾਰੇ 'ਤੇ ਮਤ ਬੈਠਿਆ ਕਰ ਨਾ ।" ਕਹਿੰਦਿਆ ਗੋਰੀ ਦਾ ਚਿਹਰੇ ਪੱਕੇ ਹੋਏ ਅਨਾਰ ਵਾਂਗ ਸੁਰਖ ਹੋ ਗਿਆ ਸੀ। ਫਿਰ ਖਾਲੀ ਗੜਵੀ ਫੜਨ ਦੇ ਬਹਾਨੇ ਮੇਰਾ ਹੱਥ ਘੁੱਟ ਕੇ ਝਟਪਟ ਵਾਪਸ ਜਾਣ ਲੱਗੀ ਤਾਂ ਮੈਂ ਵੀ ਉਸਦਾ ਹੱਥ ਥੋੜ੍ਹਾ ਘੁੱਟ ਕੇ ਫੜ ਲਿਆ ਪਰ ਉਸ ਨੇ ਖਿੱਚ ਕੇ ਛੁਡਾ ਲਿਆ ਤੇ ਜਿਵੇਂ ਜਾਂਦੀ-ਜਾਂਦੀ ਬਲ ਗਈ ਹੋਵੇ, 'ਜੇ ਮੇਰਾ ਹੱਥ ਘੁੱਟ ਕੇ ਨਾ ਫੜਿਆ ਤਾਂ ਮੈਂ ਈਆਂ ਈ ਨਿਕਲੀ ਜਾਣਾ ਤੁਹਾਡੇ ਹੱਥੇ 'ਚੋਂ।" ਮੈਂ ਵੇਖਦਾ ਤੇ ਸੋਚਦਾ ਰਹਿ ਗਿਆ ਸੀ। ਗੋਰੀ ਤੇਜੀ ਨਾਲ ਪੌੜੀ ਉਤਰ ਕੇ ਪੰਛੀਆਂ ਵਾਂਗ ਉਡ ਗਈ ਸੀ ਖੂਹ ਵੱਲ।
ਮੈਂ ਜਦੋਂ ਸ਼ੰਟੀ ਨੂੰ ਪੜ੍ਹਾ ਰਿਹਾ ਹੁੰਦਾ, ਗੋਰੀ ਵੀ ਉਥੇ ਤਿਤਲੀ ਵਾਂਗ ਮੰਡਰਾ ਰਹੀ ਹੁੰਦੀ। ਹੁਣ ਉਹ ਇੰਨੀ ਹਿੰਮਤ ਵੀ ਕਰਨ ਲੱਗ ਪਈ ਸੀ ਕਿ ਕੁਸਮ ਚਾਹ ਬਣਾਉਂਦੀ ਤਾਂ ਉਹ ਆਪ ਕਮਰੇ ਵਿਚ ਦੇਣ ਲਈ ਆ ਜਾਂਦੀ ਤੇ ਕਮਰੇ ਵਿਚ ਇਕ ਖੂੰਜੇ ਵਿਚ ਬੈਠ ਜਾਂਦੀ। ਮੈਂ ਜੇ ਸੋਟੀ ਨੂੰ ਪੜ੍ਹਾ ਰਿਹਾ ਹੁੰਦਾ, ਉਹ ਸਾਰਾ ਕੁੱਝ ਬੜੇ ਹੀ ਧਿਆਨ ਨਾਲ ਸੁਣਦੀ। ਉਸ ਨੂੰ ਉਸ ਵਿਸ਼ੇ ਨਾਲ ਕੋਈ ਦਿਲਚਸਪੀ ਸੀ ਜਾਂ ਨਹੀਂ, ਇਹ ਤਾਂ ਮੈਨੂੰ ਨਹੀਂ ਸੀ ਪਤਾ ਪਰ ਉਹ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਨਜ਼ਰਾਂ ਭਰ ਕੇ ਮੈਨੂੰ ਵੇਖਦੀ ਰਹਿੰਦੀ। ਖਿੰਡਣ ਕਰਕੇ ਜ਼ੁਬਾਨ ਵੀ ਬਿੜਕ ਜਾਂਦੀ। ਮੈਂ ਕਹਿਣਾ ਕੁੱਝ ਹੋਰ ਹੁੰਦਾ, ਦੱਸ ਕੁੱਝ ਹੋਰ ਜਾਂਦਾ। ਉਹ ਜਿੰਨੀ ਦੇਰ ਕਮਰੇ 'ਚ ਬੈਠੀ ਰਹਿੰਦੀ ਮੇਰੇ ਲਈ ਪੜ੍ਹਾਉਣਾ ਔਖਾ ਹੋ ਜਾਂਦਾ। ਉਸਦੇ ਬੁੱਲ੍ਹ ਖ਼ਾਮੋਸ਼ ਰਹਿੰਦੇ ਪਰ ਅੱਖਾਂ ਗੱਲਾ
ਕਰਦੀਆਂ ਰਹਿੰਦੀਆਂ।
ਕਈ ਵਾਰੀ ਉਹ ਇਕੱਲੀ ਵੀ ਮਿਲ ਜਾਂਦੀ ਪਰ ਕੁੱਝ ਕਹਿਣ ਦੀ ਹਿੰਮਤ ਨਾ ਹੁੰਦੀ। ਕਈ ਵਾਰੀ ਸੋਚਦਾ, ਜਦੋਂ ਫਿਰ ਇੰਜ ਇਕੱਲਿਆਂ ਮੁਲਾਕਾਤ ਹੋਵੇਗੀ ਤਾਂ ਇਹ ਕਹਾਂਗਾ, ਇਹ ਪੁੱਛਾਂਗਾ ਪਰ ਸਾਹਮਣੇ ਹੁੰਦਿਆਂ ਹੀ ਜ਼ੁਬਾਨ ਤਾਲੂ ਨਾਲ ਜਾ ਚਿੰਬੜਦੀ। ਸ਼ਬਦ ਗਲੇ 'ਚ ਫਸ ਜਾਂਦੇ, ਬੁੱਲ੍ਹ ਸੀਤੇ ਜਾਂਦੇ। ਗੋਰੀ ਦੀ ਹਾਜ਼ਰੀ ਵੀ ਮੇਰੇ ਲਈ ਉਨੀ ਹੀ ਤਨਾਅ ਪੂਰਨ ਹੁੰਦੀ, ਜਿੰਨੀ ਉਸ ਦੀ ਗੈਰ-ਹਾਜ਼ਰੀ। ਫਿਰ ਸੋਚਿਆ ਆਪਣੇ ਦਿਲ ਦਾ ਹਾਲ ਤੇ ਮਨ ਦੀ ਗੋਲ ਉਸ ਨੂੰ ਲਿਖ ਕੇ ਦੱਸ ਦਿਆਂ।
ਇਕ ਦਿਨ ਹੌਂਸਲਾ ਕਰਕੇ ਮੈਂ ਸਾਰਾ ਹਾਲ ਲਿਖ ਕੇ ਉਸ ਨੂੰ ਫੜਾ ਦਿੱਤਾ। ਉਸ ਨੇ ਪੁਰਜ਼ਾ ਫੜ ਕੇ ਝੱਟ ਦੇਣੀ ਆਪਣੀ ਚੋਲੀ ਵਿਚ ਲੁਕਾ ਲਿਆ ਸੀ। ਮੈਂ ਕਈ ਦਿਨ ਉਸ ਦੇ ਜਵਾਬ ਦੀ ਬੇ-ਸਬਰੀ ਨਾਲ ਉਡੀਕ ਕਰਦਾ ਰਿਹਾ ਸੀ। ਉਹ ਬਿਨ ਬੋਲਿਆਂ ਬਹੁਤ ਕੁੱਝ ਆਖ ਜਾਂਦੀ ਪਰ ਨਾ ਉਹ ਕੁੱਝ ਬੋਲਦੀ ਤੇ ਨਾ ਹੀ ਲਿਖਦੀ। ਜਦੋਂ ਮੇਰੇ ਸਬਰ ਦਾ ਪਿਆਲਾ ਭਰ ਗਿਆ ਤਾਂ ਮੈਂ ਇਕ ਹੋਰ ਲੰਮਾ-ਚੌੜਾ ਖ਼ਤ ਲਿਖ ਕੇ ਇਕ ਰੁਮਾਂਟਿਕ ਨਾਵਲ ਵਿਚ ਰੱਖ ਕੇ ਉਸ ਕੋਲ ਪੁਜਾ ਦਿੱਤਾ। ਉਸ ਨੇ ਨਾਵਲ ਨੂੰ ਆਪਣੇ ਮੱਥੇ ਨਾਲ ਲਾ ਕੇ ਫਿਰ ਆਪਣੇ ਸੀਨੇ ਨਾਲ ਘੁੱਟ ਲਿਆ। ਕੁੱਝ ਦੇਰ ਮਗਰੋਂ ਉਸ ਨੇ ਉਹ ਨਾਵਲ ਮੈਨੂੰ ਮੋੜ ਦਿੱਤਾ ਤਾਂ ਮੇਰਾ ਦਿਲ ਟੁੱਟ ਗਿਆ। ਮੈਂ ਹੌਸਲਾ ਕਰਕੇ ਉਦਾਸ ਸੁਰ 'ਚ ਕਿਹਾ ਸੀ, "ਪੜ੍ਹ ਲੈਣਾ ਸੀ, ਸਪੈਸ਼ਲ ਤੇਰੇ ਲਈ ਲੈ ਕੇ ਆਇਆ ਸੀ, ਬਹੁਤ ਚੰਗਾ ਨਾਵਲ ਐ।"
"ਮੈਂ ਕੇ ਕਰਨਾ ਈਨੂੰ-ਮਿਨੂ ਕੇਹੜਾ ਪੜ੍ਹਨਾ ਅੰਦਾ।"
"ਹੈ? ਇਸ ਦਾ ਮਤਲਬ ਤੂੰ ਮੇਰਾ ਪਹਿਲਾ ਖ਼ਤ ਵੀ ਨਹੀਂ ਪੜ੍ਹਿਆ।"
"ਨਹੀਂ, ਪਰ ਮਿੰਨੂ ਤੁਹਾਡੇ ਦਿਲ ਦੀਆਂ ਸਾਰੀਆਂ ਗੱਲਾਂ ਦਾ ਪਤਾ....." ਪਤਾ
"ਅੱਛਾ, ਉਹ ਕਿਵੇਂ?'"
"ਤੁਹਾਡੀਆਂ ਅੱਖਾਂ 'ਚੋਂ ਪੜ੍ਹੀ ਲਿਆ ਹਾ, ਤੁਹਾਡੇ ਦਿਲੇ ਦਾ ਹਾਲ, ਤੁਹਾਡੇ ਮਨੇ ਦੀ ਗੱਲ। ਤੁਸੀਂ ਪੜ੍ਹੇ-ਲਿਖੇ ਬੁੱਧੂ ਹੋ ਮਾਸਟਰ ਜੀ ਇੰਨੀ ਗੱਲ ਬੀ ਨੀ ਸਮਝੀ ਸਕਦੇ।" ਇਨਾ ਕਹਿ ਕੇ ਉਹ ਸ਼ਰਾਰਤ ਭਰਿਆ ਹਾਸਾ ਹੱਸਦੀ- ਹੱਸਦੀ ਚਲੀ ਗਈ ਸੀ ਤੇ ਮੈਂ ਕਿੰਨੀ ਦੇਰ ਠੱਗਿਆ ਜਿਹਾ ਮਹਿਸੂਸ ਕਰਦਾ ਖੜੋਤਾ ਰਹਿ ਗਿਆ ਸੀ। ਸੱਚ ਹੀ ਤਾਂ ਕਹਿ ਗਈ ਸੀ ਗੋਰੀ। ਮੈਂ ਪੜ੍ਹਿਆ- ਲਿਖਿਆ ਅਨਪੜ੍ਹ ਹੀ ਤਾਂ ਸੀ; ਜੋ ਉਸ ਦੀਆਂ ਅੱਖਾਂ ਦੀ ਭਾਸ਼ਾ ਨਹੀਂ ਪੜ੍ਹ ਸਕਿਆ ਸੀ ਤੇ ਖ਼ਤਾਂ-ਕਿਤਾਬਾਂ ਦਾ ਸਹਾਰਾ ਲੈ ਰਿਹਾ ਸੀ। ਜਦੋਂ ਕਿ ਉਹ ਅਨਪੜ੍ਹ ਹੋ ਕੇ ਵੀ ਜਾਨ ਗਈ ਸੀ ਸਾਰਾ ਕੁੱਝ। ਮੈਨੂੰ ਟੋਹ ਲਿਆ ਸੀ ਉਸ ਨੇ ਅੰਦਰ ਤੀਕ।
ਇਕ ਤਿਰਕਾਲੀ ਮੈਂ ਉਸੇ ਖੱਡ 'ਚੋਂ ਸੈਰ ਲਈ ਨਿਕਲਿਆ ਸੀ। ਚੀਲ੍ਹਾਂ ਦੀ ਠੰਡੀ-ਠੰਡੀ ਹਵਾ ਵਗ ਰਹੀ ਸੀ। ਮਨ ਤਾਜਗੀ ਤੇ ਉਤਸੁਕਤਾ ਨਾਲ
ਭਰਿਆ ਹੋਇਆ ਸੀ ਕੀ ਰਸਤੇ ਵਿਚ ਪਾਣੀ ਲੈ ਕੇ ਆਉਂਦੀ ਗੌਰੀ ਦੇ ਦਰਸ਼ਨ ਜ਼ਰੂਰ ਹੋਣਗੇ। ਉਸ ਦੀਆਂ ਸਹੇਲੀਆਂ ਦੀ ਕਤਾਰ ਕੋਲੋਂ ਲੰਘ ਗਈ ਸੀ ਪਰ ਉਨ੍ਹਾਂ ਵਿਚ ਗੋਰੀ ਨੂੰ ਨਾ ਵੇਖ ਕੇ ਮੇਰਾ ਮਨ ਉਦਾਸ ਹੋ ਗਿਆ ਸੀ। ਜੀ ਕੀਤਾ ਉਨ੍ਹਾਂ ਨੂੰ ਪੁੱਛਾਂ ਕਿ ਗੋਰੀ ਕਿੱਥੇ ਹੈ? ਉਹ ਪਾਣੀ ਲੈਣ ਕਿਉਂ ਨੀ ਆਈ? ਪਰ ਇਨਾ ਹੌਂਸਲਾ ਕਿੱਥੋਂ ਲਿਆਉਂਦਾ। ਮੈਂ ਖੇਡ ਖੇਡ ਸਿੱਧਾ ਚਲਦਾ ਗਿਆ ਸੀ। ਪਰੂ ਵਾਲੀ ਥੋੜ੍ਹ ਲਾਗੇ ਪੁੱਜਾ ਤਾਂ ਸਾਹਮਣਿਓਂ ਗੋਰੀ ਤੁਰੀ ਆਉਂਦੀ ਨਜ਼ਰੀਂ ਪਈ। ਸਿਰ 'ਤੇ ਬਾਲਣ ਦੀ ਭਰੀ ਚੁੱਕੀ, ਇਕ ਹੱਥ ਵਿਚ ਐਲੂਮੀਨੀਅਮ ਦਾ ਤੇਲ ਫੜੇ ਗਾਂ-ਵੱਛਾ ਤੇ ਮੈਝ ਨੂੰ ਹੱਕਦੀ ਹੋਈ। ਉਸ ਨੂੰ ਵੇਖ ਕੇ ਮੇਰੀਆਂ ਵਾਛਾਂ ਖਿੜ ਗਈਆਂ ਸਨ। ਅਚਾਨਕ ਜਿਵੇਂ ਮੇਰੀ ਲਾਟਰੀ ਨਿਕਲ ਗਈ ਹੋਵੇ। ਮੇਰੀ ਸਾਰੀ ਉਦਾਸੀ ਕਿਸੇ ਅੰਤਹੀਣ ਖ਼ੁਸ਼ੀ ਵਿਚ ਬਦਲ ਗਈ ਸੀ। ਮੈਂ ਬੜ੍ਹਾ ਤੇਜ਼ ਕਦਮੀ ਚੱਲ ਕੇ ਉਸ ਨਾਲ ਰਲ ਗਿਆ ਸੀ। ਡੁੱਬਦੇ ਸੂਰਜ ਦੀਆਂ ਸੁਨਿਹਰੀ ਕਿਰਨਾ ਉਸ ਦੇ ਸੋਨ ਰੰਗੇ ਚਿਹਰੇ ਨੂੰ ਛੂਹ ਕੇ ਨਵਾਂ ਜਲੇਅ ਬਖ਼ਸ਼ ਰਹੀਆ ਸਨ। ਗੋਰੀ ਦੇ ਚਿਹਰੇ 'ਤੇ ਨਜ਼ਰਾਂ ਟਿਕਾਉਣੀਆਂ ਮੁਸ਼ਕਿਲ ਹੋ ਗਈਆਂ ਸਨ।
“ਮਾਸਟਰ ਜੀ ਸੈਰਾਂ ਹੁੰਦੀਆਂ?" ਗੋਰੀ ਨੇ ਮੇਰੇ ਵੱਲ ਬਿਨਾਂ ਗਰਦਨ ਘੁਮਾਇਆ ਤਿਰਛੀ ਨਜ਼ਰ ਨਾਲ ਵੇਖਦਿਆਂ ਕਿਹਾ ਸੀ।
"ਚੁਬਾਰੇ 'ਤੇ ਬੈਠਾ ਬੈਰ ਹੁੰਦਾ ਸੀ, ਅੱਜ ਤੂੰ ਵੀ ਨਜ਼ਰ ਨਹੀਂ ਆਈ। ਉਦਾਸ ਹੋ ਗਿਆ। ਸਚਿਆ ਥੋੜ੍ਹਾ ਗੇੜਾ ਹੀ ਲਾ ਆਵਾਂ, ਸ਼ਾਇਦ ਤੇਰੇ ਨਾਲ ਮੁਲਾਕਾਤ ਹੋ ਹੀ ਜਾਵੇ ਤੇ ਸੱਚ-ਮੁੱਚ ਰੱਬ ਨੇ ਮੇਰੀ ਸੁਣ ਲਈ।" ਮੈਂ ਆਪਣੇ ਮਨ ਦੀ ਭਾਵਨਾ ਸੋਚ-ਸੱਚ ਪ੍ਰਗਟ ਕਰ ਦਿੱਤੀ ਸੀ।
"ਊਆਂ ਈ ਗੱਲਾਂ ਨਾ ਬਣਾਓ, ਸਾਨੂੰ ਕੁਣੀ ਨਿਹਾਲਣਾ ਸਾਡਾ ਦਿਲ ਰੱਖਣ ਲਈ ਗਲਾਂਦੇ ਉ ਤੁਸਾਂ ਜੀ। ਤੁਸਾਂ ਜੇ ਗਲਾਂ ਬੋਹਤ ਬਨਾਉਣੀਆਂ ਆਉਂਦੀਆਂ। ਭਿੱਜੇ ਸਭ ਪਤਾ।"
"ਨਹੀਂ-ਨਹੀਂ ਗੋਰੀ ਰੱਬ ਦੀ ਸਹੁੰ-ਮੈਂ ਇਕਦਮ ਸੱਚ ਬਲਦਾ ਪਿਆ ਹਾਂ-ਦਿਲੋਂ.. ਤੂੰ ਤਾਂ ਅੱਖਾਂ ਦੀ ਭਾਸ਼ਾ ਪੜ੍ਹੀ ਲੈਨੀ ਹੈਂ ਨਾ-ਵੇਖ ਮੇਰੀਆਂ ਅੱਖਾਂ 'ਚ ਕੀ ਇਹ ਝੂਠ ਬੋਲਦੀਆਂ ਨੇ ?"
"ਮੈਂ ਸਭ ਸਮਝਾ ਨੀਆ ਮਾਸਟਰ ਜੀ ਤੁਸਾਂ ਜੇ ਬੀ ਸੱਚ ਬੋਲਾ ਦੇ ਤੇ ਤੁਹਾਡੀਆਂ ਜਾਦੂਗਰ ਅੱਖਾਂ ਵੀ ਪਰ ਸਾਡੀ ਬੀ ਕੋਈ ਜੂਨ ਐ-ਡੰਗਰਾਂ ਤੋਂ ਬੀ ਮਾੜੀ।" ਗੋਰੀ ਨੇ ਗੱਲਬਾਤ ਦਾ ਰੁੱਖ ਪਲਟਦਿਆਂ ਹਉਕਾ ਭਰ ਕੇ ਕਿਹਾ।
"ਕਿਉਂ? ਕੀ ਹੋਇਆ ?"
"ਸਾਡੀ ਤਾਂ ਕੀੜੇ-ਕਾਡਿਆਂ ਆਲੀ ਗਤ ਐ, ਈਆ ਜੀਣਾ ਬੀ ਕੋਈ ਜੀਣਾ ਹੁੰਦਾ ਮਾਸਟਰ ਜੀ, ਸਵੇਰੇ ਉਠਦਿਆਂ ਸਾਰ ਹੀ ਅੰਦਰ-ਬਾਹਰ ਸੁੰਭਰ, ਗਾਂ-ਮੱਝਾਂ ਦੀ ਧਾਰ ਕੱਢੇ, ਕੀਹਾ ਕੂੜਾ ਸੋਤ, ਸ਼ਾਹ ਵੇਲਾ ਤਿਆਰ ਕਰੋ, ਡੰਗਰਾਂ ਨੂੰ ਪੱਠੇ ਪਾਓ। ਲਾਟੀ ਤਾਂ ਸਕੂਲੇ ਚਲਿਆ ਜਾਂਦਾ ਫਿਰੀ ਸ਼ਾਹ ਵੇਲਾ ਲਈ ਕੇ
ਜਾਗੋ ਖੇਤਾਂ ਵੱਲ। ਬਾਪੂ ਬੀ ਤਾਂ ਮੂੰਹ ਹਨੇਰੇ ਹੀ ਚਲਿਆ ਜਾਂਦਾ ਹਲ ਪੰਜਾਲੀ ਤੇ ਬੋਲਦਾਂ ਨੂੰ ਨਾਲ ਲਈ ਕੇ। ਫਿਰੀ ਖੂਹੇ ਦੇ ਤਿੰਨ-ਚਾਰ ਗੇੜੇ ਲਾਓ ਪਾਣੀ ਖ਼ਾਤਿਰ। ਕੰਪੜਾ-ਲੀੜਾ ਬੀ ਪੈਣਾ, ਇਨੇ ਨੂੰ ਸੂਰਜ ਚੜ੍ਹੀ ਜਾਂਦਾ ਸਿਰ 'ਤੇ। ਫਿਰੀ ਦੁਪੇਰੇ ਦੀ ਰੋਟੀ ਤਿਆਰ ਕਰੋ। ਡੰਗਰਾਂ ਨੂੰ ਪਾਣੀ ਡਵਾਓ ਤੇ ਰੁੱਖਾਂ 'ਤੇ ਛੱਤੀ । ਸ਼ਾਮਾਂ ਨੂੰ ਫਿਰੀ ਚਾਅ ਪੁਜਾਣੀ ਖੇਤਾਂ 'ਚ। ਮੁੜਦਿਆਂ ਬਾਲਣੇ ਦਾ ਭਰੋਟੂ ਤਿਆਰ ਕਰੀ ਕੇ ਲਿਆਣਾ ਰੱਖਾਂ ਤੋਂ ਡੰਗਰ ਲਿਆਣੇ ਸ਼ਾਮੀ ਫਿਰੀ ਖੂਹੇ ਤੋਂ ਪਾਣੀ ਦੇਣਾ, ਮੁੜੀ ਕੇ ਧਾਰ ਕੱਢਣੀ ਤੇ ਰਾਤੀ ਦੀ ਰੋਟੀ। ਸਿਰ ਖੁਰਕਣ ਦੀ ਵਿਹਲ ਨੀ ਮਿਲਦੀ ਸਾਰਾ ਦਿਨ ।" ਗੋਰੀ ਨੇ ਆਪਣਾ ਸਾਰਾ ਰੋਜਨਾਮਚਾ ਇਕੋ ਹੀ ਸਾਹ ਵਿੱਚ ਪੜ੍ਹ ਕੇ ਸੁਣਾ ਦਿੱਤਾ ਸੀ।
“ਫਿਰ ਤਾਂ ਬੇਹਤ ਕਾਮੀ ਐ ਸਾਡੀ ਗੋਰੀ।"
"ਹੋਰ ਤੁਹਾਡੇ ਲੇਖਾਂ ਸਾਰਾ ਦਿਨ ਸਰਕਾਰੀ ਕੁਰਸੀ ਨੀ ਤੋੜਦੀ, ਲੱਤਾਂ 'ਤੇ ਲੱਤਾਂ ਰੱਖੀ ਕੇ ਗੱਪਾਂ ਨੀ ਮਾਰੀਦੀਆਂ-ਤੇ ਨਾਲੇ ਬੁੱਕਾਂ ਦੀ ਬੁੱਕ ਤਨਖਾਹ ।"
"ਨਹੀਂ ਜਨਾਬ, ਪੜ੍ਹਾਈ ਦਾ ਐ। ਐਵੇਂ ਨਾ ਬਦਨਾਮ ਕਰ। ਕਦੇ ਆ ਕੇ ਵੇਖੋ ਸਕੂਲੇ।"
"ਆਹੋ ਜੀ... ਪੜ੍ਹਾਂਦੇ ਨੇ ਜੀ ਤਾਹੀਂ ਸਾਡਾ ਲਾਈ ਤੀਜੀ ਬਿਚ ਤੀਜੀ ਬਾਰੀਆਂ ਫੇਲ੍ਹ ਹੋਈ ਗਿਆ। ਆਪਣਾ ਨਾ ਤਾ ਲਿਖੀ ਨੀ ਹੁੰਦਾ ਉਸ ਕਲੋਂ- ਛੇ ਸਾਲ ਗਾਲੀ ਕੇ ਵੀ ਡਗ ਜਿਹਾ ਫਿਰਦਾ ਸਾਰਾ ਦਿਨ। ਗੌਰੀ ਨੇ ਲਾਟੀ ਦੇ ਬਹਾਨੇ ਆਪਣਾ ਗੁੱਸਾ ਮਾਸਟਰਾਂ 'ਤੇ ਕੱਢਦਿਆਂ ਕਿਹਾ। "ਤੂੰ ਠੀਕ ਕਹਿਨੀ ਐ ਗੋਰੀ, ਸਾਡੇ 'ਚੋਂ ਕਈ ਮਾਸਟਰ ਕੰਮ ਕਰੀ ਕੇ ਰਾਜ਼ੀ ਹੋਈ ਨੀ। ਉਹ ਸੋਚਦੇ ਨੇ, ਕੰਮ ਕਰ ਜਾਂ ਨਾ ਕਰ ਮਹੀਨੇ ਮਗਰੋਂ ਤਨਖਾਹ ਤਾਂ ਮਿਲੀ ਜਾਣੀ ਐ।" ਗੱਲਾਂ ਕਰਦਿਆਂ-ਕਰਦਿਆਂ ਪਤਾ ਹੀ ਨਾ ਲੱਗਾ, ਕਦੇ ਗੋਰੀ ਦੇ ਘਰ ਦਾ ਮੋੜ ਆ ਗਿਆ ਸੀ। "ਆਈ ਜਾਗੋ ਨਾ: ਉਣ ਰੋਟੀ ਖਾਈ ਕੇ ਜਾਇਓ।" ਗੋਰੀ ਨੇ ਬੜੇ ਹੀ ਅਪਣੱਤ ਨਾਲ ਕਿਹਾ ਸੀ।
"ਨਹੀਂ ਗੋਰੀ, ਰੋਜ਼-ਰੋਜ਼ ਨੀ ਚੰਗਾ ਲਗਦਾ ।"
"ਫਿਰੀ ਕੇ ਹੋਇਆ ਆਪਣਾ ਈ ਘਰ ਐ।"
" ਕੋਈ ਨੀ ਫੇਰ ਸਹੀ ....।"
ਫਿਰ ਕਿੰਨੀ ਦੇਰ ਤੱਕ ਅਸੀਂ ਖੜ੍ਹੇ-ਖੜ੍ਹੇ ਇਕ-ਦੂਸਰੇ ਦੀਆਂ ਅੱਖਾਂ ਵਿਚ ਡੁੱਬੇ ਰਹੇ ਸੀ। ਉਧਰ ਸੂਰਜ ਪੂਰੀ ਤਰ੍ਹਾਂ ਨਾਲ ਪਹਾੜੀ ਪਿੱਛੇ ਚਲਿਆ ਗਿਆ ਸੀ। ਮੈਂ ਗੋਰੀ ਨਾਲ ਹੋਈ ਇਸ ਸੁੱਖ ਭਰੀ ਮਿਲਣੀ ਦੇ ਆਨੰਦ ਨਾਲ ਸਰਾਬਰ ਚੁਬਾਰੇ 'ਤੇ ਆਪਣੇ ਕਮਰੇ ਵਿਚ ਆ ਗਿਆ ਸੀ। ਉਸ ਰਾਤ ਗੋਰੀ ਤੇ ਉਸ ਦੀਆਂ ਗੱਲਾਂ ਨੂੰ ਚੇਤੇ ਕਰਦਿਆਂ ਇਕ ਕਵਿਤਾ ਲਿਖੀ ਸੀ....
ਪਹਾੜਾਂ ਵਿਚ ਵਸੋਂਦੀ ਕੁੜੀਏ,
ਆਪਣੀ ਕਦਰ ਨਾ ਜਾਣੀ ਤੂੰ।
ਸੁੱਟ-ਸੁੱਟ ਗੋਰਾ ਢੇਰਾਂ ਉੱਤੇ,
ਢੋਅ-ਢੋਅ ਸਿਰ 'ਤੇ ਪਾਣੀ ਨੂੰ।
ਸੁੱਤੀ ਉਠ ਕੇ ਕਰੇ ਬੁਹਾਰੀ,
ਲਿੱਪਣ ਪੋਚਣ ਨੇ ਮੱਤ ਮਾਰੀ।
ਕੱਪੜਾ-ਲੱਤਾ, ਚੌਂਕਾ ਚੁੱਲ੍ਹਾ
ਕਰਦਿਆਂ ਸਿਰ 'ਤੇ ਰਾਣ ਉਡਾਰੀ।
ਕੰਮੋ-ਕਾਰੋ ਦਿੱਸੇ ਗੰਵਾਰਣ,
ਰੂਪ ਰੰਗ ਤੋਂ ਰਾਣੀ ਤੂੰ ....
ਹੱਥ ਵਿਚ ਲੈ ਕੇ ਛੰਨਾ ਬਾਣੀ,
ਧਰ ਕੇ ਸਿਰ 'ਤੇ' ਦਹੀ ਦੀ ਚਾਈ।
ਵਾਂਗ ਪੰਛੀਆਂ ਚਹਿਕਦੀ ਜਾਵੇਂ
ਉਡ-ਉਡ ਜਾਵੇ ਚੁੰਨੀ ਪਾਣੀ।
ਕਲੀਆਂ ਵਰਗੀ ਉਮਰ ਨੀ ਅਕ੍ਰੀਏ,
ਧੁੱਪੇ ਹੀ ਝੁਲਸਾਣੀ ਤੂੰ ।
ਪਹਾੜਾਂ ਵਿਚ ਵਸੇਂਦੀ ਕੁੜੀਏ,
ਆਪਣੀ ਕਦਰ ਨਾ ਜਾਣੀ ਤੂੰ।
ਖੂਹ ਟੋਡੇ, ਗੌਹਰੇ ਘੱਟੀਆਂ,
ਖੇਤਾਂ ਦੀ ਤੂੰ ਰਾਣੀ ਐਂ
ਚੋਅ ਦੀ ਛੱਲ ਜੇਕਣ ਡੇਰਾ,
ਖੱਡ 'ਚ ਵਗਦਾ ਪਾਣੀ ਐਂ।
ਰੱਖਾਂ, ਰੱਕੜ, ਟੋਏ, ਟਿੱਥੇ
ਟੱਪਦਿਆਂ ਜਿੰਦ ਮੁਕਾਣੀ ਤੂੰ ।
ਪਹਾੜਾਂ ਵਿਚ ਵਸੇਂਦੀ ਕੁੜੀਏ,
ਆਪਣੀ ਕਦਰ ਨਾ ਜਾਣੀ ਤੂੰ।
ਸਲੇਟੀ ਛਤ ਤੋਂ ਚੌਂਦਾ ਅੱਥਰੂ,
ਹੋਕੇ ਭਰਦਾ ਦਿਲ ਦਾ ਗੱਭਰੂ।
ਚੀਲ੍ਹਾਂ ਦੀ ਸਾਂ-ਸਾਂ ਇਹ ਪੁੱਛੇ,
ਕਦੋਂ ਖੁਆਣੇ ਵਿਆਹ ਦੇ ਬਬਰੂ।
ਪਹਾੜ ਜਿਥੇ ਹਉਕੇ ਭਰ-ਭਰ
ਰੋ-ਰੋ ਉਮਰ ਮੁਕਾਣੀ ਤੂੰ।
ਪਹਾੜਾਂ ਵਿਚ ਵਸੇਂਦੀ ਕੁੜੀਏ,
ਆਪਣੀ ਕਦਰ ਨਾ ਜਾਈ ਤੂੰ।
ਬਣਾ ਕੇ ਮੈਨੂੰ ਦਿਲ ਦਾ ਜਾਨੀ,
ਬੰਨ੍ਹ ਕਲ੍ਹੀਰੇ ਗਲ ਵਿਚ ਗਾਨੀ।
ਬਹਿ ਕੇ ਡੋਲੀ, ਮਾਰ ਕੇ ਕੂਕਾਂ,
ਲੇਖੇ ਲਾ ਦੇ ਇਹ ਜ਼ਿੰਦਗਾਨੀ।
ਪਹਾੜਾਂ ਦੀ ਜਿੰਦ ਜਾਨ ਨੂੰ ਕੁੜੀਏ,
ਪਹਾੜ ਦੀ ਦਰਦ ਕਹਾਣੀ ਤੂੰ।
ਪਹਾੜਾਂ ਵਿਚ ਵਸੇਂਦੀ ਕੁੜੀਏ,
ਆਪਣੀ ਕਦਰ ਨਾ ਜਾਣੀ ਤੂੰ.....
ਇਹ ਕਵਿਤਾ ਗੋਰੀ ਨੂੰ ਜ਼ਰੂਰ ਸੁਣਾਉਣ ਦਾ ਫੈਸਲਾ ਕਰਕੇ ਮੈਂ ਗੋਰੀ ਦੇ ਸੁਪਨਿਆਂ ਵਿਚ ਗੁਆਚਿਆਂ ਰਾਤ ਗੁਜ਼ਾਰੀ ਸੀ।
21 ਬੇਗਾਨੀ ਬਾਦੀ ਮੇਂ...
ਜਨਵਰੀ ਦੀ ਕੜਾਕੇਦਾਰ ਠੰਡ ਸੀ। ਬਾਹੂਕਾਰ ਦੀ ਸਭ ਤੋਂ ਛੋਟੀ ਬੇਟੀ ਕੁਸਮ ਦਾ ਵਿਆਹ ਸੀ। ਉਂਝ ਤਾਂ ਕੁਸਮ ਦੇ ਤਿੰਨ ਭਰਾ ਸਨ, ਪਰ ਉਸ ਦੇ ਮਾਤਾ-ਪਿਤਾ ਨੇ ਮੈਨੂੰ ਆਪਣਾ ਚੌਥਾ ਪੁੱਤਰ ਮੰਨਿਆ ਹੋਇਆ ਸੀ ਤੇ ਮੈਨੂੰ ਪੂਰਾ ਮਾਨ ਸਤਿਕਾਰ ਦਿੰਦੇ ਸਨ। ਸ਼ੰਟੀ ਨੂੰ ਪੜ੍ਹਾਉਣ ਜਾਣ ਕਰਕੇ। ਵਿਆਹ ਦੇ ਮੌਕੇ 'ਤੇ ਵੀ ਉਹ ਮੇਰੀ ਹਰ ਗੋਲ ਵਿਚ ਪੂਰੀ ਸਲਾਹ ਲੈ ਰਹੇ ਸਨ। ਜਦੋਂ ਕਿ ਮੇਰਾ ਅਜਿਹੇ ਕੰਮ ਦਾ ਕੋਈ ਤਜਰਬਾ ਨਹੀਂ ਸੀ, ਤੇ ਨਾ ਹੀ ਮੈਨੂੰ ਉਸ ਪਹਾੜੀ ਇਲਾਕੇ ਦੇ ਰੀਤੀ ਰਿਵਾਜ਼ਾਂ ਦੀ ਜਾਣਕਾਰੀ ਸੀ । ਫਿਰ ਵੀ ਮੈਨੂੰ ਬਰਾਤ ਦੇ ਖਾਣੇ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ । ਬਾਰਾਤ ਦੇ ਸੁਆਗਤ ਤੋਂ ਲੈ ਕੇ ਵਿਦਾਈ ਤੱਕ ਦੇ ਖਾਣ-ਪੀਣ ਦਾ ਪ੍ਰਬੰਧ ਮੈਂ ਵੇਖਣਾ ਸੀ। ਮੈਨੂੰ ਵੀ ਉਸ ਆਪਣੇ ਘਰ ਵਰਗੇ ਮਾਹੌਲ ਤੇ ਨਵੇਂ ਢੰਗ ਦੇ ਵਿਆਹ ਵਿਚ ਸ਼ਾਮਿਲ ਹੋ ਕੇ ਖ਼ੁਸ਼ੀ ਦਾ ਅਨੁਭਵ ਹੋ ਰਿਹਾ ਸੀ। ਸਭ ਕੁੱਝ ਮੇਰੇ ਲਈ ਰੁਮਾਂਚਕਾਰੀ ਤੇ ਦਿਲਚਸਪ ਸੀ।
ਇਕ ਦਿਨ ਪਹਿਲਾਂ ਸਾਰੇ ਪਿੰਡ ਨੂੰ ਡੀ.ਸੀ.ਐਮ. ਯਾਨੀ ਦਾਲ ਚੱਲ ਮਾਣੀ ਦਾ ਬ੍ਰਹਮ ਭੇਜ ਦਿੱਤਾ ਗਿਆ ਸੀ। ਮਾਮੇ ਵੱਲੋਂ ਸੈਂਡ ਕਰਵਾ ਦਿੱਤੀ ਗਈ ਸੀ ਤੇ ਬਰੇੜੀਆਂ ਵੀ ਭਰ ਦਿੱਤੀਆਂ ਗਈਆਂ ਸਨ। ਮਾਂਈਏ ਦੀ ਰਸਮ ਅਦਾ ਕਰ ਦਿੱਤੀ ਗਈ ਸੀ। ਬਾਰਾਤ ਨੇ ਸ਼ਾਮੀ ਚਾਰ ਵਜੇ ਪੁੱਜਣਾ ਸੀ। ਪੈਦਲ ਸਵਾ ਪਾਰ ਕਰਕੇ। ਹਿਮਾਚਲ ਤੋਂ। ਤਿੰਨ ਦਿਨ ਦੀ ਠਹਿਰ ਸੀ ਬਰਾਤ ਦੀ ਪਿੰਡ ਵਿਚ। ਬਰਾਤ ਨੇ ਕਿੰਨੇ ਦਿਨ ਰੁਕਣਾ ਹੁੰਦਾ ਸੀ ਇਹ ਇਸ ਗੱਲ 'ਤੇ ਨਿਰਭਰ ਕਰਦਾ ਸੀ ਕਿ ਬਾਰਾਤ ਕਿੰਨੀ ਦੂਰੀ ਤੈਅ ਕਰਕੇ ਆਈ ਹੈ। ਇਹ ਬਾਰਾਤ ਵੀ ਲਗਭਗ ਪੰਝੀ-ਤੀਹ ਕੈਹ ਪਹਾੜ, ਸੁੱਕਾ ਦਰਿਆ (ਸਵਾਂ) ਤੋਂ ਫਿਰ ਮੀਲਾਂ ਲੰਮੀ ਪੱਥਰੀਲੀ ਖੱਡ ਪਾਰ ਕਰਕੇ ਇਸ ਪਿੰਡ ਪੁੱਜੀ ਸੀ। ਦੁਲ੍ਹਾ ਖਾਸੇ ਵਿਚ ਸੀ ਸਰਬਾਲੇ ਨਾਲ। ਜ਼ਿਆਦਾਤਰ ਬਜ਼ੁਰਗ ਘੋੜੇ 'ਤੇ ਸਨ ਤੇ ਬਾਕੀ ਪੈਦਲ। ਖਾਸੇ (ਸ਼ਾਹੀ ਸਵਾਰੀ ਵਰਗੀ ਪਾਲਕੀ। ਨੂੰ ਕਹਾਰਾਂ ਨੇ ਮੋਢੇ 'ਤੇ ਚੁੱਕਿਆ ਹੋਇਆ ਸੀ। ਬਾਰਾਤ ਦੀ ਠਹਿਰ ਮੇਰੇ ਸਕੂਲ ਦੇ ਇਕਦਮ ਬਗਲ ਵਾਲੇ ਜੰਜ ਘਰ ਵਿਚ ਸੀ।
ਮੈਂ ਇਕ ਦਿਨ ਪਹਿਲੋਂ ਹੀ ਸਕੂਲ ਦੇ ਬੱਚਿਆਂ ਦੀ ਮਦਦ ਨਾਲ ਉਨ੍ਹਾਂ ਦੇ ਪੀ.ਟੀ. ਦੇ ਪੀਰੀਅਡ ਵਿਚ ਨਾ ਸਿਰਫ ਜੰਝ ਘਰ ਦਾ ਚੁਗਿਰਦਾ ਸਾਫ ਕਰਾ ਦਿੱਤਾ ਸੀ, ਸਗੋਂ ਜੰਝ ਘਰ ਤੋਂ ਸ਼ਾਹੂਕਾਰ ਦੇ ਘਰ ਤੱਕ ਜਾਂਦਾ ਪਥਰੀਲਾ ਰਸਤਾ ਵੀ ਸਮਤਲ ਕਰਾ ਦਿੱਤਾ ਸੀ।
ਪੰਜ-ਛੇ ਫੁੱਟ ਚੋੜੇ ਰਸਤੇ ਦੇ ਮੋਟੇ ਪੱਥਰ ਹਟਵਾ ਕੇ ਕਿਨਾਰਿਆਂ 'ਤੇ ਲੁਆ ਦਿੱਤਾ ਸੀ। ਗੰਗੋ ਦੇ ਘਰ ਦਾ ਮੋੜ ਮੁੜਦਿਆਂ ਹੀ ਖੇਡ ਗੋਹਰੇ (ਭੰਗ ਗਲੀ) ਦਾ ਰੂਪ ਧਾਰ ਲੈਂਦੀ ਸੀ। ਦੋਹੀਂ ਪਾਸੇ ਬੇਰੀ ਤੇ ਗਰੂਨਿਆਂ ਦੀਆ ਝਾੜੀਆਂ ਨੂੰ ਜ਼ਮੀਨ 'ਤੇ ਗੱਡ ਕੇ ਦੇਰਾਂ ਪਾਸਿਓ ਬਾਂਸ ਨੂੰ ਚੀਰ ਕੇ ਤਿਆਰ
ਕੀਤੀਆਂ ਗਈਆਂ ਫੱਟੀਆਂ ਨੂੰ ਛੁੱਬਿਆਂ ਦੀ ਮਦਦ ਨਾਲ ਬੰਨ੍ਹ ਕੇ ਵਾੜ ਤਿਆਰ ਕੀਤੀ ਗਈ ਸੀ, ਜਿਹੜੀ ਉਸ ਗੋਹਰੇ ਦੇ ਦੋਹੀਂ ਪਾਸੀਂ ਚਲਦੀ ਸ਼ਾਹੂਕਾਰ ਦੇ ਮੁਹੱਲੇ ਦੀ ਇਕਦਮ ਸਿੱਧੀ ਘੋਟੀ ਤੱਕ ਜਾਂਦੀ ਸੀ। ਇਹ ਵਾੜ ਖਾਸ ਕਰਕੇ ਜਾਨਵਰਾਂ ਤੋਂ ਫਸਲ ਤੇ ਘਰਾਂ ਦਾ ਬਚਾਓ ਕਰਦੀ ਸੀ। ਇਹ ਰਸਤਾ ਵੀ ਸਾਫ ਕਰਾ ਦਿੱਤਾ ਗਿਆ ਸੀ।
ਜੰਝ ਘਰ ਵਿਚ ਵੱਡੀਆਂ-ਵੱਡੀਆਂ ਟੈਂਕੀਆਂ ਮੰਗਵਾ ਕੇ ਖੂਹ ਤੋਂ ਪਾਣੀ ਦੁਆ ਕੇ ਭਰਵਾ ਦਿੱਤਾ ਗਿਆ ਸੀ। ਪਿੰਡ ਵਾਲੇ ਆਪ ਹੀ ਮੇਜੇ ਤੇ ਗਰਮ ਬਿਸਤਰੇ ਉਥੇ ਛੱਡ ਗਏ ਸਨ। ਬਰਾਤ ਦੇ ਨਹਾਉਣ ਤੇ ਜੰਗਲ ਪਾਣੀ ਲਈ ਰੱਖਾਂ ਬਾੜੀਆਂ ਸਨ ਤੇ ਖੂਹ ਸੀ। ਜੰਝ ਘਰ ਦੇ ਵਿਹੜੇ ਵਿਚ ਮੋਟੀਆਂ- ਮੋਟੀਆਂ ਲੱਕੜਾਂ ਦੇ ਮੁੱਢ ਰਖਾ ਦਿੱਤੇ ਗਏ ਸਨ। ਜਿਨ੍ਹਾਂ ਨੂੰ ਬਾਲ ਕੇ ਬਰਾਤੀਆ ਨੇ ਰਾਤ ਨੂੰ ਅੱਗ ਸੇਕਣੀ ਸੀ ਤੇ ਠੰਡ ਤੋਂ ਆਪਣਾ ਬਚਾਅ ਕਰਨਾ ਸੀ।
ਬਰਾਤ ਸ਼ਾਮੀ ਚਾਰ ਦੀ ਬਜਾਏ ਲਗਭਗ ਛੇ ਕੁ ਵਜੇ ਪੁੱਜੀ ਸੀ। ਸਰਦੀਆਂ ਨੂੰ ਸ਼ਾਮ ਛੇਤੀ ਢਲ ਜਾਂਦੀ ਹੈ, ਪਹਾੜਾਂ ਵਿਚ ਤਾਂ ਹੋਰ ਵੀ ਜਲਦੀ। ਬਾਰਾਤ ਘਰ ਵਿਚ ਰੌਸ਼ਨੀ ਲਈ ਗੈਸ ਬਾਲ ਦਿੱਤੇ ਗਏ ਸਨ । ਡੇਢ-ਦੇ ਸੋ ਦੇ ਕਰੀਬ ਠੰਡ ਨਾਲ ਠਰਦੇ ਬਰਾਤੀਆਂ ਨੂੰ ਸਭ ਤੋਂ ਪਹਿਲਾਂ ਗਰਮਾ-ਗਰਮ ਚਾਹ ਵਰਤਾਈ ਗਈ ਸੀ ਤੇ ਡੁਨਿਆ ਵਿਚ ਬੂੰਦੀ-ਸੇਵੀਆਂ ਵੀ। ਆਪਣਾ ਸਾਮਾਨ ਵਗੈਰਾ ਟਿਕਾਉਣ ਮਗਰੋਂ ਬਰਾਤੀਆਂ ਨੂੰ ਮਿਲਣੀ ਦਾ ਸੁਨੇਹਾ ਆ ਗਿਆ ਸੀ। ਮੇਰੇ ਚੁਬਾਰੇ ਦੇ ਠੀਕ ਸਾਹਮਣੇ ਪੱਧਰੀ ਕੀਤੀ ਗਈ ਖੁੱਲ੍ਹੀ ਜਿਹੀ ਥਾਂ 'ਤੇ ਦੋਹਾਂ ਪਾਸਿਆਂ ਦੇ ਰਿਸ਼ਤੇਦਾਰ ਇਕੱਠੇ ਹੋ ਗਏ ਸਨ।
ਪੰਡਤ ਜੀ ਨੇ ਜ਼ਮੀਨ 'ਤੇ ਲਾਲ ਕੱਪੜਾ ਵਿਛਾ ਦਿੱਤਾ ਸੀ। ਦੋਹਾ ਪਾਸਿਆਂ ਦੇ ਮਿਲਣੀ ਕਰਨ ਵਾਲੇ, ਨਾਂ ਪੁਕਾਰਨ ਤੇ ਉੱਥੇ ਆਉਂਦੇ, ਬੂਟ ਖੋਲ੍ਹ ਕੇ ਇਕ-ਇਕ ਪੈਰ ਉਸ ਕੱਪੜੇ 'ਤੇ ਰਖਦੇ। ਪੰਡਤ ਜੀ ਮੰਤਰ ਪੜ੍ਹਦੇ। ਨਵੇਂ ਜੁੜ ਰਹੇ ਰਿਸ਼ਤੇਦਾਰ ਇਕ ਦੂਸਰੇ ਦੇ ਗਲੇ ਵਿਚ ਕਾਗਜ਼ ਦੀ ਮਾਲਾ ਪਾ ਕੇ ਇਕ ਦੂਸਰੇ ਨੂੰ ਗਲਵੱਕੜੀ ਵਿਚ ਲੈ ਲੈਂਦੇ। ਇਕ-ਦੂਸਰੇ ਦੇ ਮੂੰਹ ਵਿਚ ਮਿਠਾਈ ਪਾਂਦੇ। ਵਾਰਨਾ ਕਰਦੇ। ਕੰਬਲ ਤੇ ਸੋਨੇ ਦੀਆਂ ਅੰਗੂਠੀਆਂ ਭੇਂਟ ਕੀਤੀਆਂ ਗਈਆਂ। ਕੁੱਝ ਰਿਸ਼ਤੇਦਾਰਾਂ ਨੇ ਇਕ-ਦੂਸਰੇ ਨੂੰ ਗਲਵੱਕੜੀ ਵਿਚ ਲੈ ਕੇ ਉਪਰ ਚੁੱਕਣ ਲਈ ਜ਼ੋਰ ਅਜਮਾਇਸ਼ ਵੀ ਕੀਤੀ ਗਈ। ਇਸ ਨਾਲ ਮਾਹੌਲ ਹਾਸੇ-ਮਜ਼ਾਕ ਵਾਲਾ ਤੇ ਖ਼ੁਸ਼ਗਵਾਰ ਹੋ ਗਿਆ ਸੀ। ਬਾਜਦਾਰ ਹਰੇਕ ਮਿਲਣੀ 'ਤੇ ਇਕ ਖਾਸ ਤਰ੍ਹਾਂ ਦੀ ਧੁਨ ਵਜਾ ਕੇ ਸੰਗੀਤਮਈ ਸਾਥ ਦਿੰਦੇ। ਇਜ ਵਾਰ-ਵਾਰੀ ਦਾਦਾ, ਪਿਓ, ਤਾਇਆ, ਚਾਚਾ, ਮਾਮਾ, ਫੁੱਫੜ ਤੇ ਭਰਾ ਆਦਿ ਦੀਆਂ ਮਿਲਣੀਆਂ ਕਰਾਈਆਂ ਗਈਆਂ ਸਨ। ਬਾਜਦਾਰਾਂ ਨੇ ਆਪਣੇ ਪਹਾੜੀ ਸਾਜਾਂ ਬੀਨ, ਪੀਪਨੀ ਤੇ ਨਗਾੜਿਆਂ ਨਾਲ ਨਾ ਸਿਰਫ ਘਾਟੀ ਨੂੰ ਸੰਗੀਤ ਨਾਲ ਗੂੰਜਾ ਦਿੱਤਾ ਸੀ, ਸਗੋਂ ਨੇੜਲੇ ਪਿੰਡਾਂ ਨੂੰ ਬਾਰਾਤ ਦੇ ਆਉਣ ਦਾ ਪਤਾ ਲੱਗ ਗਿਆ ਸੀ।
ਮਿਲਣੀ ਮਗਰੋਂ ਬਰਾਤ ਵਾਪਿਸ ਡੇਰੇ (ਜੰਝ ਘਰ) ’ਤੇ ਆ ਗਈ ਸੀ।
ਕੁੱਝ ਦੇਰ ਮਗਰੋਂ ਰਾਤ ਦੇ ਖਾਣੇ ਦੀ ਤਿਆਰੀ ਹੋਣ 'ਤੇ ਨਾਈ ਹੱਥ ਬਰਾਤ ਨੂੰ ਖਾਣੇ ਲਈ ਸੱਦਾ ਭੇਜਿਆ ਗਿਆ ਸੀ। ਹੱਥ ਵਿਚ ਬਲਦਾ ਗੈਸ ਲੈ ਕੇ ਨਾਈ ਬਰਾਤ ਦੀ ਅਗਵਾਈ ਕਰ ਰਿਹਾ ਸੀ। ਕੁੱਝ ਸਿਆਣੇ ਬਰਾਤੀ ਆਪਣੇ ਨਾਲ ਟਾਰਚਾਂ ਆਦਿ ਲੈ ਕੇ ਆਏ ਸਨ। ਸਭ ਤੋਂ ਮੂਹਰੇ ਬਾਜਦਾਰ ਬਾਜੇ ਬਜਾਉਂਦੇ ਹੋਏ ਚੱਲ ਰਹੇ ਸਨ। ਮਗਰ-ਮਗਰ ਬਰਾਤੀ। ਲਾੜੇ ਨੂੰ ਰਵਾਇਤ ਮੁਤਾਬਕ ਡੇਰੇ 'ਤੇ ਹੀ ਛੱਡ ਦਿੱਤਾ ਗਿਆ ਸੀ ਉਸ ਦੇ ਕੁੱਝ ਸਾਥੀਆਂ ਨਾਲ। ਉਸ ਨੇ ਫੇਰੇ ਹੋਣ ਤੱਕ ਸੁੱਚੇ ਮੂੰਹ ਹੀ ਰਹਿਣਾ ਸੀ।
"ਤੇਰੀ ਪੀਪਨੀ 'ਚ ਕੇਲਾ, ਹਈ ਜਮਾਲ!" ਦੀ ਧੁਨ 'ਤੇ ਨੱਚਦੇ ਗਾਂਦੇ ਬਰਾਤੀ ਹੌਲੀ-ਹੌਲੀ ਸ਼ਾਹੂਕਾਰ ਦੇ ਘਰ ਵੱਲ ਵਧ ਰਹੇ ਸਨ। ਬਰਾਤ ਵਿਚ ਇਕ ਵੀ ਔਰਤ ਬਰਾਤੀ ਨਹੀਂ ਸੀ। ਇਹ ਉਥੋਂ ਦਾ ਰਿਵਾਜ਼ ਸੀ। ਕੁੱਝ ਬਾਰਾਤੀਆਂ ਨੇ ਇਸ ਖ਼ੁਸ਼ੀ ਦੇ ਮੌਕੇ 'ਤੇ ਸ਼ਰਾਬ ਦਾ ਘੁੱਟ ਲਾਇਆ ਹੋਇਆ ਸੀ। ਪਰ ਇੰਨੀ ਜ਼ਿਆਦਾ ਨਹੀਂ ਕਿ ਹੰਸ਼ ਨਾ ਹੋਵੇ ਜਾਂ ਧਰਤੀ ਤੇ ਲੈਟ-ਪੇਟ ਹੋ ਰਹੇ ਹੋਣ। ਬਰਾਤ ਨਾਲ ਮੁੰਡੇ ਵਾਲੇ ਪਾਸਿਓਂ ਵੀ ਫੋਟੋਗ੍ਰਾਫਰ ਆਇਆ ਸੀ। ਇਹ ਵੀ ਉਥੋਂ ਦੇ ਲੋਕਾਂ ਲਈ ਬਹੁਤ ਵੱਡੀ ਗੱਲ ਸੀ। ਬਾਹੂਕਾਰ ਦੇ ਖੁੱਲ੍ਹੇ ਵਿਹੜੇ ਵਿਚ ਗੱਡੇ ਤੋਰਣ (ਲੱਕੜੀ ਦੇ ਪ੍ਰਵੇਸ਼ ਦਵਾਰ) ਹੇਠ ਹੋ ਕੇ ਬਰਾਤ ਲੰਘੀ ਤਾਂ ਵਰਾਂਡੇ 'ਚ ਬੈਠੀਆਂ ਔਰਤਾਂ ਨੇ ਪਹਾੜੀ ਲੈਅ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਸੀ।
"ਨਵੇਂ-ਨਵੇਂ ਸੱਜਣ ਆਏ ਨੀ ਸਖੀਓ ਕੀ ਕੁੱਝ ਦੇਣਾ
ਸਵਾਂ ਸਬਰੰਗੀਆਂ ਨਵਿਆਂ ਨੂੰ ਸਾਜਨਾ
ਝਾੜ ਦਲੀਚੇ ਪਰੋਹਣੇ ਦੇਵਾਂ... ।
ਬਰਾਤੀਆਂ ਨੇ ਜ਼ਮੀਨ 'ਤੇ ਬੈਠਣਾ ਸੀ, ਬੈਠਕੂਆਂ ਤੇ ਉਨ੍ਹਾਂ ਸਾਹਮਣੇ ਪਲਾਹ ਦੇ ਪੋਤਿਆਂ ਤੋਂ ਬਣਾਈਆਂ ਪੋਤਲਾਂ ਰੱਖ ਦਿੱਤੀਆਂ ਗਈਆਂ ਸਨ। ਉਹ ਬੂਟ ਖੋਲ੍ਹ ਕੇ ਪਲਾਬੀ ਮਾਰ ਕੇ ਬੈਠ ਗਏ ਸਨ, ਆਹਮਣੇ-ਸਾਹਮਣੇ ਕਤਾਰਾਂ ਵਿਚ। ਬਾਜਦਾਰਾਂ ਲਈ ਵੱਖਰੀ ਪੰਗਤ ਬਣਾ ਦਿੱਤੀ ਗਈ ਸੀ, ਬਰਾਤੀਆਂ ਤੋਂ ਅਲੱਗ। ਫਿਰ ਸਭ ਤੋਂ ਪਹਿਲਾਂ ਇਕ ਨੌਜਵਾਨ ਲੜਕੇ ਨੇ ਇਕ ਹੱਥ ਵਿਚ ਗਰਮ ਪਾਣੀ ਦਾ ਜੱਗ ਤੇ ਦੂਸਰੇ ਹੱਥ ਵਿਚ ਬਾਟਾ ਲੈ ਕੇ ਹਰੇਕ ਬਾਰਾਤੀ ਦੇ ਹੱਥ ਧੁਆਏ। ਮਗਰ ਆਉਂਦੇ ਮੁੰਡੇ ਨੇ ਗਿੱਲੇ ਹੱਥ ਪੂੰਝਣ ਲਈ ਤੋਲੀਆ ਦਿੱਤਾ। ਜਦੋਂ ਸਾਰਿਆਂ ਸਾਮਹਣੇ ਪੱਤਲਾਂ ਭੁੰਨੇ ਤੇ ਪਾਣੀ ਲਈ ਗਿਲਾਸ ਰੱਖ ਦਿੱਤੇ ਗਏ ਤਾਂ ਖਾਣਾ ਵੰਡਣ ਵਾਲਿਆਂ ਨੇ ਆਪੇ ਆਪਣੀ ਡਿਊਟੀ ਸਾਂਭ ਲਈ ਸੀ। ਸਭ ਤੋਂ ਪਹਿਲਾਂ ਗਲਾਸਾਂ ਵਿਚ ਪਾਣੀ ਪਾਇਆ ਗਿਆ ਸੀ। ਔਰਤਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ।
"ਪਾਣੀ ਦੇਣ ਵਾਲਾ ਮੁੰਡਾ ਕੰਵਾਰਾ
ਇਨੂੰ ਦੇ ਜਾਓ ਸ਼ਗਨ ਝੁਆਰਾ.... ਪਾਣੀ ਦੇਣ ਵਾਲਾ...।"
ਇੰਜ ਹੀ ਬਾਰੇ ਬਾਰੀ ਮਿੱਠੇ ਸਲੂਨੇ, ਮਾਹਣੀ, ਮਧਰਾ, ਨਾਲ ਰੈਤਾ, ਸਬਜੀ ਭਟੂਰ ਆਦਿ ਵੰਡਣ ਵਾਲੇ ਮੁੰਡਿਆਂ ਲਈ, ਪਾਣੀ ਦੀ ਥਾਂ ਆਈਟਮ ਦਾ ਨਾਂ ਗਾ ਕੇ ਸ਼ਗਨ ਛੁਆਰੇ ਦੀ ਮੰਗ ਕੀਤੀ ਜਾ ਰਹੀ ਸੀ। ਹਰੇਕ ਬਰਾਤੀ ਮੂਹਰੇ ਪੱਤਲਾਂ-ਯੂਨਿਆਂ 'ਤੇ ਹਰੇਕ ਆਈਟਮ ਪਰੋਸ ਦਿੱਤੇ ਜਾਣ ਮਗਰੋਂ ਪੰਡਤ ਜੀ ਨੇ ਕਤਾਰਾਂ ਵਿਚਾਲੇ ਖੜ੍ਹੇ ਹੋ ਕੇ ਹੱਥ ਜੋੜ ਕੇ ਖਾਣਾ ਸ਼ੁਰੂ ਕਰਨ ਦੀ ਬੇਨਤੀ ਕਰਨ ਤੇ ਖਾਣਾ ਸ਼ੁਰੂ ਹੋ ਗਿਆ ਸੀ। ਕਈ ਬਰਾਤੀ ਪੇਂਡੂ ਢੰਗ ਨਾਲ ਖਾਣਾ ਖਾ ਰਹੇ ਸਨ। ਕਈ ਉਂਗਲੀਆਂ ਚੱਟੀ ਜਾਂਦੇ ਸੀ, ਕੋਈ ਖਾਂਦਾ ਚਪੜ-ਚਪੜ ਦੀ ਆਵਾਜ਼ ਕੱਢਦਾ ਸੀ। ਸ਼ਾਇਦ ਉਨ੍ਹਾਂ ਲਈ ਹੀ ਔਰਤਾਂ ਨੇ ਇਹ ਸਤਰਾਂ वाग्ष्टीश्री मठ....
“ਬੈਠਣ ਦੀ ਤੁਹਾਨੂੰ ਜਾਂਚ ਕੋਈ ਨਾ, ਗੋਡੇ ਕੱਢੇਗੇ ਜ਼ਰੂਰ
ਖਾਵਣ ਦੀ ਵਹਾਨੂੰ ਜਾਂਚ ਕੋਈ ਨਾ, ਉਂਗਲੀ ਚੁਣੋਗੇ ਜ਼ਰੂਰ।"
ਬਰਾਤੀਆਂ ਵਿਚ ਬੁੜਿਆਂ ਦੀ ਗਿਣਤੀ ਵੱਧ ਸੀ ਤੇ ਨੌਜਵਾਨ ਘੱਟ ਨਜ਼ਰ ਆਉਂਦੇ ਵੇਖ ਕੇ ਔਰਤਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ.....
“ਜੰਝ ਬੁੱਢਿਆਂ ਦੀ ਆਈ, ਮੁੰਡਾ ਇਕ ਵੀ ਨਾ
ਜੰਡ ਕਾਲਿਆਂ ਦੀ ਆਈ, ਗੋਰਾ ਇਕ ਵੀ ਨਾ
ਜੰਝ ਚੱਠੂ ਬੱਟੇ ਆਏ , ਲੰਮਾ ਇਕ ਵੀ ਨਾ....."
ਸਾਰੇ ਮੁੰਡੇ ਬੜੀ ਮੁਸਤੈਦੀ ਨਾਲ ਖਾਣਾ ਵਰਤਾ ਰਹੇ ਸਨ। ਬੜੀ ਹੀ ਮਿੱਠੀ ਪਿਆਰੀ ਬੋਲੀ ਵਿਚ, "ਖੱਟਾ-ਮਿੱਠਾ ਸਲੂਨਾ ਜੀ, ਪਾਣੀ-ਪਾਣੀ-ਪਾਣੀ ਜੀ-ਖਾਣਾ ਲੋੜ ਮੁਤਾਬਕ ਹੀ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਦਾ ਆਪਸੀ ਤਾਲਮੇਲ ਗਜਬ ਦਾ ਸੀ । ਖਾਣਾ ਖਾ ਲੈਣ ਮਗਰੋਂ ਬੈਠਿਆਂ-ਬੈਠਿਆਂ ਹੀ ਉਨ੍ਹਾਂ ਦੇ ਹੱਥ ਧੁਆ ਦਿੱਤੇ ਗਏ ਸਨ। ਜਿਨ੍ਹਾਂ ਬਰਾਤੀਆਂ ਨੇ ਲੋੜ ਤੋਂ ਵੱਧ ਮੰਗ ਕੇ ਫਿਰ ਜੂਠ ਛੱਡ ਦਿੱਤੀ ਸੀ ਉਨ੍ਹਾਂ ਲਈ ਔਰਤਾਂ ਗਾ ਰਹੀਆਂ ਸਨ....
ਜਿਨ ਰੱਖਣੀ ਪੌਡਲ ਤੇ ਚੂਠ, ਉਨ੍ਹਾਂ ਨੂੰ ਡਨ ਲਗਣਾ
ਪੰਜ ਨੀ ਲੱਗਣਾ, ਪੰਜਾਹ ਨੀ ਲੱਗਣਾ, ਲੱਗਣਾ ਡੂਢ ਹਜ਼ਾਰ
ਹੋ ਜੀ ਡਨ ਲੱਗਣਾ.....।
ਖਾਣੇ ਉਪਰੰਤ ਹਰੇਕ ਬਰਾਤੀ ਨੂੰ ਫਲ ਰੂਪ ਵਿਚ ਕੋਲੇ ਵੰਡੇ ਗਏ। ਉਨ੍ਹਾਂ ਨੇ ਕੋਲੇ ਖਾ ਕੇ ਛਿੱਲੜ ਆਪੋ-ਆਪਣੀ ਪੋਤਲ 'ਤੇ ਰੱਖ ਦਿੱਤੇ ਸਨ।
ਡਿਊਟੀ ਵਾਲਿਆਂ ਨੇ ਝਟਪਟ ਬੜਾ ਜਿਹਾ ਟੋਕਰਾ ਲੈ ਕੇ ਸਾਰੀਆਂ ਪੋਤਲਾਂ- ਝੂਨੇ ਬਰਾਤੀਆਂ ਮੂਹਰਿਓਂ ਚੁੱਕ ਲਏ ਸਨ। ਆਖ਼ਿਰ ਵਿਚ ਇਕ ਲੜਕੇ ਨੇ ਥਾਲੀ ਵਿਚ ਸਿਗਰਟਾਂ ਦੀਆਂ ਡੱਬੀਆਂ ਤੇ ਮਾਚਿਸ ਰੱਖ ਕੇ ਬਰਾਤੀਆਂ ਮੂਹਰੇ ਘੁਮਾਈ। ਸਿਗਰੇਟ ਦੇ ਸ਼ੁਕੀਨਾਂ ਨੇ ਇਕ-ਇਕ ਸਿਗਰਟ ਸੁਲਗਾ ਲਈ ਸੀ।
ਖਾਣਾ ਖਾਣ ਮਗਰੋਂ ਉਠਦੀ ਬਰਾਤ ਨੇ ਆਪਣੇ ਨਾਲ ਲਿਆਂਦੀ ਇਤਰਦਾਨੀ ਨਾਲ ਉਥੇ ਬੈਠੀਆਂ ਔਰਤਾਂ 'ਤੇ ਇਤਰ ਛਿੜਕਾਣਾ ਸੀ। ਪਰ ਕੁਸਮ ਦੀਆਂ ਸਹੇਲੀਆਂ ਨੇ ਚਲਾਕੀ ਨਾਲ ਇਤਰਦਾਨੀ ਖਿਸਕਾ ਲਈ ਸੀ। ਫਿਰ ਲੈਣ-ਦੇਣ ਮਗਰੋਂ ਇਤਰਦਾਨੀ ਮੋੜੀ ਗਈ। ਜਦੋਂ ਉਨ੍ਹਾਂ ਨੇ ਵਰਾਂਡੇ 'ਚ ਬੈਠੀਆਂ ਔਰਤਾਂ 'ਤੇ ਇਤਰ ਛਿੜਕਣਾ ਸ਼ੁਰੂ ਕੀਤਾ ਤਾਂ ਉਹ ਗਾਉਣ ਲੱਗੀਆਂ ....
"ਅਤਰੇ ਦੀ ਮੁਸ਼ਕ ਨਾ ਆਈ ਹਰਾਮੀ
ਸਾਡੇ ਖੂਰਾਂ ਦਾ ਪਾਣੀ ਹਰਾਮੀ
ਸਾਡੇ ਬੀਰਾਂ ਨੇ ਭਰਿਆ ਹਰਾਮੀ
ਅਤਰੇ ਦੀ ਮੁਸ਼ਕ ਨਾ....."
ਬਾਜਦਾਰਾਂ ਵੱਲੋਂ ਡੰਗਾ ਦੇਣ ਦੇ ਨਾਲ ਹੀ ਬਰਾਤ ਉਠ ਖੜੋਤੀ ਤੇ ਡੇਰੇ 'ਤੇ ਪਰਤਣ ਲਈ ਤਿਆਰ ਹੋਈ ਤਾਂ ਫਿਜ਼ਾ 'ਚ ਗੀਤ ਗੂੰਜਿਆ ਸੀ...
" ਖਾਧੀ ਪੀਤੀ ਬੰਨੇ.... ਕਿਆ ਬੋਲੀਏ
ਜਾਈ ਖੜੋਤੇ ਚੰਨੇ..... ਕਿਆ ਬੋਲੀਏ
ਰੰਗੜ ਲੜਿਆ ਕੰਨੇ... ਕਿਆ ਬੋਲੀਏ ।"
ਫਿਰ ਤੋਰਣ ਹੇਠ ਲੰਘਦੇ ਬਰਾਤੀਆਂ ਲਈ ਸਿਠਣੀ ਗਾਈ ਗਈ ਸੀ।
“ਨੱਠ ਜਾਓ ਜਨੇਤੀਓ ਨੱਠ ਜਾਓ
ਵੇ ਮੁੰਡੇ ਜੇਰੂ ਮੰਗਦੇ
ਮੁੜ ਕੇ ਪੈਰੀਂ ਪੈ ਜਾਵੇਗੇ, ਛੁੜਾ ਲਵਾਂਗੇ
ਨੱਠ ਜਾਓ ਬਰਾਤੀਓ....।”
ਉੱਥੇ ਠਹਾਕਾ ਵੱਜਿਆ ਸੀ। ਇਕ ਮਨਚਲੇ ਨੌਜਵਾਨ ਬਰਾਤੀ ਨੇ ਧੌਣ ਮੋੜ ਕੇ ਕੁਸਮ ਦੀਆਂ ਸਹੇਲੀਆਂ ਵੱਲ ਇਸ਼ਾਰਾ ਕਰਦਿਆਂ ਉਸੇ ਪਹਾੜੀ ਲੈਅ ਵਿਚ ਜਵਾਬ ਦਿੱਤਾ ਸੀ....
"ਅਸੀਂ ਤੁਹਾਨੂੰ ਲੈ ਕੇ ਨੱਠ ਜਾਵਾਂਗੇ
ਆਪਣੀ-ਜੌਰੂ ਬਣਾਵਾਂਗੇ।"
ਇਕ ਦੂਸਰੇ 'ਤੇ ਗੀਤਾਂ ਰਾਹੀਂ ਮਿੱਠਾ-ਮਿੱਠਾ ਮਜਾਕ, ਹਾਸੇ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ। ਬਰਾਤ ਪੂਰੇ ਅਨੁਸਾਸ਼ਨ ਵਿਚ ਰਹਿ ਕੇ ਚਲੀ ਗਈ ਸੀ ਵਾਪਸ ਡੇਰੇ 'ਤੇ। ਬਰਾਤੀਆਂ ਨੂੰ ਖਾਣਾ ਖੁਆਦੇ ਸਮੇਂ ਉਨ੍ਹਾਂ ਨਾਲ ਹਿੱਸੇ ਮਜਾਕ ਦਾ ਇਹ ਢੰਗ ਮੇਰੇ ਲਈ ਇਕ ਦਮ ਨਵਾਂ ਤੇ ਯਾਦਗਾਰੀ ਸੀ। ਇਸ ਹੱਸੇ ਮਜਾਕ ਵਿਚ ਗੋਰੀ ਵੀ ਹੋਰ ਕੁੜੀਆਂ ਨਾਲ ਵਧ ਚੜ੍ਹ ਕੇ ਹਿੱਸਾ ਲੈ ਰਹੀ ਸੀ। ਉਹ ਮੇਰੇ ਨਾਲ ਅੱਖਾਂ ਮਿਲਾਉਣ ਦਾ ਕੋਈ ਵੀ ਮੌਕਾ ਨਾ ਛੱਡਦੀ। ਮੁਸਕਰਾਉਂਦੀ ਤੇ ਬੁੱਲ੍ਹ ਟੁਕਦੀ ਵੱਖਰੇ ਅੰਦਾਜ਼ ਵਿਚ।
ਡੇਰੇ ਪੁੱਜ ਕੇ ਕੁੱਝ ਬਰਾਤੀ, ਬਿਸਤਰਿਆਂ ਵਿਚ ਦੁਬਕ ਗਏ ਸਨ ਠੰਡ ਤੋਂ ਬਚਣ ਲਈ। ਕਈਆਂ ਨੇ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਗੈਸ ਲਾਗ ਬੈਠਕੇ ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ ਸੀ। ਕਈਆਂ ਨੇ ਅਗਿਆਨੇ ਲਾਗੇ ਬੈਠ ਕੇ ਅੱਗ ਸੇਕਦਿਆਂ ਗੱਪਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਲਗਨ ਰਾਤ ਦੇ ਦੋ ਵਜੇ ਸਨ। ਸ਼ਾਹੂਕਾਰ ਦੇ ਵਿਹੜੇ ਵਿਚ ਪਿੰਡ ਦੇ ਤਰਖਾਣ ਵੱਲੋਂ ਤਿਆਰ ਕੀਤੀ ਗਈ "ਲਗਨ ਬੇਦਾਂ" ਨੂੰ ਗੱਡ ਦਿੱਤਾ ਗਿਆ ਸੀ। ਚਾਰ ਲੰਮੇ ਡੰਡਿਆਂ 'ਤੇ ਤਿਕਣ ਬਣਾ ਕੇ ਉਸ 'ਤੇ ਇਕ ਵੱਡਾ ਸਾਰਾ ਰੰਗੀਨ ਮੋਰ ਜਾਂ ਤੋਤਾ ਟਿਕਾ ਦਿੱਤਾ ਗਿਆ ਸੀ। ਇਨ੍ਹਾਂ ਬੇਦਾਂ ਨੂੰ ਲੈ ਕੇ ਉਸ ਇਲਾਕੇ ਵਿਚ ਇਹ ਬੁਝਾਰਤ ਬੜੀ ਮਸ਼ਹੂਰ ਸੀ....
"ਚਾਰ ਖੜ੍ਹੀ, ਚਾਰ ਪਝੀ, ਚਾਰ ਸੁਰਮੇ ਦਾਨੀਆਂ
ਨਰੰਗੀ ਤੋਤਾ ਬੋਲਦਾ, ਅੱਜ ਫੌਜਾਂ ਆਉਣੀਆਂ।"
ਪੰਡਤ ਜੀ ਨੇ ਬੇਦਾਂ ਹੇਠਾਂ ਹਵਨ ਕੁੰਡ ਤਿਆਰ ਕਰ ਲਿਆ ਸੀ, ਜਿਥੇ ਲਗਨ ਪੜ੍ਹੇ ਜਾਣੇ ਸਨ ਤੇ ਅਗਨੀ ਦੁਆਲੇ ਫੇਰੇ ਲਏ ਜਾਣੇ ਸਨ। ਕੰਨਿਆ ਦਾਨ ਦੀ ਰਸਮ ਅਦਾ ਕੀਤੀ ਜਾਣੀ ਸੀ। ਉਸ ਦੇ ਆਲੇ-ਦੁਆਲੇ ਲੜਕੇ- ਲੜਕੀ ਦੇ ਬੈਠਣ ਲਈ ਆਸਨ ਲਾ ਦਿੱਤੇ ਗਏ ਸਨ। ਹੋਰ ਰਿਸ਼ਤੇਦਾਰਾਂ ਦੇ ਬੈਠਣ ਲਈ ਵੀ ਇੰਤਜਾਮ ਕਰ ਦਿੱਤਾ ਗਿਆ ਸੀ। ਠੰਡ ਤੋਂ ਬਚਣ ਲਈ ਰਜਾਈਆਂ ਤੇ ਕੰਬਲ ਰੱਖ ਦਿੱਤੇ ਗਏ ਸਨ। ਰਾਤ ਕਈ ਡੇਢ ਵਜੇ ਦੇ ਲਗਭਗ ਨਾਈ ਮੁੜ ਡੇਰੇ 'ਤੇ ਗਿਆ ਤੇ ਦੁਲ੍ਹਾ ਘੋੜੀ 'ਤੇ ਚੜ੍ਹ ਕੇ ਖ਼ਾਸ ਰਿਸ਼ਤੇਦਾਰਾਂ ਤੇ ਬਰਾਤੀਆਂ ਸੰਗ ਲੜਕੀ ਵਾਲਿਆਂ ਦੇ ਘਰ ਪੁੱਜ ਗਿਆ ਸੀ। ਬਾਜਦਾਰ ਬਾਕਾਇਦਾ ਵਾਜਾ ਬਜਾਉਂਦਿਆਂ ਨਾਲ ਲੈ ਕੇ ਆਏ ਸਨ। ਉਨ੍ਹਾਂ ਦੇ ਪੁੱਜਣ 'ਤੇ ਵਰਾਂਡੇ 'ਚ ਬੈਠ ਕੇ ਉਡੀਕਦੀਆਂ ਔਰਤਾਂ ਨੇ ਗਾਉਣਾ ਸ਼ੁਰੂ ਕੀਤਾ ਸੀ ....
"ਸੋਨੇ ਦੇ ਸਿਰ 'ਤੇ ਸਿਹਰੇ ਨੀ, ਤੁਸੀਂ ਕਾਹਨੂੰ ਆਏ
ਸੋਹਰੇ ਸਦ ਬੁਲਾਇਆ ਸੀ, ਅਸੀਂ ਲਗਨਾਂ ਨੂੰ ਆਏ।"
ਮਗਰੋਂ ਚੰਡੀਆਂ ਕੰਬਾ ਦੇਣ ਵਾਲੀ ਠੰਡ ਵਿਚ ਵਿਹਾਂਦੜ ਲੜਕੇ ਨੂੰ ਵਿਹੜੇ ਦੇ ਇਕ ਖੂੰਜੇ ਵਿਚ ਲੱਕੜੀ ਦੇ ਪੀਹੜੇ 'ਤੇ ਖੜ੍ਹਾ ਕਰ ਦਿੱਤਾ ਗਿਆ ਸੀ ਤੇ ਗੀਤ ਉਭਰਿਆ ਸੀ.....
"ਨਾਈਏ ਚੌਂਕੀ ਲੈ ਆਵ, ਭੀਰਾ ਪਾਣੀ ਲੈ ਆਵ
ਸ੍ਰੀ ਰੰਗ ਨਾਹਮਣੇ ਦਾ ਚਾਵ
ਸਾਲੇ ਪੰਡੀ ਨੇ ਆਵ
ਸ੍ਰੀ ਰੰਗ ਪਾਵਣੇ ਦਾ ਚਾਵ....।"
ਲਾੜੇ ਨੂੰ ਉੱਥੇ ਖੜ੍ਹਾ ਕਰਕੇ ਗੁਣਗੁਣੇ ਪਾਣੀ ਨਾਲ ਨੁਹਾਇਆ ਗਿਆ ਸੀ। ਉਸ ਨੂੰ ਨਹਾਉਂਦਿਆਂ ਕੁਸਮ ਨੇ ਆਪਣੀਆਂ ਸਹੇਲੀਆਂ ਸੰਗ ਕਮਰੇ ਅੰਦਰੋਂ ਤਾਕੀ 'ਚੋਂ ਝਾਕਿਆ ਸੀ। ਫਿਰ ਇਕ-ਇਕ ਕਰਕੇ ਸਹੁਰੇ ਘਰ ਦੀ ਧੋਤੀ, ਜਨੇਉ, ਅੰਗੂਠੀ ਤੇ ਖੜਾਵਾਂ ਪੁਆ ਦਿੱਤੀਆਂ ਗਈਆਂ ਸਨ। ਲਾੜੇ ਨੂੰ ਕੰਬਲ ਉਢਾ ਕੇ ਲਗਨ ਬੇਦਾ ਵਿਚ ਬੈਠਾ ਦਿੱਤਾ ਗਿਆ ਸੀ, ਜਦੋਂ ਮੈਂ ਇਕ ਬਜ਼ੁਰਗ ਪਾਸੋਂ ਇਸ ਰਸਮ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਸੀ, "ਇਨੂੰ 'ਕੁਆਰ ਝਾਤ' ਗਲਾਂਦੇ ਨੇ। ਈਆਂ ਲਾੜੇ ਦੇ ਸਰੀਰੇ ਦੀ ਘੋਖ ਕੀਤੀ ਜਾਂਦੀ, ਉਹਦਾ ਕੋਈ ਅੰਗ ਅਧੂਰਾ ਤਾਂ ਨੀ। ਕਈ ਪੈਲਾਂ ਇਕ ਦੂਜੇ ਨੂੰ ਦਿਖਦੇ ਦਖਾਉਂਦੇ ਨਈ ਨਾ। ਇਆ ਕੁੜੀ ਵੀ ਆਪਣੇ ਪਤੀ ਨੂੰ ਦਿੱਖੀ ਕੇ ਤਸੱਲੀ ਕਰੀ ਲੈਂਦੀ.. ਉਦੇ ਨਾਲ ਕੋਈ ਧੋਖਾ ਤਾਂ ਨੀ ਹੋਆ ਦਾ ।" ਠੰਡ ਬਹੁਤ ਜ਼ਿਆਦਾ ਸੀ। ਇਸ ਲਈ ਲੜਕੇ ਨੂੰ ਲੜਕੀ ਵਾਲਿਆ ਵੱਲੋਂ ਵਿਸ਼ੇਸ਼ ਰੂਪ 'ਤੇ ਸਵਾਇਆ ਗਿਆ ਗਰਮ ਸੂਟ ਪੁਆ ਦਿੱਤਾ ਗਿਆ ਸੀ। ਪੈਰਾਂ 'ਚ ਗਰਮ ਜੁਰਾਬਾਂ ਵੀ। ਸ਼ੁਰੂਆਤੀ ਮੰਤਰ ਪੜ੍ਹਣ ਮਗਰੋਂ ਪੰਡਤ ਜੀ ਨੇ ਕੁਸਮ ਨੂੰ ਵੀ ਬੇਦਾਂ 'ਚ ਲਿਆਉਣ ਲਈ ਕਿਹਾ ਤਾਂ ਔਰਤਾਂ ਨੇ ਤਰਜ ਛੇੜੀ ਸੀ.
“ਨੀ ਤੂੰ ਬਾਹਰ ਆ ਮੇਰੀ ਬਾਲੀ ਕੰਨਿਆ
ਕਾਹਨ ਲਗਨਾਂ ਨੂੰ ਆਇਆ
ਜੀ ਮੈਂ ਕੀਆਂ ਆਵਾਂ ਮਹਾਰਾਜ ਮੇਰੇ
ਬਾਬਲਾ ਤੋਂ ਸ਼ਰਮਾਂਦੀ ਆਂ
ਨੀ ਤੂੰ ਬਾਬਲੇ ਤੋਂ ਸ਼ਰਮਾਂਦੀ ਐੱ
ਮੇਰੀ ਲਗਨ ਬੇਲਾ ਜਾਂਦੀ ਏ
ਨੀ ਤੂੰ ਜਾਂਦੀ ਏ ਤੇ ਜਾਣ ਦੇ
ਮੈਨੂੰ ਬਾਬਲ ਗੋਦ ਖਿਲਾਵਟ ਦੇ।"
ਤੱਦ ਹੀ ਲਾਲ ਸੁਰਖ਼ ਜੋੜੇ ਵਿਚ ਸਜੀ, ਘੁੰਢ ਕੱਢੇ, ਕੁਸਮ ਨੂੰ ਉਸ ਦੀਆਂ ਸਹੇਲੀਆਂ ਸਹਾਰਾ ਦੇ ਕੇ ਹੌਲੀ-ਹੌਲੀ ਬਾਹਰ ਲੈ ਆਈਆਂ ਸਨ। ਉਨ੍ਹਾਂ ਨੇ ਉਸ ਨੂੰ ਬਾਹਾਂ 'ਚ ਸਾਂਭਿਆ ਹੋਇਆ ਸੀ। ਕੁਸਮ ਨੂੰ ਮੰਡਪ ਵਿਚ ਬਿਠਾਇਆ ਗਿਆ ਸੀ ਤੇ ਫਿਰ ਉਸ ਦੇ ਮਾਤਾ-ਪਿਤਾ ਨੂੰ ਵੀ ਬੁਲਾਇਆ ਗਿਆ ਸੀ। ਕੁੱਝ ਪੂਜਾ ਪਾਠ ਮਗਰੋਂ ਲਾੜੇ ਨੂੰ "ਮਾਧੇ" ਪਿਲਾਉਣ ਦੀ ਰਸਮ ਅਦਾ ਕੀਤੀ ਗਈ ਸੀ। ਇਹ ਦਹੀਂ, ਸ਼ਹਿਦ, ਗੰਗਾਜਲ ਵਿਚ ਸਿੱਕਾ ਪਾ ਕੇ ਖਾਸ ਤੌਰ 'ਤੇ ਸਿਰਫ ਲਾੜੇ ਲਈ ਤਿਆਰ ਕੀਤਾ ਮਾਧੋ (ਮਧੂਵਰਕ) ਸੀ। ਇਸ ਰਸਮ ਨੂੰ ਪੂਰਾ ਕਰਦਿਆਂ ਬੋਲ ਗੂੰਜ ਰਹੇ ਸਨ....
“ਥੋੜ੍ਹਾ-ਥੋੜ੍ਹਾ ਮਾਧੋ ਪੀਵੇ
ਅੰਮਾ ਨਟਨੀ ਦੇ ਜਾਇਆ
ਕੁਝ ਮਾਂ ਦੇ ਭਾਣੇ ਨੂੰ ਰੱਖਵੇ
ਕੁੱਝ ਬਾਬਲੇ ਦੀਆਂ ਮੁੱਛਾਂ ਨੂੰ ਰੱਖਦੇ
ਮਾਂ ਨਟਨੀ ਦੇ ਜਾਇਆ....।"
ਉਧਰ ਸਾਹਮਣੇ ਸਹੇਲੀਆਂ ਵਿਚਾਲੇ ਬੈਠੀ ਗੋਰੀ, ਔਰਤਾਂ ਨਾਲ ਵਿਆਹ ਦੇ ਗੀਤ ਗਾਉਂਦੀ ਹੋਈ ਸਾਰਾ ਕੁੱਝ ਬੜੀ ਗੋਰ ਨਾਲ ਵੇਖਦੀ ਪਈ ਸੀ। ਵਿਚ ਵਿਚਾਲੇ ਕਦੇ ਸਿਰ ਦਾ ਪੱਲੂ ਠੀਕ ਕਰਨ ਕਰਨ ਤੇ ਕਦੇ ਗਰਦਨ 'ਤੇ ਖੁਜਲੀ ਕਰਨ ਦੇ ਬਹਾਨੇ ਮੇਰੇ ਵੱਲ ਤਿਰਛੀਆਂ ਨਜ਼ਰਾਂ ਨਾਲ ਨਜ਼ਰਾਂ ਭਰ ਕੇ ਵੇਖ ਲੈਂਦੀ। ਕਦੋਂ ਆਪਣਾ ਹੇਠਲਾ ਬੁੱਲ੍ਹ ਟੁਕਦੀ ਤੇ ਕਦੇ ਬੁੱਲ੍ਹਾ ਹੀ ਬੁੱਲ੍ਹਾ ਵਿਚ ਮੁਸਕਰਾ ਛੱਡਦੀ। ਉਸ ਦੇ ਲਟ-ਲਟ ਬਲਦੇ ਨੈਣਾ ਵਿੱਚ ਮੈਨੂੰ ਕਈ ਸਤਰੰਗੀ ਸੁਪਨੇ ਤੈਰਦੇ ਨਜ਼ਰ ਆਉਂਦੇ। ਜਿਵੇਂ ਉਸ ਦੀਆਂ ਮਾਸੂਮ ਅੱਖਾਂ ਮੈਥੋਂ ਸਵਾਲ ਕਰ ਰਹੀਆਂ ਹੋਣ ਕਿ ਅਸੀਂ ਦੋਵੇਂ ਵੀ ਇੰਜ ਹੀ ਸ਼ਾਦੀ ਦੇ ਮੰਡਪ ਵਿੱਚ ਕਦ ਬੈਠਾਂਗੇ। ਉਧਰ ਮੈਂ ਵੀ ਕੁਸਮ ਦੀ ਥਾਂ ਗੋਰੀ ਤੇ ਲਾੜੇ ਦੀ ਥਾਂ ਆਪਣੀ ਕਲਪਨਾ ਵਿੱਚ ਡੁੱਬਿਆ ਹੋਇਆ ਸੀ।
ਸਵੇਰੇ ਡੇਰੇ ਤੇ ਹੀ ਬਰਾਤ ਨੂੰ ਬੈਂਡ ਟੀ ਦਿੱਤੀ ਜਾਣੀ ਸੀ ਤੇ ਨਾਸਤੇ ਵਿੱਚ ਪੂਰੀ-ਛਲੇ। ਮੈਂ ਸਟੋਰ 'ਚੋਂ ਜ਼ਰੂਰੀ ਸਮਾਨ ਕਢਾ ਕੇ ਰਸੋਈਏ ਦੇ ਹਵਾਲੇ ਕਰ ਦਿੱਤਾ ਸੀ। ਮੈਂ ਵਿਆਹ ਵਰਗੇ ਮਹੱਤਵਪੂਰਨ ਘਰੇਲੂ ਕਾਰਜ ਵਿੱਚ ਪਹਿਲੀ ਵਾਰੀ ਜਿੰਮੇਵਾਰੀ ਨਿਭਾਅ ਰਿਹਾ ਸੀ। ਸਾਰੇ ਦਿਨ ਦੀ ਭੱਜ-ਨੱਠ ਤੋਂ ਬੰਕ ਵੀ ਗਿਆ ਸੀ। ਇਸ ਲਈ ਕੁਝ ਦੇਰ ਲੰਮਾ ਪੈ ਕੇ ਪਿੱਠ ਸਿੱਧੀ ਕਰ ਲੈਣੀ ਚਾਹੁੰਦਾ ਸੀ ਪਰ ਗਰੀ ਦੀਆਂ ਨਜ਼ਰਾਂ ਨੇ ਮੇਰੇ ਪੈਰਾਂ ਵਿੱਚ ਬੇੜੀ ਪਾਈ ਹੋਈ ਸੀ। ਪਤਾ ਨਹੀਂ ਅਜਿਹਾ ਕੀ ਜਾਦੂ ਸੀ ਉਸਦੇ ਮੁਖੜੇ ਵਿਚ ਕਿ ਵੇਖ-ਵੇਖ ਮਨ ਨਹੀਂ ਭਰਦਾ ਸੀ। ਜਿਨ੍ਹਾਂ ਵੇਖਦਾ ਸੀ ਉਨ੍ਹੀ ਪਿਆਸ ਵਧਦੀ ਜਾਂਦੀ ਸੀ। ਉਹ ਵੀ ਆਲੇ-ਦੁਆਲੇ ਤੋਂ ਬੇਖ਼ਬਰ ਮੇਰੀਆਂ ਅੱਖਾਂ ਵਿੱਚ ਝਾਕਦੀ ਤਾਂ ਬਸ ਬਿਨਾਂ ਪਲਕਾ
ਝਮਕਾਏ ਬੌਸ ਵੇਖਦੀ ਰਹਿੰਦੀ। ਜਿਵੇਂ ਪਲਕਾ ਬੰਦ ਨਾ ਕਰਨ ਦਾ ਮੁਕਾਬਲਾ ਚਲਦਾ ਪਿਆ ਹੋਵੇ। ਇੰਜ ਇਕ ਟੱਕ ਦੇਖੀ ਜਾਣਾ ਸਾਡੇ ਪਿਆਰ ਦੀ ਖੁਰਾਕ ਸੀ। ਜਿਸ ਨਾਲ ਸਾਡੇ ਦਿਲਾਂ 'ਚ ਫੁੱਟਿਆ ਪਿਆਰ ਦਾ ਅੰਕੁਰ, ਜਵਾਨ ਹੋ ਰਿਹਾ ਸੀ। ਮੇਰੀਆਂ ਅੱਖਾਂ ਨੀਂਦ ਨਾਲ ਭਾਰੀ ਸਨ ਤੇ ਪਲਕਾਂ ਬੰਡਲ। ਉਬਾਸੀਆਂ ਵੀ ਆਉਂਦੀਆਂ ਸਨ। ਇਹ ਹਾਲ ਗੋਰੀ ਦਾ ਵੀ ਸੀ, ਪਰ ਦੋਵੇਂ ਡਟੇ ਹੋਏ ਸੀ, ਅਖਾੜੇ ਵਿੱਚ ਘੁਲਦੇ ਭਲਵਾਨਾਂ ਵਾਂਗ।
ਫਿਰ ਪੰਡਤ ਜੀ ਨੇ ਕੁਸਮ ਦੇ ਪਿਤਾ ਤੋਂ ਕੰਨਿਆ ਦਾਨ ਦੀ ਰਸਮ ਅਦਾ ਕਰਾਈ। ਔਰਤਾਂ ਨੇ ਕੁਝ ਉਦਾਸ ਸੁਰ ਵਿੱਚ ਗਾਉਣਾ ਸ਼ੁਰੂ ਕੀਤਾ-
"ਅਜੀ ਹੱਥ ਵਿੱਚ ਗੜਵਾ, ਗੰਗਾ ਜਲ ਭਰਿਆ,
ਵਿਚ ਕੁਬਾ ਦੀ ਡਾਲੀ ਵੇ।
ਅਜੀ ਗਊਆਂ ਦਾ ਦਾਨ, ਬਾਬਲ ਨਿੱਤ ਕਰਦਾ
ਕੰਨਿਆ ਦਾ ਦਾਨ ਕਮਾਈਆਂ ਵੇ
ਅਜੀ ਗਊਆਂ ਦਾ ਦਾਨ, ਬ੍ਰਾਹਮਣ ਲੈਂਦੇ
ਕੰਨਿਆਂ ਦਾ ਦਾਨ ਜਵਾਈਆਂ ਵੋ-"
ਪੰਡਤ ਜੀ ਨੇ ਲਾਂਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਕੁਸਮ ਤੇ ਲਾੜੇ ਨੇ ਹਵਨ ਕੁੰਡ ਦੀ ਅਗਨੀ ਦੁਆਲੇ ਫੇਰੇ ਲੈਣੇ ਸ਼ੁਰੂ ਕੀਤੇ। ਪਹਿਲਾਂ ਲਾੜਾ ਅੱਗੇ ਤੇ ਕੁਸਮ ਪਿੱਛੇ ਤੁਰ ਰਹੀ ਸੀ। ਭਰਾ ਤੇ ਸੁਹਾਗਣਾ ਬੇਦਾਂ ਦੀ ਉੱਚੀ ਛੋਟੀ ਉੱਤੋਂ ਦੀ ਫੁੱਲੀਆਂ ਨਾਲ ਭਰੀਆਂ ਕੌਲੀਆਂ ਤੇ ਗਲਾਸ ਉਨ੍ਹਾਂ ਨੂੰ ਫੜਾਉਦੀਆਂ ਪਈਆਂ ਸਨ ਤੇ ਫੁੱਲੀਆਂ ਨੂੰ ਅਗਨ ਭੇਟ ਕਰ ਰਹੀ ਆਂ ਸਨ।
“ਫੁੱਲੀਆਂ ਪਾਂਵਦੇ ਦੇ ਜਨੇ, ਮੇਰੀ ਮਾਂ ਦੇ ਜਾਏ।
ਮਾਂ ਦੇ ਜਾਏ ਵੀਰਿਉ ਤੁਹਾਡਾ ਕਾਰਜ ਸਹਾਇਆ,
ਅਸੀ ਪਹਿਲਸ਼ੀਆਂ ਲਾਵਾਂ ਦੇ ਜਣੇ ਫਿਰਦੇ ਕੰਵਾਰੇ।"
ਇਨ੍ਹਾਂ ਗੀਤਾਂ ਦੀ ਗੂੰਜ ਵਿਚਾਲੇ ਦੂਜੀ ਲਾਂਵ ਤੇ ਵੀ ਫੁੱਲੀਆਂ ਅਗਨ ਭੇਂਟ ਕੀਤੀਆਂ ਗਈਆਂ। ਤੀਸਰੀ ਲਾਵ ਸਮੇਂ-
"ਅਜੀ ਤੀਜੀਆਂ ਲਾਂਵਾਂ ਬੇਟੀ ਨੇ ਛੱਡੇ ਮਾਪੇ-"
ਚੌਥੇ ਫੇਰੇ ਵਿੱਚ ਕੁਸਮ ਅੱਗੇ ਸੀ ਤੇ ਲਾੜਾ ਪਿੱਛੇ
"ਅਜੀ ਇਸ ਚੌਥੜੀਆਂ ਲਾਵਾਂ ਹੁਣ ਬੇਟੀ ਹੋਈ ਪਰਾਈ।"
ਫਿਰ ਅਚਾਨਕ ਗਾਉਂਦੀਆਂ ਔਰਤਾਂ ਦੇ ਗੱਚ ਭਰ ਗਏ ਸਾਰਿਆ ਦੀਆ ਅੱਖਾ ਭਿੱਜ ਗਈਆਂ। ਉਨ੍ਹਾਂ ਦੇ ਬੋਲ ਵਾਤਾਵਰਣ ਵਿੱਚ ਗੂੜ੍ਹੀ ਉਦਾਸੀ ਘੋਲ ਗਏ ਸਨ-
“ਬਾਬਲ ਹੁਣ ਨਾ ਕਰੀਂ ਬੇਣੀ ਮੇਰੀ, ਮੈਂ ਹੁਣ ਨਾ ਤੇਰੀ
ਬਾਬਲ ਹੁਣ ਸਾਡੀ ਜੋਗੀਆਂ ਦੀ ਵੇਰੀ
ਬਾਬਲ ਸੱਤ ਢੇਰੀ ਸੌਦੇ ਮੇਰੀ ਇੱਕ ਢੇਰੀ
ਮੈਂ ਹੁਣ ਨਾ ਤੇਰੀ....।"
ਲਾੜੇ ਨੇ ਕੁਸਮ ਦੀ ਮਾਂਗ ਵਿੱਚ ਸੰਧੂਰ ਪਾਇਆ। ਪੰਡਤ ਜੀ ਨੇ ਦੁਲਹਾ-ਦੁਲਹਨ ਨੂੰ ਸਰਤਾਂ ਪੜ੍ਹ ਕੇ ਸੁਣਾਈਆਂ। ਲਾੜੇ ਨੇ ਇੱਕ-ਇੱਕ ਸ਼ਰਤ ਮੰਨਦਿਆਂ ਹੋਇਆਂ, ਪੈਰ ਦੇ ਅਗੂੰਠੇ ਨਾਲ ਪੱਥਰ ਤੇ ਆਟੇ ਨਾਲ ਬਣਾਈਆਂ ਲਕੀਰਾਂ ਮਿਟਾਈਆਂ। ਫਿਰ ਕੁਸਮ ਦੀ ਸਿਰ ਗੁੰਦੀ ਕੀਤੀ ਗਈ। ਲੜਕੀ ਤੇ ਲੜਕੇ ਵਿਚਕਾਰ ਚਾਦਰ ਲਾਈ ਗਈ। ਨੈਨ ਨੇ ਕੁਸਮ ਦੇ ਸਿਰ ਤੇ ਚੌਕ ਲਾਇਆ। ਉਸ ਦੇ ਵਾਲਾਂ ਵਿੱਚ ਸੂਤ ਦੀ ਡੇਰੀ ਦੇ ਡਰੇਕਨ ਲਾਏ ਗਏ। ਇਹ ਰਸਮ ਚੱਲਦਿਆਂ, ਕੁਸਮ ਦੀਆਂ ਸਹੇਲੀਆਂ ਨੇ ਦੁਲ੍ਹੇ ਰਾਜਾ ਦੇ ਬੂਟ ਲੁਕਾ ਲਏ ਸਨ। ਦੋਵੇਂ ਜਣੇ ਲਗਨ ਬੇਦਾਂ ਤੋਂ ਉਠ ਕੇ ਅੰਦਰ ਕਮਰੇ ਵਿੱਚ ਦੇਹਰੀ ਮੂਹਰੇ ਲਿਜਾ ਕੇ ਬਿਠਾਏ ਗਏ। ਉੱਥੇ ਮੱਥੇ ਟੇਕਣ ਮਗਰੋਂ ਸਾਲੀਆਂ ਨੇ ਬੂਟ ਲੁਕਾਉਣ ਦਾ ਲਾਗ ਲੈ ਕੇ ਹੀ ਦੁਲ੍ਹੇ ਰਾਜਾ ਨੂੰ ਬਾਹਰ ਆਉਣ ਦਿੱਤਾ।
ਲਗਨ ਫੇਰੇ ਸਮਾਪਤ ਹੁੰਦਿਆਂ-ਹੁੰਦਿਆਂ ਸਵੇਰੇ ਦੇ ਪੰਜ ਵੱਜ ਚੱਲੇ ਸਨ। ਬਾਜਦਾਰ ਬਾਜਾ ਵਜਾਉਂਦੇ ਹੋਏ ਲਾੜੇ ਨੂੰ ਵਾਪਿਸ ਡੇਰੇ 'ਤੇ ਲੈ ਗਏ ਸਨ। ਉਥੇ ਸਾਰੇ ਲਾੜੇ ਤੇ ਉਸ ਦੇ ਪਿਤਾ ਨੂੰ ਵਧਾਈਆਂ ਦੇ ਰਹੇ ਸਨ।
ਫਿਰ ਮੈਂ ਕੁੱਝ ਦੇਰ ਆਰਾਮ ਕਰਨ ਦੇ ਇਰਾਦੇ ਨਾਲ ਉਠਿਆ 'ਤੇ ਵਰਾਂਡੇ 'ਚੋਂ ਕੋਠੇ ਨੂੰ ਜਾਂਦੀਆਂ ਪੌੜੀਆਂ ਚੜ੍ਹਣ ਲੱਗਾ। ਪੌੜੀਆਂ ਚੜ੍ਹਦਿਆਂ ਮੇਰੀਆਂ ਗੋਰੀ ਨਾਲ ਨਜ਼ਰਾਂ ਚਾਰ ਹੋਈਆਂ। ਸਲੇਟਾਂ ਦੀ ਤਿਕੋਨੀ ਛੱਤ ਵਾਲੇ ਕਠੇ 'ਤੇ ਵਿਛੇ ਮੰਜਿਆਂ 'ਤੇ ਪਹਿਲੋਂ ਹੀ ਕਈ ਪਰਾਹੁਣੇ ਸੌਂ ਰਹੇ ਸਨ। ਇਕ ਪਾਸੇ ਇਕ ਬਿਸਤਰਾ ਖਾਲੀ ਪਿਆ ਵੇਖ ਕੇ ਮੈਂ ਉਸ ਅੰਦਰ ਵੜ ਗਿਆ। ਠੰਡ ਨਾਲ ਬਰਫ਼ ਹੋਏ ਬਿਸਤਰੇ ਅੰਦਰ ਗਡ ਗਲ ਨਾਲ ਲਾ ਕੇ ਮੈਂ ਸੌਣ ਦੀ ਕੋਸ਼ਿਸ਼ ਕੀਤੀ। ਰਜਾਈ ਦੇ ਚਾਰੇ ਕੰਨੇ ਨੱਪ ਕੇ ਮੈਂ ਆਪਣੇ ਹੀ ਜਿਸਮ ਦੀ ਗਰਮੀ ਨਾਲ ਰਜਾਈ ਨੂੰ ਮਸਾਂ ਨਿੱਘਾ ਕੀਤਾ ਸੀ। ਥੋੜ੍ਹੀ-ਥੋੜ੍ਹੀ ਨੀਂਦਰ ਮਹਿਸੂਸ ਹੋਣ ਲੱਗੀ ਸੀ ਕਿ ਰਸਈਏ ਨੇ ਹਲੂਣਾ ਦੇ ਕੇ ਮੈਨੂੰ ਜਗ੍ਹਾ ਦਿੱਤਾ। "ਮਾਸਟਰ ਜੀ ਸ਼ਾਹ ਹੁਰੀ ਗਲਾਂਦੇ, ਬਾਰਾਤੀ ਨੂੰ ਸ਼ਾਹ ਵੇਲੇ ਪੂਰੀ-ਫੈਲਿਆਂ ਦੀ ਥਾਂ ਮਿਠਾਈ ਤੇ ਪਕੌੜੇ ਦੇਣੇ ਚਾਹਾ ਨਾਲ, ਤੁਸਾਂ ਜੇ ਸਟੋਰ ਖੋਲ੍ਹੀ ਕੇ ਮਿਨੂ ਬੇਸਨ, ਇਮਲੀ ਤੇ ਗੁੜ ਦਈ ਦੇਗੇ। ਚਟਨੀ ਬੀ ਬਨੌਣੀ ਪੈਣੀ ਐ ਪਕੌੜਿਆਂ ਨਾਲ।"
“ਪਤਾ ਨੀ ਕਿਉਂ ਪੁੰਗਰਾਮ ਬਦਲ ਦਿੱਤਾ ਸ਼ਾਹ ਜੀ ਨੇ," ਇਹ
ਖ਼ਿਆਲ ਆਇਆ ਪਰ ਮੈਂ ਜ਼ਿਆਦਾ ਸੋਚ ਵਿਚਾਰ ਵਿਚ ਨਾ ਪੈਂਦਿਆਂ ਰਸੋਈਏ ਨਾਲ ਹੀ ਸਟੇਰ ਵਿਚ ਆਇਆ। ਬਾਹਰ ਆਉਂਦਿਆਂ ਹੀ ਠੰਡ ਫਿਰ ਸੂਈਆਂ ਵਾਂਗੂ ਚੁਭਣ ਲੱਗ ਪਈ ਸੀ। ਗੋਰੀ ਹਾਲੇ ਵੀ ਸਹੇਲੀਆਂ ਨਾਲ ਬੈਠੀ ਸੀ। ਸਟਰ 'ਚੋਂ ਸਾਮਾਨ ਦੇ ਕੇ ਮੁੜਿਆ ਤਾਂ ਗੋਰੀ ਉੱਥੇ ਨਜ਼ਰ ਨਾ ਆਈ।
ਮੈਂ ਕੋਠੇ 'ਤੇ ਪੁੱਜਾ ਤਾਂ ਵੇਖਿਆ ਕਿਸੇ ਨੇ ਮੇਰੇ ਵਾਲੇ ਬਿਸਤਰੇ 'ਤੇ ਕਬਜ਼ਾ ਕੀਤਾ ਹੋਇਆ ਸੀ। ਕੋਈ ਰਜਾਈ ਨਾਲ ਮੂੰਹ ਢੱਕ ਕੇ ਆਰਾਮ ਨਾਲ ਸੋ ਰਿਹਾ ਸੀ। ਹੁਣੇ ਤਾਂ ਮੈਂ ਬਿਸਤਰੇ 'ਚੋਂ ਗਿਆ ਸੀ, ਹਰ ਕੌਣ ਆ ਕੇ ਲੰਮਾ ਪੈ ਗਿਆ। ਘੜੀ ਪਲ ਦਾ ਆਰਾਮ ਵੀ ਆਪਣੀ ਕਿਸਮਤ ਵਿਚ ਨਹੀਂ। ਇਹ ਸੋਚ ਕੇ ਮੈਂ ਕੋਠੇ ਦੇ ਖੂੰਜੇ ਰੱਖੀ ਟੈਂਕੀ 'ਤੇ ਪਏ ਫੌਜੀ ਕੰਬਲ ਨੂੰ ਚੁੱਕਿਆ ਤੇ ਉਸੇ ਮੰਜੇ ਦੇ ਇਕ ਪਾਸੇ ਖਾਲੀ ਪਈ ਬੜ੍ਹੀ ਜਿਹੀ ਥਾਂ 'ਤੇ ਸੁੰਗੜ ਕੇ ਪੈ ਗਿਆ। ਵਲੇਟੇ ਹੋਏ ਕੰਬਲ ਨੂੰ ਘੁੱਟ ਕੇ ਠੰਡ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਪਰ ਠੰਡ ਸੀ ਕੇ ਹੱਡੀਆਂ ਕੰਬਾਉਂਦੀ ਪਈ ਸੀ। ਮੇਰੇ ਵੱਲੋਂ ਕੀਤੀ ਨਿੱਘੀ ਥਾਂ 'ਤੇ ਕੋਈ ਆ ਕੇ ਲੰਮਾ ਪੈ ਗਿਆ ਸੀ। ਉਸ ਤੇ ਮੈਨੂੰ ਬੜੀ ਖਿਝ ਆਉਂਦੀ ਪਈ ਸੀ। ਚਲ ਕਈ ਪਰਾਹੁਣਾ ਹੋਣਾ ਹੈ, ਸਾਡਾ ਫ਼ਰਜ਼ ਬਣਦਾ ਹੈ ਮਹਿਮਾਨ ਨਿਵਾਜ਼ੀ ਦਾ। ਇਹ ਸੋਚ ਕੇ ਮੈਂ ਆਪਣਾ ਖ਼ਿਆਲ ਗੋਰੀ ਨਾਲ ਜੋੜਣ ਦੀ ਕੋਸ਼ਿਸ਼ ਕੀਤੀ। ਮੇਰੇ ਸਟੋਰ ਤੋਂ ਆਉਂਦਿਆਂ ਹੀ ਉਹ ਪਤਾ ਨਹੀਂ ਕਿਧਰੇ ਗੁੰਮ ਹੋ ਗਈ ਸੀ। ਕਾਸ਼ ਇਸ ਸਮੇਂ ਉਹ ਮੇਰੇ ਪਾਸ ਹੁੰਦੀ। ਮੈਂ ਗੋਰੀ ਦੇ ਸੁਪਨਿਆ ਵਿਚ ਗੁਆਚਿਆ ਹੋਇਆ ਸੀ ਕਿ ਮੈਨੂੰ ਅਹਿਸਾਸ ਹੋਇਆ ਕਿ ਸੁਪਨੇ ਵਿਚ ਮੈਨੂੰ ਇਕ ਨਰਮ ਨਾਜੁਕ ਸਪਰਸ਼ ਨੇ ਹੌਲੀ-ਹੌਲੀ ਨਾਗਵਲ ਪਾ ਕੇ ਜਕੜ ਲਿਆ ਹੈ। ਲੁਹਾਰ ਦੀ ਧੋਂਕਣੀ ਵਾਂਗ ਚਲਦੇ ਗਰਮ ਸਾਹ ਜਿਸਮਾਂ ਦੀ ਤਪਸ ਨਾਲ ਸਾਰੀ ਠੰਡ ਪਲਾਂ ਛਿਨਾਂ ਵਿਚ ਹੀ ਉਡ-ਪੁਡ ਗਈ ਹੈ। ਗੋਰੀ ਨੇ ਆਪਣਾ ਗੁਲਾਬ ਦੇ ਫੁੱਲ ਵਰਗਾ ਮੁਖੜਾ ਮੇਰੀ ਛਾਤੀ ਨਾਲ ਲਾਇਆ ਹੋਇਆ ਹੈ। ਜੀਵਨ ਵਿਚ ਪਹਿਲੀ ਵਾਰੀ ਜਵਾਨ ਨਾਰੀ ਦੇਹ ਦੇ ਸਪਰਬ ਦਾ ਕਾਲਪਨਿਕ ਸਵਰਗੀ ਤੇ ਕਦੇ ਨਾ ਭੁੱਲਣਯੋਗ ਅਹਿਸਾਸ ਸੀ। ਸਮੇਂ ਨੂੰ ਜਿਵੇਂ ਖੰਭ ਲੱਗ ਗਏ ਸਨ। ਕਦੋਂ ਦਿਨ ਚੜ੍ਹ ਆਇਆ ਸੀ ਪਤਾ ਹੀ ਨੀ ਲੱਗਾ ਸੀ। ਮੈਂ ਗੋਰੀ ਦੀਆਂ ਸਾਹਾਂ ਦੀ ਖ਼ੁਸ਼ਬੂ ਨੂੰ ਮਹਿਸੂਸ ਕਰਦਾ ਅਨੰਖੇ ਜਿਹੇ ਨਸ਼ੇ ਵਿਚ ਡੁੱਬਾ ਸੀ ਕਿ ਕਿਸੇ ਨੇ ਅਚਾਨਕ ਮੇਰੇ ਮੂੰਹ ਤੋਂ ਕੰਬਲ ਖਿੱਚ ਦਿੱਤਾ ਸੀ ਤੇ ਮੰਦਿਰ ਦੀ ਪਵਿੱਤਰ ਘੰਟੀਆਂ ਦੀ ਗੂੰਜ ਵਰਗੇ ਬੋਲ ਮੇਰੇ ਕੰਨਾਂ ਵਿਚ ਰਸ ਘੋਲ ਗਏ
"ਉਠੀ ਜਾਗ ਉਣ ਦਿਨ ਚੜੀ ਗਿਆ ਕੁਸਲੇ ਦਾ, ਤੁਸਾਂ ਜੇ ਕਿਹੜੇ ਸੁਪਨਿਆਂ ਵਿਚ ਗੁਆਚੇ ਓ ।"
ਮੇਰੇ ਸਾਹਮਣੇ ਤਾਜੇ ਖਿੜੇ ਗੁਲਾਬ ਵਰਗੇ ਚਿਹਰੇ ਵਾਲੀ ਗੋਰੀ ਮੁਸਕਰਾਉਂਦੀ ਪਈ ਸੀ। ਮੇਰੀਆਂ ਅੱਖਾਂ ਵਿਚ ਹਾਲੇ ਉਨੀਂਦਰਾਪਣ ਰੜਕ ਰਿਹਾ ਸੀ। ਮੈਂ ਜਾਣ ਬੁੱਝ ਕੇ ਘੋਸਲਾ ਬਣ ਕੇ ਲੰਮਾ ਪਿਆ ਰਿਹਾ ਸੀ। ਗੋਰੀ ਦੇ ਇਕ ਹੱਥ ਵਿਚ ਗਰਮਾ-ਗਰਮ ਚਾਹ ਨਾਲ ਭਰਿਆ ਪਿੱਤਲ ਦਾ ਗਲਾਸ ਸੀ। ਉਹ
ਚਾਹ ਦੀ ਚੁਸਕੀ ਲੈਂਦੀ ਪਈ ਸੀ।
"ਇਕੱਲੇ-ਇਕੱਲੇ ਚਾਹ ਪੀਂਦੇ ਓ....।
"ਏ ਲਵੋ ਤੁਸੀਂ ਜੇ ਬੀ ਪੀ ਲੈਗੇ।" ਕਹਿੰਦਿਆਂ ਉਸ ਨੇ ਉਹ ਗਰਮਾ- ਗਰਮ ਗਲਾਸ ਅਚਾਨਕ ਮੇਰੇ ਬੁੱਲ੍ਹਾਂ ਨਾਲ ਲਾ ਦਿੱਤਾ ਸੀ। ਠੰਡ ਨਾਲ ਸੁੰਗੜੇ ਮੇਰੇ ਬੁੱਲ੍ਹ ਇਕਦਮ ਸੜਨ ਲੱਗ ਪਏ ਸੀ।
"ਠਹਿਰ ਜ਼ਰਾ ਸ਼ਰਾਰਤ ਕਰਦੀ ਹੈਂ ਤੇਰੀ ਥਾਂ ਕੋਈ ਹੋਰ ਹੁੰਦਾ ਤਾਂ ਮਜ਼ਾ ਚਖਾ ਦਿੰਦਾ ਉਸ ਨੂੰ ।"
"ਕੋਈ ਨੀ, ਮਿੰਨੂ ਕੋਈ ਹੋਰ ਈ ਸਮਝੀ ਲੈਗ ਤੇ ਮਜਾ ਚਖਾਈ ਦੇਰੀ।" ਗੋਰੀ ਦੇ ਸ਼ਰਾਰਤ ਤੇ ਸੌਖੀ ਭਰੇ ਬੋਲ ਸਨ।
"ਤੁਹਾਡੇ ਲਈ ਚਾਹ ਲਈ ਕੇ ਆਈ ਹੀ " ਕਹਿੰਦਿਆਂ ਗੋਰੀ ਨੇ ਇਕ ਘੁੱਟ ਹੋਰ ਭਰਿਆ ਤੇ ਗਿਲਾਸ ਮੇਰੇ ਸਰਹਾਣੇ ਰੱਖ ਕੇ ਪਰਤਣ ਲੱਗੀ ਤਾਂ ਉਸ ਦੀ ਨਾਜੁਕ ਜਿਹੀ ਕਲਾਈ ਮੇਰੇ ਹੱਥ ਆ ਗਈ ਸੀ।
“ਛੱਡੀ ਦੇਗੋ.. ਕੁੰਨੀ ਦਿੱਖੀ ਲਿਆ ਫਿਰੀ ।"ਉਸ ਨੇ ਹੱਥ ਛੁੜਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ।
"ਦਿੱਖੀ ਲੈ... ਤਾਂ ਫਿਰੀ ਦਿੱਖੀ ਲੈ... ਸਾਨੂੰ ਨੀ ਕੁਸੇ ਦਾ ਡਰ।" ਮੈਂ ਉਸ ਦੀ ਹੀ ਨਕਲ ਉਤਾਰਦਿਆਂ ਕਿਹਾ ਸੀ।
"ਮੈਂ ਰੋਲਾ ਪਾਈ ਦੇਣਾ ਫਿਰੀ ।” ਉਸ ਨੇ ਦੋਬੀ ਸੁਰ ਵਿਚ ਕਿਹਾ ਸੀ।
"ਠੀਕ ਐ....ਪਾਈ ਲੈ ਫਿਰ ਰੌਲਾ ਮੈਂ ਵੀ ਵੇਖਦਾ ਕੌਣ ਆਉਂਦਾ ਤੇਰੀ ਮਦਦ ਲਈ.. I"
"ਚਲੇ ਹਟੋ ਜੀ, ਬੜੇ ਖਰਾਬ ਓ ਤੁਸੀਂ। ਉਆਂ ਕਿੰਨੇ ਭੋਲੇ ਬਣਦੇ ਨੇ ਲੋਕਾਂ ਸਾਹਮਣੇ.. ਚਲੇ ਛੱਡ ਮੇਰਾ ਹੱਥ ।"
"ਲੈ ਫਿਰ ਛੁੜਾ ਲੈ ਨਾ ਉਮਰ ਭਰ ਲਈ ਫੜਿਆ ਐ.... ।" ਪਤਾ ਨਹੀਂ ਕਿਵੇਂ ਮੇਰੇ ਮੂੰਹ 'ਚੋਂ ਨਿਕਲ ਗਿਆ ਸੀ।
"ਹਾਏ ਮੈਂ ਮਰ ਜਾਵਾਂ ਕੋਈ ਪੌੜੀਆਂ ਚੜ੍ਹੀ ਕੇ ਔਂਦਾ ਉਪਰ.... ।" ਗੈਰੀ ਨੇ ਪੌੜੀਆਂ ਵੱਲ ਮੂੰਹ ਕਰਕੇ ਘਬਰਾਹਟ ਭਰੇ ਬੋਲ ਕਹੇ, ਮੇਰੀ ਪਕੜ ਢਿੱਲੀ ਪੈਂਦਿਆਂ ਸਾਰ ਹੀ ਉਹ ਆਪਣਾ ਹੱਥ ਛੁੜਾ ਕੇ ਹਿਰਨੀ ਵਾਂਗ ਛਲਾਗ ਮਾਰ ਕੇ ਇਕਦਮ ਪੌੜੀਆਂ ਉਤਰ ਗਈ ਸੀ ਮੈਨੂੰ ਚਕਮਾ ਦੇ ਕੇ।
ਪੱਥਰ ਦੀ ਮੂਰਤ ਜਿਹੀ ਲੱਗਣ ਵਾਲੀ ਇਸ ਕੁੜੀ ਦੇ ਦਿਲ ਵਿਚ ਭੜਕੀ ਚਿੰਗਾਰੀ ਨੇ ਜਿਵੇਂ ਮੇਰੇ ਰੋਮ-ਰੋਮ ਅੰਦਰ ਇਕ ਅੱਗ ਪੈਦਾ ਕਰ ਦਿੱਤੀ ਸੀ। ਉਸ ਨੇ ਆਪਣੇ ਅੰਦਰ ਠਾਠਾਂ ਮਾਰਦੇ ਪਿਆਰ ਦੇ ਸਮੁੰਦਰ ਵਿਚ ਮੈਨੂੰ ਪੂਰੀ ਤਰ੍ਹਾਂ ਡੁੱਬੇ ਲਿਆ ਸੀ । ਗੋਰੀ ਪ੍ਰਤੀ ਆਪਣੇ ਮਨ ਵਿਚ ਪੈਦਾ ਹੋਏ ਜਜ਼ਬਾਤ ਮੈਂ ਕੁੱਝ ਇਸ ਤਰ੍ਹਾਂ ਕਾਗਜ਼ ਤੇ ਉਤਾਰੇ ਸਨ-
ਤੂੰ ਹੀ ਤਾਂ ਹੈਂ
ਜਿਸ ਨੂੰ ਮਿਲ ਕੇ ਲੱਗਿਆ
ਮਿਲਣਾ ਚਾਹੁੰਦਾ ਸੀ ਜਿਸ ਨੂੰ ਮੈਂ
ਪਿਛਲੇ ਕਈ ਜਨਮਾਂ ਤੋਂ
ਤੂੰ ਹੀ ਤਾਂ ਹੈਂ
ਜਿਸ ਨੂੰ ਵੇਖ ਕੇ ਅੱਖਾਂ 'ਚ
ਜਗਮਗਾਏ ਅਣਗਿਣਤ ਤਾਰੇ
ਤੇ ਲੱਗਿਆ ਕਿ
ਬਿਨਾਂ ਵੇਖਿਆਂ ਹੀ
ਵੇਖ ਲਈ ਸਾਰੀ ਦੁਨੀਆਂ
ਤੇ ਪ੍ਰਾਪਤ ਕਰ ਲਏ
ਧਰਤੀ ਦੇ ਸਾਰੇ ਸੁੱਖ
ਤੂੰ ਹੀ ਤਾਂ ਹੈਂ
ਜਿਸ ਨੇ ਰਿੜਕਿਆਂ ਮੇਰੇ
ਮਨ ਦੇ ਸਮੁੰਦਰ ਨੂੰ
ਤੇ ਕੱਢ ਲਏ ਇਕ-ਇਕ ਕਰਕੇ
ਸਾਰੇ ਰਤਨ
ਜਿਨ੍ਹਾਂ ਨੂੰ ਮੁੱਦਤ ਤੋਂ
ਲੁਕਾਇਆ ਹੋਇਆ ਸੀ ਹਿਰਦੇ ਅੰਦਰ ।
ਤੂੰ ਹੀ ਤਾਂ ਹੈਂ
ਜਿਸ ਨੂੰ ਨਜ਼ਰਾਂ ਨਾਲ ਛੋਹ ਕੇ ਲੱਗਾ
ਜਿਵੇਂ ਛੋਹ ਲਿਆ ਹੋਵੇ
ਤਨ ਦੀ ਸੁੰਦਰਤਾ ਦਾ ਸ਼ਿਖਰ
ਜਿਸ ਨੂੰ ਇਕ ਵਾਰ ਮਿਲ ਕੇ
ਚਾਹਿਆ ਹਜ਼ਾਰ ਬਹਾਨਿਆਂ ਨਾਲ
ਬਾਰ-ਬਾਰ ਮਿਲਣਾ
ਤੂੰ ਹੀ ਤਾਂ ਹੈਂ
ਜਿਸ ਨੂੰ ਮਿਲ ਕੇ ਲੱਗਿਆ
ਤਲੀ 'ਤੇ ਦੀਵਾ ਰੱਖ ਕੇ ਵੀ
ਲੱਭਣ 'ਤੇ ਨਾ ਮਿਲਦਾ
ਇਸ ਦੁਨੀਆਂ ਵਿਚ
ਤੇਰੇ ਵਰਗਾ ਕੋਈ
ਤੂੰ ਹੀ ਤਾਂ ਹੈਂ
ਜਿਸ ਦੀ ਪਰਕਰਮਾ ਕਰਕੇ
ਲੱਗਿਆ ਸਾਰੇ ਹੀ ਤੀਰਥਾਂ ਦੇ
ਪੁੰਨ ਖੱਟ ਲਏ ਮੈਂ
ਜਨਮਾਂ ਦੇ ਪਾਪ ਕੱਟੇ ਗਏ
ਤੇ ਜੀਵਨ ਆਜਾਈਂ ਨਹੀਂ ਗਿਆ
ਤੂੰ ਹੀ ਤਾਂ ਹੈਂ
ਜਿਸ ਨੂੰ ਪ੍ਰਾਪਤ ਕਰਕੇ ਲੱਗਿਆ
ਬਾਰ-ਬਾਰ ਜਨਮ ਲੈ ਕੇ
ਮੁਕਤੀ ਦੀ ਚਾਹਤ ਤੋਂ ਮੁਕਤ ਹੋ
ਮਿਲ ਜਾਵੇ ਮੋਕਸ਼
ਇਸੇ ਕਾਇਆ ਵਿਚ
ਤੂੰ ਹੀ ਤਾਂ ਹੈਂ
ਜਿਸ ਨੂੰ ਪ੍ਰਾਪਤ ਕਰਕੇ ਲੱਗਿਆ
ਖ਼ੁਦ ਨੂੰ ਪਾ ਲਿਆ ਮੈਂ
ਤੇ ਤੈਨੂੰ ਗੁਆ ਕੇ ਲੱਗੇਗਾ
ਖ਼ੁਦ ਨੂੰ ਗੁਆ ਲਿਆ ਮੈਂ।
22 ਪਹਾੜੀ ਤੇ ਟਿੱਕਿਆ ਚੰਨ
ਦੂਸਰੇ ਦਿਨ ਸਵੇਰੇ ਲਗਭਗ ਦਸ ਵਜੇ ਬਰਾਤ ਨੂੰ ਸੱਦਾ ਦੇ ਕੇ ਪਕੌੜੇ-ਮਿਠਾਈ ਤੇ ਚਾਹ ਦਾ ਨਾਸ਼ਤਾ ਕਰਾ ਦਿੱਤਾ ਸੀ। ਦੁਪਹਿਰ ਦੇ ਖਾਣੇ ਸਮੇਂ ਬਰਾਤੀਆਂ ਨੇ ਕਾਫ਼ੀ ਉਡੀਕ ਕਰਾਈ ਸੀ। ਰਾਤ ਵਾਂਗ ਹੀ ਵਿਹੜੇ ਵਿਚ ਬੈਠਕੂ ਵਿਛਾ ਦਿੱਤੇ ਗਏ ਸਨ। ਸਾਡੇ ਵਿਚੋਂ ਹਰੇਕ ਨੇ ਆਪੋ-ਆਪਣੀ ਡਿਊਟੀ ਸਾਂਭ ਲਈ ਸੀ। ਤਰਤੀਬ ਵਾਰ। ਕਦਮ ਦਰ ਕਦਮ। ਸਾਰੇ ਆਪਣੇ ਕੰਮ 'ਚ ਰੁੱਝੇ ਹੋਏ। ਤੋਰਣ ਸਾਹਮਣੇ ਪੁੱਜੀ ਬਰਾਤ ਵਿਚੋਂ ਕਈ ਬਰਾਤੀਆਂ ਨੇ ਡੱਗੇ ਦੀ ਤਾਲ ਤੇ ਨੱਚ-ਨੱਚ ਕੇ ਖੂਬ ਧਮਾਲ ਪਾਈ ਹੋਈ ਸੀ। ਉਹ ਤਾਂ ਜਿਵੇਂ ਨੱਚ ਨੱਚ ਕੇ ਵਿਹੜਾ ਹੀ ਨੀਵਾਂ ਕਰ ਦੇਣਾ ਚਾਹੁੰਦੇ ਸਨ। ਅਜਿਹੇ ਮੌਕੇ ਨਸ਼ਾ ਕਰਕੇ ਨੱਚਣ ਦਾ ਆਪਣਾ ਹੀ ਲੁਤਫ਼ ਲੈਂਦੇ ਹਨ, ਕਈ ਬਰਾਤੀ । ਨਗਾੜੇ ਦੀ ਤਾਲ ਤੇ, ਬਰਾਤ ਸੰਗ ਲਾੜੇ ਨੂੰ ਵੀ ਉਸ ਦੇ ਦੋਸਤਾਂ ਨੇ ਨੱਚਣ ਲਈ ਮਜ਼ਬੂਰ ਕਰ ਦਿੱਤਾ ਸੀ। ਮਹੁੱਲੇ ਦੇ ਹੀ ਨਹੀਂ, ਪਿੰਡ ਦੇ ਮਰਦ ਤੇ ਔਰਤਾਂ ਬਣ-ਠਣ ਕੇ, ਨੱਚਦੇ ਬਰਾਤੀਆਂ ਦਾ ਨਜ਼ਾਰਾ ਲੈ ਰਹੇ ਹਨ।
ਫਿਰ ਬਰਾਤ, ਵਿਹੜੇ 'ਚ ਵਿਛਾਏ ਬੈਠਕੂਆਂ ਤੇ ਬੈਠ ਗਈ ਸੀ। ਬਾਜਦਾਰ ਰਾਤ ਵਾਂਗ ਹੀ ਵੱਖਰੀ ਪੰਗਤ ਬਣਾ ਕੇ ਸਜ ਗਏ ਸਨ। ਨਾਤੀ ਰਿਸ਼ਤੇਦਾਰ ਮੇਲ ਵਰਾਂਡੇ 'ਚ ਬੈਠ ਗਿਆ ਸੀ। ਹੁਣ ਵਰਾਂਡਾ ਕਾਫ਼ੀ ਭਰਿਆ ਹੋਇਆ ਸੀ ਔਰਤਾਂ ਨਾਲ। ਔਰਤਾਂ ਪਹਾੜੀ ਬੋਲੀ ਵਿਚ ਵਿਆਹ ਦੇ ਗੀਤ ਗਾਉਂਦੀਆਂ ਪਈਆਂ ਸਨ।
ਖਾਣਾ ਵਰਤਾਇਆ ਜਾ ਰਿਹਾ ਸੀ। ਲਾੜੇ ਵਾਲਿਆਂ ਵੱਲੋਂ ਇਕ ਨੌਜਵਾਨ ਵਿਅਕਤੀ ਨੇ ਆਪਣਾ ਨਾਂ ਧਿਆਨ ਸਿੰਘ 'ਧਿਆਨੂ' ਦੱਸਦਿਆਂ ਬੜੇ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਸਿਹਰਾ ਪੜ੍ਹਣਾ ਸ਼ੁਰੂ ਕੀਤਾ। ਚਾਰੇ ਪਾਸੇ 'ਪਿਨ ਡਰਾਪ ਸਾਇਲੈਂਸ ' ਫੈਲ ਗਈ ਸੀ। ਸਿਹਰੇ ਦਾ ਅਗਾਜ਼ ਕੁਝ ਇਸ ਤਰ੍ਹਾਂ ਸੀ-
"ਜਾਂਦਾ ਪੁਨੂੰ ਦੇ ਸੀਸ ਜੇ ਸਜ ਸਿਹਰਾ
ਸੱਸੀ ਥਲਾਂ ਵਿਚ ਜਾਨ ਗਵਾਂਵਦੀ ਨਾ
ਸਿਹਰਾ ਤੱਕ ਲੈਂਦੀ ਸੀਸ ਹੀਰ
ਰਾਂਝੇ ਤੋਂ ਵਿਛੜੀ ਕੂੰਜ ਵਾਂਗ ਕੁਰਲਾਂਵਦੀ ਨਾ
ਸਿਹਰਾ ਬੰਨ੍ਹ ਮਹੀਵਾਲ ਸੋਹਣੀ ਲੈ ਆਂਵਦਾ
ਤੇ ਉਹ ਭਨ੍ਹਾਂ ਵਿਚ ਰੁੜ੍ਹ ਜਾਂਵਦੀ ਨਾ
ਜੇਕਰ ਮਿਰਜੇ ਨੂੰ ਹੁੰਦਾ ਨਸੀਬ ਸਿਹਰਾ
ਤੇ ਸਾਹਿਬਾਂ, ਵੀਰਾਂ ਤੋਂ ਉਸ ਨੂੰ ਮਰਵਾਂਵਦੀ ਨਾਂ।"
ਇਸ ਮਗਰੋਂ ਸਿਹਰੇ ਵਿਚ ਲਾੜੇ ਦੀ ਤਰੀਫ਼, ਵਿਆਹ ਦੇ ਮਾਇਨੇ ਤੇ
ਉਸ ਦੇ ਮਹੱਤਵ, ਰਿਸ਼ਤੇਦਾਰਾਂ ਦੇ ਨਾਂ ਤੇ ਵਿਹਾਂਦੜ ਜੋੜੀ ਨੂੰ ਸਫ਼ਲ ਗ੍ਰਹਿਸਥ ਜੀਵਨ ਗੁਜਾਰਨ ਦੇ ਕੁਝ ਫਾਰਮੂਲੇ ਸੁਝਾਏ ਗਏ ਸਨ। ਬਰਾਤੀਆਂ ਵਿਚੋਂ, ਜਿਸ ਦਾ ਵੀ ਨਾਂ ਸਿਹਰੇ ਵਿਚ ਪੁਕਾਰਿਆ ਜਾਂਦਾ, ਉਹ ਉਠ ਕੇ ਗਾਉਣ ਵਾਲੇ ਹੱਥ ਵਿਚ ਕੁਝ ਨੋਟ ਫੜਾ ਜਾਂਦਾ। ਇਸ ਤਰ੍ਹਾਂ ਧਿਆਨ ਦੀ ਮੁੱਠੀ ਨੋਟਾਂ ਨਾਲ ਭਰ ਗਈ ਸੀ। ਫਿਰ ਸ਼ਿਵ ਪਾਰਵਤੀ ਦੇ ਕਲੰਡਰ ਤੇ ਛਪਿਆ, ਉਹੀ ਸਿਹਰਾ ਬਰਾਤੀਆਂ ਤੇ ਲੜਕੀ ਵਾਲਿਆਂ ਨੂੰ ਵੰਡ ਦਿੱਤਾ ਗਿਆ ਸੀ। ਉਹ ਸਿਹਰਾ ਜਿਹੜਾ ਵਿਸ਼ੇਸ਼ ਤੌਰ ਤੇ ਸ਼ੀਸ਼ੇ ਵਿਚ ਮੜ੍ਹਾ ਕੇ ਲਿਆਂਦਾ ਗਿਆ ਸੀ। ਉਹ ਕੁਸਮ ਦੇ ਘਰ ਵਾਲਿਆਂ ਨੂੰ ਭੇਟ ਕੀਤਾ ਗਿਆ ਸੀ।
ਇਸ ਮਗਰੋਂ ਲੜਕੀ ਵਾਲਿਆਂ ਵੱਲੋਂ ਵੀ ਕੁਸਮ ਦੀ ਸਹੇਲੀ "ਨੀਲੂ" ਨੇ ਔਰਤਾਂ ਵਿਚਾਲੇ ਖੜ੍ਹੀ ਹੋ ਕੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਪੜ੍ਹਨੀ ਸ਼ੁਰੂ ਕੀਤੀ ਸੀ-
"ਲਿਖਣ ਲਗੀ ਮੈਂ ਸਿੱਖਿਆ ਜਿਸ ਵੇਲੇ
ਮੇਰਾ ਦਿਲ ਬੜਾ ਖ਼ਰਾਬ ਹੋਣ ਲੱਗਾ
ਹੱਥੀਂ ਕਲਮ ਨਾ ਚੱਲੇ, ਅੱਖੀਂ ਨੀਰ ਵੱਗੇ
ਮੇਰਾ ਕਾਲਜਾ ਮੂੰਹ ਨੂੰ ਆਣ ਲੱਗਾ
ਵਾਹ-ਵਾਹ ਪਰਮਾਤਮਾ ਤੇਰੀਆਂ ਕੁਦਰਤਾਂ ਨੇ
ਜਿਥੇ ਜੰਮੀਆਂ ਕਿੱਥੇ ਜਾਣ ਧੀਆਂ
ਜਿਸ ਨੂੰ ਚਾਹੇ ਪੱਲਾ ਫੜਾ ਦੋਵੋ
ਜਦੋਂ ਹੁੰਦੀਆਂ ਨੇ ਜਵਾਨ ਧੀਆਂ। ”
ਸਿੱਖਿਆ ਵਿਚ ਅੱਗੇ ਜਾ ਕੇ 'ਕੁਸਮ' ਨੂੰ ਸਹੁਰੇ ਘਰ ਜਾ ਕੇ ਆਪਣੀ ਸੱਸ, ਸਹੁਰੇ, ਤੇ ਪਤੀ ਨੂੰ ਪਰਮੇਸ਼ਵਰ ਮੰਨ ਕੇ ਉਨ੍ਹਾਂ ਦੀ ਸੇਵਾ ਨੂੰ ਹੀ ਪਰਮ- ਧਰਮ ਦੱਸਿਆ ਗਿਆ ਸੀ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ, ਦੁੱਖ-ਸੁੱਖ ਵਿਚ ਸਾਥ ਦੇਣਾ, ਪਿਆਰ ਤੇ ਸਿਆਣਪ ਨਾਲ ਘਰ ਨੂੰ ਸੁਅਰਗ ਬਣਾਉਣ ਦੀ ਸਲਾਹ ਤੇ ਸਿੱਖਿਆ ਦਿੱਤੀ ਗਈ ਸੀ। ਬਾਬਲ ਦੇ ਘਰੋਂ ਡੋਲੀ ਤੇ ਸਹੁਰਿਆਂ ਘਰ ਅਰਥੀ ਉਠਣ ਦੀ ਪਰੰਪਰਾ ਦਾ ਅਹਿਸਾਸ ਕਰਾਇਆ ਗਿਆ ਸੀ ਤੇ ਅੱਗੇ-
"ਧੀਆਂ ਵਾਂਗ ਪਨੀਰੀ ਦੇ ਹੁੰ ਦੀਆਂ ਨੇ,
ਇਧਰੋਂ ਪੁੱਟ ਕੇ ਉਧਰ ਲਗਾ ਦੇਣਾ।
ਹੱਥੋਂ ਆਪਣੇ ਪਾਲ ਪੋਸ ਕੇ ਤੇ,
ਕਿਸੇ ਗੈਰ ਦੇ ਹੱਥ ਫੜਾ ਦੇਣਾ।"
'ਨੀਲੂ' ਹੁਣ ਤੁਕਾਂਤ ਵਿਚ ਸਿੱਖਿਆ ਪੜ੍ਹਦੀ ਪਈ ਸੀ। ਕੁੜੀ
ਵਾਲਿਆਂ ਪਾਸੋਂ ਲਗਭਗ ਸਾਰੀਆਂ ਹੀ ਔਰਤਾਂ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ। ਗੋਰੀ ਵੀ ਦੁਪੱਟੇ ਨਾਲ ਆਪਣੀਆਂ ਅੱਖਾਂ ਪੂੰਝ ਰਹੀ ਸੀ। ਮਹੌਲ ਇਕਦਮ ਗੰਭੀਰ ਤੇ ਉਦਾਸੀ ਭਰਿਆ ਹੋ ਗਿਆ ਸੀ। ਬਰਾਤੀ ਵੀ ਉੱਠ-ਉੱਠਕੇ "ਨੀਲੂ" ਨੂੰ ਰੁਪਏ ਭੇਟ ਕਰ ਰਹੇ ਸਨ। ਲਾਗੇ ਖੜੋਤੀ ਗੋਰੀ ਉਨ੍ਹਾਂ ਪੈਸਿਆਂ ਨੂੰ ਸਾਂਭ ਰਹੀ ਸੀ। ਫਿਰ "ਨੀਲੂ" ਨੇ ਇਨ੍ਹਾਂ ਸਤਰਾਂ ਨਾਲ ਸਿੱਖਿਆ ਦੀ ਸਮਾਪਤੀ ਕੀਤੀ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ ਸੀ-
ਨਾ ਖੁੱਲ੍ਹ ਸਕੇ, ਨਾ ਟੁੱਟ ਸਕੇ,
ਗੰਢ ਪਿਆਰ ਵਾਲੀ
ਇੰਨੀ ਟਾਈਟ ਹੋਵੇ
ਸਾਂਝਾਂ ਛੇ ਹੋਵੇ, ਸਾਂਝੀ 'ਨਾਈਟ' ਹੋਵੇ,
ਇਸ ਜੀਵਨ ਵਿਚ ਕਦੇ ਨਾ 'ਵਾਇਟ ਹੋਵੇ"
'ਨੀਲੂ' ਪਾਸ ਵੀ ਲਗਭਗ ਉਨੇ ਹੀ ਰੁਪਏ ਇੱਕਠੇ ਹੋ ਗਏ ਸਨ, ਜਿੰਨੇ ਸਿਹਰਾ ਪੜ੍ਹਣ ਵਾਲੇ 'ਧਿਆਨੁ' ਪਾਸ ਹੋਏ ਸਨ। ਇਸ ਸਿਹਰੇ ਤੇ ਸਿੱਖਿਆ ਦੀ ਰਸਮ ਮਗਰੋਂ ਹੀ ਦੁਪਿਹਰ ਦੇ ਖਾਣੇ ਦਾ ਸਿਲਸਿਲਾ ਸ਼ੁਰੂ ਹੋਇਆ ਸੀ।
ਇਸ ਵਾਰੀ ਖਾਣ ਵਾਲੀਆਂ ਆਈਟਮਾਂ ਬਦਲ ਦਿੱਤੀਆਂ ਗਈਆਂ ਸਨ। ਖਾਣਾ ਸ਼ੁਰੂ ਹੋ ਗਿਆ ਸੀ। ਖਾਣ ਦੀ ਪਹਿਲੀ ਥਾਲੀ ਵਿਚ ਸ਼ਗਨ ਦੀ ਰਸਮ ਦੇ ਕੁਝ ਰੁਪਏ ਸਹੁਰੇ ਵੱਲੋਂ ਰੱਖ ਕੇ, ਥਾਲੀ ਕੁਸਮ ਨੂੰ ਭੇਜੀ ਗਈ ਸੀ। ਕੁਝ ਸ਼ਰਾਬੀ ਹੋਏ ਬਰਾਤੀ, ਬੁਰਕੀਆਂ ਤੋੜ ਕੇ ਇਕ ਦੂਸਰੇ ਦੇ ਮੂੰਹ ਵਿਚ ਪਾ ਰਹੇ ਸਨ ਤੇ ਫੋਟੋਗ੍ਰਾਫਰ ਨੂੰ ਉਨ੍ਹਾਂ ਦੀ ਫੋਟੋ ਖਿਚਣ ਲਈ ਇਸ਼ਾਰਾ ਕਰ ਰਹੇ ਸਨ। ਕੁਝ ਵਰਾਂਡੇ 'ਚ ਬੈਠੀਆਂ ਔਰਤਾਂ ਨੂੰ ਮਜ਼ਾਕ ਕਰ ਰਹੇ ਸਨ, ਦੋ ਅਰਥੀ ਸੰਵਾਦ ਬੋਲ ਰਹੇ ਸਨ। ਔਰਤਾਂ ਵੀ ਦੁਲਹੇ ਨੂੰ ਸੰਬੋਧਨ ਕਰਕੇ ਗਾਂ ਰਹੀਆਂ मठ-
ਵੇ ਲਾੜਿਆ ਤੇਰਾ ਨਾਂ ਕੀ- ਸ਼ੱਕਰਪਾਰਾ
ਰੋਟੀ ਕਿੰਨੀ ਖਾਂਦਾ-ਦੱਸ ਬਾਰਾਂ
ਪਾਣੀ ਕਿੱਨਾ ਪੀਂਦਾ-ਖੂਹ ਸਾਰਾ
ਕੰਮ ਕਿੰਨਾ ਕਰਦਾ-ਹਾਏ ਮਾਂ, ਢਿੱਡ ਭਾਰਾ
ਇਨ੍ਹਾਂ ਦੇ ਢਿੱਡ ਤੇ ਟਰੈਕਟਰ ਫੇਰੋ-ਇਨ੍ਹਾਂ ਦੇ...।"
ਮੇਰੇ ਮਨ ਵਿਚ ਵੀ ਬਰਾਤ ਦੀ ਸੇਵਾ ਕਰਨ ਦੀ ਇੱਛਾ ਜਾਗੀ। ਮੈਂ ਵੀ ਪੂਰੀ ਵਾਲੀ ਟੋਕਰੀ ਚੁੱਕੀ ਤੇ ਬਰਾਤੀਆਂ ਨੂੰ ਗਰਮ-ਗਰਮ ਪੂਰੀਆਂ ਵਰਤਾਉਣ ਲੱਗ ਪਿਆ, ਤਦੇ ਹੀ ਸ਼ਾਇਦ ਔਰਤਾਂ ਨੇ ਮੈਨੂੰ ਹੀ ਨਿਸ਼ਾਨਾ ਬਣਾ
ਕੇ ਗੀਤ ਸ਼ੁਰੂ ਕਰ ਦਿੱਤਾ ਸੀ।
"ਪੂਰੀ ਦੇਣ ਵਾਲਾ ਮੁੰਡਾ ਕੰਵਾਰਾ,
ਤੁਸੀਂ ਦੇ ਜਾਉ ਇਸ ਨੂੰ ਕੁਆਰਾ।
ਲਾੜੇ ਨਾਲ ਬੈਠੇ, ਉਸ ਦੇ ਕੁਝ ਦੋਸਤ, ਜਵਾਨ ਕੰਆਰੀਆਂ ਕੁੜੀਆਂ ਵੱਲ ਵੇਖਦੇ ਹੋਏ ਇਸ਼ਾਰੇਬਾਜੀ ਕਰ ਰਹੇ ਸਨ। ਹੁਣ ਹਲਕਾ-ਫੁਲਕਾ, ਹਾਸਾ-ਮਜ਼ਾਕ ਵਾਲਾ ਦੌਰ ਸੀ।
ਇਸ ਸਾਰੇ ਸਮੇਂ ਗੋਰੀ ਦੀਆਂ ਨਜ਼ਰਾਂ, ਮੇਰੇ ਤੇ ਹੀ ਟਿਕੀਆਂ ਹੋਈਆਂ ਸਨ। ਉਹ ਕਦੇ ਟਿਕ-ਟਿਕੀ ਲਾ ਕੇ ਤੇ ਚੰਚਲ ਚੋਰ ਨਜ਼ਰਾਂ ਨਾਲ ਮੈਨੂੰ ਨਿਹਾਰਦੀ, ਮੁਸਕਰਾਉਂਦੀ ਤੇ ਇਸ਼ਾਰੇ ਕਰਦੀ। ਹਿਰਨੀ ਵਾਂਗ ਇਧਰ ਤੋਂ ਉਧਰ ਤੇ ਉਧਰੋਂ-ਇਧਰ ਆਉਂਦੀ ਜਾਂਦੀ ਇਹ ਦੱਸਣ ਦਾ ਯਤਨ ਕਰਦੀ ਕਿ ਉਹ ਬਹੁਤ ਕੰਮ ਕਰਦੀ ਪਈ ਹੈ। ਬੜੀ ਨੱਠ ਭੱਜ ਕਰਦੀ ਪਈ ਹੈ। ਆਪਣੀ ਸਹੇਲੀ ਕੁਸਮ ਦੇ ਵਿਆਹ ਵਿਚ।
ਫਿਰ ਤੀਜੇ ਦਿਨ ਸਵੇਰੇ ਬਰਾਤ ਨੂੰ ਪੂਰੀ-ਛੋਲੇ ਤੇ ਚਾਹ ਵਗੈਰ੍ਹਾ ਦਾ ਨਾਸ਼ਤਾ ਕਰਾਉਣ ਮਗਰੋਂ, ਦੁਲ੍ਹੇ ਨੂੰ ਉਥੇ ਹੀ ਰੋਕ ਲਿਆ ਗਿਆ ਸੀ। 'ਲੜਕੀ' ਨੂੰ ਵਿਦਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਡੇਰੇ ਤੇ ਸਾਰਿਆਂ ਨੇ ਆਪੋ-ਆਪਣਾ ਸਮਾਨ ਸਮੇਟ ਲਿਆ ਸੀ। ਕੁਸਮ ਨੂੰ ਦਿੱਤਾ ਜਾਣ ਵਾਲਾ ਦਾਜ ਘੋੜਿਆਂ ਤੇ ਲੱਦਿਆ ਜਾ ਰਿਹਾ ਸੀ।
ਕੁਸਮ ਤੇ ਉਸ ਦੇ ਲਾੜੇ ਨੂੰ ਅੰਦਰ ਦੋਹਰੀ ਮੂਹਰੇ ਬਿਠਾ ਕੇ ਕੁਝ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ । ਸਾਲੀਆਂ ਨੇ ਜੀਜਾ ਸ਼੍ਰੀ ਨਾਲ ਮਜ਼ਾਕ ਕੀਤੇ ਸਨ। ਉਨ੍ਹਾਂ ਨੇ ਬੈਠਣ ਵਾਲੇ ਪਟੜੇ ਸਾਹਮਣੇ, ਇਕ ਪੁਰਾਣਾ ਜਿਹਾ ਕੈਲੰਡਰ ਟੰਗਿਆ ਸੀ। ਪਟੜੇ ਨੂੰ ਲਾਲ ਕੱਪੜੇ ਨਾਲ ਢੱਕਿਆ ਹੋਇਆ ਸੀ। ਲਾੜੇ ਨੂੰ ਸਾਲੀਆਂ ਨੇ ਕਿਹਾ, "ਇਹ ਸਾਡੇ ਕੁਲ ਦੇਵਤਾ ਹਨ, ਇਨ੍ਹਾਂ ਅੱਗੇ ਮੱਥਾ ਟੇਕੀ ਦੇਗ।" ਜਿਵੇਂ ਹੀ ਲਾੜੇ ਦੇ ਸਿਰ ਝੁਕਾਇਆ ਇਕ ਸਾਲੀ ਨੇ ਝੱਟ ਦੇਣੀ ਪਟੜੇ ਤੋਂ ਲਾਲ ਕੱਪੜਾ ਹਟਾ ਦਿੱਤਾ। ਪਟੜੇ ਤੇ ਲੇਡੀਜ ਚੱਪਲਾਂ ਪਈਆਂ ਸਨ।
"ਉਹੋ ਜੀਜਾ ਜੀ, ਤੁਹਾਡੇ ਜੁੱਤੀਆਂ ਨੂੰ ਮੱਥਾ ਟੇਕਣ ਦਾ ਰਿਵਾਜ ਏ।" ਸਾਰੀਆਂ ਸਾਲੀਆਂ ਤਾੜੀਆ ਮਾਰ ਕੇ, ਖਿੜਖਿੜਾ ਕੇ ਹੱਸ ਪਈਆਂ ਸਨ।
ਇੰਜ ਹੀ ਸਾਲੀਆਂ ਨੇ ਲਾੜੇ ਨੂੰ ਇਕ ਉੱਚੇ ਜਿਹੇ ਪੀੜ੍ਹੀ ਤੇ ਬੈਠਣ ਲਈ ਕਿਹਾ, “ਥੱਕੀਗੇ ਹੋਵੇ ਖੜੋਤੇ-ਖੜੋਤੇ, ਉਣ ਪਲ ਕੁ ਬਹੀ ਜਾਗੋ ਇੱਥੇ ਬੀ।" ਜਿਵੇਂ ਹੀ ਲਾੜਾ ਪੀੜ੍ਹੀ ਤੇ ਬੈਠਾ, ਉਹ ਹੇਠਾਂ ਧੱਸ ਗਿਆ। ਪੀੜ੍ਹੇ ਤੇ ਸਿਰਫ਼ ਕੱਪੜਾ ਵਿਛਾਇਆ ਗਿਆ ਸੀ, ਹੇਠਾਂ ਨਵਾਰ ਹੋ ਹੀ ਨਹੀਂ ਸੀ। ਇਸ ਮਗਰੋਂ ਉਨ੍ਹਾਂ ਨੇ ਫਰਮਾਇਸ਼ ਕੀਤੀ, ਜੀਜਾ ਜੀ, ਛੰਦ ਸੁਣਾਗੇ।"
"ਮਿਨੂੰ ਨੀਂ ਔਦਾ ਛੰਦ। " ਲਾੜੇ ਨੇ ਨਾਂਹ ਵਿਚ ਸਿਰ ਹਿਲਾਲਿਆ
ਸੀ।
"ਲੇ ਨੀਂ ਔਦਾਂ, ਈਆਂ ਨੀ ਹੋਈ ਸਕਦਾ-ਅਸੀਂ ਲਾੜੀ ਨੂੰ ਲਿਜਾਣ ਈ ਨੀ ਦੇਣਾ, ਜਦੋਂ ਤਾਈ ਛੰਦ ਨੀਂ ਸੁਨਾਉਣਾ ।" ਕਾਫ਼ੀ ਨਾ ਨੁਕਰ ਕਰਨ ਮਗਰੋਂ ਲਾੜੇ ਨੇ ਛੰਦ ਸੁਣਾਇਆ ਸੀ।
"ਛੰਦ ਪਰਾਗੇ ਆਈਏ ਜਾਈਏ, ਛੰਦੇ ਅੱਗੇ ਆਰਤੀ
ਸਹੁਰਾ ਮੇਰਾ ਸ਼ਿਵ ਜੀ ਵਰਗਾ, ਸੱਸ ਮੇਰੀ ਪਾਰਵਤੀ।"
ਇਕ ਵਾਰੀ ਫਿਰ ਸਾਲੀਆਂ ਨੇ ਤਾੜੀਆਂ ਵਜਾ ਕੇ ਵਾਹ-ਵਾਹ ਕੀਤੀ। ਇਸੇ ਦੌਰਾਨ ਕੁਝ ਸਾਲੀਆਂ ਨੇ ਜੀਜਾ ਜੀ ਦੇ ਬੂਟ ਲੁਕਾ ਲਏ ਸਨ। ਫਿਰ ਸੌਦੇਬਾਜ਼ੀ ਹੋਈ। ਦੇਹਰੀ ਸਾਹਮਣੇ ਬੈਠੇ ਲਾੜੇ ਤੇ ਕੁਸਮ ਨੂੰ 'ਜੂਠ' ਕਰਾਈ ਗਈ। ਘਿਓ ਸ਼ੱਕਰ ਨੂੰ ਪਹਿਲਾਂ ਲਾੜੇ ਨੇ ਖਾਧਾ ਫਿਰ ਉਸ ਦੀ ਜੂਠੀ ਘਿਓ ਸ਼ੱਕਰ ਕੁਸਮ ਨੂੰ ਖਿਲਾਈ ਗਈ ਸੀ। ਕੁਸਮ ਦੀ ਮਾਂ ਨੇ ਲਾੜੇ ਨੂੰ 'ਤਮੋਲ' ਲਾਇਆ। ਕੇਸਰ ਦਾ ਟਿੱਕਾ ਲਾ ਕੇ ਆਪਣੇ ਜਵਾਈ ਦੀ ਝੋਲੀ ਵਿਚ ਕੱਪੜਾ ਠੂਠੀ ਤੇ ਕੁਝ ਰੁਪਏ ਰੱਖੇ। ਹੁਣ ਸਾਲੀਆਂ ਨੇ ਜੀਜਾ ਸ਼੍ਰੀ ਤੋਂ ਕਲੀਚੜੀਆ ਦੀ ਮੰਗ ਸ਼ੁਰੂ ਕਰ ਦਿੱਤੀ ਸੀ। ਹਾਸਾ ਮਜ਼ਾਕ ਕਰਦਿਆਂ ਲਾੜੇ ਨੂੰ ਜੇਬ 'ਚੋਂ ਕੱਢ ਕੇ ਕੁਝ ਚਾਂਦੀ ਦੇ ਛੱਲੇ ਉਨ੍ਹਾਂ ਨੂੰ ਵੰਡ ਦਿੱਤੇ ਸਨ। ਇਧਰ ਵਿਆਹ ਦੀਆਂ ਰਸਮਾਂ ਚਲਦੀਆਂ ਪਈਆਂ ਸਨ, ਉਧਰ ਵਿਦਾਈ ਦਾ ਸਮਾਂ ਨੇੜੇ ਆਉਂਦਾ ਪਿਆ ਸੀ। ਬਾਹਰ ਵਿਹੜੇ ਵਿਚ ਡੋਲੀ ਸਜਾ ਦਿੱਤੀ ਗਈ ਸੀ। ਲਾਲ ਕੱਢੇ ਹੋਏ ਕੱਪੜੇ ਨਾਲ ਢਕੀ ਹੋਈ। ਕਹਾਰ ਤਿਆਰ ਖੜ੍ਹੇ ਸਨ। ਦੁਲ੍ਹਾ ਹੱਥ ਵਿਚ ਗੁਲਾਬੀ ਦੁਪੱਟੇ ਦੀ ਲਿੰਜੜੀ ਫੜ ਕੇ ਹੌਲੀ-ਹੌਲੀ ਚੱਲ ਕੇ ਕਮਰੇ 'ਚੋਂ ਬਾਹਰ ਨਿੱਕਲਿਆ ਸੀ, ਉਥੇ ਬੈਠੀਆਂ ਔਰਤਾਂ ਵੀ ਉਠ ਖੜੋਤੀਆਂ ਤੇ ਉਨ੍ਹਾਂ ਨੇ ਉਦਾਸ ਸੁਰ ਵਿਚ ਵਿਦਾਈ ਗੀਤ ਗਾਉਣੇ ਸ਼ੁਰੂ ਕਰ ਦਿੱਤੇ ।
"ਬੱਝੀਆਂ ਪਟਾਰੀਆਂ ਹੋਈਆਂ ਤਿਆਰੀਆਂ
ਅੱਜ ਅਸੀਂ ਛੱਡੀ ਜਾਣਾ ਬਾਬਲੇ ਦਾ ਦੇਸ਼
ਅੱਗੇ-ਅੱਗੇ ਚਲਦੀ ਪਿੱਛੇ ਮੁੜੀ ਦੇਖਦੀ
ਨਜ਼ਰੀਂ ਨਾ ਆਂਵਦਾ, ਬਾਬਲੇ ਦਾ ਦੇਸ਼
ਅੱਗੇ-ਅੱਗੇ ਚਲਦੀ-ਅੱਗੇ-ਅੱਗੇ ਦੇਖਦੀ
ਸਹੁਰੇ ਜੀ ਦਾ ਦੇਸ਼
ਨਿੱਕੀਆਂ-ਨਿੱਕੀਆਂ ਝੁੱਗੀਆਂ, ਕਾਵਾਂ ਦੀਆਂ ਚੁੰਗੀਆਂ
ਬੁਰਾ ਵੇ ਡਰਾਵਣਾ, ਸਹੁਰੇ ਜੀ ਦਾ ਦੇਸ਼...।"
ਕੁਸਮ ਨੇ ਰੋਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਰੋਣ ਦੀ ਆਵਾਜ਼ ਉੱਚੀ ਹੁੰਦੀ ਜਾਂਦੀ ਸੀ। ਉਸ ਦੀਆਂ ਕੂਕਾਂ ਨਾਲ ਵਾਤਾਵਰਣ ਡੂੰਘੀ ਉਦਾਸੀ
ਨਾਲ ਭਰ ਗਿਆ ਸੀ। ਔਰਤਾਂ ਨੇ ਡੁਸਕੀਆਂ ਭਰੇ ਗੱਚ ਨਾਲ ਬੋਲ ਬਦਲੇ....
ਬੋਲ ਮੇਰੀ ਰਣ-ਬਣ ਕੋਇਲੇ
ਰਣ-ਬਣ ਛੱਡ ਹੁਣ ਕਿੱਥੇ ਨੂੰ ਚੱਲੀਂ ਐਂ
ਬਾਬਲੇ ਨੇ ਮੇਰੇ ਵਚਨ ਕੀਤੇ
ਵਚਨਾ ਦੀ ਬੱਧੀ ਮੈਂ ਹੁਣ ਚੱਲੀ ਆਂ"
ਕੁਸਮ ਦਾ ਰੋਣਾ ਹੁਣ ਚੀਕਾਂ ਵਿਚ ਬਦਲ ਗਿਆ ਸੀ, ਰੋਂਦੀ ਕੁਰਲਾਉਂਦੀ, ਦਿਲ ਚੀਰਵੀਂ ਕੂਕਾਂ ਮਾਰਦੀ ਕੁਸਮ ਨੂੰ ਸਹੇਲੀਆਂ ਤੇ ਰਿਸ਼ਤੇਦਾਰ ਗਲ ਨਾਲ ਲਾ ਰਹੇ ਸਨ। ਉਧਰ ਬਾਜਦਾਰਾਂ ਨੇ ਵੀ ਇਸ ਮੌਕੇ 'ਤੇ ਬਜਾਈ ਜਾਣ ਵਾਲੀ ਉਦਾਸ ਧੁੰਨ ਛੇੜ ਦਿੱਤੀ ਸੀ....
"ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬੁਲ ਅਸਾਂ ਉਡ ਕੇ ਜਾਣਾ
ਸਾਡੀ ਲੰਮੀ ਉਡਾਰੀ ਵੇ,
ਪਤਾ ਨੀ ਕਿਹੜੇ ਦੇਸ਼ ਵੇ ਜਾਣਾ।"
ਬਹੁਤ ਕਰੁਣਾਮਈ ਦ੍ਰਿਸ਼ ਸੀ। ਕੁਸਮ ਆਪਣੀ ਮਾਂ, ਭੈਣ, ਕਦੇ ਪਿਓ ਤੇ ਭਰਾਵਾ ਦੇ ਗਲ ਲੱਗ ਕੇ ਵਿਲਕਦੀ ਪਈ ਸੀ। ਰੋਂਦੀਆਂ ਵਿਆਹੀਆਂ ਔਰਤਾਂ ਨੂੰ ਵੀ ਸ਼ਾਇਦ ਆਪਣੀ ਇਸ ਤਰ੍ਹਾਂ ਦੀ ਹੀ ਵਿਦਾਈ ਦਾ ਵੇਲਾ ਚੇਤੇ ਆ ਗਿਆ ਸੀ। ਗੌਰੀ ਤੇ ਉਸ ਦੀਆਂ ਹਮ ਉਮਰ ਸਹੇਲੀਆਂ ਦੀਆਂ ਅੱਖਾਂ 'ਚੋਂ ਵੀ ਅੱਥਰੂ ਵਗ ਰਹੇ ਸਨ। ਅੱਜ ਨਹੀਂ ਤਾਂ ਕੱਲ੍ਹ ਉਨ੍ਹਾਂ ਨੇ ਵੀ ਕੁਸਮ ਵਾਂਗ ਆਪਣੇ ਬਾਬਲ ਦਾ ਦੇਸ਼ ਛੱਡ ਕੇ ਪਰਾਏ ਦੇਸ਼ ਜਾਣਾ ਸੀ। ਭਿੱਜੀਆਂ ਅੱਖਾਂ ਤੇ ਭਰੇ ਗੋਚ ਵਾਲੀਆਂ ਔਰਤਾਂ ਨੇ ਵੀ ਬਾਜੇ ਦੀ ਧੁਨ ਨਾਲ ਤਰਜ਼ ਮਿਲਾ ਕੇ, ਭਿੱਜੇ ਬੋਲਾਂ ਨਾਲ ਵਾਤਾਵਰਣ ਨੂੰ ਹੋਰ ਵੀ ਬੋਝਲ ਬਣਾ ਦਿੱਤਾ ਸੀ....
"ਤੇਰੇ ਮਹਿਲਾਂ ਦੇ ਬਿਚ-ਵਿਚ ਵੇ,
ਬਾਬਲ ਡੋਲਾ ਨਹੀਓਂ ਲੰਘਦਾ
ਇਕ ਇੱਟ ਪੁੱਟ ਸੁੱਟਾਂਗਾ, ਧੀਏ ਘਰ ਜਾ ਅਪਣੇ
ਤੇਰੇ ਮਹਿਲਾਂ ਦੇ ਬਿਚ-ਵਿਚ ਵੇ,
ਬਾਬਲ ਮੇਰੀਆਂ ਗੁੱਡੀਆਂ ਰਹੀਆਂ,
ਗੁੱਡੀਆਂ ਸਹੀਆਂ ਨੂੰ ਦੇ ਦੇਵਾਂਗਾ, ਧੀਏ ਘਰ ਜਾ ਅਪਣੇ।
ਤੇਰੇ ਮਹਿਲਾਂ ਦੇ ਬਿਚ-ਬਿਚ ਵੇ, ਬਾਬਲ ਸਾਡੀ ਮਾਈ ਰੋਵੇ,
ਮਾਈ ਨੂੰ ਚੁੱਪ ਕਰਾ ਲਵਾਂਗੇ, ਧੀਏ ਘਰ ਜਾ ਅਪਣੇ
ਡੇਰੇ ਬਾਗਾਂ ਦੇ ਬਿਚ-ਵਿਚ ਵੇ ਸਾਡਾ ਡੋਲਾ ਅੜਦਾ
ਇਕ ਰੁੱਖ ਕਟਾ ਸੁੱਟਾਂਗੇ, ਧੀਏ ਘਰ ਜੀ ਆਪਣੇ।"
ਸ਼ਾਇਦ ਹੀ ਕੋਈ ਅੱਖ ਹੋਵੇਗੀ, ਜਿਹੜੀ ਇਸ ਵਿਦਾਈ ਸਮੇਂ ਅਸ਼ਕਾਂ ਨਾਲ ਪੂਰਨਮ ਨਹੀਂ ਸੀ ਹੋਈ। ਫਿਰ ਕੁਸਮ ਦੇ ਤਿੰਨ ਸਗੇ ਤੇ ਚੌਥੇ ਮੂੰਹ ਬੋਲੇ 'ਮੈਂ ਰੋਂਦੀ ਕੁਰਲਾਉਂਦੀ-ਵਿਲਕਦੀ ਪਿੱਛੇ ਵੇਖ-ਵੇਖ ਧਾਹਾਂ ਮਾਰਦੀ ਕੁਸਮ ਨੂੰ ਬਾਹਾਂ 'ਤੇ ਉਠਾ ਕੇ ਡੋਲੀ ਅੰਦਰ ਬਿਠਾ ਦਿੱਤਾ ਸੀ। ਉਸ ਦੀਆਂ ਦੋਵਾਂ ਬਾਹਾਂ 'ਤੇ ਅਣਗਿਣਤ ਕਲੀਰੇ ਡੋਰੀਆਂ ਨਾਲ ਬੰਨ੍ਹੇ ਹੋਏ ਸਨ। ਇਕ ਜਣੇ ਨੇ ਉਨ੍ਹਾਂ ਕਲੀਹਰਿਆਂ ਨੂੰ ਸਾਂਭਿਆ ਹੋਇਆ ਸੀ ਤੇ ਕੁਸਮ ਦੇ ਨਾਲ ਹੀ ਡੋਲੀ ਅੰਦਰ ਟਿੱਕਾ ਦਿੱਤਾ ਸੀ। ਕਹਾਰਾਂ ਨੇ ਡੋਲੀ ਚੁੱਕੀ। ਤੋਰਨ ਤੇ ਦੇ ਕਨਿਆਵਾਂ ਕੁੰਭ ਲੈ ਕੇ ਖੜੋਤੀਆਂ ਸਨ। ਕੁੰਭ ਵਿਚ ਕੁਝ ਪੈਸੇ ਪਾਏ ਗਏ। ਕੁਸਮ ਦੇ ਪਿਤਾ ਨੇ ਹੱਥ 'ਚ ਫੜੀ ਬੇਲੀ 'ਚੋਂ ਕਾਫੀ ਸਾਰੀ ਭਾਨ ਡੋਲੀ ਉਤੋਂ ਦੀ ਸੁੱਟ ਕੇ ਵਾਰਨਾ ਕੀਤਾ ਸੀ। ਮੇਰੇ ਅੱਥਰੂ ਆਪ ਮੁਹਾਰੇ ਵਗ ਤੁਰੇ ਸਨ। ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਮੈਂ ਤੇ ਗੋਰੀ ਇਕ ਦੂਸਰੇ ਦੇ ਧੁੰਦਲੇ ਅਕਸ ਵੇਖ ਰਹੇ ਸੀ। ਨਿਸ਼ਚਤ ਤੌਰ 'ਤੇ ਗੋਰੀ ਇਹੋ ਸੋਚਦੀ ਪਈ ਸੀ ਇਕ ਦਿਨ ਇਸੇ ਤਰ੍ਹਾਂ ਉਸ ਦੀ ਵੀ ਡੋਲੀ ਉਠੇਗੀ ਤੇ ਉਹ ਵੀ ਪਰਾਈ ਹੋ ਜਾਵੇਗੀ, ਇਧਰ ਮੇਰੇ ਮਨ ਵਿਚ ਇਹ. ਖ਼ਿਆਲ ਆਉਂਦਾ ਪਿਆ ਸੀ ਕਿ ਇਕ ਦਿਨ ਉਹ ਇੰਜ ਹੀ ਡੋਲੀ ਵਿਚ ਬੈਠ ਕੇ ਮੇਰੇ ਘਰ ਆਵੇਗੀ ਤੇ ਹਮੇਸ਼ਾ-ਹਮੇਸ਼ਾ ਲਈ ਮੇਰੀ ਹੋ ਜਾਵੇਗੀ।
ਘੱਟੀ ਉਤਰ ਕੇ, ਤੰਗ ਜਿਹਾ ਗੋਹਰਾ ਲੰਘ ਕੇ ਗੋਰੀ ਦੇ ਘਰ ਦੇ ਫਲਟੇ ਸਾਹਮਣੇ ਪਿੱਪਲ ਹੇਠਾਂ ਖਾਸਾ ਰੱਖਿਆ ਹੋਇਆ ਸੀ। ਉਥੇ ਖੜੋਤੇ ਬਰਾਤੀ ਆਪਣੇ ਸਾਜੋ ਸਾਮਾਨ ਨਾਲ ਡੋਲੀ ਦੇ ਆਉਣ ਦੀ ਉਡੀਕ ਕਰ ਰਹੇ ਸਨ। ਡੋਲੀ ਵਿਚੋਂ ਆਉਂਦੀਆਂ ਕੁਸਮ ਦੀਆਂ ਚੀਕਾਂ ਨਾਲ ਘਾਟੀ ਦਾ ਕਣ-ਕਣ ਕੰਬ ਉਠਿਆ ਸੀ। ਸਾਰੇ ਲੋਕ ਕੁਸਮ ਨੂੰ ਵਿਦਾਈ ਦੇਣ ਵਾਸਤੇ, ਹੌਲੀ-ਹੌਲੀ ਚੱਲ ਕੇ ਉੱਥੇ ਆ ਕੇ ਰੁਕ ਗਏ ਸਨ। ਲਾੜੇ ਨੂੰ ਉਸ ਦੀ ਸਵਾਰੀ 'ਖਾਸੇ' ਵਿਚੋਂ ਬਿਠਾਇਆ ਗਿਆ। ਕੁਸਮ ਦੇ ਪਿਤਾ ਨੇ ਰੋਂਦਿਆਂ, ਆਪਣੇ ਕੁੜਮ ਅੱਗੇ ਹੱਥ ਜੋੜਦਿਆਂ ਕਿਹਾ, 'ਮੇਰੀ ਧੀ ਨੂੰ ਪਿਆਰ ਨਾਲ ਰੱਖਿਓ, ਉਸ ਤੋਂ ਜੇ ਕੋਈ ਗਲਤੀ ਹੋ ਜਾਵੇ ਤਾਂ ਆਪਣੀ ਬੇਟੀ ਸਮਝ ਕੇ ਮੁਆਫ ਕਰੀ ਦੇਣਾ ਜੀ। ਜੇ ਤੁਹਾਡੀ ਆਓ ਭਗਤ ਜਾਂ ਸੇਵਾ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਖਿਮਾ ਕਰਿਓ ਜੀ।" ਕੁੜਮ ਨੇ ਕੁਸਮ ਦੇ ਪਿਓ ਨੂੰ ਘੁੱਟ ਕੇ ਗਲ ਨਾਲ ਲਾ ਗਿਆ ਸੀ। "ਸ਼ਾਹ ਜੀ, ਫਿਕਰ ਨਾ ਕਰਿਓ, ਕੁਸਮ ਹੁਣ ਸਾਡੀ ਧੀ ਐ ਆਪਣੀਆਂ ਧੀਆਂ ਨਾਲੋਂ ਵੱਧ ਕੇ ਰੱਖਾਂਗਾ।" ਇੰਜ ਕਹਿੰਦਿਆਂ ਕੁੜਮ ਦੀਆਂ ਅੱਖਾਂ ਭਿੱਜ ਗਈਆਂ ਸਨ। ਸ਼ਾਇਦ ਉਸ ਨੂੰ ਵੀ ਇਕ ਬੇਟੀ ਦਾ ਬਾਪ ਹੋਣ ਦੇ ਨਾਤੇ ਆਪਣੀ ਧੀ ਨੂੰ ਇੰਜ ਹੀ ਰੁਖ਼ਸਤ ਕਰਨ ਦਾ ਵੇਲਾ ਚੇਤੇ ਆ ਗਿਆ ਸੀ। ਕੁਸਮ ਦੇ ਪਿਤਾ ਦੀਆਂ ਅੱਖਾਂ 'ਚੋਂ ਪਰਲ-ਪਰਲ ਅੱਥਰੂ ਵਗ ਰਹੇ ਸਨ। ਕੁਸਮ ਨੂੰ ਵਿਦਾ ਕਰਕੇ, ਸਾਰੇ ਘਰ ਪਰਤ ਆਏ ਸਨ। ਸਾਰਿਆਂ ਦੇ
ਚਿਹਰੇ ਉਦਾਸੇ ਹੋਏ ਸਨ। ਤਿੰਨ ਦਿਨਾਂ ਤੋਂ ਲੱਗੀ ਰੌਣਕ ਇਕਦਮ ਸੁਨਸਾਨ ਵਿਚ ਬਦਲ ਗਈ ਸੀ। ਹੁਣ ਸਾਮਾਨ ਸਮੇਟਣ ਦਾ ਕੰਮ ਸ਼ੁਰੂ ਹੋ ਗਿਆ ਸੀ। ਕੁਸਮ ਦੇ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਫਟਾਫਟ ਇਧਰ-ਉਧਰੋਂ ਇਕੱਠਾ ਕੀਤਾ ਸਾਮਾਨ ਮੋੜਣਾ ਸ਼ੁਰੂ ਕਰ ਦਿੱਤਾ ਸੀ। ਬਲਟੋਹੀਆਂ, ਪਰਾਤਾਂ, ਪਤੀਲੇ ਤੇ ਹੋਰ ਸਾਮਾਨ ਸਾਫ ਕੀਤੇ ਗਏ। ਵਿਹੜੇ 'ਚੋਂ ਤੋਰਣ ਤੇ ਬੇਦਾਂ ਹਟਾ ਦਿੱਤੀਆਂ ਗਈਆਂ ਸਨ। ਹਵਨ ਕੁੰਡ ਦਾ ਸਾਮਾਨ ਵਗਦੇ ਪਾਣੀ ਵਿਚ ਪ੍ਰਵਾਹ ਕਰਨ ਲਈ ਇਕ ਲੁਹਾਡੇ 'ਚ ਪਾ ਕੇ ਸਾਂਭ ਲਿਆ ਗਿਆ ਸੀ। ਇਧਰ-ਉਧਰ ਖਿਲਰਿਆ ਸਾਮਾਨ ਸਮੇਟਿਆ ਗਿਆ ਸੀ ਤੇ ਉਸ ਨੂੰ ਮੁੜ ਉਸ ਦੀ ਪੁਰਾਣੀ ਥਾਂ 'ਤੇ ਰੱਖ ਦਿੱਤਾ ਗਿਆ ਸੀ। ਇੰਜ ਸਾਮਾਨ ਸੰਭਾਲਦਿਆਂ ਸ਼ਾਮ ਹੋ ਗਈ ਸੀ। ਡੇਰੇ ਤੋਂ ਵੀ ਕਾਫੀ ਸਾਮਾਨ ਲੋਕਾਂ ਦੇ ਘਰ ਭਿਜਵਾਉਣ ਵਾਲਾ ਸੀ। ਟੈਂਕੀਆਂ, ਮੰਜੇ, ਬਿਸਤਰੇ ਉਨ੍ਹਾਂ ਘਰਾਂ ਨੂੰ ਪੂਜਾ ਦਿੱਤੇ ਗਏ ਸਨ ਜਿਥੋਂ ਲਿਆਂਦੇ ਗਏ ਸਨ। ਮੈਂ ਬਾਹਰਲਾ ਸਾਮਾਨ ਸਮੇਟਣ ਵਿਚ ਤੇ ਗੌਰੀ ਅੰਦਰਲਾ ਸਾਮਾਨ ਸਮੇਟਣ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਸੀ।
ਪਿਛਲੇ ਕਈ ਦਿਨਾਂ ਦੀ ਦੌੜ ਭੱਜ ਤੇ ਤਿੰਨਾਂ ਦਿਨਾਂ ਦੀ ਚਹਿਲ ਪਹਿਲ ਨਾਲ ਭਰਿਆ-ਭਰਿਆ ਘਰ ਹੁਣ ਖਾਲੀ-ਖਾਲੀ ਲੱਗਣ ਲੱਗ ਪਿਆ ਸੀ। ਕੁਸਮ ਦੇ ਪਿਤਾ ਇਕ ਪਾਸੇ ਉਦਾਸ ਅੱਖਾਂ ਨਾਲ ਘਰ ਦੀ ਹਰੇਕ ਚੀਜ਼ ਨੂੰ ਵੇਖ ਕੇ ਸ਼ਾਇਦ ਇੰਝ ਮਹਿਸੂਸ ਕਰਦੇ ਪਏ ਸਨ....
ਬਰਾਤ ਜਾਣ ਮਗਰੋਂ
ਜਿਸ ਤੋਂ ਜੋ ਲਿਆ ਸੀ
ਸਭ ਮੋੜ ਦਿੱਤਾ
ਘਰ ਦੀ ਹਰੇਕ ਚੀਜ ਨਿਕਲੀ ਸੀ
ਪੂਰੀ ਦੀ ਪੂਰੀ
ਸ਼ੁਕਰ ਹੈ ਕੁੱਝ ਗੁਆਚਾ ਨਹੀਂ
ਚੈਨ ਦਾ ਸਾਹ ਲੈਣ ਤੋਂ ਪਹਿਲਾਂ ਹੀ
ਉਸ ਨੂੰ ਸਾਰਾ ਘਰ
ਲੱਗਣ ਲੱਗਾ ਸੀ ਖਾਲੀ-ਖਾਲੀ
ਉਸ ਨੂੰ ਲੱਗ ਰਿਹਾ ਸੀ
'ਬੇਟੀ' ਵਿਦਾ ਕਰਕੇ
ਉਸ ਪਾਸ
ਕੁੱਝ ਵੀ ਨਹੀਂ ਬਚਿਆ ਹੈ।
ਘਰਾਂ 'ਚ ਦੀਵਿਆਂ ਦੀ ਰੋਸ਼ਨੀ ਟਿਮਟਿਮਾਉਣ ਲੱਗ ਪਈ ਸੀ। ਮੈਂ ਕੁਸਮ ਦੇ ਪਿਤਾ ਤੋਂ ਚੁਬਾਰੇ 'ਤੇ ਜਾਣ ਲਈ ਇਜ਼ਾਜਤ ਮੰਗੀ।
"ਪੁੱਤਰ ਪਿਆ ਰਹਿ ਇਥੇ ਹੀ, ਰਾਤ ਈ ਤਾਂ ਕੱਟਣੀ ਐ....।"
"ਨਹੀਂ ਪਲੀਜ ਹੁਣ ਮੈਨੂੰ ਜਾਣ ਦਿਓ, ਜੇ ਮੇਰੇ ਲਾਇਕ ਕੋਈ ਕੰਮ ਰਹਿੰਦਾ ਐ ਤਾਂ ਦੱਸ ਦਿਓ।"
"ਨਹੀਂ ਪੁੱਤਰ, ਤੁਸੀਂ ਸਾਰਿਆਂ ਨੇ ਰਲੀ-ਮਿਲੀ ਕੇ ਮੇਰੇ ਸਿਰੋਂ ਇਹ ਬੋਝ ਉਤਾਰੀ ਦਿੱਤਾ ਐ ਹੁਣ ਹੋਰ ਕੇ ਕੰਮ ਰਹੀ ਗਿਆ। ਜੀਉਂਦਾ ਰਹਿ ਪੁੱਤਰ। ਤੁਸੀਂ ਵੀ ਦਿਨ-ਰਾਤ ਨੱਠੀ ਭੱਜੀ ਕੇ ਬੱਕੀਗੇ ਹੋਣ, ਉਣ ਰੋਟੀ ਖਾਈ ਕੇ ਆਰਾਮ ਕਰੀ ਲੱਗੇ।" ਕਹਿੰਦਿਆਂ ਕੁਸਮ ਦੇ ਪਿਤਾ ਨੇ ਹਉਕਾ ਜਿਹਾ ਭਰਿਆ ਸੀ ਕੁਸਮ ਦੀ ਯਾਦ ਵਿਚ।
"ਨਹੀਂ ਜੀ, ਭੁੱਖ ਤਾਂ ਹੁਣ ਬਿਲਕੁਲ ਹਈ ਨੀ, ਜੀ ਬੱਸ ਮੇਂ ਚਲਦਾ ਜੀ।" ਕਹਿ ਕੇ ਮੈਂ ਉਨ੍ਹਾਂ ਦੇ ਚਰਣ ਸਪਰਸ਼ ਕੀਤੇ ਤੇ ਹੌਲੀ-ਹੌਲੀ ਘੱਟੀ ਉਤਰਨ ਲੱਗਾ। ਘੱਟੀ 'ਤੇ ਦਰਖ਼ਤਾਂ ਦੇ ਪੱਤਿਆਂ 'ਚੋਂ ਛਣ-ਛਣ ਕੇ ਆਉਂਦੀ ਚਾਨਣੀ ਵਿਚ ਮੈਨੂੰ ਇਕ ਪਰਛਾਵਾਂ ਖੜਤਾ ਨਜ਼ਰ ਆਇਆ। ਜਿਵੇਂ ਹੀ ਮੈਂ ਉਸ ਦੇ ਨੇੜੇ ਪੁੱਜਾ ਉਹ ਪਰਛਾਵਾਂ ਮੇਰੇ ਵੱਲ ਵਧਿਆ ਤੇ ਮੇਰੇ ਮੋਢੇ 'ਤੇ ਸਿਰ ਰੱਖ ਕੇ ਡੁਸਕਣ ਲੱਗ ਪਿਆ ਸੀ।
"ਗੋਰੀ ਤੂੰ ?" ਮੈਂ ਹੌਲੀ ਦੇਣੀ ਪੁੱਛਿਆ ਸੀ।
"ਆਹੋ, ਤੁਸਾਂ ਜੋ ਨਿਹਾਲਾ ਦੀ ਹੀ।” ਉਸ ਨੂੰ ਡੁਸਕਦਿਆਂ ਵੇਖ ਕੇ ਮੇਰਾ ਵੀ ਰੁੱਗ ਭਰ ਆਇਆ ਸੀ।
"ਸੁਦੇਣੇ, ਕਿਉਂ ਰੋਂਦੀ ਐਂ ।" ਮੈਂ ਉਸ ਦੇ ਅੱਥਰੂ ਪੂੰਝਦਿਆਂ ਪੁੱਛਿਆ ਸੀ।
"ਮੇਰੀ ਇਕੋ ਇੱਕ ਸਹੇਲੀ ਹੀ ਉਹ ਬੀ ਚਲੀ ਗਈ ਉਣ ਮੇਰਾ ਜੀ ਕੀਆਂ ਲਗਗ।"
"ਤੂੰ ਵੀ ਤਾਂ ਚਲੇ ਜਾਣਾ ਐ ਇੱਕ ਦਿਨ, ਇੰਜ ਹੀ ਡੋਲੀ 'ਚ ਬੈਠ ਕੇ ਪਰਾਏ ਘਰ ।"
"ਨੀ ਮੈਂ ਨੀ ਜਾਣਾ ਕੁਤੇ ਬੀ।"
"ਕੁਆਰੀ ਬੈਠੀ ਰਹੇਗੀ ਉਮਰ ਭਰ।"
"ਜਾਣਾ ਤਾਂ ਤੁਹਾਡੇ ਘਰ, ਨੀ ਤਾਂ ਕਿਤੇ ਬੀ ਨੀ ਜਾਣਾ।" ਗੋਰੀ ਨੇ ਦਿਲ ਦੀ ਗੱਲ ਜ਼ੁਬਾਨ 'ਤੇ ਲਿਆਉਂਦਿਆਂ ਕਿਹਾ ਸੀ। ਕਿਸੇ ਨੇ ਸੱਚ ਹੀ ਤਾਂ ਕਿਹਾ ਹੈ ਮਰਦ, ਔਰਤ ਵਿਚ ਆਪਣੀ ਪ੍ਰੇਮਕਾ ਤਲਾਸ਼ ਕਰਦਾ ਹੈ ਤੇ ਔਰਤ, ਮਰਦ ਵਿਚ ਆਪਣਾ ਪਤੀ।
"ਮਿਨੂੰ ਛੱਡ ਕੇ ਨਾ ਜਾਇਓ... ।" ਕਹਿੰਦਿਆਂ ਗੌਰੀ ਮੇਰੀਆਂ ਬਾਹਾ ਵਿਚ ਸਿਮਟ ਗਈ ਸੀ। ਅਸੀਂ ਕਿੰਨੀ ਹੀ ਦੇਰ ਬੁੱਤ ਬਣੇ ਖੜੋਤੇ ਰਹੇ ਸੀ, ਆਪਣੀ ਸ਼ੁੱਧ-ਬੁੱਧ ਗੁਆ ਕੇ। ਫਿਰ ਅਸੀਂ ਹੌਲੀ-ਹੌਲੀ ਗੋਹਰੇ 'ਚ ਅੱਗੇ ਵਧੇ ਸੀ। ਮੇਰਾ ਸਹਾਰਾ ਲਈ, ਮੇਰੇ ਮੋਢੇ 'ਤੇ ਸਿਰ ਟਿਕਾਈ ਆਪਣੇ ਘਰ ਦੇ ਫਲਟੋ ਲਾਗੇ ਆ ਕੇ ਉਸ ਨੇ ਮੇਰੇ ਕੰਨ ਵਿਚ ਹੌਲੀ ਦੇਣੀ ਕਿਹਾ ਸੀ, "ਮਿਨ ਬੀ ਆਪਣੇ ਨਾਲ ਲਈ ਜਾਗੋ ਨਾ, ਇਥੇ ਨੀ ਉਣ ਮੇਰਾ ਦਿਲ ਲਗਦਾ। ਧਿਆਨ ਤਾਂ ਹਰ ਬੇਲੇ ਤੁਹਾਡੇ ਬਿਚ ਈ ਰੇਂਦਾ ਏ।
ਤੈਨੂੰ ਮੈਂ ਇਜ ਕਿਥੇ ਲਿਜਾ ਸਕਦਾ ਹਾਂ ਤੇਰੇ ਘਰ ਦੇ, ਮੁਹੱਲੇ ਵਾਲੇ ਤਾਂ ਕੀ ਸਾਰੇ ਪਿੰਡ ਵਾਲੇ ਈ ਸਾਡੇ ਦੁਸ਼ਮਣ ਬਣ ਜਾਣੇ ਨੇ। ਉਂਜ ਮੈਂ ਇਥੇ ਈ ਹਾਂ, ਕਿਤੇ ਜਾਣ ਨੀ ਲੱਗਾ ।" ਮੈਂ ਚੁਬਾਰੇ 'ਤੇ ਜਾਣਾ ਚਾਹੁੰਦਾ ਸੀ। ਪਰ ਗੋਰੀ ਦੀ ਜਕੜ ਹੋਰ ਮਜ਼ਬੂਤ ਹੁੰਦੀ ਜਾਂਦੀ ਸੀ। ਉਸੇ ਦੇ ਅੱਥਰੂਆਂ ਦਾ ਕਸਾਪਣ ਮੈਨੂੰ ਆਪਣੇ ਮੋਢੇ 'ਤੇ ਮਹਿਸੂਸ ਹੋ ਰਿਹਾ ਸੀ। ਮੈਂ ਆਪਣੇ ਦੋਹਾਂ ਹੱਥਾਂ ਵਿਚ ਉਸ ਦਾ ਫੁੱਲ ਜਿਹਾ ਚਿਹਰਾ ਲੈ ਕੇ, ਉਸ ਦੇ ਅੱਥਰੂਆਂ ਨਾਲ ਭਿੱਜੀਆਂ ਗੋਲ੍ਹਾਂ ਤੇ ਬੁੱਲ੍ਹਾਂ ਨੂੰ ਆਪਣੇ ਬੁੱਲ੍ਹਾਂ ਨਾਲ ਪੂੰਝਿਆ ਸੀ। "ਠੀਕ ਐ- ਹੁਣ ਮੈਂ ਚਲਦਾਂ-ਕੱਲ੍ਹ ਫਿਰ ਮਿਲਾਂਗੇ।"
ਸਾਹਮਣੇ ਪਹਾੜੀ ਦੀ ਟੀਸੀ 'ਤੇ ਟਿਕਿਆ ਚੰਨ ਸਾਡੇ ਮਿਲਣ ਦਾ ਗੁਵਾਹ ਸੀ। ਉਸ ਦੀ ਜ਼ਰਦ ਤੇ ਸ਼ਰਦ ਚਾਨਣੀ ਗੌਰੀ ਦੇ ਚਿਹਰੇ ਦੀ ਉਦਾਸੀ ਨੂੰ ਹੋਰ ਵਧਾ ਰਹੀ ਸੀ। ਚੰਨ ਵੀ ਮੈਨੂੰ ਅੱਜ ਬਹੁਤ ਥੱਕਿਆ-ਥੱਕਿਆ ਤੇ ਉਦਾਸ ਨਜ਼ਰ ਆਇਆ ਸੀ। ਮੈਂ ਗੌਰੀ ਨੂੰ ਜਰੂਰ ਕਹਿ ਰਿਹਾ ਸੀ ਕਿ ਉਹ ਚਲੀ ਜਾਵੇ, ਪਰ ਮਨ ਕਰਦਾ ਸੀ ਅਸੀਂ ਇਜ ਹੀ ਇਕ-ਦੂਸਰੇ ਦੇ ਗਲ ਲੱਗ ਕੇ ਖੜੋਤੇ ਰਹੀਏ ਤੇ ਰਾਤ ਲੰਘ ਜਾਵੇ। ਨਾ ਗੋਰੀ ਮੈਥੋਂ ਅਲੱਗ ਹੋਣਾ ਚਾਹੁੰਦੀ ਸੀ ਤੇ ਨਾ ਮੈਂ ਹੀ ਉਸ ਤੋਂ ਦੂਰ ਹੋਣਾ ਚਾਹੁੰਦਾ ਸੀ। ਇਕ ਅਣਬੁੱਝੇ, ਆਦਰਸ਼, ਅਲੌਕਿਕ ਤੇ ਅਦਭੁਤ ਅਕਰਸ਼ਣ ਵਿਚ ਵੱਝੇ ਹੋਏ। ਗੋਰੀ ਦੀ ਇਸ ਨਿੱਘੀ ਤੇ ਆਤਮਕ ਨੇੜਤਾ ਨਾਲ ਮੇਰੀ ਤਿੰਨ ਦਿਨਾਂ ਦੀ ਥਕਾਵਟ ਜਿਵੇਂ ਖੰਭ ਲਾ ਕੇ ਉਡ-ਪੁਡ ਗਈ ਸੀ। ਅਸੀਂ ਮਿਲਨ ਦੇ ਸੁਵਰਗੀ ਅਨੰਦ ਵਰਗੇ ਪਲਾਂ ਵਿਚ ਆਪਣੇ ਦੁਆਲੇ ਤੋਂ ਬੇਖ਼ਬਰ ਠੰਡ 'ਚ ਘੰਟਿਆਂ ਤੋਂ ਖੜੋਤੇ ਸੀ ਕਿ ਅਚਾਨਕ ਕਿਸੇ ਨੇ ਗੌਰੀ ਨੂੰ ਖਿੱਚ ਕੇ ਮੈਥੋਂ ਅਲੱਗ ਕਰ ਦਿੱਤਾ ਸੀ।
"ਚੱਲ ਜ਼ਰਾ, ਫੂਕਦਾਂ ਮੈਂ ਤੇਰਾ ਝਾਟਾ, ਤੂੰ ਸਾਡਾ ਨੱਕ ਵਢਾਦੀ ਪਈਏ ਹਰਾਮਜ਼ਾਦੀਏ।" ਗੁੱਸੇ ਨਾਲ ਉਬਲਦਾ ਉਹ ਬੋਲਿਆ ਸੀ ਤੇ ਗੋਰੀ ਤੇ ਥੱਪੜਾਂ ਤੇ ਘਸੁੰਨਾਂ ਦੀ ਵਾਛੜ ਲਾਉਂਦਾ, ਗੈਰੀ ਨੂੰ ਮੈਂਥੋਂ ਧੂਹ ਕੇ ਲੈ ਗਿਆ ਸੀ।
ਮੈਂ ਸਿਰ ਤੋਂ ਪੈਰਾਂ ਤਾਈਂ ਕੰਬ ਗਿਆ ਸੀ। ਮੈਂ ਹੱਕਾ ਬੱਕਾ ਸੁੰਨ ਵੱਟਾ ਖੜੋਤਾ ਗੋਰੀ ਨੂੰ ਕੁੱਟ ਖਾਂਦਿਆਂ ਵੇਖ ਰਿਹਾ ਸੀ। ਮੇਰੇ ਸਾਹਮਣੇ ਹੀ ਗੋਰੀ ਦੇ ਭਰਾ, ਉਸ ਨੂੰ ਗੁੱਤ ਤੋਂ ਫੜ ਕੇ ਘਸੀਟਦੇ ਹੋਏ ਫਲਟੇ ਦੇ ਅੰਦਰ ਲੈ ਗਏ ਸਨ। ਮੈਨੂੰ ਪਤਾ ਨਹੀਂ ਕਿਹੜਾ ਸੱਪ ਸੁੰਘ ਗਿਆ ਸੀ। ਮੇਰੇ ਕਾਰਨ ਮਾਰ ਖਾਂਦੀ ਗੋਰੀ ਨੂੰ ਛੁਡਾਉਣ ਲਈ ਮੇਰੇ ਕਦਮ ਅੱਗੇ ਨਹੀਂ ਸਨ ਵਧੇ। ਸ਼ਾਇਦ ਮੈਂ ਆਪ ਹੀ ਅੰਦਰ-ਅੰਦਰ ਡਰ ਗਿਆ ਸੀ। ਮੈਂ ਵੀ ਆਪਣੇ-ਆਪ ਨੂੰ ਗੁਨਾਹਗਾਰ ਸਮਝਣ ਲੱਗ ਪਿਆ ਸੀ। ਮੈਂ ਖ਼ੁਦਗਰਜ਼ ਜਿਹਾ ਕੁੱਝ ਦੇਰ ਉੱਥੇ ਹੀ ਖੜਤਾ ਰਿਹਾ ਸੀ। ਗੋਰੀ ਦੇ ਪਿਤਾ ਤੇ ਭਰਾ ਦੀਆਂ ਗੁੱਸੇ ਭਰੀਆਂ ਤੇ ਜ਼ਹਿਰ ਉਗਲਦੀਆਂ ਆਵਾਜ਼ਾਂ ਮੇਰੇ ਕੰਨਾਂ ਵਿਚ ਸ਼ੀਸ਼ੇ ਵਾਂਗੂੰ ਉਤਰ ਰਹੀਆਂ ਸਨ।
ਪਤਾ ਨਹੀਂ ਮੇਰਾ ਸਾਰਾ ਹੌਂਸਲਾ ਹਿੰਮਤ ਤੇ ਤਰਕ ਕਿੱਥੇ ਗਾਇਬ ਹੋ ਗਿਆ ਸੀ। ਇੰਨੀ ਜਲਦੀ ਇਹ ਸਭ ਵਾਪਰ ਗਿਆ ਸੀ ਕਿ ਨਾ ਮੈਨੂੰ ਸੰਭਲਣ ਦਾ ਮੌਕਾ ਮਿਲਿਆ ਸੀ ਨਾ ਸੋਚਣ ਦਾ ਤੇ ਨਾ ਹੀ ਮਾਨਸਿਕ ਤੌਰ 'ਤੇ ਤਿਆਰ
ਹੋਣ ਦਾ। ਮੈਂ ਹਾਰੇ ਹੋਏ ਜੁਆਰੀ ਵਾਂਗ ਗੋਰੀ ਨੂੰ ਉਸ ਦੇ ਹਾਲ 'ਤੇ ਹੀ ਛੱਡ ਕੇ ਭਾਰੀ-ਭਾਰੀ ਕਦਮਾਂ ਨਾਲ ਹੌਲੀ-ਹੌਲੀ ਚਲਦਾ ਆਪਣੇ ਚੁਬਾਰੇ 'ਤੇ ਆ ਗਿਆ ਸੀ। ਬਰਫ ਵਾਂਗ ਯਖ ਠੰਡੇ ਬਿਸਤਰੇ 'ਤੇ ਪਿਆ, ਗੋਰੀ ਬਾਰੇ ਸੋਚਦਿਆਂ ਰਾਤ ਅੱਖਾਂ ਵਿਚ ਲੰਘ ਗਈ ਸੀ। ਗੌਰੀ ਦੀ ਯਾਦ ਵਿਚ ਬਰਫ ਬਣਿਆ ਬਿਸਤਰਾ ਅੰਗਿਆਰਿਆਂ ਦੀ ਸੇਜ ਬਣ ਗਿਆ ਸੀ। ਦਿਲ ਕਰਦਾ ਸੀ ਕਿ ਗੋਰੀ ਦੇ ਘਰ ਜਾ ਕੇ ਵੇਖਾਂ ਕਿ ਉਹ ਕਿਸ ਹਾਲ ਵਿਚ ਹੈ। ਕਦੇ-ਕਦੇ ਮੈਨੂੰ ਲਗਦਾ ਕਿ ਗੋਰੀ ਦੇ ਘਰ ਵਾਲੇ ਮੈਨੂੰ ਵੀ ਕੁੱਟਣ ਲਈ ਮੇਰੇ ਚੁਬਾਰੇ ਵੱਲ ਆਉਂਦੇ ਪਏ ਨੇ। ਮੈਨੂੰ ਉੱਥੇ ਇਕਲਿਆਂ ਰਹਿਣਾ ਖ਼ਤਰੇ ਤੋਂ ਖਾਲੀ ਪ੍ਰਤੀਤ ਨਹੀਂ ਸੀ ਹੁੰਦਾ।
ਦੂਸਰੇ ਦਿਨ ਮੈਂ ਕੁਸਮ ਦੇ ਘਰ ਗਿਆ ਤਾਂ ਹਰੇਕ ਅੱਖ ਜਿਵੇਂ ਮੈਨੂੰ ਗੁਨਾਹਗਾਰ ਵਾਂਗੂ ਵੇਖ ਰਹੀ ਸੀ। ਹਰ ਨਜ਼ਰ ਜ਼ਹਿਰ ਬੁੱਝੀ ਜਿਹੀ। ਮੈਨੂੰ ਲਗਦਾ ਪਿਆ ਸੀ, ਜਿਵੇਂ ਸਾਰੇ ਜਣੇ ਮੇਰੇ ਵੱਲ ਵੇਖ ਕੇ ਮੇਰੀਆਂ ਹੀ ਗੱਲਾਂ ਕਰਦੇ ਪਏ ਸਨ। ਚਾਹੇ ਉਹ ਆਪਣੀ ਹੀ ਕਿਸੇ ਗੱਲ 'ਤੇ ਹੱਸਦੇ ਪਰ ਮੈਨੂੰ ਲਗਦਾ ਕਿ ਜਿਵੇਂ ਉਹ ਮੇਰਾ ਹੀ ਮਜਾਕ ਉਡਾਉਂਦੇ ਹੋਣ। ਮੈਨੂੰ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦੀਆਂ ਨਿਗਾਹਾਂ ਦਾ ਕੇਂਦਰ ਬਿੰਦੂ ਮੈਂ ਹੀ ਹੋਵਾਂ। ਕੱਲ੍ਹ ਤੱਕ ਜਿਹੜੇ ਮੇਰੇ ਆਪਣੇ ਸਨ ਅੱਜ ਉਹ ਸਾਰੇ ਮੈਨੂੰ ਪਰਾਏ-ਪਰਾਏ ਲੱਗ ਰਹੇ ਸਨ। ਹਰ ਨਜ਼ਰ ਹਰ ਗੱਲ, ਹਰੇਕ ਮੁਸਕਰਾਹਟ, ਹਰੇਕ ਹਾਸਾ ਬਦਲਿਆ-ਬਦਲਿਆ, ਪਰਾਇਆ-ਪਰਾਇਆ। ਗੋਰੀ ਦੇ ਨੇੜੇ ਹੁੰਦਿਆਂ ਹੀ ਜਿਵੇਂ ਹਰ ਕੋਈ ਮੈਥੋਂ ਦੂਰ ਹੋ ਗਿਆ ਸੀ। ਕੱਲ੍ਹ ਤੱਕ ਜੋ ਸਾਡੇ ਮਨ, ਸਾਡੀਆਂ ਅੱਖਾਂ ਤੇ ਸਾਡੇ ਬੁੱਲ੍ਹਾਂ ਤੱਕ ਸੀਮਤ ਸੀ ਉਸਨੇ ਸਾਰਿਆਂ ਦੇ ਮਨਾਂ, ਅੱਖਾਂ ਤੇ ਲਬਾਂ 'ਤੇ ਚਰਚਾ ਬਣ ਕੇ ਹਲ-ਚਲ ਮਚਾ ਦਿੱਤੀ ਸੀ। ਅਸੀਂ ਕਿੰਨੀਆਂ ਹੀ ਅੱਖਾਂ ਵਿਚ ਰੜਕਣ ਲੱਗ ਪਏ ਸੀ। ਕਿੰਨਿਆਂ ਦੀਆਂ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਕਿੰਨੀਆਂ ਹੀ ਜੁਬਾਨਾਂ ਨੇ ਸਾਡੇ ਬਾਰੇ ਕੁਫ਼ਰ ਤੋਲਿਆ ਸੀ।
ਮੈਨੂੰ ਕੁਸਮ ਦੇ ਘਰ ਠਹਿਰਨਾ ਔਖਾ ਲੱਗ ਰਿਹਾ ਸੀ। ਕਿਸੇ ਨੇ ਵੀ ਪਹਿਲਾਂ ਵਾਂਗ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ ਮੇਰੇ ਨਾਲ। ਮੇਰਾ ਉੱਥੇ ਇਕ ਪਲ ਵੀ ਠਹਿਰਣਾ ਮੁਸ਼ਕਿਲ ਹੋ ਗਿਆ ਸੀ। ਇਕ ਆਸ ਵਿਚ ਉੱਥੇ ਰੁਕਿਆ ਹੋਇਆ ਸੀ ਕਿ ਸ਼ਇਦ ਗੌਰੀ ਇਧਰ ਆਈ ਹੋਵੇ। ਮੈਨੂੰ ਉਸ ਦੀ ਇਕ ਝਲਕ ਨਜ਼ਰ ਆ ਜਾਵੇ। ਉਸ ਨਾਲ ਕੀ ਤੇ ਕਿਵੇਂ ਵਾਪਰੀ ? ਮੈਂ ਜਾਣ ਸਕਾਂ: ਉਸ ਲਈ ਫਿਕਰਮੰਦ ਮਨ ਨੂੰ ਕੁੱਝ ਰਾਹਤ ਮਿਲ ਸਕੇ। ਫਿਰ ਨਿਰਾਸ਼ ਹੋ ਕੇ ਮੈਂ ਮੁੜ ਪਿਆ ਸੀ। ਕਿਸੇ ਨੇ ਮੈਨੂੰ ਪਹਿਲਾਂ ਵਾਂਗ ਰੁਕ ਜਾਣ ਜਾਂ ਥੋੜ੍ਹੀ ਦੇਰ ਠਹਿਰਣ ਲਈ ਨਹੀਂ ਸੀ ਕਿਹਾ। ਸਾਰੇ ਆਪੋ-ਆਪਣੇ ਕੰਮਾਂ ਵਿਚ ਰੁੱਝੇ ਹੋਏ ਸਨ ਜਾਂ ਰੁੱਝੇ ਹੋਣ ਦਾ ਨਾਟਕ ਕਰ ਰਹੇ ਸਨ।
ਘੱਟੀ ਉਤਰ ਕੇ ਹੌਲੇ-ਹੌਲੇ ਕਦਮੀ ਗੋਹਰੇ 'ਚ ਲੰਘਿਆ। ਗੋਰੀ ਦੇ ਫਲਟੇ ਨੇੜੇ ਆ ਕੇ ਪੈਰ ਦੀ ਗਤੀ ਕੁੱਝ ਹੋਰ ਹੌਲੀ ਹੋਈ, ਸ਼ਾਇਦ ਗੌਰੀ ਦੀ ਆਵਾਜ਼ ਕੰਨੀ ਪੈ ਜਾਵੇ। ਉਹ ਵਿਹੜੇ 'ਚ ਖੜੋਤੀ ਹੀ ਨਜ਼ਰੀ ਪੈ ਜਾਵੇ। ਇਕ ਵਾਰੀ ਦਿਲ ਕੀਤਾ ਕਿ ਫਲਟਾ ਪਾਰ ਕਰ ਸਿੱਧੇ ਗੌਰੀ ਦੇ ਘਰ ਜਾ ਕੇ ਉਸ
ਦਾ ਹਾਲ ਚਾਲ ਪੁੱਛ ਲਵਾਂ। ਹਿੰਮਤ ਕਰਕੇ ਫਲਟਾ ਪਾਰ ਕਰਕੇ, ਪੈੜਾ ਚੜ੍ਹਿਆ ਵੀ। ਸੁੰਨ ਮਸਾਨ ਪਈ ਹੋਈ ਸੀ। ਕੋਈ ਨਜ਼ਰ ਨਹੀਂ ਆਇਆ। ਬੂਹੇ ਖੁੱਲ੍ਹੇ ਸਨ। ਪਰ ਆਵਾਜ਼ ਮਾਰਨ ਦੀ ਹਿੰਮਤ ਨਹੀਂ ਹੋਈ। ਵਿਵੇਕ ਨੇ ਆਗਿਆ ਨਾ ਦਿੱਤੀ ਤੇ ਨਾ ਹੀ ਹੌਂਸਲੇ ਨੇ ਸਾਥ ਦਿੱਤਾ ਸੀ ਤੇ ਮੈਂ ਹੋਰ ਡੂੰਘੀ ਉਦਾਸੀ ਨਾਲ ਭਰਿਆ ਚੁਬਾਰੇ 'ਤੇ ਮੁੜ ਆਇਆ ਸੀ। ਕਈ ਦਿਨਾਂ ਤੋਂ ਗੋਰੀ ਖੂਹ 'ਤੇ ਵੀ ਨਜ਼ਰ ਨਹੀਂ ਸੀ ਆਈ।
ਰਾਤ ਨੂੰ ਖਿੜਕੀ ਵਿਚੋਂ ਦੀ ਝਾਕਦੇ ਚੰਨ ਦੀ ਚਾਨਣੀ ਵਿਚ ਕੁੱਝ ਸਤਰਾਂ ਲਿਖ ਕੇ ਮਨ ਦੀ ਅਵਸਥਾ ਨੂੰ ਕੁੱਝ ਇੰਜ ਬਿਆਨ ਕੀਤਾ ਸੀ.....
ਚੰਨ ਅਕਾਜ਼ੀ ਵੇਖ ਕੇ ਰਾਹੀਂ,
ਉਹ ਵੀ ਕਲਪਣਗੇ ਜ਼ਰੂਰ।
ਹਿਜ਼ਰ ਰੇਡ 'ਤੇ ਮੱਛੀ ਵਾਂਗੂ,
ਉਹ ਵੀ ਤੜਫਣਗੇ ਜ਼ਰੂਰ।
ਯਾਦਾਂ ਦੇ ਬੋਹੜ ਦੀ ਛਾਵੇਂ,
ਭੱਖਦੇ ਦਿਨ ਗੁਜਾਰੇ।
ਯਖ ਠੰਡੀਆਂ ਰਾਤਾਂ ਲੰਘੀਆਂ,
ਵੇਖ ਕੇ ਟੁੱਟਦੇ ਤਾਰੇ ।
ਖ਼ਾਬ ਅਧੂਰੇ ਉਨ੍ਹਾਂ ਅੱਖਾਂ 'ਚ ਵੀ,
ਰੜਕਣਗੇ ਜ਼ਰੂਰ।
ਬਰਖ਼ਾ ਲਈ ਪਪੀਹਾ ਕੂਕੇ,
ਚੰਨ ਲਈ ਚਕੋਰ।
ਸੌਣ ਲਈ ਔੜ ਪਈ ਤਰਸੇ,
ਘਟਾਵਾਂ ਲਈ ਮਨਮੋਰ।
ਦਿਲ ਅੰਬਰੀਂ ਛਾਏ ਬੱਦਲ,
ਹੁਣ ਤਾਂ ਬਰਸਣਗੇ ਜ਼ਰੂਰ।
ਬਿਰਹੋਂ ਚਿੜੀਆਂ ਵਿਹੜੇ ਆਈਆਂ,
ਚੰਗਾ ਹੰਝੂਆਂ ਦਾ ਪਾਇਆ।
ਗੀਤਾਂ ਰਾਹੀਂ ਲੋਕਾਂ ਨੂੰ ਅਸੀਂ,
ਦਿਲ ਦਾ ਹਾਲ ਸੁਣਾਇਆ।
ਰੁੱਤਾਂ ਵਾਂਗੂ ਨਸੀਬ ਮੇਰੇ,
ਇਕ ਦਿਨ ਬਦਲਣਗੇ ਜ਼ਰੂਰ।”
23. ਜੰਗਲ ਗਾਥਾ-1
ਉਸ ਦਿਨ ਮੈਂ ਬੂੰਦੀਆਂ ਦੇ ਮੁਹੱਲੇ ਦੇ ਮਰਦਮ-ਸ਼ੁਮਾਰੀ ਦੇ ਫਾਰਮ ਭਰਕੇ ਘੱਟੀ ਉਤਰਦਾ ਪਿਆ ਸੀ ਕਿ ਸਾਮਣਿਉਂ ਫੌਜੀ ਹੰਸ ਰਾਜ ਆਉਂਦਾ ਨਜ਼ਰੀ ਪਿਆ। ਕਾਫ਼ੀ ਬਿਰਧ ਹੋ ਚੁੱਕਿਆ ਸੀ ਉਹ। ਬਾਂਸ ਦੀ ਛੜੀ ਸਹਾਰੇ ਹੌਲੀ- ਹੌਲੀ ਚਲਦਾ ਪਿਆ ਸੀ। ਜਿਸ ਪਹਾੜੀ ਤੇ ਬੂੰਦੀਆਂ ਦਾ ਮੁਹੱਲਾ ਹੈ, ਉਸੇ ਪਹਾੜੀ ਤੇ ਅੱਗੇ ਜਾ ਕੇ ਸੰਘਣਾ ਜੰਗਲ ਹੈ, ਚੀਲ੍ਹਾ ਤੇ ਖੈਰਾਂ ਦਾ। ਇਹ ਜੰਗਲ ਵੀ ਆਮਦਨ ਦਾ ਸਾਧਨ ਹੈ, ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਦਾ ਇਨ੍ਹਾਂ ਤੇ ਕਬਜ਼ਾ ਹੈ। ਇਧਰ ਜੰਗਲੀ ਜਾਨਵਰਾਂ ਦੀ ਭਰਮਾਰ ਹੈ। ਹਾਲਾਂਕਿ ਇਥੋਂ ਸ਼ਿਕਾਰ ਤੇ ਲੱਕੜੀ ਦੇ ਕਟਾਨ ਤੇ ਬੰਦਿਸ਼ ਹੈ, ਕਨੂੰਨੀ ਜੁਰਮ ਹੈ। ਫਿਰ ਵੀ ਜੰਗਲ ਮਾਫ਼ੀਆ, ਚੋਰੀ ਛਿਪੇ, ਜੰਗਲਾਤ ਦੇ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਨਾਜਾਇਜ਼ ਕੰਮਾਂ ਨੂੰ ਅੰਜਾਮ ਦਿੰਦੇ ਹਨ। ਇਹ ਮਾਫ਼ੀਆ ਇੱਥੋਂ ਦੇ ਗਰੀਬ, ਘੱਟ ਪੜ੍ਹੇ-ਲਿਖੇ ਤੇ ਤੰਗਦਸਤ ਲੋਕਾਂ ਦਾ ਆਰਥਕ, ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ ਵਿਚ ਲੱਗਾ ਹੋਇਆ ਹੈ।
ਫੌਜ 'ਚੋਂ ਪੈਨਸ਼ਨ ਆਉਂਦਿਆਂ ਹੀ ਹੰਸ ਰਾਜ ਨੇ ਪਹਿਲਾ ਕੰਮ ਜੰਗਲਾਤ ਮਹਿਕਮੇ ਤੇ ਮੁਕੱਦਮਾ ਠੋਕਣ ਦਾ ਕੀਤਾ ਸੀ। ਉਸ ਦੇ ਬਜ਼ੁਰਗਾਂ ਦਾ ਲਗਭਗ ਪੰਜ ਸੋ ਏਕੜ ਦਾ ਜੰਗਲ, ਵਣ ਵਿਭਾਗ ਨੇ ਜ਼ਬਤ ਕੀਤਾ ਹੋਇਆ ਸੀ। ਇਸ ਕੰਮ ਲਈ ਤਾਂ ਉਹ ਆਪਣੇ ਪਿਉ ਨੂੰ ਵੀ ਪ੍ਰੇਰਦਾ ਰਿਹਾ ਸੀ ਪਰ ਉਸ ਦੇ ਅਨਪੜ੍ਹ ਪਿਉ ਨੇ ਪਿੰਡ ਵਿਚ ਹੀ ਆਪਣੀ ਥੋੜ੍ਹੀ ਜਿਹੀ ਗੁਜ਼ਾਰੇ ਜੋਗੀ ਪਹਾੜੀ ਪਥਰੀਲੀ ਜ਼ਮੀਨ ਤੇ ਹੀ ਬੋਲਦਾਂ ਮਗਰ ਘੁੰਮ-ਘੁੰਮ ਕੇ ਆਪਣੀ ਜ਼ਿੰਦਗੀ ਦਾ ਸਫ਼ਰ ਖ਼ਤਮ ਕਰ ਲਿਆ ਸੀ। ਉਹ ਜਦੋਂ ਵੀ ਆਪਣੇ ਪਿਉ ਨੂੰ ਵਣ ਵਿਭਾਗ ਤੋਂ ਆਪਣੀ ਜ਼ਮੀਨ ਛੁੜਾਉਣ ਲਈ ਕਹਿੰਦਾ, ਤਾਂ ਉਸ ਦਾ ਪਿਉ ਜ਼ਿੰਦਗੀ ਦੇ ਡੂੰਘੇ ਅਨੁਭਵ ਨਾਲ ਗੜੁੱਚ ਸ਼ਬਦਾਂ ਵਿਚ ਕਹਿੰਦਾ, "ਭਾਊ, ਮੁਕੱਦਮਾ ਤੇ ਬਿਮਾਰੀ ਘਰ ਬਰਬਾਦ ਕਰੀ ਕੇ ਰੱਖੀ ਦਿੰਦੇ, ਮਿਨੂੰ ਈਆਂ ਦੀ ਮੂਰਖਤਾ ਕਰਨ ਲਈ ਨਾ ਗਲਾਇਆ ਕਰ।" ਪਰ ਫੌਜੀ ਹੰਸ ਰਾਜ ਅੱਖੜ ਸੁਭਾਅ ਦਾ ਸੀ। ਪਿਉ ਦੇ ਸਵਰਗ ਸਿਧਾਰਦਿਆਂ ਤੇ ਆਪ ਪੈਨਸ਼ਨ ਆਉਣ ਮਗਰੋਂ ਉਸਨੇ ਇਹ ਜੂਆ ਖੇਡ ਲਿਆ ਸੀ।
ਫੌਜੀ ਹੰਸ ਰਾਜ ਨੇ ਪੂਰੇ ਬਾਰਾਂ ਸਾਲ ਅਦਾਲਤਾਂ ਦੇ ਚੱਕਰ ਲਾਏ। ਕਚਿਹਰੀਆਂ 'ਚ ਰੁੱਖ ਬਣ ਕੇ ਖੜੋਤਾ ਰਿਹਾ। ਪਟਵਾਰੀਆਂ ਵਕੀਲਾਂ, ਮੁਨਸ਼ੀਆਂ ਦੀਆਂ ਜੇਬਾਂ ਭਰੀਆਂ। ਮਿਨਤਾਂ ਕੀਤੀਆਂ। ਗੱਲ ਇਹ ਕਿ ਪੈਨਸ਼ਨ ਆਉਣ ਸਮੇਂ ਮਿਲੀ, ਲਗਭਗ ਸਾਰੀ ਜਮ੍ਹਾਂ ਪੂੰਜੀ ਉਸ ਨੇ ਇਸ ਕੰਮ ਤੇ ਲਾ ਛੱਡੀ ਸੀ। ਧੁੱਪ, ਗਰਮੀ, ਬਰਸਾਤ, ਭੁੱਖ, ਤੇਹ, ਬਿਮਾਰੀ ਤੇ ਆਪਣੇ ਸੁਖਚੈਨ ਦੀ ਪਰਵਾਹ ਨਹੀਂ ਸੀ ਕੀਤੀ। ਬਹੁਤ ਹੀ ਤੰਗਹਾਲੀ ਦਾ ਸਮਾਂ ਵੀ ਗੁਜ਼ਾਰਿਆ, ਪਰ ਫੌਜੀ ਆਪਣੀ ਅੜੀ ਤੋਂ ਇਰਾਦੇ ਦਾ ਪੱਕਾ ਸੀ। ਉਸਨੇ ਹੌਸਲਾ ਨਹੀਂ ਹਾਰਿਆ। ਉਸਨੇ ਫੌਜਣ ਚਰਨੀ ਦੇ ਗਹਿਣੇ ਵੀ ਗਹਿਣੇ ਰੱਖ ਦਿੱਤੇ ਸਨ। ਉਹ ਪਤੀ
ਹੰਸ ਰਾਜ ਦੇ ਸਿਰ ਚੜ੍ਹੇ ਜਨੂਨ ਤੋਂ ਡਾਢੀ ਦੁਖੀ ਤੇ ਪਰੇਸ਼ਾਨ ਸੀ। ਪਰ ਪੰਜ ਸੋ ਏਕੜ ਜੰਗਲ ਦੇ ਮਾਲਕ ਬਣਨ ਦੀ ਇੱਛਾ ਨੇ, ਫੌਜੀ ਦੀ ਆਸ ਦੀ ਕਿਰਨ ਬੁਝਣ ਨਹੀਂ ਸੀ ਦਿੱਤੀ।
ਆਖ਼ਿਰ ਫੌਜੀ ਦੀ ਦੀਵਾਨਗੀ ਨੇ ਰੰਗ ਬੰਨ੍ਹ ਦਿੱਤਾ ਸੀ। ਪੂਰੇ ਬਾਰ੍ਹਾਂ ਸਾਲ ਮਗਰੋਂ ਮਹਿਕਮੇ ਵਿਰੁੱਧ ਮੁਕੱਦਮਾ ਜਿੱਤ ਕੇ ਹੰਸ ਰਾਜ ਨੇ ਨਾ ਸਿਰਫ਼ ਇਕ ਇਤਿਹਾਸ ਸਿਰਜ ਦਿੱਤਾ ਸੀ, ਸਗੋਂ ਰਾਤੋ-ਰਾਤ ਉਸ ਇਲਾਕੇ ਦਾ ਸ਼ਾਹ ਬਣ ਗਿਆ ਸੀ। ਹਰ ਸਮੇਂ ਪਿੱਠ-ਪਿੱਛੇ ਉਸ ਦੀ ਨੁਕਤਾਚੀਨੀ ਤੇ ਵਿਰੋਧਤਾ ਕਰਨ ਵਾਲੇ ਹੁਣ ਉਸ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਨਹੀਂ ਸਨ ਬਕਦੇ। ਵਧਾਈਆਂ ਦੇਣ ਵਾਲਿਆਂ ਨੇ ਤਾਂ ਉਸ ਦਾ ਵਿਹੜਾ ਹੀ ਨੀਵਾਂ ਕਰ ਛੱਡਿਆ ਸੀ।
ਦਰਅਸਲ ਇਨ੍ਹਾਂ ਪਹਾੜੀਆਂ ਤੇ ਫੈਲੇ ਸੰਘਣੇ ਜੰਗਲ ਦਾ ਮੁੱਲ ਹੀ ਇਨ੍ਹਾਂ ਵਿਚਲੇ ਖੈਰਾਂ ਤੇ ਚੀਲ੍ਹਾਂ ਦੇ ਰੁੱਖਾਂ ਕਰਕੇ ਵਧੇਰੇ ਸੀ। ਚੀਲ੍ਹਾਂ ਦੇ ਤਣਿਆ ਤੇ ਪੱਤੀ ਲਾ ਕੇ ਬਰੋਜਾ ਪ੍ਰਾਪਤ ਕੀਤਾ ਜਾਂਦਾ ਸੀ। ਇਹ ਦੂਰ-ਦੁਰਾਡੇ ਸਥਿਤ ਬਰੋਜਾ ਫੈਕਟਰੀਆਂ ਨੂੰ ਭੇਜ ਦਿੱਤਾ ਜਾਂਦਾ। ਇੱਥੇ ਬਰੋਜੇ ਤੋਂ ਪੇਟ ਤੇ ਹੋਰ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ। ਖੇਰਾਂ ਤੋਂ ਕੱਥਾ ਕੱਢਿਆ ਜਾਂਦਾ, ਜਿਹੜਾ ਪਾਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਕੰਮ ਆਉਂਦਾ। ਤੋਲਿਆਂ ਦੇ ਭਾਅ ਵਿਕਣ ਵਾਲੇ ਕੱਥੇ ਦੀ ਬਾਜ਼ਾਰ ਵਿਚ ਚੰਗੀ ਕੀਮਤ ਪੈ ਜਾਂਦੀ। ਇਨ੍ਹਾਂ ਤੋਂ ਇਲਾਵਾ ਜੰਗਲ ਵਿਚ ਅਰਜੇਣ, ਟਾਹਲੀ ਆਦਿ ਦੇ ਵੀ ਕੀਮਤੀ ਦਰੱਖਤ ਸਨ। ਬਾਲਣ ਦੇ ਰੂਪ ਵਿਚ ਇਸਤੇਮਾਲ ਹੋਣ ਵਾਲੇ ਛੋਟੇ ਮੋਟੇ ਕਾਂਗੂ, ਕੰਡੂ, ਗਰਨੇ, ਪਲਾਹ, ਬੇਰੀਆਂ, ਸਰੀਂਹ, ਨਿਆਰ ਆਦਿ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਸੈਂਕੜੇ ਸਾਲ ਤੋਂ ਇਸ ਜੰਗਲ ਦੀ ਕਟਾਈ ਨਾ ਹੋਣ ਕਾਰਨ ਇੱਥੇ ਅਣਮੁੱਕ ਵਣ ਸੰਪੱਤੀ ਸੀ। ਹੁਣ ਇਸ ਦਾ ਮਾਲਕ ਫੌਜੀ ਹੰਸ ਰਾਜ ਸੀ। ਉਹ ਖ਼ੁਸ਼ੀ ਵਿਚ ਆਫਰਿਆ ਫਿਰਦਾ ਤੇ ਫੌਜਣ ਨੂੰ ਕਹਿੰਦਾ, "ਦਿੱਖੀ ਲੇਆ ਨਾ ਹਮਾਰਾ ਕਰਿਸ਼ਮਾ। ਇਨੂੰ ਗਲਾਦੇ ਨੇ ਮਿਹਨਤ ਮਤਲਬ ਯਾਨੀ ਕੇ ਹਾਰਡ ਵਰਕ।" ਕਈ ਵਰ੍ਹੇ ਫੌਜ ਵਿਚ ਨੌਕਰੀ ਕਰਨ ਕਰਕੇ ਫੌਜੀ ਹਿੰਦੀ, ਇੰਗਲਿਸ਼ ਮਿਕਸ ਪਹਾੜੀ ਬੋਲੀ ਬੋਲਦਾ। ਉਹ ਗੱਲ ਪਹਾੜੀ ਤੋਂ ਸ਼ੁਰੂ ਕਰਦਾ ਤੇ ਫਿਰ ਅਚਾਨਕ ਹਿੰਦੀ ਬੋਲਣ ਲਗਦਾ ਤੇ ਕਦੇ ਟੁੱਟੀ ਫੁੱਟੀ ਅੰਗਰੇਜ਼ੀ ਨੂੰ ਵੀ ਮੂੰਹ ਮਾਰਨ ਲਗਦਾ। ਪਰ ਸੀ ਦਿਲ ਦਾ ਸਾਫ਼, ਇਮਾਨਦਾਰ ਤੇ ਮਿਹਨਤੀ।
ਇਧਰ ਬਾਪੂ ਜਿਹੜੀ ਥੋੜ੍ਹੀ ਬਹੁਤ ਖੇਤੀ ਜੋਗ ਪਹਾੜੀ ਪਥਰੀਲੀ ਜ਼ਮੀਨ ਛੱਡ ਗਿਆ ਸੀ, ਉਸ ਤੇ ਭੁੱਲ ਭੁਲੇਖੇ ਜੋ ਇੰਦਰ ਦੇਵਤਾ ਦੀ ਮਿਹਰਬਾਨੀ ਹੋ ਜਾਂਦੀ ਤਾਂ ਖਾਣ ਜੋਗੇ ਚਾਰ ਦਾਣੇ ਹੋ ਜਾਂਦੇ ਵਰਨਾ ਬੋਲੇ ਜੇ ਰਾਮ ਜੀ ਹੁੰਦੀ। ਲੋਕ ਮਿਹਨਤ, ਮਜ਼ਦੂਰੀ ਕਰਨ ਲਈ ਤਰਾਈ ਦੇ ਇਲਾਕਿਆਂ ਵਿਚ ਨਿਕਲ ਜਾਂਦੇ। ਕੁਝ ਅੱਠ ਜਮਾਤਾਂ ਪੜ੍ਹ ਕੇ ਹੰਸ ਰਾਜ ਵਾਂਗ ਫੌਜ ਵਿਚ ਭਰਤੀ ਹੋ ਗਏ ਸਨ। ਕੁਝ ਇਹੋ ਜਿਹੇ ਹਾਲਤ ਵਿਚ ਚਾਰ ਸਿਆੜਾਂ ਤੇ ਛੋਟੇ- ਮੋਟੇ ਜੰਗਲ ਦੇ ਸਿਰ ਤੇ ਦਿਨ ਕਟੀ ਕਰ ਰਹੇ ਸਨ।
ਇਹ ਲੋਕ ਕਲਾ ਕਲੇਸ਼, ਛਲ ਫਰੇਬ ਤੋਂ ਦੂਰ ਰਹਿਣਾ ਪਸੰਦ ਕਰਦੇ ਸਨ। ਸ਼ਾਂਤੀ ਨਾਲ ਜ਼ਿੰਦਗੀ ਜਿਊਣੀ ਲੋਚਦੇ ਸਨ ਪਰ ਆਰਥਿਕ ਤੰਗੀ, ਤੰਗ ਰਸਤਿਆਂ, ਤੰਗ ਮਕਾਨਾਂ ਗਲ ਕੀ ਤੰਗ ਭਰੇ ਹਾਲਾਤਾਂ ਤੇ ਥੁੜਾ ਮਾਰੀ ਜ਼ਿੰਦਗੀ ਕਰਕੇ ਇਨ੍ਹਾਂ ਲੋਕਾਂ ਦੀ ਸੋਚ ਵੀ ਤੰਗ ਹੋ ਗਈ ਸੀ। ਕੰਜੂਸ ਪਰਵਿਰਤੀ ਤੇ ਥੋੜ੍ਹੀ-ਥੋੜ੍ਹੀ ਚੀਜ਼ ਲਈ ਮਨ ਵਿਚ ਖੋਟ ਤੇ ਤੰਗ ਦਿਲੀ ਵਿਖਾਉਣ ਲਗਦੇ। ਸ਼ਾਇਦ ਵਾਤਾਵਰਣ ਦੇ ਇਸ ਪ੍ਰਭਾਵ ਨੂੰ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦੇ 'ਜੀਨਸ' ਨੇ ਵੀ ਕਬੂਲ ਲਿਆ ਸੀ। ਉਨ੍ਹਾਂ ਦੇ ਸੰਸਕਾਰ ਹੀ ਅਜਿਹੇ ਹੋ ਗਏ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਹਾਲਾਤ ਮੁਤਾਬਿਕ ਢਾਲਿਆ ਹੋਇਆ ਸੀ। ਫਿਰ ਵੀ ਉਹ ਲੋਕ, ਸ਼ਹਿਰੀ ਲੋਕਾਂ ਦੇ ਮੁਕਾਬਲੇ ਖੁਸ਼ਕ, ਚੁਸਤ ਜਾਂ ਮਤਲਬ ਪ੍ਰਸਤ ਨਹੀਂ ਸਨ ਕਹੇ ਜਾ ਸਕਦੇ।
ਜਿਵੇਂ ਦੁਕਾਨ ਤੇ ਖੜ੍ਹਤੇ ਗ੍ਰਾਹਕਾਂ ਨੂੰ ਵੇਖ ਕੇ ਦੁਕਾਨਦਾਰ, ਰੋਗੀਆਂ ਦੀ ਭੀੜ ਨੂੰ ਵੇਖਕੇ ਡਾਕਟਰ ਅਤੇ ਆਪਣੀ ਲਹਿਲਹਾਉਂਦੀ ਫ਼ਸਲ ਨੂੰ ਵੇਖ ਕੇ ਕਿਸਾਨ ਨੂੰ ਕਿਸੇ ਰੁਹਾਨੀ ਖੁਸ਼ੀ ਦਾ ਅਨੁਭਵ ਹੁੰਦਾ ਹੈ। ਠੀਕ ਕੁਝ-ਕੁਝ ਇਹੋ ਜਿਹੀ ਖੁਸ਼ੀ ਦਾ ਅਹਿਸਾਸ ਫੌਜੀ ਹੰਸ ਰਾਜ ਨੂੰ ਆਪਣੇ ਜੰਗਲ ਦੀ ਨਿਸ਼ਾਨਦੇਹੀ ਲੈਣ ਸਮੇਂ ਹੋ ਰਿਹਾ ਸੀ। ਇਸ ਖ਼ੁਸ਼ੀ ਕਾਰਨ ਉਸਦੇ ਪੈਰ ਜ਼ਮੀਨ ਤੇ ਨਹੀਂ ਸਨ ਟਿਕ ਰਹੇ। ਮੁਕੱਦਮੇ ਦੌਰਾਨ ਹਰ ਸਮੇਂ ਖਿਝੀ ਤਪੀ ਰਹਿਣ ਵਾਲੀ ਪਤਨੀ ਚਰਨੀ ਦਾ ਵਿਵਹਾਰ ਵੀ ਹੁਣ ਫੌਜੀ ਪ੍ਰਤੀ ਬਦਲ ਗਿਆ ਸੀ। ਉਸ ਦੀਆਂ ਅੱਖਾਂ ਵਿਚ ਵੀ ਕਈ ਤਰ੍ਹਾਂ ਦੇ ਸੁਪਨੇ ਜੁਗਨੂੰਆਂ ਵਾਂਗ ਟਿਮਟਿਮਾਉਣ ਲੱਗ ਪਏ ਸਨ। ਨਵਾਂ ਪੱਕਾ ਘਰ ਬਨਾਉਣ ਦਾ ਸੁਪਨਾ। ਇਕਲੌਤੀ ਬੇਟੀ ਬਾਲੂ ਦੇ ਹੱਥ ਪੀਲੇ ਕਰਨ ਦਾ ਸੁਪਨਾ। ਆਪਣਾ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ। ਬਸ ਉਸ ਦੀ ਜ਼ਿੰਦਗੀ ਇਕ ਸੁਪਨਾ ਬਣ ਕੇ ਰਹਿ ਗਈ ਸੀ। ਇਹ ਵੀ ਸੰਯੋਗ ਹੀ ਸੀ ਕਿ ਜੰਗਲਾਤ ਮਹਿਕਮੇ ਨੇਂ, ਜੰਗਲ ਦੀ ਕਟਾਈ ਤੋਂ ਤੇ ਲਾਈ ਦਫਾ ਦੇ ਮਹੀਨੇ ਲਈ ਹਟਾ ਲਈ ਸੀ। ਮਾਲਕ ਆਪਣੇ ਜੰਗਲ ਵਿਚੋਂ ਖੈਰ ਜਾਂ ਹੋਰ ਪੈੜ ਵਿਭਾਗ ਦੀ ਮੰਜੂਰੀ ਲੈ ਕੇ ਇਸ ਸਮੇਂ ਦੇ ਅੰਦਰ-ਅੰਦਰ ਵਢਾ ਸਕਦੇ ਸਨ। ਇਸ ਲਈ ਉਸ ਜੰਗਲ ਤੇ ਅੱਖ ਰੱਖ ਕੇ ਬੈਠੇ ਕਈ ਠੇਕੇਦਾਰਾਂ ਨੇ ਖੈਰਾਂ ਲਈ ਫੌਜੀ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਫੌਜੀ ਨੂੰ ਅਜੇ ਮਨਪਸੰਦ ਰੇਟ ਨਹੀ ਸੀ ਮਿਲ ਰਿਹਾ। ਇਸ ਲਈ ਕਈ ਠੇਕੇਦਾਰ ਮੁੜ ਗਏ ਸਨ।
ਫਿਰ ਇਕ ਦਿਨ ਸ਼ਹਿਰੋਂ ਇਕ ਠੇਕੇਦਾਰ ਆਇਆ। ਫੌਜੀ ਤੋਂ ਉਮਰ ਵਿਚ ਛੋਟਾ। ਮੋਟਾ ਸਰੀਰ। ਸਿਰ ਗੰਜਾ। ਲੂੰਬੜੀ ਵਰਗੀਆਂ ਚਲਾਕ ਅੱਖਾਂ। ਬਾਹਾਂ ਤੇ ਚਿਹਰੇ ਤੇ ਰਿੱਛ ਵਰਗੇ ਸੰਘਣੇ ਵਾਲ। ਸੂਟੇਡ-ਬੂਟੇਡ। ਪੜ੍ਹਿਆ ਲਿਖਿਆ ਲਗਦਾ ਸੀ। ਬੜੇ ਸਲੀਕੇ ਤੇ ਸਤਿਕਾਰ ਨਾਲ ਗੱਲ ਕਰਦਾ। ਉਸ ਨੇ ਆਪਣਾ ਪਿਛੋਕੜ ਵੀ ਉਸੇ ਪਹਾੜ ਦਾ ਦੱਸਿਆ ਸੀ ਤੇ ਗੱਲਾਂ ਹੀ ਗੱਲਾਂ ਵਿਚ ਫੌਜੀ ਤੇ ਆਪਣਾ ਪ੍ਰਭਾਵ ਪਾਉਂਦਾ ਬੋਲਿਆ ਸੀ, "ਫੌਜੀ ਸਾਬ੍ਹ ਉਂਜ ਤਾਂ ਮੈਂ ਵੀ ਇਕ ਪ੍ਰਾਈਵੇਟ ਸਕੂਲ ਮਾਸਟਰ ਹਾਂ ਪਰ ਨਾਲ ਹੀ ਨਾਲ ਖੈਰਾਂ ਦਾ
ਵਪਾਰ ਵੀ ਕਰਦ ਹਾਂ। ਮੇਰਾ ਕਾਰੋਬਾਰ ਪੰਜਾਬ ਦੇ ਨਾਲ-ਨਾਲ ਹਿਮਾਚਲ ਅਤੇ ਜੰਮੂ ਕਸ਼ਮੀਰ ਤੀਕ ਫੈਲਿਆ ਹੋਇਆ ਹੈ। ਮੈਂ ਲੱਖਾਂ ਦੇ ਜੰਗਲ ਖਰੀਦੇ ਹੋਏ ਨੇ। ਆਪਣਾ ਅਸੂਲ ਹੈ। ਮਾਲਕ ਨਾਲ ਜੋ ਵੀ ਜੁਬਾਨ ਕਰਦਾ ਹਾਂ, ਹਮੇਸ਼ਾ ਉਸ ਤੇ ਪੂਰਾ ਉਤਰਦਾ ਹਾਂ। ਪੈਸਿਆਂ ਦਾ ਭੁਗਤਾਨ ਨਾਲ-ਨਾਲ ਕਰ ਦਿੰਦਾ ਹਾਂ। ਇਕਦਮ ਸਾਫ਼-ਸੁਥਰਾ ਤੇ ਪਾਰਦਰਸ਼ੀ ਹੈ ਮੇਰਾ ਕੰਮ। ਮੈਂ ਉਨ੍ਹਾਂ ਠੇਕੇਦਾਰਾਂ ਵਿਚੋਂ ਨਹੀਂ ਹਾਂ, ਜਿਹੜੇ ਮਾਲਕਾਂ ਦੀ ਪੇਮੈਂਟ ਮਿਨਤਾਂ ਕਰਾ-ਕਰਾ ਕੇ ਦਿੰਦੇ ਹਨ। ਆਪਣਾ ਤਾਂ ਇਸ ਹੱਥ ਲੈ, ਉਸ ਹੱਥ ਦੇ ਵਾਲਾ ਸੌਦਾ ਹੁੰਦਾ ਹੈ। ਨਾ ਕੋਈ ਰਗੜਾ ਨਾ ਝਗੜਾ। ਹੁਣ ਦੱਸੋ ਫੌਜੀ ਸਾਬ੍ਹ ਕਿਸ ਰੇਟ ਤੇ ਖ਼ੈਰ ਵੇਚਣ ਦਾ ਵਿਚਾਰ ਹੈ ਤੁਹਾਡਾ?"
ਠੇਕੇਦਾਰ ਦੀਆਂ ਲੱਛੇਦਾਰ ਗੱਲਾਂ ਤੋਂ ਪ੍ਰਭਾਵਿਤ ਹੋਏ ਫੌਜੀ ਨੇ ਕਿਹਾ, "ਗਲ ਇਹ ਹੈ ਠੇਕੇਦਾਰ ਜੀ, ਸਾਨੂੰ ਤਾਂ ਦੋ ਸੌ ਰੁਪਏ ਫੁੱਟ ਪੁਗਦਾ ਹੈ, ਇਤੋਂ ਨਵਾਂ ਪੈਹਾਂ ਘੱਟ ਨੀ ਵੱਧ ਨੀ।"
"ਭਾਈ ਸਾਬ੍ਹ ਜੀ, ਦੋ ਸੌ ਰੁਪਿਆ ਤਾਂ ਬਹੁਤ ਜਿਆਦਾ ਹੈ। ਇਹ ਰੇਟ ਤਾਂ ਹਾਲੇ ਮਾਰਕੀਟ ਵਿਚ ਚਲਿਆ ਹੀ ਨਹੀਂ।"
"ਮੈਂ ਗਲਾਂਦਾ ਹਾਂ, ਤੁਸਾਂ ਜੋ ਸਾਡਾ ਮਾਲ ਵੀ ਤਾਂ ਦਿੱਖੋ ਨਾ, ਕਈ ਸੋ ਸਾਲਾਂ ਤੋਂ ਕਟਿਆ ਹੀ ਨਹੀਂ ਹੈ। ਖ਼ੈਰ ਕੀ ਪੂਰੀ ਸਿਆਹੀ (ਕੱਥਾ) ਹੀ ਐ, ਨਿਰਾ ਸੋਨਾ ਜਨਾਬ।"
"ਨੋ ਡਾਊਟ ਫੌਜੀ ਸਾਬ੍ਹ, ਮਾਲ ਤਾਂ ਤੁਹਾਡਾ ਇਕਦਮ ਏ ਵਨ ਐ, ਪਰ ਰੇਟ ਕੁਝ ਜ਼ਿਆਦਾ ਹੈ।"
"ਸਾਡੀ ਤਾਂ ਇਕੋ ਗੱਲ ਐ ਜੀ, ਜੇ ਪੁਗਦਾ ਹੈ ਤਾਂ ਠੀਕ ਹੈ। ਕੋਈ ਜਬਰਦਸਤੀ ਵਾਲਾ ਸੌਦਾ ਨਹੀਂ। ਹੈ ਜੀ ।"
"ਲਗਦਾ ਐ, ਫੌਜੀ ਸਾਬ੍ਹ । ਤੁਸੀਂ ਆਪਣੇ ਖੈਰ ਵੇਚਣ ਦੇ ਮੂਡ ਵਿਚ ਨਹੀਂ ਹੈ।"
"ਨਹੀਂ ਜੀ, ਈਆਂ ਦੀ ਗੱਲ ਨਹੀਂ ਹੈ ਜੀ, ਠੀਕ ਰੇਟ ਦੇਣ ਆਲੇ ਨੂੰ ਮਾਲ ਵੇਚਾਗਾਂ।"
ਫੌਜੀ ਨੂੰ ਜਿੱਦ 'ਤੇ ਅੜੇ ਵੇਖ ਠੇਕੇਦਾਰ ਨੇ ਆਪਣੇ ਗੰਜੇ ਸਿਰ ਨੂੰ ਖੁਰਕਦਿਆਂ ਪਤਾ ਨਹੀਂ ਕੀ ਸੋਚਿਆ। ਕੀ ਹਿਸਾਬ ਕਿਤਾਬ ਲਾਇਆ ਤੇ ਫਿਰ ਬੋਲਿਆ, "ਫੌਜੀ ਸਾਬ੍ਹ, ਮੈਂ ਤਾਂ ਚਾਹੁੰਦਾ ਸੀ ਇਹ ਮਾਲ ਈ ਦੂਸਰੇ ਮਾਲ ਨਾਲ ਮੰਡੀ ਪੁੱਜ ਜਾਵੇ। ਸਮਾਂ ਥੋੜ੍ਹਾ ਹੈ ਚਲੇ ਸੋਚ ਲਿਆ: ਇਕ ਥਾਂ ਮੁਨਾਫਾ ਨਹੀਂ ਕਮਾਇਆ। ਜੋ ਲਾਇਆ ਸੋ ਪਾਇਆ।"
ਠੇਕੇਦਾਰ ਨੇ ਥੋੜ੍ਹੀ ਨਾਹ-ਨੁੱਕਰ ਤੇ ਥੋੜ੍ਹੇ ਜਿਹੇ ਨਖਰੇ ਮਗਰੋਂ, ਪੰਜ ਹਜ਼ਾਰ ਰੁਪਏ ਦੀ ਬੱਬੀ ਬਤੋਰ ਬਿਆਨ ਰਕਮ ਫੌਜੀ ਦੇ ਹੱਥ 'ਤੇ ਰੱਖਦਿਆਂ ਲਿਖਤੀ ਇਕਰਾਰਨਾਮੇ 'ਤੇ ਫੌਜੀ ਦੇ ਦਸਤਖ਼ਤ ਲੈ ਲਏ ਸਨ। ਸ਼ਰਤਾਂ ਮੁਤਾਬਕ ਠੇਕੇਦਾਰ ਨੇ ਤਿੰਨ ਕਿਸਤਾਂ ਵਿਚ ਸਾਰਾ ਭੁਗਤਾਨ ਕਰਨਾ ਸੀ।
ਪਹਿਲੀ ਕਿਸ਼ਤ ਖੈਰਾਂ ਦਾ ਸ਼ੁਮਾਰ ਹੋਣ 'ਤੇ, ਦੂਸਰੀ ਕਿਸ਼ਤ ਖੈਰਾਂ ਦੇ
ਕਟਾਨ ਅਤੇ ਤੀਸਰੀ ਤੇ ਆਖਰੀ ਕਿਸ਼ਤ ਮਾਲ ਚੁੱਕਣ 'ਤੇ। ਠੇਕੇਦਾਰ ਨੇ ਉਸੇ ਸਮੇਂ ਡੀ.ਐਫ.ਓ. ਤੋਂ ਕਟਾਨ ਦੀ ਮਨਜੂਰੀ ਲਈ ਅਰਜੀ ਲਿਖੀ ਤੇ ਫੌਜੀ ਅੱਗੇ ਰੱਖਦਿਆਂ ਕਿਹਾ ਭਾਈ ਸਾਹਬ ਦਫ਼ਾ ਸਿਰਫ਼ ਦੇ ਮਹੀਨਿਆਂ ਲਈ ਹੀ ਖੁੱਲ੍ਹੀ ਸੀ। ਇਕ ਮਹੀਨਾ ਤਾਂ ਲਗਭਗ ਲੰਘ ਹੀ ਗਿਆ ਹੈ। ਸਮਾਂ ਬਹੁਤ ਘੱਟ ਐ। ਇਸੇ ਮਹੀਨੇ ਸ਼ੁਮਾਰ ਕਰਨਾ ਹੈ, ਮਾਲ ਕੱਟਣਾ ਹੈ ਤੇ ਮਨਜੂਰੀ ਵੀ ਲੈਣੀ ਹੈ, ਬਹੁਤ ਵੱਡਾ ਰਿਸਕ ਹੈ। ਦਫ਼ਾ ਬੰਦ ਹੋਣ ਤੋਂ ਪਹਿਲਾਂ-ਪਹਿਲਾਂ ਮਾਲ ਨਿਕਲ ਗਿਆ ਤਾਂ ਠੀਕ ਐ, ਵਰਨਾ ਮਗਰੋਂ ਮਹਿਕਮੇ ਵਾਲਿਆਂ ਨੇ ਪੱਤਾ ਵੀ ਨਹੀਂ ਹਿਲਾਉਣ ਦੇਣਾ। ਇਸ ਲਈ ਤੁਸੀਂ ਅਰਜ਼ੀ 'ਤੇ ਹੁਣੇ ਦਸਤਖ਼ਤ ਕਰ ਦਿਓ ਬਾਕੀ ਦਾ ਕੰਮ ਮੇਰੇ 'ਤੇ ਰਹਿਣ ਦਿਓ। ਮੈਂ ਆਪ ਹੀ ਭੱਜ ਨੱਠ ਕਰ ਲਵਾਂਗਾ। ਉਂਜ ਇਹ ਮਨਜੂਰੀ ਮਾਲਿਕ ਨੇ ਲੈਣੀ ਹੁੰਦੀ ਹੈ, ਆਖ਼ਿਰ ਮਾਲ ਤਾਂ ਉਸੇ ਨੇ ਕਟਾਉਣਾ ਹੈ ਨਾ।" ਠੇਕੇਦਾਰ ਨੇ ਭੂਮਿਕਾ ਬੰਨ੍ਹਦਿਆਂ ਕਿਹਾ ਸੀ।
"ਠੀਕ ਐ ਜੀ, ਜੀਆਂ ਬੀ ਤੁਸਾਂ ਜੋ ਠੀਕ ਲਗਦਾ ਉਆਂ ਈ ਕਰੀ ਲੱਗੇ। ਜੇ ਮਿੰਨੂ ਗਲਾਂਦੇ ਤੇ ਫਿਰੀ ਮੈਂ ਜਾ ਐਨਾ ਜੰਗਲਾਤ ਦੇ ਦਫ਼ਤਰ ।"
"ਲਓ ਜੀ! ਛੱਡ ਫੌਜੀ ਸਾਹਬ, ਦਾਸ ਕਿਸ ਲਈ ਹੈਗਾ, ਤੁਹਾਨੂੰ ਕਾਹਦੇ ਲਈ ਤਕਲੀਫ ਦੇਣੀ। ਇੰਨਾ ਤਾਂ ਫ਼ਰਜ਼ ਬਣਦਾ ਈ ਐ ਆਪਣਾ।" ਠੇਕੇਦਾਰ ਨੇ ਇਕਦਮ ਮਿੱਠੇ ਪਿਆਰੇ ਬਣ ਕੇ ਅਪਣੱਤ ਭਰੇ ਬੋਲਾਂ ਨਾਲ ਫੌਜੀ ਦਾ ਮਨ ਜਿੱਤ ਲਿਆ ਸੀ। ਫੌਜੀ ਨੂੰ ਮੂੰਹ ਮੰਗੀ ਰਕਮ ਮਿਲਦੀ ਪਈ ਸੀ। ਉਸ ਨੇ ਜ਼ਰਾ ਵੀ ਦੇਰ ਲਾਇਆਂ, ਫੌਰਨ ਬਿਨਾਂ ਅਰਜ਼ੀ ਪੜ੍ਹਿਆਂ ਦਸਤਖ਼ਤ ਕਰ ਦਿੱਤੇ ਸਨ ।
ਠੇਕੇਦਾਰ ਦੇ ਜਾਣ ਮਗਰੋਂ ਫੌਜੀ ਨੇ ਪਤਨੀ ਚਰਨੀ ਦੇ ਹੱਥ ਪੰਜ ਹਜ਼ਾਰ ਰੁਪਏ ਦੀ ਬੰਦੀ ਵੜਾਉਂਦਿਆਂ ਕਿਹਾ, "ਲੈ ਬਈ। ਬੇਹਣੀ ਤਾਂ ਖ਼ਰੀ ਹੋਈ ਗਈ ਬਾਲੂ ਦੀ ਮਾਂ ਹੁਣ ਤੇ ਖ਼ੁਸ਼ ਐਂ ਨਾ?" ਆਮ ਔਰਤਾਂ ਵਾਂਗ ਚਰਨੀ ਨੇ ਵੀ ਪਤੀ ਤੋਂ ਰੁਪਏ ਲੈ ਕੇ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਫੌਜੀ ਵੱਲ ਵੇਖਿਆ ਤਾਂ ਫੌਜੀ ਨੇ ਸ਼ਰਾਰਤ ਨਾਲ ਚਰਨੀ ਦੇ ਢਿੱਲੀ ਪੈਂਦੀ ਗੋਲ੍ਹ 'ਤੇ ਚੂੰਢੀ ਭੋਰ ਦਿੱਤੀ, ਤਾਂ ਚਰਨੀ ਨੇ ਬੜੇ ਨਖ਼ਰੇ ਜਿਹੇ ਨਾਲ ਕਿਹਾ
"ਹਟੋ ਜੀ, ਮਿਨੂੰ ਨੀ ਖ਼ਰੀਆਂ ਲਗਦੀਆਂ ਬੁੱਢੇ ਬਾਰੇ ਇਹੋ ਜਿਹੀ ਮਸਖਰੀਆਂ।" ਫੌਜੀ ਨੇ "ਐ ਮੇਰੀ ਜੇਹਰਾ ਜਵੀਂ, ਤੂੰ ਅਭੀ ਤੱਕ ਹੈ ਹਸੀਂ ਔਰ ਮੈਂ ਜਵਾਂ, ਤੁਜ ਪੇ ਕੁਰਬਾਨ ਮੇਰੀ ਜਾਨ ਮੇਰੀ ਜਾਨ " ਗੀਤ ਦੇ ਬੋਲ ਗੁਣ ਗੁਣਾਉਂਦਿਆਂ ਫੌਜਣ ਨੂੰ ਛੇੜਿਆ ਸੀ। ਪੂਰੇ ਰੁਮਾਂਟਿਕ ਮੂਡ ਵਿਚ ਆ ਗਿਆ ਸੀ ਫੌਜੀ।
ਤੀਸਰੇ ਦਿਨ ਹੀ ਠੇਕੇਦਾਰ ਡੀ.ਐਫ.ਓ. ਤੋਂ ਕਟਾਨ ਦੀ ਮੰਜੂਰੀ ਲੈ ਆਇਆ ਸੀ। ਉਸ ਦੇ ਨਾਲ ਮਜਦੂਰ ਵੀ ਸਨ । ਫੌਜੀ ਨੂੰ ਨਾਲ ਲੈ ਕੇ ਉਸ ਨੇ ਜੰਗਲ ਦਾ ਚੱਪਾ-ਚੱਪਾ ਘੁੰਮ ਕੇ ਖੈਰਾਂ ਦੀ ਪੈਮਾਇਸ਼ ਕਰਾਈ ਸੀ। ਪਹਾੜੀ ਉੱਚੀ ਨੀਵੀਂ ਜ਼ਮੀਨ, ਉਬੜ-ਖੂਬੜ, ਜੰਗਲੀ ਵੇਲ-ਬੂਟੀਆਂ ਤੇ ਸੰਘਣੀ ਕੰਡਿਆਲੀ ਝਾੜੀਆਂ ਨਾਲ ਭਰੀ ਹੋਈ ਸੀ। ਸੈਂਕੜੇ ਵਰ੍ਹਿਆਂ ਤੋਂ ਕਟਾਨ ਨਾ
ਹੋਣ ਕਾਰਣ ਜੰਗਲ ਇਨਾ ਸੰਘਣਾ ਹੋ ਗਿਆ ਸੀ ਕਿ ਸਿਖ਼ਰ ਦੁਪਹਿਰੇ ਵੀ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਸਪਰਸ਼ ਨਹੀਂ ਸੀ ਕਰ ਪਾਉਂਦੀਆਂ। ਪਹਿਲਾਂ ਉਨ੍ਹਾਂ ਨੂੰ ਖੈਰਾ ਦੇ ਇਰਦ-ਗਿਰਦ ਉੱਗੇ ਗਰੂਨਿਆ, ਕਾਂਗੂਆ, ਮਲ੍ਹਿਆ, ਬਸੂਟੀਆਂ, ਸੰਖੀਰਣਾ, ਪੰਜ ਫੁੱਲੀਆਂ ਆਦਿ ਦੀਆਂ ਝਾੜੀਆਂ ਤੇ ਵੇਲਾਂ ਸਾਫ ਕਰਕੇ ਉਨ੍ਹਾਂ ਰੁੱਖਾਂ ਪਾਸ ਖੜ੍ਹੇ ਹੋਣ ਜੋਗੀ ਥਾਂ ਬਣਾਉਣੀ ਪੈਂਦੀ ਸੀ। ਫਿਰ ਪੇੜ ਦੇ ਤਣੇ ਦੁਆਲੇ ਕੀਤਾ ਪਾਇਆ ਜਾਂਦਾ। ਘੱਟੋ ਘੱਟ ਚੌਵੀ ਇੰਚ (ਦੋ ਫੁੱਟਾ) ਬੇਰੇ ਵਾਲਾ ਖੈਰ ਹੀ ਕੱਟਣ ਦੀ ਇਜਾਜ਼ਤ ਸੀ। ਪੈਮਾਈਸ਼ ਮਗਰੋਂ ਜੜ੍ਹ ਤੋਂ ਥੋੜ੍ਹਾਂ ਉਪਰ ਤਨੇ ਦਾ ਛਿੱਲੜ ਉਤਾਰ ਕੇ ਸਿਆਹੀ ਨਾਲ ਨੰਬਰ ਪਾ ਦਿੱਤਾ ਜਾਂਦਾ। ਫਿਰ ਠੇਕੇਦਾਰ ਤੇ ਫੌਜੀ ਆਪੋ-ਆਪਣੀਆਂ ਡਾਇਰੀਆਂ ਵਿਚ ਖੇਰ ਦਾ ਨੰਬਰ ਤੇ ਉਸ ਦੀ ਪੈਮਾਈਸ਼ ਨੋਟ ਕਰ ਲੈਂਦੇ। ਤਿੰਨ ਦਿਨ ਲਗਾ ਕੇ ਮਸਾਂ ਖੈਰਾਂ ਦੇ ਸੁਮਾਰ ਦਾ ਕੰਮ ਮੁੱਕਿਆ ਸੀ। ਠੇਕੇਦਾਰ ਇਕਰਾਰਨਾਮੇ ਦੀ ਸ਼ਰਤ ਮੁਤਾਬਕ ਮੌਕੇ ਦੀ ਪਹਿਲੀ ਕਿਸ਼ਤ ਦੇਣ ਲਈ ਫੌਜੀ ਦੇ ਘਰ ਪੁੱਜ ਗਿਆ ਸੀ। ਪਹਿਲੋਂ ਪਾਣੀ ਤੇ ਫਿਰ ਚਾਹ ਰੱਖਣ ਆਈ ਫੌਜੀ ਦੀ ਜਵਾਨ ਧੀ ਬਾਲੂ ਨੂੰ ਠੇਕੇਦਾਰ ਨੇ ਸਿਰੋਂ ਪੈਰਾਂ ਤਾਈਂ ਬੜੀ ਗੌਰ ਨਾਲ ਵੇਖਿਆ। ਫਿਰ ਫੌਜੀ ਦੀ ਡਾਇਰੀ ਨਾਲ ਆਪਣੀ ਮਾਪ ਦਾ ਮਿਲਾਨ ਕੀਤਾ। ਪੂਰਾ ਮਾਲ ਦੋ ਕੁ ਲੱਖ ਰੁਪਏ ਦਾ ਬਣਦਾ ਸੀ। ਠੇਕੇਦਾਰ ਨੇ ਪੰਝੀ ਹਜ਼ਾਰ ਦੀ ਪਹਿਲੀ ਕਿਸ਼ਤ ਫੌਜੀ ਦੇ ਹੱਥ 'ਤੇ ਧਰਦਿਆਂ ਬੜੀ ਹੀ ਨਿਮਰਤਾ ਨਾਲ ਕਿਹਾ ਸੀ, "ਫੌਜੀ ਸਾਹਬ ਇਕ ਬੇਨਤੀ ਕਰਾਂ ਜੀ ਜੋ ਬੁਰਾ ਨਾ ਮਨਾਓ ਤਾਂ?"
"ਹਾਂ-ਹਾਂ ਹਮ ਗਲਾਦੇ ਹੋ ਠੇਕੇਦਾਰ ਜੀ ਬੇਨਤੀ ਕਿਉਂ ਹੁਕਮ ਕਰੋ ਜੀ ਹੁਕਮ।" ਫੌਜੀ ਨੇ ਪੰਝੀ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਮਿਲਣ ਦੀ ਖੁਸ਼ੀ ਵਿਚ ਕਿਹਾ ਸੀ।
"ਫੌਜੀ ਸਾਹਬ, ਤੁਸੀਂ ਵੀ ਪੰਡਤ ਤੇ ਅਸੀਂ ਵੀ।"
"ਆਹੋ ਜੀ , ਠੀਕ ਐ ਜੀ।"
"ਤੁਹਾਡੀ ਬੇਟੀ ਦੀਆਂ ਆਦਤਾਂ ਮੈਨੂੰ ਬਹੁਤ ਪਸੰਦ ਆਈਆਂ ਨੇ। ਮੇਰਾ ਛੋਟਾ ਸਾਲਾ ਮਾਸਟਰ ਹੋ ਤੁਹਾਡੇ ਵਰਗੇ ਸਰੀਫ ਖਾਨਦਾਨ ਦੀ ਸੁਚੱਜੀ ਲੜਕੀ ਦੀ ਤਲਾਸ਼ ਹੈ। ਜੇ ਇਹ ਗੱਲ ਬਣ ਜਾਵੇ ਤਾਂ ਅਸੀਂ ਮਾਲਿਕ-ਠੇਕੇਦਾਰ ਦੀ ਥਾਂ, ਜਨਮ-ਜਨਮ ਦੇ ਰਿਸ਼ਤੇ ਵਿਚ ਵੱਝ ਜਾਈਏ।"
"ਬਾਕੀ ਤੋਂ ਸਭ ਠੀਕ ਹੈ ਜੀ, ਪਰ ਇਹ ਦਿਖੀ ਲਓ ਕਿ ਸਾਡੀ ਬਾਲੂ ਤਾਂ ਸਿਰਫ ਅੱਠਵੀਂ ਜਮਾਤ ਹੀ ਪਾਸ ਹੈ ਜੀ, ਉਆਂ ਪੜ੍ਹਣ ਨੂੰ ਖਰੀ ਸੀ, ਪਰ ਪਿੰਡ 'ਚ ਸਕੂਲ ਈ ਅੱਠਵੀਂ ਤਾਈ ਸੀ। ਦੂਰ ਪਿੰਡ 'ਚ ਧੀਆਂ-ਧਿਆਣੀਆਂ ਨੂੰ ਭੇਜੀ ਨੀ ਹੁੰਦਾ ਜੀ। ਦੁਆ ਅਸੀਂ ਲੋਕ ਗਰੀਬ ਆ ਜੀ ਤੇ ਇਲਾਕਾ ਬੀ ਪਛੜਿਆ ਹੋਇਆ ਜੀ। ਤੁਸਾਂ ਜੋ ਬਾਲੂ ਕੀਆਂ ਪਸੰਦ ਅੰਗ।" ਫੌਜੀ ਨੇ ਉਪਰੇ ਮਨ ਨਾਲ ਜਵਾਬ ਦਿੱਤਾ ਸੀ। ਪਰ ਮਨ ਹੀ ਮਨ ਉਹ ਸੋਚ ਰਿਹਾ ਸੀ ਜੇ ਇਹ ਰਿਸ਼ਤਾ ਹੋ ਜਾਵੇ ਤਾਂ ਇਸ ਵਿਚ ਬੁਰਾਈ ਹੀ ਕੀ ਹੈ।
"ਭਾਈ ਸਾਹਬ, ਹੁਣ ਤੁਸੀਂ ਗਰੀਬ ਕਿੱਥੇ ਜੀ? ਤੁਹਾਡੇ ਤਾਂ ਦਿਨ
ਫਿਰ ਗਏ ਨੇ। ਤੁਸੀਂ ਹੁਣ ਲੱਖਾਂਪਤੀ ਉ ਜੀ, ਲੱਖਾਂਪਤੀ। ਤੁਹਾਡੇ ਵਰਗੇ ਸਰੀਫ ਖ਼ਾਨਦਾਨ ਦੇ ਬੱਚੇ ਅੱਜ-ਕੱਲ੍ਹ ਕਿੱਥੇ ਮਿਲਦੇ ਨੇ । ਤੁਸੀਂ ਇਕ ਵਾਰੀ ਹਾਂ ਕਰ ਦਿਓ ਬਾਕੀ ਦਾ ਕੰਮ ਮੇਰੇ 'ਤੇ ਛੱਡ ਦਿਓ। ਫਿਰ ਵੀ ਇਕ ਵਾਰੀ ਆਪਣੀ ਸ਼ਾਹਣੀ ਨਾਲ ਗੱਲ ਜ਼ਰੂਰ ਕਰ ਲਵੇ।"
ਫੌਜੀ ਨੂੰ ਤਾਂ ਤਲੀ 'ਤੇ ਸਰ੍ਹੋਂ ਉਗਦੀ ਜਾਪੀ ਸੀ। ਇਕੋ ਬੇਟੀ ਉਹ ਵੀ ਚੰਗੇ ਘਰ ਚਲੀ ਜਾਵੇ ਤਾਂ ਮਾਂ-ਪਿਓ ਨੂੰ ਹੋਰ ਕੀ ਚਾਹੀਦਾ। ਫੌਜੀ ਤਾਂ ਠੇਕੇਦਾਰ ਦੀਆਂ ਗੱਲਾਂ ਦਾ ਕਾਇਲ ਹੋ ਗਿਆ ਸੀ। ਠੇਕੇਦਾਰ ਉਸ ਨੂੰ ਸਾਖਸ਼ਾਤ ਦੇਵਤਾ ਨਜ਼ਰ ਆਉਂਦਾ ਸੀ। ਉਹ ਰਿਸ਼ਤੇ ਦੀ ਗੱਲ ਜਲਦੀ ਹੀ ਸਿਰੇ ਚੜਾਉਣ ਦੀ ਹਸਰਤ ਨਾਲ ਬੋਲਿਆ ਸੀ, "ਠੇਕੇਦਾਰ ਜੀ ਮੇਰੀ ਚਰਨੀ ਮੋਤੋਂ ਬਾਹਰ ਨਈ ਜੀ। ਊਆਂ ਬੀ ਘਰ ਬਿਚ ਮੇਰੀ ਗੱਲ ਕੋਈ ਘੱਟ ਈ ਮੋੜਦਾ। ਸਾਡੇ ਘਰਾਂ ਵਿਚ ਤੀਵੀਂਆਂ ਤੋਂ ਪੁੱਛਣ-ਪਛਾਣ ਦਾ ਰਵਾਜ਼ ਹੈ ਨੀ ਜੀ ਮੈਨੂੰ ਮੰਜੂਰ ਤਾਂ ਸਮਝੀ ਲੈਗੇ ਸਭ ਨੂੰ ਮੰਜੂਰ। ਫਿਰੀ ਬੀ ਕੁੰਡਲੀਆਂ ਦਾ ਮਿਲਾਨ ਜ਼ਰੂਰ ਕਰੀ ਕੇ ਦਿੱਖਣਾ ਜੀ।"
"ਠੀਕ ਹੈ ਭਾਈ ਸਾਹਬ। ਤੁਸੀਂ ਜਿਵੇਂ ਚਾਹੋਗੇ, ਉਂਜ ਹੀ ਹੋਵੇਗਾ। ਖੈਰਾਂ ਦੇ ਮਾਮਲੇ ਵਿਚ ਵੀ ਅਸੀਂ ਤੁਹਾਡੀ ਗੱਲ ਹੀ ਮੰਨੀ ਹੈ ਜੀ। ਤੁਸੀਂ ਲੋਕ ਹੈਗੇ ਈ ਇੰਨੇ ਚੰਗੇ ਬਿਲਕੁਲ ਰੱਬ ਰੂਪ।"
ਠੇਕੇਦਾਰ ਹੁਣ ਫੌਜੀ ਨੂੰ ਭਾਈ ਸਾਹਬ ਕਹਿ ਕੇ ਪੁਕਾਰ ਰਿਹਾ ਸੀ ਤੇ ਉਸ ਦੇ ਮੂੰਹੋਂ ਆਪਣੀ ਤਾਰੀਫ ਸੁਣ ਕੇ ਫੌਜੀ ਕਿਸੇ ਗੈਸ ਦੇ ਗੁਬਾਰੇ ਵਾਂਗ ਫੁਲਦਾ ਜਾਂਦਾ ਸੀ ਤੇ ਹਵਾ 'ਚ ਉਡਦਾ ਜਾਂਦਾ ਸੀ। ਉਸ ਨੇ ਝਟਪਟ ਬਾਲੂ ਦੀ ਕੁੰਡਲੀ ਠੇਕੇਦਾਰ ਨੂੰ ਫੜਾ ਦਿੱਤੀ ਸੀ।
24 ਜੰਗਲ ਗਾਥਾ-2
ਠੇਕੇਦਾਰ ਕੁੰਡਲੀ ਲੈ ਕੇ ਚਲਿਆ ਗਿਆ ਸੀ। ਫੌਜੀ ਰੱਬ ਦਾ ਲੱਖ- ਲੱਖ ਸ਼ੁਕਰੀਆ ਅਦਾ ਕਰ ਰਿਹਾ ਸੀ ਕਿ ਘਰ ਬੈਠੇ-ਬਿਠਾਇਆ ਬਾਲੂ ਲਈ ਰਿਸ਼ਤਾ ਲੱਭ ਗਿਆ ਸੀ। ਗੋਰੀ-ਚਿੱਟੀ ਤੇ ਜਵਾਨ ਬਾਲੂ ਨੇ ਚੋਰੀ-ਚੋਰੀ ਆਪਣੇ ਪਿਤਾ ਤੇ ਠੇਕੇਦਾਰ ਵਿਚਕਾਰ ਆਪਣੇ ਵਿਆਹ ਬਾਰੇ ਚਲਦਾ ਵਾਰਤਾਲਾਪ ਸੁਣ ਲਿਆ ਸੀ। ਫਿਰ ਮਾਂ ਤੇ ਪਿਤਾ ਨੂੰ ਇਸ ਬਾਰੇ ਸਲਾਹ ਮਸ਼ਵਰਾ ਕਰਦਿਆਂ ਵੇਖ ਸੁਣ ਕੇ ਉਸ ਦੇ ਮਨ ਵਿਚ ਵੀ ਖ਼ੁਸ਼ੀ ਦੇ ਲੱਡੂ ਫੁੱਟਣ ਲੱਗ ਪਏ ਸਨ। ਕੰਨਾਂ ਵਿਚ ਸ਼ਹਿਨਾਈਆਂ ਗੂੰਜਣ ਲੱਗ ਪਈਆਂ ਸਨ। ਚਰਨੀ ਫੌਜੀ ਨੂੰ ਸਮਝਾਉਂਦੀ ਪਈ ਸੀ, "ਉਆਂ ਤਾਂ ਤੁਸੀਂ ਜੋ ਬੀ ਕਰਨਾ ਹੈ ਉਹ ਠੀਕ ਈ ਹੋਗ। ਸੰਜੋਗ ਤਾਂ ਰੱਬੇ ਕੰਨੀ ਜੁੜੀ ਕੋ ਔਂਦੇ। ਫਿਰੀ ਬੀ ਮੈਂ ਗਲਾਨੀ ਆਂ, ਤੁਸਾਂ ਜੋ ਠੇਕੇਦਾਰੇ ਦੇ ਘਰੇ ਦੀ ਮਾੜੀ ਮੋਟੀ ਘੋਖ ਜ਼ਰੂਰ ਕਰੀ ਲੈਣੀ। ਤੁਸਾਂ ਜੋ ਲੋਕਾਂ ਤੇ ਅੱਖਾਂ ਬੀਟੀ ਕੇ ਝੋਟ ਬਿਸ਼ਵਾਸ ਕਰੀ ਲੈਂਦੇ ਓ। ਮਗਰੋਂ ਜੇ ਪਛਤਾਣਾ ਪਿਆ ਤਾਂ ਵਿਰੀ ਕੇ ਫੈਦਾ ਹੋਗ।"
"ਮੈਂ ਗਲਾਇਆ ਬਾਲੂਏ ਦੀ ਮਾਂ, ਤੂੰ ਤਾਂ ਉਆਂ ਈ ਫਿਕਰ ਕਰੀ ਜਾਨੀ ਐ। ਇਕਦਮ ਖਾਨਦਾਨੀ ਤੇ ਪੜ੍ਹੇ-ਲਿਖੇ ਲੋਕ ਨੇ। ਦਿੱਖਿਆ ਨੀ, ਕੀਆਂ ਮਿੰਨੂ ਭਾਈ ਸਾਬ੍ਹ, ਭਾਈ ਸਾਬ ਕਹਿੰਦੇ ਦੀ ਜ਼ੁਬਾਨ ਨਹੀਂ ਥੱਕਦੀ। ਨੀ ਤਾਂ ਉਹ ਕਿੱਥੇ, ਅਸੀਂ ਕਿੱਥੇ। ਉਹ ਠੇਕੇਦਾਰ ਈ ਨੀ, ਮਾਸਟਰ ਵੀ ਐ। ਪੜ੍ਹੇ-ਲਿਖੇ ਤੇ ਖਾਨਦਾਨੀ ਲੋਕ ਈਆਂ ਦੇ ਹੀ ਹੁੰਦੇ ਨੇ। ਮੈਂ ਵੀ ਦੁਨੀਆਂ ਦਿੱਖੀ ਐ ਬਾਲੂ ਦੀ ਮਾਂ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਫੌਜ ਵਿਚ ਰਹਿ ਕੇ।"
"ਮੇ ਕਦੋਂ ਗਲਾਨੀ ਆ ਕਿ ਤੁਸਾਂ ਜੋ ਦੁਨੀਆਂ ਨੀ ਦਿੱਖੀ। ਫਿਰੀ ਬੀ ਸਿਆਣੇ ਗਲਾਂਦੇ, ਸੋ ਠੱਗਾਂ ਦਾ ਇਕ ਠੱਗ ਠੇਕੇਦਾਰ ਹੁੰਦਾ। ਅਸਾਂ ਜੋ ਸਿੱਧੇ- ਸਾਦੇ, ਬੋਹਤ ਬਲ ਫਰੇਬ ਨੀ ਆਂਦੇ। ਜੀਆਂ ਦੇ ਅੰਦਰੋਂ ਆ ਉਆਂ ਦੇ ਈ ਬਾਹਰ। ਇਨ੍ਹਾਂ ਦੀਆਂ ਮਿੱਠੀਆਂ ਚੋਪੜੀਆਂ ਗੱਲਾਂ ਬਿੱਚ ਆਈ ਕੇ ਅਸਾਂ ਜੋ ਵਸੀ ਨਾ ਜਾਈਏ। ਸਾਡੀ ਬਾਲੂ ਦੀ ਜ਼ਿੰਦਗੀ ਕਿਤੇ ਬਰਬਾਦ ਈ ਨਾ ਹੋਈ ਜਾਵੇ। ਇਹ ਸ਼ਹਿਰੀਏ ਲੋਕ ਮਤੇ ਮਤਲਬਪ੍ਰਸਤ ਹੁੰਦੇ। ਮਤਲਬੇ ਲਈ ਮਿੱਠੇ ਪਿਆਰ ਬਣੀ ਜਾਂਦੇ। ਫਿਰੀ ਤੂੰ ਕੌਣ ਤੇ ਮੈਂ ਕੌਣ।" ਚਰਨੀ ਨੇ ਫੌਜੀ ਨੂੰ ਅਗਾਹ ਕੀਤਾ ਸੀ।
ਪਰ ਫੌਜੀ ਨੇ ਚਰਨੀ ਦੀ ਗੱਲ ਨੂੰ ਇਕ ਕੰਨ ਸੁਣ ਕੇ ਦੂਸਰੇ ਕੰਨੇ ਕੱਢ ਦਿੱਤਾ ਸੀ। ਉਸ ਦੀਆਂ ਅੱਖਾਂ ਤੇ ਤਾਂ ਖੇਰਾਂ ਦੇ ਜੰਗਲ ਤੋਂ ਹੋਣ ਵਾਲੀ ਆਮਦਨ ਦੀ ਪੱਟੀ ਜੋ ਬੱਝੀ ਹੋਈ ਸੀ। ਸੌਣ ਦੇ ਅੰਨ੍ਹੇ ਵਾਂਗ ਉਸ ਨੂੰ ਵੀ ਹਰ ਪਾਸੇ ਹਰਾ ਹੀ ਹਰਾ ਨਜ਼ਰ ਆ ਰਿਹਾ ਸੀ ਤੇ ਠੇਕੇਦਾਰ ਵੀ ਇਕ ਸੱਚਾ-ਸੁੱਚਾ ਨੇਕ ਤੇ ਖਾਨਦਾਨੀ ਬੰਦਾ।
ਠੇਕੇਦਾਰ ਕਸ਼ਮੀਰੀ ਹਾਤੋਂ ਦੀ ਫੌਜ ਹੀ ਲੈ ਆਇਆ ਸੀ। ਲੰਮੇ-ਲੰਮੇ ਗੋਡਿਆਂ ਤੋਂ ਹੇਠਾਂ ਤੱਕ ਫਿਰਨ ਪਾਈ। ਗੋਰੇ ਚਿੱਟੇ। ਮੋਢਿਆਂ ਤੇ ਕੁਹਾੜੇ ਤੇ
ਛੋਟੀਆਂ ਆਰੀਆਂ ਚੁੱਕੇ। ਜੰਗੀ ਪੱਧਰ ਤੇ ਜੰਗਲ ਦਾ ਕਟਾਨ ਸ਼ੁਰੂ ਹੋ ਗਿਆ ਸੀ। ਦਿਨ-ਰਾਤ ਇਕ ਕਰਕੇ ਠੇਕੇਦਾਰ ਨੇ ਜੰਗਲ 'ਚੋਂ ਸਾਰਾ ਖੇਰ ਕੱਢ ਲਿਆ ਸੀ। ਫੌਜਾਂ ਨੂੰ ਪੰਝੀ ਹਜ਼ਾਰ ਦੀ ਇਕ ਹੋਰ ਕਿਸ਼ਤ ਸੌਂਪਦਿਆਂ ਠੇਕੇਦਾਰ ਨੇ ਕਿਹਾ ਸੀ, “ਭਾਈ ਸਾਬ੍ਹ ਜੀ, ਵਧਾਈ ਹੋਵੇ। ਜਨਮ ਕੁੰਡਲੀਆਂ ਦਾ ਮਿਲਾਨ ਇੱਕਦਮ ਉੱਤਮ ਹੈ, ਤੁਸੀਂ ਚਾਹੋ ਤਾਂ ਆਪ ਵੀ ਤਸੱਲੀ ਕਰ ਲਵੋ। ਹੁਣ ਤਾਂ ਤੁਸੀਂ ਕੜਮਾਈ ਦੀ ਤਰੀਕ ਕਢਾ ਕੇ ਤਿਆਰੀਆਂ ਸ਼ੁਰੂ ਕਰ ਦਿਉ।"
"ਉਹ ਜੀ, ਮੈਂ ਗਲਾਨਾਂ, ਤੁਹਾਡੇ ਮੂੰਹ 'ਚ ਘਿਉ ਸ਼ੱਕਰ।" ਧੀ ਦਾ ਰਿਸ਼ਤਾ ਪੱਕਾ ਹੁੰਦਿਆਂ ਵੇਖ, ਲਾਲਚਵਸ਼ ਫੌਜੀ, ਇਕਰਾਰਨਾਮੇ ਮੁਤਾਬਕ ਬਾਕੀ ਦੀ ਰਕਮ ਲਈ ਠੇਕੇਦਾਰ ਨੂੰ ਕਹਿੰਦਾ-ਕਹਿੰਦਾ ਝਿਜਕ ਗਿਆ ਸੀ। ਨਵੀਂ- ਨਵੀਂ ਰਿਸ਼ਤੇਦਾਰੀ ਬਣ ਰਹੀ ਸੀ। ਫੌਜੀ ਇਸ ਗੱਲ ਨੂੰ ਆਪਣਾ ਹੋਛਾਪਣ ਸਮਝਦਾ ਸੀ। ਫਿਰ ਵੀ ਠੇਕੇਦਾਰ ਨੇ ਫੌਜੀ ਦੇ ਮਨ ਦੀ ਗੱਲ ਭਾਂਪਦਿਆਂ ਆਪ ਹੀ ਕਹਿ ਦਿੱਤਾ ਸੀ, "ਭਾਈ ਸਾਬ੍ਹ, ਹੁਣ ਸਾਡੇ ਵਿਚਕਾਰ ਠੇਕੇਦਾਰ ਤੇ ਮਾਲਿਕ ਦਾ ਸਬੰਧ ਨਹੀਂ ਰਿਹਾ। ਹੁਣ ਅਸੀਂ ਸਦੀਵੀ ਰਿਸ਼ਤੇਦਾਰੀ 'ਚ ਜੁੜ ਗਏ ਹਾਂ ਸਮਝੋ। ਮੈਂ ਤੁਹਾਡੇ ਤੇ ਵਿਸ਼ਵਾਸ ਕਰਕੇ ਪਹਿਲਾਂ ਦੂਸਰੇ ਮਾਲਕਾਂ ਨੂੰ ਪੇਮੈਂਟ ਕਰ ਦਿੱਤੀ ਹੈ। ਉਨ੍ਹਾਂ ਦਾ ਮਾਲ ਪਹਿਲੋਂ ਕੱਢਿਆ ਸੀ ਨਾ। ਸਾਡੀ ਤਾਂ ਹੁਣ ਘਰ ਆਲੀ ਗੱਲ ਹੈ ਨਾ ਜੀ। ਉਂਜ ਮੈਂ ਵਾਦੇ ਦਾ ਇਕਦਮ ਪੱਕਾ ਹਾਂ। ਮਾਲ ਮੰਡੀ ਪੁੱਜਦਿਆਂ ਹੀ ਪੇਮੈਂਟ ਕਰ ਦਿਆਂ ਗਿਆ। ਬਸ ਇਜ ਹੀ ਆਈ ਚਲਾਈ ਚਲਦੀ ਹੈ ਜੀ। ਤੁਸੀਂ ਬਿਲਕੁਲ ਵੀ ਚਿੰਤਾ ਨੀ ਕਰਨੀ। ਮੈਂ ਬਕਾਇਆ ਰਾਸ਼ੀ ਆਪ ਘਰ ਆ ਕੇ ਹੱਥ ਜੋੜ ਕੇ ਦੇ ਕੇ ਜਾਵਾਂਗਾ ਜੀ।"
"ਮੈਂ ਗਲਾਨਾ ਠੇਕੇਦਾਰ ਜੀ, ਪੈਸੇ ਕੋਈ ਨੱਠੀ ਚੱਲੇ ਨੇ ਜ਼ੁਬਾਨ ਬੀ ਆਖ਼ਿਰ ਕੋਈ ਚੀਜ਼ ਹੁੰਦੀ ਐ ਜੀ, ਵਿਸ਼ਵਾਸ ਤੇ ਦੁਨੀਆਂ ਟਿਕੀ ਐ ਜੀ। "ਫੌਜੀ ਨੇ ਵੀ ਤੁਰੰਤ ਠੇਕੇਦਾਰ ਦੀ ਹਾਂ ਵਿਚ ਹਾਂ ਮਿਲਾ ਦਿੱਤੀ ਸੀ। ਜਾਦੂ ਵਰਗਾ ਅਸਰ ਸੀ ਫੌਜੀ ਤੇ ਠੇਕੇਦਾਰ ਦੀਆਂ ਗੱਲਾਂ ਦਾ।
ਫੌਜ ਤੇ ਚਰਨੀ ਰਾਤ-ਰਾਤ ਭਰ ਜਾਗ ਕੇ ਬਾਲ ਦੇ ਵਿਆਹ ਦੀਆਂ ਸਕੀਮਾਂ ਘੜਦੇ ਰਹਿੰਦੇ। ਫੌਜੀ ਕਹਿੰਦਾ, "ਭਾਗਵਾਨੇ, ਉਣ ਤਾਂ ਰੱਬ ਦੀ ਮਿਹਰ ਹੈ, ਸਾਡੇ ਤੇ। ਵਿਆਹ ਈਆਂ ਦਾ ਕਰਨਾਂ ਕੇ ਇਕ ਵਾਰੀਆਂ ਬਿਰਾਦਰੀ ਵੀ ਦਿੱਖੇ। ਸਾਡੀਆਂ ਕੋਹੜੀਆਂ ਪੰਜ ਸੱਤ ਨੇ, ਇਕੋ ਹੀ ਐ। ਬਰਾਤ ਸ਼ਹਿਰ ਔਣੀ ਐ, ਹਲਬਾਈ ਤੇ ਬੇਰ੍ਹੇ ਬੀ ਸ਼ਹਿਰੋਂ ਔਂਗੇ। ਪੱਤਲਾਂ ਡੁਨਿਆਂ ਵਿਚ ਨੀਂ ਰੋਟੀ ਖੁਆਣੀ ਬਰਾਤੀ ਨੂੰ। ਕਪ ਪਲੇਟਾਂ ਕਰਾਕਰੀ ਟੈਂਟ ਬੀ ਸ਼ਹਿਰੀ ਹੋਗ। ਦਾਜ ਬਰੀ ਅੰਬਰਸਰ ਲਿਆਉਣੀ ਐ। ਸੋਨੇ ਚਾਂਦੀ ਦੇ ਅਲੱਗ-ਅਲੱਗ ਸੇਟ ਬਨਾਉਣ। ਮੁੰਡੇ ਨੂੰ ਇਹ ਦਿੰਗੇ। ਕੁੜਮ ਨੂੰ ਇਹ। ਕੁੜਮਨੀਏ ਨੂੰ ਏਹ। ਮੈਨੂੰ ਤਾਂ ਲਗਦੇ ਕਿ ਬਾਲੂ ਦੀਆਂ ਕਿਸਮਤਾਂ ਨੂੰ ਈ ਜੰਗਲ ਆਲੀ ਗੱਲ ਬਣੀ ਐ ਚਰਨੀ ਦੀ ਮਾਂ।" ਬਸ ਇੰਜ ਹੀ ਸਲਾਹਾਂ ਕਰਦਿਆਂ ਰਾਤ ਅੱਖਾਂ 'ਚ ਲੰਘ ਜਾਂਦੀ।
ਉਨ੍ਹਾਂ ਨੂੰ ਰੋਜ਼ ਹੀ ਇੰਜ ਹਵਾਈ ਕਿਲ੍ਹੇ ਉਸਾਰਦਿਆਂ ਦੋ ਮਹੀਨੇ ਤੋਂ ਉਪਰ ਲੰਘ ਚੱਲੇ ਸਨ। ਠੇਕੇਦਾਰ ਨੇ ਦੁਬਾਰਾ ਸ਼ਕਲ ਨਹੀਂ ਸੀ ਵਿਖਾਈ। ਉਹ
ਰੋਜ਼ ਪਲਕਾਂ ਵਿਛਾ ਕੇ ਠੇਕੇਦਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ। ਨਾ ਰਿਸ਼ਤੇ ਦੀ ਗੱਲ ਅੱਗੇ ਵਧ ਰਹੀ ਸੀ ਨਾ ਹੀ ਬਕਾਇਆ ਰਕਮ ਮਿਲਦੀ ਪਈ ਸੀ। ਲਗਭਗ ਡੇਢ ਲੱਖ ਰੁਪਿਆ ਸੀ ਉਨ੍ਹਾਂ ਦਾ ਠੇਕੇਦਾਰ ਪਾਸ। ਚਰਨੀ ਰੋਜ਼ ਹੀ ਜ਼ਿੱਦ ਕਰਦੀ, ਫੌਜੀ ਨੂੰ ਸ਼ਹਿਰ ਜਾ ਕੇ ਠੇਕੇਦਾਰ ਨੂੰ ਖੁਦ ਮਿਲਣ ਦੀ। ਪਰ ਫੌਜੀ ਖਿਝ ਉਠਦਾ, "ਮੈਂ ਗਲਾਨਾ ਬਾਲੂ ਦੀ ਮਾਂ ਤੁਸਾਂ ਤੀਵੀਆਂ ਦੀ ਏਹੋ ਆਦਤ ਬੜੀ ਮਾੜੀ ਹੁੰਦੀ। ਇਕਦਮ ਛੇਤੀ ਮਚਾਉਣ ਲੱਗ ਪੈਂਦੀਆਂ। ਕਿਸੇ ਯਕੀਨ ਨੀ ਕਰਦੀਆਂ। ਥੋੜਾ ਸਬਰ ਨਾਲ ਕੰਮ ਲੈ। ਨਵਾਂ-ਲਵਾਂ ਰਿਸ਼ਤਾ ਜੁੜਦਾ ਪਿਆ। ਉਹ ਲੋਕੀਂ ਕੇ ਸੋਚਣਗੇ ਸਾਡੇ ਬਾਰੇ। ਅਸਾਂ ਜੇ ਕਿੰਨੇ ਭੁੱਖੇ ਆਂ, ਬੇ ਯਕੀਨੇ ਆਂ। ਠੇਕੇਦਾਰ ਨੇ ਜ਼ੁਬਾਨ ਕੀਤੀ ਐ। ਆਦਮੀ ਦੀ ਕੋਈ ਮਜ਼ਬੂਰੀ ਬੀ ਤਾਂ ਹੋਈ ਸਕਦੀ। ਊਣੀ ਜ਼ਰੂਰ ਔਣਾ। ਵੈਦਾ ਕੀਤਾ ਐ ਮੇਰੇ ਨਾਲ।"
ਫੌਜੀ ਨੂੰ ਠੇਕੇਦਾਰ ਤੇ ਜਿੰਨਾ ਵਿਸ਼ਵਾਸ ਸੀ, ਫੌਜਣ ਨੂੰ ਉਨੀ ਹੀ ਵੱਧ ਬੇਐਤਵਾਰੀ, "ਮਿੰਨੂ ਠੇਕੇਦਾਰੇ ਦੀ ਨੀਤ ਭਲੀ ਨੀ ਲਗਦੀ। ਮਿੰਨੂ ਤਾਂ ਪੈਲਾਂ ਈ ਯਕੀਨ ਨੀ ਹੀ ਅੰਦਾ, ਉਧੀਆਂ ਬਧਾਈ ਚੜ੍ਹਾਈ ਕੇ ਕੀਤੀਆਂ ਚੋਪੜੀਆਂ ਗੱਲਾਂ ਤੇ। ਪਤਾ ਨੀ ਕੇਹ, ਮੇਰਾ ਦਿਲ ਗਲਾਂਦਾ, ਪਖਲਾ ਬੰਦਾ ਇਕਦਮ ਮਿੱਠਾ ਪਿਆਰਾ ਬਣੀਕੇ ਸਮਝੇ ਠੱਗੀ ਮਾਰੀ ਗਿਆ। ਮੈਂ ਗਲਾਨੀਆਂ, ਹਾਲੇ ਬੀ ਟੈਮ ਹੰਗਾ, ਤੁਸਾਂ ਜੋ ਸ਼ਹਿਰੇ ਜਾਈਕੇ, ਠੇਕੇਦਾਰ ਦਾ ਪਤਾ ਲੱਗੇ। ਸਿੱਧਾ ਨਾ ਗਲਾਇਉ ਪੋਹੇ ਲੈਣ ਆਇਆ ਹਾਂ, ਦੱਸੀ ਦੇਣਾ ਮਿੰਨੂ ਸ਼ਹਿਰੇ ਕੋਈ ਕੰਮ ਹਾ ਸੋਚਿਆ ਮਿਲਦਾ ਜਾਵਾਂ।"
ਆਖਰ ਫੌਜੀ ਦੇ ਸਬਰ ਦਾ ਬੰਨ੍ਹ ਵੀ ਟੁੱਟ ਗਿਆ ਸੀ। ਉਹ ਸ਼ਹਿਰ ਪੁੱਜਾ ਸੀ। ਠੇਕੇਦਾਰ ਨੂੰ ਮਿਲਨ ਲਈ। ਉਸ ਨੇ ਠੇਕੇਦਾਰ ਦੀ ਆਲੀਸ਼ਾਨ ਬਹੁਮੰਜ਼ਲੀ ਕੋਠੀ ਦੀ ਕਾਲ ਬੇਲ ਦਾ ਬਟਨ ਨੱਪਿਆ। ਨੌਕਰ ਨੇ ਗੇਟ ਖੋਲ੍ਹਿਆ।
"ਠੇਕੇਦਾਰ ਜੀ ਘਰ ਨੇ ?"
"ਹਾਂ, ਹੈਗੇ ਦੱਸ?"
ਨੌਕਰ ਨੇ ਪਹਿਲੀ ਵਾਰੀ ਕੋਠੀ ਤੇ ਆਏ ਫੌਜੀ ਨੂੰ ਸਿਰ ਤੋਂ ਪੈਰਾਂ ਤਾਈਂ ਘੂਰਦਿਆਂ ਪੁੱਛਿਆ ਸੀ। "ਉਨ੍ਹਾਂ ਨੂੰ ਗਲਾਈ ਦੇ, ਪਿੰਡੋਂ ਫੌਜੀ ਹੰਸ ਰਾਜ ਆਇਆ।" ਨੌਕਰ ਕੋਠੀ ਅੰਦਰ ਚਲਿਆ ਗਿਆ। ਫੌਜੀ ਹੈਰਾਨਕੁੰਨ ਨਿਗਾਹਾਂ ਨਾਲ ਉਸ ਮਹਿਲ ਵਰਗੀ ਕੋਠੀ ਨੂੰ ਵੇਖਣ ਲੱਗ ਪਿਆ। ਕਾਫ਼ੀ ਦੇਰ ਮਗਰੋਂ ਨੌਕਰ ਨੇ ਮੁੜ ਕੇ ਕਿਹਾ, "ਆ ਜਾਓ ਅੰਦਰ।"
ਗੇਟ ਦੇ ਨਾਲ ਹੀ ਖੜੋਤੀ ਬਹੁਤ ਮਹਿੰਗੀ ਏ ਸੀ ਕਾਰ ਪਾਸੋਂ ਦੀ ਲੰਘ ਕੇ, ਫੌਜੀ ਨੌਕਰ ਮਗਰ-ਮਗਰ ਬੇਠਕ ਵਿਚ ਪੁੱਜ ਗਿਆ। ਬੇਠਕ ਦੀ ਮਹਿੰਗੀ ਸਜਾਵਟ ਵੇਖ ਕੇ ਫੌਜੀ ਦੰਗ ਰਹਿ ਗਿਆ ਸੀ। ਕੱਚ ਦਾ ਵੱਡਾ ਸਾਰਾ ਮੇਜ਼, ਰੰਗੀਨ ਟੀ.ਵੀ. ਟੈਲੀਫੋਨ, ਸਿਲਕ ਦੀ ਚਾਦਰ ਨਾਲ ਢਕਿਆ ਦੀਵਾਨ। ਮਹਾਰਾਜਿਆਂ ਵਰਗੇ ਕੁਸ਼ਨ। ਪੈਰਾਂ 'ਚ ਕਸ਼ਮੀਰੀ ਕਲੀਨ। ਨਰਮ-ਨਰਮ ਸੋਵੇ ਵਿਚ ਤਾਂ ਜਿਵੇਂ ਉਹ ਅੱਧਾ ਬਸ ਹੀ ਗਿਆ ਸੀ । ਕੰਧਾਂ ਤੇ ਬੜੇ ਕੀਮਤੀ ਸ਼ੋਅ
ਪੀਸ, ਮੂਰਤਾਂ ਤੇ ਹੋਰ ਕਿੰਨਾ ਕੁਝ। ਨੌਕਰ ਨੇ ਫੌਜੀ ਨੂੰ ਫਰਿੱਜ ਦੇ ਠੰਡੇ ਪਾਣੀ ਨਾਲ ਭਰਿਆ ਗਲਾਸ ਫੜਾ ਦਿੱਤਾ। ਉਹ ਬੈਠਕ ਦੀ ਹਰੇਕ ਚੀਜ਼ ਨੂੰ ਬੜੇ ਗੋਰ ਨਾਲ ਵੇਖ ਰਿਹਾ ਸੀ ਤੇ ਉਸ ਦੀ ਕੀਮਤ ਦਾ ਵੀ ਅੰਦਾਜ਼ਾ ਲਾ ਰਿਹਾ ਸੀ। ਕਾਫ਼ੀ ਉਡੀਕ ਮਗਰੋਂ ਠੇਕੇਦਾਰ ਅੰਦਰ ਆਇਆ ਤੇ ਕੁਸ਼ਨ ਤੇ ਪਿੱਠ ਟਿਕਾ ਕੇ, ਦੀਵਾਨ ਦੇ ਰਾਜੇ ਵਾਂਗ ਬੈਠ ਗਿਆ ਸੀ ਤੇ ਬੜੇ ਹੀ ਉਪਰੇ ਤੇ ਰੁੱਖੇਪਣ ਨਾਲ ਬੋਲਿਆ ਸੀ, "ਹੋਰ ਕਿਵੇਂ ਆਉਣੇ ਹੋਏ।"
ਠੇਕੇਦਾਰ ਦਾ ਬਦਲ ਹੋਇਆ ਲਹਿਜਾ ਵੇਖ ਕੇ ਫੌਜੀ ਬੜਾ ਹੈਰਾਨ ਹੋਇਆ। ਉਸਨੇ ਵੀ ਫੌਜਣ ਵੱਲੋਂ ਦਿੱਤੀ ਹਦਾਇਤ ਨੂੰ ਭੁਲਦਿਆਂ ਸਿੱਧੇ ਮਤਲਬ ਦੀ ਗੱਲ ਤੇ ਆਉਂਦਿਆਂ ਕਿਹਾ, "ਠੇਕੇਦਾਰ ਜੀ, ਮੈਂ ਤਾਂ ਡੀਕਦਾ ਹੀ ਰੇਹਾ, ਤੁਸਾਂ ਜੋ ਨਾ ਖੈਰਾਂ ਦੀ ਬਕਾਇਆ ਰਕਮ ਹੀ ਦੇਣ ਆਏ ਤੇ ਨਾਂ ਹੀ ਵਿਆਹ ਦੀ ਕੋਈ ਗੱਲ ਅੱਗੇ ਚਲਾਉਣ।" "ਫੌਜੀ ਭਾਈ, ਮਾਲ ਦਿੱਲੀ ਮੰਡੀ ਭੇਜਿਆ ਸੀ। ਉੱਥੇ ਦੰਗੇ ਹੋ ਗਏ। ਮਾਲ ਫਸ ਗਿਆ। ਮਾਰਕੀਟ ਇਕਦਮ ਡਾਊਨ ਹੋ ਗਈ। ਮੈਨੂੰ ਤਾਂ ਲਾਗਤ ਵੀ ਨੀ ਮੁੜੀ। ਇਸ ਮੌਕੇ ਵਿਚ ਲੈੱਸ ਹੀ ਲੈਸ ਹੋਇਆ ਹੈ ਮੈਨੂੰ।"
"ਮੈਂ ਗਲਾਨਾਂ ਠੇਕੇਦਾਰ ਜੀ, ਇਸ ਵਿਚ ਸਾਡਾ ਕੇ ਕਸੂਰ ਹੇ, ਤੁਸਾਂ ਜੋ ਰੇਟ ਮੁਕਾਇਆ ਸੀ, ਉਹੀ ਜ਼ੁਬਾਨ ਪੁਗਾਈ ਦੇਗੋ।"
'ਚਲੋ ਪੰਡਤ ਭਾਈ ਹੋ। ਪੰਜ ਹਜ਼ਾਰ ਹੋਰ ਲੈ ਜਾ।" ਠੇਕੇਦਾਰ ਨੇ ਅਲਮਾਰੀ ਦੀ ਸੇਫ 'ਚ ਪੰਜ ਹਜ਼ਾਰ ਵਾਲੀ ਬੱਦੀ ਕੱਢ ਕੇ, ਕੱਚ ਦੇ ਮੇਜ਼ ਤੇ ਇੰਜ ਸੁੱਟੀ ਜਿਵੇਂ ਭਿਖਾਰੀ ਨੂੰ ਭੀਖ ਦਿੱਤੀ ਜਾਂਦੀ ਹੈ।
"ਏਹ ਤਾਂ ਕੋਈ ਗੱਲ ਨੀ ਹੋਈ, ਠੇਕੇਦਾਰ ਜੀ, ਡੂਢ ਕੁ ਲੱਖ ਤੁਹਾਡੇ ਵੱਲ ਬਕਾਇਆ ਬਣਦਾ ਤੇ ਤੁਸਾਂ ਜੇ ਪੰਜ ਹਜ਼ਾਰ ਦਈ ਕੇ ਹਿਸਾਬ ਮੁਕਾ ਦੇਉ।" ਫੌਜੀ ਥੋੜਾ ਤੇਸ਼ ਵਿਚ ਆ ਗਿਆ ਸੀ।
ਇੰਨੇ ਨੂੰ ਫੋਨ ਦੀ ਘੰਟੀ ਵਜੀ ਸੀ। ਫੌਜੀ ਚੁੱਪ ਹੋ ਗਿਆ ਸੀ। ਠੇਕੇਦਾਰ ਨੇ ਰਿਸੀਵਰ ਕੰਨ ਨਾਲ ਲਾਇਆ, "ਹੈਲੋ! ਕੌਣ ਸਾਬ੍ਹ, ਹੱਛਾ ਹੱਛਾ ਜੀ ਕਰਾਉ ਜੀ ਮੰਤਰੀ ਜੀ ਨਾਲ ਗੱਲ- ਪਰਨਾਮ ਸਰਕਾਰ, ਸਿਹਤ ਕੋਸੀ ਹੈ ਜਨਾਬ ਦੀ? ਕਲ੍ਹ ਪਧਾਰ ਰਹੇ ਹੋ ਨਾ? ਸਾਡੇ ਮਾਈ ਬਾਪ ਉ ਜੀ। ਤੁਹਾਡੇ ਆਸਰੇ ਠੀਕ ਹੀ ਚਲ ਰਿਹਾ ਹੈ ਜੀ ਕੰਮ ਕਾਰ। ਇਸ ਫੈਕਟਰੀ ਦਾ ਉਦਘਾਟਨ ਆਪਜੀ ਦੇ ਕਰ-ਕਮਲਾਂ ਨਾਲ ਹੀ ਕਰਾਉਣਾ ਹੈ ਜੀ। ਬਾਕੀ ਕਿਸੇ ਗੱਲ ਦੀ ਚਿੰਤਾ ਨਾ ਕਰਨੀ ਜੀ। ਆਪਜੀ ਦੇ ਅਸ਼ੀਰਵਾਦ ਨਾਲ ਈ ਚਲਣੀ ਹੈ ਜੀ। ਜਨਤਾ ਵੀ ਹੋ ਜਾਵੇਗੀ ਜੀ। ਸੇਵਾ ਦੀ ਕੋਈ ਗੱਲ ਨਹੀਂ ਜੀ। ਜਿੰਨੀ ਮਰਜ਼ੀ ਹੁਕਮ ਕਰੋ ਜੀ। ਦਾਸ ਹਾਂ ਜੀ ਆਪ ਜੀ ਦਾ ਬਸ ਤਿਆਰੀਆਂ ਸਮਝੋ ਜੀ। ਬਸ ਕਿਰਪਾ ਹੈ ਜੀ ਬਸ ਕੱਲ੍ਹ ਸਮੇਂ ਸਿਰ ਦਰਸ਼ਨ ਦੇ ਦੇਣੇ ਜੀ।" ਠੇਕੇਦਾਰ ਮੰਤਰੀ ਨਾਲ ਗੱਲਾਂ ਕਰਦਾ-ਕਰਦਾ ਕਦੇ ਚੋਰ ਅੱਖ ਨਾਲ ਫੌਜੀ ਵੱਲ ਵੇਖ ਲੈਂਦਾ ਸੀ। ਕਦੇ ਖਚਰਾ ਤੇ ਬਣਾਉਟੀ ਹਾਸਾ ਹੱਸਦਾ। ਕਦੇ ਨਿਮਰਤਾ ਦੀ ਮੂਰਤ ਬਣ ਜਾਂਦਾ। ਜਿਵੇਂ ਮੰਤਰੀ ਸਾਖਸਾਤ ਉਸਦੇ ਸਾਮ੍ਹਣੇ ਖੜ੍ਹਾ ਹੋਵੇ।
ਰਿਸੀਵਰ ਫੋਨ 'ਤੇ ਰੱਖਦਿਆਂ ਸਾਰ ਹੀ, ਠੇਕੇਦਾਰ ਦੀ ਚਿਹਰੇ ਤੋਂ ਨਿਮਰਤਾ ਜਿਵੇਂ ਖੰਭ ਲਾ ਕੇ ਉਡ ਗਈ ਸੀ। ਉਸ ਨੇ ਫਿਰ ਚਿਹਰੇ ਤੇ ਸਖ਼ਤ ਤੇ ਬਿਗਾਨੇਪੁਣ ਦੇ ਭਾਵ ਲਿਆਉਂਦਿਆਂ ਕਿਹਾ ਸੀ, "ਫੌਜੀਆ, ਮੈਂ ਕਿਹਾ ਨਾ, ਇਸ ਸੌਦੇ ਵਿਚ ਮੈਨੂੰ ਨੁਕਸਾਨ ਹੀ ਨੁਕਸਾਨ ਹੋਇਆ ਹੈ, ਬਸ ਪੰਜ ਹਜ਼ਾਰ ਹੀ ਹੋਰ ਦੇ ਸਕਦਾ ਹਾਂ ਆਪਣੀ ਜੇਬ 'ਚੋਂ। ਇਕ ਪੇਸਾ ਵੀ ਹੋਰ ਨਹੀਂ।"
ਠੇਕੇਦਾਰ ਨੂੰ ਗਿਰਗਿਟ ਵਾਂਗ ਰੰਗ ਬਦਲਦਿਆਂ ਵੇਖ ਕੇ ਫੌਜੀ ਪਰੇਸ਼ਾਨ ਹੋ ਉਠਿਆ ਸੀ। ਉਸ ਨੂੰ ਚਰਨੀ ਵੱਲੋਂ ਵਾਰ-ਵਾਰ ਕਹੇ ਸ਼ਬਦ ਵਿਚ ਸੋ ਫੀਸਦੀ ਸੱਚਾਈ ਨਜ਼ਰ ਆਉਣ ਲੱਗ ਪਈ ਸੀ। ਉਸ ਨੂੰ ਆਪਣੇ ਸਾਰੇ ਸੁਪਨੇ ਚੂਰ-ਚੂਰ ਹੁੰਦੇ ਜਾਪੇ। ਉਸਨੇ ਤਾਂ ਖੈਰਾਂ ਦੀ ਆਸ ਵਿਚ ਰਿਟਾਇਰਮੈਂਟ ਤੇ ਮਿਲੀ ਸਾਰੀ ਰਾਸ਼ੀ ਅਦਾਲਤਾਂ ਦੇ ਮੂੰਹ ਵਿਚ ਝੋਕ ਦਿੱਤੀ ਸੀ। ਕਮਾਈ ਤਾਂ ਕੀ ਹੋਣੀ, ਉਹ ਖਰਚ ਵੀ ਨਹੀਂ ਸੀ ਮੁੜਿਆ। ਉਸਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਉਹੀ ਠੇਕੇਦਾਰ ਹੈ, ਜਿਹੜਾ ਕੁਝ ਦਿਨ ਪਹਿਲਾਂ ਭਾਈ ਸਾਬ੍ਹ, ਫੌਜੀ ਸਾਬ੍ਹ ਕਹਿੰਦਾ ਉਸ ਦੇ ਪੈਰ ਚੁੰਮਦਾ ਸੀ।
ਇਸ ਤੋਂ ਪਹਿਲਾਂ ਕਿ ਫੌਜੀ ਬਾਲੂ ਦੇ ਰਿਸ਼ਤੇ ਦੀ ਕੋਈ ਗੱਲ ਕਰਦਾ ਠੇਕੇਦਾਰ ਆਪ ਹੀ ਹਿਕਾਰਤ ਘੁਲੀ ਸੁਰ ਵਿਚ ਬੋਲਿਆ ਸੀ, "ਹਾਂ ਇਕ ਹੋਰ ਗੱਲ ਫੌਜੀਆ, ਮੇਰਾ ਸਾਲਾ ਨੌਕਰੀ ਲੱਗੀ ਕੁੜੀ ਭਾਲਦਾ ਐ ਉਹ ਇਸ ਬੈਕਵਰਡ ਇਲਾਕੇ ਲਈ ਰਾਜ਼ੀ ਨਹੀਂ ਹੋ ਰਿਹਾ।"
ਫੌਜ ਦਾ ਸਖ਼ਤ ਅਨੁਸ਼ਾਸਨ ਤੇ ਈਮਾਨਦਾਰੀ ਫੌਜੀ ਦੀ ਨਸ-ਨਸ ਵਿਚ ਵਸੀ ਹੋਈ ਸੀ। ਉਹ ਸਾਰਿਆਂ ਨੂੰ ਆਪਣੇ ਵਰਗਾ ਹੀ ਸਮਝਦਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਸ਼ਾਇਦ ਪਹਿਲੀ ਵਾਰੀ ਇੰਨਾ ਪਖੰਡੀ, ਨਾਟਕਬਾਜ਼, ਬਿਸ਼ਰਮ ਤੇ ਆਪਣੀ ਜ਼ੁਬਾਨ ਤੋਂ ਮੁਕਰਨ ਵਾਲਾ ਆਦਮੀ ਵੇਖਿਆ ਸੀ। ਸਫੇਦ ਦਿਨ ਬੇਈਮਾਨੀ। ਉਸ ਰੋਮ-ਰੋਮ ਨਫਰਤ ਤੇ ਗੁੱਸੇ ਨਾਲ ਭੜਕ ਉੱਠਿਆ ਸੀ।
"ਮੈਂ ਗਲਾਨਾ ਠੇਕੇਦਾਰ ਜੀ, ਬੰਦੇ ਦੀ ਕੋਈ ਜ਼ੁਬਾਨ ਹੁੰਦੀ ਐ। ਤੁਸਾਂ ਜੋ ਆਪਣੀ ਜ਼ੁਬਾਨ ਤੋਂ ਮਤ ਮੁਕਰੋ।"
"ਜ਼ੁਬਾਨ ਹੀ ਤਾਂ ਨਿਭਾ ਰਿਹਾ ਹਾਂ। ਕੋਈ ਹੋਰ ਹੁੰਦਾ ਤਾਂ ਇਨੇ ਵੀ ਨਾ ਦਿੰਦਾ। ਇਕਰਾਰਨਾਮੇ ਮੁਤਾਬਿਕ ਮੇਂ ਸਾਰੀ ਪੇਮੈਂਟ ਕਰ ਦਿੱਤੀ ਹੋਈ ਹੈ। ਸਮਝਿਆ। ਇਹ ਰਕਮ ਤਾਂ ਤੈਨੂੰ ਰੁੰਗ ਵਿਚ ਦੇ ਰਿਹਾ ਹਾਂ।"
"ਮੈਨੂੰ ਨੀ ਚਾਹੀਦਾ ਕੋਈ ਰੁੰਗਾ। ਮੈਂ ਕੋਈ ਮੰਗਤਾ ਨਹੀਂ। ਆਪਣਾ ਹੱਕ ਮੰਗ ਰਿਹਾ ਹਾਂ। ਇਸ ਨੂੰ ਬੀ ਰਖ ਲੈ ਧੋਖੇਬਾਜ।" ਫੌਜੀ ਗੁੱਸੇ ਨਾਲ ਕੰਬਣ ਲੱਗ ਪਿਆ ਸੀ।
"ਓਏ ਫੌਜੀਆ, ਜ਼ਰਾ ਨੀਵੀਂ ਆਵਾਜ਼ ਵਿਚ ਗੱਲ ਕਰ, ਇਹ ਮੇਰਾ ਘਰ ਐ।" ਠੇਕੇਦਾਰ ਘੁਰਕਿਆ ਸੀ।
"ਨਾ ਕੇ ਕਰੀ ਲੰਗਾਂ ਤੂੰ ਮੇਰਾ। ਸਾਰਾ ਤਾਂ ਲੁੱਟੀ ਪੁੱਟੀ ਲਿਆ ਤੂੰ ।" ਫੌਜੀ ਨੇ ਵੀ ਠੇਕੇਦਾਰ ਨੂੰ ਉਸੇ ਟੋਨ ਵਿਚ ਜਵਾਬ ਦਿੱਤਾ ਸੀ।
ਮੈਂ ਕਹਿਨਾਂ, ਜੇ ਤੂੰ ਆਪਣਾ ਭਲਾ ਚਾਹੁਨੇ ਤਾਂ ਚੁੱਪਚਾਪ ਐਥੋਂ ਚਲਿਆ ਜਾ ਤੇ ਮੁੜ ਕੇ ਆਪਣੀ ਸ਼ਕਲ ਨਾ ਵਿਖਾਈਂ।"
"ਨੀ ਜਾਂਦਾ ਮੈਂ। ਆਪਣੀ ਬਾਕੀ ਦੀ ਰਕਮ ਲੇਈ ਕੇ ਜਾਂਗਾ।" ਫੌਜੀ ਨੇ ਵੀ ਅੰਗਦ ਵਾਂਗ ਪੈਰ ਜਮਾਉਂਦਿਆਂ ਕਿਹਾ ਸੀ।
"ਉਏ ਮੇਰੇ ਘਰ ਵਿਚ ਮੈਨੂੰ ਈ ਅੱਖਾਂ ਵਿਖਾਉਂਦਾ ਐਂ। ਤੇਰੀ ਇੰਨੀ ਮਜ਼ਾਲ। ਇੰਜ ਨੀ ਜਾਵੇਗਾ ਤੂੰ।" ਕਹਿੰਦਿਆਂ ਠੇਕੇਦਾਰ ਨੇ ਨੌਕਰ ਨਾਲ ਮਿਲਕੇ ਧੱਕੇ ਮਾਰਦਿਆਂ ਫੌਜੀ ਨੂੰ ਆਪਣੀ ਕੋਠੀ ਤੋਂ ਬਾਹਰ ਕੱਢ ਦਿੱਤਾ ਸੀ। ਫੌਜੀ ਪਹਿਲੀ ਵਾਰੀ ਇੰਨੀ ਬੁਰੀ ਤਰ੍ਹਾਂ ਜ਼ਲੀਲ ਹੋਇਆ ਸੀ। ਉਹ ਬਾਹਰ ਆ ਕੇ ਜਖ਼ਮੀ ਸ਼ੇਰ ਵਾਂਗ ਦਹਾੜਿਆ ਸੀ, "ਧੋਖੇਬਾਜ਼, ਤੇਰੇ ਤੇ ਚਾਰ ਸੌ ਵੀਹ ਦਾ ਮੁਕੱਦਮਾ ਠੇਕਾਂਗਾ। ਤਿੰਨੂੰ ਜੇਲ ਨਾ ਭਿਜਵਾਇਆ ਮੇਰਾ ਨਾਂ ਵੀ ਹੰਸ ਰਾਜ ਨੀ।"
"ਜਾ-ਜਾ ਤੇਥੋਂ ਜੋ ਹੁੰਦਾ ਐ ਕਰ ਲਵੀ। ਬੜੇ ਵੇਖੋ ਨੇ ਤੇਰੇ ਵਰਗੇ ਜੇਲ੍ਹ ਭਿਜਵਾਉਣ ਵਾਲੇ।" ਠੇਕੇਦਾਰ ਨੇ ਲਾਪਰਵਾਹੀ ਨਾਲ ਬਾਂਹ ਉਲਾਰਦਿਆਂ ਗੇਟ ਬੰਦ ਕਰ ਦਿੱਤਾ ਸੀ।
ਕੋਠੀ ਦੇ ਬਾਹਰ ਖੜ੍ਹੇ ਫੌਜੀ ਦਾ ਦਿਲ ਕਹਿ ਰਿਹਾ ਸੀ। ਕਾਸ਼ ਉਸ ਪਾਸ ਬੰਦੂਕ ਹੁੰਦੀ ਤਾਂ ਉਹ ਇਸ ਬੇਈਮਾਨ ਠੇਕੇਦਾਰ ਨੂੰ ਗੋਲੀ ਨਾਲ ਉੜਾ ਦਿੰਦਾ। ਬੇਈਮਾਨੀ ਦੀ ਕਮਾਈ ਨਾਲ ਬਣਾਈ ਕੋਠੀ ਨੂੰ ਬੰਬ ਨਾਲ ਉੜਾ ਦਿੰਦਾ। ਉਸ ਨੇ ਠੇਕੇਦਾਰ ਨੂੰ ਕਈ ਗਾਲ੍ਹਾਂ ਕੱਢੀਆਂ। ਇਕ ਕਮਜ਼ੋਰ ਤੇ ਬੇਬਸ ਆਦਮੀ ਹੋਰ ਕਰ ਵੀ ਕੀ ਸਕਦਾ ਸੀ। ਗੁੱਸੇ ਨਾਲ ਉਸ ਦੇ ਮੂੰਹ 'ਚੋਂ ਝੰਗ ਨਿਕਲਦੀ ਪਈ ਸੀ।
ਫਿਰ ਕੁਝ ਸੋਚ ਕੇ ਫੌਜੀ ਨੇ ਆਪਣੇ ਪੈਰ ਤੇਜ਼ੀ ਨਾਲ ਬੱਸ ਅੱਡੇ ਵੱਲ ਮੋੜ ਲਏ ਸਨ। ਉਸ ਦੀਆਂ ਅੱਖਾਂ 'ਚੋਂ ਲਹੂ 'ਚੋ ਰਿਹਾ ਸੀ। ਪੈਰ ਜਿਵੇਂ ਅੰਗਾਰਿਆਂ ਤੇ ਤੁਰ ਰਹੇ ਸਨ। ਬੱਸ ਅੱਡੇ ਤੱਕ ਦਾ ਲਗਭਗ ਡੇਢ ਫਰਲਾਂਗ ਦਾ ਰਸਤਾ ਉਹ ਪਲਕ ਝਪਕਦਿਆਂ ਹੀ, ਮਿਜ਼ਾਇਲ ਵਰਗੀ ਤੇਜ਼ੀ ਨਾਲ ਤੇਅ ਕਰ ਗਿਆ ਸੀ ਤੇ ਡੀ.ਐਫ.ਓ ਆਫ਼ਿਸ ਜਾਣ ਲਈ ਬਸ ਫੜ ਲਈ ਸੀ।
ਕੁਝ ਦੇਰ ਪਹਿਲੋਂ ਠੇਕੇਦਾਰ ਨਾਲ ਹੋਈ ਤਕਰਾਰ ਕਾਰਨ ਉਸ ਦੇ ਦਿਮਾਗ ਦੀਆਂ ਨਸਾਂ ਜਿਵੇਂ ਫਟ ਜਾਣਾ ਚਾਹੁੰਦੀਆਂ ਸਨ । ਰੋਹ ਦਾ ਜੁਆਲਾਮੁਖੀ ਬਣੀ ਦੇਹ ਫਟ ਕੇ ਪਿਘਲ ਜਾਣਾ ਲੋਚਦੀ ਸੀ । ਸੜਕ ਕੰਢੇ ਉੱਗੇ ਰੁੱਖ ਬੜੀ ਤੇਜ਼ੀ ਨਾਲ ਪਿੱਛੇ ਵੱਲ ਨੂੰ ਭੇਜ ਰਹੇ ਸਨ। ਸਫੈਦੇ, ਟਾਹਲੀ, ਅੰਬ, ਕਿੱਕਰ, ਅਮਲਤਾਸ ਆਦਿ ਨੂੰ ਵੇਖ ਕੇ ਫੌਜੀ ਦੀਆਂ ਅੱਖਾਂ ਮੂਹਰੇ ਆਪਣਾ ਹਰਿਆ- ਭਰਿਆ ਸੰਘਣਾ ਜੰਗਲ ਘੁੰਮ ਰਿਹਾ ਸੀ। ਉਹ ਜੰਗਲ ਉਸ ਦੀ ਉਮਰ ਭਰ ਦੀ ਕਮਾਈ ਸੀ। ਉਹ ਜੰਗਲ ਜਿਸ ਲਈ ਉਸਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਦਿੱਤਾ ਸੀ।
ਬੱਸੋਂ ਸਵਾਰੀਆਂ ਦੇ ਉਤਰਨ ਦਾ ਸ਼ੋਰ ਸੁਣ ਕੇ, ਫੌਜੀ ਦੀ ਚੇਤਨਾ ਪਰਤੀ ਸੀ। ਬੱਸੋਂ ਉਤਰ ਕੇ ਉਸਨੇ ਡੀ.ਐਫ.ਓ. ਦਫ਼ਰ ਪੁੱਜਣ ਦਾ ਰਸਤਾ
ਪੁੱਛਿਆ ਤੇ ਫੌਜੀਆਂ ਦੀ ਹੀ ਤੇਜ਼ੀ ਤੇ ਮੁਸ਼ਤੇਦੀ ਨਾਲ ਉਧਰ ਵਧ ਗਿਆ ਸੀ। ਦਫ਼ਤਰ ਪੁੱਜ ਕੇ ਉਸ ਨੇ ਸਬੰਧਿਤ ਕਲਰਕ ਨਾਲ, ਠੇਕੇਦਾਰ ਵੱਲੋਂ ਕੀਤੇ ਧੋਖੇ ਦੀ ਸ਼ਿਕਾਇਤ ਕੀਤੀ। ਉਸ ਨੇ ਠੇਕੇਦਾਰ ਵੱਲੋਂ ਜਮ੍ਹਾ ਕਰਾਈ ਗਈ ਸਿਕਿਉਰਟੀ ਦੀ ਰਕਮ ਰੋਕਣ ਦੀ ਵੀ ਅਪੀਲ ਕੀਤੀ ਸੀ। ਪਰ ਕਲਰਕ ਨੇ ਫਾਈਲ ਕੱਢ ਕੇ ਮਾਲਕ ਵੱਲੋਂ ਪੂਰੀ ਪੇਮੈਂਟ ਲੈ ਲਏ ਜਾਣ ਦਾ ਸਰਟੀਫਿਕੇਟ ਵਿਖਾਉਂਦਿਆਂ ਕਿਹਾ, "ਤੁਸੀਂ ਪੂਰਾ ਭੁਗਤਾਨ ਤਾਂ ਲੈ ਲਿਆ ਹੈ, ਹੁਣ ਕਾਹਦੀ ਸ਼ਿਕਾਇਤ।"
"ਨਹੀਂ ਜੀ, ਮੈਂ ਗਲਾਨਾਂ, ਮੈਂ ਕੋਈ ਇਹੋ ਜਿਹਾ ਸਰਟੀਫਿਕੇਟ ਨੀ ਦਿੱਤਾ। ਉਨੀ ਸਾਰਾ ਭੁਗਤਾਨ ਕੀਤਾ ਈ ਨੀ, ਫਿਰੀ ਸਰਟੀਫਿਕੇਟ ਕਾਹਦਾ ਜੀ। ਜ਼ਰਾ ਮਿੰਨੂ ਬੀ ਦਿਖਾਗੋ ਖਾਂ ਸਰਟੀਫਿਕੇਟ।" ਫੌਜੀ ਨੇ ਕਲਰਕ ਤੋਂ ਸਰਟੀਫਿਕੇਟ ਲੈ ਕੇ ਨਜ਼ਰ ਮਾਰੀ ਤਾਂ ਜਿਵੇਂ ਹਜ਼ਾਰਾਂ ਬਿੱਛੂ ਉਸ ਨੂੰ ਇਕ ਵਾਰੀ ਡੰਗ ਮਾਰ ਗਏ ਹੋਣ। ਉਹ ਤ੍ਰਭਕ ਕੇ ਬੋਲਿਆ, "ਬਾਬੂ ਜੀ, ਇਹ ਸਰਟੀਵਿਕੇਟ ਝੂਠਾ ਐ। ਮੇਰੇ ਦਸਖ਼ਤ ਜਾਲੀ ਨੇ। ਉਨੀ ਮੇਤੋਂ ਦਸਖ਼ਤ ਕਰਾਏ ਈ ਨੀ। ਤੁਸਾਂ ਜੋ ਇਸ ਜਾਲੀ ਸਰਟੀਫਿਕੇਟ ਤੋਂ ਈ ਠੇਕੇਦਾਰੇ ਨੂੰ ਸਿਕਿਉਰਟੀ ਕੈਂਹ ਮੋੜੀ ਦਿੱਤੀ।"
"ਔਖਾ ਕਿਉਂ ਹੁੰਨਾ ਅੇ ਭਰਾਵਾ ਸਾਨੂੰ ਤਾਂ ਠੇਕੇਦਾਰ ਨੇ ਪਿੰਡ ਸਰਪੰਚ ਤੋਂ ਤਸਦੀਕ ਕੀਤਾ ਹੋਇਆ ਸਰਟੀਫਿਕੇਟ ਦਿੱਤਾ ਕਿ ਸਾਰੀ ਪੇਮੈਂਟ ਮੇਰੇ ਸਾਮ੍ਹਣੇ ਹੋਈ ਹੈ। ਜੇ ਬਾਕੀਆਂ ਦੇ ਦਸਖ਼ਤ ਤੇ ਮੋਹਰਾਂ ਅਸਲੀ ਹਨ ਤਾਂ ਤੇਰੇ ਦਸਖ਼ਤ ਜਾਲ੍ਹੀ ਕਿਵੇਂ ਹੋ ਗਏ?"
ਜਦੋਂ ਕਲਰਕ ਨੇ ਫੌਜੀ ਦੇ ਪੈਰ ਨਹੀਂ ਲੱਗਣ ਦਿੱਤੇ ਤਾਂ ਫੌਜੀ ਸਿੱਧਾ ਡੀ.ਐਫ.ਓ. ਸਾਮ੍ਹਣੇ ਪੇਸ਼ ਹੋ ਗਿਆ ਸੀ। ਪਤਾ ਨਹੀਂ ਡੀ.ਐਫ.ਓ. ਸਚਮੁੱਚ ਈਮਾਨਦਾਰ ਸੀ ਜਾਂ ਠੇਕੇਦਾਰ ਨੇ ਉਸ ਨੂੰ ਵਿਸ਼ਵਾਸ ਵਿਚ ਨਹੀਂ ਸੀ ਲਿਆ। ਉਸਨੇ ਫੌਜੀ ਦੀ ਸਾਰੀ ਗੱਲ ਬੜੇ ਹੀ ਧਿਆਨ ਤੇ ਹਮਦਰਦੀ ਨਾਲ ਸੁਣੀ। ਆਪਣੇ ਨਾਲ ਹੋਏ ਧੋਖੇ ਅਤੇ ਠੇਕੇਦਾਰ ਵੱਲੋਂ ਕੀਤੀ ਬੇਇੱਜ਼ਤੀ ਦੀ ਗੱਲ ਦੱਸਦਿਆਂ ਫੌਜੀ ਰੋ ਹੀ ਪਿਆ ਸੀ। "ਸਾਬ੍ਹ ਜੀ, ਅਸੀਂ ਸਰਹੱਦਾਂ ਤੇ ਦਿਨ ਰਾਤ ਦੁਸ਼ਮਣਾਂ ਤੋਂ ਮੁਲਕ ਦੀ ਰਾਖੀ ਕਰਦੇ ਹਾਂ। ਉਨ੍ਹਾਂ ਦੀਆਂ ਗੋਲੀਆਂ ਛਾਤੀ ਤੇ ਖਾਂਦੇ ਹਾਂ ਪਰ ਅਸਲੀ ਦੁਸ਼ਮਣ ਤਾਂ ਇਹ ਲੋਕ ਨੇ ਜਿਹੜੇ ਅੰਦਰੋਂ ਅੰਦਰੀ ਲੋਕਾਂ ਨੂੰ ਬੀ ਤੇ ਮਹਿਕਮੇ ਨੂੰ ਬੀ ਖਾਈ ਜਾਂਦੇ, ਬਰਬਾਦ ਕਰੀ ਜਾਂਦੇ ਨੇ।" ਫੌਜੀ ਭਾਵੁਕ ਹੋ ਗਿਆ ਸੀ। ਡੀ.ਐਫ.ਓ. ਨੇ ਉਸਨੂੰ ਨਿਆ ਦੁਆਉਣ ਦਾ ਭਰੋਸਾ ਦਿੱਤਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਗੱਲ ਵੀ ਕਹੀ ਤੇ ਤੁਰੰਤ ਸਬੰਧਿਤ ਫਾਈਲ ਮੰਗਵਾ ਲਈ। ਉਸ ਨੇ ਫਾਈਲ ਨੂੰ ਬੜੇ ਹੀ ਧਿਆਨ ਨਾਲ ਦੇਖ ਪਰਖ ਕੇ ਦੱਸਿਆ, "ਭਰਾਵਾ, ਠੇਕੇਦਾਰ ਨੇ ਜਿੰਨੀ ਪੈਮਾਇਸ਼ ਦੀ ਮੰਜੂਰੀ ਲਈ ਸੀ ਨਾ, ਉਸ ਮੁਤਾਬਿਕ ਸੱਠ ਕੁ ਹਜ਼ਾਰ ਰੁਪਏ ਹੀ ਬਣਦੇ ਹਨ ਤੁਹਾਡੇ, ਇੰਨੀ ਕੁ ਪੇਮੈਂਟ ਉਸ ਨੇ ਕਰ ਦਿੱਤੀ ਹੈ।"
"ਸਾਬ੍ਹ, ਮੈਂ ਗਲਾਨਾਂ ਜੀ, ਸਾਡੀ ਡੇਰੀ ਦਿੱਖੀ ਲੈਗੋ, ਜੋ ਅਸੀਂ ਸ਼ੁਮਾਰ
ਵੇਲੇ ਨੋਟ ਕੀਤਾ ਹੈ। ਲਗਭਗ ਇਕ ਹਜ਼ਾਰ ਫੁਟ ਖੋਰ ਬਣਿਆ ਸੀ। ਮੁੱਢੀਆਂ ਤੋਂ ਇਲਾਵਾ। ਦੋ ਸੌ ਰੁਪਏ ਫੁੱਟ ਦੇ ਹਿਸਾਬ ਨਾਲ ਦੇ ਲੱਖ ਰੁਪਏ ਬਣਦੇ ਨੇ। ਉਹ ਸੱਠ ਹਜ਼ਾਰ ਦੇਈ ਕੇ ਗਲਾਂਦਾ, ਪੂਰੀ ਪੇਮੈਂਟ ਕਰੀ ਦਿੱਤੀ।"
"ਵੇਖੋ ਮਹਿਕਮਾ ਤੁਹਾਡੀ ਡਾਇਰੀ ਨੂੰ ਅਥੈਟਿਕ ਨਹੀਂ ਮੰਨ ਸਕਦਾ। ਉਹ ਤਾਂ ਵੇਖਦਾ ਹੈ ਸਰਕਾਰੀ ਕਾਗਜ਼ ਕੀ ਬਲਦੇ ਹਨ। ਔਛਾ ਇਹ ਦੱਸੋ ਕਟਾਨ ਦੀ ਮੰਜੂਰੀ ਲੈਣ ਲਈ ਤੁਸੀਂ ਆਪ ਆਏ ਸੀ ਜਾਂ ਠੇਕੇਦਾਰ ?"
"ਠੇਕੇਦਾਰ ਆਇਆ ਸੀ। ਘਰ ਈ ਮੇਤ ਦਸਖ਼ਤ ਕਰਾਈ ਲੈ ਹੋ ਉਨੀ। ਗਲਾਂਦਾ ਹਾਂ ਟੇਮ ਬੋਤ ਥੋੜਾ ਰਹੀ ਗਿਆ ਕਟਾਨ ਲਈ। ਮੈਂ ਆਪ ਹੀ ਲਈ ਲੋਨਾਂ ਮੰਜੂਰੀ ਮਹਿਕਮੇ ਤੋਂ।"
"ਬਸ ਇੱਥੇ ਹੀ ਧੋਖਾ ਖਾ ਗਏ ਤੁਸੀਂ। ਠੇਕੇਦਾਰ ਇੱਥੇ ਹੀ ਹੱਥ ਮਾਰ ਜਾਂਦੇ ਨੇ ਮਾਲਕਾਂ ਨੂੰ ਬੇਵਕੂਫ਼ ਬਣਾ ਕੇ। ਉਸ ਨੇ ਮੰਜੂਰ ਲੈਣ ਸਮੇਂ ਫਾਰਮ ਤੇ ਸਿਰਫ਼ ਤਿੰਨ ਸੌ ਫੁੱਟ ਪੈਮਾਇਸ਼ ਭਰੀ ਹੋਈ ਹੈ, ਹੇਠਾਂ ਤੁਹਾਡੇ ਦਸਖ਼ਤ ਹੋਏ ਨੇ । ਤੁਸੀਂ ਦਸਖ਼ਤ ਕਰਨ ਲੱਗਿਆ ਨੀ ਵੇਖਿਆ ਕਿਨੀ ਪੈਮਾਇਸ਼ ਭਰੀ ਹੋਈ ਹੈ।"
"ਨਹੀਂ ਸਾਬ੍ਹ ਜੀ ਮੈਂ ਤਾਂ ਵਿਸ਼ਵਾਸ ਕਰੀ ਕੇ ਕਰੇ ਫਾਰਮਾਂ ਤੇ ਹੀ ਦਸਖ਼ਤ ਕਰੀ ਤੇਰੇ। ਸਾਬ੍ਹ ਜੀ ਉਨੀ ਮਿੰਨ੍ਹ ਸ਼ਰੇਆਮ ਧੋਖਾ ਦਿੱਤਾ। ਤੁਸਾਂ ਜੋ ਚਲੋ ਕੇ ਕੱਟੇ ਹੋਏ ਖੈਰਾਂ ਦੇ ਮੁੱਢ ਗਿਣੀ ਲੱਗੇ। ਉਥੋਂ ਈ ਪਤਾ ਲੱਗੀ ਜਾਣਾ, ਠੇਕੇਦਾਰ ਨੇ ਕਿੰਨਿਆਂ ਮੇਰਾਂ ਦੇ ਕਟਾਨ ਦੀ ਮੰਜੂਰੀ ਲਈ ਹੀ ਤੇ ਕਿੰਨੇ ਵੱਢੀ ਲੇ।"
ਡੀ.ਐਫ.ਓ. ਨੂੰ ਫੌਜੀ ਦੀਆਂ ਗੱਲਾਂ 'ਚ ਸਚਾਈ ਨਜ਼ਰ ਆਈ ਸੀ। ਉਸਨੂੰ ਪਹਿਲੀ ਨਜ਼ਰੇ ਅਹਿਸਾਸ ਹੋ ਗਿਆ ਸੀ ਕਿ ਠੇਕੇਦਾਰ ਨੇ ਨਾ ਸਿਰਫ਼ ਮਾਲਕ ਨੂੰ ਸਗੋਂ ਮਹਿਕਮੇ ਨੂੰ ਵੀ ਚੂਨਾ ਲਾਇਆ ਹੈ। ਉਸ ਨੇ ਫੌਜੀ ਨੂੰ ਕਿਹਾ, "ਠੀਕ ਐ। ਤੁਸੀਂ ਮੈਨੂੰ ਲਿਖਤੀ ਸ਼ਿਕਾਇਤ ਦੇਵੋ। ਮੈਂ ਤਫਤੀਸ਼ ਕਰਵਾਂਗਾ ਤੇ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਨਸਾਫ ਮਿਲ ਸਕੇ।"
ਫੌਜੀ ਨੇ ਲਿਖਤੀ ਸ਼ਿਕਾਇਤ ਕਰ ਦਿੱਤੀ ਸੀ ਤੇ ਆਦਤ ਮੁਤਾਬਿਕ ਡੀ.ਐਫ.ਓ ਤੇ ਭਰੋਸਾ ਕਰਕੇ ਪਿੰਡ ਪਰਤ ਆਇਆ ਸੀ। ਪਰ ਜੰਗਲ ਮਹਿਕਮੇ ਦੇ ਕਰਮਚਾਰੀ, ਜਿਨ੍ਹਾਂ ਨਾਲ ਮਿਲੀ ਭੁਗਤ ਕਰਕੇ ਠੇਕੇਦਾਰ ਨੇ ਫੌਜੀ ਤੇ ਮਹਿਕਮੇ ਨੂੰ ਧੋਖਾ ਦਿੱਤਾ ਸੀ। ਤਫਤੀਸ਼ ਦੀ ਸੂਹ ਮਿਲਦਿਆਂ ਸਾਰ ਹੀ ਹਰਕਤ ਵਿਚ ਆ ਗਏ ਸਨ। ਇਸ ਤੋਂ ਪਹਿਲਾਂ ਕਿ ਜੰਗਲਾਤ ਵਿਭਾਗ ਵੱਲੋਂ ਤਫਤੀਸ਼ ਸ਼ੁਰੂ ਹੁੰਦੀ।
ਇਕ ਸ਼ਾਮੀ ਪਿੰਡ ਵਾਸੀਆਂ ਨੇ ਪਹਾੜੀਆਂ ਦੇ ਵਿਸਥਾਰ 'ਚੋਂ ਧੂੰਆਂ ਉਠਦਾ ਹੋਇਆ। ਫਿਰ ਅੰਗ ਦਾ ਇਕ ਗੋਲਾ ਜਿਹਾ ਲਿਸ਼ਕਿਆ। ਹੌਲੀ-ਹੌਲੀ ਅੱਗ ਦਾ ਗੋਲਾ ਫੈਲਦਾ ਚਲਿਆ ਗਿਆ ਸੀ ਤੇ ਆਕਾਸ਼ ਧੂੰਏ ਨਾਲ ਭਰ ਗਿਆ ਸੀ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਸਾਰੇ ਜੰਗਲ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ। ਸਰਦੀਆਂ ਵਿਚ ਵੀ ਘਾਟੀ 'ਚ ਵਗਦੀ ਹਵਾ
ਜਿਵੇਂ ਲੂਅ ਹੋ ਗਈ ਸੀ। ਫੈਲਦੀ ਜਾਂਦੀ ਅੱਗ ਵੇਖਕੇ ਪਿੰਡ ਵਾਸੀਆਂ ਦਾ ਦਿਲ ਬੈਠਦਾ ਜਾਂਦਾ ਸੀ। ਜੰਗੀ ਦੀ ਅੱਗ ਬੁਝਾਉਣਾ ਉਨ੍ਹਾਂ ਦੇ ਵਸ਼ ਦੀ ਗੱਲ ਨਹੀਂ ਸੀ।
ਜੰਗਲ ਵਿਚ ਚੀਲ੍ਹਾਂ ਦੇ ਦਰੱਖਤ ਵੀ ਸਨ। ਜ਼ਮੀਨ ਤੇ ਵਿਛੀ ਹੋਈ ਚੀਲ੍ਹਾਂ ਦੀਆਂ ਸੁੱਕੀਆਂ ਪੱਤੀਆਂ ਦੀ ਮੋਟੀ ਤਹਿ, ਚਿਲਾਣੂ ਤੇ ਹੋਰ ਸੁੱਕੀਆ ਝਾੜੀਆਂ ਅੱਗ ਵਿਚ ਘਿਉ ਦਾ ਕੰਮ ਕਰ ਰਹੇ ਸਨ। ਇਸ ਅੱਗ ਨਾਲ ਕੱਟੇ ਹੋਏ ਖੈਰਾਂ ਦੇ ਮੁੱਢ ਸੜਕੇ ਸੁਆਹ ਹੋ ਗਏ ਸਨ। ਜਿੰਨ੍ਹਾਂ ਨੂੰ ਗਿਣ ਕੇ ਤਫਤੀਸ਼ ਹੋਈ ਸੀ। ਕਿੰਨੇ ਹੀ ਜੰਗਲੀ ਜਾਨਵਰ ਤੇ ਆਲ੍ਹਣਿਆਂ 'ਚ ਪੰਛੀਆਂ ਦੇ ਬੇਟ ਅੱਗ ਦੀ ਬੁਰਕੀ ਬਣ ਗਏ ਸਨ। ਬੇਬਸ, ਲਾਚਾਰ ਤੇ ਕਿਸਮਤ ਨੂੰ ਪਿਟਦੇ ਲੋਕ, ਆਕਾਸ਼ ਵੱਲ ਹੱਥ ਚੁੱਕ ਕੇ ਰੱਬ ਤੋਂ ਬਰਖਾ ਦੀ ਮੰਗ ਕਰ ਰਹੇ ਸਨ।
ਆਪਣੇ ਸੁਪਨਿਆਂ ਨੂੰ ਸੁਆਹ ਹੁੰਦਿਆਂ ਵੇਖ ਕੇ ਫੌਜੀ ਪਾਗਲਾਂ ਵਾਂਗ ਚੀਕ ਰਿਹਾ ਸੀ, "ਮਿਨੂੰ ਪਤਾ ਇਹ ਅੱਗ ਠੇਕੇਦਾਰ ਤੇ ਜੰਗਲਾਤ ਮਹਿਕਮੇ ਨੇ ਮਿਲ ਕੇ ਲਾਈ ਹੈ। ਤਫਤੀਸ਼ ਤੋਂ ਬਚਣ ਲਈ। ਪਿੰਡ ਆਲਿਓ ਜੇ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰੋਹਗੇਂ ਤਾਂ ਇਹ ਅੱਗ ਸਾਰਾ ਜੰਗਲ ਸੁਆਹ ਕਰੀ ਕੇ ਰੱਖੀ ਦੇਗ। ਇੰਨੀ ਸਾਡੀ ਬਸਤੀ ਨੂੰ ਬੀ ਨਿਗਲੀ ਜਾਣਾ। ਸਾਡਾ ਸਭ ਕੁਝ ਭਸਮ ਹੋਈ ਜਾਗ। ਸਾਡਾ ਨਾਮੋ-ਨਿਸ਼ਾਨ ਮਿਟੀ ਜਾਗ ਇਨੂੰ ਰੋਕਣ ਪੈਣਾ। ਕੁਝ ਕਰਨਾ ਪੌਗ। ਮੈਂ ਗਲਾਨਾਂ ਉਨੂੰ ਜੋ ਸਬਕ ਸਿਖਾਣਾ ਹੋਗ ਨੀ ਨੀ ਤਾਂ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਖ਼ਤਮ ਕਰੀ ਦੇਣਾ। ਭਸਮ ਕਰੀ ਦੇਣਾ।" ਫੌਜੀ ਚੀਕੀ ਜਾ ਰਿਹਾ ਸੀ। ਆਪਣਾ ਆਪ ਭੁੱਲਕੇ।
ਫੌਜੀ ਦੇ ਸ਼ਬਦਾਂ ਦਾ ਜਾਦੂ ਵਾਂਗ ਅਸਰ ਹੋਇਆ ਸੀ। ਪਿੰਡ ਵਾਲਿਆਂ ਦੇ ਰੱਬ ਅੱਗੇ ਦੁਆ ਲਈ ਉਠੇ ਹੋਏ ਹੱਥ ਮੁੱਠੀਆਂ ਵਿਚ ਬਦਲ ਗਏ ਸਨ। ਇਸ ਘਟਨਾ ਤੋਂ ਪ੍ਰੇਰਿਤ ਹੋ ਕੇ ਠੇਕੇਦਾਰ ਵਰਗੇ ਲੋਕਾਂ ਲਈ, ਮੇਰੇ ਮਨ ਵਿਚ ਜਿਹੜੀ ਭਾਵਨਾ ਪੈਦਾ ਹੋਈ ਸੀ, ਉਹ ਇਸ ਤਰ੍ਹਾਂ ਸੀ
"ਸੱਪ
ਆਪਣੀ ਕੰਜ ਉਤਾਰਦਾ ਹੈ।
ਫਿਰ ਵੀ
ਸੱਪ ਹੀ ਬਣਿਆ ਰਹਿੰਦਾ ਹੈ
ਆਦਮੀ
ਜਦੋਂ ਮੁਖੌਟਾ ਉਤਾਰਦਾ ਹੈ
ਤਾਂ
ਆਦਮੀ ਨਹੀਂ ਰਹਿੰਦਾ
ਸੱਪ ਬਣ ਜਾਂਦਾ ਹੈ।"
25. ਮੌਤ ਦਾ ਮੁੱਲ
ਇਸ ਇਲਾਕੇ ਦੇ ਹਰੇਕ ਪਿੰਡ ਹੀ ਨਹੀਂ ਹਰੇਕ ਮੁਹੱਲੇ ਦੇ ਲਗਭਗ ਹਰੇਕ ਘਰ ਦਾ ਕੋਈ ਨਾ ਕੋਈ ਮੈਂਬਰ ਫੌਜੀ ਜ਼ਰੂਰ ਸੀ। ਲੜਕੇ ਅੱਠ-ਦਸ ਪਾਸ ਕਰਦਿਆਂ ਹੀ ਭਰਤੀ ਹੋਣ ਨਿਕਲ ਜਾਂਦੇ। ਰੁਜ਼ਗਾਰ ਦਾ ਇਧਰ ਕੋਈ ਸਾਧਨ ਨਹੀਂ ਸੀ। ਬਚਪਨ ਤੋਂ ਹੀ ਔਕੜਾਂ ਭਰਿਆ ਤੇ ਮਿਹਨਤੀ ਜੀਵਨ ਜੀਉਣ ਵਾਲੇ ਨੌਜਵਾਨ ਫੌਜ ਨੂੰ ਕਾਫ਼ੀ ਰਾਸ ਆਉਂਦੇ ਤੇ ਫੌਜ ਦੀ ਨੌਕਰੀ ਉਨ੍ਹਾਂ ਨੂੰ ਬੜੀ ਫਿੱਟ ਬੈਠਦੀ।
ਮੈਂ ਰਾਣੁਕਾ ਮੁਹੱਲੇ ਦੀ ਮਰਦਮ-ਸ਼ੁਮਾਰੀ ਦੇ ਸਿਲਸਿਲੇ ਵਿਚ ਗਿਆ ਤਾਂ ਉਸ ਮੁਹੱਲੇ ਵੱਲ ਨੂੰ ਜਾਂਦੀ ਸੰਪਰਕ ਸੜਕ 'ਤੇ ਉੱਚਾ ਸਾਰਾ ਗੇਟ ਵੇਖਕੇ ਮੈਂ ਥੋੜ੍ਹਾ ਹੈਰਾਨ ਹੋਇਆ। ਉਸ ਪ੍ਰਵੇਸ਼ ਦਵਾਰ 'ਤੇ "ਅਮਰ ਸ਼ਹੀਦ ਰਣਵਿਜੇ ਸਿੰਘ ਪ੍ਰਵੇਸ਼ ਦਵਾਰ" ਪੜ੍ਹ ਕੇ ਉਤਸੁਕਤਾ ਵੀ ਪੈਦਾ ਹੋਈ। ਪਿੰਡ ਵਾਲਿਆਂ ਵੱਲੋਂ ਦੇਸ਼ ਲਈ ਸ਼ਹੀਦ ਹੋਣ ਵਾਲੇ ਵੀਰ ਜਵਾਨਾਂ ਮਹਾਨ ਸਪੂਤਾਂ ਲਈ ਸ਼ਰਧਾ ਪ੍ਰਗਟ ਕਰਨ ਅਤੇ ਉਨ੍ਹਾਂ ਨੂੰ ਚੇਤੇ ਕਰਨ ਦਾ ਇਹ ਢੰਗ ਮੈਨੂੰ ਚੰਗਾ ਲੱਗਾ ਸੀ। ਉਂਜ ਇਹ ਪਰੰਪਰਾ ਤਰਾਈ ਦੇ ਖੇਤਰ ਵਿਚ ਵਧੇਰੇ ਵੇਖਣ ਨੂੰ ਮਿਲਦੀ ਸੀ।
ਮਰਦਮ-ਸ਼ੁਮਾਰੀ ਦਾ ਫਾਰਮ ਭਰਦਿਆਂ-ਭਰਦਿਆਂ ਰਣਵਿਜੇ ਸਿੰਘ ਦੇ ਪਰਿਵਾਰ ਦੀ ਵੀ ਵਾਰੀ ਆਈ। ਉਸ ਦੀ ਬਿਰਧ ਮਾਤਾ ਦੇ ਮੁੱਖ ਤੋਂ ਆਪਣੇ ਪੁੱਤਰ ਦੀ ਬਹਾਦਰੀ ਦੀ ਗਾਥਾ ਸੁਣਕੇ ਮੇਰੀਆਂ ਅੱਖਾਂ ਵੀ ਭਿੱਜ ਗਈਆਂ ਸਨ। ਉਸ ਜਾਂਬਾਜ ਦੇਸ਼ ਭਗਤ ਦੀ ਕੁਰਬਾਨੀ ਸਾਹਮਣੇ ਮੇਰਾ ਸਿਰ ਸ਼ਰਧਾ ਨਾਲ ਝੁਕ ਗਿਆ ਸੀ।
ਰਣਵਿਜੈ ਸਿੰਘ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦਾ ਆਸਰਾ ਬਚਪਨ ਤੋਂ ਹੀ ਸਿਰ ਤੋਂ ਉੱਠ ਗਿਆ ਸੀ। ਖੇਤਾਂ 'ਚ ਕੰਮ ਕਰਦਿਆਂ, ਜ਼ਹਿਰੀਲੇ ਸੱਪ ਦੇ ਡੰਗ ਕਰਕੇ। ਉਸੇ ਪਿੰਡ ਦਾ ਭਾਗ ਸਿੰਘ, ਰਣਵਿਜੇ ਸਿੰਘ ਦਾ ਹਮਜਮਾਤੀ ਸੀ। ਦੋਵੇਂ ਪਹਿਲੀ ਜਮਾਤ ਤੋਂ ਦਸਵੀਂ ਤੱਕ ਇਕੱਠੇ ਪੜ੍ਹੇ ਸਨ। ਅੱਠਵੀਂ ਤਾਈਂ ਪਿੰਡ ਦੇ ਸਕੂਲੇ ਤੇ ਮਗਰੋਂ ਇਲਾਕੇ ਦੇ ਇਕਮਾਤਰ ਹਾਈ ਸਕੂਲ ਕਮਾਹੀ ਦੇਵੀ ਵਿਖੇ ਦੋਹਾਂ ਵਿਚ ਗੂੜੀ ਮਿੱਤਰਤਾ ਸੀ, ਪਰ ਦੋਹਾਂ ਦੇ ਸੁਭਾਅ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਸੀ।
ਰਣਵਿਜੇ ਸਿੰਘ ਪੜ੍ਹਾਈ ਦੇ ਨਾਲ-ਨਾਲ ਖੇਤਾਂ ਵਿਚ ਡਟਕੇ ਮਿਹਨਤ ਕਰਦਾ ਤੇ ਖੇਡਾਂ ਵਿਚ ਵੀ ਭਾਗ ਲੈਂਦਾ। ਸਕੂਲ ਦੀ ਲਗਭਗ ਹਰੇਕ ਗਤੀਵਿਧੀ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ। ਬਚਪਨ ਤੋਂ ਹੀ ਉਸ ਨੂੰ ਫੌਜ ਵਿਚ ਭਰਤੀ ਹੋਣ ਦਾ ਚਾਅ ਸੀ। ਮਾਸਟਰ ਵੀ ਉਸ ਨੂੰ ਬਹੁਤ ਪਿਆਰ ਕਰਦੇ। ਸਕੂਲ ਦੇ ਰਸਤੇ ਵਿਚ ਪੈਣ ਵਾਲੀ ਖੱਡ, ਜੋ ਬਰਸਾਤਾਂ ਵਿਚ ਸਰਾਲ ਵਾਂਗੂ ਨੂੰ ਕਰਨ ਲਗਦੀ, ਰਣਵਿਜੇ ਬਿਨਾਂ ਡਰੋਂ ਉਸ ਨੂੰ ਟੱਪ ਕੇ ਸਕੂਲੇ ਪੁੱਜ ਜਾਂਦਾ ਪਰ ਭਾਗ ਸਿੰਘ ਡਰਕੇ ਘਰੋਂ ਨਾ ਨਿਕਲਦਾ। ਰਣਵਿਜੇ ਟੋਭੇ ਤੇ ਪਾਣੀ ਪੀਣ ਆਏ ਬੋਲਦਾਂ
ਦੀ ਪੂਛ ਮਰੋੜ ਕੇ ਉਨ੍ਹਾਂ ਨੂੰ ਆਪਸ ਵਿਚ ਭਿੜਾ ਦਿੰਦਾ। ਉਨ੍ਹਾਂ ਨੂੰ ਭਿੜਦਿਆਂ ਵੇਖਕੇ ਉਹ ਬਹੁਤ ਖ਼ੁਸ਼ ਹੁੰਦਾ। ਉਹ ਬਹੁਤ ਹੀ ਗੁਸੈਲ ਤੇ ਖੁੰਖਾਰ ਜਾਨਵਰਾਂ ਨੂੰ ਸਿੰਗਾਂ ਤੋਂ ਫੜਕੇ ਕਾਬੂ ਕਰ ਲੈਂਦਾ। ਕਈ ਵਾਰ ਤਾਂ ਉਨ੍ਹਾਂ ਨਾਲ ਜ਼ੋਰ ਅਜਮਾਇਸ਼ ਵੀ ਕਰਨ ਲਗਦਾ। ਖ਼ਤਰਿਆਂ ਨਾਲ ਖੇਡਣ ਲਈ ਰਣਵਿਜੇ ਸਿੰਘ ਸਾਰੇ ਇਲਾਕੇ ਵਿਚ ਮਸ਼ਹੂਰ ਸੀ। ਛਿੰਜਾਂ ਦੇ ਮੌਸਮ ਵਿਚ ਉਹ ਦੂਰ-ਦੁਰਾਡੇ ਦੇ ਪਿੰਡਾਂ ਵਿਚ ਵੀ ਘੁਲਣ ਲਈ ਜਾਂਦਾ ਤੇ ਆਪਣੇ ਹਾਣ ਦੇ ਕੱਦ ਕਾਠ ਨਾਲੋਂ ਵੱਧ ਭਲਵਾਨਾਂ ਨੂੰ ਵੀ ਕਈ ਵਾਰੀ ਪਟਕਣੀ ਦੇ ਦਿੰਦਾ ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਦਾ।
ਹਾਲਾਂਕਿ ਭਾਗ ਸਿੰਘ ਵੀ ਵੇਖਣ ਪਾਖਣ ਨੂੰ ਰਣਵਿਜੇ ਨਾਲੋਂ ਵੀ ਤਕੜਾ ਜਵਾਨ ਸੀ ਪਰ ਚਿੜੀ ਦੇ ਬੋਟ ਵਰਗਾ ਦਿਲ, ਇਕਦਮ ਦੱਥੂ ਤੇ ਡਰਪੋਕ। ਨਿੱਕੀ-ਨਿੱਕੀ ਗੱਲ ਤੋਂ ਘਬਰਾ ਜਾਣ ਵਾਲਾ। ਪੜ੍ਹਾਈ ਵਿਚ ਵੀ ਵਾਡੀ। ਰਗੜ-ਰਗੜੇ ਕੇ ਪਾਸ ਹੁੰਦਾ। ਹਮ-ਵਰਕ ਨਾ ਕਰਨ ਕਰਕੇ, ਕਈ ਵਾਰੀ ਮਾਸਟਰਾਂ ਦੀ ਕੁੱਟ ਤੋਂ ਡਰਦਾ ਸਕੂਲੇ ਨਾ ਵੜਦਾ, ਰਸਤੇ ਵਿਚ ਹੀ ਲੁਕ ਜਾਂਦਾ। ਖੇਡਾਂ 'ਚ ਵੀ ਕੋਈ ਦਿਲਚਸਪੀ ਨਾ ਲੈਂਦਾ। ਜਿਸ ਦਿਨ ਖੰਡ ਚੜ੍ਹੀ ਹੁੰਦੀ, ਉਸ ਦੇ ਘਰ ਆਲੇ ਉਸਨੂੰ ਘਰ ਹੀ ਰੋਕ ਲੈਂਦੇ। ਉਹ ਵੀ ਦੋ ਭਰਾਵਾਂ ਤੇ ਦੋ ਭੈਣਾਂ ਨਾਲੋਂ ਸਭ ਤੋਂ ਵੱਡਾ ਸੀ।
ਦਸਵੀਂ ਪਾਸ ਕਰਦਿਆਂ ਹੀ ਰਣਵਿਜੇ ਆਪਣੀ ਮਨਪਸੰਦ ਨੌਕਰੀ ਲਈ ਫੌਜ ਵਿਚ ਭਰਤੀ ਹੋਣ ਚਲਿਆ ਗਿਆ ਸੀ ਤੇ ਨਾਲ ਭਾਗ ਸਿੰਘ ਵੀ। ਉਂਜ ਨਾ ਤੇ ਭਾਗ ਸਿੰਘ ਆਪ ਹੀ ਦਿਲੋਂ ਤੇ ਨਾ ਹੀ ਉਸ ਦੇ ਮਾਂ-ਪਿਉ ਆਪਣੇ ਲਾਡਲੇ ਨੂੰ ਭੇਜਣਾ ਚਾਹੁੰਦੇ ਸੀ ਪਰ ਮਜ਼ਬੂਰੀ ਸੀ ਰੁਜ਼ਗਾਰ ਦੀ। ਆਮਦਨ ਦਾ ਕੋਈ ਪੱਕਾ ਤੇ ਮੁੱਖ ਸੇਮਾ ਨਹੀਂ ਸੀ। ਜਿੱਥੇ ਰਣਵਿਜੇ ਆਪਣੇ ਸ਼ੌਕ ਤੇ ਰੁਜ਼ਗਾਰ ਦੋਹਾਂ ਕਰਕੇ ਫੌਜ ਵਿਚ ਭਰਤੀ ਹੋਇਆ ਸੀ। ਉੱਥੇ ਭਾਗ ਸਿੰਘ ਸਿਰਫ਼ ਰਣਵਿਜੇ ਦੀ ਦੇਖਾ-ਦੇਖੀ ਤੇ ਰੁਜ਼ਗਾਰ ਕਰਕੇ। ਉਸ ਨੇ ਪੈਨਸ਼ਨ ਆਉਣ ਦੀ ਹੱਦ ਤੱਕ ਹੀ ਨੌਕਰੀ ਕਰਕੇ ਵਾਪਿਸ ਆਉਣ ਦਾ ਮਨ ਬਣਾਇਆ ਹੋਇਆ ਸੀ।
ਇਹ ਵੀ ਸੰਜੋਗ ਹੀ ਸੀ ਕਿ ਦੋਵੇਂ ਇਕੱਠੇ ਪੜ੍ਹੇ। ਇਕੱਠੇ ਭਰਤੀ ਹੋਏ। ਇਕੱਠਿਆਂ ਰੰਗਰੂਟੀ ਕੀਤੀ। ਫਿਰ ਦੋਵੇਂ ਇਕੋ ਯੂਨਿਟ ਵਿਚ ਤੈਨਾਤ ਹੋਏ। ਇੱਕ ਥਾਂ ਪੇਸਟਿੰਗ ਵੀ ਤੇ ਦੋਵੇਂ ਅਕਸਰ ਛੁੱਟੀ ਵੀ ਇਕੋ ਵੇਲੇ ਆਉਂਦੇ। ਨੌਕਰੀ ਮਿਲਦਿਆਂ ਹੀ ਉਨ੍ਹਾਂ ਲਈ ਰਿਸ਼ਤੇ ਵੀ ਆਉਣ ਲੱਗ ਪਏ ਸਨ। ਰਣਵਿਜੇ ਤਾਂ ਬਜ਼ਿੱਦ ਸੀ ਕਿ ਤਿੰਨੇ ਭੈਣਾਂ ਦੇ ਹੱਥ ਪੀਲੇ ਕਰਨ ਮਗਰੋਂ ਹੀ ਉਸਨੇ ਆਪਣਾ ਘਰ ਵਸਾਉਣਾ ਸੀ। ਵੱਡੀ ਭੈਣ ਦੀ ਮੰਗਣੀ ਹੋ ਗਈ ਸੀ ਤੇ ਆਉਂਦੀ ਸਰਦੀ ਦੀ ਰੁੱਤ ਵਿਚ ਉਸਦੀ ਡੋਲੀ ਤੋਰਨੀ ਸੀ।
ਰਣਵਿਜੇ ਦੀ ਦਲੇਰੀ ਤੇ ਸ਼ਖਸ਼ੀਅਤ ਤੋਂ ਪ੍ਰਭਾਵਿਤ ਸੀ ਨੇੜਲੇ ਪਿੰਡ ਦੀ ਬਾਲਾ। ਉਹ ਵੀ ਰਣਵਿਜੇ ਸੰਗ ਦਸਵੀਂ ਤੱਕ ਪੜ੍ਹੀ ਸੀ। ਦੋਵਾਂ ਨੇ ਭਗਵਾਨ ਸ਼ਿਵ ਨੂੰ ਹਾਜ਼ਰ-ਨਾਜ਼ਰ ਮੰਨ ਕੇ ਸੰਗ-ਸੰਗ ਜੀਣ ਮਰਨ ਦੀਆਂ
ਕਸਮਾਂ ਖਾਧੀਆਂ ਸਨ। ਬੇਸ਼ੱਕ ਥੋੜਾ ਜਾਤ-ਬਰਾਦਰੀ ਦਾ ਚੱਕਰ ਵੀ ਸੀ ਪਰ ਪਹਾੜੀ ਖੂਬਸੂਰਤੀ ਦੀ ਪ੍ਰਤੀਕ ਬਾਲਾ ਲਈ ਕੋਈ ਵੀ ਨੌਜਵਾਨ ਜਾਤ ਤਾਂ ਕੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹੋ ਸਕਦਾ ਸੀ। ਉਸ ਨੂੰ ਤਿੰਨੇ ਭੈਣਾਂ ਦੇ ਵਿਆਹ ਮਗਰੋਂ ਫੇਰੇ ਲੈਣ ਦੀ ਰਣਵਿਜੇ ਦੀ ਸ਼ਰਤ ਮਨਜ਼ੂਰ ਸੀ।
ਐਤਕੀਂ ਵੀ ਰਣਵਿਜੇ ਤੇ ਭਾਗ ਦੋਵੇਂ ਇਕੱਠੇ ਹੀ ਦੋ ਮਹੀਨੇ ਦੀ ਛੁੱਟੀ ਤੇ ਆਏ ਹੋਏ ਸਨ। ਰਣਵਿਜੇ ਤਾਂ ਭੈਣ ਦੇ ਵਿਆਹ ਤੋਂ ਪਹਿਲਾਂ ਘਰ ਦਾ ਮੂੰਹ ਮੱਥਾ ਸੰਵਾਰਨ ਵਿਚ ਲੱਗਾ ਹੋਇਆ ਸੀ। ਅਜੇ ਮੁਸ਼ਕਿਲ ਨਾਲ ਦਸ ਦਿਨ ਵੀ ਨਹੀਂ ਸਨ ਬੀਤੇ ਕਿ ਉਨ੍ਹਾਂ ਨੂੰ ਡਿਊਟੀ ਤੇ ਮੁੜ ਹਾਜ਼ਰ ਹੋਣ ਦਾ ਤਾਰ ਆ ਗਿਆ ਸੀ। ਤਾਰ ਮਿਲਦਿਆਂ ਹੀ ਰਣਵਿਜੇ ਤੁਰੰਤ ਬਾਲਾ ਨੂੰ ਮਿਲਣ ਚਲਿਆ ਗਿਆ ਸੀ। ਰੇਡੀਓ, ਟੀ.ਵੀ., ਅਖ਼ਬਾਰਾਂ ਵਿਚ ਬਾਰਡਰ ਤੇ ਦੁਸ਼ਮਣ ਦਾ ਹਮਲਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਇਸ ਕਰਕੇ ਹੀ ਉਨ੍ਹਾਂ ਦੀਆਂ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਆਪਣੀ ਯੂਨਿਟ ਵਿਚ ਹਾਜ਼ਰ ਹੋਣ ਦੇ ਹੁਕਮ ਜਾਰੀ ਹੋ ਗਏ ਸਨ।
ਰਣਵਿਜੈ ਦੇ ਚਿਹਰੇ ਤੇ ਜੰਗ ਲਈ ਜਨੂਨ ਦੀ ਲਾਲੀ ਵੇਖ ਕੇ ਬਾਲਾ ਦਾ ਹਿਰਦੇ, ਹਨੇਰੀ 'ਚ ਦੀਵੇ ਦੀ ਲੋਅ ਵਾਂਗ ਕੰਬ ਗਿਆ ਸੀ। ਪਰ ਉਸ ਨੂੰ ਰਣਵਿਜੇ ਦੀ ਬਹਾਦਰੀ ਤੇ ਉਸ ਦੀ ਜਿੱਤ ਤੇ ਪੂਰਾ ਵਿਸ਼ਵਾਸ ਸੀ। ਰਣਵਿਜੇ ਦਾ ਜਿਵੇਂ ਬਚਪਨ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਸੀ। ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਦਾ। ਅੱਖਾਂ ਵਿਚ ਬਾਲਾ ਦੇ ਸੁਪਨੇ ਤੇ ਹਿਰਦੇ ਵਿਚ ਉਸ ਦੀਆਂ ਯਾਦਾਂ। ਸ਼ੁਭ ਕਾਮਨਾਵਾਂ ਦੀਆਂ ਸੋਗਾਤਾਂ ਲੈ ਕੇ ਪਰਤ ਆਇਆ ਸੀ ਰਣਵਿਜੇ ਰਣਵਿਜੇ ਦੇ ਮਨ ਵਿਚ, ਬਚਪਨ ਵਿੱਚ ਕਬੱਡੀ ਖੇਡਦਿਆਂ, ਦਮ ਦੇਣ ਦੀ ਵਾਰੀ ਵਰਗੀ ਵਿਵਹਲਤਾ ਪੈਦਾ ਹੋਈ ਪਈ ਸੀ। ਉਹ ਤਾਰ ਲੈ ਕੇ ਦੂਸਰੇ ਮੁਹੱਲੇ ਵਿਚ ਰਹਿੰਦੇ ਆਪਣੇ ਸਾਥੀ ਭਾਗ ਸਿੰਘ ਨੂੰ ਵੀ ਮਿਲਣ ਲਈ ਗਿਆ ਸੀ।
"ਭਾਗਿਆ, ਤਿੰਨੂੰ ਬੀ ਈਮੀਡੀਏਟ ਡਿਊਟੀ ਜੁਆਇਨ ਕਰਨ ਦਾ ਟੈਲੀਗ੍ਰਾਮ ਪੁਜੀ ਗਿਆ ?"
ਰਣਵਿਜੈ ਦੀ ਆਵਾਜ਼ ਵਿਚ ਜਿੰਨੀ ਉਤੇਜਨਾ ਸੀ। ਭਾਗ ਸਿੰਘ ਨੇ ਉਨੀ ਹੀ ਠੰਡੀ ਸੁਰ ਵਿਚ ਕਿਹਾ ਸੀ, "ਨਹੀਂ ਤਾਂ, ਮਿੰਨੂ ਤਾਂ ਹਾਲੇ ਨੀ ਮਿਲਿਆ।” ਉਸ ਨੇ ਤਾਂ ਰਣਵਿਜੇ ਦੇ ਹੱਥ ਵਿਚ ਫੜੇ ਤਾਰ ਨੂੰ ਲੈ ਕੇ ਵੇਖਣ ਦੀ ਵੀ ਕੋਸ਼ਿਸ਼ ਨਹੀਂ ਸੀ ਕੀਤੀ। ਰਣਵਿਜੇ ਨੂੰ ਥੋੜ੍ਹਾ ਹੈਰਾਨੀ ਵੀ ਹੋਈ ਸੀ ਕਿ ਇਕੋ ਯੂਨਿਟ ਵਿਚ ਕੰਮ ਕਰਦਿਆਂ, ਇਕੱਠਿਆਂ ਛੁੱਟੀ ਆਏ ਭਾਗ ਨੂੰ ਅਜਿਹਾ ਟੈਲੀਗਰਾਮ ਕਿਉਂ ਨੀ ਮਿਲਿਆ। ਫਿਰ ਉਸ ਨੇ ਸੋਚਿਆ, ਕਈ ਨੀ ਮਿਲ ਜਾਵੇਗਾ। ਦੋ-ਚਾਰ ਦਿਨਾਂ ਦਾ ਅੱਗਾ-ਪਿੱਛਾ ਵੀ ਹੋ ਸਕਦਾ।
"ਗਲਾਂਦੇ ਨੇ ਸਾਡੀਆਂ ਛੁੱਟੀਆਂ ਕੈਂਸਲ ਕਰੀ ਦਿੱਤੀਆਂ ਨੇ ਬਾਰਡਰ 'ਤੇ ਜੰਗ ਦੇ ਅਸਾਰ ਹੋਣ ਕਰੀਕੇ। ਮੈਂ ਗਲਾਇਆ, ਤਿੰਨ੍ਹ ਬੀ ਤਾਰ ਆਇਆ ਹੇਗ ਤਾਂ ਇਕੱਠੇ ਚਲੀ ਪਗੇ ।
ਰਣਵਿਜੈ ਸਿੰਘ ਨੇ ਜੋਸ਼ ਭਰੀ ਸੁਰ ਵਿਚ ਕਿਹਾ ਸੀ। ਉਸ ਨੂੰ ਤਾਂ ਜਿਵੇਂ ਕਾਹਲ ਸੀ, ਜੰਗ ਵਿਚ ਜਾ ਕੇ ਵੇਰੀਆਂ ਦੇ ਛੱਕੇ ਛੁਡਾਉਣ ਦੀ।
"ਫਿਰੀ ਤੂੰ ਕਧਾੜੀ ਜਾਣਾ।" ਭਾਗ ਸਿੰਘ ਨੇ ਮਰੀਅਲ ਜਿਹੀ ਆਵਾਜ਼ ਵਿਚ ਪੁੱਛਿਆ ਸੀ।
"ਮੈਂ ਤਾਂ ਕੱਲ੍ਹ ਸਵੇਰੇ ਆਲੀ ਗੱਡੀਆਂ ਨਿਕਲੀ ਜਾਣਾ। ਸਟੇਸ਼ਨ ਤੇ ਪੁੱਜੀ ਕੇ ਵਰੰਟ ਬੀ ਬਦਲੋਣਾ ਪੈਣਾ ਨਾ।" "ਠੀਕ ਏ। ਜੇ ਭਾਈ ਸੱਦੀ ਲਿਆ ਤਾਂ ਫਿਰੀ ਮਿੰਨ੍ਹ ਵੀ ਜਾਣਾ ਪੈਂਗਾ।" ਭਾਗ ਸਿੰਘ ਨੇ ਬਹੁਤ ਹੀ ਹਾਰੇ ਹੋਏ ਮਨ ਨਾਲ ਕਿਹਾ ਸੀ।
ਅਗਲੀ ਸਵੇਰ ਜਦੋਂ ਰਣਵਿਜੇ ਆਪਣੀ ਮਾਂ ਤੇ ਤਿੰਨੇ ਭੈਣਾਂ ਤੋਂ ਵਿਦਾ ਲੈਣ ਲੱਗਾ ਸੀ ਤਾਂ ਉਨ੍ਹਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਉਨ੍ਹਾਂ ਨੇ ਆਪਣੇ ਈਸ਼ਟ ਤੋਂ ਰਣਵਿਜੇ ਦੀ ਸਲਾਮਤੀ ਦੀ ਦੁਆ ਮੰਗੀ ਸੀ। ਮਾਂ ਨੇ ਹੰਝੂਆਂ ਨਾਲ ਰਣਵਿਜੇ ਦੀ ਛਾਤੀ ਭਿਉਂਦਿਆਂ ਕਿਹਾ ਸੀ, "ਰਾਣਿਆ ਪੁੱਤਰ, ਆਪਣਾ ਖ਼ਿਆਲ ਰੱਖੀਂ, ਸਾਨੂੰ ਤੇਰਾ ਹੀ ਆਸਰਾ ਏ, ਤੇਰੀ ਈ ਢੋਈ ਐ।"
ਉਸ ਨੇ ਵੀ ਮਾਂ ਨੂੰ ਹੋਸਲਾ ਦਿੰਦਿਆਂ ਕਿਹਾ ਸੀ, "ਲੇ ਮਾਈ, ਤੂੰ ਕੈਂਹ ਫ਼ਿਕਰ ਕਰਾ ਨੀ ਐਂ, ਤੂੰ ਦਿੱਖ ਤਾਂ ਸਹੀ, ਮੈਂ ਕੀਆਂ ਦੰਦ ਖੱਟੇ ਕਰਦਾ ਦੁਸ਼ਮਣਾਂ ਦੇ। ਮਿਨੂੰ ਭਾਰਤ ਮਾਂ ਦਾ ਕਰਜ਼ ਉਤਾਰਨ ਦਾ ਅਸੀਂ ਮੌਕਾ ਮਿਲਦਾ ਪਿਆ। ਫਿਰੀ ਮੈਂ ਕੋਈ 'ਕੱਲਾ ਥੋੜਾ ਨਾ, ਉੱਥੇ ਹਜ਼ਾਰਾਂ ਪੁੱਤ ਨੇ ਮਾਵਾਂ ਦੇ ਮੇਰੇ ਬਰਗੇ ਜਾਨ ਤਲੀ ਤੇ ਧਰ ਕੇ ਦੁਸ਼ਮਣ ਨਾਲ ਲੋਹਾ ਲੈਣ ਲਈ। ਬਸ ਜੰਗ ਦੇ ਮੁਕਦਿਆਂ ਹੀ ਏਸ ਝਾਟੇ (ਭੈਣ) ਦੇ ਹੱਥ ਬੀ ਤਾਂ ਪੀਲੇ ਕਰਨੇ ਨੇ।” ਉਸ ਨੇ ਸਭ ਤੋਂ ਵੱਡੀ ਭੈਣ ਦੀ ਗੁੱਤ ਨੂੰ ਲਾਡ ਨਾਲ ਝਿੰਜੋੜਦਿਆਂ ਕਿਹਾ ਸੀ।
ਮਾਂ ਦਾ ਆਸ਼ੀਰਵਾਦ ਤੇ ਭੈਣਾਂ ਦੀਆਂ ਅਣਗਿਣਤ ਦੁਆਵਾਂ ਲੈ ਕੇ ਰਣਵਿਜੇ ਆਪਣੀ ਯੂਨਿਟ ਵਿਚ ਪਰਤ ਆਇਆ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਉਸ ਦਾ ਲੰਗੋਟੀਆ ਯਾਰ ਭਾਗ ਸਿੰਘ ਉਸ ਦੇ ਨਾਲ ਨਹੀਂ ਸੀ ਆਇਆ। ਰਣਵਿਜੇ ਦੇ ਪਿੰਡ ਆਉਂਦਿਆਂ ਹੀ ਡਾਕੀਏ ਨੇ ਭੇਤ ਖੋਲ੍ਹ ਦਿੱਤਾ ਸੀ ਕਿ ਉਸ ਨੇ ਭਾਗ ਸਿੰਘ ਨੂੰ ਵੀ ਇਹੋ ਜਿਹਾ ਤਾਰ ਪੁਜਦਾ ਕੀਤਾ ਸੀ। ਭਾਗੇ ਦਾ ਯੂਨਿਟ 'ਤੇ ਨਾ ਜਾਣਾ ਪਿੰਡ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਬੇਸ਼ਕ ਭਾਗ ਸਿੰਘ ਦੀਆਂ ਦੋਵੇਂ ਭੇਣਾਂ ਅਜੇ ਵਿਆਹੁਣ ਵਾਲੀਆਂ ਸਨ ਪਰ ਸਭ ਤੋਂ ਵੱਡਾ ਹੋਣ ਕਾਰਨ ਘਰਦਿਆਂ ਨੇ ਉਸ ਨੂੰ ਪਹਿਲਾਂ ਵਿਆਹ ਦਿੱਤਾ ਸੀ। ਘਰ ਆਲੀ ਪਿੰਡ ਵਿਚ ਹੀ ਰਹਿੰਦੀ ਸੀ। ਇਸ ਲਈ ਉਸ ਨੂੰ ਛੇਤੀ ਛੁੱਟੀ ਆਉਣ ਦੀ ਕਾਹਲ ਰਹਿੰਦੀ। ਇਸ ਵਾਰ ਤਾਂ ਉਸ ਦੀ ਪਤਨੀ ਦੇ ਪੈਰ ਵੀ ਭਾਰੀ ਸਨ।
ਯੂਨਿਟ ਜੁਆਇਨ ਕਰਨ ਮਗਰੋਂ ਰਣਵਿਜੈ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਸੀ। ਭਾਗ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਵਾਨ ਯੂਨਿਟ ਪਰਤ ਆਏ ਸਨ। ਸਾਥੀ ਜਵਾਨਾਂ ਤੋਂ ਲੈ ਕੇ ਯੂਨਿਟ ਦੇ ਅਫ਼ਸਰ ਸਾਰੇ ਹੀ ਭਾਗ ਸਿੰਘ ਦੇ ਨਾ ਆਉਣ ਬਾਰੇ ਰਣਵਿਜੇ ਸਿੰਘ ਤੋਂ ਹੀ ਪੁੱਛ-ਪੜਤਾਲ ਕਰ ਰਹੇ
ਸਨ। ਕਈ ਤਰ੍ਹਾਂ ਦੀਆਂ ਅਟਕਲਬਾਜ਼ੀਆਂ ਲਾਈਆਂ ਜਾ ਰਹੀਆਂ ਸਨ।
ਉਧਰ ਪਿੰਡ ਵਿਚ ਤਾਰ ਦੀ ਗੱਲ ਫੈਲਦਿਆਂ ਹੀ ਅਚਾਨਕ ਭਾਗ ਸਿੰਘ ਵੀ ਪਿੰਡ ਗਾਇਬ ਹੋ ਗਿਆ ਸੀ। ਉਸ ਦੇ ਘਰ ਆਲੇ, ਉਸ ਦੇ ਯੂਨਿਟ ਤੇ ਪਰਤਣ ਦੀ ਗੱਲ ਕਹਿ ਰਹੇ ਸਨ, ਜਿਸ 'ਤੇ ਪਿੰਡ ਵਾਲੇ ਸਹਿਜਤਾ ਨਾਲ ਵਿਸ਼ਵਾਸ ਵੀ ਕਰ ਰਹੇ ਸਨ। ਫਿਰ ਇਕ ਦਿਨ ਜਦੋਂ ਯੂਨਿਟ ਦੇ ਕੁਝ ਫੌਜੀ ਜਵਾਨ ਭਾਗ ਸਿੰਘ ਦੀ ਤਲਾਸ਼ ਵਿਚ ਪਿੰਡ ਪੁੱਜੇ ਤਾਂ ਸਾਰਾ ਪਿੰਡ ਹੀ ਸਕਤੇ ਵਿਚ ਆ ਗਿਆ ਸੀ ਪਰ ਉਸ ਦਾ ਪਰਿਵਾਰ ਇਸੇ ਗੱਲ 'ਤੇ ਅੜਿਆ ਹੋਇਆ ਸੀ ਕਿ 'ਭਾਗਾ ਤਾਂ ਤਾਰ ਮਿਲਦਿਆਂ ਹੀ ਚਲਿਆ ਗਿਆ ਯੂਨਿਟ ਨੂੰ। ਰਸਤੇ ਬਿਚ ਕੋਈ ਗੜਬੜ ਹੋਈ ਗਈ ਹੋਗ ਤਾਂ ਪਤਾ ਨੀ।" ਫੌਜੀ ਜਵਾਨ ਘਰ ਵਾਲਿਆਂ ਦੇ ਨਾਲ-ਨਾਲ ਪਿੰਡ ਦੇ ਸਰਪੰਚ ਤੋਂ ਵੀ ਪੁੱਛ-ਪੜਤਾਲ ਕਰਕੇ ਮੁੜ ਗਏ ਸਨ।
ਉਧਰ ਬਾਰਡਰ 'ਤੇ ਜੰਗ ਦੇ ਬੱਦਲ ਸੰਘਣੇ ਹੋ ਗਏ ਸਨ। ਰਣਵਿਜੇ ਤੇ ਉਸ ਵਰਗੇ ਨੌਜਵਾਨਾਂ ਨੂੰ, ਉਸ ਚੋਟੀ ਨੂੰ, ਦੁਸ਼ਮਣਾਂ ਤੋਂ ਆਜ਼ਾਦ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਚੋਟੀ ਬਹੁਤ ਹੀ ਮਹੱਤਵਪੂਰਨ ਸੀ। ਦੁਸ਼ਮਣ ਨੇ ਚੋਰੀ-ਛਿਪੇ ਘੁਸਪੈਠ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਸੀ ਤੇ ਉੱਥੇ ਬੰਕਰ ਬਣਾ ਲਏ ਸਨ, ਜਿੱਥੋਂ ਭਾਰਤ ਦੇ ਕਈ ਮਹੱਤਵਪੂਰਨ ਠਿਕਾਣੇ, ਉਨ੍ਹਾਂ ਦੀ ਮਾਰ ਹੇਠ ਆ ਗਏ ਸਨ। ਜੰਗੀ ਜਹਾਜ਼ਾਂ ਨਾਲ ਬੰਬ ਸੁੱਟ ਕੇ ਦੁਸ਼ਮਣ ਦੇ ਕਈ ਕੈਂਪਾਂ ਤੇ ਬੰਕਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਸਪਲਾਈ ਲਾਈਨ ਵਿਚ ਵੀ ਰੁਕਾਵਟ ਪਾ ਦਿੱਤੀ ਗਈ ਸੀ। ਫਿਰ ਵੀ ਆਹਮਣੇ-ਸਾਹਮਣੇ ਦੀ ਟੱਕਰ ਮਗਰੋਂ ਹੀ ਉੱਥੇ ਲੁਕੇ ਹੋਏ ਦੁਸ਼ਮਣ ਦਾ ਸਫ਼ਾਇਆ ਕੀਤਾ ਜਾ ਸਕਦਾ ਸੀ। ਅਜੇ ਇਹ ਕੰਮ ਬਾਕੀ ਸੀ, ਉਸ ਚੋਟੀ ’ਤੇ ਮੁੜ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ।
ਰਣਵਿਜੇ ਤੇ ਉਸ ਦੇ ਸਾਥੀਆਂ ਨੂੰ ਅੱਧੀ ਰਾਤੀ ਦੁਸ਼ਮਣ 'ਤੇ ਹਮਲਾ ਕਰਨ ਦਾ ਹੁਕਮ ਜਾਰੀ ਹੋਇਆ ਸੀ। ਰਣਵਿਜੇ ਸਿੰਘ ਦੇ ਡੋਲੇ ਤਾਂ ਪਹਿਲਾਂ ਹੀ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਲਈ ਫੜਕਦੇ ਪਏ ਸਨ। ਉਹ ਤੇ ਉਸ ਦੇ ਸਾਥੀ ਜੰਗ ਦੇ ਜੋਸ਼ ਨਾਲ ਭਰੇ ਹੋਏ ਸਨ। ਪਿੱਠ 'ਤੇ ਕਾਫ਼ੀ ਸਮਾਨ, ਲੋਕ ਦੁਆਲੇ ਗੋਲੀ-ਸਿੱਕਾ, ਮੋਢੇ 'ਤੇ ਆਧੁਨਿਕ ਰਾਈਫਲ, ਭਾਰੀ ਭਰਕਮ ਵਰਦੀ ਤੇ ਇੱਕ ਹੱਥ ਵਿਚ ਕੁਦਾਲ ਲੈ ਕੇ ਉਹ ਉਸ ਉੱਨੀ ਹਜ਼ਾਰ ਫੀਟ ਉੱਚੀ ਬਰਫ਼ੀਲੀ ਚੋਟੀ ਤੇ ਇੰਚ-ਇੰਚ ਅੱਗੇ ਸਰਕ ਰਹੇ ਸਨ।
ਬਰਫ਼ ਵਿਚ ਕੁਦਾਲ ਗੱਡ ਕੇ, ਪੈਰ ਟਿਕਾਉਣ ਜੋਗੀ ਥਾਂ ਬਣਾਈ ਜਾਂਦੀ। ਨਾਲ-ਨਾਲ ਦੁਸ਼ਮਣ 'ਤੇ ਵੀ ਨਿਗ੍ਹਾ ਰੱਖੀ ਜਾਂਦੀ। ਦੂਸਰੇ ਹੱਥ ਦੀ ਉਂਗਲ ਰਾਈਫਲ ਦੇ ਘੋੜੇ 'ਤੇ, ਜ਼ੀਰੋ ਡਿਗਰੀ ਤੋਂ ਹੇਠਾਂ ਤਾਪਮਾਨ ਵਿਚ ਭਾਰੀ ਦਸਤਾਨਿਆ ਤੇ ਵਜ਼ਨੀ ਵਰਦੀ ਦੇ ਬਾਵਜੂਦ ਸਰੀਰ ਸੁੰਨ ਹੁੰਦਾ ਜਾਂਦਾ ਸੀ। ਸਾਹ ਰੁਕਦੇ ਜਾਂਦੇ ਸਨ ਪਰ ਦੁਸ਼ਮਣ ਨੂੰ ਉਡਾਉਣ ਦਾ ਜੋਸ਼ ਤੇ ਹੌਸਲਾ, ਉਨ੍ਹਾਂ ਦੇ ਲਹੂ ਵਿਚ ਨਵੀਂ ਜੁੰਬਸ਼ ਪੈਦਾ ਕਰ ਰਿਹਾ ਸੀ। ਬਹੁਤ ਹੀ ਕਠਿਨ ਚੜ੍ਹਾਈ,
ਖ਼ਰਾਬ ਮੌਸਮ ਤੇ ਅਣਸੁਖਾਵੇਂ ਹਾਲਾਤ ਵਿਚ ਉਹ ਪੇਟਾ-ਪੋਟਾ ਅਗਾਂਹ ਖਿਸਕ ਰਹੇ ਸਨ।
ਮਾਂ, ਭੈਣਾਂ ਤੇ ਬਾਲਾ ਸਾਰਿਆਂ ਦੀ ਯਾਦ ਜੁਗਨੂੰ ਵਾਂਗ ਲਿਸ਼ਕ ਗਈ ਸੀ ਰਣਵਿਜੇ ਦੇ ਜਿਹਨ ਵਿਚ, ਪਰ ਦੁਸ਼ਮਣ ਨੂੰ ਤਬਾਹ ਕਰਨ ਦਾ ਫ਼ਰਜ਼ ਚੇਤੇ ਆਉਂਦਿਆਂ ਹੀ, ਉਸ ਨੂੰ ਬਾਕੀ ਸਭ ਭੁੱਲ ਗਿਆ ਸੀ। ਤਦੇ ਹੀ ਉਨ੍ਹਾਂ ਨੇ ਇਕਦਮ ਨੇੜੇ ਪੁੱਜ ਕੇ ਦੁਸ਼ਮਣ ਦੇ ਬੰਕਰ 'ਤੇ ਧਾਵਾ ਬੋਲ ਦਿੱਤਾ ਸੀ। ਬਿਕਰ ਦੇ ਅੰਦਰ ਲੁਕਿਆ ਦੁਸ਼ਮਣ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਸੁੱਟੇ ਗਏ ਬੰਬ ਦੇ ਫਟਣ ਦਾ ਧਮਾਕਾ ਸੁਣ ਕੇ ਹੋਰ ਬੰਕਰਾਂ 'ਚੋਂ ਇਕਦਮ ਗੋਲੀਬਾਰੀ ਸ਼ੁਰੂ ਹੋ ਗਈ ਸੀ। ਰਣਵਿਜੇ ਤੇ ਉਸ ਦੇ ਸਾਥੀ ਥੋੜ੍ਹਾ ਹੇਠਾਂ ਸਨ ਤੇ ਦੁਸ਼ਮਣ ਉੱਚਾਈ 'ਤੇ ਹੋਣ ਕਾਰਨ ਸਾਰੀ ਦੀ ਸਾਰੀ ਟੁਕੜੀ ਗੋਲੀਆਂ ਦੀ ਵਾਛੜ ਦੀ ਮਾਰ ਹੇਠ ਆ ਗਈ ਸੀ। ਉਸ ਭਿਆਨਕ ਕਾਲੀ ਬੋਲੀ ਸਰਦ ਰਾਤ ਨੂੰ ਦੁਸ਼ਮਣ ਦੀ ਇਕ ਗੋਲੀ ਰਣਵਿਜੇ ਸਿੰਘ ਦੇ ਆਰ-ਪਾਰ ਹੋ ਗਈ ਸੀ ਤੇ ਉਸ ਜਵਾਨ ਨੇ ਆਪਣੇ ਪ੍ਰਾਣ ਭਾਰਤ ਮਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤੇ ਸਨ। ਇਕੱਲਾ ਰਣਵਿਜੇ ਹੀ ਨਹੀਂ, ਉਸ ਦੇ ਕਈ ਸਾਥੀ ਇਸ ਹਮਲੇ ਵਿਚ ਸ਼ਹੀਦ ਹੋ ਗਏ ਸਨ।
ਰਣਵਿਜੇ ਦੇ ਸ਼ਹੀਦ ਹੋਣ ਦੀ ਖ਼ਬਰ ਤਾਰ ਰਾਹੀਂ ਉਸ ਦੇ ਘਰ ਪੁੱਜੀ ਤਾਂ ਕੋਹਰਾਮ ਮੱਚ ਗਿਆ ਸੀ। ਉਸ ਦਾ ਪਰਿਵਾਰ ਹੀ ਨਹੀਂ, ਸਾਰਾ ਇਲਾਕਾ ਹੀ ਸੋਗ ਦੇ ਸਾਗਰ ਵਿਚ ਡੁੱਬ ਗਿਆ ਸੀ। ਲੋਕਾਂ ਦਾ ਸੈਲਾਬ ਆ ਗਿਆ ਸੀ ਉਸ ਦੁਖੀ ਪਰਿਵਾਰ ਨੂੰ ਹੌਸਲਾ ਦੇਣ ਲਈ। ਉਨ੍ਹਾਂ ਦੇ ਦੁੱਖ ਵਿਚ ਸ਼ਾਮਿਲ ਹੋਣ ਲਈ। ਮੁੱਖ ਮੰਤਰੀ ਤੱਕ ਆਪ ਪੁੱਜੇ ਸਨ ਦੁੱਖ ਸਾਂਝਾ ਕਰਨ ਲਈ। ਸਰਕਾਰੀ ਮੱਦਦ ਦਾ ਐਲਾਨ ਕਰ ਦਿੱਤਾ ਗਿਆ ਸੀ।
ਸਸਕਾਰ ਵਾਲੇ ਦਿਨ ਤਾਂ ਕਮਾਲ ਹੀ ਹੋ ਗਈ ਸੀ। ਬੱਚੇ, ਬੁੱਢੇ, ਜਵਾਨ, ਔਰਤਾਂ, ਮਰਦ, ਭਾਰਤ ਮਾਤਾ ਦੇ ਸੱਚੇ ਮਹਾਨ ਸਪੁੱਤਰ ਦੇ ਅੰਤਿਮ ਦਰਸ਼ਨ ਕਰਨ ਲਈ ਉਥੇ ਪੁੱਜੇ ਸਨ। ਲੋਕਾਂ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ ਸੀ। ਕੁਝ ਲੋਕ ਗੱਲਾਂ ਕਰ ਰਹੇ ਸਨ, "ਭਾਈ ਮੈਂ ਤਾਂ ਆਪਣੀਆਂ ਉਮਰਾਂ ਬਿਚ ਏਡਾ ਵੱਡਾ ਕੱਠ ਨੀ ਦਿੱਖਿਆ ਕਿਸੇ ਦੇ ਦਾਗੇ ਤੇ। ਸਭਨਾਂ ਜਾਤਾਂ, ਧਰਮਾਂ ਸਿਆਸੀ ਪਾਰਟੀਆਂ ਦੇ ਲੀਡਰ, ਆਮ ਤੇ ਖ਼ਾਸ ਬੰਦੇ ਇੱਥੇ ਪੁੱਜੇ ਨੇ।" ਦੂਸਰਾ ਵੀ ਉਸ ਨਾਲ ਸਹਿਮਤ ਹੋ ਕੇ ਰਹਿ ਗਿਆ ਸੀ, "ਭਾਈਆ ਜੀ, ਤੁਸਾਂ ਜੋ ਠੀਕ ਗਲਾਂਦੇ ਓ। ਮੈਂ ਬੀ ਕੇਹੜਾ ਕਦੀ ਉਹ ਬਹਾਦਰ ਜਵਾਨ ਦਿੱਖਿਆ ਹਾਂ ਪਰ ਜੇਹੜਾ ਆਪਣੇ ਮੁਲਖੇ ਲਈ, ਜਾਨੀ ਸਾਡੇ ਲਈ ਸ਼ਹੀਦ ਹੋਈ ਗਿਆ, ਉਹੀਉ ਅਸਲ ਹੀਰ ਹੁੰਦਾ। ਉਸਨੇ ਆਪਣੀ ਕੁਰਬਾਨੀ ਕਿਸੇ ਧਰਮ, ਜਾਤ ਜਾਂ ਪਾਰਟੀ ਲਈ ਨੀ ਦਿੱਤੀ। ਸਾਰੇ ਲੋਕਾਂ ਤੇ ਸਾਰੇ ਮੁਲਖੇ ਲਈ ਦਿੱਤੀ ਐ। ਦੇਸ਼ ਭਗਤੀ ਦਾ ਧਰਮ ਸਭ ਤੋਂ ਉੱਚਾ ਤੇ ਸੁੱਚਾ ਹੁੰਦਾ ਐ। ਐਸ ਨਾਲੋਂ ਮਹਾਨ ਮੌਤ ਕੋਈ ਹੋਰ ਨੀ ਹੋਈ ਸਕਦੀ। ਤਾਹੀਉਂ ਤਾਂ ਇੰਨੀ ਦੁਨੀਆਂ ਇੱਥੇ ਪੁੱਜੀਓ ਐ, ਬਿਨਾਂ ਗਲਾਇਆ। ਧੰਨ ਐ ਓ ਮਾਂ ਜਿੰਨੀ ਅਜੇਹਾ ਸ਼ੇਰ ਪੁੱਤ ਜੰਮਿਆ।
ਨਿਤ ਜੰਮਣ ਅਜੇਹੇ ਸ਼ੇਰ ਪੁੱਤ।"
ਇੰਜ ਹੀ ਲਾਗੇ ਖੜੋਤੀ ਇਕ ਹੋਰ ਟੋਲੀ ਦੇ ਬੰਦੇ ਵੀ ਵਾਰਤਾਲਾਪ ਕਰ ਰਹੇ ਸਨ, "ਆਪਣਾ ਨਾਂ ਅਮਰ ਕਰੀ ਗੋਆ ਜੀ, ਨਾਲੇ ਪਿੰਡ ਦਾ ਨਾਂ ਬੀ ਰੋਸ਼ਨ ਕਰੀ ਗਿਆ।"
"ਸੁਣਿਆ ਮੁੱਖ ਮੰਤਰੀ ਆਪ ਕਾਫਲੇ ਨਾਲ ਏਸ ਸ਼ਹੀਦ ਦੇ ਘਰ ਪੁੱਜੇ ਤੇ ਦੋ ਲੱਖ ਰੁਪਏ ਤੇ ਘਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਾ ਐਲਾਨ ਕਰੀਗੇ ਹੇ।"
"ਆਹੋ ਜੀ, ਉਆ ਤਾਂ ਸਭ ਠੀਕ ਐ ਭਾਈ ਪਰ ਗੋਆਂ ਨੂੰ ਕੁਣ ਮੋੜੀ ਸਕਦਾ, ਜਿਨ੍ਹਾਂ ਦੇ ਘਰੇ ਦਾ ਇਕੋ-ਇਕ ਚਰਾਗ ਈ ਬੁਝੀ ਗੇਆ, ਜਿਨ੍ਹੀ ਅਜੇ ਤਿੰਨ ਭੈਣਾਂ ਬਿਆਣੀਆਂ ਹੀਆਂ, ਜੀਧੇ ਸਿਰ ਤੇ ਘਰ ਦੀ ਰੋਟੀ ਚਲਦੀ ਹੀ, ਉਨ੍ਹਾਂ ਲਈ ਇੰਨਾ ਤਾਂ ਕਰਨਾ ਬਣਦਾ ਈ ਐ। ਮੈਂ ਤਾਂ ਸੋਚਾ ਨਾਂ, ਆਪ ਬੀ ਦੂਜੇ ਦਾਨੀਆਂ ਤੋਂ ਪੋਹਾ ਕੱਠਾ ਕਰੀ ਕੇ ਇਸ ਸ਼ਹੀਦ ਦੇ ਪਰਵਾਰ ਦੀ ਮੱਦਦ ਕਰਾਂ।"
"ਇਹ ਤਾਂ ਬੋਤ ਹੀ ਖਰੀ ਗੱਲ ਐ ਜੀ।" ਸਾਰਿਆਂ ਨੇ ਦਿਲੋਂ ਹੁੰਗਾਰਾ ਭਰਿਆ ਸੀ।
ਫਿਰ ਬੰਦੂਕਾਂ ਪੁੱਠੀਆਂ ਕਰਕੇ, ਪੂਰੇ ਰਾਜ ਪੱਧਰੀ ਸਨਮਾਨ ਨਾਲ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਸੀ। ਚਿਖਾ ਤੋਂ ਕੁਝ ਦੂਰ ਬੈਠੀਆਂ ਔਰਤਾਂ ਵਿਚੋਂ ਸ਼ਹੀਦ ਰਣਵਿਜੇ ਦੀ ਮਾਂ ਤੇ ਭੈਣਾਂ ਦੀ ਤਾਂ ਹੋਸ਼ ਹੀ ਗੁਆਚ ਗਈ ਸੀ। ਉਨ੍ਹਾਂ ਦੇ ਵੈਣਾਂ ਨਾਲ ਆਕਾਸ਼ ਕੰਬ ਉਠਿਆ ਸੀ। ਨਾਲ ਦੀਆਂ ਔਰਤਾਂ ਉਨ੍ਹਾਂ ਨੂੰ ਸਾਂਭ ਰਹੀਆਂ ਸਨ। ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਹੀ ਮੁੱਕ ਗਏ ਸਨ। ਚਿਖ਼ਾ 'ਚੋਂ ਉਠਦੀਆਂ ਲਪਟਾਂ ਵੇਖ ਕੇ ਉਨ੍ਹਾਂ ਔਰਤਾਂ ਦੇ ਝੁੰਡ ਵਿਚੋਂ "ਮੈਂ ਬੀ ਆਵਾ ਨੀ ਆ, ਤਿੱਜੇ ਬਗੈਰ ਹੁਣ ਮੇਰਾ ਕੁਣ ਐ।" ਚੀਕਦੀ ਹੋਈ ਬਾਲਾ ਚਿਖ਼ਾ ਵੱਲ ਦੌੜ ਪਈ ਸੀ। ਕੁਝ ਲੋਕਾਂ ਨੇ ਤੁਰੰਤ ਅੱਗੇ ਵਧ ਕੇ, ਬਾਲਾ ਨੂੰ ਰੋਕ ਲਿਆ ਸੀ। ਹੱਥ ਪੈਰ ਪਟਕਦੀ, ਵਿਲਕਦੀ ਬਾਲਾ ਨੂੰ ਘਸੀਟ ਕੇ ਵਾਪਿਸ ਲੈ ਆਏ ਸਨ। ਫਿਰ ਉਹ ਇਸ ਨਾ ਸਹਿਣਯੋਗ ਗਮ ਕਰਕੇ ਬੇਹੋਸ਼ ਹੋ ਗਈ ਸੀ।
ਸਾਰਾ ਵਾਤਾਵਰਣ ‘ਰਣਵਿਜੇ ਅਮਰ ਰਹੇ', 'ਜਦੋਂ ਤੱਕ ਸੂਰਜ ਚੰਨ ਰਹੇਗਾ, ਤਦ ਤਕ ਤੇਰਾ ਨਾਂ ਰਹੇਗਾ' ਆਦਿ ਨਾਅਰਿਆਂ ਨਾਲ ਗੂੰਜ ਉਠਿਆ ਸੀ। ਪਤਾ ਨਹੀਂ ਉਨ੍ਹਾਂ ਨਾਅਰਿਆਂ ਦਾ ਪ੍ਰਭਾਵ ਸੀ ਜਾਂ ਹਜ਼ਾਰਾਂ ਪੂਰਨਮ ਅੱਖਾਂ ਦਾ ਅਸਰ। ਕੜਾਕੇ ਦੀ ਗਰਮੀ ਵਿਚ ਅਚਾਨਕ ਇਕ ਕ੍ਰਿਸ਼ਮਾ ਵਾਪਰਿਆ ਸੀ। ਇਕਦਮ ਸਾਫ਼ ਆਕਾਸ਼ ਵਿਚ ਅਚਾਨਕ ਇੱਕ ਛੋਟੀ ਜਿਹੀ ਬੱਦਲੀ ਪਤਾ ਨਹੀਂ ਕਿਧਰੋਂ ਪ੍ਰਗਟ ਹੋਈ ਤੇ ਬਰਖਾ ਦੀ ਵਾਛੜ ਕਰ ਦਿੱਤੀ ਸੀ। ਸਾਰਿਆਂ ਦੇ ਮੂੰਹੋਂ ਆਪ-ਮੁਹਾਰੇ ਨਿਕਲਿਆ ਸੀ, "ਇੰਦਰ ਦੇਵਤਾ ਵੀ ਰਣਵਿਜੇ ਦੀ ਸ਼ਹਾਦਤ 'ਤੇ ਹੰਝੂ ਕੇਰ ਕੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ।"
ਤੀਸਰੇ ਦਿਨ ਹੀ ਭਾਗ ਸਿੰਘ ਦੇ ਘਰੋਂ ਵੀ ਉੱਚੀ-ਉੱਚੀ ਰੋਣ-ਪਿੱਟਣ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਸਕਤੇ ਵਿਚ ਆ ਗਿਆ ਸੀ। ਉਦਾਸੀ ਦੀ
ਲਹਿਰ ਦੌੜ ਗਈ ਸੀ। ਪਿੰਡ ਵਿਚ ਭਾਗ ਸਿੰਘ ਦੀ ਵੀ ਮ੍ਰਿਤ ਦੇਹ ਪੁੱਜੀ ਸੀ। ਉਸ ਦੇ ਦੁੱਖ ਮਾਰੇ ਪਰਿਵਾਰ ਨੂੰ ਹੌਸਲਾ ਦੇਣ ਲਈ ਲੋਕ ਘਰਾਂ 'ਚੋਂ ਨਿਕਲ ਪਏ ਸਨ। ਭਾਗ ਸਿੰਘ ਦੀ ਮਾਂ ਆਪਣੇ ਪੁੱਤਰ ਦੀ ਲਾਸ਼ ਨਾਲ ਲਿਪਟ-ਲਿਪਟ ਕੇ ਵਿਰਲਾਪ ਕਰਦੀ ਪਈ ਸੀ।
"ਮੇਰੀ ਕਿਸਮਤ ਫੁੱਟੀ ਗਈ ਉਏ ਲੋਕ। ਮੈਂ ਕੈਂਹ ਰੋਕਿਆ ਹਾਂ, ਤਿੰਨੂ ਲੜਾਈ 'ਤੇ ਜਾਣ ਤੋਂ। ਤਿੰਨ੍ਹ ਕੇਂਹ ਭੇਜੀ ਦਿੱਤਾ ਹਾ ਤੇਰਿਆਂ ਸੋਹਰਿਆਂ ਦੇ ਲੁਕਣ ਲਈ। ਸੱਪ ਦੇ ਡੰਗੇ ਨਾਲ ਮਰਨ ਨਾਲੋਂ ਤੂੰ ਬੀ ਰਣਵਿਜੇ ਲੇਖਾਂ ਸ਼ਹੀਦ ਹੋਈ ਕੇ ਔਦਾ। ਤਿੰਨੂ ਬੀ ਉਂਨੀ ਇੱਜ਼ਤ ਮਿਲਣੀ ਹੀ। ਉਏ ਮੇਰਿਆ ਰੱਬਾ। ਮੈਂ ਕੈਂਹ ਰੋਕਿਆ ਹਾ ਤਿੰਨ੍ਹ ।"
"ਚੁੱਪ ਕਰੀ ਜਾ ਭਾਗੋ ਦੀ ਮਾਂ, ਲੋਕੀ ਸੁਣਗੇ ਤਾਂ ਕੇ ਗਲਾਂਗੇ।" ਭਾਗੇ ਦੇ ਪਿਤਾ ਨੇ ਆਪਣੇ ਸੀਨੇ 'ਤੇ ਸਬਰ ਦਾ ਪੱਥਰ ਰੱਖਦਿਆਂ ਕਿਹਾ ਸੀ।
"ਕਿੰਨੀਆਂ ਦੇਰ ਲੁਕਾਂਗੀ ਮੈਂ, ਇਕ ਦਿਨ ਤਾਂ ਪਤਾ ਲੱਗੀ ਜਾਗ੍ਰ ਮੇਰੀਆਂ ਕਰਤੂਤਾ ਦਾ। ਹਾਏ ਓਏ ਮੇਰਿਆ ਰੱਬਾ, ਮੇਰੀਆ ਅਕਲਾ ਤੇ ਪੱਥਰ ਕੋਹ ਪਈਗੇ ਹੈ।" ਉਹ ਬਦੇਣਾਂ ਵਾਂਗ ਉੱਚੀ-ਉੱਚੀ ਆਵਾਜ਼ ਵਿਚ ਦੁਹੱਥੜ ਮਾਰਦੀ ਚੀਕੀ-ਚਿੱਲਾਈ ਜਾਂਦੀ ਸੀ। ਡਿਉਢੀ 'ਤੇ ਪੁੱਜੇ ਪਿੰਡ ਵਾਲਿਆਂ ਦੇ ਪੈਰ ਭਾਗੇ ਦੀ ਮਾਂ ਦੇ ਬੋਲ ਸੁਣਕੇ ਤ੍ਰਭਕ ਕੇ ਥਾਏਂ ਰੁਕ ਗਏ ਸਨ।
ਇਹ ਵੀ ਇਕ ਮਿਸਾਲ ਹੀ ਸੀ ਕਿ ਬਾਲਾ ਨੇ ਹੋਰ ਕਿਧਰੇ ਵਿਆਹ ਨਹੀਂ ਸੀ ਕੀਤਾ। ਪਰਿਵਾਰ ਦੇ ਬਿਰਾਦਰੀ ਦੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਉਹ ਰਣਵਿਜੇ ਦੇ ਘਰ ਆ ਗਈ ਸੀ। ਹਮੇਸ਼ਾ-ਹਮੇਸ਼ਾ ਲਈ ਵਿਧਵਾ ਬਹੂ ਬਣ ਕੇ। ਉਸ ਬਿਰਧ ਮਾਤਾ ਦੀ ਸੇਵਾ ਕਰਨ ਲਈ। ਘਰ ਦਾ ਇਕ ਕਮਰਾ ਉਸ ਨੇ ਰਣਵਿਜੇ ਦੀਆਂ ਤਸਵੀਰਾਂ, ਫੌਜੀ ਵਰਦੀ ਤੇ ਹੋਰ ਸਾਮਾਨ ਨੂੰ ਮੰਦਿਰ ਵਾਂਗ ਸਜਾ ਲਿਆ ਸੀ। ਜਿਸ ਦੀ ਉਹ ਨਿੱਤ ਪੂਜਾ ਕਰਦੀ। ਬਾਲਾ ਦਾ ਦਾਅਵਾ ਸੀ ਕਿ ਰਣਵਿਜੇ ਦੀ ਆਤਮਾ ਉਥੇ ਆਉਂਦੀ ਹੈ। ਉਸ ਵੱਲੋਂ ਲਾਇਆ ਭੋਗ ਗ੍ਰਹਿਣ ਕਰਦੀ ਹੈ। ਬਾਲਾ ਨੇ ਰਣਵਿਜੇ ਦੀ ਯਾਦ ਵਿਚ ਉਸਦੇ ਸ਼ਹੀਦੀ ਦਿਨ 'ਤੇ ਸਾਰੇ ਪਿੰਡ ਲਈ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਮਰਦਾਂ ਵਾਂਗ ਘਰ ਦਾ ਸਾਰਾ ਕੰਮ ਸਾਂਭਦੀ ਤੇ ਰਣਵਿਜੇ ਦੀ ਮਾਂ ਨੂੰ ਆਖਦੀ, "ਮੈਂ ਹਾਂ ਤੇਰਾ ਪੁੱਤਰ ਰਣਵਿਜੇ। ਮੇਰੇ ਹੁੰਦਿਆਂ ਤੁਸਾਂ ਜੋ ਉਸ ਦੀ ਘਾਟ ਨੀ ਮਸੂਸ ਕਰਨੀ।"
ਇਕ ਸ਼ਹੀਦ ਪਤੀ ਬਾਲਾ ਦਾ ਸਮਰਪਣ ਵੇਖ ਕੇ ਮੋਰੀਆਂ ਵੀ ਅੱਖਾਂ ਨਮ ਗਈਆਂ ਸਨ ਤੇ ਸਿਰ ਸ਼ਰਧਾ ਨਾਲ ਨਤਮਸਤਕ ਹੋ ਗਿਆ ਸੀ।
ਉਸ ਦਿਨ ਰਾਣੁਕਾ ਮੁਹੱਲੇ 'ਚੋਂ ਰਣਵਿਜੇ ਸਿੰਘ ਦੀ ਸ਼ਹੀਦ ਗਾਥਾ ਸੁਣ ਕੇ ਮੈਂ ਭਾਰੀ ਮਨ ਨਾਲ ਪਰਤਿਆ ਸੀ ਤੇ ਉਸ ਸ਼ਹੀਦ ਤੇ ਉਸ ਲਈ ਸਮਰਪਤ ਰੂਹਾਂ ਲਈ ਕੁਝ ਸਤਰਾਂ ਲਿਖ ਕੇ ਮਨ ਨੂੰ ਹਲਕਾ ਕੀਤਾ ਸੀ-
ਉਹ ਨਹੀਂ ਆਇਆ
ਆਈ ਹੈ ਸੋਗਮਈ ਹਥਾ
ਜੰਗ ਦੇ ਮੈਦਾਨ 'ਚੋਂ
ਜੋ ਨਾਲ ਲਿਆਈ ਹੈ
ਬੈਲਟ, ਬੂਟ ਟੋਪੀ ਤੇ
ਵਰਦੀ ਵਰਦੀ ਦੀ ਜੇਬ ਵਿਚ
ਇਕ ਤਸਵੀਰ
ਤੇ ਤਸਵੀਰ ਨੂੰ ਲਿਖਿਆ
ਆਖ਼ਰੀ ਖ਼ਤ
ਜਿਸ ਨੂੰ ਪੋਸਟ ਕਰਨ ਤੋਂ ਪਹਿਲਾਂ ਹੀ
ਸ਼ਹੀਦ ਹੋ ਗਏ ਸਨ
ਲਿਖਣ ਵਾਲੇ ਹੱਥ
ਉਸ ਖ਼ਤ ਨੇ ਲਾਈ ਹੈ
ਫ਼ਿਕਰ ਦੀ ਝੜੀ
ਭੈਣਾਂ ਦੇ ਵਿਆਹ ਦੀ
ਘਰ ਦਾ ਕਰਜ਼ ਲਾਹੁਣ ਦੀ
ਮਾਂ ਦਾ ਇਲਾਜ ਕਰਾਉਣ ਦੀ
ਢਹਿੰਦਾ ਘਰ ਬਨਾਉਣ ਦੀ
ਭਾਈ ਨੂੰ ਨੌਕਰੀ ਦਿਵਾਉਣ ਦੀ
ਤੇ ਤਸਵੀਰ ਲਈ ਹੈ ਖ਼ਤ ਵਿਚ
ਸਿਰਫ਼ ਖ਼ੁਸ਼ਕ ਹੋਠਾਂ ਦਾ ਸਪਰਸ਼
ਗਰਮ ਸਾਹਾਂ ਦੀ ਮਹਿਕ
ਉਹ ਨਹੀਂ ਆਇਆ
ਪਰ ਆ ਗਿਆ ਹੈ
ਲੋਕਾਂ ਦੀ ਹਮਦਰਦੀ ਦਾ ਹੜ੍ਹ
ਉਡ ਗਈ ਹੈ
ਅੱਖਾਂ ਦੀ ਨਰਮ ਘਾਹ 'ਚੋਂ
ਅੱਥਰੂਆਂ ਦੀ ਤਰੇਲ
ਠੰਡੀ ਹੋ ਗਈ ਹੈ
ਟੁੱਟੇ ਤਾਰੇ ਦੀ ਚਿਖ਼ਾ
ਉਹ ਨਹੀਂ ਆਇਆ ਹੈ
ਪਰ ਤਸਵੀਰ ਦੇ ਨਾਂ ਕਰ ਗਿਆ ਹੈ
ਅੱਥਰੂਆਂ ਦਾ ਸੈਲਾਬ
ਅਧੂਰੇ ਸੁਪਨਿਆਂ ਦਾ ਸੰਤਾਪ
'ਸ਼ਹੀਦ ਦੀ ਪਤਨੀ' ਦਾ ਖ਼ਿਤਾਬ
ਵਿਧਵਾ ਜੂਨ ਦਾ ਸਰਾਪ
ਫੜਾ ਗਿਆ ਹੈ ਹੱਥ ਵਿਚ
ਆਖ਼ਰੀ ਖ਼ਤ ਦੀ ਪਤਵਾਰ
ਜਿਸ ਨਾਲ ਠੇਲ ਕੇ
ਜ਼ਿੰਦਗੀ ਦੀ ਬੇੜੀ
ਪਾਰ ਕਰਨਾ ਹੈ ਉਸ ਨੇ
ਪਹਾੜ ਜੇਡੀ
ਉਮਰ ਦਾ ਸਾਗਰ
ਉਹ ਨਹੀਂ ਆਇਆ
ਆਈ ਹੈ ਸੋਗਮਈ ਹਵਾ।
26. ਇਮਤਿਹਾਨ
ਜਦੋਂ ਮੈਂ ਮਾਂਗੂ ਮੁਹੱਲੇ ਅੰਦਰ ਪ੍ਰਵੇਸ਼ ਕੀਤਾ ਤਾਂ ਮੁਹੱਲੇ ਵੱਲ ਜਾਂਦੀ ਪੱਕੀਆਂ ਇੱਟਾਂ ਦੀ ਗਲੀ ਕੰਢੇ, ਮੁਹੱਲੇ ਭਰ ਲਈ ਲਾਈ ਵਾਟਰ ਸਪਲਾਈ ਦੀ ਟੂਟੀ ਤੋਂ ਮੁਹੱਲੇ ਦੀਆਂ ਔਰਤਾਂ ਘੜਿਆਂ 'ਤੇ ਗਾਗਰਾਂ ਵਿਚ ਪਾਣੀ ਭਰਦੀਆਂ ਪਈਆਂ ਸਨ ਤੇ ਉਨ੍ਹਾਂ ਵਿਚਕਾਰ ਟੀ.ਵੀ. ’ਤੇ ਚਲਦੇ ਮਹਿਲਾ ਪ੍ਰਧਾਨ ਸੀਰੀਅਲਾਂ ਦੇ ਪਾਤਰਾਂ ਨੂੰ ਲੈ ਕੇ ਚਰਚਾ ਚਲਦੀ ਪਈ ਸੀ। ਉਸ ਦੀ ਕਹਾਣੀ ਵਿਚ ਕੀ ਮੋੜ ਆ ਸਕਦਾ ਹੈ ? ਫਲਾਂ ਕਰੈਕਟਰ ਨਾਲ ਕੀ ਹੋਵੇਗਾ? ਕੌਣ ਕਿਸ ਨੂੰ ਧੋਖਾ ਦੇਵੇਗਾ? ਕੌਣ ਕਿਸਦਾ ਸਾਥ? ਵਗੈਰਾ-ਵਗੈਰਾ। ਉਨ੍ਹਾਂ ਔਰਤਾਂ ਦੇ ਪਹਿਰਾਵੇ ਵਿਚ ਵੀ ਵਰਕ ਆ ਗਿਆ ਸੀ। ਕਈਆਂ ਨੇ ਨਵੇਂ ਫੈਸ਼ਨ ਵਾਲੇ ਰੈਡੀਮੇਡ ਸੂਟ ਵੀ ਪਾਏ ਹੋਏ ਸਨ। ਅਧਖੜ ਔਰਤਾਂ ਜੋ ਸ਼ਾਇਦ ਉਸ ਪਿੰਡ ਦੀਆਂ ਨੂੰਹਾਂ ਸਨ, ਉਨ੍ਹਾਂ ਨੇ ਦੁਪੱਟੇ ਨਾਲ ਸਿਰ ਢਕੇ ਹੋਏ ਸਨ। ਟੂਟੀ ਲਾਗਿਉਂ ਲੰਘਦਿਆਂ ਇਕ ਸਿਆਣੀ ਜਿਹੀ ਔਰਤ ਰੌਸ਼ਨੀ ਨੇ ਮੈਨੂੰ ਪਛਾਣ ਲਿਆ ਸੀ।
"ਮਾਸਟਰ ਜੀ, ਤੁਸਾਂ ਜੋ ਅੱਜ ਰਸਤਾ ਕੀਆਂ ਭੁੱਲੀਗੇ ਸਾਡੇ ਪਿੰਡੇ ਦਾ...।"
"ਬਸ ਜੀ, ਸਰਕਾਰ ਨੇ ਭੇਜਿਆ ਤੇ ਅਸੀਂ ਆ ਗਏ ਤੁਹਾਡੇ ਪਿੰਡ ਦੀ ਮਰਦਮਸ਼ੁਮਾਰੀ ਕਰਨ। ਹੋਰ ਸੁਣਾਉ ਬਾਂਕੇ ਦਾ ਕੀ ਹਾਲ ਹੈ।"
"ਇਕਦਮ ਖ਼ਰਾ ਜੀ। ਮੌਜਾਂ ਵਿਚ ਐ, ਚਾਰ ਨਿਆਣੇ ਨੇ। ਦੋ ਮੁੰਡ ਤੇ ਦੋ ਕੁੜੀਆਂ। ਦੇ ਤਾਂ ਬਿਆਹੀ ਵੀ ਦਿੱਤੇ, ਦੋ ਅਜੇ ਬਿਆਹੁਣ ਵਾਲੇ।" ਚਲੋ, ਘਰ ਵਸ ਗਿਆ ਉਸਦਾ। ਇਹ ਸੋਚ ਕੇ ਮੈਨੂੰ ਤਸੱਲੀ ਹੋਈ ਸੀ।
"ਚਲੋ ਫਿਰੀ ਚਾਅ ਪਾਣੀ ਪੀਗੋ ਚਲੀ ਕੇ।" ਰੌਸ਼ਨੀ ਉੱਥੋਂ ਉਠ ਕੇ ਮੇਰੇ ਨਾਲ ਚਲਦੀ ਹੋਈ, ਆਪਣੇ ਘਰ ਆ ਗਈ ਸੀ।
ਘਰ ਦੀਆਂ ਕੰਧਾਂ ਹੁਣ ਪੱਕੀਆਂ ਸਨ। ਪਰ ਛੱਤਾਂ ਅਜੇ ਟੀਨਾਂ 'ਤੇ ਸਲੇਟਾਂ ਦੀਆਂ ਹੀ ਸਨ। ਮੇਰੀ ਇੱਛਾ ਤੇ ਉਸ ਨੇ ਵਿਹੜੇ ਵਿਚ ਮੇਜ ਕੁਰਸੀ ਰੱਖ ਦਿੱਤੀ ਸੀ ਤੇ ਫਾਰਮ ਭਰਾਉਣ ਵਾਲਿਆਂ ਲਈ ਮੰਜੀ ਵਿਛਾ ਦਿੱਤੀ ਸੀ। ਹਰੇਕ ਘਰ ਦਾ ਇੱਕ-ਇੱਕ ਮੈਂਬਰ ਬੁਲਾਕੇ ਫਾਰਮ ਭਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਉਹੀ ਵਿਹੜਾ ਸੀ, ਜਿੱਥੇ ਵੀਹ ਕੁ ਸਾਲ ਪਹਿਲਾਂ ਰੋਸ਼ਨੀ ਨੇ ਆਪਣੀ ਦਿਉਰਾਣੀ ਨਾਲ ਇਕੱਠਿਆਂ ਗਿੱਧਾ ਪਾ ਕੇ ਪਿੰਡ ਦੀਆਂ ਔਰਤਾਂ ਨੂੰ ਦੰਦਾਂ ਹੇਠ ਉਂਗਲੀਆਂ ਦਬਾਉਣ ਲਈ ਮਜ਼ਬੂਰ ਕਰ ਦਿੱਤਾ ਸੀ। ਉਨ੍ਹਾਂ ਨੂੰ ਇਸ ਚਮਤਕਾਰ ਤੇ ਵਿਸ਼ਵਾਸ ਹੀ ਨਹੀਂ ਸੀ ਹੁੰਦਾ ਪਿਆ। ਉਨ੍ਹਾਂ ਦੀਆਂ ਅੱਖਾਂ ਦੀ ਕਿਰਕਿਰੀ ਬਣੀ ਰੌਸ਼ਨੀ ਅਚਾਨਕ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਬਣ ਗਈ ਸੀ। ਕੱਲ੍ਹ ਤਾਈਂ ਜਿਸਨੂੰ ਪਿੰਡ ਦੀ ਸਭ ਤੋਂ ਬੁਰੀ ਔਰਤ ਮੰਨਿਆ ਜਾ ਰਿਹਾ ਸੀ, ਅੱਜ ਉਹੀ ਲੋਕ ਉਸ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਨਹੀਂ ਸਨ ਥਕਦੇ ।
ਹੋਇਆ ਇੰਜ ਸੀ ਕਿ ਬਾਂਕੇ ਦੀ ਨਵ-ਵਿਆਹੁਤਾ ਪਤਨੀ ਨਿੰਮੀ, ਵਿਆਹ ਦੇ ਹਫ਼ਤੇ ਮਗਰੋਂ ਹੀ ਬਾਂਕੇ ਨੂੰ ਛੱਡ ਕੇ ਚਲੀ ਗਈ ਸੀ। ਇਸ ਗੱਲ ਦੀ ਤਾਂ ਕਿਸੇ ਨੇ ਸੁਪਨੇ ਵਿਚ ਵੀ ਕਲਪਨਾ ਨਹੀਂ ਸੀ ਕੀਤੀ ਕਿ ਹਫ਼ਤੇ ਭਰ ਪਹਿਲਾਂ ਜਿਸ ਵਿਹੜੇ ਵਿਚ ਸ਼ਹਿਨਾਈ ਗੂੰਜੀ ਸੀ, ਖ਼ੁਸ਼ੀ ਵਿਚ ਜੰਮ ਕੇ ਭੰਗੜਾ ਪਾਇਆ ਗਿਆ ਸੀ, ਹੁਣ ਉਥੇ ਮਾਤਮੀ ਚੁੱਪ ਸੀ। ਕਣ-ਕਣ ਵਿਚ ਉਦਾਸੀ ਘੁਲੀ ਹੋਈ ਸੀ।
ਮਾਂ-ਪਿਉ ਦਾ ਸਾਇਆ ਤਾਂ ਬਾਕੇ ਦੇ ਸਿਰ ਨਿੱਕੇ ਹੁੰਦਿਆਂ ਹੀ ਉਠ ਗਿਆ ਸੀ। ਰੌਸ਼ਨੀ ਨੇ ਭਾਬੀ ਦੇ ਨਾਲ-ਨਾਲ ਮਾਂ ਦੇ ਫ਼ਰਜ਼ ਵੀ ਬਾਖ਼ੂਬੀ ਨਿਭਾਏ ਸਨ। ਬਾਂਕੇ ਤੋਂ ਵੱਡਾ ਸੂਬਾ ਫੌਜ ਵਿਚ ਨੌਕਰ ਸੀ। ਸਾਲ ਛਮਾਹੀ ਪਿੰਡ ਗੇੜਾ ਲਾਉਂਦਾ। ਬਾਂਕਾ ਭਾਬੀ ਦੀ ਬਹੁਤ ਇੱਜ਼ਤ ਕਰਦਾ ਸੀ। ਉਸ ਦੇ ਕੰਮ ਵਿਚ ਪੂਰਾ ਹੱਥ ਵੰਡਾਉਂਦਾ ਸੀ। ਰਾਤ ਦੀ ਰੋਟੀ ਖਾ ਕੇ ਬਾਂਕਾ ਸਿੱਧਾ ਚੁਬਾਰੇ ਵਾਲੇ ਕਮਰੇ ਵਿਚ ਆਪਣੇ ਆਪ ਨੂੰ ਕੈਦ ਕਰ ਲੈਂਦਾ ਸੀ। ਰੌਸ਼ਨੀ ਆਪਣੇ ਦੋ ਬੱਚਿਆਂ ਨਾਲ ਹੇਠਲੇ ਕਮਰੇ ਵਿਚ ਪਈ ਰਹਿੰਦੀ। ਦਿਉਰ-ਭਰਜਾਈ ਵਿਚ ਮਜ਼ਾਕ ਤਾਂ ਚਲਦਾ ਹੀ ਰਹਿੰਦਾ ਸੀ ਪਰ ਇਕ ਮਰਿਆਦਾ ਅੰਦਰ ਰਿਸ਼ਤਿਆਂ ਦੀ ਪਵਿੱਤਰਤਾ ਦੀ ਲਛਮਣ ਰੇਖਾ ਪਾਰ ਕਰਨ ਦੀ ਕੋਸ਼ਿਸ਼ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੀ ਕੀਤੀ।
ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕਰਨ ਮਗਰੋਂ ਬਾਕੇ ਨੇ ਪੜ੍ਹਾਈ ਤੋਂ ਮੂੰਹ ਮੋੜ ਲਿਆ ਸੀ। ਖੇਤੀਬਾੜੀ ਵਿਚ ਉਸ ਨੂੰ ਮੁੱਢੋਂ ਹੀ ਦਿਲਚਸਪੀ ਸੀ। ਘਰ ਪਹਾੜੀ ਦੀ ਟੀਸੀ 'ਤੇ ਸੀ। ਪੌੜੀਆਂ ਵਰਗੇ ਖੇਤ ਸਨ। ਚਾਰ ਦਾਣਿਆਂ ਲਈ ਇੰਦਰ ਦੇਵਤਾ ਦਾ ਮੁਥਾਜ ਹੋਣਾ ਪੈਂਦਾ। ਨਹੀਂ ਤਾਂ ਪਿੰਡ ਦੇ ਮਰਦਾਂ ਨੂੰ ਚਾਰ ਪੈਸੇ ਕਮਾਉਣ ਲਈ ਦੁਆਬੇ ਵੱਲ ਮੂੰਹ ਕਰਨਾ ਪੈਂਦਾ, ਦਿਹਾੜੀ ਲਾਉਣ ਲਈ।
ਸ਼ਹਿਰੋਂ ਦੂਰ, ਇਹ ਪਿੰਡ ਥੁੜਾਂ ਮਾਰਿਆ ਤਾਂ ਸੀ ਹੀ, ਅਨਪੜ੍ਹਤਾ, ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਵਿਚ ਜਕੜਿਆ ਹੋਇਆ ਸੀ। ਬਾਬੇ ਨੇ ਤਾਂ ਪੜ੍ਹਾਈ ਛੱਡਣ ਮਗਰੋਂ ਅਖ਼ਬਾਰ ਦੇ ਵੀ ਦਰਸ਼ਨ ਨਹੀਂ ਸਨ ਕੀਤੇ। ਵੱਡੇ ਬਜ਼ੁਰਗਾਂ ਜਾਂ ਹਮ ਉਮਰ ਦੋਸਤਾਂ ਤੋਂ ਸੁਣੀਆਂ-ਸੁਣਾਈਆਂ ਗੱਲਾਂ ਹੀ ਉਸ ਦੇ ਗਿਆਨ ਦਾ ਸੋਮਾ ਸਨ। ਬਾਂਕਾ ਤਾਰਿਆਂ ਦੀ ਛਾਂ ਵਿਚ ਉਠ ਖੜੀਂਦਾ। ਉਸ ਸਕੂਲੇ ਸਾਹਮਣੇ ਖੂਹ ਤੋਂ ਪਾਣੀ ਦੇ ਦੋ ਚਾਰ ਗੇੜੇ ਲਾਉਂਦਾ। ਫਿਰ ਮੋਢੇ ਤੇ ਹਲ ਪੰਜਾਲੀ ਰੱਖ ਕੇ ਬੋਲਦਾਂ ਨੂੰ ਹੱਕਦਾ, ਖੇਤਾਂ ਵੱਲ ਲੈ ਜਾਂਦਾ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਕੁਦਰਤੀ ਆਬੋ ਹਵਾ ਤੇ ਕਰੜੀ ਮਿਹਨਤ ਸਦਕਾ ਚੰਗਾ ਕੱਦ ਕਾਠ ਨਿਕਲ ਆਇਆ ਸੀ ਉਸ ਦਾ। ਵੱਡੇ ਭਰਾ ਸੂਬੇ ਤੋਂ ਵੱਧ ਸੋਹਣਾ ਬਾਂਕਾ ਜਵਾਨ, ਵਿਆਹ ਦੀ ਉਮਰ 'ਚੋਂ ਲੰਘ ਰਿਹਾ ਸੀ। ਕਈ ਥਾਂ ਰਿਸ਼ਤੇ ਦੀ ਗੱਲ ਤੁਰੀ ਸੀ ਪਰ ਰੌਸ਼ਨੀ ਹਰ ਤਰ੍ਹਾਂ ਨਾਲ ਪਰਖ ਕੇ ਚੰਗੇ ਖਾਨਦਾਨ ਦੀ ਨੋਕ ਵਹੁਟੀ ਲਿਆਉਣਾ ਚਾਹੁੰਦੀ ਸੀ ਬਾਂਕੇ ਲਈ। ਬਾਕਾ ਰੋਜ ਕੇ ਸ਼ਰੀਫ, ਅਣਥੱਕ ਮਿਹਨਤੀ, ਇਮਾਨਦਾਰ, ਵਲ ਫਰੇਬ ਤੋਂ ਰਹਿਤ ਤੇ ਕਾਫ਼ੀ
ਹੱਦ ਤੱਕ ਲਾਈਲੱਗ ਇਨਸਾਨ ਸੀ। ਇਸ ਲਈ ਰੋਸ਼ਨੀ ਨੂੰ ਵੀ ਇਹੋ ਜਿਹੀ ਕੁੜੀ ਦੀ ਤਲਾਸ਼ ਸੀ, ਜਿਹੜੀ ਬਾਂਕੇ ਦੀ ਫ਼ਿਤਰਤ ਨੂੰ ਸਮਝ ਕੇ ਉਸ ਦੀ ਹਮਸਫ਼ਰ ਬਣ ਸਕੇ।
ਮੂੰਹ ਤੇ ਤਾਂ ਕਿਸੇ ਦੀ ਹਿੰਮਤ ਨਾ ਪੈਂਦੀ ਪਰ ਪਿੱਠ ਪਿੱਛੇ, ਪਿੰਡ ਦੀਆਂ ਔਰਤਾਂ, ਰੌਸ਼ਨੀ ਤੇ ਬਾਂਕੇ ਦੀ ਚੁਗਲੀ ਕਰਦੀਆਂ। ਮਨ ਦੀ ਭੜਾਸ ਕੱਢ ਕੇ ਈਰਖਾ ਦੀ ਅੱਗ ਨੂੰ ਠੰਡਾ ਕਰਦੀਆਂ। ਇਕ ਦਿਨ ਬਾਂਕਾ ਖੂਹ ਤੋਂ ਪਾਣੀ ਦਾ ਭਰਿਆ ਘੜਾ ਮੋਢੇ ਤੇ ਰੱਖ ਕੇ ਤੁਰਨ ਲੱਗਾ ਤਾਂ ਉਥੇ ਹੋਰ ਕਿਸੇ ਮਰਦ ਨੂੰ ਨਾ ਵੇਖਕੇ ਤੁਸ਼ੀ ਨੇ ਛੇੜਿਆ ਸੀ, "ਬਾਂਕਿਆ ਤੂੰ ਕਦੋਂ ਤਾਈਂ ਆਪਣੀ ਭਾਬੀਏ ਦਾ ਪਾਣੀ ਭਰਦਾ ਰੋਗਾ। ਉਣ ਤਾਂ ਤੂੰ ਆਪਣੀ ਲਾੜੀ ਲੇਈ ਆ ਅੜਿਆ।"
"ਲਿਆਈ ਦੇ ਨਾ ਫਿਰੀ ਆਪਣੇ ਬਰਗੀ ਛੈਲ ਛਬੀਲੀ।" ਬਾਂਕੇ ਨੇ ਵੀ ਹੱਸਦਿਆਂ ਉੱਤਰ ਦਿੱਤਾ ਸੀ।
"ਅੜਿਆ ਮੈਂ ਤਾਂ ਕੱਲੇ ਈ ਲਿਆਈ ਦਿਆਂ, ਜੇ ਤੇਰੀ ਭਾਬੀਏ ਨੂੰ ਪਸੰਦ ਔਂਗੀ ਤਾਂ ਨਾ। ਉਦ੍ਹੇ ਨੱਕੇ ਨੀ ਚੜ੍ਹਦੀ ਕੋਈ ਬੀ। ਮਿਜ ਲਗਦਾ, ਤੂੰ ਛੜਿਆ ਈ ਮਰੀ ਜਾਣਾ ਆਹੋ।"
"ਕੀਆ ਨਾ ਪਸੰਦ ਔਂਗ ਜੇ ਕੋਈ ਚੱਜੇ ਦੀ ਲਿਆਂਗੀ ਤਾਂ।" ਬਾਂਕੇ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਈ ਸ਼ੀਲਾ ਵਿਚਾਲੇ ਬੋਲ ਪਈ ਸੀ, "ਜੇਹੜੀ ਦੇ ਜਨਿਆਂ ਦੀ ਕਮਾਈ ਖਾਣੀ ਗਿੱਝੀ ਗਈ ਹੋਵੇ, ਉਨੀ ਆਪਣੇ ਪੈਰਾਂ 'ਤੇ ਕਹਾੜੀ ਕਾਹਨੂੰ ਮਾਰਨੀ ਭਲਾ।"
"ਅੜੀਏ, ਕੱਲੀ ਕਮਾਈ ਨਾ ਗਲਾ ਸਾਰਾ ਈ ਕੁਝ ਗਲਾ, ਸਾਰਾ ਕੁੱਝ।" ਸਾਰੀਆਂ ਰਹੱਸਮਈ ਢੰਗ ਨਾਲ ਮੁਸਕਰਾਈਆਂ ਸਨ।
"ਕੀਆਂ ਦੀ ਕਮਾਈ। ਸਾਰਾ ਈ ਕੁਝ ਕੇ। ਮੋਰੀਆ ਅਕਲਾ 'ਚ ਨੀ ਪੈਂਦੀਆ ਤੁਹਾਡੀਆਂ ਬੁਝਾਰਤਾਂ।" ਬਾਕੇ ਨੇ ਅਨਜਾਣਪੁਣੇ ਵਿਚ ਪੁੱਛਿਆ ਸੀ।
"ਭੋਲਿਆ, ਸੂਬਾ ਤਾਂ ਸਾਲ 'ਚ ਇਕ ਅੱਧੀ ਵਾਰੀ ਫਰਾਟੀ ਮਾਰਦਾ। ਮਗਰੋਂ ਤੂੰ ਈ ਤਾਂ ਉਦੋਂ ਟੱਬਰੇ ਦੀ ਸਾਂਭ-ਸੰਭਾਲ ਕਰਦਾਂ। ਉਧੀਆ ਜ਼ਮੀਨ ਤੂੰ ਹੀ ਤਾਂ ਬੋਹਨਾ। ਪਾਣੀ ਦਿੱਨਾ। ਗੋਡੀ ਕਰਦਾਂ ਤੇ ਰਾਖੀ ਬੀ ਕਰਦਾਂ। ਸ਼ੀਲਾ ਦੇ ਦੋ ਅਰਥੀ ਸ਼ਬਦਾਂ ਦਾ ਮਰਮ ਸਮਝਦਿਆਂ ਹੀ ਖੂਹ ਤੇ ਵੱਜਿਆ ਠਹਾਕਾ, ਆਕਾਸ਼ ਨੂੰ ਗੂੰਜਾ ਗਿਆ ਸੀ।
ਬਾਂਕੇ ਨੂੰ ਵੀ ਤੈਸ਼ੀ ਤੇ ਸ਼ੀਲਾ ਵੱਲੋਂ ਕੀਤੇ ਮਜਾਕ ਵਿਚ ਕੀਤੇ ਇਸ਼ਾਰੇ ਦੀ ਕੁਝ-ਕੁਝ ਸਮਝ ਪੇ ਗਈ ਸੀ। ਪਿੰਡ ਵਾਲੇ ਉਸ ਦੇ ਤੇ ਮਾਂ ਵਰਗੀ ਭਾਬੀ ਦੇ ਰਿਸ਼ਤੇ ਨੂੰ ਹੋਰ-ਹੋਰ ਨਜ਼ਰ ਨਾਲ ਕਿਉਂ ਵੇਖਦੇ ਨੇ। ਇਨ੍ਹਾਂ ਹੀ ਸੋਚਾਂ 'ਚ ਡੁੱਬਾ ਉਹ ਚੜ੍ਹਾਈ ਚੜ੍ਹ ਕੇ ਘਰ ਪੁੱਜ ਗਿਆ ਸੀ। ਪਾਣੀ ਨਾਲ ਭਰਿਆ ਘੜਾ ਘੜਵੰਜੀ ਤੇ ਰੱਖ ਕੇ, ਉਹ ਆਪ ਹੀ ਰੋਟੀਆਂ ਸੇਕਦੀ ਭਾਬੀ ਪਾਸ ਚਲਿਆ ਗਿਆ ਸੀ। ਖਜੂਰਾਂ ਦੇ ਪੱਤਿਆਂ ਦੇ ਬਣਾਏ ਬੈਠਕੂ ਤੇ ਉਹ ਪਲਾਥੀ ਮਾਰ ਕੇ ਬਹਿ ਗਿਆ ਸੀ। ਭਾਬੀ ਦੇ ਸੁੱਘੜ ਹੱਥ, ਚੁੱਲ੍ਹੇ ਅੰਦਰ ਰੜ੍ਹੀ ਤੇ ਫੁੱਲੀ ਰੋਟੀ
ਨੂੰ ਫੁਰਤੀ ਨਾਲ ਬਾਹਰ ਕੱਢਦੇ, ਫਿਰ ਫੁੱਲੀ ਰੋਟੀ ਤੇ ਪੋਲਾ ਜਿਹਾ ਹੱਥ ਮਾਰ, ਉਸ ਦੀ ਗਰਮ ਭਾਫ਼ ਬਾਹਰ ਕੱਢ ਕੇ ਛੜੋਲੀ ਵਿਚ ਰੱਖਦਿਆਂ ਇਹ ਸਭ ਉਹ ਬੜੀ ਗੋਰ ਨਾਲ ਵੇਖਦਾ ਪਿਆ ਸੀ।
"ਪਾਣੀਏ ਦਾ ਹੋਰ ਫੇਰਾ ਨੀ ਲੈਣਾ?" ਰੌਸ਼ਨੀ ਨੇ ਬੋਲਿਆ ਹੋਇਆ ਫੁਲਕਾ ਤੱਤੇ ਤਵੇ ਤੇ ਰਖਦਿਆਂ ਪੁੱਛਿਆ ਸੀ। ਬਾਂਕਾ ਚੁੱਪ ਰਿਹਾ।
"ਕੋਹੜੀਆ ਸੋਚਾਂ 'ਚ ਪਈ ਗਿਆ ਬਾਂਕਿਆ, ਮੈਂ ਗਲਾਇਆ, ਹੋਰ ਫੇਰਾ ਨੀ ਲੈਣਾ ਖੂਹੇ ਦਾ।" ਰੌਸ਼ਨੀ ਨੇ ਆਪਣਾ ਸਵਾਲ ਦੁਹਰਾਇਆ ਸੀ।
"ਭਾਬੀਏ, ਸੋਚਾ ਨਾ ਤੂੰ ਕਧਾੜੀ ਤਾਈ ਮੇਰੇ ਲਈ ਆਪਣੇ ਹੱਥ ਸਾੜਦੀ ਰੇਹਗੀ। ਉਣ ਲਈ ਆ ਜੇਹੜੀ ਤੇਰੇ ਕੰਮੇ ਬਿਚ ਹੱਥ ਵੰਡਾਵੇ।"
ਅਚਾਨਕ ਬਾਂਕੇ ਮੂੰਹੋਂ ਇਹੋ ਜਿਹੀ ਗੱਲ ਸੁਣਕੇ ਰੋਸ਼ਨੀ ਫਿਕਰਮੰਦ ਹੋ ਗਈ ਸੀ। ਉਸ ਨੇ ਝੱਟ ਮਹਿਸੂਸ ਕਰ ਲਿਆ ਸੀ ਕਿ ਖੂਹੋ ਗਿਆ ਕਿਸੇ ਨੇ ਜ਼ਰੂਰ ਹੀ ਬਾਂਕੇ ਨੂੰ ਟਿੱਚਰ ਕੀਤੀ ਐ। ਉਸ ਨੇ ਤੁਰੰਤ ਉੱਤਰ ਦਿੱਤਾ, "ਬਾਂਕਿਆ, ਮੈਂ ਤਾਂ ਆਪ ਹੀ ਕਾਹਲੀ ਆਂ ਪਰ ਕੋਈ ਮਤਲਬੇ ਦਾ ਸਾਕ ਨੀ ਜੁੜਦਾ ਅੜਿਆ। ਮੇਰੂ ਨੂੰ ਬੀ ਠੋਕ ਵਜਾਈ ਕੇ ਖੂੰਡੇ ਬੰਨ੍ਹੀ ਦਾ, ਫਿਰੀ ਏਹ ਤਾਂ ਤੇਰਾ ਉਮਰੇ ਭਰ ਦਾ ਸੌਦਾ।"
"ਤੂੰ ਠੀਕ ਗਲਾਨੀ ਐ ਭਾਬੀਏ, ਪਰ ਮਿੱਜੇ ਲਗਦਾ, ਉਣ ਏਸ ਕੰਮੇ ਨੂੰ ਛੇੜ ਕਰੀ ਲੈਣੀ ਚਾਹੀਦੀ, ਤਿੱਜੇ ਪਤਾ ਨੀ ਸਾਡੇ ਬਾਰੇ ਲੋਕੀ ਉਣ ਕੀਆਂ- ਕੀਆਂ ਦੀਆਂ ਗੱਲਾਂ ਕਰਨ ਲੱਗੀ ਪੇ ਨੇ। ਮੈਤ ਨੀ ਸੁਣ ਹੁੰਦੀਆਂ ਤੇ ਨਾ ਬਰਦਾਸ਼ਤ ਹੁੰਦੀਆਂ। ਮੇਤੋਂ ਬੀ ਕੁਝ ਗਲਾਈ ਹੋਈ ਗਿਆ ਤਾਂ ਬਖੇੜਾ ਖੜਾ ਹੋਈ ਜਾਗ। ਹਾਂ ਦੱਸੀ ਤਾਂ ਮੈਂ ਬੀ ਫਿਰੀ ਨਾ ਗਲਾਈ।" ਬਾਂਕਾ ਸੱਚਮੁੱਚ ਹੀ ਖੂਹ ਤੇ ਹੋਏ ਮਜ਼ਾਕ ਦੇ ਪ੍ਰਭਾਵ ਸਦਕਾ ਕਹਿ ਗਿਆ ਸੀ।
"ਲੋਕਾਂ ਦਾ ਮੂੰਹ ਨੀ ਫੜ ਹੁੰਦਾ ਬਾਂਕਿਆ, ਤਲਵਾਰ ਨੂੰ ਇਕ ਪਾਸੇ ਧਾਰ ਹੁੰਦੀ ਐ ਤੇ ਦੁਨੀਆਂ ਦੀ ਜ਼ੁਬਾਨ ਨੂੰ ਦੋਹਾਂ ਪਾਸਿਉਂ। ਚੰਗੇ ਨੂੰ ਮਾੜਾ ਦੱਸੀ ਜਾਣਾ, ਜ਼ਮਾਨੇ ਦੀ ਰੀਤ ਐ ਭਲਿਆ।" ਬਾਂਕੇ ਨੂੰ ਸਮਝਾਉਂਦੀ ਰੋਸ਼ਨੀ ਆਪ ਵੀ ਅੰਦਰੋ-ਅੰਦਰੀ ਪਰੇਸ਼ਾਨ ਹੋ ਗਈ ਸੀ। ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਹੁਣ ਉਹ ਇਸ ਕੰਮ ਨੂੰ ਹੋਰ ਦੇਰ ਨਹੀਂ ਲਾਵੇਗੀ ਤੇ ਲੋਕਾਂ ਦੀ ਜ਼ੁਬਾਨ ਹਮੇਸ਼ਾ ਲਈ ਬੰਦ ਕਰ ਦੇਵੇਗੀ।
ਪਿੰਡ ਵਿਚ ਇਕ ਹੈਲਥ ਸੈਂਟਰ ਸੀ। ਉੱਥੇ ਰੁਜ਼ਾਨਾ ਸ਼ਹਿਰੋਂ ਡਿਊਟੀ ਤੇ ਆਉਣ ਵਾਲੀ ਸੁਮਿਤਰਾ ਨਾਲ ਰੋਸ਼ਨੀ ਦੀ ਕਾਫ਼ੀ ਸਾਂਝ ਬਣ ਗਈ ਸੀ। ਦੋਹਾਂ ਵਿਚ ਕਾਫ਼ੀ ਨੇੜਤਾ ਹੋ ਗਈ ਸੀ। ਸੁਮਿਤਰਾ ਦਸੂਹੇ ਤੋਂ ਲਗਭਗ ਡੇਢ ਘੰਟੇ ਦਾ ਸਫ਼ਰ ਬਸ ਰਾਹੀਂ ਕਰਕੇ ਰੋਜ਼ ਪੁਜਦੀ ਸੀ। ਇਸ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਪੈਂਦੇ ਪਹਾੜੀ ਪਿੰਡ ਵਿਚ ਰੋਸ਼ਨੀ ਦੇ ਕਹਿਣ ਤੇ ਉਸ ਨੇ ਬਾਂਕੇ ਦੇ ਰਿਸ਼ਤੇ ਦੇ ਗੱਲ ਚਲਾਈ। ਜਨਮ ਕੁੰਡਲੀਆਂ ਦਾ ਮਿਲਾਨ ਹੋਇਆ। ਵੇਖ- ਵਖਾਈ ਦੀ ਰਸਮ ਹੋਈ। ਦਸ ਜਮਾਤ ਪਾਸ ਨਿੰਮੀ ਦੇ ਰੂਪ ਤੇ ਲੋਟੂ ਹੋ ਗਿਆ ਸੀ ਬਾਂਕਾ।
ਉਂਜ ਰੋਸ਼ਨੀ ਨੇ ਨਿੰਮੀ ਨੂੰ ਆਪਣੇ ਪਰਿਵਾਰ ਅਤੇ ਪਹਾੜੀ ਇਲਾਕੇ ਦੀਆਂ ਮੁਸ਼ਕਲਾਂ ਦੇ ਰਹਿਣ-ਸਹਿਣ ਵਾਰੇ ਸਭ ਕੁਝ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ। ਉਸ ਇਲਾਕੇ ਦੇ ਰੀਤੀ-ਰਿਵਾਜ, ਵੱਡਿਆਂ ਤੋਂ ਪਰਦਾ ਕਰਨਾ ਵਗੇਰਾ ਸਾਰੀਆਂ ਗੱਲਾਂ ਉਸ ਨੇ ਅੱਖਾਂ ਬੰਦ ਕਰਕੇ ਮੰਨ ਲਈਆਂ ਸਨ। ਕਹਿ ਲਵੋ ਕਿ ਸੰਜੋਗ ਹੀ ਬਲਵਾਨ ਸਨ। ਲੜਕੀ ਵਾਲੇ ਉਂਜ ਵੀ ਕਾਹਲੇ ਹੀ ਹੁੰਦੇ ਹਨ। ਬਸ 'ਝੱਟ ਮੰਗਣੀ ਤੇ ਪੈਟ ਵਿਆਹ' ਵਾਲੀ ਗੱਲ ਹੋਈ ਸੀ। ਬੜੇ ਹੀ ਧੂਮ ਧੜਾਕੇ ਨਾਲ ਵਿਆਹ ਦਾ ਕਾਰਜ ਸੰਪੰਨ ਹੋ ਗਿਆ ਸੀ। ਰੌਸ਼ਨੀ ਆਪਣੀ ਦਿਉਰਾਣੀ ਨੂੰ ਪਿਆਰਦੀ ਦੁਲਾਰਦੀ ਨਈਂ ਥਕਦੀ ਸੀ।
ਹੋਰ ਰਿਸ਼ਤੇਦਾਰਾਂ ਦੇ ਨਾਲ-ਨਾਲ ਸੂਬਾ ਵੀ ਵਿਆਹ ਤੋਂ ਹਫ਼ਤੇ ਕੁ ਮਗਰੋਂ ਆਪਣੀ ਡਿਊਟੀ ਤੇ ਹਾਜ਼ਰ ਹੋਣ ਚਲਾ ਗਿਆ ਸੀ। ਨਿੰਮੀ ਨੂੰ ਵੇਖਣ ਆਉਣ ਵਾਲਿਆਂ ਤੇ ਵਧਾਈਆਂ ਦੇਣ ਵਾਲਿਆਂ ਦੀ ਆਵ-ਗੌਛਤ ਰਹਿੰਦੀ। ਘਰ ਵਿਚ ਖੁਸ਼ੀ ਵਾਲਾ ਮਾਹੌਲ ਕਾਇਮ ਸੀ। ਦਾਜ ਵੇਖ ਕੇ ਤਾਂ ਕਈਆਂ ਦੀਆਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਸਨ। ਸਾਰਿਆਂ ਦੀ ਜ਼ੁਬਾਨ ਤੇ ਇਕੋ ਚਰਚਾ ਸੀ ਕਿ ਬਾਂਕੇ ਨੇ ਪਿਛਲੇ ਜਨਮ ਵਿਚ ਜ਼ਰੂਰ ਮੋਤੀ ਦਾਨ ਕੀਤੇ ਹੋਣੇ ਨੇ, ਜਿਹੜੀ ਇਸ ਜਨਮ ਵਿਚ ਇੰਨੀ ਸੋਹਣੀ ਵਹੁਟੀ ਮਿਲੀ ਹੈ। ਪੜ੍ਹੀ-ਲਿਖੀ, ਸੁਨੱਖੀ, ਅਜਿਹੇ ਪਿਛੜੇ ਜਿਹੇ ਪਿੰਡ ਵਿਚ ਖੇਤੀਬਾੜੀ ਕਰਨ ਵਾਲੇ ਦੇ ਪੱਲੇ ਬੰਨ੍ਹ ਦਿੱਤੀ ਹੈ, ਉਨ੍ਹਾਂ ਨੂੰ ਇਸ ਮਗਰ ਵੀ ਕੋਈ ਭੇਤ ਨਜ਼ਰ ਆਉਂਦਾ ਸੀ। ਦਾਲ ਵਿਚ ਕੁਝ ਕਾਲਾ-ਕਾਲਾ ਲਗਦਾ ਸੀ।
ਅਜਿਹੇ ਖੁਸ਼ਗਵਾਰ ਮਾਹੌਲ ਦਾ ਅਜਿਹੇ ਹਫ਼ਤਾ ਕੁ ਬੀਤਿਆ ਸੀ ਕਿ ਇਕ ਸਵੇਰ ਨਿੰਮੀ ਨੇ ਰੋਸ਼ਨੀ ਨੂੰ ਕਿਹਾ, ਮੈਨੂੰ ਦਸੂਹੇ ਛੱਡ ਆਵੇ।"
"ਨਾ ਉਣੇ ਈ ਜੀ ਭਰੀ ਗਿਆ ਤੇਰਾ, ਮੈਂ ਤਾਂ ਬਿਆਹੇ ਦੇ ਪੂਰੇ ਦੇ ਮਹੀਨਿਆਂ ਤਾਈਂ ਤੇਰੇ ਜੇਠੇ ਕੰਨੀ ਰਹੀ ਹੈ। ਜਧਾੜੀ ਉਹ ਦੇ ਮੀਨਿਆਂ ਦੀ ਛੁੱਟੀ ਖ਼ਤਮ ਹੋਣ ਤੇ ਡਿਊਟੀਏ ਤੇ ਪਰਤੀ ਗਿਆ ਹਾ। ਤਾਈ ਮੈਂ ਮਾਪਿਆ ਕੰਨੀ ਮੂੰਹ ਕੀਤਾ ਹਾਂ।" ਰੋਸ਼ਨੀ ਨੇ ਆਪਣੇ ਵਿਆਹ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਸੀ।
"ਨਹੀਂ ਜੀ, ਤੁਸੀਂ ਮੈਨੂੰ ਮੇਰੇ ਪੇਕਿਆਂ ਦੇ ਛੱਡ ਆਵੇ, ਮੈਂ ਇੱਥੇ ਨੀ ਰਹਿ ਸਕਦੀ।" ਨਿੰਮੀ ਦੀ ਸੁਰ ਗੰਭੀਰ ਹੋ ਗਈ ਸੀ।
"ਅੜੀਏ, ਉਣ ਗੱਲ ਮੇਰੇ ਦਿਮਾਗ ਵਿਚ ਆਈ ਐ, ਤਿੰਜ ਆਪਣੇ ਮਾਪਿਆਂ ਦੀ ਬੋਦਣ ਸਤਾ ਦੀ ਐ, ਚੇਤੇ ਐਵਾ ਦੇ ਨੇ ਮਾਂ ਪਿਉ, ਭੈਣ ਭਰਾ। ਅੜੀਏ ਸਾਡੇ ਗਊ ਜਾਈਆਂ ਦੇ ਕਰਮ ਈ ਇਦਾਂ ਦੇ ਨੇ। ਪਨੀਰੀ ਵਾਂਗ ਇਕ ਥਾਈਂ ਤੋਂ ਪੁੱਟੀ ਕੇ ਦੂਜੀ ਥਾਂ ਲਾਇਆ ਬੂਟਾ ਹੌਲੀ-ਹੌਲੀ ਜੜ੍ਹ ਫੜਦਾ। ਹਵਾ ਪਾਣੀ ਰਾਸ ਅੰਦਿਆਂ ਟੈਮ ਤਾਂ ਲਗਦਾ ਈ ਐ।"
"ਨਹੀਂ, ਭੈਣ ਜੀ ਅਜੇਹੀ ਕੋਈ ਗੱਲ ਨਹੀਂ ਹੈ ਜੀ। ਨਾ ਤਾਂ ਮੈਨੂੰ ਆਪਣੇ ਪੇਕਿਆਂ ਦੀ ਯਾਦ ਆਉਂਦੀ ਹੈ ਨਾ ਹੀ ਹਵਾ ਪਾਣੀ ਰਾਸ ਆਉਣ ਵਾਲੀ ਕੋਈ ਗੱਲ ਹੈ ਨਾ ਹੀ ਮੇਰਾ ਦਿਲ ਭਰਿਆ ਹੈ। ਦਿਲ ਤਾਂ ਤੱਦ ਭਰੇ
ਨਾ।" ਇਨਾਂ ਕਹਿਕੇ ਸ਼ਬਦ ਜਿਵੇਂ ਨਿੰਮੀ ਦੇ ਗਲ ਵਿਚ ਫਸ ਗਏ ਸਨ। ਅੱਖਾਂ ਤੇ ਮੋਟੇ-ਮੋਟੇ ਅੱਥਰੂ ਗੋਰੇ ਗੱਲ੍ਹਾਂ ਤੇ ਸ਼ਬਨਮ ਵਾਂਗ ਲੁੜ੍ਹਕ ਪਏ ਸਨ।
"ਕੀ ਗੱਲ ਕੇ ਹੋਈ। ਬਾਂਕੇ ਨੇ ਕੁਝ ਗਲਾਈ ਦਿੱਤਾ ਤਿੱਜੇ ?" ਰੌਸ਼ਨੀ ਨੇ ਸ਼ੱਕ ਜਿਹੇ ਨਾਲ ਪੁੱਛਿਆ ਸੀ।
"ਨਹੀਂ, ਭਲਾਂ ਉਸ ਨੇ ਮੈਨੂੰ ਕੀ ਕਹਿਣਾ ਐ।"
"ਨਿੰਮੀਏ, ਮਿੱਜੇ ਬੁਝਾਰਤਾਂ ਨਾ ਪਾ। ਸਾਫ਼-ਸਾਫ਼ ਤੇ ਖੁੱਲ੍ਹ ਕੇ ਦੱਸੀ ਦੇ ਮਿਜ। ਗੱਲ ਕੇ ਐ। ਮੈਂ ਤੇਰੀ ਜਿਠਾਣੀ ਬੀ ਆਂ ਤੇ ਸੋਸ ਬੀ। ਭਿੱਜੇ ਆਪਣੇ ਹੱਥੀ ਬਿਆਹੀ ਕੇ ਲਿਆਂਦਾ।" ਰੋਸ਼ਨੀ ਪਰੇਸ਼ਾਨ ਹੋ ਗਈ ਸੀ।
"ਆਪਣੇ ਦਿਉਰ ਤੋਂ ਵੀ ਪੁੱਛ ਲਵੋ।" ਨਿੰਮੀ ਨੇ ਡੁਸਕਦਿਆਂ ਗੇਂਦ ਬਾਂਕੇ ਦੇ ਪਾਲੇ ਵੱਲ ਧਕੇਲ ਦਿੱਤੀ ਸੀ।
"ਨੀ, ਤੂੰ ਮੇਰੇ ਲਈ ਪੇਲੋਂ ਐਂ ਤੇ ਬਾਂਕਾ ਮਗਰੋਂ। ਤੂੰ ਇਕ ਔਰਤ ਹੁਣ ਕਰੀਕੇ ਆਪਣਾ ਸਾਰਾ ਈ ਦੁੱਖ, ਮੁਸ਼ਕਿਲ ਤੇ ਪਰੇਸ਼ਾਨੀ ਮਿਜੋ ਆਪਣੀ ਵੱਡੀ ਭੈਣ ਸਮਝੀ ਕੇ ਦੱਸੀਦੇ। ਮੈਂ ਕਈ ਪਖਲੀ ਨੀ।"
ਫਿਰ ਜਿਵੇਂ ਬੱਦਲ ਫਟਿਆ ਸੀ।
"ਭੈਣ ਜੀ ਭੈਣ ਜੀ, ਮੇਰੇ ਨਾਲ ਧੋਖਾ ਹੋਇਆ ਹੈ। ਮੈਂ ਇੱਥੇ ਸੱਤ ਰਾਤਾਂ ਗੁਜ਼ਾਰ ਕੇ ਵੀ ਹਾਲੇ ਤੀਕ ਕੁਆਰੀ ਹਾਂ।" ਨਿੰਮੀ ਇਕੋ ਸਾਹ ਵਿਚ ਕਹਿ ਗਈ ਸੀ।
"ਨਈ-ਨਈਂ ਨਿੰਮੀ ਈਆਂ ਨੀ ਹੋਈ ਸਕਦਾ। ਤਿੰਜੋ ਪਤਾ ਤੂ ਕੇ ਗਲਾਨੀ ਪਈ ਐਂ। ਰੋਸ਼ਨੀ ਤੱਤੇ ਤਵੇ ਤੇ ਡਿੱਗੀ ਪਾਣੀ ਦੀ ਬੂੰਦ ਵਾਂਗ ਤਿਲਮਿਲਾ ਪਈ ਸੀ।
"ਜੇ ਨਹੀਂ ਯਕੀਨ ਤਾਂ ਆਪਣੇ ਦਿਉਰੇ ਨੂੰ ਪੁੱਛ ਲਵੋ। ਮੈਂ ਕਿਉਂ ਝੂਠ ਬੋਲਣਾ।" ਇੰਨਾ ਕਹਿ ਕੇ ਨਿੰਮੀ ਮੁੜ ਦਸੂਹੇ ਜਾਣ ਦੀ ਜ਼ਿੱਦ ਕਰਨ ਲੱਗ ਪਈ ਸੀ। ਰੌਸ਼ਨੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਫਰ ਪਈ ਸੀ, "ਜਦੋਂ ਤੁਹਾਨੂੰ ਪਤਾ ਸੀ ਕਿ ਉਹ ਬਿਆਹ ਦੇ ਕਾਬਿਲ ਨਹੀਂ ਹੋਗਾ, ਫਿਰ ਤੁਸੀਂ ਮੇਰੀ ਜ਼ਿੰਦਗੀ ਕਾਹਤੋਂ ਬਰਬਾਦ ਕੀਤੀ ।"
"ਠੀਕ ਐ, ਮਿੱਜੇ ਇਕ ਬਾਰੀ ਬਾਂਕੇ ਨੂੰ ਬੀ ਪੁੱਛੀ ਲੈਣ ਦੇ, ਉਹ ਕੇ ਗਲਾਂਦਾ। ਤੂਨਾ ਕੁ ਨਿਹਾਲੀ ਲੈ, ਜੇ ਤੇਰੀ ਗੱਲ ਸੱਚੀ ਹੋਗ, ਮੈਂ ਤਿੰਨ੍ਹ ਤੇਰੇ ਮਾਪਿਆ ਕੰਨੀ ਆਪੇ ਛੱਡੀ ਕੇ ਐਂਗੀ।"
ਫਿਰ ਰੌਸ਼ਨੀ ਨੇ ਇਕ ਮਾਂ ਬਣ ਕੇ ਬਾਕੇ ਨੂੰ ਪੁੱਛਿਆ ਸੀ, "ਜੇ ਵਾਹੁਟੀ ਗਲਾਂਦੀ ਉਹ ਠੀਕ ਐ। ਸੱਚੀ ਸੱਚੀ ਦੱਸੀਂ ਮੇਤੋਂ ਕੁਝ ਲੁਕਾਈ ਨਾ। ਬੋਲ ਜੇ ਨਿੰਮੀ ਬੋਲਦੀ ਉਹ ਸੱਚ ਐ.?"
ਬਾਂਕਾ ਰੌਸ਼ਨੀ ਨਾਲ ਨਜ਼ਰਾਂ ਨਹੀਂ ਸੀ ਮਿਲਾ ਸਕਿਆ। ਉਸ ਦੀਆਂ ਨਜ਼ਰਾਂ ਧਰਤੀ ਤੇ ਗੱਡੀਆਂ ਹੋਈਆਂ ਸਨ। ਉਸ ਦੇ ਉਦਾਸ ਤੋਂ ਮੁਰਝਾਏ ਚਿਹਰੇ ਤੋਂ ਉਸ ਅੰਦਰਲੀ ਅਸਫ਼ਲਤਾ ਦੀ ਇਬਾਰਤ ਸਾਫ਼-ਸਾਫ਼ ਪੜ੍ਹੀ ਜਾ ਸਕਦੀ ਸੀ।
"ਤਿੱਜੇ ਚੁਪ ਦਿੱਖੀ ਕੇ ਮਿੱਜੇ ਲਗਦਾ, ਨਿੰਮੀ ਸੱਚੀ ਗਲਾਂਦੀ ਏ। ਜੇ
ਈਆਂ ਦੀ ਕੋਈ ਗੱਲ ਹੀ ਤਾਂ ਮੂਰਖਾ ਪੈਲਾਂ ਦੱਸੀ ਦਿੰਦਾ। ਜ਼ਰੂਰ ਫਾਹਾ ਦੇਣਾ ਹਾਂ ਅਸੀਂ ਬਗਾਨੀ ਧੀ ਨੂੰ।" ਰੌਸ਼ਨੀ ਦੇ ਸਵਾਲ ਦਾ ਕੋਈ ਜਵਾਬ ਦਿੱਤੇ ਬਿਨਾਂ ਬਾਂਕਾ ਉਥੋਂ ਉਠ ਕੇ ਚਲਿਆ ਗਿਆ ਸੀ। ਰੌਸ਼ਨੀ ਨੇ ਆਪਣੀ ਜ਼ੁਬਾਨ ਪੁਗਾਈ ਸੀ। ਉਹ ਨਿੰਮੀ ਨੂੰ ਉਸ ਦੇ ਪੇਕਿਆ ਘਰ ਛੱਡ ਆਈ ਸੀ।
ਨਿੰਮੀ ਨੇ ਰੋ-ਰੋ ਕੇ ਆਪਣੀ ਮਾਂ ਨੂੰ ਆਪਣੇ ਬੀਤੇ ਦਿਨਾਂ ਦੀ ਕਹਾਣੀ ਸੁਣਾ ਦਿੱਤੀ ਸੀ। ਫਿਰ ਮਾਂ ਨੇ ਸਾਰੀ ਗੱਲ ਪਿਉ ਦੇ ਕੰਨੀਂ ਪਾ ਦਿੱਤੀ ਸੀ। ਸਾਰੇ ਪਰਿਵਾਰ ਦਾ ਖੂਨ ਖੌਲ ਉਠਿਆ ਸੀ ਅਸਲੀਅਤ ਪਤਾ ਲੱਗਣ ਤੇ। ਨਿੰਮੀ ਨਾਲ ਹੋਏ ਅਨਿਆਂ ਤੇ ਆਪਣੇ ਨਾਲ ਹੋਏ ਧੋਖੇ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਸਨ ਕਰ ਰਹੇ ਕਿ ਉਨ੍ਹਾਂ ਦੀ ਜਵਾਨ ਧੀ ਮੁੜ ਉਨ੍ਹਾਂ ਦੇ ਦਰ ਤੇ ਆ ਬੈਠੀ ਸੀ।
ਇਧਰ ਰੌਸ਼ਨੀ ਦਾ ਦਿਨ ਦਾ ਚੰਨ ਤੇ ਰਾਤਾਂ ਦੀ ਨੀਂਦ ਉਡ ਗਈ ਸੀ। ਉਹ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਈ ਸੀ। ਉਹ ਬਾਂਕੇ ਨਾਲ ਇਸ ਵਾਰੇ ਖੁੱਲ੍ਹ ਕੇ ਗੱਲ ਵੀ ਨਹੀਂ ਸੀ ਕਰ ਸਕਦੀ। ਉਸ ਨੇ ਹਾਰ ਕੇ ਹੈਲਥ ਸੈਂਟਰ ਵਾਲੀ ਸੁਮਿਤਰਾ ਦੀ ਮਦਦ ਲਈ। ਉਸ ਨੂੰ ਸਾਰੀ ਮੁਸ਼ਕਿਲ ਦੱਸੀ। ਵੇਖਣ ਨੂੰ ਇੰਨਾ ਰਿਸ਼ਟ-ਪੁਸ਼ਟ ਬਾਕੇ ਵਿਚ ਇਹ ਕਮੀ ਹੋ ਸਕਦੀ ਹੈ। ਇਹ ਗੱਲ ਉਸ ਦੇ ਵੀ ਗਲ ਨਹੀਂ ਸੀ ਉਤਰਦੀ ਪਈ। ਬਾਂਕੇ ਨੂੰ ਕਿਸੇ ਵੀ ਕਿਸਮ ਦਾ ਕੋਈ ਐਬ ਵੀ ਨਹੀਂ ਸੀ, ਫਿਰ ਇਹ ਸਭ ਕਿਵੇਂ ਤੇ ਕਿਉਂ ਵਾਪਰ ਗਿਆ। ਬਾਂਕਾ ਆਪ ਹੀ ਤਾਂ ਕਾਹਲਾ ਪਿਆ ਸੀ ਆਪਣੇ ਵਿਆਹ ਲਈ।
ਫਿਰ ਸੁਮਿਤਰਾ ਦੀ ਸਲਾਹ ਮੁਤਾਬਿਕ ਰੌਸ਼ਨੀ ਬਾਂਕੇ ਨੂੰ ਸ਼ਹਿਰ ਦੇ ਇਕ ਮਾਹਿਰ ਡਾਕਟਰ ਪਾਸ ਲੈ ਕੇ ਗਈ। ਡਾਕਟਰ ਨੇ ਬਾਂਕੇ ਤੋਂ ਸਾਰੀ ਪੁੱਛ-ਗਿੱਛ ਕੀਤੀ ਤਾਂ ਬਾਂਕੇ ਨੇ ਡਾਕਟਰ ਨੂੰ ਦੱਸਿਆ।
"ਬਿਆਹੇ ਤੋਂ ਇਕ ਦਿਨ ਪੈਲਾਂ, ਮੇਰੇ ਦੋਸਤਾਂ ਨੇ ਗਲਾਇਆ, ਜੇ ਮੈਂ ਬੀਨ੍ਹ ਯਾਨੀ ਧਨੀਆ ਘੁੱਟੀ ਕੇ ਪੀ ਲੋਗਾਂ ਤਾਂ ਤੇਰਾ ਘਰ ਆਲੀਏ ਤੇ ਪੈਲ੍ਹੇ ਦਿਨ ਹੀ ਰੋਬ ਪਈ ਜਾਂਗਾ। ਸਾਰੀਆ ਉਮਰਾ ਉਹ ਤੇਰਾ ਪਾਣੀ ਭਰਗੀ। ਉਨੀ ਮੁੜੀ ਕੇ ਕਿਸੇ ਹੋਰ ਮਰਦੇ ਵੱਲ ਅੱਖ ਚੁੱਕੀ ਕੇ ਨੀ ਦਿੱਖਣਾ। ਉਆਂ ਅੰਦਰ- ਅੰਦਰੀ ਮੈਂ ਬੀ ਡਰਿਆ ਹਾ। ਮੈਂ ਇਸ ਇਮਤਿਹਾਨੇ ਬਿਚ ਪਾਸ ਹੁੰਗਾ ਜਾਂ ਨਹੀਂ। ਮਿੰਨੂ ਕੇਹੜਾ ਅਜਿਹੀਆਂ ਗੱਲਾਂ ਦਾ ਤਜ਼ਰਬਾ ਹਾ। ਫਿਰੀ ਮੈਂ ਦੋਸਤਾਂ ਦੀ ਸਲਾਹ ਮੰਨੀ ਕੇ ਚੋਰੀਆ-ਚੋਰੀਆ ਮਤਾ ਸਾਰਾ ਬ੍ਰੀਨ ਘੋਟੀ ਕੇ ਪੀ ਲਿਆ। ਫਿਰੀ ਮਿਜੇ ਪ੍ਰੈਲਕੀ ਰਾਤੇ ਈ ਪਤਾ ਲੱਗੀ ਗਿਆ ਹਾ ਕਿ ਮੇਰੇ ਦੋਸਤਾਂ ਨੇ ਮੈਨੂੰ ਬੇਵਕੂਫ ਬਣਾਇਆ। ਉਨ੍ਹਾਂ ਨੇ ਮੇਰੇ ਨਾਲ ਈਆਂ ਦਾ ਮਜ਼ਾਕ ਕੀਤਾ ਹਾ। ਫਿਰੀ ਮੈਂ ਨਿੰਮੀਏ ਨੂੰ ਕਿਨਾ ਈ ਸਮਝਾਇਆ ਹਾ, ਪਰ ਉਨੀ ਮੇਰੀਆਂ ਗੱਲਾਂ ਨੂੰ ਸੱਚੀ ਨੀ ਮੰਨਿਆ। ਉਹ ਤਾਂ ਇਕੋ ਗੱਲ ਗਲਾਈ ਜਾਂਦੀ ਹੀ, ਤੂੰ ਮਿੱਜੀ ਧੋਖਾ ਦਿੱਤਾ ਐ। ਤੂੰ ਤਾਂ ਜਨਮੇ ਤੋਂ ਈ ਈਆਂ ਦਾ ਐਂ। ਤਿੰਨੂੰ ਸਭ ਪਤਾ ਹਾ, ਤੂੰ ਮੇਰੀ ਜ਼ਿੰਦਗੀ ਗਾਲੀ ਦਿੱਤੀ। ਉਣ ਤਾਂ ਡਾਕਟਰ ਸਾਬ੍ਹ, ਮਿੱਠੂ ਬੀ ਲਗਦਾ, ਮੈਂ ਸੱਚੀ-ਮੁੱਚੀ ਬਿਆਹੇ ਕੇ ਕਾਬਲ ਨੀ ਰਿਹਾ। ਮਿੱਜੇ ਨਾ ਉਣ ਕੁਝ ਖਾਈਕੇ ਮਰੀ
ਜਾਣ ਨੂੰ ਚਿੱਤ ਕਰਦਾ।" ਕਹਿੰਦਿਆਂ ਬਾਂਕੇ ਦਾ ਗੱਚ ਭਰ ਆਇਆ ਸੀ।
ਡਾਕਟਰ ਨੇ ਬਾਂਕੇ ਦਾ ਪੂਰਾ ਚੇਕਅੱਪ ਤੇ ਪੁੱਛ ਪੜਤਾਲ ਕਰਕੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਸੀ, ਇਹ ਕੋਈ ਵੱਡੀ ਗੱਲ ਨਹੀਂ, ਐਵੇਂ ਹੌਂਸਲਾ ਨਾ ਛੱਡ, ਤੈਨੂੰ ਵਹਿਮ ਹੋ ਗਿਆ ਹੈ। ਧਨੀਏ ਦਾ ਅਸਰ ਛੇਤੀ ਹੀ ਖ਼ਤਮ ਹੋ ਜਾਣਾ ਤੇ ਤੂੰ ਨੰਬਰ ਨੌਂ ਹੋਈ ਜਾਣਾ। ਜਿਹੜੀ ਮੈਂ ਦਵਾਈ ਦੇ ਰਿਹਾ ਹਾਂ। ਇਸ ਨੂੰ ਪੂਰੇ ਚਾਲੀ ਦਿਨ ਇਸਤੇਮਾਲ ਕਰਨਾ, ਬਿਨਾ ਨਾਗਾ ਉਂਜ ਪੰਦਰਾਂ ਦਿਨਾਂ ਮਗਰੋਂ ਚੇਕਅੱਪ ਜ਼ਰੂਰ ਕਰਾ ਜਾਵੀ। ਬਸ ਮਨ 'ਚ ਇਹ ਵਹਿਮ ਕੱਢ ਦੇ ਕਿ ਤੂੰ ਵਿਆਹ ਦੇ ਕਾਬਿਲ ਨਹੀਂ।"
ਫਿਰ ਉਹੀ ਗੱਲ ਹੋਈ ਸੀ, ਜਿਸ ਗੱਲ ਰੌਸ਼ਨੀ ਡਰਦੀ ਪਈ ਸੀ। ਨਿੰਮੀ ਦਾ ਪਿਉ ਹੋਰ ਰਿਸ਼ਤੇਦਾਰਾਂ ਨਾਲ ਬਾਕੇ ਦੇ ਘਰ ਪੁੱਜ ਗਿਆ ਸੀ। ਸੂਬੇ ਦੇ ਗੈਰ-ਹਾਜ਼ਰੀ ਵਿਚ ਰੌਸ਼ਨੀ ਨੂੰ ਹੀ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰ ਲੋਕਾਂ ਨੂੰ ਵੀ ਇਕੱਠਾ ਕਰ ਲਿਆ ਸੀ। ਨਿੰਮੀ ਦੇ ਪਿਉ ਨੇ ਭਰੀ ਸਭਾ ਵਿਚ ਦੋਸ਼ ਲਾਇਆ ਸੀ ਕਿ "ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ, ਇਨ੍ਹਾਂ ਲੋਕਾਂ ਨੇ ਉਸ ਦੀ ਬੇਟੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਇਸ ਲਈ ਅਸੀਂ ਬਿਨਾਂ ਕੋਰਟ ਕਚਹਿਰੀ ਦੇ ਚੱਕਰ ਵਿਚ ਪਿਆ, ਇਹ ਰਿਸ਼ਤਾ ਤੋੜਣਾ ਚਾਹੁੰਦੇ ਹਾਂ, ਤੇ ਨਾਲੇ ਵਿਆਹ ਤੇ ਹੋਇਆ ਸਾਡਾ ਸਾਰਾ ਖਰਚਾ ਮੋੜ ਦਿੱਤਾ ਜਾਵੇ ।"
ਰੋਸ਼ਨੀ ਨੂੰ ਤਾਂ ਜਿਵੇਂ ਧਰਤੀ ਵਿਹਲ ਨਹੀਂ ਸੀ ਦਿੰਦੀ ਪਈ।
ਸਪੱਸ਼ਟੀਕਰਨ ਮੰਗਣ ਤੇ ਉਸ ਨੇ ਪਿੰਡ ਦੇ ਸਰਪੰਚ ਅੱਗੇ ਬੇਨਤੀ ਕੀਤੀ ਸੀ।
"ਤੁਹਾਜੋ ਮੁਗਾਲਤਾ ਹੋਈ ਗਿਆ, ਡਾਕਟਰ ਦੀ ਰਿਪੋਰਟ ਮੁਤਾਬਿਕ ਬਾਕੇ ਨੇ ਬਿਆਹੇ ਤੋਂ ਇਕ ਦਿਨ ਪੈਲਾਂ ਪਿੰਡ ਦੇ ਛੇਕਰੂਆਂ ਦੇ ਗਲਾਣ ਤੇ ਕੁਝ ਖਾਈ ਲਿਆ ਹਾਂ। ਡਾਕਟਰ ਨੇ ਸਾਜ ਪੂਰਾ ਭਰੋਸ ਦਵਾਇਆ ਕਿ ਸਵਾ ਕੁ ਮਹੀਨੇ ਬਿੱਚ ਉਸ ਖਾਧੇ ਦਾ ਅਸਰ ਖ਼ਤਮ ਹੋਈ ਜਾਣਾ ਤੇ ਬਾਂਕੇ ਨੇ ਨੌਂ- ਬਰ-ਨੌਂ ਹੋਈ ਜਾਣਾ। ਏਸ ਲਈ ਸਾਜੋ ਸਿਰਫ਼ ਚਾਲੀਆਂ ਦਿਨਾਂ ਦੀ ਮੋਹਲਤ ਦੇਈ ਦੇਗੇ। ਜੇ ਡਾਕਟਰ ਦੀ ਗੱਲ ਗਲਤ ਹੋਈ ਤਾਂ ਤੁਸਾਂ ਜੋ, ਜੋ ਬੀ ਫੈਸਲਾ ਕਰਗੇ, ਉਹ ਸਿਰ ਮੱਥੇ ਕਬੂਲ ਹੋਂਗ।" ਇਸ ਮੁਸ਼ਕਲ ਘੜੀ ਵਿਚ ਹੈਲਥ ਸੈਂਟਰ ਵਾਲੀ ਸੁਮਿਰਤਾ, ਜਿਸ ਨੇ ਵਿਚੋਲਣ ਦੀ ਰੋਲ ਅਦਾ ਕੀਤਾ ਸੀ, ਉਹੀ ਰੋਸ਼ਨੀ ਨਾਲ ਖੜ੍ਹੀ ਹੋਈ ਸੀ ਤੇ ਉਸ ਨੇ ਡਾਕਟਰ ਦੀ ਕਹੀ ਗੱਲ ਦੀ ਪ੍ਰੋੜਤਾ ਕੀਤੀ ਸੀ।
ਪੰਚਾਇਤ ਦੀ ਸਿਫਾਰਸ਼ ਤੇ ਬਾਕੇ ਨੂੰ ਇਕ ਮੌਕਾ ਹੋਰ ਤਾਂ ਮਿਲ ਗਿਆ ਸੀ ਪਰ ਰੋਸ਼ਨੀ ਇਕ ਵਾਰੀ ਸਾਰੇ ਪਿੰਡ ਦੇ ਵਿਅੰਗ ਬਾਣਾ ਦਾ ਕੇਂਦਰ ਬਿੰਦੂ ਬਣ ਗਈ ਸੀ। ਘਰ-ਘਰ, ਗਲੀ-ਗਲੀ ਜਾਂ ਖੂਹੇ ਤੇ ਜਿੱਥੇ ਵੀ ਦੋ ਔਰਤਾਂ ਜਾਂ ਮਰਦ ਇਕੱਠੇ ਹੁੰਦੇ, ਨਿੰਮੀ ਦੇ ਚਲੇ ਜਾਣ ਦੀ ਗਾਥਾ ਸ਼ੁਰੂ ਕਰ ਦਿੰਦੇ। ਨਾਲ ਇਸ ਸਭ ਕਾਸੇ ਲਈ ਰੌਸ਼ਨੀ ਨੂੰ ਹੀ ਕਸੂਰਵਾਰ ਠਹਿਰਾਉਂਦੇ ਜ਼ਰਾ ਢਿੱਲ ਨਾ
ਵਰਤਦੇ। ਕਈ ਮੂੰਹ ਫਟ ਔਰਤਾਂ ਤਾਂ ਪਿੱਠ ਪਿੱਛੇ ਹੀ ਨਹੀਂ, ਰੌਸ਼ਨੀ ਦੇ ਮੂੰਹ ਤੇ ਵੀ ਕਟਾਖਸ਼ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿੰਦੀਆਂ।
"ਮਿੱਜੋ ਤਾਂ ਪੈਲੇ ਈ ਪਤਾ ਹਾ, ਇੰਨੀ ਲੋਕਾ ਲਾਜੇ ਨੂੰ ਦਿਉਰ ਬਿਔਣਾ, ਇੰਨੀ ਕੁੱਥੇ ਬਸਣ ਦੇਣਾ ਹਾ ਬਾਕੇ ਦਾ ਘਰ।"
"ਬਾਕੇ ਨੂੰ ਨਾ ਘਰੇ ਦਾ ਛੱਡਿਆ ਨਾ ਘਾਟੇ ਦਾ। ਸਾਰੀ ਜ਼ਮੀਨ ਜੋ ਆਪਣੇ ਨੇਂਅ ਲੁਆਣੀ ਹੀ ਦਿਉਰੇ ਨੂੰ ਛੜਾ ਰੱਖੀ ਕੇ।"
"ਬਈ ਦੋ-ਦੋ ਜਾ ਚਸਕਾ ਬੁਰਾ ਹੁੰਦਾ। ਕੁਝ ਬੀ ਕਰਾਈ ਸਕਦਾ ਬੰਦੇ
"ਦਿੱਖੀ ਲੈਗੋ ਕਲਜੁਗੇ ਦੇ ਸੀਤਾ ਲਛਮਣੇ ਦਾ ਹਾਲ।"
ਅਜਿਹੇ ਬੋਲ ਜਦੋਂ ਰੋਸ਼ਨੀ ਦੇ ਕੰਨਾਂ ਵਿਚ ਪੈਂਦੇ ਤਾਂ ਉਹ ਤੜਫ਼ ਉਠਦੀ। ਉਸ ਦਾ ਕਾਲਜਾ ਚੀਰਿਆ ਜਾਂਦਾ। ਉਸ ਦਾ ਦਿਲ ਕਰਦਾ ਕਿ ਉਹ ਇਨ੍ਹਾਂ ਔਰਤਾਂ ਦਾ ਮੂੰਹ ਭਰੂਈ ਸੁੱਟੇ ਤੇ ਕੋਠੇ ਤੇ ਖੜ੍ਹੀ ਹੋ ਕੇ ਚੀਕ-ਚੀਕ ਕੇ ਕਹੇ ਕਿ ਉਹ ਨਿਰਦੇਸ਼ ਹੈ, ਉਸ ਨੂੰ ਕਿਸੇ ਦੀ ਜ਼ਮੀਨ ਜਾਇਦਾਦ ਦਾ ਕੋਈ ਲਾਲਚ ਨਹੀਂ ਹੈ। ਉਹ ਤਾਂ ਆਪਣੇ ਪਤੀ ਤੇ ਬੱਚਿਆਂ ਨਾਲ ਖ਼ੁਸ਼ ਹੈ। ਬਾਂਕਾ ਵੀ ਉਸ ਦੇ ਬੱਚਿਆਂ ਵਰਗਾ ਹੈ ਪਰ ਉਹ ਕਿਸ-ਕਿਸ ਅੱਗੇ ਸਫ਼ਾਈ ਦਿੰਦੀ। ਕਿਸ-ਕਿਸ ਨੂੰ ਸਮਝਾਉਂਦੀ।
ਉਧਰ ਬਾਂਕਾ ਚੁਬਾਰੇ ਤੇ ਬਣੇ ਆਪਣੇ ਕਮਰੇ ਅੰਦਰ ਪਿਆ ਰਹਿੰਦਾ। ਸ਼ਰਮ ਦਾ ਮਾਰਾ ਘਰੋਂ ਬਾਹਰ ਨਾ ਨਿਕਲਦਾ। ਰੋਸ਼ਨੀ ਡਰਦੀ ਸੀ। ਮਯੂਸੀ ਤੇ ਸ਼ਰਮ ਦਾ ਮਾਰਾ ਬਾਂਕਾ ਕੁਝ ਪੁੱਠਾ-ਸਿੱਧਾ ਕਦਮ ਨਾ ਚੁੱਕੀ ਬੈਠੇ। ਰੌਸ਼ਨੀ ਦਾ ਤਾਂ ਪਲ-ਪਲ ਕੰਡਿਆਲੀ ਸੇਜ ਤੇ ਲੰਘ ਰਿਹਾ ਸੀ। ਬਸ ਇਕ ਡਾਕਟਰ ਦੀ ਦਵਾਈ ਤੇ ਟੇਕ ਸੀ। ਉਂਜ ਦਵਾਈ ਦੇ ਨਾਲ-ਨਾਲ ਰੌਸ਼ਨੀ, ਬਾਂਕੇ ਦੀ ਖ਼ੁਰਾਕ ਤੇ ਵੀ ਖ਼ਾਸ ਧਿਆਨ ਦਿੰਦੀ ਪਈ ਸੀ। ਉਹ ਲੋਕਾਂ ਤੋਂ ਸੁਣੀ ਤੇ ਪੜ੍ਹੀ ਉਹ ਸਾਰੀਆਂ ਚੀਜ਼ਾਂ, ਜਿਨ੍ਹਾਂ ਨਾਲ 'ਗੁਆਚੀ ਤਾਕਤ' ਵਾਪਿਸ ਆ ਜਾਂਦੀ ਹੈ ਬਾਂਕੇ ਨੂੰ ਦਿੰਦੀ ਪਈ ਸੀ। ਉਸ ਨੇ ਕਈ ਦੇਵੀ-ਦੇਵਤਿਆਂ ਅੱਗੇ ਸੁੱਖਣਾ ਸੁੱਖ ਲਈ ਸੀ। ਇਕ ਵਾਰ ਬਾਂਕਾ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ ਤੇ ਉਸ ਦੇ ਦਾਮਨ ਤੇ ਲੱਗਾ ਦਾਗ਼ ਮਿਟ ਜਾਵੇ। ਉਹ ਬਾਂਕੇ ਤੇ ਨਿੰਮੀ ਨੂੰ ਨਾਲ ਲੈ ਕੇ ਭਦਾੜੀ ਭਰਗੀ।
ਪੰਦਰਾਂ ਦਿਨਾਂ ਮਗਰ ਡਾਕਟਰ ਨੇ ਬਾਂਕੇ ਨੂੰ ਚੇਕ ਕੀਤਾ। ਉਹ ਦਵਾਈ ਦੇ ਅਸਰ ਤੋਂ ਸੰਤੁਸ਼ਟ ਸੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਇਸੇ ਰਫ਼ਤਾਰ ਨਾਲ ਦਵਾਈ ਅਸਰ ਕਰਦੀ ਗਈ ਤਾਂ ਹੋਰ ਹਫ਼ਤੇ ਵਿਚ ਹੀ ਬਾਂਕਾ ਸਚਮੁੱਚ ਦਾ ਬਾਂਕਾ ਜਵਾਨ ਬਣ ਜਾਵੇਗਾ। ਡਾਕਟਰ ਨੇ ਦਵਾਈ ਦੇ ਨਾਲ- ਨਾਲ ਬਾਂਕੇ ਦਾ ਮਨੋਬਲ ਵੀ ਵਧਾਇਆ ਸੀ। ਉਸ ਵਿਚ ਆਤਮ-ਵਿਸ਼ਵਾਸ ਭਰਿਆ ਸੀ। ਡਾਕਟਰ ਸਮਝਦਾ ਸੀ ਇਹ ਕਮੀ, ਸਰੀਰਕ ਘੱਟ ਤੇ ਮਾਨਸਿਕ ਰੂਪ ਤੇ ਵੱਧ ਹੁੰਦੀ ਹੈ। ਇਸ ਲਈ ਰੋਗੀ ਨੂੰ ਮਾਨਸਿਕ ਤੌਰ 'ਤੇ ਚੜ੍ਹਦੀ ਕਲਾ ਵਿਚ ਰੱਖਣਾ ਜ਼ਰੂਰੀ ਹੁੰਦਾ ਹੈ।
ਇੰਜ ਹੀ ਡਾਕਟਰ ਦੀ ਸਲਾਹ ਮੰਨਦਿਆਂ ਉਸ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਦਿਆਂ ਪੰਦਰਾਂ ਦਿਨ ਹੋਰ ਲੰਘ ਗਏ ਸਨ। ਅਗਲੇ ਪੰਦਰਾਂ ਦਿਨਾਂ ਮਗਰੋਂ ਡਾਕਟਰ ਨੇ ਉਨ੍ਹਾਂ ਨੂੰ ਇਹ ਕਹਿ ਕੇ ਵਿਦਾ ਕੀਤਾ ਸੀ।
"ਦੇਖੋ, ਲੰਬਰੇਟਰੀ ਦੇ ਸਾਰੇ ਟੈਸਟ ਮੈਂ ਕਰ ਲਏ ਨੇ। ਬਾਂਕਾ ਹੁਣ ਇਕਦਮ ਤੰਦਰੁਸਤ ਹੈ। ਫਿਟ ਹੈ। ਦਿਮਾਗ 'ਚੋਂ ਹਰ ਕਿਸਮ ਦਾ ਵਹਿਮ ਕੱਢ ਦਿਉ। ਹੁਣ ਇਸ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ। ਫਿਰ ਵੀ ਦਸ ਕੁ ਦਿਨ ਹੋਰ ਚਲਣ ਦਿਉ, ਇਸਦਾ ਫ਼ਾਇਦਾ ਹੀ ਹੋਵੇਗਾ। ਨੁਕਸਾਨ ਨਹੀਂ। ਫਿਰ ਡਾਕਟਰ ਨੇ ਵਿਸ਼ੇਸ਼ ਤੌਰ ਤੇ ਰੌਸ਼ਨੀ ਵੱਲ ਮੁਖਾਤਬ ਹੁੰਦਿਆਂ ਕਿਹਾ ਸੀ, "ਤੁਸੀਂ ਇਸ ਦਾ ਮਨੋਬਲ ਵਧਾਓ। ਇਕ ਔਰਤ ਹੋਣ ਦੇ ਨਾਤੇ ਤੁਸੀਂ ਬਾਬੇ ਲਈ ਬਹੁਤ ਕੁਝ ਕਰ ਸਕਦੇ ਹੋ। ਇਕ ਨਵਾਂ ਆਤਮ-ਵਿਸ਼ਵਾਸ ਪੈਦਾ ਕਰ ਸਕਦੇ ਹੋ। ਇਹ ਕੰਮ ਇਕ ਔਰਤ ਹੀ ਕਰ ਸਕਦੀ ਹੈ, ਕੋਈ ਮਰਦ ਨਹੀਂ।"
ਪਰ ਜਿਵੇਂ-ਜਿਵੇਂ ਨਿੰਮੀ ਦੇ ਆਉਣ ਦਾ ਦਿਨ ਨੇੜੇ ਆਉਂਦਾ ਪਿਆ ਸੀ, ਰੌਸ਼ਨੀ ਦੇ ਦਿਲ ਤੇ ਚਿੰਤਾ ਦੇ ਬੱਦਲ ਹੋਰ ਸੰਘਣੇ ਹੁੰਦੇ ਜਾਂਦੇ ਸਨ। ਮੁੱਠੀ 'ਚੋਂ ਕਿਰਦੀ ਰੇਤ ਵਾਂਗ ਗਿਣਤੀ ਦੇ ਦਿਨ ਝਟ ਲੰਘ ਗਏ ਸਨ। ਇਸ ਕਸ਼ਮਕਸ਼ ਵਿਚ ਚਾਲੀਵਾਂ ਦਿਨ ਆ ਗਿਆ ਸੀ। ਰੌਸ਼ਨੀ ਨੂੰ ਇੰਜ ਲਗਦਾ ਸੀ ਕਿ ਇਹ ਇਮਤਿਹਾਨ ਬਾਂਕੇ ਦਾ ਨਹੀਂ ਸਗੋਂ ਉਸ ਦਾ ਹੈ।
ਦੂਸਰੇ ਦਿਨ ਨਿੰਮੀ ਨੇ ਆਉਣਾ ਸੀ। ਅੱਧੀ ਰਾਤ ਲੰਘ ਗਈ ਸੀ। ਰੌਸ਼ਨੀ ਨੂੰ ਇਕੋ ਚਿੰਤਾ ਸਤਾਈ ਜਾਂਦੀ ਸੀ, ਜੇ ਕਿਧਰੇ ਡਾਕਟਰ ਦਾ ਦਾਵਾ ਗਲਤ ਸਾਬਿਤ ਹੋ ਗਿਆ ਤਾਂ ਉਹ ਕਿਸੇ ਨੂੰ ਵੀ ਮੂੰਹ ਵਿਖਾਉਣ ਜੋਗੀ ਨਹੀਂ ਰਹੇਗੀ। ਲੋਕਾਂ ਦੀਆਂ ਨਜ਼ਰਾਂ ਵਿਚ ਉਹ ਹਮੇਸ਼ਾ-ਹਮੇਸ਼ਾ ਲਈ ਡਿੱਗ ਜਾਵੇਗੀ।
ਜਦੋਂ ਸੂਬੇ ਦੇ ਕੰਨੀਂ ਇਹ ਭਿਣਕ ਪਏਗੀ ਤਾਂ ਉਹ ਲਾਈਲੱਗ ਉਸ ਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ। ਮਰਦ ਉਦਾਂ ਵੀ ਹੁੰਦੇ ਈ ਸ਼ੱਕੀ ਸੁਭਾਅ ਦੇ ਨੇ। ਬਿਨ ਕੀਤੇ ਗੁਨਾਹ ਦੇ ਅਪਰਾਧ ਬੋਧ ਨੇ ਉਸ ਨੂੰ ਜਕੜ ਲਿਆ ਸੀ। ਬੇਸ਼ੱਕ ਉਸ ਨੇ ਬਾਂਕੇ ਨੂੰ ਮੁੜ ਪੈਰਾਂ ਤੇ ਖੜ੍ਹਾ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ, ਪਰ ਉਹ ਕਿਸੇ ਵੀ ਕੀਮਤ ਤੇ ਆਪਣੇ ਮੱਥੇ ਤੋਂ ਇਹ ਕਲੰਕ ਮਿਟਾ ਦੇਣਾ ਚਾਹੁੰਦੀ ਸੀ।
ਬਾਂਕਾ ਉਸ ਦੀ ਬਹੁਤ ਇੱਜ਼ਤ ਕਰਦਾ ਸੀ। ਰਾਤ ਦੀ ਰੋਟੀ ਖਾ ਕੇ ਉਹ ਚੁਬਾਰੇ ਤੇ ਪਿਆ ਰਹਿੰਦਾ। ਦਿਉਰ ਭਾਬੀ ਦਾ ਮਜ਼ਾਕ ਵੀ ਚਲਦਾ ਸੀ ਪਰ ਇਕ ਸੀਮਾ ਦੇ ਅੰਦਰ-ਅੰਦਰ। ਪਾਕ ਰਿਸ਼ਤੇ ਦੀ ਕੰਧ ਨੂੰ ਟੱਪਣ ਦਾ ਖ਼ਿਆਲ ਉਨ੍ਹਾਂ ਦੇ ਕਦੇ ਚਿੱਤ ਚੇਤੇ ਵੀ ਨਹੀਂ ਸੀ ਆਇਆ। ਇੰਨਾ ਸਭ ਹੋਣ ਦੇ ਬਾਵਜੂਦ ਪਿੰਡ ਆਲਿਆਂ ਨੇ ਉਨ੍ਹਾਂ ਦੇ ਪਵਿੱਤਰ ਰਿਸ਼ਤੇ ਤੇ ਵੀ ਨਜਾਇਜ਼ ਦੀ ਮੋਹਰ ਲਾ ਦਿੱਤੀ ਸੀ। ਇਹੋ ਗੱਲ ਰੌਸ਼ਨੀ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਈ ਸੀ।
ਇਹ ਸੋਚ ਕੇ ਉਸ ਦਾ ਦਿਲ, ਭੂਚਾਲ ਵਿਚ ਧਰਤੀ ਵਾਂਗ ਥਰਥਰਾ ਜਾਂਦਾ ਸੀ। ਉਸ ਨੂੰ ਲਗਦਾ, ਨਿੰਮੀ ਇਕ ਵਾਰੀ ਫਿਰ ਉਸ ਦਾ ਮਜ਼ਾਕ ਉਡਾ
ਕੇ ਚਲੀ ਗਈ ਹੈ ਤੇ ਉਹ ਇਸ ਸਭ ਕਾਸੇ ਲਈ, ਬਾਂਕੇ ਨਾਲ ਉਸ ਨੂੰ ਹੀ ਦੋਸ਼ੀ ਗਰਦਾਨ ਰਹੀ ਹੈ। ਸਾਰਾ ਪਿੰਡ ਉਸ ਤੇ ਬੂ-ਬੂ ਕਰਦਾ ਪਿਆ ਹੈ। ਉਹ ਪਾਗਲਾਂ ਵਾਂਗ ਪਿੰਡ ਦੇ ਹਰ ਘਰ ਦੇ ਦਰਵਾਜ਼ੇ ਤੇ ਚੀਕਦੀ ਘੁੰਮਦੀ ਪਈ ਹੈ, "ਮੈਂ ਨਿਰਦੇਸ਼ ਹਾਂ। "ਮੈਂ ਬੇਕਸੂਰ ਹਾਂ।" ਪਰ ਲੋਕ ਉਸ ਦੀ ਗੱਲ ਤੇ ਵਿਸ਼ਵਾਸ ਕਰਨ ਦੀ ਥਾਂ ਹੱਸਦੇ ਪਏ ਨੇ ਤੇ ਆਖਦੇ ਪਏ ਨੇ। ਉਹ ਵੇਖੋ ਦੂਸਰੇ ਦਾ ਘਰ ਉਜਾੜਣ ਵਾਲੀ ਕਿਵੇਂ ਸੁਦੇਣ ਹੋ ਕੇ ਘੁੰਮਦੀ ਪਈ ਐ।"
ਉਸ ਨੂੰ ਕਿਵੇਂ ਯਕੀਨ ਹੋਵੇ ਕਿ ਬਾਂਕਾ ਕੱਲ੍ਹ ਦੇ ਇਮਤਿਹਾਨ ਵਿਚ ਪਾਸ ਹੋ ਜਾਵੇਗਾ। ਉਸ ਦੇ ਖਾਨਦਾਨ ਦੀ ਇੱਜ਼ਤ ਬਰਕਰਾਰ ਰਹਿ ਜਾਵੇਗੀ। ਇਸੇ ਤਨਾਅ ਤੇ ਉਲਝਣ ਵਿਚ ਅਚਾਨਕ ਉਸ ਦੇ ਮਨ ਦੇ ਹਨੇਰੇ 'ਚ ਇਕ ਵਿਚਾਰ ਬਿਜਲੀ ਵਾਂਗ ਲਿਸ਼ਕਿਆ ਸੀ। ਡਕਟਰ ਦੇ ਕਹੇ ਸ਼ਬਦ ਉਸਨੂੰ ਬਾਰ- ਬਾਰ ਚੇਤੇ ਆ ਰਹੇ ਸਨ। "ਇਕ ਔਰਤ ਹੋਣ ਦੇ ਨਾਤੇ ਤੁਸੀਂ ਬਾਂਕੇ ਲਈ ਬਹੁਤ ਕੁਝ ਕਰ ਸਕਦੇ ਹੋ।" ਬੱਚੇ ਘੂਕ ਸੁੱਤੇ ਪਏ ਸਨ। ਉਹ ਹੌਲੀ-ਹੌਲੀ ਮੰਜੇ ਤੋਂ ਉਠੀ। ਧੜਕਦੇ ਹਿਰਦੇ ਤੇ ਬੋਝਲ ਕਦਮਾਂ ਨਾਲ ਉਹ ਚੁਬਾਰੇ ਤੇ ਪੁੱਜ ਗਈ ਸੀ। ਦਰਵਾਜ਼ਾ ਖੁੱਲ੍ਹਾ ਸੀ। ਅੰਦਰ ਹਨੇਰੇ 'ਚ ਬਾਂਕਾ ਵੀ ਉਸਲਵੱਟੇ ਲੈ ਰਿਹਾ ਸੀ। ਉਸਨੇ ਵੀ ਮਨ ਬਣਾ ਲਿਆ ਸੀ ਕਿ ਜੇ ਉਹ ਕੱਲ੍ਹ ਨਿੰਮੀ ਨੂੰ ਖ਼ੁਸ਼ ਨਾ ਕਰ ਸਕਿਆ ਤਾਂ ਪਿੰਡ ਵਾਲੇ ਉਸਦਾ ਮਰ ਦਾ ਮੂੰਹ ਵੇਖਣਗੇ। ਸੋਚਦਿਆਂ- ਸੋਚਦਿਆਂ ਉਸ ਨੇ ਕਰਵਟ ਲਈ ਤਾਂ ਉਸ ਨੂੰ ਨਾਰੀ ਸਪਰਸ਼ ਮਹਿਸੂਸ ਹੋਇਆ। ਉਹ ਤ੍ਰਭਕਿਆ।
"ਮੈਂ ਹਾਂ ਬਾਂਕਿਆ।" ਰੋਸ਼ਨੀ ਦੇ ਬੁੱਲ੍ਹ ਕੰਬੇ ਸਨ।
"ਭਾਬੀ ਤੂੰ ਇਸ ਲੇ ਇੱਥੇ ?"
"ਆਹੋ ਬਾਂਕਿਆ, ਕੱਲ੍ਹ ਤੇਰਾ ਇਮਤਿਹਾਨ ਹੈ ਨਾ। ਮੈਂ ਤਿੱਜੇ ਇਸ ਇਮਤਿਹਾਨੇ ਬਿੱਚ ਮੁੜੀ ਕੇ ਫੇਲ੍ਹ ਹੁੰਦਾ ਨੀ ਦਿੱਖਣਾ ਚਾਹੁੰਦੀ। ਤੇਰੀ ਕਾਮਯਾਬੀ ਨਾਲ ਹੀ ਲੋਕਾਂ ਦਾ ਮੂੰਹ ਬੰਦ ਹੋਂਗ। ਮੇਰੀ ਬਾਕੀ ਦੀ ਜ਼ਿੰਦਗੀ ਸੌਖੀ ਲੰਘਗੀ।"
"ਫਿਰੀ ਮਿੱਜੋ ਕੇ ਕਰਨਾ ਹੋਗ?"
"ਬਾਂਕਿਆ ਜੀਆਂ ਮਾਸਟਰ, ਇਮਤਿਹਾਨ ਤੋਂ ਪੈਲਾਂ ਆਪਣੇ ਵਿਦਿਆਰਥੀਆਂ ਦਾ ਟੈਸਟ ਲਈ ਕੇ ਦਿੱਖਦਾ ਨਾ ਕਿ ਤਿਆਰੀ ਪੂਰੀ ਹੋਈ ਗਈ ਏ ਜਾਂ ਨਹੀਂ ਬਸ ਈਆਂ ਈ ਤਿੱਜੇ ਵੀ।" ਰੌਸ਼ਨੀ ਉਤੇਜਨਾ ਦੇ ਵੇਗ ਵਿਚ ਕਹਿ ਗਈ ਸੀ।
ਪਰ ਬਾਂਕਾ ਤਾਂ ਰੋਸ਼ਨੀ ਵਾਰੇ ਇੰਜ ਸੋਚਨਾ ਵੀ ਪਾਪ ਸਮਝਦਾ ਸੀ। ਅਜੀਬ ਧਰਮ ਸੰਕਟ ਵਿਚ ਫਸ ਗਿਆ ਸੀ ਉਹ। ਇਕ ਝੱਖੜ ਝੁਲਨਾ ਸ਼ੁਰੂ ਹੋ ਗਿਆ ਸੀ ਉਸ ਦੇ ਅੰਦਰ। ਫਿਰ ਦੋਵੇਂ ਖਾਮੋਸ਼ ਹੋ ਗਏ ਸਨ। ਸਿਰਫ਼ ਖਾਮੋਸ਼ ਸਾਹਾਂ ਦਾ ਸੇਕ ਬੋਲਿਆ ਸੀ।
ਕੁਝ ਦੇਰ ਮਗਰੋਂ ਰੋਸ਼ਨੀ ਪੌੜੀਆਂ ਉਤਰਦੀ ਪਈ ਸੀ, ਪਾਣੀ ਤੇ ਤੈਰਦੇ ਫੁੱਲ ਵਾਂਗ। ਹੋਲੀ ਫੁੱਲ। ਤਣਾਅ ਮੁਕਤ। ਬਾਂਕੇ ਦੀ ਕਾਮਯਾਬੀ ਤੇ ਪੂਰੇ ਯਕੀਨ ਨਾਲ ।
ਦੂਸਰੇ ਦਿਨ ਨਿੰਮੀ ਆ ਗਈ ਸੀ। ਬਾਕਾ ਆਪਣੇ ਇਮਤਿਹਾਨ ਵਿਚ ਪਾਸ ਹੋ ਗਿਆ ਸੀ। ਪੂਰੇ ਬਟੇ ਪੂਰੇ ਨੰਬਰਾਂ ਨਾਲ। ਰੌਸ਼ਨੀ ਨੇ ਗੀਤ ਗਵਾਏ ਸਨ ਤੇ ਲੱਡੂ ਵੰਡੇ ਸਨ। ਸਾਰੇ ਪਿੰਡ ਵਿਚ। ਦਿਉਰਾਣੀ ਤੇ ਜਿਠਾਣੀ ਨੂੰ ਇਕੱਠਿਆਂ ਗਿੱਧਾ ਪਾਉਂਦਿਆਂ ਵੇਖ ਕੇ ਪਿੰਡ ਦੀਆਂ ਔਰਤਾਂ ਕਹਿ ਰਹੀਆਂ ਸਨ। ਰੌਸ਼ਨੀ ਨੇ ਤਾਂ ਸਚਮੁੱਚ ਹੀ ਸਤਜੁਗੀ ਸੀਤਾ-ਲਛਮਣ ਦਾ ਰਿਸ਼ਤਾ ਨਿਭਾਇਆ ਐ।" ਇਹ ਸੁਣਕੇ ਨੱਚਦੀ ਰੌਸ਼ਨੀ ਦੇ ਪੈਰ ਅਚਾਨਕ ਠਠੰਬਰ ਕੇ ਰੁਕ ਗਏ ਸਨ।
27. ਰਕਸ਼ਾ
ਇਸ ਪਿੰਡ ਤੋਂ ਪੰਜ-ਛੇ ਕਿਲੋਮੀਟਰ ਦੂਰ ਪਿੰਡ ਕਮਾਹੀ ਵਿਖੇ ਹਾਇਰ ਸੈਕੰਡਰੀ ਸਕੂਲ ਸੀ। ਉਸ ਸਕੂਲ ਵਿਖੇ ਐਨ.ਐਸ.ਐਸ. ਯੂਨਿਟ ਚਲਦਾ ਸੀ। ਉਸ ਸਕੂਲ ਦੇ ਐਨ.ਐਸ.ਐਸ. ਦੇ ਵਿਦਿਆਰਥੀ ਦਸ ਦਿਨਾਂ ਦਾ ਸਪੈਸ਼ਲ ਕੈਂਪ ਲਾਉਣ ਲਈ ਇਸ ਪਿੰਡ ਆਏ ਸਨ। ਉਨ੍ਹਾਂ ਦੀ ਠਹਿਰ ਸਾਡੇ ਸਕੂਲ ਵਿਚ ਸੀ। ਸਾਲਾਨਾ ਪ੍ਰੀਖਿਆਵਾਂ ਹੋ ਗਈਆਂ ਸਨ। ਨਤੀਜੇ ਤਿਆਰ ਕੀਤੇ ਜਾ ਰਹੇ ਸਨ। ਇਸ ਲਈ ਅਜੇ ਸਕੂਲ ਵਿਚ ਪੜ੍ਹਾਈ ਦਾ ਮਾਹੌਲ ਨਹੀਂ ਸੀ। ਸਕੂਲ ਵਿਚ ਲਗਭਗ ਪੰਜਾਹ ਵਲੰਟੀਅਰਜ ਨੂੰ ਠਹਿਰਨ ਲਈ ਦੋ ਕਮਰੇ ਦੇ ਦਿੱਤੇ ਗਏ ਸਨ। ਆਫ਼ਿਸ ਵਾਲੇ ਕਮਰੇ ਵਿਚ ਯੂਨਿਟ ਦੇ ਇਨਚਾਰਜ ਪ੍ਰੋਗਰਾਮ ਅਫ਼ਸਰ ਸ਼ਰਮਾ ਜੀ ਰਾਤ ਨੂੰ ਮੰਜਾ ਡਾਹ ਲੈਂਦੇ ਸਨ, ਪਿੱਠ ਸਿੱਧੀ ਕਰਨ ਲਈ। ਉਨ੍ਹਾਂ ਨਾਲ ਇਕ ਸਹਾਇਕ ਵੀ ਸੀ ਪਰ ਉਹ ਘਰੇਲੂ ਮਜ਼ਬੂਰੀ ਦੱਸ ਕੇ ਰੋਜ਼ ਸ਼ਾਮ ਨੂੰ ਆਪਣੇ ਘਰ ਚਲਿਆ ਜਾਂਦਾ ਸੀ ਤੇ ਸਵੇਰੇ ਨਾਸ਼ਤੇ ਦੇ ਸਮੇਂ ਪਰਤ ਆਉਂਦਾ ਸੀ। ਸਾਡੇ ਮੁੱਖ ਅਧਿਆਪਕ ਨੇ ਕੈਂਪ ਚਲਾਉਣ ਅਤੇ ਪ੍ਰੋਗਰਾਮ ਅਫ਼ਸਰ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਲਈ ਕਿਹਾ ਸੀ। ਮੇਰੇ ਲਈ ਇਹ ਇਕ ਨਵਾਂ ਤਜ਼ਰਬਾ ਸੀ। ਕੁਝ ਨਵਾਂ ਸਿੱਖਣ ਦੀ ਇੱਛਾ ਨਾਲ ਮੈਂ ਸ਼ਰਮਾ ਜੀ ਨੂੰ ਪੂਰੀ ਤਰ੍ਹਾਂ ਮਦਦ ਕਰਨ ਦਾ ਮਨ ਬਣਾ ਲਿਆ ਸੀ।
ਕੈਂਪ ਦਾ ਪਹਿਲਾ ਹੀ ਦਿਨ ਸੀ। ਦੁਪਿਹਰ ਸਮੇਂ ਪੰਜਾਹ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਦਾ ਕਾਫ਼ਲਾ ਉਸ ਸਕੂਲ ਵਿਚ ਪੁੱਜ ਗਿਆ ਸੀ। ਉਂਜ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਵੀ ਸ਼ਰਮਾ ਜੀ ਉੱਥੇ ਆਪ ਚੱਕਰ ਲਾ ਗਏ ਸਨ ਤੇ ਵਲੰਟੀਅਰਜ਼ ਦੀ ਠਹਿਰ, ਉਨ੍ਹਾਂ ਦੇ ਨਹਾਉਣ ਧੋਣ, ਜੰਗਲ ਪਾਣੀ ਤੇ ਭੋਜਨ ਦੀ ਵਿਵਸਥਾ ਆਦਿ ਸਾਰਾ ਕੁਝ ਵੇਖ ਗਏ ਸਨ। ਕੈਂਪ ਦੌਰਾਨ ਪ੍ਰੋਜੈਕਟ ਵਜੋਂ ਉਨ੍ਹਾਂ ਨੇ ਪਿੰਡ ਦਾ ਟੋਭਾ ਚੁਣਿਆ ਸੀ। ਉਸ ਦੀ ਗਾਰ ਕੱਢਕੇ ਕੰਢਿਆਂ ਤੇ ਪੱਥਰਾਂ ਦਾ ਬੰਨ੍ਹ ਬਨਾਉਣਾ ਸੀ ਤੇ ਟੋਭੇ ਦੇ ਆਲੇ-ਦੁਆਲੇ ਪੌਦੇ ਲਗਾਉਣੇ ਸਨ। ਬਾਲਣ ਅਤੇ ਖਾਣਾ ਬਨਾਉਣ ਲਈ ਪਿੰਡ ਦੀ ਹੀ ਇਕ ਅਧਖੜ ਔਰਤ 'ਰਕਸ਼ਾ' ਨੂੰ ਚੁਣਿਆ ਗਿਆ ਸੀ। ਉਹ ਸਾਡੇ ਸਕੂਲ ਪਾਰਟ ਟਾਈਮ ਵਰਕਰ ਦੇ ਤੌਰ ਤੇ ਸਕੂਲ ਦੀ ਸਫ਼ਾਈ ਵੀ ਕਰ ਛੱਡਦੀ ਤੇ ਖੂਹ ਤੋਂ ਪਾਣੀ ਵੀ ਭਰ ਦਿੰਦੀ। ਇਸ ਕੰਮ ਦੇ ਉਸ ਨੂੰ ਸਰਕਾਰ ਵੱਲੋਂ ਮਹੀਨਾਵਾਰ ਕੁਝ ਪੈਸੇ ਮਿਹਨਤਾਨਾ ਵੀ ਮਿਲਦਾ ਸੀ।
ਕੈਂਪ ਸਬੰਧੀ ਉਸ ਨਾਲ ਗੱਲਬਾਤ ਹੋ ਗਈ ਸੀ ਤੇ ਉਸ ਨੂੰ ਉਸਦਾ ਕਾਰਜ ਸਮਝਾ ਦਿੱਤਾ ਗਿਆ ਸੀ। ਪਰ ਪਹਿਲੇ ਦਿਨ ਹੀ ਮਹੌਲ ਅਜੇ ਅਪਸੈਟ ਜਿਹਾ ਸੀ। ਸ਼ਰਮਾ ਜੀ ਕਹਿ ਰਹੇ ਸਨ, ਪੰਜ ਵੱਜ ਚੱਲੇ ਨੇ ਵਲੰਟੀਅਰਜ਼ ਭੁੱਖ ਨਾਲ ਪਰੇਸ਼ਾਨ ਹੋ ਰਹੇ ਹਨ, ਨਾ ਅਜੇ ਤੱਕ ਦੁੱਧ ਵਾਲਿਆਂ ਨੇ ਦੁੱਧ ਪੁਜਾਇਆ ਹੈ ਨਾ ਰਾਤ ਦਾ ਖਾਣਾ ਬਨਾਉਣ ਵਾਲੀ 'ਰਕਸ਼ਾ' ਦਾ ਕੁਝ ਬਹੁ ਪਤਾ ਹੈ। ਉਨ੍ਹਾਂ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ, ਇਨ੍ਹਾਂ ਲੋਕਾਂ ਦੇ ਭਰੋਸੇ ਬੈਠਣ
ਨਾਲੋਂ ਚੰਗਾ ਹੈ ਕਿ ਆਪ ਹੀ ਰਸੋਈਏ ਦੀ ਭੂਮਿਕਾ ਨਿਭਾਈ ਜਾਵੇ। ਉਂਜ ਕੈਂਪ ਦਾ ਮਤਲਬ ਵੀ ਇਹੋ ਹੁੰਦਾ ਹੈ ਕਿ ਸਾਰੇ ਕੰਮ ਆਪਣੇ ਹੀ ਹੱਥੀਂ ਕੀਤੇ ਜਾਣ। ਸ਼ਰਮਾ ਜੀ ਨੂੰ ਕੁੰਵਾਰੇ ਹੁੰਦਿਆਂ, ਕੁਝ ਵਰ੍ਹੇ ਆਪਣੇ ਹੱਥੀਂ ਭੇਜਣ ਬਣਾਉਣ ਦਾ ਅਨੁਭਵ ਸੀ। ਤਦ ਇਕ ਵਲੇਟੀਅਰ ਨੇ ਸ਼ਰਮਾ ਜੀ ਨੂੰ ਦੱਸਿਆ, “ਮਾਸਟਰ ਜੀ, ਉਹ ਖੰਡ ਵਿਚ ਦਾੜ੍ਹੀ ਵਾਲੇ ਆਦਮੀ ਨਾਲ ਜਿਹੜੀ ਤੀਵੀਂ ਗੱਲਾਂ ਕਰਦੀ ਐ ਨਾ, ਉਹੀਉ ਐ, ਜਿਨੂੰ ਕੈਂਪ ਦੀ ਰੋਟੀ ਬਨਾਣ ਖ਼ਾਤਰ ਕਿਹਾ ਹੋਇਆ। ਉਨੂੰ ਗਲਾਗੋ ਕੇ ਗੱਪਾਂ ਛੱਡੀਕੇ ਸਾਨੂੰ ਘੱਟੋ-ਘੱਟ ਚਾਅ ਈ ਬਣਾਈ ਕੇ ਦੇਵ, ਰੋਟੀ ਨਾ ਸਹੀ। ਸਾਡੀਆਂ ਤਾਂ ਆਂਦਰਾਂ ਹੀ ਸੁੰਗੜੀ ਗਈਆਂ ਭੁੱਖਾ ਨਾਲ। ਖੰਡ ਪਾਰ ਜੇਹੜੀ ਦੁਕਾਨ ਐ, ਉਥੇ ਬੀ ਹਈ ਨੀ ਕੁਝ ਖਾਣ ਲਈ।"
ਸ਼ਰਮਾ ਜੀ ਹਵਾ ਮਿਲਦਿਆਂ ਹੀ ਚਿੰਗਾਰੀ ਵਾਂਗ ਭੜਕ ਪਏ ਸਨ। ਉਨ੍ਹਾਂ ਨੇ ਵਲੰਟੀਅਰ ਨੂੰ ਭੇਜ ਕੇ ਤੁਰੰਤ ਰਕਸ਼ਾ ਨੂੰ ਬੁਲਵਾਇਆ ਤੇ ਗੁੱਸੇ ਨਾਲ ਭਰਕੇ ਬੋਲ ਪਏ ਸਨ, "ਛੇ ਵੱਜ ਚਲੇ ਨੇ, ਰਾਤ ਦੀ ਰੋਟੀ ਕਦੋਂ ਤਿਆਰ ਕਰਨੀ ਐ। ਅੱਜ ਦੀ ਦਿਹਾੜੀ ਕਿਸ ਗੱਲ ਦੀ ਦੇਣੀ ਐ ਤੈਨੂੰ। ਜੇ ਕੰਮ ਨਹੀਂ ਕਰਨਾ ਸੀ ਤਾਂ ਜਵਾਬ ਦੇ ਦੇਣਾ ਸੀ। ਉਸੇ ਸਮੇਂ ਅਸੀਂ ਕੋਈ ਹੋਰ ਇਤਜ਼ਾਮ ਕਰ ਲੈਂਦੇ । ਪੰਜ-ਛੇ ਕਿਲੋਮੀਟਰ ਪੈਦਲ ਚੱਲ ਕੇ ਆਏ ਨੇ ਵਲੰਟੀਅਰਜ਼, ਸਿਰਾਂ ਤੇ ਸਾਮਾਨ ਚੁੱਕ ਕੇ। ਆਉਂਦਿਆਂ ਨੂੰ ਇੱਥੇ ਕੋਈ ਚਾਅ ਬਣਾ ਕੇ ਦੇਣ ਵਾਲਾ ਵੀ ਹੈ ਨੀ। ਜੇ ਕੰਮ ਕਰਨਾ ਤਾਂ ਚੱਜ ਨਾਲ ਨਹੀਂ ਤਾਂ ਹੁਣੇ ਦੱਸ ਦੇ, ਕੱਲ੍ਹ ਤੋਂ ਅਸੀਂ ਕੋਈ ਹੋਰ ਪ੍ਰਬੰਧ ਕਰ ਲਈਏ। ਪਤਾ ਨੀ ਕੀ ਸਮਝਦੇ ਨੇ ਇਹ ਲੋਕ। ਨਾ ਟਾਈਮ ਦੀ ਕਦਰ ਨਾ ਕੰਮ ਦੀ।" ਸ਼ਰਮਾ ਜੀ ਦੇ ਕ੍ਰੋਧ ਭਰੇ ਬੋਲ ਸੁਣ ਕੇ 'ਰਕਸ਼ਾ' ਪਲ ਦੀ ਪਲ ਤਾਂ ਸਹਿਮ ਗਈ ਸੀ। "ਤੁਸਾਂ ਜੋ ਫ਼ਿਕਰ ਨਾ ਕਰੋ। ਮੈਂ ਝਟਪਟ ਰੋਟੀ ਤਿਆਰ ਕਰੀ ਦੱਣੀ। ਮੁੜੀ ਕੇ ਉਲਾਂਭਾ ਨੀ ਦਿੰਦੀ ਤੁਸਾਂ ਜੋ।"
ਫਿਰ ਪਲਕ ਝਮਕਦਿਆਂ ਹੀ ਉਸ ਨੇ ਰੋਟੀ ਦੇ ਸਮਾਨ ਵਾਲਾ ਕਮਰਾ ਵੇਖਿਆ। ਦੋ ਤਿੰਨ ਮੁੰਡਿਆਂ ਨੂੰ ਭੱਠੀ ਪੁੱਟਣ ਲਈ ਕਿਹਾ। ਚੌੜੇ-ਚੌੜੇ ਪੱਥਰ ਮੰਗਵਾਏ। ਲੋਹ ਰੱਖਣ ਲਈ। ਬਾਲਣ ਦਾ ਭਰੋਟੂ ਲਾਗੇ ਰਖਾ ਲਿਆ। ਦੇ ਵੱਡੀਆਂ ਟੈਂਕੀਆਂ ਪਾਣੀ ਨਾਲ ਭਰੀਆਂ ਸਨ। ਇਹ ਕੰਮ ਉਹ ਸਵੇਰੇ ਹੀ ਮੁਕਾ ਗਈ ਸੀ। ਸ਼ਰਮਾ ਜੀ ਉਸ ਦੀ ਫੁਰਤੀ ਨੂੰ ਮਹਿਸੂਸ ਕਰ ਰਹੇ ਸਨ।
ਮਧਰਾ ਕੱਦ। ਪੱਕੀ ਹੋਈ ਕਣਕ ਵਰਗਾ ਸੁਨਹਿਰਾ ਰੰਗ। ਚਿਹਰੇ ਤੇ ਢਲਦੀ ਉਮਰ ਦੇ ਪਰਛਾਵਿਆਂ ਨੂੰ ਹਲਕੇ ਮੇਕਅੱਪ ਨਾਲ ਲੁਕਾਉਣ ਦੀ ਕੋਸ਼ਿਸ਼। ਗੁੰਦਵਾਂ ਸਰੀਰ। ਮਾਂਗ ਨੇੜਿਉਂ ਉਤਰੇ ਹੋਏ ਖਿਜਾਬ ਕਾਰਨ ਸਿਰ ਵਿਚਾਲੇ ਬਣੀ ਚਾਂਦੀ ਦੀ ਡਬਲ ਲਕੀਰ, ਤਿਰਹਾਈਆਂ ਜਿਹੀਆਂ ਅੱਖਾਂ ਵਿਚ ਝਿਲਮਿਲਾਉਂਦੇ ਸੁਪਨੇ। ਚਿਹਰੇ ਤੋਂ ਉਹ ਚਾਲੀ ਪੰਜਤਾਲੀ ਕੁ ਸਾਲ ਦੀ ਲਗਦੀ ਸੀ ਪਰ ਸੁਡੋਲ ਸਰੀਰ ਦੀ ਲਚਕ ਵੀਹ-ਪੰਝੀ ਵਰ੍ਹਿਆਂ ਦੀ ਜਵਾਨ ਔਰਤ ਦਾ ਅਹਿਸਾਸ ਕਰਾਉਂਦੀ ਪਈ ਸੀ। ਫਿਰ ਉਹ ਜਿਹੜਾ ਸਮਾਨ ਮੰਗਾਂਦੀ ਗਈ। ਸ਼ਰਮਾ ਜੀ ਵਲੰਟੀਅਰਜ਼
ਹੱਥੀਂ ਭੇਜਦੇ ਗਏ ਸੀ । ਬੜੀ ਹੁਸ਼ਿਆਰੀ ਨਾਲ ਉਸ ਨੇ ਭੱਠੀ ਵਿਚ ਬਾਲਣ ਪਾ ਕੇ ਅੱਗ ਬਾਲ ਲਈ ਸੀ ਤੇ ਉਸ ਤੇ ਦਾਲ ਚੜਾ ਦਿੱਤੀ। ਵੱਡੀ ਸਾਰੀ ਪਰਾਂਤ ਵਿਚ ਆਟਾ ਮੰਗਵਾ ਕੇ ਵਲੰਟੀਅਰਜ਼ ਨਾਲ ਗੁੰਨਣ ਲੱਗ ਪਈ ਸੀ। ਕੁਝ ਵਲੰਟੀਅਰਜ਼ ਦਾਲ ਨੂੰ ਤੜਕਾ ਲਾਉਣ ਲਈ, ਪਿਆਜ, ਅਦਰਕ ਤੇ ਲਸਣ ਕੱਟਣ ਲੱਗ ਪਏ ਸਨ। ਕੁਝ ਹੀ ਪਲਾਂ ਵਿਚ ਵਾਤਾਵਰਣ ਖਾਣੇ ਦੀ ਸੁਗੰਧ ਨਾਲ ਭਰ ਗਿਆ ਸੀ । ਸ਼ਰਮਾ ਜੀ, ਰਕਸ਼ਾ ਦੀ ਮੁਹਾਰਤ ਵੇਖ ਕੇ ਕਾਇਲ ਹੋ ਗਏ ਸਨ।
ਗਿਆਰਵੀਂ ਜਮਾਤ ਵਿਚ ਪੜ੍ਹਦੇ ਲੜਕੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖ ਚੁੱਕੇ ਸਨ। ਉਨ੍ਹਾਂ ਅੰਦਰ ਅਥਾਹ ਜੋਸ਼ ਸੀ ਤੇ ਅੱਖਾਂ ਵਿਚ ਜਵਾਨ ਸੁਪਨੇ। ਹਾਲਾਂਕਿ ਬਹੁਤੇ ਲੜਕੇ ਪੇਂਡੂ ਹੀ ਸਨ ਤੇ ਅਜਿਹੇ ਇਲਾਕਿਆਂ ਵਿਚ ਰਹਿਣ ਤੇ ਵਿਚਰਣ ਦੇ ਆਦੀ ਸਨ, ਫਿਰ ਵੀ ਨਵੀਂ ਥਾਂ ਤੇ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਸੀ।
ਕੈਂਪ ਦਾ ਪਹਿਲਾ ਦਿਨ ਹੋਣ ਕਾਰਨ ਸਾਰਾ ਕੁਝ ਬੇਤਰਤੀਬ ਸੀ। ਦੂਸਰੇ ਦਿਨ ਤੱਕ ਗੱਡੀ ਪਟੜੀ ਤੇ ਚੜ੍ਹ ਜਾਂਦੀ ਹੈ। ਰਕਸ਼ਾ ਦਾ ਕਮਾਲ ਹੀ ਸੀ ਕਿ ਲੜਕੇ ਉਸ ਨਾਲ ਖ਼ੁਸ਼ੀ-ਖ਼ੁਸ਼ੀ ਤੇ ਇਕ ਦੂਜੇ ਤੋਂ ਵੱਧ ਚੜ੍ਹ ਕੇ ਕੰਮ ਕਰ ਰਹੇ ਸਨ। ਕੁਝ ਜਣੇ ਕਮਰੇ ਦੀ ਸਫ਼ਾਈ ਕਰਕੇ ਹੇਠਾਂ ਦਰੀ ਵਿਛਾ ਰਹੇ ਸਨ ਤੇ ਫਿਰ ਉਪਰ ਆਪਣੇ ਬਿਸਤਰੇ। ਸਾਮਾਨ ਵੀ ਨਾਲੋ-ਨਾਲ ਟਿਕਾ ਦਿੱਤਾ ਗਿਆ ਸੀ। ਬੂਟ-ਚੱਪਲਾਂ ਬਾਹਰ ਹੀ ਖੋਲ੍ਹਣ ਦੀ ਹਦਾਇਤ ਕਰ ਦਿੱਤੀ ਗਈ ਸੀ।
"ਲਉ, ਮਾਸਟਰ ਜੀ ਦਾਲ ਬਣੀ ਗਈ, ਜ਼ਰਾ ਟੈਸਟ ਕਰੀਕੇ ਦਿੱਖੋ, ਕੋਈ ਕਮੀ ਪੇਸ਼ੀ ਤਾਂ ਦੱਸੀ ਦੇਗੇ। ਦੂਰ ਕਰੀ ਦਿਆਂ।" ਕਹਿੰਦਿਆਂ ਰਕਸ਼ਾ ਨੇ ਦਾਲ ਨਾਲ ਭਰੀ ਕੌਲੀ ਸ਼ਰਮਾ ਜੀ ਦੇ ਅੱਗੇ ਕਰ ਦਿੱਤੀ ਸੀ। ਉਨ੍ਹਾਂ ਨੇ ਦਾਲ ਦਾ ਇਕ ਚਮਚ ਮੂੰਹ ਵਿਚ ਪਾਇਆ, ਫਿਰ ਕੁਝ ਪਲ ਉਸ ਨੂੰ ਮੂੰਹ ਵਿਚ ਹੀ ਰੋਕ ਕੇ ਜ਼ਾਇਕਾ ਲਿਆ।
"ਹਾਂ, ਚੰਗੀ ਕਰਾਰੀ ਬਣੀ ਐ।" ਕਹਿੰਦਿਆਂ ਉਨ੍ਹਾਂ ਨੇ ਛੇਤੀ ਨਾਲ ਦੂਸਰਾ ਚੰਮਚ ਭਰ ਕੇ ਮੂੰਹ 'ਚ ਪਾ ਲਿਆ ਸੀ ਤੇ ਫਟਾਫਟ ਕੌਲੀ ਖਾਲੀ ਕਰ ਦਿੱਤੀ ਸੀ। ਉਂਜ ਵੀ ਭੁੱਖ ਲੱਗੀ ਹੋਵੇ ਤਾਂ ਘੱਟ ਸਵਾਦ ਚੀਜ਼ ਵੀ ਵੱਧ ਸਵਾਦਲੀ ਲਗਦੀ ਹੈ ਪਰ ਰਕਸ਼ਾ ਵੱਲੋਂ ਤਿਆਰ ਕੀਤੀ ਦਾਲ ਸਚਮੁੱਚ ਹੀ ਤਾਰੀਫ਼ ਦੀ ਹੱਕਦਾਰ ਸੀ।
"ਫੁਲਕੇ ਰੜ੍ਹਾ ਦੇ ਨੇ, ਮੁੰਡੂਆਂ ਨੂੰ ਗਲਾਗੋ ਰੋਟੀ ਖਾਈ ਲੈਣ ਆਈਕੇ। ਨਾਲੇ ਦੁੱਧ ਤਾਂ ਕਲਾਗੀ ਦੇਰਾ ਨਾਲ ਪੁਜਾ, ਜੇ ਤੁਸਾਂ ਜੋ ਗਲਾਗੋ ਤਾਂ ਰੋਟੀਏ ਮਗਰੋਂ ਮੁੰਡੂਆਂ ਨੂੰ ਕੱਪ-ਕੱਪ ਚਾਹ ਦਾ ਦੇ ਦਈਏ।" "ਹਾਂ-ਹਾਂ ਠੀਕ ਐ। ਇੰਜ ਹੀ ਕਰ ਪਰ ਜ਼ਰਾ ਰੋਟੀਆਂ ਦਾ ਧਿਆਨ ਰੱਖੀ। ਲੋੜ ਤੋਂ ਵੱਧ ਨਾ ਬਣਾ ਲਵੀਂ ਨਹੀਂ ਤਾਂ ਬੇਕਾਰ ਜਾਣੀਆ।"
"ਮੈਂ ਗਲਾਇਆ ਨਾ, ਤੁਸਾਂ ਜੋ ਤੂਣਾ ਬੀ ਫਿਕਰ ਨੀ ਕਰਨੀ। ਮਿਨੂੰ
ਸਭ ਪਤਾ ਐ ਰਕਸ਼ਾ ਨੂੰ ਕੁਝ ਬੀ ਦੱਸਣ ਜਾਂ ਗਲਾਣ ਦੀ ਲੋੜ ਨੀ।" ਰਕਸ਼ਾ ਆਤਮ-ਵਿਸ਼ਵਾਸ ਨਾਲ ਬੋਲ ਰਹੀ ਸੀ।
ਸ਼ਰਮਾ ਜੀ ਨੇ ਸੀਟੀ ਬਜਾਈ। ਲੰਗਰ ਡਿਊਟੀ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਵਲੰਟੀਅਰਜ਼ ਕਤਾਰਾਂ ਵਿਚ ਬੈਠ ਗਏ। ਹਨੇਰਾ ਹੋਣ ਤੇ ਗੈਸ ਬਾਲ ਦਿੱਤਾ ਗਿਆ ਸੀ। ਭੋਜਨ ਤੋਂ ਪਹਿਲਾਂ ਸਾਰੇ ਵਲੰਟੀਅਰਜ਼ ਨੇ ਅਰਦਾਸ ਕੀਤੀ। ਫਿਰ ਲੰਗਰ ਵਰਤਾਉਣਾ ਸ਼ੁਰੂ ਕੀਤਾ ਗਿਆ। ਸਾਰਿਆਂ ਨੇ ਆਪੋ-ਆਪਣੀ ਡਿਊਟੀ ਸਾਂਭ ਲਈ ਸੀ। ਇੰਨੇ ਨੂੰ ਰਕਸ਼ਾ ਦੇ ਥਾਲੀਆਂ ਵਿਚ ਦਾਲ ਤੇ ਚਪਾਤੀ ਰੱਖ ਕੇ ਸਾਡੇ ਪਾਸ ਪੁੱਜ ਗਈ ਸੀ। ਥਾਲੀ ਵਿਚ ਪਿਆਜ ਤੇ ਹਰੀ ਮਿਰਚ ਵੀ ਰੱਖੀ ਹੋਈ ਸੀ।
"ਲਓ ਤੁਸਾਂ ਜੋ ਥੀ ਖਾਈ ਲੋਗੋ ਗਰਮਾ ਗਰਮ।" ਰਕਸ਼ਾ ਨੇ ਥਾਲੀ ਫੜਾਉਂਦਿਆਂ ਕਿਹਾ ਸੀ। ਸ਼ਰਮਾ ਜੀ ਨੇ ਥਾਲੀ ਵੱਲ ਗੌਰ ਨਾਲ ਵੇਖਦਿਆਂ ਕਿਹਾ, "ਰਕਸ਼ਾ, ਪਹਿਲੀ ਗੱਲ ਤਾਂ ਮੈਨੂੰ ਰੋਟੀ ਸਭ ਤੋਂ ਮਗਰੋਂ ਦੇਣੀ ਜਦੋਂ ਸਾਡੇ ਵਲੰਟੀਅਰਜ਼ ਖਾ ਲੈਣ। ਦੂਜੇ ਮੈਨੂੰ ਵੀ ਉਹੀ ਕੁਝ ਖਾਣ ਨੂੰ ਦੇਣਾ ਜੋ ਵਲੰਟੀਅਰਜ਼ ਖਾਂਦੇ ਨੇ। ਉਨ੍ਹਾਂ ਦੇ ਮਨ ਵਿਚ ਇਹ ਗੱਲ ਬਿਲਕੁਲ ਨੀ ਆਉਣੀ ਚਾਹੀਦੀ ਕਿ ਅਸੀਂ ਉਨ੍ਹਾਂ ਤੋਂ ਕੁਝ ਵੱਖਰਾ ਖਾਂਦੇ ਹਾਂ।"
"ਠੀਕ ਐ ਜੀ, ਈਆਂ ਹੀ ਹੋਗ।" ਰਕਸ਼ਾ ਨੇ ਮੁਸ਼ਕਰਾਉਂਦਿਆਂ ਕਿਹਾ ਸੀ। ਸ਼ਰਮਾ ਜੀ ਰਕਸ਼ਾ ਦੇ ਕੰਮ ਤੋਂ ਪ੍ਰਭਾਵਿਤ ਸਨ। ਦੁਪਹਿਰ ਵਾਲਾ ਗਿਲਾ ਜਾਂਦਾ ਲੱਗਾ ਸੀ।
"ਰਕਸ਼ਾ, ਕਿੱਥੇ ਰਹਿਣੀ ਐ ਤੇ ਸਿਰਫ਼ ਰਸੋਅ ਦਾ ਹੀ ਕੰਮ ਕਰਦੀ ਐ।" ਸ਼ਰਮਾ ਜੀ ਨੇ ਪੁੱਛ ਲਿਆ ਸੀ।
"ਸਾਬ੍ਹ ਜੀ, ਰਕਸ਼ਾ ਪਿਛਲੇ ਪੰਜਾਂ ਸਾਲਾਂ ਤੋਂ ਪਾਣੀ ਭਰਦੀ ਐ ਸਕੂਲੇ ਦਾ। ਲੋਕਾਂ ਘਰ ਬਿਆਹ ਸ਼ਾਦੀ ਜਾਂ ਹੋਰ ਮੌਕਿਆ ਸੌ ਪੰਜਾਹ ਲੋਕਾਂ ਦੀ ਰੋਟੀ ਬੀ ਤਿਆਰ ਕਰੀ ਲੈਂਦੀ ਆਂ। ਰੋਜ਼ ਦਾ ਹੀ ਕੰਮ ਸਮਝੀ ਲੱਗ। ਉਆ ਤਾਂ ਮੇਜ ਹੋਰ ਬੀ ਪਿੰਡਾਂ ਤੋਂ ਸੱਦਾ ਆਇਆ ਹਾਂ, ਪਰ ਮੈਂ ਸਾਰਿਆਂ ਨੂੰ ਮਨ੍ਹਾ ਕਰੀਤਾ। ਉਣ ਪੂਰੇ ਦੱਸ ਦਿਨ ਇੱਥੇ ਈ ਲਾਣੇ ਕੈਂਪਾਂ 'ਚ। ਰੋਟੀ ਪਸੰਦ ਆਈ ਜੀ। ਕਲਾਗੀ ਦੇਰ ਤਾਂ ਕੀ ਹੋਈ ਨਾ।"
ਰਕਸ਼ਾ ਨੇ ਆਪਣਾ ਪਰੀਚੇ ਦਿੰਦਿਆਂ ਆਪਣੀ ਤਾਰੀਫ਼ ਦੀ ਉਮੀਦ ਨਾਲ ਪੁੱਛਿਆ ਸੀ।
"ਹਾਂ, ਬਹੁਤ ਵਧੀਆ ਹੈ। ਬੱਸ ਆਪਣਾ ਘਰ ਸਮਝ ਕੇ ਹੀ ਕੰਮ ਸਾਂਭਣਾ। ਇਸੇ ਰਾਸ਼ਨ-ਪਾਣੀ ਵਿਚ ਗੁਜਾਰਾ ਕਰਨਾ ਅਸਾਂ।"
"ਸਾਬ੍ਹ ਜੀ ਤੁਸੀਂ ਰਕਸ਼ਾ ਦੇ ਹੁੰਦਿਆਂ ਜ਼ਰਾ ਬੀ ਵਿਕਰ ਕਰਨਾ। ਜੀਆਂ ਤੁਸੀਂ ਗਲਾਂਗੇ ਬਿਲਕੁਲ ਊਆਂ ਹੀ ਹੋਗ।"
ਫਿਰ ਉਹ ਮੁੜ ਭੱਠੀ ਪਾਸ ਚਲੀ ਗਈ ਸੀ ਤੇ ਲੰਗਰ ਦੀ ਸੇਵਾ ਕਰਦੇ ਵਲੰਟੀਅਰਜ਼ ਨੂੰ ਹਿਦਾਇਤਾਂ ਦੇਣ ਲੱਗ ਪਈ ਸੀ, "ਦਾਲ ਚੰਗੀ ਤਰ੍ਹਾਂ ਹਿਲਾ ਕੇ ਦਿਆ ਕਰੋ। ਪੈਲਾਂ ਸਾਰਿਆਂ ਨੂੰ ਦੋ-ਦੋ ਫੁਲਕੇ, ਫਿਰੀ ਜਿੰਨੀ ਮੰਗਣ ਉਨੀ
ਰੋਟੀ। ਪਾਣੀ ਲਗਾਤਾਰ ਵਰਤਾਈ ਜਾਗੋ। ਕਈ ਵਾਰੀਆ ਗ੍ਰਾਹ ਲੱਗੀ ਜਾਂਦਾ ਖਾਣ ਆਲੇ ਨੂੰ। ਜੂਠ ਬਿਲਕੁਲ ਨੀ ਛੱਡਣੀ। ਐਨ ਦੀ ਬੇਕਦਰੀ ਹੁੰਦੀ। ਜਿੰਨੀ ਭੁੱਖ ਉਨੀ ਮੰਗੋ। ਖਾਦਿਆਂ ਗੱਲਾਂ ਨੀ ਕਰਨੀਆਂ।"
ਰੋਟੀ ਮਗਰੋਂ ਸਾਰਿਆਂ ਨੂੰ ਚਾਹ ਦਾ ਕੱਪ-ਕੱਪ ਵਰਤਾ ਕੇ, ਬਰਤਨ ਸਾਫ਼ ਕਰਾ ਕੇ ਰਕਸ਼ਾ ਜਾਣ ਲੱਗੀ ਤਾਂ ਉਸ ਨੇ ਸ਼ਰਮਾ ਜੀ ਤੋਂ ਅਗਲੇ ਦਿਨ ਦਾ ਮੀਨੂੰ ਪੁੱਛਿਆ ਸੀ। ਨਾਲੇ ਕਿਹਾ, "ਸਾਬ੍ਹ ਜੀ, ਮੁੰਡਿਆਂ ਨੂੰ ਗਲਾਈ ਦੇਗੇ, ਸਵੇਰੇ ਜਲਦੀ ਖੂਹ ਤੇ ਨਹਾ ਧੋ ਲੈਣ। ਫਿਰੀ ਭੀੜ ਬੀ ਹੋਈ ਜਾਂਦੀ ਤੇ ਪਿੰਡ ਦੀਆਂ ਧੀਆਂ-ਭੈਣਾਂ ਵੀ ਆਉਂਦੀਆਂ ਪਾਣੀ ਲੈਣ। ਇਹ ਛੋਕਰ ਪਾਧਾ ਕੋਈ ਸ਼ਰਾਰਤ ਬੀ ਕਰੀ ਸਕਦਾ। ਜ਼ਰਾ ਸਖ਼ਤੀ ਰੱਖਣੀ। ਆਖ਼ਰ ਜ਼ਿੰਮੇਦਾਰੀ ਆਲੀ ਗੱਲ ਐ। ਪਾਣੀ ਦੀ ਕਿੱਲਤ ਐ। ਮਤੇ ਜਨਿਆਂ ਦਾ ਖੂਹੇ ਤੇ ਕੱਠਿਆਂ ਹੋਣਾ ਬੀ ਠੀਕ ਨੀ।" ਸ਼ਰਮਾ ਜੀ ਨੂੰ ਰਕਸ਼ਾ ਦੀ ਗੱਲ ਜਚ ਗਈ ਸੀ।
"ਇਹ ਤਾਂ ਤੂੰ ਕਮਾਲ ਹੀ ਕਰ ਦਿੱਤੀ ਹੈ ਰਕਸ਼ਾ ਚਲ ਹੁਣ ਤੂੰ ਵੀ ਰੋਟੀ ਖਾ ਲੈ।" ਸ਼ਰਮਾ ਜੀ ਨੇ ਕਿਹਾ।
"ਨੀ ਸਾਬ੍ਹ ਜੀ, ਮੈਂ ਘਰ ਈ ਜਾਈ ਖਾਂਗੀ, ਕਲ੍ਹ ਦਾ ਮੀਨੂ ਦੱਸੀ ਦੇਗੋ। ਉਥੇ ਹਸਾਬ ਨਾਲ ਈ ਤਿਆਰੀ ਕਰੀਕੇ ਜਾਂਗੀ ਨਾ।" ਸ਼ਰਮਾ ਜੀ ਦੇ ਵਾਰ- ਵਾਰ ਕਹਿਣ 'ਤੇ ਵੀ ਰਕਸ਼ਾ ਨੇ ਕੈਂਪ ਦੀ ਰੋਟੀ ਨਹੀਂ ਖਾਧੀ। ਦੂਸਰੇ ਦਿਨ ਦਾ ਸਾਮਾਨ ਅਲੱਗ ਰਖਾ ਕੇ ਮੁੰਡਿਆਂ ਨੂੰ ਸਬਜ਼ੀ ਆਦਿ ਕੱਟ ਲੈਣ ਤੇ ਪਾਣੀ ਭਰ ਲੈਣ ਦੀਆਂ ਹਿਦਾਇਤਾ ਜਾਰੀ ਕਰਕੇ ਉਹ ਘਰ ਨੂੰ ਚੱਲ ਪਈ ਸੀ।
"ਰਕਸ਼ਾ, ਹੁਣ ਇਨੇ ਹਨੇਰੇ 'ਚ ਤੂੰ ਇਕੱਲੀ ਨੇ ਕਿੱਦਾਂ ਜਾਣਾ, ਮੈਂ ਤੈਨੂੰ ਛੱਡ ਆਉਣਾ ਜਾਂ ਕਿਸੇ ਨੂੰ ਨਾਲ ਭੇਜ ਦਿੰਦਾ ਹਾਂ।" ਸ਼ਰਮਾ ਜੀ ਨੇ ਮੱਦਦ ਕਰਨੀ ਚਾਹੀ ਪਰ ਰਕਸ਼ਾ ਬੋਲ ਪਈ।
"ਨੀ ਸਾਬ੍ਹ ਜੀ, ਤੁਸਾਂ ਜੋ ਮੇਰੀ ਫ਼ਿਕਰ ਨਾ ਕਰੋ, ਤੁਸਾਂ ਜੋ ਊਣ ਰਾਮ ਕਰੀ ਲੱਗੇ। ਸਬੇਰ ਦੇ ਨਿਆਣਿਆਂ ਨਾਲ ਖਪਾ ਦੇ ਹੇ। ਮੈਂ ਸੱਦੀ ਲਿਆ ਆਪਣਾ ਮੁੰਡੂ। ਟਾਰਚ ਹੈਗੀ ਉਧੇ ਕੋਲ।" ਫਿਰ ਉਹ ਆਪਣੇ ਜਵਾਨ ਬੇਟੇ ਨਾਲ ਚਲੀ ਗਈ ਸੀ। ਬਾਹਰ ਘੁੱਪ ਹਨੇਰੇ 'ਚ ਹੱਥ ਨੂੰ ਹੱਥ ਨਹੀਂ ਸੀ ਸੁਝਦਾ। ਬਚਪਨ ਤੋਂ ਅਭਿਆਸੀ। ਪੈਰ ਲੱਗੇ ਰਸਤੇ। ਲਗਭਗ ਦੋ ਮੀਲ ਲੰਮਾ ਦੁਰਗਮ ਰਾਹ। ਰਕਸ਼ਾ ਜਿਵੇਂ ਉਡਦੀ ਚਲੀ ਗਈ ਸੀ। ਸਾਰਾ ਦਿਨ ਦੇ ਥੱਕੇ ਹਾਰੇ ਸ਼ਰਮਾ ਜੀ ਵੀ ਮੰਜੇ ਤੇ ਪੈਂਦਿਆਂ ਸਾਰ ਹੀ ਨੀਂਦ ਦੇ ਆਗੋਸ਼ ਵਿਚ ਚਲੇ ਗਏ ਸਨ।
ਦੂਸਰੇ ਦਿਨ ਤੜਕੇ ਪੰਜ ਵਜੇ ਸ਼ਰਮਾ ਜੀ ਵਲੰਟੀਅਰਜ਼ ਨੂੰ ਨਾਲ ਲੈ ਕੋ ਪ੍ਰਭਾਤ ਫੇਰੀ ਲਈ ਲੈ ਗਏ ਸਨ। ਭਜਨ ਗਾਉਂਦੇ, ਦੇਸ਼ ਭਗਤੀ ਦੇ ਨਾਅਰੇ ਲਾਉਂਦੇ। ਜਦੋਂ ਉਹ ਪਰਤੇ ਸਨ ਤਾਂ ਰਕਸ਼ਾ ਸਿਰ ਤੇ ਪਾਣੀ ਦਾ ਘੜਾ ਰੱਖ ਕੇ ਦੋਵੇਂ ਹੱਥ ਹਵਾ 'ਚ ਲਹਿਰਾਉਂਦੀ ਕਿਸੇ ਔਲੜ੍ਹ ਮੁਟਿਆਰ ਵਾਂਗ ਖੂਹ ਤੋਂ ਖੱਡ ਟੱਪ ਕੇ ਸਕੂਲੇ ਦੇ ਗੇਟ ਤੋਂ ਉਪਰਲੇ ਕਮਰੇ ਦੀ ਚੜ੍ਹਾਈ ਲਗਭਗ ਦੌੜਦਿਆਂ ਹੀ ਚੜ੍ਹਦੀ ਪਈ ਸੀ। ਪੰਜ-ਸੱਤ ਘੜੇ ਪਾਣੀ ਦੇ ਭਰਕੇ, ਦਫ਼ਤਰ ਤੇ ਕਮਰੇ ਦੀ ਸਫ਼ਾਈ ਕਰਕੇ, ਉਹ ਵਲੰਟੀਅਰਜ਼ ਲਈ ਨਾਸ਼ਤਾ ਤਿਆਰ ਕਰਨ
ਲਈ ਪੁੱਜ ਗਈ ਸੀ। ਸ਼ਰਮਾ ਜੀ ਰਕਸ਼ਾ ਦੀ ਚੁਸਤੀ ਫੁਰਤੀ ਵੇਖ ਕੇ ਸੋਚ ਰਹੇ ਸਨ। ਇਸ ਉਮਰ ਵਿਚ ਰਕਸ਼ਾ ਦਾ ਇਹ ਹਾਲ ਹੈ। ਜਵਾਨੀ ਵੇਲੇ ਤਾਂ ਕਹਿਰ ਢਾਹੁੰਦੀ ਹੋਵੇਗੀ ਔਰਤ। ਬਿਨਾਂ ਕਿਸੇ ਬਿਊਟੀ ਪਾਰਲਰ ਜਾਂ ਜਿੰਮ ਦੀ ਮੱਦਦ ਦੋ, ਕਿਵੇਂ ਆਪਣਾ ਜਿਸਮ ਸਾਂਭਿਆ ਹੋਇਆ ਹੈ। ਇਕ ਪਾਸੇ ਪੂਰੀ ਆਰਾਮ ਪ੍ਰਸਤੀ ਵਿਚ ਰਹਿੰਦੀਆਂ ਉਨ੍ਹਾਂ ਦੀਆਂ ਔਰਤਾਂ ਕਿਵੇਂ ਖਮੀਰੇ ਆਟੇ ਵਾਂਗ ਫੁਲਦੀਆਂ ਜਾਂਦੀਆਂ ਨੇ। ਨਾ ਚਾਹੁੰਦਿਆਂ ਹੋਇਆਂ ਵੀ ਉਹ ਰਕਸ਼ਾ ਦੀ ਤੁਲਨਾ, ਥਲ-ਥਲ ਕਰਦੀ ਆਪਣੀ ਪਤਨੀ ਨਾਲ ਕਰਨ ਲੱਗ ਪਏ ਸਨ।
ਜਿਵੇਂ ਕਿ ਆਮ ਧਾਰਨਾ ਬਣ ਚੁੱਕੀ ਹੈ ਕਿ ਵਿਆਹ-ਸ਼ਾਦੀ ਜਾਂ ਹੋਰ ਅਜਿਹੇ ਪ੍ਰੋਗਰਾਮ ਵਿਚ ਰਸੋਈਏ ਵੱਧ ਸਾਮਾਨ ਮੰਗਵਾ ਕੇ ਸਮਾਨ ਦੀ ਬਰਬਾਦੀ ਕਰਦੇ ਹਨ ਜਾਂ ਖਿਸਕਾ ਲੈਂਦੇ ਹਨ ਤੇ ਮਾਲਿਕ ਨੂੰ ਤਕੜਾ ਚੂਨਾ ਲਾਉਂਦੇ ਹਨ। ਇਸ ਗੱਲ ਦੇ ਪ੍ਰਭਾਵ ਹੇਠ ਸ਼ਰਮਾ ਜੀ ਵੀ ਪੂਰੀ ਸਾਵਧਾਨੀ ਵਰਤ ਰਹੇ ਸਨ। ਉਹ ਸਟੋਰ 'ਚੋਂ ਭੇਜਣ ਵਾਲਾ ਸਾਰਾ ਸਾਮਾਨ ਆਪ ਆਪਣੀ ਨਿਗਰਾਨੀ ਵਿਚ ਹੀ ਭੇਜਦੇ। ਆਪਣੀ ਹਾਜ਼ਰੀ ਵਿਚ ਹੀ ਵਲੰਟੀਅਰਜ਼ ਨੂੰ ਅੰਦਰ ਭੇਜਦੇ। ਰਕਸ਼ਾ ਦੇ ਹਿਸਾਬ ਦੀ ਬਜਾਏ ਆਪਣੇ ਅੰਦਾਜ਼ੇ ਨਾਲ ਸਾਮਾਨ ਬਾਹਰ ਜਾਂਦਾ। ਉਨ੍ਹਾਂ ਨੂੰ ਡਰ ਸੀ ਕਿ ਸਮਾਨ ਤਾਂ ਪੰਜਾਹ ਵਲੰਟੀਅਰਜ਼ ਹਿਸਾਬ ਨਾਲ ਖਰੀਦਿਆ ਗਿਆ ਸੀ। ਬਿਨਾਂ ਕੰਟਰੋਲ ਦੇ ਖਰਚ ਕਰਨ ਨਾਲ ਮਿਲੀ ਹੋਈ ਗ੍ਰਾਂਟ ਵਿਚੋਂ ਖਰਚਾ ਪੂਰਾ ਕਰਨਾ ਮੁਸ਼ਕਿਲ ਹੋ ਜਾਣਾ ਸੀ।
ਹੌਲੀ-ਹੌਲੀ ਉਨ੍ਹਾਂ ਨੇ ਨੋਟ ਕੀਤਾ ਕਿ ਉਨ੍ਹਾਂ ਵੱਲੋਂ ਭੇਜੋ ਸਾਮਾਨ ਵਿੱਚੋਂ ਵੀ ਰਕਸ਼ਾ ਖੰਡ, ਘਿਉ, ਚਾਹ-ਪੱਤੀ, ਦੁੱਧ, ਆਟਾ, ਚੌਲ ਆਦਿ ਬਚਾ ਕੇ ਵਾਪਸ ਭੇਜ ਦਿੰਦੀ ਹੈ। ਇੱਥੋਂ ਤੱਕ ਕਿ ਤੜਕਾ ਲਾਉਣ ਲਈ ਭੇਜੋ ਪਿਆਜ਼, ਅਦਰਕ, ਲਸਣ ਤੇ ਟਮਾਟਰ ਆਦਿ ਵਿਚੋਂ ਵੀ ਸਾਮਾਨ ਬਚਾ ਕੋ ਮੋੜ ਦਿੰਦੀ ਹੈ ਪਰ ਦਾਲ-ਸਬਜ਼ੀ ਉਸੇ ਤਰ੍ਹਾਂ ਸਵਾਦਲੇ ਬਣੇ ਹੁੰਦੇ ਹਨ। ਸ਼ਰਮਾ ਜੀ ਨੂੰ ਵਿਸ਼ਵਾਸ ਹੁੰਦਾ ਗਿਆ ਸੀ ਕਿ ਇਸ ਮਾਮਲੇ ਤੇ ਰਕਸ਼ਾ 'ਤੇ ਕਿਸੇ ਕਿਸਮ ਦਾ ਸ਼ੌਕ ਕਰਨਾ ਵਿਅਰਥ ਹੈ। ਰਕਸ਼ਾ ਉਨ੍ਹਾਂ ਆਮ ਰਸੋਈਆਂ ਵਰਗੀ ਨਹੀਂ ਸੀ। ਉਸ ਦੇ ਹੱਥਾਂ ਵਿਚ ਬਰਕਤ ਸੀ। ਖਾਣ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਨਾਪ-ਤੋਲ ਦਾ ਪੂਰਾ ਤੇ ਸਹੀ-ਸਹੀ ਅੰਦਾਜ਼ਾ ਸੀ।
ਜਿੱਥੇ ਬਹੁਤ ਸਾਰੇ ਵਲੰਟੀਅਰਜ਼ ਰੋਜ਼ਾਨਾ ਪ੍ਰੋਜੈਕਟ ਸਾਈਟ ਤੇ ਕੰਮ ਲਈ ਜਾਂਦੇ, ਉੱਥੇ ਕੁਝ ਵਲੰਟੀਅਰਜ਼ ਬਦਲ-ਬਦਲ ਕੇ ਲੰਗਰ ਡਿਊਟੀ ਲਈ ਕੈਂਪ ਸਾਈਟ ਤੇ ਹੀ ਰੋਕ ਲਏ ਜਾਂਦੇ ਸਨ। ਇੱਥੇ ਵੀ ਕੰਮ ਘੱਟ ਨਹੀਂ ਸੀ ਹੁੰਦਾ। ਸਵੇਰੇ ਸਾਰੀ ਕੈਂਪ ਸਾਈਟ ਦੀ ਸਫ਼ਾਈ, ਖੂਹ ਤੋਂ ਪਾਣੀ ਦੀ ਢੁਲਾਈ ਤੋਂ ਲੈ ਕੇ ਨਾਸ਼ਤਾ, ਦੁਪਹਿਰ ਲਈ ਸਬਜ਼ੀ ਕਟਵਾਉਣੀ, ਚਪਾਤੀ ਚਾਵਲ ਤਿਆਰ ਕਰਾਉਣੇ। ਰਾਤ ਦਾ ਖਾਣਾ, ਸ਼ਾਮ ਦੀ ਚਾਹ, ਸਾਰੇ ਬਰਤਨਾਂ ਦੀ ਸਫ਼ਾਈ ਕਰਕੇ ਦੂਸਰੇ ਦਿਨ ਦੀ ਤਿਆਗੈ ਕਰਨੀ।
ਜਦੋਂਕਿ ਪ੍ਰੋਜੈਕਟ ਸਾਈਟ ਤੇ ਜਾਣ ਵਾਲੇ ਵਲੰਟੀਅਰਜ਼ ਦੁਪਹਿਰ ਇਕ ਡੇਢ ਵਜੇ ਮਗਰੋਂ ਹੋਰ ਕੰਮਾਂ ਤੋਂ ਮੁਕਤ ਹੋ ਜਾਂਦੇ ਸਨ। ਲੰਗਰ ਡਿਊਟੀ ਸਖ਼ਤ
ਸੀ। ਫਿਰ ਵੀ ਲੰਗਰ ਡਿਊਟੀ ਦੇਣ ਲਈ ਹੋੜ ਮੰਚੀ ਰਹਿੰਦੀ। ਕਈ ਵਾਰ ਤਾਂ ਵਲੰਟੀਅਰਜ਼ ਆਪ ਹੀ ਤਰਲੇ ਕਰਨ ਲਗਦੇ, ਬਿਮਾਰੀ ਦਾ ਬਹਾਨਾ ਘੜਨ ਲਗਦੇ। ਪ੍ਰੋਜੈਕਟ ਸਾਈਟ ਤੇ ਚਾਰ ਪੰਜ ਘੰਟੇ ਕਰੜੀ ਮਿਹਨਤ ਕਰਕੇ ਪਰਤੇ ਵਲੰਟੀਅਰਜ਼ ਕੈਂਪ ਸਾਈਟ ਤੇ ਪਰਤ ਕੇ 'ਰਕਸ਼ਾ' ਦੁਆਲੇ ਝੁਰਮਟ ਪਾ ਲੈਂਦੇ। ਰਕਸ਼ਾ ਆਪਣਾ ਕੰਮ ਵੀ ਕਰਦੀ ਜਾਂਦੀ ਤੇ ਉਨ੍ਹਾਂ ਨਾਲ, ਉਨ੍ਹਾਂ ਦੇ ਹਾਣ ਦੀ ਬਣਕੇ ਗੱਲਾਂ ਵੀ। ਵਲੰਟੀਅਰਜ਼ ਆਪਣੀ ਥਕਾਵਟ ਨਹਾਉਣਾ-ਧੋਣਾ, ਖਾਣਾ- ਪੀਣਾ ਭੁੱਲ ਕੇ ਰਕਸ਼ਾ ਨਾਲ ਮਸਤ ਹੋ ਜਾਂਦੇ। ਉਹ ਵੀ ਉਨ੍ਹਾਂ ਨਾਲ ਕਦੇ ਮਾਂ, ਕਦੇ ਵੱਡੀ ਭੈਣ, ਕਦੇ ਭਰਜਾਈ, ਕਦੇ ਟੀਚਰ ਤੇ ਕਦੇ ਹਮ ਉਮਰ ਬਣ ਕੇ ਵਿਵਹਾਰ ਕਰਦੀ। ਰਕਬਾ ਉਨ੍ਹਾਂ ਨਾਲ ਕੀ ਗੱਲਾਂ ਕਰਦੀ। ਇਸ ਪਾਸੇ ਨਾ ਸ਼ਰਮਾ ਜੀ ਨੇ ਕਦੇ ਧਿਆਨ ਦਿੱਤਾ ਸੀ ਤੇ ਨਾ ਮੈਂ ਹੀ ਜਾਨਣ ਦੀ ਕੋਸ਼ਿਸ਼ ਕੀਤੀ ਸੀ। ਇੰਨਾ ਜ਼ਰੂਰ ਸੀ ਕਿ ਉਹ ਮੁੰਡਿਆਂ ਨੂੰ ਹਾਸੇ-ਹਾਸੇ ਵਿਚ ਕਈ ਗੱਲਾਂ ਤੋਂ ਵਰਜਦੀ ਜ਼ਰੂਰ ਸੀ।
ਇਕ ਦਿਨ, ਇਕ ਪਿੰਡ ਵਾਸੀ ਨੇ ਰਕਸ਼ਾ ਖਿਲਾਫ਼ ਸ਼ਰਮਾ ਜੀ ਦੇ ਕੰਨ ਭਰ ਦਿੱਤੇ। ਉਹ ਮੇਰੇ ਨਾਲ ਗੱਲਾਂ ਕਰਨ ਲੱਗੇ, "ਸੁਣਿਆ ਐ ਰਕਸ਼ਾ ਚਾਲ- ਚਲਨ ਦੀ ਚੰਗੀ ਔਰਤ ਨਹੀਂ ਹੈ। ਪਤੀ ਨਾਲ ਸ਼ੁਰੂ ਤੋਂ ਹੀ ਅਨਬਣ ਚਲਦੀ ਹੈ। ਉਸ ਦੇ ਆਖੇ ਤੋਂ ਬਾਹਰ ਹੈ। ਆਪ ਮੁਹਾਰੀ ਹੈ। ਆਲੇ-ਦੁਆਲੇ ਦੇ ਪਿੰਡਾਂ 'ਚ ਵੀ ਕੰਮਕਾਰ ਤੇ ਜਾਂਦੀ ਹੈ। ਬੰਦਿਆਂ ਨੂੰ ਮਗਰ ਲਾ ਲੈਂਦੀ ਹੈ। ਤਾਂ ਜੋ ਲੋਕ ਖ਼ੁਸ਼ ਰਹਿਣ ਤੇ ਮੁੜ-ਮੁੜ ਇਸ ਨੂੰ ਹੀ ਕੰਮ ਤੇ ਸਦਣ। ਜਵਾਨ ਹੁੰਦੇ ਮੁੰਡੇ ਹਨ। ਭਟਕ ਸਕਦੇ ਹਨ। ਇਨ੍ਹਾਂ ਬੱਚਿਆਂ ਨੂੰ ਇਸ ਤੋਂ ਦੂਰ ਰੱਖਣ ਵਿਚ ਹੀ ਭਲਾਈ ਹੈ। ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਕਿ ਇਹ ਵੱਡੇ ਬੰਦਿਆਂ ਦੇ ਨਾਲ- ਨਾਲ ਗੋਭਰੂਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀ ਹੈ। ਅਸੀਂ ਵੱਡੀ ਗਲਤੀ ਕੀਤੀ ਹੈ। ਇਸ ਨੂੰ ਕੈਂਪ ਦੇ ਲੰਗਰ ਦੀ ਜ਼ਿੰਮੇਵਾਰੀ ਦੇ ਕੇ।"
ਪਹਿਲਾਂ ਤਾਂ ਮੈਨੂੰ ਇਨ੍ਹਾਂ ਗੱਲਾਂ 'ਤੇ ਜ਼ਰਾ ਵੀ ਵਿਸ਼ਵਾਸ ਨਹੀਂ ਸੀ ਹੋਇਆ ਕਿ ਉਸ ਦਾ ਆਪਣਾ ਮੁੰਡਾ ਵੀ ਤਾਂ ਇਨ੍ਹਾਂ ਦੇ ਹਾਣ ਦਾ ਹੀ ਹੈ। ਆਪਣੇ ਬੱਚਿਆਂ ਵਰਗੇ ਵਲੰਟੀਅਰਜ਼ ਨਾਲ ਇੰਜ ਕਿਵੇਂ ਕਰ ਸਕਦੀ ਹੈ। ਪਰ ਜਦੋਂ ਮੈਂ ਜਵਾਨ ਵਲੰਟੀਅਰਜ਼ ਨੂੰ ਰਕਸ਼ਾ ਨਾਲ ਜੁੜ ਕੇ ਰੋਟੀਆਂ ਵੇਲਦਿਆਂ ਜਾਂ ਸੇਕਦਿਆਂ ਵੇਖਦਾ ਤਾਂ ਸ਼ੱਕ ਦੇ ਨਾਗ ਮੇਰੇ ਵੀ ਦਿਲ-ਦਿਮਾਗ ਵਿਚ ਵੀ ਫੋਨ ਚੁੱਕਣ ਲਗਦੇ। ਸ਼ਰਮਾ ਜੀ ਵੀ ਚੁਕੰਨੇ ਹੋ ਗਏ ਸਨ। ਹੁਣ ਉਹ ਜਾਣ- ਬੁੱਝ ਕੇ ਸਰੀਰੋਂ ਤਕੜੇ ਰਿਸ਼ਟ-ਪੁਸ਼ਟ ਮੁੰਡਿਆਂ ਨੂੰ ਪ੍ਰੋਜੈਕਟ ਸਾਈਟ 'ਤੇ ਹੀ ਭੇਜਦੇ। ਥੋੜ੍ਹਾ ਸਾਊ ਤੇ ਕਮਜ਼ੋਰ ਜਿਹੇ ਦਿਸਦੇ ਬੱਚਿਆਂ ਨੂੰ ਹੀ ਲੰਗਰ ਡਿਊਟੀ ਤੇ ਰਖਦੇ। ਸੋਹਣੇ ਮੁੰਡੇ ਪ੍ਰੋਜੈਕਟ ਸਾਈਟ ਤੋਂ ਆ ਕੇ ਵੀ ਰਕਸ਼ਾ ਦੇ ਇਰਦ- ਗਿਰਦ ਹੀ ਮੰਡਰਾਉਂਦੇ ਸਨ। ਰਕਸ਼ਾ ਵੀ ਉਨ੍ਹਾਂ ਨਾਲ ਕਾਫ਼ੀ ਹਾਸਾ-ਮਜ਼ਾਕ ਕਰ ਲੈਂਦੀ। ਮਜ਼ਾਕ-ਮਜ਼ਾਕ ਵਿਚ ਰਕਸ਼ਾ ਇਕ ਲੜਕੇ ਦੇ ਘੁੰਗਰਾਲੇ ਵਾਲਾਂ ਵਿਚ ਉਂਗਲਾਂ ਫੈਰਨ ਲਗਦੀ। ਦੂਜੇ ਮੁੰਡੇ ਦੀਆਂ ਸੋਹਣੀਆਂ ਗੱਲ੍ਹਾਂ ਨੂੰ ਪਲੋਸਣ ਲਗਦੀ, ਕਦੇ ਚੂੰਢੀਆਂ ਭੋਰਨ ਲਗਦੀ। ਕਦੇ ਪਿੱਠ 'ਤੇ ਥਾਪੜਾ ਦੇ ਕੇ ਸ਼ਾਬਾਸ਼ੀ
ਦੇਣ ਲਗਦੀ। ਕਦੇ ਪਿਆਰ ਨਾਲ ਹਿੱਕ ਨਾਲ ਲਾ ਲੈਂਦੀ। ਕਦੇ ਅੱਖਾਂ ਭਰ ਭਰ ਨੀਝ ਨਾਲ ਉਨ੍ਹਾਂ ਦੀ ਜਵਾਨੀ ਨੂੰ ਨਿਹਾਰਦੀ। ਰਕਸ਼ਾ ਨੂੰ ਇੰਜ ਕਰਦਿਆਂ ਵੇਖ ਸਾਨੂੰ ਪਿੰਡ ਵਾਲੇ ਵੱਲੋਂ ਦੱਸੀ ਗੱਲ ਸੋਲ੍ਹਾਂ ਆਨੇ ਸੱਚ ਲੱਗਣ ਲਗਦੀ। ਅਸੀਂ ਪਿੱਠ ਪਿੱਛੇ ਉਸ ਨੂੰ ਲਾਹਨਤਾਂ ਪਾਉਂਦੇ। ਘੱਟੋ-ਘੱਟ ਇਸ ਉਮਰ ਵਿਚ ਤਾਂ ਸ਼ਰਮ ਖਾਣੀ ਚਾਹੀਦੀ ਹੈ। ਹਾਣ ਦੇ ਬੱਚਿਆਂ ਆਲੀ ਹੋ ਕੇ ਵੀ।
ਸ਼ਰਮਾ ਜੀ ਦਾ ਵਿਚਾਰ ਸੀ ਕਿ ਹੋ ਸਕਦੇ ਰਕਸ਼ਾ ਦੀ ਆਪਣੇ ਪਤੀ ਨਾਲ ਅਨਬਣ ਹੋਣ ਕਾਰਨ ਇਹ ਆਪਣੀ ਵਾਸ਼ਨਾ ਪੂਰਤੀ ਇੰਜ ਹੀ ਪੂਰੀ ਕਰਦੀ ਹੋਵੇ। ਸਾਥੋਂ ਸ਼ਿਸ਼ਟਾਚਾਰ-ਵੱਸ ਕੁਝ ਕਹਿ ਨਾ ਹੁੰਦਾ। ਉਸ ਨੂੰ ਅਜਿਹੀਆਂ ਹਰਕਤਾਂ ਕਰਦੇ ਵੇਖ ਕੇ। ਹਾਂ, ਮੁੰਡਿਆਂ ਨੂੰ ਜ਼ਰੂਰ ਆਨੇ-ਬਹਾਨੇ ਝਿੜਕ ਦਿੰਦੇ। ਇਕ ਦੋ ਵਾਰੀ ਤਾਂ ਰਕਸ਼ਾ ਨੇ ਆਪ ਹੀ ਉਨ੍ਹਾਂ ਦੇ ਤਿੰਨ ਮੁੰਡਿਆਂ ਦੀ ਲੰਗਰ ਡਿਊਟੀ ਦੀ ਸਿਫ਼ਾਰਸ਼ ਕੀਤੀ ਤਾਂ ਸ਼ਰਮਾ ਜੀ ਨੇ ਇਹ ਕਹਿ ਕੇ ਸਖ਼ਤੀ ਨਾਲ ਮਨ੍ਹਾ ਕਰ ਦਿੱਤਾ ਸੀ, "ਪ੍ਰੋਜੈਕਟ ਸਾਈਟ ਤੇ ਤੜਕੇ ਮੁੰਡਿਆਂ ਦੀ ਲੋੜ ਹੁੰਦੀ ਹੈ। ਨਾਲੇ ਇਹ ਮੈਂ ਵੇਖਣਾ ਹੈ ਕਿ ਕਿਹੜੇ ਵਲੰਟੀਅਰਜ਼ ਨੂੰ ਕਿੱਥੇ ਰੱਖਣਾ। ਤੂੰ ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਤੇਰਾ ਕੰਮ ਸਿਰਫ਼ ਲੰਗਰ ਤੱਕ ਹੈ। ਆਪਣੇ-ਆਪ ਨੂੰ ਉਥੋਂ ਤੱਕ ਸੀਮਤ ਰੱਖ।" ਸ਼ਰਮਾ ਜੀ ਨੇ ਆਪਣੇ ਮਨ ਦੀ ਭੜਾਸ ਕੁਝ ਇਸ ਢੰਗ ਨਾਲ ਕੱਢ ਲਈ ਸੀ।
"ਠੀਕ ਐ ਸਾਬ੍ਹ ਜੀ, ਮਿੱਜੋ ਗਲਤੀ ਹੋਈ ਗਈ, ਮੁੜੀ ਕੇ ਨੀ ਗਲਾਂਦੀ। ਇਹ ਮੁੰਡੂ ਲੰਗਰੇ ਦਾ ਕੰਮ ਚੰਗੇ ਢੰਗ ਨਾਲ ਸਾਂਭੀ ਲੈਂਦੇ ਨੇ। ਮੈਂ ਤੇ ਤਾਂ ਗਲਾਇਆ ਹਾਂ, ਤੁਸਾਂ ਜੋ ਨਰਾਜ਼ ਨੀ ਹੋਣਾ, ਊਆ ਈ ਹੋਗ ਜੀਆਂ ਤੁਸਾਂ ਜੋ ਗਲਾਂਗੇ।" ਅਸੀਂ ਮਹਿਸੂਸ ਕੀਤਾ ਸੀ ਕਿ ਰਕਸ਼ਾ ਕੁਝ ਅਤੀ ਵਿਸ਼ਵਾਸ ਨਾਲ ਭਰੀ ਰਹਿੰਦੀ ਸੀ ਤੇ ਇਸ ਕਾਰਨ ਕਈ ਵਾਰ ਆਪਣੇ ਆਪ ਨੂੰ ਲੋੜ ਤੋਂ ਵੱਧ ਜ਼ਾਹਿਰ ਕਰਨ ਲੱਗ ਪੈਂਦੀ ਸੀ।
ਸਕੂਲ ਦੇ ਜਿਨ੍ਹਾਂ ਕਮਰਿਆਂ ਵਿਚ ਵਲੰਟੀਅਰਜ਼ ਠਹਿਰੇ ਹੋਏ ਸਨ ਉਨ੍ਹਾਂ ਦੀਆਂ ਤਾਕੀਆਂ ਪਿੱਛੇ ਖੇਤਾਂ ਵੱਲ ਖੁੱਲ੍ਹਦੀਆਂ ਸਨ। ਉੱਥੇ ਖੇਤ ਮਾਲਕਾਂ ਦਾ ਪਰਿਵਾਰ ਕੰਮ-ਕਾਰ ਲਈ ਆਉਂਦਾ। ਉਨ੍ਹਾਂ ਵਿਚ ਮੁਟਿਆਰ ਕੁੜੀਆਂ ਵੀ ਹੁੰਦੀਆਂ ਸਨ। ਮੁੰਡੇ ਉਨ੍ਹਾਂ ਨੂੰ ਵੇਖ ਕੇ ਚਾਂਭਲ ਜਾਂਦੇ। ਟਿੱਚਰਾਂ ਕਰਨ ਲਗਦੇ ਜਾਂ ਨਾਲ ਲਿਆਂਦੇ ਰੇਡੀਓ ਉੱਚੀ-ਉੱਚੀ ਵਜਾਉਣ ਲਗਦੇ। ਕਦੇ ਆਪ ਹੀ ਗਾਉਣ ਲਗਦੇ। ਸ਼ਰਮਾ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
ਰਕਸ਼ਾ ਨੇ ਹੀ ਸ਼ਰਮਾ ਜੀ ਨੂੰ ਕਹਿ ਕੇ ਤਾਕੀਆਂ ਬੰਦ ਕਰਵਾ ਦਿੱਤੀਆਂ ਸਨ, "ਮੁੰਡੇ ਮੂਰਖ ਨੇ। ਕੋਈ ਸ਼ਰਾਰਤ ਕਰੀ ਬੈਠਣ। ਖੇਤਾਂ ਆਲੇ ਹਨ ਈ ਬੜੇ ਅੜਬ। ਝਟ ਮਰਨ ਮਾਰਨ ਨੂੰ ਤਿਆਰ ਹੋਈ ਜਾਂਦੇ।" ਇਨ੍ਹਾਂ ਕਮਰਿਆਂ ਦੇ ਨਾਲ-ਨਾਲ ਪੰਜ ਫੁੱਲੀਆਂ ਦੀਆਂ ਸੰਘਣੀਆਂ ਝਾੜੀਆਂ ਸਨ।
"ਸਾਬ੍ਹ ਜੀ, ਇੱਥੇ ਕੀਤਾ ਕੰਡ ਲੁਕਿਆ ਰੇਂਹਦਾ। ਅੰਦਰ ਮੁੰਡੇ ਸੌਂਦੇ ਨੇ , ਕੇ ਪਤਾ ਮਾੜੇ ਵੇਲੇ ਦਾ, ਇਨ੍ਹਾਂ ਦੀ ਸਫ਼ਾਈ ਕਰਾਈ ਦੇਗੇ।" ਰਕਸ਼ਾ ਦੀ ਸਲਾਹ ਤੇ ਉਹ ਝਾੜੀਆਂ ਹਟਾ ਦਿੱਤੀਆਂ ਗਈਆਂ ਸਨ। ਕੁਝ ਮੁੰਡੇ ਖੂਹ ਤੇ
ਕੱਪੜੇ ਧੋਅ ਕੇ ਉੱਥੇ ਹੀ ਵਾੜ 'ਤੇ ਸੁੱਕਣੇ ਪਾ ਆਉਂਦੇ। ਫਿਰ ਉਨ੍ਹਾਂ ਨੂੰ ਵੇਖਣ ਜਾਂ ਲਿਆਉਣ ਦੇ ਬਹਾਨੇ ਖੂਹ 'ਤੇ ਲੈਣ ਜਾਂਦੇ। ਉੱਥੇ ਵੀ ਪਿੰਡ ਦੀਆਂ ਔਰਤਾਂ-ਕੁੜੀਆਂ ਆਈਆਂ ਹੁੰਦੀਆਂ। ਰਕਸ਼ਾ ਨੇ ਇਸ ਪਾਸੇ ਵੀ ਇਸ਼ਾਰਾ ਕੀਤਾ ਸੀ ਤੇ ਮੁੰਡਿਆਂ ਨੂੰ ਸਪੈਸ਼ਟ ਹਦਾਇਤ ਕਰ ਦਿੱਤੀ ਗਈ ਸੀ ਕਿ ਉਹ ਕੱਪੜੇ, ਸਕੂਲ ਅੰਦਰਲੀ ਵਾੜ ਤੇ ਹੀ ਸੁੱਕਣੇ ਪਾਇਆ ਕਰਨ। ਕੋਈ ਵੀ ਬਿਨਾਂ ਇਜਾਜ਼ਤ ਖੂਹ ਤੇ ਨਹੀਂ ਜਾਇਆ ਕਰੇਗਾ।
ਸ਼ਰਮਾ ਜੀ ਦਾ ਨਿੱਤ ਦਾ ਪ੍ਰੋਗਰਾਮ ਬਹੁਤ ਹੀ ਰੁਝੇਵਿਆਂ ਭਰਿਆ ਹੁੰਦਾ। ਜਿੱਥੋਂ ਤੱਕ ਹੁੰਦਾ ਮੈਂ ਉਨ੍ਹਾਂ ਦਾ ਸਾਥ ਦਿੰਦਾ। ਮੈਨੂੰ ਵੀ ਉਸ ਕੈਂਪ ਨਾਲ ਜੁੜ ਕੇ ਬਹੁਤ ਕੁਝ ਸਿੱਖਣ ਤੇ ਸਮਝਣ ਨੂੰ ਮਿਲ ਰਿਹਾ ਸੀ। ਸ਼ਰਮਾ ਜੀ ਵਿਭਾਗੀ ਹਦਾਇਤਾਂ ਦੀ ਇੰਨ-ਬਿਨ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ। ਇਸ ਲਈ ਕਾਫ਼ੀ ਨੱਠ-ਭੱਜ ਤੇ ਟੈਨਸ਼ਨ ਵੀ ਹੁੰਦੀ। ਸਭ ਤੋਂ ਵੱਡਾ ਤੇ ਔਖਾ ਕੰਮ ਸੀ ਪੰਜਾਹ ਜਵਾਨ ਮੁੰਡਿਆਂ ਨੂੰ ਸਾਂਭਣਾ, ਉਨ੍ਹਾਂ ਤੇ ਕੰਟਰੋਲ ਰੱਖਣਾ, ਬਗਾਨੇ ਪਿੰਡ ਆ ਕੇ। ਪੈਰ-ਪੈਰ ਤੇ ਖ਼ਤਰਾ ਹੁੰਦਾ।
ਸ਼ਰਮਾ ਜੀ ਸਵੇਰੇ ਠੀਕ ਸਾਢੇ ਚਾਰ ਵਜੇ ਉਠ ਖੜਦੇ। ਪੰਜ ਤੋਂ ਛੇ ਵਜੇ ਤੱਕ ਸਾਰੇ ਵਲੰਟੀਅਰਜ਼ ਨੂੰ ਨਾਲ ਲੈ ਕੇ ਪ੍ਰਭਾਤ ਫੇਰੀ ਤੇ ਚਲੇ ਜਾਂਦੇ। ਨਾਸ਼ਤੇ ਦੀ ਤਿਆਰੀ ਸ਼ੁਰੂ ਕਰਾਉਣੀ। ਪਾਣੀ ਭਰਵਾਉਣਾ। ਠੀਕ ਅੱਠ ਵਜੇ ਤੱਕ ਨਾਸ਼ਤੇ ਮਗਰੋਂ, ਸਾਢੇ ਅੱਠ ਵਜੇ ਪ੍ਰਾਰਥਨਾ। ਨੌਂ ਵਜੇ ਤੱਕ ਵਲੰਟੀਅਰਜ਼ ਨੂੰ ਪ੍ਰੋਜੈਕਟ ਸਾਈਟ ਤੇ ਲੈ ਕੇ ਜਾਣਾ। ਗਾਰ ਕਢਾਉਣੀ। ਸਫ਼ਾਈ ਕਰਾਉਣੀ ਤੇ ਪੌਦੇ ਲੁਆਉਣੇ। ਇਕ ਵਜੇ ਤੱਕ ਵਲੰਟੀਅਰਜ਼ ਨਾਲ ਖੂਨ-ਪਸੀਨਾ ਇਕ ਕਰਨਾ। ਵਿਚਕਾਰ ਕੈਂਪ ਸਾਈਟ ਤੇ ਵੀ ਚੱਕਰ ਲਾਉਣੇ। ਲੰਚ ਦੀ ਤਿਆਗੇ ਕਰਾਉਣੀ। ਇਕ ਵਜੇ ਦੁਪਹਿਰ ਦਾ ਭੋਜਣ। ਠੀਕ ਤਿੰਨ ਵਜੇ ਕਿਸੇ ਨਾ ਕਿਸੇ ਮਾਹਿਰ ਨੂੰ ਬੁਲਾ ਕੇ ਵਲੰਟੀਅਰਜ਼ ਨਾਲ ਮੁਲਾਕਾਤ ਕਰਾਉਣੀ। ਸ਼ਾਮੀਂ ਚਾਰ ਵਜੇ ਚਾਹ ਮਗਰੋਂ ਰਾਤ ਦੇ ਭੋਜਣ ਦੀ ਤਿਆਰੀ। ਰਾਤੀ ਔਠ ਤੋਂ ਦਸ ਵਜੇ ਤੱਕ ਕੈਂਪ ਫਾਇਰ ਦਾ ਪ੍ਰੋਗਰਾਮ ਚਲਾਉਣਾ। ਜਿਸ ਵਿਚ ਸੱਭਿਆਚਾਰ ਪ੍ਰੋਗਰਾਮ ਵਿਚ ਹਰੇਕ ਹਾਊਸ ਦੇ ਵਲੰਟੀਅਰਜ਼ ਨੂੰ ਭਾਗ ਲੈਣਾ ਜ਼ਰੂਰੀ ਹੁੰਦਾ। ਵਲੰਟੀਅਰਜ਼ ਨੂੰ ਸੌਣ ਲਈ ਕਮਰਿਆਂ ਵਿਚ ਭੇਜ ਦੇਣਾ ਤੇ ਆਪ ਗਿਆਰਾਂ ਵਜੇ ਤੱਕ ਰੋਜ਼ਾਨਾ ਡਾਇਰੀ ਲਿਖਣੀ। ਦੂਸਰੇ ਦਿਨ ਸਵੇਰ ਦੇ ਨਾਸ਼ਤੇ-ਖਾਣੇ ਦੀ ਤਿਆਰੀ। ਇਸ ਤੋਂ ਇਲਾਵਾ ਕੈਂਪ ਚੈੱਕ ਕਰਨ ਆਉਣ ਵਾਲੇ ਅਫ਼ਸਰਾਂ ਤੇ ਵਲੰਟੀਅਰਜ਼ ਦੇ ਮਾਪਿਆਂ ਦੀ ਮਹਿਮਾਨ-ਨਿਵਾਜ਼ੀ ਵੱਖਰੀ। ਵਲੰਟੀਅਰਜ਼ ਦੀ ਨਿਗਾਹਬਾਨੀ ਅਲੱਗ।
ਰਾਤ ਗਿਆਰਾਂ ਵਜੇ ਮਸਾਂ ਬਿਸਤਰੇ ਤੇ ਪਿੱਠ ਲਾਉਣ ਦਾ ਸਮਾਂ ਮਿਲਦਾ ਤਾਂ ਨਾਲ ਵਾਲੇ ਕਮਰਿਆਂ ਤੋਂ ਵਲੰਟੀਅਰਜ਼ ਦੀਆਂ ਭਾਂਤ-ਭਾਂਤ ਦੀਆਂ ਆਵਾਜ਼ਾਂ ਆਉਣ ਲਗਦੀਆਂ। ਰਾਤ ਦੇ ਸੰਨਾਟੇ ਤੇ ਘਾਟੀ ਹੋਣ ਕਰਕੇ ਥੋੜ੍ਹਾ ਜਿਹਾ ਖੜਾਕ ਵੀ ਗੂੰਜਣ ਲਗਦਾ। ਦਿਨ ਭਰ ਦੇ ਥੱਕੇ ਹਾਰੇ ਸ਼ਰਮਾ ਜੀ ਉਨ੍ਹਾਂ ਨੂੰ ਚੁੱਪ ਕਰਾਉਣ ਜਾਂਦੇ ਤਾਂ ਉਨ੍ਹਾਂ ਦੇ ਪੈਰਾਂ ਦੀ ਬਿੜਕ ਸੁਣਦਿਆਂ ਸਾਰ ਹੀ
ਉਹ ਖਮੋਸ਼ ਹੋ ਕੇ, ਇੰਜ ਘੁਰਾੜੇ ਮਾਰਨ ਲਗਦੇ ਜਿਵੇਂ ਘੋੜੇ ਵੇਚ ਕੇ ਸੋ ਰਹੇ ਹੋਣ। ਇੰਨੀ ਦੇਰ ਨੂੰ ਦੂਸਰੇ ਕਮਰੇ ਵਿਚ ਰੌਲਾ ਸੁਣਾਈ ਦੇਣ ਲਗਦਾ। ਇੰਜ ਹੀ ਚੱਕਰ ਲਾਉਂਦਿਆਂ ਰਾਤ ਦੇ ਬਾਰਾਂ-ਇਕ ਵੱਜ ਜਾਂਦੇ। ਫਿਰ ਨੀਂਦ ਅੱਖਾਂ ਲਾਗੇ ਫਟਕਣ ਦਾ ਨਾਂ ਨੀ ਲੈਂਦੀ। ਬੜਾ ਗੁੱਸਾ ਆਉਂਦਾ ਵਲੰਟੀਅਰਜ਼ ਤੇ। ਨੀਂਦ ਪੂਰੀ ਨਾ ਹੁੰਦੀ। ਥਕਾਵਟ ਅਲੱਗ। ਹਰ ਸਮੇਂ ਤਨਾਅ। ਕੋਈ ਬਿਮਾਰ ਤਾਂ ਉਸ ਨੂੰ ਦਵਾ ਦੇਣੀ। ਜ਼ਿਆਦਾ ਬਿਮਾਰ ਹੋਣ ਤੇ ਕਮਾਹੀ ਤੋਂ ਡਾਕਟਰ ਸੌਦਣਾ। ਕੋਈ ਸਮਾਨ ਖ਼ਤਮ ਹੋਣ ਤੇ ਮੰਗਾਉਣਾ। ਸ਼ਰਮਾ ਜੀ ਨੂੰ ਲਗਾਤਾਰ ਬੱਚਿਆਂ ਨਾਲ ਖਪਦਿਆਂ ਅਤੇ ਖਾਣ-ਪੀਣ ਦੀ ਸ਼ੁੱਧ ਗੁਆਏ ਵੇਖ ਕੇ ਰਕਸ਼ਾ ਕਹਿ ਦਿੰਦੀ, "ਸਾਬ੍ਹ ਜੀ ਜਾਨ ਹੈ ਤਾਂ ਜਹਾਨ ਹੈ ਆਪਣਾ ਬੀ ਰਤਾ ਕੁ ਖ਼ਿਆਲ ਰਖਿਆ ਕਰੋ। ਤੁਸੀਂ ਇਨ੍ਹਾਂ ਸਾਰਿਆਂ ਜੋ ਸਾਂਭਿਆ ਹੋਇਆ ਜੇ ਤੁਸਾਂ ਜੋ ਕੁਝ ਹੋਈ ਗੇਆ ਫਿਰੀ ।"
"ਰਕਸ਼ਾ ਕੋਈ ਗੱਲ ਨੀ। ਦਸਾਂ ਦਿਨਾਂ ਦੀ ਹੀ ਤਾਂ ਗੱਲ ਐ। ਇਹ ਮੇਰਾ ਫਰਜ਼ ਐ। ਮੇਰੀ ਡਿਊਟੀ ਐ।" ਸ਼ਰਮਾ ਜੀ ਕਹਿੰਦੇ।
"ਬਾਕੀ ਬੀ ਤਾਂ ਆਪਣਾ ਵਰਜ਼ ਕੈਂਹ ਨੀ ਸਮਝਦੇ।" ਰਕਸ਼ਾ ਦਾ ਇਸ਼ਾਰਾ ਸ਼ਰਮਾ ਜੀ ਦੇ ਸਹਾਇਕ ਵੱਲ ਹੁੰਦਾ। ਜਿਹੜਾ ਸਵੇਰੇ ਅੱਠ-ਨੌਂ ਵਜੇ ਆਉਂਦਾ। ਨਾਸ਼ਤਾ ਕਰਦਾ। ਦੁਪਹਿਰ ਦੀ ਰੋਟੀ ਖਾਂਦਾ ਤੇ ਸ਼ਾਮ ਛੇ ਵਜਦਿਆਂ ਸਾਰ ਰੋਕਣ ਦੇ ਬਾਵਜੂਦ ਖਿਸਕ ਜਾਂਦਾ।
"ਕੋਈ ਨੀ ਇਹ ਹੈਗੇ ਨਾ ਮਾਸਟਰ ਜੀ, ਮੈਨੂੰ ਸਹਾਇਕ ਦੀ ਘਾਟ ਮਹਿਸੂਸ ਨੀ ਹੋਣ ਦਿੰਦੇ। ਹਰ ਵੇਲੇ ਮੇਰੇ ਅੰਗ-ਸੰਗ।" ਸ਼ਰਮਾ ਜੀ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ।
ਰਕਸ਼ਾ ਸ਼ਾਮ ਦਾ ਕੰਮ ਮੁਕਾ ਕੇ ਘਰ ਜਾਣ ਤੋਂ ਪਹਿਲਾਂ ਵਲੰਟੀਅਰਜ਼ ਦੀ ਅੱਖ ਬਚਾ ਕੇ, "ਇਕ ਗਲਾਸ ਦੁੱਧ ਦਾ ਭਰਕੇ ਸ਼ਰਮਾ ਦੇ ਕਮਰੇ 'ਚ ਰੱਖ ਜਾਂਦੀ। ਚਾਹ 'ਚ ਬਚਾਈ ਕੇ ਰੱਖਿਆ ਤੁਹਾਡੇ ਲਈ। ਸੌਣ ਤੋਂ ਪੈਲਾਂ ਪੀ ਲਿਆ ਜ਼ਰੂਰ ਪੀ ਲਿਆ ਕਰੋ। ਸਾਰਾ ਦਿਨ ਕਿੰਨਾ ਖਪਦੇ ਮਰਦੇ ਹੋ। ਟੈਨਸ਼ਨ ਲੈਂਦੇ ਓ।" ਇੰਜ ਕਰਦਿਆਂ ਰਕਸ਼ਾ ਬੜੀ ਭਲੀ, ਸੁਘੜ ਤੇ ਸਿਆਣੀ ਔਰਤ ਲਗਦੀ। ਸ਼ਰਮਾ ਜੀ ਸੋਚਦੇ, ਚਲੋ ਇਸ ਬਿਗਾਨੇ ਪਿੰਡ ਵਿਚ ਕੋਈ ਤਾਂ ਹੈ, ਜਿਹੜਾ ਉਨ੍ਹਾਂ ਦਾ ਇੰਨਾ ਖ਼ਿਆਲ ਰਖਦਾ। ਜਿਹੜਾ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਭਾਵਨਾ ਨੂੰ ਵੇਖ ਕੇ ਮਹਿਸੂਸ ਕਰ ਰਿਹਾ ਹੈ। ਰਕਸ਼ਾ ਦੇ ਇੰਨੇ ਕੁ ਅਪਣੱਤ ਨਾਲ ਸ਼ਰਮਾ ਜੀ ਨਵੀਂ ਊਰਜਾ ਨਾਲ ਭਰ ਜਾਂਦੇ। ਉਹ ਦੁਗਣੇ ਉਤਸ਼ਾਹ ਨਾਲ ਕੰਮ ਕਰਨ ਲਗਦੇ। ਇਹੋ ਜਿਹੀ ਭਲੀ ਔਰਤ ਨਾਲ ਪਤੀ ਦੀ ਅਨਬਣ ਕਿਉਂ ਹੋ ਸਕਦੀ ਹੈ। ਇਹ ਗੱਲ ਉਨ੍ਹਾਂ ਦੇ ਪੋਲੇ ਨਾ ਪੈਂਦੀ।
ਪਰ ਜਦੋਂ ਉਹ ਰਕਸ਼ਾ ਨੂੰ ਉਨ੍ਹਾਂ ਗਭਰੀਟਾਂ ਨਾਲ ਛੇੜ ਖਾਨੀ ਤੇ, ਹਾਸਾ ਮਖੌਲ ਕਰਦਿਆਂ ਵੇਖਦੇ ਤਾਂ ਉਨ੍ਹਾਂ ਦਾ ਖੂਨ ਉਬਾਲਾ ਖਾ ਜਾਂਦਾ। ਰਕਸ਼ਾ ਉਨ੍ਹਾਂ ਨੂੰ ਵਿਸ਼ ਕੰਨਿਆ ਦਿਖਾਈ ਦਿੰਦੀ। ਕੈਂਪ ਦੌਰਾਨ ਚਰਿੱਤਰ ਨਿਰਮਾਣ ਲਈ ਕੀਤੀਆਂ ਜਾਂਦੀਆਂ ਸਾਰੀਆਂ ਸਿੱਖਿਆਵਾਂ, ਲੈਕਚਰਾਂ ਤੇ ਉਨ੍ਹਾਂ ਨੂੰ ਪਾਣੀ
ਫਿਰਦਾ ਨਜ਼ਰ ਆਉਂਦਾ। ਸ਼ਰਮਾ ਜੀ ਨੂੰ, ਰਕਸ਼ਾ ਤੇ ਉਸ ਦੇ ਪਤੀ ਵਿਚਾਲੇ ਕਲੇਸ਼ ਦਾ ਇਕ ਇਹ ਕਾਰਨ ਵੀ ਮਹਿਸੂਸ ਹੋਣ ਲਗਦਾ। ਤੇਜ਼ ਸੁਭਾਅ ਦੀ ਹੋਣ ਕਰਕੇ ਪਤੀ-ਪਤਨੀ ਵਿਚ ਤਕਰਾਰ ਹੋਣਾ ਲਾਜ਼ਮੀ ਹੋ ਜਾਂਦਾ ਹੈ। ਅਜਿਹੀ ਔਰਤ, ਪਤੀ ਲਈ ਮੁਸੀਬਤ ਬਣ ਜਾਂਦੀ ਹੈ। ਸ਼ਰਮਾ ਜੀ ਇਸ ਪਹਾੜੀ ਇਲਾਕੇ ਦੀ ਅਖੌਣ ਮੇਰੇ ਨਾਲ ਸਾਂਝੀ ਕਰਦੇ:-
"ਹੱਲ ਤੜਾਕੀ, ਖੂੰਨੀ ਡਾਟੀ,
ਘਰ ਜਾਂਦਿਆਂ ਫੋਨ ਲਗਾਬੀ
ਅੱਜ ਮਰਿਆ ਜਾਂ ਕੱਲ੍ਹ ਕੀਆਂ ਰਾਹੀਂ।"
ਰਕਸ਼ਾ ਨੇ ਇਨ੍ਹਾਂ ਕੂ ਤਾਂ ਆਪ ਹੀ ਦੱਸਿਆ ਸੀ ਕਿ ਉਸ ਦਾ ਪਤੀ ਬਿਮਾਰ ਰਹਿੰਦਾ ਹੈ। ਦਿਲ ਦਾ ਮਰੀਜ਼ ਹੈ। ਅਸੀਂ ਪਤੀ ਦੀ ਇਸ ਬਿਮਾਰੀ ਦਾ ਕਾਰਨ 'ਰਕਸ਼ਾ' ਨੂੰ ਹੀ ਸਮਝਦੇ।
ਬੀਤੇ ਦਿਨਾਂ ਵਾਂਗ ਹੀ ਰਾਤ ਦੇ ਖਾਣੇ ਦਾ ਕੰਮ ਮੁਕਾ ਕੇ ਰਕਸ਼ਾ ਆਪਣੇ ਪੁੱਤਰ ਨਾਲ ਘਰ ਲਈ ਨਿਕਲੀ। ਵਲੰਟੀਅਰਜ਼ ਵਰਾਂਡੇ ਵਿਚ 'ਰਾਤਰੀ ਸਭਾ' ਵਿਚ ਸਭਿਆਚਾਰਕ ਪ੍ਰੋਗਰਾਮ ਲਈ ਬੈਠੇ ਸਨ । ਸ਼ਰਮਾ ਜੀ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ ਕਿ ਇੰਨੇ ਨੂੰ ਰਕਸ਼ਾ ਚੀਕਦੀ ਹੋਈ ਉਨ੍ਹਾਂ ਵੱਲ ਭੱਜੀ ਆਈ।
"ਸਾਬ੍ਹ ਜੀ ਸੱਪ, ਸਾਬ੍ਹ ਜੀ 'ਸੌਂਪ'। ਮੁੰਡਿਆਂ ਦੇ ਕਮਰੇ ਵੱਲ ਜਾਂਦਾ ਹੋਇਆ। ਸਿਆਹ ਕਾਲਾ। ਤਾਕੀਆਂ ਦਰਵਾਜ਼ੇ ਬੰਦ ਕਰੀ ਲੱਗ। ਜੇ ਅੰਦਰ ਵੜੀ ਗਿਆ ਤਾਂ ਫਿਰੀ ਬਾਹਰ ਕੱਢਣਾ ਮੁਸ਼ਕਲ ਹੋਈ ਜਾਣਾ। ਵਲੰਟੀਅਰਜ਼ ਵੀ, "ਕਿੱਥੇ ਐ-ਕਿੱਥੇ ਐ।" ਕਹਿੰਦੇ ਹੋਏ ਹੱਥਾਂ ਵਿਚ ਟਾਰਚਾਂ, ਪੱਥਰ ਲੈ ਕੇ ਰਕਸ਼ਾ ਵੱਲੋਂ ਦੱਸੇ ਪਾਸੇ ਵੱਲ ਨੂੰ ਚਲੇ ਗਏ।
ਕੁਝ ਨੇ ਝਟਪਟ ਤਾਕੀਆਂ ਤੇ ਦਰਵਾਜ਼ੇ ਬੰਦ ਕਰ ਲਏ। ਟਾਰਚ ਦੀ ਰੋਸ਼ਨੀ ਵਿਚ ਲਗਭਗ ਇਕ ਮੀਟਰ ਕਾਲਾ ਕਬਰਾ ਹੌਲੀ-ਹੌਲੀ ਕਮਰੇ ਵੱਲ ਵਧ ਰਿਹਾ ਸੀ। ਵੇਖਦਿਆ ਹੀ ਵੇਖਦਿਆਂ ਵਲੰਟੀਅਰਜ਼ ਨੇ ਉਸ ਕੋਬਰੇ ਨੂੰ ਪੱਥਰਾਂ ਨਾਲ ਕੁਚਲ ਸੁੱਟਿਆ। ਰਕਸ਼ਾ ਦਾ ਖ਼ਦਸ਼ਾ ਇਕਦਮ ਠੀਕ ਸੀ। ਜੇ ਸੱਚਮੁੱਚ ਰਕਸ਼ਾ ਦੀ ਨਜ਼ਰ ਕਬਰੇ ਤੇ ਨਾ ਪੈਂਦੀ ਤਾਂ ਇਹ ਪੱਕਾ ਸੀ ਕਿ ਕੋਬਰੇ ਨੇ ਵਲੰਟੀਅਰਜ਼ ਦੇ ਕਮਰੇ ਵਿਚ ਵੜ ਜਾਣਾ ਸੀ ਤੇ ਕਿਸੇ ਵੀ ਵੱਡੀ ਦੁਰਘਟਨਾ ਨੂੰ ਅੰਜ਼ਾਮ ਦੇ ਸਕਦਾ ਸੀ। ਇਹੋ ਗੱਲ ਸੋਚਦਿਆਂ ਸ਼ਰਮਾ ਜੀ ਨੇ ਸਾਰੀ ਰਾਤ ਅੱਖਾਂ ਵਿਚ ਹੀ ਲੰਘਾ ਦਿੱਤੀ ਸੀ। ਉਹ ਮਨ ਹੀ ਮਨ ਰਕਸ਼ਾ ਦਾ ਸ਼ੁਕਰੀਆ ਅਦਾ ਕਰ ਰਹੇ ਸਨ।
ਉਂਜ ਵੀ ਉਹ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਨਾ ਨਾ ਭੁੱਲਦੇ ਕਿ ਉਸ ਦੀ ਕਿਰਪਾ ਨਾਲ ਦਿਨ ਠੀਕ-ਠਾਕ ਲੰਘ ਗਿਆ। ਨਾਲ ਹੀ ਰੋਜ਼ਾਨਾ ਸਵੇਰੇ ਉਠਦਿਆਂ ਸਾਰ ਹੀ ਦੁਆ ਵੀ ਮੰਗਦੇ
ਕਿ ਉਨ੍ਹਾਂ ਦਾ ਅੱਜ ਦਾ ਦਿਨ ਨਿਰਵਿਘਨ ਲੰਘੇ। ਹਰ ਸਮੇਂ ਇਹ ਫਿਕਰ ਕਿ ਜਵਾਨ ਮੁੰਡੇ, ਪਿੰਡ ਵਿਚ ਕੋਈ ਪੁਆੜਾ ਨਾ ਖੜ੍ਹਾ ਕਰ ਦੇਣ। ਕਿਸੇ ਦਾ ਉਲਾਂਭਾ ਨਾ ਆਵੇ। ਕਿਸੇ ਨੂੰ ਸੱਟ ਨਾ ਲੱਗੇ। ਕੋਈ ਬਿਮਾਰ ਨਾ ਹੋਵੇ। ਆਪਸ ਵਿਚ ਲੜਨ ਨਾ। ਇੰਜ ਸ਼ੁਕਰ-ਸ਼ੁਕਰ ਕਰਦਿਆਂ ਕੈਂਪ ਦਾ ਆਖ਼ਰੀ ਦਿਨ ਵੀ ਆ ਗਿਆ ਸੀ। ਕੈਂਪ ਦੌਰਾਨ ਉਨ੍ਹਾਂ ਨੇ ਆਪਣੇ ਮਿਥੇ ਟੀਚੇ ਸਫ਼ਲਤਾਪੂਰਵਕ ਸਿਰੇ ਚੜ੍ਹਾ ਲਏ ਸਨ।
ਦਸ ਦਿਨ ਇਕੱਠੇ ਰਹਿ ਕੇ ਵਿਛੜਣ ਦਾ ਵੇਲਾ ਸੀ। ਸਾਰਿਆਂ ਦੇ ਮਨਾਂ ਵਿਚ ਘੋਰ ਉਦਾਸੀ ਦਾ ਆਲਮ ਸੀ। ਵਲੰਟੀਅਰਜ਼ ਇਕ ਦੂਸਰੇ ਨਾਲ ਮਿਲ ਕੇ ਰੋ ਰਹੇ ਸਨ। ਰਕਸ਼ਾ ਵਿਹਵਲ ਹੋ ਕੇ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੱਥਰੂ ਵਹਾਉਂਦੀ ਪਈ ਸੀ। ਵਲੰਟੀਅਰਜ਼ ਕੈਂਪ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਗਰੁੱਪ ਫੋਟੋ ਖਿਚਵਾ ਰਹੇ ਸਨ।
ਇਕ-ਇਕ ਸਮਾਨ ਦੀ ਗਿਣਤੀ ਕਰਾ ਕੇ ਨਾਲ ਲਿਆਂਦਾ ਸਾਮਾਨ ਪੂਰਾ ਕਰ ਲਿਆ ਸੀ। ਸ਼ਰਮਾ ਜੀ ਨੇ ਰਕਸ਼ਾ ਦੀ ਤਲੀ ਤੇ ਉਸ ਦਾ ਮਿਹਨਤਾਨਾ ਰੱਖਿਆ ਤਾਂ ਉਹ ਇਨਕਾਰ ਕਰਦਿਆਂ ਕਹਿਣ ਲੱਗੀ, "ਰੈਣ ਦੇਗੇ ਸਾਬ੍ਹ ਜੀ, ਮੈਂ ਬੀ ਤੁਹਾਡੇ ਲੇਖਾਂ ਬੱਚਿਆਂ ਦੀ ਸੇਵਾ ਕੀਤੀ ਐ, ਸੇਵਾ ਦੀ ਕੀਮਤ ਨੀ ਲਈ ਜਾਂਦੀ।" ਬੜਾ ਜ਼ੋਰ ਪਾਉਣ ਤੇ ਹੀ ਰਕਸ਼ਾ ਨੇ ਰਕਮ ਕਬੂਲ ਕੀਤੀ ਸੀ।
ਉਹ ਦਿਲਾਂ ਵਿਚ ਕੈਂਪ ਦੀਆਂ ਕਿੰਨੀਆਂ ਹੀ ਖੱਟੀਆਂ-ਮਿੱਠੀਆਂ ਯਾਦਾਂ ਸਮੇਟ ਕੇ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋ ਰਹੇ ਸਨ। ਜਾਂਦੇ ਵਕਤ ਰਕਸ਼ਾ ਨੂੰ ਉਨ੍ਹਾਂ ਤਿੰਨ ਲੜਕਿਆਂ ਨਾਲ ਬਹੁਤ ਪਿਆਰ ਨਾਲ ਗੱਲਾਂ ਕਰਦਿਆਂ ਵੇਖ ਸ਼ਰਮਾ ਜੀ ਦਾ ਮਨ ਇਕ ਵਾਰੀ ਫਿਰ ਉਸ ਪ੍ਰਤੀ ਨਫ਼ਰਤ ਨਾਲ ਭਰ ਗਿਆ ਸੀ। ਉਨ੍ਹਾਂ ਦੇ ਮਨ ਵਿਚ ਰਕਸ਼ਾ ਪ੍ਰਤੀ ਉਪਜੀ ਸਤਿਕਾਰ ਦੀ ਭਾਵਨਾ ਧੁੱਪ 'ਚ ਫੁੱਲਾਂ ਤੇ ਪਈ ਤ੍ਰੇਲ ਵਾਂਗ ਉੱਡ-ਪੁੱਡ ਗਈ ਸੀ । ਹਾਲਾਂਕਿ ਰਕਸ਼ਾ ਉਨ੍ਹਾਂ ਮੁੰਡਿਆਂ ਨੂੰ ਮੁੜ ਕੇ ਪਿੰਡ ਨਾ ਆਉਣ ਵਾਰੇ ਵਰਜਦੀ ਪਈ ਸੀ। ਸ਼ਾਇਦ ਉਹ ਰਕਸ਼ਾ ਨੂੰ ਪਿੰਡ ਆ ਕੇ ਮਿਲਣ ਦੀ ਜ਼ਿੱਦ ਕਰ ਰਹੇ ਸਨ।
ਦੂਸਰੇ ਦਿਨ ਮੈਂ ਸਕੂਲ ਗਿਆ ਤਾਂ ਇਕ ਸੂਚਨਾ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਸੀ। ਇਹ ਖ਼ਬਰ ਸ਼ਾਇਦ ਸ਼ਰਮਾ ਜੀ ਤੱਕ ਵੀ ਪੁੱਜ ਗਈ ਸੀ। ਉਹ ਵੀ ਸਾਰਾ ਮਾਜ਼ਰਾ ਜਾਨਣ ਵਾਸਤੇ ਸਵੱਖਤੇ ਹੀ ਸਾਡੇ ਸਕੂਲ ਪੁੱਜ ਗਏ ਸਨ। ਉਨ੍ਹਾਂ ਨੂੰ ਸਿਰ ਤੇ ਪਾਣੀ ਦਾ ਘੜਾ ਲੈ ਕੇ ਜਾਂਦੀ ਰਕਸ਼ਾ ਮਿਲ ਗਈ ਸੀ। ਉਨ੍ਹਾਂ ਨੇ ਫ਼ਿਕਰਮੰਦ ਹੋ ਕੇ ਰਕਸ਼ਾ ਨੂੰ ਪੁੱਛਿਆ ਸੀ, “ਤੈਨੂੰ ਪਤਾ ਐ, ਕੱਲ੍ਹ ਸ਼ਾਮੀ ਕੈਂਪ ਖ਼ਤਮ ਹੋਣ ਮਗਰੋਂ ਕੀ ਹੋਇਆ ਸੀ ?"
"ਆਹੋ ਸਾਬ੍ਹ ਜੀ, ਮਿੰਨ੍ਹ ਤਾਂ ਪੈਲੇ ਈ ਪਤਾ ਹਾ, ਤਾਹੀਂ ਤਾਂ ਮੈਂ ਵਾਰ- ਵਾਰ ਉਨੂੰ ਮੁੰਡੂਆਂ ਨੂੰ ਮਨ੍ਹਾਂ ਕਰਾ ਦੀ ਹੀ, ਕਿ ਮੁੜੀ ਕੇ ਇਸ ਪਿੰਡੇ ਵੱਲ ਮੂੰਹ ਨਾ ਕਰਿਉ। ਪਰ ਉਨ੍ਹਾਂ ਨੇ ਮੇਰੀ ਨੀ ਮੰਨੀ ਤੇ ਫਿਰੀ ਖ਼ਤਾ ਖਾਧੀ।"
"ਪਰ ਹੋਇਆ ਕੀ?"
"ਹੋਣਾ ਕੇ ਸਾਬ੍ਹ ਜੀ, ਉਹੀ ਹੋਇਆ ਜੋ ਇਸ ਉਮਰਾ ਦੀ ਮੁਢੀਰ
ਕਰਦੀ ਐ।"
"ਫਿਰ ਵੀ, ਕੀ ਹੋਇਆ, ਦੱਸੇਗੀ ਵੀ ਜਾਂ ਬੁਝਾਰਤਾਂ ਪਾਈ ਜਾਵੇਗੀ।" ਸ਼ਰਮਾ ਜੀ ਜਿਹੜੇ ਇੰਨੀਂ ਦੂਰੋਂ ਚੱਲ ਕੇ ਆਏ ਸਨ। ਉਹ ਕਾਹਲੀ ਨਾਲ ਸਭ ਕੁਝ ਜਾਣ ਲੈਣਾ ਚਾਹੁੰਦੇ ਸਨ। ਰਕਸ਼ਾ ਸੀ ਕਿ ਗੱਲ ਨੂੰ ਲਮਕਾਈ ਜਾਂਦੀ ਸੀ।
"ਸਾਬ੍ਹ ਜੀ, ਮੈਂ ਉਸ ਦਿਨ ਤੁਸਾਂ ਜੋ ਗਲਾਇਆ ਹਾ ਨਾ, ਕਿ ਕਮਰੇ ਦੀਆਂ ਮਗਰ ਨੂੰ ਖੁਲ੍ਹਦੀਆਂ ਤਾਕੀਆਂ ਬੰਦ ਕਰਾਈ ਦੇਗੇ। ਮਗਰਲੇ ਖੇਤਾਂ ਵਿਚ ਔਰਤਾਂ ਤੇ ਜਵਾਨ ਕੁੜੀਆਂ ਕੰਮੇ ਨੂੰ ਆਉਂਦੀਆਂ। ਅਸਲ ਵਿਚ ਇਨ੍ਹਾਂ 'ਚੋਂ ਕੁਝ ਮੁੰਡੂਆਂ ਨੇ ਉਨ੍ਹਾਂ ਨੂੰ ਟਿੱਚਰ ਕਰਨੀ ਸ਼ੁਰੂ ਕਰੀ ਦਿੱਤੀ ਹੀ, ਜਿਸ ਕਰੀ ਕੇ ਉਨ੍ਹਾਂ ਖੇਤਾਂ ਦਾ ਮਾਲਕ ਬੇਤਾ ਨਰਾਜ਼ ਹਾਂ। ਉਹ ਤਾਂ ਜਧਾੜੀ ਇਨ੍ਹਾਂ ਨੂੰ ਕੁਟਾਪਾ ਵੇਰਨ ਨੂੰ ਫਿਰਦਾ ਹਾ। ਜੀਆਂ ਈ ਮਿੰਨੂ ਭਿਣਕ ਪਈ ਹੀ, ਮੈਂ ਉਸ ਅੜ੍ਹਬ ਬੰਦੇ ਨੂੰ ਸਮਝਾਇਆ ਹਾ। ਅਸਾਂ ਜੋ ਮੁੰਡੂਆਂ ਨੂੰ ਸਮਝਾਈ ਦਿੰਦੇ ਆਂ, ਈਆ ਕੈਂਪ ਦੀ ਬਦਨਾਮੀ ਹੋਗੀ, ਪਿੰਡ ਦੀਆਂ ਧੀਆਂ-ਭੈਣਾਂ ਦੀਆਂ ਬੀ ਗੋਲਾਂ ਹੋਣੀਆਂ, ਨਾਲੇ ਤੁਹਾਡੀ ਦਿਨ-ਰਾਤ ਦੀ ਮਿਹਨਤ ਤੇ ਮੈਂ ਪਾਣੀ ਫਿਰਦਾ ਨੀ ਸੀ ਦਿਖੀ ਸਕਦੀ। ਇਸੇ ਲਈ ਤਾਂ ਮੈਂ ਉਨ੍ਹਾਂ ਮੁੰਡੂਆਂ ਦੀ ਡਿਊਟੀ ਆਪਣੇ ਨਾਲ ਲੰਗਰ ਤੇ ਲੈਣ ਦੀ ਸਫਾਰਸ਼ ਕੀਤੀ ਹੀ। ਮੇਰੀ ਕੋਸ਼ਿਸ਼ ਹੀ ਕਿ ਇਨ੍ਹਾਂ ਦਾ ਧਿਆਨ ਉਧਰੋਂ ਹਟੀ ਜਾਵੇ, ਮੈਂ ਇਨ੍ਹਾਂ ਨੂੰ ਪਤਿਆਈ ਕੇ ਰੱਖਗੀ। ਮੈਂ ਕਲ੍ਹ ਬੀ ਜਾਣ ਲੱਗਿਆ ਇਨ੍ਹਾਂ ਨੂੰ ਬੜਾ ਗਲਾਇਆ ਹਾ, ਦਿੱਖਿਆ ਮੁੜੀ ਕੇ ਇਧਰੇ ਨੂੰ ਮੂੰਹ ਕਰਦੇ। ਪਰ ਸਾਬ੍ਹ ਜੀ, ਇਹ ਆਪ ਮੁਹਾਰੀ ਮੁਢੀਰ ਕੁੱਥੇ ਟਲਣ ਆਲੀ। ਸ਼ਾਮੀ ਮੁੜੀ ਕੇ ਇਧਰ ਆਈ ਗੇ ਹੋ ਸੈਰ ਕਰਦੇ, ਬਸ ਪਿੰਡ ਦੇ ਮੁੰਡੂਆਂ ਨੇ ਫਿਰ ਵੜੀ ਕੇ ਚੰਗੀ ਛਿੱਤਰ ਪਰੇਡ ਕੀਤੀਉ ਉਨ੍ਹਾਂ ਦੀ। ਇਸੇ ਗੱਲਾਂ ਤੋਂ ਮੈਂ ਡਰਦੀ ਹੀ, ਉਹੀ ਹੋਇਆ ਸਾਬ੍ਹ ਜੀ।"
"ਕੋਈ ਗੱਲ ਨੀ, ਰਕਸ਼ਾ ਆਪਣੇ ਕੀਤੇ ਦੀ ਸਜ਼ਾ ਭੁਗਤੀ ਦੇ ਉਨ੍ਹਾਂ ਨੇ। ਇਹ ਸ਼ੁਕਰ ਐ ਕਿ ਇਹ ਸਭ ਤੇਰੇ ਕਰਕੇ, ਕੈਂਪ ਦੌਰਾਨ ਨਹੀਂ ਵਾਪਰਿਆ। ਇੰਨੇ ਨੂੰ ਰਕਸ਼ਾ ਸਿਰ ਤੋਂ ਪਾਣੀ ਦਾ ਭਰਿਆ ਘੜਾ ਉਤਾਰ ਕੇ ਕੈਂਪ ਦੌਰਾਨ ਸਕੂਲ ਦੀ ਚਾਰਦੀਵਾਰੀ ਨਾਲ-ਨਾਲ ਲਾਏ ਬੂਟਿਆਂ ਨੂੰ ਪਾਣੀ ਦੇਣ ਲੱਗ ਪਈ ਸੀ।
"ਚੰਗਾ, ਰਕਸ਼ਾ ਮੈਨੂੰ ਮਾਫ਼ ਕਰੀਂ। ਕੈਂਪ ਦੌਰਾਨ ਮੈਂ ਤੇਰੇ ਵਾਰੇ ਪਤਾ ਨਹੀਂ ਕੀ-ਕੀ ਪੁੱਠਾ-ਸਿੱਧਾ ਸੋਚਦਾ ਰਿਹਾ ਤੇ ਕਹਿੰਦਾ ਰਿਹਾ।" ਭਰੇ ਗੰਚ ਨਾਲ ਪਛਤਾਵੇ ਦੇ ਅਹਿਸਾਸ 'ਚ ਡੁੱਬੇ ਸ਼ਰਮਾ ਜੀ ਦੇ ਬੋਲ ਸੁਣ ਕੇ ਰਕਸ਼ਾ ਦੀਆਂ ਅੱਖਾਂ ਵੀ ਭਿੱਜ ਗਈਆਂ ਸਨ।
"ਸਾਬ੍ਹ ਜੀ, ਫਿਕਰ ਨਾ ਕਰਿਉ। ਮੈਂ ਤੁਹਾਡੇ ਵੱਲੋਂ ਲੁਆਏ ਇਨ੍ਹਾਂ ਬੂਟਿਆਂ ਨੂੰ ਸਿੰਜਦੀ ਰਹਾਂਗੀ। ਇਹ ਬੂਟੇ ਬਚੇ ਰਹਿਣਗੇ ਤਾਂ ਘੱਟੋ-ਘੱਟ ਇਨ੍ਹਾਂ ਨੂੰ ਦਿੱਖੀ ਕੇ, ਮੇਰੇ ਮਨ ਅੰਦਰ ਕੈਂਪ ਦੇ ਦਿਨਾਂ ਦੀ ਯਾਦ ਤਾਜ਼ਾ ਰਹੇਗੀ।"
ਰਕਸ਼ਾ ਨੇ ਪ੍ਰੋਗਰਾਮ ਅਫ਼ਸਰ ਸ਼ਰਮਾ ਜੀ ਨੂੰ ਭਰੋਸਾ ਦੁਆਉਂਦਿਆਂ ਕਿਹਾ ਸੀ।
28 ਜ਼ਖ਼ਮੀ ਕੂੰਜ
ਇਕ ਦਿਨ ਪਹਿਲਾਂ ਬਰਖਾ ਨਾਲ ਗੜੇਮਾਰ ਵੀ ਹੋਈ ਸੀ। ਇਸ ਨਾਲ ਪੋਹ ਦੀ ਠੰਡ ਤੇ ਜਵਾਨੀ ਆ ਗਈ ਸੀ। ਇਸ ਦੇ ਨਾਲ ਹੀ ਲਗਭਗ ਇਕ ਸਾਲ ਮਗਰੋਂ ਅਚਾਨਕ ਕਮਲ ਦੇ ਮੁੜ ਆਉਣ ਦੀ ਖ਼ਬਰ ਨੇ ਕੜਾਕੇ ਦੀ ਲਹੂ ਜਮਾਉਂਦੀ ਠੰਡ ਵਿਚ ਵੀ ਪਿੰਡ ਦਾ ਮਾਹੌਲ ਗਰਮਾ ਕੇ ਰੱਖ ਦਿੱਤਾ ਸੀ। ਜੰਗਲ ਦੀ ਅੱਗ ਵਾਂਗ ਫੈਲੀ ਇਸ ਖ਼ਬਰ ਨਾਲ ਇਕ ਵਾਰ ਫਿਰ ਘਰ-ਘਰ ਉਸਦੀ ਚਰਚਾ ਸ਼ੁਰੂ ਹੋ ਗਈ ਸੀ। ਲੋਕਾਂ ਨੂੰ ਮੌਕਾ ਮਿਲ ਗਿਆ ਸੀ ਲੂਣ ਮਿਰਚ ਲਾ ਕੇ ਸੁਆਦ ਲੈਣ ਦਾ।
ਪੰਡਤ ਜੀ ਦੀ ਦੁਕਾਨ 'ਤੇ ਆਧਰਮੀਆਂ ਦੇ ਬਰੜੂ ਨੇ ਦੱਸਿਆ ਸੀ, ਕਮਲੇ ਦੇਹਰੀਆਂ 'ਤੇ ਪਈ, ਆਪਣੀ ਈ ਛੰਨੀ ਲਾਗੇ। ਉਦੋਂ ਪਿੰਡੇ 'ਤੇ ਥਾਂ- ਥਾਂ ਫੌਂਟ ਪਏ ਉ ਨੇ-ਔਖੇ-ਔਖੇ ਸਾਹ ਲੈਂਦੀ ਹੱਡੀਆਂ ਦੀ ਮੁੱਠ ਬਣੀ ਗਈਓ ਏ, ਪਛਾਣੀ ਨੀ ਹੁੰਦੀ, ਘੜੀਆਂ ਪਲਾਂ ਦੀ ਪਰੌਣੀ ਲੱਗਾ ਦੀਏ?"
ਫਿਰ ਦੁਪਹਿਰ ਵੇਲੇ, ਉਸੇ ਦੁਕਾਨ ਸਾਹਮਣੇ ਪਿੱਪਲ ਦੇ ਥੜ੍ਹੇ 'ਤੇ ਪਿੰਡ ਦੀ ਪੂਰੀ ਪੰਚਾਇਤ ਬੈਠੀ ਸੀ। ਛੁੱਟੀ ਦੀ ਘੰਟੀ ਵੱਜਣ ਕਰਕੇ ਬੱਚੇ ਆਪੋ- ਆਪਣੇ ਘਰੀਂ ਚਲੇ ਗਏ ਸਨ, ਪਰ ਮਾਸਟਰ ਕਮਲੇ ਨੂੰ ਵੇਖਣ ਲਈ ਉੱਥੇ ਹੀ ਰੁਕ ਗਏ ਸਨ। ਹਾਲਾਂਕਿ ਪਿੰਡ ਵਾਲਿਆਂ ਦੇ ਘਰ ਵੀ ਦੂਰ-ਦੂਰ ਖਿੱਲਰੇ ਹੋਏ ਸਨ। ਖੂਹ ਜਾਂ ਪੰਡਤ ਜੀ ਦੀ ਦੁਕਾਨ 'ਤੇ ਆਉਂਦੇ-ਜਾਂਦੇ ਲੋਕਾਂ ਨੂੰ ਛੱਡ ਕੇ, ਸਾਰੀ ਖੇਡ ਲੰਘ ਕੇ ਵੀ ਪਤਾ ਹੀ ਨਾ ਚਲਦਾ ਕਿ ਇਥੇ ਕੋਈ ਪਿੰਡ ਵੀ ਵਸਦਾ ਹੈ, ਪਰ ਉਸ ਦਿਨ ਤਾਂ ਜਿਵੇਂ ਲੋਕਾਂ ਦਾ ਹੜ੍ਹ ਹੀ ਆ ਗਿਆ ਸੀ। ਉਂਜ ਹੀ ਜਿਵੇਂ ਸਾਰਾ ਸਾਲ ਖੁਸ਼ਕ ਪਈ ਇਹ ਪਥਰੀਲੀ ਖੇਡ ਬਰਸਾਤਾਂ ਵਿਚ ਚੜ੍ਹ ਜਾਂਦੀ ਹੁੰਦੀ ਹੈ। ਸਾਰਿਆਂ ਦੇ ਦਿਲ ਜਿਗਿਆਸਾ ਤੇ ਬੇਤਾਬੀ ਨਾਲ ਧੜਕ ਰਹੇ ਸਨ ਕਿ ਕਮਲੇ ਕੀ ਬਿਆਨ ਦੇਵੇਗੀ। ਉਂਜ ਬਰੜੂ ਦੇ ਕਹਿਣ ਮੁਤਾਬਕ ਕਮਲੇ ਅਜੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਸੀ।
ਥੜ੍ਹੇ 'ਤੇ ਖੱਬੇ ਪਾਸੇ ਸਰਪੰਚ, ਪੰਚਾਇਤ ਦੇ ਮੈਂਬਰ ਤੇ ਪਿੰਡ ਦੇ ਹੋਰ ਸਿਆਣੇ ਮੋਹਤਬਰ ਸੱਜਣ ਬੈਠੇ ਸਨ। ਸੱਜੇ ਪਾਸੇ ਛੋਟੇ ਜਿਹੇ ਮੰਜੇ 'ਤੇ ਪੁਰਾਣੇ ਗਧੇਲੂ ਵਿਚ ਗੰਢ ਜਿਹੀ ਬਣ ਕੇ ਪਈ ਸੀ ਕਮਲੇ। ਉਹ ਕਿਸੇ ਅੱਠ-ਦਸ ਸਾਲ ਦੇ ਭੁੱਖਮਰੀ ਦੇ ਸ਼ਿਕਾਰ ਬੱਚੇ ਵਰਗੀ ਲਗਦੀ ਪਈ ਸੀ। ਕਮਲੇ ਦਾ ਬਾਪੂ ਕਰਮੂ, ਮੰਜੇ ਦੇ ਸਹਾਣੇ ਦੋਵੇਂ ਹੱਥ ਜੋੜ ਕੇ ਬੇਠਾ ਸੀ। ਉਸਦੀ ਮਾਂ ਵੀ ਘੁੰਡ ਕੱਢ ਕੇ ਗੋਡਿਆਂ 'ਤੇ ਸਿਰ ਟਿਕਾ ਕੇ ਆਪਣੀ ਕਿਸਮਤ ਨੂੰ ਰੋਂਦੀ ਪਈ ਸੀ।
ਸ਼ੰਭੂ ਨੰਬਰਦਾਰ ਨੇ ਖੁਸਰ-ਫੁਸਰ ਕਰਦੇ ਹਾਜ਼ਰ ਲੋਕਾਂ ਨੂੰ ਚੁੱਪ ਦਾ ਦਾਨ ਬਖਸ਼ਣ ਦੀ ਅਪੀਲ ਕੀਤੀ। ਫਿਰ ਆਪਣੀਆਂ ਕਾਚਰੀਆਂ ਅੱਖਾਂ ਨੂੰ ਛੇਤੀ-ਛੇਤੀ ਝਪਕਾਉਂਦਿਆਂ ਤੇ ਦੰਦਾਂ ਦੀ ਵਿਰਲ ਵਿਚ ਤੀਲਾ ਫੋਰਦਿਆਂ ਉਸ ਨੇ ਤਿੱਖੀ ਆਵਾਜ਼ ਵਿਚ ਕਿਹਾ, "ਜਨਾਬ ਭਰੀ ਪੰਚੇਤਾ ਨੂੰ ਬੇਨਤੀ ਕੀਤੀ ਜਾਂਦੀ ਐ ਕਿ ਕਰਮੂ ਵਲਦ ਰੁਲਦੂ ਮੁਹੱਲਾ ਆਧਰਮੀਆਂ ਨੇ ਸਾਲ ਕੁ ਪਹਿਲਾਂ,
ਪੰਚੇਤਾ ਨੂੰ ਇਕ ਦਰਖ਼ਾਸ ਦਿੱਤੀ ਹੀ ਕਿ ਉਂਦੀ ਜਵਾਨ ਕੁੜੀ ਕਮਲੇ ਚਾਣ- ਚੱਕ ਗੁੰਮ ਹੋ ਗਈ ਸੀ। ਉਦੋਂ ਇਨੀਂ ਕੁਸੇ 'ਤੇ ਵੀ ਸ਼ੱਕ ਜ਼ਾਹਿਰ ਨਹੀਂ ਸੀ ਕੀਤਾ, ਉਣ ਸਾਲੇ ਕੁ ਮਗਰੋਂ ਊਆਂ ਈ ਚਾਣ ਚੱਕ ਪਿੰਡ ਬਿਚ ਇਸ ਮਾੜੀ ਹਾਲਤਾ ਬਿਚ ਪਈ ਮਿਲੀ ਐ....। ਆਪਣੀਆਂ ਦੋਹਰੀਆਂ ਵਿਚ ਈ। ਕਮਲੇ ਆਪਣੀ ਇਸ ਹਾਲਤ ਲਈ, ਪਿੰਡੇ ਦੇ ਕੁੱਝ ਜੀਆਂ ਦਾ ਨਾ ਲੈਂਦੀ ਐ ਤੇ ਪੰਚੇਤਾ ਤੋਂ ਨਿਆਂ ਦੀ ਗੁਹਾਰ ਕਰਦੀ ਹੈ।"
"ਕਮਲੋ ਧੀਏ, ਆਪਣੀ ਹੱਡ ਬੀਤੀ ਸੋਚ-ਸੱਚੀ ਦੱਸੀ ਦੇ ਸਾਰਿਆਂ ਨੂੰ। ਦਿੱਖਿਆਂ ਕੁੱਝ ਲੁਕਾਂਦੀ। ਡਰਨਾ ਬਿਲਕੁਲ ਨੀ।" ਦਰਮਿਆਨੇ ਕੱਦ ਤੇ ਇਕਹਰੇ ਸਰੀਰ ਵਾਲੇ ਅਧਖੜ ਸਰਪੰਚ ਨੇ ਔਰਤਾਂ ਵਰਗੀ ਤਿੱਖੀ ਤੇ ਪਤਲੀ ਜਿਹੀ ਆਵਾਜ਼ ਵਿਚ ਕਿਹਾ।
ਕਮਲੋ ਦੀ ਮਾਂ ਨੇ ਆਪ ਵੀ ਮੰਜੇ 'ਤੇ ਬੈਠਦਿਆਂ ਕਮਲੇ ਦੇ ਸਿਰ ਨੂੰ ਆਪਣੀ ਢਾਸਣਾ ਦੇ ਕੇ ਬਿਠਾਇਆ ਸੀ। ਸੋਚ-ਮੁੱਚ ਕਮਲ ਇੰਨੀ ਕਮਜ਼ੋਰ ਹੋ ਗਈ ਸੀ ਕਿ ਉਹ ਪਛਾਨਣੀ ਬਹੁਤ ਹੀ ਮੁਸ਼ਕਿਲ ਸੀ। ਖੂਬਸੂਰਤ ਚਿਹਰੇ ਦੀ ਥਾਂ ਹੱਡੀਆਂ ਉਭਰੀਆਂ ਨਜ਼ਰ ਆਉਂਦੀਆਂ ਸਨ। ਹਿਰਨੀ ਵਰਗੀਆਂ ਅੱਖਾਂ 'ਚੋਂ ਚੰਚਲਤਾ ਗਾਇਬ ਸੀ। ਉਨ੍ਹਾਂ ਵਿਚ ਸਹਿਮ ਤੇ ਭੇਅ ਦੀ ਪਿਲੱਤਣ ਭਰੀ ਹੋਈ ਸੀ। ਟੋਇਆਂ ਵਿਚ ਧਸੀਆਂ ਅੱਖਾਂ ਤੇ ਹੇਠਾਂ ਕਾਲੀਆਂ ਛਾਈਆਂ ਕਰਕੇ ਚੇਹਰਾ ਕਰੂਪ ਹੋ ਗਿਆ ਸੀ। ਪਿੰਜਰ ਮਾਤਰ ਬਣੀ ਕਮਲੇ ਨੂੰ ਵੇਖ ਕੇ, ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਇਹ ਉਹ ਕਮਲ ਹੈ ਜਿਹੜੀ ਸਾਲ ਭਰ ਪਹਿਲੋਂ ਪਾਣੀ ਨਾਲ ਭਰਿਆ ਵੱਡਾ ਸਾਰਾ ਘੜਾ ਸਿਰ 'ਤੇ ਟਿਕਾਏ, ਦੋਵੇਂ ਹੱਥ ਛੱਡ ਕੇ ਮਟਕ-ਮਟਕ ਤੁਰਦੀ, ਆਧਰਮੀਆਂ ਦੇ ਖੂਹ ਤੋਂ ਸਾਰੀ ਖੇਡ ਲੰਘ ਕੇ, ਸਾਹਮਣੇ ਉੱਚੀ ਪਹਾੜੀ ਦੇ ਸਿਖ਼ਰ 'ਤੇ ਸਥਿਤ ਆਪਣੇ ਘਰ ਪੁਜਦੀ ਸੀ। ਉਸ ਦੀ ਸਰੀਰਕ ਸੁੰਦਰਤਾ ਸਾਹਮਣੇ ਕਈ ਵਿਸ਼ਵ ਸੁੰਦਰੀਆਂ' ਪਾਣੀ ਭਰਦੀਆਂ ਨਜ਼ਰ ਆਉਂਦੀਆਂ ਸਨ ਤੇ ਬਿੱਲਾ ਮਾਸਟਰ ਉਸ ਨੂੰ ਆਪਣੀ ਜੀਵਨ ਸਾਬਣ ਬਣਾਉਣ ਦੇ ਸੁਪਨੇ ਵੇਖਦਾ ਹੁੰਦਾ ਸੀ। ਕਮਲ ਦੀ ਅਜਿਹੀ ਤਰਸਯੋਗ ਹਾਲਤ ਵੇਖ ਕੇ ਬਿੱਲੇ ਦਾ ਕਾਲਜਾ ਮੂੰਹ ਨੂੰ ਆ ਗਿਆ ਸੀ। ਉਹ ਸਰ੍ਹਾ 'ਚ ਬੇਠਾ ਦੰਦ ਕਰੀਚ ਰਿਹਾ ਸੀ ਤੇ ਉਸ ਦਰਿੰਦੇ ਦੇ ਲਹੂ ਦਾ ਤਿਰਹਾਇਆ ਹੋਇਆ ਫਿਰਦਾ ਸੀ, ਜਿਸ ਨੇ ਕਮਲੇ ਦੀ ਅਜਿਹੀ ਦੁਰਗਤੀ ਕੀਤੀ ਸੀ।
ਸਰਪੰਚ ਦੇ ਹੁਕਮ 'ਤੇ ਕਮਲ ਨੇ ਬਹੁਤ ਹੀ ਮਹੀਨ, ਮਰੀਅਲ ਤੇ ਮੱਧਮ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, “ਮਿੰਨ੍ਹ ਏਸ ਮਾਨ੍ਹੇ ਨੇ ਬਰਬਾਦ ਕਰੀ ਦਿੱਤਾ।" ਕਮਲੇ ਨੇ ਭਰੀ ਸਭਾ ਵਿਚ ਮੁੱਛਾਂ ਨੂੰ ਤਾਅ ਦਿੰਦੇ ਰਾਜਪੂਤਾਂ ਦੇ ਮਾਨ੍ਹੇ ਵੱਲ ਉਂਗਲੀ ਕਰਦਿਆਂ ਦੋਸ਼ ਲਾਇਆ ਤਾਂ ਸਾਰਿਆਂ ਦੇ ਮੂੰਹ ਹੈਰਾਨੀ ਨਾਲ ਟੱਡੇ ਰਹਿ ਗਏ ਸਨ। ਮਾਨਾ ਸਿੰਘ ਨੇ ਵੀ ਇਕਦਮ ਉਲਰਦਿਆਂ ਕਿਹਾ ਸੀ, "ਨੀ ਜਨਾਬ, ਏਹ ਛੋਕਰੀ ਸਰਾਸਰ ਝੂਠ ਬੋਲਾ ਦੀ ਐ। ਮਿੰਨੂ ਝੂਠਾ ਫਸਾਣ ਦੀ ਸਾਜ਼ਿਸ਼ ਘੜੀਓ ਏ ਇਨੂ ਆਧਰਮੀਆਂ ਨੇ...।"
"ਆਪਣੀਆ ਜ਼ੁਬਾਨਾ ਨੂੰ ਲਗਾਮ ਦੇ ਮਾਨਿਆ, ਪੋਲੋਂ ਕਮਲੇ ਦੀ
ਪੂਰੀ ਗੱਲਾ ਤਾਂ ਸੁਣੀ ਲੈਣ ਦੇ। ਫਿਰੀ ਤਿੰਨ੍ਹ ਥੀ ਪੂਰਾ ਮੌਕਾ ਮਿਲਗ, ਆਪਣਾ ਪੱਖ ਰੱਖਣ ਦਾ।" ਸਰਪੰਚ ਨੇ ਮਾਨ੍ਹ ਸਿੰਘ ਨੂੰ ਚੁੱਪ ਕਰੋਦਿਆਂ ਪੂਰੇ ਰੋਹਬ ਨਾਲ ਕਿਹਾ ਸੀ।
"ਚੱਲ, ਪੁੱਤਰ ਗਲਾਈ ਜਾ ਤੂੰ ਆਪਣੀ ਗੱਲ। ਘਾਬਰਨਾ ਨੀ, ਡਰਨਾ ਨੀ ਕੁਸੇ ਤੋਂ, ਝੂਠ ਬਿਲਕੁਲ ਨੀ ਬੋਲਣਾ।"
ਕਮਲੋ ਫਿਰ ਬੋਲੀ ਸੀ, "ਸਾਰਿਆਂ ਨੂੰ ਪਤਾ, ਮੈਂ ਮਾਨ੍ਹੇ ਕੀਆਂ ਛੰਨੀ ਗੋਹਾ ਕੂੜਾ ਸੱਤਣ ਜਾਂਦੀ ਹੈ। ਇਨੀ ਮਿੰਨ੍ਹ ਗਲਾਇਆ ਹਾ, ਮੈਂ ਤਿੰਨ੍ਹ ਆਪਣੀ ਤੀਮੀ ਬਣਾਈ ਕੇ ਰੱਖਗਾ। ਚਲ ਪਿੰਡ ਦੌੜੀ ਚਲੀਏ। ਇਥੇ ਮੇਰੀਆ ਭਰਜਾਈਆ ਨੇ ਨੀ ਸਾਨੂੰ ਜੀਣ ਦੇਣਾ।"
ਮਾਨ੍ਹ ਸਿੰਘ ਨੇ ਖੇਤੀਬਾੜੀ ਲਈ ਇਕ ਬੋਲਦਾਂ ਦੀ ਜੋੜੀ, ਇਕ ਮੱਝ ਤੇ ਇਕ ਗਾਂ ਵੀ ਰੱਖੀ ਹੋਈ ਸੀ। ਫੌਜਣ ਭਰਜਾਈ ਦੀ ਮਦਦ ਲਈ ਉਸ ਨੇ ਕਮਲੇ ਨੂੰ ਕੰਮ 'ਤੇ ਰੱਖਿਆ ਹੋਇਆ ਸੀ। ਉਹ ਡੰਗਰਾਂ ਦਾ ਗੋਹਾ-ਕੂੜਾ ਸਾਫ਼ ਕਰ ਦਿੰਦੀ। ਖੇਤਾਂ 'ਚੋਂ ਘਾਹ ਖੇਤ ਦਿੰਦੀ। ਮੇਲ (ਦੋਸੀ ਖਾਦ) ਖੇਤਾਂ 'ਚ ਸੁੱਟਵਾ ਦਿੰਦੀ। ਬਿਜਾਈ, ਗੋਡੀ ਤੇ ਵਾਢੀ ਵਿਚ ਵੀ ਹੱਥ ਵੰਡਾਉਂਦੀ। ਘਰ ਦਾ ਲਿੱਪਣਾ-ਪੋਚਣਾ ਸੰਵਰਨਾ ਲਗਭਗ ਸਾਰੇ ਹੀ ਕੰਮਾਂ ਵਿਚ ਕਮਲ ਫੌਜਣ ਦੀ ਮਦਦਗਾਰ ਹੁੰਦੀ। ਲੋੜ ਪੈਣ 'ਤੇ ਕਮਲੇ ਦੇ ਬਾਪੂ ਨੂੰ ਵੀ ਦਿਹਾੜੀ 'ਤੇ ਬੁਲਾ ਲਿਆ ਜਾਂਦਾ ਸੀ। ਸਰਪੰਚ ਨੇ ਗਲਾ ਖੰਖਾਰ ਕੇ ਪੁੱਛਿਆ, "ਚੰਗਾ ਬੱਚਾ ਸੱਚੇ- ਸੱਚ ਗਲਾਈ ਤੁਸਾ ਜੋ ਇਥੇ ਵੀ ਤੀਮੀਆ-ਆਦਮੀਆ ਲੇਖਾ ਕਦੇ ਕੱਠੇ ਹੋਏ ਹੋ ?"
"ਆਹੋ, ਏਹ ਮਿੰਨੂ ਖੇਤਾਂ ਬਿਚ ਬਣਾਈ ਡੰਗਰਾਂ ਆਲੀ ਛੰਨੀ ਤੇ, ਕੰਮੇ ਬਹਾਨੇ ਸੱਦੀ ਲੈਂਦਾ ਹਾ, ਫਿਰੀ ਮਿਨੂ ਆਪਣੇ ਨਾਲ ਸੌਣ ਨੂੰ ਗਲਾਂਦਾ ਹਾ।"
"ਈਆਂ ਕਿਨੀਆ ਬਾਰੀਆ ਹੋਇਆ ਹਗ ?"
"ਬੜੀਆ ਬਾਰੀਆ....।
" ਤੂੰ ਨਾ ਕੈਂਹ ਨੀ ਕੀਤੀ.....।"
"ਇਨੀ ਮਿਨੂ ਗਲਾਇਆ ਹਾ, ਅਸੀਂ ਬਿਆਹ ਕਰੀ ਲੈਣਾ। ਮੈਂ ਇਧੀਆਂ ਗੱਲਾਂ ਬਿੱਚ ਆਈ ਗਈ ਹੀ.. ਈਧੇ ਤੇ ਬਿਸਬਾਸ ਕਰੀ ਲੋਆ ਹਾ।"
"ਫਿਰੀ ਪਿੰਡ ਤੂੰ ਆਪਣੀਆ ਮਰਜ਼ੀ ਨਾਲ ਗਈ ਹੀ ਨਾ।"
"ਇਥੋਂ ਜਾਣ ਤੋਂ ਪੈਲਾਂ ਮੇਰੇ ਨਿਆਣਾ ਹੋਣ ਆਲਾ ਹਾ। ਇਹ ਮਿੰਨੂ ਗਲਾਂਦਾ ਹਾ, ਪਿੰਡੇ ਦੇ ਡਾਕਟਰੇ ਤੋਂ ਦਬਾਈ ਲਈ ਕੇ ਇੰਨ੍ਹ ਮਾਰੀ ਸੁੱਟ। ਮੈਂ ਗਲਾਇਆ ਹਾ, ਇਕ ਪੱਖੋਂ ਤੂੰ ਗਲਾਨਾ ਤੂੰ ਮਿਨੂੰ ਆਪਣੀ ਘਰੇਆਲੀ ਬਣਾਈ ਕੇ ਰਖਣਾ, ਫਿਰੀ ਤੂੰ ਆਪਣਾ ਨਿਆਣਾ ਮਾਰਨ ਨੂੰ ਕੈਂਹ ਗਲਾਨਾ। ਇਨੀ ਮਤਾ ਜ਼ੋਰ ਪਾਇਆ ਹਾ ਤਾਂ ਮੈਂ ਪੰਡਿਤ ਦੀ ਹੱਟੀਆ ਆਲੇ ਡਾਗਧਰੇ ਨੂੰ ਦੱਸਆਿ ਹਾ। ਉਨੀ ਗਲਾਇਆ ਹਾ ਮਤੇ ਦਿਨ ਹੋਈਗੇ, ਦਬਾਈ ਨਾਲ ਨੀ ਗੱਲ ਬਨਣੀ। ਫਿਰੀ ਇਨੀ ਸਕੀਮ ਬਣਾਈ ਹੀ, ਅਖੇ ਚੱਲ ਸ਼ਹਿਰੇ ਚਲੀਕੇ ਰੇਹਗੇ। ਮੈਂ ਕੋਈ
ਕੰਮ ਧੰਦਾ ਕਰੀ ਲੱਗਾ। ਮੈਂ ਬੀ ਮੰਨੀ ਗਈ ਹੀ।"
"ਫਿਰੀ ਕੇ ਹੋਇਆ?" ਸਰਪੰਚ ਸਮੇਤ ਸਾਰਿਆਂ ਦੀ ਹੈਰਾਨੀ ਤੇ ਦਿਲਚਸਪੀ ਵਧ ਗਈ ਸੀ। ਕਮਲ ਦੀ ਗਾਥਾ ਸੁਣ ਕੇ।
"ਇਨੀ ਮਿਨੂ ਸਬੇਰੇ ਮੂੰਹ ਅਨੇਰੇ ਧਾਰੇ ਆਲੀ ਬੜੀ (ਬੋਹੜ) ਹੇਠਾਂ ਪੁੱਜਣ ਨੂੰ ਗਲਾਇਆ ਹਾ। ਜਿਸਨੇ ਮੈਂ ਉਥੇ ਪੁੱਜੀ ਏਹ ਮਿਨੂ ਨਿਹਾਲਾ ਦਾ ਹਾ। ਅਸੀਂ ਖੰਡ-ਖੰਡ ਚਲੀ ਕੇ, ਪੈਦਲ ਈ ਤਲਬਾੜੇ ਪੁੱਜੀਗੇ ਹੈ। ਫਿਰੀ ਉੱਥੋਂ ਬਸ ਫੜੀਕੋ ਮਿੰਨ੍ਹ ਸ਼ਹਿਰੇ ਨੂੰ ਲੇਈ ਗੋਆ ਹਾ।"
"ਕਿਹੜੇ ਸ਼ਹਿਰ ?" ਸਰਪੰਚ ਨੇ ਸ਼ਹਿਰ ਦਾ ਨਾਂਅ ਜਾਨਣ ਦੀ ਕਸ਼ਿਸ਼ ਕੀਤੀ ਸੀ।
"ਮਿਨੂ ਨੌਏਂ ਦਾ ਨੀ ਪਤਾ, ਮੈਂ ਤਾਂ ਪੇਲੀ ਬਾਰੀਆ ਕਿਸੇ ਸ਼ੈਹਰੇ ਨੂੰ ਗਈ ਹੀ ਆਪਣੀਆਂ ਹੋਸ਼ਾ ਵਿਚ।"
"ਸ਼ਹਿਰ ਜਾਈ ਕੇ ਫਿਰੀ ਕੇ ਕੀਤਾ?'"
"ਇਨੀ ਮਿਨੂ ਹਸਪਤਾਲੇ ਬਿੱਚ ਦਾਖਲ ਕਰਾਈ ਦਿੱਤਾ ਹਾ। ਉੱਥੇ ਡਾਗਧਰੇ ਨੂੰ ਗਲਾਈ ਕੇ ਇਨੀ ਮੇਰਾ ਬੱਚਾ ਕਢਾਈ ਤਾ ਹਾ। ਦੋ ਤਿੰਨ ਦਿਨ ਉੱਥੇ ਰੱਖੀ ਕੇ ਮਿੰਨੂ ਕਿਸੇ ਪਿੰਡ ਲੇਈ ਗਿਆ ਹਾ। ਉੱਥੇ ਬੀ ਏਹ ਦੋ ਕੁ ਦਿਨ ਰੇਹਾ ਤੇ ਫਿਰੀ ਏਹ ਗਲਾਈ ਕੇ ਚਲਿਆ ਗਿਆ, ਮੈਂ ਆਪਣੇ ਲਈ ਬਖਰੇ ਮਕਾਨ ਤੇ ਕੰਮ ਧੰਦੇ ਦਾ ਇੰਤਜਾਮ ਕਰੀ ਕੇ ਛੇਤੀ ਔਂਗਾ ਤੂੰ ਉਨੇ ਦਿਨ ਇਥੇ ਈ ਰੇਹ। ਹਫਤੇ ਕੁ ਮਗਰੋਂ ਇਹ ਫਿਰੀ ਆਈ ਗੋਆ ਹਾ ਗਲਾਦਾ ਚਲ ਚਲੀਏ, ਸਾਰਾ ਇਤਜਾਮ ਹੋਈ ਗਿਆ।"
"ਫਿਰੀ ਕੁੱਥੇ ਲਈ ਗੇਆ ਹਾ ਤਿੰਨ੍ਹ, ਕੋਈ ਚੇਤਾ ਥਾਂ ਦੇ ਨਾਂ ਦਾ ?"
"ਨਾਂ ਤਾ ਨੀ ਚੇਤਾ, ਉਸ ਪਿੰਡ ਕੰਨੀ ਦਰਿਆ ਬਗਦਾ ਹਾਂ। ਪਧਰਾ ਇਲਾਕਾ ਹਾ, ਪੱਕੇ ਘਰ ਹੋ। ਸੜਕਾ ਬੀ। ਖਰੇ ਖਾਂਦੇ ਪੀਂਦੇ ਲੋਕ ਲਗਦੇ ਹੋ। ਉੱਥੇ ਮਿੰਨੂ ਇਕ ਘਰ ਛਡੀ ਕੇ ਚਲਿਆ ਗਿਆ, ਅਖੇ ਮੈਂ ਕੰਮੇ 'ਤੇ ਚੱਲਾਂ। ਇਹ ਫਿਰੀ ਮੁੜੀ ਕੇ ਨੀ ਆਇਆ ਹਾਂ।"
"ਹੱਛਾ ਵਿਰੀ ਕੇ ਹੋਇਆ?" ਸਰਪੰਚ ਦੀ ਉਤਸੁਕਤਾ ਹੋਰ ਵੀ ਵਧ ਗਈ ਸੀ। ਬਾਕੀ ਜਿਵੇਂ ਸਾਹ ਰੋਕ ਕੇ ਕਮਲ ਦੀ ਕਹਾਣੀ ਸੁਣ ਰਹੇ ਸਨ।
"ਉਸ ਘਰ ਦੇ ਲੋਕ ਬੜੇ ਈ ਮਾੜੇ ਹੈ। ਸਾਰਾ ਦਿਨ ਘਰੇ ਦੀ ਕੱਢੀ ਸ਼ਰਾਬ ਬੇਚਦੇ। ਰਾਤੀ ਨੂੰ ਉਨ੍ਹਾਂ ਦੇ ਘਰ, ਰੋਜ਼ ਨਵੇਂ ਬੰਦੇ ਔਂਦੇ। ਮਿੰਨੂ ਉਨ੍ਹਾਂ ਨਾਲ ਸੌਣ ਨੂੰ ਗਲਾਂਦੇ। ਮੈਂ ਨਾ ਕਰਦੀ ਤਾਂ ਮਿੰਨ੍ਹ ਕੁਟਾਪਾ ਚਾੜ੍ਹਦੇ। ਜਬਰਦਸਤੀ ਕਰਦੇ। ਮਿੰਨੂ ਬੀ ਬਦੋਬਦੀ ਸ਼ਰਾਬ ਪਿਉਂਦੇ। ਮੈਂ ਮਾਨ੍ਹੇ ਬਾਰੇ ਪੁੱਛਿਆ ਤਾਂ ਘਰ ਦੇ ਨੇ ਗਲਾਇਆ ਹਾ, ਉਣ ਨੀ ਔਣਾ ਮਾਨ੍ਹੇ ਨੇ, ਉਹ ਤੇਰੇ ਬੱਟੇ ਸਾਡੇ ਕੋਲੋਂ ਪੰਜ ਹਜ਼ਾਰ ਰੁਪਏ ਲੇਈ ਗਿਆ।"
ਉੱਥੇ ਬੈਠਿਆਂ ਲੋਕਾਂ ਨੇ ਦੰਦਾਂ ਹੇਠ ਉਂਗਲਾਂ ਦੱਬ ਲਈਆਂ ਸਨ. ਕਮਲ ਦੀ ਦਰਦ ਭਰੀ ਕਹਾਣੀ ਸੁਣ ਕੇ। ਉਹ ਸੁੰਨ ਵੱਟੇ ਹੋਏ ਕਮਲ ਵੱਲ ਵੇਖਦੇ ਪਏ ਸਨ। ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਜਾਂਦੀ ਸੀ, ਉਨ੍ਹਾਂ ਦੇ
ਮੱਥੇ 'ਤੇ ਮਾਨ੍ਹ ਸਿੰਘ ਪ੍ਰਤੀ ਨਫ਼ਰਤ ਦੀਆਂ ਤਿਉੜੀਆਂ ਦਾ ਜੰਗਲ ਹੋਰ ਸੰਘਣਾ ਹੁੰਦਾ ਜਾਂਦਾ ਸੀ। ਮਾਨ੍ਹ ਸਿੰਘ ਕੈਰੀ ਅੱਖ ਨਾਲ ਕਦੇ ਕਮਲੋ ਵੱਲ ਵੇਖਦਾ ਤੇ ਕਦੇ ਉਸ ਦੇ ਬਾਪੂ ਕਰਮੂ ਵੱਲ।
"ਉੱਥੇ ਕਿੰਨਾ ਚਿਰ ਰਹੀ ਹੀ ਤੂੰ ?" ਸਰਪੰਚ ਨੇ ਗੱਲ ਅੱਗੇ ਵਧਾਈ।
"ਛੇ ਕੁ ਮੀਨੇ। ਉਨ੍ਹਾਂ ਲੋਕਾਂ ਨੇ ਮੇਰੀ ਰੱਜੀ ਕੇ ਦੁਰਗਤੀ ਕੀਤੀ। ਦਿਨੇ ਵੇਲੇ ਮਿੰਨੂ ਖੇਤਾਂ ਬਿਚ ਕੰਮੇ ਲਈ ਬੀ ਭੇਜੀ ਦਿੰਦੇ, ਥੱਕੀ ਹਾਰੀ ਉੱਥੋਂ ਮੁੜਦੀ ਤਾਂ ਰਾਹੀਂ ਨੂੰ ਨਿੱਤ ਨਵੇਂ ਸ਼ਰਾਬੀ ਹੋਏ ਬੰਦੇ ਤੋਂ ਮੇਰੇ ਹੱਡ ਭਨਾਂਦੇ। ਫਿਰੀ ਇਕ ਦਿਨ ਉਨ੍ਹਾਂ ਦੇ ਪੁਲਿਸ ਨੇ ਛਾਪਾ ਮਾਰਿਆ। ਕਿੰਨੀ ਸਾਰੀ ਡਰੱਮਾਂ ਦੇ ਡਰੱਮ ਸ਼ਰਾਬ ਫੜੀ ਗਈ ਹੀ। ਉਨ੍ਹਾਂ ਦੀ ਭੱਠੀ ਬੰਦ ਹੋਈ ਗਈ ਹੀ। ਮਿਨੂ ਉਨ੍ਹਾਂ ਨੇ ਖੇਤਾਂ ਬਿੱਚ ਮੋਟਰਾਂ ਆਲੇ ਕਮਰੇ ਬਿਚ ਲੁਕਾਈ ਦਿੱਤਾ ਹਾ, ਨੀ ਤਾਂ ਮੈਂ ਪੁਲਿਸ ਆਲਿਆਂ ਨੂੰ ਸਾਰਾ ਕੁੱਝ ਦੱਸੀ ਦੇਣਾ ਹਾ। ਮਗਰੋਂ ਉਨ੍ਹਾਂ ਨੇ ਬੀ ਮਿੰਨੂ ਦੂਏ ਪਿੰਡ ਬੇਚੀ ਤਾ ਹਾ, ਇਕ ਬੁੱਢੇ ਕੋਲ। ਉਹ ਕੱਲਾ ਹਾ, ਉੱਥੇ ਮਿੰਨੂ ਸਿਰਫ ਬੁੱਢੇ ਦੀ ਰੋਟੀ ਬਣਾਉਣੀ ਪੈਂਦੀ ਹੀ। ਕੱਪੜੇ ਧੋਣੇ ਪੈਂਦੇ ਹੋ ਤੇ ਘਰੇ ਦੀ ਸਾਫ਼- ਸਫ਼ਾਈ। ਉਹ ਬੋਤਾ ਰੋਕਦਾ ਟੋਕਦਾ ਬੀ ਨੀ ਹਾ। ਉਸ ਪਿੰਡੇ ਦੀਆਂ ਕਈ ਔਰਤਾਂ ਮੇਰੀਆਂ ਵਾਕਫ਼ ਹੋਈ ਗਈਆਂ ਹੀ। ਉਸ ਬੁੱਢੇ ਦੇ ਅੱਗੇ ਪਿੱਛੇ ਕੋਈ ਨੀ ਹਾ। ਉੱਥੇ ਮਿੰਨੂ ਦੁੱਖ ਤੇ ਕੋਈ ਨੀ ਹਾ, ਪਰ ਮੇਰੇ ਦਿਲ ਬਿਚ ਹਰ ਵੇਲੇ ਅੱਗ ਬਲਦੀ ਹੀ, ਮੈਂ ਆਪਣੇ ਪਿੰਡੇ ਜਾਈ ਕੇ ਮਾਨ੍ਹੇ ਨੂੰ ਦਿੱਖਾਂ, ਜਿਨੀ ਮੇਰੇ ਨਾਲ ਏਡਾ ਅਨਰਥ ਕਮਾਇਆ। ਪਿੰਡੇ ਆਲਿਆਂ ਨੂੰ ਦੱਸਾਂ ਜਾਈ ਕੇ। ਬਸ ਫਿਰੀ ਇਕ ਦਿਨ ਚੁੱਪ-ਚਾਪ ਉੱਥੋਂ ਚਲੀ ਆਈ ਪੁੱਛਦੀ-ਪਛਾਂਦੀ।"
"ਫਿਰੀ ਇਥੇ ਕੇ ਹੋਇਆ ਤੇਰੇ ਨਾਲ ?" ਸਰਪੰਚ ਨੇ ਅਗਲੀ ਗੱਲ ਜਾਨਣੀ ਚਾਹੀ ਸੀ।
"ਪਰਸੋਂ ਜਧਾੜੀਆਂ ਵਰ੍ਹਦੇ ਮੀਂਹ ਬਿਚ ਮੈਂ ਇੱਥੇ ਪੁੱਜੀ ਤਾਂ ਮੈਂ ਸਿੱਧੀ ਮਾਨ੍ਹੇ ਘਰ ਚਲੀ ਗਈ ਹੀ। ਇਹ ਮਿੰਨੂ ਦਿੱਖੀ ਕੇ ਹੈਰਾਨ ਪ੍ਰੇਸ਼ਾਨ ਹੋਈ ਗੇਆ ਹਾ। ਇਨੀ ਮਿੰਨੂ ਤੂੜੀ ਆਲੇ ਅੰਦਰ ਹੂੜੀ ਤਾਂ ਹਾ। ਮਿੰਨੂ ਗਲਾਂਦਾ, ਜੇ ਭਲੀ ਚਾਹਨੀ ਐਂ ਤਾਂ ਚੁੱਪ-ਚਾਪ ਆਪਣੀਆਂ ਛੰਨੀਆ ਚਲੀ ਜਾ। ਮੈਂ ਗਲਾਇਆ ਤੂੰ ਮਿੰਨੂ ਧੋਖਾ ਕੈਂਹ ਦਿੱਤਾ। ਤੂੰ ਮਿੰਨੂ ਆਪਣੇ ਘਰ ਰੱਖੀ ਲੈ, ਨਈ ਤਾਂ ਮੇਰੀ ਤੇਰੀ ਕਰਤੂਤ ਲੋਕਾਂ ਨੂੰ ਦੱਸੀ ਦੇਣੀ। ਫਿਰੀ ਸ਼ਾਮੀ ਮੀਂਹ ਵਰ੍ਹਦੇ ਬਿਚ ਮਾਨਾ ਤੇ ਈਹਦੀ ਭਰਜਾਈ ਮਿੰਨੂ ਆਪਣੇ ਖੇਤਾਂ ਵੱਲ ਲੇਈਗੇ ਹੋ, ਡੰਗਰਾਂ ਆਲੀ ਹਵੇਲੀ ਕੰਨੀ। ਅਨੇਰ੍ਹਾ ਹੋਆ ਦਾ ਹਾ। ਝੜੀ ਲਗੀਉਹੀ। ਸਾਰੇ ਆਪੋ-ਆਪਣੇ ਘਰਾਂ ਬਿਚ ਬੜੇਉ ਹੇ। ਉੱਥੇ ਲਜਾਈ ਕੇ ਇਨ੍ਹਾ ਨੇ ਮੇਰੇ ਹੱਥ ਪੈਰ ਬੰਨ੍ਹੀ ਦਿੱਤੇ। ਮੇਰੇ ਮੂੰਹੇ ਬਿੱਚ ਕੱਪੜਾ ਤੁੰਨੀ ਦਿੱਤਾ। ਫਿਰੀ ਮਿੰਨੂ ਬੜਾ ਕੁੱਟਿਆ ਦੋਹਾਂ ਨੇ। ਗਲਾਂਦੇ ਇਥੋਂ ਚਲੀ ਜਾ ਜਿੱਥੋਂ ਆਈ ਐਂ। ਜੇ ਸਾਡੇ ਖਿਲਾਫ਼ ਭਾਸਰਿਆ ਤਾਂ ਤਿੰਨੂ ਵੱਢੀ ਕੇ ਹੈਥੇ ਖੇਤਾਂ ਬਿਚ ਈ ਦੱਬੀ ਦੇਣਾ। ਮੇਰੇ ਮੂੰਹ ਬਿਚੋਂ ਕੱਪੜਾ ਡਿਗੀ ਪਿਆ ਹਾ। ਮੈਂ ਬੜੀ ਰੜਾਈ। ਬੜੀਆਂ ਚੀਕਾਂ ਮਾਰੀਆਂ, ਕੁਨੀ ਨੀ ਸੁਨਣੀਆਂ ਹੀ ਮੇਰੀਆਂ ਚੀਕਾਂ। ਘਰਾਂ ਤੋਂ ਦੂਰ ਹੀ ਰਾਤ ਦਾ ਬੇਲਾ ਹਾ। ਝੜੀ ਲੱਗੀਉ
ਹੀ। ਮੈਂ ਗਲਾਇਆ, "ਮਾਰੀ ਸੁੱਟੇ ਬੇਸ਼ੱਕ ਮਿੰਨ੍ਹ ਮੈਂ ਨੀ ਜਾਣਾ ਅਪਣੇ ਘਰ ਇੱਥੇ ਈ ਰੋਹਣਾ।" ਈਆਂ ਨੀ ਮਨਣਾ ਇਨੀ, ਈਹਦਾ ਖੁਤ ਮੁਕਾਈ ਦੇਣਾ ਰੇਡੀਏ ਦਾ, ਸਿਆਪਾ ਪਾਇਆ ਮੇਰੀ ਜਾਨੀ ਨੂੰ ਗਲਦਿਆਂ ਫੌਜਣ ਨੇ ਮੇਰੇ ਸਿਰੇ 'ਤੇ ਮੇਰੀਆਂ ਬਾਹਾਂ 'ਤੇ ਡਾਟੀਆਂ ਮਾਰੀਆਂ ਤੇ ਗਲਾਂਦੀ ਮਾਨਿਆ ਮੈਂ ਇਨ੍ਹ ਬਢੀ ਦੇਣਾ ਤੇ ਦੱਬੀ ਦੇਣਾ ਇਥੇ ਈ।" ਕਮਲੇ ਨੇ ਸਿਰ ਝੁਕਾ ਕੇ ਉਲਝੇ ਹੋਏ ਵਾਲਾਂ ਵਿਚ ਵੱਡਾ ਤੇ ਤਾਜਾ ਜ਼ਖ਼ਮ ਵਿਖਾਇਆ। ਵਾਲਾਂ 'ਚ ਲਹੂ ਜੰਮ ਗਿਆ ਸੀ। ਫਿਰ ਉਸ ਨੇ ਪਤਲੀਆਂ ਕਾਨੇ ਵਰਗੀਆਂ ਬਾਹਾਂ 'ਤੇ ਲੱਗੇ ਫੁੱਟ ਵੀ ਵਿਖਾਏ। ਰੋਸੀ ਨਾਲ ਬੰਨ੍ਹਣ ਕਰਕੇ ਕਲਾਈਆਂ 'ਤੇ ਅਜੇ ਨੀਲੇ ਨਿਸ਼ਾਨ ਪਏ ਹੋਏ ਸਨ।
"ਫਿਰੀ ਮੈਂ ਬੇਹੋਸ਼ ਹੋਈਗੀ ਹੀ। ਇਨਾਂ ਸੱਟਾਂ ਕਰੀ ਕੇ। ਇਹ ਮਿਨੂ ਮਰੀਓ ਸਮਝੀ ਕੇ ਸਾਡੀ ਛੰਨੀ ਲਾਗਲੀ ਦੇਹਰੀਆ ਮੁੱਢ ਸੁੱਟੀਗੇ ਹੋ। ਮੇਰਾ ਏਹ ਹਾਲ ਕੀਤਾ ਇਨਾਂ ਜਾਲਮਾਂ ਨੇ।" ਕਹਿੰਦਿਆਂ-ਕਹਿੰਦਿਆਂ ਕਮਲ ਡੁਸਕਣ ਲੱਗ ਪਈ ਸੀ। ਉਸ ਤੋਂ ਹੁਣ ਹੋਰ ਢਾਸਣਾ ਲੈ ਕੇ ਵੀ ਬੈਠਿਆ ਨਹੀਂ ਸੀ ਜਾਂਦਾ। ਉਸ ਦੀ ਮਾਂ ਨੇ ਹੌਲੀ ਦੇਣੀ ਸਹਾਰਾ ਦੇ ਕੇ ਉਸ ਨੂੰ ਮੰਜੇ 'ਤੇ ਲਿਟਾ ਦਿੱਤਾ ਸੀ ਤੇ ਪਤਲੀ ਜਿਹੀ ਰਜਾਈ ਨਾਲ ਢਕ ਦਿੱਤਾ ਸੀ, ਖੰਡ 'ਚੋਂ ਵਗਦੇ ਢੱਡੂ ਤੋਂ ਬਚਾਉਣ ਖ਼ਾਤਿਰ।
ਕਮਲੋ ਦੀ ਲੂੰਅ ਕੰਡੇ ਖੜ੍ਹੀ ਕਰ ਦੇਣ ਵਾਲੀ ਦਾਸਤਾਂ ਸੁਣ ਕੇ ਪੱਥਰਾਂ 'ਤੇ ਬੈਠੇ ਲੋਕ ਜਿਵੇਂ ਆਪ ਵੀ ਪੱਥਰ ਹੋ ਗਏ ਸਨ। ਉਹ ਪਾਟੀਆਂ ਨਜ਼ਰਾਂ ਨਾਲ ਕਮਲੇ ਵੱਲ ਵੇਖੀ ਜਾ ਰਹੇ ਸਨ। ਉਨ੍ਹਾਂ ਦੇ ਦਿਲਾਂ ਵਿਚ ਕਮਲੇ ਲਈ ਹਮਦਰਦੀ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਇਕ ਚੁਭਵਾਂ ਸੰਨਾਟਾ ਪਸਰ ਗਿਆ ਸੀ ਉਨ੍ਹਾਂ ਵਿਚਾਲੇ। ਕੁੱਝ ਦੇਰ ਸਿਰ ਝੁਕਾ ਕੇ ਸੋਚਣ ਮਗਰੋਂ ਸਰਪੰਚ ਨੇ ਸਨਾਟਾ ਤੋੜਦਿਆਂ ਪੁੱਛਿਆ ਸੀ, "ਹਾਂ ਬਈ ਮਾਨਿਆ ਤੂੰ ਬੀ ਕਮਲੇ ਦਾ ਬਿਆਨ ਆਪਣੇ ਕੰਨੀ ਸੁਣੀ ਲੇਆ। ਉਣ ਆਪਣੀਏ ਸਫ਼ਾਈਏ ਬਿਚ ਤੂੰ ਜੋ ਬੀ ਗਲਾਣਾ, ਤਿੰਨੀ ਬੀ ਪੂਰਾ ਮੌਕਾ ਐ। ਪਰ ਬੇਲੀ ਸੱਚੇ-ਸੱਚ ਸਾਰੀ ਸਰ੍ਹਾਂ ਬਿੱਚ।"
ਮਾਨ੍ਹ ਸਿੰਘ ਨੇ ਗੋਡਿਆਂ ਤੋਂ ਸਿਰ ਚੁੱਕਿਆ ਤੇ ਰੋਹਬਦਾਰ ਆਵਾਜ਼ ਤੇ ਅਣਖੀਲੇ ਅੰਦਾਜ਼ ਵਿਚ ਬਲਿਆ, "ਜਨਾਬ ਇਹ ਸਾਰੀ ਕਹਾਣੀ ਮਨਘੜਤ ਐ। ਮਿੰਨੂ ਫਸੌਣ ਲਈ ਸਾਜਸ ਘੜੀਓ ਇਨਾ ਲੋਕਾਂ ਨੇ। ਕਮਲੋ ਸਾਡੇ ਘਰ ਔਂਦੀ ਜ਼ਰੂਰ ਹੀ, ਪਰ ਅਸੀਂ ਈਧੇ ਨਾਲ ਕੀਤਾ ਕੁੱਝ ਨੀ, ਸਾਰੇ ਅਲਜਾਮ ਝੂਠੇ ਲਾਏ ਨੇ ਮੇਰੇ 'ਤੇ ।" ਮਾਨ੍ਹ ਸਿੰਘ ਨੇ ਹਵਾ ਵਿਚ ਬਾਂਹ ਉਲਾਰਦਿਆਂ ਆਪਣੀ ਸਫ਼ਾਈ ਵਿਚ ਕਿਹਾ ਸੀ।
ਫਿਰ ਉੱਥੇ ਬੈਠੇ ਲੋਕਾਂ ਵਿਚ ਖੁਸਰ-ਫੁਸਰ ਸ਼ੁਰੂ ਹੋ ਗਈ ਸੀ। ਸਰਪੰਚ ਨੇ ਪੰਚਾਂ ਨਾਲ ਸਲਾਹ ਮਸ਼ਵਰਾ ਕੀਤਾ। ਸਾਰੇ ਨਿਆਂ ਦੀ ਆਸ ਨਾਲ ਸਰਪੰਚ ਵੱਲ ਵੇਖ ਰਹੇ ਸਨ। ਫਿਰ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਸਰਪੰਚ ਨੇ ਤਾੜਨਾ ਭਰੇ ਸ਼ਬਦਾਂ ਵਿਚ ਕਿਹਾ, "ਦਿੱਖ ਮਾਨਿਆ ਪਚੇਂਤ ਭਿੱਜੇ ਆਖ਼ਰੀ ਬਾਰੀ ਮੌਕਾ ਦਿੰਦੀ ਐ, ਇਸ ਘਟਨਾ ਬਾਬਤ ਸੱਚੀ-ਸੱਚੀ ਗਲਾਈ ਦੇ,
ਨੀ ਤਾਂ ਮਜ਼ਬੂਰ ਹੋਈ ਕੇ ਏਹ ਕੇਸ ਠਾਣੇ ਦੇਣਾ ਪੈਣਾ ਤੇ ਫਿਰੀ ਜੇਹੜੀ ਦੁਰਗਤੀ ਹੋਗ ਸੇ ਹੇਗ, ਸਾਡੇ ਪਿੰਡੇ 'ਤੇ ਥੀ ਖੇਹ ਉਡਣੀ। ਰਿਕਾਡ ਐ ਅੱਜ ਤਾਈਂ ਸਾਡੇ ਪਿੰਡੇ ਪੁਲਿਸ ਨੇ ਪੈਰ ਨੀ ਧਰਿਆ ਤੇ ਨਾ ਹੀ ਸਾਡੇ ਪਿੰਡੇ ਦਾ ਕੋਈ ਬੰਦਾ ਗਲਤ ਕੰਮ ਕਰੀਕੇ ਠਾਣੇ ਗਿਆ।"
ਪਰ ਮਾਨ੍ਹੇ ਨੇ ਸਰਪੰਚ ਦੀ ਅਪੀਲ ਨੂੰ ਬੜੀ ਨਿਡਰਤਾ ਤੇ ਬੇਦਰਦੀ ਨਾਲ ਠੁਕਰਾਉਂਦਿਆਂ ਕਿਹਾ ਸੀ, "ਬੇਸ਼ੱਕ ਭੇਜੀ ਦੇਗ ਕੇਸ ਠਾਣੇ, ਜਦ ਮੈਂ ਕੀਤਾ ਈ ਕੱਖ ਨੀ, ਫਿਰੀ ਮੈਂ ਖ਼ਾਹ-ਮਖ਼ਾਹ ਅਲਜਾਮ ਆਪਣੇ ਸਿਰੇ ਕੈਂਹ ਲਈ ਲਾਂ।"
"ਸਰਪੰਚ ਸਾਹਬ, ਈਆਂ ਨੀ ਸਿੱਧੀਆ ਉਂਗਲਾ ਘਿਓ ਨਿਕਲਣਾ। ਠਾਣੇ ਜਾਈਕੇ ਜਹਾੜੀ ਛਿਤਰੋਲ ਫਿਰਗ, ਪਟਾ ਚਾੜ੍ਹਗੇ, ਫਿਰੀ ਇੰਨੀ ਆਪੇ ਬਕੀ ਪੈਣਾ ਮੋਮਨੇ ਲੇਖਾਂ।" ਆਧਰਮੀ ਮੁਹੱਲੇ ਕਾ ਬਲਵੰਤ ਜਿਹੜਾ ਪੰਚੇਤ ਮੈਂਬਰ ਵੀ ਸੀ ਉਸ ਨੇ ਕੇਸ ਠਾਣੇ ਭੇਜਣ ਲਈ ਜ਼ੋਰ ਪਾਉਂਦਿਆਂ ਕਿਹਾ ਸੀ। ਫਿਰ ਮਾਨ੍ਹ ਸਿੰਘ ਦੇ ਅੜੀਅਲ ਰਵੱਈਏ ਨੂੰ ਵੇਖਦਿਆਂ ਕੇਸ ਠਾਣੇ ਭੇਜਣਾ ਦਾ ਫ਼ੈਸਲਾ ਕਰਕੇ, ਪੰਚਾਇਤ ਉਠ ਖੜੋਤੀ ਸੀ।
29. ਮੰਜੂਰ ਨਹੀਂ
ਅਗਲੇ ਦਿਨ ਹੀ ਮਾਨ੍ਹ ਸਿੰਘ ਲੰਬੜ ਸ਼ੰਭੂ ਨੂੰ ਨਾਲ ਲੈ ਕੇ ਠਾਣੇ ਪੁੱਜ ਗਿਆ ਸੀ। ਠਾਣੇਦਾਰ ਤਾਂ ਗਸ਼ਤ 'ਤੇ ਸੀ। ਲੰਬੜ ਸ਼ੰਭੂ ਨੇ ਆਪਣੀ ਜਾਣ ਪਛਾਣ ਦੇ ਹੌਲਦਾਰ ਨਾਲ ਸਾਰੀ ਗੱਲ ਬਾਤ ਕੀਤੀ ਤੇ ਜਿਵੇਂ ਵੀ ਹੋਵੇ, ਠਾਣੇਦਾਰ ਨੂੰ ਕਹਿ ਕੇ ਸਾਰਾ ਮਾਮਲਾ ਰਫਾ-ਦਫਾ ਕਰਾਉਣ ਦੀ ਗੁਜਾਰਿਸ਼ ਕਰਦਿਆਂ ਕਿਹਾ ਸੀ, "ਗੱਲ ਤਾਂ ਕੁੱਝ ਬੀ ਹੈਨੀ ਜੀ, ਬਸ ਏਹ ਚਾਂਭਲੇ ਚਮਾਰ ਇਸ ਸ਼ਰੀਫ ਰਾਜਪੂਤ ਦੇ ਗਲ ਬਦੋਬਦੀ ਆਪਣੀ ਤੱਪੜ ਜੇਹੀ ਛਿੱਟ ਮੜ੍ਹੀ ਕੇ ਰਾਜਪੂਤਾਂ ਨੂੰ ਠਿੱਬੀ ਲੈਣੀ ਚਾਹਦੇ ਨੇ । ਜਾਤ ਬਰਾਦਰੀ ਦਾ ਮਸਲਾ ਬਣਾਇਆ ਐ ਝੂਠੀਆਂ ਕਹਾਣੀਆਂ ਘੜੀ ਕੋ ।" ਲੰਬੜਦਾਰ ਨੇ ਪੁਲਸੀਆ ਸ਼ੈਲੀ ਵਿਚ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
"ਦੇਖੀ ਭਾਈ ਲੰਬੜਦਾਰਾ, ਆਪਣਾ ਠਾਣੇਦਾਰ ਵੀ ਚੌਦਵੀਂ ਜਮਾਤ ਵਿਚੋਂ ਈ ਐ। ਮੈਂ ਕੋਸ਼ਿਸ਼ ਤੇ ਜ਼ਰੂਰ ਕਰਾਂਗਾ, ਪਰ ਜਿੱਥੇ ਜਾਤ ਬਰਾਤ ਦਾ ਮਸਲਾ ਆ ਜਾਂਦਾ ਨਾ ਇਹ ਫਿਰ ਅੜੀ ਜਾਂਦਾ-ਕੋਸ਼ਿਸ਼ ਐ ਪਰ ਵਾਅਦਾ ਨਹੀਂ।"
"ਆਹ ਫੜ ਸਾਈ-ਗੱਲ ਤਾਂ ਵਿਰੀ ਈਆਂ ਈ ਪੱਕੀ ਹੁੰਦੀ ਐ। ਬਾਕੀ ਦੀ ਰਕਮ ਕੰਮ ਹੋਣ 'ਤੇ। ਉਣ ਠਾਣੇਦਾਰ ਨੂੰ ਸਾਂਭਣਾ ਤੇਰਾ ਕੰਮ ਐ, ਮਿਨੂ ਨੀ ਕੁਝ ਬੀ ਪਤਾ। ਬਸ ਆਪਣੇ ਰਾਜਪੂਤ ਭਾਈ ਦੀ ਮੁੱਛ ਨੀ ਨੀਵੀਂ ਹੋਣੀ ਚਾਹੀਦੀ।" ਲੰਬੜਦਾਰ ਨੇ ਪੰਜ ਹਜ਼ਾਰ ਰੁਪਏ ਆਲੇ-ਦੁਆਲੇ ਤੋਂ ਨਜ਼ਰਾਂ ਬਚਾ ਕੇ ਹੌਲਦਾਰ ਦੇ ਸਪੁਰਦ ਕਰ ਦਿੱਤੇ ਸਨ ਤੇ ਉਸ ਨੂੰ ਪੈਗ ਲਵਾਉਣ ਲਈ, ਮੰਜੂਰਸ਼ੁਦਾ ਹਾਤੇ ਵੱਲ ਲੈ ਗਿਆ ਸੀ।
ਪਿੰਡ ਪਰਤਦਿਆਂ ਨਸ਼ੇ ਦੀ ਲੋਰ ਵਿਚ ਲੰਬੜਦਾਰ ਕਹਿ ਰਿਹਾ ਸੀ, "ਜ੍ਹਾ ਮਾਨਿਆ, ਉਣ ਤੂੰ ਘੋੜੇ ਬੇਚੀ ਕੇ ਸੋਈ ਜਾ। ਉਣ ਤੇਰਾ ਕੋਈ ਬਾਲ ਬੀ ਬੀਂਗਾ ਨੀ ਕਰੀ ਸਕਦਾ। ਲੰਬੜਦਾਰ ਤੇਰੇ ਨਾਲ ਐ। ਅਸਾਂ ਜੋ ਯਾਰਾਂ ਦੇ ਯਾਰ ਆਂ। ਐਵੇਂ ਤਾਂ ਨੀ ਇਨੇ ਚਿਰ ਖੇਹ ਖਾਧੀ ਥਾਣਿਆਂ ਵਿੱਚ ਸ਼ੰਭੂ ਲੰਬੜੇ ਨੇ।"
"ਲੰਬੜਾ ਗੱਲ ਤਾਂ ਕੱਖ ਬੀ ਹਈ ਨੀ, ਐਵੇਂ ਈ ਮੂਤੀ ਜਾਂਦਾ ਸਰਪੰਚ, ਡਰਪੋਕ ਸਾਲਾ। ਆਧਰਮੀਆਂ ਦੀਆਂ ਚਾਰ ਵੋਟਾਂ ਖ਼ਾਤਰ ਸਾਡੀ ਬਰਾਦਰੀ ਦਾ ਨੱਕ ਵਢਾਉਣ ਲੱਗਾ ਹੋਇਆ।" ਮਾਨ੍ਹੇ ਨੇ ਵੀ ਸਰੂਰ ਵਿਚ ਆ ਕੇ ਮਨ ਦੀ ਭੜਾਸ ਕੱਢੀ ਸੀ।
"ਮਾਨਿਆ ਜੇ ਏਹ ਗੱਲ ਐ ਨਾ, ਫਿਰੀ ਏਸ ਬਾਰੀਆ ਮੈਂ ਆਪਣੇ ਮੁਹੱਲੇ ਦੀ ਇਕ ਬੀ ਬੇਟ ਨੀ ਪੈਣ ਦੇਣੀ ਏਸ ਮਾਂ ਦੇ ਨੂੰ ਫਿਰੀ ਦਿੱਖੀ ਲੈਨਾ ਕੀਆਂ ਸਰਪੰਚ ਬਣੀ ਜਾਂਦਾ। ਕੱਲੀਆਂ ਆਧਰਮੀਆਂ ਦੀਆਂ ਚਾਰ ਵੋਟਾਂ ਦੇ ਸਿਰ।" "ਸੱਚੀ ਗਲਾਨਾ ਲੰਬੜਾ ?" ਮਾਨ ਸਿੰਘ ਨੇ ਲੜਖੜਾਉਂਦੀ ਜ਼ੁਬਾਨ ਵਿਚ ਪੁੱਛਿਆ ਸੀ।
ਆਹ, ਇਹ ਇਕ ਰਾਜਪੂਤੇ ਦੀ ਜ਼ੁਬਾਨ ਦੇ ਮਾਨ੍ਹਿਆ-ਕੋਈ ਘੋੜੇ ਦੀ ਲਗਾਮ ਨੀ ਜਿਧਰ ਮਰਜ਼ੀ ਮੋੜੀ ਦਿੱਤੀ। ਤੇਰੇ ਨਾਲ ਵੈਦਾ ਐ ਸ਼ੰਭੂ ਲੰਬੜੇ ਦਾ। ਮਾਨਿਆ ਆਪਣੀ ਜਾਰੀ ਐ, ਕੋਈ ਛੋਲਿਆਂ ਬੰਢ ਨੀ ।" ਲੰਬੜਦਾਰ ਨੇ ਮਾਨ੍ਹ ਸਿੰਘ ਦੇ ਹੱਥ 'ਤੇ ਹੱਥ ਮਾਰਦਿਆਂ ਵਿਸ਼ਵਾਸ ਦਵਾਇਆ ਸੀ।
ਅੱਠ ਕੁ ਜਮਾਤਾਂ ਪਾਸ ਬਲਵੰਤ ਨੇ ਸ਼ਹਿਰ ਦੀ ਇਕ ਫੈਕਟਰੀ ਵਿਚ ਨੌਕਰੀ ਕੀਤੀ ਸੀ। ਉੱਥੇ ਉਹ ਮਜ਼ਦੂਰਾਂ ਦੀ ਜਥੇਬੰਦੀ ਵਿਚ ਵਧ-ਚੜ੍ਹ ਕੇ ਭਾਗ ਲੈਂਦਾ ਸੀ। ਕਦੇ-ਕਦਾਈ ਆਪਣੀ ਜਾਤ ਅਧਾਰਤ ਸਿਆਸੀ ਪਾਰਟੀ ਦੇ ਲੀਡਰਾਂ ਦੇ ਭਾਸ਼ਣ ਵੀ ਸੁਣ ਲੈਂਦਾ ਸੀ। ਇਸ ਲਈ ਉਹ ਹੋਰਨਾਂ ਨਾਲੋਂ ਕੁੱਝ ਜਾਗਰੂਕ ਤੇ ਗੱਲਕਾਰ ਲਗਦਾ ਸੀ। ਪਿੰਡ ਵਿਚ ਰਾਜਪੂਤਾਂ ਦੀ ਗਿਣਤੀ ਵੱਧ ਸੀ ਤੇ ਦਲਿਤ ਆਟੇ ਵਿਚ ਲੂਣ ਬਰਾਬਰ। ਪਰ ਪੰਚ ਦੀ ਰਾਖਵੀਂ ਸੀਟ ਲਈ ਬਰਾਦਰੀ ਵਾਲਿਆਂ ਨੂੰ ਬਲਵੰਤ ਤੋਂ ਵੱਧ ਯੋਗ ਹੋਰ ਕੋਈ ਉਮੀਦਵਾਰ ਨਜ਼ਰ ਨਹੀਂ ਸੀ ਆਇਆ। ਬਲਵੰਤ ਨੇ, ਕਮਲੇ ਦੇ ਬਾਪੂ ਵੱਲੋਂ ਲਿਖੀ ਅਰਜ਼ੀ 'ਤੇ ਅਗਲੇਰੀ ਕਾਰਵਾਈ ਹਿਤ ਮੋਹਰ ਲਵਾਈ ਤੇ ਆਪਣੇ ਮੁਹੱਲੇ ਦੇ ਪੰਜ ਸੱਤ ਲੋਕਾਂ ਨੂੰ ਨਾਲ ਲੈ ਕੇ ਠਾਣੇਦਾਰ ਨੂੰ ਜਾ ਮਿਲਿਆ ਸੀ। "ਸਾਬ੍ਹ ਬਹਾਦਰ, ਤੁਸਾਂ ਜੋ ਆਪਣੀ ਬਰਾਦਰੀ ਦੇ ਹੀ ਹੋ ਨਾ ਜੀ, ਜੇ ਤੁਸੀਂ ਬੀ ਸਾਡੀ ਫਰਿਆਦ ਨੀ ਸੁਣੀ ਤਾਂ ਵਿਰੀ ਕੌਣ ਸੁਣੇਗਾ ? ਇਨ੍ਹਾਂ ਗਰੀਬਾਂ, ਲਤਾੜਿਆ, ਰੱਬ ਦੇ ਮਾਰਿਆ ਪਾਸ ਤੁਹਾਨੂੰ ਦੇਣ ਲਈ ਸੀਸਾਂ ਈ ਨੇ.... ।" ਬਲਵੰਤ ਨੇ ਗੱਲ ਹੀ ਜਾਤ ਨੂੰ ਅਧਾਰਤ ਬਣਾ ਕੇ ਸ਼ੁਰੂ ਕੀਤੀ ਸੀ।
"ਤੁਹਾਡੇ ਦੱਸੇ ਮੁਤਾਬਕ ਤਾਂ ਇਹ ਬੰਦਾ ਮੁਜਰਮ ਈ ਲਗਦਾ ਹੈ, ਫਿਰ ਵੀ ਤੁਸੀਂ ਕੀ ਚਾਹੁੰਦੇ ਹੋ?" ਠਾਣੇਦਾਰ ਨੇ ਬਲਵੰਤ ਤੇ ਉਸ ਦੇ ਸਾਥੀਆਂ ਨੂੰ ਟੋਹਣਾ ਚਾਹਿਆ ਸੀ।
"ਸਾਬ੍ਹ ਬਹਾਦਰ, ਸਾਡੇ ਚਾਣ ਤੇ ਨਾ ਚਾਣ ਨਾਲ ਕੇ ਹੁੰਦਾ ਐਜੀ। ਅਸੀਂ ਗਲਾਦੇ ਆਂ, ਮਾਨਾ ਕਮਲੇ ਨੂੰ ਆਪਣੇ ਘਰ ਵਸਾਵੇ ਜਾਂ ਫਿਰੀ ਤੁਹਾਡਾ ਕਨੂੰਨ ਜੋ ਬੀ ਗਲਾਂਦਾ, ਉਦੇ ਮੁਤਾਬਕ ਸਜ਼ਾ ਭੁਗਤੇ। ਇਨ੍ਹਾਂ ਨੂੰ ਇਕ ਬਾਰੀਆ ਅਕਲ ਆਈ ਜਾਏ। ਇਹ ਮੁੜੀ ਕੇ ਕਿਸੇ ਦੀ ਧੀ-ਭੈਣ ਨਾਲ ਈਆਂ ਕਰਨ ਦੀ ਜੁਰਅੱਤ ਨਾ ਕਰਨ।" ਬਲਵੰਤ ਵੱਲੋਂ ਲਾਇਆ ਜਾਤ-ਬਿਰਾਦਰੀ ਦਾ ਟੀਕਾ, ਠਾਣੇਦਾਰ ਦੇ ਦਿਲ ਦਿਮਾਗ 'ਤੇ ਅਸਰ ਕਰ ਗਿਆ ਲਗਦਾ ਸੀ। ਉਸ ਨੇ ਬਲਵੰਤ ਨੂੰ ਪੂਰਾ ਇਨਸਾਫ਼ ਦੁਆਉਣ ਦਾ ਭਰੋਸਾ ਦੇ ਕੇ ਭੇਜ ਦਿੱਤਾ ਸੀ।
ਫਿਰ ਦੂਸਰੇ ਹੀ ਦਿਨ, ਠਾਣੇਦਾਰ ਇਕ ਹੌਲਦਾਰ ਤੇ ਦੋ ਸਿਪਾਹੀਆਂ ਨਾਲ ਪਿੰਡ ਪੁੱਜ ਗਿਆ ਸੀ। ਪਿੰਡ ਵਿਚ ਪੁਲਿਸ ਦਾ ਆਉਣਾ, ਉਨ੍ਹਾਂ ਲੋਕਾਂ ਲਈ ਇਕ ਅਸਾਧਾਰਣ ਘਟਨਾ ਸੀ, ਇਕ ਅਜੂਬਾ। ਪਿੰਡ ਵਾਲੇ ਹੈਰਾਨ ਸਨ ਕਿ ਪੁਲਿਸ ਵਾਲੇ ਪੰਜ-ਸੱਤ ਕਿਲੋਮੀਟਰ ਪਥਰੀਲੀ ਖੇਡ ਪੈਦਲ ਚੱਲ ਕੇ ਪਿੰਡ ਪੁੱਜੇ ਸਨ। ਉਸ ਪਿੰਡ ਲਈ ਕਾਰ-ਮੋਟਰ ਲਈ ਤਾਂ ਕੋਈ ਰਸਤਾ ਹੀ ਨਹੀਂ ਸੀ। ਪਥਰੀਲੀ ਖੰਡ ਵਿਚ ਪੈਦਲ ਚੱਲਣਾ ਵੀ ਮੁਹਾਲ ਸੀ।
ਠਾਣੇਦਾਰ ਆਪਣੇ ਸਾਥੀਆਂ ਸਮੇਤ ਸਿੱਧਾ ਸਰਪੰਚ ਦੇ ਘਰ ਪੁੱਜ
ਗਿਆ ਸੀ। ਦੁਪਹਿਰ ਹੋ ਗਈ ਸੀ, ਸਵੇਰੇ ਦੇ ਚੱਲਿਆਂ ਨੂੰ। ਮੌਸਮ ਠੰਡਾ ਸੀ। ਸਰਪੰਚ ਨੇ ਪਹਿਲੀ ਵਾਰੀ ਆਪਣੇ ਘਰ ਆਏ ਸਰਕਾਰੀ ਮਹਿਮਾਨਾਂ ਦੀ ਸੇਵਾ ਵਿਚ ਕੋਈ ਕਸਰ ਨਹੀਂ ਸੀ ਛੱਡੀ। ਉਨ੍ਹਾਂ ਦੀ ਠੰਡ ਤੇ ਥਕਾਵਟ ਦੂਰ ਕਰਨ ਲਈ ਚੰਗੀ ਫੌਜੀ ਰੰਮ ਤੇ ਜੰਗਲੀ ਸੂਰ ਦੇ ਗਰਮ ਗੋਸ਼ਤ ਦਾ ਲੰਚ ਕਰਾਇਆ ਸੀ। ਫਿਰ ਪੰਡਿਤ ਜੀ ਦੀ ਦੁਕਾਨ ਸਾਹਮਣੇ ਹੀ ਪਿੱਪਲ ਹੇਠਾਂ ਦਰਬਾਰ ਸਜਾ ਦਿੱਤਾ ਗਿਆ ਸੀ। ਪੰਚਾਇਤ ਮੈਂਬਰਾਂ ਦੇ ਨਾਲ-ਨਾਲ ਦੋਵੇਂ ਧਿਰਾਂ ਦੇ ਲੋਕ ਤੇ ਬਹੁਤ ਸਾਰੇ ਪਿੰਡ ਵਾਸੀ ਇਕੱਠੇ ਹੋ ਗਏ ਸਨ। ਇਸ ਸਾਰੇ ਇਕੱਠ ਵਿਚ ਸਿਰਫ ਤਿੰਨ ਹੀ ਔਰਤਾਂ ਸਨ। ਇਕ ਕਮਲ ਤੇ ਉਸ ਦੀ ਮਾਂ ਤੇ ਮਾਨ੍ਹ ਸਿੰਘ ਦੀ ਭਰਜਾਈ ਸੂਬੇਦਾਰਨੀ। ਉਂਜ ਖੂਹ 'ਤੇ ਪਾਣੀ ਭਰਨ ਆਈਆਂ ਕੁੱਝ ਔਰਤਾਂ ਵੀ ਖੂਹ ਦੀ ਮੁੰਡੇਰ ਉਹਲੇ ਬੈਠ ਕੇ ਘੁੰਡ ਵਿਚੋਂ ਦੀ ਦੂਰੋਂ ਹੀ ਝਾਕਦੀਆਂ ਸਨ। ਸਾਰਿਆਂ ਦੀਆਂ ਸਵੱਲੀਆਂ ਨਿਗਾਹਾਂ ਠਾਣੇਦਾਰ ਤੇ ਉਸ ਦੇ ਸਾਥੀਆਂ 'ਤੇ ਟਿਕੀਆਂ ਸਨ। ਹੁਣ ਕੀ ਹੋਵੇਗਾ। ਇਹ ਸੋਚ-ਸੋਚ ਕੇ ਉਨ੍ਹਾਂ ਦੀ ਧੜਕਣ ਵਧਦੀ ਜਾਂਦੀ ਸੀ।
ਠਾਣੇਦਾਰ ਨੇ ਬਹੁਤ ਹੀ ਅਫ਼ਸਰਾਨਾ ਅੰਦਾਜ਼ ਵਿਚ ਤੇ ਰੋਹਬਦਾਰ ਆਵਾਜ਼ ਵਿਚ "ਉਏ ਕੋਹੜਾ ਬਈ ਮਾਨ ਸਿਹੁੰ ਪਿੰਡ ਦਾ ਸੂਰਮਾ ਪੁੱਤਰ ?" ਕਹਿੰਦਿਆਂ ਕਾਰਵਾਈ ਸ਼ੁਰੂ ਕੀਤੀ ਸੀ। ਸਾਹ ਰੋਕ ਕੇ ਬੈਠੇ ਲੋਕਾਂ ਵਿਚੋਂ ਮਾਨ ਸਿੰਘ ਨੇ ਠਾਣੇਦਾਰ ਦੀਆਂ ਸੁਰਖ਼ ਤੇ ਸਰੂਰ ਨਾਲ ਸਰਾਬਰ ਅੱਖਾਂ ਵਿਚ ਅੱਖਾਂ ਪਾ ਕੇ ਹੱਥ ਜੋੜਦਿਆਂ ਕਿਹਾ, "ਸਾਹਬ ਬਹਾਦਰ, ਮੈਂ ਆਂ ਜੀ।" ਮਾਨ ਸਿੰਘ ਦੀ ਆਵਾਜ਼ ਹਮੇਸ਼ਾਂ ਵਾਂਗ ਹੀ ਬੇਖੌਫ ਤੇ ਬੇਝਿਜਕ ਸੀ । ਉੱਥੇ ਬੈਠੇ ਲੋਕਾਂ ਨੂੰ ਮਾਨ ਸਿੰਘ ਇਕ ਵਾਰੀ ਫਿਰ ਨਿਰਦੇਸ਼ ਲੱਗਿਆ ਸੀ। ਉਹ ਸੋਚ ਰਹੇ ਸਨ ਜੇ ਸੱਚ-ਮੁੱਚ ਮਾਨ ਸਿੰਘ ਨੇ ਕੋਈ ਅਜਿਹਾ ਮਾੜਾ ਕਰਮ ਕੀਤਾ ਹੁੰਦਾ ਤਾਂ ਉਹ ਪਿੰਡ ਛੱਡ ਕੇ ਭੱਜ ਵੀ ਸਕਦਾ ਸੀ ਤੇ ਨਾਲ ਹੀ ਪੁਲਿਸ ਸਾਹਮਣੇ ਇੰਜ ਸਿਰ ਚੁੱਕ ਕੇ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਸੀ ਕਰ ਸਕਦਾ।
"ਤੇਰੇ ਖਿਲਾਫ਼ ਰਿਪੋਰਟ ਆਈ ਐ ਕਿ ਤੂੰ ਕਰਮ ਚੰਦ ਦੀ ਧੀ ਕਮਲੋ ਨੂੰ ਸਾਲ ਕੁ ਪਹਿਲਾਂ ਵਿਆਹ ਦਾ ਲਾਰਾ ਲਾ ਕੇ ਪਿੰਡੋਂ ਭਜਾ ਲੈ ਗਿਆ ਸੀ। ਫੇਰ ਤੂੰ ਇਸ ਨੂੰ ਵੇਚ ਦਿੱਤਾ। ਹੁਣ ਜਦੋਂ ਇਹ ਕਿਸੇ ਤਰ੍ਹਾਂ ਪਿੰਡ ਪਰਤੀ ਐ ਤਾਂ ਤੂੰ ਆਪਣੀ ਭਰਜਾਈ ਨਾਲ ਮਿਲ ਕੇ ਇਸ 'ਤੇ ਕਾਤਲਾਨਾ ਹਮਲਾ ਕੀਤਾ, ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਐ।"
"ਸਾਹਬ ਬਹਾਦਰ, ਇਹ ਸਰਾਸਰ ਝੂਠ ਐ। ਮਨਘੜਤ ਐ। ਮੈਂ ਈਆ ਦਾ ਕੋਈ ਕੰਮ ਨੀ ਕੀਤਾ।"
"ਤੂੰ ਫੇਰ ਆਪ ਦੱਸੇਗਾ ਜਾਂ ਬਕਾਈਏ ਆਪੇ ?" ਥਾਣੇਦਾਰ ਦੀ ਕੜਕ ਆਵਾਜ਼ ਨਾਲ ਸਾਰੇ ਹੀ ਸਹਿਮ ਗਏ ਸਨ, ਸਿਰਫ਼ ਮਾਨ ਸਿੰਘ ਨੂੰ ਛੱਡ ਕੇ।
"ਜਨਾਬ, ਮੈਂ ਦੱਸੀ ਤਾਂ ਜਾਨਾਂ, ਮਿਨੂ ਨੀ ਕੁੱਝ ਬੀ ਪਤਾ ਇਸ ਬਾਰੇ। ਫਿਰੀ ਮੇਂ ਕੇ ਦੱਸੀ ਦਿਆਂ?" ਮਾਨ ਸਿੰਘ ਦੇ ਸ਼ਬਦਾਂ ਵਿਚ ਤਲਖ਼ੀ ਸੀ। ਇਸ
ਤਲਖ਼ੀ ਤੋਂ ਠਾਣੇਦਾਰ ਭੜਕ ਪਿਆ ਸੀ। ਬੰਨ੍ਹ ਉਏ ਇਹਦੇ ਹੱਥ ਪੈਰ, ਪਾਓ ਸਾਲੇ ਨੂੰ ਪੁੱਠਾ ਲੰਮਾ, ਜ਼ਰਾ ਇਹਦੀ ਤਲਖ਼ੀ ਹਟਾਈਏ।" ਠਾਣੇਦਾਰ ਦਾ ਹੁਕਮ ਸੁਣਦਿਆਂ ਹੀ ਦੋਵੇਂ ਸਿਪਾਹੀ ਹਰਕਤ ਵਿਚ ਆ ਗਏ ਸਨ। ਉਨ੍ਹਾਂ ਨੇ ਉੱਥੇ ਬੈਠੇ ਪਿੰਡ ਵਾਲਿਆਂ ਦੇ ਮੋਢਿਆਂ 'ਤੇ ਰੱਖੇ ਲੱਠੇ ਜਿਹੇ ਦੇ ਪਤਲੇ-ਪਤਲੇ ਦੇ ਤੌਲੀਏ ਲੈ ਕੇ ਮਾਨ ਸਿੰਘ ਦੀਆਂ ਦੋਵੇਂ ਬਾਹਾਂ ਪਿੱਠੇ ਪਿੱਛੇ ਮਰੋੜ ਕੇ ਬੰਨ੍ਹ ਦਿੱਤੀਆਂ। ਫਿਰ ਉਸ ਨੂੰ ਪੁੱਠਾ ਲੰਮਾ ਪਾ ਕੇ ਉਸ ਦੇ ਦੋਵੇਂ ਪੈਰ ਵੀ ਗਿੱਟਿਆਂ ਪਾਸੋਂ ਬੰਨ੍ਹ ਦਿੱਤੇ ਸਨ।
ਠਾਣੇਦਾਰ ਦੀਆਂ ਅੱਖਾਂ 'ਚੋਂ ਵਹਿਸ਼ਤ ਚੌਂਦੀ ਪਈ ਸੀ। ਮਾਨ ਸਿੰਘ ਕਹਿਰੀਆਂ ਨਜ਼ਰਾਂ ਨਾਲ ਕਦੇ ਹੌਲਦਾਰ ਤੇ ਕਦੇ ਦੰਦਾਂ ਦੀ ਵਿਰਲ ਵਿਚ ਤਿਨਕਾ ਫੇਰਦੇ ਸ਼ੰਭੂ ਲੰਬੜ ਵੱਲ ਵੇਖ ਰਿਹਾ ਸੀ। ਉਸ ਨੂੰ ਕਿਸੇ ਦੀ ਵੀ ਅੱਖਾਂ 'ਚ ਆਪਣੇ ਲਈ ਹਮਦਰਦੀ ਦੀ ਝਲਕ ਨਹੀਂ ਸੀ ਜਾਪੀ।
ਸਿਪਾਹੀ ਨੇ ਮਾਨ ਸਿੰਘ ਦੀਆਂ ਲੱਤਾਂ ਨੂੰ ਗੋਡਿਆਂ ਤੋਂ ਪਿਛਲੇ ਪਾਸੇ ਮੜਣ ਦੀ ਕੋਸ਼ਿਸ਼ ਕੀਤੀ ਤਾਂ ਮਾਨ ਸਿੰਘ ਨੇ ਹੌਲਦਾਰ ਤੋਂ ਮਦਦ ਦੀ ਆਸ ਵਿਚ ਦੋਵੇਂ ਲੱਤਾਂ ਅਕੜਾ ਦਿੱਤੀਆਂ ਸਨ। ਪਰ ਸਿਪਾਹੀ ਨੇ ਉਸਦੀਆਂ ਲੱਤਾਂ 'ਤੇ ਗੋਡਿਆਂ ਪਾਸੋਂ ਆਪਣੇ ਬੂਟ ਨਾਲ ਠੋਕਰ ਮਾਰੀ ਤਾਂ ਮਾਨੇ ਦੀਆਂ ਲੱਤਾਂ ਇਕਦਮ ਮੁੜ ਗਈਆਂ ਸਨ। ਹੁਣ ਪੈਰਾਂ ਦੀਆਂ ਤਲੀਆਂ ਆਕਾਸ਼ ਵੱਲ ਸਨ। ਇਹ ਵੇਖਕੇ ਲੋਕਾਂ ਦੀਆਂ ਜਿਵੇਂ ਧੜਕਣਾ ਰੁਕ ਗਈਆਂ ਸਨ। ਉਹ ਸਹਿਮੀਆਂ ਅੱਖਾਂ ਨਾਲ ਅਜੀਬ ਨਜ਼ਾਰਾ ਵੇਖ ਰਹੇ ਸਨ। ਪਹਿਲਾਂ ਕਦੇ ਵੇਖੀ ਨਾ ਸੁਣੀ ਗੱਲ।
"ਮੈਂ ਕਹਿਨਾਂ ਬਕ ਪੈ ਅਜੇ ਵੀ ਸਾਡੇ ਡੰਡੇ ਅੱਗੇ ਵੱਡੇ-ਵੱਡੇ ਭੂਤ ਨੱਚਣ ਲੱਗ ਪੈਂਦੇ ਨੇ। ਬੜੇ-ਬੜੇ ਸ਼ਾਤਰ ਬਕਾ ਲਏ ਆਪਾਂ, ਤੂੰ ਕਿਹੜੇ ਬਾਗ ਦੀ ਮੂਲੀ ਐਂ।" ਠਾਣੇਦਾਰ ਨੇ ਮਾਨ ਸਿੰਘ ਨੂੰ ਆਖ਼ਰੀ ਮੌਕਾ ਦਿੰਦਿਆਂ ਕਿਹਾ ਸੀ।
"ਮੈਂ ਗਲਾਇਆ ਨਾ, ਮਿੰਨੂ ਨੀ ਕੁੱਝ ਬੀ ਪਤਾ, ਤੁਸਾਂ ਜੇ ਕਰਨਾ ਕਰੀ ਲੱਗੋ।" ਮਾਨ ਸਿੰਘ ਆਪਣੀ ਅੜੀ ਤੇ ਕਾਇਮ ਸੀ।
ਮਾਨ ਸਿੰਘ ਦੇ ਜ਼ਮੀਨ ਨੂੰ ਛੂੰਹਦੇ ਮੂੰਹ ਤੋਂ, ਬੜੀ ਮੁਸ਼ਕਿਲ ਨਾਲ ਆਵਾਜ਼ ਨਿਕਲੀ ਸੀ। ਉਸ ਨੂੰ ਅਜੇ ਵੀ ਹੋਲਦਾਰ ਤੋਂ ਆਸ ਸੀ ਕਿ ਕੱਲ੍ਹ ਦੀ ਸੇਵਾ ਕਰਕੇ ਉਹ ਕੁੱਝ ਨਹੀਂ ਹੋਣ ਦੇਵੇਗਾ। ਪਰ ਹੌਲਦਾਰ ਤਾਂ ਚੁੱਪਚਾਪ ਖੜੋਤਾ ਸਾਰਾ ਤਮਾਸ਼ਾ ਵੇਖ ਰਿਹਾ ਸੀ। ਸ਼ੰਭੂ ਲੰਬੜਦਾਰ ਦੀ ਵੀ ਹਿੰਮਤ ਨਹੀਂ ਸੀ ਹੋ ਰਹੀ ਕਿ ਉਠ ਕੇ ਹੌਲਦਾਰ ਨੂੰ ਕੁੱਝ ਕਹਿ ਸਕੇ।
"ਚੰਗਾ ਫੇਰ ਜਵਾਨੋ, ਵਿਖਾਓ ਜ਼ਰਾ ਆਪਣੇ ਹੱਥ।" ਠਾਣੇਦਾਰ ਦਾ ਹੁਕਮ ਸੁਣਦਿਆਂ ਸਾਰ ਹੀ, ਦੋਵੇਂ ਸਿਪਾਹੀਆਂ ਨੇ ਆਪਣੇ ਹੱਥਾਂ ਵਿਚ ਡਾਂਗਾਂ ਲੈ ਕੇ ਮਾਨ ਸਿੰਘ ਦੇ ਸੱਜੇ-ਖੱਬੇ ਮੋਰਚੇ ਸਾਂਭ ਲਏ ਸਨ। ਮਾਨ ਸਿੰਘ ਪਥਰੀਲੀ ਜ਼ਮੀਨ 'ਤੇ ਮੂਧੇ ਮੂੰਹ ਪਿਆ ਸੀ ਤੇ ਉਸ ਨੇ ਤਾਂ ਜਿਵੇਂ ਬੱਕਰੇ ਵਾਂਗੂ ਆਪਣੇ ਆਪ ਨੂੰ ਕਸਾਈਆਂ ਦੇ ਹਵਾਲੇ ਕਰ ਦਿੱਤਾ ਸੀ।
ਪਹਿਲੋਂ ਸੱਜੇ ਪਾਸੇ ਵਾਲੇ ਨੇ ਡਾਂਗ ਹਵਾ 'ਚ ਲਹਿਰਾਈ। ਉਪਰ ਆਕਾਸ਼ ਵੱਲ ਚੁੱਕੀ ਹੋਈ ਡਾਂਗ ਪੂਰੇ ਜ਼ੋਰ ਨਾਲ ਤੜਾਕ ਕਰਦੀ ਮਾਨ ਸਿੰਘ ਦੇ ਪੈਰਾਂ ਦੀਆਂ ਦੋਵੇਂ ਤਲੀਆਂ 'ਤੇ ਟਿਕਾ ਦਿੱਤੀ ਸੀ। ਪਹਿਲੀ ਡਾਂਗ ਹਟਦਿਆਂ ਸਾਰ ਹੀ ਖੱਬੇ ਪਾਸੇ ਵਾਲੇ ਨੇ ਵੀ ਉਸੇ ਢੰਗ ਨਾਲ ਪੂਰੇ ਜ਼ੋਰ ਦਾ ਵਾਰ ਕੀਤਾ। ਦੋਵੇਂ ਜਣੇ ਵਾਰੇ-ਵਾਰੀ ਇੰਜ ਹੀ ਡਾਂਗ ਵਾਹ ਰਹੇ ਸਨ, ਜਿਵੇਂ ਮੌਕੀ ਨੂੰ ਕੁੱਟਿਆ ਜਾਂਦਾ ਹੈ, ਦਾਣੇ ਅਲੱਗ ਕਰਨ ਲਈ। ਸਾਰੇ ਹੈਰਾਨ ਸਨ ਕਿ ਮਾਨ ਸਿੰਘ ਨੇ ਹਾਏ ਤੱਕ ਨੀ ਕੀਤੀ ਸੀ। ਉਂਜ ਚਾਹੇ ਉਸ ਦੀਆਂ ਆਂਦਰਾਂ ਸੁੰਗੜ ਗਈਆਂ ਸਨ। ਅੱਖਾਂ ਮੂਹਰੇ ਦਿਨੇ ਹੀ ਤਾਰੇ ਟਿਮਕਣ ਲੱਗ ਪਏ ਸਨ ਤੇ ਜ਼ਮੀਨ ਨੂੰ ਛੂੰਹਦਾ ਚਿਹਰਾ ਦਰਦ ਨਾਲ ਜ਼ਰਦ ਹੋ ਗਿਆ ਸੀ। ਉਸ ਦੀ ਜੀਭ ਜਿਵੇਂ ਤਾਲੂਏ ਨਾਲ ਚਿੰਬੜ ਗਈ ਹੋਵੇ। ਪਰ ਉਸ ਪਿਓ ਦੇ ਪੁੱਤ ਨੇ ਮੂੰਹ ਨਹੀਂ ਖੋਲ੍ਹਿਆ ਸੀ।
ਫਿਰ ਠਾਣੇਦਾਰ ਦੇ ਇਸ਼ਾਰੇ 'ਤੇ ਸਿਪਾਹੀਆਂ ਨੇ ਡਾਂਗ ਚਲਾਉਣੀ ਬੰਦ ਕਰ ਦਿੱਤੀ ਸੀ। ਇਕ ਸਿਪਾਹੀ ਨੇ ਲੱਤਾਂ 'ਤੇ ਬੱਝਾ ਤੋਲੀਆ ਖੋਲ੍ਹਿਆ ਤੇ ਫਿਰ ਮਾਨ ਸਿੰਘ ਨੂੰ ਦੋਵੇਂ ਬਾਹਾਂ ਤੋਂ ਫੜ ਕੇ ਖੜ੍ਹਾ ਕੀਤਾ ਤਾਂ ਪੋਲੀਓ ਮਾਰੇ ਆਦਮੀ ਵਾਂਗ ਉਸ ਦੀਆਂ ਲੱਤਾਂ ਲਮਕ ਗਈਆਂ ਸਨ। ਉਹ ਸਰੀਰ ਦਾ ਭਾਰ ਨਹੀਂ ਸਹਾਰ ਸਕੀਆਂ ਸਨ ਤੇ ਉਹ ਥਾਏਂ ਡਿੱਗ ਪਿਆ ਸੀ। ਸਿਪਾਹੀਆਂ ਨੇ ਉਸ ਨੂੰ ਫਿਰ ਚੁੱਕ ਕੇ ਖੜ੍ਹਾ ਕੀਤਾ। ਕੁੱਝ ਮਿੰਟਾਂ ਵਿਚ ਉਸਦੀਆਂ ਲੱਤਾਂ ਵਿਚ ਖੂਨ ਦਾ ਦੌਰਾ ਮੁੜ ਸ਼ੁਰੂ ਹੋ ਗਿਆ ਸੀ। ਹੌਲੀ-ਹੌਲੀ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ ਸੀ।
"ਚੱਲ ਭੱਜ ਕੇ ਖੂਹ ਨੂੰ ਹੱਥ ਲਾ ਕੇ ਆ।" ਠਾਣੇਦਾਰ ਨੇ ਕੜਕ ਆਵਾਜ਼ ਵਿਚ ਹੁਕਮ ਸੁਣਾਇਆ। ਮਾਨ ਸਿੰਘ ਨੇ ਤੁਰਨ ਦੀ ਕੋਸ਼ਿਸ਼ ਕੀਤੀ ਪਰ ਪੈਰ ਸਨ ਕਿ ਜ਼ਮੀਨ 'ਤੇ ਨਹੀਂ ਸਨ ਲੱਗ ਰਹੇ। ਉਸ ਦੇ ਪੈਰ ਜ਼ਮੀਨ ਨੂੰ ਛੂੰਹਦਿਆਂ ਹੀ ਇੰਜ ਉਪਰ ਨੂੰ ਚੁੱਕੇ ਜਾਂਦੇ ਜਿਵੇਂ ਜ਼ਮੀਨ 'ਤੇ ਭਖਦੇ ਅੰਗਿਆਰ ਵਿਛਾਏ ਹੋਣ ਤੇ ਉਹ ਉੱਡਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਹੱਥ ਪਿੱਠ ਪਿੱਛੇ ਵੱਝੇ ਹੋਣ ਕਾਰਨ ਸਰੀਰ ਦਾ ਸੰਤੁਲਨ ਨਹੀਂ ਸੀ ਬਣ ਰਿਹਾ। ਉਹ ਡਿਗਦਾ- ਉਠਦਾ ਕਿਸੇ ਸ਼ਰਾਬੀ ਵਾਂਗ ਲੜ ਖੜਾਉਂਦਾ ਹੋਇਆ ਖੂਹ ਤੱਕ ਪੁੱਜਾ ਸੀ। ਉੱਥੇ ਖੂਹ ਦੀ ਮੁੰਡੇਰ ਓਹਲੇ ਲੁਕ ਕੇ ਬੈਠੀਆਂ ਪਿੰਡ ਦੀਆਂ ਔਰਤਾਂ ਨੇ ਮਾਨ ਸਿੰਘ ਨੂੰ ਵੇਖ ਕੇ ਪੋਲੇ ਨਾਲ ਮੂੰਹ ਢੱਕ ਲਿਆ ਸੀ। ਖੂਹ ਨੂੰ ਛੂਹ ਕੇ ਮੁੜਦਿਆਂ ਉਹ ਕੁੱਝ ਠੀਕ ਢੰਗ ਨਾਲ ਚੱਲ ਕੇ ਆਇਆ ਸੀ। ਉਹ ਹੌਲਦਾਰ ਤੇ ਠਾਣੇਦਾਰ ਦੋਹਾਂ ਨੂੰ ਹੀ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਸੱਚ-ਮੁੱਚ ਹੋਲਦਾਰ ਐਤਕੀਂ ਉਸ ਨਾਲ ਅੱਖਾਂ ਨਹੀਂ ਸੀ ਮਿਲਾ ਸਕਿਆ।
"ਹਾਂ, ਫੇਰ ਮਾਨ੍ਹਿਆ ਕੀ-ਕੀ ਕੀਤਾ ਸੀ ਆਪਣੀ ਮਾਂ ਨਾਲ ਕਿੱਥੇ- ਕਿੱਥੇ ਖੇਹ ਖਾਧੀ ਸੀ ਇਹਦੇ ਨਾਲ?" ਠਾਣੇਦਾਰ ਨੇ ਪੁਲਸੀਆ ਬੋਲੀ ਵਿਚ ਫਿਰ ਸਵਾਲਾਂ ਦੇ ਗੋਲੇ ਛੱਡੇ ਸਨ।
"ਮਿੰਨੂ ਨੀ ਪਤਾ ਕੁੱਝ ਬੀ।" ਮਾਨ ਸਿੰਘ ਨੇ ਗੁੱਸੇ ਤੇ ਨਫ਼ਰਤ ਨਾਲ
ਸਿਰ ਹਿਲਾ ਦਿੱਤਾ ਸੀ।
"ਬੜਾ ਜਿਗਰਾ ਐ ਬਈ ਇਸ ਜਵਾਨ ਦਾ।" ਅੱਖਾਂ ਟੱਡੀ ਭੀੜ 'ਚੋਂ ਇਕ ਬਿਰਧ ਬੁੜਬੜਾਇਆ ਸੀ।
"ਉਏ ਵੇਖਦੇ ਕੀ ਓ, ਪਾਵੇ ਇਸ ਨੂੰ ਮੁੜ ਲੰਮਾ, ਬੱਚੂ, ਪਤਾ ਕਿੱਦਾਂ ਨੀ ਤੈਨੂੰ? ਹੁਣੇ ਬਕੇਂਗਾ ਤੂੰ ਸਾਰਾ ਕੁੱਝ।" ਸਿਪਾਹੀਆਂ ਨੇ ਤੁਰੰਤ ਆਪਣੇ ਸਾਹਬ ਦੇ ਹੁਕਮ ਦੀ ਤਾਮੀਲ ਕੀਤੀ ਤੇ ਫਿਰ ਤੋਂ ਡਾਂਗਾਂ ਸਾਂਭ ਲਈਆਂ ਸਨ। ਲੱਗੇ ਫਿਰ ਪਹਿਲਾਂ ਵਾਂਗ ਵੀ ਡਾਂਗਾਂ ਵਰ੍ਹਾਉਣ।
ਹੁਣ ਉੱਥੇ ਬੈਠੇ ਲੋਕਾਂ ਨੂੰ ਕਾਫੀ ਹੱਦ ਤੱਕ ਪੱਕਾ ਯਕੀਨ ਹੋ ਗਿਆ ਸੀ ਕਿ ਮਾਨ ਸਿੰਘ ਬੇਕਸੂਰ ਹੈ। ਅਸਲ ਦੋਸ਼ੀ ਕੋਈ ਹੋਰ ਹੀ ਹੈ। ਜ਼ਰੂਰ ਇਸ ਦੇ ਖਿਲਾਫ਼ ਕੋਈ ਸਾਜ਼ਿਸ਼ ਘੜੀ ਗਈ ਹੈ। ਖਾਮ-ਮਖਾਹ ਹੀ ਰਗੜਿਆ ਜਾ ਰਿਹਾ ਹੈ ਵਿਚਾਰਾ। ਪਰ ਠਾਣੇਦਾਰ ਸਾਹਮਣੇ ਕੋਈ ਇਹ ਗੱਲ ਜ਼ੁਬਾਨ 'ਤੇ ਲਿਆਉਣ ਦੀ ਹਿਮਤ ਨਹੀਂ ਸੀ ਹੋ ਰਹੀ ਕਿਸੇ ਦੀ। ਫਿਰ ਸਾਰਿਆਂ ਦੀਆਂ ਅੱਖਾਂ ਹੈਰਾਨ ਰਹਿ ਗਈਆਂ ਜਦੋਂ ਮਾਨ ਸਿੰਘ ਦੀ ਭਰਜਾਈ ਸੂਬੇਦਾਰਨੀ ਪੁਲਿਸ ਵਾਲਿਆਂ ਦਾ ਸਿਆਪਾ ਕਰਦੀ ਚੀਕ ਪਈ ਸੀ, 'ਤੂੰ ਦੱਸੀ ਕੈਂਹ ਨੀ ਦਿੰਦਾ ਕੇ ਲਗਦੀ ਐ ਏ ਕਮਜਾਤ ਤੇਰੀ-ਕੈਂਹ ਈਦੇ ਕਰੀਕੇ ਕੁੱਟ ਖਾਈ ਜਾਨਾ।"
"ਵੇਖ ਖਾਂ, ਕਿੱਜ ਤਕਲੀਫ਼ ਹੋਈ ਐ ਭਰਜਾਈਏ ਨੂੰ ਆਪਣੇ ਲਾਡਲੇ ਦਿਉਰ ਦੀ। ਤੂੰ ਹੀ ਦੱਸ ਦੇ ਫੇਰ, ਕੀ ਗੱਲ ਬਾਤ ਸੀ ਕਮਲੋ ਤੇ ਤੇਰੇ ਖਸਮ ਵਿਚਾਲੇ ।" ਠਾਣੇਦਾਰ ਦੇ ਬੇਇੱਜ਼ਤੀ ਭਰੇ ਬੋਲ ਸੁਣ ਕੇ, ਜ਼ਮੀਨ 'ਤੇ ਪਿਆ- ਪਿਆ ਮਾਨ ਸਿੰਘ ਪਿੰਜਰੇ 'ਚ ਕੈਦ ਸ਼ੇਰ ਵਾਂਗ ਦਹਾੜਿਆ ਸੀ, "ਭਰਜਾਈਏ, ਮੂੰਹ ਨਾ ਖੋਲ੍ਹੀ-ਕਰੀ ਲੈਣ ਦੇ ਜੋ ਇਨ੍ਹਾਂ ਤੋਂ ਹੁੰਦਾ।"
"ਬੰਦ ਕਰ ਉਏ ਆਪਣਾ ਬੂਥਾ।" ਮਾਨ ਸਿੰਘ ਨੂੰ ਧਮਕੀ ਦੇ ਕੇ ਠਾਣੇਦਾਰ ਫੌਜਣ ਨੂੰ ਗੁੱਤ ਫੜ ਕੇ, ਨਾਰੀਅਲ ਦੇ ਜੁਟ ਵਾਂਗ, ਸਿਰ ਨੂੰ ਝੰਜੋੜਦਿਆਂ ਬੋਲਿਆ ਸੀ, "ਤੂੰ ਹੀ ਸੱਚ-ਸੱਚ ਦੱਸ ਦੇ ਨਹੀਂ ਤਾਂ ਤੈਨੂੰ ਨੰਗੀ ਕਰਕੇ ਡਾਂਗ ਤੇਰੇ.... ਵਿਚ ਦੇ ਕੇ ਤੋਰਦਾ ਲਜਾਵਾਂਗਾ ਠਾਣੇ।" ਪੂਰੀ ਨਿਰਲੱਜਤਾ ਨਾਲ ਬੋਲਦਿਆਂ ਠਾਣੇਦਾਰ ਨੇ ਸਿਪਾਹੀ ਤੋਂ ਡਾਂਗ ਲੈ ਕੇ ਫੌਜਣ ਦੇ ਚਿੱਤੜਾਂ 'ਤੇ ਜ਼ੋਰ ਨਾਲ ਟਿਕਾ ਦਿੱਤੀ ਸੀ। ਸੱਟ ਖਾਧੀ ਥਾਂ ਨੂੰ ਜ਼ੋਰ-ਜ਼ੋਰ ਨਾਲ ਮਲਦੀ ਨੰਗੇ ਸਿਰ ਹੋ ਚੁੱਕੀ ਫੌਜਣ ਵਿਲਕਦੀ ਹੋਈ ਬੋਲੀ ਸੀ, "ਮਿੰਨ੍ਹ ਨਾ ਮਾਰੋ... ਮਾਨ੍ਹੇ ਨੂੰ ਛੱਡੀ ਦੇਗ, ਮੈਂ ਦੱਸੀ ਦਿੰਨੀ ਆਂ ਸਾਰਾ ਕੁੱਝ।" ਡਰੀ ਸਹਿਮੀ ਫੌਜਣ ਇਕ ਡਾਂਗ ਖਾ ਕੇ ਹੌਂਸਲਾ ਛੱਡ ਗਈ ਸੀ। ਉਸ ਨੇ ਮਾਨ ਸਿੰਘ ਦੀਆਂ ਚੰਗਿਆੜੀਆਂ ਕੱਢਦੀਆਂ ਅੱਖਾਂ ਵੱਲ ਵੇਖਿਆ ਸੀ।
ਠਾਣੇਦਾਰ ਨੇ ਡਾਂਗ ਮੁੜ ਹਵਾ ਵਿਚ ਲਹਿਰਾਈ, "ਬੋਲ ਛੇਤੀ ਬੇਲ, ਆਪਣੇ ਖਸਮ ਵੱਲ ਕੀ ਝਾਕੀ ਜਾਨੀ ਐਂ ।" ਬਸ ਫਿਰ ਤਾਂ ਫੌਜਣ ਰੇਡੀਓ ਤੋਂ ਆਉਂਦੇ ਸਮਾਚਾਰ ਵਾਂਗ ਬੋਲਦੀ ਚਲੀ ਗਈ ਸੀ, "ਇਹ ਚਮਿਆਰੀ ਮੇਰੇ ਘਰ ਵਸਣਾ ਚਾਹੁੰਦੀ ਹੈ। ਮੈਂ ਮਾਨ੍ਹੇ ਨੂੰ ਗਲਾਇਆ ਹਾ, ਏਸ ਘਰ ਵਿੱਚ ਏਹ
ਰੇਹਗੀ ਜਾਂ ਫਿਰੀ ਮੈਂ... !"
"ਆਹੋ, ਸੌਂਕਣ ਜੂ ਤੇਰੀ ਆ ਜਾਣੀ ਸੀ, ਦੋ-ਦੋ ਖਸਮਾਂ ਨਾਲ ਐਸ਼ ਕਿੱਦਾ ਕਰਨੀ ਸੀ ਫੇਰ ਤੂੰ।" ਠਾਣੇਦਾਰ ਨੇ ਸਾਰੀ ਸ਼ਰਮ ਹਿਆ ਨੂੰ ਛਿੱਕੇ 'ਤੇ ਟੰਗਦਿਆਂ ਕਿਹਾ ਸੀ।
"ਫਿਰੀ ਇਨ੍ਹਾਂ ਨੇ ਪਿੰਡੋਂ ਭੱਜੀ ਕੇ, ਕੇ-ਕੇ ਕੀਤਾ, ਕੁੱਬੇ-ਕੁੱਬੇ ਰਹੇ ਮਿੰਨ੍ਹ ਨੀ ਪਤਾ, ਪਰ ਦੋ ਦਿਨ ਪਹਿਲਾਂ ਏਹ ਮੇਰੇ ਘਰ ਮੁੜੀ ਆਈ। ਮੈਂ ਈਨੂੰ ਆਪਣੇ ਘਰ ਜਾਣ ਲਈ ਗਲਾਇਆ ਤਾਂ ਇਹ ਮਿਠੂ ਈ ਮਾਰਨ ਪਈ ਗਈ। ਗੁਲਾਂਦੀ ਏਹ ਘਰ ਤਾਂ ਮੇਰਾ ਐ ਫਿਰੀ ਮੈਂ ਬੀ ਲਾਈ ਦਿੱਤੀਆਂ ਹੀ ਈਦੇ।"
"ਆਹੋ ਤੈਨੂੰ ਤਕਲੀਫ਼ ਜੂ ਹੁੰਦੀ ਸੀ, ਦਿਉਰ ਦਾ ਘਰ ਵਸਦਾ ਵੇਖ ਕੇ। ਚੰਗਾ ਹੁਣ ਲਗਦੇ ਹੱਥ ਇਹ ਵੀ ਦੱਸ ਦੇ, ਕਿੱਥੇ-ਕਿੱਥੇ ਵੇਚਿਆ ਸੀ ਇਸ ਰਾਂਝੇ ਦੀ ਤੇਰੀ ਸੌਂਕਣ ਨੂੰ.....।"
"ਵੇਚਿਆ ਰੰਗ... ਜਿੱਥੇ-ਜਿੱਥੇ ਏਹ ਗਲਾਂਦੀ ਏ। ਮਿਨੂ ਕੇਹੜਾ ਦੱਸੀ ਕੇ ਭੱਜੇ ਹੋ ਦੋਵੇਂ ।" ਫੌਜਣ ਨੇ ਅਗਿਆਨਤਾ ਜ਼ਾਹਿਰ ਕਰ ਦਿੱਤੀ ਸੀ।
"ਬੋਲ ਉਏ ਵੱਡਿਆ ਰਾਂਝਿਆ, ਏਸ ਮਾਂ ਨਾਲ ਤੇਰਾ ਜੀ ਭਰ ਗਿਆ ਸੀ... ਪਹਿਲਾਂ ਤੂੰ ਭਰਾ ਮਾਰ ਕੀਤੀ ਫਿਰ ਪਿੰਡ ਦੀਆਂ ਧੀਆਂ-ਧੀਆਣੀਆਂ ਵੱਲ ਮੂੰਹ ਖੁੱਲ੍ਹ ਗਿਆ ਸੀ ਤੇਰਾ ਉਏ ।" ਕਹਿੰਦਿਆਂ ਠਾਣੇਦਾਰ ਨੇ ਵੀ ਹੱਥਲੀ ਡਾਂਗ ਨਾਲ ਪੰਜ-ਸੱਤ ਟਿਕਾ ਦਿੱਤੀਆਂ ਸਨ, ਮਾਨ ਸਿੰਘ ਦੇ।
"ਉਏ ਹੁਣ ਤਾਂ ਮੰਨ ਲੈ ਆਪਣਾ ਕਸੂਰ, ਸਾਰਿਆਂ ਸਾਹਮਣੇ।" ਠਾਣੇਦਾਰ ਨੇ ਜ਼ੋਰ ਪਾਇਆ ਸੀ।
"ਜੇ ਤੁਸੀਂ ਗਲਾਂਦੇ ਓ.. ਮੈਂ ਮੰਨੀ ਲੇਨਾ ।" ਕੋਈ ਚਾਰਾ ਨਾ ਚਲਦਾ ਵੇਖ ਮਾਨ ਸਿੰਘ ਨੇ ਆਪਣਾ ਦੇਸ਼ ਵੀ ਮੰਨਿਆ ਤਾਂ ਜਿਵੇਂ ਮਜ਼ਬੂਰੀ ਵੱਸ਼। ਜਿਵੇਂ ਉਸ ਤੋਂ ਇਹ ਜ਼ੁਰਮ ਜਬਰਦਸਤੀ ਕਬੂਲ ਕਰਾਇਆ ਗਿਆ ਹੋਵੇ।
"ਉਏ ਮੈਂ ਨੀ ਕਹਿੰਦਾ-ਤੇਰੀ ਮਾਂ ਕਹਿੰਦੀ ਐ ਸਾਰੀ ਪਬਲਿਕ ਸਾਹਮਣੇ। ਲਾਓ ਜ਼ਰਾ ਇਨ੍ਹਾਂ ਦੋਹਾਂ ਨੂੰ ਹੱਥਕੜੀਆਂ ਤੇ ਬੰਦ ਕਰ ਦਿਓ ਹਵਾਲਾਤ ਵਿਚ ਲਿਜਾ ਕੇ।" ਠਾਣੇਦਾਰ ਨੇ ਮੁੜ ਧਮਕੀ ਦਿੱਤੀ ਸੀ।
ਇੰਨੇ ਨੂੰ ਰਾਜਪੂਤ ਬਿਰਾਦਰੀ ਦੇ ਚਾਰ-ਪੰਜ ਬਜ਼ੁਰਗ ਉਠ ਖੜੋਤੇ ਸੀ। ਉਹ ਥਾਣੇਦਾਰ ਨੂੰ ਇਕ ਪਾਸੇ ਲੈ ਗਏ ਸਨ ਤੇ ਮਿੰਨਤ ਖੁਸ਼ਾਮਦ ਕਰਨ ਲੱਗੇ, "ਸਾਹਬ ਬਹਾਦਰ ਜੀ, ਉਣ ਮਾਰੀ ਦੇਣਾ ਮਾਨੋ ਨੂੰ। ਉਸ ਤੋਂ ਗਲਤੀ ਹੋਈ ਗਈ। ਉਧੀ ਥਾਂ ਅਸਾਂ ਜੋ ਤੁਹਾਡੇ ਪੈਰਾਂ ਵਿੱਚ ਆਪਣੀ ਪੱਗ ਰੱਖ ਕੇ ਮਾਫ਼ੀ ਮੰਗਦੇ ਹਾਂ। ਜੇ ਫੌਜਣ ਠਾਣੇ ਚਲੀ ਗਈ ਤਾਂ ਸਾਡੀਆ ਬਿਰਾਦਰੀ 'ਤੇ ਕਲੰਕ ਦਾ ਟਿੱਕਾ ਲੱਗੀ ਜਾਣਾ। ਅਸਾਂ ਜੋ ਕੁਸੇ ਨੂੰ ਮੂੰਹ ਦਿਖਾਨ ਜੋਗੇ ਨੀ ਰੋਹਣਾ। ਤੁਸਾਂ ਜੋ ਗਲਾਂਗੇ, ਊਆ ਈ ਹੋਗ। ਬੱਸ ਪਿੰਡ ਦੀ ਇੱਜ਼ਤ ਬਾਹਰ ਨੀ ਜਾਣੀ ਚਾਹੀਦੀ। ਅਸੀਂ ਤਾਂ ਜਿੰਦੇ ਜੀ ਮਰੀ ਜਾਗੇ।"
"ਗੱਲ ਤਾਂ ਤੁਹਾਡੀ ਠੀਕ ਐ ਬਜ਼ੁਰਗੋ, ਪਰ ਵੇਖੋ ਨਾ ਤੁਹਾਡੇ ਬੰਦੇ ਨੇ ਗੁਨਾਹ ਕੋਡਾ ਕੀਤਾ ਅੇ-ਕੁੜੀ ਨੂੰ ਉਧਾਲਣਾ, ਵੇਚਣਾ ਤੇ ਫਿਰ ਜਾਨੋਂ
ਮਾਰਨ ਦੀ ਕੋਸ਼ਿਸ਼ ਕਰਨੀ। ਇਸ 'ਤੇ ਜਿਹੜਾ ਕੇਸ ਬਣਦਾ ਐ, ਉਸ ਤੋਂ ਇਸ ਦਾ ਬਚਾਅ ਕੋਈ ਨੀ। ਸਾਰੀ ਉਮਰ ਲੰਘੀ ਜਾਣੀ ਜੇਲ੍ਹ ਵਿਚ, ਨਾਲ ਹੀ ਫੌਜਣ ਦੀ ਵੀ।"
"ਨਹੀਂ ਸਾਬ੍ਹ ਬਹਾਦਰ ਜੀ ਤੁਹਾਡੇ ਕੋਲ ਸਾਰੇ ਉਪਾਅ ਹੋਗੇ। ਏਸ ਮਸਲੇ ਨੂੰ ਇਥੇ ਈ ਮੁਕਾਈ ਦੇਗੀ। ਜੀਆਂ ਤੁਸੀਂ ਗਲਾਂਗੇ, ਊਆਂ ਹੀ ਹੋਗ। ਨਾਲੇ ਉਣ ਤਰਕਾਲਾਂ ਪਈ ਗਈਆਂ। ਤੁਸਾਂ ਜੋ ਪੈਦਲ ਕੀਆਂ ਜਾਂਗੇ ਪੰਜ- ਛੇ ਕਿਲੋਮੀਟਰ ਖੱਡਾ ਬਿੱਚੋਂ। ਉਪਰੋਂ ਢੱਡੂ ਬਗਦਾ। ਕੈਰਾਂ ਦੀ ਠੰਡ ਏ। ਚਲੋ ਤੁਸੀਂ ਸਰਪੰਚ ਹੋਰਾਂ ਦੇ ਚਲੀ ਕੇ ਬੈਠੇ। ਉੱਥੇ ਬਈ ਕੇ ਗੱਲ ਮੁਕਾਈ ਲੈਨੇ ਆਂ। ਅਸਾਂ ਜੋ ਤੁਹਾਡੇ ਤੋਂ ਨਾਬਰ ਨੀ । ਉਣ ਰੈਹਮ ਕਰੋ ਸਾਡੇ 'ਤੇ... ।" ਬਜ਼ੁਰਗਾਂ ਦੀ ਵਾਰ-ਵਾਰ ਮਿੰਨਤ 'ਤੇ ਠਾਣੇਦਾਰ ਕੁੱਝ ਨਰਮ ਪੈ ਗਿਆ ਸੀ।
ਰਾਤੀ ਪੁਲਿਸ ਪਾਰਟੀ ਨੇ ਸਰਪੰਚ ਦੇ ਘਰ ਡੇਰੇ ਲਾ ਲਏ ਸਨ। ਮੀਟ ਸ਼ਰਾਬ ਦਾ ਖੁੱਲ੍ਹ ਕੇ ਦੌਰ ਚੱਲਿਆ ਸੀ। ਇਸੇ ਦੌਰਾਨ ਬਲਵੰਤ ਵੀ ਆਪਣੇ ਮੁਹੱਲੇ ਦੇ ਕੁੱਝ ਲੋਕਾਂ ਨੂੰ ਨਾਲ ਲੈ ਕੇ ਠਾਣੇਦਾਰ ਨੂੰ ਵੱਖਰੇ ਤੌਰ 'ਤੇ ਮਿਲਿਆ ਸੀ। "ਸਾਬ੍ਹ ਉਣ ਮਾਨ੍ਹੇ ਨੇ ਸਰ੍ਹਾ ਬਿੱਚ ਆਪਣਾ ਜੁਰਮ ਕਬੂਲ ਕਰੀ ਲਿਆ। ਉਣ ਇਸ ਨੂੰ ਅਜਿਹੀ ਸਖ਼ਤ ਸਜਾ ਦੁਆਗੋ ਕੇ ਮੁੜ ਕੇ ਇਹ ਤਾਂ ਕੇ, ਇਦੀਆਂ ਔਣ ਵਾਲੀਆਂ ਪੁਸ਼ਤਾਂ ਬੀ ਚੇਤੇ ਰੱਖਣ। ਇਨ੍ਹਾਂ 'ਚੋਂ ਮੁੜੀ ਕੇ ਕੋਈ ਈਆਂ ਦੀ ਹਰਕਤ ਕਰਨ ਦਾ ਹੀਆ ਨਾ ਕਰੀ ਸਕੇ ।"
"ਓ ਬਈ, ਸਜ਼ਾ ਹੋਣੀ ਨਹੀਂ ਹੋਣੀ ਇਹ ਤਾਂ ਕੋਰਟਾਂ ਦਾ ਕੰਮ ਐ। ਆਪਾਂ ਤਾਂ ਐਫ.ਆਈ.ਆਰ. ਦਰਜ ਕਰਕੇ ਕੇਸ ਐਸ.ਡੀ.ਐਮ. ਕੋਲ ਭੇਜ ਦੇਣਾ ਏ। ਫਿਰ ਤੁਹਾਡੀ ਸ਼ਿਕਾਇਤ 'ਤੇ ਜਦੋਂ ਕਾਰਵਾਈ ਸ਼ੁਰੂ ਹੋਵੇਗੀ, ਉਸ ਵੇਲੇ ਗਵਾਹ ਤੁਸੀਂ ਪੇਸ਼ ਕਰਨੇ ਨੇ। ਮੰਨ ਲਵੋ ਹੇਠਲੀ ਅਦਾਲਤ ਵਿਚ ਤੁਸੀਂ ਜਿੱਤ ਵੀ ਜਾਂਦੇ ਹੋ, ਮਾਨ੍ਹਾ ਪੈਸੇ ਧੇਲੇ ਆਲਾ ਆਦਮੀ ਹੈ। ਉਹ ਉੱਚੀ ਅਦਾਲਤ ਵਿਚ ਵੀ ਜਾ ਸਕਦਾ, ਮਹਿੰਗਾ ਵਕੀਲ ਕਰਕੇ। ਤੁਹਾਡੇ ਵਿਚ ਹੈਗੀ ਇੰਨੀ ਹਿੰਮਤ, ਕਰ ਸਕਦੇ ਓ ਪੈਰਵੀ ਅੱਗੇ ਤੱਕ। ਮੈਨੂੰ ਕੀ ਐ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਸਵੇਰੇ ਜਾਂਦਿਆਂ ਹੀ ਕਾਰਵਾਈ ਪਾ ਦਿੰਦਾ ਹਾਂ। ਮੈਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ ਪਰ ਆਪਣਾ ਨਫਾ ਨੁਕਸਾਨ ਵੀ ਸੋਚ ਲਵੋ ਫਿਰ ਨਾ ਮੈਨੂੰ ਕਿਹਾ ਕਿ ਆਪਣਾ ਬੰਦਾ ਹੋ ਕੇ ਵੀ ਦੱਸਿਆ ਨਈਂ।" ਠਾਣੇਦਾਰ ਦੀ ਦਲੀਲ 'ਤੇ ਬਲਵੰਤ ਤੇ ਉਸ ਦੇ ਸਾਥੀ ਸੋਚਣ ਲਈ ਮਜ਼ਬੂਰ ਹੋ ਗਏ ਸਨ।
ਉਹ ਸਾਰੇ ਦਿਹਾੜੀਆਂ ਲਾਉਣ ਵਾਲੇ ਮਜ਼ਦੂਰ ਸਨ। ਰੋਜ਼ ਖੂਹ ਪੁਟਦੇ ਸਨ ਤੇ ਰੋਜ਼ ਪਿਆਸ ਬੁਝਾਉਂਦੇ। ਉਹ ਆਪਣੀ ਦੇ ਡੰਗ ਦੀ ਰੋਟੀ ਦਾ ਜੁਗਾੜ ਕਰਨਗੇ ਜਾਂ ਕੋਰਟ ਕਚਹਿਰੀ ਵਿਚ ਆਪਣੀ ਚਮੜੀ ਲੁਹਾਉਣਗੇ, ਧੱਕੇ ਖਾਉਣਗੇ। ਕਰਮੂ ਤਾਂ ਹੈ ਹੀ ਅੰਗੂਠਾ ਟੇਕ। ਪੱਲੇ ਟਕਾ ਵੀ ਹੈ ਨੀ। ਉਸ ਮੁਹੱਲੇ ਦੇ ਲਗਭਗ ਸਾਰੇ ਹੀ ਉਸ ਵਰਗੇ ਹੀ ਤਾਂ ਹਨ। ਕੌਣ ਤਰੀਕਾਂ ਭੁਗਤੇਗਾ ਕਰਮੂ ਨਾਲ ਆਪਣੀ ਦਿਹਾੜੀ ਛੱਡੇ ਕੇ। ਉਨ੍ਹਾਂ ਨੂੰ ਠਾਣੇਦਾਰ ਦੀਆਂ ਗੱਲਾਂ ਵਿਚ ਵਜ਼ਨ ਨਜ਼ਰ ਆਇਆ ਸੀ। "ਸਰਕਾਰ, ਫਿਰ ਤਾਂ ਮਾਨਾ ਸਾਫ਼-ਸਾਫ਼ ਬਚੀ
ਜਾਗ-ਏਹ ਤਾਂ ਕੱਲ੍ਹ ਨੂੰ ਕਿਸੇ ਦੀ ਧੀ-ਭੈਣ ਨੂੰ ਊਆਂ ਈ ਚੁੱਕੀ ਕੇ ਲੋਈ ਜਾਗ-ਜੇ ਇਨ੍ਹਾਂ ਨੂੰ ਸਬਕ ਨੀ ਮਿਲਿਆ ਤਾਂ।" ਬਲਵੰਤ ਨੇ ਸ਼ੰਕਾ ਜ਼ਾਹਿਰ ਕੀਤੀ ਸੀ।
"ਫਿਕਰ ਨਾ ਕਰੋ, ਸਬਕ ਤਾਂ ਇਨ੍ਹਾਂ ਨੂੰ ਪੂਰਾ ਸਿਖਾ ਕੇ ਜਾਵਾਂਗੇ। ਅੱਜ ਜੇਹੜੀ ਮਾਨ੍ਹੇ ’ਤੇ ਉਸ ਦੀ ਭਰਜਾਈ ਨਾਲ ਕੀਤੀ ਐ, ਓ ਬੜ੍ਹੀ ਨੀ। ਮਾਸਾ ਜਿਹੀ ਵੀ ਸ਼ਰਮ ਹੋਵੇ ਤਾਂ ਸਹੁਰੀ ਦੇ ਡੁੱਬ ਕੇ ਮਰ ਜਾਣ। ਘਾਬਰਨਾ ਨੀ ਏਹ ਕੰਮ ਤੁਸੀਂ ਮੇਰੇ 'ਤੇ ਛੱਡ ਦਿਓ।" ਠਾਣੇਦਾਰ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਸੀ।
ਬਲਵੰਤ ਦੇ ਹਟਦਿਆਂ ਹੀ ਠਾਣੇਦਾਰ ਨੂੰ ਦੂਸਰੀ ਧਿਰ ਨੇ ਘੇਰ ਲਿਆ ਸੀ।
"ਸਾਹਬ ਬਹਾਦਰ, ਫਿਰੀ ਕੇ ਸੋਚਿਆ ਅੇ ਮਾਨ੍ਹੇ ਵਾਰੇ।" ਰਿਟਾਇਰਡ ਕੈਪਟਨ ਗੰਡਾ ਸਿੰਘ ਨੇ ਅੱਗੇ ਹੋ ਕੇ ਗੱਲ ਸ਼ੁਰੂ ਕੀਤੀ ਸੀ।
"ਕਰਨਾ ਕੀ ਐ ਕਪਤਾਨ ਸਾਹਬ, ਮਾਨ੍ਹੇ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸਵੇਰੇ ਆਪਾਂ ਐਫ.ਆਈ.ਆਰ. ਦਰਜ ਕਰਕੇ ਐਸ.ਡੀ.ਐਮ. ਅੱਗੇ ਪੇਸ਼ ਕਰ ਦੇਣੀ ਐ, ਦੋਹਾਂ ਨੂੰ । ਬਾਕੀ ਉਹ ਜਾਨਣ ਤੁਸੀਂ ਜਾਣੇ। ਆਪਣਾ ਤਾਂ ਇਨਾ ਹੀ ਕੰਮ ਹੈ।"
"ਨਹੀਂ ਸਰ, ਤੁਸੀਂ ਮੌਕੇ ਦੀ ਸਰਕਾਰ ਹੋ, ਕੋਈ ਵਿਚ ਵਿਚਾਲੇ ਦਾ ਰਸਤਾ ਲੱਭੀ ਲੱਗਾ। ਸੱਪ ਬੀ ਮਰੀ ਜਾਵੇ ਤੇ ਲਾਠੀ ਬੀ ਬਚੀ ਜਾਵੇ।" ਕੈਪਟਨ ਗੰਡਾ ਸਿੰਘ ਨੇ ਤਰਲਾ ਕੀਤਾ ਸੀ।
"ਤੁਹਾਡੀ ਗੱਲ ਤਾਂ ਠੀਕ ਐ ਕਪਤਾਨ ਸਾਹਬ, ਪਰ ਮਾਨ੍ਹੇ 'ਤੇ ਕੇਸ ਈ ਇੰਨਾ ਵੱਡਾ ਬਣਦਾ ਐ। ਮੈਂ ਬੀ ਧੀਆਂ-ਭੈਣਾਂ ਵਾਲਾ ਹਾਂ-ਤੁਸੀਂ ਸੋਚੋ ਤੁਹਾਡੀ ਧੀ-ਭੈਣ ਨਾਲ ਮੈਂ ਇਸ ਤਰ੍ਹਾਂ ਕਰਾਂ, ਤੁਸੀਂ ਮੈਨੂੰ ਬਖ਼ਸ਼ੇਂਗੇ? ਜੇ ਕੱਲ੍ਹ ਨੂੰ ਕਿਸੇ ਨੇ ਮੇਰੀ ਸ਼ਿਕਾਇਤ ਹੀ ਕਰ ਦਿੱਤੀ-ਮਹਿਲਾ ਕਮਿਸ਼ਨ ਜਾਂ ਮਾਨਵ ਅਧਿਕਾਰ ਕਮਿਸ਼ਨ ਜਾਂ ਘੱਟ ਗਿਣਤੀ ਕਮਿਸ਼ਨ ਅੱਗੇ ਤਾਂ ਫਿਰ ਮੈਂ ਕੀਹਦੀ ਮਾਂ ਨੂੰ ਮਾਸੀ ਆਖਾਂਗਾ। ਮੈਂ ਆਪਣਾ ਟੱਬਰ ਵੀ ਪਾਲਣਾ ਹੋ ਕੀ ਨਹੀਂ ਦੱਸੋ ਤੁਸੀਂ।"
ਅੱਧੀ ਰਾਤ ਤੱਕ ਮਾਨ੍ਹ ਸਿੰਘ ਵਾਲੀ ਧਿਰ ਠਾਣੇਦਾਰ ਨੂੰ ਸਮਝੌਤੇ ਲਈ ਮਜ਼ਬੂਰ ਕਰਦੀ ਰਹੀ ਸੀ। ਫਿਰ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਗੱਲ ਇਥੇ ਖ਼ਤਮ ਹੋਈ ਸੀ ਕਿ ਮਾਨ ਸਿੰਘ ਪੰਝੀ ਹਜ਼ਾਰ ਰੁਪਏ ਕਮਲੋ ਦੇ ਇਲਾਜ 'ਤੇ ਉਸ ਦੇ ਵਿਆਹ ਲਈ ਕਰਮੂ ਨੂੰ ਦੇਵੇਗਾ ਤੇ ਇੰਨੀ ਕੁ ਹੀ ਰਕਮ ਕੇਸ ਨੂੰ ਰਫਾ-ਦਫਾ ਕਰਕੇ, ਆਪਸੀ ਸਮਝੌਤਾ ਕਰਾਉਣ ਦਾ ਮਿਹਨਤਾਨਾ ਪੁਲਿਸ ਨੂੰ ਭਰੇਗਾ। ਫਿਰ ਰਾਤੋ-ਰਾਤ ਮਾਨ੍ਹ ਸਿੰਘ ਨੇ ਆਪਣੇ ਖੇਤ ਤੇ ਫੌਜਣ ਦੇ ਜੇਵਰਾਤ, ਗਹਿਣੇ ਰੱਖ ਕੇ ਪੰਜਾਹ ਹਜ਼ਾਰ ਜਿਹੀ ਵੱਡੀ ਰਕਮ ਦਾ ਇੰਤਜਾਮ ਕੀਤਾ ਸੀ। ਲਿਖਤੀ ਸਮਝੌਤੇ 'ਤੇ ਦੋਹਾਂ ਧਿਰਾਂ ਦੇ ਦਸਤਖ਼ਤ ਤੇ ਅੰਗੂਠੇ ਲਗਵਾ ਕੇ ਠਾਣੇਦਾਰ ਆਪਣੇ ਅਮਲੇ ਨਾਲ ਮੂੰਹ ਹਨੇਰੇ ਹੀ ਪਿੰਡੋਂ ਚਲਿਆ ਗਿਆ ਸੀ।
ਦੂਸਰੇ ਦਿਨ ਖੂਹ 'ਤੇ ਪਾਣੀ ਭਰਨ ਆਏ ਲੋਕ ਆਪੋ-ਆਪਣੇ ਅੰਦਾਜ਼ੇ ਲਾ ਰਹੇ ਸਨ। ਕੋਈ ਕਹਿੰਦਾ ਸੀ, "ਮਾਨਾ ਤੇ ਫੌਜਣ ਉਣ ਸਾਰੀ ਉਮਰੇ ਜੇਲ੍ਹ ਦੀ ਚੱਕੀ ਪੀਹਣਗੇ।" ਕੋਈ ਦਾਅਵਾ ਕਰਦਾ ਸੀ। "ਕਮਲੋ ਉਣ ਮਾਨ੍ਹੇ ਦੇ ਘਰ ਵਸੇਗੀ।"
ਕੋਈ ਕਮਲੇ ਨੂੰ ਵੀ ਬਰਾਬਰ ਦਾ ਕਸੂਰਵਾਰ ਦੱਸਦਾ ਪਿਆ ਸੀ ਤੇ ਕਿਸੇ ਨੂੰ ਕਮਲੇ ਨੂੰ ਮਾਨ੍ਹ ਸਿੰਘ ਦੇ ਘਰ ਵਸਾਉਣ ਲਈ ਕਰਮੂ ਤੇ ਕਮਲੇ ਵੱਲੋਂ ਘੜੀ ਹੋਈ ਸਾਜ਼ਿਸ਼ ਦੀ ਬੂ ਆਉਂਦੀ ਸੀ। ਹਰ ਕੋਈ ਆਪਣੀ ਗੱਲ ਨੂੰ ਜ਼ਿਆਦਾ ਠੀਕ ਸਾਬਤ ਕਰਨ ਲਈ ਵਧਾ ਚੜ੍ਹਾ ਕੇ ਦਲੀਲ ਪੇਸ਼ ਕਰਦਾ ਪਿਆ ਸੀ।
"ਮੈਂ ਬਿੱਲੇ ਨੂੰ ਛੇੜਦਿਆਂ ਕਿਹਾ ਸੀ, "ਹੁਣ ਮੌਕਾ ਐ ਬੇਲ ਕਮਲੇ ਚਾਹੀਦੀ, ਹੁਣ ਸੌਖੀ ਗੱਲ ਬਣ ਜਾਣੀ ਐ।" ਸੁਣਦਿਆਂ ਹੀ ਬਿੱਲਾ ਬਿਫਰ ਪਿਆ ਸੀ, "ਲੈ ਹੁਣ ਉਸ ਵਿਚ ਬਚਿਆ ਹੀ ਕੀ ਐ-ਕੀ ਕਰਾਂਗਾ ਮੈਂ ਉਸ ਜੂਠ ਨੂੰ ਲੈ ਕੇ।"
"ਇਸ ਦਾ ਮਤਲਬ ਕਿ ਤੂੰ ਸਿਰਫ਼ ਉਸ ਦੇ ਸਰੀਰ 'ਤੇ ਹੀ ਮਰਦਾ ਸੀ।"
"ਜਿੱਦਾਂ ਮਰਜ਼ੀ ਸਮਝ ਲੈ ।" ਬਿੱਲਾ ਨਿਰ-ਉਤਰ ਹੋ ਗਿਆ ਸੀ।
ਹਰ ਕੋਈ ਇਹ ਜਾਨਣ ਲਈ ਬੇਤਾਬ ਸੀ ਕਿ ਆਖ਼ਿਰ ਠਾਣੇਦਾਰ ਕੀ ਫ਼ੈਸਲਾ ਕਰਕੇ ਗਿਆ ਹੈ।
ਉਧਰ ਜਦੋਂ ਬਲਵੰਤ ਨੇ ਪੰਝੀ ਹਜ਼ਾਰ ਰੁਪਏ ਕਰਮੂ ਦੀ ਤਲੀ 'ਤੇ ਰੱਖਦਿਆਂ ਕਿਹਾ ਸੀ, "ਜੀਆਂ ਅਸਾਂ ਜੋ ਚਾਂਦੇ ਹੈ, ਪੂਰੀ ਤਰ੍ਹਾਂ ਉਆਂ ਤਾਂ ਨੀ ਹੋਇਆ, ਪਰ ਫਿਰੀ ਬੀ ਠਾਣੇਦਾਰੇ ਦੀਆਂ ਕੋਸ਼ਿਸ਼ਾਂ ਨਾਲ ਉਹ ਪੈਹੇ ਧੇਲੇ ਬਲੋਂ ਚੰਗੀ ਤਰ੍ਹਾਂ ਥੱਲੇ ਲੱਗੀਗੇ, ਨਾਲ ਉਨ੍ਹਾਂ ਦੀ ਇੱਜ਼ਤ ਦੀ ਸ਼ਰੇਆਮ ਜੇਹੜੀ ਝਾੜ ਝੰਬ ਹੋਈ ਉਹ ਬੱਖਰੀ ।"
ਇਸ ਤੋਂ ਪਹਿਲਾਂ ਕਿ ਕਰਮੂ ਕੋਈ ਜਵਾਬ ਦਿੰਦਾ, ਨੇੜੇ ਮੰਜੇ 'ਤੇ ਪਈ ਕਮਲੇ ਨੇ ਚਿਹਰੇ ਤੋਂ ਨਫ਼ਰਤ ਤੇ ਰੋਹ ਦੀ ਭਾਵਨਾ ਪ੍ਰਗਟ ਕਰਦਿਆਂ ਕਿਹਾ ਸੀ, "ਪਰ ਚਾਚਾ, ਮਿਨੂ ਕੇਹੜਾ ਇਨਸਾਫ਼ ਮਿਲਿਆ। ਮੈਂ ਇਨ੍ਹਾਂ ਪੈਹਿਆਂ ਨਾਲ ਸਾਲ ਭਰ ਪੈਲੋਂ ਬਰਗੀ ਹੋਈ ਜਾਂਗੀ....?"
ਬਲਵੰਤ ਤੇ ਕਰਮੂ ਪਾਸ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ।
30. ਵੀਹ ਸਾਲ ਬਾਅਦ
ਕੁਸਮ ਦੇ ਵਿਆਹ ਨੂੰ ਦੋ ਕੁ ਹਫਤੇ ਹੋ ਗਏ ਸੀ। ਮੈਂ ਗੋਰੀ ਦੀ ਸੂਰਤ ਵੇਖਣ ਲਈ ਤਰਸ ਕੇ ਰਹਿ ਗਿਆ ਸੀ। ਨਾ ਤਾਂ ਉਹ ਖੂਹ 'ਤੇ ਪਾਣੀ ਭਰਦੀ ਨਜ਼ਰ ਆਈ ਸੀ ਤੇ ਨਾ ਹੀ ਚੁਬਾਰੇ 'ਤੇ ਮੇਰਾ ਕਮਰਾ ਸਾਫ ਕਰਨ ਆਈ ਸੀ। ਸ਼ਾਇਦ ਬਿਮਾਰ ਹੀ ਨਾ ਪਈ ਹੋਵੇ। ਆਖਿਰ ਦੁੱਧ ਦੇਣ ਆਏ ਲਾਟੀ ਤੋਂ ਮੈਂ ਪੁੱਛ ਹੀ ਲਿਆ ਸੀ, "ਬਈ ਲਾਟੀ ਕਈ ਦਿਨਾਂ ਤੋਂ ਗੋਰੀ ਨਜ਼ਰ ਨਹੀਂ ਆਈ, ਠੀਕ ਤਾਂ ਹੈ ਨਾ ਉਹ?"
ਉਨੂੰ ਭਾਪੇ ਨੇ ਮਾਮਿਆਂ ਦੇ ਭੇਜੀ ਦਿੱਤਾ।"
"ਕਦੋਂ?"
"ਕੁਸਮ ਦੇ ਬਿਆਹ ਤੋਂ ਤੀਜੇ ਦਿਨ ਈ।"
ਮੇਰਾ ਮਨ ਅਨਜਾਣ ਜਿਹੇ ਡਰ ਨਾਲ ਕੰਬ ਗਿਆ ਸੀ । ਜਰੂਰ ਕੋਈ ਗੜਬੜ ਹੈ।
"ਪਰ ਕਿਉਂ?"
"ਏਹ ਤਾਂ ਮਿੰਨੂ ਨੀ ਪਤਾ, ਕੁਸਮ ਦੇ ਬਿਆਹੇ ਬਿਚ ਗੋਰੀ ਨੇ ਪਤਾ ਨੀ ਕੇ ਕਰੀ ਦਿੱਤਾ ਹਾ। ਭਾਪਾ ਬੋਹਤ ਨਰਾਜ਼ ਹਾ, ਉਨੀ ਪੈਲਾਂ ਗੋਰੀਏ ਨੂੰ ਰੱਜੀ ਕੇ ਗਾਲ੍ਹਾਂ ਕੱਢੀਆਂ ਹੀ, ਫਿਰੀ ਕੁਟਾਪਾ ਬੀ ਚਾੜ੍ਹਿਆ ਹਾ, ਗਲਾਂਦਾ ਹਾ ਤੂੰ ਸਾਡਾ ਨੱਕ ਬਢਾਈ ਦਿੱਤਾ-ਸਾਡੀ ਮਿੱਟੀ ਪਲੀਤ ਕਰੀ ਦਿੱਤੀ।" ਲਾਟੀ ਦਾ ਬਾਲੜਾ ਮਨ, ਗੋਰੀ ਵੱਲੋਂ ਕੀਤੇ ਪਵਿੱਤਰ ਪਾਪ ਨੂੰ ਨਹੀਂ ਸੀ ਸਮਝ ਸਕਿਆ। ਉਸ ਨੂੰ ਕਿਵੇਂ ਸਮਝਾਉਂਦਾ ਕਿ ਇਹ ਸਾਰਾ ਕੁੱਝ ਮੇਰੇ ਕਰਕੇ ਹੀ ਹੋਇਆ ਹੈ। ਹੋ ਸਕਦਾ ਹੈ, ਉਸ ਨੂੰ ਪਤਾ ਵੀ ਹੋਵੇ, ਪਰ ਉਹ ਮੇਰੇ ਸਾਹਮਣੇ ਕਹਿਣ ਤੋਂ ਝਿਜਕ ਰਿਹਾ ਹੋਵੇ। ਮੈਂ ਉਸ ਤੋਂ ਉਸ ਦੇ ਮਾਮੇ ਦੇ ਪਿੰਡ ਦਾ ਨਾਂਅ ਪੁੱਛ ਲਿਆ मी।
"ਨਾਲੇ ਮਾਸਟਰ ਜੀ, ਭਾਪਾ ਗਲਾਂਦਾ ਹਾਂ, ਸਾਡੀ ਮੱਝ ਸੁਕਾਈ ਗਈ ਓ. ਏ-ਦੁੱਧ ਦਾ ਇਤਜਾਮ ਕਿਤੋਂ ਹੋਰ ਕਰੀ ਲੱਗੋ-ਨਾਲੇ ਪੈਹਿਆਂ ਦਾ ਹਿਸਾਬ ਬੀ....."
ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿ ਗਈ। ਮੈਂ ਅੰਦਰੋ- ਅੰਦਰੀ ਬਹੁਤ ਉਦਾਸ ਹੋ ਗਿਆ ਸੀ। ਮੈਨੂੰ ਸਭ ਤੋਂ ਵੱਧ ਇਹ ਗੱਲ ਵੱਢ- ਵੱਢ ਖਾਂਦੀ ਸੀ ਕਿ ਮੇਰੇ ਕਰਕੇ ਗੌਰੀ ਨੂੰ ਘਰ ਆਲਿਆਂ ਤੋਂ ਨਾ ਸਿਰਫ ਗਾਲ੍ਹਾਂ ਸੁਣਨੀਆਂ ਪਈਆਂ ਸਨ, ਸਗੋਂ ਕੁੱਟ ਵੀ ਖਾਣੀ ਪਈ ਸੀ ਤੇ ਪਿੰਡ ਛੱਡ ਕੇ ਮਾਂ-ਪਿਓ ਤੋਂ ਦੂਰ ਜਾਣਾ ਪਿਆ ਸੀ।
ਮੈਂ ਇਕ ਵਾਰੀ ਚਿੰਤਾਮਣੀ ਜੀ ਨਾਲ ਆਪ ਹੀ ਗੱਲ ਕਰਨੀ ਚਾਹੁੰਦਾ ਸੀ। ਇਸ ਲਈ ਮੈਂ ਦੁੱਧ ਦੇ ਪੈਸੇ ਲਾਟੀ ਹੱਥ ਨਾ ਭੇਜ ਕੇ ਆਪ ਹੀ ਦੇਣ ਚਲਿਆ ਗਿਆ ਸੀ। ਗੌਰੀ ਦੇ ਬਾਪੂ ਨੇ ਮੇਰੇ ਨਾਲ ਅੱਖ ਨਹੀਂ ਸੀ ਮਿਲਾਈ। ਮੇਰੇ ਆਉਣ ਨਾਲ ਕਿਸੇ ਦੇ ਚਿਹਰੇ ਤੇ ਖ਼ੁਸ਼ੀ ਨਹੀਂ ਸੀ ਲਿਸ਼ਕੀ। ਪਹਿਲਾਂ ਵਾਂਗ
ਚਾਅ ਨਹੀਂ ਸੀ ਚੜਿਆ। ਮੈਂ ਜਿੰਨੇ ਪੇਸੇ ਚਿੰਤਾਮਣੀ ਜੀ ਦੇ ਹੱਥ 'ਚ ਰੱਖੋ ਸੀ। ਉਨ੍ਹਾਂ ਨੇ ਬਿਨਾਂ ਗਿਣਿਆ ਚੁੱਪ-ਚਾਪ ਆਪਣੀ ਜੇਬ ਦੇ ਹਵਾਲੇ ਕਰ ਦਿੱਤੇ ਸਨ। ਕਿਸੇ ਨੇ ਮੈਨੂੰ ਚਾਹ ਪਾਣੀ ਵੀ ਨਹੀਂ ਸੀ ਪੁੱਛਿਆ। ਫਿਰ ਮੈਂ ਆਪਣੇ ਮਨ ਦਾ ਬੋਝ ਹੌਲਾ ਕਰਨ ਦੇ ਇਰਾਦੇ ਨਾਲ ਆਪ ਹੀ ਬੜੀ ਨਿਮਰਤਾ ਨਾਲ ਕਿਹਾ ਸੀ।"ਮੈਨੂੰ ਅਫਸੋਸ ਹੈ ਕਿ ਤੁਹਾਨੂੰ ਮੇਰੇ ਕਰਕੇ ਦੁੱਖ ਪੁੱਜਾ। ਤੁਹਾਨੂੰ ਸ਼ਰਮਿੰਦਾ ਹੋਣਾ ਪਿਆ। ਤੁਸੀਂ ਮੈਨੂੰ ਜੋ ਚਾਹੇ ਸਜ਼ਾ ਦੇ ਦਿੰਦੇ, ਕੁੱਝ ਕਹਿ ਲੈਂਦੇ, ਪਰ ਬੇਕਸੂਰ ਗੌਰੀ ਨੂੰ ਕੁੱਝ ਨਾ ਕਹਿੰਦੇ-ਜੇ ਮੇਰੇ ਕਰਕੇ ਤੁਹਾਡੇ ਮਨਾਂ ਨੂੰ ਠੇਸ ਪੁੱਜੀ ਹੈ ਤਾਂ ਤੁਸੀਂ ਮੈਨੂੰ ਕਹਿੰਦੇ ਮੈਂ ਹੀ ਇਥੋਂ ਆਪਣੀ ਬਦਲੀ ਕਰਾ ਕੇ ਚਲਿਆ ਜਾਂਦਾ ।" ਚਿੰਤਾਮਣੀ ਬਹੁਤ ਗੰਭੀਰ ਹੋ ਗਏ ਸਨ । ਬਹੁਤ ਹੀ ਟੁੱਟੇ ਜਿਹੇ ਦਿਲ ਤੇ ਉਦਾਸੀ ਭਰੇ ਸ਼ਬਦਾਂ ਵਿਚ ਬੋਲੇ ਸਨ, "ਮਾਸਟਰ ਜੀ ਜਦੋਂ ਆਪਣਾ ਹੀ ਸਿੱਕਾ ਖੋਟਾ ਹੋਵੇ, ਆਪਣੀ ਹੀ ਔਲਾਦ ਕਮਅਕਲ ਹੋਵੇ ਫਿਰੀ ਦੂਏ ਨੂੰ ਦੇਸ਼ ਕੀਆ ਦੇਈਏ। ਸਾਡੇ ਗਰੀਬਾਂ ਕੋਲ ਇੱਕ ਇਜ਼ਤ ਤੋਂ ਇਲਾਵਾ ਹੋਰ ਹੋ ਹੀ ਕੀ, ਜੇ ਉਹ ਬੀ ਗਈ ਤਾਂ ਸਾਡਾ ਤਾਂ ਮਰਨ ਈ ਹੈ ਨਾ।" ਫਿਰ ਸਾਡੇ ਵਿਚਕਾਰ ਖ਼ਤਮ ਨਾ ਹੋਣ ਵਾਲੀ ਖ਼ਾਮੋਸ਼ੀ ਦੀ ਕੰਧ ਖੜ੍ਹੀ ਹੋ ਗਈ ਸੀ।
"ਬਜ਼ੁਰਗ। ਮੈਂ ਫਿਰ ਵੀ ਤੁਹਾਥੋਂ ਮੁਆਫੀ ਮੰਗਦਾ ਹਾਂ। ਅਨਜਾਣੇ ਵਿਚ ਹੋਈ ਇਸ ਗਲਤੀ ਲਈ। ਮੈਂ ਤਾਂ ਉਸ ਨੂੰ ਆਪਣੀ ਹੋਣ ਵਾਲੀ ਪਤਨੀ ਦੇ ਰੂਪ ਵਿਚ ਵੇਖਣ ਲੱਗ ਪਿਆ ਸੀ।" ਪਰ ਅੰਤਿਮ ਸ਼ਬਦ ਮੈਥੋਂ ਨਹੀਂ ਸੀ ਕਹਿ ਹੋਏ ਤੇ ਮੈਂ ਭਾਰੀ ਮਨ ਤੇ ਕਦਮਾਂ ਨਾਲ ਉਠ ਕੇ ਚੁਬਾਰੇ 'ਤੇ ਚਲਾ ਆਇਆ ਸੀ।
ਮੈਂ ਅੰਦਰੋ-ਅੰਦਰੀ ਡੂੰਘੀ ਉਦਾਸੀ ਨਾਲ ਭਰ ਗਿਆ ਸੀ। ਹਰ ਸਮੇਂ ਗੋਰੀ ਦੇ ਬਾਰੇ ਸੋਚਦਾ ਰਹਿੰਦਾ। ਉਹ ਕਿੱਥੇ ਹੋਵੇਗੀ? ਕਿਸ ਹਾਲ 'ਚ ਹੋਵੇਗੀ? ਕੀ ਉਹ ਵੀ ਮੇਰੇ ਬਾਰੇ ਇੰਜ ਹੀ ਸੋਚਦੀ ਹੋਵੇਗੀ? ਉਸ ਦਾ ਮਨ ਵੀ ਮੈਨੂੰ ਮਿਲਣ ਲਈ ਕਰਦਾ ਹੋਵੇਗਾ? ਗੋਰੀ ਦੀ ਭੋਲੀ ਭਾਲੀ ਮਸੂਮ ਜਿਹੀ ਸੂਰਤ ਹਰ ਸਮੇਂ ਮੇਰੀਆਂ ਅੱਖਾਂ ਸਾਹਮਣੇ ਤੋਰਦੀ ਰਹਿੰਦੀ। ਉਸ ਦੀਆਂ ਗੱਲਾਂ, ਸ਼ਰਾਰਤਾਂ ਤੇ ਖ਼ਾਸ ਕਰਕੇ ਤਿਰਛੀ ਨਜ਼ਰ ਨਾਲ ਤੱਕਣ ਦੀ ਅਦਾ ਬਹੁਤ ਚੇਤੇ ਆਉਂਦੀ। ਮੇਰੀਆਂ ਅੱਖਾਂ 'ਚੋਂ ਆਪ ਮੁਹਾਰੇ ਹੰਝੂ ਵਗਣ ਲੱਗਦੇ। ਰਾਤਾਂ, ਤਾਰਿਆਂ ਤੇ ਅੱਖਾਂ ਗੱਡਾਈ ਉਸਲਵੱਟੇ ਲੈਂਦਿਆਂ ਲੰਘ ਜਾਂਦੀਆਂ। ਦਿਨ ਵੇਲੇ ਅੱਖਾਂ ਵਿਚ ਉਨੀਂਦਰੇਪਣ ਦੀ ਰੜਕ ਮਹਿਸੂਸ ਹੁੰਦੀ ਰਹਿੰਦੀ। ਗੋਰੀ ਇੰਨੀ ਛੇਤੀ, ਪਿਆਰ ਬਣ ਕੇ ਮੇਰੇ ਅੰਦਰ ਸਮੇਂ ਜਾਵੇਗੀ, ਮੈਂ ਇਸ ਦੀ ਕਲਪਨਾ ਵੀ ਨਹੀਂ ਸੀ ਕੀਤੀ। ਮੇਰਾ ਮਨ ਕਸਤੂਰੀ ਮ੍ਰਿਗ ਵਾਂਗ ਉਸ ਦੀ ਤਲਾਸ਼ ਵਿਚ ਇਧਰ-ਉਧਰ ਭਟਕਦਾ, ਜਦੋਂਕਿ ਉਹ ਤਾਂ ਮੇਰੇ ਅੰਦਰ ਹੀ ਮੇਰੇ ਰੋਮ-ਰੋਮ ਵਿਚ ਰਚ-ਵਸ ਗਈ ਸੀ।
ਹੁਣ ਮੇਰਾ ਨਾ ਤਾਂ ਕਿਸੇ ਕੰਮ ਵਿਚ ਜੀ ਲਗਦਾ, ਨਾ ਕਿਸੇ ਨਾਲ ਗੱਲ ਕਰਨਾ ਚੰਗਾ ਲਗਦਾ। ਪਿੰਡ ਦੀ ਹਰ ਸ਼ੈਅ ਨਾਲ ਉਸ ਦੀ ਯਾਦ ਜੁੜੀ ਹੋਈ ਸੀ। ਪਿੰਡ ਦੇ ਪਹਾੜ, ਪੱਥਰ, ਦਰੱਖਤ, ਟੋਏ ਟਿੱਬੇ, ਜਾਨਵਰ, ਘੱਟੀ, ਪੰਛੀ, ਖੇਤ, ਖੂਹ ਯਾਨੀ ਕਿ ਹਰੇਕ ਚੀਜ਼ ਉਸ ਦੇ ਸਾਥ ਕਰਕੇ ਹੀ ਖੂਬਸੂਰਤ
ਤੇ ਪਿਆਰੀ ਲਗਦੀ ਸੀ, ਹੁਣ ਇਹ ਸਭ ਨਜ਼ਾਰੇ ਅੱਖਾਂ ਨੂੰ ਚੁਭਦੇ ਸਨ। ਸਭ ਕੁੱਝ ਓਪਰਾ-ਓਪਰਾ ਤੇ ਬਿਗਾਨਾ ਜਿਹਾ ਮਹਿਸੂਸ ਹੁੰਦਾ। ਮੇਰਾ ਮਨ ਉਚਾਟ ਹੋ ਗਿਆ ਸੀ ਉਸ ਥਾਂ ਤੋਂ। ਜਿਵੇਂ ਉੱਥੋਂ ਦੀ ਹਰੇਕ ਚੀਜ਼ ਤੋਂ ਮੇਰਾ ਸਬੰਧ ਹੀ ਟੁੱਟ ਗਿਆ ਸੀ।
ਰਾਤ ਨੂੰ ਸੁੰਨੇ ਆਕਾਸ਼ ਵਿਚ ਚੰਨ ਚੜ੍ਹਦਾ ਤਾਂ ਕੁਸਮ ਦੀ ਵਿਆਹ ਵਾਲੀ ਰਾਤ, ਗੋਰੀ ਨਾਲ ਆਖਰੀ ਮਿਲਨ ਚੇਤੇ ਆ ਜਾਂਦਾ। ਸਾਡੇ ਉਸ ਮਿਲਣ ਦਾ ਪਹਾੜੀ ਦੀ ਟੀਸੀ 'ਤੇ ਟਿੱਕਿਆ ਚੰਨ ਗਵਾਹ ਸੀ। ਕਦੇ ਮੈਨੂੰ ਉਸ ਚੰਨ ਵਿਚ ਗੋਰੀ ਦਾ ਮੁਸਕਰਾਉਂਦਾ, ਬੁੱਲ੍ਹ ਟੁਕਦਾ ਚਿਹਰਾ ਨਜ਼ਰ ਆਉਣ ਲੱਗਦਾ। ਅੱਖਾਂ 'ਚੋਂ ਨੀਂਦ ਉੱਡ ਜਾਂਦੀ ਤੇ ਮੇਰਾ ਮਨ ਉਡ ਕੇ ਗੌਰੀ ਪਾਸ ਜਾਣ ਲਈ ਕਰਨ ਲਗਦਾ। ਉਸ ਪਿੰਡ ਤੋਂ ਮੇਰਾ ਮਨ ਹੀ ਭਰ ਗਿਆ ਸੀ। ਦਿਲ ਕਰਦਾ ਸੀ ਇਸ ਪਿੰਡ ਤੋਂ ਇੰਨੀ ਦੂਰ ਚਲਿਆ ਜਾਵਾਂ, ਜਿਥੇ ਮੈਨੂੰ ਗੋਰੀ ਦੀ ਯਾਦ ਨਾ ਸਤਾਵੇ। ਇਥੇ ਤਾਂ ਚੱਪੇ-ਚੱਪੇ ਨਾਲ ਗੋਰੀ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਅੱਖਾਂ ਉਸ ਦਾ ਰਾਹ ਵੇਖਦੀਆਂ ਰਹਿੰਦੀਆਂ। ਗੋਰੀ ਨਾਲ ਗੁਜਰੇ ਪਲਾਂ ਦੀ ਯਾਦ ਆਉਂਦੀ ਤਾਂ ਮਨ ਉਸ ਨੂੰ ਮਿਲਣ ਲਈ ਬੁਰੀ ਤਰ੍ਹਾਂ ਤੜਪ ਉਠਦਾ। ਮੈਂ ਇਕ ਵਾਰੀ ਉਸ ਨੂੰ ਮਿਲ ਕੇ ਆਪਣੇ ਗੁਨਾਹ ਦੀ ਮੁਆਫੀ ਮੰਗਣੀ ਚਾਹੁੰਦਾ ਸੀ, ਜਿਸ ਦੀ ਸਾਨੂੰ ਦੋਹਾਂ ਨੂੰ ਸਜ਼ਾ ਭੁਗਤਣੀ ਪੈ ਰਹੀ ਸੀ।
ਫਿਰ ਇਕ ਦਿਨ ਦਿਲ ਦੇ ਹੱਥੀਂ ਮਜ਼ਬੂਰ ਹੋ ਕੇ ਮੈਂ ਗੋਰੀ ਦੇ ਮਾਮੇ ਦੇ ਪਿੰਡ ਪੁੱਜ ਗਿਆ ਸੀ। ਉਸ ਮੁਹੱਲੇ ਦੇ ਬਾਹਰ ਵਾਟਰ ਸਪਲਾਈ ਦੀ ਟੂਟੀ ਲਾਗੇ ਖੜ੍ਹਾ ਹੋ ਕੇ ਉਸ ਦੀ ਉਡੀਕ ਕਰਨ ਲੱਗ ਪਿਆ ਸੀ ਕਿ ਉਹ ਪਾਣੀ ਲੈਣ ਤਾਂ ਆਵੇਗੀ ਹੀ। ਕਾਫੀ ਦੇਰ ਉਡੀਕ ਕਰਨ ਮਗਰੋਂ ਉਸ ਵਿਹੜੇ ਵੱਲ ਨੂੰ ਜਾਂਦੇ ਇਕ ਛੋਟੇ ਬੱਚੇ ਹੱਥ ਸੁਨੇਹਾ ਭੇਜਿਆ ਸੀ ਗੋਰੀ ਨੂੰ ਬਾਹਰ ਟੂਟੀ 'ਤੇ ਆਉਣ ਦਾ। ਸਚਮੁੱਚ ਗੌਰੀ ਆ ਗਈ ਸੀ ਘੜਾ ਲੈ ਕੇ ਪਾਣੀ ਭਰਨ ਲਈ। ਸਬੱਬ ਨਾਲ ਉਸ ਸਮੇਂ ਟੂਟੀ 'ਤੇ ਸਾਥੋਂ ਸਿਵਾਏ ਹੋਰ ਕੋਈ ਨਹੀਂ ਸੀ। ਅੱਖਾਂ ਨੂੰ ਵਿਸਵਾਸ਼ ਨਹੀਂ ਸੀ ਹੁੰਦਾ। ਉਸ ਦਾ ਗੁੰਮ-ਸੁਮ ਉਦਾਸ ਜਿਹਾ ਚਿਹਰਾ ਮੈਨੂੰ ਵੇਖਦਿਆਂ ਸਾਰ ਹੀ ਖਿੜ ਉਠਿਆ ਸੀ। ਫਿਰ ਦੂਸਰੇ ਹੀ ਪਲ ਉਹ ਇਕਦਮ ਗੰਭੀਰ ਹੋ ਗਈ ਸੀ। ਉਸ ਨੇ ਮੱਧਮ ਸੁਰ ਵਿਚ ਪੁੱਛਿਆ ਸੀ, "ਤੁਸੀਂ ਇਥੇ ?"
"ਆਹੋ ਗੌਰੀ, ਤੂੰ ਮੈਨੂੰ ਬਿਨਾਂ ਮਿਲੇ ਚਲੀ ਆਈ ਮੈਂ ਆਪਣੇ-ਆਪ ਨੂੰ ਰੋਕ ਨੀ ਸਕਿਆ, ਬਹੁਤ ਪ੍ਰੇਸ਼ਾਨ ਹਾਂ ਤੇਰੇ ਕਰੀਕੇ।" "
ਕੀਆਂ ਦੱਸਦੀ। ਮੌਕਾ ਈ ਨੀ ਮਿਲਿਆ। ਕੇ ਕਰਦੀ ਮਜ਼ਬੂਰ ਹੀ।"
ਗੋਰੀ ਤੇਰੇ ਬਿਨਾਂ ਮੇਰਾ ਉੱਥੇ ਮਨ ਬਿਲਕੁਲ ਈ ਨਹੀਂ ਲਗਦਾ.... ।" " ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਗੋਰੀ ਬੋਲ ਪਈ ਸੀ, "ਜੇ ਤੁਸਾਂ ਜੋ ਮਿੰਨ੍ਹ ਤੁਨਾਕੂ ਬੀ ਪਿਆਰ ਕਰਦੇ ਨਾ, ਤਾਂ ਫਿਰੀ ਮੁੜੀ ਕੇ ਇਥੇ ਨਾ ਆਇਓ, ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ। ਤੁਸੀਂ ਉਣੇ ਚਲੀ ਜਾਗੋ, ਜੇ ਕੁਨੀ ਦਿੱਖੀ ਲੇਆ ਨਾ, ਤਾਂ ਨਾ ਮੇਰੀ ਖੈਰ ਨਾ ਤੁਹਾਡੀ ਖੈਰ। ਭਾਪੇ ਨੇ ਮਾਮੇ ਨੂੰ ਗਲਾਇਆ ਹਾ, ਜੇ ਮਾਸਟਰ ਇਥੇ ਆਵੇ ਤਾਂ ਬੇਸ਼ਕ ਉਸ ਦੀਆਂ ਲੱਤਾਂ ਭੰਨੀ ਸੁਟਣੀਆਂ।
ਨਾ ਮੰਨੇ ਤਾਂ ਠਾਣੇ ਦੇਈ ਦੇਣਾ।"
"ਨਹੀਂ ਗੋਰੀ, ਮੈਨੂੰ ਨੀ ਕਿਸੇ ਦੀ ਪਰਵਾਹ ਜੇ ਤੂੰ ਮੇਰੇ ਨਾਲ ਐਂ ਤਾਂ ਮੈਂ ਆਵਾਂਗਾ ਚਾਹੇ ਜੋ ਬੀ ਕਰ ਲੈਣ ਇਹ।" ਮੈਂ ਜਜ਼ਬਾਤੀ ਹੋ ਕੇ ਕਹਿ ਦਿੱਤਾ ਸੀ।
"ਦਿੱਖੀ ਲੈਗੋ, ਮੈਂ ਤੁਹਾਡੇ ਅੱਗੇ ਫਿਰੀ ਹੱਥ ਜੋੜਾ ਨੀ ਆਂ-ਮਿਨੂੰ ਭੁਲੀ ਜਾਗੋ । ਤੁਹਾਨੂੰ ਕੁੱਝ ਹੋਈ ਜਾਗ ਤਾਂ ਮੇਤੋਂ ਬਰਦਾਸ਼ਤ ਨੀ ਹੋਣਾ। ਬਸ ਤੁਸੀਂ ਬੀ ਆਪਣੇ ਕਾਲਜ 'ਤੇ ਪੱਥਰ ਰੱਖੀ ਲੱਗ, ਜੀਆ ਮੈਂ ਰੱਖੀ ਲਿਆ। ਤੁਸਾਂ ਜੋ ਏਸ ਅਨਪੜ੍ਹ ਤੋਂ ਕੇ ਲੈਣਾ, ਤੁਹਾਨੂੰ ਪੜ੍ਹੀਆਂ-ਲਿਖੀਆਂ ਨੌਕਰੀ ਲੱਗੀਆਂ ਬਥੇਰੀਆਂ, ਚਲੇ ਜਾਗ-ਉਣ ਰੱਬ ਕਰੀ ਕੇ ।" ਕਹਿੰਦਿਆਂ ਗੋਰੀ ਦੀਆਂ ਅੱਖਾਂ ਅੱਥਰੂਆਂ ਨਾਲ ਲਬਾ-ਲਬ ਭਰ ਗਈਆਂ ਸਨ ਤੇ ਗਲਾ ਵੀ ਭਿੱਜ ਗਿਆ ਸੀ। ਫਿਰ ਉਹ ਝਟਪਟ ਖਾਲੀ ਘੜਾ ਹੀ ਚੁੱਕ ਕੇ ਬਿਨਾਂ ਮੁੜਕੇ ਵੇਖਿਆਂ ਇਕਦਮ ਮਾਮੇ ਦੇ ਘਰ ਦਾ ਮੋੜ ਮੁੜ ਗਈ ਸੀ। ਮੈਂ ਉੱਥੇ ਪੱਥਰ ਦੀ ਮੂਰਤੀ ਬਣਿਆ ਖੜ੍ਹਾ ਰਹਿ ਗਿਆ ਸੀ। ਫਿਰ ਇਕ ਹਾਰੇ ਹੋਏ ਜੁਆਰੀਏ ਵਾਂਗ ਮਾਯੂਸ ਹੋ ਕੇ ਬੋਝਲ ਕਦਮਾਂ ਨਾਲ ਪਰਤ ਆਇਆ ਸੀ।
ਇਸ ਮਗਰੋਂ ਵਿਭਾਗ ਵੱਲੋਂ ਅਪ੍ਰੈਲ ਮਹੀਨੇ ਦਿਨ ਵਾਲੇ ਤਬਾਦਲਿਆਂ ਦੌਰਾਨ ਮੈਂ ਦੂਰ ਦੇ ਇਕ ਪਿੰਡ ਵਿਚ ਬਦਲੀ ਕਰਾ ਕੇ ਉਸ ਪਿੰਡ ਨੂੰ ਅਲਵਿਦਾ ਆਖ ਦਿੱਤੀ ਸੀ। ਸਕੂਲੋਂ ਫ਼ਾਰਗ ਹੋ ਕੇ ਜਾਂਦਿਆਂ ਮੁੱਖ ਅਧਿਆਪਕ ਨੇ ਮੈਨੂੰ ਗਲ ਨਾਲ ਲਾ ਕੇ ਅੱਖਾਂ ਭਰ ਕੇ ਕਿਹਾ ਸੀ, "ਸਾਥੋਂ ਕਿਹੜੀ ਗੁਸਤਾਖੀ ਹੋਈ ਗਈ ਜੋ ਇੱਥੋਂ ਇਕਦਮ ਜਾਣ ਦਾ ਮਨ ਬਣਾ ਲਿਆ, ਕੁੱਝ ਦੇਣ ਹੋਰ ਠਹਿਰ ਜਾਂਦੇ । ਪਰ ਮੈਂ ਉਨ੍ਹਾਂ ਨੂੰ ਕਿਵੇਂ ਦੱਸ ਸਕਦਾ ਸੀ ਆਪਣੇ ਮਨ ਦੀ ਗੱਲ। ਮੈਂ ਇਕ ਗੋਰੀ ਕਰਕੇ ਪਿੰਡ ਦੇ ਸਕੂਲ, ਵਿਦਿਆਰਥੀਆਂ ਤੇ ਕਈ ਹੋਰ ਲੋਕਾਂ ਦਾ ਪਿਆਰ ਛੱਡ ਕੇ ਚੁੱਪ ਚਾਪ ਉੱਥੋਂ ਚਲਾ ਆਇਆ ਸੀ, ਨਵੇਂ ਸਿਰਿਓਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ। ਇਹ ਮੇਰਾ ਜਜਬਾਤੀ ਫੈਸਲਾ ਸੀ।
ਜਦੋਂ ਮੈਂ ਆਖ਼ਰੀ ਦਿਨ ਚਿੰਤਾਮਣੀ ਦੇ ਘਰ ਮਰਦਮ ਸ਼ੁਮਾਰੀ ਲਈ ਗਿਆ ਤਾਂ ਪਤਾ ਲੱਗਾ ਕਿ ਚਿੰਤਾਮਣੀ ਤੇ ਉਨ੍ਹਾਂ ਦੀ ਪਤਨੀ ਸਵਰਗਵਾਸ ਹੋਇਆ ਕਈ ਵਰ੍ਹੇ ਹੋ ਗਏ ਹਨ। ਪਿੰਡ ਵਿਚ ਲਾਟੀ ਰਹਿੰਦਾ ਸੀ ਆਪਣੇ ਪਰਿਵਾਰ ਨਾਲ।
ਮੈਂ ਫਲਟਾ ਪਾਰ ਕਰ ਪੰਜ-ਚਾਰ ਪੈੜੇ ਚੜ੍ਹ ਕੇ ਉਸ ਦੇ ਵਿਹੜੇ ਵਿਚ ਪੁੱਜਾ। ਮੈਨੂੰ ਲੱਗਾ ਬੀਤੇ ਵੀਹ ਵਰ੍ਹਿਆਂ ਦੌਰਾਨ ਕੁੱਝ ਵੀ ਤਾਂ ਨਹੀਂ ਬਦਲਿਆ ਸੀ ਉਸ ਘਰ ਦਾ। ਉਹੀਓ ਲੱਕੜੀ ਦਾ ਫਲਟਾ। ਡੇਕ ਹੇਠਾਂ ਘੜਵੰਜੀ 'ਤੇ ਪਾਣੀ ਦੇ ਘੜੇ, ਵਰਾਂਡੇ ਦੇ ਇਕ ਪਾਸੇ ਪੋਠੇ ਕੁਤਰਨ ਵਾਲਾ ਟੋਕਾ। ਵਿਹੜੇ ਦੇ ਉਸੇ ਖੂੰਜੇ ਵਿਚ ਤੁੜੀ ਦਾ ਕੁੱਪ। ਉਹੋ ਜਿਹਾ ਹੀ ਬਾੜਨ, ਪਹਿਲੀ ਵਾਰ ਇਸ ਘਰ ਵਿਚ ਗੋਰੀ ਦੇ ਹੱਥਾਂ ਦੀ ਬਣੀ ਮੌਕੀ ਦੀ ਰੋਟੀ ਖਾਂਦਿਆਂ, ਇਥੋਂ ਤੋੜ ਕੇ ਤਾਜੀ ਹਰੀ ਮਿਰਚ ਖੁਆਈ ਸੀ ਗੋਰੀ ਨੇ।
ਹੁਣ ਗੌਰੀ ਕਿੱਥੇ ਹੋਵੇਗੀ। ਕਿਹੋ ਜਿਹੀ ਹੋਵੇਗੀ। ਮੈਂ ਉਥੇ ਖੜ੍ਹਾ-ਖੜ੍ਹਾ
ਵੀਹ ਵਰ੍ਹੇ ਪਹਿਲਾਂ ਦੀਆਂ ਯਾਦਾਂ ਵਿਚ ਗੁਆਚ ਗਿਆ ਸੀ। ਕਾਫੀ ਦੇਰ ਜਦੋਂ ਘਰ ਦਾ ਕੋਈ ਜੀ ਨਜ਼ਰ ਨਹੀਂ ਆਇਆ ਤਾਂ ਮੈਂ ਲਾਟੀ ਕਰਕੇ ਆਵਾਜ਼ ਮਾਰੀ। ਘੜਵੰਜੀ ਦੇ ਓਹਲੇ ਬੱਝੇ ਕਾਲੇ ਦੇਸੀ ਕੁੱਤੇ ਨੇ ਇਕਦਮ ਭੌਂਕ ਕੇ ਮੇਰਾ ਸੁਆਗਤ ਕੀਤਾ। ਉਹ ਮੈਨੂੰ ਅਜੇ ਤੱਕ ਨਜ਼ਰ ਨਹੀਂ ਸੀ ਆਇਆ।
ਕਮਰੇ 'ਚੋਂ ਆਵਾਜ਼ ਆਈ, "ਕੁਣਅੇ ਆਈ ਜਾਗੋ ਅਗਾਂਹ ਨੂੰ... ।"
"ਲਾਟੀ ਨੂੰ ਮਿਲਣਾ ਜੀ, ਮਰਦਮ ਸ਼ੁਮਾਰੀ ਦੇ ਫਾਰਮ ਭਰਨੇ ਨੇ।" ਮੈਂ ਉਥੇ ਖੜ੍ਹੇ-ਖੜ੍ਹੇ ਜਵਾਬ ਦਿੱਤਾ।
ਇੰਨੇ ਨੂੰ ਕਮਰੇ ਅੰਦਰੋਂ ਇਕ ਭਰੀ ਪੂਰੀ ਔਰਤ ਸਿਰ 'ਤੇ ਪੱਲਾ ਖਿਚਦੀ ਹੋਈ ਬਾਹਰ ਨਿੱਕਲੀ। ਵਿਆਹੁਤਾ ਸ਼ਿਗਾਰ ਕੀਤੀ, ਉਸ ਔਰਤ ਨੇ ਦਰਵਾਜੇ 'ਚ ਖੜ੍ਹੇ-ਖੜ੍ਹੇ ਹੀ ਪੁੱਛਿਆ ਹਾਂ ਜੀ ਆਈ ਜਾਗੋ ।" ਫਿਰ ਉਹ ਮੇਰੇ ਬੈਠਣ ਲਈ ਟੋਕੇ ਕੋਲੋਂ ਬਾਣ ਦਾ ਮੰਜਾ ਘਸੀਟ ਕੇ ਲਿਆਉਣ ਲੱਗੀ।
ਪਹਿਲੀ ਨਜ਼ਰੇ ਮੈਨੂੰ ਉਸ ਔਰਤ ਦੇ ਚਿਹਰੇ 'ਚ ਗੌਰੀ ਦੀ ਝਲਕ ਵਿਖਾਈ ਦਿੱਤੀ। ਭਾਰਾ ਸਰੀਰ। ਮੱਥੇ 'ਤੇ ਬਿੰਦੀ। ਮਾਂਗ ਵਿਚ ਸੰਧੂਰ, ਪਕਰੋੜ ਚਿਹਰਾ। ਕਿਧਰੇ ਇਹ ਗੌਰੀ ਦੀ ਵੱਡੀ ਭੈਣ ਤਾਂ ਨਹੀਂ ਲਾਟੀ ਦੀ ਵਹੁਟੀ ਨਹੀਂ ਹੋ ਸਕਦੀ। ਮੈਂ ਵੀਹ ਕੁ ਕਦਮ ਚੱਲ ਕੇ ਵਰਾਂਡੇ 'ਚ ਪੁੱਜਾ ਤੇ ਉਸ ਦੇ ਚਿਹਰੇ 'ਤੇ ਨਜ਼ਰਾਂ ਗੱਡ ਕੇ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਉਸ ਦੀਆਂ ਨਜ਼ਰਾਂ ਵੀ ਮੇਰੇ ਚਿਹਰੇ 'ਤੇ ਚਿਪਕੀਆਂ ਹੋਈਆਂ ਸਨ, "ਤੁਸਾਂ ਜੋ ਮਾਸਟਰ ਜੀ ਨੀ....।" ਉਸ ਨੇ ਮੈਨੂੰ ਮੁਸਕਰਾਉਂਦਿਆਂ ਪੁੱਛਿਆ।
" ਤੇ ਤੁਸੀਂ ਗੌਰੀ ਹੋ ਨਾ....?"
"ਆਹੋ ਤੁਸਾਂ ਕੀਆਂ ਰਸਤਾ ਭੁਲੀਗੇ ਸਾਡਾ।" ਗੋਰੀ ਨੂੰ ਪੂਰੇ ਵੀਹ ਵਰ੍ਹਿਆਂ ਮਗਰੋਂ ਉਸ ਨਵੇਂ ਰੂਪ ਵਿਚ ਅਚਾਨਕ ਆਪਣੇ ਸਾਹਮਣੇ ਵੇਖ ਕੇ ਹੈਰਾਨ ਹੋ ਰਹਿ ਗਿਆ ਸੀ। ਇਹ ਤਾਂ ਮੇਰੇ ਲਈ ਕ੍ਰਿਸ਼ਮਾ ਹੀ ਸੀ।
"ਲੰਘੀ ਆਗੋ-ਲੰਘੀ ਆਗੂ ਅੰਦਰ ਈ ।" ਮੈਨੂੰ ਪਛਾਣ ਕੇ ਗੋਰੀ ਨੇ ਮੈਨੂੰ ਬਾਹਰ ਮੰਜੇ 'ਤੇ ਬਿਠਾਉਣ ਦੀ ਬਜਾਏ ਅੰਦਰ ਬੁਲਾ ਕੇ ਕੁਰਸੀ 'ਤੇ ਬਿਠਾ ਲਿਆ ਸੀ।
ਉਸ ਦੀਆਂ ਨਜ਼ਰਾਂ ਮੇਰੇ ਵਿਚੋਂ ਵੀਹ ਸਾਲ ਪਹਿਲਾਂ ਵਾਲਾ ਮਾਸਟਰ ਲੱਭ ਰਹੀਆਂ ਸਨ, ਤੇ ਮੈਂ ਉਸ ਵਿਚੋਂ ਉਹ ਵੀਹ ਸਾਲਾਂ ਦੀ ਵੀਹ ਵਰ੍ਹੇ ਪਹਿਲਾਂ ਵਾਲੀ, ਸ਼ੇਖ, ਚੰਚਲਾ ਚੁਲਬੁਲ, ਮੈਨੂੰ ਪਿਆਰ ਕਰਨ ਵਾਲੀ ਗੋਰੀ।
ਇਹ ਸਭ ਜਿਵੇਂ ਕੱਲ੍ਹ ਦੀ ਹੀ ਗੱਲ ਲਗਦੀ ਸੀ। ਅਸੀਂ ਦੋਵੇਂ ਵੀਹ ਵਰ੍ਹੇ ਪਿੱਛੇ ਚਲੇ ਗਏ ਸੀ। ਲਾਟੀ ਤੇ ਉਸ ਦੀ ਵਹੁਟੀ, ਲਾਗਲੇ ਪਿੰਡ ਕਿਸੇ ਪ੍ਰੋਗਰਾਮ 'ਤੇ ਗਏ ਹੋਏ ਸਨ। ਗੌਰੀ ਘਰ ਵਿਚ ਇਕੱਲੀ ਹੀ ਸੀ ਨਾਲ ਸੀ ਉਸ ਦੀ ਮੁਟਿਆਰ ਧੀ, ਜਿਹੜੀ ਵੀਹ ਕੁ ਵਰ੍ਹਿਆਂ ਵਾਲੀ ਗੋਰੀ ਨਜ਼ਰ ਆਉਂਦੀ ਸੀ। ਪੂਰੀ ਮਾਂ 'ਤੇ ਗਈ ਸੀ।
ਗੱਲਾਂ-ਗੱਲਾਂ ਵਿਚ ਗੋਰੀ ਨੇ ਦੱਸਿਆ, ਤੁਹਾਡੀਆਂ ਬਦਲੀਆਂ ਮਗਰੋਂ ਭਾਪਾ ਮਿੰਨੂ ਮੁੜੀ ਕੇ ਪਿੰਡ ਲੇਈ ਆਇਆ ਹਾ, ਫਿਰੀ ਛੇਤੀ ਈ ਫੌਜੀ ਲੱਭੀ
ਕੇ ਮੇਰੀ ਡੋਲੀ ਤੇਰੀ ਤੀ ਹੀ। ਸਵਾ ਪਾਰ ਈ ਮੇਰੇ ਸੋਹਰੇ ਨੇ, ਕੁਸਮ ਦੇ ਸੋਹਰਿਆਂ ਲਾਗੇ ਈ। ਮਿੰਨੂ ਦੋ ਕੁ ਦਿਨ ਪੈਲਾਂ ਈ ਕੁਸੇ ਤੋਂ ਪਤਾ ਲੱਗਿਆ ਹਾਂ ਕੇ ਤੁਸਾਂ ਜੋ ਮਰਦਮਸ਼ੁਮਾਰੀਏ ਲਈ ਆਏ ਓ ਸਾਡੇ ਪਿੰਡ, ਬਸ ਨੀ ਰੋਕੀ ਹੋਇਆ ਆਪਣੇ-ਆਪੇ ਨੂੰ ਤੇ ਲਾਟੀ ਦੀ ਲਾੜੀ ਦੀ ਬਿਮਾਰੀ ਦਾ ਬਹਾਨਾ ਘੜੀ ਕੇ ਆਈ ਗਈ ਹੀ, ਸ਼ਾਇਦ ਤੁਹਾਡੇ ਨਾਲ ਮੁਲਾਕਾਤ ਹੋਈ ਜਾਗ....।"
"ਆਹੋ, ਮੈਂ ਵੀ ਪਿਛਲੇ ਪੰਦਰਾਂ ਕੁ ਦਿਨਾਂ ਤੋਂ ਤੇਰੀਆਂ ਯਾਦਾਂ ਵਿਚ ਗੁਆਚਾ ਇਥੇ ਘਰ-ਘਰ ਦਰ-ਦਰ ਘੁੰਮ ਰਿਹਾ ਸੀ ਤੇ ਤੁਹਾਡੇ ਘਰ ਦਾ ਫਾਰਮ ਮੈਂ ਜਾਣ ਬੁੱਝ ਕੇ ਹੀ ਆਖ਼ਰੀ ਦਿਨ ਭਰਨਾ ਤੱਕਿਆ ਸੀ।
"ਹੱਛਾ ਤੂੰ ਕਿੰਨੀ ਬਦਲੀ ਗਈ ਐਂ ਵਿਆਹ ਕਰਾਈ ਕੇ....।" ਮੈਂ ਗੋਰੀ ਨੂੰ ਕਿਹਾ ਤਾਂ ਉਸ ਨੇ ਵੀ ਪਲਟਵਾਂ ਜਵਾਬ ਦਿੱਤਾ, 'ਆਹੋ ਤੁਸੀਂ ਬੀ ਤਾਂ, ਕੁੱਥੇ ਗਏ ਤੁਹਾਡੇ ਸਿਰ ਦੇ ਕੁੰਡਲਾਂ ਆਲੇ ਬਾਲ? ਚੰਗਾ ਪੈਹਾ ਆਈ ਗੋਆ ਹੋਣਾ।" ਉਸ ਨੇ ਮੇਰੇ ਕਾਫੀ ਹੱਦ ਤੱਕ ਗੰਜੇ ਹੁੰਦੇ ਸਿਰ ਵੱਲ ਇਸ਼ਾਰਾ ਕਰਦਿਆਂ ਮੁਸਕਰਾ ਕੇ ਕਿਹਾ ਸੀ। ਹੁਣ ਉਹ ਬੁੱਲ੍ਹ ਟੁੱਕਣਾ ਸ਼ਾਇਦ ਭੁੱਲ ਗਈ ਸੀ।
ਫਿਰ ਉਸ ਨੇ ਆਪਣੇ ਹੱਥੀਂ ਰੋਟੀ ਤਿਆਰ ਕਰਕੇ ਖੁਆਈ। ਮੇਰੀ ਪਸੰਦ ਦਾ "ਰੇੜੂ" ਬਨਾਉਣਾ ਨਹੀਂ ਸੀ ਭੁੱਲੀ ਉਹ। ਵਰ੍ਹਿਆਂ ਮਗਰੋਂ ਇੰਨਾ ਸੁਆਦਲ ਖਾਣਾ ਖਾ ਕੇ ਮੈਂ ਸੁਆਦ-ਸੁਆਦ ਹੋ ਗਿਆ ਸੀ। ਇਕ ਦੂਸਰੇ ਦੇ ਪਰਿਵਾਰ ਦੀ ਸੁੱਖ ਸਾਂਦ ਪੁੱਛਦਿਆਂ ਕੁਸਮ ਬਾਰੇ ਗੱਲਾਂ ਕਰਦਿਆਂ ਸਮੇਂ ਦਾ ਪਤਾ ਹੀ ਨਹੀਂ ਸੀ ਲੱਗਾ। ਸ਼ਾਮ ਢਲ ਗਈ ਸੀ। ਗੌਰੀ ਨੇ ਇਕ ਵਾਰੀ ਫੇਰ ਚਾਹ ਬਣਾ ਲਈ ਸੀ। ਉਹ ਜਿਵੇਂ ਬੀਤੇ ਵੀਹ ਵਰ੍ਹਿਆਂ ਦੇ ਸਾਰੇ ਚਾਅ ਪੂਰੇ ਕਰ ਲੈਣਾ ਚਾਹੁੰਦੀ ਸੀ। ਸਾਰੀਆਂ ਗੱਲਾਂ ਦੱਸ ਤੇ ਸੁਣ ਲੈਣਾ ਚਾਹੁੰਦੀ ਸੀ।
ਮੈਂ ਅਚਾਨਕ ਉਸ ਨੂੰ ਦੱਸਿਆ, "ਪਤਾ ਹੈ ਗੋਰੀ, ਮੇਰੀ ਬੇਟੀ ਹੈ ਨਾ ਸਤਾਰਾਂ-ਅਠਾਰਾਂ ਸਾਲਾਂ ਦੀ, ਮੈਂ ਉਸ ਦਾ ਨਾਂਅ ਵੀ ਗੋਰੀ ਰੱਖਿਆ ਹੋਇਆ, ਉਸ ਦੇ ਬਹਾਨੇ ਹਮੇਸ਼ਾ ਤੈਨੂੰ ਚੇਤੇ ਕਰ ਲੈਂਦਾ ਹਾਂ.... ।"
"ਹੱਛਾ, ਮੈਂ ਬੀ ਦੱਸਣਾ ਭੁੱਲੀ ਗੀ ਹੀ, ਮੈਂ ਬੀ ਆਪਣੇ ਮੁੰਡੂਏ ਦਾ ਨਾਂਅ, ਤੁਹਾਡੇ ਹੀ ਨੌਏ 'ਤੇ ਰੱਖਿਆ ਹੋਇਆ, ਕੁਸੇ ਨੂੰ ਨੀ ਪਤਾ-ਰਾਸ਼ੀਏ 'ਤੇ ਤਾਂ ਹੋਰਈ ਨਾਂਅ ਕੱਢਿਆ ਹਾ ਪੰਡਤੇ ਨੇ, ਮੈਂ ਬੀ ਤੁਹਾਡੇ ਲੇਖਾਂ ਈ ਨਾਂਅ ਲਈ ਕੇ.... ।" ਗੋਰੀ ਨੇ ਸ਼ਰਮਾਉਂਦਿਆਂ ਝਿਜਕਦਿਆਂ ਕਿਹਾ ਤਾਂ ਮੇਰਾ ਪਿਆਰ ਅੱਖਾਂ 'ਚੋਂ ਡੁੱਲ੍ਹ ਪਿਆ ਸੀ। ਉਧਰ ਗੌਰੀ ਦੀਆਂ ਅੱਖਾਂ ਵੀ ਭਿੱਜ ਗਈਆਂ ਸਨ।
ਆਕਾਸ਼ ਤਾਰਿਆਂ ਨਾਲ ਭਰ ਗਿਆ ਸੀ। ਗੋਰੀ ਮੈਨੂੰ ਉੱਥੇ ਹੀ ਰੁਕਣ ਲਈ ਕਹਿੰਦੀ ਪਈ ਸੀ। ਦਿਲ ਨਹੀਂ ਸੀ ਚਾਹੁੰਦਾ ਉਸ ਦਾ ਸੱਦਾ ਠੁਕਰਾਉਣ ਦਾ। ਪਰ ਹੁਣ ਮੇਰਾ ਵਿਵੇਕ ਸਾਥ ਨਹੀਂ ਸੀ ਦਿੰਦਾ। ਉਹ ਪੇੜਾ ਉੱਤਰ ਕੇ ਫਲਟਾ ਪਾਰ ਕਰਕੇ ਛੱਡਣ ਆਈ ਸੀ। ਇਹ ਮੇਰਾ ਮਰਦਮ-ਸ਼ੁਮਾਰੀ ਦਾ ਆਖ਼ਰੀ ਘਰ ਤੇ ਆਖ਼ਰੀ ਦਿਨ ਸੀ ਉਸ ਪਿੰਡ ਵਿਚ ।
ਸਾਹਮਣੇ ਵਾਲੀ ਪਹਾੜੀ ਓਹਲਿਉਂ ਪੂਰਾ ਚੰਨ ਨਿਕਲ ਆਇਆ ਸੀ।
ਅਸੀਂ ਠੀਕ ਉਸੇ ਥਾਂ ਖੜਤੇ ਸੀ, ਉਹੀ ਸਮਾਂ ਸੀ ਜਿਥੇ ਅਸੀ ਵੀਹ ਵਰ੍ਹੇ ਪਹਿਲਾਂ ਆਖ਼ਰੀ ਵਾਰ ਇਕ ਦੂਸਰੇ ਤੋਂ ਵਿਛੜੇ ਸੀ। ਸਮਾਂ ਜਿਵੇਂ ਠਹਿਰ ਗਿਆ ਸੀ। ਅਸੀਂ ਆਪਣੀ ਉਮਰ 'ਤੇ ਹਾਲਤ ਭੁੱਲ ਕੇ ਇਕ ਦੂਸਰੇ ਨੂੰ ਘੁੱਟ ਕੇ ਗਲਵੱਕੜੀ ਵਿਚ ਲੈ ਲਿਆ ਸੀ। ਗੋਰੀ ਦੀ ਗਲਵੱਕੜੀ ਵਿਚ ਉਹ ਵੀਹ ਵਰ੍ਹੇ ਪਹਿਲਾਂ ਵਾਲਾ ਨਿੱਘ ਤੇ ਸ਼ਿੱਦਤ ਸੀ। ਅਸੀਂ ਇਕ ਦੂਸਰੇ ਦਾ ਹੱਥ ਆਪਣੇ ਹੱਥਾਂ ਵਿਚ ਪਕੜੇ ਆਪਣੇ ਪਿਆਰ ਦੇ ਇਕੋ-ਇਕ ਗਵਾਹ ਚੰਨ੍ਹ ਵੱਲ ਟਿਕਟਿਕੀ ਲਾ ਕੇ ਵੇਖੀ ਜਾ ਰਹੇ ਸੀ। ਸਮਾਂ ਵੀਹ ਵਰ੍ਹੇ ਪਹਿਲਾਂ ਨੂੰ ਗੇੜਾ ਦੇ ਗਿਆ ਸੀ।
ਮੈਂ ਇਕ ਵਾਰੀ ਫਿਰ ਗੌਰੀ ਦਾ ਚੰਨ ਵਰਗਾ ਮੁਖੜਾ ਦੋਹਾਂ ਹੱਥਾਂ 'ਚ ਲੈ ਲਿਆ ਸੀ। ਉਸ ਦੀਆਂ ਅੱਖਾਂ 'ਚ ਡਾਕਿਆ ਤੇ ਆਪਣੇ ਲਈ ਪਿਆਰ ਦੀ ਡੂੰਘਾਈ ਮਾਪਣ ਦੀ ਕੋਸ਼ਿਸ਼ ਕੀਤੀ। ਉਸ ਦੀਆਂ ਅੱਖਾਂ 'ਚੋਂ ਅੱਥਰੂ ਡੁੱਲ੍ਹਦੇ ਪਏ ਸਨ ਤੇ ਨਾਲ ਹੀ ਮੇਰੀਆਂ ਅੱਖਾਂ 'ਚੋਂ ਵੀ।
ਇਹ ਅੱਥਰੂ ਮਿਲਨ ਦੇ ਸਨ । ਖ਼ੁਸ਼ੀ ਦੇ ਸਨ।
ਇੰਨੇ ਨੂੰ "ਮੰਮੀ ਮੰਮੀ" ਪੁਕਾਰਦੀ ਗੌਰੀ ਦੀ ਬੇਟੀ ਫਲਟੇ ਦਾ ਪੈੜਾ ਉਤਰਨ ਲੱਗੀ। ਅਸੀਂ ਹੋਸ਼ ਵਿਚ ਪਰਤੇ।
"ਮੰਮੀ ਜੀ ਮਾਮਾ ਜੀ ਦਾ ਪੇਨ ਮੰਜੇ 'ਤੇ ਰਹੀ ਗੋਆ ਹਾ।"
ਉਸ ਨੇ ਮੇਰਾ ਕੀਮਤੀ ਪੈਨ ਗੋਰੀ ਨੂੰ ਫੜਾਉਂਦਿਆਂ ਕਿਹਾ।
"ਨਹੀਂ ਭਲੀਏ ਏਹ ਤੇਰੇ ਮਾਮਾ ਨੀ ਅੰਕਲ ਲਗਦੇ ਨੇ ਅੰਕਲ.... 1" ਗੈਰੀ ਨੇ ਤਿਰਛੀ ਨਜ਼ਰ ਨਾਲ ਮੁਸਕਰਾਉਂਦਿਆਂ ਹੇਠਲਾ ਬੁੱਲ੍ਹ ਟੁੱਕ ਲਿਆ ਸੀ।
"ਲੈ ਬੇਟਾ, ਇਹ ਪੈਨ ਤੁਹੀਂ ਰੱਖ ਲੈ ਤੇਰੇ ਅੰਕਲ ਵੱਲੋਂ ਤੋਹਫਾ ।" ਭੋਲੀ ਝਿਜਕ ਰਹੀ ਸੀ। ਗੋਰੀ ਨੇ ਮੇਰੀਆਂ ਅੱਖਾਂ ਵਿਚਲੀ ਇਬਾਰਤ ਪੜ੍ਹਦਿਆਂ, ਭੋਲੀ ਨੂੰ ਕਿਹਾ, "ਰੱਖ ਲੈ ਪੁੱਤਰ-ਅੰਕਲ ਪਿਆਰ ਨਾਲ ਦਿਆਦੇ ਨੇ...।"
ਗੋਰੀ ਨਾਲ ਫਿਰ ਮਿਲਣ ਦਾ ਵਾਅਦਾ ਕਰਕੇ ਮੈਂ ਪਰਤ ਆਇਆ ਸੀ। ਮੇਂ ਜਿਵੇਂ ਹਵਾ 'ਚ ਉਡਦਾ ਪਿਆ ਸੀ। ਆਕਾਸ਼ ਮੇਰੇ ਪੈਰਾਂ ਹੇਠਾਂ ਸੀ। ਪਿੰਡ ਦਾ ਜੱਰਾ-ਜੱਰਾ ਅਚਾਨਕ ਖੂਬਸੂਰਤ ਹੋ ਗਿਆ ਸੀ। ਮੈਂ ਹਰੇਕ ਚੀਜ਼ ਨੂੰ ਪਿਆਰ ਨਾਲ ਚੁੰਮ ਲੈਣਾ ਚਾਹੁੰਦਾ ਸੀ। ਆਪਣੀਆਂ ਬਾਹਾਂ ਵਿਚ ਭਰ ਲੈਣਾ ਚਾਹੁੰਦਾ ਸੀ। ਰੋਮ-ਰੋਮ ਮਹਿਕ ਉਠਿਆ ਸੀ ਮੇਰਾ। ਮੈਂ ਆਪਣੇ-ਆਪ ਵਿਚ ਵੀਹ ਵਰ੍ਹੇ ਪੁਰਾਣੀ ਫੁਰਤੀ ਤੇ ਤਾਜਗੀ ਮਹਿਸੂਸ ਕਰ ਰਿਹਾ ਸੀ।
ਗੋਰੀ ਨਾਲ ਮੇਲ ਦੀ ਖ਼ੁਸ਼ੀ ਵਿਚ ਮੈਂ ਉਸ ਦਿਨ ਪਤਨੀ ਤੇ ਬੱਚਿਆਂ ਨਾਲ ਜੀ ਭਰ ਕੇ ਪਿਆਰ ਕੀਤਾ ਸੀ। ਉਹ ਮੇਰੇ ਅੰਦਰ ਆਏ ਇਸ ਬਦਲਾਅ ਨੂੰ ਸਿਰਫ ਇਸ ਢੰਗ ਨਾਲ ਸਮਝ ਰਹੇ ਸਨ ਕਿ ਚਲੋ ਮੈਨੂੰ ਪੰਦਰਾਂ ਦਿਨਾਂ ਦੀ ਮਰਦਮ-ਸ਼ੁਮਾਰੀ ਦੀ ਔਖੀ ਡਿਊਟੀ ਤੋਂ ਨਿਜ਼ਾਤ ਮਿਲੀ ਹੈ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਮੇਰਾ ਗੁਆਚਾ ਹੋਇਆ ਅਨਮੋਲ ਖ਼ਜ਼ਾਨਾ ਮੁੜ ਮੈਨੂੰ ਮਿਲ ਗਿਆ ਸੀ ।