Back ArrowLogo
Info
Profile

ਕੇ ਚਲੀ ਗਈ ਹੈ ਤੇ ਉਹ ਇਸ ਸਭ ਕਾਸੇ ਲਈ, ਬਾਂਕੇ ਨਾਲ ਉਸ ਨੂੰ ਹੀ ਦੋਸ਼ੀ ਗਰਦਾਨ ਰਹੀ ਹੈ। ਸਾਰਾ ਪਿੰਡ ਉਸ ਤੇ ਬੂ-ਬੂ ਕਰਦਾ ਪਿਆ ਹੈ। ਉਹ ਪਾਗਲਾਂ ਵਾਂਗ ਪਿੰਡ ਦੇ ਹਰ ਘਰ ਦੇ ਦਰਵਾਜ਼ੇ ਤੇ ਚੀਕਦੀ ਘੁੰਮਦੀ ਪਈ ਹੈ, "ਮੈਂ ਨਿਰਦੇਸ਼ ਹਾਂ। "ਮੈਂ ਬੇਕਸੂਰ ਹਾਂ।" ਪਰ ਲੋਕ ਉਸ ਦੀ ਗੱਲ ਤੇ ਵਿਸ਼ਵਾਸ ਕਰਨ ਦੀ ਥਾਂ ਹੱਸਦੇ ਪਏ ਨੇ ਤੇ ਆਖਦੇ ਪਏ ਨੇ। ਉਹ ਵੇਖੋ ਦੂਸਰੇ ਦਾ ਘਰ ਉਜਾੜਣ ਵਾਲੀ ਕਿਵੇਂ ਸੁਦੇਣ ਹੋ ਕੇ ਘੁੰਮਦੀ ਪਈ ਐ।"

ਉਸ ਨੂੰ ਕਿਵੇਂ ਯਕੀਨ ਹੋਵੇ ਕਿ ਬਾਂਕਾ ਕੱਲ੍ਹ ਦੇ ਇਮਤਿਹਾਨ ਵਿਚ ਪਾਸ ਹੋ ਜਾਵੇਗਾ। ਉਸ ਦੇ ਖਾਨਦਾਨ ਦੀ ਇੱਜ਼ਤ ਬਰਕਰਾਰ ਰਹਿ ਜਾਵੇਗੀ। ਇਸੇ ਤਨਾਅ ਤੇ ਉਲਝਣ ਵਿਚ ਅਚਾਨਕ ਉਸ ਦੇ ਮਨ ਦੇ ਹਨੇਰੇ 'ਚ ਇਕ ਵਿਚਾਰ ਬਿਜਲੀ ਵਾਂਗ ਲਿਸ਼ਕਿਆ ਸੀ। ਡਕਟਰ ਦੇ ਕਹੇ ਸ਼ਬਦ ਉਸਨੂੰ ਬਾਰ- ਬਾਰ ਚੇਤੇ ਆ ਰਹੇ ਸਨ। "ਇਕ ਔਰਤ ਹੋਣ ਦੇ ਨਾਤੇ ਤੁਸੀਂ ਬਾਂਕੇ ਲਈ ਬਹੁਤ ਕੁਝ ਕਰ ਸਕਦੇ ਹੋ।" ਬੱਚੇ ਘੂਕ ਸੁੱਤੇ ਪਏ ਸਨ। ਉਹ ਹੌਲੀ-ਹੌਲੀ ਮੰਜੇ ਤੋਂ ਉਠੀ। ਧੜਕਦੇ ਹਿਰਦੇ ਤੇ ਬੋਝਲ ਕਦਮਾਂ ਨਾਲ ਉਹ ਚੁਬਾਰੇ ਤੇ ਪੁੱਜ ਗਈ ਸੀ। ਦਰਵਾਜ਼ਾ ਖੁੱਲ੍ਹਾ ਸੀ। ਅੰਦਰ ਹਨੇਰੇ 'ਚ ਬਾਂਕਾ ਵੀ ਉਸਲਵੱਟੇ ਲੈ ਰਿਹਾ ਸੀ। ਉਸਨੇ ਵੀ ਮਨ ਬਣਾ ਲਿਆ ਸੀ ਕਿ ਜੇ ਉਹ ਕੱਲ੍ਹ ਨਿੰਮੀ ਨੂੰ ਖ਼ੁਸ਼ ਨਾ ਕਰ ਸਕਿਆ ਤਾਂ ਪਿੰਡ ਵਾਲੇ ਉਸਦਾ ਮਰ ਦਾ ਮੂੰਹ ਵੇਖਣਗੇ। ਸੋਚਦਿਆਂ- ਸੋਚਦਿਆਂ ਉਸ ਨੇ ਕਰਵਟ ਲਈ ਤਾਂ ਉਸ ਨੂੰ ਨਾਰੀ ਸਪਰਸ਼ ਮਹਿਸੂਸ ਹੋਇਆ। ਉਹ ਤ੍ਰਭਕਿਆ।

"ਮੈਂ ਹਾਂ ਬਾਂਕਿਆ।" ਰੋਸ਼ਨੀ ਦੇ ਬੁੱਲ੍ਹ ਕੰਬੇ ਸਨ।

"ਭਾਬੀ ਤੂੰ ਇਸ ਲੇ ਇੱਥੇ ?"

"ਆਹੋ ਬਾਂਕਿਆ, ਕੱਲ੍ਹ ਤੇਰਾ ਇਮਤਿਹਾਨ ਹੈ ਨਾ। ਮੈਂ ਤਿੱਜੇ ਇਸ ਇਮਤਿਹਾਨੇ ਬਿੱਚ ਮੁੜੀ ਕੇ ਫੇਲ੍ਹ ਹੁੰਦਾ ਨੀ ਦਿੱਖਣਾ ਚਾਹੁੰਦੀ। ਤੇਰੀ ਕਾਮਯਾਬੀ ਨਾਲ ਹੀ ਲੋਕਾਂ ਦਾ ਮੂੰਹ ਬੰਦ ਹੋਂਗ। ਮੇਰੀ ਬਾਕੀ ਦੀ ਜ਼ਿੰਦਗੀ ਸੌਖੀ ਲੰਘਗੀ।"

"ਫਿਰੀ ਮਿੱਜੋ ਕੇ ਕਰਨਾ ਹੋਗ?"

"ਬਾਂਕਿਆ ਜੀਆਂ ਮਾਸਟਰ, ਇਮਤਿਹਾਨ ਤੋਂ ਪੈਲਾਂ ਆਪਣੇ ਵਿਦਿਆਰਥੀਆਂ ਦਾ ਟੈਸਟ ਲਈ ਕੇ ਦਿੱਖਦਾ ਨਾ ਕਿ ਤਿਆਰੀ ਪੂਰੀ ਹੋਈ ਗਈ ਏ ਜਾਂ ਨਹੀਂ ਬਸ ਈਆਂ ਈ ਤਿੱਜੇ ਵੀ।" ਰੌਸ਼ਨੀ ਉਤੇਜਨਾ ਦੇ ਵੇਗ ਵਿਚ ਕਹਿ ਗਈ ਸੀ।

ਪਰ ਬਾਂਕਾ ਤਾਂ ਰੋਸ਼ਨੀ ਵਾਰੇ ਇੰਜ ਸੋਚਨਾ ਵੀ ਪਾਪ ਸਮਝਦਾ ਸੀ। ਅਜੀਬ ਧਰਮ ਸੰਕਟ ਵਿਚ ਫਸ ਗਿਆ ਸੀ ਉਹ। ਇਕ ਝੱਖੜ ਝੁਲਨਾ ਸ਼ੁਰੂ ਹੋ ਗਿਆ ਸੀ ਉਸ ਦੇ ਅੰਦਰ। ਫਿਰ ਦੋਵੇਂ ਖਾਮੋਸ਼ ਹੋ ਗਏ ਸਨ। ਸਿਰਫ਼ ਖਾਮੋਸ਼ ਸਾਹਾਂ ਦਾ ਸੇਕ ਬੋਲਿਆ ਸੀ।

ਕੁਝ ਦੇਰ ਮਗਰੋਂ ਰੋਸ਼ਨੀ ਪੌੜੀਆਂ ਉਤਰਦੀ ਪਈ ਸੀ, ਪਾਣੀ ਤੇ ਤੈਰਦੇ ਫੁੱਲ ਵਾਂਗ। ਹੋਲੀ ਫੁੱਲ। ਤਣਾਅ ਮੁਕਤ। ਬਾਂਕੇ ਦੀ ਕਾਮਯਾਬੀ ਤੇ ਪੂਰੇ ਯਕੀਨ ਨਾਲ ।

201 / 239
Previous
Next