Back ArrowLogo
Info
Profile

ਕਰਦਾ ਹੈ: "ਸਮਾਂ ਆ ਗਿਆ ਹੈ ਕਿ ਯੂਰਪ ਤੀਜੀ ਇੰਟਰਨੈਸ਼ਨਲ ਨੂੰ ਕੁਚਲਣ ਲਈ ਪੀਲੀ ਨਸਲ ਦੀ ਵਰਤੋਂ ਕਰੇ।" ਇਹ ਬਿਲਕੁੱਲ ਸੰਭਵ ਹੈ ਕਿ ਇਸ ਮੂਰਖ ਨੇ "ਭੱਦਰ ਪੁਰਸ਼ਾਂ" ਦੇ, "ਡਿਪਲੋਮੈਟਾਂ ਤੇ ਹਾਕਮਾਂ" ਦੇ, ਆਪਣੇ ਵਰਗਿਆਂ ਦੇ ਸੁਪਨੇ ਤੇ ਇਰਾਦੇ ਉਗਲੱਛੇ ਹੋਣ। ਇਹ ਬਿਲਕੁੱਲ ਸੰਭਵ ਹੈ ਕਿ ਇੱਥੇ ਅਜਿਹੇ "ਭੱਦਰ ਪੁਰਸ਼" ਹਨ ਜਿਹੜੇ ਉਹੋ ਕੁਝ ਗੰਭੀਰਤਾ ਨਾਲ ਸੋਚ ਰਹੇ ਹਨ ਜੋ ਕੁਝ ਇਸ ਮੂਰਖ ਨੇ ਉੱਚੀ ਆਵਾਜ਼ ਵਿੱਚ ਆਖ ਦਿੱਤਾ ਹੈ। ਯੂਰਪ ਤੇ ਅਮਰੀਕਾ ਉੱਤੇ ਗੈਰ-ਜ਼ਿੰਮੇਵਾਰ "ਭੱਦਰ ਪੁਰਸ਼" ਰਾਜ ਕਰਦੇ ਹਨ। ਹਿੰਦੁਸਤਾਨ, ਚੀਨ, ਹਿੰਦ-ਚੀਨ ਵਿਚਲੀਆਂ ਘਟਨਾਵਾਂ ਯੂਰਪੀ ਲੋਕਾਂ ਅਤੇ ਆਮ ਤੌਰ 'ਤੇ "ਗੋਰਿਆਂ" ਦੇ ਵਿਰੁੱਧ ਨਸਲੀ ਨਫਰਤ ਦੇ ਵਾਧੇ ਵਿੱਚ ਚੰਗਾ ਚੋਖਾ ਹਿੱਸਾ ਪਾ ਸਕਦੀਆਂ ਹਨ। ਇਹ ਤੀਜੀ ਨਫਰਤ ਹੋਵੇਗੀ ਤੇ ਤੁਸੀਂ, ਮਾਨਵਵਾਦੀ ਚੰਗੀ ਤਰ੍ਹਾਂ ਸੋਚੋਗੇ ਕਿ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਇਸ ਦੀ ਜ਼ਰੂਰਤ ਹੈ ਅਤੇ ਤੁਸੀਂ ਜਰਮਨੀ ਵਿੱਚ "ਪਵਿੱਤਰ ਨਸਲ"ਇਹ ਫਿਰ ਨਸਲੀ ਨਵਰਤ ਹੀ ਹੈ-ਦੇ ਪ੍ਰਚਾਰ ਤੋਂ ਕਿਹੜੀ ਚੰਗੀ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਹੋ ? ਇਹ ਹੈ ਨਮੂਨਾ:

“ਥੂਰਿਜੀਆ ਦੇ ਨਾਜ਼ੀ ਆਗੂ ਸਾਕਲ ਨੇ ਵੇਹਮਾਰ ਵਿਚਲੇ ਕੌਮੀ ਸੋਸ਼ਲਿਸਟ ਗਰੁੱਪ ਨੂੰ ਇਹ ਹੁਮਕ ਦਿੱਤਾ ਹੈ ਕਿ ਉਹ ਗੋਇਟੇ ਦੀ ਆਉਣ ਵਾਲੀ 100ਵੀਂ ਬਰਸੀ ਉੱਤੇ ਗੈਰਹਾਰਟ ਹਾਪਟਮਾਨ ਸ਼ਹਿਰ ਵਿੱਚ ਥਾਮਸ ਮਾਨ, ਵਾਲਟਰ ਵੋਨ ਮੋਲੋ ਅਤੇ ਪ੍ਰੋਫੈਸਰ ਹੈਨਰੀ ਲਿਚਟਨ ਬਰਗ ਦੀ ਆਮਦ ਦੇ ਵਿਰੁੱਧ ਰੋਸ ਪ੍ਰਗਟ ਕਰੇ। ਸਾਕਲ ਨੇ ਉਹਨਾਂ ਵਿਰੁੱਧ ਗੈਰ-ਆਰੀਆਈ ਨਸਲ ਦੇ ਹੋਣ ਦਾ ਇਲਜ਼ਾਮ ਲਾਇਆ ਹੈ।"

ਅਤੇ ਤੁਹਾਡੇ ਲਈ ਇਹ ਬਿਲਕੁਲ ਢੁੱਕਵਾਂ ਸਮਾਂ ਹੈ ਕਿ ਤੁਸੀਂ ਇਸ ਸਾਦੇ ਜਿਹੇ ਸੁਆਲ ਬਾਰੇ ਫੈਸਲਾ ਕਰੋ: ਤੁਸੀਂ "ਸੱਭਿਆਚਾਰ ਦੇ ਸੁਆਮੀਓ" ਕਿਹੜੇ ਪਾਸੇ ਹੋ ? ਕੀ ਤੁਸੀਂ ਸੱਭਿਆਚਾਰ ਦੇ ਦਸਤਕਾਰਾਂ ਦੇ ਨਾਲ ਹੋ ਅਤੇ ਜੀਵਨ ਦੇ ਨਵੇਂ ਰੂਪ ਦੀ ਰਚਨਾ ਦੇ ਪੱਖ ਵਿੱਚ ਹੋ ਜਾਂ ਕੀ ਤੁਸੀਂ ਉਹਨਾਂ ਦੇ ਵਿਰੁੱਧ ਹੋ ਅਤੇ ਗੈਰ-ਜ਼ਿੰਮੇਵਾਰ ਲੁਟੇਰਿਆਂ ਦੀ ਇੱਕ ਜ਼ਾਤ ਦੀ ਸਦੀਵਤਾ ਦੇ ਹੱਕ ਵਿੱਚ ਹੋ, ਇੱਕ ਜ਼ਾਤ ਜਿਹੜੀ ਸਿਰ ਤੋਂ ਲੈ ਕੇ ਪੈਰਾਂ ਤੀਕ ਗਲ ਸੜ ਗਈ ਹੈ ਅਤੇ ਜਿਹੜੀ ਕੇਵਲ ਗਤੀ ਹੀਣਤਾ ਵਿੱਚੋਂ ਕੰਮ ਕਰਨਾ ਜਾਰੀ ਰੱਖ ਰਹੀ ਹੈ ?

1932

144 / 162
Previous
Next