ਪੀਲ਼ੇ ਦੈਂਤ ਦਾ ਸ਼ਹਿਰ, ਜਿਵੇਂ ਕਿ ਗੋਰਕੀ ਨੇ ਆਖਿਆ ਸੀ, ਸਾਮਰਾਜੀ ਅਮਰੀਕਾ ਦਾ ਚਿੰਨ੍ਹ ਹੈ।
"ਇਹੋ ਜਿਹਾ ਡਰਾਉਣਾ ਤੇ ਅਨੋਖਾ ਸ਼ਹਿਰ ਮੈਂ ਪਹਿਲਾਂ ਕਦੇ ਨਹੀਂ ਵੇਖਿਆ”, ਉਸ ਨੇ ਲਿਖਿਆ ਸੀ, "ਅਤੇ ਕਦੇ ਵੀ ਲੋਕ ਇਤਨੇ ਤੁੱਛ ਤੇ ਇਤਨੇ ਗੁਲਾਮ ਹੋਏ ਜੀਵ ਨਹੀਂ ਸਨ ਵੇਖੇ।"
ਇਸ ਸੰਗ੍ਰਹਿ ਵਿੱਚ ਗੋਰਕੀ ਦੇ ਬਹੁਤ ਪ੍ਰਸਿੱਧ ਅਖ਼ਬਾਰਾਂ ਲਈ ਵਿਸ਼ੇਸ਼ ਲੇਖ, ਪੈਂਫਲਿਟ, ਨਿਬੰਧ ਅਤੇ ਚਿੱਠੀਆਂ ਸ਼ਾਮਲ ਹਨ ਜੋ ਉਸ ਨੇ 1906 ਵਿੱਚ ਅਮਰੀਕਾ ਵਿੱਚ ਆਪਣੇ ਕਿਆਮ ਦੇ ਦੌਰਾਨ ਲਿਖੇ ਸਨ।
ਇਹਨਾਂ ਲਿਖਤਾਂ ਵਿੱਚ ਗੋਰਕੀ ਅਮਰੀਕਾ ਦਾ ਸਾਮਰਾਜੀ ਚਿਹਰਾ, ਬੁਰਜੂਆ ਜਮਹੂਰੀਅਤ ਦਾ ਦੰਭ ਅਤੇ ਕਿਰਤੀ ਲੋਕਾਂ ਬਾਰੇ ਆਪਣੀਆਂ ਭਾਵਨਾਵਾਂ ਦਰਸਾਉਂਦਾ ਹੈ ਜਿਹੜੇ ਕਿਰਤੀ ਲੋਕ "ਇੱਕ ਨਵਾਂ ਜੀਵਨ, ਇੱਕ ਭਰਾਤਰੀ ਜੀਵਨ, ਇੱਕ ਅਜਿਹਾ ਜੀਵਨ ਜੋ ਵਿਵੇਕ ਤੇ ਗਿਆਨ ਅਨੁਸਾਰ ਚੱਲੇਗਾ - ਰਚਣ ਦੇ" ਕਾਬਲ ਹਨ।
ਮੈਕਸਿਮ ਗੋਰਕੀ
(29 ਮਾਰਚ 1868 - 18 ਜੂਨ 1936)
ਸੂਚੀ
ਅਮਰੀਕਾ ਵਿੱਚ
ਪੀਲ਼ੇ ਦੈਂਤ ਦਾ ਸ਼ਹਿਰ
ਉਕਸਾਹਟ ਦੀ ਸਲਤਨਤ
ਭੀੜ
ਮੇਰੀਆਂ ਮੁਲਾਕਾਤਾਂ
ਗਣਰਾਜ ਦਾ ਇੱਕ ਬਾਦਸ਼ਾਹ
ਸ੍ਰਿਸ਼ਟਾਚਾਰ ਦਾ ਇੱਕ ਉਪਦੇਸ਼ਕ
ਜ਼ਿੰਦਗੀ ਦੇ ਮਾਲਕ
ਲੇਖ
ਇੱਕ ਅਮਰੀਕੀ ਰਸਾਲੇ ਵੱਲੋਂ ਪ੍ਰਾਪਤ ਹੋਏ ਸੁਆਲਨਾਮੇ ਦਾ ਜੁਆਬ
ਬੁਰਜੂਆ ਪ੍ਰੈੱਸ
ਨੀਗਰੋ ਮਜ਼ਦੂਰਾਂ ਦੇ ਵਿਰੁੱਧ
ਅਮਰੀਕਾ ਵਿੱਚ ਪੂੰਜੀਵਾਦੀ ਦਹਿਸ਼ਤ
“ਸੱਭਿਆਚਾਰ ਦੇ ਸੁਆਮੀਓ" ਤੁਸੀਂ ਕਿਸ ਪਾਸੇ ਹੋ?
ਅਮਰੀਕਾ ਦੇ ਪੱਤਰਕਾਰਾਂ ਨੂੰ ਜੁਆਬ
ਚਿੱਠੀਆਂ
ਖਾਣ-ਪੁੱਟਾਂ ਦੀ ਪੱਛਮੀ ਫੈਡਰੇਸ਼ਨ ਦੇ ਆਗੂਆਂ ਵਿਲੀਅਮ ਡੀ. ਹੇਅਵੁਡ ਅਤੇ ਚਾਰਲਸ ਮੋਏਰ ਨੂੰ
ਨਿਊਯਾਰਕ ਦੀਆਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ
ਐਲ. ਬੀ. ਕਰਾਸਿਨ ਨੂੰ
ਕੇ. ਪੀ. ਪਿਆਤਨਿਤਸਕੀ ਨੂੰ
ਏ. ਵੀ. ਐਮਫਿਤੀਤਰੋਵ ਨੂੰ
ਵੀ. ਪੀ. ਪੇਸ਼ਕੋਵਾ ਨੂੰ
ਕੇ. ਪੀ. ਪਿਆਤਨਿਤਸਕੀ ਨੂੰ
ਆਈ.ਪੀ. ਲੇਡੀਜ਼ਨੀਕੋਵ ਨੂੰ
ਆਈ.ਪੀ. ਲੇਡੀਜ਼ਨੀਕੋਵ ਨੂੰ
ਕੇ. ਪੀ. ਪਿਆਤਨਿਤਸਕੀ ਨੂੰ
ਏ. ਵੀ. ਐਮਫਿਤੀਤਰੋਵ ਨੂੰ
ਏ. ਵੀ. ਐਮਫਿਤੀਤਰੋਵ ਨੂੰ
ਵਾਈ. ਪੀ. ਪੇਸ਼ਕੋਵਾ ਨੂੰ
ਅਮਰੀਕਾ ਵਿੱਚ
ਪੀਲ਼ੇ ਦੈਂਤ ਦਾ ਸ਼ਹਿਰ
...ਧੂੰਏਂ ਨਾਲ ਰੱਲਗਡ ਹੋਈ ਧੁੰਦ ਧਰਤੀ ਤੇ ਸਾਗਰ ਉੱਤੇ ਛਾਈ ਹੋਈ ਹੈ ਅਤੇ ਸ਼ਹਿਰ ਦੀਆਂ ਹਨ੍ਹੇਰੀਆਂ ਇਮਾਰਤਾਂ ਤੇ ਸਾਗਰ ਕੰਢੇ ਚਿਕੜੀਲੇ ਪਾਣੀਆਂ ਵਿੱਚ ਮੀਂਹ ਦੀਆਂ ਕਣੀਆਂ ਸਹਿਜੇ ਸਹਿਜੇ ਡਿੱਗ ਰਹੀਆਂ ਹਨ।
ਜਹਾਜ਼ ਦੇ ਇੱਕ ਪਾਸੇ ਪਰਵਾਸੀ ਇਕੱਠੇ ਹੁੰਦੇ ਅਤੇ ਉਹ ਆਸਵੰਦ ਤੇ ਸ਼ੱਕੀ, ਸਹਿਮੀਆਂ ਤੇ ਖੁਸ਼ ਜਿਗਿਆਸੂ ਨਜ਼ਰਾਂ ਨਾਲ ਆਪਣੇ ਆਸੇ ਪਾਸੇ ਅਬੋਲ ਝਾਕਦੇ ਹਨ।
"ਉਹ ਕੀ ਹੈ ?" ਪੋਲੈਂਡ ਦੀ ਇੱਕ ਕੁੜੀ, ਅਜ਼ਾਦੀ ਦੇ ਬੁੱਤ ਵੱਲ ਹੈਰਾਨੀ ਨਾਲ ਝਾਕਦੀ ਹੋਈ ਬੜੀ ਹਲੀਮੀ ਨਾਲ ਪੁੱਛਦੀ ਹੈ।
"ਅਮਰੀਕੀ ਦੇਵੀ", ਕੋਈ ਇੱਕ ਉੱਤਰ ਦੇਂਦਾ ਹੈ।
ਤਾਂਬੇ ਦੀ ਬਣੀ ਔਰਤ ਦਾ ਭਾਰੀ ਅਕਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਜੰਗਾਲ ਨਾਲ ਕੱਜਿਆ ਹੋਇਆ ਹੈ। ਬੇਹਿਸ ਚਿਹਰਾ, ਅੰਨ੍ਹੀਆਂ ਨਜ਼ਰਾਂ ਧੁੰਦ ਵਿੱਚੋਂ ਸਾਗਰ ਦੇ ਬਰੇਤੇ ਵੱਲ ਝਾਕਦੀਆਂ ਹਨ। ਜਿਵੇਂ ਤਾਂਬੇ ਦਾ ਬੁੱਤ ਸੂਰਜ ਦੀ ਉਡੀਕ ਕਰ ਰਿਹਾ ਹੋਵੇ ਤਾਂ ਜੋ ਉਸ ਦੀਆਂ ਬੇਨੂਰ ਅੱਖਾਂ ਵਿੱਚ ਨਜ਼ਰ ਪਰਤ ਆਵੇ। ਅਜ਼ਾਦੀ ਦੀ ਦੇਵੀ ਦੇ ਪੈਰਾਂ ਹੇਠ ਬਹੁਤ ਥੋੜ੍ਹੀ ਥਾਂ ਹੈ, ਇੰਝ ਜਾਪਦਾ ਹੈ ਜਿਵੇਂ ਉਹ ਸਾਗਰ ਦੀਆਂ ਪਥਰਾਈਆਂ ਲਹਿਰਾਂ ਦੇ ਥੜ੍ਹੇ 'ਤੇ ਖਲ੍ਹਤੀ ਹੋਵੇ। ਸਾਗਰ ਤੇ ਜਹਾਜ਼ਾਂ ਦੇ ਮਸਤੂਲਾਂ ਉੱਤੇ ਪਸਰੀ ਉਸ ਦੀ ਬਾਂਹ ਉਸ ਦੀ ਦਿੱਖ ਨੂੰ ਇੱਕ ਮਾਣਮੱਤੀ ਸ਼ਾਨ ਤੇ ਸੁੰਦਰਤਾ ਪ੍ਰਦਾਨ ਕਰਦੀ ਹੈ। ਮਿਸ਼ਾਲ ਉਸ ਦੇ ਹੱਥ ਵਿੱਚ ਇਤਨੀ ਮਜ਼ਬੂਤੀ ਨਾਲ ਪਕੜੀ ਹੋਈ ਹੈ, ਇੰਝ ਜਾਪਦਾ ਹੈ ਜਿਵੇਂ ਹੁਣੇ ਬਲ ਉੱਠੇਗੀ, ਉਸ ਦੀ ਰੌਸ਼ਨ ਲਾਟ ਭੂਰੇ ਧੂੰਏਂ ਨੂੰ ਦੂਰ ਕਰ ਦੇਵੇਗੀ ਅਤੇ ਆਪਣੇ ਆਲੇ ਦੁਆਲੇ ਨੂੰ ਤੀਬਰ ਤੇ ਖੁਸ਼ੀਆਂ ਭਰਪੂਰ ਚਾਨਣ ਵਿੱਚ ਡੋਬ ਦੇਵੇਗੀ।
ਅਤੇ ਧਰਤੀ ਦੀ ਉਸ ਅਣਗੌਲੀ ਕਾਤਰ ਦੇ ਆਲੇ ਦੁਆਲੇ, ਜਿਸ ਉੱਤੇ ਉਹ ਖਲ੍ਹਤੀ ਹੈ, ਇਤਿਹਾਸੋਂ ਪਹਿਲਾਂ ਦੇ ਦਾਨਵਾਂ ਵਾਂਗ ਲੋਹੇ ਦੇ ਭਾਰੀ ਬੇੜੇ ਰੀਂਗ ਰਹੇ ਹਨ ਅਤੇ ਨਿੱਕਚੂ ਸੈਲਾਨੀ ਬੇੜੀਆਂ ਭੁੱਖੇ ਸ਼ਿਕਾਰੀ ਜਾਨਵਰਾਂ ਵਾਂਗ ਏਧਰ ਓਧਰ ਦੌੜ ਰਹੀਆਂ ਹਨ। ਘੁਗੂ ਹਵਾਂਕਦੇ ਹਨ, ਰੋਹ ਭਰੀਆਂ ਸੀਟੀਆਂ ਚੀਕਦੀਆਂ ਹਨ, ਲੰਗਰਾਂ ਦੇ ਸੰਗਲ ਖੜਕਦੇ ਹਨ ਅਤੇ ਸਾਗਰ ਦੀਆਂ ਲਹਿਰਾਂ ਬੇਦਰਦੀ ਨਾਲ ਕੰਢੇ ਨਾਲ ਟਕਰਾ ਰਹੀਆਂ ਹਨ।
ਹਰ ਸ਼ੈਅ ਦੌੜ ਰਹੀ ਹੈ, ਕਾਹਲੀ ਵਿੱਚ ਹੈ, ਤੀਬਰਤਾ ਨਾਲ ਥਰਥਰਾ ਰਹੀ ਹੈ। ਸਟੀਮਰਾਂ