Back ArrowLogo
Info
Profile

ਹੈ, ਸਰੀਰ ਉਸ ਦੇ ਗੋਡਿਆਂ 'ਤੇ ਡਿੱਗਦਾ ਹੈ, ਭੀੜ ਕਾਨੂੰਨ ਦੇ ਪ੍ਰਤੀਨਿੱਧ ਦੇ ਪੈਰਾਂ ਵਿੱਚ ਚੌਫਾਲ ਡਿੱਗਦੀ ਹੈ ਅਤੇ ਉਹ ਆਪਣੇ ਅਧਿਕਾਰ ਦਾ ਛੋਟਾ ਤੇ ਕਠੋਰ ਚਿੰਨ੍ਹ ਭੀੜ ਦੇ ਉੱਪਰ ਉਠਾਉਂਦਾ ਹੈ...।

ਭੀੜ ਦਾ ਸਿਰ ਵੀ ਹੌਲੀ ਹੌਲੀ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਦਾ ਹੁਣ ਕੋਈ ਧੜ ਨਹੀਂ ਹੈ; ਥੱਕੇ ਟੁੱਟੇ ਬੁਜ਼ਦਿਲਾਂ ਵਾਂਗ ਆਦਮੀ ਰੀਂਗਦੇ ਹੋਏ ਚੌਂਕ ਵਿੱਚੋਂ ਲੰਘਦੇ ਹਨ, ਉਹਨਾਂ ਦੇ ਕਾਲੇ ਅਕਾਰ ਚੌਂਕ ਦੇ ਕੂੜੇ ਕਰਕਟ ਨਾਲ ਅੱਟੇ ਫਰਸ਼ ਉੱਤੇ ਬਹੁਤ ਵੱਡੇ ਹਾਰ ਦੇ ਕਾਲੇ ਮਣਕਿਆਂ ਵਾਂਗ ਖਿਲਰੇ ਹੋਏ ਹਨ।

ਬਦਰੋਆਂ ਵਰਗੀਆਂ ਗਲੀਆਂ ਵੱਲ ਲੋਕ ਤੁਰੀ ਜਾਂਦੇ ਹਨ, ਉਦਾਸ ਤੇ ਖਾਮੋਸ਼। ਟੁੱਟੇ ਭੱਜੇ ਲੋਕ, ਖਿੰਡੇ ਪੁੰਡੇ ਲੋਕ...।

1906

49 / 162
Previous
Next