Back ArrowLogo
Info
Profile

ਦੇਹੀ-ਜਿੰਦ-ਰੂਹ

ਦੇਹੀ-    ਦੇਹੀ ਵਿਚ ਅਭਿਮਾਨ ਦੇ ਬੋਲ ਉਠੀ,

ਮੇਰੇ ਜਿਹਾ ਨਾ ਕੋਈ ਸੰਸਾਰ ਲੋਕੋ

ਤੁਰਦੀ ਫਿਰਦੀ ਤੇ ਕੰਮ ਮੈਂ ਸ੍ਵਾਰਦੀ ਹਾਂ,

ਖਾਂਦੀ ਪੀਂਦੀ ਤੇ ਕਰਾਂ ਬਹਾਰ ਲੋਕੋ!

ਸੁਹਣਾਂ ਗਾਉਂਦੀ ਤੇ ਮਹਿਕਾਂ ਸੁੰਘਦੀ ਮੈਂ,

ਧੁਨਾਂ ਸੁਣਾਂ ਤੇ ਕਰਾਂ ਵਿਹਾਰ ਲੋਕੋ!

ਆਪ ਸੁਖ ਪਾਵਾਂ ਚਾਹਾਂ ਸੁਖ ਦੇਵਾਂ,

ਮੇਰਾ ਉੱਚੜਾ ਹੈ ਬਲਕਾਰ ਲੋਕੋ!

 

ਜਿੰਦ-    ਦੇਹੀ ਅੰਦਰੇ ਲੁਕੀ ਸੀ ਜਿੰਦ ਬੈਠੀ,

ਸਹਿਜੇ ਬੋਲਕੇ ਆਖਦੀ: 'ਹੋਸ਼ ਵਾਰੀ!

ਐਡੇ ਉੱਚੜੇ ਬੋਲ ਨ ਬੋਲ ਦੇਹੀਏ!

ਅਪਨੀ ਅਸਲ ਦੀ ਕਰੀਂ ਪਛਾਣ ਪਯਾਰੀ!

ਤੇਰੇ ਵਿਚ ਨ ਹੋਸ਼ ਹਵਾਸ ਆਪਣਾ,

ਤੇਰੇ ਵਿਚ ਨ ਗਿਆਨ ਦੀ ਤਾਨ ਸਾਰੀ।

ਪੱਥਰ ਵਾਂਙ ਤੂੰ ਪਈ ਨ ਹੱਲ ਸੱਕੇਂ,

ਦੋਹੁੰ ਦਿਨਾਂ ਵਿਚ ਜਾਇ ਤੈਂ ਆਬ ਮਾਰੀ।'

 

ਦੇਹੀ-    ਕੌਣ ਬੋਲਦਾ ਕੋਠੜੀ ਕਿਸੇ ਲੁਕਿਆ?

ਮੈਨੂੰ ਆਖਦਾ ਹਾਂ ਨਿਕਾਰੜੀ ਮੈਂ।

ਬਾਹਰ ਆ ਖਲੋ ਖਾਂ ਸਾਹਮਣੇ ਤੂੰ,

ਚੰਗੀ ਕਰਾਂ ਪਛਾਣ ਤੁਹਾਰੜੀ ਮੈਂ।

ਕੋਈ ਰੂਪ ਨ ਰੰਗ ਅਕਾਰ ਤੇਰਾ,

ਦੱਸੀ ਸੂਰਤ ਨ ਕਦੇ ਪਿਆਰੜੀ ਤੋਂ।

ਵਾਜ ਗੂੰਜ ਵਾਂਙੂ ਕਿਤੋਂ ਆਂਵਦੀ ਤੂੰ,

ਕੋਈ ਕਾਰ ਨ ਕਦੇ ਸੁਆਰੜੀ ਤੋਂ।

30 / 93
Previous
Next