

ਸਾਹਿਬ ਲਈ ਜੀਵਕਾ ਕਮਾਉਣ ਦਾ ਸਾਧਨ ਵੀ ਸੀ, ਪਰ ਨਿਰੋਲ ਜੀਵਕਾ ਇਸ ਛਾਪੇਖਾਨੇ ਦਾ ਉਦੇਸ਼ ਨਹੀਂ ਸੀ। ਉਹ ਜ਼ਮਾਨਾ ਸਿਖ ਧਰਮ ਲਈ ਖ਼ਾਸਾ ਕਠਿਨ ਸੀ ਤੇ ਉਸ ਦੀ ਨਿਖੜਵੀਂ ਨੁਹਾਰ ਹੀ ਖ਼ਤਰੇ ਵਿਚ ਜਾਪਦੀ ਸੀ। ਇਹ ਖ਼ਤਰਾ ਸਤਾਰ੍ਹਵੀਂ ਸਦੀ ਦੇ ਖ਼ਤਰੇ ਤੋਂ ਵਖਰੀ ਕਿਸਮ ਦਾ ਸੀ। ਪਹਿਲੇ ਸਮਿਆਂ ਵਿਚ ਖ਼ਤਰਾ ਰਾਜ ਵਲੋਂ ਸੀ ਤੇ ਰਾਜਿਆਂ ਲਈ ਤਾਕਤ ਦੀ ਵਰਤੋਂ ਹੀ ਉਤਮ ਹਥਿਆਰ ਸੀ। ਹੁਣ ਧਰਮ ਦੇ ਪ੍ਰਚਾਰ ਲਈ ਨਵੀਆਂ ਧਾਰਮਿਕ ਲਹਿਰਾਂ ਚਲ ਪਈਆਂ ਸਨ। ਕਾਦਯਾਨੀ ਲਹਿਰ, ਮਿਸ਼ਨਰੀਆਂ ਦਾ ਪ੍ਰਚਾਰ ਕਾਰਜ, ਆਰੀਆ ਸਮਾਜ ਲਹਿਰ, ਸਿੰਘ ਸਭਾ ਲਹਿਰ ਇਸੇ ਵੇਲੇ ਦੀ ਉਪਜ ਸਨ। ਇਕ ਨਵੇਂ ਧਰਮ ਨੇ ਆਪਣਾ ਪ੍ਰਚਾਰ ਕਾਰਜ ਆਰੰਭ ਦਿਤਾ ਸੀ ਤੇ ਪਹਿਲਾਂ ਤੋਂ ਹੀ ਸਥਾਪਿਤ ਧਰਮ ਇਕ ਪਾਸੇ ਆਪਣੀ ਸੁਰਖਿਆ ਲਈ ਜਤਨ ਕਰ ਰਹੇ ਸਨ ਤੇ ਦੂਜੇ ਪਾਸੇ ਇਸ ਨੂੰ ਫੈਲਾਉਣਾ ਵੀ ਚਾਹੁੰਦੇ ਸਨ। ਆਪਣੇ ਧਰਮ ਨੂੰ ਸਰਬੋਤਮ ਸਿੱਧ ਕਰਨ ਲਈ ਦੂਜੇ ਧਰਮਾਂ ਉਪਰ ਹਮਲੇ ਹੋ ਰਹੇ ਸਨ। ਕੌੜੀ ਤੇ ਖਰਵੀਂ ਬੋਲੀ ਦੀ ਵਰਤੋਂ ਪ੍ਰਚਾਰਕਾਂ ਦਾ ਮੁਖ ਹਥਿਆਰ ਸੀ । ਭਾਈ ਸਾਹਿਬ ਨੇ ਆਪਣੀ ਨਿਵੇਕਲੀ ਸਮਰੱਥਾ ਅਤੇ ਸ਼ੈਲੀ ਅਨੁਸਾਰ ਸਿਖ ਧਰਮ ਦੀ ਸੇਵਾ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ। ਭਾਈ ਸਾਹਿਬ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਕੌੜੀ ਬੋਲੀ ਦੀ ਵਰਤੋਂ ਨੂੰ ਆਪਣੀ ਲਿਖਤ ਜਾਂ ਤਰਜ਼ੇ- ਜ਼ਿੰਦਗੀ ਦਾ ਅੰਗ ਨਾ ਬਣਨ ਦਿਤਾ। ਲੈਕਚਰ ਕਰਨ ਦੀ ਥਾਂ ਉਹ ਧਰਮ ਦੇ ਗੰਭੀਰ ਅਧਿਅਨ ਵਲ ਰੁਚਿਤ ਹੋਏ। ਆਪਣੇ ਧਰਮ ਅਤੇ ਇਤਿਹਾਸ ਦੇ ਵਿਲੱਖਣ ਗੁਣਾਂ ਨੂੰ ਨਿਖੇੜਿਆ ਅਤੇ ਸੰਤੁਲਿਤ ਬੋਲੀ ਵਿਚ ਪ੍ਰਗਟਾਇਆ। ਧਰਮ ਤੋਂ ਛੁਟ ਹੋਰ ਕਿਸੇ ਵਿਸ਼ੇ ਉਪਰ ਭਾਈ ਸਾਹਿਬ ਨੇ ਕਦੀ ਕੁਝ ਨਾ ਲਿਖਿਆ। ਇਕਾਗਰਤਾ ਵਿਚ ਉਹ ਪੁਰਾਣੇ ਰਿਸ਼ੀਆਂ, ਮੁਨੀਆਂ, ਭਗਤਾਂ ਤੇ ਗੁਰੂਆਂ ਦੀ ਪੈੜ ਉਪਰ ਚਲਦੇ ਪ੍ਰਤੀਤ ਹੁੰਦੇ ਹਨ। ਜਿਵੇਂ ਸੰਤ ਮਹਾਤਮਾ ਜੀਵਨ ਭਰ ਇਕ ਮਨ ਇਕ ਚਿਤ ਹੋ ਕੇ ਕੇਵਲ ਅਧਿਆਤਮ-ਸਾਧਨਾ ਕਰਦੇ ਹਨ ਅਤੇ ਸਿਵਾਏ ਅਧਿਆਤਮ- ਚਿੰਤਨ ਦੇ ਜ਼ਿੰਦਗੀ ਦੇ ਹੋਰ ਵੇਰਵੇ ਵਿਚ ਦਿਲਚਸਪੀ ਨਹੀਂ ਲੈਂਦੇ, ਇਸੇ ਤਰ੍ਹਾਂ ਭਾਈ ਸਾਹਿਬ ਨੇ ਸਿਖ ਧਰਮ, ਸਿਖ ਇਤਿਹਾਸ ਅਤੇ