Back ArrowLogo
Info
Profile
ਪੇਤਲਾ (ਸਾਧਾਰਨ) ਜਿਹਾ ਅਧਿਅਨ ਕਰਨ ਵਾਲੇ ਵਿਦਿਆਰਥੀ ਨੂੰ ਵੀ 'ਗਿਆਨ ਖੰਡ ਮਹਿ ਗਿਆਨ ਪ੍ਰਚੰਡ ਦੀ ਵਾਸਤਵਿਕਤਾ ਦਾ ਅਨੁਭਵ ਹੋ ਜਾਂਦਾ ਹੈ।

ਇਤਨੇਂ ਗਿਆਨਵਾਨ ਹੋਣ ਦੇ ਬਾਵਜੂਦ ਭਾਈ ਸਾਹਿਬ ਇਹ ਲੋਕ ਤੇ ਪਰਲੋਕ ਨਾਲ ਪ੍ਰੇਮ ਦਾ ਰਿਸ਼ਤਾ ਜੋੜਣਾ ਹੀ ਪਸੰਦ ਕਰਦੇ ਸਨ। ਇਸੇ ਲਈ ਉਹ ਬਾਰ ਬਾਰ ਕਵਿਤਾ ਵਲ ਰਜੂਅ ਕਰਦੇ ਹਨ। ਗਿਆਨ ਦੇ ਮੁਕਾਬਲੇ ਤੇ ਪ੍ਰੇਮ ਦੀ ਮਹਿਮਾ ਉਨ੍ਹਾਂ ਇਸ ਪ੍ਰਕਾਰ ਕੀਤੀ ਹੈ

ਵਲਵਲਾ

ਜਿਨ੍ਹਾਂ ਉਚਿਆਈਆਂ ਉਤੋਂ

ਬੁੱਧੀ ਖੰਭ ਸਾੜ ਢੱਠੀ

ਮੱਲੋ ਮੱਲੀ ਉਥੇ ਦਿਲ

ਮਾਰਦਾ ਉਡਾਰੀਆਂ

ਪਿਆਲੇ ਅਣਡਿੱਠੇ ਨਾਲ

ਬੁੱਲ੍ਹ ਲਗ ਜਾਣ ਉਥੇ

ਰਸ ਤੇ ਸਰੂਰ ਚੜ੍ਹੇ

ਝੂੰਮਾ ਆਉਣ ਪਿਆਰੀਆਂ

ਗਿਆਨੀ ਸਾਨੂੰ ਹੋੜਦਾ

ਤੇ "ਵਹਿਮੀ ਢੋਲਾ” ਆਖਦਾ ਏ

"ਮਾਰੇ ਗਏ ਜਿਨ੍ਹਾਂ ਲਾਈਆਂ

ਬੁੱਧੋਂ ਪਾਰ ਤਾਰੀਆਂ?

ਬੈਠ ਵੇ ਗਿਆਨੀ

ਬੁੱਧੀ ਮੰਡਲ ਦੀ ਕੈਦ ਵਿਚ

ਵਲਵਲੇ ਦੇ ਦੇਸ ਸਾਡੀਆਂ

ਲਗ ਗਈਆਂ ਯਾਰੀਆਂ

(ਪੁਸਤਕ, ਲਹਿਰ ਹੁਲਾਰੇ 'ਚੋਂ)

79 / 93
Previous
Next