ਪਿਆਰੇ ਦਾ ਪਿਆਰਾ
ਇਹ ਪ੍ਰਸੰਗ ਐਉਂ ਲਿਖਿਆ ਗਿਆ ਹੈ ਕਿ ਮਾਨੋਂ ਇਕ ਮੁਸਾਫਰ ਆਪਣੀ ਜੁਬਾਨੀ 'ਇਕ ਹੋ ਬੀਤੇ ਹਾਲ ਦਾ ਨਕਸ਼ਾ ਆਪਣੇ ਸੁਪਨੇ ਵਿਚ ਵੇਖਦਾ ਹੈ ਤੇ ਉਸ ਸੁਪਨੇ ਨੂੰ ਵਰਣਨ ਕਰ ਰਿਹਾ ਹੈ।
१.
ਬਰਖਾ ਮੋਹਲੇ ਧਾਰ ਲਹਿ ਪਈ, ਉਜਾੜ ਚਾਰ ਚੁਫੇਰੇ. ਵਸਦੀ ਨਾ ਗਿਰਾਂ, ਕੱਪੜੇ ਭਿੱਜ ਗਏ, ਖੜੀਆ ਬੀ ਸਿੱਜ ਗਿਆ, ਹੁਣ ਪਾਲਾ ਬੀ ਆ ਗਿਆ। ਹੇਠੋਂ ਪੈਰ ਤਿਲਕਣ, ਉਤੋਂ ਕਣੀਆਂ ਵੱਜਣ, ਚੁਫੇਰਿਓਂ ਪੌਣ ਸਰੀਰ ਦੀ ਗਰਮੀ ਉੜਾਈ ਜਾਵੇ। ਹੋ ਵਾਹਿਗੁਰੂ ਇਸ ਵੇਲੇ ਕੀਹ ਹੋਵੇ? ਦਿਲ ਨੇ ਬਥੇਰਾ ਤਾਂਘਿਆ, ਅੱਖਾਂ ਨੇ ਆਪਾ ਪਾੜਕੇ ਥੀ ਚੁਫੇਰੇ ਦੂਰ ਤਕ ਨਜ਼ਰ ਦੁੜਾਈ, ਪਰ ਕੋਈ ਨਾਹਰ ਨਜ਼ਰ ਨਾ ਆਈ। ਠਾਹਰ ਬਿਨਾਂ ਠਹਿਰਨਾ ਅਫਲ ਸੀ ਤੇ ਟੁਰੇ ਜਾਣਾ ਕਦਮ ਕਦਮ ਤੇ ਖੇਚਲ ਨੂੰ ਵਧਾਈ ਜਾਂਦਾ ਸੀ। ਹਾਂ, ਟੁਰੇ ਜਾਣ ਵਿਚ ਠਹਿਰਨ ਨਾਲੋਂ ਇਕ ਸੁਬਿਹਤਾ ਸੀ ਕਿ ਸਰੀਰ ਦੀ ਨਿੱਘ ਜਿੰਨੀ ਕੁ ਉਡਦੀ ਸੀ ਉਂਨੀ ਕੁ ਅੰਦਰੋਂ ਹੋਰ ਪੈਦਾ ਹੁੰਦੀ ਜਾਂਦੀ ਸੀ ਤੇ ਕੁਛ ਜ਼ਿੰਦਗੀ ਦੀ ਡੋਰ ਟੁਰੀ ਰਹਿਣ ਦੀ ਆਸ ਹੋ ਸਕਦੀ ਸੀ। ਪਰੰਤੂ ਹੁਣ ਹੱਡਾਂ ਵਿਚ ਬਕਾਨ ਪ੍ਰਤੀਤ ਦੇਣ ਲਗ ਪਿਆ ਜੇ ਟੁਰਨੇ ਨੂੰ ਬੀ ਭਾਰੂ ਕਰੀ ਜਾਂਦਾ ਸੀ।
ਇਸ ਤਰ੍ਹਾਂ ਦੇ ਕਸ਼ਟ ਭਾਗਦਿਆਂ ਇਕ ਬੁਰਜੀ ਜੇਹੀ ਨਜ਼ਰ ਪਈ। ਦਿਲ ਨੇ ਚਾਹਿਆ ਕਿ ਇਹ ਕਿਤੇ ਨਿੱਗਰ ਬੁਰਜੀ ਨਾ ਹੋਵੇ, ਸਾਂਈਂ ਕਰੋ ਜੋ ਕੋਈ ਮੰਦਰ, ਸਮਾਧ ਜਾਂ ਮਕਬਰਾ ਹੋਵੇ ਜੇ ਮੈਨੂੰ ਇਸ ਔਖ ਤੋਂ ਛੁਟਕਾਰਾ ਮਿਲੇ। ਅੱਖਾਂ ਨੇ
। ਇਹ ਪ੍ਰਸੰਗ ਸੰਮਤ ੪੪੨ ਗੁ: ਨਾ: ਸਾ: (੧੯੧੧ ਈ:) ਦੇ ਗੁਰਪੁਰਬ ਪੁੰਨਮ ਪਰ ਟ੍ਰੈਕਟ ਦੀ ਸੂਰਤ ਵਿਚ ਪ੍ਰਕਾਸ਼ਿਆ ਸੀ।
ਸੇਧ ਬੱਧੀ, ਪੈਰਾਂ ਨੇ ਹੀਲਾ ਕੀਤਾ, ਮਨ ਨੇ ਸੁੱਖਾਂ ਸੁੱਖੀਆਂ। ਉਹ ਗੁੰਬਦ ਆ ਗਿਆ, ਭਾਗ ਚੰਗੇ ਸਨ, ਉਹ ਨਿੱਗਰ ਬੁਰਜੀ ਨਾ ਨਿਕਲੀ, ਇਕ ਬੂਹਾ ਸੀ ਜਿਸ ਨੂੰ ਚੂਥੀ ਤਖਤਾ ਨਹੀਂ ਸੀ। ਪਰ ਅੰਦਰ ਖੁੱਲ੍ਹੇ ਬੈਠਣ ਤੇ ਗੋਡੇ ਜੋੜਕੇ ਲੇਟਣ ਜੋਗੀ ਥਾਂ ਸੀ। ਪਹਿਲੇ ਤਾਂ ਕਦਮ ਧਰਦਿਆਂ ਕਿਸੇ ਬੀਤ ਚੁਕੇ ਸਮੇਂ ਦੇ ਕਿਸੇ ਭਲੇ ਪੁਰਖ ਦੀ ਵਿਭੂਤੀ ਦੇ ਆਰਾਮ ਅਸਥਾਨ ਹੋਣ ਦੇ ਅਦਬ ਨੇ ਮਨ੍ਹੇ ਕੀਤਾ ਕਿ ਕਦਮ ਸੰਭਾਲਕੇ ਰਖ, ਪਰ ਫੇਰ ਉਸ ਭਲਿਆਈ ਦੇ ਖਿਆਲ ਨੇ ਆਖਿਆ ਕਿ ਜੀਉਂਦਿਆਂ ਜਿਹੜੇ ਸੁਖ ਦੇਕੇ ਭਲੇ ਅਖਾਏ ੳਹ ਮਰਕੇ ਆਪਣੇ ਦੁਆਰੇ ਆਏ ਅਤਿਥੀ ਦੇ ਦੁਖ ਦੂਰ ਕਰਨੋਂ ਕਦ ਪਰੋ ਹਟਣਾਂ ਪਸਿੰਦ ਕਰਨਗੇ? ਇਹ ਵੀਚਾਰਕੇ ਮੈਂ ਵਧਵੇਂ ਛੱਜੇ ਹੇਠ ਆ ਖੜੋਤਾ, ਜੁੱਤੀ ਲਾਰੀ, ਕਪੜੇ ਉਤਾਰਕੇ ਰੱਖੇ ਖੜੀਆ ਖੋਲ੍ਹਿਆ। ਬਾਹਰਲਾ ਹਿੱਸਾ ਭਿੱਜ ਚੁਕਾ ਸੀ, ਪਰ ਅੰਦਰੋਂ ਇਕ ਚਾਦਰ, ਕਛਹਿਰਾ, ਕੁੜਤਾ ਤੇ ਦੁਪੱਟਾ ਕੁਛ ਸੁੱਕੇ ਨਿਕਲ ਆਏ। ਪਿੰਡਾ ਪੂੰੜਕੇ ਏਹ ਟੱਲੋ ਲਾ ਲਏ ਤੋਂ ਉਸ ਨਿੱਕੇ ਜਿਹੇ ਅੰਦਰ ਜਾ ਡੇਰਾ ਲਾਇਆ। ਨਿੱਘ ਆ ਗਈ ਸਰੀਰ ਨੂੰ ਕੁਛ ਸੁਖ ਹੋ ਗਿਆ। ਪਾਲੇ ਤੇ ਪੈਂਡੇ ਵਲੋਂ ਜਾਂ ਤਾਨ ਮੁੜਿਆ ਤਾਂ ਆਪਣੇ ਸੁਖ ਵਲ ਆ ਗਿਆ, ਸੁਖ ਵਲੋਂ ਸੁਖ ਦੇ ਕਾਰਨ ਵੱਲ ਜਾ ਪਿਆ। 'ਆਹ! ਜੋ ਇਹ ਥਾਉਂ ਨਾ ਲੱਝਦਾ ਤਾਂ ਰੱਬ ਜਾਣੇ ਮੇਰਾ ਕੀ ਹਾਲ ਹੁੰਦਾ? ਕਿਸ ਸੁਭਾਗੋ ਹੱਥਾਂ ਨੇ ਇਹ ਥਾਉਂ ਬਣਾਯਾ ਹੋਊ? ਕੀਹ ਜਾਣੀਏ ਮੇਰੀ ਹੀ ਜਾਨ ਰੱਖਿਆ ਕਰਨ ਲਈ ਕਿਸੇ ਨੇ ਕਿਸੇ ਬੀਤ ਗਏ ਸਮੇਂ ਇਹ ਮਸਾਲਾ ਕੰਨਾ ਕਰਾਇਆ ਹੋਊ?' ਹੁਣ ਸੋਚ ਫੁਰੀ ਕਿ 'ਇਹ ਗੁਰਦੁਆਰਾ ਬੀ ਨਹੀਂ, ਮੰਦਰ ਬੀ ਨਹੀਂ, ਸਮਾਧ ਬੀ ਨਹੀਂ ਜਾਪਦੀ ਹੈ ਤਾਂ ਕੀਹ ਹੈ?' ਫੇਰ ਮਨ ਨੇ ਕਿਹਾ: 'ਬੂਟੇ ਗਿਣਨ ਨਾਲ ਕੀ ਕੰਮ ਹੈ ਅੰਬ ਛਕਣੇ ਚਾਹੀਏ। ਸੁਖ ਮਿਲ ਗਿਆ ਤੇ ਸਾਈਂ ਨੇ ਦਿੱਤਾ ਹੈ, ਸ਼ੁਕਰ ਕਰ ਤੇ ਜਿੰਨੀ ਕੁ ਥਾਂ ਆਯਾ ਦੇਵੇ ਉੱਨਾ ਕੁ ਨਿੱਸਲ ਹੋ ਜਾ'। ਜਾਂ ਨਿੱਸਲ ਹੋਇਆ ਤਾਂ ਥੋੜੇ ਹੀ ਚਿਰ ਵਿਚ ਚੂਨੇ ਗ਼ਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸਫੇਦੀ ਉਤੇ ਫਿਰਦੀ ਫਿਰਦੀ ਨਜ਼ਰ ਭਰੋਰੀ ਹੋਕੇ ਅੱਖਾਂ ਵਿਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲਹਿਕੇ ਮੈਨੂੰ ਨੀਂਦ ਵਿਚ ਸੁਆਲ ਗਈ।
ਜਦ ਮੈਂ ਸੌਂ ਗਿਆ ਤਾਂ ਉਸ ਥਾਉਂ ਵਿਚ ਚਾਨਣਾ ਹੋ ਗਿਆ ਅਤੇ ਉਸ ਚਾਨਣੇ ਵਿਚ ਕੁਛ ਸੂਰਤ ਦਾ ਭੁਲਾਵਾ ਪੈਣ ਲਗ ਪਿਆ। ਪਰ ਮਗਰੋਂ ਇਕ ਚੰਗੀ ਨੁਹਾਰ, ਚਿੱਟੇ ਰੰਗ ਦੀ ਸੁਡੌਲ ਝੀਲ ਦੀ ਇਸਤ੍ਰੀ ਨਜ਼ਰ ਪਈ, ਜਿਸ ਦੇ ਚਿਹਰੇ ਤੇ ਸੁਖ ਦੀ ਚਮਕ ਤੇ ਸਾਂਤੀ ਦੀ ਦਮਕ ਸੀ, ਅੱਖਾਂ ਸਾਫ, ਉੱਚੀਆਂ ਤੇ ਪ੍ਯਾਰ
ਮੈਂ ਕਿਹਾ-ਜੀ! ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਬ ਹੈ, ਪਰ ਹੁਣ ਮਾਲਕ ਨੂੰ ਬਿਰਦ ਦੀ ਲਾਜ ਹੈ ਜਿਸ ਦੇ ਸਦਾਉਂਦੇ ਹਾਂ, ਜੇ ਕੁਛ ਆਸ ਹੋ ਸਕਦੀ ਹੈ, ਤਾਂ ਏਸੇ ਵਿਚ। ਇਹ ਕਹਿੰਦਿਆਂ ਮੈਨੂੰ ਪਛੁਤਾਵੇ ਤੇ ਵਿਰਾਗ ਨੇ ਖਿੱਚ ਲਿਆ ਅਰ ਅਪਣੇ ਸੱਚੀ ਮੁਚੀ ਨਿਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖੜੋਤਾ। ਮੈਂ ਏਸੇ ਹਾਲ ਵਿਚ ਜਾਂ ਕਿ ਅਕਾਸ਼ ਵਿਚੋਂ ਧੁਨਿ ਉੱਠੀ ਅਰ ਸੋਦਰ ਦੀ ਚੌਂਕੀ ਲਗ ਪਈ ਮਲੂਮ ਹੋਈ। ਕਾਹਨੂੰ ਕਦੇ ਐਸੀ ਸੁਰੀਲੀ, ਮਿੱਠੀ, ਪਜਾਰੀ ਤੇ ਰਸ ਭਰੀ ਸੁਰ ਵਿਚ ਇਹ ਚੌਂਕੀ ਸੁਣੀ ਸੀ। ਚੌਂਕੀ ਦਾ ਭੋਗ ਪੈਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰ ਸੁਣਿਆਂ। ਕੌਣ ਕਰਦੇ ਸਨ ਤੇ ਉਹ ਕਿੱਥੇ ਬੈਠੇ ਸਨ. ਇਹ ਨਹੀਂ ਦਿੱਸਦਾ ਸੀ, ਐਉਂ ਹੀ ਲੱਗਦਾ ਸੀ ਕਿ ਪੌਣ ਨੂੰ ਜੀਭ ਲਗ ਗਈ ਹੈ।
ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ। ਮੈਂ ਆਖਿਆ: ਕੀ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿਚ ਮੰਦਰ ਕੈਸਾ ਹੈ? ਤਦ ਉਸ ਭਾਗ ਭਰੀ ਨੇ ਕਿਹਾ:-ਭਲੇ ਪੁਰਖ! ਇਹ ਬੁਧ ਮਤ ਦੇ ਸਾਧੂਆਂ ਦੇ ਸਮੇਂ ਦਾ ਇਕ ਮੱਠ ਹੈ; ਜਿੱਥੇ ਉਨ੍ਹਾਂ ਦੇ ਮਤ ਦਾ ਇਕ ਤਤਿੱਖਰੂ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ; ਤੰਗ ਇਸੇ ਵਾਸਤੇ ਹੈ ਕਿ ਉਹ ਕਦੇ ਗਾਫਲ ਹੋਕੇ ਸੌਂ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿਚ ਕਈ ਵਡੀਆਂ ਜਿੰਦਾਂ ਅਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ ਉਹ ਬੁਧ ਦੀ ਸਫਾ ਵਲੁੱਟੀ ਗਈ। ਜਿਸ ਦੇਸ਼ ਨੇ ਉਸ ਨੂੰ ਜਨਮ ਦਿਤਾ ਸੀ ਉਸ ਨੇ ਉਸ
ਮੈਂ ਕਿਹਾ-ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਉ ਇਹ ਚਾਹੁੰਦਾ ਹੈ ਕਿ ਇਹ ਬੀ ਜਾਣਾ ਕਿ ਇਸ ਡਿੱਗ ਪਏ ਨੂੰ ਕਿਸ ਮੁਰਾਦ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਯਾ ਅਰ ਉਸ ਵਿਚ ਆਪ ਦਾ ਕੀਹ ਹਿੱਸਾ ਹੈ?
ਹੱਸਕੇ, ਪਰ ਪਿਆਰ ਨਾਲ ਉਸ ਪਰੀ ਤੋਂ ਬੀ ਪਿਆਰੀ ਸੂਰਤ ਨੇ ਕਿਹਾ:- ਹੋ ਰਾਹੀ! ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪਰ ਕਾਸ਼! ਕਦੇ ਜਿੰਨਾਂ ਕੁ ਜਾਣ ਲੈਂਦਾ ਹੈ ਓਨੀ ਕੁ ਕਮਾਈ ਬੀ ਕਰੇ। ਹਾਂ, ਹਰ ਗੱਲ ਨੂੰ ਜਾਣ ਜਾਣਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਘੱਤਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਛ ਜਾਣਿਆ ਹੈ ਸੋ ਕੁਛ ਕਰੋ ਬੀ, ਤਾਂ ਜੋ ਸੋਈਓ ਕੁਛ ਹੋ ਜਾਵੇ। ਫੇਰ ਅੰਦਰਲਾ ਜਾਣਨਹਾਰ ਜਾਣ ਜਾਵੇ ਕਿ ਆਪਣੇ ਜਾਣਨ ਅਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਤਾਂ ਜਾਣਨ ਵਾਲਾ ਹਾਂ ਅਰ ਐਉਂ ਅਸੰਗ ਹਾਂ ਤੇ ਅਸੰਗ ਹੋਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ।
ਹੇ ਰਾਹੀ, ਹੇ ਪਰਾਹੁਣੇ! ਤੇਰੇ ਆਦਰ ਪਾਤਰ ਮੈਂ ਤੈਨੂੰ ਵਿਥਿਆ ਸਣਾਉਂਦੀ ਹਾਂ, ਸੁਣੀਂ ਤੇ ਸਮਝੀ। ਇਹ ਰਾਮ ਕਹਾਣੀ ਲੰਮੀਂ ਹੈ ਤੇ ਰਤਾ ਡੂੰਘੀ ਹੈ, ਜੇ ਹਰਿਆਨੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਂਗਾ, ਪਰ ਜੇ ਪ੍ਰੀਤ ਨਾਲ ਧ੍ਯਾਨ ਜੋੜਕੇ ਸੁਣੋਂਗਾ ਤਾਂ ਸਮਝੇਂਗਾ ਕਿ ਇਸ ਟਿਕਾਣੇ ਕੀਹ ਬੀਤੀ ਸੀ ਤੇ ਤੂੰ ਉਸ ਤੋਂ ਕੀਹ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਅਪਣੇ ਹਾਲ
ਤੋਂ ਮੁੱਢ ਕਰਦੀ ਹਾਂ:-
ਮੇਰਾ ਸਰੀਰ ਰਾਜਸੀ ਘਰ ਵਿਚ ਜੰਮਿਆਂ। ਮੇਰਾ ਪਿਤਾ ਇਸ ਤੱਪੇ ਦਾ ਮਾਲਕ ਸੀ ਅਤੇ ਅਪਣੇ ਜ਼ੇਰ ਤੇ ਬਲ ਨਾਲ ਉਦਾਲੇ ਦੇ ਸਾਰੇ ਤਪੇ ਤੇ ਹੁਕਮ ਕਰਦਾ
ਇਕ ਦਿਨ ਮੈਂ ਸ਼ਿਕਾਰ ਨੂੰ ਗਈ। ਬਹੁਤ ਦੂਰੋਂ ਜੇ ਮੈਂ ਡਿੱਠਾ, ਤਾਂ ਮੈਨੂੰ ਤੁਲਾਵਾ ਪਿਆ ਕਿ ਇਕ ਚਿੰਤਾ ਬੈਠਾ ਹੈ। ਸਖੀਆਂ ਨੂੰ ਮੈਂ ਕਿਹਾ: ਤੱਕ ਖਾਂ ਕੀਹ ਹੈ? ਕਿੰਨੀਆਂ ਨੇ ਕਿਹਾ ਦਿੱਤਾ ਹੈ। ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ। ਇਕ ਨੇ ਕਿਹਾ: ਪਾੜ੍ਹਾ ਨਾਮੇ ਹਰਨ ਹੈ, ਇਕ ਨੇ ਕਿਹਾ: ਜ਼ਰਾ ਅੱਗੇ ਹੋ ਚਲੇ ਤੇ ਹੋਰ ਪਛਾਣ ਕਰ ਲਵੋ। ਪਰ ਮੇਰੇ ਸਰੀਰ ਵਿਚ ਜੋ ਜ਼ਿੰਦਗੀ ਦੇ ਦਾ ਮਲ੍ਹਾਰਾਂ ਤੇ ਖੁਸ਼ੀਆਂ ਦੇ ਉਛਾਲਿਆਂ ਨਾਲ ਭਰੇ ਹੁਲਾਰੇ ਅਝੱਲਵੇਂ ਉਠਦੇ ਸਨ ਓਹ ਇਨ੍ਹਾਂ ਗਲਾਂ ਦੀ ਕੀਹ ਪਰਵਾਹ ਕਰਦੇ ਸਨ, ਮੈਂ ਨਿਸ਼ਾਨਾਂ ਜਮਾ ਕੇ ਤੀਰ ਸੰਧਿਆ। ਜਦ ਮੈਂ ਚਲਾਉਣ ਲਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀ ਵਿਚ ਕੁਛ ਹੋਇਆ, ਜਿਸ ਨੂੰ ਮੈਂ ਉਦੋਂ ਤਾਂ ਨਹੀਂ ਜਾਣਦੀ ਸਾਂ ਪਰ ਪਿੱਛੋਂ ਪਤਾ ਲੱਗਾ ਕਿ ਉਹ ਡਰ ਸੀ। ਤੀਰ ਚੱਲ ਗਿਆ ਤੇ ਐਨ ਨਿਸ਼ਾਨੇ ਵਿਚ ਬੇਨਾ। ਉਹ ਜੀਵ ਉਠਿਆ ਨਹੀਂ. ਨੱਠਾ ਨਹੀਂ, ਉਥੇ ਹੀ ਦੋ ਕੁ ਕੁਆਟੜੀਆਂ ਲੈਕੇ ਬੇਹਿੱਲ ਹੋ ਗਿਆ। ਜਾਂ ਅਸੀਂ ਭੱਜਕੇ ਉਥੇ ਪਹੁੰਚੀਆਂ ਤਾਂ ਹਾਇ ਰੱਬਾ! ਮੈਂ ਕੀ ਡਿੱਠਾ ਕਿ ਉਹ ਬਨ ਪਸ਼ੂ ਨਹੀਂ ਸੀ, ਉਹ ਤਾਂ ਇਕ ਆਦਮੀ ਸੀ। ਆਦਮੀ ਬੀ ਉਹ ਸੀ ਕਿ ਜਿਸ ਜੇਬੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ। ਉਹ ਜੁਆਨ ਤਾਂ ਚੰਗਾ ਸੀ, ਜੁਆਨ ਚੰਗੇ ਤੋਂ ਚੰਗੇ ਸਾਡੇ ਦਲ ਵਿਚ ਬੀ ਸਨ, ਪਰ ਉਹ ਕੁਛ ਹੋਰ ਵੀ ਸੀ ਤੇ ਪਤਾ ਨਹੀਂ ਕਿ ਉਹ ਹੋਰ ਕੀਹ ਸੀ? ਉਹ ਕੁਛ ਐਸਾ ਚੰਗਾ ਚੰਗਾ ਸੀ ਕਿ ਮੈਨੂੰ ਐਉਂ ਜਾਪੇ ਜੋ ਤੀਰ ਤਾਂ ਮੈਂ ਮਾਰਿਆ ਹੈ ਇਸ ਨੂੰ, ਪਰ ਵਿੰਨ੍ਹੀ ਮੈਂ ਆਪ ਗਈ ਹਾਂ। ਕਦੇ ਪਿਤਾ ਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੋ, ਕਦੇ ਖੇਡਾਂ ਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ
1. ਰਾਠ ਯਾ ਤਪੇ ਦੇ ਮਾਲਕ ਦੇ ਰਹਿਣ ਦਾ ਉਸ ਸਮੇਂ ਦਾ ਮਹੱਲ ।
ਮੇਰੀਆਂ ਟਹਿਲਣਾਂ ਪਲੋਸਿਆ ਕਰਦੀਆਂ ਸਨ। ਕਿੰਨਾਂ ਚਿਰ ਐਉਂ ਲੰਘ ਗਿਆ। ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ, ਮੇਰਾ ਦੂਸਰਾ ਹੱਥ ਉਸ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵਸੇ ਫੇਰ ਮੇਰਾ ਸਿਰ ਉਹਨਾ ਪੈਰਾਂ ਤੇ ਜਾ ਪਿਆ ਅਰ ਮੇਰੇ ਝਨਾਂ ਵਾਂਙੂ ਉੱਛਲ ਰਹੇ ਨੈਣਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਧੋਤਾ, ਇਸ ਵੇਲੇ ਉਸ ਨੇ ਲੰਮਾ ਸਾਹ ਲੀਤਾ, ਮੈਂ ਸਿਰ ਚੁਕਕੇ ਦੇਖਿਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਸਨ। ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ, ਮੇਰੇ ਸਾਰੇ ਸਰੀਰ ਵਿਚ ਬਰਨਾਟ ਛਿੜ ਗਈ: ਕਾਹਨੂੰ ਕਦੇ ਮੈਂ ਐਹੋ ਜੇਹੀਆਂ ਅੱਖਾਂ ਵੇਖੀਆਂ ਸਨ? ਮੈਂ ਚਾਹੁੰਦੀ ਸਾਂ ਕਿ ਆਖਾਂ: 'ਹੇ ਸਭ ਤੋਂ ਉੱਚੇ ਮਨੁੱਖ। ਮੈਂ ਅਨਜਾਣੇ ਤੈਨੂੰ ਵਿੰਨ੍ਹ ਬੈਠੀ ਹਾਂ, ਪਰ ਆਪਣਾ ਦੇਸ਼ ਆਪ ਮੰਨਦੀ ਹਾਂ। ਇਹ ਮੇਰਾ ਕਮਾਨ ਹੈ ਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨ੍ਹਿਆਂ ਹੈ, ਉੱਠ ਅਰ ਮੇਰੀ ਛਾਤੀ ਇਸੇ ਨਾਲ ਵਿੰਨ੍ਹ ਘੱਤ। ਤੇ ਜੇ ਜਾਨ ਬਖਸ਼ੀ ਕਰੇਂ ਤਾਂ ਮੇਰੇ ਕੰਨ ਚੀਰ ਕੇ ਵਾਲੀ ਪਾ ਅਰ ਮੈਨੂੰ ਗੁਲਾਮ ਬਣਾਕੇ ਨਾਲ ਲੈ ਚਲ। ਮੈਂ ਸਾਰੀ ਉਮਰ ਦੀ ਤੇਰੀ ਬਾਂਦੀ ਹੋਈ। ਪਰ ਹਾਇ ਮੇਰਾ ਸੰਘ ਰੁਕ ਗਿਆ, ਮੈਂ ਬੋਲ ਨਾ ਸਕੀ, ਮੇਰੀਆਂ ਅੱਖਾਂ ਨੇ ਜੇ ਕੁਛ ਆਖਿਆ ਸੋ ਆਖਿਆ ਅਰ ਉਸ ਦੀਆਂ ਅੱਖਾਂ ਨੇ ਜੋ ਵਾਚਿਆ ਸੋ ਵਾਚਿਆ। ਮੈਂ ਅਜੇ ਰੱਜਕੇ ਅੱਖੀਆਂ ਦੇਖੀਆਂ ਬੀ ਨਹੀਂ ਸਨ ਕਿ ਛੱਪਰ ਢਹਿ ਪਏ ਅਰ ਓਹ ਅੱਖਾਂ ਫੇਰ ਬੰਦ ਹੋ ਗਈਆਂ। ਮੇਰਾ ਪੈਰ ਘੁੱਟਣ ਵਾਲਾ ਹੱਥ ਹੁਣ ਉਸ ਦੇ ਚਿਹਰੇ ਤੇ ਪਹੁੰਚਾ, ਮਿੱਟੀ ਸਾਫ ਕੀਤੀ, ਝਿਆ, ਜਿਉ ਮਾਂ ਡਾਢੇ ਚਾਵਾਂ ਵੇਲੇ ਮੇਰੇ ਚਿਹਰੇ ਤੇ ਹੱਥ ਫੇਰਦੀ ਸੀ, ਕੁਛ ਉਸ ਤਰ੍ਹਾਂ ਤੇ ਕੁਛ ਸੰਗ ਜੇਹੀ ਵਿਚ ਮੈਂ ਚਿਹਰੇ ਤੇ ਹੱਥ ਫੇਰਾਂ ਤੇ ਚਾਹਾਂ ਕਿ ਇਹ ਇਕ ਵੇਰ ਫੇਰ ਅੱਖਾਂ ਖੋਹਲ ਦੇਵੇ। ਮੇਰੀ ਆਸ ਪੂਰੀ ਹੋ ਗਈ, ਅੱਖਾਂ ਖੁੱਲ੍ਹ ਗਈਆਂ ਅਰ ਖੁੱਲ੍ਹਕੇ ਮੇਰੀਆਂ ਅੱਖਾਂ ਵਿਚ ਗੱਡ ਗਈਆਂ, ਮੇਰੇ ਨੈਣ ਚਮਕਣਾ ਭੁੱਲ ਗਏ। ਉਹ ਸੁਆਦ ਇਸ ਰੰਗ ਵਿਚ ਆਯਾ ਕਿ ਮੈਂ ਕਦੇ ਅੱਗੇ ਨਹੀਂ ਡਿੱਠਾ ਸੀ, ਮੈਨੂੰ ਇਕ ਤਰ੍ਹਾਂ ਦੀ ਬੇਸੁਧੀ ਹੋ ਗਈ। ਕੁਛ ਚਿਰ ਲੰਘਿਆ ਤਾਂ ਮੈਨੂੰ ਮਲੂਮ ਹੋਇਆ ਕਿ ਬੁੱਲ੍ਹ ਖੁੱਲ੍ਹਣ ਲਗੇ ਹਨ ਅਰ ਆਖਣ ਲਗੇ ਹਨ ਕਿ 'ਤੂੰ ਮੇਰੀ ਗੋਲੀ ਹੈਂ"। ਬੁੱਲ੍ਹ ਖੁੱਲੇ ਅਰ ਬੋਲੋ, ਪਰ ਮੈਂ ਨਹੀਂ ਸਮਝੀ ਕੀਹ ਬੋਲੇ। ਹਾਂ ਮੈਨੂੰ ਜੋ ਬੋਲੋ, ਉਹ ਚੇਤੇ ਹੋ ਗਿਆ, 'ਸਿ-ਰੀ-ਵਾ-ਹੋ-ਗੁ-ਰੂ'। ਇੰਨੀ ਗਲ ਸੀ ਜੋ ਉਸ ਨੇ ਆਖੀ, ਪਰ ਮੈਂ ਉਸ ਵੱਲੋਂ ਨਹੀਂ ਸਮਝਦੀ ਸਾਂ ਕਿ ਇਹ ਕੀ ਆਖਦਾ ਹੈ।
ਇੰਨੇ ਨੂੰ ਮੇਰੇ ਪਿਤਾ, ਮਾਤਾ ਤੇ ਹਕੀਮ ਵੈਦ ਤੇ ਕਈ ਦਾਸ ਆ ਗਏ। ਅਜ ਪਹਿਲਾ ਦਿਨ ਸੀ ਕਿ ਮੇਰੇ ਚਿਹਰੇ ਵੱਲ ਵੇਖਕੇ ਮੇਰੇ ਮਾਤਾ ਪਿਤਾ ਹੱਸੇ ਨਹੀਂ: ਉਦਾਸ ਹੋ ਗਏ ਤੇ ਮੈਂ ਬੀ ਰੋ ਪਈ। ਦੌੜਕੇ ਮੇਰੀ ਮਾਂ ਨੇ ਮੈਨੂੰ ਗੋਦ ਵਿਚ ਲੈ ਲਿਆ, ਉਸ ਦੀ ਕਾਹਲੀ ਦੀ ਖਿੱਚ ਨੇ ਮੇਰਾ ਹੱਥ ਛੁਟਕਾ ਦਿੱਤਾ ਤੇ ਰੁਕੇ ਹੋਏ ਲਹੂ ਦੀ ਧਾਰ ਫੁਹਾਰੇ ਦੀ ਤਰ੍ਹਾਂ ਮੇਰੇ ਚੇਹਰੇ ਤੇ ਵੱਜੀ। ਹਾਇ! ਅਜ ਪਹਿਲਾ ਦਿਨ ਸੀ ਕਿ ਮੈਂ ਆਪਣੇ ਆਪ ਨੂੰ ਮਾਂ ਦੀ ਪਿਆਰੀ ਕਲਾਈ ਤੋਂ ਛੁਡਾ ਕੇ ਉਸ ਨੂੰ ਧੱਕਾ ਦਿਤਾ ਅਰ ਛੇਤੀ ਨਾਲ ਉਸ ਲਹੂ ਦੀ ਨਾੜ ਨੂੰ ਫੇਰ ਨਪਿਆ, ਜਿਸ ਵਿਚ ਮੈਂ ਚਾਹੁੰਦੀ ਸਾਂ ਕਿ ਮੇਰਾ ਸਾਰਾ ਲਹੂ ਚਲਿਆ ਜਾਵੇ ਅਰ ਵਗ ਚੁਕੇ ਲਹੂ ਦਾ ਘਾਟਾ ਪੂਰਾ ਕਰ ਦੇਵੇ। ਮੈਂ ਫੇਰ ਦਿੱਲੀ ਹੋਕੇ ਐਸ ਤਰ੍ਹਾਂ ਲੋਟ ਜਾਵਾਂ ਕਿ ਇਹ ਜਿਵੇਂ ਪਿਆ ਹੈ ਤੇ ਇਹ ਮੇਰਾ ਸਿਰ ਚੁੱਕ ਕੇ ਆਪਣੀ ਗੋਦ ਵਿਚ ਰੱਖਕੇ ਚਿਹਰੇ ਤੋਂ ਮਿੱਟੀ ਪੂੰਝੋ।
ਵੈਦ ਤੇ ਹਕੀਮ ਹੁਣ ਦੌੜਕੇ ਆਏ ਅਰ ਫੋਟੀ ਹੋਈ ਥਾਂ ਮੇਰੇ ਹਥੋਂ ਫਤਨ ਲਗੇ, ਪਰ ਮੇਰਾ ਹੱਥ ਉੱਥੋਂ ਹਟਦਾ ਨਹੀਂ ਸੀ। ਪਿਤਾ ਨੇ ਆਕੇ ਛੇਤੀ ਨਾਲ ਮੇਰਾ ਹੱਥ ਛੁਡਾਯਾ ਤੇ ਜੋਰ ਨਾਲ ਮੈਨੂੰ ਆਪਣੀ ਗਲਵੱਕੜੀ ਵਿਚ ਲੈਕੇ ਆਪਣੇ ਕਮਰਬੰਦ ਨਾਲ ਮੇਰੇ ਚਿਹਰੇ ਤੋਂ ਲਹੂ ਪੂੰਝਿਆ ਤੇ ਕਿਹਾ: "ਰਾਨ ਦੀਏ ਬੱਚੀਏ! ਇਹ ਕੀਹ ਹੋ ਗਿਆ ਹੈ? ਤੇਰਾ ਦਿਲ ਤਾਂ ਇਤਨਾਂ ਕਾਇਰ ਨਹੀਂ ਸੀ?" ਪਰ ਮੇਰੇ ਤੇ ਕੀਹ ਅਸਰ ਹੁੰਦਾ ਸੀ, ਹੱਥ ਜੋੜ ਕੇ ਕਿਹਾ: "ਬਾਪੂ ਜੀ! ਛੇਤੀ ਲਹੂ ਬੰਦ ਕਰਾਓ, ਮੈਂ ਬੇਦੋਸ਼ੇ ਨੂੰ ਮਾਰਿਆ ਹੈ।" ਮੇਰੀ ਆਵਾਜ਼ ਵਿਚ ਕੁਛ ਬਹਾਦਰੀ ਨਹੀਂ ਸੀ, ਕੁਛ ਉਹ ਸੀ ਜਿਸ ਨੂੰ ਨਿਆਣਪੁਣਾ ਆਖਦੇ ਹਨ, ਕੁਛ ਕਾਂਬਾ ਜਿਹਾ ਤੇ ਬਰਰ ਜੇਹੀ ਸੀ, ਜਿਸ ਨਾਲ ਰਾਠ ਬਾਪੂ ਦਾ ਦਿਲ ਵੀ ਘਬਰਾ ਗਿਆ। ਹੁਕਮ ਦਿਤਾ: "ਛੇਤੀ ਜ਼ਖਮ ਨੂੰ ਸੀਵੈਂ।" ਵੈਦ ਜੀ ਤੇ ਹਕੀਮ ਜੀ ਨੇ ਫੁਰਤੀ ਕੀਤੀ, ਮਮਿਆਈ ਤੇ ਹੋਰ ਦਵਾਈਆਂ ਅੰਦਰ ਦਿਤੀਆਂ, ਜਖਮ ਸੀਤਾ, ਬੰਨ੍ਹਿਆਂ। ਹੁਣ ਮੈਂ ਆਖਿਆ: "ਬਾਪੂ ਜੀ, ਘਰ ਲੈ ਚੱਲੋ; ਓਥੇ ਸੇਵਾ ਕਰਾਂਗੇ।" ਮੇਰਾ ਕਹਿਣਾ ਕੌਣ ਮੋੜ ਸਕਦਾ ਸੀ? ਡੋਲੇ ਵਿਚ ਪਾਕੇ ਮੈਂ ਉਸ ਸੂਰਤ ਨੂੰ-ਜਿਸ ਵਰਗਾ ਚੰਗਾ
ਮਾਂ ਮੈਨੂੰ ਵੱਖ ਲਿਜਾਕੇ ਪੁੱਛਣ ਲੱਗੀ:"ਬੱਚੀਏ। ਇਹ ਕੌਣ ਹੈ? ਕਦ ਦਾ ਤੇਰਾ ਜਾਣੂੰ ਹੈ? ਤੈਨੂੰ ਇਸ ਨਾਲ ਏਨੀ ਹੱਥ ਕਿਵੇਂ ਹੋ ਆਈ ਹੋ? ਹੈਂ ਐਨਾਂ ਪ੍ਰੇਮ?"
ਮੈਂ ਰੋ ਰੋ ਕੇ ਕਿਹਾ: ਅੰਮੀ! ਅੱਜ ਤੋਂ ਪਹਿਲੇ ਮੈਂ ਇਸ ਨੂੰ ਕਦੇ ਨਹੀਂ ਡਿੱਠਾ। ਤੀਰ ਮਾਰਨ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਏਥੇ ਸਭ ਤੋਂ ਚੰਗਾ ਲੱਗਣ ਵਾਲਾ ਆਦਮੀ ਬੈਠਾ ਹੈ। ਮੈਂ ਤਾਂ ਚਿੱਤਾ ਜਾਣਕੇ ਤੀਰ ਮਾਰਿਆ ਤੇ ਖੁਸ਼ ਸਾਂ ਕਿ ਇਸ ਦੀ ਖੱਲ ਬਾਪੂ ਜੀ ਦੇ ਰਥ ਹੇਠ ਵਿਛਾਵਾਂਗੀ, ਪਰ ਅੰਮੀਏ! ਤੀਰ ਚਲਾਉਣ ਵੇਲੇ ਮੇਰੇ ਜੀ ਨੂੰ ਕੁਛ ਹੋਇਆ ਜ਼ਰੂਰ ਸੀ, ਪਤਾ ਨਹੀਂ ਉਹ ਕੀ ਸੀ! ਤੇ ਜਿਹੜਾ ਤੁਸੀਂ ਮੈਨੂੰ 'ਪ੍ਰੇਮ' ਆਖਦੇ ਹੋ, ਇਹ ਕੀ ਹੁੰਦਾ ਹੈ? ਮੈਨੂੰ ਤਾਂ ਇਸ ਦਾ ਪਤਾ ਬੀ ਨਹੀਂ।
ਮਾਂ ਨੇ ਹੱਸ ਕੇ ਕਿਹਾ-ਜੋ ਅਸੀਂ ਤੇਰੇ ਨਾਲ ਕਰਦੇ ਹਾਂ। ਮੈਂ ਕਿਹਾ-ਅੰਮੀਂ! ਉਹ ਤਾਂ ਲਾਡ ਪਿਆਰ ਹੈ। ਮੈਂ ਜਦ ਇਸ ਦੀ ਜਾਣੂ ਨਹੀਂ ਸਾਂ ਮੈਂ ਇਸ ਨਾਲ ਲਾਡ ਪਿਆਰ ਕਦ ਕਰਨਾ ਸੀ? ਮੇਰਾ ਇਹ ਭੋਲਾਪਨ ਸੁਣਕੇ ਮਾਂ ਹੱਸ ਪਈ ਤੇ ਕਹਿਣ ਲੱਗੀ: "ਜੋ ਕੁਛ ਸਲੂਕ ਤੂੰ ਇਸ ਨਾਲ ਕਰ ਰਹੀ ਹੈਂ ਇਹ ਪ੍ਰੇਮ ਹੈ"। ਮੈਂ ਕਿਹਾ: "ਅੰਮੀ। ਮੈਂ ਤਾਂ ਇਸ ਨਾਲ ਹੁਣ ਬੀ ਲਾਡ ਪਿਆਰ ਨਹੀਂ ਕੀਤਾ। ਨਾੜ ਦੱਬੀ ਹੈ, ਪੈਰ ਘੁੱਟੇ ਹਨ ਤੇ ਚਿਹਰੇ ਤੋਂ ਗਰਦ ਝਾੜੀ ਹੈ, ਲਾਡ ਤਾਂ ਕੋਈ ਨਹੀਂ ਕੀਤਾ, ਉਹ ਤਾਂ ਬੋਲਦਾ ਬੀ ਨਹੀਂ। ਅੰਮੀ ਜੀ! ਇਹ ਮੈਨੂੰ ਡਾਢਾ ਹੀ ਚੰਗਾ ਲਗਦਾ ਹੈ, ਕੋਈ ਹੋਰ ਏਹੋ ਜਿਹਾ ਚੰਗਾ ਕਦੇ ਨਹੀਂ ਲੱਗਾ।" ਅੰਮੀ ਬੋਲੀ: "ਕੀਹ ਮੇਰੇ ਤੇ ਤੇਰੇ ਬਾਪੂ ਜੀ ਤੋਂ ਬੀ ਚੰਗਾ ਲੱਗਦਾ ਹੈ?" ਮੈਂ ਕਿਹਾ: "ਹਾਂ ਅੰਮੀਏ। ਤੁਹਾਥੋਂ ਬੀ ਬਹੁਤ ਹੀ ਚੰਗਾ ਲਗਦਾ ਹੈ। ਤੁਸੀਂ ਨਹੀਂ ਡਿੱਠਾ ਕਿਸ ਤਰ੍ਹਾਂ ਦਾ ਚੰਗਾ ਹੈ? ਭਲਾ ਤੁਸੀਂ ਕਦੇ ਅਗੇ ਐਹੋ ਜਿਹਾ ਮਨੁੱਖ ਡਿੱਠਾ ਹੈ? ਹੈ ਕਿ ਨਹੀਂ ਸਾਰਿਆਂ ਕੋਲੋਂ ਹੋਰਵੇਂ? ਮਾਂ ਜੀ! ਮੈਂ ਡਾਢਾ ਹੀ ਪਾਪ ਕੀਤਾ ਹੈ ਜੋ ਸਭ ਤੋਂ ਚੰਗੇ ਮਨੁੱਖ ਨੂੰ ਐਡੀ ਪੀੜ ਦਿੱਤੀ ਹੈ। ਇਹੋ ਪਾਪ ਹੈ ਨਾ, ਜਿਸ ਗੋਲ ਨੂੰ ਪੰਡਤ ਜੀ ਇਕ ਦਿਨ ਪਾਪ ਆਖਦੇ ਸੀ ਤੇ ਮੈਂ ਗੁੱਸੇ ਹੋਕੇ ਉੱਠ ਗਈ ਸਾਂ ਤੇ ਬਾਪੂ ਜੀ ਨੂੰ
ਇਹ ਸੁਣਕੇ ਅੰਮੀ ਪਹਿਲੇ ਤਾਂ ਮੁਸਕਾਈ, ਪਰ ਫੇਰ ਰੋ ਪਈ। ਮੈਂ ਕਦੇ ਮਾਂ ਦੀਆਂ ਅੱਖਾਂ ਵਿਚ ਪਾਣੀ ਨਹੀਂ ਸੀ ਡਿੱਠਾ, ਨੌਕਰਾਂ ਨੂੰ ਜਦ ਮਾਰੀਏ ਤਾਂ ਓਹ ਲੋਕ ਰੋਂਦੇ ਸਨ। ਮੈਂ ਜਾਣਦੀ ਸਾਂ ਅਸੀਂ ਚਾਣੇ ਲੋਕ ਹਾਂ, ਸਾਡੇ ਨੈਣਾਂ ਵਿਚ ਐਹੋ ਜਿਹਾ ਕੱਚਾ ਪਾਣੀ ਹੈ ਹੀ ਨਹੀਂ, ਪਰ ਅੱਜ ਤਾਂ ਮੈਂ ਆਪ ਹੋਈ ਸਾਂ, ਮੈਂ ਸੋਚਦੀ ਸਾਂ ਕਿ ਮੈਂ ਪਾਪ ਕੀਤਾ ਹੈ ਤੇ ਪੰਡਤ ਜੀ ਨੇ ਪਾਪ ਦੱਸਿਆ ਸੀ: ਨੀਚ ਕਰ ਦੇਂਦਾ ਹੈ, ਮੈਂ ਤਾ ਨੀਵੀਂ ਹੋਈ ਹਾਂ, ਪਰ ਅੰਮੀ ਨੇ ਕੋਈ ਪਾਪ ਨਹੀਂ ਕੀਤਾ ਸੀ ਇਹ ਕਿਉਂ ਰੋਈ? ਇੰਨੇ ਨੂੰ ਅੰਮੀ ਬੋਲੀ- "ਬੱਚੀਏ! ਕੀ ਆਖਾਂ? ਤੇਰੇ ਪਿਉ ਦੇ ਹੱਥੋਂ ਲੜਾਈਆਂ ਵਿਚ ਕਈ ਆਦਮੀ ਮੋਏ। ਰਾਜ ਭਾਗ ਖਬਰੇ ਤੇਰੇ ਸਿਰ ਆਵੇ। ਆਲੇ ਦੁਆਲੇ ਵੈਰੀ ਰਾਇ ਵਸਦੇ ਹਨ, ਜੇ ਤੁੰ ਤਕੜੀ ਨਾ ਹੋਈਓ ਤੇ ਲੜ ਕੇ ਫਤਹ ਪਾਕੇ ਰਾਨ ਨਾ ਬਣੀਓਂ ਤਾਂ ਰਾਜ ਕੀਕੂ ਸਾਂਭੇਗੀ? ਮਾੜਾ ਤਾਂ ਹੋਯਾ ਪਰ ਕੀਹ ਹੋਇਆ ਇਕ ਕੰਗਲਾ ਮਰ ਗਿਆ ਤਾਂ ਮਰ ਗਿਆ ਸਹੀ।" ਇਹ ਸੁਣ ਕੇ ਮੇਰੀਆਂ ਚੀਕਾਂ ਨਿਕਲ ਗਈਆਂ, ਮੈਂ ਨਿਆਣੇ ਬਾਲ ਵਾਂਙੂ ਰੋਈ। ਮਾਂ ਨੇ ਛਾਤੀ ਨਾਲ ਲਾਕੇ ਪਿਆਰ ਕੀਤਾ, ਪਰ ਮੇਰਾ ਹੋਣਾ ਨਾ ਠਲ੍ਹੀਵੇ, ਆਖਾਂ:- "ਅੰਮੀਏ! ਤੇਰੀਆਂ ਅੱਖਾਂ ਨੂੰ ਕੀਹ ਹੋ ਗਿਆ ਹੈ? ਉਹ ਸਾਰਿਆਂ ਕੋਲੋਂ ਚੰਗਾ ਆਦਮੀ ਹੈ, ਤਾਹੀਓ ਤਾਂ ਮੈਨੂੰ ਚੰਗਾ ਲਗਦਾ ਹੈ। ਉਸ ਨੂੰ ਤੂੰ 'ਕੰਗਲਾ' ਆਖਦੀ ਹੈਂ? ਜੇ ਉਹ ਮਰ ਗਿਆ ਤਾਂ ਉਹ ਜਾਣੋਂ। ਅੰਮੀ! ਜੇ ਉਹ ਮਰ ਗਿਆ ਤਾਂ ਏਹੋ ਤੀਰ ਜਿਸ ਨਾਲ ਮੈਂ ਸਭ ਤੋਂ ਉੱਚੇ ਨੂੰ ਮਾਰਿਆ ਹੈ, ਮੈਂ ਆਪਣੀ ਛਾਤੀ ਪੁਰੇਵਾਂਗੀ ਤੇ ਤੇਰੀ ਗੋਦ ਵਿਚ ਨਹੀਂ ਖੇਡਾਂਗੀ ਤੇ ਬਾਪੂ ਜੀ ਨੂੰ ਗਲਵੱਕੜੀ ਨਹੀਂ ਪਾਵਾਂਗੀ। ਅੰਮੀਏ! ਤੈਨੂੰ ਕੀ ਹੋ ਗਿਆ ਹੈ? ਜਿਹੜੀਆਂ ਚੀਜ਼ਾਂ ਮੈਨੂੰ ਸੁਹਣੀਆਂ ਲਗਦੀਆਂ ਸਨ ਤੂੰ ਚਾਉ ਨਾਲ ਉਨ੍ਹਾਂ ਨੂੰ ਲੈਂਦੀ ਤੇ ਕਹਿੰਦੀ ਹੁੰਦੀ ਸੈਂ ਕਿ ਇਹ ਬਹੁਤ ਸੁਹਣੀਆਂ ਹਨ, ਅਜ ਤੂੰ ਮੈਨੂੰ ਸਭ ਤੋਂ ਚੰਗਾ ਲੱਗਣ ਵਾਲੇ ਨੂੰ 'ਕੰਗਾਲ ਮਰ ਗਿਆ ਤਾਂ ਕੀਹ ਹੋਇਆ ਆਖਦੀ ਹੈ। ਵੈਦ ਨੂੰ ਸੱਦ ਖਾਂ ਵੇਖੇ ਮੇਰੀਆਂ ਅੱਖਾਂ ਵਿਚ ਡੋਰੇ ਦਾ ਜਾਲਾ ਤਾਂ ਨਹੀਂ ਪੈ ਗਿਆ ਜਾਂ ਤੇਰੀਆਂ
ਮੇਰਾ ਇਹ ਹਾਲ ਦੇਖਕੇ ਅੰਮੀਂ ਆਖਣ ਲੱਗੀ: "ਰੋ ਨਾ, ਉਹ ਦੰਗਾ ਤਾਂ ਹੈ, ਚੰਗਾ ਲਗਦਾ ਬੀ ਹੈ; ਤੈਨੂੰ ਜੋ ਚੰਗਾ ਲੱਗੇ ਮੈਨੂੰ ਕਦੇ ਮਾੜਾ ਨਹੀਂ ਲੱਗਾ, ਪਰ ਕੰਗਲਾ ਤਾਂ ਮੈਂ ਏਸ ਕਰਕੇ ਕਿਹਾ ਸੀ ਕਿ ਜੇ ਉਹ ਕੋਈ ਸਾਉ ਥੋੜਾ ਹੈ। ਕੋਈ ਕੰਮੀ ਕਾਦੂ ਲੋਕ ਹੋਊ, ਮਰ ਗਿਆ ਤਾਂ ਤੂੰ ਦੁਖ ਨਾ ਕਰੀਂ"। ਮੈਂ ਕਿਹਾ"ਅੰਮੀਂ! ਕਪੜੇ ਡਾਢੇ ਚਿੱਟੇ ਨਹੀਂ, ਪਰ ਮੱਥਾ ਤਾਂ ਕਿਸੇ ਸਾਊ ਦਾ ਐਡਾ ਚੌੜਾ ਗੋਲ ਤੇ ਚਮਕਦਾ ਨਹੀਂ ਹੁੰਦਾ ਤੇ ਜੇ ਬਾਪੂ ਜੀ ਉਸ ਨੂੰ ਤੋਂ ਤੇ ਡੰਗਰ ਦੇ ਦੇਣ ਤਾਂ ਟੱਲੇ ਬੀ ਆਪੇ ਚਿੱਟੇ ਹੋ ਜਾਣ। ਪਰ ਅੱਛਾ, ਮਾਂ ਜੀ! ਜਿਸ ਵੇਲੇ ਉਸ ਨੇ ਅੱਖਾਂ ਖੋਲ੍ਹੀਆਂ ਤੇ ਤੁਸਾਂ ਵੇਖੀਆਂ ਤੁਸੀਂ ਆਪ ਆਖੋਗੇ ਇਹ ਤਾਂ ਕੋਈ ਲਾਹੌਰ ਦਾ ਫੌਜਦਾਰ ਹੈ।"
ਮਾਂ ਸੁਣਕੇ ਬੋਲੀ: "ਹੁਣ ਤੂੰ ਮੈਨੂੰ ਇਹ ਦੱਸ ਜੋ ਤੂੰ ਕਿਸ ਗੱਲੇ ਰਾਜ਼ੀ ਹੈ?" ਮੈਂ ਕਿਹਾ: "ਜੇ ਉਹ ਮੇਰੇ ਕੋਲ ਰਹਵੇ, ਵੈਦ ਤੇ ਹਕੀਮ ਸ਼ਾਹਰ ਹਾਜ਼ਰ ਰਹਿਣ, ਮੈਂ ਸੇਵਾ ਕਰਾਂ, ਉਹ ਦਾਰੂ ਕਰਨ ਇਕ ਵੇਰੀ ਰਾਜੀ ਹੋ ਜਾਵੇ ਤੇ ਮੈਂ ਆਖਾਂ:-"ਹੋ ਸਭ ਤੋਂ ਉੱਚੇ ਮਨੁੱਖ। ਮੈਂ ਤੇਰਾ ਪਾਪ ਕੀਤਾ ਹੈ, ਮੈਨੂੰ ਜੋ ਜੀ ਆਵੇ ਡੰਨ ਦੇਹ।"
ਮਾਂ ਦੇ ਜੀ ਵਿਚ ਖਬਰ ਕੀਰ ਆਈ: ਕਹਿਣ ਲੱਗੀ: "ਟਹਿਲਣਾਂ ਜਾਂਦੀਆਂ ਬਥੇਰੀਆਂ ਹਨ, ਪਰ ਜੇ ਤੇਰਾ ਜੀਉ ਆਪੇ ਹੀ ਟਹਿਲ ਕਰਨੀ ਮੰਗੇ ਤਾਂ ਚੰਗਾ, ਤੂੰ ਸੇਵਾ ਕਰੀਂ ਵੈਦ ਹਕੀਮ ਏਥੋਂ ਹੀ ਰਹਿ ਪੈਣਗੇ।" ਸੋ ਵੈਦ ਹਕੀਮ ਆ ਗਏ, ਮੈਂ ਲਗੀ ਸੇਵਾ ਕਰਨ। ਜਿਸ ਤਰ੍ਹਾਂ ਮੇਰੀਆਂ ਟਹਿਲਣਾਂ ਮੇਰੀ ਸੇਵਾ ਕਰਦੀਆਂ ਸਨ, ਉਸ ਤਰ੍ਹਾਂ ਮੇਰਾ ਜੀ ਉਸ ਦੀ ਸੇਵਾ ਵਿਚ ਲੱਗਿਆ। ਮੇਰਾ ਆਪਣਾ ਪਲੰਘ ਡਾਢਾ ਹੀ ਨਰਮ ਸੀ, ਮੈਂ ਉਸ ਉਤੇ ਉਸ ਨੂੰ ਪਾਇਆ, ਸਾਰਾ ਦਿਨ ਕੋਲ ਬੈਠੀ ਪੱਖਾ ਕਰਦੀ ਰਹਵਾ ਚਿਰਹੇ ਨੂੰ ਤੱਕਦੀ ਰਹਵਾਂ ਤੋਂ ਉਡੀਕਾਂ ਜੋ ਕਦ ਅੱਖਾਂ ਖੁੱਲ੍ਹਣ ਤੇ ਮੈਂ ਵੇਖਾਂ, ਕਦ ਬੁੱਲ੍ਹ ਖੁੱਲ੍ਹਣ ਤੇ ਓਹ "ਸਿ ਰੀ ਵਾ ਹਿ ਗੁ ਰੂ" ਫੇਰ ਸੁਣਾਂ।
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੋਵੇਹਾ ਪਾਸਾ ਢਾਲੀਐ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥
(ਆਸਾ ਦੀ ਵਾਰ-੪੭੪)
ਪਰ ਮੈਂ ਉਸ ਵੇਲੇ ਸਾਰੀ ਗੱਲ ਨਾ ਸਮਝੀ, ਹਾਂ ਇੰਨਾਂ ਸਮਝੀ ਜੋ ਕਹਿੰਦਾ ਹੈ ਮੇਰੇ ਨਾਲ ਤੂੰ ਮੰਦਾ ਕੀਤਾ ਹੈ, ਇਹ ਨਹੀਂ ਸੀ ਕਰਨਾ, ਤੀਰ ਚਲਾਉਣ ਵੇਲੇ ਚੰਗੀ ਤਰ੍ਹਾਂ ਵੇਖ ਤਾਂ ਲੈਣਾ ਸੀ। ਮੈਂ ਉਡੀਕਦੀ ਸਾਂ ਕਿ ਹੁਣ ਆਖੇਗਾ ਕਿ ਤੈਨੂੰ ਮੈਂ ਕੈਦ ਕੀਤਾ, ਇਸ ਪਾਪ ਬਦਲੇ। ਪਰ ਫੇਰ ਨੈਣ ਖੁੱਲ੍ਹ ਗਏ ਤੇ ਮੇਰੇ ਵੱਲ ਤੱਕੇ, ਫੇਰ ਬੁੱਲ੍ਹ ਖੁੱਲ੍ਹੇ ਤੇ ਕਹਿਣ ਲੱਗਾ: "ਤੁਸਾਂ ਬਹੁਤ ਸੇਵਾ ਕੀਤੀ ਹੈ। ਤੀਰ ਤਾਂ ਮੈਨੂੰ ਮੇਰਿਆਂ ਪਾਪਾਂ ਨੇ ਲਾਇਆ ਸੀ, ਪਰ ਤੁਸੀਂ ਬੜੇ ਚੰਗੇ ਹੋ ਜਿਨ੍ਹਾਂ ਸੇਵਾ ਕੀਤੀ ਹੈ, ਰਾਜੀ ਰਹੋ। ਇਹ ਕਹਿਕੇ ਉਹ ਸੌਂ ਗਿਆ। ਸੁੱਤਾ ਤੱਕ ਕੇ ਮੈਂ ਮਾਂ ਕੋਲ ਜਾ ਕੇ ਤੇ ਗਲੱਕੜੀ ਪਾ ਕੇ ਕਿਹਾ: "ਦੇਖ ਲੈ ਮਾਂ! ਉਹ ਮਨੁੱਖ ਕੋਡਾ ਚੰਗਾ ਹੋ? ਆਖਦਾ ਹੈ-ਤੀਰ ਤੂੰ ਨਹੀਂ ਮਾਰਿਆ, ਤੀਰ ਮੇਰੇ ਪਾਪਾਂ ਨੇ ਮਾਰਿਆ ਹੈ ਤੇ ਤੂੰ ਚੰਗੀ ਹੈਂ ਜੋ ਸੇਵਾ ਕਰਦੀ ਪਈ ਹੈ। ਦੇਖ ਮਾਂ! ਜੋ ਪਾਪੀ ਨੂੰ ਚੰਗਾ ਪਿਆ ਆਖਦਾ ਏ; ਅੰਮੀਏ! ਕੇਡਾ ਚੰਗਾ ਹੋਇਆ? ਮੈਂ ਤੈਨੂੰ ਆਖਿਆ ਸੀ ਨਾ ਕਿ ਉਹ ਬਾਪੂ ਜੀ ਤੋਂ ਵਧੀਕ ਚੰਗਾ ਲਗਦਾ ਹੈ, ਭਲਾ ਬਾਪੂ ਜੀ ਕਦੇ ਪਾਪੀ ਨੂੰ ਚੰਗਾ ਆਖਣ, ਉਹ ਤਾਂ ਪਾਪੀਆਂ ਨੂੰ ਫਾਹੇ ਲਾ ਦੇਂਦੇ ਹਨ ਤੇ ਇਹ ਆਖਦਾ ਹੈ: ਤੂੰ ਚੰਗੀ ਹੈ"। ਮਾਂ ਹੱਸ ਪਈ ਤੇ ਕਹਿਣ ਲਗਾ:- "ਜਾਹ ਅੱਜ ਖੂੰਡੀ ਦੀ ਖੇਡ ਖੇਲ ਆ"। ਮੈਂ
ਇਸ ਤਰ੍ਹਾਂ ਕਰਦਿਆਂ ਕੁਛ ਦਿਨ ਲੰਘੇ, 'ਚੰਗੇ' ਜੀ ਦਾ ਜੀ ਵੱਲ ਹੁੰਦਾ ਪਿਆ ਦਿੱਸੇ। ਇਕ ਦਿਨ ਰਾਤ ਨੂੰ ਨੈਣ ਖੋਲ੍ਹੇ ਤੇ ਮੈਨੂੰ ਕੋਲ ਸੱਦਿਆ ਤੇ ਕਹਿਣ ਲਗਾ:"ਦੇਖ ਤੂੰ ਇਕ ਪਰਦੇਸੀ ਦੀ ਸੇਵਾ ਕੀਤੀ ਹੈ ਤੇ ਰਾਜੇ ਦੀ ਧੀ ਹੋਕੇ ਕੀਤੀ ਹੈ, ਮੈਂ ਗ਼ਰੀਬ ਹਾਂ ਮੇਰੇ ਕੋਲ ਕੀ ਹੈ ਜੋ ਤੈਨੂੰ ਦੇਵਾਂ? ਪਰ ਇਕ ਗੱਲ ਤੈਨੂੰ ਦੱਸਦਾ ਹਾਂ ਜੋ ਤੈਨੂੰ ਸੁਖ ਦੇਵੇਗੀ, ਉਹ ਗੱਲ ਸਮਝ ਲੈ ਧ੍ਯਾਨ ਦੇਕੇ ਉਹ ਗੱਲ ਇਹ ਹੈ ਜੋ"-ਤੂੰ ਏਹ ਸਰੀਰ ਨਹੀਂ ਹੈਂ; ਤੂੰ ਆਤਮਾ ਹੈ-"। ਮੈਂ ਪੁੱਛਿਆ "ਆਤਮਾ ਕੀ ਹੁੰਦੀ ਹੈ" ਤਾਂ ਉਹਨਾਂ ਦਾ ਮੂੰਹ ਬੰਦ ਹੋ ਗਿਆ। ਦੂਸਰੀ ਰਾਤ ਫੇਰ ਮੂੰਹ ਖੁੱਲ੍ਹਾ ਤੇ ਕਹਿਣ ਲੱਗ: "ਮੈਂ ਆਖਦਾ ਹਾਂ ਕਿ ਤੂੰ ਆਤਮਾ ਹੈਂ, ਤੂੰ ਸਰੀਰ ਤੋਂ ਵਖਰੀ ਹੈਂ, ਤੂੰ ਸਰੀਰ ਤੋਂ ਉੱਚੀ ਹੈਂ, ਸਰੀਰ ਨਾ ਰਹੇ ਤੂੰ ਤਾਂ ਬੀ ਹੋਵੇਗੀ। ਤੂੰ ਜੇ ਨਿਰਾ ਸਰੀਰ ਹੋਵੇਂ ਤਾਂ ਹੰਸ ਖੇਡ ਖਾ ਪੀ ਛੱਡਿਆ ਕਰ, ਪਰ ਤੂੰ ਆਤਮਾਂ ਹੈਂ, ਆਪ ਨੂੰ ਪਛਾਣਿਆ ਕਰ, ਦੂਜਿਆਂ ਵਿਚ ਆਪਣੇ ਵਰਗੀ ਆਤਮਾ ਵੇਖਿਆ ਕਰ! ਦੌਲਤ ਤੇ ਸਰੀਰ ਪਰਦੇ ਹਨ ਜੇ ਆਪਣੇ ਆਪ ਨੂੰ ਆਤਮਾਂ ਦਿੱਸਣ ਨਹੀਂ ਦਿੰਦੇ, ਇਨ੍ਹਾਂ ਪੜਦਿਆਂ ਨੂੰ ਪਾੜਕੇ ਆਤਮਾ ਵੇਖਿਆ ਕਰ! ਤੇ ਬਹੁਤ ਉਂਦੀ ਹੈਂ, ਪਰ ਆਪਣੇ ਲਈ ਜਿਕੂੰ ਸੁਖ ਲੈਂਦੀ ਹੈਂ, ਤਿੱਕ ਸੁਖ ਦਿਆ ਬੀ ਕਰ।"
ਮੈਂ ਘਬਰਾ ਗਈ, ਮੇਰੇ ਅੱਗੇ ਹਨੇਰਾ ਆ ਗਿਆ, ਮੈ ਹਰਯਾਨ ਹੋ ਹੱਕੀ ਬੱਕੀ ਰਹਿ ਗਈ, ਮੈਂ ਆਖਿਆ: "ਮੈਂ ਨਹੀਂ ਜਾਣਦੀ ਤੁਸੀਂ ਕੀ ਕਿਹਾ ਹੈ?" ਮੈਂ ਆਤਮਾ ਹਾਂ? ਮੈਂ ਸਰੀਰ ਦੇ ਮੋਇਆਂ ਨਹੀਂ ਮਰਨਾ? ਮੈਂ ਸੁਖ ਦੇਣਾ ਹੈ?" ਹਾਇ! ਇਹ ਸੱਚ ਹੈ? ਜੇ ਸੱਚ ਹੈ ਤਾਂ ਹੋਰ ਨਾ ਕਹੁ, ਮੇਰਾ ਜੀ ਬੈਠਦਾ ਹੈ। ਮੈਂ ਇਹ ਸਰੀਰ ਹੀ ਹੋਵਾਂ ਤੇ ਤੇਰੇ ਸਰੀਰ ਦੀ ਸੇਵਾ ਕਰਾਂ, ਸੇਵਾ ਵਿਚ ਮਰ ਜਾਵਾਂ ਤੇ ਫੇਰ ਨਾ ਹੋਵਾਂ। ਬੱਸ ਜੀ ਹੋਰ ਮੈਂ ਕੁਛ ਨਾ ਹੋਵਾਂ।" ਉਹ ਬੋਲੋ, "ਭੋਲੀਏ। ਤੂੰ ਆਤਮਾਂ ਹੈਂ, ਤੂੰ ਜ਼ਮੀਨ ਤੇ ਤੁਰਨ ਵਾਲੀ ਨਹੀਂ। ਤੂੰ ਪੰਛੀਆਂ ਵਾਂਝਾਂ ਕਿਸੇ ਹੋਰ ਅਕਾਸ਼ ਦੀ ਉੱਡਣਵਾਲੀ ਹੈਂ। ਤੂੰ ਮਿੱਟੀ, ਮਾਸ, ਡੰਡੀ, ਲਹੂ ਨਹੀਂ, ਤੂੰ ਚਾਨਣੇ ਵਾਂਙੂ ਜਯੰਤ ਸਰੂਪ ਹੈਂ, ਨਿਰੀ ਰੋਣ ਪਿੱਟਣ, ਹੱਸਣ, ਖੇਡਣ ਵਾਲੀ ਨਹੀਂ, ਪਰ ਸਦਾ ਸੁਖੀ, ਸਦਾ ਆਨੰਦ ਹੈ।"
ਇਹ ਮੈਂ ਟਕ ਬੰਨ੍ਹਕੋ, ਮਨ ਜੋੜਕੇ ਬੇਵਸੇ ਹੋਏ ਸੁਣਿਆ, ਪਰ ਸੁਣਦਿਆਂ ਸੁਣਦਿਆਂ ਐਤਕੀ ਮੈਨੂੰ ਚੱਕਰ ਆ ਗਿਆ, ਅੱਖਾਂ ਬੰਦ ਹੋ ਗਈਆਂ, ਜਮੀਨ ਅਸਮਾਨ ਮਾਨੋਂ ਉਲਟ ਗਏ। ਮੈਂ ਬੇਹੋਸ਼ ਹੋਕੇ ਉਸ ਦੇ ਪੈਰਾਂ ਤੇ ਡਿੱਗ ਪਈ। ਮੈਨੂੰ ਪਤਾ ਨਹੀਂ ਰਿਹਾ ਕਿ ਮੈਂ ਹਾਂ ਕਿ ਨਹੀਂ। ਚਿਰ ਪਿਛੋਂ ਜਾਂ ਮੈਂ ਉੱਨੀ ਤਾਂ ਮੈਂ ਡਰ ਨਾਲ ਕੰਬ ਰਹੀ ਸਾਂ। ਕੀ ਮੇਰੇ ਸਿਰ ਤੇ ਐਤਨਾਂ ਪਰਬਤ ਪੈਣਾ ਹੈ ਕਿ ਮੈਂ ਆਤਮਾ
ਮੈਂ ਹੁਣ ਤੱਕ ਹੱਸਦੀ ਖੇਡਦੀ, ਲਾਡਾਂ ਵਿਚ ਪਲੀ ਖੁਸ਼ੀ ਖੁਸ਼ੀ ਰਹਿੰਦੀ ਹੁੰਦੀ ਸਾਂ। ਕੀ ਇਹ ਮੇਰੇ ਚਾਉ ਮਲ੍ਹਾਰ ਤੇ ਖੁਸ਼ੀਆਂ ਓਪਰੀਆਂ ਹਨ? ਹਾਇ! ਮੇਰਾ ਕਲੇਜਾ ਫੇਰ ਟੁੱਟ ਗਿਆ। ਬਨਾਂ ਦੇ ਹਰਨ, ਠੰਢੀਆਂ ਛਾਵਾਂ, ਵਗਦੇ ਪਾਣੀ, ਸਖੀਆਂ ਦੇ ਝੁੰਡ, ਮੁਸ਼ਕਣ ਘੋੜੀ ਉਤੇ ਬੈਠੀ ਮੈਂ ਹੱਥ ਵਿਚ ਤੀਰ ਕਮਾਨ, ਤਾਂਘਾਂ ਤਾਂਘਦੀ ਮਾਂ ਤੋਂ ਰਾਹ ਉਡੀਕਦਾ ਬਾਪੂ, ਮੱਥੇ ਟੇਕਦੀ ਪਰਜਾ ਕੀ ਏ ਸਾਰਾ ਸੰਸਾਰ ਮੇਰੇ ਸਰੀਰ ਲਈ ਹੈ? ਓਪਰਾ ਹੈ? ਕਿਉਂ ਜੋ ਏਹ ਆਖਦਾ ਹੈ ਕਿ ਤੂੰ ਸਰੀਰ ਨਹੀਂ ਹੈ ਤੇ ਜੇ ਮੈਂ ਸਰੀਰ ਨਹੀਂ ਹਾਂ ਤਾਂ ਏਹ ਸਰੀਰ ਨੂੰ ਚੰਗੇ ਲੱਗਣ ਵਾਲੇ ਸਾਰੇ ਅਡੰਬਰ ਬੀ ਮੇਰੇ ਨਾ ਹੋਏ। ਰਾਇ। ਹਾਇ! ਤਾਂ ਮੈਂ ਇਕੱਲੀ ਹਾਂ। ਜੇ ਸਰੀਰ ਮੇਰਾ ਨਹੀਂ ਤਾਂ ਮਾਂ ਤੇ ਬਾਪੂ ਜੀ ਬੀ ਮੇਰੇ ਨਹੀਂ, ਤੋਂ ਉਹ ਮੇਰੋ ਨਹੀਂ ਤਾਂ ਸਾਰੇ ਸੁਖ ਤੇ ਖੁਸ਼ੀਆਂ, ਜੋ ਉਹ ਦੇਂਦੇ ਹਨ, ਸਾਕ ਤੋ ਸਖੀਆਂ ਮੇਰੇ ਨਾ ਹੋਏ। ਹਾਇ! ਜੇ ਮੈਂ ਆਤਮਾਂ ਹਾਂ ਤਾਂ ਮੈਂ ਇਕੱਲੀ ਹਾਂ! ਇਸ ਵੇਲੇ ਮੇਰੀਆਂ ਅੱਖਾਂ ਅਗੇ ਇਕੱਲ ਰੂਪ ਬੰਨ੍ਹਕੇ ਆ ਗਈ! ਤਦੋਂ ਮੈਂ ਖੁਸ਼ੀਆਂ ਦੇ ਪੰਘੂੜੇ ਝੂਟਣ ਵਾਲੀ ਅੱਲ੍ਹੜ ਤੇ ਮੂਲੋਂ ਅਜਾਣ ਕੀ ਜਾਣਦੀ ਸਾਂ ਕਿ ਕੁਛ ਹੋਰ ਗੱਲ ਵੀ ਹੈ? ਚੰਗੇ ਦੀ ਗੱਲ ਸੋਚਦਿਆਂ ਮੇਰੇ ਉਦਾਲੇ 'ਇਕੱਲ ਆ ਗਈ। ਇਸ ਇਕੱਲ ਨੇ ਮੇਰੇ ਉਤੇ ਉਹ ਡਰ ਪਾਯਾ ਕਿ ਮੈਨੂੰ ਕੁਛ ਨਾ ਦਿੱਸੇ ਕਲੇਜਾ ਕੰਬੋ, ਲੂੰ ਕੰਡੇ ਹੋ ਗਏ, ਰੇਵਾਂ ਤੇ ਭੁੱਬਾਂ ਮਾਰਾਂ ਤੇ ਆਖਾਂ: ਹਾਇ! ਮੈਂ ਕਿਵੇਂ ਆਤਮਾਂ ਨਾ ਹੋਵਾਂ। ਜਿਉਂ ਜਿਉਂ ਮੈਂ ਸਹਿਮ ਖਾਵਾਂ ਤੇ ਡਰਾਂ ਤਿਉਂ ਤਿਉਂ ਉਹ ਇਕੱਲ ਵਧਦੀ ਜਾਵੇ ਤੇ ਮੈਂ ਟੁੱਟਦੀ ਜਾਵਾਂ, ਕਿੰਨੇ ਚਿਰ ਮਗਰੋਂ ਮੇਰੀਆਂ ਅੱਖਾਂ ਖੁੱਲ੍ਹੀਆਂ। ਹੁਣ ਮੈਂ ਉੱਠਣਾ ਚਾਹਾਂ, ਪਰ ਹੁਣ ਕੋਣ ਉੱਠੇ? ਜਿਨ੍ਹਾਂ ਮੇਰੀਆਂ ਲੱਤਾਂ ਨੇ ਸਾਰਾ ਸਾਰਾ ਦਿਨ ਬਨ ਕੱਢੇ ਸਨ ਉੱਠਣਾ ਭੁੱਲ ਗਈਆਂ। ਜਿਨ੍ਹਾਂ ਮੇਰੀਆਂ ਬਾਹਾਂ ਨੇ ਸ਼ੇਰ ਮਾਰੇ ਸਨ ਜ਼ਮੀਨ ਤੇ ਟੇਕ ਧਰਕੇ ਆਸਰਾ ਦੇਣਾ ਵਿਸਾਰ ਬੈਠੀਆਂ।
ਇਹ ਸੁਣਕੇ ਮਾਂ ਨੂੰ ਰੋਹ ਚੜ੍ਹ ਗਿਆ, ਕਹਿਣ ਲਗੀ: "ਹੁਣੇ ਇਸ ਕਮਲੇ ਨੂੰ ਕਬਰਸਤਾਨ ਭੇਜਕੇ ਜੀਉਂਦਾ ਦਬਵਾ ਦੇਂਦੀ ਹਾਂ ਜੋ ਮੇਰੀ ਸੁੱਖੇ-ਲੱਧੀ ਧੀ ਨੂੰ
'ਤੂੰ ਆਤਮਾ ਹੈਂ ਤੇਰੇ ਵਿਚ ਮੋਹ ਨਹੀਂ", ਤਦੇ ਮੈਂ ਅੱਜ ਮਾਂ ਨੂੰ ਗੁੱਸੇ ਕਰ ਲਿਆ ਹੈ? ਚੰਗੇ ਨੇ ਕਿਹਾ ਸੀ 'ਤੂੰ ਬੇਲੋੜ ਹੈਂ, ਬੇਲੋੜ ਹੋ, ਅਚਾਹ ਹੋ ਪਰ ਮੈਨੂੰ ਰੋਟੀ ਦੀ ਤਾਂ ਲੋੜ ਹੈ, ਇਸ ਤੋਂ ਬੇਲੋੜ ਕੀਕੂ ਹੋਵਾਂ? ਤੋਂ ਜੇ ਮੇਰਾ ਕੋਈ ਨਹੀਂ, ਫੇਰ ਮੈਂ ਰੋਟੀ ਕਿੱਥੋਂ ਖਾਵਾਂਗੀ। ਕੋਈ ਬਹੁੜੇ ਵੇ ਮੈਨੂੰ, ਹਾਇ! ਮੈਂ ਕਿਵੇਂ ਆਤਮਾਂ ਨਾ ਹੋਵਾਂ? ਮੈਂ ਸੁਖ ਦਿਆ ਕਰਾਂਗੀ, ਲਵਾਂਗੀ ਨਹੀਂ, ਰੋਟੀ ਆਪ ਪਕਾਵਾਂਗੀ, ਪਾਣੀ ਆਪ ਭਰਾਂਗੀ, ਮੰਜਾ ਆਪ ਡਾਹਵਾਂਗੀ, ਕਪੜੇ ਆਪ ਧੋਵਾਂਗੀ, ਪਰ ਇਹ ਬੀ ਕਿਕੂੰ ਕਰਾਂਗੀ? ਮੈਂ ਜਦ ਦੇਹ ਨਹੀਂ, ਤਾਂ ਦੋਹ ਦੇ ਕੰਮ ਕੀਕੂੰ ਕਰਾਂਗੀ? ਆਤਮਾ ਹਾਂ, ਸਭ ਤੋਂ ਅੱਡ ਹਾਂ, ਸਰੀਰ ਤੋਂ ਅੱਡ ਹੋਈ ਹੁਣ ਮੈਂ ਇਸੇ ਧੁਨਿ ਵਿਚ ਇਕੱਲੀ ਰਹਾਂਗੀ ਤੇ ਇਕੱਲ ਮੈਨੂੰ ਖਾਯਾ ਕਰੇਗੀ ਤੇ ਮੈਂ ਸੁੱਕਕੇ ਮਰ ਜਾਵਾਂਗੀ!
ਮੈਂ ਇਨ੍ਹਾਂ ਵਹਿਮਾਂ ਵਿਚ ਰੁੜ੍ਹ ਰਹੀ ਸਾਂ, ਕਿ ਚੰਗੇ ਮਨੁੱਖ ਦੇ ਫੇਰ ਨੈਣ ਖੁੱਲ੍ਹੇ ਤੇ ਤੱਕਕੇ ਮੁਸਕ੍ਰਾਏ । ਬੁੱਲ੍ਹ ਮੁਸਕ੍ਰਾਏ ਤੇ ਨੈਣ ਮੈਂ ਵਲ ਭਰ ਕੇ ਤੱਕੇ ਤਾ ਮੈਨੂੰ ਜਾਨ
ਉਸ ਨੇ ਫੇਰ ਆਖਿਆ" ਪਰਮਾਤਮਾ ਹਰਦਮ ਤੇਰੇ ਨਾਲ ਹੈ, ਤੂੰ ਉਸ ਵਲ ਨਹੀਂ ਤੱਕਦੀ ਉਹ ਤੈਨੂੰ ਦੇਖਦਾ ਹੈ। ਤੂੰ ਸੌਂ ਜਾਂਦੀ ਹੈਂ ਉਹ ਜਾਗਦਾ ਹੈ, ਤੂੰ ਜੇ ਕਰਦੀ ਹੈਂ ਉਹ ਦੇਖਦਾ ਹੈ, ਜੋ ਸੋਚਦੀ ਹੈ, ਉਹ ਜਾਣਦਾ ਹੈ। ਪਰ ਤੂੰ ਉਸਨੂੰ ਨਹੀਂ ਦੇਖਦੀ ਨਾ ਜਾਣਦੀ"। ਆਹ! ਹੁਣ ਮੇਰੇ ਤੇ ਹੋਰ ਡਰ ਛਾਯਾ। ਮੈਂ ਦਿਲ ਨੂੰ ਕਹਾਂ, ਮੇਰੇ ਨਾਲ ਕੋਈ ਲੁਕਕੇ ਰਹਿੰਦਾ ਹੈ ਜੋ ਮੇਰੇ ਸਾਰੇ ਕੰਮਾਂ ਨੂੰ ਵੇਂਹਦਾ ਹੈ, ਦਿੱਸਦਾ ਨਹੀਂ ਪਰ ਦੇਖਦਾ ਹੈ। ਸੋ ਫੇਰ ਨਾਲ ਤਾਂ ਹੋਇਆ, ਪਰ ਨਾ ਹੋਏ ਜਿਹਾ ਹੋਇਆ। ਹਾਇ! ਮੈਂ ਕਿਵੇਂ ਆਤਮਾਂ ਨਾ ਹੋਵਾਂ? ਜੇ ਉਹ ਵੇਂਹਦਾ, ਜਾਣਦਾ ਤੇ ਸੁਣਦਾ ਹੈ; ਤਾਂ ਮੈਂ ਹਰ ਕੰਮ ਕਰਨ ਲੱਗਿਆ ਅਰਕਿਆਂ ਕਰਾਂਗੀ, ਬੋਲਣ ਲੱਗੇ ਸੋਚਿਆ ਕਰਾਂਗੀ ਤੇ ਸੋਚਣ ਲੱਗਿਆਂ ਕੀ ਕਰਿਆ ਕਰਾਂਗੀ? ਡੁੱਬ ਜਾਇਆ ਕਰਾਂਗੀ ?
ਫੇਰ ਮੈਂ ਉਸ ਨੂੰ ਕਿਹਾ: "ਹੇ ਚੰਗੇ ਮਨੁੱਖ! ਮੈਂ ਪਾਪ ਕੀਤਾ ਹੈ, ਮੈਂਨੂੰ ਡੰਨ ਦੇਹ, ਪਰ ਐਡਾ ਕਰੜਾ ਨਾ ਦੇਹ'। ਪਰ ਉਸ ਦੀਆਂ ਅੱਖਾਂ ਬੰਦ ਸਨ ਜੇ ਫੇਰ ਸਾਰਾ ਦਿਨ ਨਾ ਖੁੱਲ੍ਹੀਆਂ ਤੇ ਮੈਂ ਡੋਲਦੀ ਡਰਦੀ, ਸੋਚਦੀ, ਡੁਬਦੀ ਤਰਦੀ ਪਰ ਉਸ ਦੇ ਕੋਲ ਹੀ ਬੈਠੀ ਰਹੀ। ਪਿਤਾ ਜੀ ਆਏ ਮੈਂ ਭੇਜਕੇ ਉਨ੍ਹਾਂ ਦੇ ਗਲ ਨਾਲ ਜਾ ਲੱਗੀ, ਉਹ ਬੀ ਕੁਛ ਉਦਾਸ ਜਿਹੇ ਆਏ। ਮੇਰਾ ਚਿਹਰਾ ਵੇਖਕੇ ਹੋਰ ਉਦਾਸ ਹੋ ਗਏ, ਮੈਨੂੰ ਗਲ ਲਾਉਣ ਲੱਗਾ ਤਾ ਮੈਂ ਰਤਾਕ ਅਝਕੀ, ਪਰ ਉਨ੍ਹਾਂ ਨੇ ਜੋਤੀ
ਮੈਂ ਸੁਪਨੇ ਸੁਣਦੀ ਹੁੰਦੀ ਸਾਂ, ਪਰ ਕਦੇ ਆਪ ਨਹੀਂ ਦੇਖਿਆ ਸੀ, ਅੱਜ ਪਹਿਲਾ ਦਿਨ ਸੀ ਕਿ ਮੈਂ ਸੁਪਨਾ ਡਿੱਠਾ। ਮੈਨੂੰ ਰਾਤ ਸਿਰਹਾਣੇ ਤੇ ਸਿਰ ਰੱਖਣ ਤੇ ਸਵੇਰੇ ਸਿਰ ਚੁੱਕਣ ਦੀ ਖ਼ਬਰ ਹੁੰਦੀ ਸੀ, ਵਿਚੋਂ ਪਤਾ ਨਹੀਂ ਰਾਤ ਕਿਸ ਤਰ੍ਹਾ ਲੰਘ ਜਾਂਦੀ ਸੀ! ਅੱਜ ਅੱਖ ਲੱਗੀ ਤਾਂ ਮੈਂ ਇਕ ਵਡੇ ਛੋਟੇ ਪੱਥਰਾਂ ਦੇ ਰੜੇ ਵਿਚ ਜਾ ਪਹੁੰਚੀ। ਕੀ ਦੇਖਦੀ ਹਾਂ ਕਿ ਵੱਡੇ ਪੱਥਰ ਵੱਟੋ ਤੇ ਮਿੱਟੀ ਰੇਤ ਦੇ ਕਿਣਕੇ ਹੀ ਕਿਣਕੇ ਪਏ ਹਨ ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਮੈਂ ਦੇਖਦੀ ਹੁੰਦੀ ਸਾਂ. ਸਗੋਂ ਹੁਣ ਇਉਂ ਜਾਪੇ ਕਿ ਏਹ ਸਾਰੇ ਜੀਉਂਦੇ ਹਨ, ਪਰ ਐਵੇਂ ਪਏ ਨਜਿੰਦੇ ਜਾਪਦੇ ਹਨ। ਕੋਈ ਜੇ ਰਤਾ ਜਿੰਨੀ ਕਲਾ ਵਰਤੋ ਤਾਂ ਇਨ੍ਹਾਂ ਨੂੰ ਹੋਸ਼ ਬੀ ਆ ਜਾਵੇ। ਏਨੇ ਨੂੰ ਮੈਂ ਕੀਹ ਡਿੱਠਾ ਕਿ ਓਥੇ ਪਾਣੀ ਆ ਗਿਆ ਹੈ ਤੇ ਉਹਨਾਂ ਕਿਣਕਿਆਂ ਨੂੰ ਪਾਣੀ ਆਖਣ ਲੱਗਾ ਕਿ'ਹੇ ਕਿਣਕਿਓ! ਤੁਸੀਂ ਤਾਂ ਜਿੰਦ ਹੋ, ਉਠੋ, ਹੋਸ਼ ਕਰੋ, ਤੁਸੀ ਜੜ੍ਹ ਪੱਥਰ ਨਹੀਂ ਹੋ, ਤੁਸੀਂ ਜਿੰਦ ਹੋ. ਉਠੇ, ਹੋਸ਼ ਕਰੋ"। ਪਾਣੀ ਨੂੰ ਬੋਲਦਿਆਂ ਤੇ ਕਿਟਕਿਆਂ ਨੂੰ ਸੁਣਦਿਆਂ ਦੇਖਕੇ ਮੈਂ ਹੱਕੀ ਬੱਕੀ ਰਹਿ ਗਈ ਕਿ ਇਹ ਕਿਵੇਂ ਹੋ ਰਿਹਾ ਹੈ, ਏਹ ਕਿਵੇਂ ਬੋਲ ਅਤੇ ਸੁਣ ਰਹੇ ਹਨ, ਪਰ ਹੋ ਇਵੇਂ ਹੀ ਰਿਹਾ ਸੀ ਤੇ ਮੇਰਾ ਸ਼ੌਂਕ ਵਧ ਰਿਹਾ ਸੀ, ਸੋ ਮੈਂ ਹੋਰ ਅੱਗ ਹੋਕੇ ਸੁਣਨ ਲੱਗੀ, ਤਦ ਛੋਟੇ ਵੱਡੇ ਸਾਰੇ ਕਿਣਕਿਆਂ ਨੇ ਕਿਹਾ, "ਅਸੀਂ ਜਿਸ ਹਾਲ ਵਿਚ ਪਏ ਹਾਂ ਚੰਗੇ ਹਾਂ, ਹੇ ਪਾਣੀ! ਤੂੰ ਅੱਗੇ ਜਾਹ"। ਤਦ ਪਾਣੀ ਬੋਲਿਆ- "ਭੋਲਿਓ! ਤੁਸੀਂ ਜਿੰਦ ਹੈ, ਆਓ ਮੇਰੇ ਨਾਲ ਮੈਂ ਤੁਹਾਨੂੰ ਓਥੇ ਪੁਚਾ ਦਿਆ ਜਿੱਥੇ ਤੁਸੀਂ ਆਪੇ ਪਏ ਆਖੋ ਅਸੀਂ ਜਿੰਦ ਹਾਂ"। ਅਪਣੇ ਟੁਰਨ ਦੀ ਗੱਲ ਸੁਣਕੇ ਇਕਨਾ ਨੇ ਆਖਿਆ- "ਜਾਹ ਭਾਈ ਆਪਣੇ ਰਸਤੇ ਟੁਰ, ਅਸੀਂ ਸਲਾਹ ਕਰਕੇ ਤੈਨੂੰ ਕੋਲ ਉਤਰ ਦਿਆਂਗੇ"। ਤਾਂ ਪਾਣੀ ਪਿਛੇ ਹਟ ਗਿਆ। ਹੁਣ ਕਿਣਕਿਆਂ ਦੀ ਪੰਚੇਤ ਜੁੜ ਬੈਠੀ। ਵੱਡੇ ਵੱਡੇ ਪੱਥਰ ਬੋਲੇ- "ਅਸੀਂ ਬੜੇ ਸੁਖੀ ਹਾਂ, ਸੁਖ ਨਾਲ ਪਏ ਹਾਂ. ਇਹ ਪਾਣੀ ਕੋਈ ਮਤਲਬੀ ਹੈ. ਸਾਨੂੰ ਖੁਆਰ ਕਰੇਗਾ। ਅੱਗੇ ਅਸੀਂ ਉੱਚੇ ਪਰਬਤਾਂ ਤੇ ਵੱਸਦੇ ਸਾਂ, ਇਕ ਏਹੋ ਜੇਹੀ ਸੁਹਣੀ ਤੇ ਵਧੀਕ ਚਿੱਟੀ ਆਈ ਸੀ, ਜੋ ਆਪਣਾ ਨਾਉਂ 'ਬਰਫ' ਦੱਸਦੀ ਸੀ, ਆਖਣ ਲੱਗੀ: 'ਮੇਰੇ ਮੋਢੇ ਤੇ ਚੜ੍ਹ ਬੈਠੇ, ਤੁਹਾਨੂੰ ਸੈਲ
ਹੁਣ ਜਾਂ ਉਹ ਟੁਰਿਆ ਤਾਂ ਉਹ ਕਿਣਕੇ ਲੱਗੇ ਆਪੋ ਵਿਚ ਰਗੜੀਨ ਤੇ ਹੋਰ ਨਿੱਕੇ ਹੋਣ। ਰੋਣ ਵਿਚਾਰੇ ਤੇ ਪਛੁਤਾਉਣ ਕਿ ਅਸਾਂ ਵੱਡਿਆਂ ਦੇ ਆਖੇ ਕਿਉਂ ਨਾ ਮੰਨੋ। ਪਾਣੀ ਨੇ ਉਹਨਾਂ ਨੂੰ ਐਸਾ ਨਿੱਕਾ ਕੀਤਾ ਕਿ ਅਪਣੇ ਰੂਪ ਵਿਚ ਰਲਾ ਲਿਆ, ਕੋਈ ਪਤਾ ਨਾ ਲੱਗੇ ਕਿ ਨਿਰਾ ਪਾਣੀ ਹੈ ਕਿ ਇਸ ਵਿਚ ਮਿਟੀ ਪੱਥਰ ਤੇ ਧਾਤਾਂ ਦੇ ਡਾਢੇ ਹੀ ਨਿਕੇ ਕਿਣਕੇ ਵੀ ਰਲੇ ਹੋਏ ਹਨ। ਇਸ ਤਰ੍ਹਾਂ ਕਰਕੇ ਅੰਤ ਪਾਣੀ ਇਕ ਖੇਤ ਵਿਚ ਪਹੁੰਚਾ ਅਤੇ ਜ਼ਮੀਨ ਦੇ ਅੰਦਰ ਵੜ ਗਿਆ। ਅੱਗੇ ਕਿੰਨੇ ਸਾਰੇ ਬੀਜ ਧਰਤੀ ਦੇ ਵਿਚ ਬੇੜੀ ਥੋੜੀ ਵਿੱਥ ਤੇ ਪਏ ਸਨ। ਪਾਣੀ ਨੇ ਆਕੇ ਆਖਿਆ-'ਹੇ ਅੰਕੁਰ ਜੀ! ਆਪ ਬੀਜ ਦੇ ਮੰਠ ਵਿਚ ਸਮਾਧੀ ਲਾਈ ਬੈਠੇ ਹੋ,
ਅੰਕੁਰ ਬੀਜ ਦਾ ਉਹ ਨਿੱਕਾ ਹਿੱਸਾ ਹੈ, ਜਿਸ ਵਿਚ ਉਗਣ ਦੀ ਸ਼ਕਤੀ ਹੁੰਦੀ ਹੈ, ਇਹ ਨਿੱਕਾ ਜਿਹਾ ਕਿਣਕਾ ਅਕਸਰ ਸਿਰੇ ਤੋ ਹੁੰਦਾ ਹੈ ਬਾਕੀ ਹਿੱਸਾ ਬੀਜ ਦੇ ਉਸ ਪੈਣ ਤੇ ਇਸ ਕਿਣਕੇ ਦੀ ਪਹਿਲੀ ਖੁਰਾਕ ਬਣਦਾ ਹੈ।
ਹਨ, ਠੀਕ ਅਸੀਂ ਜਿੰਦ ਹਾਂ।" ਹੁਣ ਪੱਤੇ ਪੱਤੇ, ਟਾਹਣੀ ਟਾਹਣੀ, ਫੁੱਲ ਫੁੱਲ ਤੇ ਫਲ ਫਲ ਵਿਚ ਉਹ ਕਿਣਕੇ, ਜੋ ਪਾਣੀ ਵਿਚ ਰਲਕੇ ਆਏ ਸੀ, ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ, ਜਦੋਂ ਰੜੇ ਵਿਚ ਮੁਰਦਾ ਪਏ ਸਨ, ਤਾਂ ਆਖਣ:"ਅਸੀਂ ਸੱਚ ਮੁੱਚ ਜਿੰਦ ਹਾਂ, ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ।" ਕਿੱਥੋਂ ਚੁੱਕਕੇ ਸਾਨੂੰ ਆਪਣੇ ਵਿਚ ਸਮਾਇਆ ਤੇ ਕਿਨ੍ਹਾਂ ਦੇ ਚਰਨੀਂ ਲਾਇਆ ਤੇ ਹੁਣ ਅਸੀਂ ਇਨ੍ਹਾਂ ਦਾ ਰੂਪ ਹੋਕੇ ਵਧੇ ਹਾਂ, ਮੌਲੇ ਹਾਂ, ਰਗ ਰਗ ਵਿਚ ਰਸ ਰੱਖਦੇ ਹਾਂ, ਝੂਮਦੇ ਹਾਂ ਤੇ ਅਨੰਦ ਲੈਂਦੇ ਹਾਂ।"
ਹੁਣ ਮੈਂ ਕੀ ਵੇਖਿਆ ਕਿ ਸਾਰੇ ਫਲ ਫੁੱਲ ਪੱਤੇ ਆਦਿਕ ਰੋਣ ਲੱਗ ਪਏ ਤੇ ਆਖਣ ਲੱਗਾ"ਸਾਡੀ ਜਿੰਦ ਉੱਡ ਚੱਲੀ ਹੈ।" ਤਦ ਉਨ੍ਹਾਂ ਨੂੰ ਅਵਾਜ਼ ਆਈ ਕਿ"ਨਹੀਂ, ਤੁਸੀਂ ਉੱਚੇ ਹੋਣ ਲੱਗੇ ਹੋ, 'ਜਾਨ' ਬਣਨ ਲੱਗੇ ਹੋ, ਜਿਨੂੰ ਅੱਗੇ ਹੋਂਦ ਤੋਂ ਮਰਕੇ ਜਿੰਦ ਵਿਚ ਖਿੜੇ ਸਾਓ, ਹੁਣ ਜਿੰਦ ਤੋਂ ਮਰਕੇ ਜਾਨ ਵਿਚ ਖਿੜੇਗੇ", ਪਰ ਉਹ ਨਾ ਸਮਝੇ ਅਰ ਸਹਿਮ ਗਏ। ਇਸ ਵੇਲੇ ਕਈ ਤਰ੍ਹਾਂ ਦੇ ਲੋਕ ਆਏ ਹੋਏ ਸਨ, ਕੋਈ ਚਾਰ ਪੈਰਾਂ ਵਾਲੇ: ਕੋਈ ਦੋ ਪੈਰਾਂ ਵਾਲੇ, ਕੋਈ ਪੰਭਾਂ ਵਾਲੇ, ਕੋਈ ਸਿੱਧੇ ਟੁਰਨ ਵਾਲੇ, ਕੋਈ ਝੁਕਕੇ ਟੁਰਨ ਵਾਲੇ: ਕੋਈ ਪੱਤਰ ਖਾ ਗਿਆ, ਕੋਈ ਡਾਲਾਂ ਖਾ ਗਿਆ, ਕਿਸੇ ਜੜ੍ਹਾਂ ਖਾ ਲਈਆਂ, ਕੋਈ ਫੁੱਲ ਤੇ ਕੋਈ ਫਲ ਖਾ ਗਿਆ, ਪਰ ਦੇਖੋ ਉਹਨਾਂ ਦੇ ਅੰਦਰ ਜਾਕੇ ਓਹ ਕਿਣਕੇ ਉਨ੍ਹਾਂ ਦੇ ਸਰੀਰ ਦਾ ਹਿੱਸਾ ਬਣ ਗਏ ਅਰ ਜਿੱਥੇ ਬੂਟੇ ਹੋਏ ਏਹ ਇਕ ਥਾਂ ਧਰਤੀ ਵਿਚ ਗੱਡੋ ਖੜੋਤੇ ਸੇ, ਏਹ ਦੌੜਨ ਭੱਜਣ ਲੱਗ ਪਏ, ਜਿਥੇ ਇਹ ਚੁਪ ਸਨ ਜੀਭ ਵਿਚ ਅੱਪੜਕੇ ਬੋਲਣ ਲੱਗ ਗਏ, ਜਿੱਥੇ ਇਹ ਅੰਨ੍ਹੇ ਸਨ, ਅੱਖਾਂ ਵਿਚ ਆਕੇ ਦੇਖਣ ਲੱਗ ਗਏ। ਜਾਂ ਮੈਂ ਪਰਤਕੇ ਦੇਖਿਆ ਤਾਂ ਇਨ੍ਹਾਂ ਸਾਰਿਆਂ ਵਿਚ ਓਹ ਪਾਣੀ, ਪੌਣ ਤੇ ਧਰਤੀ ਦੇ ਕਿਣਕੇ ਰੂਪ ਵਟਾਕੇ ਸੁਰਜੀਤ ਹੋਕੇ ਜਾਨ ਬਣੀ ਫਿਰਦੇ ਸਨ। ਇਕ ਤਾਂ ਜਾਨਦਾਰ ਮਨੁੱਖ ਆਪਣੇ ਆਪ ਨੂੰ ਇਕ ਜਾਨ ਵਾਲਾ ਸਮਝਦਾ ਹੈ ਤੇ ਆਖਦਾ ਹੈ ਕਿ ਮੈਂ ਜਾਨ ਹਾਂ, ਜਾਂ ਮੇਰੇ ਵਿਚ ਜਾਨ ਹੈ, ਦੂਜੇ ਮੈਂ ਕੀਹ ਦੇਖਾ ਕਿ ਉਸ ਦੇ ਸਰੀਰ ਦਾ ਹਰੇਕ ਕਿਣਕਾ ਬੀ ਜੀਉਂਦਾ ਹੈ।
ਹੁਣ ਮੈਂ ਅਚੰਭਾ ਹੋ ਗਈ ਕਿ ਜਿਸ ਦੁਨੀਆਂ ਨੂੰ ਮੋਈ ਹੋਈ ਪੱਥਰ ਵਾਂਗੂੰ ਜੜ੍ਹ ਜਾਣਦੀ ਸਾਂ ਸਾਰੀ ਦੀ ਸਾਰੀ ਜੀਉਂਦੀ ਹੈ, ਕੋਈ ਕਿਣਕਾ ਬੀ ਜੜ੍ਹ ਨਹੀਂ ਹੈ। ਇਸ ਵੇਲੇ ਇਕ ਗਰੀਬ ਦੀ ਅਵਾਜ਼ ਬੋਲੀ-'ਭੋਲੀਏ। ਜਿਸ ਤਰ੍ਹਾਂ ਮਿਟੀ ਦੇ ਕਿਣਕੇ ਵਿਚ ਤੈਨੂੰ ਨਿਰੋਲ ਨਜਿੰਦ ਭਾਸਦੀ ਸੀ ਇਸੇ ਤਰ੍ਹਾਂ ਕਿਸੇ ਹੋਰ ਸਿਰੇ
ਹੁਣ ਮੈਂ ਕੀ ਡਿੱਠਾ ਕਿ ਉਹਨਾਂ ਜਾਨਦਾਰਾਂ ਵਿਚ ਇਕ ਹਿੱਸਾ ਖੜਾ ਸੀ। ਜਾਂ ਮੈਂ ਚੰਗੀ ਤਰ੍ਹਾਂ ਡਿੱਠਾ ਤਾਂ ਇਹ ਮੇਰੇ ਹੀ ਵਰਗਾ ਮਨੁੱਖ ਸੀ। ਇਸ ਦੇ ਸਰੀਰ ਦੇ ਕਿਣਕੇ ਕਿਣਕੇ ਨੂੰ ਮੈਂ ਡਿੱਨਾ ਉਸ ਵਿਚ ਜਿੰਦ ਸੀ, ਪਰ ਉਹ ਜਿੰਦ ਇਹ ਨਹੀਂ ਆਖ ਸਕਦੀ ਸੀ ਯਾ ਜਾਣ ਸਕਦੀ ਸੀ ਕਿ ਮੈਂ ਜਿੰਦ ਹਾਂ, ਪਰ ਇਸ ਮਨੁੱਖ ਵਿਚ ਕੁਛ ਹੋਰ ਐਸਾ ਸੀ ਜੋ ਆਖਦਾ ਸੀ-ਮੈਂ ਜਿੰਦ ਹਾਂ, ਮੈਂ ਜਾਨ ਹਾਂ, ਅਰ ਉਹ ਆਪਣੇ ਆਪ ਨੂੰ ਹੀ ਮਨੁੱਖ ਸਮਝਦਾ ਸੀ ਅਰ ਅਪਣੇ ਤੋਂ ਛੂਟ ਸਾਰੇ ਕੁਛ ਨੂੰ ਅਪਣੇ ਸਾਹਮਣੇ ਮੁਰਦਾ ਸਮਝਦਾ ਸੀ, ਪਰ ਤਦ ਸੀ ਆਪਣੇ ਸਰੀਰ ਦੇ ਪੌਣ ਪਾਣੀ ਧਰਤੀ ਦੇ ਕਿਣਕਿਆਂ ਨੂੰ ਆਪਣੀ ਜਾਨ ਦੇ ਨੇੜੇ ਕੁਛ ਜੀਉਂਦੇ ਜਿਹੇ ਸਮਝਦਾ ਸੀ ਤੇ ਉਂਞ ਪੌਣ ਪਾਣੀ ਧਰਤੀ ਨੂੰ ਇਸ ਤੋਂ ਦੂਰ ਤੇ ਜੜ ਜਾਣਦਾ ਸੀ। ਇਸ ਦੇ ਸਰੀਰ ਦੇ ਇਸ ਭੇਤ ਨੂੰ ਸਾਫ ਵੇਖ ਵੇਖ ਕੇ ਮੈਂ ਅਚੰਭਾ ਹੋ ਰਹੀ ਸਾਂ
1. ੧ ਅਧ ਪੰਧੈ ਹੈ ਸੰਸਾਰੇ ਵਾ। (ਵਡਹੰਸ ਮ: ੧)।
ਕਿ ਕਿਸੇ ਹੋਰ ਮਨੁੱਖ ਨੇ ਇਸ ਮਨੁੱਖ ਨੂੰ ਆਕੇ ਆਖਿਆ-"ਓਏ ਭੋਲੇ! ਤੂੰ ਤਾਂ ਬੁੱਧਿ ਹੈਂ। ਤੂੰ ਕਿਉਂ ਆਪ ਨੂੰ ਨਿਰੇ ਪ੍ਰਾਣ ਤੇ ਜਿੰਦ ਸਮਝਦਾ ਹੈਂ? ਤੂੰ ਤਾਂ ਨਿਰਾ ਬੁੱਧਿ ਹੈਂ; ਜੇ ਤੂੰ ਬੁੱਧਿ ਹੋ ਜਾਏਂ ਤਾਂ ਸੁਖਾਂ ਨੂੰ, ਜੋ ਝੂਠੇ ਹਨ ਛਡ ਦੇਵੇਂ।" ਤਦ ਉਹ ਰੋ ਪਿਆ ਅਰ ਉਸ ਜਾਤਾ ਜੇ ਮੈਂ ਜਿੰਦਾ ਜਾਨ ਨਹੀਂ ਤਾਂ ਮਰ ਜਾਵਾਂਗਾ। ਜਦ ਉਹ ਮੌਤ ਤੋਂ ਡਰਿਆ ਤਾਂ ਦੱਸਣ ਵਾਲੇ ਨੇ ਕਿਹਾ- "ਸੁਣਿਐ ਪੋਹਿ ਨ ਸਕੇ ਕਾਲੁ॥" ਪਰ ਮੈ ਨਾ ਸਮਝੀ ਕੀ ਹੈ। ਤਾਂ ਉਸ ਨੇ ਦੱਸਿਆ: 'ਭਲਿਆ! ਤੈਨੂੰ ਮੌਤ ਨਹੀਂ ਮਾਰ ਸਕਦੀ, ਤੂੰ ਤਾਂ ਨਹੁੰ ਤੋਂ ਵਾਲ ਤਕ ਜਿੰਦ ਹੈਂ। ਮਰਦਾ ਕੁਛ ਨਹੀਂ, ਰੂਪ ਵਟਾਉਂਦਾ ਹੈ। "ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੋ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥ ੧੩ ॥ (ਜਪੁਜੀ) ਮੈਂ ਤਾਂ ਉਸ ਵੇਲੇ ਇਸ ਨੂੰ ਪਸ਼ਤੋਂ ਵਾਂਝ ਓਪਰਾ ਜਾਤਾ ਪਰ ਉਸ ਵਡੇ ਮਨੁੱਖ ਨੇ ਕਿਹਾ-'ਜੇ ਤੂੰ ਮੰਨ ਲਵੇਂ, ਜੋ ਕੁਛ ਤੂੰ ਹੁਣ ਮੈਥੋਂ ਜਾਣਿਆ ਹੈ ਤੇ ਨਾਮ ਨੂੰ ਜਾਣੇ ਤਾਂ ਤੂੰ ਜਾਣੇਗਾ ਕਿ ਮਰਦਾ ਕੁਛ ਨਹੀਂ। ਸੁਰਤ ਮਨ ਤੇ ਮਨਿ ਬੁਧਿ ਤੇ ਬੁਧਿ ਸੁਧਿ (ਯਾ ਸਿਧਿ) ਹੋ ਜਾਂਦੀ ਹੈ। ਜੇ ਤੂੰ ਸਰੀਰ ਨੂੰ ਜਾਣਦਾ ਹੈ ਕਿ ਇਹ ਮੁਰਦਾ ਹੈ ਤਾਂ ਉਹ ਬੀ ਮੁਰਦਾ ਨਹੀਂ ਆਪਣੇ ਰੰਗ ਵਟਾਉਂਦਾ ਹੈ। ਪੌਣ ਪਾਣੀ ਧਰਤੀ ਦੇ ਨਾਨਾ ਰੂਪ ਹਨ ਜੋ ਸੰਜੋਗ (ਖਿੱਚ) ਤੇ ਵਿਯੋਗ (ਧੱਕ) ਨਾਲ ਪਲਟੀਦੇ, ਬਣਦੇ, ਮੌਲਦੇ, ਫੈਲਦੇ ਤੇ ਸੁੰਗੜਦੇ ਸੁਕਦੇ ਰਹਿੰਦੇ ਹਨ। ਇਹ ਸੁਣਕੇ ਉਸ ਮਨੁੱਖ ਨੂੰ ਦਿੱਸ ਪਿਆ ਕਿ ਮੈਂ ਬੁਧਿ ਹਾਂ ਤਾਂ ਉਹ ਬਹੁਤ ਰਾਜ਼ੀ ਹੋਇਆ ਪਰ ਹੁਣ ਉਹ ਬਾਹਰੋਂ ਚੁਪ, ਪਰ ਅੰਦਰੋਂ ਉਸ ਨੂੰ ਆਪਣਾ ਆਪ ਉੱਚਾ ਲੱਗੇ, ਭੁਲੇਖਾ ਘੱਟ ਖਾਵੇ। ਜਿਨੂੰ ਮੈਂ ਤੀਰ ਮਾਰ ਬੈਠੀ ਤੇ ਮਗਰੋਂ ਪਤਾ ਲਗਾ ਜੋ ਮਾੜਾ ਕੀਤਾ ਹੈ ਜੋ ਪਹਿਲਾਂ ਪਤਾ ਕਰਕੇ ਮਾਰਨਾ ਸੀ। ਹੁਣ ਮੈਂ ਵੇਖਾਂ ਕਿ ਉਸ ਮਨੁੱਖ ਨੂੰ ਪਹਿਲੋਂ ਹੀ ਪਤਾ ਲੱਗ ਜਾਵੇ ਜੋ ਫਲਾਣਾ ਕੰਮ ਮਾੜਾ ਹੈ ਤੇ ਫਲਾਣਾ ਚੰਗਾ ਹੈ। ਇਹ ਵੇਖਕੇ ਮੈਨੂੰ ਚੇਤਾ ਆ ਗਿਆ ਕਿ ਜੇ ਮੈਨੂੰ ਕਦੇ ਮੇਰਾ ਚੰਗਾ ਮਨੁੱਖ ਏਹ ਆਖਦਾ ਕਿ ਤੂੰ ਬੁੱਧਿ ਹੈਂ ਤਾਂ ਮੈਂ ਬੀ ਏਸ ਮਨੁੱਖ ਵਾਂਙੂ ਰਾਜ਼ੀ ਹੋ ਜਾਂਦੀ। ਪਰ ਅਜੇ ਮੈਂ ਤੱਕ ਹੀ ਰਹੀ ਸਾਂ ਕਿ ਅਵਾਜ਼ ਆਈ: "ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ।" ਮੈਨੂੰ ਫੇਰ ਪਸ਼ਤੇ ਲੱਗੀ, ਪਰ ਉਸ ਮਨੁੱਖ ਨੇ ਉਸ ਨੂੰ ਕਿਹਾ: 'ਤੂੰ ਬੁਧਿ ਨਹੀਂ, ਤੂੰ ਸੁਧਿ (ਸਿਧਿ) ਹੈਂ। ਬੁੱਧ ਗੁਆ ਤੇ ਸਿਧ ਪਾ ਲੈ, ' ਤਾਂ ਓਹ ਰੋਣ ਲੱਗਾ ਜੋ ਐਡਾ ਚਾਨਣਾ
ਮੈਂ ਅਜੇ ਸੁਪਨੇ ਵਿਚ ਹੀ ਸਾਂ, ਪਰ ਅਚੰਭਾ ਹੋ ਰਹੀ ਸਾਂ ਕਿ ਸਭ ਕੁਛ ਅੱਖਾਂ ਅੱਗੋਂ ਦੂਰ ਹੋ ਗਿਆ, ਚੰਦ ਦੀ ਚਾਨਣੀ ਸੀ. ਇਕ ਰੜਾ ਸੀ ਤੇ ਮੈਂ ਸਾਂ। ਪਰ ਹੁਣ ਟੁਰ ਨਹੀਂ ਰਹੀ ਸਾਂ, ਮੈਂ ਸਰੀਰ ਸਮੇਤ ਉੱਡ ਰਹੀ ਸਾਂ ਤੇ, ਖੁਸ਼ ਸਾਂ, ਪਰ ਇਹ ਖੁਸ਼ੀ ਕੁਛ ਹੋਰ ਤਰ੍ਹਾਂ ਦੀ ਸੀ, ਉਹੋ ਜਿਹੀ ਨਹੀਂ ਸੀ ਜਿਹੜੀ ਮੈਨੂੰ ਰੋਜ਼ ਘਰ ਵਿਚ ਤੇ ਖੇਡਾਂ ਰੰਗਾਂ ਵਿਚ ਲੱੜਦੀ ਸੀ। ਇਹ ਹੌਲੀ, ਠੰਢੀ, ਮੱਧਮ ਤੇ ਅੰਦਰਵਾਰ ਨੂੰ ਖਿਚੀਣ ਵਾਲੀ ਸੀ। ਜਾਂ ਮੇਰੀ ਜਾਗ ਖੁੱਲ੍ਹ ਗਈ, ਮੈਂ ਛੇਤੀ ਨਾਲ ਉੱਠੀ ਨਹੀਂ, ਪਰ ਅਚਰਜ ਹੋ ਗਈ, ਤਕਾਂ ਤੇ ਸੋਚਾਂ ਕਿ ਇਹ ਸੁਪਨਾ ਸੀ ਜਾਂ ਸਾਮਰਤੱਖ? ਜਾਂ ਸਾਮਰਤੱਖ ਕੁਛ ਨਾ ਦਿਸਿਆ ਤਾਂ ਮੈਂ ਜਾਣਿਆਂ ਜੋ ਇਹ ਸੁਪਨਾ ਸੀ, ਅਰ ਏਸੇ ਤਰ੍ਹਾਂ ਦੇ ਦਿਖਾਵਿਆਂ ਨੂੰ ਲੋਕ ਸੁਪਨਾ ਕਹਿੰਦੇ ਹਨ, ਪਰ ਜਿੰਨੇ ਸੁਪਨੇ ਮੈਂ ਸੁਣੇ ਸਨ ਅਕਸਰ ਡਰ ਤੋਂ ਉਦਾਸੀ ਦੇ ਹੁੰਦੇ ਸਨ ਤੇ ਮੈਂ ਸੁਪਨੇ ਵਿਚੋਂ ਖੁਸ਼ ਉੱਠੀ ਸਾਂ, ਉਦਾਸ ਸੁੱਤੀ ਸਾਂ ਤੇ ਅਨੰਦ ਉੱਠੀ ਸਾਂ। ਜਾਂ ਪੂਰੀ ਹੋਸ਼ ਆ ਗਈ ਤਾਂ ਮੰਜੇ ਤੋਂ ਮੱਧਮ ਅਵਾਜ਼ ਆ ਰਹੀ ਸੀ ਜੋ ਓਦੋਂ ਤਾਂ ਮੇਰੇ ਲਈ ਪਸ਼ਤੋਂ ਹੀ ਸੀ ਪਰ ਅੱਜ ਮੇਰਾ ਜੀਵਨ ਉਹੋ ਹੈ, ਉਹ ਇਹ ਹੈ:-
ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ।
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥੩੮॥ (ਜਪੁਜੀ)
ਮੈਂ ਉਠ ਬੈਠੀ। ਉਧਰ (ਚੰਗੇ) ਜੀ ਦੇ ਬੁੱਲ ਬੰਦ ਹੋ ਗਏ, ਪਰ ਅਜੇ ਨੈਣ ਖੁੱਲ੍ਹੇ ਸੋ। ਮੈਂ ਪਾਸ ਗਈ ਤੇ ਤੱਕਿਆ, ਮੈਂ ਉਸ ਚੰਗੇ ਮਨੁੱਖ ਦੇ ਹੱਥ ਫੜ ਲਏ ਤੇ ਆਖਿਆ-"ਕੀ ਮੈਂ ਸੱਚਮੁਚ ਆਤਮਾ ਹਾਂ?" ਤਾਂ ਉਸਨੇ ਕਿਹਾ"ਹਾਂ"। ਉਸਨੇ ਮੁਸਕਾਕੇ ਕਿਹਾ-"ਤੂੰ ਬੁਧਿ ਹੈਂ, ਤੂੰ 'ਸਿਧਿ' ਹੈਂ ਹਾਂ ਤੂੰ 'ਸੁਧਿ' ਹੈਂ, ਤੂੰ ਆਤਮਾ ਹੈਂ ਮੈਂ ਕਿਹਾ-"ਇਹ ਤਾਂ ਸੁਪਨੇ ਵਿਚ ਸੁਣਿਆਂ ਸੀ, ਤਾਂ ਉਹ ਸੁਪਨਾ ਨਹੀਂ ਸਾਮਰਤੱਖ ਸੀ? ਫੇਰ ਉਹ ਹੱਸ ਕੇ ਬੋਲੇ 'ਤਿਥੈ ਸੀਤੋ ਸੀਤਾ ਮਹਿਮਾ ਮਾਹਿ'। ਮੈ ਨਾ ਸਮਝੀ ਪਰ ਉਹ ਬੋਲਿਆ"ਤਿਆਰ ਹੋ ਜਾਹ, ਤੂੰ ਤੀਰ ਮਾਰਿਆ ਸੀ, ਤੈਨੂੰ ਤੀਰ ਲੱਗੇਗਾ। ਤੇਰੇ ਤੀਰ ਨੇ ਸਰੀਰ ਮਾਰਿਆ ਸੀ, ਜੋ ਤੀਰ ਤੈਨੂੰ ਲਗੇਗਾ ਉਹ ਤੈਨੂੰ ਸਰੀਰ ਤੋਂ ਆਤਮਾਂ ਬਨਾਏਗਾ।" ਮੈਂ ਫੇਰ ਬੀ ਨਾ ਸਮਝੀ। ਦੋ ਘੜੀਆਂ ਮਗਰੋਂ ਕਹਿਣ ਲੱਗਾ-"ਰੌਣਾ ਨਹੀਂ। ਰੌਣਾ ਸਰੀਰ ਦਾ ਕੰਮ ਤੇ ਮਨ ਦਾ ਸੁਭਾਉ ਹੈ। ਬੁਧਿ ਨਹੀਂ ਹੋਂਦੀ, ਸੁਧਿ ਨਹੀਂ ਹੋਂਦੀ, ਆਤਮਾ ਨਹੀਂ ਰੋਂਦਾ। ਤੂੰ ਹੁਣ ਨਾ ਰੋਵੀਂ"। ਮੈਂ ਕਿਹਾ 'ਮੈਂ ਕਦੇ ਨਹੀਂ ਰੋਈ ਸਾਂ, ਜਦ ਨਿਰਾ ਸਰੀਰ ਸਾਂ ਤਾਂ ਇਹ ਬੀ ਨਹੀਂ ਸਾਂ ਜਾਣਦੀ ਕਿ ਮੈਂ ਸਰੀਰ ਹਾਂ ਕਿ ਕੁਛ ਹੋਰ: ਉਸ ਅਨਗਹਿਲੀ ਵਿਚ ਬੀ ਕਦੇ ਅੱਥਰੂ ਨਹੀਂ ਸੀ ਕਿਰੀ, ਪਰ ਤਾਂ ਰੋਈ ਹਾਂ ਜਾਂ ਤੈਨੂੰ ਮਾਰ ਬੇਠੀ ਹਾਂ ਤੀਰ ਜਾਂ ਤੂੰ ਆਖਿਆ ਹੈ ਕਿ ਤੂੰ ਕੁਛ ਹੋਰ ਬੀ ਹੈ"। ਕਹਿਣ ਲੱਗੇ-'ਹੋਰ ਕੁਛ ਹੋਣ ਨੇ ਨਹੀਂ ਰੁਆਇਆ, ਸਰੀਰ ਦੇ ਵਿਛੋੜੇ ਦੇ ਡਰ, ਸਹਿਮ ਨੇ ਰੁਆਯਾ ਹੈਂ, ਹੁਣ ਤੂੰ ਇਸ ਭੈ ਤੋਂ ਪਾਰ ਹੈਂ, ਹੁਣ ਨਾ ਰੋਵੀਂ।"
ਫੇਰ ਬੋਲੇ- ਪਰ ਤੂੰ ਅਜੇ ਰੋਣਾ ਹੈ, ਪਰ ਰੋਣ ਵਿਚ ਰੁਲ ਨਾ ਜਾਂਵੀਂ; ਸੁਣ ਮੈਂ ਟੂਰ ਜਾਣਾ ਹੈ, ਤੂੰ ਰਾਜ਼ੀ ਰਹੁ ਤੇ ਵਸਦੀ ਰਹੁ।
ਮੈਂ ਕਿਹਾ- 'ਤੈਥੋਂ ਚੰਗਾ ਕੌਣ ਹੈ? ਪਰ ਤੂੰ ਜੋ ਸਭ ਤੋਂ ਚੰਗਾ ਹੈਂ ਜੋ ਆਖਦਾ ਹੈਂ ਮੈਂ ਮੰਨਦੀ ਹਾਂ ਕਿ ਉਹ ਜ਼ਰੂਰ ਚੰਗੇਰਾ ਹੋਵੇਗਾ ਤੇ ਆਖਦਾ ਹੈਂ ਕਿ ਉਹ ਤੈਨੂੰ ਪਿਆਰ ਕਰਦਾ ਹੈ, ਇਸ ਕਰਕੇ ਮੈਨੂੰ ਚੰਗਾ ਲਗ ਗਿਆ ਹੈ, ਪਰ ਤੂੰ ਪਤਾ ਦੇਹ ਜੋ ਮੈਂ ਭੱਜੀ ਓਸ ਕੋਲ ਜਾਵਾਂ ਤੇ ਹਾੜੇ ਕੱਢਾਂ ਤੋਂ ਆਖਾਂ: "ਹੇ ਮੇਰੇ ਚੰਗੇ ਦੇ ਚੰਗਿਆ! ਮੇਰੇ ਚੰਗੇ ਦੇ ਸਰੀਰ ਨੂੰ ਬਚਾ ਦੇ। ਜੋ ਮੈਂ ਅਪਰਾਧ ਕੀਤਾ ਹੈ ਉਹ ਐਉਂ ਬਖਸ਼ੀਵੇ ਕਿ ਸਾਰੀ ਉਮਰ ਰੱਜ ਰੱਜਕੇ ਸੇਵਾ ਕਰ ਲਵਾਂ ਤੇ ਛਿਨ ਨਾ ਵਿਛਤਾਂ। ਮੈਂ ਉਸਨੂੰ ਉਹ ਕਰਦੀ ਹਾਂ ਜੋ ਜਿਸ ਨੂੰ ਉਹ ਚੰਗਾ ਪ੍ਰੇਮ ਦੱਸਦਾ ਹੈ, ਤੁਸੀਂ ਬੀ ਉਸ ਨਾਲ ਉਹੋ ਕੁਛ ਕਰਦੇ ਹੈ। ਮੇਰਾ ਜੀ ਨਹੀਂ ਕਰਦਾ ਜੋ ਉਹ ਮਰੇ, ਤੁਸੀਂ ਕਿਵੇਂ ਉਸ ਨੂੰ ਮਰਦਾ ਦੇਖ ਸਕਦੇ ਹੋ? ਤੁਸੀਂ ਜੋ ਸਰੀਰ ਤੋਂ ਆਤਮਾ ਬਣਾ ਸਕਦੇ ਹੋ, ਸਰੀਰ ਨੂੰ ਬੀ ਬਚਾ ਸਕਦੇ ਹੋ। ਆਓ ਤੇ ਸਾਂਝੇ ਪਿਆਰ ਨੂੰ ਬਚਾ ਲਉ। "
ਮੇਰੀ ਇਹ ਭੋਲੇ ਪਿਆਰ ਦੀ ਤਿੱਖੀ ਤਿਖਾ ਦੇਖਕੇ ਚੰਗੇ ਜੀ, ਹੱਸ ਪਏ ਤੇ ਬੋਲੇ-'ਭੋਲੀਏ! ਉਨ੍ਹਾਂ ਦਾ ਪਿਆਰਾ ਇਕ ਹੋਰ ਹੈ; ਜੋ ਕਦੇ ਸਰੀਰ ਵਿਚ ਨਹੀਂ ਆਯਾ, ਜੋ ਸਾਰੇ ਸੰਸਾਰ ਦਾ ਰਚਨਹਾਰ ਮਾਲਕ, ਪਾਲਕ ਤੇ ਸਿਰਾਦਾਤਾ ਹੈ, ਉਸ ਦੀ ਮਰਜ਼ੀ ਹੈ ਜੋ ਮੈਂ ਹੁਣ ਘੱਲਿਆ ਜਾਵਾਂ। ਆਪਣੇ ਪਿਆਰੇ ਦੀ ਮਰਜ਼ੀ ਵਿਚ ਉਹ ਰਾਜ਼ੀ ਹਨ, ਉਨ੍ਹਾਂ ਦੀ ਮਰਜ਼ੀ ਵਿਚ ਮੈਂ ਰਾਜ਼ੀ ਹਾਂ, ਤੈਨੂੰ ਜੇ ਮੇਰੇ ਨਾਲ ਸੱਚਾ ਪਿਆਰ ਹੈ ਤਾਂ ਮੇਰੀ ਮਰਜ਼ੀ ਵਿਚ ਤੂੰ ਰਾਜ਼ੀ ਰਹੁ।"
ਮੈਂ ਕਿਹਾ- 'ਕੀ ਤੁਸੀਂ ਮਰਨੇ ਵਿਚ ਖੁਸ਼ ਹੋ?" ਕਹਿਣ ਲੱਗੇ-'ਪਿਆਰੇ ਦੀ ਮਰਜ਼ੀ ਜਾਣਕੇ ਖੁਸ਼ ਹਾਂ' ਮੈਂ ਕਿਹਾ-'ਉਈ ਰੱਬਾ! ਏ ਤਦੇ ਸਭ ਤੋਂ ਚੰਗਾ ਹੈ ਨਾ। ਸਾਰਾ ਜਹਾਨ ਮੌਤ ਤੋਂ ਡਰਦਾ ਹੈ। ਇਹ ਮੌਤ ਵਿਚ ਬੀ ਖੁਸ਼ ਹੈ'। ਮੈਂ ਕਿਹਾ- 'ਤੁਸੀਂ ਕਿਉਂ ਨਹੀਂ ਡਰਦੇ?" ਆਖਣ ਲੱਗੇ- 'ਮਰਦਾ ਕੁਛ ਨਹੀਂ: ਦੇਹ ਮਿੱਟੀ ਵਿਚ
ਇਹ ਸੁਣਕੇ ਮੈਂ ਡਰੀ ਤੇ ਕੰਬੀ ਤੇ ਕਿਹਾ 'ਤੇਰਾ ਪਿਆਰਾ ਮੈਨੂੰ ਤੇਰੇ ਵਰਗਾ ਲਗੇਗਾ?' ਕਹਿਣ ਲੱਗੇ: 'ਹੁਣ ਜੋ ਕੁਛ ਮੇਰੇ ਵਿਚ ਤੈਨੂੰ ਪਿਆਰਾ ਲੱਗਾ ਹੈ ਉਹ ਉਹੋ ਹੈ। ਮੈਂ ਮਨੁੱਖ ਵਰਗਾ ਹਾਂ, ਪਰ ਮੇਰੇ ਵਿਚ ਉਹੋ ਹੈ ਜੋ ਚੰਗਾ ਹੈ ਤੇ ਤੈਨੂੰ ਪਿਆਰਾ ਪਿਆ ਲਗਦਾ ਹੈ। ਹਾਂ. ਉਹ ਤੈਨੂੰ ਪਿਆਰਾ ਜ਼ਰੂਰ ਲਗੇਗਾ, ਉਹ ਹੈ ਹੀ ਸਾਰਾ ਪਿਆਰ, ਉਹ ਤੈਨੂੰ ਪਿਆਰ ਕਰੇਗਾ ਬੀ, ਪਰ ਉਹ ਮਿਲੇਗਾ ਤਾਂ ਜੇ ਤੂੰ ਦਿਨ ਰਾਤ ਇਕ ਕੰਮ ਕਰੇਂਗੀ।' ਮੈਂ ਕਿਹਾ-'ਕੀਹ? ਕਹਿਣ ਲੱਗੇ: 'ਟੁਰਦੇ ਫਿਰਦੇ, ਉਠਦੇ, ਬੈਠਦੇ ਹਰ ਵੇਲੇ 'ਵਾਹਿਗੁਰੂ' ਆਖਦੀ ਰਹੀ। ਇਹ ਆਖਕੇ ਬੁੱਲ੍ਹ ਮੀਟ ਲਏ, ਅੱਖਾਂ ਬੰਦ ਹੋ ਗਈਆਂ, ਪਲ ਕੁ ਮਗਰੋਂ 'ਵਾਹਿਗੁਰੂ' ਦੀ ਅਵਾਜ਼ ਕਿੰਨੀ ਵੇਰ ਆਈ, ਨੇਤੂ ਅਚਰਜ ਢੰਗ ਖੁਲ੍ਹੇ ਤੇ ਮਿਟ ਗਏ। ਮੈਂ ਜਾਤਾ ਸੋਂ ਗਏ ਹਨ। ਹੁਣ ਦਿਨ ਹੋ ਗਿਆ ਸੀ, ਮਾਂ ਆ ਗਈ ਤੇ ਚੰਗੇ ਜੀ ਵਲ ਤੱਕਕੇ ਬੋਲੀ- 'ਬੱਚੀਏ। ਇਹ ਤਾ ਮਰ ਗਿਆ ਹੈ'। ਮੇਰੀ ਚੀਕ ਨਿਕਲ ਗਈ, ਰੋ ਪਈ, ਪਰ ਕਿਸੇ ਨੇ ਕੰਨ ਵਿਚ ਕਿਹਾ-'ਜੇ ਤੂੰ ਰੋਈ ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਫੇਰ ਮੈਨੂੰ ਡਰ ਆਇਆ, ਸਹਿਮੀ, ਸੰਘਾ ਰੁਕ ਗਿਆ ਕਿ ਇਹ ਮਰਿਆ ਨਹੀਂ। ਫੇਰ ਚੇਤਾ ਆਯਾ ਕਿ ਪਿਆਰੋ ਦਾ ਪਿਆਰਾ ਆਵੇਗਾ। ਫੇਰ ਚੇਤਾ ਆਇਆ ਕਿ ਜੋ 'ਵਾਹਿਗੁਰੂ' ਕਹਾਂਗੀ ਤਾਂ ਆਵੇਗਾ। ਸੋ ਮੈਂ ਚੁਪ ਕਰ ਗਈ ਤੇ 'ਵਾਹਿਗੁਰੂ, ਵਾਹਿਗੁਰੂ' ਕਰਨ ਲਗ ਪਈ। ਰੌਣ ਆਵੇ, ਗਚ ਚੜ੍ਹੇ, ਕਲੇਜਾ ਟੁੱਟੇ, ਹੱਥ ਤੀਰ ਵਲ ਜਾਵੇ, ਪਰ ਫੇਰ ਪਿਆਰੇ ਦਾ ਹੁਕਮ ਚੇਤੇ ਆ ਜਾਵੇ ਤੇ ਮੈਂ 'ਪਿਆਰੇ ਦੇ ਪਿਆਰੇ' ਨੂੰ ਆਪਣੇ ਅੰਦਰ ਹੀ ਅੰਦਰ 'ਵਾਹਿਗੁਰੂ, ਵਾਹਿਗੁਰੂ' ਕਰਕੇ ਵਾਜਾਂ ਮਾਰਨ ਲੱਗ ਜਾਵਾਂ।
ਇਸ ਤਰ੍ਹਾਂ ਦੁਖ, ਰੰਜ ਤੇ ਉਸ ਦਾ ਆਖਿਆ ਮੰਨਣ ਦੇ ਜਤਨ ਵਿਚ ਦਿਲੋ ਦਿਲ ਧੱਕੇ ਧੋੜੇ ਖਾਂਦਿਆਂ ਉਸ ਸਭ ਤੋਂ ਚੰਗੇ, ਸਭ ਤੋਂ ਉੱਚੇ, ਸਭ ਤੋਂ ਪਿਆਰੇ ਦਾ ਸਰੀਰ ਸਸਕਾਰ ਦਿੱਤਾ। ਤਦੋਂ ਇਹ ਪਤਾ ਨਾ ਲਗਾ ਕਿ ਇਹ ਕਿਸ ਦੇਸ਼ ਦਾ ਸੀ, ਕਿਉਂ ਆਯਾ ਸੀ, ਕਿਸ ਸੁੱਲਖਣੀ ਮਾਂ ਤੇ ਭਾਗੇ ਭਰੇ ਪਿਉ ਦਾ ਪੁੱਤ ਸੀ?
-0-
३.
ਮੇਰੀ ਅੰਮੀ ਤੇ ਬਾਪੂ ਜੀ ਨੂੰ ਬੜਾ ਡਰ ਸੀ ਕਿ ਇਸ ਚੰਗੇ ਮਨੁੱਖ ਦੇ ਮਰ ਜਾਣ ਦੇ ਦੁਖ ਵਿਚ ਕਾਕੀ ਕਿਤੇ ਮਰ ਹੀ ਨਾ ਜਾਵੇ; ਪਰ ਮੇਰੇ ਧੀਰਜ ਨੂੰ ਵੇਖਕੇ ਓਹ ਹਸ਼ਾਣ ਤੋ ਖੁਸ਼ ਸਨ। ਦਿਨ ਬੀਤ ਗਏ, ਪਰ ਮੇਰੀਆਂ ਖੇਡਾਂ, ਮੇਰੇ ਆਹਰ ਤੇ ਮੌਜਾਂ ਨਾ ਮੁੜੇ। ਇਨ੍ਹਾਂ ਵਿਚੋਂ ਮੇਰਾ ਜੀ ਕਿਸੇ ਵਿਚ ਨਾ ਰੁੱਝਾ। ਬਾਪੂ ਜੀ ਨੇ ਬੜੇ ਜਤਨ ਕੀਤੇ ਪਰ ਪੇਸ਼ ਨਾ ਗਈ। ਰੋਂਦੀ ਮੈਂ ਨਹੀਂ ਸਾਂ: ਪਰ ਉਹ ਖੁਸ਼ੀਆਂ, ਜੋ ਮੇਰੇ ਲਈ ਮਾਤਾ ਪਿਤਾ ਦੇ ਮਹਿਲਾਂ ਵਿਚ ਸੁਰਗ ਸਨ, ਬੰਦ ਹੋ ਗਈਆਂ। ਉਹ ਡਰਦੇ ਮੈਨੂੰ ਕੁਛ ਨਾ ਆਖਦੇ ਕਿ ਮਤਾਂ ਵਧੇਰੇ ਦੁਖੀ ਨਾ ਹੋ ਜਾਵੇ। ਮੈਂ ਕਦੇ ਕਦੇ ਹੱਸ ਬੀ ਪੈਂਦੀ, ਬਾਪੂ ਜੀ ਨੂੰ ਗਲਵੱਕੜੀ ਪਾਕੇ ਮਿਲ ਬੀ ਲੈਂਦੀ, ਅੰਮੀਂ ਦੀ ਗੋਦ ਵਿਚ ਜਾ ਬੀ ਬਹਿੰਦੀ, ਪਰ ਓਹ ਹੁਲਾਰੇ ਤੇ ਓਹ ਚਾਉ, ਓਹ ਖੜਮਸਤੀਆਂ ਤੇ ਬੈਂਕਣੇ ਸੁਪਨਾ ਹੋ ਗਏ। ਮੇਰੀਆਂ ਅੱਖਾਂ ਅੱਗੇ ਸਭ ਤੋਂ ਚੰਗ ਦੀ ਮੂਰਤ ਹਰ ਵੇਲੋ ਫਿਰਦੀ ਦਿੱਸਦੀ ਤੇ ਜੀਭ ਓਸਦੇ ਪਿਆਰ ਨੂੰ ਵਾਜਾਂ ਮਾਰਦੀ ਤੇ ਮਨ ਏਸ ਤਾਂਘ ਵਿਚ ਟੁਰਿਆ ਚਲਦਾ ਕਿ ਪਿਆਰੇ ਦਾ ਪਿਆਰਾ ਆਵੇਗਾ।
ਮੇਰਾ ਜੀ ਹੁਣ ਕੁਛ ਘਰਾਂ, ਮਾੜੀਆਂ ਤੋਂ ਉਦਾਸ ਹੋ ਗਿਆ। ਮੈਂ ਬਾਪੂ ਜੀ ਨੂੰ ਆਖਿਆ: 'ਮੈਨੂੰ ਬਨ ਵਿਚ ਇਕ ਕੋਠਾ ਪਾ ਦਿਓ ਜਿਥੇ ਮੈਂ ਜੀ ਪਰਚਾਉਣ ਜਾਇਆ ਕਰਾਂ।" ਬਾਪੂ ਜੀ ਖੁਸ਼ ਹੋਏ ਕਿ ਕਾਕੀ ਦਾ ਜੀ ਪਰਚੇਗਾ। ਆਖਣ ਲੱਗੇ: 'ਜਿੱਥੇ ਆਖੇਂ ਬਣ ਜਾਵੇਗਾ।" ਮੈਂ ਹੋਰ ਕਿਹੜੀ ਥਾਂ ਭਾਲਣੀ ਸੀ? 'ਚੰਗੇ ਜੀ' ਜਿਸ ਢੱਠੀ ਹੋਈ ਢੇਰੀ ਤੇ ਬੈਠੇ ਸਨ, ਉਨ੍ਹਾਂ ਦੇ ਲਹੂ ਨਾਲ ਪਵਿਤ੍ਰ ਹੋਈ ਤੇ ਆਪਣੀ ਕੀਤੀ ਕਰਤੂਤ ਤੋਂ ਕਿਸੇ ਹੋਰ ਲਗਨ ਵਿਚ ਲੱਗ ਜਾਣ ਦੇ ਸ਼ੁਕਰ ਵਿਚ ਮੈਂ ਏਹੋ ਥਾਂ ਪਸੰਦ ਕੀਤੀ। ਬਾਪੂ ਜੀ ਅਟਾਹੀ ਪਵਾ ਦੇਣ ਲਗੇ ਸੋ, ਪਰ ਮੈਂ ਕਿਹਾ ਕਿ 'ਪੁਰਾਣੀਆਂ ਇੱਟਾਂ ਪੱਥਰ ਤੇ ਸਾਮਾਨ ਢੇਰੀ ਵਿਚੋਂ ਕੱਢੇ ਤੋ ਛੋਟਾ ਜਿਹਾ ਥਾਂ ਉਸਾਰੇ। ਡਿੱਗੀ ਵਿਚ ਜਾਨ ਪਾ ਦਿਓ ਤੇ ਉਨਾਂ ਹੀ ਨਹੀਂ ਤਾਂ ਉਸੇ ਤਰ੍ਹਾਂ ਦਾ ਬਣਾ ਦਿਓ। ਸੌ ਕਾਰੀਗਰਾਂ ਨੇ ਢੇਰੀ ਵਿਚੋਂ ਸਾਮਾਨ ਲੱਭੇ, ਕੁਛ ਹੋਰ ਪਾਏ ਤੇ ਇਸ ਨੂੰ ਉਸਾਰਿਆ। ਮੇਰੀ ਹੁਣ ਇਹੋ ਰੰਗ ਭੂਮੀ ਸੀ। ਤੜਕੇ ਪਹਿਰ ਭਰ, ਸੰਝ ਨੂੰ ਪਹਿਰ ਭਰ ਮੈਂ ਏਥੇ ਆਕੇ ਪਿਆਰੇ ਦੇ ਪਿਆਰੇ ਨੂੰ ਦਿਲ ਖੋਲ੍ਹਕੇ ਵਾਜਾਂ ਮਾਰਦੀ ਸਾਂ। ਜੀ ਤਾਂ ਕਰਦਾ ਸੀ ਰਹਵਾਂ ਬੀ ਏਥੇ ਹੀ, ਪਰ ਬਾਪੂ ਜੀ ਤੇ ਅੰਮੀਂ ਜੀ ਇਸ ਗੱਲ ਵਿਚ ਦੁਖ ਮੰਨਦੇ ਸੇ।
ਜਦ ਬਾਪੂ ਜੀ ਚਲੇ ਗਏ ਤੇ ਮੈਂ ਉੱਠੀ ਤਾਂ ਅੰਮੀਂ ਦੀ ਗੋਦੀ ਵਿਚ ਜਾ ਬੈਠੀ ਤੇ ਗਲਵੱਕੜੀ ਪਾ ਕੇ ਕਿਹਾ: "ਪਿਆਰੀ ਅੰਮੀ! ਜੇ ਤੁਸਾਂ ਅੱਜ ਬਾਪੂ ਜੀ ਨੂੰ ਆਖਿਆ ਹੈ ਮੈਂ ਸੁਣ ਲੀਤਾ ਹੈ, ਮੈਂ ਸੁੱਤੀ ਹੋਈ ਨਹੀਂ ਸਾਂ। ਤੁਸਾਂ ਜੋ ਸਲਾਹ ਦਿੱਤੀ ਹੈ ਮੇਰੇ ਭਲੇ ਲਈ ਦਿੱਤੀ ਹੈ ਤੇ ਮੈਂ ਤੁਹਾਡਾ ਤੇ ਬਾਪੂ ਜੀ ਦਾ ਆਖਿਆ ਮੋੜ ਬੀ ਨਹੀਂ ਸਕਦੀ, ਪਰ ਮੈਂ ਇਸ ਤਰ੍ਹਾਂ ਵਧੇਰੇ ਦੁਖੀ ਹੋ ਜਾਵਾਂਗੀ। ਹੁਣ ਮੈਂ ਕੁਛ ਸੁਖੀ ਹਾਂ। ਭਾਵੇਂ ਖੇਡਦੀ ਮੱਲ੍ਹਦੀ ਨਹੀਂ ਹਾਂ, ਪਰ ਮੈਂ ਹੋਂਦੀ ਤੇ ਕੁਰਲਾਉਂਦੀ ਬੀ ਨਹੀਂ ਹਾਂ, ਅਤੇ ਕਦੇ ਕਦੇ ਐਸਾ ਬੀ ਹੁੰਦਾ ਹੈ ਕਿ ਮੇਰੇ ਅੰਦਰ ਇਕ ਖੁਸ਼ੀ ਦੀ ਝਰਨਾਟ ਛਿੜਦੀ ਹੈ, ਜਿਸ ਨਾਲ ਮੇਰੇ ਲੂੰਆਂ ਥਾਣੀ ਸੁਖ ਦੇ ਫੁਹਾਰੇ ਛੁਟ ਪੈਂਦੇ ਹਨ, ਮੈਂ ਹੌਲੀ ਫੁੱਲ ਤੇ ਠੰਢੀ ਠੰਢੀ ਹੋ ਜਾਂਦੀ ਹਾਂ। ਉਸ ਵੇਲੇ ਮੇਰਾ ਜੀ ਟੱਪਦਾ ਬੁੜ੍ਹਕਦਾ ਨਹੀਂ, ਕੁਛ ਕੰਨਾ ਜਿਹਾ ਹੋ ਜਾਂਦਾ ਹੈ ਤੇ ਇਹ ਕਰਦਾ ਹੈ ਕਿ ਮੈਂ ਏਸੇ ਤਰ੍ਹਾਂ ਬੈਠੀ ਰਹਾਂ। ਇਸ ਤਰ੍ਹਾਂ ਦਾ ਸੁਖ ਕਦੇ ਬਲਕਾਰਾ ਜਿਹਾ ਮਾਰ ਜਾਂਦਾ ਹੈ। ਉਸ ਮਗਰੋਂ ਫੇਰ ਮੈਂ ਤੁਰਦੀ ਫਿਰਦੀ ਦੁਖੀ ਨਹੀਂ ਹੁੰਦੀ। ਜੇ ਤੁਸਾਂ ਕਾਜ ਕਰ ਦਿੱਤਾ ਤਾਂ ਮੇਰਾ ਇਹ ਸੁਖ ਜਾਂਦਾ ਰਹੇਗਾ ਤੇ ਪਹਿਲਾ ਸੁਖ ਮੁੜਨ ਨਹੀਂ ਲੱਗਾ, ਤਦ ਮੈਂ ਹੁਣ ਨਾਲੋਂ ਬੀ ਔਖੀ ਹੋ ਜਾਵਾਂਗੀ। ਇਸ ਮੱਧਮ ਤੇ ਠੰਢੇ ਸੁਖ ਲਈ, ਜੋ ਮੈਨੂੰ ਹੁਣ ਕਦੇ ਕਦੇ ਮਿਲਦਾ ਹੈ ਦੂਸਰੇ ਦੀ ਲੋੜ ਨਹੀਂ, ਇਹ ਅੰਦਰੋਂ ਹੀ ਉਗਮ ਪੈਂਦਾ ਹੈ ਅਰ ਕਈ ਵੇਰ ਮੈਨੂੰ ਸ਼ੱਕ ਪੈਂਦਾ ਹੈ, ਕਿ ਇਹ ਖੁਸ਼ੀ ਹੀ ਕਿਤੇ ਆਤਮਾਂ ਤਾ ਨਹੀਂ ਹੈ, ਜੋ ਚੰਗੇ ਮਨੁੱਖ ਨੇ ਆਖਿਆ ਸੀ ਕਿ ਤੂੰ ਆਤਮਾਂ ਹੈਂ ਅਰ ਤੂੰ ਸਰੀਰ ਨਹੀਂ ਹੈਂ? ਮੈਨੂੰ ਪੱਕਾ ਪਤਾ ਤਾਂ ਕੁਛ ਨਹੀਂ, ਐਤਨਾ ਜਾਣਦੀ ਹਾਂ ਕਿ ਮੈਨੂੰ ਅਪਣੇ ਅੰਦਰੋਂ ਬਿਨਾਂ
ਕਾਕੀ-ਅੰਮੀ ਜੀ! ਭਲਾ ਕਦੇ ਦੇਖਕੇ ਬੀ ਕੋਈ ਮਹੁਰਾ ਖਾਂਦਾ ਹੈ?
ਇਹ ਸੁਣਕੇ ਮੈਂ ਸੋਚ ਵਿਚ ਪੈ ਗਈ, ਪਰ ਜਮਾਂਦਰੂ ਮੇਰਾ ਸੁਭਾਵ ਸੋਚਾਂ ਦਾ ਘੱਟ ਸੀ, ਜੇ ਆਈ ਝੱਟ ਸਮਝੀ ਤੇ ਸਿੱਧੀ ਗੱਲ ਖਿਆਲੀ ਤੇ ਫਾਹ ਮਾਰੀ, ਓਸੇ ਤਰ੍ਹਾਂ ਹੁਣ ਇਕ ਸਿੱਧੀ ਗੱਲ ਮੈਂ ਸੋਚੀ ਤੇ ਮਾਂ ਨੂੰ ਆਖਿਆ- "ਅੰਮੀਂ ਜੀ! ਜੇ ਇਕ ਵੀਰ ਜੀ ਆ ਜਾਣ ਤਾਂ ਫੇਰ ਕਿਸੇ ਸਲਾਹੁਤੀਏ ਦੀ ਪੇਸ਼ ਨਹੀਂ ਜਾ ਸਕਦੀ? ਮਾਂ ਹੱਸਕੇ ਬੋਲੀ:- "ਹੈ ਤਾਂ ਗੱਲ ਏਹੋ, ਪਰ ਕਾਫੀ ਇਹ ਕੋਈ ਵੱਸ ਦੀ ਖੇਡ ਹੈ? ਤੇਰੇ ਵੀਰ ਦਾ ਰਾਹ ਤੱਕਦਿਆਂ ਤੇ ਸੁਖਾਂ ਸੁਖਦਿਆਂ ਨੂੰ ਆਹ ਦਿਨ ਆ ਗਏ, ਪਰ ਸਾਂਈਂ ਦੀ ਮਰਜ਼ੀ, ਸਾਡੇ ਭਾਗਾਂ ਵਿਚ ਇਹ ਸੁਖ ਨਹੀਂ ਹੋਣਾ ਜੋ ਆਸ ਨਾ ਪੁੰਨੀ, ਪਰ ਨਾ ਪੁੰਨੀ। " ਮੈਂ ਆਖਿਆ:- "ਮਾਂ ਜੀ! ਤੁਸੀਂ ਡੋਲੇ ਨਹੀਂ, ਮੇਰਾ ਅੰਦਰਲਾ, ਜੇ ਖੁਸ਼ੀ ਦੇ ਫਰਾਟੇ ਕਦੇ ਕਦੇ ਮਾਰਿਆ ਕਰਦਾ ਹੈ, ਮੈਨੂੰ ਆਖਦਾ ਹੈ ਕਿ ਸਭ ਤੋਂ ਚੰਗੇ ਮਨੁੱਖ ਦਾ ਜੋ ਪਿਆਰਾ ਹੈ; ਉਹ ਬਹੁਤ ਬਲ ਵਾਲਾ ਤੇ ਰਾਠਾਂ ਦਾ ਕੋਈ ਸਰਦਾਹ ਰਾਣ ਹੈ ਭਾਵੇਂ ਮੈਂ ਉਸ ਨੂੰ ਡਿੱਠਾ ਨਹੀਂ ਪਰ ਉਹ ਉਂਞ ਮੈਨੂੰ ਕੋਲੇ ਕੋਲੇ ਲੱਗਦਾ ਹੈ। ਉਹ, ਉਹ... ਹਾਂ ਉਹ ਤਦੋਂ ਦੇ ਹੀ ਮੈਨੂੰ ਕਦੇ ਭੁੱਲੇ ਨਹੀਂ ਹਨ। ਮੇਰੇ ਅੰਦਰ ਐਸ ਤਰ੍ਹਾਂ ਦੀ ਲਹਿਰ ਬੀ ਵੱਜਦੀ ਹੈ ਕਿ ਉਹ ਜਾਣਦੇ ਹਨ ਜੋ ਮੈਂ ਉਹਨਾਂ ਨੂੰ ਹਰ ਦਮ ਯਾਦ ਰੱਖਦੀ ਹਾਂ। ਜੇ ਮੈਂ ਉਹਨਾਂ ਨੂੰ ਆਖਾਂ ਕਿ ਉਹ ਇਕ ਵੀਰ ਜੀ ਸਾਨੂੰ ਦੇ ਦੋਣ, ਤਾਂ ਪਤਾ ਨਹੀਂ ਕਿਉਂ? ਪਰ ਮੇਰਾ ਦਿਲ ਸ਼ਾਹਦੀ ਦੇਂਦਾ ਹੈ ਕਿ ਉਹ ਸੁਣ ਬੀ ਲੈਣਗੇ ਤੇ ਦੇ ਬੀ ਦੇਣਗੇ।
ਅੰਮੀ ਸੁਣਕੇ ਹੱਸ ਪਈ: "ਬਚੀਏ! ਤੂੰ ਜਿਹੀ ਕੁ ਬੇਪਰਵਾਹ ਹੁੰਦੀ ਮੈਂ ਉਜਿਹੀ ਵਹਿਮਣ ਹੋ ਗਈ ਹੈਂ।" ਮੈਂ ਰੋ ਪਈ ਤੇ ਫੇਰ ਗਲੱਕੜੀ ਪਾਕੇ
ਇਸ ਤਰ੍ਹਾਂ ਦੀਆਂ ਗੱਲਾਂ ਦੇ ਮਗਰੋਂ ਮੈਂ ਆਪਣੇ 'ਮਠ' ਨੂੰ ਚਲੀ ਆਈ। ਪਿਆਰੇ ਜੀ ਨੂੰ ਟੁਰ ਗਿਆ ਤੇ ਵਰ੍ਹੇ ਬੀਤ ਗਏ ਸਨ। ਮੇਰੇ ਅੰਦਰ ਉਸ ਦੀ ਸੂਰਤ ਹਰਦਮ ਬੈਠੀ ਦਿੱਸਦੀ ਸੀ ਤੇ ਮੇਰੇ ਦਿਲ ਵਿਚੋਂ ਉਸ ਪਿਆਰੇ ਦੇ ਪਿਆਰੇ ਦੀ ਯਾਦ ਕਦੇ ਨਹੀਂ ਸੀ ਭੁੱਲਦੀ। ਜੇ ਨਾਮ ਮੈਨੂੰ ਉਹ ਦੱਸ ਗਏ ਸੇ ਉਹ ਮੈਨੂੰ ਕਿਸੇ ਦਮ ਭੁੱਲਣਾ ਤਾਂ ਕਿਤੇ ਰਿਹਾ ਮੈਨੂੰ ਇਸ ਮਠ ਵਿਚ ਬੈਠਿਆਂ ਕਦੇ ਐਉਂ ਲੱਗਿਆ ਕਰੋ: ਜਾਣੀਦਾ ਮੇਰੇ ਸਾਰੇ ਨੂੰ ਜੀਤਾਂ ਹੋ ਗਏ ਹਨ ਅਰ ਸਾਰਿਆਂ ਵਿਚੋਂ ਉਹੇ ਸੰਦ ਪਈ ਵਜੀਦੀ ਹੈ। ਇਕ ਦਿਨ ਤਾਂ ਅਜਿਹਾ ਝੋਕਾ ਵੱਜਾ ਜੋ ਇਸ ਹਾਲ ਵਿਚ ਮੈਂ ਅੱਖਾਂ ਖੋਲ੍ਹਕੇ ਤੱਕ ਬੈਠੀ ਫੇਰ ਤਾਂ ਬਿਛਾਂ ਦੇ ਪੱਤਰ ਪੱਤਰ ਨੂੰ ਜੀਭ ਲੱਗੀ ਹੋਈ ਪਈ ਦਿੱਸੇ। ਜਿੱਧਰ ਮੇਰੀ ਨਜ਼ਰ ਜਾਵੇ ਸਭ ਪਾਸੇ ਹਰ ਸ਼ੈ ਉਸ ਪਿਆਰ ਦੇ ਪਿਆਰੇ ਨੂੰ ਓਹ ਨਾਉਂ ਲੈਕੇ ਵਾਜਾਂ ਪਈ ਮਾਰਦੀ ਦਿੱਸੇ। ਮੈਨੂੰ ਇਸੇ ਹਾਲ ਵਿਚ ਇਕ ਅਨੋਖੀ ਜਿਹੀ ਖੁਸ਼ੀ ਭਾਸਦੀ ਸੀ, ਅਰ ਸਿਵਾ ਇਸ ਰੰਗ ਦੇ ਹੋਰ ਕੁਛ ਨਹੀਂ ਸੀ ਓਸ ਵੇਲੇ ਦਿੱਸਦਾ। ਸਗੋਂ ਇਸੇ ਰੰਗ ਦੀ ਹੋਸ਼ ਸੀ, ਹੋਰ ਸੁਧ ਕੋਈ ਨਹੀਂ ਸੀ। ਕਿੰਨਾਂ ਚਿਰ ਮੈਂ ਇਸ ਰੰਗ ਵਿਚ ਰਹੀ। ਫੇਰ ਸਹਿਜੇ ਸਹਿਜੇ ਮੈਨੂੰ ਹੋਸ਼ ਆ ਗਈ, ਪਰ ਅੱਜ ਤੋਂ ਇਹ ਹੋ ਗਿਆ ਕਿ ਮੇਰੇ ਲੂੰਆਂ ਨੇ ਕਿਸੇ ਵੇਲੇ ਜੀਭ ਦਾ ਕੰਮ ਨਹੀਂ ਛੱਡਿਆ; ਨਾ ਬੈਠਿਆਂ, ਨਾ ਟੁਰਦਿਆਂ ਨਾ ਗੱਲਾਂ ਕਰਦਿਆਂ ਨਾ ਸੁੱਤਿਆਂ। ਮੈਂ ਆਖਾਂ:-"ਹੇ ਮੇਰੇ ਮਨ! ਇਹ ਕੀ ਪਿਆ ਬਣਦਾ ਹੈ? ਪਿਆਰ ਦੋ ਪਿਆਰੇ ਨੂੰ ਨਿਰਾ ਯਾਦ ਕਰਨਾ ਹੀ ਐਡਾ ਸੁਆਦਲਾ ਹੈ, ਮਿਲਨਾ ਖਬਰੇ ਕੋਡਾ ਕੁ ਸੁਆਦਲਾ ਹੋਵੇਗਾ।" " ਫੇਰ ਮੈਂ ਸੋਚਾਂ: ਜਿੰਦੋਂ ਬਿਨਾਂ ਤਾਂ ਹੈ ਹੀ ਕੁਛ ਨਹੀਂ. ਮੈਂ ਤਾਂ ਸਾਰੇ ਸਭ ਕੁਛ ਨੂੰ ਜੀਂਦੇ ਵੇਖ ਚੁੱਕੀ ਹਾਂ। ਸਭ ਕੁਛ ਏਸੇ ਪਿਆਰੇ ਦੇ ਆਸਰੇ ਪਿਆ ਜਾਪਦਾ ਹੈ, ਪਰ ਮੈਨੂੰ ਅਜੇ ਥਹੁ ਲੱਗੇ ਕਿ ਪੱਥਰ ਤਾਂ ਪਏ ਹੀ ਹੋਏ ਹਨ,
ਇਕ ਦਿਹਾੜੇ ਮੈਂ ਏਸੇ ਤਰ੍ਹਾਂ ਇਸ ਸੁਖ ਵਿਚ ਸਾਂ, ਜਿਸ ਨੂੰ ਮੈਂ ਸਮਝਦੀ ਨਹੀਂ ਸਾਂ ਜੋ ਇਹ ਕੀ ਹੈ ਮੈਨੂੰ ਅੰਮੀ ਦੀ ਗੱਲ ਦੀ ਸੋਚ ਫੁਰ ਪਈ, ਮੇਰੇ ਅੰਦਰ ਚਾਹ ਹੋਈ ਜੇ "ਹੇ ਪਿਆਰੇ ਦੇ ਪਿਆਰੇ! ਜਿਸ ਦੀ ਯਾਦ ਵਿਚ ਮੈਂ ਸੁਖੀ ਹਾਂ, ਮੇਰੀ ਮਾਂ ਨੂੰ ਮੇਰਾ ਇਕ ਵੀਰ ਭੇਜ ਦਿਓ ਜੋ ਉਹ ਬੀ ਸੁਖੀ ਹੋ ਜਾਵੇ। ਤੂੰ ਜੋ ਬ੍ਰਿਛ ਬੂਟਿਆਂ ਵਿਚ ਜਿੰਦ ਪਾਕੇ ਮੈਨੂੰ ਦਿਖਾਲਦਾ ਹੈਂ ਕਿ ਉਹ ਸਾਰੇ ਤੈਨੂੰ ਚੇਤੇ ਪਏ ਕਰਦੇ ਹਨ, ਕਿਸੇ ਚੰਗੇ ਜਿਹੇ ਨੂੰ ਸਾਡੇ ਘਰ ਭੇਜ ਦੇਵੇਂ ਤਾ ਤੇਰੇ ਅੱਗੇ ਕੀ ਗਲ ਹੋਣੀ ਹੈ?" ਮੈਨੂੰ ਪਤਾ ਨਹੀਂ ਪਰ ਮੇਰੇ ਅੰਦਰ ਪੱਕ ਨਿਸਚਾ ਸੀ ਕਿ ਮੇਰੀ ਗੱਲ 'ਪਿਆਰੇ ਦੇ ਪਿਆਰ' ਨੇ ਸੁਣ ਲਈ ਹੈ ਤੇ 'ਅੱਛਾ' ਆਖ ਦਿੱਤਾ ਹੈ। ਅੱਜ ਮੈਂ ਭੱਜੀ ਭੱਜੀ ਘਰ ਆਈ। ਬਾਪੂ ਜੀ ਡਿਉਢੀ ਵਿਚ ਖੜੇ ਸਨ, ਮੈਂ ਗਲਵੱਕੜੀ ਪਾ ਲਈ ਤੇ ਕੰਨ ਨਾਲ ਮੂੰਹ ਲਾਕੇ ਆਖਿਆ: "ਬਾਪੂ ਜੀਓ, ਜੀਓ ਜੀ! ਵੀਰ ਜੀ ਆਉਂਦੇ ਪਏ ਹਨ।" ਪਿਤਾ ਜੀ ਨੇ ਹਯਾਨ ਹੋਕੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗੇ: 'ਕਿਹੜੇ ਲਾਲੀ! ਵੀਰ ਜੀ?" ਮੈਂ ਆਖਿਆ: "ਜਿਹੜੇ ਆਕੇ ਤੁਹਾਡੀ ਗੋਦੀ ਮੇਰੇ ਵਾਂਝ ਖੇਡਣਗੇ ਤੇ ਤੁਹਾਨੂੰ ਸੁਖੀ ਕਰਨਗੇ।" ਇਹ ਸੁਣਕੇ ਉਹ ਸਮਝ ਗਏ ਕਿ ਮੈਂ ਕੋਈ ਵਹਿਮ ਦੀ ਗੱਲ ਪਈ ਕਰਦੀ ਹਾਂ, ਪਰ ਮੇਰੇ ਵਹਿਮ ਤੇ ਹੀ ਮੈਨੂੰ ਲਾਡ ਕਰਦੇ ਅੰਦਰ ਲੈ ਆਏ। ਮੈਂ ਭੱਜਕੇ ਮਾਂ ਨੂੰ ਬੀ ਗਲਵੱਕੜੀ ਪਾਈ ਤੇ ਆਖਿਆ: "ਅੰਮੀਏ! ਰਾਜ਼ੀ ਹੋ, ਵੀਰ ਜੀ ਪਏ ਆਉਂਦੇ ਹਨ।" ਉਹ ਭੀ
ਗੱਲ ਕੀ ਦਿਨ ਲੰਘਦੇ ਗਏ ਮੇਰਾ ਸੁਆਦ ਪਿਆਰੇ ਦੀ ਯਾਦ ਤੇ ਉਸ ਵੱਲੋਂ ਪਿਆਰ ਤੇ ਕਦੇ ਮੇਰਾ ਆ ਮੁਹਾਰੇ ਹੱਸ ਪੈਣਾ, ਕਦੇ ਆ ਮੁਹਾਰੇ ਰੋ
ਵੀਰ ਜੀ ਦਾ ਰੰਗ ਰੂਪ ਡਾਢਾ ਸੁਹਣਾ ਸੀ ਤੇ ਅੱਖਾਂ ਤਾਂ ਨਿਰੀਆਂ ਮੇਰੇ ਹੱਥੀਂ ਮਾਰੇ ਹੋਏ ਪਿਆਰੇ ਵਰਗੀਆਂ ਸਨ। ਮੈਂ ਵੀਰ ਜੀ ਨੂੰ ਬਹੁਤ ਲਗਾਉਂਦੀ ਸਾਂ। ਕਈ ਵੇਰ ਏਸੇ ਮਨ ਵਿਚ ਲਿਆਕੇ ਪਾ ਦੇਂਦੀ ਤੇ ਲੰਮੇ ਪਏ ਦੀਆਂ ਅੱਖਾਂ ਨੂੰ ਵੇਖ ਵੇਖ ਕੇ ਆਖਦੀ : "ਏਸੇ ਥਾਂ ਤੇ ਹੀ ਮੈਂ ਮੂਰਖ ਨੇ ਤੀਰ ਨਾਲ ਵਿੰਨ੍ਹਕੇ ਏਹ ਨੇਤੁ ਡਿੱਠੇ ਸਨ, ਏਸੇ ਥਾਂ ਤੇ ਏਹ ਨੇਤ੍ਰ ਮੈਨੂੰ ਖੇਡਦੇ ਤੇ ਹੱਸਦੇ ਫੇਰ ਦਿੱਸ ਪਏ ਹਨ। ਹੇ ਨੈਣੋ! ਤੁਸੀਂ ਓਹੋ ਹੋ ਜਿਨ੍ਹਾ ਨੂੰ ਮੈਂ ਬੰਦ ਕੀਤਾ ਸੀ ਤੇ ਫੇਰ ਮੇਰੀ ਅਰਜ਼ੋਈ ਤੇ ਆ ਖੁੱਲ੍ਹੇ ਹੋ, ਜਾਂ ਤੁਸੀਂ ਉਨ੍ਹਾਂ ਨੈਣਾਂ ਵਰਗੇ ਹੋ? ਕਿਵੇਂ ਸੀ ਹੋਵੇ, ਹੁਣ ਤੁਸੀਂ ਮੇਰੇ ਵਲ ਲਾਡ ਨਾਲ ਤੱਕਦੇ ਹੋ, ਮੈਨੂੰ ਵੇਖਕੇ ਖਿੜਦੇ ਤੇ ਹੱਸਦੇ ਹੋ ਤੇ ਮੈਨੂੰ ਪਿਆਰ ਕਰਦੇ, ਮੇਰੀ ਮਾਂ ਤੇ ਪਿਉ ਦੀਆਂ ਆਂਦਰਾਂ ਠਾਰਦੇ ਹੋ। ਹੇ ਨੈਣੋ! ਤੁਸੀਂ ਧੰਨ ਹੋ!" ਦੁਨੀਆਂ ਮਤਲਬ ਦੀ ਮੈਂ ਪਿਛੋਂ ਸਮਝਿਆ, ਤਦੋਂ ਮੈਂ ਨਹੀਂ ਸਾਂ ਇਹ ਗੱਲ ਸਮਝਦੀ। ਪਰ ਓਦੋਂ ਵੀਰ ਜੀ ਦੇ ਆਉਣ ਦੀ ਹੋਰ ਇਕ ਖੁਸ਼ੀ ਮੈਨੂੰ ਹੋਈ:- ਵੀਰ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਮਾਪੇ ਮੇਰੇ ਪਿਆਰ ਨੂੰ, ਜੋ ਅਣਡਿੱਠੇ ਪਿਆਰੇ ਨਾਲ ਲੱਗ ਗਿਆ ਸੀ. ਖੁਸ਼ੀ ਨਾਲ ਨਹੀਂ ਵੇਖਦੇ ਸਨ। ਉਹ ਮੇਰੇ ਪਿਆਰੇ ਨੂੰ ਮੰਗਤਾ ਸਾਧ ਤੇ ਉਸ ਦੇ ਪਿਆਰੇ ਨੂੰ ਕੋਈ ਹੋਰ ਓਹੋ ਜਿਹਾ ਸਮਝਦੇ ਸਨ ਅਤੇ ਚਾਹੁੰਦੇ ਸਨ ਜੋ ਮੈਂ ਕਿਵੇਂ ਏਸ ਫੇਰ ਵਿਚੋਂ ਨਿਕਲ ਆਵਾਂ। ਪਰ ਮੇਰੇ ਦਿਲ ਟੁੱਟਣ ਤੋਂ ਡਰਦੇ; ਨਾ ਮੈਨੂੰ ਜ਼ੋਰ ਦੇ ਕੇ ਸਮਝਾਉਂਦੇ ਸਨ, ਨਾ ਦਾਬਾ ਦੇਕੇ ਹੋੜਦੇ ਸਨ। ਉਹਨਾ ਦੇ ਜੀ ਵਿਚ ਜੋ ਮੇਰੇ ਨਾਲ ਅਟੁੱਟ ਪਿਆਰ ਸੀ. ਓਹੋ ਇਕ ਰੋਕ ਸੀ: ਨਹੀਂ ਤਾਂ ਉਹ ਮੇਰੀ ਇਹ ਲਗਨ ਡੰਡਿਆਂ ਦੇ ਜ਼ੋਰ ਤੋੜ ਸੁਟਦੇ। ਹੁਣ ਉਹਨਾਂ ਦੇ ਦਿਲ ਦੀ ਇਹ ਕਿਰਕ ਬੀ ਮਿਟ ਗਈ। ਉਹਨਾਂ ਦੇ ਜੀ ਵਿਚ ਬੀ 'ਪਿਆਰੇ ਦੋ ਪਿਆਰੇ' ਦਾ ਕੋਈ ਪਿਆਰ ਉਪਜ ਪਿਆ ਅਰ ਓਨ੍ਹਾਂ ਨੂੰ ਬੀ ਦਰਸ਼ਨ ਦਾ
ਇਕ ਦਿਨ ਅੰਮੀਂ ਬੋਲੀ: 'ਕਾਕੀ! ਜੇ ਤੇਰੇ ਪਿਆਰੇ ਦਾ ਪਿਆਰਾ ਕਦੇ ਸਾਡੇ ਨਿਭਾਗ ਤੱਪੋ ਵਿਚ ਆ ਜਾਵੇ ਤਾਂ ਅਸੀਂ ਬੀ ਜੀਵੇ ਹੋ ਜਾਈਏ। ਤੇਰਾ ਪਿਆਰਾ ਸੱਚੀ ਮੁੱਚੀ ਕੋਈ ਉਲਿਯਾ ਸੀ, ਅਸਾਂ ਉਸ ਦੀ ਓਸ ਵੇਲੇ ਕਦਰ ਨਾ ਜਾਤੀ, ਤੈਨੂੰ ਬੀ ਉਸ ਦੀ ਯਾਦ ਵਲੋਂ ਹੋੜਦੇ ਹੀ ਰਹੇ, ਪਰ ਹੁਣ ਸੁਰਤ ਆਈ ਹੈ ਕਿ ਅਸੀਂ ਭੁੱਲਦੇ ਰਹੇ ਹਾਂ। ਹੁਣ ਜੀ ਇਹੋ ਤੜਫ਼ਦਾ ਹੈ ਕਿ ਉਸ ਤੇਰੇ ਪਿਆਰੇ ਦੇ ਪਿਆਰੇ ਦੇ ਦਰਸ਼ਨ ਹੋਣ ਤਾਂ ਚਰਨਾਂ ਤੇ ਢਹਿ ਦੁੱਲਾਂ ਬਖਸ਼ਾਈਏ।" ਐਉਂ ਮੇਰੇ ਮਾਪੇ ਥੀ ਮੇਰੀ ਲੱਗ ਰਹੀ ਧੁਨ ਦੇ ਉਲਟ ਹੋਣ ਦੀ ਥਾਂ ਸਗੋਂ ਪੱਖੀ ਹੋ ਗਏ। ਹੁਣ ਸਾਡੇ ਘਰ ਵਿਚ ਸਾਰਿਆਂ ਨੂੰ ਦਰਸ਼ਨਾਂ ਦੀ ਖਿੱਚ ਪੈਣ ਲੱਗ ਪਈ। ਇਕ ਦਿਨ ਮੈਂ ਮਾਂ ਨੂੰ ਇਹ ਗੱਲ ਬੀ ਦੱਸ ਦਿੱਤੀ ਕਿ 'ਪਿਆਰਾ ਜੋ ਪਰਦੇਸ ਹੋਵੇ ਤਦ ਪਿਆਰ ਕਰਨ ਵਾਲਾ ਕਦੇ ਉਸ ਨੂੰ ਭੁੱਲ ਨਹੀਂ ਸਕਦਾ ਤੇ ਏਸ ਯਾਦ ਰੱਖਣ ਵਿਚ ਪਿਆਰ ਦਾ ਡਾਢਾ ਸੁਆਦ ਹੁੰਦਾ ਹੈ ਤੇ ਜੇ ਤੁਸੀਂ ਬੀ ਉਸ ਨੂੰ ਆਪਣਾ ਪਿਆਰਾ ਮਿਥ ਲਓ ਤੇ ਫੇਰ ਉਸ ਨੂੰ ਯਾਦ ਕਰਿਆ ਕਰੋ ਤਾਂ ਤੁਹਾਨੂੰ ਬੀ ਬੜਾ ਸੁਆਦ ਆਇਆ ਕਰੋ।" ਗੱਲ ਕੀ ਇਉਂ ਸੁਣਕੇ ਤੇ ਦਿਲ ਵਿਚ ਪੁੜ ਗਈ ਗੱਲ ਨਾਲ ਬਾਪੂ ਜੀ ਤੇ ਮਾਂ ਜੀ ਬੀ ਉਸ 'ਪਿਆਰੇ ਦੇ ਪਿਆਰੇ' ਦੀ ਯਾਦ ਵਿਚ ਲੱਗਣ ਲੱਗ ਪਏ।
ਇਕ ਦਿਨ ਮੈਂ ਤੜਕਸਾਰ ਜੋ ਆਈ ਤਾਂ ਦੂਰੋਂ ਮੈਨੂੰ ਗਉਣ ਦੀ ਅਵਾਜ਼ ਆਵੇ, ਮੈਂ ਜਾਤਾ ਕਿ ਮੇਰੇ ਕੰਨ ਬੋਲਦੇ ਹਨ ਜਾਂ ਬਨ ਨੂੰ ਗੀਤਾਂ ਵਾਲੀ ਜੀਭ ਲੱਗੀ ਹੈ, ਪਰ ਜਾਂ ਮੈਂ ਧਿਆਨ ਦੇਕੇ ਸੁਣਿਆ ਤਾਂ ਬੜੀ ਰਸ ਭਰੀ ਸੁਰ ਸੀ ਤੇ ਬੜੀ ਹੀ ਵੈਰਾਗ ਦੀ ਸੱਦ। ਮੈਂ ਕੁਛ ਬੜੀ ਮੱਤੀ ਹੋਈ ਤੇ ਪਿਆਰ ਦੀ ਸਿੱਕ ਵਿਚ ਹੰਝੂ ਕਰਦੀ ਆ ਰਹੀ ਸਾਂ, ਇਸ ਸੁਰ ਨੇ ਮੈਨੂੰ ਹਿੱਲਣ ਜੋਗਾ ਨਾ ਛੱਡਿਆ। ਮੈਂ ਜਿਸੇ ਸਾਂ ਉੱਥੇ ਹੀ ਰੇਤੇ ਦੀ ਟਿੱਬੀ ਤੇ ਬਹਿ ਗਈ। ਇਹ ਕੋਈ ਗੌਣ ਸੀ, ਕੋਈ ਸੱਦ ਸੀ ਕਿ ਕਤਲ ਕਰਨ ਦੀ ਛਰੀ ਸੀ" ਇਹ ਰਾਗ ਸੀ ਕਿ ਜਿੰਦ ਪਾਉਣ ਵਾਲਾ ਅੰਮ੍ਰਿਤ ਸੀ? ਮੈਂ ਸੁਆਦ ਕੀ ਆਖਾਂ? ਨਾਲੇ ਤਾਂ ਰਸ ਭਰੇ, ਨਾਲੇ ਸਾਰੇ ਨੂੰ ਕੰਬਣ, ਝਰਨਾਟ ਛਿੜੇ, ਨਾਲੇ ਵਿਰਾਗ ਭਰੇ, ਫੇਰ ਸੁਆਦ ਆਵੇ। ਤੁਕਾਂ ਜੋ ਮੈਂ ਸੁਣੀਆਂ ਤੇ ਜੋ ਮੈਂ ਕਦੇ ਨਾ ਭੁੱਲੀਆਂ ਏਹ ਸਨ:-
ਆਸਾ ਮਹਲਾ ੧॥
ਏਕ ਨ ਭਰੀਆ ਗੁਣ ਕਰਿ ਧੋਵਾ ॥
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ॥੧॥
ਇਉ ਕਿਉ ਕੰਤ ਪਿਆਰੀ ਹੋਵਾ ॥
ਸਹੁ ਜਾਗੈ ਹਉ ਨਿਸ ਭਰਿ ਸੇਵਾ॥੧॥ਰਹਾਉ॥
ਆਸ ਪਿਆਸੀ ਸੇਜੈ ਆਵਾ॥
ਆਗੈ ਸਹ ਭਾਵਾ ਕਿ ਨ ਭਾਵਾ॥੨॥
ਕਿਆ ਜਾਨਾ ਕਿਆ ਹੋਇਗਾ ਰੀ ਮਾਈ॥
ਹਰਿ ਦਰਸਨ ਬਿਨੁ ਰਹਨੁ ਨ ਜਾਈ॥੧॥ਰਹਾਉ॥
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ॥ ਗਇਆ
ਸੁ ਜੋਬਨੁ ਧਨ ਪਛੁਤਾਨੀ॥੩॥
ਅਜੈ ਸੁ ਜਾਗਉ ਆਸ ਪਿਆਸੀ॥
ਭਈ ਲੇ ਉਦਾਸੀ ਰਹਉ ਨਿਰਾਸੀ॥੧॥ਰਹਾਉ॥
ਹਉਮੈ ਖੋਇ ਕਰੇ ਸੀਗਾਰੁ॥
ਤਉ ਕਾਮਣਿ ਸੇਜੈ ਰਵੈ ਭਤਾਰੁ॥੪॥
ਤਉ ਨਾਨਕ ਕੰਤੈ ਮਨਿ ਭਾਵੈ॥
ਛੇੜਿ ਵਡਾਈ ਅਪਣੇ ਖਸਮ ਸਮਾਵੈ॥੧॥ਰਹਾਉ॥੨੬॥
ਮੈਂ ਏਸੇ ਰੰਗ ਵਿਚ ਬੈਠੀ ਰਹੀ ਤੇ ਸੁਣਦੀ ਰਹੀ। ਮੈਂ ਚਾਹਾਂ ਕਿਵੇਂ ਏ ਬੰਦ ਨਾ ਹੋਵੇ, ਪਰ ਅੰਤ ਏ ਸੁਰ ਬੰਦ ਹੋ ਗਈ। ਮੇਰਾ ਅੰਦਰਲਾ ਪੰਘਰ ਰਿਹਾ ਸੀ ਤੋ ਨੈਣ ਛਮਾਛਮ ਬਰਸ ਰਹੇ ਸਨ। ਪਿਆਰੋ ਦੀ ਸੂਰਤ ਅਖਾਂ ਅੱਗੇ ਖੜੀ ਸੀ ਤੇ ਮੈਂ ਹਾੜੀ ਕਾਂਡ ਰਹੀ ਸਾਂ ਕਿ ਹੇ ਪਿਆਰੇ ਜੀ! ਅਪਣੇ ਪਿਆਰੇ ਨੂੰ ਮਿਲਾਓ। ਇਸ ਤਰ੍ਹਾਂ ਦੇ ਵੈਰਾਗ ਵਿਚ ਮੈਂ ਹੋ ਰਹੀ ਸਾਂ ਪਿਆਰੇ ਦੇ ਪਿਆਰੋ ਦੀ ਸਿੱਕ ਬਿਹਬਲ ਕਰ ਰਹੀ ਸੀ ਕਿ ਇਕ ਲੰਮੇ ਪਤਲੇ ਬਿਰਧ ਪੁਰਖ ਦੂਰੋਂ ਆਉਂਦੇ ਦਿੱਸੇ। ਮੈਂ ਜਾਤਾ ਕਿ ਮਤਾਂ ਪਿਆਰੇ ਦਾ ਪਿਆਰਾ ਆ ਗਿਆ ਹੈ, ਪਰ ਮੈਂ ਤੱਕਿਆ ਤਾਂ ਮੇਰੇ ਪਿਆਰੇ ਨਾਲ ਅੱਖਾਂ ਤਾਂ ਮਿਲਦੀਆਂ ਸਨ ਤੇ ਚੰਗਾ ਬੀ ਲੱਗਦਾ ਸੀ, ਪਰ ਬਹੁਤ ਖਿੱਚ ਨਾ ਪਈ। ਨੇੜੇ ਆਕੇ ਇਸ ਨੇ ਪੁੱਛਿਆ:"ਹੇ ਬਨਬਾਸੀ ਕੰਨਿਆਂ! ਇਸ ਬਨ ਵਿਚ ਕੋਈ ਸਾਧੂ ਤਾਂ ਨਹੀਂ ਵੱਸਦਾ?" ਮੈਂ ਕਿਹਾ: 'ਜੀ! ਨਹੀਂ।" "ਕੋਈ ਨਵਾਂ ਆਇਆ?' ਮੈਂ ਕਿਹਾ: 'ਜੀ ਨਹੀਂ"। ਫੇਰ ਕਹਿਣ ਲੱਗੇ: 'ਇਹ ਉਰਾ ਬਨ ਤਾਂ ਨਹੀਂ ਜਿਥੇ ਛੇ ਕੁ ਬਰਸ ਹੋਏ ਤਾਂ ਰਾਜੇ ਦੀ ਲੜਕੀ ਨੇ ਇਕ ਮੁਸਾਫ਼ਰ ਨੂੰ ਚਿੱਠੇ ਕਿ ਚੀਤਲ ਦੇ ਭੁਲੇਵੇਂ ਮਾਰ ਦਿੱਤਾ ਸੀ?' ਮੈਂ ਸਹਿਮ ਖਾਕੇ ਕਿਹਾ 'ਜੀ ਹਾਂ, ਇਹ ਉਹੋ ਬਨ ਹੈ'। ਫੇਰ 'ਵਾਹ' ਆਖਕੇ ਉਹ ਟੁਰ ਪਏ। ਮੈਂ ਆਖਿਆ, 'ਠਹਿਰ ਜਾਓ ਕੁਛ ਬੇਨਤੀ ਸੁਣੋ, ਪਰ ਉਹ ਨਾ ਠਹਿਰੇ ਅਰ ਕਾਹਲੀ ਕਾਹਲੀ ਟੁਰੀ ਗਏ। ਮੈਂ ਏਥੋਂ ਉਠਕੇ ਮਨ ਵਿਚ ਜਾ ਬੈਠੀ। ਬੈਠਣ ਦੀ ਡੋਰ ਸੀ ਕਿ ਮੈਂ ਡਾਦੀ ਹੀ ਕੰਠੀ ਹੋ ਗਈ। ਉਹ ਯਾਦ, ਪਿਆਰੀ ਯਾਦ, ਸੀ ਤਾਂ ਅੰਦਰੇ, ਪਰ
1. ਜਿਵੇਂ ਕਿਸੇ ਪ੍ਰੇਮੀ ਦਾ ਵਾਕ ਹੈ:-
ਵਹ ਵਹ ਨਦੀਆਂ ਤਾਰੂ ਹੋਈਆਂ ਬੱਬਲ ਛੋਡੇ ਕਾਹਾਂ। ਪਿਆਰਾ ਮੇਰਾ ਫਿਰੋ ਬਿਦੇਸੀ ਕਿਸ ਹੱਥ ਸਦ ਘਲਾਹਾਂ। ਨਾ ਕੋਈ ਆਵੇ ਤੇ ਨਾ ਕੋਈ ਜਾਵੇ ਜਿਸ ਹਥ ਦਿਆਂ ਸੁਨਾਹਾਂ। ਜੇ ਕੋਈ ਉਸ ਦੀ ਖਬਰ ਲਿਆਦੇ ਪੇ ਪੋ ਪੈਰ ਪਿਆਹਾਂ। (ਅਥਵਾ) ਚੰਬੇ ਦੀ ਮਟੀ ਵਾਂਗੂ ਖਿੜ ਫੁਲ ਜਾਹਾਂ।
ਇਸ ਵਿਚ ਮੇਰੀ ਤਾਂਘ ਤਿੱਖੀ ਹੋ ਗਈ ਸੀ। ਮੈਨੂੰ ਹੋਰ ਤਰ੍ਹਾਂ ਦਾ ਸੁਆਦ ਆਉਣ ਲੱਗ ਗਿਆ ਸੀ; ਪਿਆਰੇ ਦੇ ਪਿਆਰੇ ਜੀ ਵਧੀਕ ਕੋਲ ਮਲੂਮ ਹੋਣ, ਵਧੀਕ ਪਿਆਰ ਕਰਦੇ ਮਲੂਮ ਹੋਣ ਤੇ ਆਮੁਹਾਰੀ ਇਕ ਸੁਗੰਧਿ ਸੁਗੰਧਿ ਆਵੇ ਫਿਰ ਇਹੋ ਜੀ ਕਰੇ ਕਿ ਆ ਜਾਣ ਤੇ ਚਰਨਾਂ ਤੇ ਢਹਿ ਪਵਾਂ ਤੋਂ ਉਹ ਆਖਣ"ਕਾਕੀ! ਅਸੀਂ ਆ ਗਏ ਹਾਂ।" ਦੁਪਹਿਰਾਂ ਤੱਕ ਮੈਂ ਬੈਠੀ ਰਹੀ, ਪਰ ਬੰਦ ਨੈਣਾਂ ਵਿਚੋਂ ਬੀ ਅੰਝੂਆਂ ਦੀ ਤਾਰ ਵਗਦੀ ਰਹੀ। ਜਾਂ ਮੈਂ ਰੋਂਦੀ ਘਰ ਨੂੰ ਟੁਰੀ ਤਾਂ ਉਹ ਬਿਰਧ ਮੈਂ ਫੇਰ ਡਿੱਠਾ, ਉਹ ਭਾਲ ਕਰ ਰਿਹਾ ਸੀ, ਜਿਸ ਤਰ੍ਹਾਂ ਕੋਈ ਗੁਆਚੀ ਸ਼ੈ ਲੱਭੀ ਦੀ ਹੈ। ਮੈਂ ਆਖਿਆ "ਹੇ ਬਿਰਧ ਜੀ! ਆਪ ਮੇਰੇ ਨਾਲ ਚੱਲੋ, ਜਲ ਅੰਨ ਛਕੋ ਤੇ ਆਰਾਮ ਕਰੋ ਅਰ ਹੁਕਮ ਕਰੋ ਤੁਸੀਂ ਕੀ ਟੋਲਦੇ ਹੋ ਅਸੀਂ ਬੀ ਸਹੈਤਾ ਕਰੀਏ?" ਪਰ ਇਸ ਦੇ ਨੇਤਰਾਂ ਵਿਚੋਂ ਬੀ ਅੰਝੂ ਕਿਰ ਰਹੇ ਸਨ ਤੇ ਆਪ ਕਹਿ ਰਹੇ ਸਨ: "ਬੇਬੇ ਕਦੇ ਨਹੀਂ ਭੁੱਲੀ, ਸ਼ੋਸ਼ੋ ਕਦੇ ਨਹੀਂ ਭੁੱਲੀ।" ਮੇਰੀ ਗੱਲ ਉਹਨਾਂ ਨੇ ਨਾ ਸੁਣੀ ਅਰ ਆਪਣੀ ਧੁਨ ਵਿਚ ਰਹੇ। ਜਾਂ ਮੈਂ ਘਰ ਆਈ ਤਾਂ ਅੱਗੇ ਮਾਂ ਰੋ ਰਹੀ ਸੀ। ਮੈਂ ਆਕੇ ਪੁਛਿਆ: 'ਅੰਮੀਂ? ਕਿਉਂ ਰੋਂਦੀ ਹੈਂ?' ਕਹਿਣ ਲੱਗੀ 'ਕਾਕੀ! ਮੈਂ ਬੀ ਵਹਿਮਣ ਹੋ ਗਈ ਹਾਂ ਮੇਰਾ ਅੱਜ ਕਲੇਜਾ ਤੜਫ਼ ਰਿਹਾ ਹੈ ਕਿ ਤੇਰ 'ਪਿਆਰੇ ਦੇ ਪਿਆਰੇ ਦੇ ਦਰਸ਼ਨ ਕਦੋਂ ਹੋਣਗੇ ਅਰ ਮੈਨੂੰ ਉਦਾਸ ਦੇਖਕੇ ਤੇਰੇ ਬਾਪੂ ਜੀ ਬੀ ਅੱਜ ਪਹਿਲਾ ਦਿਨ ਹੈ ਕਿ ਏਸੇ ਤਾਂਘ ਵਿਚ ਘਰੇਂ ਰੇ ਕੇ ਗਏ ਹਨ। ਦੇਖ! ਤੇਰੇ ਵੀਰ ਜੀ ਦੀਆਂ ਅੱਖਾਂ ਬੀ ਅੱਜ ਕਿਸ ਤਰ੍ਹਾਂ ਤੁਕ ਤੁਕ ਤੱਕਦੀਆਂ ਹਨ। ਵੀਰ ਨੇ ਮੈਨੂੰ ਦੇਖਕੇ ਬਾਹਾਂ ਉੱਚੀਆਂ ਕੀਤੀਆ, ਮੈਂ ਚੁੱਕਕੇ ਗਲ ਲਾ ਲਿਆ ਤੇ ਆਖਿਆ: 'ਪਿਆਰੇ ਵੀਰ! ਤੂੰ ਦੱਸ ਖਾਂ ਜਿਨ੍ਹਾਂ ਨੇ ਤੈਨੂੰ ਘੱਲਿਆ ਹੈ, ਉਹ ਕਦੋਂ ਆਉਣਗੇ?' ਨਿਆਣਾ ਭੋਲਾ ਵੀਰ ਮੇਰੀ ਵੱਲ ਤੱਕ ਕੇ ਉਪਰ ਤੱਕਿਆ, ਕੁਛ ਮੁਸਕਾਇਆ ਤੇ ਫੇਰ ਰੋ ਪਿਆ। ਮੈਂ ਕਿਹਾ: 'ਹੇ ਮੇਰੇ ਮਨ! ਅੱਜ ਕੀਹ ਹੈ? ਮੈਂ ਸਵੇਰ ਦੀ ਰੋ ਰੋ ਕੇ ਜਲਹਾਰ ਹੋ ਗਈ ਹਾਂ, ਖੁਸ਼ ਰਹਿਣੀ ਮਾਂ ਰੋ ਰਹੀ ਹੈ ਅਤੇ ਪਿਤਾ ਜੀ ਦੇ ਉਮਰਾ ਵਿਚ ਪਹਿਲੇ ਦਿਨ ਨੈਣ ਕਿਰੇ ਹਨ, ਇਹ ਮਸੂਮ ਬੱਚਾ ਬੀ ਰੇਂਦਾ ਹੈ। ਆਮੁਹਾਰੇ ਮੇਰਾ ਕਲੇਜਾ ਚੀਰਕੇ ਇਕ ਸੁਰ ਨਿਕਲੀ, ਮੈਂ ਰੋਈ ਅਰ ਇਸ ਦਰਦ ਨਾਲ ਗਾਂਵੀਂ ਕਿ ਮਹਿਲ ਦੇ ਸਾਰੇ ਵਾਸੀ ਰੋ ਪਏ:-
ਨੈਣਾਂ ਛਹਿਬਰ ਲਾਈ ਪਚੇ। ਤਾਂਘ ਕਰਦੇ ਹਾਰੇ।
ਸਿੱਕਾ ਸਿਕਦਿਆਂ ਆਹ ਦਿਨ ਆਏ, ਹੁਣ ਤਾਂ ਮੋੜ ਮੁਹਾੜੇ।
ਆ ਪ੍ਯਾਰੇ ਸਿਕ ਲਾਹ ਅਸਾਡੀ ਖੁੱਲ੍ਹੇ ਦੇਹ ਦਿਦਾਰੇ,
ਕੁੱਲਾਂ ਮਾਰੇ ਅਵਗੁਣਿਆਰੇ ਕੂਕਣ ਢੱਠੇ ਦੁਆਰੇ॥
ਅੱਜ ਸਾਰਾ ਦਿਨ ਏਸੇ ਤਰ੍ਹਾਂ ਲੰਘ ਗਿਆ, ਪਰ ਉਂਞ ਮੇਰੇ ਅੰਦਰ ਠੰਢ ਅਰ ਸੁਖ ਸੀ। ਇਕ ਸੁਖ ਸੀ, ਇਸ ਸੁਖ ਵਿਚ ਯਾਦ ਠਾਠਾਂ ਮਾਰਦੀ ਸੀ, ਇਨ੍ਹਾਂ ਨਾਨਾਂ ਵਿਚੋਂ ਇਕ ਐਸੀ ਤਾਂਘ ਉਠਦੀ ਸੀ ਕਿ ਨੇਤਰਾਂ ਵਿਚ ਜਮਾਂ ਛਮ ਝੜੀ ਲਗਕੇ ਫੇਰ ਚੁਪ, ਸ਼ਾਂਤ, ਸੁਖ, ਵਧੀਕ ਠੰਢ ਤੇ ਰਸ ਬੱਝ ਜਾਂਦਾ ਸੀ, ਫੇਰ ਬਿਜਲੀ ਦੀ ਤਰ੍ਹਾਂ ਤਾਂਘ ਦਾ ਬਰਾਟਾ ਵੱਜਦਾ ਸੀ ਅਰ ਲੂੰ ਕੰਡੇ ਹੋਏ ਸਿਰ ਤੋਂ ਹੇਠਾਂ ਕੁਛ ਉਤਰਦਾ ਸੀ ਜੋ ਨੇਤਰਾ ਤੋਂ ਟੱਪ ਟੱਪ ਡਿੱਗਦਾ ਸੀ। ਸੰਝ ਹੋ ਗਈ ਅਰ ਮੈਂ ਅਜ ਬਨ ਬੀ ਨਹੀਂ ਗਈ, ਸਿਖਰ ਛੱਤ ਤੇ ਚੰਦ ਦੀ ਚਾਂਦਨੀ ਤੋਂ ਮਿੱਠੀ ਮਿੱਠੀ ਪੋਣ ਵਿਚ ਏਸੇ ਹਾਲ ਹੀ ਬੈਠੀ ਰਹੀ। ਰਾਤ ਡੂੰਘੀ ਹੋ ਗਈ। ਭਿੰਨੀ ਰੈਣ ਤੇ ਤੇਲ ਦੀ ਫੁਹਾਰ ਪਵੇ। ਧੰਤੋ ਅਕਾਸ਼ ਵਿਚ ਤਾਰਾ ਮੰਡਲ ਨਾਲ ਛਟਕੀ ਸਰਦ ਚਾਂਦਨੀ ਨਾਲ ਠੰਢੀ ਰਾਤ ਉਸ ਤਾਂਘ ਵਿਚ ਨੀਂਦ ਨੂੰ ਨੇੜੇ ਨਾ ਆਉਣ ਦੇਵੇ। ਮੈਂ ਬੈਠੀ ਰਹੀ ਏਸੋ ਸੁਖ ਤੇ ਵੈਰਾਗ ਵਿਚ, ਪਹਿਰ ਲੱਗੇ ਲੰਘਣ। ਕਦੇ ਅਨੰਦ ਦਾ ਝੋਕਾ, ਕਦੇ ਪ੍ਰੇਮ ਦਾ ਹੁਲਾਰਾ, ਕਦੇ ਸ਼ਾਂਤੀ ਦਾ ਠਹਿਰਾਉ, ਕਦੇ ਚਾਹ ਤੇ ਕਦੇ ਚਾਉ, ਕਦੇ ਰੋੜ੍ਹ, ਤਦੇ ਪਤਾ ਲੱਗਾ ਜਾਂ ਸਵੇਰਾ ਹੋ ਗਿਆ। ਕਿਸੇ ਨੇ ਹੇਠੋਂ ਆਕੇ ਆਖਿਆ:-ਇਕ ਫ਼ਕੀਰ ਆਇਆ ਖੜਾ ਹੈ, ਆਖਦਾ ਹੈ:"ਖਬਰ ਦਿਓ ਜੋ ਤੁਹਾਡੇ 'ਪਿਆਰੇ ਦਾ ਪਿਆਰਾ' ਮੈਂ ਆ ਗਿਆ ਹਾਂ"। ਅੰਮੀ ਇਹ ਸਾਰ ਲੈਕੇ ਮੇਰੇ ਪਾਸ ਭੱਜੀ ਆਈ ਤੇ ਕਹਿਣ ਲੱਗੀ: 'ਉਂਨ ਕਾਕੀ! ਪਿਆਰੇ ਦਾ ਪਿਆਰਾ ਆ ਗਿਆ ਹੈ।" ਮੈਂ ਸੁਣਕੇ ਉੱਠ ਨਾ ਸਕੀ, ਪੁਛਿਆ: 'ਕਿੱਥੇ ਹੈ?" ਮਾਂ ਕਹਿਣ ਲੱਗੀ ਹੇਠ ਖੜਾ ਹੈ. ਤੇ ਸੁਨੇਹਾ ਭੇਜਿਆ ਸੁ ਕਿ 'ਮੈਂ ਆ ਗਿਆ ਹਾਂ', ਚੱਲ ਆਪ ਟੁਰਕੇ ਲਿਆਈਏ।" ਮੈਂ ਹੱਸ ਪਈ ਤੇ ਆਖਿਆ: 'ਅੰਮੀਏ! ਕੋਈ ਕੰਗਲਾ ਮਖੌਲ ਕਰਦਾ ਹੈ ਯਾ ਕੋਈ ਛਲੀਆ ਸਾਨੂੰ ਡਲਦਾ ਹੈ। ਭਲਾ ਸ਼ਾਹਨਸ਼ਾਹ ਬੀ ਕਦੇ ਐਸ ਤਰ੍ਹਾਂ ਆਉਂਦੇ ਹਨ? ਅੰਮੀਏ! ਉਹ ਬੁਹੋ ਤੇ ਕਦ ਅਟਕਦੇ ਹਨ? ਜੋ ਕਲੇਜੇ ਚੀਰਕੇ ਅੰਦਰ ਲੰਘ ਜਾਂਦੇ ਹਨ, ਉਨ੍ਹਾਂ ਨੂੰ ਦਰਬਾਨ ਕੀ ਰੋਕ ਸਕਦੇ ਹਨ? ਫੇਰ ਮੈਨੂੰ ਧੂਹ ਨਹੀਂ ਪੈਂਦੀ, ਆਪੇ ਮੇਰੇ ਕਦਮ ਬੇਵਸੇ ਹੋ ਨਹੀਂ ਉਠ ਨੱਸੋ। ਪਿਆਰਾ ਤਾਂ ਚੁੰਬਕ ਵਾਂਙੂ ਧੁਹੋਗਾ।" ਮਾਂ ਹਰਯਾਨ ਹੋ ਕੇ ਬੋਲੀ 'ਕਾਫੀ ਟਪਲਾ ਨਾ ਲੱਗੇ।" ਮੈਂ ਕਿਹਾ : 'ਜਾਹ ਪੁੱਛ ਭੇਜਸੁ ਕਿ ਨਾਉਂ ਕੀ ਹੈ ਤੇ ਕੀ ਚਾਹੁੰਦਾ ਹੈ? ਟਹਿਲਣ ਗਈ ਤੇ ਖਬਰ ਲਿਆਈ ਕਿ ਉਹ ਆਪਣਾ
ਦੁਪਹਿਰੇ ਪਿਤਾ ਜੀ ਆਏ ਤਾਂ ਖਬਰ ਲਿਆਏ ਕਿ ਉਹ ਕੋਈ ਰਮਤਾ ਸਾਧ ਸੀ, ਏਥੇ ਆਕੇ ਕਿਸੇ ਟਹਿਲਣ ਤੋਂ ਤੁਹਾਡੀ ਕਥਾ ਸੁਣਕੇ ਛਲ ਖੇਡਿਆ ਸੂ। ਜਿਸ ਸਰਾਂ ਵਿਚ ਉਤਰਿਆ ਹੈ, ਓਥੋਂ ਦਾ ਸਰਦਾਰ ਆਕੇ ਸਾਰੀ ਸੂੰਹ ਦੇ ਗਿਆ ਹੈ ਅਰ ਹੁਣ ਉਹ ਹਵਾਲਾਤ ਵਿਚ ਹੈ। ਅੰਮੀ ਮੇਰੇ ਗਲ ਲੱਗ ਕੇ ਕਹਿਣ ਲੱਗੀ: 'ਵਹਿਮਣ ਕੁੜੀਏ। ਤੂੰ ਪਿਆਰੇ ਦੇ ਪਿਆਰੇ ਨੂੰ ਜ਼ਰੂਰ ਮਿਲੇਂਗੀ'। ਮੇਰੀਆਂ ਹੁਣ ਚੀਕਾਂ ਨਿਕਲ ਗਈਆਂ ਅਰ ਪਿਆਰੇ ਦੇ ਪਿਆਰੇ ਨੂੰ ਮਿਲਣ ਦੀ ਤਾਂਘ ਹੋਰ ਭੜਕ ਉੱਠੀ। ਉਸ ਠੱਗ ਨੂੰ ਤਾਂ ਮੈਂ ਛੁਡਾ ਦਿੱਤਾ, ਪਰ ਘਰ ਵਿਚ, ਲੱਗੀਆਂ ਉਡੀਕਾਂ ਤੇ ਦਰਸ਼ਨ ਦੀ ਖਿੱਚ ਦੀਆਂ ਗੱਲਾਂ ਹੋਣ! ਸਾਰਾ ਦਿਨ ਅਸੀਂ ਸਾਰੇ ਵਿਰਾਗੀ ਬੇਠੇ ਇਹੋ ਜਿਹੀਆਂ ਵਾਰਤਾ ਕਰਦੇ ਰਹੇ। ਜਾਂ ਸੂਰਜ ਲੱਗਾ ਅੰਦਰ ਬਾਹਰ ਹੋਣ ਤਾਂ ਮੈਂ ਬਨ ਨੂੰ ਗਈ। ਇਸ ਵੇਲੇ ਦੋ ਆਦਮੀ ਹੋਰ ਡਿੱਠੇ ਜੋ ਇਕ ਰੁੱਖ ਦੇ ਹੇਠਾਂ ਬੈਠੇ ਗਾਉਂ ਰਹੇ ਸਨ। ਇਨ੍ਹਾਂ ਦਾ ਗਾਉਣਾ ਬਹੁਤ ਖਿੱਚਣ ਵਾਲਾ ਸੀ, ਅਰ ਜੋ ਗਾਉਂਦੇ
ਸਨ ਸੋ ਇਹ ਸੀ:-
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ॥
ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ॥੧॥
1. ਇਹ ਸ਼ਬਦ ਸੂਹੀ ਮਹਲਾ ੧ ਵਿਚ ਹੈ।
ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ॥
ਰਹਉ ਸਾਹਿਬ ਕੀ ਟੇਕ ਨ ਮੋਹੇ ਮੋਹਣੀ॥੧॥ਰਹਾਉ॥
ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ॥
ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ॥੨॥
ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ॥
ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ॥੩॥
ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ॥
ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ॥੪॥
ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ॥
ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ॥੫॥
ਦੇਹੀ ਭਸਮ ਰੁਲਾਇ ਨ ਜਾਪੀ ਕਰ ਗਇਆ॥
ਆਪੇ ਰਹਿਆ ਸਮਾਇ ਸੋ ਵਿਸਮਾਦੁ ਭਇਆ॥੬॥
ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ।
ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ॥੭॥
ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ॥
ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ॥੮॥੩॥੫॥
ਮੈਂ ਜਿਥੇ ਖੜੀ ਸਾਂ ਬੈਠ ਗਈ। ਏਹ ਗਾਉਣਾ ਬੀ ਬੰਦ ਹੋ ਗਿਆ, ਪਰ ਮੈਂ ਹਿੱਲ ਨਾ ਸਕੀ। ਤਦੇ ਹਿੱਲੀ ਜਾਂ ਏਹ ਦੋਵੇਂ ਮਨੁੱਖ, ਜੇ ਡਾਢੇ ਠੰਢੇ ਤੇ ਸੁਖੀ ਲੱਗਦੇ ਸਨ, ਆਏ ਤੇ ਪੁੱਛਣ ਲੱਗੇ: 'ਕਾਕੀ! ਤੂੰ ਕਿਸੇ ਰਿਖੀ ਦੀ ਦੇਵੀ ਹੈਂ ਅਰ ਇਸ ਬਨ ਵਿਚ ਤਪ ਕਰਦੀ ਹੈਂ?" ਮੈਂ ਕਿਹਾ: 'ਜੀ ਨਹੀਂ, ਮੈਂ ਤਾਂ ਸਾਧਣੀ ਨਹੀਂ ਹਾਂ।"
'ਭਲਾ ਕੋਈ ਸੰਤ ਏਥੇ ਆਏ ਹਨ?"
ਮੈਂ ਕਿਹਾ: 'ਜੀ ਨਹੀਂ।'
'ਭਲਾ ਕੀਹ ਇਹ ਓਹੋ ਬਨ ਹੈ ਜਿਥੇ ਪੰਜ ਛੇ ਬਰਸ ਹੋਏ ਤਾਂ ਇਕ ਪਰਦੇਸੀ ਨੂੰ ਰਾਜ ਕੰਜਾਂ ਭੁਲੋਵੇਂ ਸਿਰ ਮਾਰ ਬੈਠੀ ਸੀ?'
ਮੈਂ ਕੰਬੀ, ਨੈਣ ਭਰ ਆਏ, ਸਿਰ ਨੀਵਾਂ ਕਰਕੇ ਉਛਲਦੇ ਕਲੇਜੇ ਮੈਂ ਕਿਹਾ: 'ਜੀ ਹਾਂ, ਪਰ ਤੁਸੀਂ ਹੁਕਮ ਕਰੋ ਕੀਹ ਚਾਹੀਦਾ ਹੈ?' 'ਹੋਰ ਲੋੜ ਨਹੀਂ ਕਹਿਕੇ ਉਹ ਤੁਰ ਗਏ, ਮੈਂ ਮਠ ਵਿਚ ਜਾਕੇ ਬੈਠ ਗਈ। ਪਿਛਲੀ ਯਾਦ ਨੇ ਅਜ ਬੜਾ ਰੁਆਇਆ। ਇਹ ਬੀ ਸਮਝ ਨਾ ਪਵੇ ਕਿ ਏਹ ਤ੍ਰੈ ਆਦਮੀ ਕੀਹ ਪੁੱਛਦੇ ਸਨ,
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥
(ਸੂਹੀ ਮਹਲਾ ੧)
ਮੈਂ ਅੱਜ ਘਰ ਜਾਣਾ ਬੀ ਭੁੱਲ ਗਈ ਸਾਂ। ਬਾਪੂ ਜੀ ਨੂੰ ਫ਼ਿਕਰ ਪੈ ਗਿਆ। ਡੋਲੀ ਗੋਲੀਆਂ ਤੇ ਅਸਵਾਰੀ ਮਸਾਲਾਂ ਨਾਲ ਲੈਕੇ ਮੈਨੂੰ ਢੂੰਡਦੇ ਘਰ ਲੈ ਜਾਣ ਵਾਸਤੇ ਆਏ। ਮੇਰੇ ਤੋਂ ਬਿਨਾਂ ਜਾਣੋ ਕੁਛ ਮਨੁੱਖ ਪਿਤਾ ਜੀ ਦੇ ਹੁਕਮ ਵਿਚ ਮੈਥੋਂ ਦੂਰ ਦੂਰ ਰਹਿਕੇ ਮੇਰੀ ਰਖ੍ਯਾ ਕਰਿਆ ਕਰਦੇ ਸਨ, ਓਹ ਮੈਨੂੰ ਬਨ ਵਿਚ ਇਕੱਲਿਆਂ ਛੱਡਕੇ ਡੇਰੇ ਨਹੀਂ ਸਨ ਗਏ, ਰਾਤ ਪੈ ਜਾਣ ਕਰਕੇ ਨੇੜੇ ਨੇੜੇ ਲੁਕਕੇ ਰਾਖੀ ਕਰ ਰਹੇ ਸਨ। ਮੈਂ ਹੁਣ ਘਰ ਗਈ ਤੇ ਤਾਂਘਾਂ ਨੇ ਹੋਰ ਤਿੱਖਾ ਰੰਗ ਫੜ ਲਿਆ। ਨਵੇਂ ਮਿਲੇ ਲੋਕਾਂ ਦਾ ਹਾਲ ਮੈਂ ਮਾਤਾ ਪਿਤਾ ਨੂੰ ਦੱਸਿਆ। ਅਸੀਂ ਸਾਰੇ ਸੋਚਾਂ ਤੇ ਤਾਂਘਾਂ ਵਿਚ ਸਾਂ।
ਹਾਤ ਅਸੀਂ ਤੁਏ ਜਣੇ ਏਹ ਤੁਕਾਂ ਪ੍ਯਾਰ ਨਾਲ ਪੜ੍ਹਦੇ ਰਹੇ। ਤੜਕਸਾਰ ਮੈਂ ਮਨ ਨੂੰ ਆਈ, ਮੇਰੀ ਅੱਖੀਂ ਜੀ ਤੇ ਸ਼ਾਪੂ ਜੀ ਬੀ ਨਾਲ ਆਏ ਜੋ ਉਹ ਬਨ ਵਿਚ ਨਵੇਂ ਆਏ ਮਨੁੱਖਾਂ ਦੇ ਮਨੋਹਰ ਗੌਣ ਸੁਣਨ। ਅੱਗੇ ਮੇਰੇ ਮਠ ਤੋਂ ਜ਼ਰਾ ਕੁ ਪਰੇ ਵਾਰ ਚਾਰ ਮਨੁੱਖ ਖੜੇ ਉੱਤਰ ਵੱਲ ਤੱਕ ਰਹੇ ਸਨ ਅਰ ਏਹ ਗਾਉਂ ਰਹੇ ਸਨ:-
ਹਮ ਘਰਿ ਸਾਜਨ ਆਏ॥ ਸਾਚੇ ਮੇਲਿ ਮਿਲਾਏ॥
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ॥
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥੧॥
ਅਸੀਂ ਪੱਥਰ ਦੀਆਂ ਮੂਰਤਾਂ ਵਾਂਬੂ ਖੜੇ ਦੇ ਖੜੇ ਰਹਿ ਗਏ। ਜਾਂ ਅੱਖਾਂ ਖੋਲ੍ਹੀਆਂ ਤਾਂ ਏਹ ਚਾਰੇ ਮੂਰਤਾ ਗੈਬ ਸਨ। ਅਸੀਂ ਮਣ ਦੇ ਬਾਹਰ ਥੜੇ ਤੇ ਆ ਬੈਠੇ। ਪਲ ਕੁ ਮਗਰੋਂ ਮੇਰੇ ਕਲੋਜੇ ਨੂੰ ਅਤਿ ਧੂ ਪਈ ਐਉਂ ਕਿ ਜਿਵੇਂ ਮੁੱਠ ਭਰਕੇ
1. ਰਾਗ ਸੂਹੀ ਮਹਲਾ ੧ ਛੰਤੂ ਘਰ ੨॥
ਕੋਈ ਕੱਢ ਲਿਜਾਂਦਾ ਹੈ! ਸਰੀਰ ਝੂਠਾ ਹੋ ਗਿਆ, ਓਪਰਾ ਹੋ ਗਿਆ। 'ਮੈਂ ਸਰੀਰ ਨਹੀਂ" ਇਸ ਵੇਲੇ ਮੈਨੂੰ ਦਿੱਸਿਆ, ਪਰਤੱਖ ਹੋ ਗਿਆ ਕਿ 'ਮੈਂ ਸ਼ਰੀਰ ਨਹੀਂ ਹਾਂ।' ਮੇਰੇ ਅੰਦਰੋਂ ਬੇਵਸੇ ਨਿਕਲ ਗਿਆ 'ਅੰਮੀ! ਪਿਆਰੇ ਦਾ ਪਿਆਰਾ ਆ ਗਿਆ', ਤਾਂ ਫੇਰ ਮੇਰੇ ਨੇਤੂ ਬੰਦ ਹੋ ਗਏ, ਹੋਸ਼ ਨਹੀਂ ਰਹੀ, ਪਤਾ ਨਹੀਂ ਕੀਹ ਵਰਤਿਆ? ਮਾਂ ਪਿਉ ਨੂੰ ਮੈਂ ਤੁੜ੍ਹਕਦੇ ਡਿੱਠਾ ਹੈ, ਫੇਰ ਪਤਾ ਨਹੀਂ ਕੀਹ ਹੋਇਆ!
ਜਾਂ ਮੇਰੀ ਅੱਖ ਖੁੱਲ੍ਹੀ ਮੇਰਾ ਸਿਰ ਕਿਸੇ ਡਾਢੇ ਹੀ ਪਿਆਰੇ ਚਰਨਾਂ ਤੇ ਪਿਆ ਸੀ, ਮੇਰੇ ਨੈਣ ਉਨ੍ਹਾਂ ਤੇ ਹੰਝੂ ਕੇਰ ਰਹੇ ਸਨ. ਮੇਰੇ ਸਿਰ ਤੇ ਕੋਈ ਹੱਥ ਫਿਰ ਰਿਹਾ ਸੀ ਜੋ ਅਤਿ ਸੁਖ ਦੇ ਰਿਹਾ ਸੀ, ਮੇਰਾ ਜੀ ਇੰਨਾ ਸੁਖੀ ਸੀ ਕਿ ਸਿਰ ਨਹੀਂ ਚੁੱਕ ਸਕਦੀ ਸਾਂ। ਇਸ ਡੂੰਘੇ ਪਿਆਰ ਵਾਲੇ ਹੱਥ ਨੇ ਮੇਰਾ ਸਿਰ ਚੁੱਕਿਆ, ਜਾਂ ਮੈਂ ਨਜ਼ਰ ਭਰਕੇ ਮੁਖੜੇ ਵਲ ਤੱਕਿਆ ਤਾਂ ਉਹ ਇਕ ਲਿਸ਼ਕਾਰਾ ਵੱਜਾ ਕਿ ਬਿਜਲੀ ਵਾਲੀ ਚਕਾਚੂੰਧ ਹੋ ਗਈ। ਮੇਰਾ ਸਿਰ ਫੇਰ ਢਹਿ ਪਿਆ ਤੇ ਚੀਕ ਵਾਂਝੂ ਦੁਹਾਈ ਨਿਕਲ ਗਈ 'ਪਿਆਰੇ ਦਾ ਪਿਆਰਾ'।
ਉਸ ਸੁਖ ਆਨੰਦ ਵਾਲੇ ਹੱਥਾਂ ਨੇ ਮੈਨੂੰ ਫੇਰ ਚੁੱਕਿਆ, ਮੈਨੂੰ ਬਿਠਾਯਾ। ਮੈਂ ਫੇਰ ਚਿਹਰੇ ਵਲ ਨਹੀਂ ਤੱਕ ਸਕੀ। ਅੰਮੀ ਨੇ ਕਿਹਾ: 'ਕਾਕੀ! ਪਿਆਰੇ ਦੇ ਪਿਆਰੇ ਜੀ ਆ ਗਏ ਤੱਕ'।
ਮੈਂ ਕੀਹ ਤੱਕਾਂ! ਕੌਣ ਆ ਗਏ? ਪਿਆਰੇ ਦੇ ਪਿਆਰੇ ਆਏ ਕਿ ਮੇਰੇ ਪ੍ਰਾਣ ਆ ਗਏ, ਜਿੱਦ ਆ ਗਈ, ਆਤਮਾਂ ਆ ਗਿਆ। ਪਹਿਲਾ ਖਿਆਲ ਉਹਨਾਂ ਪਵਿੱਤ੍ਰ ਤੇ ਪ੍ਰੇਮ ਭਰੇ ਹੱਥਾਂ ਵਿਚ ਮੈਨੂੰ ਇਹ ਫੁਰਿਆ ਕਿ ਇਹ 'ਪਿਆਰੇ ਦਾ ਪਿਆਰਾ' ਪਿਆਰਾ ਹੈ ਕਿ ਪਿਆਰ ਆਪ ਹੈ। ਮੇਰੇ ਨੈਣਾਂ ਵਿਚ ਫੇਰ ਜਲ ਭਰ ਆਯਾ, ਸਿਰ ਫਿਰ ਚਰਨਾਂ ਤੇ ਢਹਿ ਪਿਆ, ਪਰ ਉਹ ਮੈਨੂੰ ਸਿਰ ਤੇ ਹੱਥ ਫੇਰ ਫੇਰ ਕੇ ਪਿਆਰ ਕਰਦੇ ਸੀ। ਮੈਂ ਕਿਹਾ ਏਹ ਸੱਚ ਮੁੱਚ ਮੇਰੇ ਪਿਆਰੇ ਨੂੰ ਪਿਆਰ ਕਰਦੇ ਸਨ ਜੋ ਉਸ ਪਿਛੇ ਮੇਰੇ ਨਾਲ ਐਡਾ ਸੁਹਣਾ ਪਿਆਰ ਕਰਦੇ ਹਨ। ਮੈਂ ਉਸ ਵੇਲੇ ਕੀ ਕਰਾਂ? ਕੁਛ ਨਾ ਅਹੁੜੇ। ਸਰੀਰ ਕੱਟਾਂ? ਟੋਟੇ ਟੋਟੇ ਕਰਾਂ ਤੇ ਵਾਰ ਵਾਰ ਕੇ ਅੱਗ ਵਿਚ ਸਿੱਟੀ ਜਾਵਾਂ, ਮਨ ਤਨ ਸਦਕੇ ਕਰਾਂ? ਜੋ ਹੋਵੇ ਸੋ ਲੁਟਾ ਦਿਆਂ? ਮੈਂ ਧੋਨੀ ਹੋ ਗਈ, ਮੈਂ ਜੇ ਪਾਪਣ ਤੇ ਖੂਨ ਕਰਨ ਵਾਲੀ ਸਾਂ ਮੈਂ ਪਿਆਰੀ ਜਾ ਰਹੀ ਹਾਂ। ਜਿਨ੍ਹਾਂ ਦੇ ਪਿਆਰੇ ਨੂੰ ਮੈਂ ਤੀਰ ਨਾਲ ਮਾਰਿਆ ਉਹ ਆਕੇ ਮੈਨੂੰ ਪਿਆਰ ਕਰ ਰਹੇ ਹਨ। ਅਚਰਜ ਸੀ ਕਿ ਅਤਿ ਅਚਰਜ!
ਆਵਹੁ ਮੀਤ ਪਿਆਰੇ॥ ਮੰਗਲ ਗਾਵਹੁ ਨਾਰੇ॥
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ॥
ਅਪਨੇ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ॥
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ॥
ਸਖੀ ਮਿਲਹੁ ਰਸਿ ਮੰਗਲ ਗਾਵਹੁ ਹਮ ਘਰਿ ਸਾਜਨੁ ਆਇਆ॥੨॥
(ਸੂਹੀ ਮ: १ ਅੰਕ ੭੬੪)
ਜਾਂ ਇਹ ਧੁਨਿ ਬੰਦ ਹੋਈ ਤਾਂ ਅੰਮੀ ਨੇ ਟੁੰਬਕੇ ਮੈਨੂੰ ਆਖਿਆ: 'ਕਾਕੀ! 'ਪਿਆਰੇ ਦੇ ਪਿਆਰ' ਜੀ ਦੀ ਖਾਤਰ ਕਰੋ। ਦੂਰ ਤੋਂ ਆਏ ਹਨ: ਇਸ਼ਨਾਨ, ਜਲ ਅੰਨ!" ਇਹ ਸੁਣਕੇ ਮੇਰਾ ਕਲੇਜਾ ਫੇਰ ਕੰਬਿਆ, ਹਾਇ ਮੈਂ ਸਦਾ ਕੁਲਦੀ ਹੀ ਰਹੀ. ਮੈਂ ਹੁਣ ਵੀ ਆਪਣੇ ਸੁਆਦ ਵਿਚ ਹੀ ਪਈ ਹਾਂ, ਪਿਆਰੋ ਜੀ ਦੇ ਸੁਖ ਵਲ ਧਿਆਨ ਨਹੀਂ ਦਿੱਤਾ। ਦਿਲ ਨੂੰ ਘਾਟ ਪੈਕੇ ਕਲੋਜਾ ਕੜਕ ਕਰਕੇ ਟੁੱਟਾ ਅਰ ਮੈਂ ਗਸ਼ ਖਾਕੇ ਧੜੰਮ ਕਰਕੇ ਡਿੱਗ ਪਈ। ਮੇਰੀ, ਬੇਸੁਧੀ ਤੇ ਜਦ ਹੋਸ਼ ਆਈ ਤਾਂ ਇਹ ਅਵਾਜ਼ ਕਲੇਜਾ ਪਾੜਕੇ ਨਿਕਲੀ, "ਹੇ ਪਾਪੀਆਂ ਨੂੰ ਪਿਆਰ ਕਰਨ ਵਾਲੇ! ਹੇ ਅਪਰਾਧੀਆਂ ਨੂੰ ਤਾਰਨ ਵਾਲੇ! ਹੇ ਖੂਨੀਆਂ ਨੂੰ ਪਿਆਰ ਨਾਲ ਸੱਚਾ ਕਰਨ ਵਾਲੇ! ਹੇ ਆਪਣੇ ਸੁਖ ਮੰਦਰਾਂ ਨੂੰ ਛੱਡ ਕੇ ਬਨਾਂ ਵਿਚ ਕੀਤੇ ਤੇ ਕਿਰਮਾਂ ਤੇ ਮਿਹਰ ਕਰਨ ਵਾਲੇ! ਹੋ ਸੁਧੋ ਪਿਆਰ ਤੇ ਦਇਆਂ ਦੇ ਰੂਪ! ਮੈਂ ਜੇਹੀ ਪਾਪਣ, ਭੁਲੱਕਤ ਤੇ ਆਪਣੇ ਸੁਖਾਂ ਦੀ ਪਿਆਰੀ ਨੂੰ ਬਖ਼ਸ਼ ਲੈ, ਬਖਸ਼ ਲੈ, ਤੂੰ ਬਖਸ਼ਿੰਦ ਹੈਂ, ਮੈਂ ਭੁੱਲਣਹਾਰ ਹਾਂ, ਮੈਂ ਨਿਰੀ ਭੁੱਲ ਹਾਂ, ਤੂੰ ਨਿਰੀ ਬਖ਼ਸ਼ਿਸ਼ ਹੈ। ਪਿਆਰੇ ਦੇ ਪਿਆਰੇ! ਮੈਂ ਨਹੀਂ ਰਹੀ, ਮੈਂ ਟੁੱਟ ਗਈ ਹਾਂ, ਮੈਂ ਮਰ ਚੱਲੀ ਹਾਂ, ਮੈਂ ਗਈ, ਔਹ ਮੈਂ ਮਰੀ" ਕਹਿੰਦੀ ਮੈਂ ਧੜੰਮ ਕਰਦੀ ਫੇਰ ਚਰਨਾਂ ਤੇ ਡਿਗ ਪਈ, ਪਰ ਹੋਇਆ ਕੀਹ? ਮੈਂ ਸਰੀਰ ਨਾ ਰਹੀ। ਸਰੀਰ ਚਰਨਾਂ ਤੇ ਪਿਆ ਸੀ ਤੇ ਮੈਂ ਅਚਰਜ ਹੋਕੇ ਕੀ ਪਈ ਵੇਖਾਂ ਕਿ ਮੈਂ ਸਰੀਰ ਤੋਂ ਬਾਹਰ ਨਿਕਲੀ ਖੜੋਤੀ ਹਾਂ ਤੇ ਕੀਹ ਵੇਖਦੀ ਹਾਂ? ਸਾਰੀ ਸੁੰਦਰਤਾ, ਸਾਰਾ ਪਿਆਰ, ਸਾਰਾ ਰਸ, ਸਾਰਾ ਆਨੰਦ, ਇਕ ਤਾਰ ਜਿਹੀ ਵਿਚ ਪ੍ਰੋਤਾ ਪਿਆ ਹੈ, ਜਿਸ ਦਾ ਮੈਨੂੰ ਹੁਣ ਪਤਾ ਹੈ ਕਿ ਉਹ ਸੁਰਤ ਦੀ ਤਾਰ ਸੀ। ਸਾਰੇ ਸੁੰਦਰ, ਸਾਰੇ ਰਸੀਏ, ਸਾਰੇ ਪਿਆਰੇ, ਸਾਰੇ ਆਨੰਦੀ ਇਸ ਵਿਚ
ਫੇਰ ਮੈਂ ਕੀ ਦੇਖਾਂ ਕਿ ਮੇਰੀ ਜਾਗ ਖੁੱਲ੍ਹੀ ਹੈ ਤੇ ਮੈਂ ਉੱਠਕੇ ਬੈਠੀ ਹੋਈ ਹਾਂ, ਮੇਰਾ ਸਰੀਰ ਫੁਲ ਨਾਲੋਂ ਹਲਕਾ ਸੀ, ਅਰ ਮੈਂ ਵਿਚ ਵੱਖਰੀ ਸਾਂ। ਪਿਆਰੇ ਦੇ ਪਿਆਰੇ ਜੀ ਮੇਰੇ ਵੱਲ ਤੱਕ ਕੇ ਮੁਸਕ੍ਰਾਏ ਤੇ ਕਹਿਣ ਲੱਗਾ: "ਕਾਕੀ! ਤੂੰ ਆਤਮਾ ਹੈਂ ਕਿ ਨਹੀਂ?" ਹੁਣ ਸੁਣਕੇ ਮੈਨੂੰ ਡਰ ਨਹੀਂ ਆਇਆ ਸ਼ੁਕਰ ਨਾਲ ਨੈਣ ਭਰ ਆਏ ਤੇ ਤੁੱਪ ਤੁੱਪ ਹੰਝੂ ਕਿਰੋ। ਆਪ ਫੁਰਮਾਉਣ ਲੱਗੋ 'ਕੀ ਤੂੰ ਆਤਮਾ ਹੈ?' ਮੈਂ ਪਿਆਰ ਤੇ ਅਦਬ ਨਾਲ ਕਿਹਾ: "ਸੱਚੇ ਮਾਲਕਾ! ਮੈਂ ਕੁਝ ਨਹੀਂ, ਤੂੰ ਸਭ ਕੁਝ ਹੈਂ, ਹਾਂ ਮੈਂ ਪਾਪਣ ਤੇਰੇ ਪਿਆਰੇ ਦੀ ਬਖ਼ਸ਼ੀ ਤੇਰੀ ਹਾਂ, ਅਪਨਾ ਲੈ। ਮੈਂ ਕੀਹ ਹਾਂ? ਕੁਛ ਨਹੀਂ ਹਾਂ! ਚਰਨਾਂ ਵਿਚ ਸਮਾ ਲੈ ਤੇ ਨਾ ਵਿਛੋੜ, ਉਹ ਵਿਛੋੜ ਗਿਆ ਹੈ ਹੁਣ ਤੁਸੀਂ ਨਾ ਵਿਛੋੜਨਾ। ਮੈਂ ਮੂਰਖ ਆਤਮਾਂ ਦਾ ਸੁਨੇਹਾ ਸੁਣਕੇ ਰੋਂਦੀ ਸਾਂ ਅੱਜ ਤੇਰੇ ਕੌਤਕ ਦੇਖਕੇ ਅਚਰਜ ਹਾਂ। ਮੈਂ ਆਪਣੀ ਮਤਿ ਤੇ ਕੀਹ ਇਤਬਾਰ ਕਰਾਂ: ਮਤਿ ਮੇਰੀ ਥੋੜੀ ਹੈ, ਚਾਨਣਾਂ ਮੇਰਾ ਧੁੰਦਲਾ ਹੈ, ਰਾਹ ਮੇਰਾ ਮੈਨੂੰ ਕਾਂਬੇ
ਮੈਂ ਇਹ ਮਸਾਂ ਮਸਾਂ ਬੋਲੀ, ਸੰਘ ਰੁਕੇ, ਨੈਣ ਬਰਸਣ, ਲੂੰ ਕੰਡੇ, ਮਾੜੀ ਮਾੜੀ ਤੁਲੀ ਪਵੇ, ਵਿੱਚ ਖੁਸ਼ੀ ਤੇ ਨਿਮਤਾ, ਨਾਲ ਇਹ ਲਹਿਰਾ ਵੱਜੇ ਪਿਆਰੇ ਚਰਨਾਂ ਵਿਚ ਘਰ ਪਾ ਲਿਆ ਹੈ ਅਰ ਆਪਣਾ ਸਰੀਰ ਛੱੜਕੇ ਓਥੇ ਵੱਸ ਗਈ ਹਾਂ।
ਮੇਰੇ ਪਿਤਾ ਜੀ ਨੇ ਹੁਣ ਹੱਥ ਜੋੜਕੇ ਬੇਨਤੀ ਕੀਤੀ: "ਹੇ ਵਾਹਿਗੁਰੂ ਜੀ! ਹੁਣ ਕ੍ਰਿਪਾ ਕਰਕੇ ਦਾਸ ਦਾ ਘਰ ਪਵਿਤੁ ਕਰੋ ਅਰ ਇਸ ਕੁਕਰ ਦੋ ਵਲੋਂ ਅੰਨ ਦੀ ਸੇਵਾ ਪਰਵਾਨ ਕਰੋ।" "ਪਿਆਰੇ ਦੇ ਪਿਆਰੇ' ਜੀ ਇਹ ਸੁਣਕੇ ਕੁਛ ਤੁਬ੍ਹਕੇ ਤੇ ਆਖਣ ਲੱਗੇ: "ਵਾਹਿਗੁਰੂ ਨਾਉਂ ਤੇ ਮੇਰੇ ਪਿਆਰੇ ਦਾ ਹੈ। "ਇਹ ਸੁਣਕੇ ਮੈਂ ਜ਼ਰਾ ਤੁਬ੍ਹਕੀ ਕਿ ਹੈਨ ਤਾਂ ਪਿਆਰੋ ਦੇ ਪਿਆਰੋ, ਇਨ੍ਹਾਂ ਸੁਹਣਿਆਂ ਨੇ ਇਹ ਕੀ ਆਖਿਆ ਹੈ? ਇਹ ਕਿਹੀ ਹੋਰ ਔਖੀ ਗੱਲ ਆਖ ਰਹੇ ਹਨ? ਮੈਂ ਅਜੇ ਸੋਚ ਹੀ ਕਰ ਰਹੀ ਸਾਂ ਕਿ ਆਪ ਨੇ ਫੇਰ ਆਖਿਆ: "ਵਾਹਿਗੁਰੂ ਤਾਂ ਮੈਂ ਉਸ ਨੂੰ ਸੱਦਦਾ ਹਾਂ ਜਿਸ ਨੂੰ ਕਿ ਮੈਂ ਆਪਣੇ ਆਪੇ ਤੋਂ ਬੀ ਵਧੀਕ ਪਿਆਰ ਕਰਦਾ ਹਾਂ।"
ਹੁਣ ਮੈਂ ਹੋਰ ਡਰੀ ਕਿ ਕਿਤੇ ਅੱਗੇ ਵਾਂਗੂ ਕਿਸੇ ਹੋਰ ਪਿਆਰੇ ਦੀ ਆਸਾ ਲਾਕੇ ਏਹ ਪਿਆਰੇ ਜੀ ਬੀ ਨਾ ਟੁਰ ਜਾਣ। ਪਰ ਉਹ ਜਾਣੀ ਜਾਣ ਕ੍ਰਿਪਾਲੂ ਆਪੋ ਹੀ ਆਖਣ ਲੱਗੇ: "ਕਾਕੀ ਇਹ ਨਵੀਂ ਗੱਲ ਨਹੀਂ, ਤੈਨੂੰ ਚੰਗੇ ਲੱਗਣ ਵਾਲੇ ਉਸ ਦਾ ਨਾਉਂ ਤੈਨੂੰ ਪਰਮਾਤਮਾਂ ਬੀ ਦੱਸ ਗਏ ਹਨ, ਜੋ ਤੂੰ ਡਰਦੀ ਸੌਂ ਕਿ ਲੁਕਕੇ ਮੇਰੇ ਨਾਲ ਰਹਿੰਦਾ ਹੈ। ਤਾਰ ਜਿਸ ਵਿਚ ਕਿ ਤੂੰ ਅਚਰਜ ਕੌਤਕ ਨਾਲ ਸਭ ਕੁਛ ਪੁੱਤਾ ਤੇ ਰੂਪ ਅਰੂਪ ਡਿੱਠਾ ਹੈ ਉਸ ਦਾ ਨਾਉਂ ਸੁਰਤ ਹੈ, ਉਸ ਸੂਰਤ ਦਾ ਸੁਰਤਾ ਵਾਹਿਗੁਰੂ ਹੈ। ਉਸ ਦਾ ਰੂਪ ਰੰਗ ਰੇਖ ਭੇਖ ਕੋਈ ਨਹੀਂ ਹੈ ਪਰ ਉਹ ਸਭ ਦੇ ਅੰਗ ਸੰਗ ਹੈ ਸਭ ਦੇ ਆਪਣੇ ਆਪ ਦੇ ਆਪੇ ਦਾ ਬੀ ਦੇਖਣਹਾਰ ਹੈ, ਉਹ ਐਉਂ ਮਿਲਦਾ ਹੈ ਜਿਨੂੰ ਹੁਣ ਤੁਸਾਂ ਉਸ ਦੇ ਚਰਨਾਂ ਨੂੰ ਪਰਸਿਆ ਹੈ। ਇਹ 'ਵਾਹਿਗੁਰੂ' ਨਾਮ ਉਸ ਦਾ ਹੈ। ਤੁਸੀਂ ਉਸ ਨੂੰ ਯਾਦ ਕਰਦੇ ਰਹੇ ਹੋ, ਉਹ ਤੁਹਾਡੀ ਯਾਦ ਦਾ ਬੱਧਾ ਤੁਹਾਨੂੰ ਆਪਣੀ ਵੱਲ ਖਿੱਚਦਾ ਰਿਹਾ ਹੈ। ਇਹ ਜੋ ਤੁਹਾਨੂੰ ਆਨੰਦ ਅੰਦਰੋਂ ਆਉਂਦਾ ਹੈ ਇਹ ਉਸ ਦਾ ਹੈ। ਉਹ ਸਦਾ ਪ੍ਰੇਮ ਹੈ 'ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ' ਤੇ ਮਿਲਦਾ ਬੀ ਪਿਆਰ ਨਾਲ ਹੀ ਹੈ। ਉਹ ਸਾਰੇ ਹੈ,
1. ਇਹ ਤੁਕ ਪ੍ਰਭਾਤੀ ਮਹਲਾ ੧ ਵਿਚ ਹੈ।
ਅੰਦਰ ਬਾਹਰ ਹੈ, ਅੰਦਰ ਹੋਣ ਕਰਕੇ ਬਾਹਰ ਢੂੰਡਣਾ ਨਹੀਂ ਪੈਂਦਾ। ਪਿਆਰ ਨਾਲ ਯਾਦ ਕਰਦਿਆਂ ਹੀ ਆਪਣਾ ਆਪ ਲਖਾ ਦੇਂਦਾ ਹੈ। ਉਸ ਪਿਆਰੇ ਨਾਲ ਜੁੜੇ ਰਹਿਣਾ ਜੀਵਨ ਹੈ ਤੇ ਓਸ ਤੋਂ ਵਿਛੁੜਨਾ ਮੌਤ ਹੈ। ਇਸੇ ਮੇਲ ਨੂੰ ਕਿਹਾ ਗਿਆ ਸੀ ਕਿ 'ਤੂੰ ਆਤਮਾਂ ਹੈ।" ਇਹ ਅਸਲੀ ਜੀਵਨ ਹੈ, ਸੰਸਾਰ ਏਸ ਜੀਵਨ ਤੋਂ ਬਾਹਰ ਹੈ; ਏਸੇ ਕਰਕੇ ਦੁਖੀ ਹੈ। ਏਸ ਜੀਵਨ ਬਿਨਾਂ ਜੋ ਜੀਵਨ ਹੈ ਉਹ ਜੀਵਨ ਨਹੀਂ" : ਇਹ ਕਹਿਕੇ ਆਪ ਖੱਬੇ ਪਾਸੇ ਤੱਕੇ ਤੇ ਬੇਲੇ: 'ਮਰਦਾਨਿਆ! ਰਬਾਬ ਵਜਾ ਕਿ ਬਾਣੀ ਆਈ ਹੈ'। ਆਪ ਤਾਂ ਕਹਿੰਦੇ ਹੀ ਲਿਵ ਲੀਨ ਹੋ ਗਏ ਤੇ ਮਰਦਾਨੇ ਨੇ ਇਕ ਸਾਜ਼ ਵਜਾਇਆ ਜੋ ਸਰੋਦੇ ਨਾਲ ਕੁਛ ਮਿਲਦਾ ਜੁਲਦਾ ਸੀ, ਮੈਨੂੰ ਪਿਛੋਂ ਪਤਾ ਲੱਗਾ ਕਿ ਇਸ ਦਾ ਨਾਉਂ ਰਬਾਬ ਹੈ ਅਰ ਪਿਆਰੇ ਦੇ ਪਿਆਰੇ ਜੀ ਦੀ ਵਿਉਂਤ ਦਾ ਹੈ। ਸਾਜ਼ ਇਹ ਐਡਾ ਸੁਰੀਲਾ ਸੀ ਕਿ ਛਿੜਦਿਆਂ ਹੀ ਜੀ ਜੁੜ ਗਿਆ। ਡਾਢੀ ਹੀ ਪਿਆਰੀ ਸੁਰ ਨਾਲ ਗਾਵਣਹਾਰ ਨੇ ਇਹ ਗਾਂਵਿਆ:
ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥
ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥
ਰਹਾਉ॥ ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥
ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥
(ਅੰਕ-੧੨੩੨)
ਜਦ ਸਮਾਪਤੀ ਹੋਈ ਤੇ ਪਿਤਾ ਜੀ ਨੇ ਫੇਰ ਆਪ ਅੱਗੇ ਘਰ ਚੱਲਣ ਲਈ ਬੇਨਤੀ ਕੀਤੀ। ਪਿਆਰੇ ਦੇ ਪਿਆਰੋ ਜੀ ਨੇ ਆਯਾ ਕੀਤੀ ਕਿ ਅਸੀਂ ਏਸ ਮਨ ਵਿਚ ਹੀ ਚੰਗੇ ਹਾਂ ਕਿ ਜਿਥੇ ਪਿਆਰੀ ਪੁਤ੍ਰੀ ਵਾਹਿਗੁਰੂ ਨੂੰ ਵਾਜਾਂ ਮਾਰਦੀ ਰਹੀ ਹੈ, ਪਰੰਤੂ ਮੇਰੇ ਥਿੜਕਦੇ ਬੁੱਲਾਂ ਦੀ ਅਤੇ ਮਾਤਾ ਪਿਤਾ ਜੀ ਦੀ ਹੱਥ ਬੰਨ੍ਹਵੀਂ ਅਰਜ਼ੋਈ ਫੇਰ ਹੋਈ ਤੇ ਦੀਨ ਦਿਆਲ ਜੀ ਨੇ ਪਰਵਾਨ ਕਰ ਲਿਆ ਅਰ ਸਾਡੇ ਪਾਪੀਆਂ ਦੇ ਰਾਜਸੀ ਮਕਾਨ ਵਿਚ ਚਰਨ ਪਾਏ।
ਸਾਡੇ ਲਈ ਹੁਣ ਚਾਉ ਖੁਸ਼ੀਆਂ, ਅਨੰਦ, ਮੰਗਲ, ਬਿਨੋਦ ਅਚਰਜ ਰੰਗਾਂ ਦੇ ਖੁੱਲ੍ਹ ਪਏ। ਮੈਂ ਕੀਹ ਆਖਾਂ, ਸਾਡਾ ਅੱਜ ਜੀਵਨ ਹੀ ਹੋਰ ਹੋ ਗਿਆ। ਪਿਆਰੇ ਦੇ ਪਿਆਰੇ ਜੀ ਦੀ ਸੇਵਾ ਦੇ ਰੰਗ ਵਿਚ ਜੋ ਰਸ ਸੀ ਸੋ ਸਾਨੂੰ ਹੀ ਪਤਾ ਹੈ। ਉਸ ਰੰਗ ਨੂੰ ਦੱਸ ਸਕਣਾ ਖਰਾ ਕਠਨ ਹੈ।
1. ਇਹ ਸ਼ਬਦ ਰਾਗੂ ਸਾਰੰਗ ਅਸਟਪਦੀਆਂ ਮਹਲਾ ੧ ਘਰੁ ੧ ਵਿਚ ਹੈ।
ਅੱਜ ਦਿਨ ਤੱਕ ਮੈਨੂੰ ਕੀਹ ਪਤਾ ਸੀ ਕਿ ਕੀਹ ਹੋ ਰਿਹਾ ਹੈ? ਮੈਨੂ ਕੌਣ ਖਿੱਚ ਰਿਹਾ ਹੈ? ਮੈਂ ਕਿੱਧਰ ਜਾ ਰਹੀ ਹਾਂ? ਹੁਣ ਸਾਰੇ ਪਤੇ ਲੱਗਾ। ਭਾਵੇਂ ਇਨ੍ਹਾਂ ਪਤਿਆਂ ਤੋਂ ਬਿਨਾਂ ਜੋ ਬੀਜ ਮੇਰੇ ਅੰਦਰ ਉਗਿਆ ਤੇ ਮੌਲ ਪਿਆ ਸੀ ਉਹ ਠੀਕ ਸੀ, ਪਰ ਪਤੇ ਲੱਗਕੇ ਕੁਛ ਹੋਰ ਧਿਰਵਾਸ ਤੇ ਭਰੋਸੇ ਦਾ ਰੰਗ ਹੋ ਗਿਆ। ਮੇਰੇ ਪਿਆਰੇ ਦੇ ਪਿਆਰੇ ਸ੍ਰੀ ਸਤਿਗੁਰ ਨਾਨਕ ਦੇਵ ਜੀ ਸਨ। ਹਾਂ, ਇਕ ਦਿਨ ਕਿਸੇ ਗੁੰਮੜਾਈ ਵਿਚ ਪਿਆਰੇ ਜੀ ਦੇ ਮੂੰਹੋਂ ਬੀ ਇਹ ਨਾਉਂ ਨਿਕਲਿਆ ਸੀ, ਪਰ ਮੈਂ ਅੱਲ੍ਹੜ ਨੂੰ ਤਦੋਂ ਕੋਈ ਬਹੁ ਨਾ ਪਿਆ।
ਹੁਣ ਮੈਨੂੰ ਪਤਾ ਲੱਗ ਚੁਕਾ ਸੀ ਕਿ ਰਬਾਬ ਵਜਾਉਣ ਵਾਲਾ ਮਰਦਾਨਾ ਗੁਰੂ ਜੀ ਦਾ ਨਿਜ ਸੇਵਕ ਸੀ ਜੋ ਸ੍ਰੀ ਗੁਰੂ ਜੀ ਦਾ ਕੀਰਤਨੀਆਂ ਸੀ। ਦੇ ਚਾਰ ਦਿਨ ਪਹਿਲੇ ਤੋਂ ਜੋ ਚੰਗੇ ਲੱਗਣ ਵਾਲੇ ਮਨੁੱਖ ਮੈਨੂੰ ਬਨ ਵਿਚ ਗਾਉਂਦੇ ਯਾ ਪਤੇ ਪੁੱਛਦੇ ਮਿਲੇ ਸਨ, ਉਹ ਭਾਈ ਭਗੀਰਥ, ਭਾਈ ਸੀਹਾਂ ਤੇ ਤਾਰਾ ਜੀ ਸਨ ਜੋ ਸ੍ਰੀ ਸਤਿਗੁਰੂ ਜੀ ਦੇ ਪਿਆਰੇ ਸਿੱਖ ਸਨ। ਜੋ ਉਨ੍ਹਾਂ ਦੇ ਪ੍ਰਦੇਸ਼ਾਂ ਤੋਂ ਘਰ ਆਇਆਂ ਦੇ ਦਰਸ਼ਨ ਨੂੰ ਆਏ ਸਨ, ਪਰ ਉਹਨਾਂ ਨੂੰ ਪਤਾ ਲਗਾ ਸੀ ਕਿ ਆਪ ਝਨਾਂ ਵੱਲ ਦਾ ਰੁਖ ਲੈਕੇ ਗਏ ਹਨ। ਉਹ ਸੂੰਹਾਂ ਲੈਂਦੇ ਤੇ ਪਤੇ ਕੱਢਦੇ ਕੁਛ ਅੱਗੇ ਅੱਪੜ ਪਏ ਸਨ। ਏਸ ਥਾਵੇਂ ਜਿਥੇ ਕਿ ਓਹ ਅੱਪੜੇ ਓਹ ਜਾਣਦੇ ਸਨ ਕਿ ਸਤਿਗੁਰ ਨੇ ਪੁੱਜਣਾ ਹੈ। ਕਿਉਂਕਿ ਭਾਈ ਤਿਲੋਕੇ-ਮੇਰੇ ਪਿਆਰ ਦੀ ਮੌਤ ਤੇ ਮੇਰੇ ਵੈਰਾਗ ਦੀ ਵਾਰਤਾ ਗੁਰੂ ਜੀ ਦੇ ਸਿਖਾਂ ਵਿਚ ਅੱਪੜ ਚੁਕੀ ਸੀ ਤੇ ਬੇਬੇ ਜੀ ਦਾ ਖਿਆਲ ਸੀ ਕਿ ਸਤਿਗੁਰ ਝਨਾਉਂ ਦੇ ਰੁਖ ਨੂੰ ਜੋ ਹੋਏ ਹਨ ਓਹ ਬੀਬੀ ਜੀ ਨੂੰ ਜ਼ਰੂਰ ਤਾਰਣ ਵਾਸਤੇ ਜਾਣਗੇ। ਬੇਬੇ ਜੀ ਦੇ ਅਨੁਮਾਨ ਤੋਂ ਸਮਾਧੀ-ਦਰਸ਼ਨ ਨੇ ਸੀ ਸਿੱਖਾਂ ਨੂੰ ਇਹੋ ਪਤਾ ਦਿੱਤਾ ਸੀ।
ਏਹ ਸਾਰੇ ਪਿਆਰੇ ਦਰਸ਼ਨਾਂ ਲਈ ਆਏ ਸਨ ਅਤੇ ਗੁਰੂ ਜੀ ਜਦ ਮੁਹਾੜਾਂ ਮੋੜਨ ਤਾ ਇਹ ਬੇਨਤੀ ਕਰਨ ਕਿ ਬੇਬੇ ਜੀ ਬਿਨੈ ਕਰਦੇ ਹਨ ਕਿ ਘਰ ਅੱਪੜੋ ਤੇ ਦਰਸਨ ਦਿਓ। ਸ੍ਰੀ ਗੁਰੂ ਜੀ ਏਥੇ ਆਪਣੇ ਪਿਆਰੇ ਸਿੱਖ ਦੇ ਦਿਤੇ ਬਚਨਾਂ ਨੂੰ ਪੂਰਾ ਕਰਨ ਤੇ ਸਾਨੂੰ ਤਾਰਨ ਵਾਸਤੇ ਆਏ ਸਨ ਅਤੇ ਮੈਂ ਘੋਲੀ ਤੇ ਸਦਕੇ ਹਾਂ ਸਾਰੀ ਉਸ ਜੋਤਿ ਨਿਰੰਜਨੀ ਦੇ ਚਰਨਾਂ ਤੋਂ, ਪਿਆਰੇ ਸਿਖਾਂ ਨੂੰ ਆਖਣ ਲੱਗੇ: 'ਬੇਬੇ ਨਾਨਕੀ ਭੈਣ ਹੈ, ਪਰ ਇਹ ਭਾਗਵੰਤੀ ਬੀ ਪੁੱਤ੍ਰੀ ਹੋ ਦਿੱਸੀ ਹੈ। ਹੁਣ ਕੁਝ ਦਿਨ ਅਸਾਂ ਇਸ ਪਾਸ ਕੱਟਣੇ ਹਨ ਫਿਰ ਚੱਲਾਂਗੇ ਤੇ ਦਰਸ਼ਨ ਬੇਬੇ ਜੀ ਨੂੰ ਅੱਜ ਹੋ ਜਾਣਗੇ।' ਮੈਂ ਇਸ ਗਰੀਬ ਨਿਵਾਜਤਾ ਦੇ ਪਿਆਰ ਨੂੰ, ਜੋ ਉਸ ਨਿਮਾਣਿਆਂ
ਹੁਣ ਮੈਨੂੰ ਪਤਾ ਲੱਗਾ ਕਿ ਸਾਡੇ ਤੱਪੇ ਵਿਚ ਫਿਰਣਾ ਤੇ ਜੋਧ ਗੁਰਮੁਖ ਦੋ ਪਿਆਰੇ ਤੇ ਹੋਰ ਅਨੇਕਾਂ ਸਿਖ ਮੇਰੇ ਸੱਚੇ ਪਿਤਾ ਗੁਰੂ ਨਾਨਕ ਦੇਵ ਦੇ ਤਾਰੇ ਅਰ ਉਸ ਜੋਤਿ ਨਿਰੰਜਨੀ ਵਾਹਿਗੁਰੂ ਜੀ ਦੇ ਪ੍ਰੇਮ ਵਿਚ ਮੱਤੇ ਵਸਦੇ ਹਨ। ਕੌਣ ਜਾਣਦਾ ਸੀ ਕਿ ਐਸੇ ਹੀਰੇ ਸਾਝੇ ਰਾਜ ਵਿਚ ਲੁਕੇ ਪਏ ਹਨ। ਇਨ੍ਹਾਂ ਪਿਆਰਿਆਂ ਦਾ ਆਪਣਾ ਸਤਿਸੰਗ ਸੀ ਅਰ ਇਨ੍ਹਾਂ ਨੂੰ ਮਿਲਣ ਵਾਸਤੇ ਮੈਨੂੰ ਚੰਗਾ ਲੱਗਣ ਵਾਲਾ ਮਨੁੱਖ ਸਾਡੇ ਨਗਰ ਆਇਆ ਸੀ। ਨਿਰੰਜਨ ਥਾਉਂ ਵੇਖਕੇ ਆਪਣੇ ਨਿਰੰਕਾਰ ਦੇ ਪਿਆਰ ਤੇ ਪ੍ਰੇਮ ਵਿਚ ਉਹ ਮਸਤ ਬੈਠਾ ਸੀ, ਜਦੋਂ ਮੇਰੇ ਪਾਪੀ ਹੱਥਾਂ ਨੇ ਉਸ ਨੂੰ ਵਿੰਨ੍ਹ ਘੱਤਿਆ ਸੀ। ਉਸ ਗੁਰੂ ਸੁਆਰੇ. ਗੁਰੂ ਪਿਆਰੇ ਦਾ ਨਾਉਂ ਭਾਈ ਤਿਲੋਕਾ ਸੀ ਅਤੇ ਬਿਰਧ ਪੁਰਖ ਭਾਈ ਭਗੀਰਥ ਦਾ ਉਹ ਪੁਤੁ ਸੀ। ਸ੍ਰੀ ਗੁਰੂ ਜੀ ਇਸ ਪਿਆਰੇ ਨੂੰ ਬਹੁਤ ਪਿਆਰ ਕਰਦੇ ਸੌ ਤੋਂ ਇਸ ਨੂੰ ਆਪ ਨੇ ਛੋਟੀ ਉਮਰ ਵਿਚ ਹੀ ਪੂਰਨ ਪੁਰਖ ਬਣਾ ਦਿਤਾ ਸੀ। ਜਿਸ ਦਿਨ ਮੇਰੇ ਇਨ੍ਹਾਂ ਹੱਥਾਂ ਨੇ ਤੀਰ ਮਾਰਿਆ ਉਸ ਚੰਗੇ ਨੇ ਅਜੇ ਬਾਈ ਹੁਨਾਲ ਸਿਆਲ ਮਸਾਂ ਵੇਖੋ ਸੇ। ਹਾਂ, ਅੱਜ ਪਤਾ ਲੱਗਾ ਕਿ ਜਿਸ ਨੂੰ ਮੈਂ ਮਾਰਿਆ ਉਹ ਮੈਨੂੰ ਆਤਮਾ ਦੀ ਜਿੰਦ ਵਿਚ ਜਿਵਾਲ ਗਿਆ ਹੈ, ਜਿਸ ਦੇ ਪੁੱਤ੍ਰ ਨੂੰ ਮੈਂ ਵਿਛੋੜਿਆ ਉਹ ਅੱਜ ਮੇਰੇ ਘਰ ਮੈਨੂੰ ਪੁਤ੍ਰੀ ਦੀ ਤਰ੍ਹਾਂ ਦੇਖ ਰਿਹਾ ਹੈ, ਅਰ ਭਾਣਾ ਕਹਿੰਦਾ ਹੈ ਤੇ ਮੇਰਾ ਔਗੁਣ ਨਹੀਂ ਚਿਤਾਰਦਾ। ਜਿਸ ਸਤਿਗੁਰੂ ਦਾ ਲਾਡਲਾ ਸਿਖ ਮੈਂ ਚੜ੍ਹਦੀ ਜਵਾਨੀ ਵਿਚ ਵਿੰਨ੍ਹ ਘੋਤਿਆ ਉਹ ਪਤਿਤ ਪਾਵਨ ਮੈਨੂੰ 'ਕਾਕੀ' ਆਖ ਰਿਹਾ ਹੈ। ਤਦੇ ਤਾਂ ਏਹ ਗੁਰੂ ਕੇ ਸਿੱਖ ਭਾਈ ਭਾਈ ਕਰਕੇ ਇਕ ਦੂਏ ਨੂੰ ਕਦੇ ਹਨ। ਪ੍ਰੇਮ ਤਾਂ ਸਾਰਾ ਇਨ੍ਹਾਂ ਕੋਲ ਹੈ, ਦੂਈ ਤੇ ਦੁੱਖ ਕਿਤੇ ਲਾਗੇ ਨਹੀ ਫਟਕਦੀ, ਅਮਿਤ ਬਖਸ਼ਿਸ਼ ਇਨ੍ਹਾਂ ਦੇ ਘਰ ਹੈ, ਧੰਨ ਇਹ ਸਤਿਸੰਗ ਹੈ।
ਮੈਨੂੰ ਆਪਣੇ ਰੰਗਾਂ ਵਿਚ ਮੱਤੀ ਨੂੰ ਕੀ ਪਤਾ ਸੀ ਕਿ ਜਗਤ ਵਿਚ ਦੁਖ ਬੀ ਕੋਈ ਸ਼ੈ ਹੈ। ਹੁਣ ਪਤਾ ਲੱਗਾ ਕਿ ਸ੍ਰਿਸ਼ਟੀ ਭਾਰ ਨਾਲ ਦੱਬੀ ਪਈ ਹੈ, ਸਾਰਾ ਦੇਸ਼ ਹਾਹਾਕਾਰ ਕਰ ਰਿਹਾ ਹੈ, ਪਾਪ ਦੀ ਕਾਲੀ ਰਾਤ ਪੈ ਰਹੀ ਹੈ ਅਤੇ ਉਸ ਹਨੇਰੇ ਦੇ ਕੱਟਣ ਲਈ ਸਤਿਗੁਰ ਨਾਨਕ ਦੇਵ ਜੀ ਆਏ ਹਨ, ਜਿਨ੍ਹਾਂ ਨੇ ਐਸੇ ਗੁਰਮੁਖ ਪਿਆਰੇ ਪੈਦਾ ਕੀਤੇ ਹਨ ਜੋ ਸੰਸਾਰ ਨੂੰ ਤਾਰਦੇ ਹਨ। ਸਾਰੇ ਨਗਰ ਵਿਚ
ਵਾਹ ਵਾਹ, ਪਿਆਰੇ ਸਤਿਗੁਰੂ ਜੀ ਸਾਡੇ ਘਰ ਆਏ ਹਨ। ਮਾਂ ਪਿਉ ਤਾਂ ਕਰਨ ਜੋ ਕੁਛ ਵਡਿਆਂ ਦੇ ਘਰ ਆਇਆਂ ਕਰੀਦਾ ਹੈ। ਮੈਂ ਮੂਰਖ, ਜੋ ਭੁੱਲੀ ਰਹੀ ਤੇ ਹੱਯਾ ਕਰਦੀ ਤਾਰੀ ਗਈ ਤੇ ਫੇਰ ਵਡਿਆਈ ਗਈ, ਹਾਂ, ਮੈਂ ਅਲ੍ਹੜ, ਜਨਮ ਤੋਂ ਬੇ-ਪਰਵਾਹ ਤੇ ਬੇਖਬਰ, ਮੁਗਧ ਅਜਾਣ ਕੀ ਜਾਣਾ ਕਿ ਇੱਡੇ ਵੱਡੇ ਦਾਤੇ ਦਾ ਸਾਗਤ ਕਿੰਞ ਪੂਰਾ ਪੂਰਾ ਕਰੀਦਾ ਹੈ ਤੇ ਪਿਆਰੇ ਦੇ ਪਿਆਰੇ ਦੀ ਖੁਸ਼ੀ ਕੀਕੂ ਚੁੰਡੀਦੀ ਹੈ ਤੇ ਅਦਬ ਕੀਕੂੰ ਕਰੀਦਾ ਹੈ। ਮੈਂ ਤਾਂ ਜੋ ਜੀ ਆਈ ਪਿਆਰੇ ਸਤਿਗੁਰੂ ਜੀ ਨੂੰ ਕਹਿ ਦੇਂਦੀ ਸੀ। ਮੈਂ ਹੱਥ ਬੰਨ੍ਹ ਕੇ ਆਖਿਆ"ਹੋ ਤਾਣ ਕਰਤਾ ਜੀ! ਇਸ ਮੂਰਖ ਨੂੰ ਕੁਛ ਅਕਲ ਨਹੀਂ, ਸਾਰੇ ਮੇਰੇ ਆਖਦੇ ਹਨ ਕਿ ਅੱਜ ਬੜੀ ਖੁਸ਼ੀ ਕਰੋ, ਮੈਂ ਕੀ ਖੁਸ਼ੀ ਕਰਾਂ? ਅਜਾਣ ਹਾਂ, ਸਮਝ ਨਹੀਂ ਸਕਦੀ। ਏਹ ਦਾਨ ਕਰੋ ਜੋ ਮੈਨੂੰ ਫਿਰ ਵਿਸਾਰਾ ਨਾ ਹੋਵੇ। ਇਹ ਜੋ ਨਾਮ ਦੀ ਬਖਸ਼ਿਸ਼ ਹੋਈ ਹੈ ਤੇ ਅੰਦਰ ਸੱਰਾ ਹੋ ਕੇ ਭਾਸ ਰਹੀ ਹੈ, ਇਹ ਸਦਾ ਮਿਲੀ ਰਹੇ। ਇਕ ਤਾਂ ਮੈਨੂੰ ਇਹ ਖੁਸ਼ੀ ਲਗਦੀ ਹੈ। ਇਹ ਦਾਨ ਕਰੋ ਜੋ ਇਸ ਅਭਾਗ ਪਰ ਹੁਣ ਸੁਭਾਗ ਨਗਰੀ ਵਿਚ ਆਪਣੇ ਪਵਿਤ੍ਰ ਹੱਥਾਂ ਨਾਲ ਧਰਮਸਾਲ ਦੀ ਨੀਂਹ ਧਰੋ, ਜਿਥੇ ਆਪ ਦੇ ਪਿਆਰਿਆਂ ਦਾ ਸਤਿਸੰਗ ਹੋਇਆ ਕਰੋ ਅਤੇ ਦਇਆ ਕਰੋ ਜੋ ਸ਼ਹਿਰ ਦੇ ਲੋਕ, ਜੇ ਮੇਰੇ ਵਾਂਗ ਅੱਲ੍ਹੜ ਤੇ ਅੰਞਾਣੇ ਹਨ, ਆਪ ਦੀ ਸ਼ਰਨੀ ਲੱਗਰੇ ਸਿੱਖੀ ਦੇ ਰਸਤੇ ਪੈਕੇ ਤਰ ਜਾਣ। ਦੂਜੀ ਮੈਨੂੰ ਖੁਸ਼ੀ ਇਹ ਲੱਗਦੀ ਹੈ।"
ਪਿਆਰੇ ਤਾਣ ਕਰਤਾ ਜੀ ਮੇਰੀ ਅਰਜ਼ੋਈ ਸੁਣਕੇ ਖੁਸ਼ੀ ਹੋਏ। ਉਹ ਦਾਸਾਂ ਦੇ ਮਾਣ ਤੋਂ ਅਨਾਥਾਂ ਦੇ ਤਾਣ ਸੋ, ਆਪ ਜੀ ਨੇ ਉਮਾਹ ਨਾਲ ਧਰਮਸਾਲ ਦੀ ਨੀਂਹ ਧਰੀ। ਜਿਥੇ ਧਰਮਸਾਲਾ ਉਸਰਨੀ ਸੀ ਉਥੇ ਬੈਠਕੇ ਸਾਰੇ ਪਿਆਰਿਆਂ ਨੂੰ ਨਾਮ ਅੰਮ੍ਰਿਤ ਪਿਲਾਇਆ ਤੇ ਸੱਚੇ ਮਾਰਗ ਪਾ ਦਿੱਤਾ। ਸਾਰਾ ਦਿਨ ਇਸ ਤਰ੍ਹਾਂ ਜੀਅਦਾਨ ਦੇਕੇ ਪਿਆਰੇ ਸਤਿਗੁਰਾਂ ਨੇ ਨਗਰੀ ਤਾਰ ਦਿੱਤੀ। ਸੰਝ ਨੂੰ ਸੋਦਰ ਦੀ ਚੌਂਕੀ ਲੱਗੀ। ਫਿਰ ਉਹ ਆਰਤੀ ਸ੍ਰੀ ਗੁਰੂ ਜੀ ਨੇ ਆਪ ਪੜ੍ਹੀ ਕਿ ਜਿਸ ਨੂੰ ਸੁਣਦਿਆਂ ਸਾਰ ਆਤਮਾ ਦਾ ਲਹਿਰਾ ਅਪਣੇ ਵਿਚ ਲੈ ਜਾਂਦਾ ਹੈ।
ਹੋ ਅਤਿੱਥੀ ਰਾਹੀ। ਇਹ ਉਹ ਥਾਉਂ ਹੈ ਜਿਥੇ ਪਿਆਰੇ ਜੀ ਸ਼ਹੀਦ ਹੋਏ ਸੇ, ਜਿਥੇ ਮੈਂ ਪਿਆਰੇ ਦੇ ਪਿਆਰੇ ਜੀ ਨੂੰ ਬਰਸਾਂ ਅਰਾਧਿਆ ਸੀ, ਜਿਥੇ ਸਤਿਗੁਰ
ਸ੍ਰੀ ਗੁਰੂ ਜੀ ਸਾਰਾ ਕੱਤਕ ਤੇ ਸਾਰਾ ਮੱਘਰ ਸਾਡੇ ਨੱਗਰ ਹੀ ਰਹੇ, ਤੱਪਾ ਤੇ ਲਾਗੇ ਦੇ ਗਿਰਾਈਂ ਦੂਰ ਦੂਰ ਤੱਕ "ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ" ਹੋ ਗਿਆ। ਬੜੇ ਬੜੇ ਅਧਮ ਜੀਵ ਤਰ ਗਏ। ਹੁਣ ਆਪ ਨੇ ਕਿਸੇ ਹੋਰ ਧਰਤੀ ਨੂੰ ਤਾਰਨ ਲਈ ਜਾਣਾ ਸੀ, ਮੇਰਾ ਪਿਆਰ ਕਦ ਇਹ ਸਹਿ ਸਕਦਾ ਸੀ ਕਿ ਉਹ ਵਿਛੁੜਨ? ਪਰ ਹੁਣ ਮੇਰੇ ਪਿਆਰ ਦਾ ਅਕਾਸ਼ ਤੇ ਹੱਦਾਂ ਉਚੇਰੀਆਂ ਹੋ ਗਈਆਂ ਸਨ। ਉਹਨਾਂ ਦਾ ਅਵਤਾਰ ਸੰਸਾਰ ਪਰ ਪ੍ਰਾਣੀ ਮਾਤ੍ਰ ਲਈ ਸੀ ਤੇ ਮੈਨੂੰ ਇਹ ਜਾਪਦਾ ਸੀ ਕਿ ਉਹਨਾਂ ਦੀ ਪ੍ਰਸੰਨਤਾ ਵਿਚ ਪ੍ਰਸੰਨ ਤੋਂ ਉਹਨਾਂ ਦੀ ਆਸ਼ਾ ਵਿਚ ਹਾਜ਼ਰ ਇਹ ਮੇਰਾ ਅਦਬ ਵਾਲਾ ਪ੍ਰੇਮ ਹੋ ਸਕਦਾ ਹੈ। ਜੀ ਖੁਸਦਿਆਂ ਤੇ ਕਾਲਜੇ ਵਿਚ ਤੀਰ ਵਜਦਿਆਂ ਇਸ ਉੱਚੇ ਭਾਵ ਨੇ ਮੈਨੂੰ ਪਹਿਲੇ ਦਿਨਾਂ ਦੇ ਹੱਦ ਬੰਨੇ ਵਾਲੇ ਪਿਆਰ ਵਿਚ ਨਹੀਂ ਘੁੱਟਿਆ। ਮੈਂ ਖੁਸ਼ ਸੀ ਅਰ ਇਹ ਅਰਦਾਸ ਕਰਦੀ ਸਾਂ:-
ਜਿਨ੍ਹ ਰਾਹੀਂ ਚੱਲੋ ਹੋ ਸਤਿਗੁਰ! ਮੁੜ ਉਨ੍ਹ ਰਾਹੀਂ ਆਣਾ।
ਦਿਲ ਮੇਰੇ ਵਿਚ ਵਾਸ ਰਹੇ ਜਦ ਅੱਖ ਉਹਲੇ ਹੋ ਜਾਣਾ।
ਯਾਦ ਰੂਸਾਂ ਜੋ ਬਖਸ਼ੀ ਆਪੇ ਉਸ ਨੂੰ ਆਪ ਪੁਗਾਣਾਂ,-
ਇਕ ਦਮ ਕਦੇ ਨ ਵਿਸਰ ਸਾਨੂੰ, ਚਰਨਾਂ ਵਿਚ ਰਹਾਣਾਂ।
ਯਾਦ ਅਸਾਡੀ ਪਵੇ ਜਿ ਦਿੱਲੀ ਇਸ ਨੂੰ ਖਿੱਚ ਰਖਾਣਾਂ।
ਅੱਜ ਚਲੇ ਹੋ ਜੇ ਸਤਿਗੁਰ ਜੀ! ਮੁੜ ਬੀ ਫੇਰਾ ਪਾਣਾਂ।
ਰੁਲਦਿਆਂ ਖੁਲਦਿਆਂ, ਨੀਵਿਆਂ ਕੋਲੋਂ ਲੜ ਨਾ ਕਦੇ ਛੁਡਾਣਾਂ।
ਇਸ ਤਰ੍ਹਾਂ ਦੇ ਪਿਆਰ ਬਿਰਹੋਂ ਦੇ ਸਾਡੇ ਰੰਗਾਂ ਵਿਚ ਸਤਿਗੁਰਾਂ ਨੇ ਤਿਆਰੀ ਕਰ ਲਈ। ਤੁਰਨ ਦੇ ਦਿਨਾਂ ਤੋਂ ਪਹਿਲੇ ਮੇਰੇ ਵਿਆਹ ਦੀ ਗੱਲ ਛਿੜੀ, ਪਿਤਾ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ। ਜਦ ਆਪ ਜੀ ਨੇ ਕਿਰਪਾ ਕਰੋ ਨੇਤਰਾਂ ਨਾਲ ਮੇਰੀ ਵੱਲ ਤੱਕਿਆ ਤਾਂ ਮੈਂ ਚਰਨ ਪਕੜਕੇ ਰੋ ਪਈ ਤੇ ਬੇਨਤੀ ਕੀਤੀ:"ਹੈ ਜਾਣੀ ਜਾਣ ਜੀ! ਸੰਸਾਰ ਅਗਨਿ ਤੋਂ ਰੱਖ ਲਵੋ।"
ਆਖਣ ਲੱਗੇ "ਅਸਾਂ ਅੱਗ ਵਿਚ ਪਾਣੀ ਰੱਖਿਆ ਹੈ, ਤੇ ਬੰਧਨ ਵਿਚ ਮੁਕਤਿ ਰਖੀ ਹੈ, ਗ੍ਰਿਹਸਤ ਵਿਚ ਨਿਰਬਾਣ ਸਿਖਲਾਣ ਆਏ ਹਾਂ।" ਮੈਂ ਕਿਹਾ: 'ਸੱਤਿ ਬਚਨ! ਜੋ ਆਪ ਦਾ ਹੁਕਮ ਹੈ ਉਹ ਮੇਰਾ ਜੀਵਨ ਹੈ।" ਤਦ ਆਪ ਬੋਲੇ: "ਗ੍ਰਿਹਸਤੀ ਵਾਹਿਗੁਰੂ ਤੱਕ ਪਹੁੰਚੇ। 'ਵਾਹਿਗੁਰੂ ਦਾ ਪਿਆਰ' ਤੇ 'ਗ੍ਰਿਹਸਤ
ਫਿਰ ਮੇਰੇ ਪਿਤਾ ਵਲ ਤੱਕ ਕੇ ਕਹਿਣ ਲੱਗਾ: "ਇਸ ਲਾਡਲੀ ਨੂੰ ਦੁੱਖ ਨਾ ਦੇਣਾ, ਇਸ ਦੇ ਸਿਰ ਵਾਹਿਗੁਰੂ ਦਾ ਹੱਥ ਹੈ, ਇਹ ਜੋ ਕਰੇਗੀ ਉਹ ਮਾੜਾ ਨਹੀਂ ਬਹੇਗਾ, ਇਸ ਨੂੰ ਕਿਸੇ ਗੱਲੇ ਤੰਗ ਨਾ ਕਰਨਾ। ਸਹਿ ਸੁਭਾਵ ਜੇ ਇਹ ਚਾਹੇ, ਕਾਜ ਕਰ ਦੇਣਾ, ਜੇ ਇਹ ਨਾ ਚਾਹੇ ਤਾਂ ਨਾ ਕਰਨਾ। ਇਸ ਦੇ ਸਿਰ ਸਾਧ ਸੰਗਤ ਦੀ ਸੇਵਾ ਦਾ ਚੋਖਾ ਭਾਰ ਰਹੇਗਾ। ਸੁਰਤ ਇਸ ਦੀ ਨਾਮ ਦੇ ਘਰ ਰਸੀਆ ਹੈ ਚੁਕੀ ਹੈ, ਇਹ ਸੁਖੀ ਹੈ।"
ਫੇਰ ਮੇਰੇ ਵੀਰ ਦੇ ਸਿਰ ਹੱਥ ਫੇਰਕੇ 'ਹਰਿ ਦਾਸ' ਨਾਮ ਬਖਸ਼ਿਆ, ਆਖਣ ਲੱਗੇ : "ਸਿੱਖਾ! ਤੂੰ ਰਾਜ ਕਰੀਂ, ਤੇਰੀ ਭੈਣ ਜੋਗ ਕਰੇਗੀ। ਤੇਰੇ ਰਾਜ ਵਿਚ ਉਸ ਦਾ ਜੋਗ ਚੱਲੇਗਾ, ਅਰ ਉਸ ਦੇ ਜੋਗ ਨੂੰ ਤੇਰਾ ਰਾਜ ਸਹਾਰਾ ਦੇਵੇਗਾ, ਐਉਂ ਦੇਵੇਂ ਰਾਜ ਜੋਗ ਕਮਾਕੇ ਸਹਿਜ ਪਦ ਵਿਚ ਖੇਡੇਗੇ।" ਕੀਹ ਦੱਸਾਂ ਇਸ ਤਰ੍ਹਾਂ ਦੇ ਅਮਿੱਤ ਦਾਨ ਦੇਂਦੇ, ਬੱਦਲ ਦੀ ਤਰ੍ਹਾਂ ਵੱਸਦੇ ਪਿਆਰੇ ਜੀ ਕਿਸੇ ਹੋਰ ਟਿਕਾਣੇ ਨੂੰ ਚਲੇ ਗਏ। ਅਸੀਂ ਸ਼ਾਂਤਿ ਤੇ ਪਿਆਰ ਭਰੀ ਉਦਾਸੀ ਵਿਚ ਪੈ ਗਏ। ਪਰ ਨਿਤ ਦਾ ਸਤਿਸੰਗ, ਸੇਵਰ ਵੇਲੇ ਆਸਾ ਦੀ ਵਾਰ ਦਾ ਕੀਰਤਨ, ਸੰਝ ਨੂੰ 'ਸੋਦਰ' ਦੀ ਚੌਕੀ ਤੇ ਆਰਤੀ ਆਦਿ ਸੱਚੇ ਪਰ- ਚੇਵੇਂ ਸਾਡੇ ਨਾਲ ਸਨ। ਪਿਤਾ ਜੀ ਰਾਜ ਕਰਦੇ ਤੇ ਮੈਂ ਸੰਗਤ ਦੀ ਸੇਵਾ ਕਰਦੀ ਸਾਂ। ਇਸ ਤਰ੍ਹਾਂ ਜਦ ਵੀਰ ਜੀ ਰਾਜ ਭਾਗ ਤੋਂ ਆਏ ਤਾਂ ਗੁਰ ਵਾਕ ਸਫਲ ਹੋਏ। ਇਸੇ ਤਰ੍ਹਾਂ ਮੇਰੀ ਪੰਜਾਹ ਵਰ੍ਹੇ ਦੀ ਉਮਰ- ਜੋ ਮੈਨੂੰ ਧੁਰੋਂ ਮਿਲੀ ਸੀ-ਬਿਤੀਤ ਹੋਈ।
ਹਾਂ, ਮੁਸਾਫ਼ਰ! ਏਥੇ ਇਕ ਅਨਜਾਣ ਗਰੀਬ ਸਿਖ ਮੁਸਾਫਰ ਬਾਣੀ ਪੜ੍ਹਦਾ ਬੈਠਾ ਸੀ, ਜੇ ਇਕੱਲਾ ਸੀ ਅਰ ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਜੋ ਮੂਰਖ ਤੇ ਖੁਰਦਰੇ ਹੱਥਾਂ ਨਾਲ ਘਾਇਲ ਕੀਤਾ ਗਿਆ ਤੇ ਦੋ ਅੱਖਾਂ ਤੋਂ ਬਿਨਾਂ ਕਿਸੇ ਹੀ
1. ਕਬੀਰ ਜਉ ਗਿਹ ਕਰਹਿ ਤ ਧਰਮੁ ਕਰੁ (ਸਲੋਕ ਕਬੀਰ)
ਦੇ ਨੀਰ ਵਗੇ ਤੋਂ ਬਿਨਾਂ ਸਸਕਾਰਿਆ ਗਿਆ। ਉਹ ਗੁੰਮ ਆਇਆ ਤੋਂ ਗੁੰਮ ਗਿਆ, ਪਰ ਉਹ ਗੁਰ ਨਾਨਕ ਦੇਵ ਦੀ ਕਣੀ ਵਾਲਾ ਆਦਮੀ ਆਪਣੀ ਗੁੰਮ ਯਾਤ੍ਰਾ ਵਿਚ ਇਕ ਐਸਾ ਵਾਕ ਕਰ ਗਿਆ ਕਿ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤੱਪਿਓਂ ਟੁਰੇ ਸਨ, ਤਦ ਤੱਪੇ ਦੀ ਹੱਦ ਤੱਕ ਜੋ ਸਿੱਖ ਛੱਡਣ ਗਏ, ਉਨ੍ਹਾਂ ਦੀ ਗਿਣਤੀ ਨੋ ਸੌ ਤੋਂ ਵਧੀਕ ਸੀ। ਇਕ ਸਿਖ ਦੀ ਜਿੰਦੜੀ ਅਪਣੀ 'ਚੁੱਪ-ਅਵਾਜ਼' ਨਾਲ ਹਜ਼ਾਰਾਂ ਨੂੰ ਉਧਾਰਨੇ ਦਾ ਕਾਰਨ ਹੋਈ। ਉਹ ਪਿਆਰੀ ਆਤਮਾਂ ਏਥੇ ਬੈਠੀ ਸੀ, ਪਰ ਉਸਦੇ ਖੂਨ ਦੇ ਇਕ ਇਕ ਟੱਪੇ ਦੇ ਬਦਲੇ ਇਥੇ ਇਕ ਇਕ ਸਿਖ ਪੈਦਾ ਹੋਇਆ। ਹੋ ਮੁਸਾਫ਼ਰ! ਕੀ ਤੂੰ ਸਿਖ ਹੈਂ? ਸਿਖ ਕਿ ਸਿਖੀ ਕੀਹ ਹੁੰਦੀ ਹੈ? ਅਰ ਗੁਰੂ ਨਾਨਕ ਜੀ ਦੇ ਉਸ ਸੁਖ ਸੁਨੇਹੜੇ ਦਾ, ਜੋ ਉਸ ਨੇ ਦੇਕੇ 'ਤੋਟੇ ਪੱਖ' ਵਿਚੋਂ ਕੱਢ ਕੇ 'ਲਾਹੇ ਪੱਖ' ਵਿਚ ਲੋਕਾਂ ਨੂੰ ਪਾ ਦਿਤਾ, ਆਵਾਜਾ ਸੁਣ ਤੇ ਸਿਖ ਅਰ ਫੇਰ ਸੰਸਾਰ ਨੂੰ ਸਿਖਾ, ਅਰ ਦੇਖ ਕਿ ਇਕ ਸਿਖ ਵਿਚ ਕਿੰਨੀ ਸਮਰੱਥਾ ਹੁੰਦੀ ਹੈ! ਦੇਖ ਕਿ ਸਿਖ ਸਵਾ ਲੱਖ ਕਿਕੂ ਹੋ ਜਾਂਦਾ ਹੈ। ਭੇਟੇ ਦਾ ਸੁਭਾਉ ਲਾਹੇ ਦੇ ਘਰ ਕਿੱਕੂ ਆ ਵੱਸਦਾ ਹੈ?
ਇਹ ਕੁਛ ਆਖਣ ਮਗਰੋਂ ਉਹ ਸੂਰਤ ਚੁੱਪ ਹੋ ਗਈ, ਮੇਰੇ ਵਲੋਂ ਨਜ਼ਰ ਮੋੜਕੇ ਅਰਸ਼ਾਂ ਵੱਲ ਤੱਕੀ, ਫੇਰ ਮੇਰੇ ਵੱਲ ਤੱਕੀ ਤੇ ਬੋਲੀ:-
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ॥
ਜਿਉ ਰਾਖਹਿ ਕਿਰਪਾਧਾਰਿ ਤਿਵੈ ਸੁਖੁ ਪਾਈਐ॥੧॥
ਮੈ ਅੰਧੁਲੇ ਹਰਿ ਨਾਮੁ ਲਕੁਟੀ ਟੌਹਣੀ॥
ਰਹਉ ਸਾਹਿਬ ਕੀ ਟੇਕ ਨ ਮੋਹੇ ਮੋਹਣੀ॥੧॥ਰਹਾਉ॥
(ਅੰਕ: ਮ: ੧ ਅੰਕ ੭੫੨)
ਇਹ ਅਤਿ ਪਿਆਰ ਨਾਲ ਗਾਉਂਦੀ ਮੇਰੇ ਤੇ ਤਠ ਤੁਠ ਕੇ ਨਜ਼ਰ ਪਾਉਂਦੀ ਫੇਰ ਉਪਰ ਉੱਚੀ ਚੱੜਦੀ ਚੜ੍ਹਦੀ ਅਕਾਸਾਂ ਵਿਚ ਇਕ ਕਿਰਨ ਵਾਂਙੂ ਲਸਦੀ ਲਸਦੀ ਦੂਰ ਹੁੰਦੀ, ਮੱਧਮ ਪੈਂਦੀ ਅੰਤ ਗੁੰਮ ਹੋ ਗਈ। ਮੈਨੂੰ ਨੀਂਦ ਵਿਚ ਉਸ ਦੇ ਗੁੰਮ ਹੋ ਜਾਣ ਦਾ ਬਿਰਹਾ ਪਿਆ ਤੇ ਚਿਤ ਕੁਝ ਕਾਹਲਾ ਪਿਆ। ਉਸ ਕਾਹਲ ਵਿਚ ਜਾਗ ਖੁੱਲ੍ਹ ਗਈ। ਮੈਂ ਸਾਂ ਤੇ ਉਹ ਮੇਨ ਸੀ, ਏਕਾਂਤ ਤੇ ਸ਼ਾਂਤ ਸੀ, ਪਰ ਇਕ ਸੁਗੰਧੀ ਤੋਂ ਰਸ ਫੁਹਾਰ ਓਥੇ ਭਰੀ ਜਾਪਦੀ ਸੀ, ਜਿਸ ਦਾ ਛਿਣਕਾਉ ਮੇਰੋ ਲੂੰਆਂ ਨੂੰ ਛੁਹ ਛੁਹ ਕੇ ਅੰਦਰ ਸਿੰਜਰਦਾ ਸੀ ਤੇ ਅੰਦਰੋਂ ਕੋਈ ਙਰਨਾਟ ਛਿੜਕੇ
ਇਹ ਪੁਸੰਗ. ਇਹ ਵਾਰਤਾ ਬੜੀ ਅਸਚਰਜ ਹੈ। ਸਤਿਗੁਰ ਦੇ ਇਹੋ ਜਿਹੇ ਤਾਰਣਹਾਰ ਬਿਰਦ ਦੇ ਅਨੇਕਾਂ ਕੌਤਕ ਹੋਏ, ਜੋ ਸ਼ੋਕ ਹੈ ਕਿ ਲਿਖੇ ਨਹੀਂ ਗਏ, ਲਿਖਣ ਵਿਚ ਤਾਂ ਅਤਿ ਥੋੜੇ ਆਏ ਸਨ। ਹਾਂ ਕੌਣ ਸਮੇਂ ਦੇ ਵਲੂਟੇ ਚਿੱਠੇ ਖੂਹਲੇ ਤੇ ਵਾਚੇ। ਮੈਨੂੰ ਇਹ ਸੁਹਣੀ ਵਾਰਤਾ ਦਿੱਸੀ ਹੈ ਅਚਰਜ ਵਾਲੀ ਹੈ, ਸਿਖ੍ਯਾ ਵਾਲੀ ਹੈ; ਤਾਰਨਹਾਰ ਹੈ। ਮੇਰੇ ਤੇ ਇਸ ਦਾ ਉਪਕਾਰ ਹੋਇਆ ਹੈ।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥
ਸਾਵਧਾਨ ਏਕਾਗਰ ਚੀਤ॥
(ਗਉੜੀ ਮ: ੫)
...ਦਾ ਉਪਦੇਸ਼ ਮੇਰੇ ਹਿਰਦੇ ਤੇ ਲਿਖਿਆ ਗਿਆ ਹੈ। ਇਵੇਂ ਇਹ ਵਾਰਤਾ ਹੋਰਨਾਂ ਨੂੰ ਸੁਖ ਦਾਤੀ ਹੋ ਸਕਦੀ ਹੈ. ਇਸ ਲਈ ਮੈਂ ਸਵੇਰੇ ਹੀ ਸੁਪਨਾ ਚੇਤੇ ਕਰ ਕਰ ਘੋਖ ਘੋਖ ਕੇ ਯਾਦ ਕੀਤਾ ਤੇ ਚੇਤਾਵਨੀਆਂ ਲਿਖ ਲਈਆਂ ਜੋ ਕਿਵੇਂ ਕਿਸੇ ਲਿਖਤ ਵਿੱਚ ਆਕੇ ਕਿਸੇ ਸੁਭਾਗ ਲੇਖਣੀ ਦੇ ਰਸਤੇ ਗੁਰ ਯਸ਼ ਦੇ ਚਾਤ੍ਰਿਕ ਨੈਣਾਂ ਤੇ ਪਪੀਹੇ ਕੰਨਾਂ ਤਕ ਅਪੜਦੀ ਹਿਰਦਿਆਂ ਵਿਚ ਅੰਮ੍ਰਿਤ ਦੀ ਠੰਦ ਪਾਵੇ