ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥
(ਸੂਹੀ ਮਹਲਾ ੧)
ਮੈਂ ਅੱਜ ਘਰ ਜਾਣਾ ਬੀ ਭੁੱਲ ਗਈ ਸਾਂ। ਬਾਪੂ ਜੀ ਨੂੰ ਫ਼ਿਕਰ ਪੈ ਗਿਆ। ਡੋਲੀ ਗੋਲੀਆਂ ਤੇ ਅਸਵਾਰੀ ਮਸਾਲਾਂ ਨਾਲ ਲੈਕੇ ਮੈਨੂੰ ਢੂੰਡਦੇ ਘਰ ਲੈ ਜਾਣ ਵਾਸਤੇ ਆਏ। ਮੇਰੇ ਤੋਂ ਬਿਨਾਂ ਜਾਣੋ ਕੁਛ ਮਨੁੱਖ ਪਿਤਾ ਜੀ ਦੇ ਹੁਕਮ ਵਿਚ ਮੈਥੋਂ ਦੂਰ ਦੂਰ ਰਹਿਕੇ ਮੇਰੀ ਰਖ੍ਯਾ ਕਰਿਆ ਕਰਦੇ ਸਨ, ਓਹ ਮੈਨੂੰ ਬਨ ਵਿਚ ਇਕੱਲਿਆਂ ਛੱਡਕੇ ਡੇਰੇ ਨਹੀਂ ਸਨ ਗਏ, ਰਾਤ ਪੈ ਜਾਣ ਕਰਕੇ ਨੇੜੇ ਨੇੜੇ ਲੁਕਕੇ ਰਾਖੀ ਕਰ ਰਹੇ ਸਨ। ਮੈਂ ਹੁਣ ਘਰ ਗਈ ਤੇ ਤਾਂਘਾਂ ਨੇ ਹੋਰ ਤਿੱਖਾ ਰੰਗ ਫੜ ਲਿਆ। ਨਵੇਂ ਮਿਲੇ ਲੋਕਾਂ ਦਾ ਹਾਲ ਮੈਂ ਮਾਤਾ ਪਿਤਾ ਨੂੰ ਦੱਸਿਆ। ਅਸੀਂ ਸਾਰੇ ਸੋਚਾਂ ਤੇ ਤਾਂਘਾਂ ਵਿਚ ਸਾਂ।
ਹਾਤ ਅਸੀਂ ਤੁਏ ਜਣੇ ਏਹ ਤੁਕਾਂ ਪ੍ਯਾਰ ਨਾਲ ਪੜ੍ਹਦੇ ਰਹੇ। ਤੜਕਸਾਰ ਮੈਂ ਮਨ ਨੂੰ ਆਈ, ਮੇਰੀ ਅੱਖੀਂ ਜੀ ਤੇ ਸ਼ਾਪੂ ਜੀ ਬੀ ਨਾਲ ਆਏ ਜੋ ਉਹ ਬਨ ਵਿਚ ਨਵੇਂ ਆਏ ਮਨੁੱਖਾਂ ਦੇ ਮਨੋਹਰ ਗੌਣ ਸੁਣਨ। ਅੱਗੇ ਮੇਰੇ ਮਠ ਤੋਂ ਜ਼ਰਾ ਕੁ ਪਰੇ ਵਾਰ ਚਾਰ ਮਨੁੱਖ ਖੜੇ ਉੱਤਰ ਵੱਲ ਤੱਕ ਰਹੇ ਸਨ ਅਰ ਏਹ ਗਾਉਂ ਰਹੇ ਸਨ:-
ਹਮ ਘਰਿ ਸਾਜਨ ਆਏ॥ ਸਾਚੇ ਮੇਲਿ ਮਿਲਾਏ॥
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ॥
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥੧॥
ਅਸੀਂ ਪੱਥਰ ਦੀਆਂ ਮੂਰਤਾਂ ਵਾਂਬੂ ਖੜੇ ਦੇ ਖੜੇ ਰਹਿ ਗਏ। ਜਾਂ ਅੱਖਾਂ ਖੋਲ੍ਹੀਆਂ ਤਾਂ ਏਹ ਚਾਰੇ ਮੂਰਤਾ ਗੈਬ ਸਨ। ਅਸੀਂ ਮਣ ਦੇ ਬਾਹਰ ਥੜੇ ਤੇ ਆ ਬੈਠੇ। ਪਲ ਕੁ ਮਗਰੋਂ ਮੇਰੇ ਕਲੋਜੇ ਨੂੰ ਅਤਿ ਧੂ ਪਈ ਐਉਂ ਕਿ ਜਿਵੇਂ ਮੁੱਠ ਭਰਕੇ
1. ਰਾਗ ਸੂਹੀ ਮਹਲਾ ੧ ਛੰਤੂ ਘਰ ੨॥