Back ArrowLogo
Info
Profile
ਦੋਵੇਂ ਕਿਕੂ ਨਿਭਣ ਇਹ ਗੱਲ ਕਰਕੇ ਦੱਸਣ ਲਈ ਅਸਾਂ 'ਗ੍ਰਿਹਸਤ ਉਦਾਸ' ਮਤ ਟੋਰਿਆ ਹੈ। ਗ੍ਰਿਹਸਤ ਕਰੇ ਪਰ ਅਧਰਮ ਕਰੇ। ਉਹ ਮਾੜਾ ਹੈ ਤੇ ਜੇ ਕੋਈ ਹਠ ਭੇਖ ਤੇ ਦਿਖਾਵੇ ਕਰਕੇ ਨਹੀਂ ਪਰ ਸਹਿਜ ਸੁਭਾਵ ਗ੍ਰਿਹਸਤ ਨਾ ਕਰੋ ਤੇ ਸਾਂਈਂ ਦੇ ਪਿਆਰ ਵਿਚ ਰੱਤਾ ਹੋਵੇ ਤਾਂ ਉਸ ਨੂੰ ਅਸੀਂ ਮਾੜਾ ਬੀ ਨਹੀਂ ਕਹਾਂਗੇ। ਪਖੰਡ ਬੁਰਾ ਹੈ, ਹਰ ਸ਼ਕਲ ਵਿਚ ਮਾੜਾ ਹੈ। ਕਪਟ ਭੁੱਲਕੇ ਨਹੀਂ ਕਰਨਾ ਅੰਤ ਜੀਉੜੇ ਦੇ ਸਿਰ ਨਸ਼ੇੜੇ ਪੈਂਦੇ ਹਨ।"

ਫਿਰ ਮੇਰੇ ਪਿਤਾ ਵਲ ਤੱਕ ਕੇ ਕਹਿਣ ਲੱਗਾ: "ਇਸ ਲਾਡਲੀ ਨੂੰ ਦੁੱਖ ਨਾ ਦੇਣਾ, ਇਸ ਦੇ ਸਿਰ ਵਾਹਿਗੁਰੂ ਦਾ ਹੱਥ ਹੈ, ਇਹ ਜੋ ਕਰੇਗੀ ਉਹ ਮਾੜਾ ਨਹੀਂ ਬਹੇਗਾ, ਇਸ ਨੂੰ ਕਿਸੇ ਗੱਲੇ ਤੰਗ ਨਾ ਕਰਨਾ। ਸਹਿ ਸੁਭਾਵ ਜੇ ਇਹ ਚਾਹੇ, ਕਾਜ ਕਰ ਦੇਣਾ, ਜੇ ਇਹ ਨਾ ਚਾਹੇ ਤਾਂ ਨਾ ਕਰਨਾ। ਇਸ ਦੇ ਸਿਰ ਸਾਧ ਸੰਗਤ ਦੀ ਸੇਵਾ ਦਾ ਚੋਖਾ ਭਾਰ ਰਹੇਗਾ। ਸੁਰਤ ਇਸ ਦੀ ਨਾਮ ਦੇ ਘਰ ਰਸੀਆ ਹੈ ਚੁਕੀ ਹੈ, ਇਹ ਸੁਖੀ ਹੈ।"

ਫੇਰ ਮੇਰੇ ਵੀਰ ਦੇ ਸਿਰ ਹੱਥ ਫੇਰਕੇ 'ਹਰਿ ਦਾਸ' ਨਾਮ ਬਖਸ਼ਿਆ, ਆਖਣ ਲੱਗੇ : "ਸਿੱਖਾ! ਤੂੰ ਰਾਜ ਕਰੀਂ, ਤੇਰੀ ਭੈਣ ਜੋਗ ਕਰੇਗੀ। ਤੇਰੇ ਰਾਜ ਵਿਚ ਉਸ ਦਾ ਜੋਗ ਚੱਲੇਗਾ, ਅਰ ਉਸ ਦੇ ਜੋਗ ਨੂੰ ਤੇਰਾ ਰਾਜ ਸਹਾਰਾ ਦੇਵੇਗਾ, ਐਉਂ ਦੇਵੇਂ ਰਾਜ ਜੋਗ ਕਮਾਕੇ ਸਹਿਜ ਪਦ ਵਿਚ ਖੇਡੇਗੇ।" ਕੀਹ ਦੱਸਾਂ ਇਸ ਤਰ੍ਹਾਂ ਦੇ ਅਮਿੱਤ ਦਾਨ ਦੇਂਦੇ, ਬੱਦਲ ਦੀ ਤਰ੍ਹਾਂ ਵੱਸਦੇ ਪਿਆਰੇ ਜੀ ਕਿਸੇ ਹੋਰ ਟਿਕਾਣੇ ਨੂੰ ਚਲੇ ਗਏ। ਅਸੀਂ ਸ਼ਾਂਤਿ ਤੇ ਪਿਆਰ ਭਰੀ ਉਦਾਸੀ ਵਿਚ ਪੈ ਗਏ। ਪਰ ਨਿਤ ਦਾ ਸਤਿਸੰਗ, ਸੇਵਰ ਵੇਲੇ ਆਸਾ ਦੀ ਵਾਰ ਦਾ ਕੀਰਤਨ, ਸੰਝ ਨੂੰ 'ਸੋਦਰ' ਦੀ ਚੌਕੀ ਤੇ ਆਰਤੀ ਆਦਿ ਸੱਚੇ ਪਰ- ਚੇਵੇਂ ਸਾਡੇ ਨਾਲ ਸਨ। ਪਿਤਾ ਜੀ ਰਾਜ ਕਰਦੇ ਤੇ ਮੈਂ ਸੰਗਤ ਦੀ ਸੇਵਾ ਕਰਦੀ ਸਾਂ। ਇਸ ਤਰ੍ਹਾਂ ਜਦ ਵੀਰ ਜੀ ਰਾਜ ਭਾਗ ਤੋਂ ਆਏ ਤਾਂ ਗੁਰ ਵਾਕ ਸਫਲ ਹੋਏ। ਇਸੇ ਤਰ੍ਹਾਂ ਮੇਰੀ ਪੰਜਾਹ ਵਰ੍ਹੇ ਦੀ ਉਮਰ- ਜੋ ਮੈਨੂੰ ਧੁਰੋਂ ਮਿਲੀ ਸੀ-ਬਿਤੀਤ ਹੋਈ।

ਹਾਂ, ਮੁਸਾਫ਼ਰ! ਏਥੇ ਇਕ ਅਨਜਾਣ ਗਰੀਬ ਸਿਖ ਮੁਸਾਫਰ ਬਾਣੀ ਪੜ੍ਹਦਾ ਬੈਠਾ ਸੀ, ਜੇ ਇਕੱਲਾ ਸੀ ਅਰ ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਜੋ ਮੂਰਖ ਤੇ ਖੁਰਦਰੇ ਹੱਥਾਂ ਨਾਲ ਘਾਇਲ ਕੀਤਾ ਗਿਆ ਤੇ ਦੋ ਅੱਖਾਂ ਤੋਂ ਬਿਨਾਂ ਕਿਸੇ ਹੀ

1. ਕਬੀਰ ਜਉ ਗਿਹ ਕਰਹਿ ਤ ਧਰਮੁ ਕਰੁ (ਸਲੋਕ ਕਬੀਰ)

58 / 60
Previous
Next