Back ArrowLogo
Info
Profile
ਲੂੰਆਂ ਨੂੰ ਲੂੰ ਕੰਡੇ ਕਰਦੀ ਸੀ। "ਵਾਹ ਵਾਹ ਸਤਿਗੁਰ ਨਾਨਕ ਤੇਰਾ ਬਿਰਦ ਪਤਿਤ ਪਾਵਨ! ਵਾਹ! ਕੀਕੂ' ਤਾਰਿਆ ਤੇ ਕੀਕੂੰ ਮੈਂ ਭੁੱਲ ਦੇ ਕੁੱਛੜ ਖੇਡਦੇ ਬਾਲ ਨੂੰ ਅਪਣੇ ਅਗੰਮੀ ਦੇਸ਼ ਦਾ ਕੋਈ ਝਾਕਾ ਦੇਕੇ ਸੱਚੀ ਸੋਝੀ ਪਾਈ ਹੈ।"

ਇਹ ਪੁਸੰਗ. ਇਹ ਵਾਰਤਾ ਬੜੀ ਅਸਚਰਜ ਹੈ। ਸਤਿਗੁਰ ਦੇ ਇਹੋ ਜਿਹੇ ਤਾਰਣਹਾਰ ਬਿਰਦ ਦੇ ਅਨੇਕਾਂ ਕੌਤਕ ਹੋਏ, ਜੋ ਸ਼ੋਕ ਹੈ ਕਿ ਲਿਖੇ ਨਹੀਂ ਗਏ, ਲਿਖਣ ਵਿਚ ਤਾਂ ਅਤਿ ਥੋੜੇ ਆਏ ਸਨ। ਹਾਂ ਕੌਣ ਸਮੇਂ ਦੇ ਵਲੂਟੇ ਚਿੱਠੇ ਖੂਹਲੇ ਤੇ ਵਾਚੇ। ਮੈਨੂੰ ਇਹ ਸੁਹਣੀ ਵਾਰਤਾ ਦਿੱਸੀ ਹੈ ਅਚਰਜ ਵਾਲੀ ਹੈ, ਸਿਖ੍ਯਾ ਵਾਲੀ ਹੈ; ਤਾਰਨਹਾਰ ਹੈ। ਮੇਰੇ ਤੇ ਇਸ ਦਾ ਉਪਕਾਰ ਹੋਇਆ ਹੈ।

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥

ਸਾਵਧਾਨ ਏਕਾਗਰ ਚੀਤ॥

(ਗਉੜੀ ਮ: ੫)

...ਦਾ ਉਪਦੇਸ਼ ਮੇਰੇ ਹਿਰਦੇ ਤੇ ਲਿਖਿਆ ਗਿਆ ਹੈ। ਇਵੇਂ ਇਹ ਵਾਰਤਾ ਹੋਰਨਾਂ ਨੂੰ ਸੁਖ ਦਾਤੀ ਹੋ ਸਕਦੀ ਹੈ. ਇਸ ਲਈ ਮੈਂ ਸਵੇਰੇ ਹੀ ਸੁਪਨਾ ਚੇਤੇ ਕਰ ਕਰ ਘੋਖ ਘੋਖ ਕੇ ਯਾਦ ਕੀਤਾ ਤੇ ਚੇਤਾਵਨੀਆਂ ਲਿਖ ਲਈਆਂ ਜੋ ਕਿਵੇਂ ਕਿਸੇ ਲਿਖਤ ਵਿੱਚ ਆਕੇ ਕਿਸੇ ਸੁਭਾਗ ਲੇਖਣੀ ਦੇ ਰਸਤੇ ਗੁਰ ਯਸ਼ ਦੇ ਚਾਤ੍ਰਿਕ ਨੈਣਾਂ ਤੇ ਪਪੀਹੇ ਕੰਨਾਂ ਤਕ ਅਪੜਦੀ ਹਿਰਦਿਆਂ ਵਿਚ ਅੰਮ੍ਰਿਤ ਦੀ ਠੰਦ ਪਾਵੇ

60 / 60
Previous
Next