ਵਾਪਾਰ-1
ਭੋਜਨ-ਪ੍ਰਾਪਤੀ ਦੀ ਕਿਰਿਆ ਜੀਵਾਂ ਲਈ ਤਿੰਨ ਰੂਪ ਧਾਰਨ ਕਰ ਸਕਦੀ ਹੈ; ਇਹ ਇਕ ਚਿੰਤਾ ਵੀ ਹੋ ਸਕਦੀ ਹੈ; ਇਕ ਜਤਨ ਵੀ ਅਤੇ ਇਕ ਰੁਝੇਵਾਂ ਵੀ। ਜਦੋਂ ਧਰਤੀ ਦੇ ਵਿਹੜੇ ਵਿਚ ਦੱਸਣ ਵਾਲੇ ਸਾਰੇ ਮਨੁੱਖਾਂ ਲਈ ਭੋਜਨ ਦੀ ਪ੍ਰਾਪਤੀ ਦਾ ਕੰਮ ਇਕ ਰੁਝੇਵਾਂ ਬਣ ਜਾਵੇਗਾ, ਉਦੋਂ ਮਨੁੱਖ ਸੱਕਿਆ ਹੋਣ ਦਾ ਹੁਲਾਰਾ ਮਾਣ ਸਕੇਗਾ। ਉਸ ਤੋਂ ਪਹਿਲਾਂ ਉਸ ਲਈ ਸੱਭਿਅਤਾਵਾਂ ਅਤੇ ਸੰਸਕ੍ਰਿਤੀਆਂ ਦਾ ਮਾਣ ਕਰਨਾ ਕਲੋਸ਼ਕਾਰੀ ਵੀ ਹੈ ਅਤੇ ਹਾਸੋ-ਹੀਣਾ ਵੀ। ਔੜ-ਅਕਾਲ ਦੀ ਅਸਾਧਾਰਣ ਹਾਲਤ ਵਿਚ ਭੋਜਨ-ਪ੍ਰਾਪਤੀ ਹਰ ਸ਼੍ਰੇਣੀ ਦੇ ਜੀਵਾਂ ਲਈ ਸਮੱਸਿਆ, ਚਿੰਤਾ ਜਾਂ ਦੁਖ ਦਾ ਰੂਪ ਧਾਰਨ ਕਰ ਜਾਂਦੀ ਹੈ ਅਤੇ ਸਾਧਾਰਣ ਹਾਲਤ ਵਿਚ ਇਹ ਮਾਸਾਹਾਰੀ ਸ਼ਿਕਾਰੀ ਜੀਵਾਂ ਲਈ ਜਤਨ ਹੈ ਅਤੇ ਬਾਕਾਹਾਰੀ ਜੀਵਾਂ ਲਈ ਰੁਝੇਵਾਂ। ਮਾਸਾਹਾਰੀ ਸ਼ਿਕਾਰੀ ਜੀਵਾਂ ਲਈ ਇਹ ਇਕ ਜਤਨ ਇਸ ਲਈ ਹੈ ਕਿ ਜਿਨ੍ਹਾਂ ਸ਼ਾਕਾਹਾਰੀ ਪਸ਼ੂਆਂ ਨੂੰ ਉਹ ਆਪਣਾ ਭੋਜਨ ਬਣਾਉਂਦੇ ਹਨ, ਉਹ ਆਪਣੇ ਜੀਵਨ ਦੀ ਰੱਖਿਆ ਦਾ ਜਤਨ ਕਰਨ ਦੀ ਇੱਛਾ ਅਤੇ ਚੇਸ਼ਟਾ ਕਰਦੇ ਹਨ। ਆਦਿ ਮਨੁੱਖਾ ਮਾਸਾਹਾਰੀ ਸੀ ਜਾਂ ਬਾਕਾਹਾਰੀ, ਇਸ ਗੱਲ ਦਾ ਨਿਰਣਾ ਮੇਰੇ ਵੱਸ ਦੀ ਗੱਲ ਨਹੀਂ। ਜਿਨ੍ਹਾਂ ਬਾਂਦਰਾਂ, ਸਨ-ਮਾਣਸਾਂ ਵਿਚੋਂ ਮਨੁੱਖ ਦਾ ਵਿਕਾਸ ਹੋਇਆ ਮੰਨਿਆ ਜਾਂਦਾ ਹੈ, ਉਨ੍ਹਾਂ ਵਿਚ ਕੁਝ ਮਾਸਾਹਾਰੀ ਵੀ ਸਨ।
ਮੈਂ ਇਹ ਮੰਨਦਾ ਹਾਂ ਕਿ ਆਦਿ ਮਨੁੱਖ ਆਪੋ ਆਪਣੀ ਭੂਗੋਲਕ ਪ੍ਰਸਥਿਤੀ ਅਨੁਸਾਰ ਮਾਸਾਹਾਰੀ ਵੀ ਸਨ ਅਤੇ ਸ਼ਾਕਾਹਾਰੀ ਵੀ। ਇਸ ਲਈ ਆਦਿ ਮਨੁੱਖਾਂ ਵਿਚੋਂ ਕੁਝ ਕੁ ਲਈ ਭੋਜਨ-ਪ੍ਰਾਪਤੀ ਇਕ ਜਤਨ ਸੀ ਅਤੇ ਕੁਝ ਕੁ ਲਈ ਇਕ ਰੁਝੇਵਾਂ। ਹੈ ਤਾਂ ਰੁਝੇਵਾਂ ਵੀ ਇਕ ਜਤਨ ਹੀ; ਪਰ ਇਥੇ ਮੈਂ ਇਨ੍ਹਾਂ ਦੋਹਾਂ ਸ਼ਬਦਾਂ ਰਾਹੀਂ ਇਕ ਅੰਤਰ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਮਾਸਾਹਾਰੀ ਪਸ਼ੂਆਂ ਦਾ ਭੋਜਨ ਆਪਣੀ ਰੱਖਿਆ ਦਾ ਚੇਤਨ ਜਤਨ ਕਰਦਾ ਹੈ। ਇਸ ਲਈ ਉਸਦੀ ਪ੍ਰਾਪਤੀ ਵਿਚ ਵਧੇਰੇ ਸੰਘਰਸ਼ ਦੀ ਲੋੜ ਹੈ। ਇਸਦੇ ਟਾਕਰੇ ਵਿਚ ਸ਼ਾਕਾਹਾਰੀ ਪਸੂਆਂ ਦਾ ਭੋਜਨ, ਭੋਗੇ ਜਾਣ ਲਈ ਜਾਂ ਖਾਧੇ ਜਾਣ ਲਈ ਆਪਣੇ ਆਪ ਨੂੰ ਸੁਭਾਵਕ ਹੀ ਪੇਸ਼ ਕਰਦਾ ਹੈ। ਸ਼ਾਕਾਹਾਰੀ ਜੀਵ ਜਾਂ ਉਹ ਜੀਵ ਜਿਨ੍ਹਾਂ ਦਾ ਭੋਜਨ ਉਨ੍ਹਾਂ ਤੋਂ ਪਰੇ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਆਪਣੇ ਭੋਜਨ ਨੂੰ ਇਕ ਦਾਤ, ਮਿਹਰ ਜਾਂ ਬਖ਼ਸ਼ਸ ਦੇ ਰੂਪ ਵਿਚ ਪ੍ਰਾਪਤ ਕਰਦੇ ਅਤੇ ਮੰਨਦੇ ਹਨ। ਉਨ੍ਹਾਂ ਵਿਚ ਭੋਜਨ ਉੱਤੋਂ ਲੜਨ ਦੀ ਰੁਚੀ
1. ਆਦਿ ਮਨੁੱਖ ਤੋਂ ਮੇਰਾ ਭਾਵ ਹੈ ਪਹਿਲਾਂ ਪਹਿਲ ਧਰਤੀ ਉੱਤੇ ਪ੍ਰਗਟ ਹੋਣ ਵਾਲੇ ਜੰਗਲੀ ਮਨੁੱਖ ਜੇ ਪਸ਼ੂ-ਰੂਪ ਹੀ ਸਨ।
ਬਹੁਤੀ ਪ੍ਰਬਲ ਨਹੀਂ। ਉਚੇਚੇ ਜਤਨ ਨਾਲ ਭੋਜਨ ਪ੍ਰਾਪਤ ਕਰਨ ਵਾਲੇ ਮਾਸਾਹਾਰੀ ਪਸ਼ੂ ਇਕ ਦੂਜੇ ਕੋਲੋਂ ਖੋਹ ਕੇ ਖਾਣ ਦੀ ਰੁਚੀ ਰੱਖਦੇ ਹਨ। ਇਹ ਕਹਿਣਾ ਕਠਿਨ ਹੈ ਕਿ ਇਹ ਰੁਚੀ ਉਨ੍ਹਾਂ ਵਿਚਲੀ ਰਜੋਗੁਣੀ ਪਾਬਵਿਕਤਾ (ਹਿੱਸਾ) ਕਰਕੇ ਹੈ ਜਾਂ (ਕਈ ਹਾਲਤਾਂ ਵਿਚ) ਭੋਜਨ ਪ੍ਰਾਪਤ ਨਾ ਕਰ ਸਕਣ ਦੀ ਮਜਬੂਰੀ ਕਰਕੇ; ਪਰ ਹੈ ਇਹ ਗੱਲ ਭਲੀ-ਭਾਂਤ ਪ੍ਰਗਟ ਕਿ ਮਾਸਾਹਾਰੀ ਪਸ਼ੂਆਂ ਵਿਚ ਦੂਜਿਆਂ ਦਾ ਭੋਜਨ ਖੋਹਣ ਜਾਂ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਰੁਚੀ, ਇਕ ਪ੍ਰਬਲ ਰੁਚੀ ਹੈ।
ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਪ੍ਰਬਲ ਰੁਚੀ ਤਿੰਨ ਕੋਡੇ ਰੂਪਾਂ ਵਿਚ ਪ੍ਰਗਟ ਹੁੰਦੀ ਵੇਖੀ ਜਾ ਸਕਦੀ ਹੈ। ਪਹਿਲਾ ਰੂਪ ਹੈ ਜ਼ੋਰ ਨਾਲ, ਧੱਕੇ ਨਾਲ ਆਪਣੇ ਨਾਲੋਂ ਕਮਜ਼ੋਰ ਕੋਲੋਂ ਭੋਜਨ ਖੋਹ ਲੈਣਾ; ਦੂਜਾ ਹੈ ਚੋਰੀ, ਚਲਾਕੀ ਜਾਂ ਧੋਖੇ ਨਾਲ ਦੂਜੇ ਦਾ ਭੋਜਨ ਹਥਿਆ ਲੈਣਾ; ਅਤੇ ਤੀਜਾ ਹੈ ਆਪਣੇ ਨਾਲ ਤਕੜੇ ਦਾ ਛੱਡਿਆ ਹੋਇਆ ਭੋਜਨ (ਉਸਦੀ ਆਗਿਆ ਜਾਂ ਅਰਧ-ਆਗਿਆ ਨਾਲ) ਖਾਣਾ।
ਮਨੁੱਖ ਆਪਣੀਆਂ ਰੁਚੀਆਂ ਅਤੇ ਪਰਵਿਰਤੀਆਂ ਵਿਚ ਪਸ਼ੂਆਂ ਨਾਲੋਂ, ਜੋ ਅੱਜ ਵਧੇਰੇ ਵੱਖਰਾ ਨਹੀਂ ਤਾਂ ਅੱਜ ਤੋਂ ਲੱਖਾਂ ਸਾਲ ਪਹਿਲਾਂ ਜਦੋਂ ਉਹ ਨਿਰੋਲ ਪਸੂ ਹੀ ਸੀ, ਕਿੰਨਾ ਕੁ ਵੱਖਰਾ ਹੋ ਸਕਦਾ ਸੀ। ਉਸਨੇ ਆਪਣੇ ਪੂਰਵਜਾਂ (ਪਸ਼ੂਆਂ) ਕੋਲੋਂ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਪ੍ਰਬਲ ਰੁਚੀ ਅਤੇ ਇਸ ਪ੍ਰਬਲ ਰੁਚੀ ਦੇ ਕੋਝੇ ਪ੍ਰਗਟਾਵੇ ਸੁਭਾਵਕ ਹੀ ਪ੍ਰਾਪਤ ਕਰ ਲਏ ਸਨ। ਜੋ ਉਸ ਸਮੇਂ ਬਾਕਾਹਾਰੀ ਮਨੁੱਖ ਵੀ ਸਨ ਤਾਂ ਉਹ ਵੀ ਇਸ ਰੁਚੀ ਨੂੰ ਗ੍ਰਹਿਣ ਕਰਨੋਂ ਬਚ ਨਹੀਂ ਸਕੇ ਹੋਣਗੇ। ਮਨੁੱਖ ਦੂਜੇ ਪਸ਼ੂਆ ਨਾਲੋਂ ਵਧੇਰੇ ਸੁਰੱਖਿਅਤ ਸੀ, ਇਸ ਲਈ ਉਸਦੀ ਗਿਣਤੀ ਵਾਧੇ ਉੱਤੇ ਸੀ। ਗਿਣਤੀ ਦਾ ਵਾਧਾ ਭੇਜਨ ਨੂੰ ਸਮੱਸਿਆ ਦਾ ਰੂਪ ਦੇਂਦਾ ਜਾ ਰਿਹਾ ਸੀ। ਮਨੁੱਖ-ਰੂਪ ਪਸ਼ੂ ਦਾ ਲੰਮੇਰਾ ਬਚਪਨ ਉਸਨੂੰ ਦੂਜਿਆਂ ਉੱਤੇ ਨਿਰਭਰ ਹੋਣ ਲਈ ਮਜਬੂਰ ਕਰਦਾ ਸੀ। ਮਾਤਾਵਾਂ ਭੇਜਨ ਲਈ ਪੁਰਸ਼ਾਂ ਉੱਤੇ ਨਿਰਭਰ ਸਨ। ਜਿਸ ਜੀਵ ਲਈ ਭੋਜਨ ਇਕ ਚਿੰਤਾ ਜਾਂ ਸਮੱਸਿਆ ਬਣ ਜਾਵੇ ਅਤੇ ਜਿਸ ਜੀਵ ਵਿਚ ਦੂਜਿਆਂ ਕੋਲੋਂ ਸਿੱਖ ਸਕਣ ਦੀ ਯੋਗਤਾ ਹੋਵੇ, ਉਹ ਆਪਣੇ ਆਲੇ ਦੁਆਲੇ ਦੇ ਜੀਵ-ਜੰਤੂਆਂ ਕੋਲੋਂ ਦੂਜਿਆਂ ਦੇ ਭੋਜਨ ਨੂੰ ਖੋਹਣ ਦੀ ਜਾਚ ਨਾ ਸਿੱਖੇ, ਇਹ ਸੰਭਵ ਨਹੀਂ। ਇਸ ਲਈ ਮੇਰਾ ਵਿਸ਼ਵਾਸ ਹੈ ਕਿ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਰੁਚੀ ਅਤੇ ਦੂਜਿਆਂ ਦੀ ਕਮਾਈ ਨੂੰ ਹਥਿਆਉਣ ਦੇ ਤਿੰਨੇ ਕੋਠੇ ਢੰਗ, ਆਦਿ ਮਨੁੱਖ ਦੀ ਪਰਵਿਰਤੀ ਵਿਚ ਵੀ ਸਨ ਅਤੇ ਆਪਣੇ ਵਰਗੇ ਪਸੂਆਂ ਦੇ ਵਿਵਹਾਰ ਵਿਚੋਂ ਇਨ੍ਹਾਂ ਦੀ ਪ੍ਰੇਰਣਾ ਵੀ ਉਸ ਨੂੰ ਪ੍ਰਾਪਤ ਸੀ।
ਐਵੋਲੂਸ਼ਨ ਜਾਂ ਵਿਕਾਸ ਦੇ ਇਨ੍ਹਾਂ ਮੁੱਢਲੇ ਪੜਾਵਾਂ ਦੀ ਜਾਣਕਾਰੀ ਅਜੇ ਰੁਝ ਅਨੁਮਾਨਾਂ ਉੱਤੇ ਆਧਾਰਿਤ ਹੈ, ਤਾਂ ਵੀ ਮਨੁੱਖ ਬਹੁਤੀ ਦੇਰ ਤਕ ਇਸ ਪੱਖੋਂ ਹਨੇਰੇ ਵਿਚ ਨਹੀਂ ਰਹਿਣ ਲੱਗਾ। ਪਰਕਿਰਤੀ ਵਿਗਿਆਨੀ ਲੰਮੀਆਂ ਉਲਾਂਘਾਂ ਪੁੱਟਦੇ ਹੋਏ ਵਿਕਾਸ ਦੀਆਂ ਉਨ੍ਹਾਂ ਪੁਰਾਤਨ ਪਗਡੰਡੀਆਂ ਤਕ ਪੁੱਜਦੇ ਜਾ ਰਹੇ ਹਨ, ਜਿਨ੍ਹਾਂ ਉੱਤੇ ਪਈਆਂ ਜੀਵਨ ਦੀਆਂ ਪੈੜਾਂ ਦੀ ਪਛਾਣ ਦਾ ਕੰਮ ਸੰਭਵ ਵੀ ਹੈ ਅਤੇ ਸੁਆਦਲਾ ਵੀ। ਜਿੰਨਾ ਚਿਰ ਇਸ ਸੰਬੰਧ ਵਿਚ ਕਿਸੇ ਪ੍ਰਮਾਣਿਕ ਸਿੱਧਾਂਤ ਦੀ ਸਿਰਜਣਾ ਨਹੀਂ ਹੋ ਜਾਂਦੀ, ਓਨਾ ਚਿਰ ਮੈਂ ਆਪਣੇ ਅਨੁਮਾਨ-ਅਧਿਕਾਰ ਦੀ ਵਰਤੋਂ ਕਰਨ ਵਿਚ ਕੋਈ ਵਧੀਕੀ ਨਹੀਂ ਸਮਝਦਾ ਅਤੇ ਆਪਣੇ ਪਾਠਕ ਦੀ ਸਹਾਨਭੂਤੀ ਨੂੰ ਆਪਣਾ ਸੁਭਾਗ ਮੰਨਣ ਵਿਚ ਕਿਸੇ ਸ਼ਰਮਿੰਦਗੀ ਦਾ ਅਹਿਸਾਸ ਵੀ ਮੇਰੇ ਮਨ ਵਿਚ ਨਹੀਂ ਉਪਜਦਾ।
ਮੈਂ ਧਾੜਵੀਆਂ (ਡਾਕੂਆਂ) ਅਤੇ ਚੋਰਾਂ ਨੂੰ ਵਿਹਲੜ ਨਹੀਂ ਕਹਿਣਾ ਚਾਹੁੰਦਾ। ਮੇਰੀ ਜਾਚੇ ਉਹ ਦੇਖੇ ਉੱਦਮੀ ਲੋਕ ਸਨ ਅਤੇ ਅੱਜ ਵੀ ਹਨ । ਜਿਥੋਂ ਤਕ 'ਘਾਲਣਾ' ਜਾਂ 'ਮਿਹਨਤ' ਦਾ ਸੁਆਲ ਹੈ, ਉਹ ਕਿਸੇ ਨਾਲੋਂ ਘੱਟ ਮਿਹਨਤੀ ਨਹੀਂ ਸਨ। ਉਨ੍ਹਾਂ ਅਤੇ ਦੂਜੇ ਮਿਹਨਤੀਆਂ ਵਿਚ ਫਰਕ ਕੇਵਲ ਇਹ ਸੀ ਕਿ ਉਨ੍ਹਾਂ ਦੀ ਮਿਹਨਤ ਅੰਨ ਉਪਜਾਉਣ ਦੇ ਕੰਮ ਆਉਣ ਦੀ ਥਾਂ ਦੂਜਿਆਂ ਦੁਆਰਾ ਉਪਜਾਏ ਹੋਏ ਅੰਨ ਨੂੰ ਖੋਹਣ ਲਈ ਵਰਤੀ ਜਾਂਦੀ ਸੀ। ਅੰਨ ਉਪਜਾਉਣ ਦਾ ਜਸ਼ਨ ਵੀ ਇਕ ਰਜੋ-ਗੁਣੀ ਕਿਰਿਆ ਹੈ ਪਰ ਇਸ ਜਤਨ ਵਿਚ ਅਤੇ ਖੋਹਣ ਦੇ ਜਤਨ ਵਿਚ ਪਾਸਵਿਕਤਾ ਦੀ ਹੋਂਦ ਅਣਹੋਂਦ ਦਾ ਅੰਤਰ ਹੈ। ਦੂਜਿਆਂ ਦੀ ਮਿਹਨਤ ਜਾਂ ਕਮਾਈ ਉੱਤੇ ਜੀਣ ਦੀ ਰੁਚੀ ਦੇ ਉਹ ਤਿੰਨ ਰੂਪ ਜਿਨ੍ਹਾਂ ਦਾ ਮੈਂ ਹੁਣੇ ਹੁਣੇ ਜ਼ਿਕਰ ਕੀਤਾ ਹੈ, ਸੱਭਿਅਤਾ ਦੇ ਵਿਕਾਸ ਨਾਲ ਵਿਕਸਦੇ ਗਏ ਹਨ। ਅੱਜ ਉਨ੍ਹਾਂ ਦਾ ਰੂਪ ਏਨਾ ਬਦਲ ਗਿਆ ਹੈ ਕਿ ਉਸ ਵਿਚੋਂ ਮੁੱਢਲੇ ਰੂਪ ਦੀ ਨੁਹਾਰ ਵੇਖੀ ਜਾਣੀ ਸੌਖੀ ਨਹੀਂ। ਧੱਕੇ ਨਾਲ ਦੂਜੇ ਦੀ ਰੋਟੀ ਖੋਹਣ ਵਾਲਿਆਂ ਨੂੰ ਮੈਂ ਧਾੜਵੀ ਜਾਂ ਡਾਕੂ ਆਖਿਆ ਸੀ ਅਤੇ ਇਹੋ ਡਾਕੂ ਹੌਲੀ ਹੌਲੀ ਵੱਡੇ ਵੱਡੇ ਯੋਧੇ, ਜਰਨੈਲ ਅਤੇ ਵਿਜੇਤਾ ਬਣ ਕੇ ਜਾਗੀਰਦਾਰ, ਰਾਜੇ, ਮਹਾਰਾਜੇ, ਸਮਰਾਟ ਅਤੇ ਸ਼ਹਿਨਸ਼ਾਹ ਬਣੇ ਹਨ। ਵੱਡੇ ਹਿੰਸਕ ਪਸੂਆਂ ਦੀ ਆਗਿਆ ਜਾਂ ਅਰਧ-ਆਗਿਆ ਨਾਲ ਉਨ੍ਹਾਂ ਦਾ ਮਾਰਿਆ ਹੋਇਆ ਸ਼ਿਕਾਰ ਖਾਣ ਵਾਲੇ ਪਸ਼ੂਆਂ ਦੀ ਰੁਚੀ ਉਨ੍ਹਾਂ ਲੋਕਾਂ ਵਿਚ ਵਿਆਪਕ ਵੇਖੀ ਜਾ ਸਕਦੀ ਹੈ, ਜਿਹੜੇ ਇਨ੍ਹਾਂ ਵਿਸ਼ਵ-ਵਿਜੇਤਾ ਲੋਕਾਂ ਦੇ ਹੁਕਮ ਵਿਚ ਤੁਰਨ ਨੂੰ ਆਪਣਾ ਧਰਮ ਹੀ ਨਹੀਂ, ਸਗੋਂ ਆਪਣਾ ਸੁਭਾਗ ਵੀ ਸਮਝਦੇ ਆਏ ਹਨ।
ਜੀਵਨ ਵਿਚ ਇਨ੍ਹਾਂ ਰੁਚੀਆਂ ਦੇ ਪਾਸਾਰੇ ਅਤੇ ਵਰਤਾਰੇ ਨੂੰ ਨਿਰਖਣਾ-ਪਰਖਣਾ ਬਹੁਤ ਜ਼ਰੂਰੀ ਹੈ ਅਤੇ ਮੈਂ ਇਸ ਜ਼ਰੂਰੀ ਕੰਮ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਾਂਗਾ। ਇਸ ਸਮੇਂ ਅਤੇ ਇਸ ਲੇਖ ਵਿਚ ਮੇਰਾ ਮਨੋਰਥ ਦੂਜਿਆਂ ਦੀ ਮਿਹਨਤ ਉੱਤੇ ਜੀਣ ਦੀ ਰੁਚੀ ਦੇ ਉਸ ਪ੍ਰਗਟਾਵੇ ਦੀ ਵਿਆਖਿਆ ਕਰਨਾ ਹੈ, ਜਿਸ ਨੂੰ ਮੈਂ 'ਚੋਰੀ' ਆਖਿਆ ਸੀ। ਇਹ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਦੂਜਿਆਂ ਦੀ ਕਮਾਈ ਜਾਂ ਦੂਜਿਆਂ ਦੀ ਕੀਮਤ ਉੱਤੇ ਜੀਣ ਦੀ ਰੁਚੀ ਪ੍ਰਮੁੱਖ ਰੂਪ ਵਿਚ ਮਾਸਾਹਾਰੀ ਹਿੰਸਕ ਪਸ਼ੂਆਂ ਦੀ ਰੁਚੀ ਹੈ। ਹਿੰਸਾ ਬਿਨਾਂ ਇਉਂ ਹੋਣਾ ਜਾਂ ਕੀਤਾ ਜਾਣਾ ਸੰਭਵ ਹੀ ਨਹੀਂ। ਇਹ ਜਤਨ ਆਪਣੇ ਆਪ ਵਿਚ ਹਿੱਸਾ ਹੈ। ਜੇ ਅਤੇ ਜਦੋਂ
ਕਿਰਪਾ ਕਰਨੀ, ਗੁੱਸੇ ਨਾ ਹੋ ਜਾਣਾ । ਮੈਂ ਭੁੱਲਣਹਾਰ ਹਾਂ ਅਤੇ ਹਰ ਭੁੱਲਣਹਾਰ ਖਿਮਾ ਕੀਤਾ ਜਾਣ ਦੇ ਯੋਗ ਹੈ। ਮੈਨੂੰ ਪਤਾ ਹੈ, ਮੈਂ ਬਹੁਤ ਹੀ ਨਾਜ਼ੁਕ ਥਾਵੇਂ ਹੱਥ ਰੱਖ ਦਿੱਤਾ ਹੈ। ਮੈਂ ਆਪਣੀ ਗੱਲ ਦੁਹਰਾਉਣ ਦੀ ਆਗਿਆ ਮੰਗਦਾ ਹਾਂ ਅਤੇ ਇਸ ਗੱਲ ਦਾ ਇਕਰਾਰ ਵੀ ਕਰਦਾ ਹਾਂ ਕਿ ਜੇ ਮੈਂ ਗਲਤ ਹੋਇਆ ਤਾਂ ਆਪਣੀ ਗੱਲ ਵਾਪਸ ਲੈ ਲਵਾਂਗਾ। ਸੰਸਾਰ ਦੇ ਸਤਿਕਾਰਯੋਗ ਲੋਕਾਂ ਨੂੰ ਚੋਰ ਕਹਿ ਕੇ ਉਨ੍ਹਾਂ ਦਾ ਤ੍ਰਿਸਕਾਰ ਕਰਨ ਦਾ ਇਰਾਦਾ ਮੈਂ ਨਹੀਂ ਰੱਖਦਾ, ਠੀਕ ਉਵੇਂ ਹੀ ਜਿਵੇਂ ਬਾਂਦਰਾਂ ਨੂੰ ਮਨੁੱਖ ਦੇ ਪੂਰਵਜ ਕਹਿ ਕੇ ਕਿਸੇ ਬੁੱਧ, ਈਸਾ ਜਾਂ ਨਾਨਕ ਦਾ ਨਿਰਾਦਰ ਕਰਨ ਦਾ ਖ਼ਿਆਲ ਚਾਰਲਸ ਡਾਰਵਿਨ ਨਹੀਂ ਸੀ ਰੱਖਦਾ। ਜੇ ਜਿਸ ਪ੍ਰਕਾਰ ਦੇ ਮੂਲ ਵਿਚੋਂ ਉਪਜਿਆ ਹੈ ਉਸ ਲਈ ਵਿਕਾਸ ਕਰ ਕੇ ਆਪਣੇ ਮੂਲ ਤੋਂ ਵੱਖਰੀ ਪ੍ਰਕਾਰ ਦਾ ਹੋ ਜਾਣਾ ਅਸੰਭਵ ਨਹੀਂ, ਸਗੋਂ ਸੁਭਾਵਕ ਹੈ। ਜੇ ਵਾਪਾਰ ਅਤੇ ਵਾਪਾਰੀ ਨੇ ਆਪਣੀ ਉਤਪਤੀ ਦੇ ਸੋਮੇਂ ਦੇ ਆਧਾਰ ਉੱਤੇ ਚੰਗਾ ਜਾਂ ਬੁਰਾ ਮੰਨਿਆ ਜਾਣਾ ਹੈ ਤਾਂ ਇਸ ਸੰਸਾਰ ਵਿਚ ਚੰਗਾ ਕੋਈ ਵੀ ਨਹੀਂ ਆਖਿਆ ਜਾ ਸਕੇਗਾ। ਜ਼ਰਾ ਮਨੁੱਖ ਵੱਲ ਹੀ ਝਾਤੀ ਮਾਰ ਵੇਖੋ । ਬਚਪਨ ਦੀ ਉਮਰੇ ਹਰ ਕੋਈ ਮਲ-ਮੂਤਰ ਵਿਚ ਲੇਟਿਆ ਹੈ। ਕੀ ਇਸ ਕਾਰਨ ਸਾਰੀ ਮਨੁੱਖ ਜਾਰੀ ਸਿਰ ਨਿਵਾ ਕੇ ਤੁਰੇ ?
ਮੈਂ ਵਾਪਾਰ ਨੂੰ 'ਚੋਰੀ' ਨਹੀਂ ਕਹਿੰਦਾ। ਮੈਂ ਆਪਣੀ ਗੱਲ ਨੂੰ ਜ਼ਰਾ ਵਿਸਥਾਰ ਨਾਲ ਦੁਹਰਾਉਂਦਾ ਹਾਂ। ਜੰਗਲੀ ਪਸ਼ੂਆਂ ਵਿਚ ਵੀ ਅਤੇ ਜੰਗਲੀ ਮਨੁੱਖਾਂ ਵਿਚ ਵੀ ਅਜਿਹੇ ਪਸੂ ਅਤੇ ਜੰਗਲੀ ਮਨੁੱਖ ਸਨ ਜਿਹੜੇ ਆਪਣੇ ਭੋਜਨ ਦੀ ਪ੍ਰਾਪਤੀ ਲਈ ਨਿਰੋਲ ਨਿੱਜੀ ਜਤਨ ਕਰਨ ਦੀ ਥਾਂ ਦੂਜਿਆਂ ਦਾ ਭੋਜਨ, ਉਨ੍ਹਾਂ ਦੀ ਅੱਖ ਬਚਾ ਕੇ ਚੁਰਾਉਣ ਦੀ ਰੁਚੀ ਰੱਖਦੇ ਸਨ। ਜਦੋਂ ਮਨੁੱਖ ਨੇ ਆਪਣੇ ਲਈ ਭੋਜਨ ਉਗਾਉਣ ਦੀ ਵਿਧੀ ਅਪਣਾ ਲਈ, ਉਦੋਂ ਭੋਜਨ ਪ੍ਰਾਪਤੀ ਦਾ ਕੰਮ ਪਹਿਲਾਂ ਨਾਲੋਂ ਵਧੇਰੇ ਮਿਹਨਤ ਦੀ ਮੰਗ ਕਰਨ ਲੱਗ ਪਿਆ ਅਤੇ ਇਸਦੇ ਨਾਲ ਨਾਲ ਪ੍ਰਾਪਤੀ ਦਾ ਭਰੋਸਾ ਵੀ ਵਧ ਗਿਆ। ਜਿਹੜੇ ਮਨੁੱਖ ਪਹਿਲਾਂ ਹੇਰਾ-ਫੇਰੀ ਨਾਲ ਭੋਜਨ ਪ੍ਰਾਪਤ ਕਰਦੇ ਸਨ, ਉਹ ਹੁਣ ਵਾਲੀ ਵਧੇਰੇ ਕਰੜੀ ਮਿਹਨਤ ਲਈ ਤਿਆਰ ਨਹੀਂ ਸਨ ਹੋ ਸਕਦੇ। ਇਹ ਚੋਰੀ ਜਾਂ ਹੇਰਾ-ਫੇਰੀ ਦੀ ਰੁਚੀ ਵਾਲਿਆਂ ਦੀ ਖ਼ੁਸ਼ਕਿਸਮਤੀ ਸੀ ਕਿ ਭੋਜਨ ਉਪਜਾਉਣ ਦੀ ਵਿਧੀ ਨੇ ਮਨੁੱਖਾਂ ਵਿਚ ਵੱਖ ਵੱਖ ਪ੍ਰਕਾਰ ਦੇ ਕਿੱਤਿਆਂ ਨੂੰ ਜਨਮ ਦੇ ਕੇ ਜਿਨਸਾਂ ਦੇ ਵਟਾਂਦਰੇ ਦਾ ਕਾਰੋਬਾਰ ਪੈਦਾ ਕਰ ਦਿੱਤਾ। ਇਹ ਮਨੁੱਖੀ ਸਮਾਜਾਂ ਦਾ ਪਹਿਲਾ ਵਾਪਾਰ ਸੀ ਅਤੇ ਇਸ ਕੰਮ ਨੂੰ ਕਰ ਸਕਣ ਲਈ ਸਾਧਾਰਣ ਨਾਲੋਂ ਵਧੇਰੇ ਚਤੁਰਤਾ ਦੀ ਲੋੜ
ਵਿਕਾਸ ਬਹੁਤੀ ਤੇਜ਼ ਤੋਰੇ ਨਹੀਂ ਤੁਰਦਾ। ਬਹੁਤੀ ਕਾਹਲ ਕਰਨ ਵਾਲੇ ਲੋਕ ਵਿਕਾਸ ਨਹੀਂ ਕਰਦੇ ਸਗੋਂ ਕ੍ਰਾਂਤੀਆਂ, ਇਨਕਲਾਬਾਂ ਦੇ ਟੋਇਆਂ ਵਿਚ ਡਿੱਗ ਕੇ ਲੱਤਾਂ ਕੁੜਵਾ ਲੈਂਦੇ ਹਨ ਅਤੇ ਤੁਰਨੇਂ ਆਗੈ ਹੋ ਜਾਂਦੇ ਹਨ। ਵਿਕਾਸ ਦਿਨਾਂ, ਮਹੀਨਿਆਂ ਜਾਂ ਸਾਲਾਂ ਵਿਚ ਨਹੀਂ ਸਗੋਂ ਸਦੀਆਂ ਪਿੱਛੋਂ ਸੋਚ ਸੋਚ ਕੇ ਕਦਮ ਪੁੱਟਦਾ ਹੈ ਅਤੇ ਕਈ ਵੇਰ ਏਨੀ ਲੰਮੀ ਸੋਚ ਪਿੱਛੋਂ ਪੁੱਟੇ ਹੋਏ ਨਿੱਕੇ ਕਦਮ ਵੀ ਗਲਤ ਸਿੱਧ ਹੋ ਜਾਂਦੇ ਹਨ। ਵਿਅਕਤੀਆਂ ਦੀ ਉਮਰ ਸਦੀਆਂ ਦੀ ਥਾਂ ਸਾਲਾਂ ਵਿਚ ਮਿਣੀ ਜਾਂਦੀ ਹੈ। ਰੁਚੀਆਂ ਕਈ ਕਈ ਪੀੜ੍ਹੀਆਂ ਦੇ ਵਿਵਹਾਰਕ ਅਨੁਭਵ ਵਿਚੋਂ ਉਪਜਦੀਆਂ ਹਨ ਅਤੇ ਏਨੇ ਹੀ ਲੰਮੇ ਅਭਿਆਸ ਨਾਲ ਪਰਪੱਕਤਾ ਪ੍ਰਾਪਤ ਕਰਦੀਆਂ ਹਨ। ਇਸ ਲਈ ਵਿਕਾਸ ਦੀ ਗੱਲ ਵਿਅਕਤੀਆਂ ਨਾਲੋਂ ਪਹਿਲਾਂ ਰੁਚੀਆਂ ਜਾਂ ਪਰਵਿਰਤੀਆਂ ਨਾਲ ਸੰਬੰਧਤ ਹੈ। ਇਸ ਲੇਖ ਵਿਚ ਵੀ ਮੈਂ ਰੁਚੀਆਂ ਦੀ ਗੱਲ ਕਰ ਰਿਹਾ ਹਾਂ, ਭਾਵੇਂ ਭਾਸ਼ਾਈ ਪਾਬੰਦੀਆਂ ਦਾ ਸਤਿਕਾਰ ਕਰਦਿਆਂ ਹੋਇਆਂ, ਕਿਧਰੇ ਕਿਧਰੇ, ਰੁਚੀਆਂ ਦੀ ਥਾਂ 'ਲੋਕ' ਸ਼ਬਦ ਦੀ ਵਰਤੋਂ ਵੀ ਕਰ ਲਈ ਗਈ ਹੈ।
ਮੈਂ ਕਹਿ ਰਿਹਾ ਸਾਂ ਕਿ ਇਕ ਵਿਸ਼ੇਸ਼ ਪ੍ਰਕਾਰ ਦੀ ਰੁਚੀ ਰੱਖਣ ਵਾਲੇ ਲੋਕਾਂ ਵਿਚ ਵਾਪਾਰਕ ਯੋਗਤਾ ਦਾ ਵਿਕਾਸ ਸੰਭਵ ਸੀ; ਪਰ ਮੇਰਾ ਭਾਵ ਇਹ ਨਹੀਂ ਕਿ ਉਸ ਰੁਚੀ ਵਿਚੋਂ ਕੇਵਲ ਵਾਪਾਰਕ ਯੋਗਤਾ ਹੀ ਉਪਜੀ ਹੈ। ਮੈਨੂੰ ਜਾਪਦਾ ਹੈ ਕਿ ਅਜੋਕੇ ਸਮਾਜਾਂ ਨੂੰ ਜਿਨ੍ਹਾਂ ਗੁੰਝਲਦਾਰ ਪ੍ਰਬੰਧਾਂ ਦੀ ਲੋੜ ਹੈ, ਉਨ੍ਹਾਂ ਦੇ ਪ੍ਰਬੰਧਕ ਵੀ ਉਸੇ ਰੁਚੀ ਦੀ ਉਪਜ ਹਨ। ਆਪਣੇ ਇਸ ਅਨੁਮਾਨ ਦੀ ਦਲੀਲ ਵਜੋਂ ਮੈਂ ਪੁਰਾਤਨ ਯੂਨਾਨ ਦੀ ਵਿੱਦਿਆ ਪ੍ਰਣਾਲੀ ਵੱਲ ਇਸ਼ਾਰਾ ਕਰ ਸਕਦਾ ਹਾਂ। ਇਸ ਵਿੱਦਿਆ ਪ੍ਰਣਾਲੀ ਰਾਹੀਂ ਪ੍ਰਬੰਧਕ ਸ਼੍ਰੇਣੀ ਦੇ ਬੱਚਿਆਂ ਨੂੰ 'ਚੋਰੀ' ਦੀ ਉਚੇਚੀ ਸਿੱਖਿਆ ਦਿੱਤੀ ਜਾਂਦੀ ਸੀ । ਪਲੈਟੋ ਆਦਿਕ ਕਈ ਵਿਚਾਰਵਾਨਾਂ ਦਾ ਇਹ ਵਿਸ਼ਵਾਸ ਸੀ ਕਿ ਮਨੁੱਖ ਨੂੰ ਚਰੂਰ ਅਤੇ ਚੌਕਸ ਬਣਾਉਣ ਲਈ ਚੋਰੀ ਦੇ ਅਭਿਆਸ ਨਾਲੋਂ ਚੰਗੇਰੀ ਹੋਰ ਕੋਈ ਵਿਧੀ ਹੈ ਹੀ ਨਹੀਂ। ਜ਼ਰਾ ਉਚੇਰੇ ਅਤੇ ਗੰਭੀਰ ਹੋ ਕੇ ਸੋਚੀਏ ਤਾਂ ਗੱਲ ਕਿਸੇ ਹੱਦ ਤਕ ਠੀਕ ਵੀ ਹੈ। ਚੋਰ ਨੂੰ ਜਿੰਨਾ ਚੌਕਸ, ਸਾਵਧਾਨ ਜਾਂ ਖ਼ਬਰਦਾਰ ਹੋਣਾ ਪੈਂਦਾ ਹੈ, ਓਨਾ ਧਾੜਵੀ ਜਾਂ ਡਾਕੂ ਨੂੰ ਨਹੀਂ ਹੋਣਾ ਪੈਂਦਾ। ਡਾਕੂ ਤਾਂ ਸਾਵਧਾਨੀਆਂ ਅਤੇ ਖ਼ਬਰਦਾਰੀਆਂ ਦੀ ਸੀਮਾ ਪਾਰ ਕਰ ਗਏ ਹੁੰਦੇ ਹਨ। ਉਹ ਸ਼ਕਤੀ, ਨਿਰਦੰਤਾ ਅਤੇ ਆਰੰਥ ਨੂੰ ਆਪਣਾ ਆਸਰਾ
ਸੱਤ, ਚਿੱਤ, ਆਨੰਦ (ਸੱਚਿਦਾਨੰਦ) ਵਿਚਲਾ ਚਿੱਤ ਹੀ ਸੰਸਾਰ ਵਿਚ ਵਿਚਰਣ ਵਾਲੀ ਸਾਰੀ ਸਿਆਣਪ ਦਾ ਮੂਲ ਹੈ। ਸੰਸਾਰ ਵਿਚ ਵਿਚਰਣ ਵਾਲੀ ਚੇਤਨਾ ਨੂੰ ਆਪਣੇ ਸ਼ੁੱਧ ਸਾਤਵਿਕ ਸਰੂਪ ਦੀ ਸਦੀਵੀ ਸੋਝੀ ਹੈ। ਆਪਣੇ ਵਿਚਲੀ ਚੇਤਨਾ ਦੀ ਨੀਚ ਜਾਂ ਹੋਛੀ ਵਰਤੋਂ ਕਰਨ ਨਾਲ ਸਾਧਾਰਣ ਮਨੁੱਖੀ ਮਨ ਗਿਲਾਨੀ ਨਾਲ ਕਰ ਜਾਂਦਾ ਹੈ। ਆਪਣੀ ਚੇਤਨਾ ਦੇ ਸ਼ੁੱਧ ਸਾਤਵਿਕ ਸਰੂਪ ਦੀ ਸੋਝੀ ਹੀ ਇਸ ਗਿਲਾਨੀ ਦਾ ਕਾਰਣ ਹੁੰਦੀ ਹੈ। ਮਨੁੱਖੀ ਮਨ ਵਿਚ ਇਹ ਸੋਝੀ, ਪਸ਼ੂ-ਮਨ ਵਿਚਲੀ ਸੋਝੀ ਨਾਲੋਂ ਵਧੇਰੇ ਵਿਕਸਿਤ ਹੈ। ਇਹ ਹੋਰ ਵਿਕਸਾਈ ਦੀ ਜਾ ਸਕਦੀ ਹੈ ਅਤੇ ਕਿਸੇ ਵਿਸ਼ੇਸ਼ ਪ੍ਰਕਾਰ ਦੇ ਵਤੀਰੇ ਨਾਲ ਇਸ ਦੀ ਹਾਨੀ ਵੀ ਹੋ ਸਕਦੀ ਹੈ। ਜਿਨ੍ਹਾਂ ਨੇ ਆਪਣੇ ਚੇਤਨ ਆਪੇ ਦੀ ਸੋਚੀ ਨੂੰ ਘੱਟ ਕਰ ਲਿਆ ਹੁੰਦਾ ਹੈ, ਉਨ੍ਹਾਂ ਨੂੰ ਪਸ਼ੂ ਕਹਿ ਕੇ ਉਲਾਹਮਿਆ ਜਾਂ ਨਿਰਾਦਰਿਆ ਜਾਣਾ ਵੀ ਆਮ ਹੈ।
ਜਿਸ ਤਰ੍ਹਾਂ ਮਨੁੱਖੀ ਸਮਾਜਾਂ ਵਿਚ ਵਾਪਾਰ ਦੀ ਹੋਂਦ ਤੋਂ ਪਹਿਲਾਂ ਮਨੁੱਖੀ ਮਨ ਵਿਚਲੀ ਬੌਧਿਕਤਾ ਦੀ ਨੀਚ ਵਰਤੋਂ ਕੀਤੀ ਜਾਂਦੀ ਸੀ, ਇਸੇ ਤਰ੍ਹਾਂ ਮੁਕਾਬਲੇ ਅਤੇ ਮੁਨਾਫਾਖੋਰੀ ਉੱਤੇ ਆਧਾਰਿਤ ਵਾਪਾਰ ਵਿਚ ਵੀ ਮਨੁੱਖੀ ਬੌਧਿਕਤਾ ਦੀ ਸਾਰਥਿਕ ਵਰਤੋਂ ਨਾ ਹੋਣ ਦੇ ਬਰਾਬਰ ਹੈ। ਸ਼ੁੱਧ, ਸਾਤਵਿਕ ਬੋਧਿਕਤਾ ਮਨੁੱਖ ਦੇ ਧਰਮਾਂ ਅਤੇ ਝਲਸਫਿਆਂ ਦਾ ਆਧਾਰ ਵੀ ਨਹੀਂ ਬਣਾਈ ਜਾ ਸਕੀ। ਇਸ ਦਾ ਵੱਡਾ ਕਾਰਣ ਇਹ ਸੀ ਅਤੇ ਹੈ ਕਿ ਮਨੁੱਖੀ ਸਮਾਜਾਂ ਦੇ ਆਪਸੀ ਰਿਸ਼ਤੇ ਸਦਭਾਵਨਾ ਅਤੇ ਸਹਿਯੋਗ ਦੇ ਰਿਸ਼ਤੇ ਹੋਣ ਦੀ ਥਾਂ ਸੱਤਾ ਅਤੇ ਸੰਘਰਸ਼ ਦੇ ਰਿਸ਼ਤੇ ਬਣੇ ਆ ਰਹੇ ਹਨ। ਭਵਿੱਖ ਵਿਚ ਦੇਸ਼ਾਂ ਅਤੇ ਕੌਮਾਂ ਦੇ ਆਪਸੀ ਰਿਸ਼ਤਿਆਂ ਵਿਚ ਵਿਕਾਸ ਹੋ ਜਾਣ ਦੀ ਸੰਭਾਵਨਾ ਹੈ। ਸਦਭਾਵਨਾ ਅਤੇ ਸਹਿਯੋਗ ਮਨੁੱਖ ਦੇ ਕੌਮਾਂਤ੍ਰੀ ਸੰਬੰਧਾਂ ਦਾ ਆਧਾਰ ਬਣਾਏ ਜਾਣੇ ਆਰੰਭ ਹੋ ਜਾਣਗੇ। ਕਲਾ ਦਰਸ਼ਨ ਅਤੇ ਵਾਪਾਰ ਕੋਲੋਂ ਇਸ ਖੇਤਰ ਵਿਚ ਉਹ ਆਸਾਂ ਰੱਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਪੂਰੀਆਂ ਕਰਨ ਦੇ ਲਾਰੇ ਧਰਮ ਨੇ ਸਾਰੇ ਮੱਧਕਾਲ ਵਿਚ ਲਾਈ ਰੱਖੋ ਸਨ।
ਵਾਪਾਰ-2
ਵਿਕਾਸ ਅਤੇ ਭਵਿੱਖ
ਜਿਵੇਂ ਜਿਵੇਂ ਮਨੁੱਖ ਸੱਭਿਅਤਾ ਦੀ ਸਿਖਰ ਵੱਲ ਵਧਦਾ ਗਿਆ ਹੈ, ਤਿਵੇਂ ਤਿਵੇਂ ਉਸਦਾ ਸਮਾਜਕ ਢਾਂਚਾ ਗੁੰਝਲਦਾਰ ਹੁੰਦਾ ਗਿਆ ਹੈ। ਗੁੰਝਲਦਾਰ ਸਮਾਜਕ ਢਾਂਚੇ ਨੂੰ ਬਣਾਈ ਰੱਖਣ ਲਈ ਬਕਤੀਸ਼ਾਲੀ ਅਤੇ ਗੁੰਝਲਦਾਰ ਪ੍ਰਬੰਧਾਂ ਦੀ ਲੋੜ ਪੈਂਦੀ ਗਈ ਹੈ ਅਤੇ ਇਸ ਲੋੜ ਦੀ ਪੂਰਤੀ ਲਈ ਅਨੇਕ ਪ੍ਰਕਾਰ ਦੇ ਗੁੰਝਲਦਾਰ ਪ੍ਰਬੰਧ ਹੋਂਦ ਵਿਚ ਆਉਂਦੇ ਗਏ ਹਨ। ਆਧੁਨਿਕ ਯੁਗ ਦੇ ਆਰਥਕ, ਵਾਪਾਰਕ, ਵਿਦਿਅਕ, ਉਦਯੋਗਿਕ, ਸੈਨਿਕ, ਧਾਰਮਕ, ਵਿਗਿਆਨਕ, ਸੰਚਾਰੀ ਅਤੇ ਸਿਆਸੀ ਆਦਿਕ ਪ੍ਰਬੰਧਾਂ ਦਾ ਪਾਸਾਰਾ ਵਿਸਮਾਦਜਨਕ ਹੈ। ਕੁਝ ਇਕ ਆਧੁਨਿਕ ਪ੍ਰਬੰਧ ਵਿਗਿਆਨਕ ਅਤੇ ਉਦਯੋਗਿਕ ਉੱਨਤੀ ਦੀ ਉਪਜ ਆਖੇ ਜਾ ਸਕਦੇ ਹਨ ਪਰ ਬਹੁਤੇ ਅਜਿਹੇ ਹਨ, ਜਿਹੜੇ ਪੁਰਾਤਨ ਪ੍ਰਬੰਧਾਂ ਦਾ ਵਧਿਆ, ਵਿਕਸਿਆ ਅਤੇ ਉੱਨਤ ਹੋਇਆ ਰੂਪ ਹੀ ਆਪੇ ਜਾਣੇ ਚਾਹੀਦੇ ਹਨ। ਆਪਣੇ ਵਿਕਸਿਤ ਰੂਪ ਵਿਚ ਇਹ ਪ੍ਰਬੰਧ ਆਪਣੇ ਬੀਜ-ਰੂਪ ਨਾਲੋਂ ਬਹੁਤ ਵੱਖਰੇ ਹੋ ਗਏ ਹਨ।
ਹੁਣ ਤਾਂ ਅਜਿਹਾ ਘੱਟ ਹੀ ਵੇਖਣ ਵਿਚ ਆਉਂਦਾ ਹੈ (ਸ਼ਾਇਦ ਨਾ ਹੀ ਆਉਂਦਾ ਹੋਵੇ) ਪਰ ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਇਹ ਗੱਲ ਆਮ ਸੀ ਕਿ ਪਿੰਡਾਂ ਦੀਆਂ ਦੁਕਾਨਾਂ ਵਿਚ ਲੋਕ ਪੈਸਿਆਂ ਦੀ ਥਾਂ ਦਾਣੇ ਲੈ ਜਾਂਦੇ ਸਨ ਅਤੇ ਹੱਟੀ ਵਾਲਾ ਦਾਣਿਆਂ ਦੇ ਮੁੱਲ ਦਾ ਲੱਪਾ ਜਾਂ ਅਨੁਮਾਨ ਲਾ ਕੇ ਉਨ੍ਹਾਂ ਦੀ ਕੀਮਤ ਦੇ ਬਰਾਬਰ ਦਾ ਸੌਦਾ ਦੇ ਦਿੰਦਾ ਸੀ। ਅਰਾਈ ਸਬਜ਼ੀਆਂ ਵੇਚਣ ਆਉਂਦੇ ਸਨ ਤਾਂ ਭਾਅ ਪੁੱਛਣ ਉੱਤੇ 'ਕਟਕੇ ਸਾਵੀ' ਜਾਂ 'ਝੋਨਿਉਂ ਆਧੀ' ਆਦਿਬ ਆਖ ਕੇ ਜੁਆਬ ਦਿੰਦੇ ਸਨ; ਜਿਸਦਾ ਮਤਲਬ ਇਹ ਹੁੰਦਾ ਸੀ ਕਿ ਇਹ ਸਬਜ਼ੀ ਅੱਧ ਸੇਰ ਕਟਕ ਦੇ ਬਦਲੇ ਵਿਚ ਅੱਧ ਸੇਰ ਦਿੱਤੀ ਜਾਵੇਗੀ ਅਤੇ ਉਹ ਝੋਨੇ ਦੇ ਵਜ਼ਨ ਨਾਲੋਂ ਅੱਧੀ ਮਿਲੇਗੀ। ਜਿਨਸਾਂ ਦੇ ਵਟਾਂਦਰੇ ਦੀ ਇਹ ਵਿਧੀ ਹਜਾਰਾਂ ਸਾਲ ਪੁਰਾਣੀ ਹੈ ਅਤੇ ਜਿਸ ਸਮੇਂ ਪੰਜਾਬ ਦੇ ਪਿੰਡਾਂ ਵਿਚ ਇਹ ਆਮ ਸੀ ਉਸ ਸਮੇਂ ਹੋਰ ਕਈ ਥਾਈ ਵੀ ਇਸ ਦੀ ਵਰਤੋਂ ਜ਼ਰੂਰ ਹੋ ਰਹੀ ਹੋਵੇਗੀ। ਆਪਣੇ ਆਰੰਭ ਵਿਚ ਮਨੁੱਖ ਦਾ ਸਾਰਾ ਵਾਪਾਰ ਜਿਨਸਾਂ ਦੇ ਸਿੱਧੇ ਵਟਾਂਦਰੇ ਦੇ ਰੂਪ ਵਿਚ ਕੀਤਾ ਜਾਂਦਾ ਸੀ।
ਜਦੋਂ ਮਨੁੱਖ ਕੋਲ ਲੜਨ ਲਈ ਕਲਚਰਾਂ, ਕੌਮੀਅਤਾਂ ਅਤੇ ਧਰਮਾਂ ਦੇ ਆਦਰਸ਼ ਨਹੀਂ ਸਨ, ਉਦੋਂ ਉਹ ਕੇਵਲ ਲੋੜ ਦੀਆਂ ਚੀਜ਼ਾਂ ਉੱਤੇ ਹੀ ਲੜਦਾ ਸੀ। ਆਪਣੇ ਗੁਆਂਢੀ ਕਬੀਲੇ
1. 'ਦਾਣਿਆਂ ਦੇ ਭਾਰ ਨਾਲੋਂ ਦੂਣੀ ਸਬਜੀ ਦੇ ਭਾਅ ਨੂੰ 'ਦੋ ਤੌਲ' ਆਖਿਆ ਜਾਂਦਾ ਸੀ।
ਦੇ ਲੋਕਾਂ ਨਾਲ ਲੜ ਕੇ ਉਨ੍ਹਾਂ ਕੋਲੋਂ ਆਪਣੀ ਲੋੜ ਦੀਆਂ ਚੀਜ਼ਾਂ ਖੋਹਣ ਦੀ ਜੁਗਤੀ, ਜੰਗਲੀ ਮਨੁੱਖ ਲਈ ਓਪਰੀ ਅਤੇ ਅਯੋਗ ਭਾਵੇਂ ਨਹੀਂ ਸੀ ਪਰ ਔਖੀ ਅਤੇ ਦੁਖਦਾਇਕ ਜ਼ਰੂਰ ਸੀ। ਜੀਵਨ ਲਈ ਲੋੜੀਂਦੀਆਂ 'ਚੀਜ਼ਾਂ' ਦਾ ਮੁੱਲ 'ਜੀਵਨ' ਨਾਲ ਤਾਰਿਆ ਜਾਣਾ ਇਕ ਘਾਟੇਵੰਦਾ ਅਤੇ ਕਸ਼ਟ-ਡਰਪੂਰ ਕੰਮ ਸੀ । ਜਿਨਸਾਂ ਦੇ ਵਟਾਂਦਰੇ ਦੀ ਵਿਧੀ ਦੇ ਨਾਲ ਹੀ ਮਨੁੱਖੀ ਜੀਵਨ ਵਿਚੋਂ ਕਸ਼ਟ ਅਤੇ ਕਰੂਪਤਾ ਦੇ ਘਟਣ ਦੀ ਆਸ ਦਾ ਜਨਮ ਵੀ ਹੋਇਆ ਹੋਵੇਗਾ। ਇਸ ਨਾਲ ਕਬੀਲਿਆਂ ਦੇ ਜੀਵਨ ਵਿਚ ਸਹਿਯੋਗ ਦੀ ਸੁੰਦਰਤਾ ਉਪਜੀ ਹੋਵੇਗੀ ਅਤੇ ਓਨੇ ਚਿਰ ਲਈ ਕਿਸਾਨੇ ਸਮਾਜਾਂ ਨੇ ਸਤਯੁਗੀ ਸੁੱਖ ਮਾਣਿਆ ਹੋਵੇਗਾ, ਜਦੋਂ ਤਕ ਮਨੁੱਖ ਨੇ 'ਪਰਮ ਸੱਤ' ਅਤੇ 'ਕੌਮੀ ਅਣਖ' ਦੇ ਉਨ੍ਹਾਂ ਆਦਰਥਾਂ ਦੀ ਘਾੜਤ ਨਹੀਂ ਸੀ ਘੜੀ, ਜਿਨ੍ਹਾਂ ਦਾ ਕਿਸੇ ਦੂਜੀ ਜਿਨਸ ਨਾਲ ਵਾਪਾਰਕ ਵਦਾਂਦਰਾ ਸੰਭਵ ਨਹੀਂ ਸੀ।
ਜੇ ਸਤਯੁਗ ਨੂੰ ਕੋਰੀ ਕਲਪਨਾ ਮੰਨ ਕੇ ਇਹ ਆਖੀਏ ਕਿ ਮਨੁੱਖ ਨੇ ਲੋਡ ਦੀਆਂ ਚੀਜ਼ਾਂ ਨੂੰ ਲੁੱਟਣ ਅਤੇ ਖੋਹਣ ਦੇ ਪਸ਼ੂ-ਪੁਣੇ ਨੂੰ ਤਿਆਗ ਕੇ, ਵਟਾਂਦਰੇ ਦੀ ਸਹਿਯੋਗੀ ਸੁੰਦਰਤਾ ਨੂੰ ਅਪਣਾਉਣ ਦੀ ਮਨੁੱਖੀ ਸਿਆਣਪ ਕਦੇ ਨਹੀਂ ਕੀਤੀ, ਤਾਂ ਵੀ ਇਹ ਸੱਚ ਝੁਠਲਾਇਆ ਨਹੀਂ ਜਾ ਸਕਦਾ ਕਿ ਜੇ ਇਹ ਵਿਧੀ ਪੂਰਣ ਰੂਪ ਵਿਚ ਅਪਣਾਈ ਜਾਂਦੀ ਜਾਂ ਅਪਣਾਈ ਜਾ ਸਕਦੀ, ਤਾਂ ਇਹ ਲੁੱਟ ਘਸੁੱਟ ਦੀ ਜਾਂਗਲੀਅਤ ਦਾ ਸਿਆਣਾ ਅਤੇ ਸੁੰਦਰ 'ਬਦਲ' ਬਣ ਕੇ ਸਾਡੇ ਸਮਾਜਕ ਵਿਕਾਸ ਦੇ ਇਤਿਹਾਸ ਦੀ ਲਹੂ-ਲਿੱਬੜੀ ਪੁਸਤਕ ਵਿਚ ਮਨੁੱਖੀ ਮਿੱਤ੍ਰਤਾ ਦੇ ਪੰਨਿਆ ਦਾ ਵਾਧਾ ਕਰ ਸਕਦੀ ਸੀ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਊ ਅਤੇ ਸੱਭਿਅ ਢੰਗ ਦੇ ਵਾਪਾਰ ਵਿਚ, ਹਿੰਸਾ ਅਤੇ ਹੱਤਿਆ ਦੀ ਥਾਂ ਲੈ ਸਕਣ ਦੀ ਸੰਭਾਵਨਾ ਸਦਾ ਮੌਜੂਦ ਰਹੀ ਹੈ। ਇਹ ਮਨੁੱਖੀ ਸਮਾਜਾਂ ਦਾ ਦੁਰਭਾਗ ਹੈ ਕਿ ਉਨ੍ਹਾਂ ਦੀ ਵਾਗਡੋਰ ਵਾਪਾਰੀਆਂ ਦੇ ਹੱਥ ਹੋਣ ਦੀ ਥਾਂ ਸੂਰਬੀਰਾਂ, ਯੋਧਿਆਂ, ਜੇਤੂਆਂ, ਜਾਬਰਾਂ, ਜਰਵਾਣਿਆਂ, ਜੰਗਬਾਜ਼ਾਂ ਦੇ ਹੱਥ ਰਹੀ ਹੈ ਅਤੇ ਧਰਮ ਤੇ ਫ਼ਲਸਫ਼ੇ, ਦੋਹਾਂ ਨੇ, ਇਨ੍ਹਾਂ ਦੇ ਪਸ਼ੂ-ਪੁਣੇ ਨੂੰ 'ਰੱਬੀ ਹੁਕਮ' ਅਤੇ 'ਧਰਮ ਦੀ ਗਿਲਾਨੀ ਦਾ ਇਕੋ ਇਕ ਇਲਾਜ' ਆਖਣ ਦਾ ਅਧਰਮ ਕੀਤਾ ਹੈ।
ਮਸ਼ੀਨੀ ਕ੍ਰਾਂਤੀ ਦੇ ਆਰੰਡ ਵਿਚ ਇਸਰੀਆਂ ਅਤੇ ਬੱਚਿਆਂ ਉੱਤੇ ਹੋਏ ਅੱਤਿਆਚਾਰ ਦਾ ਹਵਾਲਾ ਦੇ ਕੇ ਆਖਿਆ ਜਾ ਸਕਦਾ ਹੈ ਕਿ ਉਦਯੋਗ-ਪਤੀਆਂ ਅਤੇ ਵਾਪਾਰੀਆਂ ਦਾ ਇਤਿਹਾਸ ਵੀ ਹਿੰਸਾ ਅਤੇ ਹੱਤਿਆ ਤੋਂ ਉੱਕਾ ਸੱਖਣਾ ਨਹੀਂ। ਪੱਛਮੀ ਯੌਰਪ ਦੇ ਵਾਪਾਰੀਆਂ ਨੇ ਵਾਪਾਰ ਦੇ ਉਹਲੇ ਵਿਚ ਵੱਡੇ ਵੱਡੇ ਸਾਮਰਾਜਾਂ ਦੀ ਸਥਾਪਨਾ ਕਰਨ ਦੇ ਯਤਨ ਵਿਚ ਭਲੇ-ਬੁਰੇ ਦੇ ਵਿਕ ਨੂੰ ਛਿੱਕੇ ਟੰਗਣੋਂ ਕਦੇ ਸੰਕੋਚ ਨਹੀਂ ਕੀਤਾ ਅਤੇ ਇਹ ਵੀ ਠੀਕ ਹੈ ਕਿ ਦੋ ਵੱਡੇ ਯੁੱਧਾਂ ਦੇ ਕੇਂਦਰ ਵਿਚ ਮਸ਼ੀਨੀ ਸਮਾਜਾਂ ਦੇ ਵਾਪਾਰਕ ਹਿਤ ਹੀ ਆਸਣ ਜਮਾਈ ਬੈਠੇ ਸਨ, ਤਾਂ ਵੀ ਇਸ ਵਿਚ ਮੈਂ ਸਿਆਸਤ ਅਤੇ ਸੱਤਾ ਨੂੰ ਹੀ ਪ੍ਰਧਾਨ ਦੋਸ਼ੀ ਮੰਨਦਾ ਹਾਂ। ਹਜ਼ਾਰਾਂ ਸਾਲਾਂ ਤੋਂ ਲੁੱਟ-ਮਾਰ, ਤਬਾਹੀ, ਜਬਰ ਅਤੇ ਜ਼ੁਲਮ ਦੀ ਖੇਡ ਖੇਡਦੇ ਆ ਰਹੇ ਜਰਵਾਣੇ ਹਾਕਮਾਂ ਨੇ ਸੰਸਾਰ ਰੂਪੀ ਕਨੜੀ ਨੂੰ ਹਿੰਸਾ, ਹੱਤਿਆ ਅਤੇ ਜੰਗ ਦੇ ਕੱਜਲ ਨਾਲ ਇਉਂ ਨੱਕ ਨੱਕ ਕਰ ਦਿੱਤਾ ਹੈ ਕਿ ਇਸ ਵਿਚ ਪਰਵੇਸ਼ ਕਰਨ ਵਾਲੇ ਲਈ ਕਾਲਖ ਤੋਂ ਬਚੇ ਰਹਿਣਾ ਸੌਖਾ ਨਹੀਂ। ਯੋਰਪ ਵਿਚ ਮਸ਼ੀਨੀ ਕ੍ਰਾਂਤੀ ਅਤੇ ਰਾਸ਼ਟਰਵਾਦ ਦਾ ਜਨਮ ਇਕੋ ਸਮੇਂ ਹੋਣ ਕਰਕੇ ਉਦਯੋਗਿਕ ਅਤੇ ਵਾਪਾਰਕ ਸ਼ਕਰੀਆਂ ਦਾ ਸਿਆਸੀ ਆਦਰਸ਼ਾਂ ਦੀ ਪ੍ਰਾਪਤੀ ਦੇ ਸਾਧਨ
ਪਹਿਲੀ ਵੇਰ ਪੜ੍ਹਿਆਂ ਜਾਂ ਸੁਣਿਆ ਇਹ ਗੱਲਾ ਐਵੇਂ ਖੁਸ਼-ਖ਼ਿਆਲੀ ਹੀ ਲੱਗਣਗੀਆਂ ਪਰ ਵਾਪਾਰ ਦੇ ਵਿਕਾਸ ਵੱਲ ਗੰਭੀਰਤਾ ਨਾਲ ਵੇਖ ਕੇ ਅਤੇ ਅਜੋਕੀ ਦੁਨੀਆਂ ਵਿਚ ਵਾਪਾਰ ਦੇ ਫੈਲਾਉ ਦਾ ਅੰਦਾਜ਼ਾ ਲਾ ਕੇ ਮਨੁੱਖੀ ਸੋਚ ਨੂੰ ਉਪ੍ਰੋਕਤ ਸੁਪਨਿਆਂ ਦੀ ਸਾਰਥਕਰਾ ਉੱਤੇ ਬੱਕ ਹੋਣੋਂ ਹਟਣ ਲੱਗ ਪੈਂਦਾ ਹੈ । ਉਦਯੋਗ ਅਤੇ ਵਾਪਾਰ ਦੇ ਮਹੱਤਵ ਨੂੰ ਜਾਣਨ ਅਤੇ ਪਛਾਣਨ ਵੱਲ ਮਨੁੱਖ ਨੇ ਓਨਾ ਧਿਆਨ ਨਹੀਂ ਦਿੱਤਾ, ਜਿੰਨਾ ਪ੍ਰਭੁਤਾ ਅਤੇ ਸਿਆਸਤ ਵੱਲ ਦਿੱਤਾ ਹੈ। ਜਦੋਂ ਮਾਰਕਸ ਵਰਗੇ ਸਿਆਣੇ ਇਹ ਕਹਿੰਦੇ ਹਨ ਕਿ 'ਦੁਨੀਆਂ ਦੇ ਦਾਨਿਸ਼ਮੰਦ ਦੁਨੀਆਂ ਨੂੰ ਸਮਝਣ ਅਤੇ ਸਮਝਾਉਣ ਵਿਚ ਰੁੱਝੇ ਰਹੇ ਹਨ ਅਸਲ ਸਮੱਸਿਆ ਇਹ ਹੈ ਕਿ ਇਸਨੂੰ ਬਦਲਿਆ ਕਿਵੇਂ ਜਾਵੇ' ਉਦੋਂ ਉਹ ਪ੍ਰਭਰਾ ਅਤੇ ਸਿਆਸਤ ਦੇ ਮਹੱਤਵ ਦੀ ਗੱਲ ਕਰਦੇ ਹਨ। ਇਹ ਦੁਨੀਆਂ ਤਾਂ ਸਦਾ ਬਦਲ ਰਹੀ ਹੈ ਇਥੇ ਕੁਝ ਵੀ ਸਥਿਰ ਨਹੀਂ; ਇਤਿਹਾਸ ਵਿਕਾਸ ਕਰਦਾ ਆ ਰਿਹਾ ਹੈ; ਉਪਜ ਦੇ ਸਾਧਨਾਂ ਅਤੇ ਸ੍ਰੋਤਾਂ ਦਾ ਵਿਕਾਸ ਦੁਨੀਆ ਦੇ ਸਮਾਜਕ, ਧਾਰਮਕ, ਸਿਆਸੀ ਅਤੇ ਸਭਿਆਚਾਰਕ ਢਾਂਚਿਆਂ ਦੀ ਰੂਪ-ਰੇਖਾ ਉਲੀਕਦਾ ਆਇਆ ਹੈ, ਉਲੀਕਦਾ ਰਹੇਗਾ। ਜੋ ਬਦਲ ਰਿਹਾ ਹੈ, ਉਸ ਨੂੰ ਬਦਲਣ ਦਾ ਉਚੇਚਾ ਯਤਨ ਕੁਝ ਓਪਰੀ ਜਿਹੀ ਗੱਲ ਲੱਗਦੀ ਹੈ। ਪਰ ਇਹ ਓਪਰੀ ਗੱਲ ਨਹੀਂ; ਸੱਤਾ, ਸਿਆਸਤ ਅਤੇ ਪ੍ਰਭੁਤਾ ਦੇ ਮਹੱਤਵ ਨੂੰ ਮੰਨਣ ਦੀ ਗੱਲ ਹੈ। ਪਿਛਲੇ ਕਈ ਹਜਾਰ ਸਾਲਾਂ ਤੋਂ ਮਨੁੱਖੀ ਸੋਚ ਇਨ੍ਹਾਂ ਦੇ ਪਰਛਾਵੇਂ ਵਿਚ ਪਲਦੀ ਆਈ ਹੈ। ਇਨ੍ਹਾਂ ਦੀ ਪੀਡੀ ਪਕੜ ਵਿਚੋਂ ਨਿਕਲ ਕੇ, ਏਕਾ ਏਕ, ਸੋਚ ਦਾ ਸੁਤੰਤਰ ਹੋ ਜਾਣਾ ਕਿਆਸਿਆ ਨਹੀਂ ਜਾ ਸਕਦਾ। ਇਹ ਕੰਮ ਅੱਜ ਵੀ ਮੁਸ਼ਕਿਲ ਹੈ; ਪਰ ਅੱਜ ਤੋਂ ਡੇਢ-ਦੋ ਸੌ ਸਾਲ ਪਹਿਲਾਂ ਤਾਂ ਇਸ ਨੂੰ ਅਸੰਭਵ ਸਮਝਿਆ ਜਾਂਦਾ ਸੀ। ਅਰਥ ਦੇ ਮਹੱਤਵ ਨੂੰ ਜਾਣਦਿਆਂ ਹੋਇਆ, ਮਨੁੱਖੀ ਜੀਵਨ ਦੇ ਵਿਕਾਸ ਦੀ ਕਿਰਿਆ ਨੂੰ ਆਰਥਕਤਾ ਦੇ ਹਵਾਲੇ ਕਰਨ ਦੀ ਥਾਂ ਸੱਤਾ, ਸਿਆਸਤ ਅਤੇ ਪ੍ਰਭੁਤਾ ਨੂੰ ਪਹਿਲ ਦੇਣ ਦੀ ਭੁੱਲ ਦੇ ਭਿਆਨਕ ਨਤੀਜੇ ਭੋਗ ਰਿਹਾ ਹੈ ਅੱਜ ਦਾ ਪੂਰਬੀ ਯੌਰਪ, ਅਤੇ ਭੋਗ ਰਹੇ ਹਨ ਤੀਜੀ ਦੁਨੀਆਂ ਦੇ ਦੇਸ਼।
ਜਿੰਨੀ ਮਿਹਨਤ ਅਤੇ ਲਗਨ ਨਾਲ ਜੰਗਾਂ, ਜਹਾਦਾਂ ਅਤੇ ਜਬਰਾਂ ਦਾ ਇਤਿਹਾਸ ਲਿਖਿਆ ਅਤੇ ਸੰਭਾਲਿਆ ਗਿਆ ਹੈ, ਓਨੀ ਨਾਲ ਵਾਪਾਰ ਅਤੇ ਉਦਯੋਗ ਦੀ ਗੱਲ ਨਹੀਂ ਕੀਤੀ ਗਈ। ਅੱਜ ਵੀ ਕੁਝ ਮਨੁੱਖ ਬੌਧਿਕ ਪੱਧਰ ਉੱਤੇ ਭਾਵੇਂ ਇਹ ਗੱਲ ਮੰਨ ਲੈਣ ਕਿ ਜੀਵਨ ਵਿਚ 'ਆਰਥਕਤਾ' ਦਾ ਮਹੱਤਵ 'ਹਕੂਮਤ' ਨਾਲੋਂ ਜ਼ਿਆਦਾ ਹੈ ਪਰ ਸੰਸਕਾਰਕ ਪੱਧਰ ਉੱਤੇ ਸਿਆਸਤ ਦੀ ਪ੍ਰਭੁਤਾ ਦੇ ਵਿਸ਼ਵਾਸੀ ਹੋਣ ਦੀ ਮਜਬੂਰੀ ਜਿਉਂ ਦੀ ਤਿਉਂ ਕਾਇਮ ਹੈ। ਯੌਰਪ ਵਿਚ ਰੋਮਨ ਰਾਜ ਅਤੇ ਈਸਾਈ ਮੱਤ ਦੇ ਭਲੀ-ਭਾਂਤ ਜਥੇਬੰਦ ਜਾਂ ਸੰਗਠਿਤ
1453 ਵਿਚ ਤੁਰਕਾਂ ਨੇ ਕੁਸੜਨਤੁਨੀਆਂ ਈਸਾਈਆਂ ਕੋਲੋਂ ਜਿੱਤ ਲਿਆ ਸੀ। ਤੁਰਕਾਂ ਦੀ ਇਸ ਜਿੱਤ ਨਾਲ ਜਹਾਦਾਂ ਦੀ ਉਸ ਲੰਮੀ ਲੜੀ ਦਾ ਅੰਤ ਹੋ ਗਿਆ ਸੀ, ਜਿਹੜੀ ਈਸਾਈ ਦੇਸ਼ਾਂ ਵੱਲੋਂ ਈਸਾਈਅਤ ਦੇ ਤੀਰਥ ਅਸਥਾਨਾਂ ਨੂੰ ਜਿੱਤਣ ਲਈ ਜਾਰੀ ਰੱਖੀ ਜਾ ਰਹੀ ਸੀ। ਜਹਾਦਾਂ ਦੀ ਜੱਦੋ-ਜਹਿਦ ਵਿਚ ਹਾਰ ਜਾਣਾ ਯੌਰਪ ਦੇ ਈਸਾਈ ਦੇਸ਼ਾਂ ਦੀ ਖ਼ੁਸ਼ਕਿਸਮਤੀ ਸੀ। ਇਸ ਹਾਰ ਤੋਂ ਪਿੱਛੋਂ ਈਸਾਈ ਦੇਸ਼ਾਂ ਨੇ ਪੂਰਬ ਵੱਲ ਦੀਆਂ ਜਿੱਤਾਂ ਦਾ ਖ਼ਿਆਲ ਛੱਡ ਕੇ ਅਤੇ ਯੌਰਪ ਵੱਲ ਪੂਰਾ ਧਿਆਨ ਦੇਣਾ ਆਰੰਭ ਕਰ ਕੇ, ਉਸ ਮਹਾਨ ਲਹਿਰ ਦੀ ਨੀਂਹ ਰੱਖੀ ਸੀ, ਜਿਸ ਨੂੰ ਰਿਨੇਸਾਂਸ ਜਾਂ ਪੁਨਰ-ਜਾਗਣ ਆਖਿਆ ਜਾਂਦਾ ਹੈ। ਰਿਨੇਸਾਂਸ ਦੇ ਦੋ ਸੌ ਸਾਲਾਂ ਵਿਚ ਹੀ ਮਸ਼ੀਨੀ ਕ੍ਰਾਂਤੀ ਦਾ ਆਰੰਭ ਵੀ ਹੋਇਆ ਸੀ। ਰਿਨੇਸਾਂਸ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਿਚ ਜਹਾਜ਼ਰਾਨੀ, ਕੰਪਾਸ ਦੀ ਕਾਢ, ਛਾਪਾਖ਼ਾਨਾ, ਵਿੱਦਿਆ ਦਾ ਪਰਸਾਰ ਅਤੇ ਬਾਰੂਦ ਦੀ ਵਰਤੋਂ ਸੀ। ਜਹਾਜ਼ਰਾਨੀ ਨੇ ਵਾਪਾਰ ਨੂੰ ਵਧਣ ਫੁੱਲਣ ਵਿਚ ਅਤੇ ਛਾਪੇਖਾਨੇ ਦੀ ਕਾਢ ਨੇ ਵਾਪਾਰਕ ਪ੍ਰਬੰਧਾਂ ਨੂੰ ਜਥੇਬੰਦ ਹੋਣ ਵਿਚ ਵਿਸ਼ੇਸ਼ ਸਹਾਇਤਾ ਦਿੱਤੀ ਹੈ। ਯੌਰਪ ਤੋਂ ਬਾਹਰ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਸੀ ਕਿਉਂਜੁ ਜਿਥੇ ਸਾਡੇ ਦੇਸ਼ ਵਿਚ ਸਤਾਰ੍ਹਵੀਂ ਸਦੀ ਦੇ ਆਰੰਭ ਵਿਚ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰ ਰਹੇ ਸਨ, ਉਥੇ ਸੰਨ 1500 ਤਕ ਪੁੱਜਦਿਆਂ ਪੁੱਜਦਿਆਂ ਜਰਮਨੀ ਦੇ ਸੱਠ ਸ਼ਹਿਰਾਂ ਵਿਚ ਛਾਪੇਖਾਨੇ ਲੱਗ ਚੁੱਕੇ ਸਨ ਅਤੇ ਧੜਾ ਧੜ ਕਿਤਾਬਾਂ ਛਾਪੀਆਂ ਜਾ
ਰਹੀਆਂ ਸਨ।
ਇਨ੍ਹਾਂ ਸਹੂਲਤਾਂ ਦਾ ਲਾਭ ਲੈਂਦਿਆਂ ਹੋਇਆਂ ਯੌਰਪ ਨੇ ਵੱਡੇ ਵੱਡੇ ਵਾਪਾਰਕ ਪ੍ਰਬੰਧਾਂ ਦੀ ਉਸਾਰੀ ਕਰ ਲਈ ਸੀ। ਇਨ੍ਹਾਂ ਵਾਪਾਰਕ ਜਥੇਬੰਦੀਆਂ ਨੇ ਵਾਪਾਰ ਦੇ ਨਾਲ ਨਾਲ ਵਿਸ਼ਾਲ ਸਾਮਰਾਜਾਂ ਦੀ ਨੀਂਹ ਵੀ ਰੱਖੀ ਸੀ ਪਰ ਇਥੇ ਸਾਡਾ ਮਨੋਰਥ ਉਸ ਪਾਸੇ ਵੱਲ ਜਾਣ ਦਾ ਨਹੀਂ, ਸਗੋਂ ਵਾਪਾਰਕ ਪ੍ਰਬੰਧਾਂ ਬਾਰੇ ਕੁਝ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਦੇ ਭਵਿੱਖ ਬਾਰੇ ਕੁਝ ਕੁ ਅਨੁਮਾਨ ਲਾਉਣ ਦਾ ਹੈ।
ਯੋਰਪ ਦੀਆਂ ਇਹ ਵਾਪਾਰਕ ਜਥੇਬੰਦੀਆਂ ਯੌਰਪ ਦੇ ਰਾਜ ਪ੍ਰਬੰਧਾਂ ਵਾਂਗ ਹੀ ਨੇਮ-ਬੱਧ ਅਤੇ ਅਨੁਸ਼ਾਸਿਤ ਸਨ। ਇਨ੍ਹਾਂ ਦੇ ਰਿਕਾਰਡ ਜਾਂ ਅਭਿਲੇਖ ਸਰਕਾਰੀ ਰਿਕਾਰਡਾਂ ਵਾਂਗ ਹੀ ਮੁਕੋਮਲ ਅਤੇ ਲਗਾਤਾਰ ਸਨ। ਇਨ੍ਹਾਂ ਨੂੰ ਲਿਖਣ ਵਿਚ ਏਨੀ ਸਾਵਧਾਨੀ ਵਰਤੀ ਗਈ ਹੈ ਕਿ ਅੱਜ ਪੂਰੇ ਭਰੋਸੇ ਨਾਲ ਇਹ ਆਖਿਆ ਜਾ ਸਕਦਾ ਹੈ ਕਿ ਸੰਨ 1497 ਤੋਂ ਲੈ ਕੇ 1612
ਜਰਮਨੀ ਦੇ ਸੱਤਰ ਸ਼ਹਿਰਾਂ ਦੇ ਵਾਪਾਰੀਆਂ ਨੇ ਮਿਲ ਕੇ ਇਕ ਵਾਪਾਰਕ ਜਥੇਬੰਦੀ ਬਣਾਈ ਸੀ, ਜਿਸ ਨੂੰ ਹੱਸਾ ਜਾਂ ਹੱਸਿਆਟਿਕ ਲੀਗ ਆਖਿਆ ਜਾਂਦਾ ਸੀ । ਇਸਦੀ ਸਰਦਾਰੀ ਲਿਊਬੈਕ ਅਤੇ ਹੈਮਬਰਗ ਵਰਗੇ ਨਗਰ ਰਾਜਾਂ ਕੋਲ ਸੀ। ਇਹ ਨਗਹ ਰਾਜ ਪੁਰਾਤਨ ਯੂਨਾਨੀ ਢੰਗ ਦੇ ਨਗਰ ਰਾਜ (City States) ਸਨ। ਇਹ ਉਦਯੋਗ ਅਤੇ ਵਾਪਾਰ ਦੇ ਕੇਂਦਰ ਸਨ ਅਤੇ ਇਨ੍ਹਾਂ ਦਾ ਪ੍ਰਬੰਧ ਵਾਪਾਰੀਆਂ ਦੇ ਆਪਣੇ ਹੱਥ ਵਿਚ ਹੁੰਦਾ ਸੀ। ਇਨ੍ਹਾਂ ਵਿਚੋਂ ਕਈ ਨਗਰ ਰਾਜ ਵੀਹਵੀਂ ਸਦੀ ਤਕ ਕਾਇਮ ਰਹੇ ਹਨ ਅਤੇ ਦੂਜੀ ਮਹਾਨ ਜੰਗ ਤੋਂ ਪਿੱਛੋਂ ਹੀ ਇਨ੍ਹਾਂ ਨੂੰ ਜਰਮਨ ਕੈਡਰੇਸ਼ਨ ਵਿਚ ਸ਼ਾਮਲ ਕੀਤਾ ਗਿਆ ਹੈ। ਹੰਸਾ ਦੀ ਹੋਂਦ ਬਾਰ੍ਹਵੀਂ ਸਦੀ ਦੇ ਅੰਤਲੇ ਹਿੱਸੇ ਵਿਚ ਕਾਇਮ ਹੋਈ ਸੀ। ਕੋਈ ਢਾਈ ਕੁ ਸੋ ਸਾਲ ਤਕ ਇਸ ਵਾਪਾਰਕ ਜਥੇਬੰਦੀ ਨੇ ਪੂਰੇ ਉੱਤਰੀ ਯੋਰਪ ਦੇ ਵਾਪਾਰ ਨੂੰ ਆਪਣੇ ਕਬਜ਼ੇ ਵਿਚ ਰੱਖਿਆ ਸੀ । ਜਥੇਬੰਦੀ ਦੇ ਨੇਮਾਂ ਦਾ ਨਿਰਾਦਰ ਕਰ ਕੇ ਕੋਈ ਨਗਰ ਸੁਖ-ਸ਼ਾਂਤੀ ਨਾਲ ਜੀਅ ਨਹੀਂ ਸੀ ਸਕਦਾ। ਜੇ ਇਕ ਸ਼ਹਿਰ ਦਾ ਕੋਈ ਵਾਪਾਰੀ ਜਥੇਬੰਦੀ ਦੇ ਪੈਸੇ ਮਾਰ ਲਵੇ ਤਾਂ ਸ਼ਹਿਰ ਦੇ ਦੂਜੇ ਵਾਪਾਰੀਆਂ ਨੂੰ ਇਹ ਹਰਜਾਨਾ ਕਰਨਾ ਪੈਂਦਾ ਸੀ। ਸ੍ਰੀਮਨ ਸ਼ਹਿਰ ਦੇ ਵਾਪਾਰੀਆਂ ਨੇ ਕਿਸੇ ਪ੍ਰੇਮ ਦੀ ਉਲੰਘਣਾ ਕੀਤੀ ਤਾਂ ਲੀਗ ਨੇ ਉਸ ਸ਼ਹਿਰ ਨਾਲ ਵਾਪਾਰਕ ਬਾਈਕਾਟ ਕਰ ਦਿੱਤਾ ਸੀ। ਤੀਹ ਸਾਲਾਂ ਵਿਚ ਇਸ ਸ਼ਹਿਰ ਦੇ ਬਾਜ਼ਾਰਾਂ ਵਿਚ ਘਾਹ ਉੱਗ ਖਲੋਤਾ ਸੀ। ਇਸੇ ਤਰ੍ਹਾਂ ਦਾ ਬਾਈਕਾਟ ਬਨਜ਼ਵਿਕ ਨਾਮ ਦੇ ਬਹਿਰ ਦਾ ਵੀ ਕੀਤਾ ਗਿਆ ਸੀ । ਸ੍ਰੀਮਨ ਦੀ ਮਿਸਾਲ ਉਨ੍ਹਾਂ ਦੇ ਸਾਹਮਣੇ ਸੀ। ਬਨਜ਼ਵਿਕ ਦੇ ਦਸ ਪਤਵੰਤੇ ਵਾਪਾਰੀ ਨੰਗੇ ਪੈਰੀਂ ਤੁਰ ਕੇ ਲਿਊਬੈਕ ਗਏ ਅਤੇ ਗੋਡਿਆਂ ਭਾਰ ਹੋ ਕੇ ਮੁਆਫੀ ਮੰਗੀ ਤਾਂ ਕਿਧਰੇ ਉਨ੍ਹਾਂ ਦੀ ਭੁੱਲ ਮੁਆਫ ਕੀਤੀ ਗਈ।
ਆਪਣੇ ਵਾਪਾਰਕ ਨੇਮਾਂ ਦਾ ਆਦਰ ਕਰਦੀ ਹੋਈ ਇਹ ਲੀਗ ਲਗਭਗ ਤਿੰਨ ਸਦੀਆਂ ਕਾਇਮ ਰਹੀ ਪਰ ਜਦੋਂ ਇਸ ਨੇ ਹਥਿਆਰਾਂ ਦੀ ਵਰਤੋਂ ਅਤੇ ਸਿਆਸਤ ਦੀਆਂ ਚਾਲਾਂ ਦਾ ਆਸਰਾ ਲੈਣਾ ਆਰੰਭ ਕਰ ਦਿੱਤਾ। ਉਦੋਂ ਇਸਦਾ ਅੰਤ ਹੋ ਗਿਆ। ਇਸਦੇ ਉਲਟ ਫਿਊਗਰਜ਼, ਜਿਹੜੇ ਕੱਪੜਾ ਉਣਨ ਦਾ ਕਾਰੋਬਾਰ ਕਰਦੇ ਸਨ ਅਤੇ ਜਿਨ੍ਹਾਂ ਨੇ ਵਾਪਾਰ, ਕਲਾ ਅਤੇ ਲੋਕ-ਭਲਾਈ ਤੋਂ ਛੁੱਟ ਕਿਸੇ ਸਿਆਸਤ ਵਿਚ ਹਿੱਸਾ ਲੈਣ ਦੀ ਰੀਝ ਕਦੇ ਨਹੀਂ ਕੀਤੀ, ਅੱਜ ਤਕ ਜਰਮਨੀ ਵਿਚ ਕਾਇਮ ਹਨ। ਇਹ ਧਨਵਾਨ ਵਾਪਾਰੀ ਟੱਬਰ ਰੋਮਨ ਸ਼ਹਿਨਸ਼ਾਹਾਂ ਨੂੰ ਚੋਣਾਂ ਅਤੇ ਜੰਗਾਂ ਲੜਨ ਲਈ ਕਰਜ਼ੇ ਦੇਂਦਾ ਰਿਹਾ ਹੈ। ਰੋਮਨ ਸ਼ਹਿਨਸ਼ਾਹਾਂ ਨੇ ਕਰਜ਼ਾ ਨਾ ਮੋੜ ਸਕਣ ਦੀ ਹਾਲਤ ਵਿਚ ਆਪਣੀਆਂ ਜਿਹੜੀਆਂ ਵੱਡਮੁੱਲੀਆਂ ਵਸਤੂਆਂ ਇਸ
ਫਿਉਗਰ ਫੈਮਿਲੀ ਦੇ ਇਸ ਯਤਨ ਨੂੰ ਯੌਰਪ ਦੀ ਵੈਲਫੇਅਰ-ਸਟੇਟ ਦਾ ਨੀਂਹ-ਪੱਥਰ ਆਖਿਆ ਜਾ ਸਕਦਾ ਹੈ। ਗੋਲਡਨ ਕੋਟਿੰਗ ਹਾਊਸ ਨਾਂ ਦੇ ਆਲੀਸ਼ਾਨ ਕੇਂਦਰ ਤੋਂ ਇਹ ਪਰਿਵਾਰ ਰੂਸ, ਅਰਥ, ਈਰਾਨ, ਭਾਰਤ ਅਤੇ ਚੀਨ ਆਦਿਕ ਦੇਸ਼ਾਂ ਨਾਲ ਵਾਪਾਰ ਕਰਦਾ ਸੀ। ਦੁਨੀਆਂ ਦੇ ਹਰ ਹਿੱਸੇ ਵਿਚ ਬਿਊਗਰਾਂ ਦੇ ਏਜੰਟ ਫੈਲੇ ਹੋਏ ਸਨ ਅਤੇ ਹਰ ਨਿੱਕੀ ਵੱਡੀ ਗੱਲ ਕੇਂਦਰ ਤਕ ਪੂਰੀ ਸਾਵਧਾਨੀ ਅਤੇ ਸਪੱਸ਼ਟਤਾ ਨਾਲ ਪੁਚਾਈ ਜਾਂਦੀ ਸੀ । ਏਜੰਟਾਂ ਦੀਆਂ ਇਨ੍ਹਾਂ ਰੀਪੋਰਟਾਂ ਵਿਚ ਹਰ ਨਿੱਕੀ ਮੋਟੀ ਗੱਲ ਸ਼ਾਮਲ ਹੁੰਦੀ ਸੀ । ਜਿਥੇ ਵਾਪਾਰਕ ਵੱਖਰ ਦਾ ਛਾਅ ਦੱਸਿਆ ਹੋਇਆ ਹੁੰਦਾ ਸੀ, ਉਥੇ ਕਿਸੇ ਪਤਵੰਤੇ ਦੀ ਧੀ ਦੇ ਵਿਆਹ ਦੀ ਗੱਲ ਵੀ ਦਰਜ ਕੀਤੀ ਜਾਂਦੀ ਸੀ। ਕਿਸੇ ਉੱਘੇ ਵਿਅਕਤੀ ਦੇ ਕਤਲ ਨੂੰ ਮਹੱਤਵਪੂਰਣ ਸਮਝ ਕੇ ਦਰਜ ਕਰਨ ਦੇ ਨਾਮ ਨਾਲ ਦੇ ਪਰਿਵਾਰਾਂ ਦੇ ਘਰੇਲੂ ਝਗੜਿਆਂ ਦਾ ਵਰਣਨ ਵੀ ਕੀਤਾ ਜਾਣਾ ਜ਼ਰੂਰੀ ਸਮਝਿਆ ਜਾਂਦਾ ਸੀ। ਇਥੋਂ ਤਕ ਕਿ ਕਈ ਰੀਪੋਰਟਾਂ ਵਿਚ ਸਾਧਾਰਣ ਆਦਮੀਆਂ ਦੀ ਵਾਰਤਾਲਾਪ ਵੀ ਸ਼ਾਮਲ ਕਰ ਲਈ ਗਈ ਹੈ। ਇਨ੍ਹਾਂ ਸਾਰੀਆਂ ਰੀਪੋਰਟਾਂ ਨੂੰ ਫਿਊਗਰ ਸਮਾਚਾਰ ਪੱਤਰ (Fugger News Letters) ਦੇ ਸਿਰਲੇਖ ਹੇਠ ਇਕੱਤਰਿਤ ਕਰ ਦਿੱਤਾ ਗਿਆ ਹੈ। ਅੱਜ ਜਿੰਨੀ ਸਪੱਸ਼ਟਤਾ ਨਾਲ ਇਨ੍ਹਾਂ ਰੀਪੋਰਟਾਂ ਵਿਚੋਂ ਸੋਲ੍ਹਵੀਂ ਸਦੀ ਦੀ ਦੁਨੀਆਂ ਦੀ ਨੁਹਾਰ ਪਛਾਣੀ ਜਾ ਸਕਦੀ ਹੈ, ਓਨੀ ਸਪੱਸ਼ਟਤਾ ਨਾਲ ਇਤਿਹਾਸ ਦੀ ਕਿਸੇ ਕਿਤਾਬ ਵਿਚੋਂ ਨਹੀਂ ਪਛਾਣੀ ਜਾ ਸਕਦੀ। ਇਨ੍ਹਾਂ ਰੀਪੋਰਟਾਂ ਨੂੰ ਪੜ੍ਹ ਕੇ ਇਉਂ ਲੱਗਦਾ ਹੈ ਕਿ ਵੀਹਵੀ ਸਦੀ ਦੀ ਪੱਤਰਕਾਰੀ ਅਤੇ ਸੋਲ੍ਹਵੀਂ ਸਦੀ ਦੀਆਂ ਇਨ੍ਹਾਂ ਵਾਪਾਰਕ ਰੀਪੋਰਟਾਂ ਵਿਚ ਜ਼ਰੂਰ ਕੋਈ ਸੰਬੰਧ ਹੈ। ਜੇ ਜਰਮਨੀ ਦੀ ਵਾਗਡਰ 'ਕੈਸਰਾਂ' ਦੀ ਥਾਂ 'ਵਿਊਗਰਾਂ' ਦੇ ਹੱਥ ਹੁੰਦੀ ਤਾਂ ਆਧੁਨਿਕ ਦੁਨੀਆਂ ਕਿੰਨੀ ਵੱਖਰੀ ਹੋਣੀ ਸੀ।
ਫਲੋਰੈਂਸ, ਵੈਨਿਸ, ਲਿਊਬੈਕ ਅਤੇ ਹੈਮਬਰਗ ਵਰਤੀ ਵਾਪਾਰਕ ਨਗਰ ਰਾਜ ਜੰਗਾਂ, ਜਿੱਤਾਂ ਅਤੇ ਸਿਆਸਤਾਂ ਦੇ ਝਮੇਲਿਆਂ ਤੋਂ ਪਰੇ ਰਹਿ ਕੇ ਹਜ਼ਾਰਾਂ ਸਾਲਾਂ ਤਕ ਯੌਰਪ ਦੇ ਸਭਿਆਚਾਰਕ ਸੈਂਟਰ ਬਣੇ ਰਹੇ ਹਨ। ਇਹ ਅੱਜ ਵੀ ਸੁੰਦਰਤਾ ਦੀ ਦੇਵੀ ਦੇ ਮੰਦਰ ਕਰਕੇ ਜਾਣੇ ਜਾਂਦੇ ਹਨ। ਯੌਰਪ ਵਿਚ ਇਸ ਪ੍ਰਕਾਰ ਦੇ ਕਈ ਸ਼ਹਿਰ ਹਨ, ਜਿਨ੍ਹਾਂ ਨੂੰ ਵੇਖ ਕੇ ਮਨੁੱਖੀ ਅਕਲ ਇਹ ਸੋਚਣ ਲਈ ਪ੍ਰੇਰਿਤ ਹੋ ਜਾਂਦੀ ਹੈ ਕਿ ਜੇ 'ਪ੍ਰਭੁਤਾ ਦੇ ਭੁੱਖੇ ਯੋਧਿਆਂ ਦੀ ਥਾਂ 'ਧਨ ਦੇ ਲੋਭੀ' ਵਾਪਾਰੀਆਂ ਨੂੰ ਇਸ ਦੁਨੀਆਂ ਦੀ ਵਾਗਡੋਰ ਸੰਭਾਲਣ ਦਾ ਅਵਸਰ ਮਿਲ ਗਿਆ ਹੁੰਦਾ ਤਾਂ ਮਨੁੱਖੀ ਜੀਵਨ ਵਿਚ ਹੁਣ ਨਾਲੋਂ ਕਿਤੇ ਵੱਧ ਸੁੰਦਰਤਾ ਉਪਜਾਈ ਜਾਣੀ ਸੰਭਵ ਸੀ। ਸਾਡੇ ਸਿਆਸੀ ਸੁਆਮੀ ਸਦਾ ਹੀ ਇਹ ਵਿਸ਼ਵਾਸ ਕਰਦੇ ਰਹੇ ਹਨ ਕਿ ਮੌਤ ਅਤੇ ਤਬਾਹੀ ਦੇ ਤਰੀਕੇ ਵਰਤ ਕੇ ਹੀ ਅਸੀਂ ਆਪਣੇ ਗੁਆਂਢੀ ਦੇਸ਼ ਦੇ ਸਿਆਸੀ ਸੁਆਮੀ
ਜੀਵਨ ਦੇ ਸਾਰੇ ਸੁੰਦਰ ਸੰਬੰਧ ਸਾਡੀਆਂ ਲੋੜਾਂ ਥੋੜਾਂ ਅਤੇ ਕਮਜ਼ੋਰੀਆਂ ਉੱਤੇ ਆਧਾਰਿਤ ਹਨ। ਸ਼ਕਤੀ ਉੱਤੇ ਆਧਾਰਿਤ ਸਾਰੇ ਸੰਬੰਧਾਂ ਵਿਚ (ਭਾਵੇਂ ਉਹ ਵਿਅਗਤੀਗਤ ਹੋਣ ਭਾਵੇਂ ਕੌਮੀ) ਹੈ, ਘਿਰਣਾ, ਬੇ ਵਿਸਾਹੀ, ਕ੍ਰੋਧ, ਕਸ਼ਟ ਅਤੇ ਕਪਟ ਦੀ ਕੁਰੂਪਤਾ ਨੂੰ ਕੇਂਦਰੀ ਥਾਂ ਪ੍ਰਾਪਤ ਹੁੰਦੀ ਹੈ। ਆਪਣੀਆਂ ਅੱਖਾਂ ਉੱਤੇ ਹੈ, ਘਿਰਣਾ ਕ੍ਰੋਧ ਅਤੇ ਕਪਣ ਦੀ ਕਾਲੀ ਪੱਟੀ ਬੰਨ੍ਹੀ, ਸ਼ਕਤੀ ਦੇ ਕਲੋਰਨੇ ਨਾਲ ਬੱਬੇ ਹੋਏ ਸਿਆਸੀ ਸਮਾਜ, ਕਸ਼ਟ ਅਤੇ ਕੁਰੂਪਤਾ ਦੇ ਪਛਾਣਿਆਂ ਵਿਚ ਤੁਰਦੇ ਤੁਰਦੇ ਹੱਕ ਗਏ ਹਨ। ਹੱਡ ਗਏ ਹਨ ਪਰ ਪਹੁੰਚੇ ਕਿਤੇ ਨਹੀਂ। ਕੋਹਲੂ ਦੇ ਬੋਲ ਦੀਆਂ ਅੱਖਾਂ ਉੱਤੋਂ ਜਦੋਂ ਖੋਪੇ ਲਾਹੇ ਜਾਂਦੇ ਹਨ, ਉਹ ਆਪਣੇ ਆਪ ਨੂੰ ਤੇਲੀ ਦੇ ਉਸੇ ਢਾਰੇ ਵਿਚ ਵੇਖਦਾ ਹੈ, ਜਿਸ ਵਿਚ ਉਹ ਕੋਹਲੂ ਅੱਗੇ ਜੋਇਆ ਜਾਣ ਦੇ ਸਮੇਂ ਸੀ। ਸਾਰਾ ਦਿਨ ਪਛਾਣੇ ਵਿਚ ਤੁਰ ਕੇ ਉਹ ਕਿਧਰੇ ਨਹੀਂ ਪਹੁੰਚਦਾ। ਜੋ ਕਿਸੇ ਸੇਧ ਵਿਚ ਤੁਰਦਾ ਤਾਂ ਗੱਲ ਹੋਰ ਹੋਣੀ ਸੀ।
ਦੁਨੀਆਂ ਭਾਵੇਂ ਸੱਭਿਅਤਾ ਦੀ ਸੇਧ ਵਿਚ ਕੁਝ ਅਗੋਰੇ ਤੁਰ ਗਈ ਹੈ ਪਰ ਦੁਨੀਆਂ ਦੇ ਦੇਸ਼ਾਂ ਦੀਆਂ ਸਰਕਾਰਾਂ ਸੰਸਾਰ ਰੂਪੀ ਜੰਗਲ ਵਿਚ ਹਿੰਸਕ ਪਸ਼ੂਆਂ ਵਾਲਾ ਵਤੀਰਾ ਅਪਣਾਈ ਬੈਠੀਆਂ ਹਨ। ਵਿਕਾਸ ਦੀ ਸੋਧ ਸਾਤਵਿਕਤਾ ਵੱਲ ਨੂੰ ਹੈ। ਸ਼ਕਤੀ ਸਾਤਵਿਕ ਨਹੀਂ ਅਤੇ ਜੋ ਵੀ ਸਾਤਵਿਕ ਨਹੀਂ, ਉਸ ਦਾ ਵਿਕਸਣਾ ਸੰਭਵ ਨਹੀਂ। ਉਹ ਪਛਾਣੇ ਦੇ ਪਸ਼ੂ ਵਾਂਗ ਚੱਕਰ ਵਿਚ ਪਿਆ ਹੋਇਆ ਹੈ; ਚੱਕਰ ਕੱਢਦਾ ਰਹੇਗਾ। ਇਹ ਠੀਕ ਹੈ ਕਿ ਉੱਨਤ ਪੱਛਮੀ ਦੇਸ਼ਾ ਦੀਆਂ ਸਰਕਾਰਾਂ ਨੇ ਆਪਸੀ ਮੇਲ-ਮਿਲਾਪ ਦੇ ਕੁਝ ਅੰਤਰ-ਰਾਸ਼ਟਰੀ ਨੇਮ ਬਣਾ ਲਏ ਹਨ ਅਤੇ ਉਨ੍ਹਾਂ ਨੇਮਾ ਦਾ ਪਾਲਣ ਕਰਨ ਦੇ ਯੋਗ ਹੋਣ ਲਈ ਲੋੜੀਂਦੀ ਸਾਤਵਿਕਤਾ ਧਾਰਨ ਕਰਨ ਦਾ ਯਤਨ ਵੀ ਇਹ ਸਰਕਾਰਾਂ ਕਰਦੀਆਂ ਹਨ, ਪਰ ਇਹ ਵੀ ਸੱਚ ਹੈ ਕਿ ਮੌਕਾ ਮਿਲਣ ਉੱਤੇ ਇਨ੍ਹਾਂ ਵਿਚਲਾ ਪਸੂ ਬੇਕਾਬੂ ਹੋ ਕੇ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢਣ ਵਿਚ ਕਦੇ ਕੋਈ ਕਸਰ ਬਾਕੀ ਨਹੀਂ ਛੱਡਦਾ। ਕਦੇ ਹਥਿਆਰ ਵੇਚਣ ਦੀ ਆਰਥਕ ਮਜਬੂਰੀ ਅਤੇ ਕਦੇ ਹਥਿਆਰ ਪਰਖਣ ਦੀ ਵਿਗਿਆਨਕ ਲੋੜ, ਇਨ੍ਹਾਂ ਵਿਚਲੇ ਸ਼ੈਤਾਨ ਨੂੰ ਸ਼ਹਿ ਦੇ ਕੇ, ਮਨੁੱਖੀ ਮਜ਼ਹਬਾਂ ਦੇ ਕਾਲਪਨਿਕ ਦੋਜਖ਼ਾਂ ਨੂੰ ਦੁਨਿਆਵੀ ਜੀਵਨ ਦੀ ਵੱਡੀ ਵਾਸਤਵਿਕਤਾ ਬਣਾ ਦਿੰਦੇ ਹਨ।
ਜੇ ਸੱਭਿਅ ਦੋਸ਼ਾਂ ਦੀਆਂ ਸੱਭਿਅ ਸਰਕਾਰਾਂ ਵੀਅਤਨਾਮੀ ਨਰਕਾਂ ਦੇ ਨਿਰਮਾਣ ਵਿਚ ਕਿਸੇ ਪ੍ਰਕਾਰ ਦੀ ਨਾਮੋਸ਼ੀ ਨਹੀਂ ਮੰਨਦੀਆਂ ਤਾਂ ਅਸਭਿਅ ਦੁਨੀਆਂ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਣਾ ਚਾਹੀਦਾ। ਅਫਰੀਕਾ ਦੇ ਦੇਸ਼ਾਂ ਵਿਚ ਦਸ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮਸ਼ੀਨ-ਗੰਨਾ ਚੁੱਕੀ ਫਿਰਦੇ ਵੇਖ ਕੇ ਉਨ੍ਹਾਂ ਸਾਇੰਸਦਾਨਾਂ ਦੀ ਦਾਨਾਈ ਦੀ ਵੀ ਦਾਦ ਦੇਣੀ ਪੈਂਦੀ ਹੈ, ਜਿਨ੍ਹਾਂ ਨੇ ਇਹ ਹਥਿਆਰ ਏਨੇ ਹੌਲੇ ਅਤੇ ਸਹਲ ਬਣਾ ਦਿੱਤੇ
ਉਂਝ ਬ੍ਰੀਮਨ ਅਤੇ ਬਨਜ਼ਵਿਕ ਦੀ ਮਿਸਾਲ ਇਹ ਦੱਸਦੀ ਹੈ ਕਿ ਵਾਪਾਰਕ ਬਾਈਕਾਟ ਦਾ ਤਰੀਕਾ ਹਰ ਪ੍ਰਕਾਰ ਦੀ ਸਮਾਜਕ ਪਾਸ਼ਵਿਕਤਾ ਉੱਤੇ ਭਾਰੂ ਹੋ ਸਕਦਾ ਹੈ। ਇਸ ਤਰੀਕੇ ਦੀ ਤਾਕਤ ਤੋਂ ਅਨਜਾਣ ਅਜੋਕੀਆਂ ਸਰਕਾਰਾਂ ਵੀ ਨਹੀਂ ਹਨ। ਉਨ੍ਹਾਂ ਦੀ ਵੱਡੀ ਮਜਬੂਰੀ ਇਹ ਹੈ ਕਿ ਇਸ ਤਰੀਕੇ ਦੀ ਵਰਤੋਂ ਨਾਲ ਜਿਥੇ ਵਿਰੋਧੀ ਜਾਂ ਬਾਗ਼ੀ ਦੇਸ਼ ਦੀ ਵਾਪਾਰਕ ਨਾਕਾ-ਬੰਦੀ ਹੁੰਦੀ ਹੈ, ਉਥੇ ਨਾਕਾ-ਬੰਦੀ ਕਰਨ ਵਾਲੇ ਦੇਸ਼ਾਂ ਨੂੰ ਵੀ ਆਰਥਕ ਨੁਕਸਾਨ ਹੁੰਦਾ ਹੈ। ਦੁਨੀਆਂ ਸਿਆਸੀ ਧੜਿਆਂ ਵਿਚ ਵੰਡੀ ਹੋਈ ਹੋਣ ਕਰਕੇ ਜੇ ਇਕ ਧੜੇ ਦੇ ਦੇਸ਼ ਕਿਸੇ ਇਕ ਦੇਸ਼ ਦੀ ਵਾਪਾਰਕ ਨਾਕਾਬੰਦੀ ਕਰਦੇ ਹਨ ਤਾਂ ਦੂਜੇ ਧੜੇ ਦੇ ਦੇਸ਼ ਉਸਦੀ ਸਹਾਇਤਾ ਲਈ ਆ ਹਾਜਰ ਹੁੰਦੇ ਹਨ। ਹਥਿਆਰਾ ਦੇ ਵਾਪਾਰ ਉੱਤੇ ਕਿਸੇ ਪ੍ਰਕਾਰ ਦੀ ਪਾਬੰਦੀ ਲਾਈ ਜਾਣੀ ਉੱਨਤ ਦੋਸ਼ਾਂ ਦੀਆਂ ਸਰਕਾਰਾਂ ਨੂੰ ਉੱਕੀ ਮਨਜ਼ੂਰ ਨਹੀਂ, ਕਿਉਂ ਜੁ ਇਨ੍ਹਾਂ ਦੀ ਵਿਕਰੀ ਵਿਚੋਂ ਵਜ਼ੀਰਾਂ ਨੂੰ ਮਿਲਣ ਵਾਲੀ ਕਮਿਸ਼ਨ ਹਥਿਆਰਾਂ ਦੇ ਵਾਪਾਰ ਨੂੰ ਸਿਆਸੀ ਅਤੇ ਸਰਕਾਰੀ ਵਾਪਾਰ ਬਣਾ ਦਿੰਦੀ ਹੈ। ਜਿਹੜੀਆਂ ਸਰਕਾਰਾਂ ਅੱਜ ਇਰਾਕ ਦੇ ਹਥਿਆਰਾਂ ਦਾ ਲੇਖਾ ਪੱਤਾ ਕਰ ਕੇ ਉਨ੍ਹਾਂ ਨੂੰ ਘਟਾਉਣ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ, ਉਹੋ ਸਰਕਾਰਾਂ ਇਰਾਕ ਨੂੰ ਜੰਗ ਦੇ ਮੌਕੇ ਉੱਤੇ ਹਥਿਆਰ ਵੇਚਣ ਲਈ ਉਡਾਵਲੀਆਂ ਹੋ ਉੱਠਣਗੀਆਂ ਭਾਵੇਂ ਜੰਗ ਉਨ੍ਹਾਂ ਦੇ ਆਪਣੇ ਦੇਸ਼ਾਂ ਵਿਰੁੱਧ ਹੀ ਕਿਉਂ ਨਾ ਹੋਵੇ।
ਵਾਪਾਰਕ ਨਾਕਾਬੰਦੀ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਇਸਦਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਬਹੁਤਾ ਪ੍ਰਭਾਵ ਉਨ੍ਹਾਂ ਲੋਕਾਂ ਉੱਤੇ ਪੈਂਦਾ ਹੈ, ਜਿਹੜੇ ਨਿਰਦੇਸ਼ ਵੀ ਹੁੰਦੇ ਹਨ ਅਤੇ ਸਭ ਤੋਂ ਵੱਧ ਲੋੜਵੰਦ ਵੀ। ਦੱਖਣੀ ਅਫਰੀਕਾ ਦਾ ਵਾਪਾਰਕ ਬਾਈਕਾਟ ਉਥੋਂ ਦੇ ਗਰੀਬ ਹਬਸ਼ੀਆਂ ਲਈ ਜਿੰਨਾ ਦੁਖਦਾਇਕ ਹੈ, ਓਨਾ ਸਫ਼ੈਦ ਹਾਕਮਾਂ ਲਈ ਨਹੀਂ। ਤਾਂ ਵੀ ਇਹ ਜੰਗੀ ਜਹਾਜ਼ਾਂ, ਤੋਪਾਂ, ਟੈਂਕਾਂ ਅਤੇ ਮਸ਼ੀਨ ਗੰਨਾਂ ਰਾਹੀਂ ਬਰਸਾਈ ਜਾਣ ਵਾਲੀ ਬਰਬਾਦੀ ਅਤੇ ਮੈਚ ਜਿੰਨਾ ਭਿਆਨਕ ਅਤੇ ਪਾਸਵਿਕ ਨਹੀਂ। ਯੂ.ਐਨ.ਓ. ਦੀ ਸ਼ਕਤੀ ਵਿਚ ਵਾਧਾ ਹੋ ਜਾਣ ਨਾਲ ਇਸ ਤਰੀਕੇ ਵਿਚਲੀਆਂ ਤਰੁੱਟੀਆਂ ਦਾ ਤੋੜ ਲੱਭਿਆ ਜਾਣਾ ਸੌਖਾ ਹੋ ਸਕਦਾ ਹੈ। ਜੇ ਦੁਨੀਆਂ ਦੇ ਉਨਰ ਦੇਸ਼ਾਂ ਦੀਆਂ ਵਜ਼ਾਰਤਾਂ ਦੁਆਰਾ ਕੀਤਾ ਜਾਣ ਵਾਲਾ ਹਥਿਆਰਾਂ ਦਾ ਵਾਪਾਰ ਰੋਕਿਆ ਜਾ ਸਕੇ ਤਾਂ ਵਾਪਾਰਕ ਬਾਈਕਾਟ ਦਾ ਡਰਾਵਾ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਨੂੰ ਵੈਲਫੇਅਰ ਸਟੇਟ ਦੇ ਆਦਰਸ਼ ਵੱਲ ਪ੍ਰੇਰ ਸਕਦਾ ਹੈ। ਅੱਜ ਜਦੋ ਦੋਸ਼ਾਂ ਦਾ ਵਾਲ ਵਾਲ ਵਾਪਾਰਕ ਤਾਣੀ ਦਾ
ਆਧੁਨਿਕ ਯੁਗ ਵਿਚ ਦੂਜੇ ਦੋਸ਼ਾਂ ਦੀ ਯਾਤਰਾ ਦਾ ਰਿਵਾਜ ਏਨਾ ਵਧ ਗਿਆ ਹੈ ਕਿ ਕੁਝ ਕੁ ਦੇਸ਼ਾਂ ਦੀ ਸਮੁੱਚੀ ਆਰਥਕਤਾ ਵਿਦੇਸ਼ੀ ਯਾਤਰੀਆਂ ਕੋਲੋਂ ਕਮਾਏ ਧਨ ਉੱਤੇ ਨਿਰਭਰ ਕਰਦੀ ਹੈ। ਏਨੇ ਕੋਲੋ-ਕੋਲ ਹੋ ਗਏ ਹਨ ਦੇਸ਼ ਕਿ ਹਿੰਦੁਸਤਾਨ ਦੇ ਮਾਲਦਾ, ਦੁਸਹਿਰੀ, ਲੰਗੜਾ ਅਤੇ ਅਲਫੈਂਜ਼, ਇੰਗਲੈਂਡ ਵਿਚ ਓਨੀ ਹੀ ਬਹੁਤਾਤ ਨਾਲ ਮਿਲ ਸਕਦੇ ਹਨ ਜਿਨੀ ਨਾਲ ਹਿੰਦੁਸਤਾਨ ਵਿਚ। ਸਾਈਪ੍ਰਸ ਅਤੇ ਕੀਨੀਆਂ ਦੀਆਂ ਸਬਜ਼ੀਆਂ, ਅੱਜ ਤੇੜ ਕੇ, ਅੱਜ ਹੀ ਪੱਛਮੀ ਯੌਰਪ ਦੀਆਂ ਮਾਰਕੀਟਾਂ ਵਿਚ ਵੇਚੀਆਂ ਜਾਂਦੀਆਂ ਹਨ। ਇਨ੍ਹਾਂ ਸਬਜ਼ੀਆਂ ਉਤੋਂ ਆਪਣੀ ਮਾਤ-ਭੂਮੀ ਵਿਚ ਪਈ ਤ੍ਰੇਲ ਦੀ ਸਿੱਲ੍ਹ ਵੀ ਅਜੇ ਸੁੱਕੀ ਨਹੀਂ ਹੁੰਦੀ, ਜਦੋਂ ਇੰਗਲੈਂਡ ਵਿਚ ਵੱਸਦੀਆਂ ਸੁਆਣੀਆਂ ਦੇ ਹੱਥਾਂ ਦੀ ਛੁਹ ਕੀਨੀਆਂ ਦੇ ਖੇਡ-ਮਜ਼ਦੂਰਾਂ ਦੇ ਹੱਥਾਂ ਦੀ ਛੁਹ ਵਿਚ ਘੁਲ-ਮਿਲ ਕੇ ਮਨੁੱਖੀ ਸਾਂਝ ਦਾ ਸੁਨੇਹਾ ਬਣ ਜਾਂਦੀ ਹੈ। ਹਰ ਇਕ ਦੇਸ਼ ਕਈ ਕਈ ਦੇਸ਼ਾਂ ਨਾਲ ਵਾਪਾਰ ਕਰਦਾ ਹੈ। ਹਰ ਇਕ ਦੇਸ਼ ਦੇ ਸਫ਼ਾਰਤਖਾਨੇ ਵਾਪਾਰਕ ਦਫ਼ਤਰ ਅਤੇ ਬੈਂਕ ਲਗਭਗ ਹਰ ਦੇਸ਼ ਵਿਚ ਮੌਜੂਦ ਹਨ। ਅਮੀਰ ਤੋਂ ਅਮੀਰ ਦੇਸ਼, ਗ਼ਰੀਬ ਤੋਂ ਗਰੀਬ ਦੇਸ਼ ਕੋਲੋਂ ਕੁਝ ਨਾ ਕੁਝ ਲੈਣ ਲਈ ਮਜਬੂਰ ਹੈ। ਮਿਡਲ ਈਸਟ ਦੇ ਅਰਬਾਂ ਦੇ ਹੱਥ ਵਿਚ ਸਾਰੇ ਮਸ਼ੀਨੀ ਸਮਾਜਾਂ ਦੀ ਜਾਨ ਹੈ। ਇਨ੍ਹਾਂ ਦੇ ਦਿੱਤੇ ਤੇਲ ਨਾਲ ਪੱਛਮੀ ਯੌਰਪ ਦੇ ਸਾਰੇ ਉਦਯੋਗਾਂ ਵਿਚ ਜੀਵਨ ਦੀ ਧੜਕਣ ਕਾਇਮ ਰੱਖੀ ਜਾਣੀ ਹੁੰਦੀ ਹੈ। ਪਰ ਅਰਬ ਵੀ ਤੇਲ ਵੇਚਣ ਲਈ ਮਜਬੂਰ ਹਨ। ਜੇ ਪੱਛਮੀ ਯੌਰਪ ਦੋ ਮਹੀਨੇ ਤੇਲ ਖ਼ਰੀਦਣਾ ਬੰਦ ਕਰ ਦੇਵੇ ਤਾਂ ਅਰਥਾਂ ਦੇ ਚੁੱਲ੍ਹੇ ਅੱਗ ਪੈਣੀ ਬੰਦ ਹੋ ਜਾਵੇਗੀ। ਤੇਲ ਨੇ ਉਨ੍ਹਾਂ ਨੂੰ ਆਤਮ ਨਿਰਭਰ ਨਹੀਂ ਕੀਤਾ, ਸਗੋਂ ਇਸ ਦੇ ਉਲਟ ਉਨ੍ਹਾਂ ਦੀ ਬਾਹਰਲੋ ਸੰਸਾਰ ਉੱਤੇ ਨਿਰਭਰਤਾ ਵਧਾਈ ਹੈ ਅਤੇ ਨਿਰਭਰਤਾ ਹੀ ਸੱਭਿਅ ਅਤੇ ਸੁੰਦਰ ਸੰਬੰਧਾਂ ਦੀ ਸਿਰਜਣਹਾਰ ਹੈ।
ਰੂਸ ਅਤੇ ਅਮਰੀਕਾ ਨੇ ਸੰਸਾਰ ਦੀ ਸਿਆਸੀ ਦਾਦਾਗੀਰੀ ਕਰਨ ਦੀ ਗੋਤ ਪੂਰੀ ਕਰ ਲਈ ਹੈ। ਦੋਹਾਂ ਦੇਸ਼ਾਂ ਦਾ ਜਨ-ਸਾਧਾਰਣ ਆਪੋ ਆਪਣੇ ਢੰਗ ਨਾਲ, ਆਪੋ ਆਪਣੇ ਸਿਆਸੀ ਚੌਧਰੀਆਂ ਕੋਲੋਂ ਕਈ ਜ਼ਰੂਰੀ ਅਤੇ ਗੰਭੀਰ ਪ੍ਰਸ਼ਨਾਂ ਦੇ ਉੱਤਰ ਮੰਗ ਰਿਹਾ ਹੈ। "ਕੀ ਲੋੜ ਸੀ ਵੀਅਤਨਾਮ ਅਤੇ ਅਫ਼ਗਾਨਿਸਤਾਨ ਵਿਚ ਆਪਣੇ ਬੱਚਿਆਂ ਨੂੰ ਭੇਜਣ ਦੀ। ਉਨ੍ਹਾਂ ਦੀਆਂ ਮਾਵਾਂ ਨੂੰ ਨਿਪੁੰਤੀਆਂ ਕਰਨ ਦੀ ਅਤੇ ਅੰਤ ਵਿਚ ਨਮੋਸ਼ੀਆਂ, ਵਿਟਕਾਰਾਂ ਅਤੇ ਪੀੜਾਂ ਦੇ ਭਾਰ ਨਾਲ ਭੁਕਿਆ ਸਿਰ ਲਈ ਘਰਾਂ ਨੂੰ ਮੁੜਨ ਦੀ ?" ਅੱਜ ਅਮਰੀਕਾ ਦੇ ਲੋਕ ਪੁੱਛ ਰਹੇ ਹਨ ਕਿ "ਸੁਮਾਲੀਆ ਵਿਚ ਸਾਡੇ ਕਿਹੜੇ ਕੌਮੀ ਹਿਤਾਂ ਨੂੰ, ਕੀ ਖ਼ਤਰਾ ਸੀ ਕਿ ਸਾਡੇ ਬੱਚੇ ਹਜ਼ਾਰਾਂ ਦੀ ਗਿਣਤੀ ਵਿਚ ਉਥੇ ਗਏ ? ਕੀ ਸੰਬੰਧ ਹੋ ਸਾਡਾ ਯੌਰਪ ਵਿਚ ਸਥਿਤ
ਸਿਆਸੀ ਚੌਧਰ ਦੀ ਉੱਚੀ ਅਟਾਰੀ ਉੱਤੇ ਬੈਠ ਕੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ ਜਾਣਾ ਸੰਭਵ ਨਹੀਂ। ਇਸ ਉੱਚੀ ਅਟਾਰੀ ਦਾ ਨਾਂ ਹੈ 'ਸੋਵਰਿਨੇਟੀ'। ਅਜੋਕੀ ਵਾਪਾਰਕ ਨਿਰਭਰਤਾ ਸੋਵਰਿਨੇਟੀ ਦੀਆਂ ਕਲਰਾਠੀਆਂ ਕੰਧਾਂ ਨੂੰ ਡੇਗਣ ਦੇ ਆਹਰ ਵਿਚ ਹੈ। ਇਨ੍ਹਾਂ ਕੰਧਾਂ ਦੇ ਢਹਿ ਜਾਣ ਨਾਲ ਮਨੁੱਖੀ ਸਮਾਜਾਂ ਲਈ ਨਿਰਭਰਤਾ ਦੀ ਸਰਵ ਵਿਆਪਕਤਾ ਨੂੰ ਵੇਖ ਸਕਣਾ ਸੰਭਵ ਹੋ ਜਾਵੇਗਾ। ਨਿਰਭਰਤਾ ਉੱਤੇ ਆਧਾਰਿਤ ਰਿਸ਼ਤਿਆਂ ਨੂੰ ਨਿਭਾਉਣ ਲਈ ਮਨੁੱਖੀ ਸਮਾਜ ਨੂੰ ਵਾਪਾਰ ਦੀ ਸ੍ਰੇਸ਼ਟਤਾ ਸਵੀਕਾਰ ਕਰਨੀ ਪਵੇਗੀ। ਉਪ੍ਰੋਕਤ ਪ੍ਰਸ਼ਨਾਂ ਦਾ ਠੀਕ ਉੱਤਰ ਉਨ੍ਹਾਂ ਕੋਲ ਹੈ, ਜਿਹੜੇ ਮਨੁੱਖੀ ਸਮਾਜਾਂ ਦੀ ਨਿਰਭਰਤਾ ਦੇ ਵਿਸ਼ਵਾਸੀ ਹਨ ਅਤੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਜਿਹੜੇ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ, ਉਹ ਇਕ ਦੂਜੇ ਨੂੰ ਘੁਰਦੇ ਅਤੇ ਇਕ ਦੂਜੇ ਨਾਲ ਹਥਿਆਰਾਂ ਦੀ ਬੋਲੀ ਬੋਲਦੇ ਚੰਗੇ ਨਹੀਂ ਲੱਗਦੇ। ਆਪਣੇ ਘਰ ਆਟਾ ਨਾ ਹੋਣ ਦੀ ਹਾਲਤ ਵਿਚ ਅਸੀਂ ਗੁਆਂਢੀਆਂ ਦੇ ਘਰੋਂ ਆਟਾ ਉਧਾਰ ਲੈਣ ਜਾਂਦੇ ਹਾਂ, ਪਰ ਹੱਥ ਵਿਚ ਟਕੂਆ ਤਲਵਾਰ ਜਾਂ ਬਰਛੀ ਲੈ ਕੇ ਨਹੀਂ, ਸਗੋਂ ਆਟਾ ਪੁਆਉਣ ਲਈ ਬੋਲੀ ਦਾ ਪ੍ਰਬੰਧ ਕਰ ਕੇ। "ਸਾਡੇ ਆਪਸੀ ਰਿਸ਼ਤੇ ਸਿਆਸੀ ਅਤੇ ਸੈਨਿਕ ਨਹੀਂ ਹਨ, ਸਗੋਂ ਆਰਥਕ ਅਤੇ ਵਾਪਾਰਕ ਹਨ। ਦੁਨੀਆਂ ਦੇ ਦੇਸ਼ ਸਰਵ ਸੱਤਾ-ਸੰਪੰਨ ਨਹੀਂ ਹਨ, ਸਗੋਂ ਇਕ ਦੂਜੇ ਉੱਤੇ ਨਿਰਭਰ ਹਨ। ਸਰਵ-ਸੱਤਾ-ਸੰਪੰਨਤਾ ਇਕ ਪ੍ਰਕਾਰ ਦੀ ਵਹਿਸ਼ਤ ਹੈ, ਜਾਂਗਲੀਅਤ ਹੈ। ਅਸੀਂ ਜੰਗਲੀ ਰਿਸ਼ਤਿਆਂ ਦਾ ਤਿਆਗ ਕਰਕੇ ਸੱਚਿਅ ਮਨੁੱਖੀ ਰਿਸ਼ਤਿਆਂ ਦੇ ਧਾਰਨੀ ਬਣਨ ਵਾਲੇ ਹਾਂ। ਸਾਡੇ ਮਨੁੱਖੀ ਹਿੱਤ ਸਾਰੀ ਮਨੁੱਖਤਾ ਨਾਲ ਸਾਂਝੇ ਹਨ।"
ਉਪ੍ਰੋਕਤ ਪ੍ਰਸ਼ਨਾਂ ਦਾ ਇਸ ਤੋਂ ਵੱਖਰਾ ਕੋਈ ਉੱਤਰ ਇੱਕੀਵੀ ਸਦੀ ਦੀ ਮਨੁੱਖਤਾ ਨੂੰ ਮਨਜ਼ੂਰ ਨਹੀਂ ਹੋਵੇਗਾ। ਇਹ ਉੱਤਰ ਸੱਤਾ, ਸੈਨਾ ਅਤੇ ਸਿਆਸਤ ਦਾ ਉੱਤਰ ਨਹੀਂ, ਸਗੋਂ ਸੱਭਿਆਚਾਰ, ਵਾਪਾਰ ਅਤੇ ਸਿਆਣਪ ਦਾ ਉੱਤਰ ਹੈ। ਪੱਛਮੀ ਯੌਰਪ ਦੇ ਦੇਸ਼ ਸਾਂਝੀ ਮਾਰਕੀਟ ਦੀ ਸਥਾਪਨਾ ਕਰ ਕੇ ਇਸ ਉੱਤਰ ਦੀ ਰੂਪ-ਰੇਖਾ ਉਲੀਕ ਸਕਣਗੇ ਤਾਂ ਸੰਸਾਰ ਵਿਚ ਸੁਖ-ਸੁੰਦਰਤਾ ਵਧੇਗੀ। ਜੇ ਇਕ ਗੁਆਢੀ ਆਪਣੇ ਗੁਆਂਢੀ ਨੂੰ ਪਿਸਤੌਲ ਵਿਖਾ ਕੇ ਉਸ ਕੋਲੋਂ ਦਸ ਰੁਪਏ ਉਧਾਰ ਮੰਗਦਾ ਹੋਇਆ ਮੂਰਖ ਅਤੇ ਹਾਸੇ ਹੀਣਾ ਲੱਗਦਾ ਹੈ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਹਥਿਆਰਾਂ ਦੇ ਬਦਲੇ ਵਿਚ ਲੋੜ ਦੀਆਂ ਚੀਜ਼ਾਂ ਲੈਣ ਦੀ ਨੀਅਤ ਰੱਖਣ ਵਾਲੇ ਦੇਸ਼ ਨੀਚ ਅਤੇ ਨਿਰਲੱਜ ਆਖੇ ਜਾਣਗੇ। ਆਤਮਾ ਜਾਂ ਰੂਹ ਦੀ ਸਰਵ ਵਿਆਪਕਤਾ, ਰੱਬ ਦਾ ਸਾਂਝਾ ਰਾਜ ਸੱਤਾ ਅਤੇ ਸੈਨਾ ਦੀ ਸਰਦਾਰੀ ਆਦਿਕ ਕਈ ਵਿਚਾਰ ਅਤੇ ਵਿਸ਼ਵਾਸ ਅਜ਼ਮਾ ਕੇ ਵੇਖ ਲਏ ਗਏ ਹਨ। ਇਹ ਸਮੁੱਚੀ ਧਰਤੀ ਨੂੰ ਮਨੁੱਖਾ ਦਾ ਸਾਂਝਾ ਘਰ ਬਣਾਉਣ ਵਿਚ ਸਫਲ ਨਹੀਂ ਹੋ ਸਕੇ। ਇਨ੍ਹਾਂ ਨੇ ਇਸ ਦਿਸ਼ਾ ਵਿਚ ਯਥਾ
ਅਤੇ ਇਹ ਉਹੋ ਦੇਸ਼ ਹਨ ਜਿਹੜੇ ਆਰਮੇਡਿਆ, ਟ੍ਰਾਵਲਗਰਾਂ ਅਤੇ ਵਾਟਰਲੂਆਂ ਦੁਆਰਾ ਇਕ ਦੂਜੇ ਨੂੰ ਨੇਸਤੋ-ਨਾਬੂਦ ਕਰਨਾ ਆਪਣਾ ਕੌਮੀ ਕਰਤੱਵ ਮੰਨਦੇ ਆਏ ਹਨ। ਇਹ ਉਹੋ ਦੇਸ਼ ਹਨ ਜਿਨ੍ਹਾਂ ਨੇ ਆਪੋ ਵਿਚ ਤੀਹ ਸਾਲਾ ਜੰਗ ਵੀ ਲੜੀ ਹੈ ਅਤੇ ਸੋ ਸਾਲਾ (Hundred Year War) ਜੰਗ ਵੀ। ਸਤਿਕਾਰ ਯੋਗ, ਸੁਰੱਖਿਅਰ ਅਤੇ ਭਰੋਸੇ ਭਰਪੂਰ ਜੀਵਨ ਨੇ ਇਨ੍ਹਾਂ ਦੇਸ਼ਾਂ ਦੇ ਜਨ-ਸਾਧਾਰਣ ਦੇ ਮਨ ਨੂੰ ਜਾਂ 'ਜਨ-ਮਨ' ਨੂੰ ਇਸ ਦਿਸ਼ਾ ਵਿਚ ਵਿਕਾਸ ਕਰਨ ਵਿਚ ਸਹਾਇਤਾ ਕੀਤੀ ਹੈ। ਇਸ ਪ੍ਰਕਾਰ ਦਾ ਮਨੋ-ਵਿਕਾਸ ਸਾਰੀ ਧਰਤੀ ਦੇ ਮਨੁੱਖਾਂ ਲਈ ਲੋੜੀਂਦਾ ਹੈ। ਬਹੁਤੇ ਆਦਮੀ ਉਦੋਂ ਬਦਲਦੇ ਹਨ, ਜਦੋਂ ਬਾਹਰਲੇ ਹਾਲਾਤ ਉਨ੍ਹਾਂ ਨੂੰ ਬਦਲਣ ਲਈ ਮਜਬੂਰ ਕਰਦੇ ਹਨ। ਕਈਆਂ ਨੂੰ ਮਜਬੂਰ ਹੋਣ ਦੀ ਲੋੜ ਨਹੀਂ ਪੈਂਦੀ: ਉਹ ਵੱਟਦੇ, ਵਿਕਸਦੇ ਸਮਾਜਕ ਚੋਗਿਰਦੇ ਵਿਚੋਂ ਮਿਲਣ ਵਾਲੀ ਪ੍ਰੇਰਣਾ ਨੂੰ ਆਪਣੇ ਵਿਚ ਪਰਵੇਸ਼ ਕਰਦੀ ਮਹਿਸੂਸ ਕਰ ਲੈਂਦੇ ਹਨ। ਸੁੰਦਰ ਸਾਹਿਤ ਅਤੇ ਕੋਮਲ ਕਲਾ ਵਿਚ ਇਹ ਯੋਗਤਾ ਹੈ ਕਿ ਉਹ ਮਨੁੱਖੀ ਮਨ ਨੂੰ ਜਾਤਾਂ, ਦੋਸ਼ਾਂ, ਕੰਮਾਂ ਅਤੇ ਧਰਮਾਂ ਦੀਆਂ ਵਲਗਣਾਂ ਵਿਚੋਂ ਬਾਹਰ ਕੱਢ ਕੇ ਮਾਨਵਵਾਦੀ ਪ੍ਰੇਰਣਾ ਦੀ ਵਿਸ਼ਾਲਤਾ ਵਿਚ ਲੈ ਆਵੇ ।
ਵਾਪਾਰ-3
ਮੁਨਾਫ਼ਾ, ਮੁਕਾਬਲਾ, ਮੁਨਾਪਲੀ ਅਤੇ ਮੁਨਾਫ਼ਾਖੋਰੀ
ਇਕ ਪੁਰਾਣੀ ਕਹਾਵਤ ਹੈ, 'ਨੇਕੀ ਕਰ ਦਰਿਆ ਮੇਂ ਡਾਲ'। ਜਦੋਂ ਮਨੁੱਖ ਨੇ ਇਹ ਅਤੇ ਇਹੋ ਜਿਹੀਆਂ ਹੋਰ ਕਈ ਉਕਤੀਆਂ ਉਪਜਾਈਆਂ ਸਨ, ਉਦੋਂ ਉਹ ਅਧਿਆਤਮਵਾਦ ਦੀ ਅਗਵਾਈ ਵਿਚ ਵਿਚਰਣ ਅਤੇ ਵਿਕਸਣ ਨੂੰ ਜੀਵਨ ਦਾ ਮਨੋਰਥ ਮੰਨਦਾ ਸੀ। ਉਸਦਾ ਖਿਆਲ ਸੀ ਕਿ ਕਿਸੇ ਨਾਲ ਕਈ ਭਲਾਈ ਕਰ ਕੇ ਉਸ ਭਲਾਈ ਨੂੰ ਚਿਤਾਰਨਾ ਤਾਂ ਇਕ ਪਾਸੇ, ਚੇਤੇ ਰੱਖਣਾ ਵੀ ਮਨ ਨੂੰ ਮੈਲਾ ਕਰਦਾ ਹੈ; ਅਤੇ (ਇਸਦੇ ਉਲਟ) ਕਿਸੇ ਬਦਲੇ ਜਾਂ ਫਲ ਦੀ ਇੱਛਾ ਕੀਤੇ ਬਿਨਾਂ ਕੰਮ ਕਰਨ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਇਹ ਮੰਨਣਾ ਮੁਸ਼ਕਿਲ ਨਹੀਂ ਕਿ ਆਪਣੀਆਂ ਚੰਗਿਆਈਆਂ ਦੀ ਚਰਚਾ ਕਰਨ ਵਾਲਾ ਆਦਮੀ ਬਹੁਤਾ ਚੰਗਾ ਨਹੀਂ ਲੱਗਦਾ, ਪਰ ਇਹ ਸਾਬਤ ਕਰਨਾ ਔਖਾ ਹੈ ਕਿ ਕਰਮ-ਫਲ ਦਾ ਮੋਹ ਤਿਆਗਣ ਨਾਲ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ। ਜੋ ਮਿਲ ਹੀ ਜਾਂਦੀ ਹੋਵੇ ਤਾਂ ਵੀ ਇਹ ਸਿੱਧ ਕਰਨਾ ਸੌਖਾ ਨਹੀਂ ਕਿ ਮੁਕਤੀ ਦੇ ਮਨੋਰਥ ਨਾਲ ਕਰਮ-ਫਲ ਦੀ ਇੱਛਾ ਦਾ ਤਿਆਗ ਅਸਲ ਵਿਚ ਕੰਮ ਦੇ ਫਲ ਦੀ ਇੱਛਾ ਦਾ ਤਿਆਗ ਹੈ। ਅਧਿਆਤਮਵਾਦੀ ਇਸ ਸੰਬੰਧ ਵਿਚ ਕਿੰਨੀਆਂ ਵੀ ਬਾਰੀਕੀਆਂ ਵਿਚ ਕਿਉਂ ਨਾ ਚਲੇ ਜਾਣ, ਸਾਧਾਰਣ ਜੀਵਨ ਦਾ ਸਾਧਾਰਣ ਸੱਚ ਇਹ ਹੈ ਕਿ ਜਿਸ ਤਰ੍ਹਾਂ ਆਪਣੀਆਂ ਨੇਕੀਆਂ ਦਾ ਢੰਡੋਰਾ ਕਿਸੇ ਵਿਅਕਤੀ ਲਈ ਸੇਰਾ ਵਾਲੀ ਗੱਲ ਨਹੀਂ, ਉਸੇ ਤਰ੍ਹਾਂ ਨੇਕੀ ਦੇ ਬਦਲੇ ਵਿਚ ਨੇਕੀ ਦੀ ਆਸ ਨਾ ਰੱਖਣੀ, ਸਮਾਜਕ ਜੀਵਨ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਵੇਖਣ ਦੀ ਇੱਛਾ ਨਹੀਂ। ਕਿਸੇ ਨਾਲ ਨੇਕੀ ਕਰ ਕੇ ਉਸ ਕੋਲੋਂ ਨੇਕੀ ਦੀ ਆਸ ਰੱਖਣੀ, ਉਸ ਨੂੰ ਨੇਕ ਹੋਣ ਦੀ ਪ੍ਰੇਰਣਾ ਦੇਣ ਦੇ ਤੁੱਲ ਹੈ। ਜੇ ਨੇਕੀ ਆਪਣੀ ਪ੍ਰੇਰਣਾ ਵਿਚ ਸਫਲ ਹੋ ਜਾਵੇ ਤਾਂ ਉਹ ਦਰਿਆ ਵਿਚ ਨਹੀਂ ਸੁੱਟੀ ਗਈ, ਸਗੋਂ ਸਾਡੇ ਸਮਾਜਕ ਜੀਵਨ ਦੀ ਉਪਜਾਊ ਧਰਤੀ ਵਿਚ ਉੱਗਣ ਅਤੇ ਮੌਲਣ ਲਈ ਬੀਜ ਦਿੱਤੀ ਗਈ ਹੈ। ਨੇਕੀ ਵਰਗੀ ਵੱਡ-ਮੁੱਲੀ ਵਸਤੂ ਦਰਿਆ ਵਿਚ ਨਹੀਂ ਸੁੱਟੀ ਜਾਣੀ ਚਾਹੀਦੀ ਸਗੋਂ ਸਮਾਜਕ ਜੀਵਨ ਦੀ ਸੁੰਦਰਤਾ ਬਣਾਈ ਜਾਣੀ ਚਾਹੀਦੀ ਹੈ।
ਮੱਧਕਾਲ ਤਕ ਧਰਤੀ ਉੱਤੇ ਜੀਵਿਆ ਜਾਣ ਵਾਲਾ ਜੀਵਨ, ਧਰਤੀ ਦੀ ਸੁੰਦਰਤਾ ਵਿਚ ਵਾਧਾ ਕਰਨ ਦੇ ਮਨੋਰਥ ਨਾਲ ਨਹੀਂ ਸੀ ਜੀਵਿਆ ਜਾਂਦਾ। ਉਸ ਸਮੇਂ ਤਕ ਜੀਵਨ ਦਾ ਮਨੋਰਥ ਧਰਤੀ ਤੋਂ ਪਰੇ ਕਿਸੇ ਜੰਨਤ ਦੀ ਪ੍ਰਾਪਤੀ ਜਾਂ ਜੀਵਨ ਤੋਂ ਪਰੇ ਕਿਸੇ ਮੁਕਤੀ ਵਿਚ ਵਿਲੀਨਤਾ ਨੂੰ ਮੰਨਿਆ ਜਾਂਦਾ ਸੀ । ਇਹ ਮਨੋਰਥ ਸਮਾਜਕ ਨਹੀਂ, ਸਗੋਂ ਵਿਅਕਤੀਗਤ ਸਨ ਅਤੇ ਜਿਸ ਤਰ੍ਹਾਂ ਇਕ ਵਿਅਕਤੀ ਦਾ ਜੰਗ ਵਿਚ ਹਜ਼ਾਰਾਂ ਆਦਮੀਆਂ ਦੀ ਮੌਤ ਦਾ ਕਾਰਣ ਬਣ ਕੇ ਰਾਜ-ਅਧਿਕਾਰ ਪ੍ਰਾਪਤ ਕਰਨਾ ਅਯੋਗ ਨਹੀਂ ਸੀ ਸਮਝਿਆ ਜਾਂਦਾ, ਉਸੇ
ਜਿਸ ਜੀਵਨ ਵਿਚ ਵਿਅਕਤੀਗਤ ਵਿਕਾਸ ਨੂੰ ਪ੍ਰਧਾਨ ਅਤੇ ਸਮਾਜਕ ਸੁੰਦਰਤਾ ਨੂੰ ਗੌਣ ਮੰਨਿਆ ਜਾਂਦਾ ਸੀ, ਉਸ ਵਿਚ ਨੇਕੀ ਵੀ, ਵਿਅਕਤੀ ਦੀ ਮਹਾਨਤਾ ਦਾ ਸਾਧਨ ਪਹਿਲਾਂ ਅਤੇ ਸਮਾਜਕ ਜੀਵਨ ਦੀ ਮਾਨਤਾ, ਮਗਰੋਂ ਸੀ ਅਤੇ ਹਰ ਸਮਾਜਕ ਸੰਗਠਨ ਉਸ ਹੱਦ ਤਕ ਹੀ ਮਾਨਯੋਗ ਸੀ, ਜਿਸ ਹੱਦ ਤਕ ਉਹ ਵਿਅਕਤੀ ਦੇ ਅਧਿਆਤਮਕ ਵਿਕਾਸ ਦਾ ਸਾਧਨ ਹੋਣ ਦਾ ਭੁਲੇਖਾ ਪਾਉਣ ਵਿਚ ਸਫਲ ਸੀ। ਵਾਪਾਰ ਵਿਚ ਅਜੇਹਾ ਕੁਲੇਖਾ ਪਾਉਣ ਦੀ ਸਮਰੱਥਾ ਨਾ ਉਦੋਂ ਸੀ, ਨਾ ਅੱਜ ਹੈ।
ਜੀਵਨ ਵੱਲ ਅਧਿਆਤਮਕ ਦ੍ਰਿਸ਼ਟੀ ਨਾਲ ਵੇਖਿਆ ਜਾਣ ਕਰਕੇ ਹੀ ਖੇਤੀ ਨੂੰ ਉੱਤਮ ਅਤੇ ਵਾਪਾਰ ਨੂੰ ਮੱਧਮ ਮੰਨਿਆ ਜਾਂਦਾ ਰਿਹਾ ਹੈ। ਪੁਰਾਣੇ ਢੰਗ ਨਾਲ ਖੇਤੀ ਕਰਨ ਵਾਲੇ ਨੂੰ ਕੁਦਰਤ ਉੱਤੇ ਸ਼ਾਕਰ ਰਹਿਣਾ ਪੈਂਦਾ ਸੀ, ਜਦ ਕਿ ਇਕ ਵਾਪਾਰੀ ਸਦਾ ਹੀ ਆਪਣੀ ਚਤੁਰਤਾ ਉੱਤੇ ਭਰੋਸਾ ਕਰਦਾ ਆਇਆ ਹੈ। ਕਿਸਾਨ ਅੰਨ ਉਪਜਾਉਂਦਾ ਹੈ ਪਰ ਪ੍ਰਮੁੱਖ ਤੌਰ ਉੱਤੇ ਲੋਕਾਂ ਲਈ ਨਹੀਂ, ਸਗੋਂ ਆਪਣੇ ਲਈ। ਆਪਣੀ ਲੋੜ ਤੋਂ ਵਧਿਆ ਹੋਇਆ ਅੰਨ ਉਹ ਲੋਕਾਂ ਨੂੰ ਦਾਨ ਵਜੋਂ ਨਹੀਂ ਦਿੰਦਾ, ਸਗੋਂ ਆਪਣੇ ਜੀਵਨ ਦੀਆਂ ਅੰਨ ਤੋਂ ਇਲਾਵਾ, ਲੋੜਾਂ ਦੀ ਪੂਰਤੀ ਲਈ ਵੇਚਦਾ ਹੈ; ਅਤੇ ਵੇਚਦਾ ਹੋਣ ਕਰਕੇ ਵਾਪਾਰੀ ਹੈ। ਇਉਂ ਇਕ ਹੱਦ ਤਕ ਵਾਪਾਰੀ ਹੋਣ ਉੱਤੇ ਵੀ ਕਿਸਾਨ ਨੂੰ ਅੰਨ-ਦਾਤਾ ਮੰਨਿਆ ਜਾਂਦਾ ਰਿਹਾ ਹੈ। ਦੂਜੇ ਪਾਸੇ, ਵਾਪਾਰੀ ਦੀ ਮਿਹਨਤ ਅਤੇ ਸਿਆਣਪ ਬਿਨਾਂ, ਕਿਸਾਨ ਦਾ ਅੰਨ ਲੋੜਵੰਦ ਲੋਕਾਂ ਤਕ ਪੁਚਾਇਆ ਜਾਣਾ ਸੰਭਵ ਨਹੀਂ। ਇਸ ਲਈ ਵਾਪਾਰ ਇਕ ਸਮਾਜਕ ਲੋੜ ਹੈ ਅਤੇ ਵਾਪਾਰੀ ਇਸ ਲੋੜ ਦੀ ਪੂਰਤੀ ਕਰ ਕੇ ਓਨਾ ਹੀ ਜ਼ਰੂਰੀ ਕੰਮ ਕਰਦਾ ਹੈ ਜਿੰਨਾ ਇਕ ਕਿਸਾਨ। ਪਰ ਸਮਾਜਕ ਲੋੜ ਦੀ ਪੂਰਤੀ ਦਾ ਸਾਧਨ ਹੋਣ ਉੱਤੇ ਵੀ ਵਾਪਾਰ ਨੂੰ 'ਧਨ ਪ੍ਰਾਪਤੀ ਦਾ ਸਾਧਨ' ਪਹਿਲਾਂ ਅਤੇ 'ਸਮਾਜਕ ਲੋੜ' ਪਿੱਛੋਂ ਸਮਝਿਆ ਜਾਂਦਾ ਹੈ। ਇਸ ਅਨਿਆਂ ਪਿੱਛੇ ਅਧਿਆਤਮਕ ਦ੍ਰਿਸ਼ਟੀ ਦਾ ਦੇਸ਼ ਜ਼ਰੂਰ ਹੈ, ਪਰ ਓਨਾ ਨਹੀਂ ਜਿੰਨਾ ਮੁਨਾਫਾਖੋਰੀ ਦਾ। ਮੁਨਾਵੇ ਨੂੰ ਸਿਆਣਪ ਅਤੇ ਸਹਿਜ ਨਾਲ ਕੀਤੇ ਜਾਣ ਵਾਲੇ ਵਾਪਾਰ ਦਾ ਸੁਭਾਵਕ ਸਿੱਟਾ ਆਖਿਆ ਜਾਣਾ ਚਾਹੀਦਾ ਹੈ। ਇਕ ਸਫਲ ਵਾਪਾਰੀ ਵਿਚ ਸਹਿਜ ਅਤੇ ਸਿਆਣਪ ਦੇ ਗੁਣ ਹੁੰਦੇ ਹੀ ਹਨ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਇਨ੍ਹਾਂ ਗੁਣਾਂ ਵਾਲਾ ਵਾਪਾਰੀ ਸਫਲ ਹੁੰਦਾ ਹੀ ਹੈ। ਸਫਲ ਹੋਣਾ ਬੁਰਾਈ ਵਾਲੀ ਗੱਲ ਨਹੀਂ। ਹਾਂ ਅਸਫਲ ਜਾਂ ਨਾਕਾਮ ਹੋਣਾ ਮਾੜਾ ਹੈ। ਸਿਆਣਪ ਅਤੇ ਸਹਿਜ ਨਾਲ ਸਿੰਜੇ ਅਤੇ ਮੁਨਾਡੇ ਨਾਲ ਵਲੇ ਹੋਏ ਵਾਪਾਰ-ਵਿਕਸ਼ ਵਿਚ ਉਹੋ ਸਮਾਜਕ ਸੁੰਦਰਤਾ ਵੇਖੀ ਜਾਣੀ ਚਾਹੀਦੀ ਹੈ, ਜਿਹੜੀ:
ਰੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬਰਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
1. ਲਾਲਾ ਧਨੀ ਰਾਮ ਚਾਤ੍ਰਿਕ, 'ਮੇਲੇ ਵਿਚ ਜੱਟ'।
ਅਤੇ ਵੰਝਲੀ ਕੱਛੇ ਮਾਰ ਕੇ, ਮੇਲੇ ਨੂੰ ਜਾਂਦੇ ਅਨੰਦ-ਮਗਨ ਕਿਸਾਨ ਵਿਚ ਵੇਖੀ ਜਾਂਦੀ ਰਹੀ ਹੈ। ਮੁਨਾਵੇਹੀਣ ਵਾਪਾਰ ਗਲਿਆਂ ਨਾਲ ਮਾਰੀ ਹੋਈ ਬਸਲ ਵਰਗਾ ਹੀ ਹੈ ਅਤੇ ਮੁਨਾਦੇ ਦੀ ਆਸ ਕਰਨੀ ਸਮਾਜਕ ਜੀਵਨ ਵਿਚ ਖ਼ੁਸ਼ਹਾਲੀ ਦੀ ਇੱਛਾ ਕਰਨੀ ਹੈ। ਜਿਸ ਸਮਾਜ ਵਿਚ ਭੁੱਖ ਨੰਗ ਦਾ ਪਹਿਰਾ ਹੈ, ਉਸ ਸਮਾਜ ਦਾ ਵਾਪਾਰ ਵੀ ਆਪਣੀ ਕਬਰ ਪੁੱਟਣ ਦਾ ਪ੍ਰਬੰਧ ਕਰਨ ਲੱਗ ਪਵੇਗਾ।
ਤ੍ਰਿਸ਼ਨਾ ਅਤੇ ਸਹਿਜ ਦਾ ਕੋਈ ਸੰਬੰਧ ਨਹੀਂ। ਇਹ ਦੋਵੇਂ ਇਕ ਥਾਂ ਨਹੀਂ ਰਹਿ ਸਕਦੇ। ਪਰ ਤ੍ਰਿਸ਼ਨਾ ਅਤੇ ਸਿਆਣਪ ਵਿਚ, ਸਹਿਜ ਅਤੇ ਸਿਆਣਪ ਨਾਲੋਂ ਪਕੇਰਾ ਰਿਸ਼ਤਾ ਬਣ ਸਕਦਾ ਹੈ ਅਤੇ ਇਹੋ ਹੀ ਬਣਿਆ ਹੈ। ਤ੍ਰਿਸ਼ਨਾ ਦੇ ਮਹਾਂ-ਸੰਗਰਾਮ ਵਿਚ ਸਹਿਜ ਇਕ ਤਪ ਹੈ, ਸਾਧਨਾ ਹੈ, ਕਠਨ ਸਾਧਨਾ । ਵਾਪਾਰ ਨੇ ਸਾਧਨਾ ਦੀ ਵਿਖਮਤਾ ਵੱਲ ਵੇਖਿਆ ਹੈ। ਸਹਿਜ ਦੀ ਸੁੰਦਰਤਾ ਦਾ ਸਤਿਕਾਰ ਨਹੀਂ ਕੀਤਾ। ਸੰਸਾਰ ਦਾ ਵਾਪਾਰ ਤ੍ਰਿਸ਼ਨਾ ਅਤੇ ਸਿਆਣਪ ਦਾ ਸੰਜੋਗ ਬਣਦਾ ਆਇਆ ਹੈ ਅਤੇ ਇਸ ਸੰਜੋਗ ਨੇ ਮੁਨਾਫਾਖ਼ੋਰੀ ਦੇ ਮਹਾਂ-ਅਪਰਾਧ ਨੂੰ ਜਨਮ ਦਿੱਤਾ ਹੈ।
ਜੀਵਨ ਦੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿਚ ਕਰ ਕੇ ਅਕਾਲਾਂ, ਮਹਾਂਮਾਰੀਆਂ ਅਤੇ ਜੰਗਾਂ ਦੇ ਮੌਕਿਆਂ ਦੀ ਉਡੀਕ ਕਰਨੀ ਜਾਂ ਆਪਣੇ ਯਤਨ ਨਾਲ ਅਜਿਹੇ ਮੌਕੇ ਪੈਦਾ ਕਰ ਕੇ, ਆਪਣੇ ਗੋਦਾਮਾਂ ਵਿਚ ਛੁਪਾਈਆਂ ਹੋਈਆਂ ਵਾਪਾਰਕ ਵਸਤੂਆਂ ਨੂੰ ਮਹਿੰਗੇ ਮੁੱਲ ਵੇਚ ਕੇ, ਜਾਂ ਬਨਾਵਟੀ, ਮਿਲਾਵਟੀ ਅਤੇ ਹਾਨੀਕਾਰਕ ਵਸਤੂਆਂ ਦੇ ਵਾਪਾਰ ਵਿਚੋਂ ਧਨ ਪ੍ਰਾਪਤ ਕਰਨ ਦੇ ਅਪਰਾਧ ਨੂੰ ਮੁਨਾਫਾਖੋਰੀ ਆਖਿਆ ਜਾਂਦਾ ਹੈ। ਨਾ ਤਾਂ ਇਹ ਕੰਮ ਵਾਪਾਰ ਹੈ ਅਤੇ ਨਾ ਹੀ ਇਸ ਕੰਮ ਰਾਹੀਂ ਕਮਾਇਆ ਹੋਇਆ ਧਨ ਮੁਨਾਡਾ ਹੈ। ਇਹ ਇਕ ਅਪਰਾਧ ਹੈ ਜਿਸ ਨੂੰ ਕਰਨ ਵਾਲੇ ਵਾਪਾਰੀ ਤਾਂ ਨਹੀਂ ਹੁੰਦੇ ਪਰ ਕਦੀ ਕਦੀ ਸਮਾਜ ਦੇ ਅੱਤ ਸਤਿਕਾਰਯੋਗ ਵਿਅਕਤੀ ਹੋਣ ਦਾ ਸਫਲ ਨਾਟਕ ਕਰ ਜਾਂਦੇ ਹਨ। ਇਹ ਅਪਰਾਧ ਹਜ਼ਾਰਾਂ ਸਾਲ ਪੁਰਾਣਾ ਹੈ। ਇਹ ਵਿਅਕਤੀਗਤ ਪੱਧਰ ਉੱਤੇ ਵੀ ਹੁੰਦਾ ਆਇਆ ਹੈ ਗਰੋਹਾਂ ਜਾਂ ਟੋਲੀਆਂ ਦੇ ਰੂਪ ਵਿਚ ਵੀ ਇਹ ਅਪਰਾਧ ਕੀਤਾ ਜਾਂਦਾ ਰਿਹਾ ਹੈ; ਅਤੇ ਕੌਮੀ ਪੱਧਰ ਉੱਤੇ ਵੀ। ਇਸ ਅਪਰਾਧ ਦੇ ਅਪਰਾਧੀ, ਮਨੁੱਖੀ ਜੀਵਨ ਵਿਚ ਹਰ ਪ੍ਰਕਾਰ ਦੀ ਕੁਰੂਪਤਾ ਬੀਜ ਕੇ, ਧਨ ਪ੍ਰਾਪਤੀ ਦੇ ਮਨੋਰਥ ਵਿਚ ਸਫਲ ਹੋਣ ਦੀ ਕੋਸ਼ਿਸ਼ ਕਰਦੇ ਹਨ।
ਹੈਨ ਤਾਂ ਇਹ ਅਪਰਾਧੀ ਪਰ ਆਖੇ ਜਾਂਦੇ ਹਨ ਵਾਪਾਰੀ। ਇਨ੍ਹਾਂ ਕੁਰੂਪ ਲੋਕਾਂ ਦੀ ਕੁਕਿਰਪਾ ਕਰ ਕੇ ਹੀ ਮੁਨਾਫ਼ੇ ਵਰਗੀ ਸੁਯੋਗ ਅਤੇ ਸੁੰਦਰ ਪ੍ਰਾਪਤੀ ਨੂੰ, ਕਈ ਸਿਆਣਿਆ ਨੇ 'ਕਾਨੂੰਨੀ ਲੁੱਟ' ਆਖਣ ਦੀ ਵਧੀਕੀ ਕੀਤੀ ਹੈ। ਮੁਨਾਫ਼ਾਖੋਰੀ ਅਤੇ ਮੁਨਾਣੇ ਵਿਚਲੇ ਕਰਕ ਨੂੰ ਅੱਖੋਂ ਓਹਲੇ ਕਰਨ ਕਰ ਕੇ ਸਮਾਜਵਾਦੀ ਅਰਧ-ਪ੍ਰਣਾਲੀ ਦਾ ਅਵਲ ਰੁੱਖ, ਅੱਜ ਜੜ੍ਹੋਂ ਪੁੱਟਿਆ ਜਾ ਰਿਹਾ ਹੈ।
ਰੋਮਨ ਰਾਜ ਅਤੇ ਹਿੰਦੂਆਂ ਦਾ ਸੁਨਹਿਰੀ ਸਮਾਂ ਲਗਭਗ ਸਮਕਾਲੀ ਸਨ। ਦੋਹਾਂ ਹੀ ਰਾਜ-ਪ੍ਰਬੰਧਾਂ ਵਿਚ ਮੁਨਾਫ਼ਾਖੋਰੀ ਦੇ ਅਪਰਾਧ ਵਿਰੁੱਧ ਸਰਕਾਰੀ ਯਤਨਾਂ ਦਾ ਵਰਣਨ ਮਿਲਦਾ ਹੈ ਅਤੇ ਦੋਵੇਂ ਇਸ ਕੰਮ ਵਿਚ ਸੰਪੂਰਣ ਸਫਲ ਨਹੀਂ ਹੋ ਸਕੇ। ਇਸ ਅਪਰਾਧ ਦੇ ਅਪਰਾਧੀ, ਰਾਜਸੀ ਸੱਤਾ ਦਾ ਸਹਾਰਾ ਲੈ ਕੇ ਜਾਂ ਖ਼ਰੀਦ ਕੇ, ਆਪਣੇ ਅਪਰਾਧ ਲਈ ਸਤਿਕਾਰਯੋਗ ਓਹਲੇ ਉਪਜਾਉਣ ਦਾ ਯਤਨ ਕਰਦੇ ਆਏ ਹਨ। ਅਜਾਰਾਦਾਰੀ ਜਾਂ ਮੁਨਾਪਲੀ ਇਸੇ ਪ੍ਰਕਾਰ ਦੇ ਓਹਲੇ ਦਾ ਨਾਂ ਹੈ। ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁਨਾਪਲੀ ਸਿਸਟਮ
ਮੁਨਾਪਲੀ ਅਤੇ ਮੁਨਾਵਾਖੋਰੀ ਦੇ ਆਪਸੀ ਸੰਜੋਗ ਵਿਚੋਂ ਉਪਜਣ ਵਾਲੇ ਆਰਥਕ ਕੋਝ ਦਾ ਇਕੋ ਇਕ ਕੁਦਰਤੀ ਇਲਾਜ 'ਮੁਕਾਬਲਾ' ਹੈ । ਜਿਥੇ ਜੀਵਨ ਵਿਚਲੇ ਹੋਰ ਸਾਰੇ ਮੁਕਾਬਲੇ ਜੀਵਨ ਵਿਚ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਝ ਅਤੇ ਕਲੱਬ ਹੀ ਪੈਦਾ ਕਰਦੇ ਹਨ ਓਥੇ ਵਾਪਾਰੀਆਂ ਦਾ ਆਪਸੀ ਵਾਪਾਰਕ ਮੁਕਾਬਲਾ ਜਨ-ਜੀਵਨ ਵਿਚ ਕਸ਼ਟ ਦੇ ਨਾਲ ਨਾਲ ਕੁਝ ਸੌਖ ਵੀ ਪੈਦਾ ਕਰਦਾ ਹੈ। ਇਹ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਮਾਲ ਦੀ ਸੁੰਧੜਾ, ਮੁੱਲ ਦੀ ਉਚਿੱਤਤਾ ਅਤੇ ਵਿਵਹਾਰ ਦੀ ਸੁੰਦਰਤਾ ਵੱਲ ਧਿਆਨ ਦੇਣ ਲਈ ਮਜਬੂਰ ਕਰਦਾ ਹੈ। ਜਿਨ੍ਹਾਂ ਸਮਾਜਾਂ ਦੇ ਜਨ-ਜੀਵਨ ਵਿਚ ਕੁਝ ਸੁੰਦਰਤਾ ਵੇਖੀ ਜਾਂਦੀ ਹੈ, ਉਨ੍ਹਾਂ ਸਮਾਜਾਂ ਨੇ ਮੁਕਾਬਲੇ ਅਤੇ ਮੁਨਾਭੇ ਨੂੰ ਵਾਪਾਰ ਵਿਚ ਯੋਗ ਥਾਂ ਦੇਣ ਦਾ ਯਤਨ ਕੀਤਾ ਹੈ। ਸਮਾਜਵਾਦੀ ਅਰਥ-ਪ੍ਰਣਾਲੀ, ਮੁਕਾਬਲੇ ਅਤੇ ਮੁਨਾਭੇ ਦੇ ਨਿਰਾਦਰ ਦਾ ਦੰਡ ਭੁਗਤ ਕੇ ਹੁਣ ਇਨ੍ਹਾਂ ਦਾ ਆਦਰ ਕਰਨਾ ਸਿੱਖ ਰਹੀ ਹੈ।
ਮੁਨਾਫ਼ੇ ਨੂੰ ਵਾਪਾਰ ਵਿਚੋਂ ਕੱਢਿਆਂ ਵਾਪਾਰ ਜਿਉ ਨਹੀਂ ਸਕਦਾ। ਮੁਨਾਫ਼ਾ ਵਾਪਾਰ ਦੀ ਜਿੰਦ-ਜਾਨ ਹੈ। ਪਰ ਮੁਕਾਰਲਾ ਵਾਪਾਰ ਦਾ ਅੰਤਲਾ ਮਨੋਰਥ ਵੀ ਨਹੀਂ ਅਤੇ ਇਸ ਵਿਚਲੀ ਸੁੰਦਰਤਾ ਦੀ ਜਮਾਨਤ ਵੀ ਨਹੀਂ। ਇਉਂ ਲੱਗਦਾ ਹੈ ਕਿ ਛੇਤੀ ਹੀ ਇਸਦਾ ਅੰਤ ਹੋਣ ਵਾਲਾ ਹੈ। ਸਰਕਾਰੀ ਸੁਰੱਖਿਆ ਦਾ ਭਰੋਸਾ ਮੁਨਾਫੇ ਵਿਚੋਂ ਮਿਲਣ ਵਾਲੇ ਉਤਸ਼ਾਹ ਦੀ ਥਾਂ ਨਹੀਂ ਲੈ ਸਕਿਆ। ਦੁਨੀਆਂ ਦੇ ਇਕ ਹਿੱਸੇ ਨੇ ਇਹ ਤਜਰਬਾ ਕਰ ਕੇ ਵੇਖ ਲਿਆ ਹੈ। ਦੂਜੇ ਪਾਸੇ ਮੁਨਾਏ ਦੀ ਇੱਛਾ ਕਈ ਸ਼ਕਤੀਸ਼ਾਲੀ ਬੰਧਨਾਂ ਨੂੰ ਰੋੜਨ ਵਿਚ ਸਫਲ ਹੋ ਰਹੀ ਹੈ। ਵੀਹਵੀ ਸਦੀ ਦੇ ਆਰੰਭਿਕ ਸਾਲਾਂ ਵਿਚ ਕੌਮੀ ਗੋਰਵ ਦੇ ਰੰਗ ਵਿਚ ਰੰਗਿਆ ਹੋਇਆ ਅੰਗਰੇਜ਼ ਉਦਯੋਗਪਤੀ ਅਤੇ ਵਾਪਾਰੀ, ਇਸੇ ਸਦੀ ਦੀ ਅੰਤਲੀ ਚੌਬਾਈ ਵਿਚ ਦੇਸ਼-ਭਗਤੀ ਨਾਲੋਂ ਮੁਨਾਫ਼ੇ ਨੂੰ ਤਰਜੀਹ ਦੇ ਕੇ, ਆਪਣੇ ਲੱਖਾ ਦੇਸ਼ਵਾਸੀਆਂ ਨੂੰ ਬੇਕਾਰ ਅਤੇ ਬੇ ਰੋਜ਼ਗਾਰ ਕਰ ਕੇ ਆਪਣੇ ਉਦਯੋਗਾਂ ਨੂੰ ਤਾਈਵਾਨ, ਕੋਰੀਆ, ਹਾਂਗਕਾਂਗ, ਥਾਈਲੈਂਡ ਅਤੇ ਮਲੇਸ਼ੀਆ ਆਦਿਕ ਦੇਸ਼ਾਂ ਵਿਚ ਲੈ ਜਾਵੇਗਾ, ਇਉਂ ਸੋਚਿਆ ਜਾਣਾ ਸੰਭਵ ਨਹੀਂ ਸੀ। ਪਰ ਇਹ ਸੱਚ ਹੈ ਕਿ ਸਸਤੀ ਮਜ਼ਦੂਰੀ ਕਾਰਨ ਬਹੁਤਾ ਮੁਨਾਫ਼ਾ ਹਾਸਲ ਕਰ ਸਕਣ ਦੀ ਆਸ ਨੇ ਪੱਛਮੀ ਯੋਰਪ ਦੇ ਉਦਯੋਗਪਤੀਆਂ ਨੂੰ ਇਉਂ ਕਰਨ ਲਈ ਪ੍ਰੇਰ ਲਿਆ ਹੈ। ਯੌਰਪ ਦੀ ਸਾਂਝੀ ਮਾਰਕੀਟ ਦੀਆਂ ਲੀਹਾਂ ਉੱਤੇ ਅਮਰੀਕਾ ਵੀ ਕੈਨੇਡਾ ਅਤੇ ਮੈਕਸੀਕੇ ਨਾਲ ਮਿਲ ਕੇ ਇਕ ਸਾਂਝੀ ਵਾਪਾਰਕ ਬਰਾਦਰੀ ਕਾਇਮ ਕਰ ਰਿਹਾ ਹੈ। ਇੱਕੀਵੀਂ ਸਦੀ ਦੇ ਵਾਪਾਰੀ ਕੌਮੀਅਤਾਂ ਦੇ ਘੇਰਿਆਂ ਵਿਚੋਂ ਬਾਹਰ ਆ ਜਾਣਗੇ।
ਇਸ ਸਾਰੀ ਉਥਲ-ਪੁਥਲ ਵਿਚੋਂ ਜੀਵਨ ਲਈ ਨਵੀਆਂ ਆਸਾਂ ਦਾ ਜਨਮ ਹੋਵੇਗਾ। ਹੁਣ ਤਕ ਪੱਛਮੀ ਯੌਰਪ ਅਤੇ ਅਮਰੀਕਾ ਆਦਿਕ ਉਨਤ ਦੇਸ਼ ਧਰਤੀ ਦੇ ਸਾਰੇ ਸੋਮਿਆ
ਪਰ ਇਹ ਕੰਮ ਮੁਕਾਬਲੇ ਦੀ ਥਾਂ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਮੁਕਾਬਲਾ ਇਸ ਰਾਹ ਦੀ ਰੁਕਾਵਟ ਹੈ। ਇਹ ਧਰਤੀ ਮੁਕਾਬਲਿਆਂ ਦਾ ਕੁਰੁਕਸ਼ੇਤਰ ਬਣਾਈ ਜਾਣ ਲਈ ਨਹੀਂ ਉਪਜੀ। ਇਹ ਸਹਿਯੋਗ ਦੀ ਰਾਸ ਲੀਲ੍ਹਾ ਦਾ ਰੰਗ-ਮੰਚ ਹੈ। ਅੱਜ ਯੌਰਪ ਦੇ ਮੁਕਾਬਲੇ ਵਿਚ ਜਾਪਾਨ ਕਾਰਾਂ ਬਣਾ ਬਣਾ ਕੇ ਢੇਰ ਲਾਈ ਜਾ ਰਿਹਾ ਹੈ। ਜੇ ਮੁਕਾਬਲੇ ਦਾ ਇਹ ਇਕ ਬੇ-ਮੁਹਾਰ ਉਠ ਹੀ ਨਕੋਲਿਆ ਨਾ ਗਿਆ ਤਾਂ ਆਉਣ ਵਾਲੇ ਦਸਾਂ ਸਾਲਾਂ ਵਿਚ ਸਾਡੇ ਸ਼ਹਿਰਾਂ ਵਿਚ, ਘਰਾਂ ਦੇ ਉਤੋਂ ਦੀ ਸੜਕਾਂ ਬਣਾਉਣ ਬਾਰੇ ਅਤੇ ਹਰ ਵਿਅਕਤੀ ਦੇ ਮੂੰਹ ਉੱਤੇ ਹਵਾ ਸਾਫ਼ ਕਰਨ ਵਾਲਾ ਨਕਾਬ ਜਾ ਮਾਸਕ ਪਾਉਣ ਦਾ ਕਾਨੂੰਨ ਬਣਾਉਣ ਬਾਰੇ ਸੋਚਿਆ ਜਾਣਾ ਸੰਭਵ ਹੋ ਜਾਵੇਗਾ । ਜੇ ਮੁਕਾਬਲਾ ਨਾ ਕਰ ਕੇ ਦੁਨੀਆਂ ਦੇ ਸਨਅਤੀ ਦੇਸ਼ ਆਪੋ ਵਿਚ ਸਹਿਯੋਗ ਅਤੇ ਸਲਾਹ ਮਸ਼ਵਰਾ ਕਰ ਕੇ ਸਾਰੀ ਦੁਨੀਆਂ ਨੂੰ ਸੁਹਣੇ ਘਰ, ਪੱਕੀਆਂ ਸੜਕਾਂ, ਲੋੜੀਂਦੀ ਵਿੱਦਿਆ, ਚੰਗੀ ਸਿਹਤ, ਉਪਜਾਊ ਕੰਮ, ਕੁਦਰਤੀ ਸੰਕਟਾਂ ਦੇ ਸਹਿਮ ਤੋਂ ਮੁਕਤੀ ਅਤੇ ਰੋਟੀ ਕੱਪੜੇ ਦੀ ਗਾਰੰਟੀ ਦੇਣ ਦਾ ਟੀਚਾ ਅਪਣਾ ਲੈਣ ਤਾਂ ਆਉਣ ਵਾਲੀਆਂ ਕਈ ਪੀੜ੍ਹੀਆਂ ਤਕ ਧਰਤੀ ਦੇ ਕਿਸੇ ਹਿੱਸੇ ਉੱਤੇ ਮੰਦਵਾੜਾ ਨਹੀਂ ਆਵੇਗਾ ਅਤੇ ਨਾ ਹੀ ਕਿਸੇ ਨੂੰ ਰੋਜ਼ਗਾਰ ਲਈ ਆਪਣੀ ਮਾਤ-ਭੂਮੀ ਦਾ ਤਿਆਗ ਕਰ ਕੇ ਦੂਜੇ ਦਰਜੇ ਦਾ ਨਾਗਰਿਕ ਬਣ ਕੇ ਜੀਣ ਦੀ ਨਮੋਸ਼ੀ ਹੀ ਝੱਲਣੀ ਪਵੇਗੀ। ਅਤੇ ਮੁਨਾਫ਼ਾ ਵੀ ਬਹੁਤ ਹੋਵੇਗਾ। ਨਿਰਾ ਮੁਨਾਫ਼ਾ ਹੀ ਨਹੀਂ ਸਗੋਂ ਮੁਨਾਵੇ ਦੇ ਨਾਲ ਨਾਲ ਮਨੁੱਖ ਹੋਣ ਦਾ ਮਾਣ ਵੀ ਮਿਲੇਗਾ। ਅੱਜ ਕਿੰਨਾ ਕੁ ਮਾਣ ਕਰ ਸਕਦੇ ਹਨ ਹਥਿਆਰਾਂ ਦੇ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਪ੍ਰਬੰਧਕ, ਜਦੋਂ ਰਾਤ ਨੂੰ ਡਿਨਰ ਟੇਬਲ ਸਾਹਮਣੇ ਬੈਠੇ ਉਹ ਟੈਲੀਵਿਯਨ ਉੱਤੇ ਵੇਖਦੇ ਹਨ ਕਿ ਉਨ੍ਹਾਂ ਦੁਆਰਾ ਬਣਾਏ ਗਏ ਹਥਿਆਰਾਂ ਦੀ ਵਰਤੋਂ ਨੇ ਹਜ਼ਾਰਾਂ ਜਾਨਾਂ ਲੈ ਲਈਆਂ ਹਨ ਅਤੇ ਲੱਖਾਂ ਲੋਕਾਂ ਨੂੰ ਬੇ-ਘਰ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਕਰਨ ਬਾਰੇ ਸਾਇੰਸ, ਸਨਅਤ ਅਤੇ ਟੈਕਨਾਲੋਜੀ ਨੇ ਕਦੇ ਨਹੀਂ ਸੋਚਿਆ ਪਰ ਉਨ੍ਹਾਂ ਨੂੰ ਹਥਿਆਰ ਵੰਡ ਕੇ ਲਹੂ ਦੀ ਹੋਲੀ ਖੇਡਣ ਦੀ ਪ੍ਰੇਰਣਾ ਦੇਣ ਵਿਚ ਸਿਆਸਤ ਦਾ ਸਾਧ ਇਨ੍ਹਾਂ ਨੇ ਸਦਾ ਦਿੱਤਾ ਹੈ। ਏ.ਕੇ. 47 ਦਾ ਰੂਸੀ ਇਜ਼ਾਈਨਰ ਆਪਣੇ ਕੀਤੇ ਉੱਤੇ ਕੁਝ ਸ਼ਰਮਿੰਦਾ ਹੈ । ਜਿਨ੍ਹਾਂ ਵਿਚ ਅਜੇ ਤਕ ਅਜਿਹਾ ਅਹਿਸਾਸ ਨਹੀਂ ਜਾਗਿਆ, ਉਹ, ਹੋ ਸਕਦਾ ਹੈ, ਕਿਸੇ 'ਸ੍ਰੇਸ਼ਟ ਮਿੱਟੀ ਦੇ ਬਣੇ ਹੋਏ ਹੋਣ।
ਅੰਨ-ਧਨ ਨੂੰ ਗੁਦਾਮਾਂ ਵਿਚ ਬੰਦ ਕਰ ਕੇ ਜੀਵਨ ਵਿਚ ਥੁੜ ਪੈਦਾ ਕਰਨੀ ਅਤੇ ਇਸ ਮੌਕੇ ਤੋਂ ਲਾਭ ਲੈ ਕੇ ਮਹਿੰਗੇ ਮੁੱਲੋਂ ਮਾਲ ਵੇਚਣਾ ਵੀ ਮੁਨਾਹਾਮੇਰੀ ਹੈ ਅਤੇ ਡੁੱਗਾਂ, ਹਥਿਆਰਾਂ ਅਤੇ ਮਿਲਾਵਟਾਂ ਦਾ ਕਾਰੋਬਾਰ ਵੀ ਮੁਨਾਫਾਖੋਰੀ ਹੈ; ਪਰ ਇਸ ਤੋਂ ਹੋਰ ਅਗੇਰੇ ਜਾ ਕੇ, ਜਰਾ ਕੁ ਹੋਰ ਸੂਖਮਤਾ ਨਾਲ ਸੋਚਿਆਂ ਇਹ ਪਰਤੀਤ ਹੋਵੇਗਾ ਕਿ ਮੁਨਾਫ਼ੇ ਨੂੰ ਮਨੋਰਥ ਮੰਨ ਕੇ ਮੁਨਾਵੇ ਦੀ ਦੌੜ ਦੌੜਨੀ; ਹਰ ਅਗਲੇ ਸਾਲ, ਪਿਛਲੇ ਸਾਲ ਦੇ ਮੁਨਾਫੇ ਨਾਲੋਂ ਬਹੁਤਾ ਮੁਨਾਫ਼ਾ ਹਾਸਲ ਕਰਨ ਵਿਚ ਹੀ ਆਪਣੀ ਵਾਪਾਰਕ ਯੋਗਤਾ ਦੀ ਉੱਤਮਤਾ ਦੀ ਅਭਿਵਿਅਕਤੀ ਮੰਨਣੀ ਅਤੇ ਇਉਂ ਕਰਦਿਆਂ ਹੋਇਆ ਇਹ ਖਿਆਲ ਨਾ ਰੱਖਣਾ ਕਿ ਸਾਡੀ ਇਸ ਸਫਲਤਾ ਦਾ ਸਦਕਾ ਸਮਾਜਕ ਜੀਵਨ ਦੀ ਕਿੰਨੀ ਕੁ ਸੁੰਦਰਤਾ, ਹੌਲੀ ਹੌਲੀ ਕੁਰੂਪਤਾ ਵਿਚ ਫੱਟਦੀ ਜਾ ਰਹੀ ਹੈ, ਵੀ ਮੁਨਾਫ਼ਾਖ਼ੋਰੀ ਹੈ । ਮੁਨਾਫ਼ਾ ਓਨਾ ਚਿਰ ਹੀ ਮੁਨਾਫ਼ਾ ਹੈ ਜਿੰਨਾ ਚਿਰ ਉਹ ਵਾਪਾਰੀ ਲਈ ਉਤਸ਼ਾਹ ਅਤੇ ਸਮਾਜ ਲਈ ਸਹੂਲਤ ਦਾ ਸ੍ਰੋਤ ਹੈ। ਜਦੋਂ ਇਹ ਆਪਣੇ ਆਪ ਵਿਚ ਇਕ ਮਨੋਰਥ ਬਣ ਜਾਂਦਾ ਹੈ, ਉਦੋਂ ਇਹ ਆਪਣੀ ਪ੍ਰਾਪਤੀ ਲਈ ਵਾਪਾਰ ਤੋਂ ਵੱਖਰੇ ਸਾਧਨਾਂ ਨੂੰ ਅਪਣਾਉਣ ਦੀ ਸਲਾਹ ਦੇਣ ਲੱਗ ਪੈਂਦਾ ਹੈ। ਆਧੁਨਿਕ ਟੈਕਨਾਲੋਜੀ ਮੁਨਾਰਾਖੋਰੀ ਦਾ ਸਾਧਨ ਹੈ। ਇਸਦੀ ਵਜ੍ਹਾ ਨਾਲ ਬੇਕਾਰ ਹੋਏ ਕਾਮਿਆਂ ਨੂੰ ਬੇਕਾਰੀ ਭੱਤੇ ਲਈ ਹੱਥ ਫੈਲਾਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਹਰ ਚੁਰਾਹੇ ਉੱਤੇ ਕਾਰਾਂ ਦੇ ਸ਼ੀਸ਼ੇ ਸਾਫ਼ ਕਰ ਕੇ ਦਸ ਦਸ ਵੀਹ ਵੀਹ ਪੈਸੇ ਮੰਗਦੇ ਵੇਖ ਕੇ, ਤਕਨੀਕੀ ਤਰੱਕੀ ਦੀ ਦੌੜ ਦੌੜਨ ਵਾਲੇ ਵਿਗਿਆਨਕਾਂ ਦੇ ਮਨੁੱਖਤਵ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲਈ ਮਜਬੂਰ ਹੋਣਾ ਪੈਂਦਾ ਹੈ।
ਇੰਗਲੈਂਡ ਵਿਚ ਬਿਜਲੀ ਪੈਦਾ ਕਰਨ ਵਾਲੇ ਕਈ ਜੈਨਰੇਟਰਜ਼ ਕੋਇਲੇ ਨਾਲ ਚਲਾਏ ਜਾਂਦੇ ਹਨ। ਬਿਜਲੀ ਦੇ ਮਾਹਿਰਾਂ ਦਾ ਖਿਆਲ ਹੈ ਕਿ ਨਿਊਕਲੀਅਰ ਪਾਵਰ ਸਟੇਸ਼ਨ ਕੋਇਲੇ ਵਾਲੇ ਜੈਨਰੇਟਰਾਂ ਨਾਲੋਂ ਸਸਤੀ ਬਿਜਲੀ ਦੇ ਸਕਦੇ ਹਨ ਅਤੇ ਕੰਪਨੀਆਂ ਨੂੰ ਬਹੁਤਾ ਮੁਨਾਫ਼ਾ ਹੋ ਸਕਦਾ ਹੈ। ਨਤੀਜਾ ਇਹ ਹੈ ਕਿ ਕੋਇਲੇ ਦੀਆਂ ਖਾਣਾ ਬੰਦ ਕਰ ਕੇ ਮਜ਼ਦੂਰਾਂ ਨੂੰ ਮੁਹਤਾਜ ਬਣਾ ਕੇ, ਧਰਤੀ ਉੱਤੇ ਬੇ-ਲੋੜਾ ਬੋਝ ਹੋਣ ਦੇ ਅਹਿਸਾਸ ਨਾਲ ਭਰ ਕੇ ਅਤੇ ਨਿਊਕਲੀਅਰ ਪਾਵਰ ਸਟੇਸ਼ਨ ਉਸਾਰ ਕੇ ਸਸਤੀ ਬਿਜਲੀ ਦੇ ਨਾਲ ਨਾਲ ਲੁਕੀਮੀਆਂ ਦਾ ਰੋਗ ਵੀ ਵਧਾਇਆ ਜਾ ਰਿਹਾ ਹੈ। ਇਥੇ ਪਹਿਲਾਂ ਵੀ ਅਜਿਹੇ ਪਾਵਰ ਸਟੇਸ਼ਨ ਹਨ। ਉਨ੍ਹਾਂ ਵਿਚ ਕੰਮ ਕਰਨ ਵਾਲੇ ਲੋਕਾਂ ਵਿਚ ਅਤੇ ਉਨ੍ਹਾਂ ਸਟੇਸ਼ਨਾਂ ਦੇ ਲਾਗੇ ਵੱਸਣ ਵਾਲੇ ਲੋਕਾਂ ਦੇ ਬੱਚਿਆਂ ਦੇ ਲਹੂ ਵਿਚ ਕੈਂਸਰ ਦਾ ਰੋਗ ਨੈਸ਼ਨਲ ਐਵਰੇਜ (ਕੌਮੀ ਔਸਤ) ਨਾਲੋਂ ਕਈ ਗੁਣਾ ਜਿਆਦਾ ਹੈ। ਇਸ ਸੱਚ ਦੀ ਤਿਆਨਕਤਾ ਦੇ ਸਨਮੁਖ ਖੜੇ ਹੋ ਕੇ ਵੀ ਜੇ ਸਾਡੇ ਤਕਨੀਕੀ ਮਾਹਿਰ, ਨਿਊਕਲੀਅਰ ਪਾਵਰ ਸਟੇਸ਼ਨਾਂ ਦੇ ਰੂਪ ਵਿਚ 'ਕੈਂਸਰ ਪਰਸਾਰ ਕੇਂਦਰਾਂ' ਦਾ ਨਿਰਮਾਣ ਕਰਨ
ਆਧੁਨਿਕ ਯੁਗ ਵਿਚ ਉਪਜ ਰਹੋ ਮੁਨਾਫ਼ਾਖ਼ੋਰੀ ਦੇ ਨਵੀਨ ਅਤੇ ਵਿਗਿਆਨਕ ਰੂਪਾਂ ਦਾ ਵਿਸਥਾਰ ਕਰਨ ਨਾਲ ਲੱਖ ਦੀ ਸੀਮਾ ਦਾ ਉਲੰਘਣ ਵੀ ਹੁੰਦਾ ਹੈ ਅਤੇ ਪਾਠਕ ਦੀ ਸੋਚ ਅਤੇ ਸੂਝ ਦਾ ਨਿਰਾਦਰ ਵੀ। ਇਸ ਲਈ ਮੈਂ ਆਪਣੇ ਵੱਲੋਂ ਮੁਨਾਫਾਖੋਰੀ ਦੇ ਇਕ ਹੋਰ ਰੂਪ ਦਾ ਵਰਣਨ ਕਰ ਕੇ ਬਾਕੀ ਸਾਰੇ ਰੂਪਾਂ ਬਾਰੇ ਸੋਚਣ ਦਾ ਕੰਮ ਆਪਣੇ ਪਾਠਕਾਂ ਨੂੰ ਸੋਪਦਾ ਹਾਂ।
ਵਿਗਿਆਨ ਨੇ ਮਨੁੱਖ ਦੇ ਅਧਿਆਤਮਕ ਪ੍ਰਬੰਧ ਦੀ ਹਾਨੀ ਕੀਤੀ ਹੈ ਅਤੇ ਸਨਅਤ ਨੇ ਪਰਿਵਾਰ-ਪ੍ਰਬੰਧ ਦੀ। ਅਧਿਆਤਮਕ ਪ੍ਰਬੰਧ ਦੀ ਹਾਨੀ ਹੋਣ ਨਾਲ ਜੀਵਨ ਦਿਸ਼ਾ ਹੀਣ ਹੋਇਆ ਹੈ ਅਤੇ ਪਰਿਵਾਰ-ਪ੍ਰਬੰਧ ਦੀ ਹਾਨੀ ਕਾਰਣ ਮਨੁੱਖੀ ਮਨ ਆਦਰ-ਹੀਣ ਹੋਇਆ ਹੈ। ਮਨੁੱਖੀ ਮਨ ਦੀ ਆਦਰ-ਹੀਣਤਾ ਅਤੇ ਜੀਵਨ ਦੀ ਦਿਸ਼ਾ-ਹੀਣਤਾ ਨੇ ਅਪਰਾਧ ਵਧਾਇਆ ਹੈ। ਜੀਵਨ ਵਿਚ ਦਿਸ਼ਾ-ਹੀਣਤਾ ਅਤੇ ਮਨੁੱਖੀ ਮਨ ਵਿਚ ਆਦਰ-ਹੀਣਤਾ ਦਾ ਵਾਧਾ ਸਮਾਜਾਂ ਵਿਚ ਅਪਰਾਧ ਦੇ ਵਾਧੇ ਦਾ ਰੂਪ ਧਾਰਦਾ ਰਹੇਗਾ। ਅੱਜ ਕਲ ਜਿਹੜੀਆਂ ਵੀਡੀਓ ਗੇਮਜ਼ ਬੱਚਿਆਂ ਨੂੰ ਖੇਡਣ ਲਈ ਦਿੱਤੀਆਂ ਜਾ ਰਹੀਆਂ ਹਨ, ਉਹ ਦਿਸ਼ਾ-ਹੀਣਤਾ ਅਤੇ ਆਦਰ-ਹੀਣਤਾ ਦੇ ਭਾਵਾਂ ਵਿਚ ਵਾਧਾ ਕਰਨ ਵਾਲੀਆਂ ਹਨ। ਦਿਸ਼ਾ-ਹੀਣਤਾ ਦਾ ਵਾਧਾ ਆਪਣੇ ਅੰਤਲੇ ਰੂਪ ਵਿਚ ਮਿਰਗੀ ਵਰਗੇ ਰੋਗਾਂ ਦਾ ਰੂਪ ਧਾਰ ਲੈਂਦਾ ਹੈ ਅਤੇ ਆਦਰ-ਹੀਣਤਾ ਕਤਲ ਅਤੇ ਬਲਾਤਕਾਰ ਆਦਿਕ ਅਪਰਾਧਾਂ ਵਿਚ ਵਿਕਸ ਜਾਂਦੀ ਹੈ। ਵਿਕਸ ਜਾਂਦੀ ਹੈ ਤਾਂ ਵਿਕਸ ਜਾਵੇ! ਕੌਣ ਪਰਵਾਹ ਕਰਦਾ ਹੈ। ਇਹ ਤਾਂ ਸੋਚੋ ਕਿ ਇਨ੍ਹਾਂ ਦੀ ਵਿਕਰੀ ਵਿਚੋਂ ਲਾਭ ਕਿੰਨਾ ਹੁੰਦਾ ਹੈ। ਇਕ ਸਾਲ ਦੇ ਮੁਨਾਰੇ ਦਾ ਅੱਧਾ ਜਾਂ ਇਕ ਪ੍ਰਤੀਸ਼ਤ ਕਿਸੇ ਵੀ ਮਨੋਵਿਗਿਆਨੀ ਨੂੰ ਦੇ ਕੇ ਉਸ ਕੋਲੋਂ ਇਹ ਬਿਆਨ ਦਿਵਾਇਆ ਜਾ ਸਕਦਾ ਹੈ ਕਿ ਇਨ੍ਹਾਂ ਖੇਡਾਂ ਦਾ ਕਥਿਤ ਰੋਗਾਂ ਨਾਲ ਕੋਈ ਸੰਬੰਧ ਨਹੀਂ।
ਲੋਭ
ਇਕ ਲੇਖ ਦੇ ਸਿਰਲੇਖ ਵਜੋਂ ਇਹ ਸ਼ਬਦ ਬਹੁਤਾ ਸੋਚਦਾ ਤਾਂ ਨਹੀਂ ਪਰ ਇਸਦਾ ਖਿਲਾਰਾ ਪਸਾਰਾ ਇਹ ਮੰਗ ਕਰਦਾ ਹੈ ਕਿ ਇਸ ਮਨੁੱਖੀ ਪਰਵਿਰਤੀ ਬਾਰੇ ਕੁਝ ਵਿਚਾਰ ਕੀਤੀ . ਜਾਵੇ। ਪੁਰਾਤਨ ਭਾਰਤੀ ਧਰਮ ਗ੍ਰੰਥਾਂ ਵਿਚ ਇਸ ਸ਼ਬਦ ਦਾ ਜਾਂ ਇਸ ਮਨੋ-ਬਿਰਤੀ ਦਾ ਜਿਕਰ ਮਿਲਦਾ ਹੈ। ਮਨੁੱਖੀ ਮਨ ਦੇ ਇਸ ਝੁਕਾ ਨੂੰ ਬਹੁਤ ਕੋਝਾ ਅਤੇ ਘਿਰਣਤ ਮੰਨਿਆ ਗਿਆ ਹੈ। ਇਸ ਸੰਬੰਧ ਵਿਚ ਮੈਂ ਆਪਣੇ ਬਚਪਨ ਵਿਚ ਇਕ ਕਹਾਣੀ ਪੜ੍ਹੀ ਸੀ। ਸਾਡੇ ਪ੍ਰਾਇਮਰੀ ਸਕੂਲਾਂ ਦੀ ਲਾਇਬਰੇਰੀ ਵਿਚ ਨਿੱਕੀਆਂ ਨਿੱਕੀਆਂ ਪੁਸਤਕਾਂ ਰੱਖੀਆਂ ਹੋਈਆਂ ਸਨ। ਅੱਜ ਕਲ ਸ਼ਾਇਦ ਇਹ ਰਿਵਾਜ ਖਰਮ ਹੋ ਗਿਆ ਹੈ। ਪਰ ਉਦੋਂ ਸਲੀਸ (ਸੌਖੀ) ਉਰਦੂ ਵਿਚ ਲਿਖੀਆਂ ਹੋਈਆਂ ਇਹ ਰਸਾਲਾ-ਨੁਮਾ ਪੁਸਤਕਾਂ ਬੱਚਿਆਂ ਨੂੰ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਸਨ। ਮੈਂ ਉਸ ਸਮੇਂ ਤੀਸਰੀ ਜਮਾਤ ਵਿਚ ਸਾਂ ਅਤੇ ਸਾਡੀ ਜਮਾਤ ਦੇ ਸਤਿਕਾਰਯੋਗ ਅਧਿਆਪਕ ਸ੍ਰੀ ਅਬਦੁਲ ਹਕੀਮ ਸਾਨੂੰ ਇਹ ਪੁਸਤਕਾਂ ਪੜ੍ਹਨ ਦੀ ਉਚੇਚੀ ਪ੍ਰੇਰਣਾ ਦਿੰਦੇ ਹੁੰਦੇ ਸਨ। ਉਹ ਕਹਾਣੀ ਇਸ ਪ੍ਰਕਾਰ ਸੀ:
ਕੋਈ ਆਜੜੀ ਮੁੰਡਾ ਜੰਗਲ ਵਿਚ ਭੇਡਾਂ-ਬੱਕਰੀਆਂ ਚਾਰ ਰਿਹਾ ਸੀ । ਦੁਪਹਿਰ ਦਾ ਸਮਾਂ ਸੀ ਅਤੇ ਉਸ ਦੀਆਂ ਭੇਡਾਂ ਰੁੱਖਾਂ ਦੀ ਛਾਵੇਂ ਇਕੱਤਰ ਹੋ ਗਈਆਂ ਸਨ। ਕੋਈ ਫਕੀਰ ਆਰਾਮ ਕਰਨ ਲਈ ਲਾਗਲੇ ਰੁੱਖ ਦੀ ਛਾਵੇਂ ਆ ਬੈਠਾ। ਆਜੜੀ ਮੁੰਡੇ ਨੇ ਅਦਬ ਨਾਲ ਵਕੀਰ ਨੂੰ ਨਮਸਕਾਰ ਕੀਤੀ ਅਤੇ ਸੇਵਾ ਪੁੱਛੀ। ਫਕੀਰ ਬਹੁਤ ਪ੍ਰਸੰਨ ਹੋਇਆ ਅਤੇ ਥੋੜ੍ਹਾ ਕੁ ਦੁੱਧ ਪੀਣ ਲਈ ਰਾਜ਼ੀ ਹੋ ਗਿਆ। ਆਜੜੀ ਮੁੰਡੇ ਨੇ ਕੀਰ ਨੂੰ ਦੁੱਧ ਪਿਆਉਣ ਵਿਚ ਜਿਸ ਉਚੇਚੀ ਖੁਸ਼ੀ ਦਾ ਅਨੁਭਵ ਕੀਤਾ, ਉਹ ਫ਼ਕੀਰ ਦੀ ਦਿੱਬ-ਦ੍ਰਿਸ਼ਟੀ ਤੋਂ ਲੁਕੀ ਨਾ ਰਹੀ। ਡਕੀਰ ਨੇ ਦਇਆ ਵਿਚ ਆ ਕੇ ਉਸ ਮੁੰਡੇ ਨੂੰ ਇਕ ਸ਼ੀਸ਼ੀ ਦਿੱਤੀ ਅਤੇ ਆਖਿਆ, "ਇਸ ਸ਼ੀਸ਼ੀ ਵਿਚ ਸੁਲੇਮਾਨੀ ਸੁਰਮਾ ਹੈ। ਆਹ ਲੈ ਸੁਰਮਚੂ ਇਸ ਸੁਰਮੇ ਦੀ ਇਕ ਸਲਾਈ ਆਪਣੀ ਇਕ ਅੱਖ ਵਿਚ ਪਾਵੀਂ। ਤੈਨੂੰ ਬਹੁਤ ਸਾਰੇ ਖ਼ਜ਼ਾਨੇ ਦਿਸ ਪੈਣਗੇ। ਜਿੰਨੀ ਦੋਲਤ ਤੂੰ ਚੁੱਕ ਸਕੇ, ਚੁੱਕ ਲਵੀਂ। ਤੇਰਾ ਭੇਡਾਂ ਚਾਰਨ ਤੋਂ ਛੁਟਕਾਰਾ ਹੋ ਜਾਵੇਗਾ। ਪਰ ਚੇਤੇ ਰੱਖੀ, ਇਕ ਅੱਖ ਵਿਚ ਇਕ ਸਲਾਈ; ਦੂਜੀ ਅੱਖ ਵਿਚ ਜਾਂ ਦੂਜੀ ਸਲਾਈ ਬਿਲਕੁਲ ਨਾ ਪਾਵੀ ।" ਡਕੀਰ ਦੇ ਜਾਣ ਪਿੱਛੇ ਮੁੰਡੇ ਨੇ ਆਪਣੀ ਅੱਖ ਵਿਚ ਸੁਰਮੇ ਦੀ ਇਕ ਸਲਾਈ ਪਾਈ ਅਤੇ ਹੀਰੇ ਮੇਰੀਆਂ ਦੇ ਢੇਰ ਵੇਖ ਕੇ ਹੈਰਾਨ ਵੀ ਹੋਇਆ ਅਤੇ ਖੁਸ਼ ਵੀ। ਉਸਨੇ ਮੇਰੀਆਂ ਨਾਲ ਝਲੀ ਭਰ ਲਈ ਅਤੇ ਸੋਚਣ ਲੱਗਾ, "ਇਕ ਸਲਾਈ ਨਾਲ ਇੰਨੀ ਦੌਲਤ ਦਿਸੀ ਹੋ ਤਾਂ ਦੇ ਪਾਉਣ ਨਾਲ ਪਤਾ ਨਹੀਂ ਕਿੰਨੀ ਹੋਰ ਲੱਗ ਪਵੇ।" ਇਹ ਸੋਚ ਕੇ ਉਸਨੇ ਦੂਜੀ ਅੱਖ ਵਿਚ ਇਕ ਹੋਰ
1. ਡਿਸਟ੍ਰਿਕਟ ਮੋਰਡ ਪ੍ਰਾਇਮਰੀ ਸਕੂਲ, ਮੋਹਲ, ਜਿਲ੍ਹਾ ਗੁਰਦਾਸਪੁਰ।
ਸਲਾਈ ਸੁਰਮੇ ਦੀ ਪਾ ਲਈ। ਅੱਖ ਵਿਚ ਸੁਰਮੇ ਦੀ ਸਲਾਈ ਲੱਗਣ ਦੀ ਦੇਰ ਸੀ ਕਿ ਮੁੰਡਾ ਦੋਹਾਂ ਅੱਖਾਂ ਤੋਂ ਅੰਨ੍ਹਾ ਹੋ ਗਿਆ।
ਇਸ ਕਹਾਣੀ ਵਿਚਲੇ ਸੱਚ-ਝੂਠ ਨੂੰ ਤਰਕ-ਤਰਾਜੂ-ਤੋਲਣ ਦੀ ਉਦੋਂ ਮੈਨੂੰ ਜਾਚ ਨਹੀਂ ਸੀ ਅਤੇ ਅੱਜ ਮੈਂ ਲੋੜ ਨਹੀਂ ਸਮਝਦਾ। ਇਸ ਨੂੰ ਪੜ੍ਹਨ ਨਾਲ ਮੇਰੇ ਮਨ ਵਿਚਲਾ ਲਾਲਚ ਕੁਝ ਘਟਿਆ ਸੀ ਜਾਂ ਨਹੀਂ, ਇਸ ਗੱਲ ਦਾ ਨਿਰਣਾ ਵੀ ਮੈਂ ਨਹੀਂ ਕਰ ਸਕਦਾ। ਛੋਟੀ ਉਮਰ ਵਿਚ ਇਸ ਪ੍ਰਕਾਰ ਦੀਆਂ ਕਹਾਣੀਆਂ ਕੇਤੂਹਲ ਜਾਂ ਉਤਸੁਕਤਾ ਵੱਸ ਪੜ੍ਹੀਆਂ ਜਾਂਦੀਆਂ ਹਨ। ਮੈਂ ਵੀ ਇਵੇਂ ਹੀ ਕੀਤਾ ਸੀ । ਲਾਲਚ ਜਾਂ ਲੋਭ ਨਾਮ ਦੀ ਕਿਸੇ ਹੋਂਦ ਨੂੰ ਆਪਣੇ ਮਨ ਵਿਚ ਜਾਂ ਆਪਣੇ ਮਨ ਤੋਂ ਬਾਹਰਲੀ ਦੁਨੀਆਂ ਵਿਚ ਮੈਂ ਕਦੇ ਵੇਖ ਜਾਂ ਪਛਾਣ ਹੀ ਨਹੀਂ ਸਕਿਆ ਸਾਂ।
ਅੱਜ ਜਦੋਂ ਮੈਂ ਇਸ ਬਾਰੇ ਉਚੇਚੇ ਤੌਰ ਉੱਤੇ ਸੋਚਣ ਅਤੇ ਲਿਖਣ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਮੇਰੇ ਸਾਹਮਣੇ ਇਕ ਪ੍ਰਸ਼ਨ ਇਹ ਵੀ ਆ ਖਲੋਤਾ ਹੈ ਕਿ ਇਸ ਤੋਂ ਪਹਿਲਾਂ ਲੋਭ ਦੀ ਹੋਂਦ ਮੈਨੂੰ ਮਹਿਸੂਸ ਕਿਉਂ ਨਹੀਂ ਹੋਈ। ਮੇਰਾ ਉੱਤਰ ਠੀਕ ਹੈ ਜਾਂ ਨਹੀਂ ? ਇਹ ਕਹਿਣਾ ਮੇਰੇ ਲਈ ਮੁਸ਼ਕਿਲ ਹੈ ਪਰ ਮੈਂ ਆਪਣਾ ਉੱਤਰ ਜਰੂਰ ਦੱਸ ਸਕਦਾ ਹਾਂ ਅਤੇ ਉਹ ਇਹ ਹੈ ਕਿ ਜਦੋਂ ਅਸੀਂ ਦੂਰ ਖਲੋ ਕੇ ਰੁੱਖਾਂ ਦੀ ਇਕ ਵੱਡੀ ਅਤੇ ਸੰਘਣੀ ਝੰਗੀ ਨੂੰ ਵੇਖਦੇ ਹਾਂ ਉਦੋਂ ਸਾਨੂੰ ਬੰਗੀ ਤਾਂ ਦਿੱਸਦੀ ਹੈ ਪਰ ਇਕੱਲਾ ਇਕੱਲਾ ਰੁੱਖ ਨਹੀਂ ਦਿੱਸਦਾ। ਇਸ ਗੱਲ ਨੂੰ ਅੰਗਰੇਜ਼ੀ ਭਾਸ਼ਾ ਦੇ ਇਕ ਮੁਹਾਵਰੇ ਵਿਚ ਇਉਂ ਆਖਿਆ ਗਿਆ ਹੈ ਕਿ "ਜੰਗਲ ਦੇ ਕਾਰਨ ਅਸੀਂ ਰੁੱਖ ਨਹੀਂ ਵੇਖ ਸਕਦੇ।" ਜੇ ਕਿਸੇ ਰੁੱਖ ਨੂੰ ਚੰਗੀ ਤਰ੍ਹਾਂ ਵੇਖਣਾ ਹੋਵੇ ਤਾਂ ਜੰਗਲ ਵਿਚ ਉਸ ਦੇ ਕੋਲ ਜਾ ਕੇ ਵੇਖਿਆ ਜਾਵੇਗਾ ਅਤੇ ਇਸ ਹਾਲਤ ਵਿਚ ਅਸੀਂ ਰੁੱਖ ਤਾਂ ਵੇਖ ਸਕਾਂਗੇ ਪਤ ਜੰਗਲ ਜਾਂ ਝੰਗੀ ਦਾ ਲਗਭਗ ਸਮੂਲਚਾ ਦ੍ਰਿਸ਼ ਸਾਡੀ ਨਜ਼ਰ ਦੀ ਪਹੁੰਚ ਤੋਂ ਪਰੇ ਹੋ ਜਾਵੇਗਾ। ਇਵੇਂ ਹੀ ਮਨੁੱਖੀ ਮਨ ਦੇ ਭਾਵਾਂ ਨੂੰ ਵੱਖ ਵੱਖ ਕਰ ਕੇ ਵੇਖਣ ਪਰਖਣ ਵੱਲ ਸਾਡਾ ਧਿਆਨ ਨਹੀਂ ਜਾਂਦਾ। ਅਸੀਂ ਆਮ ਕਰਕੇ ਸਮੁੱਚੇ ਮਨੁੱਖ ਨੂੰ ਉਵੇਂ ਹੀ ਵੇਖਦੇ ਹਾਂ ਜਿਵੇਂ ਕਿਸੇ ਜੰਗਲ ਨੂੰ ਦੂਰੋਂ ਵੇਖੀਦਾ ਹੈ। ਕੁਝ ਇਕ ਅਤਿਅੰਤ ਸ਼ਕਤੀਸ਼ਾਲੀ ਭਾਵ ਅਜਿਹੇ ਹਨ ਜਿਹੜੇ ਵਿਅਕਤੀਗਤ ਰੂਪ ਵਿਚ ਆਪਣਾ ਪ੍ਰਗਟਾਵਾ ਕਰਦੇ ਹਨ। ਡਰ ਅਤੇ ਕ੍ਰੋਧ ਇਸ ਸ਼੍ਰੇਣੀ ਵਿਚ ਰੱਖੇ ਜਾ ਸਕਦੇ ਹਨ। ਆਮ ਹਾਲਤਾਂ ਵਿਚ ਮਨੁੱਖੀ ਵਤੀਰਾ ਇਕ ਤੋਂ ਵੱਧ ਭਾਵਾਂ ਦੇ ਪ੍ਰਭਾਵ ਦਾ ਨਤੀਜਾ ਹੁੰਦਾ ਹੈ। ਮਿਲੇ-ਜੁਲੇ ਭਾਵਾਂ ਵਿਚੋਂ ਉਪਜੇ ਵਤੀਰੇ ਦੇ ਵਿਸ਼ਲੇਸ਼ਣ ਦੀ ਵਿਹਲ ਕਿਸੇ ਨੂੰ ਘੱਟ ਹੀ ਹੁੰਦੀ ਹੈ। ਇਹ ਕੰਮ ਬਹੁਤ ਹੀ ਵਿਸ਼ੇਸ਼ ਪ੍ਰਸਥਿਤੀਆਂ ਵਿਚ ਕਰਨ ਦੀ ਲੋੜ ਪੈਂਦੀ ਹੈ ਅਤੇ ਇਸ ਨੂੰ ਕਰਨ ਲਈ ਵਿਸ਼ੇਸ਼ੱਗ ਮੌਜੂਦ ਹਨ। ਆਮ ਆਦਮੀ ਵਤੀਰੇ ਦਾ ਉੱਤਰ ਵਤੀਰੇ ਰਾਹੀਂ ਦਿੰਦਾ ਹੈ, ਵਿਸ਼ਲੇਸ਼ਣ ਰਾਹੀਂ ਨਹੀਂ। ਵਿਸ਼ਲੇਸ਼ਣ ਕਰਨ ਲਈ ਸਾਨੂੰ ਉਸ ਵਤੀਰੇ ਦੇ ਸ੍ਰੋਤ ਦੇ ਏਨਾ ਨੇੜੇ ਜਾਣਾ ਪੈ ਜਾਂਦਾ ਹੈ ਕਿ ਸਮੁੱਚਾ 'ਵਤੀਰਾ' ਜਾਂ ਵਤੀਰੇ ਦਾ ਕਰਤਾ (ਮਨੁੱਖ) ਸਾਡੀ ਪਹੁੰਚ ਤੋਂ ਦੂਰ ਚਲੇ ਜਾਂਦਾ ਹੈ। ਅਸੀਂ ਇਉਂ ਨਹੀਂ ਹੋਣ ਦੇਣਾ ਚਾਹੁੰਦੇ। ਅਸੀਂ ਜੀਵਨ ਵਿਚ ਸਮੁੱਚੇ ਮਨੁੱਖਾਂ ਨਾਲ ਮਿਲ ਕੇ ਪ੍ਰਸੰਨ ਹੁੰਦੇ ਹਾਂ ਉਨ੍ਹਾਂ ਦੇ ਵਤੀਰਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਸ਼ੇਸ਼ੱਗ ਬਣ ਕੇ ਉਨ੍ਹਾਂ ਤੋਂ ਦੂਰ ਨਹੀਂ ਹੋਣਾ ਚਾਹੁੰਦੇ। ਪੰਜਾਬੀ ਵਿਚ ਇਕ ਮੁਹਾਵਰਾ ਹੈ, "ਯਾਰ ਦੀ ਯਾਰੀ ਵੱਲ ਜਾਓ, ਉਸਦੇ ਐਥਾਂ ਵੱਲ ਨਾ ਵੇਖੋ।"
ਲੋਭ ਇਕ ਅਜਿਹੀ ਮਨੁੱਖੀ ਮਨੋਬਿਰਤੀ ਹੈ ਜਿਹੜੀ ਇਕੱਲੀ ਕਿਸੇ ਵਤੀਰੇ ਦਾ ਵਸੀਲਾ ਨਹੀਂ ਬਣਦੀ। ਇਹ ਸਦਾ ਹੀ ਦੂਜੀਆਂ ਪਰਵਿਰਤੀਆਂ ਨਾਲ ਮਿਲ ਕੇ ਆਪਣਾ ਪ੍ਰਗਟਾਵਾ
ਪਸ਼ੂ ਜੀਵਨ ਵਿਚ ਲੋਭ ਦਾ ਸੰਬੰਧ ਭੋਜਨ ਨਾਲ ਹੈ। ਕੁਝ ਇਕ ਪਸ਼ੂ, ਜਿਵੇਂ ਸੂਰ, ਬਹੁਤ ਹੀ ਜ਼ਿਆਦਾ ਖਾਂਦੇ ਹਨ। ਸੰਭਵ ਹੈ ਕਿ ਤੁਸੀਂ ਜਦੋਂ ਵੀ ਉਨ੍ਹਾਂ ਨੂੰ ਵੇਖੋ, ਖਾਂਦਿਆਂ ਹੀ ਵੇਖੋ। ਉਹ ਲੋਭੀ ਆਖੇ ਜਾਂਦੇ ਹਨ। ਮੈਂ ਨਿਰਣੇ ਨਾਲ ਇਹ ਗੱਲ ਨਹੀਂ ਕਹਿ ਸਕਦਾ ਕਿ ਉਹ ਲੋਭੀ ਹੁੰਦੇ ਹਨ ਜਾਂ ਨਹੀਂ। ਹੋ ਸਕਦਾ ਹੈ 'ਬਹੁਤਾ ਭੋਜਨ' ਜਾਂ 'ਲਗਾਤਾਰ ਖਾਂਦੇ ਰਹਿਣਾ ਉਨ੍ਹਾਂ ਦੀ ਸਰੀਰਕ ਲੋੜ ਹੋਵੇ। ਮਨੁੱਖੀ ਜੀਵਨ ਵਿਚ ਲੋਭ ਦਾ ਪਾਸਾਰਾ ਬਹੁਤ ਵਿਸ਼ਾਲ ਹੈ। ਧਨ ਦੀ ਅਸਾਧ ਭੁੱਖ ਨੂੰ ਲੋਭ ਆਖਿਆ ਜਾ ਸਕਦਾ ਹੈ, ਪਰ ਕਈਆਂ ਆਦਮੀਆਂ ਦਾ ਲੋਭ ਪਸ਼ੂ ਪੱਧਰ ਤੋਂ ਅਗੇਰੇ ਨਹੀਂ ਵਿਕਸਿਆ ਹੁੰਦਾ ਅਤੇ ਉਹ ਭੋਜਨ ਦੀ ਬੇ-ਮੇਚੀ ਭੁੱਖ ਕਾਰਨ ਲੋਭੀ ਆਖੇ ਜਾਂਦੇ ਹਨ। ਮੇਰੀ ਜਾਚੇ ਉਨ੍ਹਾਂ ਦੀ ਸਰੀਰਕ ਜਾਂਚ ਪੜਤਾਲ ਕਰਨੀ ਜਰੂਰੀ ਹੈ। ਹੋ ਸਕਦਾ ਹੈ ਉਨ੍ਹਾਂ ਦੀ ਰੁੱਖ ਵੀ ਉਨ੍ਹਾਂ ਦੀ ਕਿਸੇ ਸਰੀਰਕ ਲੋੜ ਕਰਕੇ ਵਧ ਗਈ ਹੋਵੇ। ਧਨ ਦੀ ਅਸੀਮ ਅਤੇ ਬੇ-ਲਗਾਮ ਇੱਛਾ ਇਕ ਪ੍ਰਕਾਰ ਦਾ ਮਾਨਸਿਕ ਝੁਕਾ ਹੈ ਅਤੇ ਇਸ ਙੁਕਾ ਨੂੰ ਲੋਭ ਦਾ ਨਾਂ ਦਿੱਤਾ ਗਿਆ ਹੈ।
ਇਸ ਸ੍ਰਿਸ਼ਟੀ ਵਿਚ ਭੁੱਖ ਦਾ ਪਾਸਾਰਾ ਦੀ ਵਿਸਮਾਦ-ਮਈ ਹੈ ਅਤੇ ਭੁੱਖ ਦੀ ਤ੍ਰਿਪਤੀ ਲਈ ਭੋਗਾਂ ਦੇ ਭੰਡਾਰ ਵੀ ਵਿਸਮਾਦ-ਜਨਕ ਹਨ। ਇਹ ਵਿਸਮਾਦੀ ਖੇਡ ਜਦੋਂ ਤ੍ਰਿਪਤੀ ਦੇ ਨੇਮਾਂ ਦਾ ਉਲੰਘਣ ਕਰ ਕੇ ਕਦੇ ਤ੍ਰਿਪਤ ਨਾ ਹੋਣ ਵਾਲੀ ਜਾਂ ਸਦੀਵੀ ਰੁੱਖ ਬਣ ਜਾਂਦੀ ਹੈ, ਉਦੋਂ ਇਸ ਭੁੱਖ ਨੂੰ ਲੱਭ ਦਾ ਲਾਸ਼ਨ ਲੱਗ ਜਾਂਦਾ ਹੈ। ਤ੍ਰਿਪਤੀ ਦਾ ਆਨੰਦ ਭੁੱਖ ਦੇ ਅਹਿਸਾਸ ਨੂੰ ਆਨੰਦ-ਮਈ ਬਣਾਉਂਦਾ ਹੈ ਅਤੇ ਇਸ ਆਨੰਦ ਦੀ ਕੀਮਤ ਉਹ ਜਾਣਦੇ ਹਨ, ਜਿਨ੍ਹਾਂ ਦੀ ਰੁੱਖ, ਕਿਸੇ ਰੋਗ ਆਦਿਕ ਸਦਕਾ ਮਾਰੀ ਜਾਂਦੀ ਹੈ। ਲੋਕ ਇਸ ਪ੍ਰਕਾਰ ਦਾ ਰੋਗ ਨਹੀਂ। ਇਹ ਰੁੱਖ ਨੂੰ ਨਹੀਂ ਮਾਰਦਾ, ਸਗੋਂ ਤ੍ਰਿਪਤੀ ਦੇ ਆਨੰਦ ਨੂੰ ਖਤਮ ਕਰ ਦਿੰਦਾ ਹੈ।
ਕੁਝ ਚਿਰ ਪਹਿਲਾਂ ਮੈਂ ਇਹ ਆਖਿਆ ਸੀ ਕਿ "ਧਨ ਅਤੇ ਭੋਜਨ ਦੀ ਅਮੁੱਕ ਭੁੱਖ ਨੂੰ ਲੋਭ ਆਖਿਆ ਜਾਂਦਾ ਹੈ ।" ਹੁਣ ਜਦੋਂ ਅਸਾਂ ਵੇਖਿਆ ਹੈ ਕਿ ਮਨੁੱਖ ਆਦਰਸ਼ਾਂ, ਪ੍ਰਸਿੱਧੀਆਂ
ਸਾਡੀਆਂ ਪ੍ਰਾਪਤੀਆਂ ਸਾਨੂੰ ਜੀਉਣ ਲਈ ਉਤਸਾਹਿਤ ਕਰਦੀਆਂ ਹਨ, ਇਸੇ ਲਈ ਲੋਭ ਨੂੰ ਜੀਵਨ ਦੀ ਇਕ ਸੰਚਾਲਕ ਸ਼ਕਤੀ ਮੰਨਣ ਵਿਚ ਕੋਈ ਉਕਾਈ ਨਹੀਂ ਸਮਝੀ ਗਈ। ਪਰ ਗੱਲ ਜ਼ਰਾ ਮੁੜ ਵਿਚਾਰਨ ਵਾਲੀ ਹੈ। ਸਾਡੇ ਜੀਵਨ ਦੀ ਸੰਚਾਲਕ ਸ਼ਕਤੀ ਇੱਛਾ ਹੈ; ਇੱਛਾ ਦਾ ਪਹਿਲਾ ਪ੍ਰਗਟਾਵਾ ਭੁੱਖ ਹੈ; ਭੁੱਖ ਦਾ ਪਹਿਲਾ ਪ੍ਰਗਟਾਵਾ ਬੱਚੇ ਦਾ ਭੋਜਨ (ਦੁੱਧ) ਲਈ ਹੋਣ ਹੈ ਅਤੇ ਮਨੁੱਖ ਦੀ ਪਹਿਲੀ ਤ੍ਰਿਪਤੀ ਭੋਜਨ ਦੀ ਪ੍ਰਾਪਤੀ ਜਾਂ ਭੋਜਨ ਦਾ ਭੋਗ ਹੈ। ਜੇ ਰੁੱਖ ਲੱਗੇ, ਪਰ ਭੋਜਨ ਪ੍ਰਾਪਤ ਨਾ ਹੋਵੇ ਤਾਂ ਜੀਵਨ ਕਾਇਮ ਨਹੀਂ ਰਹਿ ਸਕਦਾ। ਜੇ ਭੁੱਖ ਨਾ ਲੱਗੇ ਤਾਂ ਪ੍ਰਾਪਤੀ ਦਾ ਯਤਨ ਨਹੀਂ ਉਪਜਦਾ। ਇਸ ਲਈ ਸਾਧਾਰਣ ਰੂਪ ਵਿਚ ਜੀਵਨ ਦੀ ਸੰਚਾਲਕ ਸ਼ਕਤੀ ਲੋੜ ਜਾਂ ਰੁੱਖ ਹੈ, ਲੋਭ ਜਾਂ ਸਦੀਵੀ ਅਤ੍ਰਿਪਤੀ ਨਹੀਂ। ਜਿਥੋਂ ਤਕ ਭੋਜਨ ਦੀ ਭੁੱਖ ਦਾ ਸੰਬੰਧ ਹੈ, ਇਹ ਸਦੀਵੀ ਜਾਂ ਲਗਾਤਾਰੀ ਨਹੀਂ ਹੋ ਸਕਦੀ। ਧਨ ਪ੍ਰਸਿੱਧੀ, ਕੀਰਤੀ ਅਤੇ ਆਦਰਸ਼ ਆਦਿਕ ਦੀ ਭੁੱਖ ਹੀ ਤ੍ਰਿਪਤੀ ਦੀ ਪਹੁੰਚ ਤੋਂ ਪਰੇ ਹੋ ਜਾਣ ਵਿਚ ਵਧੇਰੇ ਸਮਰੱਥ ਹੈ ਅਤੇ ਇਹੋ ਭੁੱਖ ਉਹ ਲੋਕ ਹੈ ਜਿਸਦੀ ਵਰਤੋਂ ਮਨੁੱਖੀ ਸਮਾਜਾਂ ਦੇ ਸੁਆਮੀ ਸਦਾ ਤੋਂ ਕਰਦੇ ਆਏ ਹਨ।
ਅਸੀਂ ਸੁਣਦੇ ਆਏ ਹਾਂ ਕਿ ਸ਼ੇਖ਼ ਫ਼ਰੀਦ ਸ਼ਕਰਗੰਜ ਬਚਪਨ ਵਿਚ ਸ਼ੱਕਰ ਜਾਂ ਮਿੱਠੇ ਦਾ ਲੋਭੀ ਸੀ। ਉਸਦੀ ਮਾਤਾ ਨੇ ਉਸਦੀ ਇਸ ਕਮਜ਼ੋਰੀ ਨੂੰ ਸਿਆਣਪ ਨਾਲ ਵਰਤ ਕੇ ਉਸਨੂੰ ਰੱਬ ਵਾਲੇ ਪਾਸੇ ਲਾ ਲਿਆ ਸੀ। ਉਸਨੇ ਫਰੀਦ ਨੂੰ ਦੱਸਿਆ, "ਜੇ ਤੂੰ ਨੇਮ ਨਾਲ ਨਮਾਜ਼ ਪੜ੍ਹੇਗਾ ਤਾਂ ਰੱਬ ਤੈਨੂੰ ਹਰ ਨਮਾਜ ਪਿੱਛੋਂ ਬੱਕਰ ਦੇਵੇਗਾ।" ਉਹ ਨੇਮ ਨਾਲ ਨਮਾਜ਼ ਪੜ੍ਹਦਾ ਸੀ ਅਤੇ ਮਾਤਾ ਨੇਮ ਨਾਲ ਉਸਦੇ ਮੁਸੱਲੇ ਹੇਠ ਸ਼ੰਕਰ ਦੀ ਇਕ ਪੁੜੀ ਲੁਕਾ ਦਿਆ ਕਰਦੀ ਸੀ। ਬਚਪਨ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਇਨਾਮ ਵੀ ਇਸੇ ਸ਼ੱਕਰ ਦੀ ਪੁੜੀ ਵਰਗੇ ਪ੍ਰਤੀਤ ਹੁੰਦੇ ਹਨ ਪਰ ਇਨ੍ਹਾਂ ਇਨਾਮਾਂ ਵਿਚ ਅਤੇ ਫਰੀਦ ਦੀ ਸ਼ੱਕਰ ਦੀ ਪੁੜੀ ਵਿਚ ਬਹੁਤ ਵੱਡਾ ਅੰਤਰ ਹੈ। ਫਰੀਦ ਨੂੰ ਸ਼ੱਕਰ ਦੀ ਪੁੜੀ ਕਿਸੇ ਦੂਜੇ ਬੱਚੇ ਨਾਲੋਂ 'ਸ੍ਰੇਸ਼ਟ' ਹੋਣ ਕਰਕੇ ਨਹੀਂ ਸੀ ਦਿੱਤੀ ਜਾਂਦੀ। ਕਈ ਬੱਚਿਆਂ ਵਿਚੋਂ ਕਿਸੇ ਇੱਕਾ ਦੁੱਕਾ ਨੂੰ ਦਿੱਤਾ ਜਾਣ ਵਾਲਾ ਇਨਾਮ ਉਨ੍ਹਾਂ ਵਿਚ ਦੂਜਿਆਂ ਨਾਲੋਂ ਸ੍ਰੇਸ਼ਟ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਇਸ ਅਹਿਸਾਸ ਦਾ ਮੋਹ ਇਨਾਮ ਦੀ ਭੁੱਖ ਨੂੰ ਸਦੀਵੀ ਅਤ੍ਰਿਪਤ ਰਹਿਣ ਦਾ ਸਰਾਪ ਦੇ ਕੇ ਲੋਡ ਵਿਚ ਵਟਾ ਦਿੰਦਾ ਹੈ। ਇਸੇ ਲੋਭ ਦੀ ਆਗਿਆ ਵਿਚ ਤੁਰਨ ਨੂੰ 'ਤਰੱਕੀ ਕਰਨਾ' ਆਖਦੇ ਹਨ। ਆਪਣੇ ਸਾਥੀਆਂ-ਸਹਿਯੋਗੀਆਂ ਨੂੰ ਲਤਾੜ-ਪਛਾੜ ਕੇ, ਜੀਵਨ ਦੀ ਦੌੜ ਵਿਚ ਅੱਗੇ ਲੰਘ ਜਾਣ ਦੀ ਖੁਦਗਰਜ਼ੀ ਨੂੰ ਤਰੱਕੀ ਮੰਨਣਾ ਮਨੁੱਖੀ ਹਿਰਦੇ ਦੀ ਉਹ ਕੁਰੂਪਤਾ ਹੈ ਜਿਸਦਾ ਆਰੰਭ ਬਚਪਨ ਵਿਚ ਮਿਲਣ ਵਾਲੇ ਇਨਾਮਾਂ ਤੋਂ ਹੁੰਦਾ ਹੈ। ਕਿਸੇ ਚੰਗਿਆਈ ਵਿਚ ਅਗੇਰੇ ਲੰਘ ਜਾਣ ਵਾਲੇ ਵਿਅਕਤੀਆਂ ਨੂੰ, ਸਰਕਾਰ ਜਾਂ ਸੇਵਾ ਵਜੋਂ ਭੇਟਾ ਕੀਤੇ ਗਏ ਧਨ ਨੂੰ ਵੀ ਕਈ ਵੇਰ ਇਨਾਮ ਆਖ ਲਿਆ ਜਾਂਦਾ ਹੈ। ਇਹ ਇਸ ਸ਼ਬਦ ਦੀ ਅਸ਼ੁੱਧ ਵਰਤੋਂ ਹੈ, ਪਰੰਤੂ ਕੇਵਲ ਉਨ੍ਹਾਂ ਵਿਅਕਤੀਆਂ ਦੇ ਸੰਬੰਧ ਵਿਚ ਜਿਨ੍ਹਾਂ ਨੂੰ ਇਸਦੀ ਇੱਛਾ ਨਹੀਂ ਹੁੰਦੀ। ਸੰਸਾਰ ਵਿਚ ਅਜਿਹੇ ਗੁਣੀ ਵੀ ਹਨ ਜਿਨ੍ਹਾਂ ਨੂੰ ਪ੍ਰਸਿੱਧੀ ਅਤੇ ਵਡਿਆਈ ਦਾ ਲੋਭ ਹੈ। ਉਨ੍ਹਾਂ
ਸੰਸਾਰ ਵਿਚ ਲੋਭ ਦੇ ਵਰਤਾਰੇ ਦਾ ਵਿਸਥਾਰ ਕਰਨ ਤੋਂ ਪਹਿਲਾਂ ਲੋਭ ਦੀ ਪ੍ਰਕਾਰ-ਵੰਡ ਕਰ ਲੈਣ ਨੂੰ ਮੈਂ ਜ਼ਰੂਰੀ ਸਮਝਦਾ ਹਾਂ। ਭੋਗਾਂ ਦਾ ਲੱਭ ਤਮੋਗੁਣੀ ਪਰਵਿਰਤੀ ਹੈ। ਇਹ ਪਸ਼ੂ ਪੱਧਰ ਦਾ ਲੋਭ ਹੈ ਅਤੇ ਜਿੰਨਾ ਚਿਰ ਇਹ ਇਸੇ ਪੱਧਰ ਉੱਤੇ ਰਹੇ, ਓਨਾ ਚਿਰ ਲੋਭੀ ਵਿਚ ਵਫ਼ਾਦਾਰੀ ਦਾ ਗੁਣ ਕਾਇਮ ਰਹਿੰਦਾ ਹੈ। ਜਦੋਂ ਅਤੇ ਜੇ ਇਹ ਲੋਭ ਵਧ-ਫੁਲ ਕੇ ਧਨ ਦਾ ਲੋਭ ਬਣ ਜਾਵੇ ਤਾਂ ਮਨੁੱਖੀ ਮਨ ਵਿਚੋਂ ਗੁਣਾ ਨੂੰ ਦੇਸ-ਨਿਕਾਲਾ ਮਿਲਣ ਲੱਗ ਪੈਂਦਾ ਹੈ। ਧਨ ਦਾ ਲੋਭ ਨਿਰੋਲ ਤਮੋਗੁਣੀ ਨਾ ਰਹਿ ਕੇ ਮਨ ਵਿਚਲੇ ਰਜੋਗੁਣ ਨੂੰ ਵੀ ਉਤੇਜਿਤ ਕਰਨ ਲੱਗ ਪੈਂਦਾ ਹੈ, ਤਾਂ ਵੀ ਇਸ ਲੋਕ ਨਾਲ ਸੁਖਾਂ ਦੇ ਭੋਗ ਦੀ ਤਮੋਗੁਣੀ ਲਾਲਸਾ ਦਾ ਸੰਬੰਧ ਹੋਣ ਕਰਕੇ ਇਹ ਮਨੁੱਖ ਨੂੰ ਆਪਣੇ ਆਲੇ-ਦੁਆਲੇ ਨਾਲ ਸੁਖਾਵਾਂ ਸੰਬੰਧ ਬਣਾਈ ਰੱਖਣ ਦੀ ਸਲਾਹ ਦਿੰਦਾ ਹੈ। ਇਸ ਲੋਡ ਦੀ ਇਸੇ ਲੋੜ ਨੂੰ ਮੁੱਖ ਰੱਖ ਕੇ ਰਸਕਿਨ ਵਰਗੇ ਵਿਦਵਾਨਾਂ ਨੇ ਪੱਛਮੀ ਪੂੰਜੀਪਤੀਆਂ ਨੂੰ ਨਿਰਦਈ ਲੁੱਟ-ਖਸੁੱਟ ਵੱਲੋਂ ਵਰਜ ਕੇ ਆਪਣੇ ਦੇਸ਼ਾਂ ਦੇ ਕਾਮਿਆ ਲਈ ਸੁਖਾਵੇਂ ਜੀਵਨ ਪੱਧਰ ਦੀ ਉਸਾਰੀ ਕਰਨ ਲਈ ਪ੍ਰੇਰ ਲਿਆ ਹੈ। ਪ੍ਰਸਿੱਧੀ ਅਤੇ ਕੀਰਤੀ ਦਾ ਲੋਭ ਕਈ ਵੇਰ ਸਤੋਗੁਣੀ ਸੁਭਾ ਵਾਲਾ ਬਣ ਜਾਂਦਾ ਹੈ। ਇਉਂ ਲੋਭ ਦਾ ਵਿਕਾਸ ਸੰਭਵ ਹੈ। ਇਹ ਹੋ ਸਕਦਾ ਹੈ ਕਿ ਕੁਟੰਬ-ਪ੍ਰਾਇਣ ਦਾ ਨਿਰੋਲ ਤਮੋਗੁਣੀ ਰਿਸ਼ਤਾ ਨਾਰਾਇਣ ਅਤੇ ਨਾਮ ਦੇਵ ਦੀ ਸਤੋਗੁਣੀ ਪ੍ਰੀਤ ਵਿਚ ਵਿਕਸ ਜਾਵੇ। ਆਦਰਸ਼ਾਂ ਦੇ ਪਰਸਾਰ ਦਾ ਲੋਭ ਨਿਰੋਲ ਰਜੋਗੁਣੀ ਪਰਵਿਰਤੀ ਹੈ ਅਤੇ ਅਤੀ ਭਿਆਨਕ ਸਿੱਟੇ ਕੱਢਦਾ ਹੈ। ਇਸ ਲੋਡ ਦੇ ਲੋਭੀ ਆਪਣੇ ਆਲੇ-ਦੁਆਲੇ ਨਾਲ ਸੁਆਮੀ-ਸੇਵਕ ਤੋਂ ਵੱਖਰੇ ਕਿਸੇ ਸੰਬੰਧ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਰੱਖਦੇ । ਉਹ ਭਾਸ਼ਾ ਭਾਵੇਂ ਕਿੰਨੀ ਵੀ ਕੋਮਲ ਕਿਉਂ ਨਾ ਵਰਤਣ, ਅੰਦਰੋਂ ਸਦਾ ਕਠੋਰ ਹੁੰਦੇ ਹਨ।
ਜੰਗਲੀ ਮਨੁੱਖ ਭੋਜਨ ਲਈ ਲੜਦਾ ਸੀ ਅਤੇ ਆਦਰਸ਼ ਵੱਲੋਂ ਅਨਜਾਦ ਸੀ। ਸੱਭਿਅਤਾ ਦਾ ਸਾਰਾ ਸਫ਼ਰ ਰਜੋ ਦੀ ਸੜਕ ਉੱਤੇ ਕੀਤਾ ਗਿਆ ਹੈ। ਜਿੱਥੇ ਜਿੱਥੇ ਰਜੋ ਨੂੰ ਰਮੇ ਦੀ ਤ੍ਰਿਪਤੀ ਲਈ ਸਾਧਨ ਅਤੇ ਸਾਮਗ੍ਰੀ ਸੰਚਿਤ ਕਰਨ ਵਿਚ ਵਰਤਿਆ ਗਿਆ ਹੈ, ਉਥੇ ਉਥੇ ਇਸ ਨੇ ਜੀਵਨ ਦੀ ਸੇਵਾ ਕੀਤੀ ਹੈ। ਰੋਮਨਾਂ ਨੇ ਸਾਰੇ ਯੌਰਪ, ਮੱਧ-ਪੂਰਬ ਅਤੇ ਉੱਤਰੀ ਅਫ਼ਰੀਕਾ ਵਿਚ ਜੀਵਨ ਦੀ ਜੁਗਤ ਨੂੰ ਸੁੰਦਰ ਅਤੇ ਸੁਖਾਵੀ ਬਣਾਉਣ ਵਿਚ ਕੁਝ ਹਿੱਸਾ ਪਾਇਆ ਸੀ। ਉਨ੍ਹਾਂ ਸਮਿਆਂ ਦੇ ਲੋਕ ਰਜੋਗੁਣੀ ਸੰਘਰਸ਼ੀ ਲੋਕ ਸਨ । ਵਿਸ਼ਵ-ਵਿਜੇਤਾ ਅਤੇ ਸ਼ਹਿਨਸ਼ਾਹ ਹੋਣ ਨੂੰ ਮਹਾਨ ਮਨੁੱਖੀ ਪ੍ਰਾਪਤੀ ਮੰਨਦੇ ਸਨ। ਜੇ ਧਰਮ ਦੁਆਰਾ ਕੋਈ ਸਤੋਗੁਣੀ ਸੇਧ ਦਿੱਤੀ ਜਾਂਦੀ ਸੀ ਤਾਂ ਉਸਨੂੰ ਆਦਰਸ਼ ਦਾ ਰੂਪ ਦੇ ਕੇ ਸੰਸਾਰਕ ਪ੍ਰਾਪਤੀਆਂ ਦੇ ਸਾਧਨ ਵਜੋਂ ਵਰਤਣ ਲਈ ਤਤਪਰ ਰਹਿੰਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਿਆਂ ਇਹ ਮੰਨਣਾ ਪੈਂਦਾ ਹੈ ਕਿ ਸੰਸਾਰ ਵਿਚ ਕ੍ਰੋਧ ਨੇ ਓਨੀ ਪੀੜ ਨਹੀਂ ਉਪਜਾਈ ਜਿੰਨੀ ਲੋਭ ਨੇ ਉਪਜਾਈ ਹੈ। ਸਿਕੰਦਰ ਭਾਰਤ ਉੱਤੇ ਹਮਲਾਵਰ ਹੋਇਆ ਸੀ। ਉਸਨੂੰ ਜਾਂ ਉਸ ਨਾਲ ਆਏ ਯੂਨਾਨੀ ਸਿਪਾਹੀਆਂ ਨੂੰ ਭਾਰਤ ਦੇ ਲੋਕਾਂ ਨਾਲ ਕੋਈ ਵੈਰ ਵਿਰੋਧ ਜਾਂ ਗੁੱਸਾ ਗਿਲਾ ਨਹੀਂ ਸੀ। ਸਿਕੰਦਰ ਨੂੰ ਵਿਸ਼ਵ-ਵਿਜੇਤਾ ਹੋਣ ਦਾ ਝੱਲ ਸੀ ਅਤੇ ਆਪਣੇ ਇਸ ਪਾਗਲਪਨ ਦੇ ਲੋਰ ਵਿਚ ਉਸ ਨੇ ਯੂਨਾਨੀ ਜਨ-ਸਾਧਾਰਣ ਨੂੰ ਯੂਨਾਨੀ ਫਲਸਫ਼ੇ ਦੇ ਫੈਲਾਓ ਦਾ ਆਦਰਸ਼ ਦੇ ਕੇ ਸਾਰੇ ਸੰਸਾਰ ਨੂੰ ਸੱਭਿਅ ਅਤੇ ਸੰਸਕ੍ਰਿਤ ਕਰਨਹਾਰੇ ਆਖ ਕੇ ਆਪਣੇ ਸੁਆਰਥ ਦੀ ਸਿੱਧੀ ਵਿਚ ਸਹਾਈ ਹੋਣ ਲਈ ਪ੍ਰੇਰਿਤ ਕੀਤਾ ਸੀ। ਜਿਹੜੇ ਸਿਪਾਹੀ ਉਸ ਨਾਲ ਆਏ ਸਨ ਉਹ ਭਾਰਤੀ ਸੁਗੰਧੀਆਂ, ਮਸਾਲਿਆਂ, ਹੀਰੇ-ਜਵਾਹਰਾਤ ਅਤੇ ਰੇਸ਼ਮੀ
ਮਨੁੱਖੀ ਸੱਭਿਅਰਾ ਦਾ ਸਫ਼ਰ ਪਿਛਲੇ ਸੱਤ ਕੁ ਹਜ਼ਾਰ ਸਾਲਾਂ ਤੋਂ ਜਾਰੀ ਹੈ। ਇਹ ਲੋਭ ਦੀ ਸੇਧੇ, ਸ਼ਕਤੀ ਦੀ ਸੜਕੇ, ਤੀਰਾਂ, ਤਲਵਾਰਾਂ, ਤੋਪਾਂ ਅਤੇ ਟੈਂਕਾਂ ਦੇ ਸਹਾਰੇ ਕੀਤਾ ਗਿਆ ਸਫਰ ਹੈ। ਸਨਅਤੀ ਕ੍ਰਾਂਤੀ ਪਿੱਛੋਂ ਮਨੁੱਖੀ ਲੋਭ ਨੇ ਜਿੰਨੀ ਕੁਰੂਪਤਾ ਪੱਛਮੀ ਯੌਰਪ ਵਿਚ ਪੈਦਾ ਕਰ ਦਿੱਤੀ ਸੀ, ਓਨੀ ਕੁਰੂਪਤਾ ਸ਼ਕਤੀ ਅਤੇ ਲੋਭ ਦਾ ਹਜ਼ਾਰਾਂ ਸਾਲ ਲੰਮਾ ਸੰਜੋਗ ਵੀ ਨਹੀਂ ਸੀ ਉਪਜਾ ਸਕਿਆ। ਇਸਦਾ ਕਾਰਨ, ਮੇਰੀ ਜਾਚੇ, ਹੀਗਲ ਦੇ ਉਸ ਸਿੱਧਾਂਤ ਵਿਚ ਹੈ ਜਿਸ ਦੁਆਰਾ ਉਹ ਇਹ ਦੱਸਣਾ ਚਾਹੁੰਦਾ ਹੈ ਕਿ 'ਵਿਸ਼ਵ ਚੇਤਨਾ' ਨੇ ਬੰਦੂਕ ਅਤੇ ਪਿਸਤੌਲ (Gun) ਦੀ ਉਤਪੱਤੀ ਇਸ ਲਈ ਕੀਤੀ ਹੈ ਕਿ ਉਸਦੀ ਇੱਛਾ ਨੂੰ ਸੰਸਾਰ ਵਿਚ ਸਾਕਾਰ ਕਰਨ ਵਾਲੇ ਯੋਧੇ ਆਪਣਾ ਧਰਮ ਨਿਰਲੇਪਤਾ ਨਾਲ ਨਿਭਾ ਸਕਣ। ਤਲਵਾਰ ਨਾਲ ਆਪਣੇ ਵਿਰੋਧੀ ਦੇ ਸਾਹਮਣੇ ਹੋ ਕੇ ਲੜਦਾ ਹੋਇਆ ਯੋਧਾ ਓਨੀ ਨਿਰਲੇਪਤਾ ਨਾਲ ਵਿਰੋਧੀ ਦੀ ਹੱਤਿਆ ਨਹੀਂ ਕਰ ਸਕਦਾ, ਜਿੰਨੀ ਨਾਲ ਉਹ ਦੂਰੋਂ ਗੋਲੀ ਮਾਰ ਕੇ ਕਰ ਸਕਦਾ ਹੈ। ਨਿਰਲੇਪਤਾ ਦਾ ਇਹ 'ਸਤਿਕਾਰਯੋਗ ਸਿੱਧਾਂਤ' ਗੀਤਾ ਰਾਹੀਂ ਯੌਰਪ ਵਿਚ ਆਇਆ ਸੀ ਅਤੇ ਕਾਰਲਾਈਲ, ਹੀਗਲ ਅਤੇ ਨੀਬ (ਨੀਤਸ਼ੇ) ਆਦਿਕ ਸਭ ਦੇ ਮਨਾਂ ਨੂੰ ਮੱਲ ਕੇ ਬੈਠ ਗਿਆ ਸੀ। ਦੂਰ ਅਮਰੀਕਾ ਵਿਚ ਬੈਠਾ ਐਮਰਸਨ ਵੀ ਇਸਦੇ ਪ੍ਰਭਾਵ ਤੋਂ ਬਚ ਨਹੀਂ ਸੀ ਸਕਿਆ।
ਇਥੇ ਇਕ ਘਟਨਾ ਦਾ ਸੰਖੇਪ ਵਰਣਨ ਕਰਨਾ ਚਾਹੁੰਦਾ ਹਾਂ ਜਿਸ ਨਾਲ ਹੀਗਲ ਦੀ ਪੁਸ਼ਟੀ ਹੁੰਦੀ ਹੈ। ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵੇਂ ਦੀ ਪਤਨੀ, ਐਨ ਬੋਲੀਨ, ਉੱਤੇ
ਮਸ਼ੀਨੀ ਕ੍ਰਾਂਤੀ ਨੇ ਧਨ ਦਾ ਲੋਭ ਵਧਾਇਆ ਸੀ ਅਤੇ ਇਸਦੇ ਲੋਭੀਆਂ ਨੇ ਪ੍ਰਭਰਾ ਦੇ ਲੋਭੀਆਂ ਨਾਲੋਂ ਵਧੇਰੇ ਕੋਝ ਉਪਜਾਇਆ ਸੀ। ਇਹ ਵੀ ਨਿਰਲੇਪਤਾ ਦੀ ਦੇਣ ਸੀ। ਮਸ਼ੀਨ ਨੂੰ ਨਿਰਲੇਪ ਕਰਨ ਲਈ ਕਿਸੇ ਵੇਦ ਵਿਆਸ ਨੂੰ ਗੀਤਾ ਵਿਚਲਾ ਕਰਮਯੋਗ ਨਹੀਂ ਲਿਖਣਾ ਪੈਂਦਾ ਅਤੇ ਕਿਸੇ ਵਿਸ਼ਨੂੰ ਨੂੰ ਕ੍ਰਿਸ਼ਨ ਦਾ ਰੂਪ ਧਾਰ ਕੇ ਕੁਰੁਕਸ਼ੇਤਰ ਵਿਚ ਆਉਣ ਦਾ ਕਸ਼ਟ ਵੀ ਨਹੀਂ ਕਰਨਾ ਪੈਂਦਾ। ਮਸ਼ੀਨ ਜਮਾਂਦਰੂ ਹੀ ਨਿਰਲੇਪ ਹੈ। ਨਾ ਹੀ ਮਸ਼ੀਨ ਦੁੱਧਾਂ ਦੀਆਂ ਨਦੀਆਂ ਅਤੇ ਸ਼ਹਿਦਾਂ ਦੇ ਚਸ਼ਮਿਆਂ ਵਾਲੇ ਜੰਨਤ ਦੀ ਮੰਗ ਕਰਦੀ ਹੈ। ਥੋੜ੍ਹੀ ਜਿਹੀ ਸਾਫ਼-ਸਫਾਈ ਹੁੰਦੀ ਰਹੇ ਅਤੇ ਦੂਜੇ ਚੌਥੇ ਤੇਲ ਮਿਲਦਾ ਰਹੇ ਤਾਂ ਮਸ਼ੀਨ ਰੂਪੀ ਅਰਜਨ ਸੰਪੂਰਣ ਨਿਰਲੇਪਤਾ ਨਾਲ ਕਾਮਿਆਂ ਦੇ ਲਹੂ-ਪਸੀਨੇ ਨੂੰ ਲੋੜ ਦੀਆਂ ਵਾਪਾਰਕ ਵਸਤੂਆਂ ਵਿਚ ਵਟਾਉਂਦੇ ਰਹਿੰਦੇ ਹਨ। ਇਸ ਯੋਗਤਾ ਦਾ ਸਦਕਾ, ਮਸ਼ੀਨੀ ਕ੍ਰਾਂਤੀ ਦੀਆਂ ਪਹਿਲੀਆਂ ਦੋ ਸਦੀਆਂ ਵਿਚ ਮਸ਼ੀਨ ਨੇ ਜਿੰਨੇ ਮਾਸੂਮਾਂ ਦੀਆਂ ਜਿੰਦਾਂ, ਜਿੰਨੀ ਨਿਰਲੇਪਤਾ ਨਾਲ ਨਪੀੜੀਆਂ ਹਨ, ਉਸਦਾ ਖ਼ਿਆਲ ਕਰਦਿਆਂ ਹੋਇਆ ਇਹ ਆਖਣਾ ਪੈਂਦਾ ਹੈ ਕਿ ਅਜੋਕੋ ਆਤੰਕਵਾਦੀ ਅਜੇ ਬਹੁਤ ਪਿੱਛੇ ਹਨ।
ਮਸ਼ੀਨੀ ਨਿਰਲੇਪਤਾ ਨੂੰ ਮਨੁੱਖੀ ਲੋਭ ਦੀ ਸੇਵਾ ਵਿਚ ਲਾਉਣ ਨਾਲ ਜਿਸ ਕੋਝ ਦਾ ਪਾਸਾਰਾ ਹੋਇਆ ਸੀ, ਉਸਦਾ ਵਰਣਨ ਪੱਛਮੀ ਸਾਹਿਤਕਾਰਾਂ ਨੇ ਬੜੀ ਯੋਗਤਾ ਨਾਲ ਕੀਤਾ ਹੈ। ਧਰਮਾਂ ਦੇ ਸਿੱਧਾਂਤਾਂ ਅਤੇ ਧਾਰਮਕ ਜਥੇਬੰਦੀਆਂ ਤੋਂ ਉੱਚੇ ਹੋ ਕੇ, ਪਿਆਰ-ਮੂਰਤੀ ਯਿਸੂ ਦੀ ਜੀਵਨ-ਜਾਚ ਤੋਂ ਅਗਵਾਈ ਲੈਣ ਦੀ ਰੀਝ ਵਾਲੇ ਲੋਕਾਂ ਦੀ ਨੇਕ ਸਲਾਹ ਮੰਨ ਕੇ, ਮਸ਼ੀਨ-ਮਾਲਕਾਂ ਨੇ ਕਾਮਿਆਂ ਲਈ ਸਤਿਕਾਰਯੋਗ ਜੀਵਨ ਦੀ ਵਿਉਂਤ ਬਣਾ ਕੇ, ਉਨ੍ਹਾਂ ਨੂੰ ਸੁਖੀ ਕਰਨ ਦੇ ਨਾਲ ਨਾਲ ਆਪਣੇ ਐਸ਼ਵਰਜ ਨੂੰ ਭਲੀ ਭਾਂਤ ਸੁਰੱਖਿਅਤ ਕਰ ਲਿਆ ਹੈ। ਅੱਜ ਜਦੋਂ ਯੌਰਪ ਇਕ ਹੋ ਰਿਹਾ ਹੈ ਅਤੇ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਧਰਤੀ ਉੱਤੇ ਵੱਸਣ ਵਾਲੇ ਲੋਕਾਂ ਨੂੰ ਕੋਈ ਅਜਿਹੀ ਜੀਵਨ-ਜਾਚ ਦੱਸੀ ਜਾਵੇ ਜਿਸ ਨਾਲ ਧਰਤੀ ਦੇ ਸਾਗਰਾਂ ਵਿਚ ਤੇ ਧਰਤੀ ਦੇ ਵਾਯੂਮੰਡਲ ਵਿਚ ਹੋਰ ਜ਼ਹਿਰ ਨਾ ਘੁਲੇ, ਉਦੋਂ
ਕੁਝ ਕੁ ਲੇਖਾਂ ਦੀ ਲੜੀ ਰਾਹੀਂ ਸਮਾਜਕ ਅਤੇ ਰਾਜਨੀਤਕ ਵਿਕਾਸ ਦਾ ਵਾਪਾਰ ਨਾਲ ਸੰਬੰਧ ਪ੍ਰਗਟ ਕਰਨ ਦਾ ਯਤਨ ਕਰਾਂਗਾ।
ਯੁੱਧ-ਜੰਗ-1
ਜੀਉਂਦੇ ਰਹਿਣ ਲਈ ਜੀਵ ਨੂੰ ਜਿਸ ਪੁਰਸ਼ਾਰਥ ਦੀ ਲੋੜ ਹੈ, ਉਸ ਨੂੰ ਯੁੱਧ ਆਖਿਆ ਜਾਣਾ ਯੋਗ ਨਹੀਂ। ਜੀਵਨ ਨੂੰ ਜੱਦੋ-ਜਹਿਦ ਆਖਣ ਦਾ ਭਾਵ ਵੀ ਇਹ ਹੈ ਕਿ ਸਾਨੂੰ ਅਜੇ ਜੀਉਣਾ ਨਹੀਂ ਆਇਆ। ਜੋ ਕੋਈ ਜੀਵਨ ਦੇ ਭੇਤ ਨੂੰ ਜਾਣ ਲੈਂਦਾ ਹੈ, ਉਸ ਲਈ ਜੀਵਨ ਇਕ ਸਹਿਯੋਗ ਬਣ ਜਾਂਦਾ ਹੈ। ਸਹਿਸੇ ਦੀ ਮੈਲ ਮਨੁੱਖੀ ਮਨ ਨੂੰ ਸਹਿਯੋਗ-ਸੌਂਦਰਯ ਦਾ ਅਨੁਭਵ ਨਹੀਂ ਹੋਣ ਦਿੰਦੀ ਅਤੇ ਇਸ ਅਨੁਭਵ ਤੋਂ ਸੱਖਣੇ ਮਨੁੱਖ ਦੀ ਸਾਰੀ ਸਿਆਣਪ ਜੀਵਨ ਨੂੰ ਇਕ ਜੱਦੋ ਜਹਿਦ, ਇਕ ਮੁਕਾਬਲਾ, ਇਕ ਸੰਘਰਸ਼, ਇਕ ਜੰਗ ਅਨੁਮਾਨਦੀ, ਮੰਨਦੀ ਅਤੇ ਆਖਦੀ ਆਈ ਹੈ। ਆਪਣੇ ਜਿਸ ਇਤਿਹਾਸ ਨੂੰ, ਮਨੁੱਖ, ਪੁਰਾਤਨ, ਮੱਧ ਅਤੇ ਆਧੁਨਿਕ ਦੀਆਂ ਤਿੰਨ ਖੇਡਾਂ ਵਿਚ ਵੰਡਦਾ ਹੈ, ਉਸ ਇਤਿਹਾਸ ਦੇ ਵਿਕਾਸ ਵਿਚ ਯੁੱਧ ਦੀ ਉਚੇਚੀ ਥਾਂ ਹੈ; ਸਾਰੇ ਸੱਭਿਅ ਸਮਾਜਾਂ ਦੇ ਮਹਾਂਕਾਵ ਯੁੱਧ-ਗਾਥਾ ਹੋਣ ਦਾ ਗੌਰਵ ਕਰਦੇ ਹਨ: ਦੁਨੀਆਂ ਦੇ ਸਾਰੇ ਦਾਰਸ਼ਨਿਕ ਯੁੱਧ ਅਤੇ ਯੋਧਾ ਦੇ ਦਰਬਾਰ ਵਿਚ ਹੱਥ ਜੋੜਨ ਅਤੇ ਸਿਰ ਨਿਵਾਉਣ ਲਈ ਮਜਬੂਰ ਦਿੱਸਦੇ ਹਨ; ਅਤੇ ਸੰਸਾਰ ਦੇ ਵੱਡੇ ਧਰਮਾਂ ਵਿਚ ਅਜਿਹਾ ਇਕ ਵੀ ਨਹੀਂ ਜਿਸ ਨੇ ਕਿਸੇ ਨਾ ਕਿਸੇ ਯੁੱਧ ਨੂੰ ਕਿਸੇ ਨਾ ਕਿਸੇ ਵੇਲੇ ਧਰਮ-ਯੁੱਧ ਆਖਣ ਦਾ ਅਧਰਮ ਨਾ ਕੀਤਾ ਹੋਵੇ।
ਡਾਰਵਿਨ ਦੁਆਰਾ ਨਾਮਿਆ, ਬਿਆਨਿਆ ਅਤੇ ਵਿਆਖਿਆਇਆ ਹੋਇਆ ਸ੍ਵੈ-ਰੱਖਿਆ ਦਾ ਸੰਘਰਸ਼ ਵੀ ਮਨੁੱਖੀ ਜੀਵਨ ਵਿਚ ਪੁੱਜ ਕੇ ਸੰਘਰਸ਼ ਦੀ ਥਾਂ ਸਹਿਯੋਗ ਦਾ ਰੂਪ ਧਾਰਣ ਕਰਦਾ ਗਿਆ ਹੈ। ਸੱਤਾ, ਹਿੰਸਾ ਅਤੇ ਹੱਤਿਆ ਰਾਹੀਂ ਆਪਣੇ ਜੀਵਨ ਦੀ ਰੱਖਿਆ ਕਰਨ ਲਈ ਮਜਬੂਰ ਮਨੁੱਖ, ਜਿਵੇਂ ਜਿਵੇਂ ਸੁਰੱਖਿਅਤ ਹੁੰਦਾ ਗਿਆ ਹੈ, ਤਿਵੇਂ ਤਿਵੇਂ ਉਹ ਇਨ੍ਹਾਂ ਸਾਧਨਾਂ ਦੀ ਵਰਤੋਂ ਨੂੰ ਵਿਵਰਜਿਤ ਬਣਾਉਂਦਾ ਆਇਆ ਹੈ। ਜਿਵੇਂ ਜਿਵੇਂ ਇਨ੍ਹਾਂ ਸਾਧਨਾਂ ਦੀ ਵਰਤੋਂ ਘਟਦੀ ਗਈ ਹੈ, ਤਿਵੇਂ ਤਿਵੇਂ ਮਨੁੱਖੀ ਮਨ ਦੇ ਉਹ ਕਠੋਰ ਭਾਵ, ਜਿਨ੍ਹਾਂ ਦੀ ਪ੍ਰੇਰਣਾ ਅਤੇ ਉਤੇਜਨਾ ਨਾਲ ਮਨੁੱਖ ਇਨ੍ਹਾਂ ਸਾਧਨਾਂ ਦੀ ਵਰਤੋਂ ਲਈ ਉਤਸ਼ਾਹਿਤ ਹੁੰਦਾ ਸੀ, ਵੀ ਮੱਧਮ ਪੈਂਦੇ ਅਤੇ ਅਲੋਪ ਹੁੰਦੇ ਗਏ ਹਨ। ਪਸ਼ੂ-ਜੀਵਨ ਵਿਚ 'ਮਮਤਾ' ਅਤੇ 'ਪੀੜ ਦਾ ਅਹਿਸਾਸ' ਦੋਵੇਂ ਮੌਜੂਦ ਹਨ, ਪਰ ਆਪਣੇ ਭੋਜਨ ਲਈ ਦੂਜੇ ਜੀਵਾਂ ਦੀ ਹੱਤਿਆ ਕਰਨ ਵਾਲੇ ਹਿੰਸਕ ਪਸ਼ੂਆਂ ਨੂੰ ਮਾਰੇ ਜਾਣ ਵਾਲੇ ਜੀਵ ਦੀ ਪੀੜ ਦੇ ਪਿਆਲ ਨੇ ਕਦੇ ਚਿੰਤਾਤੁਰ ਨਹੀਂ ਕੀਤਾ। ਹਿੰਸਕ ਪਸੂ ਵਿਚ ਇਸ ਪ੍ਰਕਾਰ ਦੀ ਚੇਤਨਾ ਹੈ ਹੀ ਨਹੀਂ। ਉਨ੍ਹਾਂ ਵਿਚ ਮਮਤਾ ਦੇ ਹੁੰਦਿਆਂ ਹੋਇਆ ਚਇਆ ਦੀ ਅਣਹੋਂਦ ਹੈ। ਸੁਰੱਖਿਅਤ ਮਨੁੱਖੀ ਜੀਵਨ ਮਮਤਾ ਦੀ ਸੰਕੀਰਣਤਾ ਵਿਚੋਂ ਨਿਕਲ ਕੇ ਮਿੱਤ੍ਰਤਾ ਅਤੇ ਦਇਆ ਦੀ ਵਿਸ਼ਾਲਤਾ ਵਿਚ ਪਰਵੇਸ਼ ਕਰਦਾ ਗਿਆ ਹੈ।
ਅਜੋਕੇ ਸਾਧਾਰਣ ਮਨੁੱਖ ਦੀ ਮਾਨਸਿਕਤਾ ਉਪ੍ਰੋਕਤ ਸੱਚ ਦਾ ਸਮਰਥਨ ਕਰਦੀ ਹੈ ਪਰੰਤੂ ਪੁਰਾਤਨ, ਮੱਧਕਾਲੀਨ ਅਤੇ ਆਧੁਨਿਕ ਮਨੁੱਖ ਦਾ ਸਾਹਿਤ, ਇਤਿਹਾਸ ਅਤੇ ਦਰਸ਼ਨ ਇਸ ਸੱਚ ਦੇ ਹੱਕ ਵਿਚ ਗਵਾਹੀ ਦੇਣ ਤੋਂ ਇਨਕਾਰੀ ਹੈ। ਯੂਨਾਨੀ ਮਹਾਂਕਵੀ ਹੋਮਰ ਆਪਣੇ ਮਹਾਂਕਾਵ 'ਇਲੀਅਡ' ਵਿਚ ਟ੍ਰਾਏ ਦੀ ਲੜਾਈ ਨੂੰ ਸੰਸਾਰ ਦੀਆਂ ਸਾਰੀਆਂ ਜੰਗਾਂ ਨਾਲੋਂ ਵਡੇਰਾ ਦੱਸਦਾ ਹੈ ਅਤੇ ਵੇਦ ਵਿਆਸ ਜੀ ਮਹਾਂਭਾਰਤ ਨਾਮ ਦੇ ਯੁੱਧ ਨੂੰ ਇਕ ਸੱਭਿਅਤਾ ਦੇ ਸਰਵ-ਨਾਸ਼ ਦੀ ਸੌਂਪਣਾ ਕਰਦੇ ਹਨ। ਯਿਸੂ ਮਸੀਹ ਤੋਂ ਪੰਜ ਕੁ ਸੌ ਸਾਲ ਪਹਿਲਾਂ ਪੈਦਾ ਹੋਣ ਵਾਲਾ ਯੂਨਾਨੀ ਇਤਿਹਾਸਕਾਰ ਹੋਰੋਡੋਟੱਸ ਲਿਖਦਾ ਹੈ ਕਿ "ਜੇਰਕਸੀਜ਼ ਦੀ ਸੈਨਾ ਨਾਲੋਂ ਵਡੇਰੀ ਸੈਨਾ ਦਾ ਵਰਣਨ ਮਨੁੱਖੀ ਇਤਿਹਾਸ ਵਿਚ ਦੁਰਲੱਭ ਹੈ। ਇਹ ਸੈਨਾ ਜਦੋਂ ਕੂਚ ਕਰਦੀ ਹੈ ਉਦੋਂ ਗੁਰਦੋ-ਗੁਬਾਰ ਨਾਲ, ਇਕ ਦਿਸ-ਹੱਦੇ ਤੋਂ ਦੂਜੇ ਦਿਸ-ਹੱਦੇ ਤਕ ਸਾਰਾ ਆਕਾਸ਼ ਢੱਕਿਆ ਜਾਂਦਾ ਹੈ। ਇਸ ਸੈਨਾ ਦੁਆਰਾ ਮਾਰੀਆਂ ਮੁਹਿੰਮਾਂ ਨਾਲੋਂ ਵਡੇਰੀਆਂ ਦੀ ਕਲਪਨਾ ਵੀ ਸੰਭਵ ਨਹੀਂ।" ਇਸੇ ਹੋਰੋਏਟਸ ਤੋਂ ਪੈਂਤੀ ਕੁ ਸਾਲ ਪਿੱਛੇ ਪੈਦਾ ਹੋਣ ਵਾਲਾ ਇਕ ਹੋਰ ਇਤਿਹਾਸਕਾਰ, ਬੁਸਾਈਡੀਡੀਜ਼ ਕਹਿੰਦਾ ਹੈ ਕਿ "ਪਿਲੋਪੋਨੀਸ਼ੀਆ ਦੀ ਜਿਸ ਜੰਗ ਦਾ ਅੱਖੀਂ ਡਿੱਠਾ ਹਾਲ ਮੈਂ ਲਿਖ ਰਿਹਾ ਹਾਂ, ਇਸ ਨਾਲੋਂ ਵਡੇਰੀ ਜੰਗ ਮਨੁੱਖੀ ਇਤਿਹਾਸ ਵਿਚ ਕਦੇ ਹੋਈ ਹੀ ਨਹੀਂ।"
ਇਹ ਮੁਹਿੰਮਾਂ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਆਖੀਆਂ ਗਈਆਂ ਹੋਣ, ਮਨੁੱਖੀ ਅਕਲ ਇਹ ਮੰਨਣ ਨੂੰ ਤਿਆਰ ਨਹੀਂ ਕਿ ਮਹਾਨ ਸਿਕੰਦਰ ਦੀ ਸੈਨਿਕ ਸਫਲਤਾ ਇਨ੍ਹਾਂ ਨਾਲੋਂ ਵਡੇਰੀ ਨਹੀਂ ਸੀ। ਯੂਨਾਨੀਆਂ ਤੋਂ ਪਿੱਛ ਰੋਮਨ, ਰੋਮਨਾਂ ਤੋਂ ਪਿੱਛੋਂ ਤੁਰਕ, ਤੁਰਕਾਂ ਤੋਂ ਪਿੱਛੋਂ ਜਰਮਨ, ਜਰਮਨਾਂ ਤੋਂ ਪਿੱਛ ਨੈਪੋਲੀਅਨ ਅਤੇ ਨੈਪੋਲੀਅਨ ਤੋਂ ਪਿੱਛੋਂ ਹਿਟਲਰ ਦਾ ਪੈਦਾ ਹੋਣਾ ਅਤੇ ਚੰਗੇਜ਼ਾਂ, ਹਲਾਕੂਆਂ, ਕੈਮੂਰਾ, ਬਾਬਰਾਂ, ਅਹਿਮਦਾਂ ਅਤੇ ਨਾਦਰਾਂ ਦਾ ਇਕ ਦੂਜੇ ਨੂੰ ਪਿੱਛੇ ਛੱਡ ਜਾਣਾ ਇਹ ਸਿੱਧ ਕਰਦਾ ਹੈ ਕਿ ਧਰਤੀ ਦੇ ਤਲ ਉੱਤੇ ਲੜੀ ਜਾਣ ਵਾਲੀ ਹਰ ਜੰਗ ਨਿਰਦੇਤਾ, ਕਠੋਰਤਾ, ਕੁਰੂਪਤਾ, ਕਲੇਸ਼, ਬਰਬਾਦੀ, ਬੇ-ਹੁਰਮਤੀ, ਹੱਤਿਆ, ਹਿੰਸਾ, ਹਿਰਦੇ-ਹੀਣਤਾ ਅਤੇ ਪਸ਼ੂ-ਪੁਣੇ ਵਿਚ ਆਪਣੇ ਤੋਂ ਪਹਿਲੀਆਂ ਨੂੰ ਪਿੱਛੇ ਛੱਡਦੀ ਆਈ ਹੈ। ਵੀਹਵੀਂ ਸਦੀ ਵਿਚ ਦੋ ਸੰਸਾਰ ਯੁੱਧ ਹੋਏ ਹਨ। ਦੂਜੇ ਨੇ ਪਹਿਲੇ ਨੂੰ ਕੇਵਲ ਆਕਾਰ, ਪਾਸਾਰ ਅਤੇ ਵਿਗਿਆਨ ਦੀ ਮਨੁੱਖ-ਵਿਰੋਧੀ ਵਰਤੋਂ ਵਿਚ ਹੀ ਨਹੀਂ, ਸਗੋਂ ਹਰ ਪ੍ਰਕਾਰ ਦੀ ਨਿਰਲੱਜਤਾ ਅਤੇ ਪਾਸ਼ਵਿਕਤਾ ਵਿਚ ਪਛਾੜਨ ਦਾ ਪ੍ਰਣ ਪੂਰਾ ਕੀਤਾ ਹੈ। ਠੀਕ ਇਸ ਸਮੇਂ, ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਇਹ ਕਹਿਣਾ ਮੁਸ਼ਕਿਲ ਹੈ ਕਿ ਬੋਸਨੀਆਂ, ਸਰਬੀਆ, ਸੋਮਾਲੀਆ, ਸੁਡਾਨ, ਈਥੋਪੀਆ, ਦੱਖਣੀ ਅਫ਼ਰੀਕਾ, ਮੋਜ਼ਮਬੀਕ, ਵਲਸਤੀਨ ਅਤੇ ਹੋਰ ਕਈ ਦੇਸ਼ਾਂ ਵਿਚ ਕਿੰਨੀਆ ਕੁ ਇਖ਼ਲਾਕੀ ਕਦਰਾਂ-ਕੀਮਤਾਂ ਯੁੱਧ-ਦੇਵ ਦੀ ਭੇਟਾ ਚੜ੍ਹਾਈਆਂ ਜਾ ਚੁੱਕੀਆਂ ਹਨ ਅਤੇ ਮਨੁੱਖਤਾ ਨੂੰ ਕਿੰਨਾ ਕੁ ਸ਼ਰਮਸਾਰ ਕੀਤਾ ਜਾ ਚੁੱਕਾ ਹੈ।
ਜੇ ਜਨ-ਸਾਧਾਰਣ ਦੀ ਮਾਨਸਿਕਤਾ, ਕੋਮਲਤਾ ਵੱਲ ਨੂੰ ਵਿਕਸਣ ਦੀ ਰੁਚੀ ਰੱਖਦੀ ਹੈ ਤਾਂ ਮਨੁੱਖ ਦੀ ਹਰ ਜੰਗ ਪਹਿਲੀ ਨਾਲੋਂ ਵੱਧ ਭਿਆਨਕ ਕਿਉਂ ਹੁੰਦੀ ਹੈ ? ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਇੱਛਾ ਕਰਨ ਵਾਲੀ ਅਕਲ ਨੂੰ, ਵੱਡੇ ਵੱਡੇ ਦਾਰਸ਼ਨਿਕ, ਬੀਬੇ ਰਾਣੇ ਧਰਮ-ਸੰਚਾਲਕ, ਸਿਆਣੇ ਬਿਆਣੇ ਸਾਇੰਸਦਾਨ, ਸੱਤਾ ਅਤੇ ਪ੍ਰਭੁਤਾ ਦੇ ਰੋਗੀ ਸਿਆਸਤਦਾਨ, ਮੁਨਾਵੇ ਅਤੇ ਮਾਇਆ ਦੇ ਲੋਭੀ ਕਾਰਖ਼ਾਨੇਦਾਰ ਅਤੇ ਸਾਹਿਤ ਨੂੰ ਸੁੰਦਰਤਾ ਅਤੇ ਆਨੰਦ ਦੀ ਉਤਪਤੀ ਦੀ ਕਾਰੇ ਲਾਉਣ ਦੀ ਥਾਂ ਸੱਤਾ ਅਤੇ ਸਿਆਸਤ ਦੀ ਸੇਵਾ ਵਿਚ ਲਾਉਣ ਵਾਲੇ ਸਾਹਿਤਕਾਰ, ਮਨੁੱਖ ਅਤੇ ਮਨੁੱਖਤਾ ਦੇ ਦਰਬਾਰ ਵਿਚ ਦੋਸ਼ੀ
ਮੈਂ ਇਹ ਨਹੀਂ ਕਹਿੰਦਾ ਕਿ ਜੰਗ ਮਨੁੱਖੀ ਆਚਰਣ ਅਤੇ ਸਮਾਜਕ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਦੀ। ਜ਼ਰੂਰ ਕਰਦੀ ਹੈ। ਸਾਰੇ ਯੁੱਧ ਕਮੀਨੇਪਨ ਅਤੇ ਕਠੋਰਤਾ ਦੀ ਉਸ ਪੌੜੀ ਦੇ ਡੰਡੇ ਹਨ, ਜਿਸ ਉੱਤੇ ਚੜ੍ਹਦੇ ਹੋਏ ਸੰਸਾਰ ਦੇ ਰਜੋਗੁਣੀ ਸੁਆਮੀ ਕਮੀਨੇਪਨ ਅਤੇ ਕਠੋਰਤਾ ਦੀ ਸਿਖਰ ਉੱਤੇ ਪੁੱਜ ਗਏ ਹਨ। ਹਰ ਇਕ ਜੰਗ ਅੱਜ ਦੇ ਨੈਪੋਲੀਅਨ ਨੂੰ ਕੱਲ ਦਾ ਹਿਟਲਰ ਬਣਾਉਣ ਦੀ ਸਮਰੱਥਾ ਰੱਖਦੀ ਹੈ।
ਹੀਗਲ ਦੁਨੀਆਂ ਦਾ ਇਕ ਅਜਿਹਾ ਦਾਰਸ਼ਨਿਕ ਹੋਇਆ ਹੈ, ਜਿਸ ਨੂੰ ਜੰਗ ਵਿਚ ਕਦੇ ਕੋਈ ਦੋਸ਼ ਨਹੀਂ ਦਿਸਿਆ। ਉਸਨੇ ਜੰਗ ਦੇ ਗੁਣਾਂ ਅਤੇ ਐਗੁਣਾਂ ਨੂੰ ਆਪਣੀ ਅਕਲ
1. ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥
ਸਕਤਾ-ਸ਼ਕਤੀ ਵਾਲਾ।
ਦੀ ਤੱਕੜੀ ਦੇ ਛਾਇਆਂ ਵਿਚ ਪਾ ਕੇ ਤੋਲਣ ਦਾ ਵਿਦਿਆਰਥੀਪਨ ਕਦੇ ਨਹੀਂ ਕੀਤਾ। ਉਸ ਲਈ ਜੰਗ ਮਨੁੱਖੀ ਸਮਾਜਾਂ ਦੀ ਨੈਤਿਕ ਸੁੰਦਰਤਾ ਨੂੰ ਕਾਇਮ ਰੱਖਣ ਦਾ ਇਕੋ ਇਕ ਤਰੀਕਾ ਹੈ। ਜਿਹੜੇ ਦਾਰਸ਼ਨਿਕ ਅਤੇ ਸਾਹਿਤਕਾਰ ਜੰਗ ਵਿਚ ਕੋਝ ਅਤੇ ਕਲੇਸ਼ ਵੇਖਦੇ ਹਨ ਉਹ ਵੀ ਇਸ ਨੂੰ ਅਟੱਲ ਮੰਨਦੇ ਪ੍ਰਤੀਤ ਹੁੰਦੇ ਹਨ। ਜਗਤ ਪ੍ਰਸਿੱਧ ਨਾਵਲ ਵਾਰ ਐਂਡ ਪੀਸ (War and Peace) ਵਿਚ ਟਾਲਸਟਾਏ ਦੇ ਪਾਤਰ ਰਾਜਕੁਮਾਰ ਐਂਡਰਿਊ ਦਾ ਪਿਤਾ ਉਸਨੂੰ ਕਹਿੰਦਾ ਹੈ, "ਜਿੰਨਾ ਚਿਰ ਮਨੁੱਖਾਂ ਦੀਆਂ ਨਾੜਾਂ ਵਿਚ ਲਹੂ ਦੀ ਥਾਂ ਪਾਣੀ ਨਹੀਂ ਕਰਿਆ ਜਾਂਦਾ, ਓਨਾ ਚਿਰ ਜੰਗਾਂ ਹੁੰਦੀਆਂ ਹੀ ਰਹਿਣਗੀਆਂ।"
ਬਹੁਤ ਸਮਾਂ ਪਹਿਲਾਂ ਮਹਾਤਮਾ ਟਾਲਸਟਾਏ ਜੀ ਨੇ ਇਹ ਗੱਲ ਲਿਖੀ ਸੀ ਅਤੇ ਉਨ੍ਹਾਂ ਤੋਂ ਪਿੱਛੋਂ ਪਹਿਲੀ ਸੰਸਾਰ ਜੰਗ ਦੇ ਆਰੰਭ ਸਮੇਂ ਫਰਾਇਡ ਨੇ ਜੰਗ ਦੀ ਭਰਪੂਰ ਨਿੰਦਾ ਕਰ ਲੈਣ ਪਿੱਛੋਂ ਇਹ ਲਿਖਿਆ ਸੀ ਕਿ, "ਜੰਗ ਮਨੁੱਖ ਨੂੰ ਓਨਾ ਨੀਚ ਨਹੀਂ ਬਣਾਉਂਦੀ ਜਿੰਨਾ ਅਸੀਂ ਸਮਝਦੇ ਹਾਂ ਅਤੇ ਸੱਭਿਅਤਾ ਉਸਨੂੰ ਓਨਾ ਸਾਊ ਵੀ ਨਹੀਂ ਬਣਾ ਸਕੀ ਜਿੰਨਾ ਅਸੀਂ ਮੰਨਦੇ ਹਾਂ।" ਕੁਝ ਇਸੇ ਪ੍ਰਕਾਰ ਦੀ ਦੋ-ਅਰਥੀ ਜਿਹੀ ਗੱਲ ਮਨਟੇਨਾਂ (Montaigne) ਨੇ ਵੀ ਕੀਤੀ ਹੈ। ਉਹ ਲਿਖਦਾ ਹੈ, "ਜੰਗ ਮਨੁੱਖ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਆਲੀਸ਼ਾਨ ਕਿਰਿਆ ਹੈ। ਤਾਂ ਵੀ ਇਹ ਕਿਸੇ ਕਮਜ਼ੋਰੀ ਅਤੇ ਅਧੂਰੇਪਨ ਦੀ ਅਭਿਵਿਅਕਤੀ ਆਖੀ ਜਾਣੀ ਚਾਹੀਦੀ ਹੈ ਕਿਉਂਜੁ ਵਿਨਾਸ਼ ਅਤੇ ਹੱਤਿਆ ਦੀ ਇਸ ਕਲਾ ਵਿਚ ਕੁਝ ਵੀ ਅਜਿਹਾ ਨਹੀਂ ਜਿਹੜਾ ਜੰਗਲੀ ਪਸ਼ੂਆਂ ਨੂੰ ਆਪਣੀ ਨਸਲ ਵਿਰੁੱਧ ਇਹ ਕੁਝ ਕਰਨ ਦੀ ਪ੍ਰੇਰਣਾ ਦੇਣ ਦੇ ਯੋਗ ਹੋ ਸਕਿਆ ਹੋਵੇ।" ਇਹ ਕੁਝ ਕਹਿ ਲੈਣ ਪਿੱਛੋਂ ਮਨਟੇਨ ਜੀ ਇਹ ਲਿਖਣ ਲਈ ਵੀ ਮਜਬੂਰ ਹੋ ਜਾਂਦੇ ਹਨ ਕਿ "ਮਨੁੱਖ ਜਾਤੀ ਨੂੰ ਲੰਮੇ ਅਮਨ ਕਾਰਨ ਲੱਗੇ ਰੋਗਾਂ ਦਾ ਦੁੱਖ ਵੀ ਭੋਗਣਾ ਪੈਂਦਾ ਹੈ। ਵਿਲਾਸ ਜੰਗ ਨਾਲੋਂ ਵਧੇਰੇ ਘਾਤਕ ਹੁੰਦਾ ਹੈ।
'ਵਾਰ ਐਂਡ ਪੀਸ' ਦੇ ਕਰਤਾ ਮਹਾਤਮਾ ਟਾਲਸਟਾਏ ਜੀ ਉਚੇਰੀ ਮਾਨਸਿਕ ਪੱਧਰ ਤਕ ਪੁੱਜੇ ਹੋਏ ਵਿਅਕਤੀ ਸਨ ਪਰ ਉਨ੍ਹਾਂ ਨੂੰ ਵੀ ਨੈਪੋਲੀਅਨ ਅਤੇ ਕੁਤੁਜ਼ੇਫ ਇਕੋ ਦੇਸ਼ ਦੇ ਇਕੋ ਜਿਹੇ ਦੋਸ਼ੀ ਨਹੀਂ ਦਿਸੇ। ਮਹਾਤਮਾ ਟਾਲਸਟਾਏ ਨੂੰ ਕੁਰੂਜ਼ੋਰ ਧਰਮ ਰੱਖਿਅਕ, ਦੁਸ਼ਟ-ਦਮਨ ਦਿੱਸਦਾ ਸੀ ਜਦ ਕਿ ਉਨ੍ਹਾਂ ਵਰਗੇ ਕਈ ਹੋਰ ਸਿਆਣਿਆਂ ਨੂੰ, ਜਿਨ੍ਹਾਂ ਵਿਚ ਹੀਗਲ ਅਤੇ ਨੀਸ਼ (ਨੀਤਸ਼ੇ) ਵਰਗੇ ਵੀ ਸ਼ਾਮਲ ਹਨ, ਨੈਪੋਲੀਅਨ ਵਿਚ ਕਿਸੇ ਇਲਾਹੀ ਕਿਸ਼ਮੇ ਦੇ ਦਰਸ਼ਨ ਹੁੰਦੇ ਸਨ। ਐਮਰਸਨ ਅਤੇ ਕਾਰਲਾਈਲ ਵਰਗੇ ਸਾਹਿਤਕ 'ਮਹਾਂਰਥੀ' ਬਸਤਰਧਾਰੀ ਯੋਧਿਆਂ, ਵਿਜਈ ਸੂਰਮਿਆ ਅਤੇ ਕੀਰਤੀਮਾਨ ਕਲਾਧਾਰੀਆ ਦੀ ਹਜ਼ੂਰੀ ਵਿਚ ਹੱਥ ਬੰਨ੍ਹੀ ਖੜੇ ਦਿੱਸਦੇ ਹਨ। ਇਨ੍ਹਾਂ ਮਹਾਂਰਥੀਆਂ ਦੇ ਸਾਹਿਤ-ਰਥਾਂ ਦੇ ਪਹੀਏ ਜਿਹੜੀਆਂ ਲੀਹਾਂ ਪਾ ਗਏ ਹਨ, ਉਨ੍ਹਾਂ ਨੂੰ ਪਾੜ ਕੇ ਨਵੇਂ ਪਹੇ ਪਾਉਣ ਦੀ ਦਲੇਰੀ ਕੌਣ ਕਰ ਸਕਦਾ ਹੈ। ਇਹ ਦਲੇਰੀ ਕਿਸੇ ਨੇ ਨਹੀਂ ਕੀਤੀ ਅਤੇ ਧਰਮ-ਯੁੱਧ ਦਾ ਚਾਅ ਰੱਖਣ ਵਾਲੇ ਯੋਧਿਆਂ ਨੂੰ ਨੈਪੋਲੀਅਨ ਅਤੇ ਕੁਰੂਦੇਵਾਂ, ਅਕਬਰਾਂ ਅਤੇ ਪ੍ਰਤਾਪਾਂ, ਔਰੰਗਜ਼ੇਬਾਂ ਅਤੇ ਸ਼ਿਵਾ ਜੀ ਮਰਹੱਟਿਆਂ ਵਿਚ ਵੰਡ ਕੇ ਮਨੁੱਖੀ ਅਕਲ ਦਾ ਇਕ ਹਿੱਸਾ ਇਕ ਧੜੇ ਨੂੰ ਅਤੇ ਦੂਜਾ ਹਿੱਸਾ ਦੂਜੇ ਧੜੇ ਨੂੰ ਸਿਰ ਝੁਕਾਉਂਦਾ ਅਤੇ ਸਲਾਮਾਂ ਕਰਦਾ
1. ਮਨਟੇਨ-ਸੋਲ੍ਹਵੀਂ ਸਦੀ ਦਾ ਫ਼ਰਾਂਸੀਸੀ ਦਾਰਸਨਿਕ।
2. ਜੂਵੀਨਲ ਦਾ ਇਕ ਵਾਕ ਜਿਸ ਨੂੰ ਮਨਟੇਨ ਨੇ ਹਵਾਲੇ ਵਜੋਂ ਵਰਤਿਆ ਹੈ। ਜੁਵੀਨਲ-ਪਹਿਲੀ ਸਦੀ ਈਸਵੀ ਦਾ ਇਕ ਪ੍ਰਸਿੱਧ ਰੋਮਨ ਵਿਅੰਗਕਾਰ ਕਵੀ ਸੀ।
ਆਇਆ ਹੈ। ਇੱਕਾ ਦੁੱਕਾ ਪੁਰਾਤਨ ਯੂਨਾਨੀ ਕਵੀਆਂ ਨੂੰ ਛੱਡ ਕੇ ਸੰਸਾਰ ਦੇ ਸਾਰੇ ਕਵੀ ਯੁੱਧ ਅਤੇ ਯੋਧਾ ਦਾ ਯਸ਼ਗਾਨ ਕਰਦੇ ਆਏ ਹਨ । ਬੀਰ-ਰਸੀ ਕਾਵਿ ਕੇਵਲ ਸੈਨਿਕਾਂ ਦੇ ਮਨ ਵਿਚ ਹਿੰਸਾ ਅਤੇ ਹੈਵਾਨੀਅਤ ਨੂੰ ਉਭਾਰਨ ਦਾ ਉਪਰਾਲਾ ਹੀ ਨਹੀਂ, ਸਗੋਂ ਜਨ-ਸਾਧਾਰਣ ਦੇ ਮਨ-ਪਰਚਾਵੇ ਦਾ ਸਾਧਨ ਵੀ ਹੈ। ਮੇਰੇ ਖਿਆਲ ਵਿਚ ਇਹ ਮਨੁੱਖਤਾ ਲਈ, ਕਿਸੇ ਗੌਰਵ ਦੀ ਗੱਲ ਨਹੀਂ। ਬੀਰ-ਰਸੀ ਕਾਵਿ ਮਾਨਵਵਾਦੀ ਕਾਵਿ ਨਹੀਂ ਹੈ। ਕੇਵਲ ਟੈਲੀਵਿਯਨ ਉੱਤੇ ਜਾਂ ਫ਼ਿਲਮਾਂ ਵਿਚ ਵਿਖਾਈ ਜਾਣ ਵਾਲੀ ਹਿੱਸਾ ਹੀ ਹਾਨੀਕਾਰਕ ਨਹੀਂ ਹੁੰਦੀ; ਨਾਵਲ, ਨਾਟਕ ਅਤੇ ਕਵਿਤਾ ਰਾਹੀਂ ਹਿੰਸਾ ਦਾ ਵਰਣਨ ਵੀ ਓਨਾ ਹੀ ਬੁਰਾ ਹੈ।
ਬੁੱਧ ਅਤੇ ਜੈਨ ਨੂੰ ਛੱਡ ਕੇ ਮਨੁੱਖ ਦੇ ਸਾਰੇ ਧਰਮ, ਮਨੁੱਖਤਾ ਦੀ ਇਸ ਕਚਹਿਰੀ ਵਿਚ ਦੇਬੀ ਗਰਦਾਨੇ ਜਾਣੇ ਚਾਹੀਦੇ ਹਨ। ਵਿਸ਼ਵ ਦੀ ਸ਼ਾਂਤੀ ਲਈ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾਵਾਂ ਅਤੇ ਅਰਦਾਸਾਂ ਤੋਂ ਕੋਈ ਧਰਮ ਸੱਖਣਾ ਨਹੀਂ ਅਤੇ ਨਾ ਹੀ ਕਿਸੇ ਧਰਮ ਜਾਂ ਧਰਮ ਅਸਥਾਨ ਨੇ, ਕਿਸੇ ਧਰਮ ਗ੍ਰੰਥ ਜਾਂ ਧਰਮਾਚਾਰੀਆਂ ਨੇ, ਵਿਜੇ ਸ਼੍ਰੀ ਦਾ ਵਰ ਮੰਗਣ ਆਏ ਕਿਸੇ ਯੋਧਾ ਨੂੰ ਇਹ ਵਰ ਦੇਣ ਤੋਂ ਇਨਕਾਰ ਹੀ ਕੀਤਾ ਹੈ। ਨਾਨਾ-ਪ੍ਰਕਾਰ ਦੇ ਹਥਿਆਰ ਸਾਡੇ ਦੇਵੀ-ਦੇਵਤਿਆਂ ਦੇ ਸਰੀਰਾਂ ਦਾ ਹਿੱਸਾ ਬਣ ਚੁੱਕੇ ਹਨ। ਹੱਤਿਆ ਦੇ ਇਹ 'ਪਵਿੱਤਰ ਸਾਧਨ' ਸਾਡੇ ਧਰਮ ਅਸਥਾਨਾਂ ਦੀ ਨਿਰੀ ਪੁਰੀ ਸ਼ੋਭਾ ਹੀ ਨਹੀਂ ਬਣ ਗਏ ਸਗੋਂ 'ਪੂਜ' ਵੀ ਹੋ ਗਏ ਹਨ। ਸੇਂਟ ਆਗਸਟੀਨ ਅਤੇ ਸੇਂਟ ਐਕਵੀਨਾਸ ਵਰਗੇ ਕੁਝ ਇਕ ਈਸਾਈ ਸੰਭਾ ਤੋਂ ਸਿਵਾ ਹੋਰ ਕਿਸੇ ਧਰਮ ਦੇ ਵਿਦਵਾਨਾਂ ਨੇ ਜੰਗ ਦੇ ਵਿਸ਼ੇ ਬਾਰੇ ਗੰਭੀਰਤਾ ਨਾਲ ਸੋਚਣਾ ਜ਼ਰੂਰੀ ਨਹੀਂ ਸਮਝਿਆ ਅਤੇ ਜੇ ਕਿਸੇ ਨੇ ਸੋਚਿਆ ਹੈ ਤਾਂ ਕੇਵਲ ਇਹ ਕਿ "ਜੰਗ ਮਨੁੱਖੀ ਸਮਾਜਾਂ ਦੇ ਰੋਗਾਂ ਦੀ ਇਕੋ ਇਕ ਰਾਮ-ਬਾਣ ਔਸ਼ਧੀ ਹੈ।" ਮੱਧਕਾਲ ਤਕ ਦਰਸ਼ਨ ਅਤੇ ਧਰਮ ਹੀ ਕਲਾਕਾਰ ਅਤੇ ਸਾਹਿਤਕਾਰ ਦੇ ਪ੍ਰੇਰਣਾ-ਸ੍ਰੋਤ ਸਨ। ਧਰਮ ਅਤੇ ਦਰਸ਼ਨ ਯੁੱਧ ਨੂੰ ਸਤਿਕਾਰਨ ਅਤੇ ਸਲਾਹੁਣ ਦੀ ਪ੍ਰੇਰਣਾ ਦਿੰਦੇ ਸਨ। ਰਾਜ ਦਾ ਅਧਿਕਾਰ ਦੀ ਯੁੱਧ ਉੱਤੇ ਆਧਾਰਿਤ ਸੀ। ਇਸ ਲਈ ਹਰ ਜੰਗ ਪਹਿਲੀ ਨਾਲੋਂ ਵੱਧ ਭਿਆਨਕ ਹੋਣ ਕਰਕੇ ਵੱਧ ਸਤਿਕਾਰਯੋਗ ਮੰਨੀ ਜਾਂਦੀ ਸੀ।
ਯੌਰਪ ਦੀ ਮਸ਼ੀਨੀ ਕ੍ਰਾਂਤੀ ਨੇ ਮੱਧਕਾਲ ਦਾ ਅੰਤ ਅਤੇ ਆਧੁਨਿਕ ਯੁਗ ਦਾ ਆਰੰਡ ਕਰ ਕੇ ਵੇਦ ਵਿਆਸ ਜੀ ਦੇ ਇਸ ਸਿਧਾਂਤ ਨੂੰ ਨਿਰਮੂਲ ਸਿੱਧ ਕਰ ਦਿੱਤਾ ਹੈ ਕਿ ਨਵ-ਯੁਗ-ਨਿਰਮਾਣ ਲਈ ਇਕ ਮਹਾਂਭਾਰਤ ਜ਼ਰੂਰੀ ਹੈ। ਵਿਸ਼ੇਸ਼ ਕਰਕੇ ਆਧੁਨਿਕ ਮਨੁੱਖ ਨੂੰ ਇਸ ਪ੍ਰਕਾਰ ਦੇ ਕਿਸੇ ਸਿਧਾਂਤ ਉੱਤੇ ਵਿਸ਼ਵਾਸ ਅਤੇ ਅਮਲ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਸਾਇੰਸ ਦੇ ਸਹਿਯੋਗ ਨਾਲ ਸਨਅਤ ਵਿਚ ਹੋਣ ਵਾਲਾ ਹਰ ਵਿਕਾਸ ਉਤਪੱਤੀ ਦੇ ਨਾਲ ਨਾਲ ਵਿਨਾਸ਼ ਦੇ ਵਸੀਲਿਆਂ ਨੂੰ ਵੀ ਵਿਕਸਾਉਂਦਾ ਗਿਆ ਹੈ। ਦਰਸ਼ਨ, ਧਰਮ ਅਤੇ ਸਾਹਿਤ ਨੇ ਆਪਣੀ ਸਿਆਣਪ ਵਰਤ ਕੇ ਜੰਗ ਦਾ ਸਤਿਕਾਰ ਘਟਾਉਣ ਦਾ ਯਤਨ ਨਹੀਂ ਸੀ ਕੀਤਾ ਅਤੇ ਸਾਇੰਸ ਅਤੇ ਸਨਅਤ ਕੋਲ ਇਸ ਪ੍ਰਕਾਰ ਦੀ ਸਿਆਣਪ ਲਈ ਸਮਾਂ ਨਹੀਂ ਸੀ। ਜਿਸ ਹੈਰਾਨਕੁੰਨ ਤੇਜ਼ੀ ਨਾਲ ਸਨਅਤੀ ਯੌਰਪ ਵਿਚ ਲੋੜ ਦੀਆਂ ਚੀਜ਼ਾਂ ਦੀ ਉਪਜ ਵਧੀ, ਉਸੇ ਹੈਰਾਨਕੁੰਨ ਤੇਜ਼ੀ ਨਾਲ ਜੰਗ ਦੀ ਭਿਆਨਕਤਾ ਵਿਚ ਵੀ ਵਾਧਾ ਹੋਇਆ। ਹੁਣ ਹਾਲਤ ਇਹ ਹੈ ਕਿ ਅਮਰੀਕਾ ਕੋਲ ਵੀ ਸਾਰੀ ਧਰਤੀ ਨੂੰ ਕੁਝ ਕੁ ਘੰਟਿਆਂ ਵਿਚ ਠੋਸ ਤੋਂ ਤਰਲ ਅਤੇ ਤਰਲ ਤੋਂ ਗੈਸ ਬਣਾ ਕੇ ਪੁਲਾੜ ਵਿਚ ਲੀਨ ਕਰ ਦੇਣ ਲਈ ਚੌਖੇ
ਸੁਣਿਆ ਹੈ ਐਲਵਰਡ ਨੋਬੈੱਲ ਨਾਂ ਦੇ ਇਕ ਆਦਮੀ ਨੇ ਬਾਰੂਦਾਂ, ਬੰਬਾਂ ਅਤੇ ਪਲੀਤਿਆਂ ਦੇ ਕਾਰੋਬਾਰ ਵਿਚ ਆਖਰਾਂ ਦਾ ਧਨ ਕਮਾ ਲਿਆ। ਇਸ ਵਿਗਿਆਨੀ ਦੀਆਂ ਖੋਜਾਂ ਅਤੇ ਕਾਢਾਂ ਜੰਗਾਂ ਵਿਚ ਵਰਤੀਆਂ ਜਾਣ ਕਰਕੇ ਕਈ ਮਨੁੱਖਾਂ ਦੀ ਮੌਤ ਦਾ ਕਾਰਣ ਬਣੀਆਂ ਅਤੇ ਅੱਗੋਂ ਲਈ ਬਣ ਸਕਦੀਆਂ ਸਨ। "ਮੇਰੀ ਸੰਪਤੀ ਮੇਰਾ ਐਸਵਰਜ, ਮਨੁੱਖਾਂ ਦੀ ਮੌਤ ਅਤੇ ਮਰਨ ਵਾਲਿਆਂ ਦੇ ਸਨੇਹੀਆਂ ਦੇ ਸੰਗ ਨਾਲ ਸੰਬੰਧਤ ਹੈ।" ਇਸ ਸੱਚ ਦੀ ਸੋਝੀ ਨੇ ਇਸ ਭਲੇ ਪੁਰਸ਼ ਨੂੰ ਇਕ ਦਿਨ ਆਪਣੇ ਅੰਤਹਕਰਣ, ਆਪਣੇ ਜ਼ਮੀਰ ਦੀ ਹਜੂਰੀ ਵਿਚ ਖੜਾ ਕਰ ਦਿੱਤਾ। ਇਸ ਕਚਹਿਰੀ ਵਿਚੋਂ ਇਸ ਨੂੰ ਪਸ਼ਚਾਤਾਪ ਦਾ ਹੁਕਮ ਹੋਇਆ, ਜਿਸਦੀ ਪਾਲਣਾ ਕਰਦਿਆਂ ਹੋਇਆ ਇਸਨੇ ਨੋਬਲ ਪ੍ਰਾਈਜ਼ (Nobel Prize) ਦੀ ਸਥਾਪਨਾ ਕੀਤੀ ਤਾਂ ਜ ਮਨੁੱਖ ਮਾਤਰ ਦੇ ਸੁਖ ਅਤੇ ਖ਼ੁਸ਼ੀ ਵਿਚ ਵਾਧਾ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹੇ।
ਉਤਸ਼ਾਹ ਦੇ ਇਸ ਸੋਮੇਂ ਵਿਚੋਂ ਮਨੁੱਖਤਾ ਲਈ ਜਿੰਨਾ ਸਹਿਮ ਉਪਜਿਆ ਹੈ, ਓਨੀ ਖੁਸ਼ੀ ਨਹੀਂ ਉਪਜੀ। ਨੋਬਲ ਪ੍ਰਾਈਜ਼ ਦੀ ਦੌੜ ਦੌੜਨ ਵਾਲੇ ਵਿਗਿਆਨਕਾਂ ਨੂੰ ਇਹ ਸੋਚਣ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਕਿ ਉਹ ਉਸੇ ਦੇਸ਼ ਦੇ ਦੋਸ਼ੀ ਹਨ, ਜਿਸਦੀ ਸੋਝੀ ਵਿਚੋਂ ਅਤੇ ਜਿਸ ਨੂੰ ਮੁੜ ਦੁਹਰਾਇਆ ਜਾਣ ਤੋਂ ਰੋਕਣ ਲਈ ਇਸ ਇਨਾਮ ਦਾ ਜਨਮ ਹੋਇਆ ਸੀ। ਐਟਮ ਬੰਬਾਂ ਦੇ ਅੰਬਾਰ ਲੱਗ ਚੁੱਕੇ ਹਨ; ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਹੋ ਚੁੱਕੀ ਹੈ: ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਕੁਝ ਕੁ ਮਿੰਟਾਂ ਵਿਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਲੱਖਾਂ ਤਕ ਪੁਚਾ ਕੇ ਵੇਖ ਲਈ ਗਈ ਹੈ; ਸੈਂਕੜੇ ਮੀਲਾਂ ਤਕ ਗੋਲੇ ਪੁਚਾ ਦੇਣ ਵਾਲੀਆਂ ਸੁਪਰ ਗੰਨਾਂ (Super Guns) ਬਣ ਗਈਆਂ ਹਨ; ਕੱਪੜੇ ਸਿਊਣ ਵਾਲੀ ਇਕ ਮਸ਼ੀਨ ਮਿੰਟ ਵਿਚ ਓਨੇ ਤੋਪੇ ਨਹੀਂ ਲਾ ਸਕਦੀ, ਜਿੰਨੀਆਂ ਗੋਲੀਆਂ ਇਕ ਮਸ਼ੀਨ ਗੰਨ ਇਕ ਮਿੰਟ ਵਿਚ ਚਲਾ ਸਕਦੀ ਹੈ: ਸੁਡਾਨ, ਸੋਮਾਲੀਆ ਅਤੇ ਮੇਜ਼ਮਬੀਕ ਆਦਿਕ ਦੇਸ਼ਾਂ ਦੇ ਹਰ ਛੋਕਰੇ ਨੂੰ ਆਟੋਮੈਟਿਕ ਹਥਿਆਰ ਰੱਖਣ-ਵਰਤਣ ਦੀ ਇਜਾਜ਼ਤ ਦੇ ਨਾਲ ਨਾਲ ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ ਭੁੱਖਿਆ, ਬੀਮਾਰਾਂ, ਲਾਚਾਰਾਂ ਤਕ ਭੋਜਨ, ਦਵਾਈ ਅਤੇ ਸਹਾਇਤਾ ਪੁਚਾਉਣ ਦੇ ਸਾਰੇ ਰਾਹ ਰੋਕਣ ਦੀ ਖੁੱਲ੍ਹ ਵੀ ਦਿੱਤੀ ਜਾ ਚੁੱਕੀ ਹੈ। ਪਰ ਕਿਸੇ ਆਈਨਸਟਾਈਨਾਂ ਨੇ ਆਪਣੀ ਜ਼ਮੀਰ ਦੇ ਸਨਮੁਖ ਖੜਾ ਹੋਣ ਦੀ ਲੋੜ ਕਦੇ ਮਹਿਸੂਸ ਨਹੀਂ ਕੀਤੀ।
ਸਾਡੇ ਸਮੇਂ ਵਿਚ ਕੋਕੇਨ, ਫੈਕ ਅਤੇ ਹੈਰੋਇਨ ਆਦਿਕ ਨਸ਼ੀਲੀਆਂ ਦਵਾਈਆਂ ਦਾ ਕਾਲਾ ਧੰਦਾ ਵਾਹਵਾ ਜ਼ੋਰਾਂ ਉੱਤੇ ਹੈ। ਸੱਭਿਅ ਸਮਾਜਾਂ ਵਿਚ ਇਸ ਵਾਪਾਰ ਦੇ ਵਾਪਾਰੀਆਂ ਨੂੰ ਕੋਈ ਆਦਰ ਨਹੀਂ ਦਿੱਤਾ ਜਾਂਦਾ। ਉਹ ਮੁਜਰਿਮ ਮੰਨੇ ਜਾਂਦੇ ਹਨ ਅਤੇ ਇਸ ਧੰਦੇ ਵਿਚੋਂ ਕਮਾਏ ਹੋਏ ਧਨ ਦਾ ਬਹੁਤਾ ਮਾਣ ਨਹੀਂ ਕਰ ਸਕਦੇ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਇਸ ਧੰਦੇ
1. ਮੇਰਾ ਭਾਵ ਹੈ ਸਾਇੰਸਦਾਨ। ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ।
ਦਾ ਪਤਾ ਹੋਵੇ, ਉਨ੍ਹਾਂ ਲੋਕਾਂ ਵਿਚ ਉਹ ਸਿਰ ਉੱਚਾ ਕਰ ਕੇ ਤੁਰ ਫਿਰ ਨਹੀਂ ਸਕਦੇ। ਮੈਂ ਮੰਨਦਾ ਹਾਂ ਕਿ ਨਸ਼ੀਲੀਆਂ ਦੁਆਈਆਂ ਦੇ ਕਾਰੋਬਾਰ ਨੇ ਮਨੁੱਖੀ ਸਮਾਜ ਵਿਚ ਕਾਫ਼ੀ ਕੁਰੂਪਤਾ ਪੈਦਾ ਕੀਤੀ ਹੈ, ਪਰ ਜਿਹੜੀ ਕੁਰੂਪਤਾ ਅਤੇ ਨਿਰਲੱਜਤਾ ਹਥਿਆਰਾਂ ਦੇ ਕਾਰੋਬਾਰ ਨੇ ਪੈਦਾ ਕੀਤੀ ਹੈ ਉਸਦੇ ਟਾਕਰੇ ਵਿਚ ਨਸ਼ਿਆਂ ਦੇ ਵਾਪਾਰ ਵਿਚੋਂ ਉਪਜੀ ਕੁਰੂਪਤਾ ਕੁਝ ਵੀ ਨਹੀਂ। ਹਜ਼ਾਰਾਂ ਆਦਮੀ ਭੁੱਖ ਅਤੇ ਬੀਮਾਰੀ ਦੇ ਕਾਰਨ ਜੀਉਂਦੇ ਜਾਗਦੇ ਅਤੇ ਤੁਰਦੇ ਫਿਰਦੇ ਪਿੰਜਰ ਬਣ ਗਏ ਹਨ। ਕਿਸੇ ਦਾ ਕੋਈ ਦੇਸ਼, ਕੋਈ ਸ਼ਹਿਰ, ਕੋਈ ਪਿੰਡ ਜਾਂ ਕੋਈ ਘਰ ਨਹੀਂ ਰਿਹਾ। ਸਮੁੱਚੀਆਂ ਕੌਮਾਂ ਸ਼ਰਨਾਰਥੀ ਬਣ ਗਈਆਂ ਹਨ। ਆਪਣੇ ਹੋਣ-ਬੀਣ ਦਾ ਕੋਈ ਗੌਰਵ, ਕੋਈ ਮਾਣ ਉਨ੍ਹਾਂ ਦੇ ਮਨ ਵਿਚ ਨਹੀਂ। ਲੱਖਾਂ ਮਨੁੱਖਾਂ ਦੇ ਮਨ ਵਿਚੋਂ ਮਨੁੱਖ ਹੋਣ ਦਾ ਅਹਿਸਾਸ ਮੁੱਕ ਗਿਆ ਹੈ। ਅਤੇ ਇਹ ਇਸ ਲਈ ਹੋਇਆ ਹੈ ਕਿ ਹਥਿਆਰਾਂ ਦੇ ਬਣਾਉਣ ਵਾਲਿਆਂ ਨੇ ਹਥਿਆਰ ਬਣਾ ਕੇ ਅਤੇ ਇਨ੍ਹਾਂ ਦਾ ਵਾਪਾਰ ਕਰਨ ਵਾਲਿਆਂ ਨੇ ਇਹ ਹਥਿਆਰ ਵੇਚ ਕੇ ਅਪਾਰ ਧਨ ਕਮਾਇਆ ਹੈ। ਏਨੀ ਕੁਰੂਪਤਾ ਦੇ ਕਰਤਾਰ ਹੋਣ ਉੱਤੇ ਵੀ ਹਥਿਆਰਾਂ ਦੇ ਕਾਰਖ਼ਾਨਿਆਂ ਦੇ ਡਾਇਰੈਕਟਰ ਅਤੇ ਇਨ੍ਹਾਂ ਦਾ ਵਾਪਾਰ ਕਰਨ ਵਾਲੇ ਵਾਪਾਰੀ ਕਦੇ ਸ਼ਰਮਸਾਰ ਨਹੀਂ ਹੋਏ। ਉਂਞ ਤਾਂ ਯੌਰਪ ਦੇ ਲੋਕ ਸੂਡਾਨ, ਸੋਮਾਲੀਆ ਅਤੇ ਮੇਜ਼ਮਬੀਕ ਦੇ ਹਬਸ਼ੀਆਂ ਨੂੰ ਆਪਣੇ ਬਰਾਬਰ ਦੇ ਮਨੁੱਖ ਮੰਨਣ ਨੂੰ ਅਜੇ ਤਿਆਰ ਨਹੀਂ ਹਨ, ਪਰ ਹਥਿਆਰਾਂ ਦੇ ਵਾਪਾਰੀਆਂ ਨੇ ਇਸ ਖ਼ਿਆਲ ਨਾਲ ਉਨ੍ਹਾਂ ਦੇ ਜੀਵਨ ਨੂੰ ਨਰਕ ਨਹੀਂ ਬਣਾਇਆ ਕਿ ਉਹ ਘਟੀਆ ਕਿਸਮ ਦੇ ਆਦਮੀ ਹਨ। ਇਹ ਵਾਪਾਰੀ ਜਦੋਂ ਇਰਾਕ ਆਦਿਕ ਦੋਸ਼ਾਂ ਨੂੰ ਉਸ ਵੇਲੇ ਵੀ ਹਥਿਆਰ ਵੇਚ ਰਹੇ ਹੁੰਦੇ ਹਨ, ਜਦੋਂ ਇਨ੍ਹਾਂ ਦੇ ਆਪਣੇ ਦੇਸ਼ ਦੀਆਂ ਫ਼ੌਜਾਂ ਉਨ੍ਹਾਂ ਦੇਸ਼ਾਂ ਦੇ ਵਿਰੁੱਧ ਲੜ ਰਹੀਆਂ ਹੁੰਦੀਆਂ ਹਨ, ਉਦੋਂ ਨਸਲੀ ਵਿਤਕਰਾ ਇਹ ਕੁਝ ਨਹੀਂ ਕਰਵਾ ਰਿਹਾ ਹੁੰਦਾ, ਸਗੋਂ ਧਨ ਦਾ ਉਹ ਮੁਜਰਮਾਨਾ ਮੋਹ ਇਹ ਸਭ ਕੁਝ ਕਰਵਾ ਰਿਹਾ ਹੁੰਦਾ ਹੈ, ਜਿਹੜਾ ਕੋਕੇਨ ਅਤੇ ਹੈਰੋਇਨ ਦੇ ਵਾਪਾਰੀਆਂ ਕੋਲੋਂ ਉਨ੍ਹਾਂ ਦਾ ਕਾਲਾ ਧੰਦਾ ਕਰਵਾ ਰਿਹਾ ਹੁੰਦਾ ਹੈ।
ਧਰਤੀ ਦੇ ਕਿਸੇ ਪੱਛੜੇ ਜਿਹੇ ਭਾਗ ਵਿਚ ਕੁਝ ਭੋਲੇ ਭਾਲੇ ਲੋਕ ਵੱਸਦੇ ਹਨ। ਇਨ੍ਹਾਂ ਲੋਕਾਂ ਨੂੰ ਕਿਸੇ ਕਾਲਪਨਿਕ ਦੇਵੀ ਦੀ ਹੋਂਦ ਵਿਚ ਵਿਸ਼ਵਾਸ ਹੈ, ਜਿਹੜੀ ਇਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਇਨ੍ਹਾਂ ਦੇ ਜੀਵਨ ਵਿਚ ਨਿੱਕੀਆਂ ਨਿੱਕੀਆਂ ਖੁਸ਼ੀਆਂ ਖਿਲਾਰ ਦਿੰਦੀ ਹੈ। ਇਹ ਲੋਕ ਆਪਣੇ ਜੀਵਨ ਵਿਚਲੀ ਹਰ ਸਾਧਾਰਣ ਖ਼ੁਸ਼ੀ ਨੂੰ ਆਪਣੀ ਪੂਜ ਦੇਵੀ ਦੀ ਦਾਤ ਮੰਨਦੇ ਹਨ ਅਤੇ ਸਾਲ ਵਿਚ ਇਕ ਵੇਰ ਵਿਹਲ ਕੱਢ ਕੇ ਦੇਵੀ ਦੇ ਮੰਦਰ ਜਾ ਕੇ ਉਸ ਦਾ ਸ਼ੁਕਰਾਨਾ ਕਰਦੇ ਹਨ; ਉਸ ਨੂੰ ਤਿਲ ਵਲ ਭੇਟ ਕਰਦੇ ਹਨ, ਅਤੇ ਕਿਸੇ ਅਲੋਕਿਕ ਆਨੰਦ ਨਾਲ ਭਰਪੂਰ ਘਰਾਂ ਨੂੰ ਪਰਤ ਆਉਂਦੇ ਹਨ। ਸਮਾਂ ਆਉਣ ਉੱਤੇ ਇਨ੍ਹਾਂ ਦਾ ਇਕ ਜਥਾ ਘਰੋਂ ਤੁਰਿਆ ਹੈ। ਦੇਵੀ ਲਈ ਭੇਟਾਵਾਂ ਚੁੱਕੀ ਇਹ ਜਥਾ ਕਿਸੇ ਡੋਲੇਪਨ ਨਾਲ ਭਰਪੂਰ ਸਫਰ ਕਰ ਰਿਹਾ ਹੈ। ਅਚਾਨਕ ਇਨ੍ਹਾਂ ਦੀ ਬੱਸ ਰੁਕਦੀ ਹੈ। ਮਸ਼ੀਨ ਗੰਨਾਂ ਵਿਚੋਂ ਗੋਲੀਆਂ ਦੀ ਵਰਖਾ ਹੁੰਦੀ ਹੈ। ਪੈਂਤੀ ਚਾਲੀ ਲਾਸ਼ਾਂ ਧਰਤੀ ਉੱਤੇ ਵਿਛ ਜਾਂਦੀਆਂ ਹਨ। ਇਨ੍ਹਾਂ ਦੀ ਹੱਤਿਆ ਨੂੰ ਸਿਆਸੀ ਆਦਰਸ਼ਾਂ ਨਾਲ ਤਾਂ ਜੋੜ ਲਿਆ ਜਾਂਦਾ ਹੈ ਪਰ ਏ.ਕੇ. 47 ਦੀ ਕਾਢ ਕੱਢਣ ਵਾਲੇ ਵਿਗਿਆਨਕ ਨਾਲ, ਇਸ ਨੂੰ ਬਣਾਉਣ ਵਾਲੇ ਕਾਰਖ਼ਾਨੇ ਵਿਚ ਕੰਮ ਕਰਨ ਵਾਲੇ ਕਾਮਿਆਂ ਨਾਲ, ਇਸ ਨੂੰ ਹੱਤਿਆਰਿਆਂ ਤਕ ਪੁਚਾਉਣ ਵਾਲੇ ਵਾਪਾਰੀਆਂ ਨਾਲ ਇਸਦਾ ਕੋਈ ਨਾਤਾ ਨਹੀਂ ਅਨੁਮਾਨਿਆ ਜਾਂਦਾ। ਅਲਵਰਡ ਨੋਬੈੱਲ ਨੇ ਹਥਿਆਰ, ਹਥਿਆਰ ਦੇ
ਮਹਾਤਮਾ ਟਾਲਸਟਾਏ ਜੀ ਦੀ ਸੂਖਮ ਸੂਝ ਨੇ ਬੁੱਚੜਖਾਨੇ ਅਤੇ ਯੁੱਧ-ਭੂਮੀ ਵਿਚ ਕੋਈ ਸੂਖਮ ਸੰਬੰਧ ਪਰਤੀਤ ਕਰ ਲਿਆ ਸੀ। ਉਨ੍ਹਾਂ ਦਾ ਖਿਆਲ ਸੀ ਕਿ ਜਦੋਂ ਤਕ ਸੰਸਾਰ ਵਿਚ ਬੁੱਚੜਖ਼ਾਨੇ ਕਾਇਮ ਰਹਿਣਗੇ, ਉਦੋਂ ਤਕ ਜੰਗਾਂ ਵੀ ਹੁੰਦੀਆਂ ਰਹਿਣਗੀਆਂ। ਜਨ-ਸਾਧਾਰਣ ਵਿਚ ਬੌਧਿਕ ਸੂਖਮਤਾ ਦੀ ਘਾਣ ਦਾ ਹੀ ਝਲ ਹੈ ਕਿ ਨਸ਼ੀਲੇ ਪਦਾਰਥਾਂ ਦੇ ਵਾਪਾਰ ਵਿਚੋਂ ਧਨ ਕਮਾਉਣ ਦੀ ਕੋਸ਼ਿਸ਼ ਕਰਨ ਵਾਲਾ ਮੁਜਰਿਮ ਮੰਨਿਆ ਜਾਂਦਾ ਹੈ ਅਤੇ ਸਿਰ ਨੀਵਾਂ ਕਰਨ ਲਈ ਮਜਬੂਰ ਹੈ, ਜਦ ਕਿ ਹਥਿਆਰਾਂ ਦੇ ਨਿਰਮਾਤਾ ਅਤੇ ਵਿਕਰੇਤਾ ਕੌਮਾਂ ਦੀ ਆਰਥਕਤਾ ਦਾ ਸੰਮ੍ਹ ਮੰਨੇ ਜਾਣ ਕਰਕੇ ਛਾਤੀ ਤਾਣ ਕੇ ਤੁਰਦੇ ਹਨ। ਉਂਞ ਹੈਨ ਇਹ ਇਕ ਦੂਜੇ ਦੇ ਸਹਾਇਕ ਅਤੇ ਪੂਰਕ। ਸਿਆਣੀ ਮਨੁੱਖਤਾ ਦੇ ਸਨਮੁੱਖ ਇਹ ਦੋਵੇਂ ਇਕੋ ਜਿਹੇ ਦੋਸ਼ੀ ਮੰਨੇ ਜਾਣਗੇ। ਜਿੰਨਾ ਚਿਰ ਜਨ-ਸਾਧਾਰਣ ਦੀ ਸੂਝ ਏਨੀ ਸੂਖਮ ਨਹੀਂ ਹੋ ਜਾਂਦੀ, ਓਨਾ ਚਿਰ ਹਰ ਇਕ ਜੰਗ ਪਹਿਲੀ ਨਾਲੋਂ ਵਧੇਰੇ ਭਿਆਨਕ ਹੋਵੇਗੀ।
ਜੰਗ ਦੇ ਸੰਬੰਧ ਵਿਚ ਸੰਸਾਰ ਦੇ ਸਿਆਸਤਦਾਨਾਂ ਨੂੰ ਮਨੁੱਖਤਾ ਦੀ ਕਚਹਿਰੀ ਵਿਚ ਖਲ੍ਹਾਰਨ ਦੀ ਲੋੜ ਮੈਂ ਅਜੇ ਮਹਿਸੂਸ ਨਹੀਂ ਕਰਦਾ। ਏਥੇ ਮੈਂ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਜ਼ਮੀਰ ਦੀ ਆਵਾਜ਼ ਸੁਣ ਸਕਣ ਦੀ ਸੰਭਾਵਨਾ ਵਾਲੇ ਹਨ। ਸੱਤਾ, ਪ੍ਰਭੁਤਾ ਅਤੇ ਸਿਆਸਤ ਦੇ ਪਿੜ ਵਿਚ ਕੋਈ ਮਨੁੱਖ ਆਉਂਦਾ ਹੀ ਉਦੋਂ ਹੈ, ਜਦੋਂ ਉਸ ਦੇ ਅੰਤਹਕਰਣ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਹੋ ਸਕਦਾ ਹੈ ਭਵਿੱਖ ਵਿਚ ਇਹ ਨੇਮ ਬਦਲ ਜਾਵੇ ਕਿਉਂਜੁ "ਭਵਿੱਖ ਵਿਚ ਕਈ ਕੁਝ ਬਦਲ ਜਾਣਾ ਹੈ" ਅਜਿਹਾ ਮੇਰਾ ਅਨੁਮਾਨ ਹੈ।
ਯੁੱਧ-ਜੰਗ -2
ਕਾਰਣ ਅਤੇ ਮਨੋਰਥ
ਮਹਾਂਭਾਰਤ ਅਤੇ ਇਲੀਅਡ ਵਰਗੇ ਪੁਰਾਣੇ ਗ੍ਰੰਥਾਂ ਨੂੰ ਪੜ੍ਹ ਕੇ, ਪੁਰਾਤਨ ਮਿਸਰੀ, ਯੂਨਾਨੀ ਅਤੇ ਰੋਮਨ ਇਤਿਹਾਸ ਨੂੰ ਦੁਹਰਾਉਣ ਵਾਲੀਆਂ ਫਿਲਮਾਂ ਵਿਚ ਮਹਾਨ ਸੈਨਾਵਾਂ ਦੀ ਸਾਨੋ-ਸ਼ੌਕਤ ਨੂੰ ਵੇਖ ਕੇ, ਵੱਖ ਵੱਖ ਬੋਲੀਆਂ ਦੇ ਬੀਰ-ਰਸੀ ਕਾਵਿ ਵਿਚ ਫ਼ੌਜਾਂ ਦੀ ਚੜ੍ਹਤ ਦੇ ਬਿਆਨ ਵਿਚ ਕਵੀਆਂ ਦੇ ਅਲੰਕਾਰ-ਕੋਸ਼ ਨੂੰ ਖ਼ਾਲੀ ਹੁੰਦਾ ਜਾਣ ਕੇ, ਦੋਸ਼ਾਂ ਦੇ ਆਜ਼ਾਦੀ ਦਿਵਸਾਂ ਉੱਤੇ ਫੌਜੀ ਸਲਾਮੀਆਂ ਅਤੇ ਟੈਕਾਂ, ਤੋਪਾਂ, ਮਿਜ਼ਾਇਲਾ, ਬੰਬਾਂ ਅਤੇ ਹੋਰ ਹਰ ਪ੍ਰਕਾਰ ਦੇ ਮਾਰੂ ਹਥਿਆਰਾਂ ਦੀ ਨੁਮਾਇਸ਼ ਵੇਖ ਕੇ, ਤੀਜੀ ਦੁਨੀਆਂ ਦੇ ਗਰੀਬ ਦੇਸ਼ਾਂ ਦੀਆਂ ਸਰਕਾਰਾਂ ਨੂੰ ਗਰੀਬੀ, ਬੀਮਾਰੀ, ਭੁੱਖ, ਬੇ-ਰੋਜ਼ਗਾਰੀ, ਅਨਪੜ੍ਹਤਾ ਅਤੇ ਭ੍ਰਿਸ਼ਟਾਚਾਰ ਦੇ ਰੂਬਰੂ ਨਵੇਂ ਤੋਂ ਨਵੇਂ ਮਾਰੂ ਹਥਿਆਰਾਂ ਦੀ ਮੂੰਹ-ਮੰਗੀ ਕੀਮਤ ਦੇਣ ਲਈ ਤਿਆਰ ਵੇਖ ਕੇ, ਸਾਰੀ ਦੁਨੀਆਂ ਦੇ ਮਨੁੱਖਾਂ ਦੀ ਅੱਧੀਓ ਬਹੁਤੀ ਕਮਾਈ ਨੂੰ ਜੰਗ ਦੀ ਤਿਆਰੀ ਲਈ ਖਰਚ ਕਰਨ ਦੇ ਮਨਸੂਬਿਆਂ ਦਾ ਖਿਆਲ ਕਰ ਕੇ ਅਤੇ ਸੰਸਾਰ ਦੇ ਸਾਰੇ ਦਾਰਸ਼ਨਿਕਾਂ ਦੁਆਰਾ ਜੰਗ ਨੂੰ ਅਨਿਵਾਰੀ (ਅਟੱਲ) ਦੱਸਿਆ ਜਾਣ ਕਰਕੇ ਸਾਧਾਰਣ ਮਨੁੱਖੀ ਮਨ ਇਹ ਮੰਨਣ ਲਈ ਤਿਆਰ ਹੋ ਜਾਵੇਗਾ ਕਿ ਜੰਗ ਕਿਸੇ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਨਹੀਂ, ਸਗੋਂ ਆਪਣੇ ਆਪ ਵਿਚ ਇਕ ਮਨੋਰਥ ਹੈ। ਪਰ ਧਰਤੀ ਅਤੇ ਧਰਤੀ ਮਾਂ ਦੇ ਸਰਵੋਤਮ ਕਿਸਮੇਂ, ਮਨੁੱਖ ਦੀ ਖ਼ੁਸ਼ਕਿਸਮਤੀ ਹੈ ਕਿ ਹੀਗਲ ਅਤੇ ਨੀਸ਼ ਵਰਗੇ ਸਿਆਣਿਆਂ ਦੀ ਸਲਾਹ ਦੇ ਬਾਵਜੂਦ, ਜੰਗ ਨੂੰ ਆਪਣੇ ਆਪ ਵਿਚ ਇਕ ਮਨੋਰਥ ਮੰਨਣ ਦੀ ਮੂਰਖਤਾ, ਸਾਧਾਰਣ ਮਨੁੱਖ ਨੇ ਅਜੇ ਤਕ ਨਹੀਂ ਕੀਤੀ।
ਮੈਨੂੰ ਵਿਲੀਅਮ ਜੇਮਜ਼ ਅਤੇ ਅਲੈਗਜ਼ੈਂਡਰ ਹੈਮਿਲਟਨ ਦਾ ਇਹ ਖ਼ਿਆਲ ਵੀ ਬਹੁਤਾ ਠੀਕ ਨਹੀਂ ਲੱਗਦਾ ਕਿ ਮਨੁੱਖ ਸੁਭਾਵਕ ਤੌਰ ਉੱਤੇ ਝਗੜਾਲੂ ਅਤੇ ਜੰਗਬਾਜ਼ ਹੈ, ਇਸ ਲਈ ਸੰਸਾਰ ਵਿਚ ਜੰਗਾਂ ਹੁੰਦੀਆਂ ਹਨ। ਇਹ ਮੰਨਣਾ ਔਖਾ ਹੈ ਕਿ ਨੈਪੋਲੀਅਨ, ਨੈਲਸਨ, ਵੈਲਿੰਗਟਨ, ਹਿਟਲਰ ਅਤੇ ਚਰਚਿਲ ਆਦਿਕ ਲੋਕ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨਾਲ ਲੜਦੇ ਝਗੜਦੇ ਰਹਿਣ ਵਾਲੇ ਭਗੜਾਲੂ ਵਿਅਕਤੀ ਸਨ। ਜੋ ਐਂਟੀਲਾ, ਚੰਗੇਜ਼, ਤੈਮੂਰ ਅਤੇ ਹਿਟਲਰ ਆਦਿਕ ਕੁਝ ਕੁ ਵਿਅਕਤੀ ਜੰਗਬਾਜ਼ ਅਤੇ ਜ਼ਾਲਮ ਵੀ ਸਨ ਤਾਂ ਵੀ ਇਹ ਆਖਿਆ ਜਾਣਾ ਠੀਕ ਨਹੀਂ ਕਿ ਉਨ੍ਹਾਂ ਦੇ ਹੁਕਮ ਵਿਚ ਲੜਨ ਵਾਲੇ ਹਜ਼ਾਰਾਂ/
ਲੱਖਾਂ ਲੋਕ ਆਪਣੀ ਕਿਸੇ ਝਗੜਾਲੂ ਰੁਚੀ ਦੀ ਪ੍ਰੇਰਣਾ ਨਾਲ ਉਨ੍ਹਾਂ ਦੀਆਂ ਸੈਨਾਂ ਵਿਚ ਭਰਤੀ ਹੋਏ ਸਨ, ਤਾਂ ਜੂ ਆਪਣੀ ਝਗੜੇ ਜਾਂ ਜੰਗ ਦੀ ਰੀਝ ਪੂਰੀ ਕਰ ਸਕਣ। ਸਾਧਾਰਣ ਮਨੁੱਖਾਂ ਦੇ ਸਾਧਾਰਣ ਜੀਵਨ ਵਿਚ ਇਕ ਦੂਜੇ ਨਾਲ ਹੋਣ ਵਾਲੇ ਨਿੱਕੇ ਨਿੱਕੇ ਝਗੜਿਆਂ, ਗੁੱਸਿਆ ਅਤੇ ਗਿਲਿਆਂ ਨੂੰ ਜੰਗ ਵਰਗੇ ਜੁਰਮ ਦਾ ਆਧਾਰ ਸਿੱਧ ਕਰਨਾ, ਮੇਰੇ ਖਿਆਲ ਵਿਚ ਉਨ੍ਹਾਂ ਅਸਲੀ ਮੁਜਰਿਮਾਂ ਨੂੰ ਲੁਕਾਉਣ ਦਾ ਯਤਨ ਕਰਨਾ ਹੈ, ਜਿਹੜੇ ਇਸ ਜੁਰਮ ਦੀ ਮਿਹਰ ਨਾਲ ਮੱਲਦੇ ਰਹੇ ਹਨ।
ਸਾਧਾਰਣ ਮਨੁੱਖ ਗੁਸੈਲ ਵੀ ਹੈ ਅਤੇ ਹਿੰਸਕ ਵੀ, ਪਰ ਕ੍ਰੋਧ ਅਤੇ ਹਿੰਸਾ ਉਸ ਦੇ ਅਸਲੇ ਦੇ ਪ੍ਰਧਾਨ ਅੰਗ ਨਹੀਂ ਹਨ। ਕ੍ਰੋਧ ਅਤੇ ਹਿੰਸਾ ਦੀਆਂ ਪਰਵਿਰਤੀਆਂ ਦੀ ਭਰਪੂਰ ਅਭਿਵਿਅੰਜਨਾ ਹਿੰਸਕ ਪਸ਼ੂਆਂ ਦੇ ਰੂਪ ਵਿਚ ਮਨੁੱਖ ਦੀ ਉਤਪਤੀ ਤੋਂ ਪਹਿਲਾਂ ਕਈ ਲੱਖ ਸਾਲਾਂ ਦੇ ਲੰਮੇ ਸਮੇਂ ਲਈ ਹੋ ਚੁੱਕੀ ਸੀ। ਜੇ ਵਿਕਾਸ ਇਸੇ ਪ੍ਰਕਾਰ ਦੀ ਅਭਿਵਿਅੰਜਨਾ ਦੇ ਮਨੋਰਥ ਨਾਲ ਹੋ ਰਿਹਾ ਹੁੰਦਾ ਤਾਂ ਮਨੁੱਖ-ਰੂਪ ਦੀ ਲੋੜ ਹੀ ਨਹੀਂ ਸੀ। ਨਾ ਤਾਂ ਮਨੁੱਖੀ ਮਨ ਵਿਚਲੇ ਕੋਮਲ ਭਾਵ ਕਿਸੇ ਹਿੱਸਕ, ਗੁਸੈਲ, ਈਰਖਾਲੂ, ਘਿਰਣਾਲੂ ਅਤੇ ਜੰਗਜੂ ਪਸ਼ੂ ਦੀ ਪਾਸ਼ਵਿਕਤਾ ਦੇ ਪਰਚਾਵੇ ਲਈ ਖਿਲਾਉਣੇ ਹੀ ਮੰਨੇ ਜਾ ਸਕਦੇ ਹਨ ਅਤੇ ਨਾ ਹੀ ਮਨੁੱਖ ਦੀ ਬੌਧਿਕਤਾ ਉਸ ਵਿਚਲੇ ਪਸੂਪੁਣੇ ਦੀ ਵਕਾਲਤ ਲਈ ਉਪਜੀ ਆਖੀ ਜਾਣੀ ਚਾਹੀਦੀ ਹੈ। ਜੇ ਵਿਕਾਸ ਕਿਸੇ ਚੇਤਨਾ ਦੀ ਮਨੋਰਥ-ਪੂਰਣ ਬੌਧਿਕ ਵਿਉਂਤ ਦੀ ਥਾਂ ਕੇਵਲ ਇਕ ਮੌਕਾ-ਮੇਲ ਹੀ ਹੈ, ਜਾਂ ਇਕ ਆਕਸਮਿਕ ਅਤੇ ਸੰਜੋਗੀ ਜਿਹੀ ਘਟਨਾ ਹੈ, ਤਾਂ ਵੀ ਇਹ ਸੱਚ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ ਕਿ ਇਸ ਇਤਫ਼ਾਕੀਆ ਜਿਹੇ ਸੰਜੋਗ ਦੀ ਹਰ ਬਾਰੀਕੀ ਦੀ ਬੌਧਿਕ ਵਿਆਖਿਆ ਦੇ ਕਿਸੇ ਵੀ ਮਨੁੱਖੀ ਯਰਨ ਨੂੰ, ਕਿਸੇ ਪ੍ਰਕਾਰ ਦੀ ਨਿਰਾਸ਼ਾ ਕਦੇ ਨਹੀਂ ਹੋਈ। ਵਿਜ਼ਿਕਸ, ਕੈਮਿਸਟਰੀ, ਗਣਿਤ, ਪਰਕਿਰਤੀ- ਵਿਗਿਆਨ ਅਤੇ ਜੀਵ-ਵਿਗਿਆਨ ਦੇ ਨੇਮਾਂ ਦੀ ਜਿੰਨੀ ਭਰਪੂਰ ਪਾਲਣਾ ਕੁਦਰਤ ਵਿਚ ਮੌਜੂਦ ਹੈ, ਉਸ ਤੋਂ ਵਧੇਰੇ ਭਰੋਸੇਯੋਗ ਅਤੇ ਪਰਿਪੂਰਣ ਪਾਲਣਾ ਮਨੁੱਖ ਦੀ ਬਣਾਈ ਮਸ਼ੀਨ ਵੀ, ਕਿਸੇ ਕਿਸੇ ਵੇਲੇ ਨਹੀਂ ਕਰ ਸਕਦੀ। ਵਿਜ਼ਿਕਸ ਦੇ ਨੇਮਾਂ ਦੀ ਅਟੱਲਤਾ ਦੇ ਕਾਰਣ ਹੀ ਤਾਂ ਇਸਾਕ ਨਿਊਟਨ ਨੇ ਵਿਸ਼ਵ ਦੀ ਮਸ਼ੀਨੀ ਕਲਪਨਾ ਕੀਤੀ ਸੀ। ਇਸ ਇਤਫ਼ਾਕੀਆ ਅਤੇ ਸੰਬੰਧਕੀ ਵਿਕਾਸ ਨੇ ਨਿਮਾਣੇ ਅਤੇ ਲਾਚਾਰ ਬਾਕਾਹਾਰੀ ਪਸ਼ੂਆਂ ਨੂੰ ਹਿੰਸਕ ਸ਼ਿਕਾਰੀ ਪਸ਼ੂਆਂ ਤੋਂ ਬਚਣ ਲਈ 'ਡਰ ਕੇ ਦੌੜ ਜਾਣ ਤੋਂ ਵੱਖਰੀ ਕੋਈ ਵਿਧੀ ਨਹੀਂ ਸੀ ਸਿਖਾਈ। ਮਨੁੱਖ ਵਿਚ ਸਰੀਰਕ ਬਲ ਨੂੰ ਘੱਟ ਕਰ ਕੇ, ਬੁੱਧੀ ਬਲ ਅਤੇ ਸਰੀਰਕ ਬਣਤਰ ਵਿਚ ਵਾਧਾ ਅਤੇ ਵਿਸ਼ੇਸ਼ਤਾ ਉਤਪੰਨ ਕਰ ਕੇ, ਕੁਦਰਤ ਨੇ ਇਸ ਧਰਤੀ ਉੱਤੇ ਮਾਨਵ ਦੀ ਸਰਦਾਰੀ ਸਥਾਪਤ ਕਰਨ ਦਾ ਕ੍ਰਿਸਮਾ ਕੀਤਾ ਆਖਿਆ ਜਾਂਦਾ ਹੈ। ਜਿਸ ਬੌਧਿਕਤਾ ਨੇ ਹਿੰਸਾ ਅਤੇ ਹੱਤਿਆ ਨੂੰ ਹਰਾ ਕੇ ਮਾਨਵ ਨੂੰ ਧਰਤੀ ਦਾ ਵਾਰਸ ਬਣਾਇਆ ਹੈ, ਉਸੇ ਬੌਧਿਕਤਾ ਨੂੰ ਮਾਨਵ ਦੀਆਂ ਹਿੰਸਕ ਰੁਚੀਆਂ ਦੀ ਸੇਵਕ ਮੰਨਣਾ ਮੇਰੇ ਲਈ ਮੁਸ਼ਕਿਲ ਹੈ।
ਮਹਾਤਮਾ ਟਾਲਸਟਾਏ ਜੀ ਨੇ ਆਪਣੀਆਂ ਲਿਖਤਾਂ ਵਿਚ ਲਿਖਿਆ ਹੈ ਕਿ "ਮਨੁੱਖੀ ਮਨ ਵਿਚ ਹਿੰਸਕ ਰੁਚੀਆਂ ਸਦਾ ਹੀ ਹਾਜ਼ਰ ਹੁੰਦੀਆਂ ਹਨ। ਯੋਗ ਵਾਤਾਵਰਣ ਅਤੇ ਮੌਕਾ ਮਿਲ ਜਾਣ ਉੱਤੇ ਇਹ ਰੁਚੀਆਂ ਪ੍ਰਗਟ ਹੋ ਉੱਠਦੀਆਂ ਹਨ। ਮਨੁੱਖ ਕੋਲ ਲੋੜੋਂ ਬਹੁਤਾ ਧਨ
ਟਾਲਸਟਾਏ ਜੀ ਦੀ ਸੁਹਿਰਦਤਾ ਅਤੇ ਸਿਆਣਪ ਦਾ ਯੋਗ ਸਤਿਕਾਰ ਕਰਦਿਆਂ ਹੋਇਆਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਇਹ ਵਿਚਾਰ ਉਨ੍ਹਾਂ ਦੇ ਮਨ ਉੱਤੇ, ਈਸਾਈ ਮਤ ਦੇ 'ਪ੍ਰਥਮ-ਪਾਪ-ਸਿਧਾਂਤ' ਦੀ ਪੀਡੀ ਪਕੜ ਦੇ ਲਖਾਇਕ ਹਨ। ਇਸ ਸਿਧਾਂਤ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਆਦਮ ਨੇ ਸ੍ਵਰਗ ਵਿਚ ਰੱਬ ਦੇ ਹੁਕਮ ਦੀ ਉਲੰਘਣਾ ਕਰ ਕੇ ਗਿਆਨ ਵਲ ਖਾਣ ਦੀ ਖੁਨਾਮੀ ਕੀਤੀ ਸੀ। ਇਸ ਪਾਪ ਦੀ ਸਜ਼ਾ ਵਜੋਂ ਉਸਨੂੰ ਸੁਰਗ ਵਿਚੋਂ ਕੱਢ ਕੇ ਧਰਤੀ ਉੱਤੇ ਸੁੱਟ ਦਿੱਤਾ ਗਿਆ। ਆਦਮ ਦੀ ਔਲਾਦ (ਸਾਰੀ ਮਨੁੱਖ ਜਾਤੀ) ਆਪਣੇ ਵਡੇਰੇ (ਆਦਮ) ਦੀ ਪਾਪ ਪਰਵਿਰਤੀ ਨਾਲ ਭਰਪੂਰ ਹੈ। ਪਾਪ ਮਨੁੱਖ ਦੇ ਅਸਲੇ ਵਿਚ ਹੈ।
ਮੈਂ ਕਿਸੇ ਵੀ ਧਰਮ ਗ੍ਰੰਥ ਨੂੰ ਇਵਜਲਿਕਾ ਕੱਟੜਤਾ ਨਾਲ ਪੜ੍ਹਨ ਅਤੇ ਮੰਨਣ ਨੂੰ ਮਨੁੱਖ ਦੇ ਮਾਨਸਿਕ ਵਿਕਾਸ ਲਈ ਹਾਨੀਕਾਰਕ ਮੰਨਦਾ ਹਾਂ। ਈਸਾਈ ਮੱਤ ਦਾ ਪ੍ਰਥਮ-ਪਾਪ-ਸਿਧਾਂਤ ਨਾ ਤਾਂ ਸੁੰਦਰ ਹੈ, ਨਾ ਹੀ ਸਿਹਤਮੰਦ। ਪੂਰੀ ਮਨੁੱਖ ਜਾਤੀ ਨੂੰ ਅਸੋਚੇ, ਅਕਹੇ ਅਤੇ ਅਕੀਤੇ ਪਾਪ ਦੀ ਸਜ਼ਾ ਅਗਾਉਂ ਹੀ ਸੁਣਾ ਦੇਣੀ ਵਿਗਿਆਨਕ ਅਤੇ ਨਿਆਏ- ਪੂਰਵਕ ਵੀ ਨਹੀਂ। ਇਸ ਦੇ ਉਲਟ ਮੈਨੂੰ ਇਹ ਖ਼ਿਆਲ ਚੰਗਾ ਲੱਗਦਾ ਹੈ ਕਿ "ਪਰਮ ਪਿਤਾ ਦਾ ਰੱਬੀ ਰਾਜ ਸਾਡੇ ਵਿਚ ਸਦਾ ਹੀ ਸਥਿਤ ਹੈ। ਮਨੁੱਖ ਦਾ ਹੀ ਨਹੀਂ ਸਗੋਂ ਸਾਰੀ ਕਾਇਨਾਤ ਦਾ ਅਸਲਾ ਰੱਬੀ ਹੈ, ਰੂਹਾਨੀ ਹੈ, ਜੋਤ-ਸਰੂਪੀ ਹੈ।" ਇਸ ਵਿਸ਼ਵਾਸ ਵਿਚ ਵਿਕਾਸ ਦੀ ਸੰਭਾਵਨਾ ਅਤੇ ਪ੍ਰੇਰਣਾ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਇਹ ਸਾਰੀ ਕਾਇਨਾਤ ਅਤੇ ਵਿਸ਼ੇਸ਼ ਕਰਕੇ ਮਨੁੱਖੀ ਮਨ ਪਾਸਵਿਕਤਾ ਵੱਲੋਂ ਮਾਨਵਤਾ ਵੱਲ, ਕੁਰੂਪਤਾ ਵੱਲੋਂ ਸੁੰਦਰਤਾ ਵੱਲ, ਕਠੋਰਤਾ ਵੱਲੋਂ ਕੋਮਲਤਾ ਵੱਲ, ਜਾਂ ਸੰਖੇਪ ਵਿਚ, ਤਮੇ ਅਤੇ ਰਜੋ ਵੱਲੋਂ ਸਾਤਵਿਕਤਾ ਵੱਲ ਵਿਕਸ ਰਿਹਾ ਹੈ, ਉਹ ਨਾ ਤਾਂ ਸਾਧਾਰਣ ਸੱਭਿਆ ਮਨੁੱਖ ਨੂੰ ਭਗੜਾਲੂ ਅਤੇ ਜੰਗਜੂ ਹੀ ਮੰਨਦੇ ਹਨ ਅਤੇ ਨਾ ਹੀ ਸੱਭਿਅ ਸੰਸਾਰ ਦੀਆਂ ਜੰਗਾਂ ਨੂੰ ਸਾਧਾਰਣ ਮਨੁੱਖ ਦੀ ਝਗੜਾਲੂ ਰੁਚੀ ਦੀ ਉਪਜ ਹੀ ਦੱਸਦੇ ਹਨ।
ਮੈਂ ਵਿਕਾਸ ਦਾ ਵਿਸ਼ਵਾਸੀ ਹਾਂ। ਮੈਂ ਮੰਨਦਾ ਹਾਂ ਕਿ ਮਨੁੱਖੀ ਮਨ ਵਿਚ ਭੈ, ਕ੍ਰੋਧ, ਘਿਰਣਾ ਈਰਖਾ ਅਤੇ ਲੋਭ ਆਦਿਕ ਮੌਜੂਦ ਹਨ। ਪਰ ਮੇਰਾ ਖ਼ਿਆਲ ਹੈ ਕਿ ਸਾਧਾਰਣ ਮਨੁੱਖਾਂ ਵਿਚ ਇਨ੍ਹਾਂ ਭਾਵਾਂ ਦੀ ਸਾਧਾਰਣ ਮਾਤਰਾ ਜੰਗ ਵਰਗੇ ਵੱਡੇ ਉਪੰਦਰਾਂ ਨੂੰ ਜਨਮ ਨਹੀਂ ਦੇ ਸਕਦੀ। ਵੱਡੇ ਉਪਦਰਾਂ ਨੂੰ ਜਨਮ ਦੇਣ ਦੀ ਸਮਰੱਥਾ ਅਤੇ ਲੋੜ ਕੁਝ ਕੁ ਅਸਾਧਾਰਣ ਲੋਕਾਂ ਦੀ ਹੁੰਦੀ ਹੈ। ਇਹ ਸ਼ਕਤੀ ਦੇ ਪੁਜਾਰੀ, ਪ੍ਰਭੁਤਾ ਦੇ ਲੋਭੀ ਅਤੇ ਹਿੰਸਾ ਦੇ ਪ੍ਰੇਮੀ ਰਜੋਗੁਣੀ ਲੋਕ ਹੁੰਦੇ ਹਨ। ਆਪਣੇ ਰਿਤਾਂ ਦੀ ਪ੍ਰਾਪਤੀ ਅਤੇ ਰਾਖੀ ਲਈ ਇਹ ਲੋਕ ਅਨੇਕ ਪ੍ਰਕਾਰ
1. How much land does a man need? ਟਾਲਸਟਾਏ ਜੀ ਦੀ ਇਕ ਕਹਾਣੀ ਕੁਙ ਇਸੇ ਪ੍ਰਕਾਰ ਦੇ ਵਿਚਾਰਾਂ ਨੂੰ ਪ੍ਰਗਟ ਕਰਦੀ ਹੈ।
2. ਪ੍ਰੋਟੈਸਟੈਂਟ ਈਸਾਈ ਮੱਤ ਦੀ ਇਕ ਸੰਪਰਦਾ, ਜਿਸਦੇ ਵਿਸ਼ਵਾਸਾਂ ਅਨੁਸਾਰ:
(ੳ) ਬਾਈਬਲ ਇਕੋ ਇਕ ਇਲਹਾਮੀ ਗ੍ਰੰਥ ਹੈ;
(ਅ) ਇਸ ਦੇ ਸ਼ਬਦਾਰਥ ਪਰਮ ਸਤਿ ਹਨ ਅਤੇ
(ੲ) ਇਸ ਵਿਚਲੀ ਲਿਖਤ ਦੇ ਇਕ ਤੋਂ ਵੱਧ ਅਰਖ ਜਾਂ ਭਾਵ-ਅਰਥ ਕਰਨ ਦੀ ਕੋਸ਼ਿਸ਼ ਕੁਫਰ ਹੈ।
ਦੇ ਧਾਰਮਕ ਅਤੇ ਸਿਆਸੀ ਆਦਰਸ਼ਾਂ ਦੀ ਸਹਾਇਤਾ ਨਾਲ, ਸਾਧਾਰਣ ਲੋਕਾਂ ਦੇ ਮਨਾਂ ਵਿਚਲੇ ਸਾਧਾਰਣ ਕ੍ਰੋਧ ਅਤੇ ਘਿਰਣਾ ਆਦਿਕ ਨੂੰ ਉਸ਼ੋਜਿਤ ਕਰ ਕੇ ਡੋਲੇ ਜਨ-ਸਾਧਾਰਣ ਨੂੰ ਆਪਣੇ ਸੁਆਰਥ ਲਈ ਵਰਤਦੇ ਆਏ ਹਨ। ਆਦਰਸ਼ ਦੀ ਨਸੀਲੀ ਗੋਲੀ ਖਾ ਲੈਣ ਪਿੱਛੋਂ ਮਨੁੱਖ ਉਨ੍ਹਾਂ ਨਾਲ ਵੀ ਗੁੱਸੇ ਹੋ ਜਾਣ ਦੇ ਯੋਗ ਹੋ ਜਾਂਦਾ ਹੈ, ਜਿਨ੍ਹਾਂ ਨੂੰ ਉਸਨੇ ਕਦੇ ਵੇਖਿਆ ਤਕ ਨਹੀਂ ਹੁੰਦਾ; ਜਿਨ੍ਹਾਂ ਨਾਲ ਝਗੜਾ ਕਰਨ ਦੀ ਕੋਈ ਲੋਡ ਉਸਨੇ ਕਦੇ ਮਹਿਸੂਸੀ ਨਹੀਂ ਹੁੰਦੀ। ਸੰਸਾਰ ਦੀ ਕੋਈ ਵੀ ਜੰਗ ਅੱਜ ਤਕ ਜਨ-ਸਾਧਾਰਣ ਦੀ ਸਲਾਹ ਨਾਲ ਸ਼ੁਰੂ ਨਹੀਂ ਕੀਤੀ ਗਈ। ਜੰਗਾਂ ਉਨ੍ਹਾਂ ਹਾਕਮਾਂ ਅਤੇ ਹਕੂਮਰਾ ਦੁਆਰਾ ਲਾਈਆ ਜਾਂਦੀਆਂ ਹਨ, ਜਿਨ੍ਹਾਂ ਨੂੰ ਗੁੜ੍ਹਤੀ ਵਿਚ ਇਹ ਵਿਸ਼ਵਾਸ ਘੋਲ ਕੇ ਪਿਲਾਏ ਜਾਂਦੇ ਹਨ ਕਿ "ਇਕ ਹਾਕਮ ਲਈ ਜੰਗ ਨਾਲੋਂ ਜ਼ਰੂਰੀ ਵਿਸ਼ਾ ਕੋਈ ਨਹੀਂ । ਜੰਗ ਦਾ ਖ਼ਿਆਲ ਉਸ ਦੇ ਦਿਮਾਗ ਵਿਚੋਂ ਕਦੇ ਵੀ ਲਾਂਭੇ ਨਹੀਂ ਹੋਣਾ ਚਾਹੀਦਾ ਅਤੇ ਜੰਗ ਦੇ ਦਿਨਾਂ ਵਿਚ ਜੰਗ ਬਾਰੇ ਸੋਚਣ ਨਾਲੋਂ ਅਮਨ ਦੇ ਸਮੇਂ ਜੰਗ ਬਾਰੇ ਸੋਚਣਾ ਕਿਤੇ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜਦੋਂ ਅਲੈਗਜ਼ੈਂਡਰ ਹੈਮਿਲਟਨ ਇਹ ਲਿਖਦੇ ਹਨ ਕਿ "ਮਨੁੱਖ ਜਾਤੀ ਦਾ ਇਤਿਹਾਸ ਇਹ ਸਿੱਧ ਕਰਦਾ ਹੈ ਕਿ ਮਨੁੱਖੀ ਮਨ ਵਿਚ ਕੋਮਲ ਭਾਵਾਂ ਦੀ ਥਾਂ ਹਿੰਸਾ, ਹੱਤਿਆ, ਤਬਾਹੀ ਅਤੇ ਜੰਗ ਦੀ ਰੀਬ ਵਧੇਰੇ ਪ੍ਰਬਲ ਹੈ", ਉਦੋਂ ਉਹ ਸਾਧਾਰਣ ਜਨ-ਸਮੂਹ ਦੀ ਨਹੀਂ, ਸਗੋਂ ਜਨ-ਸਮੂਹ ਦੀ ਮਿਹਨਤ ਉੱਤੇ ਪਲਣ ਵਾਲੇ ਵਿਹਲੇ ਸੱਤਾਧਾਰੀ ਵਰਗ ਦੀ ਗੱਲ ਕਰਦੇ ਹਨ। ਜੇ ਹੈਮਿਲਟਨ ਜੀ ਵੀਅਤਨਾਮ ਦੀ ਜੰਗ ਦਾ ਇਤਿਹਾਸ ਪੜ੍ਹ ਸਕਣ ਦੇ ਸਮੇਂ ਵਿਚ ਪੈਦਾ ਹੁੰਦੇ ਤਾਂ ਉਹ ਵੇਖਦੇ ਕਿ ਉਹ ਜੰਗ ਅਮਰੀਕਨ ਲੋਕਾਂ ਦੀ ਜੰਗ-ਪਸੰਦੀ ਵਿਚੋਂ ਨਹੀਂ ਸੀ ਉਪਜੀ। ਅਮਰੀਕਨ ਲੋਕ ਏਨੇ ਜੰਗਜੂ ਅਤੇ ਜੰਗ-ਪਸੰਦ ਨਹੀਂ ਹਨ ਕਿ ਵੀਅਤਨਾਮ ਦੀ ਜੰਗ ਕਾਰਣ ਲੱਗੇ ਟੈਕਸਾਂ ਦੇ ਰੂਪ ਵਿਚ, ਆਪਣੇ ਬੱਚਿਆਂ ਦੀ ਹੱਤਿਆ ਦੀ ਮਜ਼ਦੂਰੀ, ਆਪਣੀ ਚੁਣੀ ਹੋਈ ਸਰਕਾਰ ਨੂੰ ਦੇਣ। ਮਨੁੱਖ ਗੁਸੈਲ ਹੈ, ਝਗੜਾਲੂ ਹੈ ਪਰ ਇਸ ਹੱਦ ਤਕ ਨਹੀਂ ਕਿ ਆਪਣੇ ਗਾਹੜੇ ਪਸੀਨੇ ਦੀ ਕਮਾਈ ਵਿਚੋਂ ਦਸਵੰਧ ਦੇ ਕੇ ਆਪਣੇ ਬੱਚਿਆਂ ਦੀ ਮੌਤ ਦਾ ਮਹਾਂ-ਉਤਸਵ ਰਚਾਵੇ। ਇਹ ਲੋੜ ਉਨ੍ਹਾਂ ਦੀ ਹੈ ਜਿਹੜੇ ਉਸਦੇ ਬੱਚਿਆਂ ਦੀ ਮੌਤ ਨੂੰ ਸ਼ਹੀਦੀ, ਕੁਰਬਾਨੀ ਅਤੇ ਅਮਰ ਪਦਵੀ ਦੇ ਨਾਵਾਂ ਨਾਲ ਨਿਵਾਜਦੇ ਹਨ; ਜਿਹੜੇ ਮਨੁੱਖ ਨੂੰ ਮਾਇਕ ਤੌਰ ਉੱਤੇ ਇਸ ਹੱਦ ਤਕ ਮਜਬੂਰ ਰੱਖਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਹੱਤਿਆ ਅਤੇ ਤਬਾਹੀ ਦੇ ਕਾਰੋਬਾਰ ਵਿਚ ਹਿੱਸਾ ਲੈਣ ਦੀ ਆਗਿਆ ਦੇਵੇ।
ਕ੍ਰੋਧ, ਨਿਰਦੈਤਾ ਅਤੇ ਵੈਰ ਦੇ ਨਾਲ ਨਾਲ ਮਨੁੱਖੀ ਮਨ ਵਿਚ ਕਾਮ ਅਤੇ ਮਮਤਾ ਵਰਗੀਆਂ ਪ੍ਰਬਲ ਪਰਵਿਰਤੀਆਂ ਵੀ ਮੌਜੂਦ ਹਨ। ਕਾਮ ਅਤੇ ਮਮਤਾ ਦੀ ਪਰਵਿਰਤੀ ਵਿਚੋਂ ਪਰਿਵਾਰ ਦੀ ਸੁੰਦਰਤਾ ਉਪਜੀ ਹੈ। ਇਸਦੇ ਨਾਲ ਨਾਲ ਕਾਮ ਵਿਚੋਂ ਵੇਸਿਆ-ਗਮਨ ਅਤੇ ਇਸਤ੍ਰੀ-ਅਨਾਦਰ ਦੀ ਕੁਰੂਪਤਾ ਨੇ ਵੀ ਜਨਮ ਲਿਆ ਹੈ। ਪਰ ਇਨ੍ਹਾਂ ਕੁਕਰਮਾਂ ਲਈ ਮਨੁੱਖ ਨੂੰ ਤਨਖਾਹ ਨਹੀਂ ਦੇਣੀ ਪੈਂਦੀ। ਉਹ ਬਿਨਾਂ ਕਿਸੇ ਤਨਖ਼ਾਹ ਦੇ, ਬਿਨਾਂ ਕਿਸੇ ਆਦਰਸ਼ ਦੀ ਪ੍ਰੇਰਣਾ ਦੇ, ਬਿਨਾਂ ਕਿਸੇ ਜੰਨਤ ਦੇ ਲਾਰੇ ਦੇ, ਬਦਨਾਮੀ ਅਤੇ ਦੰਡ ਦਾ ਖ਼ਤਰਾ ਮੁੱਲ ਲੈ ਕੇ ਵੀ ਇਹ ਕੁਕਰਮ ਕਰਦਾ ਹੈ ਕਿਉਂਚ ਉਹ ਕਾਮੀ ਹੈ; ਇਸ ਪਰਵਿਰਤੀ ਦਾ ਦਾਸ ਹੈ।
1. ਮਕਾਇਵਲੀ-'The Prince
ਜੰਗ ਲਈ ਤਾਂ ਉਸਨੂੰ ਕਈ ਲਾਰੇ ਲਾ ਕੇ ਅਤੇ ਤਨਖਾਹ ਦੇ ਕੇ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਸਾਧਾਰਣ ਮਨੁੱਖ ਨੂੰ ਜੰਗਜੂ ਕਹਿਣਾ ਅਤੇ ਉਸਦੇ ਸਾਧਾਰਣ ਗੁੱਸੇ ਨੂੰ ਜੰਗ ਦਾ ਬੀਜ ਮੰਨਣਾ ਇਕ ਵਧੀਕੀ ਹੈ: ਇਕ ਅਨਿਆ ਹੈ: ਜਾਂ ਫਿਰ ਨਿਰੋਲ ਅਨਜਾਣਪੁਣਾ ਹੈ।
ਜੰਗਲੀ ਮਨੁੱਖ ਦੀਆਂ ਲੜਾਈਆਂ ਦੇ ਕੇਂਦਰ ਵਿਚ ਭੁੱਖ ਜਾਂ ਭੋਜਨ ਦੀ ਸਮੱਸਿਆ ਬਿਰਾਜਮਾਨ ਸੀ। ਜਿਨ੍ਹਾਂ ਸਮਿਆਂ ਵਿਚ ਮਨੁੱਖ ਨੇ ਇਸਤ੍ਰੀ ਨੂੰ ਲੜਾਈ ਦਾ ਕਾਰਨ ਮੰਨਿਆ ਸੀ, ਉਨ੍ਹਾਂ ਸਮਿਆਂ ਵਿਚ ਮਨੁੱਖ ਅਜੇ ਪਸ਼ੂ-ਪੱਧਰ ਤੋਂ ਉੱਚਾ ਨਹੀਂ ਸੀ ਉੱਠਿਆ ਅਤੇ ਇਸਤ੍ਰੀ ਤੋਂ ਉਵੇਂ ਹੀ ਲੜਦਾ ਸੀ ਜਿਵੇਂ ਪਸ਼ੂ ਅੱਜ ਵੀ ਲੜਦੇ ਹਨ। ਸੱਭਿਅਤਾ ਦੇ ਵਿਕਾਸ ਨਾਲ ਜੰਗ ਦੇ ਕਾਰਣ ਅਤੇ ਮਨੋਰਥ ਵੀ ਵਿਕਸਦੇ ਗਏ ਹਨ। ਮੱਧਕਾਲ ਦੀਆਂ ਜੰਗਾਂ ਦਾ ਪ੍ਰਮੁੱਖ ਕਾਰਣ ਇਹ ਸੀ ਕਿ ਜੰਗ ਵਿਚ ਜਿੱਤਣ ਵਾਲੇ ਨੂੰ ਹਾਰ ਜਾਣ ਵਾਲੇ ਰਾਜੇ ਦੇ ਦੇਸ਼ ਦਾ ਕਾਨੂੰਨੀ ਮਾਲਕ ਮੰਨ ਲਿਆ ਜਾਂਦਾ ਸੀ। ਰਾਜ-ਅਧਿਕਾਰ ਭਾਵੇਂ ਵਿਰਾਸਤ ਵਿਚ ਮਿਲਿਆ ਹੋਇਆ ਹੋਵੇ ਭਾਵੇਂ ਜ਼ੋਰ ਨਾਲ ਜੰਗ ਜਿੱਤ ਕੇ ਪ੍ਰਾਪਤ ਕੀਤਾ ਗਿਆ ਹੋਵੇ, ਇਕੋ ਜਿਹਾ ਜਾਇਜ਼ ਅਧਿਕਾਰ ਮੰਨਿਆ ਜਾਂਦਾ ਹੋਣ ਕਰਕੇ ਮੱਧਕਾਲ ਦੀਆਂ ਜੰਗਾਂ ਮੁਲਕਗੀਰੀ ਦੀ ਹਵਸ ਅਤੇ ਹੁਕਮਰਾਨੀ ਦੀ ਹੈਂਕੜ ਵਾਸਤੇ ਲੜੀਆਂ ਜਾਂਦੀਆਂ ਸਨ।
ਮਿਸਰ ਦੇ ਪੁਰਾਤਨ ਇਤਿਹਾਸ ਵਿਚ ਜਿਨ੍ਹਾਂ ਜੰਗਾਂ ਦਾ ਜ਼ਿਕਰ ਹੈ, ਉਨ੍ਹਾਂ ਦਾ ਮਨੋਰਥ ਮੁਲਕਗੀਰੀ ਤੋਂ ਇਲਾਵਾ ਹੋਰ ਕੁਝ ਨਹੀਂ। ਕਈ ਵੇਰ ਦੇਸ਼ਾਂ ਨੂੰ ਜਿੱਤ ਕੇ ਆਪਣੇ ਰਾਜ ਵਿਚ ਸ਼ਾਮਲ ਨਹੀਂ ਸੀ ਕੀਤਾ ਜਾਂਦਾ, ਸਗੋਂ ਹਾਰੇ ਹੋਏ ਰਾਜੇ ਨੂੰ ਉਸਦਾ ਰਾਜ ਮੋੜ ਦਿੱਤਾ ਜਾਂਦਾ ਸੀ ਅਤੇ ਇਸ ਮਿਹਰਬਾਨੀ ਅਤੇ ਮਿੱਤਰਤਾ ਦੇ ਬਦਲੇ ਵਿਚ ਉਸ ਕੋਲੋਂ ਹਰ ਸਾਲ ਖ਼ਰਾਜ ਜਾਂ ਟੈਕਸ ਲਿਆ ਜਾਣਾ ਮਨਜ਼ੂਰ ਕਰ ਲਿਆ ਜਾਂਦਾ ਸੀ। ਇਉਂ ਕੁਝ ਜੰਗਾਂ ਕੇਵਲ ਈਨ ਮਨਾਉਣ ਲਈ ਹੀ ਹੁੰਦੀਆਂ ਸਨ। ਮਹਾਂਭਾਰਤ ਵਿਚ ਜਿਨ੍ਹਾਂ ਵਿਜੇ-ਯਾਤਰਾਵਾਂ ਦਾ ਵਰਣਨ ਹੈ ਉਹ ਇਸੇ ਪ੍ਰਕਾਰ ਦੀਆਂ ਜੰਗਾਂ ਸਨ, ਜਿਨ੍ਹਾਂ ਦਾ ਮਨੋਰਥ ਈਨ ਮਨਾਉਣਾ ਅਤੇ ਕਰ ਲੈਣਾ ਹੁੰਦਾ ਸੀ। ਅਸ਼ਵ-ਮੈਧ ਜਾਂ ਰਾਜਤੂਅ ਯੰਗ ਕਰ ਕੇ ਚੱਕ੍ਰਵਰਤੀ ਰਾਜਾ ਅਖਵਾਉਣ ਦਾ ਭਾਵ ਵੀ ਦੂਜਿਆਂ ਨੂੰ ਆਪਣੀ ਸਰਦਾਰੀ ਮੰਨਣ ਲਈ ਮਜਬੂਰ ਕਰਨਾ ਹੀ ਸੀ।
ਪੁਰਾਤਨ ਯੂਨਾਨੀ ਲਿਖਤਾਂ ਵਿਚ ਜੰਗ ਦੇ ਨਾਲ ਨਾਲ ਅਮਨ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਇਹ ਖ਼ਿਆਲ ਪ੍ਰਗਟ ਕੀਤਾ ਗਿਆ ਹੈ ਕਿ ਸੰਸਾਰ ਵਿਚ ਅਮਨ ਕਾਇਮ ਕਰਨ ਲਈ ਸਾਰੇ ਸੰਸਾਰ ਦੀ ਇਕ ਹਕੂਮਤ ਹੋਣੀ ਜ਼ਰੂਰੀ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਸਿਕੰਦਰ ਨੇ ਸਾਰੀ ਦੁਨੀਆਂ ਨੂੰ ਜਿੱਤਣ ਦਾ ਇਰਾਦਾ ਸੰਸਾਰ-ਅਮਨ ਦੇ ਮਨੋਰਥ ਨਾਲ ਬਣਾਇਆ ਸੀ ਜਾਂ ਚੱਕ੍ਰਵਰਤੀ ਸਮਰਾਟ ਬਣਨ ਦੀ ਅਤੇ ਖਰਾਜ ਲੈਣ ਦੀ ਇੱਛਾ ਨਾਲ, ਕਿਉਂਜੁ ਉਸਦੇ ਮਰਦਿਆਂ ਹੀ ਉਸਦੇ ਵਾਰਸਾਂ ਨੇ ਆਪੇ ਵਿਚ ਲੜ ਕੇ ਅਮਨ ਦਾ ਰੇਡਲਾ ਘਰ ਢਾਹ ਦਿੱਤਾ ਸੀ ਅਤੇ ਹਾਰੇ ਹੋਏ ਰਾਜਿਆਂ ਨੇ ਖ਼ੁਦਮੁਖ਼ਤਾਰੀ ਦਾ ਐਲਾਨ ਕਰ ਕੇ ਮਰਾਜ ਦੀ ਗੱਲ ਮੁਕਾ ਦਿੱਤੀ ਸੀ। ਰੋਮਨਾਂ ਨੇ ਯੌਰਪ ਅਤੇ ਮੱਧ-ਪੂਰਬ ਦੇ ਦੇਸ਼ਾਂ ਨੂੰ ਅਮਨ ਅਤੇ ਸੱਭਿਅਤਾ ਦੇ ਉੱਚੇ ਆਦਰਸ਼ਾਂ ਅਧੀਨ ਨਹੀਂ ਸੀ ਜਿੱਤਿਆ। ਉਹ ਸ਼ਕਤੀ-ਮਦ-ਮਤਵਾਲੇ ਸਨ। ਉਨ੍ਹਾਂ ਦੇ ਰਾਜ ਵਿਚ ਲੰਮੇ ਸਮੇਂ ਲਈ ਪੱਛਮੀ ਅਤੇ ਮੱਧ-ਪੂਰਬੀ ਦੁਨੀਆ ਨੇ ਅਮਨ
ਦਬਦਬੇ ਖਰਾਜ ਅਤੇ ਮੁਲਕਗੀਰੀ ਨੂੰ ਜੰਗ ਦੇ ਕੁਦਰਤੀ ਅਤੇ ਯੋਗ ਮਨੋਰਥ ਮੰਨਿਆ ਜਾਦਾ ਰਿਹਾ ਹੈ, ਪਰ ਇਨ੍ਹਾਂ ਦੇ ਨਾਲ ਨਾਲ ਅੱਤ ਘਿਣਾਉਣੇ ਮਨੋਰਥਾਂ ਲਈ ਵੀ ਜੰਗਾਂ ਲੜੀਆਂ ਜਾਂਦੀਆਂ ਰਹੀਆਂ ਹਨ ਅਤੇ ਲੜੀਆਂ ਜਾਂਦੀਆਂ ਹਨ। ਪੁਰਾਤਨ ਮਿਸਰ ਦੇ ਫੋਰੇ ਆਪਣੇ ਗੁਆਂਢੀ ਦੇਸ਼ਾਂ ਉੱਤੇ ਹੱਲੇ ਕਰ ਕੇ, ਉਨ੍ਹਾਂ ਨੂੰ ਜੰਗਾਂ ਵਿਚ ਹਰਾ ਕੇ, ਉਨ੍ਹਾਂ ਦੇ ਜੁਆਨ ਇਸਤ੍ਰੀ-ਪੁਰਬਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਵਿਚ ਲੈ ਆਉਂਦੇ ਸਨ। ਪੁਰਾਤਨ ਮਿਸਰ ਦੇ ਸ਼ਹਿਰਾਂ, ਮੰਦਰਾਂ ਅਤੇ ਪਿਰਾਮਿਡਾਂ ਦੀ ਉਸਾਰੀ ਦਾ ਕੰਮ ਇਨ੍ਹਾਂ ਗੁਲਾਮਾਂ ਦੀ ਹੱਡ-ਤੋੜਵੀਂ ਮੁਸ਼ੱਕਤ ਨਾਲ ਸਿਰੇ ਚਾੜ੍ਹਿਆ ਗਿਆ ਦੱਸਿਆ ਜਾਂਦਾ ਹੈ। ਯਹੂਦੀਆਂ ਦਾ ਮਿਸਰੀਆਂ ਦੁਆਰਾ ਦਾਸ ਬਣਾਇਆ ਜਾਣਾ ਅਤੇ ਕਈ ਸਾਲਾਂ ਦੇ ਦਾਸ-ਵਾਸ ਪਿੱਛੋਂ, ਹਜ਼ਰਤ ਮੂਸਾ ਦੀ ਅਗਵਾਈ ਵਿਚ ਉਨ੍ਹਾਂ ਦਾ ਮਿਸਰ ਤੋਂ ਆਪਣੇ ਦੇਸ਼ ਦੀ ਭਾਲ ਵਿਚ ਮੁੜ ਵਿਦਾ ਹੋਣਾ, ਯਹੂਦੀ ਇਤਿਹਾਸ ਦਾ ਇਕ ਪ੍ਰਭਾਵਸ਼ਾਲੀ ਤੱਥ ਹੈ। ਅਰਥਾਂ, ਈਰਾਨੀਆਂ, ਤਾਰਾਰਾਂ, ਮੁਗਲਾਂ ਅਤੇ ਅਫ਼ਗ਼ਾਨਾਂ ਆਦਿਕ ਦਾ ਹਿੰਦੁਸਤਾਨੀਆਂ ਨੂੰ ਦਾਸ ਬਣਾ ਕੇ ਲੈ ਜਾਣਾ ਅਤੇ ਮੱਧ-ਏਸ਼ੀਆ ਅਤੇ ਮੱਧ-ਪੂਰਬ ਦੇ ਸ਼ਹਿਰਾਂ ਵਿਚ ਵੇਚਣਾ ਅਠਾਰਵੀਂ ਸਦੀ ਤਕ ਜਾਰੀ ਰਿਹਾ ਮੰਨਿਆ ਜਾਂਦਾ ਹੈ।
ਉਂਞ ਤਾਂ ਹਰ ਹਮਲਾਵਰ ਲੁੱਟ ਦੇ ਮਾਲ ਦਾ ਮਾਣ ਕਰਦਾ ਹੈ ਪਰ ਮਹਿਮੂਦ ਗਜ਼ਨਵੀ ਨੇ ਕੇਵਲ ਲੁੱਟ-ਮਾਰ ਲਈ ਹੀ ਹਿੰਦੁਸਤਾਨ ਉੱਤੇ ਸਤਾਰਾਂ ਹਮਲੇ ਕੀਤੇ ਸਨ। ਉਸ ਦੀਆਂ ਇਨ੍ਹਾਂ ਸਤਾਰਾਂ ਜੰਗਾਂ ਦਾ ਮਨੋਰਥ ਕੇਵਲ ਡਾਕਾ ਸੀ। ਹਿੰਦੁਸਤਾਨ ਦੇ ਮੰਦਰ ਉਸਦੀ ਘਿਰਣਾ ਅਤੇ ਹਵਸ ਦਾ ਨਿਸ਼ਾਨਾ ਬਣਦੇ ਰਹੇ ਹਨ। ਸੋਮਨਾਥ ਦਾ ਨਾਂ ਵਿਸ਼ੇਸ਼ ਕਰਕੇ ਲਿਆ ਜਾਂਦਾ ਹੈ। ਸੈਨਾ ਦੀ ਸਹਾਇਤਾ ਨਾਲ ਜੰਗ ਵਿਚ ਜੇਤੂ ਹੋ ਕੇ ਪਰਾਇਆ ਧਨ ਲੁੱਟਣ ਵਾਲਿਆਂ ਨੂੰ ਚੋਰ, ਡਾਕੂ ਜਾਂ ਲੁਟੇਰੇ ਨਹੀਂ ਆਖਿਆ ਜਾਂਦਾ, ਇਸ ਲਈ ਈਰਾਨੀ ਲੋਕ ਤਖ਼ਤ-ਏ-ਰਾਊਸ ਦੀ ਅਤੇ ਅੰਗਰੇਜ ਕੋਹ-ਏ-ਨੂਰ ਹੀਰੇ ਦੀ ਮਾਲਕੀ ਦਾ ਮਾਣ ਕਰਨ ਵਿਚ ਕਿਸੇ ਪ੍ਰਕਾਰ ਦੀ ਨਮੋਸ਼ੀ ਮਹਿਸੂਸ ਨਹੀਂ ਕਰਦੇ। ਦੇਸ਼ਾਂ, ਕੰਮਾਂ ਜਾਂ ਹਕੂਮਤਾਂ ਦੀ ਨੈਰਿਕਤਾ ਵਿਅਕਤੀਆਂ ਦੀ ਨੈਤਿਕਤਾ ਨਾਲੋਂ ਨਿਵੇਕਲੀ ਪ੍ਰਕਾਰ ਦੀ ਹੋਣ ਕਰਕੇ ਹਰ ਕੌਮ ਲੁੱਟ ਦੇ ਮਾਲ ਦੀ ਨੁਮਾਇਸ਼ ਕਰ ਕੇ ਸ਼ਕਤੀਸ਼ਾਲੀ ਅਤੇ ਜੇਤੂ ਹੋਣ ਦਾ ਹੁਲਾਰਾ ਮਾਣਦੀ ਆਈ ਹੈ। ਮਨੁੱਖੀ ਮਨ ਵਿਚ ਸ਼ਕਤੀ ਅਤੇ ਜਿੱਤ ਲਈ ਏਨਾ ਸਤਿਕਾਰ ਪੈਦਾ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਨਾਲ ਸੰਬੰਧਤ ਕੁਝ ਕੁ ਨਮੋਸ਼ੀਆਂ ਅਤੇ ਬਦ-ਸੂਰਤੀਆਂ ਵੀ ਉਸ ਨੂੰ ਨਸ਼ਿਆ ਦੇਣ ਵਿਚ ਸਫਲ ਹਨ। ਇਸਲਾਮ ਬਾਰੇ ਇਹ ਆਖਿਆ ਜਾਂਦਾ ਹੈ ਕਿ ਇਹ ਮਜ਼ਹਬ ਤਲਵਾਰ ਦੇ ਜ਼ੋਰ ਨਾਲ ਫੈਲਿਆ ਹੈ। ਧਰਮ ਦੇ ਸੰਬੰਧ ਵਿਚ ਇਸ ਪ੍ਰਕਾਰ ਦੀ ਗੱਲ ਕਿਸੇ ਤਰ੍ਹਾਂ ਵੀ ਗੌਰਵ ਦੀ ਗੱਲ ਨਹੀਂ ਮੰਨੀ ਜਾਣੀ ਚਾਹੀਦੀ ਪਰ ਇਸਲਾਮ ਨੇ ਇਸ ਪ੍ਰਾਪਤੀ ਦਾ ਗੋਰਵ ਕਰਨ ਕਦੇ ਗੁਰੇਜ਼ ਨਹੀਂ ਕੀਤਾ।
ਸੱਭਿਅਤਾ ਦੇ ਆਰੰਭ ਵਿਚ ਮਨੁੱਖੀ ਸਮਾਜ ਆਪਣੇ ਧਰਮਾਂ ਦੇ ਸੱਚ-ਝੂਠ ਦਾ ਨਿਰਣਾ
ਆਪਣੇ ਵਿਸ਼ਵਾਸਾਂ ਅਤੇ ਸਿਧਾਂਤਾਂ ਨੂੰ ਦੂਜਿਆਂ ਉੱਤੇ ਠੋਸਣ ਲਈ ਜੰਗ ਦੀ ਜੁਗਤੀ ਵਰਤੀ ਜਾਣੀ ਅਜੇ ਬੰਦ ਨਹੀਂ ਹੋਈ। ਵੀਹਵੀਂ ਸਦੀ ਦਾ ਪਿਛਲਾ ਅੱਧ ਸਮਾਜਵਾਦ ਅਤੇ ਸਰਮਾਏਦਾਰੀ ਦੇ ਦੇ ਸਿਧਾਂਤਾਂ ਵਿਚ ਇਕ ਲੰਮੇ, ਭਿਆਨਕ, ਅਣ-ਮਨੁੱਖੀ ਅਤੇ ਅਸੱਭਿਅ ਅਪਰਾਧ ਦੀ ਲੰਮੀ ਅਤੇ ਸ਼ਰਮਨਾਕ ਕਸ਼ਣ-ਕਹਾਣੀ ਹੈ। ਕੋਰੀਆ, ਕੰਬੋਡੀਆ, ਕਿਊਬਾ, ਵੀਅਤਨਾਮ, ਲਗਭਗ ਸਾਰਾ ਅਫ਼ਰੀਕਾ ਅਤੇ ਪੂਰਬੀ ਯੌਰਪ ਇਨ੍ਹਾਂ ਦੇ ਖਿਆਲਾਂ ਦੀ ਖ਼ਤਰਨਾਕ ਖੇਡ ਦਾ ਅਖਾੜਾ ਬਣੇ ਹਨ। ਵਧੇਰੇ ਠੀਕ ਗੱਲ ਇਹ ਹੈ ਕਿ ਇਸ ਜੰਗ ਦੇ ਪ੍ਰਭਾਵ ਤੋਂ ਦੁਨੀਆਂ ਦਾ ਕੋਈ ਦੇਸ਼ ਬਚ ਨਹੀਂ ਸਕਿਆ। ਪੋਲੈਂਡ, ਯੂਰੀਡਾ, ਵੀਅਤਨਾਮ, ਕੋਰੀਆ, ਅਵਗਾਨਿਸਤਾਨ, ਹੰਗਰੀ ਅਤੇ ਰੁਮਾਨੀਆ ਆਦਿਕ ਕਈ ਦੇਸ਼ ਮੌਤ, ਸ਼ਰਬਾਦੀ ਅਤੇ ਬੇ-ਹੁਰਮਤੀ ਦੇ ਸਿੱਕਿਆਂ ਨਾਲ ਇਸ ਮਹਿੰਗੀ ਮੂਰਖਤਾ ਦਾ ਮੁੱਲ ਤਾਰ ਚੁੱਕੇ ਹਨ। ਚੈਕੋਸਲਾਵਾਕੀਆ, ਯੋਗੋਸਲਾਵੀਆ ਅਤੇ ਅਫ਼ਰੀਕਾ ਹੁਣ ਤਾਰ ਰਹੇ ਹਨ। ਅਮਰੀਕਾ ਨੇ ਇਸ ਮੂਰਖਤਾ ਦਾ ਮੁੱਲ ਕੇਵਲ ਵੀਅਰਨਾਮ ਵਿਚੋਂ ਹਾਰ ਕੇ ਨੱਸਣ ਦੀ ਨਮੋਸ਼ੀ ਨਾਲ ਹੀ ਨਹੀਂ ਤਾਰਿਆ, ਸਗੋਂ ਆਪਣੇ ਦੇਸ਼ ਦੀ ਆਬਾਦੀ ਦੇ ਚੌਖੇ ਭਾਗ ਨੂੰ ਨਰਕ-ਨੁਮਾ ਜੀਵਨ ਬਣਾ ਦੇਣ ਦੀ ਮਜਬੂਰੀ ਵੀ ਸਮਾਜਵਾਦ ਵਿਰੁੱਧ ਪ੍ਰਾਪਤ ਕੀਤੀ ਗਈ ਜਿੱਤ ਦਾ ਹੀ ਮੁੱਲ ਹੈ। ਰੂਸ ਦੇ ਇਸ ਮਨ-ਪਰਚਾਵੇ ਦਾ ਮੁੱਲ, ਧਨ ਦੇ ਰੂਪ ਵਿਚ, ਅਮਰੀਕਾ ਅਤੇ ਪੱਛਮੀ ਯੌਰਪ ਨੂੰ ਵੀ ਤਾਰਨਾ ਪੈ ਰਿਹਾ ਹੈ। ਗੱਲ ਇਥੇ ਹੀ ਮੁੱਕ ਜਾਵੇ ਤਾਂ ਚੰਗਾ ਹੈ। ਜੇ ਦੁਨੀਆਂ ਦੇ ਵਿਸ਼ਾਨ ਸਟੇਡੀਅਮ ਵਿਚ ਇਨ੍ਹਾਂ ਦੇ ਸਿਧਾਂਤਾਂ ਦਾ ਟੂਰਨਾਮੈਂਟ ਸ਼ੁਰੂ ਹੋ ਗਿਆ ਤਾਂ ਸਾਰੇ ਸਕੋਰ-ਬੋਰਡਾਂ ਉੱਤੇ ਲਹੂ ਦੀ ਲਾਲੀ ਫਿਰ ਜਾਣ ਦਾ ਡਰ ਹੈ। ਸਮਾਜਵਾਦ ਅਤੇ ਸਰਮਾਏਦਾਰੀ ਦੇ ਸਿਆਸੀ ਸਿਧਾਂਤਾਂ ਦੁਆਰਾ ਮਨੁੱਖਤਾ ਵਿਚ ਉਸਾਰੀਆਂ ਗਈਆਂ ਕੰਧਾਂ ਢਹਿੰਦੀਆ ਢਹਿੰਦੀਆਂ ਵੀ, ਘਟੋਤਕੱਚ ਦੇ ਡਿੱਗਣ ਵਾਂਗੂ, ਮਨੁੱਖਤਾ ਦੇ ਕਿੰਨੇ ਸਾਰੇ ਹਿੱਸੇ ਨੂੰ ਲਿਤਾੜ ਦੇਣਗੀਆਂ। ਸੁਖੀ ਸਾਂਦੀ ਤਾਂ ਇਕ ਬਰਲਿਨ ਵਾਲ ਦੀ ਡਿੱਗੀ ਹੈ। ਸਿਆਸੀ ਸਿਧਾਂਤਾਂ ਦੇ ਪ੍ਰਚਾਰ ਅਤੇ ਇਨ੍ਹਾਂ ਦੇ ਪ੍ਰਚਾਰ ਨੂੰ ਰੋਕਣ ਦੇ ਯਤਨ ਵਿਚੋਂ ਜਨਮ ਲੈਣ ਵਾਲੀਆਂ ਆਧੁਨਿਕ ਜੰਗਾਂ, ਕਿਸੇ ਵੀ ਪੱਖੋਂ, ਜਹਾਦਾਂ ਨਾਲੋਂ ਪਿੱਛੇ ਨਹੀਂ ਰਹੀਆਂ।
ਮੱਧਕਾਲ ਵਿਚ ਵਾਪਾਰ ਨੂੰ ਜੰਗ ਦਾ ਕਾਰਣ ਅਤੇ ਮਨੋਰਥ ਹੋਣ ਦਾ ਮੌਕਾ ਨਹੀਂ
ਪੱਛਮੀ ਯੋਰਪ ਦੇ ਦੇਸ਼ ਆਪਣੀ ਆਜ਼ਾਦ ਹੋ ਚੁੱਕੀਆਂ ਵਾਪਾਰਕ ਮੰਡੀਆਂ ਨੂੰ ਜੰਗ ਅਤੇ ਜੰਗੀ ਸਾਮਾਨ ਦੀ ਬਰਾਮਦ ਕਰਕੇ ਆਪਣੀ ਵਾਪਾਰਕ ਐਕਸਪੋਰਟ ਦੇ ਘਾਟੇ ਨੂੰ ਪੂਰਾ ਕਰਨ ਵਿਚ ਅਸਫਲ ਹੋਏ ਹਨ। ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਜੰਗ ਦਾ ਵਾਪਾਰ ਪੂਰੇ ਜੋਬਨ ਉੱਤੇ ਹੈ, ਪਰ ਜਿਸ ਰਫ਼ਤਾਰ ਨਾਲ ਹਥਿਆਰ ਬਣਾਏ ਜਾ ਸਕਦੇ ਹਨ, ਉਸੇ ਰਫ਼ਤਾਰ ਨਾਲ ਵਰਤੇ ਨਹੀਂ ਸਨ ਜਾ ਸਕਦੇ। ਜੋ ਵਰਤੇ ਜਾਂਦੇ ਸਨ ਤਾਂ ਪੱਛਮੀ ਦੇਸ਼ਾਂ ਦੇ ਮੁਕਾਬਲੇ ਵਿਚ ਰੂਸੀ ਧੜੇ ਦੇ ਦੇਸ਼ ਉਨ੍ਹਾਂ ਨਾਲੋਂ ਕਿਤੇ ਵੱਧ ਤੇਜੀ ਨਾਲ ਹਥਿਆਰ ਬਣਾ ਕੇ ਵੇਚਣ ਲਈ ਕਾਹਲੇ ਪਏ ਰਹਿੰਦੇ ਸਨ। ਇਸ ਲਈ ਜੰਗਾਂ ਤਾਂ ਹੋਈਆਂ ਹਨ, ਪਰ ਵਾਪਾਰਕ ਮਨੋਰਥ ਦੀ ਪ੍ਰਾਪਤੀ ਦਾ ਸਫਲ ਸਾਧਨ ਨਹੀਂ ਬਣ ਸਕੀਆਂ। ਹਰ ਚਹੁੰ-ਪੰਜਾਂ ਸਾਲਾਂ ਪਿੱਛੋਂ ਪੱਛਮ ਨੂੰ ਮੰਦਵਾੜਾ ਆ ਘੇਰਦਾ ਹੈ। ਇਥੋਂ ਤਕ ਕਿ ਕੁਵੈਤ ਅਤੇ ਇਰਾਕ ਵਿਚ ਹੋਣ ਵਾਲੀ ਵੱਡੀ ਤਬਾਹੀ ਵੀ ਪੱਛਮੀ ਮੰਦਵਾੜੇ ਦੀ ਸਮੱਸਿਆ ਦਾ ਸਮਾਧਾਨ ਨਹੀਂ ਬਣ ਸਕੀ।
ਤੀਜੀ ਦੁਨੀਆਂ ਦੇ ਪੱਛੜੇ ਲੋਕਾਂ ਨੂੰ ਲੜਾਈ ਦੇ ਸੰਦ ਵੇਚਣ ਦੀ ਥਾਂ ਜੀਵਨ ਦੀ ਖ਼ੁਸ਼ਹਾਲੀ, ਖੁਸ਼ੀ ਅਤੇ ਖੂਬਸੂਰਤੀ ਦੇਣ ਦਾ ਕਾਰੋਬਾਰ ਉੱਨਤ ਸਨਅਤੀ ਦੇਸ਼ਾਂ ਨੂੰ, ਆਉਣ ਵਾਲੇ ਸੌ ਸਾਲਾਂ ਲਈ, ਵਾਪਾਰਕ, ਸਨਅਤੀ ਅਤੇ ਅਕਲੀ ਰੁਝੇਵਾਂ ਦੇ ਸਕਦਾ ਹੈ। ਇਸ ਗੱਲ ਦੀ ਕੁਝ ਚਰਚਾ ਅੱਗੇ ਚੱਲ ਕੇ ਕਰਾਂਗਾ, ਇਥੇ ਜੰਗ ਦੇ ਇਕ ਘਿਟਾਉਣੇ ਉਦੇਸ਼ ਦੀ ਗੱਲ, ਇਸਦੇ ਆਧੁਨਿਕ ਰੂਪ ਦੇ ਸੰਬੰਧ ਵਿਚ ਕਰਨੀ ਚਾਹੁੰਦਾ ਹਾਂ।
ਪੁਰਾਣੇ ਸਮਿਆਂ ਵਿਚ ਰਾਜਿਆਂ ਨੂੰ ਚੱਕ੍ਰਵਰਤੀ ਅਖਵਾਉਣ ਦਾ ਸ਼ੌਕ ਹੁੰਦਾ ਸੀ। ਚੱਕਵਰਤੀ ਬਣਨ ਦੀ ਰੀਤ ਵਾਲਿਆਂ ਨੂੰ ਕਿਸੇ ਰਾਜੇ ਦਾ ਭੈ ਨਹੀਂ ਸੀ ਹੁੰਦਾ। ਇਸਦੇ ਉਲਟ ਉਹ ਦੂਜਿਆਂ ਨੂੰ ਭੈ-ਭੀਤ ਕਰ ਕੇ ਰੱਖਣਾ ਚਾਹੁੰਦੇ ਸਨ। ਇਸ ਆਧੁਨਿਕ ਯੁਗ ਵਿਚ ਅਮਰੀਕਾ ਅਤੇ ਰੂਸ ਦੋਹਾਂ ਦੇਸ਼ਾਂ ਨੂੰ ਚੱਕ੍ਰਵਰਤੀ ਹੋਣ ਦੇ ਬੱਲ ਨੇ ਚੋਖਾ ਨੁਕਸਾਨ ਪੁਚਾਇਆ ਹੈ। ਇਨ੍ਹਾਂ
ਤਖ਼ਤਾਂ ਅਤੇ ਤਾਜਾਂ ਦੇ ਯੁਗ ਵਿਚ ਜੰਗ ਅਤੇ ਜਿੱਤ ਦਾ ਬਹੁਤ ਮਹੱਤਵ ਸੀ। ਇਕ ਜੰਗ ਜਿੱਤ ਕੇ ਕੋਈ ਜੇਤੂ ਪੂਰੇ ਦੇਸ਼ ਦਾ ਮਾਲਕ ਬਣ ਜਾਂਦਾ ਸੀ ਅਤੇ ਉਸ ਨੂੰ ਹੱਕੀ ਮਾਲਕ ਮੰਨ ਲਿਆ ਜਾਂਦਾ ਸੀ। ਪਰਜਾਤੰਤਰ ਵਿਚ ਰਾਜ ਦਾ ਅਧਿਕਾਰ ਲੋਕ ਰਾਏ ਨਾਲ ਪ੍ਰਾਪਤ ਹੁੰਦਾ ਹੈ। ਜੇ ਕੋਈ ਪਰਜਾਤੰਤਰ ਦੇਸ਼ ਦੂਜੇ ਪਰਜਾਤੰਤਰ ਦੇਸ਼ ਦਾ ਕੁਝ ਭਾਗ ਹਥਿਆ ਲਵੇ ਤਾਂ ਜੰਗ ਤੋਂ ਪਿੱਛੇ ਸਿਆਸੀ ਸਮਝੌਤਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਜਿੱਤੇ ਹੋਏ ਇਲਾਕੇ ਵਾਪਸ ਮੋੜਨੇ ਪੈਂਦੇ ਹਨ। ਇਸ ਲਈ ਅਜੋਕੀਆਂ ਜੰਗਾਂ ਮੂਰਖਤਾ ਤੋਂ ਵੱਧ ਕੁਝ ਨਹੀਂ ਹਨ। ਇਸ ਮੂਰਖਤਾ ਦੇ ਸਾਰੇ ਕਾਰਣਾਂ ਨੂੰ ਕੇਵਲ ਦੋ ਵੰਡਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਵੰਡ ਦਾ ਨਾਂ ਹੈ ਸਿਆਸੀ ਨੀਚਤਾ ਅਤੇ ਦੂਜੀ ਦਾ ਨਾਂ ਹੈ ਵਿਗਿਆਨਕ ਵਹਿਬਰ । ਸਿਆਸੀ ਨੀਚਤਾ ਦੀ ਵਿਆਖਿਆ ਹੋ ਚੁੱਕੀ ਹੈ ਅਤੇ ਵਿਗਿਆਨਕ ਜਾਂ ਵਿਗਿਆਨੀਆਂ ਦੀ ਵਹਿਸ਼ਤ ਬਾਰੇ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਨਵੇਂ ਨਵੇਂ ਹਥਿਆਰਾਂ ਦਾ ਨਿਰਮਾਣ ਕਰਨ ਵਾਲੇ, ਮਨੁੱਖਤਾ ਦੇ ਮੁਜਰਿਮ ਵਿਗਿਆਨੀ ਜੇ ਹਥਿਆਰਾਂ ਦੇ ਅੰਬਾਰਾਂ ਨਾਲ ਦੇਸ਼ਾਂ ਦੇ ਅਸਲਾਖਾਨਿਆਂ ਨੂੰ ਭਰਪੂਰ ਨਾ ਕਰਦੇ ਤਾਂ ਸਿਆਸੀ ਮਦਾਰੀਆਂ ਨੂੰ ਤਬਾਹੀ ਦੇ ਤਮਾਸ਼ਿਆਂ ਦੇ ਦੋਰੇ ਹੁਣ ਨਾਲੋਂ ਘੱਟ ਪੈਣੇ ਸਨ।
ਯੁੱਧ-ਜੰਗ-3
ਵਿਕਾਸ ਅਤੇ ਪ੍ਰਭਾਵ
ਸਾਡੀ ਧਰਤੀ ਉੱਤੇ ਵਾਪਰਨ ਵਾਲਾ ਵਿਕਾਸ ਕਿੰਨਾ ਵਿਸਮਾਦੀ ਹੈ। ਜੇ ਅਸੀਂ ਅਰਬਦ ਨਰਬਦ ਦੀ ਗਿਣਤੀ ਦਾ ਕੁਝ ਅਨੁਮਾਨ ਲਾ ਸਕਦੇ ਹੋਈਏ ਤਾਂ ਉਸ ਧੁੰਧੂਕਾਰ ਦੀ ਵੀ ਕਲਪਨਾ ਕਰ ਸਕਾਂਗੇ ਜਿਸ ਵਿਚ ਲਪੇਟੀ ਹੋਈ ਮਾਂ ਧਰਤੀ, ਉਸ ਦਿਨ ਦੀ ਉਡੀਕ ਕਰ ਰਹੀ ਸੀ ਜਿਸ ਦਿਨ ਪਿਤਾ, ਪਾਣੀ ਨਾਲ ਮਿਲਾਪ ਦੇ ਫਲਸਰੂਪ ਉਸ ਦੀ ਕੁੱਖ ਵਿਚੋਂ ਘਾਹ ਦੀ ਪਹਿਲੀ ਕਰੂੰਬਲ ਉਗਮਣ ਵਾਲੀ ਸੀ। ਇਹ ਉਡੀਕ ਲੰਮੇਰੀ ਸੀ ਕਿ ਧਰਤੀ ਦਾ ਧੀਰਜ ਵਡੇਰਾ ਸੀ, ਇਸ ਗੱਲ ਦਾ ਨਿਰਣਾ ਕਵੀ-ਮਨ ਉੱਤੇ ਛੱਡ ਕੇ ਮੈਂ ਧਰਤੀ ਦੀ ਕੁੱਖੋਂ ਜਨਮੀ ਘਾਹ ਦੀ ਨਿੱਕੀ ਜਿਹੀ ਕਰੂੰਬਲ ਦੇ ਵਿਸਮਾਦੀ ਵਿਸਤਾਰ ਵੱਲ ਵੇਖਣਾ ਚਾਹੁੰਦਾ ਹਾਂ। ਕਿੱਨੇ ਜੰਗਲ ਹਨ ਅੱਜ ਸਾਡੀ ਧਰਤੀ ਦੇ ਤਲ ਉੱਤੇ: ਕਿੰਨੇ ਸੁੰਦਰ ਬਾਗ ਹਨ ਜਿਨ੍ਹਾਂ ਨੂੰ ਜੀਵਨ ਵਿਚਲੇ ਅਜੂਬੇ ਹੋਣ ਦਾ ਮਾਣ ਹੈ; ਕਿੰਨੀਆਂ ਪਾਰਕਾਂ ਹਨ ਜਿਨ੍ਹਾਂ ਵਿਚ ਟਹਿਕਦੇ ਮਹਿਕਦੇ ਫੁੱਲ ਹਸੂੰ ਹਸੂੰ ਕਰਦੇ ਬੱਚਿਆਂ ਨਾਲ ਇਉਂ ਘੁਲ-ਮਿਲ ਜਾਂਦੇ ਹਨ ਕਿ ਬੱਚਿਆਂ ਅਤੇ ਫੁੱਲਾਂ ਵਿਚਲਾ ਫਰਕ, ਕਿਸੇ ਕਿਸੇ ਅੱਖ ਲਈ, ਕਦੇ ਕਦੇ ਉੱਕਾ ਅਲੋਪ ਹੀ ਹੋ ਜਾਂਦਾ ਹੈ। ਕਣਕਾਂ, ਕਪਾਹਾਂ, ਕਮਾਦਾਂ, ਝੋਨਿਆ, ਬਾਸਮਤੀਆਂ, ਮੱਕੀਆਂ, ਜੁਆਰਾ ਅਤੇ ਨਾਨਾ-ਪ੍ਰਕਾਰ ਦੇ ਵਲਾਂ, ਫੁੱਲਾਂ ਅਤੇ ਸਬਜ਼ੀਆਂ ਦਾ ਸੁਆਦ ਅਤੇ ਸੌਂਦਰਯ ਮਾਣਦਾ ਹੋਇਆ ਮਨੁੱਖ ਇਹ ਸੋਚਣ ਦੀ ਲੋੜ ਹੀ ਮਹਿਸੂਸ ਨਹੀਂ ਕਰਦਾ ਕਿ ਧਰਤੀ ਉੱਤੇ ਉੱਗਣ ਵਾਲੀ ਪਹਿਲੀ ਕਰੂੰਬਲ ਨੇ ਸੂਰਜ ਦੀ ਪਹਿਲੀ ਕਿਰਣ ਨੂੰ ਕਿੰਨੀ ਤੀਬਰਤਾ ਨਾਲ ਤਾਂਘਿਆ ਹੋਵੇਗਾ। ਸਦੀਆਂ ਬੀਤ ਗਈਆਂ ਹਨ, ਮਨੁੱਖ ਨੂੰ ਧਰਤੀ ਵਿਚੋਂ ਕੋਇਲਾ ਕੱਢਦਿਆਂ। ਇਕ ਇਕ ਦੇਸ਼ ਵਿਚ ਇਕ ਇਕ ਦਿਨ ਵਿਚ ਲੱਖਾਂ ਮਣ ਕੋਇਲਾ ਕੱਢਿਆ ਜਾਣ ਉੱਤੇ ਵੀ ਧਰਤੀ ਦਾ ਭੰਡਾਰ ਅਖੁੱਟ ਪ੍ਰਤੀਤ ਹੁੰਦਾ ਹੈ। ਸਾਡੇ ਸਾਇੰਸਦਾਨ ਇਹ ਦੱਸਦੇ ਹਨ ਕਿ ਇਹ ਕੋਇਲਾ ਅਸਲ ਵਿਚ ਉਹ ਜੰਗਲ ਹਨ ਜਿਹੜੇ ਲੱਖਾਂ ਸਾਲ ਪਹਿਲਾਂ ਧਰਤੀ ਉੱਤੇ ਮੌਲੇ, ਮੋਏ ਅਤੇ ਧਰਤੀ ਹੇਠ ਦੱਬੇ ਜਾਣ ਕਰਕੇ ਕੋਇਲੇ ਦਾ ਰੂਪ ਧਾਰਣ ਕਰ ਗਏ। ਧਰਤੀ ਵਿਚਲਾ ਤੇਲ ਵੀ ਦੱਸਦੇ ਹਨ, ਰੁੱਖਾਂ ਦਾ ਰਸ ਹੈ ਜਿਹੜਾ ਅਜੋਕੀ ਸੱਭਿਅਤਾ ਦੀ ਜਿੰਦ ਜਾਨ ਮੰਨਿਆ ਜਾਂਦਾ ਹੈ ਅਤੇ ਜਿਸ ਤੋਂ ਏਨਾ ਨਿਕ-ਸੁਕ ਬਣਦਾ ਹੈ ਕਿ ਮਨੁੱਖੀ ਅਕਲ ਲਈ ਮੰਨਣਾ ਮੁਸ਼ਕਿਲ ਹੈ। ਕਿੰਨਾ ਵਿਸਮਾਦੀ ਵਿਸਥਾਰ ਹੋਇਆ ਹੈ ਇਕ ਨਿੱਕੀ ਜਿਹੀ ਕਰੂੰਬਲ ਦਾ, ਜਿਸ ਨਾਲ ਕਈ ਗਿਆਨ, ਵਿਗਿਆਨ, ਕਿੱਤੇ ਅਤੇ ਕਾਰੋਬਾਰ ਹੋਂਦ ਵਿਚ ਆਏ ਹਨ।
ਘਾਹ ਦੀ ਪਹਿਲੀ ਨਿੱਕੀ ਕਰੂੰਬਲ ਵਾਂਗ ਸੰਸਾਰ ਦੇ ਪਹਿਲੇ ਮਨੁੱਖ ਦਾ ਉਹ ਪਹਿਲਾ
ਆਦਿ ਮਨੁੱਖ ਆਪਣੇ ਨਿੱਕੇ ਨਿੱਕੇ ਗੁੱਸਿਆਂ ਦਾ ਪ੍ਰਗਟਾਵਾ, ਘੁਰੀਆਂ, ਬਿੜਕਾਂ, ਬੱਈਆਂ ਅਤੇ ਝਗੜਿਆ ਰਾਹੀਂ ਕਰਦਾ ਹੋਵੇਗਾ। ਉਹ ਦਿਨ ਮਨੁੱਖ ਦੇ ਸਮਾਜਕ ਵਿਕਾਸ ਦੇ ਇਤਿਹਾਸ ਵਿਚ ਇਕ ਉਚੇਚਾ ਦਿਨ ਆਖਿਆ ਜਾਣਾ ਚਾਹੀਦਾ ਹੈ ਜਿਸ ਦਿਨ, ਪਹਿਲੀ ਵੇਰ, ਕੁਝ ਆਦਮੀ ਇਕੱਠੇ ਹੋ ਕੇ ਅਤੇ ਡੰਡੇ-ਸੋਟੇ ਅਤੇ ਪੱਥਰ ਆਦਿਕ ਫੜ ਕੇ ਆਪਣੇ ਟਾਕਰੇ ਵਿਚ ਖਲੋਤੇ ਕੁਝ ਆਦਮੀਆਂ ਉੱਤੇ ਟੁੱਟ ਪਏ ਹੋਣਗੇ, ਕਿਉਂਜੁ ਉਹ ਡਰਦੇ ਸਨ ਕਿ ਜੇ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਸਾਹਮਣੇ ਖਲੋਤੇ ਆਦਮੀ ਆਪਣੇ ਹੱਥਾਂ ਵਿਚਲੇ ਝੰਡਿਆਂ ਅਤੇ ਪੱਥਰਾਂ ਨਾਲ ਉਨ੍ਹਾਂ ਉੱਤੇ ਟੁੱਟ ਪੈਣਗੇ। ਗੁੱਸੇ ਦਾ ਸੰਬੰਧ ਸਨੇਹੀਆਂ ਵਿਚਕਾਰ ਹੀ ਸੰਭਵ ਹੈ, ਪਰ ਸਨੇਹੀਆਂ ਦੇ ਗੁੱਸੇ, ਗਿਲਿਆਂ ਦਾ ਰੂਪ ਧਾਰ ਕੇ, ਕਦੀ ਕਦੀ ਜੀਵਨ ਦੀ ਸੁੰਦਰਤਾ ਵਿਚ ਵਾਧਾ ਵੀ ਕਰ ਜਾਂਦੇ ਹਨ। ਇਸੇ ਸੁੰਦਰਤਾ ਦੀ ਹਾਨੀ ਹੁੰਦੀ ਵੇਖ ਕੇ ਹੀ ਤਾਂ ਮਿਰਜ਼ਾ ਗਾਲਿਬ ਉਲ੍ਹਾਮੇ ਦੇ ਲਹਿਜੇ ਵਿਚ ਕਹਿੰਦੇ ਹਨ:
ਜਮ੍ਹਾਂ ਕਰਤੇ ਹੋ ਕਿਉਂ ਰਕੀਬੋਂ ਕੇ,
ਏਕ ਤਮਾਸ਼ਾ ਹੂਆ, ਗਿਲਾ ਨ ਹੂਆ।
ਸਨੇਹ ਅਤੇ ਗੁੱਸੇ ਦੇ ਮਿਸ਼ਰਣ ਵਿਚੋਂ ਉਪਜਣ ਵਾਲੇ ਕਿਸੇ ਸੰਬੰਧ ਦੀ ਹੀ ਘਾਟ ਹੈ, ਜਿਹੜੀ ਸੱਭਿਅ ਸਮਾਜਾਂ ਵਿਚ ਮਾਪਿਆਂ ਅਤੇ ਬੱਚਿਆਂ ਦੇ ਸੰਬੰਧ-ਸੌਂਦਰਯ ਦਾ ਅੰਤ ਕਰਦੀ ਜਾ ਰਹੀ ਹੈ।
ਕ੍ਰੋਧ ਤੋਂ ਭੈ ਦਾ ਪ੍ਰਤੀ-ਭਾਵ ਪੈਦਾ ਹੁੰਦਾ ਹੈ। ਕ੍ਰੋਧ ਕਰਨ ਵਾਲੇ ਦਾ ਮੁੱਢਲਾ ਮਨੋਰਥ ਆਪਣੇ ਵਿਪੱਖੀ ਨੂੰ ਡਰਾਉਣਾ ਹੀ ਹੁੰਦਾ ਹੈ। ਜਿਨ੍ਹਾਂ ਦੇ ਸਨੇਹ ਉੱਤੇ ਸਾਨੂੰ ਪੂਰਾ ਭਰੋਸਾ ਹੁੰਦਾ ਹੈ, ਉਨ੍ਹਾਂ ਦੇ ਕ੍ਰੋਧ ਦੇ ਕਾਰਣ ਸਾਡੇ ਵਿਚ ਉਪਜਣ ਵਾਲਾ 'ੳ' ਹੌਲੀ ਹੌਲੀ ਨਿਰਮਲ ਹੋ ਕੇ ਆਦਰ ਬਣ ਜਾਂਦਾ ਹੈ। ਇਸ 'ਆਦਰ' ਨੂੰ ਜੇ ਇਹ ਯਕੀਨ ਹੋ ਜਾਵੇ ਕਿ ਮੇਰੇ ਦੁਆਰਾ 'ਡੇ' ਨੂੰ ਆਪਣਾ ਆਧਾਰ ਮੰਨਣਾ ਚਰਮ ਹੈ; ਅਸਲ ਵਿਚ ਮੇਰਾ ਆਧਾਰ ਮੇਰੇ ਦੁਆਰਾ ਸਤਿਕਾਰੇ ਜਾ ਰਹੇ ਵਿਅਕਤੀ ਦੇ 'ਗੁਣ' ਹਨ ਤਾਂ ਇਹ ਆਦਰ, ਸ਼ਰਧਾ ਦਾ ਰੂਪ ਧਾਰਣ ਕਰ ਲੈਂਦਾ ਹੈ। ਸ਼ਰਧਾ ਦੀ ਭੂਮੀ ਵਿਚੋਂ ਭਗਤੀ ਦਾ ਪੌਦਾ ਪੈਦਾ ਹੁੰਦਾ ਹੈ। ਸਨੇਹ ਦਾ ਭਰੋਸਾ ਮਨੁੱਖ ਨੂੰ ਮਾਪਿਆਂ ਤੋਂ ਵੱਧ ਕਿਸੇ ਉੱਤੇ ਨਹੀਂ ਹੋ ਸਕਦਾ। ਇਸ ਲਈ ਮਾਪਿਆਂ ਅਤੇ ਬੱਚਿਆਂ ਦੇ ਸੰਬੰਧ ਵਿਚ ਸੁੰਦਰਤਾ ਹੋਣੀ 'ਭਗਤੀ' ਦੀ ਪਹਿਲੀ ਸ਼ਰਤ ਹੈ, ਅਤੇ ਪਰਿਵਾਰ ਭਗਤੀ ਦੀ ਪੜ੍ਹਾਈ ਦੀ ਪਹਿਲੀ ਪਾਠਸ਼ਾਲਾ ਹੈ।
ਬੱਝੇ-ਸੋਟੇ ਫੜੀ, ਇਕ ਦੂਜੇ ਦੇ ਟਾਕਰੇ ਵਿਚ ਖਲੋਤੇ ਆਦਮੀਆਂ ਨੂੰ, ਇਕ ਦੂਜੇ ਵਿਚ, ਆਪਣੇ ਪ੍ਰਤੀ ਕਿਸੇ ਸਨੇਹ ਦਾ ਕੋਈ ਭਰੋਸਾ ਨਹੀਂ ਹੁੰਦਾ। ਉਹ ਇਕ ਦੂਜੇ ਵਿਚ ਜਿਹੜਾ ਭੈ ਪੈਦਾ ਕਰਦੇ ਹਨ, ਉਹ ਨਿਰਮਲ ਭੈ ਨਹੀਂ ਹੁੰਦਾ, ਸਗੋਂ ਸੰਦੇਹ ਦੀ ਮੈਲ ਨਾਲ ਮੈਲਾ ਹੁੰਦਾ ਹੈ। ਇਕ ਧੜਾ ਦੂਜੇ ਉੱਤੇ ਟੁੱਟ ਪੈਣ ਦੀ ਪਹਿਲ ਕਰਨ ਨੂੰ ਇਸ ਲਈ ਕਾਹਲਾ ਹੁੰਦਾ ਹੈ
ਆਦਿ ਮਨੁੱਖ ਦੀ ਨੈਤਿਕਤਾ ਬਹੁਤੀ ਗੁੰਝਲਦਾਰ ਨਹੀਂ ਸੀ। ਗੁੱਸਾ ਬਹੁਤਾ ਭਿਆਨਕ ਅਤੇ ਲੰਮੁਮਰਾ (ਲੰਮੀ ਉਮਰ ਵਾਲਾ ਨਹੀਂ ਸੀ, ਪਰ ਉਸ ਦਾ ਸ਼ੱਕ ਸ਼ਕਤੀਸ਼ਾਲੀ ਅਤੇ ਚਿਰ-ਸਧਾਈ ਸੀ। ਸ਼ੱਕ ਅਤੇ ਤੋਖਲੇ ਨੂੰ ਸਾਰੇ ਪਸੂ-ਜੀਵਨ ਵਿਚ ਵਿਸ਼ੇਸ਼ ਥਾਂ ਪ੍ਰਾਪਤ ਹੈ। ਭੋਜਨ ਦੀ ਘਾਟ ਤੋਖਲੇ ਵਿਚ ਵਾਧਾ ਕਰਦੀ ਸੀ। ਜੰਗਲੀ ਮਨੁੱਖ ਦੀਆਂ ਪਹਿਲੀਆਂ ਲੜਾਈਆਂ, ਪਸ਼ੂ-ਪੱਧਰ ਉੱਤੇ ਭੇਜਨ ਲਈ ਕੀਤੇ ਗਏ ਝਗੜੇ ਹੀ ਹੋਣਗੇ। ਇਹ ਵੀ ਇਕ ਅਨੁਮਾਨ ਹੀ ਹੈ। ਆਧੁਨਿਕ ਯੁਗ ਵਿਚ ਵੀ ਜੰਗਲੀ ਕਬੀਲੇ ਮੌਜੂਦ ਹਨ। ਸੱਭਿਅ ਮਨੁੱਖ ਦੇ ਸਿਆਸੀ ਧਰਮ-ਗ੍ਰੰਥਾਂ (ਅਖ਼ਬਾਰਾ) ਵਿਚ ਜੰਗਲੀ ਲੋਕਾਂ ਦੀਆਂ ਲੜਾਈਆਂ ਦਾ ਕੋਈ ਜ਼ਿਕਰ ਕਦੇ ਨਹੀਂ ਕੀਤਾ ਗਿਆ ਹੁੰਦਾ। ਸੱਜਿਆ ਮਨੁੱਖ ਨੂੰ ਆਪਣੇ ਝਗੜਿਆਂ ਤੋਂ ਹੀ ਵਿਹਲ ਨਹੀਂ। ਹਰ ਰੋਜ਼ ਮਨੁੱਖ ਦੇ ਸਿਆਸੀ ਧਰਮ-ਗ੍ਰੰਥ ਬੰਬਾਂ, ਕਤਲਾਂ, ਲੁੱਟਾਂ, ਬੇ-ਪਤੀਆਂ ਅਤੇ
ਭਿਆਨਕ ਅਪਰਾਧਾਂ ਦੀ ਕਥਾ ਸੁਣਾਉਣ ਲਈ ਕਾਹਲੇ ਪਏ ਹੁੰਦੇ ਹਨ।
ਕਿਰਸਾਣੀ ਦੇ ਕਿੱਤੇ ਨਾਲ ਸੱਭਿਅਤਾ ਦਾ ਆਰੰਭ ਹੁੰਦਾ ਹੈ । ਸਥਾਈ ਵਾਸ ਕਿਰਸਾਣੀ ਦੀ ਮੁੱਢਲੀ ਲੋੜ ਹੈ। ਇਸ ਲਈ ਛੇਤੀ ਹੀ ਮਨੁੱਖ ਨੇ ਪਿੰਡਾਂ ਵਿਚ ਘਰ ਕੋਠੇ ਬਣਾ ਕੇ ਰਹਿਣ ਦੀ ਵਿਧੀ ਦਾ ਵਿਕਾਸ ਕਰ ਲਿਆ ਹੋਵੇਗਾ। ਵਾਧੂ ਉਪਜ ਨੇ ਵਾਪਾਰ ਨੂੰ, ਵਾਪਾਰ ਨੇ ਸ਼ਹਿਰਾਂ ਅਤੇ ਸੜਕਾਂ ਨੂੰ, ਸ਼ਹਿਰਾਂ ਅਤੇ ਸੜਕਾਂ ਦੀ ਉਸਾਰੀ ਦੇ ਕੰਮ ਨੇ ਵੱਖ ਵੱਖ ਕਿੱਤਿਆਂ ਨੂੰ ਅਤੇ ਕਿੱਤਿਆਂ ਦੀ ਬਹੁ-ਰੂਪਤਾ ਨੇ ਕੰਮ-ਵੰਡ ਨੂੰ ਜਨਮ ਦੇ ਕੇ ਸਮਾਜਾਂ ਵਿਚ ਸ੍ਰੇਣੀਆਂ ਪੈਦਾ ਕਰ ਦਿੱਤੀਆਂ ਹੋਣਗੀਆਂ। ਗੁੰਝਲਦਾਰ ਸਮਾਜਾਂ ਦਾ ਪ੍ਰਬੰਧ ਵੀ ਗੁੰਝਲਦਾਰ ਹੋ ਜਾਣ ਕਰਕੇ ਇਕ ਪ੍ਰਬੰਧਕ ਸ਼੍ਰੇਣੀ ਦਾ ਵਿਕਾਸ ਹੋਣਾ ਜ਼ਰੂਰੀ ਸੀ ਅਤੇ ਇਸ ਪ੍ਰਬੰਧਕ ਸ਼੍ਰੇਣੀ ਦਾ ਸ਼੍ਰੋਮਣੀ ਬਣ ਜਾਣਾ ਵੀ ਕੁਦਰਤੀ ਸੀ। ਇਉਂ ਰਾਜੇ ਅਤੇ ਰਾਜ-ਘਰਾਣੇ ਹੋਂਦ ਵਿਚ ਆ ਜਾਣ ਪਿੱਛੋਂ ਆਪਣੇ ਰਾਜ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਇਕ ਚਿੰਤਾ ਬਣ ਗਈ ਹੋਵੇਗੀ। ਹਰ ਰਾਜੇ ਨੂੰ, ਹਰ ਗੁਆਂਢੀ ਰਾਜੇ ਦੁਆਰਾ ਆਪਣੀਆਂ ਸਰਹੱਦਾਂ ਦੇ ਨਿਰਾਦਰ ਦੀ ਚਿੰਤਾ ਚੰਬੜੀ ਰਹਿੰਦੀ ਹੋਵੇਗੀ। ਇਸ ਚਿੰਤਾ ਵਿਚੋਂ ਉਪਜਿਆ ਹੋਇਆ ਚਿੰਤਨ ਮਨੁੱਖੀ ਸਮਾਜਾਂ ਨੂੰ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੰਦਾ ਆਇਆ ਹੈ।
ਤੋਖਲੇ ਨਾਲ ਚਿੰਤਾ, ਚਿੰਤਾ ਨਾਲ ਚਿੰਤਨ ਅਤੇ ਚਿੰਤਨ ਨਾਲ ਯੁੱਧ ਦਾ ਯਾਰਾਨਾ ਯੁਗੋ ਯੁਗ ਪਕੇਰਾ ਹੁੰਦਾ ਆਇਆ ਹੈ। ਮਨੁੱਖ ਦੀ ਧਾਰਮਕ, ਸਮਾਜਕ, , ਆਰਥਕ, ਸਿਆਸੀ, ਵਿਗਿਆਨਿਕ ਜਾਂ ਦਾਰਸ਼ਨਿਕ ਕੋਈ ਵੀ ਅਜਿਹੀ ਸੋਚ ਨਹੀਂ, ਜਿਸ ਨੂੰ ਜੰਗ ਦੀ ਸੇਵਾਦਾਰ
ਅੱਜ ਜਦੋਂ ਕਦੇ ਆਪਣੇ ਵਿਦਿਆਰਥੀ ਜੀਵਨ ਵੱਲ ਮੁੜ ਕੇ ਵੇਖਦਾ ਹਾਂ ਤਾਂ ਉਹ ਸਮਾਂ ਬਹੁਤ ਪਿੱਛੇ ਰਹਿ ਗਿਆ ਪ੍ਰਤੀਤ ਹੁੰਦਾ ਹੈ। ਪਿਛਲੇ ਪੰਜਾਹ ਕੁ ਸਾਲਾਂ ਵਿਚ ਜੀਵਨ ਦਾ ਏਨਾ ਕੁਝ ਬਦਲ ਗਿਆ ਹੈ ਕਿ ਉਸ ਸਮੇਂ ਦੀਆਂ ਗੱਲਾਂ ਪਰੀ-ਕਹਾਣੀਆਂ ਵਰਗੀਆਂ ਕਾਲਪਨਿਕ ਲੱਗਣ ਲੱਗ ਪੈਂਦੀਆਂ ਹਨ। ਅੱਜ ਪੰਜਾਬ ਦੇ ਕਿਸੇ ਮੁੰਡੇ ਨੂੰ ਇਹ ਮੰਨਵਾਉਣਾ ਔਖਾ ਹੈ ਕਿ ਅਸੀਂ ਜਦੋਂ ਉਸਦੀ ਉਮਰ ਦੇ ਸਾਂ ਉਦੋਂ ਸੁਹਾਗੀਆਂ ਪੈਲੀਆਂ ਵਿਚ ਕਬੱਡੀ ਖੇਡਦੇ ਹੁੰਦੇ ਸਾਂ। ਅੱਜ ਪਤਾ ਨਹੀਂ ਕਿਸੇ ਦੇ ਮੰਨਣ ਵਿਚ ਆਵੇ ਕਿ ਨਾ ਆਵੇ ਪਰ ਉਦੋਂ ਸਾਡੇ ਮੰਨਣ ਵਿਚ ਇਹ ਗੱਲ ਆ ਜਾਂਦੀ ਸੀ ਕਿ ਵੈਦਿਕ ਕਾਲ ਦੇ ਲੋਕ ਜੰਗ ਵਿਚ ਨਿਹੱਥੇ, ਬੱਚੇ, ਬੁੱਢੇ, ਬੀਮਾਰ ਅਤੇ ਇਸਤ੍ਰੀ ਉੱਤੇ ਵਾਰ ਨਹੀਂ ਸਨ ਕਰਦੇ। ਦੌੜੇ ਜਾਂਦੇ ਦੁਸ਼ਮਣ ਦੀ ਪਿੱਠ ਉੱਤੇ ਵਾਰ ਕਰਨਾ ਜਾਂ ਸੁੱਤੇ ਪਏ ਵੈਰੀ ਦੀ ਹੱਤਿਆ ਕਰਨਾ ਬਹੁਤ ਹੀ ਨੀਚ ਕੰਮ ਮੰਨਿਆ ਜਾਂਦਾ ਸੀ। ਜਦੋਂ ਕੋਈ ਸਿਪਾਹੀ ਹਥਿਆਰ ਸੁੱਟ ਕੇ ਈਨ ਮੰਨ ਲੈਂਦਾ ਸੀ, ਉਦੋਂ ਉਸਦੀ ਰੱਖਿਆ ਦੀ ਜ਼ਿੰਮੇਵਾਰੀ ਜਿੱਤਣ ਵਾਲੇ ਉੱਤੇ ਆ ਪੈਂਦੀ ਸੀ। ਜਦੋਂ ਫੌਜਾਂ ਵੈਰੀ ਦੇ ਦੇਸ਼ ਉੱਤੇ ਹੱਲਾ ਕਰਨ ਲਈ ਚੜ੍ਹਾਈ ਕਰਦੀਆਂ ਸਨ ਤਾਂ ਇਸ ਗੱਲ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਸੀ ਕਿ ਉਨ੍ਹਾਂ ਦੇ ਰੱਥਾ ਅਤੇ ਘੋੜਿਆਂ ਦੇ ਦੌੜਨ ਨਾਲ ਲੋਕਾਂ ਦੀਆਂ ਫਸਲਾਂ ਬਰਬਾਦ ਨਾ ਹੋਣ। ਕਿਸੇ ਅਸੈਨਿਕ ਨਾਗਰਿਕ ਨੂੰ ਕਿਸੇ ਪ੍ਰਕਾਰ ਦੀ ਹਾਨੀ ਪੁਚਾਉਣੀ ਇਕ ਅਪਰਾਧ ਸੀ। ਤੀਰਾਂ, ਤਲਵਾਰਾਂ, ਨੇਜਿਆ, ਬਰਛਿਆਂ ਅਤੇ ਗੁਰਜਾਂ ਨਾਲ ਕੀਤਾ ਜਾਣ ਵਾਲਾ ਯੁੱਧ ਕਿਸੇ ਖੁੱਲ੍ਹੇ ਮੈਦਾਨ ਵਿਚ ਹੁੰਦਾ ਸੀ ਅਤੇ ਵੱਸੋਂ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ ਜਾਂਦਾ।
ਪਤਾ ਨਹੀਂ ਸੰਸਾਰ ਦੇ ਕਿੰਨਿਆਂ ਕੁ ਦੇਸ਼ਾਂ ਵਿਚ ਅਤੇ ਕਦੋਂ ਕੁ ਤਕ ਅਜਿਹੇ ਨੇਮਾਂ ਦਾ ਪਾਲਣ ਕੀਤਾ ਜਾਂਦਾ ਰਿਹਾ ਹੈ; ਹਾਂ, ਮਹਾਭਾਰਤ ਵਰਗੇ ਗ੍ਰੰਥਾਂ ਵਿਚ ਇਹ ਜ਼ਰੂਰ ਲਿਖਿਆ ਮਿਲਦਾ ਹੈ ਕਿ ਸਮੇਂ ਦੇ ਬੀਤਣ ਨਾਲ ਮਨੁੱਖੀ ਆਵਰਣ ਦਾ ਪਤਨ ਹੋਇਆ ਹੈ ਅਤੇ ਯੋਧਿਆਂ ਨੇ ਯੁੱਧ ਦੇ ਨੇਮਾਂ ਦਾ ਉਲੰਘਣ ਕਰ ਕੇ ਝੂਠ, ਚਾਲਾਕੀ ਅਤੇ ਧੋਖੇ ਦੀ ਵਰਤੋਂ ਕਰਨੀ ਆਰੰਡ ਕਰ ਦਿੱਤੀ ਹੈ। ਹੋਮਰ ਨੇ ਟ੍ਰਾਏ ਦੇ ਯੁੱਧ ਵਿਚ ਨਗਰ ਦਾ ਘੇਰਾ ਪਾਇਆ ਜਾਣਾ ਲਿਖਿਆ ਹੈ। ਇਸਦਾ ਇਹ ਭਾਵ ਹੈ ਕਿ ਨਗਰ ਦੇ ਅਸੈਨਿਕ ਵਸਨੀਕਾਂ, ਬੁੱਢਿਆਂ, ਬੱਚਿਆਂ ਅਤੇ ਇਸਤ੍ਰੀਆਂ ਲਈ ਜੀਵਨ ਨੂੰ ਦੁਖਦਾਇਕ ਬਣਾ ਕੇ ਵੈਰੀ ਨੂੰ ਹਥਿਆਰ ਸੁੱਟਣ ਅਤੇ ਹਾਰ ਮੰਨਣ ਲਈ ਮਜਬੂਰ ਕਰਨ ਨੂੰ ਯੁੱਧ ਕਲਾ ਦਾ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਸੀ । ਬਾਈਬਲ ਦੇ ਇਕ ਭਾਗ ਨੂੰ ਓਲਡ ਟੈਸਟਾਮੈਂਟ (Old Testament) ਆਖਿਆ ਜਾਂਦਾ ਹੈ। ਇਸ ਭਾਗ ਵਿਚ ਯਹੂਦੀ ਰੱਬ ਆਪਣੇ ਚੁਣੇ ਹੋਏ ਚਹੇਤਿਆਂ ਨੂੰ ਵਿਰੋਧੀਆਂ ਦੇ ਘਰ-ਕੁੱਲੇ ਸਾੜਨ,
ਆਪਣੇ ਆਕਾਰ-ਪਾਸਾਰ ਵਿਚ ਆਧੁਨਿਕ ਜੰਗਾਂ ਪੁਰਾਣੀਆਂ ਜੰਗਾਂ ਨਾਲੋਂ ਬਿਲਕੁਲ ਵੱਖਰੀਆਂ ਹਨ। ਭਾਵੇਂ ਨਿਰਦੈਤਾ ਨੀਚਤਾ ਅਤੇ ਪਾਸ਼ਥਿਕਤਾ ਗੁਣ ਕਰਕੇ ਉਸੇ ਪ੍ਰਕਾਰ ਦੀ ਹੈ ਪਰ ਆਪਣੇ ਪਸਾਰੇ ਅਤੇ ਪ੍ਰਭਾਵ ਦੇ ਰੂਪ ਵਿਚ ਇਸਨੇ ਬਹੁਤ ਹੀ ਭਿੰਨਤਾ ਪ੍ਰਾਪਤ ਕਰ ਲਈ ਹੈ। ਪੁਰਾਣੀਆਂ ਜੰਗਾਂ ਵਿਚ ਰਾਜੇ, ਮਹਾਰਾਜੇ ਅਤੇ ਸ਼ਹਿਨਸ਼ਾਹ ਆਪ ਲੜਾਈ ਦੇ ਮੈਦਾਨ ਵਿਚ ਆਉਂਦੇ ਸਨ ਅਤੇ ਕਈ ਵਾਰੀ ਮਾਰੇ ਵੀ ਜਾਂਦੇ ਸਨ। ਅੱਜ ਕੱਲ ਦੋਬਾ ਦੇ ਮੰਗੀ ਅਤੇ ਮੰਤ੍ਰੀ ਮੰਡਲ, ਪ੍ਰੈਜੀਡੈਂਟ, ਪ੍ਰਧਾਨ ਮੰਤ੍ਰੀ ਅਤੇ ਡਿਕਟੇਟਰ, ਪਾਰਲੀਮੈਂਟਾਂ ਦੇ ਮੈਂਬਰ ਅਤੇ ਵੱਡੇ ਵੱਡੇ ਫੌਜੀ ਜਰਨੈਲ ਆਪੋ ਆਪਣੇ ਘਰੀਂ ਜਾਂ ਸੁਰੱਖਿਅਤ ਤਹਿਖਾਨਿਆਂ ਵਿਚ ਜੰਗੀ ਖ਼ਤਰੇ ਤੋਂ ਦੂਰ ਬੈਠੇ, ਜੰਗ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਆਲੀਸ਼ਾਨ ਸਰਕਾਰੀ ਦਫ਼ਤਰਾਂ ਦੇ ਸਵਰਗੀ ਸੁਖ ਵਿਚ ਬੈਠ ਕੇ ਅਤਿਅੰਤ ਗੰਭੀਰ ਬੌਧਿਕ ਵਾਤਾਵਰਣ ਵਿਚ ਵਿਚਰਦੇ ਹੋਏ, ਸਾਧਾਰਣ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਪੀੜ ਤੇ ਨਿਰਲੇਪ, ਕਲੇਸ਼ ਅਤੇ ਕਰੁਣਾ ਤੋਂ ਉੱਕੇ ਅਭਿੱਜ, ਮਨੁੱਖੀ ਰਿਸ਼ਤਿਆਂ ਦੇ ਸਤਿਕਾਰ ਵੱਲੋਂ ਉਪਰਾਮ ਰਹਿੰਦੇ ਹੋਏ ਵਿਰੋਧੀ ਧੜੇ ਦੇ ਪੁਲਾਂ, ਸਕੂਲਾਂ, ਹਸਪਤਾਲਾ, ਬਿਜਲੀ-ਘਰਾਂ, ਪਾਣੀ ਦੇ ਸ੍ਰੋਤਾਂ, ਇਥੋਂ ਤਕ ਕਿ ਸਮੁੱਚੇ ਸ਼ਹਿਰਾਂ ਦੀ ਬਰਬਾਦੀ ਦੀਆਂ ਸਕੀਮਾਂ ਦਾ ਪੂਰਾ ਪੂਰਾ ਪ੍ਰੋਗਰਾਮ ਉਲੀਕ ਕੇ ਜਦੋਂ ਸਾਡੇ ਜੰਗੀ ਮਾਹਰ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਉਹ ਮਾਸੂਮੀਅਤ ਅਤੇ ਮੁਸਕਰਾਹਟ ਵੇਖੀ ਜਾ ਸਕਦੀ ਹੈ, ਜਿਹੜੀ ਮੂਰਤੀ ਨੂੰ ਮੱਥਾ ਟੇਕ ਕੇ ਅੰਦਰੋਂ ਬਾਹਰ ਨਿਕਲਦੇ ਕਿਸੇ ਸ਼ਰਧਾਲੂ ਦੇ ਚਿਹਰੇ ਉੱਤੇ ਹੋਣੀ ਚਾਹੀਦੀ ਹੈ।
ਦੋ ਮਹਾਨ ਯੁੱਧਾਂ ਵਿਚ ਹੱਥ-ਹੱਥ ਜਾਂ ਆਹਮੋ-ਸਾਹਮਣੇ ਲੜਨ ਦੀ ਮਜਬੂਰੀ, ਮਨੁੱਖ ਨੂੰ ਰਹੀ ਹੈ। ਪਰ ਹੁਣ ਇਸ ਮਜਬੂਰੀ ਦਾ ਅੰਤ ਹੁੰਦਾ ਜਾ ਰਿਹਾ ਹੈ। ਖ਼ਲੀਜ ਦੀ ਜੰਗ (ਗਲਬ ਵਾਰ-Gulf War) ਵਿਚ ਪੱਛਮੀ ਸੈਨਿਕਾਂ ਅਤੇ ਇਰਾਕੀ ਫ਼ੌਜੀਆਂ ਵਿਚਕਾਰ ਹੱਥੋਂ-ਹੱਥ ਲੜਾਈ ਨਹੀਂ ਹੋਈ। ਅਜਿਹਾ ਸੰਬੰਧ ਹੁਣ ਕੇਵਲ ਹਥਿਆਰ-ਬੰਦ ਹੱਤਿਆਰਿਆਂ ਅਤੇ ਨਿਹੱਥੇ ਨਾਗਰਿਕਾਂ ਵਿਚਕਾਰ ਹੀ ਹੁੰਦਾ ਹੈ।
ਹੁਣ ਜਦੋਂ ਵਿਗਿਆਨਕ ਸਾਰਥੀਆਂ ਨੇ ਮੈਦਾਨ ਵਿਚ ਲੜਨ ਵਾਲੇ ਸੈਨਿਕਾਂ ਲਈ ਵੀ ਨਿਰਲੇਪਤਾ ਸੰਭਵ ਕਰ ਦਿੱਤੀ ਹੈ, ਉਦੋਂ ਸਾਇੰਸਦਾਨਾਂ ਅਤੇ ਜੰਗੀ ਮਾਹਰਾਂ ਦੇ ਨਿਰਲੇਪ ਹੋਣ ਦਾ ਗਿਲਾ ਕਰਨ ਦੀ ਕੋਈ ਗੁੰਜਾਇਸ਼ ਨਹੀਂ। ਕੰਪਿਊਟਰ ਨੇ ਤੋਪ ਦਾ ਮੂੰਹ ਇਕ ਪਾਸੇ ਕਰ ਦਿੱਤਾ ਹੈ; ਤੋਪ ਦੀ ਨਾਲੀ ਦੀ ਰੇਂਜ ਜਾਂ ਮਾਰ ਵੀ ਨੀਅਤ ਕਰ ਦਿੱਤੀ ਹੈ; ਮਨੁੱਖ ਨੇ ਆਪਣੇ ਕੰਨਾਂ ਨੂੰ ਧਮਾਕੇ ਦੀ ਆਵਾਜ਼ ਤੋਂ ਸੁਰੱਖਿਅਤ ਕਰ ਕੇ ਇਕ ਨਿੱਕਾ ਜਿਹਾ ਬਟਨ ਦੱਬਿਆ ਹੈ। ਇਕ ਗੋਲਾ ਜਾਂ ਰਾਕਟ ਪ ਵਿਚੋਂ ਨਿਕਲ ਕੇ ਹਸਪਤਾਲ ਦੇ ਉਸ ਵਾਰਡ ਵਿਚ ਜਾ ਡਿੱਗਾ ਹੈ, ਜਿਸ ਵਿਚ ਉਹ ਬੱਚੇ ਮੌਤ ਨਾਲ ਲੜ ਰਹੇ ਹਨ, ਜਿਨ੍ਹਾਂ ਦੇ ਸਕੂਲ ਉੱਤੇ ਇਸੇ ਤੋਪ ਨੇ ਕੱਲ੍ਹ ਕੁਝ ਗੋਲੇ ਸੁੱਟੇ ਸਨ। ਆਦਮੀ ਨੇ ਤਾਂ ਕੇਵਲ ਨਿੱਕਾ ਜਿਹਾ ਬਟਨ ਦੱਬਿਆ ਹੈ, ਠੀਕ ਨਿਸ਼ਾਨਾ ਤਾਂ ਕੰਪਿਊਟਰ ਨੇ ਲਾਇਆ ਹੈ। ਕੰਪਿਊਟਰ ਬਣਾਉਣ ਵਾਲੇ ਨੂੰ ਬਣਨ ਦੱਬਣ ਦਾ ਦੋਸ਼ੀ ਨਹੀਂ ਆਖਿਆ ਜਾ ਸਕਦਾ। ਉਸਨੇ ਕੇਵਲ ਕੰਪਿਊਟਰ ਬਣਾਇਆ ਹੈ। ਸਭ ਕੁਝ ਆਪਣੇ ਆਪ ਹੋ ਰਿਹਾ ਹੈ; ਮੰਦਾ ਕਿਸ ਨੂੰ ਆਖ ਸਕਦੇ ਹਾਂ।
ਵਿਗਿਆਨਕ ਵਿਕਾਸ ਵਿਚੋਂ ਉਪਜੀ ਨਿਰਲੇਪਤਾ ਨੇ ਸਾਰੇ ਦੋਸ਼ੀਆਂ ਨੂੰ ਨਿਰਦੋਸ਼ਤਾ ਦਾ ਬੁਰਕਾ ਪਹਿਨਾ ਦਿੱਤਾ ਹੈ। ਨਿਰਦੋਸ਼ ਹੋਣ ਦਾ ਭਰਮ ਦੋਸ਼ੀਆਂ ਅਤੇ ਉਨ੍ਹਾਂ ਦੇ ਅੰਤਹਕਰਣ ਵਿਚਕਾਰ ਇਕ ਦੀਵਾਰ ਬਣ ਗਿਆ ਹੈ। ਸਾਰੀ ਦੁਨੀਆਂ ਉੱਤੇ ਇਨ੍ਹਾਂ ਦੋਸ਼ੀਆਂ ਦਾ ਦਬਦਬਾ ਹੈ। ਵਿਗਿਆਨ, ਵਾਪਾਰ, ਸਨਅਤ ਅਤੇ ਸਿਆਸਤ ਨੇ ਸਾਡੇ ਜੀਵਨ ਨੂੰ ਏਡਾ ਪ੍ਰਭਾਵਿਤ ਕਰ ਲਿਆ ਹੈ ਕਿ ਇਨ੍ਹਾਂ ਵਿਚੋਂ ਕਿਸੇ ਦੀ ਨਿੰਦਾ ਮੱਧਕਾਲ ਦੇ ਪ੍ਰੋਹਤ-ਵਰਗ ਦੀ ਨਿੰਦਾ ਨਾਲੋਂ ਘੱਟ ਖ਼ਤਰਨਾਕ ਨਹੀਂ। ਇਸ ਲਈ ਨਿਰੇ ਦੋਸ਼ੀਆਂ ਦਾ ਹੀ ਨਹੀਂ, ਸਗੋਂ ਜਨ-ਸਾਧਾਰਣ
ਮਕਾਇਵਲੀ ਨੇ ਹਰ ਹਾਕਮ ਨੂੰ ਅਮਨ ਦੇ ਦਿਨਾਂ ਵਿਚ ਜੰਗ ਦੀ ਤਿਆਰੀ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ। ਦੁਨੀਆ ਦੇ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਹਰ ਜੰਗ ਪਿੱਛੋਂ ਅਗਲੀ ਜੰਗ ਦੀ ਤਿਆਰੀ ਆਰੰਭੀ ਜਾਣ ਕਰ ਕੇ ਕਿਸੇ ਦੇਸ਼ ਦੇ ਕਿਸੇ ਸਮੇਂ ਨੂੰ ਅਮਨ ਦਾ ਸਮਾਂ ਆਖਣਾ ਅਯੋਗ ਹੈ। ਇਕ ਦੂਜੇ ਦੀ ਨੀਅਤ ਉੱਤੇ ਸ਼ੱਕ ਕਰਦੇ ਹੋਣ ਕਰਕੇ ਦੁਨੀਆਂ ਦੇ ਦੇਸ਼ ਸਦਾ ਹੀ ਤੱਤੀ ਜਾਂ ਠੰਢੀ ਜੰਗ ਵਿਚ ਜੁੱਟੇ ਰਹਿੰਦੇ ਹਨ। ਤਾਂ ਵੀ ਇਤਿਹਾਸਕਾਰਾਂ ਨੇ ਪਿਛਲੇ ਕਿਸੇ ਸਮੇਂ ਨੂੰ ਦੇ ਦੋਸ਼ਾਂ ਵਿਚਕਾਰ ਠੰਡੀ ਜੰਗ ਦਾ ਸਮਾਂ ਨਹੀਂ ਆਖਿਆ। ਇਹ ਇਕ ਨਵਾਂ ਨਾਮਕਰਣ ਹੈ। ਦੂਜੇ ਸੰਸਾਰ ਯੁੱਧ ਤੋਂ ਪਿੱਛੋਂ ਅਮਰੀਕਾ ਅਤੇ ਰੂਸ ਦੇ ਆਪਸੀ ਬਣਾਉ ਨੂੰ ਕੋਲਡ ਵਾਰ ਜਾਂ ਠੰਢੀ ਜੰਗ ਦਾ ਨਾਂ ਦਿੱਤਾ ਜਾਂਦਾ ਹੈ। ਇਹ ਜੰਗ ਚਾਰ ਤਰੀਕਿਆਂ ਨਾਲ ਲੜੀ ਗਈ ਹੈ। ਪਹਿਲੇ ਤਰੀਕੇ ਅਨੁਸਾਰ ਸੰਸਾਰ ਦੇ ਪੱਛੜੇ ਦੇਸ਼ਾਂ ਵਿਚ ਘਰੇਲੂ ਜੰਗਾਂ ਕਰਵਾ ਕੇ ਅਤੇ ਉਨ੍ਹਾਂ ਵਿਚ ਬਣੇ ਧੜਿਆਂ ਨੂੰ ਜੰਗੀ ਸਾਮਾਨ ਦੀ ਸਹਾਇਤਾ ਦੇ ਕੇ ਆਪੋ ਆਪਣੇ ਹਥਿਆਰਾਂ ਦੀ ਤਾਕਤ ਦੀ ਪ੍ਰੀਖਿਆ ਕੀਤੀ ਜਾਂਦੀ ਰਹੀ ਹੈ। ਦੂਜੇ ਤਰੀਕੇ ਅਨੁਸਾਰ ਵੱਧ ਤੋਂ ਵੱਧ ਭਿਆਨਕ ਹਥਿਆਰ ਬਣਾ ਕੇ ਉਨ੍ਹਾਂ ਦੇ ਤਜਰਬੇ ਕਰ ਕੇ ਵਿਰੋਧੀ ਦੇ ਪੈਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਤੀਜੇ ਤਰੀਕੇ ਅਨੁਸਾਰ ਜਾਸੂਸੀ ਰਾਹੀਂ ਇਕ ਦੂਜੇ ਦੀ ਜੰਗੀ ਤਿਆਰੀ ਦਾ ਭੇਤ ਲੈਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਇਹ ਕੰਮ ਏਨੇ ਵੱਡੇ ਪੈਮਾਨੇ ਉੱਤੇ ਬੀਤਾ ਜਾਂਦਾ ਰਿਹਾ ਹੈ ਕਿ ਰੂਸ ਅਤੇ ਅਮਰੀਕਾ ਵਿਚਕਾਰ, ਇਕ ਦੂਜੇ ਦੇ ਗ੍ਰਿਫ਼ਤਾਰ ਕੀਤੇ ਹੋਏ ਜਾਸੂਸਾਂ ਦਾ ਵਟਾਂਦਰਾ ਉਵੇਂ ਹੀ ਹੁੰਦਾ ਰਿਹਾ ਹੈ, ਜਿਵੇਂ ਜੰਗ ਦੀ ਸਮਾਪਤੀ ਪਿੱਛੋਂ ਜੰਗੀ ਕੈਦੀਆਂ ਦਾ ਵਟਾਂਦਰਾ ਕੀਤਾ ਜਾਂਦਾ ਹੈ। ਅਤੇ ਚੌਥੇ ਤਰੀਕੇ ਅਨੁਸਾਰ ਸੰਸਾਰ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਨਿਸ਼ਾਨੇ ਵਿਚ ਰੱਖ ਕੇ ਐਟਮ ਬੰਬਾਂ
ਇਹ ਸ਼ੈਤਾਨੀ ਸ਼ੋਕ ਦੋਹਾਂ ਦੇਸ਼ਾਂ ਨੂੰ ਮਹਿੰਗਾ ਪਿਆ ਹੈ। ਵਿਸ਼ੇਸ਼ ਕਰਕੇ ਰੂਸ ਦੀ ਹੋਂਦ ਹੀ ਖ਼ਤਰੇ ਵਿਚ ਪੈ ਗਈ ਹੈ। ਹਥਿਆਰਾਂ ਅਤੇ ਐਟਮ ਬੰਬਾਂ ਦੇ ਤਜਰਬਿਆਂ ਨੇ ਧਰਤੀ ਦਾ ਵਾਯੂਮੰਡਲ ਵਿਸ਼ੈਲਾ ਕਰ ਦਿੱਤਾ ਹੈ। ਜਿਨ੍ਹਾਂ ਕਾਰਖ਼ਾਨਿਆਂ ਵਿਚ ਐਟਮੀ ਹਥਿਆਰ ਬਣਾਏ ਜਾਂਦੇ ਹਨ, ਉਨ੍ਹਾਂ ਵਿਚੋਂ ਨਿਕਲਣ ਵਾਲਾ ਵਾਧੂ ਕੂੜਾ ਜਾਂ ਵੇਸਟ, ਰੇਡੀਓ-ਐਕਟਿਵ ਹੋਣ ਕਰਕੇ ਕਈ ਪ੍ਰਕਾਰ ਦੇ ਅਸਾਧ ਰੋਗ ਪੈਦਾ ਕਰਦਾ ਹੈ। ਇਸ ਰੇਡੀਓ-ਐਕਟਿਵ ਵੇਸਟ ਨੂੰ ਸਮੁੰਦਰਾਂ, ਰੇਗਿਸਤਾਨਾਂ ਵਿਚ ਸੁੱਟਣ ਕਰਕੇ ਸਾਡੇ ਸਾਹਿਲਾਂ ਦਾ ਪਾਣੀ ਰੋਗੀ ਹੋ ਗਿਆ ਹੈ: ਸਾਡੀ ਹਵਾ ਰੋਗੀ ਹੋ ਗਈ ਹੈ। ਜਿਨ੍ਹਾਂ ਸ਼ਹਿਰਾਂ ਦੇ ਲਾਗੇ ਇਹ ਕਾਰਖ਼ਾਨੇ ਲਾਏ ਗਏ ਹਨ, ਉਨ੍ਹਾਂ ਸ਼ਹਿਰਾਂ ਦੇ ਵਸਨੀਕ ਸਦਾ ਹੀ ਰੋਗ ਅਤੇ ਕਿਸੇ ਵੱਡੀ ਦੁਰਘਟਨਾ ਦੇ ਭੈ ਦੇ ਪਰਛਾਵੇਂ ਹੇਠ ਜਿਉਂਦੇ ਹਨ। ਨਿੱਕੀਆਂ ਨਿੱਕੀਆਂ ਨਿਰਦੋਸ਼ ਜਿੰਦਾਂ ਨੂੰ, ਮਨੁੱਖ ਦਾ ਐਟਮੀ ਵਿਕਾਸ, ਲਿਊਕੀਮੀਆ ਵਰਗੇ ਭਿਆਨਕ ਰੋਗਾਂ ਦੀ ਭੇਟ ਦੇ ਕੇ ਰਾਕਟ ਨੁਮਾ ਖਿਡੌਣਿਆਂ ਨਾਲ ਖੇਡਣਾ ਸਿਖਾਉਂਦਾ ਹੈ ਅਤੇ ਉਨ੍ਹਾਂ ਦੇ ਰੋਗੀ ਬਚਪਨ ਨੂੰ ਗੋਦੀ ਵਿਚ ਚੁੱਕੀ ਫਿਰਨ ਵਾਲੇ ਮਾਪੇ ਆਪਣੇ ਦੇਸ਼ ਨੂੰ ਸੁਪਰ ਪਾਵਰ ਹੋਣ ਦਾ ਮਾਣ ਕਰਦੇ ਵੇਖ ਕੇ ਆਪੇ ਵਿਚ ਨਹੀਂ ਸਮਾਉਂਦੇ। ਜਦੋਂ ਬੱਚੇ ਦੇ ਲਹੂ ਵਿਚਲੇ ਲਿਊਕੀਮੀਆ ਦਾ ਐਟਮੀ ਤਜਰਬਿਆਂ ਅਤੇ ਨਿਊਕਲੀਅਰ ਪਾਵਰ ਸਟੇਸ਼ਨਾਂ ਨਾਲ ਕੋਈ ਨਾਤਾ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਦੋਂ ਆਧੁਨਿਕ ਧਰਮ ਦੇ ਸਰਕਾਰੀ ਪ੍ਰੋਹਿਤ ਝੱਟ ਹੀ ਕੋਈ ਸ਼ਲੋਕ ਪੜ੍ਹ ਕੇ ਸੁਣਾ ਦਿੰਦੇ ਹਨ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਵਾਤਾਵਰਣ ਵਿਚਲੀ ਰੇਡੀਏਸ਼ਨ ਏਨੀ ਘੱਟ ਹੈ ਕਿ ਇਸ ਤੋਂ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ। ਇਸ ਗੱਲ ਨੂੰ ਰੋਗੀ ਵੀ ਮੰਨ ਲੈਂਦੇ ਹਨ, ਕਿਉਂਜ਼ ਉੱਚੇ ਰੁਤਬੇ ਅਤੇ ਵੱਡੀ ਤਨਖ਼ਾਹ ਵਾਲੇ ਆਦਮੀ ਦੀ ਨੀਅਤ ਉੱਤੇ ਸ਼ੱਕ ਕਰਨਾ ਸੋਭਾ ਨਹੀਂ ਦਿੰਦਾ।
ਸ਼ਕਤੀ ਦੇ ਸੁਦਾਅ ਨੇ ਐਟਮੀ ਹਥਿਆਰਾਂ ਦੀ ਉਪਜ ਏਨੀ ਜ਼ਿਆਦਾ ਕਰ ਦਿੱਤੀ ਹੈ ਕਿ ਅਜੋਕੇ ਜੰਗੀ ਮਾਹਰ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਤੀਜਾ ਸੰਸਾਰ ਯੁੱਧ ਹੋਇਆ ਤਾਂ ਉਸ ਵਿਚ ਵਿਜਈ ਹੋਣ ਦਾ ਮਾਣ ਕਰਨ ਲਈ ਕੋਈ ਨਹੀਂ ਬਚੇਗਾ। ਜਿਹੜੇ ਬਚਣਗੇ, ਉਹ ਮਨੁੱਖ ਦੀ ਮੂਰਖਤਾ ਉੱਤੇ ਰੋਣ ਤੋਂ ਇਲਾਵਾ ਜੋ ਕੋਈ ਕੰਮ ਕਰਨਾ ਚਾਹੁਣਗੇ ਤਾਂ ਉਹ ਹੋਵੇਗਾ ਮੌਤ ਦੀ ਮੰਗ ਕਰਨੀ। ਮੌਤ ਉਨ੍ਹਾਂ ਨੂੰ ਮਿਲੇਗੀ ਪਰ ਅੱਤ ਭਿਆਨਕ ਅਤੇ ਦੁਖਦਾਈ। ਖ਼ਿਆਲ ਹੈ ਕਿ ਅਗਲੀ ਜੰਗ ਧਰਤੀ ਉੱਤੇ ਕੇਵਲ ਸੱਭਿਅਤਾ ਦਾ ਹੀ ਨਹੀਂ, ਸਗੋਂ ਸਮੁੱਚ ਜੀਵਨ ਦਾ ਅੰਤ ਕਰ ਦੇਵੇਗੀ ਅਤੇ ਇਹ ਕੋਈ ਖ਼ਾਮ-ਖ਼ਿਆਲੀ ਨਹੀਂ, ਸਗੋਂ ਵਿਗਿਆਨਕ ਪ੍ਰੋਹਿਤਾਂ ਦੁਆਰਾ ਜਨ-ਸਾਧਾਰਣ ਤਕ ਪੁੱਜਣ ਵਾਲੀ ਭਵਿੱਖਬਾਣੀ ਹੈ। ਇਸ ਭਵਿੱਖਬਾਣੀ ਦੇ ਤੇ ਨੇ ਵੀਹਵੀਂ ਸਦੀ ਦੇ ਸੁਹਿਰਦ ਮਨੁੱਖਾਂ ਨੂੰ ਅਮਨ ਅਤੇ ਜੰਗ ਦੇ ਸੰਬੰਧ ਵਿਚ ਗੰਭੀਰਤਾ ਨਾਲ ਸੋਚਣ ਦੀ ਸਲਾਹ ਹੀ ਨਹੀਂ ਦਿੱਤੀ, ਸਗੋਂ ਸੋਚਣ ਲਈ ਮਜਬੂਰ ਵੀ ਕਰ ਦਿੱਤਾ ਹੈ। ਸਭਿਅਤਾ ਦੇ ਸਮੁੱਚੇ ਇਤਿਹਾਸ ਵਿਚ ਪਹਿਲੀ ਵੇਰ ਅਜੇਹਾ ਹੋਇਆ ਹੈ ਕਿ ਮਨੁੱਖ ਨੇ ਜੰਗ ਨੂੰ ਆਪਣਾ ਸਰਵੋਤਮ ਉੱਦਮ ਆਖਣ ਜਾਂ ਦੁਖਦਾਇਕ ਮਜਬੂਰੀ ਮੰਨਣ ਦੀ ਥਾਂ ਆਪਣੇ ਲਈ ਸਰਵਨਾਸ ਦਾ ਸਰਾਪ ਸਮਝਿਆ ਹੈ।
ਪਰ ਵਿਗਿਆਨੀਆਂ ਅਤੇ ਹਥਿਆਰਾਂ ਦੇ ਵਾਪਾਰੀਆਂ ਨੂੰ ਲੋਕਾਂ ਦੀ ਕਿਸੇ ਸੋਚ ਨੇ ਸੁਚੇਤ ਨਹੀਂ ਕੀਤਾ। ਅਮਨ ਦੀ ਸੋਚ ਦਾ ਕਮਲ ਮਨੁੱਖ ਦੀ ਸੁਹਿਰਦਤਾ ਦੇ ਨਿਰਮਲ ਜਲ ਵਿਚੋਂ ਨਹੀਂ ਉਪਜਿਆ। ਇਸਦਾ ਜਨਮ ਐਟਮੀ ਹਥਿਆਰਾਂ ਦੀ ਭਿਆਨਕਤਾ ਦੇ ਚਿੱਕੜ ਵਿਚੋਂ ਹੋਇਆ ਹੈ। ਕਿਤੋਂ ਵੀ ਉਪਜੇ, ਕਮਲ ਤਾਂ ਕਮਲ ਹੀ ਹੈ। ਅਤੇ ਵੀਹਵੀਂ ਸਦੀ ਨਵ-ਵਿਚਾਰ ਦੇ ਇਸ ਕਮਲ ਦੀ ਜਨਨੀ ਹੋਣ ਕਰਕੇ ਮਨੁੱਖੀ ਇਤਿਹਾਸ ਵਿਚ ਉਚੇਚੇ ਮਹੱਤਵ ਦਾ ਮਾਣ ਕਰਦੀ ਰਹੇਗੀ।
ਯੁੱਧ-ਜੰਗ-4
ਜੰਗ ਅਤੇ ਅਮਨ
ਯੂਨੈਸਕੋ ਦੇ ਵਿਧਾਨ ਵਿਚ ਲਿਖਿਆ ਹੋਇਆ ਹੈ ਕਿ "ਜੰਗ ਦਾ ਜਨਮ ਮਨੁੱਖਾਂ ਦੇ ਮਨ ਵਿਚ ਹੁੰਦਾ ਹੈ; ਮਨੁੱਖਾਂ ਦੇ ਮਨ ਵਿਚ ਹੀ ਅਮਨ ਦੀ ਰਖਵਾਲੀ ਲਈ ਮੋਰਚਾ-ਬੰਦੀ ਕੀਤੀ ਜਾਣੀ ਚਾਹੀਦੀ ਹੈ।" ਅਕਲ ਦੇ ਜਿਨ੍ਹਾਂ ਮਹਾਰਥੀਆਂ ਨੇ ਇਸ ਵਾਕ ਦੀ ਬਣਤਰ ਬਣਾਈ ਹੈ ਉਹ ਉਨ੍ਹਾਂ ਅਤਿਰਥੀਆਂ ਦੇ ਪੜ੍ਹਾਏ ਹੋਏ ਹਨ, ਜਿਹੜੇ ਢਾਈ-ਤਿੰਨ ਹਜ਼ਾਰ ਸਾਲਾ ਤੋਂ ਇਹ ਕਹਿੰਦੇ ਆ ਰਹੇ ਹਨ ਕਿ, "ਸਦੀਵੀ ਅਮਨ ਦੀ ਤਾਂ ਗੱਲ ਹੀ ਛੱਡੋ, ਇਕ ਵਿਸ਼ੇਸ਼ ਸਮੇਂ ਤੋਂ ਲੰਮੇਰਾ ਅਮਨ ਵੀ ਸਮਾਜਾਂ ਨੂੰ ਦੁਰਬਲ, ਆਲਸੀ ਅਤੇ ਵਿਲਾਸੀ ਬਣਾ ਦਿੰਦਾ ਹੈ।" ਇਕ ਦਾਰਸ਼ਨਿਕ ਕਿਸੇ ਵੀ ਸਿਧਾਂਤ ਦੀ ਸੇਵਾ ਸੁਰੱਖਿਆ ਲਈ ਦਲੀਲਾਂ ਦੇ ਕਿਲ੍ਹੇ-ਕੋਟ ਉਸਾਰ ਸਕਦਾ ਹੈ, ਪਰ ਉਨ੍ਹਾਂ ਦੀ ਦਿਮਾਗੀ ਦਲ-ਬੰਦੀ ਜੀਵਨ ਦੀ ਇਸ ਵਾਸਤਵਿਕਤਾ ਨੂੰ ਝੂਠਾ ਨਹੀਂ ਕਰ ਸਕਦੀ ਕਿ ਜਿਨ੍ਹਾਂ ਦੇ ਮਨ ਵਿਚੋਂ ਜੰਗਾਂ ਜਨਮ ਲੈਂਦੀਆਂ ਹਨ, ਉਹ ਜੰਗ ਦੇ ਦਿਨਾਂ ਵਿਚ ਵੀ ਵਿਲਾਸ ਨੂੰ ਆਪਣੇ ਜੀਵਨ ਦਾ ਜ਼ਰੂਰੀ ਹਿੱਸਾ ਸਮਝਦੇ ਹਨ ਅਤੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਲਈ ਰੋਜ਼ੀ ਰੋਟੀ ਕਮਾਉਣ ਲਈ ਮਿਹਨਤ ਕਰਨੀ ਹੁੰਦੀ ਹੈ ਉਨ੍ਹਾਂ ਨੂੰ ਆਲਸੀ ਹੋਣਾ ਤਾਂ ਇਕ ਪਾਸੇ, ਸੁਖ ਦੀ ਨੀਂਦ ਸੌਣਾ ਵੀ ਕਿਸਮਤ ਨਾਲ ਹੀ ਨਸੀਬ ਹੁੰਦਾ ਹੈ। ਇਸ ਲਈ ਯੂਨੈਸਕੋ ਦੇ ਵਿਧਾਨ ਵਿਚਲਾ ਇਹ ਵਾਕ, ਮੇਰੀ ਜਾਚੇ, ਥੋੜ੍ਹਾ ਜਿਹਾ ਬਦਲ ਕੇ ਹੇਠ ਲਿਖੇ ਅਨੁਸਾਰ ਹੋਣਾ ਚਾਹੀਦਾ ਹੈ, "ਜੰਗ ਦਾ ਜਨਮ ਜਰਵਾਣੇ ਹਾਕਮਾਂ, ਮੌਤ ਅਤੇ ਮੁਸੀਬਤ ਦੇ ਕਾਰੋਬਾਰ ਵਿਚ ਧਨ ਕਮਾਉਣ ਵਾਲੇ ਵਾਪਾਰੀਆਂ, ਰੀਸਰਚ ਲਿਬਾਰੇਟਰੀਆਂ ਵਿਚ ਬੈਠ ਕੇ ਇਕ ਤੋਂ ਪਿੱਛੋਂ ਦੂਜੇ ਮਾਰੂ ਹਥਿਆਰਾਂ ਦੀ ਕਲਪਨਾ ਕਰਦੇ ਰਹਿਣ ਵਾਲੇ ਵਿਗਿਆਨਕਾਂ, ਵਿਗਿਆਨਕਾਂ ਦੀ ਕਲਪਨਾ ਨੂੰ ਸਾਕਾਰ ਕਰਨ ਵਾਲੇ ਕਾਰਮਾਨੇਦਾਰਾਂ ਅਤੇ ਸਿਆਸੀ ਆਦਰਸ਼ਾਂ ਦੀ ਨਸ਼ੀਲੀ ਗੋਲੀ ਖਾ ਕੇ ਉਪਰ ਦੱਸੇ ਸਾਰਥੀਆਂ ਦੁਆਰਾ ਵਰਗਲਾਏ ਜਾਣ ਵਾਲੇ ਮੁਰਖਾਂ ਦੇ ਮਨ ਵਿਚ ਹੁੰਦਾ ਹੈ; ਇਨ੍ਹਾਂ ਦੇ ਮਨ ਵਿਚ ਉਹ ਅਹਿਸਾਸ ਜਗਾਇਆ ਜਾਣਾ ਚਾਹੀਦਾ ਹੈ ਜਿਹੜਾ ਐਲਪ੍ਰੈਡ ਨੋਬੈੱਲ ਦੇ ਮਨ ਵਿਚ ਜਾਗਿਆ ਸੀ। ਇਸ ਤੋਂ ਬਿਨਾਂ ਅਮਨ ਸੰਭਵ ਨਹੀਂ।"
ਉਂਞ ਇਹ ਕਹਿਣਾ ਵੀ ਗਲਤ ਨਹੀਂ ਕਿ "ਜੰਗ ਦਾ ਜਨਮ ਮਨੁੱਖਾਂ ਦੇ ਮਨ ਵਿਚ ਹੁੰਦਾ ਹੈ", ਕਿਉਂ ਜੁ ਹੈਨ ਤਾਂ ਹਾਕਮ, ਵਾਪਾਰੀ, ਵਿਗਿਆਨੀ, ਟੈਕਨੀਸ਼ੀਅਨ ਅਤੇ
1. Wars are made in the minds of men, it is in the minds of men that defences of peace must be constructed.
2. ਨੋਬਲ ਪ੍ਰਾਈਜ਼ ਦਾ ਜਨਮ-ਦਾਤਾ।
ਰਾਸ਼ਟਰਵਾਦੀ ਵੀ ਮਨੁੱਖ ਹੀ। ਪਰ ਇਹ ਸਾਧਾਰਣ ਨਹੀਂ, ਸਗੋਂ ਅਸਾਧਾਰਣ ਮਨੁੱਖ ਹਨ। ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਜਨ-ਸਾਧਾਰਣ ਨੇ ਇਨ੍ਹਾਂ ਅਸਾਧਾਰਣ ਲੋਕਾਂ ਨੂੰ ਇਹ ਆਖਿਆ ਹੋਵੇ ਕਿ "ਲੰਮੇ ਅਮਨ ਕਾਰਨ ਸਾਡੇ ਜੀਵਨ ਵਿਚ ਸਿਧਲਤਾ ਆ ਗਈ ਹੈ ਇਸ ਲਈ ਨਵੀਂ ਜੰਗ ਜਾਰੀ ਕਰ ਕੇ ਸਾਡੇ ਸਮਾਜਕ ਰੋਗ ਦਾ ਇਲਾਜ ਕਰੋ।" ਜਨ-ਸਾਧਾਰਣ ਲਈ ਜੰਗਾਂ 'ਉੱਤੋਂ ਆਉਂਦੀਆਂ ਹਨ ਅਤੇ 'ਉਪਰ ਵਾਲੇ ਨੂੰ ਕੋਈ ਸਲਾਹ ਦੇਣ ਦਾ ਹੱਕ, ਜਨ-ਸਾਧਾਰਣ ਕੋਲ ਨਹੀਂ ਹੁੰਦਾ। ਜਨ-ਸਾਧਾਰਣ ਦੀ ਦੌੜ, ਵੋਟ ਪਾ ਕੇ ਆਪਣੇ ਹਾਕਮਾਂ ਦੀ ਚੋਣ ਕਰਨ ਤਕ ਹੁੰਦੀ ਹੈ। ਇਹ ਹੱਕ ਦੀ ਵਰਤੋਂ ਕਰ ਲੈਣ ਪਿੱਛੋਂ ਆਪਣੇ ਹਾਕਮਾਂ ਦੇ ਕਿਸੇ ਕੰਮ ਬਾਰੇ ਉਨ੍ਹਾਂ ਨੂੰ ਕੁਝ ਕਹਿ ਸਕਣਾ ਜਨ-ਸਾਧਾਰਣ ਲਈ ਸਿਆਣਪ ਅਤੇ ਸਾਉਪਣੇ ਵਾਲੀ ਗੱਲ ਨਹੀਂ ਹੁੰਦੀ, ਭਾਵੇਂ ਹਾਕਮਾਂ ਦਾ ਉਹ ਕੰਮ 'ਪੋਲ ਟੈਕਸ ਵਰਗਾ ਸਿਆਸੀ, ਸਮਾਜੀ ਅਤੇ ਆਰਥਕ ਜੁਰਮ ਹੀ ਕਿਉਂ ਨਾ ਹੋਵੇ; ਉਹ ਜੁਰਮ ਜਿਸਦਾ ਇਕਬਾਲ ਵੀ ਹਾਕਮਾਂ ਨੇ ਛੇਤੀ ਹੀ ਕਰ ਲੈਣਾ ਹੋਵੇ। ਭਾਵ ਇਹ ਹੈ ਕਿ ਜੀਵਨ ਵਿਚ ਜੰਗ ਜਾਂ ਅਮਨ ਦੀ ਚੋਣ ਸਾਧਾਰਣ ਆਦਮੀ ਦੀ ਚੋਣ ਨਹੀਂ। ਜੰਗ (ਅਸਲ ਵਿਚ) ਜੀਵਨ ਦਾ ਪ੍ਰਬੰਧ ਕਰਨ ਵਾਲੇ ਲੋਕਾਂ ਦੀ ਲੋੜ ਹੈ; ਅਤੇ ਅਮਨ ਜਨ-ਸਾਧਾਰਣ ਦੀ ਗੀਝ ਹੈ। ਸਮਾਜ ਦੇ ਸੁਆਮੀਆਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਪੂਰੀ ਪੂਰੀ ਜਾਚ ਹੈ। ਜਿਸ ਕੋਲ ਆਪਣੀਆਂ ਲੋੜਾਂ ਪੁਰੀਆਂ ਕਰਨ ਦੀ ਹਿੰਮਤ ਨਹੀਂ, ਉਸ ਦਾ ਸੁਆਮੀ ਹੋਣਾ ਵਿਅਰਥ ਹੈ; ਅਤੇ ਜਿਸ ਦੀ ਲੋਕਾਂ ਦੇ ਸੁਪਨਿਆਂ ਨਾਲ ਸਾਂਝ ਹੈ, ਉਸ ਲਈ ਸੁਆਮੀ ਹੋਣਾ ਅਸੰਭਵ ਹੈ। ਇਸ ਲਈ ਜੰਗ ਅਤੇ ਅਮਨ ਦੀ ਗੱਲ ਸਦਾ ਹੀ ਸੁਆਮੀਆਂ ਦੇ ਦ੍ਰਿਸ਼ਟੀਕੋਣ ਤੋਂ ਕੀਤੀ ਗਈ ਹੈ। ਯੂਨੈਸਕੋ ਦੇ ਵਿਧਾਨ ਵਿਚ ਵੀ 'ਮਨੁੱਖ' ਸ਼ਬਦ ਦਾ ਅਰਥ ਸਮਾਜ ਦੇ ਸੁਆਮੀ ਜਾਂ ਹਾਕਮ ਅਤੇ ਉਨ੍ਹਾਂ ਦੇ ਲੱਗੇ ਬੱਧੇ ਵਿਗਿਆਨਕ, ਵਾਪਾਰੀ, ਟੈਕਨੀਸ਼ੀਅਨ ਅਤੇ ਦਾਰਸ਼ਨਿਕ ਹੀ ਹੈ।
ਹਾਕਮਾਂ ਦੇ ਦ੍ਰਿਸ਼ਟੀਕੋਣ ਤੋਂ ਅਮਨ ਦੀ ਗੱਲ ਤਾਂ ਕਈ ਦਾਰਸ਼ਨਿਕਾਂ ਨੇ ਕੀਤੀ ਹੈ ਪਰ ਹਾਬਜ਼, ਲਾਕ ਅਤੇ ਕਾਂਟ ਦੇ ਨਾਂ ਇਸ ਸੰਬੰਧ ਵਿਚ ਵਿਸ਼ੇਸ਼ ਕਰਕੇ ਵਰਣਨਯੋਗ ਹਨ। ਪਹਿਲੀ ਸਦੀ ਈਸਵੀ ਵਿਚ ਹੋਣ ਵਾਲੇ ਇਕ ਯੂਨਾਨੀ ਫ਼ਿਲਾਸਡਰ ਇਪਿਕਟੀਟਸ ਦਾ ਕਥਨ ਹੈ, “ਸਾਨੂੰ ਸਾਰਿਆਂ ਨੂੰ ਘੱਟੋ ਘੱਟ ਇਕ ਗੱਲ ਵਿਚ ਸੁਕਰਾਤ ਦੀ ਨਕਲ ਕਰਨੀ ਚਾਹੀਦੀ ਹੈ। ਉਹ ਇਹ ਕਿ ਜਦੋਂ ਵੀ ਸਾਨੂੰ ਪੁੱਛਿਆ ਜਾਵੇ ਕਿ ਅਸੀਂ ਕਿਸ ਦੇਸ਼ ਦੇ ਰਹਿਣ ਵਾਲੇ ਹਾਂ ਤਾਂ ਸਾਡਾ ਉੱਤਰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਏਥਨਜ਼ ਦੇ ਵਾਸੀ ਹਾਂ, ਸਗੋਂ ਸਾਨੂੰ ਆਖਣਾ ਚਾਹੀਦਾ ਹੈ ਅਸੀਂ ਵਿਸ਼ਵ ਦੇ ਨਾਗਰਿਕ ਹਾਂ।" ਇਹ ਖ਼ਿਆਲ ਧਰਮ, ਫਲਸਵੇ ਅਤੇ ਸਾਹਿਤ ਵਿਚ ਹੀ ਨਹੀਂ, ਸਗੋਂ ਸਿਆਸਤ ਵਿਚ ਵੀ ਜਿਉਂਦਾ ਰਿਹਾ ਹੈ। ਕਵੀਆਂ ਦੀ ਕਾਵਿ-ਕਲਪਨਾ ਨੂੰ ਓਨਾ ਚਿਰ ਬਹੁੜਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿੰਨਾ ਚਿਰ ਉਹ ਡਾਂਟੇ ਜਾਂ ਗੋਥੋ ਵਾਂਗ ਸਿਆਸੀ ਸ਼ਤਰੰਜ ਦੇ ਖਿਲਾੜੀ ਨਾ ਹੋਣ। ਚੀਨ ਤੋਂ ਸਿਵਾ ਹੋਰ ਹਰ ਥਾਂ ਬਲਸਫ਼ਾ, ਸਿਆਸਤ ਦਾ ਸੇਵਾਦਾਰ ਬਣਿਆ ਰਿਹਾ ਹੈ। ਧਰਮ ਜਿਥੇ ਅਤੇ ਜਦੋਂ ਸਿਆਸਤ ਦਾ ਸਾਥੀ ਅਤੇ ਸੇਵਾਦਾਰ ਨਹੀਂ ਬਣ ਸਕਿਆ, ਓਥੇ ਅਤੇ ਉਦੋਂ ਉਹ ਆਪਣੇ ਆਪ ਵਿਚ ਸਿਆਸਤ ਬਣ ਗਿਆ ਹੈ। ਇਸ ਲਈ ਵਿਸ਼ਵ-ਨਾਗਰਿਕਤਾ ਦਾ ਖ਼ਿਆਲ ਵਿਸ਼ਵ ਦੀ ਇਕ
1. ਇੰਗਲੈਂਡ ਦੀ ਕਨਜ਼ਰਵੇਟਿਵ ਸਰਕਾਰ ਵੱਲੋਂ ਲਾਇਆ ਗਿਆ ਇਕ ਟੈਕਸ, ਜਿਸ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਭੀੜ ਉੱਤੇ ਘੋੜੇ ਦੌੜਾਏ ਗਏ ਸਨ। ਹੁਣ ਇਹ ਟੈਕਸ ਹਟਾ ਦਿੱਤਾ ਗਿਆ
ਹੈ। ਇਹ 1990 ਵਿਚ ਲਾਇਆ ਗਿਆ ਸੀ।
ਸਰਕਾਰ ਦੇ ਖ਼ਿਆਲ ਨਾਲ ਜੁੜਿਆ ਜਕੜਿਆ ਰਿਹਾ ਹੈ। ਪਿਆਰ ਭਾਵਨਾ ਦੀ ਥਾਂ ਸੱਤਾ, ਸਰਕਾਰ ਅਤੇ ਕਾਨੂੰਨ ਹੀ ਵਿਸ਼ਵ-ਨਾਗਰਿਕਤਾ ਦੇ ਆਧਾਰ ਮੰਨੇ ਜਾਂਦੇ ਰਹੇ ਹਨ।
ਇਸ ਤੋਂ ਵੱਖਰਾ ਕੋਈ ਰਾਹ ਵੀ ਨਹੀਂ ਸੀ । ਸਾਧਾਰਣ ਵਿਅਕਤੀ ਨੂੰ ਨਾਗਰਿਕ ਬਣਿਆ ਕਈ ਹਜ਼ਾਰ ਸਾਲ ਬੀਤ ਗਏ ਹਨ। ਲੰਮੇ ਸਮੇਂ ਤੋਂ ਉਹ ਸਮਾਜਾਂ ਵਿਚ ਵੱਸਦਾ ਅਤੇ ਵਿਚਰਦਾ ਆਇਆ ਹੈ। ਉਸ ਨੂੰ ਸਮਾਜਕ ਬੰਧਨਾਂ ਅਤੇ ਮਾਨਤਾਵਾਂ ਦਾ ਸਤਿਕਾਰ ਕਰਨਾ ਆਉਂਦਾ ਹੈ। ਉਸ ਨੂੰ ਇਹ ਸਮਝਣ ਵਿਚ ਚਿਰ ਨਹੀਂ ਲੱਗਦਾ ਅਤੇ ਅੱਖ ਵੀ ਨਹੀਂ ਹੁੰਦੀ ਕਿ ਮੇਰੇ ਵਾਂਗ ਮੇਰੇ ਲਾਗੇ ਦੱਸਣ ਵਾਲਿਆ ਦੇ ਵੀ ਅਧਿਕਾਰ ਹਨ ਅਤੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਮੈਨੂੰ ਦੂਜਿਆਂ ਦੇ ਅਧਿਕਾਰਾਂ ਦਾ ਧਿਆਨ ਰੱਖਣਾ ਪੈਣਾ ਹੈ। ਉਸ ਦੀ ਦੁਨੀਆਂ ਮਿੱਤਰਾਂ, ਮੇਲੀਆਂ, ਸੰਬੰਧੀਆਂ ਅਤੇ ਸਨੇਹੀਆਂ ਤਕ ਸੀਮਿਤ ਹੁੰਦੀ ਹੈ। ਕੌਮੀ ਗੌਰਵ ਅਤੇ ਦੇਸ਼-ਭਗਤੀ ਉਸ ਦੇ ਵਕਤੀ ਉਬਾਲ ਹਨ। ਹੈ ਤਾਂ ਕੁਝ ਔਖਾ ਅਤੇ ਓਪਰਾ ਅਤੇ ਕੁਝ ਨਵਾਂ ਪਰ ਜੇ ਉਸ ਨੂੰ ਵਿਸ਼ਵ ਦਾ ਨਾਗਰਿਕ ਬਣਨਾ ਅਤੇ ਅਖਵਾਉਣਾ ਪੈ ਜਾਵੇ ਤਾਂ ਉਹ ਇਸ ਵਿਚ ਕੋਈ ਹਾਨੀ ਨਹੀਂ ਸਮਝੇਗਾ, ਸਗੋਂ ਇਉਂ ਮਹਿਸੂਸ ਕਰੇਗਾ ਜਿਵੇਂ ਉਹ ਕਿਸੇ ਨੇਕ ਕੰਮ ਦੇ ਯੋਗ ਹੋ ਗਿਆ ਹੋਵੇ। ਪਰ ਸਰਕਾਰਾਂ ਦੋਸਾਂ ਜਾਂ ਰਾਜਾਂ ਦੀ ਹਾਲਤ ਇਹੋ ਜਿਹੀ ਨਹੀਂ ਹੈ। "ਸਰਕਾਰਾਂ, ਦੇਸ਼ ਜਾਂ ਰਾਜ ਸਾਧਾਰਣ ਵਿਅਕਤੀ ਨਹੀਂ ਹੁੰਦੇ ਇਸ ਲਈ ਉਨ੍ਹਾਂ ਦੇ ਆਪਸੀ ਸੰਬੰਧ ਵੀ ਨੈਤਿਕਰਾ ਉੱਤੇ ਆਧਾਰਿਤ ਨਹੀਂ ਹੋ ਸਕਦੇ। ਨਿਰੋਲ ਆਪੇ ਆਪਣੇ ਹਿਤਾਂ ਦੀ ਚਿੰਤਾ ਅਤੇ ਚੇਤਨਾ ਹੀ ਰਾਜਾਂ ਦੇ ਰਿਸ਼ਤਿਆਂ ਦਾ ਆਧਾਰ ਹੋ ਸਕਦੀ ਹੈ।" ਵਿਅਕਤੀਆ ਦੇ ਆਪਸੀ ਸੰਬੰਧ ਨਿਰੋਲ ਨਿੱਜੀ ਹਿਤਾਂ ਉੱਤੇ ਆਧਾਰਿਤ ਕਦੇ ਵੀ ਨਹੀਂ ਹੋਏ। ਇਹ ਗੱਲ ਕੇਵਲ ਮਨੁੱਖਾਂ ਦੇ ਸੰਬੰਧ ਵਿਚ ਹੀ ਸੱਚ ਨਹੀਂ, ਸਗੋਂ ਪਸ਼ੂਆਂ ਦੇ ਸੰਬੰਧ ਵਿਚ ਵੀ ਸੱਚ ਹੈ: ਕੇਵਲ ਇੱਜੜਾ, ਇਕੱਠਾਂ ਵਿਚ ਰਹਿਣ ਵਾਲੇ ਸ਼ਾਕਾਹਾਰੀ ਪਸ਼ੂਆ ਦੇ ਸੰਬੰਧ ਵਿਚ ਹੀ ਨਹੀਂ, ਸਗੋਂ ਮਾਸਾਹਾਰੀ ਹਿੰਸਕ ਪਸ਼ੂਆਂ ਦੇ ਸੰਬੰਧ ਵਿਚ ਵੀ ਸੱਚ ਹੈ। ਇਕ ਦੂਜੇ ਦੇ ਹਿੱਤਾਂ ਦਾ ਸਤਿਕਾਰ ਕਰ ਕੇ ਜਿਊਣ ਦੀ ਚੇਤਨਾ ਝੁਦਰਤ ਵਿਚ ਹੈ; ਸਰਵ-ਵਿਆਪਕ ਹੈ।
ਇਸ ਦੇ ਉਲਟ ਰਾਜ, ਰਾਜੇ, ਸਰਕਾਰਾਂ ਅਤੇ ਦੂਜਿਆਂ ਉੱਤੇ ਅਧਿਕਾਰ ਰੱਖਣ ਵਾਲੇ ਲੋਕ, ਜਦੋਂ ਤੋਂ ਹੋਂਦ ਵਿਚ ਆਏ ਹਨ, ਉਦੋਂ ਤੋਂ ਹੀਗਲ, ਮਕਾਇਵਲੀ ਅਤੇ ਚਾਣਕਿਯ ਨੂੰ ਹੀ ਆਪਣੇ ਵਿਚੋਲੇ ਮੰਨਦੇ ਰਹੇ ਹਨ। ਇਹ ਆਖਣਾ ਵੀ ਵਧੇਰੇ ਠੀਕ ਨਹੀਂ ਲੱਗਦਾ ਕਿ ਰਾਜ ਅਤੇ ਸਰਕਾਰਾਂ ਅਜੇ ਜੰਗਲੀ ਅਵਸਥਾ ਵਿਚ ਹਨ, ਜਦ ਕਿ ਵਿਅਕਤੀ ਸੱਭਿਅਤਾ ਵਿਚ ਪ੍ਰਵੇਸ਼ ਕਰ ਗਏ ਹਨ, ਕਿਉਂ ਜੁ ਜੰਗਲ ਵਿਚ ਵੀ ਹਰ ਪਸ਼ੂ, ਹਰ ਸਮੇਂ ਹਰ ਦੂਜੇ ਪਸ਼ੂ ਵਿਰੁੱਧ ਲੜਾਈ ਦੇ ਲੋਰ ਵਿਚ ਨਹੀਂ ਹੁੰਦਾ। ਦੇਸ਼ਾਂ, ਕੌਮਾਂ, ਸਰਕਾਰਾਂ ਅਤੇ ਰਾਜਿਆਂ ਦੇ ਸੰਬੰਧ ਵਿਚ ਇਉਂ ਨਹੀਂ ਆਖਿਆ ਜਾ ਸਕਦਾ। ਦੇਸ਼ਾਂ, ਕੌਮਾਂ ਅਤੇ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਲੋਕਾਂ ਦੇ ਰਹਿਣ ਸਹਿਣ ਰਾਹੀਂ ਜਿਸ ਸੁਹਜ, ਸਿਆਣਪ ਅਤੇ ਸ਼ਿਸ਼ਟਾਚਾਰ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਉਹ ਇਨ੍ਹਾਂ ਦੇ ਮਨ ਵਿਚਲੀ ਮੈਲ ਨੂੰ ਚੱਕਣ ਵਾਲਾ ਮੁਲੰਮਾ ਹੁੰਦਾ ਹੈ। ਦੇਸ਼ਾਂ, ਕੌਮਾਂ ਅਤੇ ਰਾਜਾਂ ਦੀ ਪ੍ਰਤੀਨਿਧਤਾ ਭਾਵੇਂ ਰਾਜਿਆਂ ਦੇ ਰੂਪ ਵਿਚ ਹੁੰਦੀ ਹੋਵੇ, ਭਾਵੇਂ ਲੋਕ ਰਾਏ ਨਾਲ ਚੁਣੀਆਂ ਹੋਈਆਂ ਸਰਕਾਰਾਂ ਦੇ ਰੂਪ ਵਿਚ, ਇਹ ਪ੍ਰਤੀਨਿਧੀ ਸਦਾ ਹੀ ਸੱਤਾ ਦੇ ਰੋਗੀ ਅਤੇ ਪ੍ਰਭੁਤਾ ਦੇ ਲੋਭੀ ਹੋਣ ਕਰਕੇ ਆਪੋ ਆਪਣੀ ਖ਼ੁਦਮੁਖ਼ਤਾਰੀ ਦੇ ਲੋਰ ਵਿਚ ਮਾਨਸਿਕ ਤੌਰ ਉੱਤੇ ਯੁੱਧ ਦੀ ਹਾਲਤ ਵਿਚ ਹੀ ਹੁੰਦੇ ਹਨ।
1. ਹੀਗਲ।
ਉਂਞ ਤਾਂ ਡੀਫੈਂਸ ਜਾਂ ਸੁਰੱਖਿਆ ਦਾ ਸ਼ਬਦ ਵੀ ਮੈਨੂੰ ਬਹੁੜਾ ਸਤਿਕਾਰਯੋਗ ਨਹੀਂ ਲੱਗਦਾ, ਕਿਉਂਜ਼ ਜਿਸ ਆਪੇ ਦੀ ਪ੍ਰਾਪਤੀ ਵਿਚ ਏਨੀ ਕਰੂਪਤਾ ਅਤੇ ਨੀਚਤਾ ਵਰਤੀ ਜਾਂਦੀ ਹੈ, ਉਹ ਆਸ਼ਾ ਵੀ ਆਪਣੇ ਆਪ ਵਿਚ ਕੋਈ ਕਰੂਪਤਾ ਲੁਕਾਈ ਬੈਠਾ ਹੁੰਦਾ ਹੈ। ਤਾਂ ਵੀ ਉਸ ਸਮੇਂ ਜਦੋਂ ਜੰਗਾਂ ਰਾਹੀਂ ਜਿੱਤ ਕੇ ਸਮੁੱਚੇ ਦੇਸ਼ਾਂ ਜਾਂ ਦੇਸ਼ਾਂ ਦੇ ਕੁਝ ਕੁ ਹਿੱਸਿਆਂ ਨੂੰ ਹਥਿਆ ਲੈਣ ਦਾ ਰਿਵਾਜ ਸੀ, ਉਦੋਂ ਡੀਫੈਂਸ ਜਾਂ ਸੁਰੱਖਿਆ ਨੂੰ ਜੰਗ ਦਾ ਮਨੋਰਥ ਮੰਨਣਾ ਸੁਭਾਵਕ ਸੀ। ਅੱਜ ਕੱਲ ਜੰਗਾਂ ਰਾਹੀਂ ਜਿੱਤੇ ਹੋਏ ਇਲਾਕੇ ਕਿਸੇ ਦੂਜੇ ਦੇਸ਼ ਦਾ ਹਿੱਸਾ ਬਣਾਏ ਜਾਣੇ ਸੋਪੀ ਗੱਲ ਨਹੀਂ। ਅੱਜ ਕੱਲ ਰਾਜ ਦਾ ਅਧਿਕਾਰ ਲੋਕ ਰਾਏ ਉੱਤੇ ਆਧਾਰਿਤ ਹੈ। ਅਜੋਕੀਆਂ ਜੰਗਾਂ ਦਾ ਮੂਲ ਮਨੋਰਥ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਨਹੀਂ ਹੁੰਦਾ ਅਤੇ ਨਾ ਹੀ ਜੰਗੀ ਤਿਆਰੀਆਂ ਕਿਸੇ ਮਤਰੇ ਉੱਤੇ ਆਧਾਰਿਤ ਹੁੰਦੀਆਂ ਹਨ। ਪਿਛਲੀ ਅੱਧੀ ਸਦੀ ਦੇ ਸਮੇਂ ਵਿਚ ਅਮਰੀਕਾ ਨੇ ਅਜਿਹਾ ਇਕ ਸਾਲ ਵੀ ਨਹੀਂ ਵੇਖਿਆ, ਜਿਸ ਵਿਚ ਉਹ ਕਿਸੇ ਨਾ ਕਿਸੇ ਜੰਗ ਵਿਚ ਰੁੱਝਾ ਨਾ ਰਿਹਾ ਹੋਵੇ; ਅਮਰੀਕਾ ਦੀਆਂ ਸਰਹੱਦਾਂ ਨੂੰ ਕੋਈ ਖ਼ਤਰਾ ਕਦੇ ਨਹੀਂ ਹੋਇਆ। ਉਸ ਦੀਆਂ ਸਾਰੀਆਂ ਜੰਗਾਂ ਖ਼ਤਰਾ ਬਣਨ ਦੀ ਇੱਛਾ ਵਿਚੋਂ ਉਪਜੀਆਂ ਹਨ।
ਮੱਧਕਾਲ ਵਿਚ ਜੰਗਾਂ ਰਾਹੀਂ ਦੇਸ਼ ਜਿੱਤਣ ਦੀ ਧੱਕਾਸ਼ਾਹੀ ਨੂੰ ਪ੍ਰਵਾਨਗੀ ਪ੍ਰਾਪਤ ਸੀ। ਇਸ ਲਈ ਵਿਸ਼ਵ-ਨਾਗਰਿਕਤਾ ਦਾ ਖ਼ਿਆਲ ਸਾਰੀ ਦੁਨੀਆਂ ਨੂੰ ਜਿੱਤਣ ਦੇ ਜਨੂੰਨ ਦਾ ਇਕ ਹਿੱਸਾ ਹੋਣ ਕਰਕੇ ਬਹੁਤਾ ਸਤਿਕਾਰਿਆ ਨਹੀਂ ਗਿਆ। ਸਾਰੀ ਦੁਨੀਆਂ ਨੂੰ ਜਿੱਤਣ ਦਾ ਜਨੂੰਨ ਏਨਾ ਆਮ ਵੀ ਨਹੀਂ ਸੀ। ਇਹ ਗਿਣਤੀ ਦੇ ਕੁਝ ਕੁ ਸਿਰਾਂ ਵਿਚ ਹੀ ਸਮਾਇਆ ਹੈ। ਸਾਰੀ ਦੁਨੀਆਂ ਲਈ ਇਕ ਰਾਜ-ਪ੍ਰਬੰਧ ਦਾ ਆਦਰਸ਼ ਅਸੰਭਵ ਅਤੇ ਅਪਹੁੰਚ ਮੰਨ ਲਿਆ ਜਾਣ ਕਰਕੇ ਅਤੇ ਇਸ ਆਦਰਸ਼ ਦੀ ਪ੍ਰਾਪਤੀ ਦੇ ਯਤਨਾਂ ਨਾਲ ਹਿੰਸਾ, ਹੱਤਿਆ ਅਤੇ ਹੈਵਾਨੀਅਤ ਦਾ ਏਨਾ ਗੂਹੜਾ ਸੰਬੰਧ ਹੋਣ ਕਰਕੇ ਮਨੁੱਖ ਜਾਤੀ ਵੱਖ ਵੱਖ ਕੌਮਾਂ ਅਤੇ ਕੌਮੀ ਸਰਕਾਰਾਂ ਦੇ ਸਿਧਾਂਤ ਨੂੰ ਸਤਿਕਾਰਦੀ ਆਈ ਹੈ। ਬੋਲੀ, ਸੱਭਿਅਤਾ, ਸੰਸਕ੍ਰਿਤੀ, ਸੁਰੱਖਿਆ ਅਤੇ ਸੁਹਜ-ਸੁਆਦ ਦੀਆਂ ਸਾਂਝਾਂ ਨੇ ਮਨੁੱਖਾਂ ਵਿਚ ਰਾਸ਼ਟਰੀਅਤਾ ਦੀ ਭਾਵਨਾ ਨੂੰ ਏਨਾ ਪ੍ਰਬਲ ਕਰ ਦਿੱਤਾ ਹੈ ਕਿ ਨਾ ਤਾਂ ਸਰਵ-ਵਿਆਪਕ ਆਤਮਾ ਦੀ ਹੋਂਦ ਦਾ ਵਿਸ਼ਵਾਸ ਅਤੇ ਨਾ ਹੀ ਸਾਰੀ ਦੁਨੀਆਂ ਦੇ ਕਿਰਤੀ ਵਰਗ ਦੇ ਜੀਵਨ ਵਿਚ ਸੁੱਖ-ਸੌਂਦਰਯ ਦੀ ਸਰਵ-ਵਿਆਪਕ ਅਣਹੋਂਦ ਦੀ ਵਾਸਤਵਿਕਤਾ ਮਨੁੱਖੀ ਮਨ ਉੱਤੋਂ ਇਸ ਭਾਵਨਾ ਦੀ ਪਕੜ ਢਿੱਲੀ ਕਰ ਸਕੀ ਹੈ। ਮਨੁੱਖੀ ਮਨ ਇਹ ਤਾਂ ਮੰਨ ਸਕਦਾ ਹੈ ਕਿ ਕੋਈ ਇੱਕਾ-ਦੁੱਕਾ ਆਦਮੀ ਮੇਰ-ਤੇਰ ਦੀਆਂ ਹੱਦਾਂ ਟੱਪ ਕੇ ਸਾਰੀ ਦੁਨੀਆਂ ਦੇ ਮਨੁੱਖਾਂ ਵਿਚ ਕਿਸੇ ਰੂਹਾਨੀ ਸਾਂਝ ਦਾ ਅਨੁਭਵੀ ਹੋ ਜਾਵੇ, ਪਰ ਜਨ-ਸਾਧਾਰਣ ਲਈ ਕੌਮੀ ਹਿੱਤਾਂ ਤੋਂ ਉੱਚਾ ਹੋ ਜਾਣਾ ਕਿਸੇ ਦੇ ਕਿਆਸ ਵਿਚ ਘੱਟ ਹੀ ਆ ਸਕਦਾ ਹੈ।
ਜਨ-ਸਾਧਾਰਣ ਦੀ ਇਹ ਮਨੋ-ਸਥਿਤੀ ਕੁਦਰਤੀ ਜਾਂ ਸੁਭਾਵਕ ਬੇਸ਼ੱਕ ਹੈ ਪਰ ਸੁੰਦਰ ਅਤੇ ਸਦੀਵੀ ਨਹੀਂ। ਜਨ-ਸਾਧਾਰਣ ਇਸ ਨੂੰ ਸੁਭਾਵਕ, ਸੁੰਦਰ ਅਤੇ ਸਦੀਵੀ ਮੰਨਦਾ ਆਇਆ ਹੈ। ਇਸੇ ਮਨੋ-ਸਥਿਤੀ ਦਾ ਲਾਭ ਲੈਂਦਿਆਂ ਹੋਇਆਂ ਕੌਮੀ ਸਰਕਾਰਾਂ ਨੇ ਆਪਣੇ ਲਈ ਸੋਵਰਨਿਟੀ (Sovereignty) ਜਾਂ ਖ਼ੁਦਮੁਖ਼ਤਾਰੀ ਜਾਂ ਸਰਵਸੰਤਾ ਅਧਿਕਾਰ ਦਾ ਸਿਧਾਂਤ ਘੜਿਆ ਹੈ। ਇਹ ਉਹ ਅਧਿਕਾਰ ਹੈ ਜਿਸ ਦੇ ਉਹਲੇ ਵਿਚ ਕੌਮੀ ਸਰਕਾਰਾਂ ਆਪਣੇ ਦੇਸ਼ਾਂ ਵਿਚ ਆਪਣੇ ਸ਼ਹਿਰੀਆਂ ਨਾਲ ਹਰ ਪ੍ਰਕਾਰ ਦਾ ਅਨਿਆਂ ਅਤੇ ਅੱਤਿਆਚਾਰ ਕਰਨ ਦੀ ਖੁੱਲ੍ਹ ਲੈਂਦੀਆਂ ਹਨ, ਕਿਉਂਜ਼ ਦੂਜੇ ਕਿਸੇ ਦੇਸ਼ ਨੂੰ ਉਨ੍ਹਾਂ ਦੇ ਅੰਦਰੂਨੀ ਮੁਆਮਲਿਆਂ ਵਿਚ
ਸਮੇਂ ਦੀ ਲੋੜ ਅਤੇ ਲੋਕਾਂ ਦੇ ਅਗਿਆਨ ਵਿਚੋਂ ਉਪਜੀ ਹੋਈ ਸੋਵਰਨਿਟੀ ਅੱਜ ਦੀ ਦੁਨੀਆਂ ਵਿਚ ਵੱਡੀ ਕੁਰੂਪਤਾ ਬਣ ਗਈ ਹੈ। ਕੋਈ ਦੇਸ਼ ਆਤਮ-ਨਿਰਭਰ ਨਾ ਕਦੇ ਸੀ, ਨਾ ਅੱਜ ਹੈ। ਸੱਭਿਅਤਾ ਦੇ ਵਿਕਾਸ ਨਾਲ ਵਿਅਕਤੀਆਂ ਅਤੇ ਕੰਮਾਂ ਦੀ ਨਿਰਭਰਤਾ ਵਿਚ ਵਾਧਾ ਹੁੰਦਾ ਗਿਆ ਹੈ। ਇਕ ਦੂਜੇ ਦੀ ਸਹਾਇਤਾ ਅਤੇ ਮਿੱਤਰਤਾ ਉੱਤੇ ਨਿਰਭਰ ਹੋਣ ਦਾ ਅਹਿਸਾਸ ਦੇਸ਼ਾਂ ਅਤੇ ਕੌਮਾਂ ਵਿਚ ਸੁੰਦਰ ਸੰਬੰਧ ਪੈਦਾ ਕਰ ਸਕਦਾ ਹੈ ਪਰ ਅਜਿਹੇ ਹਰ ਯਤਨ ਦਾ ਵਿਰੋਧ ਕਰਨ ਲਈ ਸਰਵ-ਸੱਤਾ-ਅਧਿਕਾਰ ਦੀ ਹੈਂਕੜ ਸਦਾ ਮੌਜੂਦ ਰਹਿੰਦੀ ਹੈ। ਇਹ ਅਧਿਕਾਰ ਲੋਕਾਂ ਦਾ ਨਹੀਂ, ਸਗੋਂ ਸਰਕਾਰਾਂ ਦਾ ਹੁੰਦਾ ਹੈ ਪਰ ਲੋਕਾਂ ਨੂੰ ਇਸ ਦੀ ਮਾਲਕੀ ਦਾ ਭੁਲੇਖਾ ਪਾਇਆ ਜਾਣਾ ਕੋਈ ਔਖੀ ਗੱਲ ਨਹੀਂ ਹੁੰਦੀ। ਇਹ ਭੁਲੇਖਾ ਲੋਕਾਂ ਵਿਚ ਸਦਾ ਮੌਜੂਦ ਹੁੰਦਾ ਹੈ। ਸੰਸਾਰ-ਅਮਨ ਦੀ ਗੱਲ ਸੋਚਣ ਅਤੇ ਕਰਨ ਵਾਲਿਆਂ ਲਈ ਇਸ ਦੀ ਮੌਜੂਦਗੀ ਨੂੰ ਮਨਜੂਰ ਕਰਨਾ ਜਰੂਰੀ ਬਣਿਆ ਰਿਹਾ ਹੈ। ਇਸ ਲਈ ਸੰਸਾਰ ਦੀ ਇਕ ਸਰਕਾਰ ਦੀ ਥਾਂ ਕੌਮੀ ਸਰਕਾਰਾਂ ਦੀ ਫੈਡਰੇਸ਼ਨ ਜਾਂ ਲੀਗ ਦੀ ਗੱਲ ਸੋਚੀ ਗਈ ਹੈ ਅਤੇ ਰਾਬਜ਼, ਲਾਕ ਅਤੇ ਕਾਂਟ ਇਸ ਸੋਚ ਦੇ ਸਤਿਕਾਰਯੋਗ ਉਸਰੱਈਏ ਹਨ।
ਅਸਾਧਾਰਣ ਆਦਮੀ ਇਕ ਵਿਅਕਤੀ ਪਹਿਲੋਂ ਹੈ ਅਤੇ ਇਕ ਨਾਗਰਿਕ, ਸ਼ਾਇਦ ਕਦੇ ਵੀ ਨਹੀਂ ਬਣਨਾ ਚਾਹੁੰਦਾ। ਇਕ ਨਾਗਰਿਕ ਨੂੰ ਦੂਜੇ ਨਾਗਰਿਕਾ ਵਰਗਾ ਹੋਣ ਬੀਣ ਅਤੇ ਸਮਝਿਆ ਜਾਣ ਨਾਲ ਮਾਨਸਿਕ ਧਰਵਾਸ ਮਿਲਦੀ ਹੈ, ਜਦ ਕਿ ਅਸਾਧਾਰਣ ਵਿਅਕਤੀ ਲਈ ਨਾਗਰਿਕਾਂ ਵਰਗਾ 'ਜਾਪਣ ਦਾ ਯਤਨ' ਆਪਣੀ ਅਸਾਧਾਰਣਤਾ ਦਾ ਸਹਾਰਾ ਮਾਤਰ
ਕੌਮੀ ਸਰਕਾਰਾਂ ਦੇ ਸੰਘ ਜਾਂ ਫੈਡਰੇਸ਼ਨ ਦੀ ਸੋਚ ਕੁਝ ਕੁ ਵਿਅਕਤੀਆਂ ਦੀ ਸੁਹਿਰਦਤਾ ਵਿਚੋਂ ਉਪਜੀ ਸੀ ਅਤੇ ਸਰਕਾਰਾਂ ਦੀ ਸਦਭਾਵਨਾ ਤੋਂ ਫੁੱਟ ਕੋਈ ਸਹਾਰਾ ਨਾ ਹੋਣ ਕਰਕੇ ਇਹ ਸੇਵਰਨਿਟੀ ਦੇ ਪਸ਼ੂਪੁਣੇ ਸਾਹਮਣੇ ਸਦਾ ਹੀ ਲਾਚਾਰ ਅਤੇ ਬੇਬੱਸ ਬਣੀ ਰਹੀ ਹੈ। ਪਹਿਲੇ ਸੰਸਾਰ ਯੁੱਧ ਤੋਂ ਪਿੱਛੋਂ ਬਣੀ ਲੀਗ ਆਫ਼ ਨੇਸ਼ਨਜ਼ ਦਾ ਜੋ ਹਸ਼ਰ ਹੋਇਆ ਹੈ, ਉਸ ਤੋਂ ਭਲੀ ਭਾਂਤ ਪ੍ਰਗਟ ਹੁੰਦਾ ਹੈ ਕਿ ਸਰਕਾਰਾਂ ਕੋਲੋਂ ਸਦ-ਭਾਵਨਾ ਦੀ ਆਸ ਕਰਨੀ ਉਨ੍ਹਾਂ ਕੋਲੋਂ ਵਫ਼ਾ ਦੀ ਉਮੀਦ ਕਰਨ ਦੇ ਤੁੱਲ ਹੈ 'ਜੋ ਨਹੀਂ ਜਾਨਤੇ ਵਫ਼ਾ ਕਿਆ ਹੈ।' ਦੂਜੇ ਸੰਸਾਰ ਯੁੱਧ ਤੋਂ ਪਿੱਛੋਂ ਯੂ.ਐਨ.ਓ. ਹੋਂਦ ਵਿਚ ਆਈ ਸੀ ਅਤੇ ਹੁਣ ਤਕ ਕਾਇਮ ਹੈ। ਪਰ ਇਹ ਕੇਵਲ ਕਾਇਮ ਹੀ ਹੈ; ਆਪਣੇ ਕਿਸੇ ਫੈਸਲੇ ਨੂੰ ਸਰਕਾਰਾਂ ਜਾਂ ਦੇਸ਼ਾਂ ਉੱਤੇ ਲਾਗੂ ਕਰਨ ਦਾ ਅਧਿਕਾਰ ਇਸ ਕੋਲ ਨਹੀਂ। ਪਹਿਲਾਂ ਤਾਂ ਇਸ ਦਾ ਵਿਧਾਨਕ ਕਰਮ-ਕਾਂਡ ਦੇਨਾ ਗੁੰਝਲਦਾਰ ਹੈ ਕਿ ਸੰਸਾਰ ਦੀ ਕਿਸੇ ਸਮੱਸਿਆ ਬਾਰੇ ਕਿਸੇ ਕਾਰਵਾਈ ਸੰਬੰਧੀ ਕਿਸੇ ਨਿਰਣੇ ਤਕ ਪੁੱਜਣ ਲਈ ਇਸ ਨੂੰ ਏਨਾ ਚਿਰ ਲੱਗ ਜਾਂਦਾ ਹੈ ਕਿ ਓਨੇ ਚਿਰ ਵਿਚ ਸਮੱਸਿਆ ਜਾਂ ਤਾਂ ਰੁਕੜੇ ਨੇ ਤਾਕਰ ਦੇ ਤਾਣ ਨਾਲ ਆਪਣੇ ਹਿਤ ਵਿਚ ਹੱਲ ਕਰ ਲਈ ਹੁੰਦੀ ਹੈ ਜਾਂ ਏਨੀ ਉਲਝ ਚੁੱਕੀ ਹੁੰਦੀ ਹੈ ਕਿ ਇਸ ਦੇ ਸ਼ਾਂਤੀ-ਪੂਰਵਕ ਹੱਲ ਹਾਸੋ-ਹੀਣੇ ਹੋ ਜਾਂਦੇ ਹਨ। ਇਸ ਦਾ ਵਿਧਾਨ ਵੀ ਕੁਝ ਇਸ ਪ੍ਰਕਾਰ ਦਾ ਹੈ ਕਿ ਸੰਸਾਰ ਦੇ ਕੁਝ ਕੁ ਸ਼ਕਤੀਸ਼ਾਲੀ ਦੇਸ਼ਾਂ ਦੇ ਹੱਥਾਂ ਵਿਚ ਨੱਚਣ ਦੀ ਨਮੋਸ਼ੀ ਇਸ ਦੀ ਨਿੱਤ ਕਿਰਿਆ ਬਣ ਗਈ ਲੱਗਦੀ ਹੈ।
ਤਾਂ ਵੀ ਇਸ ਦਾ ਕਾਇਮ ਰਹਿਣਾ ਸੰਸਾਰ ਦੇ ਲੋਕਾਂ ਲਈ ਲਾਹੇਵੰਦਾ ਹੈ। ਇਹ ਸਾਡੀ ਸੁਹਿਰਦਤਾ ਅਤੇ ਸਦਭਾਵਨਾ ਦਾ ਨਿਰਬਲ ਪਰ ਸੁੰਦਰ ਪ੍ਰਤੀਕ ਹੈ। ਇਸ ਸੁੰਦਰ ਪ੍ਰਤੀਕ ਦਾ ਕੌਮੀ ਸਰਕਾਰਾਂ ਦੇ ਸੈਨਿਕ ਪਸ਼ੂਪੁਣੇ ਸਾਹਮਣੇ ਬਾਰ ਬਾਰ ਸਿਰ ਨਿਵਾਉਣਾ ਇਕ ਦਿਨ ਜਨ-ਸਾਧਾਰਣ ਨੂੰ ਇਸ ਪਸ਼ੂਪੁਣੇ ਦੀ ਸਾਰਥਕਤਾ ਸੰਬੰਧੀ ਸੋਚਣ ਦੀ ਸਲਾਹ ਦੇਵੇਗਾ । ਹੁਣੇ ਜਿਹੇ ਇਹ ਬੋਸਨੀਆਂ ਅਤੇ ਸਰਬੀਆ ਦੇ ਪਸ਼ੂਪੁਣੇ ਸਾਹਮਣੇ ਸਿਰ ਸੁੱਟੀ ਖਲੋਤੀ ਸੀ। ਠੀਕ ਉਵੇਂ ਹੀ ਜਿਵੇਂ ਮਨੁੱਖਤਾ ਦਾ ਮਸੀਹਾ ਅੱਜ ਤੋਂ ਦੋ ਕੁ ਹਜ਼ਾਰ ਸਾਲ ਪਹਿਲਾਂ ਪਾਈਲੇਟ ਦੀ ਅਦਾਲਤ ਵਿਚ ਸਿਰ ਸੁੱਟੀ ਖਲੋਤਾ ਸੀ। ਸਰਬੀਆ ਦੇ ਲੋਕ ਮਨੁੱਖੀ ਮਨ ਦੀ ਸੁਹਿਰਦਤਾ ਅਤੇ ਸਦ-ਭਾਵਨਾ ਨੂੰ ਜਿਸ ਤਰ੍ਹਾਂ ਸੂਲੀ ਚਾੜ੍ਹ ਰਹੇ ਸਨ, ਇਸ ਤਰ੍ਹਾਂ ਹੋਰ ਬਹੁਤੇ ਚਿਰ ਲਈ ਚਾੜ੍ਹਿਆ ਜਾਣਾ ਚੰਗਾ ਨਹੀਂ ਲੱਗੇਗਾ। ਅਤੇ ਇਸ ਦੇ ਚੰਗਾ ਨਾ ਲੱਗਣ ਦਾ ਮਤਲਬ ਹੋਵੇਗਾ, ਵੱਖ ਵੱਖ ਦੇਸ਼ਾਂ ਦੀਆਂ ਫ਼ੌਜਾਂ ਦਾ ਚੰਗਾ ਨਾ ਲੱਗਣਾ।
ਜਿਸ ਕਿਸੇ ਨੇ ਇਹ ਆਖਿਆ ਸੀ ਕਿ "ਜੇ ਅਮਨ ਚਾਹੁੰਦੇ ਹੋ ਤਾਂ ਜੰਗ ਲਈ ਸਦਾ ਤਿਆਰ ਰਹੋ", ਉਸਦਾ ਇਹ ਵਿਸ਼ਵਾਸ ਸੀ ਕਿ ਸ਼ਕਤੀ, ਹਿੰਸਾ ਅਤੇ ਭੈ ਤੋਂ ਵੱਖਰਾ ਅਜਿਹਾ
ਕੌਮੀ ਸਰਕਾਰਾਂ ਵਿਚਕਾਰ ਸੰਧੀਆਂ ਅਤੇ ਅਹਿਦਨਾਮੇ ਵੀ ਅਨੇਕ ਹੁੰਦੇ ਰਹੇ ਹਨ ਅਤੇ ਅਹਿਦਨਾਮਿਆਂ ਦਾ ਅਨਾਦਰ ਵੀ ਇਕ ਆਮ ਜਿਹੀ ਗੱਲ ਹੈ। ਕਹਿਣ ਨੂੰ ਜਨੇਵਾ ਕਨਵੈਨਸ਼ਨ ਵੀ ਜੀਉਂਦੀ ਹੈ ਅਤੇ ਜੰਗੀ ਕੈਦੀਆਂ, ਫੱਟੜਾਂ ਅਤੇ ਅਸੈਨਿਕ ਸ਼ਹਿਰੀਆਂ ਨਾਲ ਸਾਊ ਵਰਤਾਉ ਕਰਨ ਦੇ ਕਾਨੂੰਨ ਵੀ ਬਣੇ ਹੋਏ ਹਨ ਪਰ ਕੌਮੀ ਸਰਕਾਰਾਂ ਨੂੰ ਇਹ ਸਭ ਕੁਝ ਮੰਨਣ ਉੱਤੇ ਮਜਬੂਰ ਕੋਈ ਨਹੀਂ ਕਰ ਸਕਦਾ। ਅੰਤਰ-ਰਾਸ਼ਟਰੀ ਕਾਨੂੰਨ ਦਾ ਸਤਿਕਾਰ ਵੀ ਕੁਝ ਇਕ ਦੇਸ਼ਾਂ ਦੇ ਸਿਵਾ ਕੋਈ ਨਹੀਂ ਕਰਦਾ। ਜਿਹੜੇ ਕਰਦੇ ਹਨ ਉਹ ਵੀ ਉਦੋਂ ਕਰਦੇ ਹਨ, ਜਦੋਂ ਇਉਂ ਕਰਨ ਨਾਲ ਸਰਵ-ਸੱਤਾ ਸੰਪੰਨ ਹੋਣਾ ਖਤਰੇ ਵਿਚ ਨਾ ਪੈਂਦਾ ਹੋਵੇ। ਕੋਈ ਦੇਸ਼ ਲੁਕ ਛੁਪ ਕੇ ਐਟਮੀ ਹਥਿਆਰਾਂ ਦੇ ਕਾਰਖ਼ਾਨੇ ਨਾ ਲਾਈ ਜਾਵੇ, ਇਸ ਗੱਲ ਦਾ ਧਿਆਨ ਰੱਖਣਾ ਵੀ ਯੂ.ਐਨ.ਓ. ਦਾ ਕੰਮ ਹੈ। ਕਿੰਨੀ ਸ਼ਰਮ ਆਉਂਦੀ ਹੈ ਇਹ ਵੇਖ ਕੇ ਕਿ ਜਿਸ ਮੁਲਕ ਨੇ ਪਿਛਲੇ ਹਫ਼ਤੇ ਹਥਿਆਰ ਸੁੱਟ ਕੇ ਗੋਡੇ ਟੇਕੇ ਸਨ ਉਹ ਇਸ ਹਫਤੇ ਯੂ.ਐਨ.ਓ. ਵੱਲੋਂ ਘੱਲੀ ਹੋਈ ਨਿਗਰਾਨੀ ਕਰਨ ਵਾਲੀ ਟੋਲੀ ਨੂੰ ਇਉਂ ਦਬਕੇ ਮਾਰਦਾ ਹੈ, ਜਿਵੇਂ ਮੱਧਕਾਲ ਦਾ ਕੋਈ ਜਾਗੀਰਦਾਰ ਆਪਣੇ ਮੁਜਾਰਿਆਂ ਨੂੰ ਵੀ ਮਾਰ ਨਾ ਸਕਦਾ ਹੋਵੇ। ਜੋ ਹਾਰੇ ਹੋਏ 'ਸਦਾਮ' ਦਾ ਇਹ ਹਾਲ ਹੈ ਤਾਂ ਜਿੱਤਿਆ ਹੋਇਆ 'ਆਇਆਕਲਾ' ਪਤਾ ਨਹੀਂ ਕੀ ਕਰੋ।
ਇਸ ਲਈ ਯੂਨੈਸਕੋ ਦੇ ਵਿਧਾਨ ਵਿਚਲਾ ਇਹ ਵਾਕ ਬੇ-ਅਰਥਾ ਹੋ ਕਿ "ਮਨੁੱਖਾਂ ਦੇ ਮਨ ਵਿਚ ਹੀ ਅਮਨ ਦੀ ਰਖਵਾਲੀ ਲਈ ਮੋਰਚਾਬੰਦੀ ਕੀਤੀ ਜਾਣੀ ਚਾਹੀਦੀ ਹੈ।" ਜੇ ਹੀਗਲ ਦੇ ਇਸ ਕਥਨ ਵਿਚ ਜ਼ਰਾ ਵੀ ਸੱਚਾਈ ਹੈ ਕਿ "ਰਾਜ ਅਤੇ ਸਰਕਾਰਾਂ ਸਾਧਾਰਣ ਵਿਅਕਤੀ ਨਹੀਂ ਹੁੰਦੇ" ਤਾਂ ਇਹ ਵੀ ਸੱਚ ਹੈ ਕਿ ਰਾਜਾਂ ਅਤੇ ਸਰਕਾਰਾਂ ਦਾ ਮਨ ਨਹੀਂ ਹੁੰਦਾ: ਇਨ੍ਹਾਂ ਦੀ ਜ਼ਮੀਰ ਨਹੀਂ ਹੁੰਦੀ; ਇਨ੍ਹਾਂ ਉੱਤੇ ਨੈਤਿਕਤਾ ਦੇ ਨੇਮ ਲਾਗੂ ਨਹੀਂ ਹੁੰਦੇ। ਜੇ ਇਹ ਸੱਚ ਹੈ ਤਾਂ ਵਿਧਾਨ ਵਿਚਲਾ ਉਪ੍ਰੋਕਤ ਵਾਕ ਕਿਸੇ ਵਾਰਤਕਕਾਰ ਦੀ ਵਾਕ-ਚਾਤੁਰੀ ਦਾ ਸੁੰਦਰ ਨਮੂਨਾ ਹੋਣ ਤੋਂ ਸਿਵਾ ਹੋਰ ਕੁਝ ਨਹੀਂ। ਅਸੀਂ ਕੌਣ ਹਾਂ ਸਰਕਾਰਾਂ, ਕੌਮਾਂ, ਪ੍ਰਾਈਮ
ਲੋੜ ਇਸ ਗੱਲ ਦੀ ਹੈ ਕਿ ਕੌਮੀ ਸਰਕਾਰਾਂ ਕੋਲੋਂ ਲੜਨ ਦਾ ਅਧਿਕਾਰ ਖੋਹ ਲਿਆ ਜਾਵੇ; ਉਨ੍ਹਾਂ ਵਿਚ ਲੜਨ ਦੀ ਯੋਗਤਾ ਹੀ ਨਾ ਰਹਿਣ ਦਿੱਤੀ ਜਾਵੇ; ਕੌਮੀ ਸਰਕਾਰਾਂ ਕੋਲ ਸੈਨਾਵਾਂ ਹੀ ਨਾ ਰਹਿਣ ਦਿੱਤੀਆਂ ਜਾਣ। ਇਉਂ ਕਰਨ ਲਈ ਸੰਸਾਰ ਦੀ ਇਕ ਸਰਕਾਰ ਬਣਾਉਣ ਦੀ ਵੀ ਲੋੜ ਨਹੀਂ ਅਤੇ ਨਾ ਹੀ ਸਾਰੀ ਦੁਨੀਆਂ ਦੇ ਲੋਕਾਂ ਨੂੰ ਵਿਸ਼ਵ-ਨਾਗਰਿਕਤਾ ਦੇਣ ਦੀ ਲੋੜ ਹੈ। ਬਣੇ ਰਹਿਣ ਲੋਕ ਵੱਖ ਵੱਖ ਦੇਸ਼ਾਂ ਦੇ ਨਾਗਰਿਕ: ਸਾਂਭ ਸਾਂਭ ਰੱਖਣ ਆਪਣੀਆਂ ਸੱਭਿਅਤਾਵਾਂ ਅਤੇ ਸੰਸਕ੍ਰਿਤੀਆਂ: ਪਏ ਉੱਨਤ ਕਰਨ ਆਪਣੀਆਂ ਬੋਲੀਆਂ ਅਤੇ ਬੇਦੀਆਂ; ਪਰ ਇਕ ਵਹਿਸ਼ਤ ਦੀ ਇਜਾਜ਼ਤ ਉਨ੍ਹਾਂ ਨੂੰ ਨਾ ਹੋਵੇ; ਜੰਗ ਉਹ ਨਾ ਕਰ ਸਕਣ। ਅਜਿਹਾ ਕਰਨ ਲਈ ਇਹ ਜ਼ਰੂਰੀ ਹੈ ਕਿ ਯੂ.ਐਨ.ਓ. ਕੋਲ ਜਾਂ ਜੋ ਵੀ ਉਸ ਸੰਸਥਾ ਦਾ ਨਾਂ ਹੋਵੇ, ਉਸ ਕੋਲ ਇਕ ਵੱਡੀ ਸੈਨਿਕ ਸ਼ਕਤੀ ਇਸ ਕੰਮ ਲਈ ਹੋਵੇ ਕਿ ਉਹ ਸਾਰੇ ਦੋਸ਼ਾਂ ਨੂੰ ਆਪਣੀਆਂ ਫ਼ੌਜਾਂ ਖ਼ਤਮ ਕਰਨ ਲਈ ਮਜਬੂਰ ਕਰ ਸਕੇ। ਮੈਨੂੰ ਲੱਗਦਾ ਹੈ ਇੱਕੀਵੀਂ ਸਦੀ ਵਿਚ ਇਉਂ ਕਰਨ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਜੇ ਫ਼ੌਜਾਂ ਅਤੇ ਜੰਗਾਂ ਦਾ ਅੰਤ ਹੋ ਗਿਆ ਤਾਂ ਦੁਨੀਆਂ ਦੇ ਦੇਸ਼ਾਂ ਦਾ ਪ੍ਰਬੰਧ ਸਿਆਸਤਦਾਨਾਂ ਦੀ ਥਾਂ ਅਰਥ-ਸ਼ਾਸਤੀਆਂ ਦੇ ਹੱਥ ਵਿਚ ਚਲਾ ਜਾਵੇਗਾ। ਸਿਆਸਤਦਾਨ ਕੇਵਲ ਚੌਕੀਦਾਰਾ ਕਰਨਗੇ। ਇਹੋ ਉਨ੍ਹਾਂ ਲਈ ਯੋਗ ਕੰਮ ਵੀ ਹੈ।
ਧਨ, ਸਾਇੰਸ ਅਤੇ ਸਿਆਸਤ ਦੇ ਰੁਸ਼ੇਰ, ਜੰਗ ਬਾਰੇ ਜੋ ਸੋਚਦੇ ਹਨ, ਉਸ ਸੋਚ ਨੂੰ ਸੁੰਦਰ ਭਾਸ਼ਾਈ ਭੂਸ਼ਣਾਂ ਨਾਲ ਸਜਾਉਣ ਦਾ ਸਮਾਂ ਬੀਤ ਗਿਆ ਹੈ । ਹੁਣ ਸਮਾਂ ਹੈ ਕਿ ਜੋ ਕੁਝ ਧਰਤੀ ਦੇ ਧੁਰ ਅੰਦਰ ਹੈ, ਉਸਦੇ ਦਿਲ ਵਿਚ ਹੈ, ਉਸਨੂੰ ਅਮਲ ਦਾ, ਕਾਰਜ ਦਾ ਰੂਪ ਦਿੱਤਾ ਜਾਵੇ। ਆਪਣੇ ਧੁਰ ਅੰਦਰੋਂ, ਆਪਣੇ ਦਿਲੋਂ ਧਰਤੀ ਇਹ ਨਹੀਂ ਚਾਹੁੰਦੀ ਕਿ ਫ਼ੌਜੀਆ ਦੁਆਰਾ ਘੇਰੇ ਹੋਏ ਸ਼ਹਿਰਾਂ ਦੇ ਵਸਨੀਕ ਜਦੋਂ ਆਪਣੇ ਪਿਆਸੇ ਪਰਿਵਾਰਾਂ ਲਈ ਪਾਣੀ ਦੀ ਬਾਲਟੀ ਲੈਣ ਆਏ ਹੋਣ, ਉਦੋਂ ਉਨ੍ਹਾਂ ਉੱਤੇ ਤੋਪ ਦਾ ਗੋਲਾ ਡਿੱਗੇ ਅਤੇ ਧਰਤੀ ਉਨ੍ਹਾਂ ਨੂੰ ਪਾਣੀ ਦਾ ਘੁੱਟ ਦੇਣ ਦੀ ਥਾਂ ਉਨ੍ਹਾਂ ਲਈ ਕਰਬਲਾ ਬਣ ਜਾਵੇ।
ਰਾਜ-ਪ੍ਰਬੰਧ-1
ਜੀਵਨ ਸੰਬੰਧਾਂ ਦੀ ਸਦਾ ਉਲਬਦੀ ਤਾਣੀ ਹੈ । ਸੰਬੰਧਾਂ ਨੂੰ ਸੁਖਾਵੇਂ ਬਣਾਉਣ ਲਈ ਪ੍ਰਬੰਧਾਂ ਦਾ ਜਨਮ ਹੁੰਦਾ ਹੈ ਅਤੇ ਪ੍ਰਬੰਧਾਂ ਦੀ ਸੇਵਾ ਲਈ ਪ੍ਰਬੰਧਕ ਉਵੇਂ ਹੀ ਲੋੜੀਂਦੇ ਹਨ ਜਿਵੇਂ ਜੀਵਨ ਲਈ ਪ੍ਰਬੰਧ। ਪਰਿਵਾਰ-ਪ੍ਰਬੰਧ ਜੀਵਨ ਦਾ ਸਭ ਤੋਂ ਵੱਧ ਸਨਾਤਨ, ਸੁਭਾਵਕ, ਸੁੰਦਰ ਅਤੇ ਸਤਿਕਾਰਯੋਗ ਪ੍ਰਬੰਧ ਹੈ। ਡਰ, ਤੋਖਲਾ, ਤ੍ਰਿਸ਼ਨਾ, ਸੁਆਰਥ, ਥੁੜ ਅਤੇ ਆਸ਼ਾ ਨੂੰ ਸੰਸਾਰ ਦੇ ਸਾਰੇ ਪ੍ਰਬੰਧਾਂ ਵਿਚ ਮਹੱਤਵਪੂਰਣ ਥਾਂ ਪ੍ਰਾਪਤ ਹੈ। ਪਰਿਵਾਰ-ਪ੍ਰਬੰਧ ਜੀਵਨ ਦਾ ਇਕੋ ਇਕ ਅਜਿਹਾ ਪ੍ਰਬੰਧ ਹੈ ਜਿਸ ਵਿਚ ਮਮਤਾ, ਨਿਰਭਰਤਾ ਅਤੇ ਤਿਆਗ ਨੂੰ ਕੇਂਦਰੀ ਜਾਂ ਬੁਨਿਆਦੀ ਭਾਵ ਹੋਣ ਦਾ ਮਾਣ ਹੈ। ਮਨੁੱਖੀ ਮਨ ਦੇ ਕੋਮਲ ਤਾਵਾਂ ਵਿਚੋਂ ਉਪਜਿਆ ਹੋਇਆ ਇਹ ਕੁਦਰਤੀ ਪ੍ਰਬੰਧ, ਕੇਵਲ ਕੋਮਲ ਭਾਵਾਂ ਦੀ ਸੇਵਾ ਸਹਾਇਤਾ ਨਾਲ ਹੀ ਜੀਉਂਦਾ ਰੱਖਿਆ ਜਾਂਦਾ ਹੈ। ਕਠੋਰ ਭਾਵਾਂ ਨਾਲ ਇਸ ਦੀ ਕੋਈ ਮਿੱਤਰਤਾ ਨਹੀਂ; ਇਹ ਇਸਦੀ ਮੌਤ ਦਾ ਕਾਰਣ ਬਣ ਜਾਂਦੇ ਹਨ। ਕੋਮਲ ਭਾਵਾਂ ਵਿਚੋਂ ਉਪਜਿਆ ਹੋਇਆ ਅਤੇ ਕੋਮਲ ਭਾਵਾਂ ਦੇ ਸਹਾਰੇ ਜੀਊਣ ਵਾਲਾ ਪ੍ਰਬੰਧ ਹੋਣ ਕਰਕੇ, ਪਰਿਵਾਰ-ਪ੍ਰਬੰਧ ਨੂੰ ਕਿਸੇ ਬੌਧਿਕ ਸਹਾਰੇ ਦੀ ਲੋਡ ਨਹੀਂ। ਇਹ ਲੰਮੇ ਚੌੜੇ ਲਿਖਤੀ ਵਿਧਾਨਾਂ ਦੀ ਮੰਗ ਨਹੀਂ ਕਰਦਾ, ਸਗੋਂ ਸੁਹਿਰਦਤਾ ਦੇ ਸਹਾਰੇ ਵਿਕਸਦਾ ਹੈ ਅਤੇ ਮਨੁੱਖੀ ਮਨ ਵਿਚ ਸੁਹਿਰਦਤਾ ਦਾ ਸੰਚਾਰ ਕਰਦਾ ਹੈ। ਆਧੁਨਿਕ ਉੱਨਤ ਅਤੇ ਸੱਭਿਆ ਮਨੁੱਖ ਵੱਡੇ ਵੱਡੇ ਸ਼ਕਤੀਸ਼ਾਲੀ ਪ੍ਰਬੰਧਾਂ ਵੱਲ ਜਿੰਨਾ ਧਿਆਨ ਦਿੰਦਾ ਹੈ, ਉਸਦਾ ਪੰਜ ਪ੍ਰਤੀਸ਼ਤ ਵੀ ਜੇ ਪਰਿਵਾਰ-ਪ੍ਰਬੰਧ ਵੱਲ ਦੇਵੇ ਤਾਂ ਜੀਵਨ ਦੀ ਨੁਹਾਰ ਹੁਣ ਨਾਲੋਂ ਵਧੇਰੇ ਸੁੰਦਰ ਹੋ ਸਕਦੀ ਹੈ।
ਪ੍ਰਬੰਧ ਭਾਵੇਂ ਛੋਟੇ ਹੋਣ ਭਾਵੇਂ ਵੱਡੇ ਭਾਵੇਂ ਵਿਕਸੇ ਹੋਏ ਹੋਣ ਭਾਵੇਂ ਉਪਜਾਏ ਹੋਏ, ਭਾਵੇਂ ਸਦੀਵੀ ਹੋਣ ਭਾਵੇਂ ਵਕਤੀ ਇਨ੍ਹਾਂ ਵਿਚ ਵਿਕਾਸ ਹੋਣਾ ਸੁਭਾਵਕ ਹੈ। ਕਈ ਵੇਰ ਹਰ ਤਬਦੀਲੀ ਦੇ ਬਾਵਜੂਦ ਪ੍ਰਬੰਧ ਦੀ ਅੰਤਰੀਵ ਆਤਮਾ ਕਾਇਮ ਰਹਿ ਜਾਂਦੀ ਹੈ ਪਰ ਕਦੇ ਕਦੇ ਪ੍ਰਬੰਧ ਦਾ ਕੋਈ ਕੋਈ ਰੂਪ ਉੱਕਾ ਅਲੋਪ ਵੀ ਹੋ ਜਾਂਦਾ ਹੈ। ਇਹ ਜਾਣ ਸਕਣਾ ਔਖਾ ਹੈ ਕਿ ਵੱਖ ਵੱਖ ਹਾਲਾਤ ਵਿਚੋਂ ਲੰਘ ਕੇ ਕਿਸੇ ਪ੍ਰਬੰਧ ਦਾ ਨਵਾਂ ਰੂਪ ਹੂ-ਬ-ਹੂ ਕਿਹੋ ਜਿਹਾ ਹੋਵੇਗਾ ਪਰ ਇਸ ਸੰਬੰਧ ਵਿਚ ਕੁਝ ਅਨੁਮਾਨ ਲਾਏ ਜਾਣੇ ਜ਼ਰੂਰ ਹੀ ਸੰਭਵ ਹੁੰਦੇ ਹਨ। ਅਜਿਹਾ ਕਰਨ ਲਈ ਉਸ ਪ੍ਰਬੰਧ ਦੇ ਆਪਣੇ ਜਨਮ ਅਤੇ ਵਿਕਾਸ ਵੱਲ ਵੇਖਦੇ ਹੋਏ ਉਸ ਨਾਲ ਰਲਦੇ ਮਿਲਦੇ ਕਿਸੇ ਦੂਜੇ ਪ੍ਰਬੰਧ ਦੇ ਵਿਕਾਸ ਵੱਲ ਵੇਖਣਾ ਵੀ ਲਾਹੇਵੰਦਾ ਹੋ ਸਕਦਾ ਹੈ। ਮਸ਼ੀਨੀ ਕ੍ਰਾਂਤੀ ਤੋਂ ਪਹਿਲਾਂ ਧਰਤੀ ਉਤਲੇ ਸਾਰੇ ਸੱਭਿਅ ਸਮਾਜਾਂ ਵਿਚ ਧਰਮ ਅਤੇ ਰਾਜ ਦੋ ਅਜਿਹੇ ਪ੍ਰਬੰਧ ਸਨ, ਜਿਨ੍ਹਾਂ ਦੇ ਦਬਦਬੇ ਸਾਹਮਣੇ (ਸੁਆਮੀ ਹੁੰਦਿਆਂ ਹੋਇਆ ਵੀ) ਜੀਵਨ ਨੂੰ ਸੇਵਕ ਵਾਗੂੰ ਸਿਰ ਝੁਕਾਉਣਾ ਪੈਂਦਾ ਰਿਹਾ ਹੈ। ਇਨ੍ਹਾਂ ਦੋਹਾਂ ਪ੍ਰਬੰਧਾਂ ਵਿਚ ਸਮੇਂ ਅਤੇ ਸੱਤਾ ਦੀ ਸਾਂਝ
ਯੋਰਪ ਵਿਚ ਰਿਨੋਸਾਂਸ ਦੀ ਮਾਨਵਵਾਦੀ ਲਹਿਰ ਨੇ ਰੋਮਨ ਕੈਥੋਲਿਕ ਈਸਾਈ ਮਤ ਨੂੰ ਅਤੇ ਰੈਫ਼ਰਮੇਸ਼ਨ ਦੀ ਸਿਆਸੀ ਲਹਿਰ ਨੇ ਪ੍ਰੋਟੈਸਟੈਂਟ ਈਸਾਈ ਰੂਪ ਨੂੰ ਉਨ੍ਹਾਂ ਰਾਹਾਂ ਉੱਤੇ ਤੋਰਿਆ ਸੀ, ਜਿਨ੍ਹਾਂ ਉੱਤੇ ਤੁਰਦੇ ਹੋਏ ਇਹ ਦੋਵੇਂ ਈਸਾਈ ਫਿਰਕੇ ਆਪੋ ਆਪਣੀ ਅਜੋਕੀ ਮੰਜ਼ਲ ਤਕ ਪੁੱਜੇ ਹਨ। ਅੱਜ ਕੱਲ ਇਹ ਦੋਵੇਂ ਆਪਣੇ ਜਰਜਰ ਸਰੀਰਾਂ ਨੂੰ, ਤੋਰ ਨਹੀਂ, ਧਰੀਕ ਰਹੇ ਹਨ। ਵੇਖੀਏ, ਕਿਥੋਂ ਤਕ ਧਰੀਕਦੇ ਹਨ। ਇਨ੍ਹਾਂ ਵਿਚੋਂ ਵਿਕਾਸ ਦੀਆਂ ਸੰਭਾਵਨਾਵਾਂ ਅਲੋਪ ਹੋ ਚੁੱਕੀਆਂ ਹਨ।
ਰਾਜ-ਪ੍ਰਬੰਧ ਵੀ ਵਿਕਸਦਾ ਆਇਆ ਹੈ। ਏਕ ਮੰਤਰ ਅਲੋਪ ਹੋਏ ਹਨ ਅਤੇ ਜਮਹੂਰੀਅਤਾਂ ਨੇ ਜਨਮ ਲਿਆ ਹੈ। ਇਨ੍ਹਾਂ ਵਿਚ ਹੋਰ ਵਿਕਾਸ ਦੀ ਸੰਭਾਵਨਾ ਹੈ। ਆਉਣ ਵਾਲੇ ਸਮੇਂ ਵਿਚ ਪਰਜਾਤੰਤਰਾਂ ਦਾ ਰੂਪ-ਸਰੂਪ ਕਿਹੋ ਜਿਹਾ ਹੋ ਸਕਦਾ ਹੈ ਇਸ ਗੱਲ ਦਾ ਅਨੁਮਾਨ ਲਾਉਣ ਲਈ ਰਾਜ-ਪ੍ਰਬੰਧ ਦੇ ਸਾਥੀ ਅਤੇ ਸਮਕਾਲੀ ਧਰਮ-ਪ੍ਰਬੰਧ ਦੀ ਜੀਵਨ-ਯਾਤਰਾ ਉੱਤੇ ਝਾਰੀ ਪਾਉਣੀ ਅਯੋਗ ਨਹੀਂ। ਇਹ ਵੀ ਸੱਚ ਹੈ ਕਿ ਮਸ਼ੀਨੀ ਕ੍ਰਾਂਤੀ ਤੋਂ ਪਿੱਛੋਂ ਪੱਛਮੀ ਯੌਰਪ ਦੇ ਮਸ਼ੀਨੀ ਸਮਾਜਾਂ ਵਿਚ ਹੋਣ ਵਾਲੇ ਵਿਕਾਸ ਸਾਰੀ ਧਰਤੀ ਉਤਲੇ ਜੀਵਨ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੇ ਆ ਰਹੇ ਹਨ। ਇਸ ਸੱਚ ਨੂੰ ਸਵੀਕਾਰ ਕਰਨ ਦਾ ਮਤਲਬ ਇਹ ਹੈ ਕਿ ਪੱਛਮੀ ਯੌਰਪ ਦੇ ਰਾਜ-ਪ੍ਰਬੰਧ ਬਾਰੇ ਲਾਏ ਹੋਏ ਅਨੁਮਾਨ ਬਾਕੀ ਦੁਨੀਆਂ ਦੇ ਰਾਜ-ਪ੍ਰਬੰਧਾਂ ਦੇ ਵਿਕਾਸ ਦੀ ਥੋੜ੍ਹੀ ਬਹੁਤੀ ਟੌਹ ਦੇ ਸਕਦੇ ਹਨ। ਇਸ ਲੇਖ ਦੇ ਦੋਹਾਂ ਭਾਗਾਂ ਵਿਚ ਸੰਸਾਰ ਦੇ ਰਾਜ-ਪ੍ਰਬੰਧ ਦੇ ਭਵਿੱਖ ਵਿਚ ਵੇਖਣ ਦਾ ਇਕ ਨਿੱਕਾ ਜਿਹਾ ਯਤਨ ਕਰਨ ਲੱਗਾ ਹਾਂ। ਇਹ ਅਨੁਮਾਨ ਹੈ, ਇਲਹਾਮ ਨਹੀਂ।
ਸੱਭਿਅਤਾ ਦੇ ਪਹਿਲੇ ਭੋਲੇ ਭਾਲੇ ਪਾਂਧੀਆਂ ਨੇ ਪਰਿਵਾਰ ਅਤੇ ਕਬੀਲੇ ਦੇ ਕੁਦਰਤੀ ਪ੍ਰਬੰਧਾਂ ਵਿਚ ਪ੍ਰਵੇਸ਼ ਕੀਤਾ ਸੀ। ਇਹ ਸਹਿਜ ਪ੍ਰਵੇਸ਼ ਸੀ; ਇਹ ਮਨੁੱਖ ਦੀ ਮਜਬੂਰੀ ਸੀ: ਯਤਨ ਨਹੀਂ ਸੀ। ਪਰ ਜਿਵੇਂ ਜਿਵੇਂ ਸੱਭਿਅਤਾ ਦਾ ਵਿਕਾਸ ਹੁੰਦਾ ਗਿਆ ਹੈ, ਤਿਵੇਂ ਤਿਵੇਂ ਵੱਡੇ ਵੱਡੇ ਸ਼ਕਤੀਸ਼ਾਲੀ ਅਤੇ ਗੁੰਬਲਦਾਰ ਪ੍ਰਬੰਧਾਂ ਦਾ ਜਨਮ ਹੁੰਦਾ ਗਿਆ ਹੈ। ਸੱਭਿਅਤਾ ਦੇ ਵਿਕਾਸ ਨਾਲ ਹੋਂਦ ਵਿਚ ਆਉਣ ਵਾਲੇ ਸਾਰੇ ਪ੍ਰਬੰਧ ਸਮੇਂ ਅਤੇ ਸਥਾਨ ਦੀਆਂ ਲੜਾਂ ਦੀ ਉਪਜ ਹੋਣ ਕਰਕੇ ਸਥਾਨਕ ਅਤੇ ਸਾਮਿਅਕ ਹੁੰਦੇ ਹਨ। ਸਾਮਿਅਕ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਪ੍ਰਬੰਧਾਂ ਦੀ ਉਮਰ ਦੇ, ਦਸ ਜਾਂ ਵੀਹ ਸਾਲ ਹੁੰਦੀ ਹੈ, ਸਾਮਿਅਕ ਤੋਂ ਮੇਰਾ ਤਾਵ ਇਹ ਹੈ ਕਿ ਉਹ ਪ੍ਰਬੰਧ, ਪਰਿਵਾਰ ਪ੍ਰਬੰਧ ਵਾਂਗ ਆਦਿ ਅੰਤ ਤੋਂ ਪਰੇ ਨਹੀਂ ਹੁੰਦੇ, ਉਹ ਉਨ੍ਹਾਂ ਦੀ ਉਮਰ ਕਈ ਸਦੀਆਂ ਜਾਂ ਕਈ ਹਜ਼ਾਰ ਸਾਲ ਵੀ ਹੋ ਸਕਦੀ ਹੈ। ਇਵੇਂ ਹੀ ਸਥਾਨਕ ਦਾ ਭਾਵ ਇਹ ਨਹੀਂ ਕਿ ਇਕ ਦੇਸ਼ ਵਿਚ ਉਪਜਣ ਵਾਲਾ ਪ੍ਰਬੰਧ ਦੂਜੇ ਦੇਸ਼ ਵਿਚ ਚਾਲੂ ਨਹੀਂ ਕੀਤਾ ਜਾ ਸਕਦਾ। ਕੀਤਾ ਜਾ ਸਕਦਾ ਹੈ, ਪਰੰਤੂ ਅਜਿਹਾ ਕਰਨ ਲਈ ਉਚੇਚੇ ਯਤਨਾਂ ਦੀ ਲੋੜ ਪਵੇਗੀ। ਜਿਨ੍ਹਾਂ ਪ੍ਰਸਥਿਤੀਆਂ ਨੇ ਉਸ ਪ੍ਰਬੰਧ ਨੂੰ ਜਨਮ ਦਿੱਤਾ ਸੀ, ਉਹ ਪ੍ਰਸਥਿਤੀਆਂ
1. ਇਹ ਲਹਿਰ ਆਰੰਭ ਵਿਚ ਧਾਰਮਕ ਸੀ, ਪਰ ਛੇਤੀ ਹੀ ਸਿਆਸੀ ਰੂਪ ਧਾਰਨ ਕਰ ਗਈ ਸੀ।
ਜਾਂ ਉਹੋ ਜਿਹੀਆਂ ਪ੍ਰਸਥਿਤੀਆਂ, ਯਤਨ ਨਾਲ ਪੈਦਾ ਕਰਨੀਆਂ ਪੈਣਗੀਆਂ। ਮਨੁੱਖ ਦੇ ਉਚੇਚੇ ਯਤਨਾਂ ਪਿੱਛੇ ਕਿਸੇ ਉਚੇਚੇ ਮਨੋਰਥ ਦਾ ਹੋਣਾ ਵੀ ਜਰੂਰੀ ਹੋਵੇਗਾ।
ਸੁਰੱਖਿਆ, ਵਿਉਂਤਪਤੀ, ਖੁਸ਼ਹਾਲੀ, ਖ਼ੁਸ਼ੀ ਅਤੇ ਖੂਬਸੂਰਤੀ ਜੀਵਨ ਲਈ ਥਾਪੇ ਗਏ ਕੁਦਰਤੀ ਮਨੋਰਥ ਆਪੇ ਜਾ ਸਕਦੇ ਹਨ। ਖੁਸ਼ਹਾਲੀ ਤੋਂ ਮੇਰਾ ਭਾਵ ਵਿਲਾਸ ਜਾਂ ਅੱਯਾਸ਼ੀ ਨਹੀਂ, ਸਗੋਂ ਸਾਧਾਰਣ ਸਰੀਰਕ ਸੁਖ ਹੈ, ਜਿਸ ਦੀ ਅਣਹੋਂਦ ਵਿਚ ਖ਼ੁਸ਼ੀ ਅਤੇ ਖੂਬਸੂਰਤੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਾਧਾਰਣ ਜੀਵਨ ਦੀਆਂ ਸਾਧਾਰਣ ਲੋੜਾਂ ਦੀ ਪੂਰਤੀ ਦੀ ਸਮਰੱਥਾ ਤੋਂ ਸੱਖਣੇ ਸਮਾਜਾਂ ਲਈ ਵਿਉਤਪਤੀ ਵੀ, ਵਰ ਦੀ ਥਾਂ ਸਰਾਪ ਆਖੀ ਜਾਣੀ ਚਾਹੀਦੀ ਹੈ। ਸੁਡਾਨ, ਸੁਮਾਲੀਆ, ਈਥੋਪੀਆ ਆਦਿਕ ਦੇਸ਼ਾਂ ਵਿਚ ਹਜ਼ਾਰਾਂ ਬੱਚਿਆਂ ਨੂੰ ਭੁੱਖ ਨਾਲ ਰੁਲ ਰੁਲ ਕੇ, ਘੁਲ ਘੁਲ ਕੇ, ਮੁੱਕ ਸੁੱਕ ਕੇ ਅਤੇ ਰੋਟੀ ਲਈ ਸਹਿਕ ਸਹਿਕ ਕੇ ਮਰਨ ਤੋਂ ਪਹਿਲਾਂ ਕਈ ਕਈ ਹਫ਼ਤਿਆਂ ਲਈ ਜੀਊਂਦੇ-ਜਾਗਦੇ ਅਤੇ ਤੁਰਦੇ ਫਿਰਦੇ ਪਿੰਜਰਾ ਦਾ ਰੂਪ ਧਾਰਨ ਦੀ ਮੁਸੀਬਤ, ਮਜਬੂਰੀ, ਪੀੜ ਅਤੇ ਨਮੋਸ਼ੀ ਦਾ ਸ਼ਿਕਾਰ ਹੁੰਦੇ ਵੇਖਣ ਵਾਲੇ ਆਦਮੀ ਲਈ ਇਹ ਨਿਰਣਾ ਕਰ ਸਕਣਾ ਔਖਾ ਨਹੀਂ ਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੁਆਰਾ ਮਾਣਿਆ ਗਿਆ ਭੋਗ ਆਨੰਦ ਵਡੇਰਾ ਸੀ ਜਾਂ ਇਨ੍ਹਾਂ ਨੂੰ ਕਿਲ ਤਿਲ ਮਰਦੇ ਵੇਖਣ ਦੀ ਮਜਬੂਰੀ ਵਧੇਰੇ ਦੁਖਦਾਇਕ ਹੈ। ਭੋਜਨ ਸੁਰੱਖਿਆ ਦੀ ਪਹਿਲੀ ਪੌੜੀ ਹੈ। ਸੁਰੱਖਿਆ, ਵਿਉਤਪਤੀ, ਖ਼ੁਸ਼ੀ ਅਤੇ ਖੂਬਸੂਰਤੀ ਨੂੰ ਭੋਜਨ ਦੀ ਅਣਹੋਂਦ ਵਿਚ ਖ਼ਿਆਲਿਆ ਜਾਣਾ ਵੀ ਓਪਰਾ ਹੈ। ਹੀਗਲ ਦੀ ਵਿਚਾਰ-ਵਿਧੀ ਵਿਚ ਜਿਹੜੀ ਥਾਂ 'ਸਪਿਰਟ' ਨੂੰ ਪ੍ਰਾਪਤ ਹੈ, ਉਹ ਕੇਂਦਰੀ ਥਾਂ, ਮਾਰਕਸ ਦੁਆਰਾ 'ਆਰਥਕਤਾ' ਨੂੰ ਦਿੱਤੀ ਜਾਣੀ ਕਿਸੇ ਤਰ੍ਹਾਂ ਵੀ ਅਯੋਗ ਨਹੀਂ। ਇਸ ਲਈ ਜਿਵੇਂ ਪਰਿਵਾਰ ਅਤੇ ਕਬੀਲਾ ਮਨੁੱਖ ਦੇ ਕੁਦਰਤੀ ਬੇਮਲ-ਭਾਵੀ, ਸਰਵ-ਕਾਲੀਨ ਅਤੇ ਸਰਵ-ਸ੍ਰੇਸ਼ਣ ਪ੍ਰਬੰਧ ਆਖੇ ਜਾਣੇ ਚਾਹੀਦੇ ਹਨ, ਉਵੇਂ ਭੋਜਨ ਜਾਂ ਆਰਥਕਤਾ ਨਾਲ ਸੰਬੰਧ ਰੱਖਣ ਵਾਲੇ ਪ੍ਰਬੰਧਾਂ ਨੂੰ ਸਭ ਤੋਂ ਵੱਧ ਮਹੱਤਵਪੂਰਣ ਪ੍ਰਬੰਧ ਮੰਨਿਆ ਜਾਣਾ ਚਾਹੀਦਾ ਹੈ। ਮਨੁੱਖ ਜਾਤੀ ਦੇ ਸਾਰੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ। ਸੱਤਾ ਸੁਆਰਥ, ਹਿੰਸਾ, ਹਥਿਆਰ, ਨਿਰਦੇਕਾ, ਕਪਟ ਅਤੇ ਅਨੈਰਿਕਤਾ ਉੱਤੇ ਆਧਾਰਿਤ ਰਾਜ-ਪ੍ਰਬੰਧ ਨੂੰ ਸਰਵ-ਸ੍ਰੇਸ਼ਟ ਪ੍ਰਬੰਧ ਮੰਨਿਆ ਜਾਂਦਾ ਰਿਹਾ ਹੈ ਅਤੇ (ਮਨੁੱਖ ਜਾਤੀ ਦਾ ਦੁਰਭਾਗ ਹੈ ਕਿ) ਮੰਨਿਆ ਜਾਂਦਾ ਹੈ। ਇਥੋਂ ਤਕ ਕਿ ਆਰਥਕਤਾ ਨੂੰ ਮਨੁੱਖ ਦੇ ਸਮਾਜਕ ਵਿਕਾਸ ਦੀ ਮੂਲ ਪ੍ਰੇਰਣਾ ਮੰਨਣ ਅਤੇ ਆਖਣ ਵਾਲਾ ਕਾਰਲ ਮਾਰਕਸ ਵੀ ਸੁਆਰਥ ਸੱਤਾ ਅਤੇ ਹਿੰਸਾ ਦੀ ਸਿਆਸੀ ਵਿਸ਼ ਨੂੰ, ਪ੍ਰੋਲੇਟੇਰੀਅਟ ਡਿਕਟੇਟਰਸ਼ਿਪ ਦੀ ਨਵੀਂ ਸ਼ੀਸ਼ੀ ਵਿਚ ਪਾ ਕੇ ਮਨੁੱਖੀ ਸਮਾਜਾਂ ਲਈ ਜੀਵਨ ਅੰਮ੍ਰਿਤ ਆਖਣ ਦੀ ਉਹ ਭੁੱਲ ਕਰ ਗਿਆ ਹੈ ਜਿਹੜੀ ਪਲੈਟੋ, ਅਰਸਤੂ ਜਾਂ ਵੇਦ ਵਿਆਸ ਦੁਆਰਾ ਕੀਤੀ ਜਾਣੀ, ਓਨੀ ਓਪਰੀ ਨਹੀਂ ਲੱਗਦੀ ਜਿੰਨੀ ਮਸ਼ੀਨੀ ਕ੍ਰਾਂਤੀ ਪਿੱਛੋਂ ਵਿਕਸਣ ਵਾਲੇ ਸਮਾਜਾਂ ਵਿਚ ਪੈਦਾ ਹੋਣ ਵਾਲੇ ਵਿਚਾਰਵਾਨਾਂ ਦੁਆਰਾ ਕੀਤੀ ਜਾਣੀ ਲੱਗਦੀ ਹੈ। ਇਕ ਪਾਸੇ ਸਨਅਤੀ ਸਮਾਜਾਂ ਦੇ ਮਨੁੱਖ ਨੂੰ ਸਮਾਜੀ ਅਤੇ ਸਿਆਸੀ ਤੌਰ ਉੱਤੇ ਚੇਤਨ ਹੁੰਦੇ ਚਿਤਵਣਾ ਅਤੇ ਦੂਜੇ ਪਾਸੇ ਉਸੇ ਚੇਤਨ ਮਨੁੱਖ ਨੂੰ ਸਰਵ ਸੱਤਾਧਾਰੀ ਡਿਕਟੇਟਰ ਦੀ ਅਣ-ਮਨੁੱਖੀ ਅਧੀਨਗੀ ਪਰਵਾਨ ਕਰਨ ਲਈ ਕਹਿਣਾ ਜ਼ਰਾ ਓਪਰਾ ਲੱਗਦਾ ਹੈ। ਤਾਂ ਵੀ ਸੱਚ ਇਹ ਹੈ ਕਿ ਮਨੁੱਖੀ ਸੋਚ ਰਾਜ-ਪ੍ਰਬੰਧ ਨੂੰ ਸਰਵ-ਸ੍ਰੇਸ਼ਟ ਪ੍ਰਬੰਧ ਮੰਨਣ ਲਈ ਮਜਬੂਰ ਰਹੀ ਹੈ।
ਆਪਣੀ ਮਿਹਨਤ ਨਾਲ, ਆਪਣੀ ਲੋੜ ਅਨੁਸਾਰ ਭੋਜਨ ਪੈਦਾ ਕਰਨ ਦੀ ਜਾਚ ਸਿਖ
ਮਨੁੱਖ ਦੇ ਜੰਗਲੀ ਚੋਗਿਰਦੇ ਵਿਚ ਹਿੰਸਾ ਅਤੇ ਹੱਤਿਆ ਦੀ ਯੋਗਤਾ ਰੱਖਣ ਵਾਲੇ ਪਸ਼ੂਆਂ ਦਾ ਦਬਦਬਾ ਸੀ । ਹਿੰਸਾ ਅਤੇ ਹੱਤਿਆ ਦੀ ਸਹਾਇਤਾ ਨਾਲ ਆਪਣੇ ਸਾਥੀਆਂ ਲਈ 'ਲੁੱਟ-ਮਾਰ ਕਰਨ ਵਾਲੇ ਅਤੇ ਕਦੀ ਕਦੀ ਇਸੇ ਕੰਮ ਲਈ ਆਏ ਹੋਏ ਜਰਵਾਣਿਆਂ ਦਾ ਟਾਕਰਾ ਕਰ ਕੇ ਆਪਣੇ ਸਾਧੀਆਂ ਦੀ 'ਰੱਖਿਆ ਕਰਨ ਵਾਲੇ ਲੋਕਾਂ ਨੂੰ ਆਦਰਯੋਗ ਸਮਝਿਆ ਅਤੇ ਆਖਿਆ ਜਾਣਾ ਕਿਸੇ ਤਰ੍ਹਾਂ ਵੀ ਓਪਰਾ ਨਹੀਂ ਸੀ। ਇਉਂ ਆਖਿਆ ਅਤੇ ਸਮਝਿਆ ਜਾਣ ਦੇ ਸਿੱਟੇ ਵਜੋਂ ਉਪਜਾਊਆਂ ਅਤੇ ਰਾਖਿਆਂ ਵਿਚ, ਕਿਰਤੀਆਂ ਅਤੇ ਵਿਹਲੜਾਂ ਵਿਚ, ਸਾਊਆਂ ਅਤੇ ਸੁਆਰਥੀਆਂ ਵਿਚ, ਮਾਲਕਾਂ ਅਤੇ ਨੌਕਰਾਂ ਵਿਚ, ਪਰਜਾ ਅਤੇ ਪਰਜਾ-ਪਾਲਕ ਦਾ ਉਹ ਅਯੋਗ ਸੰਬੰਧ ਪੈਦਾ ਹੋ ਗਿਆ, ਜਿਸ ਵਿਚ ਕਿਸੇ ਅੰਤਲੇ ਸੁਧਾਰ ਨੂੰ ਅਜੇ ਸਦੀਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਸੱਭਿਅਤਾ ਦੇ ਅਣਪਛਾਤੇ ਰਾਹ ਉੱਤੇ ਪਹਿਲੇ ਕਦਮ ਪੁੱਟਣ ਵਾਲੇ ਅਰਧ ਜੰਗਲੀ ਮਨੁੱਖ ਦੀ ਮਜਬੂਰੀ ਅਤੇ ਮੁਰਖਤਾ ਵਿਚੋਂ ਉਪਜੇ ਹੋਏ ਇਸ ਕੁਰੂਪ ਰਿਸ਼ਤੇ ਦੀ ਰਾਖੀ ਕਰਨ ਹਿਤ ਸੱਭਿਆ ਸਿਆਣੇ ਅਤੇ ਸਾਊ ਮਨੁੱਖ ਨੇ ਜਿੰਨੀ ਮਿਹਨਤ, ਸਿਆਣਪ ਅਤੇ ਸਾਮੱਗਰੀ ਖਰਚ ਕੀਤੀ ਹੈ, ਓਨੀ ਹੋਰ ਕਿਸੇ ਵੀ ਸਮਾਜਕ ਸੰਬੰਧ ਦੀ ਸੁੰਦਰਤਾ ਅਤੇ ਸਦੀਵਤਾ ਲਈ ਨਹੀਂ ਕੀਤੀ। ਇਹ ਰਿਸ਼ਤਾ 'ਰਾਖੀ' ਉੱਤੇ ਨਹੀਂ, ਸਗੋਂ 'ਲੁੱਟ' ਉੱਤੇ ਆਧਾਰਿਤ ਸੀ। 'ਲੁੱਟ' ਦੀ ਅਣਹੋਂਦ ਵਿਚ 'ਰਖਵਾਲੀ' ਦੀ ਹੋਂਦ ਸੰਭਵ ਨਹੀਂ ਸੀ। ਇਸ ਲਈ ਸੱਖਿਆ ਸਮਾਜਾਂ ਵਿਚ ਸਤਿਕਾਰਯੋਗ ਸਮਝੇ ਜਾਣ ਵਾਲੇ 'ਸਿਆਣੇ', ਲੁੱਟ ਅਤੇ ਮਾਰ-ਧਾੜ ਦੀ ਯੋਗਤਾ ਨੂੰ ਅਕਲੀ ਆਸਰੇ ਦੇਣ ਦੀ 'ਭੁੱਲ' ਕਰਦੇ
ਇਹ ਅਵਸਥਾ ਪੁਰਾਤਨ ਅਤੇ ਮੱਧਕਾਲ ਵਿਚ ਨਾ ਬਹੁਤੀ ਓਪਰੀ ਸੀ ਅਤੇ ਨਾ ਬਹੁਤੀ ਭਿਆਨਕ । ਮਨੁੱਖੀ ਸਮਾਜਾਂ ਦੀ ਜ਼ਿੰਦਗੀ ਦਾ ਬਹੁਤਾ ਹਿੱਸਾ ਰਾਜ-ਪ੍ਰਬੰਧ ਦੇ ਅਧੀਨ ਨਾ ਹੋ ਕੇ ਸਮਾਜਾਂ ਦੇ ਆਪਣੇ ਹੱਥ ਵਿਚ ਸੀ। ਰਾਜ-ਅਧਿਕਾਰੀ ਨੂੰ ਉਸ ਦਾ ਹਿੱਸਾ ਦੇ ਕੇ ਲੋਕ ਨਿਸ਼ਚਿੰਤ ਹੋ ਜਾਂਦੇ ਸਨ। ਰਾਜ-ਸੱਤਾ ਨਾਲੋਂ ਧਰਮ ਲੋਕਾਂ ਦੇ ਵਧੇਰੇ ਨੇੜੇ ਸੀ। ਇਸ ਦੀ ਪਹੁੰਚ ਕੇਵਲ ਸਰੀਰ ਤਕ ਹੀ ਨਹੀਂ ਸੀ, ਸਗੋਂ ਮਨ ਤਕ ਵੀ ਸੀ। ਰਾਜ-ਪ੍ਰਬੰਧ ਨੇ ਇਕ ਅਜਿਹੇ ਸਮਾਜਕ ਤੋਖਲੇ ਵਿਚੋਂ ਜਨਮ ਲਿਆ ਸੀ, ਜਿਸ ਨੂੰ ਮਨੁੱਖੀ ਜੀਵਨ ਵਿਚ ਕਾਇਮ ਰੱਖਣਾ, ਰਾਜ-ਅਧਿਕਾਰੀਆਂ ਲਈ ਸਦਾ ਜ਼ਰੂਰੀ ਬਣਿਆ ਰਿਹਾ ਹੈ। ਮਨੁੱਖੀ ਮਨ (ਵਿਸ਼ੇਸ਼ ਕਰਕੇ ਰਾਜ-ਅਧਿਕਾਰੀਆਂ ਦੇ ਮਨ) ਵਿਚਲੇ ਲੋਭ, ਈਰਖਾ, ਘਿਰਣਾ, ਹੰਕਾਰ ਅਤੇ ਆਕਾਂਖਿਆ ਆਦਿਕ ਕਰੂਰ ਭਾਵਾਂ ਦੇ ਸਹਾਰੇ ਮਨੁੱਖੀ ਸਮਾਜਾਂ ਦੇ ਜੀਵਨ ਵਿਚਲਾ ਤੋਖਲਾ ਸਦਾ ਕਾਇਮ ਰਿਹਾ ਹੈ।
ਉਂਞ ਤਾਂ ਧਰਮ ਦਾ ਜਨਮ ਵੀ ਤੇ ਅਤੇ ਕਰਮ (ਜਾਂ ਅਗਿਆਨ) ਵਿਚੋਂ ਹੀ ਹੋਇਆ ਹੈ, ਪਰ ਵਿਕਾਸ ਕਰਦਾ ਹੋਇਆ ਇਹ ਉਨ੍ਹਾਂ ਕੋਮਲ ਭਾਵਾਂ ਦਾ ਪੋਸ਼ਕ ਅਤੇ ਪ੍ਰਚਾਰਕ ਬਣਦਾ ਗਿਆ ਹੈ, ਜਿਨ੍ਹਾਂ ਦਾ ਪ੍ਰਕਾਸ਼ ਮਨੁੱਖੀ ਸਮਾਜਾਂ ਨੂੰ ਪਾਸ਼ਵਿਕਤਾ ਦੇ ਹਨੇਰਿਆਂ ਵਿਚੋਂ ਕੱਢ ਕੇ ਸਭਿਅਤਾ ਅਤੇ ਸਾਂਝੀਵਾਲਤਾ ਦੇ ਸਵੇਰਿਆਂ ਦੇ ਸਨਮੁਖ ਖਲਾ ਕਰ ਸਕਦਾ ਸੀ। ਧਰਮ ਦੀਆਂ ਇਹ ਸੰਭਾਵਨਾਵਾਂ ਸਾਕਾਰ ਨਹੀਂ ਹੋ ਸਕੀਆਂ। ਸਾਰੇ ਪੁਰਾਤਨ ਅਤੇ ਮੱਧਕਾਲ ਵਿਚ ਧਰਮ ਨੂੰ ਜੀਵਨ ਦੀ ਅਗਵਾਈ ਕਰਨ ਦਾ ਭਰਪੂਰ ਮੌਕਾ ਮਿਲਿਆ ਹੈ। ਜੀਵਨ ਅਤੇ ਮਨੁੱਖਤਾ ਪ੍ਰਤੀ ਆਪਣੇ ਕਰਤੱਵ ਦਾ ਵੀ ਧਰਮ ਨੂੰ ਪੂਰਾ ਪੂਰਾ ਗਿਆਨ ਸੀ। ਜਨ-ਸਾਧਾਰਣ ਨਾਲ ਇਸ ਦੀ ਸਾਂਝ ਅਤੇ ਇਸ ਦਾ ਨੇੜ ਵੀ ਰਾਜ-ਸੱਤਾ ਨਾਲੋਂ ਜ਼ਿਆਦਾ ਸੀ। ਰਾਜ-ਸੱਤਾ ਨੂੰ ਧਰਮ ਦੀ ਅਸ਼ਾਹ ਸ਼ਕਤੀ ਦਾ ਅਹਿਸਾਸ ਅਤੇ ਸਤਿਕਾਰ ਵੀ ਸੀ ਅਤੇ ਧਰਮ ਦੇ ਟਾਕਰੇ ਵਿਚ ਕੋਈ ਹੋਰ ਵਿੱਦਿਅਕ ਜਾਂ ਵਾਪਾਰਕ ਪ੍ਰਬੰਧ ਇਸਦਾ ਵਿਰੋਧ ਕਰਨ ਲਈ ਤਿਆਰ ਵੀ ਨਹੀਂ ਸੀ। ਇਸਦੇ ਬਾਵਜੂਦ ਧਰਮ ਜੀਵਨ ਨਾਲ ਸਦੀਵੀ ਸਾਂਝ ਨਹੀਂ ਪਾ ਸਕਿਆ। ਕਿਸੇ ਮਨੁੱਖ ਲਈ ਰਾਜ-ਪ੍ਰਬੰਧ ਜਾਂ ਹਕੂਮਤ ਤੋਂ ਬਿਨਾਂ ਸਮਾਜਕ ਜੀਵਨ ਦੀ ਕਲਪਨਾ ਕਰਨੀ ਇਕ ਓਪਰੀ ਜਿਹੀ ਗੱਲ ਹੈ: ਵਾਪਾਰ ਤੋਂ ਬਿਨਾਂ ਸਮਾਜਾਂ ਦਾ ਕਾਇਮ ਰਹਿ ਸਕਣਾ ਸੰਭਵ ਨਹੀਂ; ਵਿੱਦਿਆ ਅਤੇ ਸਿਖਲਾਈ ਸਾਡੇ ਸਮਾਜਕ ਢਾਂਚੇ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ; ਪਰਿਵਾਰ-ਪ੍ਰਬੰਧ ਵੱਲੋਂ ਜ਼ਰਾ ਕੁ ਅਵੇਸਲੇ ਹੋਣ ਨਾਲ ਸਮਾਜਾਂ ਦੇ ਸਰੀਰਾਂ ਵਿਚ ਅਪਰਾਧ ਆਏ ਹਨ।
ਜੀਵਨ ਵੱਲ ਬਾਤੀ ਮਾਰੀਆ ਇਸ ਵਿਚਾਰ ਵਿਚ ਚੌਖੀ ਵਾਸਤਵਿਕਤਾ ਵਿਖਾਈ ਦਿੰਦੀ ਹੈ। ਧਰਮ ਜਾਂ ਤਾਂ ਇਕ ਪਾਖੰਡ ਹੈ ਜਾਂ ਜੀਵਨ ਲਈ ਕੁਰੂਪਤਾ, ਕਲੇਸ ਅਤੇ ਕਸ਼ਟ ਦਾ ਕਾਰਨ। ਜੀਵਨ ਵਿਚ ਜਿਥੇ ਕਿਤੇ ਵੀ ਕੋਈ ਕੁਪੱਤ ਹੋ ਰਿਹਾ ਹੈ, ਉਥੇ ਮਜ਼ਹਬ ਪੂਰੀ ਪੂਰੀ ਮਕਰੂਹੀਅਤ ਨਾਲ ਮੌਜੂਦ ਵੇਖਿਆ ਜਾ ਸਕਦਾ ਹੈ। ਜਿਨ੍ਹਾਂ ਸਮਾਜਾਂ ਨੇ ਆਪਣੇ ਆਪ ਨੂੰ ਮਜ਼ਹਬ ਦੇ ਜਮ-ਜੱਫੇ ਵਿਚੋਂ ਛੁਡਾ ਲਿਆ ਹੈ, ਉਨ੍ਹਾਂ ਸਮਾਜਾਂ ਦੇ ਜੀਵਨ ਵਿਚੋਂ ਕੁਰੂਪਤਾ ਅਤੇ ਕਲੇਸ਼ ਦੀ ਮਾਤਰਾ ਵੀ ਘਟ ਗਈ ਹੈ। ਲਗਭਗ ਸਾਰਾ ਪੱਛਮੀ ਯੌਰਪ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੀ ਖੁਸ਼ੀ ਅਤੇ ਖੁਸ਼ਹਾਲੀ ਮਜਹਬ ਤੋਂ ਬਿਨਾਂ ਨਿਰੀ ਸੰਭਵ ਹੀ ਨਹੀਂ. ਸਗੋਂ ਸੌਖੀ ਵੀ ਬਣ ਜਾਂਦੀ ਹੈ। ਜੇ ਸੁਖੀ ਅਤੇ ਸੁਹਣੇ ਜੀਵਨ ਲਈ ਧਰਮ ਬੇ-ਲੋੜਾ ਹੋ ਗਿਆ ਹੈ ਤਾਂ ਇਸਦੇ ਕੋਈ ਕਾਰਣ ਵੀ ਹੋਣਗੇ।
ਇਹ ਠੀਕ ਹੈ ਕਿ ਸਾਇੰਸ ਨੇ ਧਰਮ ਦੇ ਪੈਰਾਂ ਹੇਠੋਂ ਮਿੱਟੀ ਕੱਢਣ ਦਾ, ਜੇ ਚੇਤਨ ਨਹੀਂ ਤਾਂ ਅਵਚੇਤਨ ਉਪਰਾਲਾ ਜ਼ਰੂਰ ਕੀਤਾ ਹੈ। ਇਹ ਕੰਮ ਦੇ ਤਰੀਕਿਆਂ ਨਾਲ ਹੋਇਆ ਹੈ। ਇਕ ਤਾਂ ਵਿਗਿਆਨ ਨੇ ਬ੍ਰਹਮੰਡ ਬਾਰੇ ਜਾਣਕਾਰੀ ਦੇ ਕੇ ਅਤੇ ਧਰਤੀ ਉਤਲੇ ਜੀਵਨ ਦੇ ਵਿਕਾਸ ਦੀ ਵਿਆਖਿਆ ਕਰ ਕੇ ਉਨ੍ਹਾਂ ਵਿਸ਼ਵਾਸਾਂ ਦੇ ਕੂੜ ਦੀ ਕੰਧ ਢਾਹ ਦਿੱਤੀ ਹੈ, ਜਿਹੜੇ ਸੰਸਾਰ ਦੇ ਦੋ ਵੱਡੇ ਧਰਮਾਂ ਦਾ ਮੁਲਾਧਾਰ ਮੰਨੇ ਜਾਂਦੇ ਸਨ। ਦੂਜੇ ਪਾਸੇ ਵਿਗਿਆਨ ਨੇ ਦਵਾ-ਦਾਰੂ ਦੇ ਪਿੜ ਵਿਚ ਉੱਨਤੀ ਕਰ ਕੇ ਦੇਹ-ਅਰੋਗਤਾ, ਲੰਮੀ ਆਯੂ ਅਤੇ ਸੰਤਾਨ-ਪ੍ਰਾਪਤੀ ਵਰਗੇ ਉਨ੍ਹਾਂ ਮਨੋਰਥਾਂ ਦੀ ਪੂਰਤੀ ਸਹਿਜ ਕਰ ਦਿੱਤੀ ਹੈ, ਜਿਨ੍ਹਾਂ ਲਈ ਮਨੁੱਖ ਆਕਾਸ਼ਾਂ ਵਿਚ ਬੈਠੇ 'ਨਿਰਲੇਪ ਰੱਬ' ਅਤੇ ਧਰਤੀ ਉੱਤੇ ਤੁਰੇ ਫਿਰਦੇ ਨਿਰਦਈ ਏਜੰਟਾਂ' ਦੀ ਖੁਸ਼ਾਮਦ ਕਰਨ ਲਈ ਮਜਬੂਰ ਸੀ। ਸਮਾਜਕ ਜੀਵਨ ਵਿਚ ਹੋਣ ਵਾਲੇ ਵਿਕਾਸ ਨੇ ਵੀ ਧਰਮ ਦੀ ਲੋੜ ਘਟਾਈ ਹੈ। ਵਿੱਦਿਆ ਦੇ ਵਿਸਥਾਰ ਨਾਲ ਮਨੁੱਖੀ ਸੋਚ ਵਿਚ ਉਹ ਵਿਕਾਸ ਹੋਇਆ ਹੈ, ਜਿਸ ਦਾ ਖ਼ਤਰਾ ਮਹਿਸੂਸ ਕਰਦਿਆਂ ਹੋਇਆਂ, ਵਲੈਤ ਵਿਚ, ਧਰਮ ਨੇ ਸਾਰਿਆਂ ਲਈ ਜ਼ਰੂਰੀ ਅਤੇ ਮੁਫ਼ਤ ਵਿੱਦਿਆ ਦੇ ਵਿਚਾਰ ਦਾ ਭਰਪੂਰ ਵਿਰੋਧ ਕੀਤਾ ਸੀ। ਅਜੋਕੀਆਂ ਇਨਸ਼ੋਰੈਂਸ ਕੰਪਨੀਆਂ ਆਪਣੇ ਗਾਹਕਾਂ ਕੋਲੋਂ ਪ੍ਰੀਮੀਅਮ (ਕਿਸ਼ਤ) ਲੈ ਕੇ ਉਨ੍ਹਾਂ ਦੇ 'ਅੰਗ ਸੰਗ' ਹੋ ਕੇ ਉਨ੍ਹਾਂ ਦੀ ਜਿੰਨੀ ਸਹਾਇਤਾ ਕਰਦੀਆਂ ਹਨ, ਓਨੀ ਕਿਸੇ ਰੱਬ ਜਾਂ ਦੇਵੀ ਦੇਵਤੇ ਨੇ ਸ਼ਾਇਦ ਹੀ ਕਦੇ ਕੀਤੀ ਹੋਵੇ। ਜੇ ਕੋਈ ਕੰਪਨੀ ਕੁਤਾਹੀ ਕਰੇ ਤਾਂ ਗਾਹਕ ਉਸਦੀ ਕੰਨ-ਖਿਚਾਈ ਵੀ ਕਰ ਲੈਂਦੇ ਹਨ, ਪਰ ਰੱਬੀ ਸੁਰੱਖਿਅਤਾ ਜਾਂ ਰੱਬੀ ਇਨਸ਼ੋਰੈਂਸ ਬਾਰੇ ਇਉਂ ਨਹੀਂ ਹੋ ਸਕਦਾ, ਕਿਉਂਜੁ ਰੱਬੀ ਇਨਸ਼ੋਰੈਂਸ ਦੀ ਕਿਸ਼ਤ ਲੈਣ ਵਾਲੇ ਦਫਤਰ ਧਰਤੀ ਉੱਤੇ ਹਨ ਅਤੇ ਕਲੇਮ ਫ਼ਾਰਮ ਅਸਮਾਨ ਵਿਚ ਬਣੇ ਹੋਏ ਕਿਸੇ ਹੈੱਡ-ਆਫ਼ਿਸ ਵਿਚ ਘੱਲੇ ਜਾਣੇ ਹੁੰਦੇ ਹਨ। ਜੇ ਉਥੋਂ ਕੋਈ ਉੱਤਰ ਨਾ ਆਵੇ ਤਾਂ ਇਹੋ ਮੰਨਣਾ ਪੈਂਦਾ ਹੈ ਕਿ ਸਾਡੇ ਪ੍ਰੀਮੀਅਮ ਵਾਲਾ ਚੈੱਕ ਡਿਸਆਨਰ ਹੋ ਗਿਆ ਹੈ; ਭਾਵ ਇਹ ਕਿ ਸਾਡੀ ਪੂਜਾ ਵਿਚ ਕਸਰ ਹੈ: ਅਸਾਂ ਪ੍ਰਾਰਥਨਾ ਸੱਚੇ ਦਿਲੋਂ ਨਹੀਂ ਕੀਤੀ।
ਅੱਜ ਜਦੋਂ ਧਰਮ ਦੇ ਸਾਰੇ ਕੰਮ ਜਾਂ ਬਹੁਤੇ ਜ਼ਰੂਰੀ ਕੰਮ ਸਰਕਾਰਾਂ, ਸਮਾਜਕ ਸੰਸਥਾਵਾਂ, ਵਿੱਦਿਅਕ ਅਦਾਰਿਆਂ, ਇਨਸ਼ਰੈਂਸ ਕੰਪਨੀਆਂ ਅਤੇ ਕਾਨੂੰਨੀ ਅਦਾਲਤਾਂ ਨੇ ਸੰਭਾਲ ਲਏ ਹਨ, ਉਦੋਂ ਵੀ ਧਰਮ ਉੱਕਾ ਬੇ-ਲੋੜਾ ਹੋਣੇ ਬਚ ਸਕਦਾ ਹੈ ਪਰ ਇਸ ਕੰਮ ਲਈ ਜਿਸ ਤਪ ਅਤੇ ਤਿਆਗ ਦੀ ਲੋੜ ਹੈ, ਉਹ ਧਰਮ ਦਾ ਹਿੱਸਾ ਹੋਣੋਂ ਹਟ ਗਿਆ ਹੈ; ਸੀ ਉਂਪ ਪਹਿਲਾਂ ਵੀ ਘੱਟ। ਧਰਮ ਦੇ ਜਿੰਮੇ ਸਭ ਤੋਂ ਵੱਧ ਜ਼ਰੂਰੀ ਕੰਮ ਸੀ ਮਨੁੱਖੀ ਮਨ ਦਾ ਵਿਕਾਸ। ਧਰਮ ਨੂੰ ਆਪਣੇ ਇਸ ਕੰਮ ਦੀ ਸੋਝੀ ਆਰੰਭ ਵਿਚ ਭਾਵੇਂ ਘੱਟ ਸੀ ਪਰ ਜਿਵੇਂ ਜਿਵੇਂ ਜੀਵ ਸਿਆਣਾ ਹੋ ਕੇ ਆਪਣੇ ਕੰਮ ਆਪ ਕਰਨ ਦੇ ਯੋਗ ਹੁੰਦਾ ਗਿਆ ਹੈ, ਤਿਵੇਂ ਤਿਵੇਂ ਧਰਮ ਲਈ ਇਹ ਜ਼ਰੂਰੀ ਬਣਦਾ ਗਿਆ ਹੈ ਕਿ ਉਹ ਉਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਹੁੰਦਾ ਜਾਵੇ, ਜਿਹੜੇ ਕੰਮ ਦੂਜੀਆਂ ਸੰਸਥਾਵਾਂ ਦੁਆਰਾ ਕੀਤੇ ਜਾਣੇ ਵਧੇਰੇ ਯੋਗ ਹਨ ਅਤੇ ਉਸ ਕੰਮ ਵੱਲ ਪੂਰਾ ਧਿਆਨ ਦੇਵੇ ਜਿਹੜਾ ਹੋਰ ਕਿਸੇ ਦੇ ਵੱਸ ਦਾ ਨਹੀਂ। ਕੁਝ ਇਕ ਈਸਾਈ ਸੰਤਾਂ ਨੇ ਰੋਮਨ ਕੈਥੋਲਿਕ ਜਥੇਬੰਦੀ ਤੋਂ ਪਰੇ ਰਹਿ ਕੇ ਸ਼ਾਨੋ-ਸ਼ੌਕਤ ਅਤੇ ਐਸ਼ੋ-ਆਰਾਮ ਦਾ ਤਿਆਗ ਕਰਦਿਆਂ ਹੋਇਆ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਨੂੰ ਆਪਣਾ ਮਨੋਰਥ ਮੰਨਿਆ ਹੈ। ਕਦੀ ਸੁਫੀ ਫ਼ਕੀਰਾਂ ਨੇ ਇਸਲਾਮੀ ਕੱਟੜਤਾ ਅਤੇ ਦੰਡ ਦੀ ਕਠੋਰਤਾ ਦੀ ਪਰਵਾਹ ਨਾ ਕਰਦਿਆਂ ਹੋਇਆਂ ਮਨੁੱਖੀ ਮਨ ਦੇ ਵਿਕਾਸ ਦੀ ਗੱਲ ਕੀਤੀ ਹੈ। ਹਜ਼ਾਰਾਂ ਬੋਧੀ ਭਿਕਸ਼ੂਆਂ ਨੇ ਘਰ ਬਾਹਰ ਛੱਡ
ਇਸ ਨਾਲ ਜੀਵਨ ਅਤੇ ਧਰਮ ਦੋਰਾਂ ਦੀ ਹਾਨੀ ਹੋਈ ਹੈ। ਧਰਮ ਸ਼ਰਮਸਾਰ ਹੈ ਅਤੇ ਜੀਵਨ ਬੀਮਾਰ: ਧਰਮ ਦੇਸ਼ੀ ਹੈ ਅਤੇ ਜੀਵਨ ਦੁਖੀ। ਉਹ ਮਨੁੱਖੀ ਮਨ ਜਿਹੜਾ ਅਨੇਕਤਾ ਵਿਚ ਏਕਤਾ ਦਾ ਅਨੁਭਵੀ ਹੋ ਸਕਦਾ ਸੀ: ਉਹ ਮਨੁੱਖ ਜਿਹੜਾ ਸਾਰਿਆਂ ਵਿਚ ਆਪਣਾ ਆਪਾ ਅਤੇ ਆਪਣੇ ਆਪੋ ਵਿਚ ਸਾਰਿਆਂ ਨੂੰ ਸਮਾਏ ਵੇਖਣ ਯੋਗ ਹੋ ਸਕਦਾ ਸੀ: ਅੱਜ ਫੁੱਟਬਾਲ ਅਤੇ ਕ੍ਰਿਕਟ ਦੇ ਮੈਚਾਂ ਦੀ ਜਿੱਤ-ਹਾਰ ਨਾਲ ਇਉਂ ਜੂੜਿਆ ਜਕੜਿਆ ਹੋਇਆ ਹੈ ਕਿ ਸੱਚਿਆ ਸੰਸਾਰ ਵਿਚ ਹੋਣ ਵਾਲਾ ਹਰ ਮੈਚ ਜਾਨੋ-ਮਾਲ ਲਈ ਖਤਰਾ ਪਹਿਲਾਂ ਹੁੰਦਾ ਹੈ ਅਤੇ ਮਨ-ਪ੍ਰਚਾਵਾ ਮਗਰੋਂ। ਜਿਸ ਮਨੁੱਖ ਲਈ ਮਹਿਕਾਂ-ਮੱਤੀ ਪੈਣ ਵਾਂਗ ਖ਼ੁਸ਼ਬੋਆਂ ਖਿਲਾਰਦੇ ਹੋਏ, ਮਾਲਕੀਆਂ ਅਤੇ ਮੁਕਾਬਲਿਆਂ ਤੋਂ ਨਿਰਲੇਪ ਰਹਿ ਕੇ, ਇਸ ਜੀਵਨ ਨੂੰ ਇਕ ਯਾਤਰਾ ਜਾਣਦਿਆਂ ਹੋਇਆ ਇਸ ਧਰਤੀ ਦੀ ਰੌਣਕ ਵਿਚ ਵਾਧਾ ਕਰ ਕੇ ਮੁੜ ਧਰਤੀ ਦੇ ਤੱਤਾਂ ਵਿਚ ਲੀਨ ਹੋ ਜਾਣ ਨਾਲ ਵਡੇਰੀ ਕੋਈ ਸਾਰਥਕਤਾ ਹੈ ਹੀ ਨਹੀਂ, ਉਹ ਮਨੁੱਖ ਆਪਣੇ ਵਰਗੇ ਮਨੁੱਖਾਂ ਉੱਤੇ ਮੌਤ ਬਣ ਬਰਸਦਾ ਹੈ।
ਅੱਜ ਤੋਂ ਇਕ ਸਦੀ ਪਹਿਲਾਂ ਦੁਨੀਆਂ ਦੇ ਇੱਕਾ ਦੁੱਕਾ ਚਿੰਤਕਾਂ ਤੋਂ ਫੁੱਟ ਕਿਸੇ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਮਨੁੱਖ ਦਾ ਮਜ਼ਹਬ ਮਨੁੱਖ ਲਈ ਬੇ ਲੋੜਾ ਹੋ ਜਾਵੇਗਾ। ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਆਪਣੇ ਫਰਜਾਂ ਦੀ ਨਵੀਂ ਨੁਹਾਰ ਨੂੰ ਨਾ ਪਛਾਣਨ ਕਰਕੇ ਮਨੁੱਖੀ ਜੀਵਨ ਦਾ ਪਥ-ਪ੍ਰਦਰਸ਼ਕ ਅਖਵਾਉਣ ਵਾਲਾ ਮਜ਼ਹਬ ਅੱਜ ਮਨੁੱਖਤਾ ਦਾ ਮੁਜਰਿਮ ਮੰਨਿਆ ਜਾਣ ਲੱਗ ਪਿਆ ਹੈ। ਕੁਝ ਇਕ ਅਰਾਜਕਤਾਵਾਦੀਆਂ ਅਤੇ ਕਾਰਲ ਮਾਰਕਸ ਤੋਂ ਸਿਵਾ ਇਹ ਗੱਲ ਵੀ ਕਿਸੇ ਦੇ ਸੋਚਣ ਵਿਚ ਘੱਟ ਵੱਧ ਹੀ ਆਈ ਹੈ ਕਿ ਕਿਸੇ ਸਮੇਂ ਮਨੁੱਖੀ ਸਮਾਜਾਂ ਲਈ ਰਾਜ-ਪ੍ਰਬੰਧ ਵੀ ਬੇ-ਲੋੜਾ ਹੋ ਸਕਦਾ ਹੈ। ਸੱਚ ਇਹ ਹੈ ਕਿ ਬਦਲੀਆਂ ਹੋਈਆਂ ਪ੍ਰਸਥਿਤੀਆਂ ਰਾਜ-ਪ੍ਰਬੰਧ ਨੂੰ ਬਦਲਦੀਆਂ ਅਤੇ ਵਿਕਸਾਉਂਦੀਆਂ ਆਈਆਂ ਹਨ ਅਤੇ ਇਹ ਹੋ ਸਕਦਾ ਹੈ ਕਿ ਆਉਣ ਵਾਲੀ ਸਦੀ ਦੇ ਵਿਚ ਵਿਚ ਰਾਜ-ਪ੍ਰਬੰਧ ਬਾਕੀ ਸਾਰੇ ਵਿੱਦਿਅਕ, ਵਾਪਾਰਕ ਅਤੇ ਆਰਥਕ ਪ੍ਰਬੰਧਾਂ ਵਾਂਗੂੰ ਇਕ ਸਾਧਾਰਣ ਜਿਹਾ ਪ੍ਰਬੰਧ ਬਣ ਜਾਵੇ। ਅੱਜ ਇਸ ਦਾ ਦਰਜਾ ਸ਼੍ਰੋਮਣੀ ਹੈ। ਏਨਾ ਹੀ ਨਹੀਂ ਹੁਣ ਤਕ ਰਾਜ-ਪ੍ਰਬੰਧ ਦੂਜੇ ਸਾਰੇ ਪ੍ਰਬੰਧਾ ਨੂੰ ਆਪਣੇ ਹੁਕਮ ਵਿਚ ਤੋਰਦਾ ਆਇਆ ਹੈ ਅਤੇ ਆਪਣੇ ਆਪ ਨੂੰ, ਉਨ੍ਹਾਂ ਵਿਚੋਂ ਇਕ ਸਮਝਣ ਦੇ ਖਿਆਲ ਨੂੰ ਉਹ ਕੁਫਰ ਨਾਲੋਂ ਵੱਖਰਾ ਦਰਜਾ ਨਹੀਂ ਦਿੰਦਾ। ਪ੍ਰਸਥਿਤੀਆਂ ਦਿਨੋਂ ਦਿਨ ਬਦਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਰਾਜ-ਪ੍ਰਬੰਧ ਦੀ ਰੂਪ-ਰੇਖਾ ਹੁਣ ਨਾਲੋਂ ਢੇਰ ਵੱਖਰੀ ਹੋ ਸਕਦੀ ਹੈ।
ਜਿਵੇਂ ਪਰਿਵਾਰ ਜੀਵਨ ਦਾ ਸਰਵ-ਸ੍ਰੇਸ਼ਟ ਪ੍ਰਬੰਧ ਹੈ, ਉਵੇਂ ਹੀ ਆਰਥਕ ਪ੍ਰਬੰਧ ਜੀਵਨ ਲਈ ਸਭ ਤੋਂ ਵੱਧ ਮਹੱਤਵਪੂਰਨ ਪ੍ਰਬੰਧ ਹਨ। ਰਾਜ-ਪ੍ਰਬੰਧ ਦਾ ਮਹੱਤਵ ਆਰੰਭ ਵਿਚ ਭੋਜਨ ਜਾਂ ਆਰਥਕਤਾ ਦੀ ਰਖਵਾਲੀ ਕਰਨ ਵਿਚ ਸੀ । ਉਸ ਸਮੇਂ ਆਰਥਕਤਾ ਅਜੇ ਜਥੇਬੰਦ ਨਹੀਂ ਸੀ ਹੋਈ, ਜਿਸ ਕਰਕੇ ਰਾਜ-ਪ੍ਰਬੰਧ ਜਾ ਰਾਖੀ ਦਾ ਪ੍ਰਬੰਧ ਹੀ ਇਕੋ ਇਕ ਸਮਾਜਕ ਪ੍ਰਬੰਧ ਸੀ। ਜਿਵੇਂ ਜਿਵੇਂ ਹੋਰ ਪ੍ਰਬੰਧ ਉਪਜਦੇ ਗਏ ਹਨ, ਤਿਵੇਂ ਤਿਵੇਂ ਮੁੱਢ-ਕਦੀਮੀ ਅਤੇ ਸ਼ਕਤੀਸ਼ਾਲੀ ਹੋਣ ਕਰਕੇ ਰਾਜ-ਪ੍ਰਬੰਧ ਉਨ੍ਹਾਂ ਨੂੰ ਆਪਣੀ ਅਧੀਨਗੀ ਲਈ ਮਜਬੂਰ ਕਰਦਾ
ਕੌਮੀ ਸਰਕਾਰਾਂ ਬਣ ਜਾਣ ਪਿੱਛੋਂ ਦੇਸ਼ਾਂ ਦੀਆਂ ਹੱਦਾਂ ਨੀਅਤ ਕਰ ਲਈਆਂ ਗਈਆਂ ਹਨ। ਹੁਣ ਜੇ ਕੋਈ ਦੇਸ਼ ਜੰਗ ਕਰਕੇ ਕਿਸੇ ਦਾ ਇਲਾਕਾ ਜਿੱਤ ਲੈਂਦਾ ਹੈ ਤਾਂ ਉਸ ਇਲਾਕੇ ਨੂੰ ਸਦਾ ਲਈ ਆਪਣੇ ਦੇਸ਼ ਦਾ ਹਿੱਸਾ ਬਣਾਈ ਰੱਖਣ ਦੀ ਆਸ ਨਹੀਂ ਕਰ ਸਕਦਾ। ਜਿੱਤਿਆ ਹੋਇਆ ਇਲਾਕਾ ਵਾਪਸ ਦੇਣਾ ਪੈ ਜਾਂਦਾ ਹੈ। ਇਸ ਲਈ ਜੰਗ ਨਾਲ ਦੇਸ਼ ਦੀਆਂ ਹੱਦਾਂ ਪਰੇ ਨਹੀਂ ਖਿਸਕਾਈਆਂ ਜਾ ਸਕਦੀਆਂ। ਅਮਰੀਕਾ ਨੇ ਵੀਅਤਨਾਮ ਵਿਚ ਅਤੇ ਰੂਸ ਨੇ ਅਵਗਾਨਿਸਤਾਨ ਵਿਚ ਲੜ ਕੇ ਵੇਖ ਲਿਆ ਹੈ ਕਿ ਜੰਗ ਦੇਸ਼ ਦੇ ਧਨ ਵਿਚ ਵੀ ਵਾਧਾ ਨਹੀਂ ਕਰਦੀ। ਦੇਸ਼ ਦੇ ਧਨ ਵਿਚ ਵਾਧਾ ਕੇਵਲ ਦੂਜਿਆਂ ਨੂੰ ਲੜਾ ਕੇ ਉਨ੍ਹਾਂ ਕੋਲ ਆਪਣੇ ਹਥਿਆਰ ਵੇਚਣ ਨਾਲ ਹੀ ਕੀਤਾ ਜਾ ਸਕਦਾ ਹੈ। ਪਰ ਧਨ ਦੇ ਇਸ ਵਾਧੇ ਨਾਲ ਸਰਕਾਰਾਂ ਅਤੇ ਹਥਿਆਰਾਂ ਦੇ ਵਾਪਾਰੀਆਂ ਦੇ ਕਮੀਨੇਪਨ ਵਿਚ ਵੀ ਵਾਧਾ ਹੁੰਦਾ ਹੈ। ਇਸ ਲਈ ਹੁਣ ਜੰਗ ਦਾ ਮਹੱਤਵ ਘਟਦਾ ਜਾ ਰਿਹਾ ਹੈ। ਹੁਣ ਇਹ ਏਨੀ ਸਤਿਕਾਰਯੋਗ ਨਹੀਂ ਰਹੀ ਕਿ ਮਨੁੱਖੀ ਮਨ ਵਿਚ ਇਸ ਲਈ ਕੋਈ 'ਚਾਅ' ਹੋਵੇ ਅਤੇ ਇਸ 'ਸ਼ੁਭ ਕੰਮ' ਦੇ ਯੋਗ ਹੋਣ ਲਈ ਆਪਣੇ ਇਸ਼ਟ ਅੱਗੇ ਅਰਦਾਸਾਂ ਕਰੋ।
ਆਉਣ ਵਾਲੇ ਸਮੇਂ ਵਿਚ ਜੰਗ ਨੂੰ ਮਨੁੱਖਤਾ ਲਈ ਇਕ ਰੋਗ ਜਾਣਿਆ ਜਾਵੇਗਾ ਅਤੇ ਫ਼ੌਜੀਆਂ ਅਤੇ ਹਥਿਆਰਾਂ ਨੂੰ ਇਸ ਰੋਗ ਦੇ ਕੀਟਾਣੂ। ਅਜਿਹੀ ਹਾਲਤ ਵਿਚ ਰਾਜ-ਪ੍ਰਬੰਧ ਦਾ ਸਿੰਘਾਸਨ ਡੋਲਣਾ ਜ਼ਰੂਰੀ ਹੈ। ਸਵਿਟਜ਼ਰਲੈਂਡ ਵਰਗੇ ਜਿਸ ਦੇਸ਼ ਨੇ ਜੰਗ ਵੱਲੋਂ ਮੂੰਹ ਮੌੜ ਰੱਖਿਆ ਹੈ, ਉਸ ਦੀ ਸਰਕਾਰ ਦਾ ਸੁਭਾ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨਾਲੋਂ ਵੱਖਰਾ ਹੈ।
ਇਕ ਪਾਸੇ ਜੰਗ ਇਕ ਸਮੱਸਿਆ, ਇਕ ਨੀਚਤਾ, ਇਕ ਰੋਗ, ਇਕ ਵਹਿਸ਼ਤ, ਇਕ ਸ਼ੈਤਾਨੀਅਤ ਬਣਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਭੋਜਨ ਜਾਂ ਅਰਥ ਨਾਲ ਸੰਬੰਧ ਰੱਖਣ ਵਾਲੇ ਪ੍ਰਬੰਧਾਂ ਦਾ ਮਹੱਤਵ ਵਧਦਾ ਜਾ ਰਿਹਾ ਹੈ। ਦੁਨੀਆਂ ਦੇ ਦੇਸ਼ਾਂ ਵਿਚਕਾਰ ਸਿਆਸੀ ਅਤੇ ਸੈਨਿਕ ਸੰਬੰਧਾਂ ਦੀ ਥਾਂ ਆਰਥਕ ਅਤੇ ਵਾਪਾਰਕ ਸੰਬੰਧ ਵਧੇਰੇ ਜ਼ਰੂਰੀ ਸਮਝੇ ਜਾਣ ਲੱਗ ਪਏ ਹਨ। ਅੱਜ ਅਮਰੀਕਾ ਵਰਗਾ ਸ਼ਕਤੀਸ਼ਾਲੀ ਦੇਸ਼ ਵੀਅਤਨਾਮ ਵਰਗੇ ਪੱਛੜੇ ਦੇਸ਼ ਨਾਲ ਵਾਪਾਰਕ ਸੰਬੰਧ ਕਾਇਮ ਕਰ ਕੇ ਆਪਣੇ ਮੂੰਹ ਉੱਤੇ ਆਪੇ ਮਲੀ ਹੋਈ ਸੈਨਿਕ ਕਾਲਖ ਧੋਣ ਲਈ ਤਰਲੇ ਲੈ ਰਿਹਾ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਪੱਛਮੀ ਯੌਰਪ ਦੀ ਸਾਂਝੀ ਪਾਰਲੀਮੈਂਟ ਦੇ ਆਸਰੇ ਆਰਥਕ ਭਾਈਚਾਰੇ ਦੇ ਆਗੂ ਇਸ ਭਾਈਚਾਰੇ ਵਿਚ ਸ਼ਾਮਲ ਹੋਏ ਦੇਸ਼ਾਂ ਦੇ ਰਾਜ-ਪ੍ਰਬੰਧਾਂ ਨੂੰ ਉਵੇਂ ਹੀ ਘੂਰਿਆ ਕਰਨਗੇ, ਜਿਵੇਂ ਇਹ ਰਾਜ-ਪ੍ਰਬੰਧ ਦੂਜੇ ਸਮਾਜਕ ਪ੍ਰਬੰਧਾਂ ਨੂੰ ਅੱਜ ਕੱਲ ਘੁਰਦੇ ਹਨ। ਈ.ਬੀ.ਸੀ. ਦੇ ਸਾਰੇ ਮੈਂਬਰਾਂ ਨੂੰ ਇਸ ਸੱਚ ਦੀ ਮੈਂਝੀ ਹੈ,
ਪੱਛਮੀ ਯੌਰਪ ਦੇ ਬਾਰਾਂ ਰਾਜ-ਪ੍ਰਬੰਧਾਂ ਵਿਚ ਜਦੋਂ 'ਸੋਵਰਨਿਟੀ' ਦੇ ਜੰਗਲੀ ਸੰਬੰਧ ਦੀ ਥਾਂ 'ਆਰਥਕਤਾ' ਦਾ ਸਾਊ ਸੰਬੰਧ ਸਥਾਪਤ ਹੋ ਜਾਵੇਗਾ, ਉਦੋਂ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਦੇਸ਼ ਦੇ ਹੋਰ ਪ੍ਰਬੰਧਾਂ ਵਾਂਗ ਹੀ ਸਾਧਾਰਣ ਪ੍ਰਬੰਧ ਬਣ ਜਾਣਗੀਆਂ। ਪ੍ਰਾਈਵੇਟ ਕੰਪਨੀਆਂ ਜੇ ਅੱਜ ਕੱਲ ਦੇਸ਼ ਦੀਆਂ ਰੇਲ ਗੱਡੀਆਂ, ਦੇਸ਼ ਦੇ ਹਸਪਤਾਲਾਂ, ਬੈਂਕਾਂ, ਬਿਜਲੀ ਘਰਾਂ, ਟੈਲੀਫੂਨਾਂ ਆਦਿਕ ਦਾ ਕੰਮ ਚਲਾ ਸਕਦੀਆਂ ਹਨ ਤਾਂ ਰਾਜ-ਪ੍ਰਬੰਧ ਉੱਤੇ ਏਨਾ ਖ਼ਰਚ ਕਰਨ ਦੀ ਮੂਰਖਤਾ ਕਿਉਂ ਕੀਤੀ ਜਾਵੇ ? ਜੇਲ੍ਹਾਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਹਨ: ਅਦਾਲਤਾਂ ਪਹਿਲਾਂ ਹੀ ਸਿਆਸੀ ਸੱਤਾ ਤੋਂ ਮੁਕਤ ਮੰਨੀਆਂ ਜਾਂਦੀਆਂ ਹਨ: ਹੁਣ ਜੇ ਜੰਗ ਬੇ-ਲੋੜੀ ਹੋ ਗਈ ਤਾਂ ਪਾਰਲੀਮੈਂਟਾਂ ਨੂੰ ਚਿੜੀਆਘਰ ਆਖਿਆ ਜਾਣਾ ਓਪਰਾ ਨਹੀਂ ਲੱਗੇਗਾ, ਕਿਉਂਜੁ ਕਾਵਾਂ ਰੌਲੀ ਉਥੇ ਪਹਿਲਾਂ ਹੀ ਬਥੇਰੀ ਪਈ ਰਹਿੰਦੀ ਹੈ। ਪੱਛਮੀ ਯੌਰਪ ਦਾ ਆਰਥਕ ਭਾਈਚਾਰਾ ਇਸ ਪ੍ਰਕਾਰ ਦੀਆਂ ਪ੍ਰਸਥਿਤੀਆਂ ਪੈਦਾ ਕਰ ਸਕਦਾ ਹੈ, ਜਿਨ੍ਹਾਂ ਦੇ ਕਾਰਣ ਪੱਛਮੀ ਯੌਰਪ ਵਿਚ ਰਾਜ ਪ੍ਰਬੰਧ ਦੀ ਪ੍ਰੀਭਾਸ਼ਾ ਬਦਲ ਕੇ ਦੇਸ਼ ਵਿਚ ਜੁਰਮ ਆਦਿਕ ਨੂੰ ਘਟਾਉਣ ਵਾਲੀ ਅਤੇ ਜਨਤਾ ਦੇ ਜੀਵਨ ਵਿਚ ਸੁਖ-ਸੌਂਦਰਯ ਨੂੰ ਵਧਾਉਣ ਵਾਲੀ ਸੰਸਥਾ ਬਣ ਜਾਵੇ। ਇਹ ਵੀ ਸੰਭਵ ਹੈ ਕਿ ਇਥੋਂ ਦੀ ਰੀਸੇ ਹੋਰ ਦੇਸ਼ਾਂ ਵਿਚ ਵੀ ਅਜਿਹਾ ਹੋ ਜਾਵੇ। ਜੇ ਅਜਿਹਾ ਹੋਣ ਦੀ ਜ਼ਰਾ ਦੀ ਸੰਭਾਵਨਾ ਹੈ ਤਾਂ ਮਨੁੱਖਤਾ ਦੇ ਹਿਤੂਆਂ ਦਾ ਫ਼ਰਜ਼ ਹੈ ਕਿ ਉਹ ਮਨੁੱਖ ਜਾਤੀ ਦੀ ਸੋਚ ਨੂੰ ਇਸ ਸੋਧ ਵਿਚ ਵਿਕਸਣ ਦੀ ਪ੍ਰੇਰਣਾ ਦੇ ਕੇ ਜੀਵਨ ਦੀ ਖ਼ੁਸ਼ੀ, ਖੂਬਸੂਰਤੀ ਅਤੇ ਖ਼ੁਸ਼ਹਾਲੀ ਵਿਚ ਆਪਣਾ ਹਿੱਸਾ ਪਾਉਣਾ।
ਰਾਜ-ਪ੍ਰਬੰਧ-2
ਆਪਣੀ ਕਵਿਤਾ 'ਹਿਮਾਲਾ' ਵਿਚ ਲਾਲਾ ਧਨੀ ਰਾਮ 'ਚਾਤ੍ਰਿਕ' ਜੀ ਨੇ ਹਿਮਾਲਾ ਪਰਬਤ ਨੂੰ ਹਿੰਦ ਮਹਾਂਸਾਗਰ ਦਾ ਕੁੜਮ ਆਖਿਆ ਹੈ। ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਸਿੰਧ, ਜਮੁਨਾ ਅਤੇ ਗੰਗਾ ਆਦਿਕ ਹਿਮਾਲਾ ਦੀਆਂ 'ਧੀਆਂ' ਆਪਣੇ ਸ਼ਾਮਲ ਦੇ ਘਰੋਂ ਆਖ਼ਰਾਂ ਦਾ ਦਾਜ ਲੈ ਕੇ ਆਪਣੇ ਸਹੁਰੇ ਘਰ ਵੱਲ ਚਾਲੇ ਪਾਈ ਰੱਖਦੀਆਂ ਹਨ। ਆਪਣੇ ਬਾਬਲ ਦੇ ਘਰ ਦੀਆਂ ਉੱਚੀਆਂ ਕੰਧਾਂ ਦੀ ਮਿੱਟੀ ਖੋਰ ਖੋਰ ਕੇ ਨਾਲ ਲਿਆਉਂਦੀਆਂ ਹਨ ਅਤੇ ਭਾਰਤ ਦੇ ਮੈਦਾਨਾਂ ਵਿਚ ਵਿਛਾਈ ਜਾਂਦੀਆਂ ਹਨ। ਇਸ ਦਾਜ ਦਾ ਕੁਝ ਹਿੱਸਾ ਸਾਗਰ ਤਕ ਵੀ ਪੁੱਜ ਜਾਂਦਾ ਹੈ ਅਤੇ ਹੌਲੀ ਹੌਲੀ ਅਥਾਹ ਪਾਣੀਆਂ ਦੇ ਭਾਰ ਹੇਠ ਦੱਬ ਕੇ ਪਥਰੀਲਾ ਹੋਈ ਜਾਂਦਾ ਹੈ ਅਤੇ ਉੱਚਾ ਹੋ ਕੇ ਟਾਪੂਆਂ ਦੇ ਰੂਪ ਵਿਚ ਪਾਣੀਉਂ ਬਾਹਰ ਸਿਰ ਕੱਢ ਲੈਂਦਾ ਹੈ। ਕਿਸੇ ਨਦੀ ਦੇ ਕਿਨਾਰੇ ਬੈਠ ਕੇ ਪਾਣੀ ਦੇ ਵਹਿਣ ਦੀ ਲਗਾਤਾਰਤਾ ਅਤੇ ਰਮਣੀਕਤਾ ਨੂੰ ਵੇਖਣ ਵਾਲੇ ਆਦਮੀ ਲਈ ਇਹ ਜਾਣ ਸਕਣਾ ਸੋਖਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਨਦੀਆਂ ਕਿੰਨੀ ਕੁ ਮਿੱਟੀ ਰੋੜ ਕੇ ਸਾਗਰਾਂ ਵਿਚ ਲਿਆ ਸੁੱਟਦੀਆਂ ਹਨ ਅਤੇ ਸਾਗਰਾਂ ਵਿਚ ਸਮਾ ਕੇ ਇਹ ਮਿੱਟੀ ਕਿਹੜੀਆਂ ਨਵੀਆਂ ਸੰਭਾਵਨਾਵਾਂ ਦੀ ਨੀਂਹ ਰੱਖਦੀ ਹੈ।
ਇਹ ਜਾਣ ਸਕਣਾ ਔਖਾ ਹੈ, ਕਿਉਂਜ਼ ਇਸ ਕਿਰਿਆ ਦੀ ਰਫ਼ਤਾਰ ਬਹੁਤ ਸੁਸਤ ਹੈ ਪਰ ਇਹ ਮੰਨਣਾ ਔਖਾ ਨਹੀਂ ਕਿ ਵਿਸ਼ਵ ਵਿਚ ਹਰ ਥਾਂ, ਹਰ ਸਮੇਂ ਕੋਈ ਤਬਦੀਲੀ ਹੋ ਰਹੀ ਹੈ। ਕਿਧਰੋਂ ਕੁਝ ਅਲੋਪ ਹੋ ਰਿਹਾ ਹੈ ਅਤੇ ਕਿਧਰੇ ਕੁਝ ਪ੍ਰਗਟ ਹੋ ਰਿਹਾ ਹੈ। ਬਚਪਨ ਤੋਂ ਬੁਢਾਪੇ ਵੱਲ ਨੂੰ ਵਧ ਰਹੇ ਮਨੁੱਖ ਨੇ ਕਦੇ ਘੱਟ ਹੀ ਇਹ ਮਹਿਸੂਸ ਕੀਤਾ ਹੈ ਕਿ ਉਸਦੇ ਸਰੀਰ ਵਿਚ ਕੋਈ ਤਬਦੀਲੀ ਹੋ ਰਹੀ ਹੈ ਪਰ ਹੋ ਰਹੀ ਹੁੰਦੀ ਹੈ ਹਰ ਸਮੇਂ, ਹਰ ਪਲ, ਲਗਾਤਾਰ। ਭੌਤਿਕ ਜਗਤ ਵਿਚਲੀਆਂ ਤਬਦੀਲੀਆਂ ਸਾਡੇ ਸਮਾਜਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਸਾਡੇ ਸਮਾਜਕ ਜੀਵਨ ਦੀਆਂ ਲੋੜਾਂ ਸਾਡੇ ਸਮਾਜਕ ਸੰਬੰਧਾਂ ਅਤੇ ਪ੍ਰਬੰਧਾਂ ਨੂੰ ਨਿੱਤ ਨਵਾਂ ਰੂਪ ਦੇਣ ਵਿਚ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਤਬਦੀਲੀਆਂ ਦੀ ਤੋਰ ਵੀ ਏਨੀ ਸੁਸਤ ਹੁੰਦੀ ਹੈ ਕਿ ਓਪਰੀ ਨਜ਼ਰੇ ਵੇਖਿਆ ਕੁਝ ਬਦਲ ਰਿਹਾ, ਵਿਕਸ ਰਿਹਾ, ਵਿਖਾਈ ਨਹੀਂ ਦਿੰਦਾ। ਜੇ ਜ਼ਰਾ ਵਿਚਾਰ ਕਰਨ ਬੈਠ ਜਾਈਏ ਤਾਂ ਮੰਨਣਾ ਪੈ ਜਾਂਦਾ ਹੈ ਕਿ ਬਹੁਤ ਕੁਝ ਬਦਲਿਆ ਹੈ। ਕਿਥੇ ਗਏ ਮਿਸਰ ਦੇ ਉਹ ਲੋਕ ਜਿਨ੍ਹਾਂ ਨੇ ਵੱਡੇ ਵੱਡੇ ਪਿਰਾਮਿਡਾਂ ਦੀ ਉਸਾਰੀ ਕੀਤੀ ਸੀ ਅਤੇ ਕਿਧਰ ਗਏ ਉਨ੍ਹਾਂ ਦੇ ਉਹ ਵਿਸ਼ਵਾਸ ਜਿਨ੍ਹਾਂ ਨੇ ਉਨ੍ਹਾਂ ਕੋਲੋਂ ਇਹ ਸਭ ਕੁਝ ਕਰਵਾਇਆ ਸੀ ? ਅੱਜ ਤੋਂ ਤਿੰਨ ਜਾਂ ਚਾਰ ਕੁ ਸੌ ਸਾਲ ਪਹਿਲਾਂ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਬੈਠਣ ਲਈ ਤਖ਼ਤ-ਏ-ਤਾਊਸ ਬਣਵਾਉਣ ਵਾਲੇ ਮੁਗਲ ਬਾਦਸ਼ਾਹਾਂ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਏਨੇ ਥੋੜ੍ਹੇ ਸਮੇਂ ਵਿਚ ਏਨਾ ਕੁਝ ਬਦਲ ਜਾਵੇਗਾ। ਇੰਗਲੈਂਡ
ਜਿਨ੍ਹਾਂ ਸਮਾਜਕ ਸੰਬੰਧਾਂ ਅਤੇ ਪ੍ਰਬੰਧਾਂ ਨੂੰ ਅੱਜ ਅਸੀਂ ਸਦੀਵੀ ਸਮਝਣ ਦਾ ਭੁਲੇਖਾ ਖਾਂਦੇ ਹਾਂ, ਉਹ ਵੀ ਹੌਲੀ ਹੌਲੀ ਆਪਣੇ ਵਿਕਾਸ ਜਾਂ ਵਿਨਾਸ਼ ਵੱਲ ਤੁਰੇ ਜਾ ਰਹੇ ਹਨ। ਇਹ ਤੋਰ ਅਨੰਤ ਹੈ ਅਤੇ ਹਰ ਕਿਸੇ ਨੂੰ ਤੁਰਨ ਦੀ ਮਜਬੂਰੀ ਹੈ। ਭਾਵੇਂ ਇਹ ਹੋਰ ਹਰ ਕਿਸੇ ਨੂੰ ਉਸ ਦੇ ਅੰਤ ਵੱਲ ਲੈ ਜਾ ਰਹੀ ਹੈ ਤਾਂ ਵੀ ਤੁਰਨਾ ਹੀ ਯੋਗ ਹੈ, ਕਿਉਂਜ਼ ਰੁਕ ਜਾਣਾ ਤਾਂ ਆਪਣਾ ਅੰਤ ਕਰ ਲੈਣ ਦੇ ਤੁੱਲ ਹੈ। ਬਾਦਸ਼ਾਹੀਆਂ ਆਪਣੀ ਤੋਰੇ ਤੁਰਦੀਆਂ ਰਹੀਆਂ ਹਨ; ਆਪਣੇ ਅੰਤ ਵੱਲ ਨੂੰ ਨਹੀਂ, ਸਗੋਂ ਆਪਣੀ ਸਦੀਵਤਾ ਦੇ ਭੁਲੇਖੇ ਵਿਚੋਂ; ਆਪਣੀ ਸਦੀਵਤਾ ਦੇ ਭੁਲੇਖੇ ਵੱਲ ਨੂੰ। ਹੋ ਸਕਦਾ ਹੈ ਅਜੋਥੀਆਂ ਜਮਹੂਰੀਅਤਾਂ ਵੀ ਉਸੇ ਭੌਰੇ ਤੁਰ ਰਹੀਆਂ ਹੋਣ; ਸਭ ਕੁਝ ਤੁਰਿਆ ਜੁ ਜਾ ਰਿਹਾ ਹੈ; ਕੇਵਲ ਤੇਰ ਹੀ ਸਦੀਵੀ ਹੈ। ਸੰਸਾਰਕ ਵਸਤੂਆਂ, ਵਿਚਾਰਾਂ, ਵਿਸ਼ਵਾਸਾਂ ਅਤੇ ਇਨ੍ਹਾਂ ਵਿਸ਼ਵਾਸਾਂ ਉੱਤੇ ਉੱਸਰੇ, ਉਪਜੇ ਪ੍ਰਬੰਧਾਂ ਦੀ ਸਦੀਵਤਾ ਇਕ ਭੁਲੇਖਾ ਹੈ; ਇਕ ਮਨੋਹਰ ਭੁਲੇਖਾ ਹੈ। ਇਸ ਭੁਲੇਖੇ ਦੀ ਮਨੋਹਰਤਾ ਦਾ ਜਾਦੂ ਹਰ ਕਿਸੇ ਉੱਤੇ ਚੱਲਦਾ ਰਿਹਾ ਹੈ। ਜਦੋਂ ਯਹੂਦੀਆਂ ਨੂੰ ਹਜ਼ਰਤ ਮੂਸਾ ਨੇ ਦਸ ਰੱਬੀ ਹੁਕਮ ਦਿੱਤੇ ਸਨ, ਉਦੋਂ ਇਹ ਆਦੇਸ਼ ਵੀ ਦੇ ਦਿੱਤਾ ਸੀ ਕਿ ਇਹ ਹੁਕਮ ਆਖ਼ਰੀ ਹੁਕਮ ਹਨ। ਇਨ੍ਹਾਂ ਵਿਚ ਕਿਸੇ ਤਬਦੀਲੀ ਦੀ ਆਗਿਆ ਨਹੀਂ, ਕਿਉਂਜ ਇਨ੍ਹਾਂ ਦੇ ਵਿਕਾਸ ਦੀ ਕੋਈ ਸੰਭਾਵਨਾ ਨਹੀਂ। ਇਹ ਸੰਪੂਰਣ ਹਨ ਅਤੇ ਸੰਪੂਰਣ ਦਾ ਵਿਕਾਸ ਸੰਭਵ ਨਹੀਂ। ਇਹ ਅੰਗ ਦੀ ਕਲਮ ਨਾਲ ਪੱਥਰ ਉੱਤੇ ਉੱਕਰੇ ਗਏ ਹਨ। ਯਹੂਦੀਆਂ ਲਈ ਮੂਸਾ ਜੀ ਆਖਰੀ ਪੈਗੰਬਰ ਹੋ ਨਿਬੜੇ ਅਤੇ ਉਨ੍ਹਾਂ ਤੋਂ ਪਿੱਛੋਂ ਆਉਣ ਵਾਲੇ ਯਿਸੂ ਲਈ ਆਪਣੇ ਆਪ ਨੂੰ ਪੈਰੀਬਰ ਸਿੱਧ ਕਰਨਾ ਔਖਾ ਹੋ ਗਿਆ। ਕਿਵੇਂ ਨਾ ਕਿਵੇਂ ਉਸ ਨੇ ਆਪਣੇ ਆਪ ਨੂੰ ਰੱਬ ਦਾ ਪੁੱਤ੍ਰ ਸਿੱਧ ਕਰ ਲਿਆ, ਪਰ ਈਸਾਈਆਂ ਨੇ ਅੱਗੇ ਲਈ ਰੱਬ ਉੱਤੇ ਸੰਤਾਨ-ਸੰਜਮ ਦੀ ਪਾਬੰਦੀ ਲਾਗੂ ਕਰ ਕੇ ਯਿਸੂ ਨੂੰ ਇਕਲੋਤਾ ਅਤੇ ਆਖਰੀ ਪੈਗੰਬਰ ਆਖਣ ਵਿਚ ਕਲਿਆਣ ਸਮਝੀ। ਉਸੇ ਇਲਾਕੇ ਵਿਚ ਹਜ਼ਰਤ ਮੁਹੰਮਦ ਜੀ ਆਏ ਅਤੇ ਆਪਣੇ ਆਪ ਨੂੰ ਖ਼ਾਹਿਮ-ਉਲ-ਅੰਬੀਆ ਦੱਸਿਆ। ਘੜੀ ਮੁੜੀ ਪੈਰੀਬਰਾਂ ਦਾ ਆਉਣਾ ਅਤੇ ਹਰ ਵੇਰ ਆਖ਼ਰੀ ਪੈਗ਼ੰਬਰ ਬਣ ਕੇ ਆਉਣਾ ਅਸਲ ਵਿਚ ਆਪਣੇ ਉਪਜਾਏ ਵਿਸ਼ਵਾਸਾਂ ਅਤੇ ਉਨ੍ਹਾਂ ਵਿਸ਼ਵਾਸਾਂ ਉੱਤੇ ਉੱਸਰੇ ਧਾਰਮਕ ਪ੍ਰਬੰਧਾਂ ਦੀ ਸਦੀਵਤਾ ਦਾ ਮਨੋਹਰ ਕਲੇਖਾ ਹੈ।
ਇਸ ਭੁਲੇਖੇ ਦਾ ਸ਼ਿਕਾਰ ਯੂਨਾਨੀ ਦਾਰਸ਼ਨਿਕ ਵੀ ਰਹੇ ਹਨ। ਅਫ਼ਲਾਤੂਨ ਦਾ ਖ਼ਿਆਲ ਸੀ ਕਿ ਉਸ ਦੇ ਬਣਾਏ ਕਾਨੂੰਨਾਂ ਵਿਚ ਕਿਸੇ ਕਿਸਮ ਦੀ ਤਬਦੀਲੀ ਦਾ ਮਤਲਬ ਹੋਵੇਗਾ ਉਸਦੇ ਦੇਸ਼ ਦੀ ਤਬਾਹੀ। ਉਹ ਤਾਂ ਇਹ ਵੀ ਕਹਿੰਦਾ ਸੀ ਕਿ ਕਿਸੇ ਮਾਂ ਨੂੰ ਆਪਣੇ ਬੱਚੇ ਲਈ ਲੋਰੀ ਗਾਉਂਦਿਆਂ ਹੋਇਆ ਲੋਰੀ ਦੀ ਕੋਈ ਲਗ ਮਾਤੂ ਜਾਂ ਲੋਰੀ ਦੀ ਲੈਅ ਨੂੰ ਬਦਲਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਕਿਉਂਜੁ ਅਜਿਹਾ ਕਰ ਕੇ ਉਹ ਬੱਚੇ ਦੇ ਆਚਰਣ ਵਿਚ ਕੋਈ ਦੋਸ਼ ਪੈਦਾ ਕਰ ਸਕਦੀ ਹੈ ਅਤੇ ਅਜਿਹੇ ਦੋਸ਼-ਪੂਰਣ ਨਾਗਰਿਕ ਨਗਰ-ਰਾਜ ਦੀ ਬਰਬਾਦੀ ਦਾ ਕਾਰਣ ਬਣ ਸਕਦੇ ਹਨ। ਭਾਰਤੀ ਤੱਤ-ਵੇਤਾ ਇਸ ਭੁਲੇਖੇ ਦਾ ਸ਼ਿਕਾਰ ਨਹੀਂ ਹੋਏ। ਉਹ
ਇਹ ਸਾਰਾ ਵਿਕਾਸ, ਇਹ ਸਾਰੀ ਤਬਦੀਲੀ ਨੇਮ-ਬੱਧ ਹੈ। ਇਸ ਦੀ ਵਿਗਿਆਨਕ ਵਿਆਖਿਆ ਸੰਭਵ ਹੈ। ਲੋੜੀਂਦਾ ਭੂਗੋਲਕ ਵਾਤਾਵਰਣ ਪੈਦਾ ਕਰ ਕੇ ਵਿਕਾਸ ਦੀ ਕੋਈ ਇਕ ਕਿਰਿਆ, ਛੋਟੇ ਪੈਮਾਨੇ ਉੱਤੇ ਦੁਹਰਾਈ ਜਾ ਸਕਦੀ ਹੈ। ਅਜੋਕਾ ਆਦਮੀ ਇਹੋ ਜਿਹੇ ਤਜਰਬੇ ਕਰ ਵੀ ਰਿਹਾ ਹੈ। ਗਣਿਤ, ਕੈਮਿਸਟਰੀ ਅਤੇ ਫਿਜਿਕਸ ਦੇ ਫਾਰਮੂਲਿਆਂ ਅਤੇ ਨੇਮਾਂ ਦੀ ਅਟੱਲਤਾ ਦਾ ਵਿਸ਼ਵਾਸ ਹੱਥ ਉੱਤੇ ਰੱਖੇ ਹੋਏ ਔਲੇ ਦੀ ਹੋਂਦ ਦੇ ਵਿਸ਼ਵਾਸ ਨਾਲੋਂ ਵੀ ਪਕੇਰਾ ਹੈ। ਕਾਰਣ ਅਤੇ ਕਾਰਜ ਦੇ ਅਟੁੱਟ ਸੰਬੰਧ ਦੀ ਹੋਂਦ ਵਿਚ, ਹਰ ਕਿਰਿਆ ਦੇ ਨਿਸ਼ਚਿਤ ਨਤੀਜੇ ਦੀ ਜਾਣਕਾਰੀ ਹਾਸਲ ਕਰ ਲੈਣ ਦੀ ਯੋਗਤਾ ਦੀ ਹੋਂਦ ਵਿਚ, ਵਿਕਾਸ ਜਾਂ ਤਬਦੀਲੀ ਦੀ ਸੋਧ ਦਾ ਗਿਆਨ ਪ੍ਰਾਪਤ ਕਰ ਸਕਣਾ ਅਤੇ ਇਸ ਗਿਆਨ ਦੇ ਆਧਾਰ ਉੱਤੇ ਵਿਕਾਸ ਦਾ ਕੋਈ ਮਨੋਰਥ ਮੰਨ ਲਿਆ ਜਾਣਾ, ਕਿਸੇ ਤਰ੍ਹਾਂ ਵੀ ਅਵਿਗਿਆਨਕ ਵਤੀਰਾ ਨਹੀਂ। ਪਰ ਇਸ ਵਤੀਰੇ ਦੇ ਵਿਗਿਆਨਕ ਹੋਣ ਦਾ ਇਹ ਭਾਵ ਨਹੀਂ ਕਿ ਇਹ ਸੌਖਾ ਅਤੇ ਸਰਲ ਵੀ ਹੈ। ਦਾਰਸ਼ਨਿਕ ਅਤੇ ਵਿਗਿਆਨਕ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਵੇਖ ਕੇ ਵੱਖ ਵੱਖ ਨਤੀਜਿਆਂ ਉੱਤੇ ਪੁੱਜ ਜਾਂਦੇ ਹਨ। ਹਰ ਕਿਸੇ ਦੇ ਸਿਧਾਂਤ ਦਾ ਸਮਰਥਨ ਕਰਨ ਲਈ ਦਲੀਲਾ ਅਤੇ ਮਿਸਾਲਾਂ ਮੌਜੂਦ ਹੁੰਦੀਆਂ ਹਨ। ਜਿਹੜੇ ਇਸ ਸ੍ਰਿਸ਼ਟੀ ਦੇ ਵਿਕਾਸ ਨੂੰ ਚੱਕਰਾਕਾਰ ਦੱਸਦੇ ਹਨ, ਉਨ੍ਹਾਂ ਕੋਲ ਵੀ ਆਪਣੇ ਸਿਧਾਂਤ ਲਈ ਸਹਾਰੇ ਮੌਜੂਦ ਹਨ ਅਤੇ ਜਿਨ੍ਹਾਂ ਲਈ ਇਹ ਵਿਕਾਸ ਕਿਸੇ ਇਕ ਦਿਸ਼ਾ ਵੱਲ ਨੂੰ ਹੋ ਰਿਹਾ ਹੈ, ਉਹ ਵੀ ਹਵਾ ਵਿਚ ਸੋਟੇ ਮਾਰਦੇ ਪ੍ਰਤੀਤ ਨਹੀਂ ਹੁੰਦੇ। ਮੈਨੂੰ ਇਹ ਮੰਨਣ ਵਿਚ ਸਿਆਣਪ ਦਿੱਸਦੀ ਹੈ ਕਿ ਜਿਸ ਤਰ੍ਹਾਂ ਅਨੇਕ ਘੁੰਮਣ- ਘੇਰੀਆਂ ਦੇ ਬਾਵਜੂਦ ਇਕ ਨਦੀ ਦਾ ਸਮੁੱਚਾ ਜਲ ਕਿਸੇ ਇਕ ਸੋਧ ਵਿਚ ਤੁਰਿਆ ਜਾ ਰਿਹਾ ਹੁੰਦਾ ਹੈ, ਇਵੇਂ ਹੀ ਇਹ ਵਿਕਾਸ ਆਪਣੇ ਕਈ ਸਤਰਾਂ (ਜਾਹੀ) ਉੱਤੇ ਚੱਕਰਾਕਾਰ ਹੁੰਦਾ ਹੋਇਆ ਸਮੁੱਚੇ ਤੌਰ ਉੱਤੇ ਦਿਸ਼ਾ ਦਾ ਧਾਰਨੀ ਹੈ।
ਇਹ ਵੇਖ ਅਤੇ ਜਾਣ ਸਕਣਾ ਸੰਭਵ ਹੈ ਕਿ ਕੁਦਰਤ ਵਿਚਲੀ ਹਰ ਚੀਜ਼ ਬੜੀ ਦ੍ਰਿੜਤਾ ਅਤੇ ਲਗਨ ਨਾਲ ਆਪਣੇ ਅਸਲੇ ਵਿਚ ਸਮਾ ਜਾਣ ਦੀ ਇੱਛਾ ਦੀ ਅਭਿਵਿਅਕਤੀ ਕਰ ਰਹੀ ਹੈ। ਸਾਗਰਾਂ ਵਿਚੋਂ ਵਾਸ਼ਪ-ਕਣਾਂ ਦੇ ਰੂਪ ਵਿਚ ਉੱਡਿਆ ਹੋਇਆ ਪਾਣੀ, ਬੱਦਲ, ਬਰਖਾ ਅਤੇ ਨਦੀਆਂ ਦੇ ਰੂਪ ਵਟਾਉਂਦਾ ਹੋਇਆ ਮੁੜ ਸਾਗਰਾਂ ਵੱਲ ਨੂੰ ਬੇਗਵਾਨ ਹੈ। ਬੀਜ ਵਿਚੋਂ ਉਪਜਿਆ ਹੋਇਆ ਬਿਰਖ ਮੁੜ ਬੀਜ ਵਿਚ ਸਮਾ ਜਾਂਦਾ ਹੈ। ਮਾਤਾ, ਪਿਤਾ ਅਤੇ ਉਨ੍ਹਾਂ ਦੇ ਵੱਡੇ ਵਡੇਰਿਆਂ ਦਾ ਰੰਗ, ਰੂਪ ਅਤੇ ਆਕਾਰ ਉਨ੍ਹਾਂ ਦੀਆਂ ਆਦਤਾਂ ਇੱਛਾਵਾਂ ਅਤੇ ਤਰੁੱਟੀਆਂ ਉਨ੍ਹਾਂ ਦੇ ਗੁਣ, ਔਗੁਣ ਅਤੇ ਨਕਸ਼; ਇਥੋਂ ਤਕ ਕਿ ਉਨ੍ਹਾਂ ਦੀਆਂ ਆਵਾਜ਼ਾਂ, ਪਸੰਦਾਂ, ਸ਼ੰਕਾਵਾਂ, ਲਗਨਾਂ ਅਤੇ ਲਿਆਕਤਾਂ ਉਨ੍ਹਾਂ ਦੇ ਬੀਜ ਵਿਚ ਸਮਾ ਕੇ ਉਨ੍ਹਾਂ ਦੇ ਬੱਚਿਆਂ ਵਿਚ ਪ੍ਰਗਟ ਹੋ ਜਾਂਦੀਆਂ ਹਨ। ਸੂਖਮ ਅਤੇ ਸਥੂਲ ਆਪਣੇ ਅਸਲੇ ਵਿਚ ਸਮਾਅ ਜਾਣ ਲਈ ਮਜਬੂਰ ਹੈ। ਇਸ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ, ਹੋਰ ਕੋਈ ਥਾਂ ਨਹੀਂ।
ਉਪਜਣਾ, ਵਿਕਸਣਾ ਅਤੇ ਆਪਣੇ ਅਸਲੇ ਵਿਚ ਸਮਾਅ ਕੇ ਮੁੜ ਉਪਜਣਾ ਅਤੇ
ਸਾਡੀ ਸ੍ਰਿਸ਼ਟੀ ਦੇ ਵਿਕਾਸ ਦੀ ਇਕ ਲੜੀ ਦਾ ਨਾਂ ਹੈ 'ਮਨੁੱਖ'। ਇਸ ਲੜੀ ਨੂੰ ਆਪਣੇ ਵਿਕਾਸ ਦੇ ਇਤਿਹਾਸ ਨੂੰ ਖੋਜਣ ਦੀ ਲਗਨ ਹੈ। ਇਸ ਲਗਨ ਨੇ ਇਸਨੂੰ ਇਹ ਦੱਸਿਆ ਹੈ ਕਿ ਵਿਕਾਸ ਦੀ ਇਹ ਲੜੀ ਚੱਕਰਾਕਾਰ ਵਿਕਾਸ ਕਰਦੀ ਹੋਈ ਇਕ ਵਿਸ਼ੇਸ਼ ਦਿਸ਼ਾ ਵਿਚ, ਇਕ ਉਚੇਰੀ ਸੇਧ ਵਿਚ ਵੀ ਵਧਦੀ ਗਈ ਹੈ। ਅਜੋਕੇ ਮਨੁੱਖ ਦੇ ਨੈਣ-ਨਕਸ਼ ਬੁਨਿਆਦੀ ਤੌਰ ਉੱਤੇ ਆਪਣੇ ਪੂਰਵਜਾਂ ਦੇ ਨੈਣ-ਨਕਸ਼ਾਂ ਦਾ ਹੀ ਵਿਕਸਿਤ ਰੂਪ ਹੁੰਦਿਆਂ ਹੋਇਆ, ਆਪਣੇ ਵਿਕਸਿਤ ਅਤੇ ਸੁਘੜਿਤ ਰੂਪ ਵਿਚ ਉਨ੍ਹਾਂ ਨਾਲੋਂ ਏਨੇ ਵੱਖਰੇ ਹਨ ਕਿ ਆਧੁਨਿਕ ਮਨੁੱਖ ਦਾ ਬੱਚਾ ਜੰਗਲੀ ਮਨੁੱਖ ਦੀ ਮੂਰਤ ਵੇਖ ਕੇ ਭੈ-ਭੀਤ ਹੋਣੋਂ ਰਹਿ ਨਹੀਂ ਸਕਦਾ। ਬੱਚਾ ਹੀ ਕਿਉਂ, ਆਧੁਨਿਕ ਸਿਆਣਾ ਵੀ ਪੱਥਰ ਕਾਲ ਜਾਂ ਧਾਤੂ ਕਾਲ ਦੇ ਮਨੁੱਖ ਦੀ ਮੂਰਤ ਵੇਖ ਕੇ ਇਸ ਸੱਚ ਤੋਂ ਮੁਨਕਰ ਹੋਣ ਦੀ ਰੀਝ ਕਰੇਗਾ ਕਿ ਉਹ ਉਸ ਦੇ ਵੱਡਿਆਂ ਵਡੇਰਿਆ ਵਿਚੋਂ ਇਕ ਸੀ। ਨਾ ਤਾਂ ਮਨੁੱਖ ਰੰਗ-ਰੂਪ, ਸ਼ਕਲ-ਸੂਰਤ ਅਤੇ ਆਕਾਰ ਕਰਕੇ ਉਹੋ ਹੈ ਜੋ ਕੁਝ ਉਸ ਦੇ ਪੂਰਵਜ ਅੱਜ ਤੋਂ ਪੰਦਰਾਂ ਵੀਹ ਹਜ਼ਾਰ ਸਾਲ ਪਹਿਲਾਂ ਸਨ ਅਤੇ ਨਾ ਹੀ ਆਪਣੇ ਸੋਚ-ਵਿਚਾਰ, ਵਰਤੋਂ-ਵਿਹਾਰ ਅਤੇ ਸਮਰੱਥਾ-ਯੋਗਤਾ ਵਿਚ ਉਹ ਉਨ੍ਹਾਂ ਵਰਗਾ ਹੈ। ਵਿਕਾਸ ਦਾ ਹਰ ਕਦਮ ਜਾਂ ਹਰ ਚੱਕਰ ਉਸ ਨੂੰ ਕਿਸੇ ਦਿਸ਼ਾ ਵਿਚ ਅਗੇਰੇ ਹੀ ਅਗੇਰੇ ਲਈ ਗਿਆ ਹੈ। ਕਦੇ ਕਦੇ ਇਸ ਵਿਕਾਸ ਦੀ ਰਫ਼ਤਾਰ ਘਟਦੀ ਵੀ ਦਿੱਸਦੀ ਹੈ ਅਤੇ ਕਿਸੇ ਕਿਸੇ ਵੇਲੇ ਕੋਈ ਕਦਮ ਪਿੱਛੇ ਵੱਲ ਪੁੱਟਿਆ ਗਿਆ ਵੀ ਦਿੱਸ ਆਉਂਦਾ ਹੈ; ਪਰ ਇਹ ਉਵੇਂ ਹੀ ਹੈ ਜਿਵੇਂ ਮੇਲੇ ਦੀ ਭੀੜ ਵਿਚ ਕਿਸੇ ਨੂੰ ਆਪਣਾ ਰਾਹ ਵਲਾ ਕੇ ਲੰਘਣਾ ਪੈ ਜਾਵੇ ਜਾਂ ਭੀੜ ਦੇ ਕਿਸੇ ਧੱਕੇ ਨਾਲ ਆਪਣੀ ਇੱਛਾ ਦੇ ਵਿਰੁੱਧ ਉਹ ਪਿੱਛੇ ਵੱਲ ਧੱਕਿਆ ਜਾਵੇ।
ਮੈਨੂੰ ਸਾਰੀ ਕਾਇਨਾਤ ਆਮ ਕਰਕੇ ਅਤੇ ਮਨੁੱਖ ਵਿਸ਼ੇਸ਼ ਕਰਕੇ ਕੈਮਲਤਾ, ਪਵਿੱਤਰਤਾ ਅਤੇ ਸੁੰਦਰਤਾ ਵੱਲ ਵਿਕਾਸ ਕਰਦੇ ਪਰਤੀਤ ਹੁੰਦੇ ਹਨ। ਇਸ ਵਿਕਾਸ ਨੂੰ ਇਕ ਸ਼ਬਦ ਵਿਚ ਸਾਤਵਿਕਤਾ ਵੱਲ ਨੂੰ ਵਿਕਾਸ ਜਾਂ 'ਸਾਤਵਿਕ ਵਿਕਾਸ' ਵੀ ਆਖਿਆ ਜਾ ਸਕਦਾ ਹੈ।
ਜੀਵਨ ਦਾ ਇਹ ਸਾਤਵਿਕ ਵਿਕਾਸ ਵਿਅਕਤੀਗਤ ਵੀ ਹੈ ਅਤੇ ਸਮੂਹਿਕ ਵੀ। ਜੀਵਨ
ਮਨੁੱਖਤਾ ਦਾ ਵਿਕਾਸ ਚੱਕਰ-ਰੂਪ, ਇਕ-ਦਿਸ਼ਾਈ ਹੈ ਅਤੇ ਸਾਤਵਿਕਤਾ ਇਸ ਦੀ ਦਿਸ਼ਾ ਹੈ। ਸਾਤਵਿਕਤਾ ਦੇ ਤਿੰਨ ਪ੍ਰਧਾਨ ਤੱਤ ਹਨ-ਕੌਮਲਤਾ, ਪਵਿੱਤਰਤਾ ਅਤੇ ਸੁੰਦਰਤਾ। ਇਹ ਸਾਤਵਿਕ ਵਿਕਾਸ ਵਿਅਕਤੀਗਤ ਵੀ ਹੈ ਅਤੇ ਸਾਮੂਹਿਕ ਵੀ। ਮਨੁੱਖ ਦੇ ਸਾਮੂਹਿਕ ਜਾਂ ਸਮਾਜਕ ਵਿਕਾਸ ਨੇ ਵੱਡੇ ਵੱਡੇ ਪ੍ਰਬੰਧਾਂ ਨੂੰ ਜਨਮ ਦਿੱਤਾ ਹੈ। ਅੱਜ ਕੱਲ ਮਾਨਵ ਸਮਾਜ ਕਈ ਪ੍ਰਕਾਰ ਦੇ ਸਮਾਜਕ, ਰਾਜਨੀਤਕ, ਵਿੱਦਿਅਕ, ਵਾਪਾਰਕ, ਧਾਰਮਕ, ਸੈਨਿਕ, ਆਰਥਕ, ਉਦਯੋਗਿਕ ਅਤੇ ਸੰਚਾਰੀ ਪ੍ਰਬੰਧਾਂ ਦੀ ਪੱਕੀ ਪਕੜ ਵਿਚ ਹਨ। ਇਨ੍ਹਾਂ ਪ੍ਰਬੰਧਾਂ ਦੀ ਵਿਸ਼ਾਲਤਾ ਅਤੇ ਵਿਖਮਤਾ ਵਿਗਿਆਨ ਅਤੇ ਮਸ਼ੀਨ ਦੀ ਉਪਜਾਈ ਹੋਈ ਹੈ। ਪੁਰਾਤਨ ਅਤੇ ਮੱਧਕਾਲ ਦੇ ਸਮਾਜਕ ਜੀਵਨ ਦੀ ਸਰਲਤਾ ਨਾਲ ਅਜੋਕੀ ਵਿਸ਼ਾਲਤਾ ਅਤੇ ਵਿਖਮਤਾ ਦਾ ਕੋਈ ਸੰਬੰਧ ਜੋੜ ਸਕਣਾ ਸਾਧਾਰਣ ਸੂਝ-ਬੂਝ ਵਾਲੇ ਆਦਮੀ ਲਈ ਸੰਭਵ ਨਹੀਂ। ਤਾਂ ਵੀ ਇਹ ਸੱਚ ਹੈ ਕਿ ਇਹ ਸਾਰੇ ਵਿਸ਼ਾਲ, ਸ਼ਕਤੀਸ਼ਾਲੀ ਅਤੇ ਗੁੰਝਲਦਾਰ ਪ੍ਰਬੰਧ ਭੋਜਨ ਦੀ ਸਮੱਸਿਆ ਵਿਚੋਂ ਵਿਕਸੇ ਹੋਏ ਹਨ। ਜਿਨ੍ਹਾਂ ਪਸ਼ੂਆਂ ਸਾਹਮਣੇ ਭੋਜਨ ਦੀ ਪ੍ਰਾਪਤੀ ਸਮੱਸਿਆ ਦਾ ਰੂਪ ਧਾਰਣ ਨਹੀਂ ਕਰਦੀ ਜਾਂ ਜੇ ਕਰਦੀ ਹੈ ਤਾਂ ਉਹ ਭੁੱਖੇ ਮਰਨ ਤੋਂ ਵੱਖਰਾ ਇਸ ਸਮੱਸਿਆ ਦਾ ਕੋਈ ਹੋਰ ਹੱਲ ਨਹੀਂ ਕਰ ਸਕਦੇ, ਉਨ੍ਹਾਂ ਪਸ਼ੂਆਂ ਵਿਚ ਪਰਿਵਾਰ ਅਤੇ ਕਬੀਲੇ ਤੋਂ ਵੱਖਰਾ ਕੋਈ ਪ੍ਰਬੰਧ ਨਹੀਂ ਉਪਜਦਾ। ਮਨੁੱਖ ਆਪਣੀ ਅਕਲ ਅਤੇ ਆਪਣੇ ਹੱਥਾਂ ਦੀ ਵਰਤੋਂ ਕਰ ਕੇ ਕੁੱਖ
ਜੇ ਭੋਜਨ ਸਿਰਫ਼ ਉਗਾਉਣਾ ਅਤੇ ਵੰਡਣਾ ਹੀ ਹੁੰਦਾ ਤਾਂ ਸਾਡੇ ਸਮਾਜਕ ਪ੍ਰਬੰਧਾਂ ਦਾ ਪਸਾਰਾ ਕੁਝ ਵੱਖਰੀ ਪ੍ਰਕਾਰ ਦਾ ਹੋਣਾ ਸੀ। ਪਰ ਮਨੁੱਖ ਵਿਚ ਖੋਹਣ ਅਤੇ ਚੁਰਾਉਣ ਦੀ ਨਿਰਦੈਤਾ ਅਤੇ ਚਤੁਰਤਾ ਵੀ ਮੌਜੂਦ ਸੀ। ਮਨੁੱਖ ਦੇ ਪਹਿਲੇ ਰਾਜਨੀਤਕ ਅਤੇ ਸੈਨਿਕ ਪ੍ਰਬੰਧਾਂ ਦਾ ਕਾਰਣ ਅਤੇ ਆਧਾਰ ਖੋਹਣ ਅਤੇ ਚੁਰਾਉਣ ਦੀ ਰੁਚੀ ਅਤੇ ਯੋਗਤਾ ਹੀ ਸੀ । ਜੇ ਖੋਹਣ ਅਤੇ ਚੁਰਾਉਣ ਦੀ ਰੁਚੀ ਮਨੁੱਖ ਵਿਚ ਨਾ ਹੁੰਦੀ ਅਤੇ ਇਸ ਦੀ ਥਾਂ ਲੋੜ ਸਮੇਂ ਲੈਣ ਅਤੇ ਦੇਣ ਦੇ ਸਹਿਯੋਗ ਨੂੰ ਸਮਾਜਕ ਵਿਕਾਸ ਦੀ ਸੋਧ ਨੀਯਤ ਕਰਨ ਦਾ ਅਵਸਰ ਮਿਲਿਆ ਹੁੰਦਾ ਤਾਂ ਸਹਿਯੋਗ ਦੀ ਸੁੰਦਰਤਾ ਨੂੰ ਪਛਾਣਨ ਵਿਚ ਮਨੁੱਖ ਨੂੰ ਏਨਾ ਲੰਮਾ ਸਮਾਂ ਨਹੀਂ ਸੀ ਲੱਗਣਾ ਅਤੇ ਨਾ ਹੀ ਏਨੀਆਂ ਪੀੜਾਂ ਭੋਗਣੀਆਂ ਪੈਣੀਆਂ ਸਨ। ਗੱਲ ਤਾਂ 'ਭੋਜਨ' ਜਾਂ (ਕੁਝ ਵਿਕਾਸ ਕਰ ਲੈਣ ਪਿੱਛੋਂ) 'ਆਰਥਕਤਾ' ਦੀ ਸੀ ਪਰ ਇਕ ਨਿੱਕੀ ਭੁੱਲ ਨੇ, ਮਨੁੱਖ ਵਿਚਲੀ ਇਕ ਸਾਧਾਰਣ ਜਿਹੀ ਪਾਸ਼ਵਿਕਤਾ ਨੇ, ਮਨੁੱਖ ਜਾਤੀ ਨੂੰ ਕਿੰਨੀਆਂ ਨਮੋਸ਼ੀਆਂ ਦੇ ਸਾਹਮਣੇ ਲਿਆ ਖਲ੍ਹਾਰਿਆ ਹੈ।
ਵਿਕਾਸ ਦੀ ਸੇਧ ਸਾਤਵਿਕਤਾ ਵੱਲ ਹੋਣ ਕਰਕੇ ਅੱਜ ਮਨੁੱਖਤਾ ਲਈ ਆਪਣੇ ਅਤੀਤ ਵੱਲ ਵੇਖ ਕੇ ਆਪਣੀ ਭੁੱਲ ਨੂੰ ਸੁਧਾਰਨ ਦਾ ਸਮਾਂ ਆ ਗਿਆ ਹੈ। ਅਜੋਕੇ ਮਨੁੱਖੀ ਸਮਾਜ ਵਾਪਾਰਕ ਸਹਿਯੋਗ ਦਾ ਮਹੱਤਵ ਪਛਾਣਨ ਲੱਗ ਪਏ ਹਨ। ਕੌਮੀ ਅਣਖ ਦੀ ਉੱਚੀ ਅਟਾਰੀ ਤੋਂ ਉਤਰ ਕੇ ਵੀ ਵਾਪਾਰਕ ਸਹਿਯੋਗ ਪ੍ਰਾਪਤ ਕਰ ਲੈਣ ਵਿਚ ਹੱਤਕ ਨਹੀਂ ਮੰਨੀ ਜਾਂਦੀ। ਇਹ ਠੀਕ ਹੈ ਕਿ ਇਸ ਸਹਿਯੋਗ-ਪ੍ਰਾਪਤੀ ਦੇ ਯਤਨ ਵਿਚ ਰਾਜਨੀਤਕ ਕੁਟਲਤਾ ਦੀ ਵਿਸ਼ ਵੀ ਵਿਦਮਾਨ ਹੁੰਦੀ ਹੈ ਪਰ ਸਾਤਵਿਕ ਵਿਕਾਸ ਦੀ ਸੇਧ ਵਿਚ ਤੁਰਦੇ ਹੋਏ ਸਹਿਯੋਗ ਦੀ ਮਾਦਰੀ ਨੇ ਇਸ ਵਿਸ਼ ਦਾ ਤੋੜ ਵੀ ਲੱਭ ਲੈਣਾ ਹੈ। ਲੱਭਣ ਦੀ ਲੋੜ ਹੀ ਸ਼ਾਇਦ ਨਾ ਪਵੇ, ਕਿਉਂਜੁ ਸਮਾਂ ਪਾ ਕੇ ਲੋੜੀਂਦੇ ਸਾਧਨ ਆਪ ਹੀ ਪੈਦਾ ਹੋ ਜਾਂਦੇ ਹਨ। ਵਿਕਾਸ ਦਾ ਭਾਵ ਹੀ ਇਹੋ ਹੈ; ਪਰ ਜਿਨ੍ਹਾਂ ਵਿਚ ਸਾਤਵਿਕਤਾ ਦੀ ਸੂਝ ਅਤੇ ਸਾਧਨਾਂ ਦੀ ਸਮਰੱਥਾ ਹੋਵੇ, ਉਨ੍ਹਾਂ ਲਈ ਸਹਿਯੋਗੀ ਸੰਸਾਰ ਦੇ ਸੁਪਨੇ ਉਲੀਕਣੇ ਵੀ ਕੋਈ ਓਪਰੀ ਕਿਰਿਆ ਨਹੀਂ, ਸਗੋਂ ਸਾਤਵਿਕ ਵਿਕਾਸ ਦੀ ਸੇਵਾ ਹੈ। ਇਹ ਸੇਵਾ ਵਿਕਾਸ ਦੀ ਸੇਵਾ ਹੋਣ ਤੋਂ ਪਹਿਲਾਂ ਸੇਵਕ ਦਾ ਸੌਂਦਰਯ ਹੈ। ਜੇ ਮਾਂ ਉਂਗਲੀ ਲਾ ਕੇ ਆਪਣੇ ਬੱਚੇ ਨੂੰ ਪਹਿਲੇ ਕਦਮ ਪੁੱਟਣ ਦੀ ਪ੍ਰੇਰਣਾ ਨਾ ਦੇਵੇ ਤਾਂ ਵੀ ਬੱਚਾ ਤੁਰਨਾ ਸਿੱਖ ਹੀ ਲੈਂਦਾ ਹੈ; ਪਰ ਆਪਣੇ ਬੱਚੇ ਨੂੰ ਪਹਿਲੇ ਕਦਮ ਪੁੱਟਣ ਵਿਚ ਸਹਾਇਤਾ ਦੇ ਕੇ ਜੋ ਅਨੰਦ ਮਾਂ ਨੂੰ ਮਿਲਦਾ ਹੈ, ਉਹ ਇਹ ਜਾਣ ਕੇ ਕਦੇ ਨਹੀਂ ਮਿਲ ਸਕਦਾ ਕਿ ਉਸ ਦਾ ਬੱਚਾ ਓਲੰਪਿਕ ਦੌੜਾਂ ਵਿਚ ਫਸਟ ਆਇਆ ਹੈ। ਇਕ ਨਿਰੋਲ ਅਨੰਦ ਹੈ, ਦੂਜਾ ਪ੍ਰਾਪਤੀ ਦੇ ਨਸ਼ੇ ਨਾਲ ਮਿਲ ਕੇ ਇਕ ਅਸਾਧਾਰਣ ਉਤੇਜਨਾ ਬਣ ਗਿਆ ਹੈ। ਇਸ ਉਤੇਜਨਾ ਲਈ ਆਖ਼ਰਾਂ ਦਾ ਯਤਨ ਹੋਇਆ ਹੈ। ਉਹ ਅਨੰਦ ਆਪਣੇ ਅੰਦਰਲੇ ਦਾ ਉਛਾਲ ਸੀ। ਇਸ ਉਤੇਜਨਾ ਦੇ ਰਾਹ ਵਿਚ ਪੈਰ ਪੈਰ ਉੱਤੇ 'ਹਾਰ ਜਾਣ' ਦਾ ਤੋਖਲਾ ਸਾਡੇ ਦਿਲ ਦੀ ਧੜਕਣ ਨੂੰ ਦਬਾਈ ਬੈਠਾ ਸੀ। ਉਹ ਅਨੰਦ, ਮਮਤਾ ਬਣ ਕੇ ਸਦਾ ਤੋਂ ਸਾਡੇ ਹਿਰਦੇ ਵਿਚ ਵੱਸ ਰਿਹਾ ਸੀ। ਕਿੰਨਾ ਫਰਕ ਹੈ।
ਸਾਤਵਿਕਤਾ ਦੀ ਗੱਲ ਕਰਨਾ ਆਪਣੇ ਆਪ ਉੱਤੇ ਅਹਿਸਾਨ ਕਰਨਾ ਹੈ; ਆਪਣੀ
ਮਨੁੱਖ ਵਿਚਲੀ ਖੋਹਣ ਦੀ ਰੁਚੀ ਨੇ ਜੀਵਨ ਵਿਚ ਸਿਆਸੀ ਪ੍ਰਬੰਧਾਂ ਨੂੰ ਜਨਮ ਦੇ ਕੇ ਜੀਵਨ ਦੇ ਸਾਰਵਿਕ ਵਿਕਾਸ ਦੀ ਸਭ ਤੋਂ ਵੱਡੀ ਰੁਕਾਵਟ ਨੂੰ ਜਨਮ ਦਿੱਤਾ ਹੈ। ਸੰਸਾਰ ਦੇ ਸਿਆਸੀ ਪ੍ਰਬੰਧ ਸੱਤਾ, ਸੈਨਾ, ਹਥਿਆਰ ਅਤੇ ਹਿੰਸਾ ਦੇ ਸਹਾਰੇ ਹੋਰ ਸਾਰੇ ਪ੍ਰਬੰਧਾਂ ਨੂੰ ਆਪਣੀ ਅਧੀਨਗੀ ਵਿਚ ਤੋਰਦੇ ਆਏ ਹਨ। ਪੁਰਾਤਨ ਅਤੇ ਮੱਧਕਾਲ ਵਿਚ ਧਰਤੀ ਮਾਂ ਦੇ ਇਨ੍ਹਾਂ ਚੰਚਲ ਖਰੂਦੀ ਬਾਲਕਾਂ ਨੇ ਆਪਣੀ ਮਾਂ ਨੂੰ ਖੂਬ ਖਿਡਾਇਆ ਅਤੇ ਸਤਾਇਆ ਹੈ। ਧਰਮ, ਫ਼ਲਸਫ਼ਾ, ਕਲਾ ਅਤੇ ਵਾਪਾਰ, ਜੇ ਅਤੇ ਸੁਆਰਥ-ਵੱਸ ਇਨ੍ਹਾਂ ਦਾ ਸਾਥ ਦੇਣ ਲਈ ਮਜਬੂਰ ਰਹੇ ਹਨ। ਅੰਬ ਵੱਦ ਕੇ ਅੱਥਾ ਨੂੰ ਵਾੜ ਦੇਣ ਦੀ ਇਹ ਕਿਰਿਆ ਅਸਲ ਵਿਚ ਮਨੁੱਖਤਾ ਦੀ ਮਜਬੂਰੀ ਸੀ। ਸਾਰੇ ਨਵੇਂ ਵਿਚਾਰ, ਸਾਰੇ ਨਵੇਂ ਵਿਸ਼ਵਾਸ ਅਤੇ ਨਵੀਆਂ ਕਾਢਾਂ ਰਾਜ-ਪ੍ਰਬੰਧਾਂ ਦੀ ਹਿੰਸਾ-ਸ਼ਕਤੀ ਵਿਚ ਵਾਧਾ ਕਰ ਕੇ ਇਨ੍ਹਾਂ ਦੀ ਲੜਨ, ਲੁੱਟਣ, ਲਿਤਾੜਨ ਅਤੇ ਲੱਜਿਤ ਕਰਨ ਦੀ ਲਾਲਸਾ ਅਤੇ ਯੋਗਤਾ ਨੂੰ ਨਿੱਤ ਨਵਾਂ ਰੂਪ ਦਿੰਦੇ ਆਏ ਹਨ। ਹਾਥੀਆਂ, ਘੋੜਿਆਂ ਅਤੇ ਰੱਥਾਂ ਦੀ ਸੁਆਰੀ ਕਰਦੇ ਹੋਏ ਰਾਜ-ਪ੍ਰਬੰਧ ਜਨ-ਸਾਧਾਰਣ ਦੀ ਮਿਹਨਤ ਅਤੇ ਮਾਸੂਮੀਅਤ ਦਾ ਤ੍ਰਿਸਕਾਰ ਕਰਦੇ ਹੋਏ ਰਾਜਾਂ, ਸਾਮਰਾਜਾਂ ਅਤੇ ਸ਼ਹਿਨਸ਼ਾਹੀਆਂ ਦੀ ਉਸਾਰੀ ਦੇ ਸੁਪਨੇ ਸਾਕਾਰ ਕਰਦੇ ਰਹੇ ਹਨ। ਦੂਰ-ਦੁਰਾਡੇ ਦੇਸ਼ਾਂ ਦੇ ਸਮੁੰਦਰੀ ਰਸਤਿਆਂ ਦਾ ਗਿਆਨ ਅਤੇ ਵੱਡੇ ਵੱਡੇ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਕੇਵਲ ਜੰਗ ਅਤੇ ਜਿੱਤ ਦੇ ਮਨੋਰਥ ਨੂੰ ਮੁੱਖ ਰੱਖ ਕੇ ਕੀਤਾ ਜਾਣਾ ਅਸਲ ਵਿਚ ਮਨੁੱਖ ਵਿਚਲੇ 'ਮਨੁੱਖ' ਦੀ ਆਪਣੇ ਵਿਚਲੇ 'ਪਸੂ' ਦੀ ਆਗਿਆਕਾਰੀ ਅਤੇ ਤਾਬਿਆਦਾਰੀ ਸੀ।
ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਨੂੰ ਚੰਨ ਮਰੋੜ ਕੇ ਵੱਡੀਆਂ ਵੱਡੀਆਂ ਸ਼ਹਿਨਸ਼ਾਹੀਆਂ ਦਾ ਨਿਰਮਾਣ ਹੁੰਦਾ ਆਇਆ ਹੈ ਅਤੇ ਵੱਡੀਆਂ ਵੱਡੀਆਂ ਸ਼ਹਿਨਸ਼ਾਹੀਆਂ ਆਪਣੀ ਉਮਰ ਭੋਗ ਕੇ ਮੁੜ ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਵਿਚ ਵੰਡੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਘੁੰਮਣਘੇਰੀਆਂ ਦੇ ਬਾਵਜੂਦ ਰਾਜ-ਪ੍ਰਬੰਧਾਂ ਦੀ ਨਦੀ ਦਾ ਪਰਵਾਹ ਪਰਜਾਤੰਤਰਾਂ ਦੀ ਸੋਧ ਵਿਚ ਤੁਰਦਾ ਰਿਹਾ ਹੈ। ਵਿਗਿਆਨ ਦੀ ਉੱਨਤੀ ਅਤੇ ਮਸ਼ੀਨੀ ਕ੍ਰਾਂਤੀ ਨੇ ਇਸ ਤੌਰ ਵਿਚ ਤੇਜੀ ਪੈਦਾ ਕਰ ਕੇ ਉੱਨੀਵੀਂ ਸਦੀ ਦੇ ਵਿਚ ਵਿਚ ਲਗਭਗ ਸਾਰੀ ਦੁਨੀਆਂ ਦੀਆਂ ਮਹੱਤਵਪੂਰਣ ਬਾਦਸ਼ਾਹੀਆਂ ਨੂੰ ਪਰਜਾਤੰਤਰਾਂ ਦਾ ਰੂਪ ਦੇਣ ਦੀ ਕਰਾਮਾਤ ਕਰ ਵਿਖਾਈ ਹੈ। ਇਸ ਭੰਨ-ਤੋੜ ਵਿਚੋਂ ਕੁਝ ਡਿਕਟੇਟਰ-ਸ਼ਾਹੀਆਂ ਵੀ ਉਪਜੀਆਂ ਹਨ ਪਰ ਉਨ੍ਹਾਂ ਦੀ ਉਮਰ ਲੰਮੇਰੀ ਨਹੀਂ ਹੈ। ਧਿਆਨ ਨਾਲ ਵੇਖੀਏ ਤਾਂ ਪਰਜਾਤੰਤਰਾਂ ਵਿਚ ਡਿਕਟੇਟਰ-ਸ਼ਾਹੀਆਂ ਨਾਲੋਂ ਬਹੁਤਾ ਫਰਕ ਨਹੀਂ। ਇਹ ਠੀਕ ਹੈ ਕਿ ਪਰਜਾਤੰਤਰਾਂ ਦੇ ਰਾਜ-ਪ੍ਰਬੰਧ ਨੂੰ ਵੋਟ ਨਾਲ ਬਦਲਿਆ ਜਾ ਸਕਦਾ ਹੈ ਪਰ ਇਹ ਵੀ ਠੀਕ ਹੈ ਕਿ ਲੋਕਾਂ ਦੀ ਰਾਏ ਨਾਲ 'ਚੁਣੀ ਹੋਈ ਸਰਕਾਰ ਸੱਤਾ ਅਤੇ ਹਿੰਸਾ ਦੀ ਸ਼ਰਣ ਲੈਣ ਦਾ ਡਿਕਟੇਟਰ-ਸ਼ਾਹੀਆਂ ਨਾਲੋਂ ਕਿਤੇ ਵਡੇਰਾ ਅਧਿਕਾਰ ਰੱਖਦੀ ਹੈ। ਲੋਕਾਂ ਦੁਆਰਾ 'ਚੁਣੀ ਹੋਈ' ਹੋਣ ਦਾ ਭਰੋਸਾ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਦੀ ਪ੍ਰੇਰਣਾ ਨਾਲ ਭਰਪੂਰ ਹੁੰਦਾ ਹੈ। ਬਹੁਤੀ ਅਚੇਚੇ ਵਾਲੀ ਗੱਲ ਨਹੀਂ ਕਿ ਵਲੈਤ ਦੇ ਦਾਨੇ ਆਖਦੇ ਹਨ, "ਸਾਡੇ ਦੇਸ਼ ਉੱਤੇ ਮੰਤ੍ਰੀ-ਮੰਡਲ ਦੀ ਡਿਕਟੇਟਰਸ਼ਿਪ ਹੁੰਦੀ ਹੈ
ਇਕ ਪਾਸੇ ਵਾਪਾਰ ਦਾ ਮਹੱਤਵ ਵਧ ਰਿਹਾ ਹੈ ਅਤੇ ਦੂਜੇ ਪਾਸੇ ਜੰਗ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਣ ਲੱਗ ਪਿਆ ਹੈ। ਜੰਗ ਹੁਣ ਜਿੱਤ, ਗੋਰਵ ਅਤੇ ਕੌਮੀ ਸਨਮਾਨ ਦਾ ਸਾਧਨ ਹੋਣ ਦੀ ਥਾਂ ਸੰਸਾਰ-ਵਿਆਪੀ ਸਮੱਸਿਆ ਬਣਦੀ ਜਾ ਰਹੀ ਹੈ। ਪਿਛਲੇ ਸਮਿਆ ਵਿਚ ਜੰਗਾਂ ਦੀ ਕੁਰੂਪਤਾ ਜਨ-ਸਾਧਾਰਣ ਤੋਂ ਲੁਕੀ ਰਹਿੰਦੀ ਸੀ। ਅੱਜ ਕੱਲ ਜੰਗ ਦੁਆਰਾ ਉਪਜਾਈ ਜਾਣ ਵਾਲੀ ਪੀੜ ਦਾ ਵਡੇਰਾ ਭਾਗ ਜਨ-ਸਾਧਾਰਣ ਦੇ ਹਿੱਸੇ ਆਉਂਦਾ ਹੈ ਅਤੇ ਸੰਚਾਰ ਦੇ ਸਾਧਨਾਂ ਦੇ ਉੱਨਤ ਹੋਣ ਕਰਕੇ ਬੇ-ਦੋਸ਼ੇ ਲੋਕਾਂ ਦੀ ਪੀੜ ਦਾ ਦੁਖਦਾਈ ਦ੍ਰਿਸ਼ ਸਾਰੀ ਦੁਨੀਆਂ ਦੇ ਦ੍ਰਿਸ਼ਟੀਗੋਚਰ ਹੋਣ ਵਿਚ ਦੇਰ ਨਹੀਂ ਲੱਗਦੀ। ਅਜੋਕੀਆਂ ਜੰਗਾਂ ਦੇ ਇਤਿਹਾਸ ਨੂੰ ਲਿਖਣ ਵਾਲੇ ਇਤਿਹਾਸਕਾਰ, ਸੈਨਿਕਾਂ ਦੀ ਵੀਰਤਾ ਦਾ ਵਰਣਨ ਕਰਨ ਵਿਚ ਸ਼ਰਮ ਮਹਿਸੂਸ ਕਰਦੇ ਹਨ ਅਤੇ 'ਦੇਸ਼ ਭਗਤ' ਸੈਨਿਕ 'ਬਹਾਦਰਾਂ' ਦੀ ਵਹਿਸ਼ਤ ਦਾ ਸ਼ਿਕਾਰ ਹੋਣ ਵਾਲੇ ਮਜ਼ਲੂਮਾਂ ਤਕ ਅੰਨ-ਪਾਣੀ, ਦਵਾ-ਦਾਰੂ ਅਤੇ ਕੱਪੜਾ-ਲੱਤਾ ਪੁਚਾਉਣ ਵਾਲੇ ਲੋਕਾਂ ਦੀ ਦਇਆ ਅਤੇ ਮਿੱਤਰ-ਭਾਵਨਾ ਦਾ ਵਰਣਨ ਕਰਨ ਨੂੰ ਮਾਣ ਅਤੇ ਮਰਦਾਨਗੀ ਦੀ ਗੱਲ ਮੰਨਦੇ ਹਨ। ਹੌਲੀ ਹੌਲੀ ਸੰਸਾਰ ਵਿਚੋਂ ਸੈਨਾ ਦਾ ਮਹੱਤਵ ਘਟਣਾ ਆਰੰਭ ਹੋ ਜਾਵੇਗਾ। ਜਿਹੜੀਆਂ ਖ਼ਾਨਾ-ਜੰਗੀਆਂ ਅਸੀਂ ਅੱਜ ਵੇਖ ਰਹੇ ਹਾਂ, ਇਨ੍ਹਾਂ ਦੀ ਉਮਰ ਬਹੁਤੀ ਲੰਮੇਰੀ ਨਹੀਂ, ਕਿਉਂਚ ਇਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸੱਭਿਅ ਸਨਅਤੀ ਦੇਸ਼ ਆਪਣੀ ਜਨਤਾ ਉੱਤੇ ਟੈਕਸਾਂ ਦਾ ਭਾਰ ਪਾ ਕੇ ਅਤੇ ਡਰੱਗਾਂ ਦੇ ਬਦਲੇ ਵਿਚ ਹਥਿਆਰ ਦੇ ਕੇ ਕੀਤਾ ਜਾਣ ਵਾਲਾ ਇਹ ਘਾਟੇ-ਬੰਦਾ ਵਾਪਾਰ ਕਰਨ ਦੀ ਨਮੋਬੀ ਬਹੁਤੀ ਦੇਰ ਤਕ ਬਰਦਾਸ਼ਤ ਨਹੀਂ ਕਰ ਸਕਣਗੇ।
ਜਦੋਂ ਜੰਗ ਅਤੇ ਸੈਨਾ ਦਾ ਮਹੱਤਵ ਘਟ ਗਿਆ, ਉਦੋਂ ਜੰਗ ਅਤੇ ਸੈਨਾ ਦੇ ਸਹਾਰੇ ਸਮਾਜਾਂ ਦੇ ਸਾਰੇ ਪ੍ਰਬੰਧਾ ਨੂੰ ਘੁਰਨ ਵਾਲੇ ਰਾਜ-ਪ੍ਰਬੰਧ ਦਾ ਕੀ ਬਣੇਗਾ ? ਮੈਨੂੰ ਲੱਗਦਾ ਹੈ ਕਿ ਹਿੰਸਾ ਅਤੇ ਹੱਤਿਆ ਦੀ ਮਜਬੂਰੀ ਤੋਂ ਮੁਕਤ ਹੋ ਕੇ ਰਾਜ-ਪ੍ਰਬੰਧ ਵੀ ਸਾਤਵਿਕਤਾ ਵੱਲ ਵਿਕਾਸ ਕਰੇਗਾ। ਰਾਜ-ਪ੍ਰਬੰਧ ਨਾਲ ਜਨ-ਕਲਿਆਣ ਜਾਂ ਵੈਲਫੇਅਰ (Welfare) ਦਾ
ਜਦੋਂ ਜੰਗਾਂ, ਜਿੱਤਾਂ ਅਤੇ ਹਾਰਾਂ ਤੋਂ ਉਪਜੀਆਂ ਹੋਈਆਂ ਨਵਰਤਾਂ ਦਾ ਨਾਸ਼ ਹੋ । ਜਾਵੇਗਾ, ਉਦੋਂ ਇਹ ਵੀ ਸੰਭਵ ਹੋ ਸਕਦਾ ਹੈ ਕਿ ਇਕ ਦੇਸ਼ ਆਪਣੇ ਵਿੱਦਿਆ ਪ੍ਰਬੰਧ ਲਈ ਜਾਂ ਆਪਣੀ ਟਰਾਂਸਪੋਰਟ ਦੀ ਵਿਵਸਥਾ ਲਈ ਜਾਂ ਆਪਣੇ ਸਿਹਤ ਵਿਭਾਗ ਲਈ, ਕਿਸੇ ਦੂਜੇ ਦੇਸ਼ ਦੇ ਯੋਗ ਵਿਅਕਤੀ ਨੂੰ ਤਨਖਾਹ ਦੇ ਕੇ ਆਪਣੇ ਦੇਸ਼ ਵਿਚ ਮੰਤਰੀ ਦੇ ਅਹੁਦੇ ਉੱਤੇ ਨਿਯੁਕਤ ਕਰ ਲਵੇ। ਚੰਡੀਗੜ੍ਹ ਦੀ ਵਿਉਂਤਬੰਦੀ ਅਤੇ ਉਸਾਰੀ ਲਈ ਫ਼ਰਾਂਸੀਸੀ ਪ੍ਰਤਿਭਾ ਵਰਤੀ ਜਾ ਸਕਦੀ ਹੈ; ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਵਿਦੇਸ਼ੀ ਜਰਨੈਲ ਰੱਖੇ ਜਾ ਸਕਦੇ ਹਨ; ਆਧੁਨਿਕ ਰੂਸ ਵਿਚ ਸਮਾਜਵਾਦੀ ਅਰਥ-ਪ੍ਰਬੰਧ ਨੂੰ ਪੂੰਜੀਵਾਦੀ ਅਰਥ-ਪ੍ਰਬੰਧ ਵਿਚ ਉਲਥਾਉਣ ਲਈ ਪੱਛਮੀ ਦੇਸ਼ਾਂ ਵਿਚੋਂ ਵੱਡੇ ਵੱਡੇ ਅਰਥ-ਸ਼ਾਸਤ੍ਰੀ ਮੰਗਵਾਏ ਜਾ ਸਕਦੇ ਹਨ ਤਾਂ ਕਿਸੇ ਸੁੰਦਰਤਾ ਵਿਚ ਵਾਧਾ ਕਰਨ ਲਈ ਕਿਸੇ ਨੂੰ 'ਮੰਤਰੀ' ਕਹਿ ਕੇ ਆਪਣੇ ਘਰ ਬੁਲਾ ਲੈਣ ਵਿਚ ਕੀ ਬੁਰਾਈ ਹੈ। ਜੇ ਪਠਾਣਾਂ ਕੋਲੋਂ ਰਾਜ ਖੋਹ ਕੇ ਮੁਗਲ ਰਾਜੇ ਬਣ ਬਹਿੰਦੇ ਹਨ ਤਾਂ ਇਸ ਲਈ ਕਿ ਪਠਾਣਾਂ ਦੇ ਰਾਜ-ਪ੍ਰਬੰਧ ਵਿਚ ਤਰੁੱਟੀਆਂ ਸਨ। ਨਾਲਾਇਕ ਪਠਾਣਾਂ ਦੀ ਥਾਂ ਯੋਗ ਮੁਗਲ ਦੇਸ਼ ਵਿਚ ਆ ਗਏ। ਦੇਸ਼ ਨੇ ਪਰਵਾਨ ਕਰ ਲਏ। ਜੰਗ ਵਿਚ ਹਾਰ ਦੀ ਨਮੋਸ਼ੀ ਝੱਲ ਕੇ, ਸ਼ਹਿਰਾਂ ਪਿੰਡਾਂ ਦੀ ਬਰਬਾਦੀ ਕਰਵਾ ਕੇ, 'ਪੱਟੀਆਂ ਵਾਲੇ ਸਿਰਾਂ' ਅਤੇ 'ਸੰਧੂਰ ਭਰੀਆ ਮਾਂਗਾਂ' ਦਾ ਨਿਰਾਦਰ ਕਰਵਾ ਕੇ ਵੀ ਤਾਂ ਮਨੁੱਖੀ ਸਮਾਜ ਆਪਣੇ ਪ੍ਰਬੰਧਕ ਬਦਲਦੇ ਆਏ ਹਨ। ਸੁਲ੍ਹਾ, ਸਿਆਣਪ ਅਤੇ ਸੁੰਦਰਤਾ ਨਾਲ ਕਿਸੇ ਦੀ ਸੇਵਾ ਹਾਸਲ ਕਰਨ ਵਿਚ ਕੀ ਹਰਜ ਹੈ ?
ਪੱਛਮੀ ਯੋਰਪ ਵਿਚ ਇਕ ਦੇਸ਼ ਦੇ ਮੰਤਰੀ ਦੂਜੇ ਦੇਸ਼ ਦੇ ਮੰਤਰੀਆਂ ਕੋਲੋਂ ਸਲਾਹ ਲੈਣ ਲੱਗ ਪਏ ਹਨ। ਅਗਲੀ ਸਦੀ ਵਿਚ ਪੁੱਜ ਕੇ ਇਹ ਇਕ ਦੂਜੇ ਕੋਲੋਂ ਸਹਾਇਤਾ ਵੀ ਲੈਣ ਲੱਗ ਪੈਣਗੇ। ਸੰਭਵ ਹੈ ਇੱਕੀਵੀਂ ਸਦੀ ਦਾ ਅੰਤ ਹੋਣ ਤੋਂ ਪਹਿਲਾਂ ਆਜ਼ਾਦ ਦੇਸ਼ਾਂ ਦੀਆਂ ਕੈਬਨਿਟਾਂ ਵਿਚ ਵਿਦੇਸ਼ੀ ਵਿਅਕਤੀ ਮੰਤਰੀ ਬਣੇ ਬੈਠੇ ਹੋਣ। ਉਦੋਂ ਰਾਜ-ਪ੍ਰਬੰਧ ਬਾਕੀ ਪ੍ਰਬੰਧਾਂ
ਮਨੁੱਖੀ ਸਮਾਜਾਂ ਵਿਚਲਾ ਸਿਆਸੀ ਪਸ਼ੂਪੁਣਾ, ਅਨੇਕ ਰੂਪ ਧਾਰ ਕੇ ਇਸ ਰਾਹ ਦੀ ਰੁਕਾਵਟ ਬਣਨ ਦਾ ਯਤਨ ਕਰਦਾ ਰਹੇਗਾ ਪਰ ਜਿਸ ਤਰ੍ਹਾਂ ਸੈਨਿਕ ਸੱਤਾ ਅਤੇ ਲੋਕਾਂ ਦਾ ਸਾਥ ਪ੍ਰਾਪਤ ਹੋਣ ਉੱਤੇ ਵੀ ਧਰਮ, ਯੌਰਪ ਵਿਚ ਸਿਆਸੀ ਵਿਕਾਸ ਦਾ ਰਾਹ ਨਹੀਂ ਸੀ ਰੋਕ ਸਕਿਆ, ਉਸੇ ਤਰ੍ਹਾਂ ਸਿਆਸੀ 'ਸਿਆਣਪਾਂ' ਵੀ ਵਾਪਾਰਕ 'ਸਹੂਲਤਾਂ' ਦਾ ਰਾਹ ਨਹੀਂ ਰੋਕ ਸਕਣਗੀਆਂ। ਸੁੰਦਰ ਅਤੇ ਨਿਆਏ-ਪੂਰਣ ਅਰਥ-ਵਿਵਸਥਾ ਮਨੁੱਖੀ ਸਮਾਜਾਂ ਦੀ ਮੁੱਢਲੀ ਲੋੜ ਵੀ ਹੈ ਅਤੇ ਅੰਤਲਾ ਆਦਰਸ਼ ਵੀ ਇਸ ਦੇ ਟਾਕਰੇ ਵਿਚ ਸਿਆਸੀ ਅਧੀਨਗੀ ਮਨੁੱਖੀ ਮਨ ਵਿਚਲੀ ਅਨੈਤਿਕਤਾ ਦੀ ਉਪਜ ਹੋਣ ਕਰਕੇ ਨਾ ਮੁੱਢਲੀ ਲੋੜ ਹੈ ਨਾ ਅੰਤਲਾ ਆਦਰਸ਼ ਇਹ ਇਕ ਮਜਬੂਰੀ ਹੈ, ਜਿਸ ਤੋਂ ਪਿੱਛਾ ਛੁਡਾਉਣ ਲਈ ਨੈਤਿਕਤਾ ਦੀ ਸ਼ਰਨ ਲੈਣੀ ਮਨੁੱਖਤਾ ਲਈ ਸ਼ਰਮਸਾਰੀ ਵਾਲੀ ਗੱਲ ਨਹੀਂ। ਮਨੁੱਖੀ ਸਮਾਜਾਂ ਦੇ ਅਰਥ-ਪ੍ਰਬੰਧਾਂ ਦੀ ਸ੍ਰੇਸ਼ਟਤਾ ਦਾ ਸਮਾਂ ਨੇੜੇ ਆ ਗਿਆ ਹੈ। ਇਹ ਗੱਲ ਇਸ ਸੱਚ ਤੋਂ ਪ੍ਰਗਟ ਹੈ ਕਿ ਅਜੋਕੀ ਬਰਤਾਨਵੀ ਸਰਕਾਰ ਨੂੰ ਸਿੰਗਲ ਯੌਰਪੀਨ ਕਰੰਸੀ ਨੂੰ ਮਨਜ਼ੂਰ ਜਾਂ ਨਾ ਮਨਜੂਰ ਕਰਨ ਲੱਗਿਆ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਸ ਸੰਬੰਧ ਵਿਚ ਪ੍ਰਤਾਨੀਆਂ ਵਿਚ ਕੰਮ ਕਰਨ ਵਾਲੇ ਜਾਪਾਨੀ ਕਾਰਖ਼ਾਨੇਦਾਰ ਕੀ ਸੋਚਦੇ ਹਨ ਅਤੇ ਆਖਦੇ ਹਨ। ਸੰਸਾਰ ਦੇ ਸਿਆਸਤਦਾਨਾਂ ਅਤੇ ਅਰਥ-ਸ਼ਾਸਤਰੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਮਾਜਕ ਵਿਕਾਸ ਦੀ ਸੋਧ ਕੀ ਹੈ।
ਵਿਸ਼ਵ-ਨਾਗਰਿਕਤਾ-ਇਕ ਸੰਕਲਪ-1
ਧਰਮ, ਦਰਸ਼ਨ ਅਤੇ ਸਿਆਸਤ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਆਦਰਸ਼ਾਂ' ਅਤੇ 'ਆਦਰਸ਼ ਮਨੁੱਖਾਂ' ਦੀ ਰੂਪ-ਰੇਖਾ ਉਲੀਕਦੇ ਆਏ ਹਨ। ਦੋ-ਤਿੰਨ ਸਦੀਆਂ ਤੋਂ ਸਾਇੰਸ ਵੀ ਇਸ ਕੰਮ ਵਿਚ ਹਿੱਸਾ ਲੈਣ ਲੱਗ ਪਈ ਹੈ ਪਰ ਸਿਧਾਂਤਕ ਅਤੇ ਤਕਨੀਕੀ, ਦੋਹਾਂ ਹੀ ਰੂਪਾਂ ਵਿਚ ਵਾਪਾਰ ਅਤੇ ਸਿਆਸਤ ਦੀ ਦਬੋਲ ਬਣ ਜਾਣ ਕਰਕੇ ਇਸ ਪਿੜ ਵਿਚ ਓਨੀ ਪ੍ਰਭਾਵਸ਼ਾਲੀ ਨਹੀਂ ਹੋ ਸਕੀ, ਜਿੰਨੀ ਆਰਥਕ ਪਿੜ ਵਿਚ ਹੋਈ ਹੈ। ਆਦਰਸ਼ ਦੀ ਦੁਨੀਆਂ ਵਿਚ ਸਾਇੰਸ ਦਾ ਕੰਮ, ਅਜੇ ਤਕ, ਆਲੋਚਨਾ ਅਤੇ ਸੋਧ ਤਕ ਹੀ ਸੀਮਿਤ ਹੈ । ਹਾਸੋ-ਹੀਣੇ 'ਮਨੁੱਖੀ ਆਦਰਸ਼ਾਂ' ਦੀ ਅਤੇ ਸਾਧਾਰਨ ਜੀਵਨ ਦੀ ਸਾਧਾਰਨ ਸੁੰਦਰਤਾ ਦਾ ਅਨਾਦਰ ਕਰਨ ਵਾਲੇ 'ਆਦਰਸ਼ ਮਨੁੱਖਾਂ' ਦੀ ਆਲੋਚਨਾ, ਕੋਈ ਘੱਟ ਜ਼ਰੂਰੀ ਕੰਮ ਨਹੀਂ। ਇਸ ਲਈ ਸਾਨੂੰ ਸਾਇੰਸ ਦੇ ਧੰਨਵਾਦੀ ਹੋਣਾ ਚਾਹੀਦਾ ਹੈ।
ਧਰਮ ਦਾ ਜਨਮ ਤਾਂ ਭਾਵੇਂ ਧਰਤੀ ਵਿਚੋਂ ਹੀ ਹੋਇਆ ਹੈ, ਪਰ ਥੋੜ੍ਹਾ ਜਿਹਾ ਸਿਆਣਾ ਹੋ ਜਾਣ ਉੱਤੇ ਇਸ ਨੂੰ ਆਕਾਸ਼ ਆਏ ਹੋਣ ਦਾ ਭੁਲੇਖਾ ਪੈਂਦਾ ਗਿਆ ਹੈ ਅਤੇ ਇਹ ਭੁਲੇਖਾ ਹੌਲੀ ਹੌਲੀ ਵਿਸ਼ਵਾਸ ਦਾ ਰੂਪ ਧਾਰਣ ਕਰਦਾ ਗਿਆ ਹੈ। ਇਸ ਵਿਸ਼ਵਾਸ ਦੀ ਉਮਰ ਤਾਂ ਭਾਵੇਂ ਤਿੰਨ-ਚਾਰ ਹਜ਼ਾਰ ਸਾਲਾਂ ਤੋਂ ਲੰਮੇਰੀ ਨਹੀਂ, ਪਰ ਮਨੁੱਖੜਾ ਦੇ ਬਾਲ-ਕਾਲ ਦੇ ਵਿਸਮਾਦੀ ਅਨੁਭਵਾਂ ਨਾਲ ਸੰਬੰਧਿਤ ਹੋਣ ਕਰਕੇ ਇਹ ਵਿਸ਼ਵਾਸ ਮਨੁੱਖਤਾ ਨੂੰ ਅਤਿਅੰਤ ਆਦਰਯੋਗ ਅਤੇ ਪਿਆਰਾ ਲੱਗਦਾ ਆਇਆ ਹੈ। ਦਰਸ਼ਨ ਨੇ ਆਮ ਕਰਕੇ ਇਸ ਦਾ ਸਮਰਥਨ ਕੀਤਾ ਹੈ, ਸਿਆਸਤ ਨੂੰ ਇਸ ਤੋਂ ਲਾਭ ਹੁੰਦਾ ਰਿਹਾ ਹੈ; ਅਤੇ ਸਾਇੰਸ ਆਰੰਭ ਵਿਚ ਇਸ ਦਾ ਵਿਰੋਧ ਕਰਨੇਂ ਝਕਦੀ ਰਹੀ ਹੈ। ਇਸ ਲਈ ਇਹ ਵਿਸ਼ਵਾਸ ਹੁਣ ਤਕ ਮਨੁੱਖੀ ਸੋਚ ਦਾ ਸਾਥੀ ਹੈ ਅਤੇ ਇਹ ਸਾਥ ਅਜੇ ਹੋਰ ਕੁਝ ਸਮੇਂ ਤਕ ਨਿਭਦਾ ਰਹੇਗਾ। ਇਹ ਚੰਗੀ ਗੱਲ ਨਹੀਂ।
ਧਰਤੀ ਵਿਚੋਂ ਉਪਜੇ ਧਰਮ ਦਾ ਜਨਮ-ਸਥਾਨ 'ਆਕਾਸ਼' ਕਿਵੇਂ, ਕਦੋਂ ਅਤੇ ਕਿਉਂ ਮੰਨਿਆ ਜਾਣ ਲੱਗ ਪਿਆ ? ਇਸ ਪ੍ਰਸ਼ਨ ਦਾ ਉੱਤਰ ਲੱਭਣਾ ਇਸ ਲੇਖ ਦਾ ਮਨੋਰਥ ਨਹੀਂ। ਇਥੇ ਮੈਂ ਇਹ ਵੇਖਣਾ ਚਾਹੁੰਦਾ ਹਾਂ ਕਿ ਇਸ ਮਨੋਰ ਦਾ ਮਨੁੱਖੀ ਆਦਰਸ਼ਾਂ ਉੱਤੇ ਕੀ ਪ੍ਰਭਾਵ ਪਿਆ।
ਅਧਿਆਤਮਕ ਅਨੁਭਵੀਆਂ ਅਤੇ ਦਾਰਸ਼ਨਿਕਾਂ ਦੀ ਸੇਵਾ ਸਹਾਇਤਾ ਨਾਲ ਧਰਮ, ਮਨੁੱਖੀ ਆਚਾਰ ਨੂੰ ਢਾਲਣ, ਮਨੁੱਖੀ ਆਚਰਣ ਨੂੰ ਉਸਾਰਨ, ਵਿਸ਼ਵਾਸਾਂ ਨੂੰ ਉਪਜਾਉਣ ਅਤੇ ਆਦਰਸ਼ਾਂ ਦੀ ਵਿਆਖਿਆ ਕਰਨ ਦਾ ਕੰਮ ਕਰਦਾ ਆਇਆ ਹੈ। ਆਪਣੇ ਜਨਮ-ਦਾਤਾ ਨੂੰ ਧਰਤੀ ਤੋਂ ਪਰੇ ਦੱਸਣ ਵਾਲੇ ਧਰਮ ਨੇ ਮਨੁੱਖੀ ਜੀਵਨ ਦੇ ਮਨੋਰਥ ਦੀ ਕਲਪਨਾ ਕਰਨ
ਜੀਵਨ ਤੋਂ ਬਾਹਰਲੇ ਆਦਰਸ਼ਾ ਦੀ ਪ੍ਰਾਪਤੀ ਦੇ ਸਾਧਨ ਵੀ ਸਾਧਾਰਨ ਜੀਵਨ ਤੋਂ ਵੱਖਰੀ ਭਾਂਤ ਦੇ ਚਿਤਵੇ ਗਏ ਹਨ। ਇਨ੍ਹਾਂ ਆਦਰਸ਼ਾਂ ਦੀ ਮੰਜ਼ਲ ਤਕ ਪੁੱਜੇ ਹੋਏ ਲੋਕਾਂ ਨੂੰ ਸਾਧਾਰਨ ਲੋਕਾਂ ਨਾਲੋਂ ਵੱਖਰਾ ਰੰਗ-ਰੂਪ ਦੇ ਕੇ, ਇਸ ਧਰਤੀ ਦੇ ਵਾਸੀ ਨਹੀਂ ਰਹਿਣ ਦਿੱਤਾ ਗਿਆ। ਕਿਸੇ ਵੀ ਧਰਮ ਦਾ ਚਿਤਵਿਆ ਹੋਇਆ ਆਦਰਸ਼ ਮਨੁੱਖ ਧਰਤੀ ਉਤਲੇ ਜੀਵਨ ਨਾਲ ਰੋਟੀ ਕੱਪੜੇ ਦੀ ਸੁਆਰਥਪੂਰਨ ਆਰਥਕ ਸਾਂਝ ਤੋਂ ਵੱਖਰੀ ਕੋਈ ਸਨੇਹ-ਸਾਂਝ ਨਹੀਂ ਰੱਖਦਾ, ਜੇ ਰੱਖਦਾ ਹੈ ਤਾਂ ਮਿੱਤਰਤਾ ਦੇ ਰੂਪ ਵਿਚ ਨਹੀਂ, ਸਗੋਂ ਉਪਕਾਰ ਅਤੇ ਅਹਿਸਾਨ ਦੇ ਰੂਪ ਵਿਚ। ਉਸ ਦੀ ਮੰਜਲ ਧਰਤੀ ਤੋਂ ਪਰ ਹੈ। ਉਸ ਮੰਜ਼ਲ ਵੱਲ ਜਾਣ ਵਾਲਾ ਰਸਤਾ ਧਰਤੀ ਉਤਲੇ ਜੀਵਨ ਦੀਆਂ ਸਾਧਾਰਨ ਖ਼ੁਸ਼ੀਆਂ ਅਤੇ ਖੂਬਸੂਰਤੀ ਨਾਲ ਖਹਿ ਕੇ ਨਹੀਂ ਲੰਘਦਾ, ਉਨ੍ਹਾਂ ਦੇ ਵਿਚੋਂ ਦੀ ਹੋ ਕੇ ਨਹੀਂ ਜਾਂਦਾ; ਸਗੋਂ ਧਰਤੀ ਉਤਲੇ ਜੀਵਨ ਤੋਂ ਪਰੇ ਪਰੇ ਰਹਿ ਕੇ ਉਸ ਤੋਂ ਕੰਨੀ ਕਤਰਾਅ ਕੇ ਲੰਘਣ ਵਿਚ ਆਪਣੀ ਵਡਿਆਈ ਵੇਖਦਾ ਹੈ। ਉਹ ਉਸ ਬੱਦਲ ਦਾ ਰਸਤਾ ਅਪਣਾਉਣ ਨੂੰ ਅਪਮਾਨ ਵਾਲੀ ਗੱਲ ਸਮਝਦਾ ਹੈ, ਜਿਹੜਾ ਧਰਤੀ ਦੇ ਕਿਸੇ ਕ੍ਰਿਸ਼ਮੇ ਵਸ ਧਰਤੀ ਵੱਲ ਖਿੱਚਿਆ ਜਾਦਾ ਹੈ ਅਤੇ ਜਿਸ ਵਿਚਲਾ ਪਾਣੀ ਧਰਤੀ ਉੱਤੇ ਵੱਸ ਕੇ, ਧਰਤੀ ਦੀ ਗੋਦ ਹਰਿਆਵਲਾ ਨਾਲ ਭਰ ਕੇ, ਧਰਤੀ ਉਤਲੇ ਜੀਵਨ ਨੂੰ ਖ਼ੁਸ਼ੀਆਂ ਅਤੇ ਖੇੜੇ ਬਖ਼ਸ਼ ਕੇ, ਧਰਤੀ ਦੇ ਮੋਹ ਨੂੰ ਆਪਣੀ ਮੰਜ਼ਲ ਦੇ ਰਾਹ ਦੀ ਰੁਕਾਵਟ ਬਣਾ ਲੈਂਦਾ ਹੈ ਅਤੇ ਆਪਣੇ ਅਸਲੇ, ਸਮੁੰਦਰ, ਨਾਲ ਅਭੇਦ ਹੋਏ ਬਿਨਾਂ ਹੀ ਮੁੜ ਉਸੇ ਚੱਕਰ ਵਿਚ ਪੈਣ ਦੀ ਭੁੱਲ ਕਰਦਾ ਹੈ। ਇਸ ਦੇ ਉਲਟ ਧਰਮ ਦੇ ਉਪਜਾਏ ਆਦਰਸ਼ ਪੁਰਸ਼ਾਂ ਨੇ ਉਸ ਬੱਦਲ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਧਰਤੀ ਦੇ ਮੋਹ ਤੋਂ 'ਮੁਕਤ' ਹੋ ਕੇ ਤੇਜ਼ ਹਵਾਵਾਂ ਦੀ ਸਵਾਰੀ ਕਰਦਾ ਹੋਇਆ, ਧਰਤੀ ਉਤਲੇ ਰੱਕੜਾਂ ਅਤੇ ਰੇਗਿਸਤਾਨਾਂ ਨੂੰ ਪਿੱਛੇ ਛੱਡਦਾ ਹੋਇਆ, ਸਿੱਧਾ ਸਮੁੰਦਰਾਂ ਉੱਤੇ ਜਾ ਵਰ੍ਹਿਆ ਹੈ ਅਤੇ ਆਪਣੇ ਅਸਲੇ ਵਿਚ ਅਭੇਦ ਹੋ ਜਾਣ ਦੇ ਸੁਆਰਥ ਨੂੰ ਧਰਤੀ ਦੀ ਉਸ ਸੁੰਦਰਤਾ ਨਾਲੋਂ ਕਿਤੇ ਵੱਧ ਕੀਮਤੀ ਸਮਝਣ ਦਾ ਮਾਣ ਕਰਦਾ ਹੈ, ਜਿਹੜੀ ਉਸ ਵਰਗੇ ਇਕ ਬੱਦਲ ਨੇ ਕਿਸੇ 'ਮੋਹ', ਕਿਸੇ 'ਅਗਿਆਨ', ਕਿਸੇ 'ਮਜਬੂਰੀ ਵੱਸ ਧਰਤੀ ਉੱਤੇ ਖਿਲਾਰ ਧਰੀ ਹੈ। ਉਸ ਦੀ ਆਪਣੇ ਅਸਲੇ ਨਾਲ ਅਭੇਦਤਾ ਦੀ ਵਾਸਤਵਿਕਤਾ ਕੀ ਹੈ ਅਤੇ ਇਸ ਅਭੇਦਤਾ ਦੀ ਉਮਰ ਕਿੰਨੀ ਕੁ ਹੈ ? ਇਸ ਦਾ ਉਸ ਨੂੰ ਪਤਾ ਨਹੀਂ; ਇਥੋਂ ਤਕ ਉਸ ਦੀ ਭਾਸ਼ਾ ਦੀ ਪਹੁੰਚ ਨਹੀਂ; ਇਹ ਗੱਲ ਅਰੀਅ ਹੈ: ਅਕਥਨੀਅ ਹੈ; ਹੋ ਸਕਦਾ ਹੈ ਭੁਲੇਖਾ ਹੀ ਹੋਵੇ।
ਧਰਮ ਦੇ ਚਿਤਵੇ ਹੋਏ ਆਦਰਸ਼ ਪੁਰਸ਼ਾਂ ਨੇ ਆਪਣੀ ਮਾਂ, ਧਰਤੀ ਉਤਲੇ ਜੀਵਨ ਨੂੰ ਮੂਲੋਂ ਹੀ ਵਿਸਾਰ ਛੱਡਣ ਦੀ ਬੇ-ਵਫ਼ਾਈ ਤੋਂ ਇਨਕਾਰ ਕਰਦਿਆਂ ਹੋਇਆਂ ਇਸ ਨਾਲ ਸਾਂਝ ਵੀ ਪਾਈ ਹੈ, ਪਰ ਉਸ ਘਨਘੋਰ ਘਟਾ ਵਰਗੀ ਨਹੀਂ, ਜਿਹੜੀ ਰਿੰਮ-ਙਿੰਮ, ਰਿੰਮ-ਙਿੰਮ ਵਰ ਕੇ, ਧਰਤੀ ਦੇ ਤਪਦੇ ਹਿਰਦੇ ਵਿਚ ਸ਼ਾਂਤੀ ਬਣ ਕੇ ਸਮਾਅ ਜਾਂਦੀ ਹੈ, ਸਗੋਂ ਉਸ ਮਹਾਂ ਮੇਘ ਵਰਗੀ ਹੈ ਜਿਹੜਾ ਮੋਹਲੇਧਾਰ ਕਰਦਾ ਹੈ ਅਤੇ ਹੜ੍ਹ ਦੇ ਰੂਪ ਵਿਚ ਸ਼ਕਤੀਸ਼ਾਲੀ ਵੇਗ
ਮਨੁੱਖ ਦੇ ਧਰਮ ਨੂੰ ਆਪਣੇ ਹਿੰਦੂ, ਬੋਧੀ, ਜੈਨੀ, ਯਹੂਦੀ, ਈਸਾਈ, ਇਸਲਾਮੀ ਅਤੇ ਤਾਈ ਆਦਿਕ ਹਰ ਰੂਪ ਵਿਚ ਆਪਣੀ ਪੂਰੀ ਵਾਹ ਲਾਉਣ ਦਾ ਮੌਕਾ ਮਿਲਿਆ ਹੈ ਪਰ ਇਹ ਇਕ ਰੱਬ ਦੇ ਪੁੱਤਾਂ ਨੂੰ ਭਰੱਪਣ ਦੇ ਭਾਵ ਨਾਲ ਭਰਪੂਰ ਨਹੀਂ ਕਰ ਸਕਿਆ। ਧਰਮ ਇਸ ਸੱਚ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਆਇਆ ਹੈ ਕਿ ਤਰੱਪਣ ਧਰਤੀ ਉੱਤੇ ਦੱਸਣ ਵਾਲੇ ਲੋਕਾਂ ਵਿਚ ਵਿਕਸਣ ਵਾਲਾ ਉਹ ਰਿਸ਼ਤਾ ਹੈ, ਜਿਸ ਦੀਆਂ ਜੜ੍ਹਾਂ ਧਰਤੀ ਉਤਲੇ ਜੀਵਨ ਵਿਚ ਹਨ, ਕਿਸੇ ਕਾਲਪਨਿਕ ਅਸਮਾਨੀ ਪਿਤਾ ਦੇ ਪਿਤੱਪਣ ਵਿਚ ਨਹੀਂ। ਜੋ ਧਰਤੀ ਉੱਤੇ ਵੱਸਣ ਵਾਲੇ ਭਰਾਵਾਂ ਦਾ ਧਰਤੀ ਉੱਤੇ ਵੱਸਣ ਵਾਲਾ ਪਿਤਾ, ਆਪਣੇ ਪਿਤਾਮੇ ਦਾ ਵਾਸਤਾ ਪਾ ਕੇ ਉਨ੍ਹਾਂ ਦੇ ਵਿਰੋਧ-ਰੋਗ ਦਾ ਦਾਰੂ ਨਹੀਂ ਬਣ ਸਕਦਾ ਤਾਂ ਅਸਮਾਨਾਂ ਵਿਚ ਬੈਠਾ ਹੋਇਆ ਕਾਲਪਨਿਕ ਪਿਤਾ ਕਿੰਨਾ ਕੁ ਸਫਲ ਹੋ ਸਕਦਾ ਹੈ। ਸਾਰੀ ਦੁਨੀਆਂ ਦਾ ਸਾਂਝਾ ਪਿਤਾ ਸਾਧਾਰਣ ਲੋਕਾਂ ਲਈ ਇਕ ਅਸੰਭਵ ਜਿਹੀ ਕਲਪਨਾ ਹੈ: ਇਕ ਸੁਣੀ ਸੁਣਾਈ ਗੱਲ ਹੈ। ਕੁਝ ਇਕ ਅਨੁਭਵੀ ਲੋਕਾਂ ਲਈ ਬੇ-ਸ਼ੱਕ ਇਹ ਇਕ ਵੱਡੀ ਵਾਸਤਵਿਕਤਾ ਹੀ ਕਿਉਂ ਨਾ ਹੋਵੇ ਪਰ ਸਾਧਾਰਣ ਆਦਮੀ ਲਈ ਇਹ ਅਲੌਕਿਕ ਉਚਾਈਆਂ ਅਪਹੁੰਚ ਹਨ।
ਸਾਧਾਰਣ ਆਦਮੀ ਦੀ ਅਪਣੱਤ ਦਾ ਘੇਰਾ ਆਪਣੇ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਆਪਣੇ ਲਾਗੇ ਵਸਣ ਵਾਲੇ ਵਾਕੜਾ ਅਤੇ ਮਿੱਤਰਾਂ ਜਾਂ ਜਾਣੂਆਂ-ਪਛਾਣੂਆਂ ਤਕ ਹੀ ਸੀਮਿਤ ਹੁੰਦਾ ਹੈ। ਇਹ ਅਪਣੱਤ ਸਮਾਜਕ ਰੀਤੀ-ਰਿਵਾਜਾਂ, ਦੈਨਿਕ ਜੀਵਨ ਦੀਆਂ ਲੋੜਾਂ ਅਤੇ ਪਰਵਿਰਤੀਆਂ ਉੱਤੇ ਆਧਾਰਿਤ ਹੁੰਦੀ ਹੈ। ਜਿਵੇਂ ਜਿਵੇਂ ਉਸ ਦਾ ਜੀਵਨ-ਅਨੁਭਵ
ਮਨੁੱਖੀ ਮਨ ਦਾ ਇਹੋ ਜਿਹਾ ਵਿਕਾਸ ਹੀ ਅਸਲ ਵਿਚ ਜੀਵਨ ਦਾ ਮਨੋਰਥ ਹੈ। ਇਹ ਕੁਦਰਤੀ ਭਾਵੇਂ ਹੈ, ਪਰ ਸੋਖਾ ਨਹੀਂ। ਵਿਕਾਸ ਦੀ ਲੰਮੀ ਯਾਰਾ ਕਰਦੇ ਹੋਏ ਮਨ ਉੱਤੇ ਈਰਖਾ, ਕ੍ਰੋਧ, ਘਿਰਣਾ, ਸੁਆਰਥ, ਲੋਭ, ਵੈਰ, ਬਦਲੇ ਛੇ ਅਤੇ ਹੰਕਾਰ ਆਦਿਕ ਕਠੋਰ ਭਾਵਾਂ ਦਾ ਘੱਟਾ ਜੰਮ ਚੁੱਕਾ ਹੈ। ਮਨ ਦੀ ਇਹ ਮੈਲ ਧੋਣੀ ਖਰੀ ਕਠਨ ਹੈ। ਮੁਕਾਬਲੇ, ਤੋਖਲੇ ਅਤੇ ਤ੍ਰਿਸ਼ਨਾ ਭਰਪੂਰ ਜੀਵਨ ਦੀ ਜੁਗਰੀ ਪਹਿਲੀ ਮੈਲ ਵਿਚ ਵਾਧਾ ਕਰਨ ਦਾ ਕੰਮ ਕਰਦੀ ਹੈ। ਸਹਿਯੋਗੀ ਵਾਤਾਵਰਣ ਵਿਚ ਜੀਵੇ ਜਾਣ ਵਾਲੇ ਸੁਰੱਖਿਅਤ ਜੀਵਨ ਦਾ ਅਨੁਭਵ, ਸਾਰਿਆਂ ਵਿਚ ਇਕ ਆਪੇ ਦਾ ਅਹਿਸਾਸ ਜਗਾਉਣ ਵਾਲਾ ਧਰਮ, ਬੁੱਧੀ ਨੂੰ ਸੁਤੰਤਰ ਬਣਾਉਣ ਵਾਲੀ ਵਿੱਦਿਆ, ਮਨੁੱਖ ਨੂੰ ਕੋਮਲ-ਭਾਵੀ ਬਣਾਉਣ ਵਾਲੀ ਕਲਾ ਅਤੇ ਜੀਵਨ ਦੇ ਸੂਖਮ ਰਹੱਸ ਤਕ ਪਹੁੰਚਣ ਦੀ ਲਗਨ ਵਾਲਾ ਦਰਸ਼ਨ, ਇਹ ਸਾਰੇ ਮਿਲ ਕੇ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਵਿਚ ਸਹਾਈ ਹੋ ਸਕਦੇ ਹਨ। ਦੁੱਖ ਦੀ ਗੱਲ ਹੈ ਕਿ ਮਨੁੱਖ ਜਾਤੀ ਦੇ ਸਾਰੇ ਇਤਿਹਾਸ ਵਿਚ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ, ਜਦੋਂ ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਮਨੁੱਖੀ ਮਨ ਦੇ ਸਾਤਵਿਕ ਸੌਂਦਰਯ ਨੂੰ ਆਪਣੇ ਯਤਨਾਂ ਦਾ ਮਨੋਰਥ ਮੰਨਿਆ ਹੋਵੇ। ਇਹ ਸਾਰੇ ਜੀਵਨ ਦੀ ਉਪਜ ਹੁੰਦੇ ਹੋਏ ਵੀ ਮਿਲ ਕੇ ਜੀਵਨ ਦੀ ਸੇਵਾ ਵਿਚ ਨਹੀਂ ਲੱਗੇ, ਸਗੋਂ ਜੀਵਨ ਦੇ ਸੁਆਮੀ ਬਣ ਕੇ ਉਸ ਨੂੰ ਆਪੇ ਆਪਣੇ ਹੁਕਮ ਅਨੁਸਾਰ ਆਪੋ ਆਪਣੀ ਸੇਵਾ ਵਿਚ ਲਾਉਣ ਦਾ ਯਤਨ ਕਰਦੇ ਰਹੇ ਹਨ।
ਜੀਵਨ ਉੱਤੇ ਪ੍ਰਭੁਤਾ ਪ੍ਰਾਪਤ ਕਰਨ ਦੇ ਯਤਨ ਵਿਚ ਜੁੱਟੇ ਹੋਏ ਇਨ੍ਹਾਂ ਸੇਵਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਰਿਹਾ ਕਿ ਕਦੋਂ ਇਹ ਸਾਰੇ, ਇਕ ਇਕ ਕਰਕੇ, ਸਿਆਸਤ ਦੀ ਸ਼ਰਨ ਜਾ ਪਏ ਹਨ। ਸਿਆਸਤ ਦੇ ਸਹਿਯੋਗ ਨਾਲ ਜੀਵਨ ਦੇ ਸੁਆਮੀ ਹੋਣ ਦੇ ਭੁਲੇਖੇ ਵਿਚ ਪਏ ਹੋਏ ਧਰਮ, ਦਰਸ਼ਨ, ਵਿੱਦਿਆ ਅਤੇ ਕਲਾ ਅਸਲ ਵਿਚ ਸਿਆਸਤ ਦੇ ਸੇਵਕ ਹਨ: ਇਹ ਗੱਲ ਸਾਰੇ ਮੱਧਕਾਲ ਵਿਚ ਇਨ੍ਹਾਂ ਦੀ ਸਮਝ ਵਿਚ ਨਹੀਂ ਆ ਸਕੀ ਅਤੇ ਨਾ ਹੀ ਅਜਿਹਾ ਹੋ ਸਕਣਾ ਸੌਖਾ ਸੀ।
ਸਿਆਸਤ ਨੇ ਵਿੱਦਿਆ, ਧਰਮ, ਦਰਸ਼ਨ ਅਤੇ ਕਲਾ, ਚੌਹਾਂ ਕੋਲੋਂ ਰੱਜ ਕੇ ਸੇਵਾ ਲਈ ਹੈ। ਧਰਮ ਨੇ ਮਨੁੱਖ ਮਾਤ੍ਰ ਦੀ ਏਕਤਾ ਦਾ ਸੰਕਲਪ ਪੈਦਾ ਕਰ ਕੇ ਮਨੁੱਖੀ ਸਾਂਝ ਦੇ ਘੇਰੇ ਵਿਕਸਾਉਣ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਸਨ। ਇਕ ਪਿਤਾ ਦੇ ਪੁੱਤ੍ਰ ਹੋਣ ਦਾ
ਜੇ ਕਾਵਨਾ ਦੇ ਪੈਰੀਂ ਪੈਂਖੜ ਪਏ ਸਨ ਤਾਂ ਸੋਚ ਦੀ ਉਡਾਰੀ ਵੀ ਸੀਮਿਤ ਕਰ ਦਿੱਤੀ ਗਈ ਸੀ। ਸੁਕਰਾਤ ਤੋਂ ਪਹਿਲੇ ਸਾਰੇ ਯੂਨਾਨੀ ਦਾਰਸ਼ਨਿਕ ਜੀਵਨ ਦੇ ਸੱਤ ਨੂੰ ਜਾਣਨ ਦੇ ਯਤਨ ਨੂੰ ਹੀ ਸੋਚ ਦਾ ਧਰਮ ਮੰਨਦੇ ਸਨ। ਸੁਕਰਾਤ ਅਤੇ ਅਫਲਾਤੂਨ (ਪਲੈਟ) ਰਾਹੀਂ ਜੀਵਨ ਨੂੰ ਆਪਣੀ ਇੱਛਾ ਅਨੁਸਾਰ ਢਾਲਣ, ਬਣਾਉਣ ਦੀ ਰੀਝ ਨੇ ਦਰਸ਼ਨ ਵਿਚ ਪਰਵੇਸ਼ ਕੀਤਾ। ਜੀਵਨ ਉੱਤੇ ਹੁਕਮ ਚਲਾਉਣ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਲੋਕਾਂ ਜਾਂ ਸ਼ਕਤੀਆਂ ਦਾ ਸਾਥ ਪ੍ਰਾਪਤ ਕਰਨ ਦੀ ਜਾਂ ਉਨ੍ਹਾਂ ਸ਼ਕਤੀਆਂ ਨੂੰ ਸਾਥ ਦੇਣ ਦੀ ਲੋੜ ਹੈ, ਜਿਹੜੀਆਂ ਜੀਵਨ ਉੱਤੇ ਹਕੂਮਤ ਕਰ ਰਹੀਆਂ ਹੋਣ ਜਾਂ ਕਰ ਸਕਦੀਆਂ ਹੋਣ। ਪਲੇਟ ਦਾ ਬਹੁਤਾ ਯਤਨ ਸਿਆਸਤ ਦੀ ਸੇਵਾ ਕਰਨਾ ਹੀ ਸੀ। ਉਸ ਦੀ ਸਾਰੀ ਸਿਆਸੀ ਸੋਚ ਜੰਗ ਦੇ ਧੁਰੇ ਉੱਤੇ ਘੁੰਮਦੀ ਰਹੀ ਹੈ। ਉਸ ਦਾ ਸਾਰਾ ਸਮਾਜਿਕ ਢਾਂਚਾ ਅਤੇ ਵਿਦਿਅਕ ਪ੍ਰਬੰਧ ਜੰਗ ਅਤੇ ਜਿੱਤ ਦੇ ਮਨੋਰਥ ਨੂੰ ਮੁੱਖ ਰੱਖ ਕੇ ਉਸਾਰਿਆ ਗਿਆ ਸੀ। ਉਸ ਦਾ ਆਦਰਸ਼ ਮਨੁੱਖ (ਫਿਲਾਸਫਰ ਕਿੰਗ) ਸਰਵ ਸਾਂਝੀ ਮਨੁੱਖਤਾ ਦੇ ਸੰਕਲਪ ਤੋਂ ਉੱਕਾ ਹੀ ਸੱਖਣਾ ਸੀ। ਨਾ ਅਰਸਤੂ ਦਾ ਮੈਗਨੈਨੀਸਮ ਮੈਨ (ਉਦਾਰਚਿਤ ਪੁਰਸ਼) ਹੀ ਮਨੁੱਖਤਾ ਨੂੰ ਪਿਆਰ ਕਰ ਸਕਦਾ ਸੀ ਅਤੇ ਨਾ ਹੀ ਜਰਮਨ ਵਿਚਾਰਵਾਨਾਂ ਦਾ ਸੁਪਰਮੈਨ ਹੀ ਸਾਧਾਰਣ ਮਨੁੱਖਾਂ ਦੇ ਨਿਹਾਦਰ ਤੋਂ ਵਰਜਿਆ ਜਾ ਸਕਦਾ ਸੀ। ਇਹ ਸਿਕੰਦਰ ਅਤੇ ਨੈਪੋਲੀਅਨ ਦੇ ਢਾਂਚੇ ਅਨੁਸਾਰ ਘੜੇ ਗਏ ਮਨੁੱਖੀ ਆਚਰਣ ਦੇ ਖਾਕੇ ਸਨ ਅਤੇ ਇਨ੍ਹਾਂ ਦੇ ਨਮੂਨੇ ਉੱਤੇ ਹਿਟਲਰ ਵਰਗੇ ਡਿਕਟੇਟਰਾਂ ਦੇ ਕਿਰਦਾਰ ਦੀ ਉਸਾਰੀ ਹੋਈ ਸੀ।
ਸਾਇੰਸ ਅਤੇ ਮਸ਼ੀਨ ਨੇ ਮਿਲ ਕੇ ਜਿਥੇ ਸਮੁੱਚੀ ਧਰਤੀ ਨੂੰ ਸਾਧਾਰਣ ਮਨੁੱਖ ਦੁਆਰਾ ਜਾਣੀ ਜਾ ਸਕਣ ਵਾਲੀ, ਵੇਖੀ ਜਾ ਸਕਣ ਵਾਲੀ ਅਤੇ ਪਹੁੰਚੀ ਜਾ ਸਕਣ ਵਾਲੀ ਥਾਂ ਬਣਾ ਦਿੱਤਾ ਹੈ, ਉਥੇ ਮਨੁੱਖੀ ਵਿਰੋਧਾਂ ਦੀ ਅਭਿਵਿਅਕਤੀ ਨੂੰ ਅਤਿਅੰਤ ਭਿਆਨਕ ਰੂਪ ਦੇਣ ਦੇ ਸਾਧਨ ਵੀ ਪੈਦਾ ਕੀਤੇ ਹਨ। ਨਤੀਜਾ ਇਹ ਹੈ ਕਿ ਮਨੁੱਖੀ ਅਪਣੱਤ ਦਾ ਘੇਰਾ ਉਵੇਂ ਹੀ ਸੌੜਾ ਹੈ, ਜਿਵੇਂ ਪਹਿਲਾਂ ਸੀ: ਸਗੋਂ ਹੋਰ ਸੌੜਾ ਹੁੰਦਾ ਜਾ ਰਿਹਾ ਹੈ। ਅੱਜ ਟੈਕਨਾਲੋਜੀ ਨੇ ਧਰਤੀ ਨੂੰ ਏਨੀ ਛੋਟੀ ਕਰ ਦਿੱਤਾ ਹੈ ਕਿ ਮਨੁੱਖਤਾ ਦੇ ਬਹੁਤ ਵੱਡੇ ਹਿੱਸੇ ਲਈ ਧਰਤੀ ਨੂੰ ਮਨੁੱਖ ਦਾ ਸਾਂਝਾ ਘਰ ਅਤੇ ਮਨੁੱਖਤਾ ਨੂੰ ਧਰਤੀ ਦਾ ਸਾਂਝਾ ਪਰਿਵਾਰ, ਜੇ ਮੰਨਣਾ ਨਹੀਂ, ਤਾਂ ਕਿਆਸਣਾ ਤਾਂ ਸੰਭਵ ਹੋ ਹੀ ਗਿਆ ਹੈ। ਬਹੁਤ ਸਾਰੇ ਆਦਮੀ ਜੇ ਇਉਂ ਆਖ ਨਹੀਂ ਸਕਦੇ ਤਾਂ ਘੱਟੋ ਘੱਟ ਸੋਚ ਤਾਂ ਸਕਦੇ ਹਨ ਕਿ ਅਸੀਂ ਕਿਸੇ ਇਕ ਦੇਸ਼ ਦੇ ਨਹੀਂ, ਸਗੋਂ ਪੂਰੀ ਧਰਤੀ ਦੇ ਵਸਨੀਕ ਹਾਂ: ਅਸੀਂ ਧਰਤੀ ਦੇ ਨਾਗਰਿਕ ਹਾਂ: ਅਸੀਂ ਵਿਸ਼ਵ-ਨਾਗਰਿਕ ਹਾਂ। ਇਉਂ ਸੋਚਿਆ ਜਾਣਾ ਅਜੇ ਆਰੰਭ ਤਾਂ ਨਹੀਂ ਹੋਇਆ ਪਰ ਇਸ ਦੀ ਲੋੜ ਦਿਨੋ-ਦਿਨ
ਹੁਣ ਮਨੁੱਖੀ ਏਕਤਾ ਦੀ ਗੱਲ ਰੂਹਾਨੀ ਮੰਡਲਾਂ ਤੋਂ ਉਤਰ ਕੇ ਧਰਤੀ ਉੱਤੇ ਆ ਗਈ ਹੈ। ਹੁਣ ਇਸ ਦਾ ਆਧਾਰ ਕੋਈ ਅਣਪਛਾਤਾ ਕਾਲਪਨਿਕ ਸਾਂਝਾ ਪਿਤਾ ਨਹੀਂ, ਸਗੋਂ ਧਰਤੀ ਉੱਤੇ ਜੀਵੇ ਜਾਣ ਵਾਲੇ ਜੀਵਨ ਦੀ ਖੁਸ਼ੀ ਇਸ ਬਿਨਾਂ ਸੰਪੂਰਨ ਨਹੀਂ ਅਤੇ ਸੁੰਦਰਤਾ ਇਸ ਬਿਨਾਂ ਸੰਭਵ ਨਹੀਂ। ਸਾਰੇ ਜੀਵ-ਧਾਰੀਆਂ ਵਿਚ ਇਕ ਜੀਵਨ-ਜੋਤ ਦਾ ਪ੍ਰਕਾਸ਼ ਵੇਖਣਾ ਹੁਣ ਕਿਸੇ ਜੰਨਤ ਅਭਿਲਾਸ਼ੀ ਜਾਂ ਮੋਕਸ਼-ਮਾਰਗੀ ਲਈ ਹੀ ਜ਼ਰੂਰੀ ਨਹੀਂ, ਸਗੋਂ ਧਰਤੀ ਉੱਤੇ ਵੱਸਣ ਵਾਲੇ ਹਰ ਜੀਵ ਲਈ ਜ਼ਰੂਰੀ ਬਣਦਾ ਜਾ ਰਿਹਾ ਹੈ। ਸੂਝਵਾਨ ਅਤੇ ਅਨੁਭਵੀ ਲੋਕਾਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਅੰਦਰ ਇਹ ਵਿਸ਼ਵਾਸ ਪੈਦਾ ਕਰ ਕੇ ਆਪਣੇ ਨਿਕਟ-ਵਰਤੀਆਂ ਵਿਚ ਇਸ ਦੀ ਸੋਚੀ ਪੈਦਾ ਕਰਨ। ਵੇਸਾਂ, ਭੇਸਾਂ, ਦੇਸ਼ਾਂ, ਸੰਸਕ੍ਰਿਤੀਆਂ, ਸਭਿਅਤਾਵਾਂ, ਧਰਮਾਂ ਅਤੇ ਭਾਸ਼ਾਵਾਂ ਉੱਤੋਂ ਲੜ ਲੜ ਕੇ ਲੋੜੋਂ ਵੱਧ ਲਹੂ ਡੇਲਿਆ ਜਾ ਚੁੱਕਾ ਹੈ। ਹੁਣ ਇਨ੍ਹਾਂ ਤੋਂ ਉਪਰ ਉੱਠ ਕੇ ਸਾਰੀ ਮਨੁੱਖਤਾ ਦੀ ਸਾਂਝ ਦਾ ਅਹਿਸਾਸ ਜਗਾਉਣ ਦੀ ਲੋੜ ਹੈ; ਨਿਰੋਲ ਮਨੁੱਖ ਬਣਨ ਦੀ ਲੋੜ ਹੈ। ਜੇ ਕੋਈ ਭਾਵਨਾ ਕਰ ਕੇ ਕਿਸੇ ਦੇਸ਼, ਕੌਮ ਜਾਂ ਧਰਮ ਨਾਲ ਬੱਝਾ ਹੋਇਆ ਹੈ, ਉਸ ਦੇ ਨਿਰੋਲ ਮਨੁੱਖ ਹੋਣ ਵਿਚ ਅਜੇ ਕਸਰ ਹੈ।
ਵਿਸ਼ਾਲ ਸੰਸਥਾਵਾਂ ਅਤੇ ਜਥੇਬੰਦੀਆਂ ਵਿਅਕਤੀ ਦੁਆਲੇ ਵਲਗਣਾਂ ਵਲ ਕੇ ਉਸ ਵਿਚਲੀ ਵਿਸ਼ਵ-ਨਾਗਰਿਕਤਾ ਦੀ ਭਾਵਨਾ ਦੀ ਹਾਨੀ ਕਰਦੀਆਂ ਹਨ। ਅਜੋਕਾ ਵਿਅਕਤੀ ਸੰਸਥਾਵਾਂ ਅਤੇ ਜਥੇਬੰਦੀਆਂ ਤੋਂ ਪਰੇ ਰਹਿ ਕੇ ਪ੍ਰਸੰਨ ਵਿਅਕਤੀ ਹੋਣ ਦੀ ਆਸ ਨਹੀਂ ਕਰ ਸਕਦਾ। ਇਸ ਲਈ ਸ਼ਕਤੀਸ਼ਾਲੀ ਜਥੇਬੰਦੀਆਂ ਵਿਚ ਰਹਿੰਦਿਆਂ ਹੋਇਆਂ ਆਪਣੇ ਵਿਚ ਵਿਸ਼ਵ-ਨਾਗਰਿਕਤਾ ਦੀ ਭਾਵਨਾ ਨੂੰ ਜੀਉਂਦੇ ਰੱਖਣ ਲਈ ਉਚੇਚੇ ਯਤਨ ਦੀ ਲੋੜ ਹੈ। ਆਪਣੀ ਸੋਚ ਨੂੰ ਸੁਤੰਤ੍ਰ ਅਤੇ ਆਪਣੇ ਭਾਵਾਂ ਨੂੰ ਕੋਮਲ ਬਣਾਏ ਬਿਨਾਂ ਕੋਈ ਵਿਅਕਤੀ ਸਿਆਸੀ, ਸਮਾਜੀ, ਕੌਮੀ ਅਤੇ ਧਾਰਮਕ ਵਲਗਣਾਂ ਦੀ ਜਕੜ-ਪਕੜ ਤੋਂ ਪਰੇ ਨਹੀਂ ਜਾ ਸਕਦਾ। ਕੇਵਲ ਕਠੋਰ ਭਾਵ ਹੀ ਬੰਨ੍ਹਦੇ ਅਤੇ ਬੱਝਦੇ ਹਨ। ਦਇਆ, ਖਿਮਾ, ਸਹਾਨਕੁਤੀ, ਨਿਤਾ ਅਤੇ ਪਿਆਰ ਆਦਿਕ ਕੋਮਲ ਭਾਵ ਨਾ ਬੰਨ੍ਹਦੇ ਹਨ, ਨਾ ਬੱਝਦੇ ਹਨ।
ਸੋਚ ਦੀ ਸੁਤੰਤਰਤਾ ਅਤੇ ਭਾਵਾਂ ਦੀ ਕੋਮਲਤਾ ਲਈ ਸ੍ਰੇਸ਼ਟ ਕਲਾ ਦੀ ਉਪਾਸਨਾ ਨਾਲੋਂ ਚੰਗੇਰਾ ਢੰਗ ਕਿਆਸਣਾ ਕਠਨ ਹੈ; ਪਰ ਸ੍ਰੇਸ਼ਟ ਕਲਾ ਵੀ ਤਾਂ ਸੁਲੱਭ ਨਹੀਂ ਹੈ। ਸਾਹਿਤ ਕਲਾ ਦਾ ਅਜਿਹਾ ਪੱਖ ਹੈ, ਜਿਹੜਾ ਮਨੋ-ਵਿਗਿਆਨ ਅਤੇ ਦਰਸ਼ਨ ਨਾਲ ਦੋਸਤੀ ਕਰ ਕੇ, ਧਾਰਮਕ ਅਤੇ ਸਿਆਸੀ ਵਲਗਣਾਂ, ਜੇ ਟੱਪ ਸਕੇ ਤਾਂ ਮਨੁੱਖੀ ਮਨੋ-ਵਿਕਾਸ ਦਾ (ਜੇ ਸਾਧਨ ਨਹੀਂ ਤਾਂ) ਸਹਾਇਕ ਜ਼ਰੂਰ ਬਣ ਸਕਦਾ ਹੈ। ਸਾਡੀ ਧਰਤੀ ਉਤਲੇ ਜੀਵਨ ਨੂੰ
ਆਗਿਆ ਮੰਗਦਾ ਹਾਂ:
"ਇਸ ਧਰਤੀ ਦੀ ਪਿਆਰੀ ਕੁੱਖੇ,
ਸੈ ਨੂਰਾਂ ਦੇ ਸੂਰਜ ਸੁੱਤੇ;
ਫੁੱਲਾਂ ਦੇ ਕੁਆਰੇ ਹਾਸੇ,
ਰੂਪ ਦੀਆਂ ਮਨਮੋਹਕ ਨੁਹਾਰਾਂ:
ਗੀਤ ਅਗੰਮੀ ਪੰਛੀ ਗਾਉਂਦੇ,
ਨੱਚਦੀ ਪੈਲੀਆਂ ਵਿਚ ਹਯਾਤੀ:
ਵਿਚ ਪਰਬਤਾਂ ਉਛਲਦੀਆਂ ਨਦੀਆਂ,
ਭੰਗੜੇ ਪਾਉਂਦੇ ਆਦਮ ਜਾਏ;
ਵਿਦਿਆਲੇ ਨੂੰ ਜਾਂਦੇ ਪਾੜ੍ਹੇ,
ਬੋਲ ਜਿਨ੍ਹਾਂ ਦੇ ਮਾਖਿਉਂ ਮਿੱਠੇ,
ਮੁੱਖ ਜਿਨ੍ਹਾਂ ਦੇ ਵਾਂਗ ਗੁਲਾਬਾਂ।
ਉਏ, ਅਰਸ਼ੀ ਚੰਨ ਦਿਉ ਚਾਹਕੋ,
ਫ਼ਰਸ਼ ਦਿਆਂ ਚੰਦਾਂ ਵੱਲ ਙਾਕੋ।
ਐਟਮ ਦੇ ਇਕ ਧਮਾਕੇ ਕਾਰਨ,
ਸਦਾ ਵਾਸਤੇ ਰੁਕ ਨਾ ਜਾਵਣ,
ਸੁੱਕ ਨਾ ਜਾਵਣ ਜੀਵਨ-ਸੋਮੇ:
ਬਣ ਨਾ ਜਾਵਣ ਸੱਧਰਾਂ ਦੀਆਂ ਕਬਰਾਂ,
ਰੀਝਾਂ ਹੋ ਨਾ ਜਾਵਣ ਕੋਲੇ;
ਤੇ ਦੀਪਕ ਦੀ ਮਾਰੂ ਤਾਨ,
ਸਾੜ ਨਾ ਸੁੱਟੇ ਸੁਰ ਮਲ੍ਹਾਰ ਦੀ।"
ਵਿਸ਼ਵ ਲੋਕਤਾ ਕੂਕ ਰਹੀ ਹੈ।
ਵਿਸ਼ਵ-ਨਾਗਰਿਕਤਾ-ਇਕ ਸਿਆਣਪ-2
ਨਾਗਰਿਕਤਾ ਅਸਲ ਵਿਚ ਓਨਾ ਸਾਧਾਰਣ ਸ਼ਬਦ ਨਹੀਂ, ਜਿੰਨਾ ਪਹਿਲੀ ਵੇਰ ਪੜ੍ਹਿਆ ਜਾਂ ਸੁਣਿਆ ਪ੍ਰਤੀਤ ਹੁੰਦਾ ਹੈ। ਇਹ ਠੀਕ ਹੈ ਕਿ ਜਦੋਂ ਮੀਰਾ ਆਪਣੇ ਗਿਰਧਰ ਨੂੰ 'ਨਾਗਰ' ਆਖਦੀ ਹੈ, ਉਦੋਂ ਉਸ ਦਾ ਭਾਵ 'ਨਾਗਰਿਕ' ਹੀ ਹੁੰਦਾ ਹੈ ਪਰ ਮੀਰਾ ਦਾ 'ਨਾਗਰ' ਕੋਮਲ ਰੁਚੀਆਂ ਦਾ ਧਾਰਨੀ, ਸਰਸ, ਸੁਹਿਰਦ ਅਤੇ ਸੁੰਦਰ ਵਿਅਕਤੀ ਹੈ ਜਿਹੜਾ ਸਮਾਜੀ-ਸਿਆਸੀ ਦ੍ਰਿਸ਼ਟੀ ਤੋਂ ਵੇਖਿਆਂ 'ਨਾਗਰਿਕ' ਘੱਟ ਅਤੇ 'ਵਿਅਕਤੀ' ਵਧੇਰੇ ਹੈ। ਸਮਾਜੀ-ਸਿਆਸੀ ਦ੍ਰਿਸ਼ਟੀਕੋਣ ਅਨੁਸਾਰ ਨਾਗਰਿਕ ਉਹ ਹੈ ਜੋ ਯਥਾ ਸਥਿਤੀ ਦਾ ਪ੍ਰਸ਼ੰਸਕ ਹੈ ਅਤੇ ਆਪਣੇ ਤੋਂ ਬਾਹਰਲੇ ਜਗਤ ਨਾਲ ਜਿਸ ਦੇ ਸੰਬੰਧ ਉਸ ਦੀ ਆਪਣੀ ਭਾਵਨਾ ਵਿਚੋਂ ਨਹੀਂ ਉਪਜਦੇ, ਸਗੋਂ ਪਰੰਪਰਾ ਉੱਤੇ ਆਧਾਰਤ ਰਸਮੀ ਅਤੇ ਕਾਨੂੰਨੀ ਹੁੰਦੇ ਹਨ। ਇਸ ਦੇ ਉਲਟ ਇਕ ਵਿਅਕਤੀ ਦੇ ਸਾਰੇ ਸੰਬੰਧ ਉਸ ਦੀ ਭਾਵੁਕਤਾ ਦੀ ਦੇਣ ਹੁੰਦੇ ਹਨ; ਉਸ ਦੇ ਅੰਦਰੋਂ ਉਪਜਦੇ ਹਨ; ਉਸ ਦੇ ਨਿਰੋਲ ਆਪਣੇ ਹੁੰਦੇ ਹਨ ਅਤੇ ਜੇ ਪਰੰਪਰਾ ਰਿਵਾਜ ਅਤੇ ਕਾਨੂੰਨ ਉਸ ਦੇ ਸੰਬੰਧਾਂ ਨੂੰ ਪਰਵਾਨ ਨਾ ਕਰਨ ਤਾਂ ਇਨ੍ਹਾਂ ਦਾ ਨਿਰਾਦਰ ਕਰ ਕੇ ਵੀ ਉਹ ਆਪਣੀ ਭਾਵਨਾ ਨੂੰ ਸ੍ਰੇਸ਼ਟ ਸਿੱਧ ਕਰਨ ਦਾ ਯਤਨ ਕਰਦਾ ਹੈ, ਭਾਵੇਂ ਅਜਿਹਾ ਕਰਨ ਨਾਲ ਉਸ ਨੂੰ ਹਾਨੀ ਹੀ ਕਿਉਂ ਨਾ ਹੁੰਦੀ ਹੋਵੇ।
ਮੈਂ ਇਹ ਨਹੀਂ ਕਹਿ ਰਿਹਾ ਕਿ ਪਰੰਪਰਾ, ਰਿਵਾਜ ਅਤੇ ਕਾਨੂੰਨ ਆਦਿਕ ਵਿਰੁੱਧ ਬਗਾਵਤ ਕਰਨ ਵਾਲਾ 'ਵਿਅਕਤੀ' ਹੁੰਦਾ ਹੈ। ਇਹ ਠੀਕ ਹੈ ਕਿ ਪਰੰਪਰਾ, ਰਿਵਾਜ ਅਤੇ ਕਾਨੂੰਨ ਆਦਿਕ ਦਾ ਵਿਸ਼ਵਾਸੀ ਅਤੇ ਪ੍ਰਸ਼ੰਸਕ ਨਿਰੋਲ 'ਨਾਗਰਿਕ' ਹੈ ਪਰ ਇਹ ਠੀਕ ਨਹੀਂ ਕਿ ਇਨ੍ਹਾਂ ਦਾ ਨਿਰਾਦਰ ਕਰਨ ਵਾਲਾ ਮਨੁੱਖ 'ਵਿਅਕਤੀ' ਹੈ। ਮੈਂ ਕਿਹਾ ਹੈ ਕਿ ਵਿਅਕਤੀ ਦੇ ਸੰਬੰਧ ਉਸ ਦੀ ਆਪਣੀ ਭਾਵਨਾ ਦੀ ਉਪਜ ਹੁੰਦੇ ਹਨ। 'ਬਗਾਵਤ ਮਨੁੱਖ ਦੇ ਅੰਦਰੋਂ ਉਪਜਿਆ ਹੋਇਆ ਸੰਬੰਧ ਨਹੀਂ। ਇਹ ਆਪਣੇ ਆਪੇ ਤੋਂ ਬਾਹਰਲੀ ਕਿਸੇ ਪ੍ਰਸਥਿਤੀ ਦਾ ਠੋਸਿਆ ਹੋਇਆ ਸੰਬੰਧ ਹੈ; ਇਹ ਕਿਸੇ ਅਨਿਆਂ ਦੀ ਪ੍ਰਤੀਕਿਰਿਆ ਹੈ। ਇਸ ਵਿਚ ਬਾਗੀ ਮਨੁੱਖ ਦਾ ਅੰਦਰਲਾ ਨਹੀਂ, ਸਗੋਂ ਉਸ ਦਾ ਸਿਆਸੀ, ਸਮਾਜੀ, ਆਰਥਕ ਅਤੇ ਧਾਰਮਕ ਚੌਗਿਰਦਾ ਪ੍ਰਮੁੱਖ ਹੁੰਦਾ ਹੈ; ਪ੍ਰਧਾਨ ਹੁੰਦਾ ਹੈ; ਜ਼ਿੰਮੇਦਾਰ ਹੁੰਦਾ ਹੈ। ਜੇ ਚੌਗਿਰਦੇ ਵਿਚ ਬਗਾਵਤ ਦੇ 'ਅਨਿਆਂ' ਰੂਪੀ ਬੀਜ ਨਾ ਹੁੰਦੇ ਤਾਂ ਮਨੁੱਖ ਨੇ ਬਗਾਵਤ ਨਹੀਂ ਸੀ ਕਰਨੀ । ਬਗਾਵਤ ਅੰਦਰਲੀ 'ਭਾਵਨਾ' ਦੀ ਨਹੀਂ, ਸਗੋਂ ਬਾਹਰਲੇ 'ਪ੍ਰਭਾਵਾਂ' ਦੀ ਉਪਜ ਹੈ। ਇਸ ਲਈ ਮੇਰੀ ਪਰਿਭਾਸ਼ਾ ਅਨੁਸਾਰ ਬਾਗੀ ਮਨੁੱਖ 'ਵਿਅਕਤੀ' ਨਹੀਂ। ਉਹ ਆਪਣੀ ਸੁਤੰਤਰ ਇੱਛਾ ਨਾਲ
1. Socio-Political
2. Status quo-ਸਟੇਟੱਸ ਕੋ
ਆਪਣੀ ਭਾਵਨਾ ਅਨੁਸਾਰ ਨਹੀਂ ਵਿਚਰ ਰਿਹਾ ਹੁੰਦਾ, ਸਗੋਂ ਬਾਹਰਲੇ ਦਬਾਵਾਂ ਅਤੇ ਪ੍ਰਭਾਵਾਂ ਦਾ ਸ਼ਿਕਾਰ ਹੁੰਦਾ ਹੈ। ਇਹ ਕਮਾਲ ਭਾਸ਼ਾ ਦਾ ਹੈ ਕਿ ਇਸ ਦੀ ਕਲਾ-ਮਦੀ ਵਰਤੋਂ 'ਸ਼ਿਕਾਰ' ਨੂੰ 'ਸਿਧਾਰੀ' ਅਤੇ ਨਾਗਰਿਕ ਨੂੰ ਵਿਅਕਤੀ ਦਾ ਪਹਿਰਾਵਾ ਪੁਆ ਦਿੰਦੀ ਹੈ।
ਅਜਿਹਾ ਵੀ ਹੋ ਸਕਦਾ ਹੈ ਕਿ ਬਗਾਵਤ ਦੇ ਬੀਜ ਸਮਾਜਕ ਚੋਗਿਰਦੇ ਦੀ ਥਾਂ ਕਿਸੇ ਮਨੁੱਖ ਦੀ ਆਪਣੀ ਪਰਵਿਰਤੀ ਵਿਚ ਹੋਣ। ਦੁਨੀਆਂ ਵਿਚ ਅਜਿਹੇ ਆਦਮੀਆਂ ਦੀ ਘਾਟ ਨਹੀਂ ਜਿਹੜੇ ਕਿਸੇ ਸਮਾਜਕ, ਧਾਰਮਕ ਜਾਂ ਆਰਥਕ ਅਨਿਆਂ ਵਿਰੁੱਧ ਬਗ਼ਾਵਤ ਨਹੀਂ ਕਰ ਰਹੇ ਹੁੰਦੇ, ਸਗੋਂ ਸਮਾਜਕ ਨਿਆਂ-ਅਨਿਆਂ ਦੇ ਵਿਕ ਤੋਂ ਉੱਥੇ ਅਨਜਾਣ ਅਤੇ ਅਭਿੱਜ ਹੁੰਦਿਆਂ ਹੋਇਆਂ ਵੀ ਪਰੰਪਰਾ, ਰਿਵਾਜ, ਮਾਨਤਾ ਅਤੇ ਕਾਨੂੰਨ ਦਾ ਨਿਰਾਦਰ ਕਰਦੇ ਹਨ। ਕਿਸੇ ਪ੍ਰਕਾਰ ਦੀ ਸਮਾਜਕ ਅਨਿਆਂ ਦੀ ਹੋਂਦ ਉਨ੍ਹਾਂ ਦੇ ਬਾਗ਼ੀ ਵਤੀਰੇ ਦਾ ਆਧਾਰ ਨਹੀਂ ਹੁੰਦੀ। ਅਨਿਆ ਦੀ ਅਣਹੋਂਦ ਵਿਚ ਵੀ ਉਹ ਮਾਨਤਾਵਾਂ ਅਤੇ ਕਾਨੂੰਨ ਦਾ ਨਿਰਾਦਰ ਕਰਦੇ ਹਨ। ਪਰ ਇਉਂ ਕਰਨ ਕਰਕੇ ਉਹ 'ਨਾਗਰਿਕ' ਨਾਲ ਵੱਖਰੇ ਜਾਂ ਸ੍ਰੇਸ਼ਣ 'ਵਿਅਕਤੀ' ਨਹੀਂ ਮੰਨੇ ਜਾਂਦੇ, ਸਗੋਂ ਮੁਜਰਿਮ ਆਖੇ ਜਾਂਦੇ ਹਨ। ਤਾਂ ਤੇ ਹਰ ਬਗਾਵਤ ਬਾਹਰਲੇ ਕਿਸੇ ਦਬਾਉ ਦੀ ਅਧੀਨਗੀ ਹੈ ਜਾਂ ਅੰਦਰਲੀ ਕਿਸੇ ਕੁਰੂਪਤਾ ਦਾ ਪ੍ਰਗਟਾਵਾ।
ਬਾਹਰਲੇ ਪ੍ਰਭਾਵਾਂ ਕਾਰਨ ਅਪਣਾਇਆ ਹੋਇਆ ਕਠੋਰ ਵਤੀਰਾ ਬਗਾਵਤ ਹੈ ਅਤੇ ਅੰਦਰਲੀ ਕਠੋਰਤਾ ਵਿਚੋਂ ਉਪਜਿਆ ਹੋਇਆ ਕੁਰੂਪ ਵਤੀਰਾ ਜੁਰਮ । ਬਾਗੀ ਅਤੇ ਮੁਜਰਿਮ ਦੋਹਾਂ ਵਿਚੋਂ ਕੋਈ ਵੀ ਮਾਣ ਨਾਲ ਇਹ ਨਹੀਂ ਕਹਿ ਸਕਦਾ ਕਿ "ਸੰਸਾਰ ਨਾਲ ਮੇਰਾ ਸੰਬੰਧ ਮੇਰੀ ਸਦ-ਭਾਵਨਾ ਦੀ ਉਪਜ ਹੈ।" ਇਸ ਲਈ ਨਾਗਰਿਕ ਅਤੇ ਵਿਅਕਤੀ ਦੀ ਪ੍ਰਤਿਯੋਗਤਾ ਦੀ ਸੂਚੀ ਵਿਚੋਂ ਦੋਹਾਂ ਦਾ ਨਾਂ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮੇਰਾ ਮਸ਼ਵਰਾ ਹੈ, ਕਿਸੇ ਉੱਤੇ ਕੋਈ ਦਬਾਉ ਨਹੀਂ। ਮੈਂ ਆਪਣੀ ਵਿਚਾਰ-ਵਿਧੀ ਵਿਚ ਇਉਂ ਹੀ ਕਰਦਾ ਹਾਂ ਕਿਉਂਜ਼ ਮੇਰੇ ਖਿਆਲ ਵਿਚ ਹਰ ਮੁਜਰਿਮ ਬਾਗੀ ਹੈ ਅਤੇ ਹਰ ਬਾਗ਼ੀ ਥੋੜ੍ਹਾ ਜਾਂ ਬਹੁਤਾ ਮੁਜਰਿਮ ਹੈ। ਹਰ ਬਗ਼ਾਵਤ ਮਨੁੱਖੀ ਇਤਿਹਾਸ ਨੂੰ ਕੁਝ ਇਕ ਬੀਰ-ਬਹਾਦਰ ਬਖ਼ਸ਼ ਦਿੰਦੀ ਹੈ। ਕਿਸੇ ਸਮਾਜਕ ਅਨਿਆਂ ਵਿਰੁੱਧ ਬਾਗ਼ੀ ਹੋਏ ਹੋਣ ਕਰਕੇ ਉਨ੍ਹਾਂ ਦੇ ਹਿਰਦੇ ਦੀ ਕਠੋਰਤਾ ਅਤੇ ਵਤੀਰੇ ਦੀ ਕਰੂਪਤਾ ਲਈ ਅਨੇਕ ਪ੍ਰਕਾਰ ਦੇ ਉਹਲੇ ਅਤੇ ਆਸਰੇ ਲੱਭੇ ਜਾਣੇ ਸੁਭਾਵਕ ਹੁੰਦੇ ਹਨ। ਭਵਿੱਖ ਦੀਆਂ ਪੀੜ੍ਹੀਆਂ ਲਈ ਉਹ ਇਕੋ ਜਿਹੇ ਆਦਰਯੋਗ ਹੋ ਜਾਂਦੇ ਹਨ; ਭਾਵੇਂ ਉਹ ਆਪਣੀਆਂ ਰਿਆਸਤਾਂ ਦੀ ਰਾਖੀ ਲਈ ਲੜਨ ਵਾਲੇ 1857 ਦੇ ਭਾਰਤੀ ਬਾਗੀ ਰਜਵਾੜੇ ਹੋਣ ਅਤੇ ਭਾਵੇਂ ਵੀਹਵੀਂ ਸਦੀ ਦੇ ਆਰੰਭ ਵਿਚ ਆਤੰਕਵਾਦ ਦੀ ਸ਼ਰਣ ਲੈਣ ਵਾਲੇ ਅਨਾੜੀ ਇਨਕਲਾਬੀ। ਕਿਸੇ ਸਮਾਜ ਦਾ ਕੋਈ ਇਨਕਲਾਬੀ ਸ਼ਹੀਦ ਜੇ ਮੁੜ ਆਪਣੇ ਸਮਾਜ ਵਿਚ ਆ ਸਕੇ ਤਾਂ ਵੇਖੇਗਾ ਕਿ ਜਿਸ ਸਮਾਜਕ ਕੁਰੂਪਤਾ ਵਿਰੁੱਧ ਉਹ ਲੜਿਆ-ਮਰਿਆ ਸੀ, ਉਸੇ ਕੁਰੂਪਤਾ ਨੂੰ ਕਾਇਮ ਰੱਖਣ ਲਈ ਸਮਾਜ ਦਾ ਸੱਤਾਧਾਰੀ ਵਰਗ, ਉਸ ਦੀ ਕਰਨੀ ਅਤੇ ਕੀਰਤੀ ਨੂੰ ਕਿੰਨੀ ਕਾਮਯਾਬੀ ਨਾਲ ਵਰਤ ਰਿਹਾ ਹੈ। ਉਹ ਪਛਤਾਵੇ ਨਾਲ ਭਰ ਕੇ ਆਖੇਗਾ, "ਕਾਸ਼! ਮੈਂ ਸ਼ਹੀਦ ਨਾ ਹੋਇਆ ਹੁੰਦਾ।"
ਆਪਣੇ ਅੰਤਲੇ ਰੂਪ ਵਿਚ ਬਗਾਵਤ ਜਾਂ ਇਨਕਲਾਬ ਯਥਾ-ਸਥਿਤੀ ਦਾ ਵਿਰੋਧ ਨਹੀਂ। ਪ੍ਰਭੁਤਾ ਦੀ ਇੱਛਾ ਵਾਲੇ ਲੋਕ ਕਿਸੇ ਸਥਿਤੀ ਨੂੰ ਬਦਲਣ ਲਈ ਸ਼ਕਤੀ ਦੀ ਸ਼ਰਣ ਨਹੀਂ ਲੈਂਦੇ, ਸਗੋਂ ਉਸੇ ਸਥਿਤੀ ਵਿਚ ਆਪਣੀ ਅਤੇ ਆਪਣੇ ਸਾਥੀਆਂ ਦੀ ਥਾਂ ਬਦਲਣ ਦੀ ਇੱਛਾ ਕਰਦੇ ਹਨ। ਯਥਾ-ਸਥਿਤੀ ਸ਼ਕਤੀ ਦੀ ਹਿੱਸਕ ਵਰਤੋਂ ਨਾਲ ਨਹੀਂ, ਸਗੋਂ ਵਿਕਾਸ
ਮੈਂ ਅਜਿਹੇ ਮਨੁੱਖ ਨੂੰ ਵਿਸ਼ਵ-ਨਾਗਰਿਕ ਦਾ ਨਾਂ ਦਿੰਦਾ ਹਾਂ ਅਤੇ ਇਸ ਦੀ ਰੂਪ-ਰੇਖਾ ਉਲੀਕਣ ਦਾ ਯਤਨ ਕਰਦਾ ਹਾਂ। ਰਜੋਗੁਣੀ ਇਨਕਲਾਬੀਆਂ ਅਤੇ ਅਪਰਾਧੀਆਂ ਨੂੰ ਤਾਂ ਪਹਿਲਾਂ ਹੀ ਲਿਸਟ ਵਿਚੋਂ ਕੱਢਿਆ ਜਾ ਚੁੱਕਾ ਹੈ। ਮੇਰੀ ਸੋਚ ਅਨੁਸਾਰ ਸਾਤਵਿਕ ਸਦ-ਭਾਵਨਾ ਦਾ ਸੁਆਮੀ ਹੀ 'ਵਿਅਕਤੀ ਹੈ। ਉਹ ਜੀਵਨ ਵਿਚਲੇ ਵਿਰੋਧਾਂ ਨੂੰ ਵੇਖਦਾ ਹੈ ਪਰ ਬਗ਼ਾਵਤ ਨਹੀਂ ਕਰਦਾ। ਉਹ ਜਾਣਦਾ ਹੈ ਕਿ ਜੀਵਨ ਵਿਚਲੇ ਕਿਸੇ ਅਨਿਆਂ ਕਾਰਣ ਜੀਵਨ ਵਿਚ ਕਲੇਸ਼ ਹੈ। ਉਹ ਇਹ ਜਾਣਨ ਦਾ ਯਤਨ ਕਰਦਾ ਹੈ ਕਿ ਮਨੁੱਖ ਕੀ ਕਰੇ, ਜਿਸ ਨਾਲ ਸਮਾਜਕ ਜੀਵਨ ਵਿਚੋਂ ਕਲੇਸ਼ ਘਟੇ। ਜੇ ਉਹ ਆਪਣੇ ਯਤਨ ਵਿਚ ਸਫਲ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਉਹ ਕੁਝ ਕਰਨ ਲਈ ਪ੍ਰੇਰਨ ਦਾ ਯਤਨ ਕਰਦਾ ਹੈ, ਜਿਸ ਦੇ ਕੀੜਿਆ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖੀ ਅਤੇ ਸੁੰਦਰ ਬਣਾਇਆ ਜਾ ਸਕੇ। ਇਥੇ ਬੁੱਧ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਉਸ ਨੇ ਜੀਵਨ ਵਿਚ ਦੁਖ ਦਾ ਅਹਿਸਾਸ ਕੀਤਾ ਅਤੇ ਢੇਰ ਸਾਰੀ ਸੋਚ ਪਿੱਛੇ ਇਸ ਨਿਰਣੇ ਉੱਤੇ ਪੁੱਜਾ ਕਿ ਅਸ਼ਟ ਮਾਰਗ ਉੱਤੇ ਤੁਰਿਆ ਮਨੁੱਖੀ ਜੀਵਨ ਵਿਚੋਂ ਦੁਖ ਦੀ ਮਾਤਰਾ ਘਟਾ ਕੇ ਸੁਖ ਅਤੇ ਸੁੰਦਰਤਾ ਦੀ ਮਾਤਰਾ ਵਧਾਈ ਜਾ ਸਕਦੀ ਹੈ। ਉਸ ਨੇ ਮਨੁੱਖਾਂ ਨੂੰ ਅਜਿਹਾ ਕਰਨ ਲਈ ਪ੍ਰੇਰਨ ਦਾ ਯਤਨ ਵੀ ਕੀਤਾ। ਉਸ ਯਤਨ ਵਿਚ ਉਸ ਨੂੰ ਕਿੰਨਾ ਸਾਰਾ ਤਿਆਗ ਵੀ ਕਰਨਾ ਪਿਆ। ਉਸਦਾ ਇਹ ਸਾਰਾ ਆਚਾਰ ਜਾਂ ਵਤੀਰਾ ਉਸਦੀ ਭਾਵਨਾ ਦੀ ਉਪਜ ਸੀ; ਉਸਦੀ ਸਦ-ਭਾਵਨਾ ਦਾ ਪ੍ਰਗਟਾਵਾ ਸੀ। ਉਹ ਕਿਸੇ ਰਿਵਾਜ, ਪਰੰਪਰਾ ਜਾਂ ਮਾਨਤਾ ਦਾ ਨਿਰਾਦਰ ਕਰਨ ਦੀ ਇੱਛਾ ਨਹੀਂ ਸੀ ਰੱਖਦਾ। ਉਹ ਜੀਵਨ ਨੂੰ ਸੁਖ ਅਤੇ ਸੁੰਦਰਤਾ ਦੀ ਸੇਧ ਵਿਚ ਤੋਰਨ ਦੀ ਰੀਝ ਰੱਖਦਾ ਸੀ। ਉਹ ਨਿਰੋਲ ਵਿਅਕਤੀ ਸੀ।
ਯਿਸੂ ਮਸੀਹ ਨੇ ਵੇਖਿਆ ਕਿ ਕਿਸੇ ਦੀ ਅੱਖ ਕੱਢਣ ਵਾਲੇ ਦੀ ਅੱਖ ਕੱਢਣ ਅਤੇ ਕਿਸੇ ਦਾ ਦੰਦ ਭੰਨਣ ਵਾਲੇ ਦਾ ਦੰਦ ਭੰਨਣ ਦੇ ਨਿਰਦੈਤਾਪੂਰਣ ਨੇਮ ਦਾ ਪਾਲਣ ਕਰਦੀ ਹੋਈ ਮਨੁੱਖਤਾ ਕਾਣੀ ਅਤੇ ਥੋੜੀ ਹੁੰਦੀ ਜਾ ਰਹੀ ਹੈ। ਮਨੁੱਖਤਾ ਨੂੰ ਸੁੰਦਰਤਾ ਵੱਲ ਲੈ ਜਾਣ ਦੀ ਰੀਝ ਰੱਖਣ ਵਾਲੇ ਯਿਸੂ ਨੇ ਮਨੁੱਖਤਾ ਲਈ ਨਵੇਂ ਵਤੀਰੇ ਦੀ ਸੋਚ ਸੋਚੀ ਅਤੇ ਆਖਿਆ, "ਅੱਖ ਦੇ ਵੰਡੇ ਅੱਖ ਲੈਣ ਦਾ ਨੇਮ ਆਖ਼ਰੀ ਨੇਮ ਨਹੀਂ। ਮੈਂ ਇਸਦਾ ਵਿਰੋਧ ਕਰਨ ਨਹੀਂ ਆਇਆ, ਸਗੋਂ ਇਸਨੂੰ ਵਿਕਸਾਉਣ ਅਤੇ ਸੁੰਦਰ ਬਣਾਉਣ ਆਇਆ ਹਾਂ। ਇਸ ਤੋਂ ਅਗਲਾ ਪਾਠ ਇਹ ਹੈ ਕਿ ਆਪਣੀ ਖੱਬੀ ਗੱਲ੍ਹ ਉੱਤੇ ਚਪੇੜ ਖਾ ਕੇ ਆਪਣੀ ਸੱਜੀ ਗੱਲ੍ਹ ਚਪੇੜ ਮਾਰਨ ਵਾਲੇ ਦੇ ਅੱਗੇ ਕਰਨ ਦੀ ਸਹਿਨਸ਼ੀਲਤਾ ਅਤੇ ਸਮਰੱਥਾ ਪੈਦਾ ਕਰੋ। ਤੁਹਾਡੇ ਜੀਵਨ ਵਿਚ
'ਵਿਅਕਤੀ' ਲੱਖਾਂ-ਕੜਾਂ ਦੀ ਗਿਣਤੀ ਵਿਚ ਨਹੀਂ ਹੁੰਦੇ ਹਾਂ, ਲੱਖਾਂ ਹਜ਼ਾਰਾਂ ਵਿਚ ਉਨ੍ਹਾਂ ਦਾ ਆਸ਼ਕ ਪ੍ਰਤੀਬਿੰਬ ਜ਼ਰੂਰ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਨਾਂ ਉੱਤੇ ਚਲਾਏ ਗਏ ਧਰਮਾਂ ਦੇ ਧਾਰਨੀਆਂ ਵਿਚ ਉਨ੍ਹਾਂ ਦਾ ਪ੍ਰਤੀਬਿੰਬ ਵੇਖਣ ਦੀ ਇੱਛਾ ਕਰਨ ਵਾਲੇ ਨੂੰ, ਹੋ ਸਕਦਾ ਹੈ, ਨਿਰਾਸ਼ ਹੋਣਾ ਪਵੇ। ਹਾਂ, ਦਇਆ ਅਤੇ ਅਹਿੰਸਾ ਦਾ ਭਾਵ ਬਣ ਕੇ, ਬੁੱਧ, ਹਰ ਮਨੁੱਖ ਦੇ ਮਨ ਵਿਚ, ਕਦੇ ਨਾ ਕਦੇ ਜ਼ਰੂਰ ਹੀ ਆ ਬੈਠਦਾ ਹੈ। ਕਿਸੇ ਕਿਸੇ ਮਨ ਵਿਚ ਸਦੀਵੀ ਵਸੇਬਾ ਵੀ ਸੰਭਵ ਹੈ।
ਇਹ ਵੀ ਸੱਚ ਨਹੀਂ ਕਿ ਯਥਾ-ਸਥਿਤੀ ਅਤੇ ਸਮਾਜਕ ਅਨਿਆਂ ਦੀ ਸਦੀਵਤਾ ਚਾਹੁਣ ਵਾਲੇ ਸੱਤਾਧਾਰੀ ਲੋਕਾਂ ਦੁਆਰਾ ਇਨ੍ਹਾਂ ਸਾਤਵਿਕ ਵਿਅਕਤੀਆਂ ਦੀ ਕਰਨੀ ਅਤੇ ਕੀਰਤੀ ਨੂੰ ਵਰਤਿਆ ਨਹੀਂ ਜਾਂਦਾ। ਸੱਚ ਇਹ ਹੈ ਕਿ ਯਥਾ-ਸਥਿਤੀ ਦੀ ਭਾਵਨਾ ਕਿਸੇ ਨਾ ਕਿਸੇ ਰੂਪ ਵਿਚ ਉਸ ਬੋਹੜ ਦੀ ਛਾਵੇਂ ਜ਼ਰੂਰ ਬਹਿੰਦੀ ਹੈ, ਜਿਸ ਦੀਆਂ ਜੜ੍ਹਾਂ ਸਾਤਵਿਕਤਾ ਦੇ ਸੋਮਿਆਂ ਵਿਚ ਹੁੰਦੀਆਂ ਹਨ। ਫਰਕ ਸਿਰਫ ਏਨਾ ਹੈ ਕਿ ਸਦ-ਭਾਵਨਾ ਦੀ ਸੁੰਦਰਤਾ ਵਾਲਾ ਸਾਤਵਿਕ ਵਿਅਕਤੀ ਜੋ ਮੁੜ ਅਜਿਹੇ ਸਮਾਜ ਵਿਚ ਆ ਜਾਵੇ ਤਾਂ ਉਹ ਪਛਤਾਵੇ ਨਾਲ ਭਰਪੂਰ ਹੋਣ ਦੀ ਥਾਂ ਦਇਆ ਨਾਲ ਦੁਵਦਾ ਹੈ। ਉਸ ਦੇ ਮਨ ਵਿਚ ਆਕਾਸ਼ ਦੀ ਅਨੰਤਤਾ, ਸਮੇਂ ਦੀ ਸਦੀਵਤਾ ਅਤੇ ਜੀਵਨ ਦੀ ਨਿਰੰਤਰਤਾ ਨਿਵਾਸ ਕਰਦੀ ਹੋਣ ਕਰਕੇ ਉਹ ਜਾਣਦਾ ਹੈ ਕਿ ਸਾਤਵਿਕਤਾ ਦੇ ਚਾਨਣ ਵਿਚ ਜਾਣ ਤੋਂ ਪਹਿਲਾਂ ਜੀਵਨ ਨੇ ਕਿਹੜੇ ਕਿਹੜੇ ਰਜੋਗੁਣੀ ਹਨੇਰਿਆਂ ਵਿਚੋਂ ਲੰਘਣਾ ਹੈ ਅਤੇ ਕਿਥੇ ਕਿਥੇ ਡਿੱਗ ਕੇ ਕਿਵੇਂ ਕਿਵੇਂ ਹੱਡ-ਗੋਡੇ ਰੁਕਵਾਉਣੇ ਹਨ। ਜੇ ਅੱਜ ਬਰਟ੍ਰੰਡ ਰਸਲ ਸਾਡੀ ਦੁਨੀਆਂ ਵਿਚ ਆ ਜਾਵੇ ਤਾਂ ਇਹ ਪਛਤਾਵਾ ਨਹੀਂ ਭੋਗੇਗਾ ਕਿ 'ਜੇ ਸਾਰੀ ਦੁਨੀਆਂ ਉੱਤੇ ਏਨੀਆਂ ਖਾਨਾ-ਜੰਗੀਆਂ ਹੋਣੀਆਂ ਸਨ; ਜੇ ਮਨੁੱਖਤਾ ਨੇ ਇਉਂ ਹੀ ਲਹੂ ਵਿਚ ਲੱਥ-ਪੱਥ ਹੋਣਾ ਸੀ; ਤਾਂ ਮੈਂ ਅਮਨ ਲਈ ਏਨਾ ਕੁਝ ਕਿਉਂ ਕੀਤਾ।" ਉਹ ਪਹਿਲਾਂ ਨਾਲੋਂ ਕਿਤੇ ਬਹੁਤੇ ਉਤਸ਼ਾਹ ਨਾਲ ਅਮਨ ਦੀ ਮੰਜ਼ਲ ਵੱਲ ਤੁਰੇਗਾ।
1. ਟਰਕੀ-ਮਨੁੱਖ ਦੁਆਰਾ ਖਾਧਾ ਜਾਣ ਵਾਲਾ ਕੁੱਕਲੀ ਦੇ ਆਕਾਰ ਦਾ ਇਕ ਪੰਛੀ ਹੈ। ਇਸ ਨੂੰ ਕ੍ਰਿਸਮਿਸ ਵਾਲੇ ਦਿਨ ਉੱਤੇ ਖਾਣ ਦਾ ਰਿਵਾਜ ਹੈ। ਇਸ ਦਿਨ ਈਸਾਈ-ਸੰਸਾਰ ਵਿਚ ਕਈ ਕ੍ਰੋੜ ਟਰਕੀਆਂ ਦੀ ਹੱਤਿਆ ਕੀਤੀ ਜਾਂਦੀ ਹੈ। ਪਤਾ ਨਹੀਂ ਪਿਆਰ-ਰੂਪ ਯਿਸੂ ਲਈ ਇਹ ਖੂਨ-ਖਰਾਬਾ ਕਿੰਨਾ ਕੁ ਦੁਖਦਾਈ ਹੁੰਦਾ ਹੋਵੇਗਾ।
ਜੋ ਜੀ.ਬੀ. ਸਾਅ ਅੱਜ ਆ ਕੇ ਵੇਖੋ ਕਿ ਈਥੋਪੀਆ ਵਰਗੇ ਦੇਸ਼ਾਂ ਦੀ ਧਰਤੀ ਨੂੰ ਕਾਸ਼ਤਕਾਰੀ ਦੀ ਥਾਂ ਚਰਾਗਾਹਾਂ ਲਈ ਵਰਤ ਕੇ ਯੌਰਪ ਦੇ ਲੋਕਾਂ ਲਈ ਲੀਨ ਮੀਟਾ ਉਪਜਾਉਣ ਦੀ ਕਿਰਿਆ ਨੇ ਇਥੋਪੀਆ ਦੇ ਲੋਕਾਂ ਨੂੰ ਅਕਾਲਾਂ ਦੇ ਸ਼ਿਕਾਰ ਬਣਾ ਦਿੱਤਾ ਹੈ ਤਾਂ ਉਹ ਆਪਣੇ ਸ਼ਾਕਾਹਾਰੀ ਹੋਣ ਉੱਤੇ ਸ਼ਰਮਿੰਦਾ ਨਹੀਂ ਹੋਵੇਗਾ, ਸਗੋਂ ਉਸ ਦਾ ਹਿਰਦਾ ਪਸੂਆਂ ਪ੍ਰਤੀ ਮਿਹਰ, ਮਿੱਤਰਤਾ ਅਤੇ ਭ੍ਰਾਤਰੀ-ਭਾਵ ਨਾਲ ਭਰ ਜਾਵੇਗਾ। ਅੱਜ ਜੇ ਮਹਾਤਮਾ ਟਾਲਸਟਾਏ ਇਸ ਸੰਸਾਰ ਵਿਚ ਆ ਜਾਵੇ ਤਾਂ ਵੇਖੋਗਾ ਕਿ ਮਨੁੱਖਤਾ ਨੇ ਉਸਦੇ 'ਵਾਰ ਐਂਡ ਪੀਸ' (War and Peace) ਤੋਂ ਬਹੁਤਾ ਕੁਝ ਨਹੀਂ ਸਿੱਖਿਆ। ਇਸ ਤੋਂ ਉਲਣ ਦੇ ਮਹਾਨ ਯੁੱਧਾਂ ਦੀ ਪੀੜ ਭੋਗੀ ਹੈ; ਜ਼ਹਿਰੀਲੀਆਂ ਗੈਸਾਂ ਅਤੇ ਬੀਮਾਰੀ ਦੇ ਕੀਟਾਣੂਆਂ ਦਾ ਮੀਂਹ ਵਰ੍ਹਾਉਣ ਵਾਲੇ ਬੰਬ ਬਣਾਏ ਹਨ: : ਪ੍ਰਮਾਣੂ ਬੰਬਾਂ ਦੇ ਢੇਰ ਲਾਏ ਹਨ; ਫ਼ਿਰਕੂ-ਫਸਾਦਾਂ ਅਤੇ ਖ਼ਾਨਾ-ਜੰਗੀਆ ਵਿਚ ਨਿਰਦੈਤਾ ਅਤੇ ਨਿਰਲੱਜਤਾ ਦੀ ਹਰ ਲਕੀਰ ਟੱਪੀ ਹੈ: ਹਸਪਤਾਲਾਂ, ਸਕੂਲਾਂ ਅਤੇ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਬੰਬਾਂ ਦੀ ਵਰਖਾ ਕਰਨ ਵਿਚ ਉਚੇਚੀ ਤਸੱਲੀ ਅਤੇ ਖੁਸ਼ੀ ਮਹਿਸੂਸ ਕੀਤੀ ਹੈ, ਜਿਥੇ ਬੇਦੋਸ਼ੇ ਬੱਚੇ, ਨਿਹੱਥੇ ਨਾਗਰਿਕ ਅਤੇ ਲਾਚਾਰ ਰੋਗੀ ਭੁੱਖ ਅਤੇ ਬੀਮਾਰੀ ਕਾਰਣ ਏਨੇ ਨਿਰਬਲ ਹੋਏ ਬੈਠੇ ਸਨ ਕਿ ਛੇਤੀ ਨਾਲ ਦੌੜ ਕੇ ਕਿਸੇ ਸੁਰੱਖਿਅਤ ਥਾਂ ਤਕ ਜਾਣਾ ਵੀ ਉਨ੍ਹਾਂ ਲਈ ਔਖਾ ਸੀ। ਇਹ ਕੁਝ ਅਤੇ ਇਹੋ ਜਿਹਾ ਬੇਹਿਸਾਬਾ ਨਿੱਕ-ਸੁੱਕ ਵੇਖ ਕੇ ਉਹ ਸ਼ਾਇਦ ਸੋਚੇਗਾ ਕਿ ਮੈਂ ਜੰਗ ਨੂੰ ਮਨੁੱਖੀ ਫਿਤਰਤ ਦਾ ਹਿੱਸਾ ਆਖਣ ਦੀ ਭੁੱਲ ਕਿਉਂ ਕੀਤੀ: ਪਰ ਸੰਸਾਰ ਦੇ ਸਾਧਾਰਣ ਸੁਹਿਰਦ ਲੋਕ ਉਸ ਨੂੰ ਇਸ ਭੁੱਲ ਕਾਰਣ ਦੋਸ਼ੀਆਂ ਦੇ ਕਟਹਿਰੇ ਵਿਚ ਖਲ੍ਹਾਰਨ ਦੀ ਥਾਂ ਹੱਥ ਜੋੜ ਕੇ ਬਿਨੈ ਕਰਨਗੇ, "ਬਾਬਾ, ਕੋਈ ਅਗਲਾ ਪਾਠ ਪੜ੍ਹਾ। ਕੋਈ ਅਜਿਹੀ ਸਬੀਲ ਦੱਸ, ਜਿਸ ਨਾਲ ਮਨੁੱਖ 'ਹੱਤਿਆ ਅਤੇ ਹਥਿਆਰ' ਨੂੰ ਜੀਵਨ ਦਾ ਹਿੱਸਾ ਮੰਨਣੋ ਹਟ ਜਾਵੇ।"
ਇਹ ਸਾਰੇ ਅਤੇ ਇਹੋ ਜਿਹੇ ਹੋਰ ਕਈ ਸਤੋਗੁਣੀ ਵਿਅਕਤੀ ਜੇ ਸੰਸਾਰ ਵਿਚ ਆ ਕੇ ਵੇਖਣ ਕਿ ਸਮਾਜਕ ਅਨਿਆਂ ਨਾਂ ਦੀ ਕੋਈ ਚੀਜ਼ ਇਥੇ ਹੈ ਹੀ ਨਹੀਂ ਅਤੇ ਮਨੁੱਖ ਜਾਤੀ ਪੂਰੇ ਸੁੱਖ ਅਤੇ ਸੌਂਦਰਯ ਨਾਲ ਜੀ ਰਹੀ ਹੈ ਤਾਂ ਉਸ ਹਾਲਤ ਵਿਚ ਵੀ ਇਹ ਉਦਾਸ, ਨਿਰਾਸ਼ ਅਤੇ ਨਿਰ-ਉਤਸ਼ਾਹਿਤ ਨਹੀਂ ਹੋਣਗੇ। ਇਹ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਸਨ ਅਤੇ ਮਨੁੱਖੀ ਜੀਵਨ ਵਿਚ ਸੁਖ ਅਤੇ ਸੁੰਦਰਤਾ ਦਾ ਸੰਚਾਰ ਕਿਸੇ ਨੂੰ ਪਿਆਰ ਕਰਨੋਂ ਕਦੇ ਵੀ ਨਹੀਂ ਰੋਕਦਾ। ਹਾਂ, ਵਿਸ਼ਵ-ਵਿਜੇਤਾ ਹੋਣ ਦੇ ਸ਼ੌਕ ਜਾਂ ਪਾਗਲਪਨ ਨਾਲ ਭਰਪੂਰ ਕੋਈ ਸਿਕੰਦਰ, ਚੰਗੇਜ਼, ਨੈਪੋਲੀਅਨ ਜਾਂ ਲੈਨਿਨ ਨਿਰਵਿਰੋਧ ਸਮਾਜ ਵਿਚ ਆਵੇ ਤਾਂ ਵਿਰੋਧ ਦੇ ਬੀਜ ਨਾਲ ਲੈ ਕੇ ਆਉਣਾ ਕਦੇ ਨਹੀਂ ਭੁੱਲੇਗਾ। ਨਿਰਵਿਰੋਧ ਸਮਾਜਾਂ ਵਿਚ ਅਜਿਹੇ ਲੋਕਾਂ ਦਾ ਦਰਜਾ ਬਾਗੀ ਦਾ ਨਹੀਂ, ਸਗੋਂ ਮੁਜਰਿਮ ਦਾ ਹੋਵੇਗਾ। ਹੁਣ ਤਕ ਤਾਂ ਇਹ ਨਿਰੇ ਵਿਅਕਤੀ ਹੀ ਨਹੀਂ, ਸਗੋਂ 'ਮਹਾਨ ਵਿਅਕਤੀ' ਵੀ ਮੰਨੇ ਜਾਂਦੇ ਹਨ।
ਹੀਗਲ ਵਰਗੇ ਵਿਚਾਰਵਾਨ ਇਨ੍ਹਾਂ ਨੂੰ ਮਾਨਵ ਜਾਤੀ ਦੇ ਇਤਿਹਾਸਕ ਵਿਕਾਸ ਦੇ ਚੌਖਟੇ ਵਿਚ ਰੱਖ ਕੇ 'ਮਹਾਨ ਵਿਅਕਤੀ' ਜਾਂ 'ਵਿਅਕਤੀ ਆਖਣਗੇ। ਉਨ੍ਹਾਂ ਦਾ ਸਿਧਾੜ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਆਪੋ ਆਪਣੇ ਸਮੇਂ ਅਨੁਸਾਰ ਸਮਾਜਕ ਡਾਇਆਲੈਕਟਿਕਸ ਨੂੰ ਅਗੇਰੇ ਤੋਰਿਆ ਹੈ। ਉਨ੍ਹਾਂ ਦਾ ਆਖਿਆ ਸਿਰ ਮੱਥੇ, ਪਰ ਸੱਚ ਇਹੋ ਬਣਿਆ ਰਿਹਾ ਕਿ
1. ਜਿਸ ਮਾਸ ਵਿਚ ਚਰਬੀ/ਚਿਕਨਾਈ ਘੱਟ ਹੋਵੇ। ਚਰਬੀ ਵਾਲਾ ਮਾਸ ਕਈ ਭਿਆਨਕ ਰੋਗ ਪੈਦਾ ਕਰਦਾ ਹੈ। ਇਸ ਲਈ ਲੀਨ ਮੀਟ ਦੀ ਮੰਗ ਯੌਰਪ ਵਿਚ ਬਹੁਤ ਵਧ ਗਈ ਹੈ।
ਸਮੇਂ ਦੇ ਪ੍ਰਭਾਵਾਂ ਹੇਠ ਕਾਲ-ਚੱਕਰ ਦੇ ਚਲਾਏ ਹੋਏ ਇਹ ਕਠ-ਪੁਤਲੇ ਓਨਾ ਚਿਰ ਹੀ ਵਿਅਕਤੀ ਹਨ, ਜਿੰਨਾ ਚਿਰ ਸਮੇਂ ਦੀ ਸਦੀਵਤਾ ਨਾਲ ਇਕਮਿਕ ਹੋਈ ਸਾਤਵਿਕਤਾ ਇਨ੍ਹਾਂ ਦੇ ਸਨਮੁਖ ਨਹੀਂ ਹੁੰਦੀ। ਇਕ ਪਿਆਰ-ਭਿੱਜੀ ਆਤਮਾ ਸਾਹਮਣੇ ਹੋਇਆ ਕੀ ਹੋਵੇਗਾ ? ਇਹ ਮਿਰਜ਼ਾ ਗਾਲਿਬ ਕੋਲੋਂ ਪੁੱਛੇ : 'ਪਰਤਵੇ ਖ਼ੈਰ ਸੇ ਹੈ ਸ਼ਬਨਮ ਕੋ ਫਨਾ ਕੀ ਤਾਲੀਮ ।"
ਸਮੇਂ ਦੀ ਸਦੀਵਤਾ ਅਤੇ ਆਕਾਸ਼ ਦੀ ਅਨੰਤਤਾ ਕਿਸੇ ਕਿਸੇ ਮਨ ਰਾਹੀਂ ਹੀ ਪ੍ਰਤੀਬਿੰਬਤ ਹੁੰਦੀ ਹੈ; ਇਸ ਲਈ ਵਿਅਕਤੀ 'ਹੈਨ ਵਿਰਲੇ ਨਾਹੀ ਘਣੇ। ਸਾਤਵਿਕਤਾ ਇਕ ਅਜਿਹਾ ਟਿਕਾਣਾ ਹੈ, ਜਿਥੇ ਬੈਠ ਕੇ ਸਰਬ ਨੂੰ ਸਮਾਲਣਾ ਸੰਭਵ ਹੈ। ਜਿਸ ਤਰ੍ਹਾਂ ਦੇਸ਼ਾਂ/ ਮੁਲਕਾਂ ਦੇ ਸੰਚਾਲਕ ਇਹ ਜਾਣਦੇ ਹਨ ਕਿ ਉਨ੍ਹਾਂ ਦੇ ਦੇਸ਼ ਦਾ ਹਿਤ ਕਿਸ ਗੱਲ ਵਿਚ ਹੈ ਅਤੇ ਉਨ੍ਹਾਂ ਦੇ ਦੇਸ਼ ਦੇ ਵਸਨੀਕ ਕੀ ਕੁਝ ਕਰਨ ਕਿ ਉਹ ਆਪਣੇ ਦੇਸ਼ ਦੇ ਹਿਤਕਾਰੀ ਨਾਗਰਿਕ ਬਣ ਸਕਣ। ਇਸੇ ਤਰ੍ਹਾਂ ਸਾਤਵਿਕ ਵਿਅਕਤੀ ਵਿਸ਼ਵ ਦੇ ਹਿਤਾਂ ਦੀ ਸੋਝੀ ਰੱਖਦੇ ਹਨ ਅਤੇ ਮਨੁੱਖਾਂ ਨੂੰ ਇਹ ਦੱਸਣ ਦੇ ਸਮਰੱਥ ਹਨ ਕਿ ਸਮੁੱਚੀ ਮਨੁੱਖ ਜਾਤੀ ਦਾ ਕਲਿਆਣ ਕੀ ਕਰਨ ਵਿਚ ਹੈ। ਇਹ ਦੇਸ਼ਾਂ, ਧਰਮਾਂ, ਸੰਸਕ੍ਰਿਤੀਆਂ, ਸਿਆਸਤਾਂ, ਬੋਲੀਆਂ, ਪਹਿਰਾਵਿਆਂ ਅਤੇ ਵਰਣਾਂ ਦੇ ਵਿਤਕਰੇ ਤੋਂ ਉਪਰ ਉੱਠੇ ਹੋਏ ਪਾਰ-ਗ੍ਰਾਮੀ ਹਨ। ਇਹ ਵਿਸ਼ਵ-ਨਾਗਰਿਕ ਹਨ, ਜਿਨ੍ਹਾਂ ਦੀ ਕਲਪਨਾ ਦੇ ਢਾਈ ਹਜ਼ਾਰ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ।
'ਸਾਰੇ ਮਨੁੱਖ ਇਕ ਬ੍ਰਹਮ ਦੇ ਉਪਜਾਏ ਹੋਏ ਹਨ' ਇਹ ਖਿਆਲ ਢੇਰ ਪੁਰਾਣਾ ਹੈ। ਪਰ ਇਸ ਨੂੰ ਸੰਸਾਰੀ ਲੋਕਾਂ ਦੀ ਸੂਝ-ਬੂਝ ਅਤੇ ਪਹੁੰਚ ਤੋਂ ਪਰੇ ਦਾ ਵਿਚਾਰ ਮੰਨਿਆ ਜਾਂਦਾ ਹੈ। ਇਹ ਕੁਝ ਇਕ ਪਹੁੰਚੇ ਹੋਏ ਮਨਾਂ ਦੀ ਕਿਸੇ ਅਸਾਧਾਰਣ ਅਵਸਥਾ ਵਿਚ ਅਨੁਭਵ ਕੀਤਾ ਜਾਣ ਵਾਲਾ ਕੋਈ ਅਲੌਕਿਕ ਕ੍ਰਿਸ਼ਮਾ ਹੈ, ਜਿਸ ਨੂੰ ਸਾਧਾਰਣ ਲੋਕ ਪਾਖੰਡ ਵੀ ਨਹੀਂ ਆਖਦੇ ਅਤੇ ਵਾਸਤਵਿਕ ਵੀ ਨਹੀਂ ਮੰਨਦੇ। ਪਰ ਜੀਨੇ ਅਤੇ ਉਸ ਤੋਂ ਪਿੱਛੋਂ ਰੋਮਨ ਸ਼ਹਿਨਸ਼ਾਹ ਮਾਰਕਸ ਆਰੀਲੀਅਸ ਅਤੇ ਕਈ ਹੋਰ ਦੁਨੀਆਂਦਾਰ ਸਿਆਣਿਆਂ ਨੇ ਇਸ ਵਿਚਾਰ ਨੂੰ ਅਧਿਆਤਮਵਾਦ ਦੀ ਅਪਹੁੰਚਤਾ ਅਤੇ ਰਹੱਸਵਾਦ ਦੀ ਸੂਖਮਤਾ ਵਿਚੋਂ ਕੱਢ ਕੇ ਸੰਸਾਰਕ ਸਕੂਲਤਾ ਅਤੇ ਬੌਧਿਕ ਸਪੱਸ਼ਟਤਾ ਦੇ ਸਨਮੁਖ ਰੱਖਣ ਦਾ ਇਕ ਯਤਨ, ਅੱਜ ਤੋਂ ਦੋ ਕੁ ਹਜ਼ਾਰ ਸਾਲ ਪਹਿਲਾਂ ਕੀਤਾ ਸੀ। ਨੈਤਿਕਤਾ, ਮਨੋਵਿਗਿਆਨ, ਦਰਸ਼ਨ ਅਤੇ ਫਿਜਿਕਸ ਦੇ ਅਧਿਐਨ ਨੂੰ ਸੁੰਦਰ ਮਨੁੱਖੀ ਆਚਰਣ ਦੀ ਉਸਾਰੀ ਦਾ ਆਧਾਰ ਮੰਨਣ ਵਾਲੇ ਇਹ ਸਟੋਇਕ ਵਿਦਵਾਨ, ਇਸ ਗੱਲ ਦੇ ਵਿਸ਼ਵਾਸੀ ਸਨ ਕਿ ਵਿਸ਼ਵ ਦੀ ਵਿਗਿਆਨਕ ਜਾਣਕਾਰੀ ਮਨੁੱਖ ਵਿਚ ਸਾਰੇ ਵਿਸ਼ਵ ਦਾ ਇਕ ਅੰਗ ਹੋਣ ਦੀ ਚੇਤਨਾ ਜਗਾਉਣ ਦਾ ਜਾਦੂ ਕਰਨ ਦੇ ਸਮਰੱਥ ਹੈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੋ ਵਿਸ਼ਵ ਨੂੰ ਨਹੀਂ ਜਾਣਦਾ ਉਸ ਦਾ ਰੱਬ ਨੂੰ ਜਾਣਦੇ ਹੋਣਾ ਵਿਅਰਥ ਹੈ।
ਜਿਸ ਵਿਸ਼ਵ ਦੇ ਅਸੀਂ ਨਾਗਰਿਕ ਹਾਂ, ਉਸ ਦੇ ਧਰਤ, ਧਵਲ ਆਕਾਸ਼ ਬਾਰੇ ਅਤੇ ਜਿਸ ਦੁਨੀਆਂ ਦੇ ਅਸੀਂ ਵਾਸੀ ਹਾਂ, ਉਸ ਦੇ ਦੀਪਾਂ, ਲੋਆਂ, ਪਾਤਾਲਾਂ ਬਾਰੇ ਸੁਣਨਾ, ਪੜ੍ਹਨਾ ਅਤੇ ਜਾਣਨਾ ਸਾਡੇ ਲਈ ਜ਼ਰੂਰੀ ਹੈ। ਇਸ ਨਾਲ ਸਾਡੀ ਸੋਚ ਸੁਤੰਤਰ ਹੁੰਦੀ ਹੈ, ਸਾਡਾ ਮਨ ਸੰਕੀਰਣਤਾ ਤਿਆਗ ਕੇ ਵਿਸ਼ਾਲਤਾ ਦਾ ਧਾਰਨੀ ਬਣਦਾ ਹੈ; ਅਤੇ ਅਸੀਂ ਵਿਸ਼ਵ-ਵਿਆਪਕ ਏਕਤਾ ਦਾ ਅਨੁਭਵ ਕਰਨ ਦੇ ਯੋਗ ਹੋਣਾ ਸਿੱਖਦੇ ਹਾਂ। ਆਪਣੇ ਆਲੇ-ਦੁਆਲੇ ਵਿਚ ਦੂਰ ਦੂਰ ਤਕ ਫੈਲੀ ਹੋਈ ਦੁਨੀਆਂ ਦੀ ਸੁੰਦਰਤਾ ਨੂੰ ਨਾ ਦੇਖ ਸਕਣ ਕਰਕੇ ਕਈ ਵੇਰ ਸਾਡੇ
1. ਸੂਰਜ ਦੀ ਰੋਸ਼ਨੀ ਤ੍ਰੇਲ ਲਈ ਮੌਤ ਦਾ ਸੁਨੇਹਾ ਹੈ।
ਨੇੜਲੇ ਜੀਵਨ ਦੀ ਸੁੰਦਰਤਾ ਸਾਡੇ ਮਨ ਉੱਤੇ ਸੁੰਦਰ ਅਤੇ ਸਿਹਤਮੰਦ ਪ੍ਰਭਾਵ ਪਾਉਣ ਦੀ ਥਾਂ ਇਸ ਨੂੰ ਕਈ ਪ੍ਰਕਾਰ ਦੀ ਸੂਖਮ ਕੁਰੂਪਤਾ ਨਾਲ ਭਰ ਦਿੰਦੀ ਹੈ। ਆਪਣੀ ਸੰਸਕ੍ਰਿਤੀ ਦੀ ਪੁਰਾਤਨਤਾ, ਉੱਤਮਤਾ ਅਤੇ ਗੰਭੀਰਤਾ ਦਾ ਗੌਰਵ ਮਨੁੱਖੀ ਮਨ ਵਿਚ ਆਪਣੇ ਆਪ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ ਸਮਝਣ ਦਾ 'ਪੇਤਲਾਪਨ' ਪੈਦਾ ਕਰ ਸਕਦਾ ਹੈ। ਇਸ 'ਪੇਤਲੇਪਨ' ਵਿਚ ਰੜਕਦੀਆਂ 'ਮੱਛੀਆਂ' ਨੇ ਮਨੁੱਖੀ ਜੀਵਨ ਦੇ ਪਾਣੀਆਂ ਨੂੰ ਬਾਰ ਬਾਰ ਗਿੰਝਾਲਣ (ਗੰਦਾ ਕਰਨ) ਦੀ ਮੂਰਖਤਾ ਕੀਤੀ ਹੈ। ਮੈਂ ਜਿੰਨਾ ਚਿਰ ਮਾਰਕਸ ਆਰਿਲੀਅਸ ਬਾਰੇ ਜਾਣਦਾ ਨਹੀਂ ਸਾ, ਓਨਾ ਚਿਰ ਰਾਜਾ ਜਨਕ ਨੂੰ ਮਾਇਆ ਵਿਚ ਉਦਾਸੀ (ਨਿਰਲੇਪ) ਮੰਨ ਕੇ ਭਾਰਤੀ ਸਿਧਾਂਤਕਾਰਾਂ ਦਾ ਗੁਣ-ਗਾਨ ਕਰਨ ਵਿਚ ਗੋਰਵ ਮਹਿਸੂਸ ਕਰਦਾ ਸਾਂ। ਜਦੋਂ ਤੋਂ ਇਹ ਜਾਣਿਆ ਹੈ ਕਿ ਆਰਿਲੀਅਸ ਨਿਰਲੇਪ ਨਹੀਂ ਸੀ, ਸਗੋਂ ਰਾਜ-ਕਾਜ ਨੂੰ ਆਪਣੇ ਮਨ ਦੀ ਉਦਾਸੀ ਦਾ ਕਾਰਨ ਸਮਝਦਾ ਸੀ, (ਨਿਰਾ 'ਇਕ ਕਾਰਨ' ਹੀ ਨਹੀਂ, ਸਗੋਂ 'ਮੂਲ ਕਾਰਨ' ਸਮਝਦਾ ਸੀ) ਓਦੋਂ ਤੋਂ ਰਾਜਾ ਜਨਕ ਦੀ ਨਿਰਲੇਪਤਾ ਮੈਨੂੰ ਸੰਭਵ ਅਤੇ ਸਾਰਥਕ ਪ੍ਰਤੀਤ ਹੋਣੋਂ ਹਟ ਕੇ ਆਪਣੇ ਆਪ ਨਾਲ ਕੀਤਾ ਜਾਣ ਵਾਲਾ ਧੋਖਾ ਜਾਪਣ ਲੱਗ ਪਈ ਹੈ। ਕਿਸੇ ਨਿਰਲੇਪਤਾ ਦੀ ਨਿਰਜਿੰਦ, ਨੀਰਸ ਅਤੇ ਅਣ-ਮਨੁੱਖੀ ਮਾਨਸਿਕ ਸ਼ਕਤੀ ਨਾਲੋਂ ਸਹਾਨਭੂਤੀ ਦੀ ਮਾਨਸਿਕ ਕਮਜ਼ੋਰੀ ਕਿਤੇ ਵੱਧ ਸਤਿਕਾਰਯੋਗ ਅਤੇ ਸੁੰਦਰ ਹੈ, ਕਿਉਂਜ਼ ਇਹ ਕਮਜ਼ੋਰੀ ਇਸ ਧਰਤੀ ਉਤਲੇ ਜੀਵਨ ਦੀ ਹੈ; ਇਸ ਵਿਚਲੀਆਂ ਸਾਂਝਾਂ ਦੀ ਉਪਜ ਹੈ ਅਤੇ ਨਿਰਲੇਪਤਾ ਆਕਾਸ਼ੋਂ ਉਤਰੇ ਕਿਸੇ ਆਦਰਸ਼ ਦੀ ਅਧੀਨਗੀ ਹੈ, ਜਿਸ ਦੀ ਸੱਚਾਈ ਦੀ ਕੋਈ ਪਰਖ ਹੈ ਹੀ ਨਹੀਂ।
ਵਿਸ਼ਵ-ਨਾਗਰਿਕਤਾ ਦੇ ਵਿਚਾਰ ਨੂੰ ਵਿਸਥਾਰਣ ਅਤੇ ਪ੍ਰਚਾਰਣ ਦਾ ਕੰਮ ਆਧੁਨਿਕ ਯੁਗ ਵਿਚ, ਪੁਰਾਤਨ ਯੁਗ ਨਾਲੋਂ ਜ਼ਿਆਦਾ ਜ਼ਰੂਰੀ ਬਣ ਗਿਆ ਹੈ। ਸਾਇੰਸ, ਸਨਅਤ ਅਤੇ ਤਕਨੀਕ ਨੇ ਦੁਨੀਆਂ ਛੋਟੀ ਕਰ ਦਿੱਤੀ ਹੈ। ਪੱਛਮੀ ਸੱਭਿਅਤਾ, ਜਿਸ ਨੂੰ ਹੁਣ ਪੱਛਮੀ ਦੀ ਥਾਂ ਮਸ਼ੀਨੀ ਕਹਿਣਾ ਵਧੇਰੇ ਯੋਗ ਹੈ, ਹਰ ਮਨੁੱਖ ਨੂੰ ਮੋਹਣ ਦਾ ਮੋਹਿਨੀ-ਮੰਤ੍ਰ ਜਾਣਦੀ ਹੈ। ਸੰਸਾਰ ਦੀਆਂ ਦੂਜੀਆਂ ਸਾਰੀਆਂ ਸੱਭਿਅਤਾਵਾਂ ਆਪਣੇ ਇਤਿਹਾਸ, ਵਿਕਾਸ ਅਤੇ ਪ੍ਰਕਾਸ਼ ਲਈ ਮਸ਼ੀਨੀ ਸੱਭਿਅਤਾ ਦੁਆਰਾ ਦੱਸੇ ਹੋਏ ਤਰੀਕਿਆਂ ਅਤੇ ਇਸੇ ਦੀਆਂ ਦਿੱਤੀਆਂ ਹੋਈਆਂ ਤਕਨੀਕੀ ਦਾਤਾਂ ਲਈ ਝੋਲੀ ਫੈਲਾਉਣ ਉੱਤੇ ਮਜਬੂਰ ਹਨ। ਉਹ ਦਿਨ ਆ ਗਏ ਹਨ, ਜਦੋਂ ਮਨੁੱਖ ਆਪਣੇ ਨਾਲੋਂ ਵਿਰੋਧੀ ਵਿਚਾਰਾਂ ਅਤੇ ਹਿਤਾਂ ਦੇ ਧਾਰਨੀਆਂ ਨੂੰ ਮਸ਼ੀਨੀ ਯੁਗ ਵਿਚ, ਵਿਗਿਆਨ ਦੀ ਕਿਰਪਾ ਨਾਲ ਉਪਜੇ ਹਵਾਈ ਜਹਾਜ਼ਾਂ, ਤੋਪਾਂ, ਬੰਬਾਂ, ਰਾਕਟਾਂ, ਟੈਂਕਾਂ, ਮਿਜ਼ਾਈਲਾਂ, ਮਸ਼ੀਨ ਗੰਨਾਂ ਅਤੇ ਹੋਰ ਕਈ ਹਥਿਆਰਾਂ ਨਾਲ ਇਕੋ ਪ੍ਰਕਾਰ ਦੀ ਮੌਤ ਦੇਣ ਵਿਚ ਕਿਸੇ ਪ੍ਰਕਾਰ ਦੀ ਸਾਂਸਕ੍ਰਿਤਿਕ ਹੀਣਤਾ ਨਹੀਂ ਮੰਨਦਾ, ਤਾਂ ਉਹ ਦਿਨ ਕਿਉਂ ਨਹੀਂ ਆ ਸਕਦੇ, ਜਦੋਂ ਸਾਇੰਸ, ਸਨਅਤ ਅਤੇ ਤਕਨੀਕ ਦੀ ਸਹਾਇਤਾ ਨਾਲ ਧਰਤੀ ਉੱਤੇ ਵੱਸਦੇ ਸਾਰੇ ਮਨੁੱਖ ਇਕੋ ਜਿਹਾ ਜਾਂ ਲਗਭਗ ਇਕੋ ਜਿਹਾ ਸੁਖੀ ਅਤੇ ਸੁੰਦਰ ਜੀਵਨ ਜਿਊਣ ਵਿਚ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਹਾਨੀ ਹੁੰਦੀ ਮਹਿਸੂਸ ਨਾ ਕਰਨ ? ਉਨ੍ਹਾਂ ਦਿਨਾਂ ਨੂੰ ਲਾਗੇ ਲਿਆਉਣ ਦੀ ਇੱਛਾ ਅਜੋਕੇ ਮਨੁੱਖ ਦੀ ਪ੍ਰਾਰਥਨਾ ਹੈ ਅਤੇ ਲਾਗੇ ਲਿਆਉਣ ਦਾ ਯਤਨ ਉਸਦਾ ਤਪ ਹੈ। ਮਨੁੱਖਾਂ ਦੀ ਵੱਡੀ ਗਿਣਤੀ ਇਸ ਪ੍ਰਕਾਰ ਦੇ ਤਪ ਲਈ ਨਾ ਪੁਰਾਤਨ ਸਮੇਂ ਵਿਚ ਤਿਆਰ ਸੀ, ਨਾ ਆਧੁਨਿਕ ਸਮੇਂ ਵਿਚ ਹੀ ਤਿਆਰ ਕੀਤੀ ਜਾ ਸਕਦੀ ਹੈ। ਪਰ ਕੋਈ ਵਿਚਾਰ ਵੀ ਪਹਿਲਾਂ ਪਹਿਲ ਸਾਰੀ ਮਨੁੱਖ ਜਾਤੀ ਲਈ
ਜੁਰਮ-1
ਜੁਰਮ ਦੀ ਕਾਨੂੰਨੀ ਪਰਿਭਾਸ਼ਾ ਤਾਂ ਜ਼ਰੂਰ ਗੁੰਝਲਦਾਰ ਹੋਵੇਗੀ ਪਰ ਆਮ ਕਰਕੇ ਸਮਾਜਕ ਨੇਮਾਂ ਦੀ ਸੋਚੀ ਸਮਝੀ ਉਲੰਘਣਾ ਨੂੰ ਜੁਰਮ ਆਖਿਆ ਜਾ ਸਕਦਾ ਹੈ। ਜੰਗਲੀ ਜੀਵਨ ਵਿਚ ਜੁਰਮ ਹੈ ਜਾਂ ਨਹੀਂ, ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਸਮਾਜਕ ਜੀਵਨ ਨਾਲ ਸੰਬੰਧਤ ਪਸ਼ੂ ਵੀ ਜੁਰਮ ਕਰਦੇ ਜਾਪਦੇ ਹਨ। ਹੁਣ ਤਾਂ ਪੰਜਾਬ ਦੇ ਪਿੰਡਾਂ ਦੀਆਂ ਰਸੋਈਆਂ ਕੁਝ ਨਵੇਂ ਢੰਗ ਦੀਆਂ ਬਣ ਗਈਆਂ ਹਨ ਪਰ ਇਸ ਸਦੀ ਦੀ ਦੂਜੀ ਚੌਥਾਈ ਦੇ ਆਰੰਭ ਵਿਚ ਘਰ ਦੇ ਵਿਹੜੇ ਵਿਚ ਵਲੇ ਹੋਏ ਕੁਝ ਕੁ ਥਾਂ ਨੂੰ ਚੌਂਕਾ ਆਖਿਆ ਜਾਂਦਾ ਸੀ ਅਤੇ ਹਰ ਇਕ ਪਿੰਡ ਵਿਚ ਇਕ ਅੱਧ ਕੁੱਤਾ ਜ਼ਰੂਰ ਏਨਾ ਚਾਲਾਕ ਹੁੰਦਾ ਸੀ ਕਿ ਗ੍ਰਹਿ-ਲਕਸ਼ਮੀ ਦੀ ਅੱਖ ਬਚਾ ਕੇ ਚੌਂਕੇ ਵਿਚ ਪਈ ਚੰਗੇਰ ਵਿਚੋਂ ਰੋਟੀ ਚੁੱਕ ਲੈ ਜਾਣ ਵਿਚ ਸਫਲ ਹੋ ਜਾਵੇ। ਆਦਿ ਮਨੁੱਖ ਦੇ ਜੁਰਮ ਕੁਝ ਇਸੇ ਪ੍ਰਕਾਰ ਦੀ ਸਿੱਧੀ-ਸਾਦੀ ਅਤੇ ਭੋਲੀ-ਭਾਲੀ ਮਜਬੂਰੀ ਹੀ ਹੁੰਦੇ ਹੋਣਗੇ।
ਸਮੇਂ ਦੇ ਬੀਤਣ ਨਾਲ ਸਮਾਜਕ ਢਾਂਚੇ ਵੀ ਗੁੰਙਲਦਾਰ ਹੁੰਦੇ ਗਏ ਹਨ ਅਤੇ ਅਪਰਾਧ ਦਾ ਆਕਾਰ ਪਾਸਾਰ ਵੀ ਵਧਦਾ ਗਿਆ ਹੈ। ਜਿਵੇਂ ਜਿਵੇਂ ਕਾਨੂੰਨ, ਕਚਹਿਰੀ, ਪੁਲਿਸ, ਜੱਜ, ਜੁਰਮਾਨਾ, ਜੇਲ੍ਹ, ਜਲਾਵਤਨੀ ਅਤੇ ਫਾਂਸੀ ਆਦਿਕ ਦਾ ਪ੍ਰਬੰਧ ਪਕੇਰਾ ਹੁੰਦਾ ਗਿਆ ਹੈ, ਤਿਵੇਂ ਤਿਵੇਂ ਜੁਰਮ ਵੀ ਪੱਕੇ ਪੈਰਾਂ ਉੱਤੇ ਖਲੋਣ ਦੀ ਜਾਚ ਸਿੱਖਦਾ ਗਿਆ ਹੈ। ਸੰਸਾਰ ਦੇ ਪ੍ਰਬੰਧਕਾਂ ਅਤੇ ਅਪਰਾਧੀਆਂ ਵਿਚ ਜ਼ਰੂਰ ਹੀ ਕੋਈ ਨਾ ਕੋਈ ਸੁਭਾਵਕ ਤਦਰੂਪਤਾ ਹੈ, ਜਿਸ ਕਰਕੇ ਕਾਨੂੰਨ, ਸਰਕਾਰ ਅਤੇ ਸਮਾਜ ਵੱਲੋਂ ਸੋਚੀ ਜਾਣ ਵਾਲੀ ਹਰ ਵਿਉਂਤ ਨੂੰ ਨਿਸਫਲ ਅਤੇ ਨਾਕਾਮ ਬਣਾ ਕੇ ਅਪਰਾਧੀ ਆਪਣੇ ਆਸ਼ੇ ਵਿਚ ਸਫਲ ਹੋ ਜਾਂਦੇ ਹਨ। ਪਿਛਲੇ ਸਮਿਆਂ ਵਿਚ ਵੀ ਅਪਰਾਧੀਆਂ ਦੀਆਂ ਜਥੇਬੰਦੀਆਂ ਹੁੰਦੀਆਂ ਸਨ ਅਤੇ ਜਥੇਬੰਦੀਆਂ ਦੇ ਆਪੋ ਆਪਣੇ ਵਿਧਾਨ ਵੀ ਪਰ ਅਜੋਕੇ ਸਮੇਂ ਵਿਚ ਜਥੇਬੰਦ ਅਪਰਾਧ ਮਨੁੱਖਤਾ ਦੀਆਂ ਵੱਡੀਆਂ ਚਿੰਤਾਵਾਂ ਵਿਚੋਂ ਇਕ ਹੈ। ਸਰਕਾਰੀ ਪ੍ਰਬੰਧ ਅਤੇ ਅਪਰਾਧ ਦੀ ਮਿੱਤਰਤਾ ਦਿਨੋ ਦਿਨ ਗੂਹੜੀ ਹੁੰਦੀ ਜਾ ਰਹੀ ਹੈ। ਜਥੇਬੰਦ ਅਪਰਾਧ ਦੇ ਸੰਚਾਲਕ, ਦੇਸ਼ਾਂ ਦੇ ਪ੍ਰਧਾਨਾਂ ਅਤੇ ਪ੍ਰਧਾਨ ਮੰਤਰੀਆਂ ਨਾਲੋਂ ਵੱਧ ਸ਼ਾਨੇ-ਸ਼ੌਕਤ (ਐਸ਼ਵਰਜ) ਨਾਲ ਜੀਵਨ ਗੁਜ਼ਾਰਦੇ ਹਨ ਅਤੇ ਦੋਸ਼ਾਂ ਦੇ ਪ੍ਰਧਾਨ, ਪ੍ਰਧਾਨ ਮੰਤਰੀ ਅਤੇ ਮੰਤਰੀ ਸਮੱਗਲਿੰਗ ਅਤੇ ਰਿਸ਼ਵਤ ਦੇ ਜੁਰਮ ਵਿਚ ਜੇਲ੍ਹ ਜਾਣ ਨੂੰ ਆਪਣੇ ਕੰਮ ਦਾ ਹਿੱਸਾ ਸਮਝਦੇ ਹਨ। ਪਿੱਛੇ ਜਿਹੇ ਇਟਲੀ ਦੇ ਵੱਡੇ ਵੱਡੇ ਸਰਕਾਰੀ ਸੰਚਾਲਕ, ਵਾਪਾਰੀ ਅਤੇ ਕਾਰਖ਼ਾਨੇਦਾਰ ਜੇਲ੍ਹਾਂ ਵਿਚ ਬੰਦ ਸਨ ਅਤੇ ਮੁਕੱਦਮਿਆਂ ਦੀ ਉਡੀਕ ਕਰ ਰਹੇ ਸਨ। ਕੁਝ ਇਕ ਜੁਰਮ ਤਾਂ ਏਨੇ ਸਤਿਕਾਰਯੋਗ ਮੰਨੇ ਜਾਣ ਲੱਗ ਪਏ ਹਨ ਕਿ ਆਤੰਕਵਾਦ ਦੀ ਛਤਰ-ਛਾਇਆ 'ਚ ਅੱਜ ਦੇ ਹਤਿਆਰੇ ਕੱਲ ਦੇ ਹਾਕਮ ਹੋਣ ਦੀ ਆਸ ਲਾਈ ਬੈਠੇ ਹਨ।
ਅਪਰਾਧ ਵੀ ਇਕ ਕੰਮ ਹੈ ਅਤੇ ਹੋਰ ਸਾਰੇ ਕੰਮਾਂ ਵਾਂਗ ਮਨ, ਬਚਨ, ਅਤੇ ਕਰਮ ਇਸਦੇ ਤਿੰਨ ਰੂਪ ਜਾਂ ਟਿਕਾਣੇ ਹਨ। ਮਨ ਦੀ ਹੱਦ ਤਕ ਸਾਰੇ ਮਨੁੱਖ ਅਪਰਾਧੀ ਮੰਨੇ ਜਾ ਸਕਦੇ ਹਨ; ਬਚਨ ਦੀ ਹੱਦ ਤਕ ਬਹੁਤ ਸਾਰੇ ਮਨੁੱਖ ਅਪਰਾਧੀ ਆਪੇ ਜਾ ਸਕਦੇ ਹਨ: ਪਰ ਕਰਮ-ਰੂਪ ਵਿਚ ਅਪਰਾਧੀਆਂ ਦੀ ਗਿਣਤੀ ਉਪਰੋਕਤ ਪ੍ਰਕਾਰ ਦੇ ਅਪਰਾਧੀਆਂ ਨਾਲੋਂ ਬਹੁਤ ਘੱਟ ਹੈ। ਅਜਿਹੇ ਆਦਮੀ ਨਾ ਹੋਣ ਦੇ ਬਰਾਬਰ ਹਨ, ਜਿਨ੍ਹਾਂ ਨੇ ਮਨ ਕਰਕੇ ਕਿਸੇ ਦਾ ਬੁਰਾ ਕਦੇ ਨਹੀਂ ਚਿਤਵਿਆ ਅਤੇ ਕਿਸੇ ਕਾਨੂੰਨ ਨੂੰ ਤੋੜਨ ਦੀ ਇੱਛਾ ਕਦੇ ਨਹੀਂ ਕੀਤੀ। ਜਿੰਨਾ ਅਸੀਂ ਖਿਆਲ ਕਰਦੇ ਹਾਂ, ਬਚਨ ਦੇ ਰੂਪ ਵਿਚ ਉਸ ਨਾਲੋਂ ਕਿਤੇ ਬਹੁਤਾ ਅਪਰਾਧ ਕੀਤਾ ਜਾਂਦਾ ਹੈ; ਇਥੋਂ ਤਕ ਕਿ ਖਿਙੀ ਹੋਈ ਮਾਂ ਵੀ ਆਪਣੇ ਪੁੱਤ ਨੂੰ 'ਮਰ ਜਾਣਿਆਂ' ਅਤੇ 'ਟੁੱਟ ਪੈਣਿਆਂ' ਆਖਣ ਦਾ ਅਪਰਾਧ ਕਰ ਦਿੰਦੀ ਹੈ। ਸੋਚਿਆ ਜਾਵੇ ਤਾਂ ਹਰ ਕੌੜਾ ਬੋਲ ਇਕ ਅਪਰਾਧ ਹੈ। ਖਾਨਖਾਨਾ ਅਬਦੁਲ ਰਹੀਮ ਵਰਗਿਆਂ ਨੇ ਇਸ ਅਪਰਾਧ ਦੀ ਸਜ਼ਾ ਵੀ ਸੋਚੀ ਹੋਈ ਹੈ। ਆਪਣੇ ਕਰਮ-ਰੂਪ ਵਿਚ ਅਪਰਾਧ ਅਤਿਅੰਤ ਭਿਆਨਕ ਅਤੇ ਘਿਰਣਤ ਰੂਪ ਧਾਰਣ ਕਰ ਲੈਂਦਾ ਹੈ। ਕਾਨੂੰਨ ਕੋਲ ਬਚਨ ਅਤੇ ਕਰਮ-ਰੂਪ ਅਪਰਾਧਾਂ ਲਈ ਦੰਡ-ਵਿਧਾਨ ਹੈ ਪਰ ਮਨ ਕਰਕੇ ਕੀਤੇ ਜਾਣ ਵਾਲੇ ਅਪਰਾਧ ਲਈ ਦੰਡ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਇਹ ਕੰਮ ਧਰਮ ਅਤੇ ਮਨੋਵਿਗਿਆਨ ਨੂੰ ਸੌਂਪਿਆ ਗਿਆ ਹੈ।
ਸੁਭਾਵਕ ਹੀ ਇਹ ਪ੍ਰਸ਼ਨ ਸਾਡੇ ਸਨਮੁਖ ਆ ਖਲੋਂਦਾ ਹੈ ਕਿ ਜਦੋਂ ਮਨ ਕਰਕੇ ਅਪਰਾਧ ਦੀ ਸੰਭਾਵਨਾ ਸਰਵ-ਵਿਆਪਕ ਹੈ, ਉਦੋਂ ਕਰਮ ਕਰਕੇ ਕੁਝ ਕੁ ਆਦਮੀ ਹੀ ਅਪਰਾਧੀ ਕਿਉਂ ਹੁੰਦੇ ਹਨ ?
ਅੱਜ ਕੱਲ ਇਸ ਪ੍ਰਸ਼ਨ ਦਾ ਉੱਤਰ ਕਈ ਢੰਗਾਂ ਨਾਲ ਦਿੱਤਾ ਜਾ ਸਕਦਾ ਹੈ। ਕੋਈ 'ਜੀਨਜ਼' ਵਿਚ ਇਸਦਾ ਭੇਤ ਲੱਭੇਗਾ ਅਤੇ ਕੋਈ ਸੰਸਕਾਰਾਂ ਵਿਚ। ਮੇਰੇ ਲਈ ਸਾਰੇ ਸੱਚੇ ਹਨ। ਮੈਂ ਆਪਣੀ ਗੱਲ ਉਦੋਂ ਤੋਂ ਆਰੰਭ ਕਰਦਾ ਹਾਂ ਜਦੋਂ ਜੀਨਜ਼ ਅਤੇ ਸੰਸਕਾਰ ਜੀਵ ਨੂੰ ਮਨੁੱਖ ਰੂਪ ਦੇ ਕੇ ਇਸ ਸੰਸਾਰ ਵਿਚ ਲੈ ਆਉਂਦੇ ਹਨ। ਇਸ ਸੰਸਾਰ ਵਿਚ ਆਉਂਦਿਆਂ ਹੀ ਮਨੁੱਖ ਦਾ ਬੱਚਾ ਕਰਮ ਜਾਂ ਕੰਮ ਕਰਨੇ ਆਰੰਭ ਕਰ ਦਿੰਦਾ ਹੈ ਪਰ ਉਹ ਕੰਮ ਨਿਰੋਲ ਨਿੱਜੀ ਹੋਣ ਕਰਕੇ 'ਚੰਗੇ' ਜਾਂ 'ਬੁਰੇ' ਨਹੀਂ ਆਖੇ ਜਾਂਦੇ । ਕੁਝ ਕੁ ਸਾਲਾਂ ਦਾ ਹੋ ਕੇ ਉਹ ਅਜਿਹੇ
1. ਘਟੋਤਕਰ-ਮਹਾਂਭਾਰਤ ਦਾ ਇਕ ਪਾਤਰ ਭੀਮ ਸੈਨ ਦਾ ਪੁੱਤਰ-ਇਕ ਰਾਕਸ਼ਸ਼ੀ ਤੋਂ ਜਨਮਿਆ। ਇਸ ਨੇ ਮਹਾਂਭਾਰਤ ਦੇ ਯੁੱਧ ਵਿਚ ਮਰਨ ਲੱਗਿਆ ਆਪਣਾ ਆਕਾਰ ਵਧਾ ਕੇ ਕੌਰਵਾਂ ਦੀ ਸੈਨਾ ਦੇ ਹਜ਼ਾਰਾਂ ਸੈਨਕਾਂ ਨੂੰ ਦਰੜ ਦਿੱਤਾ ਸੀ।
ਕੰਮ ਕਰਨ ਲੱਗ ਪੈਂਦਾ ਹੈ, ਜਿਨ੍ਹਾਂ ਨੂੰ ਚੰਗੇ-ਬੁਰੇ ਦੀ ਸ੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਜੇ ਕੋਈ ਬੱਚਾ ਆਪਣੇ ਹਾਣੀਆਂ ਨਾਲ ਲੜਦਾ ਝਗੜਦਾ ਹੈ ਤਾਂ ਉਸਨੂੰ ਚੰਗਾ ਤਾਂ ਨਹੀਂ ਮੰਨਿਆ ਜਾਂਦਾ ਪਰ ਉਸਦਾ ਇਹ ਕੰਮ ਕਿਸੇ ਤਰ੍ਹਾਂ ਵੀ ਅਪਰਾਧ ਨਹੀਂ ਆਖਿਆ ਜਾ ਸਕਦਾ। ਲੜਾਕੇ ਬੱਚਿਆਂ ਵਿਚੋਂ ਕੋਈ ਵਿਰਲਾ ਹੀ ਅਪਰਾਧੀ ਹੁੰਦਾ ਹੈ। ਕਈ ਕਾਰਣਾਂ ਕਰਕੇ ਬੱਚੇ ਕਿਸੇ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰਦੇ ਹਨ, ਜਿਸ ਨੂੰ ਝੂਠ ਜਾਂ ਚੋਰੀ ਕਹਿਣ ਦੀ ਕਾਹਲ ਵੀ ਨਹੀਂ ਕਰਨੀ ਚਾਹੀਦੀ। ਛੋਟੀ ਮੋਟੀ ਤੋੜ ਫੋੜ ਅਤੇ ਜ਼ਿਦ ਵੀ ਬਚਪਨ ਦਾ ਸੁਭਾ ਹੈ। ਇਹ ਸਭ ਕੁਝ ਕਰਦਿਆਂ ਹੋਇਆ ਜੇ ਬੱਚਾ ਆਦਰ ਕਰਨਾ ਜਾਣਦਾ ਹੈ ਤਾਂ ਉਸਦੇ ਅਪਰਾਧੀ ਬਣ ਜਾਣ ਦੀ ਸੰਭਾਵਨਾ ਨਾ ਹੋਣ ਦੇ ਬਰਾਬਰ ਹੈ। ਨਿਰਾਦਰ ਜੁਰਮ ਦੀ ਜੜ੍ਹ ਹੈ। ਜਿਸ ਕਿਸੇ ਨੇ ਮੁਜਰਿਮ ਬਣ ਜਾਣਾ ਹੁੰਦਾ ਹੈ, ਉਹ ਆਪਣੇ ਕਿੱਤੇ ਦਾ ਸ੍ਰੀ ਗਣੇਸ਼ ਨਿਰਾਦਰ ਤੋਂ ਕਰਦਾ ਹੈ।
ਨਿਰਾਦਰ ਲਈ ਅਨਾਦਰ ਦਾ ਸ਼ਬਦ ਵੀ ਵਰਤਿਆ ਜਾ ਸਕਦਾ ਹੈ ਅਤੇ ਇਸਦਾ ਅਰਥ ਹੈ, ਆਦਰ ਦੀ ਅਣਹੋਂਦ। ਮੇਰਾ ਖਿਆਲ ਹੈ ਕਿ ਨਿਮਰਤਾ ਅਤੇ ਵਿਸਮਾਦ ਦਾ ਮਿਸ਼ਰਣ ਹੀ ਆਦਰ ਹੈ। ਨਿਮਰਤਾ ਤੋਂ ਮੇਰਾ ਭਾਵ ਹੈ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਅਤੇ ਉਨ੍ਹਾਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਦੀ ਰੁਚੀ। ਜਿਹੜੀ ਖ਼ੁਸ਼ੀ ਬੱਚੇ ਨੂੰ ਆਪਣੀ ਅਯੋਗਤਾ ਨੂੰ ਯੋਗਤਾ ਵਿਚ ਬਦਲ ਲੈਣ ਉੱਤੇ ਪ੍ਰਾਪਤ ਹੁੰਦੀ ਹੈ, ਉਸਨੂੰ ਮੈਂ ਵਿਸਮਾਦ ਆਖਿਆ ਹੈ। "ਬੱਚਿਆਂ ਵਿਚ ਉਪਰੋਕਤ ਗੁਣ ਸੁਭਾਵਕ ਹੀ ਹੁੰਦੇ ਹਨ। ਉਨ੍ਹਾਂ ਨੂੰ ਕਮਜੋਰੀ ਦਾ ਅਹਿਸਾਸ ਹੁੰਦਾ ਹੈ। ਉਹ ਇਸ ਤੋਂ ਸ਼ਰਮਿੰਦੇ ਨਹੀਂ ਹੁੰਦੇ, ਨਾ ਹੀ ਇਸਨੂੰ ਲੁਕਾਉਂਦੇ ਹਨ, ਸਗੋਂ ਆਪਣੀ ਕਮਜ਼ੋਰੀ ਨੂੰ ਮੰਨਣਾ ਅਤੇ ਪ੍ਰਗਟ ਕਰਨਾ ਉਨ੍ਹਾਂ ਲਈ ਪ੍ਰਸੰਨਤਾ ਦੀ ਗੱਲ ਹੁੰਦੀ ਹੈ। ਕਮਜ਼ੋਰੀਆਂ ਨੂੰ ਦੂਰ ਕਰ ਸਕਣ ਵਿਚ ਉਹ ਪੂਰਾ ਵਿਸ਼ਵਾਸ ਰੱਖਦੇ ਹਨ ਅਤੇ ਜਿਨ੍ਹਾਂ ਵਿਚੋਂ ਉਹ ਕਮਜ਼ੋਰੀਆਂ ਅਲੋਪ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਵਿਸਮਾਦ ਭਰੀ ਖ਼ੁਸ਼ੀ ਨਾਲ ਵੇਖਦੇ ਹਨ। ਇਸ ਲਈ ਬੱਚੇ ਸਤਿਕਾਰ ਕਰਨ ਲਈ ਤਿਆਰ ਰਹਿੰਦੇ ਹਨ। ਆਦਰ ਕਰਨ ਦੀ ਜਾਚ ਉਹ ਸਹਿਜੇ ਹੀ ਸਿੱਖ ਲੈਂਦੇ ਹਨ।"
ਜਿਹੜਾ ਬੱਚਾ ਆਦਰ ਨਹੀਂ ਕਰਦਾ, ਉਸ ਵਿਚ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ, ਉਨ੍ਹਾਂ ਨੂੰ ਸਵੀਕਾਰ ਕਰਨ ਦੀ ਰੁਚੀ ਅਤੇ ਕਿਸੇ ਪ੍ਰਾਪਤੀ ਤੋਂ ਮਿਲਣ ਵਾਲੀ ਖੁਸ਼ੀ ਦੀ ਰੀਙ ਨਹੀਂ ਹੈ। ਉਸ ਵਿਚ ਇਹ 'ਨਿਰਮਲ ਕੇ" ਨਹੀਂ ਹੈ ਕਿ ਮੈਂ ਆਪਣੀ ਕਿਸੇ ਕਮਜ਼ੋਰੀ ਕਾਰਨ ਆਪਣੇ ਕਿਸੇ ਧਰਮ ਦਾ ਪਾਲਣ ਕਰਨ ਦੇ ਅਯੋਗ ਹਾਂ। ਉਸ ਵਿਚ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਨ ਜੋਗੀ ਨਿਮਰਤਾ ਨਹੀਂ ਹੈ; ਅਤੇ ਉਹ ਕਿਸੇ ਵਿਸਮਾਦ ਦਾ ਅਭਿਆਸੀ ਵੀ ਨਹੀਂ ਹੈ। ਕਿਸੇ ਅਲੌਕਿਕ ਖ਼ੁਸ਼ੀ ਦੀ ਕਲਪਨਾ ਉਸਨੂੰ ਉਤਸ਼ਾਹਤ ਨਹੀਂ ਕਰਦੀ, ਉਹ ਜੀਵਨ ਨਾਲ ਰੁੱਸ ਗਿਆ ਹੈ। ਉਸਦਾ ਇਹ ਰੋਸਾ, ਸਮਾ ਪਾ ਕੇ ਦੁਸ਼ਮਣੀ ਦਾ ਰੂਪ ਧਾਰਣ ਕਰ ਸਕਦਾ ਹੈ।
ਬੱਚੇ ਦੀ ਸਭ ਤੋਂ ਪਹਿਲੀ ਮਿੱਤਰਤਾ ਆਪਣੀ ਮਾਤਾ ਨਾਲ ਹੁੰਦੀ ਹੈ। ਮਾਂ ਰਾਹੀਂ ਉਹ ਪੂਰੀ ਇਸਰੀ ਜਾਤੀ ਨਾਲ ਸੰਬੰਧਤ ਹੁੰਦਾ ਹੈ। ਮਾਂ ਉਸਨੂੰ ਮਮਤਾ, ਸਹਾਇਤਾ, ਪਿਆਰ, ਖਿਮਾ ਅਤੇ ਦਇਆ ਦੀ ਦੇਵੀ ਦਿੱਸਦੀ ਹੈ ਜਾਂ ਦਿੱਸਣੀ ਚਾਹੀਦੀ ਹੈ। ਜਿਸ ਬੱਚੇ ਨੂੰ ਮਾਂ ਇਉਂ
1. 'ਨਿਰਮਲ ਭੈ' ਨੂੰ ਅਯੋਗਤਾ ਦਾ ਅਹਿਸਾਸ ਵੀ ਆਖਿਆ ਜਾ ਸਕਦਾ ਹੈ।
ਦਿਸੀ ਹੈ ਉਹ ਸਾਰੀ ਇਸਤ੍ਰੀ ਜਾਤੀ ਵਿਚ ਮਾਂ ਵੇਖਦਾ ਹੈ; ਅਤੇ ਜਿਸ ਨੇ ਬਚਪਨ ਵਿਚ ਇਸਤ੍ਰੀ ਵਿਚਲੀ 'ਮਾਂ' ਦਾ ਸਤਿਕਾਰ ਕਰਨਾ ਸਿੱਖ ਲਿਆ ਹੈ, ਉਸ ਨੂੰ ਹੋਰ ਸਾਰੇ ਸਤਿਕਾਰਾਂ ਦੀ ਸਿਖਲਾਈ ਆਪਣੇ ਆਪ ਪ੍ਰਾਪਤ ਹੋ ਜਾਵੇਗੀ।
ਜੇ ਮਾਂ ਸੁਭਾਵਕ ਤੌਰ ਉੱਤੇ ਗੁਸੈਲ ਅਤੇ ਕਠੋਰ ਹੈ; (ਜਾਂ) ਜੇ ਉਹ ਹੋਰ ਝਮੇਲਿਆਂ ਵਿਚੋਂ ਵਿਹਲ ਨਾ ਮਿਲਣ ਕਰਕੇ ਬੱਚੇ ਵੱਲੋਂ ਬੇ-ਧਿਆਨ ਹੋਣ ਲਈ ਮਜਬੂਰ ਹੈ: (ਜਾਂ) ਜੇ ਉਹ ਵਿਲਾਸ ਨੂੰ ਬੱਚੇ ਨਾਲੋਂ ਜ਼ਿਆਦਾ ਜ਼ਰੂਰੀ ਸਮਝ ਕੇ ਰੰਗ-ਰਲੀਆਂ ਨੂੰ ਪਹਿਲ ਦਿੰਦੀ ਹੈ; (ਜਾਂ) ਜੋ ਘਰੇਲੂ ਕਲੇਸ਼ ਕਾਰਟ ਮਾਂ ਬੱਚੇ ਨੂੰ ਆਪਣੇ ਕ੍ਰੋਧ ਦਾ ਨਿਸ਼ਾਨਾ ਬਣਾਉਂਦੀ ਹੈ;
(ਜਾਂ) ਜੇ ਅਜਿਹੇ ਕਿਸੇ ਕਾਰਣ ਕਰਕੇ ਮਾਂ ਬੱਚੇ ਨੂੰ ਛੱਡ ਕੇ ਉਸ ਤੋਂ ਪਰੇ ਚਲੇ ਜਾਂਦੀ ਹੈ: (ਜਾਂ) ਜੇ ਘਰੋਂ ਬਾਹਰ ਕੰਮ ਕਰਦੀ ਹੋਣ ਕਰਕੇ ਮਾਂ ਬੱਚੇ ਨੂੰ ਉਨ੍ਹਾਂ ਲੋਕਾਂ ਦੀ ਦੇਖ-ਰੇਖ ਵਿਚ ਛੱਡਣ ਲਈ ਮਜਬੂਰ ਹੈ, ਜਿਨ੍ਹਾਂ ਦੇ ਸਨੇਹ ਉੱਤੇ ਬੱਚਾ ਆਪਣਾ ਅਧਿਕਾਰ ਨਹੀਂ ਸਮਝਦਾਂ: ਤਾਂ ਬੱਚੇ ਦੇ ਮਨ ਦੀ ਧਰਤੀ ਵਿਚ ਆਦਰ ਦਾ ਅੰਕੁਰ ਨਹੀਂ ਟੁੱਟੇਗਾ।
ਮਾਂ ਜਾਂ ਇਸਤ੍ਰੀ ਦੇ ਰੂਪ ਵਿਚ ਅਸੀਂ ਕੋਮਲਤਾ, ਪਵਿੱਤਰਤਾ, ਦਇਆ, ਖਿਮਾ ਅਤੇ ਸੁੰਦਰਤਾ ਦਾ ਸਤਿਕਾਰ ਕਰਨਾ ਸਿੱਖਦੇ ਹਾਂ। ਇਕ ਵੇਰ ਇਸ ਆਦਰ ਦਾ ਬੀਜ ਬੀਜਿਆ ਜਾਣ ਉੱਤੇ ਬੁਢਾਪੇ ਦੇ ਰੂਪ ਵਿਚ ਕਮਜ਼ੋਰੀ, ਪੁਰਾਤਨਤਾ ਅਤੇ ਪਰੰਪਰਾ ਪ੍ਰਤੀ ਸਦਭਾਵਨਾ ਅਤੇ ਸਤਿਕਾਰ ਦਾ ਭਾਵ ਪੈਦਾ ਹੋ ਜਾਣਾ ਸੁਭਾਵਕ ਹੁੰਦਾ ਹੈ। ਆਪਣੇ ਨਾਲੋਂ ਉਮਰ ਵਿਚ ਵੱਡਿਆਂ ਅਤੇ ਅਧਿਆਪਕਾਂ ਦੇ ਸਤਿਕਾਰ ਰਾਹੀਂ ਸਾਨੂੰ ਗਿਆਨ ਅਤੇ ਅਨੁਸ਼ਾਸਨ ਦਾ ਸਤਿਕਾਰ ਕਰਨਾ ਆਉਂਦਾ ਹੈ। ਪਰ ਆਦਰ-ਭਵਨ ਦੀ ਇਹ ਅਦਭੁੱਤ ਉਸਾਰੀ ਮਾਂ ਜਾਂ ਇਸਤ੍ਰੀ-ਸਤਿਕਾਰ ਦੀ ਨੀਂਹ ਉੱਤੇ ਹੀ ਉਸਰਦੀ ਹੈ। ਮਜ਼ਬੂਤ ਨੀਹਾਂ ਉੱਤੇ ਕੋਬੀਆਂ ਉਸਾਰੀਆਂ ਵੀ ਸੰਭਵ ਹਨ ਅਤੇ ਨੀਹਾਂ ਦੀ ਕਮਜੋਰੀ ਨੂੰ ਧਿਆਨ ਵਿਚ ਰੱਖਣ ਨਾਲ ਉਤਲੀ ਉਸਾਰੀ ਯਥਾ-ਯੋਗ ਸੁੰਦਰ ਵੀ ਬਣਾਈ ਜਾ ਸਕਦੀ ਹੈ। ਬਹੁਤੇ ਸਾਰ ਨਾਲ ਕਮਜ਼ੋਰ ਨੀਹਾਂ ਬੈਠ ਜਾਂਦੀਆਂ ਹਨ, ਇਸ ਸੱਚ ਦਾ ਸਤਿਕਾਰ ਕੀਤਾ ਜਾਣਾ ਨਾ ਕਠਨ ਹੈ ਨਾ ਅਯੋਗ।
ਮੈਂ ਜੀਵਨ ਵਿਚੋਂ ਆਦਰ ਦੇ ਅਲੋਪ ਹੋ ਜਾਣ ਨੂੰ ਅਪਰਾਧ ਦੇ ਵਾਧੇ ਦਾ ਮੂਲ ਕਾਰਣ ਮੰਨਦਾ ਹਾਂ। ਆਧੁਨਿਕ ਸੰਸਾਰ ਵਿਚ ਮਾਪਿਆਂ, ਵੱਡਿਆ ਭਰਾਵਾਂ ਅਧਿਆਪਕਾਂ, ਬੁੱਢਿਆਂ ਅਤੇ ਕੰਮਾਂ ਦੇ ਇਨਚਾਰਜਾਂ ਦਾ ਆਦਰ ਉੱਕਾ ਅਲੋਪ ਹੁੰਦਾ ਜਾ ਰਿਹਾ ਹੈ। ਜੇ ਅੱਜ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਆਦਰ ਨਹੀਂ ਕਰਦੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਅਪਰਾਧੀ ਹਨ, ਇਸ ਕਰਕੇ ਅਜਿਹਾ ਕਰਦੇ ਹਨ; ਤਾਂ ਵੀ ਇਨ੍ਹਾਂ ਵਿਚੋਂ ਕੁਝ ਇਕ ਅਪਰਾਧੀ ਜਰੂਰ ਬਣ ਜਾਣਗੇ ਕਿਉਂਜ਼ ਉਨ੍ਹਾਂ ਦੇ ਮਨ ਵਿਚ ਜੀਵਨ ਲਈ ਆਦਰ ਨਹੀਂ ਹੈ। ਪਰਿਵਾਰ-ਪ੍ਰਬੰਧ ਦੀ ਹਾਨੀ ਅਨਾਦਰ ਦੇ ਭਾਵ ਵਿਚ ਵਾਧੇ ਦਾ ਮੂਲ ਕਾਰਣ ਹੈ ਅਤੇ ਪਰਿਵਾਰ-ਪ੍ਰਬੰਧ ਦੀ ਹਾਨੀ ਇਸਤ੍ਰੀ ਦੇ ਯੋਗ ਸਮਾਜਕ ਸਥਾਨ ਦਾ ਨਿਰਾਦਰ ਕਰਨ ਨਾਲ ਹੋਈ ਹੈ। ਸਮਾਜਾਂ ਦੇ ਪ੍ਰਬੰਧਕਾਂ ਨੂੰ, ਵਿਸ਼ੇਸ਼ ਕਰਕੇ ਅਰਥ-ਸ਼ਾਸਤ੍ਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਆਪਣੇ ਆਪ ਵਿਚ ਸ਼ਰਮਸਾਰ ਹੋ ਜਾਵੇਗੀ ਅਤੇ ਆਉਣ ਵਾਲਾ ਸਮਾਂ ਬਹੁਤੀ ਦੂਰ ਨਹੀਂ ਹੈ। ਦਸ ਸਾਲ ਦੇ ਬੱਚੇ ਕਤਲ ਕਰਦੇ ਹਨ; ਅੱਠ ਸਾਲ ਦੇ ਬੱਚੇ ਕਾਰਾਂ ਸਾੜਦੇ, ਸ਼ੀਸ਼ੇ ਭੰਨਦੇ, ਚੋਰੀਆਂ ਕਰਦੇ ਅਤੇ ਇਨ੍ਹਾਂ ਕੰਮਾਂ ਦੀ ਪੁਲਿਸ ਨੂੰ ਰਿਪੋਰਟ ਕਰਨ ਵਾਲਿਆਂ ਦੇ ਘਰਾਂ ਨੂੰ ਅੱਗਾਂ ਲਾਉਂਦੇ ਹਨ; ਤੇਰ੍ਹਾਂ ਸਾਲ ਦੇ ਬੱਚੇ ਸਕੂਲਾਂ ਵਿਚ ਆਪਣੀਆਂ
ਜਿਸ ਸਮਾਜ ਵਿਚ ਮਿਹਨਤ ਦੀ ਮਜ਼ਦੂਰੀ ਜਾਂ ਤਨਖ਼ਾਹ ਏਨੀ ਘੱਟ ਹੈ ਕਿ ਆਦਮੀ ਦੀ ਕਮਾਈ ਨਾਲ ਘਰ ਦਾ ਖਰਚ ਨਹੀਂ ਤੁਰਦਾ ਅਤੇ ਔਰਤ ਨੂੰ ਕਮਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਉਸ ਸਮਾਜ ਦੇ ਸਿਆਸੀ ਨੇਤਾ ਅਤੇ ਅਰਥ-ਸ਼ਾਸਤ੍ਰੀ ਜੁਰਮ ਨੂੰ ਜਨਮ ਦੇਣ ਵਾਲੇ ਮੁਜਰਮ ਮੰਨੇ ਜਾਣੇ ਚਾਹੀਦੇ ਹਨ। ਜੁਰਮ ਦੇ ਵਿਕਾਸ ਵੱਲ ਵੇਖੀਏ ਤਾਂ ਇਉਂ ਲੱਗਦਾ ਹੈ ਕਿ ਸੱਭਿਅਤਾ ਦੇ ਵਿਕਾਸ ਨਾਲ ਇਹ ਵਧਦਾ ਗਿਆ ਹੈ। ਨਿਰਾ ਵਧਦਾ ਹੀ ਨਹੀਂ ਗਿਆ, ਸਗੋਂ ਵਿਕਸਦਾ ਗਿਆ ਹੈ: ਗੁੰਝਲਦਾਰ ਹੁੰਦਾ ਗਿਆ ਹੈ; ਇਕ ਕਿੱਤਾ, ਇਕ ਕਾਰੋਬਾਰ ਬਣਦਾ ਗਿਆ ਹੈ ਅਤੇ ਸਮਾਜ ਦੇ ਸਤਿਕਾਰਯੋਗ ਵਿਅਕਤੀ ਇਸ ਕਾਰੋਬਾਰ ਨੂੰ ਏਨੀ ਸਫ਼ਾਈ ਅਤੇ ਸਾਵਧਾਨੀ ਨਾਲ ਚਲਾਉਣਾ ਸਿੱਖਦੇ ਗਏ ਹਨ ਕਿ ਚੋਰ ਅਤੇ ਚੌਕੀਦਾਰ ਦੀ ਪਛਾਣ ਔਖੀ ਹੁੰਦੀ ਗਈ ਹੈ। ਅੱਜ ਜਦੋਂ ਸੱਭਿਅਤਾ ਆਪਣੇ ਸਿਖਰ ਉੱਤੇ ਹੈ, ਉਦੋਂ ਅਸਲੀ ਮੁਜਰਿਮਾਂ ਦੀ ਪਛਾਣ ਵੀ ਅਤਿਅੰਤ ਔਖੀ ਹੋ ਚੁੱਕੀ ਹੈ। ਪਰਿਵਾਰ ਪ੍ਰਬੰਧ ਦੇ ਅਨਾਦਰ ਅਤੇ ਆਰਥਕ ਵਿਵਸਥਾ ਦੇ ਅਨਿਆਂ ਨੂੰ ਅਪਰਾਧ ਦੀ ਜੜ੍ਹ ਮੰਨਣਾ ਬਹੁਤ ਮੁਸ਼ਕਿਲ ਲੱਗਦਾ ਹੈ। ਇਸ ਲਈ ਉਪਰੋਕਤ ਇਹ ਗੱਲ ਕਿ 'ਸਿਆਸੀ ਨੇਤਾ ਅਤੇ ਅਰਧ-ਸ਼ਾਸਤ੍ਰੀ ਜੁਰਮ ਵਿਚ ਵਾਧੇ ਦੇ ਜ਼ਿੰਮੇਦਾਰ ਮੰਨੇ ਜਾਣੇ ਚਾਹੀਦੇ ਹਨ' ਜ਼ਰਾ ਓਪਰੀ ਲੱਗਦੀ ਹੈ।
ਬੇਕਾਰੀ ਜਾਂ ਬੇ-ਰੋਜ਼ਗਾਰੀ ਨੂੰ ਜੁਰਮ ਨਾਲ ਜੋੜਨਾ ਮੈਨੂੰ ਬਹੁਤਾ ਠੀਕ ਨਹੀਂ ਲੱਗਦਾ। ਬੇਕਾਰੀ ਕਾਰਣ ਅਪਰਾਧ ਵਿਚ ਕੁਝ ਵਾਧਾ ਜਰੂਰ ਹੁੰਦਾ ਹੋਵੇਗਾ, ਪਰ ਓਨਾ ਨਹੀਂ ਜਿੰਨਾ ਆਖਿਆ ਅਤੇ ਮੰਨਿਆ ਜਾਂਦਾ ਹੈ। ਇਕ ਸਾਧਾਰਣ ਆਦਮੀ ਕੇਵਲ ਬੇਕਾਰ ਹੋਣ ਦੀ ਵਜ੍ਹਾ ਨਾਲ ਅਪਰਾਧੀ ਨਹੀਂ ਬਣ ਸਕਦਾ। ਵਰਤਮਾਨ ਸਮੇਂ ਵਿਚ ਸੋਲ੍ਹਾਂ ਸਾਲ ਦੀ ਉਮਰ ਤੋਂ ਛੋਟੇ ਮੁੰਡਿਆਂ ਵਿਚ ਅਪਰਾਧ ਦੀ ਰੁਚੀ ਜੋਰਾਂ ਉੱਤੇ ਹੈ। ਜਿਨ੍ਹਾਂ ਉੱਨਤ ਸਮਾਜਾ ਵਿਚ ਬੱਚਿਆ ਨੂੰ ਸੋਲ੍ਹਾਂ ਸਾਲ ਦੀ ਉਮਰ ਤਕ ਕਾਨੂੰਨੀ ਤੌਰ ਉੱਤੇ ਵਿਦਿਆਰਥੀ ਜੀਵਨ ਜੀਉਣਾ ਪੈਂਦਾ ਹੈ, ਉਨ੍ਹਾਂ ਸਮਾਜਾਂ ਦੇ ਬੱਚਿਆਂ ਨੂੰ ਬੇਕਾਰ ਜਾਂ ਬੇ-ਰੋਜ਼ਗਾਰ ਨਹੀਂ ਮੰਨਿਆ ਜਾ ਸਕਦਾ। ਉਹ ਵਿਹਲੇ ਨਹੀਂ ਹਨ। ਉਹ ਆਪਣੀ ਕਾਰੇ ਲੱਗੇ ਹੋਏ ਹਨ। ਜੋ ਉਨ੍ਹਾਂ ਵਿਚ ਅਪਰਾਧ ਦੀ ਰੁਚੀ ਉਤਪੰਨ ਹੋ ਰਹੀ ਹੈ ਤਾਂ ਇਸਦਾ ਕਾਰਣ ਬੇ-ਰੋਜਗਾਰੀ ਨਹੀਂ ਕੁਝ ਹੋਰ ਹੈ। ਘੋਰ ਅਪਰਾਧ ਕਰਨ ਵਾਲੇ ਅਪਰਾਧੀ ਆਮ ਕਰਕੇ ਕੰਮਾਂ ਕਾਰਾ ਉੱਤੇ ਲੱਗੇ ਹੋਏ ਆਦਮੀ ਹੁੰਦੇ ਹਨ। ਵਿਹਲ ਕਿਸੇ ਤਰ੍ਹਾਂ ਵੀ ਅਪਰਾਧ ਦੀ ਰੁਚੀ ਪੈਦਾ ਨਹੀਂ ਕਰਦੀ ਹਾਂ, ਅਪਰਾਧ ਦੀ ਰੁਚੀ 'ਕੰਮ' ਵਿਚ ਅਰੁਚੀ ਦਾ ਕਾਰਣ ਹੋ ਸਕਦੀ ਹੈ ਅਤੇ ਕੰਮ ਵਿਚ ਰੁਚੀ ਪੈਦਾ ਕਰ ਕੇ ਅਪਰਾਧ ਦੀ ਰੁਚੀ ਘਟਾਈ ਜਾਂ ਮੁਕਾਈ ਜਾ ਸਕਦੀ ਹੈ। ਵਿਹਲ ਕੇਵਲ ਉਨ੍ਹਾਂ ਨੂੰ ਹੀ ਅਪਰਾਧ ਲਈ ਪ੍ਰੇਰਤ ਕਰ ਸਕਦੀ ਹੈ, ਜਿਨ੍ਹਾਂ ਵਿਚ ਅਪਰਾਧ ਦੀ 'ਰੁਚੀ' ਮੌਜੂਦ ਹੋਵੇ।
ਅਪਰਾਧ ਜਾਂ ਜੁਰਮ ਦੀ ਜੜ੍ਹ ਨਿਰਾਦਰ ਦੇ ਭਾਵ ਵਿਚ ਹੈ। ਜੀਵਨ ਪ੍ਰਤੀ ਨਿਰਾਦਰ ਦਾ ਤਾਵ ਬਚਪਨ ਵਿਚ ਹੀ ਪੈਦਾ ਹੋ ਜਾਂਦਾ ਹੈ ਅਤੇ ਇਸਦੀ ਨੀਂਹ ਵਿਚ ਮਾਂ ਦਾ ਨਿਰਾਦਰ ਬੈਠਾ ਹੋਇਆ ਹੁੰਦਾ ਹੈ, ਜਿਸਦਾ ਕਾਰਣ ਜਾਂ ਤਾਂ ਮਾਤਾ ਆਪ ਹੁੰਦੀ ਹੈ ਜਾਂ ਉਸਦਾ ਸਮਾਜਕ
ਇਸ ਲਈ ਅਪਰਾਧ ਦਾ ਅੰਤ ਤਾਂ ਹੀ ਸੰਭਵ ਹੈ, ਜੇ ਮਨੁੱਖੀ ਮਨ ਵਿਚ ਜੀਵਨ ਪ੍ਰਤੀ ਨਿਰਾਦਰ ਦੀ ਥਾਂ ਆਦਰ ਦਾ ਭਾਵ ਪੈਦਾ ਕੀਤਾ ਜਾਵੇ। ਨਿਰਾ ਕੰਮ ਜਾਂ ਰੁਝੇਵਾਂ ਇਹ ਨਹੀਂ ਕਰ ਸਕਦਾ। ਮਨੁੱਖੀ ਮਨ ਵਿਚ ਆਦਰ ਦੇ ਭਾਵ ਨੂੰ ਪੈਦਾ ਕਰਨ ਦੇ ਖ਼ਿਆਲ ਵੱਲ ਧਿਆਨ ਦੇਣ ਤੋਂ ਬਿਨਾਂ ਕੇਵਲ ਰੋਜ਼ਗਾਰ ਅਤੇ ਰੁਝੇਵੇਂ ਪੈਦਾ ਕਰਨ ਦਾ ਖ਼ਿਆਲ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਭੁਚਾਲਾਂ, ਤੂਫ਼ਾਨਾਂ ਅਤੇ ਜੰਗਾਂ ਨਾਲ ਤਬਾਹੀਆਂ ਹੋ ਜਾਣ ਉੱਤੇ ਰੁਝੇਵੇਂ ਅਤੇ ਰੋਜ਼ਗਾਰ ਬਹੁਤ ਵਧ ਜਾਂਦੇ ਹਨ। ਜੰਗ ਨੂੰ ਜੁਰਮ ਦਾ ਇਲਾਜ ਆਖਣ ਵਾਲਾ ਆਦਮੀ, ਨਾ ਜੀਵਨ ਦਾ ਸਤਿਕਾਰ ਕਰਦਾ ਹੈ, ਨਾ ਜੀਵਨ ਨਾਲ ਪਿਆਰ ਕਰਦਾ ਹੈ। ਕੰਮ ਨੂੰ ਅਪਰਾਧ-ਰੋਗ ਦੀ ਰਾਮ-ਬਾਣ ਔਸ਼ਧੀ ਆਖਣ ਤੋਂ ਪਹਿਲਾਂ ਇਹ ਸੋਚਣਾ ਜ਼ਰੂਰੀ ਹੈ ਕਿ ਅਪਰਾਧੀਆਂ ਲਈ ਅਪਰਾਧ ਵੀ ਆਪਣੇ ਆਪ ਵਿਚ ਇਕ ਕੰਮ ਹੈ। ਸਾਧਾਰਣ ਕੰਮ ਅਤੇ ਅਪਰਾਧ ਵਿਚ ਵੱਡਾ ਅੰਤਰ ਇਹ ਹੈ ਕਿ ਇਸ ਰਾਹੀਂ ਸਮਾਜ ਨਾਲ ਸਤਿਕਾਰਯੋਗ ਸੰਬੰਧ ਸਥਾਪਤ ਨਹੀਂ ਹੁੰਦਾ। ਕੇਵਲ ਉਹ ਕੰਮ ਅਪਰਾਧ ਦਾ ਇਲਾਜ ਆਖੇ ਜਾ ਸਕਦੇ ਹਨ, ਜਿਨ੍ਹਾਂ ਦੇ ਕੀਤਿਆਂ ਮਨ ਵਿਚ ਸਤਿਕਾਰ ਦੀ ਭਾਵਨਾ ਉਪਜੇ। ਇਸ ਨੇਮ ਦਾ ਨਿਰਾਦਰ ਕਰ ਕੋ ਜੇ ਕਿਸੇ ਹਿੰਸਕ ਅਪਰਾਧੀ ਨੂੰ ਕਿਸੇ ਕਸਾਈ ਦੀ ਦੁਕਾਨ ਉੱਤੇ ਹਫ਼ਤੇ ਵਿਚ ਛੇ ਦਿਨ ਅਤੇ ਦਿਨ ਵਿਚ ਦਸ ਘੱਟ ਪਸ਼ੂਆਂ ਦੀਆਂ ਲਾਸ਼ਾਂ ਨੂੰ ਵੱਢਣ-ਟੁੱਕਣ ਦੇ ਕੰਮ ਉੱਤੇ ਲਾ ਦਿੱਤਾ। ਜਾਵੇਗਾ ਤਾਂ ਉਹ ਸਤਵੇਂ ਦਿਨ ਛੁੱਟੀ ਕਰਨ ਦੀ ਥਾਂ ਛੁਰੀ ਚਲਾਉਣ ਵਿਚ ਬਹੁਤਾ ਸੁਖ ਮਹਿਸੂਸ ਕਰੇਗਾ।
ਨਿਰਾਦਰ ਦੀ ਭਾਵਨਾ ਅਪਰਾਧ ਨੂੰ ਜਨਮ ਦਿੰਦੀ ਹੈ ਅਤੇ ਅਪਰਾਧ ਅਪਰਾਧੀਆਂ ਪ੍ਰਤੀ ਨਿਰਾਦਰ ਦੀ ਭਾਵਨਾ ਪੈਦਾ ਕਰਦਾ ਹੈ। ਇਹ ਭਾਵਨਾ ਅਪਰਾਧ ਰੂਪੀ ਕਾਰਜਾਂ ਰਾਹੀਂ ਅਭਿਵਿਅਕਤ ਹੋ ਕੇ ਜੀਵਨ ਨੂੰ ਅਸਹਿ ਪੀੜ ਦਿੰਦੀ ਹੈ। ਬਦਲੇ ਵਜੋਂ ਸਮਾਜ ਜਾਂ ਜੀਵਨ ਵੀ ਅਪਰਾਧੀਆਂ ਨੂੰ ਨਿਰਾਦਰ ਅਤੇ ਪੀੜ ਦੇਣ ਦਾ ਯਤਨ ਕਰਦਾ ਹੈ। ਜੋ ਜੀਵਨ ਅਤੇ ਅਪਰਾਧ ਵਿਚਾਲੇ ਪੀੜਾਂ ਅਤੇ ਅਨਾਦਰਾਂ ਦਾ ਲੈਣ-ਦੇਣ ਨਾ ਹੁੰਦਾ ਤਾਂ ਅਪਰਾਧ ਨੇ ਵੀ, ਜੰਗ ਵਾਂਗੂ, ਸਿਰ ਉੱਚਾ ਕਰ ਕੇ ਆਖਣਾ ਸੀ, "ਵੇਖੋ, ਮੇਰੇ ਕਾਰਣ ਜੀਵਨ ਵਿਚ ਕਿੰਨਾ ਰੁਝੇਵਾਂ ਹੈ; ਜੱਜਾਂ, ਵਕੀਲਾਂ, ਪੁਲਿਸ ਕਮਿਸ਼ਨਰਾਂ ਅਤੇ ਮੈਜਿਸਟਰੇਟਾਂ ਦੇ ਆਲੀਸ਼ਾਨ ਅਹੁਦੇ ਹਨ: ਪੁਲਿਸ ਅਤੇ ਜੇਲ੍ਹ ਦੇ ਕਰਮਚਾਰੀਆਂ ਲਈ ਰੋਜ਼ਗਾਰ ਹਨ; ਮੇਰੇ ਸਨਮਾਨ ਵਿਚ ਵੀ ਕੌਮੀ ਤਰਾਨੇ ਗਾਏ ਜਾਣੇ ਚਾਹੀਦੇ ਹਨ।"
ਜੰਗ ਦੀ ਜੀਵਨ ਨੂੰ ਪੀੜਾਂ ਨਾਲ ਕਰਦੀ ਹੈ ਅਤੇ ਨਿਰਾਦਰਾਂ ਨਾਲ ਨਿਵਾਜਦੀ ਆਈ
ਆਧੁਨਿਕ ਯੁਗ ਵਿਚ ਅੰਤਰ-ਰਾਸ਼ਟਰੀ ਕਾਨੂੰਨ ਤਾਂ ਹੋਂਦ ਵਿਚ ਆ ਗਿਆ ਹੈ ਪਰ ਉਸ ਨੂੰ ਲਾਗੂ ਕਰਨ ਲਈ ਕੋਈ ਕੇਂਦਰੀ ਸ਼ਕਤੀ ਹੋਂਦ ਵਿਚ ਨਹੀਂ ਆਈ। ਅੰਤਰ-ਰਾਸ਼ਟਰੀ ਕਾਨੂੰਨ ਦੀ ਹੋਂਦ ਇਕ ਅਜਿਹੀ ਰੋਸ਼ਨੀ ਹੈ, ਜਿਸ ਦੀ ਸਹਾਇਤਾ ਨਾਲ ਜੰਗ ਅਤੇ ਜੁਰਮ ਦੀ ਇਕ-ਰੂਪਤਾ ਵੇਖੀ ਜਾਣੀ ਸੰਖੀ ਹੋ ਗਈ ਹੈ। ਉਹ ਦਿਨ ਵੀ ਬਹੁਤੀ ਦੂਰ ਨਹੀਂ, ਜਦੋਂ ਸਰਵ-ਵਿਆਪਕ, ਸਰਵੱਗਿਆ ਅਤੇ ਸਰਵ-ਸ਼ਕਤੀਮਾਨ ਰੱਬ ਦੀ ਕਲਪਨਾ, ਅੰਤਰ-ਰਾਸ਼ਟਰੀ ਸੈਨਿਕ-ਸੱਤਾ ਦੇ ਰੂਪ ਵਿਚ ਸਾਕਾਰ ਕਰ ਲਈ ਜਾਵੇਗੀ ਅਤੇ ਜੰਗ ਨੂੰ ਜੁਰਮ ਆਖ ਕੇ ਸੰਸਾਰ ਦੇ ਸਰਵੁੱਚ ਅਪਰਾਧੀਆਂ ਨੂੰ ਮਹਾਂ ਅਪਰਾਧ ਕਰਨ ਤੋਂ ਰੋਕਿਆ ਜਾਣਾ ਸੰਭਵ ਹੋ ਜਾਵੇਗਾ। ਉਸ ਦਿਨ ਜੰਗ ਅਤੇ ਜੁਰਮ ਜੌੜੇ ਭਰਾ ਜਾਪਣ ਲੱਗ ਪੈਣਗੇ । ਦੋਹਾਂ ਦੁਆਰਾ ਜੀਵਨ ਨੂੰ ਦਿੱਤੀ ਜਾਣ ਵਾਲੀ ਪੀੜ ਅਤੇ ਜੀਵਨ ਦਾ ਕੀਤਾ ਜਾਣ ਵਾਲਾ ਨਿਰਾਦਰ ਜੀਵਨ ਲਈ ਇਕੋ ਜਿਹੇ ਅਸਹਿ ਹੋ ਜਾਣਗੇ। ਉਦੋਂ ਜੀਵਨ ਵਿਚਲਾ ਕਿੰਨਾ ਕੁਝ ਬਦਲ ਜਾਵੇਗਾ; ਕਿੰਨੇ ਉੱਚੇ ਸਿਰ ਨੀਵੀਆਂ ਪਾ ਲੈਣਗੇ; ਅਤੇ ਕਿੰਨੇ ਗੌਰਵ ਨਮੋਸ਼ੀਆਂ ਵਿਚ ਬਦਲ ਜਾਣਗੇ। ਇਸ ਅੰਤਰ ਦਾ ਅੰਦਾਜ਼ਾ ਲਾਉਣ ਲਈ ਅਜੋਕੀ ਹਾਲਤ ਵੱਲ ਵੇਖਣਾ ਕਿਸੇ ਹੱਦ ਤਕ ਸਹਾਈ ਹੋ ਸਕਦਾ ਹੈ।
ਤੁਸੀਂ ਮੋਟਰ ਕਾਰ ਚਲਾ ਰਹੇ ਹੋ ਅਤੇ ਦਸ ਪੰਦਰਾਂ ਮੀਲਾਂ ਦੀ ਦੂਰੀ ਉੱਤੇ ਵੱਸਦੇ ਕਿਸੇ ਮਿੱਤਰ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਦੀ ਇੱਛਾ ਨਾਲ ਉਸ ਦੇ ਘਰ ਵੱਲ ਯਾਤਰਾ ਕਰ ਰਹੇ ਹੈ। ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਹਾਨੀ ਪੁਚਾਉਣ ਦਾ ਕੋਈ ਖ਼ਿਆਲ ਤੁਹਾਡੇ ਮਨ ਵਿਚ ਨਹੀਂ। ਇਕ ਪੈਦਲ ਚੱਲਦਾ ਆਦਮੀ ਅਚਾਨਕ ਸੜਕ ਵਿਚ ਆ ਗਿਆ। ਉਹੋ । ਇਥੇ ਤਾਂ ਪੈਦਲਾਂ ਲਈ ਸੜਕ ਪਾਰ ਕਰਨ ਦੀ ਥਾਂ ਬਣੀ ਹੋਈ ਹੈ । ਤੁਸੀਂ ਕਿਸੇ ਬੇ-ਧਿਆਨੀ ਕਾਰਣ ਵੇਲੇ ਸਿਰ ਆਪਣੀ ਕਾਰ ਨਹੀਂ ਰੋਕ ਸਕੇ। ਸਖ਼ਤ ਬ੍ਰੇਕ ਲਾਉਣੀ ਪੈ ਗਈ ਹੈ ਤਾਂ ਵੀ ਤੁਹਾਡੀ ਕਾਰ ਉਸ ਨੂੰ ਵੱਜ ਗਈ ਹੈ ਅਤੇ ਉਹ ਸੜਕ ਵਿਚ ਡਿੱਗ ਪਿਆ ਹੈ । ਸ਼ੁਕਰ ਹੈ, ਇਸ ਪੈਦਲ ਆਦਮੀ ਨੂੰ ਬਹੁਤੀ ਸੱਟ ਨਹੀਂ ਲੱਗੀ। ਐਂਬੂਲੈਂਸ ਅਤੇ ਪੁਲਿਸ ਆਈ ਹੈ। ਆਦਮੀ ਨੇ ਹਸਪਤਾਲ ਜਾਣ ਦੀ ਲੋੜ ਨਹੀਂ ਸਮਝੀ, ਇਸ ਲਈ ਐਂਬੂਲੈਂਸ ਖਾਲੀ ਪਰਤ ਗਈ ਹੈ, ਪਰ ਪੁਲਿਸ ਨੇ ਤੁਹਾਡਾ ਪਤਾ ਟਿਕਾਣਾ ਪੁੱਛ ਕੇ ਕਹਾੜਾ ਚਾਲਾਨ ਕਰ ਦਿੱਤਾ ਹੈ। ਕੁਝ ਦਿਨਾਂ ਪਿੱਛੇ ਤੁਹਾਨੂੰ ਅਦਾਲਤ ਵਿਚ ਬੁਲਾਇਆ ਜਾਵੇਗਾ। ਅਦਾਲਤ ਨੂੰ ਪਤਾ ਹੈ ਕਿ ਤੁਹਾਡੇ ਮਨ ਨੇ ਉਸ ਅਨਜਾਣੇ ਅਣ ਪਛਾਤੇ ਆਦਮੀ ਦਾ ਬੁਰਾ ਕਦੇ ਨਹੀਂ ਚਿਤਵਿਆ, ਪਰ ਬੇ-ਧਿਆਨੀ ਅਤੇ ਲਾ-ਪ੍ਰਵਾਹੀ ਦਾ ਦੋਸ਼ ਤੁਹਾਡੇ ਉੱਤੇ ਸਾਬਤ ਹੋ ਜਾਵੇਗਾ। ਤੁਹਾਨੂੰ ਦੰਡ ਦਿੱਤਾ ਜਾਵੇਗਾ। ਜੁਰਮਾਨਾ ਕੀਤਾ ਜਾਵੇਗਾ।
ਜਿੰਨਾ ਚਿਰ ਇਹ ਫ਼ਰਕ ਕਾਇਮ ਰਹੇਗਾ, ਓਨਾ ਚਿਰ ਮੁਜਰਿਮ ਅਤੇ ਮਾਸੂਮ ਵਿਚ ਪਛਾਣ ਕਰਨੀ ਵੀ ਔਖੀ ਹੋਵੇਗੀ। ਜਿਸ ਦੁਨੀਆਂ ਵਿਚ ਸਾਧਾਰਣ ਸੁਹਿਰਦ ਆਦਮੀ ਦੀ ਨਿੱਕੀ ਜਿਹੀ ਬੇਧਿਆਨੀ ਨੂੰ ਅਪਰਾਧ ਆਖ ਕੇ ਦੰਡਿਆ ਅਤੇ ਹਜ਼ਾਰਾਂ ਬੇ-ਗੁਨਾਹਾਂ ਦੀ ਵਿਉਂਤ-ਬੱਧ ਹੱਤਿਆ ਨੂੰ ਗੌਰਵ ਦੀ ਗੱਲ ਮੰਨਿਆ ਜਾ ਸਕਦਾ ਹੈ। ਉਸ ਦੁਨੀਆਂ ਵਿਚ ਅਪਰਾਧ ਦੀ ਯੋਗਤਾ ਇਕ ਵੱਡਮੁੱਲੀ ਵਸਤੂ ਹੈ ਅਤੇ ਇਸ ਯੋਗਤਾ ਨੂੰ ਉਪਜਾਉਣਾ ਅਤੇ ਵਿਕਸਾਉਣਾ ਵੀ ਲੋੜ ਦੀਆਂ ਚੀਜਾਂ ਉਪਜਾਉਣ ਜਿੰਨਾ ਹੀ ਜ਼ਰੂਰੀ ਹੈ। ਸੁਰੱਖਿਆ, ਉੱਨਤੀ, ਦੇਸ਼-ਭਗਤੀ, ਬਹਾਦਰੀ, ਪਛਾਣ, ਸ੍ਵੈ-ਪ੍ਰਗਟਾਵਾ, ਕੁਰਬਾਨੀ ਆਦਿਕ ਇਸੇ ਯੋਗਤਾ ਦੇ ਸੁਹਣੇ ਸੁਹਣੇ ਨਾਂ ਹਨ।
ਅੱਜ ਕੱਲ ਜੁਰਮ ਦਾ ਵਾਧਾ ਜ਼ੋਰਾਂ ਉੱਤੇ ਹੈ। ਸਮਾਜਾਂ ਦੇ ਪ੍ਰਬੰਧਕ ਜਦੋਂ ਜੁਰਮ ਬਾਰੇ
ਜਿਸ ਵਿਚ ਨਾ ਜੁਰਮ ਸੀ ਨਾ ਜੰਗ।
ਮੈਂ ਆਤੰਕਵਾਦ ਨੂੰ ਆਦਰਸ਼ ਦੇ ਉਹਲੇ ਵਿਚ ਕੀਤਾ ਜਾਣ ਵਾਲਾ ਜੁਰਮ ਮੰਨਦਾ ਹਾਂ। ਮੇਰੀ ਜਾਚੇ ਇਸ ਜੁਰਮ ਨੂੰ ਵੀ ਬੇਕਾਰੀ ਨਾਲ ਜੋੜਨਾ ਉਚਿਤ ਨਹੀਂ। ਜਿਨ੍ਹਾਂ ਮਨੁੱਖਾਂ ਵਿਚ ਜੀਵਨ ਦੇ ਨਿਰਾਦਰ ਦੀ ਭਾਵਨਾ ਅਤੇ ਅੰਨ੍ਹੇ-ਵਾਹ ਕਿਸੇ ਆਦਰਸ਼ ਦੇ ਪਿੱਛੇ ਲੱਗਣ ਦੀ ਤਰਕ-ਹੀਣਤਾ ਹੁੰਦੀ ਹੈ। ਕੇਵਲ ਉਹ ਹੀ ਆਤੰਕਵਾਦ ਦੇ ਅਪਰਾਧੀ ਹੋਣ ਦੀ ਸੰਭਾਵਨਾ ਵਾਲੇ ਹੁੰਦੇ ਹਨ। ਸਿਆਸੀ ਆਦਰਸ਼ਾਂ ਦੇ ਪ੍ਰਚਾਰਕ ਪ੍ਰਚਲਿਤ ਸਮਾਜਕ ਮਾਨਤਾਵਾਂ ਪ੍ਰਤੀ ਨਿਰਾਦਰ ਪਹਿਲਾਂ ਪੈਦਾ ਕਰਦੇ ਹਨ ਅਤੇ ਆਦਰਸ਼ ਦਾ ਟੀਕਾ ਮਗਰੋਂ ਲਾਉਂਦੇ ਹਨ। ਇਸ ਪ੍ਰਕਾਰ ਦੇ ਅਪਰਾਧ ਵਿਚ ਤੇਜ਼ੀ ਨਾਲ ਵਾਧਾ ਹੋ ਜਾਂਦਾ ਹੈ। ਇਸ ਦਾ ਮੂਲ ਕਾਰਣ ਬੇਕਾਰੀ ਦੀ ਥਾਂ ਆਦਰਸ਼ ਦਾ ਉਹਲਾ ਹੁੰਦਾ ਹੈ। ਇਸ ਅਪਰਾਧ ਦੇ ਕਰਨ ਵਾਲਿਆਂ ਨੂੰ ਅਪਰਾਧੀ ਹੋਣ ਦੀ ਨਮੋਸ਼ੀ ਨਹੀਂ ਹੁੰਦੀ, ਸਗੋਂ ਕੌਮਾਂ ਦੀ ਕਿਸਮਤ ਦੇ ਉਸਰੱਈਏ ਹੋਣ ਦਾ ਗੌਰਵਮਈ ਭੁਲੇਖਾ ਹੁੰਦਾ ਹੈ। ਆਤੰਕਵਾਦੀਆਂ ਦੇ ਪਿੱਛੇ ਆਮ ਕਰਕੇ ਕਿਸੇ ਨਾ ਕਿਸੇ ਸਰਕਾਰ ਜਾਂ ਸਰਕਾਰੀ ਸ੍ਰੋਭ ਦਾ ਹੱਥ ਹੁੰਦਾ ਹੈ। ਕੁਝ ਇਕ ਹਾਲਤਾਂ ਵਿਚ ਇਹ ਜੁਰਮ ਸਜ਼ਾ ਦੇ ਭੈ ਤੋਂ ਵੀ ਮੁਕਤ ਹੁੰਦਾ ਹੈ। ਜਿਸ ਜੁਰਮ ਨੂੰ ਵਧਣ ਫੁੱਲਣ ਲਈ ਏਨੀਆਂ ਸਹੂਲਤਾਂ ਪ੍ਰਾਪਤ ਹੋਣ, ਉਸਨੂੰ ਆਪਣੀ ਹੋਂਦ ਲਈ ਬੇਕਾਰੀ ਵਰਗੀ ਨਿਕੰਮੀ ਚੀਜ਼ ਉੱਤੇ ਨਿਰਭਰ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਉਸਨੂੰ ਕਰਨ ਵਾਲੇ ਸੋ ਕੰਮ ਛੱਡ ਕੇ ਆ ਜਾਣਗੇ।
ਜਿਨ੍ਹਾਂ ਦੇਸ਼ਾਂ ਵਿਚ ਆਤੰਕਵਾਦ ਜ਼ੋਰਾਂ ਉੱਤੇ ਹੈ, ਉਨ੍ਹਾਂ ਵਿਚ ਆਤੰਕਵਾਦੀਆਂ ਦੀ ਗਿਣਤੀ, ਬੇਕਾਰਾਂ ਦੀ ਗਿਣਤੀ ਦੇ ਇਕ ਜਾਂ ਦੋ ਪ੍ਰਤੀਸ਼ਤ ਤੋਂ ਵੱਧ ਨਹੀਂ ਹੋ ਸਕਦੀ। ਜਦੋਂ ਉੱਤਰੀ ਭਾਰਤ ਮਿਡਲ ਈਸਟ ਦੀ ਮਜ਼ਦੂਰ-ਮੰਡੀ ਬਣਿਆ ਹੋਇਆ ਹੋਵੇ, ਉਦੋਂ ਉਥੋਂ ਦੇ ਉਹ ਨੌਜੁਆਨ ਆਤੰਕਵਾਦੀ ਹੋਣ ਦੀ ਗੱਲ ਸੋਚਣਗੇ, ਜਿਨ੍ਹਾਂ ਦੀ ਕੰਮ ਵਿਚ ਰੁਚੀ ਨਹੀਂ ਅਤੇ ਕੰਮ ਵਿਚ ਰੁਚੀ ਉਨ੍ਹਾਂ ਦੀ ਨਹੀਂ ਹੁੰਦੀ, ਜਿਹੜੇ ਜੀਵਨ ਦਾ ਆਦਰ ਨਹੀਂ ਕਰਦੇ। ਜਿਨ੍ਹਾਂ ਦਾ ਜੀਵਨ ਨਾਲ ਕਿਸੇ ਪ੍ਰਕਾਰ ਦਾ ਸੁੰਦਰ ਸੰਬੰਧ ਜੁੜ ਚੁੱਕਾ ਹੈ, ਉਨ੍ਹਾਂ ਨੂੰ ਬੇਕਾਰੀ ਉਦਾਸ ਕਰ ਸਕਦੀ ਹੈ, ਉਪਦਰ ਦੀ ਸਲਾਹ ਨਹੀਂ ਦੇ ਸਕਦੀ। ਜਿਹੜੇ ਜੀਵਨ ਦਾ ਨਿਰਾਦਰ ਕਰਨਾ ਚਾਹੁੰਦੇ ਹਨ, ਬੇਕਾਰੀ ਉਨ੍ਹਾਂ ਲਈ ਅਵਸਰ ਭਾਵੇਂ ਪੈਦਾ ਕਰਦੀ ਹੈ, ਪਰ ਸੰਭਾਵਨਾ ਉਨ੍ਹਾਂ ਵਿਚ ਪਹਿਲਾਂ ਮੌਜੂਦ ਹੁੰਦੀ ਹੈ।
ਜੁਰਮ-2
ਜੁਰਮ ਅਤੇ ਸੱਭਿਅਤਾ
ਉੱਪ ਤਾਂ ਕਾਰਲ ਮਾਰਕਸ ਦੀ ਆਰੰਭਕ ਸਾਂਝੀਵਾਲਤਾ ਦਾ ਵਿਸ਼ਵਾਸੀ ਸੀ ਪਰ ਪੁਰਾਤਨ ਭਾਰਤੀ ਆਰੀਆ ਲੋਕਾਂ ਨੇ ਇਸ ਗੱਲ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ ਕਿ ਮਨੁੱਖ ਦੇ ਸਮਾਜਕ ਜੀਵਨ ਦਾ ਵਿਕਾਸ ਕ੍ਰਿਤ ਯੁਗ ਜਾਂ ਸਤਯੁਗ ਦੇ ਸੁਖ ਅਤੇ ਸੌਂਦਰਯ ਵੱਲੋਂ ਕਲਯੁਗ ਦੇ ਕਲੇਸ਼ ਅਤੇ ਕੋਙ ਵੱਲ ਨੂੰ ਹੋਇਆ ਹੈ। ਪੱਛਮੀ ਪਰੰਪਰਾ ਵਿਚ ਰੂਸੋ ਇਕ ਅਜਿਹਾ ਵਿਚਾਰਵਾਨ ਸੀ, ਜਿਸ ਨੇ ਅਸੱਭਿਅ ਮਨੁੱਖ ਦੇ ਕੁਦਰਤੀ ਜੀਵਨ ਦੀ ਸਾਦਗੀ, ਸੁੰਦਰਤਾ ਅਤੇ ਖੁਸ਼ੀ ਦਾ ਸ਼ਰਧਾ-ਭਰਪੂਰ ਵਰਣਨ ਕਰਨ ਦੇ ਨਾਲ ਨਾਲ ਸੱਭਿਅਤਾ ਦੀਆਂ ਬੁਰਾਈਆਂ ਵੱਲ ਵੀ ਸੰਕੇਤ ਕੀਤਾ ਹੈ। ਸਤਯੁਗ ਦੇ ਵਿਸ਼ਵਾਸੀ ਭਾਰਤੀ ਆਰੀਆ ਅਤੇ ਅਸੱਭਿਆ ਸਾਊ (Noble Savage) ਦਾ ਆਸ਼ਕ ਰੂਸੋ 'ਮਾਨਸਿਕ ਸੰਤੋਖ' ਨੂੰ ਪਹਿਲ ਦਿੰਦੇ ਹਨ ਜਦ ਕਿ ਸੱਭਿਅਤਾ ਦਾ ਵਿਕਾਸ 'ਸਰੀਰਕ ਸੁਖ' ਦੀ ਸੇਧ ਵਿਚ ਹੋਇਆ ਹੈ। ਇਸ ਵਿਕਾਸ ਵਿਚ ਮਨ, ਸੰਤੋਖ ਦੀ ਸੀਤਲਤਾ ਵੱਲੋਂ ਤ੍ਰਿਸ਼ਨਾ ਦੀ ਅਗਨ ਵੱਲ ਵਧਦਾ ਗਿਆ ਹੈ। ਇਉਂ ਸੋਚਣ ਵਾਲੇ ਲੋਕ ਇਹ ਮੰਨਦੇ ਹਨ ਕਿ ਮਨੁੱਖ ਸੁਭਾਵਕ ਸਾਊ ਅਤੇ ਸਹਿਯੋਗੀ ਪਸ਼ੂ ਹੈ, ਜਿਸ ਨੇ ਜੰਗਲੀ ਜੀਵਨ ਵਿਚੋਂ ਕਿਸਾਨੇ ਜੀਵਨ ਵਿਚ ਪਰਵੇਸ਼ ਕਰਦਿਆਂ ਹੀ ਸਿੱਧੇ-ਸਾਦੇ ਸਹਿਯੋਗੀ ਸਮਾਜਾਂ ਦੀ ਸਥਾਪਨਾ ਕਰ ਲਈ ਸੀ। ਸ਼ਾਂਤੀ, ਮਿੱਤਰਤਾ ਅਤੇ ਸਿਆਣਪ ਦੇ ਸਤੋਗੁਣੀ ਪ੍ਰਤੀਕ 'ਵਰੁਣ' ਦੀ ਪ੍ਰੇਰਣਾ ਨਾਲ ਜੀਵਨ ਬਿਤਾਉਣ ਵਾਲੇ ਇਹ ਸਕਰੂਗੀ ਮਨੁੱਖ ਸੁਖਾਂ ਦੇ ਮੋਹ ਸਦਕਾ ਸ਼ਕਤੀ ਦੇ ਪ੍ਰਤੀਕ ਰਜੋਗੁਣੀ 'ਵਿਸ਼ਨੂੰ' ਦੀ ਅਧੀਨਗੀ ਨੂੰ ਆਪਣਾ ਸੁਭਾਗ ਮੰਨਦੇ ਗਏ ਹਨ। ਇਹ ਸਤਯੁਗ ਤੋਂ ਕਲਯੁਗ ਵੱਲ ਨੂੰ ਸੱਭਿਅਤਾ ਦੇ ਵਿਕਾਸ ਦਾ ਸੰਖੇਪ ਜਿਹਾ ਵਰਣਨ ਹੈ।
ਕੁਝ ਲੋਕ ਇਹ ਵੀ ਮੰਨਦੇ ਹਨ ਕਿ ਮਨੁੱਖ ਵਿਚ ਰੂਹਾਨੀ ਸਾਤਵਿਕਤਾ ਨਾਂ ਦੀ ਕੋਈ ਸੁੰਦਰਤਾ ਨਹੀਂ। ਉਹ ਸੁਭਾਵਕ ਤੌਰ ਉੱਤੇ ਹਿੰਸਕ, ਝਗੜਾਲੂ ਅਤੇ ਫਸਾਦੀ ਹੈ। ਸੱਭਿਅਤਾ ਨੇ ਉਸ ਵਿਚੋਂ ਜਾਂਗਲੀਅਤ ਕੱਢ ਕੇ ਉਸ ਵਿਚ ਨਾਗਰਿਕਤਾ ਜਾਂ ਸਾਊਪੁਣੇ ਨੂੰ ਵਿਕਸਾਇਆ ਹੈ। ਇਸ ਲਈ ਸੱਭਿਅਤਾ ਪਸੂ-ਪੁਣੇ ਵੱਲੋਂ ਇਨਸਾਨੀਅਤ ਵੱਲ ਨੂੰ ਕੀਤਾ ਗਿਆ ਲੰਮਾ ਸਫਰ ਹੈ।
ਇਥੇ ਇਨ੍ਹਾਂ ਦੋਹਾਂ ਦਾਅਵਿਆਂ ਦੀ ਦਲੀਲਬਾਜ਼ੀ ਨੂੰ ਦੁਹਰਾਉਣਾ ਮੇਰਾ ਮਨੋਰਥ ਨਹੀਂ। ਜੁਰਮ ਦੀ ਦ੍ਰਿਸ਼ਟੀ ਤੋਂ ਵੇਖਿਆ ਇਹ ਗੱਲ ਠੀਕ ਜਾਪਦੀ ਹੈ ਕਿ ਸਾਡਾ ਸਮਾਜਕ ਵਿਕਾਸ ਸਤਯੁਗ ਵੱਲੋਂ ਕਲਯੁਗ ਵੱਲ ਨੂੰ ਹੋਇਆ ਹੈ। ਦੂਜੀ ਪ੍ਰਕਾਰ ਦੇ ਦਾਅਵੇਦਾਰ ਨੂੰ ਪੁੱਗਿਆ ਜਾ ਸਕਦਾ ਹੈ ਕਿ "ਪਸੂ-ਪੁਣੇ ਵੱਲੋਂ ਇਨਸਾਨੀਅਤ ਵੱਲ ਨੂੰ ਵਧਦਾ ਹੋਇਆ ਮਨੁੱਖ ਜਾਂ ਮਨੁੱਖੀ ਸਮਾਜ, ਜੇ ਅਪਰਾਧ ਦੀ ਰੁਚੀ ਵਿਚ ਵਾਧਾ ਹੁੰਦਾ ਮਹਿਸੂਸ ਕਰਦਾ ਹੈ ਤਾਂ ਉਹ ਕਿਹੜਾ
ਕੁਦਰਤ ਬੇ-ਨੇਮੀ ਨਹੀਂ ਅਤੇ ਮੈਂ ਇਹ ਮੰਨਦਾ ਹਾਂ ਕਿ ਕੁਦਰਤੀ ਨੇਮਾਂ ਦੀ ਸੰਧ ਸਾਤਵਿਕਤਾ ਦੇ ਵਿਕਾਸ ਵੱਲ ਨੂੰ ਹੈ। ਪ੍ਰੇਮ ਦਾ ਨਿਰਾਦਰ ਮੁੱਢਲਾ ਅਪਰਾਧ ਹੈ ਅਤੇ ਹਿੰਸਕ ਪਸ਼ੂ ਸਾਤਵਿਕਤਾ ਦੇ ਨੇਮ ਦਾ ਨਿਰਾਦਰ ਕਰਨ ਕਰਕੇ ਕੁਦਰਤ ਦੇ ਪਹਿਲੇ ਅਪਰਾਧੀ ਹਨ। ਕੁਦਰਤ ਵਿਚ ਅਪਰਾਧ ਦੀ ਪਰਿਭਾਸ਼ਾ ਵੀ ਵੱਖਰੀ ਹੈ ਤੇ ਸਜ਼ਾ ਵੀ ਵੱਖਰੀ। ਦੂਜਿਆਂ ਦੀ ਪੀੜ ਵੱਲੋਂ ਸੰਪੂਰਣ ਅਭਿੱਜ ਰਹਿ ਕੇ ਆਪਣੀ ਰੱਖਿਆ ਦੇ ਮਨੋਰਥ ਵਿਚ ਸੰਪੂਰਣ ਸਫਲ ਪਸ਼ੂਆਂ ਨੂੰ, ਕੁਦਰਤ ਉਨ੍ਹਾਂ ਦੀ ਅਭਿੱਜਤਾ ਜਾਂ ਉਨ੍ਹਾਂ ਦੁਆਰਾ ਜੀਵਨ ਦੇ ਨਿਰਾਦਰ ਦਾ ਦੰੜ ਦਿੰਦੀ ਹੈ। ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਉਹ ਆਪਣੇ ਸੁਰੱਖਿਅਤ ਰੂਪ ਵਿਚ ਸਥਿਰ ਹੋ ਜਾਂਦੇ ਹਨ। ਜਿਹੜੇ ਜੀਵ ਆਪਣੇ ਰੂਪ-ਸਰੂਪ ਦੀ ਰੱਖਿਆ ਨਹੀਂ ਕਰ ਸਕਦੇ, ਉਨ੍ਹਾਂ ਦਾ ਵਿਕਾਸ ਹੁੰਦਾ ਹੈ। ਉਹ ਪਹਿਲਾਂ ਨਾਲੋਂ ਵੱਖਰਾ ਕੋਈ ਹੋਰ ਰੂਪ ਧਾਰਨ ਕਰ ਲੈਂਦੇ ਹਨ: ਜਿਸ ਰੂਪ ਦੀ ਰੱਖਿਆ ਪਹਿਲੇ ਨਾਲੋਂ ਜਿਆਦਾ ਨਿਪੁੰਨਤਾ ਨਾਲ ਕੀਤੀ ਜਾ ਸਕਦੀ ਹੈ। ਇਉਂ ਵਿਕਾਸ ਹੋਈ ਜਾਂਦਾ ਹੈ। ਮਨੁੱਖੀ ਸਰੀਰ ਤਕ ਪਦਾਰਥਕ ਵਿਕਾਸ ਹੋ ਜਾਣ ਪਿੱਛੋਂ ਮਨ ਦੇ ਵਿਕਾਸ ਦਾ ਕੰਮ ਆਰੰਭ ਹੁੰਦਾ ਹੈ। ਮਨ ਦੇ ਵਿਕਾਸ ਵਿਚ ਵੀ ਕੁਦਰਤ ਦਾ ਉਹੋ ਨੇਮ ਚਾਲੂ ਰਹਿੰਦਾ ਹੈ। ਜਿਹੜੇ ਮਨੁੱਖ ਦੂਜਿਆਂ ਦੇ ਦੁਖ ਸੁਖ ਵੱਲੋਂ ਅਭਿੱਜ ਰਹਿ ਕੇ ਕੇਵਲ ਆਪਣਾ ਸੁਆਰਥ ਮੁੱਖ ਰੱਖਦੇ ਹਨ, ਉਨ੍ਹਾਂ ਦਾ ਮਨ ਸਾਤਵਿਕਤਾ ਅਤੇ ਸਹਿਜ ਵੱਲ ਵਿਕਸਣੇ ਬੰਦ ਹੋ ਜਾਂਦਾ ਹੈ। ਉਹ ਆਪਣੇ ਸੁਖ ਅਤੇ ਸੁਆਰਥ ਦੀ ਵਲਗਣ ਵਿਚ ਵਲੇ ਜਾਂਦੇ ਹਨ। ਇਸ ਵਲਗਣ ਵਿਚ ਸੁਖ ਤਾਂ ਹੋ ਸਕਦਾ ਹੈ ਪਰ ਸ਼ਾਂਤੀ ਨਹੀਂ ਹੁੰਦੀ, ਵਡਿਆਈ ਤਾਂ ਹੋ ਸਕਦੀ ਹੈ, ਪਰ ਵਿਕਾਸ ਨਹੀਂ ਹੁੰਦਾ; ਉੱਨਤੀ ਤਾਂ ਹੋ ਸਕਦੀ ਹੈ, ਸੰਤੋਖ ਨਹੀਂ ਹੁੰਦਾ ਮਨ-ਪਰਚਾਵਾ ਤਾਂ ਹੁੰਦਾ ਹੈ, ਪਰ ਆਨੰਦ ਨਹੀਂ ਹੁੰਦਾ; ਸ਼ਾਨ ਤਾਂ ਹੁੰਦੀ ਹੈ, ਪਰ ਸਹਿਜ ਨਹੀਂ ਹੁੰਦਾ; ਸਜਾਵਟ ਹੁੰਦੀ ਹੈ, ਪਰ ਸੁੰਦਰਤਾ ਨਹੀਂ ਹੁੰਦੀ। ਭਾਵ ਇਹ ਕਿ ਸਰੀਰਕ ਸੁਖਾਂ ਦੀ ਪ੍ਰਾਪਤੀ ਦੀ ਨਿਪੁੰਨਤਾ ਦੇ ਮੁੱਲ ਵੱਜੋਂ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਕਿਸਾਨੇ ਯੁਗ ਵਿਚ ਪਰਵੇਸ਼ ਕਰ ਕੇ ਮਨੁੱਖ ਨੇ ਕੁਦਰਤੀ ਨੇਮਾਂ ਦੇ ਨਾਲ ਨਾਲ ਆਪਣੇ ਸਮਾਜਕ ਨੇਮ ਵੀ ਬਣਾਉਣੇ ਆਰੰਭ ਕਰ ਦਿੱਤੇ ਸਨ। ਇਥੋਂ ਹੀ ਮਨੁੱਖ ਦੁਆਰਾ ਜੀਵਨ ਦੇ ਨਿਰਾਦਰ ਦੀ ਕਥਾ ਆਰੋਡ ਹੁੰਦੀ ਹੈ। ਉਸ ਸਮੇਂ ਦਾ ਮਨੁੱਖ ਨਿਸਚੇ ਹੀ ਆਦਰ ਅਤੇ ਨਿਰਾਦਰ, ਸ਼ੁਕਰਗੁਜਾਰੀ ਅਤੇ ਅਕ੍ਰਿਤਘਣਤਾ ਦੇ ਭਾਵਾਂ ਦੀ ਬੌਧਿਕ ਪੁਣ-ਛਾਣ ਤੋਂ ਪਰੇ ਸੀ। ਆਤਮ-ਰੱਖਿਆ ਉਸਦੀ ਲੋੜ ਸੀ ਅਤੇ ਇਸ ਲੋੜ ਵਿਚੋਂ ਉਸਦੇ ਸਾਰੇ ਸੰਬੰਧ ਉਪਜਦੇ
ਆਰੰਭ ਵਿਚ ਮਨੁੱਖ ਦੇ ਇਹ ਸਾਰੇ ਯਤਨ ਬਹੁਤ ਹੱਦ ਤਕ ਸਾਂਝੇ ਸਨ। ਹੌਲੀ ਹੌਲੀ ਮੁਢਲੀ ਸਾਂਝੀਵਾਲਤਾ ਅਲੋਪ ਹੁੰਦੀ ਗਈ ਹੋਵੇਗੀ ਅਤੇ ਧਰਤੀ ਦੇ ਵੱਖ ਵੱਖ ਟੁਕੜਿਆਂ ਦੀ ਵਿਅਕਤੀਗਤ ਮਾਲਕੀ ਦੀ ਭਾਵਨਾ ਨੇ ਜਨਮ ਲੈ ਲਿਆ ਹੋਵੇਗਾ। ਧਰਤੀ ਨੂੰ ਮਾਂ ਤੋਂ ਮਾਲਕੀ ਬਣਾ ਕੇ, ਮਨੁੱਖ ਨੇ ਉਸਦਾ ਪਹਿਲਾ ਨਿਰਾਦਰ ਕੀਤਾ ਸੀ। ਇਸ ਵਿਚ ਕੇਵਲ ਧਰਤੀ ਦਾ ਹੀ ਨਹੀਂ, ਸਗੋਂ ਆਪਣੇ ਵਰਗੇ ਮਨੁੱਖਾਂ ਦਾ ਨਿਰਾਦਰ ਵੀ ਸ਼ਾਮਲ ਸੀ। ਨਿਰਾਦਰ ਨੂੰ ਮੈਂ ਜੁਰਮ ਦੀ ਜੜ੍ਹ ਮੰਨਦਾ ਹਾਂ। ਪ੍ਰਾਉਧਨ ਦੁਆਰਾ ਨਿੱਜੀ ਜਾਇਦਾਦ ਨੂੰ 'ਚੋਰੀ' ਆਖਿਆ ਜਾਣਾ ਬਹੁਤਾ ਅਯੋਗ ਨਹੀਂ ਸਮਝਿਆ ਜਾਣਾ ਚਾਹੀਦਾ।
ਖੇਤੀ ਦੇ ਕੰਮ ਵਿਚ ਪਸ਼ੂਆਂ ਨੂੰ ਸਹਾਇਕ ਬਣਾ ਕੇ ਵਰਤਣ ਦੀ ਲੋੜ ਵਿਚੋਂ ਜੀਵਨ ਨਾਲ ਮਨੁੱਖ ਦੇ ਇਕ ਹੋਰ ਨਵੇਂ ਰਿਸ਼ਤੇ ਦੀ ਨੀਂਹ ਰੱਖੀ ਗਈ ਸੀ। ਧਰਤੀ ਦੇ ਕੁਝ ਹਿੱਸਿਆਂ ਵਿਚ ਮਨੁੱਖ ਨੇ ਇਸ ਰਿਸ਼ਤੇ ਨੂੰ ਸੁਖਾਵਾਂ ਅਤੇ ਸੁਹਣਾ ਬਣਾਉਣ ਦਾ ਉਚੇਚਾ ਯਤਨ ਕੀਤਾ ਸੀ; ਪਰ ਕਈ ਹੋਰ ਥਾਵਾਂ ਉੱਤੇ ਪਸ਼ੂਆਂ ਕੋਲੋਂ ਕਰੜੀ ਮਿਹਨਤ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਯੋਗ ਆਦਰ ਦੇਣ ਦੀ ਥਾਂ ਮਨੁੱਖ ਨੇ ਉਨ੍ਹਾਂ ਨੂੰ ਮਾਰ ਕੇ ਖਾ ਜਾਣ ਦੀ ਜਾਂਗਲੀਅਤ ਨੂੰ ਜਾਰੀ ਰੱਖ ਕੇ ਜੀਵਨ ਵਿਰੁੱਧ ਅਕ੍ਰਿਤਘਣਤਾ ਦਾ ਅਪਰਾਧ ਜਾਰੀ ਰੱਖਿਆ ਸੀ ਜੋ ਹੁਣ ਤਕ ਕੀਤਾ ਜਾਂਦਾ ਹੈ। ਜੰਗਲੀ ਹਿੰਸਕ ਪਸ਼ੂ, ਜੰਗਲੀ ਸ਼ਿਕਾਰੀ ਮਨੁੱਖ, ਸੱਭਿਅਤਾ ਦਾ ਪਹਿਲਾ ਉਸਰੱਈਆ ਕਿਸਾਨ ਅਤੇ ਸੱਭਿਅਤਾ ਦੀ ਸਿਖਰ ਉੱਤੇ ਬੈਠਾ ਹੋਇਆ ਆਧੁਨਿਕ ਮਨੁੱਖ, ਚਾਰੇ ਹੀ ਇਸ ਅਪਰਾਧ ਦੇ ਅਪਰਾਧੀ ਹਨ। ਜੇ ਅੱਜ ਇਨ੍ਹਾਂ ਦਾ ਮੁਕੱਦਮਾ ਕਿਸੇ ਸਰਵੱਗਿਅ ਸਰਵ-ਸ਼ਕਤੀਮਾਨ ਜਾਂ ਸ਼ੋਸ਼ਿਕ ਵਿਕਾਸਵਾਦ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇ ਤਾਂ ਜੰਗਲੀ ਪਸ਼ੂਆਂ ਅਤੇ ਜੰਗਲੀ ਮਨੁੱਖਾਂ ਕੋਲ ਆਪਣੇ ਹੱਕ ਵਿਚ ਕਈ ਅਕੱਟ ਦਲੀਲਾਂ ਹੋਣਗੀਆਂ, ਜਿਨ੍ਹਾਂ ਦੀ ਰੋਸ਼ਨੀ ਵਿਚ ਮੁਕੱਦਮੇ ਦਾ ਫੈਸਲਾ ਉਨ੍ਹਾਂ ਦੇ ਹੱਕ ਵਿਚ ਕੀਤਾ ਜਾਣਾ ਜ਼ਰੂਰੀ ਹੋਵੇਗਾ ਪਰ ਕਿਸਾਨੇ ਯੁਗ ਦੇ ਮਨੁੱਖ ਕੋਲ ਅਤੇ ਆਧੁਨਿਕ ਉਨਤ ਮਨੁੱਖ ਕੋਲ ਆਪਣੇ ਅਪਰਾਧ ਨੂੰ ਕਬੂਲਣ ਅਤੇ ਸਿਰ ਝੁਕਾ ਕੇ ਫੈਸਲਾ ਸੁਣਨ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ। ਅਸ਼ਰਫ਼-ਉਲ-ਮਖ਼ਲੂਕਾਰ ਹੋਣ ਦੀ ਹੈਂਕੜਬਾਜੀ ਨੂੰ ਸਫਾਈ ਦੀ ਦਲੀਲ ਮੰਨਣਾ ਮੁਸ਼ਕਿਲ ਹੈ। ਜੇ ਅਨਾਦਰ ਸਭ ਤੋਂ ਪਹਿਲਾ ਜੁਰਮ ਹੈ, ਤਾਂ ਅਸ਼ਰਤ ਹੋਣ ਦੀ 'ਹੈਂਕੜ' ਮਨੁੱਖ ਦਾ ਸਭ ਤੋਂ ਵੱਡਾ ਜੁਰਮ ਹੈ ਕਿਉਂਜੁ ਇਹ ਗੁਨਾਹਾਂ ਉੱਤੇ ਗੌਰਵ ਕਰਨ ਦੀ ਜਾਂਗਲੀਅਤ ਨੂੰ ਜਨਮ ਦਿੰਦੀ ਹੈ।
ਜਦੋਂ ਧਰਤੀ ਅਤੇ ਪਸੂ ਮਨੁੱਖ ਦੇ ਸਨੇਹੀ ਅਤੇ ਸੰਬੰਧੀ ਹੋਣ ਦੀ ਥਾਂ ਉਸ ਦੀ ਮਾਲਕੀ ਬਣ ਗਏ, ਉਦੋਂ ਤੋਂ ਮਾਲਕੀ ਦਾ ਰਿਸ਼ਤਾ ਮਹੱਤਵਪੂਰਣ ਰਿਸ਼ਤਾ ਮੰਨਿਆ ਜਾਣ ਲੱਗ ਪੈਣਾ
1. ਕਾਰਲ ਮਾਰਕਸ ਦਾ ਸਮਕਾਲੀ, ਮਿੱਤਰ, ਇਕ ਫਰਾਂਸੀਸੀ ਵਿਚਾਰਵਾਨ
ਸੁਭਾਵਕ ਸੀ। ਇਸ ਨਿਰਾਦਰ-ਭਰਪੂਰ ਰਿਸ਼ਤੇ ਦੀ ਸਿਖਰ ਗੁਲਾਮੀ ਵਿਚ ਵਿਅਕਤ ਹੋਈ ਹੈ ਅਤੇ ਮਨੁੱਖ ਦਾ ਇਹ ਅਪਰਾਧ ਏਨਾ ਵੱਡਾ ਹੈ ਕਿ ਕਿਸੇ ਕਾਨੂੰਨੀ ਘੇਰੇ ਵਿਚ ਨਾ ਆਉਂਦਾ ਹੋਣ ਕਰਕੇ ਇਸਦੀ ਫਾਈਲ ਬੰਦ ਕਰ ਦੇਣੀ ਹੀ ਉੱਚਿਤ ਹੈ।
ਧਰਮ ਦਾ ਬੀਜ ਭਾਵੇਂ ਜੰਗਲੀ ਮਨੁੱਖ ਦੇ ਜੀਵਨ ਵਿਚ ਵੀ ਮੌਜੂਦ ਸੀ ਪਰ ਇਹ ਵਧਿਆ ਅਤੇ ਵਿਕਸਿਆ ਕਿਸਾਨੇ ਯੁਗ ਵਿਚ ਹੀ ਹੈ। ਜੰਗਲੀ ਜੀਵਨ ਵਿਚ (ਅਤੇ ਕਿਸਾਨੇ ਯੁਗ ਦੇ ਆਰੰਡ ਵਿਚ ਵੀ) ਮਨੁੱਖ, ਦੂਜੇ ਪਸ਼ੂਆਂ ਵਾਂਗ ਕੁਦਰਤ ਦਾ ਇਕ ਹਿੱਸਾ ਸੀ ਅਤੇ ਉਸ ਦਾ ਹਰ ਕਰਮ ਇਸੇ ਸੱਚ ਵਿਚੋਂ ਜਨਮ ਲੈਂਦਾ ਹੈ। ਕੁਦਰਤ ਦਾ ਇਹ ਮਹੱਤਵਪੂਰਣ ਭਾਗ, ਮਨੁੱਖ, ਕੁਦਰਤ ਦੇ ਭੈ ਅਤੇ ਪਿਆਰ ਵਿਚ ਵਿਚਰਦਾ ਸੀ ਅਤੇ ਉਸਦਾ ਧਰਮ ਜਾਂ ਮਜ਼ਹਬ ਕੁਦਰਤ ਦੇ ਭੈ ਅਤੇ ਪਿਆਰ ਤੋਂ ਫੁੱਟ ਹੋਰ ਕੁਝ ਨਹੀਂ ਸੀ। ਭੈ ਅਤੇ ਪਿਆਰ ਨੂੰ, ਮੇਰੀ ਪਰਿਭਾਸ਼ਾ ਅਨੁਸਾਰ, ਆਦਰ ਵੀ ਆਖਿਆ ਜਾ ਸਕਦਾ ਹੈ, ਇਸ ਲਈ ਮੈਨੂੰ ਇਹ ਮੰਨਣ ਵਿਚ ਸੰਕੋਚ ਨਹੀਂ ਕਿ ਮਨੁੱਖ ਦੇ ਮਜ਼ਹਬ ਦਾ ਮੁਢਲਾ ਰੂਪ-ਸਰੂਪ ਆਪਣੇ ਆਲੇ-ਦੁਆਲੇ ਪਸਰੀ ਹੋਈ ਕੁਦਰਤ ਦੇ ਆਦਰ ਨਾਲ ਭਰਪੂਰ ਸੀ। ਇਹ ਜਿੰਨਾਂ-ਭੂਤਾਂ ਦੇ ਭਿਆਨਕ ਰੂਪ ਵਿਚ ਵੀ ਆਦਰ ਸੀ ਅਤੇ ਚੰਨਾਂ-ਸੂਰਜਾਂ, ਨਦੀਆਂ-ਨਾਲਿਆਂ, ਬਿਰਖਾਂ-ਬੂਟਿਆਂ, ਪੱਥਰਾਂ-ਪਰਬਤਾਂ ਦੀ ਪੂਜਾ ਦੇ ਰੂਪ ਵਿਚ ਵੀ ਆਦਰ ਸੀ।
ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਦੀ ਸੁਰੱਖਿਆ ਦੀ ਸਮੱਸਿਆ ਹੱਲ ਹੁੰਦੀ ਗਈ ਹੈ ਅਤੇ ਗੁੰਝਲਦਾਰ ਵਿਸ਼ਾਲ ਸਮਾਜਾਂ ਦਾ ਵਿਕਾਸ ਹੁੰਦਾ ਗਿਆ ਹੈ। ਅਜਿਹਾ ਹੋ ਜਾਣ ਨਾਲ ਮਨੁੱਖ ਦੀਆਂ ਸਮੱਸਿਆਵਾਂ ਕੁਦਰਤੀ ਨਾ ਰਹਿ ਕੇ ਸਮਾਜਕ ਬਣਦੀਆਂ ਗਈਆਂ ਹਨ। ਵੱਡੇ ਵੱਡੇ ਸਮਾਜਾਂ ਦੇ ਸਿਆਸੀ ਅਤੇ ਆਰਥਕ ਪ੍ਰਬੰਧ ਦੀ ਸਮੱਸਿਆ ਸਦਾ ਹੀ ਪ੍ਰਧਾਨ ਸਮੱਸਿਆ ਸਮਝੀ ਜਾਂਦੀ ਰਹੀ ਹੈ ਅਤੇ ਇਸ ਸਮੱਸਿਆ ਨੂੰ ਸੁਲਝਾਉਣ ਵਾਲੀ ਹਾਕਮ ਸ੍ਰੇਣੀ ਦਾ ਮਹੱਤਵ ਵਧਦਾ ਗਿਆ ਹੈ। ਫਲਸਫ਼ਾ ਅਤੇ ਕਲਾ ਇਸ ਸ਼੍ਰੇਣੀ ਦੀ ਸੇਵਾ ਨੂੰ ਆਪਣਾ ਸੁਭਾਗ ਸਮਝਦੇ ਆਏ ਹਨ। ਦਰਸ਼ਨ ਅਤੇ ਇਲਹਾਮ ਦੀ ਕਿਰਪਾ ਨਾਲ ਮਨੁੱਖ ਦੇ ਕੁਦਰਤੀ ਧਰਮ ਨੂੰ ਜੜ੍ਹੋਂ ਪੁੱਟ ਕੇ ਦਰਿਆ-ਬੁਰਦ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਗਈ ਹੈ। ਇਸ ਦੀ ਥਾਂ ਲੈਣ ਲਈ ਜਿਨ੍ਹਾਂ ਧਰਮਾਂ ਦਾ ਜਨਮ ਹੋਇਆ ਹੈ ਉਹ ਮਨੁੱਖ ਦੇ ਗੁੰਝਲਦਾਰ ਸਮਾਜਕ ਢਾਂਚੇ ਦੀ ਉਪਜ ਹਨ; ਉਸ ਢਾਂਚੇ ਦੀ ਜਿਸਦੀ ਸਰਦਾਰੀ ਸਿਆਸੀ ਹਾਕਮਾਂ ਕੋਲ ਸੀ। ਇਸ ਹਾਲਤ ਵਿਚ ਧਰਮ ਜਾਂ ਤਾਂ ਸਿਆਸੀ ਸੱਤਾ ਦਾ ਇਕ ਅੰਗ ਬਣ ਸਕਦਾ ਸੀ ਜਾਂ ਆਪਣੇ ਅਧਿਕਾਰ ਦੇ ਖੇਤਰ ਨੂੰ ਬਦਲ ਕੇ ਆਪਣੀ ਵੱਖਰੀ ਹੋਂਦ ਅਤੇ ਪ੍ਰਭੁਤਾ ਕਾਇਮ ਕਰ ਸਕਦਾ ਸੀ। ਫਲਸਫੇ ਨੇ ਧਰਮ ਨੂੰ ਆਪਣਾ ਅਧਿਕਾਰ ਖੇਤਰ ਬਦਲਣ ਦੀ ਸਲਾਹ ਦਿੱਤੀ ਹੈ ਅਤੇ ਧਰਮ ਨੇ ਸੰਸਾਰਕ ਜੀਵਨ ਦੀ ਸੁੰਦਰਤਾ ਦੀ ਚਿੰਤਾ ਛੱਡ ਕੇ ਕਿਸੇ ਅਲੋਕਿਕ, ਅਪਹੁੰਚ ਅਤੇ ਅਸਮਾਨੀ ਆਦਰਸ਼ ਦੀ ਪ੍ਰਾਪਤੀ ਨੂੰ ਮਨੁੱਖੀ ਜੀਵਨ ਦਾ ਮਨੋਰਥ ਸਿੱਧ ਕਰਨ ਦਾ ਯਤਨ ਕੀਤਾ ਹੈ। ਇਹ ਧਰਤੀ ਉੱਤੇ ਜੀਵੇ ਜਾਣ ਵਾਲੇ ਜੀਵਨ ਦਾ ਸਿੱਧਾ ਨਿਰਾਦਰ ਹੈ। ਨਿਸਚੇ ਨਾਲ ਇਹ ਪਤਾ ਨਹੀਂ ਕਿ ਮਰਨ ਪਿੱਛੋਂ ਮੁਕਤੀ ਕਿੰਨੇ ਕੁ ਲੋਕਾਂ ਨੂੰ ਮਿਲੀ ਹੈ ਜਾਂ ਮਿਲੀ ਵੀ ਹੈ ਕਿ ਨਹੀਂ: ਪਰ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਸਿੱਧੇ ਪੁੱਠੇ ਆਦਰਸ਼ਾਂ ਦੀ ਆੜ ਵਿਚ ਮਨੁੱਖਤਾ ਨੂੰ ਪੀੜ ਦੇਣ ਦਾ ਅਪਰਾਧ ਅਤੇ ਮਨੁੱਖਤਾ ਨੂੰ ਠੱਗਣ ਦੀ ਨੀਚਤਾ ਕਿੰਨੀ ਆਮ ਹੈ।
ਆਧੁਨਿਕ ਯੁੱਗ ਵਿਚ ਵਾਪਾਰ ਆਖੀ ਜਾਣ ਵਾਲੀ ਅਤਿਅੰਤ ਗੁੰਝਲਦਾਰ ਕਿਰਿਆ ਕਈ ਹਜ਼ਾਰ ਸਾਲ ਪਹਿਲਾਂ ਲੋੜ ਦੀਆਂ ਵਸਤਾਂ ਦੇ ਵਟਾਂਦਰੇ ਤੋਂ ਆਰੰਭ ਹੋਈ ਸੀ। ਉਸ ਸਮੇਂ
ਸਮਾਜਵਾਦੀ ਵਿਚਾਰਧਾਰਾ ਨੇ ਮੁਨਾਫ਼ੇ ਨੂੰ ਕਾਨੂੰਨੀ ਠੱਗੀ ਆਖਣ ਦੀ ਵਧੀਕੀ ਕੀਤੀ ਹੈ। ਜੇ ਵਾਪਾਰ ਸਾਡੇ ਸਮਾਜਕ ਪ੍ਰਬੰਧ ਲਈ ਲੋੜੀਂਦਾ ਹੈ ਤਾਂ ਇਸਦਾ ਲਾਹੇਵੰਦਾ ਹੋਣਾ ਜ਼ਰੂਰੀ ਹੈ। ਜਿਹੜੇ ਲੋਕ ਇਸ ਲੋੜੀਂਦੇ ਕੰਮ ਨੂੰ ਕਰਦੇ ਹਨ, ਉਨ੍ਹਾਂ ਦੀ ਉਜਰਤ ਨੂੰ ਠੱਗੀ ਆਖਣ ਦਾ ਭਾਵ ਇਹ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀ ਹੋਂਦ ਨੂੰ ਜ਼ਰੂਰੀ ਨਹੀਂ ਸਮਝਦੇ । ਜੇ ਉਨ੍ਹਾਂ ਦੀ ਹੋਂਦ ਜ਼ਰੂਰੀ ਹੈ ਤਾਂ ਉਨ੍ਹਾਂ ਦੀ ਉਜਰਤ ਨੂੰ ਠੱਗੀ ਕਹਿ ਕੇ ਅਸੀਂ ਉਨ੍ਹਾਂ ਦਾ ਨਿਰਾਦਰ ਕਰਦੇ ਹਾਂ ਅਤੇ ਨਿਰਾਦਰ ਜੁਰਮ ਦੀ ਜੜ੍ਹ ਹੈ। ਵਾਪਾਰੀ ਮੁਨਾਫ਼ਾ ਲੈ ਕੇ ਕੋਈ ਜੁਰਮ ਨਹੀਂ ਕਰਦਾ, ਇਸਦੇ ਉਲਟ ਜੇ ਸਰਕਾਰਾਂ ਦੇਸ਼ਾਂ ਦੇ ਪ੍ਰਬੰਧ ਵਿਚੋਂ ਮੁਨਾਫ਼ੇ ਦੀ ਆਸ ਕਰਨ ਕਰਕੇ ਇਸਨੂੰ ਵਾਪਾਰ ਬਣਾਉਣ ਦਾ ਯਤਨ ਕਰਨ ਤਾਂ ਉਹ ਜੁਰਮ ਕਰਦੀਆਂ ਹਨ। ਸਮਾਜਵਾਦੀ ਸਰਕਾਰਾਂ ਨੇ ਵਾਪਾਰੀਆਂ ਨੂੰ ਵਿਚੋਂ ਕੱਢ ਕੇ ਉਨ੍ਹਾਂ ਦੁਆਰਾ ਕੀਤੀ ਜਾਣ ਵਾਲੀ ਠੱਗੀ (ਮੁਨਾਫਾ) ਆਪ ਕਰਨ ਦਾ ਜੁਰਮ ਕਰ ਕੇ ਉਚਿਤ ਦੰਡ ਵੀ ਪਾ ਲਿਆ ਹੈ। ਇਧਰ ਪੂੰਜੀਵਾਦੀ 'ਠੱਗਾਂ' (ਮੁਨਾਫਾਖੋਰਾਂ) ਨੇ ਪੱਛਮੀ ਯੌਰਪ ਦੇ ਜਨ-ਸਾਧਾਰਣ ਦੇ ਜੀਵਨ ਵਿਚ ਲੋੜੀਂਦੀ ਸੁੰਦਰਤਾ ਪੈਦਾ ਕਰ ਕੇ, ਏਨਾ ਕੁ ਬਚਾ ਵੀ ਲਿਆ ਹੈ ਕਿ ਉਹ ਸਮਾਜਵਾਦੀ 'ਦਾਨਵੀਰਾਂ' ਦੀਆ ਆਪਣੀਆਂ ਚਾਦਰ ਵਿਚੋਂ ਬਾਹਰ ਪੱਸਰੀਆਂ ਹੋਈਆਂ ਨੰਗੀਆਂ ਲੱਤਾਂ ਨੂੰ ਢੱਕਣ ਲਈ ਕੁਝ ਦੇ ਵੀ ਸਕਦੇ ਹਨ। ਜੇ ਪੂੰਜੀਵਾਦੀਆਂ ਨੇ ਮੁਨਾਭੇ (ਠੱਗੀ) ਦੀ ਸਿਆਣਪ ਨਾ ਕੀਤੀ ਹੁੰਦੀ ਤਾਂ ਹੋ ਸਕਦਾ ਹੈ) ਰੂਸ ਅਤੇ ਸੁਡਾਨ ਵਿਚ ਕੋਈ ਫਰਕ ਨਾ ਰਹਿ ਗਿਆ ਹੁੰਦਾ।
ਜਿਵੇਂ ਮੁਨਾਫ਼ਾ ਠੱਗੀ ਨਹੀਂ, ਉਵੇਂ ਹੀ ਠੱਗੀ ਨੂੰ ਮੁਨਾਫ਼ਾ ਮੰਨਣ ਵਿਚ ਸਿਆਣਪ ਨਹੀਂ। ਜਦੋਂ ਲੌਭੀ ਮਨੁੱਖ, ਮੁਨਾਫ਼ੇ ਨੂੰ ਮਨੋਰਥ ਮੰਨ ਕੇ ਜੀਵਨ ਦੇ ਅਨਾਦਰ ਵੱਲੋਂ ਨਿਸ਼ਚਿੰਤ ਹੋ ਜਾਂਦਾ। ਹੈ, ਉਦੋਂ ਉਹ ਨਿਸਚੇ ਹੀ ਜੁਰਮ ਕਰਦਾ ਹੈ। ਆਧੁਨਿਕ ਯੁਗ ਵਿਚ ਮੁਨਾਫ਼ੇ ਦੇ ਲੋਭ ਕਾਰਣ ਜੀਵਨ ਦਾ ਜਿੰਨਾ ਨਿਰਾਦਰ ਕੀਤਾ ਜਾ ਰਿਹਾ ਹੈ, ਉਸਦਾ ਖਿਆਲ ਕਰਦਿਆਂ ਹੋਇਆ ਮੁਨਾਵੇ
ਮੁਨਾਫ਼ਾ ਆਪਣੇ ਆਪ ਵਿਚ ਪ੍ਰੇਰਣਾ ਦਾ ਵਧੀਆ ਸ੍ਰੋਤ ਹੈ ਪਰ ਮੁਨਾਫ਼ੇ ਦੇ ਮੋਹ ਵੱਸ ਮਾਰੂ ਹਥਿਆਰ ਬਣਾਉਣੇ ਅਤੇ ਉਨ੍ਹਾਂ ਦੀ ਵਿਕਰੀ ਲਈ ਜੰਗਾਂ ਲੁਆਉਣ ਦਾ ਜੁਰਮ ਕਰਨਾ ਅਤੇ ਜੰਗ ਵਿਚ ਰੁੱਝੇ ਹੋਏ ਦੋਹਾਂ ਵਿਰੋਧੀਆਂ ਨੂੰ ਹਥਿਆਰ ਵੇਚਣ ਦੀ ਨੀਚਤਾ ਕਰਨੀ, ਕਿਸੇ ਤਰ੍ਹਾਂ ਦੀ ਸਾਊਪੁਣਾ ਨਹੀਂ ਮੰਨੀ ਜਾ ਸਕਦੀ। ਹੁਣ ਤਾਂ ਹਾਲਤ ਇਹ ਹੈ ਕਿ ਉੱਨਤ ਸਨਅਤੀ ਦੇਸ਼ਾਂ ਦੇ ਕਾਰਖ਼ਾਨੇਦਾਰ ਉਨ੍ਹਾਂ ਦੇਸਾਂ ਨੂੰ ਵੀ ਹਥਿਆਰ ਵੇਚਣ ਦੀ ਨਿਰਲੱਜਤਾ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਆਪਣੇ ਦੇਸ਼ ਦੀ ਜੰਗ ਹੋ ਰਹੀ ਹੁੰਦੀ ਹੈ। ਮੁਨਾਫ਼ੇ ਦੇ ਮੇਚ ਨੇ ਮਨੁੱਖ ਕੋਲੋਂ ਵੱਡੇ ਵੱਡੇ ਉਪਦਰ ਕਰਵਾਏ ਹਨ । ਪੈਸੇ ਵਾਲੇ ਲੋਕ ਦੇਸ਼ ਦਾ ਅੰਨ ਖ਼ਰੀਦ ਕੇ ਗੁਦਾਮਾਂ ਵਿਚ ਭਰ ਲੈਂਦੇ ਹਨ, ਜਿਸਦੇ ਸਿੱਟੇ ਵੱਜ ਪੈਣ ਵਾਲੇ ਅਕਾਲ ਸਮੇਂ ਅੱਗ ਦੇ ਤਾ ਅੰਨ ਵੇਚ ਕੇ ਧਨ ਇਕੱਠਾ ਕੀਤਾ ਜਾਂਦਾ ਰਿਹਾ ਹੈ। ਚੋਰ ਬਾਜ਼ਾਰੀ ਦੀ ਮੁਨਾਫ਼ੇ ਦੇ ਮੋਹ ਨਾਲ ਸਿੱਧੀ ਸਾਕਾਦਾਰੀ ਹੈ; ਉਵ ਸਮਗਲਿੰਗ ਅਤੇ ਵਿਵਰਜਿਤ ਨਸ਼ਿਆਂ ਦਾ ਕਾਰੋਬਾਰ ਵੀ ਇਸਦੇ ਆਂਢੀ-ਗੁਆਂਢੀ ਹੀ ਹਨ।
ਕਿਸੇ ਲਾਭ ਦੀ ਆਸ ਤੋਂ ਬਿਨਾਂ ਕੋਈ ਕੁਝ ਨਹੀਂ ਕਰਦਾ। ਜੇ ਮਨ ਦੀ ਸ਼ਾਂਤੀ ਅਤੇ ਮੁਕਤੀ ਦੀ ਆਸ ਨਾ ਹੁੰਦੀ ਤਾਂ ਕੋਈ ਤਪ, ਤਿਆਗ ਅਤੇ ਭਗਤੀ ਵੱਲ ਮੂੰਹ ਨਾ ਕਰਦਾ। ਜਿਸ ਲਾਭ ਜਾਂ ਮੁਨਾਫੇ ਕੋਲੋਂ ਜੀਵਨ ਨੂੰ ਏਨੀਆਂ ਵੱਡੀਆਂ ਵੱਡੀਆਂ ਆਸਾਂ ਹਨ, ਉਹ ਮੁਨਾਫ਼ਾ ਮਾੜੀ ਸੁਹਬਤ ਨਾਲ ਬਹੁਤ ਮਾੜਾ ਹੋ ਗਿਆ ਹੈ। ਅਸੀਂ ਸੁਣਦੇ ਹੁੰਦੇ ਸਾਂ ਕਿ ਈਸਟ ਇੰਡੀਆ ਕੰਪਨੀ ਵਾਲਿਆਂ ਨੇ ਢਾਕੇ ਦੀ ਮਲਮਲ ਬਣਾਉਣ ਵਾਲੇ ਕਾਰੀਗਰਾਂ ਦੇ ਹੱਥ ਵੱਢ ਦਿੱਤੇ ਸਨ ਤਾਂ ਜੁ ਉਹ ਏਨਾ ਵਧੀਆ ਕੱਪੜਾ ਬਣਾ ਕੇ ਉਨ੍ਹਾਂ ਦੇ ਆਪਣੇ ਮਾਲ ਨੂੰ ਘਟੀਆ ਸਿੱਧ ਨਾ ਕਰ ਸਕਣ ਅਤੇ ਉਸ ਮਾਲ ਦੀ ਵਿਕਰੀ ਵਿਚ ਰੁਕਾਵਟ ਨਾ ਪਾ ਸਕਣ । ਈਸਟ ਇੰਡੀਆ ਕੰਪਨੀ ਵਾਲਿਆਂ ਨੇ ਢਾਕੇ ਦੀ ਮਲਮਲ ਬਣਾਉਣ ਵਾਲਿਆਂ ਦੇ ਹੱਥ ਵੱਢੇ ਸਨ ਜਾਂ ਨਹੀਂ, ਪਰ ਇਹ ਗੱਲ ਸੋਲ੍ਹਾਂ ਆਨੇ ਸੱਚ ਹੈ ਕਿ ਪੱਛਮੀ ਮਸ਼ੀਨੀ ਮਾਲ ਦੀ ਦਰਾਮਦ ਨੇ ਭਾਰਤੀ ਦਸਤਕਾਰੀ ਦਾ ਅੰਤ ਕਰ ਕੇ ਦੇਸ਼ ਦੇ ਦਸਤਕਾਰਾਂ ਨੂੰ ਬੇਕਾਰ ਕਰ ਦਿੱਤਾ ਸੀ। ਕਿਸੇ ਕਾਮੇ ਨੂੰ ਬੇਕਾਰ ਕਰ ਕੇ ਉਸਨੂੰ ਧਰਤੀ ਉੱਤੇ ਵਾਧੂ ਭਾਰ ਹੋਣ ਦੇ ਅਹਿਸਾਸ ਨਾਲ ਭਰ ਦੇਣ ਦੇ ਕੁਕਰਮ ਨੂੰ ਜੇ ਚਿੰਨ੍ਹਾਤਮਕ ਭਾਸ਼ਾ ਵਿਚ ਲਿਖਣਾ ਜਾਂ ਕਹਿਣਾ ਹੋਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ "ਉਸ ਕਾਮੇ ਦੇ ਹੱਥ ਵੱਢ ਦਿੱਤੇ ਗਏ ਹਨ।" ਕਿਸੇ ਇਕਰਾਰਨਾਮੇ ਉੱਤੇ ਆਪਣੇ ਹਸਤਾਖਰ ਕਰ ਦੇਣ ਨੂੰ ਆਪਣੀ ਭਾਸ਼ਾ ਵਿਚ ਅਸੀਂ 'ਹੱਥ ਕੱਢ ਕੇ ਦੇ ਦੇਣੇ' ਆਖਦੇ ਹਾਂ । ਇਹ ਕੁਝ ਲਿਖਣ ਤੋਂ ਮੇਰਾ ਭਾਵ, ਈਸਟ ਇੰਡੀਆ ਕੰਪਨੀ ਦੇ ਕਾਰਿੰਦਿਆਂ ਦੀ ਵਕਾਲਤ ਕਰਨਾ ਨਹੀਂ ਹੈ। ਜਿਹੜੇ ਲੋਭੀ, ਧਨ ਦੇ ਲੰਭ ਲਈ ਮਨੁੱਖਾਂ ਨੂੰ ਮੰਡੀਆਂ ਵਿਚ ਵੇਚਣ ਦੀ
ਨੀਚਤਾ ਕਰ ਸਕਦੇ ਹਨ, ਉਨ੍ਹਾਂ ਲਈ ਆਪਣੇ ਵਿਰੋਧੀ ਨੂੰ ਮਾਰਕੀਟ ਵਿਚੋਂ ਕੱਢਣ ਲਈ, ਉਸ ਦੇ ਹੱਥ ਵੱਢ ਦੇਣੇ ਕੋਈ ਵੱਡੀ ਗੱਲ ਨਹੀਂ। ਮੈਂ ਏਥੇ ਇਕ ਸੁਣੀ ਸੁਣਾਈ ਗੱਲ ਨੂੰ ਦੁਹਰਾ
ਦਸਾਂ ਨਹੁੰਆਂ ਦੀ ਕਿਰਤ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਕਾਮੇ ਨੂੰ ਬੇਕਾਰ ਕਰ ਕੇ ਉਸ ਕੋਲੋਂ ਕਮਾਊ ਹੋਣ ਦਾ ਅਹਿਸਾਸ ਖੋਹ ਲੈਣਾ: ਉਸ ਵਿਚੋਂ ਆਪਣੇ ਪਰਿਵਾਰ ਦਾ ਰੱਬ ਵਰਗਾ ਪਰਵਰਦਿਗਾਹ ਹੋਣ ਦਾ ਮਾਣ ਮੁਕਾ ਦੇਣਾ: ਆਪਣੀ ਕਮਾਈ ਵਿਚੋਂ ਆਪਣੇ ਹਿੱਸੇ ਦਾ ਟੈਕਸ ਦੇ ਕੇ ਆਪਣੇ ਸਮਾਜਕ ਜੀਵਨ ਦੀ ਸੁੰਦਰਤਾ ਦੀ ਉਸਾਰੀ ਵਿਚ ਹਿੱਸੇਦਾਰ ਹੋਣ ਦਾ ਗੌਰਵ, ਉਸ ਕੋਲੋਂ ਖੋਹ ਲੈਣਾ; ਅਤੇ ਉਸ ਨੂੰ ਬੇਕਾਰੀ ਕੁੱਤੇ ਉੱਤੇ ਜੀਉਣ ਲਈ ਮਜਬੂਰ ਕਰ ਕੇ ਧਰਤੀ ਉੱਤੇ ਭਾਰ ਹੋਣ ਦੀ ਨਮੋਸ਼ੀ ਨਾਲ ਨੱਕੋ ਨੱਕ ਕਰ ਦੇਣਾ, ਉਸਦੇ ਹੱਥ ਵੱਢ ਦੇਣ ਨਾਲੋਂ ਕਿਤੇ ਵੱਡੀ ਕਠੋਰਤਾ ਹੈ। ਸਾਇੰਸ ਅਤੇ ਟੈਕਨਾਲੋਜੀ ਕੰਪਿਊਟਰ ਅਤੇ ਰੋਬੋਟਸ ਬਣਾ ਕੇ ਜੀਵਨ ਦਾ ਘੋਰ ਅਪਮਾਨ ਕਰ ਰਹੇ ਹਨ। ਮਨੁੱਖ ਨੂੰ ਬੇਲੋੜਾ ਅਤੇ ਬੇਕਾਰ ਬਣਾ ਦੇਣ ਵਾਲੀਆਂ ਮਸ਼ੀਨਾਂ, ਮਨੁੱਖ ਦੀ ਹੱਤਿਆ ਕਰਨ ਵਾਲੇ ਐਟਮੀ ਹਥਿਆਰਾ ਨਾਲੋਂ ਘੱਟ ਨਿੰਦਨੀਅ ਨਹੀਂ ਹਨ। ਮਰਿਆ ਹੋਇਆ ਮਨੁੱਖ ਅੱਜ ਮਰ ਕੇ ਕੱਲ ਨੂੰ ਸਾਡੀ ਯਾਦ ਦਾ ਹਿੱਸਾ ਹੋਣੋਂ ਹਟਣ ਲੱਗ ਪੈਂਦਾ ਹੈ, ਪਰ ਤ੍ਰਿਸਕਾਰਿਆ ਹੋਇਆ ਮਨੁੱਖ ਕਈ ਸਾਲਾਂ ਤਕ ਜੀਵਨ ਅਤੇ ਮਨੁੱਖਤਾ ਦੇ ਮੱਥੇ ਦਾ ਕਲੰਕ ਬਣਿਆ ਰਹਿੰਦਾ ਹੈ।
ਕਿੰਨੇ ਅਪਰਾਧੀ ਹਨ ਜੀਵਨ ਵਿਚ । ਕਿੱਨੇ ਸ਼ਕਤੀਸ਼ਾਲੀ ਹਨ ਇਹ ਅਪਰਾਧੀ । ਇਨ੍ਹਾਂ ਵਿਚੋਂ ਬਹੁਤਿਆਂ ਨੂੰ ਨਿਆਏਧੀਸ਼ ਹੋਣ ਦਾ ਮਾਣ ਪ੍ਰਾਪਤ ਹੈ।
ਮੁਨਾਵੇ ਦੇ ਮੋਹ ਵੱਸ ਸਾਰੇ ਉੱਨਤ ਦੇਸ਼ ਆਪਣੇ ਕਾਮਿਆਂ ਨੂੰ ਬੇਕਾਰ ਕਰ ਕੇ, ਕੰਪਿਊਟਰਾਂ ਅਤੇ ਰੋਬੋਟਾਂ ਤੋਂ ਕੰਮ ਲੈ ਕੇ, ਆਪਣੇ ਬੇਕਾਰ ਕਾਮਿਆਂ ਨੂੰ ਬੇਕਾਰੀ ਭੱਤਾ ਦੇਣ ਲਈ ਵਰਲਡ ਬੈਂਕ (World Bank) ਕੋਲੋਂ ਕਰੋੜਾਂ ਨਹੀਂ, ਅਰਬਾਂ ਡਾਲਰਾਂ ਦਾ ਕਰਜ਼ਾ ਲੈਂਦੇ ਹਨ। ਸਾਧਾਰਣ ਆਦਮੀ ਨੂੰ ਇਹ ਮੂਰਖਤਾ ਮਾਲੂਮ ਹੁੰਦੀ ਹੈ; ਪਰ ਸਾਧਾਰਣ ਆਦਮੀ ਦੀ ਸੁਣਦਾ ਕੌਣ ਹੈ। ਪਰਜਾਤੰਤਰਾਂ ਵਿਚ ਹਰ ਚਾਰ ਜਾਂ ਪੰਜ ਸਾਲਾਂ ਪਿੱਛੋਂ ਪਰਜਾ ਦੀ ਪੁੱਛ ਹੁੰਦੀ ਹੈ, ਜਦੋਂ ਪਰਜਾ ਆਉਣ ਵਾਲੇ ਚਾਰ ਜਾਂ ਪੰਜ ਸਾਲਾਂ ਲਈ ਆਪਣੇ ਹਾਕਮ ਚੁਣਨ ਦਾ ਉੱਚ-ਅਧਿਕਾਰ ਵਰਤ ਕੇ ਉਨ੍ਹਾਂ ਆਦਮੀਆਂ ਦੀ ਅਧੀਨਗੀ ਲਈ ਮਜਬੂਰ ਹੋ ਜਾਂਦੀ ਹੈ ਜਿਹੜੇ ਉਸਨੂੰ ਮੂਰਖ ਬਣਾਉਣ ਦੀ ਕਲਾ ਵਿਚ ਕਾਮਯਾਬ ਹੋ ਗਏ ਹੋਣ। ਪਰਜਾ ਇਕ ਦਿਨ ਮੂਰਖ ਬਣ ਕੇ ਕੁਝ ਕੁ ਹੁਸ਼ਿਆਰ ਆਦਮੀਆਂ ਨੂੰ ਪੰਜ ਸਾਲਾਂ ਲਈ ਲੋਕਾਂ ਨੂੰ ਮੂਰਖ ਬਣਾਉਣ ਦਾ ਸੰਪੂਰਣ ਅਧਿਕਾਰ ਦੇ ਦਿੰਦੀ ਹੈ। ਸੱਭਿਅ ਸਮਾਜਾਂ ਦਾ ਕਿੰਨਾ ਕੁਝ ਨਿਰਾਦਰ ਉੱਤੇ ਆਧਾਰਿਤ ਹੈ। ਉਸ ਨਿਰਾਦਰ ਉੱਤੇ, ਜਿਸਨੂੰ ਮੈਂ ਜੁਰਮ ਦੀ ਜੜ੍ਹ ਆਖਦਾ ਹਾਂ। ਜੁਰਮ ਦਾ ਅੰਤ ਜੀਵਨ ਵਿਚੋਂ ਨਿਰਾਦਰ ਦਾ ਅੰਤ ਕੀਤੇ ਬਿਨਾਂ ਸੰਭਵ ਨਹੀਂ। ਜੀਵਨ ਵਿਚੋਂ ਨਿਰਾਦਰ ਦੇ ਅੰਤ ਦਾ ਭਾਵ ਹੈ, ਕਈ ਇਕ ਸਤਿਕਾਰਯੋਗ ਸਮਝੇ ਜਾਂਦੇ ਵਿਚਾਰਾਂ, ਵਿਸ਼ਵਾਸਾਂ, ਸਿਧਾਂਤਾਂ, ਸੰਸਥਾਵਾਂ, ਸ਼ਕਤੀਆਂ, ਵਿਅਕਤੀਆਂ, ਸੰਬੰਧਾਂ, ਪ੍ਰਬੰਧਾਂ ਅਤੇ ਪਰੰਪਰਾਵਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਦਲੇਰੀ ਕਰਨਾ। ਜਿੰਨਾ ਚਿਰ ਅਸੀਂ ਇਹ ਦਲੇਰੀ ਨਹੀਂ ਕਰਦੇ, ਓਨਾ ਚਿਰ ਇਹੋ ਜਿਹੇ ਹਾਸੋ-ਹੀਣੇ ਬਿਆਨ ਸਾਨੂੰ ਸੰਤੁਸ਼ਟ ਕਰਦੇ ਰਹਿਣਗੇ ਕਿ, "ਫਲਾਣੀ ਕੌਂਸਲ ਸਟੇਟ ਵਿਚ ਬਾਰਾਂ ਸਾਲ ਤੋਂ ਛੋਟੀ ਉਮਰ ਦੇ ਉਪੱਦਰੀ ਮੁੰਡਿਆਂ ਨੇ ਤੀਹ ਮਿਲੀਅਨ ਪੌਂਡਾਂ ਦਾ ਇਮਾਰਤੀ ਨੁਕਸਾਨ ਕਰ ਦਿੱਤਾ ਹੈ ਅਤੇ ਪੁਲਿਸ ਉਨ੍ਹਾਂ ਨੂੰ ਕਾਬੂ ਕਰਨ ਵਿਚ ਉੱਕੀ ਨਾਕਾਮ ਹੈ। ਯਾਦ ਰਹੇ, ਉਸ ਇਲਾਕੇ ਵਿਚ ਬੇਕਾਰੀ ਤੇਈ ਪ੍ਰਤੀਸ਼ਤ ਹੈ ਅਤੇ ਜੁਰਮ ਦੇ ਵਾਧੇ ਦਾ ਵੱਡਾ ਕਾਰਣ ਹੈ।" ਅਸੀਂ ਇਹ ਨਹੀਂ ਸੋਚਾਂਗੇ ਕਿ ਤੇਰ੍ਹਾਂ ਸਾਲ ਤੋਂ ਛੋਟੀ ਉਮਰ ਦੇ ਬੱਚੇ ਕਦੇ ਬੇਕਾਰ ਨਹੀਂ
ਕਿਸੇ ਪ੍ਰਕਾਰ ਦਾ ਨਸਲੀ ਵਖੇਵਾਂ ਅਪਰਾਧ ਦੀ ਰੁਚੀ ਪੈਦਾ ਨਹੀਂ ਕਰਦਾ ਇਹ ਅਪਰਾਧ ਦੀ ਰੁਚੀ ਵਾਲਿਆਂ ਲਈ ਆਪਣੇ ਅਸਲੇ ਦੀ ਅਭਿਵਿਅਕਤੀ ਦੇ ਅਵਸਰ ਪੈਦਾ ਕਰਦਾ ਹੈ। ਗਜ਼ (ਨਸ਼ੀਲੇ ਪਦਾਰਥਾਂ) ਨਾਲ ਕਿਸੇ ਪ੍ਰਕਾਰ ਦਾ ਸੰਬੰਧ, ਅਪਰਾਧ ਦਾ ਕਾਰਣ ਨਹੀਂ, ਸਗੋਂ ਆਪਣੇ ਆਪ ਵਿਚ ਇਕ ਅਪਰਾਧ ਹੈ। ਵਗ ਵਿਚ ਮਨੁੱਖ ਦੇ ਸੰਪੂਰਣ ਆਪੇ ਉੱਤੇ ਕਾਬੂ ਪਾ ਕੇ ਉਸਨੂੰ ਆਪਣਾ ਦਾਸ ਬਣਾ ਲੈਣ ਦੀ ਯੋਗਤਾ ਹੈ। ਇਸ ਲਈ ਇਸਦੀ ਆਦਤ ਪਾ ਕੇ ਨਸ਼ੱਈਆਂ ਕੋਲੋਂ ਵੱਡੇ ਵੱਡੇ ਅਪਰਾਧ ਕਰਵਾਏ ਜਾਂਦੇ ਰਹੇ ਹਨ ਅਤੇ ਕਰਵਾਏ ਜਾਂਦੇ ਹਨ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਅਸੈਸਿਨ (Assassin) ਹਸ਼ੀਸ਼ ਤੋਂ ਬਣਿਆ ਹੋਇਆ ਹੈ। ਹਸ਼ੀਸ਼ ਅਰੀਮ ਨੂੰ ਆਖਦੇ ਹਨ ਅਤੇ ਅਸੈਸਿਨ ਉਸ ਆਦਮੀ ਨੂੰ, ਜਿਹੜਾ ਅਫੀਮ ਦੇ ਲੋਰ ਵਿਚ ਕਤਲ ਦੇ ਕੰਮ ਵਿਚ ਵਰਤਿਆ ਜਾਂਦਾ ਹੋਵੇ। ਹੈਰੋਇਨ ਦੇ ਸੇਵਨ ਬਿਨਾਂ ਅਜੋਕੇ ਆਤੰਕਵਾਦੀ ਵੀ 'ਹੀਰੋ' ਹੋਣ ਦਾ ਮਾਣ ਪ੍ਰਾਪਤ ਨਹੀਂ ਕਰ ਸਕਦੇ।
ਜਿਸ ਦੁਨੀਆਂ ਵਿਚ ਤਲਾਕ ਇਕ ਸਤਿਕਾਰਯੋਗ ਸਹੂਲਤ ਹੈ; ਅਣਵਿਆਹੀ ਮਾਂ ਹੋਣਾ ਅਨੁਭਵ ਦੀ ਅਮੀਰੀ ਅਤੇ ਸ੍ਵੈ-ਭਰੋਸੇ ਦੀ ਸਿਖਰ ਸਮਝਿਆ ਜਾਂਦਾ ਹੈ; ਹਾਊਸ ਵਾਈਫ ਹੋਣ ਵਿਚ ਹੀਣਤਾ ਅਤੇ ਵਿਆਹ ਵਿਚ ਇਸਤ੍ਰੀ ਦੀ ਗੁਲਾਮੀ ਵੇਖੀ ਜਾਂਦੀ ਹੈ; ਪਰਿਵਾਰ- ਪ੍ਰਬੰਧ ਇਕ ਬੇ-ਲੋੜਾ ਬੰਧਨ ਅਤੇ ਸੰਯੁਕਤ ਪਰਿਵਾਰ ਮੱਧ-ਕਾਲੀਨ ਮੁਰਖਤਾ ਮੰਨਿਆ ਜਾਂਦਾ ਹੈ; ਅਰੇਂਜਡ ਮੈਰਿਜ ਇਕ ਹਾਸੋ-ਹੀਣੀ ਜਹਾਲਤ ਹੈ; ਅਤੇ ਇਸਤ੍ਰੀ-ਪੁਰਸ਼ ਦੇ ਜਿਨਸੀ ਸੰਬੰਧਾਂ ਉੱਤੋਂ ਛੇਤ ਅਤੇ ਪਰਦੇ ਦੀ ਪਵਿੱਤਰਤਾ ਨੂੰ ਪਰੇ ਕਰਨਾ ਕਲਾ ਅਤੇ ਵਿੱਦਿਆ ਦੀ ਸਰਵੋਤਮ ਪ੍ਰਾਪਤੀ ਆਖੀ ਜਾਂਦੀ ਹੈ; ਉਸ ਦੁਨੀਆਂ ਨੂੰ ਅਨਾਦਰ ਅਤੇ ਅਪਰਾਧ ਦੀ ਘਾਟ ਕਦੇ ਮਹਿਸੂਸ ਨਹੀਂ ਹੋ ਸਕਦੀ। ਅਪਰਾਧ ਦੇ ਘਾਟੇ ਦੀ ਇੱਛਾ ਆਦਰ ਦੇ ਵਾਧੇ ਦੀ ਇੱਛਾ ਹੈ ਅਤੇ ਆਦਰ ਦੀ ਇੱਛਾ ਕਰਨ ਦਾ ਭਾਵ ਹੈ, ਕਿੰਨੀ ਸਾਰੀ ਆਧੁਨਿਕਤਾ ਨੂੰ ਤਿਆਗ ਕੇ ਕਿੰਨੀ ਸਾਰੀ ਪੁਰਾਤਨਤਾ ਨੂੰ ਜੀ ਆਇਆਂ ਆਖਣਾ। ਕੀ ਅਸੀਂ ਇਉਂ ਕਰ ਸਕਦੇ ਹਾਂ ? ਜਿਸ ਤਰ੍ਹਾਂ ਐਟਮੀ ਹਥਿਆਰਾਂ ਨੇ ਅਮਨ ਦੀ ਲੋੜ ਮਹਿਸੂਸ ਕਰਵਾਈ ਹੈ, ਉਸੇ ਤਰ੍ਹਾਂ ਅਪਰਾਧ ਦਾ ਵਿਰਾਟ ਰੂਪ ਮਨੁੱਖ ਨੂੰ ਆਪਣੇ ਕਈ ਵਿਸ਼ਵਾਸ ਬਦਲਣ ਲਈ ਵਿਵਸ਼ ਕਰ ਦੇਵੇਗਾ। ਪਰ ਵਿਵਸ਼ ਹੋਣ ਨਾਲੋਂ ਸਿਆਣੇ ਬਣਨਾ ਚੰਗਾ ਹੈ।
ਧਰਮ-ਅਸਥਾਨ...
.....ਤੋਂ ਮੇਰਾ ਸਾਥ ਹੈ ਧਰਮ ਦਾ ਸਥਾਨ ਅਤੇ ਧਰਮ ਤੋਂ ਮੇਰਾ ਭਾਵ ਹੈ ਮਨੁੱਖ ਦਾ ਪਰਾ-ਸਰੀਰਕ ਨਾਲ ਸੰਬੰਧ। "ਸਰੀਰ ਜਾਂ ਪਦਾਰਥ ਤੋਂ ਪਰੇ ਕੁਝ ਹੈ ਜਾਂ ਨਹੀਂ," ਇਸ ਬਾਰੇ ਮੈਂ ਕੋਈ ਨਿਰਣੇਜਨਕ ਉੱਤਰ ਨਹੀਂ ਦੇ ਸਕਦਾ ਪਰ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਨੂੰ ਇਹ ਮੰਨਣ ਲਈ ਪ੍ਰੇਰਿਆ ਗਿਆ ਹੈ ਕਿ ਪਦਾਰਥ ਤੋਂ ਪਰੇ ਇਕ ਚੇਤਨਾ ਹੈ, ਇਕ ਸ਼ਕਤੀ ਹੈ, ਜਿਹੜੀ ਇਸ ਵਿਸ਼ਵ ਨੂੰ ਆਪਣੀ ਆਗਿਆ ਵਿਚ ਤੋਰਦੀ ਹੈ। ਇਸ ਮਨੁੱਖੀ ਮਨੋਤ ਵਿਚੋਂ ਉਪਜਣ ਵਾਲੇ ਮਨੁੱਖੀ ਵਿਸ਼ਵਾਸਾਂ ਨੂੰ, ਉਨ੍ਹਾਂ ਵਿਸ਼ਵਾਸਾਂ ਉੱਤੇ ਆਧਾਰਿਤ ਮਨੁੱਖੀ ਕਿਰਿਆਵਾਂ ਨੂੰ, ਉਨ੍ਹਾਂ ਕਿਰਿਆਵਾਂ ਰਾਹੀਂ ਬਣਨ ਵਾਲੇ ਮਨੁੱਖੀ ਸੰਬੰਧਾਂ ਨੂੰ, ਅਤੇ ਉਨ੍ਹਾਂ ਸੰਬੰਧਾਂ ਦੇ ਸਿੱਟੇ ਵਜੋਂ ਹੋਂਦ ਵਿਚ ਆਉਣ ਵਾਲੇ ਪ੍ਰਬੰਧਾਂ ਨੂੰ ਮੈਂ ਧਰਮ ਕਹਿੰਦਾ ਹਾਂ। ਧਰਮ ਦੇ ਕੇਂਦਰ ਵਿਚ ਇਹ ਮਨੌਤ ਬਿਰਾਜਮਾਨ ਹੈ ਕਿ ਪਰਮ ਈਸ਼ਵਰ, ਬ੍ਰਹਮ, ਪਰਮ-ਆਤਮਾ, ਰੱਬ, ਅੱਲਾ ਜਾਂ ਵਾਹਿਗੁਰੂ ਨਾਮ ਦੀ ਇਕ ਚੇਤਨ ਸ਼ਕਤੀ ਸਾਰੇ ਪਦਾਰਥਕ ਖਿਲਾਰੇ ਪਸਾਰੇ ਨੂੰ ਸਾਂਤੀ ਬੈਠੀ ਹੈ। ਇਸ ਕੇਂਦਰ ਦੁਆਲੇ ਵਿਸ਼ਵਾਸ, ਸਿਧਾਂਤ, ਕਰਮ ਕਾਂਡ ਅਤੇ ਧਾਰਮਕ ਜਥੇਬੰਦੀ ਦੇ ਚਾਰ ਘੇਰੇ ਜਾਂ ਦਾਇਰੇ ਹਨ। ਰੱਬ ਨਾਮ ਦੇ ਕੇਂਦਰ ਅਤੇ ਇਸ ਕੇਂਦਰ ਦੁਆਲੇ ਬਣੇ ਹੋਏ ਵਿਸ਼ਵਾਸ, ਸਿਧਾਂਤ, ਕਰਮ-ਕਾਂਡ ਅਤੇ ਧਾਰਮਕ ਜਥੇਬੰਦੀ ਦੇ ਚਾਰ ਘੇਰਿਆਂ ਜਾਂ ਦਾਇਰਿਆਂ ਨੂੰ ਧਰਮ ਦੇ ਪੰਜ ਤੱਤ ਆਖਿਆ ਜਾ ਸਕਦਾ ਹੈ। ਜੇ ਕੋਈ ਧਰਮ ਦੇ ਪਹਿਲੇ ਤੱਤ ਤੋਂ ਮੁਨਕਰ ਹੋਣ ਦਾ ਯਤਨ ਕਰੇ ਤਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਇਹ ਆ ਹਾਜ਼ਰ ਹੁੰਦਾ ਹੈ। ਬੁੱਧ ਧਰਮ ਇਸ ਵੱਲੋਂ ਖਾਮੋਸ਼ ਰਹਿ ਕੇ ਇਸਦੀ ਹੋਂਦ-ਅਣਹੋਂਦ ਦੇ ਵਿਚ ਵਿਚਾਲੇ, ਇਸ ਵੱਲੋਂ 'ਅਨਜਾਣ' ਹੋਣ ਦਾ ਇਕ ਤੀਜਾ ਰਸਤਾ ਦੱਸਦਾ ਹੈ। ਮੇਰੀ ਜਾਚੇ ਇਹ ਰਸਤਾ ਵਿਗਿਆਨਕ ਵੀ ਹੈ ਅਤੇ ਯੋਗ ਵੀ। ਪਰੰਤੂ ਕੋਈ ਵਿਸ਼ਵਾਸ ਕਿਸੇ ਮਨੁੱਖ ਉੱਤੇ ਠੋਸਿਆ ਜਾਣਾ ਨਾ ਤਾਂ ਯੋਗ ਹੈ ਅਤੇ ਨਾ ਹੀ ਜ਼ਰੂਰੀ।
ਆਉਣ ਵਾਲੀ ਦੁਨੀਆਂ ਵਿਚ ਧਰਮ ਇਕ ਲੋੜੀਂਦੀ ਚੀਜ਼ ਬਣ ਜਾਵੇਗਾ, ਅਜਿਹਾ ਮੇਰਾ ਅਨੁਮਾਨ ਹੈ। ਆਪਣੇ ਇਸ ਅਨੁਮਾਨ ਬਾਰੇ ਕੁਝ ਕਹਿਣ ਤੋਂ ਪਹਿਲਾਂ ਮੈਂ ਧਰਮ ਦੀ ਪ੍ਰਕਾਰ ਵੰਡ ਕਰ ਲੈਣੀ ਜ਼ਰੂਰੀ ਸਮਝਦਾ ਹਾਂ। ਮਨੁੱਖ ਸਦਾ ਤੋਂ ਇਹ ਮੰਨਦਾ ਆਇਆ ਹੋ ਕਿ ਉਸ ਨਾਲ ਵਾਪਰਨ ਵਾਲੀਆਂ ਢੇਰ ਸਾਰੀਆਂ ਘਟਨਾਵਾਂ ਉਸ ਦੇ ਆਪਣੇ ਵੱਸ ਵਿਚ ਹੋਣ ਦੀ ਥਾਂ ਬਾਹਰਲੀਆਂ ਸ਼ਕਤੀਆਂ ਦੇ ਅਧੀਨ ਸਨ। ਇਨ੍ਹਾਂ ਵਿਚੋਂ ਕੁਝ ਸ਼ਕਤੀਆਂ ਉਸ ਦੇ ਆਂਢ-ਗੁਆਂਢ ਉਸਦੀ ਆਪਣੀ ਧਰਤੀ ਉੱਤੇ ਵੱਸਦੀਆਂ ਸਨ ਅਤੇ ਕੁਝ ਇਕ ਧਰਤੀ ਤੋਂ ਦੂਰ, ਕਿਸੇ ਹੋਰ ਟਿਕਾਣੇ। ਕਈਆਂ ਬਾਰੇ ਉਹ ਚੋਖਾ ਗਿਆਨੀ ਸੀ ਅਤੇ ਕੁਝ ਇਕ ਦੇ ਸੰਬੰਧ ਵਿਚ ਨਿਰਾ ਅਨੁਮਾਨੀ। ਉਸਦੀ ਆਪਣੀ ਧਰਤੀ ਉੱਤੇ ਵੱਸਣ ਵਾਲੀਆਂ ਸ਼ਕਤੀਆਂ ਬਾਰੇ ਉਹ ਉਨ੍ਹਾਂ ਸ਼ਕਤੀਆਂ ਨਾਲੋਂ ਵਧੇਰੇ ਜਾਣਦਾ ਸੀ, ਜਿਹੜੀਆਂ ਉਸਦੀ ਧਰਤੀ ਤੋਂ ਪਰੇ
ਜੰਗਲੀ ਵੱਸਦੇ ਜੰਗਲੀ ਮਨੁੱਖਾਂ ਦਾ ਇਹ ਮੁੱਢਲਾ ਧਰਮ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਉਪਜਿਆ ਸੀ। ਸੁਰੱਖਿਆ ਉਸਦੀ ਪਹਿਲੀ ਲੋੜ ਸੀ: ਭੋਜਨ ਉਸਦਾ ਪਹਿਲਾ ਯਤਨ ਸੀ। ਕੁਝ ਚਿਰ ਪਿੱਛੇ ਘਰ ਅਤੇ ਓੜ੍ਹਨ ਵੀ ਉਸਦੀਆਂ ਮੁੱਢਲੀਆਂ ਲੋੜਾ ਬਣ ਗਏ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਉਸਨੂੰ ਆਪਣੇ ਆਲੇ-ਦੁਆਲੇ ਵਿਚੋਂ ਹੁੰਦੀ ਸੀ; ਧਰਤੀ ਕੋਲੋਂ ਹੁੰਦੀ ਸੀ। ਧਰਤੀ ਉੱਤੇ ਵੱਸਦੇ ਮਨੁੱਖ ਦਾ ਕੁਦਰਤੀ ਆਲਾ-ਦੁਆਲਾ ਉਸਦੀਆਂ ਲੋੜਾਂ ਦੀ ਪੂਰਤੀ ਕਰਦਾ ਹੋਣ ਕਰਕੇ ਉਸਦੇ ਪਿਆਰ ਅਤੇ ਸਤਿਕਾਰ ਦਾ ਪਾਤਰ ਬਣ ਗਿਆ। ਉਸਨੇ ਆਪਣਾ ਪਿਆਰ ਅਤੇ ਸਤਿਕਾਰ ਜਿਸ ਰੂਪ ਵਿਚ ਪ੍ਰਗਟ ਕੀਤਾ। ਉਸਨੂੰ ਅਜੋਕਾ ਸਿਆਣਾ ਮਨੁੱਖ ਜੰਗਲੀ ਵੱਸਦੇ ਜੰਗਲੀ ਮਨੁੱਖ ਦਾ ਮੁੱਢਲਾ ਧਰਮ ਕਹਿੰਦਾ ਹੈ: ਜਿਸਦੀ ਪਹਿਲੀ ਵਿਸ਼ੇਸ਼ਤਾ ਇਹ ਸੀ ਕਿ ਉਹ ਧਰਤੀ ਉੱਤੇ ਵੱਸਦੇ ਮਨੁੱਖ ਦੀਆਂ ਦੁਨਿਆਵੀ ਲੋੜਾ ਦੀ ਪੂਰਤੀ ਦੇ ਮਨੋਰਥ ਨਾਲ 'ਧਰਤੀ' ਵਿਚੋਂ ਉਪਜਿਆ ਹੋਇਆ ਧਰਮ ਸੀ: ਅਤੇ ਦੂਜੀ ਇਹ ਕਿ ਉਹ ਕੇਵਲ 'ਸ਼ਿਵਮ ਨਾਲ ਸੰਬੰਧਤ ਸੀ। ਇਸ ਮੁੱਢਲੇ ਧਰਮ ਅਨੁਸਾਰ ਮਨੁੱਖ ਨਦੀਆਂ, ਪਹਾੜਾਂ, ਬਿਰਖਾਂ, ਪਸੂਆਂ, ਪੰਛੀਆਂ ਅਤੇ ਚੰਨ ਸੂਰਜ ਦੀ ਪੂਜਾ ਕਰਦਾ ਸੀ ਅਜੋਕਾ ਖੋਜੀ ਅਤੇ ਸਿਆਣਾ ਮਨੁੱਖ ਆਪਣੀ ਸਿਆਣਪ ਦੇ ਸਹਾਰੇ ਮਨੁੱਖ ਦੇ ਮੁੱਢਲੇ ਧਰਮ ਬਾਰੇ ਜਿੰਨੀ ਚਾਹੇ ਜਾਣਕਾਰੀ ਪ੍ਰਾਪਤ ਕਰ ਲਵੇ, ਉਹ ਉਸ ਤਸੱਲੀ ਦਾ ਅਹਿਸਾਸ ਅਤੇ ਅੰਦਾਜ਼ਾ ਕਦੇ ਨਹੀਂ ਕਰ ਸਕਦਾ, ਜਿਹੜੀ ਪੁਰਾਤਨ ਮਨੁੱਖ ਨੂੰ ਆਪਣੇ ਧਰਮ ਦੇ ਪਾਲਣ ਵਿਚੋਂ ਮਿਲਦੀ ਸੀ। ਉਸਦੇ ਅਗਿਆਨ ਕਾਰਨ ਉਸਦਾ ਧਰਮ ਬਲੀਆਂ-ਕੁਰਬਾਨੀਆਂ ਦਾ ਵਿਸ਼ਵਾਸੀ ਹੋਣ ਕਰਕੇ ਕੌਝ ਅਤੇ ਕਲੇਸ਼ ਦਾ ਧਾਰਨੀ ਵੀ ਸੀ ਪਰ ਸੱਭਿਅ ਮਨੁੱਖ ਨੇ ਜਿੰਨੀਆਂ ਬਲੀਆਂ ਆਪਣੇ 'ਸੱਚੇ ਧਰਮ' ਨੂੰ ਦਿੱਤੀਆਂ ਹਨ, ਉਨ੍ਹਾਂ ਦਾ ਖਿਆਲ ਕੀਤਿਆ ਪੁਰਾਤਨ ਮਨੁੱਖ ਦਾ ਪੁਰਾਣਾ, ਝੂਠਾ ਧਰਮ ਇਸ ਦੇਸ਼ ਤੋਂ ਸਰਵਥਾ ਮੁਕਤ ਮਾਲੂਮ ਹੁੰਦਾ ਹੈ।
ਪੁਰਾਤਨ ਮਨੁੱਖ ਨੂੰ ਆਪਣੇ ਪੁਰਾਤਨ ਧਰਮ ਦੇ ਪਾਲਣ ਵਿਚ ਮਿਲਣ ਵਾਲੀ ਤਸੱਲੀ, ਉਸ ਤਸੱਲੀ ਨਾਲੋਂ ਕਿਤੇ ਵੱਧ ਸੀ ਜਿਹੜੀ ਮੱਧ-ਕਾਲੀਨ ਮਨੁੱਖ ਅਤੇ ਆਧੁਨਿਕ ਮਨੁੱਖ ਉੱਨਤ ਧਰਮਾਂ ਦੇ ਪਾਲਣ ਵਿਚ ਮਹਿਸੂਸ ਕਰਦਾ ਰਿਹਾ ਹੈ ਜਾਂ ਕਰਦਾ ਹੈ। ਇਸਦੇ ਕਾਰਣ ਅਨੇਕ ਹੋ ਸਕਦੇ ਹਨ ਪਰ ਮੈਂ ਕੇਵਲ ਦੇ ਵੱਡੇ ਕਾਰਣਾਂ ਦਾ ਜਿਕਰ ਕਰਨਾ ਚਾਹੁੰਦਾ ਹਾਂ। ਪਹਿਲਾ ਇਹ ਸੀ ਕਿ ਪੁਰਾਤਨ ਮਨੁੱਖ ਵਿਚ ਉਹ ਤਰਕਸ਼ੀਲਤਾ ਅਜੇ ਨਹੀਂ ਸੀ ਵਿਕਸੀ ਜਿਹੜੀ ਵਿਸ਼ਵਾਸ ਦਾ ਵਿਰੋਧ ਕਰ ਕੇ, ਮਨੁੱਖ ਨੂੰ ਆਪਣੇ ਧਾਰਮਕ ਵਿਸ਼ਵਾਸਾਂ ਬਾਰੇ ਸ਼ੱਕ ਵਿਚ ਪਾ ਕੇ; ਉਹ ਦੁਚਿੱਤੀ ਪੈਦਾ ਕਰਦੀ ਹੈ ਜਿਸ ਨਾਲ ਮਨੁੱਖੀ ਮਨ ਅਸ਼ਾਂਤ ਹੋ ਜਾਂਦਾ ਹੈ। ਅਤੇ ਦੂਜਾ ਕਾਰਣ ਇਹ ਸੀ ਕਿ ਧਰਮ ਦਾ ਪਾਲਣ ਲੋਕਿਕ ਮਨੋਰਥਾਂ ਲਈ ਕੀਤਾ ਜਾਣ ਕਰਕੇ ਅਤੇ ਬਹੁਤੀ ਵੇਰ ਮਨੋਰਥਾਂ ਦੀ ਪ੍ਰਾਪਤੀ ਵਿਚ ਸਫਲ ਹੋ ਜਾਣ ਕਰਕੇ ਧਰਮ ਇਕ ਅਜ਼ਮਾਈ
1. ਇਸਦਾ ਕੁਝ ਵਿਸਥਾਰ ਅੱਗੇ ਕੀਤਾ ਜਾਵੇਗਾ।
ਹੋਈ ਭਰੋਸੇਯੋਗ ਸ਼ੈ ਬਣ ਗਿਆ ਸੀ । ਜਿਨ੍ਹਾਂ ਮਨੋਰਥਾਂ ਲਈ ਧਰਮ ਦਾ ਪਾਲਣ ਕੀਤਾ ਜਾਂਦਾ ਸੀ ਉਨ੍ਹਾਂ ਲਈ ਹੋਰ ਯਤਨ ਵੀ ਜਾਰੀ ਰੱਖੇ ਜਾਂਦੇ ਸਨ। ਇਉਂ ਪੁਰਾਤਨ ਧਰਮ ਮਨੁੱਖੀ ਮਨੋਰਥਾ ਦੀ ਪ੍ਰਾਪਤੀ ਦੇ ਕਈ ਯਤਨਾਂ ਵਿਚੋਂ ਇਕ ਹੋਣ ਕਰਕੇ ਦੈਨਿਕ ਜੀਵਨ ਦਾ ਜ਼ਰੂਰੀ ਹਿੱਸਾ ਸੀ।
ਕਿਰਸਾਣੀ ਨੂੰ ਅੰਨ ਉਪਜਾਉਣ ਦਾ ਸਾਧਨ ਬਣਾ ਕੇ ਮਨੁੱਖ ਨੇ ਸੱਭਿਅਤਾ ਦੀ ਸੜਕ ਉੱਤੇ ਇਕ ਲੰਮੀ ਉਲਾਂਘ ਪੁੱਟ ਮਾਰੀ ਸੀ। ਆਰਥਕ ਵਿਕਾਸ ਦੇ ਇਸ ਪੜਾਅ ਉੱਤੇ ਪੁੱਜ ਕੇ ਮਨੁੱਪ ਵੱਡੇ ਵੱਡੇ ਗੁੰਝਲਦਾਰ ਸਮਾਜਾਂ ਵਿਚ ਵੰਡਿਆ ਗਿਆ। ਸਾਡੀ ਧਰਤੀ ਦੇ ਤਲ ਉੱਤੇ ਸੱਭਿਅਤਾਵਾਂ ਅਤੇ ਸਲਤਨਤਾਂ ਦੀ ਸਥਾਪਨਾ ਹੋ ਗਈ। ਵੱਡੇ ਵੱਡੇ ਸ਼ਹਿਨਸ਼ਾਹ ਅਤੇ ਸਮਰਾਟ ਉਪਜ ਪਏ। ਦੂਰ ਦੁਰਾਡੇ ਦੇਸ਼ਾਂ ਨਾਲ ਵਾਪਾਰਕ ਸੰਬੰਧ ਸਥਾਪਿਤ ਹੋ ਗਏ, ਆਲੀਸ਼ਾਨ ਮਹੱਲਾਂ, ਮਜ਼ਬੂਤ ਕਿਲ੍ਹਿਆਂ ਅਤੇ ਵਿਸ਼ਾਲ ਮੰਦਰ, ਮਸਜਦਾਂ ਅਤੇ ਗਿਰਜਿਆਂ ਦੀ ਉਸਾਰੀ ਹੋਈ। ਭਿਆਨਕ ਜੰਗਾਂ ਰਾਹੀਂ ਸਮਾਜਕ ਸਮੱਸਿਆਵਾਂ ਅਤੇ ਵਿਰੋਧਾਂ ਦੇ ਸਮਾਧਾਨ ਦੀ ਆਸ ਕੀਤੀ ਜਾਣ ਲੱਗ ਪਈ। ਵੱਡੇ ਵੱਡੇ ਸ਼ਹਿਰਾਂ ਦੀ ਉਸਾਰੀ ਹੋਈ ਅਤੇ ਇਨ੍ਹਾਂ ਨੂੰ ਆਪੋ ਵਿਚ ਮਿਲਾਉਣ ਲਈ ਸੈਂਕੜੇ ਮੀਲ ਲੰਮੀਆਂ ਸੜਕਾਂ ਬਣਾਈਆਂ ਗਈਆਂ। ਜਿਥੇ ਕਿਰਸਾਣੀ ਸਮਾਜਾਂ ਕੋਲ ਮਹੱਲਾ, ਕਿਲ੍ਹਿਆਂ, ਜੰਗਾਂ ਅਤੇ ਮੰਦਰਾਂ ਲਈ ਸਮਾਂ, ਸਾਮੱਗਰੀ ਅਤੇ ਸਮਰੱਥਾ ਸੀ ਉਥੇ ਉਨ੍ਹਾਂ ਕੋਲ ਜੀਵਨ ਦੇ ਗੰਭੀਰ ਮਸਲਿਆਂ ਬਾਰੇ ਵਿਚਾਰ ਕਰਨ ਲਈ ਕੁਝ ਕੁ ਆਦਮੀਆਂ ਨੂੰ ਵਿਹਲੇ, ਵੱਖਰੇ ਅਤੇ ਵਿਰਕਤ ਰਹਿ ਕੇ ਸੋਚਣ ਦਾ ਅਵਸਰ ਪ੍ਰਦਾਨ ਕਰਨ ਦੀ ਸਿਆਣਪ ਵੀ ਸੀ।
ਇਨ੍ਹਾਂ ਸੋਚਵਾਨਾਂ ਲਈ ਇਹ ਵੇਖ ਸਕਣਾ ਔਖਾ ਨਹੀਂ ਸੀ ਕਿ ਮਨੁੱਖ ਗੁੱਲੀ, ਜੁੱਲੀ ਅਤੇ ਕੁੱਲੀ ਦੀ ਚਿੰਤਾ ਤੋਂ ਬਹੁਤ ਹੱਦ ਤਕ ਮੁਕਤ ਹੋ ਗਿਆ ਸੀ। ਜੀਵਨ ਸਾਹਮਣੇ ਆਉਣ ਵਾਲੀਆਂ ਸਾਧਾਰਣ ਸਮੱਸਿਆਵਾਂ ਦੇ ਹੱਲ ਸਾਂਝੇ ਮਨੁੱਖੀ ਯਤਨ ਵਿਚ ਵੇਖੇ ਜਾ ਸਕਦੇ ਸਨ। ਵਡੇਰੀਆਂ ਸਮੱਸਿਆਵਾਂ ਲਈ ਹਿੰਸਾ ਅਤੇ ਹਥਿਆਰ ਤੋਂ ਵੱਖਰਾ ਤਰੀਕਾ ਨਾ ਉਸ ਸਮੇਂ ਦੇ ਸਿਆਣਿਆਂ ਦੀ ਸਮਝੇ ਪਿਆ ਸੀ ਨਾ ਅੱਜ ਕੱਲ ਦੇ ਵਿਅਕਤੀ ਕੋਲੋਂ ਸਥਾਪਤ ਧਾਰਣਾਵਾਂ ਅਤੇ ਨੈਤਿਕ ਮਾਨਤਾਵਾਂ ਦਾ ਪਾਲਣ ਕਰਵਾਉਣ ਲਈ ਸ਼ਾਹੀ ਕਾਨੂੰਨ ਅਤੇ ਸਮਾਜਕ ਸੰਗਠਨ ਮੌਜੂਦ ਸਨ। ਇਸ ਲਈ ਸਿਆਣਿਆਂ ਕੋਲ ਸੋਚਣ ਲਈ ਕੇਵਲ 'ਧਰਮ' ਹੀ ਬਾਕੀ ਰਹਿ ਜਾਂਦਾ ਸੀ। ਪੁਰਾਤਨ ਅਤੇ ਮੱਧ-ਕਾਲ ਦੇ ਕਿਰਸਾਣੇ ਸਮਾਜਾਂ ਦੇ ਵਿਚਾਰਕਾਂ ਨੇ ਧਾਰਮਕ ਸੋਚ ਦੀਆਂ ਸਿਖਰਾਂ ਛੁਹਣ ਵਿਚ ਕਮਾਲ ਕਰ ਦਿੱਤੀ ਹੈ। ਧਰਤੀ ਉਤਲੇ ਜੀਵਨ ਨੂੰ ਭਲੀ-ਭਾਂਤ ਸੁਰੱਖਿਅਤ ਵੇਖ ਕੇ ਇਹ ਸੋਚਾਂ ਧਰਤੀ ਤੋਂ ਉਤਾਂਹ ਕਿਧਰੇ ਅਸਮਾਨਾਂ ਵਿਚ ਜਾ ਬਿਰਾਜੀਆਂ ਹਨ ਅਤੇ ਉਤੋਂ ਮੁੜ ਆਉਣ ਲੱਗਿਆਂ ਧਰਤੀ ਦੇ ਲੋਕਾਂ ਲਈ 'ਅਸਮਾਨੀ ਧਰਮ' ਲੈ ਕੇ ਵਾਪਸ ਮੁੜੀਆਂ ਹਨ (ਘੱਟੋ ਘੱਟ ਭਾਰਤ ਵਿਚ)।
ਪੁਰਾਤਨ ਮਨੁੱਖ ਦਾ ਮੁੱਢਲਾ ਧਰਮ ਧਰਤੀ ਦੀ ਉਪਜ ਸੀ ਅਤੇ ਉਸਨੂੰ ਧਰਤੀ ਨਾਲ ਸੰਬੰਧ ਸਥਾਪਿਤ ਕਰਨ ਲਈ ਕੋਈ ਉਚੇਚ ਨਹੀਂ ਸੀ ਕਰਨਾ ਪੈਂਦਾ। ਨਵਾਂ ਅਸਮਾਨੀ ਧਰਮ ਮਨੁੱਖੀ ਸੋਚ ਦੀ ਸੂਖਮਤਾ ਵਿਚੋਂ ਉਪਜਿਆ ਹੋਇਆ ਸੀ ਅਤੇ ਜੀਵਨ ਸਾਹਮਣੇ ਧਰਤੀ ਉਤਲੇ ਜੀਵਨ ਨਾਲੋਂ ਵੱਖਰੇ ਅਲੌਕਿਕ ਮਨੋਰਥਾਂ ਦੀ ਸਥਾਪਨਾ ਕਰਦਾ ਸੀ, ਇਸ ਲਈ ਇਸਨੂੰ ਧਰਤੀ ਨਾਲ ਰਿਸ਼ਤਾ ਰੱਖਣ ਦੀ ਉਚੇਚੀ ਚਿੰਤਾ ਲੱਗੀ ਰਹੀ ਹੈ। ਇਸ ਚਿੰਤਾ ਵਿਚੋਂ ਗੰਭੀਰ ਚਿੰਤਨ ਨੇ ਜਨਮ ਲਿਆ ਹੈ ਅਤੇ ਚਿੰਤਨ ਵਿਚੋਂ ਕਈ ਸੁੰਦਰ ਸਿਧਾਂਤਾਂ ਦਾ ਜਨਮ ਹੋਇਆ ਹੈ। ਅਧਿਆਤਮਵਾਦੀਆਂ ਦੁਆਰਾ ਵਿਸਥਾਰੇ ਅਤੇ ਪ੍ਰਚਾਰੇ ਗਏ ਸਿਧਾਂਤਾਂ ਵਿਚ ਮਨੋਵਿਗਿਆਨਿਕ ਸਿਧਾਂਤ ਸਭ ਤੋਂ ਵੱਧ ਸੁੰਦਰ ਅਤੇ ਉਪਯੋਗੀ ਹਨ। ਪੁਰਾਤਨ ਭਾਰਤੀ ਰਿਸ਼ੀਆਂ ਨੇ ਇਸ ਪੱਖ
ਮਨੋਵਿਗਿਆਨਿਕ ਸਿਧਾਂਤਾਂ ਨੂੰ ਵਿਸਥਾਰਨ ਵਿਆਖਿਆਉਣ ਵਾਲੇ ਅਨੁਰੀਆਂ ਦਾ ਖ਼ਿਆਲ ਇਹ ਸੀ ਕਿ ਸਾਰਾ ਜੀਵਨ ਇਕ ਇਕਾਈ ਹੈ ਅਤੇ ਇਕ ਮਨੋਰਥ ਵੱਲ ਵਿਕਸ ਰਿਹਾ ਹੈ। ਪਦਾਰਥਕ ਵਿਕਾਸ ਰਾਹੀਂ ਮਨੁੱਖੀ ਸਰੀਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਰਥ ਪੁੱਜਦਿਆਂ ਪੁੱਜਦਿਆਂ ਮਨ ਕਈ ਪ੍ਰਕਾਰ ਦੇ ਸੰਸਕਾਰਾਂ ਨਾਲ ਕਰ ਜਾਂਦਾ ਹੈ। ਇਹ ਸੰਸਕਾਰ ਭਾਵ, ਪਰਵਿਰਤੀਆਂ ਅਤੇ ਬੌਧਿਕਤਾ ਆਦਿਕ ਬਣ ਕੇ ਮਨੁੱਖੀ ਮਨ ਨੂੰ ਆਪਣੀ ਆਗਿਆ ਵਿਚ ਤੋਰਦੇ ਹਨ। ਮਨੁੱਖੀ ਸਰੀਰ ਪ੍ਰਾਪਤ ਕਰ ਲੈਣ ਤੋਂ ਪਿੱਛ ਮਨ ਦਾ ਵਿਕਾਸ ਆਰੰਭ ਹੁੰਦਾ ਹੈ ਅਤੇ ਇਸ ਵਿਕਾਸ ਦਾ ਭੇਤ ਪਰਵਿਰਤੀਆਂ, ਭਾਵਾਂ ਅਤੇ ਬੁੱਧੀ ਆਦਿਕ ਨੂੰ ਸਾਧ ਕੇ ਮਨ ਨੂੰ ਜਾਂ ਚਿੱਤ ਨੂੰ ਵਿਤੀ ਤੋਂ ਵਰਜਣ ਵਿਚ ਹੈ। ਚਿੱਤ ਦੀ ਵ੍ਰਿਤੀ ਦਾ ਨਿਰੋਧ ਕਰ ਲੈਣ ਪਿੱਛੋਂ ਮਨੁੱਖ ਮੁਕਤੀ ਜਾਂ ਨਿਰਵਾਣ ਨੂੰ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ।
ਚਿੱਤ-ਵ੍ਰਿਤੀ-ਨਿਰੋਧ ਦੇ ਕਈ ਸਾਧਨ ਹਨ। ਕੁਝ ਇਕ ਸਾਧਾਰਣ ਜੀਵਨ ਨਾਲੋਂ ਵੱਖਰੇ ਹਨ ਅਤੇ ਕਰਦੇ ਹਨ। ਸਰਵ-ਸ੍ਰੇਸ਼ਟ ਸਾਧਨ ਸੱਚਾ-ਸੁੱਚਾ ਜੀਵਨ ਜੀਉਣ ਦਾ ਯਤਨ ਹੈ। ਕੁਝ ਇਕ ਭਾਰਤੀ ਧਰਮ-ਜਿਵੇਂ ਬੁੱਧ ਮਤ-ਇਸੇ ਸਾਧਨ ਉੱਤੇ ਵਧੇਰੇ ਜ਼ੋਰ ਦਿੰਦੇ ਸਨ । ਇਹ ਸਾਧਨ ਵਿਅਕਤੀ ਨੂੰ ਵਿਕਸਾਉਣ ਦੇ ਨਾਲ ਨਾਲ ਸਮਾਜ ਨੂੰ ਵੀ ਸੁੰਦਰ ਬਣਾਉਂਦਾ ਹੈ ਅਤੇ ਦੋਹਾਂ (ਵਿਅਕਤੀ ਅਤੇ ਸਮਾਜ) ਵਿਚਕਾਰ ਸੁਖਾਵੇਂ ਸੰਬੰਧਾਂ ਦੀ ਸਲਾਹ ਦਿੰਦਾ ਹੈ। ਹੁਣ ਲਗਭਗ ਸਾਰੇ ਧਰਮ (ਇਥੋਂ ਤਕ ਕਿ ਅਜੋਕਾ ਬੁੱਧ ਮਤ ਵੀ) ਚਿੱਤ-ਵ੍ਰਿਤੀ-ਨਿਰੋਧ ਦੇ ਉਚੇਚੇ ਸਾਧਨਾਂ ਨੂੰ ਸ੍ਰੇਸ਼ਟ ਸਿੱਧ ਕਰਨ ਵਿਚ ਆਪਣੀ ਸਲਾਮਤੀ ਸਮਝਦੇ ਹਨ । ਵਿਅਕਤੀ-ਵਿਕਾਸ ਨਾਲੋਂ ਵਡੇਰੀ ਚਿੰਤਾ ਉਨ੍ਹਾਂ ਨੂੰ ਆਪਣੇ ਪ੍ਰਬੰਧ ਦੀ ਸਲਾਮਤੀ ਦੀ ਹੀ ਹੁੰਦੀ ਹੈ।
ਮਨੋ-ਵਿਗਿਆਨ ਉੱਤੇ ਆਧਾਰਿਤ ਅਜੋਕੇ ਵਿਕਸਿਤ ਧਰਮ ਨੂੰ ਮੈਂ ਸਤੋਗੁਣੀ ਧਰਮ ਮੰਨਦਾ ਹਾਂ। ਬੁੱਧ ਮਤ ਦਾ ਹੀਨ-ਯਾਨ ਪੱਖ ਆਪਣੇ ਆਰੰਭ ਵਿਚ ਇਸ ਪ੍ਰਕਾਰ ਦੇ ਧਰਮ ਦਾ ਸੁੰਦਰ ਨਮੂਨਾ ਸੀ । ਆਪਣੇ ਪ੍ਰਬੰਧ ਦੀ ਪਕਿਆਈ ਅਤੇ ਸਲਾਮਤੀ ਲਈ ਲੋਕਾਂ ਨੂੰ ਆਪਣੇ ਦੁਆਲੇ ਇਕੱਠੇ ਕਰਨ ਵਾਲੇ ਧਰਮਾਂ ਨੂੰ ਰਜੋਗੁਣੀ ਧਰਮ ਆਖਣ ਵਿਚ ਕੋਈ ਉਕਾਈ ਨਹੀਂ। ਪੁਰਾਣੇ ਮਨੁੱਖਾਂ ਦਾ ਉਹ ਸਿੱਧਾ-ਸਾਦਾ ਧਰਮ, ਜਿਸਨੂੰ ਮੈਂ ਕੁਝ ਚਿਰ ਪਹਿਲਾਂ 'ਧਰਤੀ ਦਾ ਧਰਮ' ਆਖਿਆ ਸੀ, ਵੀ ਸੁਰੱਖਿਆ ਦੇ ਮਨੋਰਥ ਦੀ ਉਪਜ ਸੀ। ਪਰੰਤੂ ਇਹ ਸੁਰੱਖਿਆ ਜਾਂ ਸਲਾਮਤੀ ਕਿਸੇ ਧਾਰਮਕ ਪ੍ਰਬੰਧ ਦੀ ਨਹੀਂ ਸੀ, ਸਗੋਂ ਸਮੁੱਚੇ ਜੀਵਨ ਦੀ ਰੱਖਿਆ-ਸੁਰੱਖਿਆ ਉਸ ਧਰਮ ਦਾ ਮਨੋਰਥ ਸੀ ਅਤੇ ਉਹ ਧਰਮ ਇਸ ਮਨੋਰਥ ਦੀ ਪ੍ਰਾਪਤੀ ਦੇ ਕਈ ਸਾਧਨਾਂ ਵਿਚੋਂ ਇਕ ਸੀ। ਆਪਣੇ ਸੂਖਮ ਰੂਪ ਵਿਚ ਸਲਾਮਤੀ ਦੀ ਭਾਵਨਾ ਦੋਹੀ ਥਾਈਂ ਇਕੋ ਹੈ; ਪਰ ਆਪਣੇ ਪ੍ਰਗਟ ਵਿਵਹਾਰ ਵਿਚ ਦੋਹਾਂ ਦਾ ਰੂਪ-ਸਰੂਪ ਬਿਲਕੁਲ ਵੱਖਰਾ ਹੈ । ਪਹਿਲਾ 'ਜੀਵਨ ਦੀ ਸੇਵਾ' ਲਈ ਸੀ, ਦੂਜਾ ਜੀਵਨ ਨੂੰ ਆਪਣੀ ਸੇਵਾ ਵਿਚ ਲਾਉਂਦਾ ਹੈ।
ਇਥੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਪੁਰਾਤਨ ਧਰਮ, ਰੂਹਾਨੀਅਤ ਤੋਂ ਉਂਕਾ ਸੱਖਣਾ, ਨਿਰੋਲ ਉਪਯੋਗੀ ਧਰਮ ਸੀ। ਦ੍ਰਾਵੜ ਲੋਕਾਂ ਦਾ ਪੁਰਾਤਨ ਧਰਮ (ਜਿਸ ਵਿਚੋਂ ਆਧੁਨਿਕ ਹਿੰਦੂ ਧਰਮ ਵਿਕਸਿਆ ਹੈ। ਉਪਯੋਗਿਤਾ ਅਤੇ ਰੂਹਾਨੀਅਤਾਂ ਦੇ ਸੁਮੇਲ ਦੀ ਸੁੰਦਰ
1. ਵਿਤ੍ਰੀ-ਮਨ ਦੀ ਉਕਸਾਹਟਾਂ ਤੋਂ ਪ੍ਰਭਾਵਿਤ ਹੋਣ ਦੀ ਰੁਚੀ।
2. ਇਥੇ ਰੂਹਾਨੀਅਤ ਤੋਂ ਮੇਰਾ ਭਾਵ ਹੈ, ਧਰਮ ਦਾ ਉਹ ਪੱਖ ਜੇ ਮਨੁੱਖ ਨੂੰ ਸੰਸਾਰ ਤੋਂ ਉਪਰ ਉੱਠਣ ਊੱਠਣ ਦੀ ਸਲਾਹ ਦਿੰਦਾ ਹੈ-Transcendental ਪੱਖ
ਮਿਸਾਲ ਸੀ। ਇਉਂ ਲੱਗਦਾ ਹੈ ਕਿ ਦ੍ਰਾਵੜ ਲੋਕਾਂ ਦਾ ਧਰਮ ਉਪਯੋਗੀ ਹੁੰਦਾ ਹੋਇਆ ਜਿੰਨਾਂ-ਭੂਤਾਂ ਦੀ ਆਰਾਧਨਾ ਅਤੇ ਜਾਦੂ-ਟੂਣੇ ਦੀ ਵਰਤੋਂ ਵਿਚ ਓਨਾ ਰੱਤ ਨਹੀਂ ਸੀ, ਜਿੰਨੇ ਕੁਝ ਇਕ ਪੁਰਾਤਨ ਧਰਮ ਪੁਰਾਣੇ ਸਮਿਆਂ ਵਿਚ ਸਨ, ਅਤੇ ਕਿਧਰੇ ਕਿਧਰੇ ਹੁਣ ਵੀ ਹਨ।
ਮੁੜ ਆਪਣੀ ਪਹਿਲੀ ਗੱਲ ਵੱਲ ਮੁੜਦਾ ਹਾਂ। 'ਆਦਿ ਮਨੁੱਖ ਦਾ ਪੁਰਾਤਨ ਧਰਮ ਜੀਵਨ ਦਾ ਸੇਵਕ ਸੀ ਅਤੇ ਉੱਨਤ ਮਨੁੱਖ ਦਾ ਦਾਰਸ਼ਨਿਕ ਧਰਮ ਜੀਵਨ ਨੂੰ ਆਪਣੀ ਲੋੜ ਲਈ ਵਰਤਦਾ ਹੈ ਇਸ ਹਕੀਕਤ ਨੂੰ ਦੱਸਣ-ਦਰਸਾਉਣ ਲਈ ਕਿਸੇ ਉਚੇਚ ਦੀ ਲੋੜ ਨਹੀਂ ਪੈਣੀ ਚਾਹੀਦੀ। ਅਸੀਂ ਵੇਖਦੇ ਹਾਂ ਕਿ ਅਜੋਕੇ ਸਿਆਸੀ ਮਨੋਰਥਾਂ ਲਈ ਧਰਮ ਦੀ ਵਰਤੋਂ ਹਥਿਆਰ ਅਤੇ ਹਿੰਸਾ ਜਿੰਨੀ ਹੀ ਆਮ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਸ ਹਾਲਤ ਵਿਚ ਧਰਮ ਆਪ ਨਹੀਂ, ਸਗੋਂ ਧਰਮ ਰਾਹੀਂ ਸਿਆਸਤ ਲੋਕਾਂ ਨੂੰ ਵਰਤਦੀ ਹੈ। ਮੇਰੇ ਮਨ ਵਿਚਲੇ ਜੱਜ ਨੇ ਮੇਰੇ ਉੱਤੇ ਕੀਤੇ ਗਏ ਇਸ ਇਤਰਾਜ ਬਾਰੇ ਹੌਲੀ ਨਾਲ ਕਹਿ ਦਿੱਤਾ ਹੈ, "Objection sustained" ਮੈਨੂੰ ਮਨਜ਼ੂਰ ਹੈ। ਪਰ ਅਜੋਕੇ ਧਾਰਮਕ ਪ੍ਰਬੰਧ ਵੀ ਏਨੇ ਕਠੋਰ ਹਨ ਕਿ ਵਿਅਕਤੀ ਇਨ੍ਹਾਂ ਦਾ ਵਿਰੋਧ ਕਰਨ ਦੀ ਗੱਲ ਕਦੇ ਸੋਚ ਹੀ ਨਹੀਂ ਸਕਦਾ। ਧਰਮ ਦੇ ਵਿਸ਼ਾਲ ਪ੍ਰਬੰਧਾਂ ਉੱਤੇ ਏਨਾ ਖਰਚ ਹੁੰਦਾ ਹੈ ਕਿ ਕਸ਼ੀ ਦੁਨਿਆਵੀ ਕੰਮ ਪਿੱਛੇ ਪਾਉਣੇ ਪੈ ਜਾਂਦੇ ਹਨ। ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਧਰਮ ਲੋਕਾਂ ਨੂੰ ਅਜਿਹੀਆਂ ਉਲ-ਜਲੂਲ ਗੱਲਾਂ ਨੂੰ ਸੱਚ ਮੰਨਣ ਲਈ ਮਜਬੂਰ ਕਰਦਾ ਹੈ, ਜਿਨ੍ਹਾਂ ਦਾ ਹਕੀਕਤ ਨਾਲ ਓਨਾ ਵੀ ਨੇੜ ਨਹੀਂ, ਜਿੰਨਾ ਅਕਬਰ ਦਾ ਅੰਗਰੇਜ਼ੀ ਭਾਸ਼ਾ ਨਾਲ ਸੀ। ਇਸ ਗੱਲ ਦਾ ਪਤਾ ਲਾਉਣਾ ਔਖਾ ਹੈ ਕਿ ਮਜ਼ਹਬ ਨੇ ਕਿਸੇ ਨੂੰ ਜੰਨਤ ਜਾਣ ਜੋਗਾ ਕੀਤਾ ਹੈ ਕਿ ਨਹੀਂ; ਇਹ ਸਾਰਿਆਂ ਨੂੰ ਦੱਸਦਾ ਹੈ ਕਿ ਮਨੁੱਖਤਾ ਵਿਚਲੇ ਅਮਿੱਟ ਪਾਕਿਆਂ ਦਾ ਪਹਿਲਾ ਅਤੇ ਪ੍ਰਬਲ ਕਾਰਨ ਅਜੋਕਾ ਧਰਮ ਹੈ। ਈਰਾਨ ਅਤੇ ਇਰਾਕ ਆਦਿਕ ਦੇਸ਼ਾਂ ਵਿਚ ਚੰਗੇ ਭਲੇ ਮਨੁੱਖ ਧਾਰਮਕ ਆਗੂਆਂ ਦੇ ਇਸ਼ਾਰੇ ਉੱਤੇ ਲੱਖਾਂ ਦੀ ਗਿਣਤੀ ਵਿਚ ਗਲੀਆਂ ਬਾਜ਼ਾਰਾਂ ਵਿਚ ਅਣ-ਮਨੁੱਖੀ ਵਤੀਰਾ ਅਖ਼ਤਿਆਰ ਕਰਦੇ ਕਿਨੇ ਹਾਸੋ-ਹੀਣੇ ਲੱਗਦੇ ਹਨ। ਇਨ੍ਹਾਂ ਨੂੰ ਛਾਤੀਆਂ ਪਿੱਟਦੇ ਅਤੇ ਵਾਲ ਖੋਹਦੇ ਵੇਖ ਕੇ ਹਰ ਆਦਮੀ ਵਿਚਲੀ ਸਿਆਣਪ ਅਤੇ ਸ਼ਾਇਸਤਗੀ ਸਿਰ ਨੀਵਾਂ ਕਰ ਲੈਂਦੀ ਹੈ। ਭਾਵਾਂ ਦੀ ਜਿੰਨੀ ਉਤੇਜਨਾ ਅਤੇ ਉਸ ਉਤੇਜਨਾ ਦਾ ਜਿੰਨਾ ਕੋਝਾ ਪ੍ਰਗਟਾਵਾ ਆਮ ਲੋਕਾਂ ਵਿਚ ਧਰਮ ਪੈਦਾ ਕਰਦਾ ਹੈ ਉਸ ਦਾ ਚਿੱਤ-ਵ੍ਰਿਤੀ ਦੇ ਨਿਰੋਧ ਨਾਲ ਕੋਈ ਨਾਤਾ ਲੱਭਣ ਦਾ ਯਤਨ ਸਹੋ ਦੇ ਸਿਰ ਉੱਤੇ ਸਿੰਡ ਟੋਹਣ ਵਾਲੀ ਗੱਲ ਹੈ। ਕੁੰਭਾਂ ਅਤੇ ਹੱਜਾਂ ਦੇ ਮੌਕਿਆਂ ਉੱਤੇ ਹਜਾਰਾਂ ਲੋਕਾਂ ਦਾ ਮੱਖੀਆਂ ਮੱਛਰਾਂ ਦੀ ਮੌਤੇ ਮਰਨਾ ਜਾਂ ਤਾਂ ਧਰਮ ਨੂੰ ਖਿੜੇ ਮੱਥੇ ਪ੍ਰਵਾਨ ਹੈ ਜਾਂ ਫਿਰ ਐਟਮ ਬੰਥਾਂ ਦਾ ਨਿਰਮਾਣ ਕਰਨ ਵਾਲੇ ਸਾਇੰਸਦਾਨ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਆਵਿਸ਼ਕਾਰ ਜੀਵਨ ਨਾਲੋਂ ਵਧੇਰੇ ਵੱਡਮੁੱਲੇ ਹਨ। ਸਾਇੰਸ ਅਤੇ ਸਮਾਜਵਾਦ ਅਜੋਕੇ ਬੁੱਧੀਜੀਵੀਆਂ ਦੇ ਦੇ ਧਰਮ ਹਨ। ਜੰਗ ਅਤੇ ਇਨਕਲਾਬ ਇਨ੍ਹਾਂ ਧਰਮਾਂ ਦੇ ਕੁੰਡ ਅਤੇ ਹੱਜ ਹਨ।
ਜੀਵਨ ਦੀ ਪੀੜ ਵੱਲੋਂ ਏਨਾ ਵਿਰਕਤ ਹੋਣ ਉੱਤੇ ਵੀ ਧਰਮ ਜੀਵਨ ਨਾਲ ਨਾਤਾ ਕਿਵੇਂ ਕਾਇਮ ਰੱਖਦਾ ਹੈ ? ਇਸ ਪ੍ਰਸ਼ਨ ਦਾ ਉੱਤਰ ਜੀਵਨ ਦੀ ਪੀੜ ਵਿਚੋਂ ਲੱਭਿਆ ਜਾਣਾ ਯੋਗ ਹੈ। "ਕੋਈ ਦਿਨ ਆਵੇਗਾ, ਜਿਸ ਦਿਨ ਸਾਰੇ ਉਪੱਦਰੀ ਦੰਡੇ ਜਾਣਗੇ ਅਤੇ ਸਾਰੇ ਪੀੜਤ ਪਿਆਰੇ ਜਾਣਗੇ।" ਕਿੰਨੀ ਲੰਮੀ ਹੈ ਉਡੀਕ ਤੋਲੇ ਲੋਕਾਂ ਦੀ ਅਤੇ ਕਿੰਨਾ ਲੰਮਾ ਲਾਰਾ ਹੈ
1. ਇਹ ਇਤਰਾਜ਼ ਠੀਕ ਹੈ।
ਧਰਮਾਤਮਾਵਾਂ ਦਾ।। ਪੀੜ ਘਟ ਜਾਵੇ ਤਾਂ ਉਡੀਕਾਂ ਅਤੇ ਲਾਰੇ ਦੋਵੇਂ ਨਿਰਾਧਾਰ ਹੋ ਜਾਣ। ਜਿਵੇਂ ਮਨੁੱਖੀ ਸਮਾਜਾਂ ਦੀਆਂ ਨਿਆਏ ਪ੍ਰਣਾਲੀਆਂ ਦੀ ਹੋਂਦ ਜੁਰਮ ਦੀ ਹੋਂਦ ਨਾਲ ਜੁੜੀ ਹੋਈ ਹੈ ਅਤੇ ਜਿਵੇਂ ਸਾਝੀਆ ਚਿਕਿਤਸਾ-ਪ੍ਰਣਾਲੀਆਂ (ਇਲਾਜ ਦੇ ਢੰਗ ਅਤੇ ਪ੍ਰਬੰਧ) ਰੋਗ ਉੱਤੇ ਆਧਾਰਿਤ ਹਨ: ਉਵੇਂ ਹੀ ਅਜੋਕੇ ਦਾਰਸ਼ਨਿਕ ਅਤੇ ਜਥੇਬੰਦ ਧਰਮ 'ਤੋਖਲੇ' (ਅਨਿਸਚਿਤਤਾ) ਅਤੇ 'ਪੀੜ' ਉੱਤੇ ਆਧਾਰਿਤ ਹਨ। ਜੁਰਮ ਦੀ ਅਣਹੋਂਦ ਜੱਜਾਂ ਅਤੇ ਜੇਲ੍ਹਾ ਨੂੰ ਬੇ-ਲੋੜੀਆਂ ਚੀਜਾਂ ਬਣਾ ਦਿੰਦੀ ਹੈ ਅਤੇ ਬੀਮਾਰੀ ਦੀ ਅਣਹੋਂਦ ਹਕੀਮਾਂ, ਵੈਦਾਂ ਅਤੇ ਡਾਕਟਰਾਂ ਦੇ ਸਰਵ-ਨਾਸ਼ ਦੀ ਸੂਚਕ ਹੈ। ਇਸੇ ਤਰ੍ਹਾਂ ਜੀਵਨ ਵਿਚੋਂ ਅਨਿਸਚਿਤਤਾ ਦੇ ਅਲੋਪ ਹੋ ਜਾਣ ਨਾਲ ਅਜੋਕੇ ਜਥੇਬੰਦ ਧਰਮ ਵੀ ਅਲੋਪ ਹੋ ਜਾਣ ਵਿਚ ਹੀ ਆਪਣੀ ਸਲਾਮਤੀ ਅਤੇ ਮਨੁੱਖੀ ਮਨ ਦਾ ਵਿਕਾਸ ਵੇਖਣਗੇ। ਮੋਟੀਆਂ, ਭਾਰੀਆਂ ਪੁਸਤਕਾਂ ਅਤੇ ਵੱਡੇ, ਵਿਸ਼ਾਲ ਪੁਸਤਕਾਲੇ ਧਰਮਾਂ ਦੇ ਵਿਸ਼ਰਾਮ ਲਈ ਅਯੋਗ ਰਾਵਾਂ ਨਹੀਂ ਹੋਣਗੇ।
ਜਿਵੇਂ ਜਿਵੇਂ ਮਨੁੱਖੀ ਮਨ ਸਾਤਵਿਕਤਾ ਵੱਲ ਵਿਕਾਸ ਕਰੇਗਾ, ਤਿਵੇਂ ਤਿਵੇਂ ਉਸ ਵਿਚਲੀ ਅਧਿਆਤਮਿਕਤਾ ਮਾਨਵਵਾਦ ਨੂੰ ਆਪਣਾ ਧਰਮ ਮੰਨਣ ਲਈ ਮਜਬੂਰ ਹੁੰਦੀ ਜਾਵੇਗੀ। ਅਜੋਕਾ ਧਰਮ ਆਪਣੇ ਰੂਹਾਨੀ ਦਾਅਵਿਆਂ ਦੇ ਬਾਵਜੂਦ ਮਨੁੱਖਵਾਦ ਅਤੇ ਮਨੁੱਖੀ ਮਨ ਦੇ ਸਾਤਵਿਕ ਵਿਕਾਸ ਵਿਚ ਵੱਡੀ ਰੁਕਾਵਟ ਹੈ। (ਧਰਮ ਅਤੇ ਮਾਨਵਵਾਦ ਦੇ ਆਪਸੀ ਸੰਬੰਧ ਦੀ ਚਰਚਾ ਵੇਲੇ ਮੈਂ ਇਸ ਖ਼ਿਆਲ ਨੂੰ ਵਧੇਰੇ ਵਿਸਥਾਰ ਨਾਲ ਲਿਖਣ ਦਾ ਯਤਨ ਕਰਾਂਗਾ)। ਮਾਨਵਵਾਦ ਲਈ ਸਤਿਕਾਰ ਉਪਜਣ ਅਤੇ ਵਿਕਸਣ ਦੇ ਨਤੀਜੇ ਵਜੋਂ ਅਜੋਕੇ ਪ੍ਰਬੰਧ ਰੂਪ ਧਰਮਾਂ ਦੀ ਪਕੜ ਢਿੱਲੀ ਹੁੰਦੀ ਜਾਣੀ ਸੁਭਾਵਕ ਹੈ, ਕਿਉਂਜ ਮਾਨਵਵਾਦ ਮਨੁੱਖਤਾ ਵਿਚਲੀਆਂ ਵੰਡਾਂ ਦਾ ਸਿੱਧਾ ਵਿਰੋਧ ਹੈ। ਸਾਇੰਸ, ਸਨਅਤ ਅਤੇ ਵਾਪਾਰ ਜਿਵੇਂ ਜਿਵੇਂ ਕੁਝ ਕੁ ਲਾਭ-ਲੋਭੀਆਂ ਅਤੇ ਸਿਆਸੀ ਸੱਤਾ-ਧਾਰੀਆਂ ਦੇ ਕਬਜ਼ੇ-ਘੇਰੇ ਵਿਚੋਂ ਬਾਹਰ ਆ ਕੇ ਮਾਨਵ-ਕਲਿਆਣ ਦੀ ਕਾਰੇ ਲੱਗਦੇ ਜਾਣਗੇ, ਤਿਵੇਂ ਤਿਵੇਂ ਮਨੁੱਖ ਦਾ ਇਹ ਵਿਸ਼ਵਾਸ ਪੱਕਾ ਹੁੰਦਾ ਜਾਵੇਗਾ ਕਿ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਅਸਮਾਨਾਂ ਵਿਚ ਕਿਆਸੇ ਜਾਣ ਦੀ ਥਾਂ ਧਰਤੀ ਉੱਤੇ ਲੱਭੇ ਜਾਣੇ ਯੋਗ ਹਨ। ਇਹ ਵਿਸ਼ਵਾਸ ਮਨੁੱਖ ਅਤੇ ਧਰਤੀ ਦੇ ਆਪਸੀ ਸੰਬੰਧਾਂ ਨੂੰ ਸੁੰਦਰ ਅਤੇ ਸੁਖਾਵੇਂ ਬਣਾਉਣ ਵਿਚ ਸਫਲ ਹੋਵੇਗਾ। ਸਾਇੰਸ ਅਤੇ ਸਨਅਤ ਦੀ ਅਯੋਗ ਮਾਲਕੀ ਅਤੇ ਗਲਤ ਵਰਤੋਂ ਨੇ ਮਨੁੱਖ ਅਤੇ ਧਰਤੀ ਵਿਚਕਾਰ ਸੁਆਮੀ ਅਤੇ ਸੇਵਕ ਦਾ ਰਿਸ਼ਤਾ ਸਥਾਪਿਤ ਕਰ ਦਿੱਤਾ ਹੈ। ਅਸੀਂ ਆਪਣੇ ਕੁਦਰਤੀ ਆਲੇ-ਦੁਆਲੇ ਦਾ ਓਨਾ ਵੀ ਖਿਆਲ ਨਹੀਂ ਰੱਖਦੇ, ਜਿੰਨਾ ਗੁਲਾਮੀ ਦੀ ਪ੍ਰਥਾ ਵੇਲੇ ਚਿੱਟੇ ਮਾਲਕ ਆਪਣੇ ਹਬਸ਼ੀ ਗੁਲਾਮਾਂ ਦਾ ਰੱਖਦੇ ਸਨ। ਪੁਰਾਣੇ ਸਮਿਆਂ ਦਾ ਮਨੁੱਖ ਪਸ਼ੂਆਂ, ਪੰਛੀਆਂ, ਰੁੱਖਾਂ, ਪਹਾੜਾਂ, ਪੱਥਰਾਂ ਅਤੇ ਨਦੀਆਂ ਨੂੰ ਪੂਜਦਾ ਸੀ। ਅਜੋਕੇ ਸਿਆਣੇ ਮਨੁੱਖ ਨੇ ਉਸ ਪੂਜਾ ਵਿਚ ਕਿਸੇ ਸੰਬੰਧ-ਸੌਂਦਰਯ ਨੂੰ ਵੇਖਣ ਦੀ ਥਾਂ, ਉਸ ਕਿਰਿਆ ਨੂੰ ਮਨੁੱਖ ਦਾ ਅਗਿਆਨ ਅਤੇ ਜਾਂਗਲੀਪਨ ਕਹਿ ਕੇ ਘਿਰਣਿਤ ਅਤੇ ਕਬੇ ਵਿਵਹਾਰ ਦਾ ਨਾਂ ਦੇ ਦਿੱਤਾ ਹੈ। ਕੁਦਰਤ ਨਾਲ ਉਸਦੇ ਨਵੇਂ ਰਿਸ਼ਤੇ ਦਾ ਨਤੀਜਾ ਇਹ ਹੋਇਆ ਹੈ ਕਿ ਧਰਤੀ ਦੀਆਂ ਨਦੀਆਂ ਦਾ ਪਾਣੀ ਵਿਸ਼ੈਲਾ ਹੋ ਗਿਆ ਹੈ; ਧਰਤੀ ਦੀ ਹਵਾ ਭਾਰੀ ਹੋ ਗਈ ਹੈ; ਧਰਤੀ ਦੇ ਸਾਗਰ ਗੰਦੇ ਹੋ ਗਏ ਹਨ; ਧਰਤੀ ਉੱਤੋਂ ਜੰਗਲ ਅਲੋਪ ਹੋ ਰਹੇ ਹਨ; ਧਰਤੀ ਉੱਤੇ ਉਜਾੜਾਂ ਵਧ ਰਹੀਆਂ ਹਨ ਅਤੇ ਇਸਦਾ ਪ੍ਰਭਾਵ ਵੀ ਪ੍ਰਗਟ ਹੋਣ ਲੱਗ ਪਿਆ ਹੈ।
ਪੰਜਾਬ ਦੇ ਮਿਹਨਤੀ, ਹੰਕਾਰੀ ਅਤੇ ਲੋਭੀ ਲੋਕਾਂ ਨੇ ਆਪਣੇ ਆਲੇ-ਦੁਆਲੇ ਵਿਚੋਂ
ਪੱਛਮੀ ਲੋਕਾਂ ਦਾ ਢੰਗ ਆਪਣਾ ਹੈ। ਤੀਜੀ ਦੁਨੀਆਂ ਦੇ ਲੋਕ ਸ਼ਾਇਦ ਇਹ ਸਭ ਕੁਝ ਸਮਝ ਅਤੇ ਅਪਣਾ ਨਾ ਸਕਣ। ਜਦੋਂ ਇਨ੍ਹਾਂ ਨੂੰ ਗਰੀਨ ਹੋਣ ਦੀ ਲੋੜ ਪਈ, ਉਦੋਂ ਆਪਣਾ ਪੁਰਾਣਾ ਢੰਗ ਹੀ ਇਨ੍ਹਾਂ ਨੂੰ ਪਸੰਦ ਆਉਣਾ ਹੈ। ਅਤੇ ਉਹ ਪੁਰਾਣਾ ਢੰਗ ਹੈ— ਨਦੀਆਂ, ਪਹਾੜਾਂ, ਪੱਥਰਾਂ, ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦੀ ਪੂਜਾ। ਇਹ ਧਰਤੀ ਦਾ ਆਪਣਾ ਧਰਮ ਹੈ। ਇਸ ਵਿਚ ਧਰਤੀ ਮਾਤਾ ਅਤੇ ਉਸਦੇ ਪੁੱਤਰ, ਮਨੁੱਖ ਦੀ ਕਲਿਆਣ ਹੈ। ਇਹ ਮਾਂ ਅਤੇ ਪੁੱਤਰ ਵਿਚ ਸੁਖਾਵਾਂ ਅਤੇ ਸੁੰਦਰ ਸੰਬੰਧ ਹੈ। ਆਪਣੇ ਪੁਰਾਤਨ ਰੂਪ ਵਿਚ ਇਹ ਸੰਬੰਧ ਕੁਦਰਤੀ ਸੀ, ਸੁਭਾਵਕ ਸੀ, ਸਹਿਜ ਵਿਕਾਸ ਸੀ। ਅੱਜ ਇਸਦੀ ਲੋੜ ਮਹਿਸੂਸੀ ਜਾ ਰਹੀ ਹੈ। ਮਨੁੱਖ ਆਪਣੀ ਲੋੜ ਅਨੁਸਾਰ ਅਤੇ ਆਪਣੇ ਗਿਆਨ ਦੇ ਸਹਾਰੇ ਇਸ ਸੰਬੰਧ ਨੂੰ ਕੋਈ ਵੀ ਰੂਪ ਦੇ ਸਕਦਾ ਹੈ। ਸ਼ਾਇਦ ਸਿਆਣਾ ਮਨੁੱਖ ਪੂਜਾ ਨਾਲੋਂ ਮਿੱਤਰਤਾ ਨੂੰ ਵਧੇਰੇ ਸੁੰਦਰ ਸਮਝੇ ਅਤੇ ਸਖਾ-ਭਾਵ ਧਾਰਣ ਕਰ ਕੇ ਕੁਦਰਤ ਦਾ ਪ੍ਰੇਮੀ ਬਣ ਜਾਵੇ। ਕੁਝ ਵੀ ਹੋਵੇ, ਆਉਣ ਵਾਲੇ ਯੁਗ ਵਿਚ ਪੁਰਾਣੇ ਕੁਦਰਤੀ ਧਰਮ ਨੂੰ ਅਜੋਕੇ ਦਾਰਸ਼ਨਿਕ ਧਰਮ ਨਾਲੋਂ ਵਧੇਰੇ ਸਤਿਕਾਰਯੋਗ ਮੰਨਿਆ ਜਾਣ ਦੀ ਸੰਭਾਵਨਾ ਹੈ; ਅਜਿਹਾ ਮੇਰਾ ਅਨੁਮਾਨ ਹੈ। ਅਜੋਕੀ ਸਨਅਤੀ ਸੱਭਿਅਤਾ ਦੇ ਸੁਆਮੀ, ਪੱਛੜੀ ਦੁਨੀਆਂ ਦੇ ਲੋਕਾਂ ਨੂੰ ਪੱਛਮੀ ਜੀਵਨ ਜਾਚ ਦੀ ਸਿਖਲਾਈ ਦੇਣ ਦੀ ਥਾਂ ਉਨ੍ਹਾਂ ਦੇ ਸਥਾਨਕ ਜੀਵਨ-ਢੰਗ ਨੂੰ ਉਨ੍ਹਾਂ ਲਈ ਸੁਖਾਵਾਂ ਬਣਾਉਣ ਵਿਚ ਉਨ੍ਹਾਂ ਦੀ ਸਹਾਇਤਾ ਕਰਨਗੇ ਅਜਿਹੀ ਮੇਰੀ ਆਸ ਹੈ।
ਧਰਮ-ਮਜ਼ਹਬ
ਮਜ਼ਹਬ ਨੂੰ ਮੰਨਣ ਵਾਲਾ ਹਰ ਮਨੁੱਖ ਇਸ ਮਨੌਤ ਦਾ ਉਚੇਚਾ ਮਾਣ ਕਰਦਾ ਹੈ ਕਿ ਉਸਦਾ ਧਰਮ ਜਾਂ ਮਜ਼ਹਬ ਜੀਵਨ ਦੀ ਕਿਸੇ ਲੈਂਡ ਜਾਂ ਮਜਬੂਰੀ ਵਿਚੋਂ ਨਹੀਂ ਉਪਜਿਆ, ਸਗੋਂ ਹੱਥੋਂ ਆਇਆ ਹੋਇਆ ਹੈ। ਸੰਸਾਰ ਦੇ ਸਾਰੇ ਧਰਮ-ਗ੍ਰੰਥ ਇਲਹਾਮੀ ਆਖੇ ਜਾਂਦੇ ਹਨ। ਇਕੋ ਰੱਬ, ਵੱਖ ਵੱਖ ਸਮੇਂ, ਵੱਖ ਵੱਖ ਸਥਾਨਾਂ ਉੱਤੇ, ਵੱਖ ਵੱਖ ਬੋਲੀਆਂ ਵਿਚ, ਵੱਖ ਵੱਖ ਪ੍ਰਕਾਰ ਦੇ ਆਦੇਸ਼ਾਂ ਰਾਹੀਂ ਆਪਣੀ ਪੂਜਾ-ਪ੍ਰਸਤਸ਼ ਅਤੇ ਇਬਾਦਤ-ਬੰਦਗੀ ਦੇ ਵੱਖ ਵੱਖ ਤਰੀਕੇ ਕਿਉਂ ਦੱਸਦਾ ਹੈ ? ਇਸ ਪ੍ਰਸ਼ਨ ਦਾ ਉੱਤਰ ਹਰ ਧਰਮ ਕੋਲ ਆਪੋ ਆਪਣਾ ਹੁੰਦਿਆਂ ਹੋਇਆ ਵੀ ਇਕੋ ਪ੍ਰਕਾਰ ਦਾ ਹੈ। "ਕੇਵਲ ਮੇਰਾ ਧਰਮ ਸੱਚਾ ਹੈ, ਬਾਕੀ ਸਭ ਝੂਠੇ ਹਨ।" ਇਸ ਤੋਂ ਸਿਵਾ ਹੋਰ ਕੋਈ ਉੱਤਰ ਨਾ ਦਿਮਾਗੀ ਤੌਰ ਉੱਤੇ ਠੀਕ ਹੀ ਮੰਨਿਆ ਜਾਂਦਾ ਹੈ ਅਤੇ ਨਾ ਅਮਲੀ ਤੌਰ ਉੱਤੇ ਉਪਯੋਗੀ। ਉਵ ਆਖਣ ਨੂੰ ਇਹ ਵੀ ਆਖਿਆ ਜਾਂਦਾ ਹੈ ਕਿ ਧਰਮਾਂ ਜਾਂ ਮਜ਼ਹਬਾਂ ਦੀ ਆਤਮਾ ਇਕ ਹੈ; ਇਨ੍ਹਾਂ ਦਾ ਆਸ਼ਾ ਸਾਂਝਾ ਹੈ ਅਤੇ ਇਨ੍ਹਾਂ ਵਿਚਲੀ ਭਿੰਨਤਾ ਦਾ ਅਸਲੀ ਆਧਾਰ ਮਨੁੱਖੀ ਸੋਚ ਦੀ ਸੰਕੀਰਣਤਾ ਹੈ।
ਅਤੇ ਇਹ ਗੱਲ ਬਹੁਤ ਹੱਦ ਤਕ ਠੀਕ ਵੀ ਹੈ। ਜੇ ਅਸੀਂ ਆਪਣੀ ਸੋਚ ਨੂੰ ਇਲਹਾਮੀ ਦਾਅਵਿਆਂ ਤੋਂ ਜ਼ਰਾ ਕੁ ਦੂਰ ਜਾਣ ਦੀ ਆਗਿਆ ਦੇ ਸਕੀਏ ਤਾਂ ਇਹ ਆਪਣੇ ਆਪ ਕੋਲੋਂ ਇਹ ਪੁੱਛਣ ਲਈ ਮਜਬੂਰ ਹੋ ਜਾਵੇਗੀ ਕਿ "ਕੋਈ ਵੀ ਇਲਹਾਮੀ ਮਜ਼ਹਬ ਤਿੰਨ ਚਾਰ ਹਜ਼ਾਰ ਸਾਲਾਂ ਤੋਂ ਪੁਰਾਣਾ ਨਹੀਂ; ਪਰ ਕਈ ਕਈ ਹਜ਼ਾਰ ਸਾਲ ਪੁਰਾਣੀਆਂ ਸੱਭਿਅਤਾਵਾਂ ਦੇ ਇਤਿਹਾਸ ਲੱਭਣ ਵਿਚ ਅਜੋਕੇ ਖੋਜੀ ਸਫਲ ਹੋ ਚੁੱਕੇ ਹਨ; ਇਨ੍ਹਾਂ ਪੁਰਾਣੀਆਂ ਸੱਭਿਅਤਾਵਾਂ ਕੋਲ ਆਪੋ ਆਪਣੇ ਧਰਮ ਵੀ ਸਨ, ਆਪੋ ਆਪਣੇ ਦੇਵਰੇ ਵੀ ਇਨ੍ਹਾਂ ਦੇਵਤਿਆ ਦੇ ਆਪੋ ਆਪਣੇ ਪੂਜਾ ਸਥਾਨ ਵੀ ਸਨ ਅਤੇ ਆਪੋ ਆਪਣੀ ਵੱਖਰੀ ਪੂਜਾ-ਵਿਧੀ ਵੀ; ਇਨ੍ਹਾਂ ਧਰਮਾਂ ਨੂੰ ਝੂਠੇ ਬੇਸ਼ੱਕ ਆਖਿਆ ਜਾ ਸਕਦਾ ਹੈ ਪਰ ਇਲਹਾਮੀ ਨਹੀਂ ਆਖਿਆ ਜਾ ਸਕਦਾ; ਝੂਠੇ ਆਖੇ ਜਾਣ ਉੱਤੇ ਇਸ ਅਸਲੀਅਤ ਵਿਚ ਕੋਈ ਫਰਕ ਨਹੀਂ ਪੈਂਦਾ ਕਿ ਇਹ ਧਰਮ ਮਨੁੱਖੀ ਵਿਸ਼ਵਾਸਾਂ ਨੂੰ ਓਨਾ ਹੀ ਸਹਾਰਾ ਦਿੰਦੇ ਰਹੇ ਹਨ, ਜਿੰਨਾ ਅਜੋਕੇ ਇਲਹਾਮੀ ਧਰਮ ਦਿੰਦੇ ਹਨ ਅਤੇ ਮਨੁੱਖੀ ਅਮਲ ਨੂੰ ਓਨਾ ਹੀ ਪ੍ਰਭਾਵਿਤ ਕਰਦੇ ਰਹੇ ਹਨ, ਜਿੰਨਾ ਅਜੋਕੇ ਇਲਹਾਮੀ ਧਰਮ ਕਰਦੇ ਹਨ। ਇਨ੍ਹਾਂ ਧਰਮਾਂ ਦਾ ਜਨਮ ਕਿਵੇਂ ਹੋਇਆ ?
ਆਪਣੇ ਇਸ ਪ੍ਰਸ਼ਨ ਦਾ ਸੰਖੇਪ ਅਤੇ ਸਪੱਸ਼ਟ ਉੱਤਰ ਦੇਣ ਵਿਚ ਮਨੁੱਖੀ ਸੋਚ ਨੂੰ ਜ਼ਰਾ ਵੀ ਝਿਜਕ ਨਹੀਂ ਹੁੰਦੀ। ਉਹ ਉੱਤਰ ਇਹ ਹੈ ਕਿ ਇਨ੍ਹਾਂ ਪੁਰਾਤਨ ਧਰਮਾਂ ਦਾ ਜਨਮ ਮਨੁੱਖੀ ਜੀਵਨ ਦੀਆਂ ਲੋੜਾਂ ਵਿਚੋਂ ਹੋਇਆ ਸੀ: ਇਹ ਧਰਮ ਭੌਤਕ ਵਿਕਾਸ ਦੀ ਉਪਜ ਸਨ; ਇਹ ਕੁਦਰਤੀ ਧਰਮ ਸਨ; ਇਹ ਮਨੁੱਖ ਦੇ ਮਜ਼ਹਬ ਸਨ । ਇਨ੍ਹਾਂ ਧਰਮਾਂ ਦਾ ਜਨਮ ਉਦੋਂ ਹੀ ਹੋ ਗਿਆ ਸੀ ਜਦੋਂ ਮਨੁੱਖ ਅਜੇ ਜੰਗਲੀ ਸੀ ਅਤੇ 'ਭੈ' ਨੂੰ ਉਸ ਦੇ ਜੀਵਨ ਵਿਚ ਵਿਸ਼ੇਸ਼ ਥਾਂ
ਨੀਲ ਨਦੀ ਦੇ ਕੰਢੇ ਵੱਸਣ ਵਾਲੇ ਪੁਰਾਤਨ ਮਿਸਰੀ ਲੋਕਾਂ ਨੂੰ ਇਹ ਗਿਆਨ ਨਹੀਂ ਸੀ ਕਿ ਇਹ ਨਦੀ ਕਿਥੋਂ ਆਉਂਦੀ ਅਤੇ ਕਿਥੇ ਜਾਂਦੀ ਹੈ; ਇਸ ਵਿਚ ਕਦੇ ਬਹੁਤ ਸਾਰਾ ਪਾਣੀ ਹੜ੍ਹ ਬਣ ਕੇ ਕਿਉਂ ਆ ਜਾਂਦਾ ਹੈ ਅਤੇ ਕਦੇ ਇਸਦਾ ਪਾਣੀ ਸਾਂਤ ਕਿਉਂ ਹੋ ਜਾਂਦਾ ਹੈ। ਪਰ ਉਹ ਇਹ ਜਰੂਰ ਵੇਖਦੇ ਸਨ ਕਿ ਇਸ ਨਦੀ ਦਾ ਪਾਣੀ ਉਨ੍ਹਾਂ ਦੇ ਜੀਵਨ ਦਾ ਆਧਾਰ ਹੈ; ਉਨ੍ਹਾਂ ਨੂੰ ਭੁੱਖ ਦੇ ਦੁਖ ਅਤੇ ਮੌਤ ਦੇ ਭੈ ਤੋਂ ਮੁਕਤ ਹੋਣ ਵਿਚ ਸਹਾਈ ਹੁੰਦਾ ਹੈ। ਇਸ ਵਾਸਤਵਿਕਤਾ ਦਾ ਆਦਰ ਕਰਨ ਲਈ ਕਿਸੇ ਇਲਹਾਮ ਦੀ ਲੋੜ ਨਹੀਂ ਸੀ। ਮਿਸਰ ਦੇ ਪੁਰਾਤਨ ਲੋਕਾਂ ਨੇ ਨੀਲ ਨਦੀ ਨੂੰ ਪੂਜ ਮੰਨ ਲਿਆ ਅਤੇ ਸਮੇਂ ਦੇ ਨਾਲ ਨਾਲ ਉਨ੍ਹਾਂ ਕਥਾਵਾਂ ਦਾ ਵਿਕਾਸ ਹੁੰਦਾ ਗਿਆ, ਜਿਨ੍ਹਾਂ ਰਾਹੀਂ ਨੀਲ ਨਦੀ ਦਾ ਸੰਬੰਧ ਦੇਵੀਆਂ ਅਤੇ ਦੇਵਤਿਆਂ ਨਾਲ ਜੁੜਦਾ ਗਿਆ। ਕੈਲਾਸ਼ ਪਰਬਤ ਉੱਤੇ ਕਿਧਰੇ ਕੋਈ ਸਮਾਧੀ ਸਥਿਤ ਸ਼ਿਵ, ਸ਼ਾਇਦ ਨਹੀਂ ਵੇਖਿਆ ਜਾ ਸਕਦਾ ਅਤੇ ਨਾ ਹੀ ਉਸਦੀਆਂ ਜਟਾਂ ਵਿਚੋਂ ਕਿਸੇ ਗੰਗਾ ਦੇ ਨਿਕਲਦੀ ਹੋਣ ਦਾ ਕੋਈ ਸਬੂਤ ਸਾਡੇ ਕੋਲ ਹੈ, ਪਰ ਗੰਗਾ ਦੇ ਕਿਨਾਰੇ ਵੱਸਦੇ ਪੁਰਾਤਨ ਦ੍ਰਾਵੜ ਜਾਂ ਆਰੀਆ ਲੋਕਾਂ ਨੂੰ ਜੀਵਨ ਦਾਨ ਦੇਣ ਵਾਲੀ ਗੰਗਾ ਦੇ ਜਨਮ-ਅਸਥਾਨ ਬਾਰੇ ਸਮਾਧੀ ਸਥਿਤ ਸ਼ਿਵ ਦੀ ਜਟਾ ਤੋਂ ਵੱਖਰੀ ਕੋਈ ਕਲਪਨਾ, ਗੰਗਾ ਨਦੀ ਪ੍ਰਤੀ ਉਨ੍ਹਾਂ ਦੀ ਸ਼ੁਕਰਗੁਜ਼ਾਰੀ, ਸ਼ਰਧਾ ਅਤੇ ਮਿੱਤਰਤਾ ਨੂੰ ਭਲੀ-ਭਾਂਤ ਪ੍ਰਗਟ ਵੀ ਤਾਂ ਨਹੀਂ ਸੀ ਕਰ ਸਕਦੀ। ਕੀ ਜਾਣੀਏਂ ਕਿੰਨੀਆਂ ਕੁ ਸਦੀਆਂ ਦੀ ਸੋਚ ਵਿਚੋਂ ਇਹ ਕਲਪਨਾ ਸਾਕਾਰ ਹੋਈ ਹੋਵੇਗੀ। ਕਿਸੇ ਇਲਹਾਮ ਵਿਚ ਏਨੇ ਸੁੰਦਰ ਪ੍ਰਤੀਕਾਂ ਨੂੰ ਜਨਮ ਦੇਣ ਦੀ ਸਮਰੱਥਾ ਨਹੀਂ ਹੁੰਦੀ।
ਮਿੱਤਰ ਸ਼ਕਤੀਆਂ ਨਾਲ ਮਿੱਤਰਤਾ ਦਾ ਸੁੰਦਰ ਸੰਬੰਧ ਸਥਾਪਤ ਕਰਨ ਵਾਲਾ ਨੋਬਲ ਸੈਵਿਜ (ਅਸੱਚਿਆ ਸਾਉ) ਸ਼ੱਤਰੂ ਸ਼ਕਤੀਆਂ ਦੇ ਕੈਂਪ ਤੋਂ ਡਰਦਾ ਹੋਇਆ, ਉਨ੍ਹਾਂ ਦੀ ਪ੍ਰਸੰਨਤਾ ਦੇ ਕੰਡੇ ਅਤੇ ਭਿਆਨਕ ਪ੍ਰਬੰਧ ਵੀ ਕਰਦਾ ਆਇਆ ਹੈ। ਇਥੇ ਤਕ ਕਿ ਆਪਣੇ ਸਕੇ-ਸੰਬੰਧੀਆਂ ਦੀ ਬਲੀ ਦੇਣ ਦੀ ਦੁਖਦਾਈ ਕਿਰਿਆ ਵੀ ਉਸਨੂੰ ਕਰਨੀ ਪੈਂਦੀ ਰਹੀ ਹੈ। ਮਨੁੱਖ ਦੇ ਡਰ, ਉਸਦੀ ਨਿਰਬਲਤਾ, ਉਸਦੇ ਅਗਿਆਨ, ਉਸਦੀ ਆਸ਼ਾ, ਉਸਦੀ ਕੋਮਲਤਾ ਅਤੇ ਉਸ ਵਿਚਲੀ ਕ੍ਰਿਤੱਗਿਅਤਾ ਵਿਚੋਂ ਉਪਜਿਆ ਵਿਕਸਿਆ ਮਜ਼ਹਬ ਹੀ ਸਮਾਂ ਪਾ ਕੇ ਇਲਹਾਮੀ ਮਜ਼ਹਬ ਬਣ ਗਿਆ ਲੱਗਦਾ ਹੈ। ਜਦੋਂ ਜੰਗਲੀ-ਸ਼ਿਕਾਰੀ ਮਨੁੱਖ ਕਿਸਾਨੇ ਸਮਾਜਾਂ ਦੀ ਸਥਾਪਨਾ ਕਰ ਕੇ, ਜੰਗੀ ਹਥਿਆਰਾਂ ਦਾ ਨਿਰਮਾਣ ਕਰਨ ਦੇ ਯੋਗ ਹੋ ਗਿਆ, ਉਦੋਂ ਉਸਨੇ ਨਿੱਕੇ ਨਿੱਕੇ ਜੰਗਲੀ ਕਬੀਲਿਆਂ ਨੂੰ ਭੰਨ-ਤੋੜ ਕੇ ਵੱਡੇ ਵੱਡੇ ਰਾਜਾ-ਸਮਾਜਾਂ ਨੂੰ ਜਨਮ ਦੇ ਲਿਆ ਅਤੇ ਇਨ੍ਹਾਂ ਰਾਜਾਂ-ਸਮਾਜਾਂ ਦੀਆਂ ਭੂਗੋਲਕ ਸੀਮਾਂ ਨੀਯਤ ਕਰ ਲਈਆਂ। ਇਥੇ ਭੰਨ-ਤੋੜ ਵਿਚ ਮਨੁੱਖ ਦੇ ਕੁਦਰਤੀ ਮਜ਼ਹਬ ਦੀ ਨੁਹਾਰ ਵੀ ਬਦਲਦੀ ਬਦਲਦੀ ਰੱਬੀ ਧਰਮ ਦਾ ਰੂਪ ਧਾਰਨ ਕਰ ਗਈ ਹੈ। ਅੱਜ ਦੇ ਇਲਹਾਮੀ ਮਜਹਬ ਆਪਣੀ ਜਨਮ ਕਥਾ ਨੂੰ ਇਲਹਾਮ
ਇਬਰਾਨੀ ਧਰਮਾਂ ਵਿਚ ਇਲਹਾਮ ਅਤੇ ਵਿਅਕਤੀ-ਰੂਪ ਰੱਬ ਦਾ ਵਿਸ਼ੇਸ਼ ਮਹੱਤਵ ਹੈ। ਇਹ ਧਰਮ ਆਪੇ ਆਪਣੀ ਗੱਲ ਨੂੰ ਪਰਮ ਸੱਤ ਸਿੱਧ ਕਰਨ ਲਈ ਉਸਨੂੰ ਰੱਬੀ ਇਲਹਾਮ ਆਖਦੇ ਹਨ। ਇਉਂ ਕਹਿਣ ਨਾਲ ਇਨ੍ਹਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਪਰਮ ਸੱਚ ਤਾਂ ਨਹੀਂ ਬਣੀਆਂ: ਹਾਂ, ਇਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਨੇ ਅੰਨਿਅ-ਧਰਮੀਆਂ ਨੂੰ ਅਤੇ ਉਨ੍ਹਾਂ ਦੇ ਧਰਮ-ਅਸਥਾਨਾਂ ਨੂੰ ਨੇਸਤੋ-ਨਾਬੂਦ (ਨਸ਼ਟ, ਬਰਬਾਦ) ਕਰਨ ਲਈ ਆਪਣੀ ਪੂਰੀ ਵਾਹ ਲਾ ਲੈਣ ਪਿੱਛੋਂ ਵੀ ਸਫਲਤਾ ਨਾ ਮਿਲਣ ਉੱਤੇ ਹੁਣ ਇਹ ਸੋਚ ਕੇ ਸਬਰ ਕਰ ਲਿਆ ਹੈ ਕਿ, "ਚਲੇ ਰਹਿਣ ਦਿਓ; ਆਖ਼ਰ ਨਰਕ ਵਿਚ ਵੀ ਤਾਂ ਕਿਸੇ ਨਾ ਕਿਸੇ ਨੇ ਵੱਸਣਾ ਹੈ।" ਇਲਹਾਮੀ ਧਰਮਾਂ ਨੇ ਮਨੁੱਖਤਾ ਨੂੰ ਆਸਤਕਾਂ ਅਤੇ ਨਾਸਤਕਾਂ (ਮੋਮਨਾਂ ਅਤੇ ਕਾਫਿਰਾਂ), ਪਰਹੇਜ਼ਗਾਰਾਂ ਅਤੇ ਗੁਨਾਹਗਾਰਾਂ (ਪੁੰਨੀਆਂ ਅਤੇ ਪਾਪੀਆਂ), ਬਖਸ਼ਿਆ ਅਤੇ ਸਰਾਪਿਆਂ ਵਿਚ ਵੰਡ ਕੇ ਉਨ੍ਹਾਂ ਵੰਡਾਂ ਵਿਚ ਵੇਰ ਅਤੇ ਘਿਰਣਾ ਦੀਆਂ ਸਦੀਵੀ ਕੰਧਾਂ ਉਸਾਰ ਧਰੀਆਂ ਹਨ।
ਹਰ ਧਰਮ ਮਨੁੱਖਾਂ ਵਿਚ ਵੰਡੀਆਂ ਪਾਉਂਦਾ ਪ੍ਰਤੀਤ ਹੁੰਦਾ ਹੈ। ਪਰ ਯਥਾਰਥ ਇਹ ਹੈ ਕਿ ਜਿਥੇ ਇਲਹਾਮੀ ਧਰਮ ਮਨੁੱਖਤਾ ਵਿਚ ਪਾਈਆਂ ਗਈਆਂ ਵੰਡਾਂ ਦੇ ਆਧਾਰ ਅਤੇ ਕਰਤਾਰ ਹਨ, ਉਥੇ ਪੁਰਾਤਨ ਕੁਦਰਤੀ ਧਰਮ ਖੇਡਾਂ ਦਾ ਆਧਾਰ ਨਹੀਂ ਸਨ, ਸਗੋਂ ਮਨੁੱਖਤਾ ਵਿਚ ਪਹਿਲਾਂ ਤੋਂ ਪਈਆਂ ਹੋਈਆਂ ਵੰਡਾਂ ਉੱਤੇ ਆਧਾਰਿਤ ਸਨ। ਉਹ ਵੰਡਾਂ, ਪੌਣਾਂ ਅਤੇ ਪਾਣੀਆਂ, ਪਹਾੜਾਂ ਅਤੇ ਮੈਦਾਨਾਂ, ਜੰਗਲਾਂ ਅਤੇ ਰੇਗਿਸਤਾਨਾਂ ਦੀਆਂ ਪਾਈਆਂ ਹੋਈਆਂ ਸਨ। ਸੰਖੇਪ ਵਿਚ ਉਹ ਵੰਡਾਂ ਭੂਗੋਲਕ ਸਨ। ਉਹ ਮਨੁੱਖ ਦੇ ਜਨਮੇਂ ਪਹਿਲਾਂ ਦੀਆਂ ਸਨ ਅਤੇ ਮਨੁੱਖ ਦੀ ਪਹੁੰਚੋਂ ਪਰੇ ਦੀਆਂ ਸਨ। ਮਨੁੱਖੀ ਟੋਲੀਆਂ ਜਾਂ ਕਬੀਲਿਆਂ ਦੀ ਸਮੁੱਚੀ ਜੀਵਨ-ਜਾਚ ਇਨ੍ਹਾਂ ਭੂਗੋਲਕ ਵੰਡਾਂ ਉੱਤੇ ਆਧਾਰਿਤ ਸੀ: ਇਨ੍ਹਾਂ ਵੰਡਾਂ ਦੀ ਉਪਜ ਸੀ; ਅਤੇ ਮਨੁੱਖ ਦਾ ਪੁਰਾਤਨ ਕੁਦਰਤੀ ਧਰਮ ਉਸਦੀ ਜੀਵਨ-ਜਾਚ ਦਾ ਇਕ ਹਿੱਸਾ ਸੀ।
ਪੁਰਾਤਨ ਕੁਦਰਤੀ ਧਰਮਾਂ ਨੂੰ ਮੰਨਣ ਵਾਲੇ ਪੁਰਾਤਨ ਮਨੁੱਖੀ ਸਮਾਜਾਂ ਵਿਚ ਵੈਰ-ਭਾਵ ਮੌਜੂਦ ਸੀ ਅਤੇ ਉਹ ਆਪਸ ਵਿਚ ਲੜਦੇ ਵੀ ਸਨ। ਉਨ੍ਹਾਂ ਦੇ ਧਰਮ ਅਤੇ ਉਨ੍ਹਾਂ ਦੇ ਪੂਜ ਦੇਵਤਾ ਉਨ੍ਹਾਂ ਦੀਆਂ ਜੰਗਾਂ ਵਿਚ ਹਿੱਸਾ ਵੀ ਲੈਂਦੇ ਸਨ। ਪਰ ਉਨ੍ਹਾਂ ਦੇ ਵੈਰ-ਭਾਵ ਦਾ ਕਾਰਣ ਉਨ੍ਹਾਂ ਦੇ ਧਰਮ ਨਹੀਂ ਸਨ । ਵੈਰ-ਭਾਵ ਅਸਲ ਵਿਚ 'ਮਾਲਕੀ' ਅਤੇ 'ਈਰਖਾ' ਉੱਤੇ ਆਧਾਰਿਤ
ਮੱਧ-ਕਾਲੀਨ ਮਨੁੱਖ ਦੇ ਇਲਹਾਮੀ ਧਰਮ ਸਮਾਜਾਂ ਦੇ ਵੈਰ-ਭਾਵ ਦੇ ਸ਼ਿਕਾਰ ਨਹੀਂ ਹਨ, ਸਗੋਂ ਵੈਰ-ਭਾਵ ਪੈਦਾ ਕਰਨ ਦੇ ਜ਼ਿੰਮੇਦਾਰ ਹਨ। ਉਨ੍ਹਾਂ ਦੁਆਰਾ ਵੈਰ-ਭਾਵ ਪੈਦਾ ਕਰਨ ਦੀ ਕਿਰਿਆ ਉਲਟੇ ਪਾਸਿਉਂ ਆਰੰਭ ਹੁੰਦੀ ਹੈ। ਉਹ ਕੇਵਲ ਘਿਰਣਾ ਨੂੰ ਜਨਮ ਦਿੰਦੇ ਹਨ ਅਤੇ ਪਿੱਛੇ ਇਹ ਘਿਰਣਾ ਬਾਕੀ ਸਾਰਾ ਕੁਝ ਆਪੇ ਕਰ ਲੈਂਦੀ ਹੈ। ਦੂਜੇ ਧਰਮ ਦੇ ਮੰਨਣ ਵਾਲਿਆਂ ਪ੍ਰਤੀ ਮੇਰੇ ਮਨ ਵਿਚ ਕੇਵਲ ਇਹ ਅਹਿਸਾਸ ਜਗਾਉਣ ਦੀ ਲੋੜ ਹੈ ਕਿ ਮੈਂ ਉਨ੍ਹਾਂ ਨਾਲੋਂ ਸ੍ਰੇਸ਼ਟ ਹਾਂ। ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਦਾ ਭਾਵ ਹੈ ਦੂਜਿਆਂ ਨੂੰ ਘਟੀਆ ਮੰਨਣਾ। ਇਲਹਾਮੀ ਧਰਮਾਂ ਨੇ ਮਨੁੱਖ ਨੂੰ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਤੇਰਾ ਇਕ ਧਰਮ ਹੀ ਰੱਬ ਦਾ ਧਰਮ ਹੈ; ਸ੍ਰੇਸ਼ਟ ਧਰਮ ਹੈ, ਸੱਚਾ ਧਰਮ ਹੈ ਅਤੇ ਇਸਨੂੰ ਮੰਨਣ ਕਰਕੇ ਤੂੰ ਸੱਚਾ ਹੈ, ਸ੍ਰੇਸ਼ਟ ਹੈ। ਇਉਂ ਇਲਹਾਮੀ ਧਰਮਾਂ ਨੇ ਮਨੁੱਖਤਾ ਨੂੰ ਨਿਰਾ ਵੰਡਿਆ ਹੀ ਨਹੀਂ, ਸਗੋਂ ਇਨ੍ਹਾਂ ਵੰਡਾਂ ਵਿਚ ਵੈਰ ਵੀ ਬੀਜਿਆ ਹੈ।
ਅਤੇ ਇਸ ਬੀਜ ਦਾ ਛੱਟਾ ਏਨੀ ਖੁਲ੍ਹ-ਦਿਲੀ ਨਾਲ ਦਿੱਤਾ ਗਿਆ ਹੈ ਕਿ ਧਰਤੀ ਦਾ ਕੋਈ ਹਿੱਸਾ ਇਸ ਤੋਂ ਵਾਂਝਿਆ ਨਹੀਂ ਰਿਹਾ। ਲਿਬਨਾਨ ਵਿਚ ਈਸਾਈ ਅਤੇ ਮੁਸਲਮਾਨ ਮਿਲ ਕੇ ਰਹਿਣ ਨੂੰ ਤਿਆਰ ਨਹੀਂ ਹਨ। ਬੈਰੂਤ ਨੂੰ ਖੰਡਰਾਂ ਵਿਚ ਬਦਲ ਕੇ, ਹਜ਼ਾਰਾ ਨਹੀਂ ਲੱਖਾਂ ਮਾਸੂਮਾਂ ਦੀਆਂ ਲਾਸ਼ਾਂ ਨੂੰ ਬੇ-ਕਰਨ ਦਬਾਏ ਜਾਣ ਦੀ ਮਜਬੂਰੀ ਦੇ ਸਨਮੁਖ ਖੜਾ ਹੋ ਕੇ ਵੀ ਮਨੁੱਖ ਦੇ ਧਰਮ ਨੇ ਲੱਜਿਤ ਹੋਣ ਦੀ ਲੋੜ ਕਦੇ ਨਹੀਂ ਮਹਿਸੂਸ ਕੀਤੀ। ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਹਜ਼ਰਤ ਮੂਸਾ ਜੀ ਨੇ ਜਿਸ ਕਿਸੇ ਧਰਤੀ ਵੱਲ ਇਸ਼ਾਰਾ ਕਰ ਦਿੱਤਾ ਸੀ, ਉਸ ਨੂੰ ਅੱਜ ਦੇ ਇਜ਼ਰਾਈਲੀ ਆਪਣੀ ਜ਼ਰ-ਖ਼ਰੀਦ ਮਾਲਕੀ ਮੰਨਣ ਲਈ ਮਜਬੂਰ ਹਨ ਅਤੇ ਫਲਸਤੀਨੀ ਲੋਕਾਂ ਦਾ ਬੀਜ ਨਾਸ ਕਰ ਕੇ ਵੀ ਉਸਦਾ ਕਬਜ਼ਾ ਲੈਣਾ, ਆਪਣਾ ਪਰਮ ਧਰਮ ਮੰਨਦੇ ਹਨ। ਯੋਗੋਸਲਾਵੀਆ ਦੇ ਸਰਬ ਈਸਾਈ, ਬੋਸਨੀਆਂ ਦੇ ਮੁਸਲਮਾਨਾਂ ਨਾਲ ਲੜ ਰਹੇ ਹਨ। ਜੇ ਕੁਝ ਉਥੇ ਹੋ ਰਿਹਾ ਹੈ ਅਤੇ ਹੋ ਚੁੱਕਾ ਹੈ, ਉਸਦਾ ਖ਼ਿਆਲ ਕਰ ਕੇ ਹੈਰਾਨ ਹੋਣਾ ਪੈਂਦਾ ਹੈ ਕਿ ਮਨੁੱਖਤਾ ਕਿੰਨਾ ਨਿਰਾਦਰ, ਕਿੰਨੀ ਨਿਰਲੱਜਤਾ, ਕਿੰਨੀ ਪੀੜ, ਕਿੰਨੀ ਦੁਰਦਸ਼ਾ, ਕਿੰਨੀ ਪਾਸਵਿਕਤਾ ਅਤੇ ਕਿੰਨੀ ਕਠੋਰਤਾ ਸਹਿਣ ਲਈ ਮਜਬੂਰ ਹੈ। ਮਨੁੱਖਤਾ ਦੀ ਇਹ ਮੁਤਬੰਰਕ ਮਜ਼ਹਬੀ ਮਜਬੂਰੀ, ਖ਼ਿਆਲ ਹੈ, ਛੇਤੀ ਹੀ ਮਿਸਰ ਵਿਚ ਵੀ ਸਿਰ ਚੁੱਕਣ ਵਾਲੀ ਹੈ, ਕਿਉਂਜੁ ਉਥੋਂ ਦੇ ਈਸਾਈਆਂ ਕੋਲ ਵੀ ਇਸਲਾਮੀ ਦੇਸ਼ ਦੇ ਬਹਿਰੀ ਹੋਣ ਦਾ ਇਲਹਾਮੀ ਅਧਿਕਾਰ ਨਹੀਂ ਹੈ। ਦੋਸ਼ਾਂ ਦੇ ਨਾਂ ਗਿਣਨੇ ਅਤੇ ਇਤਿਹਾਸ ਦੇ ਵਰਕੇ ਫੋਲ ਫੋਲ ਕੇ ਮਜ਼ਹਬੀ ਅੱਤਿਆਚਾਰ ਦੇ ਸਬੂਤ ਲੱਡਣੇ, ਆਪਣੀ ਕਲਾਈ ਉਤਲੇ ਕੰਡਣ ਨੂੰ ਵੇਖਣ ਲਈ ਆਰਸੀ ਲੱਭਦੇ ਫਿਰਨ ਵਾਲੀ ਗੱਲ ਹੈ। ਉੱਨੀ ਸੌ ਸੰਤਾਲੀ ਵਿਚ ਭਾਰਤ ਮਾਤਾ ਦੀ ਕਲਾਈ ਉੱਤੇ ਪਾਇਆ ਜਾਣ ਵਾਲਾ ਕੰਝਣ,
1. ਆਰਸੀ-ਸ਼ੀਸ਼ਾ।
ਮਨੁੱਖ ਦੀ ਮਜ਼ਹਬੀ ਕੁਰੂਪਤਾ ਦਾ ਸਭ ਤੋਂ ਵੱਡਾ ਸਬੂਤ ਨਹੀਂ ਸੀ।
ਮਨੁੱਖੀ ਸੋਚ ਦੇ ਵਿਕਾਸ ਦਾ ਵਿਰੋਧ ਕਰਨਾ, ਇਲਹਾਮੀ ਧਰਮ ਦਾ ਇਕ ਹੋਰ ਜ਼ਰੂਰੀ ਅਤੇ ਕੁਦਰਤੀ ਕੰਮ ਹੈ। ਮਨੁੱਖੀ ਅਕਲ ਨੂੰ ਰੱਬੀ ਹੁਕਮ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ। ਉਹ ਜਾਂ ਤਾਂ ਇਸ ਹੁਕਮ ਦੀ ਪਾਲਣਾ ਕਰ ਕੇ ਆਸਤਕ ਹੋ ਸਕਦੀ ਹੈ ਜਾਂ ਇਸਦੀ ਉਲੰਘਣਾ ਕਰ ਕੇ ਨਾਸਤਕ। ਰੱਥੋਂ ਆਇਆ ਇਲਹਾਮੀ ਗਿਆਨ ਕਈ ਸਦੀਆਂ ਤਕ ਸੱਚ ਦੇ ਸਿੰਘਾਸਨ ਉੱਤੇ ਬੈਠਾ ਰਿਹਾ ਹੈ, ਪਰ ਹੁਣ ਜਦੋਂ ਮਨੁੱਖ ਦੇ ਬੌਧਿਕ ਵਿਕਾਸ ਨੇ ਵਿਗਿਆਨ ਦੀ ਸਹਾਇਤਾ ਨਾਲ ਇਸ 'ਸੱਚ ਦੇ ਸਿੰਘਾਸਨ' ਹੇਠੋਂ ਸਾਰੀ ਮਿੱਟੀ ਕੱਢ ਦਿੱਤੀ ਹੈ, ਉਦੋਂ ਵੀ ਇਸ ਡਿੱਗਦੇ ਡੋਲਦੇ ਸਿੰਘਾਸਨ ਉੱਤੇ ਬੈਠਾ ਹੋਇਆ ਇਲਹਾਮੀ ਸੱਚ ਅੰਧਕਾਰ ਦਾ ਮੋਟਾ ਪਰਦਾ ਬਣ ਕੇ ਗਿਆਨ-ਪ੍ਰਕਾਸ਼ ਨੂੰ ਮਨੁੱਖ ਦੇ ਮਨ ਵਿਚ ਪ੍ਰਵੇਸ਼ ਕਰਨ ਤੋਂ ਰੋਕਣ ਵਿਚ ਸਫਲ ਹੈ। ਇਕ ਵੇਰ ਮੈਂ ਇਕ ਅੰਗਰੇਜ ਮਿੱਤਰ ਨੂੰ ਅਲਡੂਅਸ ਹਕਸਲੇ ਦੀ ਪੁਸਤਕ 'ਪੈਰੀਨੀਅਲ ਫਿਲਾਸਫੀ' ਪੜ੍ਹਨ ਲਈ ਆਖਿਆ ਤਾਂ ਉਸ ਦਾ ਉੱਤਰ ਸੀ, "ਮੈਂ ਰੋਮਨ ਕੈਥੋਲਿਕ ਈਸਾਈ ਧਰਮ ਨੂੰ ਮੰਨਣ ਵਾਲਾ ਹਾਂ ਅਤੇ ਮੇਰਾ ਧਰਮ ਮੈਨੂੰ ਹਰ ਪੁਸਤਕ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ।" ਮੱਧ-ਪੂਰਬ ਦੇ ਇਸਲਾਮੀ ਦੇਸ਼ ਤੇਲ ਦੀ ਸਹਾਇਤਾ ਨਾਲ ਪੱਛਮੀ ਤਕਨੀਕ ਖ਼ਰੀਦ ਕੇ ਆਪਣੇ ਜੀਵਨ ਵਿਚ ਭਾਰੀ ਵਿਕਾਸ ਪੈਦਾ ਕਰਨ ਦੀ ਸਮਰੱਥਾ ਵੀ ਰੱਖਦੇ ਹਨ ਅਤੇ ਰੀਝ ਵੀ। ਉਹ ਪੱਛਮੀ ਵਿਦਿਆ ਦੀ ਸਹਾਇਤਾ ਨਾਲ ਪੱਛਮੀ ਸੰਸਥਾਵਾਂ ਅਤੇ ਪ੍ਰਬੰਧਾਂ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾਉਣਾ ਚਾਹੁੰਦੇ ਹਨ। ਪਰ ਧਾਰਮਕ ਵਿਰੋਧ ਉਨ੍ਹਾਂ ਦੇ ਰਾਹ ਵਿਚ ਆ ਖਲੋਂਦਾ ਹੈ; ਉਨ੍ਹਾਂ ਨੂੰ ਜੱਫਾ ਮਾਰ ਕੇ ਡੇਢ ਹਜ਼ਾਰ ਸਾਲ ਪੁਰਾਣੇ ਇਲਹਾਮੀ ਖੰਡਰਾਂ ਵੱਲ ਖਿੱਚਦਾ ਹੈ।
ਈਮਾਂ ਮੁਝੇ ਰੋਕ ਹੈ ਜੋ ਖੀਚੇ ਹੈ ਮੁਝੇ ਕੁਫ਼ਰ,
ਕਾਅਬਾ ਮੇਰੇ ਪੀਛੇ ਹੈ ਕਲੀਸਾ ਮਿਰੇ ਆਗੇ।
ਰੱਬ ਹੈ ਜਾਂ ਨਹੀਂ ਹੈ, ਇਸ ਗੱਲ ਦਾ ਨਿਰਣਾ ਕਰਨਾ, ਨਾ ਮੇਰੇ ਵੱਸ ਦੀ ਗੱਲ ਹੈ ਅਤੇ ਨਾ ਹੀ ਮੇਰਾ ਕੰਮ ਹੈ ਪਰ ਏਨਾ ਕਹਿਣ ਅਤੇ ਮੰਨਣ ਵਿਚ ਮੈਨੂੰ ਕੋਈ ਉਜ਼ਰ ਨਹੀਂ ਕਿ 'ਇਕ ਰੱਬ' ਦਾ ਖ਼ਿਆਲ ਨਿੱਕੇ ਨਿੱਕੇ ਕਈ ਦੇਵਤਿਆਂ ਅਤੇ ਦੇਵੀਆਂ ਦੇ ਹਾਰ ਜਾਣ ਅਤੇ ਝੂਠੇ ਸਾਬਤ ਹੋਣ ਉੱਤੇ ਜਾਂ ਹੋ ਜਾਣ ਪਿੱਛੋਂ ਮਨੁੱਖੀ ਚੇਤਨਾ ਵਿਚ ਉਭਰਿਆ ਹੈ। ਇਸ ਖ਼ਿਆਲ ਨੇ ਮਨੁੱਖ ਨੂੰ ਸ਼ਕਤੀ ਅਤੇ ਸ਼ਕਤੀ ਦੇ ਕੇਂਦਰੀਕਰਣ ਦੀ ਸਲਾਹ ਦਿੱਤੀ ਹੈ। ਵਾਹਦਾਨੀਅਤ ਜਾਂ ਇਕ-ਈਸ਼ਵਰਵਾਦ ਨੇ ਸੰਸਾਰ ਦੇ ਮਨੁੱਖਾਂ ਵਿਚ ਕਿਸੇ ਪ੍ਰਕਾਰ ਦੀ ਏਕਤਾ, ਇਕਸੁਰਤਾ ਜਾਂ ਸਾਂਝ ਪੈਦਾ ਕਰਨ ਵਿਚ ਕੋਈ ਸਹਾਇਤਾ ਨਹੀਂ ਕੀਤੀ। ਮਨੁੱਖਾਂ ਦੀਆਂ ਵਿਅਕਤੀਗਤ ਸਾਂਝਾਂ ਦਾ ਸੌਂਦਰਯ ਉਨ੍ਹਾਂ ਦੀਆਂ ਲੋੜਾਂ ਉੱਤੇ ਆਧਾਰਿਤ ਹੈ। ਇਹ ਲੋੜਾ ਜਜ਼ਬਾਤੀ ਵੀ ਹੋ ਸਕਦੀਆਂ ਹਨ ਅਤੇ ਮਾਇਕ ਵੀ। ਇਸੇ ਤਰ੍ਹਾਂ ਮਨੁੱਖੀ ਸਮਾਜਾਂ ਦੀ ਸਾਂਭ ਵੀ ਲੋੜਾਂ ਉੱਤੇ ਆਧਾਰਿਤ ਹੈ। ਸਮਾਜਾਂ ਦੀਆਂ ਲੋੜਾਂ ਵਿੱਦਿਅਕ, ਵਾਪਾਰਕ, ਰਾਜਨੀਤਕ, ਸੈਨਿਕ ਅਤੇ ਉਦਯੋਗਿਕ ਆਦਿਕ ਹੋ ਸਕਦੀਆਂ ਹਨ। ਮਨੁੱਖਤਾ ਦੇ ਸਮੁੱਚੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਦੇ ਜਾਂ ਦੋ ਤੋਂ ਵੱਧ ਦੇਸ਼ ਇਸ ਲਈ ਇਕ ਦੂਜੇ ਦੇ ਮਿੱਤਰ ਬਣ ਗਏ ਹੋਣ ਕਿ ਉਨ੍ਹਾਂ ਦੇ ਵਸਨੀਕ ਇਕ ਰੱਬ ਦੇ ਬਣਾਏ ਹੋਏ ਅਤੇ ਇਕ ਰੱਬ ਨੂੰ ਮੰਨਣ ਵਾਲੇ ਮਨੁੱਖ ਹਨ । ਸਾਰੀ ਕਾਇਨਾਤ ਨੂੰ ਇਕੋ ਇਕ ਕਾਦਰ ਦੀ ਕਰਾਮਾਤ ਦੱਸਣ
1. ਮਿਰਜਾ ਗਾਲਿਬ, ਕਲੀਸਾ--ਬੁੱਤਖਾਨਾ।
ਵਾਲੇ ਲੋਕ, ਸਮਾਜ ਜਾਂ ਦੇਸ਼ ਇਕ ਦੂਜੇ ਦੀ ਬੇ-ਹੁਰਮਤੀ ਕਰਨੋਂ ਕਦੇ ਬਾਜ ਨਹੀਂ ਆਏ। ਈਰਾਨ ਅਤੇ ਇਰਾਕ ਦੇ ਲੋਕਾਂ ਨਾਲੋਂ ਚੰਗੇਰਾ ਕਿਸ ਨੂੰ ਪਤਾ ਹੈ ਕਿ "ਅਸੀਂ ਸਾਰੇ ਵਾਹਦ-ਹੂ-ਲਾ ਸ਼ਰੀਕ ਦੀ ਮਖ਼ਲੂਕ ਹਾਂ।" ਸਰਬੀਆ ਅਤੇ ਬੋਸਨੀਆਂ ਦੇ ਲੋਕਾਂ ਨਾਲੋਂ ਜ਼ਿਆਦਾ ਕਿਸ ਨੂੰ ਭਰੋਸਾ ਹੈ ਕਿ ਵਾਹਦਾਨੀਅਤ ਦਾ ਖ਼ਿਆਲ ਮਨੁੱਖਾਂ ਵਿਚ ਕਿਸੇ ਪ੍ਰਕਾਰ ਦੀ ਸਾਂਭ ਸਥਾਪਨ ਕਰਨ ਲਈ ਨਹੀਂ ਉਪਜਾਇਆ ਗਿਆ। ਸੰਸਾਰਕ ਜਾਂ ਲੋਕਿਕ ਤੌਰ ਉੱਤੇ ਆਪਸ ਵਿਚ ਵਿਰੋਧ ਰੱਖਣ ਵਾਲੇ ਵਿਅਕਤੀਆਂ ਜਾਂ ਸਮਾਜਾਂ ਵਿਚਲੇ ਵਿਰੋਧ ਨੂੰ ਕਿਸੇ ਪਾਰ-ਲੋਕਿਕ ਜਾਂ ਆਸਮਾਨੀ ਆਦਰਸ਼ ਦੀ ਸਹਾਇਤਾ ਨਾਲ ਮਿਟਾਉਣ ਦੇ ਯਰਨ ਨਾਲ ਵਝੇਗੀ ਬੁੱਧੀ-ਹੀਣਤਾ ਕਿਆਸਣੀ ਵੀ ਔਖੀ ਹੈ। ਸ਼ੁਕਰ ਹੈ ਪੱਛਮੀ ਯੋਰਪ ਦੇ ਬਾਰਾਂ ਦੇਸ਼ ਇਸ ਕਰਕੇ ਇਕ ਹੋਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਦੁਨੀਆਂ ਇਕ ਰੱਬ ਦੀ ਬਣਾਈ ਹੋਈ ਹੈ। ਵਾਹਦਾਨੀਅਤ ਦੇ ਖ਼ਿਆਲ ਦਾ ਖੋਖਲਾਪਨ ਮਨੁੱਖੀ ਮਿੱਤਰਤਾ ਦੀ ਏਨੀ ਵੱਡੀ ਜ਼ਿੰਮੇਵਾਰੀ ਚੁੱਕ ਹੀ ਨਹੀਂ ਸਕਦਾ।
ਮੇਰਾ ਇਹ ਲਿਖਣ ਤੋਂ ਇਹ ਭਾਵ ਨਹੀਂ ਕਿ ਰੱਬ ਇਕ ਨਹੀਂ; ਇਕ ਹੀ ਹੋਵੇਗਾ। ਮੈਨੂੰ ਉਸ ਦੀ ਏਕਤਾ ਦਾ ਅਨੁਭਵ ਨਹੀਂ। ਕੁਝ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਉਸਦੀ ਏਕਤਾ ਦਾ ਅਨੁਭਵ ਹੋਇਆ ਹੈ। ਇਉਂ ਕਹਿਣ ਵਾਲੇ ਲੋਕ ਏਨੇ 'ਚੰਗੇ' ਹਨ ਕਿ ਇਹ ਸੋਚਣਾ ਵੀ ਸੰਭਵ ਨਹੀਂ ਕਿ ਉਹ ਮਨੁੱਖਤਾ ਨਾਲ ਕਿਸੇ ਪ੍ਰਕਾਰ ਦੀ ਹੇਰਾ-ਫੇਰੀ ਕਰ ਰਹੇ ਹਨ। ਉਹ ਏਨੇ 'ਸਿਆਣੇ' ਹਨ ਕਿ ਉਨ੍ਹਾਂ ਬਾਰੇ ਇਹ ਵੀ ਨਹੀਂ ਆਖਿਆ ਜਾ ਸਕਦਾ ਕਿ ਉਹ ਕਿਸੇ ਭੁਲੇਖੇ ਦਾ ਸ਼ਿਕਾਰ ਹਨ। ਪਰ ਕੀ ਉਹ ਇਹ ਕਹਿੰਦੇ ਹਨ ਕਿ ਅਸਾਂ ਰੱਬ ਨੂੰ ਅਮਕੇ ਸ਼ਹਿਰ ਜਾਂ ਫਲਾਣੇ ਦੇਸ਼ ਵਿਚ, ਉਸ ਨਦੀ ਕੰਢੇ ਜਾਂ ਇਸ ਪਹਾੜ ਉੱਤੇ ਬੈਠਾ, ਸੁੱਤਾ, ਖਾਦਾ ਜਾਂ ਨਹਾਉਂਦਾ ਵੇਖਿਆ ਹੈ ? ਉਨ੍ਹਾਂ ਨੇ ਸੰਸਾਰ ਦੀ ਅਨੇਕਤਾ ਵਿਚ, ਦੁਨੀਆਂ ਦੀ ਬਹੁ-ਰੂਪਤਾ ਵਿਚ ਕਿਸੇ 'ਏਕਤਾ' ਨੂੰ ਵਿਆਪਕ ਵੇਖਿਆ ਹੈ। ਇਉਂ ਅਨੇਕਤਾ ਵਿਚ ਏਕਤਾ ਦਾ ਅਨੁਭਵ ਹੋ ਜਾਣ ਪਿੱਛੋਂ ਉਨ੍ਹਾਂ ਲਈ ਜਗਤ ਦੀ ਅਨੇਕਤਾ ਕਿਸੇ ਰੱਬੀ ਏਕਰਾ ਵਿਚ ਨਹੀਂ ਵਟ ਗਈ, ਸਗੋਂ ਇਹ ਅਨੇਕਤਾ ਆਪਣੇ ਇਸੇ ਅਨੇਕ ਰੂਪ ਵਿਚ ਸਤਿਕਾਰਯੋਗ ਬਣ ਗਈ, ਸੁਹਣੀ ਲੱਗਣ ਲੱਗ ਪਈ, ਪਿਆਰ ਰੂਪ ਹੋ ਗਈ, ਆਨੰਦਮਈ ਅਤੇ ਆਨੰਦ-ਸ੍ਰੋਤ ਹੋ ਗਈ। ਇਸ ਅਨੇਕਤਾ ਦੇ ਕਿਸੇ ਰੂਪ ਨੂੰ, ਅਨੁਭਵੀ ਪੁਰਸ਼ ਵਾਸਤੇ ਪੂਜ ਬਣਨ ਲਈ, ਕਿਸੇ ਅਲੋਕਿਕ ਰੂਪ ਦੀ ਧਾਰਨੀ ਹੋਣ ਦੀ ਲੋੜ ਹੀ ਨਾ ਰਹੀ। ਇਕ ਪੱਥਰ ਆਪਣੇ ਪੱਥਰ-ਰੂਪ ਵਿਚ ਹੀ ਪੂਜ ਬਣ ਗਿਆ। ਇਕ ਬਿਰਖ ਉਸੇ ਬਿਰਖ-ਰੂਪ ਵਿਚ ਹੀ ਰੱਬ ਹੋ ਨਿੱਬੜਿਆ। ਕੋਈ ਕਿਸ ਨੂੰ ਪੂਜਦਾ ਹੈ ? ਇਹ ਜਾਣਨ ਦੀ ਲੋੜ ਹੀ ਨਹੀਂ। ਕੋਈ ਪੱਥਰ ਪੂਜੇ, ਕੋਈ ਪੁਸਤਕ ਪੂਜੇ; ਕੋਈ ਪਸ਼ੂ ਪੂਜੇ, ਕੋਈ ਪੰਛੀ ਪੂਜੇ: ਕੋਈ ਨਦੀਆਂ ਪੂਜੇ, ਕੋਈ ਪਰਬਤ ਪੁਜੇ ਕੋਈ ਸੂਰਜ ਪੂਜੇ, ਕੋਈ ਚੰਦਰ ਪੂਜੇ; ਹਰ ਪੂਜ-ਵਸਤੂ ਵਿਚ ਇਕ ਏਕਤਾ ਵਿਆਪਕ ਹੈ ਅਤੇ ਉਹ ਪੂਜੀ ਜਾ ਰਹੀ ਹੈ। ਹਰ ਕੋਈ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਸਰਵ ਵਿਚ ਸਮਾਈ ਹੋਈ ਏਕਤਾ ਨੂੰ ਹੀ ਪੂਜ ਰਿਹਾ ਹੈ।
ਕੀ ਕਹਿੰਦੇ ਹੋ ? ਜ਼ਰਾ ਉੱਚੀ ਬੋਲੇ। ਹਾਂ ਜੀ, ਤੁਸੀਂ ਠੀਕ ਆਖਦੇ ਹੋ ਕਿ ਇਹ ਸਭ ਮੇਰੀ ਫ਼ਿਕਰੇ-ਬਾਜ਼ੀ ਹੈ। ਬਾਂਦਰਾਂ, ਚੂਹਿਆਂ, ਕੀੜੀਆਂ ਅਤੇ ਸੱਪਾਂ ਨੂੰ ਪੂਜਣ ਵਾਲਿਆਂ ਨੇ ਕਦੇ ਕਿਸੇ ਵਿਆਪਕ ਏਕਤਾ ਦਾ ਅਨੁਭਵ ਨਹੀਂ ਕੀਤਾ। ਮੈਂ ਵੀ ਉਨ੍ਹਾਂ ਨੂੰ ਏਕਤਾ ਦੇ ਅਨੁਭਵੀ ਨਹੀਂ ਆਖਿਆ। ਉਨ੍ਹਾਂ ਦੀ ਪੂਜਾ ਅਨੇਕਤਾ ਦੀ ਪੂਜਾ ਹੈ। ਮੈਂ ਤਾਂ ਇਹ ਆਖਦਾ ਹਾਂ ਕਿ ਏਕਤਾ ਦੇ ਅਨੁਭਵ ਨੂੰ ਇਸ ਪ੍ਰਕਾਰ ਦੀ ਪੂਜਾ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ। ਉਹ ਇਨ੍ਹਾਂ
ਮੈਂ ਵੀ ਇਕ ਪ੍ਰਸ਼ਨ ਕਰਦਾ ਹਾਂ। ਜ਼ਰਾ ਸੋਚ ਕੇ ਠੀਕ ਠੀਕ ਉੱਤਰ ਦੇਣ ਦਾ ਯਤਨ ਕਰਨਾ। ਕੀ ਵਾਹਦਾਨੀਅਤ ਦੇ ਦਾਅਵੇਦਾਰਾਂ ਨੂੰ ਰੱਬ ਦੇ ਇਕ ਹੋਣ ਦਾ ਜਾਂ ਰੱਬ ਦੀ ਹੋਂਦ ਦਾ ਅਨੁਭਵ ਹੁੰਦਾ ਹੈ ? ਪ੍ਰਸ਼ਨ ਤਾਂ ਸਰਲ ਜਿਹਾ ਹੈ ਪਰ ਉੱਤਰ ਓਨਾ ਸਰਲ ਨਹੀਂ। ਸੁਣੀ ਸੁਣਾਈ ਮਨੋਤ 'ਅਨੁਭਵ' ਨਹੀਂ ਹੁੰਦੀ। ਵਾਰਦਾਨੀਅਤ ਦੇ ਦਾਅਵੇਦਾਰ ਰੂਹਾਨੀ ਅਨੁਭਵ ਨੂੰ ਨਾ ਲੋੜੀਂਦਾ ਸਮਝਦੇ ਹਨ ਨਾ ਵਾਸਤਵਿਕ, ਕਿਉਂਜੁ ਰੂਹਾਨੀ ਅਨੁਭਵ ਵਾਲਾ ਆਦਮੀ ਅਨੇਕਤਾ ਨੂੰ ਸਵੀਕ੍ਰਿਤੀ ਦੇ ਕੇ ਉਨ੍ਹਾਂ ਦੇ ਸਿਧਾਂਤ ਨੂੰ ਨਿਰਾਰਥਕ ਅਤੇ ਨਿਰਮੂਲ ਬਣਾ ਦਿੰਦਾ ਹੈ। ਸੁਣੀ ਸੁਣਾਈ ਮਨੋਰ ਦੀ ਚਾਰ-ਦੀਵਾਰੀ ਵਿਚ ਘਿਰਿਆ ਹੋਇਆ ਆਦਮੀ ਹੀ ਵਾਹਦਾਨੀਅਤ ਦਾ ਥੰਮ੍ਹ ਹੈ। ਅਨੁਭਵੀ ਤਾਂ ਸੂਫ਼ੀ ਆਖੇ ਜਾਂਦੇ ਹਨ ਅਤੇ ਕਦੇ ਕਦੇ ਸੰਗਸਾਰ ਵੀ ਕੀਤੇ ਜਾਂਦੇ ਹਨ। ਅਨੁਭਵੀ ਦੀ ਵਾਹਦਾਨੀਅਤ (ਇਕ-ਈਸ਼ਵਰਵਾਦ) ਦਾਅਵੇਦਾਰ ਦੀ ਵਾਹਦਾਨੀਅਤ ਨਾਲੋਂ ਵੱਖਰੀ ਹੈ। ਅਨੁਭਵੀ ਸਦਾ ਤੋਂ ਹੀ ਦਾਅਵੇਦਾਰ ਦੀ ਅੱਖ ਵਿਚ ਰੜਕਦਾ ਆਇਆ ਹੈ।
ਇਕ ਸਾਧਾਰਨ ਆਦਮੀ ਦੁਆਰਾ ਇਹ ਆਖਿਆ ਜਾਣਾ ਕਿ "ਮੈਂ ਇਕ ਈਸ਼ਵਰ ਦਾ ਪੁਜਾਰੀ ਜਾਂ ਵਿਸ਼ਵਾਸੀ ਹਾਂ", ਇਕ ਰਾਜੇ ਦੀ ਇਸ ਘੋਸ਼ਣਾ ਦੇ ਬਰਾਬਰ ਹੈ ਕਿ, "ਮੈਂ ਦਿਗ ਵਿਜੇਈ ਚੱਕਰਵਰਤੀ ਸਮਰਾਟ ਹਾਂ।" ਜਿਸ ਤਰ੍ਹਾਂ ਇਕ ਸਮਰਾਟ ਦੂਜੇ ਰਾਜਿਆਂ ਦੀ ਹੋਂਦ ਨੂੰ 'ਬਰਦਾਬਤ' ਕਰਦਾ ਹੈ, ਉਸੇ ਤਰ੍ਹਾਂ ਇਕ-ਈਸ਼ਵਰਵਾਦੀ ਦੂਜਿਆਂ ਦੀ ਪੂਜਾ ਵਿਧੀ ਨੂੰ 'ਬਰਦਾਸ਼ਤ' ਕਰਦਾ ਹੈ। ਦੋਹਾਂ ਵਿਚਕਾਰ ਬਰਾਬਰੀ ਦਾ ਰਿਸ਼ਤਾ ਨਹੀਂ ਹੁੰਦਾ। ਚੱਕਰਵਰਤੀ ਜਿੱਤਿਆ ਹੋਇਆ ਹੈ ਅਤੇ ਦੂਜੇ ਰਾਜੇ ਹਾਰੇ ਹੋਏ ਹਨ। ਇਵੇਂ ਹੀ ਵਾਹਦਾਨੀਅਤ-ਪ੍ਰਸਤ ਸਭ ਤੋਂ ਵੱਧ ਸ਼ਕਤੀਸ਼ਾਲੀ ਰੱਬ ਦੀ ਪੂਜਾ ਕਰਦਾ ਹੈ ਜਦ ਕਿ ਬਾਕੀ ਲੋਕ ਨਿੱਕੇ ਵੱਡੇ ਦੇਵਤਿਆਂ ਦੋ ਭੁੱਲੜ ਪੁਜਾਰੀ ਹਨ।
ਆਪਣੀਆਂ ਭੂਗੋਲਕ ਹੱਦਬੰਦੀਆਂ ਦਾ ਸਤਿਕਾਰ ਕਰਨਾ ਮਨੁੱਖੀ ਸਮਾਜਾਂ ਦੀ ਮਜਬੂਰੀ ਸੀ ਜਿਸ ਦੇ ਕਾਰਣ ਹਰ ਮਨੁੱਖੀ ਸਮਾਜ ਆਪਣੇ ਆਪ ਨੂੰ ਇਕ ਸੰਪੂਰਣ ਸੰਸਾਰ ਮੰਨ ਕੇ ਆਪਣੇ ਹੁਕਮਰਾਨ ਨੂੰ ਆਪਣੇ ਸੰਸਾਰ ਦੇ ਈਸ਼ਵਰ ਵਰਗਾ ਸਮਝਦਾ ਸੀ। ਇਉਂ ਇਕ ਈਸ਼ਵਰ ਦਾ ਖ਼ਿਆਲ ਕੂਪਵਾਦੀ ਰਾਜਸੀ ਪ੍ਰਬੰਧ ਦਾ ਅਧਿਆਤਮਕ ਪ੍ਰਤੀਬਿੰਬ ਬਣ ਕੇ ਸਾਰੇ ਮੱਧਕਾਲ ਵਿਚ ਬਹੁਤ ਹੀ ਸਤਿਕਾਰਿਆ ਜਾਂਦਾ ਰਿਹਾ ਹੈ । ਭੂਪਵਾਦ ਅਤੇ ਇਕ-ਈਸ਼ਵਰਵਾਦ ਵਿਚਲੇ ਸੰਬੰਧ ਦੀ ਸਾਰਥਕਤਾ ਨੂੰ ਸਮਝ ਕੇ ਹੀ ਰੋਮਨ ਸ਼ਹਿਨਸ਼ਾਹ, ਕਾੱਨਸਟੈਨਟੀ, ਨੇ ਈਸਾਈਅਤ ਧਾਰਣ ਕਰ ਕੇ ਰੋਮਨ ਰਾਜ ਦੀ ਢਾਲੇ ਪੈ ਰਹੀ ਸ਼ਕਤੀ ਨੂੰ ਰੂਹਾਨੀ ਕੁਸ਼ਤੇ ਦੀ ਕਿਰਪਾ ਨਾਲ ਮੁੜ ਕਾਇਮ ਕਰ ਲਿਆ ਸੀ। ਇਸ ਸਿਧਾਂਤ ਜਾਂ ਵਿਸ਼ਵਾਸ ਨੇ ਵਿਅਕਤੀ ਨੂੰ ਸ਼ਕਤੀ ਸਾਹਵੇਂ ਝੁਕਣ ਅਤੇ ਝੁਕਿਆ ਰਹਿਣ ਦੀ ਸਲਾਹ ਦੇਣ ਤੋਂ ਵੱਖਰਾ ਅਤੇ ਵਡੇਰਾ ਕੋਈ ਕੰਮ ਨਹੀਂ ਕੀਤਾ। ਪੈਰਾਡਾਈਜ਼ ਜਾਂ ਜੰਨਤ ਵਿਚ ਬੈਠਾ ਹੋਇਆ ਵੱਡਾ ਸਾਰਾ 'ਰੱਬ' ਕਿਸੇ ਦੇਸ਼ ਦੀ ਰਾਜਧਾਨੀ ਵਿਚ ਇਕ ਉੱਚੇ ਸਿੰਘਾਸਨ ਉੱਤੇ ਬੈਠਾ ਹੋਇਆ 'ਬਾਦਸ਼ਾਹ' ਬਹੁਤਾ ਸੀ ਅਤੇ ਆਪਣੇ ਪੁੱਤਰਾਂ ਦੇ ਮੋਹ ਵੱਸ ਉਨ੍ਹਾਂ ਦੇ ਦੈਨਿਕ ਨਿਰਬਾਹ ਲਈ ਕਰੜੀ ਮੁਸ਼ੱਕਤ ਕਰ ਕੇ ਹਰ ਸ਼ਾਮ ਨੂੰ ਥੱਕਿਆ ਹਾਰਿਆ, ਪੁੱਤਰਾਂ ਦੇ ਸਨੇਹ ਦੀ ਲੋੜ ਮਹਿਸੂਸ ਕਰਨ ਅਤੇ ਉਨ੍ਹਾਂ ਨੂੰ ਗੋਦੀ
1. ਪੱਥਰ ਮਾਰ ਮਾਰ ਕੇ ਮਾਰ ਦੇਣਾ।
ਲੈ ਕੇ ਆਪਣੀ ਥਕਾਵਟ ਦੂਰ ਕਰਨ ਦੀ ਰੀਙ ਨਾਲ ਘਰ ਮੁੜਨ ਵਾਲਾ 'ਪਿਤਾ' ਘੱਟ ਸੀ। ਇਸੇ ਕਰਕੇ ਸਾਰੇ ਸੱਭਿਅ ਸੰਸਾਰ ਵਿਚ ਪੱਸਰੀ ਹੋਈ ਵਾਹਦਾਨੀਅਤ ਮਨੁੱਖਾਂ ਵਿਚ ਮਿੱਤਰਤਾ ਦੇ ਮਿੱਠੇ ਰਿਸ਼ਤੇ ਦਾ ਆਧਾਰ ਨਹੀਂ ਬਣ ਸਕੀ। ਇਸ ਵਿਸ਼ਵਾਸ ਨੇ ਮਨੁੱਖ ਵਿਚ ਕਿਸੇ ਪ੍ਰਕਾਰ ਦੀ ਸਾਤਵਿਕਤਾ ਦਾ ਵਿਕਾਸ ਨਹੀਂ ਕੀਤਾ। ਮਨੁੱਖਾਂ ਵਿਚਲੀ ਇਖ਼ਲਾਕੀ ਸੁੰਦਰਤਾ ਕਿਸੇ ਇਲਹਾਮੀ ਧਰਮ ਦੀ ਦੇਣ ਨਹੀਂ। ਇਹ ਮਨੁੱਖ ਵਿਚਲੀ ਆਪਣੀ ਸਾਤਵਿਕਤਾ ਦੀ ਉਪਜ ਹੈ। ਦੁਖ ਸੁਖ ਜਿੱਤ-ਹਾਰ, ਗੌਰਵ-ਨਮੋਸ਼ੀ, ਚਿੰਡਾ-ਖ਼ੁਸ਼ੀ, ਸੰਜੋਗ ਵਿਯੋਗ, ਆਸ਼ਾ-ਨਿਰਾਸ਼ਾ ਅਤੇ ਹੋਂਦ ਅਣਹੋਂਦ ਦੇ ਕੌੜੇ-ਮਿੱਠੇ ਅਨੁਭਵਾਂ ਵਿਚੋਂ ਉਪਜਿਆ ਹੋਇਆ ਵਿਸ਼ਵਾਸ (ਕਿ ਦਇਆ, ਖਿਮਾ, ਮਿੱਤਰਤਾ, ਸਹਿਯੋਗ, ਤਿਆਗ ਅਤੇ ਸਹਾਨੁਭੂਤੀ ਹੀ ਜੀਵਨ ਵਿਚ ਸੁਖ, ਸੁੰਦਰਤਾ, ਸੰਤੋਖ ਅਤੇ ਸਹਿਜ ਦਾ ਆਧਾਰ ਬਣ ਸਕਦੇ ਹਨ) ਹੀ ਮਨੁੱਖਾਂ ਵਿਚਲੀ ਇਖ਼ਲਾਕੀ ਸੁੰਦਰਤਾ ਦਾ ਬੀਜ ਹੈ। ਮਨੁੱਖ ਨੂੰ ਇਹ ਅਨੁਭਵ ਕਿਸੇ ਧਰਮ ਜਾਂ ਇਲਹਾਮ ਕਾਰਣ ਨਹੀਂ ਹੋਏ। ਮਨੁੱਖ ਦੇ ਇਹ ਅਨੁਭਵ ਇਲਹਾਮਾਂ ਅਤੇ ਧਰਮਾਂ ਤੋਂ ਢੇਰ ਪਹਿਲਾਂ ਦੇ ਹਨ। ਮਨੁੱਖੀ ਆਚਾਰ-ਸੌਂਦਰਯ ਮਜ਼ਹਬਾਂ ਨੇ ਨਹੀਂ ਉਪਜਾਇਆ, ਸਗੋਂ ਇਸ ਸੌਂਦਰਯ ਦੀ ਗੱਲ ਕਰ ਕੇ, ਇਸਦੀ ਹਾਮੀ ਭਰ ਕੇ, ਇਸਦੇ ਸਮਰਥਕ ਬਣ ਕੇ ਮਜ਼ਹਬਾਂ ਨੇ ਮਾਣ ਪ੍ਰਾਪਤ ਕੀਤਾ ਹੈ।
ਹਿੰਦੁਸਤਾਨ ਦੀ ਧਰਤੀ ਧਰਮ ਲਈ ਬਹੁਤ ਉਪਜਾਊ ਹੈ। ਮੈਨੂੰ ਇਸਦੇ ਕਾਰਨ ਦਾ ਪਤਾ ਨਹੀਂ। ਹਾਂ, ਏਨਾ ਮੈਨੂੰ ਪਤਾ ਹੈ ਕਿ ਪੁਰਾਤਨ ਭਾਰਤ ਵਿਚ ਕਿਸੇ ਇਲਹਾਮੀ ਧਰਮ ਨੇ ਜਨਮ ਨਹੀਂ ਲਿਆ। ਗੀਤਾ ਵਿਚ ਭਗਵਾਨ ਕ੍ਰਿਸ਼ਨ ਜੀ ਦਾ ਇਹ ਇਕਰਾਰ ਜਾਂ ਬਿਆਨ ਕਿ "ਮੈਂ ਅਧਰਮ ਦਾ ਨਾਸ਼ ਕਰਨ ਲਈ ਹਰ ਯੁਗ ਵਿਚ ਅਵਤਾਰ ਧਾਰਦਾ ਹਾਂ", ਕੋਈ ਇਲਹਾਮ ਨਹੀਂ ਅਤੇ ਨਾ ਹੀ ਭਗਵਾਨ ਕ੍ਰਿਸ਼ਨ ਹਿੰਦੂ ਧਰਮ ਦੇ ਪੈਦਾ ਕਰਨਹਾਰੇ ਹਨ। ਹਿੰਦੂ ਧਰਮ ਉਨ੍ਹਾਂ ਤੋਂ ਬਹੁਤ ਪਹਿਲਾਂ ਦਾ ਹੈ। ਇਹ ਅਨਾਦੀ ਹੈ। ਵੇਦਾਂ ਨੂੰ ਵੀ ਇਲਹਾਮੀ ਨਹੀਂ ਮੰਨਿਆ ਜਾਂਦਾ। ਇਨ੍ਹਾਂ ਨੂੰ ਅਨਾਦੀ ਮੰਨਣ ਤੋਂ ਭਾਵ ਹੈ ਕਿ ਮਨੁੱਖ ਦੀ ਜਾਣਨ ਦੀ ਇੱਛਾ, ਗਿਆਨ ਦੀ ਇੱਛਾ ਅਨਾਦੀ ਹੈ। ਗਿਆਨ ਦਾ ਇੱਛੁਕ ਮਨੁੱਖ ਗਿਆਨ ਦੇ ਆਨੰਦ ਵਿਚ ਗੁਆਦ ਕੇ ਆਪਣੇ ਆਲੇ-ਦੁਆਲੇ ਵੱਸਦੀ ਪ੍ਰਕਿਰਤੀ ਨਾਲ ਮਿੱਤਰਤਾ ਦਾ ਰਿਸ਼ਤਾ ਜੋੜਦਾ ਗਿਆ। ਖੁੱਲ੍ਹੇ ਆਕਾਸ਼ ਵਿਚ ਚਮਕਦੇ ਚੰਨ-ਤਾਰੇ ਉਸਦੀ ਮਿੱਤਰਤਾ ਉਸਦੇ ਪਿਆਰ, ਉਸਦੀ ਪੂਜਾ ਦੇ ਆਧਾਰ ਬਣਦੇ ਗਏ। ਹਰ ਸਵੇਰ ਨਵ-ਜੀਵਨ ਦਾ ਨਵ-ਸੰਦੇਸ਼ ਲੈ ਕੇ ਆਉਣ ਵਾਲਾ ਸੂਰਜ ਉਸ ਲਈ ਇਕ ਦੇਵਤਾ ਬਣ ਗਿਆ। ਉਸਦੇ ਜੀਵਨ ਨੂੰ ਸੁਖਮ੍ਰਿਤ ਦੇਣ ਵਾਲੀਆਂ ਨਦੀਆਂ ਉਸ ਲਈ ਮਾਤਾਵਾਂ ਦਾ ਰੂਪ ਧਾਰ ਗਈਆਂ। ਠੰਢੀਆਂ ਛਾਵਾਂ ਦੇ ਉਹਲੇ ਵਿਚ ਸੂਰਜ ਦੇ ਤੇਜ ਤੋਂ ਸੁਰੱਖਿਆ ਦੇਣ ਵਾਲੇ ਬਿਰਖ ਉਸ ਲਈ ਦਾਦਿਆਂ-ਪੜਦਾਦਿਆਂ ਦਾ ਦਰਜਾ ਪ੍ਰਾਪਤ ਕਰ ਗਏ। ਮੀਂਹ ਵਰ੍ਹਿਆ ਧਰਤੀ ਮੌਲੀ, ਉਸਦਾ ਘਰ ਅੰਨ-ਧਨ ਨਾਲ ਭਰ ਕੇ ਸਵਰਗ ਦੇ ਸੁਖ ਦਾ ਧਾਰਨੀ ਬਣ ਗਿਆ। ਆਪਣੇ ਘਰ ਵਿਚ ਸਵਰਗੀ ਸੁਖ ਦੀ ਵਰਖਾ ਕਰਨ ਵਾਲੇ ਬੱਦਲ ਉਸ ਲਈ ਇੰਦਰ ਦੇਵ ਹੋ ਨਿੱਬੜੇ। ਜਿਨ੍ਹਾਂ ਬਲਦਾਂ ਨੇ ਉਸਦੇ ਹਲ, ਗੱਡੇ ਅਤੇ ਖੂਹ ਖਿੱਚੇ, ਉਨ੍ਹਾਂ ਨੂੰ ਉਸਨੇ ਆਪਣੇ ਪੋਸ਼ਕ ਮੰਨਿਆ। ਜਿਨ੍ਹਾਂ ਗਊਆਂ ਨੇ ਘਾਹ ਖਾ ਕੇ ਦੁੱਧ ਦੇਣ ਦੀ ਕਲਾਕਾਰੀ ਕੀਤੀ, ਉਹ ਉਸਨੂੰ ਮਾਤਾਵਾਂ ਵਾਂਗ ਸਤਿਕਾਰਯੋਗ ਦਿਸੀਆਂ। ਮਨੁੱਖ ਨੇ ਪਸ਼ੂਆਂ, ਪੰਛੀਆਂ, ਜੰਗਲਾਂ, ਪਹਾੜਾਂ, ਹਵਾਵਾਂ ਅਤੇ ਦਰਿਆਵਾਂ ਸਿਉਂ ਦੋਸਤੀ ਕਰ ਲਈ। ਇਸ ਦੋਸਤੀ ਦੇ ਕਾਰਣ ਕੁਦਰਤ ਨੇ ਆਪਣੇ ਭੇਡ ਉਸ ਅੱਗੇ ਖੋਲ੍ਹਣੇ ਆਰੰਭ ਕਰ ਦਿੱਤੇ। ਮਨੁੱਖ ਦਾ ਗਿਆਨ ਹੋਰ ਵਧਿਆ। ਉਸ ਨੇ ਆਖਿਆ, ਪ੍ਰਕਿਰਤੀ ਦੀ
ਇਸ ਕੁਦਰਤੀ ਧਰਮ ਦੀ ਅਗਵਾਈ ਵਿਚ ਜਿਉਂਦਿਆਂ ਹੋਇਆ ਭਾਰਤੀ ਸਮਾਜ ਨੇ ਚੋਖੇ ਲੰਮੇ ਸਮੇਂ ਲਈ ਸਤਯੁਗੀ ਸੁਖ ਮਾਣਿਆ ਸੀ । ਜਦੋਂ ਸਤਯੁਗੀ ਸਮਾਜ ਵਿਗੜ ਕੇ ਜਾਂ ਵਿਕਸ ਕੇ ਭੂ-ਪਤੀਆਂ, ਨਗਰਾਂ, ਵਾਪਾਰਾਂ, ਰਾਜ-ਦਰਬਾਰਾਂ, ਮਹਿਲਾਂ, ਮੰਦਰਾਂ, ਸੈਨਾਵਾਂ ਅਤੇ ਯੁੱਧਾਂ ਦਾ ਨਿਰਮਾਣ ਕਰ ਬੈਠਾ, ਉਦੋਂ ਇਸ ਕੁਦਰਤੀ ਧਰਮ ਵਿਚ ਵੀ ਸਾਰੇ ਰਜੋਗੁਣੀ ਐਥ ਪ੍ਰਵੇਸ਼ ਕਰ ਜਾਣੇ ਸੁਭਾਵਕ ਸਨ । ਕਰ ਗਏ। ਪਰ ਕਪਲਵਸਤੂ ਦੇ ਸਿਧਾਰਥ ਕੋਲੋਂ ਕੁਦਰਤ ਅਤੇ ਮਨੁੱਖ ਦੀ ਮਿੱਤਰਤਾ ਟੁੱਟਦੀ ਵੇਖੀ ਨਾ ਗਈ। ਉਸ ਨੇ ਮੁੜ ਲੋਕਾਂ ਨੂੰ ਪਿਆਰ, ਅਹਿੰਸਾ, ਦਇਆ ਅਤੇ ਸਹਿਯੋਗ ਦੇ ਲੜ ਲਾ ਦਿੱਤਾ। ਲੋਕਾਂ ਦੇ ਉਤਸ਼ਾਹ ਨੇ ਦੇਸ਼ ਨੂੰ ਧਨ, ਗਿਆਨ ਅਤੇ ਪਿਆਰ ਨਾਲ ਨੱਕੋ ਨੱਕ ਭਰ ਦਿੱਤਾ। ਨਦੀਆਂ, ਨਾਲਿਆਂ, ਬਣਾਂ ਅਤੇ ਪਰਬਤਾਂ ਦੀ ਪ੍ਰੀਤ ਨੇ ਸਾਰੇ ਦੇਸ਼ ਨੂੰ ਇਕ ਵਿਸ਼ਾਲ ਸੈਰਗਾਹ ਦਾ ਰੂਪ ਦੇ ਦਿੱਤਾ। ਭਾਵੇਂ ਬੁੱਧ ਦੇ ਧਰਮ ਨੂੰ ਇਕ ਈਸ਼ਵਰ ਵੱਲੋਂ ਇਲਹਾਮਿਆ ਹੋਇਆ ਅਤੇ ਸਾਰੀ ਕਾਇਨਾਤ ਦਾ ਧਰਮ ਹੋਣ ਦਾ ਮਾਣ ਪ੍ਰਾਪਤ ਨਹੀਂ ਸੀ, ਤਾਂ ਵੀ ਦਇਆ ਅਤੇ ਅਹਿੰਸਾ ਦਾ ਆਦਰ ਕਰਨ ਵਾਲੇ ਹਰ ਧਰਮ ਅਤੇ ਹਰ ਵਿਅਕਤੀ ਨੂੰ ਅਪਣਾਉਣ ਦੀ ਰੁਚੀ ਰੱਖਣ ਕਰਕੇ ਇਹ ਧਰਮ ਸਾਰੇ ਦੇਸ਼ ਦਾ ਧਰਮ ਬਣ ਗਿਆ। ਦੇਸ਼ ਵਿਚੋਂ ਪਸ਼ੂਆਂ ਦੀਆਂ ਬਲੀਆਂ ਅਤੇ ਬੁੱਚੜਖਾਨੇ ਅਲੋਪ ਹੋ ਗਏ। ਜਿਨ੍ਹਾਂ ਸੁੱਖਾਂ ਦੇ ਝੂਠੇ ਲਾਰਿਆਂ ਦੇ ਸਹਾਰੇ ਪਸ਼ੂ-ਬਲੀ ਦਿੱਤੀ ਜਾਂਦੀ ਸੀ, ਉਨ੍ਹਾਂ ਸੁਖਾਂ ਨੂੰ ਪਸ਼ੂਆਂ ਦੀ ਮਿਹਨਤ ਅਤੇ ਮਿੱਤਰਤਾ ਨਾਲ ਪ੍ਰਾਪਤ ਕਰਨ ਦੀ ਜੁਗਤੀ ਸਿੱਖ ਕੇ ਮਨੁੱਖ ਆਪਣੇ ਕਾਲਪਨਿਕ ਦੇਵਤਿਆਂ ਦੀ ਦਿਮਾਗੀ ਗੁਲਾਮੀ ਤੋਂ ਮੁਕਤ ਹੋ ਗਿਆ। ਵਿੱਦਿਆ, ਵਾਪਾਰ, ਕਲਾ, ਸਾਹਿਤ, ਸੰਗੀਤ, ਸੁਖ ਅਤੇ ਸੌਂਦਰਯ ਜੀਵਨ ਦਾ ਸਾਧਾਰਣ ਹਿੱਸਾ ਬਣ ਗਏ।
"ਖ਼ੁਸ਼ੀ ਅਤੇ ਖੂਬਸੂਰਤੀ, ਸੁਖ ਅਤੇ ਸੌਂਦਰਯ ਦਾ ਭੇਤ ਸਹਿਯੋਗ ਅਤੇ ਸਹਿਜ ਵਿਚ ਹੈ", ਇਸ ਗਿਆਨ ਨੂੰ ਸਾਰੇ ਸੰਸਾਰ ਵਿਚ ਫੈਲਾਉਣ ਲਈ ਭਾਰਤ ਵਿਚੋਂ ਭਿਕਸ਼ੂ-ਦਲ ਉਵੇਂ ਹੀ ਬਾਹਰਲੇ ਦੇਸ਼ਾਂ ਨੂੰ ਜਾਂਦੇ ਰਹੇ ਹਨ, ਜਿਵੇਂ ਸਿਕੰਦਰ ਵੇਲੇ ਯੂਨਾਨੀ ਅਤੇ ਉਸ ਤੋਂ ਪਿੱਛੋਂ ਰੋਮਨ, ਅਰਬ, ਤੁਰਕ ਅਤੇ ਮੰਗੋਲ ਆਦਿਕ ਹੱਤਿਆ, ਹਿੰਸਾ, ਲੁੱਟ ਅਤੇ ਨਿਰਲੱਜਤਾ ਦਾ ਨਗਨ-ਨਿਰਤ ਕਰਨ ਅਤੇ ਮਨੁੱਖਤਾ ਦੇ ਮੂੰਹ ਕਾਲਖ ਮਲਣ ਲਈ ਜਾਂਦੇ ਰਹੇ ਹਨ। ਇਹ ਸਾਰੇ ਲੋਭ, ਘਿਰਣਾ, ਹਥਿਆਰ, ਬੇ-ਰਹਿਮੀ ਅਤੇ ਸ਼ਕਤੀ ਦੇ ਦਰਬਾਰ ਵਿਚ ਅਰਦਾਸ ਕਰ ਕੇ, ਜਿੱਤ ਦੀ ਆਸ਼ੀਰਵਾਦ ਲੈ ਕੇ ਅਤੇ ਮਨੁੱਖੀ ਰਿਸ਼ਤਿਆਂ ਦੀ ਸੁੰਦਰਤਾ ਨੂੰ ਤਿਲਾਂਜਲੀ ਦੇ ਕੇ ਘਰੋਂ ਨਿਕਲਦੇ ਸਨ । ਮਜ਼ਹਬੀ ਮੁਲੰਮਾ ਇਸ ਕਰੂਪਤਾ ਉੱਤੇ ਪਰਦਾ ਪਾਉਣ ਵਿਚ ਕਦੇ ਕਾਮਯਾਬ ਨਹੀਂ ਹੋਇਆ।
ਮੈਨੂੰ ਤਾਂ ਇਉਂ ਲੱਗਦਾ ਹੈ ਕਿ ਭਗਤੀ ਲਹਿਰ (ਜਿਸ ਨੂੰ ਭਾਰਤੀ ਪੁਨਰ-ਜਾਗਣ ਵੀ ਆਖਿਆ ਜਾ ਸਕਦਾ ਹੈ) ਅਸਲ ਵਿਚ ਭਾਰਤੀ ਧਰਮਾਂ ਦਾ ਯਹੂਦੀ ਧਰਮ (ਇਸਲਾਮ) ਨਾਲ ਦੋਸਤੀ ਕਰਨ ਦਾ ਅਸਫਲ ਯਤਨ ਸੀ ਅਤੇ ਇਸਲਾਮੀ ਇਕ-ਈਸ਼ਵਰਵਾਦ ਇਸ ਅਸਫਲਤਾ ਦਾ ਇਕੋ ਇਕ ਕਾਰਣ ਸੀ। ਇਸਲਾਮ ਇਕ ਇਲਹਾਮੀ ਧਰਮ ਹੋਣ ਕਰਕੇ ਨਵੇਕਲੇਪਨ ਦਾ ਧਾਰਨੀ ਸੀ। ਜਿਸ ਕਿਸੇ ਨੂੰ ਜਿੰਨਾ ਕੁ ਇਲਹਾਮ ਹੋਣਾ ਸੀ ਉਹ ਹੋ ਚੁੱਕਾ
ਬਹੁ-ਦੇਵ-ਵਾਦ ਸਹਿਯੋਗ, ਸਵੀਕ੍ਰਿਤੀ ਅਤੇ ਸਹਿਵਾਸ ਦੀ ਸਦਭਾਵਨਾ ਨਾਲ ਭਰਪੂਰ ਹੈ। ਇਲਹਾਮ ਅਤੇ ਇਕ-ਈਸ਼ਵਰਵਾਦ ਦੇ ਸੰਗਮ ਵਿਚੋਂ ਨਵੇਕਲਾਪਣ (ਅਨੰਨਵਾਦ) ਅਤੇ ਬਕਤੀਵਾਦ ਜਨਮ ਲੈਂਦੇ ਹਨ। ਨਵੇਕਲੇਪਣ ਦੀ ਭਾਵਨਾ ਸ਼ਕਤੀਵਾਦ ਦੀ ਜਨਨੀ ਹੈ। ਸ਼ਕਤੀ ਦੀ ਸ਼ਰਨ ਲਏ ਬਿਨਾਂ ਕੋਈ ਆਪਣੇ ਨਵੇਕਲੇਪਣ ਨੂੰ ਕਾਇਮ ਰੱਖ ਹੀ ਨਹੀਂ ਸਕਦਾ। ਸਹਿਯੋਗ ਅਤੇ ਸਹਿਵਾਸ ਸੰਭਵ ਹੀ ਉਦੋਂ ਹੁੰਦੇ ਹਨ, ਇਨ੍ਹਾਂ ਦੀ ਲੋੜ ਹੀ ਉਦੋਂ ਹੁੰਦੀ ਹੈ, ਜਦੋਂ ਸ਼ਕਤੀ ਕਿਨਾਰਾ ਕਰ ਲੈਂਦੀ ਹੈ। ਸਹਿਯੋਗ ਅਤੇ ਸਹਿਵਾਸ ਸ਼ਕਤੀ ਦੇ ਬਦਲ ਹਨ। ਨਵੇਕਲੇਪਣ ਦੀ ਭਾਵਨਾ ਦੇ ਕਾਰਣ ਹੀ ਇਜਰਾਈਲ ਨੂੰ ਆਪਣੇ ਲੋਕਾਂ ਦੀ ਅੱਧੀਉਂ ਬਹੁਤੀ ਕਮਾਈ ਸ਼ਕਤੀ ਦੀ ਭੇਟਾ ਕਰਨੀ ਪੈਂਦੀ ਹੈ। ਵੇਦਾਂ ਨੂੰ ਇਲਹਾਮੀ ਗ੍ਰੰਥਾਂ ਦਾ ਦਰਜਾ ਦੇਣ ਦੇ ਬੌਧਿਕ ਯਤਨ ਅਤੇ ਅਨੇਕ ਦੇਵਤਿਆਂ ਦੀ ਪੂਜਾ ਦੀ ਥਾਂ ਇਕ-ਈਸ਼ਵਰ-ਆਰਾਧਨ ਦੇ ਖ਼ਿਆਲ ਨੇ ਆਰੀਆ-ਸਮਾਜ ਨੂੰ ਵੀ ਸ਼ਕਤੀ-ਪੂਜ ਬਣਾ ਦਿੱਤਾ ਹੈ। ਭਾਰਤਵਾਸੀਆਂ ਨੂੰ ਇਸ ਰੋਗ ਦੀ ਛੂਤ ਲੱਗਦੀ ਜਾ ਰਹੀ ਹੈ।
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਅਯੋਗ ਨਹੀਂ ਹੋਵੇਗਾ ਕਿ ਅਵੈਤ ਅਤੇ ਇਕ-ਈਸ਼ਵਰਵਾਦ ਦੇ ਵੱਖ ਵੱਖ ਵਿਸ਼ਵਾਸ ਅਤੇ ਸਿਧਾਂਤ ਹਨ। ਅਵੈਤ ਦਾ ਭਾਵ ਹੈ ਇਕ-ਤੱਤ-ਵਾਦ ਜਾਂ ਇਕ-ਹੋਂਦ-ਵਾਦ। ਅਦੁੱਤਵਾਦੀ ਬਹੁ-ਦੇਵ-ਪੂਜਾ ਦਾ ਵਿਰੋਧ ਨਹੀਂ ਕਰਦਾ। ਪੂਜਾ ਭਾਵੇਂ' 'ਦੇਵਤਿਆਂ ਦੀ' ਹੁੰਦੀ ਹੈ ਪਰ ਉਹ 'ਦੇਵਤਿਆਂ ਲਈ' ਨਹੀਂ, ਸਗੋਂ ਮਨੁੱਖ 'ਆਪਣੇ ਲਈ' ਕਰਦੇ ਹਨ। ਇਸ ਲਈ ਅਦੁੱਤਵਾਦੀ ਸਭ ਮਨੁੱਖਾਂ ਨੂੰ ਆਪੋ ਆਪਣੇ ਮਾਨਸਿਕ ਵਿਕਾਸ ਦੇ ਪੱਧਰ ਉੱਤੇ ਆਪੋ ਆਪਣੀ ਪਸੰਦ ਅਤੇ ਆਪੋ ਆਪਣੀ ਕਲਪਨਾ ਦੇ ਦੇਵਤੇ ਦੀ ਪੂਜਾ ਕਰਨ ਦੀ ਖੁੱਲ੍ਹ ਦਿੰਦਾ ਹੈ। ਉਹ ਸਰਵ-ਤੱਤ ਵਿਚ ਇਕ-ਤੱਤ ਵੇਖਦਾ ਹੈ।
ਈਸਾਈ ਮਤ ਨੂੰ ਮੈਂ ਬੁੱਧ ਧਰਮ ਦੇ ਪੰਘੂੜੇ ਵਿਚ ਪਲਿਆ ਹੋਇਆ ਯਹੂਦੀ ਬੱਚਾ ਸਮਝਦਾ ਹਾਂ। ਇਸ ਬੱਚੇ ਨੇ ਬੁੱਧ ਭਿਕਸ਼ੂਆਂ ਕੋਲੋਂ ਪਿਆਰ ਦੀ ਗੁੜ੍ਹਤੀ ਲਈ ਸੀ। ਈਸਾ
ਈਸਾਈ ਸੰਤਾਂ ਉੱਤੇ ਕੁਫਰ ਦੇ ਫ਼ਤਵੇ ਲਾਉਣ ਵਾਲਾ ਇਹ ਪਾਲ ਹੁਣ ਈਸਾਈ ਮਤ ਦਾ ਸਭ ਤੋਂ ਵੱਡਾ ਪ੍ਰਚਾਰਕ ਬਣ ਗਿਆ। ਇਸ ਦੁਆਰਾ ਪ੍ਰਚਾਰਿਆ ਹੋਇਆ ਧਰਮ ਮਨੁੱਖਤਾ ਨਾਲ ਪਿਆਰ ਦੀ 'ਭਾਵਨਾ' ਵਿਚੋਂ ਨਹੀਂ, ਸਗੋਂ ਪਾਪੀਆਂ ਉੱਤੇ ਪਰਉਪਕਾਰ ਦੀ 'ਇੱਛਾ' ਵਿਚੋਂ ਉਪਜਿਆ ਹੋਇਆ ਧਰਮ ਸੀ। ਇਸ ਸਰਕਾਰੀ ਉੱਚ ਅਧਿਕਾਰੀ ਰਹਿ ਚੁੱਕੇ ਮਨੁੱਖ ਨੇ ਧਰਮ ਨੂੰ ਵਧੀਆ ਜਥੇਬੰਦੀ ਦਾ ਰੂਪ ਵੀ ਦਿੱਤਾ। ਤਿੰਨ ਕੁ ਸੌ ਸਾਲ ਪਿੱਛੋਂ ਰੋਮਨ ਸ਼ਹਿਨਸ਼ਾਹ ਕਾਨਸਟੈਂਨਟੀਨ ਦੇ ਈਸਾਈ ਬਣ ਜਾਣ ਉੱਤੇ ਈਸਾਈ ਮਤ ਇਕ ਮਹਾਨ ਸੱਤਾ ਬਣ ਗਿਆ। ਇਉਂ ਅੱਤ ਵਿਚ ਇਕ ਸ਼ਕਤੀਸ਼ਾਲੀ ਪ੍ਰਬੰਧ ਬਣ ਕੇ ਇਹ ਧਰਮ ਯੋਰਪ ਦੇ ਜਨ-ਸਾਧਾਰਣ ਦੇ ਜੀਵਨ ਨਾਲੋਂ ਪਿਆਰ ਦਾ ਨਾਤਾ ਤੋੜ ਕੇ ਹੈ, ਕਾਰ ਅਤੇ ਪਾਖੰਡ ਦਾ ਰਿਸ਼ਤਾ ਜੋੜ ਬੈਠਾ।
ਯੌਰਪ ਵਿਚ ਰੋਮਨ ਰਾਜ-ਪ੍ਰਬੰਧ ਅਤੇ ਈਸਾਈ ਧਰਮ-ਪ੍ਰਬੰਧ ਇਕ ਦੂਜੇ ਲਈ ਈਰਖਾ ਅਤੇ ਘਿਰਣਾ ਦਾ ਆਧਾਰ ਬਣਦੇ ਗਏ ਸਨ। ਸ਼ਕਤੀ ਦੀ ਚੱਕੀ ਦੇ ਇਨ੍ਹਾਂ ਦੇ ਭਾਰੇ ਪੁੜਾਂ ਵਿਚ ਜਨ-ਸਾਧਾਰਣ ਦੀਆਂ ਸਾਧਾਰਣ ਖੁਸ਼ੀਆਂ ਬੜੀ ਬੇ-ਰਹਿਮੀ ਨਾਲ ਦਰੜੀਆਂ ਜਾਣ ਉੱਤੇ ਰਿਨੇਸਾਂਸ ਨਾਮ ਦੀ ਮਾਨਵਵਾਦੀ ਵਿਚਾਰਧਾਰਾ ਦਾ ਜਨਮ ਹੋਇਆ ਸੀ। ਵਿੱਦਿਆ, ਸਾਇੰਸ ਅਤੇ ਸਨਅਤ ਨੇ ਜਿਹੇ ਜਿਹੇ ਹਾਲਾਤ ਅੱਜ ਪੈਦਾ ਕਰ ਦਿੱਤੇ ਹਨ, ਉਹੋ ਜਿਹੇ ਪੰਦਰਵੀਂ ਸੋਲ੍ਹਵੀਂ ਸਦੀ ਵਿਚ ਅਜੇ ਪੈਦਾ ਨਹੀਂ ਸਨ ਹੋਏ। ਇਸ ਲਈ ਮਨੁੱਖੀ ਮਨਾਂ ਉੱਤੇ ਧਰਮ ਦੀ ਪਕੜ ਅਜੇ ਮਜ਼ਬੂਤ ਸੀ। ਮਾਰਟਨ ਲੂਥਰ ਦੀ ਅਗਵਾਈ ਵਿਚ ਯੌਰਪ ਦੇ ਧਰਮ ਨੇ ਰਾਸ਼ਟਰਵਾਦ ਨਾਲ ਸੰਬੰਧ ਜੋੜ ਲਿਆ ਅਤੇ ਸਦਾ ਲਈ ਸਿਆਸਤ ਦਾ ਦਬੇਲ ਬਣ ਕੇ ਰਹਿ ਗਿਆ।
ਈਸਾਈ ਮਤ ਅਤੇ ਬੁੱਧ ਮਤ ਸੰਸਾਰ ਦੇ ਦੇ ਮਹਾਨ ਜਥੇਬੰਦ ਧਰਮ ਰਹਿ ਚੁੱਕੇ ਹਨ; ਈਸਾਈ ਮਤ ਅਜੇ ਵੀ ਮਹਾਨ ਜਥੇਬੰਦੀ ਹੈ। ਆਪਣੇ ਸਰੀਰਕ ਜਾਂ ਜਥੇਬੰਦ ਰੂਪ ਵਿਚ ਇਹ ਆਉਣ ਵਾਲੇ ਸੰਸਾਰ ਨੂੰ ਕੁਝ ਨਹੀਂ ਦੇ ਸਕਦੇ। ਮਨੁੱਖ ਦੀਆਂ ਸੰਸਾਰਕ, ਸਮਾਜਕ, ਵਿੱਦਿਅਕ,
ਇਸਲਾਮ ਸੰਸਾਰ ਦਾ ਤੀਜਾ ਅਜਿਹਾ ਵੱਡਾ ਧਰਮ ਹੈ, ਜਿਸ ਵੱਲ ਧਿਆਨ ਕੀਤੇ ਬਿਨਾਂ ਆਉਣ ਵਾਲੀ ਦੁਨੀਆਂ ਦੀ ਰੂਪ-ਰੇਖਾ ਦਾ ਅਨੁਮਾਨ ਲਾਉਣਾ ਸੰਭਵ ਨਹੀਂ। ਇਹ ਅਨਿਨਵਾਦੀ, ਇਲਹਾਮੀ ਧਰਮ ਵਿਕਸਣ ਅਤੇ ਅਪਣਾਉਣ ਨੂੰ ਉੱਕਾ ਤਿਆਰ ਨਹੀਂ। ਈਸਾਈਅਤ ਮੂਲ ਰੂਪ ਵਿਚ ਵਿਕਸਤ ਅਤੇ ਉਨਤ ਸਨਅਤੀ ਦੇਸ਼ਾਂ ਦੇ ਲੋਕਾਂ ਦਾ ਧਰਮ ਹੈ। ਵਿਗਿਆਨ ਦੇ ਵਿਸਥਾਰ ਨੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਧਾਰਮਕ ਮੂਲਵਾਦ ਦੇ ਬੰਧਨਾਂ ਵਿਚੋਂ ਬਾਹਰ ਆਉਣ ਲਈ ਪ੍ਰੇਰ ਲਿਆ ਹੈ। ਇਸਲਾਮ ਮੂਲ ਰੂਪ ਵਿਚ ਮੱਧ-ਪੂਰਬ ਦੇ ਦੇਸ਼ਾਂ ਦਾ ਧਰਮ ਹੈ। ਇਨ੍ਹਾਂ ਦੇਸ਼ਾਂ ਵਿਚ ਵਿਗਿਆਨ ਦਾ ਵਿਸਥਾਰ ਵੀ ਨਹੀਂ ਹੋਇਆ ਅਤੇ ਵਿੱਦਿਆ ਦਾ ਫੈਲਾਉ ਵੀ ਨਹੀਂ। ਇਨ੍ਹਾਂ ਦੀ ਗੈਰ-ਹਾਜ਼ਰੀ ਵਿਚ ਪੈਟਰੋਲ ਦੀ ਦੋਲਤ ਨੇ ਇਨ੍ਹਾਂ ਦੇਸ਼ਾਂ ਨੂੰ ਲੋੜੇ ਬਹੁਤਾ ਧਨ ਦੇ ਕੇ ਇਨ੍ਹਾਂ ਨੂੰ ਸੱਤਾ ਦੇ ਅਹਿਸਾਸ ਨਾਲ ਭਰ ਦਿੱਤਾ ਹੈ। ਸੱਤਾ ਦੇ ਅਹਿਸਾਸ ਅਤੇ ਇਸਲਾਮੀ ਮੂਲਵਾਦ ਦਾ ਗੂਹੜਾ ਯਾਰਾਨਾ ਹੈ। ਇਸ ਸੰਬੰਧ ਵਿਚੋਂ ਉਤਪੰਨ ਹੋਣ ਵਾਲੀ ਕੁਰੂਪਤਾ ਵੇਖ ਸਕਣੀ ਬਹੁਤ ਸੌਖੀ ਹੈ।
ਹਿੰਦੂ ਧਰਮ ਨਾ ਇਲਹਾਮੀ ਧਰਮ ਹੈ, ਨਾ ਹੀ ਨਿਰੋਲ ਇਕ-ਈਸ਼ਵਰਵਾਦੀ। ਮੂਲਵਾਦੀ ਨਾ ਹੋਣ ਕਰਕੇ ਇਹ ਧਰਮ ਜਥੇਬੰਦ ਹੋਣ ਦੀ ਰੁਚੀ ਵੀ ਨਹੀਂ ਰੱਖਦਾ। ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਬਹੁਤੀ ਰੀਲ ਵੀ ਇਸ ਧਰਮ ਨੂੰ ਨਹੀਂ। ਤਾਂ ਵੀ ਆਉਣ ਵਾਲੀ ਦੁਨੀਆਂ ਨੂੰ ਬਹੁਤ ਕੁਝ ਦੇ ਸਕਣ ਦੀ ਸਮਰੱਥਾ ਇਸ ਧਰਮ ਵਿਚ ਹੈ। ਇਹ ਸਾਨੂੰ ਕੁਦਰਤ ਨਾਲ ਪਿਆਰ ਅਤੇ ਸਤਿਕਾਰ ਦਾ ਸੰਬੰਧ ਸਥਾਪਤ ਕਰਨ ਦੀ ਜਾਚ ਸਿਖਾ ਸਕਦਾ ਹੈ। ਤੇਤੀ ਕੋਟਿ ਦੇਵਤਿਆਂ ਦਾ ਪੁਜਾਰੀ, ਇਹ ਧਰਮ, ਦੁਨੀਆਂ ਦੇ ਲੋਕਾਂ ਨੂੰ ਰਲ ਮਿਲ ਕੇ ਜਿਊਣ ਦੀ ਜਾਚ ਦੱਸ ਸਕਦਾ ਹੈ। ਇਕ ਤੱਤਵਾਦੀ ਹੋਣ ਕਰਕੇ ਇਹ ਸਮੁੱਚੀ ਮਨੁੱਖਤਾ ਦੇ ਸਾਂਝੇ ਧਰਮ 'ਮਾਨਵਵਾਦ' ਦਾ ਪਿਤਾਮਾ ਹੈ। ਬ੍ਰਹਮਚਰੀਅ ਅਤੇ ਸੰਨਿਆਸ ਆਸ਼ਰਮ ਦੀਆਂ ਵੰਡਾਂ ਵਿਚ ਵਿਚਰਣ ਵਾਲੇ ਵਿਅਕਤੀਆਂ ਨੂੰ ਨਿਰੋਲ ਮਨੁੱਖ ਹੋਣ ਦੀ ਪ੍ਰੇਰਣਾ ਦੇਣ ਵਾਲਾ ਇਹ ਧਰਮ, ਧਰਮਾਂ ਦੀ ਵਲਗਣ ਤੋਂ ਪਰੇ ਹੈ। ਮਨੋਵਿਗਿਆਨ ਉੱਤੇ ਆਧਾਰਿਤ ਇਹ ਧਰਮ ਮਨੁੱਖੀ ਮਨ ਨੂੰ ਰੋਗ-ਰਹਿਤ ਕਰਨ ਦੀ ਜੁਗਤੀ ਜਾਣਦਾ ਹੈ। ਆਉਣ ਵਾਲੀ ਦੁਨੀਆ ਆਪਣੇ ਕਈ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਇਸ ਧਰਮ ਦੇ ਦੱਸੇ ਹੋਏ ਸਿਧਾਂਤ, ਮੋਕਸ਼ ਜਾਂ ਮੁਕਤੀ ਨੂੰ ਸਮਝਣ ਅਤੇ ਅਪਣਾਉਣ
ਇਸ ਧਰਮ ਨੇ ਜੀਵਨ ਕੋਲੋਂ, ਚੰਗਾ ਅਤੇ ਬੁਰਾ, ਬਹੁਤ ਕੁਝ ਅਪਣਾਇਆ ਹੈ ਪਰ ਕਿਸੇ ਵੀ ਸ਼ੋ ਨੂੰ ਆਪਣਾ ਆਤਮਾ, ਆਪਣੀ ਜਿੰਦ ਜਾਨ ਨਹੀਂ ਬਣਾਇਆ। ਇਸ ਲਈ ਇਹ ਅਪਣਾਈ ਹੋਈ ਕਿਸੇ ਵੀ ਚੀਜ਼ ਨੂੰ ਤਿਆਗਣ ਲਈ ਵੀ ਤਿਆਰ ਹੈ। ਇਸ ਕੋਲ ਕੁਝ ਵੀ ਅਜਿਹਾ ਨਹੀਂ, ਜਿਸਨੂੰ ਤਿਆਗ ਕੇ ਇਹ ਜਿਉ ਨਾ ਸਕਦਾ ਹੋਵੇ। ਇਹ 'ਕ੍ਰਿਸ਼ਨ' ਨੂੰ ਤਿਆਗ ਕੇ 'ਰਾਮ' ਨੂੰ ਅਪਣਾ ਸਕਦਾ ਹੈ ਅਤੇ ਅਜਿਹਾ ਕਰਨ ਉੱਤੇ ਸੰਤ ਤੁਲਸੀ ਦਾਸ ਜੀ ਇਸਨੂੰ ਆਪਣੀ ਸਾਰੀ ਸ਼ਰਧਾ ਸ਼ਰਧਾਂਜਲੀ ਵਜੋਂ ਭੇਟਾ ਕਰ ਦੇਣਗੇ। ਇਹ ਸਾਧਾਰਣ ਕਰਮ ਨੂੰ ਤਿਆਗ ਕੇ ਯੋਗੀ ਹੋ ਸਕਦਾ ਹੈ; ਯੋਗ ਨੂੰ ਤਿਆਗ ਕੇ ਭਗਤੀ ਨੂੰ ਅਪਣਾ ਸਕਦਾ ਹੈ; ਅਤੇ ਭਗਤੀ ਦਾ ਤਿਆਗ ਕਰ ਕੇ ਗਿਆਨ ਵਿਚ ਪ੍ਰਵੇਸ਼ ਕਰ ਸਕਦਾ ਹੈ: ਨਿਰ ਈਸ਼ਵਰਵਾਦੀ ਹੋਇਆ ਵੀ ਇਸਦੀ ਜੜ੍ਹ ਲੱਗੀ ਰਹਿ ਸਕਦੀ ਹੈ। ਦਇਆ ਦਾ ਤਿਆਗ ਕਰ ਕੇ ਇਹ ਜਿਉ ਨਹੀਂ ਸਕਦਾ, ਕਿਉਂਜ਼ ਦਇਆ ਇਸਦਾ ਮੂਲ ਹੈ। ਇਹ ਧਰਮ ਮੂਲਵਾਦੀ ਹੋ ਕੇ ਦਿਆਲੂ ਹੋ ਜਾਵੇਗਾ।
ਕਰਮ-ਕਾਂਡ, ਪ੍ਰੋਹਤਾਚਾਰ ਅਤੇ ਜਾਤ-ਪਾਤ, ਤਿੰਨ ਵੱਡੇ ਰੋਗ, ਇਸ ਧਰਮ ਨੇ ਸਮਾਜਕ ਵਿਕਾਸ ਵਿਚੋਂ ਗ੍ਰਹਿਣ ਕੀਤੇ ਹਨ ਅਤੇ ਸਮਾਜਕ ਵਿਕਾਸ ਵਿਚ ਹੀ ਇਨ੍ਹਾਂ ਰੋਗਾਂ ਦਾ ਇਲਾਜ ਵੀ ਹੈ। ਵੈਦਕ ਕਾਲ ਵਿਚ ਖੁੱਲ੍ਹੇ ਆਕਾਸ਼ ਥੱਲੇ ਚੰਨਾਂ, ਸੂਰਜਾਂ ਅਤੇ ਸਿਤਾਰਿਆਂ ਦੀ ਪੂਜਾ ਕਰਨ ਵਾਲਾ ਇਹ ਧਰਮ, ਮੰਦਰਾਂ ਦੀ ਚਾਰ ਦੀਵਾਰੀ ਅਤੇ ਪ੍ਰੇਹਤਾਂ ਦੀ ਚੌਕੀਦਾਰੀ ਵਿਚੋਂ ਬਾਹਰ ਆ ਕੇ ਕੁਲਾਂ, ਘਰਾਂ ਅਤੇ ਪਰਿਵਾਰਾਂ ਵਿਚ ਪ੍ਰਵੇਸ਼ ਕਰਨ ਨੂੰ ਗੌਰਵ ਦੀ ਗੱਲ ਮੰਨਦਾ ਆਇਆ ਹੈ। ਕਰਮ-ਕਾਂਡ ਹਰ ਮਜਰਬ ਦੀ ਮਜਬੂਰੀ ਹੈ ਪਰ ਮਨੁੱਖੀ ਮਨੋਵਿਗਿਆਨ ਉੱਤੇ ਆਧਾਰਿਤ ਧਰਮ ਸੁਭੇ ਹੀ ਮਨੁੱਖ ਨੂੰ ਕਰਮ-ਕਾਂਡ ਵਿਚੋਂ ਕੱਢ ਕੇ ਕਰਮ-ਯੋਗ ਵਿਚ, ਕਰਮ-ਯੋਗ ਵਿਚੋਂ ਰਾਜ-ਯੋਗ ਵਿਚ ਅਤੇ ਰਾਜ-ਯੋਗ ਵਿਚੋਂ ਉਤਾਰ ਕੇ ਗਿਆਨ-ਯੋਗ ਵਿਚ ਲੈ ਜਾਂਦੇ ਹਨ। ਕਰਮ-ਕਾਂਡ ਬੱਚਿਆਂ ਦਾ ਮਨ-ਪਰਚਾਵਾ ਹੈ। ਭਗਤ ਜਨ ਸਦਾ ਹੀ ਬਚਪਨ ਦੀ ਨਿਰਛਲਤਾ, ਨਿਰਬਲਤਾ ਅਤੇ ਨਿਸ਼ਕਾਮਤਾ ਵਿਚ ਰਹਿ ਕੇ ਆਪਣੇ ਇਸ਼ਟ ਨੂੰ ਮਿਠਾਈਆਂ, ਫਲਾਂ ਅਤੇ ਫੁੱਲਾਂ ਦੇ ਉਪਹਾਰ ਦਿੰਦੇ ਰਹਿੰਦੇ ਹਨ। ਉਨ੍ਹਾਂ ਨੂੰ ਧੰਨੇ ਭਗਤ ਦੀ ਸਾਦਗੀ ਤੋਂ ਅਗੋਰੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਮੰਦਰ ਅਤੇ ਮੂਰਤੀ ਦੀ ਸਜਾਵਟ, ਘੰਟੀਆਂ ਦੀ ਸੰਗੀਤਕ ਆਵਾਜ਼ ਅਤੇ ਆਰਤੀ ਦੇ ਦੀਵਿਆਂ ਦਾ ਨਿੱਤ ਨਾਵਾਂ ਨਿਹਤ ਉਨ੍ਹਾਂ ਦੀ ਬਾਲ-ਬੁੱਧ ਨੂੰ ਆਨੰਦ-ਆਕਾਸ਼ ਵਿਚ ਉਡਾਰੀਆਂ ਲਾਉਣ ਦੀ ਪ੍ਰੇਰਣਾ ਦੇਣ ਲਈ ਪ੍ਰਾਪਤ (ਕਾਣੀ) ਹੁੰਦੇ ਹਨ। ਕੰਮ ਕਰਨ ਦੀ ਇੱਛਾ, ਉਤਸ਼ਾਹ ਅਤੇ ਸ਼ਕਤੀ ਨਾਲ ਭਰਪੂਰ ਯੁਵਾ ਅਵਧਸਾ ਨੂੰ, ਸਮਾਜਕ ਉਸਾਰੀ ਦੇ ਉਤਸਵ ਵਿਚ ਆਪਣਾ ਹਿੱਸਾ ਪਾਉਣ ਦੀ ਪ੍ਰੇਰਣਾ ਦੇਣ ਲਈ ਕਰਮ-ਯੋਗ ਅਤੇ ਜੀਵਨ ਦੀ ਅਗਵਾਈ ਕਰਨ ਵਾਲੇ ਬੁਢਾਪੇ ਨੂੰ ਗਿਆਨ-ਯੋਗ ਉਵੇਂ ਹੀ ਲੋੜੀਂਦੇ ਹਨ, ਜਿਵੇਂ ਆਪਣੇ ਸਰੀਰ ਅਤੇ ਆਪਣੇ ਮਨ ਨੂੰ ਸਵਸਥ ਅਤੇ ਸੁੰਦਰ ਬਣਾਈ ਰੱਖਣ ਲਈ ਰਾਜ-ਯੋਗ ਦੇ ਆਸਣਾਂ ਦਾ ਅਭਿਆਸ ਹਰ ਵਿਅਕਤੀ ਲਈ, ਉਮਰ ਦੇ ਹਰ ਹਿੱਸੇ ਵਿਚ ਜ਼ਰੂਰੀ ਹੁੰਦਾ ਹੈ।
ਬੇ-ਜਮਾਤ ਭਾਈਚਾਰਾ ਦੁਨੀਆਂ ਵਿਚ ਬਿਧਰੇ ਹੈ ਹੀ ਨਹੀਂ; ਨਾ ਹੀ ਇਹ ਕਿਆਸਿਆ, ਉਲੀਕਿਆ ਅਤੇ ਉਸਾਰਿਆ ਹੀ ਜਾ ਸਕਦਾ ਹੈ। ਇਸ ਲਈ ਹਿੰਦੂ ਸਮਾਜ ਵਿਚ ਜਾਤ-ਪਾਤ ਦੀ ਹੋਂਦ ਕੋਈ ਅਲੋਕਿਕ ਜਾਂ ਅਵਿਗਿਆਨਕ ਉਪਜ ਨਹੀਂ। ਸਮਾਜਾਂ ਦੀ ਸ਼੍ਰੇਣੀ-ਵੰਡ ਅਸਲ