ਵਿਚ ਕੰਮ-ਵੰਡ ਉੱਤੇ ਆਧਾਰਿਤ ਹੈ ਅਤੇ ਵਿਕਸਿਤ ਸਮਾਜਾਂ ਵਿਚ ਕੰਮ-ਵੰਡ ਏਨੀ ਗੁੰਝਲਦਾਰ ਹੈ ਕਿ ਕਿਸਾਨੇ ਸਮਾਜਾਂ ਵਿਚ ਇਸਦਾ ਕਿਆਸ ਵੀ ਸੰਭਵ ਨਹੀਂ। ਭਾਰਤੀ ਜਾਤ-ਪਾਤ ਦੀ ਸਮਾਜਕ ਕੁਰੂਪਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਇਸਨੂੰ ਜਨਮ ਨਾਲ ਜੋੜ ਲਿਆ ਹੈ। ਇਸ ਕੁਰੂਪਤਾ ਨੂੰ ਕਾਇਮ ਰੱਖਣ ਲਈ ਇਸ ਗੱਲ ਦੀ ਲੋੜ ਸੀ ਕਿ ਕੋਈ ਵਿਅਕਤੀ ਆਪਣੇ ਜਨਮ ਦੁਆਰਾ ਮਿਥੀ ਗਈ ਹੱਦ ਨੂੰ ਪਾਰ ਕਰਨ ਦਾ ਹੀਆ ਨਾ ਕਰ ਸਕੇ ਅਤੇ ਜੇ ਕੋਈ ਕਰੋ ਤਾਂ ਸਮਾਜ ਉਸਦੇ ਕੀਤੇ ਉੱਤੇ ਪ੍ਰਵਾਨਗੀ ਦੀ ਮੋਹਰ ਨਾ ਲਾ ਸਕੇ। ਇਸ ਮਨੋਰਥ ਦੀ ਪ੍ਰਾਪਤੀ ਲਈ ਛੂਤ-ਛਾਤ ਦੀ ਘਿਰਣਤ ਵਿਉਂਤ ਵਰਤਣ ਦੀ ਨਿਰਲੱਜਤਾ ਨੇ ਭਾਰਤੀ ਸਮਾਜ ਦਾ ਸਿਰ ਨੀਵਾਂ ਕਰ ਦਿੱਤਾ ਹੈ। ਛੂਤ-ਛਾਤ ਦਾ ਰੋਗ ਅਸਲ ਵਿਚ ਸਮਾਜਕ ਹੈ,
ਜਿਸਨੂੰ ਧਰਮ ਨੇ ਚਿਰੰਜੀਵਤਾ ਦੀ ਅਸੀਸ ਦੇਣ ਦੀ ਭੁੱਲ ਜਾਂ ਖੁਨਾਮੀ ਕੀਤੀ ਹੈ। ਸਮਾਜਕ ਅਹੁਰਾਂ ਦਾ ਇਲਾਜ ਅਤੇ ਧਾਰਮਕ ਫੁੱਲਾਂ ਦੀ ਸੋਧ ਕਾਨੂੰਨ ਅਤੇ ਸਿਆਸਤ ਦੀ ਸਹਾਇਤਾ ਨਾਲ ਕਰਨ ਦੀ ਕੋਸ਼ਿਸ਼ ਕਾਫ਼ੀ ਹੱਦ ਤਕ ਨਾਕਾਮ ਹੋ ਚੁੱਕੀ ਹੈ। ਮਸ਼ੀਨ ਅਤੇ ਸਨਅਤ ਦੀ ਸਿਆਣੀ ਵਰਤੋਂ ਹੀ ਇਸ ਖੇਤਰ ਵਿਚ ਕੋਈ ਖੂਬਸੂਰਤੀ ਖਿਲਾਰ ਸਕਦੀ ਹੈ 140 / 140