Back ArrowLogo
Info
Profile
ਤਰ੍ਹਾਂ ਇਕ ਆਦਮੀ ਦਾ ਧਰਤੀ ਉਤਲੇ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਵੱਲ ਉੱਕਾ ਨਿਰਲੇਪ ਰਹਿ ਕੇ ਜੀਵਨ-ਮੁਕਤ, ਤਥਾਗਤ, ਤੀਰਥੰਕਰ ਜਾਂ ਬ੍ਰਹਮ ਗਿਆਨੀ ਆਦਿਕ ਬਣ ਕੇ ਬਾਕੀਆਂ ਨਾਲੋਂ ਸ੍ਰੇਸ਼ਟ ਹੋਣ ਦੀ ਇੱਛਾ ਕਰਨਾ ਵੀ ਮਾੜਾ ਨਹੀਂ ਸੀ ਮੰਨਿਆ ਜਾਂਦਾ। ਧਰਤੀ ਉਤਲੇ ਜੀਵਨ ਦੇ ਕਲੇ ਬੁਰੇ ਨੂੰ ਉੱਕਾ ਵਿਸਾਰਿਆ ਵੀ ਨਹੀਂ ਸੀ ਜਾਂਦਾ, ਸਗੋਂ ਇਹ ਮੰਨਿਆ ਜਾਂਦਾ ਸੀ ਕਿ ਅਧਿਆਤਮਕ ਮਨੋਰਥ ਦੀ ਅਗਵਾਈ ਵਿਚ ਜੀਵਿਆ ਜਾਣ ਵਾਲਾ ਜੀਵਨ ਆਪਣੇ ਆਪ ਵਿਚ ਸਮਾਜਕ ਜੀਵਨ ਦੀ ਸੁੰਦਰਤਾ ਦਾ ਸਾਧਨ ਵੀ ਹੈ।

ਜਿਸ ਜੀਵਨ ਵਿਚ ਵਿਅਕਤੀਗਤ ਵਿਕਾਸ ਨੂੰ ਪ੍ਰਧਾਨ ਅਤੇ ਸਮਾਜਕ ਸੁੰਦਰਤਾ ਨੂੰ ਗੌਣ ਮੰਨਿਆ ਜਾਂਦਾ ਸੀ, ਉਸ ਵਿਚ ਨੇਕੀ ਵੀ, ਵਿਅਕਤੀ ਦੀ ਮਹਾਨਤਾ ਦਾ ਸਾਧਨ ਪਹਿਲਾਂ ਅਤੇ ਸਮਾਜਕ ਜੀਵਨ ਦੀ ਮਾਨਤਾ, ਮਗਰੋਂ ਸੀ ਅਤੇ ਹਰ ਸਮਾਜਕ ਸੰਗਠਨ ਉਸ ਹੱਦ ਤਕ ਹੀ ਮਾਨਯੋਗ ਸੀ, ਜਿਸ ਹੱਦ ਤਕ ਉਹ ਵਿਅਕਤੀ ਦੇ ਅਧਿਆਤਮਕ ਵਿਕਾਸ ਦਾ ਸਾਧਨ ਹੋਣ ਦਾ ਭੁਲੇਖਾ ਪਾਉਣ ਵਿਚ ਸਫਲ ਸੀ। ਵਾਪਾਰ ਵਿਚ ਅਜੇਹਾ ਕੁਲੇਖਾ ਪਾਉਣ ਦੀ ਸਮਰੱਥਾ ਨਾ ਉਦੋਂ ਸੀ, ਨਾ ਅੱਜ ਹੈ।

 ਜੀਵਨ ਵੱਲ ਅਧਿਆਤਮਕ ਦ੍ਰਿਸ਼ਟੀ ਨਾਲ ਵੇਖਿਆ ਜਾਣ ਕਰਕੇ ਹੀ ਖੇਤੀ ਨੂੰ ਉੱਤਮ ਅਤੇ ਵਾਪਾਰ ਨੂੰ ਮੱਧਮ ਮੰਨਿਆ ਜਾਂਦਾ ਰਿਹਾ ਹੈ। ਪੁਰਾਣੇ ਢੰਗ ਨਾਲ ਖੇਤੀ ਕਰਨ ਵਾਲੇ ਨੂੰ ਕੁਦਰਤ ਉੱਤੇ ਸ਼ਾਕਰ ਰਹਿਣਾ ਪੈਂਦਾ ਸੀ, ਜਦ ਕਿ ਇਕ ਵਾਪਾਰੀ ਸਦਾ ਹੀ ਆਪਣੀ ਚਤੁਰਤਾ ਉੱਤੇ ਭਰੋਸਾ ਕਰਦਾ ਆਇਆ ਹੈ। ਕਿਸਾਨ ਅੰਨ ਉਪਜਾਉਂਦਾ ਹੈ ਪਰ ਪ੍ਰਮੁੱਖ ਤੌਰ ਉੱਤੇ ਲੋਕਾਂ ਲਈ ਨਹੀਂ, ਸਗੋਂ ਆਪਣੇ ਲਈ। ਆਪਣੀ ਲੋੜ ਤੋਂ ਵਧਿਆ ਹੋਇਆ ਅੰਨ ਉਹ ਲੋਕਾਂ ਨੂੰ ਦਾਨ ਵਜੋਂ ਨਹੀਂ ਦਿੰਦਾ, ਸਗੋਂ ਆਪਣੇ ਜੀਵਨ ਦੀਆਂ ਅੰਨ ਤੋਂ ਇਲਾਵਾ, ਲੋੜਾਂ ਦੀ ਪੂਰਤੀ ਲਈ ਵੇਚਦਾ ਹੈ; ਅਤੇ ਵੇਚਦਾ ਹੋਣ ਕਰਕੇ ਵਾਪਾਰੀ ਹੈ। ਇਉਂ ਇਕ ਹੱਦ ਤਕ ਵਾਪਾਰੀ ਹੋਣ ਉੱਤੇ ਵੀ ਕਿਸਾਨ ਨੂੰ ਅੰਨ-ਦਾਤਾ ਮੰਨਿਆ ਜਾਂਦਾ ਰਿਹਾ ਹੈ। ਦੂਜੇ ਪਾਸੇ, ਵਾਪਾਰੀ ਦੀ ਮਿਹਨਤ ਅਤੇ ਸਿਆਣਪ ਬਿਨਾਂ, ਕਿਸਾਨ ਦਾ ਅੰਨ ਲੋੜਵੰਦ ਲੋਕਾਂ ਤਕ ਪੁਚਾਇਆ ਜਾਣਾ ਸੰਭਵ ਨਹੀਂ। ਇਸ ਲਈ ਵਾਪਾਰ ਇਕ ਸਮਾਜਕ ਲੋੜ ਹੈ ਅਤੇ ਵਾਪਾਰੀ ਇਸ ਲੋੜ ਦੀ ਪੂਰਤੀ ਕਰ ਕੇ ਓਨਾ ਹੀ ਜ਼ਰੂਰੀ ਕੰਮ ਕਰਦਾ ਹੈ ਜਿੰਨਾ ਇਕ ਕਿਸਾਨ। ਪਰ ਸਮਾਜਕ ਲੋੜ ਦੀ ਪੂਰਤੀ ਦਾ ਸਾਧਨ ਹੋਣ ਉੱਤੇ ਵੀ ਵਾਪਾਰ ਨੂੰ 'ਧਨ ਪ੍ਰਾਪਤੀ ਦਾ ਸਾਧਨ' ਪਹਿਲਾਂ ਅਤੇ 'ਸਮਾਜਕ ਲੋੜ' ਪਿੱਛੋਂ ਸਮਝਿਆ ਜਾਂਦਾ ਹੈ। ਇਸ ਅਨਿਆਂ ਪਿੱਛੇ ਅਧਿਆਤਮਕ ਦ੍ਰਿਸ਼ਟੀ ਦਾ ਦੇਸ਼ ਜ਼ਰੂਰ ਹੈ, ਪਰ ਓਨਾ ਨਹੀਂ ਜਿੰਨਾ ਮੁਨਾਫਾਖੋਰੀ ਦਾ। ਮੁਨਾਵੇ ਨੂੰ ਸਿਆਣਪ ਅਤੇ ਸਹਿਜ ਨਾਲ ਕੀਤੇ ਜਾਣ ਵਾਲੇ ਵਾਪਾਰ ਦਾ ਸੁਭਾਵਕ ਸਿੱਟਾ ਆਖਿਆ ਜਾਣਾ ਚਾਹੀਦਾ ਹੈ। ਇਕ ਸਫਲ ਵਾਪਾਰੀ ਵਿਚ ਸਹਿਜ ਅਤੇ ਸਿਆਣਪ ਦੇ ਗੁਣ ਹੁੰਦੇ ਹੀ ਹਨ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਇਨ੍ਹਾਂ ਗੁਣਾਂ ਵਾਲਾ ਵਾਪਾਰੀ ਸਫਲ ਹੁੰਦਾ ਹੀ ਹੈ। ਸਫਲ ਹੋਣਾ ਬੁਰਾਈ ਵਾਲੀ ਗੱਲ ਨਹੀਂ। ਹਾਂ ਅਸਫਲ ਜਾਂ ਨਾਕਾਮ ਹੋਣਾ ਮਾੜਾ ਹੈ। ਸਿਆਣਪ ਅਤੇ ਸਹਿਜ ਨਾਲ ਸਿੰਜੇ ਅਤੇ ਮੁਨਾਡੇ ਨਾਲ ਵਲੇ ਹੋਏ ਵਾਪਾਰ-ਵਿਕਸ਼ ਵਿਚ ਉਹੋ ਸਮਾਜਕ ਸੁੰਦਰਤਾ ਵੇਖੀ ਜਾਣੀ ਚਾਹੀਦੀ ਹੈ, ਜਿਹੜੀ:

ਰੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬਰਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ

1. ਲਾਲਾ ਧਨੀ ਰਾਮ ਚਾਤ੍ਰਿਕ, 'ਮੇਲੇ ਵਿਚ ਜੱਟ'।

19 / 140
Previous
Next