ਪ੍ਰਸੰਨਤਾ ਦੀ ਭਾਲ ਵਿੱਚ
ਜੀਵਨ ਵਿੱਚ ਜਿਸ ਮਿਕਦਾਰ ਨਾਲ ਸੁਖ ਵਧੇ ਹਨ, ਉਸ ਮਿਕਦਾਰ ਨਾਲ ਖੁਸ਼ੀ ਕਿਉਂ ਨਹੀਂ ਵਧੀ ? ਇਹ ਪ੍ਰਸ਼ਨ ਮੇਰੇ ਮਨ ਵਿੱਚ ਸਰਦਾਰ ਮੱਘਰ ਸਿੰਘ ਜੀ ਪਨੇਸਰ ਨੂੰ ਮਿਲਣ ਨਾਲ ਉਪਜਿਆ। ਇਸ ਲਈ ਮੈਂ ਇਸ ਲੜੀ ਦੇ ਆਰੰਭ ਵਿੱਚ ਉਨ੍ਹਾਂ ਨਾਲ ਹੋਈ ਪਹਿਲੀ ਮਿਲਣੀ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਅਤੇ ਇਸ ਲੜੀ ਵਿੱਚ ਲਿਖੇ ਜਾਣ ਵਾਲੇ ਆਪਣੇ ਸਾਰੇ ਲੇਖ ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ।
ਜੇ ਮੈਂ ਭੁੱਲਦਾ ਨਹੀਂ ਤਾਂ 1996 ਵਿੱਚ ਗਰਮੀਆਂ ਦੀ ਗੱਲ ਹੈ, ਸਵੇਰ ਦੀ ਡਾਕ ਵਿੱਚ ਇੱਕ ਪੱਤ੍ਰ ਮਿਲਿਆ, ਵਲੈਤ ਵਿੱਚ ਵੱਸਦੇ ਕਿਸੇ ਵਿਅਕਤੀ ਵੱਲੋਂ ਸੀ। ਲਿਫਾਫੇ ਉੱਤੇ ਲਿਖੇ ਹੋਏ ਸਿਰਨਾਵੇਂ ਤੋਂ ਪਤਾ ਲੱਗਦਾ ਸੀ ਕਿ ਲੇਖਕ ਅੰਗਰੇਜ਼ੀ ਪੜ੍ਹਿਆ ਹੋਇਆ ਨਹੀਂ। ਪੱਤ ਖੋਲ੍ਹਿਆ। ਉਸ ਵਿੱਚ ਇੱਕ ਨਿੱਕਾ ਜਿਹਾ ਰੁੱਕਾ ਸੀ ਅਤੇ ਇੱਕ ਲਿਫ਼ਾਫ਼ਾ ਸੀ, ਜਿਹੜਾ ਟਿਕਟਿਆ ਅਤੇ ਸਰਨਾਵਿਆ ਹੋਇਆ ਸੀ। ਰੱਕਾ ਗੁਰਮੁਖੀ ਅੱਖਰਾਂ ਵਿੱਚ ਸੀ ਅਤੇ ਲਿਖੜ ਕਹਿ ਰਹੀ ਸੀ ਕਿ ਲਿਖਣ ਵਾਲਾ ਪੰਜਾਬੀ ਪੜ੍ਹਿਆ ਹੋਇਆ ਵੀ ਨਹੀਂ। ਉਚੇਚੇ ਜਤਨ ਨਾਲ ਲਿਖੇ ਹੋਏ ਚੌਰਸ ਜਿਹੇ ਪੰਜਾਬੀ ਅੱਖਰਾਂ ਵਿੱਚ ਲਿਖੇ ਹੋਏ ਨੂੰ ਮੈਂ ਉਚੇਚੇ ਜਤਨ ਨਾਲ ਪੜ੍ਹਿਆ: "ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਬਾਰਾਂ ਵਜੇ ਦੁਪਹਿਰ ਤੋਂ ਸਾਢੇ ਬਾਰਾਂ ਵਜੇ ਤਕ, ਅੱਧਾ ਘੰਟਾ ਤੁਹਾਡੇ ਕੋਲ ਰਹਾਂਗਾ। ਦਿਨ ਅਤੇ ਥਾਂ ਤੁਸੀ ਦੱਸੋ"-ਮੱਘਰ ਸਿੰਘ।
ਮੈਂ ਮੋੜਵੀਂ ਡਾਕੇ ਉੱਤਰ ਭੇਜ ਦਿੱਤਾ, "ਅਗਲਾ ਸਾਰਾ ਹਫ਼ਤਾ ਮੈਂ ਬਾਰਾਂ ਤੋਂ ਦੋ ਵਜੇ ਤਕ, ਜਰੂਰ ਹੀ ਘਰ ਵਿੱਚ ਹੋਇਆ ਕਰਾਂਗਾ। ਤੁਸੀਂ ਕਿਸੇ ਦਿਨ ਵੀ ਆ ਸਕਦੇ ਹੋ।" ਅਗਲੇ ਦਿਨ ਸਵੇਰ ਦੀ ਡਾਕ ਵਿੱਚ ਪੱਤ੍ਰ ਉਨ੍ਹਾਂ ਨੂੰ ਮਿਲ ਗਿਆ ਅਤੇ ਓਸੇ ਦਿਨ ਸਾਢੇ ਗਿਆਰਾਂ ਵਜੇ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਆ ਖੜਕਾਇਆ। ਮੈਂ ਦਰਵਾਜ਼ਾ ਖੋਲ੍ਹ ਕੇ ਵੇਖਿਆ। ਪਤਲੇ ਸਰੀਰ ਅਤੇ ਦਰਮਿਆਨੇ ਕੱਦ ਦੇ ਇੱਕ ਬਿਰਧ ਵਿਅਕਤੀ ਮੇਰੇ ਸਾਹਮਣੇ ਖਲੋਤੇ ਸਨ। ਪ੍ਰਸ਼ਨ ਦੇ ਲਹਿਜੇ ਵਿੱਚ ਉਨ੍ਹਾਂ ਆਖਿਆ, "ਪੂਰਨ ਸਿੰਘ ਜੀ ?"
"ਹਾਂ ਜੀ, ਮੇਰਾ ਨਾਂ ਪੂਰਨ ਸਿੰਘ ਹੈ।"
"ਮੈਂ ਮੱਘਰ ਸਿੰਘ ਹਾਂ। ਮੈਨੂੰ ਤੁਹਾਡੀ ਚਿੱਠੀ ਸਵੇਰੇ ਮਿਲ ਗਈ ਸੀ। ਬਾਰਾਂ ਵਜੇ ਦਾ ਟਾਇਮ ਸੀ; ਮੈਂ ਅੱਧਾ ਘੰਟਾ ਪਹਿਲਾਂ ਆ ਗਿਆ ਹਾਂ। ਤੁਸੀਂ ਮਾਇੰਡ ਤਾਂ ਨਹੀਂ ਕਰੋਗੇ।" ਉਨ੍ਹਾਂ ਦੇ ਕਹਿਣ ਵਿੱਚ ਖਿਮਾ ਯਾਚਨਾ ਸੀ।
"ਆਓ, ਆਓ; ਇਸ ਵਿੱਚ ਮਾਇੰਡ ਕਰਨ ਵਾਲੀ ਕਿਹੜੀ ਗੱਲ ਹੈ ?"
ਉਹ ਅੰਦਰ ਆ ਕੇ ਬੈਠ ਗਏ ਅਤੇ ਬੈਠ ਕੇ ਪਹਿਲਾ ਵਾਕ ਉਨ੍ਹਾਂ ਨੇ ਇਹ ਬੋਲਿਆ, "ਮੈਂ ਚਾਹ ਪੀਆਂਗਾ ਪਰ ਅਜੇ ਨਹੀਂ; ਜਦੋਂ ਪੀਣੀ ਹੋਈ ਮੈਂ ਆਪੇ ਦੱਸ ਦਿਆਂਗਾ।"
ਅੰਗਰੇਜ਼ੀ ਅਤੇ ਪੰਜਾਬੀ ਦੀ ਲਿਖਾਈ ਤੋਂ ਬਿਲਕੁਲ ਅਨਪੜ੍ਹ ਲੱਗਣ ਵਾਲੇ ਮੱਘਰ ਸਿੰਘ ਜੀ ਦੀ ਬੋਲ-ਚਾਲ ਅਤੇ ਵਰਤੋਂ ਵਿਹਾਰ ਵਿੱਚ ਲੋੜੀਂਦਾ ਠਰੁੰਮਾ, ਸ੍ਵੈ-ਭਰੋਸਾ ਅਤੇ
ਆਪਣੀ ਗੱਲ ਦੀ ਲੜੀ ਨੂੰ ਤੋੜ ਕੇ ਉਨ੍ਹਾਂ ਨੇ ਆਖਿਆ, "ਮੈਨੂੰ ਲੱਗਦਾ ਹੈ ਮੈਂ ਆਪਣੇ ਬਾਰੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਦੱਸ ਨਹੀਂ ਸਕਿਆ; ਇਸੇ ਕਰਕੇ ਤੁਸੀਂ ਇਉਂ ਮਹਿਸੂਸ ਕਰ ਰਹੇ ਓ, ਜਿਵੇਂ ਕਿਸੇ ਓਪਰੇ ਆਦਮੀ ਲਾਗੇ ਬੈਠੇ ਹੋਵੇ।"
"ਨਹੀਂ, ਨਹੀਂ; ਓਪਰੇ ਆਦਮੀ ਲਾਗੇ ਨਹੀਂ, ਮੈਂ ਇੱਕ ਅਨੋਖੇ ਆਦਮੀ ਲਾਗੇ ਬੈਠਾ ਮਹਿਸੂਸ ਕਰ ਰਿਹਾ ਹਾਂ। ਤੁਸਾਂ ਉੱਚ ਕੋਟੀ ਦੇ ਪੰਜਾਬੀ ਲੇਖਕਾਂ ਨੂੰ ਪੜ੍ਹਿਆ ਹੈ: ਅੰਗਰੇਜ਼ੀ ਪੁਸਤਕਾਂ ਵੀ ਤੁਸੀਂ ਪੜ੍ਹਦੇ ਹੋ । ਤੁਹਾਡੀ ਲਿਖਾਈ ਤੋਂ ਮੈਨੂੰ ਇਉਂ ਨਹੀਂ ਸੀ ਲੱਗਾ ਕਿ ਤੁਸੀ... ਤੁਸੀ... ।"
"ਕਿ ਮੈਂ ਪੜ੍ਹਿਆ ਹੋਇਆ ਹਾਂ," ਉਨ੍ਹਾਂ ਨੇ ਹੱਸਦਿਆਂ ਹੋਇਆਂ ਮੇਰਾ ਵਾਕ ਆਪਣੇ ਵੱਲੋਂ ਪੂਰਾ ਕਰ ਦਿੱਤਾ ਅਤੇ ਆਪਣੀ ਤਾਲੀਮ ਬਾਰੇ ਦੱਸਣ ਲੱਗ ਪਏ, "ਅੱਜ ਤੋਂ ਸੱਤਰ ਕੁ ਸਾਲ ਪਹਿਲਾਂ ਜਦੋਂ ਮੈਂ ਸਕੂਲੇ ਗਿਆ ਸਾਂ, ਉਦੋਂ ਉਰਦੂ ਪੜ੍ਹਾਈ ਜਾਂਦੀ ਸੀ। ਦੇ, ਤਿੰਨ ਸਾਲਾਂ ਵਿੱਚ ਜੋ ਕੁਝ ਪੜ੍ਹਿਆ, ਉਹ ਜੀਵਨ ਦੇ ਰਸਤਿਆਂ ਵਿੱਚ ਕਿਰ-ਕਰ ਗਿਆ; ਸੀ ਕਿੰਨਾ ਕੁ ? ਜਦੋਂ ਮੁੜ ਕੇ ਪੜ੍ਹਨ ਦਾ ਸ਼ੌਕ ਹੋਇਆ, ਉਦੋਂ ਤਕ ਪੰਜਾਬੀ ਦਾ ਰਿਵਾਜ ਪੈ ਗਿਆ ਸੀ। ਗੁਰਬਖ਼ਸ਼ ਸਿੰਘ ਜੀ ਦੀਆਂ ਕਿਤਾਬਾਂ ਮੈਂ ਹੁਣ ਵੀ ਪੜ੍ਹਦਾ ਹਾਂ। ਉਨ੍ਹਾਂ ਨੂੰ ਪੜ੍ਹਨ ਨਾਲ ਹੋਰ ਹੋਰ ਪੜ੍ਹਨ ਦੀ ਰੀਬ ਹੋਈ। ਮਿਹਨਤ ਕਰ ਕੇ ਮੈਂ ਅੰਗਰੇਜ਼ੀ ਪੜ੍ਹਨੀ ਸਿੱਖੀ। ਹੌਲੀ ਹੌਲੀ ਰੀਡਰਜ਼ ਡਾਈਜੈਸਟ ਪੜ੍ਹਨ ਜੋਗਾ ਹੋਇਆ। ਮੈਨੂੰ ਦੁਨੀਆ ਦਾ ਇਤਿਹਾਸ ਅਤੇ ਪੁਰਾਤਨ ਸੱਭਿਅਤਾਵਾਂ ਬਾਰੇ ਪੜ੍ਹਨ ਦਾ ਬਹੁਤ ਸ਼ੌਕ ਹੈ। ਅੰਗਰੇਜੀ ਨਾਲੋਂ ਪੰਜਾਬੀ ਪੜ੍ਹਨੀ ਮੇਰੇ ਲਈ ਸੌਖੀ ਹੈ ਪਰ.....ਗੁੱਸਾ ਨਾ ਕਰਿਓ.. ਪੰਜਾਬੀ ਦੇ ਲਿਖਾਰੀਆਂ ਦੀ ਸੋਚ ਕੁਝ ਏਵੇਂ ਦੋਵੇਂ ਹੀ ਹੈ। ਤੁਹਾਡੀ ਪੁਸਤਕ ਪੜ੍ਹ ਕੇ ਤੁਹਾਨੂੰ ਮਿਲਣ ਨੂੰ ਜੀ ਕਰ ਆਇਆ।"
"ਇਹ ਬਹੁਤ ਚੰਗਾ ਹੋਇਆ: ਮੇਰੀ 'ਏਵੇਂ' ਕੇਵੇਂ' ਜਿਹੀ ਸੋਚ ਨੂੰ ਕੋਈ ਸੁਹਣੀ ਸੇਧ ਮਿਲ ਜਾਵੇਗੀ," ਮੈਂ ਹੱਸ ਕੇ ਆਖਿਆ।
"ਬੱਸ, ਬੱਸ ਹੁਣ ਠੀਕ ਆ: ਹੁਣ ਤੁਸੀਂ ਮੇਰੇ ਵਾਕਬ ਹੋ 'ਗੇ।"
ਮੈਂ ਪੁੱਛਿਆ, "ਤੁਸਾ ਕਿਵੇਂ ਜਾਣ ਲਿਆ ?"
"ਕੋਈ ਆਦਮੀ ਕਿਸੇ ਓਪਰ ਦਾ ਮੂੰਹ 'ਤੇ ਮਜ਼ਾਕ ਨਹੀ ਉਡਾਉਂਦਾ ਹੁੰਦਾ," ਕਹਿ ਕੇ ਉਹ ਬਹੁਤ ਪ੍ਰਸੰਨ ਦਿੱਸ ਰਹੇ ਸਨ। ਉਨ੍ਹਾਂ ਨੇ ਮੇਰੇ ਬੱਚਿਆਂ ਦੇ ਮਾਤਾ ਜੀ ਨੂੰ ਸੰਬੋਧਨ ਕਰ ਕੇ ਆਖਿਆ, "ਭੈਣ ਜੀ, ਹੁਣ ਤੁਸੀਂ ਚਾਹ ਬਣਾ ਲਵੋ: ਹੁਣ ਮੈਂ ਵੀ ਇਉਂ ਆ ਜਿਵੇਂ ਆਪਦੇ ਘਰੇ ਬੈਠਾ।"
"ਤੁਸੀਂ ਪੰਜਾਬੀ ਵਿਦਵਾਨਾਂ ਅਤੇ ਲੇਖਕਾਂ ਦੀ ਸੋਚ ਬਾਰੇ ਕੁਝ ਕਹਿ ਰਹੇ ਸੀ ?"
"ਬਹੁਤਾ ਪਤਾ ਤਾਂ ਨ੍ਹੀਂ ਮੈਨੂੰ ਜਾਂ ਮੈਂ ਕਹਿ ਲੋ, ਮੈਂ ਚੰਗੀ ਤਰ੍ਹਾਂ ਦੱਸ ਨ੍ਹੀਂ ਸਕਦਾ ਪਰ ਗੱਲ ਇਹ ਹੈ ਕਿ ਮੈਨੂੰ ਇਉਂ ਲੱਗਿਆ ਜਿਵੇਂ ਸਾਡੇ ਲੋਕਾਂ ਦੀ ਸੋਚ ਇੱਕ ਦਾਇਰੇ ਜਿਹੇ ਵਿੱਚ ਘਿਰੀ ਵੀ ਆ। ਅਸੀਂ ਕਿਸੇ ਚੀਜ਼ ਬਾਰੇ ਓਨਾ ਖੁੱਲ੍ਹ ਕੇ ਨ੍ਹੀ ਸੋਚਦੇ ਜਿੰਨਾ ਯੋਰਪੀਨ ਲੋਕ ਸੋਚਦੇ ਆ। ਚਲੇ, ਧਰਮ ਦੀ ਗੱਲ ਲੈ ਲੈ। ਸਾਡੇ ਪੜ੍ਹੇ-ਲਿਖੇ ਵਿਦਵਾਨ ਅਤੇ ਸੰਤ ਓਸੇ ਤਰਾਂ ਦੀਆਂ ਗੱਲਾਂ ਕਰਦੇ ਹਨ, ਜਿਸ ਤਰ੍ਹਾਂ 'ਦੀਆਂ ਘਰ ਘਰ ਪਏ ਫਿਰਨ
ਇਸ ਪ੍ਰਕਾਰ ਦੀਆਂ ਕੁਝ ਹੋਰ ਗੱਲਾ ਕਰ ਕੇ ਉਹ ਵਾਪਸ ਚਲੇ ਗਏ ਅਤੇ ਇੱਕ ਸੁਖਾਵਾ ਜਿਹਾ ਪ੍ਰਭਾਵ ਛੱਡ ਗਏ। ਕੁਝ ਦਿਨਾਂ ਪਿੱਛੋਂ ਟੈਲੀਫੂਨ ਕਰ ਕੇ, ਮੈਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਹ ਪਹਿਲਾਂ ਵਾਂਗ ਨੀਯਤ ਸਮੇਂ ਉੱਤੇ ਆਏ ਅਤੇ ਦੋ ਢਾਈ ਘੰਟੇ ਮੇਰੇ ਕੋਲ ਰਹੇ। ਹੁਣ ਉਹ ਮੇਰੇ ਮਿੱਤ੍ਰਾਂ ਵਿੱਚੋਂ ਇੱਕ ਹਨ। ਮੈਂ ਉਨ੍ਹਾਂ ਬਾਰੇ ਲੋੜ ਜੰਗਾ ਜਾਣਦਾ ਹਾਂ।
ਉਨ੍ਹਾਂ ਨੇ ਕਰੜੀ ਘਾਲਣਾ ਦਾ ਜੀਵਨ ਜੀਵਿਆ ਹੈ। ਉਨ੍ਹਾਂ ਦੇ ਬੱਚੇ ਆਪੋ-ਆਪਣੀ ਸਾਂ ਸੁਖੀ ਜੀਵਨ ਜੀ ਰਹੇ ਹਨ। ਪੰਜ ਬੱਚੇ ਆਪਣੇ ਪਰਿਵਾਰਾਂ ਸਮੇਤ ਵਲੈਤ ਵਿੱਚ ਵੱਸਦੇ ਹਨ ਅਤੇ ਇੱਕ ਧੀ ਭਾਰਤ ਵਿੱਚ ਹੈ।
ਉਨ੍ਹਾਂ ਨੂੰ ਜ਼ਿੰਦਗੀ ਨਾਲ ਬਹੁਤੇ ਗਿਲੇ ਸ਼ਿਕਵੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਮਨ ਉੱਤੇ ਪਦਾਰਥ ਦੀ ਪੀਡੀ ਪਕੜ ਹੈ। ਉਹ ਸੋਚ ਵਜੋਂ ਸੁਤੰਤਰ ਹਨ ਅਤੇ ਸਰੀਰ ਕਰਕੇ ਸਿਹਤਮੰਦ। ਕੁਝ ਚਿਰ ਪਹਿਲਾਂ ਦੀ ਗੱਲ ਹੈ ਕਿ ਉਨ੍ਹਾਂ ਨੂੰ ਇੱਕ ਬਿਰਧ ਅਤੇ ਲਾਚਾਰ, ਪਰ ਧਨਵਾਨ ਸਰਦਾਰ ਜੀ ਦੀ ਸਹਾਇਤਾ ਦਾ ਕੰਮ ਸੌਂਪਿਆ ਗਿਆ। ਉਹ ਦਿਨ ਵਿੱਚ ਤਿੰਨ ਚਾਰ ਘੰਟੇ, ਉਨ੍ਹਾਂ (ਸਰਦਾਰ ਜੀ) ਕੋਲ ਉਨ੍ਹਾਂ ਦੇ ਘਰ ਵਿੱਚ ਜਾ ਕੇ ਬੈਠਦੇ ਸਨ। ਉਨ੍ਹਾਂ ਨੂੰ ਜਿਸ ਚੀਜ਼ ਦੀ ਲੋੜ ਹੋਵੇ ਉਹ ਪਕੜਾਉਣੀ ਜਾਂ ਗੱਲਾਂ ਬਾਤਾਂ ਕਰ ਕੇ ਉਨ੍ਹਾਂ ਨੂੰ ਇਕਾਂਤ ਉਦਾਸੀ ਤੋਂ ਬਚਾਉਣਾ ਉਨ੍ਹਾਂ ਦਾ ਕੰਮ ਸੀ। ਉਹ ਸਰਦਾਰ ਜੀ ਆਪਣੇ ਮਕਾਨ ਵਿੱਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਧੀਆਂ ਪੁੱਤਰ ਉਨ੍ਹਾਂ ਤੋਂ ਵੱਖਰੇ ਆਪੋ-ਆਪਣੇ ਘਰੀ ਵੱਸਦੇ ਸਨ।
ਸਰਦਾਰ ਜੀ ਸਰੀਰ ਕਰਕੇ ਲਾਚਾਰ ਪਰ ਦਿਮਾਗੀ ਤੌਰ ਉੱਤੇ ਬਹੁਤ ਹੁਸ਼ਿਆਰ ਸਨ। ਆਪਣੇ ਬੈਂਕ ਅਕਾਊਂਟ, ਆਪਣੀ ਚੈੱਕ ਬੁੱਕ, ਆਪਣੇ ਬਿੱਲਾਂ ਦੀ ਅਦਾਇਗੀ ਆਦਿਕ ਦੇ ਸੰਬੰਧ ਵਿੱਚ ਬਹੁਤ ਸਾਵਧਾਨੀ ਵਰਤਦੇ ਸਨ। ਬਾਜ਼ਾਰੋਂ ਲਿਆਦੇ ਸੌਦੇ-ਪੱਤੇ ਦੀਆਂ ਰਸੀਦਾਂ ਦੀ ਸੰਭਾਲ ਆਪਣੇ ਪੈਸਿਆਂ ਨਾਲੋਂ ਵੀ ਬਹੁਤੀ ਕਰਦੇ ਸਨ। ਉੱਠ ਕੇ ਬੈਠਣ ਜਾਂ ਤੁਰਨ ਫਿਰਨ ਤੋਂ ਮਜਬੂਰ ਹੁੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਇਸ ਲਈ ਖ਼ੁਸ਼ ਨਹੀਂ ਸਨ ਕਿ ਉਹ ਉਨ੍ਹਾਂ ਦਾ ਹੁਕਮ ਨਾ ਮੰਨਦੇ ਹੋਏ ਆਪਣੇ ਢੰਗ ਨਾਲ ਜਿਊਣਾ ਚਾਹੁੰਦੇ ਸਨ ਅਤੇ ਸਰਦਾਰ ਜੀ ਨੂੰ ਇਹ ਮਨਜੂਰ ਨਹੀਂ ਸੀ।
ਮੱਘਰ ਸਿੰਘ ਜੀ ਜਦ ਵੀ ਮੇਰੇ ਕੋਲ ਆਉਂਦੇ ਸਨ, ਉਸ ਸਰਦਾਰ ਜੀ ਦੀਆਂ ਗੱਲਾਂ ਕਰ ਕੇ ਬਹੁਤ ਹੈਰਾਨ ਹੁੰਦੇ ਸਨ। ਉਨ੍ਹਾਂ ਨੇ ਆਪਣੀ ਪੈਨਸ਼ਨ ਤੱਕ ਵੀ ਆਪਣੇ ਬੱਚੇ ਦੇ ਨਾਂ ਕਰਵਾਈ ਹੋਈ ਹੈ; ਏਧਰ ਓਧਰ ਜਾਣ ਲਈ ਉਨ੍ਹਾਂ ਕੋਲ ਵੀ ਪਾਸ ਹੈ ਖਰਚ ਲਈ ਪੈਸੇ ਮਿਲਦੇ ਹਨ; ਉਨ੍ਹਾਂ ਦੇ ਮੰਦੇ ਉਨ੍ਹਾਂ ਦੀ ਹਰ ਲੋੜ ਦਾ ਖਿਆਲ ਰੱਖਦੇ ਹਨ। ਪੋਤੇ-ਪੋਰੀਆਂ ਮਨ-ਪਰਚਾਵੇ ਲਈ ਮੌਜੂਦ ਹਨ। ਲਾਇਬ੍ਰੇਰੀ ਵਿੱਚ ਜਾਂਦੇ ਹਨ; ਕਿਤਾਬਾਂ ਪੜ੍ਹਦੇ ਹਨ: ਗਰਮੀਆਂ ਦੀ ਰੁੱਠੇ ਐਤਵਾਰਾਂ ਨੂੰ ਕੋਚਾਂ ਵਿੱਚ ਬੈਠ ਕੇ ਸਮੁੰਦਰ ਕੰਢੇ ਜਾਣ ਵਾਲੇ ਜਥਿਆ ਵਿਚ ਸ਼ਾਮਲ ਹੁੰਦੇ ਹਨ; ਚੰਗੇ ਸ਼ੋਕ ਨਾਲ ਜੀ ਰਹੇ ਹਨ ਸਰਦਾਰ ਮੱਘਰ ਸਿੰਘ ਜੀ
ਉਹ ਕੁਝ ਉਦਾਸ ਹੋ ਕੇ ਬੋਲੇ, "ਨਹੀਂ ਪੂਰਨ ਸਿੰਘ ਜੀ, ਮੇਰਾ ਆਉਣਾ ਹੀ ਠੀਕ ਹੈ; ਤੁਹਾਡਾ ਉਥੇ ਆਉਣਾ ਠੀਕ ਨਹੀਂ, ਕਿਉਂਕਿ ਇਹ ਘਰ ਤੁਹਾਡਾ ਹੈ; ਉਹ ਘਰ ਮੇਰਾ ਨਹੀਂ।"
ਮੈਂ ਮੱਘਰ ਸਿੰਘ ਜੀ ਨੂੰ ਬਹੁਤ ਪ੍ਰਸੰਨ ਆਦਮੀ ਸਮਝਦਾ ਹਾਂ ਅਤੇ ਸੋਚਦਾ ਹਾਂ ਕਿ ਏਨੀ ਵੱਡੀ ਪ੍ਰਸੰਨਤਾ ਪਿੱਛੇ ਵੀ ਜੇ ਕੋਈ ਉਦਾਸੀ ਲੁਕ ਕੇ ਬੈਠ ਸਕਦੀ ਹੈ ਤਾਂ ਉਨ੍ਹਾਂ ਮਨਾਂ ਦਾ ਕੀ ਹੋਵੇਗਾ, ਜਿਨ੍ਹਾਂ ਨੂੰ ਗਿਲਿਆਂ ਤੋਂ ਵਿਹਲ ਹੀ ਨਹੀਂ ਮਿਲਦੀ। ਮੱਘਰ ਸਿੰਘ ਜੀ ਦੀ ਨਿੱਕੀ ਜਿਹੀ ਉਦਾਸੀ ਨੇ ਮੈਨੂੰ ਪ੍ਰਸੰਨਤਾ ਦਾ ਭੇੜ ਲੱਭਣ ਲਈ ਪ੍ਰੇਰਿਆ ਹੈ। ਮੈਂ ਪ੍ਰਸੰਨਤਾ ਦੀ ਭਾਲ ਵਿੱਚ ਨਿਕਲਿਆ ਹਾਂ। ਇਸ ਭਾਲ ਦੇ ਪ੍ਰੇਰਕ ਨੂੰ ਮੇਰੀ ਨਮਸਕਾਰ ਹੈ।
ਪ੍ਰਸੰਨਤਾ ਦੀਆਂ ਮੁੱਢਲੀਆਂ ਲੋੜਾਂ
ਮਨੁੱਖ ਮਿੱਟੀ ਦੇ ਪੁਤਲੇ ਹਨ; ਧਰਤੀ ਦੇ ਰੰਗਮੰਚ ਉੱਤੇ ਕੁਝ ਸਮੇਂ ਲਈ ਜੀਵਨ ਦਾ ਨਾਚ ਨੱਚ ਕੇ ਮੁੜ ਮਿੱਟੀ ਵਿੱਚ ਮਿਲ ਜਾਂਦੇ ਹਨ। ਜੀਵਨ-ਨ੍ਰਿਤ ਦੀਆਂ ਬੋਲੀਆਂ ਭਾਵੇਂ ਭਿੰਨ ਭਿੰਨ ਹਨ ਪਰ ਇੱਕ ਸੱਚ ਸਾਰੀਆਂ ਵਿੱਚ ਵਿਆਪਕ ਹੈ; ਉਹ ਇਹ ਕਿ ਪ੍ਰਾਪਤੀ ਨਾਲ ਹਰ ਪੁਤਲਾ ਪ੍ਰਸੰਨ ਹੁੰਦਾ ਹੈ ਅਤੇ ਨੁਕਸਾਨ ਨਾਲ ਨਾਖ਼ੁਸ਼ । ਹੋ ਸਕਦਾ ਹੈ ਕੁਝ ਇੱਕ ਤਿਆਗੀ, ਵੈਰਾਗੀ, ਪ੍ਰਾਪਤੀ-ਅਪ੍ਰਾਪਤੀ ਦੇ ਅੰਤਰ ਤੋਂ ਅਗੇਰੇ ਚਲੇ ਗਏ ਹੋਣ ਪਰ ਮੈਂ ਸਾਧਾਰਣ ਸੰਸਾਰੀਆਂ ਦੀ ਗੱਲ ਕਰ ਰਿਹਾ ਹਾਂ ਅਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਵਿੱਚ ਵੀ ਇਸ ਨੇਮ ਦੀ ਸਰਵ-ਵਿਆਪਕਤਾ ਕਾਇਮ ਨਹੀਂ ਰਹਿੰਦੀ। ਸਾਡੇ ਘਰ ਪੁੱਤਰ ਦਾ ਜਨਮ ਹੋਇਆ ਹੈ; ਸਾਡਾ ਪੁੱਤਰ ਚੰਗੇ ਨੰਬਰ ਲੈ ਕੇ ਕਿਸੇ ਪ੍ਰੀਖਿਆ ਵਿੱਚੋਂ ਪਾਸ ਹੋਇਆ ਹੈ: ਸਾਡੇ ਪੁੱਤਰ ਨੂੰ ਚੰਗੀ ਨੌਕਰੀ ਮਿਲੀ ਹੈ; ਸਾਡੇ ਪੁੱਤਰ ਦੀ ਸ਼ਾਦੀ ਹੋਈ ਹੈ; ਸਾਡੇ ਪੁੱਤਰ ਦੋ ਘਰ ਪੁੱਤਰ ਜਨਮਿਆ ਹੈ। ਸਾਨੂੰ ਵਾਪਾਰ ਵਿੱਚ ਲਾਭ ਹੋਇਆ ਹੈ; ਸਾਡੀ ਲਾਟਰੀ ਨਿਕਲ ਆਈ ਹੈ; ਸਾੜੀ ਵਸਲ ਚੰਗੀ ਹੋਈ ਹੈ ਜਾਂ ਅਸਾਂ ਸੁਹਣਾ ਘਰ ਬਣਾਇਆ ਹੈ; ਇਹੋ ਜਿਹੀਆਂ ਸਭ ਪ੍ਰਾਪਤੀਆਂ ਸਾਧਾਰਣ ਜੀਵਨ ਦਾ ਹਿੱਸਾ ਹਨ ਅਤੇ ਸਾਡੇ ਲਈ ਖ਼ੁਸ਼ੀ ਦਾ ਕਾਰਨ ਬਣਦੀਆਂ ਹਨ।
ਮੰਨ ਲਉ, ਅਸੀਂ ਕਿਸੇ ਨਾਵ-ਦੁਰਘਟਨਾ ਜਾਂ ਭੁਚਾਲ ਵਿੱਚੋਂ ਬਚ ਜਾਂਦੇ ਹਾਂ; ਆਪਣੇ ਜਾਨੀ ਦੁਸ਼ਮਣ ਨੂੰ ਮੁਕਾਬਲੇ ਵਿੱਚ ਮਾਰ ਕੇ ਆਪਣੇ ਜੀਵਨ ਦੀ ਰੱਖਿਆ ਕਰਨ ਵਿੱਚ ਸਫਲ ਹੋ ਜਾਂਦੇ ਹਾਂ; ਕਿਸੇ ਜੰਗਲ ਵਿੱਚ ਤੁਰਿਆ ਜਾਂਦਿਆਂ ਸਾਨੂੰ ਕੋਈ ਸ਼ੇਰ ਆਦਿਕ ਹਿੰਸਕ ਪਸ਼ੂ ਦਿੱਸ ਪੈਂਦਾ ਹੈ; ਕਿਸੇ ਤਰ੍ਹਾਂ ਲੁਕ ਛਿਪ ਕੇ ਜਾਂ ਕਿਸੇ ਡੰਡੇ-ਸੋਟੇ ਦੀ ਸਹਾਇਤਾ ਨਾਲ ਉਸ ਨੂੰ ਮਾਰ ਕੇ ਅਸੀਂ ਆਪਣੀ ਜਾਨ ਬਚਾ ਲੈਂਦੇ ਹਾਂ-ਇਨ੍ਹਾਂ ਸਾਰੇ ਮੌਕਿਆਂ ਉੱਤੇ ਸਾਥੀ ਪ੍ਰਾਪਤੀ ਕੇਵਲ ਵਡ-ਮੁੱਲੀ ਹੀ ਨਹੀਂ ਸਗੋਂ ਅਮੁੱਲੀ ਹੈ; ਪਰ ਇਸ ਪ੍ਰਾਪਤੀ ਉੱਤੇ ਅਸੀਂ ਖੁਸ਼ ਨਹੀਂ ਹੋਵਾਂਗੇ; ਨਾ ਹੀ ਪੁੱਤਰ ਦੇ ਜਨਮ ਦਿਨ ਵਾਂਗੂੰ ਇਸ ਪ੍ਰਾਪਤੀ ਨੂੰ ਹਰ ਸਾਲ ਚੇਤੇ ਕਰ ਕੇ ਆਪਣੇ ਸਨੇਹੀਆਂ-ਸੰਬੰਧੀਆਂ ਨਾਲ ਕੋਈ ਖੁਸ਼ੀ ਸਾਂਝੀ ਕਰਾਂਗੇ। ਇਸ ਦੇ ਉਲਟ ਜਦੋਂ ਵੀ ਇਹ ਜਿਹੇ ਮੌਕੇ ਦੀ ਯਾਦ ਆਵੇਗੀ ਅਸੀਂ ਸਹਿਮ ਜਾਵਾਂਗੇ। ਇਸ ਘਟਨਾ ਦਾ ਜ਼ਿਕਰ ਜੇ ਸਾਨੂੰ ਕਰਨਾ ਪੈ ਜਾਵੇ ਤਾਂ ਉਚੇਚੀ ਖ਼ੁਸ਼ੀ ਨਾਲ ਨਹੀਂ ਸਗੋਂ ਗੰਭੀਰ ਹੋ ਕੇ ਕਰਾਂਗੇ ਅਤੇ ਸੁਣਨ ਵਾਲਾ ਵੀ ਖਿੜਖਿੜਾ ਕੇ ਹੱਸਣ ਦੇ ਤੋਂ ਵਿੱਚ ਨਹੀਂ ਹੋਵੇਗਾ।
ਕਿਉਂ ? ਪ੍ਰਾਪਤੀਆਂ ਨਾਲ ਖੁਸ਼ ਹੋਣ ਵਾਲਾ ਮਨੁੱਖੀ ਮਨ ਇੱਕ ਅਦੁੱਤੀ ਪ੍ਰਾਪਤੀ ਨੂੰ ਖ਼ੁਸ਼ੀ ਦਾ ਸੋਮਾ ਕਿਉਂ ਨਹੀਂ ਮੰਨਦਾ ?
ਇਹ ਕਿਹਾ ਜਾ ਸਕਦਾ ਹੈ ਕਿ ਇਸ ਦਾ ਕਾਰਨ ਹੈ, ਹੈ। ਜਦੋਂ ਕਿਸੇ ਦੀ ਜਾਨ ਖ਼ਤਰੇ ਵਿੱਚ ਪੈ ਜਾਂਦੀ ਹੈ, ਉਦੋਂ ਉਹ ਬਹੁਤ ਡਰ ਜਾਂਦਾ ਹੈ ਅਤੇ ਉਸ ਡਰ ਕਾਰਨ ਖ਼ੁਸ਼ੀ ਦੀ ਕੋਈ ਸੰਭਾਵਨਾ ਬਾਕੀ ਨਹੀਂ ਰਹਿੰਦੀ। ਪਰੰਤੂ ਇਹ ਵੀ ਸੱਚ ਹੈ ਕਿ ਹਿਮਾਲਾ ਦੀ ਸਰਵੁੱਚ ਚੋਟੀ,
ਸਾਧਾਰਣ ਆਦਮੀ ਦਾ ਉੱਤਰ ਹੋਵੇਗਾ ਕਿ ਡਰ ਦੀ ਮਾੜ੍ਹਾ ਇਸ ਅੰਤਰ ਦਾ ਆਧਾਰ ਹੈ। ਇਹ ਉੱਤਰ ਬਹੁਤ ਹੱਦ ਤਕ ਠੀਕ ਹੈ। ਇਹ 'ਠੀਕ ਉੱਤਰ' ਵੱਲ ਪੁੱਟਿਆ ਗਿਆ ਪਹਿਲਾ ਕਦਮ ਹੈ। ਆਉ, ਦੂਸਰਾ ਕਦਮ ਪੁੱਟੀਏ ਅਤੇ ਇਹ ਜਾਣਨ ਦਾ ਜਤਨ ਕਰੀਏ ਕਿ ਡਰ ਦੀ ਬਹੁਤੀ ਮਾਤਾ ਅਜਿਹਾ ਕੀ ਕਰਦੀ ਹੈ ਕਿ ਮਨੁੱਖੀ ਮਨ ਇੱਕ ਵੱਡੀ ਪ੍ਰਾਪਤੀ ਵਿੱਚੋਂ ਖੁਸ਼ੀ ਹਾਸਲ ਕਰਨ ਦੇ ਯੋਗ ਨਹੀਂ ਰਹਿੰਦਾ।
ਆਪਣੀ ਜਾਨ ਦਾ ਖ਼ਤਰਾ ਸਾਡੇ ਵਿੱਚ ਏਨਾ ਪ੍ਰਬਲ ਤੇ ਪੈਦਾ ਕਰ ਦਿੰਦਾ ਹੈ ਕਿ ਅਸੀਂ ਆਪਣੇ ਆਪ ਤਕ ਸੀਮਿਤ ਹੋ ਕੇ ਰਹਿ ਜਾਂਦੇ ਹਾਂ। ਅਸੀਂ ਆਪਣੇ ਤੋਂ ਬਾਹਰ ਦੀ ਦੁਨੀਆ ਵਿਚਲੀ ਕਿਸੇ ਵਸਤੂ ਜਾਂ ਕਿਸੇ ਵਿਚਾਰ ਜਾਂ ਕਿਸੇ ਵਿਅਕਤੀ ਬਾਰੇ ਨਹੀਂ ਸੋਚ ਸਕਦੇ। ਅਸੀਂ ਸ੍ਵੈ-ਕੇਂਦ੍ਰਿਤ ਜਾਂ ਅਤਿਅੰਤ ਅੰਤਰਮੁਖੀ ਹੋ ਜਾਂਦੇ ਹਾਂ। ਅਤਿਅੰਤ ਭਿਆਨਕ ਪਰਿਸਥਿਤੀਆਂ ਦੀ ਯਾਦ ਵੀ ਸਾਨੂੰ ਸ੍ਵੈ ਵਿੱਚ ਸੀਮਿਤ ਜਾਂ ਅਤਿਅੰਤ ਅੰਤਰਮੁਖੀ ਕਰ ਦਿੰਦੀ ਹੈ। ਅਜਿਹੀਆਂ ਸਾਰੀਆਂ ਪਰਿਸਥਿਤੀਆਂ ਅਤੇ ਉਨ੍ਹਾਂ ਦੀ ਯਾਦ ਸਾਨੂੰ ਖ਼ੁਸ਼ੀ ਦੇ ਅਯੋਗ ਬਣਾ ਦਿੰਦੀ ਹੈ।
ਜਿਹੜੀਆਂ ਪਰਿਸਥਿਤੀਆਂ ਅਤੇ ਘਟਨਾਵਾਂ, ਜਿਹੜੀਆਂ ਸੋਚਾਂ ਅਤੇ ਸਫਲਤਾਵਾਂ ਸਾਨੂੰ ਸਾਡੇ ਤੋਂ ਬਾਹਰਲੇ ਜਗਤ ਨਾਲ ਜੋੜੀ ਰੱਖਦੀਆਂ ਹਨ ਉਹ ਸਾਡੀ ਖੁਸ਼ੀ ਦਾ ਆਧਾਰ ਬਣ ਸਕਦੀਆਂ ਹਨ। ਬਾਹਰਮੁਖਤਾ ਖੁਸ਼ੀ ਦੀ ਪਹਿਲੀ ਸ਼ਰਤ ਹੈ। ਆਪਣੇ ਆਪ ਵਿੱਚ ਘਿਰਿਆ ਹੋਇਆ ਆਦਮੀ ਅਮਲੀ ਜਾਂ ਮਸਤ ਮੌਲਾ ਜਾਂ ਨਿਹਕੇਵਲ ਬੇਸ਼ਕ ਹੋ ਸਕਦਾ ਹੈ ਪਰ ਉਸ ਨੂੰ ਸਾਧਾਰਣ ਅਰਥਾਂ ਵਿੱਚ ਖ਼ੁਸ਼ ਆਦਮੀ ਆਖਿਆ ਜਾਣਾ ਔਖਾ ਹੈ।
ਬਾਹਰਮੁਖਤਾ ਕਈ ਪ੍ਰਕਾਰ ਦੀ ਹੋ ਸਕਦੀ ਹੈ। ਆਪਣੇ ਇਸ ਲੇਖ ਦੀ ਲੋੜ ਲਈ ਅਸੀਂ ਇਸ ਦੀਆਂ ਸਾਰੀਆਂ ਪ੍ਰਕਾਰਾਂ ਨੂੰ ਦੋ ਵੱਡੀਆਂ ਵੱਟਾਂ ਵਿੱਚ ਵੰਡ ਸਕਦੇ ਹਾਂ। ਆਪਣੇ ਤੋਂ ਬਾਹਰਲੇ ਜੀਵਨ ਨੂੰ ਆਪਣੇ ਹੁਕਮ ਵਿੱਚ ਤਰਨ ਦੀ ਜਾਂ ਆਪਣੇ ਹਿਤਾਂ ਲਈ ਵਰਤਣ ਦੀ ਇੱਛਾ ਵੀ ਬਾਹਰਮੁਖੀ ਹੈ ਅਤੇ ਇਸ 'ਫੁੱਲਾਂ ਕੀ ਬਾਗਾਤ' ਦੇ ਖੇੜਿਆਂ ਦੀ ਖੂਬਸੂਰਤੀ ਦਾ ਆਨੰਦ ਮਾਣਦਿਆਂ ਹੋਇਆ ਇਸ ਨੂੰ ਆਪਣੇ ਵਿਚਲੀ ਸੁੰਦਰਤਾ ਦੀ ਆਪਣੇ ਢੰਗ ਨਾਲ ਅਭੀਵਿਅੰਜਨਾ ਕਰਨ ਦੇਣਾ ਅਤੇ ਜੇ ਹੋ ਸਕੇ ਤਾਂ ਇਸ ਕੰਮ ਵਿੱਚ ਸਹਾਇਤਾ ਕਰਨ ਦੀ ਇੱਛਾ ਅਤੇ ਕੋਸ਼ਿਸ਼ ਕਰਨਾ ਵੀ ਬਾਹਰਮੁਖਤਾ ਹੈ।
ਪਹਿਲੀ ਪ੍ਰਕਾਰ ਦੀ ਬਾਹਰਮੁਖਤਾ ਮੁਕਾਬਲਾ, ਜਿੱਤ, ਹਾਰ, ਹਾਨੀ, ਲਾਭ, ਈਰਖਾ, ਘਿਰਣਾ, ਕ੍ਰੋਧ, ਭੈ ਅਤੇ ਬੇ-ਵਸਾਹੀ ਪੈਦਾ ਕਰਦੀ ਹੈ। ਇਨ੍ਹਾਂ ਦੀ ਕਿਰਪਾ ਨਾਲ ਅਸੀਂ ਆਪਣੇ ਆਪ ਵਿੱਚ ਸੀਮਿਤ ਹੋ ਜਾਂਦੇ ਹਾਂ, ਖ਼ੁਸ਼ੀ ਸਾਡੇ ਤੋਂ ਦੂਰ ਚਲੇ ਜਾਂਦੀ ਹੈ। ਖੁਸ਼ੀ ਸੀਮਿਤ ਹੋਣ ਵਿੱਚ ਨਹੀਂ ਸਗੋਂ ਵਿਕਸਣ ਅਤੇ ਸਦਾ ਵਿਕਸਦੇ ਰਹਿਣ ਵਿੱਚ ਹੈ। ਵਿਕਸਣ ਅਤੇ ਸਦਾ ਵਿਕਸਦੇ ਰਹਿਣ ਲਈ ਇਹ ਜ਼ਰੂਰੀ ਹੈ ਕਿ ਜਿਸ ਜਗਤ ਬਾਰੇ ਸੋਚ ਕੇ ਅਸਾਂ ਸਿਆਣੇ ਅਤੇ ਸੁਹਣੇ ਬਣਨਾ ਹੈ; ਜਿਸ ਜੀਵਨ ਨੂੰ ਵੇਖ ਕੇ ਅਸਾਂ ਵਿਕਸਣਾ ਹੈ, ਉਹ ਜੀਵਨ ਵੀ ਸੁਹਣਾ ਹੋਵੇ ਖ਼ੁਸ਼ ਹੋਵੇ। ਮੁਕਾਬਲੇ ਅਤੇ ਸੁਆਰਥ ਵਾਲੇ ਜੀਵਨ ਦੀਆਂ ਪ੍ਰਾਪਤੀਆਂ ਇੱਕ ਪਾਸੀਆਂ
ਦੂਜੀ ਪ੍ਰਕਾਰ ਦੀ ਬਾਹਰਮੁਖਤਾ ਵਿੱਚ ਮਨ ਦੀ ਖ਼ੁਸ਼ੀ ਅਤੇ ਜੀਵਨ ਦੀ ਖੂਬਸੂਰਤੀ ਦਾ ਭੇਤ ਲੁਕਿਆ ਹੋਇਆ ਹੈ। ਇਹ ਆਪਣੇ ਤੋਂ ਬਾਹਰਲੇ ਜੀਵਨ ਨਾਲ ਮੁਕਾਬਲੇ ਦੀ ਥਾਂ ਮਿਲਵਰਤਣ ਅਤੇ ਪਿਆਰ ਦਾ ਰਿਸ਼ਤਾ ਹੈ। ਇਸ ਪ੍ਰਕਾਰ ਦੀ ਬਾਹਰਮੁਖਤਾ ਦੀ ਜਾਚ ਇੱਕ ਕਨਨ ਤਪੱਸਿਆ ਹੈ, ਔਖੀ ਘਾਟੀ ਹੈ। ਤਾਂ ਵੀ ਇਹ ਕੋਈ ਅਪਹੁੰਚ ਆਦਰਸ਼ ਨਹੀਂ। ਕੁਝ ਇੱਕ ਜਨੂਨੀਆਂ, ਕੱਟੜ-ਪੰਥੀਆਂ ਅਤੇ ਮਨੋ-ਰੋਗੀਆਂ ਨੂੰ ਛੱਡ ਕੇ ਬਾਕੀ ਸਾਰੇ ਆਦਮੀ ਸਹਿਜੇ ਹੀ ਆਪਣੇ ਆਪੇ ਦੀ ਸੰਕੀਰਣਤਾ ਵਿੱਚੋਂ ਬਾਹਰ ਆ ਕੇ ਪ੍ਰਸੰਨਤਾ ਵਿੱਚ ਪਰਵੇਸ਼ ਕਰ ਜਾਂਦੇ ਹਨ। ਪਰੰਤੂ ਅਜਿਹਾ ਕਦੇ ਕਦੇ ਹੁੰਦਾ ਹੈ। ਜੀਵਨ ਦਾ ਬਹੁਤਾ ਸਮਾਂ ਨਾ-ਖ਼ੁਸ਼ੀਆਂ, ਰੋਸਿਆਂ, ਗਿਲਿਆਂ, ਮਿਹਣਿਆਂ, ਚਿੰਤਾਵਾਂ, ਬੋਰਿਆਂ ਅਤੇ ਬੇ-ਵਸਾਹੀਆਂ ਦੇ ਵੱਸ ਪਿਆ ਬੀਤ ਜਾਂਦਾ ਹੈ, ਅਤੇ ਇਹ ਰੋਸੇ, ਗਿਲੇ ਅਤੇ ਬੇਵਸਾਹੀਆਂ ਓਪਰਿਆਂ ਨਾਲ ਨਹੀਂ ਸਗੋਂ ਆਮ ਕਰਕੇ, ਆਪਣਿਆਂ ਨਾਲ ਹੁੰਦੇ ਹਨ ਅਤੇ ਆਪਣਿਆਂ ਨਾਲ ਹੋਣ ਕਰਕੇ ਜੀਵਨ ਨਾਲ ਅਤੁੱਟ ਸਾਂਝ ਪਾ ਲੈਂਦੇ ਹਨ। ਇਸ ਲਈ ਇਹ ਜ਼ਰੂਰੀ ਹੈ। ਕਿ ਕਿਸੇ ਚੇਤਨ ਅਭਿਆਸ ਨਾਲ ਮਨੁੱਖੀ ਮਨ ਆਪਣੇ ਵਿੱਚ ਅਜਿਹੀ ਯੋਗਤਾ ਪੈਦਾ ਕਰੋ ਜਿਸ ਨਾਲ ਉਹ ਚੇਤਨ ਜਤਨ ਰਾਹੀਂ ਆਪੇ ਦੀ ਸੰਕੀਰਣਤਾ ਵਿੱਚੋਂ ਬਾਹਰ ਰਹਿ ਕੇ ਪ੍ਰਸੰਨਤਾ ਨਾਲ ਪੱਕੀ ਦੋਸਤੀ ਪਾਉਣ ਦੇ ਯੋਗ ਹੋ ਜਾਵੇ।
ਹੁਣ ਤਕ ਹੋਈ ਵਿਚਾਰ ਵਿੱਚੋਂ ਦੋ ਸਿੱਟੇ ਨਿਕਲੇ ਹਨ; ਇੱਕ ਇਹ ਕਿ ਪ੍ਰਸੰਨ ਜੀਵਨ ਜੀਣ ਲਈ ਮਨੁੱਖ ਦਾ ਬਾਹਰਮੁਖੀ ਹੋਣਾ ਜ਼ਰੂਰੀ ਹੈ; ਅਤੇ ਦੂਜਾ ਇਹ ਕਿ ਬਾਹਰਮੁਖਤਾ ਮੁਕਾਬਲੇ ਅਤੇ ਮਾਲਕੀ ਦੀ ਭਾਵਨਾ ਦੀ ਉਪਜ ਨਾ ਹੋ ਕੇ ਸਾਂਝ, ਸਹਿਯੋਗ ਅਤੇ ਮਿੱਤ੍ਰਤਾ ਦੀ ਭਾਵਨਾ ਨਾਲ ਭਰਪੂਰ ਹੋਵੇ। ਇਨ੍ਹਾਂ ਦੋਹਾਂ ਨੇਮਾਂ ਨੂੰ ਜੋੜ ਕੇ ਸੰਖੇਪ ਜਿਹਾ ਇੱਕ ਸੂੜ ਜਾਂ ਨੇਮ ਤਿਆਰ ਕੀਤਾ ਜਾ ਸਕਦਾ ਹੈ-ਪ੍ਰਸੰਨਤਾ ਲਈ ਮਨੁੱਖ ਦਾ ਕੋਮਲ ਭਾਵੀ ਅਤੇ ਬਾਹਰਮੁਖੀ ਹੋਣਾ ਜ਼ਰੂਰੀ ਹੈ।
ਧਰਤੀ ਉਤਲਾ ਜੀਵਨ ਲੱਖਾਂ ਸਾਲਾਂ ਤੋਂ ਸੁਆਰਥ ਅਤੇ ਮੁਕਾਬਲੇ ਦੀ ਖੇਡ ਖੇਡਦਾ ਆਇਆ ਹੈ। ਇਸ ਵਿੱਚ ਤਕੜੇ ਦੀ ਜਿੱਤ ਅਤੇ ਮਾੜੇ ਦੀ ਹਾਰ ਹੁੰਦੀ ਆਈ ਹੈ। ਮਨੁੱਖੀ ਜੀਵਨ ਵਿੱਚ ਵੀ ਇਹੋ ਨੇਮ ਵਰਤਦਾ ਹੈ। ਕੋਮਲ ਭਾਵੀ ਮਨੁੱਖ ਉਨ੍ਹਾਂ ਕਮਜ਼ੋਰਾਂ ਵਿੱਚੋਂ ਹੈ ਜਿਹੜੇ ਹਾਰ ਕੇ ਪਿੱਛੇ ਹਟਦੇ ਜਾਂ ਜੀਵਨ ਦੀ ਖੇਡ ਵਿੱਚੋਂ ਖ਼ਾਰਜ ਹੁੰਦੇ ਆਏ ਹਨ। ਆਪਣੇ ਆਪੇ ਵਿੱਚ ਲੀਨ ਜਾਂ ਸੀਮਿਤ ਹੋ ਕੇ ਕੋਮਲ ਭਾਵੀ ਮਨੁੱਖ ਉਸ ਨਿਰਾਸ਼ਾ ਤੋਂ ਬਚਿਆ ਰਹਿ ਸਕਦਾ ਹੈ, ਜਿਹੜੀ ਬਾਹਰਮੁਖੀ ਹੋਇਆ, ਉਸ ਦੇ ਹਿੱਸੇ ਆਉਣੀ ਸੁਭਾਵਿਕ ਹੈ। ਜੀਵਨ ਦੇ ਕੌੜੇ ਫਿੱਕੇ ਤਜਰਬੇ ਜਦੋਂ ਕਿਸੇ ਕੋਮਲ ਭਾਵੀ ਮਨੁੱਖ ਨੂੰ ਨਿਰਾਸ਼ ਅਤੇ ਉਦਾਸ ਕਰ ਦਿੰਦੇ ਹਨ ਉਦੋਂ ਉਹ ਆਪਣੇ ਸੰਬੰਧਾਂ ਨੂੰ ਸੰਕੋਚ ਲੈਣਾ ਹੀ ਲਾਹੇਵੰਦਾ ਸਮਝਦਾ ਹੈ। ਜੇ ਉਹ ਅਜਿਹਾ ਕਰ ਸਕੇ ਤਾਂ ਉਸ ਦੀ ਉਦਾਸੀ ਅਤੇ ਨਿਰਾਸ਼ਾ ਕੁਝ ਘੱਟ ਜਾਂਦੀ ਹੈ। ਬਾਹਰਲੇ ਜੀਵਨ ਦੀ ਕਠੋਰਤਾ ਅਤੇ ਬੇ-ਵਫ਼ਾਈ ਦੇ ਗਿਲਿਆਂ ਸ਼ਿਕਵਿਆਂ ਵਿੱਚ ਵਾਧਾ ਹੋਣ ਦੀ ਗੁੰਜਾਇਸ਼ ਨਹੀਂ ਰਹਿੰਦੀ। ਜੀਵਨ ਵੱਲੋਂ ਹੋਈਆਂ ਪਹਿਲੀਆਂ ਵਧੀਕੀਆਂ ਨੂੰ ਜੇ ਉਹ ਵਿਸਾਰ ਸਕੇ ਤਾਂ ਉਸ ਦਾ ਇਹ ਵਿਸ਼ਵਾਸ ਬਣ ਜਾਣਾ ਕੁਦਰਤੀ ਹੈ ਕਿ 'ਖੁਸ਼ੀ ਕਿਧਰੋਂ ਬਾਹਰੋਂ ਨਹੀਂ ਆਉਂਦੀ: ਇਹ ਮਨੁੱਖ ਨੂੰ ਆਪਣੇ ਅੰਦਰੋਂ ਪ੍ਰਾਪਤ ਹੁੰਦੀ ਹੈ।
ਜਿੰਨਾ ਚਿਰ ਜੀਵਨ ਵਿੱਚ ਮਿਲਵਰਤਣ ਦੀ ਥਾਂ ਮੁਕਾਬਲੇ ਦੀ ਪ੍ਰਧਾਨਤਾ ਪਰਵਾਨ
ਇਸ ਲਈ ਹਰ ਆਦਮੀ ਨੂੰ ਆਪਣੇ ਇਸ ਵਿਸ਼ਵਾਸ ਦੀ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਆਪਣੇ ਆਲੇ ਦੁਆਲੇ ਦੇ ਜੀਵਨ ਨਾਲ ਚੰਗਾ ਵਰਤਦੇ ਹਾਂ। ਸਾਡੇ ਚੰਗੇ ਵਰਤਾਉ ਦੇ ਬਦਲੇ ਵਿੱਚ ਸਾਲੇ ਨਾਲ ਕਠੋਰ, ਘਟੀਆ ਜਾ ਮਾੜਾ ਵਰਤਾਉ ਹੋਵੇ ਤਾਂ ਆਪਣੇ ਸੰਬੰਧਾਂ ਨੂੰ ਸੰਕੋਚਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਕੋਲੋਂ ਇਹ ਸੁਆਲ ਪੁੱਛਣਾ ਚਾਹੀਦਾ ਹੈ ਕਿ ਸਾਡੇ ਵਰਤਾਉ ਪਿੱਛੇ ਸਾਡਾ ਕਿਹੜਾ ਮਨੋਰਥ ਕੰਮ ਕਰ ਰਿਹਾ ਸੀ। ਕੀ ਅਸੀਂ ਆਪਣੇ ਸੁਭਾਅ ਅਨੁਸਾਰ ਵਰਤ ਰਹੇ ਸਾਂ ਜਾਂ ਆਪਣੇ ਕਿਸੇ ਸੁਆਰਥ ਦੀ ਸਿੱਧੀ ਲਈ, ਸੋਚ ਸਮਝ ਕੇ ਚੰਗਿਆਈ ਦਾ ਵਤੀਰਾ ਅਸਾਂ ਅਪਣਾਇਆ ਸੀ ? ਆਮ ਆਦਮੀ ਲਈ ਆਪਣੇ ਆਪ ਨੂੰ ਧੋਖਾ ਦੇਣਾ ਸੌਖਾ ਨਹੀਂ। ਜੇ ਸਾਡੇ ਵਰਤਾਉ ਪਿੱਛੇ ਸਾਡਾ ਕੋਈ ਸੁਆਰਥ ਸੀ ਤਾਂ ਇਹ ਸੱਚ ਸਾਡੇ ਕੋਲੋਂ ਲੁਕਿਆ ਨਹੀਂ ਰਹੇਗਾ, ਆਪਣੇ ਤੋਂ ਬਾਹਰਲੇ ਜੀਵਨ ਕੋਲੋਂ ਇਸ ਸੱਚ ਨੂੰ ਛੁਪਾਉਣ ਦਾ ਜਤਨ ਅਸੀਂ ਕਰ ਸਕਦੇ ਹਾਂ। ਕਈ ਵੇਰ ਸੁਆਰਥ ਦਾ ਰੂਪ ਏਨਾ ਸੂਖਮ ਅਤੇ ਸੁੰਦਰ ਹੁੰਦਾ ਹੈ ਕਿ ਉਸ ਨੂੰ ਸੁਆਰਥ ਆਖਣ ਨੂੰ ਜਾਂ ਮੰਨਣ ਨੂੰ ਅਸੀਂ ਤਿਆਰ ਨਹੀਂ ਹੁੰਦੇ, ਪਰ ਇਸ ਤਰ੍ਹਾਂ ਦੀ ਪੜਚੋਲ ਦਾ ਥੋੜਾ ਜਿਹਾ ਅਭਿਆਸ ਸਾਨੂੰ ਇਸ ਕਠਨਾਈ ਉੱਤੇ ਕਾਬੂ ਪਾਉਣ ਦੀ ਜਾਚ ਸਿਖਾ ਦੇਵੇਗਾ।
ਜੇ ਦੀਮਾਨਦਾਰੀ ਨਾਲ ਕੀਤੀ ਗਈ ਆਤਮ-ਪੜਚੋਲ ਸਾਡੇ ਕਿਸੇ ਸੁਆਰਥ ਵੱਲ ਸੰਕੋੜ ਕਰਦੀ ਹੈ ਤਾਂ ਸਾਨੂੰ ਕਿਸੇ ਗੁੱਸੇ ਗਿਲੇ ਦਾ ਹੱਕ ਨਹੀਂ। ਸਾਨੂੰ ਸੁਆਰਥ ਤੋਂ ਉੱਚੇ ਹੋਣ ਦੀ ਲੋੜ ਹੈ। ਜਾਂ ਇਹ ਮੰਨਣ ਦੀ ਲੋੜ ਹੈ ਕਿ ਸੁਆਰਥ ਸਰਵ-ਵਿਆਪਕ ਹੈ। ਅਸੀਂ ਵੀ ਬਾਕੀਆਂ ਵਾਂਗ ਸੁਆਰਥੀ ਹਾਂ। ਸੁਆਰਥੀ ਹੋਣ ਵਿੱਚ ਓਨੀ ਵੱਡੀ ਬੁਰਾਈ ਨਹੀਂ ਜਿੰਨੀ ਆਪਣੇ ਸੁਆਰਥ ਦੀ ਸਿੱਧੀ ਲਈ ਸਿਆਣਪ ਦਾ ਸਹਾਰਾ ਲੈ ਕੇ ਦੂਜਿਆਂ ਨੂੰ ਧੋਖਾ ਦੇਣ ਵਿੱਚ ਹੈ। ਸੁਆਰਥ ਦੀ ਸਿੱਧੀ ਦਾ ਸੁਹਣਾ ਤਰੀਕਾ ਹੈ ਮਿਲਵਰਤਣ। ਮਿਲਵਰਤਣ ਦੀ ਭਾਵਨਾ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਰਿਆਂ ਨੂੰ ਆਪਣੇ ਵਰਗਾ ਸਾਊ ਅਤੇ ਆਪਣੇ ਆਪ ਨੂੰ ਸਾਰਿਆਂ ਵਰਗਾ ਸੁਆਰਥੀ ਸਮਝਣ ਦੀ ਜਾਚ ਆ ਜਾਵੇ।
ਉਪਰੋਕਤ ਸਾਰੀ ਵਿਚਾਰ ਜਾਂ ਸ੍ਵੈ-ਪੜਚੋਲ ਨੂੰ ਨਿਰਮੂਲ ਅਤੇ ਨਿਰਾਰਥਕ ਕਹਿਣ ਦਾ ਸਾਨੂੰ ਪੂਰਾ ਪੂਰਾ ਹੱਕ ਹੈ। ਇਸ ਹੱਕ ਦੀ ਵਰਤੋਂ ਬਹੁਤ ਆਮ ਹੈ ਅਤੇ ਇਸ ਵਰਤੋਂ ਦੇ ਆਮ ਹੋਣ ਦਾ ਭਾਵ ਇਹ ਹੈ ਕਿ ਅਸਾਂ ਮਿਲਵਰਤਣ ਦੀ ਥਾਂ ਮੁਕਾਬਲੇ ਦੀ ਸਰਦਾਰੀ ਨੂੰ ਪਰਵਾਨ ਕਰ ਲਿਆ ਹੈ। ਜੇ ਨਾ ਕੀਤਾ ਹੁੰਦਾ ਤਾਂ ਅਸੀਂ ਕਿਸੇ ਵਿਪ੍ਰੀਤ ਵਤੀਰੇ ਨੂੰ ਵੇਖ ਕੇ ਉਦਾਸ ਨਾ ਹੁੰਦੇ ਸਗੋਂ ਆਪਣੇ ਸੁਭਾਅ ਅਨੁਸਾਰ ਮਿੱਤ੍ਰਤਾ ਦਾ ਵਰਤਾਉ ਕਰਦੇ ਹੋਏ ਇਹ ਆਸ ਰੱਖਦੇ ਕਿ ਭਵਿੱਖ ਵਿੱਚ ਸਾਰੇ ਮਨੁੱਖਾਂ ਦਾ ਸੁਭਾਅ ਮਿੱਤ੍ਰਤਾ ਅਤੇ ਸਹਿਯੋਗ ਵਾਲਾ ਹੋ ਜਾਵੇਗਾ ਅਤੇ ਜੀਵਨ ਵਿੱਚ ਹੁਣ ਨਾਲੋਂ ਬਹੁਤੀ ਖ਼ੁਸ਼ੀ ਹੋਵੇਗੀ। ਮਿੱਤ੍ਰਤਾ ਦਾ ਉੱਤਰ ਮਿੱਤਤਾ ਵਿੱਚ ਨਾ ਮਿਲਣ ਉੱਤੇ ਅਸੀਂ ਉਦਾਸ ਇਸ ਕਰਕੇ ਹੁੰਦੇ ਹਾਂ ਕਿ ਸਾਡੀ ਮਿੱਠਾ ਵਿੱਚ ਕਿਸੇ ਸੂਖਮ ਸੁਆਰਥ ਦੀ ਭਾਵਨਾ ਮੌਜੂਦ ਹੈ। "ਅਸਾਂ ਇਸ ਸੂਖਮ ਸੁਆਰਥ ਤੋਂ ਪਿੱਛਾ ਛੁਡਾਉਣਾ ਹੈ ਭਾਵੇਂ ਇਹ ਸੁਆਰਥ ਮਿੱਤ੍ਰਤਾ ਦੇ ਬਦਲੇ ਵਿੱਚ ਮਿੱਤ੍ਰਤਾ ਦੀ ਮੰਗ ਕਰਨ ਦਾ ਸੁੰਦਰ ਸੁਆਰਥ ਹੀ ਕਿਉਂ ਨਾ ਹੋਵੇ।" ਆਪਣੇ ਮਨ ਨੂੰ ਇਸ ਤਰ੍ਹਾਂ ਦਾ ਮਸ਼ਵਰਾ ਦੇਣ ਵਾਲਾ ਆਦਮੀ ਇਹ ਕਹਿਣ ਵਿੱਚ ਸੱਚਾ ਹੈ ਕਿ 'ਖ਼ੁਸ਼ੀ ਸਾਨੂੰ ਬਾਹਰੋਂ ਨਹੀਂ ਮਿਲਦੀ, ਇਹ ਸਾਡੇ ਅੰਦਰਲੇ ਦੀ ਉਪਜ ਹੈ।' ਇਨ੍ਹਾਂ ਸ਼ਬਦਾਂ ਰਾਹੀਂ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਖ਼ੁਸ਼ੀ ਲਈ ਸਾਰੇ ਆਪੇ ਦਾ ਵਿਕਾਸ ਜ਼ਰੂਰੀ ਹੈ। ਸਾਡੀ ਖ਼ੁਸ਼ੀ ਕੇਵਲ ਬਾਹਰੀ ਜਗਤ ਉੱਤੇ ਹੀ ਨਿਰਭਰ ਨਹੀਂ ਕਰਦੀ ਸਗੋਂ ਇਸ ਸੱਚ ਉੱਤੇ ਵੀ ਨਿਰਭਰ ਕਰਦੀ ਹੈ ਕਿ ਅਸੀਂ ਬਾਹਰਲੇ ਜਗਤ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਅਤੇ ਉਸ ਨਾਲ ਵਰਤਣ ਵਿੱਚ ਕਿੰਨੇ ਕੁ ਈਮਾਨਦਾਰ ਅਤੇ ਉਦਾਰ ਹਾਂ। ਆਪਣੇ ਵਿਚਲੀ ਨੇਕੀ ਅਤੇ ਖ਼ੁਸ਼ੀ ਨੂੰ ਵਾਪਾਰ ਦਾ ਵੱਖਰ ਸਮਝਦੇ ਹੋਏ ਤੁਰਤ ਮੁਨਾਫ਼ੇ ਦੀ ਇੱਛਾ ਨਾਲ ਵੇਚਣ ਵਾਲੇ ਆਦਮੀਆਂ ਨੂੰ ਘਾਟਾ ਪੈਣਾ ਕੁਦਰਤੀ ਹੈ। ਲਾਭ ਉਨ੍ਹਾਂ ਨੂੰ ਹੁੰਦਾ ਹੈ ਜਿਹੜੇ ਇਸ ਨੂੰ ਧੁਰੋਂ ਮਿਲੀ ਦਾਤ ਸਮਝ ਕੇ ਲੋਕਾਂ ਵਿੱਚ ਵੰਡਦੇ ਹਨ। ਤਾਂ ਤੇ ਕੋਮਲ ਭਾਵੀ ਉਦਾਰ ਅਤੇ ਬਾਹਰਮੁਖੀ ਹੋਣਾ ਪ੍ਰਸੰਨ ਹੋਣ ਦੀਆਂ ਮੁੱਢਲੀਆਂ ਸ਼ਰਤਾਂ ਹਨ। ਇਹ ਕੇਵਲ ਸ਼ਰਤਾਂ ਹਨ; ਜ਼ਮਾਨਤਾ ਜਾਂ ਗਰੰਟੀਆਂ ਨਹੀਂ ਹਨ। ਇਹ ਨੀਂਹਾਂ ਹਨ ਜਿਨ੍ਹਾਂ ਉਤੇ ਪ੍ਰਸੰਨਤਾਦੇ ਭਵਨ ਦੀ ਉਸਾਰੀ ਕੀਤੀ ਜਾਣੀ ਹੁੰਦੀ ਹੈ।
ਪ੍ਰਸੰਨਤਾ 'ਆਨੰਦ' ਅਤੇ ਰਸ-ਮਗਨਤਾ
ਸਾਡਾ ਸਮਾਜਕ ਜੀਵਨ ਸੰਬੰਧਾਂ ਦਾ ਵਿਸ਼ਾਲ ਤਾਣਾ-ਬਾਣਾ ਹੈ। ਖ਼ੁਸ਼ੀ ਇਸ ਤਾਣੇ-ਬਾਣੇ ਦੀ ਸੁਚੱਜੀ ਬੁਣਤਰ ਦਾ ਸੁਭਾਵਿਕ ਸਿੱਟਾ ਹੈ। ਪਰ ਸੁਚੱਜੀ ਬੁਣਤਰ ਬਹੁਤਾ ਸੌਖਾ ਕੰਮ ਨਹੀਂ। ਅਨੇਕਾਂ ਯਤਨਾਂ ਅਤੇ ਸਾਵਧਾਨੀਆਂ ਦੇ ਬਾਵਜੂਦ ਕਿਸੇ ਨਾ ਕਿਸੇ ਤੰਦ ਦੇ ਉਲਬ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸੱਭਿਅਤਾ ਦੇ ਵਿਕਾਸ ਨਾਲ ਸਮਾਜਕ ਜੀਵਨ ਵਧੇਰੇ ਗੁੰਝਲਦਾਰ ਹੁੰਦਾ ਜਾਣ ਕਰਕੇ ਉਲਝਣਾਂ ਦੀ ਸੰਭਾਵਨਾ ਵੀ ਵਧਦੀ ਗਈ ਹੈ। ਮੱਧਕਾਲ ਦੇ ਮਨੁੱਖ ਨੂੰ ਪੂਰਾ ਵਿਸ਼ਵਾਸ ਸੀ ਕਿ ਸਮੇਂ ਦੇ ਬੀਤਣ ਨਾਲ ਜੀਵਨ ਵਿੱਚ ਕਰੂਪਤਾ ਅਤੇ ਕਲੱਬ ਦਾ ਵਾਧਾ ਹੁੰਦਾ ਆਇਆ ਹੈ। ਇੱਕ ਯੁਗ ਵਿੱਚੋਂ ਦੂਜੇ ਵਿੱਚ ਪਰਵੇਸ਼ ਕਰਨ ਤਕ ਜੀਵਨ ਵਿੱਚੋਂ ਕਈ ਚੰਗਿਆਈਆਂ ਦਾ ਅਲੋਪ ਹੁੰਦਾ ਗਿਆ ਹੈ। ਇਸ ਗੱਲ ਨੂੰ ਉਹ ਧਰਮ ਦੇ ਪੈਰਾਂ ਦਾ ਖਿਸਕਣਾ ਜਾਂ ਆਧਾਰਾਂ ਦਾ ਅਲੋਪ ਹੋਣਾ ਆਖਦਾ ਸੀ। ਸਤਜੁਗ ਵਿੱਚ ਚਹੁੰ ਪੈਰਾਂ ਉੱਤੇ ਖਲੋਣ ਵਾਲਾ ਧਰਮ-ਧੌਲ ਹੁਣ (ਕਲਜੁਗ ਵਿੱਚ) ਕੇਵਲ ਇੱਕ ਪੈਰ ਉੱਤੇ ਖਲੋਤਾ ਹੋਇਆ ਮੰਨਿਆ ਜਾਂਦਾ ਹੈ।
ਕਿਉਂਜੁ ਜੀਵਨ ਸੰਬੰਧਾਂ ਦਾ ਤਾਣਾ-ਬਾਣਾ ਹੈ, ਇਸ ਲਈ ਜੀਵਨ ਵਿੱਚੋਂ ਚੰਗਿਆਈ ਅਤੇ ਸੁੰਦਰਤਾ ਦੇ ਘਟ ਜਾਣ ਦਾ ਭਾਵ ਹੈ ਮਨੁੱਖੀ ਸੰਬੰਧਾਂ ਵਿੱਚੋਂ ਸੁਹਿਰਦਤਾ ਦਾ ਅਲੋਪ ਹੋ ਜਾਣਾ। ਜਿਨ੍ਹਾਂ ਸਬੰਧਾਂ ਵਿੱਚੋਂ ਸੁਹਿਰਦਤਾ ਨਿਰੰਤਰ ਘਟਦੀ ਜਾ ਰਹੀ ਹੋਵੇ, ਉਨ੍ਹਾਂ ਵਿੱਚ ਕਿਸੇ ਸਦੀਵੀ ਸੁੰਦਰਤਾ ਅਤੇ ਸੱਚੀ ਖ਼ੁਸ਼ੀ ਦੇ ਨਿਵਾਸ ਦੀ ਆਸ ਕੀਤੀ ਜਾਣੀ ਯੋਗ ਨਹੀਂ। ਇਸ ਲਈ ਮੱਧਕਾਲ ਦਾ ਮਨੁੱਖ ਇਹ ਵਿਸ਼ਵਾਸ ਰੱਖਦਾ ਸੀ ਕਿ ਸੰਸਾਰਕ ਜੀਵਨ ਕਿਸੇ ਪ੍ਰਕਾਰ ਦੀ ਸੱਚੀ ਖੁਸ਼ੀ ਅਤੇ ਸਦੀਵੀ ਸੁੰਦਰਤਾ ਦਾ ਆਧਾਰ ਨਹੀਂ; ਇਸ ਦੇ ਸੁਖ ਛਲਾਵਾ ਹਨ; ਇਸ ਦੀਆਂ ਖ਼ੁਸ਼ੀਆਂ ਥੋੜ੍ਹ-ਚਿਰੀਆਂ ਹਨ। ਇਸ ਦੇ ਰਿਸ਼ਤੇ ਝੂਠੇ ਹਨ; ਇਸ ਦੀਆਂ ਪ੍ਰਾਪਤੀਆਂ ਬੰਧਨ ਹਨ; ਸੱਚਾ ਸਦੀਵੀ ਸੁਖ ਇਸ ਸੰਸਾਰ ਤੋਂ ਪਏ ਹੈ। ਸੰਸਾਰਕ ਸੰਬੰਧ ਉਸ 'ਪਰਮ ਸੁਖ' ਦੇ ਰਾਹ ਦੀ ਰੁਕਾਵਟ ਹਨ, ਮੋਹ ਦੀ ਉਪਜ ਹਨ।
ਆਧੁਨਿਕ ਕਾਲ ਵਿੱਚ ਵੀ ਮਨੁੱਖਤਾ ਦੀ ਬਹੁਤ ਵੱਡੀ ਗਿਣਤੀ ਇਸੇ ਵਿਸ਼ਵਾਸ ਵਿੱਚ ਜੀ ਰਹੀ ਹੈ। ਉਸ ਗਿਣਤੀ ਦੁਆਰਾ 'ਪਰਮ ਸੁਖ ਨੂੰ ਸੰਸਾਰਕ ਦੀ ਥਾਂ 'ਰੱਬੀ' ਜਾਂ 'ਅਲੋਕਿਕ' ਸਰੀਰਕ ਜਾਂ ਮਾਨਸਿਕ ਦੀ ਥਾਂ 'ਆਤਮਕ' ਅਤੇ ਸਮਾਜਕ ਦੀ ਥਾਂ 'ਅਧਿਆਤਮਕ' ਮੰਨਿਆ ਜਾਂਦਾ ਹੈ। ਇਸ ਸਮੁੱਚੇ ਵਖੇਵੇਂ ਨੂੰ ਪ੍ਰਗਟ ਕਰਨ ਲਈ ਇਸ 'ਪਰਮ ਸੁਖ' ਨੂੰ ਖੁਸ਼ੀ ਜਾਂ ਪ੍ਰਸੰਨਤਾ ਆਖਣ ਦੀ ਥਾਂ 'ਆਨੰਦ' ਦਾ ਨਾਂ ਦਿੱਤਾ ਗਿਆ ਹੈ।
ਸੰਸਾਰ ਦੇ ਸਾਰੇ ਧਰਮ 'ਆਨੰਦ' ਨਾਂ ਦੀ ਮਨੋ-ਅਵਸਥਾ ਦੀ ਵਿਆਖਿਆ ਕਰਦੇ ਹਨ। ਪਾਤੰਜਲੀ ਜੀ ਦੇ ਯੋਗ ਸ਼ਾਸਤ ਵਿੱਚ ਸਾਰੀਆਂ ਵਿਆਖਿਆਵਾਂ ਦਾ ਸਮਾਵੇਸ਼ ਮੰਨਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਚਿੱਤ ਦੀਆਂ ਵ੍ਰਿਤੀਆਂ ਦੇ 'ਨਿਰੋਧ' ਜਾਂ ਰੋਕੇ ਜਾਣ ਦਾ ਨਾਂ 'ਯੋਗ' ਹੈ। ਭਾਵ ਇਹ ਹੈ ਕਿ ਜਦੋਂ ਕੋਈ ਆਦਮੀ ਆਪਣੇ ਚਿੱਤ ਦੀਆਂ ਵਿੱਤੀਆਂ ਉੱਤੇ
ਮੈਂ ਮਨ ਦੀਆਂ ਤਰੰਗਾਂ ਨੂੰ ਰੋਕ ਕੇ ਪਰਮ ਆਨੰਦ ਦੀ ਕਿਸੇ ਮਨੋ ਅਵਸਥਾ ਵਿੱਚ ਜਾਣ ਦਾ ਅਭਿਆਸੀ ਨਹੀਂ ਹਾਂ। ਇਸ ਲਈ ਮੈਨੂੰ ਇਹ ਨਿਰਣਾ ਦੇਣ ਦਾ ਹੱਕ ਨਹੀਂ ਕਿ ਅਜਿਹੀ ਕੋਈ ਅਵਸਥਾ ਹੈ ਜਾਂ ਨਹੀਂ। ਜਿਨ੍ਹਾਂ ਮਹਾਤਮਾਵਾਂ ਅਤੇ ਮਹਾਂ ਪੁਰਸ਼ਾਂ ਇਸ ਅਵਸਥਾ ਦੀ ਹੋਂਦ ਦੀ ਹਾਮੀ ਭਰੀ ਹੈ ਉਨ੍ਹਾਂ ਦੀ ਨੀਅਸ ਉੱਤੇ ਕਿਸੇ ਪ੍ਰਕਾਰ ਦਾ ਸ਼ੱਕ ਕੀਤੇ ਜਾਣ ਦੀ ਗੁੰਜਾਇਸ਼ ਨਹੀਂ। ਉਹ ਲੋਕ ਉਨ੍ਹਾਂ ਸਾਰੇ ਕਾਰਨਾਂ ਤੋਂ ਪਰੇ ਜਾਂ ਉੱਚੇ ਸਨ, ਜਿਨ੍ਹਾਂ ਕਰਕੇ ਮਨੁੱਖ ਗਲਤ ਬਿਆਨੀ ਕਰਦਾ ਹੈ। ਉਹ ਭੁੱਖ, ਭੈ ਅਤੇ ਭੁਲੇਖੇ ਤੋਂ ਮੁਕਰ ਸਨ। ਆਪਣੇ ਮਨ ਦੀ ਅਵਸਥਾ ਬਾਰੇ ਕਬੀਰ ਜੀ ਜਾਂ ਰਵਿਦਾਸ ਜੀ ਨੂੰ ਕੋਈ ਭੁਲੇਖਾ ਨਹੀਂ ਸੀ ਅਤੇ ਇਸ ਸੰਬੰਧ ਵਿੱਚ ਕਿਸੇ ਪ੍ਰਕਾਰ ਦੀ ਗਲਤ ਬਿਆਨੀ ਕਰ ਕੇ ਕਿਸੇ ਲਾਭ ਦਾ ਲੋਭ ਵੀ ਉਨ੍ਹਾਂ ਨੂੰ ਨਹੀਂ ਸੀ। ਉਨ੍ਹਾਂ ਦੇ ਆਖੇ ਨੂੰ ਸੱਚ ਮੰਨਦਾ ਹੋਇਆ ਮੈਂ ਇਹ ਮੰਨਦਾ ਹਾਂ ਕਿ ਸਾਧਾਰਣ ਸੰਸਾਰਕ ਜੀਵਨ ਦੇ ਸੰਬੰਧਾਂ ਉੱਤੇ ਆਧਾਰਤ ਸਾਧਾਰਣ ਖੁਸ਼ੀ ਜਾਂ ਪ੍ਰਸੰਨਤਾ ਨਾਲੋਂ ਵੱਖਰਾ ਕੋਈ 'ਆਨੰਦ' ਵੀ ਇਸ ਜੀਵਨ ਦੀ ਇੱਕ ਵਾਸਤਵਿਕਤਾ ਹੈ। ਇਸ ਵਾਸਤਵਿਕਤਾ ਨੂੰ ਜੀਵਨ ਦਾ ਮਨੋਰਥ ਮੰਨਿਆ ਜਾਣ ਵਿੱਚ ਜੀਵਨ ਦੀ ਕੋਈ ਹਾਨੀ ਨਹੀਂ। ਪਰੰਤੂ ਸਾਰੇ ਮੱਧਕਾਲ ਵਿੱਚ ਅਜਿਹਾ ਨਹੀਂ ਹੋ ਸਕਿਆ। ਪੁਰਾਤਨਕਾਲ ਅਤੇ ਮੱਧਕਾਲ ਵਿੱਚ ਆਨੰਦ ਨੂੰ 'ਜੀਵਨ' ਦਾ ਨਹੀਂ ਸਗੋਂ 'ਜੀਵ' ਦਾ ਮਨੋਰਥ ਮੰਨਿਆ ਜਾਂਦਾ ਰਿਹਾ ਹੈ।
ਜਾਗ੍ਰਤ, ਸੁਪਨ, ਸੁਖੋਪਤ ਅਤੇ ਤੁਰੀਆ, ਮਨੁੱਖੀ ਜੀਵਨ ਦੀਆਂ ਚਾਰ ਹਾਲਤਾਂ ਹਨ। ਜਾਗਣ, ਸੁਪਨੇ ਵੇਖਣ ਅਤੇ ਗੂਹੜੀ ਨੀਂਦ ਦਾ ਅਨੁਭਵ ਸਾਨੂੰ ਸਾਰਿਆਂ ਨੂੰ ਹੈ । ਜਾਗ੍ਰਤ ਅਤੇ ਸੁਪਨ ਵਿੱਚ ਦੁਖ-ਸੁਖ ਅਤੇ ਹਰਖ-ਸੋਗ ਦੀ ਮਿਲਾਵਟ ਹੈ। ਸੁਖੋਪਤ ਜਾਂ ਗੂਹੜੀ ਨੀਂਦ ਵਿੱਚ ਦੁਖ-ਸੁਖ ਦੀ ਅਣਹੋਂਦ ਹੈ। ਇਸ ਦੇ ਨਾਲ ਨਾਲ ਸੁਖੋਪਤ ਵਿੱਚ ਆਪਣੇ ਆਪੇ ਦੀ ਹੱਦ ਦਾ ਗਿਆਨ ਵੀ ਨਹੀਂ ਰਹਿੰਦਾ। ਇਸ ਲਈ ਸੁਖੋਪਤ ਦੇ ਸੁਖ ਨੂੰ ਪਰਮ ਸੁਖ ਨਹੀਂ ਆਖਿਆ ਗਿਆ, ਉਂਜ ਹੈ ਇਹ ਸਾਰੇ ਸੰਸਾਰਕ ਸੁੱਖਾਂ ਤੋਂ ਸ੍ਰੇਸ਼ਟ।
ਗੂਹੜੀ ਨੀਂਦ ਵਿੱਚ ਅਸੀਂ ਆਪਣੇ ਬਾਰੇ ਅਤੇ ਆਪਣੀ ਦੁਨੀਆ ਬਾਰੇ ਕੁਝ ਨਹੀਂ ਜਾਣਦੇ: ਪਰੰਤੂ ਜਦੋਂ ਨੀਂਦ ਵਿੱਚੋਂ ਜਾਗ੍ਰਤ ਵਿੱਚ ਆਉਂਦੇ ਹਾਂ ਤਾਂ ਆਖਦੇ ਹਾਂ, "ਅੱਜ ਬਹੁਤ ਗੂਹੜੀ ਨੀਂਦ ਆਈ: ਖੂਬ ਸੁੱਤੇ ਬਹੁਤ ਸੁਖ ਹੋਇਆ ।" ਅਜੋਕਾ ਵਿਗਿਆਨੀ ਆਖੇਗਾ ਕਿ ਗੂਹੜੀ ਨੀਂਦ ਵਿੱਚੋਂ ਬਾਹਰ ਆਉਣ ਉੱਤੇ ਸਾਡੀ ਮਾਨਸਿਕ ਅਤੇ ਸਰੀਰਕ ਸ਼ਕਤੀ ਪਰਤ ਆਉਂਦੀ ਹੈ। ਇਸ ਕਾਰਨ ਸਰੀਰ ਦੇ ਅੰਗਾਂ ਅਤੇ ਸਾਡੇ ਮਨ ਵਿੱਚ ਇੱਕ ਪ੍ਰਕਾਰ ਦਾ ਸੁਖ ਸਮਾਅ ਜਾਂਦਾ ਹੈ, ਜਿਸ ਦੇ ਪ੍ਰਭਾਵ ਨੂੰ ਅਸੀਂ ਇਹ ਕਹਿ ਕੇ ਪ੍ਰਗਟ ਕਰਦੇ ਹਾਂ, "ਅੱਜ ਬਹੁਤ ਨੀਂਦ ਆਈ, ਬਹੁਤ ਸੁਖ ਹੋਇਆ।" ਇਹ ਸੁਖੋਪਤ ਦੀ ਸਮ੍ਰਿਤੀ ਨਹੀਂ, ਸਗੋਂ ਜਾਗ੍ਰਤ ਦਾ ਅਨੁਭਵ ਹੈ।
ਮੱਧਕਾਲ ਅਤੇ ਪੁਰਾਤਨਕਾਲ ਦਾ ਅਧਿਆਤਮਵਾਦੀ ਕਹਿੰਦਾ ਸੀ, "ਨੀਂਦ ਵਿੱਚ ਮਨੁੱਖੀ ਮਨ ਸੰਪੂਰਣ ਰੂਪ ਵਿੱਚ ਅਗਿਆਨ ਦੀ ਅਵਸਥਾ ਵਿੱਚ ਹੁੰਦਾ ਹੈ। ਅਗਿਆਨ ਦੀ ਅਵਸਥਾ ਵਿੱਚ ਦੁਖ-ਸੁਖ ਦਾ ਅਨੁਭਵ ਜਾਂ ਉਸ ਅਨੁਭਵ ਦੀ ਸਮ੍ਰਿਤੀ (ਯਾਦ) ਸੰਭਵ ਨਹੀਂ। ਗੁਹੜੀ ਨੀਂਦ ਵਿੱਚੋਂ ਜਾਗ ਕੇ ਜੋ ਸਾਨੂੰ ਸੁਖ ਦੀ ਸਮ੍ਰਿਤੀ ਹੈ ਤਾਂ ਇਸ ਦਾ ਇਹ ਭਾਵ ਹੈ ਕਿ ਉਹ ਸਮ੍ਰਿਤੀ ਮਨ ਨੂੰ ਨਹੀਂ ਕਿਸੇ ਹੋਰ ਨੂੰ ਹੈ ਜੋ ਗੂਹੜੀ ਨੀਂਦ ਵਿੱਚ ਵੀ ਜਾਗਦਾ ਹੈ; ਜੋ ਸਦਾ ਜਾਗਦਾ ਹੈ। ਇਹ ਸਦਾ ਜਾਗਣ ਵਾਲਾ ਸਾਡਾ ਆਤਮਾ ਹੈ ਜਾਂ ਸਾਡੀ ਆਤਮਾ ਹੈ। ਜਦੋਂ ਅਸੀਂ ਗੁਹੜੀ ਨੀਂਦ ਵਿੱਚ ਹੁੰਦੇ ਹਾਂ ਉਦੋਂ ਸਾਡੇ ਜੀਵਨ ਵਿਚਲੇ ਦੁੱਖਾਂ-ਸੁੱਖਾਂ ਦਾ
"ਜੇ ਕਿਸੇ ਜੁਗਤੀ ਜਾਂ ਅਭਿਆਸ ਨਾਲ ਅਸੀਂ ਜਾਗਦਿਆਂ ਹੋਇਆ ਆਤਮਾ ਦੇ ਅਧਿਕਾਰ ਵਿੱਚ ਰਹਿਣ ਦੀ ਜਾਚ ਸਿੱਖ ਲਈਏ ਤਾਂ ਜਾਗ੍ਰਤ ਵਿੱਚ ਵੀ ਗੂਹੜੀ ਨੀਂਦ ਵਾਲੇ ਸੁਖ ਮਾਣ ਸਕਦੇ ਹਾਂ; ਜਾਂ ਦੁਖ-ਸੁਖ ਤੋਂ ਪਰੇ ਰਹਿ ਸਕਦੇ ਹਾਂ। ਜਾਗ੍ਰਤ ਅਵਸਥਾ ਵਿੱਚ ਦੁਖ- ਸੁਖ ਅਤੇ ਹਰਖ-ਸੋਗ ਤੋਂ ਪਰੇ ਹੋਣਾ ਆਨੰਦ ਜਾਂ ਪਰਮ ਸੁਖ ਵਿੱਚ ਹੋਣਾ ਹੈ।"
ਇਸ ਅਵਸਥਾ ਵਿੱਚ ਜਾਣ ਦਾ ਭੇਤ ਮਨ ਨੂੰ ਸੁਖੋਪਤ ਵਿੱਚ ਲੈ ਜਾਣ ਵਿੱਚ ਹੈ। ਇਸ ਗੱਲ ਨੂੰ 'ਮਨ ਮਾਰਨਾ', 'ਮਨ ਉੱਤੇ ਕਾਬੂ ਪਾਉਣਾ', 'ਮਨ ਨੂੰ ਸ਼ਾਂਤ ਕਰਨਾ', 'ਮਨ ਨੂੰ ਇਕਾਗਰ ਕਰਨਾ' ਜਾਂ 'ਚਿਤ ਵਿਤੀ ਦਾ ਨਿਰੋਧ ਕਰਨਾ' ਆਖਿਆ ਜਾਂਦਾ ਹੈ। ਸਰੀਰ ਦੇ ਜਾਗਦਿਆਂ ਹੋਇਆਂ ਮਨ ਦੀ ਗੂਹੜੀ ਨੀਂਦ ਵਿੱਚ ਜਾਣਾ ਅਤੇ ਗੂਹੜੀ ਨੀਂਦ ਵਿੱਚ ਹੁੰਦਿਆਂ ਹੋਇਆਂ ਮਨ ਦੁਆਰਾ ਸਰੀਰ ਦਾ ਸਾਥ ਦਿੱਤਾ ਜਾਣਾ ਬਹੁਤ ਹੀ ਅਨੋਖੀ ਗੱਲ ਹੈ।
ਇਸ ਅਨੋਖੀ ਪ੍ਰਾਪਤੀ ਦੇ ਸਾਧਨ ਵੀ ਅਨੋਖੇ ਅਤੇ ਔਖੇ ਹਨ। ਆਨੰਦ ਦੀ ਅਵਸਥਾ ਦੀ ਜੋ ਵਿਆਖਿਆ ਹੁੰਦੀ ਆਈ ਹੈ ਅਤੇ ਇਸ ਅਵਸਥਾ ਦੀ ਪ੍ਰਾਪਤੀ ਦੇ ਜਿਹੜੇ ਸਾਧਨ ਦੱਸੇ ਗਏ ਹਨ ਉਨ੍ਹਾਂ ਦੀ ਰੋਸ਼ਨੀ ਵਿੱਚ(1) ਆਧੁਨਿਕ ਜੀਵਨ: (2) ਮਨੁੱਖੀ ਮਨ; (3) ਖ਼ੁਸ਼ੀ ਅਤੇ (4) 'ਆਨੰਦ' ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰ ਕੇ ਜੀਵਨ ਵਿੱਚ 'ਖ਼ੁਸੀ' ਅਤੇ 'ਆਨੰਦ' ਦਾ ਸਥਾਨ ਨਿਯਤ ਕਰਨ ਦੇ ਖ਼ਿਆਲ ਨਾਲ ਇਹ ਲੇਖ ਲਿਖਿਆ ਜਾ ਰਿਹਾ ਹੈ।
ਸੁਖ, ਸਵਾਦ ਅਤੇ ਖੁਸ਼ੀ ਤਿੰਨ ਅਜਿਹੇ ਮਨੋਰਥ ਹਨ, ਜਿਨ੍ਹਾਂ ਦੀ ਪ੍ਰਾਪਤੀ ਦਾ (ਚੇਤ ਜਾਂ ਅਚੇਤ) ਜਤਨ ਸੁਰੱਖਿਆ ਦੀ ਪ੍ਰਾਪਤੀ ਤੋਂ ਪਿੱਛੋਂ, ਸਦਾ ਜਾਰੀ ਰਹਿੰਦਾ ਹੈ। ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਵਿੱਚ ਇਹ ਤਿੰਨੇ ਇੱਕ ਦੂਜੇ ਦੇ ਨੇੜਲੇ ਸੰਬੰਧੀ ਹਨ। ਇੱਕ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਦੂਜੇ ਦੀ ਹੋਂਦ ਨੂੰ ਪ੍ਰਭਾਵਿਤ ਕਰ ਦਿੰਦੀ ਹੈ। ਸਰੀਰਕ ਦੁਖ ਸਾਡੇ ਸਵਾਦਾਂ ਦੀ ਹੋਂਦ ਨੂੰ ਉੱਕਾ ਖ਼ਤਮ ਕਰ ਸਕਦੇ ਹਨ ਅਤੇ ਖੁਸ਼ੀ ਦੀ ਅਣਹੋਂਦ ਜਾ ਚਿੰਤਾ ਦੀ ਹਾਲਤ ਵਿੱਚ ਵੱਡੇ ਵੱਡੇ ਸੁਖ ਅਣਹੋਏ ਹੋ ਜਾਂਦੇ ਹਨ। ਕੁਝ ਲੋਕ ਸੁਖ ਦੀ ਅਣਹੋਂਦ ਵਿੱਚ ਵੀ ਖ਼ੁਸ਼ ਰਹਿ ਲੈਂਦੇ ਹਨ ਪਰ ਉਨ੍ਹਾਂ ਲੋਕਾਂ ਨੂੰ ਜਾਂ ਉਨ੍ਹਾਂ ਦੇ ਜੀਵਨ ਦੀਆਂ ਪਰਿਸਥਿਤੀਆਂ ਨੂੰ ਸਾਧਾਰਣ ਨਹੀਂ ਆਖਿਆ ਜਾ ਸਕਦਾ।
ਚੇਤਨ ਤੌਰ ਉੱਤੇ ਚਾਹੇ ਜਾਣ ਵਾਲੇ ਅਤੇ ਉਚੇਚੇ ਜਤਨ ਨਾਲ ਪ੍ਰਾਪਤ ਕੀਤੇ ਜਾਣ ਵਾਲੇ ਇਨ੍ਹਾਂ ਪਦਾਰਥਕ ਅਤੇ ਸਮਾਜਕ ਮਨੋਰਥਾਂ ਤੋਂ ਵੱਖਰਾ ਹੈ 'ਆਨੰਦ' ਦਾ ਮਨੋਰਥ । ਇਹ ਉਪਰੋਕਤ ਮਨੋਰਥਾਂ ਨਾਲੋਂ ਕਈ ਰੂਪਾਂ ਵਿੱਚ ਵੱਖਰਾ ਹੈ। ਪਹਿਲਾ ਇਹ ਕਿ ਇਹ ਸਰਵ- ਵਿਆਪਕ ਨਹੀਂ; ਜਾਂ ਇਹ ਕਿ ਇਸ ਦੀ ਹੋਂਦ ਦਾ ਗਿਆਨ ਸਰਵ-ਵਿਆਪਕ ਨਹੀਂ; ਦੂਜਾ ਇਹ ਕਿ ਇਸ ਦੀ ਪ੍ਰਾਪਤੀ ਦੀ ਇੱਛਾ ਅਤੇ ਚੇਸ਼ਟਾ ਸਰਵ ਵਿਆਪਕ ਨਹੀਂ: ਤੀਜਾ ਇਹ ਕਿ ਇਸ ਦੀ ਪ੍ਰਾਪਤੀ ਦੇ ਤਰੀਕੇ ਸਾਧਾਰਣ ਜੀਵਨ ਦੀ ਕਿਰਿਆ ਤੋਂ ਵੱਖਰੇ ਹਨ; ਚੋਥਾ ਇਹ ਕਿ ਇਹ ਸਾਧਾਰਣ ਸੰਬੰਧਾਂ ਦੀ ਉਪਜ ਨਹੀਂ; ਪੰਜਵਾਂ ਇਹ ਕਿ ਇਹ ਦੂਜਿਆਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ (ਉਪਰੋਕਤ ਸਾਰੇ ਵਖੇਵਿਆਂ ਦੇ ਕਾਰਨ) ਛੇਵਾਂ ਇਹ ਕਿ ਇਹ ਮਨੁੱਖ ਨੂੰ ਅੰਤਰਮੁਖੀ ਹੋਣ ਲਈ ਪ੍ਰੇਰਣ ਦੀ ਰੁਚੀ ਰੱਖਦਾ ਹੈ।
'ਆਨੰਦ' ਅਤੇ ਖੁਸ਼ੀ ਦੋਹਾਂ ਦੇ ਵਿੱਚ-ਵਿਚਾਲੇ ਇੱਕ ਹੋਰ ਤੀਜੀ ਮਾਨਸਿਕ ਅਵਸਥਾ ਹੈ ਜਿਸ ਨੂੰ ਰਸ ਮਗਨਤਾ ਆਖਿਆ ਜਾ ਸਕਦਾ ਹੈ। ਮਨੁੱਖੀ ਮਨ ਦੀ ਇਹ ਅਵਸਥਾ ਕਲਾ ਦੀ ਉਪਾਸਨਾ ਨਾਲ ਸੰਬੰਧਤ ਹੈ। ਇਸ ਅਵਸਥਾ ਨੂੰ ਵੀ 'ਆਨੰਦ' ਆਖ ਲਿਆ ਜਾਂਦਾ, ਪਰ ਇਸ ਦਾ ਇਹ ਨਾਂ ਬਹੁਤਾ ਢੁੱਕਵਾਂ ਨਹੀਂ। ਰਸ-ਮਗਨਤਾ ਅਧਿਆਤਮਕ ਅਰਥਾਂ ਵਿੱਚ ਆਨੰਦ ਨਹੀਂ, ਕਿਉਂਜੁ ਇਹ ਚਿਤ-ਵ੍ਰਿਤੀ ਦਾ ਨਿਰੋਧ ਨਹੀਂ; ਇਹ ਮਨੋਵੇਗਾਂ ਉੱਤੇ ਆਧਾਰਤ ਹੈ। ਇਹ ਖ਼ੁਸ਼ੀ ਦੀ ਨਹੀਂ ਕਿਉਂਜੁ ਇਹ ਵਾਸਤਵਿਕ ਸੰਬੰਧਾਂ ਉੱਤੇ ਆਧਾਰਤ ਨਹੀਂ ਅਤੇ ਇਸ ਵਿੱਚ ਕਰੁਣਾ, ਵਿਯੋਗ ਅਤੇ ਵਿਸਮਾਦ ਆਦਿਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਖੁਸ਼ੀ ਨਹੀਂ ਕਿਹਾ ਜਾ ਸਕਦਾ। ਆਪਣੇ ਸ੍ਰੇਸ਼ਟ ਅਤੇ ਸੂਖਮ ਰੂਪ ਨੂੰ ਪੁੱਜੀ ਹੋਈ ਰਸ-ਲੀਨਤਾ ਆਨੰਦ ਦੇ ਏਨੀ ਨੇੜੇ ਹੋ ਜਾਂਦੀ ਹੈ ਕਿ ਉਸ ਦੀ ਥਾਂ ਲੈਣ ਦੇ ਯੋਗ ਬਣ ਜਾਂਦੀ ਹੈ। ਘਟੀਆ ਅਤੇ ਸਥੂਲ ਪ੍ਰਕਾਰ ਦੀ ਰਸ-ਮਗਨਤਾ ਮਨੁੱਖੀ ਖ਼ੁਸ਼ੀ ਦੀ ਘਾਤਕ ਅਤੇ ਮਨੋਰੋਗਾਂ ਦਾ ਕਾਰਨ ਵੀ ਬਣ ਸਕਦੀ ਹੈ।
ਮੱਧਕਾਲ ਨੂੰ ਅਸਾਧਾਰਣ ਆਦਰਸ਼ਾਂ ਦਾ ਕਾਲ ਆਖਿਆ ਜਾ ਸਕਦਾ ਹੈ। ਉਨ੍ਹਾਂ ਆਦਰਸ਼ਾਂ ਦਾ ਇਸ ਧਰਤੀ ਉੱਤੇ ਸਾਕਾਰ ਹੋ ਸਕਣਾ ਸੰਭਵ ਨਹੀਂ ਸੀ ਮੰਨਿਆ ਜਾਂਦਾ। ਧਰਤੀ ਉਤਲੇ ਸਾਧਾਰਣ ਜੀਵਨ ਦੀ ਹਰ ਗੱਲ ਓਨਾ ਚਿਰ ਨਿਗੁਣੀ ਅਤੇ ਬੇ-ਅਰਥੀ ਗਿਣੀ ਜਾਂਦੀ ਸੀ, ਜਿੰਨਾ ਚਿਰ ਉਹ ਦੇਸ਼ ਦੇ ਰਾਜਾ ਜਾਂ ਦੁਨੀਆ ਦੇ ਰੱਬ ਨਾਲ ਸੰਬੰਧਤ ਨਹੀਂ ਕੀਤੀ ਜਾਂਦੀ। ਦੇਸ਼ਾਂ ਅਤੇ ਸਮਾਜਾਂ ਦੇ ਸੰਬੰਧਾਂ ਅਤੇ ਪ੍ਰਬੰਧਾਂ ਨੂੰ ਧੁਰੋਂ ਆਏ ਸਦੀਵੀ ਅਤੇ ਅਟੱਲ ਮੰਨਿਆ ਜਾਂਦਾ ਸੀ। ਰਾਜੇ-ਰਜਵਾੜਿਆਂ, ਸੂਰਬੀਰਾਂ-ਯੋਧਿਆਂ, ਪੀਰਾਂ-ਪੈਗੰਸਰਾਂ ਅਤੇ ਸੰਤਾਂ ਸਤਿਗੁਰੂਆਂ ਦੇ ਡਰ ਹੁਕਮ ਅਤੇ ਅਦਬ ਵਿੱਚ ਵਿਚਰਨ ਵਾਲੇ ਜਨ-ਸਾਧਾਰਣ ਦੀਆਂ ਰੀਝਾਂ, ਇੱਛਾਵਾਂ, ਖੁਸ਼ੀਆਂ, ਗਮੀਆਂ ਅਤੇ ਕੁੱਖਾਂ-ਪੀੜਾਂ ਨੂੰ ਗੰਭੀਰ ਵਿਚਾਰ ਦਾ ਵਿਸ਼ਾ ਨਹੀਂ ਸੀ ਸਮਝਿਆ ਜਾਂਦਾ। ਇਨ੍ਹਾਂ ਨੂੰ ਆਦਮੀ ਦਾ ਅਗਿਆਨ, ਭਰਮ, ਮੋਹ ਜਾਂ ਹਉਮੈ ਆਦਿਕ ਕਹਿ ਕੇ ਧਰਤੀ ਤੋਂ ਪਰੇ ਦੇ ਮੁਆਮਲਿਆਂ ਨੂੰ ਮਹੱਤਵ ਦਿੱਤੇ ਜਾਣ ਵਿੱਚ ਜੀਵਨ ਦਾ ਕਲਿਆਣ ਮੰਨਿਆ ਜਾਂਦਾ ਸੀ। ਸਮਾਜਾਂ ਦੇ ਸੁਆਮੀਆਂ ਕੋਲ ਸਮੁੱਚੇ ਸੰਸਾਰਕ ਜੀਵਨ ਨੂੰ ਖੁਸ਼, ਖੁਸ਼ਹਾਲ ਅਤੇ ਖੂਬਸੂਰਤ ਬਣਾ ਸਕਣ ਦੀ ਸਮਰਥਾ ਵੀ ਨਹੀਂ ਸੀ ਅਤੇ ਅਜਿਹਾ ਸੰਕਲਪ ਵੀ ਉਨ੍ਹਾਂ ਕੋਲ ਨਹੀਂ ਸੀ। ਜੀਵਨ ਨੂੰ ਦੁਖ-ਰੂਪ ਮੰਨਣ ਦੀ ਮਜਬੂਰੀ ਸੀ। ਇਨ੍ਹਾਂ ਅਤੇ ਇਹੋ ਜਿਹੇ ਹੋਰ ਕਾਰਨਾਂ ਕਰਕੇ ਮੱਧਕਾਲ ਦੇ ਵਿਚਾਰਵਾਨਾਂ ਨੇ ਖ਼ੁਸ਼ੀ ਵਰਗੀ ਸੰਸਾਰਕ ਅਤੇ ਨਿਗੁਣੀ ਜਹੀ ਮਨੋ-ਅਵਸਥਾ ਦਾ ਜ਼ਿਕਰ ਨਾ ਕਰ ਕੇ 'ਆਨੰਦ' ਦੇ ਅਧਿਆਤਮਕ ਆਦਰਸ਼ ਨੂੰ ਆਪਣੀ ਵਿਚਾਰ ਦਾ ਵਿਸ਼ਾ ਬਣਾਇਆ ਹੈ। ਇਸ ਦੀ ਭਰਪੂਰ ਵਿਆਖਿਆ ਅਤੇ ਢੁੱਕਵੀਂ ਉਸਤਰ ਕੀਤੀ ਹੈ। ਮੱਧਕਾਲ ਦੇ ਜਿਹੜੇ ਆਦਰਸ਼ ਆਧੁਨਿਕ ਮਨੁੱਖ ਲਈ ਸਤਿਕਾਰਯੋਗ ਹਨ, ਉਨ੍ਹਾਂ ਵਿੱਚ 'ਆਨੰਦ' ਵੀ ਸ਼ਾਮਲ ਹੈ।
ਸੰਸਾਰ ਦੇ ਸਾਰੇ ਧਰਮ ਇੱਕ ਹੱਥ ਨੂੰ ਸਭਨਾਂ ਦਾ ਸਾਂਝਾ ਸਿਰਜਣਹਾਰ ਦੱਸਦੇ ਹੋਏ ਮਨੁੱਖੀ ਭੂਪਣ ਦੀ ਗੱਲ ਕਰਦੇ ਹਨ ਤਾਂ ਵੀ ਮਨੁੱਖ ਦੇ ਸਾਰੇ ਅਧਿਆਤਮਕ ਆਦਰਸ਼ ਵਿਅਕਤੀਵਾਦੀ ਕਿਸਮ ਦੇ ਹਨ। ਮੁਕਤੀ, ਨਿਰਵਾਣ, ਸਮਾਧੀ, ਸਹਿਜ, ਬ੍ਰਹਮ ਗਿਆਨ, ਜਨਤ ਅਤੇ 'ਆਨੰਦ' ਆਦਿਕ ਸਾਰੇ ਆਦਰਸ਼ ਹਰ ਵਿਅਕਤੀ ਦੇ ਨਿਰੋਲ ਨਿੱਜੀ ਅਮੂਰਤ ਅਤੇ ਰਹੱਸਵਾਦੀ ਆਦਰਸ਼
ਮੱਧਕਾਲ ਖੇਤੀ, ਰਜਵਾੜਾਸ਼ਾਹੀ, ਧਰਮ, ਆਦਰਬਵਾਦ, ਸੈਨਿਕ ਸੱਤਾ, ਵੀਰਤਾ ਅਤੇ ਪਰਮ ਮਨੁੱਖ ਦਾ ਯੁਗ ਸੀ। ਆਧੁਨਿਕ ਕਾਲ ਵਿਗਿਆਨ, ਸਨਅਤ, ਮਸ਼ੀਨੀ ਤਕਨੀਕ, ਲੋਕਤੰਤ੍ਰ, ਵਾਪਾਰ, ਸਹਿਯੋਗ, ਸਹਿਵਾਸ ਅਤੇ ਜਨ-ਸਾਧਾਰਣ ਦਾ ਯੁਗ ਹੈ। ਨਵਯੁਗ ਆਗਮਨ ਨਾਲ ਅਸਾਧਾਰਣ ਪਰਿਸਥਿਤੀਆਂ ਉਤਪੰਨ ਹੋ ਰਹੀਆਂ ਹਨ। ਨਵੇਂ ਜੀਵਨ-ਮੁੱਢ ਉਪਜ ਰਹੇ ਹਨ। ਪੁਰਾਣੇ ਆਦਰਸ਼ਾਂ ਦਾ ਤਿਆਗ ਦੁਖਦਾਈ ਹੋ ਰਿਹਾ ਹੈ। ਸਮਾਜਕ, ਵਿਸ਼ੇਸ਼ ਕਰਕੇ ਪਰਿਵਾਰਕ ਸੰਬੰਧਾਂ ਦੀ ਭੰਨ-ਤੋੜ ਅਤੇ ਵਧ ਰਹੇ ਸਰੀਰਕ ਸੁੱਖਾਂ ਦੀ ਅਜਮਾਜਕ ਦੌੜ ਮਾਨਸਿਕ ਤਣਾਉ ਵਿੱਚ ਵਾਧਾ ਕਰ ਰਹੀ ਹੈ। ਇਸ ਤਣਾਓ ਦਾ ਇਲਾਜ ਸੁੱਖਾਂ ਦੇ ਸਮਾਜੀਕਰਣ ਵਿੱਚ ਹੈ, ਅਤੇ ਇਸ ਦਿਸ਼ਾ ਵਿੱਚ ਸੋਚਣਾ, ਕਹਿਣਾ ਅਤੇ ਕਰਨਾ ਆਰੰਭ ਕੀਤਾ ਜਾ ਚੁੱਕਾ ਹੈ, ਵਿਅਕਤੀਗਤ ਰੂਪ ਵਿੱਚ ਇਸ ਸਮੱਸਿਆ ਦੇ ਹੱਲ ਵਜੋਂ ਆਨੰਦ ਦੇ ਆਦਰਸ਼ ਦਾ ਆਸਰਾ ਵੀ ਲਿਆ ਜਾ ਸਕਦਾ ਹੈ। ਪਰਮ ਮਨੁੱਖ, ਵਿਅਕਤੀ ਵਿਸ਼ੇਸ਼ ਅਤੇ ਅਸਾਧਾਰਣ ਮਨੁੱਖਾਂ ਦੁਆਰਾ ਵਿਸ਼ੇਸ਼ ਪ੍ਰਕਾਰ ਦੀ ਮਨੋ-ਅਵਸਥਾ (ਆਨੰਦ) ਦੀ ਪ੍ਰਾਪਤੀ ਲਈ ਵਰਤੇ ਜਾਣ ਵਾਲੇ ਸਾਧਨ ਹੁਣ ਸਾਧਾਰਣ ਮਨੁੱਖਾਂ ਦੁਆਰਾ ਮਨ ਦੀ ਕਿਸੇ ਵਿਕ੍ਰਿਤੀ ਨੂੰ ਦੂਰ ਕਰ ਕੇ ਉਸ ਨੂੰ ਸਾਧਾਰਣ ਅਵਸਥਾ ਵਿੱਚ ਲਿਆਉਣ ਲਈ ਵਰਤੇ ਜਾਣ ਲੱਗ ਪਏ ਹਨ। ਉੱਨਤ ਅਤੇ ਅਮੀਰ ਪੱਛਮੀ ਦੇਸ਼ਾਂ ਵਿੱਚ ਯੋਗ, ਸਿਮਰਨ ਅਤੇ ਭਜਨ ਆਦਿਕ ਦਾ ਰਿਵਾਜ ਵਧ ਰਿਹਾ ਹੈ। ਇਨ੍ਹਾਂ ਅਭਿਆਸਾਂ ਰਾਹੀਂ ਮਨੁੱਖੀ ਮਨ ਨੂੰ ਦੁਖਦਾਇਕ ਅਤੇ ਅਮਿੱਤ ਪਰਿਸਥਿਤੀਆਂ ਤੋਂ ਪਰੋ ਜਾਣ ਅਤੇ ਪਰੇ ਰਹਿਣ ਦੀ ਜੁਗਤੀ ਦੱਸੀ ਜਾਂਦੀ ਹੈ। ਇਹ ਜਾਚ ਉਸ ਦੇ ਤਣਾਉ ਨੂੰ ਘੱਟ ਕਰਦੀ ਹੈ। ਪੱਛਮੀ ਦੇਸ਼ਾਂ ਦੇ ਲੋਕ ਹਰ ਸਾਲ ਛੁੱਟੀ ਉੱਤੇ ਜਾ ਕੇ ਵੀ ਆਪਣੇ ਕਾਰੋਬਾਰੀ ਅਤੇ ਸਮਾਜਕ ਮਾਹੌਲ ਤੋਂ ਪਿੱਛਾ ਛੁਡਾ ਲੈਂਦੇ ਹਨ ਅਤੇ ਅਜੋਕੀ ਮੈਡੀਕਲ ਸਾਇੰਸ ਕੋਲ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਮਾਨਸਿਕ ਤਣਾਉ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਨੰਦ-ਅਭਿਲਾਸ਼ੀ ਵੀ ਜੰਗਲਾਂ ਅਤੇ ਸਮਾਧੀਆਂ ਦੀ ਸਹਾਇਤਾ ਲੈਂਦੇ ਆਏ ਹਨ: ਕੁਝ ਇੱਕ ਨੇ ਨਸ਼ਿਆਂ ਦੀ ਸ਼ਰਨ ਲੈਣ ਨੂੰ ਵੀ ਮਾੜਾ ਨਹੀਂ ਮਿਥਿਆ।
ਜੰਗਲ-ਵਾਸ ਨੂੰ ਮੱਧਕਾਲ ਵਿੱਚ ਹੀ ਮਾੜਾ ਆਖਿਆ ਜਾਣ ਲੱਗ ਪਿਆ ਸੀ, ਤਾਂ ਵੀ ਇਸ ਪਿੱਛੇ ਕੁਝ ਲੁਕੇ ਹੋਏ ਮਨੋਰਥ ਨੂੰ ਕਦੇ ਮਾਝਾ ਨਹੀਂ ਸੀ ਮੰਨਿਆ ਗਿਆ। ਇਹ ਮਨੋਰਥ ਸੀ ਮਨ ਨੂੰ ਸੰਸਾਰਕ ਸੰਬੰਧਾਂ ਦੇ ਮੋਹ ਵਿੱਚ ਨਾ ਪੈਣ ਦੇਣਾ। ਇਸ ਹਾਲਤ ਨੂੰ ਪਾਣੀ ਵਿੱਚ ਉੱਗਣ ਵਾਲੇ ਕਮਲ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਜਾਂਦਾ ਸੀ । ਆਖਿਆ ਜਾਂਦਾ ਸੀ ਕਿ ਸੰਸਾਰਕ ਧਰਮ ਪਾਲਦਿਆਂ ਹੋਇਆਂ ਆਪਣੇ ਮਨ ਨੂੰ ਏਨਾ ਨਿਰਲੇਪ ਰੱਖਣ ਦੀ ਜਾਚ ਸਿੱਖੋ, ਜਿੰਨਾ ਮੁਰਗਾਬੀ ਆਪਣੇ ਖੰਭਾਂ ਨੂੰ ਰੱਖਦੀ ਹੈ। ਉਹ ਪਾਣੀ ਵਿੱਚ ਚੁੱਭੀ ਮਾਰ ਕੇ ਮੱਛੀ ਫੜਦੀ ਹੈ ਪਰ ਪਾਣੀ ਉਸਦੇ ਖੰਭਾਂ ਨੂੰ ਗਿੱਲਾ ਨਹੀਂ ਕਰਦਾ, ਜਿਸ ਕਰਕੇ ਉਹ ਸਹਿਜੇ ਹੀ ਉੱਡ ਸਕਦੀ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਜੀਵਨ ਨਾਲ ਪਾਣੀ ਅਤੇ ਮੁਰਗਾਬੀ ਵਾਲਾ ਰਿਸ਼ਤਾ ਇੱਕ ਸੁਆਰਥੀ ਸੰਬੰਧ ਹੈ। ਇਹ ਕਿਸੇ ਪ੍ਰਕਾਰ ਦੇ ਆਨੰਦ ਦਾ ਆਧਾਰ ਨਹੀਂ ਬਣ ਸਕਦਾ। ਜਿਨ੍ਹਾਂ ਲਈ ਬਣਦਾ ਹੈ ਉਨ੍ਹਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ 'ਆਨੰਦ' ਬਾਰੇ ਹੋਰ ਸੋਚਿਆ ਜਾਣ ਦੀ ਲੋੜ ਹੈ।
ਯੋਗ ਅਤੇ ਸਿਮਰਨ ਦੇ ਅਭਿਆਸ ਮਾਨਸਿਕ ਤਣਾਉ ਦੇ ਇਲਾਜ ਵਜੋਂ ਵਰਤੇ ਜਾਣੇ ਅਣਉਚਿੱਤ ਨਹੀਂ ਹਨ ਪਰੰਤੂ ਚਿੱਤ ਦੀਆਂ ਸਾਰੀਆਂ ਵ੍ਰਿਤੀਆਂ ਦਾ ਵਿਰੋਧ ਕਿਸੇ ਉੱਚੀ ਤੋਂ ਉੱਚੀ ਪ੍ਰਾਪਤੀ ਲਈ ਵੀ ਇੱਛਿਤ ਨਹੀਂ। ਦਇਆ, ਖਿਮਾ, ਕਰਣਾ, ਮਮਤਾ, ਮਿੱਤ੍ਰਤਾ ਦੇ ਮੁੱਲੋਂ ਮਰੀਦਿਆ ਹੋਇਆ ਕੋਈ ਵੀ ਆਨੰਦ ਇੱਕ ਮਹਿੰਗਾ ਸੌਦਾ ਹੈ; ਸ਼ਾਇਦ ਘਾਟੇਵੰਦਾ ਵੀ। ਇਹ ਵਿਸ਼ਵਾਸ ਆਪਣੇ ਆਪ ਵਿੱਚ ਹੀ ਇੱਕ ਘਾਟਾ ਹੈ, ਇੱਕ ਉਲਾਰ ਹੈ ਕਿ ਸਾਧਾਰਣ ਆਦਮੀ, ਸਾਧਾਰਣ ਮਨੋ-ਅਵਸਥਾ ਵਿੱਚ, ਸਾਧਾਰਣ ਸੰਬੰਧਾਂ ਦਾ ਸਤਿਕਾਰ ਕਰਦਿਆਂ ਹੋਇਆਂ, ਆਪਣੇ ਜੀਵਨ ਦੇ ਸਾਧਾਰਣ ਕਾਰ-ਵਿਹਾਰ ਵਿੱਚੋਂ ਲੋੜੀਂਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਇਸ ਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਇਸ ਸੰਸਾਰ ਦੇ ਸਿਰਜਣਹਾਰ ਨੇ ਸੰਸਾਰ ਉਪਜਾਇਆ ਹੀ ਸੰਸਾਰੀਆਂ ਨੂੰ ਦੁਖ ਦੇਣ ਲਈ ਹੈ। ਅਜਿਹਾ ਮੰਨਣ ਨਾਲ ਆਨੰਦ ਦੇ ਸਾਰੇ ਯਤਨ ਸਿਰਜਣਹਾਰ ਦੀ ਆਗਿਆ ਵਿਰੁੱਧ ਬਗਾਵਤ ਬਣ ਜਾਣਗੇ। ਇਸ ਲਈ ਇਉਂ ਸੋਚਣਾ ਹੀ ਠੀਕ ਹੈ ਕਿ ਸਾਡੇ ਜੀਵਨ ਵਿਚਲੀਆਂ ਨਾ-ਖ਼ੁਸ਼ੀਆਂ ਅਤੇ ਉਦਾਸੀਆਂ ਇਸ ਲਈ ਹਨ ਕਿ ਅਸੀਂ ਜੀਵਨ ਦੀ ਖੇਡ ਖੇਡਦਿਆਂ ਹੋਇਆਂ ਇਸ ਦੇ ਨੇਮਾਂ ਦਾ ਨਿਰਾਦਰ ਕਰਦੇ ਹਾਂ। ਖੇਡ ਦੇ ਨੇਮਾਂ ਦਾ ਆਦਰ ਕਰਨਾ ਹੀ ਸਮੱਸਿਆ ਦਾ ਹੱਲ ਹੈ। ਨਿਰਾਦਰ ਦੀ ਰੁਚੀ ਨੂੰ ਅਨਾਦੀ ਅਤੇ ਅਨੰਤ ਮੰਨਦਿਆਂ ਹੋਇਆ ਜੀਵਨ ਦੀ ਖੇਡ ਨੂੰ ਨਿਰਾਦਰਪੂਰਨ ਢੰਗ ਨਾਲ ਖੇਡਦੇ ਹੋਏ, ਖੇਡ ਬਾਹਰਲੇ ਕਿਸੇ ਯਤਨ ਨਾਲ ਆਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਪਰ ਸਮੱਸਿਆ ਦਾ ਹੱਲ ਸੰਭਵ ਨਹੀਂ। ਇਹ ਸਮੱਸਿਆ ਦੀ ਸਦੀਵਤਾ ਦਾ ਰਾਹ ਹੈ।
ਮੱਧਕਾਲ ਵਿੱਚ ਇਸ ਸਮੱਸਿਆ ਨੂੰ ਸਦੀਵੀ ਸਮਝਿਆ ਜਾਣਾ ਸੁਭਾਵਿਕ ਸੀ । ਹੁਣ ਦੁਨੀਆ ਬਦਲ ਗਈ ਹੈ; ਛੋਟੀ ਹੋ ਗਈ ਹੈ; ਦੇਸ਼ਾਂ, ਕੌਮਾਂ, ਧਰਮਾਂ, ਸੰਸਕ੍ਰਿਤੀਆਂ, ਰੰਗਾਂ ਅਤੇ ਨਸਲਾਂ ਦੀਆਂ ਦੀਵਾਰਾਂ ਢਹਿ ਰਹੀਆਂ ਹਨ। ਸਮੁੱਚੀ ਮਨੁੱਖਤਾ ਨੂੰ ਸੁਹਣਾ, ਸਤਿਕਾਰਯੋਗ ਅਤੇ ਪ੍ਰਸੰਨ ਜੀਵਨ ਦੇ ਸਕਣ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਮਾਨਵ ਦੀ ਪ੍ਰਸੰਨਤਾ ਦੇ ਮਹਾਂਮਾਰਗ ਉੱਤੇ ਤੁਰੀ ਜਾਂਦੀ ਮਨੁੱਖਤਾ ਦਾ ਸਾਧ ਦਿੰਦਿਆਂ ਹੋਇਆ, ਆਪਣੇ ਹਿੱਸੇ ਆਉਂਦੀ ਪ੍ਰਸੰਨਤਾ ਪ੍ਰਾਪਤ ਕਰ ਲੈਣ ਪਿੱਛੋਂ, ਕਿਸੇ ਮਹਾਂਆਨੰਦ ਦਾ ਮੋਹ ਮੱਧਕਾਲੀਨ ਸੰਸਕਾਰਾਂ ਦੀ ਪਕੜ ਦਾ ਲਖਾਇਕ ਹੈ। ਉਦੋਂ ਸਾਰੀ ਮਨੁੱਖਤਾ ਦੀ ਪ੍ਰਸੰਨਤਾ ਦਾ ਸੰਕਲਪ ਅਜੇ ਉਪਜਿਆ ਨਹੀਂ ਸੀ, ਜੇ ਉਪਜਿਆ ਸੀ ਤਾਂ ਬੁੱਧ, ਕਬੀਰ ਵਰਗੇ ਮਹਾਂ ਮਾਨਵਾਂ ਦੇ ਮਨਾਂ ਵਿੱਚ-ਬੀਜ ਰੂਪ ।
ਜਦੋਂ ਕੋਈ ਪਦਾਰਥਵਾਦੀ ਜਾਂ ਇਨਕਲਾਬੀ, ਅਧਿਆਤਮਵਾਦੀ ਬਣ ਕੇ ਕਿਸੇ ਮਹਾਂਪੁਰਖ ਦੀ ਸ਼ਰਨ ਵਿੱਚ ਜਾਂਦਾ ਹੈ ਉਦੋਂ ਉਹ ਮੱਧ-ਕਾਲੀਨ ਸੰਸਕਾਰਾਂ ਅਧੀਨ ਹੀ ਅਜਿਹਾ ਕਰਦਾ ਹੈ। ਮਾਰਕਸ ਤੋਂ ਬਦਲ ਕੇ ਕੋਈ ਸੰਤ-ਮਹੰਤ ਕਲਾਧਾਰੀ ਦੀ ਥਾਂ ਲੈ ਲੈਂਦਾ ਹੈ; ਸਰਧਾਲੂ ਦੇ ਸੰਸਕਾਰਾਂ ਵਿੱਚ ਕੋਈ ਵਿਕਾਸ ਨਹੀਂ ਹੁੰਦਾ। ਸਾਰੀ ਮਨੁੱਖਤਾ ਦੀ ਸਾਧਾਰਣ, ਸਾਂਝੀ ਸੰਸਾਰਕ ਖ਼ੁਸ਼ੀ ਨਾਲੋਂ ਵਡੇਰੇ, ਵੱਖਰੇ, ਵਚਿੱਤਰ, ਅਲੋਕਿਕ 'ਆਨੰਦ' ਦੀ ਇੱਛਾ ਕਲਾਧਾਰੀ ਪੂਜਾ ਦੇ ਸੰਸਕਾਰਾਂ ਦਾ ਸਿੱਟਾ ਹੈ। ਇਹ ਇੱਛਾ ਵੱਖ ਵੱਖ ਪ੍ਰਕਾਰ ਦੇ ਲੋਕਾਂ ਵਿੱਚ ਵੱਖ ਵੱਖ ਰੂਪ ਧਾਰਨ ਕਰਦੀ ਵੇਖੀ ਜਾ ਸਕਦੀ ਹੈ। ਉੱਨਰ ਦੇਸ਼ਾਂ ਦੇ ਜਨ-ਸਾਧਾਰਣ ਵਿੱਚ ਇਸ ਦੀ ਅਣਹੋਂਦ ਹੈ। ਉਹ ਆਪਣੇ ਜੀਵਨ ਦੀ ਸਾਧਾਰਣ ਖੁਸ਼ੀ ਨਾਲ ਸੰਤੁਸ਼ਟ ਹਨ। ਪੱਛੜੀ ਦੁਨੀਆ ਦੇ ਜਨ-ਸਾਧਾਰਣ ਨੂੰ ਸਾਧਾਰਣ ਖੁਸ਼ੀ ਪ੍ਰਾਪਤ ਨਹੀਂ। ਉਹ ਸਾਧਾਰਣ ਖ਼ੁਸ਼ੀ ਨੂੰ 'ਆਨੰਦ' ਦਾ ਦਰਜਾ ਦਿੰਦੇ ਹਨ ਅਤੇ ਜੀਵਨ ਨੂੰ ਇਸ ਦੀ ਪ੍ਰਾਪਤੀ ਦਾ ਸੋਮਾ ਨਾ ਮੰਨਦਿਆਂ ਹੋਇਆ ਕਲਾਧਾਰੀ ਦੀ ਸ਼ਰਨ ਲੈਂਦੇ ਹਨ। ਦੋਹਾਂ ਦੁਨੀਆ ਦੇ ਸਫਲ ਰਜੋਗੁਣੀ ਵਰਗ ਵਿੱਚ 'ਆਨੰਦ' ਦੀ ਇੱਛਾ ਵਧੇਰੇ ਪ੍ਰਬਲ ਹੈ। ਆਧੁਨਿਕ ਸਮਾਜਾਂ ਦੇ ਪ੍ਰਬੰਧਾਂ ਨੂੰ ਚਲਾਉਣ ਵਾਲੀ ਵਿਦਵਾਨ ਮੱਧ ਸ਼੍ਰੇਣੀ ਦੇ ਲੋਕ ਇਸ ਇੱਛਾ ਦੇ ਪ੍ਰਗਟਾਵੇ ਰਾਹੀਂ (ਆਮ ਹਾਲਤਾਂ ਵਿੱਚ) ਕਲਾਧਾਰੀ ਦੇ ਨਿਕਟਵਰਤੀ ਅਤੇ (ਕੁਝ ਇੱਕ ਖ਼ਾਸ ਹਾਲਤਾਂ ਵਿੱਚ) ਆਪ ਕਲਾਧਾਰੀ ਹੋਣ ਦੀ ਤਸੱਲੀ ਹਾਸਲ ਕਰਦੇ ਹਨ।
ਸਾਰੀ ਮਨੁੱਖ ਜਾਤੀ ਦੀ ਸਾਂਝੀ ਸਾਧਾਰਣ ਪ੍ਰਸੰਨਤਾ ਦਾ ਆਦਰਸ਼ ਆਧੁਨਿਕ, ਪੂੰਜੀਵਾਦੀ, ਸਨਅਤੀ, ਜਮਹੂਰੀ ਸੰਸਕਾਰਾਂ ਦਾ ਸਹਿ-ਵਰਤੀ ਹੈ। ਜਿਸ ਤਰ੍ਹਾਂ ਉੱਨਤ ਪੂੰਜੀਵਾਦੀ ਸਮਾਜਾਂ ਵਿੱਚ ਹਰ ਕਿਸੇ ਨੂੰ ਇਹ ਖੁੱਲ੍ਹ ਹੈ ਕਿ ਉਹ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਦਾ ਹੋਇਆ ਮਨ-ਚਾਹਿਆ ਧਨ ਕਮਾ ਸਕਦਾ ਹੈ, ਉਸੇ ਤਰ੍ਹਾਂ ਹਰ ਆਦਮੀ ਨੂੰ ਆਪੋ- ਆਪਣੇ ਢੰਗ ਨਾਲ ਮਹਾਂ ਆਨੰਦ ਦਾ ਅਪਾਰ ਧਨ ਸੰਚਣ ਦੀ ਪੂਰੀ ਖੁੱਲ੍ਹ ਹੈ। ਇਸ ਦੇ ਨਾਲ ਨਾਲ ਕਲਿਆਣਕਾਰੀ ਰਾਜ ਜਨ-ਸਾਧਾਰਣ ਦੀ ਸਰਵ ਸਾਂਝੀ ਖ਼ੁਸ਼ੀ ਦੇ ਆਦਰਸ਼ ਦੀ ਪਾਲਣਾ ਵੀ ਕਰਦਾ ਹੈ। ਸਾਂਝੇ ਯੋਰਪ ਦੇ ਮੈਨੀਫੈਸਟੋ (ਸੋਸ਼ਲ ਚੈਪਟਰ) ਵਿੱਚ ਸਤਿਕਾਰਯੋਗ ਸੁਰੱਖਿਅਤ ਜੀਵਨ, ਚੰਗੇਰੀ ਵਿਕਾਸਮੁਖੀ ਵਿੱਦਿਆ ਅਤੇ ਸੁਹਣੇ ਸੰਤੁਸ਼ਟ ਪਰਵਾਰ ਨੂੰ ਮਨੋਰਥ ਮੰਨਿਆ ਗਿਆ ਹੈ। ਅਗਲੀ ਇੱਕ ਸਦੀ ਦੇ ਵਿੱਚ ਵਿੱਚ ਇਨ੍ਹਾਂ ਆਦਰਸ਼ਾਂ ਨੂੰ ਸਾਕਾਰ ਕੀਤਾ ਜਾ ਸਕਣ ਦੀ ਸੰਭਾਵਨਾ ਹੈ। ਉਚੇਰੀ ਸਾਤਵਿਕ ਕਲਾ ਦੀ ਸਹਾਇਤਾ ਨਾਲ ਇਹ ਕੰਮ ਇਸ ਤੋਂ ਪਹਿਲਾਂ ਵੀ ਸਿਰੇ ਚੜ੍ਹਾਇਆ ਜਾ ਸਕਦਾ ਹੈ।
ਜੇ ਕਲਾ, ਕਵਿਤਾ, ਸਾਹਿਤ ਅਤੇ ਟੈਲੀਵਿਯਨ-ਕਾਮ ਵਾਸਨਾ, ਡਰ, ਘ੍ਰਿਣਾ, ਕ੍ਰੋਧ
ਰਾਮਾਇਣ ਆਦਿਕ ਸੋਸ਼ਟ ਕਾਵਿ ਨੂੰ ਪੜ੍ਹਦਿਆਂ, ਸੁਣਦਿਆਂ ਅਤੇ ਰਾਮ ਲੀਲ੍ਹਾ ਵੇਖਦਿਆਂ ਦਸ਼ਰਥ, ਕੋਸ਼ੱਲਿਆ, ਰਾਮ, ਸੀਤਾ, ਲਕਸ਼ਮਣ ਅਤੇ ਭਰਤ ਆਦਿਕ ਪਾਰਾਂ ਨਾਲ ਸਾਡਾ (ਸਮਾਜਿਕਾਂ ਦਾ) ਤਦਾਤਮ ਹੁੰਦਾ ਹੈ; ਉਨ੍ਹਾਂ ਨਾਲ ਸਾਡੀ ਸੂਖਮ, ਸਾਤਵਿਕ, ਮਾਨਸਿਕ ਸਾਂਝ ਬਣਦੀ ਹੈ। ਇਸ ਸਾਂਝ ਜਾਂ ਤਦਾਤਮ ਦੇ ਆਧਾਰ ਉੱਤੇ ਅਸੀਂ ਉਨ੍ਹਾਂ ਪਾੜ੍ਹਾਂ ਦੇ ਦੁਖ- ਸੁਖ ਦੇ ਭਾਈਵਾਲ ਬਣ ਜਾਂਦੇ ਹਾਂ। ਇਹ ਭਾਈਵਾਲੀ ਏਨੀ ਪੱਕੀ ਹੋ ਜਾਂਦੀ ਹੈ ਕਿ ਉਨ੍ਹਾਂ ਦੇ ਹਰਖ-ਸੋਗ ਸਾਡੇ ਆਪਣੇ ਬਣ ਜਾਂਦੇ ਹਨ। ਅਸਲ ਵਿੱਚ ਉਦੋਂ ਸਾਡੇ ਆਪਣੇ ਕਿਸੇ ਦੁਖ ਸੁਖ ਦੀ ਹੋਂਦ ਨਹੀਂ ਹੁੰਦੀ; ਰਾਮ, ਸੀਤਾ, ਭਰਤ ਆਦਿਕ ਵੀ ਸਾਡੇ ਕੋਲ ਨਹੀਂ ਹੁੰਦੇ, ਨਾ ਹੀ ਉਨ੍ਹਾਂ ਦਾ ਕੋਈ ਦੁਖ ਸੁਖ ਓਥੇ ਹੁੰਦਾ ਹੈ। ਉਨ੍ਹਾਂ ਨਾਲ ਆਪਣੇ ਦਾਤਮ (ਮਾਨਸਿਕ ਸਾਂਝ) ਕਾਰਨ ਅਸੀਂ ਆਪਣੀ ਦੁਨੀਆ ਦੀ ਅਸਲੀ (ਵਾਸਤਵਿਕ) ਹੋਂਦ ਨੂੰ ਭੁੱਲ ਕੇ ਉਨ੍ਹਾਂ (ਪਾਤਾਂ-ਰਾਮ ਆਦਿਕ) ਦੀ ਦੁਨੀਆ ਵਿੱਚ ਚਲੇ ਜਾਂਦੇ ਹਾਂ। ਸਾਡਾ ਮਨ ਆਪਣੇ ਜੀਵਨ ਦੀ ਅਸਲੀਅਤ (ਵਾਸਤਵਿਕਤਾ) ਵੱਲੋਂ ਸੌ ਜਾਂਦਾ ਹੈ ਅਤੇ ਰਾਮ ਆਦਿਕ ਦੀ ਦੁਨੀਆ ਵਿੱਚ ਜਾਗ ਪੈਂਦਾ ਹੈ। ਇਸ ਨੂੰ ਸੁਪਨ ਨਹੀਂ ਆਖਿਆ ਜਾ ਸਕਦਾ ਕਿਉਂਜੁ ਉਸ ਸਮੇਂ ਅਸੀਂ (ਸੋਂ ਕੇ) ਸੁਪਨਾ ਨਹੀਂ ਵੇਖ ਰਹੇ ਹੁੰਦੇ ਸਗੋਂ ਜਾਗਦੇ ਹਾਂ। ਇਹ ਅਵਸਥਾ ਸੁਖੋਪਤ (ਗੂਹੜੀ ਨੀਂਦ) ਵੀ ਨਹੀਂ। ਨਾ ਹੀ ਇਹ ਸਮਾਧੀ ਹੈ ਕਿਉਂਜੁ ਉਸ ਸਮੇਂ ਸਾਡਾ ਮਨ ਸ਼ਾਂਤ ਨਹੀਂ ਹੁੰਦਾ: ਚਿੱਤ-ਵ੍ਰਿਤੀ ਦੇ ਨਿਰੋਧ ਵਿੱਚੋਂ ਨਹੀਂ ਉਪਜਦੀ ਇਹ ਅਵਸਥਾ ਇਸ ਦੇ ਉਲਟ ਸਥਾਈ ਅਤੇ ਸੰਚਾਰੀ ਭਾਵਾਂ ਦੇ ਜਾਗਣ ਅਤੇ ਜਾਗ ਕੇ ਸਿਖਰ ਵੱਲ ਨੂੰ ਵਧਣ ਵਿੱਚੋਂ ਉਪਜਦੀ ਹੈ। ਸੰਪੂਰਣ ਰੂਪ ਜਾਗ੍ਰਿਤ ਅਵਸਥਾ ਵਿੱਚ ਹੁੰਦਾ ਹੋਇਆ ਸਾਝਾ ਮਨ ਸਾਡੇ ਆਪਣੇ ਜੀਵਨ ਦੀ ਅਸਲੀਅਤ ਵੱਲੋਂ ਸੌ ਜਾਂਦਾ ਹੈ। ਇਹ ਰਸਲੀਨਤਾ ਜਾਂ ਰਸ-ਮਗਨਤਾ ਦੀ ਅਵਸਥਾ ਹੈ।
ਇਹ ਅਵਸਥਾ ਸੰਸਾਰਕ ਸੰਬੰਧਾਂ ਨੂੰ ਕੂੜੇ (ਝੂਠੇ) ਜਾਣ ਕੇ ਉਨ੍ਹਾਂ ਤੋਂ ਦੂਰ ਦੌੜਿਆਂ ਜਾਂ ਉਨ੍ਹਾਂ ਨੂੰ ਭਰਮ ਆਖਿਆ ਜਾਂ ਮੋਹ ਦੀ ਉਪਜ ਮੰਨਿਆਂ ਜਾਂ ਹਉਮੈ ਅਤੇ ਅਗਿਆਨ
ਨਿੱਕੀਆਂ ਨਿੱਕੀਆਂ ਗੱਲਾਂ ਅਤੇ ਪ੍ਰਸੰਨਤਾ
ਪੰਜਾਬੀ ਤ੍ਰੈਮਾਸਕ 'ਰੂਪਾਂਤਰ' ਦੇ ਅੰਕ 21 ਵਿੱਚ ਸ. ਮੱਘਰ ਸਿੰਘ ਪਨੇਸਰ ਦਾ 'ਇੱਕ ਅਨੁਭਵ' ਛਪਿਆ ਸੀ। ਪ੍ਰਸੰਨ ਰਹਿਣ ਅਤੇ ਹੋਰਾਂ ਨੂੰ ਪ੍ਰਸੰਨ ਰੱਖਣ ਦੀ ਰੀਡ ਵਾਲੇ ਇਸ ਸਾਧਾਰਣ ਜਹੇ ਆਦਮੀ ਦੇ ਸਾਧਾਰਣ ਜਹੇ ਅਨੁਭਵ ਵਿੱਚ ਪ੍ਰਸੰਨਤਾ ਦਾ ਇੱਕ ਸੂਖਮ ਭੇਤ ਛੁਪਿਆ ਹੋਇਆ ਹੈ। ਓਸੇ ਹੀ ਤ੍ਰੈਮਾਸਕ ਵਿੱਚ ਉਨ੍ਹਾਂ ਦੇ ਲੇਖ ਦੇ ਲਾਗੇ ਹੀ ਪ੍ਰੀਤਮ ਸਿੰਘ ਦਰਦੀ ਜੀ ਦਾ ਲੇਖ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦਾ ਹੈ: "ਅਸੀਂ ਹੀ ਪ੍ਰਸੰਨਤਾ ਤੋਂ ਦੂਰ ਭੱਜ ਗਏ ਜਾਪਦੇ ਹਾਂ। ਪ੍ਰਸੰਨਤਾ ਦੀ ਦੇਵੀ ਤਾਂ ਸਾਡੇ ਸਤਿਕਾਰ ਲਈ ਬਾਹਵਾਂ ਫੈਲਾਈ ਖੜੀ ਹੈ।" ਹਰ ਕਿਸੇ ਨੇ ਆਪ ਵੇਖਣਾ ਹੈ ਕਿ ਪ੍ਰਸੰਨਤਾ ਦੀ ਦੇਵੀ ਉਸ ਦੀ ਉਡੀਕ ਵਿੱਚ ਕਿੱਥੇ ਖਲੋਤੀ ਹੈ। ਮੱਘਰ ਸਿੰਘ ਜੀ ਦਾ ਅਨੁਭਵ ਜਿਸ ਟਿਕਾਣੇ ਵੱਲ ਇਸ਼ਾਰਾ ਕਰ ਰਿਹਾ ਹੈ ਓਥੇ ਪਹੁੰਚ ਕੇ ਕਿਸੇ ਨੂੰ ਨਿਰਾਸ਼ਾ ਨਹੀਂ ਹੋਵੇਗੀ। ਉਹ ਲਿਖਦੇ ਹਨ: "ਅਸੀਂ ਦੋ ਅਜਨਬੀ ਕੁਲ ਚਿਰ ਲਈ ਮਿੱਤ੍ਰ ਬਣ ਗਏ। ਦਸ ਕੁ ਮਿੰਟਾਂ ਲਈ ਅਸਾਂ ਦੋਹਾਂ ਨੇ ਗੱਲਾਂ ਦਾ ਆਨੰਦ ਮਾਣਿਆ। ਬਿਲਕੁਲ ਬੇ-ਮਤਲਬੀਆਂ ਗੱਲਾਂ, ਕਬੂਤਰਾਂ ਦੀਆਂ ਗੱਲਾਂ; ਸਾਹਮਣੇ ਖਿੜੇ ਫੁੱਲਾਂ ਦੀਆਂ ਗੱਲਾਂ: ਅਤੇ ਨਾਲ ਵਿੱਚ ਤਰਦੀਆਂ ਬੱਤਖਾਂ ਦੀਆਂ ਗੱਲਾਂ: ਦੁਨਿਆਵੀ ਨੁਕਤੇ ਤੋਂ ਵੇਖਿਆ ਨਿਕੰਮੀਆਂ ਗੱਲਾਂ।"
ਦੁਨਿਆਵੀ ਨੁਕਤੇ ਤੋਂ ਵੇਖਿਆ ਨਿਕੰਮੀਆਂ ਗੱਲਾਂ ਕਰ ਕੇ ਉਹ ਅਜਨਬੀ ਔਰਤ ਚਲੇ ਗਈ। ਜਾਂਦੀ ਜਾਂਦੀ ਹੱਥ ਮਿਲਾ ਕੇ ਮੁਸਕਰਾ ਕੇ ਬਾਏ ਬਾਏ ਕਰ ਗਈ। ਮੱਘਰ ਸਿੰਘ ਜੀ ਲਿਖਦੇ ਹਨ, "ਉਸ ਦਾ ਹਸੂੰ ਹਸੂੰ ਕਰਦਾ ਚਿਹਰਾ ਅਜੇ ਵੀ ਮੇਰੇ ਸਾਹਮਣੇ ਹੈ। ਸੋਚਦਾ ਹਾਂ ਦੁਨੀਆ ਵਿੱਚ ਕਿੰਨੀਆਂ ਦੋਸਤੀਆਂ ਹਨ ਅਤੇ ਦੋਸਤੀਆਂ ਵਿੱਚ ਕਿੰਨੀਆਂ ਖ਼ੁਸ਼ੀਆਂ।"
ਸਾਧਾਰਣ ਆਦਮੀ ਦੇ ਸਾਧਾਰਣ ਅਨੁਭਵ ਵਿੱਚੋਂ ਮਿਲੀ ਇਸ ਸਾਧਾਰਣ ਖੁਸ਼ੀ ਦਾ, ਦੁਨੀਆ ਦੇ ਅਸਾਧਾਰਣ ਆਦਮੀਆਂ ਨੇ ਵੀ ਅਨੁਭਵ ਕੀਤਾ ਹੈ ਅਤੇ ਆਪਣੇ ਢੰਗ ਨਾਲ ਉਸ ਨੂੰ ਬਿਆਨ ਵੀ ਕੀਤਾ ਹੈ। ਪ੍ਰਸਿੱਧ ਕਵੀ ਵਰਡਜ਼ਵਰਥ ਨੇ ਏਧਰ ਓਧਰ ਤੁਰਦਿਆਂ ਫਿਰਦਿਆਂ ਡੈਫਡਿਲ ਨਾਂ ਦੇ ਫੁੱਲਾਂ ਦਾ ਖੇੜਾ ਵੇਖਿਆ। ਉਹ ਖੇੜਾ ਉਸ ਦਾ ਸਦੀਵੀ ਸਲਾਹਕਾਰ ਬਣ ਕੇ ਹਰ ਉਦਾਸੀ ਵਿੱਚ ਦਿਲਾਸਾ ਦੇਣ ਲੱਗ ਪਿਆ। 'ਕੁੜੀ ਪੋਠੋਹਾਰ ਦੀ' ਵਿੱਚ ਮੋਹਨ ਸਿੰਘ ਦਾ ਅਨੁਭਵ ਵਰਡਜ਼ਵਰਥ ਦੀਆਂ ਲੀਹਾਂ ਉੱਤੇ ਉਸਾਰਿਆ ਗਿਆ ਹੋਣ ਕਰਕੇ ਮਸਨੂਈ ਹੈ; ਥੋੜਾ ਜਿਹਾ ਮੈਲਾ ਵੀ ਹੈ। ਮੱਘਰ ਸਿੰਘ ਜੀ ਨਾ ਕਵੀ ਹਨ ਨਾ ਵਰਡਜ਼ਵਰਥ ਤੋਂ ਜਾਣੂੰ ਹਨ । ਉਹ ਸੂਝਵਾਨ ਸੰਵੇਦਨਸ਼ੀਲ, ਸਿੱਧੇ ਸਾਦੇ, ਸੁਹਿਰਦ ਵਿਅਕਤੀ ਹਨ। ਉਹ ਕਿਸੇ ਕਲਾ ਦਾ ਕਮਾਲ ਨਹੀਂ ਵਿਖਾ ਰਹੋ ਸਗੋਂ ਇੱਕ ਸਰਵ-ਵਿਆਪਕ ਵਾਸਤਵਿਕਤਾ ਦਾ ਵਰਣਨ ਕਰ ਰਹੇ ਹਨ, ਅਤੇ ਉਹ ਸਚਾਈ ਇਹ ਹੈ ਕਿ ਖੁਸ਼ੀ ਕਿਸੇ ਮਹਾਨਤਾ ਦੀ ਮੁਥਾਜ ਨਹੀਂ। ਜੰਗਲ ਵਿੱਚ ਖਿੜਿਆ ਹੋਇਆ ਨਿੱਕਾ ਜਿਹਾ ਫੁੱਲ ਸਾਨੂੰ ਅਜਿਹੇ ਭਾਵਾਂ ਨਾਲ ਕਰ ਸਕਦਾ ਹੈ ਜਿਨ੍ਹਾਂ ਦੇ ਪ੍ਰਗਟਾਵੇ ਲਈ ਸਾਡੇ ਸਾਰੇ ਹੰਝੂ ਵੀ ਕਾਫ਼ੀ ਨਾ ਹੋਣ।
ਨਿੱਕੀਆਂ ਨਿੱਕੀਆਂ, ਨਿਕੰਮੀਆਂ ਅਤੇ ਬੇ-ਮਤਲਬੀਆਂ ਗੱਲਾਂ ਵਿੱਚ ਆਪਣੇ ਸਮੁੱਚੇ ਆਪੇ ਨੂੰ ਲੀਨ ਕਰਨ ਦੀ ਥੋੜੀ ਜਾਂ ਬਹੁਤੀ ਯੋਗਤਾ ਹਰ ਕਿਸੇ ਵਿੱਚ ਹੁੰਦੀ ਹੈ। ਪਿਛਲੀ ਉਮਰੇ ਅਸੀਂ ਇਸ ਯੋਗਤਾ ਦਾ ਬਹੁਤ ਲਾਭ ਲੈ ਸਕਦੇ ਹਾਂ ਪਰੰਤੂ ਕਈ ਕਾਰਨਾਂ ਕਰਕੇ ਉਦੋਂ ਤਕ ਇਹ ਯੋਗਤਾ ਸਾਡਾ ਸਾਥ ਛੱਡ ਗਈ ਹੁੰਦੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਬਚਪਨ ਦੀ ਉਮਰੇ ਮੈਂ ਇੱਕ ਬਣ ਰਹੇ ਮਕਾਨ ਦੇ ਲਾਗੋਂ ਬਿਨਾਂ ਰੁਕੇ, ਛਪਾ ਛਪ ਨਹੀਂ ਸਾਂ ਲੰਘ ਸਕਦਾ। ਗਾਰਾ ਬਣਾਉਂਦੇ, ਇੱਟਾਂ ਪੁਚਾਉਂਦੇ ਅਤੇ ਕੰਧਾਂ ਉਸਾਰਦੇ ਆਦਮੀਆਂ ਨੂੰ ਘੰਟਿਆਂ ਬੱਧੀ ਪਲੇ ਕੇ ਵੇਖ ਸਕਦਾ ਸਾਂ। ਏਨਾ ਗੁਆਚ ਜਾਂਦਾ ਸਾਂ ਕਿ ਸਮਾਂ ਰੁਕ ਗਿਆ ਪ੍ਰਤੀਤ ਹੁੰਦਾ ਸੀ। ਹੁਣ ਪਿਛਲੋਰੀ ਉਮਰੇ, ਅਜਿਹੀ ਕੋਈ ਹਰਕਤ ਮੈਨੂੰ ਆਪਣੇ ਆਪ ਵਿੱਚ ਸ਼ਰਮਿੰਦਾ ਕਰ ਦੇਵੇਗੀ।
ਸਾਰਿਆਂ ਨਾਲ ਹੀ ਇਉਂ ਹੁੰਦਾ ਹੈ। ਸੰਘਰਸ਼, ਮੁਕਾਬਲੇ ਅਤੇ ਉੱਨਰੀ ਦੀ ਦੌੜ ਦੌੜਦਿਆਂ ਹੋਇਆਂ ਸਾਨੂੰ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਜਿਨ੍ਹਾਂ ਕੰਮਾਂ ਦਾ ਸਾਡੇ ਕਾਰੋਬਾਰ, ਸਾਡੀ ਉੱਨਤੀ ਸਾਡੀ ਸਮਾਜਿਕ ਪ੍ਰਤਿਸ਼ਠਾ, ਸਾਝੀ ਮਾਲੀ ਹਾਲਤ ਨਾਲ ਸੰਬੰਧ ਨਹੀਂ, ਉਹ ਸਾਡੇ ਲਈ ਕੋਈ ਮਹੱਤਵ ਨਹੀਂ ਰੱਖਦੇ। ਮਾਇਆ ਦੇ ਚੱਕਰ ਵਿੱਚ ਪੈਣ ਤੋਂ ਪਹਿਲਾਂ ਹੀ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਉਪਦੇਸ਼ ਅਤੇ ਡਰਾਵੇ ਦਿੱਤੇ ਜਾਣੇ ਸ਼ੁਰੂ ਹੋ ਜਾਂਦੇ ਹਨ: ਜਿਨ੍ਹਾਂ ਦੇ ਕਾਰਨ ਸਾਰਾ ਬਚਪਨ ਪੈਸੇ ਦੀ ਦੌੜ ਦੀ ਤਿਆਰੀ ਦਾ ਰੂਪ ਧਾਰ ਲੈਂਦਾ ਹੈ। ਰਹਿੰਦੀ ਕਸਰ ਸਾਡੀ ਅਜੋਕੀ ਵਿੱਦਿਆ ਪੂਰੀ ਕਰ ਦਿੰਦੀ ਹੈ। ਅਜੋਕੀ ਵਿੱਦਿਆ ਕਾਰੋਬਾਰੀ ਹੁਨਰਾਂ ਦੀ ਸਿਖਲਾਈ ਦਾ ਰੂਪ ਧਾਰਨ ਕਰ ਗਈ ਹੈ। ਆਪੋ ਆਪਣੇ ਕਿੱਤੇ ਦੇ ਮਾਹਰ ਇਸ ਦੁਨੀਆ ਨੂੰ ਆਪੋ ਆਪਣੇ ਕਿੱਤੇ ਦੀ ਦ੍ਰਿਸ਼ਟੀ ਤੋਂ ਵੇਖਣ ਦੇ ਆਦੀ ਹੋ ਜਾਂਦੇ ਹਨ ਅਤੇ ਆਪੋ ਆਪਣੀ ਕਾਰੋਬਾਰੀ ਕੁਸ਼ਲਤਾ ਵਿਖਾਉਣ ਦਾ ਅਖਾੜਾ ਅਤੇ ਕੁਸ਼ਲਤਾ ਵਧਾਉਣ ਦੀ ਪ੍ਰਯੋਗਸ਼ਾਲਾ ਸਮਝਣ ਲੱਗ ਪੈਂਦੇ ਹਨ। ਕਾਰੋਬਾਰੀ ਸੰਕੀਰਣਤਾ ਦਾ ਤਿਆਗ ਕਰ ਕੇ ਆਪਣੇ ਆਲੇ ਦੁਆਲੇ ਦੇ ਜੀਵਨ ਦਾ ਸ਼ਾਂਤ ਚਿੱਤ ਅਤੇ ਨਿਰਪੱਖ ਨਿਰੀਖਣ ਕੀਤਿਆਂ ਸਾਡਾ ਹਿਰਦਾ ਵਿਸ਼ਾਲ ਹੁੰਦਾ ਹੈ। ਇਸ ਸੱਚ ਵੱਲੋਂ ਸਾਡੀ ਅਜੋਕੀ ਵਿੱਦਿਆ ਬਿਲਕੁਲ ਬੇ-ਧਿਆਨ ਹੈ। ਜੀਵਨ ਦੇ ਨਿਰਲੇਖ ਅਤੇ ਨਿਰਪੱਖ ਨਿਰੀਖਣ ਦੀ ਸਿਖਲਾਈ ਨੂੰ ਸਾਡੀ ਵਿੱਦਿਆ ਵਿੱਚ ਕੋਈ ਥਾਂ ਨਹੀਂ। ਕੁਝ ਚਿਰ ਪਹਿਲਾਂ ਸਾਹਿਤ ਦੀ ਪੜ੍ਹਾਈ ਦੁਆਰਾ ਇਹ ਕੰਮ ਕੀਤਾ ਜਾਂਦਾ ਸੀ: ਹੁਣ ਇਹ ਵੀ ਸੰਭਵ ਨਹੀਂ ਕਿਉਂਜੁ ਸਮਾਜਵਾਦੀ ਯਥਾਰਥਵਾਦ ਨੇ ਸਾਹਿਤ ਨੂੰ ਨਿਰਪੱਖ ਨਹੀਂ ਰਹਿਣ ਦਿੱਤਾ ਅਤੇ ਫ੍ਰਾਇਡਵਾਦੀ ਸਾਹਿਤ ਚਿੱਤ ਦੀ ਸ਼ਾਂਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ।
ਸਾਡੀ ਵਿੱਦਿਆ ਸਾਨੂੰ ਜੀਵਨ ਦੀ ਸਮੁੱਚਤਾ ਨਾਲ ਸਾਂਝ ਪਾਉਣ ਦੀ ਜਾਚ ਨਹੀਂ ਦੱਸਦੀ ਸਾਡਾ ਕਾਰੋਬਾਰ ਸਾਨੂੰ ਕਹਿੰਦਾ ਹੈ ਕਿ ਜਿਹੜੀਆਂ ਗੱਲਾਂ ਦਾ ਤੁਹਾਡੇ ਜੀਵਨ ਵਿੱਚ ਅਮਲੀ ਅਤੇ ਮਾਲੀ ਮਹੱਤਵ ਨਹੀਂ ਉਹ ਫ਼ਜੂਲ ਹਨ। ਜਿੰਨਾ ਚਿਰ ਅਸੀਂ ਅਮਲੀ ਅਤੇ ਮਾਲੀ ਮਹੱਤਵ ਵਾਲਾ ਜੀਵਨ ਜੀਂਦੇ ਹਾਂ, ਓਨਾ ਚਿਰ ਗੁਜ਼ਾਰਾ ਹੋਈ ਜਾਂਦਾ ਹੈ; ਕੋਈ ਵੱਡੀ ਮੁਸ਼ਕਲ
ਜਿਹੜੇ ਪੜ੍ਹੇ-ਲਿਖੇ ਮਿਹਨਤੀ ਲੋਕ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਾਂ ਉਨ੍ਹਾਂ ਦੀ ਪ੍ਰਾਪਤੀ ਦੇ ਜਤਨ ਵਿੱਚ ਹੁੰਦੇ ਹਨ, ਉਨ੍ਹਾਂ ਲਈ ਉਪਰੋਕਤ ਸਮੱਸਿਆ ਵਧੇਰੇ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਦੀ ਦੁਨੀਆ ਸੁੰਗੜਦੀ ਰਹਿੰਦੀ ਹੈ ਅਤੇ ਅੰਡ ਵਿੱਚ ਮਹਿਕਮੇ, ਇੱਕ ਦਫਤਰ, ਇੱਕ ਖੋਜ-ਖੇਤਰ ਜਾਂ ਕਿਸੇ ਇੱਕ ਕਲਾ-ਰੂਪ ਤਕ ਸੀਮਿਤ ਹੋ ਜਾਂਦੀ ਹੈ। ਜਿਵੇਂ ਜਿਵੇਂ ਉਨ੍ਹਾਂ ਦਾ ਸੰਸਾਰ ਸੌੜਾ ਹੋਈ ਜਾਂਦਾ ਹੈ ਤਿਵੇਂ ਤਿਵੇਂ ਉਨ੍ਹਾਂ ਦੇ ਆਪੇ ਦਾ ਆਕਾਰ ਉਨ੍ਹਾਂ ਨੂੰ ਵਡੇਰਾ ਭਾਸਣ ਲੱਗ ਪੈਂਦਾ ਹੈ। ਉਨ੍ਹਾਂ ਨੂੰ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਰਹਿ ਜਾਂਦੀ। ਏਥੋਂ ਤਕ ਕਿ ਉਹ ਆਪਣੇ ਬੱਚਿਆਂ ਨੂੰ ਲਾਡ ਪਿਆਰ ਕਰਨ ਵਿੱਚ ਵੀ ਆਪਣੀ ਹਉਂ ਦੀ ਹੋਠੀ ਮਹਿਸੂਸ ਕਰਨ ਲੱਗ ਪੈਂਦੇ ਹਨ। ਇਸ ਦੇ ਨਤੀਜੇ ਬਹੁਤ ਭਿਆਨਕ ਹੁੰਦੇ ਹਨ। ਮੈਨੂੰ ਇੱਕ ਮਿੱਤ ਨੇ ਇੱਕ ਅਜਿਹੇ ਰੀਟਾਇਰਡ ਬ੍ਰਿਗੇਡੀਅਰ ਦੀ ਕਹਾਣੀ ਸੁਣਾਈ ਜਿਹੜਾ ਆਪਣੇ ਬੱਚਿਆਂ ਦੀ ਬਦਸਲੂਕੀ ਕਾਰਨ, ਆਪਣੀ ਬਣਾਈ ਕੋਠੀ ਦੇ ਬਾਹਰਵਾਰ ਬਣੇ ਸਰਵੈਂਟ ਕੁਆਰਟਰ ਵਿੱਚ ਰਹਿ ਰਿਹਾ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਉਸ ਬ੍ਰਿਗੇਡੀਅਰ ਨੇ ਆਪਣੀ ਇਹ ਤਕਦੀਰ ਆਪ ਲਿਖੀ ਸੀ ।
ਜਦੋਂ ਉਸ ਦੇ ਆਪੇ ਦੇ ਫੈਲਾਓ ਕਾਰਨ ਉਸ ਦੇ ਅਨੁਭਵ ਦੀ ਦੁਨੀਆ ਛੋਟੀ ਹੁੰਦੀ ਜਾ ਰਹੀ ਸੀ, ਉਸ ਵੇਲੇ ਜੇ ਉਹ ਪੁਲਾੜ ਦੇ ਵੈਲਾਓ, ਸੂਰਜਾਂ, ਧਰਤੀਆਂ, ਸਿਤਾਰਿਆਂ ਦੇ ਆਪਸੀ ਸਲਿਆਂ, ਇਨ੍ਹਾਂ ਦੇ ਆਕਾਰਾਂ, ਇਨ੍ਹਾਂ ਦੀਆਂ ਉਮਰਾਂ ਅਤੇ ਇਨ੍ਹਾਂ ਦੀਆਂ ਰਫ਼ਤਾਰਾਂ ਬਾਰੇ ਜਾਣਨ ਵਿੱਚ ਦਿਲਚਸਪੀ ਲੈਂਦਾ ਤਾਂ ਉੱਨਤੀ ਦੀ ਦੌੜ ਦਾ ਬਕੇਵਾਂ ਵੀ ਲੱਬਦਾ ਰਹਿੰਦਾ ਅਤੇ ਆਪਣਾ ਆਪ ਵੀ ਬਹੁਤ ਵੱਡਾ ਨਾ ਜਾਪਣ ਲੱਗ ਪੈਂਦਾ। ਜੇ ਉਹ ਆਪਣੀ ਧਰਤੀ ਉੱਤੇ ਉਪਜੀਆਂ ਬਿਨਸੀਆਂ ਸੱਭਿਆਤਾਵਾਂ ਦੀ ਕਹਾਣੀ ਤੋਂ ਜਾਣੂੰ ਹੁੰਦਾ, ਸੰਸਾਰ ਦੇ
ਵੱਡੇ ਅਹੁਦਿਆਂ ਉੱਤੇ ਵੱਡੇ ਬਣ ਕੇ ਬੈਠੇ ਆਦਮੀਆਂ ਨੂੰ ਇੱਕ ਐਕੜ ਇਹ ਹੁੰਦੀ ਹੈ ਕਿ ਉਹ ਘਰ-ਬਾਹਰ, ਉਠਦਿਆਂ-ਬਹਿੰਦਿਆਂ, ਖਾਂਦਿਆਂ-ਪੀਂਦਿਆਂ, ਸਦਿਆਂ-ਜਾਗਦਿਆਂ ਆਪਣੇ ਕੰਮ ਦੀ ਚਿੰਤਾ ਨਾਲ ਲਈ ਫਿਰਦੇ ਹਨ। ਇਹ ਹਾਲਤ ਬਹੁਤੀ ਵੇਰ ਨਜ਼ਵਸ ਬ੍ਰੇਕਡਾਉਨ ਵਿੱਚ ਜਾ ਮੁਕਦੀ ਹੈ। ਅਜਿਹੇ ਲੋਕਾਂ ਲਈ ਅਜਿਹੇ ਮਨੋਰੰਜਨਾਂ ਦੀ ਲੋੜ ਹੁੰਦੀ ਹੈ ਜਿਹੜੇ (1) ਬਹੁਤੇ ਖਰਚੀਲੇ ਨਾ ਹੋਣ: (2) ਉਸੇ ਪ੍ਰਕਾਰ ਦੀਆਂ ਮਾਨਸਿਕ ਸ਼ਕਤੀਆਂ ਦੀ ਮੰਗ ਨਾ ਕਰਨ ਜਿਹੜੀਆਂ ਉਨ੍ਹਾਂ ਦੇ ਕੰਮ ਲਈ ਲੋੜੀਂਦੀਆਂ ਹਨ; (3) ਜਿਨ੍ਹਾਂ ਵਿੱਚ ਕਾਹਲੇ ਫੈਸਲੇ ਨਾ ਲੈਣੇ ਪੈਂਦੇ ਹੋਣ; ਅਤੇ (4) ਜਿਹੜੇ ਬਹੁਤ ਉਤੇਜਨਾ ਭਰਪੂਰ ਨਾ ਹੋਣ। ਇਨ੍ਹਾਂ ਚਹੁੰਆਂ ਵਿੱਚੋਂ ਪਹਿਲੇ ਤਿੰਨ ਨੁਕਤੇ ਸਮਝਣੇ ਸੌਖੇ ਹਨ, ਚੌਥੇ ਬਾਰੇ ਕੁਝ ਲਿਖਣ ਦੀ ਲੋੜ ਹੈ।
ਉਤੇਜਨਾ ਜਾਂ ਐਕਸਾਇਟਮੈਂਟ ਨੂੰ ਮਨੋਰੰਜਨ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਮਨ ਨੂੰ ਥਕਾਉਣ ਦਾ ਕੰਮ ਕਰਦੀ ਹੈ। ਇਸ ਨਾਲ ਉਪਜੇ ਹੋਏ ਮਾਨਸਿਕ ਬਨਾਓ ਨੂੰ ਘੱਟ ਕਰਨ ਲਈ ਲੋਕ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਆਧੁਨਿਕ ਨਾਚ, ਸੰਗੀਤ, ਫ਼ਿਲਮਾਂ ਅਤੇ ਸਾਹਿਤ ਉਤੋਜਨਾ ਉਪਜਾਉਣ ਦੇ ਸਾਧਨ ਮਾਰ ਹਨ। ਵਧੀ ਹੋਈ ਭਾਵੁਕ ਉਤੇਜਨਾ ਮਨੁੱਖੀ ਮਨ ਦੇ ਚੇਤਨ ਅਤੇ ਅਰਧ-ਚੇਤਨ ਵਿਚਲੇ ਡਰਕ ਨੂੰ ਘੱਟ ਕਰ ਕੇ ਦੋਹਾਂ ਵਿਚਲੇ ਸੰਬੰਧ ਨੂੰ ਵਿਗਾੜ ਦਿੰਦੀ ਹੈ ਸਾਡਾ ਅਰਧ-ਚੇਤਨ ਸਾਡੇ ਘਰ ਦੇ ਪਿਛਵਾੜੇ ਬਣੇ ਉਸ ਸ਼ੈੱਡ ਜਾਂ ਖੋਲੇ ਵਰਗਾ ਹੁੰਦਾ ਹੈ ਜਿਸ ਵਿੱਚ ਅਸੀਂ ਬੇ-ਲੋੜਾ ਨਿਕਸੁਕ ਜਾਂ ਕੂੜਾ ਕਰਕਟ ਸੁੱਟ ਛੱਡਦੇ ਹਾਂ। ਇਸੇ ਬੇ-ਲੋੜੇ ਨਿਕਸੁਕ ਦੇ ਪ੍ਰਗਟਾਵੇ ਨੂੰ ਅਸੀਂ ਮਾਨਸਿਕ ਰੋਗ ਆਖਦੇ ਹਾਂ ਅਤੇ ਸਾਇਕੋ ਅਨੈਲੇਸਿਸ ਰਾਹੀਂ ਏਸੇ ਨਿਕਸੁਕ ਦੀ ਫੈਲਾ-ਵਾਲੀ ਕਰ ਕੇ ਮਾਨਸਿਕ ਰੋਗਾਂ ਦੇ ਕਾਰਨ ਲੱਭਣ ਅਤੇ ਇਲਾਜ ਕਰਨ ਦਾ ਜਤਨ ਕੀਤਾ ਜਾਂਦਾ ਹੈ।
ਉਤੇਜਨਾ ਦੀ ਹਲਚਲ ਸਾਡੇ ਚੇਤਨ ਦੇ ਪਾਣੀਆਂ ਵਿੱਚ ਅਰਧ-ਚੇਤਨ ਦੀ ਮੈਲ ਘੋਲ ਕੇ ਇਸ ਨੂੰ ਮੈਲਾ ਕਰਨ ਦਾ ਅਪਰਾਧ ਕਰਦੀ ਹੈ। ਇਸ ਰੋਗ ਦਾ ਇਲਾਜ ਕਰੁਣਾ, ਵਾਤਸਲ, ਅਦਭੁਤ ਅਤੇ ਸ਼ਾਂਤ ਰਸ ਵਿੱਚ ਹੈ। ਇਹ ਵੱਖਰਾ ਵਿਸ਼ਾ ਹੈ; ਕਲਾ ਨਾਲ ਸੰਬੰਧਤ ਹੈ। ਇਸ ਦੀ ਗੱਲ ਕਿਸੇ ਦੂਜੇ ਮੌਕੇ ਉੱਤੇ ਕਰਾਂਗਾ। ਇਸ ਸਮੇਂ ਏਨੀ ਗੱਲ ਕਹਿ ਕੇ ਆਪਣੀ ਗੱਲ ਖ਼ਤਮ ਕਰਨੀ ਚਾਹੁੰਦਾ ਹਾਂ ਕਿ ਸਾਡੀ ਕਾਰੋਬਾਰੀ ਦੁਨੀਆ ਕਿੰਨੀ ਵੀ ਜ਼ਰੂਰੀ ਕਿਉਂ ਨਾ ਹੋਵੇ, ਉਸ ਤੋਂ ਬਾਹਰਲੀ ਦੁਨੀਆ ਸਦਾ ਹੀ ਵਡੇਰੀ ਹੁੰਦੀ ਹੈ। ਸਾਡੀ ਕਾਰੋਬਾਰੀ ਦੁਨੀਆ ਵਿੱਚ ਸਾਡੇ ਲਈ ਬਕਾਵਟਾਂ, ਚਿੰਤਾਵਾਂ ਅਤੇ ਕਾਹਲਾਂ ਹਨ; ਬਾਹਰਲੀ ਦੁਨੀਆ ਨਾਲ ਲਾਈ ਹੋਈ ਦੋਸਤੀ ਸਾਡੀਆਂ ਬਕਾਵਟਾਂ ਅਤੇ ਚਿੰਤਾਵਾਂ ਦਾ ਇਲਾਜ ਕਰਨ ਦੇ ਸਮਰਥ ਹੈ। ਆਪਣੀ ਛੋਟੀ ਜਹੀ ਕਾਰੋਬਾਰੀ ਦੁਨੀਆ ਵਿੱਚ ਸਾਡਾ ਰੁਤਬਾ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਜੇ ਅਸੀਂ ਖ਼ੁਸ਼ੀਹੀਣ ਹਾਂ ਤਾਂ ਖੋਖਲੇ ਹਾਂ। ਜਿਸ ਕੋਲ ਖ਼ੁਸ਼ੀ ਹੈ ਉਹ ਸਾਡੇ ਨਾਲੋਂ ਉਚੇਰਾ ਹੈ। ਜੀਵਨ ਦੀਆਂ ਰਾਹਾਂ ਵਿੱਚ ਖਿੱਲਰੇ ਹੋਏ ਖੁਸ਼ੀ ਦੇ ਮੋਤੀ ਚੁਗਣ ਲਈ ਝੁਕਣ ਵਿੱਚ ਕੋਈ ਹੇਠੀ ਨਹੀਂ।
ਪ੍ਰਸੰਨਤਾ (ਇੱਕ ਜਤਨ-ਇੱਕ ਪ੍ਰਾਪਤੀ)
ਪੁਰਾਣੇ ਸਮਿਆ ਤੋਂ ਜਨ-ਸਾਧਾਰਣ ਨੂੰ ਇਹ ਵਿਸ਼ਵਾਸ ਕਰਵਾਇਆ ਜਾਣ ਦਾ ਜਤਨ ਕੀਤਾ ਜਾਂਦਾ ਰਿਹਾ ਹੈ ਕਿ "ਦੁਖ-ਸੁਖ ਅਤੇ ਗਮੀ-ਖ਼ੁਸ਼ੀ ਦਾ ਦੇਵਣਹਾਰ ਪਰਮਾਤਮਾ ਹੈ।" ਪਰੰਤੂ ਸੁਖ ਨਾਲ 'ਰਾਗ' (ਮਿੱਤ੍ਰਤਾ) ਅਤੇ ਦੁਖ ਨਾਲ 'ਦ੍ਵੈਸ਼ (ਦੁਸ਼ਮਣੀ) ਜੀਵ ਦੀ ਪਰਵਿਰਤੀ ਵਿੱਚ ਹੈ। ਜੀਵ ਸਦਾ ਤੋਂ ਆਪਣੀ ਪਰਵਿਰਤੀ ਅਨੁਸਾਰ ਵਿਚਰਦੇ ਆਏ ਹਨ। ਸੁਖ ਦੀ ਪ੍ਰਾਪਤੀ ਅਤੇ ਦੁਖ ਦੀ ਨਵਿਰਤੀ ਉਨ੍ਹਾਂ ਦਾ ਮਨੋਰਥ ਬਣੀ ਰਹੀ ਹੈ ਅਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਜਤਨ ਕਰਦਿਆਂ ਹੋਇਆਂ ਉਪਰੋਕਤ ਵਿਸ਼ਵਾਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਉਨ੍ਹਾਂ ਕਦੇ ਘੱਟ ਹੀ ਮਹਿਸੂਸ ਕੀਤੀ ਹੈ: ਜੇ ਕੀਤੀ ਹੈ ਤਾਂ ਉਦੋਂ, ਜਦੋਂ ਉਹ ਆਪਣੇ ਮਨੋਰਥ ਵਿੱਚ ਕਾਮਯਾਬ ਨਹੀਂ ਹੋਏ। ਹੁਣ ਤਕ ਹਾਲਤ ਇਹ ਹੈ ਕਿ ਸੱਭਿਅ ਸਮਾਜਾਂ ਵਿੱਚ ਸਾਰੇ ਲੋਕਾਂ ਨੂੰ ਲੋੜੀਂਦੇ ਸੁੱਖਾ ਦੀ ਪ੍ਰਾਪਤੀ ਦਾ ਭਰੋਸਾ ਘੱਟ ਅਤੇ ਆਪਣੇ ਮਨੋਰਥ ਵਿੱਚ ਅਸਫਲ ਹੋਣ ਦਾ ਅੰਦੇਸ਼ਾ ਵੱਧ ਹੈ। ਇਸ ਲਈ ਜਨ-ਸਾਧਾਰਣ ਨੂੰ ਅਜੇ ਵੀ ਇਸ ਵਿਸ਼ਵਾਸ ਦੀ ਲੋੜ ਹੈ ਕਿ "ਦੁਖ-ਸੁਖ ਅਤੇ ਗਮੀ-ਖ਼ੁਸ਼ੀ ਸਾਡੇ ਆਪਣੇ ਵੱਸ ਵਿੱਚ ਨਹੀਂ। ਨਾ ਅਸੀਂ ਦੁਖ ਤੋਂ ਦੂਰ ਦੌੜ ਸਕਦੇ ਹਾਂ ਨਾ ਸੁਖ ਅਤੇ ਖ਼ੁਸ਼ੀ ਹਾਸਲ ਕਰਨ ਵਿੱਚ ਸੰਪੂਰਣ ਸਫਲ ਹੋ ਸਕਦੇ ਹਾਂ। ਖ਼ੁਸ਼ੀ ਮਨੁੱਖੀ ਪ੍ਰਾਪਤੀ ਨਹੀਂ, ਰੱਬੀ ਦਾਤ ਹੈ।"
ਸੰਪੂਰਣ ਤੌਰ ਉੱਤੇ ਦੋਸ਼ ਰਹਿਤ ਸਮਾਜ ਜਾਂ ਆਦਰਸ਼ ਸਮਾਜ ਦੀ ਸਥਾਪਨਾ ਨਾ ਪੁਰਾਤਨ ਕਾਲ ਵਿੱਚ ਸੰਭਵ ਸੀ ਅਤੇ ਨਾ ਹੀ ਆਉਣ ਵਾਲੇ ਕਿਸੇ ਸਮੇਂ ਵਿੱਚ ਇਸ ਦੀ ਆਸ ਕੀਤੀ ਜਾ ਸਕਦੀ ਹੈ। ਅਨੰਤ ਕਾਲ ਤਕ ਸਮਾਜਕ ਵਿਕਾਸ ਹੁੰਦਾ ਰਹੇਗਾ ਅਤੇ ਸਮਾਜਕ ਪ੍ਰਬੰਧਾਂ ਵਿਚਲੀਆਂ ਬੁਰਾਈਆਂ ਅਤੇ ਕਮਜ਼ੋਰੀਆਂ ਦੇ ਇਲਾਜ ਲੱਭਣ ਦੇ ਜਤਨ ਜਾਰੀ ਰਹਿਣਗੇ। ਪੁਰਾਣੇ ਸਮਿਆਂ ਵਿੱਚ ਵੀ ਇਉਂ ਹੁੰਦਾ ਆਇਆ ਹੈ । ਜਨ-ਸਾਧਾਰਣ ਨੂੰ ਦਿੱਤੇ ਜਾਣ ਵਾਲੇ ਵਿਸ਼ਵਾਸਾਂ ਵਿੱਚੋਂ ਬਹੁਤੇ ਵਿਸ਼ਵਾਸ ਸਾਡੇ ਸਮਾਜਕ-ਆਰਥਕ ਪ੍ਰਬੰਧਾਂ ਦੀਆਂ ਕਮਜ਼ੋਰੀਆਂ ਦੀ ਉਪਜ ਹੁੰਦੇ ਹਨ ਜਾਂ ਉਨ੍ਹਾਂ ਵਿਚਲੀਆਂ ਘਾਟਾਂ ਦੇ ਪੂਰਕ ਅਤੇ ਪਰਦੇ ਵੀ ਆਖੇ ਜਾ ਸਕਦੇ ਹਨ। ਜਦੋਂ ਕੋਈ ਸਮਾਜਕ ਪ੍ਰਬੰਧ ਆਪਣੇ ਜਨ-ਸਾਧਾਰਣ ਦੀਆਂ ਸਾਊ, ਸੱਭਿਅ ਇੱਛਾਵਾਂ ਦੀ ਪੂਰਤੀ ਕਰਨ ਦੇ ਯੋਗ ਨਹੀਂ ਹੁੰਦਾ, ਉਦੋਂ ਉਸ ਦਾ ਯਤਨ ਅਜੋਹੋ ਵਿਸ਼ਵਾਸ ਪੈਦਾ ਕਰਨ ਦਾ ਹੁੰਦਾ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਜਨ-ਮਨ ਵਿੱਚ ਅਸੰਤੋਸ਼ ਨੂੰ ਉਪਜਣ ਤੋਂ ਰੋਕਿਆ ਜਾ ਸਕੇ। "ਖੁਸ਼ੀ ਰੱਬੀ ਦਾਤ ਹੈ" ਇਹ ਵੀ ਏਸੇ ਪ੍ਰਕਾਰ ਦਾ ਇੱਕ ਵਿਸ਼ਵਾਸ ਹੈ।
ਉਂਞ, ਕੁਛ ਇੱਕ ਅਸਮਾਨੀ ਆਫਤਾਂ ਤੋਂ ਸਿਵਾ ਜੀਵਨ ਵਿਚਲੇ ਬਹੁਤੇ ਦੁਖ-ਸੁਖ ਸਾਥੀਆਂ ਸੰਸਾਰਕ ਲੋੜਾਂ ਨਾਲ ਸੰਬੰਧਤ ਹੁੰਦੇ ਹਨ; ਲੋੜ ਦੀਆਂ ਵਸਤੂਆਂ ਦੀ ਪ੍ਰਾਪਤੀ- ਅਪ੍ਰਾਪਤੀ ਵਿੱਚੋਂ ਉਪਜਦੇ ਹਨ। ਜਿਸ ਜੀਵਨ ਨੂੰ ਗੁੱਲੀ, ਜੁੱਲੀ ਅਤੇ ਕੁੱਲੀ ਦੀ ਪ੍ਰਾਪਤੀ ਦਾ ਭਰੋਸਾ ਨਹੀਂ, ਉਸ ਨੂੰ (ਇਨ੍ਹਾਂ ਦੀ ਪ੍ਰਾਪਤੀ ਵਿੱਚੋਂ) ਪਸੂ-ਪ੍ਰਸੰਨਤਾ ਭਾਵੇਂ ਮਿਲ ਸਕਦੀ
ਸੰਸਾਰ ਦੇ ਕੁੱਝ ਇੱਕ ਸਨਅਤੀ ਸਮਾਜਾਂ ਨੇ ਉਪਜ ਦੇ ਵਾਧੇ ਅਤੇ ਵੰਡ ਦੀ ਵਿਵਸਥਾ ਵੱਲ (ਬਹੁਤਾ ਨਹੀਂ) ਕੁਝ ਕੁ ਵਿਕਾਸ ਕੀਤਾ ਹੈ। ਜਿੰਨਾ ਕੁ ਵਿਕਾਸ ਕੀਤਾ ਹੈ ਓਨੇ ਕੁ ਵਿਸ਼ਵਾਸ ਬਦਲੇ ਹਨ। ਉਨ੍ਹਾਂ ਸਮਾਜਾਂ ਵਿੱਚ ਸੁਖ ਅਤੇ ਖ਼ੁਸ਼ੀ ਨੂੰ ਰੱਬੀ ਦਾਤ ਦੱਸਣ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਸਮਾਜਾਂ ਦੇ ਵਸਨੀਕਾਂ ਨੂੰ ਆਪਣੀ ਮਿਹਨਤ, ਮਿੱਰਤਾ ਅਤੇ ਸਿਆਣਪ ਦੇ ਸੰਸਾਰਕ ਸਿੱਕਿਆਂ ਨੂੰ ਦਾਨ, ਦਸਵੰਧ, ਲੰਗਰ, ਜ਼ਕਾਤ, ਅਤੇ ਚਾਲੀਸੇ ਦੇ ਅਲੌਕਿਕ ਸਿੱਕਿਆਂ ਵਿੱਚ ਵਟਾਉਣ ਦੀ ਮਜਬੂਰੀ ਮੁੱਕਦੀ ਜਾ ਰਹੀ ਹੈ। ਹੌਲੀ ਹੌਲੀ ਉਹ ਇਹ ਵੀ ਜਾਣ ਲੈਣਗੇ ਕਿ ਇਨ੍ਹਾਂ ਸੰਸਾਰਕ ਸਿੱਕਿਆਂ ਨੂੰ ਦੁਨਿਆਵੀ ਮਾਰਕੀਟ ਵਿੱਚ ਖ਼ਰਚ ਕੀਤਿਆਂ ਜੀਵਨ ਦੀ ਖ਼ੁਸ਼ੀ, ਖੁਸਹਾਲੀ ਅਤੇ ਖੂਬਸੂਰਤੀ ਵਿੱਚ ਕਿੰਨਾ ਕੁ ਵਾਧਾ ਕੀਤਾ ਜਾ ਸਕਦਾ ਹੈ।
ਈਮਾਨਦਾਰੀ, ਭਰੋਸਾ, ਮਿਹਨਤ, ਮਿੱਤ੍ਰਤਾ, ਸਹਾਇਤਾ, ਸਹਿਯੋਗ, ਸਹਾਨੁਭੂਤੀ, ਖਿਮਾ, ਨਿਤਾ, ਸੰਜਮ ਅਤੇ ਸੰਤੋਖ ਆਦਿਕ ਜੀਵਨ ਦੀ ਜੇਬ ਵਿੱਚ ਪਏ ਹੋਏ ਖਰੇ ਸਿੱਕੇ ਹਨ। ਨਕਰਤ ਈਰਖਾ ਗੁੱਸਾ ਵੈਰ-ਵਿਰੋਧ ਬਦਲਾ, ਧੋਖਾ, ਚਲਾਕੀ, ਚੋਰੀ, ਲਾਲਚ, ਡਰ, ਹੰਕਾਰ ਅਤੇ ਹਿੰਸਾ ਆਦਿਕ ਖੋਟੇ ਸਿੱਕੇ ਦੁਨੀਆ ਦੀ ਮਾਰਕੀਟ ਵਿੱਚ ਓਨੇ ਹੀ ਆਮ ਹਨ ਜਿੰਨੇ ਖਰੇ ਸਿੱਕੇ। ਕੁਝ ਲੋਕ ਤਾਂ ਇਹ ਵੀ ਕਹਿਣਗੇ ਕਿ "ਜੀਵਨ ਦਾ ਕਾਰੋਬਾਰ ਚੱਲ ਹੀ ਖੋਟੇ ਸਿੱਕਿਆਂ ਦੇ ਸਹਾਰੇ ਰਿਹਾ ਹੈ। ਖਰੇ ਦੀ ਲੋਡ, ਕਦੇ ਕਦੇ ਬਹੁਤ ਹੀ ਛੋਟੇ ਜਹੇ ਘੇਰੇ ਵਿੱਚ ਪੈਂਦੀ ਹੈ। ਖੋਟਿਆਂ ਨਾਲ ਕੰਮ ਕੱਢਣ ਦੇ ਆਦੀ ਹੋ ਗਏ ਹੋਣ ਕਰਕੇ ਅਸੀਂ ਉਸ ਸਮੇਂ ਵੀ ਖਰਿਆਂ ਨੂੰ ਵਰਤਣਾ ਭੁੱਲ ਜਾਂਦੇ ਹਾਂ।" ਮੈਂ ਸਮਝਦਾ ਹਾਂ ਕਿ ਜੀਵਨ ਦਾ ਸੱਚ ਏਨਾ ਭਿਆਨਕ ਨਹੀਂ, ਤਾਂ ਵੀ ਇਹ ਮੰਨਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਕਿ ਜੀਵਨ ਵਿੱਚ ਖੋਟੇ ਸਿੱਕਿਆਂ ਦੀ ਵਰਤੋਂ ਹੁੰਦੀ ਹੈ; ਕਿਤੇ ਥੋੜੀ ਕਿਤੇ ਬਹੁਤੀ: ਕਦੇ ਵੱਧ ਕਦੇ ਘੱਟ।
ਏਥੇ ਇਸ ਦੇ ਸਾਰੇ ਕਾਰਨਾਂ ਵਿੱਚ ਝਾਤੀ ਪਾਉਣ ਦਾ ਮਨੋਰਥ ਨਹੀਂ। ਏਥੇ ਮੈਂ ਇਹ ਵੇਖਣਾ ਚਾਹੁੰਦਾ ਹਾਂ ਕਿ ਖ਼ੁਸ਼ੀ ਨੂੰ ਰੱਬੀ ਦਾਤ ਮੰਨਣ ਦੇ ਵਿਸ਼ਵਾਸ ਦਾ ਇਸ ਹਾਲਤ ਨੂੰ ਪੈਦਾ ਕਰਨ ਵਿੱਚ ਕੋਈ ਹੱਥ ਹੈ ਜਾਂ ਨਹੀਂ, ਜੇ ਹੈ ਤਾਂ ਕਿੰਨਾ ?
ਏਥੇ ਅਸੀਂ ਅਚਾਨਕ ਆ ਪੈਣ ਵਾਲੀਆਂ ਮੁਸੀਬਤਾਂ, ਉਲਝਣਾਂ ਅਤੇ ਔਕੜਾਂ ਨੂੰ ਆਪਣੀ ਵਿਚਾਰ ਦਾ ਵਿਸ਼ਾ ਨਹੀਂ ਮੰਨ ਰਹੇ; ਕੇਵਲ ਉਨ੍ਹਾਂ ਉਲਝਣਾਂ ਅਤੇ ਔਕੜਾਂ ਬਾਰੇ ਹੀ ਵਿਚਾਰ ਕਰ ਰਹੇ ਹਾਂ ਜਿਨ੍ਹਾਂ ਨੂੰ ਸਹਿਜ ਅਤੇ ਸਿਆਣਪ ਨਾਲ ਆਪਣੀ ਖ਼ੁਸ਼ੀ ਵਿੱਚ ਵਿਘਨ
–––––––––––––––
1.-2. ਇਹ ਕਾਰਨਾਂ ਦੀ ਗਿਣਤੀ ਨਹੀਂ, ਸਗੋਂ ਸ਼੍ਰੇਣੀ-ਵੰਡ ਹੈ।
ਪਾਉਣੋਂ ਰੋਕਿਆ ਜਾ ਸਕਦਾ ਹੈ। ਜੇ ਕੁਝ ਇੱਕ ਉਲਝਣਾਂ ਔਕੜਾਂ ਨੂੰ ਆਪਣੀ ਖ਼ੁਸ਼ੀ ਦਾ ਰਾਹ ਰੋਕਣੋਂ ਹਟਾਇਆ ਜਾ ਸਕਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਸਾਡੀ ਖ਼ੁਸ਼ੀ ਬਾਹਰਲੇ ਹਾਲਾਤ ਉੱਤੇ ਹੀ ਨਿਰਭਰ ਨਹੀਂ ਕਰਦੀ, ਸਗੋਂ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ। ਕਿ ਉਨ੍ਹਾਂ ਹਾਲਾਤ ਪ੍ਰਤੀ ਸਾਡੀ ਪ੍ਰਤੀਕਿਰਿਆ ਇਹੋ ਜਿਹੀ ਹੈ। ਕੁਝ ਲੋਕ ਇਹ ਵੀ ਆਖ ਸਕਦੇ ਹਨ ਕਿ ਸਾਡੀ ਪ੍ਰਤੀਕਿਰਿਆ ਵੀ ਸਮੁੱਚੇ ਤੌਰ ਉੱਤੇ ਸਾਡੇ ਵੱਸ ਵਿੱਚ ਨਹੀਂ। ਸਾਡਾ ਸੁਭਾਅ ਵੀ ਸਾਡਾ ਆਪਣਾ ਬਣਾਇਆ ਹੋਇਆ ਨਹੀਂ। ਇਸ ਉੱਤੇ ਸਾਡੇ ਮਾਤਾ-ਪਿਤਾ, ਸਾਡੇ ਪਰਵਾਰ ਸਾਡੇ ਸਮਾਜਕ ਆਲੇ-ਦੁਆਲੇ ਅਤੇ ਸਾਥੀ ਵਿੱਦਿਆ ਆਦਿਕ ਕਈ ਅਜੇਹੀਆਂ ਸ਼ਕਤੀਆਂ ਦਾ ਪ੍ਰਭਾਵ ਹੈ ਜਿਨ੍ਹਾਂ ਉੱਤੇ ਸਾਡਾ ਸਮੁੱਚਾ ਅਧਿਕਾਰ ਨਹੀਂ।
ਇਹ ਦਲੀਲ ਢਾਕ ਦੇ ਦਾਅ ਵਾਂਗ ਦੁਪਾਸੀ ਦਲੀਲ ਹੈ ਕਿਉਂਕਿ ਜੇ ਸਾਡਾ ਸੁਭਾਅ ਸਾਡੇ ਪਰਵਾਰ ਸਾਡੇ ਸਮਾਜਕ ਚੌਗਿਰਦੇ ਅਤੇ ਸਾਡੀ ਵਿੱਦਿਆ ਆਦਿਕ ਦੀ ਦੇਣ ਹੈ ਤਾਂ ਇਸ ਦਾ ਇਹ ਭਾਵ ਹੈ ਕਿ ਇਹ ਹੱਥੋਂ ਆਇਆ ਹੋਇਆ ਨਹੀਂ। ਇਸ ਧਰਤੀ ਉੱਤੇ ਜੀਵੇ ਜਾਣ ਵਾਲੇ ਜੀਵਨ ਨੇ ਇਸ ਦੀ ਘਾੜਤ ਘੜੀ ਹੈ। ਇਸ ਲਈ ਸਾਡੀ ਸੁਭਾਵਕ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਉਪਜਣ ਵਾਲੀ ਖੁਸ਼ੀ ਜਾਂ ਗਮੀ ਨੂੰ ਰੱਬੀ ਦਾਤ ਦੀ ਥਾਂ ਧਰਤੀ ਉਤਲੇ ਜੀਵਨ ਦੀ ਉਪਜ ਆਖਿਆ ਜਾਣਾ ਹੀ ਠੀਕ ਹੈ।
ਇਹ ਬਹਿਸ ਹੋਰ ਵੀ ਲੰਮੀ ਹੋ ਜਾਵੇਗੀ ਜੇ ਅਸੀਂ ਇਹ ਆਖੀਏ ਕਿ ਜਿਹੜੀਆਂ ਗੱਲਾਂ ਕਿਸੇ ਵਿਅਕਤੀ ਦੇ ਆਪਣੇ ਵੱਸ ਵਿੱਚ ਨਹੀਂ ਹਨ ਉਹ ਗੱਲਾਂ ਉਸ ਵਿਅਕਤੀ ਲਈ ਇੱਕ ਜਹੀਆਂ ਹਨ। ਉਨ੍ਹਾਂ ਦੇ ਰੱਬੀ ਜਾਂ ਦੁਨਿਆਵੀ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਦੇ ਵਿਰੋਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਇੱਕੋ ਜਹੀਆਂ ਨਹੀਂ ਆਖਿਆ ਜਾ ਸਕਦਾ। ਕੋਈ ਵਿਅਕਤੀ ਅਮਲੀ ਰੂਪ ਵਿੱਚ ਇਨ੍ਹਾਂ ਨੂੰ ਇੱਕੋ ਜਹੀਆਂ ਨਹੀਂ ਮੰਨਦਾ। ਜਿਨ੍ਹਾਂ ਨੂੰ ਉਹ ਆਪਣੇ ਵੱਸੋਂ ਬਾਹਰਵਾਰ ਪਰ 'ਰੱਬੀ' ਮੰਨਦਾ ਹੈ ਉਨ੍ਹਾਂ ਪ੍ਰਤੀ ਉਸ ਦੀ ਪ੍ਰਤੀਕਿਰਿਆ ਉਹ ਨਹੀਂ ਹੁੰਦੀ ਜਿਹੜੀ ਉਨ੍ਹਾਂ ਪ੍ਰਤੀ ਹੁੰਦੀ ਹੈ ਜਿਹੜੀਆਂ ਗੱਲਾਂ ਨੂੰ ਉਹ ਆਪਣੇ ਵੱਸੋਂ ਬਾਹਰ ਪਰ 'ਦੁਨਿਆਵੀ' ਸਮਝਦਾ ਹੈ। ਰੱਬ ਹੋਈ ਸਾਹਮਣੇ ਉਹ ਮਜਬੂਰ ਹੁੰਦਾ ਹੈ ਪਰ ਦੁਨੀਆ ਜਾਂ ਸਮਾਜ ਵੱਲੋਂ ਹੋਈ ਨੂੰ ਉਹ ਪ੍ਰਭਾਵਿਤ ਕਰਨ ਦੀ ਇੱਛਾ ਰੱਖਦਾ ਹੈ। ਇਸ ਇੱਛਾ ਅਨੁਸਾਰ ਅਪਣਾਇਆ ਹੋਇਆ ਵਤੀਰਾ ਉਸ ਦੇ ਅਨੁਭਵ ਨੂੰ ਵਧਾਉਂਦਾ ਅਤੇ ਸੁਭਾਅ ਨੂੰ ਬਦਲਦਾ ਰਹਿੰਦਾ ਹੈ। ਜਦੋਂ ਅਸੀਂ ਕਿਸੇ ਨੂੰ ਇਹ ਗੱਲ ਕਹਿੰਦੇ ਹਾਂ ਕਿ "ਏਨਾ ਸਿਆਣਾ ਬਿਆਣਾ ਹੋ ਕੋ ਤੂੰ ਇਹ ਰਵੱਈਆ ਕਿਉਂ ਅਪਣਾਇਆ ਜਾਂ ਅਮਕਾ ਕੰਮ ਕਿਉਂ ਕੀਤਾ" ਉਦੋਂ ਅਸੀਂ ਇਸ ਅਸਲੀਅਤ ਨੂੰ ਮੰਨ ਰਹੇ ਹੁੰਦੇ ਹਾਂ ਕਿ ਅਨੁਭਵ ਨਾਲ ਸਾਡੀ ਪ੍ਰਤੀਕਿਰਿਆ ਬਦਲਦੀ ਅਤੇ ਵਿਕਸਦੀ ਰਹਿੰਦੀ ਹੈ।
ਜੇ ਕਿਸੇ ਪ੍ਰਕਾਰ ਦੇ ਅਨੁਭਵ ਜਾਂ ਅਭਿਆਸ ਨੇ ਸਾਡੇ ਸੁਭਾਅ ਉੱਤੇ ਕੋਈ ਅਸਰ ਨਹੀਂ ਪਾਉਣਾ: ਇਸ ਨੂੰ ਪਹਿਲਾਂ ਨਾਲੋ ਚੰਗਾ ਜਾਂ ਬੁਰਾ ਨਹੀਂ ਬਣਾਉਣਾ ਤਾਂ ਸਾਡੇ ਸਾਰੇ ਧਰਮ, ਸਾਰੇ ਸੰਜਮ ਅਤੇ ਸਾਧਨ, ਸਾਰੇ ਜਪ ਤਪ ਅਤੇ ਯੋਗ ਅਭਿਆਸ, ਸੁਧਾਰ ਅਤੇ ਮਨੋ-ਵਿਕਾਸ ਦੇ ਸਾਰੇ ਦਾਅਵੇ ਖੋਖਲੇ ਅਤੇ ਬੇ-ਲੋੜੇ ਹੋ ਜਾਣਗੇ। ਅਸੀਂ ਇਨ੍ਹਾਂ ਨੂੰ ਬੇ-ਲੋੜੇ ਨਹੀਂ ਮੰਨਦੇ। ਇਨ੍ਹਾਂ ਨੂੰ ਬੇ-ਲੋੜੇ ਆਖਿਆ ਜਾਣਾ ਅਵਿਗਿਆਨਕ ਹੈ; ਵਿਕਾਸਵਾਦ ਦਾ ਵਿਰੋਧ ਹੈ। ਇਹ ਮੰਨਣਾ ਵਿਗਿਆਨਕ ਹੈ ਕਿ ਮਨੁੱਖ ਆਪਣੀਆਂ ਪ੍ਰਤੀਕਿਰਿਆਵਾਂ ਨੂੰ ਬਦਲ ਸਕਦਾ ਹੈ; ਬਦਲਦਾ ਰਹਿੰਦਾ ਹੈ। ਇਸ ਲਈ ਆਪਣੇ ਜੀਵਨ ਵਿਚਲੀ ਖੁਸ਼ੀ (ਇੱਕ ਹੱਦ ਤਕ) ਉਸ ਦੇ ਆਪਣੇ ਵੱਸ ਵਿੱਚ ਹੈ; ਉਸ ਦੇ ਆਪਣੇ ਜਤਨ ਦਾ ਨਤੀਜਾ ਹੈ; ਉਸ ਦੀ ਆਪਣੀ ਪ੍ਰਾਪਤੀ ਹੈ।
ਇਹ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਾਪਤੀ ਅਤੇ ਸਫਲਤਾ ਨਾਲ ਮਨੁੱਖ ਨੂੰ ਖੁਸ਼ੀ ਹੁੰਦੀ ਹੈ ਅਤੇ ਅਸਫਲਤਾ ਸਾਨੂੰ ਉਦਾਸ ਕਰਦੀ ਹੈ। ਪਰੰਤੂ ਜਿਸ ਸਫਲਤਾ ਪਿੱਛੇ ਕਿਸੇ ਦੂਜੇ ਦੀ ਅਸਫਲਤਾ ਲੁਕੀ ਹੋਈ ਹੈ ਉਹ ਸਫਲਤਾ ਨਹੀਂ 'ਜਿੱਤ' ਹੈ। ਜਿੱਤ ਵਿੱਚੋਂ ਖ਼ੁਸ਼ੀ ਨਹੀਂ, ਹੈਂਕੜ ਉਪਜਦੀ ਹੈ। ਜਿਸ ਪ੍ਰਾਪਤੀ ਪਿੱਛੇ ਕਿਸੇ ਦੀ ਹਾਨੀ ਲੁਕੀ ਹੋਈ ਹੈ, ਉਹ ਪ੍ਰਾਪਤੀ ਨਹੀਂ ਹਕਤਲਫ਼ੀ ਜਾਂ ਚੋਰੀ ਹੈ। ਚੋਰੀ ਵਿੱਚੋਂ ਖੁਸ਼ੀ ਨਹੀਂ, ਨਮੋਸ਼ੀ ਉਪਜਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਜੀਵਨ ਵਿੱਚੋਂ ਝੂਠ, ਚਲਾਕੀ, ਸੁਆਰਥ ਆਦਿਕ ਖੋਟੇ ਸਿੱਕਿਆਂ ਦੀ ਵਰਤੋਂ ਘਟੇ ਅਤੇ ਸਹਿਜ, ਸੰਤੋਖ, ਮਿੱਤ੍ਰਤਾ, ਈਮਾਨਦਾਰੀ ਆਦਿਕ ਖਰੇ ਸਿੱਕਿਆਂ ਦੀ ਵਰਤੋਂ ਵਧੇ ਤਾਂ ਸਾਨੂੰ ਇਹ ਵਿਸ਼ਵਾਸ ਅਪਣਾਉਣ ਦੀ ਲੋੜ ਹੈ ਕਿ ਖੁਸ਼ੀ ਰੱਬੀ ਦਾਤ ਨਹੀਂ ਸਗੋਂ ਸਾਡੇ ਯਤਨ ਨਾਲ ਪ੍ਰਾਪਤ ਕੀਤੀ ਹੋਈ ਇੱਕ ਪ੍ਰਾਪਤੀ ਹੈ; ਕਿਸੇ ਅਭਿਆਸ ਨਾਲ, ਕਿਸੇ ਰਿਆਜ਼ ਨਾਲ ਨਿਪੁੰਨਤਾ ਤਕ ਪੁਚਾਈ ਗਈ ਕਿਸੇ ਕਲਾ ਦਾ ਕ੍ਰਿਸ਼ਮਾ ਹੈ। ਇਹ ਸਮਝਣਾ ਠੀਕ ਨਹੀਂ ਕਿ ਇਸ ਵਿਸ਼ਵਾਸ ਨੂੰ ਅਪਣਾ ਲੈਣ ਤੋਂ ਬਾਅਦ ਸਾਨੂੰ ਖੁਸ਼ੀ ਲਈ ਹੋਰ ਕੋਈ ਯਤਨ ਕਰਨ ਦੀ ਲੋੜ ਨਹੀਂ ਪਵੇਗੀ। ਇਹ ਵਿਸ਼ਵਾਸ ਕਈ ਜਤਨਾਂ ਵਿੱਚੋਂ ਇੱਕ ਹੈ ਅਤੇ ਏਨਾ ਜ਼ਰੂਰੀ ਹੈ ਕਿ ਇਸ ਦੀ ਗੈਰ-ਹਾਜ਼ਰੀ ਵਿੱਚ ਹੋਰ ਸਾਰੇ ਜਤਨ ਸਾਡੀ ਖ਼ੁਸ਼ੀ ਵਿੱਚ ਵਾਧਾ ਨਹੀਂ ਕਰ ਸਕਣਗੇ। ਖੁਸ਼ੀ ਨੂੰ ਬਖ਼ਸ਼ਸ਼ ਮੰਨਣ ਦਾ ਵਿਸ਼ਵਾਸ ਪਸ਼ੂ-ਪ੍ਰਸੰਨਤਾ ਨੂੰ ਪ੍ਰਸੰਨਤਾ ਦੀ ਸਿਖਰ ਸਿੱਧ ਕਰ ਕੇ ਸਾਨੂੰ ਮਨੁੱਖੀ ਪ੍ਰਸੰਨਤਾ ਲਈ ਯਤਨਸ਼ੀਲ ਹੋਣੋਂ ਰੋਕਦਾ ਰਹੇਗਾ। ਸਰੀਰਕ ਤੌਰ ਉੱਤੇ ਚੰਦਰੁਸਤ ਪਸ਼ੂ ਨੂੰ ਪੇਟ ਭਰ ਖਾਣ ਨੂੰ ਮਿਲਦਾ ਰਹੇ ਤਾਂ ਉਹ ਪ੍ਰਸੰਨ ਰਹਿ ਸਕਦਾ ਹੈ। ਮਨੁੱਖ ਦਾ ਜੀਵਨ ਏਨਾ ਸਾਦਾ ਅਤੇ ਸਰਲ ਨਹੀਂ। ਉਸਨੂੰ ਪ੍ਰਸੰਨ ਰਹਿਣ ਲਈ ਤੰਦਰੁਸਤੀ ਅਤੇ ਪੇਟ-ਪੂਜਾ ਤੋਂ ਅਗੇਰੇ ਹੋਰ ਕਿੰਨਾ ਕੁਝ ਲੋੜੀਂਦਾ ਹੈ। ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਉਸ ਦੇ ਆਪਣੇ ਧੀਆਂ ਪੁੱਤਾਂ ਕੋਲੋਂ ਉਸ ਨੂੰ ਇੱਕ ਵਿਸ਼ੇਸ਼ ਵਤੀਰੇ ਦੀ ਲੋੜ ਅਤੇ ਆਸ ਹੁੰਦੀ ਹੈ ਜਿਹੜੀ ਜੇ ਪੂਰੀ ਨਾ ਹੋਵੇ ਤਾਂ ਉਸ ਦਾ ਖ਼ੁਸ਼ ਰਹਿਣਾ ਔਖਾ ਹੋ ਜਾਂਦਾ ਹੈ। ਪਸ਼ੂ ਸਾਹਮਣੇ ਇਹ ਔਖਿਆਈ ਨਹੀਂ ਆਉਂਦੀ ਜਾਂ ਕਦੇ ਕਦੇ ਆਉਂਦੀ ਹੈ: ਓਦੋਂ ਜਦੋਂ ਉਹ ਕਿਸੇ ਸੰਬੰਧ ਵਿੱਚੋਂ ਉਹੋ ਜਿਹੀ ਲੋੜ ਅਤੇ ਆਸ ਪੂਰੀ ਹੁੰਦੀ ਵੇਖਣੀ ਚਾਹੁੰਦਾ ਹੈ, ਜੇਹੋ ਜਹੀ ਲੋੜ ਅਤੇ ਆਸ ਮਨੁੱਖ ਦੇ ਹਰ ਸੰਬੰਧ ਦਾ ਆਧਾਰ ਹੁੰਦੀ ਹੈ।
'ਪ੍ਰਸੰਨਤਾ ਸੁਹਣੀ ਜੀਵਨ-ਜਾਚ ਦੀ ਉਪਜ ਹੈ' ਇਹ ਮੰਨਣ ਵਾਲਾ ਆਦਮੀ ਸਦਾ ਆਪਣੀ ਜੀਵਨ-ਜਾਚ ਦੀ ਪੜਚੋਲ ਕਰਦਾ ਰਹਿੰਦਾ ਹੈ। ਜੇ ਉਸ ਦੀ ਜੀਵਨ-ਜਾਚ ਉੱਤੇ ਕਿਸੇ ਪ੍ਰਕਾਰ ਦੀ ਪੜਚੋਲ ਕੀਤੀ ਜਾਵੇ ਤਾਂ ਉਸ ਨੂੰ ਵੀ ਧੀਰਜ ਨਾਲ ਸੁਣਨ ਅਤੇ ਵਿਚਾਰਨ ਦੀ ਰੁਚੀ ਰੱਖਦਾ ਹੈ। ਇਸ ਨੂੰ 'ਆਪਣੇ ਗਿਰੇਵਾਨ ਵਿੱਚ ਸਿਰ ਨੀਵਾਂ ਕਰ ਕੇ ਵੇਖਣਾ' ਆਖਿਆ ਗਿਆ ਹੈ ਅਤੇ ਇਹ ਬਰੀਕ ਬੁੱਧੀ (ਅਕਲ ਲਤੀ%) ਵਾਲਿਆਂ ਦਾ ਕੰਮ ਹੈ। ਉਹ ਵਿਸ਼ਵਾਸ ਸੁੰਦਰ, ਸਿਹਤਮੰਦ ਅਤੇ ਵਿਗਿਆਨਕ ਨਹੀਂ ਆਖੇ ਜਾਣੇ ਚਾਹੀਦੇ ਜਿਹੜੇ ਸਾਨੂੰ ਅਕਲ ਲਤੀਫ਼ ਆਦਮੀ ਬਣਨ ਦੀ ਪ੍ਰੇਰਣਾ ਨਾ ਦੇ ਸਕਣ।
ਪ੍ਰਸੰਨਤਾ ਦੇ ਵਿਰੋਧੀ ਵਿਸ਼ਵਾਸ
ਪਿਛਲੇ ਦੋ ਲੇਖਾਂ ਵਿੱਚ ਮੈਂ ਦੋ ਗੱਲਾਂ ਕਹਿਣ ਦਾ ਜਤਨ ਕੀਤਾ ਹੈ; ਇੱਕ ਇਹ ਕਿ ਅੰਤਰਮੁਖਤਾ ਅਤੇ ਪ੍ਰਸੰਨਤਾ ਵਿੱਚ ਬਹੁਤਾ ਸੰਬੰਧ ਨਹੀਂ, ਅਤੇ ਦੂਜੀ ਇਹ ਕਿ ਪ੍ਰਸੰਨਤਾ ਵਿੱਚ ਵਾਧਾ ਚਾਹੁਣ ਵਾਲੇ ਵਿਅਕਤੀ ਲਈ ਪ੍ਰਸੰਨਤਾ ਨੂੰ ਰੱਬੀ ਦਾਤ ਮੰਨਣ ਨਾਲੋਂ ਆਪਣੇ ਜਤਨ ਨਾਲ ਪ੍ਰਾਪਤ ਕੀਤੀ ਜਾਣ ਵਾਲੀ ਵਸਤੂ ਮੰਨਣਾ ਜ਼ਰੂਰੀ ਹੈ। ਪਹਿਲੀ ਗੱਲ ਦਾ ਸੰਬੰਧ ਸਾਡੇ ਸੁਭਾਅ ਨਾਲ ਹੈ ਅਤੇ ਦੂਜੀ ਦਾ ਸਾਡੇ ਵਿਸ਼ਵਾਸਾਂ ਨਾਲ।
ਸਾਡੇ ਸਾਧਾਰਣ ਕੰਮ ਸਾਡੀਆਂ ਲੋੜਾਂ ਵਿੱਚੋਂ ਉਪਜਦੇ ਹਨ। ਸਾਡਾ ਸੁਭਾਅ ਅਤੇ ਸਾਡੇ ਵਿਸ਼ਵਾਸ ਸਾਡੇ ਕੰਮਾਂ ਨੂੰ ਪ੍ਰਭਾਵਿਤ ਕਰਦੇ ਹਨ। ਲੋੜਾਂ ਦੀ 'ਹੋਂਦ' ਹਰ ਕਿਸੇ ਲਈ ਲਗਪਗ ਇੱਕ ਜਹੀ ਹੈ। ਮਨੁੱਖਾਂ ਦੇ ਸੁਭਾਵਾਂ ਅਤੇ ਵਿਸ਼ਵਾਸਾਂ ਵਿੱਚ ਆਖ਼ਰਾਂ ਦੀ ਭਿੰਨਤਾ ਹੈ। ਜੋ ਸਾਧਾਰਣ ਲੋੜਾਂ ਦੀ ਪੂਰਤੀ ਦੇ ਜਤਨਾਂ ਵਿੱਚ ਰੁੱਝੇ ਹੋਏ ਲੋਕਾਂ ਦੇ ਹਿੱਸੇ ਆਉਣ ਵਾਲੀਆਂ ਖੁਸ਼ੀਆਂ ਅਤੇ ਨਾ-ਖ਼ੁਸ਼ੀਆਂ ਵਿੱਚ ਬਹੁਤਾ ਫ਼ਰਕ ਵੇਖਣ ਵਿੱਚ ਆਉਂਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਸਾਡੀਆਂ ਖੁਸ਼ੀਆਂ ਅਤੇ ਨਾ-ਖ਼ੁਸ਼ੀਆਂ, ਬਹੁਤ ਹੱਦ ਤਕ, ਸਾਡੇ ਸੁਭਾਵਾਂ ਅਤੇ ਸਾਡੇ ਵਿਸ਼ਵਾਸਾਂ ਨਾਲ ਸੰਬੰਧਤ ਹਨ।
ਸੁਭਾਵ ਅਤੇ ਵਿਸ਼ਵਾਸ ਮਨੁੱਖੀ ਸ਼ਖ਼ਸੀਅਤ (ਪਰਸਨੈਲਿਟੀ) ਦੇ ਪ੍ਰਮੁੱਖ ਅੰਗ ਹਨ। ਇਨ੍ਹਾਂ ਉੱਤੇ ਕੀਤੀ ਗਈ ਕਠੋਰ ਅਲੋਚਨਾ ਕਿਸੇ ਨੂੰ ਕਦੇ ਚੰਗੀ ਨਹੀਂ ਲੱਗਦੀ। ਪਿਆਰ- ਸਤਿਕਾਰ ਨਾਲ ਆਖੀ ਹੋਈ ਗੱਲ ਵੀ ਚੁਭਵੀਂ ਲੱਗਦੀ ਹੈ। ਮੈਨੂੰ ਇਉਂ ਹੀ ਕਰਨਾ ਪੈ ਰਿਹਾ ਹੈ। ਆਸ ਹੈ ਮੇਰੇ ਪਾਠਕ ਮੇਰੀ ਭਾਵਨਾ ਵੱਲ ਵੇਖਣਗੇ। ਮੈਂ ਮਨੁੱਖੀ ਸੁਭਾਵਾਂ ਅਤੇ ਵਿਸ਼ਵਾਸਾਂ ਦੀ ਅਲੋਚਨਾ ਕੇਵਲ ਅਲੋਚਨਾ ਲਈ ਨਹੀਂ ਕਰ ਰਿਹਾ। ਮਨੁੱਖੀ ਖ਼ੁਸ਼ੀ ਵਿੱਚ ਵਾਧਾ ਮੇਰਾ ਮਨੋਰਥ ਹੈ ਅਤੇ ਇਸ ਮਨੋਰਥ ਦੀ ਪ੍ਰਾਪਤੀ ਦੇ ਜਤਨ ਵਿੱਚ ਵੱਧ ਤੋਂ ਵੱਧ ਬਾ-ਅਦਬ ਹੋਣ ਦੀ ਮੇਰੀ ਇੱਛਾ ਹੈ। ਆਪਣੇ ਪਾਠਕਾਂ ਦੀ ਸੁਹਿਰਦਤਾ ਅਤੇ ਉਦਾਰਤਾ ਉੱਤੇ ਭਰੋਸਾ ਕਰਦਾ ਹੋਇਆ, ਮੈਂ, ਖ਼ੁਸ਼ੀ ਦੇ ਦ੍ਰਿਸ਼ਟੀਕੋਣ ਤੋਂ ਕੁਝ ਇੱਕ ਵਿਸ਼ਵਾਸਾਂ ਦੀ ਪੜਚੋਲ ਦੀ ਆਗਿਆ ਮੰਗਦਾ ਹਾਂ।
ਅਸੀਂ ਕਹਿੰਦੇ ਹਾਂ :
1. ਇਹ ਸੰਸਾਰ ਅਸਾਰ ਹੈ: ਨਾਸ਼ਮਾਨ ਹੈ। ਏਥੇ ਕੁਝ ਵੀ ਸਦੀਵੀ ਨਹੀਂ। ਇਸ ਨਾਲ ਪੱਕੇ ਸੰਬੰਧ ਨਹੀਂ ਜੋੜਨੇ ਚਾਹੀਦੇ। ਮਨ ਨੂੰ ਇਸ ਦੇ ਮੋਹ ਤੋਂ ਮੁਕਤ ਰੱਖਣਾ ਚਾਹੀਦਾ चे।
2. ਮਾਂ-ਪਿਉ, ਧੀਆਂ-ਪੁੱਤਰ, ਭੈਣ-ਭਰਾ ਯਾਰ-ਦੋਸਤ ਐਵੇਂ ਦੁਨਿਆਵੀ ਰਿਸ਼ਤੇ ਹਨ; ਕੋਈ ਰਿਸ਼ਤਾ ਅੰਤ ਤਕ ਨਹੀਂ ਨਿਭਦਾ।
3. ਸਾਡਾ ਜੀਵਨ ਕੁਝ ਦਿਨਾਂ ਦੀ ਖੇਡ ਹੈ; ਦੋ ਗਜ਼ ਧਰਤੀ ਜਾਂ ਦਸ ਮਣ ਲੱਕੜਾਂ ਇਸ ਦੀ ਮੰਜ਼ਲ ਹਨ।
4. ਜੀਵਨ ਵਿੱਚ ਕੀਤੇ ਪਾਪਾਂ ਦੀ ਸਜ਼ਾ ਵਜੋਂ ਸਾਨੂੰ ਮੌਤ ਤੋਂ ਪਿੱਛੋਂ ਕਿਸੇ ਨਰਕ ਵਿੱਚ ਜਾਣਾ ਪਵੇਗਾ ਜਾਂ ਦੂਜਾ ਜਨਮ ਲੈ ਕੇ ਦੁਖ ਭੋਗਣੇ ਪੈਣਗੇ।
5. ਇਹ ਜੀਵਨ ਜੁਆ ਹੈ, ਜਿਸ ਵਿੱਚ ਹਰ ਕਿਸੇ ਨੂੰ ਹਾਰਨਾ ਪੈਂਦਾ ਹੈ।
ਇਨ੍ਹਾਂ ਨਾਲ ਰਲਦੇ ਮਿਲਦੇ ਹੋਰ ਕਈ ਵਿਸ਼ਵਾਸਾਂ ਦਾ ਜ਼ਿਕਰ ਕਰ ਕੇ ਇਸ ਲਿਸਟ ਨੂੰ ਲੰਮੀ ਕਰੀ ਜਾਣ ਦਾ ਕੋਈ ਲਾਭ ਨਹੀਂ। ਤਿੱਬ ਰਹੀ ਦਾਲ ਵਿੱਚੋਂ ਇੱਕ ਦਾਣਾ ਟੋਹ ਲੈਣਾ ਹੀ ਕਾਫ਼ੀ ਹੁੰਦਾ ਹੈ। ਇਹ ਵਿਸ਼ਵਾਸ ਨਿਰਾਸ਼ਾ ਪੈਦਾ ਕਰਨ ਵਾਲੇ ਅਤੇ ਅੰਤਰਮੁਖਤਾ ਦੀ ਪ੍ਰੇਰਣਾ ਦੇਣ ਵਾਲੇ ਹਨ। ਇਹ ਆਪਣੇ ਕੰਮ ਵਿੱਚ ਕਾਮਯਾਬ ਇਸ ਲਈ ਹਨ ਕਿ ਪੁਰਾਣੇ ਸਮਿਆਂ ਤੋਂ ਇਨ੍ਹਾਂ ਨਾਲ ਸਿਆਣਪ ਦਾ ਗੂਹੜਾ ਸੰਬੰਧ ਸਮਝਿਆ ਅਤੇ ਵੇਖਿਆ ਜਾਂਦਾ ਰਿਹਾ ਹੈ। ਕਿਸੇ ਨੇ ਇਨ੍ਹਾਂ ਦੀ ਸਾਰਥਕਤਾ ਅਤੇ ਉਪਯੋਗਤਾ ਸੰਬੰਧੀ ਕਿਸੇ ਪ੍ਰਕਾਰ ਦੀ ਪੁੱਛ- ਗਿੱਛ ਕਰਨ ਦੀ ਲੋੜ ਨਹੀਂ ਸਮਝੀ । ਸਾਧਾਰਣ ਜੀਵਨ ਦੀ ਸਾਧਾਰਣ ਖ਼ੁਸ਼ੀ ਵਰਗੀ ਨਿਗੂਣੀ ਸ਼ੈਅ ਨੂੰ ਸਮੇਂ ਦੇ ਸਤਿਕਾਰੇ ਹੋਏ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਕਸਵੱਟੀ ਕਹਿ ਕੇ ਸਿਆਣੇ ਲੋਕਾਂ ਵਿੱਚ ਹਾਸੋ ਹੀਣਾ ਹੋਣ ਦੀ ਕੁੱਲ ਕੋਈ ਕਿਉਂ ਕਰਦਾ ? ਕਿਸੇ ਨੇ ਨਹੀਂ ਕੀਤੀ। ਮੈਂ ਕਰਨ ਲੱਗਾ ਹਾਂ; ਇਸ ਭਰੋਸੇ ਨਾਲ ਕਿ ਸਿਆਣੇ ਪਾਠਕ ਮੈਨੂੰ ਮੁਆਫ਼ ਕਰ ਦੇਣਗੇ।
ਸੰਸਾਰ ਦੀ ਅਸਾਰਤਾ ਅਤੇ ਨਾਸ਼ਮਾਨਤਾ ਦੀ ਗੱਲ ਸੱਚੀ ਜ਼ਰੂਰ ਹੈ ਪਰ ਸਿਆਣੀ ਨਹੀਂ। ਕਿਸੇ ਦੀ ਉਂਗਲੀ ਉੱਤੇ ਪਈ ਮੁੰਦਰੀ ਨੂੰ ਵੇਖ ਕੇ ਇਹ ਜਾਣ ਲੈਣ ਵਿੱਚ ਕਿੰਨੀ ਕੁ ਸਿਆਣਪ ਹੈ ਕਿ ਫਲਾਣੇ ਆਦਮੀ ਨੇ ਮੁੰਦਰੀ ਪਾਈ ਹੋਈ ਹੈ ? ਬੱਚਿਆਂ ਨੂੰ ਅਸਾਰਤਾ ਅਤੇ ਨਾਸ਼ਮਾਨਤਾ ਦੇ ਅਰਥ ਨਹੀਂ ਆਉਂਦੇ: ਜਦੋਂ ਇਸ ਦੇ ਅਰਥ ਸਮਝ ਪੈ ਜਾਂਦੇ ਹਨ, ਉਦੋਂ ਹਰ ਕੋਈ ਜਾਣ ਲੈਂਦਾ ਹੈ ਕਿ ਇਸ ਦੁਨੀਆ ਵਿੱਚ ਸਦੀਵੀ ਕੁਝ ਨਹੀਂ। ਇਸ ਜਾਣਕਾਰੀ ਲਈ ਕਿਸੇ ਉਚੇਚੀ ਸਿਆਣਪ, ਸਿਖਲਾਈ ਜਾਂ ਸਾਧਨਾਂ ਦੀ ਲੋੜ ਕਿਸੇ ਨੂੰ ਨਹੀਂ ਪੈਂਦੀ।
ਇਹ ਆਖਿਆ ਜਾ ਸਕਦਾ ਹੈ ਕਿ ਸੰਸਾਰ ਦੀ ਨਾਸ਼ਮਾਨਤਾ ਅਤੇ ਅਸਾਰਤਾ ਨੂੰ ਸਮਝ ਸਕਣ ਵਿੱਚ ਭਾਵੇਂ ਬਹੁਤੀ ਸਿਆਣਪ ਨਹੀਂ ਪਰ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਸ ਦੀ ਅਸਾਰਤਾ ਅਤੇ ਨਿਰਾਰਥਕਤਾ ਨੂੰ ਧਿਆਨ ਵਿੱਚ ਰੱਖ ਕੇ ਵਰਤਣ-ਵਿਚਰਣ ਵਿੱਚ ਸਿਆਣਪ ਹੈ। ਇਸ ਸਿਆਣਪ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ੁਕਰ ਹੈ ਦੁਨੀਆ ਦੇ ਬਹੁਤੇ ਲੋਕਾਂ ਵਿੱਚ ਇਹ ਸਿਆਣਪ ਨਹੀਂ, ਵਰਨਾ ਇਹ ਸੰਸਾਰ ਅਤੇ ਇਸ ਵਿਚਲਾ ਜੀਵਨ ਬਹੁਤ ਹੀ ਉਦਾਸ ਅਤੇ ਕਰੂਪ ਹੋ ਗਿਆ ਹੁੰਦਾ। ਕਿਸੇ ਬੀਮਾਰ ਬੱਚੇ ਦੇ ਪਿਤਾ ਲਈ ਸੰਸਾਰ ਨੂੰ ਨਾਸ਼ਮਾਨ ਅਤੇ ਜੀਵਨ ਨੂੰ ਨਿਰਾਰਥਕ ਸਮਝਣਾ ਸੰਭਵ ਨਹੀਂ ਹੁੰਦਾ। ਆਪਣੇ ਬੱਚੇ ਦੀ ਸਿਹਤ ਨੂੰ ਸਾਰ ਵਸਤੂ ਅਤੇ ਉਸ ਦੀ ਤੰਦਰੁਸਤੀ ਲਈ ਕੀਤੇ ਜਾਣ ਵਾਲੇ ਜਤਨ ਨੂੰ ਅਰਥ ਭਰਪੂਰ ਕੰਮ ਸਮਝਣਾ ਹੀ ਉਸ ਨੂੰ ਸਿਆਣਪ ਵਾਲੀ ਗੱਲ ਜਾਪਦਾ ਹੈ। ਅਤੇ ਸਿਰਫ਼ ਸਾਧਾਰਣ ਆਦਮੀ ਹੀ ਇਸ ਤਰ੍ਹਾਂ ਨਹੀਂ ਵਿਚਰਦੇ ਵਰਤਦੇ। ਸ਼ੰਕਰਾਚਾਰੀਆ ਵਰਗੇ ਮਾਇਆਵਾਦੀ ਵੀ ਮਸਤੇ ਹੋਏ ਹਾਥੀ ਨੂੰ ਵੇਖ ਕੇ ਆਪਣੇ ਜੀਵਨ ਨੂੰ ਸਾਰ ਵਸਤੂ ਸਮਝ ਕੇ ਉਸ (ਜੀਵਨ) ਦੀ ਰੱਖਿਆ ਦੀ ਅਰਬ ਭਰਪੂਰ ਕਿਰਿਆ ਨੂੰ ਪੂਰੀ ਸਿਆਣਪ ਅਤੇ ਸਫਲਤਾ ਨਾਲ ਸਿਰੇ ਚਾੜ੍ਹਨ ਲਈ ਦੌੜ ਕੇ ਦਰੱਖ਼ਤ ਉੱਤੇ ਚੜ੍ਹ ਜਾਂਦੇ ਹਨ।
ਸੰਸਾਰ ਦੀ ਅਸਾਰਤਾ ਅਤੇ ਨਾਸ਼ਮਾਨਤਾ ਦਾ ਖ਼ਿਆਲ ਆਪਣੇ ਆਪ ਵਿੱਚ ਕਿੰਨਾ ਵੀ ਵੱਡਾ ਸੱਚ ਕਿਉਂ ਨਾ ਹੋਵੇ, ਮਨੁੱਖੀ ਮਨ ਨੂੰ ਇਸ ਕੋਲੋਂ ਜੋ ਕਿਸੇ ਧਰਵਾਸ ਦੀ ਆਸ ਹੈ ਤਾਂ ਕੇਵਲ ਬੇ-ਬਸੀ ਅਤੇ ਲਾਚਾਰੀ ਦੀ ਹਾਲਤ ਵਿੱਚ; ਉਦੋਂ ਜਦੋਂ ਉਹ ਇਹ ਸਮਝ ਲਵੇ ਕਿ ਮੈਂ ਕੁਝ ਨਹੀਂ ਕਰ ਸਕਦਾ। ਅਜਿਹੀ ਹਾਲਤ ਵਿੱਚ ਤਾਂ ਆਦਮੀ ਨੀਂਦ ਦੀ ਦਵਾਈ,
ਜਿਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਜੀਵਨ ਭਰ ਯਤਨਸ਼ੀਲ ਰਹਿਣਾ ਪੈਂਦਾ ਹੈ, ਉਨ੍ਹਾਂ ਕੋਲ ਸੰਸਾਰ ਦੀ ਅਸਾਰਤਾ ਅਤੇ ਨਾਸ਼ਮਾਨਤਾ ਦੇ ਸੱਚ ਵੱਲ ਉਚੇਚਾ ਧਿਆਨ ਦੇਣ ਜੋਗਾ ਸਮਾਂ ਨਹੀਂ ਬਚਦਾ। ਇਹ ਵਿਲਾਸ ਉਨ੍ਹਾਂ ਦੀ ਵੰਡੇ ਆਉਂਦਾ ਹੈ ਜਿਨ੍ਹਾਂ ਦੀਆਂ ਲੋੜਾਂ ਨਿਰਯਤਨ ਪੂਰੀਆਂ ਹੋ ਰਹੀਆਂ ਹੁੰਦੀਆਂ ਹਨ। ਸਾਧੂ ਦਇਆ ਸਿੰਘ ਜੀ ਜੇ ਕਿਸੇ ਕਾਲਜ ਵਿੱਚ ਲੈਕਚਰਾਰ ਹੁੰਦੇ ਅਤੇ ਘਰ-ਗ੍ਰਿਹਸਤੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰਾ ਦਿਨ ਕਾਲਜ ਵਿੱਚ ਸਿਰ ਖਪਾਈ ਕਰਨ ਪਿੱਛੋਂ ਘਰ ਆ ਕੇ ਇੱਕ ਦੇ ਟਿਊਸ਼ਨਾਂ ਪੜਾਉਣ ਲਈ ਮਜਬੂਰ ਹੁੰਦੇ ਤਾਂ ਉਨ੍ਹਾਂ ਕੋਲੋਂ 'ਜ਼ਿੰਦਗੀ ਬਿਲਾਸ' ਵਰਗੀ ਰਚਨਾ ਦੀ ਆਸ ਨਹੀਂ ਸੀ ਕੀਤੀ ਜਾ ਸਕਣੀ। ਇਹ ਸੰਸਾਰ ਉਨ੍ਹਾਂ ਨੂੰ ਨਾਸ਼ਮਾਨ ਅਤੇ ਅਸਾਰ ਦਿਸਣ ਦੀ ਥਾਂ ਕੁਰੂਕਸ਼ੇਤਰ ਦਿਸਣਾ ਸੀ। ਜੀਵਨ ਦੀਆਂ ਚਿੰਤਾਵਾਂ ਤੋਂ ਮੁਕਤ ਸਾਧੂ ਦਇਆ ਸਿੰਘ ਜੀ ਨੇ ਸੌ ਸਾਲ ਲੰਮੇ ਮਨੁੱਖੀ ਜੀਵਨ ਦੀ ਅਸਾਰਤਾ ਦੇ 'ਪਰਮ-ਸੱਚ' ਦੀ ਵਿਆਖਿਆ ਕਰਨ ਲਈ ਲੰਮਾ ਕਿੱਸਾ ਲਿਖ ਮਾਰਿਆ। ਸ਼ਰਾਬ ਦੇ ਨਸ਼ੇ ਵਿੱਚ ਬੇ-ਫ਼ਿਕਰ ਹੋ ਕੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਨੇ 'ਜ਼ਿੰਦਗੀ ਬਿਲਾਸ' ਦੇ ਸਾਰ ਨੂੰ ਇੱਕ ਨਿੱਕੇ ਜਿਹੇ ਵਾਕ ਦਾ ਰੂਪ ਦੇ ਕੇ ਆਪਣੇ ਟਰੱਕ ਉੱਤੇ ਲਿਖਿਆ ਜਾਂ ਲਿਖਵਾਇਆ ਹੁੰਦਾ ਹੈ 'ਪਰਮਾਤਮਾ ਔਰ ਮੌਤ ਕੇ ਹਮੇਸ਼ਾ ਯਾਦ ਰੱਖੋ', ਨਿਸਚਿੰਤ ਆਦਮੀ ਦੂਜਿਆਂ ਨੂੰ ਚਿੰਤਾ ਦਾ ਉਪਦੇਸ਼ ਦਿੰਦੇ ਹਨ; ਪਤਾ ਨਹੀਂ ਕਿਉਂ ?
ਸਾਡੇ ਜਨਮ ਸਮੇਂ ਇਹ ਦੁਨੀਆ ਕਾਇਮ ਸੀ ਅਤੇ ਕਰੋੜਾਂ ਸਾਲਾਂ ਤੋਂ ਕਾਇਮ ਸੀ। ਸਾਡੀ ਮੌਤ ਤੋਂ ਪਿੱਛੋਂ ਇਹ ਦੁਨੀਆ ਪਤਾ ਨਹੀਂ ਕਿੰਨੇ ਕੁ ਕਰੋੜਾਂ ਸਾਲ ਕਾਇਮ ਰਹੇਗੀ। ਜਦੋਂ ਅਸੀਂ ਇਸ ਦੁਨੀਆ ਵਿੱਚ ਆਏ, ਉਦੋਂ ਇਸ ਅਸਾਰ ਸੰਸਾਰ ਨੇ ਸਾਡੀ ਨਿਗੂਣੀ ਜਹੀ ਹੋਂਦ ਨੂੰ ਸਾਰ ਵਸਤੂ ਸਮਝ ਕੇ ਸਾਨੂੰ ਸਿਰ ਮੱਥੇ ਕਬੂਲਿਆ। ਜ਼ਰਾ ਕੁ ਸਿਆਣੇ ਹੋ ਕੇ ਅਸੀਂ ਇਸ ਸੰਸਾਰ ਨੂੰ ਅਸਾਰਤਾ ਦਾ ਉਲਾਹਮਾ ਦੇਣ ਲੱਗ ਪਏ, ਪਰ ਇਹ ਸਾਨੂੰ ਅਤੇ ਸਾਡੀਆਂ ਲੋੜਾਂ ਨੂੰ ਸੱਚੀਆਂ ਅਤੇ ਵਾਸਤਵਿਕ ਸਮਝਦਾ ਹੋਇਆ ਉਨ੍ਹਾਂ ਦੀ ਪੂਰਤੀ ਲਈ, ਸਾਡੇ ਦੁਆਰਾ 'ਸਾਰ' ਸਮਝੀਆਂ ਜਾਣ ਵਾਲੀਆਂ ਚੀਜ਼ਾਂ ਵਸਤਾਂ ਸਾਨੂੰ ਦਿੰਦਾ ਰਿਹਾ। ਏਥੋਂ ਜਾਣ ਲੱਗਿਆ ਅਸੀਂ ਆਪਣੇ ਬੱਚਿਆਂ ਨੂੰ ਏਥੇ ਇਸ ਭਰੋਸੇ ਉੱਤੇ ਛੱਡ ਕੇ ਜਾਵਾਂਗੇ ਕਿ ਇਹ ਸੰਸਾਰ ਉਨ੍ਹਾਂ ਨੂੰ ਅਸਾਰ, ਨਿਰਾਰਥਕ ਅਤੇ ਨਾਸ਼ਮਾਨ ਸਮਝ ਕੇ ਉਨ੍ਹਾਂ ਪ੍ਰਤੀ ਉਦਾਸੀਨਤਾ, ਅਭਿੱਜਤਾ ਅਤੇ ਅਮਿੱਤ੍ਰਤਾ ਦਾ ਵਤੀਰਾ ਨਹੀਂ ਅਪਣਾਵੇਗਾ। ਸਾਡੇ ਬੱਚੇ ਵੀ ਸਾਡੀਆਂ ਧਾਰਨਾਵਾਂ ਅਤੇ ਮਾਨਤਾਵਾਂ ਨੂੰ ਖੋਖਲੀਆਂ ਸਮਝ ਕੇ ਕਿਸੇ ਖੂੰਜੇ ਨਹੀਂ ਲਾ ਦੇਣਗੇ। ਇਸ ਸੰਸਾਰ ਨਾਲ ਸਾਡੀ ਕਿੰਨੀ ਗੂਹੜੀ ਮਿੱਤ੍ਰਤਾ ਹੈ।
ਇਸ ਨੂੰ ਅਸਾਰ ਕਹਿਣ ਦਾ ਹੱਕ ਸਾਨੂੰ ਨਹੀਂ। ਸਾਡੇ ਸੋ ਕੁ ਸਾਲ ਦੇ ਜੀਵਨ ਦੇ ਮੁਕਾਬਲੇ ਵਿੱਚ ਕਈ ਕਰੋੜਾਂ ਸਾਲਾਂ ਦੀ ਉਮਰ ਭੋਗਣ ਵਾਲਾ ਇਹ ਸੰਸਾਰ ਕਿਸੇ ਤਰ੍ਹਾਂ ਵੀ ਨਾਸ਼ਮਾਨ ਆਖਿਆ ਨਹੀਂ ਜਾ ਸਕਦਾ। ਇਸ ਨੂੰ ਨਾਸ਼ਮਾਨ ਕਹਿ ਕੇ ਅਸੀਂ ਮੌਤ ਦੇ ਭੈ ਦਾ ਪ੍ਰਗਟਾਵਾ ਕਰਦੇ ਹਾਂ। ਮੈਂ ਅਧਿਆਤਮਵਾਦੀਆਂ ਦੇ ਇਸ ਦਾਅਵੇ ਨੂੰ ਸੱਚਾ ਨਹੀਂ ਮੰਨਦਾ ਕਿ ਦੁਨੀਆ ਦੀ ਨਾਸ਼ਮਾਨਤਾ ਦਾ ਖ਼ਿਆਲ ਮਨੁੱਖ ਦੇ ਮਨ ਵਿੱਚੋਂ ਦੁਨੀਆ ਦੇ ਮੋਹ ਨੂੰ ਘਟਾਉਂਦਾ ਹੈ। ਹਜ਼ਾਰਾਂ ਸਾਲਾਂ ਤੋਂ ਨਾਸ਼ਮਾਨਤਾ ਦਾ ਪ੍ਰਚਾਰ ਹੁੰਦਾ ਆਇਆ ਹੈ; ਪਰ ਮੋਹ ਦੇ ਘਟਣ ਦਾ ਕੋਈ ਸਬੂਤ ਕਿਧਰੇ ਨਹੀਂ ਮਿਲਦਾ। ਹਾਂ, ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਸ ਵਿਸ਼ਵਾਸ ਜਾਂ ਖ਼ਿਆਲ ਦੀ ਵਜ੍ਹਾ ਨਾਲ ਬਹੁਤ ਸਾਰੀ ਖ਼ੁਸ਼ੀ ਜੀਵਨ ਨਾਲ ਰੁੱਸੀ ਰਹੀ ਹੈ।
ਜੀਵਨ ਭਰ ਦੀ ਦੌੜ-ਭੱਜ ਪਿੱਛੋਂ ਮਨੁੱਖ ਨੂੰ ਮੁਸ਼ਕਲ ਨਾਲ ਮੌਕਾ ਮਿਲਿਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਅਤੇ ਚਿੰਤਾਵਾਂ ਦਾ ਭਾਰ ਆਪਣੇ ਬੱਚਿਆਂ ਨੂੰ ਸੌਂਪ ਕੇ ਆਪ ਜ਼ਰਾ ਹੋਲਾ ਹੋ ਲਵੇ। ਹਾਏ ਨੀ ਸਿਆਣਪੇ! ਤੂੰ ਮੌਤ ਦੇ ਡਰ ਦਾ ਰੂਪ ਧਾਰ ਕੇ ਨਾਸ਼ਮਾਨਤਾ ਦੇ ਝਰੋਖੇ ਵਿੱਚੋਂ ਝਾਕਣ ਲੱਗ ਪਈ। ਬੇ-ਫ਼ਿਕਰੀ ਅਤੇ ਖੁਸ਼ੀ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਬੁਢਾਪੇ ਦੀ ਹਾਲਤ ਤਰਸਯੋਗ ਹੋ ਗਈ। ਇਹ ਤੇਰੀ ਹੀ ਮਿਹਰਬਾਨੀ ਹੈ ਕਿ ਜੀਵਨ ਦੇ ਅਨੁਭਵ ਦੀ ਅਮੀਰੀ ਨਾਲ ਮਾਲਾ ਮਾਲ ਬੁਢਾਪੇ ਨੂੰ ਜੇ ਪੁੱਛੀਏ, "ਸੁਣਾਉ ਜੀ ਕੀ ਹਾਲ ਹੈ ?" ਤਾਂ ਅੱਗੋਂ ਉੱਤਰ ਮਿਲਦਾ ਹੈ, "ਸ਼ੁਕਰ ਹੈ, ਜਿਹੜੀ ਘੜੀ ਲੰਘ ਜਾਵੇ।"
ਸੰਸਾਰ ਨੂੰ ਨਾਸ਼ਮਾਨ ਮੰਨਣ ਕਰਕੇ ਅਸੀਂ ਘੜੀਆਂ ਗਿਣਨ ਲੱਗ ਪੈਂਦੇ ਹਾਂ, ਉਤਸ਼ਾਹਹੀਣ ਹੋ ਜਾਂਦੇ ਹਾਂ ਅਤੇ ਉਤਸ਼ਾਹਹੀਣ ਹੋਣ ਕਰਕੇ ਸੰਸਾਰ ਨੂੰ ਨਾਸ਼ਮਾਨ ਮੰਨਦੇ ਹਾਂ। ਨਾਸ਼ਮਾਨਤਾ ਦੇ ਖ਼ਿਆਲ ਦਾ ਉਤਸ਼ਾਹਹੀਣਤਾ ਨਾਲ ਨਜ਼ਦੀਕੀ ਰਿਸ਼ਤਾ ਹੈ। ਮਨੁੱਖੀ ਖ਼ੁਸ਼ੀ ਦੇ ਕਈ ਭੇਤਾਂ ਵਿੱਚੋਂ ਇੱਕ ਇਸ ਰਿਸ਼ਤੇ ਨੂੰ ਤੋੜਨ ਵਿੱਚ ਹੈ। ਉਨ੍ਹਾਂ ਸਾਰੇ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪੜਚੋਲ ਕੀਤੀ ਜਾਣੀ ਜ਼ਰੂਰੀ ਹੈ ਜਿਹੜੇ ਇਸ ਰਿਸ਼ਤੇ ਨੂੰ ਪੱਕਾ ਕਰਨ ਦੀ ਰੁਚੀ ਰੱਖਦੇ ਹਨ। ਇਸ ਜੀਵਨ ਨੂੰ ਚਾਰ ਦਿਨ ਦੀ ਖੇਡ ਮੰਨਦਿਆਂ ਹੋਇਆਂ ਇਸ ਖੇਡ ਨੂੰ ਹਾਰਨ ਦੇ ਵਿਸ਼ਵਾਸ ਨਾਲ ਖੇਡਦੇ ਹੋਏ ਅਸੀਂ ਇਸ ਵਿੱਚ ਪੂਰੀ ਦਿਲਚਸਪੀ ਨਹੀਂ ਲੈ ਸਕਦੇ। ਇਹ ਜੀਵਨ ਨਾ ਹੀ ਜੂਆ ਹੈ ਅਤੇ ਨਾ ਹੀ ਜਿੱਤ-ਹਾਰ ਇਸ ਦਾ ਮਨੋਰਥ ਹੈ। ਇਹ ਧਰਮ ਅਤੇ ਅਧਰਮ, ਪਾਪ ਅਤੇ ਪੁੰਨ ਜਾਂ ਸੱਚ ਅਤੇ ਝੂਠ ਵਿੱਚ ਲੜਿਆ ਜਾਣ ਵਾਲਾ ਅਮੁੱਕ ਯੁੱਧ ਵੀ ਨਹੀਂ। ਇਹ ਸਭ ਪਿਛਲੇ ਯੁਗ ਦੇ ਵਿਚਾਰ ਹਨ। ਧਰਤੀ ਦੇ ਜਿਨ੍ਹਾਂ ਹਿੱਸਿਆਂ ਉੱਤੇ ਮਨੁੱਖੀ ਜੀਵਨ ਦੀਆਂ ਪਰਿਸਥਿਤੀਆਂ ਅਜੇ ਪੁਰਾਣੇ ਯੁਗ ਵਾਲੀਆਂ ਹਨ, ਓਥੇ ਇਨ੍ਹਾਂ ਵਿਚਾਰਾਂ ਵਿਚਲੀ ਸਾਰਥਕਤਾ ਮਨੁੱਖੀ ਮਨ ਦੇ ਵਿਕਾਸ ਦਾ ਰਾਹ ਰੋਕਣ ਵਿੱਚ ਸਫਲ ਹੈ; ਪਰੰਤੂ ਇਹ ਸਭ ਕੁਝ ਬਦਲਦਾ ਰਹਿਣਾ ਹੈ ਅਤੇ ਮਨੁੱਖ ਨੇ ਇਸ ਧਰਤੀ ਅਤੇ ਇਸ ਧਰਤੀ ਉਤਲੇ ਜੀਵਨ ਲਈ ਨਵੀਆਂ ਪ੍ਰੀਭਾਸ਼ਾਵਾਂ ਬਣਾਉਂਦੇ ਰਹਿਣਾ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਨੂੰ ਕੁਰੂਕਸ਼ੇਤਰ ਦੀ ਥਾਂ ਇੱਕ ਸੈਰਗਾਹ ਆਖਿਆ ਜਾਣਾ ਵਧੇਰੇ ਢੁਕਵਾਂ ਹੋ ਜਾਵੇਗਾ ਅਤੇ ਜੀਵਨ ਨੂੰ ਜੂਏ ਦੀ ਥਾਂ ਇੱਕ ਯਾਤਰਾ, ਇੱਕ ਸੈਰ ਆਖਿਆ ਜਾਣਾ ਵਧੇਰੇ ਚੰਗਾ ਲੱਗੇਗਾ। ਉਦੋਂ ਧੀਆਂ-ਪੁੱਤਰ, ਭੈਣਾਂ-ਭਰਾ ਅਤੇ ਹੋਰ ਸਾਰੇ ਦੁਨਿਆਵੀ ਰਿਸ਼ਤੇ ਝੂਠੇ ਆਖੇ ਜਾਣ ਦੀ ਥਾਂ ਹਮਸਵਰ ਅਤੇ ਸਫਰ ਦੀ ਹਰ ਬਕਾਨ ਦੇ ਭਾਈਵਾਲ ਆਖੇ ਜਾਣਗੇ।
ਹੁਣ ਤਕ ਹਾਲਤ ਇਹ ਰਹੀ ਹੈ ਕਿ ਸਾਡੇ ਧਰਮ, (ਸਣੇ ਸਮਾਜਵਾਦ ਦੇ) ਪਰਿਵਾਰ ਵਰਗੇ ਉਨ੍ਹਾਂ ਕੁਦਰਤੀ ਰਿਸ਼ਤਿਆਂ ਦੀ, ਜਿਨ੍ਹਾਂ ਉੱਤੇ ਮਨੁੱਖੀ ਸਮਾਜਾਂ ਦੀ ਬਣਤਰ-ਬਨਾਵਟ ਤੇ ਖ਼ੁਸ਼ੀ-ਖ਼ੂਬਸੂਰਤੀ ਨਿਰਭਰ ਕਰਦੀ ਹੈ, ਨਿੰਦਾ ਕਰਦੇ ਆਏ ਹਨ। ਹੋ ਸਕਦਾ ਹੈ ਉਨ੍ਹਾਂ ਦਾ ਮਨੋਰਥ ਮਨੁੱਖੀ ਮਨ ਨੂੰ ਪਰਵਾਰਿਕ ਵਲਗਣ ਵਿੱਚੋਂ ਕੱਢ ਕੇ ਵਿਸ਼ਵ ਦੀ ਵਿਸ਼ਾਲਤਾ ਵਿੱਚ ਲੈ ਜਾਣ ਦਾ ਹੋਵੇ। ਪਰ ਭਰੋਸੇ ਨਾਲ ਇਉ ਨਹੀਂ ਆਖਿਆ ਜਾ ਸਕਦਾ, ਕਿਉਂਚ ਦੁਨੀਆ ਦਾ ਹਰ ਧਰਮ ਆਪਣੀ ਵਲਗਣ ਦੀ ਪਕਿਆਈ ਦੇ ਸਿਰਤੋੜ ਜਤਨ ਕਰਦਾ ਆਇਆ ਹੈ। ਵਲਗਣਾਂ ਦੇ ਸਹਾਰੇ ਜੀਣ ਵਾਲੇ ਵਿਸ਼ਾਲਤਾ ਦੀ ਗੱਲ ਨਹੀਂ ਕਰ ਸਕਦੇ।
ਇਹ ਵੀ ਹੋ ਸਕਦਾ ਹੈ ਕਿ ਮੁਕਤੀ ਜਾਂ ਸਵਰਗ ਦੀ ਪ੍ਰਾਪਤੀ ਇਨ੍ਹਾਂ ਸੰਬੰਧਾਂ ਦੇ ਬੰਧਨਾਂ ਨੂੰ ਤੋੜ ਕੇ ਹੁੰਦੀ ਹੋਵੇ, ਪਰੰਤੂ ਸਾਧਾਰਣ ਜੀਵਨ ਦੀ ਖ਼ੁਸ਼ੀ ਇਨ੍ਹਾਂ ਸੰਬੰਧਾਂ ਦੀ ਸੁੰਦਰਤਾ ਦੀ ਉਪਜ ਹੈ। ਇਨ੍ਹਾਂ ਵਿੱਚ ਪਈ ਹੋਈ ਹਰ ਤ੍ਰੇੜ ਜੀਵਨ ਵਿੱਚ ਕਿਸੇ ਨਾ ਕਿਸੇ ਨਾ-ਖੁਸ਼ੀ ਨੂੰ ਜਨਮ ਦਿੰਦੀ ਹੈ। ਜੀਵਨ ਦੀ ਖ਼ੁਸ਼ੀ ਦੇ ਦ੍ਰਿਸ਼ਟੀਕੋਣ ਤੋਂ ਵੇਖਿਆ ਸੰਸਾਰਕ ਰਿਸ਼ਤਿਆਂ ਨੂੰ ਝੂਠੇ ਕਹਿਣ ਵਿੱਚ ਸਿਆਣਪ ਘੱਟ ਅਤੇ ਹਿਮਾਕਤ ਵੱਧ ਹੈ। ਸੰਬੰਧਾਂ ਦੀ ਟੁੱਟ-ਭੱਜ ਵਿੱਚੋਂ ਪੈਦਾ ਹੋਈ ਪੀੜ ਦੇ ਪ੍ਰਭਾਵ ਹੇਠ ਆਪੇ ਤੋਂ ਬਾਹਰ ਹੋ ਕੇ ਦੁਨਿਆਵੀ ਰਿਸ਼ਤਿਆਂ ਨੂੰ ਕੂੜੇ ਆਖਣਾ ਉਵੇਂ ਹੀ ਹੈ ਜਿਵੇਂ ਕੋਈ ਪਿਤਾ, ਕ੍ਰੋਧ ਵੱਸ, ਆਪਣੇ ਹੀ ਪੁੱਤਰ ਨੂੰ ਨਾ-ਜਾਇਜ਼ ਆਖੇ। ਆਪਣੀ ਜੀਵਨ-ਜਾਚ ਵਿਚਲੀਆਂ ਊਣਾਂ ਅਤੇ ਭੁੱਲਾਂ ਕਾਰਨ ਆਪਣੇ ਸੰਬੰਧਾਂ ਵਿੱਚ ਕੁਰੂਪਤਾ ਪੈਦਾ ਕਰ ਕੇ ਜਦੋਂ ਕੋਈ ਆਦਮੀ ਸੰਸਾਰਕ ਰਿਸ਼ਤਿਆਂ ਨੂੰ ਕੂੜੇ ਆਖਦਾ ਹੈ, ਉਦੋਂ ਉਹ ਆਪਣੀਆਂ ਨਿਜੀ ਕਮਜ਼ੋਰੀਆਂ ਨੂੰ ਸਰਵ-ਵਿਆਪਕ ਸਮਝਣ ਦੀ ਭੁੱਲ ਕਰ ਰਿਹਾ ਹੁੰਦਾ ਹੈ। ਹਰ ਪਰਿਵਾਰ ਵਿੱਚ ਥੋੜਾ ਬਹੁਤਾ ਵਿਚਾਰ ਵਿਰੋਧ ਹੋਣਾ ਕੁਦਰਤੀ ਗੱਲ ਹੈ। ਇਸ ਪ੍ਰਕਾਰ ਦੇ ਵਿਰੋਧ ਨੂੰ ਵਧਾ ਚੜ੍ਹਾ ਕੇ ਵੇਖਦਾ ਹੋਇਆ ਹਰ ਵਿਅਕਤੀ ਆਪਣੀਆਂ ਨਿਜੀ ਕਮਜ਼ੋਰੀਆਂ ਨੂੰ ਸਰਵਜਨਕ ਸਮਝਣ ਅਤੇ ਕਹਿਣ ਵਿੱਚ ਸਚਾਈ ਅਤੇ ਸਿਆਣਪ ਨੂੰ ਆਪਣੇ ਪੱਖ ਵਿੱਚ ਖਲੋਤੀ ਮਹਿਸੂਸ ਕਰਦਾ ਹੈ। ਰੋਗ ਵਧਦਾ ਰਹਿੰਦਾ ਹੈ।
ਰੋਗ ਦਾ ਇਲਾਜ ਆਪਣੇ ਆਪ ਨੂੰ ਅਕੁੱਲ ਸਮਝ ਕੇ ਰਿਸ਼ਤਿਆਂ ਨੂੰ ਕੂੜੇ ਕਹਿਣ ਵਿੱਚ ਨਹੀਂ, ਸਗੋਂ ਆਪਣੀ ਭੁੱਲ ਦੀ ਪਛਾਣ ਕਰ ਕੇ ਸੰਬੰਧਾਂ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨ ਵਿੱਚ ਹੈ। ਦੁਨਿਆਵੀ ਰਿਸ਼ਤਿਆਂ ਨੂੰ ਕੁਝ ਕਹਿੰਦਿਆਂ ਹੋਇਆਂ ਉਨ੍ਹਾਂ ਹੀ ਰਿਸ਼ਤਿਆਂ ਦੇ ਮੋਹ-ਵੱਸ ਵਿਚਰਦਿਆਂ ਹੋਇਆਂ ਆਪਣੇ ਚੌਗਿਰਦੇ ਦੇ ਜੀਵਨ ਨੂੰ ਓਪਰਾ ਬਣਾ ਲੈਣਾ ਚੰਗੀ ਜੀਵਨ ਜਾਚ ਨਹੀਂ।
ਜੁਰਮ ਅਤੇ ਸਜ਼ਾ ਦਾ ਰਿਸ਼ਤਾ ਨਿਆਏਪੂਰਣ ਰਿਸ਼ਤਾ ਹੈ। ਇਸ ਰਿਸ਼ਤੇ ਸੰਬੰਧੀ ਮਨੁੱਖ ਦੇ ਵਿਚਾਰਾਂ ਅਤੇ ਵਿਵਹਾਰਾਂ ਵਿੱਚ ਵਿਕਾਸ ਹੁੰਦਾ ਆਇਆ ਹੈ। ਪਹਿਲਾਂ ਪਹਿਲ ਆਦਮੀ ਨੂੰ ਇਹ ਅਸੂਲ ਬਹੁਤ ਹੀ ਪਵਿੱਤਰ, ਕੁਦਰਤੀ ਅਤੇ ਸੱਚਾ ਲੱਗਦਾ ਸੀ ਕਿ ਅੱਖ ਦੇ ਬਦਲੇ ਵਿੱਚ ਅੱਖ ਕੱਢ ਲਈ ਜਾਵੇ ਅਤੇ ਸਿਰ ਦੇ ਬਦਲੇ ਸਿਰ ਲਾਹ ਲਿਆ ਜਾਵੇ। ਹੌਲੀ ਹੌਲੀ ਆਦਮੀ ਨੂੰ ਇਹ ਪਤਾ ਲੱਗ ਗਿਆ ਕਿ ਅੱਖ ਦੇ ਬਦਲੇ ਅੱਖ ਦਾ ਨੇਮ 'ਨਿਆਂ' ਨਹੀਂ, ਸਗੋਂ 'ਬਦਲਾ' ਹੈ ਜਿਸ ਦੇ ਨਤੀਜੇ ਵਜੋਂ ਸਾਰੀ ਮਨੁੱਖਤਾ ਨੇਤ੍ਰ-ਹੀਣ ਹੋ ਸਕਦੀ ਹੈ। ਕੁਝ ਚਿਰ ਪਿੱਛੋਂ ਨਿਆਂ ਵਿੱਚ ਦਇਆ ਨੂੰ ਮਿਲਾਇਆ ਗਿਆ। ਅਜੋਕਾ ਸਿਆਣਾ ਮਨੁੱਖ ਦੰਡ, ਦਇਆ, ਸਹਾਇਤਾ ਅਤੇ ਸਿਖਲਾਈ ਰਾਹੀਂ ਮਨ ਦੇ ਸੁਧਾਰ ਅਤੇ ਵਿਕਾਸ ਦਾ ਵਿਸ਼ਵਾਸੀ ਬਣਦਾ ਜਾ ਰਿਹਾ ਹੈ।
ਪਾਪ ਅਤੇ ਦੰਡ ਦੇ ਇਸ ਰੱਬੀ ਵਿਧਾਨ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿਕ ਸਾਰੇ ਦੇ ਸਾਰੇ ਭਾਵ ਦੰਡਯੋਗ ਅਪਰਾਧ ਆਪੇ ਗਏ ਹਨ। ਸੰਸਾਰਕ ਜੀਵਨ ਇਨ੍ਹਾਂ ਬਿਨਾਂ ਸੰਭਵ ਨਹੀਂ, ਇਸ ਲਈ ਸਮੁੱਚਾ ਸੰਸਾਰਕ ਜੀਵਨ ਹੀ ਦੰਡਯੋਗ ਪਾਪ ਗਰਦਾਨਿਆ ਗਿਆ ਹੈ। ਜੀਵਨ ਦਾ ਘੋਲ ਘੁਲਦਾ ਹੋਇਆ ਮਨੁੱਖ ਇਸ ਪਾਸੇ ਸੋਚ ਨਹੀਂ ਸਕਦਾ; ਪਰ ਬੁੱਢਾ ਜਾਂ ਰੀਟਾਇਰ ਹੋ ਕੇ ਜਦੋਂ ਉਸ ਨੂੰ ਕੁਝ ਵਿਹਲ ਮਿਲਦੀ ਹੈ ਤਾਂ ਉਸ ਦਾ ਮਨ ਅਪਰਾਧ- ਭਾਵਨਾ ਦੇ ਭਾਰ ਨਾਲ ਦੱਬਿਆ ਜਾਣ ਲੱਗਦਾ ਹੈ। ਉਹ ਇਹ ਸੋਚਦਾ ਰਹਿੰਦਾ ਹੈ ਕਿ ਪਤਾ ਨਹੀਂ ਅੰਤ ਸਮੇਂ ਮੇਰੇ ਮਨ ਨੇ ਧੀਆਂ-ਪੁੱਤਰ ਇਸਤਰੀ, ਧਨ ਜਾਂ ਘਰ-ਬਾਰ ਵਿੱਚੋਂ ਕਿਸ ਚੀਜ਼ ਦਾ ਚੇਤਾ ਕਰ ਲੈਣਾ ਹੈ ਅਤੇ ਨਤੀਜੇ ਵਜੋਂ ਮੈਨੂੰ ਵੇਸ਼ਿਆ, ਸੱਪ ਜਾਂ ਭੂਤ-ਪ੍ਰੇਤ ਦੀ ਜੂਨੇ ਪਾਇਆ ਜਾਣਾ ਹੈ। ਇਹ ਗ੍ਰਿਹਸਤੀ ਲਈ ਘਰ-ਬਾਰ, ਧੀਆਂ-ਪੁੱਤ੍ਰ ਅਤੇ ਇਸਤ੍ਰੀ ਆਦਿਕ ਦਾ ਖ਼ਿਆਲ ਇੱਕ ਕੁਦਰਤੀ ਜਹੀ ਗੱਲ ਹੈ। ਇਸ ਨਿਰਦੋਸ਼ਤਾ ਦੀ ਏਨੀ ਵੱਡੀ ਸਜ਼ਾ। ਜਦੋਂ ਵੀ ਆਦਮੀ ਦੀ ਦੁਨਿਆਵੀ ਭੱਜ-ਦੌੜ ਜਰਾ ਮੱਠੀ ਪੈਂਦੀ ਹੈ ਤਾਂ ਸਜ਼ਾ ਦਾ ਸਹਿਮ ਸਿਰ ਚੁੱਕ ਲੈਂਦਾ ਹੈ। ਮਨੁੱਖ ਨੂੰ ਨਾ ਤਾਂ ਆਪਣੇ ਅਪਰਾਧ ਬਾਰੇ ਹੀ ਸਾਫ਼ ਸਾਫ਼ ਪਤਾ ਹੁੰਦਾ ਹੈ ਅਤੇ ਨਾ ਹੀ ਉਸ ਦੇ ਦੰਡ ਬਾਰੇ ਨਿਸਚਿਤ ਰੂਪ ਵਿੱਚ ਕੋਈ ਸੋਝੀ ਹੁੰਦੀ ਹੈ। "ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ ਹੈ।" ਇੱਕ ਅਣ ਜੁਆਬਿਆ ਸਵਾਲ ਉਸ ਦੇ ਮਨ ਦੇ ਇੱਕ ਕੋਨੇ ਵਿੱਚ ਡੇਰਾ ਲਾ ਲੈਂਦਾ ਹੈ। ਅਪਰਾਧ ਭਾਵਨਾ ਅਤੇ ਅਗਿਆਤ ਦਾ ਡਰ ਮਨੁੱਖੀ ਬੁਢਾਪੇ ਨੂੰ ਸੋਗੀ ਬਣਾਉਣ ਵਿੱਚ ਆਪਣੇ ਵੱਲੋਂ ਕਰਪੂਰ ਹਿੱਸਾ ਪਾਉਂਦੇ ਹਨ।
ਕੀ ਸਜ਼ਾ ਦਾ ਡਰ ਅਪਰਾਧ ਕਰਨ ਤੋਂ ਰੋਕਦਾ ਹੈ ? ਅਪਰਾਧੀਆਂ ਦੇ ਬਾਰੇ ਪੁੱਛਿਆ ਜਾਣ ਉੱਤੇ ਇਸ ਪ੍ਰਸ਼ਨ ਦਾ ਉੱਤਰ ਨਾਂਹ ਵਿੱਚ ਹੋਵੇਗਾ। ਉਹ ਦੰਡ ਦੀ ਪੂਰੀ ਪੂਰੀ ਚੇਤਨਾ ਵਿੱਚ ਹੁੰਦੇ ਹੋਏ ਅਪਰਾਧ ਕਰਦੇ ਹਨ। ਉਹ ਡਰਦੇ ਹੋਏ ਅਪਰਾਧ ਨਹੀਂ ਕਰਦੇ, ਸਗੋਂ ਗਿਣਿਆ- ਮਿਥਿਆ ਖ਼ਤਰਾ ਸਹੇੜਦੇ ਹਨ। ਕੈਲਕੂਲੇਟਿਡ ਰਿਸਕ (Calculated Risk) ਨੂੰ ਡਰ ਨਹੀਂ ਆਖਿਆ ਜਾ ਸਕਦਾ। ਇਹ ਵਪਾਰਕ ਜਾਂ ਕਾਰੋਬਾਰੀ ਤਕਨੀਕ ਹੈ।
ਸਾਧਾਰਣ ਆਦਮੀ ਕੋਲੋਂ ਕਿਸੇ ਮਜਬੂਰੀ, ਕਿਸੇ ਭੁਲੇਖੋ ਜਾਂ ਕਿਸੇ ਪਾਗਲਪਨ ਅਧੀਨ ਅਪਰਾਧ ਹੋ ਜਾਂਦਾ ਹੈ। ਦੁਨਿਆਵੀ ਅਦਾਲਤਾਂ ਇਸ ਗੱਲ ਵੱਲ ਉਚੇਚਾ ਧਿਆਨ ਦਿੰਦੀਆਂ ਹਨ। ਮਜਬੂਰੀ, ਭੁਲੇਖੇ ਅਤੇ ਪਾਗਲਪਨ, ਕਿਸੇ ਵੀ ਹਾਲਤ ਵਿੱਚ ਸਜ਼ਾ ਦਾ ਡਰ ਅਪਰਾਧ ਦੀ ਰਾਹ ਨਹੀਂ ਰੋਕਦਾ। ਇਹ ਸੰਭਵ ਹੈ ਕਿ ਮਜਬੂਰੀ ਅਧੀਨ ਅਪਰਾਧ ਕਰਨ ਵਾਲਾ ਵਿਅਕਤੀ ਲੰਮੇ ਅਭਿਆਸ ਨਾਲ ਅਪਰਾਧੀ ਬਣ ਜਾਵੇ ਅਤੇ ਗਿਣਿਆ-ਮਿਥਿਆ ਖ਼ਤਰਾ ਮੁੱਲ ਲੈਣ ਲੱਗ ਪਵੇ।
ਸਾਡੀਆਂ ਸਮਾਜਕ ਮਾਨਤਾਵਾਂ ਅਤੇ ਸਾਡੇ ਵਿਧਾਨ ਸਜ਼ਾ ਦੇ ਡਰ ਕਾਰਨ ਕਾਇਮ ਨਹੀਂ ਹਨ; ਸਾਡੀਆਂ ਸਮਾਜਕ ਲੋੜਾਂ ਅਤੇ ਮਨੁੱਖਾਂ ਵਿਚਲੀ ਸਦ-ਭਾਵਨਾ ਇਨ੍ਹਾਂ ਦਾ ਆਧਾਰ ਹਨ।
ਨਰਕ ਜਾਂ ਆਵਾਗੌਣ ਦੇ ਡਰ ਨੇ ਕਦੇ ਕਿਸੇ ਨੂੰ ਪਾਪ ਕਰਨ ਤੋਂ ਨਹੀਂ ਰੋਕਿਆ।
ਨਰਕਾਂ ਦਾ ਡਰ ਬੁਰਾਈ ਵਿੱਚ ਘਾਟਾ ਨਹੀਂ ਕਰਦਾ, ਪਰ ਜੀਵਨ ਦੀ ਉਦਾਸੀ ਵਿੱਚ ਵਾਧਾ ਜ਼ਰੂਰ ਕਰਦਾ ਹੈ। ਮਨੁੱਖੀ ਖ਼ੁਸ਼ੀ ਦੇ ਵਾਧੇ ਲਈ ਇਸ ਦਾ ਸਮੂਲ ਨਾਸ ਕੀਤਾ ਜਾਣਾ ਜ਼ਰੂਰੀ ਹੈ। ਹੈ ਤਾਂ ਇਹ ਗੱਲ ਕੁਝ ਅਨੋਖੀ ਅਤੇ ਨਵੀਂ, ਹੋ ਸਕਦਾ ਹੈ ਕਈਆਂ ਨੂੰ ਓਪਰੀ ਵੀ ਲੱਗੇ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਇਹ ਖ਼ਿਆਲ ਕਿ "ਪਰਮਾਤਮਾ ਨੂੰ ਆਪਣੇ ਅੰਦਰੇ ਲੱਭਣਾ ਚਾਹੀਦਾ ਹੈ" ਵੀ ਕਿਸੇ ਹੱਦ ਤਕ ਪ੍ਰਸੰਨਤਾ ਦੀਆਂ ਸੰਭਾਵਨਾਵਾਂ ਨੂੰ ਸੱਟ ਮਾਰਦਾ ਹੈ। ਇਹ ਮਨੁੱਖ ਨੂੰ ਅੰਤਰਮੁਖੀ (Introvert) ਹੋਣ ਲਈ ਪ੍ਰੇਰਦਾ ਹੈ। ਇਹ ਖ਼ਿਆਲ ਯੋਗ ਅਭਿਆਸ ਅਤੇ ਸਮਾਧੀ ਦਾ ਪ੍ਰੇਰਕ ਹੈ। ਇਨ੍ਹਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਆਦਮੀ ਨੂੰ ਆਪਣੇ ਸੰਸਾਰਕ ਸੰਬੰਧ ਸੰਕੋਚਣੇ ਪੈਂਦੇ ਹਨ। ਸਾਧਾਰਣ ਜੀਵਨ ਦੀ ਸਾਧਾਰਣ ਖ਼ੁਸ਼ੀ ਸੰਬੰਧਾਂ ਨੂੰ ਸੰਕੋਚਣ ਵਿੱਚ ਨਹੀਂ, ਸਗੋਂ ਸੰਬੰਧਾਂ ਨੂੰ ਸੁੰਦਰ ਬਣਾਉਣ ਵਿੱਚ ਹੈ। ਭਗਤੀ ਮਾਰਗ ਸੰਬੰਧਾਂ ਦੀ ਸੁੰਦਰਤਾ ਦਾ ਮਾਰਗ ਹੈ। ਇਸ ਵਿੱਚ ਯੋਗ ਦੇ ਅਭਿਆਸਾਂ ਅਤੇ ਧਿਆਨ- ਧਾਰਣਾ-ਸਮਾਧੀ ਆਦਿਕ ਨੂੰ ਪ੍ਰਮੁੱਖ ਥਾਂ ਪ੍ਰਾਪਤ ਨਹੀਂ। ਰੱਬ ਨੂੰ ਆਪਣੇ ਅੰਦਰੋਂ ਲੱਭਣ ਦੀ ਸਿਖਿਆ ਦੇਣ ਵਾਲੇ ਲੋਕ ਪ੍ਰਸੰਨ-ਚਿਤ ਭਗਤ ਘੱਟ ਅਤੇ ਨਿਰਾਸ਼ਾਵਾਦੀ, ਉਦਾਸ, ਵਿਰਕਤ ਵੱਧ ਹੁੰਦੇ ਹਨ। ਤਾਰੀਮ ਇਸ ਤਰਕ ਦੀ ਤਾਈਦ ਕਰਦੀ ਹੈ ਕਿ ਜੀਵਨ ਦੀ ਖ਼ੁਸ਼ੀ, ਖ਼ੁਸ਼ਹਾਲੀ ਅਤੇ ਖੂਬਸੂਰਤੀ ਵਿੱਚ ਬਹੁਤਾ ਵਾਧਾ ਉਨ੍ਹਾਂ ਨੇ ਕੀਤਾ ਹੈ ਜਿਨ੍ਹਾਂ ਨੇ ਆਪਣੇ ਆਪ੍ਰੇ ਵਿੱਚ ਗੁਆਚਣ ਦੀ ਥਾਂ ਆਪਣੇ ਤੋਂ ਬਾਹਰਲੀ ਦੁਨੀਆ ਵਿੱਚ ਆਪਣੇ ਆਪੇ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ।
ਸੱਭਿਅ ਮਨੁੱਖ ਨੇ ਰੱਬ ਦੀ ਕਲਪਨਾ ਤਿੰਨ ਰੂਪਾਂ ਵਿੱਚ ਕੀਤੀ ਹੈ। ਪਹਿਲੀ ਕਲਪਨਾ ਅਨੁਸਾਰ ਰੱਬ ਇਸ ਕਾਇਨਾਤ ਤੋਂ ਪਰੇ ਕਿਸੇ ਪਰਬਤ, ਸਮੁੰਦਰ ਜਾਂ ਜੰਨਤ ਵਿੱਚ ਬੈਠ ਕੇ ਇਸ ਦੁਨੀਆ ਦਾ ਪ੍ਰਬੰਧ ਚਲਾ ਰਿਹਾ ਹੈ। ਇਸ ਕਲਪਨਾ ਨਾਲ ਰੂਹਾਨੀਅਤ ਜਾਂ ਮਨੋਵਿਕਾਸ ਦਾ ਓਨਾ ਸੰਬੰਧ ਨਹੀਂ ਜਿੰਨਾ ਸੰਸਾਰ ਦੇ ਸਿਆਸੀ ਪ੍ਰਬੰਧ ਦਾ ਹੈ। ਇਹ ਕਲਪਨਾ ਸ਼ਾਹਾਂ- ਸ਼ਹਿਨਸ਼ਾਹਾਂ ਅਤੇ ਸਮਰਾਟਾਂ ਦੇ ਯੁਗ ਦੀ ਕਲਪਨਾ ਹੈ। ਲੋਕਤੰਤ੍ਰ ਨਾਲ ਇਹ ਮੇਲ ਨਹੀਂ ਖਾਂਦੀ। ਇਸ ਲਈ ਵਿਕਸਿਤ ਮਨੁੱਖੀ ਮਨ ਇਸ ਦਾ ਤਿਆਗ ਕਰ ਰਿਹਾ ਹੈ; ਪੱਛੜੇ ਹੋਏ ਲੋਕ ਅਜੇ ਵੀ ਇਸ ਨਾਲ ਜੁੜੇ ਹੋਏ ਹਨ।
ਦੂਜੀ ਕਲਪਨਾ ਅਨੁਸਾਰ ਕਾਇਨਾਤ ਤੋਂ ਬਾਹਰ ਵੱਸਦੇ ਰੱਬ ਨੂੰ ਆਪਣੇ ਅੰਦਰ ਵਸਾਇਆ ਜਾ ਸਕਦਾ ਹੈ। ਜਦੋਂ ਜਪ, ਤਪ, ਸੰਜਮ, ਜੁਹਦ, ਇਬਾਦਤ ਨਾਲ ਰੱਬ ਦਾ ਕਿਸੇ ਦੇ ਅੰਦਰ ਸਾਖਿਆਤਕਾਰ ਹੋ ਜਾਂਦਾ ਹੈ, ਉਦੋਂ ਉਹ ਤਪੱਸਵੀ ਜਾਂ ਜ਼ਾਹਦ ਆਪ ਵੀ ਰੱਬ ਰੂਪ ਹੋ ਜਾਂਦਾ ਹੈ। ਇਸ ਵਿਸ਼ਵਾਸ ਜਾਂ ਖਿਆਲ ਦੇ ਧਾਰਨੀ ਲੋਕ ਪਹਿਲੀ ਕਲਪਨਾ ਵਾਲੇ ਲੋਕਾਂ ਦੇ ਵਿਰੋਧ ਕਾਰਨ ਦੁਖ ਪਾਉਂਦੇ ਅਤੇ ਸੂਲੀ ਚੜ੍ਹਦੇ ਆਏ ਹਨ। ਨਾ ਆਪ ਹੀ ਬਹੁਤੇ
ਤੀਜੀ ਕਲਪਨਾ ਅਨੁਸਾਰ ਰੱਬ ਆਪਣੀ ਸ੍ਰਿਸ਼ਟੀ ਜਾਂ ਕਾਇਨਾਤ ਵਿੱਚ ਨਿਰੰਤਰ ਸਮਾਇਆ ਹੋਇਆ ਹੈ। ਹਰ ਆਦਮੀ ਨੇ ਹਰ ਦੂਜੇ ਆਦਮੀ ਵਿੱਚ ਉਸ ਨੂੰ ਵੇਖਣਾ ਹੈ। ਇਸ ਦਾ ਤਰੀਕਾ ਹੈ ਹਰ ਆਦਮੀ ਨੂੰ ਆਪਣੇ ਵਰਗਾ ਸਮਝ ਕੇ ਉਸ ਨਾਲ ਵਰਤਣਾ। ਇਹ ਅਜੋਕੇ ਜਮਹੂਰੀ ਸਮਾਜ ਨਾਲ ਮੇਲ ਖਾਂਦੀ ਕਲਪਨਾ ਹੈ ਅਤੇ ਜੀਵਨ ਦੀ ਖੁਸ਼ੀ ਅਤੇ ਖੂਬਸੂਰਤੀ ਵਿੱਚ ਵਾਧਾ ਇਸ ਕਲਪਨਾ ਦਾ ਕੁਦਰਤੀ ਨਤੀਜਾ ਹੈ।
ਮੁਕਤੀ, ਸਮਾਧੀ, ਪਰਮ ਆਨੰਦ ਅਤੇ ਅੰਤਰ-ਆਤਮੇ ਪਰਮਾਤਮਾ ਦਾ ਸਾਖਿਆਤਕਾਰ ਆਦਿਕ ਸਾਰੇ ਆਦਰਸ਼ ਹਰ ਆਦਮੀ ਦੇ ਆਪੋ ਆਪਣੇ ਜਾਂ ਵਿਅਕਤੀਗਤ ਆਦਰਸ਼ ਹਨ; ਇਹ ਸਾਰਿਆਂ ਦੇ ਸਾਂਝੇ ਜਾਂ ਸਮਾਜਕ ਆਦਰਸ਼ ਨਹੀਂ ਹਨ। ਇਨ੍ਹਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਕਿਸੇ ਸੰਸਾਰਕ ਸਾਧਨ ਜਾਂ ਮਨੁੱਖੀ ਮਦਦ ਦੀ ਲੋੜ ਨਹੀਂ ਹੁੰਦੀ। ਗੁਰੂ, ਸਤਿਗੁਰੂ ਜਾ ਪਰਮਾਤਮਾ ਵੱਲੋਂ ਕੀਤੀ ਗਈ ਸਹਾਇਤਾ ਅਤੇ ਅਗਵਾਈ ਨੂੰ ਦੁਨਿਆਵੀ ਜਾਂ ਮਨੁੱਖੀ ਸਹਾਇਤਾ ਨਹੀਂ ਮੰਨਿਆ ਜਾਂਦਾ। ਇਸ ਲਈ ਇਨ੍ਹਾਂ ਆਦਰਸ਼ਾਂ ਦੀ ਲਗਨ ਮਨੁੱਖੀ ਮਨ ਵਿੱਚ ਆਤਮ ਨਿਰਭਰਤਾ ਅਤੇ ਆਤਮ ਨਿਬਠਾ ਦੇ ਰਜੋਗੁਣੀ ਭਾਵ ਜਗਾਉਂਦੀ ਹੈ।
ਮਨੁੱਖ ਪਰੀਪੂਰਣ ਜਾਂ ਆਤਮ ਨਿਰਭਰ ਨਹੀਂ ਹੈ। ਉਹ ਅਧੂਰਾ ਹੈ; ਉਸ ਨੂੰ ਸਹਿਯੋਗ ਦੀ ਲੋੜ ਹੈ। ਮਨੁੱਖ ਦਾ ਅਧੂਰਾਪਨ, ਉਸ ਦੇ ਘਾਟੇ, ਉਸ ਵਿੱਚ ਉਹ ਮਿੱਤ-ਭਾਵਨਾ ਪੈਦਾ ਕਰਦੇ ਹਨ ਜਿਨ੍ਹਾਂ ਬਿਨਾਂ ਸਹਿਯੋਗ ਸੰਭਵ ਨਹੀਂ। ਨਾ ਹੀ ਸਹਿਯੋਗ ਬਿਨਾਂ ਖੁਸ਼ੀ ਸੰਭਵ ਹੈ। ਆਪਣੇ ਤੋਂ ਬਾਹਰਲੇ ਜਗਤ ਵਿੱਚ ਰੱਬ ਲੱਭਣ ਦਾ ਜਤਨ ਸਹਿਯੋਗ ਅਤੇ ਮਿੱਤ੍ਰ-ਭਾਵਨਾ ਦੀ ਸਿਖਰ ਦਾ ਲਖਾਇਕ ਹੈ: ਇਹ ਖ਼ੁਸ਼ੀ ਦਾ ਸਰਵ ਸ੍ਰੇਸ਼ਟ ਯਤਨ ਹੈ।
ਯੋਗਾਭਿਆਸ ਅਤੇ ਪ੍ਰਸੰਨਤਾ
ਮੇਰਾ ਖ਼ਿਆਲ ਹੈ ਕਿ ਰਿਸ਼ੀ ਪਾਤੰਜਲੀ ਜੀ ਨੇ ਯੋਗ ਸ਼ਾਸਤ ਦੀ ਰਚਨਾ, ਸਾਧਾਰਣ ਮਨੁੱਖੀ ਜੀਵਨ ਦੀ ਪ੍ਰਸੰਨਤਾ ਨੂੰ ਮਨੋਰਥ ਮੰਨ ਕੇ ਨਹੀਂ ਸੀ ਕੀਤੀ। ਇਕੱਲੇ ਪਾਤੰਜਲੀ ਜੀ ਹੀ ਨਹੀਂ ਸਗੋਂ ਸਾਰੇ ਦੇ ਸਾਰੇ ਭਾਰਤੀ ਤੱਤ-ਵੇਤਾ ਸਾਧਾਰਣ ਸੰਸਾਰਕ ਜੀਵਨ ਦੀ ਸੁੰਦਰਤਾ ਅਤੇ ਪ੍ਰਸੰਨਤਾ ਨੂੰ ਆਪਣੀ ਵਿਚਾਰ ਦਾ ਕੇਂਦਰੀ ਵਿਸ਼ਾ ਮੰਨਣ ਵਿੱਚ ਹੇਠੀ ਮਹਿਸੂਸ ਕਰਦੇ ਆਏ ਹਨ। ਉਨ੍ਹਾਂ ਅਨੁਸਾਰ ਸੰਸਾਰ ਦਾ ਅਰਥ ਹੈ ਜੰਮਣ, ਮਰਨ ਅਤੇ ਮੁੜ ਜੰਮਣ ਦੀ ਅਮੁੱਕ ਅਤੇ ਦੁਖਦਾਇਕ ਖੇਡ। ਇਸ ਖੇਡ ਵਿੱਚ ਕਿਸੇ ਸੁਖ ਦੀ ਪ੍ਰਤੀਤੀ ਅਗਿਆਨ ਹੈ, ਭੁਲੇਖਾ ਹੈ, ਹਉਮੈ ਹੈ, ਸੁਪਨਾ ਹੈ, ਸੰਮੋਹਨ ਹੈ। ਇਸ ਖੇਡ ਵਿੱਚੋਂ ਖ਼ਾਰਜ ਹੋਣ ਦਾ ਇੱਛਾ ਸ੍ਰੇਸ਼ਟ ਹੈ, ਰੂਹਾਨੀ ਹੈ, ਅਨਾਦੀ ਹੈ, ਗਿਆਨ-ਰੂਪ ਹੈ, ਗੌਰਵਮਈ ਹੈ।
ਇਸ ਭਾਰਤੀ ਵਿਚਾਰ ਨੂੰ, ਪਿਛਲੇ ਢਾਈ ਹਜ਼ਾਰ ਸਾਲਾਂ ਵਿੱਚ ਤਿੰਨ ਵੇਰ ਆਪਣੇ ਤੋਂ ਵੱਖਰੇ ਵਿਚਾਰਾਂ ਦੇ ਸਨਮੁਖ ਹੋਣਾ ਪਿਆ ਹੈ। ਪਹਿਲੀ ਵੇਰ ਇਸ ਦੀ ਸਾਂਝ, ਵਾਪਾਰ ਰਾਹੀਂ, ਯੂਨਾਨੀ ਸੋਚ ਨਾਲ ਹੋਈ ਸੀ। ਇਸ ਸਾਂਝ ਨੇ ਭਾਰਤੀ ਸੋਚ ਸਾਗਰ ਵਿੱਚ ਤਕੜੀ ਉੱਥਲ- ਪੁੱਥਲ ਪੈਦਾ ਕੀਤੀ ਸੀ; ਨਤੀਜਾ ਸੀ ਬੁੱਧ ਮੱਤ। ਪਦਾਰਥਵਾਦੀ, ਨਿਰੀਬਰਵਾਦੀ ਅਤੇ ਮਨੋਵਿਗਿਆਨਕ ਹੋਣ ਦੇ ਬਾਵਜੂਦ ਬੁੱਧ ਮੱਤ, ਪੁਰਾਤਨ ਭਾਰਤੀ ਸੋਚ ਅਨੁਸਾਰ, ਇਸ ਦੁਨੀਆ ਨੂੰ ਦੁੱਖਾਂ ਦਾ ਘਰ ਅਤੇ ਨਿਰਵਾਣ ਨੂੰ ਜੀਵਨ ਦਾ ਮਨੋਰਥ ਦੱਸਦਾ ਰਿਹਾ। ਦੂਜੀ ਵੇਰ ਭਾਰਤੀ ਸੋਚ ਦਾ ਵਾਹ, ਇਸਲਾਮ ਰਾਹੀਂ, ਯਹੂਦੀ ਸੋਚ ਨਾਲ ਪਿਆ। ਇਹ ਜਰਵਾਣੇ ਜੰਗਲੀ ਅਤੇ ਸੱਭਿਅ ਸਾਊ ਦਾ ਨਰੜ ਸੀ। ਨਤੀਜਾ ਸੀ ਭਗਤੀ ਲਹਿਰ, ਜਿਸ ਦੇ ਦਾਸ- ਭਾਵ ਦ੍ਰਿੜ ਕਰਵਾ ਕੇ ਦੁਨੀਆ ਨੂੰ ਹੋਰ ਵੀ ਛੇਤੀ ਤਿਆਗਣਯੋਗ ਥਾਂ ਦੱਸਿਆ।
ਤੀਜੀ ਵੇਰ, ਅੰਗਰੇਜ਼ੀ ਰਾਜ ਰਾਹੀਂ, ਭਾਰਤੀ ਸੋਚ ਦਾ ਵਾਹ ਪੱਛਮੀ ਵਿੱਦਿਆ, ਸਾਇੰਸ ਅਤੇ ਸਨਅਤ ਨਾਲ ਪਿਆ। ਇਹ 'ਸਮਰਥ ਸੁਆਮੀ' ਅਤੇ 'ਸੂਝਵਾਨ ਸੇਵਕ' ਦਾ ਸੰਬੰਧ ਸੀ ਜੋ ਹੁਣ ਨਵਾਂ ਰੂਪ ਧਾਰਣ ਕਰ ਗਿਆ ਹੈ। ਇਸ ਸੰਬੰਧ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਲਈ ਉਮੀਦ ਹੈ ਕਿ ਭਵਿੱਖ ਵਿੱਚ ਅਸੀਂ ਸੰਸਾਰਕ ਜੀਵਨ ਦੀ ਖ਼ੁਸ਼ੀ ਨੂੰ ਆਪਣੀ ਵਿਚਾਰ ਦਾ ਵਿਸ਼ਾ ਬਣਾਉਣ ਵਿੱਚ ਕਿਸੇ ਪ੍ਰਕਾਰ ਦੀ ਸ਼ਰਮ ਮਹਿਸੂਸ ਕਰਨ ਹਟਦੇ ਜਾਵਾਂਗੇ। ਹੋ ਸਕਦਾ ਹੈ ਹੌਲੀ ਹੌਲੀ ਇਹ ਸੋਚ ਸਾਨੂੰ ਮੁਕਤੀ ਅਤੇ ਬ੍ਰਹਮ ਗਿਆਨ ਜਿੰਨੀ ਮਹੱਤਵਪੂਰਨ ਹੀ ਲੱਗਣ ਲੱਗ ਪਵੇ।
ਯੋਗ, ਸਿਮਰਨ, ਸਮਾਧੀ, ਲਿਵ, ਸੁਰਤ, ਇਕਾਗਰਤਾ ਆਦਿਕ ਸਾਰੇ ਸਾਧਨ ਸਾਧਾਰਣ ਖ਼ੁਸ਼ੀ ਨਾਲੋਂ ਵੱਖਰੀ, ਵਚਿੱਤਰ ਅਤੇ ਉਚੇਰੀ ਮਨੋਅਵਸਥਾ ਦੀ ਪ੍ਰਾਪਤੀ ਲਈ ਸੋਚੇ ਅਤੇ ਸਮਝਾਏ ਗਏ ਹਨ। ਉਹ ਉਚੇਰੀ ਮਨੋਅਵਸਥਾ ਹੋਰ ਜੋ ਵੀ ਹੋਵੇ, ਪਦਾਰਥਕ ਪ੍ਰਾਪਤੀਆਂ ਦੇ ਉੱਦਮ ਉਪਰਾਲੇ ਵਿੱਚ ਰੁੱਝੇ ਹੋਏ ਸਾਧਾਰਣ ਮਨੁੱਖ ਦੇ ਮਨ ਦੀ ਸਾਧਾਰਣ ਅਵਸਥਾ ਨਹੀਂ ਸਗੋਂ ਵਿਸ਼ੇਸ਼ ਵਿਅਕਤੀਆਂ ਦੁਆਰਾ ਵਿਸ਼ੇਸ਼ ਸਾਧਨਾਂ ਰਾਹੀਂ ਪ੍ਰਾਪਤੀ ਕੀਤੀ ਹੋਈ ਵਿਸ਼ੇਸ਼
ਇਸ ਉਚੇਚੀ ਮਾਨਸਿਕ ਅਵਸਥਾ ਤਕ ਪੁੱਜਣ ਲਈ ਆਪੇ ਨੂੰ ਜਾਣਨ, ਆਪੇ ਵਿੱਚ ਟਿਕਣ, ਆਪਣੇ ਸੱਚੇ ਸਰੂਪ ਨੂੰ ਪਛਾਣਨ ਜਾਂ ਆਤਮ-ਸਥਿਤ ਹੋਣ ਦੀ ਗੱਲ ਕੀਤੀ ਜਾਂਦੀ ਹੈ। ਮਨ ਦੀਆਂ ਇਹ ਸਾਰੀਆਂ ਹਾਲਤਾਂ ਮੰਗ ਕਰਦੀਆਂ ਹਨ ਕਿ ਆਪਣੇ ਆਪ ਨੂੰ ਬਾਹਰਲੀ ਦੁਨੀਆ ਨਾਲੋਂ ਵੱਖਰਾ ਕਰ ਕੇ ਕੇਵਲ ਆਪਣੇ ਆਪ ਵਿੱਚ ਸੀਮਿਤ ਕਰ ਲਿਆ ਜਾਵੇ । ਮਾਨਸਿਕ ਸੰਕੀਰਣਤਾ ਦੀ ਅਵਸਥਾ ਕਿਸੇ ਮਹਾਂ ਆਨੰਦ ਦੀ ਅਵਸਥਾ ਹੋਣ ਦੇ ਨਾਲ-ਨਾਲ ਇੱਕ ਸੂਖਮ ਜਹੇ ਸਵਾਰਥ ਦੀ ਅਵਸਥਾ ਵੀ ਹੈ। ਸਾਡੇ ਸਾਰੇ ਰਿਸ਼ਤੇ ਦੁਨਿਆਵੀ ਸਵਾਰਥ ਉੱਤੇ ਆਧਾਰਤ ਹਨ ਅਤੇ ਸਾਰੀਆਂ ਦੁਨਿਆਵੀ ਖ਼ੁਸ਼ੀਆਂ ਇਨ੍ਹਾਂ ਰਿਸ਼ਤਿਆਂ ਦੀ ਸੁੰਦਰਤਾ ਉੱਤੇ ਨਿਰਭਰ ਕਰਦੀਆਂ ਹਨ। ਰੂਹਾਨੀ ਸਵਾਰਥ ਦੁਨਿਆਵੀ ਸੰਬੰਧਾਂ ਨੂੰ ਉਪਜਾਉਣ ਦੀ ਥਾਂ ਤਿਆਗਣ ਦੀ ਪ੍ਰੇਰਣਾ ਦਿੰਦਾ ਹੈ। ਕਿਸਾਨੇ ਯੁਗ ਵਿੱਚ ਇਸ ਪ੍ਰਕਾਰ ਦੇ ਤਿਆਗ ਨੂੰ ਸਤਿਕਾਰਿਆ ਜਾਂਦਾ ਸੀ।
ਕਿਸਾਨਾ ਯੁਗ ਵਿਸ਼ੇਸ਼ਤਾ, ਮਹਾਨਤਾ ਅਤੇ ਅਸਾਧਾਰਣਤਾ ਦਾ ਯੁਗ ਸੀ। ਰਾਜਾ, ਯੋਧਾ, ਜਰਨੈਲ, ਦਾਨੀ, ਤਿਆਗੀ, ਸੰਤ, ਮਹਾਤਮਾ, ਪਰਉਪਕਾਰੀ ਅਤੇ ਬਲੀਦਾਨੀ ਲੋਕ ਅਸਾਧਾਰਣ ਹੋਣ ਕਰਕੇ ਸਤਿਕਾਰੇ ਜਾਂਦੇ ਸਨ । ਉਸ ਯੁਗ ਦੇ ਆਦਰਸ਼ ਅਲੋਕਿਕ ਅਤੇ ਮਹਾਨ ਸਨ। ਲੋੜ ਦੀਆਂ ਚੀਜ਼ਾਂ ਦੀ ਉਪਜ ਸੀਮਿਤ ਅਤੇ ਅਨਿਸਚਿਤ ਸੀ। ਜਨ-ਸਾਧਾਰਣ ਨੂੰ ਥੁੜ ਦਾ ਜੀਵਨ ਜੀਣਾ ਪੈਂਦਾ ਸੀ । ਕਰੜੀ ਮਿਹਨਤ ਪਿੱਛੋਂ ਦੁਖ ਵਿੱਚੋਂ ਸੁਖ ਅਤੇ ਕੁੱਖ ਵਿੱਚੋਂ ਰਜੇਵੇਂ ਦੇ ਅਨੁਭਵੀ ਹੋਣ ਦੀ ਮਜਬੂਰੀ ਸੀ। ਉਨ੍ਹਾਂ ਦੇ ਸੰਸਾਰਕ ਸੁਖ-ਸੁਪਨੇ ਅਗਿਆਨ ਅਤੇ ਬੰਧਨ ਆਖੇ ਜਾਂਦੇ ਸਨ। ਕੁਝ ਇੱਕ ਗਿਣੇ-ਚੁਣੇ ਲੋਕਾਂ ਦੀ ਟਿਕੀ ਹੋਈ ਭਟਕਣ-ਰਹਿਤ ਮਾਨਸਿਕਤਾ ਆਦਰਸ਼ ਸੀ । ਸਾਰੀਆਂ ਲਈ ਸੁਰੱਖਿਆ, ਸਤਿਕਾਰ ਅਤੇ ਭਰੋਸੇ ਭਰੇ ਸਮਾਜਕ ਜੀਵਨ ਦੀਆਂ ਸੰਭਾਵਨਾਵਾਂ ਨੇ ਅਜੇ ਜਨਮ ਨਹੀਂ ਸੀ ਲਿਆ। ਦੁਨੀਆ ਤੋਂ ਦੂਰ ਸੈਠਾ ਰੱਬ ਕਿਸੇ ਭਾਂਡੇ ਵਿੱਚ ਦੁੱਧ ਪਾ ਦਿੰਦਾ ਸੀ ਅਤੇ ਕਿਸੇ ਨੂੰ ਚੁਲ੍ਹੇ ਚਾੜ੍ਹੀ ਰੱਖਦਾ ਸੀ। 'ਸਰਬੱਤ ਦਾ ਭਲਾ' ਕਦੇ ਨਾ ਸੁਣੀ ਜਾਣ ਵਾਲੀ ਅਰਦਾਸ ਸੀ: ਸਮਾਜਕ ਜੀਵਨ ਵਿੱਚ ਸਾਕਾਰ ਕੀਤਾ ਜਾ ਸਕਣ ਵਾਲਾ ਸੁਪਨਾ ਨਹੀਂ ਸੀ।
ਇਸ ਲਈ ਸੁਰਤ ਸ਼ਬਦ ਦੇ ਸੰਜੋਗ ਵਿੱਚੋਂ ਉਪਜੇ ਹੋਏ ਪਰਮ ਆਨੰਦ ਦੀ ਅਵਸਥਾ ਅਤਿਅੰਤ ਸਤਿਕਾਰਿਆ ਹੋਇਆ ਆਦਰਸ਼ ਸੀ। 'ਹਾਥੀ ਦੇ ਪੈਰ ਵਿੱਚ ਸਾਰਿਆਂ ਦਾ ਪੈਰ' ਅਨੁਸਾਰ ਇਸ ਮਹਾਂ ਆਨੰਦ ਦੀ ਅਵਸਥਾ ਵਿੱਚ ਸਾਰੀਆਂ ਖੁਸ਼ੀਆਂ ਅਤੇ ਸਾਰੇ ਸੁਖ ਸਮਾਏ ਹੋਏ ਮੰਨੇ ਜਾਂਦੇ ਸਨ। ਇਸ ਅਵਸਥਾ ਦੀ ਪ੍ਰਾਪਤੀ ਬਿਨਾਂ ਹਰ ਖ਼ੁਸ਼ੀ ਨੂੰ ‘ਖੁਸ਼-ਕਹਿਮੀ' ਅਤੇ ਹਰ ਸੁਖ ਨੂੰ ਦੁਖ ਦਾ ਕਾਰਨ ਆਖਿਆ ਜਾਂਦਾ ਸੀ।
ਹੁਣ ਹਾਲਾਤ ਬਦਲ ਗਏ ਹਨ ਅਤੇ ਬਦਲ ਰਹੇ ਹਨ। ਅਜਿਹੇ ਸਮਾਜਾਂ ਦੀ ਸਥਾਪਨਾ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਹਰ ਵਿਅਕਤੀ ਨੂੰ ਸੁਰੱਖਿਆ, ਸਤਿਕਾਰ, ਸਿਹਤ, ਸਹਾਰਾ, ਵਿੱਦਿਆ ਅਤੇ ਰੋਜ਼ਗਾਰ ਉਸ ਦਾ ਹੱਕ ਸਮਝ ਕੇ ਦਿੱਤੇ ਜਾਣ ਦਾ ਜਤਨ ਕੀਤਾ ਜਾਂਦਾ ਹੈ, ਅਤੇ ਇਸ ਜਤਨ ਵਿੱਚ ਸਫਲ ਨਾ ਹੋਣ ਦੀ ਹਾਲਤ ਵਿੱਚ ਸਮਾਜ ਦੇ ਸੰਚਾਲਕਾਂ ਦੀ ਜੁਆਬ-ਤਲਬੀ ਹੋ ਜਾਂਦੀ ਹੈ।ਸਨਅਤੀ ਸਮਾਜਾਂ ਵਿੱਚ ਪੁਰਾਣੇ ਕਿਸਾਨੇ ਯੁਗ ਦੇ ਧਾਰਮਕ ਵਿਸ਼ਵਾਸਾਂ ਦੀ
ਹਾਲਾਤ ਦੇ ਬਦਲਣ ਨਾਲ ਭਟਕਣ ਦਾ ਰੂਪ-ਸਰੂਪ ਵੀ ਬਦਲ ਗਿਆ ਹੈ ਅਤੇ ਪਰੀਭਾਸ਼ਾ ਵੀ ਬਦਲ ਗਈ ਹੈ। ਆਪਣੇ ਲਾਗੇ ਵੱਸਦੇ ਦੂਜੇ ਲੋਕਾਂ ਜਿੰਨੀ ਸੁਖ-ਸਮੱਗਰੀ ਦੀ ਇੱਛਾ ਭਟਕਣ ਨਹੀਂ; ਨਾ ਹੀ ਆਪਣੀ ਸਮਰਥਾ ਅਨੁਸਾਰ ਦੂਜਿਆਂ ਨਾਲੋਂ ਬਹੁਤਾ ਪ੍ਰਾਪਤ ਕਰਨ ਦੇ ਨਿਆਏਪੂਰਣ ਜਤਨ ਨੂੰ ਭਟਕਣ ਆਖਿਆ ਜਾਵੇਗਾ। ਭਟਕਣ ਹੈ ਆਪਣੀ ਸਮਰਥਾ ਦੀ ਸੀਮਾ ਦਾ ਸਤਿਕਾਰ ਨਾ ਕਰਦਿਆਂ ਹੋਇਆਂ ਆਪਣੇ ਆਪ ਨਾਲ ਅਨਿਆਂ ਕਰ ਕੇ ਦੂਜਿਆਂ ਨਾਲੋਂ ਅਗੇਰੇ ਹੋਣ ਦੀ ਹੈਂਕੜ ਵਿੱਚੋਂ ਤਸੱਲੀ ਅਤੇ ਸੁਰੱਖਿਆ ਲੱਭਣੀ।
ਲੋਭ, ਸੁਰੱਖਿਆ ਦੀ ਘਾਟ ਅਤੇ ਅਨਿਸਚਿਤਤਾ ਜਾਂ ਬਖਲਾ ਭਟਕਣ ਨੂੰ ਜਨਮ ਦਿੰਦੇ ਹਨ। ਭਟਕਣ ਦਾ ਰੋਗੀ ਆਪਣੇ ਰੋਗ ਦੀ ਵਕਾਲਤ ਵਿੱਚ ਇਹ ਦਲੀਲਾਂ ਦਿੰਦਾ ਹੈ ਕਿ ਬੱਚਿਆਂ ਲਈ ਸਭ ਕੁਝ ਕਰਨਾ ਪੈ ਰਿਹਾ ਹੈ; ਕਿ ਖ਼ਰਚੇ ਏਨੇ ਵਧ ਗਏ ਹਨ ਕਿ ਗੁਜ਼ਾਰਾ ਔਖਾ ਹੋ ਗਿਆ ਹੈ; ਕਿ ਜੀਵਨ ਬਹੁਤ ਤੇਜ਼ ਹੋ ਗਿਆ ਹੈ, ਜੇ ਤੁਸੀਂ ਸਮੇਂ ਦੇ ਨਾਲ ਨਹੀਂ ਤੁਰਦੇ ਤਾਂ ਜੀਵਨ ਦੀ ਦੌੜ ਵਿੱਚੋਂ ਖਾਰਜ ਕਰ ਦਿੱਤੇ ਜਾਂਦੇ ਹੈ; ਕਿ ਏਹੋ ਚਾਰ ਦਿਨ ਕਮਾਈ ਦੇ ਹਨ, ਪਤਾ ਨਹੀਂ ਕਿਸ ਪਲ ਕੀ ਹੋ ਜਾਵੇ: ਕਿ ਚਾਰ ਪੈਸੇ ਕੋਲ ਹੋਣਗੇ ਤਾਂ ਤੁਹਾਡੀ ਪੁੱਛ ਹੋਵੇਗੀ, ਵਰਨਾ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ-ਇਤਿਆਦਿਕ।
ਭਟਕਣ ਨਾਲ ਚਿੰਤਾ, ਦਿਮਾਗੀ ਥਕਾਵਟ, ਉਨੀਂਦਰਾ ਅਤੇ ਡਿਪ੍ਰੇਸ਼ਨ ਵਰਗੇ ਰੋਗ ਉਤਪੰਨ ਹੋ ਜਾਂਦੇ ਹਨ। ਅਜੋਕੀ ਉੱਨਤ ਮਨੁੱਖੜਾ ਦਾ ਕੁਝ ਹਿੱਸਾ ਇਨ੍ਹਾਂ ਰੋਗਾਂ ਦਾ ਰੋਗੀ ਹੈ। ਯੋਗ, ਧਿਆਨ ਅਤੇ ਸੁਰਤ ਦੇ ਸਾਧਨਾਂ ਨਾਲ ਇਨ੍ਹਾਂ ਰੋਗਾਂ ਦੇ ਇਲਾਜ ਦਾ ਰਿਵਾਜ ਆਮ ਹੋ ਗਿਆ ਹੈ। ਮਹਾਂ ਆਨੰਦ ਦੀ ਪ੍ਰਾਪਤੀ ਦੇ ਸਾਧਨਾਂ ਨੂੰ ਰੋਗਾਂ ਦੇ ਇਲਾਜ ਲਈ ਵਰਤਣ ਨਾਲ ਇਨ੍ਹਾਂ ਦਾ ਰੁਤਬਾ ਬੇਸ਼ੱਕ ਨੀਵਾਂ ਹੋਇਆ ਹੈ ਤਾਂ ਵੀ ਅਕਾਸ਼ਾਂ ਤੋਂ ਉਤਰ ਕੇ ਧਰਤੀ ਉੱਤੇ ਆ ਜਾਣ ਕਰਕੇ ਜੀਵਨ ਨਾਲ (ਜਨ-ਸਾਧਾਰਣ ਨਾਲ) ਇਨ੍ਹਾਂ ਦਾ ਮੱਧ-ਕਾਲੀਨ, ਰਹੱਸਵਾਦੀ ਰਿਸ਼ਤਾ ਹੁਣ ਆਧੁਨਿਕ ਦੁਨਿਆਵੀ ਦੋਸਤੀ ਬਣ ਗਿਆ ਹੈ। ਕੀ ਜਾਣੀਏ ਉਹ ਦਿਨ ਵੀ ਆ ਜਾਵੇ, ਜਿਸ ਦਿਨ ਆਪਣੇ ਹਿੱਸੇ ਆਉਂਦੀ ਸਾਧਾਰਣ ਸੰਸਾਰਕ ਪ੍ਰਸੰਨਤਾ ਦੀ ਪ੍ਰਾਪਤੀ ਹੋ ਜਾਣ ਪਿੱਛੋਂ ਮਹਾਂ ਆਨੰਦ ਦੀ ਪ੍ਰਾਪਤੀ ਲਈ ਸ਼ਬਦ ਸੁਰਤ ਦੇ ਅਸਾਧਾਰਣ ਯਤਨਾਂ ਨੂੰ 'ਭਟਕਣ' ਆਖਿਆ ਜਾਣ ਲੱਗ ਪਵੇ। ਵਿਕੋਲਿਤਰੇ ਨੂੰ ਆਮ ਲੋਕਾਂ ਨਾਲੋਂ ਵੱਖਰਾ ਨਾਂ ਦੇਣਾ ਹੀ ਪਵੇਗਾ, ਜਦੋਂ ਉਹ ਉੱਤਮ ਨਹੀਂ ਰਹੇਗਾ, ਉਦੋਂ ਅੱਧਮ ਅਖਵਾਏਗਾ। ਆਪੋ ਆਪਣੀ ਵਾਰੀ ਸਿਰ ਬ੍ਰਾਹਮਣ, ਰਿਸ਼ੀ, ਮੁਨੀ, ਤਪੱਸਵੀ, ਜੋਗੀ, ਨਾਥ ਅਤੇ ਸਿਧ ਆਦਿਕ ਉੱਤਮ ਤੋਂ ਅੱਧਮ ਬਣਦੇ ਹੀ ਆਏ ਹਨ।
"ਅਜਿਹਾ ਕਦੇ ਨਹੀਂ ਹੋਵੇਗਾ ਕਿਉਂਕਿ ਦੁਨਿਆਵੀ ਜੀਵਨ ਪ੍ਰਸੰਨਤਾ ਭਰਪੂਰ ਹੋ ਹੀ ਨਹੀਂ ਸਕਦਾ।"
ਇਉਂ ਕਹਿਣ ਵਾਲੇ ਦੀ ਇੱਛਾ ਇਹ ਹੈ ਕਿ ਦੁਨਿਆਵੀ ਜੀਵਨ ਪ੍ਰਸੰਨਤਾ ਭਰਪੂਰ
ਕਿਸੇ ਦੇ ਚਾਹੁਣ ਨਾ ਚਾਹੁਣ ਨਾਲ ਕੁਝ ਨਹੀਂ ਹੁੰਦਾ। ਜੀਵਨ ਬਦਲਦਾ ਆਇਆ ਹੈ। ਬਹੁਤ ਵਿਕਾਸ ਹੋਇਆ ਹੈ। ਜੇ ਮਾਰਕਸਵਾਦੀ ਭਰਮ ਨੇ ਯੌਰਪ ਨੂੰ ਦੋ ਧੜਿਆਂ ਵਿੱਚ ਵੰਡ ਨਾ ਦਿੱਤਾ ਹੁੰਦਾ ਤਾਂ, ਦੋ ਜੰਗਾਂ ਦੀ ਤਬਾਹੀ ਦੇ ਬਾਵਜੂਦ, ਵੀਹਵੀਂ ਸਦੀ ਦੇ ਵਿੱਚ ਵਿੱਚ, ਸਾਰੇ ਯੌਰਪ ਦਾ ਜੀਵਨ ਖ਼ੁਸ਼ੀ, ਖ਼ੁਸ਼ਹਾਲੀ ਅਤੇ ਖੂਬਸੂਰਤੀ ਨਾਲ ਨੱਕ-ਨੱਕ ਭਰ ਗਿਆ ਹੋਣਾ ਸੀ। ਫਿਰ ਵੀ ਜੀਵਨ ਨੇ ਹਿੰਮਤ ਨਹੀਂ ਹਾਰੀ: ਢੇਰੀ ਨਹੀਂ ਢਾਹੀ। ਵਿਕਾਸ ਹੁੰਦਾ ਰਹੇਗਾ। ਪਰੰਤੂ ਇਸ ਖ਼ਤਰੇ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਵਿਕਾਸ ਚੰਗਿਆਈਆਂ ਦੇ ਨਾਲ ਨਾਲ ਕੁਝ ਬੁਰਾਈਆਂ ਵੀ ਪੈਦਾ ਕਰ ਦਿੰਦਾ ਹੈ। ਪਰਮਾਣੂ ਬੰਬ ਵੀ ਵਿਕਾਸ ਦੀ ਉਪਜ ਹੈ। ਪ੍ਰਸੰਨਤਾ ਅਤੇ ਮਾਨਸਿਕ ਅਭਿਆਸ ਨਾਲ ਸੰਬੰਧ ਰੱਖਣ ਵਾਲੇ ਇੱਕ ਖ਼ਤਰੇ ਦੀ ਗੱਲ ਕਰ ਕੇ ਮੈਂ ਇਸ ਲੇਖ ਦੀ ਸਮਾਪਤੀ ਕਰਨੀ ਚਾਹੁੰਦਾ ਹਾਂ। ਜਿਸ ਤਰ੍ਹਾਂ ਬਦਲੇ ਹੋਏ ਹਾਲਾਤ ਨੇ ਮਾਨਸਿਕ ਟਿਕਾਓ ਦੇ ਸਾਧਨਾਂ ਨੂੰ ਮਾਨਸਿਕ ਰੋਗਾਂ ਦੀਆਂ ਦਵਾਈਆਂ ਬਣਾ ਧਰਿਆ ਹੈ, ਉਸੇ ਤਰ੍ਹਾਂ ਇਹ ਵੀ ਸੰਭਵ ਹੈ ਕਿ ਦਵਾਈਆਂ ਨੂੰ ਮਾਨਸਿਕ ਟਿਕਾਓ ਦੇ ਸਾਧਨਾਂ ਵਜੋਂ ਵਰਤਣਾ ਆਮ ਹੋ ਜਾਵੇ। ਇਹ ਨਿਰੀ ਪੂਰੀ ਸੰਭਾਵਨਾ ਹੀ ਨਹੀਂ ਸਗੋਂ ਇਤਿਹਾਸਕ ਸੱਚਾਈ ਹੈ। ਰਿਸ਼ੀਆਂ ਮੁਨੀਆਂ ਦੀ ਸੋਮਰਸ ਤੋਂ ਲੈ ਕੇ ਅਵਧੂਤਾਂ ਦੇ ਸੁਲਵੇ ਗਾਂਜੇ ਅਤੇ ਤਾਂਤ੍ਰਿਕਾਂ ਦੇ ਮਦਿਰਾ, ਮਾਸ, ਮੱਛੀ, ਮੁਦਰਾ ਅਤੇ ਮੈਥੁਨ (ਪੰਚ ਮਕਾਰ) ਜਿਨ੍ਹਾਂ ਨੂੰ ਅਜੋਕੇ ਪੜ੍ਹੇ-ਲਿਖੇ 'ਭਗਵਾਨਾਂ' ਦਾ ਅਸ਼ੀਰਵਾਦ ਪ੍ਰਾਪਤ ਹੈ, ਸਭ ਇਤਿਹਾਸਕ ਸੱਚਾਈਆਂ ਹਨ। ਅਜੋਕੀਆਂ ਦਵਾਈਆਂ (ਡਗਜ਼) ਬਹੁਤ ਕਾਰਗਰ ਵੀ ਹਨ ਅਤੇ ਇਨ੍ਹਾਂ ਦਾ ਉਤਪਾਦਨ ਵੀ ਵੱਡੀ ਮਾਤਾ ਵਿੱਚ ਹੁੰਦਾ ਹੈ। ਅਜੋਕੇ ਮਨੁੱਖ ਕੋਲ ਵਕਤ ਵੀ ਘੱਟ ਹੈ ਅਤੇ ਉਹ ਅਰਥ ਸ਼ਾਸਤ ਤੋਂ ਵੀ, ਪਹਿਲਾਂ ਨਾਲੋਂ ਵਧੇਰੇ ਜਾਣੂ ਹੈ। ਦੋ ਤਿੰਨ ਘੰਟੇ ਧਿਆਨ ਦਾ ਅਭਿਆਸ ਕਰਨ ਨਾਲੋਂ ਦੇ ਤਿੰਨ ਰੁਪਏ ਦੀ ਗੋਲੀ ਖਾਣ ਨੂੰ ਚੰਗਾ ਸਮਝਣਾ, ਉਸ ਦੀ ਵਪਾਰਕ ਸੂਝ-ਬੂਝ ਦੀ ਦਲੀਲ ਬਣ ਸਕਦਾ ਹੈ।
ਤਰਕ ਜਾਂ ਦਲੀਲਬਾਜ਼ੀ ਦੀ ਯੋਗਤਾ ਰੱਖਣ ਵਾਲਾ ਮਨੁੱਖ ਇਹ ਵੀ ਸੋਚ ਸਕਦਾ ਹੈ ਕਿ ਆਪਣੇ ਆਲੇ-ਦੁਆਲੇ ਦੇ ਜੀਵਨ ਦੀ ਪ੍ਰਸੰਨਤਾ ਨਾਲ ਕੋਈ ਸੰਬੰਧ ਨਾ ਰੱਖਦਿਆਂ ਹੋਇਆਂ, ਕਿਸੇ ਨਵੇਕਲੀ ਥਾਵੇਂ ਬੈਠ ਕੇ, ਇਕਾਗਰਤਾ ਅਤੇ ਧਿਆਨ ਦਾ ਅਭਿਆਸ ਕਰ ਕੇ, ਆਪਣੇ ਲਈ ਕਿਸੇ ਅਸਾਧਾਰਣ ਪ੍ਰਸੰਨਤਾ ਦਾ ਉਪਰਾਲਾ ਕਰਨ ਅਤੇ ਨਸ਼ੀਲੀ ਗੋਲੀ ਖਾ ਕੇ ਧਰੇਕਾਂ ਦੀ ਛਾਵੇਂ ਸੁੱਤੇ ਰਹਿਣ ਵਿੱਚ ਬਹੁਤਾ ਕਰਕ ਨਹੀਂ।
ਇਨ੍ਹਾਂ ਖ਼ਤਰਿਆਂ ਵੱਲੋਂ ਸਾਵਧਾਨ ਰਹਿ ਕੇ ਆਪਣੇ ਲਈ ਪ੍ਰਸੰਨਤਾ ਪੈਦਾ ਕਰਨ ਦਾ ਕੋਈ ਵੀ ਤਰੀਕਾ ਵਰਤਣਾ ਮਾੜਾ ਨਹੀਂ। ਪਰੰਤ ਸਾਵਧਾਨੀਆਂ ਦਾ ਇਕਾਗਰਤਾ ਜਾਂ ਟਿਕਾਓ
ਡਰ
ਡਰ, ਗੁੱਸਾ ਅਤੇ ਖਿਝ ਤਿੰਨੇ ਨਜ਼ਦੀਕੀ ਰਿਸ਼ਤੇਦਾਰ ਹਨ। ਗੁੱਸਾ ਆਮ ਕਰਕੇ ਆਪਣੇ ਨਾਲੋਂ ਕਮਜ਼ੋਰ ਉੱਤੇ ਆਉਂਦਾ ਹੈ ਅਤੇ ਡਰ ਉਪਜਾਉਣਾ ਇਸ ਦਾ ਮਨੋਰਥ ਹੁੰਦਾ ਹੈ। ਖਿਝ ਅਜਿਹਾ ਗੁੱਸਾ ਹੈ ਜੋ ਕੇਵਲ ਆਪਣਿਆਂ ਉੱਤੇ ਆਉਂਦਾ ਹੈ ਅਤੇ ਡਰ ਪੈਦਾ ਕਰਨ ਦੀ ਥਾਂ ਖਿਝਣ ਵਾਲੇ ਦੀ ਬੇ-ਬਸੀ ਦਾ ਪ੍ਰਗਟਾਵਾ ਕਰਦਾ ਹੈ। ਸਾਧਾਰਣ ਨਜ਼ਰੇ ਵੇਖਿਆ ਇਉਂ ਲੱਗਦਾ ਹੈ ਕਿ ਗੁੱਸਾ ਕਾਰਣ ਹੈ ਅਤੇ ਸ਼ਰ ਉਸ ਦਾ ਕਾਰਜ: ਗੁੱਸਾ ਸਾਧਨ ਹੈ ਅਤੇ ਡਰ ਉਸ ਦਾ ਮਨੋਰਥ ਜਾਂ ਉਦੇਸ਼। ਇਸ ਰਿਸ਼ਤੋ ਅਨੁਸਾਰ ਗੁੱਸਾ ਜਾਂ ਕ੍ਰੋਧ ਮੁੱਢਲੀ ਪਰਵਿਰਤੀ ਹੈ ਅਤੇ ਡਰ ਜਾਂ ਭੈ ਉਸ ਦੇ ਪ੍ਰਭਾਵ ਵਜੋਂ ਪੈਦਾ ਹੋਣ ਵਾਲੀ ਮਾਨਸਿਕ ਅਵਸਥਾ ਹੈ। ਇਹ ਵਿਵਹਾਰਿਕ ਰਿਸ਼ਤਾ, ਅਸਲ ਵਿੱਚ ਸੱਭਿਅਤਾ ਦੀ ਦੇਣ ਹੈ; ਅਸਲੀ ਜਾਂ ਵਾਸਤਵਿਕ ਨਹੀਂ। ਅਸਲ ਵਿੱਚ ਡਰ ਜੀਵ ਦੀ ਮੁੱਢਲੀ ਪਰਵਿਰਤੀ ਹੈ ਅਤੇ ਕ੍ਰੋਧ ਉਸ ਦਾ ਪ੍ਰਗਟਾਵਾ ਹੈ। ਕੇਵਲ ਡਰਨ ਵਾਲਾ ਹੀ ਕ੍ਰੋਧ ਕਰਦਾ ਹੈ। ਜਿਸ ਨੂੰ ਡਰ ਉੱਤੇ ਵਿਸ਼ਵਾਸ ਨਹੀਂ; ਜਾਂ ਜੋ ਡਰ ਦੀ ਹੋਂਦ ਜਾਂ ਉਸ ਦੀ ਉਪਯੋਗਿਤਾ ਦਾ ਵਿਸ਼ਵਾਸੀ ਨਹੀਂ, ਉਹ ਗੁੱਸਾ ਨਹੀਂ ਕਰਦਾ। ਭੈ ਦਾ ਅਨੁਭਵੀ ਹੀ ਭੈ ਦੀ ਸਰਵ-ਵਿਆਪਕਤਾ ਦਾ ਵਿਸ਼ਵਾਸੀ ਹੋ ਸਕਦਾ ਹੈ। ਗੁੱਸਾ ਅਸਲ ਵਿੱਚ ਭੇ ਦਾ ਅਜਿਹਾ ਪ੍ਰਗਟਾਵਾ ਹੈ ਜਿਸ ਰਾਹੀਂ ਇਸ ਦੀ ਹੋਂਦ ਨੂੰ ਲੁਕਾਉਣ ਦਾ ਜਤਨ ਕੀਤਾ ਜਾ ਰਿਹਾ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਜੋ ਨਿਰਕ੍ਰੋਧ ਹੈ, ਉਹ ਨਿਰਭੈ ਵੀ ਹੋਵੇ ਪਰ ਨਿਰਭੈ ਦਾ ਨਿਰਕ੍ਰੋਧ ਹੋਣਾ ਜ਼ਰੂਰੀ ਹੈ।
ਇਸ ਲਈ ਖੁਸ਼ੀ ਦੇ ਸੰਬੰਧ ਵਿੱਚ ਡਰ, ਗੁੱਸੋ ਅਤੇ ਖਿਝ ਆਦਿਕ ਦੇ ਵਰਤਾਰੇ ਨੂੰ ਡਰ ਦੇ ਸਿਰਲੇਖ ਹੇਠ ਵੇਖਿਆ ਵਿਚਾਰਿਆ ਜਾ ਰਿਹਾ ਹੈ।
ਭੈ ਦਾ ਆਕਾਰ-ਪਾਸਾਰ ਈਰਖਾ ਨਾਲੋਂ ਇਸ ਲਈ ਵਡੇਰਾ ਲੱਗਦਾ ਹੈ ਕਿ ਜੀਵਨ ਵਿੱਚ ਉਸ ਦੀ ਉਤਪੱਤੀ ਅਤੇ ਸੰਚਾਰ ਦੇ ਸਾਧਨ ਬਹੁਤ ਸ਼ਕਤੀਸ਼ਾਲੀ, ਵਿਸ਼ਾਲ ਅਤੇ ਸਤਿਕਾਰਯੋਗ ਹਨ। ਜੀਵਨ ਦੇ ਹਰ ਰੋਗ ਦੀ ਰਾਮਬਾਣ ਔਸ਼ਧੀ ਮੰਨਦਿਆਂ ਹੋਇਆ ਪਰਿਵਾਰ, ਸਮਾਜ, ਸਰਕਾਰ ਅਤੇ ਧਰਮ ਆਦਿਕ ਸਾਰੀਆਂ ਜਥੇਬੰਦੀਆਂ ਇਸ ਦੀ ਭਰਪੂਰ ਵਰਤੋਂ ਕਰਦੀਆਂ ਆਈਆਂ ਹਨ। ਸੱਭਿਅਤਾ ਦੇ ਆਰੰਭ ਵਿੱਚ ਇਸ ਦੀ ਲੋੜ ਸੀ ਕਿਉਂਜੁ ਪਸ਼ੂ- ਪੁਣੇ ਦਾ ਤਿਆਗ, ਜੇ ਅੱਜ ਸੌਖਾ ਨਹੀਂ ਤਾਂ ਉਦੋਂ ਕਿਵੇਂ ਹੋ ਸਕਦਾ ਸੀ। ਇਸ ਦੀ ਵਰਤੋਂ ਫ਼ਾਇਦੇਮੰਦ ਸਾਬਤ ਹੁੰਦੀ ਆਈ ਹੈ, ਇਸ ਲਈ ਇਸ ਦੀ ਬੇ-ਨੇਮੀ ਵਰਤੋਂ ਕਰਨੋਂ ਸੰਕੋਚ ਨਹੀਂ ਕੀਤਾ ਜਾਂਦਾ ਰਿਹਾ; ਨਾ ਹੀ ਅੱਜ ਕੀਤਾ ਜਾਂਦਾ ਹੈ।
ਈਰਖਾ ਅਤੇ ਡਰ ਮਨੁੱਖੀ ਖ਼ੁਸ਼ੀ ਦੇ ਇੱਕੋ ਜਿਹੇ ਸ਼ਕਤੀਸ਼ਾਲੀ ਵਿਰੋਧੀ ਹੁੰਦਿਆਂ ਹੋਇਆ ਵੀ ਆਪਣੇ ਪ੍ਰਭਾਵ ਵਿੱਚ ਕੁਝ ਵੱਖਰੇ ਹਨ। ਈਰਖੀ ਆਦਮੀ ਖ਼ੁਸ਼ੀ ਦਾ ਸਾਂਗ ਕਰ ਸਕਦਾ ਹੈ; ਝੂਠੀ-ਮੂਠੀ ਖ਼ੁਸ਼ ਹੋ ਸਕਦਾ ਹੈ; ਪਰੰਤੂ ਡਰ ਦੀ ਹਾਲਤ ਵਿੱਚ ਇਹ ਸੰਭਵ ਨਹੀਂ। ਈਰਖਾ ਮਨੁੱਖੀ ਮਨ ਉੱਤੇ ਸਦੀਵੀ ਕਬਜ਼ਾ ਕਰੀ ਰੱਖਦੀ ਹੋਣ ਕਰਕੇ ਸੱਚੀ ਖੁਸ਼ੀ ਨੂੰ ਸਦੀਵੀ ਤੌਰ
ਪਰਿਵਾਰ, ਸਰਕਾਰ, ਸਮਾਜ ਅਤੇ ਧਰਮ ਆਪੋ-ਆਪਣੇ ਵਿਧਾਨ ਦੀ ਰੱਖਿਆ ਲਈ ਡਰ ਦਾ ਸਹਾਰਾ ਲੈਂਦੇ ਆਏ ਹਨ। ਪਰਿਵਾਰ ਵਿੱਚ ਭੈ ਦੀ ਵਰਤੋਂ ਬੇ-ਨੇਮੀ ਅਤੇ ਨਿਰਸੰਕੋਚ ਨਹੀਂ। ਸੁਰੱਖਿਆ, ਸਹਾਇਤਾ, ਮਮਤਾ, ਮਰਿਆਦਾ, ਮੋਹ, ਪਿਆਰ ਅਤੇ ਅਪਣੱਤ ਦੀ ਭਾਵਨਾ ਪਰਿਵਾਰ ਵਿੱਚ ਦੇਨੀ ਪਰਬਲ ਹੁੰਦੀ ਹੈ ਕਿ ਇਨ੍ਹਾਂ ਦੀ ਡੀੜ ਵਿੱਚ ਭੈ ਗੁਆਚਾ ਜਿਹਾ ਰਹਿੰਦਾ ਹੈ। ਪਰਿਵਾਰ-ਪ੍ਰਬੰਧ ਵੱਲ ਲੋੜੀਂਦਾ ਧਿਆਨ ਦੇਣ ਨਾਲ ਭੈ ਨੂੰ ਬੇ-ਲੋੜਾ ਬਣਾਇਆ ਜਾ ਸਕਦਾ ਹੈ। ਜਿਹੜੇ ਪਰਿਵਾਰ (ਕਿਸੇ ਕਾਰਨ) ਪਿਆਰ, ਸਤਿਕਾਰ, ਸੁਰੱਖਿਆ ਅਤੇ ਅਪਣੱਤ ਆਦਿਕ ਵਿੱਚ ਊਣੇ ਹੁੰਦੇ ਹਨ, ਉਨ੍ਹਾਂ ਪਰਿਵਾਰਾਂ ਵਿਚਲਾ ਬਚਪਨ ਖ਼ੁਸ਼ੀ-ਵਿਹੂਣਾ ਹੁੰਦਾ ਹੈ; ਜਿਥੇ ਬਚਪਨ ਅਪ੍ਰਸੰਨ ਹੋਵੇ, ਓਥੇ ਜਵਾਨੀ ਅਤੇ ਬੁਢੇਪਾ ਵੀ ਬਹੁਤ ਪ੍ਰਸੰਨ ਨਹੀਂ ਹੋ ਸਕਦੇ।
ਪਰਿਵਾਰ ਅਤੇ ਸਮਾਜ ਦਾ ਜਨਮ ਡਰ, ਅਸੁਰੱਖਿਆ ਅਤੇ ਤੋਖਲੇ ਆਦਿਕ ਵਿੱਚੋਂ ਨਹੀਂ ਹੋਇਆ। ਇਨ੍ਹਾਂ ਦੀ ਜੜ੍ਹ ਮਮਤਾ ਅਤੇ ਸੰਗਚਾਰਿਤਾ ਦੀਆਂ ਪਰਵਿਰਤੀਆਂ ਵਿੱਚ ਹੈ। ਸਰਕਾਰ ਅਤੇ ਧਰਮ ਦਾ ਜਨਮ ਭੈ, ਅਸੁਰੱਖਿਆ ਅਤੇ ਅਨਿਸਚਿਤਤਾ ਵਿੱਚੋਂ ਹੋਇਆ ਹੈ। ਭੈ, ਅਸੁਰੱਖਿਆ ਅਤੇ ਬੇ-ਭਰੋਸਗੀ ਖ਼ੁਸ਼ੀ ਦੇ ਵਿਰੋਧੀ ਹਨ। ਇਨ੍ਹਾਂ ਵਿੱਚੋਂ ਜਨਮ ਲੈਣ ਵਾਲੇ ਜਾਂ ਇਨ੍ਹਾਂ ਉੱਤੇ ਆਧਾਰਿਤ ਪ੍ਰਬੰਧ ਵੀ ਮਨੁੱਖੀ ਖ਼ੁਸ਼ੀ ਨੂੰ ਘਟਾਉਣ ਦੀ ਰੁਚੀ ਰੱਖਦੇ ਹਨ। ਸਮਾਂ ਬੀਤਣ ਨਾਲ ਹਰ ਪ੍ਰਬੰਧ ਵਿੱਚ ਤਬਦੀਲੀ ਹੁੰਦੀ ਆਈ ਹੈ। ਸਰਕਾਰ ਜਾਂ ਰਾਜ-ਪ੍ਰਬੰਧ ਦਾ ਸੰਬੰਧ, ਬੁਨਿਆਦੀ ਤੌਰ ਉੱਤੇ, ਮਨੁੱਖ ਦੇ ਦੁਨਿਆਵੀ ਜੀਵਨ ਨਾਲ ਹੈ। ਇਸ ਦੁਆਰਾ ਮਨੁੱਖ ਦੀ ਵਿਅਕਤੀਗਤ ਖ਼ੁਸ਼ੀ ਉੱਤੇ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਦਾ ਉਦੇਸ਼ ਸਮਾਜਕ ਖ਼ੁਸ਼ੀ ਦੀ ਰੱਖਿਆ ਕਰਨਾ ਹੁੰਦਾ ਹੈ। ਇਸ ਵਿੱਚ ਕਾਨੂੰਨ, ਜੇਲ੍ਹ, ਫਾਂਸੀ, ਫ਼ੌਜ, ਪੁਲਿਸ, ਲਾਠੀ, ਗੋਲੀ ਅਤੇ ਜੁਰਮਾਨੇ ਆਦਿਕ ਦੇ ਹੁੰਦਿਆਂ ਹੋਇਆਂ ਵੀ, ਸਾਧਾਰਣ ਹਾਲਤ ਵਿੱਚ, ਰਾਜ-ਪ੍ਰਬੰਧ ਮਨੁੱਖੀ ਖੁਸ਼ੀ ਦਾ ਕੱਟੜ ਵਿਰੋਧੀ ਕਦੇ ਘੱਟ ਹੀ ਬਣਿਆ ਹੈ। ਸੱਭਿਅਤਾ ਦੇ ਵਿਕਾਸ ਨਾਲ ਕਲਿਆਣ ਰਾਜ ਦੀ ਸਥਾਪਨਾ ਹੋ ਜਾਣ ਕਰਕੇ ਸੰਸਾਰ ਦੀਆਂ ਸਰਕਾਰਾਂ ਨੇ ਨਿਰੋਲ ਭੈ ਨੂੰ ਆਪਣਾ ਆਧਾਰ ਮੰਨਣਾ ਬੰਦ ਕਰ ਦਿੱਤਾ ਹੈ। ਆਪਣੀ ਸਲਾਮਤੀ ਬਾਰੇ ਸੋਚ ਕੇ ਰਾਜ-ਪ੍ਰਬੰਧ ਨੂੰ ਲੋਕ ਕਲਿਆਣ ਲਈ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ, ਕਿਤੇ ਬਹੁਤਾ ਕਿਤੇ ਥੋੜਾ।
ਕੇਵਲ ਰਾਜ-ਪ੍ਰਬੰਧ ਹੀ ਨਹੀਂ, ਸਗੋਂ ਹਰ ਉਹ ਪ੍ਰਬੰਧ ਜੋ ਜਿਊਣਾ ਚਾਹੁੰਦਾ ਹੈ, ਲੋਕਾਂ ਦੇ ਹਿੱਤਾਂ ਬਾਰੇ ਸੋਚੇ ਬਿਨਾਂ ਆਪਣੇ ਮਨੋਰਥ ਵਿੱਚ ਸਫਲ ਨਹੀਂ ਹੋ ਸਕਦਾ। ਇਹ ਸ਼ਰਤ ਧਰਮ ਉੱਤੇ ਵੀ ਲਾਗੂ ਹੁੰਦੀ ਹੈ। ਇਸ ਸੰਬੰਧ ਵਿੱਚ ਧਰਮ ਦੀ ਹਾਲਤ ਵਧੇਰੇ ਸੰਤੋਬਜਨਕ ਨਹੀਂ। ਧਰਮ ਨੇ ਸਦਾ ਹੀ ਸੰਸਾਰਕ ਜੀਵਨ ਨੂੰ ਕੂੜ ਕੁਸੱਤ, ਭਰਮ, ਬੰਧਨ, ਸੁਪਨਾ ਅਤੇ ਅਗਿਆਨ ਆਦਿਕ ਆਖ ਕੇ ਇਸ ਦੁਨੀਆ ਤੋਂ ਪਰੇ, ਮੌਤ ਤੋਂ ਪਿੱਛੋਂ ਜਾਂ ਇਸ ਦੁਨੀਆ ਵਿੱਚ ਰਹਿੰਦਿਆ ਹੋਇਆ ਸਾਧਾਰਣ ਦੁਨਿਆਵੀ ਮਨੋਰਥਾਂ ਤੋਂ ਵੱਖਰੇ ਕਿਸੇ ਅਧਿਆਤਮਕ ਮਨੋਰਥ ਦੀ ਪ੍ਰਾਪਤੀ ਲਈ ਜੀਵੇ ਜਾਣ ਵਾਲੇ ਜੀਵਨ ਨੂੰ ਮਨੁੱਖ ਦਾ ਮਨੋਰਥ ਮੰਨਿਆ ਹੈ। ਸੰਸਾਰਕ ਸੁੱਖਾਂ, ਸਾਂਝਾ ਅਤੇ ਸੁੰਦਰਤਾਵਾਂ ਨੂੰ ਅਧਿਆਤਮਕ ਮਨੋਰਥ ਦੀ ਪ੍ਰਾਪਤੀ ਦੇ ਰਾਹ ਦੀਆਂ ਰੁਕਾਵਟਾਂ ਆਖਿਆ ਹੈ। ਭੈ, ਅਸੁਰੱਖਿਆ ਅਤੇ ਅਨਿਸਚਿਤਤਾ ਨੂੰ ਸੰਸਾਰਕ ਜੀਵਨ ਦੇ ਅਸਾਧ ਰੋਗ ਸਿੱਧ ਕਰਦਿਆਂ ਹੋਇਆਂ (ਨਾਲ ਨਾਲ) ਇਨ੍ਹਾਂ ਦੀ ਸਦਾ-ਸਲਾਮਤੀ ਦੀ ਇੱਛਾ ਕੀਤੀ ਹੈ, ਕਿਉਂਚ ਇਹ ਸੱਚ ਧਰਮ ਦੇ ਸਾਹਮਣੇ ਹੈ ਕਿ ਜਿਵੇਂ ਜਿਵੇਂ ਭੈ, ਅਸੁਰੱਖਿਆ ਅਤੇ ਅਨਿਸਚਿਤਤਾ
ਧਰਮ, ਸਰਕਾਰ ਅਤੇ ਸਮਾਜ ਵਰਗੇ ਸ਼ਕਤੀਸ਼ਾਲੀ ਪ੍ਰਬੰਧਾਂ ਰਾਹੀਂ ਪਰਸਾਰਿਆ ਜਾਣ ਵਾਲਾ ਡਰ ਕਈ ਰੂਪ ਧਾਰ ਕੇ ਮਨੁੱਖੀ ਖ਼ੁਸ਼ੀ ਦਾ ਘਾਤਕ ਬਣਦਾ ਆਇਆ ਹੈ। ਉਨ੍ਹਾਂ ਵਿੱਚ ਆਮ ਰੂਪ ਹਨ:
1. ਮੌਤ ਦਾ ਡਰ:
2. ਨਰਕ-ਸਵਰਗ ਦਾ ਡਰ:
3. ਲੋਕ-ਰਾਏ ਦਾ ਡਰ: ਅਤੇ
4. ਸਤਾਏ ਜਾਣ ਦਾ ਡਰ ਜਾਂ ਅਤਿਆਚਾਰ ਦਾ ਡਰ।
ਮੌਤ ਦਾ ਡਰ ਹਰ ਪ੍ਰਕਾਰ ਦੇ ਡਰ ਦਾ ਬੀਜ ਹੈ। ਜੀਵਨ ਵਿਚਲੇ ਸੁਖ, ਸਨੇਹ, ਸੰਮਾਨ ਅਤੇ ਸੰਪਤੀ ਦੇ ਮੋਹ ਨੂੰ ਮੌਤ ਦੇ ਡਰ ਦਾ ਕਾਰਨ ਨਹੀਂ ਆਖਿਆ ਜਾ ਸਕਦਾ, ਕਿਉਂਜੁ ਇਨਾਂ ਸਾਰੀਆਂ ਚੀਜ਼ਾਂ ਤੋਂ ਸੱਖਣੇ ਲੋਕ ਜਾਂ ਜੀਵ ਵੀ ਮਰਨੋਂ ਡਰਦੇ ਹਨ। ਇਹ ਡਰ ਜੀਵ ਦੀ ਪਰਵਿਰਤੀ ਵਿੱਚ ਹੈ; ਇਹ ਪਰਵਿਰਤੀ ਮੂਲਕ ਡਰ ਹੈ। ਸੰਸਾਰਕ ਪ੍ਰਾਪਤੀਆਂ ਦਾ ਮੋਹ ਅਤੇ ਮੌਤ ਦਾ ਭੈ ਇੱਕ ਦੂਜੇ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਹਨ। ਕਈ ਵੇਰ ਇਹ ਇੱਕੋ ਭਾਵਨਾ ਦੇ ਦੇ ਪ੍ਰਗਟਾਵੇ ਜਾਪਣ ਲੱਗ ਪੈਂਦੇ ਹਨ।
ਕੋਈ ਵੀ ਭਾਵ ਸਦੀਵੀ ਤੌਰ ਉੱਤੇ ਮਨੁੱਖੀ ਮਨ ਨੂੰ ਮੱਲ ਕੇ ਨਹੀਂ ਬੈਠਾ ਰਹਿੰਦਾ: ਤਾਂ ਵੀ ਜਿਨ੍ਹਾਂ ਭਾਵਾਂ ਦੀ ਜਾਂ ਜਿਸ ਭਾਵ ਦੀ ਪ੍ਰਧਾਨਤਾ ਹੁੰਦੀ ਹੈ, ਉਹ ਭਾਵ ਮਨੁੱਖ ਦੇ ਆਚਾਰ ਵਿਵਹਾਰ ਨੂੰ ਉਪਜਾਉਣ ਵਿਕਸਾਉਣ ਵਿੱਚ ਵਿਸ਼ੇਸ਼ ਹਿੱਸਾ ਪਾਉਂਦਾ ਹੈ। ਡਰ ਨੂੰ ਮਨੁੱਖ ਵਿੱਚ ਨਿਮਰਤਾ, ਆਗਿਆਕਾਰੀ ਅਤੇ ਹੀਣ-ਭਾਵ ਪੈਦਾ ਕਰਨ ਦਾ ਸਾਧਨ ਮੰਨਦਿਆਂ ਹੋਇਆ ਇਸ ਦੀ ਵਰਤੋਂ ਕੁਝ ਵਧੇਰੇ ਹੁੰਦੀ ਆਈ ਹੈ। ਪੁਰਾਤਨ ਅਤੇ ਮੱਧਕਾਲ ਵਿੱਚ ਜਨ-ਸਾਧਾਰਣ ਨੂੰ 'ਦਾਸਨ ਦਾਸ' ਬਣਾਈ ਰੱਖਣ ਲਈ ਡਰ ਨੂੰ (ਖ਼ਾਸ ਤੌਰ 'ਤੇ ਮੌਤ ਦੇ ਡਰ ਨੂੰ) ਸਾਰੀਆਂ ਸਿਆਣਪਾਂ ਦਾ ਮੂਲ ਦੱਸਿਆ ਜਾਂਦਾ ਰਿਹਾ ਹੈ। ਸ਼ੁਕਰ ਹੈ, ਏਨੇ ਜਤਨਾਂ ਦੇ ਬਾਵਜੂਦ ਮਨੁੱਖੀ ਮਨ ਦੇ ਸਹਿਮ ਨੂੰ ਸਿਆਣਪ ਸਮਝਣ ਦੀ ਮੂਰਖਤਾ ਨਹੀਂ ਕੀਤੀ। ਵਰਨਾ ਮੌਤ ਦੇ ਭੈ ਦੇ ਭਿਆਨਕ ਪਰਛਾਵੇਂ ਕਾਰਨ ਮਨੁੱਖੀ ਜੀਵਨ ਵਿੱਚ ਪ੍ਰਸੰਨਤਾ ਦੀ ਕਿਸੇ ਕਿਰਨ ਦਾ ਪ੍ਰਵੇਸ਼ ਸੰਭਵ ਨਹੀਂ ਸੀ।
ਮੌਤ ਦਾ ਡਰ ਮਨੁੱਖੀ ਮਨ ਵਿੱਚ ਸਦਾ ਵੱਸਦਾ ਹੋਇਆ ਵੀ ਬਚਪਨ ਅਤੇ ਜਵਾਨੀ ਦੀ ਉਮਰ ਵਿੱਚ ਸਾਧਾਰਣ ਆਦਮੀ ਦੀ ਸੋਚ ਦਾ ਵਿਸ਼ਾ ਨਹੀਂ ਬਣਦਾ; ਜੇ ਬਣਦਾ ਹੈ ਤਾਂ ਕੇਵਲ ਉਨ੍ਹਾਂ ਦੀ ਸੋਚ ਦਾ ਜਿਹੜੇ ਨਿਹਾਇਤ ਅੰਤਰਮੁਖੀ, ਸ੍ਵੈ-ਕੇਂਦ੍ਰਿਤ ਜਾਂ ਆਤਮਲੀਨ ਹੁੰਦੇ ਹਨ। ਬਚਪਨ ਵਿੱਚ ਆਤਮਲੀਨਤਾ ਦਾ ਲਗਪਗ ਅਭਾਵ ਹੈ। ਉਨ੍ਹਾਂ ਇਸਤ੍ਰੀ-ਪੁਰਸ਼ਾਂ ਵਿੱਚ ਆਤਮਲੀਨਤਾ ਦੀ ਰੁਚੀ ਹੁੰਦੀ ਹੈ ਜਿਹੜੇ ਕਿਸੇ ਕਾਰਨ (1) ਅਪਰਾਧ-ਭਾਵਨਾ ਦੇ ਰੋਗੀ ਹੋ ਗਏ ਹੋਣ; (2) ਜਿਨ੍ਹਾਂ ਵਿੱਚ ਪਿਆਰੇ, ਸਤਿਕਾਰੇ ਅਤੇ ਸਲਾਹੇ ਜਾਣ ਦੀ ਇੱਛਾ ਬੇ-ਕਾਬੂ ਹੋ ਗਈ ਹੋਵੇ; ਅਤੇ (3) ਸ਼ਕਤੀ ਅਤੇ ਪ੍ਰਭਤਾ ਜਿਨ੍ਹਾਂ ਦੇ ਜੀਵਨ ਦਾ ਮਨੋਰਥ ਬਣ ਗਈ ਹੋਵੇ। ਅਜਿਹੇ ਆਦਮੀ ਜਦੋਂ ਵੀ ਆਪਣੇ ਅੰਦਰ ਝਾਤੀ ਪਾਉਂਦੇ ਹਨ ਜਾਂ ਆਪਣਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਦੇ ਹਨ, ਮੌਤ ਜਾਂ ਮੌਤ ਦਾ ਡਰ, ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਦੀ ਸੋਚ ਦਾ ਵਿਸ਼ਾ ਜ਼ਰੂਰ ਬਣਦਾ ਹੈ।
ਅਧਿਆਤਮਵਾਦੀ ਪਿਆਰ, ਸਤਿਕਾਰ ਅਤੇ ਪ੍ਰਸਿੱਧੀ ਦੇ ਨਾਲ ਨਾਲ ਪੂਜਾ ਵੀ ਕਰਵਾਉਂਦੇ ਹਨ। ਇਸ ਲਈ ਉਨ੍ਹਾਂ ਸਿਰ ਚੜ੍ਹਨ ਵਾਲਾ ਕਰਜ਼ਾ ਹੋਰ ਵੀ ਭਾਰਾ ਹੁੰਦਾ ਹੈ। ਕੋਈ ਵੀ ਮਨੁੱਖੀ ਰਿਸ਼ਤਾ ਇੱਕ-ਪਾਸਾ ਨਹੀਂ। ਜੋ ਇੱਕ-ਪਾਸਾ ਹੈ ਉਹ ਸੰਬੰਧ ਨਹੀਂ, ਬੰਧਨ ਹੈ, ਭਾਰ ਹੈ। ਹਰ ਸੰਬੰਧ ਦਾ ਮੁੱਲ ਤਾਰਿਆ ਜਾਣਾ ਜ਼ਰੂਰੀ ਹੈ। ਪੂਜਾ ਦੇ ਦੁਨਿਆਵੀ ਰਿਸ਼ਤੇ ਦਾ ਮੁੱਲ ਦੁਨਿਆਵੀ ਸਹੂਲਤਾਂ ਅਤੇ ਸੁੰਦਰਤਾਵਾਂ ਰਾਹੀਂ ਤਾਰਿਆ ਜਾਣਾ ਮਾੜਾ ਨਹੀਂ, ਪਰ ਇਸ ਤਰ੍ਹਾਂ ਕਰਜ਼ੇ ਦੀ ਪੂਰੀ ਅਦਾਇਗੀ ਨਹੀਂ ਮੰਨੀ ਜਾਂਦੀ ਕਿਉਂਜੁ ਦੁਨਿਆਵੀ ਸਹੂਲਤਾਂ ਲਈ ਹੋਰ ਕਈ ਸਾਧਨ ਅਤੇ ਪ੍ਰਬੰਧ ਮੌਜੂਦ ਹਨ। ਇਸ ਲਈ ਪੂਜਾ ਦੇ ਬਦਲੇ ਵਿੱਚ ਅਗਲੀ ਦੁਨੀਆ ਵਿੱਚ ਸਹਾਇਤਾ ਦੇ ਇਕਰਾਰ ਕੀਤੇ ਜਾਣੇ ਜ਼ਰੂਰੀ ਹੁੰਦੇ ਹਨ। ਮੌਤ ਅਤੇ ਮੌਰ ਦੇ ਡਰ ਨੂੰ ਚੇਤਨ ਰੂਪ ਵਿੱਚ ਸੋਚ ਦਾ ਵਿਸ਼ਾ ਬਣਾਏ ਬਿਨਾਂ ਅਗਲੀ ਦੁਨੀਆ ਦੀ ਗੱਲ ਸੰਪੂਰਣ ਨਹੀਂ ਹੁੰਦੀ; ਸ਼ਾਇਦ ਸੰਭਵ ਹੀ ਨਹੀਂ ਹੁੰਦੀ। ਇਉਂ ਅਧਿਆਤਮਵਾਦੀਆਂ ਦੀ ਆਤਮਲੀਨਤਾ ਵੀ ਮੌਤ ਦੇ ਖਿਆਲ ਵਿੱਚ ਖਚਿਤ ਹੁੰਦੀ ਹੈ; ਇਹ ਸੱਚ ਕਿਸੇ ਸਬੂਤ ਦਾ ਮੁਥਾਜ ਨਹੀਂ। ਲੋਕਾਂ ਵਿਚਲੀ ਅਪਰਾਧ-ਚੇਤਨਾ ਅਤੇ ਹੀਣ-ਭਾਵਨਾ ਉਨ੍ਹਾਂ ਦੀ ਪੂਜਾ ਦੀ ਨਿਆਂਪੂਰਣਤਾ ਹੁੰਦੀ ਹੈ। ਇਨ੍ਹਾਂ ਨੂੰ ਕਾਇਮ ਰੱਖਣ ਦਾ ਅਚੇਤ ਜਾਂ ਸੁਚੇਤ ਜਤਨ ਸਦੀਆਂ ਤੋਂ ਹੁੰਦਾ ਆ ਰਿਹਾ ਹੈ।
ਸ਼ਕਤੀ ਅਤੇ ਪ੍ਰਭੁਤਾ ਦਾ ਮੋਹ ਆਪਣੇ ਆਪ ਵਿੱਚ ਇੱਕ ਪ੍ਰਕਾਰ ਦਾ ਪਾਗਲਪਨ
––––––––––––––
1. ਨਿਆਂਪੂਰਣਤਾ-Justification-ਯੋਗ ਸਿੱਧ ਕਰਨ ਦਾ ਜਤਨ।
ਹੈ। ਆਪਣੇ ਮਨੋਰਥ ਦੀ ਪ੍ਰਾਪਤੀ ਕਰ ਲੈਣ ਪਿੱਛੋਂ ਸ਼ਕਤੀ ਦਾ ਹਰ ਪੁਜਾਰੀ ਜੇ ਪਾਗਲ ਨਹੀਂ ਹੋਇਆ ਤਾਂ ਖੁਸ਼ ਵੀ ਨਹੀਂ ਹੋਇਆ। ਕੋਈ ਪਾਗਲ ਆਪਣੇ ਆਪ ਨੂੰ ਸਾਰੀ ਦੁਨੀਆ ਦਾ ਬਾਦਸ਼ਾਹ ਖ਼ਿਆਲ ਕਰ ਕੇ ਅਸਲੀ ਅਰਥਾਂ ਵਿੱਚ ਖ਼ੁਸ਼ ਹੋ ਸਕਦਾ ਹੈ ਪਰ ਕੋਈ ਵੀ ਹੋਸ਼ਮੰਦ ਆਦਮੀ ਆਪਣੇ ਹੋਸ਼ ਗਵਾ ਕੇ ਵੱਡੀ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਨਹੀਂ ਕਰਨੀ ਚਾਹਵੇਗਾ।
ਦੁਨੀਆ ਦੇ ਅਸਾਧਾਰਣ ਆਦਮੀਆਂ ਨੂੰ ਉਨ੍ਹਾਂ ਦੇ ਸੁਪਨ-ਸੰਸਾਰ ਵਿੱਚ ਛੱਡ ਕੇ ਮੈਂ ਆਪਣੇ ਵਰਗੇ ਸਾਧਾਰਣ ਲੋਕਾਂ ਦੀ ਗੱਲ ਕਰਦਾ ਹਾਂ । ਸਾਧਾਰਣ ਆਦਮੀ ਨੂੰ, ਵਡੇਰੀ ਉਮਰੇ, ਜੇ ਜੀਵਨ ਦੇ ਸੰਘਰਸ਼ ਵਿੱਚੋਂ ਕੁਝ ਵਿਹਲ ਮਿਲ ਜਾਵੇ ਤਾਂ ਉਹ ਵੀ ਮੌਤ ਬਾਰੇ ਸੋਚਣ ਅਤੇ ਇਸ ਕੋਲੋਂ ਡਰਨ ਲੱਗ ਪੈਂਦਾ ਹੈ। ਸਰੀਰਕ ਕਮਜ਼ੋਰੀ ਅਤੇ ਇਸ ਕਮਜ਼ੋਰੀ ਕਾਰਨ ਪੈਦਾ ਹੋਣ ਵਾਲੀ ਮੁਥਾਜੀ ਹੀ ਉਸ ਨੂੰ ਉਦਾਸ ਕਰਨ ਲਈ ਕਾਫ਼ੀ ਹੁੰਦੀ ਹੈ। ਉਸ ਦਾ ਪਰਿਵਾਰ ਉਸ ਦੀ ਆਪਣੀ ਉਪਜਾਈ ਹੋਈ ਦੁਨੀਆ ਹੁੰਦੀ ਹੈ ਅਤੇ ਆਪਣੀ ਪੈਦਾ ਕੀਤੀ ਹੋਈ ਦੁਨੀਆ ਵਿੱਚ ਬੇ-ਲੋੜਾ ਜਿਹਾ ਭਾਰ ਬਣ ਜਾਣ ਦਾ ਖ਼ਿਆਲ ਬਹੁਤ ਦੁਖਦਾਈ ਹੈ। ਆਪਣੇ ਸੰਬੰਧਾ ਦੇ ਅੰਤ ਨੂੰ ਨੇੜੇ ਆਉਂਦਾ ਜਾਣ ਕੇ ਕੌਣ ਉਦਾਸ ਨਹੀਂ ਹੋਵੇਗਾ। ਬੁਢਾਪੇ ਵਿੱਚ ਪੁੱਜ ਕੇ ਆਪਣੀਆ ਉਣਾਂ ਅਤੇ ਭੁੱਲਾ ਦਾ ਚੇੜਾ ਹਰ ਕਿਸੇ ਨੂੰ ਉਦਾਸ ਕਰਦਾ ਹੈ।
ਇਹ ਚੰਗੀ ਗੱਲ ਹੈ ਕਿ ਆਪਣੇ ਅੰਤ ਦੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ, ਵਰਨਾ ਉਸ ਦੀ ਉਡੀਕ ਵਿੱਚ ਸਾਰਾ ਜੀਵਨ, ਜੀਵਨ ਨਾ ਹੋ ਕੇ ਸੋ ਸਾਲਾ ਸੰਤਾਪ ਹੁੰਦਾ। ਅੰਤ ਦੇ ਸਮੇਂ ਦਾ ਪਤਾ ਨਹੀਂ ਪਰ ਅੰਤ ਨਿਸਚਿਤ ਹੈ। ਅੰਤ ਕਿਸ ਢੰਗ ਨਾਲ ਹੋਵੇਗਾ ? ਇਸ ਦਾ ਵੀ ਪਤਾ ਨਹੀਂ। ਇਸ ਪੱਖੋਂ ਅਣਜਾਣ ਹੋਣਾ ਵੀ ਚੰਗਾ ਹੈ ਪਰ ਹੋਰਨਾਂ ਨੂੰ ਕਈ ਪ੍ਰਕਾਰ ਦੇ ਕਸ਼ਟ ਭੋਗ ਕੇ ਘੁਲ ਘੁਲ ਮਰਦੇ ਵੇਖਣ ਕਾਰਨ ਇਹ ਖ਼ਿਆਲ ਉਦਾਸੀ ਦਾ ਕਾਰਨ ਬਣ ਜਾਂਦਾ ਹੈ ਕਿ ਮੇਰਾ ਅੰਤ ਕਿਸ ਢੰਗ ਨਾਲ ਹੋਵੇਗਾ।
ਨਰਕ-ਸ੍ਵਰਗ ਦਾ ਡਰ
ਇਸ ਸੰਬੰਧ ਵਿੱਚ ਸਭ ਤੋਂ ਵੱਧ ਉਦਾਸੀ ਇਹ ਸੋਚ ਕੇ ਹੁੰਦੀ ਹੈ ਕਿ ਮਰਨ ਤੋਂ ਪਿੱਛੇ ਕੀ ਹੋਵੇਗਾ, 'ਮਰ ਕਰ ਭੀ ਚੈਨ ਨਾ ਪਾਇਆ ਤੋਂ ਕਿਧਰ ਜਾਏਂਗੇ ?' ਸੰਸਾਰ ਦੇ ਧਰਮਾਂ ਨੇ ਮੌਤ ਤੋਂ ਪਿੱਛੋਂ ਦੇ ਜੀਵਨ ਦੀਆਂ ਗੱਲਾਂ ਕਰ ਕੇ ਮੌਤ ਨੂੰ ਮੌਤ ਨਹੀਂ ਰਹਿਣ ਦਿੱਤਾ। ਯਹੂਦੀ ਧਰਮਾਂ ਨੇ ਸ੍ਵਰਗ ਅਤੇ ਨਰਕ ਦੀ ਕਲਪਨਾ ਕੀਤੀ ਹੈ । ਸੁਰਗ ਜਾਂ ਜੰਨਤ ਵਿੱਚ ਸਦੀਵੀ ਸੁਖ ਹੈ ਅਤੇ ਨਰਕ ਜਾਂ ਜਹੰਨੁਮ ਵਿੱਚ ਸਦੀਵੀ ਦੁਖ। ਦੁਖ-ਸੁਖ ਤੋਂ ਮਨੁੱਖ ਜਾਣੂੰ ਹੈ ਪਰ ਸਦੀਵਤਾ ਦੀ ਗੱਲ ਨਿਆਏ-ਪੂਰਣ ਨਹੀਂ। ਭਾਰਤੀ ਧਰਮਾਂ ਨੇ ਇਸ ਵਿੱਚ ਸੋਧ ਕਰ ਲਈ ਹੈ। ਉਹ ਕਹਿੰਦੇ ਹਨ ਕਿ ਨਰਕਾਂ ਵਿੱਚ ਆਪਣੇ ਹਿੱਸੇ ਦੇ ਦੁਖ ਅਤੇ ਸ੍ਵਰਗਾਂ ਵਿੱਚ ਆਪਣੇ ਹਿੱਸੇ ਦੇ ਸੁਖ ਭੋਗ ਕੇ ਮਨੁੱਖ ਮੁੜ ਧਰਤੀ ਉੱਤੇ ਆ ਜਾਂਦਾ ਹੈ । ਕੁਝ ਵੀ ਹੋਵੇ, ਨਰਕ-ਸ੍ਵਰਗ ਵਿੱਚ ਦੁਖ-ਸੁਖ ਦੀ ਸਦੀਵਤਾ ਉਸ ਲਈ ਓਪਰੀ ਅਤੇ ਦੁਖਦਾਇਕ ਗੱਲ ਹੈ। ਇਹ ਅੰਨਿਆਏ-ਪੂਰਣਤਾ ਮਨੁੱਖ ਨੂੰ ਨਰਕ-ਸੁਰਗ ਦੀ ਹੋਂਦ ਤੋਂ ਮੁਨਕਰ ਹੋ ਕੇ ਨਿਸਚਿੰਤ ਹੋਣ ਦੀ ਸਲਾਹ ਦਿੰਦੀ ਹੈ। ਕਿਸੇ ਲਈ ਇਹ ਸਲਾਹ ਮੰਨਣੀ ਸੌਖੀ ਨਹੀਂ। ਇਸ ਨਿੱਕੇ ਜਿਹੇ ਪਾਪ ਦੀ ਸਜ਼ਾ ਸਦੀਵੀ ਨਰਕਵਾਸ ਹੈ। ਇਹ ਇਵੇਂ ਹੀ ਹੈ ਜਿਵੇਂ ਪੀਲੀ ਲਾਈਨ ਵਾਲੀ ਸੜਕ ਉੱਤੇ ਕਾਰ ਪਾਰਕ ਕਰਨ ਦੀ ਸਜ਼ਾ ਮੌਤ ਹੋਵੇ। ਕੋਈ ਇਹ ਜੁਰਅਤ ਨਹੀਂ ਕਰੇਗਾ।
ਇਸੇ ਤਰ੍ਹਾਂ ਭਾਰਤੀ ਧਰਮਾਂ ਨੇ ਪੁਨਰ ਜਨਮ ਦੇ ਸਿਧਾਂਤ ਉੱਤੇ ਸੱਭਿਅਤਾ ਦੀ ਮੋਹਰ ਲਾ ਕੇ ਪੁਨਰ ਮਰਨ ਦੀ ਭਿਆਨਕਤਾ ਨੂੰ ਸਦੀਵੀ ਤੌਰ ਉੱਤੇ ਮਨੁੱਖ ਦੇ ਸਨਮੁੱਖ ਖੜਾ ਕਰ
ਇਹ ਗੱਲ ਦਲੀਲ ਦੇ ਤੌਰ ਉੱਤੇ ਆਖੀ ਜਾ ਸਕਦੀ ਹੈ ਕਿ ਇਸ ਸਿਧਾਂਤ ਦਾ ਗਿਆਨ ਅਤੇ ਵਿਸ਼ਵਾਸ ਸਾਨੂੰ ਭਵਿੱਖ ਵਿੱਚ ਚੰਗੇਰੇ ਜਨਮ ਲਈ ਵਰਤਮਾਨ ਵਿੱਚ ਚੰਗੇਰਾ ਜੀਵਨ ਜੀਣ ਲਈ ਪ੍ਰੇਰਣਾ ਦਿੰਦਾ ਹੈ, ਕਿਉਂਜੁ ਇਸ ਜਨਮ ਵਿੱਚ ਕੀਤੇ ਕੰਮਾਂ ਨੇ ਸਾਡੇ ਅਗਲੇ ਜਨਮ ਦੀ ਰੂਪ-ਰੇਖਾ ਨੀਅਤ ਕਰਨੀ ਹੁੰਦੀ ਹੈ। ਭਾਰਤ ਵਿੱਚ ਇਸ ਸਿਧਾਂਤ ਦਾ ਬਹੁਤ ਪ੍ਰਚਾਰ ਹੈ। ਮੈਂ ਚਾਲੀ ਕੁ ਸਾਲ ਭਾਰਤ ਵਿੱਚ ਰਿਹਾ ਹਾਂ। ਇਸ ਲੰਮੇ ਸਮੇਂ ਵਿੱਚ ਮੈਨੂੰ ਇੱਕ ਵੀ ਅਜਿਹਾ ਆਦਮੀ ਨਹੀਂ ਮਿਲਿਆ, ਜਿਹੜਾ ਅਗਲੇ ਜਨਮ ਨੂੰ ਧਿਆਨ ਵਿੱਚ ਰੱਖ ਕੇ ਜੀਅ ਰਿਹਾ ਹੋਵੇ । ਹਰ ਕੋਈ ਆਪਣੀ ਪਰਵਿਰਤੀ ਅਤੇ ਜੀਵਨ ਦੀਆਂ ਲੋੜਾਂ ਦੀ ਅਧੀਨਤਾ ਲਈ ਮਜਬੂਰ ਹੈ। ਹਾਂ, ਜਨਮ ਮਰਨ ਦੇ ਗੇੜ ਦੀ ਭਿਆਨਕਤਾ ਦੇ ਸਹਾਰੇ ਧਰਮ ਅਸਥਾਨਾਂ ਦੀ ਅਮੀਰੀ ਅਤੇ ਬੁਢਾਪੇ ਦੀ ਉਦਾਸੀ ਵਿੱਚ ਵਾਧਾ ਜ਼ਰੂਰ ਹੁੰਦਾ ਹੈ।
ਆਤਮਾ ਦੇ ਅਵਿਨਾਸ਼ੀ ਹੋਣ ਦਾ ਸਿਧਾਂਤ ਅਤੇ ਪੁਨਰ ਜਨਮ ਜਾਂ ਚੁਰਾਸੀ ਦਾ ਚੱਕਰ ਦੋਵੇਂ ਮਿਲ ਕੇ ਭੈ ਨੂੰ ਅਨਾਦੀ ਅਤੇ ਅਨੰਤ ਬਣਾ ਦਿੰਦੇ ਹਨ। ਕਿੰਨੀ ਅਜੀਬ ਹੈ ਇਹ ਗੱਲ ਕਿ ਸਾਰੀ ਸ੍ਰਿਸ਼ਟੀ ਨਾਸ਼ਮਾਨ ਹੈ, ਪਰੰਤੂ ਕਰੋੜਾਂ ਅਰਬਾਂ ਸਦੀਆਂ ਦੀ ਉਮਰ ਭੋਗਦੀ ਆ ਰਹੀ ਇਸ 'ਨਾਸ਼ਮਾਨ' ਸ੍ਰਿਸ਼ਟੀ ਵਿੱਚ ਮਨੁੱਖ ਜਾਂ ਮਨੁੱਖ ਵਿਚਲੀ ਅਦਿੱਖ, ਅਪਹੁੰਚ, ਅ-ਬਦਲ, ਅਕ੍ਰੈ ਅਤੇ ਅਰੀਆ ਆਤਮਾ ਅਮਰ ਜਾਂ ਅਵਿਨਾਸ਼ੀ ਹੈ। ਅਵਿਨਾਸ਼ੀ ਆਤਮਾ ਨੂੰ ਦੁਖ-ਸੁਖ ਜਾਂ ਹਰਖ-ਸੋਗ ਕੁਝ ਨਹੀਂ ਪਹਦਾ, ਇਹ ਸਾਡੇ ਕਿਸੇ ਅਨੁਭਵ ਦੀ ਭਾਈਵਾਲ ਨਹੀਂ। ਇਹ ਕੁਝ ਕਰਦੀ (ਜਾਂ ਕਰਦਾ) ਵੀ ਨਹੀਂ। ਇਹ ਕੇਵਲ ਸਾਕਸ਼ੀ ਹੈ: ਦ੍ਰਸ਼ਟਾ ਜਾਂ ਦੇਖਣ ਵਾਲਾ ਹੈ। ਵੇਖਣਾ ਵੀ ਇੱਕ ਕਿਰਿਆ ਹੈ। ਪਤਾ ਨਹੀਂ ਅਤੇ ਆਤਮਾ ਵੇਖਣ ਦੀ ਕਿਰਿਆ ਕਰਦੀ ਹੋਈ ਅਕੇ ਕਿਵੇਂ ਆਖੀ ਜਾ ਸਕਦੀ ਹੈ ਅਤੇ ਵੇਖਿਆ ਜਾਣਾ ਪ੍ਰਭਾਵਿਤ ਕਰਨਾ ਕਿਵੇਂ ਨਹੀਂ ਹੈ।
ਚਲੋ ਆਖੀ ਜਾਵੇ; ਬਹੁਤ ਫ਼ਰਕ ਨਹੀਂ ਪੈਂਦਾ। ਮੇਰੇ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਚੀਜ਼ ਮੇਰੇ ਜੀਵਨ ਦੀ ਕਿਸੇ ਕਿਰਿਆ ਨੂੰ ਪ੍ਰਭਾਵਿਤ ਨਹੀਂ ਕਰਦੀ ਅਤੇ ਮੇਰੀ ਕੀਤੀ ਕਿਸੇ ਕਿਰਿਆ ਤੋਂ ਪ੍ਰਭਾਵਿਤ ਨਹੀਂ ਹੁੰਦੀ, ਉਸ ਦੀ ਹੋਂਦ-ਅਣਹੋਂਦ ਮੇਰੇ ਲਈ ਮਹੱਤਵਪੂਰਨ ਕਿਉਂ ਹੋਵੇ ? ਆਤਮਾ ਰੂਪੀ ਦੁਸ਼ਟਾ ਨਾ ਤਾਂ ਕੁਝ ਵੇਖਣ ਦੀ ਇੱਛਾ ਰੱਖਦਾ ਹੈ ਨਾ ਹੀ ਉਸ ਲਈ ਵੇਖਣ ਦਾ ਕੋਈ ਮਨੋਰਥ ਹੈ; ਨਾ ਹੀ ਉਸ ਨੂੰ ਕੋਈ ਸ਼ੌਕ ਹੈ ਨਾ ਹੀ ਵੇਖਣ ਦੀ ਕੋਈ ਲੋੜ ਹੈ; ਉਸ ਨੂੰ ਵੇਖ ਕੇ ਕੋਈ ਆਨੰਦ ਨਹੀਂ ਮਿਲਦਾ ਉਹ ਕਿਸੇ ਖਿਡਾਰੀ ਨੂੰ ਕਿਸੇ ਪ੍ਰਕਾਰ ਦੀ ਹੱਲਾਸ਼ੇਰੀ ਨਹੀਂ ਦਿੰਦਾ; ਬਸ ਵੇਖੀ ਜਾਂਦਾ ਹੈ। ਕਿਸੇ ਵੀ ਪਾਗਲ ਨੂੰ ਛਿੰਝ ਵਿੱਚ ਜਾ ਕੇ ਕੁਸ਼ਤੀਆਂ ਵੇਖਣ ਦਾ ਅਧਿਕਾਰ ਹੈ; ਇਵੇਂ ਹੀ ਉਸ ਆਦਮੀ ਦੀ ਅਕਲ ਅਤੇ ਨੀਅਤ ਉੱਤੇ ਸ਼ੱਕ ਕਰਨ ਦਾ ਅਧਿਕਾਰ ਵੀ ਸਾਨੂੰ ਹੈ ਜਿਹੜਾ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੇ ਕਿ ਛਿੰਝ ਦਾ ਸਾਰਾ ਉਪਰਾਲਾ ਕੀਤਾ ਹੀ ਉਸ ਪਾਗਲ ਲਈ ਗਿਆ ਹੈ।
–––––––––––––––
1. ਅਕੈ-ਜੇ ਕੁਝ ਨਹੀਂ ਕਰਦਾ।
2. ਅਗੇਅ-ਜਿਸ ਬਾਰੇ ਕੁਝ ਜਾਣਿਆ ਨਹੀਂ ਜਾ ਸਕਦਾ।
ਆਤਮਾ ਦੇ ਅਵਿਨਾਸ਼ੀ ਹੋਣ ਦਾ ਸਿਧਾਂਤ ਮਹੱਤ੍ਰਾਕਾਂਕਸ਼ੀ ਜਵਾਨਾਂ ਨੂੰ ਬਹੁਤ ਪਸੰਦ ਆਉਂਦਾ ਹੈ। ਅਵਿਨਾਸ਼ੀ, ਸਰਵ-ਵਿਆਪਕ ਸੰਪੂਰਣ, ਸਰਵਥਾ ਨਿਰਦੋਸ਼ ਅਤੇ ਸੁਤੰਤਰ ਆਤਮਾ ਨੂੰ ਆਪਣਾ ਅਸਲਾ ਸਮਝਦੇ ਹੋਏ ਉਹ ਸਾਰੇ ਬ੍ਰਹਿਮੰਡ ਨਾਲੋਂ ਵੱਡੇ ਹੋਣ ਦਾ ਹੁਲਾਰਾ ਮਾਣ ਸਕਦੇ ਹਨ; ਸਾਰੇ ਬ੍ਰਹਿਮੰਡ ਉੱਤੇ ਛਾ ਸਕਣ ਦੇ ਸੁਪਨੇ ਸਜਾ ਸਕਦੇ ਹਨ। ਪਰੰਤੂ ਦਿਨੋ ਦਿਨ ਨਤਾਕਤੀ ਵੱਲ ਨਿਘਰਦੇ ਜਾਂਦੇ ਬੁਢਾਪੇ ਨੂੰ ਇਸ ਸਿਧਾਂਤ ਵਿੱਚੋਂ ਉਦਾਸੀ ਤੋਂ ਸਿਵਾ ਕੁਝ ਨਹੀਂ ਮਿਲਦਾ। ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਵਾਲੇ ਭਾਵੇਂ ਜਨਮ ਜਨਮਾਂਤ੍ਰਾਂ ਦੇ ਗੇੜ ਵਿੱਚ ਪੈਣਾ ਪਸੰਦ ਕਰ ਲੈਣ ਪਰ ਹੱਡ-ਭੰਨਵੀਂ ਕਾਰ ਕਰ ਕੇ ਭੁੱਖੇ ਢਿੱਡ ਸੌਣ ਵਾਲੇ ਲੋਕਾਂ ਲਈ ਇਸ ਸਿਧਾਂਤ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਸੱਲੀ ਅਤੇ ਦਿਲਜੋਈ ਨਹੀਂ। ਇਨਕਲਾਬਾਂ, ਜੰਗਾਂ, ਜਹਾਦਾਂ ਅਤੇ ਫ਼ਸਾਦਾਂ ਵਿੱਚ ਮਰਨ ਵਾਲੇ ਲੋਕ, ਦੇਸਾਂ ਦੀਆਂ ਵੰਡਾ ਅਤੇ ਆਜ਼ਾਦੀਆਂ ਸਮੇਂ ਬੇ-ਇਜ਼ਤ ਅਤੇ ਬੇ-ਘਰ ਕੀਤੇ ਜਾਣ ਵਾਲੇ ਲੋਕ, ਸਿਆਸੀ ਆਦਰਸ਼ਾਂ ਦੇ ਹਵਨ ਕੁੰਡਾਂ ਦੀ ਅਹੂਤੀ ਵਜੋਂ ਵਰਤੇ ਜਾਣ ਵਾਲੇ ਲੋਕ, ਸਮਾਜਾਂ ਦੀ ਸ਼ੁਧੀ ਦੇ ਨਾਂ ਉੱਤੇ ਮਾਰੇ ਜਾਣ ਵਾਲੇ ਕਰੋੜਾਂ ਯਹੂਦੀ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਅਸਲਾ ਅਵਿਨਾਸ਼ੀ ਹੋਵੇ ਅਤੇ ਉਹ ਘੜੀ ਮੁੜੀ ਜਨਮ ਲੈ ਕੇ ਇਨ੍ਹਾਂ ਅੱਤਿਆਚਾਰਾਂ ਦਾ ਸ਼ਿਕਾਰ ਹੋਣ। ਇਥੋਪੀਆ, ਸੂਡਾਨ, ਸੋਮਾਲੀਆ ਅਤੇ ਰੁਆਂਡਾ ਆਦਿਕ ਦੇਸ਼ਾਂ ਦੇ ਭੁੱਖੇ ਮਰਨ ਅਤੇ ਕਬੀਲਿਆਂ ਦੀ ਲੜਾਈ ਵਿੱਚ ਮਾਰੇ ਜਾਣ ਵਾਲੇ ਲੋਕਾਂ ਨੂੰ ਇਹੋ ਚੰਗਾ ਲੱਗੇਗਾ ਕਿ ਮੌਤ ਅਸਲ ਵਿੱਚ ਮੌਤ ਹੋਵੇ ਜਿਸ ਨਾਲ ਸਾਡੇ ਸਰੀਰ ਦੇ ਤੱਤ ਤੱਤਾਂ ਵਿੱਚ ਲੀਨ ਹੋ ਜਾਣ ਅਤੇ ਸਾਡੇ ਜੀਵਨ ਦੀ ਖੇਡ ਸੰਪੂਰਣ ਹੋ ਜਾਵੇ।
ਸਾਧਾਰਣ ਆਦਮੀ ਦੀ ਇਸ ਭਾਵਨਾ ਨੂੰ ਡਾ. ਡ੍ਰਾਇਡ ਨੇ ਮੌਤ ਦੀ ਪਰਵਿਰਤੀ ਆਖਿਆ ਹੈ। ਇਸ ਮਨੋਵਿਗਿਆਨੀ ਦਾ ਖ਼ਿਆਲ ਹੈ ਕਿ "ਜੀਵ ਵਿੱਚ ਜੀਵਨ ਦੀ ਪਰਵਿਰਤੀ ਦੇ ਨਾਲ ਨਾਲ ਮੌਤ ਦੀ ਪਰਵਿਰਤੀ ਵੀ ਮੌਜੂਦ ਹੈ। ਇਹ ਪ੍ਰਵਿਰਤੀ ਜਨਮ ਤੋਂ ਹੀ ਉਤਪੰਨ ਹੋ ਜਾਂਦੀ ਹੈ ਅਤੇ ਹੋਰ ਸਾਰੀਆਂ ਪਰਵਿਰਤੀਆਂ ਵਾਂਗ ਆਪਣੇ ਸਮੇਂ ਸਿਰ ਮਨੁੱਖ ਦੀਆਂ ਸੋਚਾਂ, ਇੱਛਾਵਾ ਅਤੇ ਕਿਰਿਆਵਾਂ ਰਾਹੀਂ ਪ੍ਰਗਟ ਹੋਣ ਲੱਗ ਪੈਂਦੀ ਹੈ, ਠੀਕ ਉਵੇਂ ਹੀ ਜਿਵੇਂ ਜੀਵਨ ਦੀ ਪਰਵਿਰਤੀ ਆਪਣੇ ਸਮੇਂ ਸਿਰ ਕਾਮ ਅਤੇ ਮਮਤਾ ਆਦਿਕ ਦੀਆਂ ਪਰਵਿਰਤੀਆਂ ਰਾਹੀਂ ਪ੍ਰਗਟ ਹੁੰਦੀ ਹੈ। ਹਰ ਜੀਵਧਾਰੀ ਵਿੱਚ ਨਿਰਜੀਵਤਾ ਵੱਲ ਮੁੜਨ ਦੀ ਪਰਬਲ ਇੱਛਾ ਹੈ ਅਤੇ ਇਹ ਇੱਛਾ ਜੀਵਨ ਦੀ ਇੱਛਾ ਨਾਲੋਂ ਵੀ ਪਹਿਲਾਂ ਦੀ ਹੈ। ਆਪਣੇ ਅਸਲੇ ਜਾਂ ਆਰੰਭ ਵੱਲ ਮੁੜਨਾ ਹੀ ਜੀਵਨ ਦਾ ਨਿਸ਼ਾਨਾ ਜਾਂ ਮਨੋਰਥ ਹੈ। ਇਹ ਕਹਿਣਾ ਗਲਤ ਹੈ ਕਿ ਜਨਮ ਨਾਲ ਆਰੰਭ ਹੋ ਕੇ ਮੋਤ ਨਾਲ ਸਮਾਪਤ ਹੋ ਜਾਣ ਵਾਲਾ ਜੀਵਨ ਆਪਣੇ ਮਨੋਰਥ ਨੂੰ ਪ੍ਰਾਪਤ ਨਹੀਂ ਹੁੰਦਾ। ਜਦੋਂ ਅਸੀਂ ਇਹ ਵੇਖਦੇ ਅਤੇ ਮੰਨਦੇ ਹਾਂ ਕਿ ਜੋ ਵੀ ਉਪਜਦਾ ਹੈ, ਉਹ ਆਪਣੇ ਵਿੱਚ ਸਮਾਏ ਹੋਏ ਕਾਰਨਾਂ ਰਾਹੀਂ ਨਿਸਚੇ ਹੀ ਆਪਣੇ ਅੰਤ ਨੂੰ ਪ੍ਰਾਪਤ ਹੁੰਦਾ ਹੈ ਤਾਂ ਸਾਨੂੰ ਇਹੋ ਕਹਿਣਾ ਪਵੇਗਾ ਕਿ ਜੀਵਨ ਦਾ ਉਦੇਸ਼ ਮੌਤ ਹੈ। ਆਪਣੇ ਮਨੋਰਥ ਵੱਲ ਜਾਣਾ ਜੀਵਨ ਦੀ ਪਰਵਿਰਤੀ ਹੈ।"
ਆਪਣੀਆਂ ਪਰਵਿਰਤੀਆਂ ਦੀ ਸੰਤੁਸ਼ਟੀ ਵਿੱਚੋਂ ਜੀਵ ਨੂੰ ਆਨੰਦ ਦਾ ਸੁਖ ਮਿਲਦਾ ਹੈ। ਇਸ ਸੰਤੁਸ਼ਟੀ ਦੇ ਰਸਤੇ ਵਿੱਚ ਕੋਈ ਰੁਕਾਵਟ ਪੈਣ ਉੱਤੇ ਜੀਵ ਦੁਖੀ ਹੁੰਦਾ ਹੈ। ਨਰਕ- ਸ੍ਵਰਗ ਅਤੇ ਆਵਾਗੌਣ ਦੇ ਸਿਧਾਂਤ ਮੌਤ ਨਾਲ ਜੀਵਨ ਦੀ ਸੰਪੂਰਨਤਾ ਦੇ ਖ਼ਿਆਲ ਦਾ ਖੰਡਨ ਕਰ ਕੇ ਮਨੁੱਖ ਦੀ ਮ੍ਰਿਤਿਊ-ਪਰਵਿਰਤੀ ਦਾ ਰਾਹ ਰੋਕਦੇ ਹਨ, ਇਸ ਲਈ ਸੱਕਿਆ ਮਨੁੱਖ ਦਾ ਬੁਢਾਪਾ ਵਧੇਰੇ ਉਦਾਸ ਹੁੰਦਾ ਹੈ। ਇਸ ਸੰਬੰਧ ਵਿੱਚ ਕਿਸੇ ਰੀਸਰਚ ਬਾਰੇ ਮੈਨੂੰ
ਇਹ ਸਿਧਾਂਤ ਕੇਵਲ ਅਚੇਤ ਰੂਪ ਵਿੱਚ ਹੀ ਨਹੀਂ, ਸਗੋਂ ਸਿੱਧੇ ਅਤੇ ਸੁਚੇਤ ਰੂਪ ਵਿੱਚ ਮਨੁੱਖੀ ਬੁਢਾਪੇ ਨੂੰ ਉਦਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਿਰਵਾਣ ਮੁਕਤੀ ਅਤੇ ਜੀਵਨ ਮੁਕਤ ਆਦਿਕ ਦੇ ਮਨੋਰਥ ਕਰੜੀ ਸਾਧਨਾ ਅਤੇ ਉਚੇਚੇ ਤਿਆਗ ਦੀ ਮੰਗ ਕਰਦੇ ਹਨ। ਆਪਣੀਆਂ ਪਰਵਿਰਤੀਆਂ ਅਧੀਨ ਵਿਚਰਦਾ ਵਰਤਦਾ ਹੋਇਆ ਮਨੁੱਖ ਇਨ੍ਹਾਂ ਤਪਾਂ ਅਤੇ ਤਿਆਗਾਂ ਦੇ ਨੇਮਾਂ ਦਾ ਪਾਲਣ ਨਹੀਂ ਕਰ ਸਕਦਾ। ਜਦੋਂ ਉਹ ਵਡੇਰੀ ਉਮਰੇ ਜਾ ਕੇ ਆਪਣੇ ਸਾਧਾਰਣ ਜੀਵਨ ਨੂੰ ਧਾਰਮਿਕ ਸਿਧਾਂਤਾਂ ਦੇ ਝਰੋਖੇ ਵਿੱਚੋਂ ਵੇਖਣ ਲਈ ਮਜਬੂਰ ਕਰ ਦਿੱਤਾ। ਜਾਂਦਾ ਹੈ ਤਾਂ ਉਸ ਨੂੰ ਇਉਂ ਮਾਲੂਮ ਹੁੰਦਾ ਹੈ ਕਿ ਉਸ ਨੇ ਸਾਰਾ ਜਨਮ ਜੂਏ ਵਿੱਚ ਹਾਰ ਦਿੱਤਾ ਹੈ। ਕਾਮ, ਕ੍ਰੋਧ, ਲੋਭ ਅਤੇ ਮੋਹ ਵੱਸ ਉਸ ਨੇ ਜੋ ਕੁਝ ਕੀਤਾ ਹੈ, ਸਭ ਪਾਪ ਹੈ, ਜਿਹੜਾ ਉਸ ਨੂੰ ਜਮਾਂ ਦੇ ਵੱਸ ਪਾ ਦੇਵੇਗਾ। ਏਥੋਂ ਤਕ ਕਿ ਉਸ ਵਿਚਲੀ ਹਉਮੈ ਜਾਂ 'ਆਪਣੀ ਨਵੇਕਲੀ ਹੋਂਦ ਦਾ ਅਹਿਸਾਸ' ਵੀ ਪਾਪ ਹੈ। ਉਸ ਨੇ ਧੀਆਂ-ਪੁੱਤਾਂ ਦੀ ਪਰਵਰਿਸ਼ ਲਈ ਜੋ ਕੁਝ ਕੀਤਾ ਹੈ ਉਹ ਆਪਣੇ ਆਪ ਨੂੰ 'ਕਰਤਾ' ਜਾਣ ਕੇ ਕੀਤਾ ਹੈ, ਇਸ ਲਈ ਉਹ ਚੋਰਾਸੀ ਲੱਖ ਦੇ ਗੇੜ ਵਿੱਚ ਪਾਇਆ ਜਾਵੇਗਾ।
ਜੇ ਉਸ ਨੂੰ ਪਿਛਲੇਰੀ ਉਮਰ ਦੀ ਕਮਜ਼ੋਰੀ ਅਤੇ ਬੇ-ਬਸੀ ਸਮੇਂ ਆਪਣੇ ਪੁੱਤਾਂ ਦੀ ਬੇ-ਰੁਖ਼ੀ ਵੀ ਵੇਖਣੀ ਪਵੇ ਤਾਂ ਜਾਣੋ ਸਿਧਾਂਤਾਂ ਦੀ ਲਾਈ ਅੱਗ ਉੱਤੇ ਤੇਲ ਪੈ ਗਿਆ । ਨਾ, ਨਾ, ਇਉਂ ਨਾ ਕਰੋ। ਇਹ ਅੰਨਿਆ ਹੈ। ਆਪਣੇ ਭਾਵਾਂ ਅਤੇ ਪਰਵਿਰਤੀਆਂ ਅਨੁਸਾਰ ਜੀਣਾ ਕੋਈ ਪਾਪ ਨਹੀਂ; ਨਿੱਕੀਆਂ ਨਿੱਕੀਆਂ ਭੁੱਲਾਂ, ਥੋੜਾ ਬਹੁਤਾ ਗੁੱਸਾ, ਕਦੇ ਕਿਸੇ ਤੇ ਕਾਰਨ ਜਾਂ ਕਿਸੇ ਲੋਭ ਵੱਸ ਬੌਲਿਆ ਨਿੱਕਾ ਜਿਹਾ ਝੂਠ; ਆਪਣੇ ਬੱਚਿਆਂ ਨਾਲ ਕੀਤਾ ਹੋਇਆ ਲਾਡ ਪਿਆਰ, ਕੋਈ ਉੜਿਆ ਥੁੜਿਆ ਕੰਮ ਕੱਢਣ ਲਈ ਵਰਤਿਆ ਹੋਇਆ ਕੋਈ ਅਯੋਗ ਢੰਗ; ਇਹ ਸਭ ਸਾਧਾਰਣ ਜੀਵਨ ਦਾ ਸਾਧਾਰਣ ਵਤੀਰਾ ਹੈ। ਇਹ ਇਸ ਲਈ ਕਰਨਾ ਪੈਂਦਾ ਹੈ ਕਿ ਸਾਡਾ ਸਮਾਜਕ ਢਾਂਚਾ ਨਿਆਂਪੂਰਣ ਨਹੀਂ। ਜਿਨ੍ਹਾਂ ਸਮਾਜਾਂ ਦੀ ਬਣਤਰ ਚੰਗੋਰੀ ਹੈ; ਜਿਥੇ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਹੈ; ਜਿਥੇ ਜੀਵਨ ਦਾ ਆਦਰ ਕੀਤਾ ਜਾਂਦਾ ਹੈ, ਉਨ੍ਹਾਂ ਸਮਾਜਾਂ ਦੇ ਮੈਂਬਰਾਂ ਨੂੰ ਕੁਝ ਵੀ ਅਯੋਗ ਨਹੀਂ ਕਰਨਾ ਪੈਂਦਾ। ਕਸੂਰ ਤੁਹਾਡਾ ਨਹੀਂ; ਤੁਹਾਡੀ ਸਮਾਜਕ ਪਰਿਸਥਿਤੀ ਦਾ ਹੈ। ਤੁਸੀਂ ਪਾਪੀ ਨਹੀਂ ਹੋ; ਸਾਧਾਰਣ ਆਦਮੀ ਹੋ। ਮੁਕਤੀ, ਨਿਰਵਾਣ ਸ੍ਵਰਗ ਨਰਕ ਅਤੇ ਆਵਾਗਉਣ ਦੇ ਸਿਧਾਂਤ ਸਭ ਮਨੁੱਖ ਦੇ ਘੜੇ ਹੋਏ ਹਨ। ਕਿਸੇ ਉੱਤੇ ਰੱਬੀ ਮੋਹਰ ਨਹੀਂ ਲੱਗੀ ਹੋਈ। ਇਨ੍ਹਾਂ ਬਾਰੇ ਸੋਚ ਕੇ ਉਦਾਸ ਨਾ ਹੋਵੇ। ਮੌਤ ਤੁਹਾਡੇ ਜੀਵਨ ਦੀ ਸੰਪੂਰਣਤਾ, ਤੁਹਾਡੀ ਪਰਵਿਰਤੀ ਦੀ ਸੰਤੁਸ਼ਟੀ ਹੈ।
ਕਿਸੇ ਅਦ੍ਰਿਸ਼ਟ ਚੇਤਨ ਸ਼ਕਤੀ ਨੇ ਜਾਂ ਭੌਤਿਕ ਵਿਕਾਸ ਦੁਆਰਾ ਦਿੱਤੀਆਂ ਹੋਈਆਂ ਪਰਵਿਰਤੀਆਂ ਨੇ ਜਾਂ ਭੂਗੋਲਿਕ-ਆਰਥਕ-ਸਿਆਸੀ ਸਮਾਜਕ ਪਰਿਸਥਿਤੀਆਂ ਨੇ ਤੁਹਾਨੂੰ ਆਪਣੇ ਹੁਕਮ ਵਿੱਚ ਤੋਰਿਆ ਹੈ, ਆਪਣੀ ਲੋੜ ਲਈ ਵਰਤਿਆ ਹੈ। ਤੁਸੀਂ ਆਪਣੇ ਵਿੱਚ ਅਨੁਸਾਰ ਆਪਣੇ ਅੰਦਰਲੀਆਂ ਅਤੇ ਬਾਹਰਲੀਆਂ ਸ਼ਕਤੀਆਂ ਦੀ ਆਗਿਆਕਾਰੀ ਕੀਤੀ
ਇਸ ਲਈ ਭਰੋਸਾ ਰੱਖੋ ਕਿ ਕਿਸੇ ਨੂੰ ਪਤਾ ਨਹੀਂ ਮੌਤ ਤੋਂ ਪਿੱਛੋਂ ਕੀ ਹੋਣਾ ਹੈ। ਨਰਕ- ਸੁਰਗ ਅਤੇ ਆਵਾਗਉਣ ਦੇ ਸਿਧਾਂਤਾਂ ਦੀ ਘਾੜਤ ਘੜਨ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਮਨੁੱਖੀ ਖ਼ੁਸ਼ੀ ਦੀ (ਵਿਸ਼ੇਸ਼ ਕਰਕੇ ਮਨੁੱਖ ਦੇ ਬੁਢਾਪੇ ਦੀ ਖ਼ੁਸ਼ੀ ਦੀ) ਹਾਨੀ ਕਰ ਰਹੇ ਹਨ। ਇਹ ਸਿਧਾਂਤ ਮੌਤ ਨਾਲੋਂ ਸੱਚੇ ਨਹੀਂ ਹਨ। ਜੇ ਜੀਵਨ ਦੇ ਨਾਲ ਨਾਲ ਰਹਿਣ ਵਾਲੇ ਸੱਚ ਉੱਤੇ ਥੋੜਾ ਬਹੁਤਾ ਪਰਦਾ ਪਾਈ ਰੱਖਣ ਵਿੱਚ ਡਲਾਈ ਵੇਖੀ ਗਈ ਹੈ ਤਾਂ ਇਨ੍ਹਾਂ ਮਨੋਕਲਪਿਤ ਸਿਧਾਂਤਾਂ ਦੇ ਸੱਚ ਦਾ ਏਨਾ ਢੰਡੋਰਾ ਕਿਉਂ ? ਸਿਰਫ਼ ਇਸ ਲਈ ਕਿ ਸਿਧਾਂਤਕਾਰਾਂ ਨੇ ਸਿਧਾਂਤਕਾਰ ਹੋਣ ਦੀ ਹਉਮੈ ਨੂੰ ਸਾਹਮਣੇ ਰੱਖਿਆ ਹੈ; ਮਨੁੱਖ ਦੀ ਖੁਸ਼ੀ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ। ਮਨੁੱਖ ਦੀ ਸੰਸਾਰਕ ਖ਼ੁਸ਼ੀ ਵੱਲ ਸਮੁੱਚੇ ਧਰਮ ਨੇ ਹੀ ਧਿਆਨ ਨਹੀਂ ਕੀਤਾ; ਜੇ ਕੀਤਾ ਹੈ ਤਾਂ ਓਨਾ ਕੁ ਜਿੰਨੇ ਨਾਲ ਇਸ ਦੀਆਂ ਆਪਣੀਆਂ ਆਰਥਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ।
ਜੇ ਉਨ੍ਹਾਂ ਨੇ ਨਹੀਂ ਕੀਤਾ ਤਾਂ ਸਾਨੂੰ ਸੋਚਣਾ ਬਣਦਾ ਹੈ ਕਿ ਮਨੁੱਖ ਦੀ ਮੌਤ ਬਾਰੇ ਕੁਝ ਨਾ ਦੱਸ ਸਕਣ ਵਾਲੇ ਇਹ ਕਿਵੇਂ ਦੱਸ ਸਕਦੇ ਹਨ ਕਿ ਮੌਤ ਤੋਂ ਪਿੱਛੋਂ ਉਸ ਨਾਲ ਕੀ ਹੋਵੇਗਾ। ਮੌਤ ਨੂੰ ਆਪਣੇ ਜੀਵਨ ਦਾ ਸਮੁੱਚਾ ਅੰਤ ਮੰਨਣ ਵਾਲੇ ਮਨੁੱਖ ਦਾ ਬੁਢਾਪਾ ਨਿਸਚੇ ਹੀ ਕੁਝ ਘੱਟ ਉਦਾਸ ਹੋਵੇਗਾ ਅਤੇ ਇਹ ਕੋਈ ਨਿੱਕੀ ਜਿਹੀ ਗੱਲ ਨਹੀਂ। ਉਦਾਸੀ ਪੈਦਾ ਕਰਨ ਵਾਲੇ ਵੱਡੇ ਤੋਂ ਵੱਡੇ ਸੱਚ ਵੱਲੋਂ ਅਣਜਾਣ ਹੋਣ ਵਿੱਚ ਭਲਾਈ ਹੈ, ਜਦੋਂ ਉਸ ਬਾਰੇ ਕੁਝ ਕੀਤਾ ਨਾ ਜਾ ਸਕਦਾ ਹੋਵੇ।
––––––––––––––––––
ਨਾਨਕ ਏਹੁ ਪਟੰਤਰਾ ਤਿਰੁ ਦੀਥਾਣਿ ਗਇਆਹ॥
ਧਰਮ ਅਤੇ ਪ੍ਰਸੰਨਤਾ
ਧਰਮ ਨੂੰ ਜੀਵਨ ਵਿੱਚ ਮਹੱਤਵਪੂਰਣ ਥਾਂ ਪ੍ਰਾਪਤ ਰਹੀ ਹੈ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਅੱਜ ਵੀ ਹੈ; (ਵਿਗਿਆਨ ਅਤੇ ਸਨਅੱਤ ਨੇ ਉੱਨਤ ਪੱਛਮੀ ਦੇਸ਼ਾਂ ਦੇ ਜੀਵਨ ਵਿੱਚੋਂ ਇਸ ਦਾ ਤੋਰਾ-ਤਿੱਕਾ ਘੱਟ ਕਰ ਦਿੱਤਾ ਹੈ; ਮੂਲ ਸਮਾਪਤ ਅਜੇ ਨਹੀਂ ਹੋਇਆ) ਬੱਚੇ ਬਾਕੀ ਸਾਰੇ ਜੀਵਨ ਵਾਂਗ ਧਰਮ ਨੂੰ ਵੀ ਇੱਕ ਖੇਡ ਸਮਝਦੇ ਹਨ ਜਿਹੜੀ ਲੋੜੋਂ ਵੱਧ ਲੰਮੀ ਹੋ ਜਾਣ ਉੱਤੇ ਅਕਾਊ, ਬਕਾਉ ਅਤੇ ਬੋਝਲ ਹੋ ਜਾਂਦੀ ਹੈ। ਜਵਾਨ ਹੋ ਰਹੇ ਵਿਅਕਤੀ ਲਈ ਧਰਮ ਆਦਰਸ਼ਾਂ ਅਕਾਂਕਸ਼ਾਵਾਂ, ਸੁਪਨਿਆਂ ਅਤੇ ਸੰਘਰਸ਼ਾਂ ਦੀ ਪ੍ਰੇਰਣਾ ਦਾ ਸਰੋਤ ਹੋਣ ਦੀ ਰੁਚੀ ਰੱਖਦਾ ਹੈ। ਸਮਾਜਕ-ਆਰਥਕ ਜੀਵਨ ਦੀ ਜੱਦੋ-ਜਹਿਦ ਆਰੰਭ ਹੋ ਜਾਣ ਉੱਤੇ ਧਰਮ ਜੀਵਨ ਦੇ ਸਹੂਲਤੀ ਸਾਜ਼-ਸਾਮਾਨ ਦਾ ਹਿੱਸਾ ਬਣ ਜਾਂਦਾ ਹੈ; ਅਤੇ ਜੀਵਨ ਦੀ ਖੇਡ ਵਿੱਚੋਂ ਖਾਰਜ ਹੋ ਰਿਹਾ ਬੁੜ੍ਹਾਪਾ ਧਰਮ ਕੋਲੋਂ ਧਰਵਾਸ ਦੀ ਆਸ ਕਰਨ ਲੱਗ ਪੈਂਦਾ ਹੈ।
ਮਨੁੱਖ ਦੇ ਸਾਰੇ ਵਿਚਾਰ, ਵਿਸ਼ਵਾਸ ਅਤੇ ਉੱਦਮ ਉਸ ਦੀ ਖ਼ੁਸ਼ੀ ਨਾਲ ਸੰਬੰਧਤ ਹਨ। ਆਦਿ ਤੋਂ ਅੰਤ ਤਕ ਮਨੁੱਖੀ ਜੀਵਨ ਨਾਲ ਨੇੜਲਾ ਸੰਬੰਧ ਰੱਖਣ ਵਾਲਾ ਧਰਮ ਮਨੁੱਖ ਦੇ ਵਿਚਾਰਾਂ, ਵਿਸ਼ਵਾਸਾਂ ਅਤੇ ਕੰਮਾਂ ਰਾਹੀਂ ਉਸ ਦੀ ਪ੍ਰਸੰਨਤਾ ਨੂੰ ਪ੍ਰਭਾਵਤ ਕਰਦਾ ਹੈ। ਜੀਵਨ ਦੇ ਪਹਿਲੇ ਪੜਾਵਾਂ ਉੱਤੇ, ਸੰਸਾਰਕ ਸੰਘਰਸ਼ ਵਿੱਚ ਰੁੱਝੇ ਹੋਏ ਆਦਮੀ ਨੂੰ ਧਰਮ ਅਤੇ ਪ੍ਰਸੰਨਤਾ ਦੇ ਆਪਸੀ ਰਿਸ਼ਤੇ ਬਾਰੇ ਵਿਚਾਰ ਕਰਨ ਦੀ ਵਿਹਲ ਨਹੀਂ ਹੁੰਦੀ ਅਤੇ ਅੰਤਲੇ ਪੜਾਅ ਉੱਤੇ ਪੁੱਜਾ ਹੋਇਆ ਮਨੁੱਖ ਇਸ ਪ੍ਰਕਾਰ ਦੀ ਵਿਚਾਰ ਨੂੰ ਬਹੁਤਾ ਜਰੂਰੀ ਨਹੀਂ ਸਮਝਦਾ ਕਈ ਹਾਲਤਾਂ ਵਿੱਚ ਉਸ ਨੂੰ ਅਜੇਹੀ ਕਿਸੇ ਵਿਚਾਰ ਦਾ ਵਲ ਵੀ ਨਹੀਂ ਹੁੰਦਾ।
ਵਿਅਕਤੀ ਨੂੰ ਇਸ ਵਿਚਾਰ ਦਾ ਵਲ ਆਉਂਦਾ ਹੋਵੇ ਜਾਂ ਨਾ; ਉਹ ਇਸ ਨੂੰ ਜ਼ਰੂਰੀ ਸਮਝੇ ਜਾਂ ਨਾ; ਇਹ ਮਨੋਵਿਗਿਆਨਿਕ ਪ੍ਰਕਿਰਿਆ ਬੇ-ਰੋਕ ਜਾਰੀ ਰਹਿੰਦੀ ਹੈ; ਅਤੇ ਮਨੁੱਖ ਦੇ ਧਾਰਮਕ ਵਿਸ਼ਵਾਸ ਉਸ ਲਈ ਪ੍ਰਸੰਨਤਾ ਅਤੇ ਉਦਾਸੀ ਦੇ ਕਾਰਨ ਬਣਦੇ ਰਹਿੰਦੇ ਹਨ। ਨਿਰਬਲਤਾ ਅਤੇ ਪਰਾਧੀਨਤਾ ਵੱਲ ਵਧ ਰਹੇ ਜਾਂ ਸਰਕ ਰਹੇ ਮਨੁੱਖ ਨੂੰ ਕਿਸ ਪ੍ਰਕਾਰ ਦੇ ਵਿਸ਼ਵਾਸਾਂ ਵਿੱਚੋਂ ਧਰਵਾਸ ਅਤੇ ਖ਼ੁਸ਼ੀ ਮਿਲਦੀ ਹੈ ਅਤੇ ਕਿਹੜੇ ਵਿਸ਼ਵਾਸ ਉਸ ਦੇ ਮਨ ਨੂੰ ਭਾਰਾ ਅਤੇ ਉਦਾਸ ਕਰਦੇ ਹਨ, ਇਸ ਬਾਰੇ ਸੋਚ ਕੇ ਧਰਮ, ਸੁਆਮੀ ਤੋਂ ਸੇਵਕ ਬਣਨ ਨੂੰ ਤਿਆਰ ਨਹੀਂ। ਦੁਨੀਆ ਦੇ ਕਿਸੇ ਧਰਮ ਨੂੰ ਜੀਵਨ ਦੀ ਲੋੜ ਅਨੁਸਾਰ ਢਲਣ, ਬਦਲਣ ਵਿਕਸਣ ਦੀ ਜਾਚ ਨਹੀਂ। ਹਰ ਧਰਮ ਆਪਣੇ ਆਪ ਨੂੰ ਪਰੀਪੂਰਣ ਦਾ ਭੇਜਿਆ ਹੋਇਆ ਪਰੀਪੂਰਣ ਮੰਨਦਾ ਹੈ। ਉਹ ਜੀਵਨ ਨੂੰ ਆਪਣੇ ਹੁਕਮ ਵਿੱਚ ਤੋਰਨ ਦਾ ਯਤਨ ਕਰਦਾ ਹੈ। ਜੇ ਉਹ ਆਪਣੇ ਵਿੱਚ ਕਿਸੇ ਪ੍ਰਕਾਰ ਦੀ ਲਚਕ ਜਾਂ ਨਰਮੀ ਲਿਆਉਂਦਾ ਵੀ ਹੈ ਤਾਂ ਕੇਵਲ ਆਪਣੇ ਸੁਆਰਥ ਲਈ।
ਵਣਾਂ ਵਿੱਚ ਵੱਸਦੇ ਅਸੱਭਿਅ ਮਨੁੱਖ ਦੇ ਜੀਵਨ ਵਿੱਚ ਭੈ, ਭੁੱਪਣ ਅਤੇ ਭਾਲ (ਜਾਂ ਡਰ, ਸਹਿਯੋਗ ਅਤੇ ਜਗਿਆਸਾ) ਦੀ ਉਚੇਚੀ ਥਾਂ ਸੀ। ਧਰਮ ਦੀ ਉਪਜ ਭੈ ਅਤੇ ਜਗਿਆਸਾ
ਧਰਮ ਤੋਂ ਛੁੱਟ ਹੋਰ ਸਾਰੇ ਪ੍ਰਬੰਧਾਂ ਨੇ ਆਪਣੀ ਇਸ ਮਨੋਤ ਉੱਤੇ ਮੁੜ ਵਿਚਾਰ ਕਰਨਾ ਪਰਵਾਨ ਕਰ ਲਿਆ ਹੈ। ਰਾਜ-ਪ੍ਰਬੰਧ ਕੋਲੋਂ ਅਜੇਹੀ ਆਸ ਨਹੀਂ ਸੀ ਕੀਤੀ ਜਾ ਸਕਦੀ। ਪਰੰਤੂ ਮਿੱਲ, ਬੈਨਥਮ, ਓਇਨ ਅਤੇ ਮਾਰਕਸ ਵਰਗੇ ਵਿਚਾਰਵਾਨਾਂ ਦੇ ਵਿਚਾਰਾਂ ਨੇ ਵਿਗਿਆਨ ਅਤੇ ਸਨਅੱਤ ਦੇ ਸਹਿਯੋਗ ਨਾਲ ਅਜੇਹਾ ਵਾਤਾਵਰਣ ਪੈਦਾ ਕਰ ਦਿੱਤਾ, ਜਿਸ ਵਿੱਚ ਰਾਜ-ਪ੍ਰਬੰਧ ਲਈ ਇਉਂ ਸੋਚਣਾ ਜ਼ਰੂਰੀ ਹੋ ਗਿਆ। ਅੱਜ ਪੱਛਮੀ ਯੌਰਪ ਦੇ ਰਾਜ-ਪ੍ਰਬੰਧ ਸਮਾਜ ਦੀ ਕਲਿਆਣ ਅਤੇ ਵਿਅਕਤੀ ਦੀ ਪ੍ਰਸੰਨਤਾ ਨੂੰ ਆਪਣੇ ਕਰਤੱਵ ਦਾ ਹਿੱਸਾ ਮੰਨਦੇ ਹਨ। ਮੇਰੇ ਇੱਕ ਮਿੱਤਰ, ਸੰਤ ਮੋਹਣ ਸਿੰਘ ਜੀ ਵੁਲਿਚ (ਲੰਡਨ) ਵਿੱਚ ਰਹਿੰਦੇ ਸਨ। ਸਟ੍ਰੈਕ ਦੀ ਵਜ੍ਹਾ ਨਾਲ ਆਪਣੀ ਉਮਰ ਦੇ ਆਖਰੀ ਪੰਜ-ਛੇ ਸਾਲ ਉਹ ਵੀਲ-ਚੇਅਰ ਵਿੱਚ ਰਹੇ। ਉਨ੍ਹਾਂ ਦੀ ਦੇਖ-ਭਾਲ ਅਤੇ ਸੇਵਾ ਦਾ ਜ਼ਿੰਮਾ ਉਨ੍ਹਾਂ ਦੇ ਵੱਡੇ ਪੁੱਤ ਨੇ ਲਿਆ। ਇਸ ਕੰਮ ਨੂੰ ਕਰਦਿਆਂ ਹੋਇਆਂ ਉਹ ਹੋਰ ਕਿਸੇ ਪ੍ਰਕਾਰ ਦੀ ਨੌਕਰੀ ਆਦਿਕ ਕਰਨ ਦੇ ਯੋਗ ਨਾ ਸਮਝੇ ਗਏ ਅਤੇ ਵੈੱਲਫੇਅਰ ਸਟੇਟ ਨੇ ਉਨ੍ਹਾਂ ਦੇ ਪਰਿਵਾਰ ਦੀ ਪਰਵਰਿਸ਼, ਬੱਚਿਆਂ ਦੀ ਪੜ੍ਹਾਈ ਅਤੇ ਮਨੋਰੰਜਨ ਆਦਿਕ ਦੇ ਸਾਰਿਆਂ ਖ਼ਰਚਾਂ ਦਾ ਭਾਰ ਆਪਣੇ ਜ਼ਿੰਮੇ ਲੈ ਕੇ ਉਨ੍ਹਾਂ ਨੂੰ ਦਿੱਤਾ-ਮੁਕਤ ਕਰ ਦਿੱਤਾ। ਅਜੇਹੀ ਕਿਸੇ ਵੀ ਉਲਝਣ ਵਿੱਚ ਫਸੇ ਹੋਏ ਮਨੁੱਖ ਲਈ ਵੈੱਲਫੇਅਰ ਸਟੇਟ ਇਹ ਕੁਝ ਕਰਦੀ ਹੈ। ਇਨ੍ਹਾਂ ਮਿਸਾਲਾਂ ਨਾਲ ਮਣਾਂ-ਮੂੰਹੀ ਕਾਗਜ਼ ਕਾਲਾ ਕੀਤਾ ਜਾ ਸਕਦਾ ਹੈ।
ਵਲੈਤ ਵਿਚਲੇ ਸਾਰੇ ਧਰਮ ਅਸਥਾਨ ਆਪਣੇ ਆਪ ਨੂੰ, ਜਾਂ ਤਾਂ, ਵੈੱਲਫ਼ੇਅਰ ਸੈਂਟਰ ਆਖਣ ਲੱਗ ਪਏ ਹਨ ਜਾਂ ਉਨ੍ਹਾਂ ਦੇ ਇੱਕ ਹਿੱਸੇ ਨੂੰ ਵੱਖਰਾ ਕਰ ਕੇ ਵੈੱਲਫੇਅਰ ਸੈਂਟਰ ਆਖਿਆ ਜਾਣ ਲੱਗ ਪਿਆ ਹੈ। ਇਹ ਧਰਮ ਅਸਥਾਨਾਂ ਦੀ ਸੰਸਾਰਕ ਲੋੜ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸੈਂਟਰਾਂ ਨੂੰ ਕਮਿਊਨਿਟੀ ਸੈਂਟਰ ਵੀ ਆਖਿਆ ਜਾਂਦਾ ਹੈ ਅਤੇ ਡੇ-ਸੈਂਟਰ ਵੀ। ਇਨ੍ਹਾਂ ਸੈਂਟਰਾਂ ਨੂੰ ਸਰਕਾਰੀ ਸਹਾਇਤਾ ਮਿਲਦੀ ਹੈ। ਇਨ੍ਹਾਂ ਸੈਂਟਰਾਂ ਵਿੱਚ ਜਾ ਕੇ ਵੇਖਿਆਂ ਇਹ ਗੱਲ ਸਮਝ ਪੈ ਜਾਂਦੀ ਹੈ ਕਿ ਬੁੜ੍ਹਾਪੇ ਦੀ ਪ੍ਰਸੰਨਤਾ ਨਾਲ ਧਰਮ ਦਾ ਕਿੰਨਾ ਗੂਹੜਾ ਸੰਬੰਧ ਹੈ। ਇਨ੍ਹਾਂ ਸੈਂਟਰਾਂ ਵਿੱਚ ਜਾ ਕੇ ਸੀਨੀਅਰ ਸਿਟੀਜ਼ਨਜ਼ ਦਿਨ ਦਾ ਬਹੁਤਾ ਹਿੱਸਾ ਗੁਜ਼ਾਰਦੇ ਹਨ। ਆਪਣੇ ਵਰਗੇ ਲੋਕਾਂ ਦੇ ਸਾਥ ਵਿੱਚ ਰਹਿ ਕੇ ਘਰ ਦੇ
ਜਿਸ ਪ੍ਰਕਾਰ ਦੀ ਬੁਨਿਆਦੀ ਤਬਦੀਲੀ ਸਾਡੇ ਸੰਸਾਰਕ ਪ੍ਰਬੰਧਾਂ ਵਿੱਚ ਹੋਈ ਹੈ ਜਾਂ ਹੋ ਰਹੀ ਹੈ ਜਾਂ ਹੋ ਜਾਣ ਦੀ ਸੰਭਾਵਨਾ ਹੈ, ਉਸ ਤਰ੍ਹਾਂ ਦੀ ਤਬਦੀਲੀ ਧਰਮ ਵਿੱਚ ਸੰਭਵ ਨਹੀਂ। ਧਰਮ ਆਪਣੇ ਆਪ ਨੂੰ ਧੁਰੋਂ ਆਇਆ ਮੰਨਦਾ ਹੋਣ ਕਰਕੇ ਧਰਤੀ ਦੇ ਪ੍ਰਭਾਵਾਂ ਨੂੰ ਕਬੂਲਣ ਵਿੱਚ ਆਪਣੀ ਹੇਠੀ ਸਮਝਦਾ ਹੈ। ਉਹ ਕਰਮਕਾਂਡਾਂ ਅਤੇ ਰਸਮਾਂ ਦੇ ਬਾਹਰੀ ਰੂਪ ਬਦਲਦਾ ਆਇਆ ਹੈ; ਪਰ ਇਨ੍ਹਾਂ ਦੀ ਹੋਂਦ ਅਤੇ ਲੋੜ ਤੋਂ ਇਨਕਾਰੀ ਹੋਣ ਵਿੱਚ ਆਪਣਾ ਅੰਤ ਵੇਖਦਾ ਰਿਹਾ ਹੈ। ਉਸ ਨੇ ਪਿਆਰ ਨੂੰ ਰੱਬ ਅਤੇ ਰੱਬ ਨੂੰ ਪਿਆਰ ਆਖਿਆ ਹੈ; ਪਰ ਡਰ ਨੂੰ ਆਪਣੀ ਹੋਂਦ ਦਾ ਆਧਾਰ ਮੰਨਣ ਵਿੱਚ ਕਿਸੇ ਪ੍ਰਕਾਰ ਦਾ ਅਵੇਸਲਾਪਣ ਕਦੇ ਨਹੀਂ ਵਿਖਾਇਆ। ਉਹ ਸੱਚ ਦੀ ਖੋਜ ਅਤੇ ਪ੍ਰਾਪਤੀ ਨੂੰ ਜੀਵਨ ਦਾ ਮਨੋਰਥ ਆਖਦਾ ਆਇਆ ਹੈ; ਪਰ ਸੁਤੰਤਰ ਸੋਚ ਨੂੰ ਸਿਰ ਨਹੀਂ ਚੁੱਕਣ ਦਿੰਦਾ। ਜਗਿਆਸਾ ਵਿੱਚੋਂ ਜਨਮ ਲੈਣ ਵਾਲਾ ਧਰਮ ਆਪਣੀ ਜਨਮ ਭੂਮੀ ਨੂੰ ਬੰਜਰ ਬਣਾਉਣ ਦਾ ਭਰਪੂਰ ਜਤਨ ਕਰਦਾ ਆਇਆ ਹੈ: ਅੱਜ ਵੀ ਕਰ ਰਿਹਾ ਹੈ। ਧਰਮ ਜਿੰਨੀ ਤੀਬਰਤਾ ਨਾਲ ਜਗਿਆਸਾ ਦਾ ਵਿਰੋਧ ਕਰਦਾ ਆਇਆ ਹੈ; ਓਨੀ ਹੀ ਸਫਲਤਾ ਨਾਲ ਭੈ ਦੀ ਵਰਤੋਂ ਵੀ ਕਰਦਾ ਆਇਆ ਹੈ।
ਦੁਨੀਆ ਦੇ ਬਹੁਗਿਣਤੀ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਣ ਅਤੇ ਸਤਿਕਾਰਯੋਗ ਸਥਾਨ ਦਾ ਸੁਆਮੀ ਹੈ ਧਰਮ ਜੀਵਨ ਨੇ ਧਰਮ ਦੀ ਤਾਬਿਦਾਰੀ ਕਰਨ ਵਿੱਚ ਕੋਈ ਕਸਰ ਨਹੀਂ ਰੱਖੀ। ਦੁਖ ਦੀ ਗੱਲ ਹੈ ਕਿ ਦੁਨੀਆ ਦੇ ਛੋਟੇ ਵੱਡੇ ਸਾਰੇ ਧਰਮ ਮਨੁੱਖ ਦੀ ਪ੍ਰਸੰਨਤਾ ਦੀ ਥਾਂ ਆਪਣੀ ਪ੍ਰਭੁਤਾ ਦੀ ਚਿੰਤਾ ਬਹੁਤੀ ਕਰਦੇ ਹਨ। ਪ੍ਰਭੁਤਾ ਬਣਾਉਣ ਅਤੇ ਕਾਇਮ ਰੱਖਣ ਲਈ ਭੈ ਅਤੇ ਸ਼ਕਤੀ ਦੀ ਸ਼ਰਨ ਲੈਣੀ ਪੈਂਦੀ ਹੈ। ਸਾਰੇ ਧਰਮਾਂ ਦੇ ਰੱਬ ਕੋਲ ਉਤਪਤੀ ਵਿਕਾਸ ਅਤੇ ਵਿਨਾਸ਼ ਦੀ ਅਪਾਰ ਸ਼ਕਤੀ ਹੈ; ਬੀਮਾਰੀਆਂ, ਬਰਬਾਦੀਆਂ ਅਤੇ ਭੁੱਖ ਮਰੀਆਂ ਦੇ ਨਾਲ ਨਾਲ ਨਰਕਾਂ ਅਤੇ ਚੁਰਾਸੀ ਲੱਖ ਜੂਨਾਂ ਦੇ ਚੱਕਰ ਦਾ ਭੈ ਵੀ ਹੈ। ਇਸ ਦੁਨਿਆਵੀ ਜੀਵਨ ਦੇ ਅੰਤ ਤੋਂ ਪਿੱਛੋਂ ਕਿਸੇ ਅਗਲੇ ਜੀਵਨ ਦੀ ਗੱਲ ਕਰਕੇ ਮਨੁੱਖੀ ਮਨ ਨੂੰ ਅਗਿਆਤ ਦੇ ਭੈ ਨਾਲ ਭਰਪੂਰ ਕਰ ਕੇ ਅਜੇ ਦਾਨ ਦੇਣ ਦਾ ਇਕਰਾਰ ਕਰਦਾ ਹੈ ਧਰਮ। ਸੰਭਵ ਹੋ
ਇਹ ਕਹਿਣਾ ਠੀਕ ਨਹੀਂ ਕਿ ਧਰਮ ਵਿਕਸਿਆ ਨਹੀਂ ਜਾਂ ਬਦਲਿਆ ਨਹੀਂ। ਜਿੰਨਾਂ ਭੂਤਾਂ ਤੋਂ ਪਿੱਛਾ ਛੁਡਵਾ ਕੇ ਦੇਵਤਿਆਂ ਦਾ ਸਹਿਯੋਗੀ ਬਣਿਆ ਹੈ ਧਰਮ। ਦੇਵਤਿਆਂ ਦੀ ਗਿਣਤੀ ਘਟਾਉਂਦੇ ਘਟਾਉਂਦੇ ਰੱਬੀ ਏਕਤਾ ਵਿੱਚ ਪ੍ਰਵੇਸ਼ ਕੀਤਾ ਹੈ ਧਰਮ ਨੇ ਅਤੇ ਕਿਧਰੇ ਕਿਧਰੇ ਰੱਬ ਤੋਂ ਬੜੀਰ ਵੀ ਜੀਣ ਦਾ ਜਤਨ ਕੀਤਾ ਹੈ । ਏਨੀਆਂ ਤਬਦੀਲੀਆਂ ਦੇ ਬਾਵਜੂਦ ਡਰ ਦਾ ਆਸਰਾ ਲੈਣੋਂ ਇਨਕਾਰ ਕਰਨ ਦੀ ਦਲੇਰੀ ਕਦੇ ਨਹੀਂ ਕੀਤੀ । ਯੋਗ ਦੇ ਸਾਧਨਾਂ, ਭਜਨ, ਬੰਦਗੀ, ਧਿਆਨ, ਧਾਰਣਾ, ਸਮਾਧੀ ਅਤੇ ਸੁਰਤ-ਸ਼ਬਦ ਦੇ ਸੰਜੋਗ ਰਾਹੀਂ ਅਭੈ ਪਦ ਦੀ ਪ੍ਰਾਪਤੀ ਦੇ ਇਕਰਾਰ ਝੂਠੇ ਨਹੀਂ ਹਨ। ਪਰੰਤੂ ਇਹ ਸਭ ਕੁਝ ਸਾਧਾਰਣ ਸਮਾਜਕ ਜੀਵਨ ਦਾ ਹਿੱਸਾ ਨਹੀਂ। ਇਹ ਅਸਾਧਾਰਣ ਪ੍ਰਾਪਤੀ ਕੁਝ ਕੁ ਅਸਾਧਾਰਣ ਲੋਕਾਂ ਦੇ ਹਿੱਸੇ ਆਉਂਦੀ ਹੈ।
ਯੂਨਾਨੀ ਮਹਾਂਪੁਰਸ਼ ਐਪੀਕਿਉਰਸ ਅਤੇ ਭਾਰਤੀ ਮਹਾਤਮਾ ਬੁੱਧ ਨੇ ਆਪੋ ਆਪਣੇ ਦੇਸ਼ਾਂ ਵਿੱਚ ਧਰਮ ਨੂੰ ਧਰਤੀ ਦਾ ਵਾਸੀ ਅਤੇ ਮਨੁੱਖ ਦੀ ਸੰਸਾਰਕ ਖ਼ੁਸ਼ੀ, ਖ਼ੁਸ਼ਹਾਲੀ ਅਤੇ ਖ਼ੂਬਸੂਰਤੀ ਦਾ ਸਾਧਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਐਪੀਕਿਊਰਸ ਦੇ ਧਰਮ ਨੂੰ ਸਟੋਇਕਾਂ ਅਤੇ ਈਸਾਈਆਂ ਨੇ ਪਿੜੋ ਕੱਢ ਦਿੱਤਾ ਅਤੇ ਬੁੱਧ ਦਾ ਧਰਮ ਹਿੰਦੂ ਧਰਮ ਦੀ ਰੀਸੋ ਰੀਸੇ ਬੁੱਧ ਨੂੰ ਭਗਵਾਨ ਅਤੇ ਆਪਣੇ ਆਪ ਨੂੰ ਭਗਵਾਨ ਦਾ ਮਹਾਂਵਾਕ ਮੰਨਣ ਲੱਗ ਪਿਆ। ਇਸ ਸੰਸਾਰ ਤੋਂ ਪਰੇ ਦੀ ਵਸਤੂ ਬਣਨ ਦੇ ਖ਼ਿਆਲ ਨੇ ਧਰਮ ਨੂੰ ਸੰਸਾਰ ਨਾਲ ਉਹ ਸੰਬੰਧ ਕਾਇਮ ਨਹੀਂ ਕਰਨ ਦਿੱਤਾ, ਜਿਸ ਦੇ ਆਧਾਰ ਉੱਤੇ ਇਹ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਣ ਦਾ ਮਾਣ ਕਰ ਸਕਦਾ ਸੀ । ਆਤਮਾ ਦੇ ਰੂਪ ਵਿੱਚ ਪਰਮਾਤਮਾ ਦੀ ਸਹਵ ਵਿਆਪਕਤਾ ਦਾ ਖਿਆਲ ਧਰਮ ਦੀ ਜੀਵਨ ਨੂੰ ਸਰਵੋਤਮ ਦੇਣ ਹੈ। ਇਹ ਖ਼ਿਆਲ ਜੀਵਨ ਵਿੱਚ ਸਾਂਝਾਂ ਅਤੇ ਸੰਬੰਧਾਂ ਦੀ ਅਣਕਿਆਸੀ ਸੁੰਦਰਤਾ ਪੈਦਾ ਕਰ ਸਕਦਾ ਹੈ। ਪਰੰਤੂ ਧਰਮਾਂ ਦੇ ਸੰਚਾਲਕਾਂ ਨੇ ਇਸ ਖ਼ਿਆਲ ਨੂੰ ਸੰਸਾਰਕ ਜੀਵਨ ਦਾ ਸੇਵਕ ਨਹੀਂ ਬਣਨ ਦਿੱਤਾ। ਇਸ ਨੂੰ ਅਲੋਕਿਕ ਸੱਚ ਬਣਾ ਕੇ ਧਰਤੀ ਦੇ ਤਲ ਤੋਂ ਦੂਰ, ਸਤਵੇਂ ਆਸਮਾਨ ਜਾਂ (ਪਤਾ ਨਹੀਂ ਕਿੰਨਵੇਂ) ਪਾਤਾਲ ਦਾ ਨਿਵਾਸੀ ਬਣਾ ਦਿੱਤਾ ਹੈ।
ਐਪੀਕਿਊਰਸ ਦਾ ਕਥਨ ਹੈ ਕਿ ਜੀਵਨ ਵਿੱਚ ਪ੍ਰਸੰਨਤਾ ਪ੍ਰਾਪਤ ਕਰਨ ਲਈ ਆਦਮੀ ਕੋਲ ਰੋਗ-ਰਹਿਤ ਸਰੀਰ, ਚਿੰਤਾ-ਮੁਕਤ ਮਨ ਅਤੇ ਮਿੱਤ੍ਰਾਂ ਦੀ ਸੁਹਬਤ, ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਧਰਮ ਨੇ ਇਨ੍ਹਾਂ ਤਿੰਨਾਂ ਦੀ ਪ੍ਰਾਪਤੀ ਦੇ ਤਰੀਕਿਆਂ ਦੀ ਖੋਜ ਕੀਤੀ ਹੈ। ਸੰਸਾਰ ਉੱਤੇ ਮਿੱਤ੍ਰਤਾ ਦੀ ਭਾਵਨਾ ਦੇ ਵਿਕਾਸ ਲਈ ਇਸ ਤੋਂ ਵਧੀਆ ਵਿਸ਼ਵਾਸ ਹੋਰ ਕੋਈ ਨਹੀਂ ਕਿ ਆਤਮਾ ਦੇ ਰੂਪ ਵਿੱਚ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ। ਸਰੀਰ ਨੂੰ ਅਰੋਗ ਅਤੇ ਮਨ ਨੂੰ ਚਿੰਤਾ ਮੁਕਤ ਰੱਖਣ ਵਿੱਚ 'ਯੋਗ' ਜਿੰਨੀ ਸਹਾਇਤਾ ਹੋਰ ਕਿਸੇ ਕੋਲੋਂ ਨਹੀਂ ਲਈ ਜਾ ਸਕਦੀ। ਆਤਮਾ ਦੀ ਸਰਵ-ਵਿਆਪਕਤਾ ਅਤੇ ਯੋਗ ਦੇ ਸਿਧਾਂਤ ਧਰਮ ਦੁਆਰਾ ਪ੍ਰੇਰਿਤ ਹਨ। ਸੰਸਾਰਕ ਜੀਵਨ ਦੀ ਪ੍ਰਸੰਨਤਾ ਦਾ ਵੱਡਾ ਆਧਾਰ ਬਣ ਸਕਣ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਸੁਆਮੀ ਹੁੰਦਾ ਹੋਇਆ, ਧਰਮ, ਜੇ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਨਹੀਂ ਕਰ ਸਕਿਆ ਤਾਂ ਇਸ ਦੇ ਦੋ ਬੁਨਿਆਦੀ ਕਾਰਨ ਹਨ। ਪਹਿਲਾ ਇਹ ਕਿ ਧਰਮ ਨੇ ਇਸ ਦੁਨੀਆ ਵਿੱਚ ਜੀਵੇ ਜਾਣ ਵਾਲੇ ਸੰਸਾਰਕ ਜੀਵਨ ਦੀ ਥਾਂ ਮੌਤ
ਦੂਜੀ ਦੁਨੀਆ ਅਤੇ ਮੈਤੋਂ ਮਗਰਲੇ ਜੀਵਨ ਦੇ ਭਰਮ ਨੂੰ ਭਰੋਸੇ ਦਾ ਰੂਪ ਦੇਣ ਲਈ ਧਰਮ ਤਰਕ ਨਾਲੋਂ ਕੇ ਦਾ ਸਹਾਰਾ ਬਹੁਤਾ ਲੈਂਦਾ ਹੈ। ਆਪਣੇ ਇਸ ਯਤਨ ਵਿੱਚ ਧਰਮ ਜੀਵਨ-ਪਰਵਿਰਤੀਆਂ ਦੀ ਨਿੰਦਾ ਅਤੇ ਮੌਤ-ਪਰਵਿਰਤੀਆਂ ਦੀ ਵਡਿਆਈ ਕਰਦਾ ਆਇਆ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਜੀਵਨ-ਪਰਵਿਰਤੀਆਂ ਹਨ ਜਿਨ੍ਹਾਂ ਨੂੰ ਧਰਮ ਨੇ ਪੰਜ ਚੋਰ ਜਾਂ ਪੰਚ ਬੈਰਾਈ ਦੇ ਨਾਂ ਦਿੱਤੇ ਹੋਏ ਹਨ। ਈਰਖਾ, ਡਰ, ਘਿਰਣਾ, ਬਦਲਾ, ਆਸ਼ਾ, ਖਿਮਾ, ਦਇਆ, ਸੰਤੋਖ, ਉੱਦਮ, ਸਹਾਇਤਾ, ਸਹਿਣਸ਼ੀਲਤਾ, ਦੁਸ਼ਮਣੀ, ਦੋਸਤੀ, ਉਸਾਰੀ, ਖੇਡ ਅਤੇ ਵਿਵੇਕ ਆਦਿਕ ਸਭ ਜੀਵਨ-ਪਰਵਿਰਤੀਆਂ ਹਨ। ਇਨ੍ਹਾਂ ਜੀਵਨ-ਪਰਵਿਰਤੀਆਂ ਵਿੱਚ ਡਰ, ਈਰਖਾ, ਕ੍ਰੋਧ, ਘਿਰਣਾ ਅਤੇ ਦੁਸ਼ਮਣੀ ਆਦਿਕ ਕੁਰੂਪ ਅਤੇ ਕਠੋਰ ਪਰਵਿਰਤੀਆਂ ਹਨ, ਪਰ ਹੈਨ ਜੀਵਨ-ਪਰਵਿਰਤੀਆਂ। ਆਪਣੇ ਮੁੱਢਲੇ ਪਸ਼ੂ-ਰੂਪ ਵਿੱਚ ਅਤੇ ਜੰਗਲੀ ਮਨੁੱਖੀ ਰੂਪ ਵਿੱਚ, ਜੀਵਨ ਇਨ੍ਹਾਂ ਕੁਰੂਰ ਪਰਵਿਰਤੀਆਂ ਬਿਨਾਂ ਜੀ ਨਹੀਂ ਸੀ ਸਕਦਾ। ਸੱਭਿਅ ਸਮਾਜਕ ਜੀਵਨ ਲਈ ਇਹ ਕੁਰੂਪ ਅਤੇ ਕਠੋਰ ਪ੍ਰਵਿਰਤੀਆਂ ਹਾਨੀਕਾਰਕ ਹਨ। ਇਨ੍ਹਾਂ ਦੇ ਤਿਆਗ ਵਿੱਚ ਹੀ ਜੀਵਨ ਦਾ ਭਲਾ ਹੈ।
ਜੀਵਨ-ਪਰਵਿਰਤੀਆਂ ਜੀਵਨ ਦੇ ਮੋਹ ਜਾਂ ਰਾਗ ਦੇ ਭਿੰਨ ਭਿੰਨ ਪ੍ਰਗਟਾਵੇ ਹਨ। ਅਧਿਆਤਮਵਾਦ ਰਾਗ ਦੀ ਥਾਂ ਵੈਰਾਗ ਦਾ ਉਪਦੇਸ਼ ਦਿੰਦਾ ਹੋਣ ਕਰਕੇ ਜੀਵਨ-ਪਰਵਿਰਤੀਆਂ ਦੀ ਥਾਂ ਮੌਤ-ਪਰਵਿਰਤੀਆਂ ਨਾਲ ਸਾਂਝ ਪਾਉਣ ਦੀ ਸਲਾਹ ਦਿੰਦਾ ਹੈ। ਚਿੰਤਾ, ਗ੍ਰਹਿ-ਤਿਆਗ, ਆਲਸ, ਉਦਾਸੀਨਤਾ, ਸਿਬਲਤਾ ਹੀਣ-ਭਾਵਨਾ ਅਣਉਪਯੋਗਤਾ ਦੀ ਭਾਵਨਾ, ਭਾਵ-ਹੀਣਤਾ, ਨਿਰਵਿਵੇਕਤਾ ਇਕਾਂਤ-ਪ੍ਰੀਯਤਾ, ਨਿਰਾਸ਼ਾ, ਗੰਦਗੀ, ਅਸ਼ਲੀਲਤਾ, ਦੁਰਾਚਾਰ-ਭਾਵਨਾ, ਪਾਰਗ੍ਰਾਮਤਾ ਅਤੇ ਅਨੁਭਵਅਤੀਤਤਾ ਮੌਤ-ਪਰਵਿਰਤੀਆਂ ਹਨ। ਧਰਮ
–––––––––––––––––
1. ਪਾਰਗ੍ਰਾਮੀ ਉਸ ਨੂੰ ਆਖਿਆ ਜਾਂਦਾ ਹੈ ਜੋ ਭਵ-ਸਾਗਰ ਦੇ ਦੂਸਰੇ ਪਾਸੇ ਜਾਂ ਪਾਰਲੇ ਕੰਢੇ ਚਲੇ ਗਿਆ ਹੋਵੇ। ਅਨੁਭਵਅਤੀਤ ਉਹ ਹੋ ਜਿਸ ਨੂੰ ਦੁਖ-ਸੁਖ, ਹਰਖ-ਸੋਗ ਭਲਾ-ਬੁਰਾ, ਮਾਣ-ਅਪਮਾਨ, ਹਾਣ-ਲਾਭ ਅਤੇ ਆਪਣਾ ਪਰਾਇਆ ਇਕ ਬਰਾਬਰ ਹੋਣ। ਸਾਧਾਰਣ ਆਦਮੀ ਲਈ ਸਾਧਾਰਣ ਹਾਲਤ ਵਿਚ ਇਹੋ ਜਿਹਾ ਹੋਣਾ ਸੰਭਵ ਨਹੀਂ। ਮੁਰਖ ਜਾਂ ਮੁਰਦੇ ਨੂੰ ਹੀ ਇਹ ਅਵਸਥਾ ਪ੍ਰਾਪਤ
ਹੋ ਸਕਦੀ ਹੈ। ਅਸਾਧਾਰਣ ਆਦਮੀ ਇਸ ਅਵਸਥਾ ਦੇ ਧਾਰਣੀ ਹੁੰਦੇ ਹਨ। ਅਜਿਹੇ ਆਦਮੀ ਸਾਧਾਰਨ ਜੀਵਨ ਦਾ ਲਾਭਦਾਇਕ ਅੱਗ ਨਹੀਂ ਹੋ ਸਕਦੇ।
ਇਨ੍ਹਾਂ ਵਿੱਚੋਂ ਕਈ ਇੱਕ ਪਰਵਿਰਤੀਆਂ ਨੂੰ ਜੀਵਨ-ਪਰਵਿਰਤੀ ਨਾਲੋਂ ਕਿਤੇ ਵੱਧ ਸਤਿਕਾਰਯੋਗ ਸਮਝ ਕੇ ਪ੍ਰਚਾਰਦਾ ਹੈ। ਇਸ ਪ੍ਰਕਾਰ ਦੇ ਪ੍ਰਚਾਰ ਵਿੱਚ ਧਰਮ ਨੇ ਹਾਸੋ-ਹੀਣਾ ਹੋਣੋਂ ਵੀ ਸੰਕੋਚ ਨਹੀਂ ਕੀਤਾ। ਭੋਰਿਆਂ ਗੁਫਾਵਾਂ ਵਿੱਚ ਕਈ ਕਈ ਸਾਲ ਬਿਤਾ ਕੇ ਸੂਰਜ ਦੇ ਮੱਥੇ ਨਾ ਲੱਗਣ ਵਾਲੇ ਤਪੱਸਵੀਆਂ ਦੀਆਂ ਕਥਾਵਾਂ ਨਾਲ ਸਾਡਾ ਇਤਿਹਾਸ ਅਤੇ ਮਿਥਿਹਾਸ ਭਰਿਆ ਪਿਆ ਹੈ। ਕਈ ਕਈ ਦਹਾਕੇ ਨਿਰਇਸ਼ਨਾਨ ਰਹਿ ਕੇ ਜੂੰਆਂ ਨਾਲ ਭਰੀਆਂ ਗੋਦੜੀਆਂ ਚੁੱਕੀ ਫਿਰਨ ਦਾ ਮਾਣ ਕਰਨ ਵਾਲੇ ਈਸਾਈ ਸੰਤਾਂ ਦੇ ਜੀਵਨ-ਬਿਰਤਾਂਤ ਮਨੁੱਖ ਦਾ ਇਤਿਹਾਸਕ ਵਿਰਸਾ ਮੰਨੇ ਜਾਂਦੇ ਹਨ।
ਮੌਤ ਦਾ ਭੈ, ਮੌਤੋਂ ਮਗਰਲੇ ਜੀਵਨ ਦਾ ਵਿਸ਼ਵਾਸ ਅਤੇ ਮੌਤ-ਪਰਵਿਰਤੀਆਂ ਦਾ ਸਤਿਕਾਰ ਪੂਰੀ ਈਮਾਨਦਾਰੀ, ਪੂਰੀ ਕੋਸ਼ਿਸ਼ ਅਤੇ ਪੂਰੀ ਸਦਭਾਵਨਾ ਨਾਲ ਧਰਮਾਂ ਦੁਆਰਾ ਪ੍ਰਚਾਰਿਆ ਅਤੇ ਮਨੁੱਖੀ ਮਨ ਵਿੱਚ ਬਿਠਾਇਆ ਜਾਂਦਾ ਹੈ। ਜੀਵਨ ਦੇ ਪਹਿਲੇ ਪੜਾਵਾਂ ਉੱਤੇ ਮਨੁੱਖ ਇਨ੍ਹਾਂ ਬਾਰੇ ਬਹੁਤਾ ਸੋਚਦਾ ਹੀ ਨਹੀਂ। ਉਹ ਦੁਨੀਆ ਦੇ ਧਿਆਨ ਅਤੇ ਜੀਵਨ ਦੇ ਸੰਘਰਸ਼ ਵਿੱਚ ਲੱਗਾ ਹੋਇਆ ਹੁੰਦਾ ਹੈ। ਬਿਰਧ ਅਵਸਥਾ ਵਿੱਚ ਉਸ ਦਾ ਧਰਮ ਨਾਲ ਵਾਸਤਵਿਕ ਵਾਹ ਪੈਂਦਾ ਹੈ। ਪਾਰਗ੍ਰਾਮਤਾ ਅਤੇ ਅਨੁਭਵਅਤੀਤਤਾ ਦੀ ਪ੍ਰਾਪਤੀ ਦਾ ਉਸ ਨੇ ਕੋਈ ਉਪਰਾਲਾ ਨਹੀਂ ਕੀਤਾ ਹੁੰਦਾ, ਇਸ ਲਈ ਪਾਪ ਅਤੇ ਹੀਣਤਾ ਦੀ ਭਾਵਨਾ ਪੈਦਾ ਹੁੰਦੀ ਹੈ। ਜੇ ਉਹ ਅਜੇਹਾ ਕੋਈ ਉਪਰਾਲਾ ਕਰਦਾ ਆ ਰਿਹਾ ਹੈ ਤਾਂ ਮੌਤੋਂ ਮਗਰਲੇ ਜੀਵਨ ਦਾ ਵਿਸ਼ਵਾਸ ਪੱਕਾ ਕਰ ਚੁੱਕਾ ਹੈ ਅਤੇ ਉਸ ਜੀਵਨ ਦੀ ਅਨਿਸਚਿਤਤਾ ਉਸ ਦੇ ਮਨ ਵਿੱਚ ਅਗਿਆਤ ਦਾ ਡਰ ਪੈਦਾ ਕਰਨ ਦੇ ਸਮਰਥ ਹੈ। ਇਸ ਥਰ ਕਾਰਨ ਨਿਰਾਸ਼ਾ, ਅਣਉਪਯੋਗਿਤਾ ਦੀ ਭਾਵਨਾ, ਨਿਰਵਿਵੇਕਤਾ, ਸਿਖਲਤਾ ਅਤੇ ਚਿੰਤਾ ਆਦਿਕ ਦਾ ਪੈਦਾ ਹੋਣਾ ਕੁਦਰਤੀ ਹੈ।
ਅਸੀਂ ਬੁੜ੍ਹਾਪੇ ਨੂੰ ਦੋ ਵੱਡੀਆਂ ਵੰਡਾਂ ਵਿੱਚ ਵੰਡ ਸਕਦੇ ਹਾਂ; ਇੱਕ ਉਹ ਜੋ ਉਦਾਸ ਅਤੇ ਨਿਰਾਸ਼ ਹੈ ਪਰ ਜਦੋਂ ਉਸ ਨਾਲ ਗੱਲ ਕੀਤੀ ਜਾਵੇ ਤਾਂ ਉਸ ਦਾ ਉੱਤਰ ਹੁੰਦਾ ਹੈ, "ਸਭ ਮਾਲਕ ਦੇ ਹੱਥ ਹੈ; ਉਸਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ।" ਦੂਜਾ ਉਹ ਜੋ ਖੁਸ਼ ਹੈ ਅਤੇ ਪੁੱਛਿਆ ਜਾਣ ਉੱਤੇ ਕਹਿੰਦਾ ਹੈ, "ਸਭ ਮਾਲਕ ਦੇ ਹੱਥ ਹੈ; ਉਸ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ।" ਪਹਿਲੇ ਦੀ ਉਦਾਸੀ ਧਰਮ ਦੀ ਦਿੱਤੀ ਹੋਈ ਹੈ; ਦੂਜੇ ਦੀ ਖ਼ੁਸ਼ੀ ਉਸ ਦੀ ਜੀਵਨ-ਜਾਚ ਦੀ ਦੇਣ ਹੈ। ਪਹਿਲਾ ਧਰਮ ਕੋਲੋਂ ਧਰਵਾਸ ਦੀ ਆਸ ਕਰ ਰਿਹਾ ਹੈ, ਦੂਜਾ ਆਪਣੇ ਚਾਰ-ਚੁਫੇਰੇ ਪਸਰੇ ਹੋਏ ਜੀਵਨ ਦਾ ਸ਼ੁਕਰਗੁਜ਼ਾਰ ਹੋ ਰਿਹਾ ਹੈ; ਸ਼ਬਦ ਦੋਹਾਂ ਦੇ ਇੱਕ ਜਿਹੇ ਹਨ; ਅਰਥਾਂ ਅਤੇ ਭਾਵ ਅਰਥਾਂ ਵਿੱਚ ਬਹੁਤ ਫਰਕ ਹੈ। ਜੇ ਪਹਿਲੇ ਦੀ ਉਦਾਸੀ ਉਸ ਦੀ ਗਲਤ ਜੀਵਨ ਜਾਚ ਦੇ ਕਾਰਨ ਹੈ ਜਾਂ ਉਸ ਦੇ ਆਪਣੇ ਸਕੇ ਸੰਬੰਧੀਆਂ ਦੀ ਦਿੱਤੀ ਹੋਈ ਹੈ ਤਾਂ ਹੁਣ ਧਰਮ ਉਸ ਦੀ ਉਦਾਸੀ ਵਿੱਚ ਕਿਸੇ ਪ੍ਰਕਾਰ ਦੀ ਕਮੀ ਕਰਨ ਦੀ ਥਾਂ ਵਾਧਾ ਕਰ ਰਿਹਾ ਹੈ। ਅਸਲ ਲੋੜ ਆਪਣੇ ਸੰਸਾਰਕ ਸੰਬੰਧਾਂ ਨੂੰ ਸੁਧਾਰਨ ਦੀ ਹੈ। ਮਾਲਕ ਨੂੰ ਕਸੂਰਵਾਰ ਠਹਿਰਾਉਣ ਦੀ ਨਹੀਂ। ਸੰਬੰਧਾਂ ਦੇ ਸੁਧਾਰ ਦਾ ਤਰੀਕਾ ਹੈ ਸੋਹਣੀਆਂ ਸੱਭਿਅ ਜੀਵਨ ਪਰਵਿਰਤੀਆਂ ਨੂੰ ਸਦਾ ਸੁਰਜੀਤ ਰੱਖਣਾ। ਇਸ ਦੀ ਇੱਕ ਮਿਸਾਲ ਦਿੰਦਾ ਹਾਂ।
ਕਾਮ ਜੀਵਨ ਦੀ ਪ੍ਰਮੁਖ ਪਰਵਿਰਤੀ ਹੈ। ਮੋਹ ਮਮਤਾ, ਮਿੱਤ੍ਰਤਾ, ਮਿਲਵਰਤਣ, ਸਹਾਨੁਭੂਤੀ ਅਤੇ ਨਿਸ਼ਕਾਮ ਸਹਾਇਤਾ ਆਦਿਕ ਹੋਰ ਕਈ ਜੀਵਨ-ਪਰਵਿਰਤੀਆਂ ਇਸ ਪ੍ਰਮੁੱਖ ਪਰਵਿਰਤੀ ਨਾਲ ਸੰਬੰਧਤ ਹਨ। ਇਸ ਕੇਂਦਰੀ ਪਰਵਿਰਤੀ ਦੀ ਚੇਤਨਾ ਅਤੇ ਯੋਗਤਾ ਉਮਰ ਦੇ ਹਰ ਹਿੱਸੇ ਨਾਲ ਵਿਕਾਸ ਕਰਦੀ ਹੋਈ ਅਤਿਅੰਤ ਕੋਮਲ ਪਵਿੱਤਰ ਅਤੇ ਸੁੰਦਰ ਰੂਪ ਧਾਰਦੀ ਰਹਿਣ ਦੀ ਰੁਚੀ ਰੱਖਦੀ ਹੈ। ਮਰਿਆਦਾ ਮਾਨਤਾ ਦੇ ਸਤਿਕਾਰ ਵਾਲਾ ਜੀਵਨ
ਅਬ ਜੋ ਕਭੀ ਹਮ ਉਨ੍ਹੇ
ਜਾਨੇ ਵਫਾ ਕਹਿਤੇ ਹੈਂ,
ਤੋਂ ਵੁਹ ਕਹਿਤੇ ਹੈਂ,
ਅਜੀ, ਆਪ ਯਿਹ ਕਿਆ ਕਹਿਤੇ ਹੈਂ ?
ਯਿਹ ਉਮਰ, ਯਿਹ ਬਾਤੋਂ,
ਔਰ ਯਿਹ ਬੇਸ਼ਰਮੀ,
ਵੁਹ ਦੇਖੋ, ਸਾਮਨੇ ਬੱਚੋਂ ਕੇ
ਦੀਦਾ-ਏ-ਵਾ ਕਿਆ ਕਹਿਤੇ ਹੈਂ।
ਸ਼ਾਇਰੀ ਛੋੜੋ,
ਪਾਸ ਕੀ ਮਸਜਦ ਮੇਂ ਅਜ਼ਾ? ਹੋਤੀ ਹੈ
–––––––––––
1. ਕੁਰਬ-ਨੇੜ,ਸਾਥ।
2. ਹਯਾਤ-ਜੀਵਤ।
3. ਮੱਥਾ-ਏ-ਮੁੱਸਰਤ-ਪ੍ਰਸੰਨਤਾ ਦਾ ਸੋਮਾ।
4. ਵਜਾਹਤ-ਵਿਆਖਿਆ।
5. ਮੁਖ਼ਤਲਿਫ਼-ਵੱਖ ਵੱਖ।
6. ਤਰਗੀਬ-ਪ੍ਰੇਰਣਾ।
7. ਅਚਾ-ਬਾਂਗ।
ਔਰ ਵਕਤ ਕੇ ਸਜਦੇ ਕੋ
ਬੇ-ਵਕਤ ਕਜ਼ਾ ਕਹਿਤੇ ਹੈਂ।"
ਜਨਾਬ ਅਨਾਇਤ ਸਾਹਿਬ ਗੁਰਦਾਸਪੁਰ ਦੇ ਮੰਨੇ-ਪ੍ਰਮੰਨੇ ਸਰਾਵ ਸਨ। ਦੁਸ਼ਮਣ ਉਨ੍ਹਾਂ ਦਾ ਕੋਈ ਨਹੀਂ ਸੀ। ਜੇ ਕੋਈ ਹੁੰਦਾ ਤਾਂ ਵੀ ਉਹ ਉਨ੍ਹਾਂ ਦੀ ਸ਼ਰਾਫ਼ਤ ਉੱਤੇ ਸ਼ੱਕ ਕਰਨ ਦਾ ਸੁਹਦਪੁਣਾ ਕਦੇ ਨਾ ਕਰਦਾ। ਕਾਮ-ਚੇਤਨਾ ਨੂੰ ਆਪਣੀ ਖ਼ੁਸ਼ੀ ਦਾ ਆਧਾਰ ਦੱਸ ਕੇ ਉਨ੍ਹਾਂ ਨੇ ਸੱਚ ਕਹਿਣ ਦੀ ਦਲੇਰੀ ਕੀਤੀ ਸੀ। ਉਨ੍ਹਾਂ ਦੇ ਸੱਚ ਵਿੱਚ ਸੁੰਦਰਤਾ ਵੇਖਣ ਦੀ ਸਿਆਣਪ ਅਸਾਂ ਕਰਨੀ ਹੈ। ਮਨੁੱਖ ਦੇ ਧਰਮਾਂ ਨੇ ਇਹ ਸਿਆਣਪ ਕਦੇ ਨਹੀਂ ਕੀਤੀ, ਕਿਉਂਜੁ ਸੰਸਾਰਕ ਜੀਵਨ ਨੂੰ ਖ਼ੁਸ਼ ਅਤੇ ਖ਼ੂਬਸੂਰਤ ਕਹਿਣਾ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਵਿਸ਼ੇਸ਼ ਕਰਕੇ ਕਾਮ ਦੀ ਪਰਵਿਰਤੀ ਨਾਲ ਖ਼ੁਸ਼ੀ ਅਤੇ ਖੂਬਸੂਰਤੀ ਦਾ ਕੋਈ ਦੁਨਿਆਵੀ ਰਿਸ਼ਤਾ ਵੀ ਉਨ੍ਹਾਂ ਲਈ ਸੰਭਵ ਨਹੀਂ, ਤਾਂ ਵੀ ਅਧਿਆਤਮਕ ਅਨੁਭਵ ਅਤੇ ਅਲੋਕਿਕ ਆਨੰਦ ਦੇ ਵਰਣਨ ਲਈ 'ਸੁਹਾਵੀਆਂ ਸੇਜਾਂ' ਅਤੇ 'ਪਿਰ ਗਲ ਬਾਹੜੀਆਂ' ਨਾਲੋਂ ਸੁਹਣੇ ਪ੍ਰਤੀਕ ਉਨ੍ਹਾਂ ਨੂੰ ਕਦੇ ਨਹੀਂ ਮਿਲੇ।
ਵਿਸ਼ਾਲ ਧਰਮ-ਪ੍ਰਬੰਧਾਂ ਦੀਆਂ ਆਰਥਕ ਲੋੜਾਂ ਨੇ ਗ੍ਰਹਿ-ਤਿਆਗ ਦੀ ਮੌਤ-ਪਰਵਿਰਤੀ ਨੂੰ ਨਿੰਦਣ ਦੀ ਮਜਬੂਰੀ ਬਣਾਈ ਰੱਖਿਆ ਹੈ। ਇਸ ਤੋਂ ਛੁੱਟ ਹੋਰ ਸਾਰੀਆਂ ਮੌਤ-ਪਰਵਿਰਤੀਆਂ ਧਰਮਾਂ ਦੁਆਰਾ ਰੱਜ ਕੇ ਪਰਚਾਰੀਆਂ ਜਾਂਦੀਆਂ ਹਨ। ਇਸ ਦੇ ਸਿੱਟੇ ਵਜੋਂ ਜੀਵਨ ਵਿੱਚ ਖ਼ੁਸ਼ੀ ਦਾ ਘਾਟਾ ਅਤੇ ਉਦਾਸੀ ਦਾ ਵਾਧਾ ਹੁੰਦਾ ਆਇਆ ਹੈ। ਪ੍ਰਸੰਨਤਾ ਦੇ ਵਾਧੇ ਲਈ ਧਰਮ ਦੇ ਇਸ ਰਵੱਈਏ ਉੱਤੇ ਵਿਚਾਰ ਕੀਤੀ ਜਾਣੀ ਜ਼ਰੂਰੀ ਹੈ। ਇਤਿਹਾਸ ਦੱਸਦਾ ਹੈ ਕਿ ਦੁਨੀਆ ਵਿੱਚ ਰਜੋਗੁਣੀ ਸੰਘਰਸ਼ੀ ਲੋਕਾਂ ਦਾ ਬੋਲ-ਬਾਲਾ ਰਿਹਾ ਹੈ। ਇਸੇ ਤਰ੍ਹਾਂ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੋ-ਤਿੰਨ ਦਹਾਕਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਸੰਸਾਰਕ ਸੰਘਰਸ਼ ਉਸ ਦੀ ਮੂਲ ਪ੍ਰੇਰਣਾ ਹੁੰਦਾ ਹੈ। ਜਿਸ ਤਰ੍ਹਾਂ ਸਾਡੇ ਘਰ ਜਵਾਨੀ ਦੇ ਦੋ-ਤਿੰਨ ਦਹਾਕਿਆਂ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਉਸਾਰੀ ਸਮੇਂ ਬਿਰਧ ਅਵਸਥਾ ਦੀਆਂ ਲੋੜਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਹੁੰਦਾ। ਇਸੇ ਤਰ੍ਹਾਂ ਸੰਸਾਰ ਦੇ ਸ਼ਕਤੀਸ਼ਾਲੀ ਪ੍ਰਬੰਧਾਂ ਨੂੰ ਵੀ ਬੁੜ੍ਹਾਪੇ ਦੀਆਂ ਲੋੜਾਂ ਬਾਰੇ ਸੋਚਣ ਦਾ ਖਿਆਲ ਘੱਟ ਆਇਆ ਹੈ। ਜੇ ਕਦੀ ਕਿਸੇ ਨੇ ਬੁੜ੍ਹਾਪੇ ਦਾ ਖ਼ਿਆਲ ਕੀਤਾ ਵੀ ਹੈ ਤਾਂ ਕੇਵਲ ਇਸ ਦੇ ਕਸ਼ਟਾਂ-ਕਲੇਸ਼ਾਂ ਦਾ ਚੇਤਾ ਕਰਵਾ ਕੇ ਜੀਵਨ ਨੂੰ ਬਰਾਉਣ ਦੇ ਮਨੋਰਥ ਨਾਲ। ਇਸ ਦੇ ਦੁੱਖਾਂ ਦੇ ਦਾਰੂ ਨੂੰ ਦੁਰਲੱਭ ਦੱਸਦਿਆਂ ਹੋਇਆ ਇਸ ਨੂੰ ਆਪਣੇ ਕੀਤੇ ਦਾ ਫਲ ਭੁਗਤਣ ਲਈ ਛੱਡ ਦਿੱਤਾ ਜਾਂਦਾ ਰਿਹਾ ਹੈ।
ਸਨਅਤੀ ਸਮਾਜਾਂ ਦੀਆਂ ਲੋੜਾਂ ਨੇ ਹਾਲਤ ਬਦਲ ਦਿੱਤੀ ਹੈ । ਹੁਣ ਬੁੜ੍ਹਾਪੇ ਦੀ ਖ਼ੁਸ਼ੀ ਅਤੇ ਖੂਬਸੂਰਤੀ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੋ ਗਿਆ ਹੈ। ਕੀ ਸਾਡੇ ਧਰਮ ਵੀ ਇਸ ਪਾਸੇ ਧਿਆਨ ਦੇਣਗੇ ? ਮਨੁੱਖ ਦੇ ਸੁਧਾਰ ਲਈ ਭੈ ਦੀ ਭਿਆਨਕਤਾ ਦਾ ਸਹਾਰਾ ਲੈਣਾ ਬੰਦ ਕਰ ਕੇ ਧਰਮ ਬੁੜ੍ਹਾਪੇ ਉੱਤੇ ਉਪਕਾਰ ਕਰ ਸਕਦਾ ਹੈ। 'ਕਰ ਸਕਦਾ ਹੈ; ਪਰ ਯਕੀਨ ਨਾਲ ਇਹ ਨਹੀਂ ਆਖਿਆ ਜਾ ਸਕਦਾ ਕਿ ਕਰੇਗਾ। ਸਦੀਆਂ ਦੇ ਸਤਿਕਾਰੇ ਹੋਏ ਸਿਧਾਂਤਾਂ ਦਾ ਸਾਥ ਛੱਡਣਾ ਸੋਖਾ ਨਹੀਂ: ਇਹ ਹੱਥਾਂ ਨਾਲ ਪਾਈਆਂ ਗੰਢਾਂ ਨੂੰ ਦੰਦਾਂ ਨਾਲ ਖੋਲ੍ਹਣ ਵਾਲੀ ਗੱਲ ਹੈ। ਇਸ ਸੰਬੰਧ ਵਿੱਚ ਸਾਨੂੰ ਆਪ ਹੀ ਕੋਈ ਚਾਰਾ ਕਰਨਾ ਪਵੇਗਾ।
––––––––––––
1. ਇਹ ਸ਼ਿਅਰ ਉਨ੍ਹਾਂ ਕੋਲੋਂ ਇਕ ਵਾਰ ਸੁਣਨ ਉੱਤੇ ਯਾਦ ਨਹੀਂ ਸਾਂ ਕਰ ਸਕਿਆ। ਭਾਵ ਨੂੰ ਕੇਂਦਰ ਮੰਨ ਕੇ ਏਧਰੋਂ ਓਧਰੋਂ ਸ਼ਬਦ ਜੋੜ ਦਿੱਤੇ ਹਨ। ਖਿਮਾ ਦਾ ਜਾਚਕ ਹਾਂ।
ਪ੍ਰਸੰਸਾ ਅਤੇ ਪ੍ਰਸੰਨਤਾ
ਮੈਂ, ਰਾਤ ਦੀ ਰੋਟੀ ਖਾਂਦਿਆਂ, ਆਪਣੇ ਲੜਕੇ ਨਾਲ ਕਿਸੇ ਵਿਸ਼ੇ ਉੱਤੇ ਚਰਚਾ ਕਰਨ ਲੱਗ ਪਿਆ। ਸਾਰੀ ਗੱਲਬਾਤ ਸੱਭਿਅਤਾ ਅਤੇ ਸ਼ਿਸ਼ਟਾਚਾਰ ਦੇ ਨੇਮਾਂ ਦਾ ਪਾਲਣ ਕਰਦੀ ਰਹੀ। ਮੇਰੇ ਵੱਲੋਂ ਅਧਿਕਾਰਪੂਰਣਤਾ ਨਾਲ ਆਖੀ ਗਈ ਕਿਸੇ ਗੱਲ ਕਾਰਨ ਮੁੰਡੇ ਦਾ ਉਤਸ਼ਾਹ ਮੱਠਾ ਪੈ ਗਿਆ ਅਤੇ ਗੱਲਬਾਤ ਦੀ ਲੜੀ ਅਧਵਾਟੇ ਟੁੱਟ ਗਈ। ਮੇਰੇ ਬੱਚਿਆ ਦੇ ਮਾਤਾ ਜੀ ਨੇ ਪੜਚੋਲਵੀਂ ਨਜ਼ਰ ਨਾਲ ਮੇਰੇ ਵੱਲ ਵੇਖਿਆ। ਉਹ ਸਿਆਣਪ ਤੋਂ ਕੰਮ ਲੈਣ ਲਈ ਕਹਿ ਰਹੇ ਸਨ। ਮੈਂ ਉਵੇਂ ਹੀ ਕੀਤਾ ਅਤੇ ਬੀਤੇ ਜੀਵਨ ਦੀਆਂ ਅਸਫਲਤਾਵਾਂ ਵਿੱਚ ਝਾਤੀ ਪੈ ਗਈ। ਮਨ ਮਸੋਸਿਆ ਗਿਆ। ਚੰਗੀ ਤਰ੍ਹਾਂ ਸੌਂ ਨਾ ਸਕਿਆ। ਸਨਿਚਰਵਾਰ ਦਾ ਦਿਨ ਚੜ੍ਹਿਆ; ਬਹੁਤ ਹੀ ਉਦਾਸ ਅਤੇ ਉਤਸ਼ਾਹਹੀਣ ਜਿਹਾ। ਕਿਸੇ ਨੇ ਕੰਮ ਉੱਤੇ ਨਹੀਂ ਸੀ ਜਾਣਾ, ਇਸ ਲਈ ਥੇ ਰੌਣਕੀ ਜਹੀ ਸਵੇਰ ਦਾ ਸੁੰਞਾ ਜਿਹਾ ਘੁਸਮੁਸਾ ਭਾਰਾ ਭਾਰਾ ਲੱਗਾ। "ਪਹਿਲਾਂ ਇਸ਼ਨਾਨ ਕਰਾਂ ਜਾਂ ਪਹਿਲਾਂ ਚਾਹ ਪੀਵਾਂ," ਇਸ ਨਿੱਕੇ ਜਿਹੇ ਮਸਲੇ ਨੇ ਅੱਧਾ ਘੰਟਾ ਲੈ ਲਿਆ। ਇਸ ਦਲੀਲ ਦੇ ਆਸਰੇ ਕਿ "ਗੁਸਲਖਾਨੇ ਵਿੱਚ ਹੋਣ ਵਾਲਾ ਖੜਾਕ ਦੂਜਿਆਂ ਦੀ ਨੀਂਦ ਖਰਾਬ ਕਰੇਗਾ," ਫ਼ੈਸਲਾ 'ਪਹਿਲਾਂ ਚਾਹ ਪੀਣ' ਦੇ ਹੱਕ ਵਿੱਚ ਹੋਇਆ। ਪਤਾ ਨਹੀਂ ਕਿਉਂ, ਖੰਡ ਦੇ ਤਿੰਨ, ਤੀਸੀ ਕੱਢਵੇਂ ਚਮਚ, ਚਾਹ ਨੂੰ ਮਿੱਠੀ ਨਹੀਂ ਸਨ ਕਰ ਸਕੇ। ਦੋ ਹੋਰ ਪਾਏ। ਘੋਲਦਿਆਂ ਘਾਲਦਿਆਂ ਚਾਹ ਠੰਢੀ ਹੋ ਗਈ। ਮੁੜ ਗਰਮ ਕੀਤੀ ਤਾਂ ਬੇ-ਸਵਾਦਾ ਜਿਹਾ ਗਰਮ ਸ਼ਰਬਤ ਬਣ ਗਈ। ਜਿਵੇਂ ਕਿਵੇਂ ਪੀਤੀ ਅਤੇ ਸੋਚੀਂ ਪੈ ਗਿਆ।
ਘਰ ਦੇ ਦਰਵਾਜ਼ੇ ਨਾਲ ਲੱਗੇ ਲੈਟਰ ਬਾਕਸ ਦੇ ਖੜਾਕ ਨੇ ਸੁਚੇਤ ਕਰ ਦਿੱਤਾ। ਹੋਲੀ ਹੌਲੀ ਦਰਵਾਜ਼ੇ ਤਕ ਪੁੱਜਾ। ਛੇ ਸੱਤ ਚਿੱਠੀਆਂ ਵਿੱਚ ਇੱਕ ਚਿੱਠੀ ਮੇਰੇ ਸੂਝਵਾਨ ਪਾਠਕ ਲੈਫ਼ਟੀਨੈਂਟ ਕਰਨਲ ਸ੍ਰੀ ਸੁਖਦੇਵ ਰਾਜ ਜੀ ਵੱਲੋਂ ਸੀ। ਸਭ ਤੋਂ ਪਹਿਲਾਂ ਉਹ ਖੋਲ੍ਹੀ। ਲਿਖਿਆ ਸੀ-“ਪੂਰਨ ਸਿੰਘ ਜੀ, ਤੁਹਾਡੇ ਨਾਲ ਪਾਈ ਹੋਈ ਸਾਧਾਰਣ ਜਹੀ ਸਾਂਝ ਬਹੁਤ ਹੀ ਸੁਖਦਾਇਕ ਸਿੱਧ ਹੋਈ ਹੈ।... ਤੁਹਾਡੀਆਂ ਪੁਸਤਕਾਂ ਸਾਡੀ ਲਾਇਬ੍ਰੇਰੀ ਦੀ ਰੌਣਕ ਹਨ। .‘ਰੂਪਾਂਤਰ ਵਿੱਚ ਤੁਹਾਡੀਆਂ ਨਵੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ.ਇਨ੍ਹਾਂ ਨੂੰ ਪੁਸਤਕ ਰੂਪ..........ਸੋਚ ਦਾ ਸਫਰ ਵੀ ਇੱਕ ਥਾਂ...।"
ਮਨ ਚਾਵਾਂ, ਉਤਸ਼ਾਹਾਂ ਨਾਲ ਭਰ ਗਿਆ। ਸਾਰੀ ਦਿੱਨੀ ਨੂੰ ਆਰਾਮ ਨਾਲ ਪੜ੍ਹਨ ਦਾ ਧੀਰਜ ਕਿਸ ਕੋਲ ਸੀ ? ਜੀਅ ਕੀਤਾ ਸਾਰੇ ਪਰਿਵਾਰ ਨੂੰ ਜਗਾ ਕੇ...। ਅਜੇਹਾ ਕਰਨ ਤੋਂ ਪਹਿਲਾਂ ਹੀ ਇਹ ਖ਼ਿਆਲ ਆ ਗਿਆ ਕਿ ਪ੍ਰਸੰਸਾ (ਜਿਸ ਨੇ ਮੇਰੇ ਮੁਰਬਾਏ ਮਨ ਵਿੱਚ ਖੇੜਾ ਪੈਦਾ ਕਰਨ ਦਾ ਕ੍ਰਿਸ਼ਮਾ ਕਰ ਦਿੱਤਾ ਹੈ) ਹੈ ਕੀ ਚੀਜ਼ ?
ਮੇਰੇ ਮਨ ਨੇ ਆਪਣੇ ਸਰਲ ਜਹੇ ਪ੍ਰਸ਼ਨ ਦਾ ਸਿੱਧਾ ਜਿਹਾ ਉੱਤਰ ਦਿੱਤਾ, "ਸ਼ਲਾਘਾ, ਉਸਤਤ ਤਾਰੀਵ।"
ਇਹ ਉੱਤਰ ਠੀਕ ਹੈ ਪਰ ਕਿਸੇ ਹੱਦ ਤਕ। ਉਸਤਤ ਅਤੇ ਪ੍ਰਸੰਸਾ ਵਿੱਚ ਸੂਖਮ ਜਿਹਾ
ਇਸ ਸ੍ਰਿਸ਼ਟੀ ਦੀ ਕਿਰਿਆ ਨੂੰ ਜਾਰੀ ਰੱਖਣ ਲਈ ਪਰਮਾਤਮਾ ਨੇ ਇੱਕ ਵਿਧਾਨ ਬਣਾਇਆ ਹੋਇਆ ਹੈ। ਉਸ ਵਿਧਾਨ ਵਿੱਚ ਕਿਸੇ ਪ੍ਰਕਾਰ ਦਾ ਫੇਰ-ਬਦਲ ਸੰਭਵ ਨਹੀਂ, ਤਾਂ ਵੀ ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਖ਼ਾਸ ਕਿਸਮ ਦੇ ਆਦਮੀਆਂ ਲਈ, ਖ਼ਾਸ ਖ਼ਾਸ ਮੌਕਿਆਂ ਉੱਤੇ ਪਰਮਾਤਮਾ ਸ੍ਰਿਸ਼ਟੀ ਦੇ ਨੇਮ ਵੀ ਬਦਲ ਦਿੰਦਾ ਹੈ। ਇਸ ਮਨੋਰਥ ਲਈ ਉਨ੍ਹਾਂ ਖ਼ਾਸ ਆਦਮੀਆਂ ਨੂੰ ਪਰਮਾਤਮਾ ਦੀ ਉਸਤਤ ਅਤੇ (ਉਸ ਅੱਗੇ) ਅਰਦਾਸ ਬੇਨਤੀ ਕਰਨੀ ਹੁੰਦੀ ਹੈ। ਕਿਸੇ ਕੋਲੋਂ ਉਸ ਦੇ ਆਪਣੇ ਬਣਾਏ ਹੋਏ ਅਟੱਲ, ਪ੍ਰਮਾਣਿਤ ਅਤੇ ਸਰਬ ਸਾਂਝੇ ਨੇਮਾਂ ਦਾ ਨਿਰਾਦਰ ਕਰਵਾਉਣ ਲਈ ਕੀਤੀ ਹੋਈ ਉਸਤਤ ਨਿਰੋਲ ਚਾਪਲੂਸੀ ਜਾਂ ਖੁਸ਼ਾਮਦ ਹੈ। ਖੈਰ, ਅਸੀਂ ਰੱਬ ਦੇ ਭਗਤਾਂ ਜਾਂ ਪੁਜਾਰੀਆਂ ਨੂੰ ਖ਼ੁਸ਼ਾਮਦੀ ਕਹਿ ਕੇ ਪਾਪ ਦੇ ਭਾਗੀ ਨਹੀਂ ਹੋਣਾ ਚਾਹੁੰਦੇ।
ਇਹ ਵੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੀ ਉਸਤਤ ਕਰਨ ਨਾਲ ਉਸਤਤ-ਕਰਤਾ ਵਿੱਚ ਰੱਬ ਦੇ ਗੁਣ ਪਰਵੇਸ਼ ਕਰ ਜਾਂਦੇ ਹਨ। ਇਸ ਬਾਰੇ ਮੈਂ ਭਰੋਸੇ ਨਾਲ ਕੁਝ ਨਹੀਂ ਕਹਿ ਸਕਦਾ। ਜੇ 'ਕਰ ਜਾਂਦੇ ਹੋਣ ਤਾਂ ਪਰਮਾਤਮਾ ਦਾ ਉਹ ਗੁਣ ਵੀ ਪਰਵੇਸ਼ ਕਰ ਜਾਂਦਾ ਹੋਵੇਗਾ, ਜਿਸ ਦਾ ਲਾਭ ਲੈਂਦਿਆ ਹੋਇਆ ਉਸ ਨੂੰ ਆਪਣੇ ਬਣਾਏ ਵਿਧਾਨ ਦੀ ਉਲੰਘਣਾ ਕਰਨ ਲਈ ਪ੍ਰੇਰਿਆ ਜਾਂ ਵਰਗਲਾਇਆ ਜਾ ਸਕਦਾ ਹੈ। ਏਨੀ ਲੰਮੀ ਘਾਲਣਾ ਨਾਲ ਏਨਾ ਆਮ ਜਿਹਾ ਗੁਣ ਗ੍ਰਹਿਣ ਕਰਨਾ ਕੋਈ ਲਾਹੇਵੰਦਾ ਸੌਦਾ ਨਹੀਂ।
ਕਹਿਣ ਤੋਂ ਭਾਵ ਇਹ ਹੈ ਕਿ ਉਸਤਤ ਪ੍ਰਸੰਸਾ ਨਹੀਂ: ਪ੍ਰਸੰਸਾ ਦਾ ਇੱਕ ਨਿੱਕਾ ਜਿਹਾ ਜੁਜ਼ ਜਾ ਹਿੱਸਾ ਜ਼ਰੂਰ ਹੈ।
ਉਸਤਤ ਅਤੇ ਪ੍ਰਸੰਸਾ ਦੇ ਇੱਕ ਹੋਰ ਅੰਤਰ ਵੱਲ ਇਸ਼ਾਰਾ ਕਰ ਕੇ ਅੱਗੇ ਤੁਰਾਂਗਾ। ਆਮ ਤੌਰ ਉੱਤੇ ਅਸੀਂ ਕਿਸੇ ਦੀ ਉਸਤਤ ਉਸ ਨੂੰ ਪ੍ਰਸੰਨ ਕਰਨ ਲਈ ਕਰਦੇ ਹਾਂ। ਹੋ ਸਕਦਾ ਹੈ ਉਸ ਨੂੰ (ਉਸਤਤ ਰਾਹੀਂ) ਪ੍ਰਸੇਨ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਕੇ ਅਸੀਂ ਆਪ ਵੀ ਪ੍ਰਸੰਨ ਹੋਈਏ। ਪਰੰਤੂ ਪ੍ਰਸੰਸਾ ਕਿਸੇ ਨੂੰ ਪ੍ਰਸੰਨ ਕਰਨ ਲਈ ਨਹੀਂ ਕੀਤੀ ਜਾਂਦੀ, ਨਾ ਹੀ ਪ੍ਰਸੰਸਾ ਕਰਨ ਵਾਲੇ ਦਾ ਮਨੋਰਥ ਕਿਸੇ ਕਿਸਮ ਦੀ ਖੁਸ਼ੀ ਹਾਸਲ ਕਰਨਾ ਹੁੰਦਾ ਹੈ। ਪ੍ਰਸੰਸਾ ਪ੍ਰਸੰਨਤਾ ਦਾ ਕਾਰਨ ਨਹੀਂ ਹੁੰਦੀ, ਸਗੋਂ ਪ੍ਰਸੰਨਤਾ ਦਾ ਪ੍ਰਗਟਾਵਾ ਹੁੰਦੀ ਹੈ। ਅਸੀਂ ਪ੍ਰਸੰਨ ਪਹਿਲਾਂ ਹੁੰਦੇ ਹਾਂ ਅਤੇ ਆਪਣੀ ਪ੍ਰਸੰਨਤਾ ਨੂੰ ਪਰਗਟ ਕਰਨ ਲਈ ਪ੍ਰਸੰਸਾ ਕਰਦੇ ਹਾਂ।
ਪ੍ਰਸ਼ੰਸਾ ਦਾ ਇਸ ਤੋਂ ਵੱਖਰਾ ਕੋਈ ਮਨੋਰਥ ਨਹੀਂ ਹੁੰਦਾ ਤਾਂ ਵੀ ਪ੍ਰਸੰਸਾ ਉਸ ਵਿਅਕਤੀ
ਪ੍ਰਸੰਸਕ ਹੋਣਾ ਬਹੁਤ ਉੱਚੀ ਅਵਸਥਾ ਦੇ ਮਾਲਕ ਹੋਣਾ ਹੈ। ਪ੍ਰਸੰਸਕ ਪ੍ਰਸੰਨਤਾ ਦੇ ਮਾਨ ਸਰੋਵਰ ਵਿੱਚ ਤਾਰੀਆਂ ਲਾਉਣ ਵਾਲਾ ਹੰਸ ਹੈ। ਇਸ ਮਾਨ ਸਰੋਵਰ ਵਿੱਚੋਂ ਬਾਹਰ ਆ ਕੇ ਜਦੋਂ ਉਹ ਆਪਣੇ ਖੰਭ ਫੈਲਾਉਂਦਾ ਅਤੇ ਹਿਲਾਉਂਦਾ ਹੈ ਤਾਂ ਉਨ੍ਹਾਂ ਵਿੱਚੋਂ ਪ੍ਰਸੰਨਤਾ ਰੂਪੀ ਜਲ ਦੇ ਮੋਤੀ ਵਾਤਾਵਰਣ ਵਿੱਚ ਫੈਲ ਕੇ ਪ੍ਰਸੰਨਤਾ ਦੀ ਫਸਲ ਬੀਜਦੇ ਹਨ।
ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪ੍ਰਸੰਸਕ ਦੇ ਮਨ ਵਿੱਚ ਉਹ ਪ੍ਰਸੰਨਤਾ ਕਿਥੋਂ ਆਉਂਦੀ ਹੈ, ਜਿਸ ਦੇ ਪ੍ਰਗਟਾਵੇ ਲਈ ਉਹ ਪ੍ਰਸੰਸਾ ਦਾ ਮਾਧਿਅਮ ਵਰਤਦਾ ਹੈ ? ਨੌਂ ਦਸ ਮਹੀਨੇ ਦੇ ਬੱਚੇ ਨੇ ਪਹਿਲੀ ਉਲਾਂਘ ਪੁੱਟੀ ਹੈ, ਸਾਲ ਸਵਾ ਸਾਲ ਦੇ ਬੱਚੇ ਨੇ ਪਹਿਲੀ ਵੇਰ ਪਾਪਾ-ਮਾਮਾ ਕਹਿ ਕੇ ਬੁਲਾਇਆ ਹੈ। ਗਦਗਦ ਹੋਈ ਮਾਂ ਦਾ ਖਿੜਿਆ ਚਿਹਰਾ ਅਤੇ ਉਸ ਦੀਆਂ ਫੈਲੀਆਂ ਬਾਹਾਂ ਪ੍ਰਸੰਸਾ ਦਾ ਰੂਪ ਧਾਰ ਗਈਆਂ ਹਨ। ਇਸ ਪ੍ਰਸੰਸਾ ਰਾਹੀਂ ਪਰਗਟ ਹੋਣ ਵਾਲੀ ਪ੍ਰਸੰਨਤਾ ਦਾ ਸਰੋਤ ਮਮਤਾ ਹੈ ਅਤੇ ਮਮਤਾ ਮਾਂ-ਪੁੱਤ ਦੇ ਰਿਸ਼ਤੇ ਨੂੰ ਦਿੱਤਾ ਗਿਆ ਨਾਂ ਹੈ। ਮਾਪਿਆਂ ਦੇ ਮਨ ਵਿਚਲੀ ਮਮਤਾ ਵਿਅਕਤੀਗਤ (ਜਾਂ ਪਰਿਵਾਰ ਤੱਕ ਸੀਮਿਤ) ਹੁੰਦਿਆਂ ਹੋਇਆ ਵਿਸ਼ਵ-ਵਿਆਪਕ ਹੈ। ਮਨੁੱਖੀ ਸਮਾਜਾਂ ਦਾ ਜੀਵਨ ਅਤੇ ਇਸ ਪ੍ਰਕਾਰ ਦਾ ਸੱਭਿਅ, ਸਾਊ ਅਤੇ ਸੁੰਦਰ ਨਹੀਂ ਬਣਾਇਆ ਜਾ ਸਕਿਆ ਕਿ ਮਨੁੱਖੀ ਹਿਰਦੇ ਵਿਚਲੀ ਮਮਤਾ ਆਪਣੇ ਵਿਸ਼ਵ-ਵਿਆਪੀ ਅਸਲੇ ਦੀ ਅਭਿਵਿਅਕਤੀ ਕਰ ਸਕੇ।
ਮਿੱਤ੍ਰਤਾ ਵੀ ਇਸੇ ਪ੍ਰਕਾਰ ਦਾ ਇੱਕ ਹੋਰ ਰਿਸ਼ਤਾ ਹੈ। ਜਿਹੜਾ ਆਦਮੀ ਆਪਣੇ ਅਸਲੇ ਵਜੋਂ ਮਿੱਤ੍ਰ ਹੈ, ਉਸ ਦੀ ਮਿੱਤ੍ਰਤਾ ਵਿਸ਼ਵ-ਵਿਆਪਕ ਹੈ; ਉਹ ਵਿਸ਼ਵਾਮਿੱਤ੍ਰ ਹੈ। ਮਿੱਤ੍ਰਤਾ ਦੇ ਕਈ ਰੂਪ ਹਨ। ਪਰਵਿਰਤੀਆਂ, ਭਾਵਾਂ, ਵਿਸ਼ਵਾਸਾਂ ਅਤੇ ਵਿਚਾਰਾਂ ਦੇ ਵੱਖ ਵੱਖ ਆਧਾਰਾਂ ਉੱਤੇ ਆਧਾਰਿਤ ਹੋਣ ਕਰਕੇ ਇਹ ਵੱਖ ਵੱਖ ਰੂਪ ਧਾਰਣ ਕਰਦੀ ਹੈ। ਵਿਚਾਰਾਂ ਉੱਤੇ ਆਧਾਰਿਤ ਮਿੱਤ੍ਰਤਾ ਨੂੰ ਸਭ ਤੋਂ ਵੱਧ ਸੂਖਮ ਆਖਿਆ ਜਾ ਸਕਦਾ ਹੈ। ਇਸ ਨਾਜ਼ੁਕ ਮਿੱਤ੍ਰਤਾ ਨੂੰ ਕਾਇਮ ਰੱਖਣ ਲਈ ਸ੍ਰੇਸ਼ਟ ਅਤੇ ਲਚਕਦਾਰ ਬੌਧਿਕਤਾ ਦੀ ਲੋੜ ਹੁੰਦੀ ਹੈ। ਜਿਸ ਕਿਸੇ ਕੋਲ ਇਹ ਕੁਝ ਹੈ, ਉਸ ਦੀ ਮਿੱਤ੍ਰਤਾ ਦਾ ਘੇਰਾ ਬਹੁਤ ਵਿਸ਼ਾਲ ਹੋ ਸਕਦਾ ਹੈ। ਜਿਸ ਦੀ ਮਿੱਤ੍ਰਤਾ ਦਾ ਘੇਰਾ ਵਿਸ਼ਾਲ ਹੈ, ਉਸ ਨੂੰ ਵਿਚਾਰਾਂ ਦੀ ਨਿੱਕੀ ਜਹੀ ਸਾਂਝ ਵੱਡੀ ਸਾਰੀ ਪ੍ਰਸੰਨਤਾ ਦੇ ਜਾਂਦੀ ਹੈ ਅਤੇ ਉਸ ਪ੍ਰਸੰਨਤਾ ਦਾ ਭਾਸ਼ਾਈ ਪ੍ਰਗਟਾਵਾ ਉਸ ਪ੍ਰਸੰਸਾ ਦਾ ਰੂਪ ਧਾਰ ਸਕਦਾ ਹੈ, ਜਿਸ ਵਿੱਚ ਉਦਾਸੀਆਂ ਨੂੰ ਖੁਸ਼ੀਆਂ ਦਾ ਰੂਪ ਦੇ ਦੇਣ ਦੀ ਸਮਰਥਾ ਹੁੰਦੀ ਹੈ।
ਮਨੁੱਖੀ ਜੀਵਨ ਦੇ ਵਿਕਾਸ ਵਿੱਚ ਸੱਤਾ, ਸੰਘਰਸ਼ ਅਤੇ ਪ੍ਰਭੁਤਾ ਦੀਆਂ ਪਸ਼ੂ- ਪਰਵਿਰਤੀਆਂ ਦੀ ਪ੍ਰਧਾਨਤਾ ਰਹੀ ਹੈ, ਜਿਸ ਕਰਕੇ ਪ੍ਰਸੰਸਾ ਵਰਗੀ ਸ੍ਰੇਸ਼ਟ ਪਰਵਿਰਤੀ ਨਾਲ ਕਈ ਇੱਕ ਨੀਚ ਭਾਵਨਾਵਾਂ ਵੀ ਸੰਬੰਧਿਤ ਹੋ ਗਈਆਂ ਹਨ। 'ਇਨਾਮ' ਇਸੇ ਤਰ੍ਹਾਂ ਦੀ ਭਾਵਨਾ ਹੈ। ਇਨਾਮ ਪ੍ਰਸੰਸਾ ਨਹੀਂ, ਕਿਉਂਜੁ ਇਹ ਕਿਸੇ ਪ੍ਰਸੰਨਤਾ ਦਾ ਪ੍ਰਗਟਾਵਾ ਨਹੀਂ ਹੁੰਦੇ ਅਤੇ ਨਾ ਹੀ ਆਲੇ-ਦੁਆਲੇ ਦੇ ਜੀਵਨ ਵਿੱਚ ਪ੍ਰਸੰਨਤਾ ਖਿਲਾਰਦੇ ਹਨ। ਇਸ ਦੇ ਉਲਟ ਇਹ ਇੱਕ ਜੇਤੂ ਦੀ ਹਉਮੈ ਨੂੰ ਮਿਲੀ ਹੋਈ ਉਹ ਹੱਲਾਸ਼ੇਰੀ ਹਨ, ਜਿਸ ਤੋਂ ਜੀਵਨ ਵਿੱਚ ਈਰਖਾ, ਘਿਰਣਾ ਅਤੇ ਮੁਕਾਬਲੇ ਦੇ ਰੋਗ ਉਪਜਦੇ ਅਤੇ ਫੈਲਦੇ ਹਨ। ਪ੍ਰਸੰਸਾ ਅਣਮੰਗੀ ਪ੍ਰਾਪਤੀ ਹੈ;
ਮਨੁੱਖ ਨੂੰ ਬੁਢਾਪੇ ਵਿੱਚ ਵੀ ਪ੍ਰਸੰਸਾ ਦੀ ਓਨੀ ਹੀ ਲੋੜ ਹੁੰਦੀ ਹੈ, ਜਿੰਨੀ ਬਚਪਨ ਅਤੇ ਜਵਾਨੀ ਵਿੱਚ। ਸੱਭਿਅ ਸਮਾਜਾਂ ਵਿੱਚ ਮਨੁੱਖ ਦੇ ਬਚਪਨ ਨੂੰ ਛੋਟਾ ਕਰਨ ਦੇ ਉਪਰਾਲੇ ਹੋ ਰਹੇ ਹਨ। ਤਿੰਨ ਸਾਲ ਦੇ ਬੱਚੇ ਨੂੰ ਸਕੂਲ ਭੇਜਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਅਜਿਹਾ ਹੋਣ ਨਾਲ ਉਸ ਕੋਲੋਂ ਪ੍ਰਸੰਸਾ-ਪ੍ਰਾਪਤੀ ਦੇ ਅਵਸਰ ਖੁੱਸ ਜਾਣ ਦਾ ਖ਼ਤਰਾ ਹੈ। ਸੱਭਿਅ ਸੰਸਾਰ ਵਿੱਚ ਅਪਰਾਧ ਦੇ ਵਾਧੇ ਦੇ ਕਈ ਕਾਰਨਾਂ ਵਿੱਚੋਂ 'ਬਚਪਨ ਵਿੱਚ ਪ੍ਰਸੰਸਾ ਦੀ ਘਾਟ' ਵੀ ਇੱਕ ਕਾਰਨ ਹੈ। ਬੁਢਾਪੇ ਦੀ ਉਦਾਸੀ ਦੇ ਕਈ ਕਾਰਨਾਂ ਵਿੱਚੋਂ ਵੀ ਇਹ ਘਾਟ ਇੱਕ ਕਾਰਨ ਹੈ। ਬਚਪਨ ਨੂੰ ਥੋੜੀ ਬਹੁਤੀ ਪ੍ਰਸੰਸਾ ਮਿਲ ਜਾਂਦੀ ਹੈ, ਪਰੰਤੂ ਬੁਢਾਪਾ ਇਸ ਸੰਜੀਵਨੀ ਤੋਂ ਵੰਚਿਤ ਰਹਿ ਜਾਂਦਾ ਹੈ। ਬੁਢਾਪਾ ਬਚਪਨ ਜਿੰਨਾ ਨਿਰਬਲ ਹੋ ਸਕਦਾ ਹੈ, ਪਰ ਓਨਾ ਨਿਰਮਲ ਅਤੇ ਨਿਰਛਲ ਨਹੀਂ ਹੋ ਸਕਦਾ। ਪ੍ਰਸੰਸਾ ਦੀ ਪ੍ਰਾਪਤੀ ਲਈ ਇਨ੍ਹਾਂ ਗੁਣਾਂ ਦੀ ਲੋੜ ਹੈ। ਜੀਵਨ ਵਿਚਲਾ ਸੰਘਰਸ਼ ਇਨ੍ਹਾਂ ਗੁਣਾਂ ਦੀ ਹਾਨੀ ਕਰਦਾ ਹੈ। ਪ੍ਰਸੰਸਾ ਕਰਨ ਅਤੇ ਪ੍ਰਸੰਸਾ ਦੇ ਪਾਤਰ ਬਣਨ ਲਈ ਮਨੁੱਖ ਲਈ ਜ਼ਰੂਰੀ ਹੈ ਕਿ ਥੋੜਾ ਜਿਹਾ ਬਚਪਨ ਸਾਂਭ ਕੇ ਰੱਖੋ।
ਇਹ ਕੰਮ ਬਹੁਤ ਔਖਾ ਹੈ, ਪਰ ਇਸ ਦਾ ਇਹ ਭਾਵ ਨਹੀਂ ਕਿ ਇਸ ਕੰਮ ਨੂੰ ਨਾ ਕਰ ਸਕਣ ਕਰਕੇ ਬੁਢਾਪੇ ਕੋਲੋਂ ਪ੍ਰਸੰਸਾ ਪ੍ਰਾਪਤੀ ਦਾ ਹੱਕ ਖੋਹ ਲਿਆ ਜਾਵੇ। ਜੇ ਬੁਢਾਪਾ ਬਚਪਨ ਦੀ ਪ੍ਰਸੰਸਾ ਕਰਦਾ ਹੈ ਤਾਂ ਉਸ ਨੂੰ ਪ੍ਰਸੰਸਾ ਪ੍ਰਾਪਤੀ ਦਾ ਵੀ ਹੱਕ ਹੈ। ਆਪਣੇ ਇਸ ਹੱਕ ਦੀ ਮੰਗ ਕਰਨ ਦਾ ਤਰੀਕਾ ਜ਼ਰਾ ਵੱਖਰਾ ਹੁੰਦਾ ਹੈ, ਬੁਢਾਪੇ ਕੋਲ। ਉਹ ਆਪਣੇ ਬੀਤੇ ਜੀਵਨ ਦੀਆਂ ਗੱਲਾਂ ਕਰ ਕੇ; ਆਪਣੀਆਂ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਨੂੰ ਦੁਹਰਾਅ ਕੇ; ਆਪਣੇ ਸਕੇ ਸੰਬੰਧੀਆਂ ਦੀ ਵਡਿਆਈ ਕਰ ਕੇ; ਆਪਣੇ ਬੱਚਿਆਂ ਨੂੰ ਪਾਲਣ-ਪੋਸਣ ਵਿੱਚ ਜਾਲੇ ਜਫ਼ਰਾਂ ਦਾ ਜ਼ਿਕਰ ਕਰ ਕੇ; ਜੀਵਨ ਵਿੱਚ ਆਈਆਂ ਔਕੜਾਂ ਨੂੰ ਪਾਰ ਕਰਨ ਦੀ ਸੂਰਮਗਤੀ ਦੱਸ ਕੇ; ਆਪਣੇ ਵਿੱਛੜੇ ਜੀਵਨ ਸਾਥੀ ਦੀ ਵਫ਼ਾਅ ਦੀ ਉਸਤਤ ਕਰ ਕੇ; ਅਤੇ ਕਈ ਵੇਰ ਆਪਣੀਆਂ ਕਮਜ਼ੋਰੀਆਂ ਅਤੇ ਨਾਕਾਮੀਆਂ ਦਾ ਇਕਬਾਲ ਕਰ ਕੇ ਆਪਣੇ ਧੀਆਂ-ਪੁੱਤਾਂ ਕੋਲੋਂ, ਅਚੇਤ ਹੀ ਪ੍ਰਸੰਸਾ ਦੀ ਆਸ ਕਰ ਰਿਹਾ ਹੁੰਦਾ ਹੈ।
ਬਾਪੂ ਦਾ ਬੀਤਿਆ ਸਮਾਂ ਧੀਆਂ-ਪੁੱਤਾਂ ਲਈ ਬਹੁਤ ਮਹੱਤਵ ਨਹੀਂ ਰੱਖਦਾ। ਉਹ ਭਵਿੱਖ ਦੇ ਸੁਪਨੇ ਉਲੀਕ ਰਹੇ ਹਨ। ਜੇ ਉਹ ਭੂਤ ਕਾਲ ਵਿੱਚ ਝਾਤੀ ਪਾਉਂਦੇ ਵੀ ਹਨ ਤਾਂ ਤਾਜ ਮਹੱਲ, ਸਵਰਨ ਮੰਦਰ ਅਤੇ ਸੋਮਨਾਥ ਆਦਿ ਦੇ ਗੌਰਵ ਵਿੱਚ ਗੁਆਚਣਾ ਪਸੰਦ ਕਰਦੇ ਹਨ ਜਾਂ ਕੁਰੂਕਸ਼ੇਤਰ, ਪਾਣੀਪਤ ਅਤੇ ਜਲ੍ਹਿਆਂਵਾਲੇ ਬਾਗ਼ ਆਦਿਕ ਵਿੱਚ ਬੀਜੀ ਗਈ ਨਫ਼ਰਤ ਨੂੰ ਖਾਦ-ਪਾਣੀ ਦੇ ਕੇ ਦੇਸ਼-ਭਗਤ ਹੋਣ ਦਾ ਭਰਮ ਪਾਲਦੇ ਹਨ। ਇਨ੍ਹਾਂ ਵੱਡੇ ਵੱਡੇ ਰੋਲਿਆਂ ਵਿੱਚ ਬੁਢਾਪੇ ਦੀਆਂ ਨਿੱਕੀਆਂ, ਨਿਗੁਣੀਆਂ, ਪੁਰਾਣੀਆਂ, ਬੇ-ਲੋੜੀਆਂ ਗੱਲਾਂ ਕੌਣ ਸੁਣੇ। ਬੁਢਾਪਾ ਸਿਰਫ਼ ਸੁਣਾਉਣਾ ਚਾਹੁੰਦਾ ਹੈ; ਇਸ ਦੇ ਬਦਲੇ ਵਿੱਚ ਕਿਸੇ ਪ੍ਰਸੰਸਾ ਦੀ ਚੇਤਨ ਮੰਗ ਨਹੀਂ ਕਰਦਾ। ਉਹ ਸੁਣੇ ਜਾਣ ਨੂੰ ਹੀ ਪ੍ਰਸੰਸਾ ਸਮਝਦਾ ਹੈ। ਪਰੰਤੂ ਸਾਡੇ ਕੋਲ ਸਮਾਂ ਨਹੀਂ। ਬੁਢਾਪਾ ਉਹੋ ਗੱਲਾਂ ਘਰੋਂ ਬਾਹਰ ਕਰਨ ਲੱਗ ਪੈਂਦਾ ਹੈ। ਮਾਹੌਲ ਮੁਤਾਬਿਕ ਗੱਲਾਂ ਦਾ ਰੂਪ ਕੁਝ ਬਦਲ ਜਾਂਦਾ ਹੈ। ਰੋਸਿਆਂ, ਝਗੜਿਆਂ ਅਤੇ ਵਿਛੋੜਿਆਂ ਦੀ ਨੋਬਤ ਆ ਜਾਂਦੀ ਹੈ।
ਪ੍ਰਸੰਸਾ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਕਹਿ ਕੇ ਇਸ ਲੇਖ ਦੀ ਸਮਾਪਤੀ ਕਰਾਂਗਾ। ਈਰਖਾ ਅਤੇ ਭੈ ਨੂੰ ਪ੍ਰਸੰਨਤਾ ਦੇ ਵੱਡੇ ਵਿਰੋਧੀ ਮੰਨਿਆ ਜਾਣਾ ਚਾਹੀਦਾ ਹੈ। ਈਰਖੀ ਸਦੀਵੀ ਤੌਰ ਉੱਤੇ ਅਸੰਤੁਸ਼ਟ ਹੁੰਦਾ ਹੈ ਅਤੇ ਅਸੰਤੁਸ਼ਟ ਹੋਣ ਕਰਕੇ ਅਪ੍ਰਸੰਨ ਹੁੰਦਾ ਹੈ। ਈਰਖਾ ਦੇ ਰੋਗ ਦਾ ਸਭ ਤੋਂ ਚੰਗਾ ਇਲਾਜ ਹੈ ਪ੍ਰਸੰਸਾ, ਜੀਵਨ-ਲੀਲ੍ਹਾ ਦੀ ਪ੍ਰਸੰਸਾ। ਪਰੰਤੂ ਪ੍ਰਸੰਸਾ ਨੂੰ ਮੈਂ ਪ੍ਰਸੰਨਤਾ ਦਾ ਪ੍ਰਗਟਾਵਾ ਆਖਿਆ ਹੈ। ਈਰਖੀ ਕੋਲ ਪ੍ਰਸੰਨਤਾ ਨਹੀਂ ਹੁੰਦੀ; ਉਹ ਪ੍ਰਸੰਸਾ ਕਿਵੇਂ ਕਰੇ ? ਉਹ ਉਸਤਤ ਤੋਂ ਸ਼ੁਰੂ ਕਰੋ। ਉਸਤਤ ਪ੍ਰਸੰਸਾ ਦਾ ਇੱਕ ਹਿੱਸਾ ਹੈ। ਇਸ ਇੱਕ ਅੰਗ ਨੂੰ ਹੱਥ ਪਾਇਆਂ ਪ੍ਰਸੰਸਾ ਦੇ ਸਮੁੱਚੇ ਪਸਾਰੇ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਸਾਹਾਂ ਉੱਤੇ ਕਾਬੂ ਪਾਉਣ ਨਾਲ ਸਰੀਰ ਦੇ ਸਾਰੇ ਪ੍ਰਾਣਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ ਜਾਂਦਾ ਹੈ, ਠੀਕ ਉਵੇਂ ਹੀ ਉਸਤਤ ਸਾਨੂੰ ਪ੍ਰਸੰਸਕ ਬਣਾ ਸਕਦੀ ਹੈ।
ਇਸ ਕੰਮ ਵਿੱਚ ਸਫਲ ਹੋਣ ਲਈ ਇਹ ਜ਼ਰੂਰੀ ਹੈ ਕਿ ਉਸਤਤ ਕਿਸੇ ਵਸਤੂ, ਵਿਚਾਰ ਜਾਂ ਵਿਅਕਤੀ ਦੇ ਗੁਣਾਂ ਦੀ ਹੋਵੇ । ਉਹ ਵਸਤੂ ਜਾਂ ਵਿਅਕਤੀ ਸਾਡੇ ਆਲੇ-ਦੁਆਲੇ ਦੇ ਜੀਵਨ ਤੋਂ ਪਰੇ ਦਾ ਹੋਵੋ ਵਿਚਾਰ ਉਚੇਰਾ ਆਦਰ ਸਰੂਪ ਹੋਵੇ; ਆਪਣੇ ਕਾਰੋਬਾਰ ਨਾਲ ਸੰਬੰਧਤ ਨਾ ਹੋਵੇ; ਭਾਵ ਇਹ ਹੈ ਕਿ ਜੇ ਅਸੀਂ ਵਕੀਲ ਹਾਂ ਤਾਂ ਸਾਡਾ ਉਸਤਤਯੋਗ ਵਿਚਾਰ ਕਾਨੂੰਨ ਨਾਲ ਨਹੀਂ, ਸਗੋਂ ਕਲਾ ਜਾਂ ਵਿਗਿਆਨ ਆਦਿਕ ਨਾਲ ਸੰਬੰਧਤ ਹੋਵੇ। ਇਨ੍ਹਾਂ ਦੀ ਉਸਤਤ ਹੌਲੀ ਹੌਲੀ ਸਾਨੂੰ ਪ੍ਰਸੰਨਤਾ ਦੇਣ ਲੱਗ ਪਵੇਗੀ । ਪ੍ਰਸੰਨਤਾ ਏਨੀ ਤੀਬਰ ਵੀ ਹੋ ਸਕਦੀ ਹੈ ਕਿ ਅਸੀਂ ਗਟਾਵੇ ਲਈ ਵਿਵਸ਼ ਹੋ ਕੇ ਪ੍ਰਸੰਸਕ ਬਣ ਜਾਈਏ। ਸਫ਼ਰ ਜ਼ਰਾ ਲੰਮਾ ਹੋਵੇਗਾ: ਪਹਿਲਾ ਕਦਮ ਪੁੱਟਣਾ ਬਹੁਤ ਮੁਸ਼ਕਲ ਹੈ, ਕਿਉਂਜੁ ਸਾਨੂੰ ਇਹ ਮੰਨ ਕੇ ਤੁਰਨਾ ਪਵੇਗਾ ਕਿ ਸਾਡੀ ਅਪ੍ਰਸੰਨਤਾ ਸਾਡੀ ਈਰਖਾ ਦੇ ਕਾਰਨ ਹੈ। ਕੀ ਅਸੀਂ ਆਪਣੇ ਆਪ ਨੂੰ ਈਰਖੀ ਮੰਨ ਸਕਾਂਗੇ ? ਉਂਞ ਈਰਖਾ ਹੈ ਬਹੁਤ ਆਮ।
ਅਕੇਵਾਂ (ਉਕਤੇਵਾਂ)
ਅਕੇਵਾਂ ਮਨੁੱਖੀ ਖੁਸ਼ੀ ਦੇ ਵੱਡੇ ਵਿਰੋਧੀਆਂ ਵਿੱਚ ਇੱਕ ਹੈ। ਬਹੁਤਾ ਵਧ ਜਾਣ ਉੱਤੇ ਇਹ ਦਬਾਅ ਜਾਂ ਡਿਪ੍ਰੈਸ਼ਨ ਦਾ ਰੂਪ ਧਾਰ ਲੈਂਦਾ ਹੈ ਅਤੇ ਇਸ ਤੋਂ ਨਸ਼ਿਆਂ ਦੀ ਗੁਲਾਮੀ ਅਤੇ ਆਤਮ-ਹੱਤਿਆ ਦੇ ਕਲੇਸ਼ ਉਪਜਦੇ ਹਨ। ਕਈ ਪ੍ਰਕਾਰ ਦੇ ਅਪਰਾਧਾਂ ਨੂੰ ਅਕੇਵੇਂ ਨਾਲ ਸੰਬੰਧਤ ਮੰਨਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਘੱਟ ਮਹਿਸੂਸੀ ਗਈ ਹੈ। ਇਸ ਦੇ ਵਿਕਸਿਤ ਰੂਪ, ਦਬਾਅ ਜਾਂ ਡਿਪ੍ਰੈਸ਼ਨ ਬਾਰੇ ਸੋਚਿਆ ਜਾਣ ਲੱਗ ਪਿਆ ਹੈ, ਪਰ ਸਿਆਣਪ ਇਸ ਗੱਲ ਵਿੱਚ ਹੈ ਕਿ ਇਸ ਨੂੰ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਪਛਾਣਿਆ ਜਾਵੇ।
ਪਰ ਇਹ ਸੌਖਾ ਕੰਮ ਨਹੀਂ। ਅਕੇਵਾਂ ਕੀ ਹੈ ? ਇਸ ਪ੍ਰਸ਼ਨ ਦਾ ਉੱਤਰ ਓਨਾ ਸੋਖਾ ਨਹੀਂ, ਜਿੰਨਾ ਅਕੇਵਾਂ ਆਮ ਹੈ। ਨਾ ਹੀ ਇਸ ਦੀ ਅਸਲੀਅਤ ਜਾਣੇ ਬਿਨਾਂ ਇਸ ਦਾ ਇਲਾਜ ਸੰਭਵ ਹੈ। ਉਦਾਸੀ ਨੂੰ ਅਕੇਵਾਂ ਨਹੀਂ ਆਖਿਆ ਜਾ ਸਕਦਾ, ਹਾਂ, ਅਕੇਵਾਂ ਉਦਾਸੀ ਪੈਦਾ ਕਰ ਸਕਦਾ ਹੈ। ਮੂਲ ਰੂਪ ਵਿੱਚ ਉਦਾਸੀ ਮਨੁੱਖੀ ਰਿਸ਼ਤਿਆਂ ਉੱਤੇ ਰੱਖੀਆਂ ਹੋਈਆਂ ਆਸਾਂ ਪੂਰੀਆਂ ਨਾ ਹੋਣ ਦਾ ਨਤੀਜਾ ਹੁੰਦੀ ਹੈ। ਚਿੰਤਾ ਅਤੇ ਉਦਾਸੀ ਵਿੱਚ ਵੱਡਾ ਫ਼ਰਕ ਇਹ ਹੈ-ਚਿੰਤਾ ਕਿਸੇ ਅਗਾਮੀ ਖ਼ਤਰੇ ਦੇ 'ਅਹਿਸਾਸ' ਅਤੇ ਉਸ ਖ਼ਤਰੇ ਦਾ ਟਾਕਰਾ ਕਰ ਸਕਣ ਦੀ ਆਪਣੀ 'ਅਯੋਗਤਾ' ਦੀ ਉਪਜ ਹੈ, ਜਦ ਕਿ ਉਦਾਸੀ ਕਿਸੇ ਨਿੱਜੀ ਅਯੋਗਤਾ ਦੀ ਉਪਜ ਨਹੀਂ ਹੁੰਦੀ। ਸਗੋਂ ਕਿਸੇ ਰਿਸ਼ਤੇ ਉੱਤੇ ਰੱਖੀ ਹੋਈ ਆਸ ਪੂਰੀ ਨਾ ਹੋਣ ਦੇ ਕਾਰਨਾਂ ਵਿੱਚ ਸਾਡੀ ਆਪਣੀ ਕਿਸੇ ਕਮਜ਼ੋਰੀ ਦੀ ਹੋਂਦ ਦਾ ਗਿਆਨ ਸਾਡੀ ਉਦਾਸੀ ਦਾ ਇਲਾਜ ਕਰ ਦਿੰਦਾ ਹੈ। ਜਦੋਂ ਅਸੀਂ ਇਹ ਜਾਣ ਲੈਂਦੇ ਹਾਂ ਕਿ ਅਸੀਂ ਆਪ ਵੀ ਆਪਣੇ ਕਈ ਇੱਕ ਸੰਬੰਧੀਆਂ ਦੀਆਂ ਆਸਾਂ ਉੱਤੇ ਪੂਰਾ ਨਹੀਂ ਉਤਰਦੇ ਤਾਂ ਉਨ੍ਹਾਂ ਦੀ ਕਿਸੇ ਬੇਵਫ਼ਾਈ ਦਾ ਗਿਲਾ ਕਰਨ ਦਾ ਅਧਿਕਾਰ ਸਾਡੇ ਕੋਲੋਂ ਖੁੱਸ ਜਾਂਦਾ ਹੈ।
ਉਦਰੇਵਾਂ ਅਕੇਵੇਂ ਅਤੇ ਉਕਤੇਵੇਂ ਦਾ ਹਮਸ਼ਕਲ ਭਾਵੇਂ ਹੋਵੇ, ਹਮ-ਜਿਨਸ ਨਹੀਂ ਹੈ। ਇਹ ਕਿਸੇ ਇੱਛਿਤ ਵਸਤੂ, ਵਿਅਕਤੀ ਜਾਂ ਪਰਿਸਥਿਤੀ ਤੋਂ ਪਰੇ ਚਲੇ ਜਾਣ ਕਰਕੇ ਉਪਜਦਾ ਹੈ। ਕਿਸੇ ਦੂਜੀ ਵਸਤੂ ਜਾਂ ਕਿਸੇ ਦੂਜੇ ਵਿਅਕਤੀ ਜਾਂ ਕਿਸੇ ਵੱਖਰੀ ਪਰਿਸਥਿਤੀ ਨਾਲ ਲਗਾਉ ਹੋ ਜਾਣ ਉੱਤੇ ਉਦਰੇਵਾਂ ਦੂਰ ਹੋ ਜਾਂਦਾ ਹੈ। ਜੇ ਇਉਂ ਨਾ ਹੋਵੇ ਤਾਂ ਵੀ ਸਮੇਂ ਦੇ ਬੀਤਣ ਨਾਲ ਉਦਰੇਵਾਂ ਖ਼ਤਮ ਹੋ ਜਾਂਦਾ ਹੈ। ਉਦਰੇਵੇਂ ਦੇ ਬੀਜ ਭੂਤਕਾਲ ਵਿੱਚ ਹਨ, ਅਕੇਵੇਂ ਦੇ ਵਰਤਮਾਨ ਵਿੱਚ।
ਥਕਾਵਟ ਵੀ ਅਕੇਵਾਂ ਨਹੀਂ। ਬਹੁਤੀ ਲਗਨ, ਦਿਲਚਸਪੀ ਅਤੇ ਮਿਹਨਤ ਨਾਲ ਕੀਤੇ ਜਾਣ ਵਾਲੇ ਕੰਮ ਕਰਕੇ ਅਸੀਂ ਹੱਕ ਭਾਵੇਂ ਜਾਈਏ ਪਰ ਅੱਕਦੇ ਨਹੀਂ। ਵਿਹਲ ਨੂੰ ਅਕੇਵੇਂ ਦਾ ਕਾਰਨ ਮੰਨਣਾ ਇੱਕ ਭੁੱਲ ਹੋਵੇਗੀ। ਰੁਝੇਵਿਆਂ ਦੀ ਦੌੜ-ਭੱਜ ਵਿੱਚ ਵਿਹਲ ਇਉਂ ਹੈ, ਜਿਵੇਂ ਕਿਸੇ ਰੇਗਿਸਤਾਨ ਵਿਚਲਾ ਨਖ਼ਲਿਸਤਾਨ। ਅਜੋਕੀ ਦੌੜ-ਭੱਜ ਵਿੱਚ ਉਲਝੇ ਹੋਏ
ਅਕੇਵਾਂ ਜਾਂ ਬੋਰੀਅਤ ਜਿਸ ਨੂੰ ਅੰਗਰੇਜ਼ੀ ਬੋਲੀ ਵਿੱਚ ਬੌਰਡਮ (Boredom-ਬੋਡਮ) ਆਖਿਆ ਜਾਂਦਾ ਹੈ, ਸੱਭਿਅ ਮਨੁੱਖ ਦਾ ਅਨੁਭਵ ਹੈ। ਜੰਗਲ ਵਿੱਚ ਵੱਸਦੇ ਜਾਨਵਰ ਬੋਰ' ਨਹੀਂ ਹੁੰਦੇ। ਚਿੜੀਆ ਘਰਾਂ ਰਾਹੀਂ ਸੱਭਿਅ ਮਨੁੱਖ ਦੇ ਸੰਬੰਧੀ ਬਣ ਜਾਣ ਉੱਤੇ ਉਨ੍ਹਾਂ ਨੂੰ ਇਹ ਰੋਗ ਲੱਗ ਜਾਂਦਾ ਹੈ। ਜੰਗਲੀ ਮਨੁੱਖ ਦੇ ਜੀਵਨ ਵਿੱਚ ਵੀ ਬੋਰਡਮ ਜਾਂ ਬੈਡਮ ਨੂੰ ਕੋਈ ਥਾਂ ਨਹੀਂ। ਜੰਗਲੀ ਮਨੁੱਖ ਦਾ ਬਹੁਤਾ ਜੀਵਨ ਭਾਵੁਕਤਾ ਦੀ ਅਗਵਾਈ ਵਿੱਚ ਜੀਵਿਆ ਜਾਂਦਾ ਹੈ। ਉਸ ਨੂੰ 'ਸੋਚ' ਦੀ ਬਹੁਤ ਥੋੜੀ ਲੋੜ ਪੈਂਦੀ ਹੈ ਅਤੇ ਕਲਪਨਾ ਦੀ ਨਾਂ-ਮਾਤਰ। ਭਾਵੁਕਤਾ ਅਤੇ ਅਕੇਵਾਂ ਇੱਕ ਥਾਂ ਨਹੀਂ ਰਹਿ ਸਕਦੇ। ਅਸੀਂ ਡਰ, ਘਿਰਣਾ, ਪਿਆਰ, ਵਿਸਮਾਦ, ਕਰੁਣਾ, ਬੀਰ, ਕ੍ਰੋਧ ਜਾਂ ਹਾਸ ਆਦਿਕ ਕਿਸੇ ਵੀ ਭਾਵ ਦੇ ਆਵੇਸ਼ ਵਿੱਚ ਹੁੰਦਿਆ ਹੋਇਆ ਅਕੇਵੇਂ ਦਾ ਅਨੁਭਵ ਨਹੀਂ ਕਰ ਸਕਦੇ।
ਸੱਭਿਅਤਾ ਦੇ ਵਿਕਾਸ ਨਾਲ ਭਾਵੁਕਤਾ ਦਾ ਜ਼ੋਰ ਘਟਦਾ ਗਿਆ ਹੈ ਅਤੇ 'ਸੋਚ ਅਤੇ ਕਲਪਨਾ' ਦੀ ਸਰਦਾਰੀ ਸਥਾਪਿਤ ਹੁੰਦੀ ਗਈ ਹੈ। ਜੇ ਬੋਰੀਅਤ ਸੱਭਿਅ ਮਨੁੱਖ ਦਾ ਅਨੁਭਵ ਹੈ ਤਾਂ ਸੋਚ ਅਤੇ ਕਲਪਨਾ ਦੋਹਾਂ ਵਿੱਚ ਕਿਸੇ ਇੱਕ ਨਾਲ ਇਸ ਦੀ ਗੂੜ੍ਹੀ ਸਾਂਝ ਹੋਵੇਗੀ। ਕੋਈ ਸੋਚਵਾਨ ਆਦਮੀ ਅਕੇਵੇਂ ਦਾ ਰੋਗੀ ਹੋਵੇ, ਅਜੇਹਾ ਘੱਟ ਹੀ ਵੇਖਣ ਵਿੱਚ ਆਉਂਦਾ ਹੈ। ਇਤਿਹਾਸ ਵਿੱਚ ਇਸ ਦੀ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਦਾਰਸ਼ਨਿਕ ਨੇ ਜਾਂ ਕਿਸੇ ਖੋਜੀ ਨੇ ਕਦੇ ਅਕੇਵੇਂ ਦਾ ਰੋਣਾ ਰੋਇਆ ਹੋਵੇ। ਤਾਂ ਤੇ 'ਕਲਪਨਾ' ਵਿੱਚ ਹੀ ਅਕੇਵੇਂ ਦੇ ਬੀਜ ਲੱਭਣੇ ਪੈਣਗੇ ਅਤੇ ਜੇ ਲੱਭ ਪਏ ਤਾਂ ਇਸ ਦੀ ਕੋਈ ਪਰਿਭਾਸ਼ਾ ਬਣਾਈ ਜਾ ਸਕੇਗੀ।
ਕਲਾ ਦਾ ਕਲਪਨਾ ਨਾਲ ਨੇੜਲਾ ਸੰਬੰਧ ਹੈ ਅਤੇ ਕਲਾਕਾਰਾਂ ਵਿੱਚ ਬੋਡਮ ਦਾ ਅਹਿਸਾਸ ਸਾਧਾਰਣ ਮਨੁੱਖਾਂ ਨਾਲ ਕੁਝ ਜ਼ਿਆਦਾ ਵੇਖਣ ਵਿੱਚ ਆਉਂਦਾ ਹੈ। ਵਿਗਿਆਨ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਕਾਢਾਂ ਕੱਢਣ ਵਾਲੇ ਲੋਕ ਵੀ ਕਲਪਨਾ ਨਾਲ ਸੰਬੰਧਤ ਹਨ, ਪਰ ਉਹ ਅਕੇਵੇਂ ਦੇ ਸ਼ਿਕਾਰ ਨਹੀਂ ਹੁੰਦੇ। ਆਵਿਸਕਾਰ ਕਰਤਾ ਅਤੇ ਕਲਾਕਾਰ ਦੋਹਾਂ ਵਿੱਚ ਇੱਕ ਸਾਂਝ ਹੈ ਕਿ ਉਹ ਵਰਤਮਾਨ ਨਾਲ ਸੰਤੁਸ਼ਟ ਨਹੀਂ ਹੁੰਦੇ। ਪਰੰਤੂ ਦੋਹਾਂ ਦਾ ਅਸਤਸ ਪ੍ਰਕਾਰ ਦਾ ਹੁੰਦਾ ਹੈ। ਕਲਾਕਾਰ ਦਾ ਅਸੰਤੋਸ਼ ਰੁਮਾਂਟਿਕ ਜਾਂ ਕਲਪਨਾਧਾਰਿਤ ਹੋ ਜਦ ਕਿ ਆਵਿਸ਼ਕਾਰ-ਕਰਤਾ (ਨਵੀਂ ਕਾਢ ਕੱਢਣ ਵਾਲੇ) ਦਾ ਅਸੰਤੋਸ਼ ਕਲਪਨਾ ਉੱਤੇ ਆਧਾਰਿਤ ਹੋਣ ਦੀ ਥਾਂ ਬੁੱਧੀ ਉੱਤੇ ਆਧਾਰਿਤ ਜਾਂ ਸੋਚਾਧਾਰਿਤ ਹੁੰਦਾ ਹੈ। ਕਲਾਕਾਰ ਵਿੱਚ ਸੋਚ ਕਲਪਨਾ ਦੇ ਅਧੀਨ ਤੁਰਦੀ ਹੈ ਅਤੇ ਆਵਿਸ਼ਕਾਰ-ਕਰਤਾ ਵਿੱਚ ਕਲਪਨਾ ਸੋਚ ਦੀ ਆਗਿਆਕਾਰੀ ਕਰਦੀ ਹੈ। ਕਲਾਕਾਰ ਵਰਤਮਾਨ ਨੂੰ ਵਗਾਹ ਮਾਰਦਾ ਹੈ ਅਤੇ ਆਪਣੀ ਕਲਪਨਾ ਦੇ ਆਧਾਰ ਉੱਤੇ ਇੱਕ ਅਜੇਹਾ ਸੰਸਾਰ ਸਿਰਜ ਲੈਂਦਾ ਹੈ, ਜਿਸ ਦੀ ਸਾਕਾਰਤਾ ਸੰਭਵ ਨਹੀਂ ਹੁੰਦੀ। ਵਰਤਮਾਨ ਨਾਲ ਅਸੰਤੁਸ਼ਟ ਅਤੇ ਸੰਭਾਵਨਾਹੀਣ ਸੁਪਨ ਲੋਕ ਨਾਲ ਨੂੜੇ ਹੋਏ ਵਿਅਕਤੀ ਨੂੰ ਅਕੇਵੇਂ ਜਾਂ ਬੌਡਮ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੇ ਉਲਟ ਵਿਗਿਆਨਕ ਆਵਿਸ਼ਕਾਰ-ਕਰਤਾ ਸਦਾ ਹੀ ਸੰਸਾਰ ਦੀ ਵਾਸਤਵਿਕਤਾ ਨਾਲ ਜੁੜਿਆ ਰਹਿੰਦਾ ਹੈ। ਉਹ ਵੇਖਦਾ ਹੈ ਕਿ ਕੋਈ ਮਸ਼ੀਨ, ਕੋਈ ਵਸਤੂ ਜਾਂ ਕੋਈ ਵਿਚਾਰ ਜੀਵਨ ਦੇ
ਨਿਰੇ ਕਵੀ ਹੀ ਨਹੀਂ ਕੁਝ ਇੱਕ ਫਿਲਾਸਫਰ ਵੀ ਰੁਮਾਂਟਿਕ ਆਖੇ ਜਾ ਸਕਦੇ ਹਨ। ਇਨ੍ਹਾਂ ਵਿੱਚ ਫਰਾਂਸੀਸੀ ਦਾਰਸ਼ਨਿਕ ਰੂਸੋ ਪ੍ਰਮੁਖ ਹੈ। ਹੀਗਲ ਮਾਰਕਸ ਅਤੇ ਨੀਤਸ਼ੇ (ਜਾਂ ਨੀਸੂ) ਵੀ ਇਸ ਸ਼੍ਰੇਣੀ ਵਿੱਚ ਰੱਖੇ ਜਾ ਸਕਦੇ ਹਨ। ਆਪਣੇ ਵਰਤਮਾਨ ਨਾਲ ਅਸੰਤੁਸ਼ਣ ਇਨ੍ਹਾਂ ਦਾਰਸ਼ਨਿਕਾਂ ਨੇ ਕਲਪਨਾ ਦੀ ਸਰਦਾਰੀ ਅਤੇ ਬੁੱਧੀ ਦੀ ਸਹਾਇਤਾ ਨਾਲ ਅਸੁਭਾਵਕ, ਅਸੰਭਵ ਅਤੇ ਹਾਨੀਕਾਰਕ ਸਿਧਾਂਤਾਂ ਦੀ ਸਿਰਜਣਾ ਕੀਤੀ ਹੈ। ਮਾਰਕਸ ਨੂੰ ਪੜ੍ਹਨਾ ਅਤੇ ਸੋਚਣਾ ਬਹੁਰ ਪਿਆ ਅਤੇ ਉਸ ਦਾ ਸਾਰਾ ਜੀਵਨ ਸੰਘਰਸ਼ ਵਿੱਚ ਗੁਜ਼ਰਨ ਕਰਕੇ ਉਹ ਅਕੇਵੇਂ ਤੋਂ ਬਚਿਆ ਰਿਹਾ ਹੈ। ਰੂਸੋ, ਹੀਗਲ ਅਤੇ ਨੀਤਸ਼ੇ ਦਾ ਅਕੇਵਾ ਦਬਾਅ ਜਾਂ ਡਿਪ੍ਰੈਸ਼ਨ ਵਿੱਚੋਂ ਦੀ ਹੁੰਦਾ ਹੋਇਆ ਪਾਗਲਪਨ ਵਿੱਚ ਪ੍ਰਵੇਸ਼ ਕੀਤਾ ਹੈ। ਉੱਪ ਮਾਰਕਸ ਦੇ ਜੀਵਨ ਵਿੱਚ ਵੀ ਮਿੱਤ੍ਰਤਾ ਦੀ ਮਿਠਾਸ, ਪ੍ਰਸੰਨਤਾ ਦਾ ਪ੍ਰਕਾਸ਼ ਅਤੇ ਸੁੰਦਰਤਾ ਦਾ ਨਿਵਾਸ ਬਹੁਤ ਘੱਟ ਸੀ।
ਇਨ੍ਹਾਂ ਇਤਿਹਾਸਕ ਹਵਾਲਿਆਂ ਦੇ ਸਹਾਰੇ ਜਿਸ ਸੋਚ ਦੀ ਵਿਆਖਿਆ ਕਰਨ ਦਾ ਜਤਨ ਮੈਂ ਕੀਤਾ ਹੈ, ਉਸ ਦੇ ਸਹਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਕੇਵਾਂ ਜਾਂ ਉਕਰੇਵਾਂ (ਜਿਹਾ ਕਿ ਇਸ ਦੇ ਨਾਵਾਂ ਤੋਂ ਹੀ ਚਾਹਿਰ ਹੈ) ਜੀਵਨ ਤੋਂ ਅੱਕੇ ਹੋਣ ਦਾ ਜਾਂ ਉਕਤਾਏ ਹੋਣ ਦਾ ਅਹਿਸਾਸ ਹੈ, ਜਿਹੜਾ ਉਤਸ਼ਾਹ-ਹੀਣਤਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਸ ਉਤਸ਼ਾਹ-ਹੀਣਤਾ ਦਾ ਕਾਰਨ ਇਹ ਹੁੰਦਾ ਹੈ ਕਿ ਆਦਮੀ ਆਪਣੇ ਵਰਤਮਾਨ ਨਾਲ ਸੰਤੁਸ਼ਟ ਨਹੀਂ। ਆਪਣੇ ਵਰਤਮਾਨ ਨਾਲ ਸੰਤੁਸ਼ਟ ਨਾ ਹੋਣ ਦਾ ਕਾਰਨ ਵਰਤਮਾਨ ਦੀ ਕਿਸੇ ਖਰਾਬੀ ਵਿੱਚ ਨਹੀਂ, ਸਗੋਂ ਕਿਸੇ ਅਜੇਹੀ ਪਰਿਸਥਿਤੀ ਦੀ ਇੱਛਾ ਅਤੇ ਕਲਪਨਾ ਕਰਨ ਵਿੱਚ ਹੁੰਦਾ ਹੈ, ਜਿਸ ਨੂੰ ਅਮਲੀ ਰੂਪ ਦੇਣਾ ਜਾਂ ਸਾਕਾਰ ਕਰਨਾ ਅਸੰਭਵ ਜਾਂ ਅਤਿ ਕਠਿਨ ਹੋਵੇ। ਬੇੜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਵਰਤਮਾਨ ਨਾਲ ਅਸੰਤੋਸ਼ ਅਤੇ ਭਵਿੱਖ ਸੰਬੰਧੀ ਨਿਰਾਸ਼ਾ ਕਾਰਨ ਉਪਜੀ ਹੋਈ ਉਤਸ਼ਾਹ ਹੀਣਤਾ ਨੂੰ ਅਕੇਵਾਂ ਆਖਿਆ ਜਾਂਦਾ ਹੈ।
ਇਸ ਨਿੱਕੀ ਜਿਹੀ ਗੱਲ ਦਾ ਲੰਮਾ ਚੌੜਾ ਵਿਸਥਾਰ ਮੈਂ ਇਸ ਲਈ ਕੀਤਾ ਹੈ ਕਿ ਅਕੇਵਾਂ ਮਨੁੱਖੀ ਜੀਵਨ ਵਿਚਲੀ ਖੁਸ਼ੀ ਦੀ ਢੇਰ ਸਾਰੀ ਹਾਨੀ ਕਰਨ ਦੀ ਸਮਰੱਥਾ ਰੱਖਦਾ ਹੈ। ਦੁਨੀਆ ਦੇ ਵੱਡੇ ਵੱਡੇ ਲੋਕਾਂ ਨਾਲ ਇਹ ਵੱਡੀਆਂ ਵੱਡੀਆਂ ਹੋਰਾ-ਫੇਰੀਆਂ ਕਰਦਾ ਆਇਆ ਹੈ, ਪਰੰਤੂ ਆਪਣੇ ਅਨੇਕ ਹਲਕੇ ਰੂਪਾਂ ਵਿੱਚ ਇਹ ਜਨ-ਸਾਧਾਰਣ ਦੇ ਜੀਵਨ ਵਿੱਚ ਵੀ ਬਹੁਤ ਸਾਰੀ ਉਦਾਸੀ ਬੀਜਦਾ ਆਇਆ ਹੈ ਅਤੇ ਬੀਜ ਰਿਹਾ ਹੈ। ਮੰਨ ਲਓ ਕਿ ਮੈਂ ਕਿਸੇ ਦਫ਼ਤਰ ਵਿੱਚ ਕਲਰਕ ਦਾ ਕੰਮ ਕਰਦਾ ਹਾਂ। ਕਿਸੇ ਕਾਰਨ ਮੇਰਾ ਅਵਸਰ ਮੇਰੇ ਬਾਰੇ
ਮੈਂ ਅਜੇਹੇ ਕਈ ਆਦਮੀਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਅਮਿੱਤ ਪਰਿਸਥਿਤੀ ਵਿੱਚੋਂ ਛੁਟਕਾਰਾ ਪਾਉਣ ਵਿੱਚ ਸਫਲਤਾ ਨਾ ਮਿਲਣ ਕਰਕੇ ਅਕੇਵਾਂ ਹੋਇਆ ਅਤੇ ਲਗਾਤਾਰ ਅਕੇਵੇਂ ਦਾ ਜੀਵਨ ਜਿਊਣ ਲਈ ਮਜਬੂਰ ਹੋਣ ਕਰਕੇ ਅੰਤ ਵਿੱਚ ਡਿਪ੍ਰੇਸ਼ਨ ਦੇ ਰੋਗੀ ਹੋ ਗਏ। ਇੰਗਲਿਸਤਾਨ ਦੇ ਸਕੂਲਾਂ ਵਿੱਚ ਕੰਮ ਕਰਦੇ ਭਾਰਤੀ ਅਧਿਆਪਕਾਂ ਨੂੰ ਅਕੇਵੇਂ ਦਾ ਬਹੁਤ ਤਿੱਖਾ ਤਜਰਬਾ ਹੈ। ਜੇ ਇੰਗਲਿਸਤਾਨ ਵਰਗੇ ਅਵਸਰਾਂ ਭਰੇ ਦੇਸ਼ ਵਿੱਚ ਲੋਕ ਅਕੇਵੇਂ ਦਾ ਜੀਵਨ ਜੀਣ ਲਈ ਮਜਬੂਰ ਹੋ ਸਕਦੇ ਹਨ ਤਾਂ ਭਾਰਤ ਵਰਗੇ ਦੇਸ਼ ਵਿੱਚ ਕੀ ਹਾਲਤ ਹੋ ਸਕਦੀ ਹੈ, ਜਿਥੇ ਨੌਕਰੀ ਲੱਭਣੀ ਕੱਛੂ ਦੇ ਵਾਲ ਲੱਭਣ ਦੇ ਬਰਾਬਰ ਹੈ ਅਤੇ ਅਫਸਰਾਂ ਨੂੰ ਆਪਣੇ ਮਾਤਹਿਤਾਂ ਨੂੰ ਦੂਜੇ ਨੰਬਰ ਦੇ ਨਾਗਰਿਕ ਸਮਝਣ ਦਾ ਨਿਰਾ ਹੱਕ ਹੀ ਨਹੀਂ, ਸਗੋਂ ਨਸ਼ਾ ਵੀ ਹੈ।
ਮੈਂ ਜੀਵਨ ਵਿੱਚ ਦੋ ਤਿੰਨ ਵੇਰ ਅਕੇਵੇਂ ਦਾ ਸ਼ਿਕਾਰ ਹੋਇਆ ਹਾਂ। ਹਰ ਵੇਰ ਪਰਿਸਥਿਤੀ ਦੇ ਤਿਆਗ ਵਿੱਚ ਹੀ ਮੈਨੂੰ ਇਸ ਦਾ ਇਲਾਜ ਲੱਭਦਾ ਰਿਹਾ ਹੈ। ਇੱਕ ਅਕੇਵੇਂ ਦਾ ਜ਼ਿਕਰ ਕਰਦਾ ਹਾਂ। ਖ਼ਾਲਸਾ ਮਿਡਲ ਸਕੂਲ' ਵਿੱਚੋਂ ਅੱਠਵੀਂ ਪਾਸ ਕਰਨ ਪਿੱਛੋਂ ਨੌਵੀਂ ਵਿੱਚ ਗੋਰਮਿੰਟ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਮੇਰੇ ਸਾਰੇ ਜਮਾਤੀ ਇਥੇ ਹੀ ਦਾਖ਼ਲ ਹੋਏ ਸਨ। ਪਿਤਾ ਜੀ ਨੇ ਸਾਇੰਸ ਅਤੇ ਡ੍ਰਾਇੰਗ ਦੇ ਮਜ਼ਮੂਨ ਲੈ ਦਿੱਤੇ । ਹੋਰ ਸਾਰੇ ਮਜ਼ਮੂਨਾਂ ਵਿੱਚ ਮੈਂ ਚੰਗਾ ਭਲਾ ਸੀ, ਪਰ ਸਾਇੰਸ ਮੇਰੇ ਪੱਲੇ ਨਹੀਂ ਸੀ ਪੈਂਦੀ। ਪਹਿਲੇ ਛੇ ਕੁ ਮਹੀਨਿਆ ਵਿੱਚ ਹਾਲਤ ਏਨੀ ਵਿਗੜ ਗਈ ਕਿ ਸਾਇੰਸ ਟੀਚਰ ਨੇ ਮੈਨੂੰ ਉੱਕਾ ਨਿਕੰਮਾ ਸਮਝ ਕੇ ਇੱਕ ਵਿਦਿਆਰਥੀ ਵਜੋਂ ਮੇਰੀ ਹੋਂਦ ਨੂੰ ਪਛਾਣਨਾ ਛੱਡ ਦਿੱਤਾ ਅਤੇ ਮੇਰੀ ਸਾਇੰਸ ਰੂਮ ਵਿਚਲੀ ਹਾਜ਼ਰੀ ਨੂੰ ਬਾਕੀ ਦੇ ਮੁੰਡਿਆਂ ਅਤੇ ਆਪਣੇ ਲਈ ਇੱਕ ਮਸ਼ਕੂਲੇ ਅਤੇ ਮਨਪ੍ਰਚਾਵੇ ਦੇ ਤੌਰ ਉੱਤੇ ਵਰਤਣਾ ਸ਼ੁਰੂ ਕਰ ਦਿੱਤਾ। ਇਹ ਪਰਿਸਥਿਤੀ ਮੇਰੇ ਲਈ ਅਸਹਿ ਹੁੰਦੀ ਗਈ ਅਤੇ ਮੈਂ ਦੂਜੇ ਮਜ਼ਮੂਨਾਂ ਵਿੱਚ ਵੀ ਨਾਲਾਇਕ ਹੁੰਦਾ ਗਿਆ।
ਸਾਇੰਸ ਦੀ ਘੰਟੀ ਮੇਰੇ ਲਈ ਵੱਡੇ ਸੰਕਟ ਦਾ ਸਮਾਂ ਬਣ ਗਈ। ਉਸ ਘੰਟੀ ਵਿੱਚ ਮੈਂ ਵਿਦਿਆਰਥੀ ਤਾਂ ਕੀ, ਇੱਕ ਜਿਊਂਦਾ ਜਾਗਦਾ ਮਨੁੱਖੀ ਰੂਪ ਵੀ ਨਹੀਂ ਸਾਂ ਸਮਝਿਆ ਜਾਂਦਾ। ਮੈਂ ਉਸ ਪੀਰੀਅਡ ਵਿੱਚੋਂ ਗੈਰ-ਹਾਜ਼ਰ ਰਹਿਣਾ ਸ਼ੁਰੂ ਕਰ ਦਿੱਤਾ। ਦੋ ਤਿੰਨ ਦਿਨ ਗੈਰ-ਹਾਜ਼ਰ ਰਹਿ ਕੇ ਜਦੋਂ ਮੈਂ ਮੁੜ ਸਾਇੰਸ ਰੂਮ ਵਿੱਚ ਗਿਆ ਤਾਂ ਸਾਇੰਸ ਟੀਚਰ ਨੇ ਮੇਰਾ ਮਜ਼ਾਕ ਉਡਾਇਆ। ਆਖਣ ਲੱਗਾ, "ਆਈਏ, ਤਸ਼ਰੀਫ਼ ਲਾਈਏ। ਮੈਂ ਤਾਂ ਪਰੇਸ਼ਾਨ ਹੋ ਗਿਆ ਸਾਂ ਕਿ ਮੇਰੀ ਕਲਾਸ ਦਾ ਨਾਂ ਰੋਸ਼ਨ ਕਰਨ ਵਾਲੇ ਸਟੂਡੈਂਟ ਨੂੰ ਪਤਾ ਨਹੀਂ ਕੀ ਹੋ ਗਿਆ।" ਅਧਿਆਪਕ ਦੀਆਂ ਇਸ ਪ੍ਰਕਾਰ ਦੀਆਂ ਗੱਲਾਂ ਨਾਲ ਜਮਾਤ ਵਿੱਚ ਖੂਬ ਹਾਸਾ ਉਠਿਆ। ਉਸ ਦਿਨ ਪਤਾ ਨਹੀਂ ਅਧਿਆਪਕ ਨੂੰ ਕੀ ਸੁੱਝੀ ਕਿ ਉਸ ਨੇ ਮੈਨੂੰ ਸ਼ਬਦ 'ਮੋਸ਼ਨ' (Motion)
ਅਗਲੇ ਦਿਨ ਤੋਂ ਮੈਂ ਸਕੂਲ ਜਾਣਾ ਛੱਡ ਦਿੱਤਾ। ਪਿਤਾ ਜੀ ਬਹੁਤ ਨਾਰਾਜ਼ ਹੋਏ, ਪਰ ਮੈਂ ਇੱਕ ਨੰਨਾ ਫੜੀ ਰੱਖਿਆ।
ਅਗਲੇ ਸਾਲ ਖ਼ਾਲਸਾ ਸਕੂਲ ਮਿਡਲ ਤੋਂ ਹਾਈ ਹੋ ਗਿਆ। ਮੈਨੂੰ ਮੁੜ ਖਾਲਸਾ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਪਹਿਲੀ ਪਰਿਸਥਿਤੀ ਵਿੱਚ ਪਰੇ ਹੋ ਕੇ ਇਸ ਨਵੀ ਵਿੱਚ ਆ ਜਾਣ ਦਾ ਨਤੀਜਾ ਇਹ ਸੀ ਕਿ ਮੇਰੇ ਅਤੇ ਮੇਰੇ ਮਿੱਤ੍ਰ ਬਾਲ ਕ੍ਰਿਸ਼ਨ ਵਿੱਚ ਮੁਕਾਬਲਾ ਸੀ ਕਿ ਮੈਟ੍ਰਿਕ ਦੇ ਇਮਤਿਹਾਨ ਵਿੱਚ ਫਸਟ ਆ ਕੇ ਕੌਣ ਆਪਣਾ ਨਾਂ ਸਕੂਲ ਦੇ ਆਨਰ ਬੋਰਡ ਉੱਤੇ ਪਹਿਲੀ ਲਾਇਨ ਵਿੱਚ ਲਿਖਵਾਉਂਦਾ ਹੈ। ਬਾਲ ਕ੍ਰਿਸ਼ਨ ਫਸਟ ਆਇਆ ਤੇ ਮੈਂ ਸੈਕਿੰਡ । ਉਹ ਸਾਇੰਸ ਸਟੂਡੈਂਟ ਸੀ ਅਤੇ ਮੈਂ ਸਾਇੰਸ ਛੱਡ ਕੇ ਦੂਜਾ ਮਜ਼ਮੂਨ ਲੈ ਲਿਆ ਸੀ ।
ਜੇ ਅਸੀਂ ਆਪਣੀ ਪਰਿਸਥਿਤੀ ਨੂੰ ਬਦਲ ਸਕਦੇ ਹਾਂ ਤਾਂ ਬੋਡਮ ਨਾਂ ਦੀ ਕੋਈ ਚੀਜ਼ ਸਾਡੇ ਲਈ ਹੋਂਦ ਨਹੀਂ ਰੱਖਦੀ: ਪਰੰਤੂ ਜਦੋਂ ਅਸੀਂ ਸਥਿਤੀ ਬਦਲਣ ਦੇ ਯੋਗ ਨਾ ਹੋਈਏ ਉਦੋਂ ਸਾਡੀ ਹਾਲਤ ਤਰਸਯੋਗ ਹੋ ਜਾਵੇਗੀ। ਕੀ ਉਸ ਹਾਲਤ ਵਿੱਚ ਕੋਈ ਚਾਰਾ ਕੀਤਾ ਜਾ ਸਕਦਾ ਹੈ ? ਮੈਂ ਆਪਣੀ ਹਾਲਤ ਵਿੱਚ ਕੁਝ ਨਹੀਂ ਸਾਂ ਕਰ ਸਕਦਾ, ਪਰਿਸਥਿਤੀ ਤੋਂ ਕੇਵਲ ਦੌੜ ਹੀ ਸਕਦਾ ਸਾਂ। ਬੱਚਿਆਂ ਦੇ ਸੰਬੰਧ ਵਿੱਚ ਕੁਝ ਕਰਨ ਦੀ ਜ਼ਿੰਮੇਦਾਰੀ ਮਾਪਿਆਂ ਦੀ ਹੈ। ਆਓ ਵੇਖੀਏ ਉਹ (ਮਾਪੇ) ਆਪਣੇ ਲਈ ਕੁਝ ਕਰ ਸਕਦੇ ਹਨ ਜਾਂ ਨਹੀਂ, ਉਹ ਸਭ ਕੁਝ ਤਾਂ ਨਹੀਂ ਕਰ ਸਕਦੇ, ਪਰ ਬਹੁਤ ਕੁਝ ਕਰ ਸਕਦੇ ਹਨ।
ਜਦੋਂ ਇਹ ਗੱਲ ਨਿਸਦੇ ਹੋ ਜਾਵੇ ਕਿ ਅਸੀਂ ਆਪਣੀ ਪਰਿਸਥਿਤੀ ਨੂੰ ਬਦਲ ਨਹੀਂ ਸਕਦੇ ਤਾਂ ਇਹ ਗੱਲ ਨਿਸਚੇ ਕਰ ਲੈਣੀ ਚਾਹੀਦੀ ਹੈ ਕਿ ਅਸਾਂ ਇਸੇ ਪਰਿਸਥਿਤੀ ਵਿੱਚ ਰਹਿਣਾ ਹੈ। ਸਾਡਾ ਇਹ ਫੈਸਲਾ ਸਾਨੂੰ ਯਤਨਸ਼ੀਲਤਾ ਵਿੱਚ ਲੈ ਆਵੇਗਾ। ਯਤਨਸ਼ੀਲਤਾ ਅਤੇ ਅਕੇਵਾਂ ਇੱਕ ਥਾਂ ਨਹੀਂ ਰਹਿ ਸਕਦੇ; ਇਸ ਲਈ ਅਕੇਵਾਂ ਘਟਣਾ ਸ਼ੁਰੂ ਹੋ ਜਾਵੇਗਾ। ਅਕੇਵਾਂ ਘਟਣ ਦਾ ਭਾਵ ਹੈ ਸਾਡੀ ਕਲਪਨਾ ਵਿੱਚੋਂ ਉਸ ਪਰਿਸਥਿਤੀ ਦੀ ਰੂਪ-ਰੇਖਾ ਮੱਧਮ ਹੋਣੀ ਸ਼ੁਰੂ ਹੋ ਗਈ ਹੈ, ਜਿਹੜੀ ਸਾਨੂੰ ਆਕਰਸ਼ਕ ਲੱਗਦੀ ਸੀ, ਪਰ ਸੀ ਅਸੰਭਵ। ਸਾਨੂੰ ਉਚੇਚੇ ਜਤਨ ਨਾਲ ਉਸ ਕਾਲਪਨਿਕ ਪਰਿਸਥਿਤੀ ਦੀ ਰੂਪ-ਰੇਖਾ ਨੂੰ ਮਿਟਾਉਣ ਦਾ ਜਤਨ ਕਰਨਾ ਚਾਹੀਦਾ ਹੈ। ਕੁਝ ਪੜ੍ਹਨਾ, ਕੋਈ ਖੇਡ ਖੇਡਣੀ, ਪਰਿਵਾਰ ਨਾਲ ਬਹੁਤਾ ਸਮਾਂ ਬਿਤਾਉਣਾ, ਬੱਚਿਆਂ ਨਾਲ ਖੇਡਣਾ, ਪੜ੍ਹਾਈ ਵਿੱਚ ਉਨ੍ਹਾਂ ਦੀ ਸਹਾਇਤਾ ਕਰਨੀ; ਆਪਣੇ ਮਿੱਤ੍ਰਾਂ ਨਾਲ ਮੇਲ-ਜੋਲ ਵਧਾਉਣਾ, ਸੈਰ ਆਦਿਕ ਲਈ ਸਮਾਂ ਕੱਢਣਾ, ਘਰ ਦੇ ਕੰਮਾਂ ਵਿੱਚ ਪਤਨੀ ਦੀ ਮਦਦ ਕਰਨੀ, ਕਈ ਜਤਨਾ ਵਿੱਚੋਂ ਕੁਝ ਕੁ ਜਤਨ ਹਨ।
ਇਸ ਸੰਬੰਧ ਵਿੱਚ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੜ੍ਹਨ ਲਈ ਸਾਨੂੰ ਸਿਆਣੀ ਚੋਣ ਕਰਨ ਦੀ ਲੋੜ ਹੈ। ਸਨਸਨੀਖੇਚ ਕਹਾਣੀਆਂ ਜਾਂ ਨਾਵਲ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਥ੍ਰਿਲਰ (Thriller-ਬ੍ਰਿਲਅ) ਆਖਿਆ ਜਾਂਦਾ ਹੈ, ਨਹੀਂ ਪੜ੍ਹਨੇ ਚਾਹੀਦੇ। ਜਾਸੂਸੀ ਜਾਂ
ਨਸ਼ੇ ਜਾਂ ਡ੍ਰੱਗਜ਼ ਵੀ ਏਹੋ ਕੁਝ ਕਰਦੇ ਹਨ; ਜੋ ਕੁਝ ਫ਼ਿਲਮਾਂ, ਮੈਚਾਂ ਅਤੇ ਉਤੇਜਨਾ ਭਰਪੂਰ ਸਾਹਿਤ ਜਾਂ ਕਲਾ ਲਈ ਸੱਚ ਹੈ ਉਹੋ ਕੁਝ ਨਸ਼ਿਆਂ ਲਈ ਵੀ ਸੱਚ ਹੈ। ਇਨ੍ਹਾਂ ਦਾ ਮਨੋਰਥ ਉਤੇਜਨਾ ਪੈਦਾ ਕਰਨਾ ਅਤੇ ਇੱਕ ਉਤੇਜਨਾ ਦੇ ਮੁੱਕ ਜਾਣ ਉੱਤੇ ਦੂਜੀ ਲਈ ਤਾਂਘ ਉਪਜਾਉਣਾ ਹੈ।
ਹੁਣ ਇੱਕ ਹੋਰ ਇਲਾਜ ਦੱਸਣ ਲੱਗਾ ਹਾਂ। ਇਹ ਪਹਿਲਿਆਂ ਨਾਲੋਂ ਔਖਾ ਹੈ, ਪਰ ਹੈ ਬੜਾ ਕਾਰਗਰ। ਸਾਨੂੰ ਆਪਣੇ ਆਪ ਵਿੱਚ ਝਾਤੀ ਪਾ ਕੇ ਇਹ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਸ ਵਰਤਮਾਨ ਪਰਿਸਥਿਤੀ ਵਿੱਚ ਅਸੀਂ ਅਸੰਤੁਸ਼ਟ ਹਾਂ, ਉਸ ਨੂੰ ਪੈਦਾ ਕਰਨ ਵਿੱਚ ਸਾਡਾ ਆਪਣਾ ਕਿੰਨਾ ਕੁ ਹੱਥ ਹੈ। ਜੇ ਸਾਡੇ ਚੌਗਿਰਦੇ ਨੂੰ ਜਾਣਨ ਵਾਲਾ ਕੋਈ ਵਿਅਕਤੀ ਸਾਨੂੰ ਸਾਡੀ ਕੋਈ ਭੁੱਲ ਜਾਂ ਕਮਜ਼ੋਰੀ ਦੱਸੇ ਤਾਂ ਉਸ ਨੂੰ ਆਪਣੇ ਭਲੇ ਦੀ ਗੱਲ ਸਮਝ ਕੇ ਸੁਣਨਾ ਅਤੇ ਮੰਨਣਾ ਚਾਹੀਦਾ ਹੈ। ਜਦੋਂ ਆਪਣੀ ਕਿਸੇ ਘਾਟ ਦਾ ਗਿਆਨ ਹੋ ਜਾਵੇ ਉਦੋਂ ਉਸ ਕਮਜ਼ੋਰੀ ਨੂੰ ਦੂਰ ਕਰਨ ਦਾ ਜਤਨ ਕਰਨਾ ਚਾਹੀਦਾ ਹੈ। ਸਾਡਾ ਇਹ ਜਤਨ ਸਫਲ ਤਾਂ ਹੀ ਹੋਵੇਗਾ ਜੇ ਉਸ ਵਿਅਕਤੀ ਦਾ ਵਤੀਰਾ ਵੀ ਸਾਡੇ ਪ੍ਰਤੀ ਕੁਝ ਬਦਲੇ, ਜਿਸ ਦੇ ਕਾਰਨ ਅਸੰਤੋਬਜਨਕ ਹਾਲਤ ਪੈਦਾ ਹੋਈ ਹੈ। ਇਸ ਲਈ ਸਾਡਾ ਸਭ ਤੋਂ ਪਹਿਲਾ ਜਤਨ ਇਹ ਹੋਣਾ ਚਾਹੀਦਾ ਹੈ ਕਿ ਉਸ ਆਦਮੀ ਕੋਲ ਜਾ ਕੇ ਆਪਣੀ ਕੁੱਲ ਦਾ ਇਕਰਾਰ ਕਰ ਲਈਏ ਅਤੇ ਖਿਮਾ ਮੰਗਦੇ ਹੋਏ ਸਹਾਇਤਾ ਦੀ ਇੱਛਾ ਕਰੀਏ। ਇਉਂ ਕਰ ਲੈਣ ਪਿੱਛੋਂ ਪੂਰੀ ਦਿਲਚਸਪੀ ਅਤੇ ਲਗਨ ਨਾਲ ਆਪਣੇ ਕੰਮ ਕਰਦੇ ਹੋਏ ਕਿਸੇ ਵੀ ਕਮਜ਼ੋਰੀ ਨੂੰ ਮੰਨਣ ਅਤੇ ਦੂਰ ਕਰਨ ਲਈ ਤਿਆਰ ਰਹੀਏ।
ਸਾਡੇ ਅਕੇਵੇਂ ਦਾ ਮਤਲਬ ਇਹ ਵੀ ਹੈ ਕਿ ਸਾਡੀ ਵਰਤਮਾਨ ਪਰਿਸਥਿਤੀ ਸਾਡੇ ਲਈ ਮਹੱਤਵਪੂਰਣ ਅਤੇ ਸਤਿਕਾਰਯੋਗ ਨਹੀਂ ਰਹੀ। ਜੇ ਅਸੀਂ ਦਫ਼ਤਰ ਦੇ ਕੰਮ ਤੋਂ ਉਕਤਾਏ ਹਾਂ ਤਾਂ ਦਫ਼ਤਰ ਤੋਂ ਬਾਹਰਲੇ ਕੰਮਾਂ ਨੂੰ ਵੱਧ ਤੋਂ ਵੱਧ ਸਤਿਕਾਰਯੋਗ ਬਣਾਉਣ ਦਾ ਜਤਨ ਕਰਨਾ ਇਸ ਦਾ ਇਲਾਜ ਕਰ ਸਕਦਾ ਹੈ। ਕਿਸੇ ਕੰਮ ਨੂੰ ਮਹੱਤਵਪੂਰਣ ਜਾਂ ਸਤਿਕਾਰਯੋਗ ਮੰਨਣ ਦੀ ਪਹਿਲੀ ਪਛਾਣ ਇਹ ਹੈ ਕਿ ਅਸੀਂ ਉਸ ਨੂੰ ਨੇਮ ਨਾਲ ਕਰਦੇ ਹਾਂ। ਆਪਣੇ ਘਰੇਲੂ ਕੰਮਾਂ ਨੂੰ ਨੇਮ ਜਾਂ ਟਾਇਮ ਟੇਬਲ ਅਨੁਸਾਰ ਕੀਤਿਆਂ ਉਹ ਸਾਡੇ ਲਈ ਸਤਿਕਾਰਯੋਗ ਅਤੇ
ਅਕੇਵੇਂਜਨਕ ਪਰਿਸਥਿਤੀਆਂ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ। ਮੇਰੇ ਲਈ ਸਭਨਾਂ ਦਾ ਵਿਸਥਾਰ ਨਾ ਸੰਭਵ ਹੈ ਨਾ ਲੋੜੀਂਦਾ। ਪ੍ਰਸੰਨਤਾ ਦੀ ਭਾਲ ਵਾਲਾ ਇਹ ਵਿਸ਼ਾ ਸਾਰਿਆਂ ਦਾ ਸਾਂਝਾ ਹੈ। ਆਪੋ ਆਪਣੇ ਅਨੁਭਵ ਲਿਖ ਕੇ ਅਸੀਂ ਇਕ ਦੂਜੇ ਦੀ ਸਹਾਇਤਾ ਕਰ ਸਕਦੇ ਹਾਂ।
ਸੱਚ ਤੇ ਪ੍ਰਸੰਨਤਾ
ਪ੍ਰਸੰਨਤਾ ਤੋਂ ਮੇਰਾ ਭਾਵ ਪਰਮ ਆਨੰਦ ਨਹੀਂ, ਸਗੋਂ ਸੁਹਣੀ, ਸੁਚੱਜੀ ਜੀਵਨ-ਜਾਚ ਵਿਚੋਂ ਉਪਜਣ ਵਾਲੀ ਸਾਧਾਰਣ ਖ਼ੁਸ਼ੀ ਹੈ। ਪਰਮਾਨੰਦ ਕਿਸੇ ਵਿਰਲੇ ਦਾ ਵਿਲੱਖਣ ਆਦਰਸ਼ ਹੈ; ਪ੍ਰਸੰਨਤਾ ਹਰ ਕਿਸੇ ਦੀ ਸੁਭਾਵਕ ਇੱਛਾ ਹੈ। ਸਾਧਾਰਣ ਮਨੁੱਖਾਂ ਦੀ ਸਾਧਾਰਣ ਜਿਹੀ ਸੰਸਾਰਕ ਇੱਛਾ ਨੂੰ ਸੱਚ ਦੇ ਪੜੋਸ ਵਿੱਚ ਰੱਖ ਕੇ, ਸੱਚ ਦੀ ਮਹਾਨਤਾ ਘਟਾਉਣਾ ਮੇਰਾ ਮਨੋਰਥ ਨਹੀਂ। ਹਾਂ, ਸਾਧਾਰਣ ਲੋਕਾਂ ਦੀ ਇਸ ਸਾਧਾਰਣ ਇੱਛਾ ਵਿੱਚ ਸਮਾਈ ਹੋਈ ਅਸਾਧਾਰਣ ਸੁੰਦਰਤਾ ਨੂੰ ਪ੍ਰਗਟ ਕਰਨਾ ਮੇਰਾ ਮਨੋਰਥ ਆਖਿਆ ਜਾ ਸਕਦਾ ਹੈ।
ਪ੍ਰਸੰਨਤਾ ਦੀ ਇੱਛਾ ਸਰਬਵਿਆਪਕ ਹੈ। ਹੋਰ ਕਈ ਇੱਛਾਵਾਂ ਵੀ ਸਰਬਵਿਆਪਕ ਹਨ, ਪਰੰਤੂ ਪ੍ਰਸੰਨਤਾ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਕੋਈ ਜੀਵ ਇਸ ਦੇ ਵਿਪ੍ਰੀਤ, ਵਿਰੁੱਧ ਜਾਂ ਉਲਟ ਇੱਛਾ ਨਹੀਂ ਕਰ ਸਕਦਾ। ਅਸੀਂ ਧਨਵਾਨ ਹੋਣ ਦੀ ਇੱਛਾ ਕਰਦੇ ਹਾਂ। ਜੇ ਧਨ ਦੀ ਪ੍ਰਾਪਤੀ ਨਾਲ ਸਾਡੀਆਂ ਚਿੰਤਾਵਾਂ ਵਧ ਜਾਣ, ਸਾਡੇ ਜੀਵਨ ਵਿੱਚ ਕਾਹਲ ਪਰਵੇਸ਼ ਕਰ ਜਾਵੇ: ਸਾਡੇ ਪਰਿਵਾਰ ਨਾਲ ਸਾਡਾ ਪਹਿਲੇ ਵਰਗਾ ਸੁਖਾਵਾਂ ਸੰਬੰਧ ਕਾਇਮ ਰੱਖਣ ਲਈ ਸਾਨੂੰ ਸਮਾਂ ਨਾ ਮਿਲੇ: ਇਸ ਦੌੜ ਵਿੱਚ ਪਿੱਛੇ ਰਹਿ ਗਏ ਮਿੱਤ੍ਰਾਂ ਦੇ ਮਨਾਂ ਵਿੱਚ ਸਾਡੀ ਮਿੱਤ੍ਰਤਾ ਸੰਬੰਧੀ ਮੌਕੇ ਪੈਦਾ ਹੋ ਜਾਣ ਤਾਂ ਹੋ ਸਕਦਾ ਹੈ ਅਸੀਂ ਨਿਰਧਨ ਹੋਣ ਦੀ ਇੱਛਾ ਵੀ ਕਰਨ ਲੱਗ ਪਈਏ। ਅਜਿਹੀ ਇੱਛਾ ਜੋ ਵਾਸਤਵਿਕ ਨਹੀਂ ਤਾਂ ਵੀ ਸੰਭਾਵਕ ਜ਼ਰੂਰ ਹੈ। ਪ੍ਰਸੰਨਤਾ ਦੇ ਕਿਸੇ ਵਿਰੋਧੀ ਭਾਵ (ਚਿੰਤਾ, ਸੋਗ ਜਾਂ ਉਦਾਸੀ ਆਦਿਕ) ਦੀ ਇੱਛਾ ਕੀਤੀ ਜਾਣੀ ਸੰਭਵ ਹੀ ਨਹੀਂ।
ਜੀਵਨ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਤਾਂ ਵੀ ਕਿੰਨੇ ਆਦਮੀ ਇਸ ਦੇ ਉਲਟ (ਮੌਤ ਦੀ) ਇੱਛਾ ਕਰਦੇ ਹਨ ਅਤੇ ਅਜਿਹੀ ਇੱਛਾ ਕਰਨ ਵਾਲਿਆਂ ਦੀ ਬਹੁਗਿਣਤੀ ਆਪਣੀ ਇੱਛਾ ਪੂਰੀ ਕਰਨ ਵਿੱਚ ਕਾਮਯਾਬ ਵੀ ਹੁੰਦੀ ਹੈ। ਇਸ ਇੱਛਾ ਦੀ ਪੂਰਤੀ ਦੀ ਸਫਲ ਕੋਸ਼ਿਸ਼ ਨੂੰ ਆਤਮ-ਹੱਤਿਆ ਆਖਿਆ ਜਾਂਦਾ ਹੈ।
ਕੀ ਸੱਚ ਸਰਬਵਿਆਪਕ ਹੈ? ਕੀ ਸੱਚ ਦੇ ਵਿਰੋਧੀ ਭਾਵ (ਝੂਠ) ਦੀ ਇੱਛਾ ਨਹੀਂ ਕੀਤੀ ਜਾਂਦੀ ? ਕੀ ਸੱਚ ਸਦਾ ਸੁੰਦਰ ਹੈ ? ਕੀ ਇਹ ਕਦੇ ਕੌੜਾ, ਕੋਝਾ ਅਤੇ ਹਾਨੀਕਾਰਕ ਨਹੀਂ ਹੁੰਦਾ ? ਕੀ ਸੱਚ ਸਦਭਾਵਨਾ ਅਤੇ ਸਦਾਚਾਰ ਨਾਲੋਂ ਜ਼ਿਆਦਾ ਜ਼ਰੂਰੀ ਹੈ ? ਕੀ ਸੱਚ ਬੋਲਣ ਵਾਲੇ ਦੇ ਮਨ ਵਿੱਚ ਇਹ ਖ਼ਿਆਲ ਕਦੇ ਨਹੀਂ ਆ ਸਕਦਾ-"ਕਾਸ਼! ਇਸ ਮੁਆਮਲੇ ਵਿੱਚ ਮੈਂ ਸੱਚ ਨਾ ਬੋਲਿਆ ਹੁੰਦਾ ?" ਕੀ ਖ਼ੁਸ਼ੀ ਦਾ ਮਨੁੱਖੀ ਹਉਮੈ ਨਾਲ ਉਸੇ ਪ੍ਰਕਾਰ ਦਾ ਰਿਸ਼ਤਾ ਹੈ, ਜਿਸ ਪ੍ਰਕਾਰ ਦਾ ਰਿਸ਼ਤਾ ਸੱਚ ਦਾ ਹਉਮੈ ਨਾਲ ਹੈ ? ਜੇ ਕਿਸੇ ਦੀ ਖ਼ੁਸ਼ੀ ਦੂਜਿਆ ਦੀ ਖੁਸ਼ੀ ਦਾ ਰਾਹ ਰੋਕਦੀ ਹੋਵੇ ਤਾਂ ਉਸ ਖ਼ੁਸ਼ੀ ਨੂੰ ਖ਼ੁਦਗਰਜ਼ੀ ਕਹਿ ਕੇ ਨਿੰਦਿਆ ਜਾ ਸਕਦਾ ਹੈ: ਕੀ ਸੱਚ ਇਸ ਪ੍ਰਕਾਰ ਦੀ ਆਲੋਚਨਾ ਬਰਦਾਸ਼ਤ ਕਰ ਸਕਦਾ ਹੈ ? ਕੀ ਖ਼ੁਸ਼ੀ ਨੇ ਜੀਵਨ ਵਿੱਚ ਉਨੇ ਹੀ ਵਿਰੋਧ, ਵਿਤਕਰੇ ਅਤੇ ਕਲੇਸ਼ ਪੈਦਾ ਕੀਤੇ ਹਨ, ਜਿੰਨੇ ਸੱਚ ਨੇ ?
ਇਹ ਆਖਿਆ ਜਾ ਸਕਦਾ ਹੈ ਕਿ ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਆਦਿਕ ਨੂੰ ਸਤਿਕਾਰਯੋਗ ਬਣਨ ਲਈ 'ਸੱਚੇ' ਹੋਣ ਦੀ ਲੋੜ ਹੈ; ਅਸਲੀ ਹੋਣ ਦੀ ਲੋੜ ਹੈ। ਇਨ੍ਹਾਂ ਵਿਚਲੀ ਸੱਚ ਦੀ ਮਾਤਰਾ ਹੀ ਇਨ੍ਹਾਂ ਦੇ ਸਤਿਕਾਰ ਅਤੇ ਇਨ੍ਹਾਂ ਦੀ ਉਪਯੋਗਿਤਾ ਦਾ ਆਧਾਰ ਹੈ। ਸੱਚ ਨਾਲੋਂ ਨਾਤਾ ਤੋੜ ਕੇ ਇਹ ਭਾਵ ਜੀਵਨ ਦਾ ਕੁਝ ਸੰਵਾਰਨ ਦੀ ਥਾਂ ਬਹੁਤਾ ਵਿਗਾੜ ਹੀ ਕਰਨਗੇ।
ਦੂਜੇ ਪਾਸਿਓਂ ਵੇਖਿਆਂ ਇਹ ਗੱਲ ਵੀ ਓਨੀ ਹੀ ਠੀਕ ਹੈ ਕਿ ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਨਾਲ ਸੰਬੰਧ ਰੱਖਣ ਵਾਲਾ ਸੱਚ ਹੀ ਜੀਵਨ ਲਈ ਉਪਯੋਗੀ ਅਤੇ ਸਤਿਕਾਰਯੋਗ ਹੈ। ਇਨ੍ਹਾਂ ਭਾਵਾਂ ਨਾਲੋਂ ਟੁੱਟਾ ਹੋਇਆ ਸੱਚ ਨਿਰੋਲ ਹੈਂਕੜ ਬਣ ਜਾਂਦਾ ਹੈ। ਅਤੇ ਜੀਵਨ ਵਿੱਚ ਕਲੇਸ਼ ਪੈਦਾ ਕਰਦਾ ਹੈ। ਸੱਚ ਨੂੰ ਇਨ੍ਹਾਂ ਭਾਵਾਂ ਦੇ ਸਾਥ ਦੀ ਓਨੀ ਹੀ ਲੋੜ ਹੈ, ਜਿੰਨੀ ਇਨ੍ਹਾਂ ਭਾਵਾਂ ਨੂੰ ਸੱਚ ਦੇ ਸਾਧ ਦੀ ਲੋੜ ਹੈ।
ਸੱਚ ਮਨੁੱਖੀ ਮਨ ਦੇ ਇਨ੍ਹਾਂ ਭਾਵਾਂ ਅਤੇ ਮਨੁੱਖੀ ਜੀਵਨ ਦੀਆਂ ਮਾਨਤਾਵਾਂ ਦਾ ਸੰਬੰਧੀ ਬਣਿਆ ਰਹੇ, ਇਸੇ ਗੱਲ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਖੂਬਸੂਰਤੀ ਦਾ ਭੇਤ ਹੈ। ਜੀਵਨ ਦਾ ਦੁਖਾਂਤ ਇਹ ਹੈ ਕਿ ਇਹ ਸੰਬੰਧ ਓਨਾ ਪੱਕਾ ਨਹੀਂ ਜਿੰਨਾ ਹੋਣਾ ਚਾਹੀਦਾ ਹੈ। ਇਹ ਰਿਸ਼ਤਾ ਪੈਰ ਪੈਰ ਉੱਤੇ ਟੁੱਟਦਾ ਰਹਿੰਦਾ ਹੈ ਅਤੇ ਇਸ ਟੁੱਟ-ਭੱਜ ਦੀ ਜ਼ਿੰਮੇਦਾਰੀ ਸੱਚ ਦੇ ਸਿਰ ਆਉਂਦੀ ਹੈ।
ਇਹ ਇਸ ਲਈ ਕਿ 'ਸੱਚ' ਇਹ ਮੰਨਣ ਨੂੰ, ਛੇਤੀ ਛੇਤੀ, ਤਿਆਰ ਨਹੀਂ ਕਿ ਉਸ ਨੂੰ ਸਦਭਾਵਨਾ ਅਤੇ ਸਹਾਨੁਭੂਤੀ ਆਦਿਕ ਦੀ ਓਨੀ ਹੀ ਲੋੜ ਹੈ, ਜਿੰਨੀ ਇਨ੍ਹਾਂ ਭਾਵਾਂ ਨੂੰ ਉਸ ਦੀ ਹੈ। ਸੱਚ ਨੂੰ ਇਹ ਪਤਾ ਹੈ ਕਿ "ਮੈਂ ਇਨ੍ਹਾਂ ਭਾਵਾਂ ਨਾਲੋਂ ਪਰੇ ਹੋ ਕੇ ਵੀ ਸੱਚ ਬਣਿਆ ਰਹਿ ਸਕਦਾ ਹਾਂ, ਜਦ ਕਿ ਇਹ ਭਾਵ ਮੇਰੇ ਨਾਲੋਂ ਪਰੇ ਹੋ ਕੇ ਪਾਖੰਡ ਬਣ ਜਾਂਦੇ ਹਨ।" ਇਸ ਭਰੋਸੇ ਕਾਰਨ ਸੱਚ ਨਿੰਮ੍ਰਤਾ ਨਾਲੋਂ ਨਾਤਾ ਤੋੜਨ ਦੀ ਦਲੇਰੀ ਕਰ ਲੈਂਦਾ ਹੈ। ਨਿੰਮ੍ਰਤਾਹੀਣ ਸੱਚ ਹਉਮੈ ਦਾ ਸਹਿਯੋਗੀ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਜੀਵਨ ਨਾਲੋਂ ਵਡੇਰਾ ਮੰਨਣ ਲੱਗ ਪੈਂਦਾ ਹੈ। ਰਜੋਗੁਣੀ ਬੌਧਿਕਤਾ ਸੱਚ ਦੀ ਇਸ ਮਨੌਤ ਦਾ ਸਮਰਥਨ ਕਰਦੀ ਆਈ ਹੈ। ਇਸ ਦਾ ਨਤੀਜਾ ਇਹ ਹੈ ਕਿ ਸੱਚ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਜੀਵਨ ਦਾ ਇੱਕ ਹਿੱਸਾ ਹੈ; ਹੋਰ ਸਾਰੀਆਂ ਭਾਵਨਾਵਾਂ ਅਤੇ ਮਾਨਤਾਵਾਂ ਵਾਂਗ ਜੀਵਨ ਦਾ ਸੇਵਕ ਹੈ, ਸਹਾਇਕ ਹੈ, ਸਵਾਮੀ ਨਹੀਂ, ਸਿਰਜਣਹਾਰ ਨਹੀਂ, ਰੱਬ ਨਹੀਂ; ਜੀਵਨ ਉਸ ਨਾਲੋਂ ਪਹਿਲੋਂ ਦਾ ਹੈ ਅਤੇ ਜੀਵਨ ਦੀਆਂ ਪਰਿਸਥਿਤੀਆਂ ਨੇ ਉਸ ਦੇ ਸੰਕਲਪ ਨੂੰ ਜਨਮ ਦਿੱਤਾ ਹੈ। ਸੱਤਾ ਅਤੇ ਜਿੱਤ ਦਾ ਸਹਿਯੋਗੀ-ਸੰਬੰਧੀ ਸੱਚ ਇਹ ਭੁੱਲ ਜਾਂਦਾ ਹੈ ਕਿ ਸੁਰੱਖਿਆ, ਸੁਖ ਅਤੇ ਪ੍ਰਸੰਨਤਾ ਦੀ ਇੱਛਾ ਉਸ ਨਾਲੋਂ ਪੁਰਾਣੀ ਹੈ ਅਤੇ ਜੀਵਨ ਉਦੋਂ ਸੱਚ
ਜੀਵਨ ਦਾ ਸੇਵਕ ਹੋਣ ਵਿੱਚ ਸੱਚ ਦੀ ਸੁੰਦਰਤਾ ਹੈ। ਜੀਵਨ ਨਾਲੋਂ ਵੱਡਾ ਹੋਣ ਦੇ ਭੁਲੇਖੇ ਕਾਰਨ ਸੱਚ ਦੁਰਾਚਾਰ ਦਾ ਸਹਿਯੋਗੀ ਵੀ ਬਣ ਜਾਂਦਾ ਹੈ । ਰੂਸੋ ਅਤੇ ਬਾਸਵੈੱਲ ਵਰਗੇ ਲੋਕ ਆਪਣੇ ਜੀਵਨ ਵਿਚਲੇ ਦੁਰਾਚਾਰ ਦਾ ਜ਼ਿਕਰ ਕਰਦਿਆਂ ਹੋਇਆਂ, ਕਿਸੇ ਪ੍ਰਕਾਰ ਦੀ ਸ਼ਰਮਿੰਦਗੀ ਮਹਿਸੂਸ ਕਰਨ ਦੀ ਥਾਂ, ਅਨੋਖਾ ਫਖਰ ਮਹਿਸੂਸ ਕਰਦੇ ਹਨ। ਇਹ ਦਾਅਵਾ ਕਰ ਕੇ ਕਿ ਉਹ ਸੱਚ ਦੱਸ ਰਹੇ ਹਨ। ਸੱਚ ਦੇ ਸਹਾਰੇ ਦੁਰਾਚਾਰ ਵੀ ਗੌਰਵ ਦੀ ਗੱਲ ਬਣ ਜਾਂਦਾ ਹੈ। ਸੱਚ ਵਿੱਚ ਇਹ ਦੋਸ਼ ਓਦੋਂ ਪੈਦਾ ਹੁੰਦਾ ਹੈ, ਜਦੋਂ ਉਸ ਨੂੰ ਆਪਣੇ ਆਪ ਵਿੱਚ ਸੰਪੂਰਣ, ਨਿਰਬਾਧ ਅਤੇ ਨਿਰਲੇਪ ਮੰਨਿਆ ਜਾਵੇ। ਇਸ ਜਗਤ ਵਿੱਚ ਕੋਈ ਵਿਚਾਰ, ਵਸਤੂ ਘਟਨਾ ਜਾਂ ਮਾਨਤਾ ਨਿਰਲੇਪ, ਨਿਰਬਾਧ ਅਤੇ ਆਪਣੇ ਆਪ ਵਿੱਚ ਪਰਿਪੂਰਣ ਨਹੀਂ। ਸੱਚ ਨੂੰ ਕਲਿਆਣਕਾਰੀ ਹੋਣ ਲਈ ਸੁੰਦਰ ਹੋਣ ਦੀ ਲੋੜ ਹੈ ਅਤੇ ਸੁੰਦਰ ਹੋਣ ਲਈ ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਦੇ ਸਾਥ ਦੀ ਲੋੜ ਹੈ। ਜਿਸ ਹਿਰਦੇ ਵਿੱਚ ਇਨ੍ਹਾਂ ਭਾਵਾਂ ਦਾ ਨਿਵਾਸ ਹੈ, ਉਸ ਹਿਰਦੇ ਵਿਚਲਾ ਸੱਚ ਨਿਰਯਤਨ ਹੀ ਸੁੰਦਰ ਅਤੇ ਕਲਿਆਣਕਾਰੀ ਹੋ ਜਾਂਦਾ ਹੈ। ਉਸ ਹਿਰਦੇ ਵਿਚਲਾ ਝੂਠ ਵੀ ਸੁੰਦਰਮ ਅਤੇ ਸ਼ਿਵਮ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ, ਬ-ਸ਼ਰਤੇ ਕਿ ਸਦਭਾਵਨਾ, ਸਦਾਚਾਰ ਅਤੇ ਸਹਾਨੁਭੂਤੀ ਆਦਿਕ ਸੱਚ ਦੇ ਸਦੀਵੀ ਸਹਿਯੋਗੀ ਹੋਣ।
ਤਾਂ ਤੇ ਸਦਭਾਵਨਾ, ਸਹਾਨੁਭੂਤੀ ਸਦਾਚਾਰ ਅਤੇ ਪ੍ਰਸੰਨਤਾ ਆਦਿਕ ਜੀਵਨ ਦੀਆਂ ਪਹਿਲੀਆਂ ਲੋੜਾਂ ਹਨ ਅਤੇ ਸੱਚ ਇਨ੍ਹਾਂ ਦਾ ਪੂਰਕ ਜਾਂ ਸਹਾਇਕ ਮਾਤਰ ਹੈ। ਇਨ੍ਹਾਂ ਨੂੰ ਆਦਰਸ਼ ਅਤੇ ਸੱਚ ਨੂੰ ਸਾਧਨ ਮੰਨਿਆ ਜੀਵਨ ਵਿਚਲੀ ਪ੍ਰਸੰਨਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਸੱਚ ਅਤੇ ਪ੍ਰਸੰਨਤਾ ਵਿਚਲੇ ਇਸ ਨਵੇਂ ਰਿਸ਼ਤੇ ਨੂੰ ਵਿਆਪਕ ਰੂਪ ਦੇਣ ਦਾ ਜਤਨ ਓਨਾ ਲਾਭਦਾਇਕ ਨਹੀਂ ਹੋਵੇਗਾ, ਜਿੰਨਾ ਇਸ ਰਿਸਤੇ ਨੂੰ ਵਿਅਕਤੀਗਤ ਰੂਪ ਵਿੱਚ ਅਪਣਾਉਣਾ ਲਾਭਦਾਇਕ ਹੋ ਸਕਦਾ ਹੈ। ਅਸੀਂ ਪ੍ਰਸੰਨਤਾ ਦੇ ਉਨ੍ਹਾਂ ਜਤਨਾਂ ਨੂੰ ਜਾਣਨ ਅਤੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਵਿਅਕਤੀ ਦੀ ਨਿੱਜੀ ਪਹੁੰਚ ਵਿੱਚ ਹਨ। ਸੱਚ ਦੇ ਸੋਹਿਲੇ ਗਾਉਣੋਂ ਹਟ ਕੇ ਸਦਭਾਵਨਾ, ਸਦਾਚਾਰ, ਸਹਾਨੁਭੂਤੀ ਅਤੇ ਪ੍ਰਸੰਨਤਾ ਦੀ ਇੱਛਾ ਕਰਨਾ, ਇਨ੍ਹਾਂ ਭਾਵਾਂ ਤੋਂ ਪ੍ਰੇਰਿਤ ਹੋਣ ਦਾ ਅਭਿਆਸ ਕਰਨਾ, ਹਰ ਆਦਮੀ ਲਈ ਸੰਭਵ ਹੈ।
ਇਹ ਅਭਿਆਸ ਕਿਸੇ ਤਰ੍ਹਾਂ ਵੀ ਸੱਚ ਦੀ ਹਾਨੀ ਨਹੀਂ ਕਰਦਾ। ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਵਿੱਚ ਸਾਨੂੰ ਸੱਚ-ਝੂਠ ਦਾ ਨਿਰਣਾ ਕਰ ਕੇ ਅਤੇ ਪਾਪ-ਪੁੰਨ ਦੇ ਵਿਤ੍ਰਕ ਵਿੱਚ ਪੈ ਕੇ ਕੁਝ ਕਹਿਣ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ। ਸੁਖ, ਸੁਰੱਖਿਆ ਅਤੇ ਪ੍ਰਸੰਨਤਾ ਸਾਡਾ ਮੁੱਢਲਾ ਮਨੋਰਥ ਹੁੰਦੀਆਂ ਹਨ। ਮਿੱਤ੍ਰਤਾਪੂਰਣ ਵਾਤਾਵਰਣ ਵਿੱਚ ਸਾਡੇ ਮੁੱਢਲੇ ਮਨੋਰਥ ਨੂੰ ਕੋਈ ਖ਼ਤਰਾ ਨਹੀਂ ਹੁੰਦਾ। ਇਸ ਲਈ ਸਾਨੂੰ ਸੱਚ-ਝੂਠ ਦੀ ਚੋਣ ਵਿੱਚ ਪਏ ਬਿਨਾਂ ਉਹ ਕੁਝ ਕਹਿਣ ਦੀ ਪ੍ਰੇਰਣਾ ਮਿਲਦੀ ਹੈ ਜੋ ਕੁਝ ਕਹਿਣ ਲਈ ਸਾਨੂੰ ਉਚੇਚਾ ਜਤਨ ਅਤੇ ਜ਼ੋਰ ਨਾ ਲਾਉਣਾ ਪਵੇ। ਆਪਣੀ ਸੂਝ-ਬੂਝ ਅਤੇ ਜਾਣਕਾਰੀ ਅਨੁਸਾਰ ਸੱਚ ਬੋਲਣਾ ਸੌਖਾ ਅਤੇ ਸੁਖਦਾਇਕ ਹੁੰਦਾ ਹੈ। ਇਸ ਲਈ ਅਸੀਂ ਸੱਚ ਬੋਲਦੇ ਹਾਂ।
ਜਿਸ ਵਾਤਾਵਰਣ ਜਾਂ ਪਰਿਸਥਿਤੀ ਵਿੱਚ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਸ ਵਿੱਚ ਕੁਝ ਕਹਿਣ ਤੋਂ ਪਹਿਲਾਂ ਸਾਨੂੰ ਸੱਚ-ਝੂਠ ਦੇ ਵਿਕ ਵਿੱਚ ਪੈਣਾ ਪੈਂਦਾ ਹੈ। ਉਦੋਂ
ਸਦਾਚਾਰ, ਸਦਭਾਵਨਾ, ਸਹਾਨੁਭੂਤੀ ਅਤੇ ਪ੍ਰਸੰਨਤਾ ਦੇ ਆਦਰਸ਼ ਜੀਵਨ ਨੂੰ ਸੁਰੱਖਿਅਤ ਬਣਾ ਕੇ ਸੱਚ ਦੀ ਅਭਿਵਿਅੰਜਨਾ ਲਈ ਸੁਯੋਗ ਵਾਤਾਵਰਣ ਪੈਦਾ ਕਰਦੇ ਹਨ। ਇਨ੍ਹਾਂ ਭਾਵਾਂ ਦਾ ਅਭਿਆਸ ਸੱਚ ਦੇ ਪ੍ਰਚਾਰ ਨਾਲੋਂ ਜਿਆਦਾ ਲਾਭਦਾਇਕ ਹੋ ਸਕਦਾ ਹੈ। ਜਿਸ ਹਿਰਦੇ ਵਿੱਚ ਸਦਾਚਾਰ, ਸਦਭਾਵਨਾ, ਸਹਾਨੁਭੂਤੀ ਅਤੇ ਪ੍ਰਸੰਨਤਾ ਦਾ ਵਾਸਾ ਹੋਵੇ, ਉਸ ਹਿਰਦੇ ਵਿੱਚ ਪ੍ਰਵੇਸ਼ ਕਰਨਾ ਸੱਚ ਲਈ ਮਾਣ ਵਾਲੀ ਗੱਲ ਬਣ ਜਾਂਦੀ ਹੈ।
ਈਰਖਾ
ਕਾਮ ਅਤੇ ਮਮਤਾ ਵਾਂਗ ਭੈ ਅਤੇ ਈਰਖਾ ਜੀਵ ਦੀਆਂ ਮੁੱਢਲੀਆਂ ਪਰਵਿਰਤੀਆਂ ਹਨ। ਮਨੁੱਖੀ ਜੀਵਨ ਵਿੱਚ ਸੱਭਿਅਤਾ ਦੇ ਵਿਕਾਸ ਨਾਲ ਭੈ ਦੀ ਭਿਆਨਕਤਾ ਘਟਦੀ ਗਈ ਹੈ ਅਤੇ ਈਰਖਾ ਦਾ ਘੇਰਾ ਮੋਕਲਾ ਹੁੰਦਾ ਗਿਆ ਹੈ। ਸੱਭਿਅ ਮਨੁੱਖੀ ਜੀਵਨ ਵਿੱਚ ਈਰਖਾ ਓਨੀ ਹੀ ਆਮ ਹੈ ਜਿੰਨਾ ਜੰਗਲੀ ਪਸ਼ੂ-ਜੀਵਨ ਵਿੱਚ ਭੈ। ਇਹ ਬਚਪਨ ਤੋਂ ਬੁਢਾਪੇ ਤਕ ਮਨੁੱਖ ਦਾ ਪਿੱਛਾ ਕਰਦੀ ਹੈ। ਬੱਚਿਆਂ ਵਿੱਚ ਇਹ ਭਲੀ-ਭਾਂਤ ਪ੍ਰਗਟ ਪਰਵਿਰਤੀ ਹੈ, ਕਿਉਂਜੁ ਉਹ ਇਸ ਨੂੰ ਲੁਕਾਉਣ ਦੀ ਕਲਾ ਤੋਂ ਜਾਣੂੰ ਨਹੀਂ ਹੁੰਦੇ। ਇਸਤਰੀ ਪੁਰਸ਼ਾਂ ਵਿੱਚ ਗੁਪਤ ਹੁੰਦਿਆਂ ਹੋਇਆਂ ਵੀ ਇਸ ਪਰਵਿਰਤੀ ਦੇ ਪ੍ਰਗਟਾਵੇ ਏਨੇ ਪ੍ਰਥਲ ਅਤੇ ਅਨੇਕ ਹਨ ਕਿ 'ਗੁਪਤ' ਵਿਸ਼ੇਸ਼ਣ ਬਹੁਤਾ ਢੁੱਕਵਾਂ ਨਹੀਂ ਲੱਗਦਾ।
ਡਰ, ਕ੍ਰੋਧ ਅਤੇ ਮਿੱਤ੍ਰਾ ਆਦਿਕ ਨੂੰ ਸੁਰੱਖਿਆ ਦੇ ਸਾਧਨ ਮੰਨਿਆ ਜਾ ਸਕਦਾ ਹੈ, ਪਰੰਤੂ ਈਰਖਾ ਨੂੰ ਸੁਰੱਖਿਆ ਦਾ ਸਾਧਨ ਸਿੱਧ ਕਰਨਾ ਔਖਾ ਹੈ। ਇਹ ਆਖਿਆ ਜਾ ਸਕਦਾ ਹੈ ਕਿ ਕੁਦਰਤ ਨੇ ਈਰਖਾ ਦੇ ਭਾਵ ਦੀ ਉਤਪਤੀ ਵਿਕਾਸ ਦੇ ਮਨੋਰਥ ਨੂੰ ਮੁੱਖ ਰੱਖ ਕੇ ਕੀਤੀ ਹੈ। ਅਸੀਂ ਈਰਖਾ ਦੇ ਦੋ ਰੂਪ ਮੰਨਦੇ ਹਾਂ। ਇਸ ਦੇ ਇੱਕ ਰੂਪ ਨੂੰ ਸਾੜਾ, ਕੀਨਾ, ਬੁਗਜ਼ ਅਤੇ ਹਸਦ ਆਦਿਕ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਦੂਜੇ ਨੂੰ ਰਸ਼ਕ ਜਾਂ ਰੀਸ ਆਖਿਆ ਜਾਂਦਾ ਹੈ । ਈਰਖਾ ਦਾ ਇਹ ਦੂਜਾ ਰੂਪ ਵਿਕਾਸ ਜਾਂ ਉੱਨਤੀ ਦਾ ਪ੍ਰੇਰਕ ਮੰਨਿਆ ਜਾਂਦਾ ਹੈ ਅਤੇ ਮੁਕਾਬਲਿਆਂ, ਇਨਾਮਾਂ ਅਤੇ ਪ੍ਰਸੰਸਾਵਾਂ ਦੇ ਤਰੀਕਿਆਂ ਨਾਲ ਇਸ ਭਾਵ ਨੂੰ ਜਿਊਂਦਾ ਰੱਖਣ ਅਤੇ ਵਿਕਸਾਉਣ ਦਾ ਭਰਪੂਰ ਜਤਨ ਕੀਤਾ ਜਾਂਦਾ ਹੈ। ਹੌਲੀ ਹੌਲੀ ਮਨੁੱਖ ਨੂੰ ਇਹ ਪਤਾ ਲੱਗਦਾ ਜਾ ਰਿਹਾ ਹੈ ਕਿ ਕਿਸੇ ਬੁਰਾਈ ਵਿੱਚੋਂ ਕਿਸੇ ਚੰਗਿਆਈ ਦੀ ਆਸ ਰੱਖਣੀ ਬਹੁਤੀ ਸਿਆਣਪ ਵਾਲੀ ਗੱਲ ਨਹੀਂ। ਇਸ ਲਈ ਉਹ ਮੁਕਾਬਲਿਆਂ, ਇਨਾਮਾਂ ਅਤੇ ਪ੍ਰਸੰਸਾਵਾਂ ਸੰਬੰਧੀ ਵਧੇਰੇ ਸਾਵਧਾਨ ਹੋਣ ਦੀ ਲੋੜ ਮਹਿਸੂਸ ਕਰਨ ਲੱਗ ਪਿਆ ਹੈ। ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁਕਾਬਲੇ ਅਤੇ ਇਨਾਮ ਆਦਿਕ ਈਰਖਾ ਦੇ ਭਾਵ ਨੂੰ ਵੀ ਵਿਕਸਾਉਂਦੇ ਹਨ।
ਕਿਸੇ ਵਿਅਕਤੀ ਨੂੰ ਆਪਣੇ ਨਾਲੋਂ ਚੰਗੇਰੀ ਪਰਸਥਿਤੀ ਵਿੱਚ ਵੇਖਦਿਆਂ ਹੋਇਆ ਉਸ ਪ੍ਰਤੀ ਨਿੰਦਾ ਜਾਂ ਬਲਾਘਾ ਦੀ ਇੱਛਾ ਅਤੇ ਸੋਚ ਈਰਖਾ ਹੈ। ਇਸ ਪਰਿਭਾਸ਼ਾ ਵਿਚਲਾ ਸ਼ਬਦ 'ਸ਼ਲਾਘਾ" ਰੀਸ ਜਾਂ ਰਸ਼ਕ ਦੀ ਪ੍ਰਤੀਨਿਧਤਾ ਕਰਦਾ ਹੈ। ਉਸਤਰ ਅਤੇ ਨਿੰਦਾ ਦੋਵੇਂ ਇੱਕ ਈਰਖਾ ਦੇ ਵੱਖ-ਵੱਖ ਪ੍ਰਗਟਾਵੇ ਹਨ, ਏਸੇ ਲਈ ਉਸਤਤ ਅਤੇ ਨਿੰਦਾ ਦੋਹਾਂ ਦੇ ਤਿਆਗ ਦੀ ਸਲਾਹ ਦਿੱਤੀ ਜਾਂਦੀ ਹੈ । ਪਰਿਭਾਸ਼ਾ ਆਪਣੇ ਥਾਂ ਹੈ: ਆਮ ਤੌਰ ਉੱਤੇ ਹਾਨੀ ਪੁਚਾਉਣ ਦੇ ਖ਼ਿਆਲ ਜਾਂ ਭਾਵ ਨੂੰ ਹੀ ਈਰਖਾ ਦਾ ਪ੍ਰਗਟਾਵਾ ਮੰਨਿਆ ਜਾਂਦਾ ਹੈ; ਉਸਤਤ ਜਾਂ ਸ਼ਲਾਘਾ ਨੂੰ ਨਹੀਂ। ਫਿਰ ਵੀ ਜਦੋਂ ਕੋਈ ਆਦਮੀ ਇਹ ਦੱਸਣ ਲਈ ਆਪਣੇ ਵਿਰੋਧੀ ਦੀ ਉਸਤਤ ਕਰਦਾ ਹੈ ਕਿ 'ਮੈਂ ਏਨਾ ਚੰਗਾ ਹਾਂ ਕਿ ਆਪਣੇ ਵਿਰੋਧੀ ਨੂੰ ਵੀ ਸਲਾਹੁੰਦਾ ਹਾਂ, ਉਦੋਂ ਉਸ
ਜਿਸ ਉਸਤਤ ਜਾਂ ਸ਼ਲਾਘਾ ਪਿੱਛੇ ਗੈਸ ਜਾਂ ਰਸ਼ਕ ਦੀ ਭਾਵਨਾ ਨਾ ਹੋਵੇ, ਉਹ ਉਸਤਰ ਈਰਖਾ ਵਿੱਚੋਂ ਨਹੀਂ ਸਗੋਂ ਸ਼ਰਧਾ ਵਿੱਚੋਂ ਉਪਜੀ ਹੋਈ ਹੁੰਦੀ ਹੈ। ਸ਼ਰਧਾ ਬਹੁਤ ਹੀ ਸੁੰਦਰ ਅਤੇ ਉਪਯੋਗੀ ਮਨੋਭਾਵ ਹੈ। ਇਹ ਜੀਵਨ ਵਿੱਚ ਓਨਾ ਆਮ ਨਹੀਂ ਜਿੰਨਾ ਸਾਨੂੰ ਭਾਸਦਾ ਹੈ। ਧਾਰਮਿਕ ਹਲਕਿਆ ਵਿੱਚ ਅੰਧ-ਵਿਸ਼ਵਾਸ ਨੂੰ ਸ਼ਰਧਾ ਦਾ ਬਦਲ ਬਣਾ ਲਿਆ ਗਿਆ। ਹੈ, ਇਸ ਲਈ ਉੱਥੇ ਬ੍ਰੇਨ-ਵਾਸ਼ ਅਤੇ ਸ਼ਰਧਾ ਦਾ ਡਰਕ ਮਿਟ ਗਿਆ ਹੈ। ਸ਼ਲਾਘਾ ਜਾਂ ਉਸਤਤ, ਭਾਵੇਂ ਈਰਖਾ ਵਿੱਚੋਂ ਹੀ ਉਪਜੀ ਹੋਈ ਹੋਵੇ, ਕੰਡੀ ਜਾ ਨਿੰਦਾ ਨਾਲੋਂ ਚੰਗੀ ਹੈ। ਸ਼ਰਧਾ ਨਾਲ ਸੰਬੰਧਤ ਹੋਣ ਕਰਕੇ ਇਸ ਕੋਲੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਹ ਮਨੁੱਖੀ ਮਨ ਵਿਚਲੀ ਈਰਖਾ ਨੂੰ ਸ਼ਰਧਾ ਵਿੱਚ ਬਦਲ ਦੇਵੇ। ਮਨੁੱਖੀ ਜੀਵਨ ਵਿੱਚ ਈਰਖਾ ਦਾ ਖਿਲਾਰਾ ਪਸਾਰਾ, ਭੈ ਅਤੇ ਚਿੰਤਾ ਨਾਲੋਂ ਕਿਤੇ ਵੱਧ ਹੈ। ਭੈ ਅਤੇ ਚਿੰਤਾ ਮਨੁੱਖ ਨੂੰ ਸਿਥਲ ਅਤੇ ਕਰਮਹੀਣ ਕਰਨ ਦੀ ਰੁਚੀ ਰੱਖਦੇ ਹਨ। ਇਸ ਦੇ ਉਲਟ ਈਰਖਾ, ਆਪਣੇ ਦੋਹਾਂ ਰੂਪਾਂ ਵਿੱਚ ਕਰਮਸ਼ੀਲਤਾ ਦੀ ਪ੍ਰੇਰਣਾ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਈਰਖਾ ਵਿੱਚ ਉਪਜੇ ਹੋਏ ਕਰਮ 'ਈਰਖੀ' ਦੀ ਖ਼ੁਸ਼ੀ ਵਿੱਚ ਘਾਟਾ ਅਤੇ ਨਾ-ਖ਼ੁਸ਼ੀ ਵਿੱਚ ਵਾਧਾ ਕਰਦੇ ਹਨ। ਈਰਖੀ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ। ਉਹ ਸਦਾ ਦੂਜਿਆਂ ਦੀਆਂ ਪ੍ਰਾਪਤੀਆਂ ਵੱਲ ਵੇਖਦਾ ਹੋਇਆ ਉਨ੍ਹਾਂ ਨਾਲ ਈਰਖਾ ਕਰਦਾ ਹੈ ਅਤੇ ਆਪਣੀਆਂ ਪ੍ਰਾਪਤੀਆਂ ਦੇ ਆਨੰਦ ਤੋਂ ਵਿਰਵਾ ਰਹਿ ਜਾਂਦਾ ਹੈ। ਦੂਜਿਆਂ ਦੀ ਹਰ ਸ੍ਰੇਸ਼ਟਤਾ ਜਾਂ ਬਰਤਰੀ ਨੂੰ ਨਕਾਰਨ ਅਤੇ ਛੁਟਿਆਉਣ ਦੀ ਭਾਵਨਾ ਅੰਤ ਵਿੱਚ ਹਰ ਪ੍ਰਕਾਰ ਦੀ ਸ੍ਰੇਸ਼ਟਤਾ ਦਾ ਨਿਰਾਦਰ ਕਰਨ ਲੱਗ ਪੈਂਦੀ ਹੈ। ਭਾਵੇਂ ਉਹ ਸ੍ਰੇਸ਼ਟਤਾ ਕਿਸੇ ਨਿਕਟਵਰਤੀ ਜਾਂ ਆਪਣੇ ਆਪ ਵਿੱਚ ਹੀ ਕਿਉਂ ਨਾ ਹੋਵੇ।
ਇਸ ਲਈ ਈਰਖਾ ਦਾ ਭਾਵ ਜੀਵਨ ਵਿਚਲੀ ਹਰ ਸ੍ਰੇਸ਼ਟਤਾ ਅਤੇ ਵਡਿਆਈ ਦਾ ਵਿਰੋਧੀ ਹੈ। ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਇਸ ਮੀਸਣੇ ਭਾਵ ਕਾਰਨ ਜੀਵਨ ਵਿਚਲੀ ਪ੍ਰਸੰਨਤਾ ਦੀ ਕਿੰਨੀ ਕੁ ਹਾਨੀ ਹੁੰਦੀ ਹੈ। ਇਹ ਅੰਦਾਜ਼ਾ ਤਾਂ ਹੀ ਲਾਇਆ ਜਾ ਸਕੇ ਜੇ ਇਹ ਜਾਣ ਸਕੀਏ ਕਿ ਜੀਵਾਂ ਵਿੱਚ ਈਰਖਾ ਕਿੰਨੀ ਕੁ ਹੈ।
ਮੇਰਾ ਖ਼ਿਆਲ ਹੈ ਕਿ ਮਨੁੱਖੀ ਜੀਵਨ ਵਿੱਚ ਕ੍ਰੋਧ, ਘਿਰਣਾ, ਚਿੰਤਾ ਅਤੇ ਡਰ ਆਦਿਕ ਨਾਲੋਂ ਈਰਖਾ ਦਾ ਪਸਾਰਾ ਜ਼ਿਆਦਾ ਹੈ। ਇਹ ਗੁਪਤ ਅਤੇ ਮੀਸਣਾ ਮਨੋਭਾਵ ਬਚਪਨ ਵਿੱਚ ਪੈਦਾ ਹੋ ਕੇ ਬੁਢਾਪੇ ਤਕ ਵਧਦਾ ਰਹਿੰਦਾ ਹੈ। ਹਰ ਕਠੋਰ ਭਾਵ ਦਾ ਪ੍ਰਗਟਾਵਾ ਮਨੁੱਖ ਕੋਲੋਂ ਸਰੀਰਕ ਅਤੇ ਮਾਨਸਿਕ ਬਲ ਦੀ ਮੰਗ ਕਰਦਾ ਹੈ। ਮਨੁੱਖ ਦੀ ਸ਼ਕਤੀ ਘਟ ਜਾਣ ਉੱਤੇ ਉਸ ਦੇ ਗੁੱਸੇ ਅਤੇ ਘਿਰਣਾ ਆਦਿਕ ਵਿੱਚ ਵੀ ਘਾਟਾ ਹੋ ਜਾਣ ਦੀ ਸੰਭਾਵਨਾ ਹੈ। ਬਹੁਤੀ ਕਮਜ਼ੋਰੀ ਕਾਰਨ, ਹੋ ਸਕਦਾ ਹੈ, ਡਰ ਵੀ ਜਾਂਦਾ ਰਹੇ। ਪਰੰਤੂ ਈਰਖਾ ਦੀ ਗੱਲ ਵੱਖਰੀ ਹੈ: ਜਿੰਨੀ ਤਾਕਤ ਘੱਟ, ਓਨੀ ਈਰਖਾ ਬਹੁਤੀ।
ਕਿਸੇ ਇੱਕ ਕਠੋਰ ਭਾਵ ਦੇ ਵਧ ਜਾਣ ਨਾਲ ਕੋਈ ਦੂਜਾ ਕਠੋਰ ਭਾਵ ਮੱਠਾ ਪੈ ਸਕਦਾ ਹੈ। ਮੰਨ ਲਓ ਅਸੀਂ ਕਿਸੇ ਆਦਮੀ ਨਾਲ ਕਿਸੇ ਗੱਲੋਂ ਨਾਰਾਜ਼ ਹੋ ਜਾਂਦੇ ਹਾਂ; ਏਨੇ ਨਾਰਾਜ਼ ਕਿ ਉਸ ਨੂੰ ਵੇਖਦਿਆਂ ਹੀ ਜਾਂ ਉਸ ਦਾ ਖ਼ਿਆਲ ਆਉਣ ਉੱਤੇ ਹੀ ਸਾਡੇ ਕ੍ਰੋਧ ਦੀ ਜਵਾਲਾ ਭੜਕ ਉੱਠਦੀ ਹੈ। ਹੌਲੀ-ਹੌਲੀ ਸਾਨੂੰ ਉਸ ਆਦਮੀ ਦੀਆਂ ਕੁਝ ਹੋਰ ਨੀਚਤਾਵਾਂ ਦਾ ਪਤਾ ਲੱਗਦਾ ਹੈ। ਅਜਿਹਾ ਹੋਣ ਉੱਤੇ ਸਾਡੇ ਮਨ ਵਿੱਚ ਉਸ ਪ੍ਰਤੀ ਕ੍ਰੋਧ ਦੇ ਨਾਲ ਨਾਲ ਘਿਰਣਾ
ਸਾਡਾ ਸਰੀਰਕ ਅਤੇ ਮਾਨਸਿਕ ਬਲ ਘਟ ਜਾਣ ਉੱਤੇ ਸਾਡੇ ਮਨ ਵਿੱਚ ਕ੍ਰੋਧ ਅਤੇ ਘਿਰਣਾ ਆਦਿਕ ਦੇ ਉਦੰਡ ਭਾਵ, ਈਰਖਾ ਦੇ ਮੀਸਣੇ ਭਾਵ ਵਿੱਚ ਬਦਲ ਜਾਂਦੇ ਹਨ। ਬੁਢਾਪੇ ਵਿੱਚ ਇਉਂ ਹੀ ਹੁੰਦਾ ਹੈ। ਇਸ ਤਰ੍ਹਾਂ ਸਾਡੀ ਈਰਖਾ ਸਦਾ ਵਾਧੇ ਉੱਤੇ ਰਹਿੰਦੀ ਹੈ।
ਭਰਾਵਾਂ ਵਿਚਲਾ ਸ਼ਰੀਕਾ, ਰਿਸ਼ਤੇਦਾਰਾਂ ਦੇ ਰੋਸੇ, ਆਂਢੀਆਂ-ਗੁਆਂਢੀਆਂ ਦੀ ਬਦਖੋਈ, ਸਭਨਾਂ ਪਿੱਛੇ ਈਰਖਾ ਦਾ ਹੱਥ ਹੁੰਦਾ ਹੈ। ਕਵੀਆਂ, ਕਲਾਕਾਰਾਂ, ਬੁੱਧੀ-ਜੀਵੀਆਂ ਅਤੇ ਸਿਆਸਤਦਾਨਾਂ ਵਿੱਚ ਬਾਕੀ ਲੋਕਾਂ ਨਾਲੋਂ ਬਹੁਤੀ ਈਰਖਾ ਹੁੰਦੀ ਹੈ। ਪੰਜਾਬੀ ਦੀ ਕਹਾਵਤ ਹੈ ਕਿ ਬੇਗਾਨੀ ਥਾਲੀ ਵਿੱਚ ਪਿਆ ਲੱਡੂ ਆਪਣੀ ਥਾਲੀ ਵਿੱਚ ਪਏ ਲੱਡੂ ਨਾਲੋਂ ਵੱਡਾ ਦਿੱਸਦਾ ਹੈ। ਇਹ ਅਖਾਣ ਈਰਖਾ ਦੀ ਸਰਬ-ਵਿਆਪਕਤਾ ਦੀ ਦਲੀਲ ਹੈ। ਜੇ ਸਾਰਿਆਂ ਨੂੰ ਹੀ ਦੂਜੇ ਦੀ ਥਾਲੀ ਵਿਚਲਾ ਲੱਡੂ ਵੱਡਾ ਦਿੱਸਦਾ ਹੈ ਤਾਂ ਸਾਡੇ ਸਾਰਿਆਂ ਦੇ ਮਨਾਂ ਦੀਆਂ ਅੱਖਾਂ ਉੱਤੇ ਈਰਖਾ ਦਾ ਵਡ-ਦਰਸ਼ੀ ਸ਼ੀਸ਼ਾ ਲੱਗਾ ਹੋਇਆ ਹੈ।
ਮਨੁੱਖੀ ਮਨ ਵਿੱਚ ਈਰਖਾ ਦੇ ਭਾਵ ਦੀ ਉਤੇਜਨਾ ਬਹੁਤ ਛੋਟੀ ਉਮਰ ਵਿੱਚ ਹੀ ਹੋ ਜਾਂਦੀ ਹੈ। ਜਦੋਂ ਬੱਚਾ ਇਹ ਵੇਖਦਾ ਹੈ ਕਿ ਉਸ ਦੇ ਮਾਤਾ ਪਿਤਾ ਉਸ ਦੇ ਛੋਟੇ ਭੈਣ ਭਰਾ ਵੱਲ ਬਹੁਤਾ ਧਿਆਨ ਦਿੰਦੇ ਹਨ ਉਦੋਂ ਈਰਖਾ ਦਾ ਭਾਵ ਜਾਗਦਾ ਹੈ। ਕਈ ਵੇਰ ਬੱਚਾ ਇਹ ਵੇਖਦਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਓਨਾ ਪਿਆਰ ਨਹੀਂ ਕਰਦੇ ਜਾਂ ਉਸ ਵੱਲ ਓਨਾ ਧਿਆਨ ਨਹੀਂ ਦਿੰਦੇ ਜਿੰਨਾ ਉਸ ਦੇ ਮਿੱਤਰ ਦੇ ਮਾਤਾ-ਪਿਤਾ ਆਪਣੇ ਬੱਚੇ ਵੱਲ ਦਿੰਦੇ ਹਨ। ਮਾਪੇ ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਨਾ ਵੀ ਕਰਦੇ ਹਨ। ਉਹ ਕਹਿੰਦੇ ਹਨ, 'ਫਲਾਣਾ ਬੱਚਾ ਬਹੁਤ ਬੀਬਾ ਹੈ; ਪਰ ਇਹ ਨਹੀਂ ਜਾਣਦੇ ਕਿ ਇਹ ਸਾਧਾਰਣ ਜਿਹਾ ਵਾਕ ਉਨ੍ਹਾਂ ਦੇ ਬੱਚੇ ਦੇ ਮਨ ਵਿੱਚ ਕੀ ਉਥਲ ਪੁਥਲ ਕਰ ਰਿਹਾ ਹੈ। ਇਸ ਪ੍ਰਕਾਰ ਦੀਆਂ ਸਾਧਾਰਣ ਭੁੱਲਾਂ ਦੇ ਨਤੀਜੇ ਵਜੋਂ ਜਾਗੀ ਹੋਈ ਈਰਖਾ ਮੁਕਾਬਲੇ, ਇਨਾਮ ਅਤੇ ਦੰਡ ਦੀ ਡੰਗੋਰੀ ਦੇ ਸਹਾਰੇ ਤੁਰਨ ਵਾਲੀ ਵਿੱਦਿਆ-ਪ੍ਰਣਾਲੀ ਦੀ ਕਿਰਪਾ ਨਾਲ ਮਨੁੱਖੀ ਮਾਨਸਿਕਤਾ ਦਾ ਮਹੱਤਵਪੂਰਨ ਹਿੱਸਾ ਬਣ ਜਾਂਦੀ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਦੀ ਪਛਾਣ ਇਹ ਹੈ ਕਿ ਇਹ ਜੀਵਨ ਵਿਚਲੀਆਂ ਬੇ-ਇਨਸਾਫ਼ੀਆਂ ਵੱਲ ਬਹੁਤ ਧਿਆਨ ਦਿੰਦੀ ਹੈ। ਜੀਵਨ ਵਿਚਲਾ ਕੋਈ ਅਨਿਆਂ ਇਸ ਵਿੱਚ ਪ੍ਰਤੀਕਿਰਿਆ ਪੈਦਾ ਕੀਤੇ ਬਿਨਾਂ ਨਹੀਂ ਰਹਿ ਸਕਦਾ। ਵਧੀ ਹੋਈ ਈਰਖਾ ਬੇ-ਇਨਸਾਫ਼ੀਆਂ ਦੀ ਕਲਪਨਾ ਵੀ ਕਰ ਲੈਂਦੀ ਹੈ। ਅਜਿਹੀ ਮਾਨਸਿਕਤਾ ਵਿੱਚ ਖੁਸ਼ੀ ਦੀ ਥਾਂ ਖਿਝ ਦਾ ਨਿਵਾਸ ਹੋ ਜਾਂਦਾ ਹੈ।
ਜੀਵਨ ਵਿੱਚ ਨਿੱਕੀਆਂ ਵੱਡੀਆਂ ਬੇ-ਇਨਸਾਫ਼ੀਆਂ ਦੀ ਭਰਮਾਰ ਹੈ। ਸਿਆਣੀ, ਸਿਹਤਮੰਦ ਮਾਨਸਿਕਤਾ ਲਈ ਬੇ-ਇਨਸਾਫੀਆਂ, ਭਾਰਤੀ ਸੜਕਾਂ ਉੱਤੇ ਚੱਲਦੀਆਂ ਗੱਡੀਆਂ ਦੇ ਹਾਰਨਾਂ ਦੀ ਆਵਾਜ਼ ਨਾਲੋਂ ਬਹੁਤਾ ਮਹੱਤਵ ਨਹੀਂ ਰੱਖਦੀਆਂ। ਈਰਖਾ ਵਾਲੇ ਵਿਅਕਤੀ ਲਈ ਇਨ੍ਹਾਂ ਦੇ ਆਕਾਰ-ਪਾਸਾਰ ਬਹੁਤ ਮਹੱਤਵ ਰੱਖਦੇ ਹਨ। ਉਹ ਬੇ-ਇਨਸਾਫ਼ੀਆਂ ਦੀ ਸਹਾਇਤਾ ਨਾਲ ਸਫਲ ਹੋਣ ਵਾਲੇ ਲੋਕਾਂ ਦੀ ਭੰਡੀ ਕਰ ਕੇ ਸੱਚ-ਧਰਮ ਦਾ ਪਹਿਰੇਦਾਰ ਹੋਣ
ਈਰਖਾ ਮੁਕਾਬਲੇ ਨੂੰ ਜਨਮ ਦਿੰਦੀ ਹੈ ਅਤੇ ਮੁਕਾਬਲਾ ਈਰਖਾ ਵਧਾਉਂਦਾ ਹੈ। ਮੁਕਾਬਲਾ ਆਪਣੇ ਵਰਗੇ ਲੋਕਾਂ ਨਾਲ ਹੀ ਸੰਭਵ ਹੁੰਦਾ ਹੈ, ਇਸ ਲਈ ਈਰਖਾ ਵੀ ਆਪਣੇ ਵਰਗੇ ਲੋਕਾਂ ਨਾਲ ਹੀ ਹੁੰਦੀ ਹੈ। ਇੱਕ ਰਿਕਸ਼ਾ ਵਾਲਾ ਸ਼ਾਨੇ-ਪੰਜਾਬ ਦੇ ਡ੍ਰਾਈਵਰ ਜਾਂ ਏਅਰ ਇੰਡੀਆ ਦੇ ਕਿਸੇ ਪਾਇਲਟ ਨਾਲ ਈਰਖਾ ਨਹੀਂ ਕਰ ਸਕਦਾ। ਉਸ ਨੂੰ ਦੂਜੇ ਰਿਕਸ਼ਾ ਵਾਲਿਆਂ ਨਾਲ ਹੀ ਈਰਖਾ ਹੋਵੇਗੀ। ਹੁਣ ਇਹ ਨੇਮ ਟੁੱਟਣਾ ਸ਼ੁਰੂ ਹੋ ਗਿਆ ਹੈ। ਮੱਧਕਾਲ ਵਿੱਚ ਸ਼੍ਰੇਣੀ- ਵੰਡ ਬਹੁਤ ਕਠੋਰ ਸੀ। ਈਰਖਾ ਨੂੰ ਇਨ੍ਹਾਂ ਹੱਦ-ਬੰਦੀਆਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਸੀ। ਹੁਣ ਲੋਕਤੰਤ੍ਰ, ਵਿੱਦਿਆ, ਇੰਡਸਟ੍ਰੀ, ਸਾਇੰਸ, ਆਰਥਿਕ ਵਿਕਾਸ ਆਦਿਕ ਨੇ ਮਿਲ ਕੇ ਸ਼੍ਰੇਣੀ-ਵੰਡ ਨੂੰ ਢਾਹ ਲਾ ਦਿੱਤੀ ਹੈ। ਆਧੁਨਿਕ ਯੁਗ ਦਾ ਮਨੁੱਖ ਆਪਣੇ ਆਪ ਨੂੰ ਮਨੁੱਖ ਦੇ ਤੌਰ ਉੱਤੇ ਦੂਜੇ ਕਿਸੇ ਨਾਲੋਂ ਘਟੀਆ ਜਾਂ ਵੱਖਰਾ ਮੰਨਣੋਂ ਇਨਕਾਰ ਕਰਨ ਲੱਗ ਪਿਆ ਹੈ। ਇਸ ਲਈ ਇੱਕ ਪਿੰਡ ਵਿੱਚ ਵੱਸਣ ਵਾਲੇ ਆਦਿ-ਧਰਮੀ ਅਤੇ ਅੱਧੇ ਪਿੰਡ ਦੀ ਜ਼ਮੀਨ ਦੇ ਮਾਲਕ ਬ੍ਰਾਹਮਣ ਜਾਂ ਰਾਜਪੂਤ ਵਿੱਚ ਈਰਖਾ ਦਾ ਉਹ ਸੰਬੰਧ ਪੈਦਾ ਹੋ ਗਿਆ ਹੈ, ਜਿਸ ਦੀ ਸੰਭਾਵਨਾ ਦਾ ਸੁਪਨਾ ਵੀ ਕਦੇ ਕਿਸੇ ਨੂੰ ਨਹੀਂ ਸੀ ਆਇਆ। ਅਖ਼ਬਾਰਾਂ, ਫ਼ਿਲਮਾਂ, ਸਾਹਿਤ, ਵਿਦੇਸ਼ ਯਾਤਰਾ ਅਤੇ ਟੈਲੀਵਿਜਨ ਦੀ ਸਹਾਇਤਾ ਨਾਲ ਇੱਕ ਦੇਸ਼ ਦੇ ਲੋਕ ਦੂਜੇ ਦੇਸ਼ਾਂ ਬਾਰੇ ਬਹੁਤ ਕੁਝ ਜਾਣਨ ਲੱਗ ਪਏ ਹਨ। ਪੱਛੜੇ ਦੇਸ਼ਾਂ ਦੇ ਲੋਕਾਂ ਵਿੱਚ ਉੱਨਤ ਦੇਸ਼ਾਂ ਦੇ ਸੁਖੀ ਵੱਸਦੇ ਲੋਕਾਂ ਨਾਲ ਈਰਖਾ ਪੈਦਾ ਹੋ ਰਹੀ ਹੈ। ਪਹਿਲਾਂ ਪਹਿਲ ਇਸਤਰੀਆਂ ਕੇਵਲ ਇਸਤਰੀਆਂ ਨਾਲ ਅਤੇ ਮਰਦ ਕੋਵਲ ਮਰਦਾਂ ਨਾਲ ਈਰਖਾ ਕਰਦੇ ਸਨ, ਹੁਣ ਬਰਾਬਰੀ ਦੇ ਖ਼ਿਆਲ ਨੇ ਇਸਤਰੀ ਪੁਰਬ ਵਿੱਚ ਈਰਖਾ ਦਾ ਬੀ ਬੀਜ ਦਿੱਤਾ ਹੈ। ਰੋਗ ਤੇਜ਼ੀ ਨਾਲ ਵਧ ਰਿਹਾ ਹੈ। ਜੇ ਛੇਤੀ ਕੋਈ ਇਲਾਜ ਨਾ ਕੀਤਾ ਗਿਆ ਤਾਂ ਜੀਵਨ ਵਿੱਚ ਖ਼ੁਸ਼ੀ ਨਾਂ ਦੀ ਚੀਜ਼ ਦੁਰਲੱਭ ਹੋ ਜਾਵੇਗੀ। ਕਿਉਂਜੁ ਈਰਖੀ ਆਦਮੀ ਨੂੰ ਖ਼ੁਸ਼ੀ ਨਾਲ ਵੈਰ ਹੁੰਦਾ ਹੈ। ਨੌਕਰੀ ਲਈ ਇੰਟਰਵਿਊ ਉੱਤੇ ਗਿਆ ਹੋਇਆ ਗੁਆਂਢੀ ਦਾ ਮੁੰਡਾ ਜੇ ਫੇਲ੍ਹ ਹੋ ਕੇ ਆ ਜਾਵੇ ਤਾਂ ਈਰਖੀ ਨੂੰ ਓਨੀ ਹੀ ਖੁਸ਼ੀ ਹੋਵੇਗੀ ਜਿੰਨੀ ਉਸ ਨੂੰ ਆਪਣੇ ਮੁੰਡੇ ਦੇ ਪਾਸ ਹੋਣ ਦੀ ਹੋ ਸਕਦੀ ਹੈ। ਦੂਜਿਆਂ ਦੀ ਅਸਫਲਤਾ ਦੀ ਕਾਮਨਾ ਕਰਨ ਵਾਲਿਆਂ ਦਾ ਸਮਾਜ ਪ੍ਰਸੰਨ ਜੀਵਨ ਨਹੀਂ ਜੀ ਸਕਦਾ।
ਈਰਖਾ ਦੇ ਰੋਗ ਦੀ ਦਵਾਈ ਸ਼ਰਧਾ ਹੈ, ਜਿਹੜੀ ਆਪਣੇ ਸ਼ੁਧ ਰੂਪ ਵਿੱਚ ਦੁਰਲੱਭ ਹੈ। ਅੰਧਵਿਸ਼ਵਾਸ ਦੀ ਮਿਲਾਵਟ ਸ਼ਰਧਾ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ। ਮੈਂ ਪਿਆਰ, ਸਤਿਕਾਰ ਅਤੇ ਸ਼ਰਧਾ ਆਦਿਕ ਨੂੰ ਭਾਵ ਜਾਂ ਪਰਵਿਰਤੀਆਂ ਨਹੀਂ
ਪਿਆਰ ਇੱਕ ਵਿਵਹਾਰ ਜਾਂ ਵਤੀਰਾ ਹੈ ਅਤੇ ਮੋਹ, ਮਮਤਾ, ਮਿੱਤ੍ਰਤਾ ਅਤੇ ਕਾਮੁਕਤਾ ਆਦਿਕ ਵਿੱਚੋਂ ਕੋਈ ਇੱਕ ਭਾਵ ਇਸ ਦਾ ਪ੍ਰੇਤਕ ਹੋ ਸਕਦਾ ਹੈ। ਵੱਖ-ਵੱਖ ਪ੍ਰੇਰਣਾ-ਸਰੋਤ ਪਿਆਰ ਨੂੰ ਵੱਖ-ਵੱਖ ਨਾਂ ਅਤੇ ਰੂਪ ਦਿੰਦੇ ਹਨ। ਇਵੇਂ ਹੀ ਸ਼ਰਧਾ ਇੱਕ ਵਤੀਰਾ ਜਾਂ ਵਿਵਹਾਰ ਹੈ; ਸੁਰੱਖਿਆ, ਜਗਿਆਸਾ ਅਤੇ ਨਿਰਯੋਗਤਾ ਇਸ ਦੇ ਪ੍ਰੇਰਕ ਹਨ। ਮਾਤਾ-ਪਿਤਾ ਬੱਚੇ ਦੀ ਰੱਖਿਆ ਵੀ ਕਰਦੇ ਹਨ; ਜਗਿਆਸਾ (ਜਾਣਨ ਦੀ ਇੱਛਾ) ਦੀ ਪੂਰਤੀ ਵੀ ਕਰਦੇ ਹਨ। ਅਤੇ ਬਚਪਨ ਦੀ ਦੁਰਬਲਤਾ ਵੇਲੇ ਹਰ ਕੰਮ ਵਿੱਚ ਸਹਾਇਤਾ ਵੀ ਕਰਦੇ ਹਨ। ਇਨ੍ਹਾਂ ਦੇ ਕਾਰਨ ਬੱਚੇ ਦੇ ਮਨ ਵਿੱਚ ਵਿਸ਼ਵਾਸ, ਵਿਸਮਾਦ ਅਤੇ ਸ਼ੁਕਰਗੁਜ਼ਾਰੀ ਦੇ ਭਾਵ ਪੈਦਾ ਹੁੰਦੇ ਹਨ। ਵਿਸ਼ਵਾਸ ਵਿਸਮਾਦ ਅਤੇ ਸ਼ੁਕਰਗੁਜ਼ਾਰੀ ਦੇ ਸਮੁੱਚੇ ਪ੍ਰਭਾਵ ਵਿੱਚੋਂ ਉਪਜਣ ਵਾਲਾ ਵਤੀਰਾ ਸ਼ਰਧਾ ਅਖਵਾਉਂਦਾ ਹੈ।
ਡਰ ਅਤੇ ਨਿਰਾਦਰ ਦਾ ਵਿਸ਼ਵਾਸ, ਵਿਸਮਾਦ ਅਤੇ ਸ਼ੁਕਰਗੁਜ਼ਾਰੀ ਦੇ ਭਾਵਾਂ ਨਾਲ ਸਿੱਧਾ ਵਿਰੋਧ ਹੈ। ਬੱਚੇ ਨੂੰ ਇਹ ਦੋਵੇਂ (ਡਰ ਅਤੇ ਨਿਰਾਦਰ) ਦਿਲ ਖੋਲ੍ਹ ਕੇ ਦਿੱਤੇ ਜਾਂਦੇ ਹਨ ਜਿਸ ਕਰਕੇ ਸ਼ਰਧਾ ਜਨਮ ਸਮੇਂ ਹੀ ਦਮ ਤੋੜ ਦਿੰਦੀ ਹੈ। ਵਡੇਰੀ ਉਮਰ ਵਿੱਚ ਕਰਾਮਾਤਾਂ ਦੀਆਂ ਕਹਾਣੀਆਂ ਸੁਣ ਕੇ ਉਪਜੀ ਤਰਕਹੀਣਤਾ ਨੂੰ ਵਿਸਮਾਦ, ਮੁਕਤੀ ਦੀ ਝੂਠੀ ਆਸ ਨੂੰ ਵਿਸ਼ਵਾਸ ਅਤੇ ਖ਼ਿਆਲੀ ਵੈਤਰਣੀਆਂ ਤੋਂ ਪਾਰ ਉਤਾਰੇ ਦੀ "ਰੂਹਾਨੀ" ਸਹਾਇਤਾ ਦੇ ਬਦਲੇ ਵਿੱਚ ਦਿੱਤੇ ਗਏ ਦੁਨਿਆਵੀ ਚੜ੍ਹਾਵੇ ਨੂੰ ਸ਼ੁਕਰਾਨਾ ਆਖਿਆ ਸ਼ਰਧਾਲੂ ਬਣ ਸਕਣਾ ਮੁਸ਼ਕਲ ਹੈ; ਅਸੰਭਵ ਹੈ। ਸ਼ਰਧਾ ਦੇ ਵਾਧੇ ਲਈ ਸੰਤੁਸ਼ਟ ਪਰਿਵਾਰਾਂ ਦੀ ਲੋੜ ਹੈ। ਜਿੰਨਾ ਚਿਰ ਇਹ ਲੋੜ ਪੂਰੀ ਨਹੀਂ ਕੀਤੀ ਜਾਂਦੀ ਓਨਾ ਚਿਰ ਈਰਖਾ ਵਿੱਚ ਵਾਧਾ ਹੁੰਦਾ ਰਹੇਗਾ ਅਤੇ ਮਨੁੱਖੀ ਖ਼ੁਸ਼ੀ ਦੀ ਹਾਨੀ ਹੁੰਦੀ ਰਹੇਗੀ। ਅਸੀਂ ਆਪਣੇ ਸਕੇ-ਸੰਬੰਧੀਆਂ ਦੇ ਸੱਦੇ ਉੱਤੇ ਉਨ੍ਹਾਂ ਦੇ ਆਨੰਦ-ਸਮਾਗਮਾਂ ਵਿੱਚ ਸ਼ਾਮਲ ਵੀ ਹੁੰਦੇ ਰਹਾਂਗੇ ਅਤੇ ਉਨ੍ਹਾਂ ਘਾਟਾਂ-ਕਮਜ਼ੋਰੀਆਂ ਨੂੰ ਵੀ ਨੀਝ ਨਾਲ ਵੇਖਾਂਗੇ, ਜਿਨ੍ਹਾਂ ਦਾ ਜ਼ਿਕਰ ਸਮਾਗਮ ਦੀ ਸਮਾਪਤੀ ਪਿੱਛੋਂ ਘਰ ਮੁੜਦਿਆਂ ਹੋਇਆਂ, ਕਰ ਕੇ ਆਪਣੀ ਈਰਖਾ ਦੀ ਅੱਗ ਉੱਤੇ ਤੁਪਕਾ ਤੇਲ ਵੀ ਪਾਉਂਦੇ ਰਹਾਂਗੇ । ਇਹੋ ਕਿਰਿਆ ਕੌਮੀ ਪੱਧਰ ਉਤੇ ਵੀ ਜਾਰੀ ਰਹੇਗੀ । ਅਰਬਾਂ ਰੁਪਿਆਂ ਦੇ ਖ਼ਰਚ ਨਾਲ ਦੁਨੀਆ ਦੇ ਇਤਿਹਾਸ ਦੀ ਖੋਜ ਕਰਾਂਗੇ, ਦੋਸ਼ਾਂ-ਕੌਮਾਂ ਦੀਆਂ ਕਮਜ਼ੋਰੀਆਂ ਤੋਂ ਜਾਣੂੰ ਹੋਵਾਂਗੇ: ਉਨ੍ਹਾਂ ਕਮਜ਼ੋਰੀਆਂ ਨੂੰ ਆਪਣੇ ਦੇਸ਼ ਦੀਆਂ ਇਤਿਹਾਸਕ ਮਿਥਿਹਾਸਕ ਵਡਿਆਈਆਂ ਦੇ ਟਾਕਰੇ ਵਿੱਚ ਰੱਖ ਕੇ ਗੋਰਵ ਮਹਿਸੂਸ ਕਰਨ ਦੇ ਬਹਾਨੇ ਕੌਮੀ ਈਰਖਾ ਦੀ ਕੋਝੀ ਨੁਮਾਇਸ਼ ਦਾ ਕੰਮ ਹੁੰਦਾ ਰਹੇਗਾ। ਮੁਕਾਬਲੇ ਦੀ ਭਾਵਨਾ ਅਧੀਨ ਕੌਮੀ ਅਸਲਾਖ਼ਾਨਿਆਂ ਵਿੱਚ ਮਾਰੂ ਹਥਿਆਰਾਂ ਦੀ ਗਿਣਤੀ ਵਿੱਚ ਉਵੇਂ ਹੀ ਭਿਆਨਕ ਵਾਧਾ ਹੁੰਦਾ ਰਹੇਗਾ ਜਿਵੇਂ ਖਾਂਦੇ ਪੀਂਦੇ ਘਰਾਂ ਦੀਆਂ ਇਸਤਰੀਆਂ ਦੀਆਂ ਅਲਮਾਰੀਆਂ ਵਿੱਚ, ਇੱਕ ਦੂਜੀ ਦੀ ਰੀਸੋ ਰੀਸੋ, ਸਾੜੀਆਂ, ਸੂਟਾ ਅਤੇ ਸੈੱਟਾਂ ਦੀ ਗਿਣਤੀ ਵਿੱਚ ਬੇ-ਲੋੜਾ
ਈਰਖੀ ਆਦਮੀ ਸਦਾ ਇਹ ਸੋਚ ਕੇ ਦੁਖੀ ਹੁੰਦਾ ਹੈ ਕਿ ਦੂਜੇ ਕੋਲ ਮੇਰੇ ਨਾਲੋਂ ਬਹੁਤਾ ਕਿਉਂ ਹੈ। ਇਹ ਸੋਚ ਉਸ ਨੂੰ ਆਪਣੀਆਂ ਪ੍ਰਾਪਤੀਆਂ ਅਤੇ ਆਪਣੇ ਆਨੰਦ-ਅਵਸਰਾਂ ਨੂੰ ਮਾਣਨ ਦੇ ਅਯੋਗ ਬਣਾ ਦਿੰਦੀ ਹੈ। ਉਹ ਆਪਣੀਆਂ ਪ੍ਰਾਪਤੀਆਂ ਦੀ ਥਾਂ ਦੂਜਿਆਂ ਦੀਆਂ ਹਾਨੀਆਂ ਵਿੱਚੋਂ ਆਨੰਦ ਪ੍ਰਾਪਤ ਕਰਨ ਲੱਗ ਪੈਂਦਾ ਹੈ। ਇਸ ਗੱਲ ਨੂੰ ਦੱਸਣ ਲਈ ਇੱਕ ਕਹਾਣੀ ਹੈ ਕਿ ਇੱਕ ਈਰਖੀ ਨੂੰ ਵਰ ਮਿਲ ਗਿਆ ਕਿ ਉਸ ਦੀ ਇੱਕ ਮੰਗ ਪੂਰੀ ਹੋ ਜਾਵੇਗੀ। ਪਰ ਉਹ ਜੋ ਵੀ ਮੰਗੇਗਾ ਉਸ ਨਾਲੋਂ ਦੂਣਾ ਉਸ ਦੇ ਗੁਆਂਢੀ ਨੂੰ ਮਿਲ ਜਾਵੇਗਾ। ਦੋ ਚਾਰ ਦਿਨ ਸੋਚ ਕੇ ਉਸ ਨੇ ਇਹ ਮੰਗ ਮੰਗੀ ਕਿ ਮੇਰੀ ਇੱਕ ਅੱਖ ਅੰਨ੍ਹੀ ਹੋ ਜਾਵੇ। ਉਸ ਦੇ ਗੁਆਂਢੀ ਦੀਆਂ ਦੋਵੇਂ ਅੱਖਾਂ ਬੰਦ ਹੋ ਗਈਆਂ।
ਇਹ ਈਰਖਾ ਦੀ ਸਿਖਰ ਹੈ; ਇਸ ਤੋਂ ਹੇਠਾਂ ਹੇਠਾਂ ਇਸ ਦੇ ਅਨੇਕ ਦਰਜੇ ਅਤੇ ਰੂਪ ਹਨ, ਜਿਨ੍ਹਾਂ ਉੱਤੇ ਸੱਭਿਅਤਾ ਅਤੇ ਸ਼ਿਸ਼ਟਾਚਾਰ ਦਾ ਪਰਦਾ ਪਾਉਣ ਦੇ ਜਤਨਾ ਵਿੱਚ ਲੱਗਾ ਹੋਇਆ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪ੍ਰਸੰਨਤਾ ਲਈ ਕੀਤੇ ਹੋਏ, ਉਨ੍ਹਾਂ ਨਾਲੋਂ ਥੋੜੇ ਜਤਨ ਜੀਵਨ ਵਿੱਚ ਕਿੰਨੀ ਕੁ ਖੂਬਸੂਰਤੀ ਪੈਦਾ ਕਰ ਸਕਦੇ ਹਨ। ਪੜ੍ਹ-ਲਿਖ ਕੇ, ਕੰਮਾਂ ਕਾਰਾਂ ਅਤੇ ਨੌਕਰੀਆਂ ਉੱਤੇ ਲੱਗ ਕੇ ਅਤੇ ਆਪੋ ਆਪਣੇ ਵੱਖਰੇ ਪਰਿਵਾਰਾਂ ਦੀ ਸਿਰਜਣਾ ਕਰ ਕੇ ਅਸੀਂ ਪ੍ਰਸੰਨ ਜੀਵਨ ਦੀ ਕੁਦਰਤੀ ਜਿਹੀ ਆਸ ਕਰਨ ਲੱਗ ਪੈਂਦੇ ਹਾਂ। ਪਰ ਬਚਪਨ ਵਿੱਚ ਗ੍ਰਹਿਣ ਕੀਤੀ ਹੋਈ ਈਰਖਾ ਦੀ ਰੁਚੀ ਕਈ ਪ੍ਰਕਾਰ ਦੇ ਸੰਬੰਧਾਂ-ਸਰੋਕਾਰਾਂ ਅਤੇ ਵਰਤੋਂ- ਵਿਹਾਰਾਂ ਵਿੱਚ ਪ੍ਰਗਟ ਹੁੰਦੀ ਅਤੇ ਸਾਡੀ ਪ੍ਰਸੰਨਤਾ ਦਾ ਰਾਹ ਰੋਕਦੀ ਰਹਿੰਦੀ ਹੈ। ਆਪਣੀ ਸਿਆਣਪ ਦੀ ਸਹਾਇਤਾ ਨਾਲ ਅਸੀਂ ਈਰਖੀ ਆਖੇ ਜਾਣੇਂ ਬਚੇ ਰਹਿੰਦੇ ਹਾਂ, ਤਾਂ ਵੀ ਆਪਣੀ ਪ੍ਰਸੰਨਤਾ ਵਿੱਚ ਪੈਣ ਵਾਲੇ ਘਾਟੇ ਦਾ ਇਲਾਜ ਅਸੀਂ ਨਹੀਂ ਕਰ ਸਕਦੇ। ਰੀਸ ਆਮ ਕਰਕੇ ਈਰਖਾ ਦਾ ਪ੍ਰਗਟਾਵਾ ਹੁੰਦੀ ਹੈ। ਰੀਸ ਦੇ ਰੂਪ ਵਿੱਚ ਈਰਖਾ ਸਾਡੇ ਜੀਵਨ ਨੂੰ ਕਿੰਨਾ ਕੁ ਬੋਝਲ, ਮਰਚੀਲਾ ਅਤੇ ਚਿੰਤਾਤੁਰ ਕਰਦੀ ਹੈ, ਇਸ ਗੱਲ ਦਾ ਪਤਾ ਲਾਉਣ ਲਈ ਢੇਰ ਸਾਰੀ ਰੀਸਰਚ ਦੀ ਲੋੜ ਹੈ। ਰੱਜੀ-ਪੁੱਜੀ ਸ਼੍ਰੇਣੀ ਦੇ ਕਿਸੇ ਸਮਾਗਮ ਵਿੱਚ ਜਾ ਕੇ ਵੇਖੋ; ਚਾਰ-ਪੰਜ ਹਜ਼ਾਰ ਰੁਪਏ ਦੀ ਸਾੜ੍ਹੀ ਪਹਿਨ ਕੇ ਆਈ ਇਸਤਰੀ ਆਪਣੇ ਤੋਂ ਜ਼ਰਾ ਪਰੇ ਬੈਠੀ ਇਸਤਰੀ ਦੀ ਦੋ ਹਜ਼ਾਰ ਰੁਪਏ ਦੀ ਸਾੜ੍ਹੀ ਨੂੰ ਉਵੇਂ ਹੀ ਘੁਰ ਕੇ ਵੇਖੇਗੀ ਜਿਵੇਂ ਦੋ ਹਜ਼ਾਰ ਦੀ ਸਾੜ੍ਹੀ ਵਾਲੀ ਉਸ ਦੀ ਚਾਰ ਹਜ਼ਾਰ ਦੀ ਸਾੜ੍ਹੀ ਨੂੰ ਵੇਖਦੀ ਹੈ। ਗਹਿਣੇ, ਕਪੜੇ ਪਹਿਨ ਕੇ ਅਤੇ ਖ਼ੁਸ਼ਬੂਆਂ ਲਾ ਕੇ ਆਪਣੇ ਸਰੀਰ ਨੂੰ ਸਜਾਉਣ ਪਿੱਛੇ ਸਾਡੇ ਸੌਂਦਰਯ ਪ੍ਰੇਮ ਅਤੇ ਸੁਹਜ ਸਵਾਦ ਦੀ ਸੂਖਮਤਾ ਦੀ ਪ੍ਰੇਰਣਾ ਘੱਟ ਹੁੰਦੀ ਹੈ ਜਾਂ ਉੱਕੀ ਨਹੀਂ ਹੁੰਦੀ ਅਤੇ ਦੂਜਿਆਂ ਦੀ ਰੀਸ ਅਤੇ ਉਨ੍ਹਾਂ ਨਾਲੋਂ ਅਗੇਰੇ ਹੋਣ ਦੀ ਹਉਮੈ ਬਹੁਤੀ ਹੁੰਦੀ ਹੈ। ਆਪਣੇ ਲਾਗੇ ਵੱਸਣ ਵਾਲੇ ਲੋਕਾਂ ਨੂੰ ਹਉਮੈ ਦੀ ਦੌੜ ਵਿੱਚੋਂ ਹਟਾਉਣ ਲਈ ਅਸੀਂ ਆਪਣੇ ਘਰਾਂ ਵਿੱਚ ਏਨਾ ਬੇ-ਲੋੜਾ ਨਿਕ-ਸੁਕ ਇਕੱਠਾ ਕਰ ਲੈਂਦੇ ਹਾਂ ਕਿ ਸਾਡੀ ਪ੍ਰਸੰਨਤਾ ਨੂੰ ਪੈਰ ਪੈਰ ਉੱਤੇ ਠੇਡੇ ਲੱਗਣ ਲੱਗ ਪੈਂਦੇ ਹਨ। ਸਾਡੇ ਕਈ ਇੱਕ ਖ਼ਰਚਿਆਂ ਪਿੱਛੇ ਸਾਡੀ ਲੋੜ ਦੀ ਥਾਂ ਸਾਡੀ ਈਰਖਾ ਦਾ ਹੱਥ ਹੁੰਦਾ ਹੈ।
ਕਵੀਆਂ, ਕਲਾਕਾਰਾਂ ਅਤੇ ਲੇਖਕਾਂ ਵਿੱਚ ਈਰਖਾ ਬਹੁਤਾ ਵਿਕਾਸ ਕਰ ਗਈ ਹੁੰਦੀ ਹੈ; ਇਸ ਦਾ ਕਾਰਨ ਹੁੰਦਾ ਹੈ: ਪਾਠਕਾਂ, ਪ੍ਰਸ਼ੰਸਕਾਂ ਅਤੇ ਆਲੋਚਕਾਂ ਵਲੋਂ ਮਿਲੀ ਪ੍ਰਸੰਸਾ ਅਤੇ ਪਰਵਾਨਗੀ ਦਾ ਵਾਧਾ-ਘਾਟਾ। ਇੱਕ ਈਰਖੀ ਕਵੀ ਨੂੰ ਜੇ ਇੱਕ ਕੌਮੀ ਇਨਾਮ ਮਿਲ
ਅਗਲੇ ਸਾਲ ਉਸ ਨੂੰ ਸਾਊਥ ਇੰਡੀਆ ਦੇ ਮੰਦਰਾਂ ਦੀ ਯਾਤਰਾ ਲਈ ਲੈ ਜਾਓ। ਮੰਦਰ ਵੇਖ ਕੇ ਆਖੇਂਗਾ, "ਇਨ੍ਹਾ ਮੰਦਰਾਂ ਦੀ ਖੂਬਸੂਰਤੀ ਨੂੰ ਬਣਾਉਣ ਵਾਲੇ ਵਿਚਾਰੇ ਮਰ ਖਪ ਗਏ ਹਨ; ਹੁਣ ਵਿਹਲੇ ਤਮਾਸ਼ਬੀਨਾਂ ਦੀਆਂ ਭੀੜਾਂ ਆਉਂਦੀਆਂ ਹਨ ਅਤੇ ਗੰਦ ਪਾ ਕੇ ਚਲੇ ਜਾਂਦੀਆਂ ਹਨ। ਗੌਰਮਿੰਟ ਨੇ ਇਨ੍ਹਾਂ ਨੂੰ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਹੁਣ ਇਹ ਮੰਦਰ ਥੋੜੇ ਹਨ; ਟੂਰਿਸਟ ਅਟ੍ਰੈਕਸ਼ਨਜ਼ ਹਨ। ਪੱਥਰ ਦੀਆਂ ਮੂਰਤੀਆਂ ਉੱਤੇ ਫੁੱਲ ਚੜ੍ਹਾਅ ਕੇ ਫੁੱਲਾਂ ਦੀ ਬੇ-ਇਜ਼ਤੀ ਕੀਤੀ ਜਾ ਰਹੀ ਹੈ। ਇਹ ਫੁੱਲ ਤਾਂ ਕਸ਼ਮੀਰੀਵਾਦੀਆਂ ਵਿੱਚ ਹੀ ਸੁਹਣੇ ਲੱਗਦੇ ਹਨ।" ਕਿੰਨੇ ਸੁਹਣੇ ਰੂਪ ਵਿੱਚ ਪ੍ਰਗਟ ਹੋਈ ਹੈ ਈਰਖਾ!
ਥਕਾਵਟ ਅਤੇ ਉਤੇਜਨਾ
ਬਕਾਵਟ ਸਰੀਰਕ ਵੀ ਹੋ ਸਕਦੀ ਹੈ ਅਤੇ ਮਾਨਸਿਕ ਵੀ। ਦੋਹਾਂ ਹਾਲਤਾਂ ਵਿੱਚ ਇਹ ਸਾੜੇ ਦਵਾਰਾ ਸਾਝੀ ਸਮਰੱਥਾ-ਸੀਮਾ ਦੇ ਨਿਰਾਦਰ ਦਾ ਨਤੀਜਾ ਹੁੰਦੀ ਹੈ। ਹਰ ਕਿਸੇ ਨੂੰ ਇਹ ਗਿਆਨ ਹੁੰਦਾ ਹੈ ਕਿ ਉਹ ਕੀ ਕੁਝ ਕਰ ਸਕਣ ਦੇ ਯੋਗ ਹੈ। ਗਲਤ ਸਲਾਹ, ਬੇ-ਵਕਤੀ ਅਤੇ ਬੇ-ਲੋੜੀ ਹੱਲਾਸ਼ੇਰੀ, ਲੋਕ-ਰਾਏ ਦਾ ਡਰ ਜਾਂ ਕੀਰਤੀ ਦੀ ਇੱਛਾ ਜਾਂ ਆਪਣੇ ਮਨ ਦੇ ਹੋਰ ਕਿਸੇ ਵਕਤੀ ਵੇਗ ਵੱਸ ਅਸੀਂ ਆਪਣੀ ਯੋਗਤਾ ਅਤੇ ਸਮਰੱਥਾ ਦੀ ਸੀਮਾ ਵਲੋਂ ਬੇ-ਧਿਆਨ ਹੋ ਕੇ ਵਿਤੋਂ ਬਹੁਤਾ ਜ਼ੋਰ ਲਾ ਦਿੰਦੇ ਹਾਂ ਅਤੇ ਆਪਣੇ ਲਈ ਸਰੀਰਕ ਅਤੇ ਮਾਨਸਿਕ ਥਕਾਵਟ ਪੈਦਾ ਕਰ ਲੈਂਦੇ ਹਾਂ। ਸਰੀਰ ਅਤੇ ਮਨ ਆਪਣੇ ਅੰਤਲੇ ਰੂਪ ਵਿੱਚ ਇੱਕ ਦੂਜੇ ਨਾਲੋਂ ਵੱਖਰੇ ਨਹੀਂ ਹਨ; ਇਸ ਲਈ ਇਨ੍ਹਾਂ ਦੀਆਂ ਥਕਾਵਟਾਂ ਵੀ, ਅੰਤਲੇ ਰੂਪ ਵਿੱਚ, ਇੱਕ ਹੋ ਜਾਣ ਦੀ ਰੁਚੀ ਰੱਖਦੀਆਂ ਹਨ।
ਆਪਣੀ ਸਮਰੱਥਾ ਦੀ ਸੀਮਾ ਦਾ ਸਤਿਕਾਰ ਕਰਨ ਵਾਲੇ ਆਦਮੀ ਲਈ ਸਰੀਰਕ ਥਕਾਵਟ ਇੱਕ ਪ੍ਰਕਾਰ ਦਾ ਵਰ ਹੈ। ਇਹ ਤੇਜ਼ ਭੁੱਖ ਅਤੇ ਗੂਹੜੀ ਨੀਂਦ ਦਾ ਕਾਰਨ ਬਣ ਕੇ ਉਸ ਦੀ ਸਿਹਤ ਅਤੇ ਪ੍ਰਸੰਨਤਾ ਵਿੱਚ ਵਾਧਾ ਕਰਦੀ ਹੈ। ਸੰਸਾਰ ਦੇ ਉੱਨਤ ਸਮਾਜ ਗੁਲਾਮੀ ਅਤੇ ਸਨਅਤੀ ਕ੍ਰਾਂਤੀ ਦੇ ਉਨ੍ਹਾਂ ਸਮਿਆਂ ਨੂੰ ਪਿੱਛੇ ਛੱਡ ਆਏ ਹਨ, ਜਦੋਂ ਸਰੀਰਕ ਥਕਾਵਟ ਕਿਰਤੀ ਵਰਗ ਲਈ ਵੱਡਾ ਸਰਾਪ ਸੀ। ਪੱਛੜੇ ਦੇਸ਼ਾਂ ਦੇ ਕਾਮੇ ਅਤੇ ਉਨ੍ਹਾਂ ਦੇ ਬੱਚੇ ਅੱਜ ਵੀ ਇਹ ਸਰਾਪ ਭੋਗ ਰਹੇ ਹਨ।
ਹੱਦੋਂ ਵਧੀ ਹੋਈ ਸਰੀਰਕ ਥਕਾਵਟ ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ, ਪਰ ਇਹ ਪ੍ਰਭਾਵ ਓਨਾ ਪ੍ਰਬਲ ਅਤੇ ਮਾਰੂ ਨਹੀਂ ਹੁੰਦਾ, ਜਿੰਨਾ ਮਾਨਸਿਕ ਥਕਾਵਟ ਦਾ ਪ੍ਰਭਾਵ ਸਰੀਰ ਲਈ ਹੁੰਦਾ ਹੈ। ਮਾਨਸਿਕ ਥਕਾਵਟ ਦਾ ਮੁੱਢਲਾ ਰੂਪ ਦਿਮਾਗੀ ਥਕਾਵਟ ਹੈ। ਉੱਨਤ ਸਮਾਜਾਂ ਦੇ ਜੀਵਨ ਵਿੱਚ ਦਿਮਾਗੀ ਥਕਾਵਟ ਵਾਧੇ ਉੱਤੇ ਹੈ। ਵੱਡੇ ਵੱਡੇ ਦਫ਼ਤਰਾਂ ਦੇ ਘੁੱਟੇ-ਨੱਪੇ ਬੰਦ ਜਿਹੇ ਵਾਤਾਵਰਣ ਵਿੱਚ ਕੁਰਸੀਆਂ ਉੱਤੇ ਬੈਠੇ ਰਹਿ ਕੇ ਅੱਠ-ਦਸ ਘੰਟਿਆਂ ਲਈ ਸਿਰ ਖਪਾਈ ਕਰਨ ਨਾਲ ਹੋਣ ਵਾਲੀ ਦਿਮਾਗੀ ਥਕਾਵਟ ਸਰੀਰ ਨੂੰ ਵੀ ਸਿਥਲ ਕਰ ਦਿੰਦੀ ਹੈ। ਦਫ਼ਤਰੀ ਕਾਮਿਆਂ ਦਾ ਉਪਰਲਾ ਵਰਗ ਆਪਣੀ ਦਿਮਾਗੀ ਥਕਾਵਟ ਦਾ ਯੋਗ ਇਲਾਜ ਕਰਨ ਦੇ ਸਮਰੱਥ ਹੁੰਦਾ ਹੈ। ਉਹ ਬੈੱਡਮਿੰਟਨ, ਟੈਨਿਸ, ਗੋਲਫ ਆਦਿਕ ਖੇਡਾਂ ਦਾ ਪ੍ਰਬੰਧ ਕਰ ਕੇ ਸਰੀਰ ਦੀ ਕਸਰਤ ਰਾਹੀਂ ਦਿਮਾਗੀ ਥਕਾਵਟ ਦਾ ਦਾਰੂ ਲੱਭ ਲੈਂਦਾ ਹੈ। ਕਲੱਬਾਂ ਵਿੱਚ ਸੁਹਣਾ, ਸਾਊ ਸਮਾਜਿਕ ਵਾਤਾਵਰਣ ਪੈਦਾ ਕਰ ਕੇ ਦਫ਼ਤਰ ਦੇ ਅਕਾਉ ਵਾਤਾਵਰਣ ਦੇ ਪ੍ਰਭਾਵ ਨੂੰ ਨਿਸ਼ਪ੍ਰਭਾਵ ਜਾਂ ਬੇ-ਅਸਰ ਕਰ ਲੈਂਦਾ ਹੈ। ਪਰੰਤੂ ਬਹੁ-ਗਿਣਤੀ ਕਾਮਿਆਂ ਕੋਲ ਏਨੀ ਮਾਇਕ ਸਮਰੱਥਾ ਨਹੀਂ ਹੁੰਦੀ। ਸਾਧਾਰਣ ਦਫ਼ਤਰੀ ਕਾਮਿਆਂ ਕੋਲ ਆਪਣੀ ਦਿਮਾਗੀ ਥਕਾਵਟ ਦਾ, ਪਰਿਵਾਰਕ ਜੀਵਨ ਦੇ ਰੁਝੇਵਿਆਂ ਤੋਂ ਵੱਖਰਾ, ਜੇ ਕੋਈ ਇਲਾਜ ਹੁੰਦਾ ਹੈ ਤਾਂ ਨਸ਼ਾ, ਸਿਨੇਮਾ ਅਤੇ (ਅੱਜ ਕੱਲ) ਟੈਲੀਵਿਯਨ।
ਸ੍ਰੇਸ਼ਟ ਸਾਹਿਤ ਦਾ ਅਮਲ ਬੁਰਾ ਨਹੀਂ ਤਾਂ ਵੀ ਇਹ ਦਿਮਾਗੀ ਥਕਾਵਟ ਦਾ ਇਲਾਜ ਨਹੀਂ; ਹਾਂ, ਇਸ ਵਿੱਚੋਂ ਇਸ ਥਕਾਵਟ ਦੇ ਇਲਾਜ ਦਾ ਠੀਕ ਨੁਸਖ਼ਾ ਪ੍ਰਾਪਤ ਕੀਤਾ ਜਾਣਾ ਸੰਭਵ ਹੈ। ਇਸ ਤੋਂ ਛੁੱਟ ਵਰਜਿਸ਼ ਵਿਹੂਣੇ ਸਾਰੇ ਸਾਧਨ ਮਨੁੱਖੀ ਮਨ ਨੂੰ ਉਤੇਜਨਾ ਦਾ ਆਦੀ ਬਣਾ ਦਿੰਦੇ ਹਨ। ਉਤੇਜਨਾ ਦਾ ਆਦੀ ਮਨ ਨਿਸੱਤਾ ਅਤੇ ਤੇਜਹੀਣ ਹੋਣ ਲੱਗ ਪੈਂਦਾ ਹੈ ਅਤੇ ਉਤੇਜਨਾ ਨੂੰ ਨਿਸੱਤਤਾ ਦਾ ਇਲਾਜ ਮੰਨਣ ਲਈ ਮਜਬੂਰ ਹੋ ਜਾਂਦਾ ਹੈ। ਹੌਲੀ ਹੌਲੀ ਮਨ ਅਤੇ ਸਰੀਰ ਵਿਚਲਾ ਤਾਲਮੇਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਪ੍ਰਸੰਨਤਾ ਪਰੇ ਹਟਦੀ ਜਾਂਦੀ ਹੈ।
ਉਕਸਾਹਟ ਕਰਪੂਰ ਸਾਹਿਤ ਅਤੇ ਮਨੋਰੰਜਨ ਦੇ ਆਧੁਨਿਕ ਸਾਧਨ (ਸਿਨੇਮਾ ਅਤੇ ਟੈਲੀਵਿਯਨ ਆਦਿਕ) ਕ੍ਰੋਧ, ਘਿਰਣਾ ਭੇਅ ਅਤੇ ਕਾਮ ਆਦਿਕ ਦੇ ਮਨੋਭਾਵਾਂ ਜਾਂ ਪਰਵਿਰਤੀਆਂ ਉੱਤੇ ਆਧਾਰਿਤ ਹੁੰਦੇ ਹਨ। ਇਹ ਮਨੁੱਖ ਦੇ ਮਨ ਵਿੱਚ ਬੀਰ ਰਸ, ਬੀਭਤਸ ਰਸ, ਭਿਆਨਕ ਰਸ ਅਤੇ ਸ਼ਿੰਗਾਰ ਰਸ ਆਦਿਕ ਨੂੰ ਜਗਾਉਂਦੇ ਹਨ। ਇਹ ਭਾਵ ਜੀਵਨ ਲਈ ਲੋੜੀਂਦੇ ਹੋ ਸਕਦੇ ਹਨ, ਪਰ ਇਨ੍ਹਾਂ ਘਟੀਆ ਰਸਾਂ ਦਾ ਬਹੁਤਾ ਅਤੇ ਬੇ-ਲੋੜਾ ਅਭਿਆਸ ਇਨ੍ਹਾਂ ਭਾਵਾਂ ਨੂੰ ਬੌਧਿਕ ਅਨੁਸ਼ਾਸਨ ਵਿੱਚੋਂ ਨਿਕਲ ਜਾਣ ਦੀ ਪ੍ਰੇਰਣਾ ਦਿੰਦਾ ਹੈ । ਸਾਡੇ ਬੌਧਿਕ ਅਨੁਸ਼ਾਸਨ ਵਿੱਚੋਂ ਨਿਕਲ ਜਾਣ ਉੱਤੇ ਇਹ ਭਾਵ ਸਾਨੂੰ ਆਪਣੀ ਆਗਿਆ ਵਿੱਚ ਤੋਰਨ ਲੱਗ ਪੈਂਦੇ ਹਨ। ਥੋੜੀ ਜਿਹੀ ਉਕਸਾਹਟ ਨਾਲ (ਅਤੇ ਕਦੇ ਕਦੇ ਬਿਨਾਂ ਉਕਸਾਹਟ) ਹੀ ਸਾਡੇ ਸਰੀਰ ਵਿਚਲੀਆਂ ਗ੍ਰੰਥੀਆਂ (ਗਲੈਂਡਜ਼) ਆਪੋ ਆਪਣਾ ਰਸ ਸਾਡੇ ਰਕਤ ਪ੍ਰਵਾਹ ਵਿੱਚ ਭੇਜਣਾ ਸ਼ੁਰੂ ਕਰ ਦਿੰਦੀਆਂ ਹਨ। ਇਨ੍ਹਾਂ ਰਸਾਂ ਦੇ ਪ੍ਰਭਾਵ ਨੂੰ ਘਟਾਉਣ ਜਾਂ ਮਿਟਾਉਣ ਲਈ ਸਾਡੇ ਹੋਰ ਗਲੈਂਡਜ਼ ਨੂੰ ਕੋਈ ਦੂਜਾ ਰਸ ਸਾਡੇ ਲਹੂ ਵਿੱਚ ਭੇਜਣਾ ਪੈਂਦਾ ਹੈ। ਨਿੱਕੀ ਜਿਹੀ ਗ਼ਲਤੀ ਨਾਲ ਅਸੀਂ ਆਪਣੇ ਸਰੀਰ ਦੀ ਸੂਖਮ ਮਸ਼ੀਨ ਨੂੰ ਬੇ-ਲੋੜੀ ਖੇਚਲ ਵਿੱਚ ਪਾ ਦਿੰਦੇ ਹਾਂ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਅਣਜਾਣੇ ਹੀ ਖਿਙੂ, ਡਰੂ, ਕ੍ਰੋਧੀ ਅਤੇ ਈਰਖੀ ਬਣਨ ਲੱਗ ਪੈਂਦੇ ਹਾਂ। ਅਜੋਕੇ ਪੱਛਮੀ ਸਮਾਜਾਂ ਵਿੱਚ ਦਿਮਾਗੀ ਥਕਾਵਟ ਦੇ ਗਲਤ ਇਲਾਜਾਂ ਕਾਰਨ ਉਪਜੀ ਹੋਈ ਮਾਨਸਿਕ ਸਿਬਲਤਾ ਤੋਂ ਬਚਣ ਲਈ ਨਸ਼ਿਆਂ, ਦਵਾਈਆਂ ਅਤੇ ਯੋਗ ਦੇ ਅਭਿਆਸਾਂ ਦਾ ਆਸਰਾ ਲਿਆ ਜਾਣਾ ਆਮ ਹੁੰਦਾ ਜਾ ਰਿਹਾ ਹੈ।
ਦਫਤਰੋਂ ਆ ਕੇ ਰਸੋਈ ਦੇ ਕੰਮ ਵਿੱਚ ਘਰਵਾਲੀ ਦੀ ਸਹਾਇਤਾ ਕਰ ਕੇ; ਛੁੱਟੀ ਵਾਲੇ ਦਿਨ ਉਸ ਦਵਾਰਾ ਧੋੜੇ ਗਏ ਕਪੜੇ ਸੁਕਾਅ ਕੇ ਅਤੇ ਇਸਤਰੀ ਕਰ ਕੇ; ਅਤੇ ਘਰ ਦੇ ਵਿਹੜੇ ਵਿੱਚ ਜਾਂ ਛੱਤ ਉੱਤੇ ਚਾਰ ਗਜ਼ ਮੁਰੱਬੇ ਥਾਂ ਵਿੱਚ ਧਨੀਆਂ, ਪੂਦਨਾ, ਪਾਲਕ ਅਤੇ ਮੇਥੀ ਆਦਿਕ ਉਗਾਉਣ ਦਾ ਉਪਰਾਲਾ ਕਰ ਕੇ ਅਸੀਂ ਦਿਮਾਗੀ ਧਕਾਵਟ ਦਾ ਇਲਾਜ ਲੱਭ ਸਕਦੇ ਹਾਂ। ਬਸ਼ਰਤੇ ਕਿ ਅਸੀਂ ਮੰਨਦੇ ਹੋਈਏ ਕਿ ਟੈਲੀਵਿਯਨ ਸਾਹਮਣੇ ਬੈਠ ਕੇ ਮੈਚ ਵੇਖਣ ਨਾਲ ਅਸੀਂ ਤੇਂਦੁਲਕਰ ਦੀ ਪਰਫਾਰਮੈਂਸ ਵਿੱਚ ਕੋਈ ਫ਼ਰਕ ਨਹੀਂ ਪਾ ਸਕਦੇ।
ਬਾਗਬਾਨੀ ਦੇ ਸ਼ੌਕ ਲਈ ਬਹੁਤੀ ਜ਼ਮੀਨ ਦੀ ਲੋੜ ਨਹੀਂ ਹੁੰਦੀ। ਅੱਜ ਤੋਂ ਕੁਝ ਸਾਲ ਪਹਿਲਾਂ, ਮੇਰੇ ਮਾਮਾ ਜੀ ਦੇ ਤਿੰਨੇ ਪੁੱਤਰ (ਕਰਮ ਸਿੰਘ, ਸਵਰਨ ਸਿੰਘ ਅਤੇ ਸਤਪਾਲ ਸਿੰਘ) ਦਰਭੰਗੇ ਰਹਿੰਦੇ ਸਨ। ਸਭ ਤੋਂ ਛੋਟਾ ਸਤਪਾਲ ਸਿੰਘ ਘਰ ਦੇ ਉਤਲੇ ਹਿੱਸੇ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਹਰਜਿੰਦਰ ਕੌਰ (ਜਿਸ ਦਾ ਦਿਹਾਂਤ ਹੋ ਚੁੱਕਾ ਹੈ) ਨੂੰ ਫੁੱਲ ਬੂਟਿਆਂ ਦਾ ਬਹੁਤ ਸ਼ੌਕ ਸੀ। ਉਹ ਆਪਣੇ ਘਰ ਦੇ ਬਰਾਂਡੇ ਅਤੇ ਵਿਹੜੇ ਵਿੱਚ ਦਰਜਨਾਂ ਗਮਲਿਆਂ ਦੀਆਂ ਪਾਲਾਂ ਲਾਈ ਰੱਖਦੀ ਸੀ। ਜਦੋਂ ਮੈਂ ਆਪਣੇ ਭਰਾਵਾਂ ਨੂੰ ਪਹਿਲੀ ਵੇਰ ਮਿਲਣ ਗਿਆ ਤਾਂ ਸਤਪਾਲ ਸਿੰਘ ਦੇ ਘਰ ਵਿੱਚ ਪਰਵੇਸ਼ ਕਰਦਿਆਂ ਇਉਂ ਲੱਗਾ, ਜਿਵੇਂ ਕਿਸੇ ਬੋਟੈਨੀਕਲ ਗਾਰਡਨ ਵਿੱਚ ਜਾ ਵੜਿਆ ਹੋਵਾਂ। ਆਪਣੀ ਕਹਾਣੀ ਸਿਕੰਦਰ' ਵਿੱਚ ਮੈਂ ਉਸੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਮੈਂ ਬਾਗ਼ਬਾਨੀ ਨੂੰ ਦਿਮਾਗੀ ਥਕਾਵਟ ਦਾ ਇਲਾਜ ਹੀ ਨਹੀਂ, ਸਗੋਂ ਮਾਨਸਿਕ ਵਿਕਾਸ ਦਾ ਸਰਵੋਤਮ ਸਾਧਨ ਵੀ ਮੰਨਦਾ ਹਾਂ। ਪਰੰਤੂ ਕੋਈ ਵੀ ਸਾਧਨ ਸੋਜਲਦਾ ਤਾਂ ਹੀ ਹੈ, ਜੇ ਅਸੀਂ ਵਿਕਾਸ ਦੀ ਸੰਭਾਵਨਾ ਦੇ ਵਿਸ਼ਵਾਸੀ ਹੋਈਏ। ਆਪਣੇ ਆਪ ਨੂੰ ਸੰਪੂਰਣ ਸਮਝਣ ਵਾਲੇ ਆਦਮੀ ਦਾ ਮਨ ਵਿਕਾਸ ਨਹੀਂ ਕਰਦਾ। ਕਿਸੇ ਸ਼ੁਭ ਕਰਮ ਦਾ ਉਚੇਚ ਉਸ ਲਈ ਆਤਮ ਵਰਧਨਾਂ ਅਤੇ ਸ੍ਵੈ-ਪਰਦਰਸ਼ਨ ਦਾ ਸਾਧਨ ਹੁੰਦਾ ਹੈ। ਹਿਟਲਰ ਸ਼ਾਕਾਹਾਰੀ ਸੀ, ਪਰ ਉਸਦਾ ਸ਼ਾਕਾਹਾਰ ਨਾ ਤਾਂ ਦਇਆ ਦੀ ਭਾਵਨਾ ਵਿੱਚੋਂ ਉਪਜਿਆ ਹੋਇਆ ਸੀ ਅਤੇ ਨਾ ਹੀ ਦਇਆ ਦੀ ਭਾਵਨਾ ਦਾ ਪ੍ਰੇਰਕ ਸੀ। ਇਹ ਉਸ ਦੀ ਸ੍ਰੇਸ਼ਟਤਾ ਦਾ ਪ੍ਰਤੀਕ ਸੀ, ਸ਼ੁੱਧ ਆਰੀਆ ਹੋਣ ਦਾ ਪ੍ਰਮਾਣ। ਉਹ ਸਮਝਦਾ ਸੀ ਕਿ ਮੈਂ ਜਨਮ ਤੋਂ ਹੀ "ਸ਼ੁੱਧ ਸ੍ਰੇਸ਼ਟ, ਸੰਪੂਰਣ ਆਰੀਆ ਹਾਂ।"
ਦਫ਼ਤਰਾਂ, ਫ਼ੈਕਟਰੀਆਂ, ਸਕੂਲਾਂ, ਕਾਲਜਾਂ ਆਦਿਕ ਵਿੱਚ ਵਧੇ ਹੋਏ ਅਤੇ ਵਧਦੇ ਜਾ ਰਹੇ ਦਿਮਾਗੀ ਕੰਮ ਕਾਰਨ ਥਕਾਵਟ ਵਾਲੀ ਸ਼੍ਰੇਣੀ ਵਾਧੇ ਉੱਤੇ ਹੈ। ਪੱਛਮੀ ਦੇਸ਼ ਇਸ ਸੰਬੰਧ ਵਿੱਚ ਵਧੇਰੇ ਚੇਤਨ ਅਤੇ ਚਿੰਤਿਤ ਹਨ। ਪੂਰਬੀ ਦੇਸ਼ਾਂ ਦਾ ਜਨ-ਸਾਧਾਰਣ ਅਜੇ ਮੱਧਕਾਲੀਨ ਸੰਸਕਾਰਾਂ ਦਾ ਧਾਰਨੀ ਹੈ। ਮਾਣ-ਮਰਿਆਦਾ ਅਤੇ ਨੱਕ-ਨਮੂਜ ਦੀ ਭਾਵਨਾ ਅਧੀਨ, ਆਪਣੀ ਚਾਦਰ ਦੀ ਲੰਬਾਈ ਵੱਲੋਂ ਅਵੇਸਲਾ ਹੋ ਕੇ ਆਪਣੇ ਲਈ ਉਦਾਸੀ ਅਤੇ ਚਿੰਤਾ ਨਾਂ ਦੀਆਂ ਮਾਨਸਿਕ ਥਕਾਵਟਾਂ ਪੈਦਾ ਕਰ ਲੈਂਦਾ ਹੈ। ਇਨ੍ਹਾਂ ਦਾ ਜ਼ਿਕਰ ਅਗਲੇ ਲੇਖ ਵਿੱਚ ਕਰਾਂਗਾ। ਏਥੇ ਦਿਮਾਗੀ ਥਕਾਵਟ ਸੰਬੰਧੀ ਇੱਕ ਗੱਲ ਕਹਿ ਕੇ ਇਸ ਲੇਖ ਦੀ ਸਮਾਪਤੀ ਕਰ ਰਿਹਾ ਹਾਂ।
––––––––––––––––
1. Self-aggrandizement (ਸੈਲਫ ਐਗ੍ਰੈੰਡਿਜਮੈਂਟ)।
ਅਸੀਂ ਧਰਤੀ ਦੇ ਜਾਏ ਹਾਂ ਅਤੇ ਧਰਤੀ ਧੀਰਜ ਅਤੇ ਸਹਿਜ ਦੀ ਪ੍ਰਤੀਕ ਹੈ। ਅਸੀਂ ਇਸ ਦੇ ਧੀਰਜ ਅਤੇ ਸਹਿਜ ਦੀ ਉਪਜ ਹਾਂ। ਧਰਤੀ ਦੇ ਜਿਸ ਹਿੱਸੇ ਵਿੱਚ ਧੀਰਜ ਅਤੇ ਸਹਿਜ ਨਹੀਂ, ਉਥੇ ਵਿਕਾਸ ਦੀ ਥਾਂ ਵਿਨਾਸ਼ ਦਾ ਵਾਸਾ ਹੈ। ਆਪਣੇ ਹਰ ਕੰਮ ਵਿੱਚ ਧਰਤੀ ਆਪਣੀ ਚਾਲ ਜਾਂ ਰਫ਼ਤਾਰ ਦਾ ਸਤਿਕਾਰ ਕਰਦੀ ਹੈ। ਆਪਣੇ ਦੁਆਲੇ ਘੁੰਮਣ ਦੀ ਇੱਕ ਗਤੀ ਹੈ; ਸੂਰਜ ਦੀ ਪਰਕਰਮਾ ਕਰਨ ਦੀ ਗਤੀ ਹੈ; ਮੌਸਮਾਂ ਦੇ ਆਉਣ ਜਾਣ ਦੇ ਨੇਮ ਹਨ; ਬੇਲ-ਬੂਟਿਆਂ ਅਤੇ ਫਲਾਂ-ਫ਼ਸਲਾਂ ਦੇ ਉੱਗਣ ਪੱਕਣ ਦੀ ਰਫ਼ਤਾਰ ਹੈ; ਜੀਵ-ਜੰਤੂਆਂ ਦੀ ਉਪਜ ਅਤੇ ਵਿਕਾਸ ਲਈ ਮਿਥੇ ਹੋਏ ਸਮੇਂ ਦੀ ਲੋੜ ਹੈ; ਕਿਸੇ ਦਾ ਗਰਭਵਾਸ ਛੋਟਾ ਹੈ ਕਿਸੇ ਦਾ ਲੰਮੇਰਾ; ਕਿਸੇ ਜੀਵ ਸ਼੍ਰੇਣੀ ਦਾ ਬਚਪਨ ਸਾਲਾਂ ਲੰਮਾ ਹੈ, ਕਿਸੇ ਦਾ ਕੁਝ ਇੱਕ ਮਿੰਟ। ਧਰਤੀ ਉਤਲਾ ਸਮੁੱਚਾ ਜੀਵਨ ਧਰਤੀ ਦੀ ਸਮੇਂ ਸੂਚੀ ਦਾ ਸਤਿਕਾਰ ਕਰਦਾ ਹੈ। ਆਦਮੀ ਇਉਂ ਕਰਨਾ ਭੁੱਲ ਗਿਆ ਹੈ। ਉਹ ਧਰਤੀ ਦਾ 'ਪੁੱਤ' ਅਤੇ ਧਰਤੀ ਉਤਲੇ ਬਾਕੀ ਜੀਵਾਂ ਦਾ 'ਭਰਾ' ਬਣ ਕੇ ਜਿਊਣਾ ਨਹੀਂ ਚਾਹੁੰਦਾ। ਉਸ ਵਿੱਚ ਸਵਾਮੀ-ਭਾਵ ਦੀ ਪਰਬਲਤਾ ਹੈ। ਧੀਰਜ ਅਤੇ ਸਹਿਜ ਛੱਡਦਾ ਜਾ ਰਿਹਾ ਹੈ; ਤੇਜ਼ੀ ਅਤੇ ਕਾਹਲ ਉਸ ਦੇ ਹਰ ਕੰਮ ਵਿੱਚ ਸਮਾਉਂਦੀ ਜਾ ਰਹੀ ਹੈ; ਉਹ ਆਪਣੀ ਮਾਂ ਨਾਲੋਂ, ਆਪਣੇ ਆਪ ਨਾਲੋਂ ਟੁੱਟਦਾ ਜਾ ਰਿਹਾ ਹੈ।
ਉਸ ਨੂੰ ਧਰਤੀ ਨਾਲੋਂ ਤੋੜਨ ਦੀ ਪਹਿਲੀ ਕੁੱਲ ਇੱਕ ਈਸ਼ਵਰਵਾਦੀ-ਇਲਹਾਮੀ ਧਰਮਾਂ ਨੇ ਕੀਤੀ ਸੀ ਅਤੇ ਦੂਜੀ ਸ਼ਕਤੀ-ਸੇਵੀ ਵਿਗਿਆਨ ਨੇ। ਧਰਮਾਂ ਦਾ ਸਮਾਂ ਬੀਤਦਾ ਜਾ ਰਿਹਾ ਹੈ; ਵਿਗਿਆਨ ਆਪਣੀ ਭੁੱਲ ਦੀ ਸੋਧ ਕਰੇਗਾ, ਅਜਿਹੀ ਆਸ ਕੀਤੀ ਜਾ ਸਕਦੀ ਹੈ; ਪਰ ਇਹ ਵੱਡਾ ਕੰਮ ਹੈ, ਜਿਸ ਵਿੱਚ ਲੰਮਾ ਸਮਾਂ ਲੱਗੇਗਾ। ਵਿਅਕਤੀ ਲਈ ਇਹ ਉਡੀਕ ਝੂਠੀ ਹੈ। ਵਿਅਕਤੀ ਨੂੰ ਹੁਣ ਹੀ ਸਹਿਜ ਅਤੇ ਧੀਰਜ ਦਾ ਧਾਰਨੀ ਹੋਣ ਦੀ ਜਾਚ ਸਿੱਖਣ ਦੀ ਲੋੜ ਹੈ। ਕਿਸੇ ਵੀ ਕੰਮ ਵਿੱਚ ਕਾਹਲ ਕਿਉਂ ਕੀਤੀ ਜਾਵੇ ? ਕੀ ਲੈਣਾ ਹੈ ਉਤੇਜਨਾ ਵਿੱਚੋਂ ? ਮੰਜ਼ਿਲਾਂ ਮਿੱਥ ਕੇ, ਪਹਿਲਾਂ ਪੁੱਜਣ ਦਾ ਇਰਾਦਾ ਕਰ ਕੇ, ਆਪਣੇ ਸਕੇ-ਸਨੇਹੀਆਂ ਨੂੰ ਪਛਾੜ ਕੇ ਜੀਵਨ ਵਿਚਲੀ ਪ੍ਰਸੰਨਤਾ ਘਟਾਉਣੀ ਸਾਡਾ ਕੰਮ ਕਿਉਂ ਹੋਵੇ। ਕਰੋੜਾਂ ਸਾਲਾਂ ਤੋਂ ਤੁਰੀ ਆ ਰਹੀ, ਤੁਰਦੀ ਜਾ ਰਹੀ ਧਰਤੀ ਦੇ ਜਾਏ ਹਾਂ ਅਸੀਂ। ਸਾਡੇ ਲਈ ਤੁਰਨਾ ਆਨੰਦਦਾਇਕ ਹੋਣਾ ਚਾਹੀਦਾ ਹੈ। ਜਿਨ੍ਹਾਂ ਲਈ ਤੁਰਨਾ ਆਨੰਦਦਾਇਕ ਹੋਵੇ, ਉਹ ਮੰਜ਼ਿਲ ਦੇ ਮੋਹ ਵਿੱਚ ਨਹੀਂ ਪੈਂਦੇ।
ਪਰਿਵਾਰ ਅਤੇ ਪ੍ਰਸੰਨਤਾ
(1)
ਮਨੁੱਖੀ ਪ੍ਰਸੰਨਤਾ ਦੇ ਪਿੜ ਵਿੱਚ ਪਰਿਵਾਰ ਦੇ ਯੋਗਦਾਨ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ। ਸ਼ਾਇਦ ਦਿੱਤਾ ਹੀ ਨਹੀਂ ਗਿਆ। ਕਾਰਨ ਇਹ ਹੈ ਕਿ ਜੀਵਨ ਦਾ ਮੂਲ ਮਨੋਰਥ ਹੁੰਦਿਆਂ ਹੋਇਆਂ ਵੀ ਪ੍ਰਸੰਨਤਾ ਸੱਭਿਅ ਮਨੁੱਖ ਦੁਆਰਾ ਆਪਣੇ ਕਿਸੇ ਯਤਨ ਦਾ ਮਨੋਰਥ ਨਹੀਂ ਮੰਨੀ ਜਾਂਦੀ। ਉਸ ਦੇ ਸਾਰੇ ਜਤਨ ਸਫਲਤਾ, ਪ੍ਰਾਪਤੀ, ਜਿੱਤ ਅਤੇ ਉੱਨਤੀ ਆਦਿਕ ਲਈ ਹੁੰਦੇ ਹਨ। ਉਹ ਇਹ ਸਮਝਦਾ ਹੈ ਕਿ ਇਨ੍ਹਾਂ ਦੀ ਪ੍ਰਾਪਤੀ ਨਾਲ ਪ੍ਰਸੰਨਤਾ ਆਪਣੇ ਆਪ ਪ੍ਰਾਪਤ ਹੋ ਜਾਵੇਗੀ। ਅਜਿਹਾ ਹੁੰਦਾ ਵੀ ਹੈ। ਹਰ ਪ੍ਰਾਪਤੀ ਪ੍ਰਸੰਨਤਾ ਪੈਦਾ ਕਰਦੀ ਹੈ; ਹਰ ਸਫਲਤਾ ਸਾਡਾ ਸੰਮਾਨ ਵਧਾਉਂਦੀ ਹੈ; ਹਰ ਉੱਨਤੀ ਉਤਸ਼ਾਹਿਤ ਕਰਦੀ ਹੈ, ਪਰੰਤੂ ਇਸ ਦਾ ਇੱਕ ਨੁਕਸਾਨ ਵੀ ਹੁੰਦਾ ਹੈ; ਉਹ ਇਹ ਕਿ ਜੀਵਨ ਨਾਲੋ ਪ੍ਰਸੰਨਤਾ। ਦਾ ਰਿਸ਼ਤਾ ਟੁੱਟ ਕੇ ਸਫਲਤਾ, ਪ੍ਰਾਪਤੀ ਅਤੇ ਉੱਨਤੀ ਨਾਲ ਜੁੜ ਜਾਂਦਾ ਹੈ। ਦੁਨੀਆ ਵਿੱਚ ਸਫਲਤਾ, ਪ੍ਰਾਪਤੀ ਅਤੇ ਉੱਨਤੀ ਦੀ ਕੋਈ ਸੀਮਾ ਨਹੀਂ। ਇਸ ਪਿੜ ਵਿੱਚ ਅਸੀਂ ਕਿੰਨੇ ਵੀ ਅਗੇਰੇ ਕਿਉਂ ਨਾ ਲੰਘ ਜਾਈਏ, ਅਸੀਂ ਆਪਣੇ ਨਾਲੋਂ ਅਗੇਰੇ ਲੰਘੇ ਹੋਏ ਲੋਕਾਂ ਦੇ ਪਿੱਛੇ ਤੁਰ ਰਹੇ ਹੋਵਾਂਗੇ। ਸਾਨੂੰ ਆਪਣੀ ਸਫਲਤਾ, ਪ੍ਰਾਪਤੀ ਅਤੇ ਉੱਨਤੀ ਛੋਟੀ ਪਰਤੀਤ ਹੋਵੇਗੀ। ਅਸੀਂ ਅਸੰਤੁਸ਼ਟ ਅਤੇ ਉਦਾਸ ਮਹਿਸੂਸ ਕਰਾਂਗੇ। ਆਪਣੀ ਉਦਾਸੀ ਦੇ ਇਲਾਜ ਲਈ ਹੋਰ ਉੱਨਤੀ, ਹੋਰ ਪ੍ਰਾਪਤੀ ਕਰਾਂਗੋ; ਮੁੜ ਆਪਣੇ ਨਾਲੋਂ ਬਹੁਤ ਉੱਨਤ ਲੋਕਾਂ ਨੂੰ ਵੇਖ ਕੇ ਉਦਾਸ ਹੋਵਾਂਗੇ ਅਤੇ ਹੋਰ ਪ੍ਰਾਪਤੀ ਦੇ ਜਤਨ ਵਿੱਚ ਜੁੱਟ ਜਾਵਾਂਗੇ।
ਗਿਆਨਵਾਨ ਇਸ ਅਵਸਥਾ ਨੂੰ ਭਟਕਣ ਕਹਿੰਦੇ ਹਨ। ਉਹ ਕਹਿੰਦੇ ਹਨ, "ਇੱਛਾਵਾਂ ਦੀ ਕੋਈ ਸੀਮਾ ਨਹੀਂ। ਹਰ ਇੱਛਾ ਦੀ ਪੂਰਤੀ ਸਾਡੀ ਤ੍ਰਿਸ਼ਨਾ ਵਿੱਚ ਵਾਧਾ ਕਰਦੀ ਹੈ। ਅਸੀਂ ਹਰਖ-ਸੋਗ ਦੀ ਖੇਡ ਖੇਡਦੇ ਹੋਏ ਥੱਕ ਜਾਂਦੇ ਹਾਂ। ਸਾਡੀ ਸਮੱਸਿਆ ਦਾ ਇਲਾਜ ਇੱਛਾਵਾਂ ਉੱਤੇ ਕਾਬੂ ਪਾਉਣ ਵਿੱਚ ਹੈ। ਸਰਵਸ੍ਰੇਸ਼ਟ ਉਹ ਹੈ ਜਿਸ ਨੇ ਇੱਛਾ ਨੂੰ ਮਾਰ ਲਿਆ ਹੈ।"
ਅਸੀਂ ਰੋਗ ਦੇ ਡਾਇਅਗਨੋਜ਼ (ਨਿਦਾਨ-ਤਸ਼ਖੀਸ) ਤਕ ਇਸ ਸਿਆਣਪ ਨਾਲ ਸਹਿਮਤ ਹਾਂ ਪਰੰਤੂ ਇਸ ਦੇ ਨੁਸਖੇ ਨਾਲ ਪੂਰੇ ਸਹਿਮਤ ਨਹੀਂ। ਇੱਛਾ ਉੱਤੇ ਕਾਬੂ ਪਾਉਣ ਦਾ ਉਪਦੇਸ਼ ਸੁਰੀਲਾ ਹੈ ਪਰ ਸਾਰਥਕ ਨਹੀਂ। ਇੱਕ ਪਲ ਵਿੱਚ ਅਸੀਂ ਮਨੁੱਖ ਦੀ ਇੱਛਾ-ਸ਼ਕਤੀ ਨਾਲ ਪਰਬਤ ਹਿਲਦੇ ਅਤੇ ਦਰਿਆਵਾਂ ਦੇ ਵਹਿਣ ਰੁਕਦੇ ਦੱਸਦੇ ਹਾਂ ਅਤੇ ਦੂਜੇ ਪਲ ਅਸੀਂ ਇੱਛਾ ਨੂੰ ਜੀਵਨ ਵਿਚਲੇ ਦੁੱਖਾਂ ਦਾ ਮੂਲ ਕਾਰਨ ਮੰਨਣ ਲੱਗ ਪੈਂਦੇ ਹਾਂ। ਇੱਛਾ ਜੀਵਨ ਦੀ ਸੰਚਾਲਕ ਸ਼ਕਤੀ ਹੈ। ਇਹ ਸਾਡੇ ਹਰ ਵਿਵਹਾਰ ਦੀ ਪ੍ਰੇਰਕ ਹੈ। ਇੱਛਾ ਨੂੰ ਮਾਰਨ ਜਾਂ ਕਾਬੂ ਕਰਨ ਦੀ ਕਿਰਿਆ ਵੀ ਕਿਸੇ ਇੱਛਾ ਵਿੱਚੋਂ ਉਪਜਦੀ ਹੈ। ਇੱਛਾ ਨੂੰ ਮਾਰਨਾ, ਕਾਬੂ ਕਰਨਾ ਇੱਕ ਕਠਿਨ ਕੰਮ ਹੈ। ਇਸ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਰੜੇ ਅਭਿਆਸ
ਸਾਧਾਰਣ ਆਦਮੀ ਕਿਸੇ ਅਸਾਧਾਰਣ ਅਤੇ ਅਲੋਕਿਕ ਆਨੰਦ ਦਾ ਅਧਿਕਾਰੀ ਨਹੀਂ ਬਣਨਾ ਚਾਹੁੰਦਾ। ਉਹ ਜੀਵਨ ਦੇ ਕੌੜੇ ਫਿੱਕੇ ਅਨੁਭਵਾਂ ਵਿੱਚੋਂ ਲੰਘਦਾ ਹੋਇਆ ਜੀਵਨ ਦੀਆਂ ਸਾਧਾਰਣ ਸਮੱਸਿਆਵਾਂ ਨੂੰ ਸਨੇਹੀਆਂ ਦੇ ਸਾਥ ਅਤੇ ਆਪਣੀ ਮਿਹਨਤ ਨਾਲ ਹੱਲ ਕਰਨ ਵਿੱਚ ਸਫਲ ਹੋ ਕੇ, ਆਪਣੇ ਸਹਿਯੋਗੀਆਂ ਦਾ ਸ਼ੁਕਰ-ਗੁਜ਼ਾਰ ਅਤੇ ਸਹਾਇਕ ਹੋਣ ਵਿੱਚ ਜਿਸ ਪ੍ਰਸੰਨਤਾ ਦਾ ਅਨੁਭਵ ਕਰਦਾ ਹੈ, ਉਸ ਨੂੰ ਆਪਣੇ ਆਲੇ-ਦੁਆਲੇ ਨਾਲ ਵੰਡ ਕੇ ਜੀਣ ਵਿੱਚ ਉਸ ਦਾ ਸਾਊਪੁਣਾ ਹੈ। ਅਜਿਹੇ ਸਾਊ ਸਹਿਯੋਗੀਆਂ ਦੇ ਸਮਾਜ ਵਿੱਚ ਦੁਖ-ਸੁਖ ਆਉਂਦੇ ਜਾਂਦੇ ਰਹਿੰਦੇ ਹਨ; ਪ੍ਰਸੰਨਤਾ ਦੇ ਵਿਰੋਧੀ ਬਣ ਕੇ ਨਹੀਂ ਸਗੋਂ ਅਨੁਭਵ ਦੀ ਅਮੀਰੀ ਅਤੇ ਮਨ ਦੀ ਕਸਰਤ ਬਣ ਕੇ।
ਤੁਸੀਂ ਪੁੱਛਣਾ ਚਾਹੋਗੇ ਕਿ ਅਜਿਹੇ ਸਾਊ ਸਹਿਯੋਗੀ ਕਿਥੋਂ ਆਉਣਗੇ। ਮੇਰਾ ਉੱਤਰ ਹੈ; ਮਨੁੱਖ ਆਪਣੇ ਚੌਗਿਰਦੇ ਦੀ ਉਪਜ ਹੈ। ਅਜੋਕੇ ਹਾਲਾਤ ਵਿੱਚ ਅਸੀਂ ਆਪਣੇ ਸਮਾਜਕ ਚੌਗਿਰਦੇ ਵਿੱਚ ਬਹੁਤਾ ਸੁਧਾਰ ਨਹੀਂ ਕਰ ਸਕਦੇ ਤਾਂ ਵੀ ਅਸੀਂ ਆਪਣੇ ਪਰਿਵਾਰਕ ਵਾਤਾਵਰਣ ਨੂੰ ਜ਼ਿੰਦਾ-ਦਿਲ ਵਿਅਕਤੀਆਂ ਦੇ ਵਿਕਾਸ ਲਈ ਯੋਗ ਥਾਂ ਬਣਾ ਸਕਦੇ ਹਾਂ। ਘਰ ਅਤੇ ਪਰਿਵਾਰ ਸਾਡਾ ਅਤਿ ਨੇੜਲਾ ਚੰਗਿਰਦਾ ਹੈ। ਅਸੀਂ ਸਭ ਆਪੋ ਆਪਣੇ ਪਰਿਵਾਰਕ ਚੋਗਿਰਦੇ ਦੀ ਉਪਜ ਹਾਂ। ਜੇ ਅਸੀਂ ਜ਼ਿੰਦਾ-ਦਿਲ ਸਹਿਯੋਗੀ ਹਾਂ ਤਾਂ ਵੀ ਅਤੇ ਜੇ ਅਸੀਂ ਸਵਾਰਥੀ ਸੰਘਰਸ਼ੀ ਹਾਂ ਤਾਂ ਵੀ । "ਅਸੀਂ ਆਪਣੇ ਪਰਿਵਾਰਕ ਵਾਤਾਵਰਣ ਦੀ ਉਪਜ ਹਾਂ," ਇਹ ਸੱਚ ਕੇਵਲ ਨੈਪੋਲੀਅਨ ਅਤੇ ਲਿੰਕਨ ਆਦਿਕ ਅਸਾਧਾਰਣ ਆਦਮੀਆਂ ਉੱਤੇ ਹੀ ਲਾਗੂ ਨਹੀਂ ਹੁੰਦਾ ਸਗੋਂ ਸਾਰੇ ਮਨੁੱਖਾਂ ਉੱਤੇ ਲਾਗੂ ਹੁੰਦਾ ਹੈ, ਸਾਡੇ ਉੱਤੇ ਵੀ।
ਪਰਿਵਾਰ ਸਾਡੀ ਪ੍ਰਸੰਨਤਾ ਨਾਲ ਦੋ ਤਰੀਕਿਆਂ ਨਾਲ ਸੰਬੰਧਤ ਹੈ। ਪਹਿਲੇ ਤਰੀਕੇ ਅਨੁਸਾਰ ਕਿਉਂਕਿ ਸਾਡੀ ਖ਼ੁਸ਼ੀ ਦੀ ਅੱਸੀ ਪ੍ਰਤੀਸ਼ਤ ਹਾਨੀ ਪਰਿਵਾਰਕ ਸੰਬੰਧਾਂ ਵਿਚਲੀ ਕੁਰੂਪਤਾ ਦੀ ਉਪਜਾਈ ਹੋਈ ਹੁੰਦੀ ਹੈ—ਇਹ ਗੱਲ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਨੱਬੇ ਪ੍ਰਤੀਸ਼ਤ ਨਾਲੋਂ ਬਹੁਤੇ ਟੱਬਰਾਂ ਵਿੱਚ ਮਾਪੇ ਬੱਚਿਆਂ ਹੱਥੋਂ ਦੁਖੀ ਹਨ ਅਤੇ ਬੱਚੇ ਮਾਪਿਆਂ ਹੱਥੋਂ। ਮੁਸ਼ਕਿਲ ਨਾਲ ਦਸ ਪ੍ਰਤੀਸ਼ਤ ਪਰਿਵਾਰ ਅਜਿਹੇ ਮਿਲਣਗੇ ਜਿਨ੍ਹਾਂ ਵਿੱਚ ਮਾਪਿਆਂ ਅਤੇ ਬੱਚਿਆਂ ਵਿੱਚ ਮਿੱਤ੍ਰਤਾ ਦਾ ਰਿਸ਼ਤਾ ਹੈ। ਮਾਪਿਆਂ ਅਤੇ ਬੱਚਿਆਂ ਵਿਚਲੇ ਵਿਰੋਧ ਨੂੰ ਪਰਵਾਨ ਕਰਨ ਦੀ ਮਜਬੂਰੀ ਨੂੰ ਅਸਾਂ ਕਈ ਸਤਿਕਾਰਯੋਗ ਨਾਂ ਦੇ ਲਏ ਹਨ। ਪੀੜ੍ਹੀ-ਪਾੜਾ ਜਾਂ ਜਨਰੇਸ਼ਨ ਗੈਪ ਇਸ ਮਜਬੂਰੀ ਦਾ ਨਾਂ ਹੈ। "ਪਹਿਲਾਂ ਵਾਲੇ ਚੰਗੇ ਸਮੇਂ ਨਹੀਂ ਰਹੇ, ਨਵੀਆਂ ਸਹੂਲਤਾਂ ਨੇ ਬੱਚਿਆਂ ਨੂੰ ਵਿਗਾੜ ਦਿੱਤਾ ਹੈ; ਸਿਨੇਮਾ ਅਤੇ ਟੈਲੀਵਿਯਨ ਆਦਿਕ ਬੱਚਿਆਂ ਨੂੰ ਕੁਰਾਹੇ ਪਾਉਂਦੇ ਹਨ।" ਇਹ ਅਤੇ ਇਹੋ ਜਿਹੇ ਕਈ ਹੋਰ ਕਾਰਨ ਦੱਸ ਕੇ ਅਸੀਂ ਮਾਪਿਆਂ ਅਤੇ ਬੱਚਿਆਂ ਵਿਚਲੇ ਕੁਮੇਲ ਦੀ ਗੱਲ ਕਰਦੇ ਹਾਂ।
ਦੂਜੇ ਤਰੀਕੇ ਅਨੁਸਾਰ ਪਰਿਵਾਰ ਸਾਡੇ ਆਚਰਣ ਦੀ ਉਸਾਰੀ ਕਰ ਕੇ, ਜੀਵਨ ਪ੍ਰਤਿ
ਵਿਅਕਤੀ ਅਤੇ ਪਰਿਵਾਰ ਦੇ ਦੂਜੇ ਸੰਬੰਧ ਨੂੰ ਸੰਖੇਪ ਵਿੱਚ ਇਉਂ ਬਿਆਨ ਕਰ ਸਕਦੇ ਹਾਂ ਕਿ ਪਰਿਵਾਰ ਵਿੱਚ ਆਦਮੀ ਨੂੰ ਜ਼ਿੰਦਾ-ਦਿਲ ਬਣਾਉਣ ਦੀ ਸਮਰੱਥਾ ਹੈ। ਇਸ ਦੀ ਇਹ ਸਮਰੱਥਾ ਸਾਕਾਰ ਨਹੀਂ ਕੀਤੀ ਜਾ ਸਕੀ। ਨਤੀਜਾ ਇਹ ਹੁੰਦਾ ਆਇਆ ਹੈ ਕਿ ਪਰਿਵਾਰ ਅਜਿਹੇ ਵਿਅਕਤੀ ਪੈਦਾ ਕਰਦਾ ਆਇਆ ਹੈ ਜਿਹੜੇ ਸਫਲਤਾ, ਪ੍ਰਾਪਤੀ, ਉੱਨਤੀ ਅਤੇ ਪ੍ਰਤਿਸ਼ਠਾ ਨੂੰ ਮਨੋਰਥ ਮੰਨ ਕੇ ਜਿਊਣ ਦਾ ਜਤਨ ਕਰਦੇ ਹੋਏ ਇਹ ਭਰੋਸਾ ਕਰਦੇ ਆਏ ਹਨ ਕਿ ਇਨ੍ਹਾਂ ਵਸਤੂਆਂ ਦੀ ਪ੍ਰਾਪਤੀ ਦੇ ਨਤੀਜੇ ਵਜੋਂ ਪ੍ਰਸੰਨਤਾ ਆਪਣੇ ਆਪ ਪ੍ਰਾਪਤ ਹੋ ਜਾਵੇਗੀ; ਜਾਂ ਇਹ ਕਿ ਇਨ੍ਹਾਂ ਦੇ ਭਰਮ ਵਿੱਚ ਭਟਕਦਿਆਂ ਹੋਇਆ ਜਿਨ੍ਹਾਂ ਨੂੰ ਇਹ ਖ਼ਿਆਲ ਹੀ ਨਹੀਂ ਆਇਆ ਕਿ ਜੀਵਨ ਵਿੱਚ ਪ੍ਰਸੰਨਤਾ ਨਾਂ ਦੀ ਵੀ ਕੋਈ ਵੱਖਰੀ ਸ਼ੈ ਹੈ ਜਿਸ ਦੀ ਪ੍ਰਾਪਤੀ ਲਈ ਸਾਨੂੰ ਕਿਸੇ ਉਚੇਚੇ ਜਤਨ ਦੀ ਲੋੜ ਹੈ। ਧਰਮ ਅਤੇ ਰਾਜ ਮਨੁੱਖ ਦੇ ਦੋ ਪੁਰਾਣੇ ਅਤੇ ਸ਼ਕਤੀਸ਼ਾਲੀ ਪ੍ਰਬੰਧ ਹਨ। ਇਹ ਦੋਵੇਂ ਪਰਿਵਾਰ ਦੇ ਵਿਰੋਧੀ ਰਹੇ ਹਨ। ਪਲੇਟੋ ਪਰਿਵਾਰ ਵਿਰੋਧੀ ਸੀ ਅਤੇ ਉਸ ਦੇ ਆਧੁਨਿਕ ਪੈਰੋਕਾਰਾਂ ਐਂਗਲਜ਼ ਅਤੇ ਮਾਰਕਸ ਨੇ ਪਰਿਵਾਰ ਨੂੰ ਮਨੁੱਖ ਦੀ (ਵਿਸ਼ੇਸ਼ ਕਰਕੇ ਇਸਤਰੀ ਦੀ) ਗੁਲਾਮੀ ਦੀ ਪ੍ਰਥਾ ਆਖਣ ਤੋਂ ਗੁਰੇਜ਼ ਨਹੀਂ ਕੀਤਾ। ਧਰਮ ਦੀਆਂ ਲੋੜਾਂ ਰਾਜ ਨਾਲੋਂ ਕੁਝ ਵੱਖਰੀਆਂ ਹਨ, ਨਵਾਂ ਧਰਮ ਜਿੱਥੇ ਪੁਰਾਣੇ ਧਰਮ ਦੇ ਅਸੂਲਾਂ ਦੀ ਆਲੋਚਨਾ ਕਰਦਾ ਹੈ ਓਥੇ ਪਰਿਵਾਰਕ ਸੰਬੰਧਾਂ ਨੂੰ ਵੀ ਮੁਕਤੀ ਅਤੇ ਸਵਰਗ ਦੇ ਰਾਹ ਦੀ ਰੁਕਾਵਟ ਕਹਿੰਦਾ ਹੈ। (ਯਸੂ ਮਸੀਹ ਮਜ਼ਬੂਤ ਯਹੂਦੀ ਪਰਿਵਾਰਕ ਰਿਸ਼ਤਿਆਂ ਨੂੰ ਤੋੜਨ ਲਈ 'ਮਾਪਿਆਂ ਨੂੰ ਘਿਰਣਾ ਕਰਨ ਦਾ ਉਪਦੇਸ਼ ਦਿੰਦਾ ਸੀ ।) ਜਦੋਂ ਨਵੇਂ ਧਰਮ ਦੇ ਪੈਰ ਪੱਕੇ ਹੋ ਜਾਂਦੇ ਹਨ, ਉਦੋਂ ਉਹ ਪਰਿਵਾਰਕ ਰਿਸ਼ਤਿਆਂ ਦੀ ਨਿੰਦਾ ਕਰਨੋਂ ਹਟ ਜਾਂਦਾ ਹੈ; ਕਿਉਂਜੁ ਪਰਿਵਾਰ ਉਸ ਦੇ ਪੈਰੋਕਾਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਸਾਧਨ ਬਣ ਜਾਂਦਾ ਹੈ, ਪਰੰਤੂ ਪਰਿਵਾਰ ਦੇ ਉਸ ਮੈਂਬਰ ਨੂੰ ਤਿਆਗਣ ਦੀ ਸਲਾਹ ਦਿੰਦਾ ਹੈ ਧਰਮ, ਜਿਹੜਾ ਪਰਿਵਾਰ ਦੇ ਇਸ਼ਟ ਨੂੰ ਆਪਣਾ ਇਸ਼ਟ ਨਾ ਮੰਨੇ। ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਸਕਦੀ ਹੈ ਨਾ।
ਦੁਨਿਆਵੀ ਪ੍ਰਸੰਨਤਾ ਨੂੰ ਬਹੁਤਾ ਮਹੱਤਵ ਨਾ ਦਿੰਦਾ ਹੋਣ ਕਰਕੇ ਧਰਮ ਨੇ ਪਰਿਵਾਰ ਨੂੰ ਪ੍ਰਸੰਨਤਾ ਦੇ ਪੱਖੋਂ ਕਦੇ ਕੋਈ ਮਹੱਤਵ ਨਹੀਂ ਦਿੱਤਾ । ਰਾਜ-ਕਾਜ ਦੇ ਇਤਿਹਾਸ ਵਿੱਚ ਸਮਰਾਟ ਅਸ਼ੋਕ ਦਾ ਇੱਕੋ ਇੱਕ ਨਾਂ ਹੈ ਜਿਸ ਨੇ ਪਰਿਵਾਰ ਦੇ ਮਹੱਤਵ ਨੂੰ ਵਧਾਉਣ ਲਈ ਕੁਝ ਸਫਲ ਕਦਮ ਚੁੱਕੇ ਸਨ। ਆਪਣੀਆਂ ਲੜਖੜਾਉਂਦੀਆਂ ਲੱਤਾਂ ਉੱਤੇ ਖਲੋਤੇ ਪਰਿਵਾਰ ਪ੍ਰਬੰਧ ਨੂੰ ਸਭ ਤੋਂ ਵੱਡਾ ਧੱਕਾ ਮਸ਼ੀਨੀ ਕ੍ਰਾਂਤੀ ਅਤੇ ਸਨਅਤੀ ਵਿਕਾਸ ਨੇ ਲਾਇਆ ਹੈ; ਪਰੰਤੂ ਇਸ ਪ੍ਰਬੰਧ ਨੂੰ ਸਤਿਕਾਰ ਦੇਣ ਦੀ ਬਹੁਤੀ ਲੋੜ ਵੀ ਸਨਅਤੀ ਸਮਾਜ ਹੀ ਮਹਿਸੂਸ ਕਰ ਰਹੇ ਹਨ।
ਪਰਿਵਾਰ-ਪ੍ਰਬੰਧ ਆਪਣੇ ਵੱਲ ਆਪਣੇ ਵਿੱਤ ਅਤੇ ਸੂਝ ਅਨੁਸਾਰ ਧਿਆਨ ਦਿੰਦਾ ਆਇਆ ਹੈ। ਵਿੱਤ ਅਤੇ ਸੂਝ ਦੋਵੇਂ ਸਮਾਜਾਂ ਦੇ ਸਮ੍ਰਿੱਧ ਪਰਿਵਾਰਾਂ ਕੋਲ ਹੁੰਦੇ ਹਨ। ਉਨ੍ਹਾਂ ਦੇ ਇਹ ਦੋਵੇਂ ਸਾਧਨ-ਸਰੋਤ ਸਮਿੱਧ ਪਰਿਵਾਰਾਂ ਨੂੰ ਆਪਣੇ ਮਨੋਰਥ ਵਿੱਚ ਸਫਲ ਨਹੀਂ ਕਰ ਸਕੇ। ਇਸ ਦਾ ਕਾਰਨ, ਮੇਰੀ ਜਾਚੇ, ਇਹ ਹੈ ਕਿ ਸਮੁੱਚੇ ਸਮਾਜ ਦੇ ਪਰਿਵਾਰਕ ਜੀਵਨ
ਸਨਅਤੀ ਸਮਾਜ ਜਮਹੂਰੀਅਤ ਦੀ ਮੰਗ ਕਰਦੇ ਹਨ ਅਤੇ ਜਮਹੂਰੀਅਤ (ਡਿਮਾਕ੍ਰਿਸੀ) ਅਧਿਕਾਰ ਅਤੇ ਬਰਾਬਰੀ ਦੇ ਭਾਵਾਂ ਨੂੰ ਉਭਾਰ ਕੇ ਈਰਖਾ ਵਿੱਚ ਵਾਧਾ ਕਰਦੀ ਹੈ। ਪਰਿਵਾਰਕ ਜੀਵਨ ਵਿੱਚ ਈਰਖਾ ਦਾ ਪਹਿਲਾ ਵਾਰ ਪਤੀ-ਪਤਨੀ ਦੇ ਸੰਬੰਧਾਂ ਉੱਤੇ ਹੋਇਆ ਹੈ। ਜਿਹੜੇ ਵਿਆਹ ਤਲਾਕ ਵਿੱਚ ਸਮਾਪਤ ਨਹੀਂ ਹੁੰਦੇ, ਪਰਿਵਾਰਕ ਮਰਿਆਦਾ ਉਨ੍ਹਾਂ ਵਿੱਚੋਂ ਵੀ ਸਮਾਪਤ ਹੋ ਜਾਂਦੀ ਹੈ। ਘਰ ਦੇ ਮਹੱਤਵ ਅਤੇ ਸਤਿਕਾਰ ਲਈ ਇਹ ਜ਼ਰੂਰੀ ਹੈ ਕਿ ਪਿਤਾ ਅਤੇ ਮਾਤਾ ਵਿੱਚੋਂ ਕੋਈ ਇੱਕ ਵਿਅਕਤੀ ਘਰ ਨੂੰ ਆਪਣੀ ਕਰਮ-ਭੂਮੀ ਮੰਨੇ। ਮਰਦ ਲਈ ਇਉਂ ਕਰਨਾ ਨਾ ਸੌਖਾ ਹੈ, ਨਾ ਕੁਦਰਤੀ । ਇਸਤ੍ਰੀ ਘਰ ਨੂੰ ਆਪਣੀ ਕਰਮ-ਭੂਮੀ ਮੰਨਣ ਵਿੱਚ ਆਪਣੀ ਹੇਠੀ ਸਮਝਣ ਲੱਗ ਪਈ ਹੈ। ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਉਹ ਸੱਚੀ ਹੈ। ਘਰ ਦਾ ਕੰਮ ਅਕਾਊ ਅਤੇ ਬਕਾਊ ਹੋਣ ਦੇ ਨਾਲ ਨਾਲ ਇਸਤ੍ਰੀ ਦੇ ਸਮਾਜਕ ਸਥਾਨ ਨੂੰ ਨੀਵਾਂ ਕਰਦਾ ਹੈ। ਕਾਰਨ ਇਹ ਹੈ ਕਿ ਘਰੇਲੂ ਕੰਮ ਦੀ ਕੋਈ ਤਨਖ਼ਾਹ ਨਹੀਂ ਹੁੰਦੀ। ਘਰੇਲੂ ਕੰਮ ਕਰਨ ਵਾਲਾ ਵਿਅਕਤੀ (ਇਸਤ੍ਰੀ) ਸਖ਼ਤ ਮਿਹਨਤ ਅਤੇ ਅਤਿਅੰਤ ਜ਼ਿੰਮੇਦਾਰੀ ਦਾ ਕੰਮ ਕਰਨ ਉੱਤੇ ਵੀ ਪਰਿਵਾਰ ਉੱਤੇ ਆਰਥਕ ਬੋਝ ਜਾਪਦਾ ਰਹਿੰਦਾ ਹੈ। ਇਉਂ ਆਤਮ-ਸੰਮਾਨ ਅਤੇ ਸ੍ਵੈ-ਭਰੋਸੇ ਦੀ ਹਾਨੀ ਹੁੰਦੀ ਹੈ ਅਤੇ ਨਿਰਭਰਤਾ ਜਾਂ ਮੁਥਾਜੀ ਦਾ ਅਹਿਸਾਸ ਵਧਣ ਲੱਗ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮਾਜਕ ਅਤੇ ਮਨੋਵਿਗਿਆਨਿਕ ਹਾਨੀਆਂ ਤੋਂ ਬਚਣ ਲਈ ਇਸਤ੍ਰੀ ਆਰਥਕ ਸੁਤੰਤਰਤਾ ਦਾ ਤਰੀਕਾ ਅਪਣਾਅ ਰਹੀ ਹੈ। ਇਸ ਨਾਲ ਸਮਾਜ ਅਤੇ ਪਰਿਵਾਰ ਵਿੱਚ ਜੇ ਕੁਝ ਖ਼ਰਾਬੀਆਂ ਪੈਦਾ ਹੁੰਦੀਆਂ ਹਨ ਤਾਂ ਉਨ੍ਹਾਂ ਲਈ ਇਸਤ੍ਰੀ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।
ਸਮਾਜਕ ਅਤੇ ਪਰਿਵਾਰਕ ਦ੍ਰਿਸ਼ਟੀਕੋਣ ਤੋਂ ਵੇਖਿਆ ਕੇਵਲ ਏਹੋ ਆਖਿਆ ਜਾ ਸਕਦਾ ਹੈ ਕਿ ਇਸਤ੍ਰੀ ਦੇ ਸਮਾਜਕ ਸਥਾਨ ਨੂੰ ਸੁਰੱਖਿਅਤ ਕਰਨ ਦਾ ਕੰਮ ਜੀਵਨ ਨੂੰ ਬਹੁਤਾ ਮਹਿੰਗਾ ਪੈ ਰਿਹਾ ਹੈ। ਇਸ ਸਮੱਸਿਆ ਦਾ ਠੀਕ ਹੱਲ ਤਾਂ ਸ਼ਾਇਦ ਇਹ ਹੈ ਕਿ ਘਰੇਲੂ ਕੰਮ ਤਨਖਾਹ ਵਾਲਾ ਕੰਮ ਬਣਾ ਕੇ; ਇਸ ਲਈ ਡਿਪਲੋਮੇ ਅਤੇ ਡਿਗਰੀਆਂ ਦੀ ਲੋੜ ਪੈਦਾ ਕਰ ਕੇ: ਇਸ ਨਾਲ ਵਿੱਦਿਆ, ਮੈਡੀਸਨ, ਅੰਦਰੂਨੀ ਸਜਾਵਟ ਅਤੇ ਬਾਗ਼ਬਾਨੀ ਆਦਿਕ ਦੇ ਕੰਮਾਂ ਨੂੰ ਜੋੜ ਕੇ ਇਸ ਦਾ ਸਤਿਕਾਰ ਵਧਾਇਆ ਜਾਵੇ; ਪਰ ਇਸ ਪਾਸੇ ਅਜੇ ਧਿਆਨ ਨਹੀਂ ਮੁੜਿਆ। ਸਨਅਤੀ ਸਮਾਜਾਂ ਕੋਲ ਕਿਸਾਨੋ ਸਮਾਜਾਂ ਵਿੱਚੋਂ ਤੁਰੇ ਆ ਰਹੇ ਰੋਗਾਂ ਦੇ ਨਾਲ ਨਾਲ ਆਪਣੀਆਂ ਉਪਜਾਈਆਂ ਹੋਈਆਂ ਸਮੱਸਿਆਵਾਂ ਵੀ ਹਨ, ਜਿਨ੍ਹਾਂ ਦੇ ਕਾਰਨ ਇਸ ਜ਼ਰੂਰੀ ਕੰਮ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋੜ ਮਹਿਸੂਸੀ ਜਾ ਰਹੀ ਹੈ।
ਅਗਲੇ ਕੁਝ ਲੇਖਾਂ ਵਿੱਚ ਇਸ ਗੱਲ ਦਾ ਵਿਸਥਾਰ ਕਰਨ ਦਾ ਜਤਨ ਕਰਾਂਗਾ ਕਿ ਪਰਿਵਾਰਕ ਕਲੇਸ਼ਾਂ ਨੂੰ ਘਟਾਉਣ ਅਤੇ ਜੀਵਨ ਦੀ ਪ੍ਰਸੰਨਤਾ ਨੂੰ ਵਧਾਉਣ ਲਈ ਪਰਿਵਾਰ ਕਿਨ੍ਹਾਂ ਗੱਲਾਂ ਵੱਲ ਧਿਆਨ ਦੇਵੇ। ਤੁਹਾਡੇ ਕੋਲੋਂ ਸਹਾਇਤਾ ਦੀ ਆਸ ਕਰਨੀ ਮੈਂ ਬੰਦ ਨਹੀਂ ਕਰਾਂਗਾ।
ਪਰਿਵਾਰ ਅਤੇ ਪ੍ਰਸੰਨਤਾ
(2)
ਪਿਆਰ
ਪਰਿਵਾਰ ਪਿਆਰ ਦਾ ਪੰਘੂੜਾ ਹੈ। ਇਸ ਪੰਘੂੜੇ ਵਿੱਚ ਪਿਆਰ ਦੇ ਕਈ ਰੂਪ ਪਲਦੇ, ਪਸਰਦੇ ਅਤੇ ਪ੍ਰਵਾਨ ਚੜ੍ਹਦੇ ਹਨ। ਇਹ ਅਜੇਹਾ ਸਾਧਨਾ-ਸਥਾਨ ਹੈ, ਜਿਥੇ ਕਾਮ, ਮੋਹ, ਮਮਰਾ, ਸ੍ਵਾਰੀ ਅਤੇ ਮਿੱਤ੍ਰਤਾ ਦੀ ਬਹੁਰੂਪਤਾ ਵਿੱਚੋਂ ਲੰਘਦਾ ਹੋਇਆ ਪਿਆਰ ਨਿਸ਼ਕਾਮਤਾ ਦੀ ਨਿਰਵਿਘਨ ਸਰਸਤਾ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਮਨੋਵਿਕਾਸ ਦੀ ਇਸ ਮੰਜ਼ਿਲ ਤਕ ਪੁੱਜਣ ਦੇ ਹੋਰ ਸਾਰੇ ਸਾਧਨ (ਸਿਮਰਨ ਆਦਿਕ) ਨੀਰਸ ਹਨ, ਅਤੇ ਨੀਰਸ ਹੋਣ ਕਰਕੇ ਪ੍ਰਸੰਨਤਾ ਦੇ ਵਿਰੋਧੀ ਹਨ। ਉਨ੍ਹਾਂ ਸਾਧਨਾਂ ਦਾ ਸਹਾਰਾ ਲੈਣ ਵਾਲੇ ਲੋਕ ਮਨੋਵਿਕਾਸ ਦੀ ਚਰਮ ਸੀਮਾ ਉੱਤੇ ਪੁੱਜ ਕੇ ਵੀ ਜੀਵਨ ਦੀ ਸੁੰਦਰਤਾ ਅਤੇ ਪ੍ਰਸੰਨਤਾ ਉੱਤੇ ਭਾਰੂ ਬਣ ਜਾਂਦੇ ਹਨ, ਜਦਕਿ ਪਰਿਵਾਰਕ ਮਰਿਆਦਾ ਦਾ ਸਤਿਕਾਰ ਕਰਦਿਆਂ ਹੋਇਆਂ ਜੀਣ ਵਾਲੇ ਲੋਕ ਹਰ ਕਦਮ ਉੱਤੇ ਜੀਵਨ ਦੀ ਸੁੰਦਰਤਾ ਅਤੇ ਪ੍ਰਸੰਨਤਾ ਵਿੱਚ ਵਾਧਾ ਕਰ ਰਹੇ ਹੁੰਦੇ ਹਨ।
ਪਿਆਰ ਨੂੰ ਰੱਬ ਵੀ ਆਖਿਆ ਜਾਂਦਾ ਹੈ ਅਤੇ ਰੱਥ ਨੂੰ ਜੀਵਨ ਦਾ ਮੂਲ (ਜੜ੍ਹ) ਅਤੇ ਮਨੋਰਥ (ਫਲ)। ਪਰਿਵਾਰ ਦੀ ਦ੍ਰਿਸ਼ਟੀ ਤੋਂ ਵੇਖਿਆਂ ਪਰਿਵਾਰ ਨੂੰ ਮਨੋਰਥ ਅਤੇ ਪਿਆਰ ਨੂੰ ਸਾਧਨ ਮੰਨਿਆ ਜਾਵੇਗਾ; ਇਵੇਂ ਹੀ ਪ੍ਰਸੰਨਤਾ ਦੀ ਦ੍ਰਿਸ਼ਟੀ ਤੋਂ ਵੇਖਿਆਂ ਪ੍ਰਸੰਨਤਾ ਨੂੰ ਮਨੋਰਥ ਅਤੇ ਪਰਿਵਾਰ ਨੂੰ ਇਸ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਜਾਵੇਗਾ। ਇਸ ਲੇਖ ਵਿੱਚ ਪ੍ਰਸੰਨਤਾ ਸਾਡਾ ਮਨੋਰਥ ਹੈ। ਇਸ ਲੇਖ ਵਿੱਚ ਹੀ ਕਿਉਂ ? ਪ੍ਰਸੰਨਤਾ ਸਮੁੱਚੇ ਜੀਵਨ ਦਾ ਇੱਕੋ ਇੱਕ ਮਨੋਰਥ ਹੈ: ਜਾਣੀਏਂ ਭਾਵੇਂ ਨਾ ਜਾਣੀਏ।
ਸ਼ੌਕ, ਚਾਅ ਅਤੇ ਉਤਸ਼ਾਹ ਨਾਲ ਜੀਵਿਆ ਜਾਣ ਵਾਲਾ ਜੀਵਨ ਜਿੰਦਾ-ਦਿਲੀ ਦਾ ਜੀਵਨ ਹੈ। ਜ਼ਿੰਦਾ-ਦਿਲੀ ਦੀ ਇਮਾਰਤ ਪਿਆਰ ਦੀਆਂ ਨੀਹਾਂ ਉੱਤੇ ਉਸਾਰੀ ਜਾਂਦੀ ਹੈ। ਇਮਾਰਤ ਜੀਵਨ ਦੀ ਲੋੜ ਹੁੰਦੀ ਹੈ ਅਤੇ ਨੀਂਹ ਇਮਾਰਤ ਦੀ ਲੋੜ ਹੁੰਦੀ ਹੈ। ਸੱਚ, ਪਿਆਰ ਅਤੇ ਜੀਵਨ ਦੀਆਂ ਹੋਰ ਸਭ ਮਾਨਤਾਵਾਂ ਅਤੇ ਸਾਰੇ ਆਦਰਸ਼ ਅਸਲ ਵਿੱਚ ਜੀਵਨ ਦੀਆਂ ਲੋੜਾਂ ਹਨ ਜਾਂ ਲੋੜਾਂ ਦੀ ਉਪਜ ਹਨ। ਇਉਂ ਸਮਝਣ ਅਤੇ ਮੰਨਣ ਨਾਲ ਇਹ ਮਾਨਤਾਵਾਂ ਅਤੇ ਆਦਰਸ਼ ਜੀਵਨ ਦਾ ਵਿਵਹਾਰਿਕ ਹਿੱਸਾ ਬਣੇ ਰਹਿ ਸਕਦੇ ਹਨ। ਇਹਨਾਂ ਵਿੱਚੋਂ ਕੋਈ ਵੀ ਮਾਨਤਾ ਜਾਂ ਆਦਰਸ਼ ਆਪਣਾ ਮਨੋਰਥ ਆਪ ਨਹੀਂ ਸਗੋਂ ਹਰ ਮਾਨਤਾ ਕਿਸੇ ਲੋੜ ਦੀ ਪੂਰਤੀ ਜਾਂ ਕਿਸੇ ਦੂਜੇ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਹੈ। ਜਿਹੜੀ ਮਾਨਤਾ ਆਪਣਾ ਮਨੋਰਥ ਆਪ ਨਹੀਂ, ਉਸ ਨੂੰ ਅੰਤਲਾ ਮਨੋਰਥ ਮੰਨਣ ਨਾਲ ਜਾਂ ਰੱਬ ਨਾਲ ਤੁਲਣਾ ਦੇ ਕੇ ਜੀਵਨ ਦਾ ਉਦੇਸ਼ ਬਣਾ ਦੇਣ ਨਾਲ ਉਹ ਮਾਨਤਾ ਸਾਧਾਰਣ ਜੀਵਨ ਦਾ ਵਿਵਹਾਰਿਕ ਹਿੱਸਾ (ਜਾਂ ਪ੍ਰੈਕਟੀਕਲ ਪਾਰਟ) ਹੋਣੋਂ ਹਟ ਜਾਂਦੀ ਹੈ। ਉਹ ਰੱਬ ਵਾਂਗ ਅਗਮ ਅਤੇ ਅਰੀਅ (ਨਾ ਪਹੁੰਚੀ
ਜਿਹਾ ਕਿ ਮੈਂ ਕਿਧਰੇ ਹੋਰਥੇ ਵੀ ਲਿਖ ਚੁੱਕਾ ਹਾਂ, ਕੇਵਲ ਪ੍ਰਸੰਨਤਾ ਹੀ ਇੱਕ ਅਜੇਹੀ ਮਾਨਤਾ ਹੈ, ਜਿਹੜੀ ਆਪਣਾ ਮਨੋਰਥ ਆਪ ਹੈ। ਅਸੀਂ ਕੇਵਲ ਖ਼ੁਸ਼ ਹੋਣ ਲਈ ਹੀ ਖੁਸ਼ ਹੋਣਾ ਚਾਹੁੰਦੇ ਹਾਂ; ਖ਼ੁਸ਼ੀ ਨੂੰ ਕਿਸੇ ਹੋਰ ਅਜੇਹੀ ਪ੍ਰਾਪਤੀ ਦੇ ਸਾਧਨ ਵਜੋਂ ਅਸੀਂ ਨਹੀਂ ਵਰਤ ਸਕਦੇ, ਜਿਹੜੀ ਸਾਡੇ ਲਈ ਸਾਡੀ ਖ਼ੁਸ਼ੀ ਤੋਂ ਬਹੁਤੀ ਕੀਮਤੀ ਹੋਵੇ। ਇਸ ਲਈ ਮਨੋਰਥ ਜਾਂ ਆਦਰਸ਼ ਹੋਣ ਅਤੇ ਅਖਵਾਉਣ ਦਾ ਹੱਕ ਕੇਵਲ ਪ੍ਰਸੰਨਤਾ ਨੂੰ ਹੀ ਹੈ। ਇਹ ਮਨੋਰਥ ਮੰਨੀ ਜਾ ਕੇ ਵੀ ਜੀਵਨ ਦਾ ਵਿਹਾਰਕ ਹਿੱਸਾ ਬਣੀ ਰਹਿ ਸਕਦੀ ਹੈ। ਇਸ ਤੋਂ ਛੁੱਟ ਹੋਰ ਕਿਸੇ ਵੀ ਮਾਨਤਾ ਨੂੰ ਮਨੋਰਥ ਜਾਂ ਅੰਤਲਾ ਮਨੋਰਥ ਆਖਣਾ ਉਸ ਨੂੰ ਸਾਧਾਰਣ ਜੀਵਨ ਦੀ ਵਰਤੋਂ ਵਿੱਚੋਂ ਘਟਾਉਣਾ ਹੈ।
ਏਥੇ ਮੈਂ ਪਿਆਰ ਦੀ ਗੱਲ ਕਰਨ ਲੱਗਾ ਹਾਂ; ਉਸ ਪਿਆਰ ਦੀ ਜਿਹੜਾ ਜੀਵਨ ਨੂੰ ਸੁਹਣਾ ਅਤੇ ਸੁਖਾਵਾਂ ਬਣਾਉਣ ਦਾ ਸਾਧਨ ਮਾਤੂ ਹੈ। ਇਸ ਸਾਧਨ ਦੀ ਯੋਗ ਵਰਤੋਂ ਸ਼ੋਕ, ਚਾਅ ਅਤੇ ਉਤਸ਼ਾਹ ਨਾਲ ਜੀਣ ਵਾਲੇ ਵਿਅਕਤੀ ਪੈਦਾ ਕਰ ਸਕਦੀ ਹੈ। ਸਾਡੇ ਬਚਪਨ ਵਿੱਚ ਸਾਨੂੰ ਮਿਲਣ ਵਾਲਾ ਪਿਆਰ ਸਾਨੂੰ ਜਿੰਦਾ-ਦਿਲੀ ਨਾਲ ਜੀਣ ਦੇ ਯੋਗ ਬਣਾਉਂਦਾ ਹੈ। ਸਾਡਾ ਬਚਪਨ ਬੀਤ ਚੁੱਕਾ ਹੈ। ਅਸੀਂ ਜ਼ਿੰਦਾ-ਦਿਲੀ ਦੀ ਸੋਧ ਵਿੱਚ ਜਿੰਨਾ ਕੁ ਤੁਰ ਸਕਦੇ ਸਾਂ, ਤੁਰ ਲਿਆ ਹੈ। ਤਾਂ ਵੀ ਜੀਵਨ ਪ੍ਰਤੀ ਆਪਣੀ ਜ਼ਿੰਮੇਦਾਰੀ ਤੋਂ ਅਸੀਂ ਮੁਕਤ ਨਹੀਂ ਹੋ ਗਏ। ਆਪਣੇ ਬੱਚਿਆਂ ਦੀ ਪ੍ਰਸੰਨਤਾ ਦਾ ਆਹਰ ਕਰਨ ਵਿੱਚ ਸਾਡੇ ਨਾਲੋਂ ਬਹੁਤਾ ਪ੍ਰਸੰਨ ਕੌਣ ਹੋਵੇਗਾ ? ਇਸ ਲਈ ਜੀਵਨ ਦੇ ਭਵਿੱਖ ਦੀ ਪ੍ਰਸੰਨਤਾ ਲਈ ਯਤਨਸ਼ੀਲ ਹੋਣਾ ਆਪਣੀ ਵਰਤਮਾਨ ਪ੍ਰਸੰਨਤਾ ਵਿੱਚ ਵਾਧਾ ਕਰਨ ਵਾਲੀ ਗੱਲ ਹੈ।
ਲੰਮੇਰੇ ਮਨੁੱਖੀ ਬਚਪਨ ਦੀ ਲੰਮੇਰੀ ਪ੍ਰਾਧੀਨਤਾ ਨੇ ਪਰਿਵਾਰ ਅਤੇ ਸੱਭਿਅਤਾ ਨੂੰ ਜਨਮ ਦਿੱਤਾ ਹੈ। ਪਰਿਵਾਰ ਦਾ ਸਰਲ ਅਤੇ ਸਹੀ ਅਰਥ ਹੈ-ਲੰਮੇਰੇ, ਪਕੇਰੇ ਅਤੇ ਚੰਗੇਰੇ ਮਨੁੱਖੀ ਰਿਸ਼ਤੇ। ਲੰਮੇਰੇ, ਪਕੇਰੇ ਅਤੇ ਚੰਗੇਰੇ ਮਨੁੱਖੀ ਰਿਸ਼ਤੇ ਕਿਸੇ ਪਿੰਡ, ਸ਼ਹਿਰ, ਦੇਸ਼ ਜਾਂ ਸੰਸਾਰ ਨੂੰ ਵੀ ਪਰਿਵਾਰ ਦਾ ਰੂਪ ਦੇ ਸਕਦੇ ਹਨ। ਪਰੰਤੂ ਇਸ ਕੰਮ ਲਈ ਮਨੁੱਖ ਨੂੰ ਆਤਮ-ਨਿਰਭਰਤਾ ਦੇ ਅਖੌਤੀ ਅਭਿਮਾਨ ਦੀ ਥਾਂ ਪ੍ਰਾਧੀਨਤਾ ਵਿੱਚੋਂ ਉਪਜਣ ਵਾਲੇ ਰਿਸ਼ਤਿਆਂ ਦੀ ਸੁੰਦਰਤਾ ਨਾਲ ਸਾਂਝ ਪੈਦਾ ਕਰਨੀ ਪਵੇਗੀ। ਕੰਮ ਜ਼ਰਾ ਔਖਾ ਹੈ, ਕਿਉਂਜੁ ਇਸ ਲਈ ਸੋਚ ਦੇ ਵਿਕਾਸ ਦੀ ਲੋੜ ਹੈ। ਮਨੁੱਖੀ ਬਚਪਨ ਦੀ ਸੰਭਾਲ ਲਈ ਲੋੜੀਂਦੇ ਰਿਸ਼ਤੇ ਪੈਦਾ ਕਰਨ ਦਾ ਕੰਮ ਵੀ ਸੌਖਾ ਨਹੀਂ ਸੀ। ਕਰੋੜਾਂ ਸਾਲਾਂ ਦੀ ਘਾਲਣਾ ਨਾਲ ਕੁਦਰਤ ਨੇ ਮਮਤਾ ਦਾ ਵਿਕਾਸ ਕੀਤਾ ਸੀ ।
ਬੱਚੇ ਨੇ ਮੁੱਢਲੇ ਦੋ ਤਿੰਨ ਸਾਲਾਂ ਵਿੱਚ ਬੈਠਣਾ, ਖਲੋਣਾ, ਤੁਰਨਾ, ਦੌੜਨਾ, ਬੋਲਣਾ, ਸਮਝਣਾ ਅਤੇ ਸਮਝਣਾ ਸਿੱਖਣਾ ਹੁੰਦਾ ਹੈ। ਇਨ੍ਹਾਂ ਵਿੱਚੋਂ ਹਰ ਇੱਕ ਕੰਮ ਕਿੰਨਾ ਗੁੰਝਲਦਾਰ ਅਤੇ ਔਖਾ ਹੈ, ਇਸ ਗੱਲ ਦਾ ਅੰਦਾਜ਼ਾ ਕਰਨਾ ਜ਼ਰਾ ਔਖਾ ਹੈ। ਕਿਸੇ ਹਾਦਸੇ ਕਾਰਨ ਤੁਰਨ ਜਾਂ ਬੋਲਣ ਦੇ ਅਯੋਗ ਹੋ ਗਏ ਆਦਮੀ ਨੂੰ ਇਨ੍ਹਾਂ ਕੰਮਾਂ ਦੇ ਯੋਗ ਬਣਾਉਣ ਲਈ ਡਾਕਟਰਾਂ ਅਤੇ ਨਰਸਾਂ ਦੀ ਸਿਆਣਪ, ਘਾਲਣਾ, ਲਗਨ ਅਤੇ ਵਿੱਦਿਆ ਵੱਲ ਧਿਆਨ ਨਾਲ ਵੇਖਿਆਂ
ਜੀਵਾਂ ਵਿੱਚ ਸਿੱਖਣ ਅਤੇ ਜਾਣਨ ਦੀ ਲਗਨ ਜਮਾਂਦਰੂ ਹੈ। ਇਸ ਲਗਨ ਅਧੀਨ ਯਤੀਮਖ਼ਾਨਿਆਂ ਵਿੱਚ ਪਲਣ ਵਾਲੇ ਬੱਚੇ ਵੀ ਇਹ ਸਭ ਕੁਝ ਸਿੱਖ ਜਾਂਦੇ ਹਨ, ਪਰ ਕਿਸੇ ਚਾਅ, ਉਤਸ਼ਾਹ ਅਤੇ ਸ਼ੌਕ ਨਾਲ ਨਹੀਂ: ਸਗੋਂ ਕਿਸੇ ਮਜਬੂਰੀ ਵੱਸ; ਅਤੇ ਇਸ ਤੋਂ ਪਿੱਛ ਸਾਰੇ ਜੀਵਨ ਨੂੰ ਇੱਕ ਲੰਮੀ ਮਜਬੂਰੀ ਸਮਝਣ ਲਈ ਮਜਬੂਰ ਹੋ ਜਾਂਦੇ ਹਨ। ਪ੍ਰਸੰਨਤਾ ਦੀ ਭਾਲ ਵਿੱਚ ਨਿਕਲੇ ਹੋਏ ਆਦਮੀ ਲਈ ਸੰਸਾਰ ਇੱਕ ਸੈਰ-ਗਾਹ ਹੈ; ਮਜਬੂਰੀਆਂ ਦਾ ਤਾਣਾ-ਪੇਟਾ ਨਹੀਂ; ਫੁੱਲਾਂ ਦੀ ਬਾਗਾਤ ਹੈ, ਜਿਸ ਵਿੱਚੋਂ ਕਦੇ ਕੋਈ ਕੰਡਾ ਵੀ ਚੁਭ ਸਕਦਾ ਹੈ। ਖਲੋਣ, ਬੋਲਣ ਅਤੇ ਤੁਰਨ ਦੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰਨ ਉੱਤੇ ਬੱਚਾ ਵੇਖਦਾ ਹੈ ਕਿ ਮੇਰੇ ਆਲੇ-ਦੁਆਲੇ ਦੇ ਲੋਕ ਮੇਰੇ ਇਉਂ ਕਰਨ ਨਾਲ ਪ੍ਰਸੰਨ ਹੋਏ ਹਨ। ਉਹ ਆਪਣੀਆਂ ਪ੍ਰਾਪਤੀਆਂ ਅਤੇ ਸਫਲਤਾਵਾਂ ਨੂੰ ਦੁਹਰਾਉਂਦਾ ਹੈ। ਮਾਤਾ-ਪਿਤਾ ਅਤੇ ਲਾਗਲੇ ਲੋਕ ਹੋਰ ਪ੍ਰਸੰਨ ਹੁੰਦੇ ਹਨ। ਉਸ ਦੇ ਚਾਅ ਅਤੇ ਉਤਸ਼ਾਹ ਵਿੱਚ ਵਾਧਾ ਹੁੰਦਾ ਹੈ। ਇਸ ਖੇਡ ਦਾ ਲੰਮਾ ਅਭਿਆਸ ਬੱਚੇ ਦੇ ਮਨ ਵਿੱਚ ਆਪਣੇ ਆਲੇ-ਦੁਆਲੇ ਵੱਸਣ ਵਾਲੇ ਲੋਕਾਂ ਨੂੰ ਪ੍ਰਸੰਨ ਕਰਨ ਦਾ ਸ਼ੌਕ ਪੈਦਾ ਕਰਦਾ ਹੈ।
ਯਾਦ ਰਹੇ, ਬੱਚੇ ਦਾ ਇਹ ਸ਼ੌਕ ਸਤਿਕਾਰਯੋਗ ਹੈ। ਪਰੰਤੂ ਜੇ ਮਾਪਿਆਂ ਨੂੰ ਮਦਾਰੀ ਬਣ ਕੇ ਆਪਣੇ ਬੱਚੇ ਨੂੰ ਦਰਸ਼ਕਾਂ ਸਾਹਮਣੇ ਤਮਾਸ਼ਾ ਬਣਾ ਕੇ ਪੇਸ਼ ਕਰਨ ਦਾ ਸ਼ੌਕ ਹੋ ਜਾਵੇ ਤਾਂ ਕੰਮ ਖ਼ਰਾਬ ਹੋ ਸਕਦਾ ਹੈ। ਮਾਪਿਆਂ ਵਿੱਚ ਇਹ ਸ਼ੌਕ ਬਹੁਤ ਆਮ ਹੈ। ਇਸ ਪੱਖੋਂ ਸਾਵਧਾਨੀ ਵਰਤਣ ਦੀ ਲੋੜ ਹੈ। ਬੱਚੇ ਖ਼ੁਸ਼ੀ ਦਿੰਦੇ ਹਨ, ਪਰ ਪਿਲਾਉਣੇ ਨਹੀਂ ਹੁੰਦੇ ਮਾਪੇ ਵੀ ਖਿਲਾਉਣਿਆਂ ਨਾਲ ਖੋਲਣ ਵਾਲੇ ਬੱਚੇ ਨਾ ਬਣਨ।
ਬਚਪਨ ਪਿਆਰ ਪ੍ਰਾਪਤ ਕਰਨ ਦਾ ਸਮਾਂ ਜਾਂ ਅਵਸਰ ਹੈ: ਪਿਆਰ ਦੇਣ ਦਾ ਨਹੀਂ। ਬੱਚੇ ਪਿਆਰ ਦੇ ਬਦਲੇ ਵਿੱਚ ਪਿਆਰ ਦੀ ਥਾਂ ਪ੍ਰਸਨਤਾ ਦਿੰਦੇ ਹਨ; ਕਈ ਵੇਰ ਚੇਤਨ ਤੌਰ ਉੱਤੇ ਵੀ। ਇਸ ਸੰਬੰਧ ਵਿੱਚ ਉਹ ਕਿਸੇ ਟਾਇਮ-ਟੇਬਲ ਜਾਂ ਮਰਿਆਦਾ ਦੇ ਪਾਬੰਦ ਨਹੀਂ ਹੁੰਦੇ। ਇਸ ਸਿਲਸਿਲੇ ਵਿੱਚ ਉਨ੍ਹਾਂ ਉੱਤੇ ਆਪਣੇ ਟਾਇਮ-ਟੇਬਲ ਲਾਗੂ ਕਰਨ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਸ ਨੇਮ ਦਾ ਪਾਲਣ ਸਾਝੇ ਲਈ ਸੌਖਾ ਨਹੀਂ। ਸਾਡੀ ਆਪਣੀ ਕਾਰੋਬਾਰੀ ਸਮਾਂ ਸੂਚੀ ਹੈ, ਜਿਸ ਦੀ ਪਾਬੰਦੀ ਸਾਡੇ ਲਈ ਜ਼ਰੂਰੀ ਹੈ। ਆਪਣੀ ਸਮਾਂ ਸੂਚੀ ਦਾ ਸਤਿਕਾਰ ਕਰਦਿਆਂ ਹੋਇਆਂ ਸਾਨੂੰ ਬੱਚੇ ਦੀਆਂ ਲੋੜਾਂ ਅਨੁਸਾਰ ਢਲਣ ਦੀ ਲੋੜ ਹੈ। ਕੁਝ ਸਾਲਾਂ ਬਾਅਦ ਜਦੋਂ ਬੱਚੇ ਸਕੂਲ ਜਾਣਾ ਆਰੰਭ ਕਰ ਲੈਂਦੇ ਹਨ, ਉਦੋਂ ਉਨ੍ਹਾਂ ਦਾ ਟਾਇਮ-ਟੇਬਲ ਸਾਡੇ ਟਾਇਮ-ਟੇਬਲ ਨਾਲ ਮੇਲ ਖਾਣ ਲੱਗ ਪੈਂਦਾ ਹੈ ਅਤੇ ਸਾਡੇ ਲਈ ਸਹੂਲਤ ਪੈਦਾ ਹੋ ਜਾਂਦੀ ਹੈ।
ਸਮਝਦਾਰ ਮਾਪੇ ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਣਾ ਨਹੀਂ ਕਰਦੇ। ਇਸ ਦਾ ਇਹ ਮਤਲਬ ਨਹੀਂ ਕਿ ਬੱਚੇ ਦੂਜੇ ਬੱਚਿਆਂ ਨਾਲ ਆਪਣੀ ਤੁਲਣਾ ਨਹੀਂ ਕਰਦੇ। ਕਰਦੇ ਹਨ; ਖ਼ਾਸ ਤੌਰ ਉੱਤੇ ਲਾਡ-ਪਿਆਰ ਦੇ ਮੁਆਮਲੇ ਵਿੱਚ ਹਰ ਬੱਚਾ ਇਹ ਵੇਖਦਾ ਹੈ ਕਿ ਉਸ ਨੂੰ ਆਪਣੇ ਮਾਪਿਆਂ ਕੋਲੋਂ ਜਿੰਨਾ ਪਿਆਰ ਮਿਲਦਾ ਹੈ, ਉਹ ਦੂਜੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਮਿਲਣ ਵਾਲੇ ਪਿਆਰ ਦੇ ਟਾਕਰੇ ਵਿੱਚ ਘੱਟ ਹੈ ਜਾਂ ਵੱਧ।
ਏਥੇ ਇੱਕ ਜ਼ਰੂਰੀ ਗੱਲ ਕਹਿਣੀ ਚਾਹੁੰਦਾ ਹਾਂ, ਭਾਵੇਂ ਉਹ ਪਿਆਰ ਨਾਲ ਸਿੱਧੀ ਸੰਬੰਧਤ ਨਹੀਂ। ਚੰਗੇਜ਼, ਕ੍ਰਾਮਵੱਲ, ਨੈਪੋਲੀਅਨ ਅਤੇ ਹਿਟਲਰ ਵਰਗੇ ਸਾਰੇ ਆਦਮੀਆਂ ਨੂੰ ਬਚਪਨ ਵਿੱਚ ਇਹ ਭਰੋਸਾ ਦਿਵਾਇਆ ਗਿਆ ਸੀ ਜਾਂ ਉਨ੍ਹਾਂ ਨੂੰ ਆਪਣੇ ਆਪ ਇਹ ਵਹਿਮ ਹੋ ਗਿਆ ਸੀ ਕਿ ਉਹ ਕਿਸੇ ਉਚੇਚੇ ਕੰਮ ਲਈ ਇਸ ਦੁਨੀਆ ਵਿੱਚ ਆਏ ਹਨ ਜਾਂ ਭੇਜੇ ਗਏ ਹਨ। ਇਸ ਵਹਿਮ ਜਾਂ ਵਿਸ਼ਵਾਸ ਵਾਲੇ ਲੋਕਾਂ ਨੇ ਜੀਵਨ ਵਿਚਲੀ ਪ੍ਰਸੰਨਤਾ ਅਤੇ ਸੁੰਦਰਤਾ ਦੀ ਬਹੁਤ ਹਾਨੀ ਕੀਤੀ ਹੈ। ਜੋ ਹੋਰ ਕੁਝ ਵੀ ਨਾ ਕਰੇ ਤਾਂ ਵੀ ਇਹ ਭਰੋਸਾ ਜੀਵਨ ਨੂੰ ਆਪਣੀ ਆਗਿਆ ਵਿੱਚ ਤੋਰਨ ਦੀ ਪ੍ਰੇਰਣਾ ਨਾਲ ਭਰਪੂਰ ਹੁੰਦਾ ਹੈ। ਜੀਵਨ ਨੂੰ ਆਪਣੀ ਆਗਿਆ ਵਿੱਚ ਤੋਰਨ ਦੀ ਭਾਵਨਾ ਮਿੱਤ੍ਰ-ਭਾਵਨਾ ਨਹੀਂ; ਇਹ ਪ੍ਰਭੂ-ਭਾਵਨਾ ਹੈ ਅਤੇ ਦਜਿਆਂ ਵਿੱਚ ਦਾਸ-ਭਾਵ ਪੈਦਾ ਕਰਨ ਦੇ ਨਾਲ ਨਾਲ ਆਪਣੇ ਲਈ ਆਪ ਸੋਚਣ ਦੀ ਯੋਗਤਾ ਨੂੰ ਵੀ ਖ਼ਤਮ ਕਰਦੀ ਹੈ। ਪਰਾਭੌਤਿਕ, ਅਗਿਆਤ ਅਤੇ ਰਹੱਸ ਇਸ ਭਾਵਨਾ ਦੇ ਵੱਡੇ ਉਹਲੇ ਆਸਰੇ ਹਨ।
ਜਦੋਂ ਅਸੀਂ ਆਪਣੇ ਬੱਚੇ ਲਈ ਉਸ ਦਾ ਭਵਿੱਖ ਨਿਸਚਿਤ ਕਰ ਕੇ ਉਸ ਨੂੰ ਵਕੀਲ, ਡਾਕਟਰ, ਇੰਜੀਨੀਅਰ, ਜੱਜ, ਅਫ਼ਸਰ, ਕ੍ਰਿਕਟਰ, ਐਕਟਰ ਜਾਂ ਹੋਰ ਕੁਝ ਵੀ ਬਣਨ ਦੀ ਤਾਕੀਦ ਕਰਦੇ ਹਾਂ, ਉਦੋਂ ਅਸੀਂ ਇੱਕ ਤਰ੍ਹਾਂ ਨਾਲ ਇਹ ਕਹਿ ਰਹੇ ਹੁੰਦੇ ਹਾਂ ਕਿ ਤੂੰ ਇਸ ਕੰਮ ਲਈ ਪੈਦਾ ਹੋਇਆ ਹੈ ਜਾਂ ਕੀਤਾ ਗਿਆ ਹੈ। ਤੁਹਾਡੇ ਨਿਸਚਿਤ ਕੀਤੇ ਮਨੋਰਥ ਦੀ ਪ੍ਰਾਪਤੀ ਕਰ ਲੈਣ ਪਿੱਛੋਂ ਉਹ ਤੁਹਾਡੇ ਉਦੇਸ਼ ਦੀ ਸੰਪੂਰਣਤਾ ਅਤੇ ਤੁਹਾਡੇ ਪ੍ਰਤੀ ਆਪਣੇ ਕਰਤੱਵ ਦੀ ਸਮਾਪਤੀ ਸਮਝਣ ਵਿੱਚ ਕੋਈ ਗ਼ਲਤੀ ਜਾਂ ਵਧੀਕੀ ਨਹੀਂ ਕਰ ਰਿਹਾ ਹੋਵੇਗਾ। ਅਕਸਰ ਅਜੇਹਾ ਹੁੰਦਾ ਵੀ ਹੈ। ਸਿਆਣਪ ਅਤੇ ਸੁੰਦਰਤਾ ਇਸ ਗੱਲ ਵਿੱਚ ਹੈ ਕਿ ਬੱਚੇ ਦਾ ਭਵਿੱਖ ਉਸ ਦੀ ਰੁਚੀ ਉੱਤੇ ਛੱਡਦੇ ਹੋਏ ਅਸੀਂ ਉਸ ਨੂੰ ਇਹ ਭਰੋਸਾ ਦਿਵਾਈਏ ਕਿ ਅਸੀਂ ਉਸ ਦੀ ਮਿੱਤ੍ਰਤਾ ਦੇ ਲੋੜਵੰਦ ਹਾਂ ਅਤੇ ਇਸੇ ਉਦੇਸ਼ ਦੀ ਪੂਰਤੀ ਲਈ ਉਸ ਨੂੰ ਆਪਣੇ ਪਰਿਵਾਰ ਵਿੱਚ ਆਇਆ ਮੰਨਦੇ ਹਾਂ।
ਪਿਆਰ ਦੇ ਸੰਬੰਧ ਵਿੱਚ ਇਹ ਗੱਲ ਵੀ ਕਿਸੇ ਹੱਦ ਤਕ ਸੱਚ ਹੈ ਕਿ 'ਲਾਡ-ਪਿਆਰ ਬੱਚੇ ਨੂੰ ਵਿਗਾੜ ਦਿੰਦਾ ਹੈ। ਇਸ ਗੱਲ ਦੇ ਸੱਚੀ ਹੋਣ ਦਾ ਇਹ ਭਾਵ ਨਹੀਂ ਕਿ ਮਾਪੇ ਬੱਚਿਆਂ ਨੂੰ ਪਿਆਰ ਕਰਨਾ ਬੰਦ ਕਰ ਦੇਣ ਜਾਂ ਦਿਲੋਂ ਪਿਆਰ ਕਰਨ, ਪਰ ਉਪਰੋਂ ਕਠੋਰ ਨਜ਼ਰ ਆਉਣ। ਅਜੇਹਾ ਹੋਣਾ ਸੰਭਵ ਨਹੀਂ ਅਤੇ ਕਰਨਾ ਉਚਿਤ ਨਹੀਂ। ਪਿਆਰ ਉੱਤੇ ਹਰ ਬੱਚੇ ਦਾ ਜਮਾਂਦਰੂ ਹੱਕ ਹੈ ਅਤੇ ਇਹ ਅਜੇਹੀ ਦੌਲਤ ਹੈ, ਜਿਸ ਨੂੰ ਬਚਪਨ ਵਿੱਚ ਸੰਚਿਤ ਕਰਨ ਵਾਲਾ ਬੱਚਾ ਬਾਕੀ ਦੀ ਉਮਰ ਪ੍ਰਸੰਨਤਾ ਦੀ ਅਮੀਰੀ ਜੋਗਦਾ ਹੈ। ਨਾ ਹੀ ਕੋਈ ਬੱਚਾ ਮੁਫ਼ਤ ਵਿੱਚ ਪਿਆਰ ਮੰਗਦਾ ਹੈ। ਉਹ ਪਿਆਰ ਦੇ ਬਦਲੇ ਵਿੱਚ ਪ੍ਰਸੰਨਤਾ ਦਿੰਦਾ ਹੈ। ਪ੍ਰਸੰਨਤਾ ਪਿਆਰ ਨਾਲੋਂ ਵਡਮੁੱਲੀ ਹੈ; ਮਨੋਰਥ ਜੁ ਹੋਈ।
ਲਾਡ-ਪਿਆਰ ਉਨ੍ਹਾਂ ਬੱਚਿਆਂ ਦੀ ਹਾਨੀ ਕਰਦਾ ਹੈ, ਜਿਨ੍ਹਾਂ ਨੂੰ ਦੂਜਿਆਂ ਨਾਲੋਂ ਬਹੁਤਾ ਪਿਆਰ ਮਿਲਣ ਕਾਰਨ ਇਹ ਕਰੋਸਾ ਹੋ ਜਾਂਦਾ ਹੈ ਕਿ ਉਹ ਸ੍ਰੇਸ਼ਟ ਹਨ। ਹੌਲੀ ਹੌਲੀ ਉਹ ਇਹ ਸਮਝਣ ਲੱਗ ਪੈਂਦੇ ਹਨ ਕਿ ਮਾਪਿਆਂ ਵੱਲੋਂ ਮਿਲਣ ਵਾਲਾ ਪਿਆਰ ਉਨ੍ਹਾਂ ਨੂੰ ਨਹੀਂ, ਸਗੋਂ ਉਨ੍ਹਾਂ ਦੀ ਸ੍ਰੇਸ਼ਟਤਾ ਨੂੰ ਦਿੱਤਾ ਜਾ ਰਿਹਾ ਹੈ । ਸ੍ਰੇਸ਼ਟਤਾ ਦਾ ਆਧਾਰ ਕੁਝ ਵੀ ਹੋ ਸਕਦਾ ਹੈ—ਬੁੱਧੀਵਾਨ ਹੋਣਾ; ਇਕਲੌਤਾ ਹੋਣਾ; ਚੰਚਲ ਹੋਣਾ (ਜਾਂ) ਅਯੋਗ ਹੋਣਾ ਆਦਿਕ। ਕੁਝ ਵਡੇਰੇ ਹੋ ਕੇ ਉਹ ਪਿਆਰ ਦਾ ਮੁੱਲ ਤਾਰਨੋਂ ਅਵੇਸਲੇ ਹੋ ਜਾਂਦੇ ਹਨ। ਭਾਵ ਇਹ ਕਿ ਮਾਪਿਆਂ ਨੂੰ ਪ੍ਰਸੰਨਤਾ ਦਿੱਤੇ ਬਿਨਾਂ ਜਾਂ ਉਨ੍ਹਾਂ ਦੀ ਪ੍ਰਸੰਨਤਾ ਦੀ ਪਰਵਾਹ ਕੀਤੇ ਬਿਨਾਂ ਪਿਆਰ ਉੱਤੇ ਆਪਣਾ ਹੱਕ ਜਤਾਉਣ ਲੱਗ ਪੈਂਦੇ ਹਨ। ਅਸੀਂ ਕਹਿੰਦੇ ਹਾਂ, ਬੱਚੇ ਨੂੰ ਲਾਡ ਨੇ ਵਿਗਾੜ ਦਿੱਤਾ ਹੈ।
ਇਸ ਤੋਂ ਇਲਾਵਾ ਹੋਰ ਕੁਝ ਕੁ ਢੰਗਾਂ ਨਾਲ ਜਾਂ ਕੁਝ ਕੁ ਭਾਵਾਂ ਨਾਲ ਮਿਲ ਕੇ ਵੀ ਪਿਆਰ ਸਾਡੀ ਜ਼ਿੰਦਾ-ਦਿਲੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਅਗਲੇ ਲੇਖ ਵਿੱਚ ਉਨ੍ਹਾਂ ਬਾਰੇ ਕੁਝ ਕਹਿਣ ਦੀ ਕੋਸ਼ਿਸ਼ ਕਰਾਂਗਾ।
ਪਰਿਵਾਰ ਅਤੇ ਪ੍ਰਸੰਨਤਾ
(3)
ਸੁਰੱਖਿਆ
ਸੁਰੱਖਿਆ ਜੀਵ ਦੀ ਪਹਿਲੀ ਚਿੰਤਾ ਹੈ। ਵਿਕਾਸ ਦੇ ਪਹਿਲੇ ਪੜਾਵਾਂ ਉਤਲੇ ਜੀਵਨ ਵਿੱਚ (ਜਾਂ ਨੀਵੀਂ ਸ਼੍ਰੇਣੀ ਦੇ ਜੀਵਾਂ ਵਿੱਚ) ਸੁਰੱਖਿਆ ਜੀਵ ਦੀ ਨਿਰੋਲ ਨਿੱਜੀ ਜ਼ਿੰਮੇਦਾਰੀ ਹੋਣ ਕਰਕੇ ਇਸ ਦੀ ਇੱਛਾ ਅਤੇ ਚੇਤਨਾ ਜੀਵ ਦੇ ਜਨਮ ਨਾਲ ਹੀ ਜਾਗ ਪੈਂਦੀ ਹੈ। ਜਿਵੇਂ ਜਿਵੇਂ ਕੁਦਰਤ ਨੂੰ ਜੀਵ ਵਿੱਚ ਵਿਕਾਸ ਦੀ ਲੋੜ ਪੈਂਦੀ ਗਈ ਹੈ, ਤਿਵੇਂ ਤਿਵੇਂ ਕੁਦਰਤ ਜੀਵ ਦੀ ਜੀਵਨ-ਚੰਦ ਨੂੰ ਲੰਮੇਰੀ ਕਰਨ ਦੇ ਨਾਲ ਨਾਲ ਉਸ ਦੀ ਰੱਖਿਆ ਦੀ ਜ਼ਿੰਮੇਦਾਰੀ ਦੂਜਿਆਂ ਉੱਤੇ ਸੁੱਟ ਕੇ ਉਸ ਨੂੰ ਇਸ ਪਾਸਿਓਂ ਅਵੇਸਲਾ ਹੋਣ ਦਾ ਅਵਸਰ ਦਿੰਦੀ ਗਈ ਹੈ। ਪਸ਼ੂਆਂ ਦੇ ਬੱਚਿਆਂ ਨੂੰ ਜੰਮਦਿਆਂ ਹੀ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਪੈ ਜਾਂਦੀ, ਜਿਵੇਂ ਕੀਜੇ-ਪਤੰਗਿਆਂ ਨੂੰ ਪੈ ਜਾਂਦੀ ਹੈ। ਪਸ਼ੂ, ਮਮਤਾ ਵੱਸ, ਲੰਮੇ ਸਮੇਂ ਤਕ ਆਪਣੇ ਬੱਚਿਆਂ ਦੀ ਰੱਖਿਆ-ਸੁਰੱਖਿਆ ਦੀ ਚਿੰਤਾ ਕਰਦੇ ਹਨ। ਉੱਚੀ ਸ਼੍ਰੇਣੀ ਦੇ ਜੀਵਾਂ ਵਿੱਚ ਪਿਆਰ ਦਾ ਪਹਿਲਾ ਪ੍ਰਗਟਾਵਾ ਜਿਨਸੀ ਸੰਜੋਗ ਦੀ ਇੱਛਾ ਦੇ ਰੂਪ ਵਿੱਚ ਹੁੰਦਾ ਹੈ ਅਤੇ ਇਸ ਦਾ ਮਨੋਰਥ ਉਤਪਤੀ ਹੁੰਦਾ ਹੈ। ਪਿਆਰ ਦਾ ਦੂਜਾ ਰੂਪ ਮਮਤਾ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇਸ ਦਾ ਮੂਲ ਮਨੋਰਥ ਨਵੇਂ ਜੀਵਨ ਦੀ ਰੱਖਿਆ ਹੈ।
ਪਸ਼ੂ-ਪੰਛੀਆਂ ਵਿਚਲੀ ਮਮਤਾ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ। ਜਦੋਂ ਉਨ੍ਹਾਂ ਦੇ ਬੱਚੇ ਆਪਣੀ ਰੱਖਿਆ ਕਰਨ ਦੇ ਯੋਗ ਹੋ ਜਾਂਦੇ ਹਨ, ਉਦੋਂ ਉਨ੍ਹਾਂ ਦੀ ਮਮਤਾ ਨਵੇਂ ਰਸਤੇ ਅਪਣਾਅ ਲੈਂਦੀ ਹੈ। ਮਨੁੱਖ ਦੀ ਗੱਲ ਵੱਖਰੀ ਹੈ। ਮਨੁੱਖੀ ਬਚਪਨ ਬਹੁਤ ਲੰਮਾ ਹੁੰਦਾ ਹੈ; ਮਨੁੱਖ ਦਾ ਬੁਢਾਪਾ ਵੀ ਬਚਪਨ ਵਾਂਗ ਹੀ ਲੰਮਾ ਅਤੇ ਪ੍ਰਾਧੀਨ ਹੁੰਦਾ ਹੈ। ਨਤੀਜਾ ਇਹ ਹੈ ਕਿ ਮਨੁੱਖੀ ਮਨ ਵਿੱਚ ਆਪਣੇ ਬੱਚਿਆਂ ਪ੍ਰਤੀ ਮਮਤਾ ਅਤੇ ਆਪਣੇ ਮਾਪਿਆਂ ਪ੍ਰਤੀ ਸਹਾਨੁਭੂਤੀ ਅਤੇ ਸਤਿਕਾਰ ਦੇ ਭਾਵਾਂ ਦੀ ਲੰਮੀ ਉਮਰ ਦੀ ਲੋੜ ਹੈ। ਇਸ ਲੇਖ ਵਿੱਚ ਮੈਂ ਸੁਰੱਖਿਆ ਦੀ ਗੱਲ ਕਰਨੀ ਚਾਹੁੰਦਾ ਹਾਂ। ਸਤਿਕਾਰ ਅਤੇ ਸਹਾਨੁਭੂਤੀ ਦੀ ਗੱਲ ਅਗਲੇ ਲੇਖ ਵਿੱਚ ਕਰਾਂਗਾ।
ਮਮਤਾ ਪਿਆਰ ਦਾ ਬਹੁਤ ਹੀ ਸਤਿਕਾਰਯੋਗ, ਪਵਿੱਤਰ, ਸੁੰਦਰ ਅਤੇ ਲਾਭਦਾਇਕ ਰੂਪ ਹੈ। ਤਿਆਗ ਇਸ ਰੂਪ ਦੀ ਸਭ ਤੋਂ ਵੱਡੀ ਸੁੰਦਰਤਾ ਹੈ ਅਤੇ ਇਸ ਸੁੰਦਰਤਾ ਦੇ ਬਾਵਜੂਦ ਵੀ ਮਮਤਾ ਨਿਸ਼ਕਾਮ ਪਿਆਰ ਨਹੀਂ। ਪ੍ਰਗਟ ਰੂਪ ਵਿੱਚ ਬੱਚੇ ਦੀ ਰੱਖਿਆ ਦੀ ਕਾਮਨਾ ਇਸ ਪ੍ਰਵਿਰਤੀ ਦੀ ਪ੍ਰੇਰਕ ਹੈ ਅਤੇ ਪਰੋਖ ਵਿੱਚ ਬੁਢਾਪੇ ਦੀ ਨਿਰਬਲਤਾ। ਬੱਚਿਆਂ ਨੂੰ ਮਾਪਿਆਂ ਵੱਲੋਂ ਮਿਲਣ ਵਾਲੇ ਪਿਆਰ ਪਿੱਛੇ ਉਸ ਦੀ ਸੁਰੱਖਿਆ ਦੀ ਪ੍ਰਬਲ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਬੱਚੇ ਨੂੰ ਇੱਕ ਪ੍ਰਸੰਨ ਵਿਅਕਤੀ ਜਾਂ ਜ਼ਿੰਦਾ-ਦਿਲ ਆਦਮੀ ਬਣਾਉਣ ਲਈ ਇਹ
ਮੇਰੇ ਪਾਠਕ ਕਹਿਣਗੇ ਜਾਂ ਕਹਿ ਸਕਦੇ ਹਨ ਕਿ ਮੈਂ ਪ੍ਰਸੰਨਤਾ ਲਈ ਬਹੁਤ ਕਠੋਰ ਸ਼ਰਤਾਂ ਲਾ ਰਿਹਾ ਹਾਂ; ਜਾਂ ਇਹ ਕਿ ਮੈਂ ਪ੍ਰਸੰਨਤਾ ਦਾ ਬਹੁਤ ਵੱਡਾ ਮੁੱਲ ਤਾਰਨ ਲਈ ਕਹਿ ਰਿਹਾ ਹਾਂ। ਪਰੰਤੂ ਮੈਂ ਕਹਿੰਦਾ ਹਾਂ ਕਿ ਪਿਆਰ, ਮਿੱਤ੍ਰਤਾ, ਭਰੱਪਣ, ਸਤਿਕਾਰ ਅਤੇ ਸੁੰਦਰ ਮਰਿਆਦਾ ਜਾਂ ਸ਼ਿਸ਼ਟਾਚਾਰ ਅਪਣਾਉਣਾ ਕਿਸੇ ਤਰ੍ਹਾਂ ਵੀ ਕਿਸੇ ਚੀਜ਼ ਦਾ ਮੁੱਲ ਤਾਰਨ ਵਾਲੀ ਗੱਲ ਨਹੀਂ। ਇਹ ਤਾਂ ਬਹੁਤ ਵਡਮੁੱਲਾ ਧਨ ਸੰਚਣ ਵਾਲੀ ਗੱਲ ਹੈ। ਪ੍ਰਸੰਨਤਾ ਦੇ ਮੁੱਲ ਵਜੋਂ ਜੇ ਕੋਲੋਂ ਕੁਝ ਦੇਣ ਨੂੰ ਕਹਿ ਰਿਹਾ ਹਾਂ ਤਾਂ ਸਿਰਫ਼ ਮੁਕਾਬਲੇ, ਸੰਘਰਸ਼, ਜਿੱਤ, ਉੱਨਤੀ, ਆਦਿਕ ਦਾ ਮੋਹ ਅਤੇ ਈਰਖਾ ਦੀ ਭਾਵਨਾ ਦੇ ਤਿਆਗ ਦੇ ਰੂਪ ਵਿੱਚ। ਇਹ ਆਖਿਆ ਜਾ ਸਕਦਾ ਹੈ ਕਿ ਈਰਖਾ ਦਾ ਤਿਆਗ ਚੰਗੀ ਗੱਲ ਹੈ। ਹੈ ਭਾਵੇਂ ਔਖੀ ਗੱਲ, ਪਰ ਜਿੱਤ, ਮੁਕਾਬਲੇ ਅਤੇ ਉੱਨਤੀ ਦੀ ਇੱਛਾ ਦਾ ਤਿਆਗ ਨਾ ਸੋਖਾ ਹੈ, ਨਾ ਸੁਖਾਵਾਂ ਹੈ, ਕਿਉਂਜ ਉੱਨਤੀ ਕੋਈ ਬੁਰੀ ਚੀਜ਼ ਨਹੀਂ, ਇਸੇ ਨੂੰ ਵਿਕਾਸ ਆਖਿਆ ਜਾਂਦਾ ਹੈ।
ਮੈਂ ਇਸ ਤਰਕ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਜਿੱਤ ਦੀ ਇੱਛਾ ਦੂਜਿਆ ਨੂੰ ਹਰਾਉਣ ਦੀ ਇੱਛਾ ਹੈ; ਇਸ ਲਈ ਨਾ ਸੁਹਾਣੀ ਹੈ, ਨਾ ਸੁਖਾਵੀਂ। ਮੁਕਾਬਲਾ ਜਾਂ ਸੰਘਰਸ਼ ਸਾਡੀ ਮਾਨਸਿਕ ਸੰਕੀਰਣਤਾ ਦੇ ਕਾਰਨ ਬਣ ਜਾਂਦੇ ਹਨ। ਉੱਨਤੀ ਹੁੰਦੀ ਆ ਰਹੀ ਹੈ ਅਤੇ ਇਸ ਨੇ ਹੁੰਦੀ ਰਹਿਣਾ ਹੈ; ਪਰ ਇਸ ਨੂੰ ਉਦੇਸ਼ ਮੰਨ ਕੇ ਅਪਣਾਇਆ ਹੋਇਆ ਵਤੀਰਾ ਈਰਖਾ ਵਿੱਚ ਵਾਧਾ ਅਤੇ ਪ੍ਰਸੰਨਤਾ ਵਿੱਚ ਘਾਟਾ ਕਰੇਗਾ।
ਨਾ ਹੀ ਮਿੱਤ੍ਰਤਾ, ਮਰਿਆਦਾ, ਪਿਆਰ, ਸਤਿਕਾਰ, ਸਹਿਯੋਗ ਅਤੇ ਸਹਾਇਤਾ ਭਰਪੂਰ ਸਮਾਜ ਦੀ ਉਸਾਰੀ ਕੋਈ ਅਜਿਹਾ ਸੁਪਨਾ ਹੈ, ਜਿਸ ਦੀ ਸਾਕਾਰਤਾ ਅਸੰਭਵ ਹੈ। ਹਰ ਮਨੁੱਖ ਨੂੰ ਸੱਭਿਅ ਸਮਾਜਿਕ ਜੀਵਨ ਜੀਣ ਲਈ ਮਰਿਆਦਾ, ਮਿੱਤ੍ਰਤਾ ਅਤੇ ਸਹਿਯੋਗ ਦੀ ਲੋੜ ਹੈ। ਹਰ ਆਦਮੀ ਆਪਣੀ ਲੋੜ ਅਨੁਸਾਰ ਆਪਣੇ ਉਦਾਲੇ ਮਿੱਤ੍ਰਤਾ ਅਤੇ ਸਹਾਇਤਾ ਦਾ ਇੱਕ ਘੇਰਾ ਉਪਜਾਉਂਦਾ ਹੈ; ਲੱਭਦਾ ਹੈ; ਕਿਉਂਜੁ ਇਸ ਬਿਨਾਂ ਜੀਵਨ ਸੰਭਵ ਨਹੀਂ। ਅਸਾਂ ਆਪਣੀ ਮਿੱਤ੍ਰਤਾ ਅਤੇ ਸਹਿਯੋਗ ਦੇ ਘੇਰੇ ਨੂੰ ਨਵੇਂ ਸਿਰਿਉ ਬਣਾਉਣਾ ਜਾ ਉਸਾਰਨਾ ਨਹੀਂ, ਸਗੋਂ ਪਹਿਲਾਂ ਬਣੇ ਹੋਏ ਨੂੰ ਖੁੱਲ੍ਹਾ ਕਰਨਾ ਹੈ; ਵਿਸ਼ਾਲ ਕਰਨਾ ਹੈ: ਵਧਾਉਣਾ-ਵਿਕਸਾਉਣਾ ਹੈ। ਇਸੇ ਕੰਮ ਨੂੰ ਜ਼ਿੰਦਾ-ਦਿਲੀ ਆਖਿਆ ਜਾਂਦਾ ਹੈ ਅਤੇ ਜ਼ਿੰਦਾ-ਦਿਲ ਉਹੀ ਹੋ ਸਕਦਾ ਹੈ, ਜਿਸ ਨੂੰ ਸੰਸਾਰ ਇੱਕ ਸੁਰੱਖਿਅਤ ਥਾਂ ਭਾਸਦੀ ਹੋਵੇ।
ਇਸ ਭਰੋਸੇ ਨੂੰ ਪੈਦਾ ਕਰਨ ਲਈ ਮਨੁੱਖੀ ਬਚਪਨ ਦਾ ਲੰਮੇਰਾ ਅਤੇ ਸੁਰੱਖਿਅਤ ਹੋਣਾ ਜ਼ਰੂਰੀ ਹੈ।
ਮਮਤਾ ਪਿਆਰ ਦਾ ਇੱਕ ਰੂਪ ਹੈ ਅਤੇ ਬੱਚੇ ਦੀ ਸੁਰੱਖਿਆ ਇਸ ਦਾ ਮਨੋਰਥ ਹੈ। ਪਰੰਤੂ ਸਾਡਾ ਮਨੋਰਥ ਬੱਚੇ ਦੀ ਕੇਵਲ ਮਾਤ੍ਰ ਸੁਰੱਖਿਆ ਨਹੀਂ ਸਗੋਂ ਉਸ ਦੇ ਮਨ ਵਿੱਚ ਇਹ ਭਰੋਸਾ ਪੈਦਾ ਕਰਨਾ ਹੈ ਕਿ ਦੁਨੀਆ ਇੱਕ ਸੁਰੱਖਿਅਤ ਥਾਂ ਹੈ। ਹਰ ਸੁਰੱਖਿਅਤ ਜੀਵ ਸੁਰੱਖਿਆ ਦੇ ਭਰੋਸੇ ਵਿੱਚ ਨਹੀਂ ਹੁੰਦਾ। ਸੁਰੱਖਿਆ ਦੀ ਬਹੁਤੀ ਚਿੰਤਾ ਸੁਰੱਖਿਆ ਦੀ ਅਤੇ ਸੁਰੱਖਿਆ ਦੇ ਭਰੋਸੇ ਦੀ ਅਣਹੋਂਦ ਜਾਂ ਘਾਟ ਦੀ ਲਖਾਇਕ ਹੈ। ਜਿਨ੍ਹਾਂ ਬੱਚਿਆਂ ਨੇ ਇਹ
ਕਈ ਸਿਆਣੇ ਬੱਚਿਆਂ ਨੂੰ ਖ਼ਬਰਦਾਰ ਕਰਨ ਅਤੇ ਰੱਖਣ ਲਈ ਇਹ ਕਹਿੰਦੇ ਰਹਿੰਦੇ ਹਨ ਕਿ "ਸਮੇਂ ਬਹੁਤ ਖ਼ਰਾਬ ਹੋ ਗਏ ਹਨ।" ਆਪਣੀ ਗੱਲ ਦੀ ਸੱਚਾਈ ਦੀ ਦਲੀਲ ਵਜੋਂ ਉਹ ਦੁਨੀਆ ਵਿੱਚ ਹੋਈਆਂ ਵਾਪਰੀਆਂ ਦੁਰਘਟਨਾਵਾਂ ਦਾ ਲੰਮਾ ਚੌੜਾ ਵਿਆਖਿਆਨ ਵੀ ਕਰਦੇ ਹਨ। ਇਹ ਕੰਮ ਵੀ ਬੱਚਿਆਂ ਵਿੱਚ ਸੁਰੱਖਿਆ ਦੇ ਭਰੋਸੇ ਦੀ ਘਾਟ ਪੈਦਾ ਕਰਦਾ ਹੈ। ਇਹ ਠੀਕ ਹੈ ਕਿ ਦੁਨੀਆ ਪਹਿਲਾਂ ਜਿੰਨੀ ਸੇਫ਼ ਨਹੀਂ ਰਹੀ; ਪਰ ਇਹ ਵੀ ਠੀਕ ਹੈ ਕਿ ਇਸ ਗੱਲ ਦੇ ਘੜੀ-ਮੁੜੀ ਦੁਹਰਾਏ ਜਾਣ ਨਾਲ ਇਹ ਸੇਫ ਨਹੀਂ ਬਣੇਗੀ; ਨਾ ਹੀ ਸਾਡੇ ਵਿਆਖਿਆਨ ਸੁਣ ਕੇ ਬੱਚੇ ਆਪਣੀ ਹਿਫ਼ਾਜ਼ਤ ਕਰਨ ਵਿੱਚ ਮਾਹਿਰ ਹੋ ਜਾਣਗੇ। ਸਾਨੂੰ ਆਪਣਾ ਕੰਮ ਆਪ ਕਰਨਾ ਪਵੇਗਾ। ਬੱਚਿਆ ਦੀ ਹਿਫ਼ਾਜ਼ਤ ਸਾਡਾ ਕੰਮ ਹੈ; ਸਾਨੂੰ ਕਰਨਾ ਚਾਹੀਦਾ ਹੈ। ਇਸ ਬਾਰੇ ਕੋਈ ਲੈਕਚਰ ਕਰ ਕੇ ਅਸੀਂ ਸੁਬਕ-ਦੋਸ਼ੀ ਨਹੀਂ ਹੋ ਸਕਦੇ।
ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਓਪਰਿਆਂ ਤੋਂ ਹੁਸ਼ਿਆਰ ਅਤੇ ਪਰੇ ਰਹਿਣ ਦੀ ਸਿੱਖਿਆ ਦਿੰਦੇ ਹਨ।"ਕਿਸੇ ਦੇ ਨਾਲ ਨਹੀਂ ਜਾਣਾ: ਕਿਸੇ ਕੋਲੋਂ ਕੁਝ ਲੈ ਕੇ ਨਹੀਂ ਖਾਣਾ," ਇਹ ਸਿੱਖਿਆ ਬਹੁਤ ਆਮ ਹੈ। ਇਸ ਸਿੱਖਿਆ ਨੂੰ ਹਾਨੀਕਾਰਕ ਕਹਿ ਕੇ ਕਈ ਲੋਕਾਂ ਦੀ ਨਜ਼ਰ ਵਿੱਚ ਅਣਜਾਣ ਬਣਨ ਤੋਂ ਡਰਦਾ ਹੋਇਆ ਵੀ ਮੈਂ ਇਸ ਦਾ ਵਿਰੋਧ ਕਰਨ ਲਈ ਮਜਬੂਰ ਹਾਂ। ਓਪਰਿਆਂ ਕੋਲੋਂ ਡਰਨਾ ਬੱਚਿਆਂ ਦੀ ਪਰਵਿਰਤੀ ਵਿੱਚ ਹੈ: ਇਹ ਸਾਡੀ ਸਿੱਖਿਆ ਨਾਲ ਨਹੀਂ ਉਪਜਦਾ; ਪਹਿਲਾਂ ਤੋਂ ਹੀ ਹੁੰਦਾ ਹੈ। ਇਹ ਵੀ ਬੱਚਿਆਂ ਦੀ ਪਰਵਿਰਤੀ ਵਿੱਚ ਹੈ ਕਿ ਉਹ ਭਰਮਾਏ, ਵਰਗਲਾਏ ਜਾ ਸਕਦੇ ਹਨ। ਚੰਗਾ ਇਹ ਹੈ ਕਿ ਇੱਕ ਖਾਸ ਉਮਰ ਤਕ ਕਿਸੇ ਬੱਚੇ ਨੂੰ ਕਿਸੇ ਓਪਰੇ ਦੀ ਸੰਗਤ-ਸੁਹਬਤ ਵਿੱਚ ਇਕੱਲਾ ਹੋਣ ਦਾ ਮੌਕਾ ਹੀ ਨਾ ਬਣਨ ਦਿੱਤਾ ਜਾਵੇ ਅਤੇ ਨਾ ਹੀ ਉਸ ਦੇ ਮਨ ਵਿੱਚ ਇਹ ਚੇਤਨਾ ਉਪਜਣ ਦਿੱਤੀ ਜਾਵੇ ਕਿ ਉਸ ਨੂੰ ਓਪਰਿਆਂ ਤੋਂ ਦੂਰ ਰੱਖਣ ਦੇ ਉਚੇਚੇ ਉਪਰਾਲੇ ਕੀਤੇ ਜਾ ਰਹੇ ਹਨ।
ਨਿੱਕੇ ਨਿੱਕੇ ਖ਼ਤਰਿਆਂ ਤੋਂ ਭੈ-ਭੀਤ ਆਤਕਿਤ ਜਾਂ ਦਹਿਸ਼ਤਜ਼ਦਾ ਹੋਣ ਵਾਲੇ ਵਿਅਕਤੀਆਂ ਨੂੰ ਬੱਚਿਆਂ ਦੀ ਦੇਖ-ਰੇਖ ਅਤੇ ਪਾਲਣ-ਪੋਸਣ ਦਾ ਕੰਮ ਨਹੀਂ ਸੌਂਪਿਆ ਜਾਣਾ ਚਾਹੀਦਾ। ਇਹ ਠੀਕ ਹੈ ਕਿ ਬਹੁਤ ਛੋਟੇ ਬੱਚਿਆਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਕਰਨ ਦੀ ਸੋਝੀ ਨਹੀਂ ਹੁੰਦੀ, ਪਰੰਤੂ ਜਿਵੇਂ ਜਿਵੇਂ ਉਹ ਆਪਣੇ ਹੱਥਾਂ-ਪੈਰਾਂ ਅਤੇ ਲੱਤਾਂ-ਬਾਹਵਾਂ ਦੀ ਵਰਤੋਂ ਦੀ ਜਾਚ ਸਿਖਦੇ ਜਾਂਦੇ ਹਨ, ਤਿਵੇਂ ਤਿਵੇਂ ਆਪਣੀ ਸੁਰੱਖਿਆ ਵੱਲੋਂ ਵੀ ਚੇਤੰਨ ਹੁੰਦੇ ਜਾਂਦੇ ਹਨ। ਇਹ ਠੀਕ ਹੈ ਕਿ ਅਸੀਂ ਕਿਸੇ ਬੱਚੇ ਨੂੰ ਚਾਕੂ, ਛੁਰੀ ਆਦਿਕ ਨਾਲ ਖੇਡਣ ਨਹੀਂ ਦਿਆਂਗੇ, ਪਰ ਇਹ ਠੀਕ ਨਹੀਂ ਕਿ ਜੇ ਕਿਸੇ ਬੱਚੇ ਦੇ ਹੱਥ ਕਿਸੇ ਤਰ੍ਹਾਂ ਕੋਈ ਚਾਕੂ, ਫਰੀ ਆ ਜਾਵੇ ਤਾਂ ਅਸੀਂ ਏਨੇ ਆਤੰਕਿਤ ਜਾਂ ਪੈਨਿਕੀ ਹੋ ਜਾਈਏ ਕਿ ਸਾਡੀ ਘਬਰਾਹਟ ਵੱਲ ਵੇਖ ਕੇ ਬੱਚਾ ਡਰ ਜਾਵੇ ਅਤੇ ਆਪਣੇ ਹੱਥ ਵਿਚਲੀ ਛੁਰੀ ਆਪਣੇ ਹੱਥ-ਪੈਰ ਉੱਤੇ ਮਾਰ ਲਵੇ ਬਹੁਤ ਸਾਰੇ ਨਿੱਕੇ ਨਿੱਕੇ ਹਾਦਸੇ ਸੁਰੱਖਿਆ ਦੀ ਸਿਖਲਾਈ ਦਾ ਕੰਮ ਕਰਦੇ ਹਨ। ਇਨ੍ਹਾਂ ਹਾਦਸਿਆਂ ਦੇ ਵਾਪਰਨ ਤੋਂ ਪਹਿਲਾਂ ਇਨ੍ਹਾਂ ਦੀ ਭਿਆਨਕਤਾ ਦਾ ਅਹਿਸਾਸ ਅਤੇ ਇਨ੍ਹਾਂ ਤੋਂ ਖ਼ਬਰਦਾਰ ਰਹਿਣ ਦੀ ਤਾਕੀਦ ਕਰਨ ਤੋਂ ਚੰਗਾ ਹੈ ਕਿ ਜਦੋਂ ਅਜਿਹੇ ਕਿਸੇ ਹਾਦਸੇ
ਇਹ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਮੈਂ ਬੱਚਿਆਂ ਨੂੰ ਗੰਭੀਰ ਖ਼ਤਰਿਆਂ ਸਾਹਮਣੇ ਅਰੱਖਿਅਤ ਕਰਨ ਦੀ ਸਲਾਹ ਨਹੀਂ ਦੇ ਰਿਹਾ।
ਉੱਨਤ ਦੇਸਾਂ ਵਿੱਚ ਬੱਚਿਆਂ ਦੀਆਂ ਪਾਰਕਾਂ ਅਤੇ ਸਕੂਲਾਂ ਆਦਿਕ ਵਿੱਚ ਅਜਿਹੇ ਸਾਧਨ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਬੱਚੇ ਸਾਹਸੀ ਹੋਣ ਦੀ ਸਿਖਲਾਈ ਲੈਂਦਿਆਂ ਹੋਇਆਂ ਗੰਭੀਰ ਖ਼ਤਰਿਆਂ ਦੇ ਸਨਮੁਖ ਨਹੀਂ ਹੁੰਦੇ। ਪਰੰਤੂ ਘਰਾਂ ਦੀ ਬਣਤਰ, ਬਨਾਵਟ ਓਥੇ ਵੀ ਅਜਿਹੀ ਨਹੀਂ ਕਿ ਬੱਚਾ ਆਪਣੀ ਮਰਜ਼ੀ ਨਾਲ ਜਿੱਧਰ ਚਾਹਵੇ ਦੌੜ-ਭੱਜ ਸਕੇ। ਦਰਵਾਜ਼ੇ ਵਿੱਚ ਹੱਥ ਆਉਣ ਦਾ ਡਰ ਹੈ; ਪੌੜੀਆਂ ਉੱਤੋਂ ਡਿੱਗਣ ਦਾ ਡਰ ਹੈ ; ਗੁਸਲਖਾਨੇ ਵਿੱਚ ਤਿਲਕਣ ਦਾ ਡਰ ਹੈ; ਰਸੋਈ ਵਿੱਚ ਕਿਸੇ ਗਰਮ ਬਰਤਨ ਨੂੰ ਹੱਥ ਲੱਗ ਜਾਣ ਦਾ ਡਰ ਹੈ; ਬਿਜਲੀ ਦੀਆਂ ਸਾਕਟਾਂ ਵਿੱਚ ਉਂਗਲੀ ਦੇ ਕੇ ਸ਼ੱਕ ਲਗਵਾ ਲੈਣ ਦਾ ਡਰ ਹੈ; ਘਰ ਵਿੱਚ ਰੱਖੇ ਫਰਨੀਚਰ (ਮੇਜ਼ ਆਦਿਕ) ਦੀ ਨੁੱਕਰ ਨਾਲ ਮੱਥਾ ਭੰਨਵਾ ਲੈਣ ਦਾ ਡਰ ਹੈ; ਫ਼ਰਸ਼ ਉੱਤੇ ਪਈ ਕਿਸੇ ਚੀਜ਼ ਨੂੰ ਮੂੰਹ ਵਿੱਚ ਪਾ ਕੇ ਸੰਘ ਵਿੱਚ ਫਸਾਅ ਲੈਣ ਦਾ ਡਰ ਹੈ; ਸੀਦੀ ਪਰੋਂਦੀ ਮਾਂ ਕੋਲ ਪਈ ਕੈਂਚੀ ਅਤੇ ਸੂਈ-ਸਲਾਈ ਨੂੰ ਹੱਥ ਪਾ ਲੈਣ ਦਾ ਡਰ ਹੈ; ਘਰ ਵਿੱਚ ਪਈਆਂ ਦਵਾਈਆਂ ਤੋਂ ਨੁਕਸਾਨ ਹੋਣ ਦਾ ਡਰ ਹੈ; ਘਰ ਵਿੱਚ ਰੱਖੀਆਂ ਕਿਤਾਬਾਂ-ਕਾਪੀਆਂ ਦਾ ਨੁਕਸਾਨ ਕਰ ਕੇ ਝਿੜਕੇ ਜਾਣ ਦਾ ਡਰ ਹੈ। ਏਨੇ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕਈ ਡਰਾ ਨਾਲ ਭਰੇ-ਭਕੁੰਨੇ ਘਰ ਨੂੰ ਬੱਚਾ ਆਪਣੇ ਲਈ ਸੁਰੱਖਿਅਤ ਥਾਂ ਨਹੀਂ ਸਮਝ ਸਕਦਾ; ਅਤੇ ਅਸਾਂ ਅਜੇ ਆਪਣੇ ਘਰਾਂ ਨੂੰ ਬੱਚਿਆਂ ਦੀਆਂ ਲੋੜਾਂ ਅਨੁਸਾਰ ਵਿਉਂਤਣਾ ਸ਼ੁਰੂ ਨਹੀਂ ਕੀਤਾ। ਘਰ ਬੱਚੇ ਦੀ ਦੁਨੀਆ ਹੈ। ਇਸ ਦੁਨੀਆ ਦੇ ਵਸੇਬੇ ਤੋਂ ਹੀ ਬੱਚੇ ਨੇ ਬਾਹਰਲੀ ਦੁਨੀਆ ਸੰਬੰਧੀ ਆਪਣੇ ਵਿਸ਼ਵਾਸ ਬਣਾਉਣੇ ਹੁੰਦੇ ਹਨ। ਬਹੁਤੇ ਅਚੰਭੇ ਵਾਲੀ ਗੱਲ ਨਹੀਂ ਕਿ ਦੁਨੀਆ ਦੇ ਬਹੁਤੇ ਆਦਮੀ ਇਸ ਦੁਨੀਆ ਨੂੰ ਬੇ-ਵਸਾਹੀ ਅਤੇ ਸ਼ੱਕ ਨਾਲ ਵੇਖਦੇ ਹਨ।
ਬੱਚਿਆਂ ਲਈ ਘਰਾਂ ਵਿੱਚ ਖੁੱਲ੍ਹੇ ਅਤੇ ਸੁਰੱਖਿਅਤ ਖੇਡ-ਕਮਰਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਕਮਰਿਆਂ ਵਿੱਚ ਖ਼ੁਦਮੁਖ਼ਤਾਰੀ ਅਤੇ ਸੁਰੱਖਿਆ ਦਾ ਹੁਲਾਰਾ ਮਾਣਦੇ ਹੋਏ ਬੱਚੇ ਆਪਣੇ ਮਾਪਿਆਂ ਨੂੰ ਬੇ-ਲੋੜੀਆਂ ਚਿੰਤਾਵਾਂ ਤੋਂ ਮੁਕਤ ਕਰੀ ਰੱਖ ਸਕਦੇ ਹਨ। ਬੱਚਿਆਂ ਦੀ ਸੁਰੱਖਿਆ ਦੀ ਬੇ-ਲੋੜੀ ਅਤੇ ਬਹੁਤੀ ਚਿੰਤਾ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਆਪਣੇ ਪ੍ਰਤੀ ਘਿਰਣਾ ਤਕ ਪੈਦਾ ਕਰ ਲੈਂਦੇ ਹਨ। ਮੇਰੇ ਇੱਕ ਮਿੱਤ੍ਰ ਨੇ ਆਪਣੀਆਂ ਦੋ ਬੱਚੀਆਂ ਦੀ ਸੁਰੱਖਿਆ ਦੀ ਏਨੀ ਚਿੰਤਾ ਕੀਤੀ ਹੈ ਕਿ ਅਠਾਈ ਅਤੇ ਪੰਝੀ ਸਾਲਾਂ ਦੀਆਂ ਹੋ ਜਾਣ ਉੱਤੇ ਵੀ ਉਨ੍ਹਾਂ ਨੂੰ ਚਾਹ ਦੀ ਪਿਆਲੀ ਬਣਾਉਣ ਦੀ ਇਜਾਜ਼ਤ (ਜਾਂ ਆਪਣੀ ਯੋਗਤਾ ਦਾ ਸਬੂਤ ਦੇਣ ਦੀ ਇਜਾਜ਼ਤ) ਇਸ ਲਈ ਨਹੀਂ ਦਿੱਤੀ ਕਿ ਗੈਸ ਕੁੱਕਰ ਤੋਂ ਅੱਗ ਲੱਗ ਜਾਣ ਦਾ ਡਰ ਸੀ। ਦੋਵੇਂ ਭੈਣਾਂ ਆਪਣੇ ਬੇਵਕੂਫ ਬਾਬਲ ਨੂੰ ਆਪਣੀ ਅਕਲ ਦੇ ਪਿੰਜਰੇ ਵਿੱਚ ਫੜਫੜਾਉਂਦਾ ਛੱਡ ਕੇ ਵੱਖਰੇ ਫਲੈਟ ਵਿੱਚ ਰਹਿੰਦੀਆਂ ਹਨ। ਇੱਕ ਡਾਕਟਰ (ਐੱਮ.ਬੀ.ਬੀ.ਐੱਸ.) ਹੈ ਅਤੇ ਛੋਟੀ ਦਫ਼ਤਰ ਵਿੱਚ ਕੰਮ ਕਰਦੀ ਹੈ। ਗੈਸ ਕੁੱਕਰ ਦੀ ਪੂਰੀ ਵਰਤੋਂ ਕਰਦੀਆਂ ਹਨ: ਕੋਈ ਹਾਦਸਾ ਨਹੀਂ ਹੋਇਆ, ਪਿਉ ਅਜੇ ਵੀ ਆਸ ਲਾਈ ਬੈਠਾ ਹੈ ਕਿ ਮੂੰਹ-ਸਿਰ ਸੜਵਾ ਕੇ ਇੱਕ ਦਿਨ ਜ਼ਰੂਰ ਵਾਪਸ ਆਉਣਗੀਆਂ। ਇਹ ਉਸ ਦੀਆਂ ਕਈ ਭਵਿੱਖ-ਬਾਣੀਆਂ ਵਿੱਚੋਂ ਇੱਕ ਹੈ। ਬਾਕੀ ਸਾਰੀਆਂ ਵਾਂਗ ਇਸ ਦੇ ਸੱਚ ਹੋਣ ਦੀ ਵੀ ਕੋਈ ਆਸ ਨਹੀਂ।
ਪਰਿਵਾਰ ਅਤੇ ਪ੍ਰਸੰਨਤਾ
(4)
ਸਤਿਕਾਰ
ਆਦਰ ਜਾਂ ਸਤਿਕਾਰ ਦਾ ਵਤੀਰਾ, ਮੇਰੀ ਜਾਚੇ, ਪਰਵਿਰਤੀ ਮੂਲਕ ਨਹੀਂ। ਇਹ ਆਪਣੀ ਕਮਜ਼ੋਰੀ ਦੇ ਅਹਿਸਾਸ (1), ਯੋਗਤਾ ਦੀ ਲਗਨ (2), ਅਤੇ ਇਸ ਲਗਨ ਦੀ ਦਿਸ਼ਾ ਵਿੱਚ ਮਿਲਨ ਵਾਲੀ ਸਹਾਇਤਾ ਦੇ ਸ਼ੁਕਰਾਨੇ (3), ਦਾ ਰਲਿਆ ਮਿਲਿਆ ਪ੍ਰਗਟਾਵਾ ਹੈ। ਆਦਰ ਕੇਵਲ ਮਨੁੱਖੀ ਵਤੀਰਾ ਹੈ; ਪਸ਼ੂਆਂ ਵਿੱਚ ਇਸ ਦੀ ਚੇਤਨਾ ਨਹੀਂ। ਮੇਰੀ ਜਾਚੇ ਜੰਗਲੀ ਮਨੁੱਖ ਵਿੱਚ ਵੀ ਸਤਿਕਾਰ ਦੀ ਚੇਤਨਾ ਨਹੀਂ ਸੀ: ਉਸ ਵਿੱਚ ਕਮਜ਼ੋਰੀ ਦਾ ਅਹਿਸਾਸ ਸੀ, ਜੋ ਭੈ ਦੇ ਰੂਪ ਵਿੱਚ ਪ੍ਰਗਟ ਹੁੰਦਾ ਸੀ। ਸਤਿਕਾਰ ਸੱਭਿਅਤਾ ਦੀ ਦੇਣ ਹੈ। ਸ਼ਾਇਦ ਇਹ ਸੱਭਿਅਤਾ ਦੀ ਸਭ ਤੋਂ ਵੱਧ ਸੁੰਦਰ ਦੇਣ ਹੈ।
ਸੱਭਿਅਤਾ ਦੇ ਵਿਕਾਸ ਨਾਲ ਸਤਿਕਾਰ ਦੀ ਹਾਨੀ ਹੁੰਦੀ ਗਈ ਹੈ। ਇਸ ਦਾ ਕਾਰਨ (ਸ਼ਾਇਦ) ਇਹ ਹੈ ਕਿ ਸੱਭਿਅਤਾ ਦਾ ਵਿਕਾਸ ਸ਼ਕਤੀ, ਭੈ, ਹਿੰਸਾ, ਹੱਤਿਆ ਅਤੇ ਬੇ-ਵਸਾਹੀ ਦੇ ਸਹਾਰੇ ਹੋਇਆ ਹੈ। ਜੀਵਨ ਦੀ ਲਗਾਤਾਰੀ ਮਹਾਂਭਾਰਤ ਵਿੱਚ ਕਮਜ਼ੋਰਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ; ਉਨ੍ਹਾਂ ਵਿਚਲੀ ਯੋਗਤਾ ਦੀ ਲਗਨ ਦਾ ਲਿਹਾਜ਼ ਨਹੀਂ ਕੀਤਾ ਗਿਆ। ਉਨ੍ਹਾਂ ਵਿਚਲੀ ਭੈ ਦੀ ਪਰਵਿਰਤੀ ਨੂੰ ਉਭਾਰ ਕੇ ਉਨ੍ਹਾਂ ਨੂੰ ਆਪਣੇ ਅਧੀਨ ਕਰਨ ਅਤੇ ਰੱਖਣ ਦਾ (ਸਫਲ) ਜਤਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਅਧੀਨਗੀ ਅਤੇ ਭੈ ਵਿੱਚੋਂ ਉਪਜੇ ਹੋਏ ਵਤੀਰੇ ਨੂੰ (ਆਪਣੇ ਲਈ) ਆਦਰ ਸਮਝਿਆ ਜਾਂਦਾ ਰਿਹਾ ਹੈ। ਇਸ ਤਰ੍ਹਾਂ ਸੱਭਿਅਤਾ ਦੀ ਸਭ ਤੋਂ ਵੱਧ ਵਿਵਹਾਰਕ ਸੁੰਦਰ ਦੇਣ ਦਾ ਨਿਰਾਦਰ ਕੀਤਾ ਜਾਂਦਾ ਰਿਹਾ ਹੈ; ਹੁਣ ਤਕ ਕੀਤਾ ਜਾਂਦਾ ਹੈ।
ਇਸ ਸੰਬੰਧ ਵਿੱਚ ਸੰਸਾਰ ਦੇ ਸਮਾਜਕ, ਧਾਰਮਕ, ਰਾਜਨੀਤਕ, ਵਿੱਦਿਅਕ, ਵਪਾਰਕ ਜਾਂ ਪਰਿਵਾਰਕ ਕਿਸੇ ਵੀ ਪ੍ਰਬੰਧ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਮਨੁੱਖ ਦੇ ਸੁਧਾਰ, ਵਿਕਾਸ ਅਤੇ ਕਲਿਆਣ ਦੇ ਕੰਮ ਵਿੱਚ ਭੈ ਦੀ ਪ੍ਰਧਾਨਤਾ ਨੂੰ ਹਰ ਕਿਸੇ ਨੇ ਪਰਵਾਨ ਕੀਤਾ ਹੈ। ਮਨੁੱਖਤਾ ਦੇ ਵਿਸ਼ਵ-ਵਿਖਿਆਨ ਪ੍ਰਥਮ ਹਿਤੂ ਮਹਾਤਮਾ ਬੁੱਧ ਨੇ ਵੀ ਪੁਨਰ ਜਨਮ ਅਤੇ ਆਵਾਗਉਣ ਦੇ ਰੂਪ ਵਿੱਚ ਭੈ ਦਾ ਸਹਾਰਾ ਲੈਣਾ ਜ਼ਰੂਰੀ ਸਮਝਿਆ ਸੀ। ਭੈ ਦੀ ਸਸਤੀ ਗੋਲੀ ਸਾਰੀਆਂ ਸਮਾਜਕ ਅਤੇ ਧਾਰਮਕ ਅਹੁਰਾਂ ਦਾ ਇਲਾਜ ਕਰਨ ਦੇ ਸਮਰੱਥ ਸੀ; ਆਦਰ ਦੇ ਭਾਵ ਨੂੰ ਵਿਕਸਾਉਣ ਵੱਲ ਧਿਆਨ ਕਿਉਂ ਦਿੱਤਾ ਜਾਂਦਾ ? ਮੱਧਕਾਲ ਵਿੱਚ ਹਰ ਕਿਸੇ ਨੂੰ ਆਦਰਯੋਗ ਵੀ ਨਹੀਂ ਸੀ ਮੰਨਿਆ ਜਾਂਦਾ।
ਹੁਣ ਡਰ ਨੂੰ ਵਿਅਕਤੀਗਤ ਅਤੇ ਸਮਾਜਕ ਬੁਰਾਈਆਂ ਦੇ ਕਾਰਨਾਂ ਵਿੱਚੋਂ ਇੱਕ ਆਖਿਆ ਜਾਣ ਲੱਗ ਪਿਆ ਹੈ। ਭਵਿੱਖ ਵਿੱਚ ਭੈ ਦੇ ਵਤੀਰੇ ਨੂੰ ਆਦਰ ਆਖਿਆ ਜਾਣਾ
ਭੈ ਪ੍ਰਸੰਨਤਾ ਦਾ ਵਿਰੋਧੀ ਹੈ; ਅਸੀਂ ਨਾ ਤਾਂ ਡਰ ਕੇ ਪ੍ਰਸੰਨ ਹੁੰਦੇ ਹਾਂ, ਨਾ ਡਰਾ ਕੇ। ਇਸ ਲਈ ਭੈ ਨੂੰ ਅਨੁਸ਼ਾਸਨ ਜਾਂ ਵਿਵਸਥਾ ਕਾਇਮ ਰੱਖਣ ਲਈ ਵਰਤਣ ਦਾ ਮਤਲਬ ਇਹ ਹੈ ਕਿ ਅਸੀਂ ਅਨੁਸ਼ਾਸਨ ਅਤੇ ਵਿਵਸਥਾ ਨੂੰ ਪ੍ਰਸੰਨਤਾ ਨਾਲੋਂ ਜ਼ਰੂਰੀ ਸਮਝਦੇ ਹਾਂ। ਵਿਹਾਰਕ ਰੂਪ ਵਿੱਚ ਇਹ ਗੱਲ ਠੀਕ ਨਹੀਂ। ਸਾਡੇ ਲਈ ਪ੍ਰਸੰਨਤਾ ਨਾਲੋਂ ਵਡੇਰੀ ਚੀਜ਼ ਕੋਈ ਨਹੀਂ। ਅਨੁਸ਼ਾਸਨ ਅਤੇ ਵਿਵਸਥਾ ਸਾਡੀ ਪ੍ਰਸੰਨਤਾ ਦੇ ਸਾਧਨ ਹੋ ਸਕਦੇ ਹਨ; ਹੋਣੇ ਚਾਹੀਦੇ ਹਨ। ਅਨੁਸ਼ਾਸਨ ਅਤੇ ਵਿਵਸਥਾ ਦਾ ਮੁੱਲ ਪ੍ਰਸੰਨਤਾ ਦੇ ਰੂਪ ਵਿੱਚ ਤਾਰਿਆ ਜਾਣਾ ਠੀਕ ਨਹੀਂ। ਤਾਂ ਵੀ ਅਸੀਂ ਅਨੁਸ਼ਾਸਨ ਅਤੇ ਵਿਵਸਥਾ ਦਾ ਨਿਰਾਦਰ ਕਰਨ ਵਾਲੇ ਵਿਅਕਤੀ ਨੂੰ ਅਪਰਾਧੀ ਆਖਦੇ ਹਾਂ: ਡਰਾਉਂਦੇ ਹਾਂ, ਦੰਡ ਦਿੰਦੇ ਹਾਂ । ਜੇ ਉਹ ਆਖੇ ਕਿ 'ਮੈਨੂੰ ਅਪਰਾਧ ਕਰਨ ਵਿੱਚ ਪ੍ਰਸੰਨਤਾ ਮਿਲਦੀ ਹੈ' ਤਾਂ ਅਸੀਂ ਉਸ ਦੀ ਪ੍ਰਸੰਨਤਾ ਦੀ ਪਰਵਾਹ ਨਹੀਂ ਕਰਦੇ। ਕੇਵਲ ਇਸ ਲਈ ਕਿ ਉਹ 'ਅਪਰਾਧੀ' ਹੈ; ਉਹ ਆਪਣੀ ਪ੍ਰਸੰਨਤਾ ਲਈ ਸਮੁੱਚੇ ਸਮਾਜ ਦੀ ਪ੍ਰਸੰਨਤਾ ਦੀ ਹਾਨੀ ਕਰ ਰਿਹਾ ਹੈ। ਅਸੀਂ ਬਹੁਤੇ 'ਸਾਊਆਂ' ਦੀ ਪ੍ਰਸੰਨਤਾ ਦੇ ਮੁਕਾਬਲੇ ਵਿੱਚ ਕਿਸੇ ਇੱਕ 'ਅਪਰਾਧੀ' ਦੀ ਪ੍ਰਸੰਨਤਾ ਨੂੰ ਮਹੱਤਵਪੂਰਨ ਨਹੀਂ ਮੰਨ ਸਕਦੇ। ਅਪਰਾਧ ਕਰ ਕੇ, ਅਪਰਾਧੀ ਦੇ ਮਨ ਵਿੱਚ ਉਪਜਣ ਵਾਲੀ ਉਤੇਜਨਾ ਜਾਂ ਹਲਚਲ ਨੂੰ ਅਸੀਂ ਪ੍ਰਸੰਨਤਾ ਹੀ ਨਹੀਂ ਮੰਨਦੇ। ਅਸੀਂ ਉਸ ਨੂੰ ਪਾਗਲਪਨ ਜਾ ਦੁਰਭਾਵਨਾ ਦਾ ਨਾਂ ਦਿੰਦੇ ਹਾਂ।
ਏਨਾ ਹੋਣ ਉੱਤੇ ਵੀ ਆਧੁਨਿਕ ਮਨੋਵਿਗਿਆਨ ਦੀ ਮੰਗ ਹੈ ਕਿ ਅਪਰਾਧੀਆਂ ਨੂੰ ਡਰਾਉਣ, ਦੰਡ ਦੇਣ ਅਤੇ ਦਰਕਾਰਨ ਦੀ ਥਾਂ ਉਪਯੋਗਤਾ, ਸਹਾਇਤਾ, ਸਦਭਾਵਨਾ ਅਤੇ ਸਤਿਕਾਰ ਦਾ ਭਰੋਸਾ ਦਿਵਾ ਕੇ ਅਪਣਾਇਆ ਜਾਣਾ ਚਾਹੀਦਾ ਹੈ।
ਅਪਰਾਧ ਦੀ ਰੁਚੀ ਦਾ ਪਹਿਲਾ ਜਾਂ ਮੁੱਢਲਾ ਪ੍ਰਗਟਾਵਾ ਤ੍ਰਿਸਕਾਰ ਦੇ ਰੂਪ ਵਿੱਚ ਹੁੰਦਾ ਹੈ। ਚੰਚਲ ਹੋਣਾ ਬਚਪਨ ਦਾ ਸੁਭਾਅ ਹੈ। ਚੰਚਲਤਾ ਬਚਪਨ ਦੀ ਸਿਹਤ ਅਤੇ ਸੁੰਦਰਤਾ ਹੈ। ਜਿਹੜਾ ਬੱਚਾ ਚੰਚਲ ਹੋਣ ਦੇ ਨਾਲ ਨਾਲ ਤ੍ਰਿਸਕਾਰ ਦੀ ਭਾਵਨਾ ਰੱਖਦਾ ਹੈ, ਉਸ ਵਿੱਚ ਅਪਰਾਧ ਦੀ ਸੰਭਾਵਨਾ ਮੌਜੂਦ ਹੈ। ਅਗਿਆਨ-ਵੱਸ ਅਸੀਂ ਕਿਸੇ ਵੀ ਬੱਚੇ ਦੇ ਕਿਸੇ ਵੀ ਵਤੀਰੇ ਨੂੰ ਅਨਾਦਰ ਜਾਂ ਤ੍ਰਿਸਕਾਰ ਦਾ ਵਤੀਰਾ ਕਹਿ ਸਕਦੇ ਹਾਂ। ਇਹ ਵੀ ਹੋ ਸਕਦਾ ਹੈ ਕਿ ਕਿਸੇ ਵੇਲੇ ਕਿਸੇ ਬੱਚੇ ਕੋਲੋਂ ਬਚਪਨੇ ਵਿੱਚ ਅਨਾਦਰ ਦਾ ਵਤੀਰਾ ਅਪਣਾਇਆ ਜਾਵੇ। ਫਿਰ ਵੀ ਇਹ ਜਾਣਨਾ ਔਖਾ ਨਹੀਂ ਕਿ ਉਹ ਵਤੀਰਾ ਨਿਰੋਲ ਬਚਪਨਾ ਹੈ ਜਾਂ ਉਸ ਪਿੱਛੇ ਤ੍ਰਿਸਕਾਰ ਦੀ ਭਾਵਨਾ ਕੰਮ ਕਰ ਰਹੀ ਹੈ। ਜਿਸ ਬੱਚੇ ਵਿੱਚ ਅਨਾਦਰ ਦੀ ਭਾਵਨਾ ਦੇ ਨਾਲ ਨਾਲ ਗੁਸਤਾਖੀ ਅਤੇ ਅੜੀਅਲਪਨ ਹੈ, ਉਸ ਵੱਲੋਂ ਉਚੇਚੇ ਚਿੰਤਾਤੁਰ ਹੋਣ ਦੀ ਲੋੜ ਹੈ। ਖਿਆਲ ਰਹੇ, ਬੱਚੇ ਦੀ ਹਰ ਜ਼ਿਦ ਗੁਸਤਾਖ਼ੀ ਨਹੀਂ।
ਉਹ ਬੱਚਾ ਅਨਾਦਰੀ, ਅੜੀਅਲ ਅਤੇ ਗੁਸਤਾਖ ਹੁੰਦਾ ਹੈ, ਜਿਸ ਨੂੰ ਆਦਰ, ਪਿਆਰ ਅਤੇ ਸੁਰੱਖਿਆ ਦਾ ਭਰੋਸਾ ਪ੍ਰਾਪਤ ਨਹੀਂ ਹੁੰਦਾ। ਜਦੋਂ ਅਜੇਹੇ ਬੱਚੇ ਨੂੰ ਇਹ ਭਰੋਸਾ ਦਿਵਾਇਆ ਜਾਵੇ ਕਿ ਉਹ ਅਣਉਪਯੋਗੀ, ਬੇ-ਲੋੜਾ ਅਤੇ ਨਿਕੰਮਾ ਵੀ ਹੈ ਤਾਂ ਉਹ ਕੁਝ ਅਜੇਹਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦੇ ਕਾਰਨ ਉਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਪੈ ਜਾਵੇ; ਉਸ ਨੂੰ ਗੋਲਿਆ ਜਾਵੇ; ਜਿਵੇਂ ਕੂੜਾ-ਕਰਕਟ ਆਪਣੇ ਕੋਝ ਕਾਰਨ ਸਾਡੇ ਧਿਆਨ ਦੀ ਮੰਗ ਕਰਦਾ ਹੈ।
ਕੋਈ ਬੱਚਾ ਜਮਾਂਦਰੂ ਅਪਰਾਧੀ ਨਹੀਂ ਹੁੰਦਾ; ਉਸ ਦਾ ਵਾਤਾਵਰਣ ਬੱਚੇ ਨੂੰ ਅਪਰਾਧ
ਸ਼ਾਇਦ ਇਸ ਲਈ ਕਿ ਇਸ ਨੂੰ ਬਹੁਤਾ ਗੰਭੀਰ ਅਪਰਾਧ ਨਹੀਂ ਸਮਝਿਆ ਜਾਂਦਾ: ਜਾਂ ਉਵੇਂ ਹੀ ਜਿਵੇਂ ਸਿਗਰਟ ਸ਼ਰਾਬ ਨੂੰ ਸਾਫ਼ਟ ਡ੍ਰਗਜ਼ (Soft Drugs-ਸਾਊ ਨਸ਼ੇ) ਕਹਿ ਕੇ ਮਾਨਤਾ ਦੇ ਦਿੱਤੀ ਗਈ ਹੈ।
ਜੀਵਨ ਵਿਚਲੇ ਸਾਰੇ ਗੰਭੀਰ ਅਪਰਾਧ ਮਿਲ ਕੇ ਜੀਵਨ ਵਿਚਲੀ ਪ੍ਰਸੰਨਤਾ ਦੀ ਓਨੀ ਹਾਨੀ ਨਹੀਂ ਕਰਦੇ ਜਿੰਨੀ ਪੀੜ੍ਹੀ-ਪਾੜਾ ਜਾਂ ਮਾਪਿਆਂ ਅਤੇ ਬੱਚਿਆਂ ਦਾ ਆਪਸੀ ਵਿਰੋਧ ਕਰਦਾ ਹੈ। ਇਸ ਵਿਰੋਧ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਜੇ ਸ਼ਬਦ 'ਪੀੜ੍ਹੀ-ਪਾੜਾ' (Generation Gap) ਕਿਸੇ ਹੋਰ ਅਰਥ ਦਾ ਲਖਾਇਕ ਹੈ ਤਾਂ ਵੀ ਮੇਰਾ ਮਤਲਬ ਏਥੇ ਮਾਪਿਆ ਅਤੇ ਬੱਚਿਆਂ ਦੇ ਆਪਸੀ ਵਿਰੋਧ ਜਾਂ ਅਣਬਣ ਤੋਂ ਹੈ ਅਤੇ ਇਹ ਅਣਬਣ ਪਰਿਵਾਰਕ ਸੰਸਾਰ ਵਿਚਲਾ ਵੱਡਾ ਅਪਰਾਧ ਹੈ। ਇਸ ਦੇ ਕਾਰਨਾਂ ਵਿੱਚ ਭਾਤੀ ਪਾਉਣ ਦਾ ਜਤਨ ਕਰਦਾ ਹਾਂ।
ਪਤੀ ਪਤਨੀ ਦੀ ਅਣਬਣ ਮਾਪਿਆਂ ਅਤੇ ਬੱਚਿਆਂ ਵਿਚਲੇ ਕੁਮੇਲ ਦਾ ਕਾਰਨ ਨਹੀਂ ਬਣਦੀ। ਪਤੀ ਪਤਨੀ ਦੇ ਝਗੜੇ ਜਾਂ ਕਲੇਸ਼ ਵਾਲੇ ਘਰ ਵਿੱਚ ਪਰਵਰਿਸ਼ ਪਾਉਣ ਵਾਲੇ ਬੱਚਿਆਂ ਵਿੱਚ ਕਿਸੇ ਹੋਰ ਪ੍ਰਕਾਰ ਦੀਆਂ ਗੁੰਝਲਾਂ ਪੈਂਦੀਆਂ ਹਨ; ਉਹ ਵੀ ਜੋ ਪੈਣ ਤਾਂ। ਬਹੁਤੀ ਵਾਰ ਨਹੀਂ ਪੈਂਦੀਆਂ: ਜੇ ਪੈਂਦੀਆਂ ਹਨ ਤਾਂ ਉਸੇ ਜਿੱਥੇ ਮਾਤਾ ਅਤੇ ਪਿਤਾ ਦੋਹਾਂ ਵਿੱਚੋਂ ਕੋਈ ਵੀ ਬੱਚਿਆਂ ਨੂੰ ਅਪਣੱਤ ਨਾ ਦੇਵੇ। ਅਜੇਹੇ ਪਰਿਵਾਰ ਥੋੜੇ ਜਿਹੇ ਅਸਾਧਾਰਣ ਹੁੰਦੇ ਹਨ। ਬੱਚਿਆਂ ਨਾਲ ਨਾਰਾਜ਼ਗੀ ਜਾਂ ਨਾ-ਚਾਕੀ ਸਾਧਾਰਣ ਪਰਿਵਾਰਾਂ ਦੀ ਸਮੱਸਿਆ ਹੈ। ਇਸੇ ਲਈ ਇਸ ਨੂੰ ਕੁਦਰਤੀ ਅਤੇ ਸਰਵ ਵਿਆਪਕ ਮੰਨ ਲਿਆ ਗਿਆ ਹੈ ਅਤੇ ਇਸ ਦੇ ਕਾਰਨਾਂ ਵਿੱਚ ਝਾਤੀ ਪਾਉਣ ਦੀ ਥਾਂ ਆਪਣੀ ਕਿਸਮਤ ਨੂੰ ਦੋਸ਼ ਦੇ ਕੇ ਚੁੱਪ ਕੀਤੇ ਰਹੀਦਾ ਹੈ।
ਬੱਚੇ ਦੇ ਸੁਹਣੇ ਮਾਨਸਿਕ ਵਿਕਾਸ ਲਈ ਪਿਆਰ, ਸੁਰੱਖਿਆ ਅਤੇ ਸਤਿਕਾਰ ਦੀ ਲੋੜ ਹੈ। ਸੁਰੱਖਿਆ ਅਤੇ ਪਿਆਰ ਮਾਪਿਆਂ ਦੀ ਪਰਵਿਰਤੀ ਵਿੱਚ ਹੈ। ਸਾਰੇ ਸਾਧਾਰਣ ਮਾਪੇ ਬੱਚਿਆਂ ਨੂੰ ਪਿਆਰ ਅਤੇ ਸੁਰੱਖਿਆ ਦਿੰਦੇ ਹਨ ਅਤੇ ਇਹ ਦੋਵੇਂ ਚੀਜ਼ਾਂ ਦੇ ਕੇ ਉਹ ਸਮਝਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਲਈ ਬਹੁਤ ਕੁਝ ਕੀਤਾ ਹੈ। ਇਹ ਠੀਕ ਹੈ ਕਿ ਇਨ੍ਹਾਂ ਦੋਹਾਂ ਚੀਜ਼ਾਂ (ਪਿਆਰ ਅਤੇ ਸੁਰੱਖਿਆ) ਨਾਲ ਬੱਚਿਆਂ ਲਈ ਬਹੁਤ ਕੁਝ 'ਹੋਇਆ ਹੈ; ਪਰ ਇਹ ਠੀਕ ਨਹੀਂ ਕਿ ਇਹ ਦੋ ਚੀਜ਼ਾਂ ਦੇ ਕੇ 'ਮਾਪਿਆਂ ਨੇ ਬੱਚਿਆਂ ਲਈ ਬਹੁਤ ਕੁਝ ਕੀਤਾ ਹੈ। ਇਹ ਦੋਵੇਂ ਚੀਜ਼ਾਂ (ਪਿਆਰ ਅਤੇ ਸੁਰੱਖਿਆ ਦੀ ਚਿੰਤਾ) ਮਾਪਿਆਂ ਦੀ ਪਰਵਿਰਤੀ ਵਿੱਚ ਹਨ ਅਤੇ ਪਰਵਿਰਤੀ ਦੀ ਪ੍ਰੇਰਨਾ ਨਾਲ ਕੀਤੇ ਗਏ ਕੰਮਾਂ ਦਾ ਮਨੋਰਥ ਸਾਡੀ ਆਪਣੀ ਸੰਤੁਸ਼ਟੀ ਹੁੰਦਾ ਹੈ। ਪਰਵਿਰਤੀਆਂ ਨੂੰ ਆਦਰਸ਼ਾਂ ਦੇ ਉਹਲੇ-ਆਸਰੇ ਦੇਣ ਦਾ ਜਤਨ ਇੱਕ ਪ੍ਰਕਾਰ ਦੀ ਬੌਧਿਕ ਹੇਰਾ-ਫੇਰੀ ਹੈ ਜਿਸ ਦੀ ਜੜ੍ਹ ਵਿੱਚ ਕੋਈ ਘਟੀਆ ਸਵਾਰਥ ਲੁਕਿਆ ਹੋਇਆ ਹੁੰਦਾ ਹੈ।
ਮਾਪਿਆਂ ਅਤੇ ਬੱਚਿਆਂ ਵਿਚਲੇ ਕੁਮੇਲ ਦੇ ਕਾਰਨਾਂ ਲਈ ਸਾਨੂੰ 'ਸਤਿਕਾਰ' ਦੇ
ਪਰਿਵਾਰ ਵਿੱਚ ਵੀ ਸਤਿਕਾਰ ਦੀ ਭਾਵਨਾ ਦੀ ਘਾਟ ਉਵੇਂ ਹੀ ਆਮ ਹੁੰਦੀ ਹੈ ਜਿਵੇਂ ਸਮਾਜਕ ਜੀਵਨ ਵਿੱਚ ਹੁੰਦੀ ਹੈ। ਸਾਡੇ ਪਰਿਵਾਰਕ ਜੀਵਨ ਦਾ ਆਰੰਭ ਬਚਪਨ ਨਾਲ ਹੁੰਦਾ ਹੈ। ਬਚਪਨ ਵਿੱਚ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਹੁੰਦਾ ਹੈ। ਅਸੀਂ ਉਨ੍ਹਾਂ ਕਮਜ਼ੋਰੀਆਂ ਲਈ ਸ਼ਰਮਸਾਰ ਨਹੀਂ ਹੁੰਦੇ। ਉਨ੍ਹਾਂ ਕਮਜ਼ੋਰੀਆਂ ਤੋਂ ਉੱਪਰ ਉੱਠਣ ਦੀ ਕੁਦਰਤੀ ਇੱਛਾ ਸਾਡੇ ਵਿੱਚ ਹੁੰਦੀ ਹੈ; ਅਤੇ ਆਪਣੇ ਨਾਲੋਂ ਵੱਡਿਆਂ ਦੀ ਮਿਸਾਲ ਸਾਡੇ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਅਸੀਂ ਸਤਿਕਾਰ ਦੀ ਸੱਭਿਅ ਸਮਾਜਕ ਭਾਵਨਾ ਨੂੰ ਅਪਣਾਉਣ ਲਈ ਤਿਆਰ ਹੁੰਦੇ ਹਾਂ: ਨਿਰੇ ਤਿਆਰ ਹੀ ਨਹੀਂ, ਅਸੀਂ ਸਤਿਕਾਰ ਦੀ ਪ੍ਰਬਲ ਇੱਛਾ ਕਰਦੇ ਹਾਂ। ਬੱਚੇ ਹੋਣ ਕਰਕੇ ਸਾਡੇ ਕੋਲੋਂ ਕੁਝ ਅਜੇਹਾ ਵੀ ਹੁੰਦਾ ਹੈ ਜਿਸ ਨੂੰ ਅਸੀਂ ਭਾਵੇਂ ਗਲਤੀ ਨਾ ਸਮਝਦੇ ਹੋਈਏ, ਸਾਡੇ ਵੰਡੇ ਉਸ ਨੂੰ ਸਾਡੀ ਗਲਤੀ ਜਾਂ ਸ਼ਰਾਰਤ ਸਮਝਦੇ ਹਨ। ਸਾਨੂੰ ਹਰ ਗਲਤੀ ਅਤੇ ਸ਼ਰਾਰਤ ਦੀ ਸਜ਼ਾ ਦਿੱਤੀ ਜਾਂਦੀ ਹੈ। ਅਜੀਬ ਹਾਲਤ ਹੁੰਦੀ ਹੈ ਸਾਡੀ, ਜਦੋਂ ਅਸੀਂ ਵੇਖਦੇ ਹਾਂ ਕਿ ਵੱਡਿਆਂ ਦੀ ਲੋੜ ਅਤੇ ਇੱਛਾ ਅਨੁਸਾਰ ਘਰ ਦਾ ਵਿਧਾਨ ਬਦਲਦਾ ਰਹਿੰਦਾ ਹੈ ਅਤੇ ਜਿਨ੍ਹਾਂ ਗਲਤੀਆਂ ਦੀ ਸਾਨੂੰ ਸਜ਼ਾ ਦਿੱਤੀ ਜਾਂਦੀ ਹੈ ਉਨ੍ਹਾਂ ਹੀ ਗਲਤੀਆਂ ਅਤੇ ਸ਼ਰਾਰਤਾਂ ਨੂੰ, ਵੱਡੇ ਆਪਣੇ ਮਨੋਰੰਜਨ ਲਈ, ਆਪਣੇ ਵਰਗੇ ਵੱਡਿਆਂ ਸਾਮ੍ਹਣੇ ਦੁਹਰਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਭੈ ਜਾਂ ਦੰਡ ਦੀ ਬੇ-ਰੋਕ ਅਤੇ ਲਗਾਤਾਰੀ ਵਰਤੋਂ ਸਾਡੇ ਮਨਾਂ ਵਿੱਚੋਂ ਸਤਿਕਾਰ ਦੀ ਭਾਵਨਾ ਦਾ ਅੰਤ ਕਰ ਦਿੰਦੀ ਹੈ ਅਸੀਂ ਡਰ ਅਧੀਨ ਆਪਣੇ ਲਈ ਸਹੂਲਤੀ ਵਤੀਰੇ ਦੀ ਚੋਣ ਅਤੇ ਵਰਤੋਂ ਕਰਦੇ ਹਾਂ। ਇਸ ਵਰਤੋਂ ਨੂੰ ਸਾਡੇ ਵੱਡੇ ਸਤਿਕਾਰ ਜਾਂ ਆਦਰ ਸਮਝਦੇ ਰਹਿੰਦੇ ਹਨ। ਘਰ ਦਾ ਕੰਮ ਚੱਲਦਾ ਰਹਿੰਦਾ ਹੈ।
ਬਚਪਨ ਬੀਤ ਜਾਣ ਉੱਤੇ ਪਤੀ-ਪਤਨੀ ਦੇ ਰੂਪ ਵਿੱਚ ਸਾਡਾ ਸੰਬੰਧ ਆਪਣੇ ਬਰਾਬਰ ਦੇ ਵਿਅਕਤੀ ਨਾਲ ਹੁੰਦਾ ਹੈ। ਸ਼ਕਤੀ ਦੇ ਸਹਾਰੇ ਅਤੇ ਧਾਰਮਿਕ-ਸਮਾਜਕ-ਆਰਥਕ ਨੀਂਹਾਂ ਉੱਤੇ ਉੱਸਰੀ ਹੋਈ ਸੱਭਿਅਤਾ ਪਤੀ-ਪਤਨੀ ਵਿੱਚ ਬਰਾਬਰੀ ਅਤੇ ਸਤਿਕਾਰ ਦਾ ਸੰਬੰਧ ਸਥਾਪਤ ਨਹੀਂ ਹੋਣ ਦਿੰਦੀ। ਅੱਜ ਤੋਂ ਪੰਜਾਹ ਕੁ ਸਾਲ ਪਹਿਲਾਂ ਤਕ ਇਸਤਰੀ ਨੂੰ ਘਰ- ਸੰਸਾਰ ਵਿੱਚ ਦੂਜੇ ਨੰਬਰ ਦਾ ਨਾਗਰਿਕ ਮੰਨਿਆ ਜਾਂਦਾ ਸੀ; ਹੁਣ ਉਸ ਨੂੰ, ਇਸ ਦੇ ਨਾਲ ਨਾਲ, ਦਾਜ ਅਤੇ ਨੌਕਰੀ ਰਾਹੀਂ ਆਰਥਕ ਸਮੱਸਿਆ ਦਾ ਹੱਲ ਮੰਨਿਆ ਜਾਣ ਲੱਗ ਪਿਆ ਹੈ। ਇਸ ਤਬਦੀਲੀ ਨੇ ਦੋਹਾਂ ਦੇ ਸਮਾਜਕ-ਪਰਿਵਾਰਕ ਸਥਾਨ ਵਿੱਚ ਕੋਈ ਸਾਰਥਕ ਅਤੇ ਸੁੰਦਰ ਤਬਦੀਲੀ ਨਹੀਂ ਕੀਤੀ। ਇਸਤਰੀ ਅਜੇ ਵੀ ਮਰਦ ਜਿੰਨੇ ਸਤਿਕਾਰ ਦੀ ਹੱਕਦਾਰ
ਉੱਚ-ਮੱਧਵਰਗੀ ਇਸਤਰੀ ਨੇ ਇਸ ਮਨੌਤ ਵਿਰੁੱਧ ਇੱਕ ਅਨੋਖਾ ਅੰਦੋਲਨ ਕੀਤਾ ਹੈ। ਉਹ ਮਰਦ ਦੇ ਬਰਾਬਰ ਹੋਣ ਦਾ ਮਾਣ ਪ੍ਰਾਪਤ ਕਰਨ ਵਿੱਚ ਸਫਲ ਹੋ ਗਈ ਹੈ। ਉਸ ਨੇ ਮਰਦ ਨੂੰ ਮਰਿਆਦਾ ਅਤੇ ਸਤਿਕਾਰ ਦੇ ਬੰਨ੍ਹਣਾਂ ਵਿੱਚ ਬੰਨ੍ਹ ਕੇ ਬਦਲਾ ਲੈਣ ਦੀ ਥਾਂ ਸਤਿਕਾਰ ਦੀ ਮਰਿਆਦਾ ਦਾ ਬੰਧਨ ਤੋੜ ਕੇ ਆਪ ਵੀ 'ਤੂੰ' ਰੂਪੀ ਤ੍ਰਿਸਕਾਰ ਦੀ ਖੁੱਲ੍ਹ ਪ੍ਰਾਪਤ ਕਰ ਲਈ ਹੈ। ਇਸ ਵਿੱਚ ਕੁਝ ਕੁ ਪੱਛਮੀਅਤਾ ਅਤੇ ਆਧੁਨਿਕਤਾ ਵੀ ਹੈ। ਹੌਲੀ-ਹੌਲੀ ਤ੍ਰਿਸਕਾਰ ਦੀ ਉੱਚ-ਮੱਧਵਰਗੀ ਤਰਲਤਾ ਸਾਰੇ ਮੱਧ ਵਰਗ ਵਿੱਚ ਪਰਵੇਸ਼ ਕਰਦੀ ਜਾ ਰਹੀ ਹੈ। ਇਹ ਗੱਲ ਮਰਦ ਨੂੰ ਵੀ ਚੰਗੀ ਲੱਗਦੀ ਹੈ। ਇਸਤਰੀ ਦਾ ਸਤਿਕਾਰ ਕਰਨ ਵਿੱਚ ਉਹ ਸ਼ਰਮਿੰਦਗੀ ਮਹਿਸੂਸ ਕਰਦਾ ਹੈ; ਪਿਉ ਨੂੰ ਪਿਤਾ ਜੀ ਕਹਿੰਦਾ ਹੈ; ਪਰ ਮਾਂ ਨੂੰ ਮਾਤਾ ਜੀ ਕਹਿਣੋਂ ਕੰਨੀ ਕਤਰਾਉਂਦਾ ਹੈ। ਪਤਨੀ ਨੂੰ ਸਤਿਕਾਰ ਨਾਲ ਬੁਲਾਉਣਾ ਓਨਾ ਸੌਖਾ ਨਹੀਂ ਜਿੰਨਾ ਉਸ ਦੁਆਰਾ 'ਤੂੰ' ਕਹਿ ਕੇ ਬੁਲਾਏ ਜਾਣ ਨੂੰ ਸੁਣਨਾ ਅਤੇ ਪਰਵਾਨ ਕਰਨਾ ਸੋਖਾ ਹੈ; ਆਧੁਨਿਕਤਾ ਜੁ ਹੋਈ।
ਜਿਸ ਦੁਨੀਆ ਵਿੱਚ ਅਤੇ ਜਿਸ ਦੁਨੀਆ ਵਿਚਲੇ ਪਰਿਵਾਰ ਵਿੱਚ ਆਦਰ ਨੂੰ ਏਨੀ ਕੁ ਥਾਂ ਹੈ ਅਤੇ ਆਦਰ ਦੀ ਥਾਂ, ਭੈ ਅਤੇ ਪਖੰਡ ਦਾ ਏਨਾ ਬੋਲ-ਬਾਲਾ ਹੈ, ਉਸ ਵਿੱਚ ਬੱਚੇ ਦਾ ਸਤਿਕਾਰ ਕੀ ਅਰਥ ਰੱਖ ਸਕਦਾ ਹੈ ? ਅਤੇ ਮੈਂ ਆਪਣੇ ਪਾਠਕਾਂ ਨੂੰ ਬੱਚੇ ਦਾ ਜਾਂ ਬੱਚਿਆਂ ਦਾ ਸਤਿਕਾਰ ਕਰਨ ਦੀ ਸਲਾਹ ਦੇਣ ਲੱਗਾ ਹਾਂ। ਵੇਖੀਏ ਕੀ ਬਣਦਾ ਹੈ।
ਲੇਖ ਦੇ ਆਰੰਭ ਵਿੱਚ ਮੈਂ ਕਿਹਾ ਸੀ ਕਿ ਆਦਰ ਦਾ ਭਾਵ ਆਪਣੀ ਅਯੋਗਤਾ ਦਾ ਅਹਿਸਾਸ, ਅਯੋਗਤਾ ਨੂੰ ਯੋਗਤਾ ਵਿੱਚ ਬਦਲਣ ਦੀ ਪ੍ਰਬਲ ਇੱਛਾ ਅਤੇ ਇਸ ਕੰਮ ਵਿੱਚ ਸਹਾਇਤਾ ਦੇਣ ਵਾਲੇ ਦੇ ਸ਼ੁਕਰਾਨੇ ਦਾ ਰਲਿਆ ਮਿਲਿਆ ਪ੍ਰਗਟਾਵਾ ਹੈ। ਬੱਚਿਆਂ ਦਾ ਬਹੁਤਾ ਵਾਹ ਮਾਪਿਆਂ ਅਤੇ ਅਧਿਆਪਕਾਂ ਨਾਲ ਪੈਂਦਾ ਹੈ। ਮੇਰੇ ਪਾਠਕ ਹੈਰਾਨ ਹੋ ਕੇ ਪੁੱਛ ਸਕਦੇ ਹਨ-ਮਾਪੇ ਜਾਂ ਅਧਿਆਪਕ ਬੱਚੇ ਦਾ ਸਤਿਕਾਰ ਕਿਉਂ ਅਤੇ ਕਿਵੇਂ ਕਰਨ ? ਉਨ੍ਹਾਂ ਵਿੱਚ ਕੋਈ ਅਜੇਹੀ ਅਯੋਗਤਾ ਨਹੀਂ, ਜਿਸ ਨੂੰ ਯੋਗਤਾ ਵਿੱਚ ਬਦਲਣ ਵਿੱਚ ਬੱਚੇ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋਣ।
ਤੁਹਾਡੇ ਇਸ ਇਤਰਾਜ਼ ਜਾਂ ਪ੍ਰਸ਼ਨ ਦੇ ਉੱਤਰ ਵਿੱਚ ਮੈਂ ਥੋੜੀ ਜਿਹੀ ਦਾਰਸ਼ਨਿਕਤਾ ਦਾ ਸਹਾਰਾ ਲਵਾਂਗਾ। ਮੇਰਾ ਮਨੋਰਥ ਤੁਹਾਡੇ ਉੱਤੇ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ ਨਹੀਂ; ਮੈਂ ਵਿਦਵਾਨ ਹਾਂ ਹੀ ਨਹੀਂ, ਮੇਰਾ ਮਨੋਰਥ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਸੰਬੰਧਾਂ ਦੀ ਸੁੰਦਰਤਾ ਵਿੱਚ ਵਾਧਾ ਕਰਨਾ ਹੈ। ਇਸ ਸੰਸਾਰ ਦੀ ਹਰ ਬੈ ਅਪੂਰਣ ਹੋਣ ਦੇ ਨਾਲ ਨਾਲ ਦੂਜੀ ਕਿਸੇ ਨਾ ਕਿਸੇ ਚੀਜ਼ ਦੀ ਪੂਰਕ ਅਤੇ ਸਹਾਇਕ ਹੈ। ਬੱਚੇ ਮਾਪਿਆਂ ਦੇ ਪੂਰਕ ਹਨ। ਅਸੀਂ ਬੱਚਿਆਂ ਬਿਨਾਂ ਮਾਪੇ ਨਹੀਂ ਬਣ ਸਕਦੇ, ਜਦ ਕਿ ਬੱਚੇ ਮਾਪਿਆਂ ਦੀ ਸਹਾਇਤਾ ਬਿਨਾਂ ਵੀ ਸਫਲ ਇਨਸਾਨ ਬਣ ਸਕਦੇ ਹਨ। ਏਹੋ ਸੱਚ ਅਧਿਆਪਕਾਂ ਉੱਤੇ ਵੀ ਲਾਗੂ ਹੁੰਦਾ ਹੈ। ਅਨੇਕਾਂ ਅਜਿਹੇ ਆਦਮੀ ਹੋਏ ਹਨ ਜਿਨ੍ਹਾਂ ਨੇ ਅਧਿਆਪਕਾਂ ਦੀ ਸਹਾਇਤਾ ਬਿਨਾਂ, ਜੀਵਨ ਦੀ ਕਿਤਾਬ ਪੜ੍ਹ ਕੇ, ਜੀਵਨ ਦੇ ਕਈ ਭੋਰਾਂ ਨੂੰ ਖੋਲ੍ਹਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਗੈਲੀਲਿਓ, ਕੈਪਰਨੀਕਸ, ਨਿਊਟਨ, ਡਾਰਵਿਨ, ਫ੍ਰਾਇਡ, ਮਾਰਕਸ, ਜਗਦੀਸ਼ ਚ੍ਰੰਦ ਬੋਸ ਅਤੇ ਟੋਗੋਰ ਆਦਿਕਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਹੋਇਆ ਕਦੇ ਵੀ ਉਨ੍ਹਾਂ ਦੇ ਅਧਿਆਪਕਾਂ ਦੇ ਕਿਸੇ ਯੋਗਦਾਨ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਇਨ੍ਹਾਂ ਲੋਕਾਂ ਦੇ
ਮੇਰਾ ਖ਼ਿਆਲ ਹੈ ਬੱਚੇ ਸਾਡੇ ਪੂਰਕ ਹਨ: ਸਾਨੂੰ ਬੱਚਿਆਂ ਦੀ ਸਹਾਇਤਾ ਦੀ ਲੋੜ ਹੈ; ਸਾਨੂੰ ਉਨ੍ਹਾਂ ਦੇ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ
ਜ਼ਰਾ ਧਿਆਨ ਨਾਲ ਵੇਖਿਆਂ ਪਤਾ ਲੱਗਦਾ ਹੈ ਕਿ ਦੁਨੀਆ ਦੇ ਸਾਰੇ ਲੋਕ ਆਪੋ ਆਪਣੀ ਸੂਝ ਅਤੇ ਸਮਰੱਥਾ ਅਨੁਸਾਰ ਜੀਵਨ ਦੀ ਸੁਖ-ਸੰਪਤੀ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਦੇ ਜਤਨਾਂ ਵਿੱਚ ਲੱਗੇ ਹੋਏ ਹਨ। ਸਾਰੇ ਜੀਵਨ ਦੀ ਦੌੜ-ਭੱਜ ਪਿੱਛੋਂ ਜੋ ਕੁਝ ਪ੍ਰਾਪਤ ਕਰਦੇ ਜਾਂ ਬਣਾਉਂਦੇ ਹਨ, ਉਹ ਆਪਣੇ ਬੱਚਿਆਂ ਨੂੰ ਸੌਂਪ ਕੇ ਇਹ ਸੰਸਾਰ ਛੱਡ ਜਾਂਦੇ ਹਨ। ਧਨ-ਦੋਲਤ ਅਤੇ ਜਾਇਦਾਦ ਦੀ ਮਾਲਕੀ ਹਰ ਪਲ ਇੱਕ ਦੇ ਹੱਥੋਂ ਨਿਕਲ ਕੇ ਦੂਜੇ ਕੋਲ ਜਾ ਰਹੀ ਹੈ। ਬੱਚੇ ਮਾਪਿਆਂ ਦੀ ਮਰਿਆਦਾ ਅਤੇ ਸੰਪਤੀ ਦੇ ਅਧਿਕਾਰੀ ਹਨ; ਹੱਕਦਾਰ ਹਨ। ਜੇ ਬੱਚੇ ਹੱਕਦਾਰ ਹਨ ਤਾਂ ਇਸ ਦੀ ਦੇਖ-ਭਾਲ ਕਰਨ ਵਾਲਾ ਕੌਣ ਹੈ ? ਮਾਪੇ। ਰਖਵਾਲਿਆਂ ਨੂੰ ਹੱਕਦਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪਣੇ ਬੱਚਿਆਂ ਦਾ ਸਤਿਕਾਰ ਨਾ ਕਰ ਕੇ ਮਾਪੇ ਬਹੁਤ ਵੱਡੀ ਕੁਤਾਹੀ ਕਰਦੇ ਹਨ।
ਬੁਢਾਪਾ ਬਹੁਤ ਵੱਡੀ ਅਯੋਗਤਾ ਹੈ; ਜਵਾਨੀ ਬਹੁਤ ਵੱਡੀ ਯੋਗਤਾ ਹੈ। ਅੱਜ ਦੇ ਬੱਚੇ ਕੱਲ੍ਹ ਦੇ ਜਵਾਨ ਹਨ। ਉਹ ਯੋਗਤਾ ਵੱਲ ਵਧ ਰਹੇ ਹਨ। ਅੱਜ ਦੇ ਜਵਾਨ ਕੱਲ੍ਹ ਦੇ ਬੁੱਢੇ ਹਨ, ਉਹ ਅਯੋਗਤਾ ਵੱਲ ਸਰਕ ਰਹੇ ਹਨ; ਇੱਕ ਅਜੇਹੀ ਅਯੋਗਤਾ ਵੱਲ, ਜਿਸ ਨੂੰ ਯੋਗਤਾ ਵਿੱਚ ਬਦਲਿਆ ਨਹੀਂ ਜਾ ਸਕਦਾ: ਜਿਸ ਨੂੰ ਉਸ ਦੇ ਉਸੇ ਰੂਪ ਵਿੱਚ ਸਵੀਕਾਰ ਕਰਨਾ ਪਵੇਗਾ। ਜਵਾਨ ਹੋ ਚੁੱਕੇ ਬੱਚੇ ਸਾਡੀ ਅਯੋਗਤਾ ਦਾ ਨਿਰਾਦਰ ਕਰਨਗੇ; ਸਾਡੀ ਅਯੋਗਤਾ ਨੂੰ ਸਹਿਣ ਕਰਨਗੇ ਜਾਂ ਸਾਡੀ ਅਯੋਗਤਾ ਦਾ ਸਤਿਕਾਰ ਕਰਨਗੇ ਇਹ ਫੈਸਲਾ ਅਸਾਂ ਆਪ ਕਰਨਾ ਹੈ; ਆਪਣੇ ਬੱਚਿਆਂ ਦੀ ਅਯੋਗਤਾ ਦਾ ਨਿਰਾਦਰ ਕਰ ਕੇ; ਆਪਣੇ ਬੱਚਿਆਂ ਦੀ ਅਯੋਗਤਾ ਨੂੰ ਸਹਿਣ ਕਰ ਕੇ; ਜਾਂ ਆਪਣੇ ਬੱਚਿਆਂ ਦੀ ਅਯੋਗਤਾ ਦਾ ਸਤਿਕਾਰ ਕਰ ਕੇ। ਰੱਖਿਆ ਜਾਂ ਪਿਆਰ ਕਰ ਕੇ ਨਹੀਂ: ਸਤਿਕਾਰ ਕਰ ਕੇ ਰੱਖਿਆ ਅਤੇ ਪਿਆਰ ਅਸੀਂ ਪਰਵਿਰਤੀ ਵੱਸ ਕਰਦੇ ਹਾਂ: ਅਸੀ ਨਹੀਂ ਕਰਦੇ ਸਾਡੇ ਕੋਲੋਂ ਹੁੰਦਾ ਹੈ; ਸਾਡੀ ਮਜਬੂਰੀ ਹੈ। ਸਤਿਕਾਰ ਸਾਝੀ ਸਾਧਨਾ ਹੈ; ਸੱਭਿਅ ਸਮਾਜਕ ਸਾਧਨਾ।
ਇਸ ਸਾਧਨਾ ਵਿੱਚ ਕੁਤਾਹੀ ਨਹੀਂ ਹੋਣੀ ਚਾਹੀਦੀ । ਆਦਰ ਨਾ ਕਰਨ ਵਿੱਚ ਕੁਤਾਹੀ ਹੈ। ਅਨਾਦਰ ਕਰਨ ਵਿੱਚ ਅਪਰਾਧ ਹੈ। ਇਹ ਅਪਰਾਧ ਬਹੁਤ ਆਮ ਹੈ। ਬੱਚਿਆਂ ਨੂੰ ਝਿੜਕਣਾ, ਧੌਲ-ਧੱਛਾ ਕਰਨਾ, ਸ਼ਰਮਿੰਦੇ ਕਰਨਾ, ਗੱਲ ਗੱਲ ਉੱਤੇ ਜਵਾਬ ਤਲਬੀ ਕਰਨੀ, ਘੂਰੀ ਕੱਢ ਕੇ ਡਰਾਉਣਾ, ਉਨ੍ਹਾਂ ਕੋਲੋਂ ਈਨ ਮਨਵਾਉਣੀ, ਉਨ੍ਹਾਂ ਨੂੰ ਮੁਆਫ਼ੀ ਮੰਗਣ ਉੱਤੇ ਮਜਬੂਰ ਕਰਨਾ, ਉਨ੍ਹਾਂ ਨੂੰ ਸ਼ਰਤਬੰਦ ਕਰਨਾ (ਜੇ ਐਹ ਨਹੀਂ ਕਰੋਗੇ ਤਾਂ ਔਹ ਨਹੀਂ ਮਿਲੇਗਾ), ਉਨ੍ਹਾਂ ਉੱਤੇ ਸ਼ੱਕ ਕਰਨਾ, ਉਨ੍ਹਾਂ ਨੂੰ ਨਾਲਾਇਕ, ਸ਼ੈਤਾਨ, ਸ਼ਰਾਰਤੀ, ਨਿਕੰਮਾ, ਢੀਠ ਆਦਿਕ ਆਖਣਾ, ਉਨ੍ਹਾਂ ਨੂੰ ਧਮਕੀਆਂ ਦੇਣੀਆਂ, ਉਨ੍ਹਾਂ ਨਾਲ ਨਿਰਾਦਰ ਭਰੇ ਲਹਿਜੇ ਵਿੱਚ ਬੋਲਣਾ, ਵਡੇਰੀ ਉਮਰ ਦੇ ਮਿੱਤ੍ਰ ਜਾਂ ਮਹਿਮਾਨ ਦੇ ਆਉਣ ਉੱਤੇ ਉਨ੍ਹਾਂ ਨੂੰ ਕੁਰਸੀ ਆਦਿਕ ਛੱਡਣ ਲਈ ਆਖਣਾ, ਉਨ੍ਹਾਂ ਨੂੰ ਨੌਕਰਾਂ ਵਾਂਗ ਵਰਤਣਾ, ਉਨ੍ਹਾਂ ਉੱਤੇ ਖਿਝਣਾ ਅਤੇ ਇਹ ਸਭ ਕਰਦਿਆਂ ਹੋਇਆਂ ਉਨ੍ਹਾਂ ਨੂੰ ਆਪਣੇ ਨਾਲੋਂ ਵੱਡਿਆਂ ਦੇ ਸਤਿਕਾਰ ਦਾ ਉਪਦੇਸ਼ ਦੇਣਾ, ਉਨ੍ਹਾਂ ਦਾ ਨਿਰਾਦਰ ਕਰਨਾ ਹੈ। ਇਹ ਸਾਡੇ ਘਰਾਂ ਵਿੱਚ ਬਹੁਤ ਆਮ ਹੈ।
ਅਸੀਂ ਆਪਣਾ ਸਾਰਾ ਜੀਵਨ ਆਪਣੀਆਂ ਇੱਛਾਵਾਂ, ਅਕਾਂਕਸ਼ਾਵਾਂ, ਪਰਵਿਰਤੀਆਂ,
ਅਸੀਂ ਮਮਤਾ ਉੱਤੇ ਲੋੜੋਂ ਵੱਧ ਨਿਰਭਰ ਕਰਦੇ ਹਾਂ। ਇਹ ਇੱਕ ਪਾਸਾ ਰਿਸ਼ਤਾ ਹੈ। ਮਾਪਿਆਂ ਦੇ ਮਨਾਂ ਵਿੱਚ ਬੱਚਿਆਂ ਲਈ ਮਮਤਾ ਹੁੰਦੀ ਹੈ; ਬੱਚਿਆਂ ਦੇ ਦਿਲ ਵਿੱਚ ਨਹੀਂ। ਜਦੋਂ ਬੱਚੇ ਵੱਡੇ ਹੋ ਕੇ ਮਾਪੇ ਬਣ ਜਾਂਦੇ ਹਨ, ਉਦੋਂ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਬੱਚਿਆਂ ਲਈ ਮਮਤਾ ਉਗਮ ਪੈਂਦੀ ਹੈ। ਆਪਣੇ ਮਾਪਿਆਂ ਨੂੰ ਉਨ੍ਹਾਂ ਨੇ ਸਤਿਕਾਰਯੋਗ ਮਿੱਤ੍ਰਤਾ ਦੇਣੀ ਹੁੰਦੀ ਹੈ। ਇਹ ਰਿਸ਼ਤਾ ਇੱਕ ਪਾਸਾ ਨਹੀਂ । ਮਾਪਿਆਂ ਨੂੰ ਸਤਿਕਾਰਯੋਗ ਮਿੱਤ੍ਰਤਾ ਤਾਂ ਮਿਲਨੀ ਹੈ, ਜੋ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਵਿੱਚ ਦਿੱਤੀ ਸੀ। ਜੇ ਮਾਪੇ ਬੱਚਿਆਂ ਦਾ ਸਤਿਕਾਰ ਨਹੀਂ ਕਰ ਸਕੇ ਤਾਂ ਉਨ੍ਹਾਂ ਨੇ ਪੀੜ੍ਹੀ-ਪਾੜੇ ਦੀ ਫਸਲ ਬੀਜ ਲਈ ਹੈ। ਇਹ ਫ਼ਸਲ ਸਾਡੀ 'ਭੁੱਲ' ਦਾ ਨਤੀਜਾ ਹੈ; ਸਾਡੀ 'ਉਮਰ' ਅਤੇ ਸਾਡੀਆਂ 'ਪਸੰਦਾਂ' ਦੇ ਅੰਤਰ ਦਾ ਪ੍ਰਭਾਵ ਨਹੀਂ। ਦਾਦੇ ਅਤੇ ਪੋਤੇ ਦੀ ਉਮਰ ਵਿੱਚ ਪਿਉ ਅਤੇ ਪੁੱਤਰ ਦੀ ਉਮਰ ਨਾਲੋਂ ਬਹੁਤਾ ਫਰਕ ਹੁੰਦਾ ਹੈ ਪ੍ਰੰਤੂ ਪੀੜ੍ਹੀ-ਪਾੜਾ ਨਹੀਂ ਹੁੰਦਾ। ਇੱਕ ਦੇ ਬੁਢਾਪੇ ਅਤੇ ਦੂਜੇ ਦੇ ਬਚਪਨ ਵਿੱਚ ਕੁਝ ਸਾਂਝਾ ਹੁੰਦਾ ਹੈ, ਜਿਹੜਾ ਇਸ ਪਾੜੇ ਨੂੰ ਮੇਲਣ ਦੀ ਜਾਦੂਗਰੀ ਕਰ ਦਿੰਦਾ ਹੈ।
ਸਤਿਕਾਰ ਵਿੱਚ ਆਪਣੀ ਇੱਕ ਸੁੰਦਰਤਾ ਹੈ। ਜੇ ਇਹ ਸੁੰਦਰਤਾ ਕਿਸੇ ਕਾਰਨ ਪ੍ਰਸੰਨਤਾ ਵਿੱਚ ਨਾ ਹੀ ਉਲਬਾਈ ਜਾ ਸਕੇ ਤਾਂ ਵੀ ਸੁੰਦਰਤਾ ਤੋਂ ਬਦਲ ਕੇ ਕੁਰੂਪਤਾ ਨਹੀਂ ਬਣੇਗੀ। ਸਤਿਕਾਰ ਜੀਵਨ ਦੀ ਸੁੰਦਰਤਾ ਹੈ। ਸਤਿਕਾਰ ਦੀ ਆਦਤ ਸੁੰਦਰਤਾ ਦੀ ਉਪਾਸ਼ਨਾ ਹੈ। ਸੁੰਦਰਤਾ ਦੇ ਉਪਾਸ਼ਕ ਦਾ ਨਿਰਾਦਰ ਕਰਨਾ ਬਹੁਤ ਔਖਾ ਹੈ। ਕੋਈ ਓਪਰਾ ਵੀ ਅਜੇਹਾ ਨਹੀਂ ਕਰ ਸਕਦਾ; ਸਾਡੇ ਆਪਣੇ ਬੱਚੇ ਕਿਵੇਂ ਕਰ ਸਕਦੇ ਹਨ। ਹਾਂ, ਸੁੰਦਰਤਾ ਦੀ ਉਪਾਸ਼ਨਾ ਜ਼ਰਾ ਔਖੀ ਹੈ।
ਸ਼ਕ
ਸ਼ੌਕ, ਚਾਅ ਅਤੇ ਉਤਸ਼ਾਹ ਨੂੰ, ਮੈਂ, ਜ਼ਿੰਦਾ ਦਿਲੀ ਦੇ ਅੰਸ਼ ਜਾਂ ਜੁਜ਼ ਆਖਿਆ ਹੈ। ਸ਼ੌਕ ਦੇ ਸੰਬੰਧ ਵਿੱਚ ਥੋੜੀ ਜਿਹੀ ਵਿਚਾਰ ਕੀਤੇ ਬਿਨਾਂ ਇਹ ਗੱਲ ਅਧੂਰੀ ਅਤੇ ਭੁਲੇਖਾ ਪਾਉ ਆਖੀ ਜਾ ਸਕਦੀ ਹੈ। ਕੋਈ ਗੱਲ ਪੂਰੀ ਤਾਂ ਸ਼ਾਇਦ ਕਦੇ ਵੀ ਨਹੀਂ ਕੀਤੀ ਜਾ ਸਕਦੀ, ਜਤਨ ਕਰਦੇ ਰਹਿਣ ਵਿੱਚ ਕੋਈ ਬੁਰਾਈ ਨਹੀਂ।
ਜ਼ਿੰਦਾ-ਦਿਲੀ ਦੇ ਤੱਤ ਜਾਂ ਸੰਘਟਕ ਦੇ ਰੂਪ ਵਿੱਚ ਵਰਤੇ ਗਏ ਸ਼ਬਦ 'ਸ਼ੌਕ' ਦਾ ਅਰਥ ਹੈ—ਜਿਊਣ ਦਾ ਸ਼ੌਕ, ਸਮੁੱਚੇ ਜੀਵਨ ਦੇ ਸਾਰੇ ਸਾਧਾਰਣ ਕੰਮਾਂ ਅਤੇ ਰੁਝੇਵਿਆਂ ਨੂੰ ਲੋੜੀਂਦਾ ਮਹੱਤਵ ਦਿੰਦਿਆਂ ਹੋਇਆਂ ਖਿੜੇ ਮੱਥੇ ਉੱਚਿਤ ਸਮੇਂ, ਪੂਰੀ ਯੋਗਤਾ ਅਤੇ ਸਮਰੱਥਾ ਨਾਲ ਕਰਨ ਦੀ ਭਾਵਨਾ। ਅਸੀਂ ਅਮੀਰ-ਗਰੀਬ, ਹਾਕਮ-ਮਾਤਹਿਤ, ਕਾਮੇ-ਕਿਰਸਾਨ ਜਾਂ ਸ਼ਿਲਪੀ-ਵਾਪਾਰੀ ਕੁਝ ਵੀ ਹੋਈਏ, ਆਪਣੇ ਪਰਿਵਾਰ ਦੀ ਖੁਸ਼ੀ-ਖ਼ੁਸ਼ਹਾਲੀ ਆਪਣੇ ਸਕੇ-ਸੰਬੰਧੀਆਂ ਦਾ ਆਦਰ-ਮਾਣ, ਆਪਣੇ ਸਨੇਹੀਆਂ-ਮਿੱਤ੍ਰਾਂ ਦਾ ਸਨੇਹ-ਸਾਥ, ਆਪਣੇ ਨਾਲ ਕੰਮ ਕਰਨ ਵਾਲਿਆਂ ਦਾ ਭੈ-ਭਰੋਸਾ ਅਤੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਾਡੇ ਸੰਬੰਧ ਵਿੱਚ ਬਣਨ ਵਾਲੀ ਰਾਏ ਸਾਡੇ ਵਿਵਹਾਰ ਦੀ ਰੂਪ-ਰੇਖਾ ਉਲੀਕਣ ਵਿੱਚ ਬਹੁਤ ਸਾਰਾ ਹਿੱਸਾ ਪਾਉਂਦੇ ਹਨ। ਇਸੇ ਰੂਪ-ਰੇਖਾ ਨੂੰ ਅਸੀਂ ਆਪਣੇ ਸਾਧਾਰਣ ਜੀਵਨ ਦੀ ਸਾਧਾਰਣ ਜੁਗਤੀ ਆਖ ਸਕਦੇ ਹਾਂ।
ਇਸ ਸਾਧਾਰਣ ਜੀਵਨ ਦੀ ਸਾਧਾਰਣ ਜੁਗਤੀ ਵਿੱਚ ਇੱਕ ਅਸਾਧਾਰਣਤਾ ਸਮਾਈ ਹੋਈ ਹੈ, ਉਹ ਇਹ ਕਿ ਇਹ ਸਾਧਾਰਣ ਜੀਵਨ ਸਾਡੇ ਸਮੁੱਚੇ ਆਪੇ ਦੀ ਖੇਡ ਹੋਣ ਕਰਕੇ ਸਾਡੇ ਸਾਰੇ ਵਿਅਕਤਿਤਵ ਦੀ ਅਭਿਵਿਅਕਤੀ ਦੇ ਅਵਸਰ ਪੈਦਾ ਕਰਦਾ ਹੈ, ਸਾਨੂੰ ਭਰਪੂਰਤਾ ਨਾਲ ਜੀਣ ਦਾ ਗੌਰਵ ਪਰਦਾਨ ਕਰਦਾ ਹੈ। ਜੀਵਨ ਦੀ ਸਾਧਾਰਣ ਤੋਰੇ ਤੁਰਦਿਆਂ ਹੋਇਆਂ, ਆਪਣੇ ਅਧਿਕਾਰਾਂ ਦੀ ਸਿਆਣੀ ਵਰਤੋਂ ਅਤੇ ਵਰਜ਼ਾਂ ਦੀ ਖੁਰਸ਼ਾਰਥੀ ਪਾਲਣਾ ਕਰਦੇ ਹੋਏ ਅਸੀਂ ਆਪਣੇ ਨਾਲ ਸੰਬੰਧਤ ਲੋਕਾਂ ਨੂੰ ਪ੍ਰਸੰਨ ਹੋਣ ਦਾ ਮੌਕਾ ਦਿੰਦੇ ਹਾਂ। ਸਮੁੱਚੇ ਜੀਵਨ ਨੂੰ ਸ਼ੌਕ ਨਾਲ ਜੀਣ ਦੇ ਨਤੀਜੇ ਵਜੋਂ ਪ੍ਰਸੰਨਤਾ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਇਉਂ ਸਰਵਵਿਆਪਕ ਹੋ ਜਾਂਦੀ ਹੈ ਜਿਵੇਂ ਪਾਣੀ ਨਾਲ ਭਰੇ ਗਲਾਸ ਵਿੱਚ ਘੋਲੀ ਜਾਣ ਵਾਲੀ ਮਿਸਰੀ, ਮਿਠਾਸ ਬਣ ਕੇ ਪਾਣੀ ਦੇ ਹਰ ਕਣ ਵਿੱਚ ਸਮਾਅ ਜਾਂਦੀ ਹੈ।
ਸਮੁੱਚੇ ਜੀਵਨ ਨੂੰ ਸ਼ੋਂਕ ਨਾਲ ਜੀਣ ਤੋਂ ਵੱਖਰਾ, ਸ਼ੌਕ ਦਾ ਇੱਕ ਹੋਰ ਰੂਪ ਵੀ ਹੈ। ਆਪਣੇ ਇਸ ਰੂਪ ਵਿੱਚ 'ਸ਼ੌਕ-ਜੀਵਨ ਦੇ ਕਿਸੇ ਇੱਕ ਅੰਗ ਜਾਂ ਮਨ ਦੀ ਕਿਸੇ ਇੱਕ ਰੀਝ ਵੱਲ ਉਚੇਚੇ ਤੌਰ ਉੱਤੇ ਰੁਚਿਤ ਹੋਣ ਦੇ ਉਲਾਰ ਦਾ ਨਾਂ ਹੈ।' ਕੁਝ ਲੋਕ ਇਸ ਪਰਿਭਾਸ਼ਾ ਵਿੱਚ ਵਰਤੇ ਗਏ ਸ਼ਬਦ 'ਉਲਾਰ' ਨਾਲ ਸਹਿਮਤ ਨਹੀਂ ਹੋਣਗੇ। ਉਹ ਕਹਿਣਗੇ, "ਸ਼ੌਕ ਦੇ ਕਈ ਰੂਪ ਬਹੁਤ ਸੁੰਦਰ ਹਨ। ਉਨ੍ਹਾਂ ਲਈ ਇਸ ਸ਼ਬਦ ਦੀ ਵਰਤੋਂ ਉੱਚਿਤ ਨਹੀਂ। ਕੁਝ ਲੋਕ ਸੰਗੀਤ ਦੇ ਸ਼ੌਕੀਨ ਹਨ; ਕੁਝ ਇੱਕ ਨੂੰ ਵੱਡੇ ਵੱਡੇ ਚਿੱਤਕਾਰਾਂ ਦੀਆਂ ਚੋਣਵੀਆਂ ਤਸਵੀਰਾਂ ਹਾਸਲ ਕਰਨ ਦਾ ਸ਼ੌਕ
ਪਰੰਤੂ ਮੈਂ ਇਨ੍ਹਾਂ ਸੁਹਣੇ ਸ਼ੌਕਾਂ ਨੂੰ ਉਲਾਰ ਆਖਣ ਲਈ ਮਜਬੂਰ ਹਾਂ। ਸਾਧਾਰਣ ਸੰਤੁਲਿਤ ਜੀਵਨ ਵਿੱਚੋਂ ਪ੍ਰਾਪਤ ਹੋਣ ਵਾਲੀ 'ਪ੍ਰਸੰਨਤਾ' ਅਤੇ ਉਚੇਚੇ ਸ਼ੌਕਾਂ ਦੀ ਪੂਰਤੀ ਵਿੱਚੋਂ ਉਪਜਣ ਵਾਲੀ 'ਉਤੇਜਨਾ' ਵਿੱਚ ਕੋਈ ਸਾਂਝ ਨਹੀਂ। ਹਰ ਸ਼ੌਕ ਜੀਵਨ ਦਾ ਨਿੱਕਾ ਜਾਂ ਵੱਡਾ ਹਿੱਸਾ ਹੈ ਅਤੇ ਹਿੱਸਾ ਜਾਂ ਅੰਸ਼ ਸਮੁੱਚੇ ਜੀਵਨ ਨਾਲੋਂ ਵੱਡਾ ਜਾਂ ਉਸ ਦੇ ਬਰਾਬਰ ਨਹੀਂ ਹੋ ਸਕਦਾ। ਇਸ ਲਈ ਜੇ ਤਾਂ ਸਾਡੇ ਸ਼ੌਕ ਸਮੁੱਚੇ ਜੀਵਨ ਦੀ ਸਾਧਾਰਣ ਖੁਸ਼ੀ ਅਤੇ ਸੁੰਦਰਤਾ ਦਾ ਸਾਧਾਰਣ ਹਿੱਸਾ ਹਨ ਤਾਂ ਉਹ ਜੀਵਨ ਵਿੱਚ ਪ੍ਰਸੰਨਤਾ ਪੈਦਾ ਕਰਨ ਅਤੇ ਵਧਾਉਣ ਵਿੱਚ ਸਹਾਈ ਹੋਣਗੇ ਪਰੰਤੂ ਜੇ ਕੋਈ ਸ਼ੌਕ ਸਾਡੀ ਸਾਧਾਰਣ ਜੀਵਨ ਜਾਚ ਨਾਲੋਂ ਬਹੁਤ ਵੱਡਾ ਜਾਂ ਮਹੱਤਵਪੂਰਣ ਬਣ ਜਾਵੇਗਾ ਤਾਂ ਉਹ ਸਾਡੇ ਜੀਵਨ ਦੀ ਪ੍ਰਸੰਨਤਾ ਨੂੰ ਘਟਾਉਣ ਦਾ ਦੇਸ਼ੀ ਹੋ ਜਾਵੇਗਾ।
ਜਿਨ੍ਹਾਂ ਲੋਕਾਂ ਵਿੱਚ ਮਨ ਦਾ ਕੋਈ ਵੇਗ, ਕਲਾ ਦੀ ਕੋਈ ਪ੍ਰਸ਼ੀਣਤਾ ਜਾਂ ਹਿਰਦੇ ਦਾ ਕੋਈ ਅਹਿਸਾਸ ਕਿਸੇ ਉਚੇਚੀ ਤੀਬਰਤਾ ਦਾ ਧਾਰਣੀ ਬਣ ਜਾਂਦਾ ਹੈ, ਉਨ੍ਹਾਂ ਲੋਕਾਂ ਨੂੰ ਕਵਿਤਾ, ਕਲਾ, ਦਰਬਨ, ਵਿਗਿਆਨ, ਸੰਗੀਤ, ਨ੍ਰਿਤ, ਗਿਆਨ ਅਤੇ ਧਰਮ ਆਦਿਕ ਵਿੱਚ ਕਿਸੇ ਇੱਕ ਪਾਸੇ ਦੀ ਲਗਨ ਲੱਗ ਜਾਂਦੀ ਹੈ। ਆਪਣੇ ਲਕਸ਼ ਦੀ ਸਿੱਧੀ ਉਨ੍ਹਾਂ ਦੇ ਜੀਵਨ ਦਾ ਮੂਲ ਮਨੋਰਥ ਬਣ ਜਾਂਦਾ ਹੈ। ਇਸ ਪ੍ਰਕਾਰ ਦੀ ਕਿਸੇ ਲਗਨ ਨੂੰ ਸਾਧਾਰਣ ਆਦਮੀ ਦੇ ਸਾਧਾਰਣ ਸ਼ੋਕ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਅਜਿਹੀ ਲਗਨ ਵਾਲੇ ਆਦਮੀ ਇੱਕ-ਪੱਖੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ ਅਤੇ ਕਈ ਵੇਰ ਮਹਾਨ ਪ੍ਰਾਪਤੀਆਂ ਵੀ ਕਰ ਲੈਂਦੇ ਹਨ, ਤਾਂ ਵੀ ਉਨ੍ਹਾਂ ਨੂੰ ਜ਼ਿੰਦਾ ਦਿਲ ਅਤੇ ਪ੍ਰਸੇਨ ਮਨੁੱਖ ਨਹੀਂ ਆਖਿਆ ਜਾ ਸਕਦਾ। ਪ੍ਰਸੰਨਤਾ ਲਈ ਮਨੁੱਖ ਦਾ ਸਾਂਵਾਂ ਵਿਕਾਸ ਜ਼ਰੂਰੀ ਹੈ। ਇੱਕ ਪੱਖੀ ਵਿਕਾਸ ਵਾਲੇ ਲੋਕ ਜੀਵਨ ਦੇ ਉਸ ਪੱਖ ਵਿੱਚੋਂ ਵੀ ਬਹੁਤੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦੇ ਕਿਉਂਜ ਉਨ੍ਹਾਂ ਵਿੱਚ ਆਪਣੇ ਪਿੜ ਦੇ ਸਫਲ ਵਿਅਕਤੀਆਂ ਪ੍ਰਤੀ ਓਨੀ ਹੀ ਬਹੁਤੀ ਈਰਖਾ ਹੁੰਦੀ ਹੈ ਜਿੰਨੀ ਵੱਡੀ ਪ੍ਰਤਿਭਾ ਦੇ ਉਹ ਮਾਲਕ ਹੋਣ।
ਜਿਹੜੀ ਗੱਲ ਉਲਾਰ ਪ੍ਰਤਿਭਾ ਦੇ ਸੰਬੰਧ ਵਿੱਚ ਆਖੀ ਜਾ ਸਕਦੀ ਹੈ, ਉਹੋ ਗੱਲ ਉਨ੍ਹਾਂ ਲੋਕਾਂ ਲਈ ਵੀ ਆਖੀ ਜਾ ਸਕਦੀ ਹੈ ਜਿਨ੍ਹਾਂ ਦਾ ਸ਼ੌਕ ਸਮੁੱਚੇ ਜੀਵਨ ਨੂੰ ਭਰਪੂਰਤਾ ਨਾਲ ਜੀਣ ਦੀ ਥਾਂ ਜੀਵਨ ਦੇ ਕਿਸੇ ਇੱਕ ਪੱਖ ਜਾਂ ਰੁਝੇਵੇਂ ਦੀ ਵਲਗਣ ਵਿੱਚ ਘਿਰ ਗਿਆ ਹੋਵੇ। ਇਹ ਸ਼ੌਕ ਬਾਗਬਾਨੀ ਦਾ ਹੈ ਜਾਂ ਸ਼ਤਰੰਜ ਖੇਡਣ ਦਾ ਜਾਂ ਕ੍ਰਿਕਟ ਦਾ ਮੈਚ ਵੇਖਣ ਦਾ, ਜੇ ਇਹ ਸਾਨੂੰ ਸਾਡੇ ਸਾਧਾਰਣ ਜੀਵਨ ਦੀਆਂ ਸਾਧਾਰਣ ਜ਼ਿੰਮੇਦਾਰੀਆਂ ਤੋਂ ਬੇ-ਮੁੱਖ ਜਾਂ ਅਵੇਸਲੇ ਹੋਣ ਦੀ ਸਲਾਹ ਦਿੰਦਾ ਹੈ ਤਾਂ ਇਹ ਸਾਡੇ ਸਮੁੱਚੇ ਆਪੋ ਨੂੰ ਆਪਣੇ ਵਿੱਚ ਲੀਨ ਨਹੀਂ ਕਰ ਸਕਦਾ। ਹੱਦੋਂ ਵਧਿਆ ਹਰ ਸ਼ੌਕ ਸਾਡਾ ਸਮੁੱਚਾ ਆਪਾ ਬਣਨ ਦਾ 'ਜਤਨ' ਕਰਦਾ ਹੈ ਜਾਂ ਸਾਡਾ ਸਮੁੱਚਾ ਆਪਾ ਹੋਣ ਦਾ 'ਭੁਲੇਖਾ' ਪਾਉਂਦਾ ਹੈ। ਇਸ ਕੰਮ ਵਿੱਚ ਸਫਲ ਹੋ ਜਾਣ ਵਾਲਾ ਸ਼ੋਕ ਸਾਡੇ ਵਿਅਕਤਿਤਵ ਦੇ ਬਾਕੀ ਸਾਰੇ ਪੱਖਾਂ ਦੀ ਹਾਨੀ ਕਰਦਾ ਹੈ। ਇਹ ਇੱਕ ਪ੍ਰਕਾਰ ਦਾ ਅਮਲ ਜਾਂ ਨਸ਼ਾ ਬਣ ਜਾਂਦਾ ਹੈ। ਇਹ ਜੀਵਨ ਦੇ ਪਾਣੀ ਵਿੱਚ ਘੁਲੀ ਹੋਈ ਮਿਸਰੀ ਵਾਂਗ ਮਿਠਾਸ ਦਾ ਰੂਪ ਨਹੀਂ ਧਾਰਣ ਕਰਦਾ, ਸਗੋਂ ਭਰੇ ਗਲਾਸ ਦੇ ਥੱਲੇ ਬੈਠੇ ਗੁੜ ਵਾਂਗ ਹੇਠਲੇ ਉਸ ਘੁੱਟ ਕੁ ਪਾਣੀ ਨੂੰ ਲੋੜੀਂ ਬਹੁਤਾ ਮਿੱਠਾ ਕਰ ਦਿੰਦਾ ਹੈ ਜਿਸ ਤਕ ਪੁੱਜਣ ਲਈ, ਪਿਆਸੇ ਨੂੰ ਕਿੰਨੇ ਸਾਰੇ ਬੇ-ਸਵਾਦੇ ਘੁੱਟ ਭਰਨ ਦੀ ਮਜਬੂਰੀ ਹੁੰਦੀ ਹੈ।
ਮਨ ਦੀ ਸ਼ਾਂਤੀ, ਸੰਗੀਤ, ਨ੍ਰਿਤ ਅਤੇ ਚਿੱਤ੍ਰਕਾਰੀ ਆਦਿਕ ਦੇ ਸ਼ੌਕ ਨੂੰ ਕਈ ਵੇਰ ਸ਼ੌਕ ਦੀ ਥਾਂ ਲਗਨ ਅਤੇ ਸਾਧਨਾ ਦਾ ਰੂਪ ਦੇ ਕੇ ਜੀਵਨ ਦਾ ਮਨੋਰਥ ਵੀ ਮੰਨ ਲਿਆ ਜਾਂਦਾ ਹੈ। ਇਉਂ ਮੰਨ ਕੇ ਇਨ੍ਹਾਂ ਮਨੋਰਥਾਂ ਦੀ ਪ੍ਰਾਪਤੀ ਦਾ ਜਤਨ ਕਰਨ ਵਾਲੇ ਵਿਅਕਤੀ ਸਮਾਜਕ ਜੀਵਨ ਨੂੰ ਆਪਣੇ ਮਿੱਥੇ ਹੋਏ ਮਨੋਰਥ ਜਿੰਨਾ ਮਹੱਤਵਪੂਰਨ ਨਹੀਂ ਮੰਨਦੇ। ਸਮਾਜਕ ਜੀਵਨ ਦੀ ਸੁੰਦਰਤਾ ਅਤੇ ਪ੍ਰਸੰਨਤਾ ਦਾ ਮੁੱਲ ਤਾਰ ਕੇ ਉਹ ਆਪੋ ਆਪਣੇ ਖੇਤਰ ਵਿੱਚ ਮਹਾਨ ਪ੍ਰਾਪਤੀਆਂ ਕਰ ਲੈਂਦੇ ਹਨ। ਸਾਧਾਰਣ ਲੋਕ ਉਨ੍ਹਾਂ ਦੀਆ ਪ੍ਰਾਪਤੀਆਂ ਨੂੰ ਵੇਖਦੇ ਹਨ ਪਰ ਉਨ੍ਹਾਂ ਦੇ ਮਨ ਵਿਚਲੀ ਉਸ ਸੁਵ ਵਿੱਚ ਝਾਤੀ ਨਹੀਂ ਪਾ ਸਕਦੇ ਜਿਹੜੀ ਉਨ੍ਹਾਂ ਦੀ ਇੱਕ ਪਾਸੀ ਲਗਨ ਨੇ ਪੈਦਾ ਕੀਤੀ ਹੁੰਦੀ ਹੈ। ਇਨ੍ਹਾਂ ਦੇ ਇਸ ਘਾਟੇ ਨੂੰ 'ਪੂਰਾ ਕਰਨ ਦਾ' ਜਾਂ ਘਾਟੇ ਦੇ ਪੂਰਾ ਹੋ ਗਿਆ ਹੋਣ ਦਾ 'ਭਰਮ ਪੈਦਾ ਕਰਨ ਦਾ ਕੰਮ ਆਮ ਲੋਕਾਂ ਦੀ ਉਸ 'ਥੱਲੇ ਥੱਲੇ' ਦੁਆਰਾ ਕੀਤਾ ਜਾਂਦਾ ਹੈ ਜਿਹੜੀ ਇਨ੍ਹਾਂ ਦੀਆਂ ਪ੍ਰਾਪਤੀਆਂ ਦਾ ਯੋਗ ਮੁੱਲ ਹੁੰਦੀ ਹੈ।
ਇਨ੍ਹਾਂ ਮਹਾਂਰਥੀਆਂ ਕਾਰਨ ਸਾਧਾਰਣ ਜੀਵਨ ਨੂੰ ਵੀ ਇੱਕ ਹਾਨੀ ਹੁੰਦੀ ਹੈ। ਆਪਣੀਆਂ ਪ੍ਰਾਪਤੀਆਂ ਦੇ ਸਹਾਰੇ ਇਹ ਲੋਕ ਸਾਧਾਰਣ ਸਮਾਜਕ ਜੀਵਨ ਦਾ ਹਿੱਸਾ ਹੋਣ ਹਟ ਜਾਂਦੇ ਹਨ। ਇਨ੍ਹਾਂ ਦਾ ਆਪਣਾ ਹੀ ਇੱਕ ਇੰਦਰ-ਲੋਕ ਬਣ ਜਾਂਦਾ ਹੈ, ਜਿਸ ਦੀ ਆਪਣੀ ਵੱਖਰੀ ਮਰਿਆਦਾ ਹੁੰਦੀ ਹੈ। ਪਰੰਤੂ ਸਾਧਾਰਣ ਜੀਵਨ ਦੀ ਮਰਿਆਦਾ ਦਾ ਉਲੰਘਣ ਅਤੇ ਨਿਰਾਦਰ ਕਰਨ ਦੀ ਜਿਹੜੀ ਪਿਰਤ ਇਹ ਪਾ ਦਿੰਦੇ ਹਨ ਉਹ ਇਨ੍ਹਾਂ ਵਰਗੀ ਲਗਨ ਵਾਲੇ ਪਰ ਦੂਜੇ ਅਤੇ ਤੀਜੇ ਦਰਜੇ ਦੇ ਸਾਧਕਾਂ ਦੁਆਰਾ ਅਪਣਾਅ ਲਈ ਜਾਂਦੀ ਹੈ । ਜੇ ਕੋਈ ਬਾਇਰਨ ਕਿਸੇ ਕੁਦਰਤੀ ਕਜ ਕਾਰਨ ਲੰਗੜਾਅ ਕੇ ਤੁਰਦਾ ਹੋਵੇ ਤਾਂ ਉਸ ਦੀ ਰੀਸੇ ਕਈ ਅੰਗਰੇਜ਼ ਕਵੀ ਲੰਗੜਾਅ ਕੇ ਤੁਰਨ ਦੀ ਉਚੇਚੀ ਸਿਖਲਾਈ ਲੈਣ ਲੱਗ ਪੈਂਦੇ ਹਨ। ਇਉਂ ਸਫਲ ਇੱਕ- ਪਾਸੀ ਲਗਨ ਅਤੇ ਮਰਿਆਦਾ-ਹੀਣਤਾ ਵਿੱਚ ਇੱਕ ਸੰਬੰਧ ਸਥਾਪਤ ਹੋ ਜਾਂਦਾ ਹੈ, ਬਹੁਤ ਹੱਦ ਤਕ ਹੋ ਚੁੱਕਾ ਹੈ।
ਅਧਿਆਤਮਕ ਅਰਥਾਂ ਵਾਲੀ ਮਾਨਸਿਕ ਸ਼ਾਂਤੀ ਅਤੇ ਜੀਵਨ ਦੀ ਪ੍ਰਸੰਨਤਾ ਨੂੰ ਮੈਂ ਦੋ ਵੱਖ ਵੱਖ ਚੀਜ਼ਾਂ ਸਮਝਦਾ ਹਾਂ। ਮੇਰੀ ਜਾਚੇ ਮਨ ਦੀ ਸ਼ਾਂਤੀ ਦੀ ਇੱਛਾ ਵੀ ਇੱਕ-ਪਾਸੀ ਲਗਨ ਹੈ ਜਿਹੜੀ ਮਨੁੱਖ ਦੇ ਸਰਵਪੱਖੀ ਸੰਤੁਲਿਤ ਵਿਕਾਸ ਦੀ ਰੁਕਾਵਟ ਹੈ। ਇਸ ਲਗਨ ਦੇ ਹੱਕ ਵਿੱਚ ਸਭ ਤੋਂ ਵੱਡੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਇਹ ਮਨੁੱਖ ਨੂੰ ਹਰਖ ਸੋਗ ਤੋਂ ਪਰੇ ਲੈ ਜਾਂਦੀ ਹੈ ਅਤੇ ਲਗਨ ਦੇ ਨਤੀਜੇ ਵਜੋਂ ਪ੍ਰਾਪਤ ਹੋਣ ਵਾਲੀ ਸ਼ਾਂਤੀ ਸਾਧਾਰਣ ਪ੍ਰਸੰਨਤਾ ਵਾਂਗ ਥੋੜ੍ਹ-ਚਿਰੀ ਨਹੀਂ ਸਗੋਂ ਸਦੀਵੀ ਹੁੰਦੀ ਹੈ।
ਮੇਰੇ 'ਹਾਂ' ਵਿੱਚ ਉੱਤਰ ਦੇਣ ਤੋਂ ਪਹਿਲਾਂ ਇਸ ਸ਼ਾਂਤੀ ਦੀ ਸਿੱਖਿਆ ਦੇਣ ਵਾਲੇ ਲੋਕ ਸੰਸਾਰਕ ਜੀਵਨ ਨੂੰ ਝਮੇਲਾ, ਬੰਧਨ ਅਤੇ ਬੇਕਾਰ ਆਖ ਕੇ ਮੇਰੇ ਉੱਤਰ ਦਾ ਸਮਰਥਨ ਕਰ ਦੇਣਗੇ। ਇਸ ਲਈ ਸਾਧਾਰਣ ਪਰਿਵਾਰਕ ਅਤੇ ਸਮਾਜਕ ਜੀਵਨ ਦੀ ਸਾਧਾਰਣ ਪ੍ਰਸੰਨਤਾ ਲਈ ਇਹ ਜ਼ਰੂਰੀ ਹੈ ਕਿ ਸਾਡਾ ਕੋਈ ਸ਼ੌਕ ਸਾਡੇ ਜੀਵਨ ਦੀ ਮਰਿਆਦਾ ਦੇ ਹੱਦ ਬੰਨੇ ਤੋੜ ਕੇ ਸਾਰੇ ਪਰਿਵਾਰਕ ਅਤੇ ਸਮਾਜਕ ਜੀਵਨ ਉੱਤੇ ਭਾਰੂ ਹੋਣ ਦੀ ਭੁੱਲ ਨਾ ਕਰੋ। ਇਸੇ ਸੰਬੰਧ ਵਿੱਚ ਇੱਕ ਹੋਰ ਗੱਲ ਕਹਿ ਕੇ ਇਸ ਲੇਖ ਦੀ ਸਮਾਪਤੀ ਕਰਾਂਗਾ। ਉਹ ਇਹ ਕਿ ਕਿਸੇ ਇੱਕ ਸ਼ੌਕ ਨੂੰ ਬੇ-ਲਗਾਮਾ ਹੋਣ ਤੋਂ ਰੋਕਣ ਲਈ ਸਾਨੂੰ ਇੱਕ ਨਾਲੋਂ ਬਹੁਤੇ ਸ਼ੌਕ ਅਪਣਾਉਣੇ ਅਤੇ ਪਾਲਣੇ ਚਾਹੀਦੇ ਹਨ। ਇਸ ਦੇ ਦੇ ਲਾਭ ਹੁੰਦੇ ਹਨ। ਇੱਕ ਇਹ ਕਿ ਅਸੀਂ ਜੀਵਨ ਦੇ ਹਰ ਮੋੜ ਉੱਤੇ, ਹਰ ਪਰਿਸਥਿਤੀ ਵਿੱਚ, ਸ਼ੌਕ ਅਤੇ ਉਤਸ਼ਾਹ ਭਰਪੂਰ ਰਹਿ ਸਕਦੇ ਹਾਂ ਅਤੇ ਦੂਜਾ ਇਹ ਕਿ ਅਸੀਂ ਆਪਣੇ ਸੰਗੀ ਸਾਥੀਆਂ ਦੇ ਸ਼ੌਕਾ ਦੇ ਹਿੱਸੇਦਾਰ ਹੋ ਸਕਦੇ ਹਾਂ।
ਇਸ ਸੰਬੰਧ ਵਿੱਚ ਇੱਕ ਉਦਾਹਰਣ ਦਿੰਦਾ ਹਾਂ। ਮੇਰਾ ਇੱਕ ਮਿੱਤ ਲੰਡਨ ਦੇ ਪੱਛਮੀ ਸਿਰੇ ਉੱਤੇ ਰਹਿੰਦਾ ਹੈ। ਉਸ ਨੂੰ ਕੇਵਲ ਦੋ ਸ਼ੌਂਕ ਹਨ, ਇੱਕ ਬਾਗ਼ਬਾਨੀ ਦਾ ਅਤੇ ਦੂਜਾ ਨਵੇਂ ਸਾਲ ਦੀ ਸੇਲ (Sale) ਦੇ ਸਮੇਂ ਵੱਡੇ ਵੱਡੇ ਸਟੋਰਾਂ ਵਿੱਚੋਂ ਕੱਪੜੇ ਖ਼ਰੀਦ ਖ਼ਰੀਦ ਕੇ ਵਾਪਸ ਕਰਨ ਦਾ। ਪਹਿਲੇ ਸ਼ੌਕ ਨੂੰ ਮੈਂ ਵਧੀਆ ਸ਼ੌਕ ਮੰਨਦਾ ਹਾਂ ਅਤੇ ਦੂਜੇ ਨੂੰ ਤੁਸੀਂ ਵੀ ਪਾਗਲਪਨ ਆਖੋਗੇ। ਪਰੰਤੂ ਮੇਰਾ ਮਿੱਤ੍ਰ ਪਾਗਲ ਨਹੀਂ ਹੈ, ਪੜ੍ਹਿਆ-ਲਿਖਿਆ ਸੂਝਵਾਨ ਆਦਮੀ ਹੈ। ਉਸ ਦਾ ਖ਼ਰੀਦਣ ਅਤੇ ਵਾਪਸ ਕਰਨ ਦਾ ਸ਼ੌਕ ਦੋ-ਚਾਰ ਹਫ਼ਤੇ ਹੀ ਚੱਲਦਾ ਹੈ। ਬਾਗ਼ਬਾਨੀ ਦਾ ਸ਼ੌਕ ਵੀ ਮੌਸਮੀ ਹੈ। ਵਲੈਤ ਦੇ ਸਿਆਲ ਵਿੱਚ ਬਾਗ਼ਬਾਨੀ ਸੰਭਵ ਨਹੀਂ। ਮੇਰਾ ਮਿੱਤ੍ਰ ਆਪਣੇ ਆਂਢੀਆਂ-ਗੁਆਂਢੀਆਂ ਦੇ ਘਰੀ ਫੁੱਲ ਲਾਉਣ ਦਾ ਕੰਮ ਕਰ ਕੇ ਆਪਣੇ ਸ਼ੌਕ ਨੂੰ ਲੰਮੇਰਾ ਕਰਨ ਦਾ ਜਤਨ ਵੀ ਕਰਦਾ ਹੈ, ਤਾਂ ਵੀ ਦੋ-ਤਿੰਨ ਹਫ਼ਤਿਆਂ ਤੋਂ ਵੱਧ ਇਹ ਰੁਝੇਵਾਂ ਵੀ ਨਹੀਂ ਨਿਭਦਾ। ਸੇਲ ਅਤੇ ਬਾਗਬਾਨੀ ਦੇ ਪੰਜ-ਛੇ ਹਫ਼ਤਿਆਂ ਤੋਂ ਇਲਾਵਾ ਸਾਰਾ ਸਾਲ ਉਤਸ਼ਾਹਹੀਣ ਅਤੇ ਉਦੇਸ਼ਹੀਣ ਜੀਵਨ ਜਿਉਂਦਾ ਹੈ। ਜੀਵਨ ਵਿੱਚ ਆ ਰਹੀ ਹਰ ਆਧੁਨਿਕਤਾ ਦੀ ਆਲੋਚਨਾ ਕਰਦਾ ਰਹਿੰਦਾ ਹੈ। ਆਪਣੇ ਅਕੇਵੇਂ ਉਕਤੇਵੇਂ ਨੂੰ ਦੂਰ ਕਰਨ ਲਈ ਹਫ਼ਤੇ ਵਿੱਚ ਤਿੰਨ-ਚਾਰ ਵਾਰ ਦੋ ਘੰਟੇ ਆਉਣ ਅਤੇ ਦੋ ਘੱਟੋ ਜਾਣ ਦਾ ਸਫ਼ਰ ਕਰ ਕੇ ਮੇਰੇ ਕੋਲ ਆਉਂਦਾ ਹੈ। ਦੋ-ਤਿੰਨ ਘੰਟੇ ਬੈਠ ਕੇ ਆਪਣੀ ਪੀੜ੍ਹੀ ਦੇ ਸਿਆਸੀ ਲੀਡਰਾਂ ਅਤੇ ਨਵੀਂ ਪੀੜ੍ਹੀ ਦੇ ਮੁੰਡੇ ਕੁੜੀਆਂ ਦੇ ਆਚਾਰ ਵਿਵਹਾਰ ਦੀ ਆਲੋਚਨਾ ਦੇ ਨਾਲ ਨਾਲ
ਪੂਰਬੀ ਲੰਡਨ ਵਿੱਚ ਵੱਸਣ ਵਾਲੇ ਮੇਰੇ ਮਿੱਤ੍ਰ ਹੈਰਾਨ ਹੁੰਦੇ ਹਨ ਕਿ ਇਹ ਆਦਮੀ ਚਾਰ ਘੰਟੇ ਦਾ ਸਵਰ ਕਰ ਕੇ ਘੱਟਾ ਦੋ ਘੰਟੇ ਏਥੇ ਬੈਠਣ ਆਉਂਦਾ ਹੈ, ਕੀ ਇਸ ਨੂੰ ਹੋਰ ਕੋਈ ਕੰਮ ਨਹੀਂ ? ਬਿਲਕੁੱਲ ਨਹੀਂ। ਰਿਟਾਇਰਡ ਹੈ। ਇੱਕ ਤੋਂ ਇਲਾਵਾ ਦੂਜਾ ਕੋਈ ਸ਼ੌਕ ਨਹੀਂ। ਜੇ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਹੋਵੇ, ਹਿੰਦੀ ਫਿਲਮਾਂ ਵੇਖਣ ਦਾ ਸ਼ੌਕ ਹੋਵੇ, ਫੁਟਬਾਲ ਅਤੇ ਕ੍ਰਿਕਟ ਦੇ ਮੈਚ ਵੇਖਣ ਦਾ ਸ਼ੌਕ ਹੋਵੇ, ਤਾਂ ਮੇਰੇ ਇਸ ਮਿੱਤ੍ਰ ਨੂੰ ਸਿਰ ਖੁਰਕਣ ਦਾ ਸਮਾਂ ਨਾ ਮਿਲੇ। ਤੁਸੀਂ ਇਹ ਜਾਣ ਕੇ ਹੋਰ ਵੀ ਹੈਰਾਨ ਹੋਵੋਗੇ ਕਿ ਮੇਰੇ ਇਸ ਮਿੱਤ੍ਰ ਨੂੰ ਚਿੱਤ੍ਰਕਾਰੀ ਦਾ ਵਲ ਆਉਂਦਾ ਹੈ, ਸੁਹਣੀਆਂ ਤਸਵੀਰਾਂ ਬਣਾ ਸਕਦਾ ਹੈ, ਪਰ ਸ਼ੌਕ ਨਹੀਂ। ਪਿਛਲੇ ਪੈਂਤੀ ਸਾਲਾਂ ਤੋਂ ਕਦੇ ਕੋਈ ਤਸਵੀਰ ਨਹੀਂ ਬਣਾਈ, ਪਹਿਲੀਆਂ ਬਣੀਆਂ ਦੀਆਂ ਗੱਲਾ ਕਰਦਾ ਹੈ।
ਉਦਾਸੀ ਅਤੇ ਚਿੰਤਾ
ਉਦਾਸੀ ਭੂਤਕਾਲ ਨਾਲ ਸੰਬੰਧਤ ਹੈ ਅਤੇ ਚਿੰਤਾ ਭਵਿੱਖਤ ਨਾਲ। ਕਿਸੇ ਅਣਇੱਛਤ ਜਾਂ ਦੁਖਦਾਇਕ ਘਟਨਾ ਦਾ ਨਤੀਜਾ ਹੁੰਦੀ ਹੈ ਉਦਾਸੀ, ਜਦ ਕਿ ਕਿਸੇ ਅਣਇੱਛਤ ਜਾ ਦੁਖਦਾਇਕ ਘਟਨਾ ਦੇ ਵਾਪਰਨ ਦਾ ਖ਼ਤਰਾ ਸਾਨੂੰ ਚਿੰਤਾਤੁਰ ਕਰਦਾ ਹੈ। ਉਦਾਸੀ ਉਦਾਸੀਨਤਾ ਨਾਲ ਸੰਬੰਧਤ ਹੋਣ ਕਰਕੇ ਆਦਮੀ ਨੂੰ ਜੀਵਨ ਵੱਲੋਂ ਉਪਰਾਮ ਕਰਦੀ ਹੈ। ਜੀਵਨ ਦੇ ਰੁਝੇਵੇਂ ਅਤੇ ਸਮਾਂ ਮਿਥ ਕੇ ਹਰ ਉਦਾਸੀ ਦਾ ਇਲਾਜ ਕਰ ਦਿੰਦੇ ਹਨ। ਚਿੰਤਾ ਜੇ ਚਿੰਤਨ ਦਾ ਰੂਪ ਨਾ ਧਾਰਨ ਕਰੇ ਤਾਂ ਉਤਸ਼ਾਹ-ਹੀਣਤਾ, ਡਿਪ੍ਰੈਸ਼ਨ ਅਤੇ ਨਰਵਸ ਬ੍ਰੇਕਡਾਉਨ ਦਾ ਕਾਰਨ ਵੀ ਬਣ ਜਾਂਦੀ ਹੈ। ਉਦਾਸੀ ਅਤੇ ਚਿੰਤਾ ਨੂੰ ਮੈਂ ਦਿਮਾਗੀ ਥਕਾਵਟ ਦੀ ਥਾਂ ਮਾਨਸਿਕ ਥਕਾਵਟ ਕਹਿਣਾ ਚਾਹੁੰਦਾ ਹਾਂ। ਇਉਂ ਕਹਿਣ ਤੋਂ ਮੇਰਾ ਭਾਵ ਕਿਸੇ ਮਨੋ- ਵਿਗਿਆਨਕ ਸਿਧਾਂਤ ਦਾ ਵਿਸ਼ਲੇਸ਼ਣ ਜਾਂ ਵਿਸਥਾਰ ਕਰਨ ਦਾ ਨਹੀਂ, ਸਗੋਂ ਉਦਾਸੀ ਅਤੇ ਚਿੰਤਾ ਦੀ ਤੀਬਰਤਾ ਵੱਲ ਇਸ਼ਾਰਾ ਕਰਨ ਦਾ ਹੈ।
ਦਿਮਾਗੀ ਸ਼ਕਾਵਟ ਸਾਧਾਰਣ ਜਿਹੀ ਗੱਲ ਹੈ। ਜੇ ਇਹ ਹੱਦ ਦੇ ਅੰਦਰ ਅੰਦਰ ਹੋਵੇ ਤਾਂ ਥੋੜੀ ਜਿਹੀ ਕਸਰਤ ਅਤੇ ਗੂਹੜੀ ਨੀਂਦ ਨਾਲ ਇਸ ਦਾ ਇਲਾਜ ਹੁੰਦਾ ਰਹਿੰਦਾ ਹੈ। ਉਦਾਸੀ ਅਤੇ ਚਿੰਤਾ ਉਚੇਚੇ ਧਿਆਨ ਦੀ ਮੰਗ ਕਰਦੀਆਂ ਹਨ।
ਉਦਾਸੀ ਕਈ ਪ੍ਰਕਾਰ ਦੀ ਹੋ ਸਕਦੀ ਹੈ, ਪਰ ਆਪਣੇ ਮਨੋਰਥ ਲਈ ਮੈਂ ਇਸ ਦੀਆਂ ਦੋ ਵੰਡਾਂ ਕਰ ਲੈਂਦਾ ਹਾਂ। ਇਹ ਹਨ: (1) ਵਾਸਤਵਿਕ ਅਤੇ (2) ਕਾਲਪਨਿਕ । ਦੂਜੀ ਦੀ ਗੱਲ ਪਹਿਲਾਂ ਕਰਦਾ ਹਾਂ । ਇਸ ਕਾਲਪਨਿਕ ਜਾਂ ਨਕਲੀ ਉਦਾਸੀ ਨੂੰ ਸ਼ਾਇਰਾਨਾ ਉਦਾਸੀ ਕਹਿਣਾ ਵਧੇਰੇ ਯੋਗ ਹੈ। ਲਗਪਗ ਹਰ ਬਾਇਰ ਇਸ ਉਦਾਸੀ ਦੇ ਰੋਗ ਦਾ ਰੋਗੀ (ਹੁੰਦਾ ਨਹੀਂ) ਹੋਣਾ ਜਾਣਦਾ ਹੈ, ਕਿਸੇ ਖਿਆਲੀ ਸੁੰਦਰੀ ਦੀ ਖ਼ਿਆਲੀ ਬੇ-ਵਫ਼ਾਈ: ਜ਼ਾਲਿਮ ਜ਼ਮਾਨੇ ਦੇ ਖ਼ਿਆਲੀ ਜ਼ੁਲਮੋਂ-ਸਿਤਮ; ਕਵੀ ਦੀ ਹਰ ਕੋਮਲਤਾ ਨਾਲ ਹੋਈ ਕਠੋਰਤਾ ਅਤੇ ਹਰ ਮਿੱਤ੍ਰਾ ਨੂੰ ਮਿਲਨ ਵਾਲੀ ਬਤੂਤਾ ਅਜਿਹੀਆਂ ਅਣਇੱਛਤ ਅਤੇ ਦੁਖਦਾਇਕ ਘਟਨਾਵਾਂ ਹੁੰਦੀਆਂ ਹਨ ਕਿ ਕਵੀ ਦੇ ਜੀਵਨ ਵਿੱਚ ਖੁਸ਼ੀ ਨਾ ਦੀ ਕਿਸੇ ਸ਼ੈ ਦੀ ਕੋਈ ਹੋਂਦ ਹੀ ਨਹੀਂ ਰਹਿ ਜਾਂਦੀ। ਚੜ੍ਹਦੀ ਜਵਾਨੀ ਸਮੇਂ ਇਸ ਸ਼ਾਇਰਾਨਾ ਉਦਾਸੀ ਨਾਲ ਥੋੜੀ ਜਾਂ ਬਹੁਤੀ ਸਾਂਝ ਹਰ ਵਿਅਕਤੀ ਦੇ ਹਿੱਸੇ ਆਉਂਦੀ ਹੈ। ਉਸ ਉਮਰ ਦੀ ਉਦਾਸੀ ਨੂੰ ਸ਼ਾਇਰਾਨਾ ਦੀ ਥਾਂ ਆਸਕਾਨਾ ਉਦਾਸੀ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਆਸ਼ਕਾਨਾ ਉਦਾਸੀ ਕਾਲਪਨਿਕ ਨਹੀਂ ਹੁੰਦੀ। ਇਹ ਮਨੁੱਖੀ ਸਰੀਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਅਤੇ ਉੱਥਲ ਪੁੱਥਲਾਂ ਨਾਲ ਉਪਜੀ ਹੋਈ ਮਾਨਸਿਕ ਅਸਥਿਰਤਾ ਹੁੰਦੀ ਹੈ। ਜਿਨ੍ਹਾਂ ਬੱਚੇ ਬੱਚੀਆਂ ਨੂੰ ਮਾਪਿਆਂ ਦੇ ਪਿਆਰ ਸਤਿਕਾਰ ਦਾ ਭਰੋਸਾ ਹੁੰਦਾ ਹੈ ਉਹ ਜੀਵਨ ਦੇ ਇਸ ਪੱਖ, ਪੜਾ (ਜਾਂ ਫੋਜ਼) ਉੱਤੇ ਉਦਾਸ ਹੋਣ ਦੀ ਥਾਂ ਕਿਸੇ ਅਲੋਕਿਕ ਖ਼ੁਸ਼ੀ ਅਤੇ ਖੁਮਾਰੀ ਦਾ ਅਨੁਭਵ ਕਰਦੇ ਹਨ। ਇਹ ਸਮਾਂ ਸੁੰਦਰਤਾ ਦੇ ਸੋਮਿਆਂ ਨਾਲ ਸਾਂਝ ਪਾਉਣ ਦਾ ਹੁੰਦਾ ਹੈ। ਜਿਸ ਕਿਸੇ ਨੂੰ ਇਹ ਸਾਂਝ ਪਾਉਣ ਦਾ ਮੌਕਾ ਮਿਲ ਜਾਵੇ, ਉਸ ਦਾ
ਯੌਵਨ-ਉਦੇ ਸਮੇਂ ਜਿਨ੍ਹਾਂ ਬੱਚਿਆਂ ਨੂੰ ਮਾਪਿਆਂ ਦੀ ਮਿੱਤ੍ਰਤਾ ਨਾ ਮਿਲੇ, ਉਹ ਸ਼ਾਇਰ ਬਣਨ ਚਾਹੇ ਨਾ, ਸ਼ਾਇਰਾਨਾ ਉਦਾਸੀ ਉਨ੍ਹਾਂ ਦੇ ਹਿੱਸੇ ਜ਼ਰੂਰ ਆ ਜਾਂਦੀ ਹੈ, ਥੋੜੀ ਜਾਂ ਬਹੁਤੀ। ਉਨ੍ਹਾਂ ਨੇ ਮਾਪਿਆਂ ਰਾਹੀਂ ਦੁਨੀਆ ਵੇਖਣ ਦੀ ਆਦਤ ਪਾ ਲਈ ਹੁੰਦੀ ਹੈ। ਉਹ ਮਾਪਿਆ ਵਿਚਲੀ ਬੇ-ਵਫ਼ਾਈ ਨੂੰ ਸਮੁੱਚੇ ਜੀਵਨ ਦਾ ਵਤੀਰਾ ਮੰਨਣ ਲੱਗ ਪੈਂਦੇ ਹਨ। ਇਹ ਉਦਾਸੀ ਕਵੀਆਂ ਦੀ ਕਾਲਪਨਿਕ ਉਦਾਸੀ ਨਾਲੋਂ ਚਰਾ ਵੱਖਰੀ ਪ੍ਰਕਾਰ ਦੀ ਹੁੰਦੀ ਹੈ ਅਤੇ ਬਹੁਤੀ ਨਕਲੀ ਨਹੀਂ ਹੁੰਦੀ। ਨਾ ਹੀ ਇਹ ਕਿਸੇ ਕਵਿਤਾ ਦਾ ਕਾਰਨ ਬਣਦੀ ਹੈ। ਸਮਾਂ ਇਸ ਦਾ ਇਲਾਜ ਨਹੀਂ ਕਰ ਸਕਦਾ। ਸਮੇਂ ਦੇ ਬੀਤਣ ਨਾਲ ਇਹ ਉਦਾਸੀ ਵੱਖ-ਵੱਖ ਰੂਪ ਧਾਰ ਕੇ ਵਿਅਕਤੀ ਦੇ ਆਚਰਣ ਅਤੇ ਆਚਾਰ ਦਾ ਸਦੀਵੀ ਹਿੱਸਾ ਬਣ ਜਾਂਦੀ ਹੈ।
ਜਦੋਂ ਆਦਮੀ ਸਮਾਜਕ ਜੀਵਨ ਦਾ ਸਾਧਾਰਣ ਹਿੱਸਾ ਬਣ ਜਾਂਦਾ ਹੈ, ਉਦੋਂ ਵੀ ਅਣਇੱਛਤ ਅਤੇ ਦੁਖਦਾਈ ਘਟਨਾਵਾਂ ਉਸ ਲਈ ਉਦਾਸੀ ਪੈਦਾ ਕਰਦੀਆਂ ਹਨ। ਪ੍ਰੰਤੂ ਜੀਵਨ ਦੀ ਗੱਡੀ ਨੂੰ ਤੋਰੀ ਰੱਖਣਾ ਅਤੇ ਉਸ ਦੇ ਨਾਲ ਨਾਲ ਤੁਰਨਾ ਏਨਾ ਜ਼ਰੂਰੀ ਹੁੰਦਾ ਹੈ ਕਿ ਇਨ੍ਹਾਂ ਉਦਾਸੀਆਂ ਨੂੰ ਜੀਵਨ ਦਾ ਜ਼ਰੂਰੀ ਹਿੱਸਾ ਸਮਝ ਕੇ ਸਵੀਕਾਰ ਕਰਨ ਦੀ ਮਜਬੂਰੀ ਬਣ ਜਾਂਦੀ ਹੈ। ਵਡੇਰੇ ਦੁਖ ਲੰਮੇਰੇ ਸਮੇਂ ਲਈ ਉਦਾਸ ਕਰਦੇ ਹਨ, ਪਰ ਸਦਾ ਲਈ ਨਹੀਂ। ਦੂਜਿਆਂ ਵੱਲ ਵੇਖ ਕੇ ਆਪਣੇ ਮਨ ਨੂੰ ਸਮਝਾਉਣ ਦੀ ਜੁਗਤੀ ਸਿੱਖ ਲਈ ਜਾਂਦੀ ਹੈ। ਆਪਣੀ ਉਦਾਸੀ ਦੀ ਉਮਰ ਲੰਮੀ ਕਰਨ ਦਾ ਭਾਵ ਹੈ ਪ੍ਰਸੰਨਤਾ ਦੇ ਵਿਰੋਧੀ ਭਾਵ ਦੀ ਇੱਛਾ ਕਰਨੀ। ਇਉਂ ਕਰ ਸਕਣਾ ਸੰਭਵ ਨਹੀਂ। ਅਪ੍ਰਸੰਨਤਾ ਦੀ ਇੱਛਾ ਕਿਸੇ ਨੇ ਕਦੇ ਨਹੀਂ ਕੀਤੀ। ਕਵੀ ਸਾਧਾਰਣ ਵਿਅਕਤੀ ਨਹੀਂ ਹੁੰਦੇ; ਨਾ ਹੀ ਉਨ੍ਹਾਂ ਦੀ ਅਜਿਹੀ ਇੱਛਾ ਵਿੱਚ ਸੱਚਾਈ ਹੁੰਦੀ ਹੈ।
ਚਿੰਤਾ ਭਵਿੱਖ ਵਿੱਚ ਕਿਸੇ ਦੁਖ, ਨੁਕਸਾਨ ਜਾਂ ਨਮੋਸ਼ੀ ਬਾਰੇ ਕੀਤੀ ਜਾਂਦੀ ਹੈ। ਜਿਵੇਂ ਜਿਵੇਂ ਮਨੁੱਖ ਉੱਨਤ ਹੁੰਦਾ ਗਿਆ ਹੈ ਤਿਵੇਂ ਤਿਵੇਂ ਵਿਉਂਤਾਂ ਅਤੇ ਮਨਸੂਬਿਆਂ ਦਾ ਮਹੱਤਵ ਵਧਦਾ ਗਿਆ ਹੈ। ਸੱਭਿਆ ਮਨੁੱਖ ਭਵਿੱਖ ਦਾ ਪੁਜਾਰੀ ਹੈ ਅਤੇ ਚਿੰਤਾ ਉਸ ਦੀ ਪੂਜਾ ਦੀ ਵਿਧੀ ਅਤੇ ਸਮੱਗਰੀ ਹੈ; ਵਿਉਂਤਾਂ ਅਤੇ ਮਨਸੂਬੇ ਉਸ ਦਾ ਭਜਨ, ਕੀਰਤਨ ਅਤੇ ਸਿਮਰਨ ਆਦਿਕ ਹਨ। ਵੱਡੇ ਵੱਡੇ ਪ੍ਰਬੰਧਾਂ ਦੇ ਪੱਧਰ ਉੱਤੇ ਕੀਤੀ ਜਾਣ ਵਾਲੀ ਚਿੰਤਾ ਅਸਲ ਵਿੱਚ ਚਿੰਤਨ ਹੈ, ਜਿਸ ਬਿਨਾਂ ਸੱਭਿਅ ਸੰਸਾਰ ਦਾ ਕੰਮ ਨਹੀਂ ਚੱਲ ਸਕਦਾ। ਇਹ ਵਡ-ਆਕਾਰੀ ਚਿੰਤਾ ਵਿਅਕਤੀ ਦੀ ਪ੍ਰਸੰਨਤਾ ਨੂੰ ਪ੍ਰਭਾਵਿਤ ਕਰਦੀ ਹੈ; ਪਰ, ਵਿਅਕਤੀ ਇਸ ਸੰਬੰਧ ਵਿੱਚ ਬਹੁਤਾ ਕੁਝ ਕਰ ਨਹੀਂ ਸਕਦਾ। ਮੈਂ ਉਸ ਚਿੰਤਾ ਦੀ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਵਿਅਕਤੀ ਦੀ ਆਪਣੀ ਹੈ ਅਤੇ ਉਸ ਦੇ ਵੱਸ ਵਿੱਚ ਹੈ-ਸਮੁੱਚੀ ਨਹੀਂ-ਕਿਸੇ ਹੱਦ ਤਕ।
ਚਿੰਤਾ ਭਵਿੱਖ ਵਿੱਚ ਆਉਣ ਵਾਲੀ ਕਿਸੇ ਵਿਪਤਾ ਬਾਰੇ ਕੀਤੀ ਜਾਂਦੀ ਹੈ। ਹਰ ਕਿਸੇ ਦਾ ਅੰਤ ਨਿਸਚਿਤ ਹੈ; ਪਰ, ਹਰ ਕੋਈ ਆਪਣੀ ਮੌਤ ਦੀ ਚਿੰਤਾ ਕਾਰਨ ਸਿਰ ਸੁੱਟ ਕੇ ਨਹੀਂ ਬੈਠਾ ਰਹਿੰਦਾ। ਕਿਉਂ। ਉਸ ਨੂੰ ਪਤਾ ਹੈ ਕਿ ਮੈਂ ਇਸ ਸੰਬੰਧ ਵਿੱਚ ਕੁਝ ਨਹੀਂ ਕਰ ਸਕਦਾ। ਅਸੀਂ ਮੌਤ ਕੋਲੋਂ ਡਰ ਸਕਦੇ ਹਾਂ, ਪਰ ਇਸ ਦੀ ਚਿੰਤਾ ਨਹੀਂ ਕਰ ਸਕਦੇ। ਕਿਸਾਨ ਗੜੇਮਾਰੀ ਤੋਂ ਡਰਦਾ ਹੈ, ਪਰ ਉਸ ਦੀ ਚਿੰਤਾ ਨਹੀਂ ਕਰਦਾ। ਚਿੰਤਾ ਉਸ ਖ਼ਤਰੇ ਬਾਰੇ ਕੀਤੀ ਜਾਂਦੀ ਹੈ, ਜਿਸ ਨੂੰ ਟਾਲਿਆ ਜਾ ਸਕਦਾ ਹੋਵੇ ਜਾਂ ਟਾਲਿਆ ਜਾ ਸਕਣ ਦੀ ਸੰਭਾਵਨਾ ਹੋਵੇ। ਜਿਸ ਨੂੰ ਟਾਲ ਨਹੀਂ ਸਕਦੇ, ਉਸ ਨੂੰ ਪਰਵਾਨ ਕਰਨਾ ਪੈਂਦਾ ਹੈ। ਹਰ ਗੱਲ ਨੂੰ
ਚਿੰਤਾ ਨਾਲ ਡਰ ਦਾ ਨੇੜਲਾ ਸੰਬੰਧ ਹੈ; ਇਸ ਲਈ, ਇਹ ਮਨੁੱਖੀ ਪ੍ਰਸੰਨਤਾ ਲਈ ਉਦਾਸੀ ਨਾਲੋਂ ਵਧੇਰੇ ਹਾਨੀਕਾਰਕ ਹੈ। ਸਾਧਾਰਣ ਆਦਮੀ ਦੀਆਂ ਬਹੁਤੀਆਂ ਚਿੰਤਾਵਾਂ ਮਾਇਕ ਅਤੇ ਪਰਿਵਾਰਕ ਹਨ। ਇਨ੍ਹਾਂ ਦੋਹਾਂ ਵਿਚਲਾ ਅੰਤਰ ਬਹੁਤ ਸੂਖਮ ਹੈ; ਪਰ, ਹੈ ਜ਼ਰੂਰ। ਏਥੇ ਮਾਇਕ ਚਿੰਤਾ ਦੀ ਗੱਲ ਕਰਦਾ ਹਾਂ।
9 ਮਾਇਕ ਚਿੰਤਾ ਦਾ ਕਾਰਨ ਕੇਵਲ ਗਰੀਬੀ ਨਹੀਂ: ਅਮੀਰਾ ਨੂੰ ਵੀ ਮਾਇਕ ਚਿੰਤਾ ਹੋ ਸਕਦੀ ਹੈ। ਗਰੀਬੀ ਓਨੀਆਂ ਚਿੰਤਾਵਾਂ ਨਹੀਂ ਉਪਜਾਉਂਦੀ ਜਿੰਨੀਆਂ ਉਦਾਸੀਆਂ: ਕਿਉਂਜੁ ਗਰੀਬੀ ਭਵਿੱਖ ਵਿੱਚ ਆਉਣ ਵਾਲੀ ਵਿਪਤਾ ਨਹੀਂ ਸਗੋਂ 'ਪੈ ਚੁੱਕੀ' ਮੁਸੀਬਤ ਹੈ। ਜਿਨ੍ਹਾਂ ਤਨਖਾਹਦਾਰ ਲੋਕਾਂ ਨੂੰ ਨਿਸਚਿਤ ਅਤੇ ਲਗਾਤਾਰ ਆਮਦਨ ਦਾ ਭਰੋਸਾ ਹੁੰਦਾ ਹੈ, ਉਹ ਮਾਇਕ ਚਿੰਤਾ ਤੋਂ (ਕਿਸੇ ਹੱਦ ਤਕ) ਮੁਕਤ ਰਹਿ ਸਕਦੇ ਹਨ। ਇਸੇ ਲਈ ਅਜੋਕੇ ਪ੍ਰਬੰਧਤ ਸਨਅਤੀ-ਵਾਪਾਰਕ ਯੁਗ ਵਿੱਚ ਚਾਕਰੀ ਨੂੰ ਨਿਖਿੱਧ ਸਮਝਿਆ ਅਤੇ ਆਖਿਆ ਨਹੀਂ ਜਾਂਦਾ। ਪਿਛਲੇ ਸਮਿਆਂ ਵਿੱਚ ਖੇਤੀ ਨੂੰ ਉੱਤਮ ਇਸ ਲਈ ਨਹੀਂ ਸੀ ਆਖਿਆ ਜਾਂਦਾ ਕਿ ਇਹ ਕਿਸਾਨਾਂ ਨੂੰ ਮਾਇਕ ਚਿੰਤਾ ਤੋਂ ਮੁਕਤ ਰੱਖਦੀ ਸੀ, ਸਗੋਂ ਇਸ ਲਈ ਕਿ ਇਹ ਉਨ੍ਹਾਂ ਨੂੰ ਮਾਲਕੀ ਦਾ ਮਾਣ ਕਰਨ ਦੇ ਯੋਗ ਬਣਾਉਂਦੀ ਸੀ; ਜਿਸ ਮਾਣ ਦੇ ਸਹਾਰੇ ਉਹ ਮੌਨਸੂਨੀ ਜੂਏ ਦੀ ਚਿੰਤਾਜਨਕ ਖੇਡ ਖੇਡੀ ਜਾਂਦੇ ਸਨ। ਉਂਞ ਜੀਵਨ ਦਾ ਵਿਆਪਕ ਸੱਚ ਇਹ ਰਿਹਾ ਹੈ ਕਿ 'ਉੱਤਮ ਖੇਤੀ' ਕਰਨ ਵਾਲਾ ਕਿਸਾਨ ਆਪਣੇ ਸਮੇਂ ਦੀ ਸਰਕਾਰ ਦੇ 'ਨਿਪਿੱਧ' ਚਾਕਰ ਅੱਗੇ ਝੁਕਦਾ ਆਇਆ ਹੈ।
ਬਹੁਤੀ ਆਮਦਨ ਨੂੰ ਪ੍ਰਸੰਨਤਾ ਦਾ ਆਧਾਰ ਮੰਨਦਿਆਂ ਹੋਇਆਂ ਜਿਹੜੇ ਤਨਖ਼ਾਹਦਾਰ ਲੋਕ ਅਯੋਗ ਢੰਗਾਂ ਨਾਲ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਜਤਨ ਕਰਦੇ ਹਨ, ਉਹ ਆਪਣੀ ਉਦਾਸੀ ਅਤੇ ਚਿੰਤਾ ਵਿੱਚ ਵਾਧਾ ਕਰ ਲੈਂਦੇ ਹਨ। ਈਮਾਨਦਾਰੀ ਅਤੇ ਆਤਮ- ਸੰਮਾਨ ਦੀ ਹਾਨੀ ਉਦਾਸੀ ਦਾ ਕਾਰਨ ਬਣਦੀ ਹੈ ਅਤੇ ਪਕੜੇ ਜਾਣ ਦੀ ਸੰਭਾਵਨਾ ਚਿੰਤਾ ਉਪਜਾਉਂਦੀ ਹੈ। ਜਿਨ੍ਹਾਂ ਸਮਾਜਾਂ ਵਿੱਚ ਭ੍ਰਿਸ਼ਟਾਚਾਰ ਜੀਵਨ ਦੀ ਵਾਸਤਵਿਕਤਾ ਬਣ ਗਿਆ ਹੁੰਦਾ ਹੈ, ਓਥੇ ਪਕੜੇ ਜਾਣ ਦਾ ਤੋਖਲਾ ਘਟ ਜਾਣ ਕਰਕੇ ਚਿੰਤਾ ਘੱਟ ਉਪਜਦੀ ਹੈ; ਤਾਂ ਵੀ ਈਮਾਨਦਾਰੀ ਅਤੇ ਆਤਮ-ਸੰਮਾਨ ਦੀ ਅਣਹੋਂਦ ਉਦਾਸੀ ਜ਼ਰੂਰ ਪੈਦਾ ਕਰਦੀ ਹੈ। ਸਾਧਾਰਣ ਆਦਮੀ ਲਈ ਆਤਮ-ਸੰਮਾਨ ਅਤੇ ਈਮਾਨਦਾਰੀ ਦੀ ਚੇਤਨਾ ਤੋਂ ਉੱਪਰ ਉੱਠ ਜਾਣਾ ਸੰਭਵ ਨਹੀਂ। ਇਹ ਮਨੁੱਖੀ ਹਉਮੈ ਦੇ ਸਤਿਕਾਰਯੋਗ ਅੰਗ ਹਨ। ਕੋਈ ਕਠਿਨ ਜਪ- ਤਪ ਜਾਂ ਅਲੌਕਿਕ ਆਸਰਾ ਮਨੁੱਖ ਨੂੰ ਇਸ ਹਉਮੈ ਤੋਂ ਉੱਪਰ ਲੈ ਜਾਂਦਾ ਹੋਵੇ ਤਾਂ ਉਸ ਦਾ
ਮੈਨੂੰ ਪਤਾ ਨਹੀਂ। ਹਾਂ, ਆਪਣੀ ਉਦਾਸੀ ਨੂੰ ਖ਼ੁਸ਼ੀ ਦੇ ਵਿਖਾਵੇ ਪਿੱਛੇ ਛੁਪਾ ਲੈਣ ਦੀ ਕਲਾ ਬਹੁਤ ਆਮ ਹੈ। ਇਸ ਕਲਾ ਕਾਰਨ ਕਈ ਵੇਰ ਅਸੀਂ ਇਹ ਭੁਲੇਖਾ ਖਾ ਸਕਦੇ ਹਾਂ ਕਿ ਕੋਈ ਆਦਮੀ ਬਹੁਤੀ ਆਮਦਨ ਕਾਰਨ ਸਾਡੇ ਨਾਲੋਂ ਬਹੁਤਾ ਪ੍ਰਸੰਨ ਹੈ।
ਇਹ ਇੱਕ ਭੁਲੇਖਾ ਹੈ। ਸੱਚ ਇਹ ਹੈ ਕਿ ਪ੍ਰਸੰਨਤਾ ਬਹੁਤੇ ਪੈਸੇ ਵਿੱਚ ਨਹੀਂ, ਸਗੋਂ ਆਪਣੀ ਨੇਕ ਕਮਾਈ ਨੂੰ ਸੁਚੱਜੀ ਵਿਉਂਤ ਨਾਲ ਖ਼ਰਚ ਕਰਨ ਵਿੱਚ ਹੈ। ਨਿਸਚਿਤ ਅਤੇ ਲਗਾਤਾਰ ਆਮਦਨ ਦੇ ਭਰੋਸੇ ਵਾਲੇ ਲੋਕਾਂ ਲਈ ਆਪਣੇ ਖ਼ਰਚਾਂ ਨੂੰ ਵਿਉਂਤਬੱਧ ਕਰਨਾ ਸੌਖਾ ਵੀ ਹੈ ਅਤੇ ਸੁਖਦਾਇਕ ਵੀ। ਕਰੜੀ ਸਰੀਰਕ ਮਿਹਨਤ ਦੇ ਸਹਾਰੇ ਜੀਣ ਵਾਲੇ ਜਿਨ੍ਹਾਂ ਲੋਕਾਂ ਨੂੰ ਆਪਣੇ ਕੰਮ ਅਤੇ ਕੰਮ ਤੋਂ ਹੋਣ ਵਾਲੀ ਕਮਾਈ ਦੇ ਜਾਰੀ ਰਹਿਣ ਦਾ ਭਰੋਸਾ ਨਹੀਂ ਹੁੰਦਾ, ਉਨ੍ਹਾਂ ਦੀ ਪ੍ਰਸੰਨਤਾ ਦੀ ਗੱਲ ਕਰ ਕੇ ਸਮਾਜਾਂ ਦੇ ਸਮ੍ਰਿੱਧ ਸੰਚਾਲਕਾਂ ਨੂੰ ਨਾਰਾਜ਼ ਕਰਨ ਵਿੱਚ ਸਿਆਣਪ ਨਹੀਂ। ਮਿਸਰੀ, ਯੂਨਾਨੀ, ਈਰਾਨੀ, ਰੋਮਨ, ਤੁਰਕ ਅਤੇ ਅਰਥ ਸਮਾਜਾਂ ਦੇ ਗ਼ੁਲਾਮਾਂ ਵਾਂਗ ਪਸ਼ੂ-ਪੱਧਰ ਉੱਤੇ ਜੀਣ ਲਈ ਮਜਬੂਰ ਇਨ੍ਹਾਂ ਲੋਕਾਂ ਕੋਲ ਪਸ਼ੂ-ਪ੍ਰਸੰਨਤਾ ਨਾਂ ਦੀ ਕੋਈ ਚੀਜ਼ ਸ਼ਾਇਦ ਹੋਵੇ ਪਰ ਉਦਾਸੀ ਅਤੇ ਚਿੰਤਾ ਦੇ ਸੱਭਿਅ ਸਮਾਜਕ ਰੋਗ ਇਨ੍ਹਾਂ ਤੋਂ ਦੂਰ ਰਹਿੰਦੇ ਹਨ।
ਦਿਮਾਗੀ ਥਕਾਵਟ ਅਤੇ ਚਿੰਤਾ ਦੀ ਚਰਚਾ ਵੱਡੀਆਂ ਵੱਡੀਆਂ ਪ੍ਰਬੰਧਕੀ ਪਦਵੀਆਂ ਉੱਤੇ ਬੈਠੇ ਪ੍ਰਬੰਧਕਾਂ ਅਤੇ ਛੋਟੇ ਛੋਟੇ ਪਰਿਵਾਰਕ ਪੱਧਰ ਉੱਤੇ ਵਾਪਾਰ ਕਰਨ ਵਾਲੇ ਲੋਕਾਂ ਵਿੱਚ ਆਮ ਹੈ। ਪ੍ਰਬੰਧਕੀ ਕੰਮਾਂ ਵਿੱਚ ਲੱਗੇ ਲੋਕਾਂ ਨੂੰ ਦਿਮਾਗੀ ਥਕਾਵਟ ਅਤੇ ਚਿੰਤਾ ਆਦਿਕ ਤੋਂ ਮੁਕਤੀ ਪਾਉਣ ਦੇ ਤਰੀਕਿਆਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਇਸ ਦੇ ਸਾਧਨਾਂ ਦੀ ਸੇਵਾ ਪ੍ਰਾਪਤ ਕਰਨ ਦੀ ਸਮਰੱਥਾ ਵੀ ਉਨ੍ਹਾਂ ਕੋਲ ਹੁੰਦੀ ਹੈ। ਉਨ੍ਹਾਂ ਦੀ ਚਿੰਤਾ ਨਿਰੋਲ ਨਿੱਜੀ ਨਹੀਂ ਹੁੰਦੀ; ਪ੍ਰਬੰਧਕੀ ਚਿੰਤਾ ਹੁੰਦੀ ਹੈ। ਉਹ ਆਪਣੇ ਵਰਗੇ ਜ਼ਿੰਮੇਦਾਰ ਲੋਕਾਂ ਦੇ ਇਕੱਠ ਵਿੱਚ ਬੈਠ ਕੇ (ਭਾਵ ਮੀਟਿੰਗ ਕਰ ਕੇ) ਆਪਣੀ ਚਿੰਤਾ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਲੈਣ ਪਿੱਛੋਂ ਆਪਣੇ ਦਿਮਾਗ ਨੂੰ ਚਿੰਤਾ ਦੇ ਖ਼ਿਆਲ ਤੋਂ ਖਾਲੀ ਕਰ ਲੈਂਦੇ ਹਨ।
ਪ੍ਰੰਤੂ ਛੋਟੇ ਵਾਪਾਰਾ ਜਾਂ ਫੈਮਿਲੀ ਬਿਜ਼ਨਿਸਾਂ ਵਾਲੇ ਲੋਕ ਇਉਂ ਨਹੀਂ ਕਰ ਸਕਦੇ। ਉਨ੍ਹਾਂ ਦੀ ਚਿੰਤਾ ਬਹੁਤ ਸੱਚੀ ਹੁੰਦੀ ਹੈ। ਉਨ੍ਹਾਂ ਦੇ ਜੀਵਨ ਦਾ ਸਾਰਾ ਦਾਰੋਮਦਾਰ ਉਸ ਕਾਰੋਬਾਰ ਉੱਤੇ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਦੀ ਸਾਰੀ ਪੂੰਜੀ ਵੀ ਲੱਗੀ ਹੋਈ ਹੁੰਦੀ ਹੈ ਅਤੇ ਸਾਰੇ ਪਰਿਵਾਰ ਦੀ ਮਿਹਨਤ ਵੀ। ਉਨ੍ਹਾਂ ਦੇ ਕਾਰੋਬਾਰ ਦੀ ਚਿੰਤਾ ਸੌਂਦਿਆਂ-ਜਾਗਦਿਆਂ ਅਤੇ ਖਾਦਿਆਂ- ਪੀਂਦਿਆਂ ਸਦਾ ਉਨ੍ਹਾਂ ਦੇ ਨਾਲ ਰਹਿੰਦੀ ਹੈ। ਆਪਣੀ ਚਿੰਤਾ ਨੂੰ ਦੂਰ ਕਰਨ ਦੇ ਜਿਹੜੇ ਵਸੀਲੇ ਉਹ ਵਰਤਦੇ ਹਨ, ਉਹ ਬਹੁਤੀ ਵੇਰ ਚਿੰਤਾ ਘਟਾਉਣ ਦੀ ਥਾਂ ਚਿੰਤਾ ਵਧਾਉਂਦੇ ਹਨ। ਜਿਸ ਤਰ੍ਹਾਂ ਚਿੰਤਾ ਜਾਂ ਪਰੇਸ਼ਾਨੀ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ, ਉਸੇ ਤਰ੍ਹਾਂ ਸਰੀਰਕ ਥਕਾਵਟ (ਇੱਕ ਹੱਦ ਤੋਂ ਵਧ ਜਾਣ ਉੱਤੇ) ਸਾਡੀਆਂ ਚਿੰਤਾਵਾਂ ਅਤੇ ਪ੍ਰੇਸ਼ਾਨੀਆਂ ਵਿੱਚ ਵਾਧਾ ਕਰਨ ਲੱਗ ਪੈਂਦੀ ਹੈ। ਇਸ ਲਈ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਸ ਕੰਮ ਜਾਂ ਰੁਝੇਵੇਂ ਨੇ ਸਾਡੇ ਲਈ ਚਿੰਤਾ ਪੈਦਾ ਕੀਤੀ ਹੈ, ਉਸੇ ਕੰਮ ਨੂੰ ਬਹੁਤਾ ਸਮਾਂ ਅਤੇ ਧਿਆਨ ਦੇਣ ਨਾਲ ਸਾਡੀ ਚਿੰਤਾ ਵਿੱਚ ਵਾਧਾ ਹੋਵੇਗਾ।
ਚਿੰਤਾ ਦੇ ਕਾਰਨਾਂ ਵਲੋਂ ਬੇ-ਧਿਆਨ ਹੋਣਾ ਵੀ ਚਿੰਤਾ ਦਾ ਇਲਾਜ ਨਹੀਂ। ਇਸ ਲਈ ਠੀਕ ਤਰੀਕਾ ਇਹ ਹੋਵੇਗਾ ਕਿ:
1. ਆਪਣੀ ਕਿਸੇ ਚਿੰਤਾ ਨੂੰ ਨਿਰੋਲ ਨਿੱਜੀ ਨਾ ਸਮਝਿਆ ਜਾਵੇ। ਸਾਡਾ ਪਰਿਵਾਰ, ਸਾਡੇ ਸੁਹਿਰਦ ਸੰਬੰਧੀ ਅਤੇ ਸਾਡੇ ਮਿੱਤ੍ਰ ਵੀ ਸਾਡੀਆਂ ਚਿੰਤਾਵਾਂ ਤੋਂ ਪ੍ਰਭਾਵਿਤ ਹੁੰਦੇ ਹਨ।
2. ਚਿੰਤਾ ਨੂੰ ਆਪਣੇ ਪਰਿਵਾਰ ਅਤੇ ਸਨੇਹੀਆਂ ਵਿੱਚ ਉਵੇਂ ਹੀ ਵਾਚਿਆ ਵਿਚਾਰਿਆ ਜਾਣਾ ਚਾਹੀਦਾ ਹੈ ਜਿਵੇਂ ਵਾਪਾਰਕ ਕੰਪਨੀਆਂ ਦੀਆਂ ਪ੍ਰਬੰਧਕੀ ਮੀਟਿੰਗਾਂ ਵਿੱਚ ਕੀਤਾ ਜਾਂਦਾ ਹੈ। ਇਸ ਕੰਮ ਨੂੰ ਲੋੜੀਂਦਾ ਸਮਾਂ, ਸਤਿਕਾਰ ਅਤੇ ਧਿਆਨ ਦੇ ਕੇ ਚਿੰਤਾ ਦੇ ਹਰ ਕਾਰਨ ਨੂੰ ਜਾਣਨ ਦਾ ਜਤਨ ਕੀਤਾ ਜਾਵੇ; ਉਸ ਦੀ ਨਵਿਰਤੀ ਦੇ ਹਰ ਤਰੀਕੇ ਉੱਤੇ ਬਹਿਸ ਹੋਵੇ ਅਤੇ ਕਿਸੇ ਫ਼ੈਸਲੇ ਉੱਤੇ ਪਹੁੰਚਣ ਤੋਂ ਬਿਨਾਂ ਇਸ ਕੰਮ ਨੂੰ ਛੱਡਿਆ ਨਾ ਜਾਵੇ।
3. ਫ਼ੈਸਲਿਆਂ ਉੱਤੇ ਪੁੱਜ ਕੇ ਆਪਣੀ ਅਗਲੇ ਜਤਨਾਂ ਦੀ ਰੂਪ-ਰੇਖਾ ਉਲੀਕ ਲੈਣ ਤੋਂ ਪਿੱਛੋਂ ਚਿੰਤਾਜਨਕ ਮੁਆਮਲਿਆਂ ਬਾਰੇ ਸੋਚਣਾ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਦੀ ਗੱਲ ਉਦੋਂ ਕੀਤੀ ਜਾਵੇ ਜਦੋਂ ਕੋਈ ਨਵੇਂ ਤੱਥ ਸਾਹਮਣੇ ਆਉਣ। ਇਸ ਤੋਂ ਇਲਾਵਾ ਜੇ ਚਿੰਤਾਵਾਂ ਸੰਬੰਧੀ ਗੱਲਾ ਕਰਦੇ ਰਹੀਏ ਤਾਂ ਉਹ ਕੰਬਲੀ ਦੇ ਭਿੱਜਣ ਵਾਂਗ ਹੋਰ ਭਾਰੀਆਂ ਹੁੰਦੀਆਂ ਜਾਣਗੀਆਂ।
4. ਕਈ ਵੇਰ ਸਾਡੇ ਗਲਤ ਵਿਸ਼ਵਾਸ ਅਤੇ ਅਵਿਗਿਆਨਿਕ ਵਿਚਾਰ ਸਾਡੀ ਚਿੰਤਾ ਦਾ ਕਾਰਨ ਹੁੰਦੇ ਹਨ। ਪ੍ਰੰਪਰਾ ਦੇ ਭਾਰ ਹੇਠ ਦੱਬੇ ਅਸੀਂ ਉਨ੍ਹਾਂ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪੜਤਾਲ, ਜਾਂ ਆਲੋਚਨਾ ਕਰਨ ਕਤਰਾਉਂਦੇ ਰਹਿੰਦੇ ਹਾਂ ਅਤੇ ਇਹ ਵਿਸ਼ਵਾਸ ਸਾਡੀ ਚਿੰਤਾ ਵਿੱਚ ਵਾਧਾ ਕਰੀ ਜਾਂਦੇ ਹਨ। ਇੱਕ ਮਿਸਾਲ ਦਿੰਦਾ ਹਾਂ। ਪਿਛਲੇ ਦੋ ਤਿੰਨ ਦਹਾਕਿਆ ਵਿੱਚ ਭਾਰਤੀ, ਪਾਕਿਸਤਾਨੀ, ਸ੍ਰੀ ਲੰਕਨ ਅਤੇ ਬੰਗਲਾ ਦੇਸ਼ੀ ਦੁਕਾਨਦਾਰਾਂ ਨੇ ਲੰਡਨ ਦੇ ਕੁਝ ਇੱਕ ਬਾਜ਼ਾਰਾਂ ਉੱਤੇ ਪੂਰਾ ਅਤੇ ਕੁਝ ਇੱਕ ਉੱਤੇ ਅਧੂਰਾ ਕਬਜ਼ਾ ਕਰ ਲਿਆ ਹੈ। ਇਹ ਦੁਕਾਨਦਾਰ ਹਫ਼ਤੇ ਦੇ ਸੱਤੇ ਦਿਨ ਸਵੇਰੇ ਅੱਠ ਵਜੇ ਤੋਂ ਰਾਤ ਦੇ ਸਾਢੇ ਨੌਂ ਵਜੇ ਤਕ ਦੁਕਾਨਾਂ ਖੁੱਲ੍ਹੀਆਂ ਰੱਖਦੇ ਹਨ। ਸਾਰਾ ਪਰਿਵਾਰ ਕੰਮ ਦੀ ਚੱਕੀ ਵਿੱਚ ਪਿਸਦਾ ਰਹਿੰਦਾ ਹੈ। ਕੋਈ ਸੋਸ਼ਲ ਲਾਇਫ਼ ਨਹੀਂ; ਕੋਈ ਵਿਹਲ ਨਹੀਂ; ਕੋਈ ਸੁਨੇਹ-ਸਾਂਝ ਨਹੀਂ: ਕੋਈ ਸੁਹਜ-ਤ੍ਰਿਪਤੀ ਨਹੀਂ। ਜੋ ਚਾਲ੍ਹੀਆਂ ਨੂੰ ਪੁੱਜ ਕੇ ਬੁੱਢੇ ਹੋਣੇ ਆਰੰਭ ਹੋ ਗਏ ਸਨ, ਹੁਣ ਸੱਠਾਂ ਨੂੰ ਪੁੱਜ ਕੇ ਨਕਾਰੇ ਅਤੇ ਬੇ-ਲੋੜੇ ਹੁੰਦੇ ਜਾ ਰਹੇ ਹਨ। ਜੇ ਪੁੱਛ ਏਨਾ ਕੰਮ ਕਿਉਂ ? ਤਾਂ ਉੱਤਰ ਦਿੰਦੇ ਹਨ, "ਇਸ ਤੋਂ ਬਿਨਾਂ ਸਰਵਾਇਵ ਨਹੀਂ ਕਰ ਸਕਦੇ।" ਇਹ ਕਦੇ ਨਹੀਂ ਸੋਚਦੇ ਕਿ ਅਸੀਂ ਸਰਵਾਇਵ ਕਰਨਾ (ਜੀਣਾ) ਚਾਹੁੰਦੇ ਹਾਂ ਜਾਂ ਦੂਜੇ ਨੂੰ ਮਾਰਨ (ਮਾਰਕੀਟ ਵਿੱਚੋਂ ਕੱਢਣ) ਦੀ ਕੋਸ਼ਿਸ਼ ਵਿੱਚ ਆਪਣੇ ਆਪ ਨਾਲ ਬੇ-ਇਨਸਾਫ਼ੀ ਕਰ ਰਹੇ ਹਾਂ। ਸੋਚਣ ਵੀ ਕਿਉਂ? ਆਪਣੇ ਵਿਸ਼ਵਾਸਾਂ ਦਾ ਵਿਰੋਧ ਕਰਨ ਵਾਲੀ ਸੋਚ ਵੀ ਕੋਈ ਸੋਚ ਹੁੰਦੀ ਹੈ ?
5. ਚਿੰਤਾ ਦਾ ਇਲਾਜ ਕਰਨ ਲਈ ਸਾਨੂੰ ਆਪਣੇ ਮਨ ਨੂੰ ਇਉਂ ਸਾਧਣ ਦੀ ਲੋੜ ਹੈ ਕਿ ਉਹ ਆਪ-ਹੁਦਰਾ ਹੋ ਕੇ ਹਰ ਵੇਲੇ-ਕੁਵੇਲੇ ਇੱਕ ਵਹਿਣ ਵਿੱਚ ਨਾ ਪਿਆ ਰਹੇ, ਸਗੋਂ ਹਰ ਮੁਆਮਲੇ ਨੂੰ ਯੋਗ ਸਮੇਂ ਉੱਤੇ, ਯੋਗ ਢੰਗ ਨਾਲ ਨਿਪਟਾਵੇ ਅਤੇ ਉਸ ਵੱਲੋਂ ਬੇ-ਧਿਆਨ
ਹੋ ਜਾਵੇ।
ਉਦਾਸੀ ਅਤੇ ਚਿੰਤਾ
ਪਿੱਛੇ ਦੱਸੇ ਢੰਗਾਂ ਦਾ ਅਭਿਆਸ ਸਾਨੂੰ ਸਾਡੇ ਵਿਚਾਰਾਂ ਉੱਤੇ ਕਾਬੂ ਪਾਉਣ ਦੀ ਜਾਚ ਸਿਖਾ ਸਕਦਾ ਹੈ। ਜੇ ਅਸੀਂ ਇਹ ਜਾਚ ਸਿੱਖਣ ਦਾ ਜਤਨ ਨਹੀਂ ਕਰਾਂਗੇ, ਚਿੰਤਾ ਸਾਨੂੰ ਸੌਣ ਨਹੀਂ ਦੇਵੇਗੀ। ਜੇ ਗੂਹੜੀ ਨੀਂਦ ਸੌਂ ਨਾ ਸਕਾਂਗੇ ਤਾਂ ਅਗਲੇ ਦਿਨ ਦੇ ਕੰਮ ਜੋਗੀ ਸ਼ਕਤੀ ਦਾ ਸੰਚਾਰ ਸਾਡੇ ਤਨ-ਮਨ ਵਿੱਚ ਨਹੀਂ ਹੋਵੇਗਾ। ਆਪਣੀ ਅਯੋਗਤਾ ਕਾਰਨ ਅਸੀਂ ਖਿਝਾਂਗੇ। ਸਾਡੀ ਖਿਤ ਸਾਡੇ ਕੋਲੋਂ ਗਲਤ ਫੈਸਲੇ ਕਰਵਾਏਗੀ। ਗਲਤ ਫੈਸਲੇ ਸਾਡੀ ਚਿੰਤਾ ਵਿੱਚ ਵਾਧਾ ਕਰਨਗੇ। ਇਸ ਵਿਚ-ਚੱਕਰ ਨੂੰ ਤੋੜਨ ਲਈ ਆਪਣੇ ਵਿਵਹਾਰ ਵਿੱਚ ਸਹਿਜ ਪੈਦਾ ਕਰਨ ਦੀ ਲੋੜ ਹੈ। ਹੌਲੀ ਬੋਲਣ, ਹੌਲੀ ਤੁਰਨ, ਹੌਲੀ ਹੌਲੀ ਪਾਣ-ਪੀਣ ਦੇ ਸਰੀਰਕ ਸਹਿਜ ਰਾਹੀਂ 'ਠੀਕ ਸੋਚਣ' ਦੇ ਬੌਧਿਕ ਸਹਿਜ ਤਕ ਪੁੱਜਿਆ ਜਾ ਸਕਦਾ ਹੈ। ਇਹ ਇੱਕ ਸੰਕੇਤ ਹੈ। ਸਾਨੂੰ ਆਪਣੇ ਭਾਵਾਂ, ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਵੀ ਸਹਿਜ ਵਿੱਚ ਲੈ ਜਾਣ ਦੀ ਲੋੜ ਹੈ।
ਸਫਲਤਾ ਅਤੇ ਪ੍ਰਸੰਨਤਾ
ਸਫਲ (ਸ+ ਫਲ) ਦੇ ਅਰਥ ਹਨ—ਫਲ ਨਾਲ, ਫਲ ਵਾਲਾ, ਫਲਦਾਰ; ਅਤੇ ਇਸ ਸ਼ਬਦ ਦਾ ਮੁੱਢਲਾ ਸੰਬੰਧ ਬਨਸਪਤੀ ਨਾਲ ਹੈ। ਬਨਸਪਤੀ ਜਾਂ ਬੇਲ ਬੂਟਿਆਂ ਨੂੰ ਸਫਲ ਹੋਣ ਲਈ ਕੋਈ ਉਚੇਚਾ ਉਪਰਾਲਾ ਕਰਨਾ ਪੈਂਦਾ ਹੋਵੇ, ਇਹ ਗੱਲ ਭਲੀ-ਭਾਂਤ ਪ੍ਰਗਟ ਨਹੀਂ। ਬਨਸਪਤੀ ਵਿਗਿਆਨੀ ਕੁਝ ਪਿਆ ਆਖੇ, ਸਾਧਾਰਣ ਮਨੁੱਖ ਦਾ ਸਾਧਾਰਣ ਅਨੁਭਵ ਇਹੋ ਹੈ ਕਿ ਬੇਲ-ਬੂਟੇ ਨਿਰਯਤਨ ਅਤੇ ਨਿਰਇੱਛਿਤ ਹੀ ਸਫਲ ਹੋ ਜਾਂਦੇ ਹਨ। ਪਸ਼ੂ-ਜੀਵਨ ਵਿੱਚ ਸਫਲਤਾ ਨਾ ਏਨੀ ਸੁਭਾਵਕ ਹੈ ਨਾ ਏਨੀ ਸ਼ਰਲ। ਪਸੂ-ਜੀਵਨ ਵਿੱਚ ਸਫਲਤਾ ਦੀ ਚੇਤਨਾ, ਇੱਛਾ ਅਤੇ ਜਤਨ ਕਲੀ-ਭਾਂਤ ਵੇਖੇ ਜਾ ਸਕਦੇ ਹਨ। ਮਨੁੱਖੀ ਜੀਵਨ ਵਿੱਚ ਸਫਲਤਾ ਦੀ ਚੇਤਨਾ, ਇੱਛਾ ਅਤੇ ਜਤਨ ਦੇ ਨਾਲ ਨਾਲ ਫਲ ਦੀ ਬੌਧਿਕ ਵਿਆਖਿਆ ਵੀ ਆ ਸ਼ਾਮਲ ਹੋਈ ਹੈ। ਇਸ ਵਿਆਖਿਆ ਨੇ ਬਨਸਪਤੀ ਵਿਚਲੀ ਸਹਿਜ ਅਤੇ ਸਰਲ ਜਹੀ ਸਫਲਤਾ ਨੂੰ ਮਨੁੱਖੀ ਜੀਵਨ ਦੇ ਅੰਤਲੇ ਉਦੇਸ਼ ਅਤੇ ਗੀਤਾ ਵਿਚਲੇ ਕਰਮਯੋਗ ਦੇ ਗੁੰਝਲਦਾਰ ਰੂਪ ਪ੍ਰਦਾਨ ਕਰ ਦਿੱਤੇ ਹਨ।
ਵਲ ਅਤੇ ਸਫਲਤਾ ਨਾਲ ਸੰਬੰਧਿਤ ਅਧਿਆਤਮਕ ਅਤੇ ਦਾਰਸ਼ਨਿਕ ਬਾਰੀਕੀਆਂ ਦੇ ਨਾਲ ਨਾਲ ਇੱਕ ਸਮਾਜਿਕ ਕਠੋਰਤਾ ਵੀ ਸਾਂਝ ਪਾ ਬੈਠੀ ਹੈ, ਜਿਸ ਦੇ ਕਾਰਨ ਸਫਲਤਾ ਦੇ ਅਰਥ 'ਜਿੱਤ' ਕੀਤੇ ਜਾਣ ਲੱਗ ਪਏ ਹਨ। ਇਸ ਅਰਥ-ਵਿਕਾਸ ਜਾਂ ਅਰਬ-ਵਿਗਾੜ ਦਾ ਕਾਰਨ 'ਮੁਕਾਬਲਾ' ਹੈ। ਮੁਕਾਬਲੇ ਨੂੰ ਮਨੁੱਖੀ ਜੀਵਨ ਦੀ ਸਰਵ-ਵਿਆਪਕ ਵਾਸਤਵਿਕਤਾ ਜਾਂ ਸੱਚਾਈ ਮੰਨ ਲਿਆ ਜਾਣ ਕਰਕੇ ਸੱਭਿਅ ਮਨੁੱਖ ਜੀਵਨ ਦੇ ਹਰ ਮੌੜ ਉੱਤੇ ਜਿੱਤ-ਹਾਰ ਵਿਚਲੀ ਸੂਖਮ ਸਰਹੱਦ ਉੱਤੇ ਖਲੋਤਾ ਮਹਿਸੂਸ ਕਰਦਾ ਹੈ। ਨਤੀਜਾ ਇਹ ਹੈ ਕਿ ਜਿਹੜੀ ਸਫਲਤਾ ਬਨਸਪਤੀ ਵਿੱਚ ਵਿਕਾਸ ਰੂਪ ਹੈ ਅਤੇ ਪਸ਼ੂ-ਜੀਵਨ ਵਿੱਚ ਪ੍ਰਾਪਤੀ ਰੂਪ ਹੈ, ਉਹ ਸਫਲਤਾ ਮਨੁੱਖੀ ਜੀਵਨ ਵਿੱਚ ਜਿੱਤ ਰੂਪ ਹੋ ਕੇ ਮਨੁੱਖ ਦੇ ਸੰਬੰਧਾਂ ਵਿਚਲੀ ਸੁੰਦਰਤਾ ਦੀ ਹਾਨੀ ਕਰਨ ਦੀ ਦੋਸ਼ੀ ਹੈ। ਮਨੁੱਖੀ ਇਤਿਹਾਸ ਵਿਚਲੀਆਂ ਬਹੁਤ ਸਾਰੀਆਂ ਜਿੱਤਾਂ ਪ੍ਰਾਪਤੀਆਂ ਦੀ ਥਾਂ ਹਾਨੀਆਂ ਉਪਜਾਉਣ ਦੀਆਂ ਦੋਸ਼ੀ ਹਨ ਤਾਂ ਵੀ ਜਿੱਤਾਂ ਹੋਣ ਕਰਕੇ ਸਫਲਤਾਵਾਂ ਆਖੀਆਂ ਜਾਂਦੀਆਂ ਹਨ। ਭਾਰਤੀ ਮੰਦਰਾਂ, ਮੂਰਤੀਆਂ ਅਤੇ ਵਿਸ਼ਵ-ਵਿਦਿਆਲਿਆਂ ਨੂੰ ਬਰਬਾਦ ਕਰਨਾ ਇਸਲਾਮੀ ਹਮਲਾਵਰਾਂ ਦੀ ਸਫਲਤਾ (ਜਿੱਤ) ਆਖੀ ਜਾਂਦੀ ਰਹੀ ਹੈ। ਇਹ ਸਫਲਤਾ ਜੇਤੂਆਂ ਨੂੰ ਹੈਂਕੜ ਅਤੇ ਹਾਰਿਆਂ ਨੂੰ ਨਮੋਸ਼ੀ ਦਿੰਦੀ ਆਈ ਹੈ। ਪ੍ਰਸੰਨਤਾ ਨਾਲੋਂ ਇਸ ਦਾ ਨਾਤਾ ਟੁੱਟਦਾ ਗਿਆ ਹੈ। ਅਜੋਕਾ ਮਨੁੱਖ ਪ੍ਰਸਨਤਾ ਦੇ ਮੁੱਲੇ ਸਫਲਤਾ ਦੇ ਸੌਦੇ ਨੂੰ ਲਾਹੇਵੰਦਾ ਵਪਾਰ ਸਮਝਣ ਦੀ ਨਾਦਾਨੀ ਕਰਦਾ ਹੈ।
ਭਾਰਤੀ ਵਿਚਾਰ ਵਿਧੀ ਨੇ ਸੁਰੱਖਿਅਤ, ਸਮਰਿੱਧ, ਸਤਿਕਾਰਯੋਗ ਅਤੇ ਸੁੰਦਰ ਸੰਸਾਰਕ ਜੀਵਨ ਨੂੰ ਆਪਣਾ ਵਿਸ਼ਾ ਕਦੇ ਨਹੀਂ ਬਣਾਇਆ। ਇਹ ਸਮਾਜਿਕ ਜੀਵਨ ਦੀ ਵਾਸਤਵਿਕਤਾ ਨੂੰ ਭਰਮ, ਬੰਧਨ ਅਤੇ ਪਿਛਲੇ ਜਨਮਾਂ ਵਿੱਚ ਕੀਤੇ ਪਾਪਾਂ ਦੀ ਸਜ਼ਾ ਅਤੇ
ਭਾਰਤੀ ਸੋਚ ਦਾ ਅਧਿਆਤਮਕ ਵਲਗਣ ਵਿੱਚ ਘਿਰੀ ਰਹਿਣਾ ਏਥੋਂ ਦੇ ਸਮਾਜਿਕ ਵਿਧਾਨ ਦੀ ਪਰੀਪੂਰਣਤਾ ਅਤੇ ਸਫਲਤਾ ਦਾ ਸਹਾਇਕ ਅਤੇ ਪੂਰਕ ਵੀ ਸੀ। ਕਿਸਾਨੇ ਯੁਗ ਵਿੱਚ ਪੈਦਾਵਾਰ ਦੇ ਵਸੀਲੇ ਏਨੇ ਉੱਨਤ ਨਹੀਂ ਸਨ ਕਿ ਹਾਕਮ ਜਮਾਤ ਦੇ ਐਸ਼ਵਰਜ ਅਤੇ ਆਪਸੀ ਜੰਗਾਂ ਦੇ ਪਸ਼ੂ-ਪੁਣੇ ਉੱਤੇ ਕੀਤੇ ਜਾਣ ਵਾਲੇ ਖ਼ਰਚਾਂ ਤੋਂ ਪਿੱਛੋਂ ਜਨ-ਸਾਧਾਰਣ ਦੇ ਜੀਵਨ ਨੂੰ ਸੁਖੀ ਅਤੇ ਸਤਿਕਾਰਯੋਗ ਬਣਾਉਣ ਲਈ ਕੁਝ ਬਚਾਇਆ ਜਾ ਸਕਦਾ। ਇਸ ਲਈ ਜੰਨਤ ਦੇ ਸਬਜ਼-ਬਾਗਾਂ ਅਤੇ ਮੁਕਤੀ ਦੇ ਸੁਰੀਲੇ ਰਾਗਾਂ ਦੇ ਨਾਲ ਨਾਲ ਇਹ ਸਾਜ਼ ਵੀ ਵਜਾਇਆ ਜਾਣਾ ਜ਼ਰੂਰੀ ਸੀ ਕਿ "ਮਨੁੱਖ ਨੂੰ ਕਰਮ ਕਰਨਾ ਚਾਹੀਦਾ ਹੈ; ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ।" ਪੈਦਾਵਾਰੀ ਮਸ਼ੀਨ ਦੇ ਮਨੁੱਖੀ ਪੁਰਜ਼ੇ, ਪ੍ਰਸੰਨਤਾ ਦੇ ਤੇਲ ਤੋਂ ਬਿਨਾਂ ਰਗੜੀਂਦੇ ਹੋਏ ਹਰਖ-ਸੋਗ ਤੋਂ ਪਰੇ ਜਾਣ ਦੇ ਸੁਨਹਿਰੀ ਸੁਪਨੇ ਵੇਖਦੇ ਰਹਿੰਦੇ ਸਨ।
ਇਸ ਲਈ ਸੰਸਾਰਕ ਕਰਮ ਦਾ ਸਫਲਤਾ ਨਾਲ, ਸਫਲਤਾ ਦਾ ਵਿਕਾਸ ਨਾਲ ਅਤੇ ਵਿਕਾਸ ਦਾ ਪ੍ਰਸੰਨਤਾ ਨਾਲ ਬਹੁਤਾ ਨੇੜਲਾ ਸੰਬੰਧ ਸਮਝਿਆ, ਮੰਨਿਆ ਅਤੇ ਦੱਸਿਆ ਨਹੀਂ ਗਿਆ। ਇਸ ਦੇ ਉਲਟ ਭਾਰਤੀ ਸੋਚ ਨੇ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਕੋਈ ਸੰਸਾਰਕ ਸਫਲਤਾ ਕਿਸੇ ਪ੍ਰਸੰਨਤਾ ਦਾ ਸਰੋਤ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆ ਦਾ ਰਾਜ ਹਾਸਲ ਕਰ ਕੇ ਵੀ ਕੋਈ ਆਦਮੀ ਪ੍ਰਸੰਨ ਹੋਣ ਦੀ ਆਸ ਨਹੀਂ ਕਰ ਸਕਦਾ।
ਦੁਨੀਆ ਦੇ ਸਫਲ ਲੋਕਾਂ ਵੱਲ ਵੇਖੋ-ਸਿਕੰਦਰ, ਸੀਜ਼ਰ, ਐਟੀਲਾ, ਚੰਗੇਜ਼ ਅਤੇ ਨੈਪੋਲੀਅਨ ਵਰਗੇ ਵਿਜਈ ਖ਼ੁਸ਼ ਨਹੀਂ ਸਨ। ਮਾਰਕਸਵਾਦੀ ਸੁਪਨੇ ਸਾਕਾਰ ਕਰਨ ਦਾ ਜਿੰਨਾ ਭਰਪੂਰ ਅਵਸਰ ਲੈਨਿਨ ਨੂੰ ਮਿਲਿਆ ਸੀ, ਓਨਾ ਹੋਰ ਕਿਸੇ ਨੂੰ ਨਹੀਂ ਮਿਲਿਆ; ਪਰ ਉਹ ਪ੍ਰਸੰਨ ਵਿਅਕਤੀ ਨਹੀਂ ਸੀ। ਮਾਈਕਲ ਐਂਜਿਲੇ ਅਤੇ ਪਿਕਾਸੋ ਵਰਗੇ ਸਫਲ ਚਿੱਤਰਕਾਰ ਕਲਾ ਦੀ ਟੀਸੀ ਉੱਤੇ ਬਿਰਾਜਮਾਨ ਹੋਣ ਦੇ ਬਾਵਜੂਦ ਈਰਖਾ, ਉਦਾਸੀ ਅਤੇ ਪਾਗਲਪਨ ਦਾ ਜੀਵਨ ਜੀ ਕੇ ਗਏ ਹਨ। ਸ਼ੈਕਸਪੀਅਰ ਅਤੇ ਮਿਲਟਨ ਕਦੇ ਖ਼ੁਸ਼ ਨਹੀਂ ਵੇਖੇ ਗਏ। ਪਲੇਟੋ ਅਰਸਤੂ ਆਦਿਕ ਤੋਂ ਲੈ ਕੇ ਰੂਸੋ, ਹੀਗਲ ਅਤੇ ਨੀਤਸ਼ੇ ਤੱਕ ਸਫਲਤਾ ਦੀਆਂ ਸਿਖਰਾਂ ਛੂਹ ਕੇ ਵੀ ਪ੍ਰਸੰਨਤਾ ਨੂੰ ਤਰਸਦੇ ਰਹੇ ਹਨ ਅਤੇ ਪ੍ਰਸੰਨਤਾ ਦੀ ਥਾਂ ਪਾਗਲਪਨ ਨੂੰ ਪ੍ਰਾਪਤ ਹੋਏ ਹਨ।
ਪਰੰਤੂ ਇਹ ਕਹਿਣਾ ਵੀ ਠੀਕ ਨਹੀਂ ਕਿ ਅਸਫਲਤਾ ਜਾਂ ਨਾਕਾਮਯਾਬੀ ਪ੍ਰਸੰਨਤਾ ਦਾ ਕਾਰਨ ਬਣ ਸਕਦੀ ਹੈ। ਜੋ ਨਾਕਾਮਯਾਬੀ ਵਿੱਚ ਪ੍ਰਸੰਨਤਾ ਹੁੰਦੀ ਤਾਂ ਜੀਵਨ ਦੀ ਰੂਪ-ਰੇਖਾ ਕਿਸੇ ਵੱਖਰੀ ਪ੍ਰਕਾਰ ਦੀ ਹੋਣੀ ਸੀ। ਹੋ ਸਕਦਾ ਹੈ ਪਸ਼ੂ-ਜੀਵਨ ਤੋਂ ਅਗੇਰੇ ਵਿਕਾਸ ਹੀ ਨਾ ਹੁੰਦਾ ਅਤੇ ਇਸ ਜਗਤ ਨੂੰ ਸਤ-ਚਿੱਤ-ਆਨੰਦ (ਸੱਚਿਦਾਨੰਦ) ਦੀ ਥਾਂ ਕੇਵਲ ਸਤ-ਚਿੱਤ ਦੀ ਅਭਿਵਿਅਕਤੀ ਆਖਿਆ ਜਾਂਦਾ। ਨੀਵੀਂ ਪੱਧਰ ਦੇ ਪਸ਼ੂ-ਜੀਵਨ ਤਕ ਸਤ ਅਤੇ ਚਿੱਤ ਵਿਕਾਸ ਦੇ ਮੂਲ ਸੰਚਾਲਕ ਹਨ; ਆਨੰਦ ਦੀ ਹੋਂਦ ਨਾ ਮਾਤ੍ਰ ਹੈ, ਉੱਕਾ ਅਭਾਵ ਨਹੀਂ। ਮਨੁੱਖ ਦੇ ਨੇੜਲੇ ਪੂਰਵਜਾਂ (ਬਨਮਾਣਸ ਆਦਿਕ) ਵਿੱਚ ਆਨੰਦ ਦੀ ਇੱਛਾ ਹੈ, ਪਰ ਯੋਗਤਾ ਦੀ
ਸ੍ਵੈ-ਰੱਖਿਆ ਦੇ ਜਤਨ ਨੇ ਵਿਕਾਸ ਦੀ ਕਿਰਿਆ ਨੂੰ ਜਾਰੀ ਰੱਖਿਆ ਹੈ ਅਤੇ ਇਸ ਜਤਨ ਵਿੱਚ ਪ੍ਰਾਪਤ ਹੋਣ ਵਾਲੀ ਸਫਲਤਾ ਆਨੰਦ ਨੂੰ ਵਿਕਾਸ ਦਾ ਮਨੋਰਥ ਬਣਾਉਂਦੀ ਗਈ ਹੈ। ਸਫਲਤਾ ਅਤੇ ਪ੍ਰਸੰਨਤਾ ਦਾ ਸੰਬੰਧ ਬਹੁਤ ਸੂਖਮ, ਸਨਾਤਨ ਅਤੇ ਸੁੰਦਰ ਹੈ। ਜਿਹੜੇ ਲੋਕ ਸਫਲ ਹੁੰਦਿਆਂ ਹੋਇਆ ਪ੍ਰਸੰਨਤਾ ਤੋਂ ਪਰੇ ਹਨ, ਉਨ੍ਹਾਂ ਦੀ ਸਫਲਤਾ ਉੱਤੇ ਸੱਕ ਕੀਤਾ ਜਾਣਾ ਅਯੋਗ ਨਹੀਂ। ਇੱਕ ਨਿੱਕਾ ਜਿਹਾ ਬੱਚਾ ਆਪਣੇ ਹੱਥਾਂ ਦੀ ਵਰਤੋਂ ਦੇ ਯੋਗ ਹੁੰਦਾ ਹੈ; ਆਪਣੇ ਪੈਰਾਂ ਉੱਤੇ ਖੜਾ ਹੋਣਾ ਸਿੱਖਦਾ ਹੈ; ਦੋ ਤਿੰਨ ਕਦਮ ਪੁੱਟਣ ਵਿੱਚ ਸਫਲ ਹੁੰਦਾ ਹੈ; ਤੋਤਲੀਆਂ ਗੱਲਾਂ ਕਰਨ ਦੀ ਜਾਚ ਸਿੱਖਦਾ ਹੈ। ਹਰ ਸਫਲਤਾ ਉਸ ਨੂੰ ਪ੍ਰਸੰਨ ਕਰਦੀ ਹੈ; ਹਰ ਪ੍ਰਸੰਨਤਾ ਉਸ ਨੂੰ ਉਤਸ਼ਾਹਤ ਕਰਦੀ ਹੈ।
ਇਉਂ ਇਸ ਲਈ ਹੁੰਦਾ ਹੈ ਕਿ ਬੱਚੇ ਦੀ ਸਫਲਤਾ ਅਸਲ ਵਿੱਚ ਸਫਲਤਾ ਹੈ; ਵਿਕਾਸ ਹੈ; ਅਤੇ ਵਿਕਾਸ ਅਤੇ ਆਨੰਦ ਵਿੱਚ ਸੂਖਮ ਸੰਬੰਧ ਹੈ। ਜਿਨ੍ਹਾਂ ਅਸਾਧਾਰਣ ਲੋਕਾਂ ਦੀ ਸਫਲਤਾ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ, ਉਨ੍ਹਾਂ ਦੀ ਸਫਲਤਾ ਵਿਕਾਸ ਨਹੀਂ, ਜਿੱਤ ਹੈ। ਉਹ ਸਫਲ ਨਹੀਂ, ਵਿਜਈ ਜਾਂ ਜੇਤੂ ਹਨ। ਉਨ੍ਹਾਂ ਜਿੰਨੀ ਯੋਗਤਾ ਰੱਖਣ ਵਾਲਾ ਕੋਈ ਹੋਰ ਵਿਅਕਤੀ ਉਨ੍ਹਾਂ ਦੇ ਮੁਕਾਬਲੇ ਵਿੱਚ ਮੌਜੂਦ ਹੈ, ਬੇਸ਼ਕ ਉਹ ਹਾਰ ਗਿਆ ਹੈ। ਪਰ ਹਾਰ ਕੇ ਹੋਰ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਹੈ। ਉਸ ਵਰਗਾ ਕੋਈ ਹੋਰ ਵੀ ਪੈਦਾ ਹੋ ਸਕਦਾ ਹੈ ਅਤੇ ਉਹ ਦੋ ਮਿਲ ਕੇ ਇੱਕ ਜੇਤੂ ਉੱਤੇ ਭਾਰੂ ਵੀ ਹੋ ਸਕਦੇ ਹਨ।
ਜੇ ਵਿਕਾਸ ਨੂੰ ਸਫਲਤਾ ਆਖਿਆ ਜਾਵੇ ਤਾਂ ਹਰ ਆਦਮੀ ਸਫਲ ਆਖਿਆ ਜਾ ਸਕਦਾ ਹੈ, ਕਿਉਂਜੁ ਹਰ ਆਦਮੀ ਵਿਕਾਸ ਕਰਦਾ ਹੈ। ਜੇ ਜਿੱਤ ਨੂੰ ਸਫਲਤਾ ਆਖੀਏ ਤਾਂ ਬਹੁ-ਗਿਣਤੀ ਹਾਰੇ ਹੋਏ ਅਸਫਲ ਲੋਕਾਂ ਦੀ ਹੋਵੇਗੀ ਅਤੇ ਇੱਕਾ-ਦੁੱਕਾ ਜੇਤੂ ਹੀ ਸਫਲ ਆਖੇ ਜਾਣਗੇ। ਮਨੁੱਖੀ ਜੀਵਨ ਵਿੱਚ ਮੁਕਾਬਲੇ ਦੀ ਭਰਮਾਰ ਨੇ ਸਫਲਤਾ ਅਤੇ ਜਿੱਤ ਨੂੰ ਇੱਕ- ਰੂਪ ਕਰ ਦਿੱਤਾ ਹੈ। ਇਸ ਲਈ ਅਸੀਂ ਵਿਕਾਸ ਕਰਦੇ ਹੋਏ ਵੀ ਵਿਗਸਦੇ ਨਹੀਂ। ਇੱਕ ਸਕੂਲ ਵਿੱਚ ਪੜ੍ਹਨ ਵਾਲੇ ਸਾਰੇ ਬੱਚੇ ਵਿਕਾਸ ਕਰ ਰਹੇ ਹੁੰਦੇ ਹਨ। ਉਨ੍ਹਾਂ ਦੀ ਜਾਣਕਾਰੀ ਅਤੇ ਯੋਗਤਾ ਵਿੱਚ ਵਾਧਾ ਹੋ ਰਿਹਾ ਹੁੰਦਾ ਹੈ। ਪਰੰਤੂ ਸਮਾਜ ਨੇ ਆਪਣੀ ਕਿਸੇ ਲੋਡ ਲਈ ਉਨ੍ਹਾਂ ਦੇ ਵਿਕਾਸ ਨੂੰ ਸ਼੍ਰੇਣੀ-ਬੱਧ ਕਰਨਾ ਹੁੰਦਾ ਹੈ। ਇਸ ਲਈ ਉਸ ਨੇ ਪ੍ਰੀਖਿਆ ਦੇ ਦਰਜੇ ਬਣਾਏ ਹੋਏ ਹਨ। ਕੋਈ ਬੱਚਾ ਫ਼ਸਟ ਆਉਂਦਾ ਹੈ, ਕੋਈ ਸੈਕਿੰਡ: ਕੁਝ ਫਸਟ ਡਿਵੀਜ਼ਨ ਪਾਸ ਹੁੰਦੇ ਹਨ, ਕੁਝ ਸ਼ਰਡ ਡਿਵੀਜ਼ਨ: ਕਿਸੇ ਦੇ ਦੋ ਨੰਬਰ ਵੱਧ ਹਨ ਕਿਸੇ ਦੇ ਦੋ ਘੱਟ। ਸਫਲਤਾ ਮੁਕਾਬਲਾ ਬਣ ਜਾਂਦੀ ਹੈ; ਜਿੱਤ ਬਣ ਜਾਂਦੀ ਹੈ; ਜਿੱਤ ਹਾਰ ਨੂੰ ਜਨਮ ਦਿੰਦੀ ਹੈ ਅਤੇ ਹਾਰ ਵਿੱਚੋਂ ਨਮੋਸ਼ੀ ਅਤੇ ਉਦਾਸੀ ਉਪਜਦੀ ਹੈ। ਬੱਚੇ ਵਿਕਸੇ ਹਨ, ਪਰ ਪ੍ਰਸੇਨ ਨਹੀਂ ਹੋਏ; ਜਾਂ ਓਨੇ ਪ੍ਰਸੰਨ ਨਹੀਂ ਹੋਏ ਜਿੰਨੇ ਹੋ ਸਕਦੇ ਸਨ।
ਅਸੀਂ ਮੁਕਾਬਲੇ ਦੇ ਏਨੇ ਆਦੀ ਹੋ ਗਏ ਹਾਂ ਕਿ ਮੁਕਾਬਲੇ-ਰਹਿਤ ਜੀਵਨ ਦੀ ਕਲਪਨਾ ਹੀ ਨਹੀਂ ਕਰ ਸਕਦੇ। ਸਾਨੂੰ ਹਰ ਰਾਮ ਦੇ ਮੁਕਾਬਲੇ ਵਿੱਚ ਇੱਕ ਰਾਵਣ ਦੀ ਲੋੜ ਮਹਿਸੂਸ ਹੁੰਦੀ ਹੈ। ਅਸੀਂ ਸਮਝਦੇ ਹਾਂ ਰਾਵਣ ਦੀ ਅਣਹੋਂਦ ਵਿੱਚ ਰਾਮ ਬੇਲੋੜਾ ਹੈ; ਬਦੀ ਦੀ ਅਣਹੋਂਦ ਵਿੱਚ ਨੇਕੀ ਦੀ ਕਦਰ ਘੱਟ ਹੋ ਜਾਵੇਗੀ; ਦੁਖ ਨਾ ਰਿਹਾ ਤਾਂ ਸੁਖੀ ਹੋਣ ਦਾ ਕੋਈ ਅਰਥ ਨਹੀਂ ਰਹੇਗਾ। ਅਤੇ ਇਸ ਕੱਚੀ ਸੋਚ ਦੀ ਕਲਰਾਨੀ ਕੰਧ ਨੂੰ ਅਸੀਂ ਹਾਸੋ-ਹੀਣੀਆਂ ਦਲੀਲਾਂ
ਇਹ ਮੱਧਕਾਲ ਦੀ ਸੋਚ ਸੀ। ਵਿਗਿਆਨ ਇਸ ਸੋਚ ਨੂੰ ਗਲਤ ਸਾਬਤ ਕਰ ਰਿਹਾ ਹੈ। ਅਜੋਕੀ ਫ਼ਿਜ਼ਿਕਸ ਇਹ ਨਹੀਂ ਮੰਨਦੀ ਕਿ ਰੌਸ਼ਨੀ ਦਾ ਮਹੱਤਵ ਵਧਾਉਣ ਲਈ ਜਾਂ ਉਚਾਈਆਂ ਨੂੰ ਸਾਰਥਕ ਕਰਨ ਲਈ ਹਨੇਰਾ ਅਤੇ ਨਿਵਾਣ ਉਪਜਾਏ ਗਏ ਹਨ। ਪ੍ਰਕ੍ਰਿਤੀ ਦੀ ਜਿਸ ਪ੍ਰਕ੍ਰਿਆ ਨਾਲ ਉਚਾਈਆਂ, ਨਿਵਾਣਾਂ, ਹਨੇਰਾ ਅਤੇ ਰੌਸ਼ਨੀ ਆਦਿਕ ਹੋਂਦ ਵਿੱਚ ਆਏ ਹਨ, ਉਹ ਪ੍ਰਕ੍ਰਿਆ ਇਨ੍ਹਾਂ ਨੂੰ ਇੱਕ ਦੂਜੇ ਉੱਤੇ ਆਧਾਰਿਤ ਨਹੀਂ ਮੰਨਦੀ। ਅਜੋਕੀ ਫ਼ਿਜ਼ਿਕਸ ਨੂੰ ਰੌਸ਼ਨੀ ਦੇ ਉਨ੍ਹਾਂ ਰੂਪਾਂ ਦਾ ਪਤਾ ਹੈ, ਜਿਹੜੇ ਵੇਖੇ ਨਹੀਂ ਜਾ ਸਕਦੇ ਅਤੇ ਨਾ ਹੀ ਵੇਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਸ ਪ੍ਰਕਾਰ ਦੀਆਂ ਕਿਰਨਾਂ ਜਾਂ ਰੇਜ਼ (Rays) ਦਾ ਬਹੁਤ ਮਹੱਤਵ ਹੈ ਅਤੇ ਇਹ ਮਹੱਤਵ ਕਿਸੇ ਹਨੇਰੇ ਉੱਤੇ ਆਧਾਰਿਤ ਨਹੀਂ। ਮੇਰੇ ਲਈ ਇਹ ਮੰਨਣਾ ਮੁਸ਼ਕਿਲ ਹੈ ਕਿ ਜਿਸ ਦਾ ਕਦੇ ਨਿਰਾਦਰ ਨਹੀਂ ਹੋਇਆ, ਉਹ ਆਦਰ ਦੇ ਭਾਵ ਤੋਂ ਹੀਣਾ ਹੈ ਜਾਂ ਜਿਸ ਨੇ ਕਦੇ ਕੌੜਾ ਨਹੀਂ ਖਾਧਾ, ਉਹ ਮਿੱਠੇ ਨੂੰ ਨਹੀਂ ਮਾਣ ਸਕਦਾ। ਗੰਦਗੀ ਦੇ ਢੇਰ ਲਾ ਕੇ ਅਸੀਂ ਗੰਦਗੀ ਵਧਾ ਸਕਦੇ ਹਾਂ: ਸਫ਼ਾਈ ਦਾ ਮਹੱਤਵ ਨਹੀਂ ਵਧਾ ਸਕਦੇ। ਜੋ ਸਫਾਈ ਗੰਦਗੀ ਉੱਤੇ ਆਧਾਰਿਤ ਹੋਵੇ ਤਾਂ ਇਸ ਦੀ ਹੋਂਦ ਹੀ ਕਾਇਮ ਨਾ ਰਹੇ। ਅਸੀਂ ਮੁਕਾਬਲੇ-ਰਹਿਤ ਜੀਵਨ ਦੀ ਕਲਪਨਾ ਨਹੀਂ ਕਰ ਸਕਦੇ।
ਅਸੀਂ ਪੁੰਨ ਦੇ ਮੁਕਾਬਲੇ ਵਿੱਚ ਪਾਪ ਅਤੇ ਰੱਬ ਦੇ ਮੁਕਾਬਲੇ ਵਿੱਚ ਸ਼ੈਤਾਨ ਦੀ ਕਲਪਨਾ ਦੇ ਆਦੀ ਹੋ ਚੁੱਕੇ ਹਾਂ। ਮੁਕਾਬਲੇ ਦਾ ਜੀਵਨ ਵਿਕਾਸ ਦਾ ਜੀਵਨ ਨਹੀਂ; ਇਹ ਵਿਨਾਸ਼ ਦਾ ਮਾਰਗ ਹੈ। ਵਿਕਾਸ ਵਿੱਚ ਪ੍ਰਸੰਨਤਾ ਹੈ; ਵਿਨਾਸ਼ ਵਿੱਚ ਅਪ੍ਰਸੰਨਤਾ ਹੈ।
ਹੁਣ ਜਦੋਂ ਜੀਵਨ ਇੱਕ ਸੰਘਰਸ਼ ਹੈ, ਇੱਕ ਮੁਕਾਬਲਾ ਹੈ, ਉਦੋਂ ਸਫਲਤਾ ਦਾ ਅਰਥ ਹੈ ਜਿੱਤ। ਅਸੀਂ ਵਿਕਾਸ ਕਰਨ ਨੂੰ ਜਾ ਕਿਸੇ ਕੰਮ ਦੇ ਯੋਗ ਹੋ ਜਾਣ ਨੂੰ ਸਫਲਤਾ ਨਹੀਂ ਮੰਨਦੇ; ਸਗੋਂ ਆਪਣੀ ਯੋਗਤਾ ਦੇ ਨਤੀਜੇ ਵਜੋਂ ਹੋਣ ਵਾਲੀ ਪ੍ਰਾਪਤੀ ਨੂੰ ਸਫਲਤਾ ਮੰਨਦੇ ਹਾਂ। ਜਦੋਂ ਪ੍ਰਾਪਤੀ ਸਫਲਤਾ ਬਣ ਜਾਂਦੀ ਹੈ, ਉਦੋਂ ਯੋਗਤਾ ਦਾ ਮਹੱਤਵ ਘੱਟ ਜਾਂਦਾ ਹੈ ਅਤੇ ਮਨੁੱਖ ਦੀ ਨਜ਼ਰ ਪ੍ਰਾਪਤੀ ਉੱਤੇ ਟਿਕ ਜਾਂਦੀ ਹੈ। ਉਹ ਯੋਗ ਹੋਣ ਦੀ ਥਾਂ ਪ੍ਰਾਪਤ ਕਰਨ ਦੇ ਯਤਨ ਵਿੱਚ ਜੁੱਟ ਜਾਂਦਾ ਹੈ। ਨਿਸਚੇ ਹੈ ਕਿ ਉਹ ਅਯੋਗ ਢੰਗ ਵਰਤ ਕੇ ਪ੍ਰਾਪਤੀ ਕਰੇਗਾ। ਇਉਂ ਹੋਣ ਲੱਗ ਪੈਂਦਾ ਹੈ ਅਤੇ ਇਮੈਨੂਅਲ ਕਾਂਟ ਦਾ ਤੋਖਲਾ ਸੱਚਾ ਸਿੱਧ ਹੋ ਜਾਂਦਾ ਹੈ।
ਕਾਂਟ ਦਾ ਖਿਆਲ ਸੀ ਕਿ ਵਿਅਕਤੀਗਤ ਪ੍ਰਸੰਨਤਾ ਉੱਤੇ ਆਧਾਰਿਤ ਨੈਤਿਕਤਾ ਖੁਦਗ਼ਰਜ਼ੀ ਵਿੱਚ ਬਦਲ ਜਾਂਦੀ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਪ੍ਰਸੰਨਤਾ ਦਾ ਜਤਨ ਕਰਨ ਦੀ ਥਾਂ ਪ੍ਰਸੰਨਤਾ ਦਾ 'ਹੱਕਦਾਰ' ਹੋਣ ਦਾ ਜਤਨ ਕਰੇ। ਉਹ 'ਨੈਤਿਕਤਾ ਉੱਤੇ ਆਧਾਰਿਤ ਪ੍ਰਸੰਨਤਾ' ਨੂੰ ਸਰਬ-ਸਾਂਝੀ ਖ਼ੁਸ਼ੀ ਦੀ ਦਲੀਲ ਦੱਸਦਾ ਸੀ।
ਅਸੀਂ ਕਿਸੇ ਇਨਕਲਾਬ ਦੀ ਸਹਾਇਤਾ ਨਾਲ ਸੰਘਰਸ਼ੀ ਜੀਵਨ ਨੂੰ ਸਹਿਯੋਗੀ ਜੀਵਨ ਵਿੱਚ ਨਹੀਂ ਬਦਲ ਸਕਦੇ। ਕ੍ਰਾਂਤੀਆਂ ਨਾਲ ਜੀਵਨ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਈ। ਇਹ ਜੀਵਨ ਦੇ ਵਿਕਾਸ ਵਿੱਚ ਰੁਕਾਵਟ ਪਾਉਂਦੀਆਂ ਆਈਆਂ ਹਨ। ਵਿਕਾਸ ਨੂੰ ਪਿੱਛੇ ਪਾਉਂਦੀਆਂ ਆਈਆਂ ਹਨ: ਕਿਉਂਜ਼ ਵਿਕਾਸ ਮਿੱਤ੍ਰਤਾ ਅਤੇ ਮਿਲਵਰਤਣ ਦਾ ਨਾਂ ਹੈ, ਕ੍ਰਾਂਤੀਆਂ ਹਿੰਸਾ, ਹੱਤਿਆ, ਭੈਅ, ਈਰਖਾ, ਬੇ-ਵਸਾਹੀ ਅਤੇ ਘਿਰਣਾ ਉਪਜਾਉਂਦੀਆਂ ਹਨ। ਅਸੀਂ ਸਮਾਜਿਕ ਵਿਕਾਸ ਦੀ ਲੰਮੀ ਉਡੀਕ ਛੱਡ ਕੇ ਆਪਣੇ ਵਿਸ਼ਵਾਸਾਂ ਵਿੱਚ ਵਿਗਿਆਨਕ ਤਬਦੀਲੀ ਪੈਦਾ ਕਰ ਕੇ ਆਪਣੀ ਪ੍ਰਸੰਨਤਾ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰ ਸਕਦੇ ਹਾਂ।
ਸਾਨੂੰ ਇਸ ਦੇ ਉਲਟ ਵਿਸ਼ਵਾਸ ਅਪਣਾਉਣ ਦੀ ਲੋੜ ਹੈ। ਉਹ ਇਹ ਕਿ "ਅਸੀਂ ਇਸ ਲਈ ਅਪ੍ਰਸੰਨ ਨਹੀਂ ਹਾਂ ਕਿ ਅਸੀਂ ਪ੍ਰਾਪਤ ਨਹੀਂ ਕਰ ਸਕੇ, ਸਗੋਂ ਇਸ ਲਈ ਕਿ ਅਸੀਂ ਆਪਣੇ ਵਿੱਚ ਪ੍ਰਸੰਨਤਾ ਦੀ ਯੋਗਤਾ ਨਹੀਂ ਪੈਦਾ ਕਰ ਸਕੇ।" ਕਾਂਟ ਦੇ ਸ਼ਬਦਾਂ ਵਿੱਚ ਇਹ ਗੱਲ ਇਉਂ ਆਖੀ ਜਾਵੇਗੀ ਕਿ ਅਸੀਂ ਖ਼ੁਦਗਰਜ਼ ਹੋ ਗਏ ਹਾਂ। ਸਾਨੂੰ 'ਖੁਦੀ' ਦੀ ਗਰਜ਼ ਹੈ, 'ਖ਼ੁਸ਼ੀ' ਦੀ ਨਹੀਂ।
ਇਨ੍ਹਾਂ ਵਿਸ਼ਵਾਸਾਂ ਦੇ ਫਲਸਰੂਪ ਅਸੀਂ ਪ੍ਰਾਪਤੀਆਂ ਦੀ ਦੌੜ ਵਿੱਚ ਪਿੱਛੇ ਰਹਿ ਸਕਦੇ ਹਾਂ, ਪਰ ਪ੍ਰਸੰਨਤਾ ਦੇ ਪਿੜ ਵਿੱਚ ਪਿੱਛੇ ਨਹੀਂ ਰਹਿ ਸਕਦੇ। ਚੋਣ ਸਾਡੀ ਆਪਣੀ ਹੈ; ਪਰ ਆਪਣੀ ਹੋਣ ਦਾ ਇਹ ਮਤਲਬ ਨਹੀਂ ਕਿ ਸੌਖੀ ਵੀ ਹੈ, ਇਸ ਦੇ ਉਲਟ ਆਪਣੀ ਹੋਣ ਕਰਕੇ ਔਖੀ ਹੈ—ਈਮਾਂ ਮੁਝੇ ਰੋਕੋ ਹੈ, ਜੋ ਖੀਂਚੇ ਹੈ ਮੁਝੇ ਕੁਦਰ। ਮਨੁੱਖ ਲਈ ਪ੍ਰਾਪਤੀ ਦੇ ਮੋਹ ਤੋਂ ਉੱਚੇ ਉੱਠ ਸਕਣਾ ਸੰਭਵ ਨਹੀਂ। ਇਸ ਮੋਹ ਤੋਂ ਮੁਕਤ ਹੋਣ ਦਾ ਦਾਅਵਾ ਜਾਂ ਤਾਂ ਰਾਜਾ ਜਨਕ ਵਰਗੇ ਉਹ ਲੋਕ ਕਰ ਸਕਦੇ ਹਨ, ਜਿਨ੍ਹਾਂ ਨੂੰ ਲੋੜੋਂ ਬਹੁਤਾ ਪ੍ਰਾਪਤ ਹੈ ਅਤੇ ਪ੍ਰਾਪਤ ਵੀ ਨਿਰਯਤਨ ਹੈ। ਜਾਂ ਉਹ ਲੋਕ ਕਰਦੇ ਹਨ, ਜਿਨ੍ਹਾਂ ਦੇ ਪੱਲੇ ਕੁਝ ਨਹੀਂ। ਪਹਿਲੀ ਪ੍ਰਕਾਰ ਦੇ ਲੋਕ ਕਾਲਪਨਿਕ ਹਨ ਜਾਂ ਫ਼ਰੇਬੀ ਹਨ; ਦੂਜੀ ਪ੍ਰਕਾਰ ਦੇ ਆਤਮ-ਭਰਮੀ ਹਨ ਜਾਂ ਪਾਗਲ ਹਨ; ਇਨ੍ਹਾਂ ਵਿੱਚੋਂ ਸਾਧਾਰਣ ਕੋਈ ਨਹੀਂ। ਸਾਧਾਰਣ ਆਦਮੀ ਅਜੇਹਾ ਦਾਅਵਾ ਕਰ ਕੇ ਆਪਣੀ ਹਉਮੈ ਅਤੇ ਅਕ੍ਰਿਤਘਣਤਾ ਦਾ ਪ੍ਰਗਟਾਵਾ ਕਰਦਾ ਹੈ। ਇਉਂ ਕਰ ਕੇ ਉਹ ਵੀ ਸਾਧਾਰਣ ਨਹੀਂ ਰਹਿੰਦਾ, ਅਸਾਧਾਰਣ ਬਣ ਜਾਂਦਾ ਹੈ। ਸਾਡੀ ਹਰ ਪ੍ਰਾਪਤੀ ਸਾਡੇ ਨਿਕਟਵਰਤੀਆਂ ਅਤੇ ਨਿਕਟਵਾਸੀਆਂ ਦੇ ਸਾਥ, ਸਹਿਯੋਗ ਅਤੇ ਸਹਾਇਤਾ ਦਾ ਨਤੀਜਾ ਹੁੰਦੀ ਹੈ। ਆਪਣੀਆਂ ਪ੍ਰਾਪਤੀਆਂ ਨੂੰ ਕੇਵਲ ਆਪਣੀ ਮਿਹਨਤ, ਈਮਾਨਦਾਰੀ, ਸਿਆਣਪ, ਵਿੱਦਿਆ ਅਤੇ ਕਿਸਮਤ ਆਦਿਕ ਦਾ ਨਤੀਜਾ ਮੰਨ ਕੇ ਅਸੀਂ ਆਪਣੇ ਆਲੇ-ਦੁਆਲੇ ਦੇ ਜੀਵਨ ਪ੍ਰਤੀ ਨਾ-ਸ਼ੁਕਰਾਪਨ ਪ੍ਰਗਟ ਕਰਦੇ ਹਾਂ। ਆਪਣੀਆਂ ਪ੍ਰਾਪਤੀਆਂ ਨੂੰ ਰੱਬ ਦੀ ਦਾਤ ਮੰਨਣਾ ਵੀ ਆਪਣੇ ਆਲੇ-ਦੁਆਲੇ ਨਾਲੋਂ ਸ੍ਰੇਸ਼ਟ ਹੋਣ ਦਾ ਦਾਅਵਾ ਕਰਨਾ ਹੈ। ਭਾਵੇਂ ਇਹ ਦਾਅਵਾ ਕਿੰਨੇ ਵੀ ਕੋਮਲ ਸ਼ਬਦਾਂ ਅਤੇ ਨਾਟਕੀ ਨਿਮਰਤਾ ਨਾਲ ਕਿਉਂ ਨਾ ਕੀਤਾ ਜਾਵੇ, ਇਸ ਦਾ ਅੰਤਲਾ ਭਾਵ ਇਹੋ ਹੈ ਕਿ "ਮੈਂ ਏਨਾ ਜ਼ਰੂਰੀ ਹਾਂ ਕਿ ਰੱਬ ਨੂੰ ਮੇਰੀ ਸਫਲਤਾ ਦਾ ਉਚੇਚਾ ਉਪਰਾਲਾ ਕਰਨਾ ਪੈਂਦਾ ਹੈ।" ਜਨ-ਸਾਧਾਰਣ ਦੀ ਬਹੁਤੀ ਗਿਣਤੀ ਰੱਬ ਦੇ ਰਹਿਮ ਉੱਤੇ ਨਹੀਂ, ਸਗੋਂ ਆਪਣੀ ਮਿਹਨਤ ਅਤੇ ਆਪਣੇ ਨਿਕਟ- ਵਰਤੀਆਂ ਦੇ ਸਹਿਯੋਗ ਦੇ ਸਹਾਰੇ ਜੀ ਰਹੀ ਹੁੰਦੀ ਹੈ। ਜੇ ਅਸੀਂ ਆਪਣੀਆਂ ਪ੍ਰਾਪਤੀਆਂ ਪ੍ਰਤੀ ਵਿਗਿਆਨਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਦੇ ਧਾਰਨੀ ਬਣ ਜਾਈਏ ਤਾਂ ਸਾਡੀਆਂ ਪ੍ਰਾਪਤੀਆਂ ਅਤੇ ਸਫਲਤਾਵਾਂ ਸਾਡਾ ਵਿਕਾਸ ਬਣ
ਸਾਡੇ ਸਵਾਦਾਂ ਅਤੇ ਸਾਡੀਆਂ ਪਸੰਦਾਂ ਦਾ ਵਿਕਅਤੀਗਤ ਹੋਣਾ ਕੁਦਰਤੀ ਹੈ। ਕਿਸੇ ਨੂੰ ਮਿੱਠਾ ਪਸੰਦ ਹੈ, ਕਿਸੇ ਨੂੰ ਲੂਣ: ਕਿਸੇ ਨੂੰ ਨ੍ਰਿਤ ਪਸੰਦ ਹੈ, ਕਿਸੇ ਨੂੰ ਸੰਗੀਤ। ਆਪਣੇ ਸਵਾਦ ਅਤੇ ਪਸੰਦਾਂ ਅਸੀਂ ਸਾਰਿਆਂ ਨਾਲ ਸਾਂਝੇ ਨਹੀਂ ਕਰ ਸਕਦੇ। ਆਪਣੀਆਂ ਖੁਸ਼ੀਆਂ ਅਸੀਂ ਸਰਵ-ਸਾਂਝੀਆਂ ਕਰ ਸਕਦੇ ਹਾਂ। ਜਿਸ ਖ਼ੁਸ਼ੀ ਨੂੰ ਸਰਵ-ਸਾਂਝੀ ਕਰਨ ਵਿੱਚ ਸਾਨੂੰ ਕੋਈ ਬਿਜਕ ਮਹਿਸੂਸ ਹੁੰਦੀ ਹੋਵੇ, ਉਸ ਖੁਸ਼ੀ ਨੂੰ ਜਨਮ ਦੇਣ ਵਾਲੀ ਪ੍ਰਾਪਤੀ ਵਿੱਚ ਜ਼ਰੂਰ ਹੀ ਕੋਈ ਖੋਟ ਹੈ। ਪ੍ਰਸੰਨਤਾ ਸਾਡੀਆਂ ਪ੍ਰਾਪਤੀਆਂ ਨਾਲ ਨਹੀਂ, ਸਗੋਂ ਪ੍ਰਾਪਤੀਆਂ ਦੇ ਸਾਧਨਾਂ ਦੀ ਸੁੰਦਰਤਾ ਨਾਲ ਸੰਬੰਧਿਤ ਹੈ। ਪ੍ਰਸੰਨਤਾ ਦੇ ਸੰਬੰਧ ਵਿੱਚ "ਅੰਤ ਭਲਾ ਸੇ ਭਲਾ" ਦਾ ਨੇਮ ਕੰਮ ਨਹੀਂ ਕਰਦਾ। ਏਥੇ ਉਹੋ ਭਲਾ ਹੈ ਜੋ ਆਦਿ ਤੋਂ ਅੰਤ ਤਕ ਭਲਾ ਹੈ।
ਬੁੜ੍ਹਾਪਾ ਅਤੇ ਪ੍ਰਸੰਨਤਾ
ਮੇਰਾ ਖ਼ਿਆਲ ਹੈ ਕਿ ਸੱਭਿਅਤਾ ਦਾ ਵਿਕਾਸ ਸ਼ਕਤੀ ਅਤੇ ਅਰਥ ਉੱਤੇ ਆਧਾਰਿਤ ਹੋਣ ਕਰਕੇ ਮਨੁੱਖੀ ਜੀਵਨ ਦੇ ਉਸ ਸਮੇਂ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਰਿਹਾ ਹੈ, ਜਿਹੜਾ ਸ਼ਕਤੀ ਅਤੇ ਅਰਬ ਨਾਲ ਸਿੱਧਾ ਸੰਬੰਧਿਤ ਹੋਵੇ। ਬਚਪਨ ਅਤੇ ਬੁੜ੍ਹਾਪਾ ਦੋਵੇਂ ਨਿਰਬਲ ਵੀ ਹਨ ਅਤੇ ਆਰਥਿਕ ਤੌਰ ਉੱਤੇ ਜਵਾਨੀ ਉੱਤੇ ਨਿਰਭਰ ਵੀ ਕਰਦੇ ਹਨ। ਇਸ ਦੇ ਨਤੀਜੇ ਵਜੋਂ ਬਚਪਨ ਦੀ ਵੱਡੇ ਨਿਰਾਦਰ ਬਹੁਤਾ ਆਉਂਦਾ ਹੈ ਅਤੇ ਬੁੜਾਪੇ ਦੀ ਵੰਡੇ ਉਦਾਸੀ। ਪਿਛਲਾ ਯੁਗ 'ਸੰਨਿਆਸ ਦੇ ਸਹਾਰੇ ਜੀਵਨ ਦੀ ਖੇਡ ਵਿੱਚੋਂ ਖਾਰਜ ਹੋਣ' ਨਾਲੋਂ ਚੰਗੇਰੀ ਸਲਾਹ ਬੁੜ੍ਹਾਪੇ ਨੂੰ ਨਹੀਂ ਦੇ ਸਕਿਆ। ਹੁਣ ਵਾਲਾ ਸਨਅਤੀ ਸਾਇੰਸੀ ਸਮਾਜ ਵੀ ਅਜੇ ਤਕ ਬੁੜ੍ਹਾਪੇ ਦੀ ਉਦਾਸੀ, ਮੁਥਾਜੀ ਅਤੇ ਨਿਰਾਰਥਕਤਾ ਨੂੰ ਘਟਾਉਣ ਦੇ ਯਤਨਾਂ ਤੋਂ ਅਗੇਰੇ ਨਹੀਂ ਲੰਘ ਸਕਿਆ। ਬੁੜ੍ਹਾਪੇ ਨੂੰ ਸੁੰਦਰ, ਸਤਿਕਾਰਯੋਗ, ਸਾਰਥਕ ਅਤੇ ਪ੍ਰਸੰਨ ਬਣਾਉਣ ਦਾ ਕੰਮ ਅਜੇ ਆਰੰਭ ਨਹੀਂ ਹੋਇਆ। ਜੀਵਨ ਦੇ ਵਿਹੜੇ ਵਿੱਚੋਂ ਕਿਸਾਨੇ ਯੁਗ ਦਾ ਕੂੜਾ ਹੂੰਝਣ ਵਿੱਚ ਅਜੇ ਕੁਝ ਹੋਰ ਸਮਾਂ ਲੱਗੇਗਾ।
ਸੰਸਾਰ ਦੇ ਉੱਨਤ ਸਮਾਜ ਬਚਪਨ ਵੱਲ ਕੁਝ ਧਿਆਨ ਦਿੰਦੇ ਹਨ, ਪਰੰਤੂ ਉਨ੍ਹਾਂ ਦੀਆਂ ਆਰਥਿਕ ਅਤੇ ਸਿਆਸੀ ਮਜਬੂਰੀਆਂ ਉਨ੍ਹਾਂ ਦਾ ਰਾਹ ਰੋਕਦੀਆਂ ਹਨ। ਤਾਂ ਵੀ ਬਚਪਨ ਦਾ ਭਵਿੱਖ ਬੜ੍ਹਾਪੇ ਨਾਲੋਂ ਵੱਧ ਆਸ਼ਾ-ਜਨਕ ਹੈ। ਹੱਥਲੇ ਲੇਖਾਂ ਵਿੱਚ, ਮੇਰਾ ਜਤਨ ਇਹ ਵੇਖਣ ਦਾ ਹੈ ਕਿ ਵਿਅਕਤੀ, ਸਮਾਜਿਕ ਸੰਸਥਾਵਾਂ ਦੇ ਵਿਕਾਸ ਦੀ ਆਸ-ਉਡੀਕ ਕੀਤੇ ਸਰੀਰ, ਵਰਤਮਾਨ ਸਥਿਤੀ ਵਿੱਚ, ਆਪਣੀ ਪ੍ਰਸੰਨਤਾ ਲਈ ਨਿੱਜੀ ਤੋਰ ਉੱਤੇ ਕੀ ਕੁਝ ਕਰ ਸਕਦਾ ਹੈ। ਏਥੇ, ਮੈਂ, ਪਰਿਵਾਰ ਨਾਲ ਸੰਬੰਧਿਤ ਬੁੜ੍ਹਾਪੇ ਦੀ ਗੱਲ ਕਰ ਰਿਹਾ ਹਾਂ।
ਬੁੜ੍ਹਾਪੇ ਦੀ ਪਰਿਭਾਸ਼ਾ ਸੋਖੀ ਨਹੀਂ। ਸਾਧਾਰਣ ਤੌਰ ਉੱਤੇ ਮਨੁੱਖੀ ਉਮਰ ਦੇ ਅੰਤਲੇ ਪੰਦਰਾਂ-ਵੀਹ ਸਾਲਾਂ ਨੂੰ ਬੁੜ੍ਹਾਪਾ ਆਖਿਆ ਜਾ ਸਕਦਾ ਹੈ, ਉਹ ਵੀ ਤਾਂ ਜੋ ਮਨੁੱਖੀ ਜੀਵਨ ਦੀ ਤੰਦ ਨੂੰ ਅੱਸੀ-ਨੱਬੇ ਸਾਲ ਲੰਮੀ ਮੰਨੀਏ। ਸਾਧਾਰਣ ਸੁਖਾਵੇਂ ਵਾਤਾਵਰਣ ਵਿੱਚ ਮਨੁੱਖ ਦੀ ਔਸਤ ਉਮਰ ਸੌ ਸਾਲ ਮੰਨੀ ਜਾਂਦੀ ਰਹੀ ਹੈ ਅਤੇ ਅੰਤਲੇ ਪੰਝੀ ਸਾਲਾਂ ਨੂੰ ਬੁੜ੍ਹਾਪਾ ਆਖਿਆ ਜਾਂਦਾ ਰਿਹਾ ਹੈ। ਥੋੜੀ ਜਿਹੀ ਤਬਦੀਲੀ ਨਾਲ ਅੱਜ ਵੀ ਇਹ ਨੇਮ ਅਪਣਾਇਆ ਜਾ ਸਕਦਾ ਹੈ। ਵੱਖ ਵੱਖ ਪ੍ਰਕਾਰ ਦੀ ਸਰੀਰਕ ਬਣਤਰ ਅਤੇ ਜੀਵਨ-ਜਾਚ ਕਾਰਨ ਕੁਝ ਆਦਮੀ ਸੰਨ ਸਾਲ ਦੀ ਉਮਰੋਂ ਪਹਿਲਾਂ ਹੀ ਬੁੜ੍ਹਾਪੇ ਵਿੱਚ ਪੈਰ ਰੱਖ ਲੈਂਦੇ ਹਨ ਅਤੇ ਕੁਝ ਨੱਬੇ ਸਾਲ ਦੇ ਹੋ ਕੇ ਵੀ ਬੁੱਢੇ ਅਖਵਾਉਣਾ ਪਸੰਦ ਨਹੀਂ ਕਰਦੇ। ਬੁੜ੍ਹਾਪਾ ਸਿਆਣਪ ਨਾਲ ਵੀ ਸੰਬੰਧਿਤ ਮੰਨਿਆ ਜਾਂਦਾ ਹੈ ਅਤੇ ਆਲਸ ਨਾਲ ਵੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮੇਂ, ਸਿਹਤ ਅਤੇ ਸੋਚ ਦੀ ਲੰਮੇਰੀ ਸਾਂਝ ਵਿੱਚੋਂ ਉਪਜਿਆ ਹੋਇਆ ਮਨੁੱਖੀ ਚਿੱਤ੍ਰ ਹੈ ‘ਬੁੜ੍ਹਾਪਾ'।
ਅਨੁਭਵ, ਆਦਰ, ਸਿਆਣਪ, ਠਰ੍ਹੰਮੇ, ਸੰਤੁਸ਼ਟਤਾ ਅਤੇ ਪ੍ਰਸੰਨਤਾ ਨਾਲ ਬੁੜ੍ਹਾਪੇ ਦਾ ਸੰਬੰਧ ਕੁਦਰਤੀ ਹੈ, ਪਰ ਨਿਸਚਿਤ ਜਾਂ ਅਟੱਲ ਅਤੇ ਆਮ ਨਹੀਂ। ਨਿਰਭਰਤਾ, ਲਾਚਾਰੀ,
ਉਂਞ ਤਾਂ ਹਰ ਆਦਮੀ ਆਪਣੇ ਆਪ ਵਿੱਚ ਅਦੁੱਤੀ ਇਕਾਈ ਮੰਨਿਆ ਜਾ ਸਕਦਾ। ਹੈ ਅਤੇ ਹਰ ਆਦਮੀ ਦਾ ਬੁੜ੍ਹਾਪਾ ਵੱਖਰੀ ਪ੍ਰਕਾਰ ਦਾ ਆਖਿਆ ਜਾ ਸਕਦਾ ਹੈ, ਪਰ ਮਨੁੱਖਾਂ ਵਿਚਲੀ ਸਮਾਨਤਾ ਵੀ ਇੱਕ ਸੱਚ ਹੈ, ਜਿਸ ਦੇ ਆਧਾਰ ਉੱਤੇ ਮਨੁੱਖੀ ਬੁੜ੍ਹਾਪੇ ਨੂੰ ਸ਼੍ਰੇਣੀ-ਬੱਧ ਕੀਤਾ ਜਾ ਸਕਦਾ ਹੈ। ਮੈਂ ਬੁੜਾਪੇ ਦੀਆਂ ਤਿੰਨ ਕਿਸਮਾਂ ਜਾਂ ਵੰਝਾਂ ਕਰਦਾ ਹਾਂ। ਇਨ੍ਹਾਂ ਵੰਡਾ ਦੀ ਵਿਆਖਿਆ ਵਿੱਚ ਉਸ ਵਿਧੀ ਦਾ ਵਿਸਥਾਰ ਭੀ ਸ਼ਾਮਿਲ ਹੈ, ਜਿਸ ਨੂੰ ਅਪਣਾਅ ਕੇ ਬੁੜ੍ਹਾਪਾ ਸੁੰਦਰ, ਸਤਿਕਾਰਯੋਗ ਅਤੇ ਪ੍ਰਸੰਨ ਹੋ ਸਕਦਾ ਹੈ।
ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣ ਦੇ ਆਧਾਰ ਉੱਤੇ ਮਨੁੱਖਾਂ ਨੂੰ ਤਿੰਨ ਪ੍ਰਧਾਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਸੰਸਾਰ ਦੇ ਸਾਰੇ ਮਨੁੱਖ ਤਾਮਸਿਕ, ਰਾਜਸਿਕ ਅਤੇ ਸਾਤਵਿਕ ਸੁਭਾਅ ਵਾਲੇ ਹੋ ਸਕਦੇ ਹਨ। ਹਰ ਜੀਵ ਅਤੇ ਵਸਤੂ ਵਿੱਚ ਇਹ ਤਿੰਨ ਗੁਣ ਸਦਾ ਮੌਜੂਦ ਮੰਨੇ ਜਾਂਦੇ ਹਨ। ਜਿਸ ਕਿਸੇ ਵਿਅਕਤੀ ਵਿੱਚ ਜਿਸ ਗੁਣ ਦੀ ਬਹੁਲਤਾ ਜਾਂ ਪ੍ਰਧਾਨਤਾ ਹੁੰਦੀ ਹੈ, ਉਹ ਵਿਅਕਤੀ ਉਸ ਸ਼੍ਰੇਣੀ ਵਿੱਚ ਮਿਥ ਲਿਆ ਜਾਂਦਾ ਹੈ। ਵਿੱਦਿਆ, ਆਯੂ, ਅਨੁਭਵ ਅਤੇ ਅਭਿਆਸ ਨਾਲ ਮਨੁੱਖ ਤਾਮਸਿਕ ਤੋਂ ਰਾਜਸਿਕ ਅਤੇ (ਜਾਂ) ਰਾਜਸਿਕ ਤੋਂ ਸਾਰਵਿਕ ਸੁਭਾਅ ਵਾਲਾ ਬਣ ਸਕਦਾ ਹੈ। ਇਹ ਕੰਮ ਬਹੁਤਾ ਸੋਖਾ ਨਹੀਂ। ਵਿੱਦਿਆ ਤੋਂ ਮੇਰਾ ਭਾਵ ਕੇਵਲ ਸਕੂਲ ਜਾਂ ਕਾਲਜ ਦੀ ਤਾਲੀਮ ਨਹੀਂ, ਸਗੋਂ ਉਹ ਸ੍ਰੇਸ਼ਟ ਸਾਹਿਤ ਵੀ ਹੈ, ਜਿਸ ਨੂੰ ਪੜ੍ਹ ਕੇ ਮਨੁੱਖ ਆਪਣੇ ਆਚਾਰ ਅਤੇ ਆਚਰਣ ਦੇ ਵਿਕਾਸ ਦੀ ਪ੍ਰੇਰਣਾ ਪ੍ਰਾਪਤ ਕਰ ਸਕੇ।
ਤਿੰਨ ਗੁਣਾਂ ਦਾ ਮਿਸ਼ਰਣ ਏਨਾ ਅਸੀਮ ਅਤੇ ਅਨੰਤ ਹੈ ਕਿ ਸੰਸਾਰ ਦਾ ਹਰ ਵਿਅਕਤੀ ਦੂਜੇ ਨਾਲੋਂ ਭਿੰਨ ਹੋ ਸਕਦਾ ਹੈ। ਇਨ੍ਹਾਂ ਵਿਚਲੀ ਸਾਂਝ ਏਨੀ ਪ੍ਰਬਲ ਹੈ ਕਿ ਦੁਨੀਆ ਦੇ ਦੋ ਵੱਖ ਵੱਖ ਭੂਗੋਲਿਕ ਅਤੇ ਸਮਾਜਿਕ ਵਾਤਾਵਰਣਾਂ ਵਿੱਚ ਵਿਚਰਣ-ਵੱਸਣ ਵਾਲੇ ਵਿਅਕਤੀਆਂ ਦੇ ਸੁਭਾਵਾਂ ਵਿੱਚ ਦੋ ਜੌੜੇ ਭਰਾਵਾਂ ਜਿੰਨੀ ਸਾਂਝ ਸੰਭਵ ਹੈ।
ਹਰ ਇੱਕ ਗੁਣ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਗੁਣਾਂ ਦਾ ਲਖਾਇਕ ਹੈ। ਤਮੋ ਗੁਣ ਮਾਨਸਿਕ ਤੌਰ ਉੱਤੇ ਸਾਥ, ਸਹਾਇਤਾ ਅਤੇ ਸੁਖ ਦੀ ਇੱਛਾ ਦਾ ਲਖਾਇਕ ਹੈ। ਇਸ ਗੁਣ ਕਾਰਨ ਹੀ ਮਨੁੱਖ ਨੂੰ ਸਮਾਜਿਕ ਪਸ਼ੂ ਆਖਿਆ ਜਾਂਦਾ ਹੈ। ਸਰੀਰਕ ਪੱਖੋਂ ਇਹ ਗੁਣ ਸੁਖ ਰਹਿਣੇ, ਭੋਜਨ-ਪ੍ਰੇਮੀ, ਮੋਟੋ ਅਤੇ ਕੋਮਲ ਸਰੀਰ ਦਾ ਲਖਾਇਕ ਹੈ। ਅੰਗਰੇਜ਼ੀ ਭਾਸ਼ਾ ਵਿੱਚ ਤਮੋ ਗੁਣੀ ਸਰੀਰਕ ਬਣਤਰ ਨੂੰ ਐਂਡਮਾਰਫਿਕ (Endomorphic) ਅਤੇ ਤਮੋ ਗੁਣੀ ਮਾਨਸਿਕ ਝੁਕਾਅ ਨੂੰ ਵਿਸੈਰੋਟੋਨੀਆ (Vis-cerotonia) ਆਖਿਆ ਜਾਂਦਾ ਹੈ। ਇਸ ਸੁਭਾਅ ਵਾਲਾ ਆਦਮੀ ਇਕਾਂਤ ਤੋਂ ਡਰਦਾ ਹੈ; ਸਾਥ ਲਈ ਤਾਂਘਦਾ ਹੈ; ਬਹੁਤਾ ਭਾਵੁਕ ਹੁੰਦਾ ਹੈ; ਆਪਣੇ ਭਾਵਾਂ ਨੂੰ ਨਿਸੰਗ ਹੋ ਕੇ ਪ੍ਰਗਟ ਕਰਦਾ ਹੈ; ਆਪਣੇ ਦਿਲ ਦੀ ਗੱਲ ਕਹਿੰਦਾ ਹੈ; ਦੂਜੇ ਦੀ ਸੁਣਦਾ ਹੈ। ਮਨੁੱਖ ਦਾ ਬਚਪਨ ਵਿਸੈਰੋਟੋਨੀਆ ਜਾਂ ਤਮੋ ਗੁਣੀ ਮਾਨਸਿਕਤਾ ਦਾ ਧਾਰਨੀ ਹੁੰਦਾ ਹੈ। ਇਹ ਮਾਨਸਿਕਤਾ ਵਿਕਾਸ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੁੰਦੀ ਹੈ।
ਰਜੋ ਗੁਣੀ ਸਰੀਰ ਮੋਟੀਆਂ ਹੱਡੀਆਂ ਅਤੇ ਮਜਬੂਤ ਪੱਠਿਆਂ ਵਾਲੇ ਹੁੰਦੇ ਹਨ। ਮਾਨਸਿਕ ਤੌਰ ਉੱਤੇ ਇਹ ਗੁਣ ਕਿਰਿਆਸ਼ੀਲਤਾ, ਚੁਸਤੀ, ਸਾਵਧਾਨੀ, ਉੱਦਮ, 'ਸ਼ਕਤੀ-ਪ੍ਰੇਮ' ਅਤੇ ਪ੍ਰਭੂਤਾ ਦੀ ਇੱਛਾ ਦਾ ਲਖਾਇਕ ਹੈ। ਰਜੋ ਗੁਣੀ ਮਨੁੱਖ ਆਪਣੀ ਅਤੇ ਦੂਜਿਆਂ ਦੀ ਪੀੜ ਤੋਂ ਇੱਕੋ ਜਿਹਾ ਅਭਿੱਜ ਅਤੇ ਅਣਜਾਣ ਹੁੰਦਾ ਹੈ। ਕਠੋਰ ਨੇਮਾਂ ਦਾ
ਸਤੋ ਗੁਣੀ ਸਰੀਰ ਦੁਬਲਾ, ਪਤਲਾ ਹੁੰਦਾ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਮਜਬੂਰ ਪੱਠਿਆਂ ਅਤੇ ਵੱਡੀਆਂ ਹੱਡੀਆਂ ਵਾਲਾ ਨਹੀਂ ਹੁੰਦਾ। ਸਤੋ ਗੁਣੀ ਮਾਨਸਿਕਤਾ ਅੰਤਰਮੁਖੀ ਹੁੰਦੀ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਆਪਣੇ ਤੋਂ ਬਾਹਰਲੇ ਜਗਤ ਨਾਲ ਨਾ ਤਾਂ ਸ੍ਰੇਸ਼ਟਤਾ ਅਤੇ ਪ੍ਰਭੁਤਾ ਦਾ ਰਿਸ਼ਤਾ ਰੱਖਦੀ ਹੈ ਅਤੇ ਨਾ ਹੀ ਗੁਰੂ ਪਿਆਰ ਵਾਲਾ (ਜਾਂ ਮੋਹ ਵਾਲਾ) ਜਜ਼ਬਾਤੀ ਰਿਸ਼ਤਾ ਰੱਖਦੀ ਹੈ। ਇਸ ਪ੍ਰਕਾਰ ਦੀ ਮਾਨਸਿਕਤਾ ਨੂੰ ਆਪਣੀ ਦਿਮਾਗ਼ੀ ਅਤੇ ਕਲਪਨਾਮਈ ਦੁਨੀਆ ਵਿੱਚ ਵੱਸਣਾ ਚੰਗਾ ਲੱਗਦਾ ਹੈ। ਇਹ ਪ੍ਰਭੁਤਾ, ਜਿੱਤ, ਸ੍ਰੇਸ਼ਟਤਾ, ਲੋਭ, ਸੰਘਰਸ਼ ਅਤੇ ਮੋਹ ਆਦਿਕ ਤੋਂ ਪਰੇ ਰਹਿ ਕੇ 'ਜੀਣ ਅਤੇ ਜੀਣ ਦੇਣ' ਵਿੱਚ ਅਮਲੀ ਵਿਸ਼ਵਾਸ ਰੱਖਣ ਵਾਲੀ ਮਾਨਸਿਕਤਾ ਹੈ। ਇਹ ਮਾਨਸਿਕਤਾ ਨਾ ਸੁਖ ਰਹਿਣੀ ਹੈ, ਨਾ ਆਲਸੀ। ਨਾ ਤਾਂ ਇਹ ਕਿਸੇ ਕਠੋਰ ਨੇਮ ਦੀ ਪਾਲਣਾ ਵਿੱਚ ਕਿਸੇ ਗੌਰਵ ਦਾ ਅਨੁਭਵ ਕਰਦੀ ਹੈ ਅਤੇ ਨਾ ਹੀ ਨੇਮ-ਹੀਣਤਾ ਦਾ ਸਤਿਕਾਰ ਕਰਦੀ ਹੈ। ਇਹ ਮਾਨਸਿਕਤਾ ਗੌਤਮ ਬੁੱਧ ਵਾਲੇ ਮੱਧ ਮਾਰਗ ਦਾ ਸਤਿਕਾਰ ਕਰਦੀ ਹੈ; ਵਿਕਾਸ ਦੀਆਂ ਸੰਭਾਵਨਾਵਾਂ ਨਾਲ ਸੰਬੰਧ ਰੱਖਦੀ ਹੈ।
ਸਤੋ ਗੁਣੀ ਸਰੀਰ ਨੂੰ ਅੰਗਰੇਜ਼ੀ ਵਿੱਚ ਐਕਟੋਮਾਰਥਿਕ (Ectomorphic) ਅਤੇ ਮਾਨਸਿਕਤਾ ਨੂੰ ਸੈਰੀਬ੍ਰਿਟਾਨਿਕ (Cerebrotonic) ਆਖ ਲੈਂਦੇ ਹਨ। ਇਹ ਮਾਨਸਿਕਤਾ ਮਨੁੱਖੀ ਥੁੜਾਪੇ ਨਾਲ ਮੇਲ ਖਾਂਦੀ ਹੈ।"
ਇਸ ਲੇਖ ਦੇ ਆਰੰਭ ਵਿੱਚ ਮੈਂ ਕਿਹਾ ਹੈ ਕਿ ਮਨੁੱਖ ਦਾ ਸਮਾਜਿਕ ਵਿਕਾਸ ਸ਼ਕਤੀ ਅਤੇ ਅਰਥ ਦੀ ਅਗਵਾਈ ਵਿੱਚ ਹੋਇਆ ਹੈ। ਸਿਆਸੀ ਪਿੜ ਵਿੱਚ ਸ਼ਕਤੀ ਅਤੇ ਹਿੱਸਾ ਦੀ ਲੋੜ ਹੈ, ਇਹ ਗੱਲ ਕਿਸੇ ਕੋਲੋਂ ਲੁਕੀ ਹੋਈ ਨਹੀਂ। ਆਰਥਿਕ ਖੇਤਰ ਵਿੱਚ ਵੀ ਸ਼ਕਤੀ ਦੀ ਲੋੜ ਸਿਆਸੀ ਖੇਤਰ ਜਿੰਨੀ ਹੀ ਹੈ, ਪਰੰਤੂ ਇਸ ਦੀ ਵਰਤੋਂ ਜ਼ਰਾ ਵੱਖਰੀ ਹੈ। ਸ਼ਕਤੀ ਅਤੇ ਅਰਥ ਦਾ ਵਧਿਆ ਹੋਇਆ ਮਹੱਤਵ ਮਨੁੱਖ ਦੇ ਰੂਹਾਨੀ ਜਾਂ ਧਾਰਮਿਕ ਜਗਤ ਵਿੱਚ ਵੀ ਪ੍ਰਵੇਸ਼ ਕਰ ਗਿਆ ਹੈ। ਰੂਹਾਨੀ ਵਿਕਾਸ ਲਈ ਕੀਤੀ ਜਾਣ ਵਾਲੀ ਸਾਧਨਾ ਨੂੰ 'ਕਮਾਈ' ਆਖਿਆ ਜਾਂਦਾ ਹੈ। ਸਫਲ ਸਾਧਕ ਨੂੰ 'ਜੋਤੂ' ਜਾਂ ਸਾਰੇ 'ਜੱਗ ਦਾ ਜੇਤੂ' ਕਹਿ ਕੇ ਸ਼ਕਤੀ ਅਤੇ ਸੰਘਰਸ਼ ਦੀ ਸ੍ਰੇਸ਼ਟਤਾ ਅਤੇ ਸਰਵ-ਵਿਆਪਕਤਾ ਨੂੰ ਸਵੀਕਾਰ ਕੀਤਾ ਜਾਂਦਾ ਹੈ। ਹਰ ਧਰਮ ਮਨੁੱਖ ਨੂੰ ਰੱਬ ਦੁਆਰਾ ਆਪਣੇ ਰੂਪ ਵਿੱਚ, ਆਪਣੇ ਦੱਸੇ ਮਨੋਰਥ ਦੀ ਪ੍ਰਾਪਤੀ ਲਈ ਉਪਜਾਇਆ ਹੋਇਆ ਦੱਸ ਕੇ ਉਸ ਵਿੱਚ ਸ੍ਰੇਸ਼ਟਤਾ ਦਾ ਵਿਸ਼ਵਾਸ ਜਾਂ ਵਹਿਮ ਪੈਦਾ ਕਰਦਾ ਹੈ। ਇਹ ਸਾਰਾ ਨਿੱਕ-ਸੁੱਕ ਰਜੋ ਗੁਣੀ ਮਾਨਸਿਕਤਾ ਦਾ ਹਿੱਸਾ ਹੈ।
ਸਾਡੀ ਦੁਨੀਆ ਨਾ ਬੱਚਿਆਂ ਲਈ ਹੈ, ਨਾ ਬੁੱਢਿਆਂ ਲਈ; ਇਹ ਜਵਾਨਾਂ ਦੀ ਦੁਨੀਆ ਹੈ। ਸਾਡਾ ਚੋਗਿਰਦਾ ਅਤੇ ਸਾਡੀ ਵਿੱਦਿਆ ਪੂਰੇ ਯਤਨ ਨਾਲ ਬੱਚੇ ਵਿੱਚੋਂ ਸਾਧ, ਸਹਾਇਤਾ, ਸਹਿਯੋਗ ਅਤੇ ਸੁਖ ਦੀ ਤਮੋ ਗੁਣੀ ਮਾਨਸਿਕਤਾ ਨੂੰ ਮਾਰ ਮੁਕਾਅ ਕੇ ਉਸ ਨੂੰ ਸੰਘਰਸ਼ੀ,
–––––––––––––
1. ਇਹ ਤਿੰਨ ਵੰਡਾਂ ਪ੍ਰਸਿੱਧ ਮਨੋ-ਵਿਗਿਆਨੀ ਸ਼ੈਲਡਨ ਦੀਆਂ ਕੀਤੀਆਂ ਹੋਈਆਂ ਹਨ।
ਸਵਾਰਥੀ, ਲੋਭੀ ਅਤੇ ਜਿੱਤ ਦਾ ਪ੍ਰੇਮੀ ਬਣਾਉਣ ਦੀ ਕਾਹਲ ਵਿੱਚ ਹੁੰਦੇ ਹਨ। ਉਮਰ ਨਾਲ ਆਉਣ ਵਾਲੀ ਜਵਾਨੀ ਨੂੰ ਸਾਡੇ ਸੱਭਿਅ ਸਮਾਜਿਕ ਜਤਨ ਰਜੋ ਗੁਣ ਦੇ ਰੰਗ ਵਿੱਚ ਗੂਹੜੀ ਰੰਗ ਦਿੰਦੇ ਹਨ। ਪੰਜਾਹ ਸੱਠ ਸਾਲਾਂ ਦਾ ਲੰਮਾ ਅਭਿਆਸ ਮਨੁੱਖ ਨੂੰ ਰਜੋ ਗੁਣ ਦਾ ਅਮਲੀ (addict) ਬਣਾ ਦਿੰਦਾ ਹੈ। ਸਮੇਂ ਦੇ ਬੀਤਣ ਨਾਲ ਸਰੀਰ ਕਮਜ਼ੋਰ (ਜਾਂ ਸਾਤਵਿਕ) ਹੋ ਜਾਂਦਾ ਹੈ ਅਤੇ ਮਨ ਰਾਜਸਿਕਤਾ ਦਾ ਆਦੀ। ਰਾਜਸਿਕਤਾ ਆਪਣੇ ਚੌਗਿਰਦੇ ਵਿਚਲੇ ਜੀਵਨ ਨੂੰ ਆਪਣੀ ਆਗਿਆ ਅਨੁਸਾਰ ਤੋਰਨ ਦੀ ਇੱਛਾ ਕਰਦੀ ਹੈ। ਜਵਾਨੀ ਵੇਲੇ ਚੌਗਿਰਦਾ ਵਿਸ਼ਾਲ ਸੀ; ਹੁਣ ਇਹ ਸੁਕੜ ਕੇ ਪਰਿਵਾਰ ਤਕ ਸੀਮਿਤ ਹੋ ਗਿਆ ਹੈ। ਬੱਚਿਆਂ ਵਿੱਚ ਵੀ ਰਾਜਸਿਕਤਾ ਦਾ ਵਿਕਾਸ ਹੋ ਰਿਹਾ ਹੈ। ਉਹ ਵੀ ਆਪਣੀ ਇੱਛਾ ਅਨੁਸਾਰ ਜੀਣਾ ਚਾਹੁੰਦੇ ਹਨ। ਜੇ ਕਿਸੇ ਦੂਜੇ ਨੂੰ ਆਪਣੀ ਇੱਛਾ ਅਨੁਸਾਰ ਜੀਣ ਲਈ ਮਜਬੂਰ ਨਹੀਂ ਕਰ ਸਕਦੇ ਤਾਂ ਆਪ ਵੀ ਕਿਸੇ ਦੀ ਇੱਛਾ ਦੀ ਗੁਲਾਮੀ ਕਰਨ ਨੂੰ ਤਿਆਰ ਨਹੀਂ ਹਨ। ਬੁੜ੍ਹਾਪਾ ਆਪਣੀ ਦੁਨੀਆ ਨੂੰ (ਆਪਣੇ ਬੱਚਿਆਂ ਨੂੰ) ਆਪਣੇ ਵਿਰੋਧ ਵਿੱਚ ਖਲੋਤੀ ਵੇਖ ਕੇ ਖਿਝਦਾ ਹੈ; ਹਾਸੋ- ਹੀਣਾ ਅਤੇ ਤਰਸਯੋਗ ਹੋ ਜਾਂਦਾ ਹੈ।
ਕਿਉਂ ?
ਸਿਰਫ਼ ਇਸ ਲਈ ਕਿ ਮਨੁੱਖ ਨੂੰ ਬੁੱਢਾ ਹੋਣਾ ਨਹੀਂ ਆਇਆ ਜਾਂ ਉਸ ਨੂੰ ਬੁੱਢਾ ਹੋਣ ਨਹੀਂ ਦਿੱਤਾ ਗਿਆ। ਉਹ ਸਰੀਰਕ ਪੱਖੋਂ ਐਕਟੋਮਾਰਫਿਕ ਜਾਂ ਸਤੋ ਗੁਣੀ ਹੋ ਗਿਆ ਹੈ, ਪਰ ਮਾਨਸਿਕ ਤੌਰ ਉੱਤੇ ਅਜੇ ਸੁਮੈਟਟਾਨਿਕ ਜਾਂ ਰਜੋ ਗੁਣੀ ਹੈ; ਸੈਰੀਬ੍ਰੋਟਾਨਿਕ ਜਾਂ ਸਤੋ ਗੁਣੀ ਨਹੀਂ ਹੋਇਆ।
ਜੀਵਨ ਦੀ ਇਸ ਸਮੱਸਿਆ ਨੂੰ ਜੈਨ੍ਰੋਸ਼ਨ ਗੈਪ ਜਾਂ ਪੀੜ੍ਹੀ-ਪਾੜਾ ਆਖਿਆ ਜਾਂਦਾ ਹੈ ਅਤੇ ਹੋਮੋਪੈਥੀ ਅਨੁਸਾਰ ਗੈਪ ਜਾਂ ਪਾੜੇ ਰਾਹੀਂ ਹੀ ਇਸ ਰੋਗ ਦਾ ਇਲਾਜ ਵੀ ਕੀਤਾ ਜਾਂਦਾ ਹੈ। ਉੱਨਤ ਸਨਅਤੀ ਸਮਾਜ ਬੁੜ੍ਹਾਪੇ ਲਈ ਬਿਰਧ-ਘਰ ਬਣਾ ਕੇ ਉਸ ਨੂੰ ਜਵਾਨਾਂ ਤੋਂ ਵੱਖ ਜਾਂ ਪਰ੍ਹੇ ਕਰ ਦਿੰਦੇ ਹਨ ਅਤੇ ਭਾਰਤ ਵਰਗੇ ਅਧਿਆਤਮਵਾਦੀ ਕਿਸਾਨੇ ਸਮਾਜ ਬੁੜ੍ਹਾਪੇ ਨੂੰ ਅੰਤਰਮੁਖਤਾ ਦੀ ਸਲਾਹ ਦੇ ਕੇ ਜਵਾਨੀ ਤੋਂ ਪਰੇ ਹੋ ਜਾਣ ਦੀ ਸਲਾਹ ਦਿੰਦੇ ਆਏ ਹਨ। ਉੱਨਤ ਸਨਅਤੀ ਸਮਾਜ ਸ਼ਕਤੀਸ਼ਾਲੀ ਵੀ ਹਨ ਅਤੇ ਸੂਝਵਾਨ ਵੀ। ਇਹ ਪਰਿਵਾਰ-ਪ੍ਰਬੰਧ ਨੂੰ ਇਸ ਸਮੱਸਿਆ ਦਾ ਹੱਲ ਮੰਨਣ ਦੀ ਸਿਆਣਪ ਕਰਨ ਲੱਗ ਪੈਣਗੇ। ਤੀਜੀ ਦੁਨੀਆ ਦੇ ਲੋਕਾਂ ਸਾਹਮਣੇ ਬਹੁਤੀਆਂ ਸੰਭਾਵਨਾਵਾਂ ਨਹੀਂ ਹਨ। ਉਹ ਅੰਤਰਮੁਖਤਾ ਦਾ ਮੱਧਕਾਲੀਨ ਨੁਸਖ਼ਾ ਵਰਤਣ ਲਈ ਮਜਬੂਰ ਹਨ ਅਤੇ ਬਹੁਤ ਚਿਰ ਤਕ ਮਜਬੂਰ ਰਹਿਣਗੇ।
ਅੰਤਰਮੁਖਤਾ ਸਾਤਵਿਕਤਾ ਦਾ ਸੁਭਾਅ ਹੈ। ਰਾਜਸਿਕਤਾ ਲਈ ਅੰਤਰਮੁਖਤਾ ਅਸੰਭਵ ਹੈ। ਜਿਸ ਸਾਧਾਰਣ ਬੁੜ੍ਹਾਪੇ ਨੂੰ ਅੰਤਰਮੁਖਤਾ ਦੀ ਸਲਾਹ ਦਿੱਤੀ ਜਾਂਦੀ ਹੈ, ਉਹ ਸਰੀਰਕ ਬੜ੍ਹਾਪਾ ਹੈ, ਮਾਨਸਿਕ ਨਹੀਂ। ਮਨ ਅਜੇ ਵੀ ਰਜੋ ਗੁਣੀ ਹੈ, ਕਿਉਂਜੁ ਉਸ ਨੂੰ ਸਾਤਵਿਕ ਵਿਕਾਸ ਦਾ ਮੌਕਾ ਨਹੀਂ ਮਿਲਿਆ। ਉਹ ਅੰਤਰਮੁਖਤਾ ਦਾ ਅਭਿਆਸ ਨਹੀਂ ਕਰ ਸਕਦਾ ਕੇਵਲ ਵਿਖਾਵਾ ਜਾਂ ਪਾਖੰਡ ਕਰ ਸਕਦਾ ਹੈ। ਜਿਥੋਂ ਤਕ ਆਪਣੇ ਚੋਗਿਰਦੇ ਨਾਲ ਸੁਖਾਵੇਂ ਸੰਬੰਧਾਂ ਦਾ ਸਵਾਲ ਹੈ, ਉਥੋਂ ਤਕ ਉਹ ਆਪਣੇ ਕਰਮਾਂ ਅਤੇ ਪਰਮਾਤਮਾ ਦੀ ਇੱਛਾ ਨੂੰ ਦੋਸ਼ੀ ਜਾਂ ਜ਼ਿੰਮੇਵਾਰ ਠਹਿਰਾਉਂਦਾ ਹੈ।
ਮੈਂ ਸਿਮਰਨ, ਭਜਨ, ਧਿਆਨ ਅਤੇ ਯੋਗਾਭਿਆਸ ਆਦਿਕ ਨੂੰ ਅੰਤਰਮੁਖਤਾ ਨਹੀਂ ਮੰਨਦਾ। ਇਹ ਸਾਰੇ ਉਚੇਚੇ ਜਤਨ ਹਨ ਅਤੇ ਜਤਨ ਰਾਜਸਿਕ ਹੁੰਦੇ ਹਨ; ਸਾਤਵਿਕ ਨਹੀਂ ਹੁੰਦੇ। ਅੰਤਰਮੁਖਤਾ ਲਈ ਸਾਤਵਿਕ ਹੋਣਾ ਜ਼ਰੂਰੀ ਹੈ। ਇਸ ਦਾ ਭਾਵ ਇਹ ਹੈ ਕਿ ਨਿਰ
ਸਾਤਵਿਕ ਅੰਤਰਮੁਖਤਾ ਇੱਕ ਪ੍ਰਕਾਰ ਦਾ ਬੌਧਿਕ ਠਰ੍ਹਮਾ ਹੈ। ਇਹ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਜਾਂ ਆਪਣੀ ਅੱਖ ਦਾ ਸ਼ਤੀਰ ਵੇਖਣ ਦੀ ਸਿਆਣਪ ਹੈ। ਇਹ ਪ੍ਰਾਪਤੀਆਂ ਦੀ ਦੌੜ ਵਿੱਚੋਂ ਪਰੇ ਹੋ ਜਾਣ ਦੀ ਦਲੇਰੀ ਹੈ। ਇਹ ਆਪਣੀਆਂ ਸੀਮਾਵਾਂ ਦਾ ਸਤਿਕਾਰ ਕਰਨ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਪ੍ਰਵਾਨ ਕਰਨ ਦੀ ਜਾਚ" ਹੈ। ਇਹ ਜੀਵਨ ਦੇ ਤਮਾਸ਼ੇ ਨੂੰ ਤਮਾਸ਼ਾ ਜਾਣ ਕੇ ਮਾਣਨ ਦੀ ਜੁਗਤੀ ਹੈ। ਇਹ ਅੰਤਰਮੁਖਤਾ ਅਤੇ ਤਾਮਸਿਕ ਬਾਹਰਮੁਖਤਾ ਦਾ ਸੁੰਦਰ ਸੁਮੇਲ ਹੈ।
ਬਾਹਰਮੁਖਤਾ ਦੇ ਪ੍ਰਕਾਰ ਦੀ ਹੈ (1) ਰਾਜਸਿਕ ਅਤੇ (2) ਤਾਮਸਿਕ। ਰਾਜਸਿਕ ਬਾਹਰਮੁਖਤਾ ਜੀਵਨ ਨੂੰ ਆਪਣੀ ਇੱਛਾ ਅਨੁਸਾਰ ਤੋਰਨ ਦੀ ਰੀਝ ਰੱਖਦੀ ਹੈ। ਸਿਆਸਤਦਾਨ ਇਸ ਰੀਝ ਦੀ ਵਧੀਆ ਮਿਸਾਲ ਹਨ। ਇਹ ਇੱਕ ਇੰਜੀਨੀਅਰ ਦੀ ਬਾਹਰਮੁਖਤਾ ਹੈ। ਤਾਮਸਿਕ ਬਾਹਰਮੁਖਤਾ ਬਾਹਰਲੇ ਜੀਵਨ ਨਾਲ ਮਿੱਤਾ, ਭ੍ਰਾਤਰੀ, ਸਾਥ, ਸਹਿਯੋਗ ਅਤੇ ਸਹਾਇਤਾ ਦਾ ਸੰਬੰਧ ਪੈਦਾ ਕਰਨ ਦੀ ਇੱਛਾ ਵਿੱਚ ਪ੍ਰਗਟ ਹੁੰਦੀ ਹੈ। ਇਹ ਇੱਕ ਸੇਲਜ਼ਮੈਨ ਦੀ ਬਾਹਰਮੁਖਤਾ ਹੈ; ਜਿਹੇਵਾਜ਼ ਵਿਟਨਿਸ ਵਾਲਿਆਂ ਦੀ ਬਾਹਰਮੁਖਤਾ ਹੈ। ਸਾਤਵਿਕ ਅੰਤਰਮੁਖਤਾ ਅਤੇ ਤਾਮਸਿਕ ਬਾਹਰਮੁਖਤਾ ਦੇ ਸੁਮੇਲ ਵਿੱਚੋਂ ਅਪਾਰ ਪ੍ਰਸੰਨਤਾ ਉਪਜ ਸਕਦੀ ਹੈ।
ਠਰੂੰਮਾ, ਸੰਤੋਖ, ਸਿਆਣਪ ਅਤੇ ਨਿਮਰਤਾ, ਜਿਨ੍ਹਾਂ ਨੂੰ ਮੈਂ ਸਾਤਵਿਕ ਬੁੜ੍ਹਾਪਾ ਆਖਿਆ ਹੈ ਅਸਲ ਵਿੱਚ ਬੁੜ੍ਹਾਪਾ ਨਹੀਂ, ਸਗੋਂ ਮਨੁੱਖੀ ਮਨ ਦਾ ਵਿਕਾਸ ਹੈ—ਸੁਭਾਵਕ ਵਿਕਾਸ। ਜਿਹੜਾ ਆਦਮੀ ਆਪਣੇ ਜੀਵਨ ਵਿੱਚ ਆਪਣੇ ਜ਼ਿੰਮੇ ਲੱਗੇ ਕੰਮ ਨੂੰ ਸਾਧਾਰਣ ਤੌਰ ਉੱਤੇ ਜ਼ਿੰਮੇਦਾਰੀ ਅਤੇ ਈਮਾਨਦਾਰੀ ਨਾਲ ਕਰਦਾ ਹੈ, ਉਸ ਦੇ ਮਨ ਵਿੱਚ ਨਰਮੇ ਅਤੇ ਨਿਮਰਤਾ ਆਦਿਕ ਦਾ ਵਿਕਾਸ ਕੁਦਰਤੀ ਹੈ। ਇਨ੍ਹਾਂ ਗੁਣਾਂ ਦੇ ਵਿਕਾਸ ਸਦਕਾ ਉਸ ਨੂੰ ਉਮਰ ਦੇ ਕਿਸੇ ਹਿੱਸੇ ਵਿੱਚ ਵੀ ਮਾਨਸਿਕ ਸ਼ਾਂਤੀ ਲਈ ਉਚੇਚੇ ਜਤਨ ਨਹੀਂ ਕਰਨੇ ਪੈਂਦੇ। ਯੋਗ ਦੇ ਜਿਨ੍ਹਾਂ ਅਭਿਆਸਾਂ ਰਾਹੀਂ ਅੱਜ-ਕੱਲ੍ਹ ਮਨ ਦੀ ਸ਼ਾਂਤੀ ਲੱਭਣ ਦੇ ਤਰਲੇ ਲਏ ਜਾਂਦੇ ਹਨ, ਉਨ੍ਹਾਂ ਦੀ ਲੋੜ ਸਮਾਜ ਦੇ ਇੱਕ (ਸਮ੍ਰਿਧ) ਹਿੱਸੇ ਨੂੰ ਹੀ ਪੈਂਦੀ ਹੈ। ਮਿਹਨਤ ਕਰਨ
ਵਾਲੇ ਲੋਕਾਂ ਕੋਲ ਨਾ ਹੀ ਇਨ੍ਹਾਂ ਅਭਿਆਸਾਂ ਲਈ ਸਮਾਂ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਦੀ ਲੋੜ ਹੁੰਦੀ ਹੈ। ਸਮ੍ਰਿਧ ਸਮਾਜ (ਵਿਸ਼ੇਸ਼ ਕਰਕੇ ਉਹ ਜਿਸ ਨੇ ਸਮਿਧੀ ਲਈ ਅਯੋਗ ਸਾਧਨਾਂ ਦੀ ਵਰਤੋਂ ਕੀਤੀ ਹੋਈ ਹੋਵੇ) ਸਾਧਾਰਣ ਲੋਕਾਂ ਨਾਲੋਂ ਬਹੁਤੀ ਸ਼ਾਂਤੀ ਦਾ ਅਧਿਕਾਰੀ ਹੋਣ ਦੇ ਭੁਲੇਖੇ ਵਿੱਚ ਵੀ ਹੁੰਦਾ ਹੈ ਅਤੇ ਲੋੜਵੰਦ ਵੀ।
ਇਹ ਲੋੜ ਆਧੁਨਿਕ ਮਸ਼ੀਨੀ ਯੁਗ ਦੀ ਉਪਜਾਈ ਹੋਈ ਵੀ ਨਹੀਂ। ਇਸ ਲੋੜ ਦਾ ਯੁਗ ਜਾਂ ਸਮੇਂ ਨਾਲ ਬਹੁਤਾ ਸੰਬੰਧ ਨਹੀਂ। ਇਹ ਮਨ ਨਾਲ ਸੰਬੰਧਿਤ ਹੈ ਅਤੇ ਸਾਡਾ ਮਨ ਸਾਡੇ ਸਮਾਜਿਕ ਸਥਾਨ ਜਾਂ ਪੋਜੀਸ਼ਨ ਦੁਆਰਾ ਅਨੁਕੂਲਿਤ ਹੁੰਦਾ ਹੈ। ਹਰ ਯੁਗ ਦੇ ਚੌਧਰੀ, ਸੰਚਾਲਕ ਅਤੇ ਸੰਚਾਲਕਾਂ ਦੇ ਸਹਾਇਕ ਸਾਧਾਰਣ ਆਦਮੀਆਂ ਨਾਲੋਂ ਬਹੁਤੇ ਅਧਿਕਾਰ ਰੱਖਦੇ ਹਨ। ਇਨ੍ਹਾਂ ਅਧਿਕਾਰਾਂ ਦੀ ਵਰਤੋਂ ਵਿੱਚੋਂ ਪ੍ਰਾਪਤ ਹੋਣ ਵਾਲੇ ਹਉ-ਹੁਲਾਰੇ ਨੂੰ ਮਾਣਦੇ ਹੋਏ
ਮੇਰਾ ਭਾਵ ਇਹ ਹੈ ਕਿ ਹਰ ਯੁਗ ਵਿੱਚ ਸਮਾਜ ਦੇ ਜ਼ਿੰਮੇਦਾਰ ਅਤੇ ਅਧਿਕਾਰੀ ਵਰਗ ਨੂੰ ਮਾਨਸਿਕ ਅਸ਼ਾਂਤੀ ਜਨ-ਸਾਧਾਰਣ ਨਾਲੋਂ ਵਧੇਰੇ ਭੋਗਣੀ ਪੈਂਦੀ ਹੈ, ਜਿਸ ਕਰਕੇ ਸ਼ਾਂਤੀ ਦੇ ਉਪਰਾਲੇ ਵੀ ਜਿਆਦਾ ਕਰਨੇ ਪੈਂਦੇ ਹਨ। ਹਰ ਯੁਗ ਦਾ ਸਧ ਸਮਾਜਿਕ ਹਿੱਸਾ ਮਨ ਦੀ ਸ਼ਾਂਤੀ ਲਈ ਸੰਤਾਂ ਸਾਧੂਆਂ ਅਤੇ ਗੁਰੂਆਂ-ਪੀਰਾਂ ਦੇ ਦੱਸੇ ਅਭਿਆਸਾਂ ਵਿੱਚ ਵਧੇਰੇ ਦਿਲਚਸਪੀ ਲੈਂਦਾ ਆਇਆ ਹੈ। ਇਸ ਵਰਗ ਨੂੰ ਇਸ ਦਿਲਚਸਪੀ ਦਾ ਇੱਕ ਲਾਭ ਇਹ ਵੀ ਹੁੰਦਾ ਹੈ ਕਿ ਰੀਟਾਇਰ ਹੋ ਜਾਣ ਉੱਤੇ ਅਧਿਕਾਰਾਂ ਦੀ ਸਮਾਪਤੀ ਹੋ ਜਾਣ ਪਿੱਛੋਂ ਵੀ ਇਹ ਅਧਿਆਤਮਕ ਜਗਤ ਦੇ ਉੱਚ-ਅਧਿਕਾਰੀ ਹੋਣ ਦੀ ਤਸੱਲੀ ਦਾ ਆਨੰਦ ਮਾਣ ਸਕਦੇ ਹਨ। ਇਸ ਤਸੱਲੀ ਨੂੰ ਨਿਰਮੂਲ ਅਤੇ ਨਿਰਾਰਥਕ ਕਹਿਣ ਦੀ ਕਾਹਲ, ਮੈਂ ਨਹੀਂ ਕਰਨੀ ਚਾਹੁੰਦਾ। ਇਸ ਦਾ ਕੁਝ ਵਿਸਧਾਰ ਕਰਨ ਦੀ ਲੋੜ ਇਸ ਲਈ ਮਹਿਸੂਸ ਕੀਤੀ ਹੈ ਕਿ ਇਹ ਮਨ ਦੇ ਸਾਤਵਿਕ ਵਿਕਾਸ ਦਾ ਰਾਹ ਰੋਕਦੀ ਹੈ । ਆਪਣੇ ਮਨ ਵਿੱਚ ਝਾਤੀ ਪਾ ਕੇ ਆਪਣੀਆਂ ਮਾਨਸਿਕ ਲੋੜਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਵਾਲੇ ਵਿਅਕਤੀ ਲਈ ਇਹ ਵਿਸਥਾਰ ਲਾਹੇਵੰਦਾ ਹੋ ਸਕਦਾ ਹੈ।
ਅੰਤ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਬੁੜ੍ਹਾਪਾ ਕੇਵਲ ਸਰੀਰਕ ਨਹੀਂ, ਸਗੋਂ ਸਰੀਰਕ ਅਤੇ ਮਾਨਸਿਕ ਵੀ ਹੈ, ਉਸ ਬੁੜ੍ਹਾਪੇ ਨੂੰ ਤਾਮਸਿਕ ਬਾਹਰਮੁਖਤਾ ਨਾਲ ਸਾਂਝ ਪਾਉਣ ਦੀ ਜਾਚ ਵੀ ਕੁਦਰਤੀ ਹੁੰਦੀ ਹੈ। ਉਹ ਸਾਥ, ਸਹਿਯੋਗ, ਸਹਾਇਤਾ ਅਤੇ ਸਾਂਝ ਦਾ ਲੋੜਵੰਦ ਹੋਣ ਵਿੱਚ ਕਿਸੇ ਪ੍ਰਕਾਰ ਦੀ ਹੀਣਤਾ ਮਹਿਸੂਸ ਕਰਨ ਦੀ ਥਾਂ ਇਨ੍ਹਾਂ ਨੂੰ ਜੀਵਨ ਦੀਆਂ ਵੱਡੀਆਂ ਪ੍ਰਾਪਤੀਆਂ ਸਮਝਦਾ ਹੈ ਅਤੇ ਇਨ੍ਹਾਂ ਨੂੰ ਪ੍ਰਾਪਤ ਕਰ ਸਕਣ ਨੂੰ ਵੱਡੀ ਸਫਲਤਾ ਮੰਨਦਾ ਹੈ। ਆਪਣੇ ਭਾਵਾਂ ਨੂੰ ਸਪੱਸ਼ਟਤਾ ਅਤੇ ਨਿਮਰਤਾ ਨਾਲ ਪ੍ਰਗਟ ਕਰ ਸਕਣ ਵਾਲਾ ਅਤੇ ਦੂਜੇ ਦੇ ਭਾਵਾਂ ਨੂੰ ਸਿਆਣਪ ਅਤੇ ਸਹਿਜ ਨਾਲ ਸੁਣਨ ਵਾਲਾ ਬੁੜ੍ਹਾਪਾ ਨਿਰਾ ਪ੍ਰਸੰਨ ਹੀ ਨਹੀਂ, ਸਗੋਂ ਸੁਹਣਾ ਵੀ ਹੁੰਦਾ ਹੈ। ਜਿੰਨਾ ਜ਼ੋਰ ਅਸੀਂ ਕਿਆਮਤ, ਨਰਕ, ਸੁਰਗ, ਧਰਮਰਾਜ, ਚੁਰਾਸੀ ਲੱਖ ਜੂਨ ਅਤੇ ਆਵਾਗੋਣ ਵਰਗੇ ਨਿਰਮੂਲ, ਅਵਿਗਿਆਨਕ, ਨਾ-ਕਾਬਲੇ ਤਸਦੀਕ ਅਤੇ ਭਿਆਨਕ ਸਿਧਾਂਤਾਂ ਉੱਤੇ ਵਿਸ਼ਵਾਸ ਕਰਨ ਵਿੱਚ ਲਾਉਂਦੇ ਹਾਂ, ਉਸ ਨਾਲੋਂ ਅੱਧੀ ਅਕਲ ਲਾ ਕੇ ਜੇ ਅਸੀਂ ਆਪਣੇ ਆਪ ਨੂੰ ਇਹ ਮੰਨਵਾ ਸਕੀਏ ਕਿ ਸਾਡਾ ਪਰਿਵਾਰ ਸਾਡੀ ਮਾਲਕੀ ਨਹੀਂ; ਅਸੀਂ ਉਸ ਸਭ ਕਾਸੇ ਦੇ ਪਹਿਰੇਦਾਰ, ਨਿਗਰਾਨ ਜਾਂ ਕੇਅਰ ਟੇਕਰ (Care taker) ਹਾਂ, ਜੋ ਅਸਲ ਵਿੱਚ ਸਾਡੇ ਬੱਚਿਆਂ ਦੀ ਮਾਲਕੀ ਹੈ; ਤਾਂ ਸਾਡਾ ਬੁੜ੍ਹਾਪਾ ਹੁਣ ਨਾਲੋਂ ਘੱਟ ਉਦਾਸ ਜਾਂ ਬਹੁਤਾ ਪ੍ਰਸੰਨ ਹੋ ਸਕਦਾ ਹੈ। ਪਰੰਤੂ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਵੱਧ ਸਤਿਕਾਰਯੋਗ ਸਮਝਣਾ ਸੋਖਾ ਨਹੀਂ: ਇਹ ਇੱਕ ਸਾਤਵਿਕ ਸਾਧਨਾ ਹੈ। ਅਸੀਂ ਤਾਂ ਆਪਣੇ ਬਰਾਬਰ ਦੇ ਆਦਮੀਆਂ ਨੂੰ ਵੀ ਆਪਣੇ ਜਿੰਨਾ ਸਤਿਕਾਰ ਦੇਣ ਲਈ ਤਿਆਰ ਨਹੀਂ ਹਾਂ।
ਪਰੰਪਰਾ ਅਤੇ ਪ੍ਰਸੰਨਤਾ
ਲੇਖਾਂ ਦੀ ਇਸ ਲੜੀ ਦੇ ਆਰੰਭ ਵਿੱਚ ਮੈਂ ਲਿਖਿਆ ਸੀ ਕਿ ਇਨ੍ਹਾਂ ਲੇਖਾਂ ਰਾਹੀਂ ਮੇਰਾ ਮਨੋਰਥ ਇਹ ਵੇਖਣਾ ਅਤੇ ਵਿਚਾਰਨਾ ਹੈ ਕਿ ਇੱਕ ਆਦਮੀ ਆਪਣੀ ਖੁਸ਼ੀ ਲਈ ਆਪਣੇ ਤੌਰ 'ਤੇ ਕੀ ਕਰ ਸਕਦਾ ਹੈ। ਪਰੰਪਰਾਵਾਂ ਸਮਾਜਕ ਮਾਨਤਾਵਾਂ ਅਤੇ ਸਾਡੇ ਰੀਤੀ-ਰਿਵਾਜ ਸਾਡੀ ਪ੍ਰਸੰਨਤਾ ਨਾਲ ਗੂਹੜਾ ਸੰਬੰਧ ਰੱਖਦੇ ਹਨ। ਪਰੰਪਰਾਵਾਂ, ਰਸਮਾਂ ਅਤੇ ਮਾਨਤਾਵਾਂ ਉੱਤੇ ਕਿਸੇ ਵਿਅਕਤੀ ਦਾ ਕੋਈ ਅਧਿਕਾਰ ਪ੍ਰਤੀਤ ਨਹੀਂ ਹੁੰਦਾ। ਇਹ ਸਮਾਜਕ ਜਾਂ ਸਮੂਹਕ ਹੁੰਦੀਆਂ ਹਨ। ਇਉਂ ਜਾਪਦਾ ਹੈ ਕਿ ਇਨ੍ਹਾਂ ਦੇ ਸੰਬੰਧ ਵਿੱਚ ਵਿਅਕਤੀ ਉੱਕਾ ਬੇ-ਬੱਸ ਹੈ। ਇਨ੍ਹਾਂ ਵੱਲੋਂ ਆਉਣ ਵਾਲੀ ਹਰ ਖੁਸ਼ੀ ਜਾਂ ਉਦਾਸੀ ਉਸ ਨੂੰ, ਬਿਨਾਂ ਹੀਲ-ਹੁੱਜਤ, ਪਰਵਾਨ ਕਰਨੀ ਪਵੇਗੀ।
ਜੇ ਇਹ ਠੀਕ ਹੈ ਤਾਂ ਹੱਥਲਾ ਲੇਖ ਇਸ ਲੜੀ ਦਾ ਹਿੱਸਾ ਨਹੀਂ ਆਖਿਆ ਜਾਣਾ ਚਾਹੀਦਾ। ਪਰੰਤੂ ਇਹ ਗੱਲ ਸਮੁੱਚੀ ਠੀਕ ਨਹੀਂ। ਮੇਰਾ ਖਿਆਲ ਹੈ ਕਿ ਜਿਨ੍ਹਾਂ ਪਰਿਸਥਿਤੀਆਂ ਸਾਹਮਣੇ ਮਨੁੱਖ ਉੱਕਾ ਬੇ-ਬੱਸ ਹੈ ਉਨ੍ਹਾਂ ਪ੍ਰਤੀ ਆਪਣੀ ਸੋਚ, ਆਪਣੇ ਗਿਆਨ ਅਤੇ ਆਪਣੇ ਸਨੇਹੀਆਂ ਦੇ ਸਹਿਯੋਗ ਦੇ ਸਹਾਰੇ, ਉਹ ਆਪਣੀ ਪ੍ਰਤੀਕਿਰਿਆ ਨੂੰ ਅਜੇਹੀ ਬਣਾ ਸਕਦਾ ਹੈ ਜਿਸ ਨਾਲ ਉਸ ਦੀ ਪ੍ਰਸੰਨਤਾ ਦੀ ਬਹੁਤੀ ਹਾਨੀ ਨਾ ਹੋਵੇ।
ਇਉਂ ਕਰ ਸਕਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਪਰੰਪਰਾਵਾਂ, ਰਸਮਾਂ ਅਤੇ ਮਾਨਤਾਵਾਂ ਦੇ ਵਿਕਾਸ ਦੇ ਭੇਰ ਨੂੰ ਜਾਣਦੇ ਹੋਈਏ। ਇਸ ਤੋਂ ਮੇਰਾ ਇਹ ਭਾਵ ਨਹੀਂ ਕਿ ਹਰ ਪਰੰਪਰਾ ਜਾਂ ਹਰ ਰਸਮ ਦੇ ਵਿਕਾਸ ਤੋਂ ਜਾਣੂੰ ਹੋਣ ਦੀ ਸਾਨੂੰ ਲੋੜ ਹੈ। ਇਹ ਕੰਮ ਪੇਸ਼ਾਵਰ ਖੋਜੀਆਂ ਦਾ ਹੈ। ਆਮ ਆਦਮੀ ਲਈ ਇਹ ਜਾਣਨਾ ਕਾਫ਼ੀ ਹੈ ਕਿ ਪਰੰਪਰਾ ਅਤੇ ਸੱਭਿਅ ਸਮਾਜਕ ਜੀਵਨ ਵਿੱਚ ਕੀ ਸਾਂਝ ਹੈ।
ਇਸ ਸਾਂਝ ਦੀ ਵਿਗਿਆਨਿਕ ਵਿਆਖਿਆ ਲਈ ਮੈਨੂੰ ਅੰਗਰੇਜ਼ੀ ਬੋਲੀ ਦੀ ਸਹਾਇਤਾ ਲੈਣੀ ਪਵੇਗੀ। ਕਾਰਨ ਇਹ ਹੈ ਕਿ ਸਾਡੀ ਭਾਸ਼ਾ ਨੇ ਅਜੇ ਅਜੇਹੇ ਮਸਲਿਆਂ ਦੀ ਛਾਣ- ਬੀਣ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਹ ਵੀ ਆਖਿਆ ਜਾ ਸਕਦਾ ਹੈ ਕਿ ਮੈਨੂੰ ਪੰਜਾਬੀ ਬੋਲੀ (ਜਾਂ ਭਾਰਤੀ ਬੋਲੀਆਂ) ਦੀ ਸਮਰੱਥਾ ਦਾ ਬਹੁਤਾ ਗਿਆਨ ਨਹੀਂ।
ਅੰਗਰੇਜ਼ੀ ਭਾਸ਼ਾ ਦੇ ਤਿੰਨ ਸ਼ਬਦ-ਕਨਵੈਨਸ਼ਨ, ਕਸਟਮ ਅਤੇ ਟੈਡੀਸ਼ਨ (Convention, Custom and Tradition) ਉਵੇਂ ਹੀ ਸਮਾਨਾਰਥਕ ਸਮਙੇ, ਮੰਨੇ ਅਤੇ ਵਰਤੇ ਜਾਂਦੇ ਹਨ ਜਿਵੇਂ ਪੰਜਾਬੀ ਦੇ ਰੀਤੀ, ਰਿਵਾਜ ਅਤੇ ਪਰੰਪਰਾ। ਉਂਞ ਇਨ੍ਹਾਂ ਦੇ ਅਰਥਾਂ ਵਿੱਚ ਫਰਕ ਹੈ। ਜਦੋਂ ਤੁਲਸੀ ਦਾਸ ਜੀ ਕਹਿੰਦੇ ਹਨ, "ਰਘੂਕੁਲ ਰੀਤ ਯਹੀ ਚਲੀ ਆਈ" ਉਦੋਂ 'ਰੀਤ' ਦਾ ਭਾਵ ਰਿਵਾਜ ਨਹੀਂ। ਰਿਵਾਜ ਸਮੁੱਚੇ ਸਮਾਜ ਨਾਲ ਸੰਬੰਧਤ ਹੁੰਦੇ ਹਨ ਜਦ ਕਿ ਪ੍ਰਾਣ ਦੇ ਕੇ ਬਚਨ ਨਿਭਾਉਣ ਦੀ 'ਰੀਤ' ਰਘੁਵੰਸ਼ ਦੀ ਵਿਸ਼ੇਸ਼ਤਾ ਹੈ। ਸਮਾਜ ਦੇ ਹਰ ਮੈਂਬਰ ਵੀ ਬਚਨ ਨਿਭਾਉਣ ਦੀ ਪ੍ਰਥਾ ਦਾ ਆਦਰ ਕਰਦੇ ਹਨ ਪਰੰਤੂ ਪ੍ਰਾਣ ਦੇ ਕੇ ਬਚਨ
ਮੈਂ ਕਨਵੈਨਸ਼ਨ, ਕਸਟਮ ਅਤੇ ਟ੍ਰੈਡੀਸ਼ਨ ਦੀ ਗੱਲ ਕਰ ਰਿਹਾ ਹਾਂ। ਇਹ ਠੀਕ ਹੈ ਕਿ ਕਿਸੇ ਸਮਾਜ ਦੇ ਸਾਰੇ ਮੈਂਬਰ ਇੱਕ ਥਾਂ ਬੈਠ ਕੇ ਅਤੇ ਸਲਾਹ-ਮਸ਼ਵਰਾ ਕਰ ਕੇ ਕਸਟਮਜ਼ ਨੂੰ ਜਨਮ ਨਹੀਂ ਦਿੰਦੇ, ਤਾਂ ਵੀ ਕਸਟਮ ਉਨ੍ਹਾਂ ਮਨੁੱਖੀ ਵਤੀਰਿਆਂ ਅਤੇ ਵਰਤਾਰਿਆਂ ਦਾ ਨਤੀਜਾ ਹੁੰਦੇ ਹਨ ਜਿਹੜੇ ਵਤੀਰੇ, ਜੀਵਨ ਨੂੰ ਸੁਖਾਵਾਂ ਬਣਾਉਣ ਲਈ ਮਨੁੱਖਾਂ ਨੇ ਸੋਚ ਸਮਝ ਕੇ (ਮਜਬੂਰੀ ਦੀ ਥਾਂ ਮਰਜ਼ੀ ਨਾਲ) ਅਪਣਾਏ ਹੁੰਦੇ ਹਨ। ਇਸੇ ਤਰ੍ਹਾਂ ਕਨਵੈਨਸ਼ਨਜ਼ ਵੀ ਉਨ੍ਹਾਂ ਸਹਿਮਤੀਆਂ, ਸਮਝੌਤਿਆਂ ਅਤੇ ਸੰਬੰਧਾਂ ਦੀ ਉਪਜ ਹੁੰਦੀਆਂ ਹਨ ਜਿਨ੍ਹਾਂ ਪਿੱਛੇ ਮਨੁੱਖ ਦੀ ਮਰਜ਼ੀ ਅਤੇ ਪਰਵਾਨਗੀ ਕੰਮ ਕਰ ਰਹੀ ਹੁੰਦੀ ਹੈ। ਵਿਅਕਤੀ ਦੀ ਮਰਜ਼ੀ ਅਤੇ ਸਮਾਜ ਦੀ ਮਨਜ਼ੂਰੀ ਇਸ ਗੱਲ ਦੀ ਗਵਾਹੀ ਹੈ ਕਿ ਰਸਮਾਂ ਅਤੇ ਰਿਵਾਜਾਂ ਦਾ ਜਨਮ ਸਮਾਜਕ ਜੀਵਨ ਨੂੰ ਸੁਖਾਵਾਂ ਬਣਾ ਕੇ ਵਿਅਕਤੀ ਲਈ ਪ੍ਰਸੰਨਤਾ ਦੇ ਅਵਸਰ ਪੈਦਾ ਕਰਨ ਦੇ ਖਿਆਲ ਵਿੱਚੋਂ ਹੋਇਆ ਹੈ।
ਰਵਾਇਤਾਂ ਬਣਨ ਤੋਂ ਪਹਿਲਾਂ ਰਿਵਾਜ ਆਪਣੇ ਇਸ ਮਨੋਰਥ ਵਿੱਚ ਬਹੁਤ ਹੱਦ ਤਕ ਸਫਲ ਵੀ ਹੁੰਦੇ ਹਨ। ਰਿਵਾਜ ਅਤੇ ਆਦਤ ਵਿੱਚ ਇੱਕ ਸਾਂਝ ਹੈ । ਰਿਵਾਜ ਨੂੰ ਸਮਾਜਕ ਆਦਤ ਆਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਇੱਕ ਵਿਅਕਤੀ ਲਈ ਆਪਣੀ ਆਦਤ (ਚੰਗੀ ਭਾਵੇਂ ਮਾੜੀ) ਅਨੁਸਾਰ ਵਰਤਣਾ-ਵਿਚਰਨਾ ਸੌਖਾ ਅਤੇ ਨਿਰਯਤਨ ਹੁੰਦਾ ਹੈ, ਉਸੇ ਤਰ੍ਹਾਂ ਸਮਾਜਾਂ ਲਈ ਰਿਵਾਜਾਂ ਦਾ ਪਾਲਣ ਕਰਨਾ ਵੀ ਸਰਲ ਅਤੇ ਸੁਖਦਾਇਕ ਹੁੰਦਾ ਹੈ। ਪ੍ਰਾਣ-ਦਾਨ ਦੀ ਮੰਗ ਰੀਤਾਂ ਜਾਂ ਰਵਾਇਤਾਂ ਦੀ ਹੈ, ਰਿਵਾਜਾਂ ਦੀ ਨਹੀਂ।
ਸਾਡੀਆਂ ਆਦਤਾਂ ਸਾਡੇ ਭਾਵਾਂ ਅਤੇ ਵਿਚਾਰਾਂ ਉੱਤੇ ਵੀ ਆਧਾਰਿਤ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਨੇੜਲਾ ਸੰਬੰਧ ਸਾਡੇ ਕੰਮਾਂ ਨਾਲ ਵੀ ਹੁੰਦਾ ਹੈ। ਕਿਸੇ ਕਿਰਿਆ ਦਾ ਲੰਮਾ ਅਭਿਆਸ ਕਿਸੇ ਇੱਕ ਆਦਤ ਨੂੰ ਜਨਮ ਦੇ ਦਿੰਦਾ ਹੈ । ਆਦਤਾਂ (ਪਰਗਟ ਰੂਪ ਵਿੱਚ) ਸਰੀਰਕ ਹੁੰਦੀਆਂ ਹਨ ਵਿਸ਼ੇਸ਼ ਕਰਕੇ ਆਪਣੇ ਮੁੱਢਲੇ ਰੂਪ ਵਿੱਚ। ਹੌਲੀ ਹੌਲੀ ਇਹ ਮਨੁੱਖ ਉੱਤੇ ਏਨੀਆਂ ਭਾਰੂ ਹੋ ਜਾਂਦੀਆਂ ਹਨ ਕਿ ਇਨ੍ਹਾਂ ਨੂੰ ਦੂਜੇ ਦਰਜੇ ਦੀ ਪਰਵਿਰਤੀ (second nature) ਤੱਕ ਆਖਿਆ ਜਾਣ ਲੱਗ ਪੈਂਦਾ ਹੈ। ਦੂਜੇ ਦਰਜੇ ਦੀ ਪਰਵਿਰਤੀ ਬਣੀ ਹੋਈ ਬੁਰੀ ਆਦਤ ਵੀ, ਰਵਾਇਤ ਵਾਂਙੂ, ਮਨੁੱਖੀ ਪ੍ਰਸੰਨਤਾ ਉੱਤੇ ਭਾਰੂ ਹੋ ਸਕਦੀ ਹੈ । ਬੌਧਿਕ ਨਿਯੰਤ੍ਰਣ ਵਿੱਚੋਂ ਨਿਕਲ ਜਾਣ ਵਾਲਾ ਹਰ ਅਭਿਆਸ, ਹਰ ਵਿਸ਼ਵਾਸ ਮਨੁੱਖ ਦਾ ਮਾਲਕ ਬਣ ਕੇ ਉਸ ਦੀ ਪ੍ਰਸੰਨਤਾ ਦੀ ਹਾਨੀ ਕਰ ਸਕਦਾ ਹੈ; ਸਾਡੀ ਪ੍ਰਸੰਨਤਾ ਮਿੱਤ੍ਰਾਂ ਅਤੇ ਸਹਾਇਕਾ ਦੇ ਸਾਥ ਵਿੱਚ ਹੈ। ਮਾਲਕਾਂ ਦੀ ਮਿਹਰ ਵਿੱਚ ਨਹੀਂ।
ਅਰਸਤੂ ਹਾਸਲ ਕਰਨ (to have-ਟੂ ਹੋਵ) ਨੂੰ ਆਦਤ (habit ਹੈਬਿਟ) ਸ਼ਬਦ ਦਾ ਧਾਤੂ ਮੰਨਦਾ ਸੀ। ਗੱਲ ਠੀਕ ਵੀ ਜਾਪਦੀ ਹੈ। ਸਕਾਟਲੈਂਡ ਦੇ ਲੋਕ ਹੈਵਿਗਜ਼ (havings) ਦੇ ਅਰਥ ਸਦਾਚਾਰ, ਸਦ-ਵਿਵਹਾਰ ਅਤੇ ਸ਼ੁਭ ਗੁਣ ਕਰਦੇ ਹਨ। ਸਦਾਚਾਰ ਅਤੇ ਸਦ- ਵਿਵਹਾਰ ਆਦਿਕ ਨੂੰ ਚੰਗੀਆਂ ਆਦਤਾਂ ਆਖਣ ਵਿੱਚ ਕੋਈ ਉਕਾਈ ਜਾਂ ਆਪੱਤੀ ਨਹੀਂ।
ਗੁੰਝਲਦਾਰ ਸੱਭਿਅ ਸਮਾਜਕ ਜੀਵਨ ਵਿੱਚ ਵਿਅਕਤੀ ਦਾ ਸਥਾਨ ਬਹੁ-ਪ੍ਰਕਾਰੀ ਹੈ। ਘਰ ਵਿੱਚ ਹੀ ਉਹ ਕਿਸੇ ਨਾਲੋਂ ਵੱਡਾ ਹੈ, ਕਿਸੇ ਨਾਲੋਂ ਛੋਟਾ; ਕਿਸੇ ਦਾ ਪੁੱਤ੍ਰ ਹੈ, ਕਿਸੇ ਦਾ ਪਿਤਾ। ਘਰੋਂ ਬਾਹਰਲੇ ਹਰ ਆਦਮੀ ਨਾਲ ਉਸ ਦਾ ਰਿਸ਼ਤਾ ਵੱਖਰਾ ਹੈ। ਕਿਸੇ ਲਈ ਓਪਰਾ ਹੈ, ਕਿਸੇ ਲਈ ਆਪਣਾ: ਕਿਸੇ ਲਈ ਅਵਸਰ ਹੈ, ਕਿਸੇ ਲਈ ਮਾਤਹਿਤ ਕਿਸੇ ਲਈ ਗਾਹਕ ਹੈ, ਕਿਸੇ ਲਈ ਦੁਕਾਨਦਾਰ: ਕਿਸੇ ਲਈ ਸਹਿਯੋਗੀ ਹੈ, ਕਿਸੇ ਦਾ ਪ੍ਰਤਿਦੰਦੀ। ਸੰਬੰਧਾਂ ਦੇ ਇਸ ਤਾਣੇ-ਬਾਣੇ ਵਿੱਚ ਉਲਝੇ ਹੋਏ ਆਦਮੀ ਨੂੰ ਜੇ ਹਰ ਮੌਕੇ ਉੱਤੇ ਸੋਚ-ਸਮਝ ਕੇ ਇਹ ਫੈਸਲਾ ਕਰਨਾ ਪਵੇ ਕਿ ਇਸ ਪਰਿਸਥਿਤੀ ਵਿੱਚ ਮੈਂ ਕਿਸ ਪ੍ਰਕਾਰ ਦਾ ਵਿਵਹਾਰ ਜਾਂ ਵਤੀਰਾ ਅਪਣਾਵਾਂ ਤਾਂ ਫ਼ੈਸਲਾਉਣ ਦੇ ਭਾਰ ਨਾਲ ਉਸ ਦਾ ਤੰਤੂ-ਪ੍ਰਬੰਧ ਹੀ ਵਿਗੜ ਜਾਵੇਗਾ। ਅਸਾਂ ਆਪਣੀ ਮਾਨਸਿਕਤਾ ਅਨੁਸਾਰ, ਵੱਖ ਵੱਖ ਪਰਿਸਥਿਤੀਆਂ ਵਿੱਚ ਵਰਤਣ ਵਿਵਹਾਰਨ ਦੀਆਂ ਆਦਤਾਂ ਬਣਾ ਲਈਆਂ ਹੋਈਆਂ ਹਨ ਜਿਨ੍ਹਾਂ ਸਦਕਾ ਜੀਵਨ ਸਰਲ ਅਤੇ ਸੁਖਾਵਾਂ ਬਣਿਆ ਹੋਇਆ ਹੈ। ਇਹ ਸਭ ਕੁਝ ਏਨੀ ਸਰਲਤਾ ਨਾਲ ਹੋ ਰਿਹਾ ਹੁੰਦਾ ਹੈ ਕਿ ਅਸੀਂ ਇਸ ਬਾਰੇ ਜਾਣਦੇ ਤਕ ਨਹੀਂ।
ਆਦਤਾਂ ਸਾਡੇ ਵਿਵਹਾਰ ਦੀ ਨਿਸਚਿਤ ਅਤੇ ਭਰੋਸੇਯੋਗ ਰੂਪ-ਰੇਖਾ ਉਲੀਕ ਕੇ ਸਾਨੂੰ ਮਾਨਵ ਤੋਂ 'ਵਿਅਕਤੀ' ਬਣਾਉਂਦੀਆਂ ਹਨ। ਵੱਖ ਵੱਖ ਆਦਮੀਆਂ ਦੀਆਂ ਆਦਤਾਂ ਵਿਚਲੀ ਸਾਂਭ ਅਤੇ ਇੱਕ-ਸੁਰਤਾ ਸਮਾਜ ਦੀ ਸਥਿਰਤਾ ਅਤੇ ਸੁੰਦਰਤਾ ਦਾ ਆਧਾਰ ਹੁੰਦੀ ਹੈ। ਆਦਤਾਂ ਬਿਨਾਂ ਵਿਅਕਤੀ ਅਤੇ ਰਿਵਾਜਾਂ ਬਿਨਾਂ ਸਮਾਜ ਸੰਭਵ ਨਹੀਂ। ਤਾਂ ਵੀ ਆਦਤ ਅਤੇ ਰਿਵਾਜ ਵਿੱਚ ਇੱਕ ਵੱਡਾ ਫਰਕ ਹੈ। ਕੋਈ ਵਿਅਕਤੀ ਆਪਣੀ ਆਦਤ ਦਾ ਵਿਰੋਧ ਨਹੀਂ ਕਰਦਾ ਜਾਂ ਉਸ ਵਿੱਚ ਆਪਣੀ ਆਦਤ ਦਾ ਵਿਰੋਧ ਕਰਨ ਦੀ ਇੱਛਾ ਨਹੀਂ ਹੁੰਦੀ; ਪਰੰਤੂ ਹਰ ਸਮਾਜ ਵਿੱਚ ਇੱਕਾ-ਦੁੱਕਾ ਅਜੋਹੇ ਵਿਅਕਤੀ ਹੁੰਦੇ ਹਨ ਜਿਹੜੇ ਪ੍ਰਚੱਲਤ ਰਿਵਾਜਾਂ ਨਾਲ ਅਸਹਿਮਤੀ ਜਾਂ ਵਿਰੋਧ ਪਰਗਟ ਕਰਦੇ ਹਨ। ਇਸ ਸੰਬੰਧ ਵਿੱਚ ਅੱਗੇ ਚੱਲ ਕੇ ਕੁਝ ਆਖਾਂਗਾ।
ਅਸਾਂ ਇਹ ਕਦੀ ਨਹੀਂ ਸੋਚਿਆ ਕਿ ਆਦਤ ਸਾਡਾ ਵਿਅਕਤਿਤਵ ਹੈ। ਇਸ ਦਾ ਕਾਰਨ ਇਹ ਹੈ ਕਿ ਅਸਾਂ ਆਦਤ ਸ਼ਬਦ ਦੇ ਗਲਤ ਅਰਥ ਪੱਲੇ ਬੰਨ੍ਹ ਰੱਖੇ ਹਨ। ਅਸਾਂ ਆਦਤ ਅਤੇ ਬੁਰਾਈ ਵਿੱਚ ਸਮਾਨਤਾ ਜਾਂ ਇੱਕ-ਰੂਪਤਾ ਪੈਦਾ ਕਰ ਲਈ ਹੈ। ਅਸੀਂ ਕਹਿੰਦੇ ਹਾਂ ਫਲਾਣੇ ਨੂੰ ਜੂਆ ਖੇਡਣ ਦੀ ਆਦਤ ਹੈ; ਅਮਕੇ ਨੂੰ ਸਿਗਰਟ ਜਾਂ ਸ਼ਰਾਬ ਪੀਣ ਦੀ ਆਦਤ ਹੈ। ਝੂਠ ਬੋਲਣ ਦੀ ਆਦਤ, ਚੋਰੀ ਕਰਨ ਦੀ ਆਦਤ, ਝਗੜਾ ਕਰਨ ਦੀ ਆਦਤ, ਫਜ਼ੂਲ- ਖ਼ਰਚੀ ਦੀ ਆਦਤ, ਨਿੰਦਾ ਦੀ ਆਦਤ, ਚੁਗਲੀ ਦੀ ਆਦਤ, ਰੁੱਸਣ ਦੀ ਆਦਤ, ਗੱਲ ਕੀ ਹਰ ਪ੍ਰਕਾਰ ਦੀ 'ਬੁਰਾਈ ਦੀ ਆਦਤ ਤੋਂ ਅਸੀਂ ਜਾਣੂ ਹਾਂ । ਪਰੰਤੂ ਸਹਾਇਤਾ ਦੀ ਆਦਤ, ਮਿੱਤ੍ਰਤਾ ਦੀ ਆਦਤ, ਆਦਰ ਦੀ ਆਦਤ, ਨਿਮ੍ਰਤਾ ਦੀ ਆਦਤ ਜਾਂ ਅਪਣੱਤ ਦੀ ਆਦਤ
ਮੈਂ ਕਿਹਾ ਹੈ ਕਿ ਸਾਡੇ ਰਿਵਾਜ ਸਾਡੇ ਸਮਾਜ ਦੀਆਂ ਆਦਤਾਂ ਹਨ। ਜਿਵੇਂ ਮਨੁੱਖ ਵਿਚਲੀ ਬੁਰਾਈ ਨੂੰ ਆਦਤ ਨਾ ਆਖ ਕੇ ਬੁਰਾਈ ਆਪਣਾ ਆਦਤ ਦੇ ਸਤਿਕਾਰ ਨੂੰ ਕਾਇਮ ਰੱਖ ਸਕਦਾ ਹੈ, ਉਵੇਂ ਹੀ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਰਿਵਾਜ ਦੀ ਥਾਂ ਕੁਰੀਤੀਆਂ ਆਪਣ ਨਾਲ ਰਿਵਾਜ ਸਾਡੇ ਲਈ ਸਤਿਕਾਰਯੋਗ ਅਤੇ ਸੁਖਾਵੇਂ ਬਣੇ ਰਹਿ ਸਕਦੇ ਹਨ। ਜਿਵੇਂ ਵਿਅਕਤੀ ਆਪਣੇ ਗਿਆਨ, ਅਨੁਭਵ ਅਤੇ ਵਿਵਹਾਰ ਦੀ ਸਹਾਇਤਾ ਨਾਲ ਵਧੇਰੇ ਸੁਖਾਵੀਆਂ ਅਤੇ ਸੁੰਦਰ ਆਦਤਾਂ ਅਪਣਾਅ ਸਕਦਾ ਹੈ, ਉਵੇਂ ਹੀ ਸਮਾਜ ਵੀ ਸਮੇਂ ਅਨੁਸਾਰ ਵਿਕਾਸ ਕਰਦੇ ਹੋਏ ਸੁੰਦਰ ਅਤੇ ਸੁਖਾਵੇਂ ਰਿਵਾਜਾਂ ਨੂੰ ਜਨਮ ਦੇ ਸਕਦੇ ਹਨ: ਦਿੰਦੇ ਰਹਿੰਦੇ ਹਨ। ਰਿਵਾਜਾਂ ਦੇ ਨਵੇਂ ਰੂਪਾਂ ਦਾ ਸਤਿਕਾਰ ਸਮਾਜ ਦੀ ਸਿਹਤਮੰਦੀ ਦਾ ਸਬੂਤ ਹੈ।
ਜਿਹੜਾ ਸਮਾਜ ਸਿਹਤਮੰਦ ਨਹੀਂ, ਉਹ ਰਿਵਾਜਾਂ ਨੂੰ ਰਵਾਇਤਾ ਜਾਂ ਪਰੰਪਰਾਵਾਂ ਦਾ ਰੂਪ ਦੇਣ ਦੀ ਜਿਦ ਕਰਦਾ ਹੈ। ਇੱਕ ਮਿਸਾਲ ਦਿੰਦਾ ਹਾਂ। ਪੁਰਾਣੇ ਵਕਤਾਂ ਵਿੱਚ-ਪੰਜਾਹ ਕੁ ਸਾਲ ਪਹਿਲਾਂ ਤਕ-ਇਹ ਰਿਵਾਜ ਸੀ ਕਿ ਭੈਣ ਦੇ ਵਿਆਹ ਸਮੇਂ ਭਰਾ ਆਪਣੀ ਭੈਣ ਦੀ ਡੋਲੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਪਿੰਡ ਦੀ ਜੂਹੋਂ ਪਾਰ ਕਰਦੇ ਸਨ। ਉਸ ਤੋਂ ਅੱਗੇ ਕਹਾਰ ਡੋਲੀ ਚੁੱਕਦੇ ਅਤੇ ਕੁੜੀ ਦੇ ਸਹੁਰੇ ਪਿੰਡ ਤਕ ਲੈ ਜਾਂਦੇ ਸਨ। ਹੁਣ ਡੋਲੀਆਂ ਨਹੀਂ ਰਹੀਆਂ, ਕਹਾਰ ਨਹੀਂ ਰਹੇ; ਕੁੜੀਆਂ ਕਾਰਾਂ ਵਿੱਚ ਵਿਦਾ ਹੁੰਦੀਆਂ ਹਨ। ਭਰਾ ਉਸ ਕਾਰ ਨੂੰ ਥੋੜੀ ਦੂਰ ਤਕ ਧਕਦੇ ਹਨ ਜਾਂ ਧੱਕਣ ਦਾ ਸਾਂਗ ਕਰਦੇ ਹਨ ਜਿਸ ਵਿੱਚ ਬੈਠ ਕੇ ਭੈਣ ਵਿਦਾ ਹੋ ਰਹੀ ਹੁੰਦੀ ਹੈ। ਕੁਝ ਚਿਰ ਤਕ ਇਸ ਰਿਵਾਜ ਦਾ ਰੂਪ ਬਦਲ ਜਾਣ ਦੀ ਆਸ ਵੀ ਕੀਤੀ ਜਾ ਸਕਦੀ ਹੈ।
ਡੋਲੀ ਨੂੰ ਮੋਢਾ ਦੇਣ ਦੇ ਰਿਵਾਜ ਨੂੰ ਰਵਾਇਤ ਜਾਂ ਪਰੰਪਰਾ ਮੰਨਣ ਵਾਲਾ ਆਦਮੀ ਕੋਸ਼ਿਸ਼ ਕਰੇਗਾ ਕਿ ਉਚੇਚਾ ਜਤਨ ਕਰ ਕੇ ਝੋਲੀ ਬਣਵਾਈ ਜਾਵੇ ਅਤੇ ਭਰਾਵਾਂ ਦੇ ਮੋਢਿਆਂ ਨੂੰ ਇਹ ਭਾਰ ਚੁੱਕਣ ਲਈ ਮਜਬੂਰ ਕੀਤਾ ਜਾਵੇ। ਕੋਈ ਸ਼ਕਤੀਸ਼ਾਲੀ ਪਰੰਪਰਾਵਾਦੀ ਭਰਾਵਾਂ ਨੂੰ ਇਹ ਵੀ ਕਹਿ ਸਕਦਾ ਹੈ ਕਿ ਭੈਣ ਦੀ ਵਿਦਾਇਗੀ ਵਾਲੀ ਕਾਰ ਨੂੰ ਮੋਢਿਆਂ ਉੱਤੇ ਚੁੱਕ ਕੇ ਪੰਜਾਹ ਜਾਂ ਸੌ ਮੀਟਰ ਜ਼ਰੂਰ ਤੁਰੇ। ਇਉਂ ਉਚੇਚੀ ਜਾਂ ਰੋਗੀ ਮਾਨਸਿਕਤਾ ਵਾਲੇ ਲੋਕ ਰਿਵਾਜਾਂ ਨੂੰ ਪਰੰਪਰਾਵਾਂ ਮੰਨਣ ਅਤੇ ਮਨਵਾਉਣ ਦਾ ਜਤਨ ਕਰਦੇ ਹਨ।
ਰਿਵਾਜਾਂ ਨੂੰ ਪਰੰਪਰਾਵਾਂ ਜਾਂ ਰਿਵਾਇਤਾਂ ਦਾ ਰੂਪ ਦੇ ਕੇ ਕਾਇਮ ਰੱਖਣ ਦੇ ਆਤੰਕ ਵਰਗਾ ਹੀ ਇੱਕ ਹੋਰ ਆਤੰਕ ਹੈ। ਰਿਵਾਜਾਂ ਦਾ ਉਚੇਚਾ ਵਿਰੋਧ ਕਰ ਕੇ ਉਨ੍ਹਾਂ ਨੂੰ ਤੋੜਨ ਜਾਂ ਉਨ੍ਹਾਂ ਨੂੰ ਬਦਲਣ ਦਾ ਜਤਨ ਕਰਨਾ। ਹਰ ਸਮਾਜ ਵਿੱਚ ਇੱਕਾ ਦੁੱਕਾ ਅਸੰਤੁਸ਼ਟ ਵਿਅਕਤੀ ਹੁੰਦੇ ਹਨ। ਉਹ ਇਹ ਨਹੀਂ ਮੰਨਦੇ ਕਿ ਰਿਵਾਜ ਬਦਲਦੇ ਅਤੇ ਵਿਕਸਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਰਿਵਾਜਾਂ ਨੂੰ 'ਬਦਲਿਆ ਜਾਂਦਾ ਹੈ। ਸਮਾਜ ਨੂੰ ਸਥਾਪਤੀ ਅਤੇ ਪਰਪੱਕਤਾ ਦਾ ਮੋਹ ਹੁੰਦਾ ਹੈ। ਉਹ ਰਿਵਾਜਾਂ ਦੇ ਵਿਰੋਧੀਆਂ ਦਾ ਵਿਰੋਧ
ਮੈਂ ਇਹ ਨਹੀਂ ਕਹਿ ਰਿਹਾ ਕਿ ਰਿਵਾਜ ਸਦਾ ਹੀ ਸੁੰਦਰ ਅਤੇ ਸੁਖਾਵੇਂ ਹੁੰਦੇ ਹਨ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਜ਼ਰੂਰ ਹੀ ਗਲਤ ਹੁੰਦੇ ਹਨ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਰਿਵਾਜ ਸਮਾਂ ਪਾ ਕੇ ਗਲਤ ਹੋ ਜਾਂਦੇ ਹਨ ਪਰ ਉਨ੍ਹਾਂ ਦਾ ਵਿਰੋਧ ਆਪਣੇ ਜਨਮ ਤੋਂ ਹੀ ਗਲਤ ਹੁੰਦਾ ਹੈ। ਰਿਵਾਜਾਂ ਦਾ ਵਿਰੋਧ ਜਾਂ ਇਨ੍ਹਾਂ ਦੀ ਆਲੋਚਨਾ ਜੀਵਨ ਵਿੱਚ ਤਲਖ਼ੀ ਅਤੇ ਉਦਾਸੀ ਪੈਦਾ ਕਰਦੀ ਹੈ ਅਤੇ ਰਿਵਾਜਾਂ ਨੂੰ ਪਰੰਪਰਾਵਾਂ ਵਿੱਚ ਪਰਿਵਰਤਿਤ ਹੋਣ ਦਾ ਅਵਸਰ ਦਿੰਦੀ ਹੈ। ਇਸ ਲਈ ਰਿਵਾਜਾਂ ਦੀ ਆਲੋਚਨਾ ਕਰਨ ਦੀ ਥਾਂ ਕੇਵਲ ਉਨ੍ਹਾਂ ਰਿਵਾਜਾਂ ਦਾ ਪਾਲਣ ਕੀਤਾ ਜਾਵੇ ਜਿਨ੍ਹਾਂ ਦੀ ਪਾਲਣਾ ਕਰਨ ਜੋਗੀ ਸਮਰੱਥਾ ਸਾਡੇ ਵਿੱਚ ਹੈ; ਬਾਕੀਆਂ ਦੀ ਹੋਂਦ ਨੂੰ ਸਵੀਕਾਰ ਹੀ ਨਾ ਕੀਤਾ ਜਾਵੇ, ਉਨ੍ਹਾਂ ਵੱਲੋਂ ਬੇ-ਖ਼ਬਰ ਜਾਂ ਬੇ-ਧਿਆਨ ਰਿਹਾ ਜਾਵੇ; ਉਨ੍ਹਾਂ ਦੀ ਆਲੋਚਨਾ ਕਰਨ ਦਾ ਭਾਵ ਹੈ ਕਿ ਅਸੀਂ ਉਨ੍ਹਾਂ ਵੱਲੋਂ ਬੇ-ਖ਼ਬਰ ਜਾਂ ਅਣਜਾਣ ਨਹੀਂ ਹਾਂ ਅਤੇ ਆਲੋਚਨਾ ਦਾ ਨਤੀਜਾ ਭੁਗਤਣ ਨੂੰ ਤਿਆਰ ਹਾਂ।
ਮੱਧਕਾਲ ਵਿਅਕਤੀ ਵਿਸ਼ੇਸ਼ ਦਾ ਯੁਗ ਸੀ; ਵਿਅਕਤੀ ਵਿਸ਼ੇਸ਼ ਦਾ ਯੁਗ ਹੋਣ ਕਰਕੇ ਹਉਮੈ ਅਤੇ ਹੈਂਕੜ ਦਾ ਯੁਗ ਸੀ; ਹੈਂਕੜ ਦਾ ਯੁਗ ਹੋਣ ਕਰਕੇ ਪਰੰਪਰਾ ਦਾ ਯੁਗ ਸੀ। ਇੱਕ ਤਾਂ ਉਸ ਸਮੇਂ ਜੀਵਨ ਦੀ ਤੋਰ ਮੱਧਮ ਸੀ ਅਤੇ ਦੂਜੇ ਇਉਂ ਜਾਪਦਾ ਸੀ ਕਿ ਸੱਭਿਅਤਾ ਨੇ ਆਪਣੀ ਸਿਖਰ ਛੂਹ ਲਈ ਹੈ। ਖੇਤੀ ਅਤੇ ਵਪਾਰ ਮਨੁੱਖ ਦੇ ਮੁੱਖ ਧੰਦੇ, ਮਜ਼ਹਬ ਮਨੁੱਖ ਦੀ ਅੰਤਲੀ ਟੇਕ, ਰਾਜੇ ਅਤੇ ਹਜਵਾੜੇ ਸਮਾਜਾਂ ਦੇ ਸਦੀਵੀ ਸੰਚਾਲਕ, ਹਥਿਆਰ, ਹਿੰਸਾ ਅਤੇ ਹੱਤਿਆ ਤਾਜਾਂ ਤਖ਼ਤਾਂ ਦੇ ਵਟਾਂਦਰੇ ਦੇ ਸਤਿਕਾਰਯੋਗ ਸਾਧਨ ਬਣੇ ਰਹਿਣਗੇ; ਇਹ ਮਨੁੱਖਤਾ ਦਾ ਦ੍ਰਿੜ੍ਹ ਵਿਸ਼ਵਾਸ ਹੀ ਨਹੀਂ ਸਗੋਂ ਸਰਵਗਿਆ ਅਤੇ ਸਰਵ-ਸ਼ਕਤੀਮਾਨ ਦੀ ਇੱਛਾ ਵੀ ਮੰਨੀ ਜਾਂਦੀ ਸੀ। ਇਸ ਹਾਲਤ ਵਿੱਚ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ; ਕਠੋਰ ਅਤੇ ਅਟੱਲ ਭੂਗੋਲਿਕ ਪਰਿਸਥਿਤੀਆਂ ਵਿੱਚੋਂ ਜਿਸ ਜਿਸ ਪ੍ਰਕਾਰ ਦੀ ਜੀਵਨ- ਜਾਚ ਨੇ ਜਨਮ ਲਿਆ ਹੈ ਉਹ ਸਦਾ ਕਾਇਮ ਰਹੇਗੀ; ਇਹ ਸਾਰੇ ਵਿਸ਼ਵਾਸ ਪਰੰਪਰਾ ਦੇ ਸਤਿਕਾਰ ਦੀ ਸਲਾਹ ਦਿੰਦੇ ਸਨ। ਜੀਵਨ ਇਸ ਸਲਾਹ ਦਾ ਸਤਿਕਾਰ ਕਰਦਾ ਸੀ। ਧਰਤੀ ਦੇ ਜਿਸ ਜਿਸ ਹਿੱਸੇ ਉੱਤੇ ਖੇਤੀ ਦੀ ਪ੍ਰਧਾਨਤਾ ਹੈ ਓਥੇ ਓਥੇ ਹੁਣ ਵੀ ਜੀਵਨ ਆਪਣੇ ਮੱਧਕਾਲੀਨ ਅਸਲੇ ਅਨੁਸਾਰ ਜੀਵਿਆ ਜਾਂਦਾ ਹੈ ਅਤੇ ਰਵਾਇਤ ਸਤਿਕਾਰੀ ਜਾਂਦੀ ਹੈ। ਉੱਨਤ ਮਸ਼ੀਨੀ ਸਮਾਜਾਂ ਵਿੱਚ ਹਾਲਤ ਬਦਲ ਚੁੱਕੀ ਹੈ। ਓਸ਼ੋ ਜੋ ਕੋਈ ਪਰੰਪਰਾ ਦਾ ਆਦਰ ਕਰਦਾ ਹੈ ਤਾਂ ਕੇਵਲ ਆਪਣੀ ਮਰਜ਼ੀ ਨਾਲ, ਸਮਾਜਕ ਆਲੋਚਨਾ ਦੇ ਡਰ ਕਰ ਕੇ ਨਹੀਂ।
ਵਿੱਦਿਆ, ਵਾਪਾਰ ਅਤੇ ਸੂਚਨਾ-ਸੰਚਾਰ ਸਾਧਨਾਂ ਦੇ ਫੈਲਾਓ ਨਾਲ ਉੱਨਤੀ ਕਰ ਰਹੇ ਦੇਸ਼ਾਂ ਵਿੱਚ ਵੀ ਹਾਲਤ ਬਦਲ ਰਹੀ ਹੈ। ਪਰੰਤੂ ਅਸੀਂ ਸੁਧਾਰਾਂ ਦੀ ਸਫਲਤਾ ਨੂੰ ਉਡੀਕਦੇ ਰਹਿ ਕੇ ਆਪਣੇ ਵਰਤਮਾਨ ਦੀ ਖੁਸ਼ੀ ਤੋਂ ਵਿਰਵੇ ਨਹੀਂ ਰਹਿਣਾ ਚਾਹੁੰਦੇ। ਇਸ ਲਈ ਰਿਵਾਜਾਂ ਅਤੇ ਰਵਾਇਤਾਂ ਦੀ ਅਸਲੀਅਤ ਤੋਂ ਜਾਣੂੰ ਹੋ ਕੇ ਸਾਨੂੰ ਇਨ੍ਹਾਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਇਨ੍ਹਾਂ ਨੂੰ ਧੁਰੋਂ ਆਈਆਂ ਹੋਈਆਂ ਮਜਬੂਰੀਆਂ ਨਾ ਮੰਨਦੇ ਹੋਏ ਆਪਣੀ ਮਰਜ਼ੀ ਨਾਲ ਉਪਜਾਈਆਂ ਹੋਈਆਂ ਸਹੂਲਤਾਂ ਸਮਝਣ ਨਾਲ ਸਾਡਾ ਦ੍ਰਿਸ਼ਟੀਕੋਣ ਬਦਲਣ ਲੱਗ ਪਵੇਗਾ।
ਜੀਵਨ ਵਿੱਚ ਬਹੁਤੀ ਚਿੰਤਾ ਪਰੰਪਰਾਵਾਂ ਦੇ ਪਾਲਣ ਦੀ ਅਯੋਗਤਾ ਵਿੱਚੋਂ ਨਹੀਂ
ਇਸ ਸੱਚ ਦੀ ਸਿਆਣ ਵਿੱਚ ਪ੍ਰਸੰਨਤਾ ਦਾ ਭੇਤ ਹੈ। ਜਿਸ ਦੇ ਮਨ ਵਿੱਚ ਇਹ ਸ਼ੋਕ ਨਹੀਂ, ਉਹ ਪਰੰਪਰਾ-ਪਾਲਣ ਦੀ ਅਯੋਗਤਾ ਕਾਰਨ ਉਦਾਸ ਨਹੀਂ ਹੋਵੇਗਾ। ਇਹ ਨਹੀਂ ਕਿ ਲੋਕ ਉਸ ਦੀ ਅਯੋਗਤਾ ਦੀ ਚਰਚਾ ਨਹੀਂ ਕਰਨਗੇ, ਸਗੋਂ ਇਹ ਕਿ ਉਹ ਜਾਣਦਾ ਹੋਵੇਗਾ ਕਿ ਲੋਕ ਉਸਦੀ 'ਅਯੋਗਤਾ' ਦੀ ਜਾਂ ਪਰੰਪਰਾ-ਮੁਕਤ ਹੋਣ ਦੀ 'ਯੋਗਤਾ' ਦੀ ਗੱਲ ਨਹੀਂ ਕਰ ਰਹੇ; ਉਹ ਆਪਣਾ ਨਿੰਦਾ ਝੱਸ ਪੂਰਾ ਕਰ ਰਹੇ ਹਨ; ਉਨ੍ਹਾਂ ਨੂੰ 'ਪਰਸੀਕਿਊਸ਼ਨ ਦਾ ਮੇਨੀਆਂ' ਹੈ; ਉਹ ਬਦਖੋਈ ਰਾਹੀਂ ਆਪਣੀ ਇਹ ਭੁੱਖ ਪੂਰੀ ਕਰ ਰਹੇ ਹਨ ਕਿਉਂਜੁ ਅਸਲ ਵਿੱਚ ਉਹ ਕੁਝ ਵਿਗਾੜ ਸਕਣ ਦੇ ਅਸਮਰੱਥ ਹਨ।
ਜਿਸ ਨੂੰ ਲੋਕਾਂ ਦੇ ਕਾਰਜਾਂ ਵਿਚਲੇ ਕਜ ਵੇਖਣ ਦਾ ਬੱਸ ਹੈ ਉਸ ਨੂੰ ਆਪਣੇ ਕਾਰਜਾਂ ਸਮੇਂ ਰਿਵਾਜ ਅਤੇ ਪਰੰਪਰਾ ਦਾ ਉਚੇਚਾ ਧਿਆਨ ਰੱਖਣਾ ਪਵੇਗਾ। ਬਹੁਤਾ ਉਚੇਚ ਮਾਨਸਿਕ ਤਣਾਉ ਪੈਦਾ ਕਰ ਕੇ ਖ਼ੁਸ਼ੀ ਦੇ ਮੌਕਿਆਂ ਨੂੰ ਉਦਾਸ ਅਤੇ ਬੋਝਲ ਬਣਾ ਦਿੰਦਾ ਹੈ।
ਜੇ ਅਤੇ ਜਦੋਂ ਸਾਡਾ ਰਿਵਾਜ ਅਤੇ ਸਾਡੀ ਪਰੰਪਰਾ ਸਾਡੇ ਲਈ ਬੋਝਲ ਬਣ ਜਾਵੇ ਤਾਂ ਅਤੇ ਕਦੋਂ ਉਸ ਨੂੰ ਸਮਾਜ ਦੀ ਬੁਰੀ ਆਦਤ ਆਖਿਆ ਜਾਣ ਵਿੱਚ ਬੁਰਾਈ ਨਹੀਂ। ਕਿਸੇ ਵੀ ਆਦਤ ਦਾ ਤਿਆਗ ਸੁਖਦਾਇਕ ਹੋ ਸਕਦਾ ਹੈ ਪਰ ਸੌਖਾ ਨਹੀਂ।
ਭਾਣਾ ਅਤੇ ਪ੍ਰਸੰਨਤਾ
ਭਾਣਾ ਬਹੁ-ਅਰਥਾ ਸ਼ਬਦ ਹੈ ਅਤੇ ਆਪਣੇ ਸਾਰੇ ਅਰਥਾਂ ਰਾਹੀਂ ਜੀਵਨ ਵਿਚਲੀ ਖ਼ੁਸ਼ੀ ਅਤੇ ਖੂਬਸੂਰਤੀ ਨਾਲ ਸੰਬੰਧਤ ਹੈ। ਮੁੱਢਲੇ ਅਰਥਾਂ ਵਿੱਚ ਰੱਬ ਦੀ ਰਜ਼ਾ ਵਿੱਚ ਰਹਿਣ ਨੂੰ ਭਾਣਾ ਮੰਨਣਾ ਆਖਿਆ ਜਾਂਦਾ ਹੈ। ਰੱਬ ਦੀ ਰਜ਼ਾ ਦਾ ਜ਼ਿਕਰ ਆਮ ਹੈ ਪਰੰਤੂ ਆਪਣੇ ਰੂਪ- ਸਰੂਪ ਅਤੇ ਅਸਲੇ ਵਜੋਂ ਇਹ ਆਮ-ਵਹਿਮ ਨਹੀਂ। ਰੱਬ ਦੀ ਰਜ਼ਾ ਦੇ ਸਿੱਧੇ ਗਿਆਨ ਤਕ ਕਿਸੇ ਦੀ ਪਹੁੰਚ ਨਹੀਂ। ਉਸ ਦੇ ਕੁਝ ਇੱਕ ਚੁਣੇ-ਚਹੇਤਿਆਂ ਰਾਹੀਂ ਰੱਬ ਦੀ ਰਜ਼ਾ ਆਮ ਆਦਮੀ ਤਕ ਪੁਚਾਈ ਜਾਂਦੀ ਰਹੀ ਹੈ।
ਮੱਧਕਾਲ ਵਿੱਚ ਮਨੁੱਖਤਾ ਦੀ ਬਹੁ-ਗਿਣਤੀ ਹੀਣਤਾ, ਬੇ-ਬਸੀ, ਮੁਥਾਜੀ ਅਤੇ ਨਾ- ਉਮੀਦੀ ਵਿੱਚ ਜਿਊਂਦੀ ਸੀ । ਪੱਛੜੇ ਦੇਸ਼ਾਂ ਵਿੱਚ ਹਾਲਤ ਅਜੇ ਵੀ ਇਸੇ ਤਰ੍ਹਾਂ ਦੀ ਹੈ। ਕਰੜੀ ਮਿਹਨਤ ਕਰਨ ਪਿੱਛੋਂ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਨਾ ਹੋ ਸਕਣ ਵਾਲੀ ਬਹੁ-ਗਿਣਤੀ ਲਈ ਇਹ ਮੰਨਣਾ ਸੋਖਾ, ਸੁਭਾਵਕ ਅਤੇ ਸਾਰਥਕ ਹੈ ਕਿ ਸੰਸਾਰ ਦੀ ਕਿਰਿਆ ਸੰਸਾਰੋਂ ਬਾਹਰਲੀ ਕਿਸੇ ਅਗਿਆਤ ਸ਼ਕਤੀ ਦੀ ਆਗਿਆ ਜਾਂ ਇੱਛਾ ਨਾਲ ਚਲਾਈ ਜਾ ਰਹੀ ਹੈ। ਜਿਥੇ ਸਮੁੱਚਾ ਜੀਵਨ ਇੱਕ ਮਜਬੂਰੀ ਦਾ ਰੂਪ ਧਾਰ ਗਿਆ ਹੋਵੇ ਓਥੇ ਇਹ ਵਿਸ਼ਵਾਸ ਓਪਰਾ ਨਹੀਂ ਕਿ 'ਮਾਲਕ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿੱਲਦਾ।
ਇਹ ਵਿਸ਼ਵਾਸ ਨਾ ਤਾਂ ਜੀਵਨ ਦੀ ਜਹਾਲਤ ਵਿੱਚੋਂ ਉਪਜਿਆ ਹੋਇਆ ਹੈ ਅਤੇ ਨਾ ਹੀ ਕਿਸੇ ਰੂਹਾਨੀ ਸਿਆਣਪ ਦੀ ਦੇਣ ਹੈ। ਜੰਗਲੀ ਮਨੁੱਖ ਦੇ ਜੀਵਨ ਵਿੱਚ ਜਹਾਲਤ ਬਹੁਤੀ ਅਤੇ ਸਿਆਣਪ ਘੱਟ ਸੀ। ਤਾਂ ਵੀ ਉਸ ਨੂੰ ਇਹ ਵਿਸ਼ਵਾਸ ਕਦੇ ਨਹੀਂ ਸੀ ਹੋਇਆ ਕਿ ਉਸ ਦਾ ਜੀਵਨ ਕਿਸੇ ਅਗਿਆਤ ਚੇਤਨਾ ਦੇ ਹੁਕਮ ਦੀ ਖੇਡ ਹੈ। ਜੇ ਉਹ ਅਜੋਹਾ ਵਿਸ਼ਵਾਸ ਕਰ ਲੈਂਦਾ ਤਾਂ ਸ਼ਿਕਾਰੀ ਜੀਵਨ ਦੀ 'ਪਾਸ਼ਵਿਕਤਾ' ਵਿੱਚੋਂ ਨਿਕਲ ਕੇ ਕਿਸਾਨੇ ਜੀਵਨ ਦੀ 'ਅਨਿਸਚਿਤਤਾ' ਵਿੱਚ ਪਰਵੇਸ਼ ਕਰਨ ਦਾ ਜਤਨ ਕਦੇ ਨਾ ਕਰ ਸਕਦਾ। ਕਿਸਾਨ ਦਾ ਜੀਵਨ ਸ਼ਿਕਾਰੀ ਦੇ ਜੀਵਨ ਨਾਲੋਂ ਬਹੁਤੀ ਮਿਹਨਤ, ਬਹੁਤੀ ਸਾਧਨਾ, ਬਹੁਤੀ ਲਗਨ, ਬਹੁਤੇ ਧੀਰਜ, ਅਤੇ ਬਹੁਤੀ ਸਿਆਣਪ ਦੀ ਮੰਗ ਕਰਦਾ ਹੈ। ਇਹ ਸਾਰੇ ਗੁਣ ਇਸ ਵਿਸ਼ਵਾਸ ਨਾਲ ਕੋਈ ਸੰਬੰਧ ਨਹੀਂ ਰੱਖਦੇ ਕਿ "ਸੰਸਾਰ ਦੀ ਕਿਰਿਆ ਕਿਸੇ ਅਗਿਆਤ ਸ਼ਕਤੀ ਦੀ ਇੱਛਾ ਅਤੇ ਆਗਿਆ ਅਨੁਸਾਰ ਚੱਲ ਰਹੀ ਹੈ"।
ਮੇਰਾ ਖ਼ਿਆਲ ਹੈ ਕਿ ਇਹ ਵਿਸ਼ਵਾਸ ਕਿਸੇ ਅਧਿਆਤਮਕ ਸਿਆਣਪ ਦੀ ਉਪਜ ਵੀ ਨਹੀਂ। ਇਬਰਾਨੀ ਧਰਮਾਂ ਦੇ ਪਰਚਾਰੇ ਹੋਏ ਦੋਜ਼ਮ, ਜਨਤ ਅਤੇ ਕਿਆਮਤ ਕਿਸੇ ਅਧਿਆਤਮਕ ਸਿਆਣਪ ਵਿੱਚੋਂ ਉਪਜੇ ਹੋਏ ਵਿਸ਼ਵਾਸ ਜਾਂ ਸਿਧਾਂਤ ਨਹੀਂ ਹਨ। ਇਨ੍ਹਾਂ ਦਾ ਆਧਾਰ ਮਨੁੱਖੀ ਮਨ ਵਿਚਲਾ ਡਰ ਅਤੇ ਲੋਕ ਹੈ: ਸੁਖ ਨਾਲ ਰਾਗ ਅਤੇ ਦੁਖ ਨਾਲ ਦੇਸ਼ ਹੈ। ਅਧਿਆਤਮਕ ਖੇਡ ਵਿੱਚ ਬੁੱਧ ਦਾ ਪਿਆਰ-ਸਿਧਾਂਤ ਅਤੇ ਹਿੰਦੂ ਧਰਮ ਦਾ ਮੁਕਤੀ- ਸਿਧਾਂਤ ਅਧਿਆਤਮਕ ਸਿਆਣਪ ਦੀ ਸਿਖਰ ਹਨ। ਬੁੱਧ ਨੇ ਨਿਰਵਾਣ ਲਈ ਅਸ਼ਟਮਾਰਗ
ਆਰੰਭ ਵਿੱਚ ਈਸਾਈਅਤ ਵੀ ਰੱਬੀ ਰਜਾ ਦੀ ਥਾਂ ਵਿਅਕਤੀਗਤ ਉੱਦਮ ਨੂੰ ਸ੍ਰੇਸ਼ਟ ਮੰਨਦੀ ਸੀ। ਯਸੂ ਮਸੀਹ ਜੀ ਦਾ ਉਪਦੇਸ਼ ਹੈ "ਅੱਧਮ ਤੋਂ ਉੱਤਮ ਬਣਨ ਲਈ ਆਪਣੀ ਮਾਨਸਿਕਤਾ ਦਾ ਨਵ-ਨਿਰਮਾਣ ਕਰੋ" ਹਰ ਨਵਾਂ ਧਰਮ ਵਿਅਕਤੀਗਤ ਉੱਦਮ ਦਾ ਪ੍ਰੇਰਕ ਹੁੰਦਾ ਹੈ ਅਤੇ ਸੱਤਾ ਦਾ ਸੰਬੰਧੀ ਬਣ ਜਾਣ ਉੱਤੇ ਰੱਬੀ ਰਜ਼ਾ ਦਾ ਰਾਗ ਅਲਾਪਣ ਲੱਗ ਪੈਂਦਾ ਹੈ। ਭਗਤਾਂ ਉੱਤੇ ਇਹ ਨੇਮ ਲਾਗੂ ਨਹੀਂ ਹੁੰਦਾ। ਭਗਤੀ ਲਹਿਰ ਕਿਸੇ ਨਵੇਂ ਧਰਮ ਦੀ ਉਤਪਤੀ ਦੇ ਉਦੇਸ਼ ਨਾਲ ਹੋਂਦ ਵਿੱਚ ਨਹੀਂ ਸੀ ਆਈ। ਇਹ ਰਜੋਗੁਣੀ ਬਲਵਾਨ ਦੇ ਟਾਕਰੇ ਵਿੱਚ ਹਾਰੇ ਹੋਏ ਸਤੋਗੁਣੀ ਸਾਊ ਦੀ ਦੀਨ-ਦਸ਼ਾ ਦੇ ਅਹਿਸਾਸ ਦੀ ਅਭੀਵਿਅੰਜਨਾ ਸੀ, ਜਿਸ ਦੇ ਸਮਾਜਕ ਕਾਰਨਾਂ ਦਾ ਵਿਸ਼ਲੇਸ਼ਣ ਕਰਨਾ ਆਪਣੇ ਮੂੰਹ ਉੱਤੇ ਚਪੇੜ ਮਾਰਨ ਤੁੱਲ ਸੀ ਅਤੇ ਸਿਆਸੀ ਕਾਰਨ ਕਿਸੇ ਵਿਸ਼ਲੇਸ਼ਣ ਦੇ ਮੁਹਤਾਜ ਨਹੀਂ ਸਨ। ਇੱਕ ਹੋਣੀ ਵਾਪਰ ਚੁੱਕੀ ਸੀ। ਜਿਸ ਨੂੰ ਅਣਹੋਈ ਕਰ ਸਕਣਾ ਸੰਭਵ ਨਹੀਂ ਸੀ। ਭਗਤੀ ਲਹਿਰ ਸਮੇਂ ਭਾਰਤੀ ਸਮਾਜ ਮੌਤ ਵਰਗੀ ਬੇ-ਬਸੀ ਦੇ ਸਨਮੁਖ ਖਲੋਤਾ ਹੋਇਆ ਸੀ ਅਤੇ ਇਹ ਮੌਤ ਉਸ ਆਦਰਸ਼ ਦੀ ਸੀ ਜੋ ਦਇਆ ਨੂੰ ਧਰਮ ਦਾ ਮੂਲ ਮੰਨਦਾ ਸੀ; ਜਿਹੜਾ ਸਾਰੇ ਜੀਆਂ ਵਿੱਚ ਆਪਾ ਵੇਖਣ ਦੀ ਸਿੱਖਿਆ ਅਤੇ ਸਿਖਲਾਈ ਦੇਣ ਦੇ ਸੁਪਨੇ ਉਲੀਕਦਾ ਸੀ; ਅਤੇ ਜਿਸ ਨੇ ਮੁਕਤੀ ਅਤੇ ਨਿਰਵਾਣ ਦੇ ਰੂਪ ਵਿੱਚ ਵਿਅਕਤੀਗਤ ਵਿਕਾਸ ਦੀ ਅੰਤਿਮ ਪਰੀਭਾਸ਼ਾ ਨਿਯਤ ਕਰ ਰੱਖੀ ਸੀ। ਇਸ ਅਟੱਲ ਹੋਣੀ ਨੂੰ ਅਕਾਲ ਪੁਰਖ ਦਾ ਭਾਣਾ ਜਾਂ ਮਾਲਕ ਦੀ ਰਜ਼ਾ ਸਮਝਣ ਨਾਲ ਵਡੇਰੀ ਸਿਆਣਪ ਕਿਆਸੀ ਹੀ ਨਹੀਂ ਸੀ ਜਾ ਸਕਦੀ; ਉਂਝ ਹੈ ਸੀ ਇਹ ਮਜਬੂਰੀ।
ਇਸਲਾਮ ਰਾਹੀਂ ਭਾਰਤੀ ਸਮਾਜ ਦੀ ਇੱਕ ਅਜੇਹੇ ਰੱਬ ਨਾਲ ਸਾਂਝ ਪੈ ਗਈ ਸੀ ਜਿਹੜਾ ਈਰਖਾ, ਘਿਰਣਾ ਅਤੇ ਬਦਲੇ ਵਰਗੇ ਕਠੋਰ ਮਨੁੱਖੀ ਭਾਵਾਂ ਨਾਲ ਭਰਪੂਰ ਹੋਣ ਦੇ ਨਾਲ ਨਾਲ ਮਨੁੱਖ ਦੇ ਦੁਨਿਆਵੀ ਕੰਮਾਂ ਵਿੱਚ ਪੂਰੀ ਪੂਰੀ ਦਖ਼ਲ-ਅੰਦਾਜ਼ੀ ਵੀ ਕਰਦਾ ਸੀ। ਉਸ ਦਾ ਪ੍ਰਬੰਧ ਬਿਲਕੁਲ ਦੁਨਿਆਵੀ ਢੰਗ ਦਾ ਸੀ। ਉਸ ਦੇ ਜੰਨਤ ਵਿਚਲੇ ਸੁਖ ਦੁਨਿਆਵੀ ਸਨ ਅਤੇ ਉਸ ਦੇ ਦੋਜ਼ਖ਼ ਵਿਚਲੀਆਂ ਸਜ਼ਾਵਾਂ ਵੀ ਦੁਨਿਆਵੀ ਸਨ। ਉਹ ਸਰਵ-ਵਿਆਪਕ ਅਤੇ ਨਿਰਗੁਣ ਬ੍ਰਹਮ ਨਹੀਂ ਸੀ ਸਗੋਂ ਅਪਾਰ ਸ਼ਕਤੀ ਦਾ ਮਾਲਕ ਮਨੁੱਖੀ ਰੂਪ ਸੀ ਜਿਸ ਦੇ ਨਮੂਨੋ ਉੱਤੇ ਪਹਿਲਾਂ ਸੁਦਰਸ਼ਨ ਅਤੇ ਗੁਰਜਧਾਰੀ ਵਿਸ਼ਨੂੰ ਦੀ ਸਰਦਾਰੀ ਥਾਪੀ ਗਈ ਅਤੇ ਪਿੱਛੋਂ ਮਰਿਆਦਾ-ਮੁਕਤ ਜਾਂ ਮਰਿਆਦਾਹੀਣ ਕ੍ਰਿਸ਼ਨ ਦੀ ਸ਼ਰਨ ਲਈ ਗਈ।
ਇਸ ਬੇ-ਬਸੀ ਦੀ ਹਾਲਤ ਵਿੱਚੋਂ ਉਪਜਿਆ ਸੀ ਇਹ ਖ਼ਿਆਲ ਕਿ "ਰੱਬ ਦੀ ਮਰਜ਼ੀ ਜਾਂ ਆਗਿਆ ਦੇ ਬਰੀਰ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ।" ਏਥੋਂ ਤਕ ਕਿ ਗਿਆਨ, ਕਰਮ ਅਤੇ ਭਗਤੀ ਆਦਿਕ ਦੇ ਸਾਰੇ ਤਰੀਕੇ ਜਾਂ ਯੋਗ ਵੀ ਉਦੋਂ ਤਕ ਸਫਲ ਨਹੀਂ ਹੁੰਦੇ ਜਦੋਂ ਤਕ ਉੱਪਰ ਵਾਲੇ ਦੀ ਰਜ਼ਾ ਜਾਂ ਮਿਹਰ ਨਾ ਹੋਵੇ। ਰਜ਼ਾਮੰਦ ਜਾਂ ਮਿਹਰਬਾਨ ਹੋਣਾ ਉਸ ਦੀ ਮਰਜ਼ੀ ਦੀ ਖੇਡ ਹੈ: ਕੋਈ ਮਨੁੱਖੀ ਜਤਨ ਕਾਰਗਰ ਨਹੀਂ ਹੋ ਸਕਦਾ।
––––––––––––––––
1. Be ye transformed with the renewal of your own mind.
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮਾਜਕ ਅਤੇ ਰਾਜਨੀਤਕ ਬੇ-ਬਸੀ ਦੀ ਹਾਲਤ ਵਿੱਚ ਇਸ ਵਿਚਾਰ ਨੇ ਭਾਰਤੀ ਜਨ-ਸਾਧਾਰਣ ਨੂੰ ਕੁਝ ਧਰਵਾਸ ਜ਼ਰੂਰ ਦਿੱਤਾ ਹੋਵੇਗਾ। ਇਸ ਗੱਲ ਦਾ ਸਭ ਤੋਂ ਪਹਿਲਾ ਤੇ ਵੱਡਾ ਸਬੂਤ ਇਹ ਹੈ ਕਿ ਭਗਤੀ ਲਹਿਰ ਦੇ ਸਮੇਂ ਦੇ ਸਾਰੇ ਸੁਧਾਰਕ ਇਸ ਵਿਚਾਰ ਨੂੰ ਮਨੁੱਖੀ ਵਿਸ਼ਵਾਸ ਦਾ ਰੂਪ ਦੇਣ ਦਾ ਸਿਰਤੋੜ ਜਤਨ ਕਰਦੇ ਰਹੇ ਹਨ। ਅਤੇ ਦੂਜਾ ਸਬੂਤ ਇਹ ਹੈ ਕਿ ਮਨੁੱਖਤਾ ਦੀ ਬਹੁ-ਗਿਣਤੀ, ਜੇ ਸਾਧਾਰਣ ਹਾਲਤ ਵਿੱਚ ਨਹੀਂ ਤਾਂ ਬੇ-ਬਸੀ ਦੀ ਹਾਲਤ ਵਿੱਚ ਇਸ ਵਿਚਾਰ ਨੂੰ ਵਿਸ਼ਵਾਸ ਦੇ ਰੂਪ ਵਿੱਚ ਮੰਨਣ ਅਤੇ ਵੇਖਣ ਵਿੱਚ ਧਰਵਾਸ ਦਾ ਅਨੁਭਵ ਕਰਦੀ ਹੈ; ਜਿੰਨੀ ਵੱਡੀ ਅਤੇ ਸੱਚੀ ਬੇ-ਬਸੀ, ਓਨਾ ਹੀ ਵੱਡਾ ਅਤੇ ਪੱਕਾ ਧਰਵਾਸ। ਮੌਤ ਸਭ ਤੋਂ ਵੱਡੀ ਬੇ- ਬਸੀ ਹੈ। ਇਸ ਬੇ-ਬਸੀ ਸਮੇਂ ਭਾਣੇ ਦੇ ਖ਼ਿਆਲ ਨੇ ਕਿਸੇ ਨੂੰ ਤਸੱਲੀ ਦੇਣੇ ਕਦੇ ਇਨਕਾਰ ਨਹੀਂ ਕੀਤਾ।
ਜਤਨ ਜੀਵਨ ਦਾ ਅਸਲਾ ਹੈ; ਸਾਧਾਰਣ ਹਾਲਤ ਵਿੱਚ ਜੀਵ ਸਿਰਤੋੜ ਜਤਨ ਕਰਦਾ ਹੈ: ਭਾਣਾ ਇੱਕ ਅਸਾਧਾਰਣ ਵਿਚਾਰ ਜਾਂ ਵਿਸ਼ਵਾਸ ਹੈ ਜਿਸ ਬਾਰੇ ਅਸਾਧਾਰਣ ਪਰਿਸਥਿਤੀਆਂ ਵਿੱਚ ਹੀ ਸੋਚਿਆ ਜਾਂਦਾ ਹੈ। ਇਸ ਵਿਸ਼ਵਾਸ ਦੀ ਚਰਚਾ ਕਰਨ ਵਾਲੇ ਲੋਕ ਵੀ ਇਸ ਦਾ ਜ਼ਿਕਰ ਅਸਾਧਾਰਣ ਪਰਿਸਥਿਤੀਆਂ ਦੇ ਹਵਾਲੇ ਨਾਲ ਹੀ ਕਰਦੇ ਹਨ। ਇਉਂ ਲੱਗਦਾ ਹੈ ਕਿ ਸਾਧਾਰਣ ਜੀਵਨ ਨਾਲ ਇਸ ਵਿਸ਼ਵਾਸ ਦਾ ਕੋਈ ਸੰਬੰਧ ਨਹੀਂ।
ਭਾਣੇ ਦੇ ਵਿਸ਼ਵਾਸ ਨੂੰ ਜਿਸ ਅਲੋਕਿਕ ਰੂਪ ਵਿੱਚ ਵੇਖਿਆ, ਵਿਚਾਰਿਆ ਅਤੇ ਦੱਸਿਆ ਜਾਂਦਾ ਹੈ ਉਸ ਅਲੌਕਿਕ ਰੂਪ ਦਾ ਲੌਕਿਕ ਜਾਂ ਦੁਨਿਆਵੀ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਨਾਲ ਕੋਈ ਸੰਬੰਧ ਵੇਖਿਆ ਵਿਚਾਰਿਆ ਜਾਣਾ ਕਿਸੇ ਤਰ੍ਹਾਂ ਸੌਖਾ ਨਹੀਂ, ਕਿਉਂਜੁ ਬਹੁਤਾ ਕੁਝ "ਸਾਡੇ ਵੱਸ" ਹੁੰਦਾ ਹੈ। ਜਿਥੇ ਕੋਈ ਗੱਲ ਸਾਡੇ ਵੱਸੋਂ ਬਾਹਰ ਹੋਵੇ ਓਥੇ ਅਸੀਂ ਯੋਗ-ਅਯੋਗ ਸਾਧਨ ਵਰਤ ਕੇ ਸਫਲਤਾ ਪ੍ਰਾਪਤ ਕਰ ਲੈਣ ਪਿੱਛੋਂ ਇਹ ਕਹਿਣ ਵਿੱਚ ਕੋਈ ਬੁਰਾਈ ਨਹੀਂ ਮੰਨਦੇ ਕਿ "ਸਾਰੀ ਖੇਡ ਹੁਕਮ ਦੀ ਹੈ, ਉਸ ਦੀ ਮਿਹਰ ਨਾਲ ਕਾਰਜ ਸਿੱਧ ਹੋਇਆ ਹੈ, ਆਦਮੀ ਵਿਚਾਰਾ ਕਿਸ ਯੋਗ ਹੈ।"
ਮੇਰਾ ਖ਼ਿਆਲ ਹੈ ਕਿ ਜੇ ਭਾਣੇ ਦੇ ਵਿਸਵਾਸ ਨੂੰ ਕੇਵਲ ਬੇ-ਬਸੀ ਵੇਲੇ ਧਰਵਾਸ ਦਾ ਸਾਧਨ ਨਾ ਮੰਨ ਕੇ ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਨਾਲ ਇਸ ਦਾ ਸੰਬੰਧ ਲੱਭਿਆ ਜਾ ਸਕੇ ਤਾਂ ਜੀਵਨ ਦੀ ਸਾਧਾਰਣ ਖ਼ੁਸ਼ੀ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਸਾਰੀ ਅਲੋਕਿਕਤਾ ਅਸਾਧਾਰਣ ਹੈ ਜਿਸ ਕਰਕੇ ਸਾਧਾਰਣ ਜੀਵਨ ਨਾਲ ਇਸ ਦਾ ਸਿਹਤਮੰਦ ਸੰਬੰਧ ਖ਼ਤਮ ਹੁੰਦਾ ਜਾ ਰਿਹਾ ਹੈ। ਜੇ ਅਸੀਂ ਭਾਣੇ ਦੇ ਵਿਸ਼ਵਾਸ ਅਤੇ ਸਾਧਾਰਣ ਜੀਵਨ ਵਿੱਚ ਕੋਈ ਸੰਬੰਧ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਵਿਸ਼ਵਾਸ ਦਾ ਕੋਈ ਵਿਗਿਆਨਿਕ ਰੂਪ ਲੱਭਣਾ ਪਵੇਗਾ। ਅਜੇਹਾ ਕੋਈ ਰੂਪ ਲੱਭਣ ਤੋਂ ਪਹਿਲਾਂ ਇਸ ਵਿਸ਼ਵਾਸ ਦੀ ਅਲੋਕਿਕਤਾ ਵਿੱਚ ਝਾਤੀ ਪਾਉਣੀ ਜ਼ਰੂਰੀ ਹੈ।
ਜਦੋਂ ਕਿਸੇ ਸਨੇਹੀ ਦੇ ਸਦੀਵੀ ਵਿਛੋੜੇ ਜਾਂ ਕਿਸੇ ਹੋਰ ਅਟੱਲ ਬੇ-ਬਸੀ ਦੀ ਹਾਲਤ ਵਿੱਚ ਇਹ ਆਖਿਆ ਜਾਂਦਾ ਹੈ ਕਿ 'ਇਹ ਕੁਝ ਅਕਾਲ ਪੁਰਖ ਦੇ ਭਾਣੇ ਵਿੱਚ ਹੋਇਆ ਹੈ' ਉਦੋਂ ਇਸ ਦਾ ਇੱਕੋ ਇੱਕ ਭਾਵ 'ਆਪਣੀ ਬੇ-ਬਸੀ ਦਾ ਪ੍ਰਗਟਾਵਾ' ਹੁੰਦਾ ਹੈ। ਅਕਾਲ ਪੁਰਖ ਦੇ ਭਾਣੇ ਨੂੰ ਜਾਣ ਸਕਣਾ ਸੰਭਵ ਨਹੀਂ; ਨਾ ਹੀ ਇਹ ਕਹਿਣਾ ਠੀਕ ਹੈ ਕਿ ਕਿਸੇ ਪਰਿਵਾਰ ਦੇ ਹੱਸਦੇ ਵੱਸਦੇ ਜੀਵਨ ਵਿੱਚ ਸੋਗ ਬੀਜਣ ਦੀ ਇੱਛਾ ਅਧੀਨ ਅਕਾਲ ਪੁਰਖ ਕੁਝ ਕਰਨ ਲਈ ਕਾਹਲਾ ਪਿਆ ਰਹਿੰਦਾ ਹੈ। ਕਿਸੇ ਪਰਮਾਤਮਾ ਜਾਂ ਪਰਮੋਸ਼ਰ ਨੂੰ ਕਿਸੇ ਵਿਧਵਾ ਮਾਂ
ਮੇਰਾ ਭਾਵ ਇਹ ਹੈ ਕਿ "ਭਾਣਾ ਮੰਨਣਾ" ਕਿਸੇ ਅਲੋਕਿਕਤਾ ਦੇ 'ਗਿਆਨੀ' ਅਤੇ ਕਿਸੇ ਅਧਿਆਤਮਕਤਾ ਦੇ 'ਧਾਰਨੀ' ਹੋਣਾ ਨਹੀਂ; ਆਪਣੀ ਮੌ-ਬਸੀ ਨੂੰ 'ਕਬੂਲਣਾ" ਹੈ। ਇਹ ਨਿਰੋਲ ਮਨੋਵਿਗਿਆਨਕ ਅਮਲ ਹੈ ਜਿਸ ਦੀ ਸੰਸਾਰਕ ਸਾਰਥਕਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸਾਧਾਰਣ ਉਦਾਸੀਆਂ ਦੇ ਸਮੇਂ ਮਨੁੱਖੀ ਮਨ ਨੂੰ ਸਹਾਰਾ ਦੇਣ ਦੀ ਅਪਾਰ ਯੋਗਤਾ ਰੱਖਣ ਵਾਲਾ ਇਹ ਵਿਸ਼ਵਾਸ ਸਾਧਾਰਣ ਜੀਵਨ ਦੀਆਂ ਸਾਧਾਰਣ ਪਰਿਸਥਿਤੀਆਂ ਵਿੱਚ ਨਿਰਾ ਸਹਾਰਾ ਬਣਨ ਦੀ ਥਾਂ ਪ੍ਰਸੰਨਤਾ ਦਾ ਸਰੋਤ ਵੀ ਬਣ ਸਕਦਾ ਹੈ। ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਆਦਮੀ ਆਪਣੀ ਸਰੀਰਕ ਸ਼ਕਤੀ, ਬੌਧਿਕ ਸਮਰੱਥਾ ਅਤੇ ਮਾਨਸਕ ਯੋਗਤਾ ਤੋਂ ਥੋੜਾ ਜਿਹਾ ਜਾਣੂ ਹੋਵੇ।
ਇਹ ਜਾਣਕਾਰੀ ਸੌਖੀ ਹੋਣ ਦੇ ਬਾਵਜੂਦ ਬਹੁਤੀ ਆਮ ਨਹੀਂ। ਸੌਖੀ ਇਸ ਲਈ ਹੈ ਕਿ ਮਨੁੱਖ ਬਚਪਨ ਤੋਂ ਹੀ ਆਪਣੀਆਂ ਕਮਜ਼ੋਰੀਆਂ ਦਾ ਅਨੁਭਵੀ ਹੋਣਾ ਆਰੰਭ ਕਰ ਦਿੰਦਾ ਹੈ। ਇਹ ਜਾਣਕਾਰੀ ਆਮ ਇਸ ਕਰਕੇ ਨਹੀਂ ਕਿ ਜੀਵਨ ਨੂੰ ਸੰਘਰਸ਼ ਜਾਂ ਮਹਾਂਭਾਰਤ ਮੰਨਦਾ ਹੋਣ ਕਰਕੇ ਮਨੁੱਖ ਆਪਣੇ ਹਰ ਜਤਨ ਨੂੰ ਜਿੱਤ ਵਿੱਚ ਸਮਾਪਤ ਹੁੰਦਾ ਵੇਖਣ ਦੀ ਇੱਛਾ ਕਰਦਾ ਹੈ। ਜੀਵਨ ਨੂੰ ਸਹਿਯੋਗ ਸਮਝਣ ਵਾਲੇ ਮਨੁੱਖ ਲਈ ਜਿੱਤ ਅਤੇ ਹਾਰ ਦੋਹਾਂ ਦੀ ਹੋਂਦ ਸਮਾਪਤ ਹੋ ਜਾਂਦੀ ਹੈ। ਪਰੰਤੂ ਅਜੋਕੀ ਹਾਲਤ ਵਿੱਚ ਇਹ ਗੱਲ ਨਿਰੋਲ ਆਦਰਸ਼ਵਾਦ ਜਾਂ ਕੋਰੀ ਕਲਪਨਾ ਤੋਂ ਜ਼ਿਆਦਾ ਕੁਝ ਨਹੀਂ ਸਮਝੀ ਜਾਵੇਗੀ। ਸਾਡੇ ਕੋਲ ਏਨਾ ਸਮਾਂ ਵੀ ਨਹੀਂ ਕਿ ਅਸੀਂ ਸਹਿਯੋਗੀ ਜੀਵਨ-ਜਾਚ ਦੀ ਉਡੀਕ ਕਰ ਸਕੀਏ। ਇਸ ਲਈ ਆਪਣੀਆਂ ਕਮਜ਼ੋਰੀਆਂ ਅਤੇ ਯੋਗਤਾਵਾਂ ਦੀ ਸੀਮਾ ਤੋਂ ਜਾਣੂੰ ਹੋਣ ਤੋਂ ਸਿਵਾ ਸਾਡੇ ਕੋਲ ਕੋਈ ਚਾਰਾ ਨਹੀਂ। ਇਹ ਵੀ ਇੱਕ ਬੇ-ਬਸੀ ਹੈ ਪਰ ਹੈ ਬਹੁਤ ਸੁਖਾਵੀ।
ਅਸੀਂ ਆਪਣੀਆਂ ਯੋਗਤਾਵਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਆਪਣੀਆਂ ਅਯੋਗਤਾਵਾਂ ਜਾਂ ਕਮਜ਼ੋਰੀਆਂ ਲਈ ਅਸੀਂ ਬਰਮਸਾਰ ਹੁੰਦੇ ਹਾਂ। ਉਨ੍ਹਾਂ ਨੂੰ ਲੁਕਾਉਂਦੇ ਹਾਂ, ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਹਾਂ। ਯੋਗਤਾਵਾਂ ਅਤੇ ਅਯੋਗਤਾਵਾਂ ਹਰ ਵਿਅਕਤੀ ਵਿੱਚ ਹਨ। ਜਿਹੜਾ ਵਿਅਕਤੀ ਆਪਣੀਆਂ ਅਯੋਗਤਾਵਾਂ ਤੋਂ ਜਾਣੂ ਨਹੀਂ ਉਹ ਆਪਣੇ ਪੂਰੇ ਆਪੇ ਤੋਂ ਜਾਣੂੰ ਨਹੀਂ। ਜਿਹੜਾ ਆਪਣੀਆਂ ਅਯੋਗਤਾਵਾਂ ਨੂੰ ਲੁਕਾਉਂਦਾ ਹੈ ਉਹ ਆਪਣੇ ਅੱਧੇ ਆਪੇ ਤੋਂ ਸ਼ਰਮਸਾਰ ਹੋਣ ਕਰਕੇ ਆਪਣੇ ਸ੍ਵੈ ਦਾ ਸੰਪੂਰਣ ਪ੍ਰਗਟਾਵਾ ਕਰਨ ਤੋਂ ਅਸਮਰੱਥ ਹੈ। ਆਪਣੇ ਆਪ ਦੇ ਇੱਕ ਹਿੱਸੇ ਨੂੰ ਅਪਣਾਉਣ ਇਨਕਾਰ ਕਰਕੇ ਕੋਈ ਵਿਅਕਤੀ ਪ੍ਰਸੰਨਤਾ ਦੀ ਆਸ ਨਹੀਂ ਕਰ ਸਕਦਾ। ਬਚਪਨ ਕਿਸੇ ਪ੍ਰਾਪਤੀ ਕਰਕੇ ਪ੍ਰਸੰਨ ਨਹੀਂ ਹੁੰਦਾ, ਸਗੋਂ ਆਪਣੇ ਸਮੁੱਚੇ ਆਪੇ ਨੂੰ ਅਪਣਾਉਣ ਅਤੇ ਪ੍ਰਗਟਾਉਣ ਕਰਕੇ ਪ੍ਰਸੰਨਤਾ ਦਾ ਅਧਿਕਾਰੀ ਬਣਦਾ ਹੈ।
ਚੇਤਾ ਰਹੇ ਕਿ ਮੈਂ ਵੱਡੀਆਂ ਵੱਡੀਆਂ ਅਖ਼ਲਾਕੀ ਕਮਜ਼ੋਰੀਆਂ ਦਾ ਜ਼ਿਕਰ ਨਹੀਂ ਕਰ ਰਿਹਾ। ਉਨ੍ਹਾਂ ਕਮਜ਼ੋਰੀਆਂ ਵਾਲੇ ਵਿਅਕਤੀਆਂ ਨੂੰ ਸਾਧਾਰਣ ਦੀ ਥਾਂ ਰੋਗੀ ਆਖਿਆ ਜਾਣਾ
––––––––––––––––
1. ਜਾਧਰ ਅਤੇ ਕਹਿਰਵਾਨ-ਇਬਰਾਨੀ ਮਜਹਬ ਰੱਥ ਨੂੰ ਜੱਬਾਰ ਅਤੇ ਕੱਹਾਰ ਵੀ ਮੰਨਦੇ ਹਨ।
ਉੱਚਿਤ ਹੈ। ਮੈਂ ਏਥੇ ਸਾਧਾਰਣ ਲੋਕਾਂ ਦੀ ਸਾਧਾਰਣ ਖ਼ੁਸ਼ੀ ਦੀ ਗੱਲ ਕਰ ਰਿਹਾ ਹਾਂ। ਨਾ ਹੀ ਮੈਂ ਇਹ ਕਹਿ ਰਿਹਾ ਹਾਂ ਕਿ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਢੰਡੋਰਾ ਪਿੱਟਣਾ ਚਾਹੀਦਾ। ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੀਆਂ ਯੋਗਤਾਵਾਂ ਦੀ ਸੀਮਾ ਦਾ ਲੋੜੀਂਦਾ ਗਿਆਨ ਹੋਣਾ ਚਾਹੀਦਾ ਹੈ। ਸਾਡਾ ਹਰ ਜਤਨ ਆਪਣੀਆਂ ਯੋਗਤਾਵਾਂ ਦੇ ਗਿਆਨ ਦੀ ਰੋਸ਼ਨੀ ਵਿੱਚ ਹੋਣਾ ਲੋੜੀਂਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਾਡਾ ਜਤਨ ਸਾਡੀ ਯੋਗਤਾ ਦੀ ਸੀਮਾ ਤਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਤਿਆਗ ਵਿੱਚ ਬਦਲ ਜਾਵੇ। ਪੱਥਰ ਚੱਟ ਕੇ ਮੁੜਨ ਵਾਲੀ ਮੱਛੀ ਮਾਹੀਗੀਰ ਦੀ ਸੁੱਟੀ ਹੋਈ ਕੁੰਡੀ ਨੂੰ ਮੂੰਹ ਮਾਰਨ ਦੀ ਭੁੱਲ ਕਰਨ ਬਚ ਨਹੀਂ ਸਕਦੀ। ਨਾਮੁਮਕਿਨ ਦੀ ਹੋਂਦ ਤੋਂ ਇਨਕਾਰੀ ਹੋਣਾ ਕੁਝ ਇੱਕ ਅਸਾਧਾਰਣ ਹੰਕਾਰੀਆਂ ਦੇ ਵੱਡੇ ਆਇਆ ਹੈ । ਉਹ ਨਾ ਤਾਂ ਜਨ-ਸਾਧਾਰਣ ਦੇ ਪ੍ਰਤੀਨਿਧੀ ਹੀ ਹਨ ਅਤੇ ਨਾ ਹੀ ਪ੍ਰਸੰਨ। ਉਹ ਨਾਮੁਮਕਿਨ ਦੇ ਸਨਮੁਖ ਹੋਣ ਦਾ ਹੀਆ ਨਹੀਂ ਕਰ ਸਕਦੇ; ਪਾਗਲ ਹੋ ਜਾਂਦੇ ਹਨ ਜਾਂ ਆਤਮ-ਹੱਤਿਆ ਕਰ ਲੈਂਦੇ ਹਨ।
ਸਾਧਾਰਣ ਵਿਅਕਤੀ ਨੂੰ ਮੁਮਕਿਨ ਅਤੇ ਨਾਮੁਮਕਿਨ ਦੇ ਫ਼ਰਕ ਤੋਂ ਜਾਣੂੰ ਹੋਣਾ ਚਾਹੀਦਾ ਹੈ ਅਤੇ ਇਹ ਔਖਾ ਕੰਮ ਨਹੀਂ। ਤਰੱਕੀ ਦੀ ਦੌੜ ਦੌੜਦਿਆਂ ਹੋਇਆ ਈਰਖਾ, ਲੋਭ ਅਤੇ ਹੰਕਾਰ ਵੱਸ ਆਪਣੀਆਂ ਯੋਗਤਾਵਾਂ ਅਤੇ ਅਯੋਗਤਾਵਾਂ ਵੱਲੋਂ ਬੇ-ਧਿਆਨ ਹੋ ਕੇ ਆਪਣੇ ਸਮੁੱਚੇ ਆਪੇ ਦਾ ਨਿਰਾਦਰ ਕਰਨ ਵਾਲਾ ਵਿਅਕਤੀ ਭਾਣੇ ਦੇ ਵਿਸ਼ਵਾਸ ਨੂੰ ਆਪਣੇ ਸਾਧਾਰਣ ਜੀਵਨ ਦਾ ਵਿਗਿਆਨਕ ਹਿੱਸਾ ਨਹੀਂ ਬਣਾ ਸਕਿਆ। ਉਸ ਲਈ ਇਹ ਵਿਚਾਰ ਕਿਸੇ ਅਟੱਲ ਬੇ-ਬਸੀ ਵਿੱਚ ਧਰਵਾਸ ਦਾ ਸਾਧਨ ਜ਼ਰੂਰ ਬਣ ਸਕਦਾ ਹੈ ਪਰ ਸਾਧਾਰਣ ਜੀਵਨ ਦੀ ਸਾਧਾਰਣ ਖ਼ੁਸ਼ੀ ਦਾ ਸੋਮਾ ਨਹੀਂ ਹੋ ਸਕਦਾ।
ਜਿਸ ਨੂੰ ਇਹ ਪਤਾ ਹੈ ਕਿ ਮੇਰਾ ਪੁਰਸ਼ਾਰਥ ਕਿਥੇ ਅੰਤ ਹੋ ਕੇ ਤਿਆਗ ਵਿੱਚ ਬਦਲ ਜਾਣਾ ਚਾਹੀਦਾ ਹੈ ਉਹ ਭਾਣੇ ਦੀ ਵਿਗਿਆਨਕ ਵਰਤੋਂ ਕਰ ਰਿਹਾ ਹੈ। ਉਹ ਥੱਕ ਕੇ ਡਿੱਗਣ ਤੋਂ ਪਹਿਲਾਂ ਆਰਾਮ ਨਾਲ ਬੈਠ ਜਾਂਦਾ ਹੈ। ਉਹ ਆਪਣੀ ਯੋਗਤਾ ਦੀ ਸੀਮਾ ਤੋਂ ਇੱਕ ਦੋ ਕਦਮ ਉਰੇ ਰੁਕ ਜਾਂਦਾ ਹੈ । ਉਸ ਨੂੰ ਪਤਾ ਹੈ ਕਿ ਤੀਹ ਕਿੱਲੋ ਭਾਰ ਚੁੱਕ ਸਕਣ ਵਾਲਾ ਆਦਮੀ ਜੇ ਵੀਹ ਕਿੱਲੇ ਚੁੱਕੇ ਤਾਂ ਉਸ ਨੂੰ ਸ਼ਰਮਿੰਦੇ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਸਹੂਲਤ ਦੀ ਚਿੰਤਾ ਕਰਨ ਦੀ ਲੋੜ ਹੈ। ਸਹੂਲਤ ਉਸ ਦਾ ਸਾਥ ਦੇ ਰਹੀ ਹੈ; ਸ਼ਰਮਿੰਦੇ ਉਹ ਹੋਣ ਜਿਨ੍ਹਾਂ ਦੀ ਕਮਰ ਭਾਰ ਨੇ ਕੁੱਬੀ ਕਰ ਰੱਖੀ ਹੈ।
ਪਰਾਏ ਅਤੇ ਪ੍ਰਸੰਨਤਾ
ਪਹਿਲੀ ਵੇਰ ਪੜ੍ਹਿਆਂ ਅਤੇ ਸੁਣਿਆਂ ਭਾਵੇਂ ਇਹ ਗੱਲ ਕੁਝ ਓਪਰੀ ਅਤੇ ਅਕੁਦਰਤੀ ਭਾਸੇ, ਪਰ ਹੈ ਇਹ ਠੀਕ ਕਿ ਸਾਡੀ ਪ੍ਰਸੰਨਤਾ ਪਰਾਏ ਲੋਕਾਂ ਉੱਤੇ ਵੀ ਓਨੀ ਹੀ ਆਧਾਰਿਤ ਹੈ ਜਿੰਨੀ ਆਪਣਿਆਂ ਉੱਤੇ। ਪ੍ਰਸੰਨਤਾ ਦਾ ਭੇਤ ਆਪਣੇ ਆਲੇ-ਦੁਆਲੇ ਨਾਲ ਸਾਡੇ ਸੰਬੰਧਾਂ ਦੀ ਸੁੰਦਰਤਾ ਵਿੱਚ ਹੈ। ਸਾਡਾ ਆਲਾ-ਦੁਆਲਾ ਵਿਅਕਤੀਆਂ, ਵਸਤੂਆਂ ਅਤੇ ਘਟਨਾਵਾਂ ਦਾ ਬਣਿਆ ਹੋਇਆ ਹੈ। ਸਾਡੇ ਚੌਗਿਰਦੇ ਨੂੰ ਬਣਾਉਣ ਵਾਲੀਆਂ ਇਨ੍ਹਾਂ ਚੀਜ਼ਾਂ ਅਤੇ ਵਿਅਕਤੀਆਂ ਵਿੱਚ ਕੁਝ ਅਜੇਹੀਆਂ ਹਨ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਸਨੇਹੀ, ਸਹਾਇਕ ਅਤੇ ਸ਼ੁਭ-ਚਿੰਤਕ ਹਨ ਜਾਂ ਸਾਡੇ ਵਿਰੋਧੀ ਦੇਖੀ ਅਤੇ ਸ਼ੜ੍ਹ ਹਨ। ਇਵੇਂ ਹੀ ਸਾਡੇ ਚੌਗਿਰਦੇ ਵਿੱਚ ਕੁਝ ਅਜੇਹਾ ਵੀ ਹੈ ਜਿਸ ਬਾਰੇ ਅਸੀਂ ਇਹ ਨਹੀਂ ਜਾਣਦੇ ਕਿ ਇਹ ਸਾਡਾ ਮਿੱਤ੍ਰ ਹੈ ਜਾਂ ਸ਼ਤ। ਜਿਨ੍ਹਾਂ ਦੇ ਮਿੱਤ੍ਰ ਜਾਂ ਸ਼ਤੂ ਹੋਣ ਦਾ ਸਾਨੂੰ ਗਿਆਨ ਹੈ ਉਨ੍ਹਾਂ ਨੂੰ "ਆਪਣੇ" ਅਤੇ ਜਿਨ੍ਹਾਂ ਬਾਰੇ ਅਸੀਂ ਉਪਰੋਕਤ ਜਾਣਕਾਰੀ ਤੋਂ ਸੱਖਣੇ ਹਾਂ ਉਨ੍ਹਾਂ ਨੂੰ "ਪਰਾਏ" ਆਖਿਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦੇ ਇਹ ਅਰਥ ਇਸ ਲੇਖ ਦੀ ਲੋੜ ਲਈ ਹੀ ਕਰ ਰਿਹਾ ਹਾਂ। ਸਾਧਾਰਣ ਹਾਲਤ ਵਿੱਚ ਅਸੀਂ ਸਹਾਇਕਾਂ ਨੂੰ ਆਪਣੇ ਅਤੇ ਵਿਰੋਧੀਆਂ ਨੂੰ ਪਰਾਏ ਮੰਨਦੇ ਹਾਂ। ਜਿਹੜੇ ਇਸ ਵੰਡ ਤੋਂ ਬਾਹਰ ਹਨ ਉਨ੍ਹਾਂ ਨਾਲ ਕਿਸੇ ਪ੍ਰਕਾਰ ਦੇ ਸੰਬੰਧ ਬਾਰੇ ਅਸੀਂ ਸੋਚਦੇ ਹੀ ਨਹੀਂ।
ਪੁਰਾਤਨ ਅਤੇ ਮੱਧਕਾਲ ਵਿਚ ਸਾਧਾਰਣ ਆਦਮੀ ਨੂੰ ਪਰਾਇਆਂ ਨਾਲ ਵਾਹ ਨਹੀਂ ਸੀ ਪੈਂਦਾ ਜਾਂ ਕਦੇ ਕਦਾਈਂ ਪੈਂਦਾ ਸੀ। ਉਸ ਦੇ ਅਨੁਭਵ ਦਾ ਘੇਰਾ ਬਹੁਤਾ ਵਿਸ਼ਾਲ ਨਹੀਂ ਸੀ; ਦੋ ਚਾਰ ਪਿੰਡਾਂ ਤਕ ਸੀਮਿਤ ਸੀ। ਉਹ ਆਪਣੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਬਾਰੇ ਜਾਣਦਾ ਸੀ ਕਿ ਇਹ ਮਿੱਤ੍ਰ ਹਨ ਜਾਂ ਵਿਰੋਧੀ। ਇਵੇਂ ਹੀ ਹਰ ਪਰਿਸਥਿਤੀ ਅਤੇ ਵਸਤੂ ਬਾਰੇ ਵੀ ਉਸ ਨੂੰ ਪਤਾ ਹੁੰਦਾ ਸੀ। ਆਪਣੀ ਜਾਣਕਾਰੀ ਦੇ ਆਧਾਰ ਉੱਤੇ ਉਸ ਨੇ ਆਪਣੇ ਵਤੀਰੇ ਜਾਂ ਵਿਵਹਾਰ ਦੀ ਰੂਪ-ਰੇਖਾ ਪਹਿਲਾਂ ਹੀ ਨਿਸਚਿਤ ਕਰ ਲਈ ਹੁੰਦੀ ਸੀ। ਉਸ ਨੂੰ ਇਸ ਫ਼ੈਸਲੇ ਦੀ ਦੁਚਿੱਤੀ ਵਿੱਚ ਨਹੀਂ ਸੀ ਪੈਣਾ ਪੈਂਦਾ ਕਿ ਇਸ ਸਮੇਂ ਜਾਂ ਇਸ ਪਰਿਸਥਿਤੀ ਵਿੱਚ ਮੈਂ ਕਿਸ ਪ੍ਰਕਾਰ ਦਾ ਵਿਵਹਾਰ ਅਪਣਾਵਾਂ। ਉਹ ਉਨ੍ਹਾਂ ਵਿਚ ਵਿਚਰ ਰਿਹਾ ਹੁੰਦਾ ਸੀ ਜਿਨ੍ਹਾਂ ਬਾਰੇ ਉਹ ਲੋੜ ਜੋਗਾ ਜਾਣਦਾ ਸੀ। ਉਹ "ਆਪਣਿਆਂ" ਵਿਚ ਵਿਚਰ ਰਿਹਾ ਹੁੰਦਾ ਸੀ, “ਆਪਣੇ ਸਹਾਇਕਾਂ" ਵਿੱਚ ਜਾਂ "ਆਪਣੇ ਵਿਰੋਧੀਆਂ" ਵਿੱਚ।
ਆਧੁਨਿਕ ਸਮੇਂ ਵਿਚ ਹਾਲਤ ਬਦਲ ਗਈ ਹੈ। ਉੱਨਤ ਸਨਅਤੀ ਸਮਾਜ ਵਿੱਚ ਪਿੰਡ ਅਲੋਪ ਹੋ ਚੁੱਕੇ ਹਨ। ਕਿਸਾਨੇ ਸਮਾਜਾਂ ਵਿੱਚ ਪਿੰਡ ਅਜੇ ਵੀ ਕਾਇਮ ਹਨ; ਪਰ ਉਨ੍ਹਾਂ ਵਿੱਚੋਂ ਪੁਰਾਣਾ "ਪੇਂਡੂਪਨ" ਅਲੋਪ ਹੋ ਰਿਹਾ ਹੈ। ਸਿਆਸੀ ਚੇਤਨਾ ਅਤੇ ਪੰਚਾਇਤੀ ਰਾਜ ਨੇ ਪੇਂਡੂ ਮਨੁੱਖ ਦੀ ਮਾਨਸਿਕਤਾ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਜੀਵਨ ਦੇ ਆਰਥਕ, ਸਮਾਜਕ, ਧਾਰਮਕ, ਵਿੱਦਿਅਕ, ਸੱਭਿਆਚਾਰਕ, ਉਦਯੋਗਿਕ, ਵਪਾਰਕ ਅਤੇ ਹੋਰ ਹਰ ਪਿੜ
ਵੱਡੇ ਸ਼ਹਿਰਾਂ ਦੇ ਵਸਨੀਕਾਂ ਵਿੱਚ ਅਪਣੱਤ ਦੀ ਘਾਟ ਦਾ ਗਿਲਾ ਬਹੁਤ ਪੁਰਾਣਾ ਅਤੇ ਪ੍ਰਬਲ ਹੈ। ਸ਼ਹਿਰੀ ਦੇ ਅਰਥ ਹਨ ਨਾਗਰਿਕ ਜਾਂ ਸਿਟੀਜ਼ਨ ਪਰ "ਸ਼ਹਿਰੀਆਂ" ਦਾ ਅਰਥ ਹੈ ਅਪਣੱਤ ਦੀ ਭਾਵਨਾ ਤੋਂ ਸੱਖਣਾ ਆਦਮੀ। ਜਿੱਥੋਂ ਦੇ ਵਸਨੀਕਾਂ ਵਿੱਚ ਅਪਣੱਤ ਦੀ ਘਾਟ ਹੋਵੇ ਓਥੇ "ਰੂਲ ਆਵ ਲਾਅ" ਹੀ ਜੀਵਨ ਦੀ ਸੁਰੱਖਿਆ ਅਤੇ ਜੀਵਨ ਦੇ ਸਤਿਕਾਰ ਦਾ ਇੱਕੋ ਇੱਕ ਸਹਾਰਾ ਹੁੰਦਾ ਹੈ। ਰੂਲ ਆਵ ਲਾਅ (Rule of Law) ਦਾ ਮਤਲਬ ਹੈ ਕਾਨੂੰਨ ਦਾ ਮਜ਼ਬੂਤ, ਨਿਰਪੱਖ, ਸਤਿਕਾਰਯੋਗ ਅਤੇ ਸਰਵ ਵਿਆਪਕ ਹੋਣਾ। ਜਿਥੇ ਅਪਣੱਤ ਦੀ ਘਾਟ ਦੇ ਨਾਲ ਨਾਲ ਰੂਲ ਆਵ ਲਾਅ ਵੀ ਨਾ ਹੋਵੇ ਓਥੇ ਹਰ ਆਦਮੀ ਹਰ ਥਾਂ ਅਤੇ ਹਰ ਸਮੇਂ ਕਿਸੇ ਨਾ ਕਿਸੇ ਫੈਸਲੇ ਦੀ ਦੁਚਿੱਤੀ ਵਿੱਚ ਹੁੰਦਾ ਹੈ। ਇਹ ਮਨੁੱਖੀ ਮਨੋ-ਸਥਿਤੀ ਤਰਸਯੋਗ ਹੁੰਦੀ ਹੈ। ਇੱਕ ਉਦਾਹਰਣ ਨਾਲ ਇਸ ਮਨੋ-ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦਾ ਹਾਂ।
ਅਸੀਂ ਸਾਰੇ ਹੀ ਥੋੜੀ ਜਹੀ ਕੋਸ਼ਿਸ਼ ਨਾਲ ਉਸ ਦਿਨ ਦੀ ਮੱਧਮ ਜਹੀ ਯਾਦ ਆਪਣੇ ਮਨਾਂ ਵਿੱਚ ਉਜਾਗਰ ਕਰ ਸਕਦੇ ਹਾਂ ਜਿਸ ਦਿਨ ਅਸੀਂ ਪਹਿਲੀ ਵੇਰ ਸਕੂਲ ਗਏ ਸਾਂ। ਸਾਡੇ ਮਾਸੂਮ ਮਨ ਵਿੱਚ ਕਿੰਨੇ ਸ਼ੰਕੇ ਸਨ, ਕਿੰਨੇ ਭੈ ਸਨ। ਅਸੀ ਕਿਨੇ ਉਦਾਸ ਅਤੇ ਬੇ-ਬੱਸ ਸਾਂ । ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਸਾਡਾ ਆਪਣਾ ਹੀ ਕੋਈ ਸਕਾ ਸਨੇਹੀ, ਪਿਤਾ ਜਾਂ ਭਰਾ, ਸਾਨੂੰ ਆਪਣੇ ਘਰੋਂ, ਆਪਣਿਆਂ ਤੋਂ ਪਰੇ ਕਿਸੇ ਪਰਾਏ ਥਾਂ ਕਿਉਂ ਲੈ ਜਾ ਰਿਹਾ ਹੈ। ਜਦੋਂ ਸਾਡਾ ਪਿਤਾ ਸਾਨੂੰ ਸਕੂਲ ਦਾਖ਼ਲ ਕਰਵਾ ਕੇ ਸਕੂਲੋਂ ਪਰਤਣ ਲੱਗਾ ਸੀ ਤਾਂ ਸਾਡਾ ਜੀ ਕੀਤਾ ਸੀ ਕਿ ਉਹ ਸਾਨੂੰ ਓਥੇ ਛੱਡ ਕੇ ਨਾ ਜਾਵੇ; ਆਪਣੇ ਨਾਲ ਲੈ ਜਾਵੇ। ਉਹ ਸਾਨੂੰ ਛੱਡ ਕੇ ਚਲਾ ਗਿਆ ਸੀ: ਅਸੀਂ ਕਿੰਨੇ ਰੋਏ ਸਾਂ। ਅਧਿਆਪਕ ਦਾ ਸਾਰਾ ਜਤਨ ਸਾਨੂੰ ਸ਼ਾਂਤ ਨਹੀਂ ਸੀ ਕਰ ਸਕਿਆ; ਅੰਤ ਵਿੱਚ ਉਸ ਨੇ ਲੈ ਦਾ "ਧਾਰਮਕ" ਤਰੀਕਾ ਵਰਤ ਕੇ ਸਾਨੂੰ ਚੁੱਪ ਕਰਾ ਦਿੱਤਾ ਸੀ। ਅਸੀਂ ਚੁੱਪ ਕਰ ਗਏ ਸਾਂ ਪਰ ਉਸ ਓਪਰੇ, ਅਮਿੱਤ੍ਰ ਮਾਹੌਲ ਵਿੱਚ ਸਾਡੇ ਮਨ ਦੇ ਨਾਲ ਨਾਲ ਸਮਾਂ ਵੀ ਕਿਸੇ ਅਮਿਣਵੇਂ ਭਾਰ ਹੇਠ ਦੱਬਿਆ ਗਿਆ ਸੀ। ਹੌਲੀ ਹੌਲੀ ਬੀਤਦੇ ਸਮੇਂ ਨੇ ਸਾਡੇ ਸਕੂਲ ਵਿਚਲੇ ਪਹਿਲੇ ਦਿਨ ਨੂੰ ਕਈ ਦਿਨਾਂ ਜੇਡਾ ਲੰਮਾ ਕਰ ਦਿੱਤਾ ਸੀ। ਸਮਾਂ ਏਨਾ ਨਿਰਦਈ ਵੀ ਹੋ ਸਕਦਾ ਹੈ ਇਸ ਗੱਲ ਦਾ ਸਾਨੂੰ ਪਹਿਲੀ ਵੇਰ ਅਹਿਸਾਸ ਹੋਇਆ ਸੀ। ਅੱਧੀ ਛੁੱਟੀ ਹੋਈ ਸੀ ਤਾਂ ਸਾਨੂੰ ਘਰੋਂ ਲਿਆਂਦੀ ਹੋਈ ਪਰਾਉਂਠੀ ਦੇ ਸਵਾਦ ਨੇ ਆਕਰਸ਼ਿਤ ਨਹੀਂ ਸੀ ਕੀਤਾ। ਸਾਰੀ ਛੁੱਟੀ ਹੋਈ ਸੀ ਤਾਂ ਸਾਨੂੰ ਆਪਣੇ ਘਰ ਦਾ ਰਸਤਾ ਵੈਤਰਣੀ ਵਰਗਾ ਦੁਖਦਾਇਕ ਲੱਗਦਾ ਸੀ । ਜੇ ਸਾਡਾ ਕੋਈ ਆਪਣਾ ਸਾਨੂੰ ਲੈਣ ਨਾ ਆਇਆ ਹੁੰਦਾ ਤਾਂ ਅਸੀਂ ਆਪਣੇ ਘਰ ਵੀ ਨਾ ਜਾ ਸਕਦੇ। ਅਸੀਂ ਏਨੇ ਘਬਰਾਏ ਹੋਏ ਸਾਂ ਕਿ ਆਪਣੇ ਘਰ ਦੇ ਰਸਤੇ ਦਾ ਗਿਆਨ ਤਾਂ ਇੱਕ ਪਾਸੇ ਰਿਹਾ ਅਸੀਂ ਉਸ ਆਪਣੇ ਦੀ ਅਪਣੱਤ ਨੂੰ ਵੀ ਓਪਰਿਆਂ ਵਾਂਗ ਵੇਖ ਰਹੇ ਸਾਂ। ਸਾਨੂੰ ਆਪਣੇ ਨਾਲੋਂ ਦੂਰ ਕਰਨ ਵਾਲਾ ਇਹ ਕਿਹੋ ਜਿਹਾ ਆਪਣਾ ਹੈ!
ਮੈਂ ਆਪਣੀ ਪੋਤਰੀ, ਨੇਹਲ, ਨੂੰ ਨਰਸਰੀ ਛੱਡਣ ਜਾਂਦਾ ਰਿਹਾ ਹਾਂ । ਉਹ ਕਿਸੇ ਤਰ੍ਹਾਂ ਵੀ ਓਥੇ ਰਹਿਣਾ ਨਹੀਂ ਸੀ ਚਾਹੁੰਦੀ। ਅੰਤ ਇਹ ਤਰੀਕਾ ਵਰਤਿਆ ਗਿਆ ਕਿ ਸਕੂਲ ਦੇ ਇੱਕ ਕਮਰੇ ਵਿੱਚ ਮੇਰੇ ਬੈਠਣ ਦਾ ਪ੍ਰਬੰਧ ਕਰ ਦਿੱਤਾ ਗਿਆ। ਮੈਂ ਅੱਧੀ ਛੁੱਟੀ ਤਕ ਓਥੇ
ਜਦੋਂ ਮੇਰੀ ਹਾਜ਼ਰੀ ਦੇ ਸਹਾਰੇ ਨੇਹਲ ਅੱਧਾ ਦਿਨ ਸਕੂਲ ਵਿੱਚ ਰਹਿਣਾ ਸਿੱਖ ਗਈ ਤਾਂ ਉਸ ਨੂੰ ਇਸ ਸਹਾਰੇ ਦੀ ਮੁਬਾਜੀ ਤੋਂ ਮੁਕਤ ਕਰਨ ਲਈ ਮੈਨੂੰ ਘਰ ਜਾਣ ਲਈ ਆਖ ਦਿੱਤਾ ਗਿਆ। ਪਤਾ ਨਹੀਂ ਉਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਸ ਦਿਨ ਮੈਂ ਸਕੂਲ ਦੇ ਕਿਸੇ ਕਮਰੇ ਵਿਚ ਬੈਠਾ ਰਹਿਣ ਦੀ ਥਾਂ ਘਰ ਚਲੇ ਜਾਣ ਵਾਲਾ ਸਾਂ। ਸਕੂਲ ਦੇ ਗੇਟੋ ਬਾਹਰ ਹੋ ਕੇ ਜਿਉਂ ਹੀ ਮੈਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਉਹ ਦੌੜ ਕੇ ਕਾਰ ਵਿੱਚ ਵੜਨ ਲੱਗੀ। ਉਸ ਦੇ ਪਿੱਛੇ ਪਿੱਛੇ ਦੌੜੀ ਆ ਰਹੀ ਅਧਿਆਪਕਾ ਨੇ ਉਸ ਨੂੰ ਪਕੜ ਲਿਆ। ਮੈਂ ਉਨ੍ਹਾਂ ਦੇ ਪਿੱਛੇ ਪਿੱਛੇ ਸਕੂਲ ਵਿੱਚ ਚਲਾ ਗਿਆ, ਉਸ ਨੂੰ ਇਹ ਭਰੋਸਾ ਦਿਵਾਉਣ ਲਈ ਕਿ ਮੈਂ ਘਰ ਜਾਣ ਦੀ ਥਾਂ ਓਥੇ ਸਕੂਲ ਵਿੱਚ ਹੀ ਬੈਠਾ ਰਹਾਂਗਾ। ਉਸ ਨੇ ਭਰੋਸਾ ਕੀਤਾ ਜਾਂ ਨਹੀਂ ? ਮੈਨੂੰ ਪਤਾ ਨਹੀਂ। ਤਾਂ ਅੱਧੀ ਛੁੱਟੀ ਵੇਲੇ ਜਦੋਂ ਮੈਂ ਉਸ ਨੂੰ ਲੈਣ ਗਿਆ ਤਾਂ ਉਹ ਮੇਰੇ ਗਲ ਲੱਗ ਕੇ ਬਹੁਤ ਰੋਈ; ਬਹੁਤ ਰੋਈ। ਉਸ ਦੇ ਨੀਰ ਵਹਾਉਂਦੇ ਨੇਤ੍ਰ ਅਤੇ ਉਸ ਦਾ ਮਾਸੂਮ ਮਨ ਮੈਨੂੰ ਧੋਖੇਬਾਜ਼ ਹੋਣ ਦਾ ਉਲਾਹਮਾ ਦੇ ਰਹੇ ਸਨ।
ਅਗਲੇ ਦਿਨ ਉਹ ਚੁੱਪ-ਚਾਪ ਕਲਾਸ ਵਿੱਚ ਚਲੇ ਗਈ। ਮੈਂ ਚੁੱਪ-ਚਾਪ ਆਪਣੀ ਕਾਰ ਵੱਲ ਆ ਗਿਆ। ਨੋਹਲ ਨੇ ਮੇਰੇ ਵੱਲ ਵੇਖਿਆ ਵੀ ਨਾ। ਇਹ ਉਸਦੀ ਬੇ-ਬਸੀ ਦੀ ਪਰਵਾਨਗੀ ਸੀ ਜਾਂ ਉਸ ਦਾ ਆਪਣਿਆਂ ਉੱਤੇ ਕੀਤਾ ਹੋਇਆ ਗਿਲਾ ਸੀ; ਮੈਨੂੰ ਪਤਾ ਨਹੀਂ।
ਜਦੋਂ ਨੇਹਲ ਦਾ ਛੋਟਾ ਵੀਰ, ਨਿਖਿਲ, ਸਕੂਲ ਜਾਣਾ ਆਰੰਭ ਕਰੇਗਾ, ਉਸ ਨੂੰ ਨੇਹਲ ਵਾਲੀ ਪਰੇਸ਼ਾਨੀ ਨਹੀਂ ਹੋਵੇਗੀ। ਉਹ ਲਗਪਗ ਹਰ ਰੋਜ਼ ਨੇਹਲ ਨੂੰ ਸਕੂਲ ਛੱਡਣ ਅਤੇ ਲੈਣ ਜਾਂਦਾ ਹੋਣ ਕਰਕੇ ਸਕੂਲ ਦੇ ਰਸਤੇ ਅਤੇ ਵਾਤਾਵਰਣ ਤੋਂ ਜਾਣੂ ਹੋ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀ ਦੀਦੀ ਦੇ ਨੇੜ ਦਾ ਭਰੋਸਾ ਵੀ ਪ੍ਰਾਪਤ ਹੋਵੇਗਾ।
ਬਹੁਤੇ ਬੱਚਿਆਂ ਲਈ ਸਕੂਲ ਦੇ ਪਹਿਲੇ ਕੁਝ ਦਿਨ ਉਦਾਸੀ, ਇਕੱਲ, ਉਦਰੇਵੇਂ ਅਤੇ ਭੈ-ਭਰਪੂਰ ਹੁੰਦੇ ਹਨ। ਕਿਉਂ ? ਇਸ ਕਿਉਂ ਦਾ ਉੱਤਰ ਮਨੁੱਖ ਦੀ ਪਰਵਿਰਤੀ ਵਿੱਚ ਹੈ; ਕੇਵਲ ਮਨੁੱਖ ਹੀ ਨਹੀਂ ਸਾਰੇ ਜੀਵਾਂ ਦੀ ਪਰਵਿਰਤੀ ਵਿੱਚ ਹੈ। ਹਰ ਜੀਵ ਆਪਣਿਆਂ ਵਿੱਚ ਰਹਿ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਪਰਾਇਆਂ ਕੋਲੋਂ ਪਰੇ ਹੋ ਜਾਣ ਵਿੱਚ ਭਲਾ ਮਨਾਉਂਦਾ ਹੈ। ਹਰ ਜੀਵ ਨੇ ਆਪਣਿਆਂ ਨਾਲ ਰਾਗ (ਅਪਣੱਤ-ਪਿਆਰ) ਅਤੇ ਓਪਰਿਆਂ ਨਾਲ ਦੇਸ਼ (ਦੁੱਪਰਿਆਰ) ਦਾ ਰਿਸ਼ਤਾ ਬਣਾਉਣਾ ਹੁੰਦਾ ਹੈ। ਜਦੋਂ ਜੀਵ ਨੂੰ ਆਪਣਿਆ ਅਤੇ ਓਪਰਿਆਂ ਬਾਰੇ ਪਤਾ ਹੁੰਦਾ ਹੈ ਉਦੋਂ ਉਸ ਨੂੰ ਇਹ ਫ਼ੈਸਲਾ ਕਰਨ ਵਿੱਚ ਕੋਈ ਔਖ ਨਹੀਂ ਹੁੰਦੀ ਕਿ ਉਸ ਨੇ ਉਨ੍ਹਾਂ ਨਾਲ ਕਿਸ ਪ੍ਰਕਾਰ ਦਾ ਸੰਬੰਧ ਕਾਇਮ ਕਰਨਾ ਹੈ। ਇਸੇ ਤਰ੍ਹਾਂ ਸੁਖਦਾਇਕ ਅਤੇ ਦੁਖਦਾਇਕ ਪਰਿਸਥਿਤੀਆਂ ਦੀ ਜਾਣਕਾਰੀ ਉਸ ਨੂੰ ਇਹ ਫੈਸਲਾ ਕਰਨ ਵਿੱਚ ਸਹਾਈ ਹੁੰਦੀ ਹੈ ਕਿ ਉਹ ਉਸ ਪਰਿਸਥਿਤੀ ਵਿੱਚ ਕਿਵੇਂ ਵਰਤੇ-ਵਿਚਰੇ।
ਜਿੰਨਾ ਚਿਰ ਜੀਵ ਨੂੰ ਇਹ ਪਤਾ ਨਾ ਲੱਗੇ ਕਿ ਓਪਰਾ ਜੀਵ ਜਾਂ ਵਿਅਕਤੀ ਆਪਣਾ ਹੈ ਜਾਂ ਪਰਾਇਆ, ਓਨਾ ਚਿਰ ਉਹ ਆਪਣੇ ਵਤੀਰੇ ਬਾਰੇ ਫੈਸਲਾ ਨਹੀਂ ਕਰ ਸਕਦਾ ਅਤੇ "ਦੁਚਿੱਤੀ" ਵਿੱਚ ਰਹਿੰਦਾ ਹੈ। ਦੁਚਿੱਤੀ ਜਾਂ ਦੁਬਿਧਾ ਦੀ ਹਾਲਤ ਬਹੁਤ ਦੁਖਦਾਈ ਹੁੰਦੀ
ਬੱਚਿਆਂ ਨੂੰ ਦੁਚਿੱਤੀ ਦੀ ਦੁਖਦਾਇਕ ਅਵਸਥਾ ਵਿੱਚੋਂ ਬਾਹਰ ਰੱਖਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਓਪਰਿਆਂ ਦੇ ਨੇੜ ਵਿੱਚ ਇਕੱਲੇ ਨਾ ਛੱਡਿਆ ਜਾਵੇ। ਇਉਂ ਕਰ ਕੇ ਅਸੀਂ ਉਨ੍ਹਾਂ ਨੂੰ ਫੈਸਲੇ ਦੀ ਜਾਚ ਨਹੀਂ ਸਿਖਾਅ ਸਕਦੇ ਸਗੋਂ ਦੁਚਿੱਤੀ ਦਾ ਕਸ਼ਟ ਭੋਗਣ ਲਈ ਮਜਬੂਰ ਕਰ ਰਹੇ ਹੋਵਾਂਗੇ। ਬੱਚੇ ਨੂੰ ਕਿਸ ਸਕੂਲ ਵਿੱਚ ਭੇਜਿਆ ਜਾਣਾ ਹੈ ਇਸ ਦਾ ਫੈਸਲਾ ਕੁਝ ਚਿਰ ਪਹਿਲਾਂ ਹੀ ਕਰ ਕੇ, ਉਸ ਸਕੂਲ ਨਾਲ ਬੱਚੇ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਸਾਡੇ ਆਂਢ-ਗੁਆਂਢ ਦੇ ਬੱਚਿਆਂ ਨੇ ਉਸੇ ਸਕੂਲ ਵਿੱਚ ਜਾਣਾ ਹੋਵੇ ਤਾਂ ਉਨ੍ਹਾਂ ਨਾਲ ਬੱਚੇ ਦੀ ਮਿੱਤ੍ਰਤਾ ਵਧਾਉਣ ਦਾ ਜਤਨ ਕਰਨਾ ਲਾਹੇਵੰਦਾ ਹੋ ਸਕਦਾ ਹੈ। ਜੇ ਸਾਡੇ ਬੱਚੇ ਤੋਂ ਵਡੇਰੀ ਉਮਰ ਦੇ ਬੱਚੇ ਉਸ ਸਕੂਲ ਵਿੱਚ ਜਾ ਰਹੇ ਹੋਣ ਤਾਂ ਉਨ੍ਹਾਂ ਨੂੰ ਸਮੇਂ ਸਮੇਂ ਘਰ ਬੁਲਾ ਕੇ, ਬੱਚਿਆਂ ਦੀਆਂ ਪਾਰਟੀਆਂ ਕਰ ਕੇ ਜਾਂ ਪਿਕਨਿਕ ਆਦਿਕਾਂ ਦਾ ਪ੍ਰਬੰਧ ਕਰ ਕੇ ਉਨ੍ਹਾਂ ਵਿੱਚ ਜਾਣਕਾਰੀ ਅਤੇ ਮਿੱਤਰਾ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਸਾਰੇ ਯਤਨਾਂ ਨਾਲ ਅਸੀਂ ਪਰਾਇਆ ਜਾਂ ਅਣਜਾਣੇ ਆਦਮੀਆਂ ਬਾਰੇ ਦੁਚਿੱਤੀ ਦੀ ਪਰਵਿਰਤੀ ਨੂੰ ਮਨੁੱਖੀ ਮਨ ਵਿੱਚੋਂ ਸਮੁੱਚੇ ਤੌਰ ਉੱਤੇ ਕੱਢਣ ਵਿੱਚ ਸਫਲ ਨਹੀਂ ਹੋ ਸਕਦੇ। ਅਸੀਂ ਆਪਣੀ ਸਾਂਝ ਅਤੇ ਜਾਣਕਾਰੀ ਦਾ ਘੇਰਾ ਕਿੰਨਾ ਵੀ ਵਿਸ਼ਾਲ ਕਿਉਂ ਨਾ ਕਰ ਲਈਏ, ਬਹੁਤੇ ਲੋਕ ਸਾਡੇ ਲਈ ਅਤੇ ਅਸੀਂ ਬਹੁਤਿਆਂ ਲਈ ਓਪਰੇ ਰਹਾਂਗੇ ਅਤੇ ਆਧੁਨਿਕ ਜੀਵਨ ਵਿੱਚ ਪੈਰ ਪੈਰ ਉੱਤੇ ਸਾਡਾ ਵਾਹ ਓਪਰਿਆਂ ਨਾਲ ਪਵੇਗਾ। ਜਿਸ ਬੱਸ ਜਾਂ ਟ੍ਰੇਨ ਵਿੱਚ ਬੈਠ ਕੇ ਅਸੀਂ ਸਵੇਰੇ ਕੰਮ ਉੱਤੇ ਜਾਂਦੇ ਹਾਂ ਉਸ ਵਿੱਚ ਬੈਠੇ ਸਾਰੇ ਆਦਮੀ ਸਾਡੇ ਲਈ ਓਪਰੇ ਹਨ। ਅਸੀਂ ਬੱਚੇ ਨਹੀਂ ਹਾਂ ਇਸ ਲਈ ਇਹ ਜਾਣਦੇ ਹਾਂ ਕਿ ਇਹ ਸਾਰੇ ਆਦਮੀ ਓਪਰੇ ਹੁੰਦਿਆ ਹੋਇਆਂ ਵੀ ਸਾਡੇ ਲਈ ਕਿਸੇ ਡਰ ਜਾਂ ਖ਼ਤਰੇ ਦਾ ਕਾਰਨ ਨਹੀਂ ਹਨ। ਇਹ ਕੁਝ ਜਾਣਦਿਆਂ ਹੋਇਆਂ ਵੀ ਸਾਡਾ ਅਰਧਚੇਤਨ ਮਨ ਦੁਚਿੱਤੀ ਦਾ ਦੁਖ ਭੋਗ ਰਿਹਾ ਹੁੰਦਾ ਹੈ ਜਦ ਕਿ ਸਾਡਾ ਚੇਤਨ ਮਨ ਇਸ ਦੁਖ ਵੱਲੋਂ ਬੇ-ਧਿਆਨ ਹੁੰਦਾ ਹੈ।
ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਜਦੋਂ ਸਾਡੇ ਚੇਤਨ ਨੂੰ ਪਤਾ ਹੈ ਕਿ ਇਹ ਪਰਾਏ ਹੋ ਕੇ ਵੀ ਮੇਰੇ ਲਈ ਚਿੰਤਾ ਦਾ ਕਾਰਨ ਨਹੀਂ ਹਨ ਤਾਂ ਅਰਧਚੇਤਨ ਵਿੱਚ ਦੁਚਿੱਤੀ ਕਿਉਂ ? ਉੱਤਰ ਹੈ-ਪਰਵਿਰਤੀ ਦੇ ਕਾਰਣ। ਮੰਨ ਲਓ ਸਾਨੂੰ ਪੂਰਾ ਯਕੀਨ ਹੈ ਕਿ ਅੱਜ ਸਾਰਾ ਦਿਨ ਖਾਣ ਲਈ ਕੁਝ ਨਹੀਂ ਮਿਲੇਗਾ। ਸਾਡਾ ਇਹ ਗਿਆਨ ਸਾਡੀ ਭੁੱਖ ਦਾ ਇਲਾਜ ਨਹੀਂ ਕਰ ਸਕਦਾ ਜਾਂ ਸਾਨੂੰ ਭੁੱਖ ਮਹਿਸੂਸ ਕਰਨੋਂ ਨਹੀਂ ਰੋਕ ਸਕਦਾ। ਸਾਨੂੰ ਪਤਾ ਹੈ ਭੋਜਨ ਨਹੀਂ ਮਿਲੇਗਾ ਤਾਂ ਵੀ ਭੁੱਖ ਲੱਗੇਗੀ। ਇਵੇਂ ਹੀ ਸਾਨੂੰ ਪਤਾ ਹੈ ਕਿ ਇਹ ਓਪਰੇ ਲੋਕ ਸ਼ਰੂ ਨਹੀਂ ਹਨ ਨਾ ਹੀ ਸਾਨੂੰ ਇਨ੍ਹਾਂ ਪ੍ਰਤੀ ਮਿੱਤ੍ਰਤਾ ਜਾਂ ਬੜਤਾ ਦਾ ਵਤੀਰਾ ਅਪਣਾਉਣ ਬਾਰੇ ਕੋਈ ਫੈਸਲਾ ਕਰਨ ਦੀ ਲੋੜ ਹੀ ਪਵੇਗੀ, ਤਾਂ ਵੀ ਪਰਵਿਰਤੀ ਸਾਡੇ ਚੇਤਨ ਨੂੰ ਦੱਸੇ-ਪੁੱਛੇ ਬਿਨਾਂ, ਆਪਣਾ ਕੰਮ
ਆਪਣੀ ਕਾਰ ਵਿੱਚ ਜਾਂ ਆਪਣੇ ਸਾਈਕਲ, ਮੋਟਰ ਸਾਈਕਲ ਆਦਿਕ ਉੱਤੇ ਕੰਮਾਂ ਉੱਤੇ ਜਾਣ ਵਾਲੇ ਲੋਕ ਓਨੀ ਦਿਮਾਗੀ ਥਕਾਵਟ ਨਹੀਂ ਭੋਗਦੇ ਜਿੰਨੀ ਬੱਸਾਂ-ਟ੍ਰੇਨਾਂ ਵਿਚ ਸਫ਼ਰ ਕਰਨ ਵਾਲੇ ਭੋਗਦੇ ਹਨ। ਬੱਸਾਂ-ਟ੍ਰੇਨਾਂ ਵਿੱਚ ਸਫ਼ਰ ਕਰਦਿਆਂ ਜੋ ਇੱਕ ਦੋ ਦੋਸਤ ਗੱਲਾਂ- ਬਾਤਾਂ ਕਰਨ ਲਈ ਨਾਲ ਹੋਣ ਤਾਂ ਇਹ ਥਕਾਵਟ ਨਹੀਂ ਹੁੰਦੀ। ਜਿਹੜੇ ਲੋਕ ਟ੍ਰੇਨ ਜਾਂ ਬੱਸ ਵਿੱਚ ਸਫ਼ਰ ਕਰਦਿਆਂ ਕੋਈ ਪੁਸਤਕ ਜਾਂ ਅਖ਼ਬਾਰ ਪੜ੍ਹਦੇ ਹਨ ਉਨ੍ਹਾਂ ਨੂੰ ਵੀ ਮਾਨਸਕ ਥਕਾਵਟ ਘੱਟ ਹੁੰਦੀ ਹੈ। ਭਾਰਤ ਦੀਆਂ ਰੇਲਵੇ ਟ੍ਰੇਨਾਂ ਵਿੱਚ ਦੋ-ਤਿੰਨ ਦਿਨ ਦੇ ਲੰਮੇ ਸਫ਼ਰ ਵਿੱਚ, ਹਲ ਕੇ ਤਾਸ਼ ਖੇਡਣ ਵਾਲੇ ਚਾਰ ਆਦਮੀ ਮਾਨਸਿਕ ਬਕਾਵਟ ਤੋਂ ਬਿਲਕੁਲ ਬਚੇ ਰਹਿੰਦੇ ਹਨ। ਕਾਰਨ ਇਹ ਹੈ ਕਿ ਉਨ੍ਹਾਂ ਦਾ ਚੇਤਨ ਕਿਸੇ ਕੰਮ ਵਿੱਚ ਲੱਗਾ ਰਹਿਣ ਕਰਕੇ ਅਰਧਚੇਤਨ ਨੂੰ ਓਪਰਿਆਂ ਬਾਰੇ ਫ਼ੈਸਲੇ ਦੀ ਦੁਚਿੱਤੀ ਦੀ ਪਰਵਿਰਤੀ ਵਿੱਚ ਪਰਵਿਰਤ ਨਹੀਂ ਹੋਣ ਦਿੰਦਾ।
ਮੈਂ ਸਫ਼ਰ ਦੀ ਇੱਕ ਮਿਸਾਲ ਦਿੱਤੀ ਹੈ। ਤੁਸੀਂ ਹੋਰ ਕਈ ਸੋਚ ਸਕਦੇ ਹੋ ਕਿਉਂਜੁ ਆਪੋ ਆਪਣੇ ਅਨੁਭਵ ਵਿੱਚ ਝਾਤੀ ਮਾਰ ਕੇ ਅਸੀਂ ਪਤਾ ਲਾ ਸਕਦੇ ਹਾਂ ਕਿ ਜੀਵਨ ਦੇ ਕਿਸ ਕਿਸ ਪੜਾਅ ਉੱਤੇ ਸਾਨੂੰ ਕਿਸ ਕਿਸ ਪ੍ਰਕਾਰ ਦੇ ਓਪਰਿਆਂ ਨਾਲ ਵਾਹ ਪੈਂਦਾ ਹੈ ਅਤੇ ਫੈਸਲੇ ਦੀ ਦੁਚਿੱਤੀ ਸਾਡੇ ਮਨ ਨੂੰ ਕਿੰਨਾ ਕੁ ਸਤਾਉਂਦੀ ਹੈ। ਜਦੋਂ ਅਸੀਂ ਨਹੀਂ ਜਾਣਦੇ ਕਿ ਕਿਸੇ ਦਫ਼ਤਰ ਦੇ ਬਾਬੂ ਨੇ ਸਾਡੇ ਕੋਲੋਂ ਕਿੰਨੀ ਰਿਸ਼ਵਤ ਲੈ ਕੇ ਸਾਡਾ ਕੰਮ ਕਰਨਾ ਹੈ ਉਦੋਂ ਅਸੀਂ ਕਿਸੇ ਜਾਣਕਾਰ ਨੂੰ ਵਿਚੋਲਾ ਬਣਾ ਕੇ ਫ਼ੈਸਲੇ ਦੀ ਖੇਚਲ ਤੋਂ ਬਚਣ ਦਾ ਉਪਰਾਲਾ ਕਰਦੇ ਹਾਂ। ਪਰਾਇਆਂ ਦਾ ਸਾਡੀ ਪ੍ਰਸੰਨਤਾ ਨਾਲ ਗੂਹੜਾ ਸੰਬੰਧ ਹੈ, ਪਰ ਹੈ ਜ਼ਰਾ ਉਲਟਾ ਜਿਹਾ। ਇਸ ਰੋਗ ਦਾ ਇਲਾਜ ਅਪਣੱਤ ਵਧਾਉਣ ਵਿੱਚ ਹੈ। ਮੈਂ ਓਪਰਿਆਂ ਨੂੰ ਆਪਣੇ ਬਣਾਉਣ ਦੀ ਹਾਸੋਹੀਣੀ ਸਲਾਹ ਨਹੀਂ ਦੇ ਰਿਹਾ ਸਗੋਂ ਆਪਣਿਆਂ ਨੂੰ ਓਪਰੇ ਬਣਾਉਣ ਦੀ ਗਲਤੀ ਨਾ ਕਰਨ ਨੂੰ ਕਹਿ ਰਿਹਾ ਹਾਂ। ਅਸੀਂ ਜਿਥੇ ਵੀ ਕੰਮ ਕਰਦੇ ਹਾਂ ਓਥੇ ਸਾਡੇ ਕੁਝ ਸਾਥੀ ਜ਼ਰੂਰ ਹਨ; ਉਹ ਸਾਡੇ ਕੁਲੀਗ ਹਨ ਸਾਡੇ ਆਪਣੇ ਹਨ। ਜੇ ਅਸੀਂ ਉਨ੍ਹਾਂ ਦੇ ਅਫ਼ਸਰ ਹਾਂ ਤਾਂ ਉਨ੍ਹਾਂ ਨਾਲ ਅਪਣੱਤ ਅਤੇ ਮਿੱਤ੍ਰਤਾ ਦਾ ਰਿਸ਼ਤਾ ਕਾਇਮ ਕਰਨ ਦੀ ਜ਼ਿੰਮੇਦਾਰੀ ਸਾਡੀ ਹੈ। ਇੱਕ ਮਿੱਠੀ ਜਹੀ ਮੁਸਕ੍ਰਾਹਟ; ਇੱਕ ਨਿੱਕੀ ਜਹੀ ਹੈਲੋ, ਹਊ ਆਰ ਯੂ ? ਥੋੜਾ ਜਿਹਾ ਦੋਸਤਾਨਾ ਰਵੱਈਆ, ਮਾਤਹਿਤਾਂ ਦੀਆਂ ਭੁੱਲਾਂ ਨੂੰ ਦਰਗੁਜ਼ਰ ਕਰਨ ਦੀ ਥੋੜੀ ਜਹੀ ਉਦਾਰਤਾ; ਉਨ੍ਹਾਂ ਦੇ ਬੱਚਿਆਂ ਦੀ ਤਾਲੀਮ ਅਤੇ ਸਿਹਤ ਬਾਰੇ ਥੋੜੀ ਜਹੀ ਪੁੱਛ-ਗਿੱਛ: ਕਿਸੇ ਲੋੜ ਸਮੇਂ ਘੰਟੇ-ਅੱਧੇ ਘੰਟੇ ਲਈ ਛੁੱਟੀ ਦੇ ਦੇਣ ਦੀ ਮਿੱਤਾ: ਲੰਚ ਵੇਲੇ ਕਦੇ ਕਦੇ ਉਨ੍ਹਾਂ ਨਾਲ ਬੈਠ ਕੇ ਖਾ ਲੈਣ ਦੀ ਖ਼ੁਸ਼ੀ ਸਾਲ ਵਿੱਚ ਇੱਕ ਦੋ ਵੇਰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਕੇ ਨਿੱਕੀ ਮੋਟੀ ਪਿਕਨਿਕ ਅਤੇ ਏਹੋ ਜਹੇ ਕਈ ਹੋਰ ਕੰਮ ਹੋ ਸਕਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਓਪਰੇ ਬਣਨ ਤੋਂ ਰੋਕਿਆ ਜਾ ਸਕਦਾ ਹੈ ਅਤੇ ਅਪਣੱਤ ਦਾ ਆਨੰਦ ਲਿਆ ਜਾ ਸਕਦਾ ਹੈ। ਹਰ ਵੇਲੇ ਅਫ਼ਸਰੀ ਉਚਾਈ ਤੋਂ ਵੇਖਿਆਂ ਸਾਨੂੰ ਸਾਡੇ ਮਾਤਹਿਤ ਨੀਵੇਂ ਦਿਸਣਗੇ ਅਤੇ ਹਰ ਵੇਲੇ ਨੀਵਿਆਂ ਦੇ ਸਾਥ ਵਿੱਚ ਰਹਿਣ ਵਾਲਾ ਵਿਅਕਤੀ ਉੱਚੇ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਆਪਣੇ ਮਾਤਹਿਤਾਂ ਨੂੰ ਜਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਨਾਲੋਂ ਘਟੀਆ ਜਾਂ
ਸਨਅਤੀ ਯੁਗ ਦੇ ਵਿਗਿਆਨਕ ਮਨੁੱਖ ਨੂੰ ਇਨ੍ਹਾਂ ਵੰਡਾਂ ਵਿੱਚ ਵਿਸ਼ਵਾਸ ਰੱਖਣਾ ਸੋਭਾ ਨਹੀਂ ਦਿੰਦਾ। ਇਹ ਵਿਸ਼ਵਾਸ ਉਸ ਨੂੰ ਸਦਾ ਲਈ ਪਰਾਇਆਂ ਦੇ ਨੋੜ ਵਿੱਚ ਹੋਣ ਦਾ ਅਹਿਸਾਸ ਕਰਵਾ ਕੇ ਮਾਨਸਿਕ ਬਕਾਵਟ ਦਾ ਰੋਗੀ ਬਣਾ ਦੇਵੇਗਾ। ਮਾਨਸਿਕ ਤੌਰ ਉੱਤੇ ਧੱਕੇ ਹੋਏ ਆਦਮੀ ਲਈ ਜੇ ਕੋਈ ਪਨਾਹ ਜਾਂ ਠਾਹਰ ਹੈ ਤਾਂ ਕੇਵਲ ਆਪਣਾ ਪਰਿਵਾਰ। ਪਰੰਤੂ ਮਾਨਸਿਕ ਥਕਾਵਟ ਦਾ ਰੋਗੀ ਆਪਣੀ ਇਹ ਠਾਹਰ ਵੀ ਗਵਾ ਲੈਂਦਾ ਹੈ। ਉਹ ਆਪਣੇ ਪਰਿਵਾਰ ਦੇ ਜੀਆਂ ਨਾਲ ਖਿਝਣ ਲੱਗ ਪੈਂਦਾ ਹੈ। ਇਸ ਖਿਝ ਦਾ ਕਾਰਨ ਉਸ ਦੀ ਆਪਣੀ ਥਕਾਵਟ ਹੁੰਦੀ ਹੈ। ਪਰੰਤੂ ਉਹ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਉਸ ਦੀ ਮਾਨਸਿਕ ਬਕਾਵਟ ਉਸ ਦੇ ਪਰਿਵਾਰਕ ਜੀਵਨ ਵਿਚਲੀ ਅਸ਼ਾਂਤੀ ਦਾ ਕਾਰਨ ਬਣ ਰਹੀ ਹੈ। ਇਉਂ ਮੰਨਣ ਨਾਲ ਉਹ ਕਸੂਰਵਾਰ ਗਰਦਾਨਿਆ ਜਾਵੇਗਾ। ਉਹ ਇਹ ਕਹਿੰਦਾ ਹੈ ਕਿ ਮੇਰੀ ਮਾਨਸਿਕ ਬਕਾਵਟ ਜਾਂ ਖਿਝ ਦਾ ਕਾਰਨ ਮੇਰੇ ਪਰਿਵਾਰਕ ਜੀਵਨ ਵਿਚਲੀ ਅਸ਼ਾਂਤੀ ਹੈ। ਇਉਂ ਆਪਣੇ ਪਰਿਵਾਰ ਨੂੰ ਕਸੂਰਵਾਰ ਕਹਿ ਕੇ ਉਹ ਆਪ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਹੈ।
ਇਹ ਠੀਕ ਹੈ ਕਿ ਪਰਿਵਾਰਕ ਸਮੱਸਿਆਵਾਂ ਸਾਡੇ ਲਈ ਮਾਨਸਿਕ ਕਲੇਬ ਦਾ ਕਾਰਨ ਹੁੰਦੀਆਂ ਹਨ। ਪਰ ਇਹ ਬਹੁਤ ਘੱਟ ਹਾਲਤਾਂ ਵਿਚ ਹੁੰਦਾ ਹੈ; ਅਤੇ ਜਦੋਂ ਹੁੰਦਾ ਹੈ ਉਦੋਂ ਇਹ (ਆਮ ਕਰਕੇ) ਅਸਾਧ ਰੋਗ ਦਾ ਰੂਪ ਧਾਰ ਲੈਂਦਾ ਹੈ। ਆਮ ਤੌਰ ਉੱਤੇ ਸਾਡੀ ਮਾਨਸਿਕ ਥਕਾਵਟ ਸਾਡੇ ਪਰਿਵਾਰੋਂ ਬਾਹਰਲੇ ਸੰਬੰਧਾਂ ਕਰਕੇ ਹੁੰਦੀ ਹੈ ਅਤੇ ਪਰਿਵਾਰ ਸਾਡਾ ਸ਼ਾਂਤੀ ਨਿਕੇਤਨ ਹੁੰਦਾ ਹੈ। ਇਸ ਨਿਕੇਤਨ ਵਿਚਲੀ ਸ਼ਾਂਤੀ ਦਾ ਪੂਰਾ ਪੂਰਾ ਸਤਿਕਾਰ ਕਰਦਿਆਂ ਹੋਇਆ ਪਰਾਇਆਂ ਨੂੰ ਅਪਣੱਤ ਦਾ ਭਰੋਸਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਪਣਾਏ ਜਾਣ ਦੀ ਇੱਛਾ ਬਹੁਤੀ ਸਫਲ ਨਹੀਂ ਹੁੰਦੀ, ਅਪਣਾਉਣ ਦਾ ਜਤਨ ਬਹੁਤ ਘੱਟ ਨਿਸਫਲ ਹੁੰਦਾ ਹੈ। ਅਪਣਾਏ ਜਾਣ ਦੀ ਇੱਛਾ ਦੂਜਿਆਂ ਉੱਤੇ ਨਿਰਭਰ ਹੋਣ ਦੀ ਭਾਵਨਾ ਦੀ ਉਪਜ ਹੈ; ਅਪਣਾਉਣ ਦਾ ਜਤਨ ਆਪਣੇ ਆਪ ਨੂੰ ਵਿਕਸਾਉਣ ਦੀ ਰੀਝ ਦਾ ਲਖਾਇਕ ਹੈ। ਅਪਣਾਏ ਜਾਣ ਦੀ ਇੱਛਾ ਬਚਪਨ ਦਾ ਸੁਭਾਅ ਹੈ ਜੋ ਬੱਚਿਆਂ ਨੂੰ ਹੀ ਸੋਭਦਾ ਹੈ; ਅਪਣਾਉਣ ਦਾ ਜਤਨ ਸੱਭਿਅ ਸਾਊ ਮਨੁੱਖ ਦਾ ਵਤੀਰਾ ਹੈ। ਕਿਸਾਨੇ ਯੁਗ ਦਾ ਅਧਿਆਤਮਕਵਾਦੀ ਮਨੁੱਖ ਅਪਣਾਇਆ ਜਾਣ ਲਈ ਬੱਚਿਆਂ ਵਾਂਗ ਤਰਲੇ ਲੈਂਦਾ ਸੀ: ਸਨਅਤੀ ਵਿਗਿਆਨਕ ਮਨੁੱਖ ਅਪਣਾਉਣ ਦੀ ਉਦਾਰਤਾ ਪੈਦਾ ਕਰ ਰਿਹਾ ਹੈ।
ਉਦਾਰਤਾ, ਖੁੱਲ੍ਹ-ਦਿਲੀ ਜਾਂ ਜ਼ਿੰਦਾ-ਦਿਲੀ ਪਰਾਇਆ ਵਿੱਚ ਅਪਣੱਤ ਦੇ ਅਹਿਸਾਸ ਦਾ ਨਾਂ ਹੈ। ਇਸ ਅਹਿਸਾਸ ਨਾਲ ਸਾਡੀ ਪ੍ਰਸੰਨਤਾ ਦਾ ਡੂੰਘਾ ਸੰਬੰਧ ਹੈ, ਇਸ ਨੂੰ ਸਵੀਕਾਰ ਕਰ ਲੈਣ ਵਿੱਚ ਹੀ ਇਸ ਅਹਿਸਾਸ ਦੀ ਜੜ੍ਹ ਹੈ। ਇਸ ਸੱਚ ਨੂੰ ਮੰਨ ਲੈਣ ਪਿੱਛੋਂ ਮਨੁੱਖ ਪਰਾਇਆਂ ਵਿੱਚ ਪਰਾਇਆਪਨ ਵੇਖਣੋਂ ਇਨਕਾਰ ਕਰਨ ਦੀ ਜਾਚ ਸਿੱਖਣ ਲੱਗ ਪੈਂਦਾ ਹੈ।
ਐਪੀਕਿਊਰਸ ਦਾ ਖ਼ਿਆਲ ਸੀ ਪ੍ਰਸੰਨਤਾ ਲਈ ਮਨੁੱਖ ਨੂੰ ਅਰੋਗ ਸਰੀਰ, ਚਿੰਤਾ- ਰਹਿਤ ਮਨ ਅਤੇ ਆਪਣਿਆਂ ਦੇ ਸਾਥ ਦੀ ਲੋੜ ਹੈ। ਸਾਰਿਆਂ ਨੂੰ ਆਪਣੇ ਬਣਾਉਣਾ ਸੰਭਵ ਨਹੀਂ; ਆਪਣੇ ਸੁਭਾਅ ਵਿੱਚ ਅਪਣੱਤ ਪੈਦਾ ਕਰਨੀ ਸੰਭਵ ਹੈ, ਸੋਖੀ ਭਾਵੇਂ ਨਹੀਂ। ਪ੍ਰਾਪਤੀ ਅਤੇ ਉੱਨਤੀ ਦੇ ਪ੍ਰਸੰਨਤਾ ਵਿਰੋਧੀ ਤਰੀਕਿਆਂ ਲਈ ਵੱਡੇ ਵੱਡੇ ਜਤਨ ਕਰ ਸਕਣ ਵਾਲੇ ਆਦਮੀ ਲਈ ਅਪਣੱਤ ਦਾ ਸੁਭਾਅ ਪੈਦਾ ਕਰਨ ਦੇ ਜਤਨਾਂ ਨੂੰ ਔਖੇ ਆਖਣਾ ਸੋਭਦਾ ਨਹੀਂ।
ਭੇਤ ਅਤੇ ਪ੍ਰਸੰਨਤਾ
ਭੇਤ, ਪਰਦਾਦਾਰੀ ਜਾਂ ਉਹਲੇ ਨੂੰ ਜੀਵਨ ਵਿੱਚ ਮਹੱਤਵਪੂਰਣ ਥਾਂ ਪ੍ਰਾਪਤ ਹੈ। ਜੰਗਲੀ ਜੀਵਨ, ਭੈ ਦੀ ਇਸ ਉਪਜ ਨੂੰ, ਝੂਠ ਅਤੇ ਧੋਖੇ ਦੇ ਭਾਸ਼ਾਈ ਅਤੇ ਅਮਲੀ ਰੂਪ ਵਿੱਚ, ਸੁਰੱਖਿਆ ਦੇ ਸਾਧਨ ਵਜੋਂ ਵਰਤਦਾ ਰਿਹਾ ਹੈ। ਸੱਤਿਅ-ਸਮਾਜਕ ਜੀਵਨ ਵਿੱਚ ਲੋੜ ਜੋਗੀ ਸੁਰੱਖਿਆ ਪ੍ਰਾਪਤ ਹੋ ਗਈ ਹੋਣ ਕਰਕੇ, ਵਿਅਕਤੀਗਤ ਪੱਧਰ ਉੱਤੇ ਇਸ ਦੀ ਲੋੜ ਘਟਦੀ ਗਈ ਹੈ। ਅਤੇ ਕੌਮੀ ਪੱਧਰ ਉੱਤੇ ਇਸ ਦੀ ਲੋੜ ਵਧਦੀ ਗਈ ਹੈ ਕਿਉਂਕਿ ਕੌਮੀ ਰੂਪ ਵਿੱਚ ਮਨੁੱਖੀ ਸੰਗਠਨ ਅਜੇ ਵੀ ਜੰਗਲੀ ਹਨ ਅਤੇ ਆਪਣੇ ਵਿਚਲੀ ਜਾਂਗਲੀਅਤ ਨੂੰ ਕਾਇਮ ਰੱਖਣ ਅਤੇ ਵਧਾਉਣ-ਵਿਕਸਾਉਣ ਦੇ ਉਚੇਚੇ ਜਤਨ ਕਰਦੇ ਹਨ।
ਭਰੋਸੇ ਅਤੇ ਭੇਤ ਵਿੱਚ ਉਲਟ ਅਨੁਪਾਤੀ ਸੰਬੰਧ ਹੈ। ਇੱਕ ਦਾ ਵਾਧਾ ਦੂਜੇ ਨੂੰ ਘਟਾਉਂਦਾ ਹੈ। ਆਪਸੀ ਨਿਰਭਰਤਾ ਦੀ ਸੋਝੀ ਅਤੇ ਇਸ ਸੋਝੀ ਦਾ ਸਤਿਕਾਰ ਭਰੋਸੇ ਨੂੰ ਜਨਮ ਦਿੰਦੇ ਅਤੇ ਵਿਕਸਾਉਂਦੇ ਹਨ। ਦੁਨੀਆ ਦੇ ਦੇਸ਼ਾਂ ਜਾਂ ਕੌਮਾਂ ਨੂੰ ਆਪਣੀ ਨਿਰਭਰਤਾ ਦੀ ਸੋਝੀ ਹੈ ਪਰ ਇਸ ਦਾ ਸਤਿਕਾਰ ਨਹੀਂ। ਕੌਮਾਂ ਨਿਰਕਰਤਾ ਨੂੰ ਕਮਜੋਰੀ ਸਮਝਦੀਆਂ ਹਨ। ਕਮਜ਼ੋਰੀ ਦੇ ਅਹਿਸਾਸ ਤੋਂ ਪਿੱਛਾ ਛੁਡਾਉਣ ਲਈ 'ਖੋਹ ਲੈਣ' ਦੀ ਸਮਰੱਥਾ ਪੈਦਾ ਕਰਦੀਆਂ ਆਈਆਂ ਹਨ ਅਤੇ ਸਮਰੱਥਾਵਾਨ ਹੋ ਕੇ ਇੱਕ ਦੂਜੀ ਤੋਂ ਖੋਹਣ ਦਾ ਜੰਗਲੀ ਵਤੀਰਾ ਅਪਣਾਉਂਦੀਆਂ ਆਈਆਂ ਹਨ। ਇਸ ਨਾਲ ਕੌਮਾਂ ਦਾ ਆਪਸੀ ਭਰੋਸਾ ਘਟਦਾ ਗਿਆ ਹੈ ਅਤੇ ਭੇਤ, ਪਰਦਾਦਾਰੀ ਜਾਂ ਲੁਕਾਅ ਦੀ ਰੁਚੀ ਵਧਦੀ ਗਈ ਹੈ।
ਆਧੁਨਿਕ ਯੁਗ ਵਿੱਚ ਕੰਮਾਂ ਵਿਚਲੀ ਆਪਸੀ ਨਿਰਭਰਤਾ ਦੀ ਚੇਤਨ ਸਵੀਕ੍ਰਿਤੀ ਵਪਾਰਕ ਵਿਸ਼ਵੀਕਰਣ ਦੀ ਪ੍ਰੇਰਣਾ ਦੇ ਰਹੀ ਹੈ ਅਤੇ ਖੋਹ ਲੈਣ ਦੀ ਸਮਰੱਥਾ ਦਾ 'ਗੌਰਵ' ਵਿਸ਼ਵੀਕਰਣ ਲਈ ਲੋੜੀਂਦੇ ਭਰੋਸੇ ਦੇ ਵਿਕਾਸ ਦਾ ਰਾਹ ਰੋਕ ਰਿਹਾ ਹੈ। ਇਹ ਗੌਰਵ ਉਨ੍ਹਾਂ ਕੰਮਾਂ ਨੂੰ ਵੀ ਹੈ ਜਿਨ੍ਹਾਂ ਕੋਲ ਖੋਹਣ ਦੀ ਸਮਰੱਥਾ ਨਹੀਂ ਅਤੇ ਜੋ ਕੁਝ ਆਪਣੇ ਕੋਲ ਹੈ ਉਸ ਨੂੰ ਵਰਤਣ ਦੀ ਜਾਚ ਨਹੀਂ। ਕੌਮਾਂ ਆਪਸੀ ਵਿਵਹਾਰ ਵਿੱਚ ਕਾਫ਼ੀ ਹੱਦ ਤਕ ਜੰਗਲੀ ਹਨ, ਸਿਰਫ਼ ਜੰਗੀ ਸੰਬੰਧਾਂ ਵਿੱਚ ਹੀ ਨਹੀਂ ਸਗੋਂ ਵਪਾਰਕ ਸੰਬੰਧਾਂ ਵਿੱਚ ਵੀ।
ਹਜ਼ਾਰਾਂ ਸਾਲਾਂ ਦੇ ਤੋਖਲੇ ਭਰਪੂਰ ਜੰਗਲੀ ਜੀਵਨ ਨੇ ਮਨੁੱਖੀ ਮਨ ਵਿੱਚ ਭੇੜ ਜਾਂ ਸੀਕ੍ਰੇਸੀ (Secrecy) ਦਾ ਮਹੱਤਵ ਇਸ ਹੱਦ ਤਕ ਵਧਾ ਦਿੱਤਾ ਹੈ ਕਿ ਸੰਸਾਰ ਦਾ ਉੱਨਤ ਅਤੇ ਅਵੁਨਤ ਧਰਮ ਇਸ ਨੂੰ ਲੋੜੀਂਦਾ ਸਮਝ ਕੇ ਇਸ ਦਾ ਸਤਿਕਾਰ ਕਰਦਾ ਹੈ। ਕੰਨਾਂ ਵਿੱਚ ਨਾਮ ਦੀ ਫੂਕ ਮਾਰੀ ਜਾਣੀ: ਅਤੇ ਸਮਾਧੀ ਦੇ ਗੁਪਤ ਅਭਿਆਸ: ਭੋਰਿਆਂ, ਗੁਫ਼ਾਵਾਂ ਅਤੇ ਮੜ੍ਹੀਆਂ-ਮਸਾਣਾਂ ਦਾ ਵਸੇਬਾ ਅਤੇ ਕਈ ਇੱਕ ਗੁਪਤ ਰਸਮਾਂ ਅਤੇ ਬਲੀਆਂ ਦਾ ਹੁਣ ਤਕ ਪ੍ਰਚੱਲਤ ਹੋਣਾ ਧਰਮ ਅਤੇ ਪਰਦਾਦਾਰੀ ਦੇ ਨੇੜਲੇ ਸੰਬੰਧਾਂ ਦੇ ਸਬੂਤ ਹਨ। ਇਸ ਭੇਤਾਚਾਰ ਨਾਲ ਆਪਸੀ ਭਰੋਸੇ ਦੀ ਹਾਨੀ ਬਾਰੇ ਧਰਮ ਨੂੰ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਧਰਮ ਭਰੋਸੇ ਦੀ ਥਾਂ ਵਿਸ਼ਵਾਸ (Belief) ਨੂੰ ਜ਼ਿਆਦਾ ਜ਼ਰੂਰੀ ਸਮਝਦਾ ਹੈ।
ਉਹ ਇੱਕ ਯਹੂਦੀ ਸੀ ਜਿਹੜਾ ਨਵੇਂ ਉਪਜੇ ਈਸਾਈ ਮੱਤ ਦਾ ਵਿਰੋਧੀ ਹੋਣ ਦੇ ਨਾਲ ਨਾਲ ਰੋਮਨ ਰਾਜ ਵਿੱਚ ਟੈਕਸ ਦੇ ਮਹਿਕਮੇ ਦਾ ਉੱਚ-ਅਧਿਕਾਰੀ ਸੀ। ਈਸਾਈਆਂ ਨੂੰ ਸਤਾਉਣ ਦਾ ਉਸ ਨੂੰ ਝੱਲ ਸੀ । ਆਪਣੀ ਇਸੇ ਇੱਛਾ ਦੀ ਪੂਰਤੀ ਲਈ ਉਹ ਦਮਿਸ਼ਕ ਵੱਲ ਨੂੰ ਜਾ ਰਿਹਾ ਸੀ ਕਿ ਉਸ ਨੂੰ, ਤੇਤੀ ਸਾਲ ਪਹਿਲਾਂ ਸੂਲੀ ਚੜ੍ਹਾਏ ਜਾ ਚੁੱਕੇ ਯਸੂ ਮਸੀਹ ਦੇ ਦਰਸ਼ਨ ਹੋਏ ਅਤੇ ਉਹ ਈਸਾਈ ਹੋ ਗਿਆ। ਇਸ ਦਰਸ਼ਨ-ਲੀਲ੍ਹਾ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਯਾਤ੍ਰਾ ਕਰਦਿਆਂ ਉਸ ਨੂੰ ਦਿਸਣੋਂ ਹਟ ਗਿਆ। ਉਸ ਨੇ ਇਸ ਸਫ਼ਰ ਦਾ ਇਰਾਦਾ ਛੱਡ ਕੇ ਪਿੱਛੇ ਮੁੜ ਜਾਣਾ ਚਾਹਿਆ ਤਾਂ ਉਹ ਮੁੜ ਸੁਜਾਖਾ ਹੋ ਗਿਆ। ਉਹ ਮੁੜ ਦਮਿਸ਼ਕ ਵੱਲ ਵਧਿਆ ਅਤੇ ਮੁੜ ਅੰਨ੍ਹਾ ਹੋ ਗਿਆ; ਮੁੜ ਪਿੱਛੇ ਮੁੜਿਆ ਅਤੇ ਮੁੜ ਸੁਜਾਖਾ ਹੋ ਗਿਆ। ਉਸ ਨੂੰ ਵਿਸਵਾਸ ਹੋ ਗਿਆ ਕਿ ਰੱਬ ਉਸ ਨੂੰ ਇਸ ਕੰਮੋਂ ਰੋਕ ਕੇ ਯਸੂ ਮਸੀਹ ਦੀ ਸੇਵਾ ਵਿੱਚ ਲੱਗ ਜਾਣ ਲਈ ਕਹਿ ਰਿਹਾ ਹੈ।
ਦੂਜੀ ਪ੍ਰਕਾਰ ਦਾ ਵਿਸ਼ਵਾਸ (ਜਾਂ ਕਿਸੇ ਵਿਅਕਤੀ ਦੇ ਮਨ ਵਿੱਚ ਵਿਸ਼ਵਾਸ ਉਪਜਣ ਦਾ ਦੂਜਾ ਤਰੀਕਾ) ਕਿਸੇ ਨਿਰੋਲ ਨਿੱਜੀ ਅਨੁਭਵ ਦਾ ਤਰੀਕਾ ਨਹੀਂ; ਇਹ ਅੰਤਰ-ਦ੍ਰਿਸ਼ਟੀ ਦੇ ਅਨੁਭਵੀ ਜਾਂ ਰੱਬ ਆਏ ਹੋਏ ਕਿਸੇ ਪੈਗੰਬਰ, ਅਵਤਾਰ ਜਾਂ ਸਤਿਗੁਰੂ ਦੀ ਆਖੀ ਹੋਈ ਅਜੇਹੀ ਗੱਲ ਨੂੰ ਹਰਫ਼-ਬ-ਹਰਫ਼ ਠੀਕ ਮੰਨਣ ਦੀ ਰੁਚੀ ਜਾਂ ਅਧੀਨਗੀ ਹੈ ਜਿਸ ਗੱਲ ਉੱਤੇ ਵਿਗਿਆਨਿਕ, ਲੋਕਿਕ, ਪਦਾਰਥਕ ਜਾਂ ਤਰਕਸ਼ੀਲ ਹੋਣ ਦੀ ਕੋਈ ਸ਼ਰਤ ਨਾ ਹੋਵੇ। ਏਥੋਂ ਤਕ ਕਿ ਇਨ੍ਹਾਂ ਮਹਾਨ ਆਤਮਾਵਾਂ ਬਾਰੇ ਪ੍ਰਚੱਲਤ ਹਰ ਗੱਲ ਨੂੰ ਠੀਕ ਮੰਨਣ ਦੀ ਰੁਚੀ ਨੂੰ ਵੀ ਵਿਸ਼ਵਾਸ ਕਹਿੰਦੇ ਹਨ ਭਾਵੇਂ ਉਹ ਗੱਲ ਕਿਸੇ ਸਾਧਾਰਣ ਆਦਮੀ ਨੂੰ ਲਿਖਤ ਜਾਂ ਨਿਰੋਲ ਦੰਦ-ਕਥਾ ਹੀ ਕਿਉਂ ਨਾ ਹੋਵੇ।
ਦੂਜੀ ਕਿਸਮ ਦਾ ਵਿਸ਼ਵਾਸ ਸ੍ਰੇਸ਼ਟ ਅਤੇ ਵਧੇਰੇ ਕਲਿਆਣਕਾਰੀ ਦੱਸਿਆ ਜਾਂਦਾ ਹੈ। ਇਹ ਹੈ ਵੀ ਬਹੁਤ ਆਮ। ਅੰਤਰ-ਦ੍ਰਿਸ਼ਟੀ ਅਤੇ ਰਹਿਸਵਾਦੀ ਅਨੁਭਵ ਤਕ, ਹਰ ਕਿਸੇ ਦੀ ਪਹੁੰਚ ਨਹੀਂ। ਮਹਾਂਪੁਰਸ਼ਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਕੱਤਕਾਂ ਦੀ ਵਾਸਤਵਿਕਤਾ ਅਤੇ ਰੂਹਾਨੀਅਤ ਵਿੱਚ ਅੱਖਾਂ ਮੀਟ ਕੇ ਵਿਸ਼ਵਾਸ ਕਰਨ ਵਿੱਚ ਨਾ ਕਿਸੇ ਉਚੇਚੇ ਜਤਨ ਦੀ ਲੋੜ ਹੈ ਨਾ ਬਹੁਤੀ ਸਿਆਣਪ ਦੀ। ਹਿੰਗ-ਫਟਕੜੀ ਲਾਏ ਬਿਨਾਂ ਹੀ ਚੋਖਾ ਰੰਗ ਚਾੜ੍ਹਨ ਦੀ ਵਿਧੀ (ਜੇ) ਮੁਫ਼ਤ ਹਾਥ ਆਏ ਤੋ ਬੁਰਾ ਕਿਆ ਹੈ ?
ਪਰਿਵਾਰਕ ਜਾਂ ਪਰਵਿਰਤੀ-ਮੂਲਕ ਸੰਬੰਧਾਂ ਵਿਚਲਾ ਭਰੋਸਾ ਵੀ ਪਰਵਿਰਤੀ ਮੂਲਕ ਹੁੰਦਾ ਹੈ। ਪਰੰਤੂ ਇਸ ਦਾ ਇਹ ਭਾਵ ਨਹੀਂ ਕਿ ਭੇਤ ਜਾਂ ਪਰਦਾਦਾਰੀ ਇਸ ਭਰੋਸੇ ਦੀ ਹਾਨੀ ਨਹੀਂ ਕਰਦੀ। ਭੋਤ ਅਤੇ ਭਰੋਸਾ ਇੱਕ ਵਿਅਕਤੀ ਵਿੱਚ ਨਹੀਂ ਵੱਸ ਸਕਦੇ। ਭੇਤ ਅਤੇ ਭਰੋਸੇ ਵਿੱਚ ਉਲਟ ਅਨੁਪਾਤੀ ਸੰਬੰਧ ਹੈ। ਉਸ ਦੇ ਉਲਟ ਭਰੋਸੇ ਅਤੇ ਪ੍ਰਸੰਨਤਾ ਵਿੱਚ ਸਿੱਧਾ ਅਨੁਪਾਤੀ ਸੰਬੰਧ ਹੈ। ਇੱਕ ਦਾ ਵਾਧਾ ਦੂਜੇ ਨੂੰ ਵਧਾਉਂਦਾ ਹੈ। ਅਸੀਂ ਉਨ੍ਹਾਂ ਲੋਕਾਂ ਦੇ ਸੰਬੰਧ-ਸੰਪਰਕ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ ਜਿਨ੍ਹਾਂ ਉੱਤੇ ਸਾਨੂੰ ਭਰੋਸਾ ਹੋਵੇ ਅਤੇ ਜਿਨ੍ਹਾਂ ਨੂੰ ਸਾਡੇ ਉੱਤੇ ਭਰੋਸਾ ਹੋਵੇ। ਭੇਤਾਚਾਰ ਮੁੱਢਲੇ ਰੂਪ ਵਿੱਚ ਛਲ ਹੈ; ਧੋਖਾ ਹੈ। ਸਫਲ ਧੋਖੇਬਾਜ਼ ਆਪਣੀ ਸਫਲਤਾ ਦਾ ਗੌਰਵ ਕਰ ਸਕਦਾ ਹੈ ਪਰੰਤੂ ਪ੍ਰਸੰਨ ਨਹੀਂ ਹੋ ਸਕਦਾ। ਪ੍ਰਸੰਨਤਾ ਗੌਰਵ ਨਹੀਂ, ਸਿਰਫ਼ ਪ੍ਰਸੰਨਤਾ ਹੈ; ਇਹ ਆਪਣੇ ਆਪ ਵਿੱਚ ਮਨੋਰਥ ਹੈ; ਕਿਸੇ ਗੋਰਵਮਈ ਮਨੋਰਥ ਦੀ ਪ੍ਰਾਪਤੀ ਦਾ ਸਾਧਨ ਨਹੀਂ। ਜਿੱਤ, ਚਾਹੇ ਉਹ ਕਿਸੇ ਧੋਖਾਬਾਜ਼ੀ ਦੀ ਜਿੱਤ ਹੋਵੇ ਚਾਹੇ ਆਦਰਸ਼ ਦੇ ਪਾਲਣ ਦੀ ਜਿੱਤ, ਮਨੁੱਖੀ ਮਨ ਨੂੰ ਗੌਰਵ ਅਤੇ ਗਰਵ ਨਾਲ ਭਰਪੂਰ ਕਰਦੀ ਹੈ, ਪ੍ਰਸੰਨ ਨਹੀਂ ਕਰਦੀ। ਇਹ ਵੱਖਰੀ ਗੱਲ ਹੈ ਕਿ ਅਸੀਂ ਗਰਵ ਅਤੇ ਪ੍ਰਸੰਨਤਾ ਵਿੱਚ ਫ਼ਰਕ ਨਹੀਂ ਸਮਝਦੇ। ਸਤਿਵਾਦੀ ਹਰੀਸ਼ ਚੰਦ੍ਰ ਗੌਰਵਮਈ ਮਹਾਨ ਪੁਰਸ਼ ਭਾਵੇਂ ਹੋਵੇ, ਪ੍ਰਸੰਨ ਚਿੱਤ ਵਿਅਕਤੀ ਨਹੀਂ। ਮਹਾਨਤਾ ਪ੍ਰਸੰਨਤਾ ਨਹੀਂ, ਨਾ ਹੀ ਪ੍ਰਸੰਨਤਾ ਦਾ ਸਾਧਨ ਹੈ।
ਇਹ ਜਾਣਨਾ ਮੁਸ਼ਕਿਲ ਹੈ ਕਿ ਸਾਡੇ ਨਾਲ ਵਰਤਣ ਵਾਲੇ ਵਿਅਕਤੀ ਭੇਤਾਚਾਰੀ ਜਾਂ ਛਲੀਏ ਹਨ ਕਿ ਸਾਫ਼-ਗੋ ਅਤੇ ਭਰੋਸੇਯੋਗ ਵਿਅਕਤੀ ਹਨ। ਇਸ ਲਈ ਆਪਣੀ ਨਿਰਛਲਤਾ ਨੂੰ ਕਿਸੇ ਨਿਰਣੇ ਉੱਤੇ ਨਿਰਭਰ ਨਹੀਂ ਹੋਣ ਦੇਣਾ ਚਾਹੀਦਾ। ਦੂਜਿਆਂ ਦੇ ਵਤੀਰੇ ਪਿੱਛੇ ਕੰਮ ਕਰਦੀਆਂ ਭਾਵਨਾਵਾਂ ਦੀ ਪਰਖ-ਪੜਚੋਲ ਵਿੱਚ ਲੱਗਾ ਹੋਇਆ ਮਨ ਨਿਰਛਲ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਯੋਗ ਮੁੱਲ ਉੱਤੇ ਖਰਾ ਸੌਦਾ ਵੇਚਣ ਵਾਲਾ ਵਪਾਰੀ ਸਿਆਣਾ ਅਖਵਾਏਗਾ ਪਰ ਉਸ ਦੀ ਸਿਆਣਪ ਘੱਟ ਮੁੱਲ ਤਾਰਨ ਵਾਲੇ ਦੇ ਸੌਦੇ ਵਿੱਚ ਮਿਲਾਵਟ ਕਰਨ ਦੀ ਸਲਾਹ ਵੀ ਦੋਵੇਗੀ। ਇਸ ਲਈ ਸਾਵ-ਗੋਈ ਅਤੇ ਸਰਲਤਾ ਸਾਡੀ ਫ਼ਿਤਰਤ ਹੋਣੀ ਚਾਹੀਦੀ ਹੈ, ਸਿਆਣਪ ਨਹੀਂ।
ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਹੁਣ ਤਕ ਦਾ ਸਮੁੱਚਾ ਜੀਵਨ ਅਸੁਰੱਖਿਅਤ ਅਤੇ ਤੋਖਲੇ ਭਰਪੂਰ ਰਿਹਾ ਹੋਣ ਕਰਕੇ ਭੌਤ ਜਾਂ ਪਰਦਾਦਾਰੀ ਨੂੰ ਬਹੁਤ ਸਤਿਕਾਰ ਪ੍ਰਾਪਤ ਹੈ। ਇਸ ਨੂੰ ਸਿਆਣਪ ਅਤੇ ਸੁੰਦਰਤਾ ਤਕ ਦੇ ਪਦ ਪ੍ਰਾਪਤ ਹਨ। ਹਰ ਕਿਸੇ ਉੱਤੇ ਭਰੋਸਾ ਕਰਨ ਵਾਲੇ ਨੂੰ ਲਾਈ-ਲੱਗ, ਬੁੱਧੂ ਅਤੇ ਕੰਨਾਂ ਦਾ ਕੱਚਾ ਆਖਿਆ ਜਾਂਦਾ ਹੈ। ਹਰ ਸ਼ੱਕੀ ਅਤੇ ਭੇਤਾਚਾਰੀ ਇਫਲਾਤੂਨ ਅਤੇ ਅਰਸਤੂ ਦਾ ਹਮ-ਜਮਾਤ ਮੰਨਿਆ ਜਾਂਦਾ ਹੈ। ਅਜੇਹੀ ਹਾਲਤ ਵਿੱਚ ਭੇਤਾਚਾਰ ਇੱਕ ਜ਼ਰੂਰਤ ਬਣ ਗਿਆ ਹੈ। ਮੈਂ ਅਜੇਹਾ ਕਰਨ ਦੇ ਹੱਕ ਵਿੱਚ ਨਹੀਂ ਹਾਂ। ਨਾ ਹੀ ਬੁੱਧ ਜਾਂ ਕ੍ਰੈਡਲੱਸ (Credulous) ਮੰਨਿਆ ਜਾਣਾ ਚਾਹੁੰਦਾ ਹਾਂ। ਇਸ ਲਈ ਆਪਣਾ
ਅਜੋਕੇ ਵਿਗਿਆਨਿਕ ਮਨੁੱਖ ਨੂੰ ਦਿਮਾਗ਼ ਵਿੱਚ ਉਪਜਣ ਵਾਲੀ ਰਸਾਇਣਿਕ ਕਿਰਿਆ ਅਤੇ ਇਸ ਕਿਰਿਆ ਤੋਂ ਪੈਦਾ ਹੋਣ ਵਾਲੀਆਂ ਬਿਜਲੀ ਦੀਆਂ ਕਰਟਾਂ ਜਾਂ ਲਹਿਰਾਂ ਦਾ ਪੂਰਾ ਪੂਰਾ ਗਿਆਨ ਹੈ। ਉਹ ਇਹ ਜਾਣਦਾ ਹੈ ਕਿ ਇਨ੍ਹਾਂ ਇਲੈਕਟ੍ਰਿਕ ਕਰੋਟਸ ਤੋਂ ਹੀ ਭਾਵਾਂ ਅਤੇ ਵਿਚਾਰਾਂ ਰੂਪੀ ਕਿਰਿਆ ਦਾ ਜਨਮ ਹੁੰਦਾ ਹੈ। ਉਸ ਨੂੰ ਇਹ ਪਤਾ ਹੈ ਕਿ ਸਾਡੇ ਵਿਚਾਰ ਭਾਸ਼ਾ ਜਾਂ ਕਿਰਿਆ ਵਿੱਚ ਉਲਥਾਏ ਜਾਣ ਤੋਂ ਪਹਿਲਾਂ ਹੀ ਸਾਡੇ ਦਿਮਾਗ਼ ਰੂਪੀ ਟ੍ਰਾਂਸਮਿਟਰ ਦਵਾਰਾ, ਬਿਜਲ ਚੁੰਬਕੀ ਲਹਿਰਾਂ ਦੇ ਰੂਪ ਵਿੱਚ, ਉਵੇਂ ਹੀ ਪ੍ਰਸਾਰਿਤ ਜਾਂ ਟ੍ਰਾਂਸਮਿਟ ਕੀਤੇ ਜਾਂਦੇ ਹਨ ਜਿਵੇਂ ਕਿਸੇ ਰੇਡੀਓ ਸਟੇਸ਼ਨ ਤੋਂ ਆਵਾਜ਼ ਟ੍ਰਾਂਸਮਿਟ ਕੀਤੀ ਜਾਂਦੀ ਹੈ। ਦਿਮਾਗ਼ ਦਵਾਰਾ ਟ੍ਰਾਂਸਮਿਟ ਕੀਤੇ ਗਏ ਇਨ੍ਹਾਂ ਵਿਚਾਰ ਸਿਗਨਲਜ਼ ਨੂੰ ਉਵੇਂ ਹੀ ਪਕੜਿਆ ਜਾਂ ਰਿਸੀਵ ਕੀਤਾ ਜਾ ਸਕਦਾ ਹੈ ਜਿਵੇਂ ਰੇਡੀਓ ਦੇ ਟ੍ਰਾਂਸਮਿਟਰ ਦਵਾਰਾ ਭੇਜੇ ਗਏ ਸਿਗਨਲਜ਼ ਨੂੰ ਰਿਸੀਵ ਕੀਤਾ ਜਾਂਦਾ ਹੈ।
ਉਹ ਦਿਨ ਬਹੁਤੀ ਦੂਰ ਨਹੀਂ ਜਦੋਂ, ਇੱਕ ਨਿੱਕੀ ਜਹੀ ਮਸ਼ੀਨ ਦੀ ਸਹਾਇਤਾ ਨਾਲ, ਹਰ ਕੋਈ ਅੰਤਰਯਾਮੀ ਹੋਣ ਦੇ ਸਮਰੱਥ ਹੋ ਜਾਵੇਗਾ। ਉਦੋਂ ਭੇਤ ਪਾਲਣੇ ਅਸੰਭਵ ਹੋ ਜਾਣਗੇ, ਭੇਡਾਚਾਰ ਸਿਆਣਪ ਦੀ ਥਾਂ ਸ਼ਰਮਿੰਦਗੀ ਨਾਲ ਸੰਬੰਧਤ ਹੋ ਜਾਵੇਗਾ; ਮਨੁੱਖੀ ਰਿਸ਼ਤਿਆਂ ਵਿੱਚ ਵਿੱਕ ਪੈਣੀ ਸ਼ੁਰੂ ਹੋ ਜਾਵੇਗੀ; ਜੀਵਨ ਨੀਰਸ ਅਤੇ ਬੋਝਲ ਬਣ ਜਾਵੇਗਾ। ਇਹ ਅਵਸਥਾ ਅਸਹਿ ਹੋ ਜਾਵੇਗੀ ਕਿਉਂਕਿ ਅਸੀ ਰੱਬ-ਹੀਣ ਦੁਨੀਆ ਵਿੱਚ ਰਹਿ ਸਕਦੇ ਹਾਂ, ਪਿਆਰ-ਹੀਣ ਦੁਨੀਆ ਵਿੱਚ ਨਹੀਂ ਰਹਿ ਸਕਦੇ। ਇਸ ਲਈ ਅਸੀਂ ਭੌਤਾਚਾਰ ਦਾ ਤਿਆਗ ਕਰ ਕੇ ਭਰੋਸੇ ਵਿੱਚ ਪਰਵੇਸ਼ ਕਰਨ ਦੀ ਜਾਚ ਸਿੱਖ ਲਵਾਂਗੇ।
ਚੁਗ਼ਲੀ
ਇੱਕ ਲੇਖ ਦੇ ਸਿਰਲੇਖ ਵਜੋਂ, ਸ਼ਬਦ ਚੁਗਲੀ' ਕਿੱਨਾ ਹਾਸੋਹੀਣਾ ਲੱਗਦਾ ਹੈ। ਕਾਸ਼। ਆਪਣੇ ਵਾਸਤਵਿਕ ਜੀਵਨ ਵਿੱਚ ਵੀ ਅਸੀਂ ਚੁਗਲੀ ਨੂੰ ਨਗੂਣੀ ਹਾਸੋਹੀਣੀ ਗੱਲ ਸਮਝ ਕੇ ਆਈ ਗਈ ਕਰ ਸਕਦੇ ਅਤੇ ਇਹ ਸਾਡੇ ਸੰਬੰਧਾਂ ਅਤੇ ਸਾਡੀਆ ਖੁਸ਼ੀਆਂ ਦੀ ਓਨੀ ਹਾਨੀ ਨਾ ਕਰ ਸਕਦੀ ਜਿੰਨੀ ਹੁਣ ਤਕ ਕਰਦੀ ਆ ਰਹੀ ਹੈ। ਚੁਗਲੀ ਕਾਰਨ ਸਾਡੇ ਸੰਬੰਧਾਂ ਵਿੱਚ ਪਈਆਂ ਤ੍ਰੇੜਾਂ ਅਤੇ ਸਾਡੀ ਪ੍ਰਸੰਨਤਾ ਦੀ ਹੋਈ ਹਾਨੀ ਦਾ ਵਿਸਥਾਰ ਕਰਨ ਦੀ ਲੋੜ ਨਹੀਂ। ਜੀਵਨ ਦਾ ਇਹ ਸੱਚ ਕਿਸੇ ਵਿਸਥਾਰ ਦਾ ਮੁਹਤਾਜ ਨਹੀਂ; ਇਹ ਸਰਵ-ਵਿਆਪਕ ਸੱਚ ਹੈ। ਚੁਗਲੀ ਨੇ, ਜੇ ਸਾਰਿਆਂ ਨੂੰ ਨਹੀਂ ਤਾਂ, ਅੱਧਿਓਂ ਬਹੁਤੇ ਇਸਤ੍ਰੀ-ਪੁਰਸ਼ਾਂ ਨੂੰ, ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ, ਸ਼ਰਮਿੰਦਗੀ ਦੇ ਸਨਮੁੱਖ ਖਲੋਣ ਲਈ ਮਜਬੂਰ ਜ਼ਰੂਰ ਕੀਤਾ ਹੈ। ਇਹ ਸਾਡੇ ਅਹਿਸਾਸ ਅਤੇ ਸਾਡੀ ਇੱਛਾ ਨੂੰ ਸਿੱਧਾ ਪ੍ਰਭਾਵਿਤ ਕਰ ਕੇ ਸਾਡੇ ਕੋਲੋਂ ਉਹ ਕੁਝ ਕਰਵਾ ਲੈਂਦੀ ਹੈ ਜਿਸ ਉੱਤੇ ਸਾਡਾ ਬੌਧਿਕ ਅਧਿਕਾਰ ਨਹੀਂ ਹੁੰਦਾ। ਇਸ ਤੋਂ ਉਪਜਣ ਵਾਲੇ ਦੁਖਦਾਇਕ ਵਿਵਹਾਰ ਇਸ ਲਈ ਸਾਡੇ ਬੌਧਿਕ ਨਿਯੰਤ੍ਰਣ ਨਾਲ ਛਲ ਕਰ ਜਾਂਦੇ ਹਨ ਕਿ ਅਸਾਂ ਚੁਗ਼ਲੀ ਬਾਰੇ ਗੰਭੀਰਤਾ ਨਾਲ ਸੋਚਣਾ ਕਦੇ ਜਰੂਰੀ ਨਹੀਂ ਸਮਝਿਆ। ਇਸ ਦਾ ਥੋੜਾ ਜਿਹਾ ਬੌਧਿਕ ਵਿਸ਼ਲੇਸ਼ਣ ਇਸ ਨੂੰ ਸਾਡੀ ਖੁਸ਼ੀ ਨਾਲ ਖੇਡਣੋਂ ਖ਼ਬਰਦਾਰ ਕਰ ਸਕਦਾ ਹੈ। ਚੁਗਲੀ ਕਿਸੇ ਵਿਅਕਤੀ ਪ੍ਰਤੀ ਪਰਗਟ ਕੀਤਾ ਹੋਇਆ ਸਾਡਾ ਉਹ ਖ਼ਿਆਲ ਜਾਂ ਗਿਲਾ ਜਾਂ ਮੁਲਾਂਕਣ ਹੈ ਜਿਹੜਾ ਕਿਸੇ ਕਾਰਨ ਅਸੀਂ ਉਸ ਵਿਅਕਤੀ ਦੀ ਹਾਜ਼ਰੀ ਵਿੱਚ ਨਹੀਂ ਕਰ ਸਕਦੇ ਜਾਂ ਨਹੀਂ ਕਰਨਾ ਚਾਹੁੰਦੇ।
ਆਮ ਤੌਰ ਉੱਤੇ ਅਸੀਂ ਨਿੰਦਾ ਅਤੇ ਚੁਗਲੀ ਨੂੰ ਇੱਕੋ ਚੀਜ਼ ਸਮਝਦੇ ਹਾਂ। ਇਹ ਦੋ ਵੱਖ ਵੱਖ ਕਿਰਿਆਵਾਂ ਹਨ ਜਿਹੜੀਆਂ ਆਪੋ ਵਿੱਚ ਇੱਕ-ਮਿੱਕ ਹੋ ਜਾਣ ਦੀ ਰੁਚੀ ਰੱਖਦੀਆਂ ਹਨ। ਨਿੰਦਾ ਆਮ ਕਰਕੇ ਈਰਖਾ ਦੇ ਭਾਵ ਨਾਲ ਸੰਬੰਧਤ ਹੁੰਦੀ ਹੈ ਜਦ ਕਿ ਚੁਗਲੀ ਦੇ ਵੱਖ ਵੱਖ ਰੂਪ ਵੱਖ ਵੱਖ ਭਾਵਾਂ ਵਿੱਚੋਂ ਉਪਜੇ ਹੋਏ ਹੁੰਦੇ ਹਨ। ਸਾਡੇ ਅਧਿਆਤਮਵਾਦੀ ਰਹਿਬਰਾਂ ਨੇ ਕਿਸੇ ਵਿਅਕਤੀ ਜਾਂ ਵਿਚਾਰ ਨਾਲ ਹਰ ਪ੍ਰਕਾਰ ਦੀ ਅਸਹਿਮਤੀ ਨੂੰ ਨਿੰਦਾ ਦੀ ਪਦਵੀ ਦਿੱਤੀ ਹੋਈ ਹੈ। ਨਤੀਜਾ ਇਹ ਹੈ ਕਿ ਅਸੀਂ ਵਿਸ਼ਲੇਸ਼ਣ ਨਾਲੋਂ ਵਿਸ਼ਵਾਸਣ ਨੂੰ ਵਧੀਆ ਮੰਨਦੇ ਹੋਏ ਆਪਣੇ ਬੌਧਿਕ ਵਿਕਾਸ ਦੀ ਹਾਨੀ ਕਰ ਲੈਂਦੇ ਹਾਂ।
ਚੁਗਲੀ ਵਿੱਚ ਨਿੰਦਾ ਦੀ ਭਾਵਨਾ ਮੌਜੂਦ ਹੋ ਸਕਦੀ ਹੈ ਪਰੰਤੂ ਚੁਗਲੀ ਆਪਣੇ ਅਸਲੇ ਵਜੋਂ ਨਿੰਦਾ ਨਹੀਂ। ਜਿੱਥੇ ਪੁੱਜ ਕੇ ਚੁਗਲੀ ਨਿੰਦਾ ਬਣ ਜਾਂਦੀ ਹੈ ਉਥੇ ਉਹ ਚੁਗਲੀ ਨਹੀਂ ਰਹਿੰਦੀ ਸਗੋਂ ਈਰਖਾ ਦਾ ਪ੍ਰਗਟਾਵਾ ਬਣ ਜਾਂਦੀ ਹੈ। ਅਸੀਂ ਏਨੀ ਦੂਰ ਨਹੀਂ ਜਾਣਾ ਚਾਹੁੰਦੇ, ਖ਼ਾਸ ਤੌਰ ਉੱਤੇ ਇਸ ਲੇਖ ਵਿੱਚ। ਏਨੀ ਦੂਰ ਪੁੱਜੇ ਹੋਏ ਲੋਕਾਂ ਉੱਤੇ ਹੱਤਕ-ਇੱਜ਼ਤ (Defamation) ਦਾ ਕੇਸ ਚੱਲ ਸਕਦਾ ਹੈ। ਅਸੀਂ ਉਨ੍ਹਾਂ ਨਿੱਕੇ ਨਿੱਕੇ ਰੋਸਿਆਂ ਦੀ ਗੱਲ
ਕਿਸੇ ਵਿਅਕਤੀ ਬਾਰੇ ਸਾਡੀ ਰਾਏ ਸਾਡੇ ਗਿਲੇ ਅਤੇ ਸਾਡੇ ਰਾਹੀਂ ਕੀਤੇ ਗਏ ਮੁਲਾਂਕਣ ਨੂੰ ਰਾਇ, ਗਿਲੇ ਅਤੇ ਮੁਲਾਂਕਣ ਦੀ ਥਾਂ ਦੂਜਿਆਂ ਦੀ (ਜਾਂ ਲੋਕਾਂ ਦੀ) ਰਾਇ (Public Opinion) ਦਾ ਇੱਕ ਸਿਰਲੇਖ ਵੀ ਦਿੱਤਾ ਜਾ ਸਕਦਾ ਹੈ। ਚੁਗਲੀ ਦੀ ਥਾਂ "ਪਬਲਿਕ ਉਪੀਨਿਅਨ" ਆਖਣ ਨਾਲ ਉਹੋ ਕਿਰਿਆ ਜ਼ਰਾ ਸਤਿਕਾਰਯੋਗ ਬਣ ਜਾਂਦੀ ਹੈ ਜਿਹੜੀ ਚੁਗ਼ਲੀ ਆਖਿਆਂ ਬਹੁਤ ਹੀ ਘਟੀਆ ਕੰਮ ਸਮਝੀ ਜਾ ਰਹੀ ਹੁੰਦੀ ਹੈ। ਇਹ ਇਵੇਂ ਹੀ ਹੈ ਜਿਵੇਂ ਕਿਸੇ ਨੂੰ "ਤੇਰਾ ਬੁੜ੍ਹਾ ਆਇਆ ਹੈ" ਦੀ ਥਾਂ "ਤੇਰੇ ਪਿਤਾ ਜੀ ਆਏ ਹਨ" ਕਹਿ ਕੇ ਪਿਉ ਦੇ ਆਉਣ ਦੀ ਸੂਚਨਾ ਦਿੱਤੀ ਜਾਵੇ।
ਸਭ ਤੋਂ ਪਹਿਲਾਂ ਗਿਲੇ ਦੀ ਗੱਲ ਕਰਦੇ ਹਾਂ। ਅਜੇਹਾ ਕੋਈ ਵਿਅਕਤੀ ਨਹੀਂ ਜਿਸ ਨੂੰ ਕਿਸੇ ਉੱਤੇ ਜਾਂ ਜਿਸ ਉੱਤੇ ਕਿਸੇ ਨੂੰ ਕਦੇ ਕੋਈ ਗਿਲਾ ਨਾ ਹੋਇਆ ਹੋਵੇ। ਜੇ ਰਾਮ ਉੱਤੇ ਲਕਸ਼ਮਣ ਨੂੰ ਗਿਲਾ ਹੋ ਸਕਦਾ ਹੈ ਤਾਂ ਅਸੀਂ ਕੌਣ ਹਾਂ ਏਨੇ ਪਰੀਪੂਰਣ ਕਿ ਕਿਸੇ ਨੂੰ ਸਾਡੇ ਉੱਤੇ ਕਦੇ ਕੋਈ ਗਿਲਾ ਨਾ ਹੋਵੇ। ਸਾਡੇ ਗਿਲਿਆਂ ਦੇ ਪ੍ਰਗਟਾਵੇ ਦਾ ਢੰਗ ਇਨ੍ਹਾਂ ਨੂੰ ਦੁਖਦਾਇਕ ਬਣਾ ਦਿੰਦਾ ਹੈ; ਆਪਣੇ ਮੂਲ ਰੂਪ ਵਿੱਚ ਇਹ ਸਾਧਾਰਣ ਜੀਵਨ ਦਾ ਸਾਧਾਰਣ ਅੰਗ ਹੁੰਦੇ ਹਨ ਅਤੇ ਸਾਡੇ ਭਾਵ-ਦਬਾਅ ਲਈ ਸੁਰੱਖਿਆ ਨਿਕਾਸ ਦਾ ਕੰਮ ਕਰਦੇ ਹਨ।
ਹੋ ਸਕਦਾ ਹੈ ਗਿਲਾ ਕਰਨ ਵਾਲਾ ਚੁਗਲੀ ਦੇ ਭਾਵ ਤੋਂ ਪ੍ਰੇਰਿਤ ਨਾ ਹੋਵੇ ਪਰੰਤੂ ਜਿਸ ਕੋਲ ਗਿਲਾ ਕੀਤਾ ਗਿਆ ਹੈ ਉਸ ਉੱਤੇ ਸਹਿਜੇ ਹੀ ਚੁਗਲੀ ਦੀ ਤੁਹਮਤ ਲਾਈ ਜਾ ਸਕਦੀ ਹੈ ਜੇ ਉਹ ਸਾਡੇ ਗਿਲੇ ਨੂੰ ਉਸ ਵਿਅਕਤੀ ਤਕ ਪੁਚਾ ਦੇਵੇ ਜਿਸ ਵਿਰੁੱਧ ਅਸਾਂ ਗਿਲਾ ਕੀਤਾ ਸੀ। ਅਜੇਹੀ ਤੁਹਮਤ ਦੀ ਕਾਹਲ ਨਹੀਂ ਕਰਨੀ ਚਾਹੀਦੀ। ਜਿਸ ਨੂੰ ਅੱਜ ਅਸਾਂ ਚੁਗਲਖੋਰ ਦਾ ਲੇਬਲ ਲਾ ਦਿੱਤਾ ਹੈ ਕੱਲ੍ਹ ਉਹ ਸਾਡੇ ਭਰੋਸੇ ਦਾ ਪਾਤਰ ਸੀ। ਅਸਾਂ ਆਪਣੇ ਕਿਸੇ ਨਿਕਟਵਰਤੀ ਦੀ ਕਿਸੇ ਵਾਸਤਵਿਕ ਜਾਂ ਕਾਲਪਨਿਕ ਵਧੀਕੀ ਦਾ ਗਿਲਾ ਕਰ ਕੇ ਉਸ ਕੋਲ ਆਪਣਾ ਦਿਲ ਹੌਲਾ ਕੀਤਾ ਸੀ। ਹੋ ਸਕਦਾ ਹੈ ਅੱਜ ਵੀ ਉਹ ਚੁਗਲਮੋਰ ਨਾ ਹੋ ਕੇ ਨਿਗੋਸੀਏਟਰ ਹੋਵੇ ਅਤੇ ਸਾਡੇ ਅਤੇ ਸਾਡੇ ਨਿਕਟਵਰਤੀ ਵਿਚਲੀ ਮਿੱਤ੍ਰਤਾ ਦੀ ਸਦੀਵਤਾ ਲੋੜਦਾ ਹੋਵੇ। ਜਦੋਂ ਅਸਾਂ ਗਿਲਾ ਕੀਤਾ ਸੀ ਉਦੋਂ ਸਾਡੇ ਸਾਹਮਣੇ ਸਾਡੀ ਮਿੱਤ੍ਰਾ ਦਾ ਮਹੱਤਵ ਸੀ। ਅਸੀਂ ਆਪਣੇ ਮਿੱਤ੍ਰ ਦੇ ਕਿਸੇ ਵਿਵਹਾਰ ਵਿੱਚ ਮਿੱਤ੍ਰਤਾ ਦੀ ਘਾਟ ਮਹਿਸੂਸ ਕੀਤੀ ਸੀ ਅਤੇ ਆਪਣੇ ਉਸ ਅਹਿਸਾਸ ਨੂੰ ਆਪਣੇ ਉਸ ਸਨੇਹੀ ਸਾਹਮਣੇ ਪਰਗਟ ਕੀਤਾ ਸੀ ਜਿਸ ਨੂੰ ਅੱਜ ਅਸੀਂ ਚੁਗਲਖੋਰ ਕਹਿ ਰਹੇ ਹਾਂ। ਸਾਡੇ ਲਈ ਏਨੀ ਛੇਤੀ ਸਭ ਕੁਝ ਕਿਵੇਂ ਬਦਲ ਗਿਆ ?
ਸਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਅਸਾਂ ਆਪਣੇ ਨਜ਼ਦੀਕੀ ਦਾ ਗਿਲਾ ਉਸੇ ਨਜ਼ਦੀਕੀ ਨਾਲ ਹੀ ਕਿਉਂ ਨਾ ਕੀਤਾ ? ਸਾਡਾ ਕੀਤਾ ਹੋਇਆ ਗਿਲਾ ਨਿਰੋਲ ਗਿਲਾ ਕਿਉਂ ਹੈ ? ਇਹ ਚੁਗਲੀ ਕਿਉਂ ਨਹੀਂ। ਸਾਡੇ ਲਈ ਉਹ ਗਿਲਾ ਹੈ, ਪਰੰਤੂ ਜਿਸ ਵਿਅਕਤੀ ਵਿਰੁੱਧ ਅਸਾਂ ਗਿਲਾ ਕੀਤਾ ਹੈ ਉਹ ਇਸ ਨੂੰ ਚੁਗਲੀ ਕਹਿ ਸਕਦਾ ਹੈ। ਜੇ ਸਾਡਾ ਕੋਈ ਮਿੱਤ੍ਰ ਆਪਣੇ ਕਿਸੇ ਨਿਕਟਵਰਤੀ ਬਾਰੇ ਸਾਡੇ ਨਾਲ ਗਿਲਾ ਕਰਦਾ ਤਾਂ ਅਸੀਂ ਕੀ ਕਰਦੇ ? ਕੀ ਅਸੀਂ ਇਹ ਸੋਚ ਕੇ ਚੁੱਪ ਰਹਿੰਦੇ ਕਿ ਏਹੋ ਜਹੇ ਗਿਲੇ ਹੁੰਦੇ ਹੀ ਹਨ, ਇਨ੍ਹਾਂ ਨੂੰ ਬਹੁਤਾ ਮਹੱਤਵ ਨਹੀਂ ਦੇਣਾ ਚਾਹੀਦਾ ? ਕੀ ਅਸੀਂ ਸਾਰੇ ਜੇ ਇਸੇ ਤਰ੍ਹਾਂ ਸੋਚਣ ਲੱਗ ਪਈਏ ਤਾਂ ਅਸੀਂ ਜੀਵਨ ਨੂੰ
ਸਾਡਾ ਉੱਤਰ ਹੋਵੇਗਾ-ਪੁਚਾਇਆ ਹੈ। ਪਰ, ਅਸਾਂ ਕੋਈ ਗੱਲ ਵਧਾਅ ਚੜ੍ਹਾਅ ਕੇ ਨਹੀਂ ਕੀਤੀ। ਇਹ ਉੱਤਰ ਸਤਿਕਾਰਯੋਗ ਵੀ ਹੈ ਅਤੇ ਵਿਚਾਰਯੋਗ ਵੀ। ਵਧਾਅ ਚੜਾਅ ਕੇ ਗੱਲ ਕਰਨ ਵਾਲਾ ਚੁਗਲੀ ਦਾ ਦੋਸ਼ੀ ਆਖਿਆ ਜਾ ਸਕਦਾ ਹੈ। ਇਸ ਪ੍ਰਕਾਰ ਦੇ ਵਿਅਕਤੀ ਦੁਨੀਆ ਵਿੱਚ ਮੌਜੂਦ ਹਨ, ਪਰ ਬਹੁਤ ਥੋੜੇ। ਉਹ ਲੁਕੇ ਛਿਪੇ ਵੀ ਨਹੀਂ ਰਹਿੰਦੇ। ਉਨ੍ਹਾਂ ਦੀ ਇਹ ਆਦਤ ਸਾਰਿਆਂ ਨੂੰ ਪਤਾ ਹੁੰਦੀ ਹੈ। ਇਸ ਪ੍ਰਕਾਰ ਦੇ ਕਿਸੇ ਵਿਅਕਤੀ ਕੋਲ ਆਪਣਾ ਦਿਲ ਖੋਲ੍ਹਣ ਵਾਲਾ ਆਦਮੀ ਚੁਗਲੀ ਨਾਲੋਂ ਵਡੇਰੇ ਅਪ੍ਰਾਧ ਦਾ ਅਪ੍ਰਾਧੀ ਆਖਿਆ ਜਾਣਾ ਚਾਹੀਦਾ ਹੈ। ਅਜੇਹੇ ਜਾਣੇ ਪਛਾਣੇ ਚੁਗਲਖੋਰ ਨਾਲ ਕੋਈ ਗਿਲਾ ਕਰਨ ਦਾ ਭਾਵ ਇਹ ਹੈ ਕਿ ਉਹ ਆਪਣੇ ਉਸ ਸਨੇਹੀ ਨਾਲੋਂ ਆਪਣੇ ਸੰਬੰਧ ਰੋਝ ਲੈਣਾ ਚਾਹੁੰਦਾ ਹੈ ਜਿਸ ਬਾਰੇ ਉਹ ਗਿਲਾ ਕਰ ਰਿਹਾ ਹੈ। ਉਹ ਦਿਲੋਂ ਚਾਹੁੰਦਾ ਹੈ ਕਿ ਇਹ ਚੁਗ਼ਲਖ਼ੋਰ ਵਧਾਅ ਚੜਾਅ ਕੇ ਗੱਲ ਨੂੰ ਦੂਜੇ ਵਿਅਕਤੀ ਤਕ ਪੁਚਾਵੇ ਅਤੇ ਸਾਡੇ ਸੰਬੰਧ ਸਮਾਪਤ ਹੋ ਜਾਣ । ਇਹ ਕਾਫ਼ੀ ਕੋਝਾ ਢੰਗ ਹੈ ਜਿਸ ਨੂੰ ਅਪਣਾਉਣ ਵਾਲਾ ਵਿਅਕਤੀ ਬਹੁਤ ਸਰਲ ਨਹੀਂ ਮੰਨਿਆ ਜਾਣਾ ਚਾਹੀਦਾ। ਅਜਿਹੇ ਵਿਅਕਤੀ ਵੀ ਦੁਨੀਆ ਵਿੱਚ ਹਨ। ਪਰ, ਚੁਗਲਖੋਰਾਂ ਨਾਲੋਂ ਥੋੜੇ; ਕੁਦਰਤ ਦੀ ਸੋਧ ਸੁਧਾਈ ਵੱਲ ਹੈ, ਨਿਘਾਰ ਜਾਂ ਪਤਨ ਵੱਲ ਨਹੀਂ। ਮਨੁੱਖ ਦੀਆਂ ਸਮਾਜਕ-ਰਾਜਨੀਤਕ ਭੁੱਲਾਂ ਸਹਿਜ ਵਿਕਾਸ ਦੀਆਂ ਵਿਰੋਧੀ ਹਨ।
ਜਿਸ ਨੂੰ ਅਸੀਂ ਚੁਗ਼ਲੀ ਆਖਦੇ ਹਾਂ ਉਹ ਅਸਲੇ ਵਜੋਂ ਇੱਕ 'ਗੱਲ' ਹੈ ਅਤੇ 'ਗੱਲ' ਤੋਂ ਵੱਧ ਕੁਝ ਨਹੀਂ। ਗੱਲਾਂ ਦਾ ਸਾਡੇ ਜੀਵਨ ਵਿੱਚ ਉਚੇਚਾ ਅਤੇ ਮਹੱਤਵਪੂਰਣ ਥਾਂ ਹੈ। ਕਿਸੇ ਹੱਦ ਤਕ ਰੇਡੀਓ ਅਤੇ ਅਖ਼ਬਾਰ ਵੀ ਗੱਲਾਂ ਦੇ ਮਹੱਤਵ ਦੀ ਗਵਾਹੀ ਕਰਦੇ ਹਨ। ਪਰੰਤੂ, ਘਰੇਲੂ ਟੈਲੀਫੂਨਾਂ ਦੇ ਬਿੱਲ ਅਤੇ ਮੋਬਾਇਲ ਫੋਨਾਂ ਦਾ ਪਾਗਲਪਨ ਤਾਂ ਗੱਲਾਂ ਦੀ ਲੋੜ ਅਤੇ ਇਨ੍ਹਾਂ ਦੇ ਮਹੱਤਵ ਦੀ ਮੂੰਹ ਬੋਲਦੀ ਤਸਵੀਰ ਹਨ। ਟੈਲੀਫੂਨ ਚਿੱਠੀਆਂ ਨਾਲੋਂ ਮਹਿੰਗਾ ਮਾਧਿਅਮ ਹੈ, ਤਾਂ ਵੀ ਇਹ ਚਿੱਠੀ ਲਿਖਣ ਦੇ ਰਿਵਾਜ ਨੂੰ ਪਿੜੋਂ ਕੱਢਣ ਵਿੱਚ ਸਫਲ ਹੁੰਦਾ ਜਾ ਰਿਹਾ ਹੈ, ਕੇਵਲ ਇਸ ਲਈ ਕਿ ਇਹ ਗੱਲਾਂ ਕਰਨ ਦੀ ਕੁਦਰਤੀ ਭੁੱਖ ਦੀ ਪੂਰਤੀ ਦਾ ਸਾਧਨ ਹੈ। ਗੱਲਾਂ ਵਾਂਗ ਹੀ ਆਲੋਚਨਾ ਜਾਂ ਸਮੀਖਿਆ ਵੀ ਇਨਸਾਨੀ ਫ਼ਿਤਰਤ ਦਾ ਹਿੱਸਾ ਹੈ। ਅਹਿਸਾਸਟ, ਇੱਛਣ ਅਤੇ ਸੋਚਣ ਵਾਲੀ ਹੋਂਦ ਹੋਣ ਕਰਕੇ ਮਨੁੱਖ ਮਾਤ੍ਰ ਲਈ ਸਮੀਖਿਆਸੂਨ ਹੋਣਾ ਸੰਭਵ ਨਹੀਂ। ਇਸ ਨੂੰ ਨਿੰਦਾ ਆਖਣ ਦਾ ਯੁਗ ਬੀਤ ਗਿਆ। ਹੈ। ਹੁਣ ਇਸ ਨੂੰ ਮਨੁੱਖੀ ਬੌਧਿਕਤਾ ਦਾ ਨਰੋਆਪਨ ਆਖਣ ਦਾ ਯੁਗ ਆ ਗਿਆ ਹੈ। ਸ਼ਬਦਾਵਲੀ ਦੀ ਥੋੜੀ ਜਹੀ ਅਦਲਾ ਬਦਲੀ ਨਾਲ ਹਰ ਚੁਗਲੀ ਨੂੰ ਸਿਹਤਮੰਦ ਸਮੀਖਿਆ ਦਾ ਰੂਪ ਦਿੱਤਾ ਜਾ ਸਕਦਾ ਹੈ। ਜੋ ਸਾਡੀ ਆਲੋਚਨਾ ਜਾਂ ਸਮੀਖਿਆ ਕਰਨ ਵਾਲਾ ਵਿਅਕਤੀ ਵਿੱਦਿਆ, ਅਨੁਭਵ ਅਤੇ ਸਿਆਣਪ ਦੀ ਘਾਟ ਕਾਰਨ ਸਾਡੇ ਬਾਰੇ ਆਪਣੀ ਰਾਏ ਨੂੰ ਸਿਹਤਮੰਦ ਸਮੀਖਿਆ ਦਾ ਰੂਪ ਨਹੀਂ ਦੇ ਸਕਿਆ ਤਾਂ ਉਸ ਦੀ ਕੀਤੀ ਹੋਈ ਗੱਲ ਨੂੰ ਚੁਗਲੀ ਦੀ ਥਾਂ ਸਮੀਖਿਆ ਦੇ ਰੂਪ ਵਿੱਚ ਗ੍ਰਹਿਣ ਕਰਨ ਵਿੱਚ ਸਾਡੀ ਸਿਆਣਪ ਹੈ। ਜੇ ਚਾਹੀਏ ਤਾਂ ਅਸੀਂ ਸਿਹਤਮੰਦ ਸਮੀਖਿਆ ਨੂੰ ਚੁਗਲੀ ਮੰਨ ਕੇ ਆਪਣੇ ਸੰਬੰਧਾਂ ਦੀ ਸੁੰਦਰਤਾ ਅਤੇ ਜੀਵਨ ਵਿਚਲੀ ਪ੍ਰਸਨਤਾ ਦੀ ਹਾਨੀ ਵੀ ਕਰ ਸਕਦੇ ਹਾਂ।
ਆਮ ਤੌਰ ਉੱਤੇ ਅਸੀਂ ਸਿਆਣਪ ਦੀ ਥਾਂ ਭਾਵੁਕਤਾ ਤੋਂ ਕੰਮ ਲੈਂਦੇ ਹਾਂ। ਠੀਕ ਵਾਕ ਇਹ ਹੋਵੇਗਾ ਕਿ 'ਅਸੀਂ ਭਾਵੁਕਤਾ ਅਧੀਨ ਹੋ ਕੇ ਵਿਵਹਾਰ ਕਰਦੇ ਹਾਂ। ਇਉਂ ਵਰਤਣ
ਮੁਲਾਂਕਣ ਨੂੰ ਚੁਗ਼ਲੀ ਦਾ ਲਾਹੇਵੰਦਾ ਰੂਪ ਆਖਿਆ ਜਾ ਸਕਦਾ ਹੈ। ਮੁਲਾਂਕਣ ਦੇ ਰੂਪ ਵਿੱਚ ਕੀਤੀ ਗਈ ਚੁਗਲੀ ਜੋ ਸੰਬੰਧਤ ਵਿਅਕਤੀ ਤਕ ਨਾ ਵੀ ਪੁੱਜੇ ਤਾਂ ਵੀ ਚੁਗਲੀ ਕਰਨ ਵਾਲੇ ਜਾਂ ਕਰਨ ਵਾਲਿਆਂ ਨੂੰ ਇਸ ਦਾ ਲਾਭ ਜ਼ਰੂਰ ਹੁੰਦਾ ਹੈ। ਮੰਨ ਲਉ ਕਿਸੇ ਦਫ਼ਤਰ ਦੇ ਕਰਮਚਾਰੀ ਆਪਣੇ ਅਫ਼ਸਰ ਦੀਆਂ ਕਮਜ਼ੋਰੀਆਂ ਦੀ ਚਰਚਾ ਕਰਨ ਵਿੱਚ ਸਵਾਦ ਲੈਣ ਲੱਗ ਪੈਂਦੇ ਹਨ। ਉਨ੍ਹਾਂ ਵੱਲੋਂ ਕੀਤੀ ਹੋਈ ਆਲੋਚਨਾ ਉਨ੍ਹਾਂ ਦੇ ਅਫ਼ਸਰ ਤਕ ਨਹੀਂ ਪੁੱਜਦੀ ਜਿਸ ਕਰਕੇ ਉਸ ਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਜਾਣਨ ਅਤੇ ਸੋਚਣ ਦਾ ਮੌਕਾ ਨਹੀਂ ਮਿਲਦਾ। ਤਾਂ ਵੀ ਸਮੁੱਚੀ ਸੰਸਥਾ ਨੂੰ ਕੁਝ ਫ਼ਾਇਦੇ ਜ਼ਰੂਰ ਹੋਣਗੇ। ਪਹਿਲਾ ਇਹ ਕਿ ਕਰਮਚਾਰੀਆਂ ਵਿੱਚ ਮਿੱਤ੍ਰਤਾ ਦਾ ਮਾਹੌਲ ਬਣਿਆ ਰਹੇਗਾ: ਜੇ ਸਾਰਿਆਂ ਵਿੱਚ ਨਹੀਂ ਤਾਂ ਓਨਿਆਂ ਵਿੱਚ ਜਿੰਨੇ ਨੁਕਤਾਚੀਨੀ ਵਿੱਚ ਦਿਲਚਸਪੀ ਲੈਂਦੇ ਹਨ। ਦੂਜਾ ਇਹ ਕਿ ਕਰਮਚਾਰੀ ਦਫ਼ਤਰੋਂ ਲੇਟ ਨਹੀਂ ਹੋਣਗੇ ਸਵੇਰੇ ਕੰਮ ਸ਼ੁਰੂ ਹੋਣ ਤੋਂ ਦਸ-ਪੰਦਰਾਂ ਮਿੰਟ ਪਹਿਲਾਂ ਦਫ਼ਤਰ ਪੁੱਜ ਕੇ ਮੁਲਾਂਕਣ ਦੇ ਕੰਮ ਵਿੱਚ ਹਿੱਸਾ ਪਾਉਣਗੇ। ਜੇ ਕੋਈ ਇੱਕ-ਅੱਧ ਕਿਸੇ ਇੱਕ ਦਿਨ ਇਸ ਸੈਸ਼ਨ ਵਿੱਚ ਸ਼ਾਮਲ ਨਾ ਹੋ ਸਕੇ ਤਾਂ ਬਾਕੀ ਸਾਰੇ ਉਸ ਕੋਲੋਂ ਦੇਰੀ ਦੀ ਜਵਾਬ-ਤਲਬੀ ਕਰਨਗੇ । ਤੀਜਾ ਇਹ ਕਿ ਕਰਮਚਾਰੀ ਆਪਣੇ ਕੰਮ ਨੂੰ ਚਾਅ ਅਤੇ ਉਤਸ਼ਾਹ ਨਾਲ ਕਰਨਗੇ। ਮੁਲਾਂਕਣ ਦੀ ਗੋਲੀ ਖਾਣ ਦਾ ਇਹ ਸਾਇਡ ਇਫੈਕਟ ਕੁਦਰਤੀ ਹੈ। ਚੌਥਾ ਇਹ ਕਿ ਕਰਮਚਾਰੀ ਆਪਣੀ ਯੋਗਤਾ ਨੂੰ ਵਧਾਉਣ ਵੱਲ ਉਚੇਚਾ ਧਿਆਨ ਦੇਣਗੇ। ਦੂਜਿਆਂ ਦੀ ਆਲੋਚਨਾ ਕਰਨ ਵਾਲਾ ਆਪਣੇ ਸਰਕਲ ਵਿੱਚ ਅਯੋਗ, ਬੁੱਧੂ ਜਾਂ ਨਾਲਾਇਕ ਸਿੱਧ ਹੋਣਾ ਪਸੰਦ ਨਹੀਂ ਕਰਦਾ। ਦੂਜਿਆਂ ਦੀ ਆਲੋਚਨਾ ਕਰ ਕੇ ਉਹ ਆਪਣੇ ਲਈ ਯੋਗਤਾ ਦੇ ਮਾਨਦੰਡ ਨਿਰਧਾਰਤ ਕਰ ਲੈਂਦਾ ਹੈ।
ਉਪਰਲੀਆਂ ਗੱਲਾਂ ਉਸ ਬਿਊਰੋਕ੍ਰੇਸੀ ਦੇ ਸੰਬੰਧ ਵਿੱਚ ਹੀ ਸੱਚ ਆਖੀਆਂ ਜਾ ਸਕਦੀਆਂ
ਦਫ਼ਤਰਾਂ ਤੋਂ ਬਾਹਰ ਵੀ ਇਸ ਪ੍ਰਕਾਰ ਦੀ ਚੁਗਲੀ ਦਾ ਰਿਵਾਜ ਹੈ। ਮੰਨ ਲਉ ਅਸੀਂ ਕਿਸੇ ਸੁਨੇਹੀ ਜਾਂ ਸੰਬੰਧੀ ਦੇ ਘਰ ਕਿਸੇ ਪਾਰਟੀ ਆਦਿਕ ਉੱਤੇ ਜਾਂਦੇ ਹਾਂ। ਸਮਾਗਮ ਜਾਂ ਪਾਰਟੀ ਦੀ ਸਮਾਪਤੀ ਉੱਤੇ ਘਰਾਂ ਨੂੰ ਪਰਤਦੇ ਹੋਏ ਅਸੀਂ ਸਮਾਗਮ ਦੇ ਪ੍ਰਬੰਧ ਅਤੇ ਮਹਿਮਾਨਾਂ ਦੀ ਸੇਵਾ ਆਦਿਕ ਵਿੱਚ ਰਹੀਆਂ ਤੂਟੀਆਂ ਦੀ ਚਰਚਾ ਕਰਦੇ ਅਤੇ ਖਾਣ ਨੂੰ ਮਿਲੇ ਭੋਜਨ ਵਿੱਚ ਬਹੁਤੇ ਮਸਾਲਿਆਂ, ਬੇ-ਲੋੜੀਆਂ ਚਿਕਨਾਈਆਂ ਅਤੇ ਸਸਤੀਆਂ ਮਠਿਆਈਆਂ ਦੀ ਚਰਚਾ ਕਰਦੇ ਹਾਂ। ਇਹ ਚਰਚਾ ਚੁਗਲੀ ਇਸ ਕਰਕੇ ਹੈ ਕਿ ਘਰ ਵਾਲਿਆਂ ਦੇ ਸਾਹਮਣੇ ਅਸਾਂ ਪਾਰਟੀ ਦੇ ਪ੍ਰਬੰਧ ਨੂੰ ਸਲਾਹਿਆ ਸੀ: ਭੋਜਨ ਦੀ ਤਾਰੀਫ਼ ਕੀਤੀ ਸੀ; ਅਤੇ ਇੱਕ ਸੁਹਾਵਣੀ ਸ਼ਾਮ ਲਈ ਆਪਣੇ ਪ੍ਰਾਹੁਣਚਾਰ ਦੇ ਧਨਵਾਦੀ ਹੋਏ ਸਾਂ। ਇਸ ਪ੍ਰਕਾਰ ਦੀ ਚੁਗਲੀ ਜਾਂ ਆਲੋਚਨਾ ਸਾਡੇ ਸੰਬੰਧਾਂ ਦੇ ਪੇਤਲੇਪਨ ਦਾ ਪ੍ਰਗਟਾਵਾ ਕਰਨ ਤੋਂ ਵੱਧ ਕੁਝ ਨਹੀਂ ਕਰਦੀ। ਇਹ ਈਰਖਾ, ਅਸ਼ਿਸ਼ਟਤਾ ਅਤੇ ਅਹੰਮ-ਅਧਿਕਤਾ ਦਾ ਸਬੂਤ ਹੈ।
ਪੈਸਾ ਅਤੇ ਪ੍ਰਸੰਨਤਾ
ਕਵੀ, ਚਿੱਤ੍ਰਕਾਰ ਜਾਂ ਬੁੱਤ-ਘਾੜੇ ਵਰਗੀ ਕਲਪਨਾ ਹਰ ਕਿਸੇ ਕੋਲ ਨਹੀਂ ਹੁੰਦੀ। ਤਾਂ ਵੀ ਹਰ ਕੋਈ ਇਹ ਮੰਨ ਲੈਂਦਾ ਹੈ ਕਿ ਸੰਗਮਰਮਰ ਦੇ ਵੱਡੇ ਸਾਰੇ ਟੁਕੜੇ ਨੂੰ ਆਪਣੇ ਹਥੌੜੇ ਅਤੇ ਆਪਣੀ ਛੈਣੀ ਦੀ ਸਹਾਇਤਾ ਨਾਲ ਪਹਿਲੀ ਸੱਟ ਮਾਰਨ ਤੋਂ ਪਹਿਲਾਂ ਹੀ ਬੁੱਤ-ਘਾੜਾ ਉਸ ਪੱਥਰ ਵਿੱਚ ਉਹ ਮੂਰਤੀ ਵੇਖ ਰਿਹਾ ਹੁੰਦਾ ਹੈ ਜਿਸ ਨੂੰ ਉਸ ਦੇ ਹੁਨਰ ਅਤੇ ਉਸ ਦੀ ਮਿਹਨਤ ਨੇ, ਲੰਮੇ ਸਮੇਂ ਪਿੱਛੋਂ, ਸਾਕਾਰ ਕਰਨਾ ਹੁੰਦਾ ਹੈ। 'ਮੂਰਤੀ ਪੱਥਰ ਵਿੱਚ ਮੌਜੂਦ ਹੈ ਅਤੇ ਬੁੱਤ-ਘਾੜੇ ਦੀ ਕਲਪਨਾ ਉਸ ਨੂੰ ਵੇਖ ਸਕਦੀ ਹੈ, ਇਹ ਗੱਲ ਅਸੀਂ ਸਾਰੇ ਹੀ ਮੰਨ ਲੈਂਦੇ ਹਾਂ ਭਾਵੇਂ ਸਾਰਿਆਂ ਕੋਲ ਕਲਾਕਾਰ ਦੀ ਕਲਪਨਾ ਨਹੀਂ ਹੁੰਦੀ। ਕੋਈ ਕੋਈ ਇਹ ਵੀ ਕਹਿਣਗੇ ਕਿ ਮੂਰਤੀਕਾਰ ਦੀ ਕਲਪਨਾ ਵਿੱਚ ਮੂਰਤੀ ਪਹਿਲਾਂ ਹੀ ਹੁੰਦੀ ਹੈ। ਆਪਣੀ ਕਲਪਨਾ ਵਿਚਲੀ ਮੂਰਤੀ ਨੂੰ ਪੱਥਰ ਵਿੱਚ ਸਾਕਾਰ ਕਰ ਦਿੰਦਾ ਹੈ, ਕਲਾਕਾਰ। ਮੈਂ ਇਹ ਵੀ ਮੰਨ ਲਵਾਂਗਾ ਕਿ ਮੂਰਤੀ ਪੱਥਰ ਵਿੱਚ ਵੀ ਹੈ ਅਤੇ ਬੁੱਤ-ਤ੍ਰਾਸ਼ ਦੀ ਕਲਪਨਾ ਵਿੱਚ ਵੀ। ਬੁੱਤ-ਤ੍ਰਾਸ਼ ਦੇ ਹੁਨਰ ਅਤੇ ਹਥਿਆਰ ਨੇ ਦੋਹਾਂ ਮੂਰਤੀਆਂ ਦੇ ਸੰਜੋਗ ਨੂੰ ਸੰਭਵ ਬਣਾਉਣਾ ਹੁੰਦਾ ਹੈ।
ਇੱਕ ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਦਾ ਹੈ; ਕੜਕਦੀ ਧੁੱਪੇ ਅਤੇ ਹੱਡ ਠਾਰਵੀਂ ਠੰਢ ਵਿੱਚ। ਕਿਤੇ ਨਾ ਕਿਤੇ ਉਸ ਦੀ ਕਲਪਨਾ ਵਿੱਚ ਆਪਣੇ ਪਰਿਵਾਰ ਦੀਆਂ ਰੋਟੀ ਕੱਪੜੇ ਦੀਆਂ ਲੋੜਾਂ ਸਮਾਈਆਂ ਹੋਈਆਂ ਹੁੰਦੀਆਂ ਹਨ। ਹੋ ਸਕਦਾ ਹੈ ਉਸ ਦੇ ਬਿਰਧ ਮਾਤਾ ਪਿਤਾ ਵਿੱਚੋਂ ਕਿਸੇ ਇੱਕ ਦੀ ਦਵਾਈ ਵੀ ਉਸ ਦੀ ਕਲਪਨਾ ਵਿੱਚ ਹੋਵੇ। ਇਹ ਵੀ ਹੋ ਸਕਦਾ ਹੈ ਕਿ ਕਿਸੇ ਇੱਕ ਬੱਚੇ ਦੀ ਸਕੂਲ ਦੀ ਫ਼ੀਸ ਵੀ ਅਤੇ ਆਪਣੀ ਘਰਵਾਲੀ ਦੀ ਪੁਰਾਣੀ ਸਾੜ੍ਹੀ ਥਾਂ ਇੱਕ ਨਵੀਂ ਸਾੜ੍ਹੀ ਵੀ। ਉਹ ਆਪਣੀਆਂ ਦਿਹਾੜੀਆਂ ਦੀ ਮਿਹਨਤ ਨਾਲ ਕੁਝ ਪੈਸੇ ਕਮਾਉਂਦਾ ਹੈ। ਉਨ੍ਹਾਂ ਪੈਸਿਆਂ ਦੇ ਵਟਾਂਦਰੇ ਵਿੱਚ ਉਹ ਪਰਿਵਾਰ ਲਈ ਰੋਟੀ, ਘਰਵਾਲੀ ਲਈ ਸਾੜ੍ਹੀ, ਬਿਰਧ ਮਾਤਾ ਲਈ ਦਵਾਈ ਅਤੇ ਪੜ੍ਹਦੇ ਬੱਚੇ ਲਈ ਫੀਸ ਜਾਂ ਕਿਸੇ ਪੁਸਤਕ ਦਾ ਪ੍ਰਬੰਧ ਕਰਦਾ ਹੈ। ਉਹ ਜਿੰਨੇ ਦਿਨ ਕੰਮ ਕਰਦਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਉਸ ਦੇ ਧਿਆਨ ਨੂੰ ਮੱਲੀ ਬੈਠੀਆਂ ਰਹੀਆਂ ਹਨ; ਉਸ ਦੀ ਕਲਪਨਾ ਵਿੱਚ ਸਮਾਈਆਂ ਰਹੀਆਂ ਹਨ। ਮਜ਼ਦੂਰੀ ਲੈ ਕੇ ਉਸ ਨੇ ਆਪਣੀ ਕਲਪਨਾ ਨੂੰ ਸਾਕਾਰ ਕੀਤਾ ਹੈ। ਇਉਂ ਕਰ ਸਕਣ ਨਾਲ ਉਸ ਨੂੰ ਇੱਕ ਧਰਵਾਸ, ਇੱਕ ਤਸੱਲੀ, ਇੱਕ ਸੰਤੁਸ਼ਟੀ, ਇੱਕ ਪ੍ਰਸੰਨਤਾ ਮਿਲੀ ਹੈ।
ਜੇ ਮੈਂ ਆਖਾਂ ਕਿ 'ਇਹ ਤਸੱਲੀ, ਇਹ ਸੰਤੁਸ਼ਟੀ, ਇਹ ਪ੍ਰਸੰਨਤਾ ਉਨ੍ਹਾਂ ਪੈਸਿਆਂ ਵਿੱਚ ਪਹਿਲਾਂ ਹੀ ਮੌਜੂਦ ਸੀ,' ਤਾਂ ਬਹੁਤ ਥੋੜੇ ਆਦਮੀ ਮੇਰੇ ਨਾਲ ਸਹਿਮਤ ਹੋਣਗੇ ਹਾਲਾਂਕਿ ਬੁਤ- ਤ੍ਰਾਸ਼ ਨਾਲੋਂ ਮਜ਼ਦੂਰ ਸਾਡੇ ਜੀਵਨ ਦੀ ਕਿਤੇ ਵਡੇਰੀ ਵਾਸਤਵਿਕਤਾ ਹੈ।
ਅਸੀਂ ਇਹ ਕਿਉਂ ਨਹੀਂ ਮੰਨਦੇ ਕਿ ਕਿਸੇ ਚਿੱਤ੍ਰਕਾਰ ਜਾਂ ਬੁੱਤ-ਤ੍ਰਾਸ਼ ਵਾਂਗ ਇੱਕ ਮਜ਼ਦੂਰ ਵੀ ਸਥੂਲ ਵਿੱਚ ਸੂਖਮ ਦੀ ਕਲਪਨਾ ਕਰ ਸਕਦਾ ਹੈ ? ਅਸੀਂ ਕਿਉਂ ਨਹੀਂ ਮੰਨਦੇ ਕਿ ਇੱਕ
ਇਸ ਪ੍ਰਸ਼ਨ ਦੇ ਦੋ ਉੱਤਰ ਦਿੱਤੇ ਜਾ ਸਕਦੇ ਹਨ; ਸ਼ਾਇਦ ਬਹੁੜੇ ਵੀ ਪਰ ਇਨ੍ਹਾਂ ਦੋਹਾਂ ਵਿੱਚ ਬਾਕੀ ਸਾਰਿਆਂ ਦਾ ਸਮਾਵੇਸ਼ ਹੈ। ਪਹਿਲਾ ਉੱਤਰ ਇਹ ਹੋ ਸਕਦਾ ਹੈ ਕਿ ਅਸੀਂ ਕਿਸੇ ਮਜ਼ਦੂਰ ਨੂੰ ਕਲਾਕਾਰ ਨਹੀਂ ਮੰਨਦੇ ਅਤੇ ਦੂਜਾ ਇਹ ਕਿ ਅਸੀਂ ਪੈਸੇ ਨੂੰ ਧਨ-ਦੌਲਤ ਅਤੇ ਦੋਲਤ ਨੂੰ ਮਾਇਆ, ਭਰਮ ਅਤੇ ਫਲਾਵਾ (illusion) ਕਹਿ ਕੇ ਤ੍ਰਿਸਕਾਰਦੇ ਹਾਂ। ਇਉਂ ਇੱਕ ਟੇਡੇ ਜਹੇ ਢੰਗ ਨਾਲ ਪੈਸਾ ਜਾਂ ਮੁਦਰਾ ਛਲ ਸਮਝਿਆ ਜਾਣ ਕਰਕੇ ਕੁਝ ਤ੍ਰਿਸਕਾਰਿਆ ਜਿਹਾ ਗਿਆ ਹੈ।
ਰੂਪਾਂਤਰ (ਜਨਵਰੀ-ਮਾਰਚ 2003) ਵਿੱਚ ਇੱਕ ਕਹਾਣੀ ਪੜ੍ਹੀ ਸੀ-'ਹਨੇਰਾ ਅਤੇ ਸਵੇਰਾ'। ਡੀ.ਆਰ. ਸਵਰਨਕਾਰ ਰਚਿਤ ਇਹ ਡੋਗਰੀ ਭਾਸ਼ਾ ਦੀ ਕਹਾਣੀ, ਅੰਮ੍ਰਿਤਪਾਲ ਭੋਂਸਲੇ ਜੀ ਨੇ ਪੰਜਾਬੀ ਵਿੱਚ ਉਲਬਾਈ ਸੀ। ਕਿਸੇ ਦਫ਼ਤਰ ਦੇ ਚੌਕੀਦਾਰ ਨੂੰ, ਪੋਟਲੀ ਵਿੱਚ ਬੱਝੇ, ਦਫ਼ਤਰ ਦੇ ਬਰਾਂਡੇ ਵਿੱਚ ਫ਼ਰਸ਼ ਉੱਤੇ ਪਏ, ਦੋ ਸੌ ਰੁਪਏ ਲੱਭ ਪੈਂਦੇ ਹਨ। ਕੁਝ ਇੱਕ ਹਾਜ਼ਰ ਵਿਅਕਤੀਆਂ ਨੂੰ ਪੁੱਛ ਕੇ ਉਹ ਯਕੀਨ ਕਰ ਲੈਂਦਾ ਹੈ ਕਿ ਉਹ ਪੈਸੇ ਉਨ੍ਹਾਂ ਦੇ ਨਹੀਂ ਹਨ ਅਤੇ ਮਨ ਹੀ ਮਨ ਖ਼ੁਸ਼ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਲਈ ਨਵੇਂ ਕੱਪੜੇ, ਸਕੂਲ ਦੀ ਵਰਦੀ ਅਤੇ ਫ਼ੀਸ ਆਦਿਕ ਦਾ ਪ੍ਰਬੰਧ ਕਰ ਸਕੇਗਾ। ਸਵੇਰੇ ਸਵੇਰੇ ਜਮਾਲੇ ਜਮਾਂਦਾਰਨੀ ਕੁਝ ਲੱਭਦੀ ਫਿਰਦੀ ਨਜ਼ਰ ਆਈ ਤਾਂ ਪੁੱਛਦਾ ਹੈ ਕਿ ਮੁਆਮਲਾ ਕੀ ਹੈ। ਜਮਾਲ ਦੱਸਦੀ ਹੈ ਕਿ ਉਸ ਦੀ ਤਨਖ਼ਾਹ ਦੇ ਦੇ ਸੋ ਰੁਪਏ ਕਿਧਰੇ ਗੁਆਚ ਗਏ ਹਨ। ਉਸ ਨੇ ਸੋਚਿਆ ਸੀ ਕਿ ਉਹ ਆਪਣੇ ਪੁੱਤਰ ਲਈ ਸਕੂਲ ਦੀ ਵਰਦੀ ਅਤੇ ਲੋੜ ਦੀਆਂ ਕੁਝ ਹੋਰ ਚੀਜ਼ਾਂ ਖਰੀਦ ਸਕੇਗੀ। ਪਰ ਸਾਰੀਆਂ ਆਸਾਂ ਉੱਤੇ ਪਾਣੀ ਫਿਰ ਗਿਆ। ਬਦਰੀ ਚੌਕੀਦਾਰ ਆਪਣੇ ਦੰਦ ਉੱਤੇ ਕਾਬੂ ਪਾ ਕੇ ਉਹ ਰੁਪਏ ਜਮਾਲੋ ਨੂੰ ਦੇ ਦਿੰਦਾ ਹੈ। ਭਲਾ ਕਿਉਂ ?
ਕਿਉਂਕਿ ਡੀ.ਆਰ. ਸਵਰਨਕਾਰ ਦਾ ਬਦਰੀ ਚੌਕੀਦਾਰ ਕਲਾਕਾਰ ਹੈ। ਉਹ ਉਨ੍ਹਾਂ ਰੁਪਿਆਂ ਵਿੱਚ ਆਪਣੇ ਬੱਚੇ ਦੀ ਵਰਦੀ ਵੇਖ ਸਕਿਆ ਸੀ। ਇਉਂ ਵੇਖ ਲੈਣ ਪਿੱਛੋਂ ਉਸ ਵਿਚਲਾ ਕਲਾਕਾਰ ਦੂਜੇ ਵਕਤੀ ਕਲਾਕਾਰਾਂ ਵਾਂਗ ਨਸ਼ਾ ਪੀ ਕੇ ਸੋਂ ਨਹੀਂ ਸੀ ਗਿਆ। ਉਹ ਸਦੀਵੀ ਕਲਾਕਾਰ ਹੈ। ਉਸ ਵਿਚਲੇ ਕਲਾਕਾਰ ਨੇ ਉਨ੍ਹਾਂ ਰੁਪਿਆ ਜਾਂ ਨੋਟਾਂ ਵਿੱਚ ਜਮਾਲੋ ਦੇ ਬੱਚੇ ਦੀ ਵਰਦੀ ਵੇਖਣ ਦੀ ਕਲਾਕਾਰੀ ਕੀਤੀ। ਜੇ ਅਸੀਂ ਮਜ਼ਦੂਰ ਵਿਚਲੇ ਕਲਾਕਾਰ ਨੂੰ ਪਛਾਣ ਨਹੀਂ ਸਕਦੇ ਤਾਂ ਭੁੱਲ ਸਾਡੀ ਹੈ ਮਜ਼ਦੂਰ ਦੀ ਨਹੀਂ; ਉਂਵ ਬਦਰੀ ਸੱਚਾ ਕਲਾਕਾਰ ਹੈ। ਸਾਡਾ ਦੂਜਾ ਉੱਤਰ ਇਹ ਹੈ ਕਿ ਪੈਸਾ ਧਨ ਦਾ ਪ੍ਰਤੀਕ ਹੋਣ ਕਰਕੇ ਛਲ, ਭਰਮ ਜਾਂ ਮਾਇਆ ਮੰਨਿਆ ਗਿਆ ਹੈ ਅਤੇ ਇਉਂ ਮੰਨਿਆ ਜਾਣ ਕਰਕੇ ਤ੍ਰਿਸਕਾਰਿਆ ਗਿਆ ਹੈ। ਇਸ ਵਿੱਚ ਤੀਖਣ ਅਹਿਸਾਸਾਂ, ਸੂਖਮ ਵਿਚਾਰਾਂ ਅਤੇ ਉਚੇਰਿਆਂ ਆਦਰਸ਼ਾਂ ਦੀ ਮੌਜੂਦਗੀ ਮੰਨਣਾ ਕੁਝ ਓਪਰਾ ਜਿਹਾ ਲੱਗਦਾ ਹੈ। ਇਹ ਉੱਤਰ ਆਧੁਨਿਕ ਵਿਗਿਆਨਿਕ ਆਦਮੀ ਦਾ ਨਹੀਂ; ਮੱਧ ਕਾਲੀਨ ਮਨੁੱਖ ਦਾ ਹੈ। ਹੁਣ ਵਿਗਿਆਨਿਕ ਵਿਚਾਰ-ਵਿਧੀ ਨੇ ਮਨੁੱਖੀ ਮਨ ਉੱਤੇ ਇਫਲਾਤੂਨੀ ਫ਼ਲਸਫ਼ੇ ਦਾ "ਤਾਰ" ਅਤੇ ਅਧਿਆਤਮਵਾਦੀ ਮਹਾਂਵਾਕਾਂ ਦਾ "ਡੇ" ਕੁਝ ਪਰੇ ਕਰ ਦਿੱਤਾ ਹੈ। ਹੁਣ ਸੰਗਮਰਮਰੀ ਸਵਰਨ-ਮੰਦਰਾਂ ਵਿੱਚ ਬੈਠ ਕੇ ਧਨ ਨੂੰ ਮਾਇਆ ਜਾਂ ਭਰਮ ਦੱਸਣ ਵਿੱਚ ਬਹੁਤੀ ਸੁਹਿਰਦਤਾ ਨਹੀਂ ਰਹੀ। ਇਹ ਉਦੋਂ ਦੇ ਢਕਾਉਂਸਲੇ ਹਨ ਜਦੋਂ ਸੋਚ ਦੀ
ਕੁੱਸੀ ਸਰਵ-ਵਿਆਪਕ ਹੋ ਰਹੀ ਹੈ। ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਜੰਗਲੀ ਕਬੀਲਿਆਂ ਨਾਲ ਇਸ ਦੀ ਸਾਂਝ ਪੈਂਦੀ ਜਾ ਰਹੀ ਹੈ। ਇਸ ਦੇ ਨਾਲ ਨਾਲ ਗੁੱਸੀ ਇੱਕ ਵੀ ਹੁੰਦੀ ਜਾ ਰਹੀ ਹੈ। ਸਾਂਝੇ ਯੌਰਪ ਨੇ ਯੋਰ ਨਾਂ ਦਾ ਸਾਂਝਾ ਸਿੱਕਾ ਬਣਾ ਲਿਆ ਹੈ। ਇਸ ਦੀ ਕੀਮਤ ਅਮਰੀਕੀ ਡਾਲਰ ਦੇ ਨੇੜੇ ਤੇੜੇ ਹੈ। ਉਹ ਦਿਨ ਦੂਰ ਨਹੀਂ ਜਦੋਂ, ਇੱਕ ਰੱਬ ਵਾਂਗ, ਸਾਰੀ ਦੁਨੀਆਂ ਦਾ ਸਿੱਕਾ ਵੀ ਇੱਕ ਹੋ ਜਾਵੇਗਾ। ਸਾਰੀ ਦੁਨੀਆਂ ਦੇ ਮਨੁੱਖਾਂ ਦਾ ਇੱਕ ਸਾਂਝਾ ਸਿੱਕਾ, ਇੱਕ ਸਾਂਝੀ ਬੋਲੀ, ਇੱਕੋ ਜਿਹਾ ਸੁਰੱਖਿਅਤ, ਸਤਿਕਾਰਯੋਗ ਜੀਵਨ-ਪੱਧਰ ਇੱਕ ਜਹੇ ਮਨੋਰੰਜਨ, ਮਨੁੱਖਤਾ ਨਾਂ ਦਾ ਇੱਕ ਸਾਂਝਾ ਧਰਮ, ਸਾਂਝੇ ਤਿਉਹਾਰ, ਸਾਂਝੇ ਰਸਮੋ-ਰਿਵਾਜ...। ਖਿਮਾ ਕਰਨਾ, ਮੈਂ ਸੱਭਿਆਤਾਵਾਂ, ਕਲਚਰਾਂ ਅਤੇ ਸੰਸਕ੍ਰਿਤੀਆਂ ਦੇ ਮਹੱਤਵ ਨੂੰ ਭੁੱਲਣ ਦੀ ਭੁੱਲ ਕਰ ਗਿਆ ਹਾਂ। ਹੋ ਸਕਦਾ ਹੈ ਇੱਕ ਦੋ ਸਦੀਆਂ ਤਕ ਸਾਰੀ ਮਨੁੱਖਤਾ ਇਹ ਭੁੱਲ ਕਰਨ ਵਿੱਚ ਸਿਆਣਪ ਸਮਝਣ ਲੱਗ ਪਵੇ। ਜੇ ਪੰਜ-ਸੱਤ ਦਹਾਕਿਆਂ ਵਿੱਚ ਇਉਂ ਹੋ ਗਿਆ ਹੈ। ਕਿ ਪੰਜਾਹ ਸੱਠ ਅੰਗਰੇਜ਼ ਇਸਤ੍ਰੀ-ਪੁਰਸ਼, ਇੱਕ ਬੱਸ (ਡਬਲ ਟੈਂਕਰ) ਵਿੱਚ ਸਫ਼ਰ ਕਰ ਕੇ, ਬਗ਼ਦਾਦ ਇਸ ਲਈ ਚਲੇ ਗਏ ਹਨ ਕਿ ਜੇ ਅਮਰੀਕਾ ਅਤੇ ਬਰਤਾਨੀਆ ਨੇ ਇਰਾਕ ਉੱਤੇ ਹਮਲਾ ਕੀਤਾ ਤਾਂ ਉਹ ਬੰਬਾਂ ਦਾ ਪਹਿਲਾ ਨਿਸ਼ਾਨਾ ਬਣਨਗੇ; ਤਾਂ ਆਉਣ ਵਾਲੇ ਹਜ਼ਾਰ ਸਾਲਾਂ ਵਿੱਚ ਮਨੁੱਖੀ ਮਨ ਕਿਹੋ ਜਿਹਾ ਹੋ ਜਾਵੇਗਾ ? ਕੌਣ ਜਾਣੇ।
ਕੁੱਸੀ ਸਾਡੇ ਜੀਵਨ ਨੂੰ ਸੁਖਾਵਾਂ ਅਤੇ ਸਰਲ ਬਣਾਉਣ ਦਾ ਸਾਧਨ ਹੈ। ਇਹ ਸਾਧਨ ਧਨ ਦਾ ਸਹਿਯੋਗੀ ਹੋਣ ਕਰਕੇ ਥੋੜਾ ਜਿਹਾ ਬਦਨਾਮ ਹੋ ਗਿਆ ਹੈ। ਧਨ ਦੀ ਪ੍ਰਾਪਤੀ ਲਈ ਲੋਕ ਯੋਗ-ਅਯੋਗ ਦੀ ਚਿੰਤਾ ਕਰਨੀ ਛੱਡ ਦਿੰਦੇ ਹਨ। ਧਨ ਦਾ ਮੋਹ ਅਨੈਤਿਕਤਾ ਦੀ ਪ੍ਰੇਰਣਾ ਦੇਣ ਦਾ ਦੋਸ਼ੀ ਹੈ। ਪਰੰਤੂ ਦੋਸ਼ੀ ਧਨ ਨਹੀਂ; ਧਨ ਦਾ ਮੋਹ ਹੈ। ਧਨ ਦੇ ਮੋਹ ਪਿੱਛੇ ਸੁਰੱਖਿਆ ਦੀ ਅਤੇ ਸੁਰੱਖਿਆ ਦੇ ਭਰੋਸੇ ਦੀ ਘਾਟ ਹੈ। ਮੋਹ ਮਨੁੱਖੀ ਮਨ ਦਾ ਇੱਕ ਝੁਕਾਅ, ਇੱਕ ਰੁਚੀ ਹੈ। ਸੁਰੱਖਿਅਤ ਜੀਵਨ ਕੋਲ ਇਸ ਰੁਚੀ ਦੀ ਤ੍ਰਿਪਤੀ-ਸੰਤੁਸ਼ਟੀ ਲਈ ਹੋਰ ਬਹੁਤ ਸਾਰੇ ਸਾਧਨ ਹੋਣਗੇ। ਸੁਰੱਖਿਆ ਦੇ ਭਰੋਸੇ ਵਾਲੇ ਜੀਵਨ ਨੂੰ ਧਨ ਦੇ ਮੋਹ ਵਿੱਚ ਉਸੇ ਤਰ੍ਹਾਂ ਦੀ ਸ਼ਰਮ ਮਹਿਸੂਸ ਹੋ ਸਕਦੀ ਹੈ ਜਿਸ ਤਰ੍ਹਾਂ ਦੀ ਸ਼ਰਮ ਸੱਭਿਅ ਸਾਊ ਮਨੁੱਖ ਨੂੰ ਵਸਤਰਹੀਣ ਹੋਣ ਵਿੱਚ ਜਾਂ ਚੋਰੀ ਕਰਨ ਵਿੱਚ ਹੁੰਦੀ ਹੈ।
ਜਿਸ ਦੇ ਆਲੇ ਦੁਆਲੇ ਅਸੁਰੱਖਿਅਤ ਲੋਕ ਵੱਸਦੇ ਹੋਣ, ਉਹ ਸਗਲ ਸ੍ਰਿਸ਼ਟ ਦਾ ਰਾਜਾ ਹੋ ਕੇ ਵੀ ਸੁਰੱਖਿਆ ਦੇ ਭਰੋਸੇ ਵਿੱਚ ਨਹੀਂ ਹੋ ਸਕਦਾ। ਧਨਵਾਨ ਧਨ ਦੇ ਮਾਲਕ ਨਹੀਂ ਹੁੰਦੇ, ਪ੍ਰਬੰਧਕ ਹੁੰਦੇ ਹਨ। ਸੁਰੱਖਿਅਤ ਸਮਾਜਾਂ ਦੀ ਮਾਨਸਿਕਤਾ ਵਿੱਚ ਇਹ ਸੰਕਲਪ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ। ਪਰੰਤੂ ਇਹ ਗੱਲਾਂ ਦੂਰ ਦੀਆਂ ਹਨ। ਇਸ ਸਮੇਂ ਅਸੀਂ ਇਹ ਵੇਖ ਰਹੇ ਹਾਂ ਕਿ ਹੁਣ ਦੀ ਹਾਲਤ ਵਿੱਚ ਸਾਡੀ ਪ੍ਰਸੰਨਤਾ ਦਾ ਪੈਸੇ ਨਾਲ ਕੀ ਸੰਬੰਧ ਹੈ।
ਸਾਡੇ ਭਾਵ, ਵਿਸ਼ਵਾਸ, ਵਿਚਾਰ ਅਤੇ ਸਾਡੀਆ ਪਰਵਿਰਤੀਆਂ ਸਾਡੀ ਵਿੱਦਿਆ, ਸਾਡਾ ਰੁਤਬਾ, ਕਾਰੋਬਾਰ ਅਤੇ ਸਾਡਾ ਸਮਾਜਕ ਸਥਾਨ ਸਾਡੇ ਸ਼ੱਕ, ਮਨੋਰੰਜਨ ਅਤੇ ਸਾਡੀਆਂ ਰੀਝਾਂ (ਸਾਰੇ ਮਿਲ ਕੇ) ਬਾਹਰਲੇ ਜਗਤ ਨਾਲ ਸਾਡੇ ਸੰਬੰਧਾਂ ਦਾ ਆਧਾਰ ਬਣਦੇ ਹਨ। ਇਹ ਸਾਰੇ ਮਿਲ ਕੇ ਸਾਡੀ ਸ਼ਖ਼ਸੀਅਤ ਜਾਂ ਸਾਡਾ ਵਿਅਕਤਿਤਵ ਬਣਾਉਂਦੇ ਹਨ। ਸਾਡੀ ਸ਼ਖਸੀਅਤ ਦੇ ਸਾਰੇ ਅੰਗ ਕਿਸੇ ਨਾ ਕਿਸੇ ਢੰਗ ਨਾਲ "ਪੈਸੇ" ਨਾਲ ਸੰਬੰਧਤ ਹਨ। ਇਹ ਪੈਸੇ ਨੂੰ ਪ੍ਰਭਾਵਿਤ
ਸਾਡਾ ਕੱਦ-ਬੁੱਤ, ਮੂੰਹ-ਮੁਹਾਂਦਰਾ ਸਾਝਾ ਰੰਗ-ਰੂਪ ਅਤੇ ਬੋਲ-ਚਾਲ ਸਾਡੇ ਭਾਵ-ਪਰਵਿਰਤੀਆਂ ਅਤੇ ਵਿਚਾਰ-ਵਿਸ਼ਵਾਸ: ਸਾਡੇ ਸ਼ੌਕ ਅਤੇ ਮਨੋਰੰਜਨ ਸਾਡੇ ਵਿਅਕਤਿਤਵ ਦੇ ਅੰਗ ਹਨ ਅਤੇ ਇਨ੍ਹਾਂ ਵਿੱਚੋਂ ਬਹੁਤਾ ਕੁਝ ਸਾਨੂੰ ਵਿਰਸੇ, ਚੋਗਿਰਦੇ ਅਤੇ ਪਰਕਿਰਤੀ ਵਿੱਚ ਮਿਲਿਆ ਹੋਇਆ ਹੈ। ਜੋ ਇਹ ਮੰਨਣਾ ਚਾਹੁਣ ਕਿ ਬਹੁਤ ਕੁਝ ਸਾਨੂੰ ਪਰਮਾਤਮਾ ਵੱਲੋਂ ਮਿਲਿਆ ਹੋਇਆ ਹੈ, ਉਹ ਆਪਣੀ ਥਾਂ ਠੀਕ ਹਨ। ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਵਿਅਕਤਿਤਵ ਦਾ ਜਿਹੜਾ ਭਾਗ ਪੈਸੇ ਨਾਲ ਸੰਬੰਧਤ ਹੈ (ਮਿਹਨਤ, ਵਿੱਦਿਆ, ਸਮਾਂ, ਸਿਆਣਪ, ਵਿਉਂਤ ਆਦਿਕ) ਉਹ ਬਾਹਰੋਂ ਮਿਲਿਆ ਹੋਇਆ ਨਹੀਂ ਸਗੋਂ ਸਾਡੇ ਆਪਣੇ ਉੱਦਮ ਦੀ ਉਪਜ ਹੈ। ਇਉਂ ਪੈਸਾ ਸਾਡੇ ਚੇਤਨ ਅਤੇ ਪੁਰਸ਼ਾਰਸੀ ਆਪੇ ਦਾ ਹਿੱਸਾ ਹੈ। ਪੈਸਾ ਸਾਡੇ ਲਈ ਬਹੁਤ ਸਤਿਕਾਰਯੋਗ ਹੋਣਾ ਚਾਹੀਦਾ ਹੈ। ਇਸ ਨੂੰ ਹਾਸਲ ਕਰਨ ਦੇ ਢੰਗ ਅਤੇ ਜਤਨ ਸਤਿਕਾਰਯੋਗ ਹੋਣੇ ਚਾਹੀਦੇ ਹਨ; ਇਸ ਨੂੰ ਸਾਧਨ ਮੰਨ ਕੇ ਪ੍ਰਾਪਤ ਕੀਤੇ ਜਾਣ ਵਾਲੇ ਮਨੋਰਥ ਉਪਯੋਗੀ ਅਤੇ ਉਚੇਰੇ ਹੋਣੇ ਚਾਹੀਦੇ ਹਨ। ਇਉਂ ਸਾਡੇ ਵਿਅਕਤਿਤਵ ਦਾ ਗਤੀਸ਼ੀਲ ਭਾਗ ਸਤਿਕਾਰਯੋਗ, ਉਪਯੋਗੀ ਅਤੇ ਉਚੇਰਾ ਹੋਵੇਗਾ। ਜੋ ਸਤਿਕਾਰਯੋਗ, ਉਪਯੋਗੀ ਅਤੇ ਉਚੇਰਾ ਹੈ ਉਹ ਸੁੰਦਰ ਹੈ; ਜੋ ਸੁੰਦਰ ਹੈ ਉਹ ਆਨੰਦਮਈ ਹੈ।
ਕੇਵਲ ਉਹ ਪੈਸਾ ਹੀ ਸਾਡੇ ਵਿਅਕਤਿਤਵ ਦਾ ਗਤੀਸ਼ੀਲ ਭਾਗ ਬਣ ਸਕਦਾ ਹੈ ਜੋ ਸਾਡੇ ਦੈਨਿਕ ਜੀਵਨ ਵਿੱਚ ਵਰਤਿਆ-ਖ਼ਰਚਿਆ ਜਾ ਰਿਹਾ ਹੈ। ਜਿਹੜਾ ਪੈਸਾ ਅਸੀਂ ਲੋੜਾਂ, ਸੁੱਖਾਂ, ਸੁਹਜਾਂ ਅਤੇ ਸੁਪਨਿਆਂ ਉੱਤੇ ਖ਼ਰਚ ਕਰਦੇ ਹਾਂ ਉਸ ਰਾਹੀਂ ਅਸੀਂ ਆਪਣੇ ਆਪੇ ਦੀ ਅਭਿਵਿਅਕਤੀ ਕਰਦੇ ਹਾਂ। ਉਹ ਸਾਨੂੰ ਪ੍ਰਸੰਨਤਾ ਦਿੰਦਾ ਹੈ। ਵਾਪਾਰ ਵਿੱਚ ਲੱਗੇ ਹੋਏ ਕਰੋੜਾਂ ਰੁਪਏ; ਬੈਂਕਾਂ ਵਿੱਚ ਪਏ ਲੱਖਾਂ ਰੁਪਏ; ਸ਼ੇਅਰ ਬਾਜ਼ਾਰ ਵਿੱਚ ਲਾਏ ਹੋਏ ਹਜ਼ਾਰਾਂ ਰੁਪਏ ਬੇਸ਼ਕ ਸਾਡੇ ਹੁੰਦੇ ਹਨ ਪਰ ਉਹ ਸਾਡੀ ਪ੍ਰਸੰਨਤਾ ਉੱਤੇ ਭਾਰ ਬਣ ਜਾਂਦੇ ਹਨ। ਸਾਨੂੰ ਉਨ੍ਹਾਂ ਦੀ ਤੱਤਕਾਲੀਨ (immediate) ਲੋੜ ਨਹੀਂ ਹੁੰਦੀ। ਅਸਲ ਵਿੱਚ ਅਸੀਂ ਉਨ੍ਹਾਂ ਦੇ ਮਾਲਕ ਨਹੀਂ ਸਗੋਂ ਪ੍ਰਬੰਧਕ ਹੁੰਦੇ ਹਾਂ। ਮੇਰੀ ਜਾਚੇ ਉਨ੍ਹਾਂ ਦਾ ਪ੍ਰਬੰਧ ਵੀ ਕੋਈ ਹੋਰ ਹੀ ਕਰ ਰਿਹਾ ਹੁੰਦਾ ਹੈ; ਅਸੀਂ ਪ੍ਰਬੰਧਕਾਂ ਵੱਲੋਂ ਆਈ ਸੂਚਨਾ ਬਾਰੇ ਦਿੱਤਾ ਕਰਨ ਤੋਂ ਵੱਧ ਕੁਝ ਨਹੀਂ ਕਰ ਸਕਦੇ।
ਸਾਡੇ ਦੈਨਿਕ ਜੀਵਨ ਦੀਆਂ ਲੋੜਾਂ ਤੋਂ ਵਧੇ ਹੋਏ ਪੈਸੇ ਸਾਡੇ ਵਿਅਕਤਿਤਵ ਦਾ ਵਿਕਾਸ ਨਹੀਂ ਕਰਦੇ; ਜੇ ਅਸੀਂ ਪਹਿਲਾਂ ਹੁੰਦੇ ਹਾਂ ਉਹ ਪੈਸੇ ਉਸੇ ਵਿੱਚ ਗਿਣਨਾਤਮਕ (quantitative) ਵਾਧਾ ਕਰਦੇ ਹਨ: ਗੁਣਾਤਮਕ ਜਾਂ ਸਿਫਤੀ (qualitative) बिवान तों ਕਰਦੇ। ਜੋ ਅਸੀਂ ਹੰਕਾਰੀ ਹਾਂ ਤਾਂ ਹੋਰ ਹੰਕਾਰੀ ਹੋ ਜਾਵਾਂਗੇ ਅਤੇ ਜੇ ਯਾਰਾਂ ਦੇ ਯਾਰ ਹਾਂ ਤਾਂ ਇਸ ਗੁਣ ਦੀ ਅਭਿਵਿਅਕਤੀ ਵਿੱਚੋਂ ਵਧੇਰੇ ਆਨੰਦ ਲਵਾਂਗੇ। ਵਾਧੂ ਪੈਸਾ ਸਾਨੂੰ ਹੰਕਾਰੀ ਤੋਂ ਬਦਲ ਕੇ ਮਿਲਾਪੜੇ ਨਹੀਂ ਬਣਾ ਸਕਦਾ। ਇੱਕ ਨੁਕਸਾਨ ਸ਼ਾਇਦ ਇਹ ਹੋ ਸਕਦਾ ਹੈ ਕਿ ਕੁਝ ਲੋਕ ਸਾਡੇ ਮਿਲਵਰਤਣ ਦੇ ਸੁਭਾਅ ਨੂੰ ਬਹੁਤੇ ਪੈਸਾ ਦਾ ਵਿਖਾਲਾ ਪਾਉਣ ਦਾ ਜਤਨ ਸਮਝਣ ਦੀ ਭੁੱਲ ਕਰ ਸਕਦੇ ਹਨ।
ਇੱਕ ਹੋਰ ਜਰੂਰੀ ਗੱਲ ਲਿਖ ਕੇ ਇਸ ਲੇਖ ਦੀ ਸਮਾਪਤੀ ਕਰਾਂਗਾ। ਪੈਸੇ ਨੂੰ ਮੈਂ ਮਨੁੱਖ ਦੇ ਕਿਰਿਆਸ਼ੀਲ ਆਪੇ ਦਾ ਜ਼ਰੂਰੀ ਹਿੱਸਾ ਆਖਿਆ ਹੈ। ਇੱਕ ਪਰਿਵਾਰ ਵਿੱਚ ਰਹਿਣ ਵਾਲੇ ਸਾਰੇ ਮੈਂਬਰ, ਬੁੱਢੇ, ਜਵਾਨ ਅਤੇ ਬੱਚੇ, ਆਪੋ ਆਪਣੀ ਥਾਂ ਵੱਖਰੇ ਵੱਖਰੇ ਵਿਅਕਤੀ ਹੁੰਦੇ ਹਨ; ਹਰ ਕਿਸੇ ਦਾ ਆਪੋ ਆਪਣਾ ਆਪਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਹਰ ਮੈਂਬਰ ਕੋਲ ਕੁਝ ਪੈਸੇ ਉਸ ਦੇ ਨਿਰੋਲ ਨਿੱਜੀ ਹੋਣ ਜਿਨ੍ਹਾਂ ਨੂੰ ਉਹ ਆਪਣੀ ਮਰਜ਼ੀ ਮੁਤਾਬਕ ਖ਼ਰਚ ਜਾਂ ਖ਼ਰਾਬ ਕਰ ਸਕੇ। ਇਹ ਗੱਲ ਸਾਰਿਆਂ ਉੱਤੇ ਲਾਗੂ ਹੁੰਦੀ ਹੈ; ਪਰੰਤੂ ਮੈਂ ਬੱਚਿਆਂ ਦੇ ਸੰਬੰਧ ਵਿੱਚ ਇਸ ਦਾ ਕੁਝ ਵਧੇਰੇ ਵਿਸਥਾਰ ਕਰਾਂਗਾ।
ਅਸੀਂ ਬੱਚਿਆਂ ਨੂੰ ਜੇਬ ਖਰਚ ਦਿੰਦੇ ਹਾਂ। ਇਹ ਉਨ੍ਹਾਂ ਨੂੰ ਦਿੱਤੀ ਹੋਈ ਬੇਰਾਤ ਨਹੀਂ: ਉਨ੍ਹਾਂ ਦਾ ਹੱਕ ਹੈ ਜਿਸ ਦੇ ਉਹ ਹਰ ਤਰ੍ਹਾਂ ਹੱਕਦਾਰ ਹੁੰਦੇ ਹਨ। ਗੁੰਝਲਦਾਰ ਸਨਅਤੀ ਸਮਾਜਾਂ ਵਿੱਚ ਅਸੀਂ ਬਚਪਨ ਤੋਂ ਹੀ ਸਮਾਜ ਲਈ ਜਿਊਣਾ ਸ਼ੁਰੂ ਕਰ ਦਿੰਦੇ ਹਾਂ। ਮੁੱਢਲੇ ਸਕੂਲ ਨੂੰ ਜਾਣ ਵਾਲਾ ਬੱਚਾ ਗੁੰਝਲਦਾਰ ਸਮਾਜਕ ਮਸ਼ੀਨ ਦਾ ਉਪਯੋਗੀ ਪੁਰਜਾ ਬਣਨ ਦੇ ਜਤਨ ਵਿੱਚ ਹੈ, ਭਾਵੇਂ ਉਸ ਨੂੰ ਪਤਾ ਹੈ ਭਾਵੇਂ ਨਹੀਂ। ਉਸ ਦੇ ਮਾਤਾ ਪਿਤਾ ਇਹ ਸਮਝ ਸਕਦੇ ਹਨ ਕਿ ਉਹ ਬੱਚੇ ਲਈ ਜਾਂ ਆਪਣੇ ਕਿਸੇ ਮਨੋਰਥ ਲਈ ਬੱਚੇ ਨੂੰ ਚੰਗੀ ਵਿਦਿਆ ਦੇਣ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਦੇ ਇਸ ਖ਼ਿਆਲ ਵਿੱਚ ਆਸ਼ਕ ਸੱਚ ਹੈ, ਸੰਪੂਰਣ ਸੱਚ ਨਹੀਂ। ਸਾਰੇ ਵਿਕਸਿਤ ਸਮਾਜਾਂ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਸਮਾਜਕ ਮਸ਼ੀਨ ਨੂੰ ਚੱਲਦੀ ਰੱਖਣ ਲਈ ਉਨ੍ਹਾਂ ਨੂੰ ਕਿਸ ਪ੍ਰਕਾਰ ਦੇ ਕਿੰਨੇ ਨਾਗਰਿਕ ਚਾਹੀਦੇ ਹਨ। ਉਹ ਸਮਝਦੇ ਹਨ ਕਿ ਹਰ ਵਿਅਕਤੀ ਬਚਪਨ ਤੋਂ ਹੀ ਸਾਡੀ ਵਿਉਂਤ ਦਾ ਹਿੱਸਾ ਬਣ ਕੇ ਕੰਮ ਕਰ ਰਿਹਾ ਹੈ। ਇਸ ਕੰਮ ਲਈ ਉਹ ਬੱਚਿਆਂ ਨੂੰ ਹਫ਼ਤਾਵਾਰੀ ਭੱਤਾ, ਅਲਾਉਂਸ ਜਾਂ ਤਨਖ਼ਾਹ ਦਿੰਦੇ ਹਨ। ਇਹ ਅਲਾਊਂਸ ਇੰਗਲੈਂਡ ਵਿੱਚ, ਅੱਜ-ਕੱਲ੍ਹ, ਸੋਲ੍ਹਾਂ ਕੁ ਪਾਊਂਡ ਹਫ਼ਤਾ ਹੈ ਅਤੇ ਮਾਪਿਆ ਨੂੰ ਦਿੱਤਾ ਜਾਂਦਾ ਹੈ।
ਕੋਈ ਵਿਅਕਤੀ ਰਿਟਾਇਰਮੈਂਟ ਤੋਂ ਪਿੱਛੋਂ ਹੀ ਆਪਣੇ ਲਈ ਜੀ ਸਕਦਾ ਹੈ। ਪੁਰਾਤਨ ਭਾਰਤ ਵਿੱਚ ਰਿਟਾਇਰਮੈਂਟ ਦੇ ਜੀਵਨ ਨੂੰ ਸੰਨਿਆਸ ਆਖਿਆ ਜਾਂਦਾ ਸੀ । ਅੱਜ-ਕੱਲ੍ਹ ਪੱਛਮੀ ਯੌਰਪ ਦੇ ਲੋਕ ਰਿਟਾਇਰ ਹੋ ਕੇ ਸਪੇਨ, ਇਟਲੀ ਆਦਿ ਧੁੱਪਾਲੇ ਦੇਸ਼ਾਂ ਵਿੱਚ ਜਾ ਵੱਸਦੇ ਹਨ। ਸਾਡੇ ਸਰਦੇ ਪੁੱਜਦੇ ਲੋਕ ਰਿਸ਼ੀਕੇਸ਼ ਚਲੇ ਜਾਂਦੇ ਹਨ। ਮੇਰੇ ਛੋਟੇ ਵੀਰ, ਵੀਰੇਂਦ ਸਿੰਘ, ਦੀ ਧਰਮ ਪਤਨੀ ਦੇ ਬਾਬਾ ਜੀ, ਸਰਦਾਰ ਪ੍ਰੀਤਮ ਸਿੰਘ ਜੀ, ਨੇ ਆਗਰੇ ਦੀ ਬਸਤੀ ਦਿਆਲਬਾਗ
ਸਨਅਤੀ ਭੱਜ-ਦੌੜ ਨੇ ਮਨੁੱਖ ਦੇ ਬਚਪਨ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਤਿੰਨ- ਚਾਰ ਸਾਲ ਦੇ ਬਚਪਨ ਵਿੱਚ ਕੋਈ ਬੱਚਾ ਆਪਣੇ ਲਈ ਜੀ ਰਿਹਾ ਨਹੀਂ ਆਖਿਆ ਜਾ ਸਕਦਾ, ਕਿਉਂਜੁ ਉਹ ਦੂਜਿਆਂ ਉੱਤੇ ਨਿਰਭਰ ਹੈ ਅਤੇ ਜੀਵਨ ਦੇ ਕਿਸੇ ਪ੍ਰਕਾਰ ਦੇ ਮਨੋਰਥ ਤੋਂ ਜਾਣੂੰ ਵੀ ਨਹੀਂ। ਸਕੂਲ ਜਾ ਕੇ ਉਹ ਸੁਸਾਇਟੀ ਲਈ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦਾ ਹੈ। ਮੈਂ ਇਸ ਨੂੰ ਬੱਚੇ ਦੁਆਰਾ ਕੀਤਾ ਜਾਣ ਵਾਲਾ ਕੰਮ ਮੰਨਦਾ ਹਾਂ ਅਤੇ ਉਸ ਨੂੰ ਉਸ ਦੇ ਕੰਮ ਦੀ, ਥੋੜ੍ਹੀ ਜਹੀ ਤਨਖਾਹ ਦਿੱਤੀ ਜਾਣ ਦੀ ਸਿਫ਼ਾਰਸ਼ ਕਰਦਾ ਹਾਂ। ਇਸ ਤਨਖ਼ਾਹ ਦਾ ਨਾਂ ਜੇਬ-ਖਰਚ ਬਹੁਤ ਉਚਿਤ ਹੈ। ਜ਼ਰੂਰੀ ਗੱਲ ਇਹ ਹੈ ਕਿ ਬੱਚੇ ਨੂੰ ਦਿੱਤਾ ਹੋਇਆ ਜੇਬ ਖਰਚ ਉਸ ਦਾ ਆਪਣਾ ਸਮਝਿਆ ਜਾਵੇ। ਉਸ ਨੂੰ ਜੇਬ-ਖ਼ਰਚ ਦੇ ਕੇ ਉਸ ਉੱਤੇ ਆਪਣਾ ਹੱਕ ਨਾ ਜਤਾਇਆ ਜਾਵੇ । ਬੱਚਾ ਆਪਣਾ ਜੇਬ-ਖਰਚ ਕਿਵੇਂ ਖ਼ਰਚ ਕਰਦਾ ਹੈ ਇਸ ਗੱਲ ਦਾ ਖ਼ਿਆਲ ਇਸ ਢੰਗ ਨਾਲ ਰੱਖਿਆ ਜਾਵੇ ਕਿ ਬੱਚੇ ਨੂੰ ਇਹ ਸ਼ੱਕ ਕਦੇ ਨਾ ਪਵੇ ਕਿ ਉਸ ਦਾ ਚੌਕੀਦਾਰਾ ਕੀਤਾ ਜਾ ਰਿਹਾ ਹੈ। ਨਾ ਹੀ ਉਸ ਨੂੰ ਕਿਸੇ ਪ੍ਰਕਾਰ ਦੀ ਅਣਪੁੱਛੀ ਸਲਾਹ ਹੀ ਦਿੱਤੀ ਜਾਵੇ। ਪੈਸਾ ਮਾਨਵ ਦੇ ਕਿਰਿਆਸ਼ੀਲ ਆਪੇ ਦਾ ਵਡੇਰਾ ਭਾਗ ਹੈ। ਇਸ ਸੰਬੰਧ ਵਿੱਚ ਬੱਚੇ ਉੱਤੇ ਕਿਸੇ ਪ੍ਰਕਾਰ ਦਾ ਵਾਧੂ ਦਬਾਉ ਉਸ ਦੇ ਵਿਅਕਤਿਤਵ ਦੇ ਵਿਕਾਸ ਦੀ ਹਾਨੀ ਕਰ ਸਕਦਾ ਹੈ।
ਹੋ ਸਕੇ ਤਾਂ ਇਸ ਸੰਬੰਧ ਵਿੱਚ ਬੱਚੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਹਾਇਤਾ ਇਸ ਰੂਪ ਵਿੱਚ ਨਾ ਕੀਤੀ ਜਾਵੇ ਕਿ ਬੱਚਾ ਇਉਂ ਮਹਿਸੂਸ ਕਰੇ ਕਿ ਉਸ ਦੀ ਸਹਾਇਤਾ ਕੀਤੀ ਜਾ ਰਹੀ ਹੈ; ਸਗੋਂ ਅਜੇਹੇ ਰੂਪ ਵਿੱਚ ਕਿ ਅਸੀਂ ਬੱਚੇ ਦੇ ਬਚਪਨ ਵਿੱਚ ਭਾਈਵਾਲ ਹੋ ਕੇ ਜੀਵਨ ਦਾ ਆਨੰਦ ਲੈ ਰਹੇ ਹਾਂ। ਬੱਚਿਆਂ ਦੇ ਛੋਟੇ ਛੋਟੇ ਸੰਗਠਨ ਹੋਣੇ ਚਾਹੀਦੇ ਹਨ। ਉਨ੍ਹਾਂ ਦੇ ਜੇਬ-ਖ਼ਰਚ ਵਿੱਚੋਂ ਬਚਾਅ ਕੇ ਰੱਖੋ ਪੈਸਿਆਂ ਨਾਲ ਪਿਕਨਿਕਾਂ ਅਤੇ ਵਿਸ਼ੇਸ਼ ਥਾਵਾਂ (ਨੇੜੇ ਨੇੜੇ ਦੀਆਂ) ਉੱਤੇ ਜਾਣ ਦੇ ਪ੍ਰੋਗਰਾਮ ਬਣਾਏ ਜਾਣੇ ਚਾਹੀਦੇ ਹਨ। ਸਾਰੀ ਵਿਉਂਤ ਅਤੇ ਸਾਰਾ ਪ੍ਰਬੰਧ ਬੱਚਿਆਂ ਦੁਆਰਾ ਹੋਵੇ। ਵੱਡੇ ਕੇਵਲ ਹਾਜ਼ਰੀ ਲਈ ਹੀ ਨਾਲ ਜਾਣ। ਇਨ੍ਹਾਂ ਪਿਕਨਿਕਾਂ ਅਤੇ ਯਾਤਾਵਾਂ ਦੀ ਰੀਪੋਰਟ ਪ੍ਰੈਸ ਨੂੰ ਘੱਲੀ ਜਾਵੇ। ਰੀਪੋਰਟ ਵਿੱਚ ਇੱਕ ਦੋ ਤਸਵੀਰਾਂ ਵੀ ਹੋਣ। ਪ੍ਰੈਸ ਵਿੱਚ ਰੀਪੋਰਟ ਕਰਨ ਲਈ ਹੋਣ ਵਾਲਾ ਖਰਚ ਮਾਪੇ ਕਰ ਸਕਦੇ ਹਨ। ਹੌਲੀ ਹੌਲੀ ਇਹ ਕੰਮ ਅਤੇ ਇਸਦਾ ਖਰਚ ਅਤੇ ਇਸ ਦਾ ਪ੍ਰਬੰਧ ਵੀ ਬੱਚਿਆਂ ਨੂੰ ਸੌਂਪਿਆ ਜਾ ਸਕਦਾ ਹੈ।
ਕੀ ਸਾਡੇ ਕੋਲ ਏਨਾ ਸਮਾਂ, ਏਨਾ ਉਤਸ਼ਾਹ ਅਤੇ ਏਨਾ ਚਾਅ ਹੈ ? ਕੀ ਸਾਡੇ ਬੱਚਿਆਂ ਕੋਲ ਏਨਾ ਸਮਾਂ ਅਤੇ ਆਪਣੇ ਮਾਪਿਆਂ ਦੀ ਦੋਸਤੀ ਦਾ ਏਨਾ ਭਰੋਸਾ ਹੈ? ਦੋਵੇਂ ਪ੍ਰਸ਼ਨ ਨਾਂਹ ਵਿੱਚ ਜਵਾਏ ਜਾਣਗੇ। ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨਾਂ ਦਾ "ਹਊਆ" ਬੱਚਿਆਂ ਵਿਚਲੇ ਮਨੁੱਖ ਨੂੰ, ਅਤੇ ਜੀਵਨ ਦੀ ਦੌੜ ਵਿੱਚ ਪਿੱਛੇ ਰਹਿ ਜਾਣ ਦਾ "ਡਰ" ਮਾਪਿਆਂ ਵਿਚਲੇ ਮਿੱਤ੍ਰ ਨੂੰ ਜੀਵਨ ਦੀਆਂ ਕਈ ਪ੍ਰਸੰਨਤਾਵਾਂ ਤੋਂ ਪਰੇ ਰਹਿਣ ਲਈ ਮਜਬੂਰ ਕਰਦਾ ਹੈ। ਨਤੀਜਾ ਇਹ ਹੈ ਕਿ ਪੈਸਾ ਸਾਡੇ ਲਈ ਪ੍ਰਸੰਨਤਾ ਦੀ ਥਾਂ ਪ੍ਰਤਿਸ਼ਠਾ ਦਾ ਪ੍ਰਤੀਕ ਬਣ ਗਿਆ ਹੈ। ਪ੍ਰਤਿਸ਼ਠਾ ਅਤੇ ਪ੍ਰਸੰਨਤਾ ਵਿੱਚ ਸੂਖਮ ਜਿਹਾ ਫਰਕ ਹੈ; ਜਿੰਨਾ ਸੂਖਮ ਹੈ ਓਨਾ ਹੀ ਮਹੱਤਵਪੂਰਣ ਹੈ। ਇਸ ਲੇਖ ਵਿੱਚ ਇਸ ਚਰਚਾ ਜੋਗੀ ਥਾਂ ਨਹੀਂ ਬਚੀ।
ਪ੍ਰਤਿਸ਼ਠਾ ਅਤੇ ਪ੍ਰਸੰਨਤਾ
ਪ੍ਰਤਿਸ਼ਠਾ ਦਾ ਅਰਥ ਹੈ ਪੁਰਾਣੇ ਸੰਬੰਧਾਂ-ਸੰਪਰਕਾਂ ਵਿੱਚੋਂ ਉਪਜਿਆ ਹੋਇਆ ਅਤੇ ਭੂਤਕਾਲ ਦੀਆਂ ਪ੍ਰਾਪਤੀਆਂ ਉੱਤੇ ਆਧਾਰਤ ਆਦਰ-ਮਾਣ ਜਾਂ ਅਸਰ-ਰਸੂਖ਼ । ਇਹ ਸੰਖੇਪ ਜਹੀ ਪਰੀਭਾਸ਼ਾ ਥੋੜ੍ਹੇ ਜਹੇ ਵਿਸਥਾਰ ਦੀ ਮੰਗ ਕਰਦੀ ਹੈ।
ਮਨੁੱਖੀ ਸੰਬੰਧ ਬਹੁਪਰਕਾਰੀ ਅਤੇ ਬਹੁਆਧਾਰੀ ਹਨ। ਆਪਣੇ ਆਸ਼ੇ ਅਨੁਸਾਰ ਮੈਂ ਇਨ੍ਹਾਂ ਦੀਆਂ ਤਿੰਨ ਵੰਡਾਂ ਕਰ ਰਿਹਾ ਹਾਂ। ਉਹ ਵੰਡਾਂ ਹਨ-(1) ਪਰਿਵਾਰਕ ਸੰਬੰਧ; (2) ਵਿਵਹਾਰਕ ਸੰਬੰਧ; ਅਤੇ (3) ਅਵਿਵਹਾਰਕ ਸੰਬੰਧ। ਰਿਸ਼ਤੇ ਨਾਤਿਆਂ ਨੂੰ ਪਰਿਵਾਰਕ ਸੰਬੰਧ ਕਿਹਾ ਜਾ ਸਕਦਾ ਹੈ ਭਾਵੇਂ ਕੁਝ ਰਿਸ਼ਤੇ ਪਰਿਵਾਰ ਤੋਂ ਕਾਫ਼ੀ ਦੂਰ ਹੁੰਦੇ ਹਨ। ਵਿਵਹਾਰਕ ਸੰਬੰਧ ਉਹ ਹਨ ਜਿਹੜੇ ਕਾਰ-ਵਿਹਾਰ ਵਿੱਚੋਂ ਉਪਜਦੇ ਹਨ। ਦਫ਼ਤਰਾਂ, ਕਾਰਖ਼ਾਨਿਆਂ, ਵਪਾਰਕ ਸ਼ਾਵਾਂ, ਸਕੂਲਾਂ ਕਾਲਜਾਂ ਅਤੇ ਅਨੇਕ ਪ੍ਰਕਾਰ ਦੇ ਮਹਿਕਮਿਆਂ ਵਿੱਚ ਕੰਮ ਕਰਦਿਆਂ ਅਸੀਂ ਸੰਬੰਧ- ਸਿਰਜਣਾ ਕਰਦੇ ਰਹਿੰਦੇ ਹਾਂ। ਇਹ ਸੰਬੰਧ ਅਫਸਰੀ ਮਾਤਹਿਤੀ, ਮਿੱਤ੍ਰਤਾ, ਉਸਤਾਦੀ, ਸ਼ਾਗਿਰਦੀ ਅਤੇ ਸਹਿਕਾਰਤਾ ਆਦਿਕ ਦੇ ਸੰਬੰਧ ਹੋ ਸਕਦੇ ਹਨ। ਅਵਿਵਹਾਰਕ ਸੰਬੰਧਾਂ ਤੋਂ ਮੇਰਾ ਭਾਵ ਹੈ ਉਹ ਸੰਬੰਧ ਜਿਨ੍ਹਾਂ ਦਾ ਆਧਾਰ ਨਾ ਪਰਿਵਾਰਕ ਹੈ ਨਾ ਵਿਵਹਾਰਕ। ਜਿਨ੍ਹਾਂ ਸੰਬੰਧਾਂ ਦੀ ਰੂਪ-ਰੇਖਾ ਉਲੀਕਣ ਵਿੱਚ ਸਾਡੇ ਵਰਤਮਾਨ ਦਾ ਕੋਈ ਉਚੇਚਾ ਹੱਥ ਨਹੀਂ; ਜਿਨ੍ਹਾਂ ਰਿਸ਼ਤਿਆਂ ਬਾਰੇ ਸੋਚੇ ਬਿਨਾਂ ਵੀ ਅਸੀਂ ਸੱਭਿਅ ਸਮਾਜ ਦੇ ਸਹਿਯੋਗੀ, ਉਪਯੋਗੀ ਅਤੇ ਸਤਿਕਾਰਯੋਗ ਸਦੱਸ ਬਣ ਸਕਦੇ ਹਾਂ।
ਆਪਣੀ ਇਸ ਗੱਲ ਨੂੰ ਸਪੱਸ਼ਟ ਕਰਨ ਲਈ ਇੱਕ ਮਿਸਾਲ ਦਾ ਸਹਾਰਾ ਲੈਂਦਾ ਹਾਂ। ਮੈਂ ਹਿੰਦੁਸਤਾਨ ਦਾ ਜੰਮ-ਪਲ ਹਾਂ। ਹਿੰਦੁਸਤਾਨ ਦੇ ਵੈਦਿਕ ਸਮੇਂ ਦੇ ਲੋਕਾਂ ਨਾਲ ਮੇਰਾ ਕੋਈ ਵਿਵਹਾਰਕ ਸੰਬੰਧ ਨਹੀਂ। ਪੁਸਤਕਾਂ ਵਿੱਚੋਂ ਵੈਦਿਕ ਕਾਲ ਦੇ ਲੋਕਾਂ ਬਾਰੇ ਪੜ੍ਹ ਕੇ ਮੈਂ ਉਨ੍ਹਾਂ ਨਾਲ ਇੱਕ ਸੰਬੰਧ ਸਥਾਪਤ ਕਰ ਸਕਦਾ ਹਾਂ। ਇਸ ਦਿਮਾਗੀ ਜਾਂ ਵਿਚਾਰਮੂਲਕ ਜਾਂ ਕਾਲਪਨਿਕ ਜਹੇ ਸੰਬੰਧ ਦਾ ਇੱਕੋ ਇੱਕ ਆਧਾਰ ਇਹ ਹੈ ਕਿ ਵੈਦਿਕ ਕਾਲ ਦੇ ਉਹ ਲੋਕ ਵੀ ਉਸੇ ਦੇਸ਼ ਦੇ ਵਸਨੀਕ ਸਨ ਜਿਸ ਵਿੱਚ ਮੈਂ ਜੰਮਿਆ ਪਲਿਆ ਹਾਂ। ਇਹ ਆਧਾਰ ਵਿਵਹਾਰਕ ਨਹੀਂ; ਐਵੇਂ ਖ਼ਿਆਲੀ ਹੈ। ਆਪਣੇ ਇਸ ਸੰਬੰਧ ਨੂੰ ਮੈਂ ਅਵਿਵਹਾਰਕ ਆਖਾਂਗਾ। ਜ਼ਰਾ ਕੁ ਲੰਮੀ ਨਦਰ ਨਿਹਾਲੀਏ ਤਾਂ ਅਸੀਂ ਵੇਖਾਂਗੇ ਕਿ ਸਾਡੇ ਪਰਿਵਾਰਕ ਸੰਬੰਧ ਵੀ ਦਾਦਾ-ਦਾਦੀ ਤੋਂ ਅਗੇਰੇ ਜਾ ਕੇ ਪਰਿਵਾਰਕ ਨਹੀਂ ਰਹਿੰਦੇ। ਇਸ ਸੱਚ ਨੂੰ ਪੰਜਾਬੀ ਦੀ ਇੱਕ ਲੋਕੋਕਤੀ ਰਾਹੀਂ ਅਸੀਂ ਇਸ ਤਰ੍ਹਾਂ ਦੁਹਰਾਉਂਦੇ ਹਾਂ, 'ਪੜ ਪਿਆ ਤਾਂ ਸਾਕ ਗਿਆ।' ਸੋਚਣ ਵਾਲੀ ਗੱਲ ਹੈ ਕਿ ਏਨਾ ਨੇੜਲਾ ਪਰਿਵਾਰਕ ਰਿਸ਼ਤਾ, ਜਿਸ ਨੂੰ ਅਸੀਂ ਖੂਨ ਦਾ ਰਿਸ਼ਤਾ ਆਖਦੇ ਹਾਂ, ਏਨੇ ਥੋੜੇ ਸਮੇਂ ਵਿੱਚ "ਗਿਆ" ਕਿਵੇਂ ਹੋ ਗਿਆ ? 'ਪੜ' ਵਾਲੀ ਗੱਲ ਜ਼ਰਾ ਦੂਰ ਦੀ ਗੱਲ ਹੈ। ਮੈਂ ਆਪਣੇ ਬਾਬਾ ਜੀ ਅਤੇ ਦਾਦੀ ਜੀ ਨੂੰ ਨਹੀਂ ਵੇਖਿਆ। ਮੇਰੇ ਜਨਮ ਤੋਂ ਪਹਿਲਾਂ ਹੀ ਉਹ ਪਰਲੋਕ ਸਿਧਾਰ ਗਏ ਸਨ। ਮੇਰਾ ਇਹ ਪਰਿਵਾਰਕ ਸੰਬੰਧ 'ਪੜ' ਪੈਣ
ਇਸ ਲਈ ਕਿ ਇਹ ਸੰਬੰਧ ਪਰਿਵਾਰਕ ਹੁੰਦਿਆਂ ਹੋਇਆਂ ਵਿਵਹਾਰਕ ਨਹੀਂ ਸੀ। ਵਿਵਹਾਰਕ ਹੋਣ ਦੀ ਹਾਲਤ ਵਿੱਚ ਸਾਡੇ ਸੰਬੰਧ ਪੜਦਾਦਿਆਂ ਤੋਂ ਅਗੇਰੇ ਵੀ ਜਾ ਸਕਦੇ ਹਨ, ਪਰੰਤੂ ਇਹ ਗੱਲ ਜਰਾ ਮੁਸ਼ਕਿਲ ਹੈ। ਮਨੁੱਖ ਦੀ ਜੀਵਨ-ਚੰਦ ਏਨੀ ਲੰਮੀ ਨਹੀਂ ਕਿ ਉਹ ਤਿੰਨ ਚਾਰ ਪੀੜ੍ਹੀਆਂ ਦੇ ਜੀਵਨ ਦਾ ਕਾਰਜਸ਼ੀਲ ਜਾਂ ਵਿਹਾਰਕ ਹਿੱਸੇਦਾਰ ਬਣਿਆ। ਰਹਿ ਸਕੇ। ਪੋਤੇ-ਪੋਤੀਆਂ ਨਾਲ ਖੇਡਣਾ ਤਾਂ ਬਥੇਰੇ ਲੋਕਾਂ ਨੂੰ ਨਸੀਬ ਹੋ ਜਾਂਦਾ ਹੈ ਪਰ ਪੜਪੋਤਿਆਂ ਦੀ ਵਧਾਈ ਸੁਣਨ ਤਕ ਕੋਈ ਵਿਰਲੇ ਹੀ ਕੌਨ ਕਾਇਮ ਰਹਿੰਦੇ ਹਨ।
ਮੈਂ ਆਪਣੇ ਬਾਬਾ ਜੀ ਨੂੰ ਨਹੀਂ ਵੇਖਿਆ। ਉਨ੍ਹਾਂ ਨਾਲ ਮੇਰਾ ਰਿਸ਼ਤਾ ਪਰਿਵਾਰਕ ਹੁੰਦਿਆਂ ਹੋਇਆਂ ਵਿਹਾਰਕ ਨਹੀਂ। ਜੇ ਮੇਰੇ ਬਾਬਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਸੇਵਾ ਕਰ ਕੇ ਕੋਈ ਜਾਗੀਰ ਪ੍ਰਾਪਤ ਕਰ ਲਈ ਹੁੰਦੀ ਜਾਂ 1857 ਦੇ ਅਖਾਉਤੀ ਗ਼ਦਰ ਸਮੇਂ ਅੰਗਰੇਜ਼ਾਂ ਦੀ ਮਦਦ ਕਰ ਕੇ ਮਲਕਾ ਵਿਕਟੋਰੀਆ ਦੀ ਅਸੀਸ ਲੈ ਲਈ ਹੁੰਦੀ ਤਾਂ ਬਾਬਾ ਜੀ ਨਾਲ ਮੇਰਾ ਸੰਬੰਧ ਵਿਹਾਰਕ ਨਾ ਹੁੰਦਿਆਂ ਹੋਇਆ ਲੰਮੇਰਾ, ਘਣੇਰਾ ਅਤੇ ਗੌਰਵਮਈ ਬਣ ਜਾਣਾ ਸੀ। ਇਸ ਸੰਬੰਧ ਵਿਚਲੀਆਂ ਵਿਸ਼ੇਸ਼ਤਾਵਾਂ ਦਾ ਆਧਾਰ ਇਹ ਪ੍ਰਾਪਤੀਆਂ ਹੋਣੀਆਂ ਸਨ, ਜਿਨ੍ਹਾਂ ਨੂੰ ਹਾਸਲ ਕਰਨ ਵਿੱਚ ਮੈਂ ਕਦੇ ਕੋਈ ਹਿੱਸਾ ਨਹੀਂ ਸੀ। ਪਾਇਆ। ਇਸ ਅਵਿਵਹਾਰਕ ਸੰਬੰਧ ਕਾਰਨ ਮੇਰੇ ਵਿਅਕਤੀਗਤ ਆਚਾਰ ਅਤੇ ਸਮਾਜਕ ਵਿਵਹਾਰ ਵਿੱਚ ਆਖ਼ਰਾਂ ਦਾ ਅੰਤਰ ਆ ਜਾਣਾ ਸੀ।
ਇਹ ਕਹਿਣਾ ਕਿ ਪਰਿਵਾਰਕ ਸੰਬੰਧਾਂ ਕਾਰਨ ਅਸੀਂ ਆਪਣੇ ਵਡੇਰਿਆਂ ਦੀਆਂ ਪ੍ਰਾਪਤੀਆਂ ਦੇ ਮਾਲਕ ਮੰਨੇ ਜਾਂਦੇ ਹਾਂ ਅਤੇ ਇਉਂ ਮੰਨੇ ਜਾਣ ਕਾਰਨ ਸਾਡੇ ਆਚਾਰ-ਵਿਵਹਾਰ ਵਿੱਚ ਵਿਸ਼ੇਸ਼ ਪ੍ਰਕਾਰ ਦੀਆਂ ਤਬਦੀਲੀਆਂ ਆਉਂਦੀਆਂ ਹਨ, ਸੰਪੂਰਣ ਤੌਰ ਉੱਤੇ ਸੱਚ ਨਹੀਂ। ਸਿੱਖ ਇਤਿਹਾਸ ਵਿੱਚ ਬੰਦ ਬੰਦ ਕਰ ਕੇ ਕੱਟੇ ਜਾਣ ਵਾਲਿਆਂ, ਖੋਪਰੀਆਂ ਲੁਹਾਉਣ ਵਾਲਿਆਂ ਅਤੇ ਆਰੇ ਨਾਲ ਚੀਰੇ ਜਾਣ ਵਾਲਿਆਂ ਦਾ ਜ਼ਿਕਰ ਹੈ। ਉਨ੍ਹਾਂ ਨਾਲ ਮੇਰਾ ਪਰਿਵਾਰਕ ਅਤੇ ਵਿਵਹਾਰਕ ਸੰਬੰਧ ਨਹੀਂ। ਉਨ੍ਹਾਂ ਨਾਲ ਜੇ ਮੇਰਾ ਕੋਈ ਸੰਬੰਧ ਹੈ ਤਾਂ ਇਤਿਹਾਸਕ ਸਮ੍ਰਿਤੀ ਉੱਤੇ ਆਧਾਰਿਤ ਅਵਿਵਹਾਰਕ ਸੰਬੰਧ ਹੈ। ਇਹ ਸੰਬੰਧ ਮੇਰਾ ਆਚਾਰ ਅਤੇ ਵਿਵਹਾਰ ਨੂੰ ਓਨਾ ਹੀ ਪ੍ਰਭਾਵਿਤ ਕਰ ਸਕਦਾ ਹੈ ਜਿੰਨਾ ਵੱਡੀਆਂ ਪ੍ਰਾਪਤੀਆਂ ਵਾਲੇ ਬਾਬੇ ਨਾਲ ਮੇਰਾ ਅਵਿਵਹਾਰਕ-ਪਰਿਵਾਰਕ ਸੰਬੰਧ ਕਰਦਾ ਹੈ।
ਆਪਣੀਆਂ ਪ੍ਰਾਪਤੀਆਂ ਕਾਰਨ ਹਰ ਕੋਈ ਪ੍ਰਸੰਨ ਹੁੰਦਾ ਹੈ। ਅਸਾਧਾਰਣ ਪ੍ਰਾਪਤੀਆਂ ਦੀ ਚਰਚਾ ਹੁੰਦੀ ਹੈ ਜਿਹੜੀ ਪ੍ਰਸੰਨਤਾ ਦੀ ਥਾਂ ਉਤੇਜਨਾ ਪੈਦਾ ਕਰਦੀ ਹੈ। ਚਿਰਜੀਵੀ ਚਰਚਾ ਉਤੇਜਨਾ ਨੂੰ ਪ੍ਰਤਿਸ਼ਠਾ ਵਿੱਚ ਬਦਲ ਦਿੰਦੀ ਹੈ। ਉਂਞ ਤਾਂ ਉਤੇਜਨਾ ਵੀ ਪ੍ਰਸੰਨਤਾ ਦੀ ਹਾਨੀ ਕਰਦੀ ਹੈ ਪਰੰਤੂ ਪ੍ਰਤਿਸ਼ਠਾ ਸਾਡੀ ਪ੍ਰਸੰਨਤਾ ਨਾਲ ਵਡੇਰਾ ਛਲ ਕਰਦੀ ਹੈ। ਉਤੇਜਨਾ ਵਿੱਚੋਂ ਉਪਜਣ ਵਾਲਾ ਵਿਵਹਾਰ ਸਹਿਜ ਸੁਭਾਵਕ ਜਾਂ ਆਪ-ਮੁਹਾਰਾ ਹੁੰਦਾ ਹੈ। ਇਸ ਵਿੱਚ ਕੋਈ ਉਚੇਚ ਨਹੀਂ ਹੁੰਦਾ। ਇਸ ਲਈ ਇਹ ਸਾਡੀ ਪ੍ਰਸੰਨਤਾ ਦੀ ਬਹੁਤੀ ਹਾਨੀ ਨਹੀਂ ਕਰਦਾ। ਪ੍ਰਤਿਸ਼ਠਾ ਨਾਲ ਸੰਬੰਧਤ ਵਤੀਰਾ ਸਾਡੀਆਂ ਆਪਣੀਆਂ ਪ੍ਰਾਪਤੀਆਂ ਨਾਲ ਸੰਬੰਧਤ ਨਹੀਂ ਹੁੰਦਾ। ਇਹ ਨਿਰਉਚੇਚ ਜਾਂ ਆਪ-ਮੁਹਾਰਾ ਵੀ ਨਹੀਂ ਹੁੰਦਾ। ਇਹ ਸੋਚ ਸਮਝ ਕੇ, ਉਚੇਚੇ ਜਤਨ ਨਾਲ ਅਪਣਾਇਆ ਹੋਇਆ ਅਜੇਹਾ ਵਤੀਰਾ ਹੁੰਦਾ ਹੈ ਜਿਸ ਦੀ, ਸਾਡੇ ਆਲੇ ਦੁਆਲੇ ਵੱਸਣ ਵਾਲੇ ਲੋਕਾਂ ਨੂੰ, ਸਾਡੇ ਕੋਲੋਂ ਆਸ ਹੋਵੇ। ਇਹ ਵਤੀਰਾ ਖੁਸ਼ੀ ਦੀ ਥਾਂ ਗੌਰਵ ਪੈਦਾ ਕਰਦਾ ਹੈ; ਗੌਰਵ ਵਿੱਚੋਂ ਪ੍ਰਸੰਨਤਾ ਦੀ ਪ੍ਰਾਪਤੀ ਦਾ ਲੰਮਾ ਅਭਿਆਸ ਆਦਮੀ ਨੂੰ ਅਭਿਮਾਨੀ ਬਣਾ ਸਕਦਾ ਹੈ; ਸਿਰਫ਼ ਵਿਅਕਤੀ ਨੂੰ ਹੀ ਨਹੀਂ, ਸਗੋਂ ਸਾਰੇ ਸਮਾਜ ਜਾਂ ਸਮੁੱਚੀ ਕੌਮ ਨੂੰ ਵੀ।
ਗੌਰਵ ਅਤੇ ਪ੍ਰਤਿਸ਼ਠਾ ਮੱਧਕਾਲੀਨ ਆਦਰਸ਼ ਹਨ। ਪ੍ਰਬਲ ਪ੍ਰਚਾਰ ਅਤੇ ਲੰਮੇਰੇ ਅਭਿਆਸ ਨਾਲ ਇਹ ਮਨੁੱਖੀ ਮਨ ਨਾਲ ਡੂੰਘਾ ਅਤੇ ਪੱਕਾ ਸੰਬੰਧ ਸਥਾਪਤ ਕਰ ਚੁੱਕੇ ਹਨ। ਇਸ ਸੰਬੰਧ ਨੂੰ ਕਾਇਮ ਰੱਖਣ ਦੇ ਉਚੇਚੇ ਜਤਨ ਕੀਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਆਦਰਸ਼ਾਂ ਦਾ ਆਦਰ ਕਰਨ ਵਾਲੇ ਵਿਅਕਤੀ ਅਤੇ ਸਮਾਜ ਨੂੰ ਵਰਗਲਾਇਆ ਜਾਣਾ ਮੁਕਾਬਲਤਨ ਸੌਖਾ ਹੁੰਦਾ ਹੈ।
ਪ੍ਰਤਿਸ਼ਠਾ ਸਾਨੂੰ ਬੁਰਾਈ ਵੱਲੋਂ ਰੋਕਣ ਦਾ ਕੰਮ ਵੀ ਕਰਦੀ ਹੈ। ਇਸ ਪੱਖੋਂ ਸਾਰਥਕ ਹੁੰਦਿਆਂ ਹੋਇਆਂ ਵੀ ਪ੍ਰਤਿਸ਼ਠਾ ਸਤਿਕਾਰਯੋਗ ਨਹੀਂ। ਜਦੋਂ ਅਸੀਂ ਪ੍ਰਤਿਸ਼ਠਾ ਦੇ ਖ਼ਿਆਲ ਨਾਲ ਚੰਗੇਰਾ ਵਿਵਹਾਰ ਕਰਦੇ ਹਾਂ ਉਦੋਂ ਅਸੀਂ ਆਪਣੇ ਤੋਂ ਬਾਹਰਲੋ, ਜਗਤ ਦੁਆਰਾ ਅਨੁਕੂਲਿਤ (conditioned) ਹੁੰਦੇ ਹਾਂ। ਅਨੁਕੂਲਿਤ ਹੋਣ ਵਿੱਚ ਪ੍ਰਸੰਨਤਾ ਨਹੀਂ। ਪ੍ਰਸੰਨਤਾ ਬੇ-ਪ੍ਰਗਟਾਵੇ ਵਿੱਚ ਹੈ। ਚੰਗਿਆਈ-ਬੁਰਿਆਈ ਦਾ ਵਿਤਕ ਸਾਡੀ ਜ਼ਮੀਰ ਜਾਂ ਅੰਤਰ-ਆਤਮਾ (ਅੰਤਹਕਰਣ) ਵਿੱਚ ਮੌਜੂਦ ਹੈ। ਉਸ ਵਿਤ੍ਰਕ ਦੀ ਵਰਤੋਂ ਕਰਦਿਆਂ ਹੋਇਆ ਬੁਰਿਆਈ ਤੋਂ ਬਚਣ ਅਤੇ ਚੰਗਿਆਈ ਨੂੰ ਅਪਣਾਉਣ ਵਿੱਚ ਪ੍ਰਸਨਤਾ ਹੈ, ਕਿਉਂਕਿ ਅਜੇਹਾ ਕਰਨ ਨਾਲ ਅਸੀਂ ਆਪਣੇ ਆਪੇ ਦੀ ਅਭਿਵਿਅਕਤੀ ਕਰਦੇ ਹਾਂ; ਲੋਕ-ਰਾਏ ਤੋਂ ਪ੍ਰਭਾਵਿਤ ਹੋ ਕੇ ਜਾਂ ਡਰ ਕੇ ਚੰਗਿਆਈ ਕਰਨ ਵਿੱਚ ਥੋੜੀ ਜਹੀ ਮਜਬੂਰੀ ਮੌਜੂਦ ਹੈ: ਮਜਬੂਰੀ ਪ੍ਰਸੰਨਤਾ ਨਹੀਂ ਦੇ ਸਕਦੀ।
ਪ੍ਰਿਸ਼ਨਾ ਸਾਡੇ ਆਚਾਰ ਵਿਵਹਾਰ ਨੂੰ, ਥੋੜਾ ਜਾਂ ਬਹੁਤਾ ਪ੍ਰਭਾਵਿਤ ਕਰਦੀ ਰਹੇਗੀ। ਜੋ ਇਹ ਚੰਗਿਆਈ ਲਈ ਪ੍ਰੇਰਦੀ ਹੈ ਤਾਂ ਚੰਗੀ ਗੱਲ ਹੈ। ਪ੍ਰਸੰਨਤਾ ਦੇ ਵਾਧੇ ਵਾਸਤੇ ਪ੍ਰਤਿਸ਼ਠਾ ਦੇ ਤਿਆਗ ਦਾ ਕੋਈ ਵੀ ਜਤਨ ਲਾਹੇਵੰਦਾ ਨਹੀਂ। ਸੂਫ਼ੀਆਂ ਦਾ ਇੱਕ ਫਿਰਕਾ 'ਮਲਾਮਤੀ' ਅਖਵਾਉਂਦਾ ਹੈ। ਇਹ ਲੋਕ ਪ੍ਰਤਿਸ਼ਠਾ ਤੋਂ ਪਿੱਛਾ ਛੁਡਾਉਣ ਲਈ ਕਈ ਘਿਨਾਉਣੇ ਕੰਮ ਕਰਦੇ ਹਨ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਆਪਣੇ ਜਤਨ ਵਿੱਚ ਸਫਲ ਹੋਏ ਹਨ। ਉਨ੍ਹਾਂ ਦੇ ਜਤਨਾਂ ਨਾਲ ਸਮਾਜਕ ਜੀਵਨ ਵਿੱਚ ਕੋਝ ਵਧਿਆ ਹੈ। ਸੰਕੀਰਣ ਵਿਅਕਤੀਵਾਦ ਅਤੇ ਉੱਗਰ ਵਿਵਾਦੀ ਰੁਚੀ ਕਾਰਨ ਸੂਫ਼ੀ ਮੱਤ ਸਮਾਜਕ ਜੀਵਨ ਦੀ ਸੁੰਦਰਤਾ ਵਿੱਚ ਕੋਈ ਵਾਧਾ ਨਹੀਂ ਕਰ ਸਕਿਆ।
ਪ੍ਰਤਿਸ਼ਠਾ ਦੀ ਭਾਵਨਾ ਨੂੰ ਆਪਣੀ ਪ੍ਰਸੰਨਤਾ ਅਤੇ ਸਮਾਜਕ ਸੁੰਦਰਤਾ ਲਈ ਵਰਤਿਆ ਜਾਣ ਵਿੱਚ ਹੀ ਸਿਆਣਪ ਹੈ। ਇਸ ਭਾਵ ਦੀ ਵਿਗਿਆਨਕ ਜਾਣਕਾਰੀ ਇਸ ਦੀ ਲਾਭਦਾਇਕ ਵਰਤੋਂ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ। ਜੇ ਅਸੀਂ ਇਸ ਜਾਣਕਾਰੀ ਤੋਂ ਸੱਖਣੇ ਹਾਂ ਤਾਂ ਪੈਸਾ ਸਾਡੀ ਪ੍ਰਸੰਨਤਾ ਦਾ ਸਾਧਨ ਹੋਣ ਦੀ ਥਾਂ ਪ੍ਰਤਿਸ਼ਠਾ ਦਾ ਪ੍ਰਤੀਕ ਬਣ ਜਾਵੇਗਾ। ਪੈਸਾ ਸਰੀਰਕ ਸੁਖ ਅਤੇ ਸਮਾਜਕ ਸੁਰੱਖਿਆ ਦਾ ਸਾਧਨ ਹੈ। ਪ੍ਰਸੰਨਤਾ ਲਈ ਦੋਵੇਂ ਚੀਜ਼ਾਂ ਇੱਕੋ ਜਹੀਆਂ ਜ਼ਰੂਰੀ ਹਨ। ਪ੍ਰਤਿਸ਼ਠਾ ਦੀ ਪ੍ਰੇਰਣਾ ਨਾਲ ਖ਼ਰਚਿਆ ਹੋਇਆ ਜਾਂ ਸਾਂਭਿਆ ਹੋਇਆ ਪੈਸਾ ਸਾਡੇ ਕਿਰਿਆਸ਼ੀਲ ਆਪੇ ਦੀ ਅਭਿਵਿਅਕਤੀ ਨਹੀਂ ਕਰਦਾ ਸਗੋਂ ਸਾਡੇ ਪੂਰਵਜਾਂ ਦੀਆਂ ਪ੍ਰਾਪਤੀਆਂ ਦੀ ਨੁਮਾਇਸ਼ ਕਰਨ ਅਤੇ ਸਾਡੇ ਸਮਕਾਲੀ ਪੜੋਸੀਆਂ ਦੀ ਰਾਏ ਖ਼ਰੀਦਣ ਉੱਤੇ ਖਰਚ ਹੁੰਦਾ ਹੈ। ਇਹ ਸੌਦਾ ਕਿਸੇ ਤਰ੍ਹਾਂ ਵੀ ਲਾਹੇਵੰਦਾ ਨਹੀਂ।
ਪ੍ਰਾਰਥਨਾ ਅਤੇ ਪ੍ਰਸੰਨਤਾ
ਜੋ ਪਰਮਾਤਮਾ ਦੇ ਰੂਪ ਅਨੰਤ ਹਨ, ਨਾਮ ਅਨੇਕ ਹਨ ਅਤੇ ਉਹ ਸਦੇਵ ਅਗੋਅ (Eternally unknowable) ਹੈ ਤਾਂ ਇਹ ਕਹਿਣ ਅਤੇ ਮੰਨਣ ਵਿੱਚ ਕੋਈ ਉਕਾਈ ਨਹੀਂ ਕਿ ਸਮਾਜਾਂ, ਧਰਮਾਂ ਅਤੇ ਵਿਅਕਤੀਆਂ ਦੁਆਰਾ ਅਪਣਾਇਆ ਅਤੇ ਦੱਸਿਆ ਹੋਇਆ ਇਲਾਹੀ ਰੂਪ (ਜਾਂ ਪਰਮਾਤਮਾ ਦਾ ਕਿਆਸ) ਅਪੂਰਣ ਅਤੇ ਸਹੂਲਤੀ ਹੈ। ਜੇ ਇਹ ਗੱਲ ਠੀਕ ਹੈ ਤਾਂ ਇਹ ਵੀ ਯੁਕਤੀ-ਯੁਕਤ ਹੈ ਕਿ ਹਰ ਆਦਮੀ ਆਪਣੇ ਲਈ ਆਪਣੀ ਲੋੜ ਅਤੇ ਪਸੰਦ ਦਾ ਪਰਮਾਤਮਾ ਚਿਤਵਦਾ ਹੈ। ਧਾਰਮਕ ਸੰਗਠਨਾਂ ਦੀਆਂ ਹੱਦ-ਬੰਦੀਆਂ ਅਤੇ ਕਰਮ-ਕਾਂਡਾਂ ਤੋਂ ਉੱਚਾ ਹੋ ਕੇ ਸੋਚਣ ਵਾਲੇ ਆਦਮੀ ਲਈ ਉਪਰਲੇ ਕਥਨ ਦੀ ਸਾਰਥਕਤਾ ਨੂੰ ਸਮਝਣਾ ਸੁਭਾਵਕ ਵੀ ਹੈ ਅਤੇ ਸੁਖਦਾਇਕ ਵੀ। ਤਾਂ ਵੀ ਆਪਣੇ ਵੱਲੋਂ ਕੁਝ ਕੁ ਵਿਸਥਾਰ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ।
ਸਾਰੇ ਧਰਮ ਗ੍ਰੰਥ ਇਹ ਕਹਿੰਦੇ ਹਨ ਕਿ ਪਰਮਾਤਮਾ ਅਕੱਥ ਹੈ। ਜੋ ਉਸ ਨੂੰ ਅਨੁਭਵ ਦੁਆਰਾ ਜਾਣ ਵੀ ਲਈਏ ਤਾਂ ਭਾਸ਼ਾ ਰਾਹੀਂ ਉਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਮੰਨਦਿਆਂ ਹੋਇਆ ਵੀ ਕੋਈ ਧਰਮ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਦੇ ਗ੍ਰੰਥ ਵਿੱਚ ਪਰਮਾਤਮਾ ਜਾਂ ਰੱਬ ਬਾਰੇ ਜੋ ਲਿਖਿਆ ਗਿਆ ਹੈ ਉਹ ਸਰਵਸ਼ਾ ਸੰਪੂਰਣ ਨਹੀਂ ਸਗੋਂ ਅਧੂਰਾ ਹੈ। ਦੁਨੀਆ ਦੇ ਸਾਰੇ ਧਰਮ ਵਿਸ਼ਵਾਸੀਆਂ ਲਈ ਹਨ; ਵਿਚਾਰਵਾਨਾਂ ਲਈ ਨਹੀਂ।
ਹਰ ਯੁਗ ਅਤੇ ਹਰ ਦੇਸ਼ ਦੇ ਸਿਆਣੇ ਆਪਣੀ ਕਲਪਨਾ ਵਿੱਚ ਮਨੁੱਖੀ ਆਚਰਣ ਦਾ ਇੱਕ ਨਮੂਨਾ ਜਾਂ ਮਾਡਲ ਚਿਤਵ ਕੇ ਉਸ ਨੂੰ ਆਚਾਰ ਵਿਵਹਾਰ ਰਾਹੀਂ ਵਿਵਹਾਰਕ ਜਗਤ ਵਿੱਚ ਵਿਅਕਤ ਹੁੰਦਾ ਵੇਖਣ ਦੇ ਮਨੋਰਥ ਦੀ ਪੂਰਤੀ ਦਾ ਜਤਨ ਕਰਦੇ ਰਹੇ ਹਨ। ਸਮੇਂ, ਸਥਾਨ ਅਤੇ ਉਦੇਸ਼ ਦੇ ਪ੍ਰਭਾਵ ਨਾਲ ਆਦਰਸ਼ ਮਨੁੱਖਾਂ ਦੇ ਨਾਂ ਵੀ ਬਦਲਦੇ ਆਏ ਹਨ ਅਤੇ ਆਦਾਰ ਆਚਰਣ ਵੀ। ਕਿਸੇ ਨੇ ਆਪਣੀ ਕਲਪਣਾ ਦੇ ਆਦਰਸ਼ ਮਾਨਵ ਨੂੰ ਫਿਲਾਸਫਰ ਕਿੰਗ ਆਖਿਆ ਹੈ ਅਤੇ ਕਿਸੇ ਨੇ ਮਗਨੈਨੀਮੱਸ ਮੈਨ; ਕਿਸੇ ਦਾ ਆਦਰਸ਼ ਸੂਪਰ ਮੈਨ ਹੈ ਅਤੇ ਕਿਸੇ ਦਾ ਸੰਤ-ਸਿਪਾਹੀ। ਵੈਦਕ ਕਾਲ ਵਿੱਚ ਰਿਸ਼ੀ ਆਦਰਸ਼ ਸੀ। ਕਦੇ ਬ੍ਰਾਹਮਣ ਆਦਰਸ਼ ਹੋ ਗਿਆ ਕਦੇ ਬ੍ਰਹਮਗਿਆਨੀ। ਕਰਮਯੋਗੀ, ਖ਼ਾਲਸਾ, ਸੰਤ, ਭਗਤ, ਨਿਹਕੇਵਲ, ਅਰਹਤ, ਤਥਾਗੱਤ, ਪਾਰਗ੍ਰਾਮੀ, ਸਿੱਧ, ਨਾਥ, ਯੋਗੀ ਅਤੇ ਬੁੱਧ ਸਮੇਂ ਸਮੇਂ ਦੇ ਆਦਰਸ਼ ਮਾਨਵ ਦੇ ਨਾਂ ਹਨ।
ਹਰ ਮਾਡਲ-ਮਨੁੱਖ ਉਨ੍ਹਾਂ ਵਿਸ਼ੇਸ਼ ਗੁਣਾਂ ਦਾ ਧਾਰਨੀ ਹੈ ਜਿਨ੍ਹਾਂ ਗੁਣਾਂ ਦੇ ਸਹਾਰੇ ਸਮਾਜਕ ਪ੍ਰਬੰਧ ਨੂੰ ਪੱਕਾ ਅਤੇ ਸਥਿਰ ਬਣਾਉਣ ਦੀ ਆਸ ਉਸ ਸਮਾਜ ਦੇ ਸਿਆਣਿਆਂ ਨੇ ਕੀਤੀ ਹੈ ਜਾਂ ਜਿਨ੍ਹਾਂ ਗੁਣਾਂ ਦੇ ਸਹਾਰੇ ਕੋਈ ਵਿਅਕਤੀ ਜੀਵਨ ਦੇ ਅੰਤਲੇ ਮਨੋਰਥ ਦੀ ਪ੍ਰਾਪਤੀ ਕਰਨ ਦੇ ਜਤਨ ਵਿੱਚ ਸਫਲ ਹੋ ਸਕਦਾ ਹੈ। ਸਾਰੇ ਗੁਣਾਂ ਦਾ ਮਾਲਕ ਜਾਂ 'ਨੇਕੀ
ਇਸ ਵਿਚਾਰ ਦੇ ਸਹਾਰੇ ਅਸੀਂ ਇਸ ਨਤੀਜੇ ਉੱਤੇ ਪੁੱਜ ਜਾਂਦੇ ਹਾਂ ਕਿ ਮਨੁੱਖਤਾ ਦੇ ਰਹਿਬਰ, ਆਪਣੇ ਪੈਰੋਕਾਰਾਂ ਨੂੰ, ਸਮੇਂ-ਸਥਾਨ ਦੀਆਂ ਲੋੜਾਂ ਅਨੁਸਾਰ, ਪਰਮਾਤਮਾ ਦੇ (ਸਾਰੇ ਨਹੀਂ) ਕੁਝ ਕੁ ਗੁਣਾਂ ਦਾ ਗਿਆਨ ਦੇ ਕੇ ਅਤੇ ਉਨ੍ਹਾਂ ਗੁਣਾਂ ਦੇ ਅਭਿਆਸ ਦੀ ਲਗਨ ਲਾ ਕੇ, ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਹੋਣ ਵਿੱਚ ਉਨ੍ਹਾਂ ਦੀ ਸਹਾਇਤਾ ਅਤੇ ਅਗਵਾਈ ਕਰਦੇ ਆਏ ਹਨ। ਇਸ ਗੱਲ ਨੂੰ ਇਉਂ ਵੀ ਕਹਿ ਸਕਦੇ ਹਾਂ ਕਿ ਦੁਨੀਆ ਦੇ ਲੋਕ, ਰਹਿਬਰਾਂ ਦੀ ਸਹਾਇਤਾ ਨਾਲ ਆਪਣੇ ਲਈ ਲੋੜੀਦਾ, ਆਪਣੇ ਜੋਗਾ ਅਤੇ ਆਪਣੀ ਪਸੰਦ ਦਾ ਪਰਮਾਤਮਾ ਪੁਜਦੇ ਆਏ ਹਨ। ਇਸ ਗੱਲ ਦਾ ਇਹ ਰੂਪ ਵੀ ਓਪਰਾ ਨਹੀਂ ਕਿ ਆਦਮੀ ਆਪਣੀ ਪਸੰਦ ਦਾ ਪਰਮਾਤਮਾ ਸਿਰਜਦਾ ਆਇਆ ਹੈ (Man creates God in his ow image)। ਇਹ ਗੱਲ ਵੱਖਰੀ ਹੈ ਕਿ ਮਨੁੱਖ ਆਪਣੇ ਰੂਹਾਨੀ ਰਹਿਬਰਾਂ ਦੁਆਰਾ ਦੱਸੇ ਹੋਏ ਰੱਬ ਨੂੰ ਆਦਮੀ ਦੁਆਰਾ ਸਿਰਜਿਆ ਹੋਇਆ ਰੱਬ ਜਾਂ ਰੱਬ ਦੇ ਅਨੰਤ ਗੁਣਾਂ ਵਿੱਚੋਂ ਚੁਣੇ ਅਤੇ ਵੱਖ ਕੀਤੇ ਹੋਏ ਕੁਝ ਕੁ ਗੁਣਾਂ ਦਾ 'ਇਕੰਠ' ਨਹੀਂ ਮੰਨਦੇ। ਉਹ ਤਾਂ ਆਪਣੇ ਰਹਿਬਰਾਂ ਨੂੰ ਮਨੁੱਖਾਂ ਵਰਗੇ ਮਨੁੱਖ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ।
ਹਰ ਯੁਗ ਦੇ ਆਦਰਸ਼-ਆਦਮੀ ਦੇ ਵਿਕਾਸ ਜਾਂ ਉਸ ਦੀ ਉਸਾਰੀ ਦੀ ਵਿਉਂਤ ਵੀ ਵੱਖਰੀ ਵੱਖਰੀ ਉਲੀਕੀ ਜਾਂਦੀ ਰਹੀ ਹੈ। ਯੂਨਾਨੀ ਸਿਆਣੇ ਗਣਿਤ, ਸੰਗੀਤ ਅਤੇ ਜਮਨਾਸਟਿਕ ਆਦਿਕ ਨੂੰ ਵਿਉਂਤ ਦਾ ਜ਼ਰੂਰੀ ਹਿੱਸਾ ਮੰਨਦੇ ਸਨ। ਭਾਰਤੀ ਸਿਆਣੇ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਵਿੱਚ ਜੀਵਨ ਦੀਆਂ ਪਰਿਸਥਿਤੀਆਂ ਅਨੁਸਾਰ ਸਦਾਚਾਰ, ਜਪ, ਤਪ ਅਤੇ ਨਾਮ ਨੂੰ ਸਮੇਂ ਦੇ ਆਦਰਸ਼ ਮਾਨਵ ਦੀ ਉਸਾਰੀ ਦਾ ਤਰੀਕਾ ਦੱਸਦੇ ਸਨ। ਕਲਯੁਗ ਸਨਅਤੀ ਜੀਵਨ ਦਾ ਯੁਗ ਹੈ। ਇਸ ਵਿੱਚ ਸਦਾਚਾਰ, ਜਪ ਅਤੇ ਤਪ ਦੀਆਂ ਜ਼ਿੰਮੇਦਾਰੀਆਂ ਨਿਭਾਉਣ ਲਈ ਸਮਾਂ ਨਹੀਂ ਮਿਲ ਸਕਦਾ; ਹੋਰ ਅਨੇਕਾਂ ਚਿੰਤਾਵਾਂ ਹਨ। ਇਸ ਲਈ ਨਾਮ ਲੈ ਕੇ ਆਪਣੀ ਰੂਹਾਨੀ ਕਲਿਆਣ ਦਾ ਕੰਮ ਆਪਣੇ ਨਾਮ-ਦਾਤਾ ਨੂੰ ਸੌਂਪ ਦੇਣ ਨਾਲ ਕਲਯੁਗੀ ਕਾਰੋਬਾਰ ਵੱਲ ਲੋੜੀਂਦਾ ਧਿਆਨ ਦੇਣਾ ਸੌਖਾ ਹੋ ਜਾਂਦਾ ਹੈ। ਇਹ ਕੰਮ- ਵੰਡ ਦੇ ਸਮੇਂ-ਸਤਿਕਾਰੇ ਸਿਧਾਂਤ ਦੇ ਮਹੱਤਵ ਨੂੰ ਪਛਾਣਨ ਅਤੇ ਪਰਵਾਨਣ ਦਾ ਸੁਹਣਾ ਅਤੇ ਸਿਆਣਾ ਤਰੀਕਾ ਹੈ।
ਕਹਿਣ ਨੂੰ ਕਲਯੁਗ ਇੱਕ ਯੁਗ ਵਿਸ਼ੇਸ਼ ਦਾ ਨਾਂ ਹੈ; ਪਰੰਤੂ ਵਾਸਤਵਿਕਤਾ ਇਸ ਤੋਂ ਵੱਖਰੀ ਹੈ। ਇਸ ਯੁਗ (ਕਲਯੁਗ-ਸਨਅਤੀ ਯੁਗ) ਵਿੱਚ ਕਈ ਪ੍ਰਕਾਰ ਦੀਆਂ ਜੀਵਨ ਜਾਚਾਂ, ਇੱਕੋ ਸਮੇਂ ਅਤੇ ਇੱਕ ਸਥਾਨ (ਦੇਸ਼) ਉੱਤੇ ਜੀਵੀਆਂ ਜਾਂਦੀਆਂ ਵੇਖੀਆਂ ਜਾ ਸਕਦੀਆਂ ਹਨ। ਭਾਰਤ ਨੂੰ ਹੀ ਲੈ ਲਵੋ। ਏਥੇ ਜੰਗਲੀ ਢੰਗ ਨਾਲ ਜੀਣ ਵਾਲੇ ਆਦੀਵਾਸੀ ਲੋਕ ਵੀ ਹਨ; ਵੱਡੇ ਵੱਡੇ ਸਨਅਤੀ ਸ਼ਹਿਰ ਵੀ ਹਨ; ਮਸ਼ੀਨੀ ਸਹਾਇਤਾ ਨਾਲ ਨਵੇਂ ਢੰਗ ਦੀ ਖੇਤੀ ਵੀ ਕੀਤੀ ਜਾਂਦੀ ਹੈ; ਅਤੇ ਵਹਿੰਗੀਆਂ, ਢੀਗਲੀਆਂ, ਰੋਬਿਆਂ, ਕਹੀਆਂ ਦੀ ਵਰਤੋਂ ਕਰਨ ਵਾਲੇ ਕਿਸਾਨ ਵੀ ਏਥੇ ਹੈਨ। ਇਹ ਸਭ ਜੀਵਨ ਜਾਚਾਂ ਇੱਕ-ਮਿੱਕ ਹੋਣ ਦੇ ਆਹਰ
–––––––––––––––––
1. ਇਸ ਨੂੰ ਈਸਾਈ ਸੰਤਾਂ ਦੁਆਰਾ 'taking part in His Spirituality ਆਖਿਆ ਗਿਆ ਹੈ। ਪਲੈਟੋ ਦਾ ਸਿਧਾਂਤ ਹੈ ਕਿ ਦੁਨਿਆਵੀ ਚੀਜ਼ਾਂ ਆਦਰਸ਼ਕ (ਰੱਬੀ) ਮਹਾਨਤਾ ਅਤੇ ਸੁੰਦਰਤਾ ਆਦਿਕ ਵਿੱਚ ਸਾਂਝੀਦਾਰ ਹੋਣ ਨਾਲ ਮਹਾਨ ਅਤੇ ਸੁੰਦਰ ਬਣਦੀਆਂ ਹਨ।
ਵਿੱਚ ਹਨ, ਪਰੰਤੂ ਇਸ ਕੰਮ ਵਿੱਚ ਅਜੇ ਚਿਰ ਲੱਗੇਗਾ । ਇੰਗਲਿਸਤਾਨ ਵਿੱਚ ਖ਼ਾਨਾਬਦੋਸ਼ਾਂ ਨੂੰ ਸੱਭਿਅ ਜੀਵਨ ਜੀਣ ਲਈ ਪ੍ਰੇਰਤ ਕਰਨ ਵਿੱਚ ਬਹੁਤ ਸਾਰਾ ਸਰਕਾਰੀ ਯਤਨ ਲਾਉਣ ਨਾਲ ਪਿਛਲੀ ਸਦੀ ਵਿੱਚ ਕੁਝ ਸਫਲਤਾ ਪ੍ਰਾਪਤ ਹੋਈ ਹੈ।
ਸਨਅਤੀ ਯੁਗ ਵਿੱਚ ਕਈ ਜੀਵਨ ਜਾਚਾਂ ਇੱਕ ਸਮੇਂ ਇੱਕ ਥਾਂ ਜੀਵੀਆਂ ਜਾ ਰਹੀਆਂ ਹੋਣ ਕਰਕੇ ਕਈ ਪ੍ਰਕਾਰ ਦੇ ਮਨੁੱਖੀ ਆਦਰਸ਼ ਅਤੇ ਆਦਰਸ਼ ਮਨੁੱਖ ਮੌਜੂਦ ਹਨ। ਆਦਰਸ਼ਾਂ ਦੀ ਪ੍ਰਾਪਤੀ ਅਤੇ ਆਦਰਸ਼-ਪੁਰਸ਼ਾਂ ਦੀ ਉਸਾਰੀ ਦੇ ਢੰਗ ਵੀ ਕਈ ਪ੍ਰਕਾਰ ਦੇ ਹਨ। ਦਿਨ ਵਿੱਚ ਦੋ-ਤਿੰਨ ਘੰਟੇ ਇਕਾਂਤ ਵਿੱਚ ਬੈਠਾ, ਅੱਖਾਂ ਮੀਟੀ, ਚੌਂਕੜੀ ਮਾਰੀ, ਆਪਣੀ ਮੌਤ ਨੂੰ ਸੁਖਾਵੀਂ ਅਤੇ ਆਪਣੀ ਮੁਕਤੀ ਨੂੰ ਮੁਮਕਿਨ ਬਣਾਉਣ ਦੇ ਨਿਰੋਲ ਨਿੱਜੀ ਮਨੋਰਥ ਨਾਲ ਸਿਮਰਨ ਜਾਂ ਭਜਨ ਕਰਨ ਵਾਲਾ ਆਦਮੀ ਵੀ ਆਦਰਸ਼ ਹੈ ਅਤੇ ਕੈਂਸਰ ਰੀਸਰਚ ਇਨਸਟੀਚਿਊਟ ਦੀ ਲਿਬਾਰੇਟੀ ਵਿੱਚ ਟੈਸਟ ਟਿਊਬਾਂ, ਰਸਾਇਣਿਕ ਘੋਲਾਂ ਅਤੇ ਚੂਹਿਆਂ ਮਰਗੋਰਾਂ ਨੂੰ ਦਵਾਈਆਂ ਦੇ ਤਜਰਬਿਆਂ ਕਾਰਨ ਲੱਗਣ ਵਾਲੀਆਂ ਬੀਮਾਰੀਆਂ ਦਾ ਬਿਓਰਾ ਤਿਆਰ ਕਰਨ ਵਾਲਾ ਰੀਸਰਚ ਸਕਾਲਰ ਵੀ ਆਦਰਸ਼ ਮਨੁੱਖ ਹੈ, ਕਿਉਂਕਿ ਉਸ ਦੀ ਲਗਨ ਅਤੇ ਮਿਹਨਤ ਸਦਕਾ ਜੀਵਨ ਵਿੱਚੋਂ ਪੀੜ ਘਟਣ ਦੀ ਸੰਭਾਵਨਾ ਜਨਮ ਲੈ ਸਕਦੀ ਹੈ। ਜਿਸ ਯੁਗ ਦੇ ਆਦਰਸ਼-ਪੁਰਸ਼ਾਂ ਵਿੱਚ ਏਨੀ ਭਿੰਨਤਾ ਹੈ ਉਸ ਯੁਗ ਦੇ ਸਾਧਾਰਣ ਇਸਤਰੀ ਪੁਰਸ਼ਾਂ ਦੀ ਭਿੰਨਤਾ ਦਾ ਅੰਦਾਜ਼ਾ ਲਾਉਣਾ ਸੌਖਾ ਕੰਮ ਨਹੀਂ। ਬਹੁ-ਆਦਰਸ਼ੀ ਸਮਾਜਾਂ ਵਿੱਚ ਜੀਵਨ ਦੀ ਸਾਧਾਰਣ ਪ੍ਰਸੰਨਤਾ ਨੂੰ ਆਦਰਸ਼ਾਂ ਨਾਲ ਜੋੜਨ ਜਾਂ ਕਿਸੇ ਅਲੋਕਿਕ, ਰੂਹਾਨੀ, ਨਿਰਬਾਧ ਪਰਮ-ਆਨੰਦ ਨੂੰ ਸਾਧਾਰਣ ਜੀਵਨ ਦਾ ਮਨੋਰਥ ਥਾਪਣ ਨਾਲ ਬਹੁਤ ਸਾਰੇ ਲੋਕਾਂ ਕੋਲੋਂ ਪ੍ਰਸੰਨਤਾ ਦਾ ਅਧਿਕਾਰ ਖੁੱਸ ਜਾਣ ਦਾ ਡਰ ਹੈ। ਇਸ ਲਈ ਇਸ ਲੇਖ ਵਿੱਚ ਜਿਸ ਪਰਮਾਤਮਾ ਦੀ ਗੱਲ ਮੈਂ ਕਰ ਰਿਹਾ ਹਾਂ ਉਹ ਅਨਾਦੀ, ਅਨੰਤ, ਅਗੇਅ, ਸਰਗਯ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਰੂਪ-ਰੰਗ-ਰੋਖ-ਭੇਖ ਤੋਂ ਰਹਿਤ, ਨਿਰਗੁਣ, ਨਿਰਬਾਧ ਬ੍ਰਹਮ ਨਹੀਂ ਸਗੋਂ ਆਪੋ ਆਪਣੀ ਮਾਨਸਿਕ ਅਵਸਥਾ ਆਪੋ ਆਪਣੀ ਲੋੜ ਅਤੇ ਪਸੰਦ ਅਨੁਸਾਰ ਅਪਣਾਇਆ ਹੋਇਆ ਇਸ਼ਟ ਹੈ। ਇਸ਼ਟ ਧਾਰਨਾ ਆਪਣੇ ਆਪ ਵਿੱਚ ਕੁਝ ਗੁਣਾਂ ਦੇ ਵਿਕਾਸ ਦੀ ਅਤੇ ਆਪਣੇ ਆਪ ਨੂੰ ਉਨ੍ਹਾਂ ਗੁਣਾਂ ਰਾਹੀਂ ਆਪਣੇ ਤੋਂ ਬਾਹਰਲੇ ਜਗਤ ਵਿੱਚ ਵਿਅਕਤ ਕਰਨ ਦੀ ਇੱਛਾ ਕਰਨਾ ਹੈ। ਕੋਈ ਪੌਰਾਣਿਕ ਦੇਵਤਾ ਜਾਂ ਇਤਿਹਾਸਕ ਵਿਅਕਤੀ ਸਾਡਾ ਇਸ਼ਟ ਹੋ ਸਕਦਾ ਹੈ। ਇੱਕ ਈਸ਼ਵਰਵਾਦੀ ਲੋਕ ਜਦੋਂ ਇੱਕ ਰੱਬ ਨੂੰ ਆਪਣਾ ਇਸ਼ਟ ਮੰਨਦੇ ਹਨ ਉਦੋਂ ਉਹ ਪਰਮਾਤਮਾ ਦੇ ਇੱਕ ਅੰਸ਼ ਦਾ ਜਾਂ ਕੁਝ ਕੁ ਗੁਣਾਂ ਦਾ ਮਾਨਵੀਕਰਣ ਕਰ ਕੇ ਉਸ ਨੂੰ ਪੋਰਾਣਿਕ ਜਾਂ ਇਤਿਹਾਸਕ ਇਸ਼ਟ ਦਾ ਰੂਪ ਦੇ ਲੈਂਦੇ ਹਨ। ਇੱਕ ਈਸ਼ਵਰ ਅਤੇ ਇਤਿਹਾਸਕ ਵਿਅਕਤੀਆਂ ਨੂੰ ਇਸ਼ਟ ਮੰਨਣ ਵਾਲੇ ਲੋਕ ਆਮ ਕਰਕੇ ਰਜੋਗੁਣੀ ਸੁਭਾਉ ਵਾਲੇ ਹੁੰਦੇ ਹਨ। ਪੌਰਾਣਿਕਤਾ ਤਮੇ ਅਤੇ ਸਤੋ ਗੁਣੀ ਸੁਭਾਵਾਂ ਨਾਲ ਮੇਲ ਖਾਂਦੀ ਹੈ।
ਉਪਰੋਕਤ ਵਿਸਥਾਰ, ਮੈਂ, ਪਰਮਾਤਮਾ ਦੇ ਅਨੁਭਵੀ ਗਿਆਨ ਦੇ ਆਧਾਰ ਉੱਤੇ ਨਹੀਂ ਕੀਤਾ। ਮੈਨੂੰ ਅਜੇਹਾ ਅਨੁਭਵ ਪ੍ਰਾਪਤ ਨਹੀਂ। ਇਹ ਵਿਸਥਾਰ ਜਾਂ ਵਿਸ਼ਲੇਸ਼ਣ ਉਨ੍ਹਾਂ ਲਿਖਤਾਂ ਉੱਤੇ ਆਧਾਰਿਤ ਹੈ ਜਿਨ੍ਹਾਂ ਦੇ ਲੇਖਕਾਂ ਨੂੰ ਪਰਮਾਤਮਾ ਦਾ ਅਨੁਭਵੀ ਗਿਆਨ ਮੰਨਿਆ ਜਾਂਦਾ ਹੈ। ਜਿਨ੍ਹਾਂ ਨੂੰ ਪਰਮਾਤਮਾ ਦਾ ਅਨੁਭਵੀ ਗਿਆਨ ਪ੍ਰਾਪਤ ਮੰਨਿਆ ਜਾਂਦਾ ਹੈ ਉਨ੍ਹਾਂ ਦੀਆਂ ਲਿਖਤਾਂ ਦੇ ਆਧਾਰ ਉੱਤੇ ਪ੍ਰਾਰਥਨਾ ਚਾਰ ਪ੍ਰਕਾਰ ਦੀ ਮੰਨੀ ਜਾ ਸਕਦੀ ਹੈ। ਪਹਿਲੀ ਪ੍ਰਕਾਰ ਦੀ ਪ੍ਰਾਰਥਨਾ ਨੂੰ 'ਯਾਚਨਾ' ਆਖਿਆ ਜਾ ਸਕਦਾ ਹੈ। ਇਹ ਉਹ ਪ੍ਰਾਰਥਨਾ ਹੈ ਜਿਸ ਰਾਹੀਂ
ਆਪਣੇ ਲਈ ਮੰਗਣ ਵਾਲਿਆਂ ਵਿੱਚ ਹਰਣਾਕਸ਼, ਰਾਵਣ ਅਤੇ ਮਹਿਖ਼ਾਸੁਰ ਵਰਗੇ ਵੀ ਹਨ। ਇਸ ਲਈ ਇਸ ਪ੍ਰਕਾਰ ਦੀ ਪ੍ਰਾਰਥਨਾ ਨੂੰ ਬਹੁਤੀ ਉੱਤਮ ਕਿਰਿਆ ਨਹੀਂ ਆਖਿਆ ਗਿਆ। ਰਾਵਣੀ ਯਾਚਨਾ ਵਿੱਚ ਸਫਲ ਹੋਣ ਲਈ ਦੋ ਗੱਲਾਂ ਦੀ ਲੋੜ ਹੈ—ਇੱਕ ਤਾਂ ਇਹ ਕਿ ਯਾਚਕ ਵਿੱਚ ਸ਼ਕਤੀਸ਼ਾਲੀ ਅਹੰਮ (ego) ਹੋਵੇ ਅਤੇ ਦੂਜੇ ਇਹ ਕਿ ਉਸ ਨੂੰ ਇਹ ਪੱਕਾ ਨਿਸਚਾ ਹੋਵੇ ਕਿ ਇਸ ਜਗਤ ਵਿੱਚ ਕੋਈ ਅਜੇਹੀ ਅਲੋਕਿਕ ਹੋਂਦ ਹੈ ਜਿਸ ਨੂੰ ਕਿਸੇ ਹਠ ਜਾਂ ਕਿਸੇ ਤਪ ਜਾਂ ਕਿਸੇ ਹੇਰਾ-ਫੇਰੀ ਨਾਲ ਆਪਣੀ ਗੱਲ ਮਨਵਾਉਣ ਲਈ ਵਰਗਲਾਇਆ ਜਾਂ ਮਜਬੂਰ ਕੀਤਾ ਜਾ ਸਕਦਾ ਹੈ। ਕਲਯੁਗੀ ਯਾਚਕ ਇਸ਼ਟ ਨੂੰ ਵਰਗਲਾਉਣ ਲਈ ਨਿਮਰਤਾ ਦਾ ਨਾਟਕ ਕਰਦੇ ਹਨ ਅਤੇ ਮਜਬੂਰ ਕਰਨ ਲਈ ਦੇਗਾਂ, ਲੰਗਰਾਂ ਜਾਂ ਮਾਇਆ ਦੀਆਂ ਅਰਦਾਸਾਂ ਕਰਦੇ ਹਨ। ਯਾਚਕ ਲਈ ਇਸ਼ਟ ਪ੍ਰੇਮੀ ਹੋਣਾ ਜ਼ਰੂਰੀ ਨਹੀਂ। ਪ੍ਰਾਰਥਨਾ ਕਬੂਲੀ ਜਾਣ ਕਾਰਨ ਹਰ ਯਾਚਕ ਦੀ ਹਉਮੈ ਜਾਂ ਉਸ ਦਾ ਨਿਮਰਤਾ-ਨਾਟਕ ਵਿਕਾਸ ਕਰ ਜਾਂਦੇ ਹਨ।
ਦੂਜੀ ਪ੍ਰਕਾਰ ਦੀ ਪ੍ਰਾਰਥਨਾ ਨੂੰ ਵਿਚੋਲਗੀਰੀ ਜਾਂ ਸਾਲਸੀ ਕਹਿ ਸਕਦੇ ਹਾਂ। ਇਹ ਉਹ ਪ੍ਰਾਰਥਨਾ ਹੈ ਜਿਸ ਰਾਹੀਂ ਪ੍ਰਾਰਥਕ ਆਪਣੇ ਲਈ ਕੁਝ ਨਹੀਂ ਮੰਗਦਾ ਸਗੋਂ ਦੂਜਿਆਂ ਲਈ ਮੰਗਦਾ ਹੈ। ਇਹ ਵਧੀਆ ਪ੍ਰਕਾਰ ਦੀ ਪ੍ਰਾਰਥਨਾ ਹੈ; ਪਰੰਤੂ ਇਸ ਦੀ ਇੱਕ ਸ਼ਰਤ ਹੈ। ਬਰਤ ਇਹ ਹੈ ਕਿ ਇਹ ਪ੍ਰਾਰਥਨਾ ਗੁਪਤ ਜਾਂ ਅਪਰਗਟ ਹੋਵੇ। ਗੁਪਤ ਰੂਪ ਵਿੱਚ ਕੀਤੀ ਜਾਣ ਨਾਲ ਇਹ ਪ੍ਰਾਰਥਨਾ ਪ੍ਰਾਰਥਕ ਦੇ ਮਨੋ-ਵਿਕਾਸ ਦਾ ਸਾਧਨ ਬਣ ਜਾਂਦੀ ਹੈ; ਸ੍ਰੇਸ਼ਟਤਮ ਯੋਗਾਭਿਆਸ ਬਣ ਜਾਂਦੀ ਹੈ। ਜੋ ਪ੍ਰਾਰਥਕ ਪਰਮਾਤਮਾ ਦੀ ਹੋਂਦ ਦਾ ਵਿਸ਼ਵਾਸੀ ਹੈ ਤਾਂ ਉਹ ਆਪਣੇ ਆਂਢ-ਗੁਆਂਢ ਰਹਿਣ ਵਾਲਿਆਂ ਦੀ ਸਿਫਾਰਸ਼ ਕਰ ਰਿਹਾ ਹੈ; ਉਨ੍ਹਾਂ ਦੇ ਕਲਿਆਣ ਦੀ ਕਾਮਨਾ ਕਰ ਰਿਹਾ ਹੈ; ਉਹ ਆਪਣੇ ਆਲੇ-ਦੁਆਲੇ ਦੇ ਜੀਵਨ ਨਾਲ ਮਿੱਤ੍ਰਤਾ ਦਾ ਸੰਬੰਧ ਸਥਾਪਤ ਕਰ ਰਿਹਾ ਹੈ। ਉਸ ਦੀ ਪ੍ਰਾਰਥਨਾ ਸਫਲ ਹੁੰਦੀ ਹੈ ਜਾਂ ਨਹੀਂ, ਇਸ ਗੱਲ ਨਾਲ ਉਸ ਦੀ ਮਿੱਤ੍ਰ-ਭਾਵਨਾ ਉੱਤੇ ਕੋਈ ਅਸਰ ਨਹੀਂ ਪੈਂਦਾ। ਇਉਂ ਵੀ ਆਖਿਆ ਜਾ ਸਕਦਾ ਹੈ ਕਿ ਉਸ ਦੀ ਪ੍ਰਾਰਥਨਾ ਸੁਣਨ ਲਈ ਕਿਧਰੇ ਪਰਮਾਤਮਾ ਨਾਂ ਦੀ ਕੋਈ ਹੋਂਦ ਹੈ ਜਾਂ ਨਹੀਂ,
ਇੱਕ ਦਿਨ ਅਜੇਹਾ ਵੀ ਆ ਸਕਦਾ ਹੈ (ਆਵੇਗਾ) ਕਿ ਅਜੇਹੀ ਪ੍ਰਾਰਥਨਾ ਕਰਨ ਵਾਲਾ, ਮਨ ਦੀ ਪ੍ਰੇਰਣਾ ਪਾ ਕੇ, ਪ੍ਰਾਰਥਨਾ ਤੋਂ ਅਗੇਰੇ ਉਚੇਰਾ ਹੋ ਕੇ, ਲੋਕਾਂ ਨਾਲ ਮਿੱਤ੍ਰਤਾ ਦਾ ਵਤੀਰਾ' ਅਪਣਾਅ ਕੇ, ਉਨ੍ਹਾਂ ਦੀ ਖ਼ੁਸ਼ੀ ਵਿੱਚ ਵਾਧਾ ਕਰਨ ਦੇ ਕੰਮ ਨੂੰ, ਅਮਲੀ ਤੌਰ ਉੱਤੇ ਕਰਨਾ ਸ਼ੁਰੂ ਕਰ ਦੇਵੇ। ਉਹ ਸਮਾਜਕ ਮਸ਼ੀਨ ਦਾ ਜਿੰਨਾ ਵੱਡਾ ਅਤੇ ਜ਼ਰੂਰੀ ਪੁਰਜਾ ਹੈ ਓਨਾ ਹੀ ਵੱਧ ਕਲਿਆਣਕਾਰੀ ਉਹ ਸਿੱਧ ਹੋ ਸਕਦਾ ਹੈ ਅਤੇ ਓਨੀ ਹੀ ਬਹੁਤੀ ਪ੍ਰਸੰਨਤਾ ਆਪਣੇ ਅਤੇ ਆਪਣੇ ਨਿਕਟਵਰਤੀਆਂ ਦੇ ਜੀਵਨ ਵਿੱਚ ਪੈਦਾ ਕਰ ਸਕਦਾ ਹੈ ਬਸ਼ਰਤੇ ਕਿ ਉਸ ਦੀ ਵਿਚੋਲਗੀਰੀ ਗੁਪਤ ਹੋਵੇ; ਮਨ ਹੀ ਮਨ ਹੋਵੇ । ਜੇ ਉਹ ਅਸ਼ੋਕ ਹੈ ਤਾਂ ਪੂਰਾ ਭਾਰਤ ਪ੍ਰਸੰਨ ਅਤੇ ਸੁਖੀ ਹੋ ਸਕਦਾ ਹੈ।
ਜਿਹਾ ਕਿ ਪਹਿਲਾਂ ਲਿਖ ਚੁੱਕਾ ਹਾਂ ਇਸ ਪ੍ਰਕਾਰ ਦੇ ਪ੍ਰਾਰਥਕ ਲਈ ਪਰਮਾਤਮਾ ਦੇ ਅਨੁਭਵੀ ਗਿਆਨ ਦੀ ਕੋਈ ਸ਼ਰਤ ਨਹੀਂ। ਇਹ ਵੀ ਜ਼ਰੂਰੀ ਨਹੀਂ ਕਿ ਉਹ ਕਿਸੇ ਅਲੌਕਿਕ ਅਤੇ ਚੇਤਨ ਸ਼ਕਤੀ ਦੀ ਹੋਂਦ ਦਾ ਵਿਸ਼ਵਾਸੀ ਹੋਵੇ।
ਜੇ ਸਾਲਸੀ ਜਾਂ ਦੂਜਿਆਂ ਲਈ ਯਾਚਨਾ ਕਰਨ ਵਾਲੀ ਪ੍ਰਾਰਥਨਾ ਗੁਪਤ ਦੀ ਥਾਂ ਪਰਗਟ ਹੈ ਤਾਂ ਇਹ ਇੱਕ ਪਾਖੰਡ ਹੈ। ਇਸ ਪਾਖੰਡ ਦਾ ਆਕਾਰ ਏਨਾ ਵਧ-ਫੁੱਲ ਸਕਦਾ ਹੈ ਕਿ ਆਪਣੇ ਆਲੇ ਦੁਆਲੇ ਨੂੰ ਛੱਡ ਕੇ ਕੁੱਲ ਆਲਮ ਦੇ ਭਲੇ ਦੀ ਪ੍ਰਾਰਥਨਾ ਕਰਨ ਵਾਲੇ ਅੱਤ ਸ੍ਰੇਸ਼ਟ ਵਿਅਕਤੀ ਹੋਣ ਦੇ ਜਾਂ ਅੱਤ ਸ੍ਰੇਸ਼ਟ ਵਿਅਕਤੀਆਂ ਦੇ ਸਮੂਹ ਵਿੱਚੋਂ ਇੱਕ ਹੋਣ ਦੇ ਹਉਮੈ-ਰੋਗ ਦਾ ਮੂਲ ਕਾਰਨ ਬਣ ਸਕਦਾ ਹੈ।
ਈਸ਼ਵਰ-ਵਿਸ਼ਵਾਸੀ ਸਮਾਜਾਂ ਵਿੱਚ ਇਸ ਪ੍ਰਾਰਥਨਾ (ਸਾਲਸੀ) ਦਾ ਪਰਗਟ ਰੂਪ ਕਈ ਪ੍ਰਕਾਰ ਦੀਆਂ ਬੁਰਾਈਆਂ ਪੈਦਾ ਕਰ ਕੇ ਸਮਾਜਕ ਅਤੇ ਵਿਅਕਤੀਗਤ ਪ੍ਰਸੰਨਤਾ ਦਾ ਰਾਹ ਰੋਕਦਾ ਹੈ। ਯਾਚਨਾ ਹੀ ਬਹੁਤੀ ਸਤਿਕਾਰਯੋਗ ਅਵਸਥਾ ਨਹੀਂ; ਉਸ ਦੇ ਨਾਲ ਨਾਲ ਜੇ ਯਾਚਕਾਂ ਦੇ ਸਿਫ਼ਾਰਸ਼ੀ ਆਪਣੀ ਫੀਸ ਲੈ ਕੇ ਯਾਚਕਾਂ ਅਤੇ ਪਰਮਾਤਮਾ ਵਿੱਚ ਵਿਚੋਲਗੀਰੀ ਕਰਨੀ ਸ਼ੁਰੂ ਕਰ ਦੇਣ ਤਾਂ ਕੋਈ ਕਾਨੂੰਨੀ ਸਮਤੀ ਭ੍ਰਿਸ਼ਟਾਚਾਰ ਦਾ ਇਲਾਜ ਨਹੀਂ ਕਰ ਸਕਦੀ। ਮੱਧਕਾਲ ਵਿੱਚ ਵਿਅਕਤੀ ਨੂੰ ਸ੍ਰੇਸ਼ਟ ਅਤੇ ਵਿਧਾਨ ਨੂੰ ਗੋਣ ਮੰਨਿਆ ਜਾਂਦਾ ਸੀ। ਅਜੋਕੀ ਭਾਸ਼ਾ ਵਿੱਚ ਇਉਂ ਕਹਿ ਸਕਦੇ ਹਾਂ ਕਿ ਉਸ ਸਮੇਂ ਰੂਲ ਆਵ ਲਾਅ (Rule of Law- ਕਾਨੂੰਨ ਦੀ ਸਰਦਾਰੀ) ਨਹੀਂ ਸੀ । ਰਿਸ਼ਵਤ ਅਤੇ ਸਿਫਾਰਸ਼ ਜੀਵਨ ਦੀ ਗੱਡੀ ਨੂੰ ਤੋਰੀ ਰੱਖਣ ਦੇ ਸਤਿਕਾਰਯੋਗ ਸਾਧਨ ਮੰਨੇ ਜਾਂਦੇ ਸਨ । ਧਾਰਮਕ ਭਾਸ਼ਾ ਵਿੱਚ ਇਨ੍ਹਾਂ ਦੋਹਾਂ ਸਾਧਨਾਂ ਨੂੰ ਅਤਿਅੰਤ ਆਦਰਯੋਗ ਨਾਂ ਦਿੱਤੇ ਗਏ ਸਨ। ਅੱਜ ਜਦੋਂ ਉੱਨਤ ਸਨਅਤੀ ਜਮਹੂਰੀ ਸਮਾਜਾਂ ਵਿੱਚ 'ਯਾਚਕਾਂ' ਨੂੰ 'ਹੱਕਦਾਰ' ਮੰਨਿਆ ਜਾਣ ਲੱਗ ਪਿਆ ਹੈ ਤਾਂ ਇਹ ਸਾਧਨ ਸਮਾਜਕ ਬੁਰਾਈ ਜਾਪਣ ਲੱਗ ਪਏ ਹਨ।
'ਵਿਖਾਵੇ' ਦੀ ਭਾਵਨਾ ਅਤੇ ਪਰਮਾਤਮਾ ਦੇ ਵਿਸ਼ਵਾਸ ਤੋਂ ਪਰੇ ਰੱਖੀ ਜਾਣ ਨਾਲ ਸਾਲਸੀ ਪ੍ਰਾਰਥਨਾ ਵਿਅਕਤੀਗਤ ਪ੍ਰਸੰਨਤਾ ਦਾ ਸਰੋਤ ਬਣ ਸਕਦੀ ਹੈ। ਵਿਖਾਵੇ ਦੀ ਭਾਵਨਾ ਦਾ ਸਮੁੱਚਾ ਤਿਆਗ ਕਰ ਲਿਆ ਜਾਣ ਉੱਤੇ ਈਸ਼ਵਰੀ ਵਿਸ਼ਵਾਸ ਸਾਡੀ ਪ੍ਰਸੰਨਤਾ ਵਿੱਚ ਵਾਧਾ ਕਰ ਸਕਦਾ ਹੈ। ਜਿਹੜੀ ਮਾਨਸਿਕਰਾ ਵਿਸ਼ਵਾਸ ਦੀ ਅਵਸਥਾ ਵਿੱਚੋਂ ਲੰਘ ਕੇ ਵਿਚਾਰ ਜਾਂ ਬੌਧਿਕਤਾ ਦੀ ਅਵਸਥਾ ਵਿੱਚ ਵਿਕਾਸ ਕਰ ਜਾਂਦੀ ਹੈ ਉਸ ਨੂੰ ਆਪਣੀ ਪ੍ਰਸੰਨਤਾ ਲਈ
ਤੀਜੀ ਪ੍ਰਕਾਰ ਦੀ ਪ੍ਰਾਰਥਨਾ ਨੂੰ ਪੂਜਾ, ਅਰਾਧਨਾ ਜਾਂ ਉਪਾਸਨਾ ਆਖ ਸਕਦੇ ਹਾਂ। 'ਯਾਚਨਾ' ਦਾ ਕੇਂਦ ਪ੍ਰਾਰਥਕ ਦਾ ਆਪਾ ਹੈ ਅਤੇ 'ਸਾਲਸੀ' ਉਸ ਦੇ ਆਲੇ-ਦੁਆਲੇ ਨਾਲ ਸੰਬੰਧਤ ਹੈ। ਪੂਜਾ, ਭਗਤੀ, ਅਰਾਧਨਾ ਜਾਂ ਉਪਾਸਨਾ ਦਾ ਕੇਂਦ ਪਰਮਾਤਮਾ ਹੈ। ਇਸ ਪ੍ਰਾਰਥਨਾ ਰਾਹੀਂ ਪ੍ਰਾਰਥਕ ਈਸ਼ਵਰ ਨੂੰ ਉਸ ਦੇ ਆਪਣੇ ਰੂਪ-ਸਰੂਪ ਵਿੱਚ ਜਾਣਨ ਅਤੇ ਪਿਆਰਨ ਦੀ ਇੱਛਾ ਕਰਦਾ ਹੈ। ਲੇਖ ਦੇ ਆਰੰਭ ਵਿੱਚ ਮੈਂ ਲਿਖਿਆ ਸੀ ਕਿ ਅਸੀਂ ਈਸ਼ਵਰ ਨੂੰ ਸੰਪੂਰਣ ਰੂਪ ਜਾਣ ਨਹੀਂ ਸਕਦੇ, ਅਜੇਹਾ ਅਧਿਆਤਮਕ ਆਗੂਆਂ ਦਾ ਫੈਸਲਾ ਹੈ। ਇਸ ਲਈ ਅਸੀਂ ਆਪਣੀ ਲੋੜ, ਪਸੰਦ ਅਤੇ ਸਮਰੱਥਾ ਅਨੁਸਾਰ ਆਪਣਾ ਈਸ਼ਵਰ ਚਿਤਵਣਾ ਹੁੰਦਾ ਹੈ ਜਾਂ ਚਿਤਵਿਆ ਹੁੰਦਾ ਹੈ। ਉਹ ਰੂਪ ਸਰੂਪ ਸਾਡੀ ਕਲਪਨਾ, ਸਾਡੀ ਬੌਧਿਕਤਾ ਅਤੇ ਸਾਡੇ ਵਿਸ਼ਵਾਸਾਂ ਦੀ ਸੁੰਦਰਤਾ ਦੀ ਸਿਖਰ ਹੁੰਦੀ ਹੈ। ਆਰਾਧਨਾ ਜਾਂ ਉਪਾਸਨਾ ਨਾਂ ਦੀ ਪ੍ਰਾਰਥਨਾ ਰਾਹੀਂ ਅਸੀਂ ਆਪਣੇ ਆਪੇ ਦੀ ਸ੍ਰੇਸ਼ਟਤਮ ਅਵਸਥਾ ਨੂੰ ਆਪਣੇ ਆਪੇ ਤੋਂ ਬਾਹਰ ਵੇਖਣ, ਪਿਆਰਨ ਅਤੇ ਸਤਿਕਾਰਨ ਦੀ ਕਿਰਿਆ ਕਰ ਰਹੇ ਹੁੰਦੇ ਹਾਂ। ਇਹ ਬਹੁਤ ਖ਼ਤਰਨਾਕ ਖੇਡ ਹੈ। ਇਹ ਪ੍ਰਾਰਥਕ ਵਿੱਚ ਆਤਮ-ਉੱਚਤਾ (self aggrandisement) ਦਾ ਭਾਵ ਪੈਦਾ ਕਰ ਸਕਦੀ ਹੈ। ਅਜੇਹਾ ਭਾਵ ਵਿਅਕਤੀ ਦੀ ਪ੍ਰਸੰਨਤਾ ਉੱਤੇ ਭਾਰੂ ਹੋ ਜਾਂਦਾ ਹੈ । ਜੇ ਪ੍ਰਾਰਥਕ ਦੀ ਹਉਮੈ ਸ਼ਕਤੀਸ਼ਾਲੀ ਹੋਵੇ ਤਾਂ ਉਹ ਆਪਣੇ ਲਈ ਵੱਡੇ ਮਤਰੇ ਮੁੱਲ ਲੈ ਲੈਂਦਾ ਹੈ। ਬਹੁਤੇ ਸੂਫ਼ੀ ਫ਼ਕੀਰ ਇਸੇ ਭਾਵਨਾ ਅਧੀਨ ਇਸਲਾਮੀ ਸ਼ਰਹ ਨਾਲ ਟੱਕਰ ਲਾ ਕੇ ਕਸ਼ਟ ਭੋਗਦੇ ਰਹੇ ਹਨ। ਉਨ੍ਹਾਂ ਦੀ ਕਵਿਤਾ ਨੂੰ ਸਲਾਹਿਆ ਜਾ ਸਕਦਾ ਹੈ; ਪਰ ਉਨ੍ਹਾਂ ਦੇ ਆਚਾਰ ਵਿਵਹਾਰ ਨੂੰ ਅਪਣਾਉਣਾ ਸਾਡੀ ਪ੍ਰਸੰਨਤਾ ਵਿੱਚ ਘਾਟਾ ਪਾ ਸਕਦਾ ਹੈ।
ਜਿਨ੍ਹਾਂ ਕੋਲ ਸੰਸਾਰਕ ਸੁਖ-ਸਾਧਨ ਲੋੜੀਂਦੀ ਮਾਤ੍ਰਾ ਵਿੱਚ ਮੌਜੂਦ ਹੋਣ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਇਹ ਸੁਖ-ਸਾਧਨ ਸਾਡੀ ਯਾਚਨਾ ਨਾਂ ਦੀ ਪ੍ਰਾਰਥਨਾ ਦੇ ਸਿੱਟੇ ਵਜੋਂ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਆਰਮੁੱਚਤਾ ਦਾ ਭਾਵ ਸਹਿਜੇ ਹੀ ਸਿਰ ਚੁੱਕ ਸਕਦਾ ਹੈ। ਇਸ ਲਈ ਅਰਾਧਨਾ, ਉਪਾਸਨਾ ਜਾਂ ਭਜਨ ਆਦਿਕ ਦੇ ਰੂਪਾਂ ਵਿੱਚ ਪ੍ਰਾਰਥਨਾ ਕਰਨ ਵਾਲੇ ਵਿਅਕਤੀ ਲਈ ਜੀਵਨ ਦੇ ਸਮਾਜਕ-ਆਰਥਕ ਵਿਕਾਸ ਦੀ ਕੁਝ ਕੁ ਜਾਣਕਾਰੀ ਅਤੇ ਉਸ ਜਾਣਕਾਰੀ ਦਾ ਲੋੜੀਂਦਾ ਸਤਿਕਾਰ ਬਹੁਤ ਜ਼ਰੂਰੀ ਗੱਲਾਂ ਹਨ।
ਚੌਥੀ ਪ੍ਰਕਾਰ ਦੀ ਪ੍ਰਾਰਥਨਾ ਅਸਲ ਵਿੱਚ ਪ੍ਰਾਰਥਨਾ ਨਹੀਂ। ਇਸ ਵਿੱਚ ਪ੍ਰਾਰਥਕ ਆਪਣੇ ਇਸ਼ਟ ਕੋਲੋਂ ਕੁਝ ਮੰਗਦਾ ਨਹੀਂ: ਨਾ ਆਪਣੇ ਲਈ, ਨਾ ਕਿਸੇ ਹੋਰ ਲਈ; ਨਾ ਹੀ ਉਸ ਨੂੰ ਪਿਆਰਨ, ਸਤਿਕਾਰਨ, ਸਲਾਹੁਣ ਅਤੇ ਰੀਝਾਉਣ ਦੀ ਇੱਛਾ ਕਰਦਾ ਹੈ। ਇਸ ਪ੍ਰਾਰਥਨਾ ਨੂੰ ਮਗਨਤਾ, ਲਿਵਲੀਨਤਾ, ਸੁਰਤ-ਸ਼ਬਦ-ਸੰਜੋਗ, ਸਮਾਧੀ ਆਦਿਕ ਕੋਈ ਵੀ ਨਾਂ ਦੇ ਸਕਦੇ ਹਾਂ। ਇਸ ਪ੍ਰਾਰਥਨਾ ਰਾਹੀਂ ਪ੍ਰਾਰਥਕ ਆਪਣੇ ਇਸ਼ਟ ਨੂੰ ਆਪਣੇ ਬਾਹਰ ਨਹੀਂ ਸਗੋਂ ਆਪਣੇ ਅੰਦਰ ਸਮਾਇਆ ਹੋਇਆ ਅਨੁਭਵ ਕਰਦਾ ਹੈ। ਇਸ ਅਨੁਭਵ ਰਾਹੀਂ ਉਹ ਕਿਸੇ ਦੇ ਦੱਸੇ ਹੋਏ ਜਾਂ ਆਪਣੀ ਕਲਪਨਾ ਸਮਰੱਥਾ ਆਦਿਕ ਰਾਹੀਂ ਆਪਣੇ ਲਈ ਚੁਣੇ ਹੋਏ ਅੰਸ਼ ਰੂਪ ਪਰਮਾਤਮਾ ਦਾ ਸਾਖਿਆਤਕਾਰ ਨਹੀਂ ਕਰਦਾ ਸਗੋਂ ਉਸ ਨੂੰ ਉਸ ਦੇ ਆਪਣੇ ਅਸਲੀ ਅਤੇ ਸੰਪੂਰਣ ਰੂਪ ਵਿੱਚ ਵੇਖਦਾ, ਜਾਣਦਾ ਜਾਂ ਅਨੁਭਵ ਕਰਦਾ ਹੈ; ਇਹ ਵੱਖਰੀ ਗੱਲ ਹੈ ਕਿ ਆਪਣੇ ਅਨੁਭਵ ਨੂੰ ਭਾਸ਼ਾ ਰਾਹੀਂ ਹੂ-ਬ-ਹੂ ਪਰਗਣ ਕਰਨਾ ਉਸ ਲਈ ਸੰਭਵ ਨਹੀਂ ਹੁੰਦਾ।
ਇਹ ਪ੍ਰਾਰਥਕ ਦੀ ਨਹੀਂ ਸਗੋਂ ਮਨੁੱਖੀ ਭਾਸ਼ਾ ਦੀ ਕਮਜ਼ੋਰੀ ਮੰਨੀ ਜਾਂਦੀ ਹੈ।
ਮਨੁੱਖੀ ਮਨ ਦੇ ਅਲੌਕਿਕ ਅਨੁਭਵ ਅਤੇ ਅਨੁਭਵ ਦੀ ਭਾਸ਼ਾਈ ਵਿਆਖਿਆ ਸੰਬੰਧੀ ਅਸੀਂ ਕੁਝ ਨਹੀਂ ਕਰ ਸਕਦੇ। ਵਾਇਰਸ ਨੂੰ ਖ਼ਤਮ ਕਰਨ ਦੀ ਥਾਂ ਐਂਟੀ ਬਾਇਟਿਕਸ ਦੀ ਸਹਾਇਤਾ ਨਾਲ ਉਸ ਦੇ ਬੁਰੇ ਅਸਰ ਤੋਂ ਬਚਣ ਦਾ ਜਤਨ ਕਰਨ ਵਿੱਚ ਹੀ ਸਿਆਣਪ ਹੈ। ਜੇ ਅਸੀਂ ਇਹ ਮੰਨਦੇ ਹਾਂ ਕਿ ਸਾਡੀ ਪ੍ਰਸੰਨਤਾ ਰੱਬੀ ਦਾਤ ਨਹੀਂ ਸਗੋਂ ਸਾਡੇ ਆਪਣੇ ਵਿਵਹਾਰ ਦੀ ਸੁੰਦਰਤਾ ਦਾ ਸੁਭਾਵਕ ਸਿੱਟਾ ਹੈ ਤਾਂ ਸਾਨੂੰ ਸਵੇਰੇ ਸਵੇਰੇ, ਘਰੋਂ ਜਾਣ ਲੱਗਿਆ ਦੋ ਕੁ ਮਿੰਟ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਨੂੰ ਇਹ ਚੇਤਾ ਕਰਾਉਣਾ ਚਾਹੀਦਾ ਹੈ ਕਿ ਸਾਡੇ ਸੰਪਰਕ ਵਿੱਚ ਆਉਣ ਵਾਲੇ ਇਸਤ੍ਰੀ-ਪੁਰਸ਼ ਸਾਡੇ ਵਰਗੇ ਹੀ ਹਨ ਅਤੇ ਅਸਾਂ ਲੱਗਦੀ ਵਾਹੇ ਉਨ੍ਹਾਂ ਨਾਲ ਉਹੋ ਜਿਹਾ ਸਲੂਕ ਕਰਨਾ ਹੈ ਜਿਹੋ ਜਿਹਾ ਸਲੂਕ ਅਸੀਂ ਆਪਣੇ ਨਾਲ ਕੀਤਾ ਜਾਣਾ ਪਸੰਦ ਕਰਦੇ ਹਾਂ। ਰਾਤ ਨੂੰ ਸੋਣ ਤੋਂ ਪਹਿਲਾਂ ਦੋ ਕੁ ਮਿੰਟ ਲਈ ਆਪਣੇ ਦਿਨ ਭਰ ਦੇ ਵਿਵਹਾਰ ਨੂੰ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਸਾਕਾਰ ਕਰ ਕੇ ਇਹ ਵੇਖਣ ਦਾ ਜਤਨ ਕਰਨਾ ਚਾਹੀਦਾ ਹੈ ਕਿ ਕੀ ਅਸਾਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨਾਲ ਉਚਿਤ ਵਤੀਰਾ ਅਪਣਾਇਆ। ਜੇ ਨਹੀਂ ਅਪਣਾਇਆ ਤਾਂ ਇਸ ਵਿੱਚ, ਉਨ੍ਹਾਂ ਨੇ ਨਹੀਂ, ਅਸਾਂ ਕਿੱਥੇ ਕਿੱਥੇ ਉਕਾਈ ਕੀਤੀ ਹੈ।
ਜਿਹੜਾ ਵਿਅਕਤੀ ਇਸ ਪ੍ਰਾਰਥਨਾ ਲਈ ਇੱਕ ਦਿਨ ਵਿੱਚ ਚਾਰ ਮਿੰਟ ਖਰਚ ਨਹੀਂ ਕਰ ਸਕਦਾ ਉਹ ਭਜਨ, ਬੰਦਗੀ, ਧਿਆਨ, ਧਾਰਣਾ, ਸਮਾਧੀ ਰਾਹੀਂ ਮੁਕਤੀ ਬੇਸ਼ਕ ਪ੍ਰਾਪਤ ਕਰ ਲਵੋ ਪਰੰਤੂ ਇਸ ਦੁਨੀਆ ਦੀ ਸੁੰਦਰਤਾ ਅਤੇ ਮਨੁੱਖੀ ਜੀਵਨ ਦੀ ਪ੍ਰਸੰਨਤਾ ਵਿੱਚ ਕੋਈ ਵਾਧਾ ਨਹੀਂ ਕਰ ਸਕਦਾ।
ਥਕਾਵਟ ਅਤੇ ਪ੍ਰਸੰਨਤਾ
ਸਾਧਾਰਣ ਨਜ਼ਰੇ ਵੇਖਿਆ ਥਕਾਵਟ ਅਤੇ ਪ੍ਰਸੰਨਤਾ ਵਿੱਚ ਕੋਈ ਸਾਂਝ-ਕੁਸਾਂਝ ਨਹੀਂ ਦਿਸਦੀ, ਜੇ ਦਿਸਦੀ ਹੈ ਤਾਂ ਕੇਵਲ ਸਾਂਝ। ਅਸੀਂ ਇਹ ਮੰਨਦੇ ਹਾਂ ਕਿ ਦਿਨ ਦੀ ਮਿਹਨਤ ਨਾਲ ਬੱਕਾ ਹੋਇਆ ਆਦਮੀ ਰੱਜ ਕੇ ਰੋਟੀ ਖਾਂਦਾ ਹੈ ਅਤੇ ਰਾਤ ਨੂੰ ਗੂਹੜੀ ਨੀਂਦ ਸੌਂਦਾ ਹੈ। ਇਹ ਮਨੌਤ ਠੀਕ ਹੈ ਪਰ ਇੱਕ ਹੱਦ ਤਕ। ਜਿਸ ਹੱਦ ਤਕ ਇਹ ਠੀਕ ਹੈ ਉਸ ਹੱਦ ਦੇ ਵਿੱਚ ਵਿੱਚ ਰਹਿਣ ਵਾਲੀ ਬਕਾਵਟ ਸਾਡੇ ਭੋਗਾਂ ਦੇ ਆਨੰਦ ਅਤੇ ਸਾਡੇ ਜੀਵਨ ਦੀ ਖ਼ੁਸ਼ੀ ਵਿੱਚ ਵਾਧਾ ਕਰਦੀ ਹੈ। ਉਸ ਹੱਦ ਤੋਂ ਅੱਗੇ ਲੰਘੀ ਹੋਈ ਬਕਾਵਟ ਸਾਡੀ ਪ੍ਰਸੰਨਤਾ ਵਿੱਚ ਘਾਟਾ ਅਤੇ ਸਾਡੀਆਂ ਮਾਨਸਿਕ ਕਮਜ਼ੋਰੀਆਂ ਵਿੱਚ ਵਾਧਾ ਕਰਦੀ ਹੈ।
ਮੈਂ ਮਨ ਨੂੰ ਸਰੀਰ ਦੀ ਉਪਜ ਮੰਨਦਾ ਹਾਂ। ਕੁਝ ਲੋਕ ਇਸ ਨੂੰ ਸਰੀਰ ਤੋਂ ਵੱਖਰੀ ਸੁਤੰਤ੍ਰ ਅਤੇ ਸੂਖਮ ਹੋਂਦ ਮੰਨਦੇ ਹਨ। ਇਸ ਵਿਵਾਦ ਵਿੱਚ ਪੈਣ ਦੀ ਲੋੜ ਨਹੀਂ। ਦੋਵੇਂ ਧਿਰਾਂ ਇਸ ਸੱਚ ਨੂੰ ਸਵੀਕਾਰ ਕਰਦੀਆਂ ਹਨ ਕਿ ਸਰੀਰ ਅਤੇ ਮਨ ਵਿੱਚ ਬਹੁਤ ਗੂਹੜਾ ਸੰਬੰਧ ਹੈ ਜਿਹੜਾ ਜੀਵਨ ਦੇ ਅੰਤ ਨਾਲ ਹੀ ਟੁੱਟਦਾ ਹੈ। ਜੀਵਤ ਅਵਸਥਾ ਵਿੱਚ ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਦੋਹਾਂ ਦੀ ਥਕਾਵਟ ਇੱਕ ਦੂਜੇ ਦੇ ਵਿਵਹਾਰ ਵਿੱਚ ਤਬਦੀਲੀ ਪੈਦਾ ਕਰਦੀ ਹੈ।
ਮੁੱਢਲੇ ਰੂਪ ਵਿੱਚ ਥਕਾਵਟ ਦੇ ਪ੍ਰਕਾਰ ਦੀ ਹੈ—(1) ਸਰੀਰਕ ਅਤੇ (2) ਮਾਨਸਿਕ। ਇਨ੍ਹਾਂ ਦੋਹਾਂ ਬਕਾਵਟਾਂ ਦੀਆਂ ਕਈ ਉਪਵੰਡਾਂ ਹਨ। ਸਾਰੀਆਂ ਬਕਾਵਟਾਂ ਦਾ ਪਹਿਲਾ ਪ੍ਰਭਾਵ ਕਮਜ਼ੋਰੀ ਦੇ ਰੂਪ ਵਿੱਚ ਪਰਗਟ ਹੁੰਦਾ ਹੈ। ਜੇ ਇਸ ਪ੍ਰਭਾਵ, ਕਮਜ਼ੋਰੀ, ਵੱਲ ਯੋਗ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਵਧੇਰੇ ਹਾਨੀਕਾਰਕ ਰੂਪ ਧਾਰਣ ਕਰ ਲੈਂਦਾ ਹੈ। ਪ੍ਰਭਾਵ ਦੇ ਹਾਨੀਕਾਰਕ ਰੂਪ ਨੂੰ ਬੀਮਾਰੀ ਆਖਿਆ ਜਾਂਦਾ ਹੈ। ਕਰੜੀ ਮਿਹਨਤ ਦਾ ਬਕਾਵਟੀ ਜੀਵਨ ਜੀਣ ਵਾਲੇ ਮਜ਼ਦੂਰ ਚਾਲ੍ਹੀਆਂ ਨੂੰ ਪੁੱਜ ਕੇ ਬੁੱਢੇ ਹੋ ਜਾਂਦੇ ਹਨ। ਸੱਠਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਅੰਤ ਵੱਲ ਚਾਲੇ ਪਾ ਲੈਂਦੇ ਹਨ। ਉਨ੍ਹਾਂ ਦੀ ਥਕਾਵਟ ਨੂੰ ਬੀਮਾਰੀ ਆਖੀਏ ਭਾਵੇਂ ਨਾ, ਉਹ ਉਨ੍ਹਾਂ ਦੀ ਅਗੇਤੀ ਮੌਤ ਦਾ ਕਾਰਨ ਜ਼ਰੂਰ ਬਣਦੀ ਹੈ। ਅਗੇਤੀ ਮੌਤ ਦੇ ਕਾਰਨ ਨੂੰ ਦੋ ਹੀ ਨਾਂ ਦਿੱਤੇ ਜਾ ਸਕਦੇ ਹਨ-ਬੀਮਾਰੀ ਅਤੇ ਦੁਰਘਟਨਾ । ਕਰੜੀ ਮਿਹਨਤ ਤੋਂ ਉਪਜਣ ਵਾਲੀ ਥਕਾਵਟ ਦੁਰਘਟਨਾ ਨਹੀਂ; ਬੀਮਾਰੀ ਹੈ।
ਕਰੜੀ ਮਿਹਨਤ ਦਾ ਥਕਾਵਟੀ ਜੀਵਨ ਜੀਣ ਵਾਲੇ ਲੋਕ ਪਸ਼ੂ-ਪੱਧਰ ਉੱਤੇ ਜੀਣ ਲਈ ਮਜਬੂਰ ਕੀਤੇ ਗਏ ਲੋਕ ਹਨ। ਪਸ਼ੂਆਂ ਦੀ ਖੁਸ਼ੀ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ । ਹਾਂ, ਉਨ੍ਹਾਂ ਦੀ ਸਿਹਤ ਦੀ ਕੁਝ ਚਿੰਤਾ ਜ਼ਰੂਰ ਕੀਤੀ ਜਾਂਦੀ ਹੈ; ਜਾਂ ਚਿੰਤਾ ਦਾ ਪਾਖੰਡ ਕੀਤਾ ਜਾਂਦਾ ਹੈ। ਪਸ਼ੂਆਂ ਦੀ ਸਿਹਤ ਦੀ ਚਿੰਤਾ ਵਿੱਚ ਅਸਲੀਅਤ ਬਹੁਤੀ ਅਤੇ ਪਾਖੰਡ ਘੱਟ ਜਾਂ ਉੱਕਾ ਗ਼ੈਰ-ਹਾਜ਼ਰ ਹੁੰਦਾ ਹੈ। ਕਾਮਿਆਂ ਦੀ ਸਿਹਤ ਦੀ ਚਿੰਤਾ ਨਿਰੋਲ ਪਾਖੰਡ ਹੁੰਦੀ ਹੈ। ਮੈਂ ਪੱਛਮੀ ਸਨਅਤੀ ਸਮਾਜਾਂ ਦੀ ਗੱਲ ਨਹੀਂ ਕਰ ਰਿਹਾ ਸਗੋਂ ਭਾਰਤ, ਪਾਕਿਸਤਾਨ
ਸਮਾਜ ਦੇ ਜਿਸ ਹਿੱਸੇ ਨੂੰ ਮਾਨਸਿਕ ਥਕਾਵਟ ਹੁੰਦੀ ਹੈ, ਉਹ ਸਮਾਜ ਦਾ ਰੱਜਿਆ- ਪੁੱਜਿਆ ਹਿੱਸਾ ਹੁੰਦਾ ਹੈ। ਉਸ ਹਿੱਸੇ ਕੋਲ ਮਾਨਸਿਕ ਥਕਾਵਟ ਦਾ ਇਲਾਜ ਕਰਨ ਲਈ ਖੇਡ-ਤਮਾਸ਼ਿਆਂ ਅਤੇ ਸੈਰ-ਸਪਾਟਿਆਂ ਦੇ ਸਾਧਨ ਹੁੰਦੇ ਹਨ। ਜਿਸ ਹਿੱਸੇ ਦੀ ਸਰੀਰਕ ਥਕਾਵਟ ਮਾਨਸਿਕ ਥਕਾਵਟ ਦਾ ਕਾਰਨ ਬਣਦੀ ਹੈ, ਉਹ ਹਿੱਸਾ ਦਰਮਿਆਨੇ ਤਬਕੇ ਦੇ ਲੋਕਾਂ ਦਾ ਹੁੰਦਾ ਹੈ। ਜੇ ਇਹ ਕਰੜੀ ਸਰੀਰਕ ਅਤੇ ਮਾਨਸਿਕ ਮਿਹਨਤ ਕਰਨ ਵਾਲੇ ਛੋਟੇ ਵਪਾਰੀ, ਦੁਕਾਨਦਾਰ ਅਤੇ ਘਰੇਲੂ ਸਨਅਤਕਾਰ ਹਨ ਤਾਂ ਇਨ੍ਹਾਂ ਦੀ ਥਕਾਵਟ ਚਿੰਤਾ ਦਾ ਰੂਪ ਧਾਰਨ ਕਰਦੀ ਹੈ। ਇਸ ਸੰਬੰਧ ਵਿੱਚ ਪਹਿਲਾਂ ਲਿਖ ਚੁੱਕਾ ਹਾਂ। ਸਕੂਲਾਂ ਅਤੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਸਮੱਸਿਆ ਵੱਖਰੀ ਪ੍ਰਕਾਰ ਦੀ ਹੁੰਦੀ ਹੈ। ਉਨ੍ਹਾਂ ਦੀ ਥਕਾਵਟ ਨਾ ਸਿਰਫ਼ ਸਰੀਰਕ ਹੁੰਦੀ ਹੈ, ਨਾ ਸਿਰਫ ਮਾਨਸਿਕ। ਇਹ ਸਰੀਰਕ-ਸਮਾਜਕ-ਮਾਨਸਿਕ ਹੁੰਦੀ ਹੈ। ਉਨ੍ਹਾਂ ਨੂੰ ਕੰਮ ਬਹੁਤਾ ਕਰਨਾ ਪੈਂਦਾ ਹੈ। ਇਸ ਦੇ ਨਾਲ ਨਾਲ ਆਪਣੇ ਸਾਥੀਆਂ ਨਾਲ ਆਪਣੀ ਤੁਲਨਾ ਕਰਨ ਦੀ ਕੁਦਰਤੀ ਰੁਚੀ ਵੀ ਹੁੰਦੀ ਹੈ। ਇਹ ਰੁਚੀ ਆਪਣੇ ਆਪ ਵਿੱਚ ਮੁਕਾਬਲਾ ਭਾਵੇਂ ਨਹੀਂ ਪਰ ਮੁਕਾਬਲੇ ਦੀ ਭਾਵਨਾ ਨੂੰ ਜਨਮ ਜ਼ਰੂਰ ਦਿੰਦੀ ਹੈ। ਇਹ ਭਾਵਨਾ ਹੁੰਦੀ ਹੈ ਜੀਵਨ-ਪੱਧਰ ਦੇ ਵਿਖਾਵੇ ਵਿੱਚ ਇੱਕ ਦੂਜੇ ਦੇ ਬਰਾਬਰ ਹੋਣ ਜਾਂ ਇੱਕ ਦੂਜੇ ਨੂੰ ਮਾਰ ਪਾਉਣ ਦੀ ਭਾਵਨਾ। ਆਮ ਆਦਮੀ ਨੂੰ ਪਤਾ ਨਹੀਂ ਲੱਗਦਾ ਕਿ ਇਹ ਭਾਵਨਾ ਕਦੋਂ ਈਰਖਾ ਦਾ ਰੂਪ ਧਾਰਨ ਕਰ ਜਾਂਦੀ ਹੈ। ਇਹ ਈਰਖਾ ਦਾ ਬਹੁਤ ਹੀ ਛਲੀਆ ਰੂਪ ਹੈ। ਇਸ ਨੂੰ ਈਰਖਾ ਆਖਣੇਂ ਸੰਕੋਚ ਕੀਤਾ ਜਾਂਦਾ ਹੈ।
ਇਸ ਅਧੀਨ ਅਸੀਂ ਆਪਣੀ ਮਾਇਕ ਸਮਰੱਥਾ ਦਾ ਨਿਰਾਦਰ ਕਰਨ ਲੱਗ ਪੈਂਦੇ ਹਾਂ। ਆਪਣੇ ਵਿਤੋਂ ਵਡੇਰਾ ਹੋਣ ਲਈ ਸਾਨੂੰ ਬਹੁਤਾ ਕੰਮ ਜਾਂ ਅਯੋਗ ਸਾਧਨ ਅਪਣਾਉਣੇ ਪੈਂਦੇ ਹਨ। ਇਸ ਨਾਲ ਸਰੀਰਕ ਅਤੇ ਮਾਨਸਿਕ ਦੋਵੇਂ ਬਕਾਵਟਾਂ ਵਧਦੀਆਂ ਹਨ। ਮਾਨਸਿਕ ਥਕਾਵਟ, ਜਿਸ ਨੂੰ ਅਸਾਂ ਈਰਖਾ ਦਾ ਮਨਮੋਹਣਾ ਰੂਪ ਆਖਿਆ ਹੈ, ਹੌਲੀ ਹੌਲੀ ਚਿੰਤਾ ਦਾ ਰੂਪ ਧਾਰਦੀ ਜਾਂਦੀ ਹੈ। ਈਰਖਾ ਰਜੋਗੁਣੀ ਭਾਵ ਹੋਣ ਕਰਕੇ ਕੁਝ ਕੁ ਉਤਸ਼ਾਹ ਦੇਣ ਦਾ ਕੰਮ ਕਰਦਾ ਹੈ ਜਦ ਕਿ ਚਿੰਤਾ ਤਮੋਗੁਣੀ ਹੋਣ ਕਰਕੇ ਉਤਸ਼ਾਹਹੀਣ ਕਰਨ ਦੀ ਰੁਚੀ ਰੱਖਦੀ ਹੈ। ਇਹ ਅਵਸਥਾ ਬਹੁਤ ਗੰਭੀਰ ਹੈ। ਇਸ ਹਾਲਤ ਤਕ ਪੁੱਜਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਵਿਤ ਅਨੁਸਾਰ ਵਰਤਣ ਦੀ ਜਾਚ ਸਿੱਖ ਲੈਣੀ ਚਾਹੀਦੀ ਹੈ। ਵਿਆਹ-ਸ਼ਾਦੀਆਂ ਅਤੇ ਹੋਰ ਸਭ ਵਿਸ਼ੇਸ਼ ਅਵਸਰਾਂ ਉੱਤੇ ਕੀਤੇ ਜਾਣ ਵਾਲੇ ਵਿਖਾਵੇ ਅਤੇ ਆਡੰਬਰ ਸਮਾਜ ਦੇ ਜਿਸ ਹਿੱਸੇ ਵਿੱਚ ਚਿੰਤਾ ਜਾਂ ਈਰਖਾ ਪੈਦਾ ਨਹੀਂ ਕਰਦੇ, ਉਸ ਵਿੱਚ ਵੀ ਭ੍ਰਿਸ਼ਟਾਚਾਰ ਦੇ ਰੰਗ ਨੂੰ ਵਧਾਉਣ ਦਾ ਕਾਰਨ ਜ਼ਰੂਰ ਬਣਦੇ ਹਨ। ਭ੍ਰਿਸ਼ਟਾਚਾਰ-ਗ੍ਰਸਤ ਸਮਾਜ ਵਿੱਚ ਵਿਅਕਤੀ ਦੀ ਖੁਸ਼ੀ ਕਿਸੇ ਰੇਗਿਸਤਾਨ ਵਿੱਚ ਨਿੱਕੇ ਜਹੇ ਨਖ਼ਲਿਸਤਾਨ ਵਰਗੀ ਹੁੰਦੀ ਹੈ। ਅਜੇਹੀ ਖ਼ੁਸ਼ੀ ਜੋ ਆਪਣੇ ਆਪ ਤੋਂ ਸ਼ਰਮਸਾਰ ਨਹੀਂ ਹੁੰਦੀ ਤਾਂ ਇਸ ਨੂੰ ਸੰਵੇਦਨਸ਼ੀਲ ਅਤੇ ਸੁਹਿਰਦ ਮਨੁੱਖ ਦੀ ਸਾਤਵਿਕ ਖੁਸ਼ੀ ਨਹੀਂ ਆਖਿਆ ਜਾਣਾ ਚਾਹੀਦਾ।
ਅੰਤਿਕਾ
ਨਾ ਤਾਂ ਕਿਸੇ ਵਿਚਾਰ ਦੀ ਨਵੀਨਤਾ ਉਸ ਦੇ ਸ੍ਰੇਸ਼ਟ ਹੋਣ ਦਾ ਸਬੂਤ ਹੈ ਅਤੇ ਨਾ ਹੀ ਪੁਰਾਤਨਤਾ ਨੂੰ ਵਿਚਾਰਾਂ ਦੀ ਪ੍ਰਮਾਣੀਕਤਾ ਦੇ ਆਧਾਰ ਆਖਿਆ ਜਾਣਾ ਠੀਕ ਹੈ। 'ਮੂਰਖ ਲੋਕ ਸਦਾ ਸੁਖ ਸੌਂਦੇ' ਵਾਲੀ ਗੱਲ ਵਿੱਚ ਸੱਚਾਈ ਵੇਖਣ ਦੀ ਪ੍ਰੇਰਣਾ ਦਾ ਆਧਾਰ ਪੁਰਾਤਨਤਾ ਵਿੱਚ ਹੈ। ਇਸ ਪ੍ਰਕਾਰ ਦੀਆਂ ਕੱਚੀਆਂ ਗੱਲਾਂ ਨੂੰ ਮਹਾਂਵਾਕ ਦਾ ਦਰਜਾ ਦੇਣ ਵਾਲੇ ਲੋਕ ਸੁਖੀ ਜਾਂ ਖੁਸ਼ ਹੋਣ ਲਈ ਆਪਣੇ ਵਿਚਲੀ ਸਿਆਣਪ ਦਾ ਤਿਆਗ ਭਾਵੇਂ ਨਹੀਂ ਕਰ ਸਕਦੇ ਤਾਂ ਵੀ ਉਨ੍ਹਾਂ ਦੇ ਮਨ ਵਿੱਚ ਇਸ ਖਿਆਲ ਦਾ ਬੀ ਬੀਜਿਆ ਜਾਂਦਾ ਹੈ ਕਿ ਖ਼ੁਸ਼ੀ ਅਤੇ ਸੋਚ ਦੇ ਪੇਤਲੇਪਨ ਵਿੱਚ ਕੋਈ ਸੰਬੰਧ ਹੈ। ਇਸ ਸੋਚ ਦਾ ਦੂਜਾ ਪਾਸਾ ਇਹ ਹੈ ਕਿ ਗੰਭੀਰਤਾ ਅਤੇ ਸਿਆਣਪ ਨਜ਼ਦੀਕੀ ਰਿਸ਼ਤੇਦਾਰ ਹਨ। ਸਿਆਣਪ ਅਤੇ ਗੰਭੀਰਤਾ ਦੇ ਰਿਸ਼ਤੇ ਨੂੰ ਕੁਦਰਤੀ ਮੰਨਣ ਵਾਲੇ ਲੋਕਾਂ ਕੋਲੋਂ ਕਈ ਵੇਰ ਆਪਣੀ ਅਤੇ ਦੂਜਿਆਂ ਦੀ ਪ੍ਰਸੰਨਤਾ ਦੀ ਹਾਨੀ ਹੋਣ ਦਾ ਖ਼ਤਰਾ ਹੁੰਦਾ ਹੈ।
ਕਿਸੇ ਵੀ ਕੰਮ ਜਾਂ ਕਿਰਿਆ ਦਾ ਲੰਮਾ ਅਭਿਆਸ ਉਸ ਕੰਮ ਨੂੰ ਸਾਡੀ ਆਦਤ ਬਣਾ ਦਿੰਦਾ ਹੈ। ਆਦਤ ਦਾ ਰੂਪ ਧਾਰਨ ਕਰ ਲੈਣ ਉੱਤੇ ਕੋਈ ਵੀ ਕੰਮ ਸਾਡੇ ਲਈ ਔਖਾ ਜਾਂ ਉਚੇਚੇ ਜਤਨ ਦੀ ਉਪਜ ਨਹੀਂ ਰਹਿੰਦਾ ਸਗੋਂ ਨਿਰਜਤਨ ਹੀ ਹੋਈ ਜਾਂਦਾ ਹੈ। ਪ੍ਰਸੰਨਤਾ ਨੂੰ ਆਪਣੀ ਆਦਤ ਜਾਂ ਆਪਣਾ ਸੁਭਾਅ ਬਣਾ ਲੈਣ ਉੱਤੇ ਅਸੀਂ ਨਿਰਜਤਨ ਅਤੇ ਅਕਾਰਨ ਹੀ ਪ੍ਰਸੰਨ-ਚਿਤ ਰਹਿ ਸਕਦੇ ਹਾਂ। ਪਰੰਤੂ ਪ੍ਰਸੰਨਤਾ ਨੂੰ ਆਪਣੀ ਆਦਤ ਬਣਾਉਣਾ ਬਹੁਤਾ ਸੌਖਾ ਕੰਮ ਨਹੀਂ।
ਇਹ ਕੰਮ ਹੋਰ ਵੀ ਔਖਾ ਹੋ ਜਾਵੇਗਾ ਜੇ ਅਸੀਂ ਇਹ ਸੋਚਦੇ ਹੋਈਏ ਕਿ ਸਾਡੀ ਪ੍ਰਸੰਨਤਾ ਜਾਂ ਪ੍ਰਸੰਨਤਾ ਦਾ ਪ੍ਰਗਟਾਵਾ ਸਾਡੀ ਸੋਚ ਦੇ ਪੇਤਲੇਪਨ ਦਾ ਸਬੂਤ ਹੈ। ਸਾਡਾ ਸਮਾਜਕ ਚੌਗਿਰਦਾ ਸਾਡੇ ਵਿੱਚ ਅਜੇਹੀ ਸੋਚ ਦਾ ਸੰਚਾਰ ਕਰਨ ਦੀ ਸਿਆਣੀ ਭੁੱਲ ਕਰਨ ਦਾ ਕਸੂਰਵਾਰ ਹੈ। ਆਪਣੇ ਨਿੱਜੀ ਅਨੁਭਵ ਵਿੱਚੋਂ ਕੁਝ ਮਿਸਾਲਾਂ ਦਿੰਦਾ ਹਾਂ:
1. ਇੱਕ ਵੇਰ ਇੰਗਲੈਂਡ ਦੇ ਸ਼ਹਿਰ, ਡਾਰਬੀ (Derby), ਵਿਖੇ ਕਿਸੇ ਕਵੀ ਦਰਬਾਰ ਵਿੱਚ ਬੈਠਿਆਂ, ਮੈਂ, ਜਸਵਿੰਦਰ ਮਾਨ ਦੇ ਬਿਅਰਾਂ ਦੀ ਖੂਬ ਦਾਦ ਦਿੱਤੀ। ਆਪਣੇ ਸੱਜੇ ਪਾਸੇ ਵਾਲੀ ਕੁਰਸੀ ਉੱਤੇ ਬੈਠੇ ਸੱਜਣ ਨੂੰ ਮੈਂ ਨਹੀਂ ਸਾਂ ਜਾਣਦਾ। ਉਹ, ਮੇਰੇ ਲੇਖਾਂ ਰਾਹੀਂ, ਮੈਨੂੰ ਕੁਝ ਕੁਝ ਜਾਣਦਾ ਸੀ । ਕਵੀ ਦਰਬਾਰ ਦੀ ਸਮਾਪਤੀ ਉੱਤੇ ਉਹ ਬਿਰਧ ਵਿਅਕਤੀ ਮੈਨੂੰ ਇੱਕ ਪਾਸੇ ਕਰ ਕੇ ਕਹਿਣ ਲੱਗਾ, "ਤੁਹਾਡੇ ਵਰਗਾ ਵਿਦਵਾਨ, ਇਸ ਤਰ੍ਹਾਂ ਆਪੇ ਤੋਂ ਬਾਹਰ ਹੋ ਕੇ, ਕਿਸੇ ਕਵਿਤਾ ਦੀ ਵਾਹ ਵਾਹ ਕਰਦਾ ਬਹੁਤਾ ਚੰਗਾ ਨਹੀਂ ਲੱਗਦਾ। ਆਪਣੀ ਪੋਜ਼ੀਸ਼ਨ ਦਾ ਖ਼ਿਆਲ ਰੱਖਿਆ ਕਰੋ।" ਮੈਂ ਪਹਿਲੀ ਭੁੱਲ ਦੀ ਖਿਮਾ ਮੰਗ ਕੇ ਅੱਗੇ ਲਈ ਸੁਚੇਤ ਰਹਿਣ ਦਾ ਝੂਠਾ ਇਕਰਾਰ ਕਰ ਦਿੱਤਾ।
3. ਇਹ ਉਚੇਚਾ ਜਤਨ ਮੇਰੇ ਲਈ ਸਹਿਜ ਨਹੀਂ; ਜ਼ਰਾ ਕੁ ਮੁਸ਼ਕਿਲ ਹੈ। ਉਚੇਚੇ ਜਤਨ ਨਾਲ ਕਿਸੇ ਮੁਸ਼ਕਿਲ ਵਿੱਚ ਪੈਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਮੈਨੂੰ ਵੀ ਨਹੀਂ। ਕਈ ਇੱਕ ਮੁਆਮਲਿਆਂ ਵਿੱਚ ਮੈਥੋਂ ਇਸ ਮੁਸ਼ਕਿਲ ਵਿੱਚ ਪੈਣ ਦੀ ਮੰਗ ਕੀਤੀ ਗਈ ਜੋ ਮੈਂ ਪੂਰੀ ਨਾ ਕਰ ਸਕਿਆ।
ਮੇਰੇ ਛੋਟੇ ਵੀਰ, ਵੀਰੇਂਦ੍ਰ ਸਿੰਘ ਦੇ ਲੜਕੇ, ਵਰਣੀਤ, ਲਈ ਰਿਸ਼ਤਾ ਲੱਭਣ ਦੀ ਕੋਸ਼ਿਸ਼ ਦੋ ਤਿੰਨ ਸਾਲ ਜਾਰੀ ਰਹੀ। ਕਦੇ ਕੁੜੀ ਨੂੰ ਮੁੰਡਾ ਪਸੰਦ ਨਹੀਂ ਸੀ ਆਉਂਦਾ ਅਤੇ ਕਦੇ ਮੁੰਡੇ ਨੂੰ ਕੁੜੀ ਚੰਗੀ ਨਹੀਂ ਸੀ ਲੱਗਦੀ। ਤਿੰਨ ਕੁ ਨਾਕਾਮੀਆਂ ਪਿੱਛੋਂ ਮੇਰੇ ਬੱਚਿਆਂ ਦੇ ਮਾਤਾ ਜੀ, ਸ੍ਰੀਮਤੀ ਕੁਲਵੰਤ ਕੌਰ, ਨੇ ਘਰ ਵਿੱਚ ਐਲਾਨ ਕਰ ਦਿੱਤਾ ਕਿ "ਅੱਗੇ ਤੋਂ ਕੁੜੀ ਵੇਖਣ ਜਾਣ ਸਮੇਂ ਤੁਹਾਡੇ ਪਾਪਾ ਨੂੰ ਨਾਲ ਨਹੀਂ ਲੈ ਜਾਇਆ ਜਾਵੇਗਾ। ਇਨ੍ਹਾਂ ਨੂੰ ਸੰਜੀਦਾ ਹੋਣਾ ਨਹੀਂ ਆਉਂਦਾ। (ਉਹ 'ਗੰਭੀਰ' ਦੀ ਥਾਂ ਸ਼ਬਦ 'ਸੰਜੀਦਾ' ਦੀ ਵਰਤੋਂ ਕਰਦੇ ਹਨ) ਜਿਥੇ ਜਾਂਦੇ ਹਨ ਓਥੇ ਆਪਣੀ ਫਿਲਾਸਫ਼ੀ ਦੱਸਣ ਲੱਗ ਪੈਂਦੇ ਹਨ ਜਾਂ ਹਾਸੇ ਦੀਆਂ ਗੱਲਾਂ ਕਰ ਕੇ ਸਾਰਾ ਮਾਹੌਲ ਵਿਗਾੜ ਦਿੰਦੇ ਹਨ।" ਉਨ੍ਹਾਂ ਦੇ ਹੁਕਮ ਦੀ ਪਾਲਣਾ ਹੋਣ ਲੱਗ ਪਈ।
ਚਾਰ ਕੁ ਨਾਕਾਮੀਆਂ ਪਿੱਛੋਂ ਪੰਜਵੀਂ ਥਾਂ ਰਿਸ਼ਤੇ ਦੀ 'ਹਾਂ' ਹੋ ਗਈ। ਜਦੋਂ ਸਾਰਾ ਪਰਿਵਾਰ ਰਿਸ਼ਤੇ ਦੀ ਗੱਲ ਪੱਕੀ ਕਰ ਕੇ ਸ਼ਾਮ ਨੂੰ ਨਾਟਿੰਘਮ ਤੋਂ ਵਾਪਸ ਘਰ ਆਇਆ ਤਾਂ ਦਰਵਾਜ਼ਾ ਖੁੱਲ੍ਹਦਿਆਂ ਹੀ ਮੇਰੇ ਬੱਚਿਆਂ ਦੇ ਮਾਤਾ ਜੀ ਨੇ ਸ਼ੁਭ ਕਾਰਜ ਸੰਪੰਨ ਹੋਣ ਦੀ ਵਧਾਈ ਇਨ੍ਹਾਂ ਸ਼ਬਦ ਵਿੱਚ ਦਿੱਤੀ, "ਵੇਖਿਆ, ਸਾਰਾ ਕੰਮ ਸੁਖੀ-ਸਾਂਦੀ ਸਿਰੇ ਚੜ੍ਹ ਗਿਆ। ਜੇ ਤੁਸੀਂ ਨਾਲ ਗਏ ਹੁੰਦੇ ਤਾਂ ਸਮੋਸੇ-ਚਾਹ ਖਾ-ਪੀ ਕੇ ਘਰ ਮੁੜਨਾ ਪੈਣਾ ਸੀ।" ਮੈਂ ਇਹ ਨਾ ਕਹਿ ਸਕਿਆ, "ਇਸ ਕਾਮਯਾਬੀ ਪਿੱਛੇ ਮੁੰਡੇ-ਕੁੜੀ ਦੀ ਮਨਜ਼ੂਰੀ ਦਾ ਹੱਥ ਹੋਵੇਗਾ; ਇਸ ਤੋਂ ਪਹਿਲਾਂ ਵੀ ਤੁਸੀਂ ਚਾਰ ਵੇਰ ਮੇਰੇ ਤੋਂ ਬਿਨਾਂ ਗਏ ਹੋ।" ਮੇਰੇ ਬੱਚਿਆਂ ਦੇ ਮਾਤਾ ਜੀ ਆਪਣੇ ਪ੍ਰਸ਼ਨ ਦਾ ਉੱਤਰ ਸੁਣਨਾ ਪਸੰਦ ਕਰਦੇ ਹਨ; ਪਰ ਆਪਣੀ ਗੱਲ ਦੇ ਟਾਕਰੇ ਵੀ ਆਖੀ ਗਈ ਗੱਲ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀ। ਖ਼ਾਮੋਸ਼ੀ ਅਤੇ ਖ਼ੁਸ਼ੀ ਦਾ ਖ਼ੁਸ਼ਾਮਦੀ ਮਿਸ਼ਰਣ ਮੂੰਹ ਉੱਤੇ ਮਲੀ ਮੈਂ ਉਨ੍ਹਾਂ ਦੇ ਪਿੱਛੇ ਪਿੱਛੇ ਡ੍ਰਾਇੰਗਰੂਮ ਵਿੱਚ ਆ ਗਿਆ। ਮੇਰਾ ਖ਼ਿਆਲ ਹੈ ਕਿ ਜੀਵਨ ਵਿੱਚ ਇਸ ਪ੍ਰਕਾਰ ਦਾ ਤਜਰਬਾ ਹਰ ਕਿਸੇ ਨੂੰ
ਹੋਇਆ ਹੈ। ਜਵਾਨ ਹੋ ਰਹੇ ਬੱਚਿਆਂ ਨੂੰ ਇਹ ਗੱਲ ਆਖੀ ਜਾਣੀ ਆਮ ਹੁੰਦੀ ਸੀ-"ਐਵੇਂ ਹੀ-ਹੀ ਨਾ ਕਰਦਾ ਰਿਹਾ ਕਰ; ਕੁਝ ਅਕਲ ਸਿੱਖ।"
ਸਾਡੀਆਂ ਸਭਿਆਚਾਰਕ ਅਤੇ ਸਮਾਜਕ ਲੋੜਾਂ ਸਾਨੂੰ ਅਕਲ ਸਿੱਖਣ ਲਈ ਆਖਦੀਆਂ ਹਨ। ਮੈਂ ਅਕਲ ਨੂੰ ਪ੍ਰਸੰਨਤਾ ਨਾਲੋਂ ਨੀਵੀਂ ਚੀਜ਼ ਨਹੀਂ ਕਹਿੰਦਾ: ਨਾ ਹੀ ਮੈਂ ਪ੍ਰਸੰਨਤਾ ਨੂੰ