ਅਕਲ ਦੀ ਵਿਰੋਧੀ ਮੰਨਦਾ ਹਾਂ। ਪ੍ਰਸੰਨਤਾ ਨੂੰ ਆਪਣੀ ਆਦਤ ਬਣਾਣ ਪਿੱਛੋਂ (ਜੇ ਅਜਿਹੀ ਆਦਤ ਬਣਾ ਸਕੀਏ ਤਾਂ) ਸਾਨੂੰ ਆਪਣੀਆਂ ਹੋਰ ਸਾਰੀਆਂ ਆਦਤਾਂ ਵਾਂਗ,
ਇਸ ਆਦਤ ਨੂੰ ਮਰਿਆਦਾ ਵਿੱਚ ਰੱਖਣ ਦੀ ਸਮਝਦਾਰੀ ਦੀ ਲੋੜ ਹੈ। ਜੀਵਨ ਵਿੱਚ ਅਜਿਹੇ ਮੌਕੇ ਆ ਜਾਂਦੇ ਹਨ ਜਿਥੇ ਗੰਭੀਰ ਹੋਣ ਦੀ ਲੋੜ ਪੈਂਦੀ ਹੈ। ਕੋਈ ਪਾਗਲ ਹੀ ਹੋਵੇਗਾ ਜਿਸ ਨੂੰ ਅਜੇਹੇ ਮੌਕਿਆਂ ਦੀ ਪਛਾਣ ਨਾ ਹੋਵੇ ਅਤੇ ਗੰਭੀਰ ਮੌਕਿਆਂ ਦੀ ਗੰਭੀਰਤਾ ਦਾ ਆਦਰ ਕਰਨਾ ਨਾ ਆਉਂਦਾ ਹੋਵੇ। ਪ੍ਰਸੰਨਤਾ ਸਾਨੂੰ ਪਾਗਲ ਨਹੀਂ ਕਰਦੀ,
ਨਾ ਹੀ ਪਾਗਲਪਨ ਪ੍ਰਸੰਨ ਕਰਦਾ ਹੈ। ਜੇ ਸਾਨੂੰ ਬੌਧਿਕ ਪੋਤਲੇਪਨ,
ਗੈਰ-ਜ਼ਿੰਮੇਦਾਰੀ ਅਤੇ ਲਾਪਰਵਾਹੀ ਵਰਗੀ ਨੀਵੀ ਮਾਨਸਿਕਤਾ ਅਤੇ ਪ੍ਰਸੰਨਤਾ ਵਿੱਚ ਕੋਈ ਸਾਂਝ-ਸਮਝੌਤਾ ਨਜ਼ਰ ਆਉਂਦਾ ਹੈ ਤਾਂ ਅਸੀਂ ਪ੍ਰਸੰਨਤਾ ਨੂੰ ਮਨੋਰਥ ਨਹੀਂ ਮੰਨਦੇ ਸਗੋਂ ਸਥੂਲ ਮਨੋਰਥਾਂ ਦੀ ਪ੍ਰਾਪਤੀ ਵਿੱਚ ਪ੍ਰਸੰਨਤਾ ਵੇਖਦੇ ਹਾਂ। 174 / 174