ਪੰਜਾਬੀ ਆਲੋਚਨਾ
ਵਿਚਾਰਧਾਰਕ ਪਰਿਪੇਖ
ਡਾ. ਸਰਬਜੀਤ ਸਿੰਘ
ਇਸ ਤੋਂ ਪਹਿਲਾਂ:
ਤਰਤੀਬ
• ਆਰੰਭਿਕਾ
• ਸਾਹਿਤ ਆਲੋਚਨਾ ਅਤੇ ਵਿਚਾਰਧਾਰਾ: ਸਿਧਾਂਤਕ ਪਰਿਪੇਖ
• ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਵਿਕਾਸ-ਪੱਥ
• ਪ੍ਰਗਤੀਵਾਦੀ ਪੰਜਾਬੀ ਆਲੋਚਨਾ
• ਸੰਰਚਨਾਵਾਦੀ ਪੰਜਾਬੀ ਆਲੋਚਨਾ
• ਚਿੰਨ੍ਹ ਵਿਗਿਆਨਕ ਆਲੋਚਨਾ
ਆਰੰਭਿਕਾ
ਸਾਹਿਤ, ਆਲੋਚਨਾ ਅਤੇ ਵਿਚਾਰਧਾਰਾ ਤਿੰਨ ਅਜਿਹੇ ਵਰਤਾਰੇ ਹਨ, ਜਿਨ੍ਹਾਂ ਨੂੰ ਪੰਜਾਬੀ ਚਿੰਤਨ ਤੋਂ ਲੈ ਕੇ ਵਿਸ਼ਵ ਚਿੰਤਨ ਤੱਕ ਸਰਗਰਮ ਅਧਿਐਨ ਵਜੋਂ ਵਿਚਾਰਿਆ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਸੰਬੰਧੀ ਦਾਰਸ਼ਨਿਕ ਤੌਰ ਤੇ ਵੱਖਰੇ ਵੱਖਰੇ ਆਧਾਰ ਪ੍ਰਾਪਤ ਹਨ। ਇਨ੍ਹਾਂ ਆਧਾਰਾਂ ਨੂੰ ਵਿਸ਼ਵ ਚਿੰਤਨ ਵਿਚ ਆਦਰਸ਼ਵਾਦੀ ਅਤੇ ਪਦਾਰਥਵਾਦੀ ਰੂਪ ਵਿਚ ਦ੍ਰਿਸ਼ਟੀਗੋਚਰ ਕਰਨ ਦਾ ਯਤਨ ਹੋਇਆ ਹੈ, ਜਿਸਦੀ ਵਿਆਖਿਆ ਨੇ ਕਈ ਵਿਸਤਾਰ ਪ੍ਰਾਪਤ ਕੀਤੇ ਹਨ। ਇਨ੍ਹਾਂ 'ਚ ਬਾਹਰਮੁਖੀ ਵਿਚਾਰਵਾਦ ਜਾਂ ਅੰਤਰਮੁਖੀ ਪਦਾਰਥਵਾਦ ਆਦਿ ਵੀ ਸ਼ਾਮਿਲ ਹਨ ਪਰੰਤੂ ਅੰਤਿਮ ਰੂਪ ਵਿਚ ਬਾਹਰਮੁਖੀ ਜਾਂ ਅੰਤਰਮੁਖੀ ਦ੍ਰਿਸ਼ਟੀਆਂ ਦੀ ਧਾਰਨਾ ਹੀ ਸਥਾਪਤ ਹੋਈ ਹੈ।
ਸਾਹਿਤ ਮਾਨਵ ਦੀ ਸਮਾਜਕ ਚੇਤਨਤਾ ਦਾ ਇਕ ਪ੍ਰਗਟਾਅ ਮਾਧਿਅਮ ਹੈ, ਜਿਹੜਾ ਕਲਾਤਮਕ ਅਤੇ ਸੁਹਜਾਤਮਕ ਰੁਚੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਸਾਹਿਤ ਦੀ ਵਿਲੱਖਣਤਾ ਸੁਹਜਾਤਮਕ ਅਤੇ ਕਲਾਤਮਕਤਾ ਦੇ ਬੁਨਿਆਦੀ ਤੱਤਾਂ ਕਾਰਨ ਹੈ ਪਰ ਇਹ ਨਿਰੋਲ ਕਲਾਤਮਕ ਅਤੇ ਸੁਹਜਾਤਮਕ ਅਭਿਵਿਅਕਤੀ ਹੀ ਨਹੀਂ, ਸਗੋਂ ਸੂਖ਼ਮ ਤੇ ਜਟਿਲ ਚਿੰਤਨ ਸਰਗਰਮੀ ਵੀ ਹੈ, ਜਿਹੜੀ ਜੀਵਨ ਦੀ ਸਿਰਜਣਾ ਅਤੇ ਪੁਨਰ ਸਿਰਜਣਾ ਵਿਚ ਇਕ ਫੈਸਲਾਕੁਨ ਰੋਲ ਅਦਾ ਕਰਦੀ ਹੈ। ਸਾਹਿਤ ਮਨੁੱਖੀ ਜੀਵਨ ਦਾ ਸਾਹਿਤਕ ਚਿਤਰ ਪ੍ਰਸਤੁਤ ਕਰਦਾ ਹੈ, ਇਸ ਵਿਚ ਵਿਚਾਰ, ਵਿਚਾਰਧਾਰਾ, ਦ੍ਰਿਸ਼ਟੀਕੋਣ, ਵਿਅਕਤੀਗਤ ਭਾਵ ਆਦਿ ਬਹੁਤ ਕੁਝ ਸਹਿਜੇ ਹੀ ਰਚਿਆ-ਮਿਚਿਆ ਹੁੰਦਾ ਹੈ। ਇਹ ਸਭ ਕਲਾਤਮਕ ਰਚਨਾ ਨੂੰ ਗਿਆਨ ਅਤੇ ਵਿਚਾਰਧਾਰਕ ਮਸਲਾ ਬਣਾਉਂਦੇ ਹਨ। ਸਾਹਿਤਕਾਰ ਰਚਨਾ ਪ੍ਰਬੰਧ ਦੀ ਸਿਰਜਣਾ ਸਮਾਜ ਦੀ ਭਾਰੂ ਵਿਚਾਰਧਾਰਾ ਅਨੁਸਾਰ ਹੀ ਕਰਦਾ ਹੈ ਪਰੰਤੂ ਕਈ ਵਾਰ ਇਹ ਭਾਰੂ ਵਿਚਾਰਧਾਰਾ ਦੀ ਵਿਸਥਾਪਤੀ ਦਾ ਕਾਰਜ ਵੀ ਕਰਦਾ ਹੈ। ਇਥੋਂ ਹੀ ਸਾਹਿਤ ਦੀ ਪ੍ਰਕ੍ਰਿਤੀ ਅਤੇ ਸਰੂਪ ਦੀ ਸੁਚੇਤ ਤੌਰ ਤੇ ਅਭਿਵਿਅਕਤੀ ਹੁੰਦੀ ਹੈ, ਜਿਸ ਨੂੰ ਵਿਸ਼ੇਸ਼ ਤੌਰ ਤੇ ਸਮਾਜ ਦੇ ਪ੍ਰਬੰਧ ਅਨੁਸਾਰ ਨਿਰਖਿਆ ਪਰਖਿਆ ਜਾਂਦਾ ਹੈ ।
ਸਾਹਿਤ ਸਿਰਜਣਾ ਇਕ ਸੁਚੇਤ ਕਾਰਜ ਹੈ ਪਰ ਇਸ ਵਿਚ ਬਹੁਤ ਕੁਝ ਅਚੇਤ ਰੂਪ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦਾ ਮੁੱਖ ਕਾਰਨ ਸਿਰਜਣਾਤਮਕ ਤੌਰ ਤੇ
ਕਲਪਨਾ-ਆਧਾਰਿਤ ਹੈ। ਸਿਰਜਣਾਤਮਕਤਾ ਦੀ ਚਿੰਨ੍ਹ - ਪ੍ਰਕਿਰਿਆ ਰਾਹੀਂ ਜੋ ਰਚਨਾ ਪ੍ਰਬੰਧ ਬਣਦਾ ਹੈ, ਉਸ ਦੇ ਬਹੁ-ਪਰਤੀ ਅਤੇ ਬਹੁ-ਅਰਥੀ ਹੱਦ ਦਾ ਸੁਆਲ ਹਮੇਸਾਂ ਬਣਿਆ ਰਹਿੰਦਾ ਹੈ। ਰਚਨਾਵਾਂ ਦਾ ਅਧਿਐਨ ਸਿਰਜਣਾਤਮਕ ਨਾ ਹੋ ਕੇ ਵਿਸ਼ਲੇਸ਼ਣਾਤਮਕ ਹੁੰਦਾ ਹੈ, ਜੋ ਕਲਪਨਾ ਮੁਖ ਨਾ ਹੋ ਕੇ ਵਿਵੇਕਮਈ ਤੇ ਤਰਕਮਈ ਹੁੰਦਾ ਹੈ । ਇਸੇ ਕਰਕੇ ਅਚੇਤ ਵਿਚਾਰਧਾਰਕ ਤੱਤਾਂ ਦੀ ਸੰਭਾਵਨਾ ਘੱਟ ਹੁੰਦੀ ਹੈ। ਦੂਸਰਾ ਇਹ ਕਿ ਸਾਹਿਤ ਆਲੋਚਨਾਵਾਦੀ ਪ੍ਰਕ੍ਰਿਤੀ ਹੀ ਮੂਲ ਰੂਪ ਵਿਚ ਸਜੱਗ ਪਾਠਕ ਦੀ ਹੁੰਦੀ ਹੈ। ਸਜੱਗ ਪਾਠਕ ਰਚਨਾਵੀ ਪਾਠ ਤੇ ਆਲੋਚਨਾ ਪਾਠ ਉਸਾਰਦਾ ਹੈ, ਜਿਸਦੀ ਪ੍ਰਕਿਤੀ ਅਤੇ ਅਧਾਰ ਵਿਸ਼ੇਸ਼ ਕਿਸਮ ਦੀਆਂ ਸਮਾਜਕ ਕਦਰਾਂ ਕੀਮਤਾਂ ਅਤੇ ਵਿਚਾਰਧਾਰਕ ਤੱਤ ਹੁੰਦੇ ਹਨ। ਇਸੇ ਕਰਕੇ ਆਲੋਚਨਾ ਸਿਰਫ ਅੰਗ ਨਿਖੇੜ, ਵਿਗਿਆਨ, ਸੁਹਜ-ਸ਼ਾਸਤਰ ਜਾਂ ਰਚਨਾਵਾਂ ਦੀ ਵਿਆਖਿਆ ਹੀ ਨਹੀਂ ਹੁੰਦੀ, ਸਗੋਂ ਵਿਚਾਰਧਾਰਕ ਆਧਾਰ ਦੀ ਧਾਰਨੀ ਵੀ ਹੁੰਦੀ ਹੈ, ਜਿਹੜੀ ਸਮਾਜ ਵਿਚ ਚੱਲ ਰਹੇ ਜਮਾਤੀ ਸੰਘਰਸ਼ ਵਿਚ ਫੈਸਲਾਕੁਨ ਰੋਲ ਵੀ ਅਦਾ ਕਰਦੀ ਹੈ।
ਸਮਾਜ ਕੋਈ ਮਨੁੱਖ ਦਾ ਇਕੱਠ ਮਾਤਰ ਨਹੀਂ, ਸਗੋਂ ਅਜਿਹਾ ਸਮੂਹ ਹੈ, ਜਿਹੜਾ ਮਾਨਵੀ ਮੁੱਲਾਂ ਦੀ ਵੀ ਸਥਾਪਨਾ ਕਰਦਾ ਹੈ। ਸਮਾਜ ਵਿਚ ਸਭ ਕੁਝ ਸਾਂਵਾਂ ਨਹੀਂ ਹੁੰਦਾ, ਅਸਾਂਵਾਂ ਵੀ ਹੁੰਦਾ ਹੈ, ਉਸ ਸਮਾਜ ਵਿਚ, ਜਿਸ ਵਿਚ ਨਿੱਜੀ ਮਲਕੀਅਤ ਦਾ ਸੰਕਲਪ ਹੋਵੇ । ਇਸੇ ਕਾਰਨ ਸਮਾਜ ਅਗਾਂਊਂ ਜਮਾਤੀ ਸਮਾਜ ਵਿਚ ਵੰਡਿਆ ਜਾਂਦਾ ਹੈ। ਅਜਿਹੇ ਸਮਾਜ ਵਿਚ ਰਚੀ ਗਈ ਹਰ ਚੀਜ਼ ਦੀ ਪ੍ਰਕਿਤੀ ਜਮਾਤੀ ਹੁੰਦੀ ਹੈ ਅਤੇ ਜਿਸ ਦਾ ਆਧਾਰ ਵਿਚਾਰਧਾਰਕ ਹੁੰਦਾ ਹੈ। ਸਾਹਿਤ ਅਤੇ ਆਲੋਚਨਾ ਵੀ ਇਸੇ ਤਰ੍ਹਾਂ ਸਮਾਜਕ ਵਰਤਾਰਿਆਂ ਵਾਂਗ ਵਿਚਾਰਧਾਰਕ ਆਧਾਰ ਦੇ ਧਾਰਨੀ ਹੁੰਦੇ ਹਨ। ਅਜਿਹੇ ਆਧਾਰਾਂ ਨੂੰ ਸਮਝਣ ਅਤੇ ਅਧਿਐਨ ਕਰਨ ਵੱਲ ਹੱਥਲੀ ਪੁਸਤਕ ਇਕ ਯਤਨ ਹੈ। ਇਸ ਅਧਿਐਨ ਦੀਆ ਆਪਣੀਆਂ ਸੀਮਾਵਾਂ ਹਨ। ਇਸ ਵਿਚ ਸੁਚੇਤ ਰੂਪ ਵਿਚ ਸਿਧਾਂਤਕ ਅਤੇ ਵਿਚਾਰਧਾਰਕ ਦ੍ਰਿਸ਼ਟੀਆਂ ਨਾਲ ਪ੍ਰਤੀਬੱਧ ਆਲੋਚਨਾ ਵਿਧੀਆਂ ਦਾ ਅਧਿਐਨ ਪ੍ਰਸਤੁਤ ਹੈ।
ਇਉਂ ਇਹ ਪੁਸਤਕ ਪੰਜਾਬੀ ਆਲੋਚਨਾ ਅਤੇ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਹੈ। ਇਸ ਵਿਚ ਸਾਹਿਤ, ਆਲੋਚਨਾ ਅਤੇ ਪੰਜਾਬੀ ਦੀਆਂ ਪ੍ਰਤੀਨਿਧ, ਵਿਹਾਰਕ ਆਲੋਚਨਾ ਪ੍ਰਵਿਰਤੀਆਂ ਦਾ ਅਧਿਐਨ-ਵਿਸਲੇਸ਼ਣ ਅਤੇ ਮੁਲਾਂਕਣ ਹੈ। ਪ੍ਰਗਤੀਵਾਦ, ਸੰਰਚਨਾਵਾਦ ਅਤੇ ਚਿੰਨ੍ਹ ਵਿਗਿਆਨ ਨੂੰ ਸਿਧਾਂਤਕ ਅਤੇ ਵਿਹਾਰਕ ਰੂਪ 'ਚ ਸਮਝਣ ਦਾ ਯਤਨ ਤੁਹਾਡੇ ਸਨਮੁੱਖ ਹੈ। ਆਧੁਨਿਕ ਸੰਸਾਰ ਵਿਚ ਹੋਰ ਯੁੱਧਾ ਵਾਂਗ ਵਿਚਾਰਾਂ ਦਾ ਯੁੱਧ ਵੀ ਹੈ। ਇਸੇ ਯੁੱਧ ਵਿਚ ਅੱਜ ਦੇ ਸਮੇਂ ਵਿਚ ਇਤਿਹਾਸ ਦਾ ਅੰਤ' ਅਤੇ 'ਵਿਚਾਰਧਾਰਾ ਦਾ ਅੰਤ' ਜਿਹੇ ਵਿਚਾਰ ਵੀ ਉਭਾਸਰ ਰਹੇ ਹਨ। ਇਉਂ ਹੀ ਲੇਖਕ ਦਾ ਅੰਤ' ਅਤੇ 'ਮਨੁੱਖ ਦਾ ਅੰਤ ਵੀ ਦ੍ਰਿਸ਼ਟੀਗੋਚਰ ਹੋਏ ਹਨ। ਇਉਂ ਵਿਚਾਰਾਂ ਵਿਚ ਅੰਤ ਬੋਧ ਖ਼ਾਸ ਰੂਪ ਵਿਚ ਪ੍ਰਵਾਹਮਾਨ ਹੈ। ਪਰੰਤੂ ਅੰਤ ਬੋਧ ਦੇ ਸਮਾਨਾਂਤਰ ਹੁਣਵੇਂ ਸਮੇਂ ਵਿਚ ਮਹਾਂਬਿਰਤਾਂਤ ਦਾ ਅੰਤ' ਵਿਸ਼ੇਸ਼ ਰੂਪ 'ਚ ਚਰਚਿਤ ਹੈ, ਜਿਹੜਾ ਸਿੱਧੇ ਅਸਿੱਧੇ ਰੂਪ ਵਿਚ ਵਿਚਾਰਧਾਰਕ ਪਰਿਪੇਖ ਦਾ ਧਾਰਨੀ ਹੈ। ਇਸ ਨੂੰ ਅਗਾਂਹ ਤੱਕ ਵਿਸਤਾਰ ਕੇ ਉੱਤਰ-ਆਧੁਨਿਕ ਸਥਿਤੀ ਵਜੋਂ ਸਮਾਨਾਂਤਰ- ਵਿਚਾਰਧਾਰਾ ਰਾਹੀਂ ਪ੍ਰਸਤੁਤ ਕੀਤਾ ਜਾ ਰਿਹਾ ਹੈ । ਜਦੋਂ ਤੱਕ ਸਰਮਾਏਦਾਰੀ ਅਤੇ ਸਾਮਰਾਜੀ ਮਹਾਂਬਿਰਤਾਂਤਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਹੋਂਦ ਬਰਕਰਾਰ ਹੈ, ਉਦੋਂ ਤੱਕ ਸਰਬਹਾਰੇ ਦੀ ਮੁਕਤੀ ਦੇ ਮਹਾਂ ਬਿਰਤਾਂਤ ਦੀ ਸਾਰਥਕਤਾ ਤੋਂ ਇਨਕਾਰ ਵਿਸ਼ੇਸ਼ ਵਿਚਾਰਧਾਰਾ ਦਾ ਮਹੀਨ ਤੇ ਸੂਖਮ ਰੂਪ 'ਚ
ਪੱਖ ਪੂਰਨਾ ਹੈ। ਅਜਿਹੇ ਵਿਚਾਰਧਾਰਕ ਸੰਘਰਸ਼ ਵਿਚ ਸਾਹਿਤਕਤਾ ਦੇ ਸੰਸਾਰ ਵਿਚ ਇਸ ਪੱਖੋਂ ਵਧੇਰੇ ਸੁਚੇਤ ਹੋਣ ਦੀ ਲੋੜ ਬਣ ਗਈ ਹੈ।
ਮੈਂ ਆਪਣੇ ਗੁਰੂਦੇਵ ਮਰਹੂਮ ਡਾ. ਅਤਰ ਸਿੰਘ ਹੁਰਾਂ ਦਾ ਮਸ਼ਕੂਰ ਹਾਂ, ਜਿਨ੍ਹਾਂ ਦੇ ਬੰਧਿਕ ਸਾਥ ਵਿਚ ਸਾਹਿਤ ਆਲੋਚਨਾ ਅਤੇ ਵਿਚਾਰਧਾਰਾ ਦੀਆਂ ਬਰੀਕ ਅਤੇ ਅੰਤਰੀਵੀ ਤੰਦਾਂ ਜਾਣੀਆਂ। ਚੇਤਨਾ ਪ੍ਰਕਾਸ਼ਨ ਦਾ ਵੀ ਆਭਾਰੀ ਹਾਂ, ਜਿਨ੍ਹਾਂ ਮੁਹੱਬਤ ਨਾਲ ਪੁਸਤਕ ਛਾਪੀ ਹੈ।
ਤੁਹਾਡੇ ਸੰਬਾਦ ਅਤੇ ਪ੍ਰਤਿਕਰਮ ਦਾ ਦਿਲੋਂ ਸਤਿਕਾਰ ਕਰਾਂਗਾ।
- ਸਰਬਜੀਤ ਸਿੰਘ
31 ਦਸੰਬਰ 1998
ਪੰਜਾਬੀ ਵਿਭਾਗ,
ਸਰਕਾਰੀ ਕਾਲਜ (ਲੜਕੀਆਂ)
ਸੈਕਟਰ-11. ਚੰਡੀਗੜ੍ਹ
ਸਾਹਿਤ, ਆਲੋਚਨਾ ਅਤੇ ਵਿਚਾਰਧਾਰਾ ਦਾ
ਸਿਧਾਂਤਕ ਪਰਿਪੇਖ
ਵਿਚਾਰਧਾਰਾ ਮਾਨਵੀ ਇਤਿਹਾਸ ਅਤੇ ਸਮਾਜਕ ਪ੍ਰਕਿਰਿਆ ਨਾਲ ਜੁੜਿਆ ਹੋਣ ਕਰਕੇ ਸਮਾਜਕ ਚੇਤਨਤਾ ਦਾ ਇਕ ਪ੍ਰਗਟਾਅ ਮਾਧਿਅਮ ਹੈ। ਇਸ ਦਾ ਮਾਨਵੀ ਸਮਾਜ ਦੇ ਆਰੰਭ ਤੋਂ ਹੀ ਸਮਾਜੀ ਵਿਕਾਸ ਦੀ ਪ੍ਰਕਿਰਿਆ ਦੀ ਨਿਰੰਤਰਤਾ ਨਾਲ ਆਪਣਾ ਸਰੂਪ ਅਤੇ ਸੁਭਾਅ ਪ੍ਰਵਰਤਿਤ ਹੁੰਦਾ ਰਿਹਾ ਹੈ। ਇਹ ਸਮਾਜਕ ਚੇਤਨਤਾ ਅਤੇ ਬਾਹਰਮੁਖੀ ਯਥਾਰਥ ਦੀ ਅੰਤਰਕਿਰਿਆ ਦਾ ਨਤੀਜਾ ਹੋਣ ਕਰਕੇ ਇਸ ਦੇ ਆਧਾਰ ਨੂੰ ਇਤਿਹਾਸਕ ਸਮਾਜਕ ਪ੍ਰਸੰਗ ਰਾਹੀਂ ਸਮਝਣਾ ਹੀ ਅਨਿਵਾਰੀ ਹੈ। ਵਿਚਾਰਧਾਰਾ ਅਤੇ ਵਿਚਾਰਧਾਰਕ ਆਧਾਰਾਂ ਨੂੰ ਸਮਝਣ ਪ੍ਰਤੀ ਮਾਨਵੀ ਚਿੰਤਨ ਵਿਚ ਦੋ ਪ੍ਰਮੁੱਖ ਰੁਝਾਨ ਪ੍ਰਾਪਤ ਹੁੰਦੇ ਹਨ ਜਿਹੜੇ ਕਿ ਬੁਨਿਆਦੀ ਤੌਰ ਤੇ ਚੇਤਨਾ ਅਤੇ ਪਦਾਰਥ ਦੀ ਪ੍ਰਾਥਮਿਕਤਾ ਨਾਲ ਸੰਬੰਧਿਤ ਹਨ। ਚੇਤਨਾ ਅਤੇ ਪਦਾਰਥ ਦਾ ਰਿਸ਼ਤਾ ਵਿਸ਼ਵ ਦੇ ਸਮੁੱਚੇ ਦਰਸ਼ਨ ਦਾ ਮੁੱਖ ਅਤੇ ਬੁਨਿਆਦੀ ਸੁਆਲ ਰਿਹਾ ਹੈ। ਇਸੇ ਕਾਰਨ ਹੀ ਦਰਸ਼ਨ ਵਿਚ ਦੇ ਚਿੰਤਨ ਧਾਰਾਵਾਂ ਉੱਭਰ ਕੇ ਸਾਹਮਣੇ ਆਈਆਂ, ਜੋ ਇਸੇ ਸੁਆਲ ਉਤੇ ਮੁੱਢੋਂ ਹੀ ਵੱਖਰੀਆਂ ਅਤੇ ਬੇਜੋੜ ਹਨ। "ਭੌਤਿਕਵਾਦ ਅਤੇ ਭਾਵਵਾਦ ਦਰਸ਼ਨ ਸ਼ਾਸਤਰ ਦੇ ਦੇ ਪ੍ਰਧਾਨ ਦਲ ਹਨ, ਜਿਨ੍ਹਾਂ ਦਾ ਭੇਦ ਦਰਸ਼ਨ ਸ਼ਾਸਤਰ ਦੇ ਮੁੱਖ ਸੁਆਲ ਦੇ ਪ੍ਰਤੀ ਉਸਦੇ ਭਿੰਨ ਰੁਖ ਦੇ ਕਾਰਨ ਹੈ। ਉਹ ਮੁੱਖ ਸੁਆਲ ਹੈ ਮਨ ਅਤੇ ਭੂਤ, ਵਿਚਾਰ ਅਤੇ ਅਸਤਿਤਵ ਦੇ ਪਰਸਪਰ ਸਬੰਧਾਂ ਦਾ ਸੁਆਲ ।"1
ਆਦਰਸ਼ਵਾਦੀ ਚਿੰਤਨਧਾਰਾ ਚੇਤਨਾ ਨੂੰ ਪ੍ਰਾਥਮਿਕਤਾ ਦੇ ਕੇ ਪ੍ਰਕਿਰਤੀ ਅਤੇ ਸਮਾਜ ਦੇ ਨੇ ਮਾਂ ਦੀ ਸਮਝ ਦਾ ਆਧਾਰ ਪ੍ਰਯਾਪਤ ਕਰਦੀ ਹੈ, ਜਦੋਂ ਕਿ ਪਦਾਰਥਵਾਦ ਪਦਾਰਥ ਦੀ ਪ੍ਰਾਥਮਿਕਤਾ ਤੇ ਬਲ ਦੇ ਕੇ ਚੇਤਨਾ ਨੂੰ ਦਵੰਦਾਤਮਕ ਨੇਮ ਰਾਹੀਂ ਜਾਨਣ ਦਾ ਆਧਾਰ ਪ੍ਰਸਤੁਤ ਕਰਦਾ ਹੈ। ਇਨ੍ਹਾਂ ਦੋਹਾਂ ਧਾਰਾਵਾਂ ਵਿਚ ਵਿਚਾਰਧਾਰਾ ਦਾ ਸਰੂਪ ਅਤੇ ਸੁਭਾਅ ਮੂਲੇ ਹੀ ਵੱਖਰਾ ਹੈ।
"ਇਸੇ ਲਈ ਪਲੈਟੋ ਤੋਂ ਹੀਗਲ ਤੱਕ ਅਤੇ ਉਸ ਤੋਂ ਬਾਅਦ ਦੀ ਸਮੁੱਚੀ ਆਦਰਸ਼ਵਾਦੀ ਚਿੰਤਨ-ਧਾਰਾ ਦੇ ਪ੍ਰਸੰਗ ਵਿਚ ਵਿਚਾਰਧਾਰਾ ਦੇ ਸੰਕਲਪ ਦਾ ਇਕ ਮੂਲੋਂ ਵੱਖਰਾ ਸੁਭਾਅ ਤੇ ਅਰਥ ਹੈ। ਪਦਾਰਥਵਾਦੀ ਦਰਸ਼ਨ ਦੇ ਅੰਤਰਗਤ ਮਾਰਕਸ ਤੇ ਏਂਗਲਜ਼ ਦੁਆਰਾ ਵਿਕਸਿਤ ਇਤਿਹਾਸਕ ਪਦਾਰਥਵਾਦ ਦੇ ਅੰਤਰਗਤ ਵਿਚਾਰਧਾਰਾ ਪਹਿਲੀ ਵਾਰ ਵਿਗਿਆਨਕ ਅਰਥਾਂ ਵਾਲੇ ਮੂਲੋਂ ਵੱਖਰੇ ਇਕ ਇਤਿਹਾਸਕ ਪ੍ਰਵਰਗ ਦੇ ਰੂਪ ਵਿਚ ਸਥਾਪਤ ਹੁੰਦੀ ਹੈ।"2 ਵਿਚਾਰਧਾਰਾ ਨੂੰ ਇਕ ਇਤਿਹਾਸਕ ਸੰਕਲਪ ਜਾਂ ਪ੍ਰਵਰਗ ਵਜੋਂ ਸਮਝਣ ਲਈ ਇਸ ਨੂੰ ਸਮਾਜਕ ਚੇਤਨਤਾ ਦੇ ਪ੍ਰਗਟਾਅ ਮਾਧਿਅਮ
ਵਜੋਂ ਬਾਹਰਮੁਖੀ ਅਤੇ ਵਿਗਿਆਨਕ ਅਧਿਐਨ ਰਾਹੀਂ ਸਮਝਣਾ ਜ਼ਰੂਰੀ ਹੈ। ਵਿਚਾਰਧਾਰਾ ਸਮਾਜਿਕ ਚੇਤਨਤਾ ਦੇ ਰੂਪ ਰਾਜਨੀਤੀ, ਨੈਤਿਕ, ਕਾਨੂੰਨੀ, ਧਾਰਮਕ ਅਤੇ ਸੁਹਜਾਤਮਕ ਵਿਚਾਰਾ ਦਾ ਪ੍ਰਬੰਧ ਹੈ।
ਸਮਾਜਕ ਚੇਤਨਤਾ ਮਨੁੱਖ ਦੇ ਹੋਂਦ ਵਿਚ ਆਉਣ ਤੋਂ ਹੀ ਉਸਦੀ ਵਿਕਾਸ ਪ੍ਰਕਿਰਿਆ ਦੇ ਇਕ ਵਿਸ਼ੇਸ਼ ਇਤਿਹਾਸਕ ਵਿਕਾਸ ਦਾ ਸਿੱਟਾ ਹੈ। ਇਹ ਇਤਿਹਾਸਕ ਵਿਕਾਸ ਦੀ ਪੈਦਾਵਾਰ ਹੋਣ ਕਰਕੇ ਸੰਗਠਿਤ ਪਦਾਰਥ ਭਾਵ ਮਨੁੱਖੀ ਦਿਮਾਗ਼ ਦਾ ਇਕ ਗੁਣ ਹੈ। ਇਹ ਪਦਾਰਥ ਤੋਂ ਵਿਕਸਤ ਹੋਈ ਹੈ ਜਿਸ ਕਰਕੇ ਪਦਾਰਥ ਦੀ ਹੋਂਦ ਤੋਂ ਬਿਨਾਂ ਇਸ ਦੀ ਹੋਂਦ ਦਾ ਹੋਣਾ ਅਸੰਭਵ ਹੈ। "ਮਨੁੱਖ ਦੀ ਚੇਤਨਾ ਉੱਚੀ ਤਰ੍ਹਾਂ ਜਥੇਬੰਦ ਪਦਾਰਥ, ਦਿਮਾਗ਼ ਦੀ ਪਦਾਰਥਕ ਯਥਾਰਥ ਨੂੰ ਪ੍ਰਤਿਬਿੰਬਤ ਕਰਨ ਦੀ ਯੋਗਤਾ ਹੈ।'' ਚੇਤਨਾ ਦੀ ਹੋਂਦ ਮਨੁੱਖ ਅਤੇ ਸਮਾਜਕ ਜੀਵਨ ਨਾਲ ਅਟੁੱਟ ਰਿਸ਼ਤੇ ਵਿਚ ਬੱਝੀ ਹੁੰਦੀ ਹੈ। ਇਕ ਚਿੰਤਕ ਨੂੰ ਮਨੁੱਖ ਅਤੇ ਸਮਾਜ ਨਾਲ ਅਨਿੱਖੜ ਤੌਰ ਤੇ ਸੰਬੰਧਿਤ ਮੰਨਦਾ ਹੋਇਆ ਲਿਖਦਾ ਹੈ, ਚੇਤਨਾ ਪ੍ਰਤਿਬਿੰਬਣ ਦੇ ਉਚਤਮ ਅਤੇ ਸਿਰਫ ਮਨੁੱਖੀ ਰੂਪ ਦਾ ਹੀ ਨਾਅ ਹੈ। ਇਹ ਮਨੁੱਖ ਅਤੇ ਮਨੁੱਖੀ ਸਮਾਜ ਦੇ ਹੋਂਦ ਵਿਚ ਆਉਣ ਨਾਲ ਹੀ ਹੋਂਦ ਵਿਚ ਆਉਂਦੀ ਹੈ ਅਤੇ ਮਨੁੱਖੀ ਸਮਾਜ ਤੋਂ ਬਾਹਰ ਇਹ ਆਪਣੀ ਹੋਂਦ ਗ੍ਰਹਿਣ ਹੀ ਨਹੀਂ ਕਰ ਸਕਦੀ।“
ਮਾਨਵੀ ਸਮਾਜ ਮਨੁੱਖ ਅਤੇ ਪ੍ਰਕਿਰਤੀ ਦੇ ਦਵੰਦ ਵਿਚੋਂ ਉਪਜਿਆ ਹੈ । ਪਰੰਤੂ ਇਹ ਆਪਣੀ ਗੁਣਾਤਮਿਕ ਤਬਦੀਲੀ ਕਾਰਨ ਪ੍ਰਕਿਰਤੀ ਨਾਲੋਂ ਵਿਲੱਖਣ ਹੈ। ਮਾਨਵੀ ਇਤਿਹਾਸ ਦੇ ਆਗਾਜ਼ ਤੇ ਨਜ਼ਰ ਮਾਰਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੂੰ ਆਪਣਾ ਅਸਤਿਤਵ ਬਰਕਰਾਰ ਰੱਖਣ ਲਈ ਪ੍ਰਕਿਰਤੀ ਕੋਲ ਜਾਣਾ ਪਿਆ ਤੇ ਮਨੁੱਖਾਂ ਨਾਲ ਸਬੰਧ ਸਥਾਪਤ ਕਰਨਾ ਪਿਆ। ਫਿਰ ਮਾਨਵੀ ਕਿਰਤ ਦੇ ਵਾਧੇ ਲਈ ਮਨੁੱਖ ਨੇ ਪੈਦਾਵਰੀ ਔਜ਼ਾਰ ਈਜਾਦ ਕਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਮਾਨਵੀ ਸਮਾਜ ਦਾ ਪ੍ਰਕਿਰਤੀ ਨਾਲੋਂ ਵਿਲੱਖਣ ਗੁਣ ਉਤਪੰਨ ਹੋਣਾ ਸ਼ੁਰੂ ਹੋ ਗਿਆ । ਡਾ. ਕੇਸਾਬੀ ਇਸੇ ਵਿਲੱਖਣਤਾ ਨੂੰ ਮਾਨਵੀ ਸੰਸਕ੍ਰਿਤੀ ਦਾ ਨਿਖੇੜ ਤੱਤ ਸਮਝਦਾ ਲਿਖਦਾ ਹੈ, "ਮਨੁੱਖ ਨੇ ਇਕਸਾਰ ਤੇ ਲਗਾਤਾਰ ਵਿਕਾਸ ਨਹੀਂ ਕੀਤਾ, ਪਰ ਸਮੁੱਚੇ ਤੋਰ ਤੇ ਉਸਨੇ ਪਸ਼ੂ ਦਸ਼ਾ ਤੋਂ ਸੰਦ ਬਣਾਉਣ ਵਰਤਣ ਦੀ ਮਨੁੱਖੀ ਦਸ਼ਾ ਵੱਲ ਵਿਕਾਸ ਹੀ ਕੀਤਾ ਹੈ।"5
ਮਨੁੱਖ ਦੀ ਲਗਾਤਾਰ ਜਦੋਜਹਿਦ ਨੇ ਪੈਦਾਵਾਰ ਅਤੇ ਸਮਾਜਕ ਜੀਵਨ ਵਿਚ ਪਰਿਵਰਤਨ ਲਿਆਂਦਾ। ਇਸ ਨਾਲ ਸਮਾਜਕ ਚੇਤਨਤਾ ਵਿਚ ਵਿਕਾਸ ਵੀ ਹੋਇਆ। ਮਨੁੱਖ ਦਿਮਾਗੀ ਪੱਧਰ ਤੇ ਸਜੱਗ ਅਤੇ ਚੇਤਨ ਵੀ ਹੁੰਦਾ ਚਲਾ ਗਿਆ। ਇਸ ਦ੍ਰਿਸ਼ਟੀ ਵਾਲੀ ਚਿੰਤਨਧਾਰਾ ਨੂੰ ਪਦਾਰਥਵਾਦੀ ਚਿੰਤਨਧਾਰਾ ਕਿਹਾ ਜਾਂਦਾ ਹੈ। ਇਹ ਪਦਾਰਥ ਨੂੰ ਪ੍ਰਥਮ ਤੇ ਚੇਤਨਾ ਨੂੰ ਦੁਜੈਲੀ ਮੰਨਦੀ ਹੋਈ ਇਹ ਧਾਰਨਾ ਪ੍ਰਸਤੁਤ ਕਰਦੀ ਹੈ ਕਿ ਜੀਵਨ ਚੇਤਨਾ ਨੂੰ ਮਿਥਦਾ ਹੈ ਨਾ ਕਿ ਚੇਤਨਾ ਜੀਵਨ ਨੂੰ। "ਇਹ ਮਨੁੱਖਾਂ ਦੀ ਚੇਤਨਤਾ ਨਹੀਂ, ਜੋ ਉਨ੍ਹਾਂ ਦੀ ਹੋਂਦ ਨੂੰ ਨਿਰਧਾਰਿਤ ਕਰੋ, ਪਰ ਇਸਦੇ ਐਨ ਉਲਟ, ਉਨ੍ਹਾਂ ਦੀ ਸਮਾਜਕ ਹੋਂਦ ਹੈ, ਜੋ ਸਮਾਜਕ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ।" ਇਹੋ ਮੂਲ ਨੇਮ ਇਤਿਹਾਸ ਦੀ ਪਦਾਰਥਵਾਦੀ ਪਹੁੰਚ ਦਾ ਬੁਨਿਆਦੀ ਪਛਾਣ ਚਿੰਨ੍ਹ ਹੈ ।
ਦੂਸਰੀ ਪ੍ਰਵਿਰਤੀ ਜੋ ਚੇਤਨਾ ਨੂੰ ਪ੍ਰਾਥਮਿਕ ਮੰਨਦੀ ਹੈ ਅਤੇ ਉਸੇ ਅਨੁਸਾਰ ਪ੍ਰਕਿਰਤੀ ਅਤੇ ਸੰਸਾਰ ਦੀ ਵਿਆਖਿਆ ਕਰਦੀ ਹੈ। ਇਸਦੇ ਅਨੁਸਾਰ ਦਿਸਦਾ ਸੰਸਾਰ ਚੇਤਨਤਾ ਵਲੋਂ ਸਿਰਜਿਆ ਹੋਇਆ ਹੈ । ਸਮਾਜ ਨੂੰ ਇੱਛਾ ਰੱਖਣ ਵਾਲੇ ਲੋਕ ਬਣਾਉਂਦੇ ਹਨ ਜੋ ਅਮਲ ਕਰਦੇ ਹਨ ਅਤੇ ਆਪਣੇ ਸਾਹਮਣੇ ਮਨੋਰਥ ਰੱਖਦੇ ਹਨ। ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਘਾਲਣਾ ਘਾਲਦੇ
ਹਨ । ਇਉਂ ਇਸ ਆਦਰਸ਼ਵਾਦੀ ਪ੍ਰਵਿਰਤੀ ਅਨੁਸਾਰ ਮਨੁੱਖ ਦੀ ਅਕਲ, ਬੌਧਿਕਤਾ, ਵਿਚਾਰ ਮਨੋਰਥ ਜਾਂ ਸਮੁੱਚੇ ਰੂਪ ਵਿਚ ਚੇਤਨਾ ਹੀ ਹੈ ਜੋ ਮਾਨਵੀ ਸਮਾਜ ਨੂੰ ਮਿਥਦੇ ਹਨ।
ਦੋਹਾਂ ਪ੍ਰਵਿਰਤੀਆਂ ਵਿਚੋਂ ਪਦਾਰਥਵਾਦੀ ਪਹੁੰਚ ਵਿਧੀ ਸਮਾਜ, ਸਮਾਜਕ ਅਤੇ ਪ੍ਰਕਿਰਤਕ ਵਰਤਾਰਿਆਂ ਪ੍ਰਤੀ ਸਹੀ, ਵਿਗਿਆਨਕ ਅਤੇ ਬਾਹਰਮੁਖੀ ਆਧਾਰ ਪ੍ਰਦਾਨ ਕਰਦੀ ਹੈ ਜਦੋਂ ਕਿ ਵਿਚਾਰਵਾਦੀ ਪ੍ਰਵਿਰਤੀ ਸਮੁੱਚੇ ਵਰਤਾਰਿਆ ਪ੍ਰਤੀ ਝੂਠਾ, ਅਵਿਗਿਆਨਕ ਅਤੇ ਅੰਤਰਮੁਖੀ ਆਧਾਰ ਪ੍ਰਦਾਨ ਕਰਦੀ ਹੈ। ਇਸ ਲਈ ਹਰ ਵਰਤਾਰੇ ਦੇ ਤਰਕਸੰਗਤ ਵਿਵੇਚਨ ਪ੍ਰਤੀ ਸਾਰਥਕ ਸਿੱਟੇ ਬਾਹਰਮੁਖੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਹੀ ਪ੍ਰਯਾਪਤ ਹੋ ਸਕਦੇ ਹਨ। ਦੋਹਾਂ ਪਹੁੰਚ ਵਿਧੀਆਂ ਦੇ ਬੁਨਿਆਦੀ ਅੰਤਰ ਪ੍ਰਤੀ ਵਿਚਾਰ-ਚਰਚਾ ਕਰਦਾ ਹੋਇਆ ਇਕ ਦਰਸ਼ਨਵੇਤਾ ਲਿਖਦਾ ਹੈ, ਭੌਤਿਕਵਾਦੀ ਵਿਸ਼ਵ ਦ੍ਰਿਸ਼ਟੀਕੋਣ, ਵਿਸ਼ਵ ਨੂੰ ਉਸ ਰੂਪ ਵਿਚ ਦੇਖਦਾ ਹੈ, ਜਿਸ ਤਰ੍ਹਾਂ ਦਾ ਉਹ ਹੈ, ਉਸ ਵਿਚ ਬਾਹਰੋਂ ਕੁਝ ਨਹੀਂ ਜੋੜਦਾ ਜਦਕਿ ਭਾਵਵਾਦ (ਵਿਚਾਰਵਾਦ) ਵਿਸ਼ਵ ਦਾ ਗਲਤ ਅਵਲੋਕਨ. ਇਕ ਝੂਠਾ ਵਿਸ਼ਵ-ਦ੍ਰਿਸ਼ਟੀਕੋਣ ਪ੍ਰਸਤੁਤ ਕਰਦਾ ਹੈ।
ਮਾਨਵੀ ਸਮਾਜ ਦਾ ਬੁਨਿਆਦੀ ਆਧਾਰ ਸਮਾਜਕ ਪੈਦਾਵਾਰ ਹੈ । ਇਸ ਪੈਦਾਵਰ ਦੇ ਆਧਾਰ ਤੇ ਹੀ ਮਨੁੱਖ ਸਮਾਜਕ ਸੰਬੰਧਾਂ ਵਿਚ ਬੱਝਦੇ ਹਨ ਅਤੇ ਸਮਾਜ ਦਾ ਸਾਰਾ ਦਾਰੋਮਦਾਰ ਇਸ ਉਪਰ ਹੀ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਦੀ ਪੈਦਾਵਰੀ ਪ੍ਰਣਾਲੀ ਦਾ ਸੁਭਾਅ ਹੋਵੇਗਾ ਬਿਲਕੁਲ ਉਸ ਤਰ੍ਹਾਂ ਹੀ ਸਮਾਜਕ ਚੇ ਤਨਾ ਦਾ ਸੁਭਾਅ ਹੋਵੇਗਾ। ਭਾਵ ਸਮਾਜਕ ਚੇਤਨਤਾ ਦਾ ਖ਼ਾਸਾ ਪੈਦਾਵਰੀ ਪ੍ਰਣਾਲੀ ਦੇ ਅਨੁਕੂਲ ਹੁੰਦਾ ਹੈ। ਜੇਕਰ ਪੈਦਾਵਰੀ ਪ੍ਰਣਾਲੀ ਦਾ ਸੁਭਾਅ ਜਮਾਤੀ ਹੈ ਤਾਂ ਸਮਾਜਕ ਚੇਤਨਤਾ ਨਿਸ਼ਚੇ ਹੀ ਜਮਾਤੀ ਸੁਭਾਅ ਅਤੇ ਖਾਸੇ ਵਾਲੀ ਹੋਵੇਗੀ । ਇਸੇ ਸੰਦਰਭ ਵਿਚ ਆਧਾਰ ਅਤੇ ਪਰਾ-ਸੰਰਚਨਾ ਨੂੰ ਕਾਰਲ ਮਾਰਕਸ ਸਾਰਗਰਭਿਤ ਸ਼ਬਦਾਂ ਰਾਹੀਂ ਪ੍ਰਸਤੁਤ ਕਰਦਾ ਹੈ, ਮਨੁੱਖ ਆਪਣੇ ਜੀਵਨ ਦੀ ਸਮਾਜਿਕ ਪੈਦਾਵਰ ਵਿਚ ਅਜਿਹੇ ਨਿਸ਼ਚਿਤ ਸਬੰਧਾਂ ਵਿਚ ਬੱਝਦੇ ਹਨ ਜੋ ਲਾਜ਼ਮੀ ਤੇ ਉਨ੍ਹਾਂ ਦੀ ਇੱਛਾ ਤੋਂ ਸੁਤੰਤਰ ਹੁੰਦੇ ਹਨ। ਪੈਦਾਵਰ ਦੇ ਇਹ ਸੰਬੰਧ ਪੈਦਾਵਰ ਦੀਆਂ ਪਦਾਰਥਕ ਸ਼ਕਤੀਆਂ ਦੇ ਵਿਕਾਸ, ਇਕ ਨਿਸ਼ਚਿਤ ਪੜਾਅ ਦੇ ਅਨੁਸਾਰੀ ਹੁੰਦੇ ਹਨ। ਇਹ ਪੈਦਾਵਰੀ ਸੰਬੰਧਾ ਦਾ ਸਮੁੱਚ ਹੀ ਸਮਾਜ ਦਾ ਆਰਥਕ ਢਾਂਚਾ ਜਾਂ ਅਸਲ ਬੁਨਿਆਦ ਹੈ। ਜਿਸ ਉਤੇ ਕਾਨੂੰਨੀ ਅਤੇ ਰਾਜਨੀਤੀ ਦਾ ਉਸਾਰ ਖੜ੍ਹਾ ਹੁੰਦਾ ਹੈ ਅਤੇ ਇਸਦੇ ਅਨੁਕੂਲ ਹੀ ਸਮਾਜਕ ਚੇਤਨਾ ਦੇ ਨਿਸ਼ਚਿਤ ਰੂਪ ਹੁੰਦੇ ਹਨ। ਪਦਾਰਥਕ ਜੀਵਨ ਦੀ ਪੈਦਾਵਰੀ ਪ੍ਰਣਾਲੀ ਹੀ ਜੀਵਨ ਦੀ ਆਮ ਸਮਾਜਕ ਰਾਜਨੀਤਕ ਅਤੇ ਬੌਧਿਕ ਪ੍ਰਕਿਰਿਆ ਨੂੰ ਨਿਰਧਾਰਿਤ ਕਰਦੀ ਹੈ।
ਵਿਚਾਰਧਾਰਾ ਸਮਾਜਕ ਚੇਤਨਤਾ ਦੇ ਪ੍ਰਗਟਾਅ ਮਾਧਿਅਮ ਵਜੋਂ ਸਮਾਜਿਕ ਚੇਤਨਤਾ ਦੇ ਬਾਕੀ ਰੂਪ ਦਰਸ਼ਨ, ਧਰਮ, ਰਾਜਨੀਤੀ, ਵਿਗਿਆਨ, ਸੁਹਜਾਤਮਿਕ ਵਿਚਾਰ, ਸਾਹਿਤ ਅਤੇ ਕਲਾ ਦਾ ਵਿਚਾਰ ਪ੍ਰਬੰਧ ਹੁੰਦੀ ਹੋਈ ਇਨ੍ਹਾਂ ਸਭ ਨਾਲ ਅੰਤਰ-ਸਬੰਧਿਤ ਵੀ ਹੁੰਦੀ ਹੈ। ਇਸ ਕਾਰਨ ਵਿਚਾਰਧਾਰਾ ਗਿਆਨ ਮੀਮਾਂਸਾ ਦੇ ਖੇਤਰ ਦਾ ਪ੍ਰਵਰਗ ਬਣ ਜਾਂਦੀ ਹੈ । ਵਿਚਾਰਧਾਰਾ ਨੂੰ ਸਮਝਣ ਅਤੇ ਪਰਿਭਾਸ਼ਤ ਕਰਨ ਲਈ ਇਤਿਹਾਸਕ ਪਹੁੰਚ ਵਿਧੀ ਰਾਹੀਂ ਵਿਗਿਆਨਕ ਅਤੇ ਸਾਰਥਕ ਨਤੀਜਿਆਂ ਤੇ ਪਹੁੰਚਿਆ ਜਾ ਸਕਦਾ ਹੈ। ਇਸੇ ਦ੍ਰਿਸ਼ਟੀਕੋਣ ਤੋਂ ਅਸੀਂ ਇਸ ਇਤਿਹਾਸਕ ਪ੍ਰਵਰਗ ਨੂੰ ਤਰਕਸੰਗਤ ਢੰਗ ਨਾਲ ਪ੍ਰਸਤੁਤ ਕਰ ਸਕਦੇ ਹਾਂ।
ਵਿਚਾਰਧਾਰਾ ਦਾ ਸੰਕਲਪ : ਆਮ ਸ਼ਬਦਾਂ ਵਿਚ ਵਿਚਾਰਧਾਰਾ ਨੂੰ ਵਿਚਾਰਾਂ ਦੀ ਪ੍ਰਣਾਲੀ ਜਾਂ ਵਿਚਾਰਾਂ ਦਾ ਵਿਗਿਆਨ ਵੀ ਕਿਹਾ ਜਾਂਦਾ ਹੈ । ਵਿਚਾਰਧਾਰਾ ਦਾ ਬੁਨਿਆਦੀ ਤੌਰ ਤੇ
ਮਨੁੱਖੀ ਸਮਾਜ ਦੇ ਅਮਲ ਅਤੇ ਵਿਕਾਸ ਨਾਲ ਸੰਬੰਧ ਮਾਨਵੀ ਸਮਾਜ ਦੇ ਆਰੰਭ ਤੋਂ ਹੀ ਰਿਹਾ ਹੈ। ਮਾਨਵੀ ਸਮਾਜ ਦੇ ਆਰੰਭਕ ਪੜਾਅ ਸਮੇਂ ਵਿਚਾਰਧਾਰਾ ਮਨੁੱਖੀ ਸਰਗਰਮੀ ਅਤੇ ਸਮੂਹਕ ਹਿੱਤਾ ਦੇ ਅਨੁਸਾਰੀ ਸੀ ਕਿਉਂਕਿ ਉਸ ਸਮੇਂ ਦੀ ਪੈਦਾਵਰੀ ਪ੍ਰਣਾਲੀ ਸਮੂਹਕ ਯਤਨਾਂ ਤੇ ਨਿਰਭਰ ਸੀ। ਸਮਾਜ ਦੀ ਤੇਰ ਨਾਲ ਇਸ ਦਾ ਰੂਪ ਤੇ ਸੁਭਾਅ ਨਿਰੰਤਰ ਹੀ ਤਬਦੀਲ ਅਤੇ ਵਿਕਸਤ ਅਵਸਥਾ ਵਿਚ ਰਿਹਾ ਹੈ ਜਿਹੜਾ ਮਨੁੱਖੀ ਹਿੱਤਾਂ, ਪ੍ਰਯੋਜਨਾ ਦੇ ਅਨੁਸਾਰ ਵਿਭਾਜਤ ਹੁੰਦਾ ਰਿਹਾ ਹੈ। ਅੱਜ ਦੇ ਸਮੇਂ ਵਿਚ ਵਿਚਾਰਧਾਰਾ ਦਾ ਮਹੱਤਵ ਗੰਭੀਰ ਰੂਪ ਵਿਚ ਪਛਾਣਿਆ ਜਾਣ ਲੱਗਾ ਹੈ। ਅਜੋਕੇ ਸਮੇਂ ਇਸ ਦੀ ਮਹੱਤਤਾ ਨੂੰ ਇਕ ਆਲੋਚਕਾ ਨਿਮਨ ਲਿਖਤ ਸ਼ਬਦਾਂ ਰਾਹੀਂ ਪੇਸ ਕਰਦੀ ਹੈ। ਉਨੀਵੀਂ ਸਦੀ ਦੇ ਅੰਤ ਤੱਕ ਵਿਚਾਰਧਾਰਾ ਦੇ ਵਰਤਾਰੇ ਦੀ ਮਹੱਤਤਾ ਬਹੁਤ ਉਭਰਕੇ ਸਾਹਮਣੇ ਆ ਗਈ । ਸਮਾਜਕ ਜੀਵਨ ਦੇ ਸੰਸਾਰ ਵਿਚ ਰਾਜਨੀਤਕ, ਦਾਰਸ਼ਨਿਕ ਆਰਥਕ ਤੇ ਸਮਾਜਕ ਸ਼ਬਦਾਵਲੀ ਦੀ ਵਿਆਖਿਆ, ਪੇਸ਼ਕਾਰੀ ਤੇ ਮੁਲਾਕਣ ਇਸ ਪਦ ਤੇ ਸੰਕਲਪ ਦੀ ਵਰਤੋਂ ਬਿਨਾਂ ਅਧੂਰਾ ਜਾਪਣ ਲੱਗਾ।"9
ਪਰਿਭਾਸ਼ਕ ਸ਼ਬਦ ਵਿਚਾਰਧਾਰਾ ਦੀ ਸਭ ਤੋਂ ਪਹਿਲਾਂ ਵਰਤੋਂ ਅਠਾਰਵੀਂ ਸਦੀ ਵਿਚ ਫਰਾਂਸੀਸੀ ਦਾਰਸਨਿਕ ਡੈਸਟਟ ਦ ਟਰੇਸੀ (Destutt De Tracy) ਨੇ ਕੀਤੀ। ਇਸ ਦਾਰਸਨਿਕ ਸੰਕਲਪ ਦੀ ਵਰਤੋਂ ਵਿਚਾਰਾਂ ਦੀ ਪ੍ਰਕ੍ਰਿਤੀ ਬਾਰੇ ਇਕ ਖਾਸ ਕਿਸਮ ਦੀ ਸਮਝ ਉਤੇ ਆਧਾਰਿਤ ਸੀ । ਫਰਾਂਸੀਸੀ ਵਿਦਵਾਨ ਦੇ ਮੱਤ ਅਨੁਸਾਰ ਇਹ ਜੰਤਰ ਵਿਗਿਆਨ (Zoology) ਦਾ ਇਕ ਅਹਿਮ ਹਿੱਸਾ ਹੈ ਅਤੇ ਵਿਚਾਰਧਾਰਾ ਦੇ ਅਸਲ ਜੁਜ ਸਾਡੀਆਂ ਬੰਧਿਕ, ਉਨ੍ਹਾਂ ਦੇ ਪ੍ਰਪੰਚ ਅਤੇ ਉਨ੍ਹਾਂ ਦੇ ਸਾਮਰਤੱਖ ਵਿਸਤਾਰਾ ਵਿਚ ਮੌਜੂਦ ਹੁੰਦੇ ਹਨ। ਅਜਿਹੀ ਧਾਰਨਾ ਪਰਾ-ਭੌਤਿਕਤਾ ਦੇ ਵਿਰੁੱਧ ਇਕ ਦਾਅਵਾ ਸੀ ਕਿ ਮਨੁੱਖਾਂ ਦੇ ਵਿਚਾਰਾਂ ਤੋਂ ਇਲਾਵਾ ਸੰਸਾਰ ਵਿਚ ਹੋਰ ਕੋਈ ਵਿਚਾਰ ਹਦਸੀਲ ਨਹੀਂ । ਇਸ ਦ੍ਰਿਸ਼ਟੀ ਤੋਂ ਵੇਖਿਆ ਵਿਚਾਰਧਾਰਾ' ਸ਼ਬਦ ਦੀ ਇਹ ਹਾਂ ਮੁਲਕ ਅਰਥ ਸੰਭਾਵਨਾ ਉਭਰ ਕੇ ਸਾਹਮਣੇ ਆਈ ਹੈ ਕਿ ਇਹ ਵਿਚਾਰਾਂ ਦਾ ਇਕ ਸੁਨਿਸਚਤ ਵਿਗਿਆਨ ਹੈ।"
ਵਿਚਾਰਧਾਰਾ ਸਮਾਜ ਦੀ ਇਤਿਹਾਸਕ ਪ੍ਰਕਿਰਿਆ ਨਾਲ ਜੁੜਿਆ ਹੋਣ ਕਰਕੇ ਮਾਨਵੀ ਸਮਾਜ ਦਾ ਇਕ ਅਨਿੱਖੜ ਅੰਗ ਹੈ ਕਿਉਂਕਿ ਮਨੁੱਖ ਦੀ ਸਮਾਜਨ ਇਤਿਹਾਸਕ ਹੱਦ ਵਿਧੀ ਦਾ ਇਕ ਤਰਕ-ਸੰਗਤ ਸਿੱਟਾ ਅਤੇ ਅਨਿੱਖੜ ਅੰਗ ਹੈ । "12 ਮਾਨਵੀ ਸਮਾਜ ਦੇ ਇਤਿਹਾਸਕ ਅਮਲ ਵਿਚੋਂ ਇਹ ਵਰਤਾਰਾ ਨਿਰੰਤਰ ਬਦਲਦੀ ਅਤੇ ਵਿਕਸਤ ਹੋ ਰਹੀ ਪ੍ਰਕਿਰਿਆ ਵਿਚ ਆਪਣੀ ਸੁਤੰਤਰ ਹੋਂਦ ਗ੍ਰਹਿਣ ਕਰਦਾ ਹੈ। ਆਪਣੇ ਸੁਤੰਤਰ ਰੂਪ ਵਿਚ ਇਹ ਸਮਾਜਕ ਚੇਤਨਤਾ ਦੇ ਬਾਕੀ ਰੂਪਾਂ ਨੂੰ ਵੀ ਨਿਸਚਿਤ ਰੂਪ ਵਿਚ ਪ੍ਰਭਾਵਤ ਕਰਦਾ ਹੈ। ਇਸ ਪ੍ਰਸੰਗ ਵਿਚ ਕਰਮਜੀਤ ਸਿੰਘ ਦਾ ਵਿਚਾਰ ਭਾਵਪੂਰਤ ਹੈ।
"ਆਪਣੇ ਖੁਦਮੁਖਤਾਰ ਰੂਪ ਵਿਚ ਵਿਚਾਰਧਾਰਾ ਹਰ ਯੁੱਗ ਇਤਿਹਾਸ ਦੀ ਗਤੀ ਨੂੰ ਕਿਸੇ ਅੰਤਮ ਲਖਸ਼ ਜਾਂ ਆਦਰਸ਼ ਵੱਲ ਸੋਧਦੀ ਹੈ। ਇਸ ਤਰ੍ਹਾਂ ਇਤਿਹਾਸਕ ਅਨਿਵਾਰਤਾ ਦੀ ਸੰਬਾਦਕ ਗਤੀ ਵਿਚੋਂ ਰੂਪ ਧਾਰਦੀ ਹੋਈ ਵਿਚਾਰਧਾਰਾ ਇਸ ਗਤੀ ਨੂੰ ਪ੍ਰਭਾਵਤ ਵੀ ਕਰਦੀ ਹੈ। ਇਸ ਲਈ ਹਰ ਵਿਚਾਰਧਾਰਾ ਯੁੱਗ ਸਾਪੇਖ ਹੁੰਦੀ ਹੈ । ਯੁੱਗ ਸਾਪੇਖ ਹੋਣ ਕਰਕੇ ਇਹ ਯੁੱਗ ਦੇ ਆਦਰਸ਼ਵਾਦ ਜਾਂ ਇਤਿਹਾਸਕ ਵਿਵੇਕ ਨਾਲ ਜੁੜੀ ਹੁੰਦੀ ਹੈ। ਜਿਸ ਕਰਕੇ ਇਤਿਹਾਸਕ ਗਤੀ ਵਿਚ ਪ੍ਰਵਾਹਿਤ ਹੋਣ ਅਤੇ ਆਪਣੇ ਯੁੱਗ ਦੇ ਸੰਦਰਭ ਵਿਚ ਆਤਮ ਸੰਪਨ ਸੰਗਠਨ ਜਾਂ ਸੰਰਚਨਾ ਹੋਣ ਦੇ ਬਾਵਜੂਦ ਵਿਚਾਰਧਾਰਾ ਯੁੱਗ ਦੇ ਵਿਰਾਟ ਇਤਿਹਾਸਕ ਪਰਿਪੇਖ ਵਿਚ
ਆਪਣੇ ਯੁੱਗ ਦੇ ਧਰਮ, ਦਰਸ਼ਨ ਗਿਆਨ ਵਿਗਿਆਨ ਅਤੇ ਕਲਾ ਨੂੰ ਵੀ ਨਿਸਚਿਤ ਰੂਪ ਵਿਚ ਪ੍ਰਭਾਵਿਤ ਕਰਦੀ ਹੈ।"13
ਵਿਚਾਰਧਾਰਾ ਵਿਚਾਰਾ ਦਾ ਸਿੰਧ-ਪੱਧਰਾ, ਸਪਾਟ, ਇਕਹਿਰ ਵਰਤਾਰਾ ਨਾ ਹੋ ਕੇ ਇਕ ਬਹੁਤ ਹੀ ਜਟਿਲ, ਗੁੰਝਲਦਾਰ ਅਤੇ ਬਹੁ-ਪਰਤੀ ਵਰਤਾਰਾ ਹੈ। ਇਹ ਸਮਾਜਕ ਚੇਤਨਤਾ ਦਾ ਅੰਗ ਹੋਣ ਦੇ ਬਾਵਜੂਦ ਵੀ ਗਿਆਨ ਖੇਤਰ ਨਾਲ ਸਬੰਧਿਤ ਪੇਚੀਦਾ ਮਸਲਾ ਹੈ। ਆਪਣੇ ਅੰਤਿਮ ਰੂਪ ਵਿਚ ਵਿਚਾਰਧਾਰਾ ਅਸਤਿਤਵ ਮੀਮਾਂਸਾ ਅਤੇ ਗਿਆਨ-ਮੀਮਾਂਸਾ ਦੇ ਖੇਤਰ ਨਾਲ ਸੰਬੰਧਿਤ ਪ੍ਰਕਿਰਿਆ 14
ਵਿਚਾਰਧਾਰਾ ਦੇ ਦਾਰਸਨਿਕ ਸੰਕਲਪ ਨੂੰ ਸਮਾਜਕ ਚੇਤਨਤਾ ਦੇ ਸਮੁੱਚ ਵਜੋਂ ਵੀ ਪੇਸ਼ ਕੀਤਾ ਜਾਦਾ ਹੈ ਅਤੇ ਸਮਾਜਕ ਚੇਤਨਤਾ ਦੇ ਇਕ ਅਜਿਹੇ ਅੰਗ ਵਜੇ ਵੀ ਜੇ ਸਮਾਜਕ ਪ੍ਰਯੋਜਨ ਦੇ ਕਾਰਜ ਹਿੱਤ ਮਨੁੱਖੀ ਸਮੂਹ ਵਰਤਦੇ ਹਨ। ਇਕ ਚਿੰਤਕ ਦਾ ਮੌਤ ਹੈ ਕਿ, "ਵਿਚਾਰਧਾਰਾ ਸਮਾਜਕ ਚੇਤਨੜਾ ਦਾ ਉਹ ਅੰਗ ਹੈ ਜਿਹੜਾ ਸਮਾਜ ਸਾਹਮਣੇ ਪੈਦਾ ਹੁੰਦੇ ਕਾਰਜ ਨੂੰ ਨੇਪਰੇ ਚਾੜ੍ਹਨ ਨਾਲ ਸਿੱਧੇ ਤੌਰ ਤੇ ਜੁੜਿਆ ਹੈ ਅਤੇ ਸਮਾਜਕ ਸੰਬੰਧਾ ਨੂੰ ਬਦਲਣ ਜਾਂ ਸਥਾਪਤ ਕਰਨ ਵਿਚ ਸਹਾਇਤਾ ਕਰਦਾ ਹੈ। 15 ਵਿਚਾਰਧਾਰਾ ਨੂੰ ਭਾਵਪੂਰਤ ਢੰਗ ਨਾਲ ਵਿਚਾਰਦਿਆਂ ਇਕ ਹੋਰ ਰੂਸੀ ਵਿਦਵਾਨ ਨੇ ਇਨ੍ਹਾਂ ਸ਼ਬਦਾਂ ਰਾਹੀਂ ਪਰਿਭਾਸ਼ਤ ਕੀਤਾ ਹੈ।
ਵਿਚਾਰਧਾਰਾ ਆਮ ਤੌਰ ਤੇ ਰਾਜਨੀਤਕ ਦਾਰਸ਼ਨਿਕ ਸੁਹਜਾਤਮਿਕ ਅਤੇ ਹੋਰ ਵਿਚਾਰ ਜੋ ਕਿ ਕਿਸੇ ਵਿਸ਼ੇਸ਼ ਜਮਾਤ ਦੇ ਹਿੱਤ, ਨਿਸ਼ਾਨੇ ਤੇ ਸੁਹਜ-ਸੁਆਦ ਨੂੰ ਪ੍ਰਤਿਬਿੰਬਤ ਕਰਦੇ ਹਨ, ਦਾ ਸਾਰ ਤੱਤ (ਨਿਚੜ) ਸਮਝਿਆ ਜਾਂਦਾ ਹੈ ।16 ,
ਡਿਕਸ਼ਨਰੀ ਆਫ ਫਿਲਾਸਫੀ ਵਿਚ ਵਿਚਾਰਧਾਰਾ ਨੂੰ "ਰਾਜਸੀ ਕਾਨੂੰਨੀ ਨੈਤਿਕ, ਸੁਹਜਾਤਮਕ, ਧਾਰਮਕ ਅਤੇ ਦਾਰਸ਼ਨਿਕ ਰਾਵਾਂ ਅਤੇ ਵਿਚਾਰਾਂ ਦਾ ਪ੍ਰਬੰਧ17 ਕਿਹਾ ਗਿਆ ਹੈ। ਸਮਾਜਕ ਚੇਤਨਤਾ ਦੇ ਪ੍ਰਗਟਾਅ ਮਾਧਿਅਮ ਵਜੋਂ ਵਿਚਾਰਧਾਰਾ ਮਨੁੱਖੀ ਜੀਵਨ ਦਾ ਪ੍ਰਤਿਬਿੰਬਨ ਹੈ ਜਿਸ ਰਾਹੀਂ ਸਮਾਜਕ ਯਥਾਰਥ ਨੂੰ ਗ੍ਰਹਿਣ ਕੀਤਾ ਜਾਂਦਾ ਹੈ । ਵਿਚਾਰਧਾਰਾ ਦੇ ਰਾਹੀਂ ਹੀ ਸਮਾਜਕ ਯਥਾਰਥ ਨੂੰ ਤਬਦੀਲ ਕਰਨ ਲਈ ਸਾਰਥਕ ਭੂਮਿਕਾ ਅਦਾ ਕੀਤੀ ਜਾ ਸਕਦੀ ਹੈ। ਮਾਨਵੀ ਸਮਾਜ ਵਿਚ ਯਥਾਰਥ ਦਾ ਸਹੀ ਜਾਂ ਗਲਤ (ਸੱਚਾ ਜਾਂ ਝੂਠਾ) ਦੋਵੇਂ ਤਰ੍ਹਾਂ ਦਾ ਪ੍ਰਤਿਬਿੰਬ ਹੁੰਦਾ ਹੈ। ਇਸੇ ਕਰਕੇ ਸਮਾਜੀ ਯਥਾਰਥ ਦੇ ਸਹੀ ਜਾਂ ਗਲਤ ਬਿੰਬ ਨੂੰ ਰਾਜਨੀਤਕ ਧਾਰਮਕ, ਸਦਾਚਾਰਕ, ਕਾਨੂੰਨੀ, ਨੈਤਿਕ ਦਾਰਸ਼ਨਕ ਅਤੇ ਸੁਹਜਾਤਮਕ ਰੂਪਾਂ ਵਿਚ ਪੇਸ ਕੀਤਾ ਜਾਂਦਾ ਹੈ। ਸਹੀ ਰੂਪ ਵਿਚ ਯਥਾਰਥ ਦਾ ਪ੍ਰਤਿਬਿੰਬ ਵਰਤਾਰੇ ਦੇ ਦਿਸਦੇ ਪੱਖ ਨਾਲੋਂ ਅੰਦਰਲੇ ਸਾਰ ਨਾਲ ਸੰਬੰਧਿਤ ਹੁੰਦਾ ਹੈ। ਜਦੋਂ ਕਿ ਗਲਤ ਜਾਂ ਝੂਠੇ ਰੂਪ ਵਿਚ ਇਹ ਯਥਾਰਥ ਦੇ ਦਿਸਦੇ ਤੇ ਬਾਹਰੀ ਰੂਪ ਨਾਲ ਸੰਬੰਧਿਤ ਹੁੰਦਾ ਹੈ। ਇਸ ਲਈ ਯਥਾਰਥ ਦੀ ਜਟਿਲਤਾ ਉਸਦੇ ਅੰਤਰੀਵੀ ਸਾਰ ਬਾਤਨ ਵਿਚ ਨਿਹਤ ਹੁੰਦੀ ਹੈ ਕਿਉਂਕਿ ਦਿਸਦਾ ਤੇ ਬਾਹਰੀ ਰੂਪ ਯਥਾਰਥ ਦਾ ਵਿਕ੍ਰਿਤ ਅਕਸ ਹੁੰਦਾ ਹੈ। ਕਿਸੇ ਵੀ ਵਰਤਾਰੇ ਦੀ ਸਹੀ ਬਾਹਰਮੁਖੀ ਅਤੇ ਵਿਗਿਆਨਕ ਸਮਝ ਦੀ ਉਸਾਰੀ ਲਈ ਉਸਦੇ ਇਸਦੇ ਪੱਖ ਦੀ ਥਾਂ ਉਸਦੇ ਅੰਦਰਲੇ ਸਾਰ ਦੇ ਸੁਭਾਅ ਨੂੰ ਸਮਝਣਾ ਜਰੂਰੀ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿਚ ਯਥਾਰਥ ਆਪਣੇ ਦਿਖਦੇ ਪੱਖ ਰਾਹੀਂ ਕੋਵਲ ਪੁੱਠਾ ਜਾਂ ਵਿਕ੍ਰਿਤ ਰੂਪ ਵਿਚ ਹੀ ਨਜ਼ਰ ਆਵੇਗਾ। ਯਥਾਰਥ ਦੇ ਇਸ ਦਿਸਦੇ ਰੂਪ ਦਾ ਪੁੱਠਾਪਣ ਕੁਦਰਤੀ ਹੀ ਪੁੱਠੀ ਚੇਤਨਾ ਦੀ ਸਿਰਜਨਾ ਕਰੇਗਾ।18 ਯਥਾਰਥ ਦਾ ਗਲਤ ਜਾਂ ਪੁੱਠਾ ਪ੍ਰਤਿਬਿੰਬ ਸਬੰਧੀ ਨਹੀਂ ਹੁੰਦਾ ਸਗੋਂ ਇਸ ਦੀ ਹੋਂਦ ਸਮਾਜ ਦੇ ਕਿਸੇ ਮਨੁੱਖੀ
ਸਮੂਹ ਦੇ ਹਿੱਤਾ ਵਿਚ ਬਿਰਾਜਮਾਨ ਹੁੰਦੀ ਹੈ।
ਵਿਚਾਰਧਾਰਾ ਦੀ ਹੋਂਦ ਕਾਰਜ ਅਤੇ ਸੁਭਾਅ ਪ੍ਰਤੀ ਅੱਜ ਤੱਕ ਦੇ ਚਿੰਤਨ-ਇਤਿਹਾਸ ਵਿਚ ਪ੍ਰਮੁੱਖ ਦੇ ਹੀ ਪ੍ਰਵਿਰਤੀਆਂ ਕਾਰਜਸ਼ੀਲ ਹਨ। ਇਕ ਪ੍ਰਵਿਰਤੀ ਵਿਚਾਰਧਾਰਾ ਨੂੰ ਨਿਰੋਲ ਅਮੂਰਤ, ਆਤਮਿਕ ਵਰਤਾਰਾ ਦੇਵੀ ਸ਼ਕਤੀ ਜਾਂ ਦੈਵੀ ਪ੍ਰਤਿਭਾ ਦੇ ਰੂਪ ਵਿਚ ਪੇਸ਼ ਕਰਦੀ ਹੈ। ਦਰਸ਼ਨ ਸਾਹਿਤ ਅਤੇ ਹੋਰ ਵਿਗਿਆਨਾਂ ਵਿਚ ਇਸ ਪ੍ਰਵਿਰਤੀ ਦੀਆ ਕਈ ਵਿਸ਼ੇਸ਼ ਧਾਰਨਾਵਾਂ ਉਪਲਬਧ ਹਨ ਜੇ ਇਸ ਨੂੰ ਸਮਾਜ ਦੇ ਇਤਿਹਾਸਕ ਅਮਲ ਨਾਲੋਂ ਤੋੜਕੇ ਪੇਸ਼ ਕਰਦੇ ਹਨ। ਇਹ ਪ੍ਰਵਿਰਤੀ ਵਿਚਾਰਵਾਦੀ ਅਥਵਾ ਆਦਰਸ਼ਵਾਦੀ ਵਜੋਂ ਪਰਿਭਾਸ਼ਤ ਕੀਤੀ ਜਾਂਦੀ ਹੈ। ਇਸ ਰਾਹੀਂ ਸਮਾਜ ਨੂੰ ਨਿਰੋਲ ਵਿਚਾਰਾਂ, ਸੰਕਲਪ ਵਜੋਂ ਹੀ ਸਮਝਿਆ ਅਤੇ ਗ੍ਰਹਿਣ ਕੀਤਾ ਜਾਂਦਾ ਹੈ। ਇਹ ਪ੍ਰਵਿਰਤੀ ਵਿਚਾਰਧਾਰਾ ਨੂੰ ਸਮਾਜ ਦੀ ਪਦਾਰਥਕ ਹੱਦ ਵਿਚੋਂ ਪੈਦਾ ਹੋਣ ਦੇ ਵਿਤਾਰ ਨਾਲ ਸਹਿਮਤ ਨਹੀਂ ਹੈ, ਇਸੇ ਕਰਕੇ ਇਹ ਵਿਚਾਰਧਾਰਾ ਨੂੰ ਆਤਮਿਕ ਵਰਤਾਰਾ ਅਤੇ ਸੁਤੰਤਰ ਹੋਂਦ ਵਾਲੀ ਇਕਾਈ ਵਜੋਂ ਸਥਾਪਤ ਕਰਦੀ ਹੈ। ਇਸੇ ਕਾਰਨ ਇਹ ਅੱਗੇ ਸਾਹਿਤ ਨੂੰ ਵਿਚਾਰਧਾਰਾ ਵਿਹੂਣਾ ਬਣਾ ਕੇ ਪ੍ਰਸਤੁਤ ਕਰਨ ਦਾ ਪ੍ਰਯਤਨ ਕਰਦੀ ਹੈ। ਦੂਸਰੀ ਪ੍ਰਵਿਰਤੀ ਇਸ ਉਪਰੋਕਤ ਪ੍ਰਵਿਰਤੀ ਦੇ ਬਿਲਕੁਲ ਵਿਪਰੀਤ ਦ੍ਰਿਸ਼ਟੀ ਪ੍ਰਸਤੁਤ ਕਰਦੀ ਹੈ। ਇਹ ਪਦਾਰਥਵਾਦੀ ਪ੍ਰਵਿਰਤੀ ਵਿਚਾਰਧਾਰਾ ਦੇ ਵਰਤਾਰੇ ਨੂੰ -ਨਿਰੋਲ ਵਿਚਾਰਾ, ਸੰਕਲਪਾ ਤੱਕ ਜਾ ਕਿਸੇ ਪ੍ਰਤਿਭਾ ਦੇ ਦੈਵੀ ਗੁਣਾ ਤੱਕ ਘਟਾ ਕੇ ਦੇਖਣ ਦੀ ਬਜਾਏ ਇਸ ਨੂੰ ਸਮਾਜਕ ਹੋਂਦ ਦੇ ਪਦਾਰਥਕ ਹਾਲਾਤ ਦੀ ਉਪਜ ਵਜੋਂ ਨਿਰੂਪਤ ਕਰਦੀ ਹੈ।
ਮਾਨਵੀ ਇਤਿਹਾਸ ਦੀ ਪਦਾਰਥਵਾਦੀ ਵਿਆਖਿਆ ਸਮਾਜ ਦੇ ਸਮੁੱਚੇ ਆਤਮਕ ਜੀਵਨ ਨੂੰ ਆਰਥਕ ਰਿਸਤਿਆ ਉਪਰ ਆਧਾਰਤ ਸਮਝਦੀ ਹੈ। ਸਮਾਜ ਦੀ ਆਰਥਕ ਨੀਂਹ ਵਿਚ ਤਬਦੀਲੀ ਇਸ ਆਤਮਕ ਜੀਵਨ ਨੂੰ ਨਿਸਚਿਤ ਰੂਪ ਵਿਚ ਰੂਪਾਂਤਰਿਤ ਅਤੇ ਤਬਦੀਲ ਕਰਦੀ ਹੈ। ਇਸ ਸੰਬੰਧ ਵਿਚ ਮਾਰਕਸਵਾਦ ਦੇ ਬਾਨੀ ਕਾਰਨ ਮਾਰਕਸ ਦਾ ਕਥਨ ਹੈ, ਆਰਥਕ ਆਧਾਰ ਦੇ ਬਦਲਣ ਨਾਲ ਪਰਾ-ਸੰਰਚਨਾ ਦਾ ਸਮੁੱਚਾ ਵਿਸ਼ਾਲ ਢਾਂਚਾ ਥੋੜੇ ਬਹੁਤ ਫਰਕ ਨਾਲ ਘੱਟ ਜਾਂ ਤੇਜ਼ੀ ਨਾਲ ਬਦਲ ਜਾਂਦਾ ਹੈ। ਅਜਿਹੀ ਤਬਦੀਲੀ ਉਤੇ ਵਿਚਾਰ ਕਰਦਿਆਂ ਇਸ ਗੱਲ ਵੱਲ ਉਚੇਚੇ ਧਿਆਨ ਦੀ ਲੋੜ ਹੈ ਕਿ ਇਕ ਪਾਸੇ ਤਾਂ ਪੈਦਾਵਾਰ ਦੀਆਂ ਆਰਥਕ ਪਰਿਸਥਿਤੀਆਂ ਦਾ ਪਦਾਰਥਕ ਰੂਪਾਂਤਰਨ ਹੈ, ਜਿਹੜਾ ਪ੍ਰਕਿਰਤਕ ਵਿਗਿਆਨ ਵਾਂਗ ਸ਼ੁੱਧਤਾ ਸਹਿਤ ਨਿਰਧਾਰਿਤ ਕੀਤਾ ਜਾ ਸਕਦਾ ਹੈ ਪਰ ਦੂਜੇ ਪਾਸੇ ਉਹ ਕਾਨੂੰਨੀ, ਰਾਜਨੀਤਿਕ, ਧਾਰਮਿਕ ਸੁਹਜਾਤਮਿਕ ਜਾਂ ਦਾਰਸ਼ਨਿਕ -ਸੰਖੇਪ ਰੂਪ ਵਿਚ ਵਿਚਾਰਧਾਰਾਈ ਰੂਪ ਹਨ, ਜਿਸਦੇ ਖੇਤਰ ਵਿਚ ਮਨੁੱਖ ਆਪਣੇ ਪ੍ਰਤੀ ਸੁਚੇਤ ਹਨ।19
ਸਮਾਜਕ ਮਨੋਵਿਗਿਆਨ ਅਤੇ ਵਿਚਾਰਧਾਰਾ ਦੇ ਅੰਤਰ ਨੂੰ ਸਥਾਪਤ ਕਰਨਾ ਜ਼ਰੂਰੀ ਹੈ । ਕੁਝ ਚਿੰਤਕ ਇਸ ਨੂੰ ਇਕ ਹੀ ਮੰਨਦੇ ਹਨ ਅਤੇ ਕੁਝ ਇਨ੍ਹਾਂ ਨੂੰ ਨਿਖੇੜ ਕੇ ਸਮਝਦੇ ਹਨ। ਸਮਾਜਕ ਮਨੋਵਿਗਿਆਨ ਜਨ-ਸਧਾਰਨ ਦੀ ਚੇਤਨਾ ਹੈ ਜਿਸ ਵਿਚ ਸਮਾਜਕ ਅਤੇ ਆਰਥਕ ਹਾਲਤਾਂ ਤੋਂ ਉਤਪੋਨ ਹੋਏ ਭਾਵ ਵਿਚਾਰ, ਕਦਰਾਂ ਕੀਮਤਾਂ ਅਤੇ ਰਸਮ-ਰਿਵਾਜ ਹੁੰਦੇ ਹਨ। ਸਮਾਜਕ ਮਨੋਵਿਗਿਆਨ ਮਨੁੱਖਾਂ ਦੀ ਰੋਜ-ਮੇਰਾ ਦੀ ਜਿੰਦਗੀ ਦਾ ਸਿੱਧਾ ਪੱਧਰਾ ਅਤੇ ਆਮ ਪ੍ਰਗਟਾਅ ਹੁੰਦਾ ਹੈ। ਇਸ ਵਿਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀ ਸਰਗਰਮੀ ਅਤੇ ਅਨੁਭਵ ਹੁੰਦਾ ਹੈ ਜੋ ਇਨ੍ਹਾਂ ਦੇ ਜੀਵਨ ਦੇ ਵਿਭਿੰਨ ਪੱਖਾਂ ਨਾਲ ਸਬੰਧਿਤ ਹੁੰਦਾ ਹੈ। ਪਦਾਰਥਕ ਆਰਥਕ ਸੰਬੰਧ ਅਤੇ ਸਮਾਜਕ ਪਰਿਸਥਿਤੀਆਂ ਵਿਚ ਵਿਚਰਦਾ ਜਨ-ਸਧਾਰਨ ਨਿਤਾ-ਪ੍ਰਤੀ ਜੀਵਨ ਦੀਆਂ ਸਰਗਰਮੀਆਂ ਨੂੰ ਆਪਣੇ
ਵਿਚਾਰਾਂ, ਭਾਵਾਂ, ਮਨੋਰਥਾ, ਆਦਤਾਂ, ਸੰਵੇਗਾ ਦੇ ਰੂਪ ਵਿਚ ਹੰਢਾਉਂਦਾ ਹੈ। ਇਸ ਨੂੰ ਹੀ ਸਮਾਜਕ ਮਨੋਵਿਗਿਆਨ ਦਾ ਨਾਅ ਦਿੱਤਾ ਗਿਆ ਹੈ।"20 ਸਮਾਜਕ ਮਨੋਵਿਗਿਆਨ ਜਨਤਕ ਚੇਤਨਾ ਹੋਣ ਦੇ ਕਾਰਨ ਇਹ ਸਮਾਜਕ ਹੋਂਦ ਅਤੇ ਮਨੁੱਖੀ ਸਰਗਰਮੀ ਨਾਲ ਸਿੱਧੇ ਤੌਰ ਤੇ ਸੰਬੰਧਿਤ ਹੁੰਦਾ ਹੈ। ਇਹੋ ਕਾਰਨ ਹੈ ਕਿ ਇਹ ਜਨ-ਵਿਚਾਰ ਕਿਸੇ ਸਿਧਾਂਤਕ ਜਾਂ ਦ੍ਰਿਸ਼ਟੀਕੋਣ ਦਾ ਰੂਪ ਸੱਖਿਆ ਧਾਰਨ ਨਹੀਂ ਕਰਦੇ ਕਿਉਂਕਿ ਇਨ੍ਹਾਂ ਵਿਚ ਬੌਧਿਕ, ਭਾਵਨਾਤਮਕ ਤੱਤ ਅਮਲੀ ਪੱਧਰ ਤੇ ਲੋਕਾਂ ਦੀ ਆਮ ਜ਼ਿੰਦਗੀ ਦਾ ਨਿਚੋੜ ਹੁੰਦੇ ਹਨ। ਜਿਸ ਤਰ੍ਹਾਂ ਸਮਾਜਕ ਮਨੋ-ਵਿਗਿਆਨ ਆਮ ਲੋਕਾਂ ਦੀ ਵੱਖ ਵੱਖ ਸਰਗਰਮੀਆਂ ਰਾਹੀਂ ਸਿਰਜਤ ਹੁੰਦੀ ਹੈ, ਵਿਚਾਰਧਾਰਾ ਉਸ ਤਰ੍ਹਾਂ ਨਹੀਂ ਹੁੰਦੀ । ਇਹ ਵਿਚਾਰਾਂ ਦੀ ਪ੍ਰਣਾਲੀ ਵਜੋਂ ਰਾਜਨੀਤਿਕ, ਦਾਰਸ਼ਨਿਕ ਨੈਤਿਕ, ਕਾਨੂੰਨੀ ਅਤੇ ਸੁਹਜਾਤਮਿਕ ਵਿਚਾਰਾ ਦਾ ਸੁਨਿਸਚਿਤ ਪ੍ਰਬੰਧ ਹੁੰਦੀ ਹੈ। ਇਹ ਵਿਚਾਰ ਪ੍ਰਬੰਧ ਇਤਿਹਾਸਕ ਅਤੇ ਵਿਸ਼ਾਲ ਅਨੁਭਵ ਤੇ ਨਿਰਭਰ ਹੁੰਦਾ ਹੈ। ਸਮਾਜਕ ਮਨੋਵਿਗਿਆਨ ਵਾਂਗ ਇਹ ਆਪ ਮੁਹਾਰੇ ਜਾਂ ਲੋਕ-ਵਿਹਾਰ ਦੇ ਵਹਾਅ ਦਾ ਜੋੜ ਨਹੀਂ ਹੁੰਦੀ ਸਗੋਂ ਵਿਸ਼ੇਸ਼ ਤੌਰ ਤੇ ਚੇਤਨ ਅਤੇ ਗੰਭੀਰ ਸਰਗਰਮੀ ਹੁੰਦੀ ਹੈ ਜਿਹੜੀ ਕਿ ਜਮਾਤੀ ਸਮਾਜ ਵਿਚ ਕਿਸੇ ਇਕ ਜਮਾਤ ਦੇ ਖਾਸ ਹਿੱਤਾਂ ਵਿਚ ਪਾਈ ਜਾਂਦੀ ਹੈ । ਸੋ ਵਿਚਾਰਧਾਰਾ ਅਤੇ ਸਮਾਜਕ ਮਨੋਵਿਗਿਆਨ ਇਕੋ ਚੀਜ ਨਹੀਂ। ਇਨ੍ਹਾਂ ਵਿਚ ਅੰਤਰ ਸੰਬੰਧ ਹੈ ਜਿਸ ਕਰਕੇ ਇਹ ਇਕ ਦੂਜੇ ਨੂੰ ਪ੍ਰਭਾਵਤ ਕਰਦੇ ਹੋਏ ਵੀ ਵੱਖਰੇ ਵੱਖਰੇ ਢੰਗਾਂ ਨਾਲ ਸਮਾਜਕ ਹੋਂਦ ਨੂੰ ਪ੍ਰਗਟਾਉਂਦੇ ਹਨ।
ਵਿਚਾਰਧਾਰਾ ਦਾ ਸੁਭਾਅ: ਵਿਚਾਰਧਾਰਾ ਦੇ ਵਰਤਾਰੇ ਦਾ ਜਨਮ ਇਤਿਹਾਸਕ ਵਿਕਾਸ ਦੀ ਤੇਰ ਵਿਚੋਂ ਹੋਇਆ ਹੈ ਅਤੇ ਇਸ ਨੂੰ ਸਮਕਾਲੀ ਸਮਾਜਕ, ਆਰਥਕ ਰਾਜਨੀਤਕ ਅਤੇ ਸਭਿਆਚਾਰਕ ਬਣਤਰ ਪ੍ਰਫੁੱਲਤ ਕਰਦੀ ਹੈ। ਸਮਾਜਕ ਵਿਕਾਸ ਅਤੇ ਤੇਰ ਮੁਤਾਬਕ ਆਪਣੇ ਆਪ ਨੂੰ ਢਾਲਦੀ ਹੈ। ਵਿਚਾਰਧਾਰਾ ਸਮਾਜਕ ਚੇਤਨਤਾ ਦੇ ਸਮੁੱਚ ਵਜੋਂ ਇਤਿਹਾਸਕ ਅਮਲ ਅਨੁਸਾਰ ਪ੍ਰਵਾਹਿਤ ਹੁੰਦੀ ਹੈ। ਸਮਾਜਕ ਚੇਤਨਤਾ ਸਮਾਜ ਦੇ ਚਰਿਤਰ ਅਨੁਸਾਰ ਆਪਣਾ ਸੁਭਾਅ ਅਤੇ ਸਰੂਪ ਧਾਰਦੀ ਹੈ। ਜਮਾਤੀ ਸਮਾਜ ਵਿਚ ਸਮਾਜਕ ਚੇਤਨਤਾ ਨਿਸਚੇ ਹੀ ਜਮਾਤੀ ਕਿਰਦਾਰ ਵਾਲੀ ਹੁੰਦੀ ਹੈ। ਜਮਾਤੀ ਸਮਾਜ ਵਿਚ ਵਿਚਾਰਧਾਰਾ ਵੀ ਜਮਾਤੀ ਚਰਿਤਰ ਦੀ ਧਾਰਨੀ ਹੁੰਦੀ ਹੈ ਕਿਉਂਕਿ ਵਿਰੋਧਾਂ ਭਰੇ ਸਮਾਜ ਵਿਚ ਜਮਤਾ ਦੀ ਪਰਿਸਥਿਤੀ ਕਿਸੇ ਵੀ ਤਰ੍ਹਾਂ ਸਾਵੀ ਨਹੀਂ ਹੁੰਦੀ। ਇਨ੍ਹਾਂ ਦੇ ਵੱਖ ਵੱਖ ਜਮਾਤੀ ਆਦਰਸ ਅਤੇ ਕਾਰਜ ਹੁੰਦੇ ਹਨ। ਵਿਚਾਰਾਂ ਦੇ ਨਿਸਚਿਤ ਪ੍ਰਬੰਧ ਰਾਹੀਂ ਇਕ ਜਾਂ ਦੂਜੀ ਜਮਾਤ ਸਮਾਜ ਵਿਚ ਆਪਣੇ ਸਥਾਨ ਅਤੇ ਪ੍ਰਭੁਤਵ ਨੂੰ ਪ੍ਰਗਟ ਕਰਦੀ ਹੈ ਅਤੇ ਆਪਣੇ ਹਿੱਤਾ ਦੀ ਰਾਖੀ ਕਰਦੀ ਹੈ। ਨਾਲ ਦੀ ਨਾਲ ਆਦਰਸ਼ ਪ੍ਰਾਪਤੀ ਅਤੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪ੍ਰਯਤਨ ਕਰਦੀ ਹੈ, ਵਿਚਾਰਧਾਰਾ, ਆਰਥਿਕ, ਰਾਜਨੀਤਕ, ਕਾਨੂੰਨੀ ਤੇ ਨੈਤਿਕ ਮੁੱਲਾ ਦਾ ਨਿਸਚਿਤ ਪ੍ਰਬੰਧ ਹੋਣ ਕਰਕੇ ਦਰਸਾਉਂਦਾ ਹੈ ਕਿ ਸਮਾਜਕ ਚੇਤਨਤਾ ਜੋ ਕਿਸੇ ਨਿਸਚਿਤ ਜਮਾਤ ਅਤੇ ਉਸਦੇ ਦਲ ਦੇ ਹਿੱਤ ਪੂਰਦੀ ਹੋਈ ਅਤੇ ਕਾਰਜ ਲਈ ਉਸ ਜਮਾਤ ਅਤੇ ਦਲ ਨੂੰ ਰਾਹ ਦੱਸਦੀ ਹੋਈ ਉਸ ਨੂੰ ਤਕੜਿਆ ਕਰਦੀ ਉਨਤ ਕਰਦੀ ਜਾਂ ਉਸਦੇ ਐਨ ਉਲਟ ਸਥਾਪਤ ਸਮਾਜਕ ਸੰਬੰਧਾਂ ਨੂੰ ਤੋੜਦੀ ਹੈ। ਵਿਚਾਰਧਾਰਾ ਜਮਾਤੀ ਚੇਤਨਤਾ ਹੈ, ਇਹ ਨਿਸਚੇ ਹੀ ਬੇਧਾਤਮਕ ਕਦਰ ਹੁੰਦੀ ਹੈ ਜਿਹੜੀ ਜੀਵਨ ਅਤੇ ਸਮਾਜਕ ਆਦਰਸ ਪ੍ਰਤੀ ਸਹੀ ਜਾਂ ਗਲਤ ਵਿਚਾਰ ਅਪਣਾਉਂਦੀ ਹੈ ।21
ਇਹ ਨਿਸਚਿਤ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਜਮਾਤੀ ਸਮਾਜ ਵਿਚ ਸੋਸ਼ਿਕ ਅਤੇ
ਸ਼ੋਸਿਤ ਦੇਹਾਂ ਜਮਾਤਾਂ ਦੀ ਵਿਚਾਰਧਾਰਾ ਹੁੰਦੀ ਹੈ। ਸਖ਼ਤ ਵਿਚਾਰਧਾਰਕ ਸੰਘਰਸ਼, ਜਿਹੜਾ ਜਮਾਤੀ ਸੰਘਰਸ ਦਾ ਇਕ ਰੂਪ ਹੈ, ਜਮਾਤੀ ਸਮਾਜ ਦੀ ਵਿਰੋਧਤਾ ਦਾ ਅੰਤਰੀਵੀ ਲੱਛਣ ਹੈ।
ਵਿਚਾਰਧਾਰਾ ਪ੍ਰਤੀ ਇਤਿਹਾਸਕ ਪਹੁੰਚ ਇਸ ਗੱਲ ਵਿਚ ਥਾਹ ਪੁਆਉਣ ਵਿਚ ਮਦਦ ਕਰਦੀ ਹੈ ਕਿ ਉਹ ਅਗਾਂਹ ਵਧੂ ਜਮਾਤ ਦੇ ਹਿੱਤਾ ਦੀ ਸੇਵਾ ਕਰਦੀ ਹੈ ਕਿ ਜਾ ਪਿਛਾਂਹ ਖਿੱਚੂ ਜਮਾਤ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ। ਜਿੰਨਾ ਚਿਰ ਇਕ ਜਾਂ ਦੂਜੀ ਜਮਾਤ ਸਮਾਜ ਦੇ ਇਤਿਹਾਸਕ ਅਮਲ ਵਿਚ ਅਗਾਹਵਧੂ ਰੋਲ ਅਦਾ ਕਰਦੀ ਹੈ ਅਤੇ ਉਸ ਜਮਾਤ ਦੇ ਹਿੱਤ ਸਮਾਜ ਦੇ ਬਾਹਰਮੁਖੀ ਯਥਾਰਥ ਦੇ ਵਿਕਾਸ ਨਾਲ ਮੇਲ ਖਾਂਦੇ ਹਨ ਤਾਂ ਉਸਦੀ ਵਿਚਾਰਧਾਰਾ ਯਥਾਰਥ ਦਾ ਸਹੀ ਪ੍ਰਤਿਬਿੰਬ ਹੋਵੇਗੀ। ਪਰ ਜਦੋਂ ਕੋਈ ਇਕ ਜਮਾਤ ਆਪਣਾ ਅਗਾਹਵਧੂ ਰੋਲ ਖ਼ਤਮ ਕਰ ਬੈਠਦੀ ਹੈ ਅਤੇ ਉਸਦੇ ਹਿੱਤ ਵਿਕਾਸ ਦੇ ਅਸਲੀ ਪ੍ਰਵਾਹ ਨਾਲ ਟਕਰਾਉਂਦੀ ਸਥਿਤੀ ਵਿਚ ਰਹਿਣ ਲੱਗ ਪੈਂਦੇ ਹਨ ਤਾਂ ਉਸ ਜਮਾਤ ਦੀ ਵਿਚਾਰਧਾਰਾ ਸਮੇਂ ਦੀ ਸੱਚੀ ਵਿਚਾਰਧਾਰਾ ਨਹੀਂ ਰਹਿੰਦੀ। ਬਹੁਤ ਵਾਰ ਉਸ ਜਮਾਤ ਦੇ ਹਿੱਤਾ ਦੀ ਸੁਰੱਖਿਆ ਲਈ ਅਤੇ ਸਮਾਜ ਵਿਚ ਉਸ ਨੂੰ ਸਹੀ ਠਹਿਰਾਉਣ ਲਈ ਯਥਾਰਥ ਨੂੰ ਗਲਤ ਢੰਗ ਨਾਲ ਪ੍ਰਸਤੁਤ ਕਰਦੀ ਹੈ। ਸੇ ਵਿਚਾਰਧਾਰਾ ਆਪਣੇ ਸੁਭਾਅ ਅਨੁਕੂਲ ਸਮਾਜ ਵਿਚ ਸਰਗਰਮ ਰੋਲ ਅਦਾ ਕਰਦੀ ਹੋਈ 'ਵਿਭਿੰਨ ਜਮਾਤਾ ਦੇ ਪਦਾਰਥਕ ਹਿੱਤਾਂ ਦੀ ਬੌਧਿਕ ਅਭਿਵਿਅਕਤੀ 22 ਕਰਦੀ ਹੈ।
ਉਂਝ ਜਮਾਤੀ ਸਮਾਜ ਵਿਚ ਭਾਰੂ ਵਿਚਾਰਧਾਰਾ ਹੁਕਮਰਾਨ ਜਮਾਤ ਦੀ ਹੁੰਦੀ ਹੈ। ਪਰ ਇਸ ਵਿਚ ਵਿਚਾਰਧਾਰਾਵਾਂ ਦੇ ਹੀ ਹੋ ਸਕਦੀਆਂ ਹਨ। ਸੋਸ਼ਣ ਕਰਨ ਵਾਲੀ ਤੇ ਸੇਸ਼ਿਤ ਹੋਣ ਵਾਲੀ। ਇਸ ਦੇ ਵਿਚਕਾਰ ਕੋਈ ਤੀਜੀ ਵਿਚਾਰਧਾਰਾ ਹੋ ਹੀ ਨਹੀਂ ਸਕਦੀ। ਵਿਚਾਰਧਾਰਾ ਦੇ ਇਸੇ ਸੰਬੰਧ ਵਿਚ ਨਿਮਨ ਲਿਖਤ ਕਥਨ ਉਲੇਖ ਯੋਗ ਹੈ, ਇਸੇ ਲਈ ਵਿਚਾਰਧਾਰਾ ਦੇ ਖੇਤਰ ਵਿਚ ਕੇਵਲ ਦੇ ਹੀ ਰਸਤੇ ਹਨ ਵਿਗਿਆਨਕ ਜਾਂ ਅਵਿਗਿਆਨਕ । ਵਿਚਾਰਧਾਰਾ ਜਾਂ ਤਾਂ ਬਾਹਰਮੁਖੀ ਅਤੇ ਵਿਗਿਆਨਕ ਹੋ ਸਕਦੀ ਹੈ ਅਤੇ ਜਾ ਕੇਵਲ ਅਵਿਗਿਆਨਕ । ਇਸੇ ਲਈ ਇਸਦੇ ਸੁਭਾ ਦਾ ਮੂਲ ਲੱਛਣ ਇਹ ਹੈ ਕਿ ਆਪਣੇ ਅੰਤਿਮ ਸੁਭਾਅ ਵਿਚ ਮਨੁੱਖੀ ਹਿੱਤਾਂ ਦੇ ਅਨੁਸਾਰੀ ਹੋ ਸਕਦੀ ਹੈ ਜਾਂ ਵਿਰੋਧੀ । ਤੀਸਰੇ ਜਾਂ ਤਾ ਸਮਾਜਕ ਇਤਿਹਾਸਕ ਵਿਕਾਸ ਦੇ ਰੁਖ ਵਗਣ ਵਾਲੀ ਅਤੇ ਇਸ ਵਹਾਓ ਨੂੰ ਤੇਜ਼ ਕਰਨ ਲਈ ਸਹਾਇਕ ਦੀ ਭੂਮਿਕਾ ਨਿਭਾਉਣ ਵਾਲਾ ਵਰਤਾਰਾ ਸਾਬਤ ਹੋ ਸਕਦੀ ਹੈ ਜਾਂ ਇਸ ਵਿਕਾਸ ਪ੍ਰਕ੍ਰਿਆ ਦਾ ਵਿਰੋਧੀ ਕਾਰਨ। ਚੌਥੇ ਵਿਚਾਰਧਾਰਾ ਜਮਾਤੀ ਸਮਾਜ ਵਿਚ ਜਮਾਤੀ ਸੁਭਾ ਵਾਲੀ ਹੀ ਹੋ ਸਕਦੀ ਹੈ ਅਤੇ ਜਮਾਤ ਰਹਿਤ ਜਾਂ ਜਮਾਤਾਂ ਤੋਂ ਮੁਕਤ ਸਮਾਜ ਵਿਚ ਵਿਚਾਰਧਾਰਾ ਸਰਬ ਸਾਂਝੀ ਅਤੇ ਸਮੁੱਚੇ ਸਮਾਜ ਦੀ ਵਿਚਾਰਧਾਰਾ ਬਣ ਸਕਦੀ ਹੈ ।23
ਇਸ ਤਰ੍ਹਾਂ ਉਪਰੋਕਤ ਅਧਿਐਨ ਤੋਂ ਵਿਚਾਰਧਾਰਾ ਦੇ ਸੰਕਲਪ ਪਰਿਭਾਸ਼ਾ ਸਰੂਪ ਅਤੇ ਸੁਭਾਅ ਬਾਰੇ ਇਕ ਪਰਿਪੇਖ ਉਜਾਗਰ ਹੁੰਦਾ ਹੈ ਪਰੰਤੂ ਇਹ ਪਰਿਪੱਖ ਸਮਾਜਕ ਚੇਤਨਤਾ ਦੇ ਹੋਰ ਰੂਪਾਂ ਦੇ ਪ੍ਰਸੰਗ ਵਿਚ ਸਪੱਸ਼ਟ ਰੂਪ ਵਿਚ ਨਿਖੜ ਕੇ ਸਾਹਮਣੇ ਆਉਂਦਾ ਹੈ। ਜੋ ਵਿਚਾਰਧਾਰਾ ਦੇ ਵਰਤਾਰੇ ਦੇ ਬਾਹਰਮੁਖੀ ਅਧਿਐਨ ਲਈ ਇਸ ਨੂੰ ਬਾਕੀ ਸਮਾਜਕ ਚੇਤਨਤਾ ਦੇ ਰੂਪਾਂ ਨਾਲ ਅੰਤਰ- ਸੰਬੰਧਿਤ ਕਰਕੇ ਦੇਖਣਾ ਵੀ ਜ਼ਰੂਰੀ ਹੋ ਜਾਂਦਾ ਹੈ ਤਾਂ ਹੀ ਅਸੀਂ ਵਿਚਰਧਾਰਾ ਬਾਰੇ ਵਿਗਿਆਨਕ ਤੇ ਨਿਸਚਿਤ ਰੂਪ ਵਿਚ ਦ੍ਰਿਸਟੀਕੋਣ ਅਪਣਾ ਸਕਦੇ ਹਾਂ।
ਵਿਚਾਰਧਾਰਾ ਅਤੇ ਸਮਾਜਕ ਚੇਤਨਤਾ ਦੇ ਹੋਰ ਰੂਪ : ਫਲਸਫਾ ਸਮਾਜਕ ਚੇਤਨਾ ਦਾ ਇਕ ਰੂਪ ਹੈ, ਜਿਸ ਵਿਚ ਹਸਤੀ ਅਤੇ ਬੋਧ ਦੇ ਆਮ ਕਾਨੂੰਨਾ ਬਾਰੇ ਅਤੇ ਚਿੰਤਨ ਅਤੇ ਹਸਤੀ
ਦੇ ਸੰਬੰਧਾ ਬਾਰੇ ਸੰਕਲਪ ਮੌਜੂਦ ਹਨ। ਫਲਸਫੇ ਦੇ ਮੁੱਖ ਪ੍ਰਕਾਰਜ ਹਨ : ਬੰਧਾਤਮਕ ਸੰਸਾਰ ਦ੍ਰਿਸਟੀ, ਵਿਧੀ ਵਿਗਿਆਨਕ ਅਤੇ ਵਿਚਾਰਧਾਰਕ ਸੰਸਾਰ ਦ੍ਰਿਸ਼ਟੀ ਦਾ ਇਹ ਅਰਥ ਲਿਆ ਜਾਂਦਾ ਹੈ ਕਿ ਇਹ ਬਾਹਰੀ ਸੰਸਾਰ ਅਤੇ ਸਮਾਜਕ ਜੀਵਨ ਬਾਰੇ ਆਮਿਆਏ ਵਿਚਾਰਾਂ ਦਾ ਅਤੇ ਇਸ ਦੁਨੀਆ ਵੱਲ ਅਤੇ ਖੁਦ ਆਪਣੇ ਵੱਲ ਮਨੁੱਖ ਦੇ ਵਤੀਰੇ ਦਾ ਇਤਿਹਾਸਕ ਤੌਰ ਤੇ ਸਾਕਾਰ ਹੋਇਆ ਸਿਸਟਮ ਹੁੰਦਾ ਹੈ। ਇਹ ਵਿਚਾਰ ਐਸੇ ਅਸੂਲਾਂ ਦਾ ਕੰਮ ਕਰਦੇ ਹਨ ਜਿਹੜੇ ਮਨੁੱਖ ਦੇ ਵਿਹਾਰ ਨੂੰ ਅਤੇ ਸੰਸਾਰ ਬਾਰੇ ਬੋਧ ਪ੍ਰਾਪਤ ਕਰਨ ਦੇ ਢੰਗਾਂ ਤਰੀਕਿਆਂ ਨੂੰ ਨਿਸਚਿਤ ਕਰਦੇ ਹਨ।24 ਦਰਸ਼ਨ ਸਮਾਜਕ ਚੇਤਨਾ ਦੇ ਵਿਭਿੰਨ ਰੂਪਾਂ ਵਿਚੋਂ ਮਹੱਤਵਪੂਰਨ ਅਤੇ ਵਿਲੱਖਣ ਰੂਪ ਹੈ। ਇਹ ਵਿਸ਼ੇਸ਼ ਤੌਰ ਤੇ ਮਨੁੱਖ ਸਮਾਜ ਅਤੇ ਪ੍ਰਕਿਰਤੀ ਦੇ ਕਾਨੂੰਨਾਂ ਦਾ ਬੇਧਾਤਮਕ ਰੂਪ ਹੈ। ਬਹੁਤ ਸਾਰੇ ਚਿੰਤਕ ਅਤੇ ਵਿਦਵਾਨ ਦਰਸ਼ਨ ਅਤੇ ਵਿਚਾਰਧਾਰਾ ਨੂੰ ਖਲਤ ਮਲਤ ਕਰ ਦਿੰਦੇ ਹਨ। ਦਰਸ਼ਨ ਚਿੰਤਨ ਅਤੇ ਅਸਤਿਤਵ ਦੇ ਬੁਨਿਆਦੀ ਸੁਆਲਾ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਵੱਲ ਰੁਚਿਤ ਹੁੰਦਾ ਹੈ, ਜਦੋਂ ਕਿ ਵਿਚਾਰਧਾਰਾ ਸਮਾਜਕ ਚੇਤਨਤਾ ਦੇ ਸਮੁੱਚੇ ਰੂਪਾਂ ਦੀ ਇਕ ਉਹ ਵਿਚਾਰ ਪ੍ਰਣਾਲੀ ਹੈ ਜੇ ਸਮਾਜ ਦੇ ਅੰਦਰ ਜਮਾਤੀ ਸੰਘਰਸ਼ ਪ੍ਰਤੀ ਇਕ ਖਾਸ ਰੁਖ ਅਖ਼ਤਿਆਰ ਕਰਦੀ ਹੈ। ਉਹ ਰੁਖ ਜੇ ਸਥਾਪਤੀ ਜਾਂ ਵਿਸਥਾਪਤੀ ਦਾ ਹੋ ਸਕਦਾ ਹੈ। ਦਰਸ਼ਨ ਜਮਾਤੀ ਸਮਾਜ ਵਿਚ ਇਕ ਵਿਸ਼ੇਸ਼ ਦ੍ਰਿਸਟੀ ਰਾਹੀਂ ਇਕ ਜਮਾਤ ਦੇ ਹਿੱਤਾਂ ਨੂੰ ਸੁਰੱਖਿਅਤ ਵੀ ਰੱਖਦਾ ਹੈ ਤੇ ਉਨ੍ਹਾਂ ਪ੍ਰਤੀ ਤਰਕਸੰਗਤ ਹੱਲ ਜਾਂ ਉਨ੍ਹਾਂ ਪ੍ਰਤੀ ਲੜਾਈ ਦਾ ਇਕ ਹਥਿਆਰ ਵੀ ਬਣਦਾ ਹੈ । ਦਰਸ਼ਨ ਦਾ ਇਕ ਵਿਸ਼ੇਸ਼ ਖੇਤਰ ਹੈ, ਜਿਹੜਾ ਕਿ ਗਿਆਨ ਦੇ ਨਿਯਮਾਂ, ਮਨੁੱਖੀ ਚੇਤਨਤਾ, ਮਾਨਵੀ ਹੱਦ ਅਤੇ ਸਮਾਜ ਵਿਚ ਮਨੁੱਖ ਦੀ ਭੂਮਿਕਾ ਦੇ ਆਮਿਆਏ ਅਸੂਲਾਂ ਨਾਲ ਸੰਬੰਧਿਤ ਹੈ। ਦਰਸ਼ਨ ਖੇਤਰ ਵਿਚ ਦੇ ਬੁਨਿਆਦੀ ਪ੍ਰਵਿਰਤੀਆਂ ਵਿਚਾਰਵਾਦੀ ਅਤੇ ਪਦਾਰਥਵਾਦੀ ਹਨ। ਜਿਨ੍ਹਾਂ ਦੀ ਵਿਆਖਿਆ ਅਤੇ ਪੁਸ਼ਟੀ ਦੇ ਪਿਛੋਕੜ ਵਿਚ ਵੀ ਵਿਚਾਰਧਾਰਾਵਾਂ ਕੰਮ ਕਰਦੀਆਂ ਹਨ, ਜਿਹੜੀਆਂ ਕਿਸੇ ਖ਼ਾਸ ਸਮੂਹ ਅਤੇ ਜਮਾਤੀ ਹਿੱਤਾਂ ਨਾਲ ਪ੍ਰਤੀਬੱਧ ਹੁੰਦੀਆਂ ਹਨ। ਸਮਾਜਕ ਵਿਕਾਸ ਅਤੇ ਸਮਾਜੀ ਵਰਤਾਰਿਆਂ ਵਿਚ ਵਿਚਾਰਧਾਰਾ ਨਿਰਣਾਇਕ ਭੂਮਿਕਾ ਤੇ ਸਮਾਜਕ ਚੇਤਨਤਾ ਦੇ ਵਿਭਿੰਨ ਪ੍ਰਗਟਾਅ ਮਾਧਿਅਮਾਂ ਵਿਚ ਵੀ ਸਾਰਥਕ ਰੋਲ ਅਦਾ ਕਰਦੀ ਹੈ। ਵਿਚਾਰਧਾਰਾ ਦਾ ਦਰਸ਼ਨ ਦੇ ਖੇਤਰ ਵਿਚ ਪਿੱਠ ਭੂਮੀ ਵਜੋਂ ਕਾਰਜ ਬਹੁਤ ਹੀ ਗੁੰਝਲਦਾਰ, ਅਦਿੱਖ ਅਤੇ ਵਰਤਾਰਿਆਂ ਦੀ ਨਿਯਮਬੱਧ ਵਿਆਖਿਆ ਦੇ ਪਿਛੋਕੜ ਵਜੋਂ ਹੁੰਦਾ ਹੈ। ਦਰਸ਼ਨ ਦੇ ਖੇਤਰ ਵਿਚ ਕੀਤੀ ਹਰੇਕ ਵਰਤਾਰੇ ਦੀ ਵਿਆਖਿਆ ਤੇ ਪਰਿਭਾਸ਼ਾ ਦੇ ਸਮੁੱਚਤਾ ਵਿਚ ਰੱਖ ਕੇ ਕੀਤੇ ਵਿਸ਼ਲੇਸ਼ਣ ਵਿਚੋਂ ਹੀ ਵਿਚਾਰਧਾਰਾ ਦੇ ਵਰਤਾਰੇ ਰਾਹੀਂ ਪੇਸ਼ ਜੀਵਨ ਕੀਮਤਾਂ, ਰੂਪ ਤੇ ਹਿੱਤਾਂ ਦਾ ਦਾ ਮੁਹਾਵਰਾ ਦੇਖਿਆ ਜਾ ਸਕਦਾ ਹੈ। "25
ਰਾਜਨੀਤੀ ਵਿਚਾਰਾ ਦਾ ਉਹ ਸਮੂਹ ਹੈ ਜੇ ਜਮਾਤੀ ਸਮਾਜ ਵਿਚ ਕਿਸੇ ਜਮਾਤ ਵਲੋਂ ਅਮਲ ਵਿਚ ਲਿਆਂਦੀ ਜਾਂਦੀ ਨੀਤੀ ਨੂੰ ਸਿਧਾਂਤਕ ਤੌਰ ਤੇ ਸਿੰਧ ਕਰਦੀ ਹੈ। ਇਹ ਇਕ ਵਿਚਾਰਧਾਰਕ ਮਸਲਾ ਹੁੰਦਿਆਂ ਆਰਥਕਤਾ ਨਾਲ ਡੂੰਘੀ ਤਰ੍ਹਾਂ ਸੰਬੰਧਤ ਹੈ ਜੋ ਇਸ ਨੂੰ ਇਕਾਗਰ ਰੂਪ ਵਿਚ ਪ੍ਰਤਿਬਿੰਬਤ ਕਰਦਾ ਹੈ। ਰਾਜਨੀਤੀ ਆਰਥਕ ਆਧਾਰ ਨੂੰ ਸਮੁੱਚੇ ਵਿਚਾਰਧਾਰਕ ਪਰਉਸਾਰ ਨਾਲ ਜੋੜਨ ਵਾਲੀ ਇਕ ਵਿਚਲੀ ਕੜੀ ਹੈ ਰਾਜਨੀਤੀ ਦਾ ਦੂਜੇ ਪਰਉਸਾਰ ਦੇ ਰੂਪਾਂ ਨਾਲ ਦਵੰਦਾਤਮਕ ਸੰਬੰਧ ਹੁੰਦਾ ਹੈ। ਵਿਚਾਰਧਾਰਾ ਰਾਜਨੀਤੀ ਨਾਲ ਅਜਿਹੇ ਰੁਝਲਦਾਰ ਅਤੇ ਅਦਿੱਖ ਰੂਪ ਵਿਚ ਜੁੜੀ ਹੁੰਦੀ ਹੈ ਕਿ ਇਹ ਸਮਾਜ ਵਿਚ ਖਾਸ ਹਿੱਤਾਂ ਨੂੰ ਲੋਕਾਂ ਦੀ ਮਾਨਸਿਕਤਾ ਦਾ ਜਾਇਜ਼ ਅੰਗ ਠਹਿਰਾਉਣ ਦੇ ਕਾਰਜ ਵਿਚ ਸਰਗਰਮ ਰਹਿੰਦੀ ਹੈ। ਵਿਚਾਰਧਾਰਾ ਦੇ ਉਂਜ ਤਾਂ ਸਾਰੇ ਪ੍ਰਗਟਾਅ ਮਾਧਿਅਮ ਹੀ
ਕਿਸੇ ਨਾ ਕਿਸੇ ਤਰ੍ਹਾਂ ਪੈਦਾਵਰੀ ਪ੍ਰਣਾਲੀ ਨਾਲ ਅੰਤਰ ਸੰਬੰਧਤ ਹੁੰਦੇ ਹਨ ਪਰੰਤੂ ਰਾਜਨੀਤੀ ਆਰਥਕਤਾ ਨਾਲ ਨੇੜਿਓਂ ਸੰਬੰਧਤ ਹੋਣ ਕਾਰਨ ਕਿਸੇ ਜਮਾਤ ਦੀ ਨੀਤੀ, ਮੰਤਰ ਅਤੇ ਅਮਲ ਨੂੰ ਬੰਝਵੇਂ ਰੂਪ ਵਿਚ ਪ੍ਰਸਤੁਤ ਕਰਕੇ ਵਿਚਾਰਧਾਰਕ ਸੰਘਰਸ਼ ਦਾ ਅਹਿਮ ਹਿੱਸਾ ਬਣਦੀ ਹੈ। ਰਾਜਨੀਤਕ ਵਿਚਾਰਧਾਰਾ ਦੇ ਰਾਹੀਂ ਹੀ ਵੱਖ ਵੱਖ ਜਮਾਤੀ ਸੰਗਠਨ, ਰਾਜਨੀਤਕ ਦਲ, ਜਮਾਤੀ ਸੰਘਰਸ਼, ਰਾਜਨੀਤਕ ਲੜਾਈ ਆਦਿਕ ਵਿਸ਼ੇਸ਼ ਤੌਰ ਤੇ ਸਮਾਜਕ ਬਣਤਰ ਦੀ ਸਥਾਪਤੀ ਜਾਂ ਵਿਸਥਾਪਤੀ ਪ੍ਰਤੀ ਇਕ ਖ਼ਾਸ ਨਜ਼ਰੀਆ ਧਾਰਨ ਕਰਦੇ ਹਨ। ਸਥੂਲ ਰੂਪ ਵਿਚ ਰਾਜਨੀਤਕ ਵਿਚਾਰਧਾਰਾ ਨੂੰ ਜਮਾਤੀ ਸੰਘਰਸ਼ ਦੇ ਵਿਚੋਂ ਅਹਿਮ ਤੌਰ ਤੇ ਪਛਾਣਿਆ ਜਾ ਸਕਦਾ ਹੈ ਜਾ ਇਸਦੇ ਪਛਾਣ ਚਿੰਨ੍ਹਾਂ ਦੀ ਨਿਸ਼ਾਨ-ਦੇਹੀ ਉਨ੍ਹਾਂ ਜਮਾਤੀ ਹਿੱਤਾਂ ਤੋਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਸੁਰੱਖਿਆ ਜਾਂ ਅਸੁਰੱਖਿਆ ਦੀ ਖਾਤਰ ਵੱਖ ਵੱਖ ਜਮਾਤਾਂ ਲਗਾਤਾਰ ਜੱਦੋ-ਜਹਿਦ ਕਰਦੀਆਂ ਹਨ।
ਧਰਮ ਸਮਾਜਕ ਚੇਤਨਤਾ ਦਾ ਵਿਸ਼ੇਸ਼ ਰੂਪ ਹੈ ਜਿਸ ਰਾਹੀਂ ਵਿਚਾਰਧਾਰਾ ਦਾ ਪ੍ਰਗਟਾਅ, ਜੀਵਨ-ਕੀਮਤਾ ਤੇ ਮਨੁੱਖੀ ਮਾਨਸਿਕਤਾ ਦਾ ਇਕ ਵਿਸ਼ੇਸ਼ ਸੰਦਰਭ ਉਸਾਰਦਾ ਹੈ। ਧਰਮ ਮਨੁੱਖ ਦੀ ਚੇਤਨਤਾ ਵਿਚ ਯਥਾਰਥ ਦਾ ਅਨੋਖਾ ਪ੍ਰਤਿਬਿੰਬ ਹੈ। ਧਰਮ ਦੈਦੀ ਜਾਂ ਅਲੋਕਿਕ ਨਹੀਂ ਸਗੋਂ ਸਮਾਜ ਦੀ ਉਪਜ ਹੈ। ਇਹ ਕਿਸੇ ਵੀ ਮਨੁੱਖ ਦੀ ਜਮਾਂਦਰੂ ਵਿਸ਼ੇਸਤਾ ਨਹੀਂ । "ਧਰਮ ਮਨੁੱਖੀ ਮਨ ਵਿਚ ਉਨ੍ਹਾਂ ਬਾਹਰੀ ਸ਼ਕਤੀਆਂ ਦੀ ਅਨੋਖੇ ਪ੍ਰਤਿਬਿੰਬ ਦੇ ਸਿਵਾਏ ਕੁਝ ਵੀ ਨਹੀਂ ਜੇ ਉਸਦੇ ਰੋਜ਼-ਮੇਰਾ ਦੇ ਜੀਵਨ ਦਾ ਨਿਯੰਤਰਨ ਕਰਦੀ ਹੈ। ਇਹੋ ਪ੍ਰਤਿਬਿੰਬ ਜਿਸ ਵਿਚ ਪਦਾਰਥਕ ਸਕਤੀ ਪਰਾ-ਪ੍ਰਾਕਿਰਤਿਕ ਸ਼ਕਤੀ ਦਾ ਰੂਪ ਧਾਰਨ ਕਰ ਲੈਂਦੀ ਹੈ ।"26 ਧਰਮ ਦੇਵੀ-ਦੇਵਤਿਆਂ ਅਤੇ ਧਾਰਮਕ ਰਹੁ-ਰੀਤਾਂ ਅਜਾ ਕਰਨ ਵਾਲੇ ਵਿਧਵਾਸਾਂ ਨਾਲ ਜੁੜਿਆ ਹੋਇਆ ਹੈ। ਧਰਮ ਮਾਨਵੀ ਚੇਤਨਾ ਵਿਚ ਉਸ ਸਮੇਂ ਹੋਂਦ ਵਿਚ ਆਇਆ ਜਦੋਂ ਪੈਦਾਵਰੀ ਸ਼ਕਤੀਆਂ ਦੀ ਪੱਧਰ ਬਹੁਤ ਨੀਵੀਂ ਸੀ । ਇਸ ਨੀਵੀਂ ਪੱਧਰ ਦੇ ਕਾਰਨ ਪ੍ਰਕਿਰਤੀ ਦੀਆਂ ਆਪ-ਮੁਹਾਰੀ ਸ਼ਕਤੀਆਂ ਦੇ ਉਤੇ ਨਿਰਭਰਤਾ ਅਤੇ ਉਨ੍ਹਾਂ ਦੇ ਗਿਆਨ ਦੀ ਥੁੜ ਕਾਰਨ ਧਰਮ ਦਾ ਉਦੈ ਹੋਇਆ ਹੈ। ਇਸੇ ਕਰਕੇ ਇਹ ਸਮਾਜਕ ਉਪਜ ਹੁੰਦਾ ਹੋਇਆ ਸਮਾਜਕ ਚੇਤਨਤਾ ਦਾ ਵਿਸ਼ੇਸ਼ ਅਤੇ ਪ੍ਰਤੀਨਿਧ ਰੂਪ ਹੈ।
ਮਨੁੱਖ ਉਨ੍ਹਾਂ ਪ੍ਰਕਿਰਤਿਕ ਸ਼ਕਤੀਆਂ ਨੂੰ ਖੁਸ਼ ਅਤੇ ਸੰਤੁਸਟ ਕਰਨਾ ਚਾਹੁੰਦਾ ਹੈ ਜਿਨ੍ਹਾਂ ਦੇ ਉਹ ਅਧੀਨ ਹੈ। ਉਨ੍ਹਾਂ ਦੀ ਉਹ ਪੂਜਾ ਕਰਦਾ ਹੈ ਤਾਂ ਜੋ ਉਹ ਸਕਤੀਆਂ ਉਸ ਨੂੰ ਦੁੱਖ ਤਕਲੀਫ ਅਤੇ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਣ। ਆਪਣੀ ਆਪਣੀ ਪਰੰਪਰਾ ਰੀਤੀ ਰਿਵਾਜਾ ਆਦਿ ਦੀ ਵਿਵਸਥਾ ਸਮੇਤ ਧਾਰਮਕ ਸੰਸਥਾਵਾਂ ਦਾ ਜਨਮ ਹੁੰਦਾ ਹੈ।
ਧਰਮ ਵੀ ਵਿਚਾਰਧਾਰਾ ਦੀ ਇਕ ਉਹ ਪ੍ਰਗਟਾਅ ਵਿਧੀ ਹੈ ਜੇ ਧਾਰਮਕ ਚੇਤਨਤਾ ਧਾਰਮਕ ਸੰਕਲਪਾਂ, ਧਾਰਮਕ ਚਿੰਨ੍ਹ ਅਤੇ ਪੂਜਾ-ਵਿਧੀਆਂ ਰਾਹੀਂ ਪ੍ਰਸਤੁਤ ਹੁੰਦਾ ਹੈ। ਸਮਾਜਕ ਮਨੁੱਖੀ ਵਿਕਾਸ ਦੇ ਇਤਿਹਾਸਕ ਪੜਾਅ ਤੇ ਧਰਮ ਇਕ ਯੁੱਗ ਚੇਤਨਾ ਅਤੇ ਵਿਸ਼ਵ ਦ੍ਰਿਸ਼ਟੀ ਬਣਕੇ ਉਭਰਿਆ। ਇਸ ਵਿਸ਼ਵ-ਦ੍ਰਿਸ਼ਟੀ ਦੀ ਵਿਚਾਰਧਾਰਾ ਨੇ ਮਨੁੱਖੀ ਵਿਸ਼ਵਾਸ ਦੀਆਂ ਸ਼ਕਤੀਆਂ ਨਾਲ ਪਵਿੱਤਰ ਰਿਸ਼ਤਾ ਸਥਾਪਤ ਕਰਨ ਵਿਚ ਵੀ ਸਹਾਇਤਾ ਕੀਤੀ। ਇਹ ਰਿਸ਼ਤਾ ਅਦਿੱਖ ਸ਼ਕਤੀ ਦਾ ਮਾਨਵੀ ਮਨ ਵਿਚ ਸ਼ਰਧਾ ਦਾ ਕੇਂਦਰ ਬਣਿਆ। ਇਸ ਪ੍ਰਸੰਗ ਅਤੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਰਚੇ ਗਏ ਸਾਹਿਤ ਦਾ ਮੁੱਖ ਮੁਹਾਵਰਾ ਧਾਰਮਕ ਹੈ। ਮੱਧ-ਕਾਲੀਨ ਸਾਮੰਤੀ ਸਮਾਜ ਵਿਚ ਧਾਰਮਕ ਵਿਵਸਥਾ ਵਿਚ ਨਾ ਸਿਰਫ ਗਠਬੰਧਨ ਸੀ ਸਰੀ ਦੇਹਾ ਦੇ ਨਿਸ਼ਾਨੇ ਵੀ ਇਕ ਸਨ। ਇਸੇ ਕਰਕੇ ਉਸ ਸਮੇਂ ਧਰਮ, ਸਾਹਿਤ, ਵਿਚਾਰਧਾਰਾ, ਰਾਜਨੀਤੀ ਆਪਣੇ ਇਕ ਸਿਸਟਮ ਤੇ ਸੰਗਠਿਤ ਰੂਪ ਵਿਚ ਸਾਹਮਣੇ
ਆਈ। ਪੰਜਾਬੀ ਸਾਹਿਤ ਵਿਚ ਅਜਿਹੇ ਸੰਗਠਿਤ ਰੂਪ ਵਾਲੀ ਪ੍ਰਥਮ ਤੇ ਸਮਰੱਥ ਰਚਨਾ 'ਗੁਰਬਾਣੀ ਮੁੱਖ ਹੈ ਜਿਸਦਾ ਮੁਹਾਵਰਾ ਧਾਰਮਕ ਹੈ।
ਧਰਮ ਅਤੇ ਵਿਚਾਰਧਾਰਾ ਦਾ ਗੂੜ੍ਹਾ ਸੰਬੰਧ ਹੋਣ ਕਰਕੇ, ਵਿਚਾਰਧਾਰਾ ਧਾਰਮਿਕ ਮੁਹਾਵਰਾ ਅਖ਼ਤਿਆਰ ਕਰਕੇ ਮਨੁੱਖੀ ਕੀਮਤਾਂ ਦੀ ਸਥਾਪਨਾ ਕਰਦੀ ਹੈ, ਪਰ ਇਹ ਆਪਣੇ ਅੰਤਮ ਰੂਪ ਵਿਚ ਸੰਘਰਸ਼ ਚੇਤਨਾ ਦੇ ਠੋਸ ਕਾਰਨਾਂ ਨਾਲ ਟਕਰਾਉਣ ਦੀ ਬਜਾਏ ਇਕ ਇੱਛਤ ਕਲਪਿਤ ਲੋਕ ਦੇ ਮੰਤਵਾਂ ਦੇ ਸਰੋਕਾਰ ਅਪਣਾ ਲੈਂਦੀ ਹੈ। ਇਸੇ ਕਰਕੇ ਪੰਜਾਬੀ ਸਾਹਿਤ (ਗੁਰਬਾਣੀ ਦੇ ਵਿਸ਼ੇਸ਼ ਪ੍ਰਸੰਗ ਵਿਚ) ਵੀ ਧਰਮ ਤੇ ਵਿਚਾਰਧਾਰਾ ਨੂੰ ਸਜੋੜ ਰੂਪ ਵਿਚ ਪੇਸ਼ ਕਰਦਾ ਹੋਇਆ ਪਰਮਾਰਥਿਕ ਸੱਤਾ ਦੇ ਨੇੜੇ ਪਹੁੰਚ ਜਾਂਦਾ ਹੈ।
“ਵਿਗਿਆਨ ਸਾਨੂੰ ਕਿਸੇ ਸਥਿਤੀ ਦਾ ਵਿਚਾਰਕ ਗਿਆਨ ਦਿੰਦਾ ਹੈ।"27 ਵਿਗਿਆਨ ਸਮਾਜਕ ਚੇਤਨਤਾ ਦਾ ਉਹ ਰੂਪ ਹੈ ਜਿਹੜਾ ਪ੍ਰਕਿਰਤੀ ਸਮਾਜ ਅਤੇ ਸੋਚਣੀ ਬਾਰੇ ਮਨੁੱਖਾਂ ਦੇ ਗਿਆਨ ਦੇ ਸਮੂਹ ਜਾਂ ਪ੍ਰਬੰਧ ਦੀ ਪ੍ਰਤੀਨਿਧਤਾ ਕਰਦਾ ਹੈ । ਇਸ ਦਾ ਮੰਤਵ ਬੰਧ ਪ੍ਰਾਪਤੀ ਕਰਕੇ ਵਿਕਾਸ ਨੂੰ ਚਲਾਉਣ ਵਾਲੇ ਨਿਯਮਾਂ ਨੂੰ ਲੱਭਣਾ ਹੈ । ਇਹ ਵਿਚਾਰਧਾਰਕ ਅਤੇ ਸਮਾਜਕ ਚੇਤਨਤਾ ਦਾ ਪ੍ਰਗਟਾਅ ਮਾਧਿਅਮ ਯਥਾਰਥ ਦੇ ਪ੍ਰਤਿਬਿੰਬ ਦੇ ਤਰਤੀਬ-ਬੋਧ ਗਿਆਨ ਦਾ ਰੂਪ ਹੈ। ਇਹ ਸਮਾਜਕ ਇਤਿਹਾਸਕ ਵਿਹਾਰ ਦੇ ਆਧਾਰ ਉਤੇ ਉਤਪੰਨ ਹੋਏ ਪਹਿਲੂਆਂ ਨੂੰ ਸੰਕਲਪਾ-ਪ੍ਰਵਰਗਾ ਤੇ ਨਿਯਮਾਂ ਦੇ ਅਮੂਰਤ ਤਰਕਸੰਗਤ ਰੂਪ ਵਿਚ ਪੇਸ ਕਰਦਾ ਹੈ। ਵਿਗਿਆਨ ਵਿਚ ਵਿਚਾਰ ਅਧੀਨ ਵਰਤਾਰਿਆਂ ਦੇ ਸਾਰ ਤੱਤ ਬਾਰੇ ਹਮੇਸਾਂ ਅਨੁਮਾਨ, ਖ਼ਿਆਲੀ ਖਾਕੇ ਅਤੇ ਮਨੌਤਾਂ ਹੁੰਦੀਆਂ ਹਨ। ਇਸ ਕਰਕੇ ਵਿਗਿਆਨ ਇਕ ਬਹੁ-ਪਰਤੀ ਤੇ ਸਮਾਜਕ ਵਰਤਾਰਾ ਹੈ। ਵਿਗਿਆਨ ਦੇ ਬਾਰੇ ਇਕ ਚਿੰਤਕ ਦਾ ਮੱਤ ਹੈ ਕਿ, "ਵਿਗਿਆਨ ਮਨੁੱਖ ਦੀ ਸਮਾਜ ਅਤੇ ਕੁਦਰਤ ਦੇ ਨਿਯਮਾਂ ਦੀ ਖੋਜ ਵਿਚ ਅਤੇ ਉਨ੍ਹਾਂ ਨਿਯਮਾਂ ਨੂੰ ਉਸਦੀਆਂ ਜਰੂਰਤਾਂ ਅਨੁਸਾਰ ਬਾਹਰੀ ਯਥਾਰਥ ਦੇ ਵਿਚ ਬੰਨ੍ਹ ਕੇ ਵਰਤਣ ਵਿਚ ਮਦਦ ਕਰਦਾ ਹੈ ।"28
ਮਨੁੱਖ ਸਮਾਜ ਦੀ ਜਟਿਲ ਪ੍ਰਕਿਰਿਆ ਵਿਚ ਰਹਿੰਦੇ ਹੀ ਨਹੀਂ ਸਗੋਂ ਉਹ ਸਮਾਜ ਦੇ ਉਨ੍ਹਾਂ ਜਟਿਲ ਨਿਯਮਾਂ ਦੇ ਬੰਧ ਨੂੰ ਪ੍ਰਾਪਤ ਵੀ ਕਰਦੇ ਹਨ ਜੋ ਸਮਾਜ ਦੇ ਵਰਤਾਰਿਆਂ ਵਿਚ ਕਾਰਜਸੀਲ ਹੁੰਦੇ ਹਨ। ਮਨੁੱਖੀ ਸਰਗਰਮੀ ਸਮਾਜਕ ਜੀਵਨ ਜਾਚ ਨੂੰ ਸਥੂਲ ਤੌਰ ਤੇ ਨਿਯਮ ਬੱਧ ਗਿਆਨ ਵਿਚ ਪ੍ਰਾਪਤ ਕਰਨ ਦੇ ਰਾਹ ਪੈਂਦੀ ਹੈ। ਇਥੇ ਹੀ ਵਿਗਿਆਨ ਅਤੇ ਵਿਚਾਰਧਾਰਾ ਦਾ ਅੰਤਰ-ਸੰਬੰਧ ਪੈਦਾ ਹੁੰਦਾ ਹੈ। ਵਿਚਾਰਧਾਰਾ ਵਿਗਿਆਨ ਦੇ ਯਥਾਰਥ ਨੂੰ ਪ੍ਰਸਤੁਤ ਕਰਨ ਨਾਲ ਨੇੜਿਓਂ ਜੁੜੀ ਹੁੰਦੀ ਹੈ ਜੋ ਇਸ ਵਿਚ ਅਦਿੱਖ ਤੌਰ ਤੇ ਆਪਣੀ ਸਰਗਰਮ ਭੂਮਿਕਾ ਨਿਭਾਉਂਦੀ ਹੈ। ਇਹ ਵਿਗਿਆਨ ਰਾਹੀਂ ਪ੍ਰਾਪਤ ਕੀਤੇ ਯਥਾਰਥ ਦਾ ਸਾਧਾਰਨੀਕਰਨ, ਵਿਚਾਰਧਾਰਾ ਨੂੰ ਤਿੱਖੇ ਰੂਪ 'ਚ ਘੜਨ ਅਤੇ ਨਿਸਚਿਤ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ। ਇਸੇ ਕਰਕੇ ਵਿਚਾਰਧਾਰਕ ਦ੍ਰਿਸਟੀ ਤੋਂ ਕਿਸੇ ਵਰਤਾਰੇ ਦਾ ਅਧਿਐਨ ਸੰਬੰਧਿਤ ਵਿਅਕਤੀ ਅਤੇ ਉਹਦੀ ਪ੍ਰਤੱਖਣ ਦੀ ਸੀਮਾ ਤੇ ਨਿਰਭਰ ਕਰਦਾ ਹੈ। ਵਿਗਿਆਨ ਦੁਆਰਾ ਪ੍ਰਾਪਤ ਯਥਾਰਥ ਦੀ ਪੇਸ਼ਕਾਰੀ ਵਿਚ ਵਿਚਾਰਧਾਰਾ ਦਾ ਨਿਰਣਾਇਕ ਰੇਲ ਹੁੰਦਾ ਹੈ ਜਿਸ ਕਰਕੇ ਇਹ ਦੋਵੇਂ ਜਟਿਲ ਅਤੇ ਅਦਿੱਖ ਰੂਪ ਵਿਚ ਇਕ ਦੂਜੇ ਨਾਲ ਨੇੜਿਓ ਜੁੜੇ ਹੁੰਦੇ ਹਨ।
ਨੈਤਿਕਤਾ ਅਤੇ ਵਿਚਾਰਧਾਰਾ ਦੋਵੇਂ ਸਮਾਜਕ ਚੇਤਨਤਾ ਦੇ ਵਿਕਸਤ ਪ੍ਰਗਟਾਅ ਮਾਧਿਅਮ ਹਨ। ਨੈਤਿਕਤਾ ਕਿਸੇ ਖਾਸ ਖਿੱਤੇ ਦੇ ਲੋਕ-ਸਮੂਹ ਦਾ ਆਪਸੀ ਕਾਰ-ਵਿਹਾਰ ਹੈ ਜੋ ਚੰਗਾ-ਬੁਰਾ,
ਨਿਆ ਅਨਿਆ ਆਦਿ ਦੇ ਪ੍ਰਵਰਗਾਂ ਰਾਹੀਂ ਪ੍ਰਸਤੁਤ ਹੁੰਦਾ ਹੈ। ਨੈਤਿਕ ਗੱਲਾਂ ਹੀ ਕਿਸੇ ਜਮਾਤ ਦੇ ਆਦਰਸ਼, ਮੰਤਵ, ਅਸੂਲ ਅਤੇ ਨਜਰੀਏ ਨਿਸਚਿਤ ਕਰਦੀਆਂ ਹਨ। ਨੈਤਿਕਤਾ ਸਮਾਜਕ ਬਣਤਰ ਦੇ ਪ੍ਰਸੰਗ ਵਿਚ ਛੋਟੀ ਤੋਂ ਛੋਟੀ ਇਕਾਈ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੈ ਤੇ ਸਮਾਜ ਦੇ ਵਿਆਪਕ ਪੱਧਰ ਉੱਪਰ ਪ੍ਰਸਤੁਤ ਕਰਦੀ ਹੈ- ਨੈਤਿਕਤਾ ਦਾ ਇਹ ਵਰਤਾਰਾ ਕਿਸੇ ਸਮਾਜਕ ਬਣਤਰ ਵਿਚ ਸਹਿਜ ਚੇਤਨਾ ਅਤੇ ਆਮ ਪ੍ਰਵਾਣਿਤ ਨੈਤਿਕ ਅਹਿਸਾਸਾਂ ਦੀ ਨੀਂਹ ਤੇ ਉਸਰਿਆ ਹੁੰਦਾ ਹੈ ਜਿਸ ਨੂੰ ਸੰਬੰਧਿਤ ਸਮਾਜਕ ਇਕਾਈ ਆਮ ਅਸੂਲਾਂ ਦੇ ਰੂਪ ਵਿਚ ਪ੍ਰਵਾਨ ਕਰਦੀ ਹੈ। ਇਸੇ ਵਿਚੋਂ ਸਮਾਜ ਦੀ ਨੈਤਿਕ ਚੇਤਨਾ ਵਿਅਕਤੀ ਦੇ ਅਸੂਲਾਂ ਦੇ ਸਮਾਜਕ ਮੁਲਾਂਕਣ ਅਰਥਾਤ ਉਨ੍ਹਾਂ ਦੀ ਸਮਾਜਕ ਅਹਿਮੀਅਤ ਦੇ ਮੁਲਾਂਕਣ ਅਤੇ ਵਿਵੇਚਨ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ।"29
ਮਾਨਵੀ ਸਮਾਜ ਵਿਚ, ਸਮਾਜਕ ਜੀਵਨ ਵਿਚ ਘਟਦੀਆਂ ਘਟਨਾਵਾਂ ਦੀ ਵਿਆਖਿਆ ਮੁੱਖ ਤੌਰ ਤੇ ਪ੍ਰਵਾਣਿਤ ਅਸੂਲਾਂ ਦੇ ਅਨੁਸਾਰ ਕੀਤੀ ਜਾਂਦੀ ਹੈ ਜਿਸ ਦਾ ਮੁੱਖ ਕੰਮ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਸੰਗ ਵਿਚ ਹੀ ਨੇਪਰੇ ਚਾੜ੍ਹਿਆ ਜਾਂਦਾ ਹੈ। ਵਿਚਾਰਧਾਰਾ ਹਮੇਸ਼ਾ ਇਨ੍ਹਾਂ ਨੈਤਿਕ ਕਦਰਾ ਕੀਮਤਾ ਦੇ ਸੰਕਲਪਾਂ, ਮੁੱਲਾਂ ਅਤੇ ਅਸੂਲਾਂ ਦੇ ਰਾਹੀਂ ਹੀ ਪ੍ਰਗਟ ਹੁੰਦੀ ਹੈ । ਜਿੱਥੇ ਮਾਨਵੀ ਸਮਾਜ ਦੀ ਆਰੰਭਕ ਅਵਸਥਾ ਵਿਚ ਨੈਤਿਕਤਾ ਅਤੇ ਵਿਚਾਰਧਾਰਾ ਸਮੂਹਕ ਪ੍ਰਯੋਜਨ ਹਿੱਤ ਸਾਹਮਣੇ ਆਏ ਉਥੇ ਜਮਾਤੀ ਸਮਾਜ ਵਿਚ ਨੈਤਿਕਤਾ ਵੀ ਜਮਾਤੀ ਕਿਰਦਾਰ ਵਾਲੀ ਹੋ ਗਈ। ਇਸ ਦੇ ਜਮਾਤੀ ਕਿਰਦਾਰ ਕਾਰਨ ਹੀ ਸਮਾਜਕ ਕਾਰ-ਵਿਹਾਰ ਦੇ ਵਿਰੋਧ ਉਨ੍ਹਾਂ ਵਿਸ਼ਵਾਸਾਂ ਅਤੇ ਅਕੀਦਿਆਂ ਵਿਚੋਂ ਸਾਹਮਣੇ ਆਉਂਦੇ ਹਨ ਜੋ ਇਕ ਜਮਾਤ ਦੀ ਨੈਤਿਕਤਾ ਦੇ ਵਿਰੋਧ ਵਿਚ ਹੁੰਦੇ ਹਨ। ਜਮਾਤੀ ਤੌਰ ਤੇ ਨੈਤਿਕ ਵਿਚਾਰ, ਵਿਸ਼ਵਾਸ ਅਤੇ ਅਸੂਲ ਵਿਚਾਰਧਾਰਕ ਵਿਰੋਧਾਂ ਨੂੰ ਉਤਪੰਨ ਕਰਦੇ ਹਨ। ਨੈਤਿਕ ਕਦਰਾ ਕੀਮਤਾ ਦੇ ਪਿੱਛੇ ਕਿਸੇ ਖਾਸ ਵਿਚਾਰਧਾਰਾ ਦੀ ਸਰਗਰਮ ਭੂਮਿਕਾ ਹੁੰਦੀ ਹੈ।
ਕਾਨੂੰਨੀ ਚੇਤਨਾ ਸਮਾਜਕ ਚੇਤਨਾ ਦਾ ਉਹ ਰੂਪ ਹੈ ਜੋ ਸਿੱਧੇ ਤੌਰ ਤੇ ਸਮਾਜ ਦੀ ਬਣਤਰ ਨਾਲ ਜੁੜਿਆ ਹੋਇਆ ਹੈ। ਕਾਨੂੰਨੀ ਚੇਤਨਾ ਖਾਸ ਤੌਰ ਤੇ ਸੰਕਲਪਾਂ, ਵਿਚਾਰਾਂ ਦਾ ਉਹ ਪ੍ਰਬੰਧ ਹੈ ਜੋ ਸਮਾਜਕ ਬਣਤਰ ਦੇ ਸੁਭਾਅ ਅਨੁਕੂਲ ਹੀ ਆਪਣੇ ਆਪ ਨੂੰ ਪ੍ਰਵਰਤਿਤ ਕਰਦਾ ਰਹਿੰਦਾ ਹੈ। ਸਮਾਜਕ ਆਧਾਰ ਵਿਚ ਆਮ ਤੌਰ ਤੇ ਪ੍ਰਵਾਨਿਤ ਨਿਯਮ/ਅਸੂਲ ਵਿਚਾਰ ਸਦਾਚਾਰਕ ਨੀਹਾਂ ਕਾਨੂੰਨੀ ਚੇਤਨਾ ਹੁੰਦੀਆਂ ਹਨ । ਜਮਾਤੀ ਸਮਾਜ ਵਿਚ ਕਾਨੂੰਨ ਪ੍ਰਣਾਲੀ ਪਿੱਛੇ ਖਾਸ ਜਮਾਤੀ ਅਤੇ ਵਿਚਾਰਧਾਰਕ ਤੱਤ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਇਹ ਸੁਗਠਿਤ ਰੂਪ ਵਿਚ ਹੋਂਦ ਗ੍ਰਹਿਣ ਕਰਦੇ ਹਨ। ਕਾਨੂੰਨ ਨਿਸਚੇ ਹੀ ਇਕ ਜਮਾਤ ਦੇ ਹਿੱਤਾਂ ਦੀ ਸੁਰੱਖਿਆ ਵਿਚ ਭੁਗਤਦੇ ਹਨ ਅਤੇ ਦੂਸਰੀ ਜਮਾਤ ਦੇ ਹਿੱਤਾਂ ਦੀ ਵਿਰੋਧਤਾ ਵਿਚ ਖੜ੍ਹਦੇ ਹਨ। ਇਥੋਂ ਹੀ ਜਮਾਤਾਂ ਦਾ ਵਿਚਾਰਧਾਰਕ ਵਿਰੋਧ ਪਨਪ ਉਠਦਾ ਹੈ। ਇਕ ਜਮਾਤ ਕਾਨੂੰਨ ਰਾਹੀਂ ਹੀ ਆਪਣੇ ਹਿੱਤਾਂ ਨੂੰ ਯੋਗ ਕਰਾਰ ਦਿੰਦੀ ਹੈ ਅਤੇ ਮਾਨਵੀ ਸਮਾਜ ਤੇ ਸਭਿਆਚਾਰ ਵਿਚ ਇਸ ਨੂੰ ਜਨ-ਚੇਤਨਾ ਦਾ ਹਿੱਸਾ ਬਣਾਉਣਾ ਚਾਹੁੰਦੀ ਹੈ। ਮਿਸਾਲ ਵਜੋਂ ਇਸਤਰੀ ਦੇ ਸੰਕਲਪ ਅਤੇ ਅਸਤਿਤਵ ਨੂੰ ਜਮਾਤੀ ਸਮਾਜ ਦੇ ਪੜਾਅ ਅਨੁਸਾਰ ਹੀ ਸਥਾਨ ਪ੍ਰਾਪਤ ਹੋਇਆ ਹੈ। ਜਾਗੀਰੂ ਅਤੇ ਸਾਮੰਤੀ ਕਦਰਾਂ ਕੀਮਤਾ ਵਾਲੇ ਸਮਾਜ ਵਿਚ ਇਸਤਰੀ ਮਰਦ ਦੀ ਗੁਲਾਮਾਨਾ ਜਿਹਨੀਅਤ ਦਾ ਸ਼ਿਕਾਰ ਹੈ । ਸਰਮਾਏਦਾਰੀ ਸਿਸਟਮ ਵਿਚ ਉਸਦੀ ਸੁਤੰਤਰਤਾ ਵੀ ਅਧੀਨਤਾ ਵਿਚ ਹੈ ਜਦੋਂ ਕਿ ਸਮਾਜਵਾਦੀ ਪ੍ਰਬੰਧ ਵਿਚ ਔਰਤ ਮਰਦ ਬਰਾਬਰ ਦੇ ਸਥਾਨ ਦੇ ਧਾਰਨੀ ਹਨ। ਇਹੋ ਸਮਾਜਕ ਪ੍ਰਬੰਧਾਂ ਵਿਚ ਜੇ ਸਮਾਜਕ ਅਸੂਲ ਹਨ ਉਨ੍ਹਾਂ ਨੂੰ ਵਿਸ਼ੇਸ਼ ਸਮਾਜਕ ਤੌਰ ਜਮਾਤੀ ਅਤੇ ਵਿਚਾਰਧਾਰਕ ਨਜਰੀਏ ਤੋਂ ਸਮਝਿਆ ਜਾ ਸਕਦਾ ਹੈ ਜਿਸ ਨਾਲ
ਕਾਨੂੰਨੀ ਸੰਕਲਪਾ ਦੀ ਵਿਚਾਰਧਾਰਾ ਨਾਲ ਅੰਤਰ-ਸੰਬੰਧਿਤ ਬਾਰੇ ਭਰੋਸੇਯੋਗ ਗਿਆਨ ਮਿਲ ਸਕਦਾ ਹੈ।
ਸਾਹਿਤ ਅਤੇ ਕਲਾ ਸਮਾਜਕ ਚੇਤਨਤਾ ਦਾ ਪ੍ਰਤੀਨਿਧ ਰੂਪ ਹੈ ਜੋ ਸਮਾਜ ਦੇ ਆਤਮਿਕ ਵਿਕਾਸ ਵਿਚ ਇਕ ਸਰਗਰਮ ਰੋਲ ਅਦਾ ਕਰਦਾ ਹੈ। ਸਾਹਿਤ ਅਤੇ ਕਲਾ ਨੂੰ ਸਮਾਜਕ ਵਰਤਾਰਾ ਮੰਨਦੇ ਹੋਏ ਇਸ ਦੇ ਬਾਹਰਮੁਖੀ ਅਧਿਐਨ ਤੋਂ ਇਹ ਸਪੱਸਟ ਹੋ ਜਾਂਦਾ ਹੈ ਕਿ ਇਹ ਉਸ ਲੋੜ ਦੇ ਹੁੰਗਾਰੇ ਵਿਚੋਂ ਪੈਦਾ ਹੁੰਦੀ ਹੈ ਜਿਹੜੀ ਲੋੜ ਮਨੁੱਖਾਂ ਵਿਚਾਲੇ ਸੁਹਜਾਤਮਕ ਖੁਸ਼ੀ ਜਾਂ ਆਨੰਦ ਪ੍ਰਾਪਤ ਕਰਨ ਲਈ ਪੈਦਾ ਹੁੰਦੀ ਹੈ । ਸੁਹਜਾਤਮਕ ਲੋੜ ਸਮਾਜਕ ਲੋੜ ਹੀ ਨਹੀਂ ਸਗੋਂ ਸਮੂਹਗਤ/ਸਮਾਜਗਤ ਲੋੜ ਵੀ ਹੁੰਦੀ ਹੈ। ਸਾਹਿਤ ਅਤੇ ਕਲਾ ਇਸ ਲੋੜ ਦੀ ਪੂਰਤੀ ਦਾ ਸਾਧਨ ਹੋਣ ਦੇ ਬਾਵਜੂਦ ਸਿੱਧਾ, ਸਪਾਟ ਵਰਨਣ ਨਹੀਂ ਸਗੋਂ ਇਹ ਇਕ ਜਟਿਲ ਪ੍ਰਕਿਰਿਆ ਹੈ। ਇਹ ਸਮੁੱਚੇ ਤੌਰ ਤੇ ਯਥਾਰਥ ਦਾ ਪ੍ਰਤਿਬਿੰਬ ਹੀ ਨਹੀਂ ਸਗੋਂ ਵਿਸ਼ੇਸ਼ ਕਿਸਮ ਦੀ ਸਭਿਆਚਾਰਕ ਸਰਗਰਮੀ, ਸਰਗਰਮ ਸਿਰਜਣਾ ਅਤੇ ਕਲਾਤਮਿਕ ਉਸਾਰੀ ਹੁੰਦੀ ਹੈ। ਕਲਾ ਦਵੰਦਾਤਮਕ ਪ੍ਰਕਿਰਿਆ 'ਚੋਂ ਨਿਰੂਪਤ ਹੁੰਦੀ ਹੋਈ ਸਮਾਜਕ ਅਤੇ ਸਭਿਆਚਾਰਕ ਮਹੱਤਵ ਵੀ ਰੱਖਦੀ ਹੈ। ਕਲਾ ਦੇ ਬਾਰੇ ਸੰਖਿਪਤ ਸ਼ਬਦਾਂ 'ਚ ਅਵਨੇਰ ਜਿਸ ਲਿਖਦਾ ਹੈ, ਕਲਾ ਸਭ ਤੋਂ ਪਹਿਲਾਂ ਸਮਾਜਕ ਦੇ ਤਨਤਾ ਦਾ ਰੂਪ, ਬੁੱਧੀ ਅਤੇ ਜਜ਼ਬੇ ਦੀ ਉਪਜ ਸੋਚਣ ਦਾ ਇਕ ਵਿਸ਼ੇਸ਼ ਅਤੇ ਸੁਹਜਾਤਮਿਕ ਅਭਿਵਿਅਕਤੀ ਦਾ ਢੰਗ ਹੈ । 30
ਸਾਹਿਤ ਸਮਾਜਕ ਚੇਤਨਤਾ ਦੇ ਸੁੰਤਤਰ ਰੂਪ ਵਜੋਂ ਬਾਕੀ ਸਮਾਜਕ ਚੇਤਨਤਾ ਦੇ ਰੂਪਾਂ ਨਾਲ ਦਵੰਦਾਤਮਕ ਸੰਬੰਧਾਂ ਵਿਚ ਬੱੜਿਆ ਹੋਇਆ ਹੈ। ਇਹ ਸਾਰੇ ਰੂਪ ਅੰਤਰ-ਸੰਬੰਧਿਤ ਹੋਣ ਦੇ ਬਾਵਜੂਦ ਦੀ ਵਿਸ਼ੇਸ਼ ਅਤੇ ਸੁਤੰਤਰ ਖੇਤਰ ਦੇ ਧਾਰਨੀ ਹਨ। ਸਾਹਿਤ ਸਮਾਜਕ ਯਥਾਰਥ ਦੇ ਸੁਹਜਾਤਮਕ ਅਤੇ ਕਲਾਤਮਿਕ ਬਿੰਚ ਕਾਰਨ ਵੱਖਰੀ ਪਛਾਣ ਦਾ ਧਾਰਨੀ ਹੈ। ਸੁਹਜ ਸਾਹਿਤ ਅਤੇ ਕਲਾ ਦਾ ਬੁਨਿਆਦੀ ਸੁਆਲ ਹੈ । ਸੁਹਜ-ਚੇਤਨਾ ਵਿਸ਼ੇਸ਼ ਹਾਲਤਾਂ ਦੀ ਉਪਜ ਹੈ ਜਿਸ ਕਾਰਨ ਸਮਾਜਕ ਖਾਸੇ ਵਾਲੀ ਹੈ, ਜਮਾਦਰੂ ਜਾ ਰੱਬੀ ਬਖ਼ਸਿਸ਼ ਨਹੀਂ । ਸੁਹਜ-ਚੇਤਨਾ ਦਾ ਸੰਕਲਪ ਵਿਸ਼ਾਲ ਅਤੇ ਵਿਸਤ੍ਰਿਤ ਖੇਤਰ ਦਾ ਲਖਾਇਕ ਹੈ, ਜਿਸ ਵਿਚ ਸੰਗੀਤ, ਚਿਤਰਕਾਰੀ ਬੁੱਤ-ਕਲਾ, ਭਵਨ- ਨਿਰਮਾਣ ਕਲਾ, ਨ੍ਰਿਤ ਸਾਹਿਤ ਵਾਂਗ ਕਈ ਹੋਰ ਖੇਤਰ ਵੀ ਸ਼ਾਮਲ ਹਨ। ਸੁਹਜ ਚੇਤਨਾ ਵਿਚ ਕਿਸੇ ਸਮਾਜ ਦੇ ਲੋਕਾਂ ਦੀਆਂ ਸੁਹਜਾਤਮਿਕ ਭਾਵਨਾਵਾਂ ਰੁਚੀਆਂ ਵਿਚਾਰਾਂ ਅਤੇ ਆਦਰਸਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਜੀਵਨ ਦਾ ਸੱਚ ਅਤੇ ਕਲਾ ਦਾ ਸੱਚ ਇਕ ਦੂਜੇ ਦੇ ਵਿਰੋਧੀ ਨਹੀਂ ਹਨ ਪਰੰਤੂ ਫਿਰ ਵੀ ਇਕ ਸਮਾਨ ਨਹੀਂ ਹਨ। ਕਲਾ ਵਿਚ ਸਮਾਜਕ ਯਥਾਰਥ ਨੂੰ ਇਕ ਸਿੱਧੇ ਪ੍ਰਤਿਬਿੰਬ ਵਜੋਂ ਨਹੀਂ ਸਿਰਜਿਆ ਜਾਂਦਾ ਸਗੋਂ ਇਸ ਨੂੰ ਬਿੰਬਾਂ ਚਿੰਨ੍ਹ ਰਾਹੀਂ ਸਾਕਾਰ ਕੀਤਾ ਜਾਂਦਾ ਹੈ । ਯਥਾਰਥ ਨੂੰ ਗ੍ਰਹਿਣ ਕਰਨਾ ਅਤੇ ਮੁੜ ਕਲਾਤਮਿਕ ਅਭਿਵਿਅਕਤੀ ਦੇ ਤੌਰ ਤੇ ਪੇਸ਼ ਕਰਨ ਵਿਚ ਹੀ ਸਾਹਿਤ ਦੀ ਵਿਲੱਖਣਤਾ ਹੈ।
"ਇਸ (ਸਾਹਿਤ ਅਤੇ ਕਲਾ) ਦੀ ਸਾਰਥਕਤਾ ਅਤੇ ਮਹੱਤਵ ਵਸਤੂਗਤ ਯਥਾਰਥ ਨੂੰ ਇਸਦੇ ਉਚੇਚੇ ਤੇ ਵਿਕਸਤ ਰੂਪ ਯਥਾਰਥ ਵਿਚ ਪ੍ਰਸਤੁਤ ਕਰਨ ਵਿਚ ਹੀ ਹੈ। ਇਸ ਸਿਰਜਣਾਤਮਕ ਪੇਸ਼ਕਾਰੀ ਵਿਚ ਹੀ ਸਾਹਿਤ ਵਿਲੱਖਣ ਚਰਿਤਰ ਦਾ ਧਾਰਨੀ ਬਣਦਾ ਹੈ ਅਤੇ ਇਸ ਨੂੰ ਬਾਕੀ ਵਿਚਾਰਧਾਰਕ ਰੂਪਾਂ ਨਾਲੋਂ ਵੱਖਰੇ ਅਸਤਿਤਵ ਤੇ ਨੁਹਾਰ ਦੀ ਪ੍ਰਾਪਤੀ ਹੁੰਦੀ ਹੈ। 31
ਸਾਹਿਤ ਬਾਹਰਮੁਖੀ ਯਥਾਰਥ ਨੂੰ ਵਿਸੇਸ ਸੁਹਜਾਤਮਿਕ ਬਿੰਬਾਂ ਦੇ ਮਾਧਿਅਮ ਰਾਹੀਂ ਗ੍ਰਹਿਣ ਤੂੰ ਪੇਸ਼ ਕਰਦਾ ਹੈ। ਇਹ ਪੇਸ਼ਕਾਰੀ ਸ਼ਾਬਦਿਕ ਪ੍ਰਕਿਰਿਆ ਰਾਹੀਂ ਸੰਭਵ ਹੈ ਭਾਵ ਭਾਸ਼ਾਈ ਕਾਰਜ ਹੈ ਜਿਸ ਰਾਹੀਂ ਸਾਹਿਤ ਸਿਰਜਣਾ ਸੰਭਵ ਹੈ।
ਭਾਸ਼ਾ ਦੀ ਬਿੰਬਾਂ 'ਚ ਵਰਤੋਂ ਰਾਹੀਂ ਹੀ ਸਮਾਜਕ ਜੀਵਨ ਨੂੰ ਪ੍ਰਸਤੁਤ ਕੀਤਾ ਜਾਂਦਾ ਹੈ । ਭਾਸ਼ਾ ਮਾਨਵੀ ਸਮਾਜ ਦੀ ਸ੍ਰੇਸ਼ਟਤਮ ਪ੍ਰਾਪਤੀ ਹੈ ਜੋ ਉਸ ਨੂੰ ਬਾਕੀ ਪ੍ਰਕਿਰਤੀ ਦੇ ਜੀਵਾ ਨਾਲੋਂ ਨਿਖੇੜਦੀ ਹੈ। ਭਾਸ਼ਾ ਮਾਨਵੀ ਸਮਾਜ ਦੀ ਪੈਦਾਵਰ ਹੋਣ ਕਰਕੇ ਵੀ ਸਾਹਿਤ ਦਾ ਖਾਸਾ ਸਮਾਜਕ ਬਣਦਾ ਹੈ ਇਸੇ ਕਾਰਨ ਵੀ ਕਲਾ ਇਕ ਸਮਾਜਕ ਕਾਰਜ ਹੈ।'32 ਇਹ ਸਮਾਜਕ ਖਾਸਾ ਸਾਹਿਤ ਦੇ ਸਮਾਜਕ ਅਤੇ ਸਭਿਆਚਾਰਕ ਮੰਤਵਾਂ ਪ੍ਰਤੀ ਵੀ ਸੰਕੇਤ ਕਰਦਾ ਹੈ।
ਸੁਹਜ ਸ਼ਾਸਤਰ ਦੇ ਘੇਰੇ ਅੰਦਰ ਹਰ ਭਾਸ਼ਾ ਦਾ ਸਾਹਿਤ ਵਿਚਾਰ ਚਰਚਾ ਦਾ ਆਧਾਰ ਬਣਦਾ ਹੈ। ਇਸ ਸੰਦਰਭ ਵਿਚ ਸਾਹਿਤ ਵਾਦ-ਵਿਵਾਦ ਦਾ ਸੁਆਲ ਬਣਿਆ ਰਿਹਾ ਹੈ ਕਿ ਸਾਹਿਤ ਨੂੰ ਸਮਾਜਕ ਜੀਵਨ ਦੇ ਸਾਰਥਕ ਪਹਿਲੂਆ ਲਈ ਕਿਵੇਂ ਵਰਤਿਆ ਜਾਵੇ । ਸੰਸਾਰ ਭਰਦੇ ਵਿਚਾਰਵਾਨਾ ਵਿਚ ਅਸਹਿਮਤੀ ਦੀਆਂ ਧਾਰਨਾਵਾਂ ਹਨ। ਪਰੰਤੂ ਫਿਰ ਵੀ ਇਸ ਦੀ ਸਾਰਥਕਤਾ ਸੁਹਜਾਤਮਕ ਅਭਿਵਿਅਕਤੀ ਰਾਹੀਂ ਪ੍ਰਸਤੁਤ ਹੋਣੀ ਜ਼ਰੂਰੀ ਹੈ। ਵਿਚਾਰ ਅਤੇ ਮੰਤਵਾਂ ਦੀ ਹੀ ਪੇਸ਼ਕਾਰੀ ਸਾਹਿਤ ਨੂੰ ਸਾਹਿਤ ਮੰਨਣ ਪ੍ਰਤੀ ਸ਼ੰਕਾ ਉਤਪੰਨ ਕਰ ਸਕਦੀ ਹੈ। ਇਸ ਸੰਬੰਧ ਵਿਚ ਅਤਰ ਸਿੰਘ ਦਾ ਵਿਚਾਰ ਮਹੱਤਵਪੂਰਨ ਹੈ। ਸਾਹਿਤ ਵਿਚ ਮੰਤਵ ਜਾਂ ਦ੍ਰਿਸ਼ਟੀਕਣ, ਕਲਾਮਈ ਢੰਗ ਨਾਲ ਹੀ ਬੰਨ੍ਹਣਾ ਹੋਵੇਗਾ। ਨਹੀਂ ਤਾਂ ਸਾਹਿਤ ਭੂਗੋਲ ਅਤੇ ਵਿਗਿਆਨ ਦਰਸ਼ਨ ਜਾਂ ਗਣਿਤ ਵਿਦਿਆ ਦੀ ਪੱਧਰ ਤੇ ਲਹਿ ਜਾਵੇਗਾ। 33
ਸਾਹਿਤ ਸਮਾਜਕ ਜੀਵਨ ਦੇ ਵਿਸ਼ੇਸ਼ ਖੇਤਰ ਦੀ ਵਸਤੂ ਹੋਣ ਕਰਕੇ ਇਸ ਦਾ ਕਾਰਜ ਯਥਾਰਥ ਨੂੰ ਸੁਹਜਾਤਮਿਕ ਜਾਂ ਵਿਵਹਾਰਕ ਰੂਪ ਵਿਚ ਆਤਮਸਾਤ ਕਰਨਾ ਹੈ। ਸਮਾਜਕ ਚੇਤ- ਨਤਾ ਦੇ ਰੂਪ ਦੇ ਤੌਰ ਤੇ ਸਾਹਿਤ ਦਾ ਮਨੋਰਥ ਯਥਾਰਥ ਚਿਤਰਣ ਦੇ ਨਾਲ ਨਾਲ ਮਨੁੱਖਾਂ ਦੇ ਸੁਹਜਾਤਮਿਕ ਸੰਬੰਧਾਂ ਨੂੰ ਪ੍ਰਤਿਬਿੰਬਤ ਕਰਨਾ ਅਤੇ ਸਮਾਜ ਦੇ ਸੁਹਜ ਨੂੰ ਵਿਕਸਤ ਕਰਨਾ ਵੀ ਹੁੰਦਾ ਹੈ । ਯਥਾਰਥ ਨੂੰ ਕਲਾਤਮਿਕ ਪ੍ਰਤੀਕਾ ਰਾਹੀਂ ਪ੍ਰਤਿਬਿੰਬਤ ਕਰਨ ਕਰਕੇ ਸਾਹਿਤ ਪੇਚੀਦਾ, ਜਟਿਲ ਅਤੇ ਬਾਹਰਮੁਖੀ ਵਸਤੂ ਹੈ। ਸਾਹਿਤ ਦੇ ਕਲਾਤਮਿਕ ਬਿੰਬ ਵਿਚ ਵਿਚਾਰ ਦ੍ਰਿਸ਼ਟੀਕੋਣ, ਵਿਚਾਰਧਾਰਾ, ਸਮਾਜਕ ਸਭਿਆਚਾਰਕ ਮਹੱਤਵ ਆਦਿ ਉਸਦੇ ਅੰਤਰੀਵੀ ਸਾਰ ਵਿਚ ਲੁਪਤ ਹੁੰਦਾ ਹੈ। ਸਾਹਿਤ ਅਤੇ ਵਿਚਾਰਧਾਰਾ ਦਾ ਬਹੁਤ ਡੂੰਘਾ ਸੰਬੰਧ ਹੁੰਦਾ ਹੈ।"34 ਸਾਹਿਤ ਤੇ ਵਿਚਾਰਧਾਰਾ ਦੇ ਡੂੰਘੇ ਸਬੰਧ ਕਰਕੇ ਹੀ ਸਾਹਿਤ ਇਕ ਵਿਚਾਰਧਾਰਕ ਹਥਿਆਰ ਬਣਦਾ ਹੈ, ਜਿਸ ਰਾਹੀਂ ਜਮਾਤੀ ਸਮਾਜ ਵਿਚ ਵਿਸ਼ੇਸ਼ ਜਮਾਤਾਂ ਦੇ ਹਿੱਤਾਂ ਦੀ ਅਭਿਵਿਅਕਤੀ ਹੁੰਦੀ ਹੈ । ਮਾਰਕਸਵਾਦ ਦੇ ਬਾਨੀਆ ਨੇ ਇਸ ਗੱਲ ਉਤੇ ਵਿਸ਼ੇਸ਼ ਰੂਪ ਵਿਚ ਜ਼ੋਰ ਦਿੱਤਾ ਹੈ ਕਿ ਜਮਾਤਾਂ ਦੇ ਵਿਚਾਰਧਾਰਕ ਸੰਘਰਸ਼ ਵਿਚ ਕਲਾ ਇਕ ਮਹੱਤਵਪੂਰਨ ਹਥਿਆਰ ਹੈ। 35
ਸਾਹਿਤ ਇਕ ਪਾਸੇ ਤਾਂ ਕਿਸੇ ਨਿਸਚਤ ਸਮਾਜਕ ਵਿਵਸਥਾ ਦੇ ਇਕ ਰੂਪ ਵਿਚ ਨਿਸਚਤ ਜਮਾਤ ਦੇ ਰਾਜਨੀਤਕ, ਨੈਤਿਕ ਦਾਰਸਨਿਕ ਅਤੇ ਹੋਰ ਵਿਚਾਰਾਂ ਦੇ ਸੰਵਾਹਕ ਦਾ ਕੰਮ ਕਰਦਾ ਹੈ। ਦੂਜਾ ਇਸਦਾ ਆਪਣਾ ਰੂਪ ਵੀ ਵਿਚਾਰਧਾਰਕ ਹੁੰਦਾ ਹੈ। ਸਾਹਿਤ/ਕਲਾ ਅਤੇ ਵਿਚਾਰਧਾਰਾ ਇਕ ਤਾਂ ਨਹੀਂ ਪਰੰਤੂ ਇਨ੍ਹਾਂ ਨੂੰ ਨਿਖੇੜਨਾ ਵੀ ਅਸੰਭਵ ਹੈ ਕਿਉਂਕਿ ਵਿਚਾਰ ਕਲਾ ਵਿਚ ਮਹੱਤਵਪੂਰਨ ਹੁੰਦਾ ਹੈ । ਵਿਚਾਰ ਤੇ ਬਿਨ੍ਹਾ ਕਲਾ ਬੇਜਾਨ ਮਹੱਤਵ ਰਹਿਤ ਅਤੇ ਨਿਰਾਰਥਕ ਹੁੰਦੀ ਹੈ।
ਜਾਰਜ ਪਲੈਖਾਨਵ ਦਾ ਵਿਸ਼ਵਾਸ ਹੈ ਕਿ ਵਿਚਾਰ ਤੋਂ ਵਾਂਝੀ ਕੋਈ ਕਲਾਤਮਕ ਰਚਨਾ ਹੋ ਹੀ ਨਹੀ ਸਕਦੀ। 36
ਵਿਚਾਰਧਾਰਾ ਦੇ ਪ੍ਰਭਾਵ ਕਾਰਨ ਹੀ ਕਲਾ ਸਮਾਜਕ ਯਥਾਰਥ ਪ੍ਰਤੀ ਵਿਸ਼ੇਸ਼ ਰੁਖ ਅਖਤਿਆਰ ਕਰਦੀ ਹੈ। ਸਾਹਿਤ/ਕਲਾ ਯਥਾਰਥ ਨੂੰ ਸਿਰਫ ਪ੍ਰਤਿਬਿੰਬਤ ਹੀ ਨਹੀਂ ਕਰਦੀ ਸਗੋਂ ਉਸਦਾ ਮੁਲਾਕਣ ਕਰਦੀ ਹੋਈ ਇਕ ਸੂਝ ਦ੍ਰਿਸਟੀ ਵੀ ਪ੍ਰਦਾਨ ਕਰਦੀ ਹੈ। ਸਾਹਿਤਕਾਰ ਆਪਣੀ ਸਾਹਿਤ ਸਿਰਜਣਾ ਵਿਚ ਕਿਸੇ ਨਾ ਕਿਸੇ ਵਿਚਾਰ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਤੋਂ ਇਨਕਾਰ ਕਰਦਾ ਹੈ ਅਰਥਾਤ ਕਿਸੇ ਨਾ ਕਿਸੇ ਰੂਪ ਵਿਚ ਨਿਸਚੇ ਹੀ ਸਮਾਜਕ ਆਦਰਸ਼ ਦਾ ਸਮਰਥਨ ਕਰਦਾ ਹੈ। ਇਸ ਸਮਾਜਕ ਆਦਰਸ ਵਿਚ ਹੀ ਵਿਚਾਰਧਾਰਾ ਲੁਪਤ ਹੁੰਦੀ ਹੈ ਭਾਵੇਂ ਸਾਹਿਤਕਾਰ ਇਸ ਤੋਂ ਜਾਣੂ ਹੋਵੇ ਜਾਂ ਨਾ ਹੋਵੇ ਪਰੰਤੂ ਵਿਚਾਰਧਾਰਕ ਦ੍ਰਿਸਟੀ ਹਰ ਰਚਨਾ ਵਿਚ ਸਮਾਈ ਹੁੰਦੀ ਹੈ। ਰਚਨਾਤਮਕ ਉਤੇਜਨਾ ਪਿੱਛੇ ਕੋਈ ਨਾ ਕੋਈ ਅਚੇਤ, ਵਿਚਾਰਧਾਰਾਈ ਪ੍ਰੇਰਣਾ ਅਦੇਸ ਕਿਰਿਆਸ਼ੀਲ ਹੁੰਦੀ ਹੈ। ਬੇਸ਼ਕ ਯੁੱਗ ਚੇਤਨਾ ਦੀ ਪ੍ਰਤੀਨਿਧਤਾ ਉਹ ਕਵੀ ਕਰਦੇ ਹਨ ਜੋ ਆਪਣੀ ਰਚਨਾ ਦੁਆਰਾ ਯੁੱਗ ਦੀ ਪ੍ਰਧਾਨ ਵਿਚਾਰਧਾਰਾ ਦੀ ਅਰਾਧਨਾ ਕਰਦੇ ਹਨ।"37
ਵਿਚਾਰਧਾਰਾ ਦੇ ਸੰਦਰਭ ਵਿਚ ਹੀ ਸਾਹਿਤ ਯਥਾਰਥ ਦਾ ਨਿਰੋਲ ਪ੍ਰਤਿਬਿੰਬ ਨਾ ਹੁੰਦਾ ਹੋਇਆ, ਸਮਾਜਕ ਜੀਵਨ ਦਾ ਜਦੋਂ ਮੁਲਾਂਕਣ ਕਰਦਾ ਹੈ ਤਾਂ ਉਹ ਵਿਅਕਤੀਤਵ ਦੀ ਸਰਗਰਮ ਭੂਮਿਕਾ ਨੂੰ ਸਿਧਾਂਤਕ ਪੱਧਰ ਤੇ ਪ੍ਰਮਾਣਿਤ ਕਰਦਾ ਹੈ। ਰਚਨਾਕਾਰ ਦੀ ਪ੍ਰਤਿਭਾ ਪਿੱਛੇ ਵਿਚਾਰਧਾਰਾ ਆਪਣਾ ਕਾਰਜ ਕਰਦੀ ਹੈ। ਇਉਂ ਸਾਹਿਤ ਨਿਰਪੇਖ ਨਾ ਹੁੰਦਾ ਹੋਇਆ ਸਾਪੇਖਕ ਸੁਤੰਤਰਤਾ ਰਾਹੀਂ ਵਿਅਕਤੀਤਵ ਵਿਚਾਰਧਾਰਾ, ਪ੍ਰਤਿਭਾ ਅਤੇ ਕਲਾਤਮਕ ਸ਼ਕਤੀ ਦਾ ਪ੍ਰਤੀਕ ਬਣਦਾ ਹੈ। ਸਮਾਜ ਵਿਚ ਸਾਹਿਤ ਸਮਾਜਕ ਚੇਤਨਤਾ ਦੇ ਰੂਪ ਵਜੋਂ ਵਿਚਾਰਧਾਰਕ ਹਥਿਆਰ ਹੀ ਨਹੀਂ ਜਾ ਵਿਸ਼ੇਸ਼ ਸਮਾਜਕ ਯੁੱਗ ਚੇਤਨਾ ਨਾਲ ਜੁੜੇ ਵਿਚਾਰ ਹੀ ਨਹੀਂ ਸਰੀ ਨਿਰੰਤਰ ਮਾਨਵੀ ਸਭਿਆਚਾਰ ਨੂੰ ਇਕ ਪਰੰਪਰਾ ਵਿਚ ਪਰੋਈ ਰੱਖਦਾ ਹੈ। ਇਹ ਪਰੰਪਰਾ-ਸਿਰਜਣਾ ਵਿਚ ਵਿਚਾਰਧਾਰਾ ਦਾ ਅਹਿਮ ਯੋਗਦਾਨ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
ਸਾਹਿਤ, ਅਲੋਚਨਾ ਅਤੇ ਵਿਚਾਰਧਾਰਾ : ਸਮਾਜਕ ਪ੍ਰਕਿਰਿਆਵਾਂ ਉਨ੍ਹਾਂ ਬਾਹਰਮੁਖੀ ਨਿਯਮਾਂ ਅਨੁਸਾਰ ਵਿਕਾਸ ਕਰਦੀਆਂ ਹਨ ਜਿਹੜੇ ਜੀਵਨ ਅਤੇ ਸਮਾਜ ਦੀ ਉਨਤੀ ਦੇ ਸਭ ਤੋਂ ਜਰੂਰੀ ਅਰਥ ਵਿਅਕਤ ਕਰਦੇ ਹਨ। ਸਮਾਜਕ ਆਰਥਕ ਬਣਤਰ ਇਕ ਗਤੀਸ਼ੀਲ, ਅਖੰਡ ਬਣਤਰ ਹੈ ਜਿਸ ਦੇ ਅੰਦਰਲੇ ਸਰੋਤਾਂ ਦੁਆਰਾ ਹੀ ਵਿਕਾਸ ਹੁੰਦਾ ਹੈ। ਸਮਾਜਕ ਉਤਪਾਦਨ ਲਗਾਤਾਰ ਵਾਧੇ ਵਿਕਾਸ ਅਤੇ ਸੁਧਾਰ ਦੀ ਸਥਿਤੀ ਵਿਚ ਰਹਿੰਦਾ ਹੈ। ਸਮਾਜਕ ਉਤਪਾਦਨ ਦੇ ਬਦਲਣ ਨਾਲ ਹੀ ਉਸਦੇ ਸਹਿਅੰਗ ਵੀ ਬਦਲ ਜਾਂਦੇ ਹਨ। ਸਾਹਿਤ ਉਨ੍ਹਾਂ ਸਹਿਅੰਗਾਂ ਵਿਚੋਂ ਇਕ ਹੈ ਜੋ ਸਮਾਜਕ ਆਰਥਕ ਬਣਤਰ ਦੀਆਂ ਤਬਦੀਲੀਆ ਦੀ ਗਤੀਸ਼ੀਲਤਾ ਅਨੁਸਾਰ ਤਬਦੀਲ ਹੁੰਦਾ ਰਹਿੰਦਾ ਹੈ। ਇਹ ਪਰਿਵਰਤਨ ਵਸਤੂਗਤ ਅਤੇ ਰੂਪਗਤ ਦੇਹ ਪੱਧਰਾਂ ਤੇ ਹੁੰਦਾ ਹੈ। ਸਾਹਿਤ ਸਮਾਜਕ ਤੌਰ ਅਨੁਸਾਰ ਵਿਚਾਰਾਂ ਨੂੰ ਸਥਾਪਤ ਵੀ ਕਰਦਾ ਹੈ ਅਤੇ ਖ਼ੁਦ ਵਿਕਾਸ ਦੀ ਕਰਦਾ ਹੈ।
ਸਮਾਜਕ ਆਰਥਕ ਬਣਤਰ ਦਾ ਸੰਕਲਪ ਇਤਿਹਾਸਕ ਵਰਤਾਰਿਆਂ ਦੀ ਪੇਚੀਦਾ ਸਮੱਸਿਆਵਾ ਨੂੰ ਸੁਲਝਾਉਣ ਵਿਚ ਸਾਡੀ ਮੱਦਦ ਵੀ ਕਰਦਾ ਹੈ। ਭਾਵੇਂ ਕੋਈ ਵੀ ਵਰਤਾਰਾ ਕਿਸੇ ਵੀ ਰੂਪ ਅਤੇ ਸੁਭਾਅ ਵਿਚ ਹੋਏ ਉਸ ਨੂੰ ਬਾਹਰਮੁਖੀ ਨਿਯਮਾਂ ਅਨੁਸਾਰ ਸਮਝਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ਸਮਾਜਕ ਇਤਿਹਾਸ ਸਾਡੇ ਲਈ ਘਟਨਾਵਾਂ ਦਾ ਢੇਰ ਮਾਤਰ ਨਹੀਂ ਸਗੋਂ
ਸਮਾਜਕ ਆਰਥਕ ਬਣਤਰ ਵਜੋਂ ਨਿਯਮਤ ਰੂਪ ਵਿਚ ਉਭਰਕੇ ਸਾਹਮਣੇ ਆਇਆ ਸੰਕਲਪ ਹੈ। ਸਮਾਜਕ ਆਰਥਕ ਬਣਤਰ ਦੀ ਖੋਜ ਨਾਲ ਇਤਿਹਾਸ ਨੂੰ ਵਿਗਿਆਨਕ ਆਧਾਰ ਤੇ ਯੁੱਗਾਂ ਵਿਚ ਵੰਡਣਾ ਸੰਭਵ ਹੋ ਗਿਆ ਹੈ। ਇਸ ਨਾਲ ਸਮੁੱਚੇ ਇਤਿਹਾਸਕ ਅਮਲ ਨੂੰ ਇਕ ਨਿਰੰਤਰ ਗਤੀ ਵਿਚ ਵਰਨਣ ਕੀਤਾ ਜਾ ਸਕਦਾ ਹੈ। ਇਸ ਤੋਂ ਸਾਰਥਕ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਸਮੁੱਚੇ ਇਤਿਹਾਸ ਨੇ ਇਕ ਬਣਤਰ ਤੋਂ ਦੂਜੀ ਬਣਤਰ ਤੱਕ ਪਰਿਵਰਤਨ ਹੀ ਨਹੀਂ ਕੀਤਾ ਸਗੋਂ ਨੀਵੇਂ ਤੋਂ ਉਚੇਰੇ ਪੱਧਰ ਤੱਕ ਵਿਕਾਸ ਵੀ ਕੀਤਾ ਹੈ। ਸਮਾਜਕ ਵਿਕਾਸ ਨਾਲ ਸਿਰਫ ਸਮਾਜਕ ਚੇਤਨਤਾ ਹੀ ਪ੍ਰਚੰਡ ਨਹੀਂ ਹੋਈ ਸਗੋਂ ਉਸ ਨੇ ਮਾਨਵੀ ਸਰਗਰਮੀ ਦੇ ਵਿਭਿੰਨ ਰੂਪਾਂ ਨੂੰ ਜਨਮ ਵੀ ਦਿੱਤਾ ਹੈ ਅਤੇ ਵਿਕਸਤ ਵੀ ਕੀਤਾ ਹੈ।
ਮਨੁੱਖੀ ਸਮਾਜ ਦੇ ਬਣਤਰੀ ਸੁਭਾਅ ਨੂੰ ਦਾਰਸ਼ਨਿਕਾਂ ਨੇ ਵਰਨਣ ਹੀ ਨਹੀਂ ਕੀਤਾ ਸਗੋਂ ਖੋਜਿਆ ਵੀ ਹੈ ਜਿਸ ਨਾਲ ਇਨਕਲਾਬੀ ਤਬਦੀਲੀਆਂ ਵਾਪਰੀਆਂ ਹਨ। ਇਸ ਨਾਲ ਮਾਨਵ ਦਾ ਆਤਮਿਕ ਜਗਤ ਅਮੀਰ ਹੋਇਆ ਹੈ। ਇਕ ਆਤਮਿਕ ਜਗਤ ਦਾ ਸਰਗਰਮ ਖੇਤਰ ਸਾਹਿਤ ਅਤੇ ਆਲੋਚਨਾ ਦਾ ਖੇਤਰ ਹੈ।
ਸਾਹਿਤ ਇਕ ਗੰਭੀਰ ਸੂਖਮ ਜਟਿਲ ਅਤੇ ਪੇਚੀਦਾ ਸਰਗਰਮੀ ਹੈ ਜਿਸਦਾ ਇਤਿਹਾਸਕ ਵਿਕਾਸ ਦੇ ਹਰ ਪੜਾਅ ਉਤੇ ਸਮਕਾਲੀਨ ਆਰਥਕ, ਸਮਾਜਕ, ਧਾਰਮਕ ਅਤੇ ਸਭਿਆਚਾਰਕ ਪਰਿਸਥਿਤੀਆਂ ਨਾਲ ਡੂੰਘਾ ਸੰਬੰਧ ਹੁੰਦਾ ਹੈ। ਸਾਹਿਤ ਦੇ ਸਿਰਜਣਾਤਮਕ ਅਮਲ ਦੌਰਾਨ ਸਮਕਾਲੀਨ ਪਰਿਸਥਿਤੀਆਂ ਤੋਂ ਲੈ ਕੇ ਵਿਸ਼ਵ ਦ੍ਰਿਸ਼ਟੀਕੋਣ ਤੱਕ ਦਾ ਸਰਗਰਮ ਰੋਲ ਹੁੰਦਾ ਹੈ। ਸਾਹਿਤ ਦੇ ਵਾਂਗ ਹੀ ਆਲੋਚਨਾ ਵੀ ਸਮਕਾਲੀਨ ਪਰਿਸਥਿਤੀਆਂ ਦੀ ਦੇਣ ਹੋਣ ਕਰਕੇ ਇਤਿਹਾਸਕ ਵਿਕਾਸ ਦੀ ਪੈਦਾਵਰ ਹੈ। ਇਹ ਆਪਣੇ ਇਤਿਹਾਸਕ ਸੁਭਾਅ ਕਰਕੇ ਸਿਰਜਣਾਤਮਕ ਅਮਲ ਨੂੰ ਵਿਸ਼ੇਲਸਣੀ ਅਮਲ ਰਾਹੀਂ ਦ੍ਰਿਸ਼ਟੀਰੀਚਰ ਕਰਦੀ ਹੈ। ਇਹ ਮਹਿਜ਼ ਸਾਹਿਤਕ ਰਚਨਾਵਾਂ ਤੇ ਟਿੱਪਣੀ ਮਾਤਰ ਜਾਂ ਪ੍ਰਤਿਕਰਮ ਨਹੀਂ ਹੁੰਦੀ ਸਰਾਂ ਵਿਸ਼ੇਸ਼ ਵਿਚਾਰਧਾਰਕ ਆਧਾਰਾਂ ਤਹਿਤ ਆਪਣਾ ਕਾਰਜ ਕਰਦੀ ਹੋਈ ਸਮਾਜਕ ਅਮਲ ਵਿਚ ਆਪਣਾ ਰੋਲ ਅਦਾ ਕਰਦੀ ਹੈ। ਇਸ ਦੀ ਮਹੱਤਤਾ ਨੂੰ ਚੀਨੀ ਚਿੰਤਕ ਮਾਓ- ਜੇ-ਤੁੰਗ ਨੇ ਨਿਖੇੜ ਕੇ ਪੇਸ਼ ਕੀਤਾ ਹੈ ਕਿ "ਸਾਹਿਤ ਅਤੇ ਕਲਾ ਆਲੋਚਨਾ ਸਾਹਿਤ ਦੇ ਸੰਸਾਰ ਵਿਚ ਸੰਘਰਸ ਦੀਆਂ ਵਿਧੀਆਂ ਵਿਚੋਂ ਇਕ ਪ੍ਰਮੁੱਖ ਵਿਧੀ ਹੈ ਜਿਸ ਲਈ ਵਿਸ਼ੇਸ਼ ਅਧਿਐਨ ਦੀ ਜਰੂਰਤ ਬਹੁਤ ਹੀ ਅਹਿਮ ਹੈ। "38
ਆਲੋਚਨਾ ਜਾ ਸੁਹਜ ਸਾਸਤਰ ਸੰਸਾਰ ਦੇ ਸੁਹਜਾਤਮਿਕ ਮਨੁੱਖੀ ਅਨੁਭਵ ਹੇਠ ਕੰਮ ਕਰਦੇ ਨੇਮਾਂ ਨੂੰ ਸੰਖਿਪਤ ਤੌਰ ਤੇ ਪੇਸ਼ ਕਰਦਾ ਹੈ। ਇਹ ਪ੍ਰਵਾਨ ਕਰਦੇ ਹੋਏ ਕਿ ਨੋਮ ਕਲਾ ਵਿਚ ਸਰਬ ਪੱਖੀ ਸਿੱਧਾ ਅਤੇ ਪੂਰਨ ਪ੍ਰਗਟਾਓ ਪਾਉਂਦੇ ਹਨ ਇਸ ਲਈ ਆਲੋਚਨਾ ਜਾਂ ਸੁਹਜ ਸ਼ਾਸਤਰ ਸਭ ਤੋਂ ਪਹਿਲਾਂ ਕਲਾਤਮਿਕ ਸਿਰਜਣਾ ਦੇ ਖਾਸੇ ਕਲਾ ਦੀ ਬੁਨਿਆਦੀ ਸਿਧਾਂਤਾਂ ਅਤੇ ਇਸ ਦੇ ਸਾਰ ਤੱਤ ਦਾ ਵਿਗਿਆਨ ਹੈ । ਇਸ ਤਰ੍ਹਾਂ ਆਲੋਚਨਾ ਜੇ ਸੁਹਜ ਅਨੁਭਵ ਦੇ ਵੱਖ ਵੱਖ ਪ੍ਰਗਟਾਵਿਆਂ ਵਿਚ ਅਨੁਭਵ ਦੀ ਸ਼ਮੂਲੀਅਤ ਨੂੰ ਵਿਗਿਆਨਕ ਤਰੀਕੇ ਨਾਲ ਪ੍ਰਮਾਣਿਤ ਕਰਕੇ ਉਸਦਾ ਮਹੱਤਵ ਅਤੇ ਉਸ ਦੁਆਰਾ ਕਲਾ ਵਿਚ ਨਿਭਾਈ ਜਾਂਦੀ ਭੂਮਿਕਾ ਦੁਆਰਾ ਨਿਰਧਾਰਿਤ ਹੋਵੇ, ਵਿਗਿਆਨਕ ਆਲੋਚਨਾ ਹੋਵੇਗੀ।
ਸਾਹਿਤ ਆਲੋਚਨਾ ਜਾ ਸਾਹਿਤ ਅਧਿਐਨ ਵਿਸਿਆ ਦੀ ਇਤਿਹਾਸਕ ਗਤੀਸ਼ੀਲਤਾ ਦੇ ਸੰਦਰਭ ਵਿਚ ਵਿਆਖਿਆ ਕਰਦਾ ਹੈ ਅਤੇ ਵਿਗਿਆਨ ਗਿਆਨ ਵਿਕਾਸ ਦਾ ਵਰਨਣ ਵੀ ਕਰਦੀ
ਹੈ। ਇਹ ਆਲੋਚਨਾ ਸਾਹਿਤ ਦੇ ਅੰਦਰਲੇ ਢਾਂਚੇ ਤੇ ਹੀ ਨਹੀਂ ਸਗੋਂ ਇਸ ਦੇ ਸਾਰ ਤੱਤ ਤੇ ਵੀ ਲਾਗੂ ਹੁੰਦੀ ਹੈ ਭਾਵ ਇਹ ਦੋਹਾਂ ਦੀ ਏਕਤਾ ਤੇ ਜ਼ੋਰ ਦਿੰਦਾ ਹੈ। ਜਦੋਂ ਅਸੀਂ ਇਸ ਏਕਤਾ ਨੂੰ ਵੇਖਣੇ ਹਟ ਜਾਂਦੇ ਹਾਂ ਤਾਂ ਇਕ-ਪਾਸੜ ਪਹੁੰਚ ਦੇ ਖ਼ਤਰੇ ਪੈਦਾ ਹੋਣੇ ਜ਼ਰੂਰੀ ਹੋ ਜਾਂਦੇ ਹਨ।39
ਸਾਹਿਤ ਅਧਿਐਨ ਜਾਂ ਸੁਹਜ ਸ਼ਾਸਤਰ ਨਿਸਚੇ ਹੀ ਦਾਰਸ਼ਨਿਕ ਖਾਸਾ ਰੱਖਦਾ ਹੈ ਪਰ ਇਹ ਦਰਸਨ ਨਾਲ ਮਿਲਦਾ ਜੁਲਦਾ ਨਹੀਂ ਅਤੇ ਨਾ ਹੀ ਦਰਸ਼ਨ ਦਾ ਅੰਗ ਹੈ। ਸਾਹਿਤ ਅਧਿਐਨ ਆਪਣੇ ਵਿਸ਼ੇਸ਼ ਮਨੋਰਥ ਅਤੇ ਲੱਛਣ ਰੱਖਦਾ ਹੈ। ਇਸ ਦਾ ਆਪਣਾ ਵਿਸ਼ਾ ਵਸਤੂ ਅਤੇ ਆਪਣੇ ਨੇਮ ਹਨ ਜਿਨ੍ਹਾਂ ਨੂੰ ਸੁਹਜ ਕਲਾ ਅਤੇ ਸਚਾਈ ਦਾ ਬੰਧ ਕਿਹਾ ਜਾਂਦਾ ਹੈ । ਸਾਹਿਤ ਅਧਿਐਨ ਦੇ ਸਿਧਾਂਤ ਵਿਅਕਤੀਗਤ ਰੂਪ ਅਤੇ ਵਿਸ਼ੇਸ਼ ਲੱਛਣਾ ਕਾਰਨ ਵਿਲੱਖਣ ਰੂਪ ਅਖ਼ਤਿਆਰ ਕਰਦੇ ਹਨ। ਇਸੇ ਕਾਰਨ ਕਲਾ ਦੇ ਬਾਕੀ ਰੂਪਾਂ ਦੀ ਆਲੋਚਨਾ ਇਸ ਦੇ ਨਾਲ ਮੇਲ ਨਹੀਂ ਖਾਂਦੀ
“ਸਾਹਿਤ ਆਲੋਚਨਾ ਵਿਚੋਂ ਕੱਢੇ ਗਏ ਸਿੱਟੇ ਸੰਗੀਤ ਉੱਪਰ ਲਾਗੂ ਨਹੀਂ ਹੁੰਦੇ ਅਤੇ ਸੰਗੀਤ ਵਿਗਿਆਨ ਵਿਚੋਂ ਕੱਢੇ ਗਏ ਸਿੱਟੇ ਨਾਟਕ ਤੇ ਲਾਗੂ ਨਹੀਂ ਹੁੰਦੇ।"40
ਸਾਹਿਤ ਸਿਰਜਣਾ ਸੁਚੇਤ ਅਤੇ ਪ੍ਰਤੀਬੱਧ ਕਾਰਜ ਹੈ, ਆਲੋਚਨਾ ਇਸ ਪ੍ਰਤੀਬੱਧ ਕਾਰਜ ਦੀ ਵਿਆਖਿਆ ਅਤੇ ਮੁਲਾਂਕਣ ਕਰਦੀ ਹੈ। ਸਾਹਿਤ ਸਿਰਜਣਾਤਮਕ ਅਮਲ ਹੋਣ ਕਾਰਨ ਸੰਸਲੇਸਣੀ ਸੁਭਾਅ ਦਾ ਹੁੰਦਾ ਹੈ ਜਦੋਂ ਕਿ ਆਲੋਚਨਾ ਵਿਸ਼ਲੇਸ਼ਣੀ ਸੁਭਾਅ ਦੇ ਅਨੁਕੂਲ ਹੁੰਦੀ ਹੈ। ਇਸੇ ਕਰਕੇ ਹਰਿਭਜਨ ਸਿੰਘ "ਆਲੋਚਨਾ ਅਰਥ ਨਿਖੇੜਿਆਂ ਦੀ ਵਿੱਦਿਆ ਹੈ, "41 ਕਹਿੰਦਾ ਹੈ । ਸਾਹਿਤ ਸਿਰਜਣਾ ਅਤੇ ਸਾਹਿਤ ਆਲੋਚਨਾ ਵਿਚ ਬੁਨਿਆਦੀ ਫਰਕ ਹੈ। ਇਹ ਬੁਨਿਆਦੀ ਫਰਕ ਆਲੋਚਨਾ ਅਤੇ ਸਾਹਿਤ ਦੀ ਸਿਰਜਣਾਤਮਕ ਭਾਸ਼ਾ ਵਿਚ ਵੀ ਅੰਤਰ ਰੱਖਦਾ ਹੈ। ਆਲੋਚਨਾ ਸਾਹਿਤ ਸਿਰਜਣਾ ਦੀ ਸ਼ਬਦੀ ਵਿਆਖਿਆ ਤੋਂ ਉਪਰ ਉਠ ਕੇ ਉਸ ਦੇ ਅੰਤਰੀਵੀ ਅਰਥ-ਸਭਿਆਚਾਰ ਦੀ ਪਛਾਣ ਕਰਾਉਂਦੀ ਹੈ। ਇਸੇ ਕਰਕੇ ਸਾਹਿਤ ਆਪਣੇ ਸਰਲ ਅਰਥ ਤੋਂ ਅਗਾਂਹ ਡੂੰਘੇ ਅਰਥਾਂ ਦਾ ਸੰਚਾਰ ਕਰਦਾ ਹੈ। ਉਸੇ ਸੰਚਾਰ ਨੂੰ ਆਲੋਚਨਾ ਉਜਾਗਰ ਕਰਦੀ ਹੈ। ਪ੍ਰਸਿੱਧ ਚਿੰਤਕ ਪੀਅਰੇ ਮਾਸ਼ੇਰੀ ਦੇ ਸ਼ਬਦਾਂ ਵਿਚ, "ਆਲੋਚਕ ਇਕ ਨਵੀਂ ਭਾਸ਼ਾ ਦੇ ਪ੍ਰਯੋਗ ਨਾਲ ਸਾਹਿਤ ਕਿਰਤ ਵਿਚ ਇਕ ਵਖਰੇਵਾਂ ਪੈਦਾ ਕਰਦਾ ਹੈ, ਇਹ ਸਪੱਸ਼ਟ ਕਰਦਿਆਂ ਕਿ ਇਹ ਜੋ ਕੁਝ ਦਿਸਦੀ ਹੈ ਇਸਤੋਂ ਵੱਖਰੀ ਹੈ ।42
ਇਸ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਸਾਹਿਤ ਸਿਰਜਣਾ ਜਿਥੇ ਯਥਾਰਥ ਦੀ ਪੁਨਰ- ਸਿਰਜਣਾ ਹੁੰਦੀ ਹੋਈ ਕਲਪਨਾ ਤੇ ਆਧਾਰਿਤ ਹੁੰਦੀ ਹੈ, ਉਥੇ ਆਲੋਚਨਾ ਵਿਵੇਕ ਉਤੇ ਆਧਾਰਿਤ ਹੁੰਦੀ ਹੈ। ਇਸ ਵਿਵੇਕ ਕਾਰਨ ਆਲੋਚਨਾ ਕਲਾ ਦੇ ਅੰਦਰਲੇ ਨੇਮਾਂ ਤੇ ਆਧਾਰਿਤ ਹੁੰਦੀ ਹੋਈ ਪ੍ਰਸਤੁਤ ਚਿਤਰ ਬਾਰੇ ਗਿਆਨ ਮੁਲਕ ਹੋਣੀ ਜ਼ਰੂਰੀ ਹੁੰਦੀ ਹੈ । ਸੁਆਲ ਇਹ ਹੁੰਦਾ ਹੈ ਕਿ ਕਲਾ ਕ੍ਰਿਤਾਂ ਦੁਆਰਾ ਪੇਸ਼ ਚਿੱਤਰ ਕਿਸ ਪ੍ਰਕਾਰ ਦਾ ਹੈ, ਇਹ ਗੋਲ ਕਿ ਪੇਸ਼ ਚਿੱਤਰ ਲੇਖਕ ਦੇ ਵਿਚਾਰਾਂ ਦਾ ਕਿਥੋਂ ਤੱਕ ਅਨੁਸਾਰੀ ਹੈ, ਦੂਜੀ ਗੱਲ ਹੈ।43 ਸਾਹਿਤਕ ਚਿੱਤਰ ਵੱਲ ਇਸ਼ਾਰਾ ਸਾਹਿਤ ਦੇ ਅੰਦਰਲੇ ਨੇਮਾਂ ਪ੍ਰਤੀ ਪੁਸਟੀ ਕਰਦਾ ਹੈ।
ਜਮਾਤੀ ਸਮਾਜ ਵਿਚ ਆਲੋਚਨਾ ਇਕ ਸਰਗਰਮ ਰੋਲ ਅਦਾ ਕਰਦੀ ਹੈ। ਉਹ ਰਚਨਾਵਾਂ ਦੇ ਵਿਚਾਰਧਾਰਕ ਤੱਤਾਂ ਦਾ ਅੰਗ ਨਿਖੇੜ ਕਰਦੀ ਹੈ ਅਤੇ ਰਚਨਾਵਾਂ ਵਿਚ ਪੇਸ਼ ਸਾਹਿਤਕ ਚਿੱਤਰ ਦਾ ਬਾਹਰਮੁਖੀ ਅਧਿਐਨ ਕਰਕੇ ਉਸਦੇ ਸਮਾਜਕ ਰੋਲ ਪ੍ਰਤੀ ਸਾਰਥਕਤਾ ਨਿਰਾਰਥਕਤਾ ਨੂੰ ਉਘਾੜਦੀ
ਹੈ। ਸਾਹਿਤ ਅਧਿਐਨ ਵੀ ਜਮਾਤੀ ਸਮਾਜ ਵਿਚ ਕਿਸੇ ਜਮਾਤ ਦੇ ਵਿਸ਼ੇਸ਼ ਹਿੱਤਾ ਅਨੁਕੂਲ ਹੀ ਹੁੰਦਾ ਹੈ ਕਿਉਂਕਿ ਇਹ ਸਾਹਿਤਕ ਕਿਰਤਾਂ ਦੀ ਵਿਆਖਿਆ ਦੇ ਨਾਲ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਧਾਰਨ ਕਰਦੀ ਹੈ। "ਕਿਸੇ ਵੀ ਘਟਨਾ ਦੇ ਮੁਲਾਂਕਣ ਲਈ ਕਿਸੇ ਨਿਸਚਿਤ ਸਮਾਜਕ ਗਰੁਪ ਦੇ ਦ੍ਰਿਸ਼ਟੀਕੋਣ ਨੂੰ ਸਿੱਧੇ ਅਤੇ ਖੁਲ੍ਹੇ ਰੂਪ ਵਿਚ ਅਪਣਾਉਂਦਾ ਹੈ।"44 ਇਹ ਦ੍ਰਿਸ਼ਟੀਕੋਣ ਦਾ ਹੱਲ ਆਲੋਚਕ ਉਤੇ ਨਿਰਭਰ ਕਰਦਾ ਹੈ ਕਿ ਸਾਹਿਤ ਦਾ ਆਲੋਚਕ ਸਾਹਿਤ ਦਾ ਅਧਿਐਨ ਕਿਸ ਦ੍ਰਿਸ਼ਟੀ ਤੋਂ ਕਰਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਰਚਨਾ ਨੂੰ ਕਿਸ ਰੂਪ ਵਿਚ ਗ੍ਰਹਿਣ ਕਰਦਾ ਹੈ। 45 ਸਾਹਿਤਕ ਬਣਤਰ ਦਾ ਅਧਿਐਨ ਵਿਸ਼ੇਸ਼ ਇਤਿਹਾਸਕ ਪਹੁੰਚ ਤੋਂ ਬਿਨਾਂ ਸਾਰਥਕ ਅਤੇ ਬਾਹਰਮੁਖੀ ਨਹੀਂ ਹੋਵੇਗਾ। ਇਸ ਵੱਲ ਮਹੱਤਵਪੂਰਨ ਸੰਕੇਤ ਕਰਦਾ ਹੋਇਆ ਦਮਿਤਰੀ ਮਾਰਕੋਵ ਲਿਖਦਾ ਹੈ। ਸਾਹਿਤਕ ਬਣਤਰ ਨੂੰ ਸਵੈ-ਪੂਰਨ ਢੰਗ ਵਜੋਂ ਪੇਸ਼ ਕਰਨਾ ਤੇ ਉਸਨੂੰ ਮਨੁੱਖੀ ਬੰਧ ਨਾਲ ਕਿਸੇ ਵੀ ਢੰਗ ਨਾਲ ਜੋੜ ਕੇ ਪੇਸ਼ ਕਰਨਾ ਖੁਦ ਬਣਤਰ ਦੇ ਤੱਤ ਦੀ ਜਾਂ ਦੂਜੀ ਪ੍ਰਣਾਲੀ ਦੇ ਬਣਤਰੀ ਐਸ ਵਿਚਾਲੇ ਸਹੀ ਜੋੜ ਦੀ ਵਿਆਖਿਆ ਲਈ ਇਕ ਨਾਕਾਫੀ ਗੱਲ ਹੈ ਠੇਸ ਸੁਹਜਾਤਮਕ ਨਿਰੀਖਣ ਨਾਲ ਜੁੜੀ ਹੋ ਕੇ ਇਕ ਨਿਰੰਤਰ ਇਤਿਹਾਸਕ ਪਹੁੰਚ ਸਾਹਿਤਕ ਵਰਤਾਰਿਆਂ ਦੇ ਤੁਲਨਾਤਮਕ ਅਧਿਐਨ ਲਈ ਭਰੋਸੇਯੋਗ ਆਰੰਭਕ ਨੁਕਤੇ ਪ੍ਰਦਾਨ ਕਰ ਸਕਦੀ ਹੈ ਜੋ ਵਿਚਾਰਧਾਰਕ ਵਸਤੂ ਤੇ ਕਲਾਮਈ ਰੂਪ ਦੋਹਾਂ ਨੂੰ ਆਪਣੀ ਵਲਗਣ ਵਿਚ ਲਵੇਗੀ ।46
ਇਤਿਹਾਸਕ ਪਹੁੰਚ ਜਾਂ ਬਾਹਰਮੁਖੀ ਦ੍ਰਿਸ਼ਟੀ ਵਿਗਿਆਨਕ ਅਧਿਐਨ ਪ੍ਰਸਤੁਤ ਕਰ ਸਕਦੀ ਹੈ ਕਿਉਂਕਿ "ਅੰਤਰਮੁਖੀ ਦ੍ਰਿਸ਼ਟੀ ਕਦੇ ਵੀ ਬਾਹਰਮੁਖੀ ਯਥਾਰਥ ਦੀ ਸੰਪੂਰਨ ਵਿਗਿਆਨਕ ਅਤੇ ਸਹੀ ਸਮਝ ਦੀ ਉਸਾਰੀ ਨਹੀਂ ਕਰ ਸਕਦੀ।"47
ਜਮਾਤੀ ਸਮਾਜ ਵਿਚ ਭਾਰੂ ਵਿਚਾਰਧਾਰਾ ਹਾਕਮ ਜਮਾਤ ਦੀ ਹੁੰਦੀ ਹੈ ਜੋ ਪ੍ਰਭਾਵਸ਼ਾਲੀ ਰੂਪ ਵਿਚ ਸਮਾਜਕ ਜੀਵਨ ਦੇ ਹਰ ਖੇਤਰ ਵਿਚ ਮੁਦਾਖ਼ਲਤ ਕਰਕੇ ਇਕ ਸੇਧ ਪ੍ਰਦਾਨ ਕਰਦੀ ਹੈ। ਸਾਹਿਤ ਸਿਰਜਣਾ ਅਤੇ ਆਲੋਚਨਾ ਸੁਚੇਤ ਕਾਰਜ ਹੋਣ ਕਰਕੇ ਸਿਰਜਣਾਤਮਕ ਪ੍ਰਕਿਰਿਆ ਵਿਚੋਂ ਗੁਜ਼ਰਦਾ ਹੋਇਆ ਸਮਾਜਕ ਕਦਰਾਂ ਕੀਮਤਾਂ ਦੀ ਲਗਾਤਾਰ ਸਥਾਪਤੀ ਜਾਂ ਵਿਸਥਾਪਤੀ ਕਰਦਾ ਹੈ। ਓਪਰੀ ਨਜ਼ਰ ਮਾਰਿਆ ਜੀਵਨ-ਕੀਮਤਾਂ ਦਾ ਸਾਰ ਤੱਤ ਕਿੰਨਾ ਵੀ ਵਿਚਾਰਧਾਰਾ ਤੇ ਰਹਿਤ ਲੱਗੇ, ਪਰੰਤੂ ਵਿਚਾਰਧਾਰਾ ਨਾਲ ਅੰਤਰ-ਸੰਬੰਧਿਤ ਹੁੰਦਾ ਹੈ। ਸਾਹਿਤ ਸਿਰਜਣਾ ਅਤੇ ਸਮੀਖਿਆ ਵਿਚ ਵਿਚਾਰਧਾਰਾ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਸਾਹਿਤ ਅਤੇ ਆਲੋਚਨਾ ਦੇ ਇਤਿਹਾਸ ਵਿਚ ਕਲਾ ਕਲਾ ਲਈ ਜਾਂ ਕਲਾ ਵਿਚਾਰਧਾਰਾ ਤੋਂ ਰਹਿਤ ਆਦਿਕ ਧਾਰਨਾਵਾਂ ਵੀ ਸਮੇਂ ਸਮੇਂ ਉਪਜੀਆ ਹਨ ਜੇ ਵਿਸ਼ੇਸ਼ ਵਿਚਾਰਧਾਰਕ ਦ੍ਰਿਸ਼ਟੀਕੋਣ ਦੀ ਸਥਾਪਤੀ ਹਿੱਤ ਵਰਤੀਆਂ ਜਾਦੀਆਂ ਰਹੀਆਂ ਹਨ। ਇਨ੍ਹਾਂ ਧਾਰਨਾਵਾਂ ਨੇ ਸਾਹਿਤ ਸਿਰਜਣਾ ਅਤੇ ਸਮੀਖਿਆ ਨੂੰ ਆਪਣੇ ਜਮਾਤੀ ਹਿੱਤਾ ਦੀ ਕਾਰਜ- ਸਿੱਧੀ ਲਈ ਵਰਤਿਆ ਹੈ। ਸਾਹਿਤਕ ਆਲੋਚਨਾ ਸਾਹਿਤਕ ਸਾਹਿਤਕ ਕਿਰਤਾ ਉਪਰ ਆਲੋਚਕ ਦੀ ਟੀਕਾ-ਟਿੱਪਣੀ ਮੁਲਾਕਣ, ਵਿਆਖਿਆ, ਵਿਸ਼ਲੇਸਣ ਜਾਂ ਮਹਿਜ਼ ਅਰਥ-ਨਿਖੇੜਿਆਂ ਦੀ ਵਿੱਦਿਆ ਹੀ ਨਹੀਂ ਹੁੰਦੀ ਸਗੋਂ ਇਕ ਵਿਚਾਰਧਾਰਕ ਕਾਰਜ ਵੀ ਹੁੰਦੀ ਹੈ। ਆਲੋਚਨਾ ਅਤੇ ਵਿਚਾਰਧਾਰਾ ਦੇ ਸੰਦਰਭ ਵਿਚ ਮਾਰਕਸੀ ਚਿੰਤਕ ਦੀ ਨਿਮਨ ਲਿਖਤ ਧਾਰਨਾ ਮਹੱਤਵਪੂਰਨ ਹੈ, ਸਾਹਿਤ ਆਲੋਚਨਾ ਸਿਰਫ਼ ਸਾਹਿਤਕ ਕਿਰਤਾ ਅਤੇ ਲੇਖਕਾਂ ਦੇ ਅਧਿਐਨ ਅਤੇ ਮੁਲਾਕਣ ਦੀ ਸਮੱਸਿਆ ਮਾਤਰ ਨਹੀਂ । ਇਹ ਉਸੇ ਤਰ੍ਹਾਂ ਦਾ ਇਕ ਵਿਚਾਰਧਾਰਕ ਮਸਲਾ ਹੈ ਜਿਵੇਂ ਕੋਈ ਵੀ ਸਮੱਸਿਆ ਆਪਣੇ ਆਖਰੀ ਰੂਪ ਵਿਚ ਜੀਵਨ ਦ੍ਰਿਸ਼ਟੀਕੋਣ ਅਤੇ ਵਿਸ਼ਵ ਦ੍ਰਿਸ਼ਟੀਕੋਣ ਅਨੁਸਾਰ ਵਿਰੋਧੀ ਵਿਚਾਰਧਾਰਕ
ਧਿਰਾਂ ਅਨੁਸਾਰ ਵੱਡੀ ਜਾ ਸਕਦੀ ਹੈ। ਸਾਹਿਤ ਅਧਿਐਨ ਵਿਸ਼ਲੇਸ਼ਣ ਅਤੇ ਮੁਲਾਂਕਣ ਦੀਆਂ ਇਕ ਸਮੇਂ ਭਾਰੂ ਵਿਧੀਆਂ ਨਿਸ਼ਚੇ ਹੀ ਉਸ ਦੌਰ ਵਿਚ ਭਾਰੂ ਵਿਚਾਰਧਾਰਾ ਦਾ ਹੀ ਪ੍ਰਤਿਬਿੰਬ ਹੁੰਦੀਆਂ, ਹਨ। ਸਾਹਿਤ ਅਧਿਐਨ ਦੀ ਲਗਭਗ ਹਰ ਵਿਧੀ ਅੰਤਿਮ ਰੂਪ ਵਿਚ ਮਨੁੱਖੀ ਜੀਵਨ ਅਤੇ ਸਮਾਜ ਦੇ ਕਿਸੇ ਨਾ ਕਿਸੇ ਜੀਵਨ ਚੋਖਟੇ ਨਾਲ ਜੁੜੀ ਹੁੰਦੀ ਹੈ, ਜਿਸ ਕਰਕੇ ਆਲੋਚਨਾ ਪ੍ਰਣਾਲੀਆਂ ਦਾ ਪ੍ਰਚਲਤ ਅਤੇ ਉਨ੍ਹਾਂ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਯਤਨ ਵੀ ਕਿਸੇ ਨਾ ਕਿਸੇ ਜੀਵਨ ਦ੍ਰਿਸ਼ਟੀਕੋਣ ਜਾਂ ਕੀਮਤਾ ਦੇ ਚੌਖਟੇ ਦੇ ਸਥਾਪਤੀ ਦੀਆਂ ਕੋਸ਼ਿਸ਼ਾਂ ਨਾਲ ਜਾ ਜੁੜਦਾ ਹੈ। ਨਤੀਜੇ ਵਜੋਂ ਇਕ ਆਲੋਚਨਾ ਵਿਧੀ ਦਾ ਪ੍ਰਯੋਗ ਜਾਂ ਉਸਦੀ ਸਥਾਪਨਾ ਦਾ ਯਤਨ ਸਮਾਜ ਦੇ ਪਰਉਸਾਰ ਵਿਚ ਚਲ ਰਹੀ ਵਿਚਾਰਧਾਰਕ ਲੜਾਈ ਦਾ ਅੰਗ ਹੋ ਨਿਬੜਦਾ ਹੈ। ਜਦੋਂ ਕੋਈ ਆਲੋਚਕ ਸਾਹਿਤਕ ਕਿਰਤ ਨੂੰ ਕੇਵਲ ਇਕ 'ਸੁਹਜ ਇਕਾਈ' ਸੰਰਚਨਾ ਜਾਂ ਰੂਪ ਵਿਧੀ ਕਹਿ ਕੇ ਉਸਦਾ ਅਧਿਐਨ ਕਰਦਾ ਹੈ ਜਾਂ ਅਜਿਹੀ ਅਧਿਐਨ ਵਿਧੀ ਨੂੰ ਸਥਾਪਤ ਕਰਨ ਲਈ ਯਤਨਸ਼ੀਲ ਹੁੰਦਾ ਹੈ ਤਾਂ ਕੇਵਲ ਉਹ ਇਕ ਆਲੋਚਨਾ ਪ੍ਰਣਾਲੀ ਨੂੰ ਹੀ ਲਾਗੂ ਨਹੀਂ ਕਰ ਰਿਹਾ ਹੁੰਦਾ ਸਗੋਂ ਉਹ ਇਕ ਵਿਸ਼ੇਸ਼ ਜੀਵਨ-ਦ੍ਰਿਸ਼ਟੀਕੋਣ ਅਤੇ ਜੀਵਨ ਕੀਮਤਾਂ ਨੂੰ ਅਪਣਾ ਕੇ ਉਨ੍ਹਾਂ ਨਾਲ ਸੰਬੰਧਿਤ ਵਿਚਾਰਧਾਰਾ ਦਾ ਪੱਖ ਵੀ ਪੂਰ ਰਿਹਾ ਹੁੰਦਾ ਹੈ ਅਤੇ ਉਸਦੀ ਸਥਾਪਤੀ ਦਾ ਸਾਧਨ ਵੀ ਬਣਦਾ ਹੈ। ਇਸਦੇ ਨਾਲ ਹੀ ਉਹ ਅਚੇਤ ਜਾਂ ਸੁਚੇਤ ਤੌਰ ਤੇ ਸਮਾਜ ਵਿਚ ਚਲ ਰਹੇ ਵਿਚਾਰਧਾਰਕ ਸੰਘਰਸ਼ ਦੀ ਇਕ ਧਿਰ ਵੀ ਬਣ ਜਾਂਦਾ ਹੈ । ਇਉਂ ਜਿੱਥੇ ਇਕ ਪਾਸੇ ਸਾਹਿਤ ਆਲੋਚਨ ਵਿਚਾਰਧਾਰਕ ਮਸਲਾ ਬਣ ਜਾਂਦੀ ਹੈ, ਉਥੇ ਆਲੋਚਕ ਵਿਚਾਰਧਾਰਕ ਸੰਘਰਸ਼ ਦਾ ਇਕ ਮਹੱਤਵਪੂਰਨ ਹਿੱਸਾ ਵੀ ਹੈ ਨਿਬੜਦਾ ਹੈ ।48
ਉਪਰੋਕਤ ਲੰਮੇ ਕਥਨ ਤੋਂ ਵਿਚਾਰਧਾਰਕ ਮਸਲੇ ਦੀ ਜੇ ਸਪੱਸ਼ਟ ਸੋਧ ਮਿਲਦੀ ਹੈ ਉਸ ਅਨੁਸਾਰ ਸੁਹਜ ਵਿਗਿਆਨ ਨਾਲ ਵਿਚਾਰਧਾਰਾ ਅਟੁੱਟ ਰੂਪ ਵਿਚ ਜੁੜੀ ਹੁੰਦੀ ਹੈ। ਸੁਹਜ ਵਿਗਿਆਨ ਅਤੇ ਵਿਚਾਰਧਾਰਕ ਮਸਲੇ ਬਾਰੇ ਇਕ ਹੋਰ ਚਿੰਤਕ ਵੀ ਮਨੋਵਿਗਿਆਨਕ ਅੰਸ਼ਾਂ ਨੂੰ ਜੋੜ ਕੇ ਵਿਸਤਾਰ ਦਿੰਦਾ ਹੈ, ਅਸਲ ਵਿਚ ਵਿਚਾਰਧਾਰਕ ਤੇ ਮਨੋਵਿਗਿਆਨਕ ਅੰਸ਼ ਸੁਹਜ-ਵਿਗਿਆਨ ਦੇ ਇਕ ਸੁਜੜਤ ਭਾਗ ਹਨ, ਕਿਉਂ ਜੋ ਇਹ ਮਨੁੱਖ ਦੇ ਸੰਕਲਪ ਨਾਲ ਅਟੁੱਟ ਤੌਰ ਤੇ ਜੁੜੇ ਹੋਏ ਹਨ। ਇਕ ਅਜਿਹੇ ਸੰਕਲਪ ਨਾਲ ਜਿਸ ਤੋਂ ਬਿਨ੍ਹਾਂ ਕੋਈ ਸਾਹਿਤ ਬਿਲਕੁਲ ਹੈ ਹੀ ਨਹੀਂ ਸਕਦਾ ।49
ਜਮਾਤੀ ਸਮਾਜ ਵਿਚ ਸਾਹਿਤ ਦੀ ਵਿਚਾਰਧਾਰਕ ਪ੍ਰਤੀਬੱਧਤਾ ਦੀ ਕਸੌਟੀ ਉਸਦੀ ਜਮਾਤੀ ਹੱਦ ਦੀ ਨਿਸ਼ਾਨਦੇਹੀ ਕਰਦੀ ਹੈ। ਅਜੋਕੇ ਜਮਾਤੀ ਸਮਾਜ ਵਿਚ ਵਿਚਾਰਧਾਰਾ ਦਾ ਸਾਹਿਤ ਨਾਲ ਸੰਬੰਧ ਅਤੇ ਸਾਹਿਤਕ ਅਲੋਚਨਾ ਵਿਚ ਮਹੱਤਵਪੂਰਵਲੇ ਸਮਿਆਂ ਨਾਲੋਂ ਬਹੁਤ ਵੱਧ ਮਹਿਸੂਸ ਕੀਤਾ ਜਾ ਰਿਹਾ ਹੈ। ਸਿਰਜਣਾਤਮਕ ਰਚਨਾ ਵਿਚ ਵਿਚਾਰਧਾਰਾ ਜਮਾਤੀ ਹਥਿਆਰ ਬਣਦੀ ਹੈ। ਕਲਾ ਜਮਾਤਾ ਵਿਚਕਾਰ ਵਿਚਾਰਧਾਰਕ ਸੰਗਰਾਮ ਦਾ ਇਕ ਮਹੱਤਵਪੂਰਨ ਅੰਗ ਹੈ। ਇਸੇ ਕਾਰਨ ਆਲੋਚਨਾ ਵਿਚ ਵਿਚਾਰਧਾਰਾ ਸਹਿਜੇ ਹੀ ਆ ਜਾਂਦੀ ਹੈ। ਸਾਹਿਤ ਆਪਣੇ ਆਪ ਵਿਚ ਵਿਚਾਰਧਾਰਕ ਸੰਘਰਸ਼ ਦਾ ਇਕ ਮਹੱਤਵਪੂਰਨ ਅੰਗ ਹੈ। ਜਿਸਦਾ ਸਮੁੱਚਾ ਰੁਖ ਆਪਣੇ ਅਨੁਕੂਲ ਹੀ ਸਾਹਿਤ ਆਲੋਚਨਾ ਦੇ ਖੇਤਰ ਵਿਚ ਵਿਚਾਰਧਾਰਕ ਪੈਂਤੜਾ ਸਿਰਜ ਲੈਂਦਾ ਹੈ। "50
ਸਾਹਿਤਕ ਕਿਰਤ ਦਾ ਮੁਲਾਕਣ ਕਰਤਾ ਜਾਂ ਆਲੋਚਕ ਜੇ ਸਮਾਜਕ ਯਥਾਰਥ ਜਾਂ ਸਾਹਿਤਕ ਸੋਚ ਨੂੰ ਉਘਾੜਨ ਦਾ ਯਤਨ ਕਰਦਾ ਹੈ ਉਹ ਵੀ ਸਾਹਿਤਕਾਰ ਵਾਂਗ ਸਮਾਜ ਦਾ ਇਕ ਅੰਗ ਹੁੰਦਾ ਹੈ ਜਿਸਦਾ ਆਪਣਾ ਇਕ ਦ੍ਰਿਸ਼ਟੀਕੋਣ ਵੀ ਹੁੰਦਾ ਹੈ। ਆਲੋਚਕ ਸਾਹਿਤਕ ਸੱਚ ਨੂੰ ਉਘਾੜਦੇ
ਸਮੇਂ ਸਿਰਫ ਸਾਹਿਤਕਾਰ ਦੀ ਜਮਾਤੀ ਪਹੁੰਚ, ਦ੍ਰਿਸ਼ਟੀਕੋਣ ਵਿਚਾਰਧਾਰਾ ਅਤੇ ਸਮਾਜਕ ਯਥਾਰਥ ਨੂੰ ਹੀ ਉਜਾਗਰ ਨਹੀਂ ਕਰਦਾ ਸਗੋਂ ਉਸਦੀ ਆਲੋਚਨਾ ਦਾ ਆਧਾਰ ਵੀ ਕੋਈ ਵਿਚਾਰਧਾਰਾ ਅਤੇ ਜੀਵਨ ਦ੍ਰਿਸ਼ਟੀਕੋਣ ਹੁੰਦਾ ਹੈ ਜਿਸਦੇ ਆਸਰੇ ਉਹ ਸਾਹਿਤ ਦੀ ਵਸਤੂ ਨੂੰ ਵਿਸ਼ਲੇਸ਼ਤ ਕਰਦਾ ਹੈ। ਇਸ ਵਿਚਾਰਧਾਰਾ ਨਾਲ ਹੀ ਪੇਸ਼ ਸਾਹਿਤਕ ਚਿਤਰ ਆਪਣੇ ਅਰਥ ਅਤੇ ਸਮਾਜਕ ਪ੍ਰਸੰਗ ਗ੍ਰਹਿਣ ਕਰਦਾ ਹੈ। ਇਸੇ ਕਰਕੇ ਆਲੋਚਕ ਦੀ ਮੁਲਾਕਣ ਵਿਧੀ ਵਿਚਾਰਧਾਰਕ ਆਧਾਰ ਨਾਲ ਅਟੁੱਟ ਸੰਬੰਧ ਰੱਖਦੀ ਹੈ। ਇਸ ਆਧਾਰ ਦਾ ਮਹੱਤਵ ਕਾਰਜ ਦਰਮਿਆਨ ਰਹਿੰਦਾ ਹੈ।
ਸਾਹਿਤ ਸਿਰਜਣਾ ਮੰਤਵ ਰਹਿਤ ਨਹੀਂ ਹੋ ਸਕਦੀ । ਇਹ ਸਿਰਜਣਾ ਸਮਾਜ ਦੀ ਚਿੰਤਨ ਸਰਗਰਮੀ ਵਜੋਂ ਆਤਮਿਕ ਸਭਿਆਚਾਰ ਦਾ ਵੀ ਇਕ ਪ੍ਰਮੁੱਖ ਅੰਗ ਹੁੰਦੀ ਹੈ। ਸਾਹਿਤ ਸਿਰਜਣਾ ਨਿਰੋਲ ਸੁਹਜਮਈ ਅਭਿਵਿਅੰਜਨ ਨਹੀਂ ਸਗੋਂ ਮਨੋਰਥ-ਬੱਧ ਵੀ ਹੁੰਦੀ ਹੈ। ਇਸ ਮਨੋਰਥ ਅਧੀਨ ਸਾਹਿਤ ਸਿਰਜਣਾ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੀ ਹੋਈ ਉਸਦਾ ਪ੍ਰਚਾਰ ਕਰਦੀ ਹੈ। ਪਰੰਤੂ ਅਜਿਹਾ ਪ੍ਰਚਾਰ ਵੀ ਨਹੀਂ ਜੋ ਸਿੱਧੜ ਅਤੇ ਸਪਾਟ ਹੋਵੇ । ਇਸਦੇ ਬਾਵਜੂਦ ਵੀ ਪ੍ਰਚਾਰ ਦੇ ਅੰਸ਼ ਹੁੰਦੇ ਹਨ। ਨਤੀਜੇ ਵਜੋਂ ਸਾਹਿਤ ਵਿਚਾਰਧਾਰਾ ਤਹਿਤ ਇਕ ਮੰਤਵ ਭਰਪੂਰ ਕਾਰਜ ਹੈ। ਜਮਾਤੀ ਸਮਾਜ -ਦੇ ਆਤਮਿਕ ਸਭਿਆਚਾਰ ਵਿਚ ਇਹ ਤੱਤ ਸਾਹਿਤ ਦਾ ਪ੍ਰਯੋਜਨ ਵੀ ਬਣਦਾ ਹੈ । ਇਸਦੇ ਨਾਲ ਸੰਬੰਧਿਤ ਮਸਲਾ ਸਾਹਿਤਕਾਰ ਦੀ ਸੁਤੰਤਰਤਾ ਦਾ ਮਸਲਾ ਵੀ ਹੈ। ਸਾਹਿਤਕਾਰ ਦੀ ਸੁਤੰਤਰਤਾ ਦਾ ਸੰਕਲਪ ਸਮਾਜਕ ਸੁਤੰਤਰਤਾ ਦੇ ਸੰਕਲਪ ਤੋਂ ਵੱਖਰਾ ਵਰਤਾਰਾ ਨਹੀਂ । ਸਾਹਿਤ ਸਮੀਖਿਅਕ ਬੁਰਜੂਆ ਜਾਂ ਸਾਧਨ ਯੁਕਤ ਜਮਾਤ ਦੇ ਵਿਅਕਤੀਗਤ ਸੁਤੰਤਰਤਾ ਦੇ ਸੰਕਲਪ ਨੂੰ ਰੱਦ ਕਰਕੇ ਸਾਹਿਤਕਾਰ ਦੀ ਹਕੀਕੀ ਸੁਤੰਤਰਤਾ ਨੂੰ ਸਮਾਜਕ ਪ੍ਰਸੰਗ ਵਿਚ ਗ੍ਰਹਿਣ ਕਰੋ। ਆਲੋਚਨਾ ਵਿਚ ਇਹ ਸੰਕਲਪ ਵਿਗਿਆਨਕ ਅਰਥਾਂ ਦਾ ਧਾਰਨੀ ਹੀ ਉਸ ਸਮੇਂ ਬਣੇਗਾ ਜਦੋਂ ਸਮਾਜਕ ਪ੍ਰਸੰਗ ਵਿਚ ਸਾਹਿਤਕਾਰ ਨੂੰ ਸਮਾਜ ਦਾ ਅੰਗ ਮੰਨਦੇ ਹੋਏ ਉਸਦੀ ਕਿਰਤ ਦਾ ਅਧਿਐਨ ਕੀਤਾ ਜਾਵੇ। ਸਾਹਿਤਕਾਰ ਦੀ ਵਿਅਕਤੀਗਤ ਸੁਤੰਤਰਤਾ ਸਮਾਜ ਤੋਂ ਬਾਹਰੀ ਨਹੀਂ ਹੋ ਸਕਦੀ ਕਿਉਂਕਿ ਸਾਹਿਤਕਾਰ ਅਤੇ ਸਾਹਿਤ ਰਚਨਾ ਕੋਈ ਸਮਾਜ ਬਾਹਰਾ ਕਾਰਜ ਨਹੀਂ। ਇਸ ਲਈ ਸਾਹਿਤਕ ਰਚਨਾ ਦੇ ਅਧਿਐਨ ਸਮੇਂ ਇਤਿਹਾਸਕ ਸੂਝ ਦਾ ਹੋਣਾ ਜ਼ਰੂਰੀ ਹੈ। "ਇਸ ਲਈ ਸਮਾਜ ਨਾਲ ਸਾਹਿਤ ਦੇ ਸੰਬੰਧ ਨੂੰ ਸਮਝਣ ਲਈ ਸਮਾਜ ਨਾਲ ਰਚਨਾਕਾਰ ਵਿਅਕਤੀ ਦੇ ਠੋਸ ਇਤਿਹਾਸਕ ਸੰਬੰਧਾ ਦੀ ਸਮਝ ਆਵੇਸ਼ਕ ਹੈ।51 ਇਹ ਠੋਸ ਇਤਿਹਾਸਕ ਸੰਬੰਧ ਸਮਾਜਕ ਪ੍ਰਸੰਗ ਹੀ ਹੈ ਜਿਸ ਵਿਚ ਸਾਹਿਤਕ ਕਿਰਤ ਵਿਚਾਰਧਾਰਕ ਅਰਥ ਗ੍ਰਹਿਣ ਕਰਦੀ ਹੈ। ਇਸ ਲਈ ਸਾਹਿਤਕ ਕਿਰਤ ਦੇ ਅਧਿਐਨ ਸਮੇਂ ਬੁਨਿਆਦੀ ਕਸਵੱਟੀ ਸਮਾਜਕ ਪਰਿਪੇਖਤਾ ਹੈ ਜੋ ਵਿਚਾਰਧਾਰਕ ਆਧਾਰ ਪ੍ਰਦਾਨ ਕਰਦੀ ਹੈ।
ਸਾਹਿਤਕ ਆਲੋਚਨਾ ਦੀ ਵਿਗਿਆਨਕਤਾ ਵਿਚ ਬੁਨਿਆਦੀ ਪ੍ਰਸ਼ਨ ਸਾਹਿਤਕ ਕਿਰਤ ਪ੍ਰਤੀ ਦ੍ਰਿਸ਼ਟੀਕੋਣ ਦਾ ਹੈ। ਇਹ ਦ੍ਰਿਸ਼ਟੀਕੋਣ ਵਿਸ਼ੇਸ਼ ਸਮਾਜਕ ਇਤਿਹਾਸਕ ਪਰਿਸਥਿਤੀਆਂ ਉਪਰ ਜ਼ੋਰ ਦਿੰਦਾ ਹੈ ਕਿ ਸਾਹਿਤ ਆਲੋਚਨਾ ਦਾ ਪਰੰਪਰਾ ਪ੍ਰਤੀ ਕੀ ਨਜ਼ਰੀਆ ਹੋਣਾ ਚਾਹੀਦਾ ਹੈ। ਸਾਹਿਤ ਦੀ ਸਿਰਜਣਕਾਰੀ ਇਤਿਹਾਸਕ ਵਿਕਾਸ ਦੇ ਨੇਮਾਂ ਤੇ ਆਧਾਰਿਤ ਹੈ ਤਾਂ ਨਿਸਚੇ ਹੀ ਆਲਚਨਾ ਨੂੰ ਇਤਿਹਾਸਕ ਨੇਮਾਂ ਅਤੇ ਯੁੱਗ ਦੀਆਂ ਪਰਿਸਥਿਤੀਆਂ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਸਾਹਿਤ ਆਲੋਚਨਾ ਦੀ ਕਸਵੱਟੀ ਸਾਹਿਤਕ ਕਿਰਤ ਨੂੰ ਉਸ ਦੀਆਂ ਵਿਸ਼ੇਸ਼ ਸਮਾਜਕ, ਰਾਜਨੀਤਕ ਆਰਥਕ ਅਤੇ ਸਭਿਆਚਾਰਕ ਪਰਿਸਥਿਤੀਆਂ ਦੇ ਪਰਿਪੇਖ ਵਿਚ ਵਿਚਾਰਨਾ ਚਾਹੀਦਾ ਹੈ। ਸਾਹਿਤਕ
ਰਚਨਾ ਨੂੰ ਇਤਿਹਾਸ ਦੇ ਉਸ ਪੜਾਅ ਦੀ ਸਮੁੱਚਤਾ ਵਿਚ ਰੱਖ ਕੇ ਪਰਖਣਾ ਚਾਹੀਦਾ ਹੈ ਜਿਸ ਪੜਾਅ ਦੀ ਉਹ ਪ੍ਰਤੀਨਿਧ ਤਸਵੀਰ ਹੈ। ਸਮਾਜ ਸ਼ਾਸਤਰੀ ਲਾਵੈਂਥਲ ਦਾ ਵਿਚਾਰ ਹੈ, ਇਹ ਸਾਹਿਤ ਦੇ ਸਮਾਜ ਸ਼ਾਸਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਲੇਖਕ ਦੇ ਕਾਲਪਨਿਕ ਪਾਤਰਾਂ ਦੇ ਅਨੁਭਵ ਅਤੇ ਸਥਿਤੀਆਂ ਦਾ ਸੰਬੰਧ ਉਸ ਇਤਿਹਾਸਕ ਵਾਤਾਵਰਣ ਨਾਲ ਜੋੜੇ ਜਿਸ ਤੋਂ ਉਹ ਲਏ ਗਏ ਹਨ। 52
ਸਾਹਿਤਕ ਆਲੋਚਨਾ ਸਮੇਂ ਵਿਸ਼ੇਸ਼ ਵਿਚਾਰਧਾਰਕ ਅਤੇ ਇਤਿਹਾਸਕ ਮੁਹਾਵਰੇ ਨੂੰ ਗੈਰਹਾਜਰ ਨਹੀਂ ਕੀਤਾ ਜਾ ਸਕਦਾ। ਸਾਹਿਤਕ ਸੱਚ ਨੂੰ ਉਜਾਗਰ ਕਰਨ ਲਈ ਮੁਹਾਵਰੇ ਤੋਂ ਅੱਗੇ ਜਾਣ ਦੀ ਲੋੜ ਵੀ ਹੁੰਦੀ ਹੈ। ਇਸ ਸੰਬੰਧ ਵਿਚ ਪ੍ਰਗਟ ਵਸਤੂ (Manifest Content) ਅਤੇ ਲੁਪਤ ਵਸਤੂ (Latent Content) ਦੀ ਧਾਰਨਾ ਹੋਰ ਅਰਥ ਵਿਸਤਾਰ ਕਰਦੀ ਹੈ। ਕਿਰਤ ਦੇ ਪ੍ਰਗਟ ਅਰਥ ਤੋਂ ਐਗੇ ਉਸਦੇ ਲੁਪਤ ਅਰਥਾਂ ਨੂੰ ਉਜਾਗਰ ਕਰਨ ਨਾਲ ਆਲੋਚਨਾ ਸਾਰ ਗਰਭਿਤ ਅਰਥਾਂ ਵਿਚ ਵਿਚਾਰਧਾਰਾ ਨੂੰ ਵਿਸਤਾਰਦੀ ਹੈ ਜਿਸਦਾ ਸਮਾਜਕ ਅਤੇ ਸਾਹਿਤਕ ਮੁੱਲ ਵਧੇਰੇ ਮਹੱਤਵਪੂਰਨ ਬਣ ਜਾਂਦਾ ਹੈ। ਮੁਲਾਕਣ ਦੇ ਸਮੇਂ ਸਮੀਖਿਅਕ ਦੀ ਵਿਅਕਤੀਗਤ ਜਾਂ ਨਿੱਜੀ ਧਾਰਨਾਵਾਂ ਦਾ ਵਸਤੂ ਘਟਨਾ, ਤੱਥ ਜਾਂ ਸਥਿਤੀ ਉਤੇ ਆਰੋਪਣ ਨਹੀਂ ਹੋਣਾ ਚਾਹੀਦਾ । ਉਸਨੂੰ ਉਸਦੇ ਵਸਤੂਗਤ ਰੂਪ ਵਿਚ ਹੀ ਅਧਿਐਨ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ। 53 '
ਉਪਰੋਕਤ ਵਿਚਾਰ ਵਿਚਾਰਧਾਰਕ ਮਹੱਤਤਾ ਦਾ ਧਾਰਨੀ ਹੈ ਕਿਉਂਕਿ ਆਲੋਚਕ ਕਿਸੇ ਘਟਨਾ, ਸਥਿਤੀ ਤੱਥ ਜਾਂ ਕਿਰਤ ਦਾ ਅਧਿਐਨ ਕਰਦੇ ਸਮੇਂ ਇਸ ਦ੍ਰਿਸ਼ਟੀ ਦਾ ਪ੍ਰਯੋਗ ਕਰੇ ਕਿ ਵਿਵੇਚਨ ਵਸਤੂ ਵਿਚ ਨਿਹਤ ਅਸੰਗਤੀ ਜਾਂ ਅੰਤਰ ਵਿਰੋਧ ਨੂੰ ਪਛਾਣਿਆ ਜਾ ਸਕੇ। ਆਪਣੇ ਜੀਵੰਤ ਚਿੰਤਨ ਦੇ ਸੰਦਰਭ ਵਿਚ ਵਿਸਲੇਸ਼ਣ ਕਰਕੇ ਕਿਸੇ ਸਿੱਟੇ ਤੇ ਪੁੱਜੇ ਭਾਵ ਵਸਤੂਪਰਕ ਦ੍ਰਿਸਟੀ ਜ਼ਰੂਰੀ ਹੈ। ਇਤਿਹਾਸਕ ਵਿਵੇਕ ਦੇ ਨਾਲ ਚਿੰਤਨ ਦੀ ਸਮੁੱਚੀ ਵਿਗਿਆਨਕਤਾ ਅਤੇ ਕਿਰਤ, ਸਾਹਿਤਕਾਰ ਅਤੇ ਕਿਰਤ, ਸਾਹਿਤਕਾਰ ਅਤੇ ਯੁੱਗ ਦੀ ਸਮੱਗਰਤਾ ਵਿਚ ਗ੍ਰਹਿਣ ਕਰਨਾ ਵਿਚਾਰਧਾਰਕ ਦ੍ਰਿਸ਼ਟੀ ਦਾ ਨਿਰਮਾਣ ਕਰਨਾ ਹੈ।
ਨਿਰਪੱਖਤਾ, ਪ੍ਰਤੀਬੰਧਤਾ ਜਾਂ ਪੱਖਪਾਤ ਦਾ ਸੁਆਲ ਸਾਹਿਤ ਕਲਾ ਅਤੇ ਆਲੋਚਨਾ ਵਿਚ ਕਲਾ ਚਿੰਤਕਾਂ ਨੇ ਲਗਾਤਾਰ ਉਠਾਇਆ ਹੈ। ਸਾਹਿਤ ਅਤੇ ਆਲੋਚਨਾ ਦਾ ਸੁਭਾਅ ਮੂਲ ਰੂਪ ਵਿਚ ਸਮਾਜਕ ਆਰਥਕ ਬਣਤਰ ਦੇ ਸੁਭਾਅ ਦੇ ਅਨੁਕੂਲ ਹੁੰਦਾ ਹੈ। ਸਮਾਜ ਜਿਸ ਅਵਸਥਾ ਦੇ ਅਮਲ ਦਾ ਧਾਰਨੀ ਹੋਵੇਗਾ ਸਾਹਿਤ ਅਤੇ ਅਲੋਚਨਾ ਉਸਦੇ ਅਨੁਸਾਰੀ ਹੀ ਆਪਣੇ ਆਪ ਨੂੰ ਵਿਚਾਰਾਂ ਦਾ ਵਾਹਕ ਬਣਾਉਣੀ । ਜਮਾਤੀ ਸਮਾਜ ਵਿਚ ਨਿਰਪੱਖਤਾ ਦਾ ਸੰਕਲਪ ਮੂਲ ਰੂਪ ਵਿਚ ਹਾਕਮ ਜਮਾਤ ਦਾ ਵਿਚਾਰ ਹੈ। ਜਮਾਤੀ ਧਿਰਬੰਦੀ ਵਿਚ ਸਾਹਿਤ ਅਤੇ ਆਲੋਚਨਾ ਵਿਸ਼ੇਸ਼ ਹਿੱਤਾ ਦੀ ਤਰਜਮਾਨੀ ਕਰਦੇ ਹਨ। ਆਦਿ ਕਾਲੀਨ ਸਮਾਜਕ ਵਿਵਸਥਾ ਨੂੰ ਛੱਡ ਕੇ ਹੁਣ ਤੱਕ ਦਾ ਇਤਿਹਾਸ ਸੈਸ਼ਕ ਅਤੇ ਸੈਸ਼ਿਤ ਜਮਾਤ ਦੇ ਸੰਘਰਸ਼ ਦਾ ਇਤਿਹਾਸ ਹੈ। ਸਾਹਿਤ ਹਮੇਸ਼ਾ ਜਮਾਤੀ ਪ੍ਰਤੀਬੱਧਤਾ ਤੋਂ ਸੁਹਜ ਸਿਰਜਦਾ ਹੈ । ਇਹ ਪ੍ਰਤੀਬੱਧਤਾ ਪ੍ਰਤੱਖ ਰੂਪ ਵਿਚ ਪ੍ਰਗਟ ਉਦੋਂ ਹੁੰਦੀ ਹੈ ਜਦੋਂ ਸਮਾਜਕ ਅੰਤਰ ਵਿਰੋਧਤਾਈਆਂ ਤੀਖਣਤਾ ਫੜਦੀਆਂ ਹਨ। ਇਸ ਤੀਖਣਤਾ ਨਾਲ ਜਮਾਤੀ ਖਾਸਾ ਅਤੇ ਵਿਚਾਰਧਾਰਕ ਸੰਘਰਸ਼ ਤਿੱਖਾ ਰੂਪ ਅਖ਼ਤਿਆਰ ਕਰਦਾ ਪ੍ਰਤੀਬੱਧਤਾ ਪ੍ਰਗਟਾਉਂਦਾ ਹੈ ਜੋ ਸਾਹਿਤ ਸਿਰਜਣਾ ਅਤੇ ਆਲੋਚਨਾ ਵਿਚ ਸਰਗਰਮ ਭੂਮਿਕਾ ਨਿਭਾਉਂਦਾ ਹੈ।
ਵਿਚਾਰਾਂ ਤੋਂ ਬਿਨ੍ਹਾਂ ਕਲਾ ਸੰਭਵ ਨਹੀਂ। ਸਾਹਿਤਕਾਰ ਦੇ ਵਿਚਾਰ ਹਮੇਸ਼ਾ ਸਮਾਜਕ ਉਦੇਸਾਂ ਨਾਲ ਸੰਬੰਧਿਤ ਹੁੰਦੇ ਹਨ ਜੋ ਠੋਸ ਸਮਾਜਕ ਸ਼ਕਤੀਆਂ ਦੇ ਹਿੱਤਾਂ ਨਾਲ ਪ੍ਰਨਾਏ ਹੁੰਦੇ
ਹਨ। ਆਲੋਚਕ ਅਧਿਐਨ ਦੇ ਸਮੇਂ ਸਾਹਿਤਕ ਕਿਰਤ ਦੇ ਵਿਚਾਰਾਂ ਦੀ ਵਿਆਖਿਆ ਕਰਦੇ ਸਮੇਂ, ਉਨ੍ਹਾਂ ਆਦਰਸ਼ਾਂ ਅਤੇ ਮੰਤਵਾਂ ਨੂੰ ਵਿਸ਼ਲੇਸ਼ਣ ਅਤੇ ਤਰਕ ਰਾਹੀਂ ਸਾਹਮਣੇ ਲਿਆਉਂਦਾ ਹੈ ਜੋ ਕਿਰਤ ਦੀ ਅੰਤਰਵਸਤੂ ਵਿਚ ਲੁਪਤ ਹੈ । ਇਸ ਲੁਪਤ ਵਸਤੂ ਦੇ ਅਰਥ ਹੀ ਸਮਾਜਕ ਅਸਤਿਤਵ ਨੂੰ ਪ੍ਰਗਟਾਉਂਦੇ ਹੋਏ ਉਸਦੇ ਜਮਾਤੀ ਵਿਚਾਰਧਾਰਕ, ਦਾਰਸ਼ਨਿਕ ਖਾਸੇ ਨੂੰ ਉਘਾੜਦੇ ਹਨ। ਅਜਿਹੇ ਸਮੇਂ ਆਲੋਚਕ ਵਿਚਾਰ ਚਰਚਾ ਕਰਦਾ ਹੋਇਆ ਵਿਸ਼ੇਸ਼ ਵਿਚਾਰਧਾਰਕ ਨਜ਼ਰੀਆ ਅਪਣਾਉਂਦਾ ਹੈ। ਇਹ ਵਿਚਾਰਧਾਰਕ ਨਜ਼ਰੀਆ ਜਿੱਥੇ ਸਾਹਿਤਕ ਅਰਥਾਂ ਨੂੰ ਪਾਸਾਰ ਦਿੰਦਾ ਹੈ ਉਥੇ ਇਹ ਸਮਾਜ ਦੇ ਅੰਦਰ ਚਲ ਰਹੇ ਵਿਚਾਰਧਾਰਕ ਸੰਘਰਸ਼ ਦਾ ਮਹੱਤਵਪੂਰਨ ਅੰਗ ਬਣ ਜਾਂਦਾ ਹੈ ਜੋ ਸਮਾਜ ਦੇ ਆਤਮਿਕ ਸਭਿਆਚਾਰ ਵਿਚ ਡੂੰਘਾਈ ਹੀ ਨਹੀਂ ਲਿਆਉਂਦਾ ਸਗੋਂ ਸਮਾਜ ਦੇ ਅੰਦਰਲੇ ਵਰਤਾਰਿਆਂ ਨੂੰ ਅਧਿਐਨ ਰਾਹੀਂ ਸਪੱਸ਼ਟ ਵੀ ਕਰਦਾ ਹੈ।
ਇਸ ਤਰ੍ਹਾਂ ਉਪਰੋਕਤ ਸਾਹਿਤ ਆਲੋਚਨਾ ਅਤੇ ਵਿਚਾਰਧਾਰਾ ਦਾ ਸਿਧਾਂਤਕ ਸੰਕਲਪ ਆਲੋਚਨਾ ਅਧਿਐਨ ਪ੍ਰਤੀ ਕਈ ਆਧਾਰ ਪ੍ਰਯਾਪਤ ਕਰਦਾ ਹੈ। ਇਸ ਸਿਧਾਂਤਕ ਪਰਿਪੇਖ ਰਾਹੀਂ ਅਸੀਂ ਪੰਜਾਬੀ ਆਲੋਚਨਾ ਵਿਚ ਪ੍ਰਚੱਲਤ ਵਿਭਿੰਨ ਆਲੋਚਨਾ ਪ੍ਰਣਾਲੀਆਂ ਦੀ ਅੰਤਰ-ਵਸਤੂ ਦ੍ਰਿਸ਼ਟੀਕੋਣ, ਵਿਚਾਰਧਾਰਕ ਦ੍ਰਿਸ਼ਟੀ ਨੂੰ ਸਮਝ ਸਕਦੇ ਹਾਂ। ਇਸ ਨਾਲ ਆਲੋਚਨਾ ਦਾ ਸਮਾਜਕ ਰੋਲ ਅਤੇ ਜਮਾਤੀ ਹਿੱਤਾ ਦੀ ਸੂਖ਼ਮ ਅੰਤਰ-ਸੂਝ ਵੀ ਉਘੜ ਕੇ ਸਾਹਮਣੇ ਆ ਸਕਦੀ ਹੈ। ਕਿਉਂਕਿ ਆਲੋਚਨਾ ਮਹਿਜ ਮੁਲਾਂਕਣ ਨਹੀਂ, ਹੋਰ ਸਮਾਜਕ ਅਮਲ ਵਾਂਗ ਇਕ ਵਿਵੇਕਸ਼ੀਲ ਅਤੇ ਗਿਆਨ ਮੁੱਖ ਅਮਲ ਹੈ ਜਿਸਦਾ ਸਮਾਜ ਦੇ ਆਤਮਿਕ ਸਭਿਆਚਾਰ ਵਿਚ ਨਿਰਣਾਇਕ ਰੋਲ ਹੁੰਦਾ ਹੈ।
ਹਵਾਲੇ ਅਤੇ ਟਿੱਪਣੀਆਂ
1. ਵੀ. ਕੈਲੇ ਅਤੇ ਐਮ. ਕੰਵਲਜ਼ੈਨ ਇਤਿਹਾਸਕ ਪਦਾਰਥਵਾਦ ਸਮਾਜ ਤੇ ਮਾਰਕਸਵਾਦੀ ਸਿਧਾਂਤ ਕੀ ਰੂਪ-ਰੇਖਾ, ਪੰਨਾ 303.
2. ਰਵਿੰਦਰ ਸਿੰਘ ਰਵੀ ਵਿਚਾਰਧਾਰਾ : ਇਕ ਇਤਿਹਾਸਕ ਪ੍ਰਵਰਗ, ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ (ਸੰ. ਗੁਰਚਰਨ ਸਿੰਘ ਅਰਸੀ), ਪੰਨਾ 40.
3. ਵੀ. ਜੀ. ਅਵਨਾਸੀਏਵ, ਦਾਰਸ਼ਨਿਕ ਗਿਆਨ ਦੇ ਮੁੱਢਲੇ ਨਿਯਮ, ਪੰਨਾ 67,
4 V. Krapvin, What is Dialectical Materialism, ਪੰਨਾ 116.
5. ਉਧਰਿਤ ਟੀ. ਆਰ. ਵਿਨੋਦ, ਪੰਜਾਬੀ ਨਾਵਲ ਦਾ ਸੰਸਕ੍ਰਿਤਿਕ ਅਧਿਐਨ, ਪੰਨਾ 17.
6. Marx. Engels, On Literature and Art. ਪੰਨਾ 4.
7. ਵੀ. ਕੈਲੇ ਅਤੇ ਐਮ. ਕੇਵਲਜਨ ਇਤਿਹਾਸਕ ਪਦਾਰਥਵਾਦ ਸਮਾਜ ਕੇ ਮਾਰਕਸਵਾਦੀ 303.
8. Karl Marx, Preface, A Contribution to the Critique of Political Economy, ਪੰਨਾ 20-21.
9. ਕੰਵਲਜੀਤ ਕੌਰ, ਪੰਜਾਬੀ ਨਾਟਕ ਦੇ ਵਿਚਾਰਧਾਰਕ ਆਧਾਰ, ਅਣ ਪ੍ਰਕਾਸਤ ਸੰਧ-ਪ੍ਰਬੰਧ ਪੰਨਾ 5.
10. Jorge Larrain. Concept of ideology, ਪੰਨਾ 11.
11. ਗੁਰਚਰਨ ਸਿੰਘ ਅਰਸ਼ੀ, ਵਿਚਾਰਧਾਰਾ ਅਤੇ ਸਾਹਿਤ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਪੰਨਾ 28.
12 ਰਵਿੰਦਰ ਸਿੰਘ ਰਵੀ, ਵਿਚਾਰਧਾਰਾ : ਇਕ ਇਤਿਹਾਸਕ ਪ੍ਰਵਰਗ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ (ਸ. ਗੁਰਚਰਨ ਸਿੰਘ ਅਰਸੀ), ਪੰਨਾ 35.
13 ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਦੇ ਰਿਚਾਰਧਾਰਾਈ ਆਧਾਰ, ਪੰਨਾ 26.
14. ਰਵਿੰਦਰ ਸਿੰਘ ਰਵੀ ਵਿਚਾਰਧਾਰਾ ਇਕ ਇਤਿਹਾਸਕ ਪ੍ਰਵਰਗ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ (ਗੁਰਚਰਨ ਸਿੰਘ ਅਰਸੀ), ਪੰਨਾ 39. ਸਿਧਾਂਤ ਕੀ ਰੂਪ ਰੇਖਾ, ਪੰਨਾ 247-48.
15. ਵੀ ਕੈਲ ਅਤੇ ਐਮ. ਕੇਵਾਲਜੈਨ, ਇਤਿਹਾਸਕ ਭੌਤਿਕਵਾਦ ਸਮਾਜ ਕੇ ਮਾਰਕਸਵਾਦੀ ਸਿਧਾਂਤ ਕੀ ਰੂਪ ਰੇਖਾ, ਪੰਨਾ 247-48
16. G. Glezerman and Kursanov, Historical Materialism-Basic Problems, ਪੰਨਾ 258.
17. Richard. R. Dixion and Murad Saifulin (Ed.), ਪੰਨਾ 206.
18. ਰਵਿੰਦਰ ਸਿੰਘ ਰਵੀ, ਵਿਚਾਰਧਾਰਾ : ਇਕ ਇਤਿਹਾਸਕ ਪ੍ਰਵਰਗ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਪੰਨਾ 46.
19. Kari, Marx. Preface, A Contribution to the Critique of Political Enonomy, ਪੰਨਾ 21.
20. ਰਵਿੰਦਰ ਸਿੰਘ ਰਵੀ, ਵਿਚਾਰਧਾਰਾ ਇਕ ਇਤਿਹਾਸਕ ਪ੍ਰਵਰਗ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਪੰਨਾ 43.
21. Yu. A. Lukin, Ideology and Art, Marxist Leninist Aesthetics and Arts, ਪੰਨਾ 104.
22. ਵੀ. ਕੈਲੇ ਅਤੇ ਐਮ. ਕੇਵਾਲਜ਼ੇਨ ਇਤਿਹਾਸਕ ਪਦਾਰਥਵਾਦ: ਸਮਾਜ ਕੇ ਮਾਰਕਸਵਾਦੀ ਸਿਧਾਂਤ ਕੀ ਰੂਪ-ਰੇਖਾ ਪੰਨਾ 262
23. ਰਵਿੰਦਰ ਸਿੰਘ ਰਵੀ ਵਿਚਾਰਧਾਰਾ: ਇਕ ਇਤਿਹਾਸਕ ਪ੍ਰਵਰਗ, ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਪੰਨਾ 57.
24. ਵੀ. ਬੇਰਦੇਵ, ਆਧੁਨਿਕ ਸਮੇਂ ਵਿਚ ਭਾਰਤੀ ਫਲਸਫਾ, ਪੰਨਾ 5.
25. ਕੰਦਲਜੀਤ ਕੌਰ ਪੰਜਾਬੀ ਨਾਟਕ ਦੇ ਵਿਚਾਰਧਾਰਕ ਆਧਾਰ ਅੰਟ-ਪ੍ਰਕਾਸਤ ਸੰਧ-ਪ੍ਰਬੰਧ, ਪੰਨਾ 17.
26. ਕਾਰਲ ਮਾਰਕਸ, ਪੂੰਜੀ, ਖੰਡ-1, ਪੰਨਾ 423.
27. ਟੈਰੀ ਈਗਲਟਨ, ਮਾਰਕਸਵਾਦੀ ਸਾਹਿਤਕ ਆਲੋਚਨਾ, ਪੰਨਾ 31.
28. Darbara Singh, Reading Caudwell, ਪੰਨਾ 59.
29. ਕੰਵਲਜੀਤ ਕੌਰ ਪੰਜਾਬੀ ਨਾਟਕ ਦੇ ਵਿਚਾਰਧਾਰਕ ਆਧਾਰ ਅਣ-ਪ੍ਰਕਾਸ਼ਿਤ ਸੋਧ-ਪ੍ਰਬੰਧ, ਪੰਨਾ 12.
30. Avner Zis, Foundations of Marxist Aesthetics, ਪੰਨਾ 30.
31. ਜੁਗਿੰਦਰ ਸਿੰਘ ਨਹਿਰੂ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ, ਪੰਨਾ 5-6.
32. Christopher Caudwell, Studies in a Dying Culture, ਪੰਨਾ 44.
33. ਅਤਰ ਸਿੰਘ, ਦ੍ਰਿਸ਼ਟੀਕੋਣ, ਪੰਨਾ 70.
34. ਸਤਿੰਦਰ ਸਿੰਘ, ਭੂਮਿਕਾ, ਮਿੱਥ ਅਧਿਐਨ ਅਤੇ ਵਾਰਾਂ ਭਾਈ ਗੁਰਦਾਸ (ਕੁਲਵੰਤ ਸਿੰਘ), ਪੰਨਾ 10.
35. Marx, Engles. On Literature and Art, ਪੰਨਾ 22.
36. ਕਲਾ ਤੇ ਸਮਾਜਕ ਜੀਵਨ, ਪੰਨਾ 36.
37. ਕਰਮਜੀਤ ਸਿੰਘ ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਦੇ ਵਿਚਾਰਧਾਰਾਈ ਆਧਾਰ, ਪੰਨਾ 4.
38. ਉਧਰਿਤ, ਸੁਰਜੀਤ ਸਿੰਘ ਭੱਟੀ, ਚਿੰਤਨ-ਚੇਤਨਾ, ਪੰਨਾ 34.
39. ਦਮਿਤਰੀ ਮਾਰਕੋਵ, ਸੰਸਲਿਸਟ ਸਾਹਿਤ: ਵਿਗਾਸ ਦੀਆਂ ਸਮੱਸਿਆਵਾਂ ਪੰਨਾ 125.
40. Avner Zis, The Foundations of Marxist Aesthetics, ਪੰਨਾ 15.
41. ਸਾਹਿਤ ਵਿਗਿਆਨ ਪੰਨਾ 119.
42. A Theory of Literary Production, ਪੰਨਾ 7.
43. G. Lukacs, Studies in European Realism, 10.
44. V. Shcherbina, Lenin and Problems of Literature, ਪੰਨਾ 98,
45. ਨਿਰਮਲਾ ਜੈਨ, ਸਾਹਿਤਯ ਕਾ ਸਮਾਜ-ਸ਼ਾਸਤਰੀ ਚਿੰਤਨ ਪੰਨਾ 7.
46. ਸੈਸ਼ਲਿਸਟ ਸਾਹਿਤ ਵਿਗਾਸ ਦੀਆਂ ਸਮੱਸਿਆਵਾਂ, ਪੰਨਾ 127.
47. ਰਵਿੰਦਰ ਸਿੰਘ ਰਵੀ, ਪ੍ਰਗਤੀਵਾਦ ਤੇ ਪੰਜਾਬੀ ਸਾਹਿਤ, ਪੰਨਾ 12
48. ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਪੰਨਾ 11.
49. ਦਮਿਤਰੀ ਮਾਰਕੋਵ, ਸੋਸਲਿਸਟ ਸਾਹਿਤ ਵਿਗਾਸ ਦੀਆਂ ਸਮੱਸਿਆਵਾਂ, ਪੰਨਾ 126.
50. ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਪੰਨਾ 12.
51. ਮੈਨੇਜਰ ਪਾਂਡੇਯ, ਸਾਹਿਤਯ ਕੇ ਸਮਾਜ-ਸ਼ਾਸਤਰ ਦੀ ਭੂਮਿਕਾ, ਪੰਨਾ 13.
52. ਉਧਰਿਤ, ਨਿਰਮਲਾ ਜੈਨ ਸਾਹਿਤਯ ਕਾ ਸਮਾਜ-ਸ਼ਾਸਤਰੀ ਚਿੰਤਨ, ਪੰਨਾ 40.
53. ਸ਼ਿਦ ਕੁਮਾਰ ਮਿਸ਼ਰ, ਮਾਰਕਸਵਾਦੀ ਸਾਹਿਤਯ ਚਿੰਤਨ, ਪੰਨਾ 411.
ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਵਿਕਾਸ-ਪੱਥ
ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਨੂੰ ਉਲੀਕਣ ਤੋਂ ਪਹਿਲਾਂ ਮੁੱਖ ਸਮੱਸਿਆ ਪੰਜਾਬੀ ਆਲੋਚਨਾ ਦੇ ਜਨਮ ਅਤੇ ਹੋਂਦ ਬਾਰੇ ਹੈ। ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਵਿਦਵਾਨ ਇਸ ਸੰਬੰਧੀ ਇਕ ਮੌਤ ਨਹੀਂ ਹਨ। ਇਸੇ ਮੱਤਭੇਦ ਦੇ ਕਾਰਨ ਪੰਜਾਬੀ ਆਲੋਚਨਾ ਨੂੰ ਬਹੁਤ ਸਾਰੇ ਵਿਦਵਾਨ ਮੱਧਕਾਲੀਨ ਸਾਹਿਤ ਤੋਂ ਆਰੰਭ ਹੋਇਆ ਮੰਨਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਆਲੋਚਕ ਸਥਾਪਿਤ ਕਰ ਦਿੰਦੇ ਹਨ। ਕੁਝ ਵਿਦਵਾਨ ਬਾਵਾ ਬੁੱਧ ਸਿੰਘ ਨੂੰ ਪਹਿਲਾਂ ਆਲੋਚਕ ਮੰਨਦੇ ਹਨ ਜਿਸਨੇ ਸਾਹਿਤ ਇਤਿਹਾਸ, ਸਾਹਿਤ ਸਮੱਗਰੀ ਦਾ ਸੰਕਲਨ ਅਤੇ ਕਾਵਿ- ਕਿਰਤਾ ਨੂੰ ਸੰਗ੍ਰਹਿਤ ਰੂਪ ਦਿੱਤਾ ਹੈ । ਕੁਝ ਇਸ ਤੋਂ ਵੀ ਅਗਾਂਹ ਸੰਤ ਸਿੰਘ ਸੇਖੋਂ ਨੂੰ ਪਹਿਲਾ ਆਲੋਚਕ ਤਸਵਰ ਕਰਦੇ ਹਨ ਅਤੇ ਸਾਰੀ ਪੂਰਵਲੀ ਆਲੋਚਨਾ ਨੂੰ ਆਲੋਚਨਾ ਹੀ ਨਹੀਂ ਮੰਨਦੇ। ਅਜਿਹੇ ਵਾਦ ਵਿਵਾਦ ਵਿਚ ਕਰਨੈਲ ਸਿੰਘ ਥਿੰਦ ਦਾ ਵਿਚਾਰ ਹੈ।
ਪੰਜਾਬੀ ਆਲੋਚਨਾ ਦਾ ਪ੍ਰਾਰੰਭ ਅਤੇ ਹੋਂਦ ਬਾਰੇ ਦੇ ਪਰਸਪਰ ਮੌਤ ਪਾਏ ਜਾਂਦੇ ਹਨ। ਇਕ ਮੌਤ ਇਹ ਹੈ ਕਿ ਗੁਰੂ ਨਾਨਕ ਦੇਵ ਪੰਜਾਬੀ ਦੇ ਪ੍ਰਥਮ ਆਲੋਚਕ ਸਨ ਅਤੇ ਉਨ੍ਹਾਂ ਦੁਆਰਾ ਬਾਬਾ ਫਰੀਦ ਦੇ ਸ਼ਲੋਕਾਂ ਉਤੇ ਕੀਤੀ ਗਈ ਟੀਕਾ-ਟਿੱਪਣੀ ਪੰਜਾਬੀ ਦੇ ਆਲੋਚਨਾ ਸਾਹਿਤ ਦੀ ਪਹਿਲੀ ਵੰਨਗੀ ਸੀ । ਦੂਜਾ ਮੌਤ ਰੱਖਣ ਵਾਲੇ, ਪੰਜਾਬੀ ਵਿਚ ਕਿਸੇ ਨਿਗਰ ਆਲੋਚਨਾਤਮਕ ਸਾਹਿਤ ਦੀ ਹੱਦ ਤੋਂ ਇਨਕਾਰੀ ਹਨ। ਆਲੋਚਨਾ ਦੇ ਖੇਤਰ ਵਿਚ ਅਸੀਂ ਬਹੁਤ ਲੰਮੀ ਤੇ ਅਮੀਰ ਪਰੰਪਰਾ ਦੇ ਮਾਲਕ ਹਾਂ, "ਜਾਂ "ਸਾਡੇ ਪਾਸ ਕੁਝ ਵੀ ਨਹੀਂ"। ਇਸ ਵੇਗ ਅਧੀਨ ਸਾਨੂੰ ਪੰਜਾਬੀ ਸਮਾਲੋਚਨਾ ਦਾ ਇਤਿਹਾਸ ਜਾਂ ਤਾਂ ਬਹੁਤ ਅਮੀਰ ਦਿਸਦਾ ਹੈ ਜਾ ਫਿਰ ਉਕਾ ਹੀ ਨਿਗੂਣਾ ਨਜ਼ਰ ਆਉਣ ਲੱਗ ਜਾਂਦਾ ਹੈ। ਵਾਸਤਵ ਵਿਚ ਸਾਹਿਤ ਸਿਰਜਣਾ ਵਾਂਗ ਆਲੋਚਨਾ ਵੀ ਇਕ ਵਿਕਾਸਸ਼ੀਲ ਅਮਲ ਹੈ। ਪੰਜਾਬੀ ਵਿਚ ਇਸਦੇ ਰੂਪ ਨੂੰ ਪਛਾਣ ਕੇ ਹੀ ਇਸਦਾ ਲੇਖਾ ਜੋਖਾ ਕੀਤਾ ਜਾ ਸਕਦਾ ਹੈ।"1
ਪੰਜਾਬੀ ਆਲੋਚਨਾ ਦੇ ਆਰੰਭ ਅਤੇ ਹੋਂਦ ਬਾਰੇ ਅਜਿਹੇ ਵਾਦ-ਵਿਵਾਦ ਨੂੰ ਇਕ ਹੋਰ ਆਲੋਚਕ ਆਪਣੇ ਸ਼ਬਦਾਂ ਚ ਵਿਅਕਤ ਕਰਦਾ ਹੈ ਕਿ, "ਇਕ ਮੱਤ ਅਨੁਸਾਰ, ਬਾਬਾ ਫਰੀਦ ਬਾਣੀ ਉਪਰ ਗੁਰੂ ਨਾਨਕ ਦੇਵ ਜੀ ਦੀ ਕੀਤੀ ਟੀਕਾ ਟਿੱਪਣੀ ਨਾਲ ਪੰਜਾਬੀ ਆਲੋਚਨਾ ਦਾ ਆਰੰਭ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਜੀ ਪਹਿਲੇ ਆਲੋਚਕ ਮੰਨੇ ਗਏ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਕਿੱਸਿਆਂ ਵਿਚ ਕਿੱਸਾਕਾਰਾਂ ਦੀਆਂ ਆਪਣੇ ਬਾਰੇ ਜਾਂ ਦੂਸਰੇ ਕਿੱਸਾਕਾਰਾਂ ਬਾਰੇ ਮਿਲਦੀਆਂ ਟਿੱਪਣੀਆਂ ਨੂੰ ਅਤੇ ਕੁਝ ਨੇ ਪੰਜਾਬੀ ਵਾਰਤਕ (ਜਨਮ ਸਾਖੀ ਸਾਹਿਤ, ਟੀਕੇ. ਗੈਸਟਾਂ
ਹੁਕਮਨਾਮਿਆਂ ਤੇ ਰਹਿਤਨਾਮਿਆਂ ਆਦਿ) ਨੂੰ ਪੰਜਾਬੀ ਆਲੋਚਨਾ ਦੀ ਪ੍ਰਥਮ ਵੰਨਗੀ ਸਵੀਕਾਰ ਕੀਤਾ । ਇਨ੍ਹਾਂ ਧਾਰਨਾਵਾਂ 'ਚੋਂ ਜੋ ਨੁਕਤਾ ਉੱਭਰ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਪੰਜਾਬੀ ਵਿਚ ਆਲੋਚਨਾਤਮਕ ਸਾਹਿਤ ਦੀ ਇਕ ਲੰਬੀ ਤੇ ਅਮੀਰ ਪਰੰਪਰਾ ਹੈ। ਪਰ ਦੂਜੇ ਪਾਸੇ ਕੁਝ ਅਜਿਹੇ ਵਿਦਵਾਨ ਵੀ ਹਨ ਜੇ ਪੰਜਾਬੀ ਵਿਚ ਕਿਸੇ ਸੰਜੀਦਾ ਤੇ ਨਿਗਰ ਆਲੋਚਨਾਤਮਕ ਸਾਹਿਤ ਦੀ ਹੋਂਦ ਤੋਂ ਮੁਨਕਰ ਹਨ।"2
ਪੰਜਾਬੀ ਆਲੋਚਨਾ ਦਾ ਇਤਿਹਾਸ ਉਲੀਕਣ ਵਾਲੇ ਵਿਦਵਾਨ ਕਿਸੇ ਸਿਧਾਂਤਕ ਪਰਿਪੇਖ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਕ ਨਜ਼ਰੀਏ ਦੀ ਅਣਹੋਂਦ ਦੇ ਕਾਰਨ ਹੀ ਵੱਖ ਵੱਖ ਉਪਭਾਵਕ ਅਤੇ ਵਾਦ-ਵਿਵਾਦੀ ਧਾਰਨਾਵਾਂ ਪ੍ਰਸਤੁਤ ਕਰਦੇ ਹਨ। ਇਹ ਵਿਦਵਾਨ ਗੁਰੂ ਕਵੀਆਂ ਦੀਆਂ ਕਾਵਿ-ਟਿੱਪਣੀਆਂ ਤੋਂ ਆਰੰਭ ਨੂੰ ਮੰਨਣ ਅਤੇ ਉਨ੍ਹਾਂ ਨੂੰ ਹੀ ਪ੍ਰਥਮ ਆਲੋਚਕ ਸਥਾਪਤ ਕਰਨ ਤੇ ਆਪਣਾ ਬਲ ਦਿੰਦੇ ਹਨ। ਹਰਨਾਮ ਸਿੰਘ ਸ਼ਾਨ ਅਨੁਸਾਰ, "ਪੰਜਾਬੀ ਵਿਚ ਪਰਖ-ਪੜਚੋਲ ਦਾ ਜਨਮ ਪੰਦਰਵੀਂ ਸਦੀ ਵਿਚ ਗੁਰੂ ਨਾਨਕ ਸਾਹਿਬ ਦੇ ਪਰਵੇਸ਼ ਨਾਲ ਹੀ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਪੂਰਬ-ਕਾਲੀ ਤੇ ਵਰਤਮਾਨ ਪੰਜਾਬੀ ਦੇ ਆਦਿ ਕਵੀ ਸ਼ੇਖ ਫਰੀਦ ਜੀ ਦੇ ਕੁਝ ਬਚਨਾ ਤੇ ਵਿਚਾਰਾਂ ਦੀ ਵਿਆਖਿਆ ਜਾਂ ਟੀਕਾ- ਟਿੱਪਣੀ ਕਰਕੇ ਇਸਦਾ ਮੁੱਢ ਬੰਨ੍ਹ ਦਿੱਤਾ।3 ਇਸੇ ਤਰ੍ਹਾਂ ਮੱਧ ਕਾਲੀਨ ਪੰਜਾਬੀ ਸਾਹਿਤ ਤੋਂ ਪੰਜਾਬੀ ਆਲੋਚਨਾ ਦਾ ਮੁੱਢ ਮੰਨਣ ਵਾਲੇ ਵਿਦਵਾਨਾਂ ਵਿਚ ਜੀਤ ਸਿੰਘ ਸੀਤਲ, 4 ਪ੍ਰੇਮ ਪ੍ਰਕਾਸ਼ ਸਿੰਘ5 ਹੋਰੀਂ ਆਪਣੀਆਂ ਧਾਰਨਾਵਾਂ ਸਥਾਪਤ ਕਰਦੇ ਹਨ। ਇਨ੍ਹਾਂ ਵਿਦਵਾਨਾਂ ਨੇ ਆਲੋਚਨਾਤਮਿਕ ਟਿੱਪਣੀਆਂ ਨੂੰ ਹੀ ਪੰਜਾਬੀ ਆਲੋਚਨਾ ਦਾ ਆਰੰਭ ਮੰਨ ਲਿਆ। ਦਰਅਸਲ ਸਾਡੀ ਸਾਹਿਤਕ ਸਥਿਤੀ ਅਜਿਹੀ ਰਹੀ ਹੈ ਕਿ ਹੁਣ ਤੱਕ ਜਿਹੜਾ ਕੋਈ ਜੋ ਕੁਝ ਵੀ ਲਿਖਦਾ ਹੈ ਲਗਭਗ ਉਸ ਸਭ ਨੂੰ ਹੀ ਸਾਹਿਤ ਮੰਨ ਲਿਆ ਜਾਂਦਾ ਰਿਹਾ ਹੈ ਤੇ ਜਿਹੜਾ ਕੋਈ ਵੀ ਇਸ ਸੰਬੰਧੀ ਜੇ ਕੁਝ ਵੀ ਕਹਿੰਦਾ ਹੈ ਉਸ ਨੂੰ ਅਸੀਂ ਸਾਹਿਤ ਆਲੋਚਨਾ ਦਾ ਨਾ ਦੇ ਦੇ ਰਹੇ ਹਾਂ।"6 ਇਸੇ ਕਰਕੇ ਅਤੇ ਨਿਸਚਿਤ ਦ੍ਰਿਸ਼ਟੀ ਦੀ ਅਣਹੋਂਦ ਕਰਕੇ ਸਾਡੇ ਵਿਦਵਾਨ ਪੰਜਾਬੀ ਆਲੋਚਨਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋਂ ਮਿੱਥ ਲੈਂਦੇ ਹਨ। ਭਾਰਤੀ ਪਰੰਪਰਾ ਦਾ ਇਤਿਹਾਸ ਪ੍ਰਤੀ ਨਜ਼ਰੀਆ ਇਸ ਨੂੰ ਤਰਕ ਸੰਗਤ ਅਤੇ ਵਿਵੇਕ ਪੂਰਨ ਨਹੀਂ ਬਣਨ ਦਿੰਦਾ। "ਯਥਾਰਥ-ਬੋਧ ਦੀ ਭਾਰਤੀ ਪਰੰਪਰਾ ਪ੍ਰਮੁੱਖ ਰੂਪ ਵਿਚ ਵਿਵੇਕਮਈ ਨਾ ਹੋ ਕੇ ਅਨੁਭਵੀ (Experimental)7 ਹੈ। ਇਸ ਧਾਰਨਾ ਦੇ ਆਧਾਰਿਤ ਸੁਰਜੀਤ ਸਿੰਘ ਭੱਟੀ ਪੰਜਾਬੀ ਆਲੋਚਨਾ ਦੀ ਅਨੁਭਵੀ ਤੇ ਸ਼ਰਧਾਲੂ ਬਿਰਤੀ ਨੂੰ ਇਨ੍ਹਾਂ ਸ਼ਬਦਾਂ 'ਚ ਅੰਕਿਤ ਕਰਦਾ ਹੈ। ਇਸ ਦੇ ਨਤੀਜੇ ਵਜੋਂ ਗਿਆਨ ਖੇਤਰ ਦੇ ਵਿਭਿੰਨ ਵਰਤਾਰਿਆਂ ਦੇ ਵਿਸ਼ਲੇਸ਼ਣ ਅਤੇ ਅਧਿਐਨ ਵਿਚ ਸਾਡੇ ਕੋਲ ਤਾਰਕਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਟ ਦੀ ਘਾਟ ਰਹੀ ਹੈ। ਇਹੋ ਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਦੀ ਆਲੋਚਨਾ ਦਾ ਇਤਿਹਾਸ ਲਿਖਣ ਵਾਲੇ ਵਿਦਵਾਨਾਂ ਨੇ ਆਪਣੇ ਵਿਸ਼ੈ ਵਿਸ਼ੇਸ਼ ਦੀ ਸੀਮਾ, ਖੇਤਰ, ਸੁਭਾ ਅਤੇ ਉਸਦੀ ਵਿਸ਼ੇਸ਼ ਹੋਂਦ ਵਿਧੀ (Mode of Existence) ਵੱਲ ਧਿਆਨ ਨਾ ਦੇ ਦਿਆਂ. ਇਸ ਨੂੰ ਵੀ ਜਨਮ-ਸਾਖੀਆ ਵਰਗੀ ਸਰਧਾਲੂ ਪਰੰਪਰਾ ਨਾਲ ਰਲਗਡ ਕਰਦਿਆਂ, ਪੰਜਾਬੀ ਆਲੋਚਨਾ ਦਾ ਆਦਿ ਪੁਰਖ' ਵੀ ਬਾਬੇ ਨਾਨਕ ਨੂੰ ਹੀ ਬਣਾ ਦਿੱਤਾ ਹੈ।"8
ਪੰਜਾਬੀ ਆਲੋਚਨਾ ਦੇ ਖੇਤਰ ਵਿਚ ਕੁਝ ਆਲੋਚਕ ਆਲੋਚਨਾ ਦੇ ਆਗਮਨ ਨੂੰ ਪੱਛਮੀ ਸਾਹਿਤ ਸਭਿਆਚਾਰ ਦੇ ਪ੍ਰਭਾਵ ਅਧੀਨ ਮੰਨਦੇ ਹੋਏ ਆਲੋਚਨਾ ਦੀ ਨਿਗੁਣੀ ਪ੍ਰਾਪਤੀ ਲਈ ਮੱਧਕਾਲੀ ਸਾਹਿਤਕ ਟਿੱਪਣੀਆਂ ਨੂੰ ਵੀ ਮਹੱਤਵ ਉਤਨਾ ਹੀ ਦਿੰਦੇ ਹਨ। ਪੰਜਾਬੀ
ਆਲੋਚਨਾ ਦਾ ਆਰੰਭ ਅੰਗਰੇਜ਼ੀ ਸਾਮਰਾਜ ਦੇ ਆਗਮਨ ਅਤੇ ਪੱਛਮੀ ਪ੍ਰਭਾਵ ਦੇ ਥੱਲੇ ਹੋਇਆ ਮੰਨਦੇ ਹਨ ਜੋ ਮੁਕਾਬਲਤਨ ਇਤਿਹਾਸਕ ਸੱਚ ਦੇ ਵਧੇਰੇ ਨੇੜੇ ਹੋਣ ਵਾਲਾ ਮੌਤ ਹੈ। ਪਰੰਤੂ ਪੰਜਾਬੀ ਆਲੋਚਨਾ ਦੀ ਛੋਟੀ ਉਮਰ ਨੂੰ ਮੌਦੇ ਨਜ਼ਰ ਰੱਖਦੇ ਹੋਏ ਇਨ੍ਹਾਂ ਆਲੋਚਕਾ ਦੀਆ ਟਿੱਪਣੀਆਂ ਨੂੰ ਨਜ਼ਰ ਵਿਚ ਰੱਖਣਾ ਅਤੀ ਜ਼ਰੂਰੀ ਹੈ । ਇਹ ਪੜਾਅ ਅੰਗਰੇਜ਼ੀ ਸਾਮਰਾਜ ਤੋਂ ਪਹਿਲਾਂ ਦਾ ਮਿਥਿਆ ਜਾ ਸਕਦਾ ਹੈ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਹਾਫ਼ਿਜ ਬਰਖ਼ੁਰਦਾਰ ਅਹਿਮਦ ਯਾਰ ਆਦਿ ਹਨ।9 ਪੰਜਾਬੀ ਆਲੋਚਨਾ ਦੀ ਛੋਟੀ ਉਮਰ ਦੇ ਕਾਰਨ ਉਪਭਾਵਕ ਦ੍ਰਿਸ਼ਟੀ ਤੋਂ ਇਸੇ ਨੂੰ ਪੰਜਾਬੀ ਆਲੋਚਨਾ ਦਾ ਆਦਿ ਮੰਨ ਲੈਣਾ ਤਰਕ ਸੰਗਤ ਨਹੀਂ। ਕਿਉਂਕਿ ਇਹ ਸਮੁੱਚੀਆਂ ਟਿੱਪਣੀਆਂ ਤੋਂ ਸਾਹਿਤ ਦੇ ਵਿਸ਼ੇਸ਼ ਸਿਧਾਂਤ ਅਤੇ ਦ੍ਰਿਸ਼ਟੀ ਦੀ ਕੋਈ ਅਜਿਹੀ ਹੋਂਦ ਸਥਾਪਤ ਨਹੀਂ ਹੁੰਦੀ, ਜਿਸ ਤੋਂ ਕੋਈ ਵਿਸਲੇ ਸਣ ਲਈ ਵਿਚਾਰਧਾਰਕ ਪਹੁੰਚ ਵਿਧੀ ਦੀ ਪਛਾਣ ਹੁੰਦੀ ਹੋਵੇ। ਇਨ੍ਹਾਂ ਦਾ ਆਧਾਰ ਅਨੁਭਵੀ ਪ੍ਰਸੰਸਾਮਈ ਅਤੇ ਉਪਭਾਵਕੀ ਹੈ। ਅਜਿਹੀ ਆਲੋਚਨਾ ਬਾਰੇ ਇਹ ਧਾਰਨਾ ਸਾਰਥਕ ਜਾਪਦੀ ਇਹਨਾਂ ਕਾਵਿ-ਪੰਕਤੀਆਂ ਨੂੰ ਆਲੋਚਨਾ ਦਾ ਆਰੰਭ ਮੰਨਣਾ ਕਿਸੇ ਵੀ ਤਰ੍ਹਾਂ ਤਰਕ-ਸੰਗਤ ਨਹੀਂ ਪਰ ਇਹਨਾਂ ਦੇ ਆਲੋਚਨਾਤਮਕ ਸੁਭਾਅ ਦੇ ਨੁਕਤੇ ਅਵੱਸ਼ ਹੀ ਨਿਰਧਾਰਿਤ ਕੀਤੇ ਜਾ ਸਕਦੇ ਹਨ ।10
ਪੰਜਾਬੀ ਆਲੋਚਨਾ ਦਾ ਅਸਲ ਆਰੰਭ ਬਰਤਾਨਵੀ ਸਾਮਰਾਜ ਦੇ ਭਾਰਤ ਵਿਚ ਆਗਮਨ ਤੋਂ ਆਰੰਭ ਹੁੰਦਾ ਹੈ। ਪੰਜਾਬੀ ਆਲੋਚਨਾ ਦਾ ਅਗਲਾ ਮਹੱਤਵਪੂਰਨ ਪੜਾਅ ਵਾਸਤਵ ਵਿਚ ਅੰਗਰੇਜ਼ਾਂ ਦੇ ਪੰਜਾਬ ਵਿਚ ਆਉਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ।"11 ਇਸੇ ਤਰ੍ਹਾਂ ਦਾ ਵਿਚਾਰ ਇਕ ਹੋਰ ਆਲੋਚਕ ਦਾ ਵੀ ਹੈ ਕਿ, ਸਾਹਿਤਕ ਆਲੋਚਨਾ ਨੂੰ ਸਾਹਿਤਕ ਪ੍ਰਬੰਧ ਦੀ ਇਕ ਅਟੁੱਟ ਤੇ ਮਹੱਤਵਪੂਰਨ ਇਕਾਈ ਵਜੋਂ ਪੱਛਮੀ ਸਾਹਿਤ ਤੇ ਆਲੋਚਨਾ ਦੇ ਪ੍ਰਭਾਵ ਅਧੀਨ ਹੀ ਜਾਣਿਆ ਤੇ ਸਮਝਿਆ ਜਾਣ ਲੱਗਾ । ਇਸ ਲਈ ਪੰਜਾਬੀ ਆਲੋਚਨਾ ਦਾ ਮੁੱਢ ਸੁਭਾਵਿਕ ਅਤੇ ਨਿਰੰਤਰ ਸਮਾਜਿਕ ਵਿਕਾਸ ਦੀ ਸਾਵੀਂ ਤੇਰ ਵਿਚ ਬੱਝਣ ਦੀ ਥਾਂ ਬਰਤਾਨਵੀ ਸਾਮਰਾਜ ਦੇ ਤਿੱਖੇ ਪ੍ਰਭਾਵ ਅਧੀਨ ਹੋਇਆ। 12 ਅਜਿਹੇ ਪ੍ਰਭਾਵ ਅਧੀਨ ਆਲੋਚਨਾ ਆਪਣੇ ਵਿਚਾਰਧਾਰਕ ਪਰਿਪੇਖ ਨਾਲ ਸਾਹਮਣੇ ਆਉਂਦੀ ਹੈ। ਭਾਵੇਂ ਆਪਣੇ ਵਿਚਾਰਧਾਰਕ ਆਧਾਰਾ ਤੋਂ ਇਹ ਆਲੋਚਨਾ ਪੂਰਨ ਭਾਂਤ ਸੁਚੇਤ ਨਹੀਂ, ਪਰ ਇਸ ਆਰੰਭ ਤੋਂ ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਉਹ ਦੌਰ ਆਰੰਭ ਹੁੰਦਾ ਹੈ ਜਿਥੋਂ ਆਲੋਚਨਾ ਦੀ ਹੋਂਦ ਅਤੇ ਆਰੰਭ ਦੀ ਆਧਾਰਸ਼ਿਲਾ ਮਿਥੀ ਜਾ ਸਕਦੀ ਹੈ। ਆਲੋਚਨਾ ਆਰੰਭ ਨੂੰ ਮਿਥਦੇ ਹੋਏ ਪੰਜਾਬੀ ਸਾਹਿਤ ਦਾ ਪਹਿਲਾਂ ਆਲੋਚਕ ਬਾਵਾ ਬੁੱਧ ਸਿੰਘ ਮਿੱਥ ਸਕਦੇ ਹਾਂ. ਜਿਸਨੇ ਪਹਿਲੀ ਵਾਰ ਸਾਹਿਤ ਸਮੱਗਰੀ ਦਾ ਸੰਕਲਨ, ਸਾਹਿਤ ਇਤਿਹਾਸ, ਖੋਜ ਅਤੇ ਸਾਹਿਤ ਪ੍ਰਤੀ ਆਪਣੀਆ ਆਲੋਚਨਾਤਮਕ ਟਿੱਪਣੀਆਂ ਪੇਸ ਕੀਤੀਆਂ ਹਨ। ਸੰਤ ਸਿੰਘ ਸੇਖੋਂ ਦੇ ਸ਼ਬਦਾਂ ਵਿਚ ਬਾਵਾ ਸਿੰਘ, "ਪੰਜਾਬੀ ਸਮੀਖਿਆ ਦਾ ਪ੍ਰਥਮਕਾਰ ਹੈ।"13 ਇਸੇ ਤਰ੍ਹਾਂ ਹਰਿਭਜਨ ਸਿੰਘ ਭਾਟੀਆ ਦੇ ਸ਼ਬਦਾਂ ਵਿਚ, ਸਾਹਿਤ ਖੋਜ ਅਤੇ ਅਧਿਐਨ ਦੇ ਪ੍ਰਕਾਰਜ ਨੂੰ ਸੁਚੇਤ ਪੱਧਰ ਉਪਰ ਆਪਣੀ ਸਾਧਨਾ ਦਾ ਵਸਤੂ ਬਣਾਉਣ ਵਾਲਾ ਪ੍ਰਥਮ ਅਧਿਏਤਾ ਬਾਵਾ ਬੁੱਧ ਸਿੰਘ ਹੈ।14 ਸੁਰਜੀਤ ਸਿੰਘ ਭੱਟੀ ਦੇ ਵਿਚਾਰ ਅਨੁਸਾਰ, "ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਪਹਿਲੀ ਵਾਰ ਤਰਤੀਬ-ਬੱਧ ਰੂਪ ਵਿਚ ਲਿਖਣ ਦੇ ਮੁੱਢਲੇ ਯਤਨ ਦਾ ਮਾਣ ਬਾਵਾ ਬੁੱਧ ਸਿੰਘ ਜੀ ਨੂੰ ਜਾਂਦਾ ਹੈ।"15 ਹਰਿਭਜਨ ਸਿੰਘ
ਵੀ ਪੰਜਾਬੀ ਆਲੋਚਨਾਤਮਕ ਸੰਸਕਾਰ ਦਾ ਆਰੰਭ ਇਹੋ ਮੰਨਦਾ ਹੈ।16 ਇਸੇ ਤਰ੍ਹਾ ਸੁਤਿੰਦਰ ਸਿੰਘ, 17 ਮਹਿੰਦਰ ਪਾਲ ਕੋਹਲੀ,18 ਮਨਜੀਤ ਸਿੰਘ19 ਅਤੇ ਸਿੰਦਰਪਾਲ ਸਿੰਘ20 ਆਦਿਕ ਸਾਹਿਤ ਅਧਿਏਤਾ ਬਾਵਾ ਬੁੱਧ ਸਿੰਘ ਤੋਂ ਪੰਜਾਬੀ ਆਲੋਚਨਾ ਦਾ ਆਰੰਭ ਇਤਿਹਾਸਕ ਰੂਪ 'ਚ ਪ੍ਰਵਾਨ ਕਰਦੇ ਹਨ। ਪੰਜਾਬੀ ਆਲੋਚਨਾ ਖੇਤਰ ਵਿਚ ਬਾਵਾ ਬੁੱਧ ਸਿੰਘ ਪਹਿਲਾ ਸਾਹਿਤ ਖੋਜੀ, ਅਧਿਐਨ ਕਰਤਾ ਹੈ। ਉਸ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਆਲੋਚਨਾਤਮਕ ਵਿਵੇਕ ਅਤੇ ਚੇਤਨਾ ਦੀ ਅਣਹੋਂਦ ਸੀ। ਇਕੋ ਸਮੇਂ ਬਾਵਾ ਬੁੱਧ ਸਿੰਘ ਨੇ ਸਾਹਿਤਕ ਖੋਜ, ਟਿੱਪਣੀਆਂ ਆਦਿ ਨਾਲ ਸਮੁੱਚਤਾ ਵਿਚ ਪੰਜਾਬੀ ਸਾਹਿਤ ਨੂੰ ਸਾਹਮਣੇ ਲਿਆਂਦਾ । ਇਸ ਕਾਲ ਵਿਚ ਸਾਹਿਤ ਆਲੋਚਨਾ ਸਾਹਿਤ ਸਿਧਾਂਤ, ਸਾਹਿਤ ਇਤਿਹਾਸ ਅਤੇ ਸਾਹਿਤ ਖੋਜ ਦੇ ਅੱਡੇ ਅੱਡਰੇ, ਨਿੱਖੜਵੇ ਖੇਤਰਾ ਅਤੇ ਰੀਤੀਆ ਦੀ ਪਛਾਣ ਨਹੀਂ ਹੋਈ, ਇਸੇ ਕਰਕੇ ਬਾਵਾ ਬੁੱਧ ਸਿੰਘ ਦੇ ਕਾਰਜ ਵਿਚ ਇਹ ਅਨੁਸ਼ਾਸਨ ਮਿਸ਼ਰਤ ਅਵਸਥਾ ਵਿਚ ਹਨ।21
ਬਾਵਾ ਬੁੱਧ ਸਿੰਘ ਦੀਆਂ ਆਲੋਚਨਾ ਪੁਸਤਕਾਂ ਹੰਸ ਚੋਗ, ਕੋਇਲ ਕੂ, ਬੰਬੀਹਾ ਬੋਲ ਅਤੇ ਪ੍ਰੇਮ ਕਹਾਣੀ ਦੀ ਰਚਨਾ ਰਾਹੀਂ ਆਲੋਚਨਾ ਦੀ ਮੁੱਢਲੀ ਪਛਾਣ ਸਥਾਪਤ ਹੁੰਦੀ ਹੈ। ਇਨ੍ਹਾਂ ਦੁਆਰਾ ਉਸਨੇ ਆਪਣੇ ਪੁਰਾਣੇ ਵਿਰਸੇ ਨੂੰ ਸੰਭਾਲਣ ਦਾ ਮਹੱਤਵਪੂਰਨ ਕਾਰਜ ਅਤੇ ਸਾਹਿਤਕ ਰਚਨਾਵਾਂ ਨੂੰ ਸਾਹਿਤ ਪ੍ਰੇਮੀਆਂ ਲਈ ਇਕੱਠਿਆਂ ਕਰਕੇ ਪ੍ਰਦਾਨ ਕੀਤਾ ਹੈ । ਬਾਵਾ ਬੁੱਧ ਸਿੰਘ ਦਾ ਵਧੇਰੇ ਜ਼ੋਰ ਸਾਹਿਤਕ ਭੰਡਾਰ ਨੂੰ ਇਕੱਠਿਆ ਕਰਨ ਉਪਰ ਸੀ । ਹਰਿਭਜਨ ਸਿੰਘ ਅਨੁਸਾਰ, "ਬਾਵਾ ਬੁੱਧ ਸਿੰਘ ਪੰਜਾਬੀ ਸਾਹਿਤ ਭੰਡਾਰ ਨੂੰ ਇਕ ਥਾਂ ਇਕੱਠਾ ਕਰਨ ਦੇ ਆਹਰ ਵਿਚ ਸੀ।22 ਸਾਹਿਤਕ ਵਿਰਸੇ ਨੂੰ ਸੰਭਾਲਣ ਦੇ ਨਾਲ ਨਾਲ ਉਸਨੇ ਜੀਵਨੀ ਮੂਲਕ ਵਿਆਖਿਆ ਵੀ ਕੀਤੀ। ਬਾਵਾ ਬੁੱਧ ਸਿੰਘ ਜੀਵਨ ਦੇ ਵਿਚੋਂ ਸੰਬੰਧੀ ਵੇਰਵਿਆਂ ਨੂੰ ਚੁਣਕੇ ਫਿਰ ਸਾਹਿਤਕ ਰਚਨਾ ਦੀ ਪ੍ਰਭਾਵਮਈ ਵਿਆਖਿਆ ਕਰਦਾ ਹੈ। ਹੰਸ ਚੋਗ ਪੁਸਤਕ ਵਿਚ ਉਹ ਗੁਰੂ ਸਾਹਿਬਾਨਾਂ ਦੇ ਵੇਰਵਿਆਂ ਨੂੰ ਜਨਮ ਸਾਖੀਆਂ ਪ੍ਰਾਪਤ ਕਰਕੇ ਫਿਰ ਗੁਰਬਾਣੀ ਦੇ ਸਰਲ ਅਰਥੀ ਸਾਰ ਨੂੰ ਵਿਅਕਤ ਕਰਦਾ ਹੈ। ਉਸਦਾ ਅਧਿਐਨ ਕਾਰਜ ਸੁਚੇਤ ਰੂਪ ਵਿਚ ਸਿਧਾਂਤ-ਰਹਿਤ ਸੀ ਜਿਸ ਕਰਕੇ ਉਹ ਖਾਸ ਅਧਿਐਨ ਦ੍ਰਿਸਟੀ ਨੂੰ ਗ੍ਰਹਿਣ ਕੀਤਿਆਂ ਸਾਹਿਤ ਨੂੰ ਪ੍ਰਭਾਵਾਤਮਕ ਅਤੇ ਪ੍ਰਸੰਸਾਮਈ ਨਜ਼ਰੀਏ ਤੋਂ ਦੇਖਦਾ ਰਿਹਾ ਹੈ। ਇਸੇ ਕਰਕੇ ਉਸਦਾ ਅਧਿਐਨ ਕਾਰਜ ਆਪਣੀ ਵਿਸ਼ੇਸ਼ ਪਛਾਣ ਵਿਚਾਰਧਾਰਕ ਤੌਰ ਤੇ ਸਥਾਪਤ ਨਹੀਂ ਕਰ ਸਕਿਆ। ਭਾਵੇਂ ਵਿਚਾਰਧਾਰਕ ਤੌਰ ਤੇ ਉਹ ਆਦਰਸ਼ਵਾਦੀ ਹੈ ਪਰੰਤੂ ਪੂਰਨ ਭਾਂਤ ਚ ਉਹ ਇਸ ਪੱਖੋਂ ਅਚੇਤ ਹੈ। ਇਸੇ ਕਰਕੇ ਇਕ ਆਲੋਚਕ ਨੇ ਬਾਵਾ ਬੁੱਧ ਸਿੰਘ ਤੋਂ ਸੰਤ ਸਿੰਘ ਸੇਖੋਂ ਦੀ ਆਲੋਚਨਾ ਤੱਕ ਦੀ ਆਲੋਚਨਾ ਪ੍ਰਵਿਰਤੀ ਨੂੰ ਅਚੇਤ ਵਿਚਾਰਧਾਰਕ ਪਹੁੰਚ ਦਾ ਦੌਰ23 ਦੀ ਆਲੋਚਨਾ ਕਿਹਾ ਹੈ।
ਬਾਵਾ ਬੁੱਧ ਸਿੰਘ ਦੀ ਆਲੋਚਨਾ ਆਦਰਸ਼ਵਾਦੀ ਦ੍ਰਿਸ਼ਟੀਕੋਣ ਦੇ ਕਰਕੇ ਯਥਾਰਥਕ ਰੂਪ ਵਿਚ ਕਿਸੇ ਵੀ ਸਾਹਿਤਕ ਸੱਚ ਨੂੰ ਗ੍ਰਹਿਣ ਕਰਨ ਤੋਂ ਵਾਂਝੀ ਰਹੀ ਹੈ, ਇਸੇ ਕਰਕੇ ਤਰਕਮਈ ਅਤੇ ਵਿਵੇਕਪੂਰਨ ਨਹੀਂ ਬਣ ਸਕੀ। ਉਹ ਸਾਹਿਤ ਦੇ ਅਹਿਮ ਤੱਤਾਂ ਦਾ ਗਲਪੀਕਰਨ ਕਰ ਦਿੰਦੀ ਹੈ। ਮਿਸਾਲ ਵਜੇ, 'ਖਿਆਲ ਤਾਂ ਸਾਨੂੰ ਕੁਦਰਤ ਦੇ ਸਮੇਂ ਦੇ ਬਾਜ਼ਾਰ ਤੋਂ ਮਿਲੇ ਪਰ ਸੋਚ ਦੀ ਟਕਸਾਲ ਵਿਚ ਕਿਹੜੀ ਮਸ਼ੀਨ ਏ ਜੋ ਇਸ ਖਿਆਲ ਨੂੰ ਅਚਰਜ ਸਾਚੇ ਵਿਚ ਢਾਲ ਦਿੰਦੀ ਏ । ਇਹ ਮਸ਼ੀਨ ਰੱਬੀ ਦਾਤ ਏ। ਇਕ ਕਵੀ ਆਪਣੀ ਮਾਂ ਦੇ ਪੇਟ ਵਿਚੋਂ ਈ ਉਚੀ ਸੋਚ ਨੂੰ ਲੈ ਕੇ ਜੰਮਦਾ
ਏ । ਹਾਂ ਬਾਹਰਲੇ ਤਜਰਬੇ ਤੇ ਜ਼ਾਹਰਾ ਵਿਖਾਵੇ ਦੇ ਨਾਲ ਵੀ ਸੱਚ ਵਧਦੀ ਏ ਤੇ ਉਸ ਨੂੰ ਰੱਬੀ ਰਚਨਾ ਵੇਖ ਵੇਖ ਰੰਗ ਚੜ੍ਹਦਾ ਏ। ਹੁਣ ਕੋਈ ਪੁੱਛੇ ਜੀ ਇਹ ਸੋਚ ਕੀ ਬਲਾ ਏ ? ਇਹ ਕਿਸ ਤਰ੍ਹਾ ਦੀ ਮਸ਼ੀਨ ਏ ਕਿ ਜਿਸ ਵਿਚ ਖਿਆਲ ਜਾ ਕੇ ਜਦ ਬਾਹਰ ਨਿਕਲਦਾ ਏ ਤਾਂ ਉਸ ਨੂੰ ਮਨੁੱਖੀ ਤਜਰਬੇ ਤੇ ਜ਼ਾਹਰਾ ਵਿਖਾਵੇ ਦਾ ਇਕ ਨਿਆਰਾ ਈ ਰੰਗ ਚੜਿਆ ਹੁੰਦਾ ਏ । ਕੁਲ ਤਜਰਬੇ ਤੇ ਰਚਨਾ ਦੇ ਦਰਸ਼ਨਾ ਦੇ ਨਕਸ਼ ਸਾਡੇ ਦਿਮਾਗ ਵਿਚ ਬੰਦ ਹੁੰਦੇ ਹਨ।" 24
ਉਪਰੋਕਤ ਕਥਨ ਖਿਆਲ ਨੂੰ ਰੱਬੀ ਦਾਤ ਮੰਨਦਾ ਹੈ ਅਤੇ ਉਚੀ ਸੋਚ ਨੂੰ ਜਮਾਂਦਰੂ ਕਹਿ ਕੇ ਸਪੱਸ਼ਟ ਰੂਪ ਵਿਚ ਆਦਰਸ਼ਵਾਦੀ ਦ੍ਰਿਸ਼ਟੀ ਤੋਂ ਸਾਹਿਤਕ ਤੱਤ ਦੀ ਵਿਆਖਿਆ ਕਰਦਾ ਹੈ। ਅਜਿਹੇ ਕਥਨਾਂ ਦੀ ਬਾਵਾ ਬੁੱਧ ਸਿੰਘ ਦੀ ਆਲੋਚਨਾ ਵਿਚ ਭਰਮਾਰ ਹੈ ਜਿਨ੍ਹਾਂ ਦੇ ਆਧਾਰ ਤੇ ਉਸਦੀ ਆਦਰਸ਼ਵਾਦੀ ਵਿਚਾਰਧਾਰਾ ਦੇ ਪਹਿਲੂ ਨਿਰਧਾਰਿਤ ਕੀਤੇ ਜਾ ਸਕਦੇ ਹਨ। ਉਸਦਾ ਅਧਿਐਨ ਸਿਧਾਂਤਕ ਵਿਚਾਰਧਾਰਕ ਅਤੇ ਕਿਸੇ ਵਿਧੀ ਦੀ ਸੁਚੇਤ ਵਰਤੋਂ ਦੀ ਗਵਾਹੀ ਨਹੀਂ ਭਰਦਾ। ਉਸਨੇ ਉਰਦੂ ਫਾਰਸੀ ਅਤੇ ਭਾਰਤ ਕਾਵਿ-ਸ਼ਾਸਤਰ ਦੇ ਅਲੰਕਾਰ ਸੰਪਰਦਾਇ ਆਦਿ ਤੋਂ ਆਪਣੀ ਅੰਤਰ ਦ੍ਰਿਸ਼ਟੀ ਪੈਦਾ ਕਰਕੇ ਜਿਆਦਾ ਮਾਨਸਿਕ ਪ੍ਰਤਿਕਰਮ ਹੀ ਪ੍ਰਸਤੁਤ ਕੀਤੇ ਹਨ। ਇਸ ਅੰਤਰਮੁਖਤਾ * ਇਕਪਾਸੜ ਤੇ ਪੇਤਲੀ ਪਹੁੰਚ ਦੇ ਕਾਰਨ ਹੀ ਹਰਿਭਜਨ ਸਿੰਘ ਇਸ ਨੂੰ ਪੋਤਲਾ ਜਿਹਾ ਸਾਰ ਤੱਤ 25 ਕਹਿੰਦਾ ਹੈ। ਪੇਤਲਾ ਸਾਰ ਤੱਤ ਉਸਦੇ ਪ੍ਰਭਾਵਵਾਦੀ ਹੋਣ ਕਾਰਨ ਉਤਪੰਨ ਹੁੰਦਾ ਹੈ। ਇਸ ਪ੍ਰਸੰਗ ਵਿਚ ਉਹ ਕਵਿਤਾ ਦੇ ਸਮਾਜ ਉਤੇ ਪ੍ਰਭਾਵ ਨੂੰ ਇਨ੍ਹਾਂ ਸਤਰਾਂ ਰਾਹੀਂ ਦਰਸਾਉਂਦਾ ਹੈ। "ਏਸ ਦੇ ਉਲਟ ਬੁਰੀ ਕਵਿਤਾ ਸੋਸਾਇਟੀ ਤੇ ਬੁਰਾ ਅਸਰ ਕਰਦੀ ਏ। ਇਸਕੀਆ ਬੈਂਤਬਾਜ਼ੀ ਔਲੜ ਤਬੀਅਤਾਂ ਤੇ ਪਿਆਰ ਭਰੇ ਕਿੱਸੇ ਕਹਾਣੀਆ ਅਨਜਾਣ ਰੀਭਰੂਆਂ ਤੇ ਨੱਢੀਆਂ ਤੇ ਜ਼ਹਿਰ ਦਾ ਅਸਰ ਕਰਦੀਆਂ ਹਨ। ਕਵਿਤਾ ਆਪਣਾ ਜ਼ਾਹਰਾ ਅਸਰ ਝਟ ਕਰ ਜਾਂਦੀ ਏ। ਇਸ ਕਰਕੇ ਪੌੜੇ ਪੜ੍ਹੇ ਤੇ ਘੋਟ ਸਮਝ ਵਾਲਿਆਂ ਦੇ ਹੱਥ ਕਿੱਸੇ ਕਹਾਣੀਆਂ ਨਹੀਂ ਦੇਣੇ ਚਾਹੀਦੇ।"26
ਵਿਹਾਰਕ ਅਧਿਐਨ ਕਰਦਿਆਂ ਹੋਇਆਂ ਬਾਵਾ ਬੁੱਧ ਸਿੰਘ ਇਤਿਹਾਸਕ ਸਾਰ ਤੇ ਤੱਥਾਂ ਨੂੰ ਉਪ-ਭਾਵਕਤਾ ਦੀ ਹੱਦ ਤੱਕ ਪੇਸ਼ ਕਰ ਜਾਂਦਾ ਹੈ।
"ਹੀਰ ਰਾਝੇ ਦੇ ਕਿੱਸੇ ਵਿਚ ਰਾਂਝਾ ਢਿੱਲੜ ਸੀ, ਏਥੇ ਸਾਹਿਬਾ, ਹਾਂ ਜੇ ਕਦੀ ਹੀਰ ਤੇ ਮਿਰਜੇ ਦੀ ਜੋੜੀ ਹੁੰਦੀ ਤਾਂ ਲੋਕੀ ਇਸ਼ਕ ਤੇ ਬਹਾਦਰੀ ਦਾ ਸਮਾਂ ਕਦੀ ਨਾ ਭੁਲਦੇ ਤੇ ਜੰਗ ਨੂੰ ਪਤਾ ਲੱਗ ਜਾਂਦਾ ਕਿ ਧੜੱਲੇ ਦਾ ਇਸ਼ਕ ਕੀ ਹੁੰਦਾ ਏ ? "27
ਇਸ ਤਰ੍ਹਾਂ ਬਾਵਾ ਬੁੱਧ ਸਿੰਘ ਦਾ ਅਧਿਐਨ ਕਾਰਜ ਸਮੁੱਚੇ ਰੂਪ ਵਿਚ ਆਦਰਸ਼ਵਾਦੀ ਹੈ ਜਿਸ ਵਿਚ ਬਾਹਰਮੁਖੀ ਅਤੇ ਵਿਗਿਆਨਕ ਚਿੰਤਨ ਦੀ ਅਣਹੋਂਦ ਹੈ। ਇਸ ਦੇ ਬਾਵਜੂਦ ਵਿਚਾਰਧਾਰਕ ਆਲੋਚਨਾ ਦਾ ਪ੍ਰਾਰੰਭ ਏਥੋਂ ਹੀ ਹੁੰਦਾ ਹੈ । ਇਹੋ ਵਿਚਾਰਧਾਰਾ ਸਿਰਜਣਾਤਮਕ ਰੂਪ ਵਿਚ ਵੀ ਸਾਹਮਣੇ ਆਉਂਦੀ ਹੈ। ਇਸ ਮੁੱਢਲੇ ਦੌਰ ਦੀ ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਖਾਸੇ ਦਾ ਜਿਕਰ ਕਰਦਿਆਂ ਇਕ ਚਿੰਤਕ ਦਾ ਵਿਚਾਰ ਹੈ ਕਿ ਪੰਜਾਬੀ ਆਲੋਚਨਾ ਦੇ ਮੁੱਢਲੇ ਰੂਪ ਦਾ ਆਰੰਭ ਇਸ ਸਦੀ ਦੇ ਪਹਿਲੇ ਦਹਾਕਿਆਂ ਤੋਂ ਪੱਛਮੀ ਸਾਹਿਤ ਵਿਸ਼ੇਸ਼ ਕਰਕੇ ਅੰਗ-ਰੇਜ਼ੀ ਸਾਹਿਤ ਦੇ ਪ੍ਰਭਾਵ ਅਧੀਨ ਮੁੱਖ ਤੌਰ ਤੇ ਸ਼ਹਿਰੀ ਮੱਧ-ਸ਼ਰੇਣੀ ਰਾਹੀਂ ਹੋਇਆ। ਨਤੀਜੇ ਵਜੋਂ. ਇਸ ਜਮਾਤ ਦੀਆਂ ਇਤਿਹਾਸਕ ਸੀਮਾਵਾਂ ਭਾਰਣ ਇਨ੍ਹਾਂ ਦੀ ਸਾਹਿਤ ਆਲੋਚਨਾ ਦਾ ਮੂਲ ਆਧਾਰ ਅਤੇ ਸੁਭਾਅ ਆਦਰਸ਼ਵਾਦੀ ਅਤੇ ਰੁਮਾਂਚਕ ਹੀ ਹੈ।28
ਬਾਵਾ ਬੁੱਧ ਸਿੰਘ ਦੀ ਆਲੋਚਨਾ ਤੋਂ ਬਾਅਦ ਵਿਚ ਰਧਾਰਕ ਵਿਕਾਸ ਰੁਖ਼ ਅਧੀਨ
ਅਗਲਾ ਆਲੋਚਕ ਪ੍ਰਿੰਸੀਪਲ ਤੇਜਾ ਸਿੰਘ ਹੈ। ਉਸਦੀਆਂ ਦੇ ਪੁਸਤਕਾਂ ਸਾਹਿਤ ਦਰਸ਼ਨ ਅਤੇ 'ਪੰਜਾਬੀ ਕਿਵੇਂ ਲਿਖੀਏ ਤੋਂ ਬਰੀਰ ਬਹੁਤ ਸਾਰੇ ਸਾਹਿਤਕਾਰਾਂ ਦੀਆਂ ਪੁਸਤਕਾਂ ਦੀਆਂ ਭੂਮਿਕਾਵਾਂ ਪ੍ਰਾਪਤ ਹਨ । ਉਸ ਨੇ ਸਾਹਿਤ - ਪ੍ਰੇਮੀਆਂ ਵਿਚ ਦਿਲਚਸਪੀ ਵਧਾਉਣੀ ਅਤੇ ਨਵੇਂ ਸਾਹਿਤਕਾਰਾਂ ਨੂੰ ਹੱਲਾਸ਼ੇਰੀ ਦੇ ਕੇ ਇਸ ਕਾਰਜ ਵੱਲ ਰੁਚਿਤ ਕੀਤਾ। ਉਹ ਆਪਣੇ ਆਪ ਨੂੰ ਆਲੋਚਕ ਘੱਟ ਅਤੇ 'ਚਾਖਾ ਵਧੇਰੇ ਸਮਝਦਾ ਸੀ । ਇਹੀ ਕਾਰਨ ਹੈ ਕਿ ਉਸਦੀ ਆਲੋਚਨਾ ਵਿਚ ਹੱਲਾਸ਼ੇਰੀ ਅਤੇ ਥਾਪਨਾ ਦੀ ਸੁਰ ਵਧੇਰੇ ਪ੍ਰਮੁੱਖ ਸੀ ਅਤੇ ਆਲੋਚਨਾਤਮਕ ਦੀ ਥਾਂ, ਉਸਦੀ ਪਹੁੰਚ ਪ੍ਰਸੰਸਾਤਮਕ ਵਧੇਰੇ ਸੀ।"29 ਦਰਅਸਲ ਪ੍ਰਿੰ. ਤੇਜਾ ਸਿੰਘ ਦੀ ਆਲੋਚਨਾ ਪੰਜਾਬੀ ਸਾਹਿਤ ਦੇ ਪਛੜੇਵੇਂ ਨੂੰ ਦੂਰ ਕਰਨ ਦੀ ਸੁਹਿਰਦ ਭਾਵਨਾ 'ਚੋਂ ਉਪਜੀ ਹੈ । ਇਸ ਤੋਂ ਬਿਨਾ ਤੇਜਾ ਸਿੰਘ ਦੀ ਆਲੋਚਨਾ ਆਲੋਚਨਾਤਮਕ ਮੁਹਾਵਰੇ ਵਾਲੀ ਜ਼ਰੂਰ ਹੈ ਭਾਵੇਂ ਕਿਸੇ ਸਿਧਾਂਤਕ ਦ੍ਰਿਸ਼ਟੀ ਦੀ ਸੁਚੇਤ ਵਰਤੋਂ ਨਹੀਂ ਹੈ। ਉਨ੍ਹਾਂ ਦਾ ਅਧਿਐਨ ਸਾਹਿਤ ਸ਼ਾਸਤਰੀ ਨਹੀਂ ਸੀ । ਪਰੰਤੂ ਸਾਹਿਤ ਅਤੇ ਅਸਾਹਿਤ ਦੀ ਬੁਨਿਆਦੀ ਪਛਾਣ ਤੋਂ ਜ਼ਰੂਰ ਵਾਕਰ ਸੀ । ਸਾਹਿਤ ਨਿਰੀ ਤੁਕਬੰਦੀ ਜਾਂ ਲਿਖਤੀ ਚੀਜ਼ ਨੂੰ ਨਹੀਂ ਕਹਿੰਦੇ। ਕੋਸ਼ਕਾਰੀ ਵਿਗਿਆਨ, ਭੂਗੋਲ, ਹਿਸਾਬ, ਧਾਰਮਿਕ ਨਿਰਣੇ ਜਾਂ ਪੁਲੀਟੀਕਲ ਪ੍ਰਚਾਰ ਦੀਆਂ ਕਿਤਾਬਾਂ ਸਾਹਿਤ ਵਿਚ ਨਹੀਂ ਗਿਣੀਆਂ ਜਾਂਦੀਆਂ ।"30 ਇਸ ਤਰ੍ਹਾਂ ਸਾਹਿਤ ਦੀ ਵਿਚਾਰਧਾਰਕ ਦ੍ਰਿਸ਼ਟੀ ਦੇ ਪ੍ਰਮਾਣ ਚਿੰਨ੍ਹ ਜਾਂ ਸਾਹਿਤ ਸਿਧਾਂਤ ਦੀ ਸ਼ਾਸਤਰੀ ਪਹੁੰਚ ਪ੍ਰਾਪਤ ਨਹੀਂ ਹੁੰਦੀ ਪਰੰਤੂ ਅਸਾਹਿਤ ਦੀ ਪਛਾਣ ਜ਼ਰੂਰ ਹੁੰਦੀ ਹੈ। ਅਸਾਹਿਤ ਦੀ ਪਛਾਣ ਵੀ ਸਾਹਿਤ ਦੀ ਪਛਾਣ ਨੂੰ ਨਿਰਧਾਰਿਤ ਕਰਨ ਦਾ ਮਹੱਤਵਪੂਰਨ ਪਹਿਲੂ ਹੈ। ਇਸ ਦੇ ਤਨਾ ਨੇ ਪੰਜਾਬੀ ਸਮੀਖਿਆ ਵਿਚ ਇਕ ਨਵਾਂ ਵਿਚਾਰ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਬਾਰੇ ਇਕ ਆਲੋਚਕ ਦਾ ਵਿਚਾਰ ਉਲੇਖਯੋਗ ਹੈ।
"ਪ੍ਰਿੰ: ਤੇਜਾ ਸਿੰਘ ਦੇ ਕਾਰਜ ਵਿਚ ਸਾਹਿਤ ਸੰਬੰਧੀ ਸੰਘਣਾ ਅਤੇ ਤਾਰਕਿਕ ਅਧਿਐਨ ਪ੍ਰਾਪਤ ਨਹੀਂ ਪਰ ਉਸ ਦੇ ਸਾਹਿਤ ਸਿਧਾਂਤ ਪ੍ਰਤਿ ਸੁਚੇਤ ਹੋਣ ਬਾਰੇ ਸੰਦੇਹ ਨਹੀਂ ਕੀਤਾ ਜਾ ਸਕਦਾ। "31
ਪ੍ਰਿੰਸੀਪਲ ਤੇਜਾ ਸਿੰਘ ਦੀ ਆਲੋਚਨਾ ਦਾ ਸਿਧਾਂਤਕ ਅਤੇ ਵਿਚਾਰਧਾਰਕ ਅਧਿਐਨ ਕੀਤਿਆ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦ੍ਰਿਸ਼ਟੀ ਪੇਖੋਂ ਇਹ ਆਲੋਚਨਾ ਆਦਰਸ਼ਵਾਦੀ ਕਦਰਾਂ ਕੀਮਤਾਂ ਉਪਰ ਟਿਕੀ ਹੋਈ ਹੈ। ਇਸ ਦਾ ਪ੍ਰਭਾਵਵਾਦੀ ਅਤੇ ਪ੍ਰਸੰਸਾਮਈ ਪ੍ਰਗਟਾਅ ਇਸੇ ਧਾਰਨਾ ਨੂੰ ਪ੍ਰਪੋਕ ਕਰਦਾ ਹੈ ਕਿ ਇਹ ਆਲੋਚਨਾ ਆਪਣੇ ਆਪ ਨੂੰ ਵਿਚਾਰਧਾਰਕ ਸੰਘਰਸ਼ ਦਾ ਮਸਲਾ ਨਹੀਂ ਬਣਾਉਂਦੀ। ਇਹ ਆਪਣੇ ਪਸੰਦ ਦੀਆਂ ਕਾਵਿ ਟੂਕਾਂ ਨੂੰ ਵਰਤ ਕੇ ਹੀ ਸਾਹਿਤ ਆਲੋਚਨਾ ਦੇ ਗੰਭੀਰ ਅਤੇ ਜਟਿਲ ਕਾਰਜ ਨੂੰ ਸਿਧਾਂਤਕ ਅਤੇ ਵਿਚਾਰਧਾਰਕ ਪੱਖੋਂ ਸਤਹੀ ਪੱਧਰ ਦਾ ਅਧਿਐਨ ਮਾਤਰ ਹੀ ਸਮਝਦੀ ਹੈ। ਮਹਿੰਦਰ ਪਾਲ ਕੋਹਲੀ ਦੇ ਸ਼ਬਦਾਂ ਵਿਚ, "ਉਸਦੀ ਆਲੋਚਨਾ ਪ੍ਰਭਾਵਮਈ ਹੈ। ਉਹ ਲੇਖਕ ਦੀਆਂ ਰਚਨਾਵਾਂ ਸਮੁੱਚਤਾ 'ਚ ਲੈਂਦਾ ਹੈ ਅਤੇ ਕੁਝ ਇਕ ਕਵਿਤਾਵਾਂ ਤੇ ਆਪਣੀਆਂ ਟਿੱਪਣੀਆਂ ਦਿੰਦਾ ਹੈ. ਇਸੇ ਆਧਾਰ ਤੇ ਲੇਖਕ ਦੇ ਗੁਣ ਅਤੇ ਕਮਜ਼ੋਰੀਆਂ ਨੂੰ ਪ੍ਰਗਟਾਉਂਦਾ ਹੈ। "32
ਇਉਂ ਪ੍ਰਿੰਸੀਪਲ ਤੇਜਾ ਸਿੰਘ ਪ੍ਰਭਾਵਵਾਦੀ ਅਤੇ ਪ੍ਰਸੰਸਾਮਈ ਨਿਰਣਿਆ ਉਪਰ, ਆਪਣੇ ਅੰਤਿਮ ਰੂਪ ਵਿਚ ਆਦਰਸ਼ਵਾਦੀ ਵਿਚਾਰਧਾਰਾ ਦਾ ਪੱਖ ਪੂਰਦਾ ਹੈ। ਇਸ ਆਲੋਚਨਾ ਦਾ ਵਿਕਾਸ ਤੱਥ ਰੂਪ ਵਿਚ ਬਾਵਾ ਬੁੱਧ ਸਿੰਘ ਨਾਲੋਂ ਸਿਰਫ ਸਮਕਾਲੀ ਸਾਹਿਤ ਅਤੇ ਸਾਹਿਤਕਾਰਾਂ ਵੱਲ
ਜਿਆਦਾ ਧਿਆਨ ਦੇਣ33 ਕਾਰਨ ਹੈ। ਇਹ ਆਧੁਨਿਕ ਸਾਹਿਤ ਦੇ ਅੰਤਰੀਵੀ ਅਰਥਾਂ ਨੂੰ ਯਥਾਰਥਕ ਦ੍ਰਿਸ਼ਟੀ ਤੋਂ ਗ੍ਰਹਿਣ ਨਹੀਂ ਕਰ ਸਕੀ, ਜਿਸ ਨਾਲ ਆਲੋਚਨਾ ਦਾ ਮੁਹਾਵਰਾ ਅਤੇ ਵਿਚਾਰਧਾਰਕ ਰੂਪ ਉਹੀ ਆਦਰਸ਼ਵਾਦੀ ਲੀਹਾਂ ਤੇ ਚੱਲਦਾ ਰਿਹਾ।
ਇਸ ਉਪਰੰਤ ਪ੍ਰੋ: ਪੂਰਨ ਸਿੰਘ ਦੀ ਆਲੋਚਨਾ ਸਾਹਮਣੇ ਆਉਂਦੀ ਹੈ। ਉਹ ਮੁੱਖ ਰੂਪ ਵਿਚ ਅਨੁਭਵੀ ਵਿਅਕਤੀ ਸੀ, ਜਿਸ ਦੇ ਚਿੰਤਨ ਵਿਚ ਪੱਛਮੀ ਸਾਹਿਤ ਦਰਸ਼ਨ, ਧਰਮ ਚਿੰਤਨ ਦੇ ਅੰਸ ਮੌਜੂਦ ਸਨ। ਪ੍ਰੋ: ਪੂਰਨ ਸਿੰਘ ਦੀ ਆਲੋਚਨਾ ਦੇ ਵਿਚਾਰ, The Spirit of Oriental Poetry. ਤੋਂ ਬਿਨਾਂ, ਖੁੱਲ੍ਹੇ ਲੇਖ ਪੁਸਤਕ ਵਿਚ ਕਵਿਤਾ, ਕਵੀ ਦਾ ਦਿਲ ਅਤੇ ਪੰਜਾਬੀ ਸਾਹਿਤ ਪੁਰ ਕਟਾਖਯ ਆਦਿ ਹਨ ਜਿਨ੍ਹਾਂ ਦੇ ਆਧਾਰ ਤੇ ਉਸਦੇ ਕਾਵਿ-ਸਿਧਾਂਤ ਦਾ ਅਧਿਐਨ ਕੀਤਾ ਜਾ ਸਕਦਾ ਹੈ। ਉਸਦੀ ਦ੍ਰਿਸ਼ਟੀ ਵਿਚ ਰਹੱਸਵਾਦੀ ਅਤੇ ਰੁਮਾਂਸਵਾਦੀ ਤੱਤ ਦੀ ਭਰਮਾਰਤਾ ਹੈ। ਉਹ ਕਵਿਤਾ ਨੂੰ ਦੈਵੀ ਅਤੇ ਰੱਬੀ ਸ਼ੈਅ ਮੰਨਦਾ ਹੈ।
"ਕਵਿਤਾ ਸਿਰਫ ਅੰਦਰ ਦੀ ਆਵਸਥਾ ਦਾ ਨਾਂ ਹੈ। ਵਿਚ ਧੁਰੀ-ਬਾਣੀ ਆਪ-ਮੁਹਾਰੀ ਰੋਮ ਰੋਮ ਵਿਚ ਪਰੋਈ ਬੋਲਦੀ ਹੈ । ਇਉਂ ਅਸੀਂ ਆਪਣੀ ਬੋਲੀ ਵਿਚ ਕੁਛ ਦੱਸ ਸਕਦੇ ਹਾਂ ਕਿ ਕਵਿਤਾ ਰੱਬੀ ਚਰਿੱਤਰ ਹੈ, ਇਹ ਰੱਬ ਹੋਣ ਦਾ ਇਕ ਸਵਾਦ ਹੈ।"34
ਇਸ ਤੋਂ ਬਿਨਾਂ ਪਿਆਰ ਵਿਚ ਮੇਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ।35 ਜਾਂ 'ਕਵੀ ਤਾਂ ਦੂਰ ਪਹੁੰਚੀ ਰੱਬ ਦੀ ਕਰਾਮਾਤ ਹੈ। ਉਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ।36 ਆਦਿਕ ਕਥਨ ਉਸਦੇ ਰੁਮਾਂਟਿਕ, ਆਦਰਸ਼ਵਾਦੀ ਅਤੇ ਅਧਿਆਤਮਕ ਹੋਣ ਦੀ ਰਵਾਹੀ ਭਰਦੇ ਹਨ । ਪ੍ਰੋ: ਪੂਰਨ ਸਿੰਘ The Spirit of Criental Poetry ਅਤੇ ਕਈ ਹੋਰ ਥਾਵਾਂ ਉਨ੍ਹਾਂ ਹੀ ਕਵੀਆਂ ਨੂੰ ਸਾਰਥਕ ਸਮਝਦਾ ਹੈ ਜਿਹੜੇ ਅਧਿਆਤਮਕ ਅਤੇ ਰੱਬੀ ਅਨੁਭਵ ਨਾਲ ਪਹੁੰਚੇ ਹੋਏ ਹਨ। ਇਸੇ ਕਰਕੇ ਉਹ ਪੰਜਾਬੀ ਸਾਹਿਤ ਦੀ ਮਹਾਨਤਾ ਵੀ ਗੁਰੂ-ਬਾਣੀ ਕਾਰਨ ਸਵੀਕਾਰ ਕਰਦਾ ਹੈ। ਪ੍ਰੋ. ਪੂਰਨ ਸਿੰਘ ਦੇ ਸਾਹਿਤ ਚਿੰਤਨ ਬਾਰੇ ਇਕ ਵਿਦਵਾਨ ਦਾ ਕਥਨ ਹੈ ਕਿ, "ਕੁਲ ਮਿਲਾ ਕੇ ਉਸਦਾ ਕਾਵਿ- ਸਿਧਾਂਤ ਰੁਮਾਂਟਿਕ ਆਦਰਸ਼ਵਾਦੀ ਅਧਿਆਤਮਕ ਪ੍ਰਭਾਵਵਾਦੀ ਪ੍ਰਸੰਸਾਤਮਕ ਅਤੇ ਤੁਲਨਾਤਮਕ ਵਿਧੀ ਦੀ ਸਥਾਪਨਾ ਕਰਦਾ ਹੈ।"37
ਉਪਰੋਕਤ ਅਧਿਐਨ ਤੋਂ ਇਹ ਧਾਰਨਾ ਸਥਾਪਤ ਹੁੰਦੀ ਹੈ ਕਿ ਪ੍ਰੋ. ਪੂਰਨ ਸਿੰਘ ਦੀ ਆਲੋਚਨਾ ਵਿਚ ਇਕੋ ਸਮੇਂ ਅਧਿਆਤਮਕ ਆਦਰਸ਼ਵਾਦੀ ਅਤੇ ਰੁਮਾਂਟਿਕ ਤੱਤ ਹਾਜ਼ਰ ਰਹਿੰਦੇ ਹਨ ਜਿਸ ਨਾਲ ਇਸ ਆਲੋਚਨਾ ਦਾ ਵਿਚਾਰਧਾਰਕ ਨਜਰੀਆ ਵਿਗਿਆਨਕ ਨਾ ਬਣਨ ਦੀ ਬਜਾਏ ਮਿਸ਼ਰਤ ਰੂਪ 'ਚ ਪ੍ਰਗਟ ਹੋ ਕੇ ਅੰਤਮ ਤੌਰ ਤੇ ਆਦਰਸ਼ਵਾਦੀ ਦ੍ਰਿਸ਼ਟੀ ਦਾ ਧਾਰਨੀ ਹੋ ਜਾਂਦਾ ਹੈ ਜਿਸ ਨਾਲ ਪੰਜਾਬੀ ਆਲੋਚਨਾ ਦੀ ਵੱਖਰੀ ਨੁਹਾਰ ਸਥਾਪਤ ਨਹੀਂ ਹੁੰਦੀ ਕਿਉਂਕਿ ਪ੍ਰੋ. ਪੂਰਨ ਸਿੰਘ ਆਲੋਚਨਾ ਨੂੰ ਇਕ ਨਿਯਮ ਬੱਧ, ਬਾਹਰਮੁਖੀ ਰੂਪ ਪ੍ਰਦਾਨ ਨਹੀਂ ਕਰ ਸਕਿਆ।
ਇਨ੍ਹਾਂ ਵਿਅਕਤੀਗਤ ਆਲੋਚਨਾ ਦੇ ਯਤਨਾ ਤੋਂ ਬਾਅਦ ਪੰਜਾਬੀ ਵਿਚ ਸਾਹਿਤ ਇਤਿਹਾਸ ਲੇਖਕ ਦਾ ਦੌਰ ਆਉਂਦਾ ਹੈ ਜਿਸ ਨੇ ਪੰਜਾਬੀ ਆਲੋਚਨਾ ਦੀ ਸਮੱਗਰੀ ਨੂੰ ਵਿਸਤ੍ਰਿਤ ਕੀਤਾ। ਇਸ ਦੌਰ ਵਿਚ ਮੋਹਨ ਸਿੰਘ ਦੀਵਾਨਾ, ਗੋਪਾਲ ਸਿੰਘ ਦਰਦੀ, ਸੁਰਿੰਦਰ ਸਿੰਘ ਕੋਹਲੀ ਅਤੇ ਬਾਅਦ ਵਿਚ ਜਾ ਕੇ ਕਿਰਪਾਲ ਸਿੰਘ ਕਸੇਲ, ਪਰਮਿੰਦਰ ਸਿੰਘ ਆਦਿ ਨੂੰ ਗਿਣਿਆ ਜਾ ਸਕਦਾ ਹੈ। ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਦਾ ਇਤਿਹਾਸ', 'ਸੂਫੀਆ ਦਾ ਕਲਾਮ! ਬੁੱਲ੍ਹੇ ਸ਼ਾਹ ਆਦਿਕ ਪੁਸਤਕਾਂ ਰਾਹੀਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਕਈ ਨਵੇਂ ਆਧਾਰ ਸਾਹਮਣੇ
ਲਿਆਦੇ । ਉਸਨੇ A History of Punjabi Literature ਵਿਚ ਪੁਰਾਣੇ ਸਾਹਿਤ ਦੀ ਖੋਜ ਕਰਕੇ ਕਈ ਨਵੇਂ ਤੱਥ ਉਜਾਗਰ ਕੀਤੇ। ਉਸਦਾ ਇਤਿਹਾਸਕ ਦ੍ਰਿਸ਼ਟੀਕੋਣ ਏਨਾ ਮਹੱਤਵਪੂਰਨ ਜਰੂਰ ਹੈ ਕਿ ਪੰਜਾਬੀ ਸਾਹਿਤ ਦੀ ਕਾਲ-ਕ੍ਰਮਕ ਵੰਡ ਰਾਹੀਂ ਕਾਵਿ-ਧਾਰਾਵਾਂ ਨੂੰ ਵੰਡ ਕੇ ਅਧਿਐਨ ਯੋਗ ਬਣਾਇਆ। "ਉਸਨੇ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਸਮੁੱਚੇ ਇਤਿਹਾਸ ਨੂੰ ਇਕ ਬਾਹਰਮੁਖੀ ਕਾਲ-ਵੰਡ ਦੇ ਅਧੀਨ ਪ੍ਰਸਤੁਤ ਦਾ ਯਤਨ ਕੀਤਾ। 38
ਮੋਹਨ ਸਿੰਘ ਦੀਵਾਨਾ ਦੀ ਅਧਿਐਨ ਵਿਧੀ ਵੀ ਮਿਸ਼ਰਤ ਰੂਪ ਵਿਚ ਸਾਹਮਣੇ ਆਉਂਦੀ ਹੈ । ਉਹ ਸਾਹਿਤ ਨੂੰ ਸਮਝਣ ਦੇ ਲਈ ਬਹੁਤ ਸਾਰੇ ਅਜਿਹੇ ਸਾਹਿਤ ਬਾਹਰੀ ਵੇਰਵਿਆਂ ਨੂੰ ਨਿਸ਼ਚਿਤ ਕਰਦਾ ਹੈ ਕਿ ਸਿਰਜਣਾ ਦਾ ਆਪਣਾ ਸੁਭਾਅ ਅਤੇ ਹੋਂਦ-ਵਿਧੀ ਅਸਪੋਸਟ ਹੀ ਰਹਿੰਦੀ ਹੈ। ਉਹ ਸਾਹਿਤਕਾਰ ਦੀ ਯੁੱਗ ਕੀਮਤ, ਸਥਾਨ ਕੀਮਤ, ਨਿਰਦੇਸ਼ਕ ਕੀਮਤ, ਸਮਾਜਕ ਪ੍ਰਭਾਵ ਆਦਿ ਨੂੰ ਪਹਿਲਾਂ ਨਿਸ਼ਚਿਤ ਕਰਕੇ ਉਸ ਅਨੁਸਾਰ ਅਧਿਐਨ ਕਰਦਾ ਹੈ। ਉਸ ਦੀ ਆਲੋਚਨਾ ਵਿਚ ਪ੍ਰਭਾਵਵਾਦੀ ਤੱਤਾਂ ਦੀ ਪੁਸਟੀ ਬਹੁਤ ਥਾਵਾਂ ਤੇ ਹੋ ਜਾਂਦੀ ਹੈ। ਆਪਣੇ ਅਧਿਐਨ ਕਾਰਜ ਦੇ ਅੰਤਰਗਤ ਉਹ ਸਾਹਿਤ ਨੂੰ ਵਿਚਾਰਧਾਰਕ ਰੂਪ ਵਿਚ ਗ੍ਰਹਿਣ ਨਹੀਂ ਕਰਦਾ । ਸਾਹਿਤ ਨੂੰ ਪ੍ਰਭਾਵੀ ਢੰਗ ਨਾਲ ਪੇਸ਼ ਕਰਦਿਆ ਹੋਇਆ ਯਥਾਰਥਕ ਦ੍ਰਿਸ਼ਟੀ ਤੋਂ ਵਿਧੀ-ਵਿਹੂਣਾ ਅਧਿਐਨ ਪੇਸ਼ ਕਰਦਾ ਹੈ । ਉਸ ਦੀ ਅਜਿਹੀ ਮਿਸ਼ਰਤ ਅਤੇ ਸੰਯੁਕਤ ਅਧਿਐਨ ਦ੍ਰਿਸ਼ਟੀ ਨੂੰ ਇਕ ਆਲੋਚਕ ਨੇ ਇਉਂ ਵਿਅਕਤ ਕੀਤਾ ਹੈ। 'ਆਧੁਨਿਕ ਪੰਜਾਬੀ ਕਵਿਤਾ ਅਤੇ ਜਤਿੰਦਰ ਸਾਹਿਤ ਸਰੋਵਰ ਨਾਮੀ ਪੁਸਤਕਾਂ ਜੀਵਨੀ-ਮੁਲਕ ਅਤੇ ਪ੍ਰਭਾਵ ਮੂਲਕ ਅਧਿਐਨ ਵਿਧੀਆਂ ਦੇ ਮਿਲਰੀਤੇ ਦੀ ਚੰਗੀ ਮਿਸਾਲ ਹਨ। ਉਹਦੀ ਨਜ਼ਰ ਕਵਿਤਾ ਦੀ ਬਜਾਏ ਕਵੀ ਅਤੇ ਕਵੀ ਦੀ ਬਜਾਏ ਉਹਦੀ ਪਰਿਵਾਰਕ ਸਥਿਤੀ ਤੇ ਪ੍ਰਭਾਵਕ ਸਮਕਾਲੀਆਂ ਉਪਰ ਟਿਕੀ ਰਹਿੰਦੀ ਹੈ।"40
ਮੋਹਨ ਸਿੰਘ ਦੀਵਾਨਾ ਨਾਲ ਪੰਜਾਬੀ ਸਾਹਿਤ ਦਾ ਅਧਿਐਨ ਕਈ ਪੱਖਾ ਤੋਂ ਵਿਕਾਸ ਵੱਲ ਚਲਦਾ ਹੈ। ਇਸ ਨਾਲ ਲੇਖਕਾਂ ਦਾ ਪਿਛੇਕੜ, ਜੀਵਨ ਅਨੁਭਵ ਪਰਿਸਥਿਤੀਆਂ ਅਤੇ ਰਚਨਾ- ਕਾਲ ਸੰਬੰਧੀ ਤੱਥ ਮੂਲਕ ਵੇਰਵੇ ਆਦਿ ਗਿਆਨ ਵੱਲ ਵੱਧਦਾ ਹੈ। ਇਸ ਆਲੋਚਨਾ ਦਾ ਘੇਰਾ ਰਚਨਾ ਤੋਂ ਬਾਹਰੀ ਹੋਰ ਅਜਿਹੇ ਵੇਰਵਿਆਂ ਨਾਲ ਸੰਬੰਧਿਤ ਹੋ ਕੇ ਇਸ ਤਰੁੱਟੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਰਚਨਾ ਦਾ ਇਤਿਹਾਸਕ ਮਹੱਤਵ ਅਤੇ ਉਸ ਦੀ ਵਸਤੂ ਦਾ ਅੰਦਰਲਾ ਵਿਚਾਰਧਾਰਕ ਸਾਰ ਤੱਤ ਉਪੇਖਿਅਤ ਰਹਿ ਜਾਂਦਾ ਹੈ। ਇਸ ਆਲੋਚਨਾ ਦਾ ਵਿਚਾਰਧਾਰਕ ਪੱਖ ਅਚੇਤ ਹੋਣ ਕਾਰਨ ਹੀ ਆਲੋਚਨਾ ਕਿਸੇ ਵਿਵੇਕਸ਼ੀਲ ਸੰਜਮ ਦੀ ਧਾਰਨੀ ਨਹੀਂ ਬਣਦੀ ਅਤੇ ਰਚਨਾਵਾਂ ਦੇ ਸਾਹਿਤਕ ਚਿੱਤਰ ਜਾਂ ਅੰਦਰੂਨੀ ਭਾਵ ਸਾਰ ਨੂੰ ਉਜਾਗਰ ਕਰਨ ਤੋਂ ਅਸਮਰਥ ਹੋ ਜਾਂਦੀ ਹੈ । ਇਸ ਤਰ੍ਹਾਂ ਮੋਹਨ ਸਿੰਘ ਦੀਵਾਨਾ ਸਹਿਜੇ ਹੀ ਆਲੋਚਨਾ ਦੀ ਗੰਭੀਰ ਤੇ ਜਟਿਲ ਪ੍ਰਕ੍ਰਿਤੀ ਨੂੰ ਸਮਝਣੇ ਖੁੰਝ ਜਾਂਦਾ ਹੈ। "ਉਹ ਸਾਹਿਤ ਰਚਨਾਵਾਂ ਦੇ ਅਰਥਾਂ ਨੂੰ ਨਿਖਾਰਨ, ਉਨ੍ਹਾਂ ਦੀ ਵਿਧੀ ਮੂਲਕ ਅਧਿਐਨ ਕਰਨ ਦੀ ਬਜਾਏ ਕਵੀ ਦੇ ਜੀਵਨ, ਰਚਨਾ ਦੇ ਉਦਭਵ ਦੇ ਕਾਰਣਾਂ ਅਤੇ ਰਚਨਾ ਪ੍ਰਭਾਵਾਂ ਦੀ ਪੇਸ਼ਕਾਰੀ ਵਿਚ ਮਗਨ ਹੋ ਕੇ ਆਲੋਚਨਾ ਦੀ ਖੁਦ ਮੁਖਤਾਰ ਹੋਂਦ ਦੇ ਸਿਧਾਂਤ ਦੀ ਅਵਹੇਲਨਾ ਕਰ ਜਾਂਦਾ ਹੈ । 41
ਇਸ ਉਪਰੰਤ ਸਾਹਿਤ ਇਤਿਹਾਸ ਲੇਖਨ ਪਰੰਪਰਾ ਰਾਹੀਂ ਗੋਪਾਲ ਸਿੰਘ ਦਰਦੀ, ਪੰਜਾਬੀ ਸਾਹਿਤ ਦਾ ਇਤਿਹਾਸ, ਰੋਮਾਂਚਿਕ ਪੰਜਾਬੀ ਕਵੀ ਸਾਹਿਤ ਦੀ ਪਰਖ ਆਧੁਨਿਕ ਪੰਜਾਬੀ ਸਾਹਿਤ ਦੇ ਝੁਕਾਅ ਆਦਿਕ ਪੁਸਤਕਾਂ ਰਾਹੀਂ ਆਲੋਚਨਾਤਮਕ ਬਿਰਤੀ ਦਾ ਪ੍ਰਮਾਣ ਦਿੰਦਾ ਹੈ। ਗੋਪਾਲ ਸਿੰਘ ਦਰਦੀ ਦੀ ਆਲੋਚਨਾ ਇਕੋ ਸਮੇਂ ਸਾਹਿਤ ਸਿਧਾਂਤ, ਇਤਿਹਾਸ ਅਤੇ ਅਧਿਐਨ ਤੋਂ ਸੁਚੇਤ ਹੈ।
"ਪੰਜਾਬੀ ਕਾਵਿ ਦੇ ਵਰਗੀਕਰਣ ਵਲ ਪਹਿਲਾ ਕਦਮ ਡਾ. ਗੁਪਾਲ ਸਿੰਘ ਦਰਦੀ ਨੇ ਪੁੱਟਿਆ। ਉਹ ਰੂਪ ਤੇ ਵਸਤੂ ਦੇ ਪੱਖ ਤੋਂ ਪੰਜਾਬੀ ਕਵਿਤਾ ਦੇ ਵਰਗ ਬਣਾਉਂਦਾ ਹੈ। ਇਥੇ ਪਹਿਲੀ ਵੇਰ ਕਾਵਿ ਰੂਪ ਬਾਰੇ ਕੁਝ ਚੇਤਨਾ ਦਾ ਮੁੱਢ ਬੱਝਦਾ ਹੈ। ਇਹ ਵਰਗੀਕਰਣ ਕਿਸੇ ਪ੍ਰਮਾਣਿਕ ਸਿਧਾਂਤ ਦੀ ਸਥਾਪਨਾ ਤਾਂ ਨਹੀਂ ਕਰਦਾ, ਇਸ ਖੇਤਰ ਵਿਚ ਪੈਦਾ ਹੋ ਰਹੀ ਚੇਤਨਾ ਦਾ ਲਖਾਇਕ ਜ਼ਰੂਰ ਹੈ। 42 ਇਸ ਵਰਗੀਕਰਣ ਨੂੰ ਉਹ ਵਿਗਿਆਨਕ ਚਿੰਤਨ ਰਾਹੀਂ ਪ੍ਰਸਤੁਤ ਨਹੀਂ ਕਰਦਾ ਅਤੇ ਨਾ ਹੀ ਉਸ ਕੋਲ ਕੋਈ ਤਰਕ-ਸੰਗਤ ਵਿਚਾਰਧਾਰਕ ਦ੍ਰਿਸ਼ਟੀ ਹੈ, ਜਿਸ ਤੋਂ ਉਹ ਸਾਹਿਤ ਦਾ ਵਿਗਿਆਨਕ ਅਧਿਐਨ ਪੇਸ਼ ਕਰ ਸਕੇ । ਇਸੇ ਕਰਕੇ ਉਹ ਕਵਿਤਾ ਨੂੰ ਬੀਰ ਰਸ ਕਵਿਤਾ ਸੂਫੀ ਕਵਿਤਾ, ਸਿੱਖ ਕਵਿਤਾ ਆਦਿ ਦੇ ਸਿਰਲੇਖਾਂ ਰਾਹੀਂ ਵਿਚਾਰਦਾ ਹੈ।
ਗੋਪਾਲ ਸਿੰਘ ਦਰਦੀ ਦੀ ਆਲੋਚਨਾ ਦ੍ਰਿਸ਼ਟੀ ਆਦਰਸ਼ਵਾਦੀ ਚਿੰਤਨ ਨਾਲ ਸੰਬੰਧਿਤ ਹੈ । ਉਹ ਕੁਝ ਵੀ ਯਥਾਰਥਕ ਰੂਪ ਵਿਚ ਗ੍ਰਹਿਣ ਕਰਨ ਦੀ ਬਜਾਏ ਆਦਰਸ਼ਕ ਅਤੇ ਅਨੁਭਵੀ ਰੂਪ ਚ ਗ੍ਰਹਿਣ ਕਰਦਾ ਹੈ ਅਤੇ ਪ੍ਰਗਟਾਅ ਸਮੇਂ ਕਾਵਿਕ ਬਿਰਤੀ ਦਾ ਹੋ ਜਾਂਦਾ ਹੈ। ਉਦਾਹਰਣ ਵਜੇ ਉਹ ਕਵਿਤਾ ਬਾਰੇ ਚਰਚਾ ਕਰਦਿਆਂ ਲਿਖਦਾ ਹੈ। "ਜਜ਼ਬਾ ਸਾਹਿਤ ਦੇ ਹੋਰ ਅੰਗਾਂ ਵਿਚ ਵੀ ਹੁੰਦਾ ਹੈ, ਪਰ ਏਨਾ ਨਹੀਂ, ਜਿੰਨਾ ਕਵਿਤਾ ਵਿਚ ਉਛਲ ਉਛਲ ਪੈਂਦਾ ਵਿਲਕਦਾ। ਮਨ ਉਡਾਰੀ ਦਾ ਪ੍ਰਕਾਸ਼ ਹੀ ਸਾਹਿਤ ਦਾ ਬਾਕੀ ਸਾਰਾ ਖਿਲਾਰਾ ਵੀ ਹੈ, ਪਰ ਕਵਿਤਾ ਵਾਂਗ ਇਹ ਉਡਾਰੀ, ਉਥੇ ਇਨੀ ਉਡਾਰੂ ਹੱਥ ਵਿਚ ਫੜੀ ਨਾ ਜਾ ਸਕਣ ਵਾਲੀ, ਤ੍ਰੇਲ ਮਣੀਆਂ ਵਾਂਗ ਜਾਂ ਬੱਦਲ ਦੀ ਛਾਉਂ ਵਾਂਗ, ਜਾ ਸੁਗੰਧੀ ਦੀ ਧੁਖਣੀ ਖਿਲਰਨੀ ਵਾਂਗ, ਛਾਈ ਮਾਈਂ ਜਹੀ ਨਹੀਂ ਹੁੰਦੀ ।"43
ਇਹ ਆਲੋਚਨਾ ਸੰਕਲਪ ਰਹਿਤ ਹੈ ਜਿਸਦਾ ਵਿਵੇਕ ਆਦਰਸ਼ਕ ਹੈ। ਲੇਖਕ ਜਜ਼ਬੇ ਨੂੰ ਕਾਵਿਮਈ ਸ਼ੈਲੀ ਰਾਹੀਂ ਵਿਅਕਤ ਕਰਕੇ ਹੀ ਆਪਣੇ ਕਾਰਜ ਤੋਂ ਮੁਕਤ ਹੋ ਜਾਂਦਾ ਹੈ । ਪੰਜਾਬੀ ਆਲੋਚਨਾ ਦੇ ਵਿਕਾਸ ਵਿਚ ਉਸਦਾ ਯੋਗਦਾਨ ਅਵੱਸ਼ ਹੈ। ਪਰ ਇਹ ਸਾਹਿਤ ਦੇ ਉਨ੍ਹਾਂ ਅਰਥਾਂ ਤੱਕ ਸੀਮਿਤ ਹੈ ਜੋ ਸਾਹਿਤ ਇਤਿਹਾਸ ਅਤੇ ਸਾਹਿਤ ਸੰਕੇਤਾਂ ਦੀ ਅਲਪ ਸੂਝ ਨੂੰ ਵਿਅਕਤ ਕਰਦਾ ਹੈ । ਉਸਦਾ ਚਿੰਤਨ ਤਰਕਸ਼ੀਲ ਨਾ ਹੋ ਕੇ ਅਨੁਭਵੀ ਹੀ ਰਹਿੰਦਾ ਹੈ। ਇਸ ਆਲੋਚਨਾ ਬਾਰੇ ਇਕ ਆਲੋਚਕ ਦਾ ਕਥਨ ਹੈ ਕਿ, "ਕਾਵਿ ਦੀ ਹੋਂਦ-ਵਿਧੀ ਸੰਬੰਧੀ ਸਾਡੇ ਆਲੋਚਕ ਨੂੰ ਸਪੱਸ਼ਟ ਚੇਤਨਾ ਨਹੀਂ । ਸਾਰੀ ਸਮੀਖਿਆ ਵਿਚ ਉਸ ਦੀ ਦ੍ਰਿਸ਼ਟੀ ਆਲੋਚਨਾਤਮਕ ਨਹੀਂ ਪ੍ਰਸ਼ੰਸਾਤਮਕ ਹੈ । ਉਹ ਕਾਵਿ ਦਾ ਵਿਸ਼ਲੇਸ਼ਣ ਨਹੀਂ ਕਰਦਾ ।44
ਇਸ ਤਰ੍ਹਾਂ ਇਹ ਸਮੁੱਚੀ ਆਲੋਚਨਾ ਸਾਹਿਤ ਦੀ ਆਦਰਸ਼ਵਾਦੀ ਰੇਖਾ ਨੂੰ ਉਲੰਘ ਨਾ ਸਕੀ। ਇਹ ਸਾਹਿਤ ਦੀ ਅਸਲ ਵਸਤੂ ਅਤੇ ਉਸਦੀ ਵਿਚਾਰਧਾਰਕ ਪਹੁੰਚ ਦਾ ਕੋਈ ਸਾਰਥਕ ਅਧਿਐਨ ਜਾਂ ਵਿਸਲੇਸ਼ਣ ਨਾ ਕਰ ਸਕੀ। ਇਸ ਆਲੋਚਨਾ ਪ੍ਰਵਿਰਤੀ ਦੀਆਂ ਆਪਣੀਆਂ ਜਮਾਤੀ ਅਤੇ ਇਤਿਹਾਸਕ ਸੀਮਾਵਾਂ ਸਨ ਜਿਸ ਕਰਕੇ ਆਲੋਚਨਾ ਨੂੰ ਕੋਈ ਗਿਆਨ ਦੀ ਸੁਤੰਤਰ ਹੋਂਦ ਪ੍ਰਦਾਨ ਕਰਕੇ ਉਸਨੂੰ ਵਿਚਾਰਧਾਰਕ ਮਸਲਿਆਂ ਨਾਲ ਜੋੜ ਨਾ ਸਕੀ। ਸੰਤ ਸਿੰਘ ਸੇਖੋਂ ਤੱਕ ਦੀ ਇਹ ਆਲੋਚਨਾ ਮੂਲ ਰੂਪ ਵਿਚ ਪਰੰਪਰਾਵਾਦੀ ਅਧਿਆਪਕਾ ਰਾਹੀਂ ਕੀਤੀ ਆਲੋਚਨਾ ਨਾ ਤਾ ਗਿਆਨ ਦੀ ਕੋਈ ਸੁਤੰਤਰ ਸਾਖਾ ਹੈ ਅਤੇ ਨਾ ਹੀ ਸੁਚੇਤ ਰੂਪ ਵਿਚ ਕੋਈ ਵਿਚਾਰਧਾਰਕ ਮਸਲਾ । 45
ਪੰਜਾਬੀ ਆਲੋਚਨਾ ਨੂੰ ਵਿਚਾਰਧਾਰਕ ਰੂਪ ਵਿਚ ਸੁਚੇਤ ਤੌਰ ਤੇ ਪਹਿਲੀ ਵਾਰ ਸੰਤ ਸਿੰਘ ਸੇਖੋਂ ਨੇ ਪ੍ਰਸਤੁਤ ਕੀਤਾ। ਇਸ ਤੋਂ ਪਹਿਲਾਂ ਦੀ ਸਾਰੀ ਆਲੋਚਨਾ ਨੂੰ ਪ੍ਰਭਾਵਵਾਦੀ ਪ੍ਰਸੰਸਾਮਈ ਅਤੇ ਵਿਸ਼ੇਸ਼ ਤੌਰ ਤੇ ਆਦਰਸ਼ਵਾਦੀ ਵਿਚਾਰਧਾਰਾ ਵਾਲੀ ਆਲੋਚਨਾ ਕਿਹਾ ਜਾ ਸਕਦਾ ਹੈ। ਜਸਬੀਰ
ਸਿੰਘ ਆਹਲੂਵਾਲੀਆ ਦੇ ਸ਼ਬਦਾ ਵਿਚ ਪ੍ਰਗਤੀਵਾਦੀ ਧਾਰਾ ਤੋਂ ਪਹਿਲਾਂ ਦੀ ਪੰਜਾਬੀ ਆਲੋਚਨਾ ਕਿਸੇ ਸੰਕਲਪਾਤਮਕ ਪ੍ਰਣਾਲੀ ਤੇ ਆਧਾਰਿਤ ਨਹੀਂ ਸੀ । ਇਸ ਲਈ ਇਹ ਪ੍ਰਭਾਵਵਾਦੀ ਕਿਸਮ ਦੀ ਹੀ ਹੈ ਸਕਦੀ ਸੀ। 46
ਤਰਲੋਕ ਸਿੰਘ ਕੰਵਰ ਦੇ ਸ਼ਬਦਾਂ ਵਿਚ : "ਕੁਲ ਮਿਲਾ ਕੇ ਇਹ ਵਿਦਵਾਨ ਪੰਜਾਬੀ ਸਾਹਿਤ ਦੀ ਸਮੀਖਿਆ ਸਾਹਿਤਕ ਦ੍ਰਿਸਟੀ ਤੋਂ ਨਹੀਂ ਸਗੋਂ ਹੋਰ ਸਾਹਿਤ ਬਾਹਰੀ ਦਿਲਚਸਪੀਆ ਦੇ ਆਧਾਰ ਉਤੇ ਕਰਦੇ ਰਹੇ ਹਨ। ਅਸਲ ਵਿਚ ਇਸ ਪੀੜ੍ਹੀ ਤੱਕ ਪੰਜਾਬੀ ਸਮੀਖਿਆ ਪਾਸ ਸਾਹਿਤ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਹੀ ਮੌਜੂਦ ਨਹੀਂ ਸੀ । 47
ਸੁਰਜੀਤ ਸਿੰਘ ਭੱਟੀ ਇਸ ਨੂੰ ਇਉਂ ਪੁਸਤੁਤ ਕਰਦਾ ਹੈ : 1940 ਈਸਵੀ ਦੇ ਸਮੇਂ ਵਿਚ, ਪੰਜਾਬੀ ਆਲੋਚਨਾ ਮੁੱਖ ਰੂਪ ਵਿਚ ਆਲੋਚਕਾ ਦੇ ਨਿਰਲ ਮਾਨਸਿਕ ਪ੍ਰਤਿਕਰਮਾ ਅੰਤਰਮੁਖਤਾ ਉਲਾਰ ਅਤੇ ਇਕ ਪਾਸੜ ਭਾਵ ਪੂਰਤ ਉਕਤੀਆਂ ਤੀਕ ਹੀ ਸੀਮਿਤ ਸੀ । ਇਸ ਪਰੰਪਰਾ ਕੋਲ ਸਾਹਿਤ ਨੂੰ ਸਮਝਣ ਦੀ ਕੋਈ ਵਿਸ਼ੇਸ਼ ਵਿਧੀ, ਪ੍ਰਤੀਮਾਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਨਹੀਂ ਸੀ। ਇਹ ਆਲੋਚਨਾ ਆਪਣੇ ਸੁਭਾ ਵਿਚ ਪ੍ਰਭਾਵਵਾਦੀ ਅਤੇ ਆਪਣੇ ਦ੍ਰਿਸ਼ਟੀਕੋਣ ਵਿਚ ਆਦਰਸ਼ਵਾਦੀ ਹੀ ਸੀ। 48
ਜਿਥੋਂ ਤੱਕ ਆਲੋਚਨਾ ਦੇ ਵਿਸ਼ੇਸ਼ ਗਿਆਨ ਅਨੁਸ਼ਾਸਨ ਤੇ ਇਤਿਹਾਸਕ ਅਮਲ ਦਾ ਸੁਆਲ ਹੈ, ਉਥੇ ਬਿਲਕੁਲ ਸਪੱਸਟ ਹੈ ਕਿ ਇਹ ਆਲੋਚਨਾ ਅਨੁਭਵੀ ਕਿਸਮ ਦੀ ਹੈ ਜਿਸਦਾ ਸੁਚੇਤ ਤਾ ਨਹੀਂ ਪਰੰਤੂ ਅਚੇਤ ਤੌਰ ਤੇ ਸਿਧਾਤਮਕ ਆਧਾਰ ਆਦਰਸਵਾਦੀ ਹੈ ਜਿਸ ਵਿਚ ਰਹੱਸਵਾਦ ਅਧਿਆਤਮਵਾਦ, ਰੁਮਾਂਸਵਾਦ ਪ੍ਰਭਾਵਵਾਦ ਆਦਿ ਦੇ ਤੱਤ ਸ਼ਾਮਲ ਹਨ। ਪਰੰਤੂ ਕਈ ਆਲੋਚਕ ਇਸ ਨੂੰ ਆਲੋਚਨਾ ਹੀ ਨਹੀਂ ਮੰਨਦੇ ਜੇ ਤਰਕਸੰਗਤ ਵਿਚਾਰ ਨਹੀਂ ਕਿਉਂਕਿ ਇਸ ਵਿਚ ਆਲੋਚਨਾਤਮਕ ਚਿੰਤਨ ਦੇ ਪਛਾਣ ਚਿੰਨ੍ਹ ਹਨ ਭਾਵੇ ਇਹ ਇਕ ਪ੍ਰਤੀਬੱਧਤਾ ਅਤੇ ਸਪੱਸ਼ਟ ਸਿਧਾਂਤਕ ਦ੍ਰਿਸ਼ਟੀਕੋਣ ਲੈ ਕੇ ਨਹੀਂ ਚਲਦੀ। ਤੇਜਵੰਤ ਸਿੰਘ ਗਿੱਲ ਦਾ ਵਿਚਾਰ ਇਸ ਪ੍ਰਸੰਗ ਵਿਚ ਬਹੁਤਾ ਤਰਕਸੰਗਤ ਨਹੀਂ "ਦਰਅਸਲ ਸੇਖੋਂ-ਆਲੋਚਨਾ ਦੇ ਆਗਮਨ ਤੋਂ ਪਹਿਲਾਂ ਦੀ ਪੰਜਾਬੀ ਆਲੋਚਨਾ (ਜਿਸਨੂੰ ਆਲੋਚਨਾ ਕਹਿਣਾ ਵੀ ਸ਼ਾਇਦ ਉਚਿਤ ਨਹੀਂ ਹੋਵੇਗਾ) ਵਿਚ ਮਧਕਾਲੀ ਸੁਰ ਵਾਲੇ ਅਰਧ ਆਲੋਚਨਾਤਮਕ ਪ੍ਰਭਾਵਾਂ ਦੀ ਭਰਮਾਰ ਸੀ।49
ਸੋ ਇਸ ਤਰ੍ਹਾਂ ਉਪਰੋਕਤ ਵਿਚਾਰਾਂ ਦੀ ਰੋਸਨੀ ਵਿਚ ਪੂਰਵ ਸੇਖੋਂ ਕਾਲ ਦੀ ਆਲੋਚਨਾ ਨੂੰ ਇਕ ਵਿਵਸਥਾ ਜਾਂ ਵਿਧੀਗਤ ਆਲੋਚਨਾ ਨਹੀਂ ਕਿਹਾ ਜਾ ਸਕਦਾ ਆਲੋਚਕਾਂ ਦੀ ਦ੍ਰਿਸਟੀ ਭਾਵੇਂ ਆਦਰਸ਼ਵਾਦੀ ਚਿੰਤਨ ਦੀ ਧਾਰਨੀ ਹੈ ਅਤੇ ਆਲੋਚਨਾ ਦਾ ਮੁਹਾਂਦਰਾ ਪ੍ਰਭਾਵੀ ਪ੍ਰਸੰਸਾਤਮਕ ਅਤੇ ਮਾਨਸਿਕ ਪ੍ਰਤਿਕਰਮਾਂ ਵਾਲਾ ਹੈ। ਇਸ ਸਮੇਂ ਦੀ ਆਲੋਚਨਾ ਵਿਸ਼ੇਸ਼ ਰੂਪ 'ਚ ਸਿਧਾਤਕ ਅਤੇ ਵਿਚਾਰਧਾਰਕ ਮੁਹਾਂਦਰਾ ਘੜਨ ਤੋਂ ਅਸਮਰਥ ਰਹੀ ਹੈ। ਇਸੇ ਕਰਕੇ ਅੰਤਿਮ ਰੂਪ ਵਿਚ ਇਹ ਕਾਵਿਕ ਬਿਰਤੀ ਵਾਲੀ ਹੋ ਨਿਬੜੀ। ਇਸ ਨੇ ਨਾ ਹੀ ਆਲੋਚਨਾ ਵਰਗੇ ਗੰਭੀਰ ਸੰਕਲਪ ਨੂੰ ਸੁਤੰਤਰ ਰੂਪ ਪ੍ਰਦਾਨ ਕੀਤਾ ਅਤੇ ਨਾ ਹੀ ਆਲੋਚਨਾ ਵਿਚ ਅਜਿਹੀ ਪਰੰਪਰਾ ਨੂੰ ਜਨਮ ਦਿੱਤਾ ਜਾ ਸਕਿਆ ਜਿਸ ਨਾਲ ਸਾਹਿਤ ਦੇ ਵਿਚਾਰਧਾਰਕ ਅਤੇ ਕਾਵਿ-ਸ਼ਾਸਤਰੀ ਪਰਿਪੇਖ ਸਥਾਪਤ ਹੋ ਸਕਦੇ । ਏਨਾ ਮਹੱਤਵਪੂਰਨ ਜ਼ਰੂਰ ਹੈ ਕਿ ਆਲੋਚਨਾਤਮਕ ਵਿਵੇਕ ਪੈਦਾ ਕਰਕੇ ਆਉਣ ਵਾਲੇ ਸਾਹਿਤ ਅਤੇ ਆਲੋਚਨਾ ਪ੍ਰਤੀ ਭੂਮੀ ਜ਼ਰੂਰ ਤਿਆਰ ਕਰ ਦਿੱਤੀ।
"ਪੰਜਾਬੀ ਆਲੋਚਨਾ ਦੇ ਇਤਿਹਾਸ ਵਿਚ ਸੰਤ ਸਿੰਘ ਸੇਖੋਂ' ਦੀ ਆਲੋਚਨਾ ਨਾਲ ਪਹਿਲੀ
ਵਾਰ ਆਧੁਨਿਕ ਪੰਜਾਬੀ ਆਲੋਚਨਾ ਦਾ ਮੁਹਾਦਰਾ ਸਥਾਪਿਤ ਹੁੰਦਾ ਹੈ ਜਦੋਂ ਪੰਜਾਬੀ ਆਲੋਚਨਾ ਵਿਸ਼ੇਸ਼ ਸਿਧਾਂਤ ਬੰਧ, ਬਾਹਰਮੁਖੀ ਅਤੇ ਸੁਚੇਤ ਵਿਚਾਰਧਾਰਕ ਅਮਲ ਦਾ ਸਰੂਪ ਗ੍ਰਹਿਣ ਕਰਦੀ ਹੈ ।50 ਸੰਤ ਸਿੰਘ ਸੇਖੋਂ ਦੀ ਆਲੋਚਨਾ ਨਾਲ ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਪਰਿਪੇਖ ਅਤੇ ਵਿਕਾਸ ਸੁਚੇਤ ਰੂਪ ਵਿਚ ਹੁੰਦਾ ਹੈ। ਆਜਾਦੀ ਦੀ ਲੜਾਈ ਦੇ ਸਮੇਂ ਲੋਕ-ਹਿੱਤਾ ਦਾ ਉਭਾਰ 1917 ਦਾ ਰੂਸੀ ਇਨਕਲਾਬ, ਭਾਰਤ ਵਿਚ 1930 ਤੋਂ ਬਾਅਦ ਚੌਲੀ ਪ੍ਰਗਤੀਵਾਦੀ ਸਾਹਿਤਕ ਲਹਿਰ ਨਾਲ ਸਾਹਿਤਕ ਦ੍ਰਿਸ਼ਟੀਕੋਣ ਵਿਚ ਭਾਰੀ ਪਰਿਵਰਤਨ ਆਇਆ। 'ਆਜ਼ਾਦੀ ਦੇ ਮੁਹਾਜ਼ ਰਾਹੀਂ ਉਭਰੇ ਲੋਕ ਹਿੱਤ ਦੇ ਪੈਂਤੜੇ ਅਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਦੇ ਪ੍ਰਵੇਸ਼ ਨਾਲ ਸਮੁੱਚੇ ਵਾਤਾਵਰਣ ਵਾਂਗ ਆਲੋਚਨਾ ਦੇ ਖੇਤਰ ਵਿਚ ਵੀ ਪ੍ਰਗਤੀਵਾਦੀ ਮਾਰਕਸਵਾਦੀ ਆਲੋਚਨਾ ਦਾ ਮੁੱਢ ਬੱਝਦਾ ਹੈ।"51 ਇਸ ਆਲੋਚਨਾ ਦਾ ਮੁੱਢ ਬੰਨਣ ਵਾਲਿਆਂ ਵਿਚ ਪਹਿਲਾਂ ਹਸਤਾਖਰ ਸੰਤ ਸਿੰਘ ਸੇਖੋਂ ਹੈ। "ਪੰਜਾਬੀ ਦੇ ਤਕਰੀਬਨ ਸਾਰੇ ਆਲੋਚਕ ਅਤੇ ਚਿੰਤਕ ਬਿਨਾਂ ਕਿਸੇ ਵਾਦ- ਵਿਵਾਦ ਦੇ ਪੰਜਾਬੀ ਮਾਰਕਸਵਾਦੀ ਆਲੋਚਨਾ ਦਾ ਮੋਢੀ, ਸੰਤ ਸਿੰਘ ਸੇਖੋਂ ਨੂੰ ਹੀ ਸਵੀਕਾਰ ਕਰਦੇ ਹਨ।52
ਪੰਜਾਬੀ ਆਲੋਚਨਾ ਦਾ ਪਹਿਲਾਂ ਪ੍ਰਮਾਣਿਕ ਆਲੋਚਕ ਸੰਤ ਸਿੰਘ ਸੇਖੋਂ ਆਪਣੀ ਪੂਰਬਲੀ ਆਲੋਚਨਾ ਜੇ ਪ੍ਰਭਾਵਵਾਦੀ, ਮਾਨਸਿਕ ਪ੍ਰਤਿਕਰਮਾ, ਰੁਮਾਂਟਿਕ, ਧਾਰਮਕ, ਸਾਧਾਰਨ ਵਿਵੇਕ ਅਤੇ ਆਪਣੇ ਅੰਤਮ ਰੂਪ ਵਿਚ ਆਦਰਸ਼ਵਾਦੀ ਸੀ, ਨਾਲ ਸਿਧਾਂਤਕ ਅਤੇ ਵਿਚਾਰਧਾਰਕ ਨਿਖੇੜ ਸਥਾਪਤ ਕਰਕੇ ਚਲਦਾ ਹੈ। ਪਹਿਲੀ ਵਾਰ ਆਲੋਚਨਾ ਨੂੰ ਵਿਸ਼ੇਸ਼ ਗਿਆਨ ਤਹਿਤ ਸਿਧਾਂਤਕ ਸੂਝ ਪ੍ਰਦਾਨ ਕਰਨ ਦੇ ਨਾਲ ਸਾਹਿਤ ਨੂੰ ਗੰਭੀਰ ਜਟਿਲ ਅਤੇ ਦਵੰਦਾਤਮਕ ਪ੍ਰੇਮਾਂ ਅਨੁਸਾਰ ਸਮਝਣ ਦਾ ਯਤਨ ਆਰੰਭ ਹੋਇਆ। ਇਹ ਆਲੋਚਨਾ ਸਿਧਾਂਤਕ ਤੌਰ ਤੇ ਮਾਰਕਸਵਾਦੀ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਪ੍ਰਗਤੀਵਾਦੀ ਸਾਹਿਤ ਸਿਧਾਂਤ ਅਤੇ ਆਲੋਚਨਾ ਦੀ ਸਥਾਪਨਾ ਕਰਦੀ ਹੈ। ਇਹ ਆਲੋਚਨਾ ਸਿਧਾਂਤਕ ਅਤੇ ਵਿਹਾਰਕ ਦੋਹਾਂ ਰੂਪਾਂ ਵਿਚ ਸਾਹਿਤ ਨੂੰ ਇਤਿਹਾਸਕ ਅਤੇ ਸਮਾਜਕ ਅਨੁਭਵ ਸਾਰ ਦੇ ਅਨੁਕੂਲ ਸਮਝਦੀ ਹੈ। ਸੇਖੋਂ ਆਲੋਚਨਾ ਨੇ ਪਹਿਲੀ ਵਾਰ ਕਾਵਿ ਦੀ ਹੱਦ-ਵਿਧੀ ਉਹਦਾ ਸੁਭਾਅ ਅਤੇ ਪ੍ਰਕਾਰਜ ਨੂੰ ਨਿਖੇੜ ਕੇ ਸਾਹਮਣੇ ਲਿਆਂਦਾ । ਸਿਧਾਂਤ ਬੰਧ ਆਲੋਚਨਾ ਦੇ ਨਾਲ ਵਿਹਾਰਕ ਰੂਪ ਵਿਚ ਕਈ ਅਜਿਹੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਕਿ ਸਾਹਿਤਕ ਕਿਰਤਾਂ ਨੂੰ ਵਿਗਿਆਨਕ ਵਿਸ਼ਲੇਸ਼ਣ ਪ੍ਰਾਪਤ ਹੋਣਾ ਆਰੰਭ ਹੋਇਆ। ਸਾਹਿਤ ਦੇ ਬਾਹਰਮੁਖੀ ਅਧਿਐਨ ਦੀ ਸਥਾਪਨਾ ਉਸਦੀ ਵਿਹਾਰਕ ਆਲੋਚਨਾ ਵਿਚੋਂ ਪ੍ਰਾਪਤ ਹੁੰਦੀ ਹੈ। ਉਸ ਦੀ ਆਲੋਚਨਾ ਦਾ ਸਿਧਾਂਤ ਅਤੇ ਵਿਹਾਰ ਕਿਸ ਤਰ੍ਹਾਂ ਦਾ ਹੈ, ਇਹ ਵੱਖਰਾ ਪ੍ਰਸ਼ਨ ਹੈ। ਪਰੰਤੂ ਇਹ ਸਪੋਸ਼ਟ ਹੈ ਕਿ ਉਸਦੀ ਆਲੋਚਨਾ ਨੂੰ ਸਹਿਜੇ ਹੀ ਮਾਰਕਸਵਾਦ ਵਿਰੋਧੀ ਵੀ ਇਹ ਮੰਨਣੋਂ ਨਹੀਂ ਝਿਜਕਦੇ ਕਿ ਦਰਅਸਲ ਸੇਖੋਂ ਪਹਿਲਾਂ ਸਮੀਖਿਅਕ ਹੈ ਜੋ ਸੁਚੇਤ ਪੱਧਰ ਉਪਰ ਸਾਹਿਤ ਸਮੀਖਿਆ ਨੂੰ ਤਾਰਕਿਕ ਤੇ ਵਿਗਿਆਨਕ ਆਧਾਰ ਪ੍ਰਦਾਨ ਕਰਦਾ ਹੈ।"53 ਸੇਖੋਂ ਆਲੋਚਨਾ ਦਾ ਵਿਚਾਰਧਾਰਕ ਪਛਾਣ ਚਿੰਨ੍ਹ ਸ਼੍ਰੇਣੀ ਸੰਘਰਸ ਜਦੋ-ਜਹਿਦ, ਆਰਥਿਕ ਰਾਜਨੀਤਕ ਪਰਿਪੇਖ, ਇਨਕਲਾਬ ਆਦਿਕ ਚੋਂ ਉਭਰਦਾ ਹੈ। ਉਹ ਸਾਹਿਤ ਅਧਿਐਨ ਨੂੰ ਵਿਸ਼ੇਸਤਾ ਇਸ ਪੱਖੋਂ ਦਿੰਦਾ ਹੋਇਆ ਸਮਾਜਕ ਮਹੱਤਵ ਪ੍ਰਦਾਨ ਕਰਦਾ ਹੈ । ਉਸ ਦੇ ਆਪਣੇ ਸ਼ਬਦਾਂ ਵਿਚ. ਸਾਹਿਤ ਵੀ ਉਸੇ ਪ੍ਰਕਾਰ ਦਾ ਇਕ ਸਮਾਜਕ ਕਰਮ ਹੈ ਜਿਸ ਪ੍ਰਕਾਰ ਦਾ ਕੋਈ ਹੋਰ ਕਿਰਤ ਕਿਰਸਾਣੀ ਜਾ ਕਾਰੀਗਰੀ। ਇਸ ਦਾ ਕਰਤੱਵ ਸਮਾਜਕ ਕਲਿਆਣ ਸਮਾਜ ਦੀ ਉਸਾਰੀ ਵਿਚ ਭਾਗ ਪਾਣਾ ਤੇ ਨਵੀਂ ਪ੍ਰਧਾਨ ਹੋ ਰਹੀ ਸ਼੍ਰੇਣੀ ਕਿਰਤੀ ਸ੍ਰੇਣੀ ਦੀ ਪ੍ਰਤਿਨਿਧਤਾ
ਕਰਨਾ ਹੈ ।54
ਇਸ ਤਰ੍ਹਾਂ ਸੇਖੋਂ ਆਲੋਚਨਾ ਪਹਿਲੀ ਵਾਰ ਸਾਹਿਤ ਦੇ ਸਮਾਜਕ ਕਰਮ ਦੇ ਨਾਲ ਰਾਜਸੀ ਸੰਦਰਭ ਉਜਾਗਰ ਕਰਦੀ ਹੈ। ਰਾਜਨੀਤਕ ਜਿੰਮੇਵਾਰੀ ਦੀ ਚੇਤਨਤਾ ਤੋਂ ਸੁਚੇਤ ਸੇਖੋਂ ਲਿਖਦਾ ਹੈ। ਸਪੱਸ਼ਟ ਸ਼ਬਦਾਂ ਵਿਚ ਸਾਹਿਤ ਦੀ ਵੱਡੀ ਜ਼ਿੰਮੇਵਾਰੀ ਰਾਜਸੀ ਹੈ ਜਿਹੜਾ ਸਾਹਿਤ, ਕਿਸੇ ਬਹਾਨੇ ਵੀ ਕਿਉਂ ਨਾ ਹੋਵੇ. ਸਮੇਂ ਦੀ ਰਾਜਸੀ ਸਥਿਤੀ ਤੋਂ ਅਨਜਾਣ ਜਾ ਗਾਵਿਲ ਹੈ, ਉਹ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਰਿਹਾ ਹੁੰਦਾ। 55
ਇਸ ਤਰ੍ਹਾਂ ਸੰਤ ਸਿੰਘ ਸੇਖੋਂ ਸਾਹਿਤ ਦੀ ਪ੍ਰਕਿਰਤੀ ਸਾਹਿਤ ਦਾ ਪ੍ਰਯੋਜਨ ਅਤੇ ਹੋਰ ਸਿਧਾਂਤਕ ਮਸਲਿਆਂ ਸੰਬੰਧੀ ਮਾਰਕਸਵਾਦੀ ਵਿਚਾਰਧਾਰਕ ਪਰਿਪੇਖ ਵਿਚ ਚਰਚਾ ਆਰੰਭਦਾ ਹੈ। ਉਸ ਨੇ ਸਾਹਿਤਿਆਰਥ ਪੰਜਾਬੀ ਕਾਵਿ ਸ਼ਿਰੋਮਣੀ ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੋਗ ਭਾਈ ਗੁਰਦਾਸ ਸਮੀਖਿਆ ਪ੍ਰਣਾਲੀਆ, ਕਹਾਣੀ ਸ਼ਾਸਤਰ ਤੇ ਹੋਰ ਸੰਪਾਦਿਤ ਪੁਸਤਕਾਂ ਅਤੇ ਵਿਕੋਲਿੱਤਰੇ ਨਿਬੰਧਾ ਰਾਹੀਂ ਪੰਜਾਬੀ ਆਲੋਚਨਾ ਨੂੰ ਵਿਚਾਰਧਾਰਕ ਵਿਕਾਸ ਪ੍ਰਦਾਨ ਕੀਤਾ। ਉਸ ਦੀਆਂ ਆਪਣੀਆ ਬਹੁਤ ਥਾਵਾਂ ਤੇ ਧਾਰਨਾਵਾਂ ਸਵੈ-ਵਿਰੋਧੀ ਸਿੱਧੜ ਮਾਰਕਸੀ ਅਤੇ ਮਾਰਕਸਵਾਦ ਵਿਰੋਧੀ ਵੀ ਹਨ। ਸਾਹਿਤ ਆਲੋਚਨਾ ਦੇ ਸੰਦਰਭ ਵਿਚ ਸੰਤ ਸਿੰਘ ਸੇਖੋਂ ਦੀ ਪਹੁੰਚ ਮਾਰਕਸੀ ਸੁਹਜ ਸ਼ਾਸਤਰੀ ਵਿਗਿਆਨਕ ਤੇ ਦਵੰਦਾਤਮਕਤਾ ਦੀ ਪ੍ਰਕਿਰਤੀ ਵਾਲੀ ਨਾ ਹੋ ਕੇ ਅਰਥ ਸ਼ਾਸਤਰੀ ਪਹੁੰਚ ਵਾਲੀ ਹੈ। ਉਹ ਸਾਹਿਤ ਨੂੰ ਆਰਥਿਕਤਾ ਦੇ ਪ੍ਰਿਜ਼ਮ ਰਾਹੀਂ ਦੇਖਦਾ ਹੈ। ਪਰੰਤੂ ਇਸ ਦੇ ਬਾਵਜੂਦ ਵੀ ਉਸਦੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਕੀਤੀ ਗਈ ਆਲੋਚਨਾ ਅੱਜ ਤੱਕ ਕਿਸੇ ਨਾ ਕਿਸੇ ਰੂਪ 'ਚ ਪ੍ਰਚੱਲਤ ਰਹਿ ਕੇ ਵਿਗਿਆਨਕਤਾ ਵੱਲ ਵੱਧ ਰਹੀ ਹੈ।
ਮਾਰਕਸਵਾਦੀ ਵਿਚਾਰਧਾਰਕ ਆਧਾਰ ਤੋਂ ਆਲੋਚਨਾ ਕਰਨ ਵਾਲਾ ਅਗਲਾ ਆਲੋਚਕ ਪ੍ਰੋ: ਕਿਸ਼ਨ ਸਿੰਘ ਹੈ ਜਿਸਦੀ ਆਲੋਚਨਾ ਮੂਲ ਰੂਪ ਵਿਚ ਸੇਖੋਂ - ਆਲੋਚਨਾ ਦੇ ਮਕਾਨਕੀ ਅਤੇ ਸਿੱਧੜ ਦਵੰਦਵਾਦੀ ਨਜ਼ਰੀਏ ਦੇ ਵਿਰੋਧ ਵਿਚ ਹੋਂਦ 'ਚ ਆਉਂਦੀ ਹੈ। ਦੋਵੇਂ ਆਲੋਚਕ ਇਕੋ ਵਿਚਾਰਧਾਰਕ ਦ੍ਰਿਸ਼ਟੀ ਤੋਂ ਆਲੋਚਨਾ ਕਰਦੇ ਹਨ ਪਰੰਤੂ ਆਪਣੀ ਪਹੁੰਚ ਅਤੇ ਅਧਿਐਨ ਵਿਚ ਦੋਹਾਂ ਵਿਚ ਢੇਰ ਅੰਤਰ ਹੈ । ਪ੍ਰੋ: ਕਿਸ਼ਨ ਸਿੰਘ ਮਾਰਕਸਵਾਦੀ ਧਾਰਾ ਦਾ ਸੁਤੰਤਰ ਆਲੋਚਕ ਬਣ ਕੇ ਉਭਰਿਆ ਅਤੇ ਅਜੇ ਤੱਕ 'ਸੇਧ' ਪਰਚੇ ਦੁਆਰਾ ਸਦ-ਜੁਆਨ ਚਿੰਤਨ ਨੂੰ ਜਨਮ ਦੇ ਰਿਹਾ ਹੈ। ਪ੍ਰੋ: ਸੇਖੋਂ ਨਾਲ ਉਸਦਾ ਵਿਰੋਧ ਮੁੱਢ ਤੋਂ ਹੀ ਤੁਰਿਆ ਆਉਂਦਾ ਹੈ। ਹੁਣ ਦੇਵੇਂ ਵੱਖ ਵੱਖ ਪੇਲਾਂ ਤੇ ਜਾ ਕੇ ਖਲੋਤੇ ਹਨ, ਪਰ ਜ਼ਮੀਨ ਦੋਹਾਂ ਦੇ ਹੇਠ ਇਕੋ ਹੈ।"56
ਪੰਜਾਬੀ ਆਲੋਚਨਾ ਵਿਚ ਪ੍ਰੋ: ਕਿਸ਼ਨ ਸਿੰਘ ਦੀ ਆਲੋਚਨਾ ਬਾਰੇ ਲਿਆ ਗਿਆ ਨੋਟਿਸ ਅਤਿ ਗੰਭੀਰ ਨਾ ਹੈ ਕੇ ਈਰਖਾ ਅਤੇ ਸਤਹੀ ਅਧਿਐਨ ਦੀ ਦੇਣ ਹੈ । ਕੁਝ ਆਲੋਚਕ ਤਾਂ ਉਸ ਨੂੰ ਸਹੀ ਅਤੇ ਸਿਧਾਂਤਕ ਰੂਪ ਵਿਚ ਪ੍ਰੋਢ ਮਾਰਕਸਵਾਦੀ ਚਿੰਤਕ ਸਵੀਕਾਰ ਕਰਦੇ ਹਨ। 57 ਅਤੇ ਕੁਝ ਗੈਰ-ਮਾਰਕਸੀ, ਬੁਰਜਵਾ ਅਤੇ ਮਾਰਕਸਵਾਦ ਵਿਰੋਧੀ ਵੀ ਗਰਦਾਨਦੇ ਹਨ ।58 ਪਰੰਤੂ ਇਹ ਕਿਸ਼ਨ ਸਿੰਘ ਆਲੋਚਨਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸੰਤ ਸਿੰਘ ਸੇਖੋਂ ਦੁਆਰਾ ਸਥਾਪਤ ਧਾਰਾ ਨੂੰ ਵਿਕਾਸ ਦਿੰਦਾ ਹੈ। "ਮਾਰਕਸਵਾਦੀ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਸੰਤ ਸਿੰਘ ਸੇਖੋਂ ਤੋਂ ਬਾਅਦ ਉਹ ਦੂਸਰਾ ਵੱਡਾ ਆਲੋਚਕ ਪ੍ਰਵਾਨ ਕੀਤਾ ਜਾਂਦਾ ਹੈ।59
ਪ੍ਰੋ: ਕਿਸ਼ਨ ਸਿੰਘ ਨੇ ਸਾਹਿਤ, ਸਭਿਆਚਾਰ, ਧਰਮ, ਰਾਜਨੀਤੀ, ਇਨਕਲਾਬ, ਪੰਜਾਬੀ ਸੰਸਕ੍ਰਿਤੀ, ਦਰਸ਼ਨ ਅਤੇ ਮਾਰਕਸਵਾਦ ਸੰਬੰਧੀ ਚਰਚਾ ਛੇੜ ਕੇ ਪੰਜਾਬੀ ਆਲੋਚਨਾ ਵਿਚ ਇਕ
ਨਵਾਂ ਪਾਸਾਰ ਲਿਆਂਦਾ। ਉਸ ਦੀਆਂ ਪੁਸਤਕਾਂ ਸਾਹਿਤ ਦੀ ਸਮਝ, ਸਾਹਿਤ ਦੇ ਸੋਮੇ, ਯਥਾਰਥਵਾਦ, ਗੁਰਬਾਣੀ ਦਾ ਸੱਚ, ਸਿੱਖ ਇਨਕਲਾਬ ਦਾ ਮੋਢੀ ਸਿੱਖ ਲਹਿਰ, ਆਏ ਇਨਕਲਾਬ ਕੁਰਾਹੇ ਕਿਉਂ. ਗੁਰਦਿਆਲ ਸਿੰਘ ਦੀ ਨਾਵਲ ਚੇਤਨਾ ਆਦਿ ਪੁਸਤਕਾਂ ਵਿਚ ਉਸਨੇ ਮਾਰਕਸੀ ਵਿਚਾਰਧਾਰਾ ਨੂੰ ਸਥਾਪਤ ਕਰਕੇ ਸਾਹਿਤ ਦੀ ਅੰਦਰਲੀ ਵੱਥ ਅਤੇ ਰੂਪ ਨੂੰ ਦਵੰਦਮਈ ਅਰਥਾਂ ਵਿਚ ਵਿਚਾਰਧਾਰਕ ਆਧਾਰ ਪ੍ਰਦਾਨ ਕੀਤਾ। "ਸਾਹਿਤ ਦੀ ਵਸਤੂ, ਜਜਥਾ, ਪੂਰਨ ਸ਼ਖਸੀਅਤ ਦੇ ਵਿਕਾਸ ਦਾ ਰੂਪ ਹੈ. ਇਹ ਆਪਣੇ ਆਪ ਵਿਚ ਵਿਚਾਰਧਾਰਾ ਨਹੀਂ, ਪਰ ਇਸ ਦਾ ਆਧਾਰ ਵਿਚਾਰਧਾਰਕ ਹੁੰਦਾ ਹੈ।"60
ਸਾਹਿਤ ਦੇ ਵਸਤੂ ਅਤੇ ਰੂਪ ਦੇ ਦਵੰਦਾਤਮਕ ਸੰਬੰਧਾਂ ਨੂੰ ਗ੍ਰਹਿਣ ਕਰਦਿਆਂ ਲਿਖਦਾ ਹੈ, "ਜਿਸ ਤਰ੍ਹਾਂ ਸਾਹਿਤ ਦੀ ਵਸਤੂ ਦਾ ਪਦਾਰਥਕ ਤੇ ਸਮਾਜਕ ਤਾਕਤਾਂ ਹੀ ਮਤਲਥ ਬਣਾਉਂਦੀਆਂ ਹਨ, ਇਸ ਤਰ੍ਹਾਂ ਹੀ ਸਾਹਿਤਕ ਰੂਪ ਵੀ ਸਮਾਜਕ ਪੈਦਾਵਰ ਹੈ।"61
ਪ੍ਰੋ. ਕਿਸ਼ਨ ਸਿੰਘ ਆਲੋਚਨਾ ਦਾ ਪ੍ਰਮੁੱਖ ਝੁਕਾ ਮੱਧਕਾਲੀ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰਕੇ ਗੁਰਮਤ ਸਾਹਿਤ, ਸੂਵੀ ਕਾਵਿ, ਕਿੱਸਾ ਕਾਵਿ ਆਦਿ ਰਿਹਾ ਹੈ। ਭਾਵੇਂ ਸਮਕਾਲੀ ਸਾਹਿਤ ਬਾਰੇ ਵੀ ਉਸਨੇ ਵਿਚਾਰ ਪ੍ਰਗਟਾਏ ਹਨ ਪਰੰਤੂ ਇਹ ਨਿਸਚਿਤ ਰੂਪ ਵਿਚ ਮੱਧਕਾਲੀ ਵਿਰਸੇ ਤੇ ਉਸ ਸਾਹਿਤ ਦੇ ਮੁਹਾਵਰੇ ਨੂੰ ਸਥਾਪਤ ਕਰਨ ਹਿੱਤ ਹੀ ਆਪਣਾ ਕਾਰਜ ਕਰਦਾ ਰਿਹਾ ਹੈ। ਉਸਦੀ ਇਸ ਮੱਧਕਾਲੀ ਸਾਹਿਤ ਦੀ ਆਲੋਚਨਾ ਬਾਰੇ ਇਕ ਆਲੋਚਕ ਦਾ ਵਿਚਾਰ ਹੈ ਕਿ, "ਮੱਧਕਾਲ ਦੇ ਪੰਜਾਬੀ ਸਾਹਿਤ ਦੀ ਆਲੋਚਨਾ ਅਤੇ ਵਿਆਖਿਆ ਕਰਦਿਆਂ ਕਿਸ਼ਨ ਸਿੰਘ ਦੀ ਪੰਜਾਬੀ ਮਾਰਕਸਵਾਦੀ ਆਲੋਚਨਾ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਇਸ ਯੁੱਗ ਨਾਲ ਸੰਬੰਧਿਤ ਧਾਰਮਿਕ ਲਹਿਰਾਂ ਤੇ ਉਨ੍ਹਾਂ ਦੇ ਕਾਵਿਕ ਪ੍ਰਗਟਾ ਨੂੰ ਉਸ ਵਿਚ ਪੇਸ਼-ਨਿਰੋਲ ਆਦਰਸ਼ਵਾਦੀ ਦ੍ਰਿਸ਼ਟੀਕੋਣ ਦੇ ਆਧਾਰ ਉਤੇ ਹੀ ਰੱਦ ਕਰਨ ਦੀ ਥਾਂ. ਇਨ੍ਹਾਂ ਧਾਰਮਕ ਲਹਿਰਾਂ ਦੇ ਸਮਾਜਕ ਮਨੁੱਖੀ ਸਾਰ ਨੂੰ ਸਹੀ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਝਿਆ ਅਤੇ ਪੇਸ਼ ਕੀਤਾ ਹੈ। 62
ਪ੍ਰੋ. ਕਿਸ਼ਨ ਸਿੰਘ ਅਲੋਚਨਾ ਦੇ ਨਕਾਰਾਤਮਕ ਪੱਖ ਵੀ ਸਾਹਮਣੇ ਆਉਂਦੇ ਹਨ। ਉਸਦੀ ਵੱਡੀ ਕਮਜ਼ੋਰੀ ਹੈ ਕਿ ਵਿਹਾਰਕ ਆਲੋਚਨਾ ਕਰਦੇ ਸਮੇਂ ਉਹ ਕਿਸੇ ਨਿਸਚਤ ਵਿਧੀ ਦਾ ਅਨੁਸਾਰੀ ਨਹੀਂ ਮਿਸਾਲ ਵਜੋਂ ਉਸਦੀ ਇਹ ਸਿੱਧੜ ਧਾਰਨਾ ਕਿ ਵਾਰਸ ਸ਼ਾਹ ਤੋਂ ਮਗਰੋਂ ਪੰਜਾਬੀ ਵਿਚ ਅੱਜ ਤੱਕ ਚੈਟੀ ਦਾ ਕਵੀ ਜੰਮਿਆ ਹੀ ਨਹੀਂ । ਇਸ ਤਰ੍ਹਾਂ ਦੀ ਉਲਾਰ ਬਿਰਤੀ ਦੇ ਕਥਨ ਹੋਰ ਵੀ ਪੁਸਟੀ ਹਿੱਤ ਪੇਸ਼ ਕੀਤੇ ਜਾ ਸਕਦੇ ਹਨ। ਉਸਦੀ ਆਲੋਚਨਾ ਦਾ ਨਿਸਚਿਤ ਢਾਂਚਾ ਨਾ ਹੋਣਾ ਤੇ ਵਿਆਖਿਆ ਦੇ ਪਾਸਾਰਾਂ ਵਿਚ ਸਾਹਿਤ ਰਚਨਾਵਾਂ ਦਾ ਪਿੰਡ ਜਾਣਾ ਮੁੱਖ ਕਮਜੋਰੀ ਹੈ। ਇਸੇ ਕਰਕੇ ਅਤਰ ਸਿੰਘ ਉਸਦੀ ਸੰਕਲਪਾ ਦੀ ਹੈਰਾਨਕੁਨ ਵਰਤੋਂ ਨੂੰ ਮੰਨਦੇ ਹੋਏ ਵੀ ਸਾਹਿਤ ਪਾਠਾਂ ਦੇ ਉਘੜੇ ਦੁਘੜੇ ਅਤੇ ਅਸੰਗਠਿਤ ਹੋਣ ਦੀ ਕਮਜ਼ੋਰੀ ਮੰਨਦਾ ਹੈ। ਇਸੇ ਤਰ੍ਹਾਂ ਨਿਸਚਿਤ ਵਿਧੀ ਦੇ ਨਾਲ ਨਾਲ ਕਿਸੇ ਆਲੋਚਨਾਤਮਕ ਭਾਸ਼ਾ ਦੀ ਘਾਟ, ਬੇਲੋੜਾ ਵਿਸਥਾਰ ਜਾਂ ਦੁਹਰਾਓ ਆਦਿ ਵੇਖੇ ਜਾ ਸਕਦੇ ਹਨ। ਪਰੰਤੂ ਵਿਚਾਰਧਾਰਕ ਵਿਕਾਸ ਦੀ ਨਜ਼ਰ ਤੋਂ ਉਹ ਸਹਿਜੇ ਹੀ ਮਾਰਕਸਵਾਦੀ ਆਲੋਚਨਾ ਨੂੰ ਨਵੇਂ ਆਧਾਰ ਦਿੰਦਾ ਹੈ। ਉਹ ਸਾਹਿਤ ਦੇ ਨਿੱਠ ਕੇ ਕੀਤੇ ਅਧਿਐਨ ਨੂੰ ਸਮਾਜਕ ਪ੍ਰਸੰਗ ਅਤੇ ਵਿਚਾਰਧਾਰਕ ਪਰਿਪੇਖ ਨਾਲ ਜੁੜਦਾ ਹੈ। ਉਸ ਨਾਲ ਨਿਸ਼ਚੇ ਹੀ ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਵਿਕਾਸ ਇਕ ਵਿਸਤਾਰ ਪ੍ਰਾਪਤ ਕਰਦਾ ਹੈ। ਸੁਰਜੀਤ ਸਿੰਘ ਭੱਟੀ ਦੇ ਸ਼ਬਦਾਂ ਵਿਚ:
"ਸੰਤ ਸਿੰਘ ਸੇਖੋਂ ਦੁਆਰਾ ਸਥਾਪਤ ਮਾਰਕਸਵਾਦੀ ਪੰਜਾਬੀ ਆਲੋਚਨਾ ਨੂੰ ਉਸਨੇ ਇਕ ਦਰਜਾ ਹੋਰ ਉਤਾਂਹ ਕਰਦਿਆ. ਇਸ ਦੇ ਵਿਕਾਸ ਵਿਚ ਆਪਣਾ ਯੋਗਦਾਨ ਦਿੱਤਾ ਹੈ। 65
ਪ੍ਰੋ. ਕਿਸ਼ਨ ਸਿੰਘ ਆਲੋਚਨਾ ਸੰਤ ਸਿੰਘ ਸੇਖੋਂ ਨਾਲੋਂ ਵਿਸ਼ੇਸ਼ ਰੂਪ 'ਚ ਵਿਚਾਰਧਾਰਕ ਵਿਕਾਸ ਤਾਂ ਹੀ ਪ੍ਰਾਪਤ ਕਰਦੀ ਹੈ ਕਿਉਂਕਿ ਉਸਦੀ ਆਲੋਚਨਾ ਸੁਹਜ-ਸ਼ਾਸਤਰੀ ਵਧੇਰੇ ਹੈ ਅਤੇ ਉਹ ਰਚਨਾ ਪਾਨ ਉਪਰ ਕੇਂਦਰਿਤ ਰਹਿ ਕੇ ਸਾਹਿਤ ਚਿੱਤਰ ਦੀਆਂ ਵਿਭਿੰਨ ਪਰਤਾਂ ਨੂੰ ਉਜਾਗਰ ਕਰਦਾ ਹੈ।
ਪੰਜਾਬੀ ਆਲੋਚਨਾ ਦੇ ਵਿਕਾਸ ਕ੍ਰਮ ਵਿਚ ਸੰਤ ਸਿੰਘ ਸੇਖੋਂ ਤੋਂ ਅਤੇ ਕਿਸ਼ਨ ਸਿੰਘ ਤੋਂ ਬਾਅਦ ਗਿਣਨਯੋਗ ਨਾਂਅ ਅਤਰ ਸਿੰਘ ਦਾ ਆਉਂਦਾ ਹੈ । ਅਤਰ ਸਿੰਘ ਨੂੰ ਮੁੱਢਲੇ ਰੂਪ ਵਿਚ ਮਾਰਕਸਵਾਦੀ ਆਲੋਚਨਾ ਦੇ ਪ੍ਰਵਾਹ ਵਿਚ ਅਜਿਹਾ ਹਸਤਾਖਰ ਸਮਝਿਆ ਜਿਸਨੇ ਪੰਜਾਬੀ ਆਲੋਚਨਾ ਦਾ ਘੇਰਾ ਵਿਸਤਾਰਿਆ ਅਤੇ ਸਿਧਾਂਤਕ ਰੂਪ ਪ੍ਰਦਾਨ ਕੀਤਾ । ਜਸਬੀਰ ਸਿੰਘ ਆਹਲੂਵਾਲੀਆ ਅਨੁਸਾਰ, ਪ੍ਰੋ. ਅਤਰ ਸਿੰਘ ਨੇ (ਜਿਸਦਾ ਨਵੇਂ ਆਲੋਚਕਾਂ ਵਿਚ ਵੀ ਵਿਸ਼ੇਸ਼ ਸਥਾਨ ਹੈ।) ਅਜੇਹਾ ਲੋੜੀਂਦਾ ਦ੍ਰਿਸ਼ਟੀਕੋਣ ਮਾਰਕਸਵਾਦ ਤੋਂ ਗ੍ਰਹਿਣ ਕਰਕੇ ਪ੍ਰਗਤੀਵਾਦੀ ਆਲੋਚਨਾ ਦੇ ਸੰਕਲਪਾਤਮਕ ਘੇਰੇ ਨੂੰ ਵਿਸਤ੍ਰਿਤ ਕਰਕੇ ਇਸ ਨੂੰ ਇਸਦੀ ਮਕੈਨਿਕੀ ਸੰਕੀਰਣਤਾ ਤੋਂ ਬਚਾਇਆ ਹੈ ।"66
ਅਤਰ ਸਿੰਘ ਦੀ ਆਲੋਚਨਾ ਨੇ ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਉਸ ਨੇ ਸਾਹਿਤ ਦੇ ਅੰਤਰੀਵੀ ਲੱਛਣਾਂ ਤੇ ਆਧਾਰਿਤ ਸੁਤੰਤਰ ਹੱਦ ਉਪਰ ਜ਼ੋਰ ਦਿੰਦਿਆਂ ਉਸ ਨੂੰ ਪਰੰਪਰਾ ਦੇ ਪ੍ਰਸੰਗ ਵਿਚ ਰੱਖ ਕੇ ਅਧਿਐਨ ਕੀਤਾ। ਉਸ ਨੇ ਖੁੱਲ੍ਹੇ ਆਮ ਪੱਛਮੀ ਆਲੋਚਨਾ ਵਿਧੀਆ ਦੇ ਆਰੋਪਣ ਦੀ ਵਿਰੋਧਤਾ ਕਰਕੇ ਸਾਹਿਤ ਸ਼ਾਸਤਰ ਨੂੰ ਉਸੇ ਸਾਹਿਤ ਪਰੰਪਰਾ ਵਿਚੋਂ ਖੋਜਣ ਤੇ ਬਲ ਦਿੱਤਾ ਹੈ, ਜਿਸ ਚੋਂ ਉਸਦੇ ਮਾਨਵਵਾਦੀ ਪਰਿਪੇਖ ਉਭਾਰੇ ਜਾ ਸਕਣ । ਸਮਦਰਸ਼ਨ ਪੁਸਤਕ ਦਾ ਪਹਿਲਾਂ ਨਿਬੰਧ ਸਿਰਜਣਾ ਤੇ ਸਮੀਖਿਆ ਇਸੇ ਦ੍ਰਿਸ਼ਟੀ ਤੋਂ ਸਾਹਿਤ ਸਿਧਾਂਤ ਪ੍ਰਤੀ ਨਵੀਂ ਚੇਤਨਾ ਤੇ ਵਿਚਾਰਧਾਰਕ ਆਧਾਰ ਨਾਲ ਸੰਬੰਧਿਤ ਹੈ। ਅਤਰ ਸਿੰਘ ਦੀ ਆਲੋਚਨਾ ਦਾ ਪੰਜਾਬੀ ਆਲੋਚਨਾ ਨੇ ਡੂੰਘਾ ਅਧਿਐਨ ਨਹੀਂ ਕੀਤਾ. ਇਸੇ ਕਰਕੇ ਬਹੁਤਾ ਅਧਿਐਨ ਕਥਨੀ ਸਵੈਵਿਰੋਧ ਸਮਝ ਕੇ ਉਸ ਦੀ ਅੰਦਰਲੀ ਪ੍ਰਕ੍ਰਿਤੀ ਨੂੰ ਸਮਝਿਆ ਹੀ ਨਹੀਂ ਗਿਆ । ਪੰਜਾਬੀ ਆਲੋਚਨਾ ਵਿਚ ਉਸਦੀ ਆਲੋਚਨਾ ਪ੍ਰਤੀ ਦੇ ਤਰ੍ਹਾਂ ਦੇ ਮੌਤ ਪਾਏ ਜਾਂਦੇ ਹਨ। ਇਕ ਮੌਤ ਨਾਲ ਸੰਬੰਧਿਤ ਉਹ ਵਿਦਵਾਨ ਹਨ ਜਿਹੜੇ ਇਹ ਮੰਨਦੇ ਹਨ ਕਿ ਉਸਨੇ ਸੇਖੋਂ ਆਲੋਚਨਾ ਨੂੰ ਵਿਸਤਾਰਿਆ ਅਤੇ ਪ੍ਰਗਤੀਵਾਦੀ ਆਲੋਚਨਾ ਨੂੰ ਅਗਾਂਹ ਤੋਰਿਆ । ਇਨ੍ਹਾਂ ਵਿਚ ਪਰਮਿੰਦਰ ਸਿੰਘ, 67 ਦੀਵਾਨ ਸਿੰਘ 68 ਅਤੇ ਸੁਰਜੀਤ ਸਿੰਘ ਭੱਟੀ69 ਦਾ ਨਾਂਅ ਉਲੇਖਯੋਗ ਹੈ। ਦੂਸਰੇ ਮੱਤ ਦੇ ਉਹ ਚਿੰਤਕ ਹਨ ਜਿਹੜੇ ਉਸਨੂੰ ਕਲਾਕਾਰੀ ਸਮੀਖਿਆ ਅਨੁਸਰਣਵਾਦੀ, ਖੰਡਿਤ ਬਿਰਤੀ ਅਤੇ ਸਾਹਿਤ ਬਾਹਰੀ ਆਲੋਚਨਾ ਕਹਿੰਦੇ ਹਨ। ਇਸ ਵਿਚ ਹਰਿਭਜਨ ਸਿੰਘ, 70 ਤਰਲੋਕ ਸਿੰਘ ਕੰਵਰ,71ਸੁਤਿੰਦਰ ਸਿੰਘ ਨੂਰ, 72 ਹਰਿਭਜਨ ਸਿੰਘ ਭਾਟੀਆ73 ਆਦਿ ਦੇ ਨਾਂਅ ਵਿਸ਼ੇਸ਼ ਵਰਨਣ ਯੋਗ ਹਨ।
ਮੁੱਢਲੀਆਂ ਦੇ ਪੁਸਤਕਾਂ ਕਾਵਿ ਅਧਿਐਨ ਅਤੇ ਦ੍ਰਿਸ਼ਟੀਕੋਣ ਵਿਚ ਅਤਰ ਸਿੰਘ ਮਾਰਕਸੀ ਦ੍ਰਿਸ਼ਟੀਕੋਣ ਤੋਂ ਸਾਹਿਤ ਅਧਿਐਨ ਕਾਰਜ ਨੂੰ ਵਿਚਾਰਧਾਰਕ ਆਧਾਰ ਪ੍ਰਦਾਨ ਕਰਦਾ ਹੈ। ਪਹਿਲੀ ਪੁਸਤਕ ਕਾਵਿ-ਅਧਿਐਨ ਵਿਚ ਹੀ ਸਾਹਿਤ ਦੀ ਵਸਤੂ ਅਤੇ ਰੂਪ ਦੇ ਦਵੰਦਾਤਮਕ ਨੈਮ ਬਾਰੇ ਮਾਰਕਸੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਚਰਚਾ ਕਰਦਾ ਹੈ।
"ਸਾਡੇ ਬਹੁਤੇ ਕਵੀ ਇਸੇ ਲਈ ਭਾਵੇਂ ਵਸਤੂ ਪੱਖੋਂ ਕਿਤਨੇ ਵੀ ਯੁੱਧ ਤੇ ਸਪਸ਼ਟ ਕਿਉਂ ਨਾ ਹੋਣ, ਜੇ ਉਹ ਵਸਤੂ ਦਾ ਅਨੁਸਾਰੀ ਰੂਪ ਲਭ ਵਰਤ ਜਾਂ ਘੜ ਸਕਦੇ -ਜਿਸਦਾ ਕਾਰਨ ਉਨ੍ਹਾਂ ਦੀ ਸ਼ਖਸੀਅਤ ਅਣਹੋਂਦ 'ਚੋਂ ਉਪਜਦਾ ਹੈ - ਤਾਂ ਉਹ ਲੋਕਾਂ ਦੇ ਦਿਲਾਂ ਵਿਚ ਉਤਰ ਕੇ ਆਪਣੇ ਸੁਨੇਹੇ
ਉਨ੍ਹਾਂ ਦੇ ਜਜ਼ਬਿਆਂ ਉਹਨਾਂ ਦੀਆਂ ਸੋਚਾਂ, ਉਹਨਾਂ ਦੀਆਂ ਰੀਝਾਂ ਤੇ ਸੁਪਨਿਆਂ ਵਿਚ ਘੋਲਣ ਤੋਂ ਅਸਮਰੱਥ ਰਹਿਣਗੇ।"74
ਇਸੇ ਤਰ੍ਹਾਂ ਕਿਸੇ ਕਵੀ ਦੇ ਅਨੁਭਵ ਨੂੰ ਸਮਝਣ ਪ੍ਰਤੀ ਉਹ ਬਾਹਰਮੁਖੀ ਦ੍ਰਿਸਟੀ ਨੂੰ ਗ੍ਰਹਿਣ ਕਰਦਾ ਹੈ ਅਤੇ ਸਾਹਿਤ ਅਧਿਐਨ ਦੇ ਤਾਰਕਿਕ ਦ੍ਰਿਸ਼ਟੀਕੋਣ ਦੀ ਗਵਾਹੀ ਭਰਦਾ ਹੈ, "ਕਿਸੇ ਕਵੀ ਦੇ ਪਿਆਰ ਅਨੁਭਵ ਨੂੰ ਸਮਝਣ ਦਾ ਭਾਵ ਹੈ ਉਸਦੇ ਸਮੇਂ ਸਮਾਜ ਵਿਚ ਇਸਤਰੀ ਮਰਦ ਦੇ ਪਰਸਪਰ ਸੰਬੰਧਾਂ ਦੇ ਸਮਾਜਕ, ਆਰਥਕ ਤੇ ਭਾਈਚਾਰਕ ਪਿਛੋਕੜਾਂ ਨੂੰ ਸਮਝਣਾ।"76
ਇਸੇ ਤਰ੍ਹਾਂ ਅਤਰ ਸਿੰਘ ਆਲੋਚਨਾ ਦਾ ਬੁਨਿਆਦੀ ਆਧਾਰ ਮਾਰਕਸੀ ਵਿਚਾਰਧਾਰਾ ਹੈ ਜਿਸਨੂੰ ਉਹ ਭਾਰਤੀ ਪਰੰਪਰਾ ਤੇ ਸਾਹਿਤ ਨਾਲ ਜੋੜ ਕੇ ਨਵੇਂ ਪਾਸਾਰ ਪ੍ਰਦਾਨ ਕਰਦਾ ਹੈ। ਉਹ ਆਪਣੀ ਤੀਜੀ ਪੁਸਤਕ ਸਮਦਰਸ਼ਨ ਵਿਚ ਸਿਰਜਣਾ ਤੇ ਸਮੀਖਿਆ ਪ੍ਰਤੀ ਨਵੇਂ ਪਾਸਾਰਾਂ ਨੂੰ ਸਾਹਮਣੇ ਲਿਆਉਂਦਾ ਹੈ। ਉਸਨੇ ਸਾਹਿਤ ਨੂੰ ਖ਼ੁਦਮੁਖਤਾਰ ਹੋਂਦ ਮੰਨਣ ਤੇ ਬਲ ਦਿੱਤਾ ਅਤੇ ਵਿਗਿਆਨ, ਧਰਮ, ਦਰਸ਼ਨ ਭਾਸ਼ਾ ਸ਼ਬਦ, ਸਮਾਜ, ਸਾਹਿਤ ਦੀ ਪ੍ਰਕ੍ਰਿਤੀ, ਸਾਹਿਤਕ ਕਲਾ ਦਾ ਦੂਸਰੀਆਂ ਕਲਾਵਾਂ ਨਾਲੋਂ ਅੰਤਰ ਪ੍ਰਤੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਵਿਸਤਾਰ ਪ੍ਰਸਤੁਤ ਕੀਤਾ ਹੈ। ਸਾਹਿਤ ਸੰਵੇਦਨਾ ਵਿਹਾਰਕ ਆਲੋਚਨਾ ਦੀ ਹੋਰ ਮੁੱਲਵਾਨ ਪੁਸਤਕ, ਜਿਸ ਤੱਕ ਪਹੁੰਚਦਿਆਂ ਉਸਦੀ ਆਲੋਚਨਾ ਸਾਹਿਤ ਦੇ ਅੰਦਰਲੇ ਸਾਰ ਰਾਹੀਂ ਮਾਨਵ ਦੇ ਸੰਕਲਪ ਦੀ ਤਾਲਾਸ਼ ਕਰਦੀ ਹੈ। ਇਉਂ ਉਸਦਾ ਮਨੁੱਖ ਦੀ ਮਨੁੱਖ ਵਜੋਂ ਪਛਾਣ ਦਾ ਬੁਨਿਆਦੀ ਸੰਕਲਪ, ਮਾਨਵਵਾਦੀ ਪਰਿਪੇਖ ਪੰਜਾਬੀ ਆਲੋਚਨਾ ਵਿਚ ਨਿਸਚੇ ਹੀ ਵਿਚਾਰਧਾਰਕ ਵਿਕਾਸ ਦਾ ਸੂਚਕ ਹੈ।
ਕੁਝ ਆਲੋਚਕ ਅਤਰ ਸਿੰਘ ਦੀ ਆਲੋਚਨਾ ਵਿਚ ਇਕ ਸਵੈ-ਵਿਰੋਧ ਵੀ ਦੇਖਦੇ ਹਨ। ਇਸ ਵਿਰੋਧ ਦੇ ਕਾਰਨ ਉਸਦੀ ਆਲੋਚਨਾਤਮਕ ਬਿਰਤੀ ਖੰਡਿਤ ਹੋਣ ਦੇ ਪ੍ਰਭਾਵ ਨੂੰ ਦ੍ਰਿਸ਼ਟੀਗੋਚਰ ਕਰਦੇ ਹਨ। ਇਸੇ ਨਾਲ ਉਸ ਦੀ ਵਿਚਾਰਧਾਰਕ ਖੰਡਿਤਾ ਇਕ ਵਿਰੋਧ ਉਤਪੰਨ ਕਰ ਦਿੰਦੀ ਹੈ। ਪਰੰਤੂ ਅਧਿਐਨ ਸਮੇਂ ਕਈ ਆਲੋਚਕਾਂ ਦੀਆ ਤੱਥ-ਵਿਹੂਣੀਆਂ ਟਿੱਪਣੀਆਂ ਹੋਰ ਬਹੁਤ ਕੁਝ ਧੁੰਦਲਾ ਕਰ ਦਿੰਦੀਆਂ ਹਨ: "ਉਸਦੀ ਨਿਰਪੇਖ ਮਾਨਵਵਾਦੀ ਦ੍ਰਿਸ਼ਟੀ ਕਿਸੇ ਵਿਚਾਰ ਜਾ ਧਾਰਨਾ ਨੂੰ ਮੁਲੰਕਣ ਦੀ ਪੱਧਰ ਉਤੇ ਪੂਰੀ ਤਰ੍ਹਾਂ ਨਿਖਰਨ ਨਹੀਂ ਦਿੰਦੀ । 76 ਜਦੋਂ ਕਿ ਉਸਦੀ ਮਾਨਵਵਾਦੀ ਦ੍ਰਿਸ਼ਟੀ ਨਿਰਪੇਖ ਨਹੀਂ ਸਾਪੇਖਕ ਹੈ ਅਸਤਿਤਵਵਾਦੀ ਚਿੰਤਕਾਂ ਵਾਂਗ ਨਿਰਪੇਖ ਅਸਤਿਤਵ ਦੀ ਧਾਰਨੀ ਨਹੀਂ ਸਗੋਂ ਸਾਪੇਖਕ ਅਸਤਿਤਵ ਦੀ ਧਾਰਨੀ ਹੈ। ਇਹ ਗੱਲ ਨਿਸ਼ਚਿਤ ਰੂਪ ਵਿਚ ਕਹੀ ਜਾ ਸਕਦੀ ਹੈ ਕਿ ਉਸਦੀ ਆਲੋਚਨਾ ਸੰਤ ਸਿੰਘ ਸੇਖੋਂ ਦੁਆਰਾ ਸਥਾਪਤ ਪ੍ਰਣਾਲੀ ਨੂੰ ਸਹਿਜੇ ਹੀ ਵਿਸਤਾਰਦੀ ਅਤੇ ਨਵੇਂ ਆਯਾਮ ਦਿੰਦੀ ਹੈ। ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਵਿਚ ਉਸਦਾ ਯੋਗਦਾਨ ਗਿਣਨਯੋਗ ਹੈ। ਇਕ ਆਲੋਚਕ ਦੇ ਸ਼ਬਦਾਂ ਵਿਚ, ਮੁੱਖ ਰੂਪ ਵਿਚ ਦੁਅੰਦਵਾਦੀ ਪਦਾਰਥਵਾਦੀ ਵਿਸ਼ਵ ਦ੍ਰਿਸ਼ਟੀਕੋਣ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਉਂਦਿਆਂ ਅਤਰ ਸਿੰਘ ਨੇ ਸੰਤ ਸਿੰਘ ਸੇਖੋਂ ਦੁਆਰਾ ਸਥਾਪਤ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਨੂੰ ਵਿਸਤ੍ਰਿਤ ਅਤੇ ਡੂੰਘੇਰਾ ਕਰਨ ਵਿਚ ਆਪਣਾ ਯੋਗਦਾਨ ਪਾਉਂਦਿਆਂ ਇਸ ਨੂੰ ਆਧੁਨਿਕ ਸੁਰ ਪ੍ਰਦਾਨ ਕੀਤੀ ਹੈ ।"77 ਇਸੇ ਤਰ੍ਹਾਂ ਸਤਿੰਦਰ ਸਿੰਘ ਦੇ ਸ਼ਬਦਾਂ ਵਿਚ, ਡਾ: ਅਤਰ ਸਿੰਘ ਨੇ ਪੰਜਾਬੀ ਆਲੋਚਨਾ ਨੂੰ ਵਿਕਸਤ ਕਰਨ ਅਤੇ ਸਿਧਾਂਤਕ ਰੂਪ ਦੇਣ ਦੀ ਸਮਰੱਥਾ ਪ੍ਰਗਟ ਕੀਤੀ। 78
ਇਸ ਸਮੇਂ ਦੌਰਾਨ ਪਾਕਿਸਤਾਨੀ ਪੰਜਾਬ ਵਿਚ ਵੀ ਪੰਜਾਬੀ ਸਾਹਿਤ ਅਧਿਐਨ ਪ੍ਰਤੀ ਚੇਤ- ਨਤਾ ਪੈਦਾ ਹੋਈ ਹੈ। ਕੁਝ ਰਾਜਨੀਤਕ ਕਾਰਨਾਂ ਕਰਕੇ ਭਾਰਤੀ ਪੰਜਾਬ ਤੋਂ ਪਾਕਿਸਤਾਨੀ ਪੰਜਾਬ ਦੇ
ਆਪਸੀ ਸੰਚਾਰ ਦੀ ਕਮਜ਼ੋਰੀ ਕਾਰਨ ਅਤੇ ਕੁਝ ਲਿੱਪੀ ਦੀ ਸਮੱਸਿਆ ਕਾਰਨ ਅਸੀਂ ਇਕ ਦੂਜੇ ਦੇ ਸਾਹਿਤ ਅਤੇ ਆਲੋਚਨਾ ਤੋਂ ਵੰਚਿਤ ਰਹਿ ਰਹੇ ਹਾਂ । ਇਸਦੇ ਬਾਵਜੂਦ ਵੀ ਪਾਕਿਸਤਾਨੀ ਪੰਜਾਬ ਦੇ ਆਲੋਚਕ ਨਜਮ ਹੁਸੈਨ ਸੱਯਦ ਦੀਆਂ ਆਲੋਚਨਾਤਮਕ ਪੁਸਤਕਾਂ ਨੂੰ ਭਾਰਤੀ ਪੰਜਾਬ ਵਿਚ ਲਿਪੀ ਅੰਤਰ ਕੀਤਾ ਗਿਆ ਹੈ। ਇਸ ਆਲੋਚਕ ਦੀ ਆਲੋਚਨਾ ਭਾਰਤੀ ਪੰਜਾਬੀ ਆਲੋਚਨਾ ਨਾਲੋਂ ਇਕੋ ਸਮੇਂ ਕਈ ਪੱਖਾਂ ਤੋਂ ਵੱਖਰੀ ਸੁਰ ਵਾਲੀ ਹੈ, ਇਹ ਇਸਦੀ ਡੂੰਘਾਈ ਕਾਰਨ ਹੈ। "ਇਸ ਪੁਸਤਕ (ਸੋਧਾ, ਸਾਰਾ ਤੇ ਹੋਰ ਲੇਖ ਵਿਚ ਅੰਕਿਤ ਲੇਖ ਪੜ੍ਹਕੇ ਇਹ ਗੱਲ ਪ੍ਰਵਾਨ ਕਰਨੀ ਅਸੰਭਵ ਹੋ ਗਈ ਕਿ ਪੰਜਾਬੀ ਸਾਹਿਤ ਸੰਬੰਧੀ ਇਤਨੀ ਸੁਗਮ, ਇਤਨੀ ਸਾਰਥਕ ਤੇ ਇਤਨੀ ਡੂੰਘੀ ਸਮੀਖਿਆ ਭਾਰਤੀ ਪੰਜਾਬ ਵਿਚ ਕਦੇ ਨਹੀਂ ਰਚੀ ਗਈ। 79
ਨਜਮ ਹੁਸੈਨ ਸੱਯਦ ਦੀ ਆਲੋਚਨਾ ਦੀ ਨਿਖੜਵੀਂ ਪਛਾਣ, ਸਾਹਿਤਕ ਰਚਨਾ ਦੇ ਪਾਠ ਦੀ ਸਮੁੱਚਤਾ ਵਿਚ ਗ੍ਰਹਿਣ-ਸ਼ੀਲਤਾ ਅਤੇ ਉਸਦੀ ਭਰਪੂਰ ਵਿਆਖਿਆ ਤੇ ਵਿਸ਼ਲੇਸ਼ਣਮਈ ਜੁਗਤਾਂ ਵਿਚ ਨਿਹਤ ਹੈ। ਉਹ ਸਾਹਿਤਕ ਰਚਨਾਵਾਂ ਦਾ ਪਾਠ ਸਮਾਜਕਤਾ ਅਤੇ ਇਤਿਹਾਸਕਤਾ ਤੋਂ ਵਿਛੁੰਨ ਕੇ ਨਹੀਂ ਕਰਦਾ ਸਗੋਂ ਪਰੰਪਰਾ ਦੇ ਪ੍ਰਸੰਗ ਰਾਹੀਂ ਅਰਥ ਭਰਪੂਰ ਬਣਾਉਂਦਾ ਹੈ। ਪਰੰਪਰਾ ਅਤੇ ਰਚਨਾ ਪ੍ਰਤੀ ਉਸਦਾ ਵਿਚਾਰ ਹੈ, "ਪੰਜਾਬੀ ਸ਼ਾਇਰੀ ਦੀ ਵੱਡੀ ਰੀਤ ਨਾਲ ਆਪਣਾ ਸੰਬੰਧ ਦੱਸਿਆ ਜਾਵੇ ਪਈ ਮੇਰੀ ਕਿਰਤ ਨੂੰ ਪਰਖਣ, ਪੜ੍ਹਨ ਤੇ ਸਮਝਣ ਦਾ ਰਾਹ ਏਸੇ ਰੀਤ ਰਾਹੀਂ ਜੇ, ਹੋਰ ਕੋਈ ਨਹੀਂ। 80
ਨਜਮ ਹੁਸੈਨ ਸੱਯਦ ਸਾਹਿਤ ਦੇ ਸਰਲ ਅਰਥਾਂ ਦੀ ਬਜਾਏ ਉਸਦੇ ਲੁਪਤ ਅਰਥਾਂ ਨੂੰ ਸਮਾਜਕ ਅਤੇ ਸਭਿਆਚਾਰਕ ਪ੍ਰਸੰਗ ਰਾਹੀਂ ਦ੍ਰਿਸ਼ਟੀਗੋਚਰ ਕਰਦਾ ਹੈ। ਇਸੇ ਕਰਕੇ ਉਸਦੀ ਆਲੋਚਨਾ ਕਿਸੇ ਪ੍ਰਣਾਲੀ ਦੇ ਸਿਧੇ ਸਾਦੇ ਮਕਾਨਕੀ ਢੰਗ ਨਾਲ ਪ੍ਰਸੜਤ ਨਹੀਂ ਹੁੰਦੀ। ਪੱਛਮ ਵਿਚ ਪ੍ਰਚਲਤ ਸਾਹਿਤਕ ਰਚਨਾਵਾਂ ਦੇ ਚਿੰਨ੍ਹਾਤਮਕ ਵਿਸ਼ਲੇਸ਼ਣ ਨੂੰ ਚਿੰਨ੍ਹਾਂ ਤੱਕ ਸੀਮਿਤ ਨਾ ਕਰਕੇ ਉਸ ਨੂੰ ਸਮਾਜਕ ਕੀਮਤਾ ਦੇ ਵਿਸ਼ੇਸ਼ ਟਕਰਾਉ ਰਾਹੀਂ ਹੀ ਖੋਲ੍ਹਦਾ ਹੈ। ਉਹ ਸਾਹਿਤਕ ਰਚਨਾਵਾਂ ਦੀਆਂ ਅੰਦਰਲੀਆਂ ਰਮਜ਼ਾਂ ਨੂੰ ਸਮਝਣ ਤੇ ਪ੍ਰਗਟਾਉਣ ਲਈ ਯਤਨਸ਼ੀਲ ਹੈ। ਉਹ ਹੀਰ ਤੇ ਰਾਂਝੇ ਪੂਰਨ ਰਸਾਲੂ ਨੂੰ ਪ੍ਰਤੀਕ ਰੂਪਾਂ 'ਚ ਉਘਾੜ ਕੇ ਉਨ੍ਹਾਂ ਕਿੱਸਿਆਂ ਵਿਚ ਪੇਸ਼ ਮਨੁੱਖੀ ਅਨੁਭਵ ਸਾਰ, ਸੰਕਟ ਸਮਾਜਕ ਕਦਰਾਂ ਕੀਮਤਾਂ ਦਾ ਅੰਦਰਲਾ ਵਿਰੋਧ ਫੜਦਾ ਹੈ। "ਸੱਯਦ ਆਲੋਚਨਾ ਦੀ ਇਕ ਵਿਲੱਖਣ ਪ੍ਰਾਪਤੀ ਕਿਸੇ ਸਾਹਿਤ ਰਚਨਾ ਦੇ ਵਿਸ਼ਲੇਸ਼ਣ ਵਿਚ ਰਚਨਾ ਵਿਚ ਪੇਸ਼ ਵੱਖ ਵੱਖ ਚਿੰਨ੍ਹਾਂ (Signs) ਨੂੰ ਆਪਣੇ ਅਧਿਐਨ ਦਾ ਆਧਾਰ ਬਣਾਉਣ ਵਿਚ ਹੈ। ਉਹ ਰਚਨਾ ਦੇ ਪਾਠ ਵਿਚੋਂ ਪਾਤਰ, ਘਟਨਾਵਾਂ, ਸ਼ਬਦਾਂ ਅਤੇ ਸੰਕਲਪਾਂ ਨੂੰ ਵਿਸ਼ੇਸ਼ ਚਿੰਨ੍ਹਾਂ ਵਜੋਂ ਗ੍ਰਹਿਣ ਕਰਦਿਆਂ, ਇਨ੍ਹਾਂ ਨੂੰ ਸਾਡੀ ਸੰਸਕ੍ਰਿਤੀ, ਸਮਾਜ ਅਤੇ ਇਤਿਹਾਸ ਦੇ ਸੰਦਰਭ ਵਿਚ ਰੱਖ ਕੇ ਵਿਆਖਿਆਉਣ ਦਾ ਯਤਨ ਕਰਦਾ ਹੈ।"81
ਨਜਮ ਹੁਸੈਨ ਸੱਯਦ ਦੀ ਆਲੋਚਨਾ ਦਾ ਇਕ ਪੱਖ ਸਾਹਿਤਕ ਕਿਰਤਾਂ ਦੇ ਅੰਦਰ ਸਿਧਾਂਤ ਖੋਜਣ ਪ੍ਰਤੀ ਵੀ ਹੈ। ਅਜਿਹਾ ਅਧਿਐਨ ਪੰਜਾਬੀ ਵਿਚ ਪਹਿਲੀ ਵਾਰ ਉਤਪੰਨ ਹੋਇਆ। ਉਸਦਾ ਪਰਖ ਬਾਰੇ ਮੀਆ ਮੁਹੰਮਦ ਬਖ਼ਸ਼ ਦਾ ਵਿਚਾਰ' ਇਸ ਦ੍ਰਿਸ਼ਟੀ ਤੋਂ ਮਹੱਤਵਪੂਰਨ ਨਿਬੰਧ ਹੈ। ਇਸ ਵਿਚ ਆਲੋਚਕ ਇਕ ਸਿਰਜਣਾਤਮਕ ਲੇਖਕ ਦੀਆਂ ਵਿਵੇਕਸ਼ੀਲ ਉਕਤੀਆਂ ਨੂੰ ਪਰਖ ਲੇਖ ਲਈ ਵਿਸ਼ਲੇਸ਼ਤ ਕਰਦਾ ਹੈ। ਮੀਆਂ ਦੀ ਰਚਨਾ ਵਿਚਲੇ ਕਾਵਿ ਸਿਧਾਂਤ ਬਾਰੇ ਉਸਦਾ ਵਿਚਾਰ ਹੈ, "ਲਫਜ਼ ਤੇ ਰਮਜ, ਹਯਾਤੀ ਦਾ ਜ਼ਾਹਰ ਤੇ ਥਾਤਨ, ਇੰਜ ਇਕ ਜੁੱਸਾ ਹੋਏ ਪਏ ਹਨ ਜਿਵੇਂ ਗੁਪਤੀ
ਦੇ ਇਕੋ ਵਜੂਦ ਵਿਚ ਲਾਠੀ ਤੇ ਤਲਵਾਰ ਜਿਵੇਂ ਫੁੱਲ ਪੱਤਰਾਂ ਵਿਚ ਤੇ ਚਿਟਿਆਈ ਅੱਖਰਾਂ ਦੀ ਕਾਲਰ ਵਿਚ ਤੇ ਸੂਰਜ ਰੁੱਖਾਂ ਓਹਲੇ। "82
ਨਜਮ ਹੁਸੈਨ ਸੱਯਦ ਰਚਨਾ ਦੀ ਕਾਵਿ-ਬਣਤਰ ਰਹੀ ਉਸਦੀ ਅੰਦਰਲੀ ਰਮਜ਼ ਨੂੰ ਉਘਾੜਦਾ ਹੈ ਤੇ ਉਸਦੇ ਅਰਥਾਂ ਨੂੰ ਪਛਾਣਦਾ ਹੈ। ਉਸਦੀ ਆਲੋਚਨਾ ਵਿਵੇਕ, ਸਾਹਿਤ, ਪਰੰਪਰਾ, ਤਰਕ, ਸਾਹਿਤ ਸਿਧਾਂਤ ਤੇ ਸਮਾਜਕ ਪ੍ਰਬੰਧ ਦੇ ਅੰਤਰ-ਵਿਰੋਧਾਂ ਦੇ ਗੰਭੀਰ ਸੰਗਠਨ ਨੂੰ ਸਮਝਣ ਵੱਲ ਰੁਚਿਤ ਹੈ। ਇਸੇ ਕਰਕੇ ਉਹ ਰਚਨਾਵਾਂ ਦਾ ਅਧਿਐਨ ਮਾਰਕਸੀ ਦ੍ਰਿਸ਼ਟੀਕੋਣ ਤੋਂ ਕਰਕੇ ਉਨ੍ਹਾ ਦੇ ਵਿਚਾਰਧਾਰਕ ਤੱਤਾਂ ਨੂੰ ਪਛਾਣਦਾ ਹੈ। ਵਿਹਾਰਕ ਆਲੋਚਨਾ ਵਿਚ ਜਿੱਥੇ ਉਹ ਹੀਰ ਰਾਂਝੇ ਨੂੰ ਨਾਬਰੀ ਦੇ ਪ੍ਰਤੀਕਾਂ ਵਜੋਂ ਉਘਾੜਦਾ ਹੈ, ਉਥੇ ਚੂਚਕ, ਕੈਦੇਂ, ਖੇੜੇ, ਕਾਜੀ ਨੂੰ ਸੰਸ਼ਿਕ ਜਮਾਤ ਦੇ ਪ੍ਰਤੀਕਾਂ ਵਜੋਂ ਸਮਝਦਾ ਹੈ। ਉਸਦੀ ਅਧਿਐਨ ਦ੍ਰਿਸਟੀ ਪਿੱਛੇ ਅਸਲ ਵਿਚ ਮਾਰਕਸਵਾਦੀ ਵਿਚਾਰਧਾਰਾ ਕਾਰਜਸ਼ੀਲ ਹੈ।
ਨਜਮ ਹੁਸੈਨ ਸੱਯਦ ਮਾਰਕਸਵਾਦੀ ਵਿਚਾਰਧਾਰਾ ਨੂੰ ਅਤੇ ਰਚਨਾ ਦੇ ਅਧਿਐਨ ਲਈ ਵਿਕਸਤ ਪੱਛਮੀ ਆਲੋਚਨਾ ਪ੍ਰਣਾਲੀਆਂ ਦੇ ਨੇਮਾਂ ਨੂੰ ਲਾਗੂ ਕਰਕੇ ਸਾਹਿਤ ਦੇ ਗੰਭੀਰ ਅਰਥਾਂ ਪ੍ਰਤੀ ਰੁਚਿਤ ਹੈ। ਨਜਮ ਹੁਸੈਨ ਦੀ ਆਲੋਚਨਾ ਨਾਲ ਮਾਰਕਸਵਾਦੀ ਵਿਚਾਰਧਾਰਕ ਪਰਿਪੇਖ ਜਿੱਥੇ ਵਿਗਿਆਨਕ ਰੂਪ ਵਿਚ ਪੰਜਾਬੀ ਆਲੋਚਨਾ ਨੂੰ ਤਰਕ ਪੂਰਨ ਬਣਾਉਂਦਾ ਹੈ, ਉਥੇ ਅੰਤਰਰਾਸ਼ਟਰੀ ਪੱਧਰ ਤੇ ਵਿਕਸਿਤ ਵਿਭਿੰਨ ਪ੍ਰਣਾਲੀਆਂ ਦੇ ਅੰਤਰ ਅਨੁਸ਼ਾਸਨ ਰਾਹੀਂ ਉਹ ਸਾਹਿਤਕ ਕਿਰਤਾਂ ਦਾ ਸਰਬਾਂਗੀ ਅਧਿਐਨ ਕਰਦਾ ਹੈ। ਇਹੋ ਉਸਦੀ ਪ੍ਰਾਪਤੀ ਹੈ ਜਿਹੜੀ ਪੰਜਾਬੀ ਆਲੋਚਨਾ ਨੂੰ ਗੰਭੀਰ ਰੂਪ ਵਿਚ ਸਾਹਿਤ ਦੀ ਸਾਹਿਤਕਤਾ ਨਾਲ ਜੋੜਦੀ ਹੈ ਅਤੇ ਇਤਿਹਾਸਕ ਅਨੁਭਵ ਸਾਰ ਨੂੰ ਬਾਹਰਮੁਖੀ ਨਜ਼ਰੀਏ ਨਾਲ ਵਿਅਕਤ ਕਰਦੀ ਹੈ। ਸੱਯਦ ਦੀ ਆਲੋਚਨਾ ਨਾਲ ਨਿਸ਼ਚੇ ਹੀ ਪੰਜਾਬੀ ਆਲੋਚਨਾ ਤੇ ਵਿਸ਼ੇਸ਼ ਕਰਕੇ ਮਾਰਕਸੀ ਆਲੋਚਨਾ ਵਿਚ ਗੁਣਾਤਮਕ ਵਿਕਾਸ ਹੋਇਆ ਹੈ, "ਸੰਤ ਸਿੰਘ ਸੇਖੋਂ ਦੁਆਰਾ ਸਥਾਪਿਤ ਮਾਰਕਸਵਾਦੀ ਆਲੋਚਨਾ ਦਾ ਅਗਲਾ ਗੁਣਾਤਮਕ ਵਿਕਾਸ, ਸੰਯਦ ਦੀ ਆਲੋਚਨਾ ਦ੍ਰਿਸ਼ਟੀ ਨਾਲ ਹੀ ਹੋਇਆ ਹੈ।"83
ਪੰਜਾਬੀ ਸਾਹਿਤ ਵਿਚ 1960ਵਿਆਂ ਦੇ ਨੇੜੇ ਤੇੜੇ ਇਕ ਖਾਸ ਪਰਿਵਰਤਨ ਸਿਰਜਣਾਤਮਕ ਅਤੇ ਆਲੋਚਨਾਤਮਕ ਖੇਤਰ ਵਿਚ ਆਉਂਦਾ ਹੈ, ਜਿਸਨੂੰ ਪ੍ਰਯੋਗਸ਼ੀਲ ਜਾਂ ਪ੍ਰਯੋਗਵਾਦ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਇਹ ਪਹਿਲੀ ਸੁਚੇਤ ਕਾਵਿ ਲਹਿਰ ਸੀ, ਜਿਸਨੇ ਬਹੁਤ ਕੁਝ ਨਵਾਂ ਸਥਾਪਤ ਕਰਨ ਦਾ ਅਤੇ ਪੁਰਾਣਾ ਰੱਦ ਕਰਨ ਦਾ ਐਲਾਨ ਕੀਤਾ। ਇਥੇ ਇਕ ਆਲੋਚਕ ਦਾ ਕਥਨ ਵਰਣਨਯੋਗ ਹੈ, "ਸਾਹਿਤ ਆਲੋਚਨਾ ਦੇ ਖੇਤਰ ਵਿਚ 1960-70 ਦੇ ਦਰਮਿਆਨ ਆਲੋਚਨਾਤਮਕ ਅਤੇ ਸਿਰਜਣਾਤਮਕ ਸਾਹਿਤ ਖੇਤਰ ਵਿਚ ਪ੍ਰਗਤੀਵਾਦੀ ਧਾਰਾ ਦੇ ਵਿਰੋਧ ਵਿਚ ਕੁਝ ਆਲੋਚਕਾਂ ਨੇ ਪ੍ਰਗਤੀਵਾਦੀ ਧਾਰਾ ਵਿਚਲੀ ਕੱਟੜਪੰਥੀ (Dogmatic) ਪਹੁੰਚ ਦੇ ਵਿਰੁੱਧ ਸਾਹਿਤ ਆਲੋਚਨਾ ਅਤੇ ਸਾਹਿਤ-ਸਿਰਜਣਾ ਦੇ ਖੇਤਰ ਵਿਚ ਆਧੁਨਿਕਤਾ, ਲਚਕਤਾ, ਬੰਧਿਕਤਾ, ਬਹੁਮੁੱਖਤਾ ਅਤੇ ਵਿਆਪਕਤਾ ਲਿਆਉਣ ਦੇ ਯਤਨ ਪ੍ਰਾਰੰਭ ਕੀਤੇ। 84
ਪ੍ਰਯੋਗਸ਼ੀਲ ਕਾਵਿ ਲਹਿਰ ਨੂੰ ਸਥਾਪਤ ਕਰਨ ਵਾਲੇ ਕਵੀ/ਚਿੰਤਕ ਸਿਰਜਣਾਤਮਕ ਪਰਿਵਰਤਨ ਨੂੰ ਸਮੀਖਿਆਗਤ ਪਰਿਵਰਤਨ ਦੇ ਵਿਸ਼ਵਾਸ਼ ਨੂੰ ਵੀ ਦ੍ਰਿੜ ਕਰਾਉਂਦੇ ਹਨ। ਜਸਬੀਰ ਸਿੰਘ ਆਹਲੂਵਾਲੀਆ ਦੇ ਸ਼ਬਦਾਂ ਵਿਚ, "ਸਿਰਜਣਾਤਮਕ ਕਿਰਿਆ ਦੇ ਸੁਭਾਅ ਵਿਚ ਆਏ ਮੂਲ ਪਰਿਵਰਤਨ ਉਸੇ ਤਰ੍ਹਾਂ ਹੀ ਆਲੋਚਨਾ ਦੀ ਪ੍ਰਚੱਲਤ ਵਿਧੀ ਦੀਆਂ ਅੰਤਰੀਵੀ ਸੀਮਾਵਾਂ ਦੇ ਵਿਰੋਧਾਂ ਨੂੰ
ਨੰਗਾ ਕਰਕੇ ਬੇਸੀਦਾ ਕਰਾਰ ਦਿੰਦਾ ਹੈ। ਜਿਵੇਂ ਉਤਪਾਦਨ ਦੀਆਂ ਸ਼ਕਤੀਆਂ ਵਿਚ ਪ੍ਰਚੱਲਤ ਰੂੜੀਗਤ ਵਿਚਾਰਾਂ ਨੂੰ ਪੁਰਾਣੇ ਅਤੇ ਪ੍ਰਤਿਗ੍ਰਾਮੀ ਠਹਿਰਾ ਦਿੰਦੀ ਹੈ ।85
ਇਨ੍ਹਾਂ ਆਲੋਚਕਾਂ ਨੇ ਆਪਣੇ ਤੋਂ ਪੂਰਵਲੀ ਆਲੋਚਨਾ ਨੂੰ ਪ੍ਰਗਤੀਵਾਦੀ ਲਹਿਰ ਦੇ ਵਿਗਠਨ ਨਾਲ ਜੋੜਿਆ ਅਤੇ ਆਰੰਭੀ ਨਵੀਂ ਆਲੋਚਨਾ ਨੂੰ ਸਿਰਜਣਾਤਮਕ ਅਤੇ ਆਧੁਨਿਕਤਾ ਦੀ ਅਗਵਾਈ ਕਰਨ ਵਾਲੀ ਦਰਸਾਇਆ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪ੍ਰਗਤੀਵਾਦੀ ਲਹਿਰ ਵਿਚ ਪੈਦਾ ਹੋਈ ਵਿਗਠਨ ਦੀ ਸਥਿਤੀ ਨੇ ਨਾ ਕੇਵਲ ਸਿਰਜਣਾਤਮਰ ਪੱਧਰ ਉਤੇ ਸਗੋਂ ਸਮੀਖਿਆ ਦੇ ਖੇਤਰ ਵਿਚ ਵੀ ਸੰਕਟ ਨੂੰ ਪੈਦਾ ਕੀਤਾ । ਪ੍ਰਯੋਗਸ਼ੀਲ ਕਵਿਤਾ ਦੇ ਪੈਦਾ ਹੋਣ ਨਾਲ ਇਕ ਨਵੀਂ ਕਿਸਮ ਦੀ ਸਿਰਜਣਾਤਮਕ ਸਮੀਖਿਆਤਮਕ ਕਿਰਿਆ ਨੇ ਹੋਂਦ ਗ੍ਰਹਿਣ ਕੀਤੀ ਅਤੇ ਜਿਸਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਧੁਨਿਕਤਾ ਦੀ ਅਗਵਾਈ ਕੀਤੀ।86 ਇਸ ਕਾਵਿ ਲਹਿਰ ਦੇ ਸੰਸਥਾਪਕ ਇਸ ਆਲੋਚਨਾ ਦਾ ਮੁਹਾਂਦਰਾ ਸਿਰਜਦੇ ਹੋਏ ਇਸ ਨੂੰ ਪ੍ਰਗਤੀਵਾਦੀ ਸਮੀਖਿਆ ਦੇ ਸਤਹੀ ਤੇ ਮਕਾਨਕੀ ਸੁਭਾਅ ਦਾ ਦਵੰਦਾਤਮਕ ਨਿਖੇਧ ਕਹਿੰਦੇ ਹਨ।87
ਪ੍ਰਯੋਗਸ਼ੀਲ ਨਾਮੀ ਆਲੋਚਨਾ ਧਾਰਾ ਦੇ ਮੁੱਖ ਆਲੋਚਕ ਜਸਬੀਰ ਸਿੰਘ ਆਹਲੂਵਾਲੀਆ ਅਤੇ ਰਵਿੰਦਰ ਰਵੀ ਹਨ। ਇਨ੍ਹਾਂ ਦਾ ਬਹੁਤਾਂ ਯਤਨ ਪ੍ਰਗਤੀਵਾਦੀ ਕਾਵਿ ਦਾ ਜਮੂਦ ਤੋੜਨ ਦੇ ਨਾਲ ਨਾਲ ਸਮੀਖਿਆਤਮਕ ਮਕੈਨਕੀਪਨ ਅਤੇ ਸੰਕਟ ਨੂੰ ਦੂਰ ਕਰਨ ਦਾ ਹੈ। ਇਸ ਸਮੁੱਚੀ ਲਹਿਰ ਦਾ ਅਧਿਐਨ ਰੌਚਿਕ ਸਿੱਟੇ ਸਾਹਮਣੇ ਲਿਆਉਂਦਾ ਹੈ। ਇਹ ਚਿੰਤਕ ਵਿਰਾਰਕ ਅਤੇ ਸਿਧਾਂਤਕ ਰੂਪ ਵਿਚ ਮਾਰਕਸਵਾਦੀ ਮੁਹਾਵਰੇ ਰਾਹੀਂ ਵਿਗਿਆਨਕ ਲੀਹਾਂ ਤੇ ਉਸਾਰਨ ਦੀ ਬਜਾਏ ਆਲੋਚਨਾ ਨੂੰ ਸਮਾਜਕ ਸੰਦਰਭ ਤੇ ਉਸਦੀ ਪਰੰਪਰਾ ਤੋਂ ਅਲੱਗ ਕਰਕੇ, ਰਚਨਾ ਨੂੰ ਸਮੁੱਚਤਾ ਦੀ ਬਜਾਏ, ਇਕਾਈਆ ਦੇ ਅਧਿਐਨ ਦੇ ਨਾਂਹ ਵਾਚਕ ਵਿਰੋਧ ਵਿਚ ਸਥਾਪਤ ਕਰਨਾ ਸ਼ੁਰੂ ਕਰ ਦਿੰਦੇ ਹਨ। ਵਿਚਾਰਧਾਰਕ ਦ੍ਰਿਸ਼ਟੀ ਤੋਂ ਪ੍ਰਯੋਗਸ਼ੀਲ ਸਮੀਖਿਅਕ ਨਿਰਾਧਾਰ, ਨਿਰਮੂਲ ਗੈਰ ਵਿਗਿਆਨਕ ਅਤੇ ਮਾਰਕਸਵਾਦ ਵਿਰੋਧੀ ਧਾਰਨਾਵਾਂ ਨੂੰ ਸਥਾਪਤ ਕਰਦੇ ਹਨ। ਜਿਸ ਬਾਰੇ ਭਰਪੂਰ ਅਧਿਐਨ ਕਰਦਿਆਂ ਪਵਨ ਸਮੀਰ ਦਾ ਕਥਨ ਹੈ, ਪੰਜਾਬੀ ਆਲੋਚਨਾ ਇਸ ਇਤਿਹਾਸਕ ਪੜਾਅ ਉਤੇ ਪਹੁੰਚ ਕੇ ਪ੍ਰਸੰਸਾਤਮਕ ਸਮੀਖਿਆ ਦੇ ਝਾਉਲੇ ਹੇਠ ਕਵਿਤਾ ਦੇ ਪੈਟਰਨ ਵਿਚ ਆ ਰਹੇ ਸੰਦਰਭਾਂ ਦੇ ਪ੍ਰਾਣਧਾਰੀ ਸਮੂਹ ਦੇ ਮੁਹਾਵਰੇ ਹੇਠ ਬਾਹਰਮੁਖੀ ਹੋਣ ਦੀ ਥਾਂ ਅੰਤਰ-ਮੁਖੀ ਹੋਣਾ ਸ਼ੁਰੂ ਹੁੰਦੀ ਹੈ ।... ਪ੍ਰਯੋਗਸ਼ੀਲ/ਆਧੁਨਿਕ ਸਮੀਖਿਆ ਜਿਹੜੀ ਕਿ ਇਤਿਹਾਸਵਾਦੀ - ਮਾਰਕਸਵਾਦੀ ਸਮੀਖਿਆ ਪ੍ਰਣਾਲੀ ਦੇ ਪ੍ਰਤਿਵਾਦ ਵਜੋਂ. ਬਦਲ ਵਜੋਂ ਜਾਂ ਇਸ ਦੇ ਅਖੌਤੀ ਅਗਲੇਰੇ ਵਿਕਾਸ ਵਜੋਂ ਸਥਾਪਿਤ ਕੀਤੀ ਜਾ ਰਹੀ ਸੀ, ਜਿਸਨੂੰਡਾ ਜਸਬੀਰ ਸਿੰਘ ਆਹਲੂਵਾਲੀਆ ਦੁਅੰਦਾਤਮਕ ਨਿਖੇਧ ਦਾ ਨਾਂ ਦਿੰਦਾ ਹੈ। ਮੂਲ ਰੂਪ ਵਿਚ ਸੇਖੋਂਵਾਦੀ ਸਮੀਖਿਆ ਦੀ ਪਰੰਪਰਾ ਤੋਂ ਵੀ ਵਿਚਲਿਤ ਹੋ ਰਹੀ ਸੀ ਕਿਉਂਕਿ ਪ੍ਰਯੋਗਸ਼ੀਲ ਸਮੀਖਿਅਕ ਕੋਲ ਮਾਰਕਸਵਾਦੀ ਸਮੀਖਿਆ ਦੇ ਮੁਹਾਵਰੇ ਦਾ ਨਵਾਂ ਉਛਾੜ ਤਾਂ ਸੀ ਪਰ ਉਸ ਵਿਚਲੀ ਵਸਤੂ ਬੁਰਜੂਆ ਸੀ। "88
ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਵਿਚ ਇਹ ਆਲੋਚਨਾ ਪ੍ਰਣਾਲੀ ਨੇ ਸਮੀਖਿਆ ਵਿਚ ਮਕਾਨਕੀਪਨ ਤੋੜਿਆ ਹੈ । ਪਰੰਤੂ ਇਸ ਨੇ ਬੁਰਜੂਆ ਵਿਚਾਰਧਾਰਾ ਨੂੰ ਮਾਰਕਸਵਾਦੀ ਸ਼ਬਦਾਵਲੀ ਰਾਹੀਂ ਸਥਾਪਤ ਕਰਨ ਦਾ ਪ੍ਰਯਤਨ ਕੀਤਾ ਹੈ। ਇਹ ਪੱਛਮੀ ਬੁਰਜੂਆ ਸਾਹਿਤਕ ਰੁਚੀਆਂ ਦਾ ਸ਼ਿਕਾਰ, ਸਾਹਿਤ ਨੂੰ ਉਸਦੇ ਪਰੰਪਰਾ ਪ੍ਰਵਾਹ ਤੋਂ ਤੋੜਨਾ, ਰਚਨਾ ਦੀ ਪ੍ਰਸੰਗ ਰਹਿਤ ਆਲੋਚਨਾ, ਕਵਿਤਾ ਦੇ ਨਿਕਟ ਅਧਿਐਨ ਦੇ ਨਾਂ ਹੇਠ ਉਸਨੂੰ ਸਮੁੱਚਤਾ ਤੋਂ ਵਿਛੁੰਨਣਾ, ਬਾਹਰਮੁਖਤਾ
ਦੀ ਬਜਾਏ ਅੰਤਰ ਮੁਖਤਾ ਦਾ ਸ਼ਿਕਾਰ ਹੋ ਗਈ ਜਿਸ ਨਾਲ ਪੰਜਾਬੀ ਆਲੋਚਨਾ ਵਿਚ ਬੀਜ-ਰੂਪੀ ਬੁਰਜੂਆ ਵਿਚਾਰਧਾਰਾ ਸੁਚੇਤ ਰੂਪ 'ਚ ਪੈਦਾ ਹੋ ਗਈ। ਇਸ ਵਿਚਾਰਧਾਰਕ ਚੇਤਨਾ ਨਾਲ, ਜੋ ਮਾਰਕਸੀ ਆਲੋਚਨਾ ਸੀ ਉਸਦਾ ਵਿਰੋਧ ਇਸੇ ਮੁਹਾਵਰੇ ਰਾਹੀਂ ਹੋਇਆ ਤੇ ਫਿਰ ਸੱਤਰਵਿਆਂ ਦੇ ਨੇੜੇ ਜਾ ਕੇ ਪੰਜਾਬੀ ਆਲੋਚਨਾ ਖੇਤਰ ਵਿਚ ਕਈ ਨਵੀਆਂ ਪ੍ਰਣਾਲੀਆਂ ਦਾ ਪਰਿਚਯ ਵੀ ਹੋਇਆ ਤੇ ਆਲੋਚਨਾ ਦੇ ਵਿਚਾਰਧਾਰਕ ਆਧਾਰ ਬੜੀ ਤੇਜ਼ੀ ਨਾਲ ਬਦਲੇ। ਇਹ 1970 ਦੇ ਨੇੜੇ ਤੇੜੇ ਪੱਛਮੀ ਆਲੋਚਨਾ ਪ੍ਰਣਾਲੀਆਂ ਰਾਹੀਂ ਸਾਹਮਣੇ ਆਉਣੇ ਸ਼ੁਰੂ ਹੋਏ। ਇਸ ਖੇਤਰ ਵਿਚ ਰੂਪਵਾਦ, ਸੰਰਚਨਾਵਾਦ, ਸਿਸਟਮ ਸਿਧਾਂਤ, ਥੀਮ ਵਿਗਿਆਨ ਵਿਰਚਨਾਵਾਦ ਅਤੇ ਚਿੰਨ੍ਹ ਵਿਗਿਆਨ ਆਦਿ ਸੰਕਲਪ/ਵਿਧੀਆਂ ਸਾਹਮਣੇ ਆਈਆਂ। ਮੁੱਖ ਰੂਪ ਵਿਚ ਪੱਛਮੀ ਆਲੋਚਨਾ ਪ੍ਰਣਾਲੀਆਂ ਰਾਹੀਂ ਪੰਜਾਬੀ ਸਾਹਿਤ ਦਾ ਅਧਿਐਨ ਕਾਰਜ ਹਰਿਭਜਨ ਸਿੰਘ ਰਾਹੀਂ ਸ਼ੁਰੂ ਹੁੰਦਾ ਹੈ। ਭਾਵੇਂ ਸੰਰਚਨਾਵਾਦ, ਭਾਸ਼ਾ ਵਿਗਿਆਨਕ ਮਾਡਲਾਂ ਅਤੇ ਚਿੰਨ੍ਹ ਵਿਗਿਆਨ ਦਾ ਤੁਆਰਫ ਹਰਜੀਤ ਸਿੰਘ: ਗਿੱਲ ਨੇ ਕਰਵਾਇਆ ਪਰੰਤੂ ਇਸ ਨੂੰ ਸਿਧਾਂਤਕ ਅਤੇ ਵਿਹਾਰਕ ਰੂਪ 'ਚ ਹਰਿਭਜਨ ਸਿੰਘ ਦੀ ਕਾਰਜਸ਼ੀਲਤਾ ਹੀ ਸਥਾਪਤ ਕਰਦੀ ਹੈ। ਜੋ ਹੌਲੀ ਹੌਲੀ ਸਮੀਖਿਆ ਦਾ ਦਿੱਲੀ ਸਕੂਲ ਰਾਹੀਂ ਪਾਸਾਰ ਪ੍ਰਾਪਤ ਕਰਦੀ ਹੈ । ਇਸ ਵਿਚ ਤਰਲੋਕ ਸਿੰਘ ਕੰਵਰ, ਸੁਤਿੰਦਰ ਸਿੰਘ ਨੂਰ, ਜਗਬੀਰ ਸਿੰਘ, ਸਤਿੰਦਰ ਸਿੰਘ, ਅਮਰੀਕ ਸਿੰਘ ਪੁੰਨੀ, ਗੁਰਚਰਨ ਸਿੰਘ, ਮਨਜੀਤ ਕੌਰ, ਹਰਚਰਨ ਕੌਰ, ਦੇਵਿੰਦਰ ਕੌਰ, ਮਹਿੰਦਰ ਕੌਰ ਗਿੱਲ ਆਦਿਕ ਆਲੋਚਕ ਸਮੇਂ ਸਮੇਂ ਸ਼ਾਮਲ ਹੁੰਦੇ ਗਏ। ਇਨ੍ਹਾਂ ਆਲੋਚਕਾਂ ਰਾਹੀਂ ਪੰਜਾਬੀ ਵਿਚ ਚਲੀ ਆਲੋਚਨਾ ਖ਼ਾਸ ਕਰਕੇ ਪ੍ਰਗਤੀਵਾਦੀ ਆਲੋਚਨਾ, ਦਾ ਵਿਰੋਧ ਕਰਕੇ ਸਾਹਿਤ ਦਾ ਕਾਵਿ ਸ਼ਾਸਤਰ ਅਤੇ ਸਾਹਿਤ ਦਾ ਵਿਗਿਆਨ ਉਸਾਰਨ ਦਾ ਯਤਨ ਕਰਦੀ ਹੈ। ਇਸ ਆਲੋਚਨਾ ਦੀਆਂ ਮੂਲ ਸਥਾਪਨਾਵਾਂ ਪ੍ਰਗਤੀਵਾਦੀ ਆਲੋਚਨਾ ਦੇ ਵਿਰੋਧ ਵਿਚ ਹੀ ਵਿਚਾਰਧਾਰਕ ਹੋਂਦ ਗ੍ਰਹਿਣ ਕਰਦੀਆਂ ਹਨ। ਇਹ ਆਲੋਚਨਾ ਆਪਣੇ ਆਪ ਨੂੰ ਪਹਿਲੀ ਵਾਰ ਸਾਹਿਤਕਤਾ ਉਪਰ ਕੇਂਦਰਿਤ ਸਮਝਦੀ ਹੈ ਤੇ ਸ਼ੁੱਧ ਸਾਹਿਤਕਤਾ ਦਾ ਸੰਕਲਪ ਨਿਰਪੇਖ ਰੂਪ 'ਚ ਉਘਾੜਦੀ ਹੈ। "ਹਰਿਭਜਨ ਸਿੰਘ ਨੇ ਪਹਿਲੀ ਵੇਰ ਅਸਲ ਅਰਥਾਂ ਵਿਚ ਆਲੋਚਨਾ ਦੇ ਸਿਧਾਂਤਕ ਮਸਲਿਆਂ ਨੂੰ ਛੂਹਿਆ। ਉਸਨੇ ਕਿਰਤ ਨੂੰ ਇਕਾਈ ਮੰਨ ਕੇ ਉਸਦੇ ਅੰਗਾਂ ਪ੍ਰਤਿਅੰਗਾਂ ਦਾ ਡੂੰਘਾ ਅਧਿਐਨ ਕਰਕੇ ਉਸਦੇ ਸਰਬਾਰਥ ਨੂੰ ਗ੍ਰਹਿਣ ਕਰਵਾਇਆ। ਆਤਮਜੀਤ ਸਿੰਘ ਦੇ ਸ਼ਬਦਾਂ ਵਿਚ, ਡਾ. ਹਰਭਜਨ ਸਿੰਘ ਨੇ ਆਪਣੀਆਂ ਸਮੀਖਿਆ ਪੁਸਤਕਾਂ ਰਾਹੀਂ ਇਕ ਅਜੇਹੀ ਪਿਰਤ ਪਾਈ ਹੈ, ਜਿਸ ਨਾਲ ਨਿਖੇੜਾ ਬਿਰਤੀ ਦੇ ਆਧਾਰ ਉਤੇ ਸਾਹਿਤ ਅਤੇ ਸਾਹਿਤ ਸਮੀਖਿਆ ਦੇ ਸੰਸਕਾਰਾਂ ਦੀ ਪ੍ਰਮਾਣਿਕ ਪਛਾਣ ਕੀਤੀ ਜਾ ਰਹੀ ਹੈ । 90
ਇਹ ਆਲੋਚਨ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੂੰ ਸਮਾਜ ਸ਼ਾਸਤਰੀ, ਸਾਹਿਤ ਬਾਹਰੀ, ਜੀਵਨੀ-ਮੂਲਕ ਅਤੇ ਬਹਿਰੰਗ ਵਿਧੀ ਕਹਿ ਕੇ ਅਤੇ ਇਸ ਦੇ ਵਿਰੋਧ ਵਿਚ ਆਲੋਚਨਾ ਦੀ ਅੰਤਰੰਗ ਵਿਧੀ ਨੂੰ ਸਥਾਪਤ ਕਰਨ ਦੀ ਮੁੱਢਲੀ ਕੋਸ਼ਿਸ਼ ਦੇ ਸੰਬੰਧੀ. ਇਹ ਚਿੰਤਕ ਜਗਬੀਰ ਸਿੰਘ, 91 ਮਨਜੀਤ ਸਿੰਘ, 92 ਸੁਤਿੰਦਰ ਸਿੰਘ ਨੂਰ,93 ਹਰਿਭਜਨ ਸਿੰਘ ਭਾਟੀਆ94 ਆਦਿ ਨੇ ਆਪਣੀਆਂ ਵਿਸਲੇਸ਼ਣਮਈ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ।
ਇਨ੍ਹਾਂ ਆਲੋਚਕਾਂ ਨੇ ਪੱਛਮ ਵਿਚ ਪ੍ਰਚਲਤ ਸਮੀਖਿਆ ਪ੍ਰਣਾਲੀਆਂ ਦੇ ਆਧਾਰਿਤ ਹੀ ਪੰਜਾਬੀ ਸਮੀਖਿਆ ਨੂੰ ਵਿਗਿਆਨਕ ਚਿੰਤਨ, ਸਾਹਿਤ ਸ਼ਾਸਤਰ ਤੇ ਸਾਹਿਤ ਵਿਗਿਆਨ ਵੱਲ ਮੋੜਨ ਦਾ ਦਾਅਵਾ ਕੀਤਾ ਹੈ। ਇਹ ਆਲੋਚਨਾ ਸਾਹਿਤਕ ਰਚਨਾ ਨੂੰ ਸੁਹਜਾਤਮਕ ਇਕਾਈ
(ਮਾਨਵੀ ਮੁੱਲਾ ਤੋਂ ਵਿਹੂਣੀ) ਮੰਨ ਕੇ ਉਸਦੀ ਆਂਤਰਿਕ ਸੰਰਚਨਾ ਦੇ ਪ੍ਰੇਮ ਲੱਭਣ ਦੇ ਯਤਨ 'ਚ ਹੈ ਜੋ ਆਪਣੇ ਸਮਾਜ, ਰਾਜਨੀਤੀ, ਲੇਖਕ ਵਿਚਾਰਧਾਰਾ ਆਦਿ ਤੋਂ ਸੁਤੰਤਰ ਹੈ। ਇਹ ਸਭ ਸਾਹਿਤ ਬਾਹਰੇ ਵੇਰਵੇ ਹਨ। ਉਨ੍ਹਾਂ ਦਾ ਬੁਨਿਆਦੀ ਸੁਆਲ ਭਾਸ਼ਾ ਹੈ। ਜਿਸ ਆਧਾਰਿਤ ਉਹ ਸਥਾਪਤ ਕਰਦੇ ਹਨ ਕਿ ਭਾਸ਼ਾ ਵਸਤੂਗਤ ਅਧਿਐਨ ਤੋਂ ਪਰ੍ਹਾਂ ਹੈ । ਇਸ ਤਰ੍ਹਾਂ ਸਾਹਿਤ ਨੂੰ ਭਾਸ਼ਾ ਤੋਂ ਪਾਰ ਜਾਂ ਪਾਰਗਾਮੀ ਸੁਭਾਅ ਵਾਲੀ ਰਚਨਾ ਮੰਨਿਆ ਜਾਂਦਾ ਹੈ।
ਇਸ ਸੰਰਚਨਾਵਾਦੀ ਅਤੇ ਰੂਪਵਾਦੀ ਵਿਧੀ ਦਾ ਸਾਹਿਤ ਬਾਹਰੀ, ਨਿਸਰੇਵਾਦੀ ਅਤੇ ਮੁੱਲਵਾਦੀ ਵਿਧੀ ਨਾਲ ਬੁਨਿਆਦੀ ਤੇ ਡਟਵਾਂ ਵਿਰੋਧ ਹੈ ਕਿਉਂਕਿ ਇਹ ਵਿਧੀ ਸਾਹਿਤ ਦੀ ਸ਼ੁੱਧ ਸਾਹਿਤਕਤਾ ਤੇ ਉਸਦੀ ਨਿਰਪੇਖ ਸੁਤੰਤਰਤਾ ਨੂੰ ਸੰਰਚਨਾਤਮਕ ਪ੍ਰੇਮਾਂ ਦੇ ਆਧਾਰ ਤੇ ਪਛਾਣਦੀ ਹੈ । ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਨਿਖੇੜਾ ਬਿਰਤੀ ਹੈ ਜਿਸਨੂੰ ਹਰਿਭਜਨ ਸਿੰਘ 'ਅਰਥ ਨਿਖੇੜਿਆਂ ਦੀ ਵਿੱਦਿਆ "95 ਕਹਿੰਦਾ ਹੈ।
ਇਸ ਆਲੋਚਨਾ ਪ੍ਰਣਾਲੀ ਦੀ ਸਥਾਪਨਾ ਸੰਰਚਨਾਵਾਦੀ ਪ੍ਰਣਾਲੀ ਦੇ ਰੂਪ ਵਿਚ ਹੁੰਦੀ ਹੈ। ਇਸ ਦੇ ਨਾਲ ਹੀ ਰੂਪਵਾਦੀ, ਸਿਸਟਮੀ, ਚਿੰਨ੍ਹ ਵਿਗਿਆਨਕ ਆਲੋਚਨਾ ਦੀ ਪ੍ਰਵਿਰਤੀ ਵੀ ਸ਼ੁਰੂ ਹੁੰਦੀ ਹੈ। ਪਰੰਤੂ ਮੁੱਖ ਰੂਪ ਵਿਚ ਸਥਾਪਤੀ ਸੰਰਚਨਾਵਾਦੀ ਪ੍ਰਣਾਲੀ ਦੀ ਹੁੰਦੀ ਹੈ। ਸੰਰਚਨਾਵਾਦੀ ਪ੍ਰਣਾਲੀ ਵਿਚ ਰੂਪਵਾਦ, ਚਿੰਨ੍ਹ ਵਿਗਿਆਨ ਥੀਮ ਵਿਗਿਆਨ, ਭਾਸ਼ਾ ਵਿਗਿਆਨ ਮਾਡਲ ਸੰਯੁਕਤ ਰੂਪ ਵਿਚ ਸਮਾਏ ਹੋਏ ਵੀ ਹਨ। ਇਸ ਆਲੋਚਨਾ ਵਿਧੀ ਨਾਲ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਸੰਬਾਦ ਨਿਰੰਤਰ ਤਿੱਖੇ ਰੂਪ ਵਿਚ ਰਿਹਾ ਹੈ ਜਿਸ ਕਰਕੇ ਵਿਚਾਰਧਾਰਕ ਦ੍ਰਿਸ਼ਟੀ ਤੋਂ ਇਸ ਆਲੋਚਨਾ ਵਿਧੀ ਨੂੰ ਬੁਰਜੂਆ ਵਿਚਾਰਧਾਰਾ ਦੇ ਪ੍ਰਵਕਤਾ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ. "ਰੂਪਵਾਦੀ ਸੰਰਚਨਾਵਾਦੀ ਪ੍ਰਣਾਲੀ ਤੇ ਆਧਾਰਿਤ ਇਸ ਆਲੋਚਨਾ ਦਾ ਵਿਗਿਆਨ ਸ਼ੁੱਧ ਰੂਪਵਾਦੀ ਚੌਖਟੇ ਵਿਚ ਸੰਕਲਪਿਤ ਹੈ ਅਤੇ ਇਵੇਂ ਹੀ ਭਾਸ਼ਾ ਤੇ ਸੰਰਚਨਾ ਸੰਬੰਧੀ ਇਨ੍ਹਾਂ ਦਾ ਮੌਤ ਵੀ। ਇਸ ਆਲੋਚਨਾ ਪ੍ਰਵਿਰਤੀ ਦਾ ਵਿਚਾਰਧਾਰਕ ਪਰਿਪੇਖ ਵਿਕਸਿਤ ਬੁਰਜੂਆ ਬਾਹਰਮੁਖੀ ਵਿਚਾਰਵਾਦੀ (Objective Idealistic) ।"96
ਇਕ ਹੋਰ ਆਲੋਚਕ ਦੇ ਸ਼ਬਦਾਂ ਵਿਚ : "ਸਾਹਿਤ ਸ਼ਾਸਤਰ ਦੇ ਇਹ ਦਾਅਵੇਦਾਰ ਸਾਹਿਤ ਨੂੰ ਸਮਾਜ, ਰਾਜਨੀਤੀ, ਸੰਸਕ੍ਰਿਤੀ ਵਿਚ ਵਿਚਾਰਧਾਰਾ ਅਤੇ ਦੂਸਰੇ ਪਰਿਪੇਖ ਨਾਲੋਂ ਨਿਖੇੜ ਕੇ ਕੇਵਲ ਸਾਹਿਤ ਕਿਰਤ ਵਜੋਂ ਗ੍ਰਹਿਣ ਕਰਦਿਆਂ ਆਪਣੀ ਪੈਟੀ ਬੁਰਜੂਆ ਵਿਚਾਰਧਾਰਾ ਦਾ ਪ੍ਰਗਟਾਵਾ ਵਿਗਿਆਨਕ ਸ਼ਬਦਾਵਲੀ ਦੇ ਪਰਦੇ ਹੇਠ ਕਰਦੇ ਹਨ।" 97
ਪੰਜਾਬੀ ਆਲੋਚਨਾ ਦੇ ਵਿਕਾਸ ਪੱਥ ਤੇ ਜਿਥੇ ਬੁਰਜੂਆ ਵਿਚਾਰਧਾਰਾ ਦੀ ਪਰੰਪਰਾ ਦਾ ਸੁਚੇਤ ਦੌਰ ਆਰੰਭ ਹੁੰਦਾ ਹੈ ਉਥੇ ਇਸ ਦੇ ਸਮਾਨਾਂਤਰ ਪ੍ਰਗਤੀਵਾਦੀ ਆਲੋਚਨਾ ਵੀ ਆਪਣੇ ਨਵ- ਪਰਿਪੇਖ ਦੁਆਰਾ ਆਪਣੀ ਪੂਰਵਲੀ ਪ੍ਰਗਤੀਵਾਦੀ ਆਲੋਚਨਾ ਨਾਲੋਂ ਨਿਸਚੇ ਹੀ ਵਿਚਾਰਧਾਰਕ ਵਿਕਾਸ ਕਰਦੀ ਹੈ। ਕੁਝ ਆਲੋਚਕ ਸੰਤ ਸਿੰਘ ਸੇਖੋਂ ਦੁਆਰਾ ਸਥਾਪਤ ਪ੍ਰਗਤੀਵਾਦੀ ਆਲੋਚਨਾ ਨੂੰ ਵਿਸ਼ਵ-ਪੱਧਰ ਤੇ ਨਵੀਆਂ ਆਲੋਚਨਾ ਪ੍ਰਣਾਲੀਆਂ ਤੋਂ ਦ੍ਰਿਸ਼ਟੀ ਗ੍ਰਹਿਣ ਕਰਕੇ ਮਾਰਕਸਵਾਦੀ ਆਲੋਚਨਾ ਨੂੰ ਬਾਹਰਮੁਖੀ ਅਤੇ ਵਿਗਿਆਨਕ ਚਿੰਤਨ ਦੀ ਧਾਰਨੀ ਬਣਾਉਂਦੇ ਹਨ। ਇਨ੍ਹਾਂ ਵਿਚ ਸਵਰਗਵਾਸੀ ਰਵਿੰਦਰ ਸਿੰਘ ਰਵੀ, ਜੋਗਿੰਦਰ ਸਿੰਘ ਰਾਹੀ, ਤੇਜਵੰਤ ਸਿੰਘ ਗਿੱਲ, ਟੀ ਆਰ ਵਿਨੋਦ ਅਤੇ ਕੇਸਰ ਸਿੰਘ ਕੇਸਰ ਦੇ ਨਾਮ ਵਿਸ਼ੇਸ਼ ਹਨ। ਇਨ੍ਹਾਂ ਤੋਂ ਬਿਨ੍ਹਾਂ ਅਜੋਕੇ ਦੌਰ ਵਿਚ ਰਘਬੀਰ ਸਿੰਘ ਸਿਰਜਣਾ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਭੱਟੀ ਆਦਿ ਆਲੋਚਕਾਂ ਦੇ ਨਾਅ ਵੀ
ਲਏ ਜਾ ਸਕਦੇ ਹਨ।
ਪੰਜਾਬੀ ਆਲੋਚਨਾ ਨੌਵੇਂ ਦਹਾਕੇ ਵਿਚ ਇਕ ਖਾਸ ਵਿਚਾਰਧਾਰਾਈ ਪਰਿਪੇਖ ਗ੍ਰਹਿਣ ਕਰਨ ਦਾ ਉਪਰਾਲਾ ਕਰਦੀ ਹੈ, ਜਿਸਦਾ ਆਧਾਰ ਮਾਰਕਸਵਾਦੀ ਵਿਸ਼ਵ-ਦ੍ਰਿਸ਼ਟੀਕੋਣ ਹੈ। ਪੰਜਾਬੀ ਆਲੋਚਨਾ ਦੇ ਸੰਰਚਨਾਵਾਦੀ ਪ੍ਰਣਾਲੀ ਦੇ ਆਲੋਚਕ ਇਸ ਪਰਿਪੇਖ ਨੂੰ ਚਿੰਤਨ ਪੱਧਰ ਉਪਰ ਅਪਣਾਉਣ ਦੇ ਯਤਨ ਵਿਚ ਹਨ ਭਾਵੇਂ ਵਿਧੀ ਸੰਰਚਨਾਵਾਦੀ ਤੇ ਚਿੰਨ੍ਹ-ਵਿਗਿਆਨਕ ਹੋਣੀ ਚਾਹੀਦੀ ਹੈ, ਦੀ ਸੂਚਨਾ ਵੀ ਦਿੰਦੇ ਹਨ । ਸੁਤਿੰਦਰ ਸਿੰਘ ਨੂਰ ਨੇ ਇਸ ਵਿਚਾਰਧਾਰਕ ਮੋੜ ਨੂੰ ਮੰਨਿਆ ਹੈ ਤੇ ਪੂਰਵਲੀ ਰੂਪਵਾਦੀ ਅਤੇ ਪਰੰਪਰਕ ਸੰਰਚਨਾਵਾਦੀ ਵਿਧੀ ਨੂੰ ਰੱਦ ਕੀਤਾ ਹੈ, "ਪਹਿਲੇ ਦੋਰ ਦੀ ਮਾਰਕਸਵਾਦੀ ਆਲੋਚਨਾ ਦੇ ਪਿਵੇਂ ਜਿਸ ਰੂਪਵਾਦੀ ਆਲੋਚਨਾ ਦਾ ਉਦੈ ਹੋਇਆ ਸੀ. ਉਹ ਦੌਰ ਵੀ ਖਤਮ ਹੋ ਚੁੱਕਿਆ ਹੈ। ਵਿਸ਼ਵ ਪੱਧਰ ਤੇ ਆਲੋਚਨਾ-ਪਰੰਪਰਕ ਮਾਰਕਸਵਾਦ ਸੰਰਚਨਾਵਾਦ ਤੋਂ ਅਗੇਰੇ ਚਿਹਨ ਵਿਗਿਆਨ ਅਤੇ ਉਸ ਤੋਂ ਪਾਰ ਦੇ ਚਰਚਾ ਤੇ ਵਿਧੀਆਂ ਵੱਲ ਵਿਕਸਤ ਹੋਈ ਤੇ ਪੰਜਾਬੀ ਵਿਚ ਵੀ ਇਸ ਵਿਕਾਸ ਨੂੰ ਪਹਿਲਾਂ ਨਾਲੋਂ ਵਧੇਰੇ ਸਮਰੱਥਾ ਨਾਲ ਘੋਖਿਆ ਗਿਆ। ਨਵੀਂ ਆਲੋਚਨਾ ਇਸੇ ਲਈ ਹਰ ਪ੍ਰਕਾਰ ਦੇ ਰੂਪਵਾਦ ਨੂੰ ਰੱਦ ਕਰਦੀ ਹੈ। 98
ਪੰਜਾਬੀ ਆਲੋਚਨਾ ਦੇ ਹੁਣ ਤੱਕ ਦੇ ਪੜ੍ਹਾਵਾਂ ਤੇ ਅਰੀਰੇ ਵਿਚਾਰਧਾਰਕ ਚੇਤਨਾ ਦੇ ਪਰਿਪੇਖ ਵਿਚ ਰਚਨਾ ਦਾ ਅਧਿਐਨ ਨਿਸਚੇ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਦਾ ਸੂਚਕ ਹੈ। ਇਹ ਵਿਕਾਸ ਸੁਚੇਤ ਰੂਪ ਵਿਚ ਜਮਾਤੀ ਪੈਂਤੜਾ ਅਖ਼ਤਿਆਰ ਕਰਦਾ ਹੈ ਅਤੇ ਆਪਣਾ ਸੁਹਜ ਸ਼ਾਸਤਰ ਵਿਗਿਆਨਕ ਅਤੇ ਤਰਕ ਪੂਰਨ ਢੰਗ ਨਾਲ ਸਿਰਜਣਾ ਚਾਹੁੰਦੇ ਹਨ। ਸਮੁੱਚੇ ਤੌਰ ਤੇ ਸੁਚੇਤ ਰੂਪ ਵਿਚ ਵਿਚਾਰਧਾਰਕ ਵਿਕਾਸ ਨੂੰ ਸੁਤਿੰਦਰ ਸਿੰਘ ਨੂਰ ਇਉਂ ਵਿਅਕਤ ਕਰਦਾ ਹੈ, ਆਲੋਚਨਾ ਦੇ ਖੇਤਰ ਵਿਚ ਉਹ ਸਮਾਂ ਬੀਤ ਚੁੱਕਾ ਹੈ ਜਦੋਂ ਨਿਸ਼ਚੇਵਾਦੀ - ਦ੍ਰਿਸ਼ਟੀ ਨਾਲ ਰਚਨਾ ਦਾ ਮੁਲੰਕਣ ਕੀਤਾ ਜਾਂਦਾ ਸੀ । ਪ੍ਰੰਪਰਕ ਮਾਰਕਸਵਾਦੀ ਆਲੋਚਨਾ ਦਾ ਸਮਾਂ ਵੀ ਵਿਹਾ ਚੁੱਕਾ ਹੈ । ਸੰਰਚਨਾਵਾਦੀ ਆਲੋਚਨਾ ਵੀ ਆਪਣੀਆਂ ਸੀਮਾਵਾਂ ਪ੍ਰਗਟ ਕਰ ਚੁੱਕੀ ਹੈ । ਨਵ- ਆਲੋਚਨਾ ਟੈਕਸਟ 'ਚ ਵਿਚਾਰਧਾਰਕ ਚੇਤਨਾ ਤੇ ਵਿਧੀ ਵਿਧਾਨ ਨੂੰ ਬੜੇ ਸੰਜਮ ਤੇ ਸਪੱਸਟ ਰੂਪ ਵਿਚ ਪੜ੍ਹਨ ਦਾ ਯਤਨ ਕਰਦੀ ਹੈ। ਇਉਂ ਪੰਜਾਬੀ ਆਲੋਚਨਾ ਵੀ ਬੜੀ ਤੇਜ਼ੀ ਨਾਲ ਇਕ ਯਾਤਰਾ ਤੈਅ ਕਰ ਆਈ ਹੈ। 99
ਅਜੋਕੀ ਪੰਜਾਬੀ ਆਲੋਚਨਾ ਵਿਚ ਸਰਲ ਅਰਥੀ ਸਾਰ ਤੋਂ ਉਸਦੇ ਅਸਲ ਵਸਤੂ ਸਾਰ ਦੇ ਗਹਿਨ ਅਰਥਾਂ ਨੂੰ ਖਾਸ ਵਿਚਾਰਧਾਰਾਈ ਪਰਿਪੇਖ ਤੋਂ, ਇਕ ਤਿੰਨ੍ਹ ਪ੍ਰਬੰਧ ਵਜੋਂ ਦੇਖਣ ਦੇ ਯਤਨ ਪ੍ਰਾਰੰਭ ਹੋਏ ਹਨ। ਸਾਹਿਤਕ ਰਚਨਾ ਦੀ ਹੋਂਦ ਵਿਧੀ, ਉਸਦਾ ਜਟਿਲ ਬਣਤਰ ਸੰਸਾਰ, ਉਸਦੀ ਅੰਦਰਲੀ ਵਸਤੂ ਅਤੇ ਵਿਚਾਰਧਾਰਕ ਰੂਪ ਵਿਚ ਅੱਜ ਸਾਹਿਤ ਨੂੰ ਉਸਦੇ ਸਮਾਜੀ ਮਹੱਤਵ ਵਜੋਂ ਸਵੀਕਾਰਿਆ ਜਾਣ ਲੱਗਾ ਹੈ। ਇਕ ਸਾਹਿਤ ਆਲੋਚਕ ਦੇ ਸ਼ਬਦਾਂ ਵਿਚ. "ਅੱਜ ਸਾਹਿਤ ਦੇ ਅਧਿਐਨ ਲਈ ਸਿਧਾਂਤਕ ਪੱਧਰ ਉਪਰ ਜਿਨ੍ਹਾਂ ਨੁਕਤਿਆਂ ਉਪਰ ਬਲ ਦਿੱਤਾ ਜਾ ਰਿਹਾ ਹੈ ਉਹ ਇਹ ਹਨ ਕਿ ਸਾਹਿਤ ਰਚਨਾ/ਰਚਨਾਵਾਂ ਨੂੰ ਇਕ ਜਟਿਲ ਪ੍ਰਬੰਧ ਜਾਂ ਚਿੰਨ੍ਹ ਪ੍ਰਬੰਧ ਵਜੋਂ ਗ੍ਰਹਿਣ ਕੀਤਾ ਜਾਵੇ, ਉਨ੍ਹਾਂ ਦੇ ਸਰਲ ਅਰਥ ਨੂੰ ਅਸਲੀ ਵਸਤੂ ਦੇ ਪ੍ਰਗਟਾਵੇ ਦਾ ਕੇਵਲ ਇਕ ਮੁਹਾਵਰਾ ਸਵੀਕਾਰ ਕੀਤਾ ਜਾਵੇ ਅਤੇ ਇਸ ਮੁਹਾਵਰੇ ਨੂੰ ਚਿੰਨ੍ਹ ਪ੍ਰਬੰਧ ਰਾਹੀਂ ਪ੍ਰਗਟ ਹੋ ਰਿਹਾ ਅਸਲੀ ਅਰਥ ਪ੍ਰਬੰਧ ਅਰਥਾਤ ਸਮਾਜਕ ਮਨੁੱਖੀ ਵਸਤੂ ਖੋਜਿਆ ਜਾਵੇ। "100
ਉਪਰੋਕਤ ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਵਿਕਾਸ ਪੱਥ ਇਸ ਧਾਰਨਾ ਨੂੰ
ਨਿਸਚਤ ਕਰਦਾ ਹੈ ਕਿ ਪੰਜਾਬੀ ਆਲੋਚਨਾ ਹੁਣ ਤੱਕ ਕਈ ਪੜਾਅ ਤੈਅ ਕਰ ਚੁੱਕੀ ਹੈ। ਉਹ ਪੜਾਅ ਆਪਣੇ ਵਿਸ਼ੇਸ਼ ਵਿਚਾਰਧਾਰਕ ਦੌਰਾਂ ਨਾਲ ਅੰਤਰ-ਸੰਬੰਧਿਤ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਇਤਿਹਾਸਕ ਵਿਕਾਸ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਅਜੋਕੀ ਆਲੋਚਨਾ ਸਤਹੀ ਪ੍ਰਤਿਕਰਮਾਂ ਜਾਂ ਮਾਨਸਿਕ ਉਨਾਰਾਂ ਦੇ ਸਮਾਨਾਂਤਰ ਆਪਣੇ ਆਪ ਨੂੰ ਵਿਸ਼ੇਸ਼ ਵਿਚਾਰਧਾਰਕ ਰੂਪ ਵਿਚ ਸਥਾਪਤ ਕਰਦੀ ਹੈ। ਪੰਜਾਬੀ ਆਲੋਚਨਾ ਵਿਚ ਪੱਛਮੀ ਆਲੋਚਨਾ ਪ੍ਰਣਾਲੀਆਂ ਨੂੰ ਅੰਧਾ-ਧੁੰਦ ਅਪਣਾਉਣ ਵਾਲਾ ਦੌਰ ਖਤਮ ਹੋ ਕੇ ਵਿਸ਼ੇਸ਼ ਰੂਪ ਵਿਚ ਆਲੋਚਨਾ ਨੂੰ ਵਿਸ਼ੇਸੀ ਕ੍ਰਿਤ ਗਿਆਨ ਖੇਤਰ ਬਣਾਉਣ ਵੱਲ ਪ੍ਰਵਾਹਿਤ ਹੈ ਰਿਹਾ ਹੈ, ਜਿਸ ਵਿਚ ਵਿਚਾਰਧਾਰਕ ਤੌਰ ਤੇ ਵਿਗਿਆਨਕ ਦ੍ਰਿਸ਼ਟੀ ਨੂੰ ਅਪਣਾਉਣ ਵਿਚ ਵਿਸ਼ਵਾਸ ਦਰਸਾਇਆ ਜਾ ਰਿਹਾ ਹੈ। ਇਸੇ ਲਈ ਸੰਰਚਨਾਵਾਦ ਕੋਈ ਵਿਚਾਰਧਾਰਾ ਜਾਂ ਸਹੀ ਅਰਥਾਂ ਵਿਚ ਵਾਦ ਨਹੀਂ । ਕੇਵਲ ਇਕ ਵਿਧੀ ਹੈ, ਜਿਸ ਰਾਹੀਂ ਪੰਜਾਬੀ ਦੇ ਗੁਰਮਤ ਕਾਵਿ, ਸੂਫੀ ਕਾਵਿ, ਕਿੱਸਿਆਂ, ਕਲੋਰ ਤੇ ਹੋਰ ਆਧੁਨਿਕ ਸਾਹਿਤ ਰੂਪਾਂ ਦਾ ਸਾਹਿਤਕ ਅਧਿਐਨ ਬਹੁਤ ਬਰੀਕੀ ਵਿਚ ਜਾ ਕੇ ਕੀਤਾ ਜਾ ਸਕਦਾ ਹੈ। ਇਸੇ ਲਈ ਮੇਰਾ ਯਕੀਨ ਵਿਚਾਰਧਾਰਾ ਦੇ ਤੌਰ ਤੇ ਮਾਰਕਸਵਾਦ ਤੇ ਵਿਸ਼ਲੇਸ਼ਣਾਤਮਕ ਵਿਧੀ ਲਈ ਸੰਰਚਨਾਤਮਕ ਜੁਗਤਾਂ ਨੂੰ ਅਪਣਾਉਣ ਵਿਚ 101
ਇਸੇ ਤਰ੍ਹਾਂ ਨਿਮਨ ਲਿਖਤ ਕਥਨ ਵੀ ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਵਿਚ ਆ ਰਿਹਾ ਪਰਿਵਰਤਨ ਦਰਸਾ ਰਿਹਾ ਹੈ।
ਪੰਜਾਬੀ ਲੋਕ ਚੇਤਨਾ ਤੇ ਸਭਿਆਚਾਰ ਦੇ ਅਨੁਕੂਲ ਸਮੀਖਿਆ ਮਾਡਲ ਦੀ ਉਸਾਰੀ ਈ ਮਾਰਕਸਵਾਦੀ ਚਿੰਤਕਾਂ ਵਲੋਂ ਸਾਹਿਤ ਦੇ ਵਜੂਦ ਤੇ ਮਸਲਿਆਂ ਨੂੰ ਸਮਝਣ ਲਈ ਵਰਤੀਆਂ ਗਈਆਂ ਅੰਤਰ-ਦ੍ਰਿਸ਼ਟੀਆਂ ਇਨ੍ਹਾਂ ਦੇ ਚਿੰਤਨ ਦੀ ਆਧਾਰ ਭੂਮੀ ਬਣਦੀਆਂ ਦਿਖਾਈ ਦਿੰਦੀਆਂ ਹਨ। ਬਿਨਾਂ ਕਿਸੇ ਸੰਦੇਹ ਦੇ ਕਿਹਾ ਜਾ ਸਕਦਾ ਹੈ ਕਿ ਸਾਹਿਤ ਕਿਰਤ ਨੂੰ ਇਕ ਬੰਦ ਸੰਸਾਰ ਵਜੋਂ ਗ੍ਰਹਿਣ ਕਰਨ, ਸਾਹਿਤ ਰਚਨਾ ਦੀ ਹੋਂਦ ਵਿਧੀ ਨੂੰ ਸੁਤੰਤਰ ਰੱਖਣ ਅਤੇ ਇਸ ਨੂੰ ਵਿਚਾਰਧਾਰਾ ਦੇ ਮਸਲੇ ਤੋਂ ਲਾਂਭੇ ਰੱਖ ਕੇ ਸਿਰਫ ਸਾਹਿਤ ਦੀ ਭਾਸ਼ਾ ਜੁਗਤਾਂ ਤੇ ਉਸਦੀ ਨਿੱਜਗਤ ਵਿਲੱਖਣਤਾ ਦੀ ਪਛਾਣ ਦੇ ਦੌਰ ਵਿਚੋਂ ਅਸੀਂ ਅੱਗੇ ਨਿਕਲ ਆਏ ਹਾਂ। ਕਿਸੇ ਵੀ ਪ੍ਰਕਾਰ ਦੇ ਪੱਛਮੀ ਚਿੰਤਨ ਨੂੰ ਸਿਰਫ ਇਕ ਫੈਸ਼ਨ ਵਜੋਂ ਗ੍ਰਹਿਣ ਕਰਨ ਦੀ ਬਜਾਏ ਉਸਦੀ ਅਸਲੀਅਤ ਆਪਣੇ ਸਭਿਆਚਾਰ ਅਨੁਸਾਰ ਸਾਰਥਕਤਾ ਅਤੇ ਵਿਚਾਰਧਾਰਕ ਪ੍ਰਮਾਣਕਤਾ ਦੀ ਗੱਲ ਵੀ ਇਸੇ ਦੌਰ ਵਿਚ ਨਿੱਠ ਕੇ ਤੂਰੀ ਹੈ।102
ਹਵਾਲੇ ਅਤੇ ਟਿੱਪਣੀਆਂ
32. The influence of the West on Punjabi Literature, ਪੰਨਾ 46.
33. ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਕਾਵਿ: ਰੂਪ ਅਧਿਐਨ, ਪੰਨਾ 42.
34. ਮਹਿੰਦਰ ਸਿੰਘ ਰੰਧਾਵਾ (ਸ.). ਪੂਰਨ ਸਿੰਘ ਦੀ ਵਾਰਤਕ, ਪੰਨਾ 28.
35. ਉਹੀ, ਪੰਨਾ 13.
36. ਉਹੀ, ਪੰਨਾ 15.
37. ਰਵਿੰਦਰ ਸਿੰਘ ਰਵੀ, ਰਵੀ ਚੇਤਨਾ, ਪੰਨਾ 192-93
38. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 42.
39. ਮੋਹਨ ਸਿੰਘ ਦੀਵਾਨਾ, ਆਧੁਨਿਕ ਪੰਜਾਬੀ ਕਵਿਤਾ, ਪੰਨਾ 53.
40. ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ, ਪੰਨਾ 52.
41. ਉਹੀ, ਪੰਨਾ 52-53.
42. ਸਤਿੰਦਰ ਸਿੰਘ ਆਧੁਨਿਕ ਪੰਜਾਬੀ ਕਾਵਿ: ਰੂਪ ਅਧਿਐਨ, ਪੰਨਾ 43.
43. ਰੋਮਾਚਿਕ ਪੰਜਾਬੀ ਕਵੀ, ਪੰਨਾ 9.
44. ਅਮਰੀਕ ਸਿੰਘ ਪੁੰਨੀ, ਪੂਰਨ ਸਿੰਘ ਕਾਵਿ-ਅਧਿਐਨ, ਪੰਨਾ 24.
45 ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ ਪੰਨਾ 24.
46 ਪੰਜਾਬੀ ਆਲੋਚਨਾ ਇਕ ਪਰਿਚਯ, ਪੰਨਾ 24.
47. ਭੂਮਿਕਾ, ਪੰਜਾਬੀ ਸਮੀਖਿਆ ਪੰਨਾ 7.
48. ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 43.
49. ਸੰਤ ਸਿੰਘ ਸੇਖੋਂ, ਚਿੰਤਨ ਤੇ ਕਲਾ, ਪੰਨਾ 87.
50. ਜਸਵਿੰਦਰ ਸਿੰਘ, ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਪਰਿਪੇਖ ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਪੰਨਾ 190.
51. ਰਵਿੰਦਰ ਸਿੰਘ ਰਵੀ, ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਪੰਨਾ 24.
52. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 44.
53. ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਪਰਿਪੇਖ, ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ (ਗੁਰਚਰਨ ਸਿੰਘ ਅਰਸੀ), ਪੰਨਾ 203.
54. ਸਮੀਖਿਆ ਪ੍ਰਣਾਲੀਆਂ, ਪੰਨਾ 85. 55 ਪੰਜਾਬੀ ਕਾਵਿ ਸਿਰੋਮਣੀ, ਪੰਨਾ 18.
56. ਦੀਵਾਨ ਸਿੰਘ ਕੁਲਬੀਰ ਸਿੰਘ ਕਾਗ, ਸਮਕਾਲੀ ਪੰਜਾਬੀ ਆਲੋਚਨਾ ਪੰਨਾ 8.
57. ਹਰਜੀਤ ਗਿੱਲ, ਸੇਧ, ਜੂਨ1974. , ਪੰਨਾ 14.
58. ਗੁਰਚਰਨ ਸਿੰਘ ਸਹਿੰਸਰਾ, ਇਤਿਹਾਸਕ-ਪਦਾਰਥਵਾਦੀ ਆਲੋਚਨਾ, ਪੰਨਾ 168-69
59. ਸੁਰਜੀਤ ਸਿੰਘ ਭੱਟੀ, ਮਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 162.
60. ਪ੍ਰੋ. ਕਿਸ਼ਨ ਸਿੰਘ,ਸਾਹਿਤ ਦੇ ਸੋਮੇ, ਪੰਨਾ 52.
61. ਉਹੀ, ਪੰਨਾ 70.
62 ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 160.
63. ਸੇਧ 1972 ਅਗਸਤ, ਪੰਨਾ 2.
64. ਸੰਤ ਸਿੰਘ ਸੇਖੋਂ: ਚਿੰਤਨ ਤੇ ਕਲਾ, ਪੰਨਾ 106.
65. ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 162.
66. ਪੰਜਾਬੀ ਆਲੋਚਨਾ- ਇਕ ਪਰਿਚਯ ਪੰਨਾ 5.
67. ਪੰਜਾਬੀ ਆਲੋਚਨਾ ਸਾਹਿਤ ਤੇ ਬਾਬਾ ਬੁੱਧ ਸਿੰਘ ਪੰਨਾ 4.
68. ਸੂਫੀਵਾਦ ਤੇ ਹੋਰ ਲੇਖ ਪੰਨਾ 110.
69 ਸੁਰਜੀਤ ਸਿੰਘ ਭੱਟੀ, ਚਿੰਤਨ-ਚੇਤਨਾ, ਪੰਨਾ 134,
70. ਸਿਸਟਮੀ, ਪੰਨਾ 6.
71. ਨਵੀਂ ਪੰਜਾਬੀ ਆਲੋਚਨਾ, ਪੰਨਾ 8.
72. ਬਦਲਦੇ ਪਰਿਪੇਖ ਪੰਨਾ 117.
73. ਪੰਜਾਬੀ ਆਲੋਚਨਾ : ਸਿਧਾਂਤ ਤੇ ਵਿਹਾਰ, ਪੰਨਾ 150.
74. ਕਾਵਿ ਅਧਿਐਨ, ਪੰਨਾ 24.
75. ਉਹੀ,ਪੰਨਾ 191-92.
76. ਬਲਦੇਵ ਸਿੰਘ ਧਾਲੀਵਾਲ, ਭਾਈ ਵੀਰ ਸਿੰਘ: ਕਾਵਿ ਦ੍ਰਿਸਟੀ ਪੰਨਾ 16.
77. ਸੁਰਜੀਤ ਸਿੰਘ ਭੱਟੀ, ਚਿੰਤਨ ਚੇਤਨਾ, ਪੰਨਾ 132.
78. ਆਧੁਨਿਕ ਪੰਜਾਬੀ ਕਾਵਿ: ਰੂਪ ਅਧਿਐਨ, ਪੰਨਾ 44.
79. ਅਤਰ ਸਿੰਘ, ਸੋਧਾ, ਸਾਰਾਂ ਤੇ ਹੋਰ ਲੇਖ, ਜਿਲਦ ਤੇ ਛਪੇ ਸ਼ਬਦਾਂ ਚੋਂ।
80. ਸੇਧਾ ਸਾਰਾ ਤੇ ਹੋਰ ਲੇਖ, ਪੰਨਾ 66.
81. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 108.
82. ਸੇਧਾਂ, ਸਾਰਾਂ ਤੇ ਹੋਰ ਲੇਖ ਪੰਨਾ 64. 83. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ ਪੰਨਾ 199. 84. ਉਹੀ, ਚਿੰਤਨ- ਚੇਤਨਾ, ਪੰਨਾ 137.
85. Punjabi Literature in Perspective, ਪੰਨਾ 41.
86. Ibid, ਪੰਨਾ 41.
87. Ibid, ਪੰਨਾ 42. 88. ਪੰਜਾਬੀ ਕਵਿਤਾ ਦਾ ਕਾਵਿ-ਸ਼ਾਸਤਰ, ਪੰਨਾ 141.
89. ਆਧੁਨਿਕ ਪੰਜਾਬੀ ਕਾਵਿ ਰੂਪ ਅਧਿਐਨ ਪੰਨਾ 44.
90. ਸਾਹਿਤਕੀ, ਪੰਨਾ 8.
91. ਸੁਹਜ ਸਿਰਜੀ ਡਾ. ਹਰਿਭਜਨ ਸਿੰਘ, (ਸੰਪਾ. ਮਹਿੰਦਰ ਕੌਰ ਗਿੱਲ,), ਪੰਨਾ 103-04.
92. ਦ੍ਰਿਸ਼ਟੀ ਬਿੰਦੂ, ਪੰਨਾ 107.
93. ਨਵੀਂ ਪੰਜਾਬੀ ਆਲੋਚਨਾ, ਪੰਨਾ 9-10.
94. ਪੰਜਾਬੀ ਆਲੋਚਨਾ: ਸਿਧਾਂਤ ਤੇ ਵਿਹਾਰ, ਪੰਨਾ 228-29.
95. ਸਾਹਿਤ ਵਿਗਿਆਨ ਪੰਨਾ 119.
96. ਜਸਵਿੰਦਰ ਸਿੰਘ, ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਪਰਿਪੇਖ, ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ਪੰਨਾ 195.
97. ਸੁਰਜੀਤ ਸਿੰਘ ਭੱਟੀ, ਆਧੁਨਿਕ ਪੰਜਾਬੀ ਆਲੋਚਨਾ: ਵਿਚਾਰਧਾਰਾਈ ਪਰਿਪੇਖ, ਪੰਜਾਬੀ ਆਲੋਚਨਾ ਵਿਚਾਰਧਾਰਕ ਪਰਿਪੇਖ, ਪੰਨਾ 227.
98. ਸਾਹਿਤ ਸਿਧਾਂਤ ਤੇ ਵਿਹਾਰ, ਪੰਨਾ 7.
99. ਆਧੁਨਿਕ ਪੰਜਾਬੀ ਕਾਵਿ ਸਿਧਾਤਕ ਪਰਿਪੇਖ, ਪੰਨਾ 7-8.
100.ਹਰਿਭਜਨ ਸਿੰਘ ਭਾਟੀਆ, ਸਮਕਾਲੀ ਪੰਜਾਬੀ ਸਾਹਿਤ ਸਮੀਖਿਆ ਦੀਆਂ ਸੀਮਾਵਾਂ, ਆਧੁਨਿਕ ਪੰਜਾਬੀ ਸਾਹਿਤ ਪੁਨਰ ਵਿਚਾਰ (ਸ. ਹਰਚਰਨ ਕੌਰ), ਪੰਨਾ 134.
101. ਸੁਤਿੰਦਰ ਸਿੰਘ ਨੂਰ, ਸਾਹਿਤ ਸਿਧਾਂਤ ਤੇ ਵਿਹਾਰ, ਪੰਨਾ 13.
102.ਹਰਿਭਜਨ ਸਿੰਘ ਭਾਟੀਆ, ਸਮਕਾਲੀ ਪੰਜਾਬੀ ਸਾਹਿਤ ਸਮੀਖਿਆ ਦੀਆਂ ਸੀਮਾਰਾ ਆਧੁਨਿਕ ਪੰਜਾਬੀ ਸਾਹਿਤ: ਪੁਨਰ ਵਿਚਾਰ, ਪੰਨਾ 133.
ਪ੍ਰਗਤੀਵਾਦੀ ਪੰਜਾਬੀ ਆਲੋਚਨਾ
ਪ੍ਰਗਤੀਵਾਦੀ ਸਾਹਿਤ ਧਾਰਾ ਪੰਜਾਬੀ ਸਾਹਿਤ ਦੀ ਪਹਿਲੀ ਸੁਚੇਤ ਧਾਰਾ ਹੈ ਜੋ ਇਕ ਵਿਸ਼ੇਸ਼ ਵਿਚਾਰਧਾਰਕ ਉਦੇਸ ਲੈ ਕੇ ਉਦੈ ਹੁੰਦੀ ਹੈ। ਪ੍ਰਗਤੀਵਾਦੀ ਸਾਹਿਤਕ ਅੰਦੋਲਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਸ਼ੇਸ਼ ਇਤਿਹਾਸਕ ਪਰਿਸਥਿਤੀਆਂ ਦਾ ਸਿੱਟਾ ਸੀ। ਪ੍ਰਗਤੀਵਾਦੀ ਸਾਹਿਤ ਅੰਦੋਲਨ, ਨਿਰਸੰਦੇਹ ਦੁਨੀਆ ਸਾਹਮਣੇ ਦੂਸਰੀ ਸੰਸਾਰ ਜੰਗ ਦੇ ਆਸਾਰ ਉਤਪੰਨ ਹੋਣ ਨਾਲ ਅੰਤਰ-ਰਾਸ਼ਟਰੀ ਪੱਧਰ ਤੇ ਸਾਮਰਾਜ, ਫਾਸ਼ੀਵਾਦ ਤੇ ਨਾਜੀਵਾਦ ਵਿਰੁੱਧ ਉਠੀ ਸਾਸਕ੍ਰਿਤਿਕ ਲਹਿਰ ਦਾ ਹੀ ਇਕ ਹਿੱਸਾ ਸੀ।"
ਪ੍ਰਗਤੀਵਾਦ ਆਪਣੇ ਆਪ ਵਿਚ ਅਜਿਹਾ ਸੰਕਲਪ ਹੈ ਜਿਹੜਾ ਕਿ ਵਿਸ਼ੇਸ਼ ਦਾਰਸ਼ਨਿਕ ਆਧਾਰ ਦਾ ਧਾਰਨੀ, ਇਕ ਸਪੱਸ਼ਟ ਆਦਰਸ਼ਾਂ ਨਾਲ ਸੰਬੰਧਿਤ ਅਤੇ ਵਿਚਾਰਧਾਰਕ ਪਰਿਪੇਖ ਦਾ ਲਖਾਇਕ ਹੈ। ਪ੍ਰਗਤੀਵਾਦ ਆਧੁਨਿਕ ਯੁੱਗ ਦੀ ਅਜਿਹੀ ਵਿਗਿਆਨਕ ਦ੍ਰਿਸ਼ਟੀ ਬਣੀ ਹੈ ਕਿ ਇਸ ਨੇ ਸੁਹਜ ਦ੍ਰਿਸ਼ਟੀ ਅਤੇ ਚਿੰਤਨ ਦ੍ਰਿਸ਼ਟੀ ਨੂੰ ਪ੍ਰਭਾਵਤ ਕੀਤਾ। ਇਸ ਦ੍ਰਿਸ਼ਟੀ ਨੇ ਵਿਚਾਰਧਾਰਕ ਤੌਰ ਤੇ ਸਿਧਾਂਤ ਤੋਂ ਸਾਹਿਤ ਦੀ ਯਾਤਰਾ ਨੂੰ ਸਭਿਆਚਾਰਕ ਵਿਵੇਕ ਨਾਲ ਜੋੜ ਕੇ ਸਾਹਿਤ ਦੇ ਸੰਦਰਭ ਪ੍ਰਕ੍ਰਿਤੀ, ਪ੍ਰਯੋਜਨ ਅਤੇ ਹੋਂਦ ਵਿਧੀ ਨੂੰ ਨਵੇਂ ਅਰਥ ਪ੍ਰਦਾਨ ਕਰਕੇ ਕ੍ਰਾਂਤੀ ਨਾਲ ਜੋੜਨ ਦਾ ਪ੍ਰਯਾਸ ਕੀਤਾ। ਇਸੇ ਸੰਦਰਭ ਵਿਚ ਅਤਰ ਸਿੰਘ ਦਾ ਵਿਚਾਰ ਮਹੱਤਵਪੂਰਨ ਹੈ: ਪ੍ਰਗਤੀਵਾਦ ਇਕ ਭਵਿੱਖਾਰਥੀ ਸੰਕਲਪ ਹੈ ਜਿਸ ਦਾ ਮੂਲ ਆਧਾਰ ਹੈ ਵਿਗਿਆਨਕ ਇਤਿਹਾਸ ਦ੍ਰਿਸ਼ਟੀ। ਇਸੇ ਗੱਲ ਵਿਚ ਇਹ ਆਪਣੇ ਤੋਂ ਪਹਿਲਾਂ ਦੀਆਂ ਧਰਮ-ਦ੍ਰਿਸ਼ਟੀਆਂ, ਪੁਨਰ-ਉਥਾਨਵਾ ਦੀ ਬਿਰਤੀਆਂ ਤੇ ਰੋਮਾਂਟਿਕ ਦ੍ਰਿਸ਼ਟੀਕੋਣਾਂ ਤੋਂ ਭਿੰਨ ਹੈ । ਜਿਥੇ ਧਰਮ-ਚੇਤਨ ਨੂੰ ਪ੍ਰਸਾਰਨ ਵਾਲਾ ਕਾਵਿ ਗਗਨਮੁਖੀ ਅਤੇ ਪੁਨਰ-ਉਥਾਨਵਾਦੀ ਤੇ ਰੁਮਾਂਸਵਾਦੀ ਸਾਹਿਤ ਅਤੀਤਮੁਖੀ ਸੀ, ਉਥੇ ਪ੍ਰਗਤੀਵਾਦੀ ਸਾਹਿਤਧਾਰਾ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਅਗਾਹ ਵਧੂ ਸ਼ਕਤੀਆਂ ਸਾਮਰਾਜ ਤੇ ਨਾਜੀਵਾਦੀ ਤੇ ਫਾਸੀਵਾਦੀ ਰੁਝਾਨਾ ਦੇ ਵਿਰੁੱਧ ਉਠੀਆਂ ਅਮਨ ਲਹਿਰਾਂ ਅਤੇ ਸਮਾਜਵਾਦੀ ਰਾਜਸੀ ਮਾਡਲਾਂ ਨਾਲ ਇਕਸੁਰ ਹੋ ਕੇ ਸਾਮਵਾਦ ਦੇ ਭਵਿੱਖਾਰਥੀ ਸੁਪਨੇ ਨਾਲ ਜਾ ਜੁੜਦੀ ਹੈ।2
ਪ੍ਰਗਤੀਵਾਦੀ ਸਾਹਿਤ ਧਾਰਾ ਦਾ ਮੂਲ ਆਧਾਰ ਦਾਰਸ਼ਨਿਕ ਤੌਰ ਤੇ ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ ਹੈ। ਇਸ ਬਾਰੇ ਮਾਰਕਸਵਾਦੀ ਚਿੰਤਕ ਅਤੇ ਗੈਰ-ਮਾਰਕਸਵਾਦੀ ਚਿੰਤਕ ਇਕ ਮੱਤ ਹਨ। ਸਿਧਾਂਤਕ ਰੂਪ ਵਿਚ ਮਾਰਕਸੀ ਦਰਸ਼ਨ ਨੂੰ ਪ੍ਰਗਤੀਵਾਦ ਦਾ ਆਧਾਰ ਸਵੀਕਾਰ ਕਰਦੇ ਹਨ। ਸੰਸਾਰ ਦੇ ਬਾਕੀ ਦਰਸ਼ਨਾਂ ਨਾਲੋਂ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਜ, ਪ੍ਰਕਿਰਤੀ ਅਤੇ ਮਨੁੱਖ ਦੀ ਵਿਆਖਿਆ ਤੱਕ ਸੀਮਿਤ ਨਾ ਰਹਿ ਕੇ ਸਮਾਜ ਦੇ ਪਰਿਵਰਤਨ ਦਾ
ਸਿਧਾਂਤ ਸਥਾਪਤ ਕਰਦਾ ਹੈ। ਇਹ ਵਿਸ਼ਵ ਦ੍ਰਿਸ਼ਟੀਕੋਣ ਸਮਾਜਕ ਪਰਿਵਰਤਨ ਦੇ ਵਿਗਿਆਨਕ ਨੇਮਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ ਸਮਾਜਕ ਰੂਪਾਂਤਰਣ ਦੀ ਕਾਰਜ ਵਿਧੀ ਵੀ ਨਿਰਧਾਰਤ ਕਰਦਾ ਹੈ ਜਿਸਨੂੰ ਕ੍ਰਾਂਤੀਕਾਰੀ ਦਰਸ਼ਨ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਪ੍ਰਗਤੀਵਾਦ ਦਾ ਇਸ ਸਿਧਾਂਤ ਨਾਲ ਬਹੁਤ ਨਜ਼ਦੀਕੀ ਸੰਬੰਧ ਹੈ। ਭਾਵੇਂ ਆਰੰਭਕ ਦੌਰ ਵਿਚ ਇਸ ਦੀਆਂ ਕੁਝ ਸੀਮਾਵਾਂ ਵੀ ਸਨ। ਅਜਿਹੇ ਦਵੰਦ ਵੱਲ ਇਸ਼ਾਰਾ ਕਰਦਿਆਂ ਇਕ ਆਲੋਚਕ ਲਿਖਦਾ ਹੈ। ਸ਼ੁਰੂ ਸ਼ੁਰੂ ਵਿਚ ਪ੍ਰਗਤੀਵਾਦੀ ਲੇਖਕ ਇਕ ਦਵੰਦ ਦਾ ਸ਼ਿਕਾਰ ਸਨ । ਉਹ ਭੂਤ ਦੀਆਂ ਸਾਰੀਆਂ ਸਾਹਿਤਕ ਰਚਨਾਵਾਂ ਨੂੰ ਪਿਛਾਂਹ-ਖੋਜੂ ਸਿੱਧ ਕਰਕੇ ਇਸ ਦੇ ਤਿਆਗ ਉਤੇ ਜ਼ੋਰ ਦੇਣ ਲੱਗੇ ਅਤੇ ਨਵੀਂ ਚੇਤਨਾ ਅਧੀਨ ਲਿਖੇ ਸਾਹਿਤ ਨੂੰ ਇਕ ਬਨਾਉਟੀ ਜਾਂ ਸੱਚੇ ਬੱਧ ਢਾਂਚੇ ਵਿਚ ਜਕੜ ਕੇ ਉਸਦਾ ਮੁਲਾਂਕਣ ਕਰਨ ਲੱਗੇ । ਇਸ ਤੱਥ ਵਲੋਂ ਅੱਖਾਂ ਫੇਰੀ ਬੈਠੇ ਸਨ ਕਿ ਯੁੱਗ ਦੇ ਸਾਹਿਤ ਨੂੰ ਉਸਦੇ ਇਤਿਹਾਸਕ ਪਰਿਪੇਖ ਵਿਚ ਰੱਖ ਕੇ ਹੀ ਵਿਚਾਰਿਆ ਜਾ ਸਕਦਾ ਹੈ।'3
ਇਸ ਦੇ ਬਾਵਜੂਦ ਵੀ ਪ੍ਰਗਤੀਵਾਦੀ ਸਾਹਿਤਧਾਰਾ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਸੁਤੰਤਰਤਾ ਸੰਗਰਾਮ ਅਤੇ ਸਮਾਜਕ ਰਾਜਨੀਤਕ ਲਹਿਰਾਂ ਵਿਚ ਲੋਕ-ਹਿੱਤੂ ਨਜ਼ਰੀਏ ਤੋਂ ਭਰਪੂਰ ਯੋਗਦਾਨ ਪਾਇਆ। ਇਸ ਲਹਿਰ ਨੇ ਭਾਰਤ ਵਿਚ ਸਾਮਰਾਜ ਦੇ ਵਿਰੁੱਧ ਜੱਦੋ-ਜਹਿਦ ਦੇ ਨਾਲ ਸਾਮੰਤਵਾਦੀ ਕਦਰਾਂ ਕੀਮਤਾਂ ਅਤੇ ਜੀਵਨ ਜਾਚ ਤੇ ਸੁੱਟ ਮਾਰ ਕੇ ਵਿਸ਼ਾਲ ਸਭਿਆਚਾਰਕ ਸੁਚੇਤਨਾ ਜਗਾਈ। "ਫਾਸ਼ੀਵਾਦ, ਸਾਮਰਾਜਵਾਦ ਦੇ ਵਿਰੁੱਧ ਅਤੇ ਕੌਮੀ ਆਜ਼ਾਦੀ ਲਈ ਇਸ ਲਹਿਰ ਨੇ ਇਕ ਵਿਸ਼ਾਲ ਜਨਤਕ ਮੁਹਾਜ਼ ਬਣਾਉਣ ਦੇ ਨਾਲ ਨਾਲ ਸਾਡੇ ਦੇਸ਼ ਦੀਆਂ ਵਿਸ਼ੇਸ਼ ਪਰਿਸਥਿਤੀਆਂ ਵਿਚ ਚਲੀ ਆ ਰਹੀ ਭਾਰਤ ਦੀ ਸਨਾਤਨੀ ਸਾਮੰਤਵਾਦੀ ਆਰਥਿਕ, ਰਾਜਨੀਤਕ ਅਤੇ ਵਿਸ਼ੇਸ਼ ਕਰਕੇ ਸਭਿਆਚਾਰਕ ਬਣਤਰ ਉਤੇ ਵੀ ਭਰਪੂਰ ਹਮਲਾ ਕੀਤਾ।4
ਪ੍ਰਗਤੀਵਾਦੀ ਸਮੀਖਿਆ ਅਤੇ ਸਾਹਿਤ ਸਿਧਾਂਤਾਂ ਨੂੰ ਸਮਝਣ ਤੋਂ ਪਹਿਲਾਂ ਸੰਖਿਪਤ ਰੂਪ ਵਿਚ ਪ੍ਰਗਤੀਵਾਦੀ ਲੇਖਕ ਸੰਘ ਦੇ ਸੰਗਠਨ ਦੇ ਸੰਖਿਪਤ ਇਤਿਹਾਸ ਅਤੇ ਭਾਰਤ ਦੀ ਤਤਕਾਲੀਨ ਸਮਾਜਕ ਰਾਜਨੀਤਕ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ। ਅੰਤਰ-ਰਾਸ਼ਟਰੀ ਪੱਧਰ ਉਤੇ ਪ੍ਰਗਤੀਵਾਦ ਦਾ ਉਦਭਵ ਫਾਸੀਵਾਦ ਅਤੇ ਨਾਜੀਵਾਦੀ ਸ਼ਕਤੀਆਂ ਦੇ ਵਿਰੋਧ ਵਿਚ ਹੁੰਦਾ ਹੈ। ਭਾਵੇਂ ਇਹ ਸਿੱਧੇ ਰੂਪ ਵਿਚ ਭਾਰਤੀ ਲੋਕਾਂ ਨਾਲ ਸੰਬੰਧ ਨਹੀਂ ਰੱਖਦਾ ਸੀ ਪਰ ਕੌਮਾਂਤਰੀ ਪਰਿਸਥਿਤੀਆਂ ਤੋਂ ਭਾਰਤ ਦਾ ਨਿਰਲੇਪ ਰਹਿਣਾ ਵੀ ਮੁਸ਼ਕਲ ਸੀ। ਦੂਸਰਾ ਭਾਰਤ ਉਸ ਸਮੇਂ ਜਿਸ ਸ਼ਕਤੀ ਦਾ ਗੁਲਾਮ ਸੀ. ਉਹ ਅਜਿਹੇ ਵਰਤਾਰੇ ਨਾਲ ਹੀ ਅੰਤਰ-ਸੰਬੰਧਿਤ ਸੀ। ਇਸੇ ਸੰਦਰਭ ਵਿਚ ਨਿਮਨ ਲਿਖਤ ਮੌਤ ਵਾਚਣਯੋਗ ਹੈ, ਫਾਂਸ਼ੀਵਾਦ ਤੇ ਨਾਜ਼ੀਵਾਦ ਦੀ ਘੋਰ ਪ੍ਰਤਿਕਿਰਿਆਵਾਦੀ, ਸ਼ਾਵਨਵਾਦੀ, ਗੈਰ- ਮਨੁੱਖੀ ਤੇ ਜਨਤੰਤਰ ਵਿਰੋਧੀ ਸੰਸਾਰ ਲਹਿਰ ਦੇ ਪ੍ਰਤਿਕਰਮ ਵਿਚੋਂ ਹੀ ਪ੍ਰਗਤੀਵਾਦੀ ਲਹਿਰ ਦਾ ਉਥਾਨ ਹੁੰਦਾ ਹੈ ਪਰੰਤੂ ਫਾਸ਼ੀਵਾਦ ਤੇ ਨਾਜੀਵਾਦ ਦਾ ਸਿੱਧਾ ਸੰਬੰਧ ਭਾਰਤੀ ਜਨਤਾ ਨਾਲ ਨਹੀਂ ਸੀ, ਬਲਕਿ ਇਸਦਾ ਸਿੱਧਾ ਸੰਬੰਧ ਬਰਤਾਨਵੀ ਸਾਮਰਾਜ ਨਾਲ ਸੀ। ਪਰ ਫਿਰ ਵੀ ਅੰਤਰ-ਰਾਸ਼ਟਰੀ ਪੱਧਰ ਤੇ ਇਸ ਅਣ-ਮਨੁੱਖੀ ਤੇ ਅੰਤ ਦੀ ਸੱਜ-ਪਿਛਾਖੜ ਰਾਜਨੀਤਕ-ਆਰਥਕ, ਸਮਾਜਕ ਤੇ ਸਾਂਸਕ੍ਰਿਤਿਕ ਲਹਿਰ ਤੋਂ ਅਣਭਿੱਜ ਕਿਵੇਂ ਰਿਹਾ ਜਾ ਸਕਦਾ ਸੀ ?5
ਪ੍ਰਗਤੀਵਾਦੀ ਲਹਿਰ ਦੇ ਉਦਭਵ ਵੇਲੇ ਭਾਰਤ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ । ਇਸ ਸਾਮਰਾਜ ਅਧੀਨ ਭਾਰਤੀ ਲੋਕਾਂ ਦਾ ਸੋਸ਼ਣ ਦੂਹਰੇ ਸੰਬੰਧਾਂ ਵਾਲਾ ਸੀ । ਇਕ ਤਾਂ ਭਾਰਤੀ ਲੋਕ ਸਿੱਧਾ ਬਰਤਾਨਵੀ ਸਾਮਰਾਜ ਦੇ ਸੋਸ਼ਣ ਦਾ ਸ਼ਿਕਾਰ ਸਨ ਅਤੇ ਦੂਸਰਾ ਦੇਸ਼ ਦੀ ਸਾਮੰਤੀ ਅਤੇ
ਰਜਵਾੜਾਸ਼ਾਹੀ ਸ਼ਕਤੀ ਉਨ੍ਹਾਂ ਦਾ ਸੋਸ਼ਣ ਕਰ ਰਹੀ ਸੀ ਜਿਸ ਕਰਕੇ ਭੁੱਖ, ਬੇਕਾਰੀ, ਗੁਲਾਮੀ ਅਤੇ ਹਰ ਕਿਸਮ ਦੇ ਦੁੱਖਾਂ ਤੋਂ ਪੀੜਿਤ ਸੀ । ਇਸ ਸਮੇਂ ਵਿਚ ਭਾਰਤੀ ਲੋਕ ਇਕ ਵਿਸ਼ਾਲ ਜਨਤਕ ਮੁਹਾਜ਼ ਰਾਹੀਂ ਸੁਤੰਤਰਤਾ ਅੰਦੋਲਨ ਵੀ ਸਰਗਰਮੀ ਸਹਿਤ ਲੜ ਰਹੇ ਸਨ । ਸੁਤੰਤਰਤਾ ਅੰਦੋਲਨ ਇਕ ਇਤਿਹਾਸਕ ਜ਼ਰੂਰਤ ਸੀ । ਇਸ ਅੰਦੋਲਨ ਵਿਚ ਕਿਰਤੀ ਕਿਸਾਨ ਦੇਸੀ ਸਰਮਾਏਦਾਰੀ ਮੱਧਵਰਗੀ ਅਤੇ ਸਾਮੰਤੀ ਲੋਕਾਂ ਦੇ ਨਾਲ ਨਾਲ ਮੱਧ ਵਰਗ ਵੀ ਸ਼ਾਮਲ ਸੀ । ਪ੍ਰਗਤੀਵਾਦੀ ਵਿਚਾਰਾ ਦੇ ਲੋਕ, ਬੁੱਧੀਜੀਵੀ ਵੀ ਇਸ ਨਾਲ ਜੁੜੇ ਹੋਏ ਸਨ। ਇਸੇ ਕਰਕੇ ਸੁਤੰਤਰਤਾ ਸੰਗਰਾਮ ਵਿਸ਼ਾਲ ਜਨਤਕ ਮੁਹਾਜ ਸੀ ਸਪੱਸ਼ਟ ਰੂਪ ਵਿਚ ਕੋਈ ਜਮਾਤੀ ਸੰਘਰਸ਼ ਦੀ ਲੜਾਈ ਨਹੀਂ ਸੀ । "ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਪ੍ਰਿਸ਼ਠ-ਭੂਮੀ ਵਿਚ ਸ੍ਰੇਣੀ ਸੰਘਰਸ਼ ਦੀ ਵਿਚਾਰਧਾਰਾ ਸੁਤੰਤਰਤਾ ਦਿੱਲਨ ਦਾ ਚਰਿਤਰ ਵਿਆਪਕ ਰੂਪ ਵਿਚ ਭਾਰਤੀ ਮੱਧ-ਸ਼੍ਰੇਣੀਆਂ ਦੇ ਵਰਗ ਚਰਿਤਰ ਦੇ ਅਨੁਰੂਪ ਸੀ। ਕਿਰਤੀ-ਕਿਰਸਾਣ ਸ਼੍ਰੇਣੀਆਂ ਵਿਚ ਸਰਮਾਏਦਾਰੀ ਜਾਗੀਰਦਾਰੀ ਪ੍ਰਬੰਧ ਦੇ ਪ੍ਰਤਿਕਰਮ ਵਿਚ ਰੋਸ ਅਤੇ ਵਿਦਰੋਹ ਦੀ ਜੇ ਚੇਤਨਤਾ ਜਾਗ ਰਹੀ ਸੀ ਉਸ ਲਈ ਸੁਤੰਤਰਤਾ ਅੰਦੋਲਨ ਦੇ ਸੰਘਰਸ਼ ਦੇ ਅਨੁਸ਼ਾਸਨ ਅਤੇ ਸੰਗਠਨ ਨੂੰ ਪ੍ਰਵਾਨ ਕਰਨਾ ਇਤਿਹਾਸਕ ਸਥਿਤੀ ਦੇ ਵਿਵੇਕ ਦੀ ਮੰਗ ਸੀ। ਸਾਮਰਾਜੀ ਗੁਲਾਮੀ ਤੋਂ ਮੁਕਤੀ ਪ੍ਰਾਪਤ ਕਰਨ ਦਾ ਸੰਘਰਸ਼ ਨਿਸਚੇ ਹੀ ਭਾਰਤ ਦੇ ਇਤਿਹਾਸਕ ਯਥਾਰਥ ਦੀ ਤਤਕਾਲਕ ਲੋੜ ਸੀ।6
ਕੌਮਾਂਤਰੀ ਪੱਧਰ ਉਤੇ ਮਾਨਵਵਾਦੀ ਵਿਚਾਰਾਂ ਦਾ ਦਮਨ, ਨਾਜ਼ੀਵਾਦ ਅਤੇ ਵਾਸੀਵਾਦੀ ਰੁਚੀਆਂ ਦਾ ਉਦਾਰਵਾਦੀ ਲੋਕਾਂ ਵਿਚ ਡਰ ਅਤੇ ਸਹਿਮ ਸੀ । ਯੂਰਪ ਵਿਚ ਇਸ ਆਤੰਕ ਨੇ ਪ੍ਰਗਤੀਵਾਦ ਨੂੰ ਜਨਮ ਦੇਣ ਵਿਚ ਇਤਿਹਾਸਕ ਭੂਮਿਕਾ ਨਿਭਾਈ। "ਇਸ ਸਾਰੇ ਆਤੱਕ ਤੋਂ ਪੱਛਮੀ ਯੂਰਪ ਦੇ ਉਦਾਰਵਾਦੀ ਲੋਕਾਂ, ਧਨਾਢਾ ਹੀ ਨਹੀਂ, ਕਲਾਕਾਰਾਂ ਤੇ ਸਾਹਿਤਕਾਰਾਂ ਦੇ ਮਨਾ ਵਿਚ ਵੀ ਬਹੁਤ ਚਿੰਤਾ ਉਤਪੰਨ ਹੋਈ ਤੇ ਉਨ੍ਹਾਂ ਇਸ ਆਤੰਕ ਨੂੰ ਮਨੁੱਖਤਾ ਦਾ ਘਾਤਕ ਸਮਝਿਆ। 7ਯੂਰਪ ਵਿਚ ਫਾਸ਼ੀਵਾਦ ਅਤੇ ਨਾਜੀਵਾਦ ਨੇ ਇਕ ਸੰਕਟ-ਗ੍ਰਸਤ ਵਾਤਾਵਰਣ ਦੀ ਹੋਂਦ ਪੈਦਾ ਕਰ ਦਿੱਤੀ। ਇਸ ਨੇ ਮਾਨਵੀ ਹੋਂਦ ਅਸਤਿਤਵ ਅਤੇ ਪ੍ਰਗਤੀਵਾਦੀ ਸ਼ਕਤੀਆਂ ਨੂੰ ਇਕ ਬਾਰ ਹਨ੍ਹੇਰੇ ਭਵਿੱਖ ਵੱਲ ਧਕੇਲ ਦਿੱਤਾ। ਸਮੇਂ ਦੀ ਨਜਾਕਤ ਨੇ ਮਨੁੱਖ ਨੂੰ ਆਪਣੇ ਦੇਸ਼ ਅਤੇ ਕੰਮ ਦੀਆਂ ਹੱਦਾਂ 'ਚੋਂ ਕੱਢ ਕੇ ਇਕੋ ਸਮੇਂ ਅੰਤਰ-ਰਾਸ਼ਟਰੀ ਪਰਿਸਥਿਤੀਆਂ ਨਾਲ ਜੋੜ ਦਿੱਤਾ। ਇਉਂ ਮਨੁੱਖ ਨੂੰ ਸਿਧਾਤਕ ਪੇਖ ਤੋਂ ਬਗੈਰ ਵਿਵਹਾਰਕ ਰੂਪ ਵਿਚ ਕੰਮਾਂਤਰੀ ਪੱਧਰ ਉਤੇ ਮਨੁੱਖਤਾ ਅਤੇ ਮਾਨਵ- ਹਿਤੈਸੀ ਵਿਚਾਰਾਂ ਵੱਲ ਪ੍ਰੇਰਿਤ ਕਰਨਾ ਸ਼ੁਰੂ ਕੀਤਾ। ਯੂਰਪ ਦੀ ਸੰਕਟ ਕਾਲੀਨ ਸਥਿਤੀ ਨੇ ਲੋਕਾਂ ਨੂੰ ਇਕੱਠਿਆਂ ਕਰਨ ਲਈ ਇਤਿਹਾਸਕ ਮਾਹੌਲ ਪ੍ਰਦਾਨ ਕੀਤਾ। ਸੂਝਵਾਨ ਅਤੇ ਉਦਾਰਵਾਦੀ ਲੋਕਾਂ ਵਿਚ ਗੁੱਸੇ ਅਤੇ ਵਿਦਰੋਹ ਵੀ ਭਾਵਨਾ ਉਤਪੰਨ ਹੋ ਗਈ। ਇਨ੍ਹਾਂ ਦਾ ਪ੍ਰਭਾਵ ਉਸ ਸਮੇਂ ਭਾਰਤੀ ਵਿਦਿਆਰਥੀਆਂ ਤੇ ਵੀ ਪਿਆ ਜੋ ਯੂਰਪ ਵਿਚ ਪੜ੍ਹਦੇ ਸਨ। ਇਨ੍ਹਾਂ ਭਾਰਤੀ ਲੋਕਾਂ ਨੂੰ ਵਿਦੇਸ਼ਾਂ ਵਿਚ ਰਹਿੰਦੀਆਂ ਫਾਸਿਜ਼ਮ ਦੇ ਜ਼ੁਲਮਾਂ ਦਾ ਪਤਾ ਲਗਦਾ ਸੀ । ਇਸ ਦੇ ਨਾਲ ਹੀ ਭਾਰਤ ਦੀ ਤਤਕਾਲੀਨ ਸਥਿਤੀ ਦੀ ਵਿਰੋਧਾਂ ਭਰਪੂਰ ਸੀ । ਭਾਰਤ ਬਰਤਾਨਵੀ ਸਾਮਰਾਜ ਦੀ ਗੁਲਾਮੀ ਨਾਲ ਇਥੋਂ ਦੇ ਸਾਮੰਤੀ ਸਮਾਜ ਤੇ ਪਿਛਾਂਹ ਖਿਚੂ ਵਿਚਾਰਾਂ ਵਾਲੀਆਂ ਕਦਰਾਂ ਪ੍ਰਤੀ ਰਾਜਨੀਤਕ ਚੇਤਨਤਾ ਪ੍ਰਚੰਡ ਹੈ ਰਹੀ ਸੀ। ਉਹ ਬਰਤਾਨਵੀ ਸਾਮਰਾਜ ਦੇ ਉਤਪੰਨ ਕੀਤੇ ਸੰਕਟਾਂ ਤੋਂ ਪੀੜਿਤ ਅਤੇ ਦੁਖੀ ਸਨ। ਭਾਰਤੀ ਲੋਕਾਂ ਨੇ ਹੱਕਾਂ ਦੀ ਖਾਤਰ ਦੇਸ਼ ਦੀ ਕੌਮੀ ਸਰਮਾਏਦਾਰੀ ਦੀ ਅਗਵਾਈ ਹੇਠ ਚੱਲੀ ਆਜ਼ਾਦੀ ਦੀ ਲਹਿਰ ਨਾਲ ਇਕ ਜਨਤਕ ਮੁਹਾਜ਼ ਦੀ ਉਸਾਰੀ ਕਰਨੀ ਸ਼ੁਰੂ ਕੀਤੀ। ਅਜਿਹੇ
ਜਨਤਕ ਮੁਹਾਜ਼ ਦਾ ਤਤਕਾਲੀਨ ਸਥਿਤੀ ਵਿਚ ਵਿਚਾਰ ਚਰਚਾ ਕਰਦੇ ਹੋਏ ਇਕ ਆਲੋਚਕ ਲਿਖਦਾ ਹੈ, "ਬਦੇਸੀ ਸਾਮਰਾਜਵਾਦ, ਦੇਸੀ ਪੂੰਜੀਵਾਦ ਅਤੇ ਸਾਮੰਤਵਾਦ ਦੇ ਦੂਹਰੇ ਅਤੇ ਤੀਹਰੇ ਹਮਲੇ ਇਨ੍ਹਾਂ ਤੇ ਹੋ ਰਹੇ ਸਨ । ਅਜਿਹੀ ਸਥਿਤੀ ਵਿਚ ਸੁਭਾਵਿਕ ਹੀ ਸੀ ਕਿ ਇਹ ਜਾ ਤਾਂ ਜੀਵਨ ਭਰ ਸਮਾਜ ਦੀ ਲੈਟੂ ਜਮਾਤ ਦੀ ਲੁੱਟ-ਖਸੁੱਟ ਦਾ ਸ਼ਿਕਾਰ ਬਣਦੇ ਰਹਿਣ ਜਾਂ ਉਸ ਨੂੰ ਚੁਣੋਤੀ ਦੇਣ ।8
ਕੌਮਾਂਤਰੀ ਪੱਧਰ ਉਤੇ ਫਾਸਿਸ਼ਟ ਤਾਕਤਾਂ ਦੇ ਵਿਰੁੱਧ ਇਕ ਸੰਮੇਲਨ ਮੈਕਸਿਮ ਗੋਰਕੀ ਨੇ ਸਭ ਤੋਂ ਪਹਿਲਾਂ 1934 ਵਿਚ ਸੋਵੀਅਤ ਰੂਸ ਵਿਚ ਬੁਲਾਇਆ ਪਰੰਤੂ ਅਸਲ ਰੂਪ ਵਿਚ ਉਦਾਰਵਾਦੀ ਅਤੇ ਪ੍ਰਗਤੀਵਾਦੀ ਵਿਚਾਰਵਾਨਾਂ ਨੂੰ ਸੰਗਠਿਤ ਕਰਨ ਲਈ 1905 ਵਿਚ ਹੈਨਰੀ ਬਾਰਬੂਜ਼ ਦੀ ਅਗਵਾਈ ਹੇਠ ਪੈਰਿਸ ਵਿਖੇ ਹੋਇਆ ਜਿਥੇ ਇਸ ਸੰਘ ਨੂੰ ਸੰਗਠਿਤ ਰੂਪ ਵਿਚ ਚਲਾਉਣ ਦਾ ਪ੍ਰਯਾਸ ਹੋਇਆ। ਇਸ ਸੰਮੇਲਨ ਵਿਚ ਇਸ ਦਾ ਨਾ ਵਿਸ਼ਵ ਲੇਖਕ ਸੰਮੇਲਨ (World Con gress of Writers for the Defence of Culture)ਰੱਖਿਆ ਗਿਆ। ਇਸ ਵਿਚ ਮੈਕਸਿਮ ਗੋਰਕੀ ਰੋਮਾਂ ਰੋਲਾ, ਟਾਮਸ ਮਾਨ ਵਰਗੇ ਲੇਖਕ ਲੋਕ ਸ਼ਾਮਲ ਸਨ। ਇਸ ਸੰਮੇਲਨ ਵਿਚ ਜੋ ਵਿਸ਼ਵ ਭਰ ਦੇ ਲੇਖਕਾਂ ਦੇ ਨਾਂਅ ਅਪੀਲ ਕੀਤੀ ਗਈ, ਉਸ ਵਿਚ ਕਿਹਾ ਗਿਆ ਕਿ:-
ਲੇਖਕ ਸਾਥੀਓ। ਮੌਤ ਦੇ ਵਿਰੁੱਧ ਜ਼ਿੰਦਗੀ ਦਾ ਪੱਖ ਪੂਰੇ। ਸਾਡੀ ਕਲਮ ਸਾਡੀ ਕਲਾ. ਸਾਡਾ ਗਿਆਨ ਉਨ੍ਹਾਂ ਸ਼ਕਤੀਆਂ ਵਿਰੁੱਧ ਵਰਤਿਆ ਜਾਏ ਜਿਹੜੀਆਂ ਮੌਤ ਨੂੰ ਸੱਦਾ ਦਿੰਦੀਆਂ ਹਨ. ਜੋ ਮਨੁੱਖਤਾ ਦਾ ਗਲਾ ਘੁੱਟਦੀਆਂ ਹਨ, ਪੈਸੇ ਦੇ ਜ਼ੋਰ ਨਾਲ ਰਾਜ ਕਰਦੀਆਂ ਹਨ ਅਤੇ ਫਾਸਿਜ਼ਮ ਦੇ ਭਿੰਨ ਭਿੰਨ ਰੂਪ ਧਾਰ ਕੇ ਸਾਹਮਣੇ ਆਉਂਦੀਆਂ ਹਨ ਅਤੇ ਇਹੀ ਸ਼ਕਤੀਆਂ ਹਨ ਜਿਹੜੀਆਂ ਨਿਤਾਣੇ ਲੋਕਾਂ ਦਾ ਖੂਨ ਚੂਸਦੀਆ ਹਨ।9
ਭਾਰਤ ਵਿਚ ਪ੍ਰਗਤੀਵਾਦੀ ਲੇਖਕ ਸੰਘ ਦਾ ਹੱਦ ਵਿਚ ਆਉਣਾ ਕੰਮੀ ਅਤੇ ਕੌਮਾਂਤਰੀ ਹਾਲਾਤ ਦਾ ਇਤਿਹਾਸਕ ਸਿੱਟਾ ਸੀ। ਕੁਝ ਆਲੋਚਕ ਪ੍ਰਗਤੀਵਾਦ ਨੂੰ ਪੱਛਮ ਦੀ ਹੀ ਦੇਣ ਸੜਦੇ ਹਨ ।10 ਪਰ ਅਜਿਹਾ ਕਹਿਣਾ ਤਰਕ ਰਹਿਤ ਹੈ ਕਿਉਂਕਿ ਇਸ ਪਿੱਛੇ ਭਾਰਤ ਦੀ ਤਤਕਾਲੀਨ ਸਥਿਤੀ ਦਾ ਕੀਤਾ ਅਧਿਐਨ ਇਹੋ ਦਰਸਾਉਂਦਾ ਹੈ ਕਿ ਪ੍ਰਗਤੀਵਾਦ ਦਾ ਉਦਭਵ ਇਤਿਹਾਸਕ ਪਰਿਸਥਿਤੀਆਂ ਦੀ ਦੇਣ ਦੇ ਨਾਲ ਇਕ ਇਤਿਹਾਸਕ ਜ਼ਰੂਰਤ ਸੀ। ਇਸ ਇਤਿਹਾਸਕ ਜ਼ਰੂਰਤ ਨੂੰ ਕੌਮੀ ਪੱਧਰ ਉਤੇ ਸੰਗਠਿਤ ਕਰਨਾ ਵੀ ਇਕ ਇਤਿਹਾਸਕ ਤੇ ਮਹੱਤਵਪੂਰਨ ਕਾਰਜ ਸੀ । 1935 ਈ. ਦੇ ਕੰਮਾਂਤਰੀ ਸੰਮੇਲਨ ਵਿਚ ਮੁਲਕ ਰਾਜ ਆਨੰਦ ਅਤੇ ਸੱਜਾਦ ਜ਼ਹੀਰ ਸ਼ਾਮਿਲ ਸਨ । ਇਨ੍ਹਾਂ ਦੇ ਉਪਰਾਲੇ ਨਾਲ ਹੀ 1936 ਈਸਵੀ ਵਿਚ ਮੁਨਸ਼ੀ ਪ੍ਰੇਮ ਚੰਦ ਦੀ ਅਗਵਾਈ ਹੇਠ ਲਖਨਊ ਵਿਖੇ ਪਹਿਲਾ ਸੰਮੇਲਨ ਹੋਇਆ। ਇਸ ਸੰਮੇਲਨ ਵਿਚ ਮੁਨਸ਼ੀ ਪ੍ਰੇਮ ਚੰਦ ਦਾ ਭਾਸ਼ਨ ਇਕ ਇਤਿਹਾਸਕ ਦਸਤਾਵੇਜ਼ ਹੈ। ਇਸ ਵਿਚ ਉਸ ਸਮੇਂ ਦੇ ਪ੍ਰਗਤੀਵਾਦੀ ਸਾਹਿਤ ਦੀ ਰੂਪ-ਰੇਖਾ ਉਲੀਕੀ ਜਾ ਸਕਦੀ ਹੈ। ਮੁਨਸ਼ੀ ਪ੍ਰੇਮ ਚੰਦ ਨੇ ਸਮੁੱਚੇ ਭਾਰਤੀ ਸਾਹਿਤ ਬਾਰੇ ਚਰਚਾ ਕਰਦਿਆਂ ਹੋਇਆ ਸਮੇਂ ਅਤੇ ਸਮਾਜ ਦੀ ਜ਼ਰੂਰਤ ਅਨੁਸਾਰ ਪ੍ਰਗਤੀਸ਼ੀਲ ਬਣਨ ਦੀ ਲੋੜ ਉਤੇ ਜ਼ੋਰ ਦਿੱਤਾ। ਪ੍ਰਗਤੀਵਾਦੀ ਲੇਖਕ ਸੰਘ ਦੀ ਲੋੜ ਅਤੇ ਉਦੇਸ਼ ਬਾਰੇ ਬੋਲਦਿਆਂ ਉਸ ਕਿਹਾ: ਭਾਰਤੀ ਸਮਾਜ ਵਿਚ ਬੜੀਆਂ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਪੁਰਾਣੇ ਵਿਚਾਰਾਂ ਤੇ ਮਾਨਤਾਵਾਂ ਦੀਆਂ ਜੜ੍ਹਾਂ ਹਿੱਲ ਰਹੀਆਂ ਹਨ ਅਤੇ ਇਕ ਨਵਾਂ ਸਮਾਜ ਜਨਮ ਲੈ ਰਿਹਾ ਹੈ। ਭਾਰਤੀ ਵਿਦਵਾਨਾਂ ਦਾ ਫਰਜ਼ ਹੈ ਕਿ ਉਹ ਭਾਰਤੀ ਸਮਾਜ ਵਿਚ ਵਾਪਰਨ ਵਾਲੇ ਪਰਿਵਰਤਨ ਨੂੰ ਸ਼ਬਦਾਂ ਦੇ ਮਾਰਗ ਤੇ ਲਿਜਾਣ ਵਿਚ
ਜੁੱਟ ਜਾਣ । ਭਾਰਤੀ ਸਮਾਜ ਪੁਰਾਣੀ ਸੱਭਿਅਤਾ ਦੇ ਵਿਘਟਨ ਤੋਂ ਪਿੱਛੇ ਜੀਵਨ ਦੀਆਂ ਵਾਸਤਵਿਕਤਾਵਾਂ ਤੋਂ ਭੱਜ ਕੇ ਭਗਤੀ ਦੀ ਓਟ ਵਿਚ ਜਾ ਛੁਪਿਆ ਹੈ। ਸਿੱਟੇ ਵਜੋਂ ਇਹ ਰੂਹ ਤੇ ਬੇ ਅਸਰ ਹੋ ਗਿਆ ਹੈ। ਅੱਜ ਸਾਡੇ ਸਾਹਿਤ ਵਿਚ ਭਗਤੀ ਤੇ ਦੁਨੀਆਂ ਵਲੋਂ ਮੂੰਹ ਮੋੜਨ ਦੀ ਰੁਚੀ ਬਲਵਾਨ ਹੋ ਗਈ ਹੈ । ਉਪਭਾਵਕਤਾ ਦਾ ਪ੍ਰਗਟਾਵਾ ਵਧੇਰੇ ਹੈ । ਬੁੱਧੀ ਤੇ ਵਿਵੇਕ ਨੂੰ ਅੱਖੋਂ ਓਹਲੇ ਹੀ ਨਹੀਂ ਕੀਤਾ ਜਾ ਰਿਹਾ, ਸਗੋਂ ਹੋਂਦ ਵੀ ਕੀਤਾ ਜਾ ਰਿਹਾ ਹੈ। ਭਾਰਤ ਦੇ ਨਵੇਂ ਸਾਹਿਤ ਨੂੰ ਸਾਡੀ ਵਰਤਮਾਨ ਜਿੰਦਗੀ ਦੀਆਂ ਮੂਲ ਅਸਲੀਅਤਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਉਹ ਅਸਲੀਅਤ ਹੈ, ਸਾਡੀ ਰੋਟੀ ਦੀ ਮੰਦਹਾਲੀ ਦੀ, ਸਾਡੀ ਸਮਾਜਕ ਗਿਰਾਵਟ ਦੀ, ਸਾਡੀ ਰਾਜਸੀ ਗੁਲਾਮੀ ਦੀ । ਉਹ ਸਭ ਕੁਝ ਜੋ ਸਾਨੂੰ ਵਿਸ਼ਾਦ, ਬੇਰੁਖੀ ਤੇ ਅੰਧ ਵਿਸ਼ਵਾਸ ਵੱਲ ਲਿਜਾਂਦਾ ਹੈ ਪਿਛਾਂਹ-ਖਿੱਚੂ ਹੈ ਅਤੇ ਉਹ ਸਭ ਕੁਝ ਜੋ ਸਾਡੇ ਵਿਚ ਪਰਖ-ਨਿਰਖ ਦੀ ਸੋਝੀ ਪੈਦਾ ਕਰਦਾ ਹੈ, ਅਤੇ ਸਾਡੀਆ ਮਹਾਨ ਪਰੰਪਰਾਵਾਂ ਨੂੰ ਅਕਲ ਤੇ ਦਲੀਲ ਦੀ ਕਸੌਟੀ ਤੇ ਪਰਖਣ ਲਈ ਉਕਸਾਉਂਦਾ ਹੈ, ਉਹ ਸਾਨੂੰ ਨਰੇਆ ਬਣਾਉਂਦਾ ਹੈ ਅਤੇ ਸਾਡੇ ਵਿਚ ਏਕਤਾ ਤੇ ਇਕਸੁਰਤਾ ਦੀ ਸ਼ਕਤੀ ਪੈਦਾ ਕਰਦਾ ਹੈ। ਉਸੇ ਨੂੰ ਹੀ ਅਸੀਂ ਪ੍ਰਗਤੀਵਾਦ ਕਹਿੰਦੇ ਹਾਂ। 11
ਉਪਰੋਕਤ ਐਲਾਨਨਾਮੇ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪ੍ਰਗਤੀਵਾਦੀ ਲੇਖਕ ਸੰਘ ਕਿਹੈ ਜਿਹੀ ਸਾਹਿਤ ਰਚਨਾ ਦੀ ਆਧਾਰਸ਼ਿਲਾ ਰੱਖਦਾ ਹੈ । ਪ੍ਰਗਤੀਵਾਦੀ ਲੇਖਕ ਸੰਘ ਦੇ ਹੋਰ ਸੰਮੇ ਲਨਾਂ ਵਿਚ ਪ੍ਰਸਤੁਤ ਵਿਚਾਰ, ਮਨੋਰਥ ਅਤੇ ਸੰਕਲਪਾਂ ਤੇ ਅਜਿਹੇ ਸਾਹਿਤ ਸਿਧਾਂਤ ਦੀ ਸਥਾਪਨਾ ਵੀ ਹੁੰਦੀ ਹੈ ਜਿਸਦਾ ਇਕ ਵੇਖਰਾ ਸਾਹਿਤ ਸ਼ਾਸਤਰ ਵੀ ਉਸਾਰਿਆ ਜਾ ਸਕਦਾ ਹੈ । ਪਰੰਤੂ ਇਥੇ ਇਹ ਧਿਆਨ ਹਿੱਤ ਹੈ ਕਿ ਪ੍ਰਗਤੀਵਾਦੀ ਸਾਹਿਤ ਸਿਰਜਣਧਾਰਾ ਕਿਸੇ ਇਕ ਵਿਚਾਰਧਾਰਾ ਤੋਂ ਹੀ ਪੂਰਨ ਭਾਂਤ ਪ੍ਰਭਾਵਤ ਨਹੀਂ ਸੀ ਭਾਵੇਂ ਕਿ ਮੁੱਖ ਰੂਪ ਵਿਚ ਇਸਦਾ ਆਧਾਰ ਵਿਗਿਆਨਕ ਸਿਧਾਂਤ ਮਾਰਕਸਵਾਦ ਸੀ। ਇਸ ਵਿਚ ਉਦਾਰਵਾਦੀ ਪ੍ਰਵਿਰਤੀ ਗਾਂਧੀਵਾਦੀ ਵਿਚਾਰ, ਨਹਿਰੂਵਾਦੀ ਸਮਾਜਵਾਦੀ ਭਾਵਨਾ, ਮਾਨਵਵਾਦੀ ਸੋਚ ਆਦਿਕ ਮਿਸ਼ਰਤ ਰੂਪ ਵਿਚ ਸਮਿਲਤ ਸਨ । ਇਹੋ ਬੁਨਿਆਦੀ ਕਾਰਨ ਹੈ ਕਿ ਪ੍ਰਗਤੀਵਾਦੀ ਸਿਰਜਣਧਾਰਾ ਅਤੇ ਪ੍ਰਗਤੀਵਾਦੀ ਲਹਿਰ ਦਾ ਇਕ ਸਾਂਝਾ ਸਭਿਆਚਾਰਕ ਸੁਚੇਤਨਾ ਦਾ ਮੁਹਾਜ਼ ਤਾਂ ਉਸਰ ਗਿਆ ਪਰੰਤੂ ਸਪੱਸ਼ਟ ਤੌਰ ਤੇ ਜਮਾਤੀ ਜਾ ਵਿਚਾਰਧਾਰਕ ਤੌਰ ਤੇ ਇਕ ਸੁਗਠਿਤ ਇਕਾਈ ਨਾ ਬਣ ਸਕਿਆ। "ਪ੍ਰਗਤੀਵਾਦੀ ਸਾਹਿਤਕ ਅੰਦੋਲਨ ਵਿਚ ਮਾਰਕਸਵਾਦੀ ਗੈਰ ਮਾਰਕਸਵਾਦੀ ਜਨਵਾਦੀ, ਸੰਸਲਿਸਟ, ਗਾਂਧੀਵਾਦੀ ਤੇ ਫਰਾਇਡੀਅਨ ਆਦਿ ਵਿਚਾਰਧਾਰਾਵਾਂ ਤੇ ਚੇਤਨਾ ਦੇ ਲੇਖਕ ਸ਼ਾਮਲ ਸਨ। ਇਸ ਲਈ ਪ੍ਰਗਤੀਵਾਦੀ ਸਾਹਿਤਕ ਅੰਦੋਲਨ ਵਿਚਾਰਧਾਰਕ ਪੱਖ ਤੋਂ ਇਕ ਇਕਾਈ ਨਹੀਂ ਸੀ।"12
ਪ੍ਰਗਤੀਵਾਦੀ ਸਾਹਿਤ ਸਿਧਾਂਤ : ਪ੍ਰਗਤੀਵਾਦੀ ਸਾਹਿਤ ਸਿਧਾਂਤ ਮੂਲ ਰੂਪ ਵਿਚ ਮਾਰਕਸਵਾਦੀ ਵਿਚਾਰਧਾਰਾ ਤੋਂ ਦ੍ਰਿਸਟੀ ਗ੍ਰਹਿਣ ਕਰਦੇ ਹਨ। ਇਸ ਵਿਚ ਹੋਰ ਵਿਚਾਰਧਾਰਾਵਾਂ ਦਾ ਰਲਾ ਹੋਣ ਦੇ ਬਾਵਜੂਦ ਵੀ ਇਸ ਦੀਆਂ ਮੂਲ ਸਥਾਪਨਾਵਾਂ ਮਾਰਕਸੀ ਸਾਹਿਤ ਸਿਧਾਂਤ ਦੇ ਨੇੜੇ ਹਨ। ਇਸ ਸਭ ਕੁਝ ਦੇ ਹੁੰਦੇ ਹੋਏ ਵੀ ਪ੍ਰਗਤੀਵਾਦੀ ਸਾਹਿਤ ਸਿਧਾਂਤਾਂ ਨੂੰ ਮਾਰਕਸੀ ਸੁਹਜ ਸ਼ਾਸਤਰ ਨਹੀਂ ਕਿਹਾ ਜਾ ਸਕਦਾ। ਪ੍ਰਗਤੀਵਾਦ ਦਾ ਮਤਲਬ ਮਾਰਕਸਵਾਦ ਨਹੀਂ, ਨਾ ਹੀ ਪ੍ਰਗਤੀਵਾਦੀ ਹੋਣ ਦਾ ਮਤਲਬ ਕਮਿਊਨਿਸਟ ਹੋਣਾ ਹੈ। ਹਰ ਮਾਰਕਸਵਾਦੀ ਅਤੇ ਕਮਿਊਨਿਸਟ ਪ੍ਰਗਤੀਵਾਦੀ ਹੁੰਦਾ ਹੈ। ਪਰ ਇਹ ਕੋਈ ਜ਼ਰੂਰੀ ਨਹੀਂ ਕਿ ਹਰ ਪ੍ਰਗਤੀਵਾਦੀ ਨਾਲ ਹੀ ਮਾਰਕਸਵਾਦੀ ਅਤੇ ਕਮਿਊਨਿਸਟ ਵੀ ਹੋਵੇ। 13
ਇਸ ਦ੍ਰਿਸ਼ਟੀ ਦੇ ਅੰਤਰਗਤ ਹੀ ਪ੍ਰਗਤੀਵਾਦੀ ਸਾਹਿਤ ਸਿਧਾਂਤ ਦੀ ਰੂਪ ਰੇਖਾ ਨੂੰ ਅੰਕਿਤ ਕੀਤਾ ਜਾ ਸਕਦਾ ਹੈ । ਇਸੇ ਨੁਕਤੇ ਉਤੇ ਧਿਆਨ ਕੇਂਦਰਿਤ ਕਰਦਿਆਂ ਪ੍ਰਗਤੀਵਾਦੀ ਸਾਹਿਤ ਸਿਧਾਂਤਾਂ ਦੀ ਸਿਰਜਣਾ ਜਾਂ ਰੂਪ ਨਿਰਧਾਰਨ ਸਮੇਂ ਸਾਡੀ ਦ੍ਰਿਸ਼ਟੀ ਸਿਰਜਣਾਤਮਕ ਸਾਹਿਤ ਵਿਚੋਂ ਪ੍ਰਾਪਤ ਸਿਧਾਂਤਕਾਰੀ ਉਪਰ ਵਧੇਰੇ ਟਿਕੀ ਹੋਈ ਹੈ। ਇਸੇ ਲਈ ਪ੍ਰਗਤੀਵਾਦੀ ਲੇਖਕ ਸੰਘ ਦੇ ਵੱਖ ਵੱਖ ਸੰਮੇਲਨਾ ਵਿਚ ਐਲਾਨਨਾਮੇਂ ਅਤੇ ਸਿਰਜਣਾਤਮਕ ਸਾਹਿਤ ਹੀ ਸਾਡੇ ਅਧਿਐਨ ਦਾ ਆਧਾਰ ਬਣੇ ਹਨ।
ਪ੍ਰਗਤੀਵਾਦੀ ਸਾਹਿਤ ਦੀ ਮੂਲ ਸਥਾਪਨਾ ਸਾਹਿਤ/ਕਲਾ ਨੂੰ ਜਨਹਿੱਤਾਂ 'ਚ ਵਰਤਣ ਦੀ ਹੈ। ਪ੍ਰਗਤੀਵਾਦੀ ਲਹਿਰ ਤੋਂ ਪਹਿਲਾਂ ਦਾ ਸਾਹਿਤ ਮੁੱਖ ਰੂਪ ਵਿਚ ਆਦਰਸ਼ਵਾਦੀ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਸਿਰਫ ਸੁਹਜ ਜਾ ਕਲਾ ਲਈ ਜਾਂ ਫਿਰ ਮਾਨਵੀ ਚੇਤਨਾ ਦੇ ਕ੍ਰਾਂਤੀਕਾਰੀ ਸਰੋਕਾਰਾਂ ਨਾਲੋਂ ਟੁੱਟ ਚੁੱਕਾ ਸੀ । ਇਸਦੇ ਬਿਲਕੁਲ ਵਿਪਰੀਤ ਇਸ ਸਿਧਾਂਤ ਦੀ ਸਥਾਪਨਾ ਕੀਤੀ ਗਈ ਕਿ ਸਾਹਿਤ/ਕਲਾ ਸਮਾਜ ਵਿਚ ਉਸਾਰੂ ਰੋਲ ਅਦਾ ਕਰ ਸਕਦੀ ਹੈ। ਲੰਦਨ ਵਿਚ ਤਿਆਰ ਕੀਤੇ ਗਏ 'ਪ੍ਰਗਤੀਵਾਦੀ ਲੇਖਕ ਸੰਘ ਦੇ ਐਲਾਨ-ਨਾਮੇ ਵਿਚ ਇਹ ਗੱਲ ਮੁੱਖ ਰੂਪ ਵਿਚ ਉਭਾਰੀ ਕਿ ਸਾਹਿਤ ਪ੍ਰਗਤੀਸ਼ੀਲ ਤਾਕਤਾਂ ਦਾ ਸਮਰਥਨ ਕਰੇਗਾ। "ਇਸ ਸਭਾ ਦਾ ਉਦੇਸ਼ ਆਪਣੇ ਸਾਹਿਤ ਅਤੇ ਦੂਜੀਆਂ ਕਲਾਵਾਂ ਨੂੰ ਪੁਜਾਰੀਆਂ, ਪੰਡਿਤਾਂ ਅਤੇ ਅਪ੍ਰਰਤੀਸ਼ੀਲ ਵਰਗ ਦੇ ਅਧਿਕਾਰ ਵਿਚੋਂ ਮੁਕਤ ਕਰਵਾ ਕੇ ਇਨ੍ਹਾਂ ਨੂੰ ਜਨਤਾ ਨਾਲ ਜੋੜਨਾ ਹੈ ਅਤੇ ਇਨ੍ਹਾਂ ਵਿਚ ਜੀਵਨ ਅਤੇ ਵਾਸਤਵਿਕਤਾ ਲਿਆਉਣੀ ਹੈ। ਜਿਸ ਨਾਲ ਅਸੀਂ ਆਪਣੇ ਭਵਿੱਖ ਨੂੰ ਉਜਲ ਕਰ ਸਕੀਏ ।"14
ਪ੍ਰਗਤੀਵਾਦੀ ਲਹਿਰ ਕੰਮੀ ਤੇ ਕੌਮਾਂਤਰੀ ਪੱਧਰ ਤੇ ਹਰ ਤਰੂ ਦੀ ਸੰਸ਼ਕ ਸ਼ਕਤੀ ਦਾ ਵਿਰੋਧ ਕਰਕੇ ਇਕ ਅਜਿਹਾ ਮਾਨਵੀ ਸਮਾਜ ਉਸਾਰਨਾ ਚਾਹੁੰਦੀ ਸੀ ਜਿਸ ਵਿਚ ਸਾਡੀ ਰੈਟੀ, ਸਾਡੀ ਚਰਿਤਰਤਾ, ਸਾਡੀ ਸਮਾਜਿਕ ਗਿਰਾਵਟ ਅਤੇ ਸਾਡੀ ਰਾਜਨੀਤਕ ਪ੍ਰਧੀਨਤਾ ਦੇ ਪ੍ਰਸਨ15ਮੁਖ ਰੂਪ ਵਿਚ ਸਾਹਮਣੇ ਹੋਣਗੇ। ਪ੍ਰਗਤੀਵਾਦੀ ਸਾਹਿਤ ਸਿਧਾਤ ਵਿਹਾਰਕ ਰੂਪ ਵਿਚ ਆਪਣੀ ਰਚਣੇਈ ਸ਼ਕਤੀ ਨੂੰ ਮਜਦੂਰਾਂ, ਕਿਸਾਨਾਂ ਤੇ ਕੁਲ ਮਿਲਾ ਕੇ ਸੋਸਿਤ ਲੋਕਾਂ ਦੀ ਜਾਗਰਤੀ ਹਿੱਤ ਲਾਉਣਾ ਚਾਹੁੰਦਾ ਹੈ। ਇਸ ਦਾ ਮੁੱਖ ਉਦੇਸ ਉਨ੍ਹਾਂ ਲੋਕਾਂ ਨੂੰ ਹੱਕ ਸੱਚ ਪ੍ਰਤੀ ਸੁਚੇਤ ਕਰਨਾ ਅਤੇ ਉਨ੍ਹਾਂ ਦੀ ਸਮੱਸਿਆਵਾਂ ਭਰਪੂਰ ਜ਼ਿੰਦਗੀ ਨੂੰ ਯਥਾਰਥਕ ਰੂਪ ਵਿਚ ਚਿੱਤਰ ਕੇ ਕਿਸੇ ਨਵੇਂ ਭਵਿੱਖ ਲਈ ਤਿਆਰ ਕਰਨਾ ਹੈ। ਪ੍ਰਗਤੀਵਾਦੀ ਲੇਖਕ ਸੰਘ ਦੇ ਕਲਕੱਤਾ ਸੰਮੇਲਨ ਵਿਚ ਇਸ ਗੱਲ ਨੂੰ ਉਭਾਰ ਕੇ ਪੇਸ ਕੀਤਾ ਗਿਆ ਕਿ. ਅਸੀਂ ਸਾਹਿਤ ਨੂੰ ਲੋਕਾਂ ਦੇ ਨੇੜੇ ਲਿਆਉਣਾ ਚਾਹੁੰਦੇ ਹਾਂ ਅਤੇ ਇਸ ਨੂੰ ਜ਼ਿੰਦਗੀ ਦੀ ਪੇਸ਼ਕਾਰੀ ਅਤੇ ਭਵਿੱਖ ਦੀ ਉਸਾਰੀ ਦਾ ਕਾਰਗਰ ਵਸੀਲਾ ਬਣਾਉਣਾ ਚਾਹੁੰਦੇ ਹਾਂ। 16 ਇਉਂ ਪ੍ਰਗਤੀਵਾਦੀ ਆਪਣੇ ਰਚਣੇਈ ਸ਼ਕਤੀ ਨੂੰ ਸਮਾਜ ਦੇ ਜਨ ਹਿੱਤਾਂ ਲਈ ਵਰਤਣ ਦਾ ਇਛੁੱਕ ਸੀ । ਪਰੰਤੂ ਨਿਰੋਲ ਇਹੋ ਨਹੀਂ ਕਿ ਇਹ ਸਭ ਕੁਝ ਕਲਾ ਰਹਿਤ ਹੋਵੇ ਸਗੋਂ ਕਲਾਵਾਦੀਆਂ ਦੀ ਤਰ੍ਹਾਂ ਹੀ ਪ੍ਰਗਤੀਸ਼ੀਲ ਸਾਹਿਤਕਾਰ ਵੀ ਇਹ ਮੰਨਦਾ ਹੈ ਕਿ ਕਲਾ ਨੂੰ ਨਿਸ਼ਚੇ ਹੀ ਪਹਿਲਾਂ ਕਲਾ ਹੋਣਾ ਚਾਹੀਦਾ ਹੈ।"17
ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦ ਦੇ ਪ੍ਰਭਾਵ ਨਾਲ ਮੱਧਕਾਲੀ ਅਤੇ ਧਰਮ ਚਿੰਤਨ ਦੀ ਦ੍ਰਿਸ਼ਟੀ ਪ੍ਰਤੀ ਪਰਿਵਰਤਨ ਆਉਣ ਲੱਗਿਆ। ਇਸ ਪਰਿਵਰਤਨ ਨੇ ਸਮਾਜਕ ਚੇਤਨਤਾ ਨਾਲ ਪ੍ਰਚੰਡ ਸਾਹਿਤ ਲਈ ਇਕ ਭੂਮੀ ਵੀ ਤਿਆਰ ਕੀਤੀ, ਮਿਸਾਲ ਦੇ ਤੌਰ ਤੇ ਪ੍ਰੋ ਮੋਹਨ ਸਿੰਘ ਮੱਧਕਾਲੀ ਅਤੇ ਅਤੀਤਮੁਖੀ ਵਿਸ਼ਵਾਸਾਂ ਅਤੇ ਕਦਰਾਂ ਕੀਮਤਾਂ ਤੇ ਸੱਟ ਮਾਰਦਾ ਲਿਖਦਾ ਹੈ।
ਰੱਬ ਇਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ ਧੰਦਾ
ਖੋਲ੍ਹਣ ਲੱਗਿਆਂ ਪੇਚ ਇਸਦੇ
ਕਾਫ਼ਰ ਹੋ ਜਾਏ ਬੰਦਾ
ਕਾਵਰ ਹੋਣੋਂ ਡਰ ਕੀ ਜੀਵੇ
ਖੋਜੋਂ ਮੂਲ ਨਾ ਖੁੰਝੀ
ਲਾਈਲਗ ਮੋਮਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ।
ਪ੍ਰਗਤੀਵਾਦੀ ਸਾਹਿਤ ਸਿਟਜਟਧਾਰਾ ਵਿਚ ਕ੍ਰਾਂਤੀ ਦਾ ਸੰਕਲਪ ਮੌਜੂਦ ਸੀ । ਇਹ ਧਾਰਾ ਬਰਤਾਨਵੀ ਸਾਮਰਾਜ ਤੋਂ ਮੁਕਤੀ ਹੀ ਨਹੀਂ ਸੀ ਪਾਉਣਾ ਚਾਹੁੰਦੀ ਸੜੀ ਅਜਿਹੀ ਕ੍ਰਾਂਤੀ ਵੀ ਲਿਆਉਣਾ ਚਾਹੁੰਦੀ ਸੀ ਜਿਸ ਵਿਚ ਲੋਕ ਰਾਜਨੀਤਕ ਅਤੇ ਆਰਥਕ ਰੂਪ ਵਿਚ ਸੁਤੰਤਰ ਜੀਵਨ ਬਤੀਤ ਕਰ ਸਕਣ। ਇਸ ਸੰਘ ਦੇ ਮੂਲ ਵਿਚਾਰਧਾਰਕ ਸੂਤਰਾ ਵਿਚ ਸੁਤੰਤਰਤਾ ਅਤੇ ਸੁਤੰਤਰ ਵਿਚਾਰਾਂ ਦੀ ਰੱਖਿਆ। 19 ਦਾ ਤੂਤਰ ਵਿਸ਼ੇਸ਼ ਸੀ । ਪਰ ਜਦੋਂ ਇਸ ਸੂਤਰ ਨੂੰ ਮਾਰਕਸ -ਵਾਦੀ ਸਿਧਾਂਤ ਤੋਂ ਸਹੀ ਸੇਧ ਮਿਲੀ ਤਾਂ ਇਸ ਨਾਲ ਲੋਕਾਂ ਦੀ ਚੇਤਨਾ ਵਿਚ ਕ੍ਰਾਂਤੀ ਦਾ ਸੰਕਲਪ ਉਤਪੰਨ ਕਰਨ ਦਾ ਯਤਨ ਹੋਇਆ। ਜਦੋਂ ਤੋਂ ਪ੍ਰਗਤੀਵਾਦੀ ਧਾਰਾ ਦੇ ਲੇਖਕ, ਮਾਰਕਸਵਾਦ ਦੇ ਵਿਸ਼ਵ- ਦਰਸ਼ਨ ਤੋਂ ਸੇਧ ਪ੍ਰਾਪਤ ਕਰਨ ਲੱਗੇ ਹਨ ਅਤੇ ਦਵੰਦਵਾਦ ਪਦਾਰਥ ਵਾਦ ਦੀ ਦ੍ਰਿਸ਼ਟੀ ਨੂੰ ਸਮਝਿਆ ਹੈ, ਉਸ ਸਮੇਂ ਤੋਂ ਉਹਨਾਂ ਨੇ ਸਾਹਿਤ ਰਾਹੀਂ ਸਮਾਜ ਦੇ ਯਥਾਰਥ ਨੂੰ ਹੀ ਨਹੀਂ ਚਿਤਰਿਆ ਬਲਕਿ ਸਮਾਜਕ, ਆਰਥਕ, ਰਾਜਨੀਤਕ ਖੇਤਰ ਦੇ ਪ੍ਰਸ਼ਨਾਂ ਨੂੰ ਲੈ ਕੇ ਮਾਨਵ ਵਿਚ ਚੇਤਨਾ ਦੇ ਚਿਰਾਗ ਜਗਾਏ ਹਨ। ਸਾਹਿਤ ਨੂੰ ਸਮਾਜਕ ਅਤੇ ਰਾਜਨੀਤਕ ਕ੍ਰਾਂਤੀ ਲਈ ਇਕ ਮਾਧਿਅਮ ਬਣਾ ਕੇ ਲੋਕਾਂ ਦੀ ਵਿਚਾਰਧਾਰਾ ਨੂੰ ਬਦਲਣ ਦੇ ਯਤਨ ਕੀਤੇ ਜਾਣ ਲੱਗੇ।"20 ਪੰਜਾਬੀ ਸਾਹਿਤ ਵਿਸ਼ੇਸ਼ ਤੌਰ ਤੇ ਕਵਿਤਾ ਵਿਚ ਮਾਰਕਸੀ ਚਿੰਤਨ ਨਾਲ ਦ੍ਰਿਸ਼ਟੀਕੋਣ ਵਿਚ ਪਰਿਵਰਤਨ ਦੇਸ਼ ਦੀ ਰਾਜਨੀਤਕ ਸਥਿਤੀ ਨੂੰ ਸਮਝਣ ਅਤੇ ਅੰਗਰੇਜ਼ੀ ਹਾਕਮਾਂ ਤੋਂ ਬਾਅਦ ਪ੍ਰਾਪਤ ਆਜਾਦੀ ਬਾਰੇ ਵਿਚਾਰ ਇਸੇ ਪ੍ਰਭਾਵ ਸਦਕਾ ਹੈ
ਨਾਲ ਆਜ਼ਾਦੀ ਜੋ ਸੋਧਰਾ ਜਾਗੀਆ
ਖਾ ਕੇ ਧੱਫਾ ਫੇਰ ਪਿੱਛੇ ਜਾ ਪਈਆਂ
ਮੰਨਿਆ ਚਾਨਣ ਨੇ ਭਰ ਦਿੱਤਾ ਆਕਾਸ਼
ਧਰਤ ਪਹਿਲੇ ਵਾਂਗ ਹੀ ਚੁੱਪ ਤੇ ਉਦਾਸ ।21
ਭਾਰਤੀ ਪ੍ਰਗਤੀਵਾਦੀ ਲੇਖਕ ਸੰਘ ਨੇ ਕੁਝ ਕੁ ਅਜਿਹੇ ਵਿਚਾਰਧਾਰਕ ਲਕਸ਼ ਆਪਣੇ ਸਾਹਮਣੇ ਰੱਖੋ ਜਿਹੜੇ ਇਸ ਸਾਹਿਤ ਸਿਰਜਣਧਾਰਾ ਦੇ ਸਿਧਾਂਤਕ ਪਹਿਲੂ ਬਣੇ। ਇਨ੍ਹਾਂ ਪਹਿਲੂਆਂ ਨੇ ਸਾਹਿਤਕਾਰਾਂ ਨੂੰ ਇਕ ਸੇਧ ਪ੍ਰਦਾਨ ਕੀਤੀ ਅਤੇ ਸਾਹਿਤ ਸਿਰਜਣਾ ਲਈ ਇਕ ਆਧਾਰ ਪ੍ਰਦਾਨ ਕੀਤਾ। ਪ੍ਰਗਤੀਵਾਦੀ ਸਾਹਿਤ ਇਨ੍ਹਾਂ ਮੂਲ ਲਕਸਾਂ ਨੂੰ ਯਥਾਰਥਵਾਦੀ ਅਤੇ ਵਿਗਿਆਨਕ ਦ੍ਰਿਸ਼ਟੀ ਨਾਲ ਪੇਸ਼ ਕਰਨ ਦਾ ਯਤਨ ਕਰਦਾ ਹੈ।
ਪ੍ਰਗਤੀਵਾਦੀ ਸਾਹਿਤਧਾਰਾ ਦੇ ਇਹ ਮੂਲ ਸਿਧਾਂਤਕ ਸੰਕਲਪ ਸਨ ਜਿਨ੍ਹਾਂ ਵਿਚ ਮਾਨਵਵਾਦੀ ਅਤੇ ਉਦਾਰਵਾਦੀ ਵਿਚਾਰਾਂ ਦੀ ਸ਼ਾਮੂਲੀਅਤ ਸੀ । ਉਪਰੋਕਤ ਵਿਚਾਰਧਾਰਕ ਪਹਿਲੂ ਸਮੁੱਚੀ ਸਥਾਪਤੀ ਦੇ ਵਿਰੋਧ ਵਿਚ ਜਨਤਕ ਉਭਾਰ ਨੂੰ ਉਸਾਰਨ ਵਿਚ ਆਪਣੀ ਇਤਿਹਾਸਕ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਨੇ ਜੋ ਮਾਨਵੀ ਚੇਤਨਾ ਵਿਚ ਇਕ ਪਰਿਵਰਤਨ ਲਿਆਂਦਾ ਉਸਨੂੰ ਇਕ ਚਿੰਤਕ ਨਿਮਨ ਲਿਖਤ ਸ਼ਬਦਾਂ ਵਿਚ ਅਭਿਵਿਅਕਤ ਕਰਦਾ ਹੈ।
ਆਪਣੀ ਚੜ੍ਹਤ ਦੇ ਇਸ ਦੌਰ ਵਿਚ ਪ੍ਰਗਤੀਸ਼ੀਲ ਲਹਿਰ ਦੀ ਇਹ ਇਕ ਬਹੁਤ ਵੱਡੀ ਇਤਿਹਾਸਕ ਪ੍ਰਾਪਤੀ ਅਤੇ ਭੂਮਿਕਾ ਸੀ ਕਿ ਇਸ ਨੇ ਪੁਰਾਣੀ ਸਭਿਆਚਾਰਕ ਜਕੜ ਨੂੰ ਤੋੜਦਿਆਂ ਕੌਮੀ ਆਜਾਦੀ ਸਾਮਰਾਜ ਅਤੇ ਫਾਸ਼ੀਵਾਦ ਆਦਿ ਦੀਆਂ ਭਾਵਨਾਵਾਂ ਨੂੰ ਜੀਵਨ ਦੇ ਹਰ ਖੇਤਰ ਅਤੇ ਲੋਕ ਚੇਤਨਾ ਦਾ ਇਕ ਸ਼ਕਤੀਸ਼ਾਲੀ ਮੁਹਾਵਰਾ ਬਣਾਉਣ ਵਿਚ ਸਫਲ ਰਹੀ। ਇਤਿਹਾਸਕ ਪ੍ਰਸੰਗ ਵਿਚ ਨਿਰਸੰਦੇਹ ਇਕ ਬਹੁਤ ਵੱਡੀ ਰਾਸ਼ਟਰ ਵਿਆਪੀ ਇਤਿਹਾਸਕ ਪ੍ਰਾਪਤੀ ਸੀ ।22
ਪ੍ਰਗਤੀਵਾਦੀ ਲਹਿਰ ਦੇ ਵਿਚਾਰਧਾਰਕ ਪਹਿਲੂਆਂ ਵਿਚ ਫਾਸ਼ੀਵਾਦ, ਨਾਜੀਵਾਦ ਦਾ ਵਿਰੋਧ ਪ੍ਰਮੁੱਖ ਸੀ। ਭਾਰਤ ਦੇ ਲੋਕ ਬਰਤਾਨਵੀ ਸਾਮਰਾਜ ਦੀ ਲੁੱਟ ਦਾ ਸ਼ਿਕਾਰ ਸਨ। ਪ੍ਰਗਤੀਵਾਦੀ ਲੇਖਕਾਂ ਨੇ ਇਸ ਨਿਜ਼ਾਮ ਦੇ ਵਿਰੁੱਧ ਲਿਖ ਕੇ ਸਮੂਹਕ ਸੁਤੰਤਰਤਾ ਦੀ ਭਾਵਨਾ ਜਗਾਈ। ਬਰਤਾਨਵੀ ਸਾਮਰਾਜ ਦੇ ਵਿਰੋਧ ਵਿਚ ਚੱਲੀ ਸੁਤੰਤਰਤਾ ਸੰਗਰਾਮ ਦੀ ਲਹਿਰ ਦੇ ਹੱਕ ਵਿਚ ਭਾਰਤੀ ਸਾਹਿਤਕਾਰਾਂ ਨੇ ਰਾਸ਼ਟਰਵਾਦੀ ਭਾਵਨਾ ਨੂੰ ਜਗਾਇਆ ਅਤੇ ਆਜ਼ਾਦੀ ਦੀ ਲਹਿਰ ਵਿਚ ਭਰਵਾਂ ਯੋਗਦਾਨ ਪਾਇਆ। ਦੇਸ਼ ਦੀ ਪ੍ਰਗਤੀ ਅਤੇ ਸਮਾਜ ਵਿਚ ਆ ਰਹੇ ਪਰਿਵਰਤਨਾਂ ਨੂੰ ਅਪਣਾਉਂਦਿਆਂ ਕਿਹਾ ਕਿ. ਭਾਰਤੀ ਸਾਹਿਤਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਭਾਰਤੀ ਜੀਵਨ ਵਿਚ ਪੈਦਾ ਹੋਣ ਵਾਲੀ ਕ੍ਰਾਂਤੀ ਨੂੰ ਸ਼ਾਬਦਕ ਰੂਪ ਦੇਣ ਅਤੇ ਰਾਸ਼ਟਰ ਨੂੰ ਪ੍ਰਗਤੀ ਦੇ ਮਾਰਗ ਉਤੇ ਚਲਾਉਣ ਵਿਚ ਸਹਾਇਕ ਸਿੱਧ ਹੋਣ।23 ਪੰਜਾਬੀ ਕਵਿਤਾ ਵਿਚ ਨਿਜ਼ਾਮ ਵਿਰੁੱਧ ਕ੍ਰਾਂਤੀਕਾਰੀ ਭਾਵਨਾ ਪ੍ਰਚੰਡ ਰੂਪ ਧਾਰਨ ਕਰਕੇ ਪ੍ਰਸਤੁਤ ਹੁੰਦੀ ਹੈ।
ਤਬਾਹ ਦੀ ਬਣਕੇ ਤਬਾਹੀ ਮੈਂ ਆਵਾਂ
ਜੋ ਖਲਕਤ ਮੁਕਾਵੇ ਮੈਂ ਉਸਨੂੰ ਮੁਕਾਵਾਂ।
ਮੈਂ ਨੀਰੋ ਦਾ ਦੁਸ਼ਮਣ ਮੈਂ ਕਾਰੂ ਦਾ ਵੈਰੀ।
ਮੈਂ ਇਨ੍ਹਾਂ ਲਈ ਅਯਦਹਾ ਨਾਗ ਜ਼ਹਿਰੀ।
ਮੇਰੇ ਬੇਲ ਸ਼ਾਹਾਂ ਦੇ ਸੀਨੇ 'ਚ ਨੇਜ਼ਾ
ਮੇਰੀ ਗਰਜ਼ ਤੋਂ ਕੈਟ ਹਨ ਰੇਜ਼ਾ ਰੇਜਾ
ਮੈਂ ਕੁਤਬ ਨੂੰ ਜਾ ਕੇ ਗਰਮਾ ਦਿਆਂਗਾ,
ਮੈਂ ਭੋਂ ਨਾਲ ਅੰਬਰ ਨੂੰ ਟਕਰਾ ਦਿਆਂਗਾ ।24
ਭਾਰਤੀ ਸਮਾਜ ਵਿਚ ਅੰਧ-ਵਿਸ਼ਵਾਸ, ਧਾਰਮਿਕਤਾ, ਜਾਤ-ਪਾਤ, ਛੂਤ-ਛਾਤ ਅਤੇ ਫਿਰਕਾਪ੍ਰਸਤੀ ਨੇ ਮਾਨਵੀ ਸਮਾਜ ਵਿਚ ਜੇ ਤ੍ਰੇੜਾਂ ਪਈਆਂ ਹੋਈਆਂ ਸਨ ਉਨ੍ਹਾਂ ਨੂੰ ਖਤਮ ਕਰਨਾ ਪ੍ਰਗਤੀਵਾਦੀ ਲੇਖਕ ਸੰਘ ਦਾ ਇਕ ਸਿਧਾਂਤਕ ਪਹਿਲੂ ਸੀ । ਭਾਰਤੀ ਸਮਾਜ ਦੀਆਂ ਬੁਰੀਆਂ ਅਲਾਮਤਾਂ ਨੂੰ ਲੁਟੇਰੀ ਜਮਾਤ ਧਾਰਮਕ ਅਤੇ ਮਿਥਿਹਾਸਕ ਚੇਤਨਾ ਨਾਲ ਜੋੜ ਕੇ ਮਨੁੱਖੀ ਸਮਾਜ ਵਿਚ ਪਾੜਾ ਬਣਾਈ ਰੱਖਣਾ ਚਾਹੁੰਦੀ ਸੀ ਤਾਂ ਜੋ ਮਾਨਵੀ ਸੰਸ਼ਣ ਕਿਸੇ ਤਰ੍ਹਾਂ ਨਿਰੰਤਰ ਜਾਰੀ ਰਹੇ । ਉਸ ਸਮੇਂ ਉਤਪੰਨ ਹੋਇਆ ਸਾਹਿਤ ਲੁਟੇਰੀ ਜਮਾਤ ਦੇ ਹਿੱਤਾਂ ਦੀ ਚੇਤਨਾ ਨਾਲ ਜੁੜਿਆ ਹੋਇਆ ਸੀ । ਇਸੇ ਕਾਰਨ ਸਮਾਜ ਦੀ ਯਥਾਰਥਕਤਾ ਤੋਂ ਦੂਰ ਪ੍ਰਮਾਰਥ ਦੇ ਅਰਥਾਂ 'ਚ ਵਿਅਕਤ ਹੋ ਕੇ ਆਪਣੀ ਮਾਨਵੀ ਸਾਰਥਕਤਾ ਗੁਆ ਬੈਠਾ ਸੀ । ਪ੍ਰਗਤੀਵਾਦੀ ਲੇਖਕ ਸੰਘ ਨੇ ਅਜਿਹੇ ਸਾਹਿਤ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ "ਪੁਰਾਣੀ ਸਭਿਅਤਾ ਦੇ ਨਸ਼ਟ ਹੋਣ ਤੋਂ ਉਪਰੰਤ ਭਾਰਤੀ ਸਾਹਿਤ ਜੀਵਨ ਦੀਆਂ ਵਾਸਤਵਿਕਤਾਵਾਂ ਤੋਂ ਮੂੰਹ ਮੋੜ ਕੇ ਉਪਾਸ਼ਨਾ ਅਤੇ ਭਗਤੀ ਦੀ ਓਟ ਵਿਚ ਜਾ ਛੁਪਿਆ ਹੈ। ਸਿੱਟੇ ਵਜੋਂ ਇਹ ਰੂਪ ਅਤੇ ਅਰਥ ਦੋਹਾਂ ਵਿਚ ਹੀ ਤੇਜ- ਰਹਿਤ ਅਤੇ ਪ੍ਰਾਣ-ਰਹਿਤ ਹੋ ਗਿਆ ਹੈ। " ਪ੍ਰਗਤੀਵਾਦ ਅਜਿਹੇ ਸਾਹਿਤ ਨੂੰ ਤਿਲਾਂਜਲੀ ਦੇ ਕੇ ਭਾਰਤੀ ਜਨਤਾ ਵਿਚ ਚਿਰਾਂ ਤੋਂ ਪਈ ਵਹਿਮ ਭਰਮ, ਧਾਰਮਿਕ ਅੰਧ-ਵਿਸ਼ਵਾਸ ਜਾਤ-ਪਾਤ ਦੇ ਭੇਦ ਭਾਵ ਮਿਟਾਉਣ ਵਾਲੀ ਚੇਤਨਾ ਦਾ ਸਾਹਿਤ ਰਚਣ ਉਤੇ ਜ਼ੋਰ ਦਿੰਦਾ ਹੈ । ਉਸ ਅਨੁਸਾਰ ਸਮਾਜ ਦੀ ਪ੍ਰਗਤੀ ਸੁਤੰਤਰਤਾ ਅਤੇ ਸਰਬਪੱਖੀ ਕਲਿਆਣ ਲਈ ਇਨ੍ਹਾਂ ਅਲਾਮਤਾਂ ਤੋਂ ਨਿਜ਼ਾਤ ਪਾ ਕੇ ਕਿਸੇ ਨਵੇਂ ਸਮਾਜ ਦੀ ਸਿਰਜਣਾ ਦਾ ਸੰਕਲਪ ਧਾਰਿਆ ਜਾ ਸਕਦਾ ਹੈ। ਪ੍ਰਗਤੀਵਾਦੀ ਸਿਧਾਂਤ ਰਾਹੀਂ ਉਤਪੰਨ ਹੋਈ ਨਵੀਂ ਚੇਤਨਾ ਨੇ ਪੁਰਾਣੇ ਨਿਜਾਮ ਦੇ ਕੀਮਤ- ਪ੍ਰਬੰਧ ਨੂੰ ਅਸੰਤੁਸ਼ਟੀ ਦੀ ਭਾਵਨਾ ਨਾਲ ਪ੍ਰਗਟਾਇਆ। ਪੰਜਾਬੀ ਕਵਿਤਾ ਵਿਚ ਵਿਸ਼ੇਸ਼ ਤੌਰ ਤੇ ਅਜਿਹੀ ਚੇਤਨਾ ਦਾ ਰੂਪਾਂਤਰਣ ਹੋਇਆ ਮਿਲਦਾ ਹੈ।
ਛਡ ਦੇ, ਚੂੜੇ ਵਾਲੀਏ ਕੁੜੀਏ।
ਛਡ ਦੇ ਸੋਨੇ ਲੱਦੀਏ ਪਰੀਏ।
ਛਡ ਦੇ, ਛੜ ਦੇ ਮੇਰੀ ਬਾਂਹ
ਮੈਂ ਨਹੀਂ ਰਹਿਣਾ ਤੇਰੇ ਗਿਰਾਂ
ਜਿੱਥੇ ਵੀਰ ਵੀਰਾਂ ਨੂੰ ਖਾਂਦੇ
ਸਿਰੇ ਮਾਰ ਧੁੱਪੇ ਸੁੱਟ ਜਾਂਦੇ
ਜਿੱਥੇ ਲਖ ਮਣਾ ਦਾ ਲੇਹਿਆ
ਜ਼ੰਜੀਰਾਂ ਹੱਥਕੜੀਆਂ ਹੋਇਆ.
ਜਿੱਥੇ ਕੈਦਖਾਨਿਆਂ ਜੇਲ੍ਹਾ,
ਮੀਲਾਂ ਤੀਕ ਵਲਗਣਾਂ ਵਲੀਆਂ
ਜਿੱਥੇ ਮਜ਼ਹਬ ਦੇ ਨਾਂਅ ਥੱਲੇ
ਦਰਿਆ ਕਈ ਖੂਨ ਦੇ ਚੱਲੇ
ਜਿੱਥੇ ਵਤਨ ਪ੍ਰਸਤੀ ਤਾਈਂ
ਜੁਰਮ ਸਮਝਦੀ ਧੱਕੇ ਸ਼ਾਹੀ ਦਿਲ
ਦੀਆ ਘੁੰਡੀਆਂ ਖੋਲ੍ਹ ਨਾ ਸਕਣ
ਮੈਂ ਨਹੀਂ ਰਹਿਣਾ ਤੇਰੇ ਗਿਰਾ 26
ਪ੍ਰਗਤੀਵਾਦੀ ਲੇਖਕ ਸੰਘ ਅੱਗੇ ਮਨੁੱਖੀ ਲੁੱਟ ਅਤੇ ਇਸਤਰੀ-ਦਮਨ ਦਾ ਵਿਰੋਧ ਵੀ ਪ੍ਰਮੁੱਖ ਸੀ। ਇਸਤਰੀ ਦਾ ਸੰਸ਼ਣ ਅਤੇ ਵਿਤਕਰਿਆਂ ਭਰਪੂਰ ਜੀਵਨ ਜਮਾਤੀ ਸਮਾਜ ਦਾ ਮੁੱਖ ਲੱਛਣ ਹੈ। ਸਾਮੰਤਵਾਦੀ ਸਮਾਜ ਵਿਚ ਔਰਤ ਕੇਵਲ ਐਸ. ਇਸ਼ਰਤ ਦੀ ਵਸਤ ਵਾਂਗ ਸਮਝੀ ਜਾਂਦੀ ਹੈ । ਸਰਮਾਏਦਾਰੀ ਨਿਜ਼ਾਮ ਵਿਚ ਔਰਤ ਦੀ ਬਹਾਲੀ ਦੀਆਂ ਸੰਭਾਵਨਾਵਾਂ ਹਨ ਪਰੰਤੂ ਫਿਰ ਵੀ ਔਰਤ ਮਰਦ ਪ੍ਰਧਾਨ ਸਮਾਜ ਦੀ ਗੁਲਾਮੀ ਹੀ ਭੋਗਦੀ ਹੈ। ਪ੍ਰਗਤੀਵਾਦੀ ਸਾਹਿਤ ਦ੍ਰਿਸ਼ਟੀ ਜਿੱਥੇ ਮਨੁੱਖ ਦੀ ਲੁੱਟ ਨੂੰ ਨਕਾਰ ਕੇ ਵਿਤਕਰੇ ਭਰੇ ਸਮਾਜ ਦਾ ਵਿਰੋਧ ਕਰਦੀ ਹੈ ਉਥੇ ਇਸਤਰੀ ਦੀ ਆਜ਼ਾਦੀ ਉਤੇ ਵੀ ਵਿਸ਼ੇਸ਼ ਬਲ ਦਿੰਦੀ ਹੈ। ਮੈਕਸਿਮ ਗੋਰਕੀ ਨੇ ਵਿਸ਼ੇਸ਼ ਰੂਪ ਵਿਚ ਇਸਤਰੀ ਦੇ ਦਮਨ ਵਿਰੁੱਧ ਸਾਹਿਤਕਾਰ ਨੂੰ ਉਸਦੇ ਵਰਜ਼ਾਂ ਤੋਂ ਸੁਚੇਤ ਕਰਦਿਆਂ ਲਿਖਿਆ ਹੈ: "ਮਰਦ ਹੁਣ ਵੀ ਆਪਣੀ ਇਸ ਪਰੰਪਰਕ ਧਾਰਨਾ ਤੋਂ ਮੁਕਤ ਨਹੀਂ ਹੋ ਸਕਿਆ ਕਿ ਇਸਤਰੀ ਉਸਦੇ ਬੱਚਿਆਂ ਦੀ ਦੇਖ-ਭਾਲ ਲਈ ਹੀ ਬਣਾਈ ਗਈ ਹੈ ਜਾਂ ਫਿਰ ਸਿਰਫ ਉਸਦੇ ਮਨੋਰੰਜਨ ਦੀ ਵਸਤ ਹੈ। ਅੱਜ ਜਰੂਰਤ ਹੈ ਸਾਹਿਤਕਾਰ ਇਤਿਹਾਸ ਦੇ ਇਸ ਪੁਰਾਤਨ ਕਰਜ ਨੂੰ ਦੁਕਾਵੇ ਜਿਸ ਦੇ ਕਾਰਨ ਦੁਨੀਆਂ ਦੀ ਅੱਧੀ ਆਬਾਦੀ ਗੁਲਾਮ ਹੈ। ਸਾਹਿਤਕਾਰ ਨੂੰ ਇਸਤਰੀ ਦੀ ਸਿਰਜਣਾਤਮਕ ਸ਼ਕਤੀ ਅਤੇ ਉਸਦੀ ਰਚਨਾਤਮਕ ਮਨੋਵਿਰਤੀ ਦਾ ਸਹੀ ਪ੍ਰਮਾਣ ਪੇਸ਼ ਕਰਕੇ ਉਸਦੇ ਵਿਅਕਤੀਤਵ ਦੀ ਸਨਮਾਨ ਪੂਰਨ ਪ੍ਰਤਿਸ਼ਠਾ ਕਰਨੀ ਚਾਹੀਦੀ ਹੈ।"27
ਇਸੇ ਦ੍ਰਿਸ਼ਟੀ ਵਿਚ ਪ੍ਰਗਤੀਵਾਦੀ ਸਾਹਿਤ ਸਿਧਾਂਤ ਦੀ ਸਪਸ਼ਟ ਸਥਾਪਨਾ ਇਹੋ ਸੀ ਕਿ ਇਸਤਰੀ ਦਾ ਸਮਾਜ ਵਿਚ ਬਰਾਬਰਤਾ ਦਾ ਹੱਕ ਅਤੇ ਸਨਮਾਨਯੋਗ ਸਥਾਨ ਹੋਣ ਚਾਹੀਦਾ ਹੈ। ਪ੍ਰਗਤੀਵਾਦੀ ਸਾਹਿਤਕਾਰ ਨੇ ਇਸਤਰੀ ਦੇ ਹਰ ਤਰ੍ਹਾਂ ਦੇ ਜੁਲਮ ਦਾ ਵਿਰੋਧ ਕਰਕੇ ਉਸਨੂੰ ਉਸਦੇ ਅਸਤਿਤਵ ਅਤੇ ਹੱਕਾਂ ਪ੍ਰਤੀ ਜਾਗਰਿਤ ਕੀਤਾ। ਪੰਜਾਬੀ ਪ੍ਰਗਤੀਵਾਦੀ ਸਾਹਿਤਕਾਰਾਂ ਨੇ ਇਸ ਪਹਿਲੂ ਵੱਲ ਵਿਸ਼ੇਸ਼ ਧਿਆਨ ਦਿੱਤਾ। ਪੰਜਾਬੀ ਕਵਿਤਾ ਵਿਚ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਇਸਤਰੀ ਦੀ ਵੇਦਨਾ ਨੂੰ ਇਸੇ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਜ਼ਬਾਨ ਦਿੱਤੀ। ਪੰਜਾਬੀ ਨਾਵਲ ਵਿਚ ਇਸ ਮੁੱਦੇ ਉਪਰ ਨਿੱਠ ਕੇ ਲਿਖਿਆ ਗਿਆ। ਜਸਵੰਤ ਸਿੰਘ ਕੰਵਲ ਦੇ ਬਹੁਤੇ ਨਾਵਲਾਂ ਵਿਚ ਇਸਤਰੀ- ਦਮਨ ਦਾ ਵਿਰੋਧ ਕੀਤਾ ਗਿਆ । 'ਰੂਪਧਾਰਾ ਉਸਦਾ ਨਾਵਲ ਵਿਸ਼ੇਸ਼ ਤੌਰ ਤੇ ਇਸਤਰੀ ਮੁਖੀ ਹੈ ਜਿਸ ਵਿਚ ਇਸਤਰੀ ਦੀ ਸਮੁੱਚੀ ਸੁਤੰਤਰਤਾ ਸ਼ਕਤੀ ਨੂੰ ਉਭਾਰਿਆ ਗਿਆ ਹੈ। ਭਾਵੇਂ ਜਸਵੰਤ ਸਿੰਘ ਕੰਵਲ ਰੁਮਾਂਟਿਕ ਪ੍ਰਗਤੀਵਾਦੀ ਨਾਵਲਕਾਰ ਹੈ ਪਰ ਉਸ ਦੇ ਅਜਿਹੇ ਵਿਸ਼ੇ ਸਹਿਜੇ ਹੀ
ਪ੍ਰਗਤੀਵਾਦੀ ਸਾਹਿਤ ਸਿਧਾਂਤ ਦੀ ਸਿਰਜਣਾ ਦੀ ਗੁਆਹੀ ਭਰਦੇ ਹਨ।
ਭਾਰਤੀ ਪ੍ਰਗਤੀਵਾਦੀ ਲੇਖਕ ਸੰਘ ਸਿਰਫ ਫਾਸ਼ੀਵਾਦ ਨਾਜੀਵਾਦ ਦਾ ਹੀ ਵਿਰੋਧ ਨਹੀਂ ਕਰਦਾ ਸਗੋਂ ਭਾਰਤ ਦੀ ਕੌਮੀ ਸਰਮਾਏਦਾਰੀ ਦਾ ਵਿਰੋਧ ਵੀ ਕਰਦਾ ਸੀ। ਇਸ ਸੰਘ ਨੇ ਰਾਸ਼ਟਰ ਨੂੰ ਆਜ਼ਾਦ ਕਰਵਾਉਣ ਲਈ ਰਾਸ਼ਟਰੀ ਏਕਤਾ ਤੇ ਜ਼ੋਰ ਦਿੱਤਾ ਅਤੇ ਪਰਜਾ ਤੰਤਰ ਤੇ ਲੋਕ-ਜਮਹੂਰੀ ਕਦਰਾਂ ਕੀਮਤਾਂ ਦਾ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਸਮਰਥਨ ਕੀਤਾ। ਇਸ ਵਿਚ ਵਿਆਪਕ ਮੁਹਾਜ ਸਾਮਰਾਜੀ ਚਾਲਾਂ ਦੇ ਵਿਰੁੱਧ ਸੀ ਤੇ ਨਾਲ ਹੀ ਭਾਰਤੀ ਸੁਤੰਤਰਤਾ ਅਤੇ ਜਮਹੂਰੀ ਪ੍ਰਬੰਧ ਦੀ ਹਮਾਇਤ ਅਤੇ ਸਥਾਪਨਾ ਪੁਰਜ਼ੋਰ ਸੀ । ਪ੍ਰਗਤੀਵਾਦੀ ਸੰਘ ਦੇ ਪੇਸ਼ਨਾ-ਪੱਤਰ ਦਾ ਸਾਰ ਅੰਸ 'ਸਵਾਧੀਨਤਾ ਪ੍ਰੇਮ ਅਤੇ ਜਨਤੰਤਰਵਾਦ"28 ਮੰਨਿਆ ਗਿਆ । ਪ੍ਰਗਤੀਵਾਦੀ ਸੰਘ ਦਾ ਕੰਮੀ ਸਰਮਾਏਦਾਰੀ ਦਾ ਵਿਰੋਧ ਕੁਝ ਨਰਮ ਰਵੱਈਏ ਵਾਲਾ ਸੀ । ਕੌਮੀ ਸਰਮਾਏਦਾਰੀ ਭਾਰਤੀ ਜਨਤਾ ਦੇ ਸੋਸਣ ਵਿਚ ਬਰਤਾਨਵੀ ਸਾਮਰਾਜ ਅਤੇ ਸਾਮੰਤਵਾਦ ਦੀ ਭਾਈਵਾਲ ਸੀ, ਪਰੰਤੂ ਭਾਰਤ ਦੀ ਰਾਜਨੀਤਕ ਆਜ਼ਾਦੀ ਲਈ ਇਸੇ ਜਮਾਤ ਦਾ ਮੋਹਰੀ ਅਤੇ ਅਗਵਾਈ ਭਰਿਆ ਰੋਲ ਸੀ। ਇਹ ਚਮਾਤ ਜਿੱਥੇ ਇਕ ਪਾਸੇ ਉਸਾਰੂ ਰੋਲ ਅਦਾ ਕਰ ਰਹੀ ਸੀ ਤਾਂ ਉਸ ਸਮੇਂ ਦੂਜੇ ਪਾਸੇ ਆਪਣੇ ਜਮਾਤੀ ਸੁਭਾਅ ਵਜੋਂ ਦੇਵ ਦੀ ਜਨਤਾ ਦਾ ਸੋਸਣ ਵੀ ਕਰ ਰਹੀ ਸੀ। ਜਿਥੋਂ ਤੱਕ ਕੌਮੀ ਸਰਮਾਏਦਾਰੀ ਦੇ ਉਸਾਰੂ ਰੇਲ ਦਾ ਸੁਆਲ ਹੈ ਉਹ ਨਿਸਚੈ ਹੀ ਮਹੱਤਵਪੂਰਨ ਹੈ ਪਰੰਤੂ ਇਹ ਉਸਾਰੂ ਰੇਲ ਜ਼ਿਆਦਾਤਰ ਸਰਮਾਏਦਾਰੀ ਹਿੱਤਾ ਦੀ ਉਪਜ ਸੀ, ਇਸੇ ਕਾਰਨ ਸਰਮਾਏਦਾਰੀ ਰਾਜਨੀਤਕ ਆਜਾਦੀ ਲਈ ਵਿਸ਼ੇਸ਼ ਜਮਾਤੀ ਵਿਚਾਰਧਾਰਾ ਤੋਂ ਲੜ ਰਹੀ ਸੀ। ਅਜਿਹੀ ਵਿਰੋਧਾਭਾਸ ਸਥਿਤੀ ਵਿਚ ਪ੍ਰਗਤੀਵਾਦ ਜਿੱਥੇ ਸੁਤੰਤਰਤਾ ਅੰਦੋਲਨ ਦਾ ਸਮਰਥਕ ਸੀ ਉਥੇ ਰਾਸ਼ਟਰੀ ਏਕਤਾ ਅਤੇ ਜਮਹੂਰੀ ਕਦਰਾਂ ਕੀਮਤਾ ਦੀ ਸਥਾਪਨਾ ਨੂੰ ਮਿਸ਼ਰਤ ਰੂਪ ਵਿਚ ਪੇਸ਼ ਕਰਦਾ ਸੀ । ਸਪਸ਼ਟ ਅਜਿਹਾ ਵਿਚਾਰਧਾਰਕ ਨਜ਼ਰੀਆ ਨਹੀਂ ਸੀ ਕਿ ਉਹ ਸਭ ਕੁਝ ਦਾ ਵਿਰੋਧ ਕਰਕੇ ਇਕ ਨਵਾਂ ਮੁਹਾਜ ਉਸਾਰੇ ਜੋ ਰਾਜਨੀਤਕ ਆਜ਼ਾਦੀ ਦੇ ਨਾਲ ਨਾਲ ਆਰਥਕ ਆਜ਼ਾਦੀ ਦੇ ਸੰਕਲਪ ਪ੍ਰਤੀ ਘੋਲ ਕਰੇ ਅਤੇ ਸਮਾਜਵਾਦ ਦੀ ਸਥਾਪਨਾ ਲਈ ਜਮਾਤੀ ਸੰਘਰਸ਼ ਆਰੰਭੇ।
ਪੰਜਾਬੀ ਪ੍ਰਗਤੀਵਾਦੀ ਸਾਹਿਤ ਅਜਿਹੀ ਲੋਕ-ਜਮਹੂਰੀ ਚੇਤਨਾ ਨੂੰ ਰਾਸ਼ਟਰਵਾਦੀ ਪ੍ਰਵਿਰਤੀ ਅਨੁਸਾਰ ਪੇਸ਼ ਕਰਦਾ ਹੈ । ਜਮਾਤੀ ਚੇਤਨਾ ਜਾਂ ਜਮਾਤੀ ਸੰਘਰਸ਼ ਨਾਲ ਮਾਨਵਵਾਦੀ ਪਰਿਪੇਖ ਰਾਹੀਂ ਉਸਾਰਦਾ ਹੈ :
ਇਕ ਵੇਰਾਂ ਜੇ ਰਲ ਕੇ ਹਿੰਦੀਓ
ਨਚ ਪਓ ਏਦਾਂ ਨਾਲ ਵਲੋਂ.
ਕਿਉਂ ਨਾ ਹੋਣ ਫਿਰ ਸੱਚ ਤੁਹਾਡੇ
ਸੁਪਨੇ ਅਤੇ ਖਿਆਲ ਵਲੋਂ 129
ਪ੍ਰਗਤੀਵਾਦੀ ਲੇਖਕ ਸੰਘ ਸਾਮਰਾਜੀ ਅਤੇ ਸੱਜ-ਪਿਛਾਖੜੀ ਤਾਕਤਾਂ ਦਾ ਡਟ ਕੇ ਵਿਰੋਧ ਕਰਦਾ ਹੈ। ਸੰਸਾਰ ਅਮਨ ਅਤੇ ਸਮਾਜਵਾਦੀ ਵਿਚਾਰਾਂ ਨੂੰ ਪ੍ਰੋਤਸਾਹਿਨ ਕਰਦਾ ਹੈ । ਇਸ ਦਾ ਇਤਿਹਾਸਕ ਪਿਛੋਕੜ ਰੂਸੀ ਕ੍ਰਾਂਤੀ ਵਿਚ ਦੇਖਿਆ ਜਾ ਸਕਦਾ ਹੈ। ਰੂਸੀ ਕ੍ਰਾਂਤੀ ਨੇ ਕ੍ਰਾਂਤੀਕਾਰੀ ਚੇਤਨਾ ਨੂੰ ਪ੍ਰਚੰਡ ਕਰਕੇ ਸੇਸਿਤ ਵਰਗ ਵਿਚ ਜਾਗਰਤੀ ਲਿਆਉਣ ਲਈ ਇਕ ਇਤਿਹਾਸਕ ਭੂਮਿਕਾ
ਨਿਭਾਈ। ਭਾਰਤੀ ਅਤੇ ਪੰਜਾਬੀ ਪ੍ਰਗਤੀਵਾਦੀ ਸਾਹਿਤ ਸਿਰਜਣਧਾਰਾ ਵਿਚ ਇਸ ਸਿਧਾਂਤ ਦੀ ਸਥਾਪਤੀ ਲਈ ਬਹੁਤ ਕੁਝ ਰਚਿਆ ਗਿਆ । ਪੰਜਾਬੀ ਕਹਾਣੀ, ਨਾਵਲ, ਨਾਟਕ ਅਤੇ ਕਵਿਤਾ ਵਿਚ ਇਸ ਚੇਤਨਾ ਨੂੰ ਪ੍ਰਤੱਖ ਰੂਪ ਵਿਚ ਦੇਖਿਆ ਜਾ ਸਕਦਾ ਹੈ ਇਸ ਪ੍ਰਸੰਗ ਵਿਚ ਕਰਮਜੀਤ ਸਿੰਘ ਪ੍ਰਗਤੀਵਾਦੀ ਕਾਵਿ ਧਾਰਾ ਦੀ ਚਰਚਾ ਕਰਦੇ ਹੋਏ ਲਿਖਦਾ ਹੈ। ਇਤਿਹਾਸ ਅਤੇ ਯਥਾਰਥ ਵੱਲ ਅੰਤਰ-ਰਾਸ਼ਟਰੀ ਅਧਾਰਾਂ ਵਾਲੀ ਮਾਨਵਾਵਾਦੀ ਦ੍ਰਿਸ਼ਟੀ ਧਾਰਣ ਕਰਦੀ ਹੋਈ ਇਹ ਕਾਵਿਧਾਰਾ ਵਰਗ ਚੇਤੰਨਤਾ ਨੂੰ ਪ੍ਰਚੰਡ ਕਰਕੇ ਸਮਾਜਵਾਦੀ ਸਮਾਜ ਦੇ ਆਦਰਸ਼ਵਾਦੀ ਸਾਧਨਾ ਲਈ ਵਰਗ ਚੇਤੰਨਤਾ ਨੂੰ ਪ੍ਰਚੰਡ ਕਰਨ ਉਤੇ ਜ਼ੋਰ ਦਿੰਦੀ ਹੈ।"30
ਪ੍ਰਗਤੀਵਾਦੀ ਸਾਹਿਤ ਦ੍ਰਿਸ਼ਟੀ ਆਪਣੀ ਪੂਰਵਲੀ ਅਧਿਆਤਮਵਾਦੀ-ਸੁਧਾਰਵਾਦੀ ਦ੍ਰਿਸ਼ਟੀ ਦੀ ਤੁਲਨਾ ਵਿਚ ਸਮਾਜਕ ਯਥਾਰਥ ਪ੍ਰਤੀ ਸਮਾਜਵਾਦੀ ਦ੍ਰਿਸ਼ਟੀ ਨੂੰ ਅਪਣਾ ਕੇ ਅਜਿਹੇ ਸਮਾਜ ਦਾ ਸੰਕਲਪ ਰੱਖਦੀ ਹੈ ਜਿਸ ਵਿਚ ਵਰਗਾ ਦੀ ਅਣਹੋਂਦ ਹੋਵੇ। ਗਤੀਵਾਦੀ ਕਵਿਤਾ ਅਜਿਹੀ ਜਮਾਤੀ ਚੇਤਨਾ ਪ੍ਰਤੀ ਸੁਚੇਤ ਹੈ ਭਾਵੇਂ ਸਰਲੀਕ੍ਰਿਤ ਰੂਪ ਵਿਚ ਹੈ।
ਕਿੱਕਰਾ ਵੇ ਕੰਡਿਆਲਿਆ।
ਉਤੋਂ ਚੜ੍ਹਿਆ ਚੇਤ ।
ਜਾਗ ਪਈਆ ਅੱਜ ਪੈਲੀਆ
ਜਾਗ ਪਏ ਅੱਜ ਖੇਤ।
ਕਿੱਕਰਾ ਵੇ ਕੰਡਆਲਿਆ
ਉਤੋਂ ਚੜ੍ਹਿਆ ਪੋਹ,
ਹੱਕ ਜਿਨ੍ਹਾਂ ਦੇ ਆਪਣੇ
ਆਪੇ ਲੈਣਗੇ ਖੋਹ।31
ਪ੍ਰਤੀਵਾਦੀ ਲੇਖਕ ਸੰਘ ਦੇ ਉਦੇਸ਼ਾਂ ਵਿਚ ਭਾਰਤੀ ਕਿਰਤੀ-ਕਿਸਾਨੀ ਦੇ ਉਜਲੇ ਭਵਿਖ ਅਤੇ ਕਲਿਆਣ ਦਾ ਸੰਕਲਪ ਪ੍ਰਮੁੱਖ ਰੂਪ ਵਿਚ ਸੀ। ਪ੍ਰਗਤੀਵਾਦੀ ਮੂਲ ਰੂਪ ਵਿਚ ਜਿਸ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਚਾਰਧਾਰਕ ਦ੍ਰਿਸ਼ਟੀ ਗ੍ਰਹਿਣ ਕਰਦਾ ਹੈ ਉਸ ਨੂੰ ਸਰਬਹਾਰੇ (ਪ੍ਰੋਲਤਾਰੀ) ਦੇ ਜਮਾਤੀ ਸੰਘਰਸ਼ ਦਾ ਦਰਸ਼ਨ ਵੀ ਕਿਹਾ ਜਾਂਦਾ ਹੈ। ਇਸ ਦਰਸ਼ਨ ਦੀ ਵਿਚਾਰਧਾਰਾ ਹੀ ਕਿਰਤੀ ਕਿਸਾਨ ਵਰਗ ਦੇ ਉਜਲੇ ਭਵਿੱਖ ਦੀ ਉਸਾਰੀ ਕਰਨਾ ਹੈ, "ਮਾਰਕਸਵਾਦ ਲੈਨਿਨਵਾਦ ਕਿਰਤੀ ਕਿਸਾਨ (ਮਜ਼ਦੂਰ ਵਰਗ) ਦੀ ਵਿਚਾਰਾਧਾਰਾ ਹੈ । ਇਹ ਮਜ਼ਦੂਰ ਵਰਗ ਅਤੇ ਸਾਰੇ ਮਿਹਨਤਕਸ਼ਾ ਦੇ ਹਿੱਤਾ ਦੀ ਸੇਵਾ ਕਰਦਾ ਹੈ। ਦੂਸਰਾ ਨਵੇਂ ਸਮਾਜ ਦਾ ਨਿਰਮਾਣ ਕਰਨ ਦੀ ਆਵਸ਼ਕਤਾ ਨੂੰ ਸਿਧਾਤਕ ਰੂਪ ਤੇ ਪੁਸ਼ਟ ਕਰਦਾ ਹੈ। ਤੀਜਾ ਇਹ ਜਨ ਸਧਾਰਨ ਦੀਆਂ ਅਕਾਂਖਿਆਵਾਂ ਅਤੇ ਹਿੱਤਾ ਨੂੰ ਵਿਅਕਤ ਕਰਦਾ ਹੈ । ਇਹ ਸੰਸਾਰ ਦੇ ਕ੍ਰਾਂਤੀਕਾਰੀ ਰੂਪਾਂਤਰਣ, ਨਿਆਂ, ਸੁਤੰਤਰਤਾ, ਜਨ ਸਧਾਰਨ ਅਤੇ ਜਾਤੀਆਂ ਦੀ ਸਮਾਨਤਾ ਅਤੇ ਭਰਾਤਰੀਤਵ ਆਦਰਸ਼ਾਂ ਦੀ ਸਥਾਪਨਾ ਦਾ ਸ਼ਕਤੀਸ਼ਾਲੀ ਹਥਿਆਰ ਹੈ।"32
ਪ੍ਰਗਤੀਵਾਦੀ ਸਾਹਿਤ ਦ੍ਰਿਸ਼ਟੀ ਇਸ ਵਿਚਾਰਧਾਰਕ ਪਹਿਲੂ ਤੋਂ ਵੀ ਭਾਰਤੀ ਕਿਰਤੀ ਕਿਸਾਨੀ ਦੀਆਂ ਸਮੱਸਿਆਵਾਂ ਦਾ ਯਥਾਰਥਕ ਚਿਤਰਣ ਦਾ ਯਤਨ ਕਰਦੀ ਹੈ। ਉਨ੍ਹਾਂ ਦੇ ਅਗਾਉਂ
ਸੁਰੱਖਿਅਤ ਭਵਿੱਖ ਲਈ ਸਮਾਜਵਾਦੀ ਸਮਾਜ ਦਾ ਸੰਕਲਪ ਦਿੰਦੀ ਹੈ। ਪ੍ਰਗਤੀਵਾਦੀ ਸਾਹਿਤ ਆਪਣੀ ਸਮੁੱਚੀ ਵਸਤੂ ਇਸੇ ਹੀ ਵਰਗ ਦੇ ਸਮਾਜਕ ਜੀਵਨ ਦੀ ਸਮੁੱਚਤਾ ਚੋਂ ਪ੍ਰਾਪਤ ਕਰਦਾ ਹੈ। "ਭਾਰਤ ਦੀ ਮੌਜੂਦਾ ਸਮਾਜਕ ਵਿਵਸਥਾ ਵਿਚ ਕਿਰਤੀ (ਪ੍ਰੋਲਤਾਰੀ) ਤੇ ਕਿਸਾਨੀ, ਦੇਵੇ ਅਜਿਹੀਆਂ ਹੀ ਸ਼ਕਤੀਆਂ ਹਨ ਜਿਨ੍ਹਾਂ ਤੋਂ ਪ੍ਰਗਤੀਵਾਦੀ ਸਾਹਿਤ ਨੇ ਆਪਣੇ ਪ੍ਰਾਣ ਤੱਤ ਹਾਸਲ ਕਰਨੇ ਹਨ ਅਤੇ ਮੁੜ ਇਨ੍ਹਾਂ ਸ੍ਰੇਣੀਆਂ ਦਾ ਪੱਖ ਸਮਰਥਨ ਕਰਦਾ ਹੋਇਆ ਇਹ ਸਾਹਿਤ ਇਨ੍ਹਾਂ ਦੇ ਕਲਿਆਣ ਦਾ ਹੀ ਲਕਸ਼ ਸਾਹਮਣੇ ਰੱਖਦਾ ਹੈ ।33
ਪੰਜਾਬੀ ਸਾਹਿਤ ਸਿਰਜਣਾ ਵਿਚ ਕਿਸਾਨ ਮਜ਼ਦੂਰ, ਗਰੀਬ, ਨਿਮਨ ਵਰਗ ਸਾਧਨ ਹੀਣ ਵਰਗ ਦੇ ਪਾਤਰ ਹੀ ਕੇਂਦਰੀ ਸਥਾਨ ਪ੍ਰਾਪਤ ਕਰਦੇ ਹਨ। ਪ੍ਰੋ. ਮੋਹਨ ਸਿੰਘ ਦਾ ਜੱਟੀਆਂ ਦਾ ਗੀਤ, ਜਸਵੰਤ ਸਿੰਘ ਕੰਵਲ ਦੇ ਨਾਵਲ. ਸੰਤ ਸਿੰਘ ਸੇਖੋਂ ਅਤੇ ਸੁਜਾਨ ਸਿੰਘ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੀ ਚਰਚਾ ਇਤੇ ਪ੍ਰਸੰਗ ਵਿਚ ਕੀਤੀ ਜਾ ਸਕਦੀ ਹੈ।
ਯਥਾਰਥ ਅਜਿਹਾ ਵਿਆਪਕ ਸੱਚ ਨਹੀਂ ਜੋ ਹਰੇਕ ਯੁਗ ਵਿਚ ਇਕੋ ਜਿਹਾ ਹੋਵੇ । ਹਰ ਯੁਗ ਵਿਚ ਅਤੇ ਵਿਸ਼ੇਸ਼ ਸਮੇਂ ਵਿਚ ਯਥਾਰਥ ਦਾ ਰੂਪ ਤੇ ਪ੍ਰਕਿਤੀ ਬਦਲਦੀ ਰਹਿੰਦੀ ਹੈ। ਸਮਾਜਕ ਵਿਕਾਸ ਦੀ ਤੋਰ ਅਨੁਸਾਰ ਜੇ ਸਮਾਜਕ ਜੀਵਨ ਦੇ ਪ੍ਰਤੀਮਾਨ ਸਥਾਪਤ ਹੁੰਦੇ ਹਨ, ਉਹੀ ਵਿਸ਼ੇਸ਼ ਚੇ ਤਨਾ ਸਮਾਜਕ ਯਥਾਰਥ ਬਣਦਾ ਹੈ । ਪਰੰਤੂ ਯਥਾਰਥਵਾਦ ਇਕ ਰਚਨਾ ਦ੍ਰਿਸ਼ਟੀ ਹੈ ਜਿਸਦਾ ਜੀਵਨ ਦ੍ਰਿਸ਼ਟੀਕੋਣ ਨਾਲ ਸਰੋਕਾਰ ਹੈ। ਇਹੋ ਦ੍ਰਿਸਟੀਕੋਣ ਯਥਾਰਥ ਦੇ ਰੂਪ ਨੂੰ ਸਹੀ ਦਿਸ਼ਾ-ਨਿਰਦੇਸ਼ ਵੀ ਕਰਦਾ ਹੈ।
ਪ੍ਰਗਤੀਵਾਦੀ ਯਥਾਰਥਵਾਦ ਦੇ ਸਹੀ ਰੂਪ ਨੂੰ ਸਮਝਣ ਲਈ ਇਸਦੇ ਦਾਰਸ਼ਨਿਕ ਸਰੋਕਾਰ ਨੂੰ ਸਮਝਣਾ ਜ਼ਰੂਰੀ ਹੈ। ਇਹ ਨਿਸਚਿਤ ਰੂਪ ਵਿਚ ਮੰਨਿਆ ਗਿਆ ਹੈ ਕਿ ਪ੍ਰਗਤੀਵਾਦੀ ਯਥਾਰਥਵਾਦ ਦਾ ਸੰਬੰਧ ਮਾਰਕਸਵਾਦੀ ਦਰਸ਼ਨ ਨਾਲ ਹੈ। ਇਸੇ ਦ੍ਰਿਸ਼ਟੀਕੋਣ ਤੋਂ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ।
ਪ੍ਰਗਤੀਵਾਦੀ ਸਾਹਿਤ ਯਥਾਰਥਕ ਹੁੰਦਾ ਹੈ ਜਦੋਂ ਕਿ ਯਥਾਰਥਕ ਸਾਹਿਤ ਦਾ ਪ੍ਰਗਤੀਵਾਦੀ ਹੋਣਾ ਆਵਸ਼ਕ ਨਹੀਂ ਕਿਉਂਕਿ ਪ੍ਰਗਤੀਵਾਦ ਦਾ ਸੰਕਲਪ ਉਸ ਦ੍ਰਿਸ਼ਟੀਕੋਣ ਨਾਲ ਸੰਬੰਧਿਤ ਹੈ ਜੋ ਸਮਾਜ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਸ ਪ੍ਰਤੀ ਇਕ ਵਿਸ਼ੇਸ਼ ਰੁਖ ਅਖ਼ਤਿਆਰ ਕਰਕੇ ਉਸਨੂੰ ਭਵਿੱਖ ਦੇ ਸੰਕਲਪ ਨਾਲ ਜੋੜਦਾ ਹੈ। ਪ੍ਰਗਤੀਵਾਦੀ ਸਾਹਿਤਕਾਰ ਦੇ ਲਈ ਜਮਾਤੀ ਸਮਾਜ ਦੀਆਂ ਅੰਤਰ-ਵਿਰੋਧਤਾਵਾਂ ਦਾ ਪੂਰਨ ਗਿਆਨ, ਅਨੁਭਵ ਅਤੇ ਯਥਾਰਥ ਨੂੰ ਵਿਸ਼ਲੇਸਿਤ ਕਰਨ ਲਈ ਵਿਗਿਆਨਕ ਸੇੜੀ ਦਾ ਸਹੀ ਪਰਿਪੇਖ ਉਸਦਾ ਕ੍ਰਾਂਤੀਕਾਰੀ ਅਤੇ ਪ੍ਰਗਤੀਸ਼ੀਲ ਤਾਕਤਾਂ ਦਾ ਸਹੀ ਤੇ ਪੂਰਨ ਭਾਂਤ ਗਿਆਨ, ਸਮਾਜਕ ਜੀਵਨ ਦਾ ਡੂੰਘਾ ਅਨੁਭਵ, ਸਮਾਜਕ ਜੀਵਨ ਦੇ ਯਥਾਰਥ ਨੂੰ ਪੁਨਰ ਸਿਰਜਤ ਕਰਨ ਲਈ ਸਾਹਿਤਕ ਪ੍ਰਤਿਭਾ ਦਾ ਹੋਣਾ ਬਹੁਤ ਅਨਿਵਾਰੀ ਹੈ। ਇਸ ਸੰਬੰਧ ਵਿਚ ਨਿਮਨ ਲਿਖਤ ਕਥਨ ਅਰਥ-ਭਰਪੂਰ ਹੈ।
"ਪ੍ਰਗਤੀਵਾਦੀ ਯਥਾਰਥਵਾਦ ਦੇ ਲੇਖਕ ਤੇ ਸਾਹਿਤਕਾਰ ਲਈ ਵਿਗਿਆਨਕ ਤੇ ਪ੍ਰਗਤੀਵਾਦੀ ਜੀਵਨ-ਦਰਸ਼ਨ ਕਿਸਾਨ-ਮਜ਼ਦੂਰ ਸ੍ਰੇਣੀ ਦੀ ਪਰਿਸਥਿਤੀ ਲਈ ਦ੍ਰਿੜ ਸੰਕਲਪ ਬੱਧਤਾ ਦੇ ਨਾਲ ਨਾਲ ਇਸ ਸ੍ਰੇਣੀ ਦੀ ਪਰਿ-ਸਥਿਤੀ ਨੂੰ ਉਸਦੇ ਸਮੱਗਰ ਰੂਪ ਵਿਚ ਪ੍ਰਸਤੁਤ ਕਰਨ ਲਈ ਗੂੜ੍ਹ ਤੇ ਉਚਤਮ ਸਾਹਿਤਕ ਪ੍ਰਤਿਭਾ ਦੀ ਆਵੱਸ਼ਕਤਾ ਅਨਿਵਾਰੀ ਹੈ। 34
ਯਥਾਰਥ ਦੇ ਵਿਭਿੰਨ ਰੂਪ ਜਿਵੇਂ ਪ੍ਰਕਿਰਤੀਵਾਦ, ਮਨੋਵਿਗਿਆਨਕ, ਪਰਾ-ਯਥਾਰਥ
ਰਾਜਨੀਤਕ, ਸਭਿਆਚਾਰਕ ਆਦਿ ਹਨ ਪਰੰਤੂ ਪ੍ਰਗਤੀਵਾਦੀ ਯਥਾਰਥਵਾਦ ਦੇ ਦੇ ਰੂਪ ਆਲੋਚਨਾਤਮਕ ਅਤੇ ਸਮਾਜਵਾਦੀ ਯਥਾਰਥਵਾਦ ਹਨ। ਆਲੋਚਨਾਤਮਕ ਯਥਾਰਥਵਾਦ ਸਪਸ਼ਟ ਅਰਥਾਂ ਵਿਚ ਪ੍ਰਗਤੀਸ਼ੀਲ ਹੁੰਦਾ ਹੈ, ਪ੍ਰਗਤੀਵਾਦੀ ਨਹੀਂ ਕਿਉਂਕਿ ਆਲੋਚਨਾਤਮਕ ਯਥਾਰਥ- ਵਾਦੀ ਸਾਹਿਤਕਾਰ ਕਿਰਤੀ ਵਰਗ ਨਾਲ ਨਾ ਹੋ ਕੇ ਮੁੱਖ ਰੂਪ ਵਿਚ ਸਮਾਜ ਦੇ ਮੰਝਲੇ ਵਰਗ ਨਾਲ ਸੰਬੰਧਿਤ ਹੁੰਦਾ ਹੈ। ਜਿਸ ਕਾਰਨ ਉਸਦੀ ਦ੍ਰਿਸ਼ਟੀ ਵਿਚ ਸੁਭਾਵਕ ਹੀ ਪੈਟੀ-ਬੁਰਜਵਾ ਤੱਤਾਂ ਦਾ ਸੁਮੇਲ ਹੋ ਜਾਂਦਾ ਹੈ । ਇਸੇ ਕਾਰਨ ਇਸ ਕੋਟੀ ਦੇ ਸਾਹਿਤਕਾਰ ਸਮਾਜ ਦੇ ਯਥਾਰਥ ਦੇ ਅੰਤਰ- ਸੰਬੰਧਾਂ ਅਤੇ ਵਿਰੋਧਾ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਗ੍ਰਹਿਣ ਨਹੀਂ ਕਰ ਸਕਦੇ । ਸਮਾਜਵਾਦੀ ਯਥਾਰਥਵਾਦੀ ਸਾਹਿਤਕਾਰ ਦੀ ਕਿਰਤੀ ਵਰਗ ਨਾਲ ਤਦਰੂਪਤਾ ਹੁੰਦੀ ਹੈ, ਉਹ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ ਸਮਾਜਕ ਯਥਾਰਥ ਦੀ ਚੀਰ ਫਾੜ ਹੀ ਨਹੀਂ ਕਰਦਾ ਸਗੋਂ ਵਿਗਿਆਨਕ ਸਮਾਜ ਦਾ ਸੰਕਲਪ ਵੀ ਪੇਸ਼ ਕਰਦਾ ਹੈ। ਉਹ ਸਮਾਜਕ ਤੋਰ ਵਿਚ ਵਾਪਰ ਰਹੀਆਂ ਗਿਣਾਤਮਕ ਅਤੇ ਗੁਣਾਤਮਕ ਤਬਦੀਲੀਆਂ ਨੂੰ ਸਹੀ ਸੇਧ ਪ੍ਰਦਾਨ ਕਰਦਾ ਹੈ। ਆਲੋਚਨਾਤਮਕ ਅਤੇ ਸਮਾਜਵਾਦੀ ਯਥਾਰਥਵਾਦੀ ਸਾਹਿਤਕਾਰ ਦੇ ਅੰਤਰ ਨੂੰ ਨਿਮਨ ਲਿਖਤ ਕਥਨ ਸਪਸ਼ਟ ਤੌਰ ਤੇ ਸਥਾਪਤ ਕਰਦਾ ਹੈ । "ਆਲੋਚਨਾਤਮਕ ਸਿਰਜਣਾਤਮਕ ਬਿਰਤੀ ਵਿਚ ਮੱਧ ਸ਼੍ਰੇਣੀ ਦੇ ਦਰਸ਼ਨ ਦਾ ਰਲਾ ਹੋਣਾ ਸੁਭਾਵਕ ਹੁੰਦਾ ਹੈ, ਜਿਸ ਨਾਲ ਲੇਖਕ ਸਮਾ ਜਕ ਯਥਾਰਥ ਨੂੰ ਉਸਦੇ ਸਹੀ, ਇਤਿਹਾਸਕ ਤੇ ਦਵੰਦਾਤਮਕ ਰੂਪ ਵਿਚ ਪੇਸ਼ ਕਰਨ ਤੋਂ ਖੁੰਝ ਜਾਂਦਾ ਹੈ, ਜਦੋਂ ਕਿ ਸਮਾਜਵਾਦੀ ਯਥਾਰਥਵਾਦੀ ਲੇਖਕ ਆਪਣੀ ਪ੍ਰੇੜ ਚੇਤਨਾ ਕਰਕੇ ਅਜਿਹੀ ਰਲਾਵਟ ਦਾ ਸ਼ਿਕਾਰ ਨਹੀਂ ਹੁੰਦਾ। "35
ਸਮਾਜਵਾਦੀ ਯਥਾਰਥਵਾਦੀ ਲੇਖਕ ਬਦਲਦੇ ਸਮਾਜ ਵਿਚ ਮਨੁੱਖ ਦੇ ਬਦਲਦੇ ਰਿਸ਼ਤਿਆਂ ਨੂੰ ਸਿਰਫ ਅਭਿਵਿਅਕਤ ਹੀ ਨਹੀਂ ਕਰਦੇ ਸਗੋਂ ਇਕ ਨਰੋਈ ਸੇਧ ਦੇ ਕੇ ਇਕ ਦ੍ਰਿਸ਼ਟੀਕੋਣ ਦੀ ਸਥਾਪਤੀ ਵੀ ਕਰਦੇ ਹਨ। ਇਸ ਲੇਖਕ ਦਾ ਸਮਾਜਕ ਵਿਕਾਸ ਵਿਚ ਇਕ ਅਹਿਮ ਯੋਗਦਾਨ ਹੁੰਦਾ ਹੈ, ਕਿਉਂਕਿ ਇਹ ਲੇਖਕ ਵਰਤਮਾਨ ਸਮਾਜ ਤੋਂ ਬਿਨਾਂ ਕਿਸੇ ਅਗਲੇਰੇ ਭਵਿੱਖ ਦੇ ਸਮਾਜ ਪ੍ਰਤੀ ਵਚਨਬੱਧ ਹੁੰਦੇ ਹਨ। ਸਮਾਜਵਾਦੀ ਲਿਖਾਰੀ ਆਪਣੀਆਂ ਰਚਨਾਵਾਂ ਵਿਚ ਕਿਸਾਨ ਮਜਦੂਰ ਨੂੰ ਮਾਧਿਅਮ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਵਿਕਾਸ ਵੱਲ ਜਾਂਦੇ ਰਾਹ ਨੂੰ ਦਰਸਾਏ, ਕਿਉਂ ਕਿ ਕਿਸਾਨ- ਮਜ਼ਦੂਰ ਹੀ ਸਮਾਜੀ ਵਿਗਿਆਨ ਅਨੁਸਾਰ ਬੁਨਿਆਦੀ ਤੌਰ ਤੇ ਸਮਾਜਵਾਦ ਨੂੰ ਲਿਆਉਣ ਵਾਲੇ ਹੁੰਦੇ ਹਨ।36 ਸਮਾਜਵਾਦੀ ਯਥਾਰਥਵਾਦੀ ਲੇਖਕ ਮੁੱਖ ਤੌਰ ਤੇ ਬੁਰਜ਼ਵਾ ਨਾਂਹ-ਪੱਖੀ, ਪਿਛਾਂਹ- ਖਿੱਚੂ ਅਤੇ ਸੇਸ਼ਿਤ ਵਿਚਾਰਧਾਰਾਵਾਂ ਦਾ ਖੰਡਨ ਕਰਕੇ ਉਨ੍ਹਾਂ ਦਾ ਪਰਦਾ ਫਾਸ ਕਰਦਾ ਹੈ। ਉਹ ਹਾਂ- ਪੱਖੀ ਅਤੇ ਵਿਗਿਆਨਕ ਵਿਚਾਰਧਾਰਾ ਦੀ ਸਥਾਪਨਾ ਕਰਕੇ ਮਨੁੱਖ ਅੰਦਰ ਨਵੀਂ ਚੇਤਨਾ ਪੈਦਾ ਕਰਦਾ ਹੈ ਜਿਸ ਨਾਲ ਸਾਹਿਤ ਨੂੰ ਇਕ ਸ਼ਕਤੀਸ਼ਾਲੀ ਪਰ ਸੂਖਮ ਚਿੰਤਨ ਸਰਗਰਮੀ ਬਣਾ ਕੇ ਸਮਾਜਕ ਵਿਕਾਸ ਅਤੇ ਪਰਿਵਰਤਨ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਸਮਾਜਵਾਦੀ ਯਥਾਰਥਵਾਦੀ ਸੋਸ਼ਿਤ ਵਰਗ ਦਾ ਪੱਖ ਲੈ ਕੇ ਚਲਦਾ ਹੈ ਅਤੇ ਸਮਾਜ ਵਿਚੋਂ ਸੋਬਣ ਨੂੰ ਖ਼ਤਮ ਕਰਨ ਲਈ ਸੰਘਰਸ਼ ਦੀ ਸਥਿਤੀ ਪੈਦਾ ਕਰਦਾ ਹੈ।"37
ਉਪਰੋਕਤ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਗਤੀਵਾਦੀ ਵਿਚਾਰਧਾਰਕ ਦ੍ਰਿਸਟੀ ਨਾਲ ਅਜਿਹੇ ਸਾਹਿਤ-ਸਿਧਾਂਤ ਦੀ ਸਥਾਪਨਾ ਕਰਦਾ ਹੈ, ਜਿਸਦਾ ਆਪਣੇ ਪੂਰਵਲੇ ਸਾਹਿਤ ਆਦਰਸ਼ਾਂ/ਲਕਸ਼ਾਂ ਨਾਲੋਂ ਰੂਪ, ਪ੍ਰਕਾਰਜ ਅਤੇ ਸੁਭਾਅ ਪੱਖੋਂ ਮੂਲ ਰੂਪ ਵਿਚ ਅੰਤਰ ਹੈ। ਇਨ੍ਹਾਂ ਦੀ ਵਿਹਾਰਕ ਰੂਪ ਵਿਚ ਸਥਾਪਨਾ ਭਾਰਤੀ ਅਤੇ ਪੰਜਾਬੀ ਸਾਹਿਤ ਸਿਰਜਣਧਾਰਾ ਵਿਚ ਪ੍ਰਗਤੀਵਾਦੀ
ਲੇਖਕ ਸੰਘ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਹੁੰਦੀ ਆ ਰਹੀ ਹੈ। ਭਾਵੇਂ ਕਿ ਇਸ ਵਿਚ ਬਹੁਤ ਕੁਝ ਵਿਕਸਿਤ ਹੋਇਆ ਹੈ ਅਤੇ ਬਹੁਤ ਕੁਝ ਆਪਣੇ ਰੁਮਾਂਟਿਕ ਕਿਰਦਾਰ ਤੋਂ ਵਿਗਿਆਨਕਤਾ ਵੱਲ ਵਧਿਆ ਹੈ। ਇਹ ਉਹ ਸਿਧਾਂਤਕ ਪਹਿਲੂ ਹਨ, ਜਿਨ੍ਹਾਂ ਦਾ ਵਿਸ਼ੇਸ ਵਿਚਾਰਧਾਰਾਈ ਆਧਾਰ ਅਤੇ ਦਾਰਸ਼ਨਿਕ ਆਧਾਰ ਹੈ।
ਪ੍ਰਗਤੀਵਾਦੀ ਸਾਹਿਤ ਸਮੀਖਿਆ : ਵਿਗਿਆਨਕ ਪ੍ਰਗਤੀਵਾਦ ਦਾ ਆਧਾਰ ਵਿਗਿਆਨਕ ਸਿਧਾਂਤ ਦਵੰਦਾਤਮਕ ਪਦਾਰਥ-ਵਾਦ ਹੈ। ਇਸ ਸੰਬੰਧੀ ਹਿੰਦੀ ਅਤੇ ਪੰਜਾਬੀ ਦੇ ਮਾਰਕਸਵਾਦੀ, ਗੈਰ-ਮਾਰਕਸਵਾਦੀ ਅਤੇ ਮਾਰਕਸਵਾਦ ਵਿਰੋਧੀ ਸਭ ਇਕ ਮੱਤ ਹਨ। ਇਥੇ ਹਿੰਦੀ ਦੇ ਇਕ ਆਲੋਚਕ ਲਨਨ ਰਾਏ ਦਾ ਕਥਨ ਕੁਥਾਂ ਨਹੀਂ ਹੋਵੇਗਾ ਕਿ ਪ੍ਰਗਤੀਵਾਦ ਸਮਾਜਕ ਇਤਿਹਾਸ ਦੇ ਵਿਕਾਸ ਨਾਲ ਸੰਬੰਧ ਰੱਖਣ ਵਾਲਾ ਇਕ ਸੰਕਲਪ ਹੈ। ਉਸਨੂੰ ਭਾਵੇਂ ਭਾਰਤ ਦੇ ਸੰਦਰਭ ਵਿਚ ਲਵੇ ਭਾਵੇਂ ਵਿਸ਼ਵ ਦੇ । ਇਸਦਾ ਆਧਾਰ ਕਾਰਲ ਮਾਰਕਸ ਦਾ ਦਵੰਦਾਤਮਕ ਅਤੇ ਇਤਿਹਾਸਕ ਭੌਤਿਕਵਾਦੀ ਦਰਸ਼ਨ ਹੈ। 38 ਪ੍ਰਗਤੀਵਾਦੀ ਸਾਹਿਤ ਸਮੀਖਿਆ ਅਤੇ ਪ੍ਰਗਤੀਵਾਦੀ ਸਾਹਿਤ ਸਿਰਜਣਧਾਰਾ ਵਿਚ ਏਥੇ ਜ਼ਰਾ ਕੁ ਬੁਨਿਆਦੀ ਅੰਤਰ ਹੈ। ਪ੍ਰਗਤੀਵਾਦੀ ਸਾਹਿਤ ਮੂਲਰੂਪ ਵਿਚ ਕੋਈ ਇਕ ਸੰਗਠਿਤ ਜਮਾਤੀ ਵਿਚਾਰਧਾਰਾ ਬਣ ਕੇ ਪ੍ਰਸਤੁਤ ਹੋਣ ਦੀ ਬਜਾਏ ਮਿਸ਼ਰਤ ਅਤੇ ਮਾਨਵਵਾਦੀ ਪਰਿਪੇਖ ਦਾ ਧਾਰਨੀ ਹੈ ਜਦੋਂ ਕਿ ਪ੍ਰਗਤੀਵਾਦੀ ਸਮੀਖਿਆ ਵਿਗਿਆਨਕ ਪ੍ਰਗਤੀਵਾਦ ਅਤੇ ਜਮਾਤੀ ਵਿਚਾਰਧਾਰਕ ਅਧਾਰ ਅਤੇ ਪਰਿਪੇਖ ਲੈ ਕੇ ਪ੍ਰਸਤੁਤ ਹੁੰਦਾ ਹੈ। ਪ੍ਰਗਤੀਵਾਦੀ ਸਾਹਿਤ ਸਮੀਖਿਆ ਦੀਆਂ ਬੁਨਿਆਦੀ ਅਤੇ ਸਿਧਾਂਤਕ ਸਥਾਪਨਾਵਾਂ ਮਾਰਕਸੀ ਸੁਹਜ-ਸ਼ਾਸਤਰ ਦੀਆਂ ਧਾਰਨੀ ਹਨ। ਇਸ ਲਈ ਪ੍ਰਗਤੀਵਾਦੀ ਸਾਹਿਤ ਸਮੀਖਿਆ ਦਾ ਪਰਿਪੇਖ ਇਸੇ ਅਨੁਸਾਰ ਉਸਾਰਿਆ ਜਾ ਸਕਦਾ ਹੈ।
ਪ੍ਰਗਤੀਵਾਦ ਸਾਹਿਤ ਦਾ ਦਾਰਸ਼ਨਿਕ ਆਧਾਰ ਦਵੰਦਾਤਮਕ ਅਤੇ ਇਤਿਹਾਸਕ ਭੌਤਿਕ- ਵਾਦ ਹੈ। ਦਵੰਦਾਤਮਕ ਅਤੇ ਇਤਿਹਾਸਕ ਪਦਾਰਥਵਾਦ ਦੇਵੇ ਵੱਖੋ ਵੱਖ ਪ੍ਰਵਰਗ ਹਨ ਪਰੰਤੂ ਮੂਲ ਰੂਪ ਵਿਚ ਪਦਾਰਥਵਾਦੀ ਪ੍ਰਕਿਤੀ ਦੇ ਹਨ। ਇਨ੍ਹਾਂ ਦੀ ਵਿਧੀ ਦਵੰਦਾਤਮਕ ਹੈ। ਦਵੰਦਾਤਮਕ ਹੋਣ ਕਾਰਨ ਇਹ ਮਨੁੱਖ ਪ੍ਰਕਿਰਤੀ ਅਤੇ ਸਮਾਜ ਨੂੰ ਇਤਿਹਾਸਕ ਗਤੀਸੀਲਤਾ'ਚ ਸਮਝ ਕੇ ਅਜਿਹੇ ਨੇ ਮਾਂ ਦੀ ਸਥਾਪਨਾ ਕਰਦਾ ਹੈ ਜੇ ਇਤਿਹਾਸਕ ਭੌਤਿਕਵਾਦ ਬਣਦੇ ਹਨ। ਗਤੀਸ਼ੀਲਤਾ ਦੇ ਕਾਰਨ ਨਕਾਰਾਤਮਕ ਅਤੇ ਸਾਕਾਰਾਤਮਕ ਤੱਤਾਂ ਦਾ ਵਿਰੋਧ ਸੰਘਰਸ਼ ਰਹੀ ਉਤਪੰਨ ਹੁੰਦਾ ਹੈ। ਜਿਥੋਂ ਮਾਨਵੀ ਚੇਤਨਾ ਪੈਦਾ ਹੁੰਦੀ ਹੈ । ਇਸ ਪ੍ਰਤੀ ਪ੍ਰਗਤੀਵਾਦੀ ਦਰਸ਼ਨ ਦੀ ਧਾਰਨਾ ਮੂਲ ਹੀ ਆਪਣੇ ਮੁੱਢਲੇ ਚਿੰਤਨ ਅਤੇ ਦਰਸ਼ਨ ਨਾਲੋਂ ਵੱਖ ਹੈ। "ਮਾਰਕਸੀ ਪਦਾਰਥਵਾਦੀ ਦਰਸ਼ਨ ਦੱਸਦਾ ਹੈ ਕਿ ਪਦਾਰਥ ਕੁਦਰਤ ਹੋਂਦ (ਜੀਵਨ) ਇਕ ਵਸਤੂਗਤ ਸਚਾਈ ਹੈ। ਇਸ ਸਭ ਕੁਝ ਦੀ ਹੱਦ ਸਾਡੀ ਚੇਤਨਾ ਤੋਂ ਬਾਹਰ ਤੇ ਸੁਤੰਤਰ ਹੁੰਦੀ ਹੈ। ਮੂਲ ਵਸਤੂ ਪਦਾਰਥ ਹੈ ਕਿਉਂਕਿ ਇਹੋ ਹੀ ਸੰਵੇਦਨਾਵਾਂ ਵਿਚਾਰਾਂ ਤੇ ਚੇਤਨਾ ਦਾ ਸੇਮਾ ਹੈ। ਚੇਤਨਾ ਗੌਣ ਹੈ, ਇਸੇ ਤੋਂ ਪੈਦਾ ਹੁੰਦੀ ਹੈ । ਕਿਉਂਕਿ ਇਹ ਪਦਾਰਥ ਦਾ ਪ੍ਰਤਿਬਿੰਬ ਹੈ ਹੋਂਦ ਦਾ ਪ੍ਰਤਿਬਿੰਬ ਹੈ। ਵਿਚਾਰ ਪਦਾਰਥ ਦੀ ਹੀ ਉਪਜ ਹੈ।" 39
ਪ੍ਰਗਤੀਵਾਦੀ ਦਰਸ਼ਨ ਸਮੁੱਚੇ ਸਮਾਜ ਅਤੇ ਮਾਨਵੀ ਵਰਤਾਰਿਆਂ ਪ੍ਰਤੀ ਇਕ ਬਾਹਰ-ਮੁਖੀ ਦ੍ਰਿਸਟੀ ਪ੍ਰਦਾਨ ਕਰਦਾ ਹੈ। ਸਮਾਜ ਪ੍ਰਤੀ ਇਹ ਦ੍ਰਿਸ਼ਟੀ ਜਮਾਤੀ ਸੰਘਰਸ਼ ਅਤੇ ਆਰਥਿਕਤਾ ਨੂੰ ਵਿਸ਼ੇਸ਼ ਵਿਕਾਸ ਦੀ ਸੂਚਕ ਮੰਨ ਕੇ ਇਸਦਾ ਅਧਿਐਨ ਇਤਿਹਾਸਕ ਦ੍ਰਿਸਟੀ ਤੋਂ ਕਰਦੀ ਹੈ। ਇਹ
ਦਰਸਨ ਸਿਰਫ ਇਤਿਹਾਸਕ ਦ੍ਰਿਸਟੀ ਹੀ ਪ੍ਰਦਾਨ ਨਹੀਂ ਕਰਦਾ ਸਗੋਂ ਇਸ ਨੂੰ ਬਦਲਣ ਲਈ ਵੀ ਗਿਆਨ ਦਿੰਦਾ ਹੈ ਅਤੇ ਸਮਾਜ ਨੂੰ ਬਦਲਣ ਵਾਲਾ ਤੇ ਪ੍ਰਗਤੀਵਾਦੀ ਜਮਾਤ ਦਾ ਪੱਥ ਪ੍ਰਦਰਸ਼ਨ ਕਰਦਾ ਹੋਇਆ ਇਸਦਾ ਸਿਧਾਂਤਕ ਅਤੇ ਵਿਚਾਰਧਾਰਕ ਹਥਿਆਰ ਵੀ ਬਣਦਾ ਹੈ।
ਪ੍ਰਗਤੀਵਾਦੀ ਸਾਹਿਤ ਸਮੀਖਿਆ ਇਸੇ ਦਰਸ਼ਨ ਨੂੰ ਆਧਾਰ ਬਣਾ ਕੇ ਸਾਹਿਤ ਦਾ ਦਵੰਦਾਤਮਕ ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ ਸਮਾਜਕ ਪ੍ਰਸੰਗ ਵਿਚ ਅਧਿਐਨ ਕਰਦੀ ਹੈ। ਇਸ ਦੇ ਨਾਲ ਹੀ ਉਸਦੇ ਵਿਚਾਰਧਾਰਕ ਤੱਤਾਂ ਦਾ ਵਿਸ਼ਲੇਸ਼ਣ ਕਰਕੇ ਸਾਹਿਤ ਦੇ ਸੁਹਜਾਤਮਕ ਮੁੱਲਾਂ ਨੂੰ ਸਮਾਜਕ ਮੁੱਲਾਂ ਦੇ ਪਰਿਪੇਖ ਵਿਚ ਨਿਰਧਾਰਿਤ ਕਰਦੀ ਹੈ। ਪ੍ਰਗਤੀਵਾਦੀ ਸਮੀਖਿਆ ਸਾਹਿਤਕ ਕਿਰਤ ਦੀ ਵਿਆਖਿਆ ਕਰਕੇ ਉਸ ਦੇ ਜ਼ਾਹਰ ਅਰਥਾਂ ਨਾਲੋਂ ਬਾਤਨ ਅਰਥਾਂ ਦੀ ਮਹੱਤਤਾ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਸ ਦੇ ਸਹੀ ਪਰਿਪੇਖ ਨੂੰ ਨਿਮਨ ਲਿਖਤ ਕਥਨ ਹੋਰ ਵੀ ਸਪਸ਼ਟ ਰੂਪ ਵਿਚ ਪ੍ਰਸਤੁਤ ਕਰਦਾ ਹੈ। ਅਸਲ ਵਿਚ ਮਾਰਕਸਵਾਦੀ ਆਲੋਚਨਾ ਨਾ ਕੇਵਲ ਸਾਹਿਤ ਦਾ ਸਮਾਜ ਵਿਗਿਆਨ ਹੈ। ਜਿਸਦਾ ਸੰਬੰਧ ਕੇਵਲ ਇਸ ਤੱਥ ਨਾਲ ਹੋਵੇ ਕਿ ਨਾਵਲ ਦੀ ਉਤਪਤੀ ਕਿਵੇਂ ਹੁੰਦੀ ਹੈ ਤੇ ਕੀ ਉਨ੍ਹਾਂ ਨਾਲ ਕਾਮਿਆ ਦੀ ਸ਼੍ਰੇਣੀ ਦਾ ਜ਼ਿਕਰ ਹੈ ਕਿ ਨਹੀਂ। ਇਸ ਆਲੋਚਨਾ ਦਾ ਮੁੱਖ ਉਦੇਸ ਸਾਹਿਤਕ ਕਿਰਤ ਨੂੰ ਖੋਲ੍ਹ ਕੇ ਬਿਆਨ ਕਰਨਾ ਹੈ ਤੇ ਇਸ ਦਾ ਭਾਵ ਹੈ ਕਿ ਮਾਰਕਸਵਾਦੀ ਆਲੋਚਕ ਸਾਹਿਤ ਦੇ ਰੂਪਾਂ, ਸੈਲੀਆਂ ਤੇ ਅਰਥਾਂ ਵੱਲ ਵਿਸ਼ੇਸ਼ ਤੇ ਸੰਵੇਦਨਸ਼ੀਲ ਧਿਆਨ ਦੇਵੇਗਾ । ਇਸ ਦੇ ਨਾਲ ਹੀ ਉਸਦਾ ਇਹ ਮੰਤਵ ਹੋਵੇਗਾ ਕਿ ਉਹ ਇਨ੍ਹਾਂ ਰੂਪਾਂ ਸ਼ੈਲੀਆਂ ਤੇ ਅਰਥਾਂ ਨੂੰ ਇਕ ਵਿਸ਼ੇਸ਼ ਇਤਿਹਾਸਕ ਪੜਾ ਦੀ ਉਪਜ ਦੇ ਰੂਪ ਵਿਚ ਵੀ ਸਮਝੋ । 40
ਪ੍ਰਗਤੀਵਾਦੀ ਦਰਸ਼ਨ ਸਾਹਿਤ ਨੂੰ ਇਕ ਸਮਾਜਕ ਉਪਰ ਅਤੇ ਉਪਯੋਗੀ ਕਲਾ ਮੰਨਦਾ ਹੋਇਆ ਕਿਰਤੀ ਸ਼੍ਰੇਣੀ ਲਈ ਬੇਧਾਤਮਕ ਅਤੇ ਉਨ੍ਹਾਂ ਦੀ ਆਤਮ ਅਭਿਵਿਅਕਤੀ ਦਾ ਸਾਧਨ ਸਮਝਦਾ ਹੈ। ਇਉਂ ਪ੍ਰਗਤੀਵਾਦੀ ਦਰਸ਼ਨ ਇਕ ਅਜਿਹੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ, ਜਿਸ ਨਾਲ ਸਾਹਿਤ ਦੀਆਂ ਸਰਕਾਰੀ ਸੰਭਾਵਨਾਵਾਂ ਨੂੰ ਦਰਸਾਇਆ ਜਾ ਸਕਦਾ ਹੈ।
ਪ੍ਰਗਤੀਵਾਦ ਸਮੀਖਿਆ ਸਾਹਿਤ ਨੂੰ ਸਮਾਜਕ ਚੇਤਨਤਾ ਦੇ ਇਕ ਪ੍ਰਤਿਨਿਧ ਰੂਪ ਵਜੋਂ ਸਵੀਕਾਰਦੀ ਹੈ। ਸਮਾਜ ਦੇ ਪਰ-ਉਸਾਰ ਦੇ ਇਕ ਅੰਗ ਵਜੋਂ ਅਧਿਐਨ ਹੇਠ ਲਿਆਉਂਦੀ ਹੈ। ਸਮਾਜਕ ਚੇਤਨਤਾ ਕੋਈ ਸਮਾਜ ਦੇ ਆਧਾਰ ਦਾ ਅਜਿਹਾ ਨਿਸ਼ਕਿਰਿਆ ਪ੍ਰਗਟਾਵਾ ਨਹੀਂ ਹੁੰਦਾ ਜਿਸਦਾ ਆਪਣੇ ਆਧਾਰ ਨਾਲ ਕੋਈ ਸੰਬੰਧ ਨਾ ਹੋਵੇ। ਸਗੋਂ ਇਹ ਦੋਵੇਂ ਦਵੰਦਾਤਮਕ ਸੰਬੰਧਾਂ ਵਿਚ ਬੱਝੇ ਹੁੰਦੇ ਹਨ। ਸਮਾਜਕ ਚੇਤਨਤਾ ਦੇ ਸਾਰੇ ਰੂਪ ਰਾਜਸੀ ਵਿਚਾਰ, ਸਾਹਿਤ/ਕਲਾ, ਵਿਗਿਆਨ ਧਰਮ ਫਲਸਫਾ ਕਾਨੂੰਨ ਆਦਿ ਇਸੇ ਪਰ ਉਸਾਰ ਦਾ ਅੰਗ ਹਨ। ਇਨ੍ਹਾਂ ਸਾਰੇ ਸਮਾਜਕ ਚੇਤਨਤਾ ਦੇ ਰੂਪਾਂ ਨੂੰ ਪਦਾਰਥਕ ਹਾਲਤਾਂ ਵਿਚ ਹੀ ਸਮਝਿਆ ਜਾ ਸਕਦਾ ਹੈ। ਇਨ੍ਹਾਂ ਵਿਚ ਵਾਪਰੇ ਪਰਿਵਰਤਨ ਨੂੰ ਵੀ ਪਦਾਰਥਕ ਜੀਵਨ ਦੇ ਪਰਿਵਰਤਨ ਵਿਚੋਂ ਲੱਭਿਆ ਜਾਂਦਾ ਹੈ, ਜਿਸ ਦਾ ਇਹ ਪੂਰਨ ਪ੍ਰਤਿਬਿੰਬ ਹੁੰਦੇ ਹਨ। ਸਮਾਜ ਦੇ ਮਾਨਸਿਕ ਜੀਵਨ ਦੇ ਨਿਰਮਾਣ ਦਾ ਸੋਮਾ, ਸਮਾਜਿਕ ਵਿਚਾਰਾਂ, ਸਮਾਜਿਕ ਸਿਧਾਂਤਾਂ, ਰਾਜਨੀਤਕ ਮੱਤਾਂ ਅਤੇ ਸੰਸਥਾਵਾਂ ਵਿਚੋਂ ਨਹੀਂ ਲੱਭਣਾ ਚਾਹੀਦਾ, ਸਗੋਂ ਸਮਾਜ ਦੇ ਪਦਾਰਥਕ ਜੀਵਨ ਦੇ ਉਨ੍ਹਾਂ ਹਾਲਤਾਂ, ਸਮਾਜਕ ਹੋਂਦ ਵਿਚੋਂ ਲੱਭਣਾ ਚਾਹੀਦਾ ਹੈ, ਜਿਨ੍ਹਾਂ ਦਾ ਪ੍ਰਤਿਬਿੰਬ ਇਹ ਵਿਚਾਰ, ਸਿਧਾਂਤ, ਮੱਤ ਵਰੀਤਾ ਹਨ। ਇਸੇ ਬੁਨਿਆਦੀ ਅੰਤਰ-ਸੂਝ ਜਾਰਜ ਨੂੰ ਪਲੈਖਾਨੋਵ ਹੋਰ ਭਾਵਪੂਰਤ ਸ਼ਬਦਾਂ ਰਾਹੀਂ ਪੇਸ਼ ਕਰਦਾ ਹੋਇਆ ਵਿਚਾਰਧਾਰਾ ਅਤੇ ਸਮਾਜਕ ਚੇਤਨਤਾ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਮਾਰਕਸਵਾਦ
ਸਿਖਾਉਂਦਾ ਹੈ ਕਿ ਅਰਥ-ਸ਼ਾਸਤਰ ਦਾ ਗਿਆਨ ਸਮਾਜ ਦੇ ਇਤਿਹਾਸ ਨੂੰ ਸਮਝਣ ਲਈ ਕਾਫੀ ਨਹੀਂ, ਇਸ ਲਈ ਵਿਚਾਰਧਾਰਾ ਤੇ ਸਮਾਜਕ ਚੇਤਨਤਾ ਦਾ ਅਧਿਐਨ ਕਰਨਾ ਵੀ ਜਰੂਰੀ ਹੈ ।42
ਪ੍ਰਗਤੀਵਾਦੀ ਸਮੀਖਿਆ ਸਾਹਿਤ ਅਤੇ ਸਾਹਿਤਕਾਰ ਨੂੰ ਸਮਾਜਕ ਪ੍ਰਸੰਗ ਤੋਂ ਮੁਕਤ ਕਰਕੇ ਨਹੀਂ ਦੇਖਦੀ। ਇਹ ਸਮੀਖਿਆ ਸਾਹਿਤ ਦਾ ਸੰਬੰਧ ਯਥਾਰਥਕਤਾ ਨਾਲ ਦਰਸਾਉਂਦੀ ਹੋਈ ਅਜਿਹੇ ਮੁੱਲਵਾਨ ਸਾਹਿਤ ਦੀ ਅਭਿਲਾਸ਼ਾ ਕਰਦੀ ਹੈ ਜੋ ਆਪਣੀ ਸਮਾਜਕ ਯਥਾਰਥਕਤਾ ਨਾਲ ਸੁਚੇਤ ਅਤੇ ਸੰਵੇਦਨਸ਼ੀਲ ਰੂਪ ਵਿਚ ਜੁੜਿਆ ਹੋਵੇ । ਇਸੇ ਦ੍ਰਿਸ਼ਟੀ ਤੋਂ ਉਹ ਸਾਹਿਤ ਦੀ ਪ੍ਰਗਤੀਸ਼ੀਲਤਾ ਅਤੇ ਪ੍ਰਤਿਕਿਰਿਆਵਾਦੀ ਵਿਚਾਰਾਂ ਦਾ ਉਲੇਖ ਵੀ ਕਰਦੀ ਹੈ। ਇਸੇ ਕਾਰਨ ਪ੍ਰਗਤੀਵਾਦੀ ਸਮੀਖਿਆ ਦਾ 'ਕਲਾ ਸਮਾਜ ਲਈ ਦੇ ਸਿਧਾਂਤ ਦੀ ਸਥਾਪਨਾ ਕਰਕੇ ਅਜਿਹੇ ਜਨ-ਸਮੂਹ ਨੂੰ ਚਿਤਰਨ ਵਿਚ ਵਿਸ਼ਵਾਸ ਰੱਖਦੀ ਹੈ ਜੋ ਸਮਾਜ ਨੂੰ ਵਿਕਾਸ ਅਤੇ ਪਰਿਵਰਤਨ ਵੱਲ ਲਿਜਾਂਦੇ ਹਨ। ਸਾਹਿਤ ਸਮਾਜਕ ਯਥਾਰਥ ਦਾ ਸਿਰਫ਼ ਸੁਹਜਾਤਮਕ ਜਾਂ ਕਲਾਤਮਕ ਪ੍ਰਤਿਬਿੰਬ ਹੀ ਨਹੀਂ ਸਗੋਂ ਸਮਾਜੀ ਸੰਘਰਸ਼ ਵਿਚ ਵਿਚਾਰਧਾਰਕ ਰੂਪ ਅਖ਼ਤਿਆਰ ਕਰਕੇ ਇਕ ਸਰਗਰਮ ਰੋਲ ਵੀ ਅਦਾ ਕਰਦਾ ਹੈ। ਪ੍ਰਗਤੀਵਾਦੀ ਸਮੀਖਿਆ ਦੀ ਮੂਲ ਸਥਾਪਨਾ ਹੈ ਕਿ ਸਾਹਿਤ ਦੀ ਅੰਤਰ ਵਸਤੂ ਅਤੇ ਰੂਪ ਦਾ ਸੰਬੰਧ ਦਵੰਦਾਤਮਕ ਹੈ। ਇਸ ਸਮੀਖਿਆ ਦ੍ਰਿਸ਼ਟੀ ਅਨੁਸਾਰ ਪ੍ਰਾਥਮਿਕਤਾ ਸਾਹਿਤ ਦੀ ਅੰਤਰ ਵਸਤੂ ਦੀ ਹੈ। ਪਰ ਰੂਪ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਰੂਪ ਨੂੰ ਸਾਹਿਤ ਦੀ ਅੰਤਰ ਵਸਤੂ ਨਿਰਧਾਰਤ ਕਰਦੀ ਹੈ। ਪਰੰਤੂ ਰੂਪ ਮੁੜਵੇਂ ਤੌਰ ਤੇ ਇਸ ਨੂੰ ਅਸਰ ਅੰਦਾਜ਼ ਕਰਦਾ ਹੈ। ਦੋਵੇਂ ਅਲੱਗ ਪਛਾਣੇ ਜਾ ਸਕਦੇ ਹਨ ਪਰ ਮੁੱਢੋਂ ਹੀ ਵੱਖਰੇ ਨਹੀਂ ਕੀਤੇ ਜਾ ਸਕਦੇ । "ਕਵਿਤਾ ਵੱਥ ਵੀ ਹੁੰਦੀ ਹੈ ਅਤੇ ਰੂਪ ਵੀ ਇਨ੍ਹਾਂ ਨੂੰ ਇਕ ਦੂਜੇ ਤੋਂ ਅਲਹਿਦਾ ਪਛਾਣਿਆ ਜਾ ਸਕਦਾ ਹੈ ਪਰ ਨਿਖੇੜਿਆ ਨਹੀਂ ਜਾ ਸਕਦਾ। "43 ਅੰਤਿਮ ਰੂਪ ਵਿਚ "ਹਰ ਰਚਨਾ ਦਾ ਅਰਥ ਅਤੇ ਉਸਦੀ ਮਹੱਤਤਾ ਉਹਦੀ ਵਸਤੂ ਤੇ ਨਿਰਭਰ ਕਰਦੀ ਹੈ।44 ਸਾਹਿਤ ਦੀ ਅੰਤਰ ਵਸਤੂ ਅਤੇ ਰੂਪ ਦੇ ਸੰਬੰਧ ਅਤੇ ਮਹੱਤਤਾ ਨੂੰ ਹਿੰਦੀ ਦੇ ਪ੍ਰਗਤੀਵਾਦੀ ਆਲੋਚਕ ਸ਼ਿਵ ਕੁਮਾਰ ਮਿਸ਼ਰ ਨੇ ਬਹੁਤ ਹੀ ਅਰਥ ਭਰਪੂਰ ਸ਼ਬਦਾਂ ਵਿਚ ਪ੍ਰਸਤੁਤ ਕੀਤਾ ਹੈ।
ਕਿਸੇ ਵੀ ਕਲਾ ਕ੍ਰਿਤੀ ਦਾ ਪ੍ਰਾਣ ਤੱਤ ਉਸਦੀ ਵਸਤੂ ਹੁੰਦੀ ਹੈ। ਰੂਪ ਦੀ ਲੋੜ ਅਤੇ ਸਥਿਤੀ ਇਸ ਵਸਤੂ ਦੀ ਪ੍ਰਭਾਵਸ਼ਾਲੀ ਅਭਿਵਿਅਕਤੀ ਦੇ ਸੰਦਰਭ ਵਿਚ ਹੀ ਹੈ। ਰੂਪ ਵਸਤੂ ਨਾਲੋਂ ਅਲੱਗ ਕੋਈ ਭਿੰਨ ਪਦਾਰਥ ਨਹੀਂ, ਠੀਕ ਉਸੇ ਤਰ੍ਹਾਂ ਜਿਵੇਂ ਅੰਦਰ ਦੇ ਮਨੁੱਖ ਤੋਂ ਬਿਨਾਂ ਉਸਦੀ ਬਾਹਰੀ ਚਮੜੀ ਨਾ ਤਾਂ ਸਾਹ ਲੈ ਸਕਦੀ ਹੈ ਅਤੇ ਨਾ ਜੀਵਤ ਰਹਿ ਸਕਦੀ ਹੈ। ਕਲਾ ਦੀ ਅਸਲ ਸਕਤੀ ਉਸਦੀ ਵਸਤੂ ਵਿਚ ਹੈ. ਅਤੇ ਉਸਨੂੰ ਇਸ ਮਹੱਤਵ ਤੋਂ ਵਾਝਿਆ ਕਰਨਾ ਉਸ ਨਾਲ ਉਸਦੀ ਮੂਲ-ਪ੍ਰਾਣਤਾ ਨੂੰ ਖ਼ਤਮ ਕਰ ਲੈਣਾ ਹੈ।"45
ਕੁਝ ਚਿੰਤਕ ਪ੍ਰਗਤੀਵਾਦੀ ਸਮੀਖਿਆ ਸੰਬੰਧੀ ਇਹ ਕਹਿੰਦੇ ਹਨ ਕਿ ਇਹ ਅੰਤਰ ਵਸਤੂ ਨੂੰ ਹੀ ਪੂਰਨ ਮਹੱਤਤਾ ਦੇ ਕੇ ਰੂਪ ਨੂੰ ਅਣਗੌਲਿਆਂ ਕਰ ਦਿੰਦੀ ਹੈ । ਉਹ ਰੂਪ ਨੂੰ ਸਿਰਫ ਕਲਾਵਾਦੀ ਜਾਂ ਸੁਹਜਵਾਦੀ ਨਜ਼ਰੀਏ ਤੋਂ ਪੇਸ਼ ਕਰ ਦਿੰਦੇ ਹਨ ਅਤੇ ਅਜਿਹਾ ਉਹ ਰੂਪ ਨਿਰ-ਪੇਖਤਾ ਨਾਲ ਕਰਕੇ ਸਾਹਿਤ ਦੀ ਅੰਤਰਵਸਤੂ ਅਤੇ ਰੂਪ ਦੀ ਅਨਿੱਖੜਤਾ ਨੂੰ ਅਲੱਗ ਅਲੱਗ ਮੰਨ ਲੈਂਦੇ ਹਨ। ਇਸ ਪ੍ਰਸੰਗ ਵਿਚ ਅਤਰ ਸਿੰਘ ਦਾ ਵਿਚਾਰ ਮਹੱਤਵਪੂਰਨ ਹੈ ਕਿ । ਰੂਪ ਦੀ ਸਮੱਸਿਆ ਕੇਵਲ ਕਲਾਮਈ ਜਾਂ ਸੁਹਜਵਾਦੀ ਹੀ ਨਹੀਂ ਸਗੋਂ ਸਾਮਾਜਕ ਵੀ ਹੈ, ਕਿਉਂਕਿ ਕਿਵੇਂ ਕਹਿਣਾ ਹੈ ਦਾ ਫੈਸਲਾ ਉਦੋਂ
ਹੀ ਸੰਭਵ ਹੈ ਜੇਕਰ ਪਤਾ ਹੋਵੇ ਕਿ ਕਿਸਨੇ ਕਹਿਣਾ ਹੈ ਅਤੇ ਕਿਸ ਨੂੰ ਕਹਿਣਾ ਹੈ।"46
ਪ੍ਰਗਤੀਵਾਦੀ ਦਰਸ਼ਨ ਦੀ ਮੂਲ ਧਾਰਨਾ ਹੈ ਕਿ ਸੰਸਾਰ ਅਤੇ ਪਦਾਰਥ ਮਨੁੱਖੀ ਚੇਤਨਾ ਤੋਂ ਸੁਤੰਤਰ ਆਪਣਾ ਵਸਤੂਰਤ ਅਸਤਿਤਵ ਰੱਖਦੇ ਹਨ। ਇਸੇ ਅਨੁਸਾਰ ਇਹ ਸੁਹਜ ਸ਼ਾਸਤਰ ਯਥਾਰਥ ਬਾਰੇ ਬਾਹਰਮੁਖੀ ਦ੍ਰਿਸ਼ਟੀਕੋਣ ਰੱਖਦਾ ਹੈ। ਪ੍ਰਗਤੀਵਾਦੀ ਸਮੀਖਿਆ ਸਾਹਿਤ ਅਤੇ ਕਲਾ ਨੂੰ ਸਮਾਜਕ ਜੀਵਨ ਅਤੇ ਯਥਾਰਥ ਦਾ ਹੂ-ਬ-ਹੂ ਚਿਤਰਣ ਨਾ ਮੰਨ ਕੇ ਉਸਦਾ ਰੂਪਾਂਤਰਣ ਜਾਂ ਪੁਨਰ ਸਿਰਜਣ ਮੰਨਦੀ ਹੈ। ਸਾਹਿਤ ਸੰਬੰਧੀ ਪ੍ਰਗਤੀਵਾਦੀ ਸਮੀਖਿਆ ਦੀ ਇਹ ਧਾਰਨਾ ਮੁੱਲਵਾਨ ਹੈ ਕਿ "ਸਾਹਿਤ ਯਥਾਰਥ ਨਹੀਂ ਹੁੰਦਾ ਸਗੋਂ ਯਥਾਰਥ ਦੀ ਪੁਨਰ ਸਿਰਜਣਾ ਹੁੰਦਾ ਹੈ।"47 ਸਾਹਿਤ ਵਿਚ ਯਥਾਰਥ ਦੀ ਪੁਨਰ ਸਿਰਜਣਾ ਯਥਾਰਥ ਵਰਗੀ ਨਾ ਹੋ ਕੇ ਸੁਹਜਾਤਮਕ ਪ੍ਰਕਿਰਤੀ ਦੀ ਹੁੰਦੀ ਹੈ ਜੋ ਬਿੰਬਾਂ, ਪ੍ਰਤੀਕਾ ਅਤੇ ਸ਼ਬਦ-ਚਿਤਰਾਂ ਰਾਹੀਂ ਪ੍ਰਸਤੁਤ ਹੁੰਦੀ ਹੈ।
ਸਾਹਿਤਕਾਰ ਵਸਤੂ ਜਗਤ ਨੂੰ ਉਸਦੇ ਸਮਾਨ ਅਰਥਾਂ ਵਿਚ ਹੀ ਗ੍ਰਹਿਣ ਨਹੀਂ ਕਰਦਾ ਸਗੋਂ ਵਿਸ਼ੇਸ਼ ਦ੍ਰਿਸ਼ਟੀ ਤੋਂ ਕਰਦਾ ਹੈ, ਜਿਸਨੂੰ ਯਥਾਰਥ ਬੋਧ ਦੀ ਵਿਧੀ ਕਿਹਾ ਜਾਂਦਾ ਹੈ। ਸਾਹਿਤਕਾਰ ਵਿਸ਼ੇਸ਼ ਦ੍ਰਿਸ਼ਟੀ ਤੋਂ ਯਥਾਰਥ ਨੂੰ ਪ੍ਰਸਤੁਤ ਵੀ ਕਰਦਾ ਹੈ। ਇਹ ਪੇਸਕਾਰੀ ਉਸਦੀ ਰਚਨਾਤਮਕ ਪ੍ਰਤਿਭਾ ਤੇ ਨਿਰਭਰ ਕਰਦੀ ਹੈ।
ਪ੍ਰਗਤੀਵਾਦੀ ਸਮੀਖਿਆ ਯਥਾਰਥ ਨੂੰ ਉਸਦੀ ਗਤੀਸ਼ੀਲਤਾ ਵਿਚ ਗ੍ਰਹਿਣ ਕਰਦੀ ਹੈ। ਇਹ ਕੋਈ ਨਿਸਕਿਰਿਆ ਚਿੱਤਰ ਦੀ ਪੇਸ਼ਕਾਰੀ ਮਾਤਰ ਨਹੀਂ । ਸਾਹਿਤ ਵਿਚ ਪ੍ਰਗਤੀਵਾਦੀ ਯਥਾਰਥ ਪ੍ਰਗਤੀਸ਼ੀਲ ਸ਼ਕਤੀਆਂ ਦੇ ਕ੍ਰਾਂਤੀਕਾਰੀ ਚੇਤਨਾ ਨੂੰ ਪ੍ਰਚੰਡ ਵੀ ਕਰਦਾ ਹੈ ਅਤੇ ਜਮਾਤੀ ਸਮਾਜ ਨੂੰ ਉਸਦੀ ਸਮੁੱਚਤਾ ਵਿਚ ਪੇਸ਼ ਵੀ ਕਰਦਾ ਹੈ। ਸਮੁੱਚਤਾ ਵਿਚ ਪੇਸ਼ ਚਿਤਰ ਤੋਂ ਹੀ ਉਸਦੀ ਮਹੱਤਤਾ ਤੇ ਮੁੱਲ ਦੀ ਸਥਾਪਨਾ ਹੁੰਦੀ ਹੈ । ਪ੍ਰਗਤੀਵਾਦੀ ਸਾਹਿਤ ਸਮਕਾਲੀ ਜੀਵਨ ਦੀ ਯਥਾਰਥਕਤਾ ਨੂੰ ਸਿਰਫ ਵਰਨਣ ਨਹੀਂ ਕਰਦਾ ਸਗੋਂ ਇਸ ਨੂੰ ਬਦਲਣ ਵਿਚ ਵੀ ਸਹਾਇਤਾ ਕਰਦਾ ਹੈ। ਇਸੇ ਕਰਕੇ ਸਾਰਾ ਪ੍ਰਗਤੀਵਾਦੀ ਸਾਹਿਤ ਯਥਾਰਥਵਾਦੀ ਹੁੰਦਾ ਹੈ ਪਰ ਸਾਰਾ ਯਥਾਰਥਵਾਦੀ ਸਾਹਿਤ ਪ੍ਰਗਤੀਵਾਦੀ ਨਹੀਂ ਹੁੰਦਾ ।"48
ਸਾਹਿਤ ਸਮਾਜਕ ਚੇਤਨਤਾ ਦਾ ਰੂਪ ਹੁੰਦਾ ਹੋਇਆ ਇਕ ਵਿਚਾਰਧਾਰਕ ਪ੍ਰਗਟਾਅ ਮਾਧਿਅਮ ਵੀ ਹੈ। ਸਾਹਿਤ ਮਨੁੱਖ ਦੀ ਤੁਹਜਾਤਮਕ ਸਿਰਜਣਾ ਹੋਣ ਕਾਰਨ ਸਭਿਆਚਾਰ ਦਾ ਇਕ ਅੰਗ ਵੀ ਹੈ। ਇਹ ਅੱਗ ਵੀ ਸਭਿਆਚਾਰ ਦੇ ਵਿਭਿੰਨ ਅੰਗਾਂ ਵਾਂਗ ਸਮਾਜ ਦੀ ਸਮਾਜਕ ਆਰਥਿਕ ਬਣਤਰ ਨਾਲ ਸੰਬੰਧਿਤ ਹੈ। ਪ੍ਰਗਤੀਵਾਦੀ ਸਮੀਖਿਆ ਅਨੁਸਾਰ ਸਭਿਆਚਾਰ ਦੇ ਵਿਭਿੰਨ ਅੰਗ ਵਿਚਾਰਧਾਰਕ ਦ੍ਰਿਸ਼ਟੀ ਨਾਲ ਕਿਸੇ ਖਾਸ ਵਰਗ ਦੇ ਹਿੱਤਾਂ ਦੀ ਪ੍ਰੋੜਤਾ ਕਰਦੇ ਹਨ ਜਾਂ ਵਿਰੋਧਤਾ ਕਰਦੇ ਹਨ। ਸਾਹਿਤ ਵਿਚਾਰਧਾਰਾ ਨੂੰ ਵਰਗ ਹਿੱਤਾਂ ਲਈ ਸਪਾਟ ਰੂਪ ਵਿਚ ਪੇਸ਼ ਕਰਨ ਦੀ ਬਜਾਏ ਵਿਸ਼ੇਸ਼ ਬਿੰਬਾਂ, ਚਿੰਨ੍ਹਾਂ ਅਤੇ ਪ੍ਰਤੀਕਾਂ ਰਾਹੀਂ ਵਿਅਕਤ ਕਰਦਾ ਹੈ। ਪ੍ਰਗਤੀਵਾਦੀ ਚਿੰਤਕ ਸਾਹਿਤ ਨੂੰ ਰਾਜਨੀਤੀ ਦੇ ਪ੍ਰਸੰਗ ਵਿਚ ਵਿਚਾਰਧਾਰਕ ਵਰਤਾਰੇ ਵਜੋਂ ਸਮਝਦੇ ਹਨ ਪਰੰਤੂ ਇਸ ਨੂੰ ਵਿਚਾਰਧਾਰਾ ਜਾਂ ਰਾਜਨੀਤੀ ਤੱਕ ਘਟਾ ਕੇ ਕਿਸੇ ਸਿੱਧੜ ਜਾਂ ਮਕਾਨਕੀ ਢੰਗ ਨਾਲ ਵੀ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਸਾਹਿਤ ਰਚਨਾ ਦਾ ਕਲਾਤਮਕ ਅਤੇ ਸੁਹਜਾਤਮਕ ਹੋਣਾ ਬੁਨਿਆਦੀ ਮਹੱਤਵ ਰੱਖਦਾ ਹੈ।
ਸਾਹਿਤ ਕਿਸੇ ਰਾਜਨੀਤਕ ਪੂਰਤੀ ਦਾ ਸਾਧਨ ਤਾਂ ਨਹੀਂ ਹੋ ਸਕਦਾ ਪਰ ਇਹ ਕਹਿਣਾ ਵੀ ਸਹੀ ਨਹੀਂ ਕਿ ਰਾਜਨੀਤੀ ਅਤੇ ਸਾਹਿਤ ਦਾ ਉਦੇਸ਼ ਅਲੱਗ ਅਲੱਗ ਹੈ। ਰਾਜਨੀਤੀ ਅਤੇ ਸਾਹਿਤ
ਦੋਵੇਂ ਸਮਾਜਕ ਉਦੇਸਾਂ ਦੀ ਪੂਰਤੀ ਦਾ ਸਾਧਨ ਹੋਣ ਕਾਰਨ ਵਿਚਾਰਧਾਰਕ ਮਸਲੇ ਵੀ ਹਨ। ਰਾਜਨੀਤਕ ਦ੍ਰਿਸ਼ਟੀ ਦੇ ਪ੍ਰਸੰਗ ਵਿਚ ਨਿਮਨ ਲਿਖਤ ਮੱਤ ਉਲੇਖਯੋਗ ਹੈ। ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਕਲਾ ਸਿਧਾਂਤ ਦੇ ਪਿੱਛੇ ਇਕ ਵਿਸ਼ੇਸ਼ ਜੀਵਨ ਦ੍ਰਿਸ਼ਟੀ ਹੁੰਦੀ ਹੈ। ਉਸ ਜੀਵਨ ਦ੍ਰਿਸ਼ਟੀ ਦੇ ਪਿੱਛੇ ਇਕ ਜੀਵਨ ਦਰਸ਼ਨ ਹੁੰਦਾ ਹੈ ਅਤੇ ਉਸ ਜੀਵਨ ਦਰਸ਼ਨ ਦੇ ਪਿੱਛੇ, ਅੱਜ ਕੱਲ੍ਹ ਦੇ ਜਮਾਨੇ ਵਿਚ ਇਕ ਰਾਜਨੀਤਕ ਦ੍ਰਿਸ਼ਟੀ ਵੀ ਲੱਗੀ ਹੁੰਦੀ ਹੈ।49
ਪ੍ਰਗਤੀਵਾਦੀ ਦਰਸ਼ਨ ਸਮਾਜਕ ਵਿਕਾਸ ਨੂੰ ਅਲੱਗ ਅਲੱਗ ਘਟਨਾ ਪ੍ਰਵਾਹ ਦੇ ਰੂਪ ਵਿਚ ਵੇਖਣ ਦੀ ਬਜਾਏ ਜਮਾਤੀ ਸੰਘਰਸ਼ ਦੇ ਰੂਪ ਵਿਚ ਦੇਖਦਾ ਹੈ। ਇਸੇ ਕਾਰਨ ਹੀ ਉਹ ਸਾਹਿਤ ਨੂੰ ਜਮਾਤੀ ਸਮਾਜ ਵਿਚ ਜਮਾਤੀ ਸੰਘਰਸ਼ ਦੇ ਪਰਿਪੇਖ ਵਿਚ ਸਮਝਦਾ ਹੋਇਆ ਜਮਾਤੀ ਹਿੱਤਾਂ ਦੀ ਧਾਰਨਾ ਅਨੁਕੂਲ ਪਰਿਭਾਸ਼ਤ ਕਰਦਾ ਹੈ। ਜਮਾਤੀ ਸਮਾਜ ਵਿਚ ਸਾਹਿਤ ਅਤੇ ਕਲਾ ਦਾ ਸੁਭਾਅ ਨਿਸ਼ਚੇ ਹੀ ਪੱਖਪਾਤੀ ਹੁੰਦਾ ਹੈ। ਰੇਅਮੰਡ ਵਿਲੀਅਮ ਦੇ ਸਬਦਾਂ ਵਿਚ: "ਲਿਖਤ ਦੂਸਰੇ ਅਮਲਾ ਵਾਂਗ ਹਮੇਸ਼ਾ ਹੀ ਇਕ ਮਹੱਤਵਪੂਰਨ ਰੂਪ ਵਿਚ ਕਿਸੇ ਦੇ ਪੱਖ ਵਿਚ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਇਹ ਲੁਕਵੇਂ ਜਾਂ ਪ੍ਰਗਟ ਰੂਪ ਵਿਚ, ਵਿਸ਼ੇਸ਼ ਢੰਗ ਨਾਲ ਚੁਣੇ ਅਨੁਭਵ ਨੂੰ ਵੱਖ ਵੱਖ ਢੰਗਾਂ ਰਾਹੀਂ ਕਿਸੇ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਪ੍ਰਗਟ ਕਰਦੀ ਹੈ। 50
ਸਾਹਿਤਕਾਰ ਆਪਣੇ ਚੁਗਿਰਦੇ ਨਾਲ ਭਾਵਨਾਤਮਕ ਤੌਰ ਤੇ ਜੁੜਿਆ ਹੋਣ ਕਰਕੇ ਉਹ ਰਚਨਾ ਵਿਚ ਭਾਵਾਂ ਦੀ ਅਭਿਵਿਅਕਤੀ ਕੋਈ ਸਹਿਜ ਰੂਪ ਵਿਚ ਉਦੇਸ਼-ਰਹਿਤ ਨਹੀਂ ਕਰਦਾ। ਸਗੋਂ ਉਹ ਰਚਨਾ ਦੇ ਰਾਹੀਂ ਅਜਿਹੇ ਕਲਾਤਮਕ ਬਿੰਥ ਦੀ ਸਿਰਜਣਾ ਕਰਦਾ ਹੈ, ਜਿਸਦਾ ਸੁਚੇਤ ਰੂਪ ਵਿਚ ਮਹੱਤਵ ਕਿਸੇ ਜਮਾਤੀ ਹਿੱਤਾਂ ਨਾਲ ਜੁੜਿਆ ਹੁੰਦਾ ਹੈ । ਪ੍ਰਗਤੀਵਾਦੀ ਸਾਹਿਤਕਾਰ ਤਾਂ ਵਿਸ਼ੇਸ਼ ਤੌਰ ਤੇ ਆਪਣੀ ਪ੍ਰਤੀਬੱਧਤਾ ਪ੍ਰਗਤੀਸ਼ੀਲ ਸ਼ਕਤੀ ਕਿਰਤੀ ਜਮਾਤ ਨਾਲ ਦਰਸਾ ਕੇ ਉਸਦੇ ਭਵਿੱਖ ਦੀ ਉਸਾਰੀ ਕਰਦਾ ਹੈ। ਜਮਾਤੀ ਸਮਾਜ ਵਿਚ ਅਚੇਤ ਅਤੇ ਸੁਚੇਤ ਰੂਪ ਵਿਚ ਪੱਖਪਾਤੀ ਰਵੱਈਆ ਨਿਸਚੈ ਹੀ ਹੁੰਦਾ ਹੈ, ਕਿਉਂਕਿ ਜਮਾਤੀ ਸਮਾਜ ਵਿਚ ਨਿਰਪੱਖ ਕੁਝ ਵੀ ਨਹੀਂ ਤਾਂ ਸਾਹਿਤ ਦਾ ਨਿਰਪੱਖ ਸੋਚਣਾ ਵੀ ਪੱਖਪਾਤੀ ਹੁੰਦਾ ਹੈ। "ਹਰ ਲੇਖਕ /ਕਲਾਕਾਰ ਆਪਣੀ ਸਿਰਜਣਾ ਰਾਹੀਂ ਕੀਮਤਾਂ ਦੇ ਕਿਸੇ ਵਿਸ਼ੇਸ਼ ਪ੍ਰਬੰਧ ਪ੍ਰਤਿ ਆਪਣੇ ਰੁਖ਼ ਅਤੇ ਪ੍ਰਵਾਨਗੀ ਦਾ ਹੀ ਵਿਖਾਵਾ ਕਰਦਾ ਹੈ। ਇਉਂ ਅਜਿਹੀ ਪ੍ਰਕਿਰਿਆ ਵਿਚ ਲੇਖਕ ਜਾਂ ਕਲਾਕਾਰ ਦੇ ਨਿਰਪੱਖ ਹੋਣ ਦਾ ਜਾ ਜਮਾਤਾਂ ਤੋਂ ਉਪਰ ਹੋਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਇਹ ਗੱਲ ਅੱਗੋਂ ਲੇਖਕ ਦੇ ਸਮਾਜ ਪ੍ਰਤਿ ਦ੍ਰਿਸ਼ਟੀਕੋਣ ਉਤੇ ਨਿਰਭਰ ਕਰਦੀ ਹੈ ਕਿ ਉਹ ਇਸ ਪ੍ਰਤਿਬੰਧਤਾ ਨੂੰ ਕਿੰਨੀ ਕੁ ਕਲਾਤਮਕਤਾ ਅਤੇ ਡੂੰਘਾਈ ਨਾਲ ਕਿਸ ਜਮਾਤ ਦੀ ਸੇਵਾ ਕਰਨ ਹਿੱਤ ਪ੍ਰਯੋਗ ਵਿਚ ਲਿਆਉਂਦਾ ਹੈ।51
ਪ੍ਰਗਤੀਵਾਦੀ ਦਰਸ਼ਨ ਦੀ ਧਾਰਨਾ ਹੈ ਕਿ ਹੁਣ ਤਕ ਸਮਾਜ ਨੂੰ ਸਮਝਿਆ ਤੇ ਵਰਨਣਯੋਗ ਹੀ ਬਣਾਇਆ ਗਿਆ ਹੈ, ਜਦ ਕਿ ਜ਼ਰੂਰਤ ਇਸ ਸਮਾਜ ਨੂੰ ਪ੍ਰਵਰਤਿਤ ਕਰਨ ਦੀ ਵੀ ਹੈ। ਇਸ ਦ੍ਰਿਸ਼ਟੀ ਤੋਂ ਪ੍ਰਗਤੀਵਾਦੀ ਦਰਸ਼ਨ ਰਾਹ ਸੁਝਾਉਂਦਾ ਹੈ । ਪ੍ਰਗਤੀਵਾਦੀ ਸਮੀਖਿਆ ਇਸੇ ਦ੍ਰਿਸ਼ਟੀ ਅਨੁਸਾਰ ਇਹ ਸਥਾਪਤ ਕਰਦੀ ਹੈ ਕਿ ਸਮਾਜ ਵਿਚ ਜੋ ਕੁਝ ਵੀ ਰਚਿਆ ਜਾਂਦਾ ਹੈ, ਉਹ ਉਦੇਸ਼ ਰਹਿਤ ਨਹੀਂ ਹੁੰਦਾ। ਇਹ ਸਾਹਿਤ ਨੂੰ ਉਪਯੋਗੀ ਕਲਾ ਮੰਨਦੀ ਹੋਈ ਸਮਾਜੀ ਸੰਘਰਸ਼ ਵਿਚ ਇਕ ਸਹਾਇਕ ਦਾ ਰੋਲ ਅਦਾ ਕਰਦੀ ਹੈ। ਇਹ ਇਸ ਧਾਰਨਾ ਦਾ ਕਿ ਸਾਹਿਤ ਦਾ ਸੱਚਾ ਪ੍ਰਯੋਜਨ ਗਿਆਨ ਅਨੰਦ ਹੈ।"52 ਨੂੰ ਰੱਦ ਕਰਕੇ ਸਾਹਿਤ ਉਪਯੋਗੀ ਅਤੇ ਵਿਚਾਰਧਾਰਕ ਸਾਧਨ ਹੈ ਦੀ
ਸਥਾਪਨਾ ਕਰਦੀ ਹੈ। ਪ੍ਰਗਤੀਵਾਦੀ ਵਿਚਾਰਕ ਸਾਹਿਤਕ ਕਿਰਤਾਂ ਨੂੰ ਉਨ੍ਹਾਂ ਦੇ ਸਮਾਜਕ ਵਿਚਾਰਧਾਰਕ ਪ੍ਰਯੋਜਨ ਤੋਂ ਵਿਛੁੰਨ ਕੇ ਨਹੀਂ ਦੇਖਦੇ ਸਗੋਂ ਸਾਹਿਤ ਵਿਚ ਪੇਸ਼ ਸਮਾਜਕ ਰਾਜਨੀਤਕ ਵਿਚਾਰਾਂ ਦੀ ਘੋਖ-ਪੜਚੋਲ ਕਰਦੇ ਹਨ। ਬਸ਼ਰਤੇ ਕਿ ਉਹ ਨਿਰੋਲ ਰਾਜਨੀਤਕ ਵਿਚਾਰ ਹੀ ਨਾ ਹੋਣ ਜੋ ਇਕ ਪ੍ਰਚਾਰ ਤੋਂ ਵੱਧ ਕੁਝ ਵੀ ਪ੍ਰਤੀਤ ਨਾ ਹੋਣ । ਪ੍ਰਗਤੀ-ਵਾਦੀ ਸਾਹਿਤ ਦੇ ਸੰਦਰਭ 'ਚ ਸਾਹਿਤ ਦੇ ਪ੍ਰਯੋਜਨ ਦੀ ਇਹ ਸਥਾਪਨਾ ਮੁੱਲਵਾਨ ਹੈ ਕਿ. ਪ੍ਰਗਤੀਵਾਦੀ ਸਾਹਿਤ ਦਾ ਭਾਵ ਅਜਿਹਾ ਸਾਹਿਤ ਹੈ ਜਿਹੜਾ ਉਭਰ ਰਹੀਆਂ ਸਮਾਜਕ ਸ਼ਕਤੀਆਂ ਦੀ ਬੌਧਿਕ ਤੌਰ ਤੇ ਅਗਵਾਈ ਕਰਕੇ ਸਮਾਜਕ ਵਿਕਾਸ ਦੇ ਆਦਰਸ਼ਕ ਪੜਾਅ ਸਮਾਜਵਾਦ ਦੀ ਸਥਾਪਨਾ ਦੀ ਪ੍ਰੇਰਣਾ ਦਿੰਦਾ ਹੈ।"53
ਸਾਹਿਤ ਦੇ ਪ੍ਰਯੋਜਨ ਸੰਬੰਧੀ ਪ੍ਰਗਤੀਵਾਦੀ ਸਮੀਖਿਆ ਵਿਗਿਆਨਕ ਦ੍ਰਿਸ਼ਟੀ ਤੋਂ ਸਮਾਜ ਦੇ ਬਾਹਰਮੁਖੀ ਵਿਸ਼ਲੇਸ਼ਣ ਤੇ ਜ਼ੋਰ ਦੇ ਕੇ ਕਲਾ ਕਲਾ ਲਈ ਦੀ ਅੰਤਰਮੁਖੀ ਧਾਰਨਾ ਦਾ ਖੰਡਨ ਕਰਦੀ ਹੈ। ਪਰ ਇਹ ਕਲਾ ਅਤੇ ਸੁਹਜ ਨੂੰ ਬਰਕਰਾਰ ਰੱਖਣ ਤੇ ਵੀ ਬਲ ਦਿੰਦੀ ਹੈ। ਇਹ ਕਿਸੇ ਵੀ ਅਜਿਹੇ ਸਮਾਧਾਨ ਨੂੰ ਪਾਠਕ ਅੱਗੇ ਪਰੋਸ ਕੇ ਰਖ ਦੇਣ ਦਾ ਵੀ ਵਿਰੋਧ ਕਰਦੀ ਹੋਈ ਕਲਾ ਤੇ ਸੁਹਜ ਦੀ ਵਿਲੱਖਣਤਾ ਨੂੰ ਬਣਾਈ ਰੱਖਣ ਵਿਚ ਵਿਸ਼ਵਾਸ ਦ੍ਰਿੜ ਕਰਦੀ ਹੈ। ਉਹ ਆਪਣੇ ਸਮਾਜਕ ਕਾਰਜ ਅਤੇ ਮਹੱਤਵ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਦੀ। ਸਾਹਿਤ/ਕਲਾ ਦਾ ਉਦੇਸ਼ ' ਜਿੱਥੇ ਵਿਅਕਤੀ ਵਿਸ਼ੇਸ਼ ਦੀ ਸੁਹਜ ਤ੍ਰਿਪਤੀ ਨੂੰ ਮਹੱਤਵ ਪ੍ਰਦਾਨ ਕਰਦਾ ਹੈ, ਉਥੇ ਇਹ ਇਨ੍ਹਾਂ ਰੂਪਾਂ ਨੂੰ ਸਮਾਜਕ ਪ੍ਰਬੰਧ ਦੀ ਇਨਕਲਾਬੀ ਤਬਦੀਲੀ ਵਿਚ ਵੀ ਆਪਣਾ ਬਣਦਾ ਹਿੱਸਾ ਪਾਉਣ ਲਈ ਇਨ੍ਹਾਂ ਦੇ ਪ੍ਰਕਾਰਜ (Functions) ਨੂੰ ਬਹੁਤ ਜ਼ਰੂਰੀ ਸਮਝਦਾ ਹੈ। "54
ਪ੍ਰਗਤੀਵਾਦੀ ਸਿਧਾਂਤ ਸਮੀਖਿਆ ਨੂੰ ਕਲਾ-ਕ੍ਰਿਤਾਂ ਦੀ ਵਿਆਖਿਆ ਉਸਦੇ ਗੁਣਾਂ ਨੂੰ ਉਭਾਰਨਾ ਜਾਂ ਅਵਗੁਣਾਂ ਨੂੰ ਨਿੰਦਣਾ ਮਾਤਰ ਹੀ ਨਹੀਂ ਸਗੋਂ ਇਕ ਵਿਸ਼ੇਸ਼ ਗਿਆਨ ਮੰਨਦਾ ਹੈ ਜੋ ਸਮਾਜਕ ਸੰਘਰਸ਼ ਵਿਚ ਵਿਚਾਰਧਾਰਕ ਰੋਲ ਅਦਾ ਕਰਦਾ ਹੈ। ਪ੍ਰਗਤੀਵਾਦੀ ਸੁਹਜ ਸ਼ਾਸਤਰ ਜਮਾਤੀ ਸਮਾਜ ਦੇ ਪ੍ਰਬੰਧ ਅਨੁਸਾਰ ਇਸ ਨੂੰ ਸਪਸ਼ਟ ਰੂਪ ਵਿਚ ਜਮਾਤੀ ਹਿੱਤਾਂ ਦੀ ਸਪੱਸ਼ਟ ਪੁਸਟੀ ਵਜੋਂ ਸਵੀਕਾਰ ਕਰਦਾ ਹੈ। ਪ੍ਰਗਤੀਵਾਦੀ ਸਿਧਾਂਤ ਸਮੀਖਿਆ ਨੂੰ ਵਿਸ਼ੇਸ਼ ਇਤਿਹਾਸਕ ਕਾਰਨਾਂ ਦਾ ਸਿੱਟਾ ਪ੍ਰਵਾਨਦਾ ਹੈ। ਇਹ ਸਾਹਿਤ ਦੇ ਅੰਤਰੀਵੀ ਅਰਥਾਂ ਨੂੰ ਸਮਝਣ ਅਤੇ ਵਿਆਖਿਆ ਯੋਗ ਬਣਾਉਣ ਦੇ ਕਾਰਜ ਵਜੇ ਸਿਰਜਦਾ ਹੈ। ਪ੍ਰਗਤੀਵਾਦੀ ਦਰਸ਼ਨ ਸਮੀਖਿਆ ਨੂੰ ਘਟਨਾ ਪ੍ਰਧਾਨਤਾ ਦੀ ਥਾਂ 'ਮਾਨਵ ਚਰਿਤਰ ਦੇ ਚਿੱਤਰ ਦੀ ਪੇਸ਼ਕਾਰੀ ਤੇ ਜ਼ੋਰ ਦਿੰਦਾ ਹੈ। "55 ਪ੍ਰਗਤੀਵਾਦੀ ਦਰਸ਼ਨ ਕਿਰਤਾਂ ਦੀ ਹੋਂਦ ਵਿਧੀ ਨੂੰ ਅਧਿਐਨ ਦਾ ਆਧਾਰ ਬਣਾਉਣ ਤੇ ਬਲ ਦਿੰਦਾ ਹੈ। "ਇਸੇ ਲਈ ਕਿਸੇ ਕਿਰਤ ਦੇ ਪਾਠ ਦੀ ਹੋਂਦ-ਵਿਧੀ ਦਾ ਵਿਸ-ਲੇਸਣ ਅਧਿਐਨ, ਮੁਲਾਂਕਣ ਅਤੇ ਉਸਦੇ ਮਰਮ ਤਕ ਪਹੁੰਚਣ ਦਾ ਆਧਾਰ ਮਾਰਕਸਵਾਦੀ ਸਮੀਖਿਆ ਦ੍ਰਿਸ਼ਟੀ ਅਨੁਸਾਰ ਰਚਨਾ ਵਿਚਲੇ ਸਾਹਿਤਕ ਚਿੱਤਰ ਦੀ ਹੱਦ ਵਿਧੀ ਦੇ ਸਮੁੱਚੇ ਉਸਾਰੀ-ਨਿਯਮਾਂ ਉਨ੍ਹਾਂ ਦੀ ਕਾਰਜ ਵਿਧੀ ਅਤੇ ਇਸ ਚਿੱਤਰ ਵਿਚਲੇ ਸਮਾਜਿਕ ਮਨੁੱਖੀ ਮੁੱਲਾ ਅਤੇ ਸਾਰਥਕਤਾ ਨੂੰ ਇਤਿਹਾਸਕ ਪ੍ਰਸੰਗ ਅਨੁਕੂਲ ਗ੍ਰਹਿਣ ਕਰਨਾ ਹੈ ।56
ਸਮੀਖਿਆ ਸਾਹਿਤਕ ਚਿੱਤਰ ਨੂੰ ਇਤਿਹਾਸਕ ਪ੍ਰਸੰਗਤਾ ਅਨੁਕੂਲ ਗ੍ਰਹਿਣ ਕਰਨ ਦੇ ਨਾਲ ਇਕ ਵਿਚਾਰਧਾਰਕ ਪਰਿਪੇਖ ਤੋਂ ਕਿਸੇ ਦ੍ਰਿਸ਼ਟੀਕੋਣ ਦੀ ਸਥਾਪਨਾ ਵੀ ਕਰਦੀ ਹੈ। ਪ੍ਰਗਤੀਵਾਦੀ ਸਮੀਖਿਆ ਦਾ ਜੋ ਦਾਰਸ਼ਨਿਕ ਆਧਾਰ ਹੈ, ਉਸ ਦੀ ਵਿਸ਼ੇਸ਼ਤਾ ਇਕ ਵਿਸ਼ੇਸ਼ ਗਿਆਨ ਨਾ ਹੋ ਕੇ ਇਸ ਤੋਂ ਵੀ ਵਡੇਰਾ ਇਹ ਹੈ ਕਿ ਇਸ ਨੇ ਸਮਾਜੀ ਪਰਿਵਰਤਨ ਵਿਚ ਪਥ-ਪ੍ਰਦਰਸ਼ਨ ਕਰਨਾ ਹੈ।
ਦ੍ਰਿਸ਼ਟੀ ਪ੍ਰਦਾਨ ਕਰਦਾ ਹੋਇਆ ਆਲੋਚਨਾ ਨੂੰ ਵੀ ਇਕ ਮੰਤਵ ਅਧੀਨ ਪਰਖਦਾ ਹੈ ਕਿਉਂਕਿ ਜਿੱਥੇ ਇਹ ਦਰਸ਼ਨ ਸਾਹਿਤ ਦੇ ਸਮਾਜ ਵਿਗਿਆਨ (Sociology of Literature) ਨੂੰ ਸਮਝਣ ਦੀ ਲੋੜ ਹੈ ਉਥੇ ਇਹ ਦ੍ਰਿਸ਼ਟੀਕੋਣ ਪੁਸਤਕਾਂ ਦਾ ਵਿਸ਼ਲੇਸ਼ਣ ਅਤੇ ਮੁਲਾਕਣ ਵੀ ਕਰਦਾ ਹੈ।57
ਪ੍ਰਗਤੀਵਾਦੀ ਵਿਚਾਰਧਾਰਾ ਅਤੇ ਪੰਜਾਬੀ ਆਲੋਚਨਾ :- ਪੰਜਾਬੀ ਆਲੋਚਨਾ ਮੂਲ ਰੂਪ ਵਿਚ ਆਧੁਨਿਕ ਸਮੇਂ ਵਿਚ ਜਨਮੀ ਅਤੇ ਵਿਕਸਤ ਹੋਈ ਹੈ । ਉਂਝ ਤਾਂ ਪੰਜਾਬੀ ਆਲੋਚਨਾ ਵਿਚ ਟਿੱਪਣੀਆਂ ਆਦਿ ਮੱਧਕਾਲੀਨ ਸਾਹਿਤ ਵਿਚ ਵੀ ਮਿਲਦੀਆਂ ਹਨ ਪਰ ਕਿਸੇ ਮੌਲਿਕ ਦ੍ਰਿਸ਼ਟੀ ਜਾ ਸਿਧਾਂਤ ਦੀ ਅਣਹੋਂਦ ਕਾਰਨ ਉਨ੍ਹਾਂ ਦਾ ਆਲੋਚਨਾਤਮਕ ਅਮਲ, ਮੁਹਾਂਦਰਾ ਜਾਂ ਨੁਕਤੇ ਜ਼ਰੂਰ ਸਥਾਪਤ ਕੀਤੇ ਜਾ ਸਕਦੇ ਹਨ ਉਨ੍ਹਾਂ ਨੂੰ ਆਲੋਚਨਾ ਦੀ ਪਰੰਪਰਾ ਦਾ ਸਥਾਈ ਰੂਪ ਨਹੀਂ ਮੰਨਿਆ ਜਾ ਸਕਦਾ। ਸਿਧਾਂਤਕ ਅਤੇ ਵਿਸ਼ੇਸ਼ ਦ੍ਰਿਸ਼ਟੀਕੋਣ ਤੇ ਪੰਜਾਬੀ ਆਲੋਚਨਾ ਪ੍ਰਗਤੀਵਾਦੀ ਵਿਚਾਰਧਾਰਾ ਰਾਹੀਂ ਆਪਣਾ ਸਪੱਸ਼ਟ ਮੁਹਾਦਰਾ ਘੜਦੀ ਹੈ, ਜੋ ਨਿੱਜੀ ਪ੍ਰਤਿਕਰਮਾਂ ਅਤੇ ਸਤਹੀ ਵਿਸ਼ਲੇਸ਼ਣ ਦੀ ਬਜਾਏ ਇਕ ਅਜਿਹੀ ਵਿਗਿਆਨਕ ਦ੍ਰਿਸ਼ਟੀ ਦੀ ਆਲੋਚਨਾ ਨੂੰ ਸਥਾਪਤ ਕਰਦੀ ਹੈ, ਜਿਸਨੂੰ ਮਾਰਕਸਵਾਦੀ ਵੀ ਕਿਹਾ ਜਾਂਦਾ ਹੈ । ਮਾਰਕਸਵਾਦੀ ਵਿਸ਼ਵ ਦ੍ਰਿਸ਼ਟੀ ਤੋਂ ਪ੍ਰਾਪਤ ਕੀਤੇ ਵਿਹਾਰਕ ਸੂਤਰਾਂ ਨੂੰ ਆਧਾਰ ਬਣਾ ਕੇ ਕੀਤੀ ਸਮੀਖਿਆ ਨੂ ਪ੍ਰਗਤੀਵਾਦ ਦਾ ਨਾਂਅ ਦਿੱਤਾ ਗਿਆ ਹੈ। "ਇਸ ਸਿਧਾਂਤ (ਮਾਰਕਸਵਾਦ) ਤੋਂ ਪ੍ਰਾਪਤ ਵਿਵਹਾਰਕ ਸੂਤਰਾਂ ਦੇ ਸੰਗ੍ਰਹਿ ਨੂੰ ਮਾਰਕਸੀ ਵਿਚਾਰਧਾਰਾ ਕਿਹਾ ਜਾਂਦਾ ਹੈ, ਜਿਸਨੂੰ ਹਿੰਦੀ ਤੇ ਪੰਜਾਬੀ ਦੀ ਸਾਹਿਤਕ ਸੰਕੇਤਾਵਲੀ ਵਿਚ ਪ੍ਰਗਤੀਵਾਦ ਦਾ ਨਾਂ ਦਿੱਤਾ ਗਿਆ ਹੈ। ਮਾਰਕਸਵਾਦ ਆਪਣੇ ਆਪ ਵਿਚ ਇਕ ਵਿਚਾਰਧਾਰਾ ਨਹੀਂ। ਇਹ ਇਕ ਸਿਧਾਂਤ ਜਾਂ ਜੀਵਨ ਦਰਸ਼ਨ ਹੈ । ਪਰ ਜਿਵੇਂ ਹਰ ਵਿਗਿਆਨ ਦਾ ਇਕ ਵਿਚਾਰਧਾਰਾਈ ਰੂਪ ਹੁੰਦਾ ਹੈ। ਉਸੇ ਤਰ੍ਹਾਂ ਮਾਰਕਸਵਾਦ ਦਾ ਵਿਚਾਰਧਾਰਾਈ ਰੂਪ ਪ੍ਰਗਤੀਵਾਦ ਹੈ। 58
ਇਹ ਪ੍ਰਗਤੀਵਾਦੀ ਵਿਚਾਰਧਾਰਾ ਪੰਜਾਬੀ ਸਾਹਿਤਧਾਰਾ ਵਿਚ ਵਿਸ਼ਾਲ ਰੂਪ ਵਿਚ ਮਾਰਕਸਵਾਦੀ ਦਰਸ਼ਨ ਦੇ ਵਿਚਾਰਧਾਰਕ ਸੂਤਰਾਂ ਨੂੰ ਗ੍ਰਹਿਣ ਕਰਦੀ ਹੈ ਤੇ ਕਲਾਤਮਕ ਰੂਪ ਇਸ ਨੂੰ ਰਚਨਾ ਦਾ ਪ੍ਰੇਰਕ ਬਣਾਉਂਦੀ ਹੈ। ਪੰਜਾਬੀ ਆਲੋਚਨਾ ਵੀ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਇਕ ਨਵੀਂ ਆਲੋਚਨਾ ਪਰੰਪਰਾ ਦਾ ਉਦੈ ਕਰਦੀ ਹੈ। ਇਹ ਪ੍ਰਗਤੀਵਾਦੀ ਸਿਰਜਣਧਾਰਾ ਦੇ ਨਾਲ ਹੀ ਸਾਹਿਤ ਦੇ ਵਿਸਲੇਸਣ ਪ੍ਰਤੀ ਯਤਨਸ਼ੀਲ ਰਹੀ ਹੈ। ਇਕ ਸਾਹਿਤ ਚਿੰਤਕ ਦੇ ਸ਼ਬਦਾਂ ਵਿਚ। ਪੰਜਾਬੀ ਪ੍ਰਗਤੀਵਾਦੀ ਸਾਹਿਤਧਾਰਾ ਦੇ ਨਾਲ ਪੰਜਾਬੀ ਆਲੋਚਨਾ ਵੀ ਆਪਣੀ ਸਾਹਿਤਕ ਵਿਰਸੇ ਦੀ ਪੂਰਨ ਵਿਆਖਿਆ ਪ੍ਰਗਤੀਸ਼ੀਲਤਾ, ਪ੍ਰਗਤੀਵਾਦੀ ਲਹਿਰਾਂ ਦੇ ਪ੍ਰਭਾਵ ਅਤੇ ਪ੍ਰਗਤੀਵਾਦੀ ਸਾਹਿਤ ਦੇ ਸਮਾਨਾਂਤਰ ਰਚੇ ਜਾ ਰਹੇ ਪੰਜਾਬੀ ਸਾਹਿਤ ਦਾ ਇਸ ਦੇ ਪ੍ਰਸੰਗ ਵਿਚ ਵਿਸਲੇਸ਼ਣ ਕਰਕੇ ਸਾਹਿਤ ਦੇ ਪ੍ਰਗਤੀਵਾਦੀ ਮਾਨਦੰਡਾਂ ਦਾ ਨਿਰਣਾ ਕਰਨ ਲਈ ਯਤਨੀਸ਼ੀਲ ਰਹੀ ਹੈ।59
ਪ੍ਰਗਤੀਵਾਦੀ ਵਿਚਾਰਧਾਰਾ ਨੇ 20ਵੀਂ ਸਦੀ ਦੇ ਚੌਥੇ ਦਹਾਕੇ ਵਿਚ ਪੰਜਾਬ ਦੇ ਸਮਾਜਕ, ਰਾਜਨੀਤਕ ਅਤੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਕਰ ਲਿਆ ਸੀ । ਸਿਰਜਣਾਤਮਕ ਸਾਹਿਤ ਦੇ ਨਾਲ ਹੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਆਰੰਭ ਹੋ ਗਿਆ ਤੇ ਜਿਸ ਨੇ ਇਕ ਵਿਸ਼ੇਸ਼ ਆਲੋਚਨਾ ਧਾਰਾ ਦਾ ਸਥਾਨ ਗ੍ਰਹਿਣ ਕਰ ਲਿਆ । ਪ੍ਰਗਤੀਵਾਦੀ ਆਲੋਚਨਾ ਨੂੰ ਆਰੰਭਕ ਰੂਪ ਸੰਤ ਸਿੰਘ ਸੇਖੋਂ ਨੇ ਪ੍ਰਦਾਨ ਕੀਤਾ। ਬਾਅਦ ਵਿਚ ਕਿਸ਼ਨ ਸਿੰਘ, ਅਤਰ ਸਿੰਘ, ਰਵਿੰਦਰ ਸਿੰਘ ਰਵੀ. ਤੇਜਵੰਤ ਸਿੰਘ ਗਿੱਲ, ਜੋਗਿੰਦਰ ਸਿੰਘ ਰਾਹੀ, ਟੀ ਆਰ ਵਿਨੋਦ, ਕੇਸਰ ਸਿੰਘ ਕੇਸਰ ਆਦਿ
ਚਿੰਤਕਾਂ ਨੇ ਵਿਧੀਪੂਰਵਕ, ਵਿਕੋਲਿਤਰੀਆਂ ਪੁਸਤਕਾਂ ਅਤੇ ਨਿਬੰਧਾਂ ਰਾਹੀਂ ਸਿਧਾਂਤਕ ਅਤੇ ਵਿਹਾਰਕ ਪੱਖ ਤੋਂ ਇਸ ਆਲੋਚਨਾ ਨੂੰ ਡੂੰਘਾਈ ਅਤੇ ਵਿਚਾਰਧਾਰਕ ਪਰਿਪੇਖ ਪ੍ਰਦਾਨ ਕਰਕੇ ਵਿਸਤਾਰਿਆ। ਇਸ ਆਲੋਚਨਾ ਪ੍ਰਵਿਰਤੀ ਨੇ ਜਿੱਥੇ ਸਾਹਿਤ ਅਧਿਐਨ ਪ੍ਰਤੀ ਨਵੇਂ ਆਧਾਰ ਪੈਦਾ ਕੀਤੇ, ਉਥੇ ਇਸ ਦੇ ਵਿਹਾਰਕ ਪੱਖ ਵਿਚ ਆਲੋਚਕ ਇਕ ਮੌਤ ਵੀ ਨਹੀਂ ਹਨ। ਇਸ ਹੱਥਲੇ ਅਧਿਐਨ ਵਿਚ ਵਿਅਕਤੀਗਤ ਤੌਰ ਤੇ ਵਿਚਾਰਧਾਰਾਈ ਆਧਾਰ ਅਤੇ ਜਮਾਤੀ ਅਸਤਿਤਵ ਨੂੰ ਸਮਝਣ ਦੀ ਬਜਾਏ ਸਮੁੱਚੀ ਪ੍ਰਵਿਰਤੀ ਨੂੰ ਉਸ ਦੇ ਸਿਧਾਂਤਕ ਪਰਿਪੇਖ ਅਤੇ ਵਿਹਾਰਕ ਪਰਿਪੇਖ ਅਧੀਨ ਸਮਝਣ ਦਾ ਯਤਨ ਕੀਤਾ ਹੈ।
ਪੰਜਾਬੀ ਪ੍ਰਗਤੀਵਾਦੀ ਆਲੋਚਨਾ : ਸਿਧਾਂਤਕ ਪਰਿਪੇਖ –
ਪੰਜਾਬੀ ਪ੍ਰਗਤੀਵਾਦੀ ਆਲੋਚਨਾ ਨੇ ਸਾਹਿਤਕ ਕਿਰਤਾਂ ਦੇ ਵਿਸ਼ਲੇਸਣ ਅਤੇ ਮੁਲਾਕਣ ਕਰਦੇ ਹੋਏ ਕਈ ਸਿਧਾਂਤਕ ਤੌਰ ਤੇ ਸਥਾਪਨਾਵਾਂ ਪੇਸ਼ ਕੀਤੀਆਂ ਹਨ ਜਿਹੜੀਆਂ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਵਿਗਿਆਨਕ ਵੀ ਹਨ. ਅਵਿਗਿਆਨਕ ਅਤੇ ਪ੍ਰਗਤੀਵਾਦੀ ਦਰਸ਼ਨ ਵਿਰੋਧੀ ਵੀ ਹਨ। ਇਨ੍ਹਾਂ ਨੂੰ ਨਿਮਨ ਲਿਖਤ ਰੂਪ ਵਿਚ ਦ੍ਰਿਸ਼ਟੀਗੋਚਰ ਕੀਤਾ ਜਾ ਸਕਦਾ ਹੈ।
ਸਾਹਿਤਕ ਕਿਰਤ ਦੀ ਹੋਂਦ ਵਿਧੀ ਦੇ ਮਸਲੇ ਨੂੰ ਪੰਜਾਬੀ ਪ੍ਰਗਤੀਵਾਦੀ ਆਲੋਚਨਾ ਨੇ ਮੁੱਢਲੇ ਸਮੇਂ ਵਿਚ ਤਾਂ ਇਸ ਨੂੰ ਛੂਹਿਆ ਹੀ ਨਹੀਂ। ਆਰੰਭ ਵਿਚ ਤਾਂ ਲੇਖਕ ਤੋਂ ਦ੍ਰਿਸ਼ਟੀ ਅਤੇ ਮੰਤਵ ਦੀ ਸਿੱਧੀ ਲਈ ਰਚਨਾ ਦਾ ਸੁਤੰਤਰ ਅਸਤਿਤਵ ਅਣਗੌਲਿਆ ਹੀ ਰਿਹਾ। ਪੰਜਾਬੀ ਆਲੋਚਨਾ ਦੀ ਇਸ ਪਲਾਇਣਮੁਖੀ ਰੁਚੀ ਨੂੰ ਇਕ ਵਿਦਵਾਨ ਇਉਂ ਪੇਸ਼ ਕਰਦਾ ਹੈ ਕਿ "ਪੰਜਾਬੀ ਆਲੋਚਨਾ ਨੇ ਆਪਣੀ ਛੋਟੀ ਜਿਹੀ ਆਯੂ ਵਿਚ ਲੇਖਕ ਪਾਸੋਂ ਕੇਵਲ ਇਹ ਮੰਗ ਕੀਤੀ ਹੈ ਕਿ ਉਹ ਕਾਹਦੇ ਬਾਰੇ ਲਿਖੇ ਤੇ ਕਿਸ ਦ੍ਰਿਸ਼ਟੀਕੋਣ ਤੋਂ ਲਿਖੇ । ਰਚਨਾ ਦੇ ਇਕ ਪ੍ਰਣਵਾਨ ਅਸਤਿਤਵ ਨੂੰ ਸਵੀਕਾਰ ਨਹੀਂ ਕੀਤਾ ਗਿਆ। ਸੋ ਸਾਹਿਤਕ ਰਚਨਾ ਦੇ ਮੂਲ ਪ੍ਰਸ਼ਨ ਉਸਦੀ ਹੋਂਦ ਵਿਧੀ ਦੇ ਜਟਿਲ ਵਰਤਾਰੇ ਨੂੰ ਸਮਝਣ ਲਈ "ਕਵੀ-ਕਥਨ, ਵਿਚਾਰ ਅਨੁਭਵ, ਸਰਲ ਅਰਥ ਪ੍ਰਤੱਖ ਭਾਸ਼ਾ ਜੁਗਤਾਂ, ਉਪਮਾਵਾ ਰੂਪਕਾ, ਬਿੰਬਾਂ ਪ੍ਰਤੀਕਾਂ, ਪਾਠ ਸੰਗਠਨ ਦੇ ਜੁਜਾ ਅਤੇ ਸਮੁੱਚ ਜਾਂ ਆਗਿਕ (organic) ਸਮੁੱਚ ਵਿਚ ਨਾ ਤਾਂ ਕਿਸੇ ਇਕ ਉਤੇ ਅਤੇ ਨਾ ਹੀ ਇਨ੍ਹਾਂ ਦੇ ਮਕਾਨਕੀ ਸਮੁੱਚ ਵਿਚੋਂ ਲੱਭੀ ਜਾ ਸਕਦੀ ਹੈ।61 ਮੁੱਢਲੀ ਪ੍ਰਗਤੀ-ਵਾਦੀ ਆਲੋਚਨਾ ਪਰ-ਉਸਾਰ ਦੇ ਅੰਗਾਂ ਵਿਚੋਂ ਉਸਦੀ ਹੋਂਦ ਵਿਧੀ ਨੂੰ ਅਚੇਤ ਰੂਪ ਵਿਚ ਸਵੀਕਾਰਦੀ ਰਹੀ ਹੈ। ਜਿਵੇਂ ਕਿ "ਇਨ੍ਹਾਂ ਦੀ ਸੁੰਦਰਤਾ ਜਾਂ ਹੋਰ ਭਾਵਕ ਸ਼ਕਤੀ ਵਿਚ ਹੀ ਇਨ੍ਹਾਂ ਦਾ ਮੁੱਲ ਹੈ ਤੇ ਸੁੰਦਰਤਾ ਤੇ ਹੋਰ ਭਾਵੁਕ ਸ਼ਕਤੀ ਇਕ ਸੂਖ਼ਮ ਗੁਣ। 62 ਰਚਨਾ ਦੀ ਹੋਂਦ ਵਿਧੀ ਉਸ ਦੇ ਸਰਲ ਅਰਥੀ ਸਾਰ ਚੋਂ ਨਹੀਂ ਲੱਭੀ ਜਾ ਸਕਦੀ, ਜਦੋਂ ਕਿ ਦਿੱਖ ਦੀ ਪੱਧਰ ਤੇ ਭਾਸ਼ਾ ਦੇ ਕੋਸ਼ਗਤ ਅਰਥ ਉਸਦੇ ਅੰਦਰਲੇ ਵੱਥ ਨਾਲੋਂ ਮੂਲੋਂ ਹੀ ਭਿੰਨ ਹੁੰਦੇ ਹਨ।
ਸਾਹਿਤਕਾਰ ਸਮਾਜਕ ਯਥਾਰਥ ਨੂੰ ਵਿਸ਼ੇਸ਼ ਪ੍ਰਤੀਬਿੰਬਨ ਵਿਧੀ ਰਾਹੀਂ ਗ੍ਰਹਿਣ ਕਰਦਾ ਹੈ। ਇਸੇ ਕਾਰਨ ਸਾਹਿਤ ਦਾ ਬਾਕੀ ਚੇਤਨਾ ਰੂਪਾਂ ਨਾਲੋਂ ਇਕ ਵੱਖਰਾ ਚਿੱਤਰ ਤੇ ਚਰਿਤਰ ਹੁੰਦਾ ਹੈ ਜਿਸ ਕਰਕੇ ਸਾਹਿਤਕ ਚਿੱਤਰ ਚੇਤਨਾ ਦੇ ਬਾਕੀ ਰੂਪਾਂ ਨਾਲੋਂ ਵਿਸ਼ੇਸ਼ ਹੁੰਦਾ ਹੋਇਆ ਆਪਣੇ ਮੰਤਵ ਅਤੇ ਦ੍ਰਿਸ਼ਟੀਕੋਣ ਨਾਲੋਂ ਵੀ ਵੱਖਰੇ ਢੰਗ ਦਾ ਹੁੰਦਾ ਹੈ। "ਸਾਹਿਤਕ ਰਚਨਾ ਦੀ ਸਾਹਿਤਕਤਾ ਨਾ ਤਾਂ ਉਸ ਗੱਲ ਵਿਚ ਹੈ, ਜਿਸਨੂੰ ਉਸਨੇ ਆਪਣੀ ਕਵਿਤਾ ਵਿਚ ਬਿਆਨ ਕੀਤਾ ਹੈ, ਭਾਵ ਰਚਨਾ ਦੇ ਵਿਸ਼ੇ ਵਿਚ ਨਾ ਹੀ ਸੀਮਤ ਤੱਤ ਰਚਨਾਕਾਰ ਦੀ ਰਚਨਾ ਦੇ ਸੁਨੇਹੇ, ਭਾਵ ਉਹ ਦ੍ਰਿਸ਼ਟੀਕੋਣ ਜਿਸ ਤੋਂ
ਉਸਨੇ ਆਪਣੇ ਵਿਸ਼ੇ ਨੂੰ ਵੇਖਿਆ ਹੈ, ਵਿਚ ਹੈ। ਸਾਹਿਤ ਦਾ ਸਾਰ ਰਚਨਾ ਦੀ ਅਦੁੱਤੀ ਇਕਾਗਰਤਾ ਵਿਚ ਹੋਏਗਾ। 63
ਪੰਜਾਬੀ ਪ੍ਰਗਤੀਵਾਦੀ ਆਲੋਚਨਾ ਨੇ ਸਿਧਾਂਤਕ ਤੌਰ ਤੇ ਅੰਤਰ ਰਾਸ਼ਟਰੀ ਪੱਧਰ ਤੇ ਸਾਹਿਤ ਅਧਿਐਨ ਵਿਧੀਆਂ ਨਾਲ ਸਾਂਝ ਪਾ ਕੇ ਸਾਹਿਤਕ ਰਚਨਾ ਦੀ ਹੋਂਦ ਦੇ ਮਸਲੇ ਪ੍ਰਤੀ ਇਕ ਸਾਰਥਕ ਪਹੁੰਚ ਵੀ ਅਪਣਾਈ ਹੈ । ਕਲਾਤਮਕ ਬਿੰਬ ਯਥਾਰਥ-ਬੰਧ ਦਾ ਅਜਿਹਾ ਸਮੁੱਚ ਹੈ ਜਿਹੜਾ ਸਮਾਜਕ ਉਤਪਤੀ ਮੂਲਕ (Socio-genetic) ਸਮਾਜਕ ਪੱਧਰ ਤੇ ਕਲਾ ਦੀ ਲੋੜ ਅਤੇ ਕਲਾ ਦੀ ਸਿਰਜਨਾ ਸਮਾਜਕ ਪਰਿਸਥਿਤੀਆਂ ਦੀ ਜਰੂਰਤ, ਯਥਾਰਥ-ਬੰਧ ਮੂਲਕ-ਮੁਲਾਂਕਣੀ (cog nitive-Evaluation), ਸੰਚਾਰ- ਮੂਲਕ –ਸਮਸੂਰਤਾ- ਮੂਲਕ (communication-commun- ion), ਸਾਂਸਕ੍ਰਿਤਿਕ-ਇਤਿਹਾਸਕ ਅੰਤਰਮੁਖਤਾ-ਬਾਹਰਮੁਖਤਾ ਵਿਅਕਤਿਕ-ਸਮੂਹਕ ਅਨਿੱਤ-ਨਿੱਤ, ਭਾਵ-ਮੂਲਕ-ਵਿਵੇਕ-ਮੂਲਕ ਰੂਪ-ਵਸਤੂ, ਦਿੱਖ-ਸਾਰ, ਆਵੱਸ਼ਕ-ਇਤਫਾਕੀਆ ਪ੍ਰਾਪਤ-ਇੱਛਤ ਐਦ੍ਰਿਕ-ਸਰੀਰਕ ਸੁਹਜ-ਮੂਲਕ-ਆਦਰਸ਼-ਮੂਲਕ ਬਹੁ-ਅਰਥੀ ਸਹਦਾਰੀ-ਕ੍ਰਮਕੀ, ਸਰਲ-ਅਰਥ- ਅਸਲ ਅਰਥ ਦੀ ਦੁਅੰਦਾਤਮਕ ਏਕਤਾ ਦਾ ਸਮੁੱਚ ਹੁੰਦਾ ਹੈ।64 ਇਸ ਤਰ੍ਹਾਂ ਪ੍ਰਗਤੀਵਾਦੀ ਆਲੋਚਨਾ ਵਿਚ ਸਾਹਿਤਕ ਰਚਨਾ ਦੀ ਹੋਂਦ ਵਿਧੀ ਬਾਰੇ ਸਪਸ਼ਟ ਰੂਪ ਵਿਚ ਇਕ ਸੈਧ ਪ੍ਰਾਪਤ ਹੁੰਦੀ ਹੈ। ਜਿਸ ਦੇ ਆਧਾਰਿਤ ਸਾਹਿਤਕ ਰਚਨਾ ਨੂੰ ਇਕ ਅਦੁੱਤੀ ਇਕਾਗਰ ਹੋਂਦ, ਸਾਹਿਤਕ ਚਿੱਤਰ ਅਤੇ ਕਲਾਤਮਕ ਬਿੰਬ ਦਾ ਨਾਂਅ ਦਿੱਤਾ ਜਾ ਸਕਦਾ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਸਾਹਿਤ ਅਤੇ ਰਾਜਨੀਤੀ ਦੇ ਆਪਸੀ ਅੰਤਰ-ਸੰਬੰਧਾਂ ਬਾਰੇ ਆਰੰਭ ਤੋਂ ਸੁਚੇਤ ਰਹੀ ਹੈ, ਭਾਵੇਂ ਇਸ ਵਿਚ ਮੂਲ ਤੌਰ ਤੇ ਵਿਰੋਧ ਵੀ ਹੈ। ਕੁਝ ਆਲੋਚਕ ਰਾਜਨੀਤੀ ਨੂੰ ਮੁੱਖ ਰੂਪ ਵਿਚ ਇਕ ਸ਼ਕਤੀ ਸਵੀਕਾਰ ਕਰਦੇ ਹਨ। "ਸਮਾਜ ਦੀ ਕੇਂਦਰੀ ਸ਼ਕਤੀ ਰਾਜਸੀ ਹੈ ਤੇ ਸਾਹਿਤ ਲਈ ਇਸ ਸ਼ਕਤੀ ਵਲ ਸਾਵਧਾਨੀ ਨਾਲ ਵਰਤਣਾ ਜ਼ਰੂਰੀ ਹੈ । ਰਾਜਸੀ ਸ਼ਕਤੀ ਸ਼੍ਰੇਣੀ ਸੁਭਾਵੀ ਹੁੰਦੀ ਹੈ। "65 ਕੁਝ ਰਾਜਨੀਤੀ ਨਾਲ ਅਸਿੱਧੇ ਸੰਬੰਧਾਂ ਵੱਲ ਸੰਕੇਤ ਕਰਦੇ ਹਨ। ਹਰ ਕਵੀ ਅਸਿੱਧੇ ਤੌਰ ਤੇ ਕਿਸੇ ਨਾ ਕਿਸੇ ਸਿਆਸਤ ਨਾਲ ਜੁੜਿਆ ਹੁੰਦਾ ਹੈ। 66 ਸਾਹਿਤ ਅਤੇ ਰਾਜਨੀਤੀ ਦੋਵੇਂ ਸਮਾਜਕ ਚੇਤਨਤਾ ਦੇ ਵੱਖਰੇ ਵੱਖਰੇ ਰੂਪ ਹੁੰਦੇ ਹੋਏ ਵੀ ਆਪਸ ਵਿਚ ਦਵੰਦਾਤਮਕ ਪ੍ਰੇਮ ਵਿਚ ਬੱਝੇ ਹੁੰਦੇ ਹਨ। ਇਨ੍ਹਾਂ ਦੋਹਾਂ ਦੀ ਹੋਂਦ ਵਿਧੀ ਅਤੇ ਕਾਰਜ ਵਿਧੀ ਵਿਚ ਅੰਤਰ ਹੈ। ਅਜਿਹੇ ਵਿਚਾਰ ਇਕ ਹੋਰ ਆਲੋਚਕ ਦੇ ਇਉਂ ਹਨ। ਕਿਸੇ ਆਰਥਕ ਬਣਤਰ ਦਾ ਸਮਾਜਕ ਪ੍ਰਗਟਾ (self Manifestation) ਰਾਜਨੀਤੀ ਰਾਹੀਂ ਹੀ ਹੁੰਦਾ ਹੈ। ਪਰ ਵਿਚਾਰਧਾਰਕ ਪੱਖ ਵੀ ਉਸਦੇ ਸਮਾਜਕ ਪ੍ਰਗਟਾ ਦਾ ਮਹੱਤਵਸ਼ਾਲੀ ਤੇ ਸਰਗਰਮ ਆਧਾਰ ਹੈ। ਨਤੀਜੇ ਵਜੋਂ ਰਾਜਨੀਤੀ ਦੀ ਹੋਂਦ ਵਿਧੀ ਦੇ ਨਿਯਮ, ਸਾਹਿਤਕ ਕਿਰਤ ਦੀ ਹੋਂਦ ਵਿਧੀ ਦੇ ਨਿਯਮਾਂ ਨਾਲੋਂ ਮੂਲੋਂ ਭਿੰਨ ਹਨ। ਭਾਵੇਂ ਕਲਚਰਲ ਉਸਾਰ ਵਿਚ ਰਾਜਨੀਤੀ ਅਤੇ ਸਾਹਿਤ ਇਕ ਦੂਸਰੇ ਨੂੰ ਪ੍ਰਭਾਵਿਤ ਵੀ ਕਰਦੇ ਹਨ। 67
ਪ੍ਰਗਤੀਵਾਦੀ ਵਿਚਾਰਧਾਰਾ ਸਮਾਜ ਦੀ ਅਸਾਵੀਂ ਵੰਡ ਨੂੰ ਜਮਾਤੀ ਸਮਾਜ ਦੇ ਪ੍ਰਸੰਗ ਵਿਚ ਉਤਪਾਦਨੀ ਸਾਧਨਾ ਦੀ ਜਮਾਤੀ ਮਲਕੀਅਤ ਵਿਚ ਦੇਖਦੀ ਹੈ। ਇਸੇ ਅਸਾਵੀਂ ਵੰਡ ਕਾਰਨ ਸਮਾਜਕ ਚੇਤਨਤਾ ਦੇ ਰੂਪਾਂ ਵਿਚ ਅਸਾਵਾਪਣ ਦੇਖਦੀ ਹੋਈ ਭਾਰੂ ਵਿਚਾਰ ਹਾਕਮ ਜਮਾਤ ਦੇ ਤਸੱਵਰ ਕਰਦੀ ਹੈ। ਸਾਰਾ ਪ੍ਰਬੰਧ ਤੇ ਵਿਚਾਰ ਸ਼ਕਤੀ ਉਸੇ ਜਮਾਤ ਦੀ ਹੋਣ ਕਾਰਨ ਸਾਹਿਤ ਅਤੇ ਰਾਜਨੀਤੀ ਦੀ ਜਮਾਤੀ ਦ੍ਰਿਸ਼ਟੀ ਤੋਂ ਹੀ ਵਿਵੇਚਨਾ ਕਰਦੀ ਹੈ। ਰਾਜਨੀਤੀ ਦੇ ਸਾਹਿਤ ਨਾਲ
ਮਹੱਤਵਪੂਰਣ ਸੰਬੰਧਾਂ ਨੂੰ ਪ੍ਰਵਾਨ ਕਰਕੇ ਵੀ ਪ੍ਰਗਤੀਵਾਦੀ ਆਲੋਚਕ ਰਾਜਨੀਤਕ ਪ੍ਰਤਿਬੱਧਤਾ ਨਾਲੋਂ ਕਲਾਤਮਕ ਪ੍ਰਤਿਬੱਧਤਾ ਉਤੇ ਜ਼ੋਰ ਦਿੰਦਾ ਹੈ। 68
ਇਸੇ ਅਧੀਨ ਸਾਹਿਤ ਅਤੇ ਪ੍ਰਚਾਰ ਦੇ ਸੰਬੰਧਾਂ ਨੂੰ ਵੀ ਗਤੀਵਾਦੀ ਪੰਜਾਬੀ ਆਲੋਚਨਾ ਆਪਣਾ ਮੁੱਦਾ ਬਣਾਉਂਦੀ ਹੈ। ਖੁੱਲ੍ਹੇ ਰਾਜਸੀ ਪ੍ਰਾਪੇਗੰਡਾ ਨੂੰ ਨਕਾਰ ਕੇ ਸਾਹਿਤਕਾਰ ਦੀ ਪ੍ਰਤਿਬੱਧਤਾ ਸਮਾਜ ਦੀ ਯਥਾਰਥਕ ਪੇਸ਼ਕਾਰੀ ਤੇ ਉਸਦੀ ਭਾਵੀ ਸਥਿਤੀ ਨੂੰ ਉਜਾਗਰ ਕਰਨ ਲਈ ਸੁਚੇਤ ਕਰਦੀ ਹੈ। ਪ੍ਰਗਤੀਵਾਦੀ ਸਾਹਿਤਕਾਰ ਲਈ ਇਹ ਜ਼ਰੂਰੀ ਹੈ ਕਿ ਉਹ ਸਾਹਿਤ ਨੂੰ ਸਹੀ ਪ੍ਰਚਾਰ ਤੋਂ ਬਚਾਵੇ । ਸਾਹਿਤ ਅਤੇ ਪ੍ਰਚਾਰ ਦੇ ਸੂਖਮ ਅੰਤਰ ਬਾਰੇ ਚੇਤੰਨ ਰਹਿੰਦਿਆਂ ਕਲਾਤਮਕਤਾ ਬਰਕਰਾਰ ਰੱਖਦਿਆਂ ਸਾਹਿਤ ਦੀ ਗੰਭੀਰ ਪ੍ਰਕ੍ਰਿਤੀ ਪ੍ਰਤੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਸੁਚੇਤ ਰਹੀ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਸਾਹਿਤ ਅਤੇ ਵਿਚਾਰਧਾਰਾ ਬਾਰੇ ਵੀ ਸਿਧਾਤਕ ਰੂਪ ਵਿਚ ਮਹੱਤਵ ਪੂਰਨ ਧਾਰਨਾਵਾਂ ਸਥਾਪਤ ਕੀਤੀਆਂ ਹਨ। ਵਿਚਾਰਧਾਰਾ ਨੂੰ ਇਕ ਇਤਿਹਾਸਕ ਪ੍ਰਵਰਗ ਵਜੋਂ ਸਥਾਪਤ ਕਰਕੇ ਇਸ ਨੂੰ ਜਮਾਤੀ ਸਮਾਜ ਦੇ ਸੁਭਾਅ ਅਨੁਕੂਲ ਸਮਝਿਆ . ਗਿਆ ਹੈ। ਸਿੱਧੇ ਰੂਪ ਵਿਚ ਸਿਧਾਂਤ ਜਾਂ ਵਿਚਾਰਧਾਰਾ ਨੂੰ ਪਰਿਭਾਸ਼ਤ ਕਰਨ ਦੀ ਬਜਾਏ ਇਸ ਨੂੰ ਸਾਹਿਤ ਦੇ ਰੂਪਾਂਤਰ ਵਿਚੋਂ ਸਮਝਿਆ ਜਾ ਸਕਦਾ ਹੈ । ਸਾਹਿਤ ਵਿਚਾਰਧਾਰਾ ਤੋਂ ਰਹਿਤ ਨਹੀਂ ਹੁੰਦਾ ਪਰੰਤੂ ਵਿਚਾਰਧਾਰਾ ਨੂੰ ਅਚੇਤ ਜਾਂ ਸੁਚੇਤ ਰੂਪ ਵਿਚ ਉਸਾਰਦਾ ਵੀ ਹੈ। ਕਢੀ ਕੇਵਲ ਕਵਿਤਾ ਦੀ ਰਚਨਾ ਨਹੀਂ ਕਰ ਰਿਹਾ ਹੁੰਦਾ, ਆਪਣੀ ਕੌਮ ਦੀ ਵਿਚਾਰਧਾਰਕ ਚੇਤਨਾ ਦੀ ਰਚਨਾ ਵੀ ਕਰ ਰਿਹਾ ਹੁੰਦਾ ਹੈ।"70 ਸਿੱਧੇ ਤੌਰ ਤੇ ਸਿਧਾਂਤਕ ਉਕਤੀਆਂ ਰਚਨਾ ਦੀ ਹੋਂਦ ਵਿਧੀ ਦਾ ਆਧਾਰ ਨਹੀਂ ਹੁੰਦੀਆ। ਪ੍ਰਗਤੀਵਾਦੀ ਪੰਜਾਬੀ ਆਲੋਚਕ ਕਿਰਤ ਦੇ ਵਿਚਾਰਧਾਰਕ ਤੱਤ ਤਕ ਪਹੁੰਚਣ ਲਈ ਸਰਲ ਅਰਥਾਂ ਦੇ ਸਾਰ ਤੱਕ ਸੀਮਿਤ ਨਾ ਰਹਿੰਦੇ ਹੋਏ ਉਸਦੇ ਅਸੀਮ ਅਰਥਾ ਉਪਰ ਜ਼ੋਰ ਦਿੰਦੇ ਹਨ। "ਕਵਿਤਾ ਦੇ ਸਰਲ ਅਰਥ ਜਾਂ ਉਨ੍ਹਾਂ ਵਿਚਲੇ ਸਿਧਾਂਤਕ ਕਥਨ ਸੰਕਲਪ ਜਾਂ ਥੀਮਿਕ ਇਕਾਈਆਂ ਕਵਿਤਾ ਦੀ ਹੋਂਦ ਵਿਧੀ ਦਾ ਆਧਾਰ ਨਹੀਂ ਹੁੰਦੀਆਂ। ਕਵਿਤਾ ਦੇ ਸਰਲ ਅਰਥੀ ਸਾਰ ਰਾਹੀਂ ਇਸ ਵਿਚਲੀ ਵਿਚਾਰਧਾਰਾ ਜਾਂ ਸਾਹਿਤਕਤਾ ਤਕ ਪਹੁੰਚਣ ਨਾਲ ਉਸ ਕਵਿਤਾ ਦਾ ਸਮੁੱਚਾ ਮੁਲਾਂਕਣ ਕਵਿਤਾ ਬਾਰੇ ਪਾਠ ਉਤੇ ਆਧਾਰਿਤ ਹੋ ਜਾਂਦਾ ਹੈ।71 ਇਉਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਸਾਹਿਤ ਅਤੇ ਵਿਚਾਰਧਾਰਾ ਪ੍ਰਤੀ ਸੁਚੇਤ ਰਹੀ ਹੈ । ਬਾਕੀ ਆਲੋਚਨਾ ਪ੍ਰਣਾਲੀਆਂ ਨਾਲੋਂ ਇਥੇ ਵਿਸ਼ੇਸ਼ ਤੌਰ ਤੇ ਨਿਖੇੜ ਸਥਾਪਤ ਕਰਦੀ ਹੈ।
ਸਾਹਿਤਕਾਰ ਦੇ ਦ੍ਰਿਸ਼ਟੀਕੋਣ ਬਾਰੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਸਪਸ਼ਟ ਰੂਪ ਵਿਚ ਇਸ ਮਹੱਤਵ ਨੂੰ ਦ੍ਰਿੜ ਕਰਦੀ ਹੈ ਕਿ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਬਿਨਾਂ ਨਾ ਤਾਂ ਸਮਾਜ. ਪ੍ਰਕਿਰਤੀ ਅਤੇ ਮਨੁੱਖ ਨੂੰ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਵਿਗਿਆਨਕ ਅਤੇ ਬਾਹਰਮੁਖੀ ਢੰਗ ਨਾਲ ਦਰਸਾਇਆ ਜਾ ਸਕਦਾ ਹੈ। ਜੇਕਰ ਸਾਹਿਤਕਾਰ ਸਮਾਜ ਦੀ ਡਾਇਲੈਕਟਿਕਸ ਨੂੰ ਨਹੀਂ ਸਮਝਦਾ ਤਾਂ ਉਸਦਾ ਰਚਿਆ ਸਾਹਿਤ ਲੋਕਾਂ ਦੀ ਅਗਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਗੁਮਰਾਹ ਕਰੇਗਾ। ਜੀਵਨ ਜਾਚ ਸਿਖਾਉਣ ਦੀ ਥਾਂ ਕੁਰਾਹੇ ਪਾਏਗਾ। ਸਾਹਿਤਕਾਰ ਦੀ ਦ੍ਰਿਸ਼ਟੀ ਯੁੱਗ ਬੰਧ ਯੁੱਗ ਦੇ ਤਨਾ ਨੂੰ ਸਮਾਜਕ ਪ੍ਰਬੰਧ ਦੀਆ ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਰੀ ਰਿਸ਼ਤੇ ਨਿਰਧਾਰਿਤ ਕਰਨ ਵਿਚ ਫੈਸਲਾਕੁਨ ਰੋਲ ਅਦਾ ਕਰਦੇ ਹਨ। ਯੁੱਗ ਦੇ ਚੇਤੰਨ ਵਿਅਕਤੀ ਦੀ ਬੌਧਿਕਤਾ-ਮਾਨਸਿਕਤਾ ਨੂੰ ਭਾਵੇਂ ਅੰਤਰ ਰਾਸ਼ਟਰੀ ਹਾਲਾਤ ਵੀ ਨਿਰਧਾਰਤ ਕਰਦੇ ਹਨ, ਪਰ ਉਸਦੀ ਸਮੁੱਚੀ ਹੋਂਦ ਦਾ ਮੂਲ
ਆਧਾਰ ਉਹ ਸਮਾਜ ਪ੍ਰਬੰਧ, ਉਹ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰ ਦੇ ਰਿਸ਼ਤੇ ਹਨ, ਜਿਨ੍ਹਾਂ ਵਿਚ ਉਹ ਆਪਣਾ ਜੀਵਨ ਨਿਰਬਾਹ ਕਰਦਾ ਹੈ। 73
ਪ੍ਰਗਤੀਵਾਦੀ ਪੰਜਾਬੀ ਆਲੋਚਕ ਯਥਾਰਥ-ਬੋਧ ਦੀ ਦਵੰਦਾਤਮਕ ਦ੍ਰਿਸ਼ਟੀ ਨੂੰ ਅਪਨਾਉਣ ਤੇ ਜ਼ੋਰ ਦਿੰਦਾ ਹੈ ਅਤੇ ਮੁੱਢਲੇਪ੍ਰਗਤੀਵਾਦੀ ਦ੍ਰਿਸ਼ਟੀਕੋਣ ਜੋ ਯਥਾਰਥ ਨੂੰਇਕ ਪਰਤੀ ਜਾਂ ਗਤੀਹੀਣਤਾ ਚ ਗ੍ਰਹਿਣ ਕਰਦਾ ਸੀ, ਨੂੰ ਤਿਲਾਂਜਲੀ ਦਿੰਦਾ ਹੈ । ਮੁੱਢਲੀ ਪ੍ਰਗਤੀਵਾਦੀ ਆਲੋਚਨਾ ਬਾਹਰਮੁੱਖਤਾ ਤੇ ਵਿਗਿਆਨਕਤਾ ਦੀ ਬਜਾਏ ਮਕਾਨਕੀ ਪਹੁੰਚ ਦੀ ਧਾਰਨੀ ਸੀ। "ਯਥਾਰਥ-ਬੰਧ ਦੀ ਵਿਗਿਆਨਕ ਵਿਧੀ ਨੂੰ ਅਪਨਾਉਣ ਨਾਲ ਅਸੀ ਯਥਾਰਥ ਨੂੰ ਬਹੁ-ਦਿਸ਼ਾਵੀ ਨਿਰੰਤਰ ਵਿਕਸਤਸ਼ੀਲ ਅਤੇ ਗੁੰਝਲਦਾਰ ਅਮਲ ਵਜੋਂ ਸਮਝਣ ਦੇ ਸਮਰੱਥ ਹੋ ਸਕਾਂਗੇ । ਯਥਾਰਥ ਨੂੰ ਇਕ ਪਰਤੀ, ਇਕ ਦਿਸ਼ਾਵੀ ਅਤੇ ਸਥਿਰ ਮਕਾਨਕੀ ਰੂਪ ਵਿਚ ਗ੍ਰਹਿਣ ਕਰਨਾ ਨਿਰੋਲ ਆਦਰਸ਼ਵਾਦੀ ਦ੍ਰਿਸ਼ਟੀਕੋਣ ਹੈ,, ਮੁੱਢਲਾ ਪ੍ਰਗਤੀਵਾਦ ਜਿਸਦਾ ਸ਼ਿਕਾਰ ਰਿਹਾ ਹੈ ।74 ਇਹ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਯਥਾਰਥ-ਬੋਧ ਦੀ ਵਿਗਿਆਨਕ ਵਿਧੀ ਪ੍ਰਤੀ ਸੁਚੇਤ ਹੈ ਤਾਂ ਜੋ ਯਥਾਰਥ ਦੇ ਅੰਦਰੂਨੀ ਅੰਤਰ-ਸੰਬੰਧਾਂ ਅਤੇ ਅੰਤਰ-ਵਿਰੋਧਾਂ ਨੂੰ ਸਮਝਿਆ ਜਾ ਸਕੇ।
ਲੇਖਕ ਅਤੇ ਅਨੁਭਵ ਸੰਬੰਧੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀਆਂ ਧਾਰਨਾਵਾਂ ਵਾਚਣਯੋਗ ਹਨ। ਮੁੱਢਲੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਲੇਖਕ ਦੇ ਅਨੁਭਵ ਬਾਰੇ ਸਿੱਧੜ ਅਤੇ ਮਾਕਨਕੀ ਢੰਗ ਦੀਆਂ ਵਾਦ-ਵਿਵਾਦੀ ਧਾਰਨਾਵਾਂ ਵੀ ਪ੍ਰਾਪਤ ਹੁੰਦੀਆਂ ਹਨ। ਜਿਵੇਂ 'ਇਨਕਲਾਬੀ ਕਵਿਤਾ ਲਿਖਣ ਵਾਲੇ ਕੋਲ ਇਨਕਲਾਬੀ ਅਨੁਭਵ ਦਾ ਜਜਬਾ ਹੋਵੇ ਤਾਂ ਬਹੁਤ ਹੀ । ਚੰਗਾ ਹੈ ਪਰ ਕਈ ਵਾਰ ਜੇ ਉਹ ਜੀਵਨ ਦੀਆਂ ਮੁਸ਼ਕਿਲਾਂ ਦਾ ਦਲੇਰੀ ਨਾਲ ਮੁਕਾਬਲਾ ਕਰ ਰਿਹ ਹੋਵੇ ਤਾਂ ਵੀ ਚੰਗਾ ਹੈ।" ਇਹ ਧਾਰਨਾ ਸਿਧਾਂਤਕ ਤੌਰ ਤੇ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਕੱਟੜਪੰਥੀ ਅਤੇ ਮਕਾਨਕੀ ਕਿਸਮ ਦੀ ਹੈ ਕਿਉਂਕਿ ਅਨੁਭਵ ਤਾਂ ਸਮਾਜਕ ਜੀਵਨ ਦੀ ਅਜਿਹੀ ਉਪਜ ਹੈ ਜਿਸਦਾ ਸੁਭਾਅ ਮੂਲ ਰੂਪ ਵਿਚ ਇਤਿਹਾਸਕ ਹੈ। ਲੇਖਕ ਦਾ ਅਨੁਭਵ ਸਮਾਜਕ ਜੀਵਨ ਕੀਮਤਾਂ ਦਾ ਅਜਿਹਾ ਸਥੂਲ ਪ੍ਰਗਟਾਅ ਹੈ, ਜਿਸ ਨੇ ਇਕ ਸਾਹਿਤਕ ਚਿੱਤਰ ਬਣਾਉਣਾ ਹੁੰਦਾ ਹੈ।
ਸਮਾਜ ਦੀ ਬਣਤਰ ਅਨੁਸਾਰ ਹੀ ਮਨੁੱਖੀ ਅਨੁਭਵ ਅਤੇ ਪ੍ਰਗਟਾਅ ਆਪਣਾ ਸਰੂਪ ਅਤੇ ਸੁਭਾਅ ਧਾਰਦਾ ਹੈ। ਜਮਾਤੀ ਵੰਡ ਵਾਲੇ ਸਮਾਜ ਵਿਚ ਅਨੁਭਵ ਦਾ ਸਰੂਪ ਅਤੇ ਸੁਭਾਅ ਵੀ ਜਮਾਤੀ ਚਰਿੱਤਰ ਵਾਲਾ ਹੋਵੇਗਾ । ਲੇਖਕ ਦਾ ਅਨੁਭਵ ਉਸਦੇ ਸਮਾਜਕ ਵਾਤਾਵਰਣ ਦੇ ਅਨੁਸਾਰ ਹੁੰਦਾ ਹੈ। ਨਿਰਸੰਦੇਹ ਵਿਅਕਤੀ ਦੇ ਭਾਵ ਤੇ ਵਿਚਾਰ ਜਾਂ ਉਸਦਾ ਅਨੁਭਵ ਤੇ ਦ੍ਰਿਸ਼ਟੀ-ਕੇਣ ਉਨ੍ਹਾਂ ਪਰਿਸਥਿਤੀਆਂ ਦੀ ਦੇਣ ਹੈ, ਜਿਨ੍ਹਾਂ ਵਿਚ ਵਿਅਕਤੀ ਵਿਚਰਦਾ ਹੈ।76 ਲੇਖਕ ਲਈ ਮਹੱਤਵਪੂਰਨ ਹੈ ਕਿ ਸਮਕਾਲੀ ਯਥਾਰਥ ਨੂੰ ਉਭਰਵੇਂ ਮਸਲਿਆਂ ਨੂੰ ਨਿਰੋਲ ਸੰਕਲਪਾ, ਵਿਚਾਰਾਂ ਜਾਂ ਨਾਅਰਿਆ `ਚ ਪੇਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਉਹ ਅਨੁਭਵ ਦੀ ਇਤਿਹਾਸਕਤਾ 'ਚ ਪੇਸ਼ ਕਰੋ। ਇਤਿਹਾਸਕਤਾ 'ਚ ਪੇਸ਼ ਅਨੁਭਵ ਹੀ ਸਹੀ ਦਿਸ਼ਾ ਵਿਚ ਸਾਰਥਕ ਰਚਨਾ ਬਣ ਸਕਦਾ ਹੈ। ਇਸ ਵਿਚਾਰ ਨੂੰ ਅਤਰ ਸਿੰਘ ਵਿਸ਼ੇਸ਼ ਰੂਪ 'ਚ ਪ੍ਰਗਟਾਉਂਦਾ ਲਿਖਦਾ ਹੈ ਕਿ ਸਾਹਿਤ ਦੀ ਵਿਸ਼ੇਸ਼ਤਾ ਕੇਵਲ ਇਸ ਗੱਲ ਵਿਚ ਹੈ ਕਿ ਉਹ ਅਨੁਭਵ ਐਸਾ ਹੋਵੇ ਜਿਹੋ ਜਿਹਾ ਮਨੁੱਖ ਨੂੰ ਮਨੁੱਖ ਦੇ ਤੋਰ ਤੇ ਨਾ ਕਿ ਵਿਗਿਆਨਕ, ਫਿਲਾਸਫਰ ਆਦਿ ਦੇ ਤੌਰ ਤੇ ਪ੍ਰਾਪਤ ਹੋਇਆ ਹੋਵੇ ਅਤੇ ਦੂਜਾ ਇਹ ਕਿ ਉਸ ਅਨੁਭਵ ਦੁਆਰਾ ਪ੍ਰਕਿਰਤੀ ਨਾਲ ਇਕ ਸਾਰਥਕ ਮਾਨਵੀ ਸੰਬੰਧ ਵੀ ਸਥਾਪਤ ਹੋਇਆ ਹੋਵੇ ਜਿਸਦੀ ਰੋਸ਼ਨੀ ਵਿਚ ਪਾਠਕ ਪ੍ਰਕਿਰਤੀ ਦੇ ਆਪਣੇ ਅਨੁਭਵ ਦੀ ਗਹਿਰਾਈ ਨੂੰ ਪਛਾਣ ਸਕੇ।77 ਇਉਂ ਪ੍ਰਗਤੀਵਾਦੀ
ਆਲੋਚਨਾ ਅਨੁਭਵ ਨੂੰ ਮਾਨਵੀ ਸਰੋਕਾਰਾਂ ਨਾਲ ਜੋੜ ਕੇ ਸਮਾਜਕਤਾ ਦਾ ਪ੍ਰਸੰਗ ਪ੍ਰਦਾਨ ਕਰਦੀ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਸਾਹਿਤ ਦੀ ਅੰਤਰ ਵਸਤੂ ਅਤੇ ਰੂਪ ਸੰਬੰਧੀ ਵਿਰੋਧੀ ਧਾਰਨਾਵਾਂ ਪ੍ਰਾਪਤ ਹੁੰਦੀਆਂ ਹਨ। ਕੁਝ ਆਲੋਚਕ ਇਸ ਦੇ ਦਵੰਦਵਾਦੀ ਰਿਸ਼ਤੇ ਨੂੰ ਸਮਝਣ ਅਤੇ ਪ੍ਰਗਟਾਉਣ ਦੀ ਬਜਾਏ ਵਸਤੂ ਉਪਰ ਹੀ ਆਪਣੀ ਦ੍ਰਿਸ਼ਟੀ ਕੇਂਦਰਿਤ ਕਰਦੇ ਹਨ।"ਇਸੇ ਲਈ ਸਾਹਿਤ ਵਿਚ ਆਮ ਕਰਕੇ ਮਹਾਨ ਜਾਂ ਗੰਭੀਰ ਵਿਸ਼ੇ ਵਸਤੂ ਨੂੰ ਰੂਪ ਦੀ ਬਹੁਤੀ ਅਧੀਨਤਾ ਨਹੀਂ ਮੰਨਣੀ ਪੈਂਦੀ ਤੋਂ ਸਾਹਿਤ ਦੀ ਆਲੋਚਨਾ ਵਿਚ ਵਧੇਰੇ ਮੁੱਲ ਮਹਾਨ ਤੇ ਗੰਭੀਰ ਵਿਸ਼ੇ ਦਾ ਪਾਇਆ ਜਾਂਦਾ ਹੈ। "78 ਦੂਸਰੇ ਪਾਸੇ ਵਸਤੂ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਰੂਪ ਤੇ ਵਸਤੂ ਨੂੰ ਅਨਿੱਖੜ ਮੰਨਿਆ ਗਿਆ ਹੈ। ਸਾਹਿਤ ਦੇ ਰੂਪ ਤੇ ਵਸਤੂ ਨੂੰ ਨਖੇੜਿਆ ਨਹੀਂ ਜਾ ਸਕਦਾ। ਵਸਤੂ ਰੂਪ ਵਿਚ ਅਭਿਵਿਅਕਤ ਹੁੰਦਾ ਹੈ। ਇਸ ਲਈ ਵਸਤੂ ਰੂਪ ਨੂੰ ਨਿਸ਼ਚਿਤ ਕਰਦਾ ਹੈ। 79
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਰੂਪ ਅਤੇ ਵਸਤੂ ਦੀ ਅਨਿੱਖੜਤਾ ਦੇ ਨਾਲ ਦੋਹਾਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਦੇਖਦੀ ਭਾਵੇਂ ਕਿ ਫੈਸਲਾਕੁਨ ਰੋਲ ਵਸਤੂ ਹੀ ਅਦਾ ਕਰਦਾ ਹੈ। ਰੂਪ ਦਾ ਸੁਹਜਾਤਮਕ ਅਤੇ ਸਮਾਜਕ ਮਹੱਤਵ ਹੁੰਦਿਆਂ ਹੋਇਆ ਵਿਚਾਰਧਾਰਕ ਆਧਾਰ ਵੀ ਹੁੰਦਾ ਹੈ। ਸਾਹਿਤਕ ਕਿਰਤ ਵਿਚ ਪ੍ਰਭਾਵਸਾਲੀ ਵਸਤੂ ਲਈ ਰੂਪ ਦਾ ਪ੍ਰਭਾਵਸ਼ਾਲੀ ਅਤੇ ਸੁਹਜਾਤਮਕ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਰੂਪ ਦੀ ਸਹੀ ਸਮਝ ਨਾ ਹੋਣ ਕਰਕੇ ਸਾਹਿਤਕ ਰਚਨਾ ਵਿਚ ਪਿਆ ਵਿਗਾੜ ਸਾਹਿਤ ਦੀ ਅੰਤਰਵਸਤੂ ਨੂੰ ਵੀ ਪ੍ਰਭਾਵਤ ਕਰਦਾ ਹੈ। "ਇਹੀ ਕਾਰਣ ਹੈ ਕਿ ਵਿਸ਼ੇ ਦੀ ਕੋਈ ਵੀ ਕਮਜ਼ੋਰੀ ਰੂਪ ਨੂੰ ਅਤੇ ਰੂਪ ਪੱਖੋਂ ਪੈਦਾ ਹੋਈ ਕਮਜ਼ੇਰੀ ਵਸਤੂ ਨੂੰ ਲਾਜ਼ਮੀ ਪ੍ਰਭਾਵਿਤ ਕਰਦੀ ਸਵੀਕਾਰ ਕੀਤੀ ਜਾਂਦੀ ਹੈ । 80 ਇਉਂ ਰੂਪ ਅਤੇ ਵਸਤੂ ਨੂੰ ਸਹੀ ਦਿਸ਼ਾ ਵਿਚ ਸਮਝਣ ਦੇ ਯਤਨ ਵੀ ਹੋਏ ਹਨ।
ਸਾਹਿਤ ਦਾ ਆਪਣਾ ਕੋਈ ਖਾਸ ਮੰਤਵ ਜਾਂ ਉਦੇਸ਼ ਹੁੰਦਾ ਹੈ, ਜੋ ਬਾਕੀ ਵਿਚਾਰਧਾਰਕ ਰੂਪਾਂ ਦੇ ਮੰਤਵਾਂ ਨਾਲੋਂ ਵਿਸ਼ੇਸ਼ ਜਾਂ ਵਿਲੱਖਣ ਨਹੀਂ ਹੁੰਦਾ ਪਰੰਤੂ ਆਪਣੇ ਪ੍ਰਗਟਾਅ/ਪੇਸ਼ਕਾਰੀ ਦੇ ਕਾਰਨ ਵੱਖਰਾ ਜ਼ਰੂਰ ਹੁੰਦਾ ਹੈ। ਸਾਹਿਤ ਸੂਖਮ ਚਿੰਤਨ ਸਰਗਰਮੀ ਹੋਣ ਕਾਰਨ ਆਪਣੇ ਮੰਤਵ ਨੂੰ ਸੂਖਮ ਤੇ ਕਲਾਤਮਕ ਬਿੰਬ ਵਿਚ ਢਾਲ ਕੇ ਪੇਸ਼ ਕਰਦਾ ਹੈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਸਾਹਿਤ ਦੇ ਮੰਤਵ ਸੰਬੰਧੀ ਤਿੰਨ ਤਿੰਨ ਰਾਵਾਂ ਮਿਲਦੀਆਂ ਹਨ। "ਜੇ ਇਹ ਠੀਕ ਹੈ ਕਿ ਬਹੁਤ ਅਜਿਹੀ ਲਿਖਤ ਜਿਸ ਦਾ ਮੁੱਖ ਮੰਤਵ ਸਮਾਜਕ ਆਲੇਤਨਾ ਜਾਂ ਪ੍ਰਚਾਰ ਸੀ, ਸਾਹਿਤ ਨਹੀਂ ਬਣ ਸਕੀ ਤਾਂ ਇਹ ਵੀ ਠੀਕ ਹੈ ਕਿ ਬਹੁਤ ਅਜਿਹਾ ਸਾਹਿਤ, ਜਿਸ ਨੇ ਸਮਾਜਕ ਆਲੋਚਨਾ ਤੋਂ ਸੰਕੋਚ ਕੀਤਾ ਹੈ ਮਹਾਨ ਸਾਹਿਤ ਨਹੀਂ ਬਣ ਸਕਿਆ, ਸਗੋਂ ਦੂਜੇ ਪਾਸੇ ਜਿੱਧ ਹੈ ਕਿ ਪ੍ਰਚਾਰ ਹੀ ਸਾਹਿਤ ਨੂੰ ਮਹਾਨ ਬਣਾਉਂਦਾ ਹੈ।81
ਇਕ ਹੋਰ ਆਲੋਚਕ ਦੇ ਸ਼ਬਦਾਂ ਵਿਚ :
ਸਾਹਿਤਕਾਰ ਦੇ ਸਾਹਮਣੇ ਇਸ ਵਕਤ ਹਾਲਾਤ ਦੇ ਪ੍ਰਸੰਗ ਵਿਚ ਸਮਾਜ ਦੇ ਹਰ ਤਬਕੇ ਦੇ ਲੋਕਾਂ ਦੇ ਪੈਦਾ ਹੋ ਰਹੇ ਮਨੋਰਥਾ ਮਰਜ਼ੀਆਂ ਦੇ ਘਸੈਰ-ਮਸਰੇ ਨੂੰ ਜਮਾਤ ਰਹਿਤ ਸਮਾਜ, ਮਨੁੱਖ ਬਰਾਬਰੀ, ਪੁਰਅਮਨ ਸੰਸਾਰ ਤੇ ਇਨਸਾਨੀਅਤ ਦੀ ਉਸਾਰੀ ਦੇ ਨੁਕਤੇ ਤੋਂ ਵੇਖਣ ਪਰਖਣ ਤੇ ਪੇਸ਼ ਕਰਨ ਦਾ ਮਸਲਾ ਹੈ ।82
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਸਾਹਿਤਕਾਰ ਦਾ ਮੰਤਵ ਸਿਰਫ ਅਵਸਥਾ ਜਾਂ
ਸਮਾਜ ਦੇ ਸੰਕਟ ਦਾ ਵਰਨਣ ਮਾਤਰ ਨਹੀਂ ਸਗੋਂ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਲੋਕ ਭਰੋਸਾ ਵੀ ਤਿਆਰ ਕਰਨਾ ਮਿਥਿਆ ਗਿਆ ਹੈ। ਲੇਖਕਾਂ ਨੂੰ ਇਸ ਗੱਲ ਦਾ ਸਪਸ਼ਟ ਨਿਰਣਾ ਲੈਣਾ ਪਵੇਗਾ ਕਿ ਲੋਕ ਕਲਿਆਣ ਦਾ ਅਸਲ ਰਾਹ ਸਮਾਜਵਾਦੀ ਸਮਾਜ ਦੀ ਸਥਾਪਨਾ ਹੈ। ਪ੍ਰੋਲਤਾਰੀ ਸਾਹਿਤਕਾਰ ਦਾ ਮੂਲ ਉਦੇਸ਼ ਪੂੰਜੀਪਤੀ ਸਮਾਜ ਦੀ ਸੰਕਟਮਈ ਅਵਸਥਾ ਨੂੰ ਫੜ ਕੇ ਸੋਸਤ ਮਨੁੱਖਾਂ ਨੂੰ ਉਸ ਸਮਾਜ ਦੇ ਸੰਕਟ ਅਤੇ ਸੋਸ਼ਣ ਦੀਆਂ ਪ੍ਰਵਿਰਤੀਆਂ ਤੋਂ ਜਾਣੂ ਕਰਾ ਕੇ ਉਨ੍ਹਾਂ ਦੀ ਅਸੰਤੁਸਟਤਾ ਨੂੰ ਇਕ ਨਰੋਏ ਸਮਾਜਵਾਦੀ ਸਮਾਜ ਦੀ ਸਿਰਜਨਾ ਕਰਨ ਲਈ ਸੋਧ ਦੇਣਾ ਅਤੇ ਸਮਾਜਵਾਦੀ ਸਮਾਜ ਦੀਆਂ ਕੀਮਤਾਂ ਦੀ ਸਥਾਪਤੀ ਵਿਚ ਲੋਕ ਭਰੋਸਾ ਤਿਆਰ ਕਰਨਾ ਹੈ।"83
ਇਉਂ ਉਪਰੋਕਤ ਵਿਚਾਰਵਾਨ ਸਾਹਿਤ ਦੇ ਮੰਤਵ ਪ੍ਰਤੀ ਅਲੱਗ ਅਲੱਗ ਧਾਰਨਾਵਾਂ ਸਥਾਪਤ ਕਰਦੇ ਹਨ। ਜਦੋਂ ਕਿ ਪ੍ਰਗਤੀਵਾਦੀ ਦਰਸ਼ਨ ਅਤੇ ਸਮੀਖਿਆ ਇਸ ਗੱਲ ਨੂੰ ਨਿਸ਼ਚਿਤ ਕਰਦੀ ਹੈ ਕਿ "ਉਦੇਸ਼ ਨੂੰ ਪਰਿਸਥਿਤੀ ਅਤੇ ਕਾਰਜ ਵਿਚੋਂ ਆਪਣੇ ਆਪ ਪ੍ਰਗਟ ਹੋਣਾ ਚਾਹੀਦਾ ਹੈ ਨਾ ਕਿ ਉਸ ਨੂੰ ਧੱਕੇ ਨਾਲ ਪ੍ਰਗਟਾਇਆ ਜਾਣਾ ਚਾਹੀਦਾ ਹੈ। ਭਵਿੱਖ ਦਾ ਇਤਿਹਾਸਕ ਹੱਲ ਤਸਤਰੀ ਵਿਚ ਪਰੋਸ ਕੇ ਨਹੀਂ ਕਰਨਾ ਚਾਹੀਦਾ।84 ਸਾਹਿਤ ਮੰਤਵ-ਵਿਹੀਣ ਨਹੀਂ ਪਰੰਤੂ ਮੰਤਵ ਕਲਾਤਮਕ ਅਤੇ ਸੁਹਜਾਤਮਕ ਪ੍ਰਕਿਰਤੀ ਦਾ ਹੁੰਦਾ ਹੈ।
ਸਮੀਖਿਆ ਕਾਰਜ ਵੱਲ ਵੀ ਪ੍ਰਗਤੀਵਾਦੀ ਪੰਜਾਬੀ ਆਲੋਚਕ ਇਕ ਧਾਰਨਾ ਦੇ ਸਮਰਥਕ ਨਹੀਂ। ਆਲੋਚਨਾ ਨੂੰ ਇਤਿਹਾਸਕ ਪ੍ਰਸੰਗ ਵਿਚ ਦੇਖਣ ਦੇ ਸੁਚੇਤ ਯਤਨ ਵੀ ਹੋਏ ਹਨ। ਆਲੋਚਨਾ ਦੇ ਕਾਰਜ ਅਤੇ ਉਦੇਸ਼ ਨੂੰ ਬਹੁਤ ਜਿਆਦਾ ਆਸ਼ਾਵਾਦੀ ਜਾਂ ਅਤਿ ਰੁਮਾਂਟਿਕ ਦ੍ਰਿਸ਼ਟੀ ਤੋਂ ਵੇਖਣ ਦੀ ਥਾ. ਇਸ ਨੂੰ ਸਹੀ ਇਤਿਹਾਸਕ ਪਰਿਸਥਿਤੀਆਂ ਦੇ ਪ੍ਰਸੰਗ ਵਿਚ ਹੀ ਵੇਖਿਆ ਅਤੇ ਸਮਝਿਆ ਜਾਣਾ ਚਾਹੀਦਾ ਹੈ।"85 ਕੁਝ ਆਲੋਚਕ ਸਮੀਖਿਆ ਦੇ ਵਿਵਧ ਪੱਖਾਂ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਵਿਗਿਆਨਕਤਾ ਅਤੇ ਬਾਹਰਮੁਖਤਾ ਨੂੰ ਦ੍ਰਿੜ ਕਰਦੇ ਹਨ। "ਅਸਲ ਵਿਚ ਸਮੀਖਿਆ ਇਕ ਲੋੜਵੰਦੀ ਉਸਾਰੂ ਵਿਗਿਆਨਕ ਕਲਾ ਹੈ ਅਤੇ ਇਸ ਲਈ ਆਪਣੇ ਨੇਮਾਂ, ਜਿਨ੍ਹਾਂ ਦਾ ਆਧਾਰ ਸਮੁੱਚਾ ਸਾਹਿਤ ਅਤੇ ਉਸਦੀਆਂ ਸੁਨਹਿਰੀ ਪ੍ਰਾਪਤੀਆਂ ਤੋਂ ਬਿਨਾਂ ਆਲੋਚਕ ਦੀ ਸੂਝ ਬੂਝ, ਉਸਦਾ ਸਾਹਿਤ ਦੇ ਵਸਤੂ ਤਤ ਅਤੇ ਉਸ ਰਾਹੀਂ ਪ੍ਰਕਾਸ਼ਮਾਨ ਹੋਈ ਸਚਾਈ ਬਾਰੇ ਆਪਣੀ ਸ਼ਖਸੀਅਤ, ਗਿਆਨ ਸਮਾਜਿਕ ਤੇ ਸ੍ਰੇਣਿਕ ਸੰਸਕਾਰਾ ਤੇ ਸਮਾਜਕ ਵਿਗਿਆਨ ਦੀ ਸਹਾਇਤਾ ਨਾਲ ਨਿਰਣਾ ਹਨ।"86
ਕੁਝ ਸਮਾਜਕ ਰਾਜਨੀਤਿਕ ਪ੍ਰੇਰਨਾ ਨੂੰ ਮਹੱਤਵ ਪ੍ਰਦਾਨ ਕਰਦੇ ਹਨ, ਆਲੋਚਨਾ ਕਰਦੇ ਸਮੇਂ ਸਾਹਿਤ ਦੀ ਕਲਾਤਮਿਕਤਾ (ਅਕਸ ਜਾਂ ਬਿੰਬ ਦੀ ਗਤੀਸ਼ੀਲ ਨੇਸਤਾ) ਤੇ ਸਮਾਜਕ ਰਾਜਨੀਤਕ ਪ੍ਰੇਰਨਾ (ਪ੍ਰਚਾਰ) ਦੋਹਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। "87 ਜਾਂ ਇਸ ਤੋਂ ਵੀ ਅਗਾਂਹ ਰਾਜਨੀਤਕ ਪ੍ਰਸੰਗ ਨੂੰ ਮਹੱਤਵ ਪ੍ਰਦਾਨ ਕਰਕੇ ਨਿਰੋਲ ਸਾਹਿਤ ਨੂੰ ਰਾਜਨੀਤਕਤਾ 'ਚ ਵਾਚਣ ਤੇ ਜ਼ੋਰ ਦਿੱਤਾ ਜਾਂਦਾ ਹੈ। ਸਮਾਜਿਕ-ਸਭਿਆਚਾਰਕ ਸੰਦਰਭਾਂ ਦਾ ਸਿਰੇ ਦਾ ਪ੍ਰਗਟਾਵਾ ਰਾਜਨੀਤੀ ਹੁੰਦੀ ਹੈ । ਕਾਵਿ-ਪਾਠ ਨੂੰ ਉਸਦੇ ਸਭਿਆਚਾਰਕ ਸੰਦਰਭਾਂ ਤੋਂ ਵੀ ਅੱਗੇ ਰਾਜਨੀਤਕ ਪ੍ਰਸੰਗਾਂ ਵਿਚ ਰੱਖ ਕੇ ਵਿਚਾਰਨਾ ਪ੍ਰੋੜ- ਬੁੱਧੀ ਦਾ ਕੰਮ ਹੈ।"88
ਸਮੀਖਿਆ ਰਚਨਾ ਦੀ ਸਿਰਫ ਵਿਆਖਿਆ ਹੀ ਨਹੀਂ ਕਰਦੀ ਸਗੋਂ ਵਿਸ਼ਲੇਸ਼ਣ ਕਰਦੀ ਹੋਈ ਉਸ ਦਾ ਮੁੱਲ ਨਿਰਧਾਰਨ ਵੀ ਕਰਦੀ ਹੈ।
ਉਪਰੋਕਤ ਅਧਿਐਨ ਤੋਂ ਸਪਸ਼ਟ ਹੈ ਕਿ ਪ੍ਰਗਤੀਵਾਦੀ ਪੰਜਾਬੀ ਆਲੋਚਕ ਸਾਹਿਤ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਿਧਾਂਤਕ ਮਸਲਿਆਂ ਬਾਰੇ ਇਕ ਮੌਤ ਨਹੀਂ ਹਨ ਜਦੋਂ ਕਿ ਪ੍ਰਗਤੀਵਾਦੀ
ਪੰਜਾਬੀ ਆਲੋਚਨਾ ਦ੍ਰਿਸ਼ਟੀ ਪੇਖੋਂ ਅਤੇ ਵਿਚਾਰਧਾਰਕ ਆਧਾਰ ਪੱਖੋਂ ਮਾਰਕਸਵਾਦੀ ਵਿਸ਼ਵ ਦ੍ਰਿਸਟੀਕੋਣ ਨੂੰ ਆਧਾਰ ਮੰਨ ਕੇ ਚੱਲਦੀ ਹੈ । ਬਹੁਤੀ ਵਾਰ ਆਲੋਚਕ ਇਸ ਦ੍ਰਿਸ਼ਟੀ ਦੇ ਮੂਲ ਤੱਤ ਸਾਰ ਦਵੰਦਾਤਮਕ ਪ੍ਰੇਮ ਨੂੰ ਛੱਡ ਕੇ ਅਤੇ ਰਚਨਾ ਨੂੰ ਇਤਿਹਾਸਕ ਪ੍ਰਸੰਗ ਵਿਚ ਗ੍ਰਹਿਣ ਕਰਨ ਤੋਂ ਖੁੰਝ ਜਾਂਦੇ ਹਨ ਜਿਸ ਕਰਕੇ ਬਹੁਤ ਕੁਝ ਵਾਦ-ਵਿਵਾਦ ਨੂੰ ਜਨਮ ਦਿੰਦਾ ਹੈ । ਇਨ੍ਹਾਂ ਵਿਰੋਧਾ ਦੇ ਕਾਰਨ ਆਲੋਚਕਾਂ ਦੇ ਜਮਾਤੀ ਹੋਂਦ ਵਿਚੋਂ ਲੱਭੇ ਜਾ ਸਕਦੇ ਹਨ। ਇਸ ਦੇ ਬਾਵਜੂਦ ਵੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੇ ਸਿਧਾਂਤਕ ਮਸਲਿਆਂ ਨੂੰ ਸਮਝਣ ਲਈ ਬਾਹਰਮੁਖਤਾ ਅਤੇ ਵਿਗਿਆਨਿਕਤਾ ਅਪਣਾ ਕੇ ਸਾਹਿਤ ਨੂੰ ਵਿਸ਼ੇਸ਼ ਵਿਚਾਰਧਾਰਕ ਅਤੇ ਸੂਖਮ ਚਿੰਤਨ ਸਰਗਰਮੀ ਵਜੋਂ ਸਮਝਣ ਦਾ ਯਤਨ ਵੀ ਕੀਤਾ ਹੈ।
ਵਿਹਾਰਕ ਪਰਿਪੇਖ :
ਸਿਧਾਂਤਕ ਪ੍ਰਸ਼ਨਾਂ ਦੇ ਨਾਲ ਨਾਲ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਵਿਹਾਰਕ ਆਲੋਚਨਾ ਕਰਕੇ ਸਾਹਿਤ ਦੇ ਸਿਰਜਣਾਤਮਕ ਅਮਲ ਨੂੰ ਸਮਝਣ ਦਾ ਯਤਨ ਵੀ ਕੀਤਾ ਹੈ। ਵਿਹਾਰਕ ਆਲੋਚਨਾ ਸਮੇਂ ਵੀ ਪ੍ਰਗਤੀਵਾਦੀ ਪੰਜਾਬੀ ਆਲੋਚਕ ਇਕ ਮੌਤ ਨਹੀਂ ਹਨ। ਇਸ ਪੱਖੋਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਜਾਇਜ਼ਾ ਨਿਮਨ ਲਿਖਤ ਵੰਡ ਅਨੁਸਾਰ ਕਰ ਸਕਦੇ ਹਾਂ:
1. ਮੱਧਕਾਲੀ ਸਾਹਿਤ ਬਾਰੇ- ਜਿਸ ਵਿਚ ਗੁਰਮਤ ਸਾਹਿਤ, ਸੂਫੀ ਕਾਵਿ, ਕਿੱਸਾ ਕਾਵਿ ਸਾਮਲ ਹੈ।
2. ਅਧੁਨਿਕ ਪੰਜਾਬੀ ਸਾਹਿਤ ਬਾਰੇ-ਜਿਸ ਵਿਚ ਕਵਿਤਾ, ਗਲਪ, ਨਾਟਕ ਆਉਂਦਾ ਹੈ। ਮੱਧਕਾਲੀ ਭਾਰਤ ਦੀ ਯੁਗ ਯੋਤਨਾ ਦਿੱਬ-ਕੇਂਦਰਿਤ ਹੋਣ ਕਰਕੇ ਵਿਚਾਰਧਾਰਕ ਵਿਕਾਸ ਦੀ ਪ੍ਰਕਿਰਿਆ ਧਾਰਮਕ ਮੁਹਾਵਰੇ ਅਧੀਨ ਕਿਰਿਆਸ਼ੀਲ ਰਹੀ। ਸਾਹਿਤ, ਰਾਜਨੀਤੀ ਅਤੇ ਹੋਰ ਚੇਤਨਤਾ ਦੇ ਰੂਪਾਂ ਦਾ ਸੁਭਾਅ ਧਾਰਮਕ ਸੀ । ਧਾਰਮਿਕ ਚੇਤਨਾ ਦੇ ਖਾਸ ਅਤੇ ਵਿਸ਼ੇਸ਼ ਇਤਿਹਾਸਕ ਕਾਰਨਾਂ ਕਰਕੇ ਪ੍ਰਗਟਾਅ ਦੇ ਸਭ ਪ੍ਰਭਾਵਸ਼ਾਲੀ ਮਾਧਿਆਮ, ਇਸ ਮੁਹਾਵਰੇ ਤੋਂ ਨਿਰਲਿਪਤ ਨਹੀਂ ਸਨ। ਇਸ ਦੌਰ ਵਿਚ ਪੰਜਾਬੀ ਸਾਹਿਤ ਜੇ ਗੁਰਮਤ ਕਾਵਿ, ਸੂਫੀ ਕਾਵਿ ਅਤੇ ਕਿੱਸਾ ਕਾਵਿ ਵਿਸ਼ੇਸ਼ ਅਰਥਾਂ ਵਿਚ ਆਪਣੇ ਇਤਿਹਾਸਕ ਅਨੁਭਵ ਸਾਰ ਨਾਲ ਹੀ ਰਚਨਾਤਮਕ ਪ੍ਰਕਿਰਿਆ ਵਿਚ ਢਾਲਦਾ ਹੈ। ਇਸ ਮੱਧਕਾਲੀਨ ਸਾਹਿਤ ਦੀ ਪਰੰਪਰਾ ਨੂੰ ਸਾਮੰਤੀ ਸਮਾਜਕ ਆਰਥਕ ਬਣਤਰ ਦੇ ਸੁਭਾਅ ਅਨੁਕੂਲ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਸਮਝਣ ਦਾ ਯਤਨ ਕੀਤਾ ਹੈ। ਇਸ ਦੇਰ ਦੀ ਅਧਿਕ ਪ੍ਰਭਾਵਸ਼ਾਲੀ ਲਹਿਰ ਗੁਰਮਤ ਕਾਵਿ ਹੀ ਸੀ। ਪ੍ਰਗਤੀਵਾਦੀ ਆਲੋਚਨਾ ਨੇ ਇਸ ਕਾਵਿ ਨੂੰ ਵੱਖ ਵੱਖ ਕੋਣਾ ਤੋਂ ਵਿਹਾਰਕ ਅਧਿਐਨ ਹੇਠ ਲਿਆਂਦਾ ਸੀ । ਉਦਾਹਰਨ ਵਜੋਂ ਇਕ ਪ੍ਰਗਤੀਵਾਦੀ ਚਿੰਤਕ ਅਨੁਸਾਰ, ਇਸ ਲਈ ਜਦੋਂ ਅਸੀਂ ਗੁਰਬਾਣੀ ਜਾਂ ਧਾਰਮਿਕ ਲਿਖਤ ਨੂੰ ਪਰਾ-ਸਾਹਿਤ ਕਹਿੰਦੇ ਹਾ ਤਾਂ ਸਾਡਾ ਨਿਸ਼ਾਨਾ ਇਸ ਦਾ ਉਹ ਭਾਗ ਹੈ ਜੋ ਨਿਰੋਲ ਅਧਿਆਤਮਕ ਹੈ ਤੇ ਮਨੁੱਖੀ ਸਥਿਤੀ ਦੇ ਵਿਵਹਾਰਕ ਵਿਸਤਾਰ ਵਿਚ ਨਹੀਂ ਜਾਂਦਾ। 89
ਇਸੇ ਚਿੰਤਕ ਦਾ ਅਧਿਆਤਮਕ ਕਵਿਤਾ ਬਾਰੇ ਇਹ ਜਿਹਾ ਵਿਚਾਰ ਦੀ ਹੈ ਕਿ, "ਅਧਿਆਤਮਕ ਕਵਿਤਾ ਦਾ ਮੰਤਵ ਸਰੀਰਕ ਦੁਨੀਆਂ ਤੋਂ ਉਪਰਲੇ ਆਤਮਕ ਦੁਨੀਆ ਦੇ ਭੇਦਾਂ ਖੋਜ, ਸਮਝ ਅਰ ਵਿਚਾਰ ਕਾਰਨਾ ਹੁੰਦਾ ਹੈ। ਧਾਰਮਿਕ ਕਵਿਤਾ ਆਮ ਤੌਰ ਤੇ ਅਧਿਆਤਮਕ ਹੁੰਦੀ ਹੈ।"90 ਇਸੇ ਪ੍ਰਗਤੀਵਾਦੀ ਚਿੰਤਕ ਦੀ ਅਧਿਆਤਮਕ ਕਵਿਤਾ ਬਾਰੇ ਇਹ ਵਿਚਾਰ ਚਰਚਾ ਵੀ ਵਾਚਣਯੋਗ ਹੈ
ਕਿ ਪਰ ਇਹ ਸ਼ੁੱਧ ਸਾਹਿਤ ਇਸ ਲਈ ਨਹੀਂ ਗਿਣੇ ਜਾ ਸਕਦੇ ਕਿਉਂਕਿ ਇਨ੍ਹਾਂ ਨੂੰ ਸਾਹਿਤਕ ਆਲੋਚਨਾ ਦੇ ਅਧੀਨ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਚੋਂ ਕੇਵਲ ਸਹਿਤਕ ਚੰਗਿਆਈਆਂ ਹੀ ਲੱਭੀਆਂ ਜਾ ਸਕਦੀਆਂ ਹਨ, ਇਨ੍ਹਾਂ ਦੀਆਂ ਊਣਤਾਈਆਂ ਦੀ ਚਰਚਾ ਨਹੀਂ ਕੀਤੀ ਜਾ ਸਕਦੀ। 91
ਉਪਰੋਕਤ ਕਥਨਾ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਗਤੀਵਾਦੀ ਆਲੋਚਕ ਇਤਿਹਾਸਕ ਯੁਗ ਚੇਤਨਾ ਅਤੇ ਉਸ ਸਮਾਜਕ-ਅਰਥਕ ਬਣਤਰ ਦੇ ਸਰੂਪ ਨੂੰ ਸਹੀ ਤਰ੍ਹਾਂ ਸਮਝ ਨਹੀਂ ਸਕਿਆ, ਜਿਸ ਕਰਕੇ ਇਸ ਕਾਵਿ ਦਾ ਆਲੋਚਨਾ-ਕਾਰਜ ਸੰਭਵ ਨਹੀਂ । ਪਰ ਇਸਦੇ ਸਮਾਨਾਂਤਰ ਹੋਰ ਚਿੰਤਕ ਦੂਸਰੀ ਉਲਾਰ ਬਿਰਤੀ ਦੇ ਸ਼ਿਕਾਰ ਹੋ ਜਾਦੇ ਹਨ ਕਿ "ਗੁਰਬਾਣੀ ਦਾ ਮੁਹਾਵਰਾ ਅੱਜ ਦਾ ਚਲਦਾ ਮੁਹਾਵਰਾ ਨਹੀਂ, ਪਰ ਗੁਰਬਾਣੀ ਦੀ ਵਸਤੂ ਉਸ ਵਿਚ ਪ੍ਰਗਟ ਸੱਚ, ਮਨੁੱਖ ਦੀ ਗੁਲਾਮੀ ਕੱਟਣ ਵਾਸਤੇ ਅੱਜ ਵੀ ਓਨਾ ਹੀ ਲਾਗੂ ਤੇ ਕਾਰਗਰ ਹੈ, ਜਿੰਨਾ ਉਸ ਵਕਤ ਸੀ ਜਦੋਂ ਗੁਰਬਾਣੀ ਰਚੀ ਗਈ ਸੀ । ਗੁਰਬਾਣੀ ਅਟੱਲ ਸਚਾਈ ਦਸਦੀ ਹੈ ਕਿ ਮਨੁੱਖ ਨੂੰ ਗੁਲਾਮ ਮਾਇਆ ਹੀ ਬਣਾਉਂਦੀ ਹੈ। ਇਸ ਦੇ ਪਾਏ ਬੰਧਨ ਕੱਟਣ ਤੋਂ ਬਰੀਰ ਮਨੁੱਖ ਆਜਾਦ ਨਹੀਂ ਹੋ ਸਕਦਾ। 92 ਜਾਂ ਗੁਰਬਾਣੀ ਸਦਾ ਰਹਿਣ ਵਾਲਾ ਲੋਕ-ਹਿੱਤੀ ਸੱਤ ਪ੍ਰਗਟ ਕਰਦੀ ਹੈ।93 ਆਦਿਕ ਧਾਰਨਾਵਾਂ ਉਲਾਰ ਬਿਰਤੀ ਵਾਲੀਆਂ ਵੀ ਮਿਲਦੀਆਂ ਹਨ। ਇਸ ਤੋਂ ਬਿਨਾਂ ਗੁਰਮਤਿ ਸਾਹਿਤ ਬਾਰੇ ਇਕ ਸਹੀ ਦਿਸ਼ਾ ਵੀ ਪ੍ਰਾਪਤ ਹੁੰਦੀ ਹੈ। ਚੇਤਨਾ ਦੇ ਧਾਰਮਿਕ ਮੁਹਾਵਰੇ ਅਤੇ ਹੋਰ ਇਤਿਹਾਸਕ ਸੀਮਾਵਾਂ ਦੇ ਬਾਵਜੂਦ ਸਮੁੱਚੀ ਗੁਰਬਾਣੀ ਅਤੇ ਸਿੱਖ ਲਹਿਰ ਆਪਣੀ ਵਿਚਾਰਧਾਰਾ ਅਤੇ ਆਪਣੇ ਅਮਲ ਵਿਚ ਸਥਾਪਤ ਸਾਮੰਤਕ ਬਣਤਰ ਦੇ ਹਰ ਅੰਗ ਦੇ ਵਿਰੋਧ ਵਿਚ ਉਸਾਰੂ ਸਮਾਜਕ ਮਨੁੱਖੀ ਪੈਂਤੜੇ ਦੀਆਂ ਕੀਮਤਾ ਉਤੇ ਆਧਾਰਿਤ ਮਨੁੱਖੀ ਸ਼ਖਸੀਅਤ ਦੀ ਉਸਾਰੀ ਰਾਹੀਂ ਲੋਕ-ਹਿੱਤ ਦੇ ਮੁਹਾਜ਼ ਨੂੰ ਸਿਰਜਨ ਲਈ ਤਤਪਰ ਅਤੇ ਕ੍ਰਿਆਸ਼ੀਲ ਰਹੀ। "94 ਉਪਰੋਕਤ ਪ੍ਰਗਤੀਵਾਦੀ ਚਿੰਤਕਾਂ ਦੇ ਕਥਨਾਂ ਵਿਚ ਆਲੋਚਨਾ- ਅੰਤਰ ਉਨ੍ਹਾਂ ਦਾ ਇਤਿਹਾਸਕ ਅਨੁਭਵ ਸਾਰ ਨੂੰ ਉਸਦੇ ਇਤਿਹਾਸਕ ਪ੍ਰਸੰਗ ਵਿਚ ਗ੍ਰਹਿਣ ਕਰਨ ਦੀ ਵਿਧੀ ਚੋਂ ਉਤਪੰਨ ਹੋਇਆ ਹੈ।
ਇਸੇ ਤਰ੍ਹਾਂ ਮੱਧਕਾਲੀ ਸਾਹਿਤ ਦੀ ਪ੍ਰਭਾਵਸ਼ਾਲੀ ਕਾਵਿ-ਧਾਰਾ ਸੂਫੀ ਲਹਿਰ ਹੈ ਜਿਸ ਬਾਰੇ ਪ੍ਰਗਤੀਵਾਦੀ ਚਿੰਤਕ ਬੁਨਿਆਦੀ ਤੌਰ ਤੇ ਵਿਰੋਧੀ ਸਥਾਪਨਾਵਾਂ ਪ੍ਰਸਤੁਤ ਕਰਦੇ ਹਨ। ਸੰਤ ਸਿੰਘ ਸੇਖੋਂ ਦੀ ਫਰੀਦ ਕਾਵਿ ਬਾਰੇ ਧਾਰਨਾ ਹੈ ਕਿ ਬਾਬਾ ਫਰੀਦ ਸਾਹਮਣੇ ਕੋਈ ਰਾਜਸੀ ਜਾਂ ਸਿਆਸੀ ਉਦੇਸ਼ ਨਹੀਂ । ਉਹ ਅਮੀਰਾਂ ਦੀ ਅਮੀਰੀ ਨੂੰ ਤੁੱਛ ਆਖਦੇ ਹਨ ਪਰ ਗਰੀਬਾ ਨੂੰ ਇਸ ਵਿਰੁੱਧ ਉਤੇ ਜਿਤ ਨਹੀਂ ਕਰਦੇ। 95 ਸਮੁੱਚੀ ਸੂਫੀ ਕਾਵਿ-ਧਾਰਾ ਨੂੰ ਕੁਝ ਆਲੋਚਕ ਹਾਕਮ ਜਮਾਤ ਦੀ ਸਹਿਧਰਮੀ ਸਵੀਕਾਰ ਕਰਕੇ ਉਸ ਦੇ ਖਾਸੇ ਨੂੰ ਗੁਰਬਾਣੀ ਵਾਂਗ ਇਨਕਲਾਬੀ ਨਹੀਂ ਸਮਝਦੇ। "ਸੂਫੀ ਲਹਿਰ ਸਿੱਖੀ ਵਾਂਗ ਰਾਜ-ਸੱਤਾ ਦੀ ਅਕਾਂਖਿਆ ਜਾਂ ਸੰਭਾਵਨਾ ਨਾਲ ਸੰਬੰਧਿਤ ਲਹਿਰ ਨਹੀਂ ਸੀ। ਇਹ ਆਪਣੇ ਉਦਭਵ ਦੇ ਸਮੇਂ ਤੋਂ ਹੀ ਇਸਲਾਮ ਦੇ ਅੰਤਰਗਤ ਇਕ ਰੂਹਾਨੀ ਲਹਿਰ ਸੀ । ਸੂਫੀ ਸਾਧਕ ਆਪਣੇ ਸਮੇਂ ਦੀ ਹਾਕਮ ਜਮਾਤ ਦੇ ਸਹਿ ਧਰਮੀ ਸਨ, ਪਰ ਹਾਕਮ ਜਮਾਤ ਦੇ ਸੱਤਾ-ਪੂਜ ਤੇ ਵਿਕਾਰੀ ਜੀਵਨ ਨਾਲ ਉਨ੍ਹਾਂ ਦਾ ਵਿਰੋਧ ਜੀ। ਧਰਮ ਦੀ ਸਾਂਝ ਕਾਰਣ ਇਹ ਵਿਰੋਧ ਸਿਰਫ ਨੈਤਿਕ ਖਾਸੀਅਤ ਵਾਲਾ ਰਿਹਾ, ਰਾਜਸੀ ਵਿਦਰੋਹ ਨਾ ਬਣ ਸਕਿਆ। 96 ਇਸ ਧਾਰਨਾ ਦੇ ਬਿਲਕੁਲ ਵਿਪਰੀਤ ਇਕ ਪ੍ਰਗਤੀਵਾਦੀ ਚਿੰਤਕ ਇਸ ਕਾਵਿ-ਲਹਿਰ ਦੇ ਮਸਲੇ ਨੂੰ ਇਉਂ ਵਿਅਕਤ ਕਰਦਾ ਹੈ: "ਇਸ ਕਾਲ ਦੇ ਸੂਫੀ ਕਵੀਆਂ ਅਤੇ ਰਾਜ-ਸੱਤਾ ਉਤੇ ਕਾਬਜ਼ ਜਮਾਤ ਦਾ ਸਾਂਝਾ ਧਾਰਮਿਕ ਆਧਾਰ ਤਾਂ ਭਾਵੇਂ ਇਸਲਾਮ ਹੀ ਸੀ ਪਰੰਤੂ ਇਨ੍ਹਾਂ ਕਵੀਆਂ ਇਸਲਾਮ ਨੂੰ ਹਾਕਮ ਜਮਾਤ ਦੇ ਬੁਲਾਰੇ ਜਾਂ ਰਾਖੇ ਵਜੋਂ
ਨਹੀਂ ਅਪਣਾਇਆ। ਸਦੀ ਚੇਤਨਾ ਦੇ ਧਾਰਮਿਕ ਅਤੇ ਅਨੁਭਵੀ ਮੁਹਾਵਰੇ ਰਾਹੀਂ ਇਸ ਦੇ ਨਿੱਕੇ ਲੋਕ-ਹਿੱਤੀ ਮਨੁੱਖੀ ਸਮਾਜਕ ਪੈਂਤੜੇ ਨੂੰ ਹੀ ਸਥਾਪਤ ਕਰਨ ਦਾ ਯਤਨ ਕੀਤਾ।97
ਇਸ ਸੰਬੰਧੀ ਨਜਮ ਹੁਸੈਨ ਸੱਯਦ ਦੀ ਆਲੋਚਨਾ ਵੀ ਪੁਸਟੀ ਹਿੱਤ ਪੇਸ਼ ਕੀਤੀ ਜਾ ਸਕਦੀ ਹੈ। ਸੂਫੀ ਕਾਵਿ ਬਾਰੇ ਕੁਝ ਪ੍ਰਗਤੀਵਾਦੀ ਪੰਜਾਬੀ ਆਲੋਚਕਾਂ ਦੀਆਂ ਟਿੱਪਣੀਆਂ ਅੰਤਰਮੁਖੀ ਅਤੇ ਨਿੱਜੀ ਪ੍ਰਤਿਕਰਮਾ ਤੇ ਆਧਾਰਿਤ ਹੋਣ ਕਾਰਨ ਇਸ ਕਾਵਿ ਲਹਿਰ ਦੀ ਅੰਦਰਲੀ ਵਸਤੂ ਨਾਲ ਨਿਆ ਨਹੀਂ ਕਰ ਸਕੀਆਂ। ਵਿਗਿਆਨਕ ਅਤੇ ਬਾਹਰਮੁਖੀ ਚਿੰਤਨ ਦੀ ਘਾਟ ਕਾਰਨ ਮਕਾਨਕੀ ਅਤੇ ਸਿੱਧੜ ਧਾਰਨਾਵਾਂ ਪ੍ਰਸਤੁਤ ਹੋਈਆਂ। ਇਸੇ ਕਾਰਨ ਸੂਫੀ ਕਾਵਿ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਵੀ ਸਹੀ ਦਿਸ਼ਾ ਧਾਰਨ ਨਹੀਂ ਕਰ ਸਕੀ।
ਪੰਜਾਬੀ ਕਿੱਸਾ ਕਾਵਿ ਬਾਰੇ ਵੀ ਪ੍ਰਗਤੀਵਾਦੀ ਪੰਜਾਬੀ ਚਿੰਤਕ ਇਕ ਦੂਜੇ ਦੇ ਮੂਲੋਂ ਹੀ ਭਿੰਨ ਤਿੰਨ ਧਾਰਨਾਵਾਂ ਪ੍ਰਸਤੁਤ ਕਰਦੇ ਹਨ। ਨਿਮਨ ਲਿਖਤ ਪ੍ਰਤੀਨਿੱਧ ਕਥਨਾ ਤੋਂ ਵਾਚਿਆ ਜਾ ਸਕਦਾ ਹੈ। ਵਾਰਿਸ ਸ਼ਾਹ ਦੀ ਹੀਰ ਉਪਰਾਮਤਾ ਦੀ ਜੀਂਦੀ ਜਾਗਦੀ ਤਸਵੀਰ ਹੈ। ਦੇਸ ਵਿਚ ਮੁਗਲਾਂ ਦੇ ਵਿਰੁੱਧ ਮਰਹੱਟੇ, ਜਾਟ, ਸਿੱਖ ਅਤੇ ਮੁਸਲਮਾਨ ਹਾਕਮ ਖੁਦ ਤਾਕਤ ਤਿਆਰ ਕਰ ਰਹੇ ਸਨ ਅਧਮੂਲ ਮਚਿਆ ਹੋਇਆ ਸੀ। "98 ਇਸ ਕਥਨ ਤੋਂ ਸਿੱਧੜ, ਸਰਲ ਅਰਥੀ ਅਤੇ ਮਕਾਨਕੀ ਦ੍ਰਿਸ਼ਟੀ ਦਾ ਪਤਾ ਲੱਗਦਾ ਸੀ । ਪ੍ਰਗਤੀਵਾਦੀ ਆਲੋਚਕ ਵਾਰਿਸ ਦੀ ਹੀਰ ਨੂੰ ਸਮਾਜਕ ਕਦਰਾਂ ਕੀਮਤਾਂ ਦੇ ਟਕਰਾਉਂਦੇ ਪ੍ਰਸੰਗ ਵਿਚ ਸਮਝ ਨਹੀਂ ਸਕਿਆ। ਉਸ ਸਮੇਂ ਦੀ ਸਾਮੰਤੀ ਸਮਾਜ ਦੀ ਬਣਤਰ ਦੇ ਵਿਸ਼ੇਸ਼ ਮੁਹਾਵਰੇ ਨੂੰ ਅਤੇ ਰਚਨਾ ਦੇ ਅੰਦਰਲੇ ਸਾਰ ਨੂੰ ਫੜ੍ਹਨ ਚ ਆਲੋਚਕ ਅਸਮਰੱਥ ਹੈ। ਕੁਝ ਪ੍ਰਗਤੀਵਾਦੀ ਆਲੋਚਕ ਇਸ ਨੂੰ ਬਾਹਰਮੁਖੀ ਰੂਪ `ਚ ਇਕ ਸਹੀ ਦਿਸ਼ਾ 'ਚ ਸਮਝਣ ਦਾ ਯਤਨ ਕਰਦੇ ਹਨ। "ਵਾਰਿਸ ਇਕ ਸਬੁੱਧ ਤੇ ਚੇਤਨ ਕਲਾਕਾਰ ਹੈ ਜਿਹੜਾ ਨਾ ਤਾਂ ਕਹਾਣੀ ਨੂੰ ਕੇਵਲ ਕਹਾਣੀ ਵਜੋਂ ਤੇ ਨਾ ਹੀ ਆਪਣੇ ਅਨੁਭਵ ਨੂੰ ਮਨੁੱਖੀ ਘਟਨਾਵਾਂ ਤੇ ਭਾਵਾਂ ਦੇ ਅਰਥਾਂ ਵਿਚ ਉਲਥਾਏ ਬਿਨਾਂ ਉਸ ਨੂੰ ਪੇਸ਼ ਕਰਦਾ ਹੈ। ਉਸਦੀ ਪੇਸਕਾਰੀ ਯਥਾਰਥ ਦਾ ਇਕ ਸਾਰਥਕ ਤੇ ਕੀਮਤੀ ਚਿੱਤਰ ਹੈ।99 ਪੰਜਾਬੀ ਕਿੱਸਾ ਕਾਵਿ ਦੀ ਸਮੁੱਚਤਾ ਬਾਰੇ ਅਜਿਹਾ ਹੀ ਸਾਰਥਕ ਵਿਚਾਰ ਇਕ ਹੋਰ ਚਿੰਤਕ ਦਾ ਹੈ ਜੋ ਸਮੁੱਚੇ ਅਨੁਭਵ ਨੂੰ ਸਹੀ ਦ੍ਰਿਸ਼ਟੀ ਤੋਂ ਗ੍ਰਹਿਣ ਕਰਦਾ ਪ੍ਰਤੀਤ ਹੁੰਦਾ ਹੈ। ਸਮੁੱਚੇ ਤੌਰ ਤੇ ਪੰਜਾਬੀ ਕਿੱਸਾ ਕਾਵਿ ਮੱਧਕਾਲੀਨ ਪੰਜਾਬੀ ਸਭਿਆਚਾਰ ਅਤੇ ਇਸ ਦੇ ਸਮਾਜਕ ਇਤਿਹਾਸਕ ਯਥਾਰਥ ਦਾ ਕਲਾਤਮਿਕ ਚਿੱਤਰ ਪੇਸ਼ ਕਰਨ ਵਿਚ ਰੁਚਿਤ ਹੈ ਜਿਹੜਾ ਆਪਣੇ ਦੌਰ ਦੀਆਂ ਉਭਰਦੀਆਂ ਜਮਾਤੀ ਸ਼ਕਤੀਆਂ, ਲੋਕ ਚੇਤਨਾ ਅਤੇ ਇਤਿਹਾਸਕ ਸ਼ਕਤੀਆਂ ਦੀ ਵਿਚਾਰਧਾਰਾ ਨੂੰ ਆਪਣੇ ਕਲਾਤਮਿਕ ਚਿੱਤਰ ਦਾ ਮੂਲ ਆਧਾਰ ਬਣਾ ਸਕਿਆ ਹੈ। " 100 ਪਰ ਕਿੱਸਾ ਕਾਵਿ ਵਿਚ ਵਾਰਿਸ ਦੀ ਹੀਰ ਪ੍ਰਤੀ ਕੁਝ ਚਿੰਤਕ ਉਲਾਰ ਅਤੇ ਕੱਟੜਤਾ ਦੇ ਸ਼ਿਕਾਰ ਹੈ ਕੇ ਇਹ ਵੀ ਕਹਿ ਜਾਂਦੇ ਹਨ ਕਿ ਵਾਰਿਸ ਤੋਂ ਬਾਅਦ ਪੰਜਾਬੀ ਵਿਚ ਅਜੇ ਤੱਕ ਕੋਈ ਚੋਟੀ ਦਾ ਕਵੀ ਨਹੀਂ ਹੋਇਆ । ਇਸ ਦੇ ਬਾਵਜੂਦ ਪ੍ਰਗਤੀਵਾਦੀ ਆਲੋਚਨਾ ਕਿੱਸਾ ਕਾਵਿ ਦੀ ਸਹੀ ਵਸਤੂ ਨੂੰ ਸਮਝਣ ਲਈ ਮੁੱਲਵਾਨ ਸਥਾਪਨਾਵਾਂ ਕਰਦੀ ਹੈ। ਪੰਜਾਬੀ ਕਿੱਸਾ ਕਾਵਿ ਮੁੱਖ ਰੂਪ ਵਿਚ ਇਸ਼ਕ ਦੇ ਬੁਨਿਆਦੀ ਜਜ਼ਬੇ ਦੇ ਮੁਹਾਵਰੇ ਰਾਹੀਂ ਸਾਮੰਤਕ ਆਰਥਕ ਬਣਤਰ ਦੀਆਂ ਕੀਮਤਾਂ ਦਾ ਵਿਰੋਧ ਕਰਦੀ ਹੈ। ਇਹ ਇਸ਼ਕ ਦੇ ਜਜ਼ਬੇ ਰਾਹੀਂ ਹੀ ਮੱਧਕਾਲੀ ਸਮਾਜ ਦੀਆਂ ਰਸਮਾਂ, ਰਿਵਾਜਾਂ, ਰਹੁ-ਰੀਤਾਂ ਦਾ ਯਥਾਰਥਕ ਚਿਤ੍ਰਣ ਕਰਦੀ ਹੈ ਅਤੇ ਸੁਮੱਚੇ ਯਥਾਰਥ ਨੂੰ ਜਨ-ਹਿੱਤੂ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਦੀ ਹੈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਇਸ ਨੂੰ ਸਾਹਿਤਕ ਚਿੱਤਰ ਵਜੋਂ ਗ੍ਰਹਿਣ ਕਰਨ ਲਈ ਯਤਨ-ਸ਼ੀਲ ਹੈ।
ਮੱਧਕਾਲੀ ਸਾਹਿਤ ਦੇ ਵਿਸ਼ਲੇਸ਼ਣ ਤੋਂ ਬਿਨਾਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਆਧੁਨਿਕ ਸਾਹਿਤ ਬਾਰੇ ਵੀ ਬਾਹਰਮੁਖੀ ਪਰਿਪੇਖ ਉਸਾਰਦੀ ਹੈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਆਧੁਨਿਕ ਸਾਹਿਤ ਪ੍ਰਤੀ ਵਿਸ਼ੇਸ਼ ਝੁਕਾਅ ਰਿਹਾ ਹੈ। ਆਧੁਨਿਕ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਅਤੇ ਸਮੁੱਚੇ ਸਾਹਿਤ ਪ੍ਰਤੀ ਇਸ ਆਲੋਚਨਾ ਵਿਚ ਭਾਵੇਂ ਕਈ ਪੱਖਾਂ ਤੋਂ ਬੁਨਿਆਦੀ ਅੰਤਰ ਹੈ ਪਰ ਮੱਧਕਾਲੀ ਸਾਹਿਤ ਆਲੋਚਨਾ ਨਾਲੋਂ ਇਸ ਦੀ ਇਹ ਵਿਸ਼ੇਸ਼ਤਾ ਅਵੇਸ਼ ਹੈ ਕਿ ਨਿੱਜੀ ਪ੍ਰਤਿਕਰਮਾਂ ਤੇ ਦੂਰ ਵਿਗਿਆਨਕ ਢੰਗ ਨਾਲ ਤਰਕ ਪੇਸ਼ ਕਰਦੀ ਹੈ। ਇਸ ਸਮੇਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਅੰਤਰ-ਰਾਸ਼ਟਰੀ ਪੱਧਰ ਤੇ ਵਿਕਸਤ ਵਿਭਿੰਨ ਆਲੋਚਨਾ ਪ੍ਰਣਾਲੀਆਂ ਤੋਂ ਪ੍ਰਾਪਤ ਦ੍ਰਿਸਟੀਆਂ ਨਾਲ ਵੀ ਸਾਹਿਤ ਦੇ ਗੰਭੀਰ ਅਰਥਾਂ ਪ੍ਰਤੀ ਰੁਚਿਤ ਹੋਈ ਹੈ ਅਤੇ ਉਸਦੀ ਅੰਦਰਲੀ ਵਸਤੂ ਨੂੰ ਸਹੀ ਦਿਸ਼ਾ 'ਚ ਉਘਾੜਦੀ ਵੀ ਹੈ।
ਆਧੁਨਿਕ ਸਾਹਿਤ ਦੀ ਅਸਲ ਆਧਾਰਸ਼ਿਲਾ ਉਸ ਸਮੇਂ ਸੁਰੂ ਹੁੰਦੀ ਹੈ ਜਦੋਂ ਮਨੁੱਖ ਦੀ ਚੇਤਨਾ ਦਿੱਬ-ਕੇਂਦਰਿਤ ਨਾ ਰਹਿ ਕੇ ਮਾਨਵ-ਕੇਂਦਰਿਤ ਹੋ ਜਾਦੀ ਹੈ। ਇਹ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਆਗਮਨ ਨਾਲ ਸ਼ੁਰੂ ਹੋ ਜਾਂਦੀ ਹੈ । ਇਸ ਸਮੇਂ ਪੈਦਾਵਾਰੀ ਰਿਸ਼ਤੇ ਅਤੇ ਪੈਦਾਵਾਰੀ ਸ਼ਕਤੀ ਸਾਮੰਤੀ ਅਤੇ ਜਾਗੀਰੂ ਬਣਤਰ ਦੇ ਅਨੁਸਾਰੀ ਨਾ ਹੋ ਕੇ ਪੂੰਜੀਵਾਦੀ ਲੀਹਾਂ ਦੇ ਅਨੁਸਾਰੀ ਬਣਨ ਲਗਦੇ ਹਨ। ਇਸ ਦਾ ਨਿਰੰਤਰ ਵਿਕਾਸ ਮਾਨਵ ਕੇਂਦਰਿਤ ਚੇਤਨਾ ਦਾ ਵਿਕਾਸ ਨਿਸਚਿਤ ਕਰਦਾ ਹੈ ਤੇ ਮਨੁੱਖ ਵਿਗਿਆਨਕ ਸੋਝੀਆਂ ਨਾਲ ਵੀ ਦੋ-ਚਾਰ ਹੁੰਦਾ ਹੈ। ਇਸ ਤਰ੍ਹਾਂ ਜਗੀਰੂ ਕਦਰਾਂ ਕੀਮਤਾਂ ਤੇ ਨਿਰੰਤਰ ਹਮਲਾ ਅਤੇ ਪੂੰਜੀਵਾਦੀ ਕੀਮਤਾਂ ਦੀ ਸਥਾਪਨਾ ਸਮੁੱਚੀ ਜੀਵਨ ਜਾਚ ਵਿਚ ਇਕ ਨਵੀਂ ਚੇਤਨਾ ਦਾ ਉਦੈ ਕਰਦੀ ਹੈ, ਇਸੇ ਨੂੰ ਆਧੁਨਿਕ ਸਮੇਂ ਦੀ ਸਾਹਿਤ ਚੇਤਨਾ ਦਾ ਆਧਾਰ ਮਿਥਿਆ ਜਾ ਸਕਦਾ ਹੈ। ਇਸ ਸਮੇਂ ਤੋਂ ਉਤਪੰਨ ਸਾਹਿਤ ਹੁਣ ਤੱਕ ਵਿਭਿੰਨ ਧਾਰਾਵਾ ਦੇ ਨਾਅ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਅਜਿਹੇ ਅਧੁਨਿਕਤਾ ਦੇ ਪ੍ਰਭਾਵ ਥੱਲੇ ਕਈ ਨਵੇਂ ਸਾਹਿਤ ਰੂਪ ਵੀ ਪੈਦਾ ਹੋਏ ਜਿਵੇਂ ਨਾਵਲ, ਨਾਟਕ, ਕਹਾਣੀ ਆਦਿਕ।
ਇਨ੍ਹਾਂ ਸਾਰੇ ਰੂਪਾਂ ਬਾਰੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਨਿੱਠ ਕੇ ਵਿਚਾਰ ਕੀਤਾ ਹੈ. ਭਾਵੇਂ ਅਜਿਹੇ ਬਹੁਤ ਸਾਰੇ ਵਿਚਾਰ ਮਿਲਦੇ ਹਨ ਜਿਹੜੇ ਇਕ ਦੂਸਰੇ ਦੇ ਵਿਰੋਧ ਵਿਚ ਸਥਾਪਤ ਹੁੰਦੇ ਹਨ। ਆਧੁਨਿਕ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਕਾਵਿ-ਧਾਰਾ ਪ੍ਰਮੁੱਖ ਤੇ ਸੁਚੇਤ ਕਾਵਿ- ਧਾਰਾ ਹੈ ਪਰ ਇਸ ਬਾਰੇ ਵੀ ਆਲੋਚਕਾਂ ਦੇ ਵਿਚਾਰ ਇਕ ਦੂਜੇ ਨਾਲੋਂ ਮੂਲ ਹੀ ਭਿੰਨ ਹਨ। "ਇਸ ਦੌਰ ਵਿਚ ਪੰਜਾਬੀ ਕਵਿਤਾ ਇਕ ਵਿਸ਼ਾਲ ਸਮਾਜਕ ਇਨਕਲਾਬ ਦੇ ਜੈਸੀਲੇ ਉਤਸ਼ਾਹ ਨਾਲ ਹੁਲਾਰੇ ਵਿਚ ਆਈ ਪਰ ਇਸਦੇ ਸਨਮੁੱਖ ਜਿਹੜੇ ਰਚਨਾਤਮਿਕ ਮਾਡਲ ਸਨ ਉਹ ਬਾਹਰੋਂ ਵਿਸ਼ੇਸ ਕਰਕੇ ਉਰਦੂ ਤੋਂ ਆਏ ਸਨ। ਇਉਂ ਕਵਿਤਾ ਦੀ ਰੁਚੀ ਯਥਾਰਥ ਉਤੇ ਆਰੋਪਿਤ ਹੋਣ ਦੀ ਬਣ ਗਈ । ਯਥਾਰਥ ਨਾਲ ਸੰਘਰਸ਼ ਵਿਚੋਂ ਉਪਜਣ ਦੀ ਨਹੀਂ । ਸਮੁੱਚੇ ਪ੍ਰਗਤੀਵਾਦੀ ਵੇਗ ਵਿਚ ਪੰਜਾਬੀ ਕਵਿਤਾ ਇਕ ਵੀ ਅਜਿਹਾ ਬਿੰਬ ਨਾ ਸਿਰਜ ਸਕੀ ਜਿਹੜਾ ਸਥਾਨਕ ਮਿੱਥ ਵਿਚ ਸਥਿਤ ਹੋਵੇ ।"101 ਇਸੇ ਤਰ੍ਹਾਂ ਦਾ ਭਾਵ-ਅਰਥ ਰੱਖਦੀਆਂ ਇਸ ਵਿਚਾਰ ਦੀਆਂ ਸਤਰਾਂ ਹਨ ਪਰ ਇਹ ਇਕ ਵਿੱਥ ਜ਼ਰੂਰ ਥਾਪਦੀਆਂ ਹਨ, ਵਰਗ ਸੰਘਰਸ਼ ਦੀ ਚੇਤਨਾ ਵਸਤੂ ਯਥਾਰਥ ਦੇ ਵਿਵੇਕ ਦੀ ਉਪਜ ਨਾ ਹੋ ਕੇ ਵਿਚਾਰਧਾਰਾਈ ਚੇਤੰਨਤਾ ਤੇ ਆਧਾਰਿਤ ਸੀ । ਇਸ ਲਈ ਇਹ ਚੇਤਨਾ ਕ੍ਰਾਂਤੀ ਦੇ ਜਿਸ ਆਦਰਸ਼ ਦੀ ਅਰਾਧਨਾ ਕਰਦੀ ਸੀ । ਉਹ ਯਥਾਰਥ ਦੇ ਕਲਪਿਤ ਅਥਵਾ ਰੋਮਾਂਟਿਕ ਆਧਾਰ ਨੂੰ ਹੀ ਆਪਣੇ ਵਿਚਾਰਧਾਰਾਈ ਆਸੇ ਦੀ ਟੇਕ ਬਣਾਉਣ ਲਈ ਮਜਬੂਰ ਸੀ ।"102
ਇਕ ਹੋਰ ਵਿਦਵਾਨ ਇਸ ਕਾਵਿ-ਧਾਰਾ ਦੇ ਪ੍ਰਗਤੀਵਾਦ ਨੂੰ ਅਖੌਤੀ ਪ੍ਰਗਤੀਵਾਦ ਕਹਿੰਦਾ ਹੈ, ਮੋਹਨ ਸਿੰਘ- ਅੰਮ੍ਰਿਤਾ ਪ੍ਰੀਤਮ ਕਾਵਿ-ਧਾਰਾ ਦੇ ਇਸ਼ਕ ਦਾ ਸੰਕਲਪ ਜਾਂ ਅਖੌਤੀ ਪ੍ਰਗਤੀਵਾਦ ਫਿਊਡਲ ਅਤੇ ਪੈਂਟੀ ਬੁਰਜੂਆ ਕੀਮਤਾਂ ਅਤੇ ਵਿਸ਼ਵਾਸਾਂ ਤੋਂ ਅੱਗੇ ਵਿਕਸਿਤ ਨਹੀਂ ਹੈ ਸਕਿਆ। "103 ਉਪਰੋਕਤ ਧਾਰਨਾਵਾਂ ਵਿਚ ਇਕ ਵਿਚਾਰ ਯਥਾਰਥ-ਚਿਤਰਣ ਤੇ ਸਮਾਜਕ ਯਥਾਰਥ ਨੂੰ ਯਥਾਰਥਕ ਵਿਧੀ ਤੋਂ ਗ੍ਰਹਿਣਸ਼ੀਲਤਾ ਦੀ ਘਾਟ ਸਾਂਝਾ ਪ੍ਰਤੀਤ ਹੁੰਦਾ ਹੈ। ਇਸੇ ਪ੍ਰਗਤੀਵਾਦ ਦੀ ਰੋਮਾਂਟਿਕਤਾ ਨੂੰ ਚਿਤਵਿਆ ਜਾ ਰਿਹਾ ਹੈ ਪਰੰਤੂ ਇਕ ਪ੍ਰਗਤੀਵਾਦੀ ਚਿੰਤਕ ਇਸ ਤੋਂ ਵਿਪਰੀਤ ਧਾਰਨਾ ਪ੍ਰਸਤੁਤ ਕਰਦਾ ਹੈ: ਪ੍ਰਗਤੀਵਾਦੀ ਕਾਵਿ-ਧਾਰਾ ਵਿਚ ਜਿੱਤ ਦੇ ਜਸ਼ਨ ਦੀ ਸੁਖਾਂਤਕ ਕਵਿਤਾ ਵੀ ਮਿਲਦੀ ਹੈ । ਹਾਰ ਤੇ ਆਤਮ-ਚਿੰਤਨ ਦੀ ਤ੍ਰਾਸਦਿਕ ਕਵਿਤਾ ਵੀ। ਪਰ ਇਹ ਕਵਿਤਾ ਭਾਵ-ਵਿਰੋਚਕ ਨਹੀਂ ਕਿਉਂਕਿ ਕਵੀ ਦਾ ਮਨੋਰਥ ਵਿਅਕਤੀਗਤ ਆਤਮ-ਸੁੱਧੀ ਦਾ ਨਹੀਂ, ਸਮਾਜਕ ਕ੍ਰਾਂਤੀ ਦਾ ਹੈ। ਉਹ ਸੁਧਾਤਵਾਦੀ ਨਹੀਂ ਕ੍ਰਾਂਤੀਕਾਰੀ ਹੈ, ਪ੍ਰਤਿਕਿਰਿਆਵਾਦੀ ਨਹੀਂ, ਪ੍ਰਗਤੀਵਾਦੀ ਹੈ।104
ਉਪਰੋਕਤ ਧਾਰਨਾ ਨਿਸਚਿਤ ਰੂਪ ਵਿਚ ਪ੍ਰਗਤੀਵਾਦੀ ਕਾਵਿ-ਧਾਰਾ ਦੀ ਅਸਲ ਵਸਤੂ ਨੂੰ ਸਮਝਣ ਦੀ ਬਜਾਏ ਉਸਦੇ ਅਰਥ ਨਾਲ ਸੰਬੰਧਿਤ ਹੈ। ਅਜਿਹੀ ਸਰਲ ਅਰਧੀ ਸਥਾਪਨਾਵਾਂ ਨਾਲ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਵਿਚਾਰਧਾਰਕ ਨਿੱਖਰਵੀਂ ਤੇ ਨਿੱਖੜਵੀਂ ਹੋਂਦ ਸਥਾਪਤ ਹੋਣ ਦੀ ਬਜਾਏ ਵਾਦ-ਵਿਵਾਦੀ ਸਥਿਤੀ ਉਤਪੰਨ ਕਰਦੀ ਹੈ । ਪ੍ਰਗਤੀਵਾਦੀ ਵਿਚਾਰਧਾਰਕ ਦ੍ਰਿਸਟੀ ਤੋਂ ਕਵਿਤਾ ਦਾ ਵਿਸ਼ਲੇਸ਼ਣ ਮੋਹ-ਵੱਸ ਸਤਹੀ ਰਹਿ ਜਾਂਦਾ ਹੈ, ਜਿਸ ਕਰਕੇ ਮੱਧਵਰਗੀ ਚਿੰਤਨ ਦਾ ਰਲਾ ਪ੍ਰਗਤੀਵਾਦੀ ਆਲੋਚਨਾ 'ਚ ਵਿਕਾਰ ਉਤਪੰਨ ਕਰਦਾ ਹੈ। ਪ੍ਰਗਤੀਵਾਦੀ ਆਲੋਚਨਾ ਵਿਚ ਸਮਕਾਲੀ ਕਾਵਿ-ਲਹਿਰਾ ਪ੍ਰਤੀ ਤਾਂ ਹੋਰ ਵੀ ਵਿਵਾਦਗ੍ਰਸਤ ਧਾਰਨਾਵਾਂ ਪ੍ਰਾਪਤ ਹੁੰਦੀਆਂ ਹਨ।
ਜੁਝਾਰ ਕਾਵਿ-ਧਾਰਾ ਦਾ ਵੱਖਰਾ ਕਾਵਿ-ਮੁਹਾਵਰਾ ਹੈ ਜਿਸ ਦੀ ਮੁੱਖ ਸੁਰ ਰਾਜਨੀਤਕ ਯਥਾਰਥ ਦੀ ਵਿਦਰੋਹੀ ਪੈਂਤੜੇ ਤੋਂ ਪੇਸ਼ਕਾਰੀ ਹੈ । ਇਸ ਕਾਵਿ-ਧਾਰਾ ਦਾ ਆਪਣੀ ਪੂਰਵਲੀ ਪ੍ਰਗਤੀਵਾਦੀ ਕਾਵਿ-ਧਾਰਾ ਨਾਲ ਵਿਰੋਧ ਸੰਬਾਦ ਵਾਲਾ ਹੈ ਅਤੇ ਇਹ ਇਕ ਵੱਖਰੀ ਕਾਵਿ-ਧਾਰਾ ਵੀ ਹੈ। ਕੁਝ ਆਲੋਚਕ ਇਸ ਨੂੰ ਪ੍ਰਗਤੀਵਾਦੀ ਕਾਵਿ-ਧਾਰਾ ਨਾਲ ਤਦਰੂਪ ਕਰਕੇ ਵੀ ਦੇਖਦੇ ਹਨ ਅਤੇ ਕੁਝ ਮੂਲੋਂ ਹੀ ਵੱਖਰੀ ਵੀ। ਆਪਣੀਆਂ ਵਿਸ਼ੇਸ਼ਤਾਵਾਂ ਕਾਰਨ ਤੇ ਸਿਧਾਂਤਕ ਏਕਤਾ ਕਾਰਨ ਇਹ ਪ੍ਰਗਤੀਵਾਦੀ ਕਾਵਿ-ਧਾਰਾ ਦੀ ਅਗਲੀ ਕੜੀ ਹੈ। "105 ਇਕ ਆਲੋਚਕ ਇਸ ਵਿਚ ਪ੍ਰਗਤੀਵਾਦੀ ਕਾਵਿ-ਧਾਰਾ ਦੇ ਲਕਸਾ ਦੀ ਸਾਂਝ ਦੇਖ ਕੇ ਵੀ ਨਵਾਂ ਸੰਕਲਪ ਦੇਖਦਾ ਹੈ। ਇਸ ਕਾਵਿ-ਧਾਰਾ ਵਿਚ ਕੁਝ ਤਾਂ ਪ੍ਰਗਤੀਵਾਦੀ ਅੰਸ ਹਨ ਜਿਵੇਂ ਕਿ ਸਾਮਰਾਜ ਤੇ ਜਾਗੀਰਦਾਰੀ ਦਾ ਵਿਰੋਧ ਤੇ ਕੁਝ ਕ੍ਰਾਂਤੀਕਾਰੀ ਸਮਾਜਵਾਦੀ।106 ਪਰ ਕੁਝ ਪ੍ਰਗਤੀਵਾਦੀ ਚਿੰਤਕ ਇਸ ਨਾਲੋਂ ਵਖਰਾ ਮੌਤ ਰੱਖਦੇ ਹਨ ਤੇ ਉਸ ਨੂੰ ਪ੍ਰਗਤੀਵਾਦੀ ਕਾਵਿਧਾਰਾ ਵਾਲੇ ਤੱਤ ਨਾਲੋਂ ਵੱਖਰੇ ਰੂਪ ਵਿਚ ਸਵੀਕਾਰਦੇ ਹਨ। ਕੁਲ ਮਿਲਾ ਕੇ ਇਨ੍ਹਾਂ ਕਵੀਆਂ ਦੀ ਚੇਤਨਾ ਇਤਿਹਾਸ ਮੁਖਤਾ ਅਤੇ ਸਾਮੰਤ ਵਾਦੀ ਮਾਨਸਿਕ ਸੰਰਚਨਾਵਾਂ ਦੇ ਇਤਿਹਾਸਕ ਸੰਸਲੇਸ਼ਣ ਜਾਂ ਇਨ੍ਹਾਂ ਦੇ ਆਪਸੀ ਵਿਰੋਧ ਜਾਂ ਤਣਾਓ ਦੀ ਥਾਂ ਇਨ੍ਹਾਂ ਦੋਵਾਂ ਦੀ ਰਲਗਡ ਅਵਸਥਾ ਦੀ ਚੇਤਨਾ ਹੈ। ..ਇਸ ਕਾਵਿ ਧਾਰਾ ਦਾ ਸਾਰ (Content) ਤਾਂ ਆਪਣੇ ਨਿਰਾਕਾਰ ਪੱਧਰ ਤੇ ਸਾਮੰਤਵਾਦੀ ਸੰਸਕਾਰਾਂ, ਰੂੜੀਆਂ ਜਜ਼ਬਿਆਂ ਅਤੇ ਵਿਸ਼ਵਾਸਾਂ ਨਾਲ ਗ੍ਰਸਤ ਚੇਤਨਾ ਹੈ, ਪਰੰਤੂ ਇਸਦਾ ਮੁਹਾਵਰਾ (Idiom) ਸਰਮਾਏਦਾਰੀ ਵਿਰੁੱਧ ਕ੍ਰਾਂਤੀ ਦੇ ਦੌਰ ਦਾ ਹੈ।107 ਇਉਂ ਜੁਝਾਰੂ ਕਾਵਿ ਨੂੰ ਵੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਇਕ ਦ੍ਰਿਸ਼ਟੀ ਤੋਂ ਵੱਖਰੀਆਂ ਵੱਖਰੀਆਂ
ਧਾਰਨਾਵਾਂ ਪ੍ਰਸਤੁਤ ਕਰਦੀ ਹੈ। ਉਪਰੋਕਤ ਧਾਰਨਾਵਾਂ ਵਿਚ ਪ੍ਰਗਤੀਵਾਦੀ ਚਿੰਤਕਾਂ ਦਾ ਵਿਸਲੇਸ਼ਣ ਸਿਧਾਂਤਕ ਮੋਹ ਅਤੇ ਸਰਲ-ਅਰਥੀ ਸਾਰ ਦੀ ਪੇਸ਼ਕਾਰੀ ਦੇ ਸੰਕਟ ਵਿਚੋਂ ਉਪਜਦਾ ਹੈ । ਜਦੋਂ ਅਸਲ ਅਰਥ ਜਾਂ ਲੁਪਤ ਅਰਥਾਂ ਨੂੰ ਵਿਚਾਰਧਾਰਕ ਦ੍ਰਿਸ਼ਟੀ ਤੋਂ ਪ੍ਰਗਤੀਵਾਦੀ ਆਲੋਚਨਾ ਫੜਦੀ ਹੈ ਤਾਂ ਉਸਦਾ ਸਹੀ ਇਤਿਹਾਸਕ ਪਰਿਪੇਖ ਉਸਰਦਾ ਪ੍ਰਤੀਤ ਹੁੰਦਾ ਹੈ ਜਿਸਨੂੰ ਕੁਝ ਵਿਦਵਾਨ ਚਿੰਤਕ ਹੀ ਗ੍ਰਹਿਣ ਕਰਦੇ ਹਨ। ਉਨ੍ਹਾਂ ਵਿਚ ਅਤਰ ਸਿੰਘ ਅਤੇ ਰਵਿੰਦਰ ਸਿੰਘ ਰਵੀ ਦਾ ਨਾਂਅ ਵਿਸ਼ੇਸ਼ ਉਲੇਖਯੋਗ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਗਲਪ ਸਮੀਖਿਆ ਵਿਚ ਵਿਗਿਆਨਕ ਆਲੋਚਨਾ ਦਾ ਪ੍ਰਚਲਨ ਕਰਕੇ ਗਲਪ ਨੂੰ ਸਹੀ ਦਿਸ਼ਾ ਵਿਚ ਸਮਝਿਆ ਵੀ ਹੈ ਅਤੇ ਸਾਰਥਕ ਸੇਧ ਵੀ ਪ੍ਰਦਾਨ ਕੀਤੀ ਹੈ। ਗਲਪ ਦੇ ਬਾਰੇ ਆਰੰਭ ਤੋਂ ਹੀ ਪੰਜਾਬੀ ਪ੍ਰਗਤੀਵਾਦੀ ਆਲੋਚਨਾ ਇਕ ਮਹੱਤਵਪੂਰਨ ਰੋਲ ਅਦਾ ਕਰਦੀ ਆ ਰਹੀ ਹੈ। ਇਸ ਆਲੋਚਨਾ ਨੇ ਗਲਪ ਦੀ ਸੁਧਾਰਵਾਦੀ ਪ੍ਰਵਿਰਤੀ ਯਥਾਰਥਵਾਦੀ ਅਤੇ ਪ੍ਰਗਤੀਵਾਦੀ ਪ੍ਰਵਿਰਤੀ ਬਾਰੇ ਮੁੱਲਵਾਨ ਧਾਰਨਾਵਾਂ ਸਥਾਪਤ ਕੀਤੀਆਂ ਹਨ। ਪ੍ਰਗਤੀਵਾਦੀ ਆਲੋਚਨਾ ਵਿਅਕਤੀਗਤ ਨਾਵਲਕਾਰਾ ਦੇ ਸਮੁੱਚੇ ਸਾਹਿਤਕ ਯੋਗਦਾਨ ਦੇ ਰਚਨਾਤਮਕ ਪ੍ਰਕਿਰਿਆ ਦੇ ਨਾਲ ਸੁਤੰਤਰ ਨਾਵਲਾਂ ਦੇ ਨਿਕਟ ਅਧਿਐਨ ਪ੍ਰਤੀ ਵੀ ਰੁਚਿਤ ਰਹੀ ਹੈ। ਪੰਜਾਬੀ ਦੇ ਮੁੱਢਲੇ ਦੌਰ ਦੇ ਨਾਵਲ ਬਾਰੇ ਪ੍ਰਗਤੀਵਾਦੀ ਚਿੰਤਕ ਦੀ ਬਾਹਰਮੁਖੀ ਧਾਰਨਾ ਇਸ ਤਰ੍ਹਾਂ ਹੈ: ਭਾਈ ਵੀਰ ਸਿੰਘ ਤੇ ਨਾਨਕ ਸਿੰਘ ਵਰਗੇ ਮੁਢਲੇ ਨਾਵਲਕਾਰ ਮੱਧ-ਸ੍ਰੇਣਿਕ ਵਿਅਕਤੀਵਾਦ ਨਾਲੋਂ ਇਕ ਅਜਿਹੀ ਸਮਾਜ- ਭਾਵਨਾ ਦੇ ਵਧੇਰੇ ਪ੍ਰਤਿਨਿਧ ਹਨ ਜੇ ਵਿਅਕਤੀਆਂ ਦੀ ਕਿਸੇ ਭਵਿੱਖਮੁਖੀ ਆਸ਼ਾ ਜਾਂ ਅਕਾਖਿਆ ਨਾਲੋਂ ਸਮੂਹਕ ਭਾਵ ਦੀ ਭੂਤਕਾਲੀਨ ਭਾਵੁਕਤਾ ਉਤੇ ਵਧੇਰੇ ਆਧਾਰਿਤ ਹੈ। ਇਨ੍ਹਾਂ ਨਾਵਲਕਾਰਾਂ ਦੇ ਇੱਛਤ ਜੀਵਨ ਦਾ ਪ੍ਰਤਿਮਾਨ ਮੁੜ ਮੁੜ ਮੱਧਕਾਲੀਨ ਆਦਰਸ਼ਵਾਦ ਵੱਲ ਟੇਢ ਮਾਰਦਾ ਹੈ।108
ਨਾਨਕ ਸਿੰਘ ਆਦਰਸ਼ਵਾਦੀ ਦ੍ਰਿਸ਼ਟੀ ਦੇ ਕਾਰਨ ਸੁਧਾਰਕ ਸੂਝ ਦਾ ਨਾਵਲਕਾਰ ਹੈ. ਵਿਚਾਰਧਾਰਕ ਨਜ਼ਰੀਏ ਤੋਂ ਇਕ ਆਲੋਚਕ ਦਾ ਵਿਚਾਰ ਹੈ. "ਸਦਭਾਵਨਾ ਨਾਲ ਉਹ (ਨਾਨਕ ਸਿੰਘ) ਵਰਗ ਸੰਘਰਸ਼ ਦੀ ਥਾਂ ਸ਼੍ਰੇਣੀ ਸਹਿਯੋਗ ਦੀ ਸੰਭਾਵਨਾ ਨੂੰ ਸਿਰਜਦਾ ਹੈ ਤੇ ਆਪਣੀ ਨਾਵਲ ਰਚਨਾ ਦੇ ਅੰਤ ਤੱਕ 'ਸਮਝੌਤਾਵਾਦੀ ਵਿਚਾਰਧਾਰਾ ਦਾ ਪੱਲਾ ਨਹੀਂ ਛੱਡਦਾ।"109
ਪੰਜਾਬੀ ਨਾਵਲ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਦਾ ਪ੍ਰਭਾਵ ਮਾਰਕਸਵਾਦ ਦੇ ਪ੍ਰਭਾਵ ਨਾਲ ਹੀ ਪਿਆ ਹੈ। ਯਥਾਰਥ ਚਿਤਰਣ ਦੀਆਂ ਵਿਭਿੰਨ ਵਿਧਿਆ ਦੀ ਇਸ ਦ੍ਰਿਸ਼ਟੀ ਨਾਲ ਕੋਈ ਨਾ ਕੋਈ ਸਾਂਝ ਹੈ। ਪੰਜਾਬੀ ਨਾਵਲ ਵਿਚ ਯਥਾਰਥ ਚਿਤਰਣ ਸੁਰਿੰਦਰ ਸਿੰਘ ਨਰੂਲਾ ਅਤੇ ਸੰਤ ਸਿੰਘ ਸੇਖੋਂ ਦੇ ਕ੍ਰਮਵਾਰ ਪਿਓ ਪੁੱਤਰ ਅਤੇ ਲਹੂ ਮਿੱਟੀ ਨਾਵਲ ਨਾਲ ਆਰੰਭ ਹੋਇਆ। ਆਲੋਚਨਾਤਮਕ ਯਥਾਰਥ 1960 ਤੋਂ ਪਿਛੋਂ ਦੇ ਨਾਵਲ ਗੁਰਦਿਆਲ ਸਿੰਘ ਦੇ ਮੜ੍ਹੀ ਦਾ ਦੀਵਾ ਨਾਲ ਆਰੰਭ ਹੋਇਆ। ਇਹ ਆਲੋਚਨਾਤਮਕ ਯਥਾਰਥ ਸਮਾਜਵਾਦੀ ਵਿਚਾਰਾਂ ਦੀ ਦੇਣ ਸੀ । ਅਤਰ ਸਿੰਘ ਅਨੁਸਾਰ "ਪੰਜਾਬੀ ਗਲਪ ਸਾਹਿਤ ਵਿਚ ਆਇਆ ਆਲੋਚਨਾਤਮਕ ਯਥਾਰਥਵਾਦੀ ਦ੍ਰਿਸਟੀਕੋਣ. ਸਮਾਜਵਾਦੀ ਵਿਚਾਰਾਂ ਦੇ ਪ੍ਰਭਾਵ ਦਾ ਹੀ ਸਿੱਟਾ ਸੀ।"110 ਇਸ ਆਧਾਰਿਤ ਹੀ ਇਕ ਆਲੋਚਕ ਮੜ੍ਹੀ ਦਾ ਦੀਵਾ' ਨਾਵਲ ਨੂੰ ਪੰਜਾਬੀ ਸਾਹਿਤ ਦੇ ਪ੍ਰਵੇਗ ਵਿਚ ਮਹੱਤਵਪੂਰਨ ਅਹਿਮੀਅਤ ਦਿੰਦਾ ਹੈ।111 ਗੁਰਦਿਆਲ ਸਿੰਘ ਪੰਜਾਬੀ ਗਲਪ ਵਿਚ ਆਲੋਚਨਾਤਮਕ ਯਥਾਰਥ-ਪਰੰਪਰਾ ਦਾ ਲਖਾਇਕ ਨਾਵਲਕਾਰ ਹੈ ਜਿਸ ਨੇ ਮਾਲਵੇ ਆਚਲ ਦੇ ਯਥਾਰਥ ਨੂੰ ਕਿਰਤੀ ਸ਼੍ਰੇਣੀ ਦੇ ਪਾਤਰਾਂ ਦੀ ਜੀਵਨ ਜਾਚ ਰਾਹੀਂ ਚਿਤਰਿਆ ਹੈ। ਇਸ ਯਥਾਰਥਵਾਦੀ ਪਰੰਪਰਾ ਵਿਚ ਜਸਵੰਤ ਸਿੰਘ ਕੰਵਲ
ਸੋਹਨ ਸਿੰਘ ਸੀਤਲ, ਮੋਹਨ ਕਾਹਲੋਂ ਅਤੇ ਕਰਮਜੀਤ ਸਿੰਘ ਕੁੱਸਾ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਸਮੁੱਚੀ ਪਰੰਪਰਾ ਬਾਰੇ ਇਕ ਆਲੋਚਕ ਦਾ ਕਥਨ ਮਹੱਤਵਪੂਰਨ ਹੈ ਆਲੋਚਨਾਤਮਕ ਯਥਾਰਥਵਾਦੀਆਂ ਨੇ ਪੂੰਜੀਵਾਦੀ ਸਮਾਜ ਦੇ ਖੋਖਲੇਪਣ ਨੂੰ ਪਹਿਲਾਂ ਅਸਲੀ ਰੂਪ ਵਿਚ ਪਛਾਣਿਆ ਤੇ ਫਿਰ ਆਪਣੀਆਂ ਰਚਨਾਵਾਂ ਵਿਚ ਦਰਸਾਇਆ ਹੈ। ਸਮਾਜ ਦੇ ਸਥਾਪਿਤ ਵਿਚਾਰਾਂ ਤੇ ਕਦਰਾਂ ਕੀਮਤਾਂ ਦਾ ਮੁਲਾਂਕਣ ਕਰਕੇ ਦੁਖਦਾਈ ਪ੍ਰਕ੍ਰਿਆ ਦੇ ਫਲਸਰੂਪ ਜੀਵਨ ਦੇ ਨਵੇਂ ਸੱਚ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ।112
ਪੰਜਾਬੀ ਗਲਪ ਆਲੋਚਨਾ ਵਿਚ ਟੀ. ਆਰ. ਵਿਨੋਦ, ਜੋਗਿੰਦਰ ਸਿੰਘ ਰਾਹੀ ਅਤੇ ਰਘਬੀਰ ਸਿੰਘ ਆਦਿ ਕਾਰਜਸ਼ੀਲ ਹਨ ਜਿਨ੍ਹਾਂ ਗਲਪ ਆਲੋਚਨਾ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਸਥਾਪਤ ਕੀਤਾ ਹੈ। ਇਸੇ ਦ੍ਰਿਸ਼ਟੀ ਤੋਂ ਪੰਜਾਬੀ ਗਲਪ ਦੀਆਂ ਅਗਾਉਂ ਸੰਭਾਵਨਾਵਾਂ ਬਾਰੇ ਜੋਗਿੰਦਰ ਸਿੰਘ ਰਾਹੀਂ ਵਿਚਾਰ ਵਿਅਕਤ ਕਰਦਾ ਹੈ ਕਿ, "ਪੰਜਾਬੀ ਨਾਵਲ ਲਈ ਉਹ ਦਿਨ ਬੜਾ ਸੰਭਾਵਨਾਵਾਂ ਭਰਿਆ ਹੋਵੇਗਾ, ਜਿਸ ਦਿਨ ਸਾਡੇ ਨਾਵਲਕਾਰ ਇਕ ਪਾਸੇ ਰੂੜੀਗਤ ਪਾਤਰਾਂ ਅਤੇ ਘਟਨਾਵਾਂ ਤੋਂ ਦੂਜੇ ਪਾਸੇ ਖਾਲੀ ਵਿਧੀਵਾਦ ਤੋਂ ਮੁਕਤ ਹੋ ਕੇ ਯਥਾਰਥ ਦੇ ਸਿੱਧੇ ਅਨੁਭਵ ਨੂੰ ਆਪਣੇ ਗਲਪਬੱਧ ਦੀ ਪ੍ਰੇਰਣਾ ਬਣਾ ਸਕਣਗੇ। ਵਰਤਮਾਨ ਦੇ ਆਲੋਚਨਾਤਮਕ ਗਲਪ ਬਿੰਬ ਤੋਂ ਅੱਗੇ ਟੱਪ ਕੇ ਭਵਿੱਖ ਦੀਆਂ ਇਤਿਹਾਸਕ ਸੰਭਾਵਨਾਵਾਂ ਦੇ ਅਨੁਭਵ ਵੱਲ ਰੁਚਿਤ ਹੋਣਾ ਵੀ ਸਾਡੇ ਨਾਵਲ ਦੀ ਇਕ ਬੜੀ ਵੱਡੀ ਲੋੜ ਹੈ।113 ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਸਥਿਤੀ ਬਹੁਤੀ ਵਸਤੂਗਤ ਰਹੀ ਹੈ, ਰੂਪ ਪ੍ਰਤੀ ਵਿਕਾਸ ਕਥਨ ਦੀ ਪੱਧਰ ਤੋਂ ਅਗਾਂਹ ਵਿਕਸਤ ਨਹੀਂ ਹੋ ਸਕਿਆ। ਕਵਿਤਾ, ਨਾਟਕ ਵਾਰਤਕ ਦੇ ਮੁਕਾਬਲੇ ਗਲਪ ਆਲੋਚਨਾ ਇਸ ਪ੍ਰਤੀ ਵਧੇਰੇ ਸੁਚੇਤ ਰਹੀ ਹੈ । ਸੰਬੰਧਿਤ ਕਾਲ ਵਿਚ ਇਸ ਸੰਬੰਧ ਵਿਚ ਵਧੇਰੇ ਤਸੱਲੀ ਬਖ਼ਸ਼ ਪ੍ਰਗਤੀ ਨਹੀਂ ਹੋਈ। ਇਸ ਸੰਬੰਧ ਵਿਚ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਦੀ ਆਲੋਚਨਾ ਵੱਲ ਧਿਆਨ ਦਿੱਤਿਆ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਗਲਪ ਦੇ ਖੇਤਰ ਵਿਚ ਕਵਿਤਾ ਵਾਰਤਕ ਅਤੇ ਨਾਟਕ ਦੇ ਖੇਤਰ ਨਾਲੋਂ ਸਾਡੀ ਆਲੋਚਨਾ ਵਿਚ ਰੂਪ-ਪੱਖ ਦੀ ਚੇਤਨਾ ਪ੍ਰਾਪਤ ਹੁੰਦੀ ਹੈ।"114
ਇਉਂ ਗਲਪ ਪ੍ਰਤੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਸ਼ੇਸ਼ਗਤਾ ਵਾਲਾ ਵਿਕਾਸ ਤੈਅ ।ਕਰਦੀ ਹੈ। ਗਲਪ ਆਲੋਚਨਾ ਦੀ ਦਿਸ਼ਾ ਵਿਸ਼ੇ ਅਤੇ ਰੂਪ ਦੇ ਸੰਤੁਲਨ ਰਾਹੀਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦਾ ਵਿਚਾਰਧਾਰਕ ਵਿਸਤਾਰ ਕਰਦੀ ਹੈ। ਅੱਜ ਦੇ ਸਮੇਂ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਦੀ ਸਪੱਸ਼ਟਤਾ ਅਤੇ ਗ੍ਰਹਿਣਸੀਲਤਾ ਅਤੇ ਯੋਗ ਵਰਤੋਂ ਇਸ ਦੀਆਂ ਅਗਾਉਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦੀ ਹੈ।
ਪੰਜਾਬੀ ਨਾਟਕ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਵਿਧੀਵਤ ਆਲੋਚਨਾ ਇਸ ਵਿਚਾਰਧਾਰਕ ਦ੍ਰਿਸ਼ਟੀ ਤੋਂ ਨਹੀਂ ਮਿਲਦੀ । ਉਂਜ ਤਾਂ ਪੰਜਾਬੀ ਨਾਟ-ਸਮੀਖਿਆ ਦੀ ਦਸ਼ਾ ਹੀ ਇਹੋ ਜਿਹੀ ਹੈ। ਜਿਸ ਵੱਲ ਇਕ ਨਾਟ-ਆਲੋਚਕ ਦਾ ਇਕਾਰਾ ਮਹੱਤਵਪੂਰਨ ਹੈ, "ਪੰਜਾਬੀ ਵਿਚ ਨਾਟ-ਸਮੀਖਿਆ ਦੀ ਕੋਈ ਬਹੁਤੀ ਉਸਾਰੂ ਤੇ ਬੱਝਵੀਂ ਪਿਰਤ ਨਹੀਂ। ਕੇਵਲ ਨਿੱਜੀ ਪ੍ਰਭਾਵਾਂ ਤੱਕ ਹੀ ਸਮੀਖਿਆ ਸੀਮਿਤ ਹੈ।115 ਇਸ ਦੇ ਬਾਵਜੂਦ ਵੀ ਪ੍ਰਗਤੀਵਾਦੀ ਆਲੋਚਨਾ ਦੇ ਵਿਕੋਲਿਤਰੇ ਥਾਵਾਂ ਤੇ ਨਾਟ-ਆਲੋਚਨਾ ਪ੍ਰਤੀ ਵਿਚਾਰ ਮਿਲਦੇ ਹਨ । ਪੰਜਾਬੀ ਨਾਟਕ-ਰਚਨਾ ਪ੍ਰਤੀ ਬਹੁਤੇ ਆਲੋਚਕ ਆਸਵੰਦ ਨਹੀਂ। 'ਰਚਨਾਤਮਕ ਦ੍ਰਿਸ਼ਟੀ ਤੋਂ ਸ਼ੁਰੂ ਤੋਂ ਹੀ ਪੰਜਾਬੀ ਨਾਟਕ, ਪੰਜਾਬੀ ਕਵਿਤਾ, ਨਾਵਲ ਜਾਂ ਕਹਾਣੀ ਨਾਲੋਂ ਫਾਡੀ ਰਿਹਾ ਹੈ। ਇਸ ਭੈਅ ਨੇ ਕਿ ਨਾਟਕ ਨੂੰ ਲੋਕਾਂ ਦੇ ਸਮੂਹ ਨੇ ਵੇਖਣਾ-ਮਾਨਣਾ ਹੁੰਦਾ ਹੈ.
ਪੰਜਾਬੀ ਨਾਟਕਕਾਰਾਂ ਦੀ ਦਲੇਰੀ ਅਤੇ ਪ੍ਰਯੋਗ ਕਰਨ ਦੀ ਰੁਚੀ ਨੂੰ ਨੱਪੀ ਰੱਖਿਆ ਹੈ। ਹਰ ਨਾਟਕਕਾਰ ਦਾ ਯਤਨ ਪ੍ਰਚਲਿਤ ਤੇ ਪ੍ਰਵਾਨ ਦਾ ਅਨੁਪਾਲਨ ਕਰਨ ਦਾ ਹੀ ਰਿਹਾ ਹੈ।"116
ਨਾਟਕ ਸਿਰਫ ਸ਼ਬਦੀ ਪਾਠ ਨਹੀਂ ਸਗੋਂ ਮੰਚ ਪਾਠ ਵੀ ਹੈ । ਇਸ ਤਰ੍ਹਾਂ ਨਾਟਕ ਮੰਚਣ ਕਲਾ ਤੇ ਬਗੈਰ ਸੰਪੂਰਨ ਨਹੀਂ । ਸ਼ਬਦੀ ਪਾਠ ਅਤੇ ਮੰਚੀ ਪਾਠ ਦੋਹਾਂ ਦੇ ਜੈਫਿਕ ਸੰਬੰਧਾਂ ਵਿਚੋਂ ਹੀ ਇਸਦੀ ਆਲੋਚਨਾ ਸੰਭਵ ਸੀ। ਸਾਡੀ ਪੰਜਾਬੀ ਆਲੋਚਨਾ ਦਾ ਧਿਆਨ ਇਸ ਪਾਸੇ ਗਿਆ ਹੀ ਨਹੀਂ । ਇਸੇ ਕਰਕੇ ਨਾਟ ਆਲੋਚਨਾ ਕੋਈ ਗੰਭੀਰ ਪ੍ਰਕ੍ਰਿਤੀ ਧਾਰਨ ਨਹੀਂ ਕਰ ਸਕੀ। "ਪੰਜਾਬੀ ਵਿਚ ਨਾਟ-ਸਮੀਖਿਆ ਨੂੰ ਗੰਭੀਰਤਾ ਨਾਲ ਸਵੀਕਾਰਨ ਅਤੇ ਨਾਟਕ ਦੇ ਰੰਗ-ਮੰਚੀ ਸਰੋਕਾਰਾਂ ਨੂੰ ਪਛਾਨਣ-ਹਿੱਤ ਕਿਸੇ ਸੂਤਰ-ਬੱਧ ਪਰੰਪਰਾ ਦੀ ਅਣਹੋਂਦ ਕਾਰਨ ਹੀ ਪੰਜਾਬੀ ਨਾਟਕ ਦੇ ਕਾਵਿ-ਸ਼ਾਸਤ ਦੀ ਤਾਲਾਸ਼ ਵਰਗੇ ਅਹਿਮ ਮਸਲੇ ਹਾਲੇ ਵੀ ਅਣਸੁਲਝੇ ਪਏ ਹਨ।117
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਪ੍ਰਾਪਤੀ ਤੇ ਮੁਲਾਂਕਣ :
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਪੰਜਾਬੀ ਸਾਹਿਤ ਦੀ ਪ੍ਰਗਤੀਵਾਦੀ ਧਾਰਾ ਦੇ ਨਾਲ ਹੀ ਇਕ ਬਾਹਰਮੁਖੀ ਪਰਿਪੇਖ ਲੈ ਕੇ ਉਦੈ ਹੁੰਦੀ ਹੈ। ਇਸ ਆਲੋਚਨਾ ਧਾਰਾ ਨੇ ਸੁਚੇਤ ਰੂਪ ਵਿਚ ਮਾਰਕਸਵਾਦੀ ਜੀਵਨ-ਦ੍ਰਿਸ਼ਟੀਕੋਣ ਨੂੰ ਆਪਣਾ ਸਿਧਾਂਤਕ ਆਧਾਰ ਸਵੀਕਾਰ ਕਰਕੇ ਸਾਹਿਤ, ਸੰਸਕ੍ਰਿਤੀ ਅਤੇ ਆਲੋਚਨਾ ਪ੍ਰਤੀ ਇਕ ਨਿਸਚਿਤ ਵਿਚਾਰਧਾਰਕ ਦ੍ਰਿਸ਼ਟੀ ਅਪਣਾਈ। ਪੰਜਾਬੀ ਆਲੋਚਨਾ ਦੀ ਆਰੰਭਲੀ ਸਥਿਤੀ ਬਹੁਤੀ ਸੰਤੋਸ਼ਜਨਕ ਨਹੀਂ ਸੀ । ਕਿਸੇ ਵਿਚਾਰਧਾਰਕ ਦ੍ਰਿਸ਼ਟੀ ਅਤੇ ਆਧਾਰ ਦੀ ਅਣਹੋਂਦ ਕਾਰਨ ਸਾਹਿਤ ਨੂੰ ਇਕ ਗੰਭੀਰ ਜਟਿਲ ਅਤੇ ਸੂਖ਼ਮ ਵਰਤਾਰਾ ਸਮਝਣ ਦੀ ਬਜਾਏ ਪ੍ਰਭਾਵਵਾਦੀ, ਸਤਹੀ ਅਰਥਾਂ ਅਤੇ ਸਰਲ ਵਿਸ਼ਲੇਸ਼ਣ ਰਾਹੀਂ ਪ੍ਰਗਟਾਉਣ ਦਾ ਕਾਰਜ ਹੁੰਦਾ ਰਿਹਾ । ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਜਿਥੇ ਸਾਹਿਤ ਅਧਿਐਨ ਦੀ ਗੰਭੀਰ ਪਿਰਤ ਪਾਈ ਉਥੇ ਆਲੋਚਨਾ ਨੂੰ ਸਾਹਿਤ ਨੂੰ ਇਕ ਵਿਸ਼ੇਸ਼ ਵਿਚਾਰਧਾਰਕ ਮਸਲੇ ਵਜੋਂ ਸਮਝਿਆ। ਇਸ ਪ੍ਰਵਿਰਤੀ ਨੇ ਸਿਧਾਂਤਕ ਅਤੇ ਵਿਹਾਰਕ ਪਰਿਪੇਖ ਰਾਹੀਂ ਪੰਜਾਬੀ ਆਲੋਚਨਾ ਨੂੰ ਮੁੱਲਵਾਨ ਬਣਾਇਆ। ਇਸ ਪ੍ਰਵਿਰਤੀ ਦੀਆਂ ਜਿੱਥੇ ਪ੍ਰਾਪਤੀਆਂ ਗਿਣਨਯੋਗ ਹਨ ਉਥੇ ਕਮਜ਼ੋਰੀਆਂ ਵੀ ਵਿਸ਼ੇਸ਼ ਰੂਪ 'ਚ ਧਿਆਨ ਖਿੱਚਦੀਆਂ ਹਨ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨਾਲ ਪੰਜਾਬੀ ਆਲੋਚਨਾ ਪਰੰਪਰਾ ਵਿਚ ਪਹਿਲੀ ਵਾਰ ਕਿਸੇ ਸਿਧਾਂਤਕ ਦ੍ਰਿਸ਼ਟੀਕੋਣ ਤੋਂ ਆਲੋਚਨਾ ਆਰੰਭ ਹੋਈ ਜਿਸ ਨਾਲ ਆਲੋਚਨਾ ਨੂੰ ਸਿਰਫ ਟਿੱਪਣੀਆਂ ਭਾਵੁਕ ਪ੍ਰਤਿਕਰਮਾਂ ਦੀ ਬਜਾਏ ਇਕ ਵਿਸ਼ੇਸ਼ੀਕ੍ਰਿਤ ਗਿਆਨ ਵਜੋਂ ਲਿਆ ਗਿਆ। 'ਮਾਰਕਸਵਾਦੀ ਦਰਸ਼ਨ ਉਤੇ ਆਧਾਰਤ ਹੋਣ ਕਾਰਨ ਪ੍ਰਗਤੀਵਾਦੀ ਆਲੋਚਨਾ ਨਾਲ ਪੰਜਾਬੀ ਵਿਚ ਸਿਧਾਂਤ-ਬੱਧ ਆਲੋਚਨਾ ਦੀ ਨੀਂਹ ਰੱਖੀ ਗਈ। 118 ਸਿਧਾਂਤ-ਬੱਧ ਅਲੋਚਨਾ ਦੇ ਨਾਲ ਹੀ ਇਸ ਦੀ ਭਾਸ਼ਾ ਸਿਰਜਣਾਤਮਕ ਸਾਹਿਤ ਨਾਲੋਂ ਵੱਖਰੀ ਤਰ੍ਹਾਂ ਆਲੋਚਨਾਤਮਕ ਭਾਸ਼ਾ ਗ੍ਰਹਿਣ ਕਰਨ ਦੇ ਰਸਤੇ ਪੈਂਦੀ ਹੈ। ਇਸ ਨਾਲ ਪੰਜਾਬੀ ਆਲੋਚਨਾ ਵਿਚ ਪਹਿਲੀ ਵਾਰ ਸੰਕਲਪਾਤਮਕ ਭਾਸ਼ਾ ਦਾ ਪਰਿਚਯ ਹੁੰਦਾ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨਾਲ ਸਾਹਿਤ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣ ਲੱਗਿਆ। ਇਹ ਆਲੋਚਨਾ ਵਿਸ਼ੇਸ਼ ਤੌਰ ਤੇ ਉਸ ਦਰਸ਼ਨ ਨਾਲ ਜੁੜੀ ਹੋਈ ਹੈ ਜੋ ਸਮਾਜ, ਪ੍ਰਕਿਰਤੀ, ਮਨੁੱਖ ਅਤੇ ਇਤਿਹਾਸਕ ਵਰਤਾਰਿਆ ਪ੍ਰਤੀ ਬਾਹਰਮੁਖੀ ਦ੍ਰਿਸ਼ਟੀਕੋਣ
ਰੱਖਦੀ ਹੈ। ਅੰਤਰਮੁਖਤਾ ਦੀ ਥਾਂ ਇਸ ਆਲੋਚਨਾ ਨੇ ਬਾਹਰਮੁਖਤਾ ਦੇ ਨਾਲ ਨਾਲ ਸਾਹਿਤ ਪ੍ਰਤੀ ਰੋਮਾਂਟਿਕ ਦ੍ਰਿਸ਼ਟੀ ਨੂੰ ਤਿਲਾਂਜਲੀ ਦੇ ਕੇ ਤਰਕ ਅਤੇ ਵਿਸਲੇਸ਼ਣਮਈ ਰੂਪ ਪ੍ਰਦਾਨ ਕੀਤਾ। ਇਸ ਪ੍ਰਵਿਰਤੀ ਨੇ ਸਮਕਾਲੀ ਸਾਹਿਤ ਦੇ ਨਾਲ ਸਾਹਿਤਕ ਵਿਰਸੇ ਪ੍ਰਤੀ ਵਿਗਿਆਨਕ ਦ੍ਰਿਸ਼ਟੀ ਅਪਣਾਈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਪਹਿਲੀ ਵਾਰ ਮੱਧਕਾਲੀ ਧਾਰਮਕ ਮੁਹਾਵਰੇ ਵਾਲੇ ਸਾਹਿਤ ਨੂੰ ਵਿਸ਼ੇਸ਼ ਇਤਿਹਾਸਕ ਯੁੱਗ ਦੀ ਪੈਦਾਵਰ ਸਮਝ ਕੇ ਉਸਦਾ ਬਾਹਰਮੁਖੀ ਅਧਿਐਨ ਕਰਕੇ ਸਾਹਿਤਕ ਵਿਰਸੇ ਦੇ ਗੌਰਵ ਨੂੰ ਜਗਾਇਆ । ਬਾਹਰਮੁਖਤਾ ਦੇ ਕਾਰਨ ਹੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਸਾਹਿਤ ਦੇ ਲੁਪਤ ਅਰਥਾਂ ਵੱਲ ਨਿਸ਼ਚੇ ਹੀ ਵਿਕਾਸ ਕਰਦੀ ਹੈ। ਪੁਰਾਤਨ ਸਾਹਿਤ ਨੂੰ ਉਸ ਸਮੇਂ ਦੇ ਸਮਾਜ ਅਤੇ ਸੰਸਕ੍ਰਿਤੀ ਦੇ ਪ੍ਰਕਾਸ਼ ਵਜੋਂ, ਜਮਾਤੀ ਸੰਘਰਸ਼ ਦੇ ਇਕ ਅਹਿਮ ਵਿਚਾਰਧਾਰਕ ਰੂਪ ਵਜੋਂ ਸਮਝਿਆ ਅਤੇ ਇਸ ਪੁਰਾਤਨ ਵਿਰਸੇ ਦੀ ਇਨਕਲਾਬੀ ਵਿਆਖਿਆ ਕੀਤੀ । "119
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਰੂਪ ਅਤੇ ਵਸਤੂ ਦੇ ਦਵੰਦਾਤਮਕ ਸੰਬੰਧ ਦੇ ਪ੍ਰਸੰਗ ਵਿਚ ਮਹੱਤਵਪੂਰਨ ਪ੍ਰਾਪਤੀ ਹੈ। ਇਸ ਆਲੋਚਨਾ ਪ੍ਰਵਿਰਤੀ ਨੇ ਸਵੈ-ਵਿਰੋਧਾਂ ਦੇ ਬਾਵਜੂਦ ਵੀ ਦੋਹਾਂ ਨੂੰ ਅਨਿੱਖੜ ਸਮਝ ਕੇ ਤਰਕਸ਼ੀਲ ਢੰਗ ਨਾਲ ਸਮਝਣ ਦਾ ਯਤਨ ਕੀਤਾ। ਸਾਹਿਤ ਨੂੰ ਵਿਚਾਰਧਾਰਕ ਵਰਤਾਰੇ ਵਜੋਂ ਸਮਝਣਾ ਵੀ ਇਸਦੀ ਗਿਣਨਯੋਗ ਪ੍ਰਾਪਤੀ ਹੈ।
ਇਸ ਆਲੋਚਨਾ ਨੇ ਸਮਾਜਕ ਯਥਾਰਥ ਨੂੰ ਯਥਾਰਥ ਬੰਧ ਦੀ ਵਿਗਿਆਨਕਤਾ ਵੱਲ ਮੋੜਿਆ ਅਤੇ ਯਥਾਰਥ ਨੂੰ ਨਿਰੰਤਰ ਵਿਕਾਸਸ਼ੀਲ, ਸਮਾਜਕ ਅਤੇ ਇਤਿਹਾਸਕ ਪਰਿਸਥਿਤੀਆਂ ਦੇ ਪ੍ਰਸੰਗ ਵਿਚ ਸਾਹਿਤ ਨੂੰ ਅਧਿਐਨ ਹੇਠ ਲਿਆਦਾ । ਇਸ ਨੇ ਆਲੋਚਨਾ ਨੂੰ ਮਾਨਵੀ ਮੁੱਲ ਅਤੇ ਸਮਾਜਕ ਸਾਰਥਕਤਾ ਪ੍ਰਤੀ ਮੇੜਿਆ।
ਇਸ ਆਲੋਚਨਾ ਦਾ ਇਹ ਪਹਿਲੂ ਵੀ ਮਹੱਤਵਪੂਰਨ ਹੈ ਕਿ ਸਮਾਜ ਦੇ ਜਮਾਤੀ ਸੰਘਰਸ਼ ਵਿਚ ਆਲੋਚਨਾ ਇਕ ਵਿਚਾਰਧਾਰਕ ਰੋਲ ਅਦਾ ਕਰਦੀ ਹੈ। ਪ੍ਰਗਤੀਵਾਦੀ ਆਲੋਚਨਾ ਦੀ ਇਕ ਮਹੱਤਵਪੂਰਨ ਦੇਣ ਇਹ ਸੀ ਕਿ ਆਲੋਚਨਾ ਨੂੰ ਇਕ ਵਿਚਾਰਧਾਰਕ ਅਮਲ ਦੇ ਰੂਪ ਵਿਚ ਗ੍ਰਹਿਣ ਕਰਕੇ ਤਤਕਾਲੀਨ ਸਮਾਜਿਕ ਇਤਿਹਾਸਕ ਪ੍ਰਸੰਗਾਂ ਵਿਚ ਸਮੁੱਚੀ ਪ੍ਰਗਤੀਵਾਦੀ ਲਹਿਰ ਮਜਬੂਤ ਕਰਨ ਵਿਚ ਇਸ ਨੇ ਆਪਣਾ ਵਿਸ਼ਾਲ ਯੋਗਦਾਨ ਦਿੱਤਾ । 120
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਮਾਰਕਸੀ ਦਰਸਨ ਨਾਲ ਪ੍ਰਤੀਬੱਧਤਾ ਦਰਸਾ ਕੇ ਸਾਹਿਤ ਦੇ ਪ੍ਰਯੋਜਨ ਨੂੰ ਜਨ-ਹਿੱਤ ਦੇ ਕਲਿਆਣ ਦੇ ਪ੍ਰਸੰਗ ਵਿਚ ਵਰਤਣ ਦਾ ਸੰਦੇਸ਼ ਮਹੱਤਵਸਾਲੀ ਹੈ। ਸਾਹਿਤ ਨਿਰੋਲ ਮਨ-ਪ੍ਰਚਾਵਾ ਜਾਂ ਸੁਹਜ ਤ੍ਰਿਪਤੀ ਦੇ ਅਰਥਾਂ ਤੋਂ ਪਾਰ ਮਾਨਵੀ ਹਿੱਤਾਂ ਦੀ ਖਾਤਰ ਵਰਤਿਆ ਜਾਣ ਲੱਗਾ ਪ੍ਰਗਤੀਵਾਦੀ ਦਰਸ਼ਨ ਜੋ ਜਮਾਤ ਰਹਿਤ ਸਮਾਜ ਦਾ ਸੰਕਲਪ ਪੇਸ਼ ਕਰਦਾ ਹੈ ਉਸਨੂੰ ਪ੍ਰਗਤੀਵਾਦੀ ਆਲੋਚਨਾ ਸਾਹਿਤ ਦੇ ਪ੍ਰਸੰਗ ਵਿਚ ਜਮਾਤੀ ਸੰਘਰਸ਼ ਵਜੋਂ ਨਿਰੂਪਤ ਕਰਦੀ ਹੈ। ਸਾਹਿਤ ਦੀ ਜਮਾਤੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਅਧਿਐਨ ਦੀ ਪਿਰਤ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਪਾਈ। ਇਸ ਦ੍ਰਿਸ਼ਟੀ ਨਾਲ ਸਾਹਿਤ ਨੂੰ ਦਾਰਸ਼ਨਿਕ ਅਰਥਾਂ ਵਿਚ ਵਿਆਖਿਆ ਯੋਗ ਬਣਾਇਆ ਗਿਆ।
ਇਸ ਪ੍ਰਵਿਰਤੀ ਦੀ ਇਹ ਮਹੱਤਵਯੋਗ ਦੇਣ ਹੈ ਕਿ ਇਸ ਨੇ ਮਾਰਕਸਵਾਦੀ ਦਰਸ਼ਨ ਪ੍ਰਤੀ ਇਕ ਚਿੰਤਨ ਨੂੰ ਵੀ ਜਨਮ ਦਿੱਤਾ। ਇਸ ਨਾਲ ਸਾਹਿਤ, ਸਮਾਜ ਅਤੇ ਸੰਸਕ੍ਰਿਤੀ ਪ੍ਰਤੀ ਇਕ ਨਵੀਂ ਚੇਤਨਾ ਪੈਦਾ ਹੋਈ। ਸਾਹਿਤ ਆਲੋਚਨਾ ਦੇ ਖੇਤਰ ਵਿਚ ਮੈਟਾ-ਆਲੋਚਨਾ ਪ੍ਰਤੀ ਵੀ ਇਸ ਨੇ ਇਕ
ਨਿਸਚਿਤ ਵਿਚਾਰਧਾਰਕ ਦ੍ਰਿਸ਼ਟੀ ਧਾਰਨ ਕੀਤੀ ਹੈ। ਪ੍ਰਗਤੀਵਾਦੀ ਆਲੋਚਨਾ ਨੇ ਸਾਹਿਤ ਦੇ ਖੇਤਰ ਵਿਚ ਮਾਰਕਸਵਾਦੀ ਦਰਸ਼ਨ ਪ੍ਰਤੀ ਵਧੇਰੇ ਆਕਰਸ਼ਣ ਅਤੇ ਗੰਭੀਰਤਾ ਨਾਲ ਗ੍ਰਹਿਣ ਦੀ ਰੁਚੀ ਨੂੰ ਉਤਸਾਹਿਤ ਕੀਤਾ।"121
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਸੁਚੇਤ ਆਲੋਚਨਾ ਧਾਰਾ ਵਜੋਂ ਸਥਾਪਤ ਹੋ ਕੇ ਇਕ ਨਿਰੰਤਰ ਵਿਕਾਸ ਕੀਤਾ ਹੈ. ਜਿਸ ਨਾਲ ਸਾਹਿਤ, ਸੰਸਕ੍ਰਿਤੀ ਅਤੇ ਆਲੋਚਨਾ ਵਿਚ ਵਿਗਿਆਨਕਤਾ ਅਤੇ ਬਾਹਰਮੁਖਤਾ ਵਧੇਰੇ ਵਿਕਸਤ ਹੋਈ ਹੈ। ਇਸ ਤੋਂ ਸਹਿਜੇ ਇਹ ਕਿਹਾ ਜਾ ਸਕਦਾ ਹੈ ਕਿ ਮੋਹ ਨਾਲੋਂ ਤਰਕ ਦੀ ਬਹੁਲਤਾ ਕਾਰਨ ਇਸ ਨੇ ਵਿਚਾਰਧਾਰਕ ਵਿਸਤਾਰ ਦੇ ਪ੍ਰਵਾਹ ਨੂੰ ਤੇਜ਼ ਕੀਤਾ ਹੈ। ਇਸ ਨੇ ਰਾਸ਼ਟਰੀ ਜਾਂ ਖੇਤਰੀ ਅਰਥਾਂ ਤੋਂ ਵਡੇਰਾ ਪ੍ਰਸੰਗ ਕੰਮਾਂਤਰੀ ਚੇਤਨਾ ਪੈਦਾ ਕਰਕੇ ਵੀ ਗ੍ਰਹਿਣ ਕੀਤਾ ਹੈ ਜਿਸ ਨਾਲ ਮਾਨਵੀ ਸਰਕਾਰ ਰਾਸ਼ਟਰੀ ਚੌਖਟੇ ਦੇ ਨਾਲ ਕੰਮਾਂਤਰੀ ਮਹੱਤਵ ਪ੍ਰਾਪਤ ਕਰਦੇ ਹਨ। ਇਉਂ ਪ੍ਰਗਤੀਵਾਦੀ ਆਲੋਚਨਾ ਨੇ ਸਾਹਿਤਕਾਰਾਂ, ਆਲੋਚਕਾਂ ਅਤੇ ਬੁੱਧੀਜੀਵੀਆਂ ਨੂੰ ਵਿਸ਼ੇਸ਼ ਵਿਚਾਰਧਾਰਕ ਦ੍ਰਿਸਟੀ ਤੋਂ ਕੌਮਾਂਤਰੀ ਚੇਤਨਾ ਵੱਲ ਮੋੜਿਆ ਹੈ। ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀਆਂ ਪ੍ਰਾਪਤੀਆਂ ਜਿੱਥੇ ਮੁੱਲਵਾਨ ਹਨ, ਉਥੇ ਇਸ ਦਾ ਮੁਲਾਂਕਣ ਕਰਦੇ ਸਮੇਂ ਕਮਜ਼ੋਰੀਆਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਸ ਪ੍ਰਵਿਰਤੀ ਦੀਆਂ ਬਹੁਤੀਆਂ ਕਮਜ਼ੋਰੀਆਂ ਸਿਧਾਂਤ ਦੀ ਕਮਜ਼ੋਰ ਪਕੜ, ਸਾਹਿਤ, ਸਮਾਜ ਤੇ ਸੰਸਕ੍ਰਿਤੀ ਪ੍ਰਤੀ ਇਕ ਪਾਸੜ ਤੇ ਮਕਾਨਕੀ ਪਹੁੰਚ, ਵਿਹਾਰਕ ਆਲੋਚਨਾ ਸਮੇਂ ਨਿੱਜੀ ਪ੍ਰਤਿਕਰਮਾਂ ਦਾ ਉਲਾਰ, ਪ੍ਰਭਾਵਵਾਦੀ ਪ੍ਰਸੰਸਾਮਈ ਅਤੇ ਰਾਜਨੀਤਕ ਮੋਹ ਵਿਚੋਂ ਉਪਜਦੀਆਂ ਪ੍ਰਤੀਤ ਹੁੰਦੀਆਂ ਹਨ। ਸਭ ਨਾਲੋਂ ਗੰਭੀਰ ਕਮਜ਼ੋਰੀ ਆਲੋਚਕਾਂ ਦੀ ਵਿਚਾਰਧਾਰਕ ਦ੍ਰਿਸ਼ਟੀ ਵਿਚ ਮੱਧਵਰਗੀ ਅਤੇ ਪੈਟੀ-ਬੁਰਜਵਾ ਰੁਚੀਆਂ ਦੇ ਰਲਾ ਕਾਰਨ ਸਪੋਸਟਤਾ ਨਹੀਂ। ਇਹ ਉਨ੍ਹਾਂ ਦੇ ਆਲੋਚਕ-ਵਿਅਕਤੀਤਵ ਦੇ ਪ੍ਰੋਲਤਾਰੀ ਕਿਰਦਾਰ ਦੀ ਖਡਿੰਤ ਸਥਿਤੀ 'ਚੋਂ ਉਪਜਦੀ ਹੈ ਜਿਸ ਕਾਰਨ ਰੋਮਾਂਟਿਕਤਾ ਅਤੇ ਰਾਜਨੀਤਕ ਪੱਖਪਾਤ ਉਤਪੰਨ ਹੋਇਆ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਮੁੱਖ ਕਮਜ਼ੋਰੀ ਇਸ ਵਿਚ ਸਵੈ-ਵਿਰੋਧੀ ਧਾਰਨਾਵਾਂ ਹਨ। ਪ੍ਰਗਤੀਵਾਦੀ ਆਲੋਚਕ ਇਕੋ ਵਿਚਾਰਧਾਰਕ ਆਧਾਰ ਤੋਂ ਸਾਹਿਤ ਅਧਿਐਨ ਕਰਦੇ ਹੋਏ ਵੱਖ ਵੱਖ ਸਿੱਟੇ ਕੱਢਦੇ ਹਨ। ਮਿਸਾਲ ਦੇ ਤੌਰ ਤੇ ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਗੁਰਬਾਣੀ ਅਤੇ ਮੱਧਕਾਲੀ ਸਾਹਿਤ ਪ੍ਰਤੀ ਅਜਿਹੇ ਹੀ ਵਿਰੋਧਾ ਨੂੰਜਨਮ ਦਿੰਦੇ ਹਨ। ਮੁੱਖ ਰੂਪ ਵਿਚ ਸਵੈ-ਵਿਰੋਧੀ ਧਾਰਨਾਵਾਂ ਸਾਹਿਤ ਦੇ ਸਰਲ ਅਰਥੀ ਸਾਰ 'ਚੋਂ ਉਤਪੰਨ ਹੁੰਦੀਆਂ ਹਨ। ਜਿੱਥੇ ਕਿਸ਼ਨ ਸਿੰਘ ਸੁਹਜ ਸ਼ਾਸਤਰੀ ਅਧਿਐਨ ਕਰਕੇ ਪ੍ਰਗਤੀਵਾਦੀ ਆਲੋਚਨਾ ਦੀ ਬਾਹਰਮੁਖਤਾ ਅਤੇ ਵਿਗਿਆਨਕ ਵਿਸ਼ੇਸਤਾ ਵੱਲ ਸੁਚੇਤ ਰਹਿੰਦਾ ਹੈ, ਉਥੇ ਸੰਤ ਸਿੰਘ ਸੇਖੋਂ ਅਰਥ-ਸ਼ਾਸਤਰੀ ਅਧਿਐਨ ਰਾਹੀਂ ਸਾਹਿਤ ਦੇ ਸਰਲ ਅਰਥੀ ਸਾਰ ਤੋਂ ਬਹੁਤ ਸਾਰੇ ਇਕਪਾਸੜ ਅਤੇ ਗੈਰ-ਵਿਗਿਆਨਕ ਸਿੱਟਿਆ ਤੇ ਪਹੁੰਚ ਜਾਂਦਾ ਹੈ । "ਆਮ ਤੌਰ ਤੇ ਆਲੋਚਕ (ਪ੍ਰਗਤੀਵਾਦ) ਆਪਣੇ ਨਿੱਜੀ ਉਲਾਰਾ ਅਨੁਸਾਰ ਹੀ ਆਲੋਚਨਾ ਕਰਦੇ ਹਨ। ਨਤੀਜੇ ਵਜੋਂ ਰਚਨਾ ਨਾਲ ਸੰਬੰਧਿਤ ਬਾਹਰਮੁਖੀ ਜਾਂ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰ ਸਕਣ ਤੋਂ ਆਖਰੀ ਰੂਪ ਵਿਚ ਅਸਮਰੱਥ ਰਹਿ ਜਾਂਦਾ ਹੈ। 122
ਮੁੱਢਲੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਕਮਜ਼ੋਰੀ ਇਹ ਵੀ ਹੈ ਕਿ ਇਹ ਸਾਹਿਤ ਨੂੰ ਪ੍ਰਗਤੀਵਾਦੀ ਅਤੇ ਪ੍ਰਤਿਗਾਮੀ ਖਾਨਿਆਂ ਵਿਚ ਵੰਡ ਕੇ ਅਧਿਐਨ ਪ੍ਰਤੀ ਰੁਚਿਤ ਰਹੀ ਹੈ। ਸਾਹਿਤ ਦੇ ਕਲਾਤਮਕ ਬਿੰਬ ਰਾਹੀਂ ਪ੍ਰਗਟ ਹੋ ਰਹੇ ਅਸਲ ਅਰਥਾਂ ਤੇ ਉਨ੍ਹਾਂ ਅਰਥਾਂ ਦੀ ਪੇਸ਼ਕਾਰੀ ਵਿਚ ਲੇਖਕ ਦੀ ਸਫਲਤਾ ਨੂੰ ਦੇਖਣ ਬਗੈਰ ਕਲਾ ਜਾ ਸਾਹਿਤ ਤੋਂ ਕ੍ਰਾਂਤੀਕਾਰੀ ਚੇਤਨਾ ਦੀ ਮੰਗ ਕਰਦੀ ਹੈ। ਕਈ
ਵਾਰ ਪ੍ਰਗਤੀਵਾਦੀ ਆਲੋਚਕ ਕਿਸੇ ਲਿਖਤ ਦੀਆ ਇਤਿਹਾਸਕ ਸੀਮਾਵਾਂ ਤੋਂ ਪਾਰ ਜਾ ਕੇ ਰਚਨਾ ਦੇ ਇਤਿਹਾਸਕ ਅਨੁਭਵ ਨੂੰ ਰੋਮਾਂਟਿਕ ਬਣਾ ਦਿੰਦਾ ਹੈ। ਪਰੰਤੂ ਅਗਲੇ ਦੌਰ ਦੀ ਪ੍ਰਗਤੀਵਾਦੀ ਆਲੋਚਨਾ ਵਿਚ ਜਿਥੇ ਸਾਹਿਤਕ ਰਚਨਾ ਦੀ ਹੋਂਦ ਵਿਧੀ ਇਤਿਹਾਸਕ ਅਨੁਭਵ ਸਾਰ, ਵਿਚਾਰਧਾਰਕ ਅਤੇ ਸੁਹਜ ਸ਼ਾਸਤਰੀ ਮਸਲਿਆਂ ਬਾਰੇ ਵਿਚਾਰ-ਚਰਚਾ ਛਿੜੀ ਹੈ ਤਾਂ ਉਥੇ ਸਹਿਜੇ ਹੀ ਆਲੋਚਨਾ ਵਿਚ ਬਾਹਰਮੁਖਤਾ ਅਤੇ ਵਿਗਿਆਨਕ ਰੁਚੀ ਪੈਦਾ ਹੋਈ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੀ ਬਹੁਤੀ ਚਰਚਾ ਵਸਤੂਗਤ ਰਹੀ ਹੈ, ਰੂਪਗਤ- ਚੇਤਨਾ ਪ੍ਰਤੀ ਇਸ ਨੇ ਬਹੁਤਾ ਧਿਆਨ ਨਹੀਂ ਦਿੱਤਾ । ਕਥਨ ਦੀ ਪੱਧਰ ਤੇ ਵਸਤੂਆਂ ਅਤੇ ਰੂਪ ਦੀ ਦਵੰਦਾਤਮਕਤਾ ਦੀ ਚਰਚਾ ਜ਼ਰੂਰ ਹੋਈ ਹੈ ਪਰੰਤੂ ਵਿਹਾਰਕ ਪੱਧਰ ਤੇ ਰੂਪ ਦੀ ਅਵਹੇਲਨਾ ਹੀ ਹੋਈ ਹੈ। ਪੰਜਾਬੀ ਗਲਪ ਆਲੋਚਨਾ ਵਿਚ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਨਿਸ਼ਚੇ ਹੀ ਵਿਕਾਸ ਕੀਤਾ ਹੈ। ਪੰਜਾਬੀ ਵਿਚ ਗਲਪ ਆਲੋਚਨਾ ਦੇ ਮੁਕਾਬਲੇ ਕਵਿਤਾ, ਨਾਟਕ, ਵਾਰਤਕ ਆਦਿ ਸੰਬੰਧੀ ਪ੍ਰਾਪਤ ਆਲੋਚਨਾ ਆਪਣੇ ਆਪ ਨੂੰ ਵਿਧਾਗਤ-ਆਲੋਚਨਾ ਦੇ ਰੂਪ ਵਿਚ ਪੂਰਨ ਭਾਂਤ ਵਿਕਸਿਤ ਅਤੇ ਸਥਾਪਿਤ ਨਹੀਂ ਕਰ ਸਕੀ।"123ਇਸ ਤਰ੍ਹਾਂ ਇਹ ਧਾਰਨਾ ਤੋਂ ਸਪੱਸ਼ਟ ਹੈ ਕਿ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਧਾਗਤ ਰੂਪ ਵਿਚ ਏਨੀ ਸੁਚੇਤ ਨਹੀਂ ਜਿੰਨੀ ਕਿ ਵਸਤੂਗਤ-ਚੇਤਨਾ ਪ੍ਰਤੀ ਰਹੀ ਹੈ।
ਪ੍ਰਗਤੀਵਾਦ ਪੰਜਾਬੀ ਆਲੋਚਨਾ ਦੀ ਕਮਜ਼ੋਰੀ ਇਹ ਵੀ ਹੈ ਕਿ ਇਸ ਨੇ ਸਾਹਿਤਕ ਧਾਰਾਵਾਂ ਨੂੰ ਇਕ ਪ੍ਰਕਿਰਿਆ ਵਿਚ ਸਮਝਣ ਦੀ ਬਜਾਏ ਇਸ ਨੂੰ ਪ੍ਰਵਿਰਤੀਗਤ ਜਾਂ ਅਲੱਗ ਅਲੱਗ ਧਾਰਾਵਾਂ ਵਜੋਂ ਪਹਿਚਾਣਿਆ ਹੈ। ਇਕ ਧਾਰਾ ਦੇ ਵਿਗਠਨ ਤੋਂ ਦੂਸਰੀ ਦਾ ਪਨਪਣਾ ਆਦਿ ਦੀ ਰੁਚੀ ਹਮੇਸ਼ਾ ਰਹੀ ਹੈ। ਇਸ ਨੂੰ ਇਕ ਚਿੰਤਕ ਆਦਰਸ਼ਵਾਦ ਦਾ ਨਾਂਅ ਦਿੰਦਾ ਹੈ, "ਕਾਵਿ ਵਰਤਾਰਿਆਂ ਨੂੰ ਅਲੱਗ ਅਲੱਗ ਵੇਖਣ ਦੀ ਵਿਧੀ ਇਸ ਮਸਲੇ ਵੱਲ ਸਾਡਾ ਧਿਆਨ ਦੁਆਉਂਦੀ ਹੈ ਕਿ ਸਾਡੀ ਆਲੋਚਨਾ ਸੁਚੇਤ ਜਾਂ ਅਚੇਤ ਪੱਧਰ 'ਤੇ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਫਾਰਮੂਲੇਸ਼ਨ ਦੀ ਪਕੜ ਵਿਚ ਰਹੀ ਹੈ। "124
ਇਸ ਕਮਜ਼ੋਰੀ ਨੂੰ ਉਭਾਰਦਿਆਂ ਇਕ ਪ੍ਰਗਤੀਵਾਦੀ ਆਲੋਚਕ ਦਾ ਮੌਤ ਵੀ ਵਾਚਣਯੋਗ ਹੈ, "ਮਾਰਕਸਵਾਦੀ ਆਲੋਚਨਾ, ਵੱਖ ਵੱਖ ਲੇਖਕਾਂ, ਸਾਹਿਤਕ ਕਿਰਤਾਂ ਜਾਂ ਸਾਹਿਤਕ ਲਹਿਰਾਂ ਅਤੇ ਪ੍ਰਵਿਰਤੀਆਂ ਨੂੰ ਕਿਸੇ ਇਕੋ ਗਤੀਸ਼ੀਲ ਸਮਾਜਕ ਇਕਾਈ ਦੇ ਅੰਤਰ-ਸੰਬੰਧਤ ਅੰਗਾਂ ਵਜੇ ਨਹੀਂ ਵੇਖ ਸਕੀ, ਸਗੋਂ ਇਨ੍ਹਾਂ ਨੂੰ ਬਿਲਕੁਲ ਵੱਖੋ ਵੱਖ ਸੁਤੰਤਰ, ਇਕ ਦੂਜੇ ਨਾਲੋਂ ਅਸੰਬੰਧਤ ਇਕਾਈਆਂ ਦੇ ਰੂਪ ਵਿਚ ਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ।"125 ਇਉਂ ਸਪੱਸ਼ਟ ਹੈ ਜਾਂਦਾ ਹੈ ਕਿ ਪ੍ਰਗਤੀਵਾਦੀ ਆਲੋਚਨਾ ਇਤਿਹਾਸਕ ਪਦਾਰਥਵਾਦੀ ਨਜ਼ਰੀਏ ਤੋਂ ਪੰਜਾਬੀ ਸਾਹਿਤ ਦੇ ਇਤਿਹਾਸਕ ਵਿਕਾਸ ਨੂੰ ਪਛਾਨਣ ਦੀ ਬਜਾਏ ਟੁਕੜਿਆਂ 'ਚ ਵੰਡ ਕੇ, ਗਤੀਹੀਣਤਾ ਅਤੇ ਸਥਿਤੀਗਤ ਰੂਪ ਵਿਚ ਸਮਝਦੀ ਰਹੀ ਹੈ। ਇਸ ਨਾਲ ਸਾਹਿਤ ਦਾ ਸਮੁੱਚਤਾ ਵਿਚ ਮੁਲਾਕਣ ਹੋਣ ਦੀ ਬਜਾਏ ਖੰਡਿਤ ਰੂਪ ਵਿਚ ਹੀ ਅਧਿਐਨ ਪ੍ਰਾਪਤ ਹੁੰਦਾ ਹੈ।
ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਭਾਵੇਂ ਕੰਮਾਂਤਰੀ ਚੇਤਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰੰਤੂ ਇਹ ਆਪ ਕੌਮਾਂਤਰੀ ਪੱਧਰ ਤੇ ਵਿਕਸਤ ਹੋ ਰਹੇ ਨਵੇਂ ਅਧਿਐਨ ਕਾਰਜਾਂ ਨਾਲ ਸੰਬਾਦ ਰੂਪ 'ਚ ਨਹੀਂ ਜੁੜ ਸਕੀ। ਇਸ ਆਲੋਚਨਾ ਪ੍ਰਵਿਰਤੀ ਦੇ ਬਹੁਤੇ ਆਲੋਚਕ ਗਿਣੇ ਮਿਥੇ ਸਿਧਾਂਤਕ ਸੰਕਲਪਾਂ ਦੇ ਪਰਿਪੇਖ ਵਿਚ ਆਲੋਚਨਾ ਨਾਲ ਰੁਜ਼ਾਰਾ ਚਲਾ ਲੈਂਦੇ ਰਹੇ ਹਨ। ਇਸੇ ਕਰਕੇ ਸਮਕਾਲੀ ਆਲੋਚਨਾ ਪ੍ਰਣਾਲੀਆਂ ਨਾਲ ਇਸਦਾ ਰਿਸ਼ਤਾ ਵਿਚਾਰਧਾਰਕ ਸੰਬਾਦ ਦੀ ਥਾਂ ਤੇ
ਅੰਨ੍ਹੇ ਵਿਰੋਧ ਵਾਲਾ ਰਿਹਾ ਹੈ। ਸਿਧਾਂਤਕ ਅਤੇ ਵਿਚਾਰਧਾਰਕ ਰੂਪ ਵਿਚ ਕਿਸੇ ਆਲੋਚਨਾ ਸਿਸਟਮ ਦੀਆਂ ਇਤਿਹਾਸਕ ਸੰਭਾਵਨਾਵਾਂ ਅਤੇ ਇਤਿਹਾਸਕ ਸੀਮਾਵਾਂ ਪਛਾਨਣ ਦੀ ਬਜਾਏ ਉਸ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ । ਜੇ ਹਰਿਭਜਨ ਸਿੰਘ ਦੀ ਸਮਝ 'ਚ ਘਚੋਲਾ ਅਤੇ ਆਤਮ-ਵਿਰੋਧ ਹਰ ਨਵੀਂ ਪੁਸਤਕ ਨਾਲ ਵੱਧਦਾ ਗਿਆ ਤਾਂ ਰੂੜੀਗਤ ਮਾਰਕਸਵਾਦ ਵਿਚ ਵਿਸਵਾਸ ਰੱਖਣ ਵਾਲਿਆਂ ਨੂੰ ਸੰਰਚਨਾਵਾਦ ਜਾਂ ਇਸ ਨਾਲ ਜੁੜੇ ਚਿਹਨ-ਵਿਗਿਆਨ ਬਾਰੇ ਅਧਿਐਨ ਦੀ ਲੋੜ ਮਹਿਸੂਸ ਨਾ ਹੋਈ । "126 ਇੱਕਾ-ਦੁੱਕਾ ਵਿਅਕਤੀਗਤ ਯਤਨਾਂ ਨੂੰ ਛੱਡ ਕੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਨੇ ਵਿਸ਼ਵ-ਪੱਧਰ ਤੇ ਹੋ ਰਹੇ ਚਿੰਤਨ ਨਾਲ ਆਪਣੀ ਬਹੁਤੀ ਸਾਂਝ ਨਾ ਪਾਈ ਜਿਸ ਕਰਕੇ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਪੁਰਾਣੇ ਤੇ ਸਥਾਪਤ ਮਿਆਰਾਂ ਤੇ ਹੀ ਪੰਜਾਬੀ ਸਾਹਿਤ ਦੀ ਵਿਆਖਿਆ ਕਰਦੀ ਰਹੀ।
ਇਨ੍ਹਾ ਕਮਜ਼ੋਰੀਆਂ ਤੋਂ ਬਿਨਾਂ ਪ੍ਰਗਤੀਵਾਦੀ ਦਰਸ਼ਨ ਦੀ ਘੋਟ ਪਕੜ ਪਰ ਸਿਧਾਂਤਕ ਮੇਹ ਜੋ ਬਹੁਤੀ ਵਾਰ ਰਾਜਨੀਤਕ ਦਲਾਂ ਦੀ ਵਿਚਾਰਧਾਰਕ ਪੱਖ ਪੂਰਤੀ ਜਾਂ ਪੱਖ ਵਿਰੋਧਤਾ ਦੀ ਹਾਮੀ ਭਰਦਾ ਰਿਹਾ ਹੈ। ਇਸ ਨਾਲ ਆਲੋਚਕਾਂ ਦਾ ਮੱਧਵਰਗੀ ਕਿਰਦਾਰ, ਪੈਟੀ ਬੁਰਜ਼ਵਾ ਰੁਚੀਆਂ ਨੇ ਵੀ ਪ੍ਰਗਤੀਵਾਦੀ ਆਲੋਚਨਾ ਵਿਚ ਵਿਕਾਰ ਉਤਪੰਨ ਕੀਤਾ ਹੈ।
ਇਉਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਜਿਥੇ ਮੁੱਲਵਾਨ ਪ੍ਰਾਪਤੀਆਂ ਹਨ ਉਥੇ ਗੰਭੀਰ ਕਮਜ਼ੋਰੀਆਂ ਵੀ ਹਨ, ਪਰੰਤੂ ਪੰਜਾਬੀ ਆਲੋਚਨਾ ਪਰੰਪਰਾ ਵਿਚ ਇਹ ਆਲੋਚਨਾ ਪ੍ਰਵਿਰਤੀ ਨਿਰੰਤਰ ਕਰਮਸ਼ੀਲ ਰਹੀ ਹੈ ਅਤੇ ਲਗਾਤਾਰ ਸਾਹਿਤ ਦੇ ਗੰਭੀਰ ਮਸਲਿਆਂ ਵੱਲ ਧਿਆਨ ਦੇ ਕੇ ਅੱਜ ਦੇ ਦੌਰ ਵਿਚ ਆਪਣੇ ਆਪ ਨੂੰ ਵਿਗਿਆਨਕ ਰੂਪ ਵਿਚ ਸਥਾਪਤ ਅਤੇ ਵਿਕਸਤ ਕਰਨ ਲਈ ਯਤਨਸ਼ੀਲ ਹੈ। ਇਸ ਪ੍ਰਵਿਰਤੀ ਦੀ ਲੰਮੀ ਯਾਤਰਾ ਵੀ ਇਸ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕਰਦੀ ਹੈ ਅਤੇ ਸਾਹਿਤ ਪ੍ਰਤੀ ਇਕ ਨਿਸ਼ਚਿਤ ਰੂਪ ਵਿਚ ਵਿਚਾਰਧਾਰਕ ਦ੍ਰਿਸ਼ਟੀ ਵੀ ਪ੍ਰਦਾਨ ਕਰਦੀ ਹੈ।
ਹਵਾਲੇ ਤੇ ਟਿੱਪਣੀਆਂ
1. ਜੁਗਿੰਦਰ ਸਿੰਘ ਨਹਿਰੂ, ਪ੍ਰਸਤਾਵਨਾ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ, ਪੰਨਾ। - 1X
2. ਉਹੀ, ਮੁੱਖ ਸ਼ਬਦ, ਪੰਨਾ 5.
3. ਪਰਮਿੰਦਰ ਸਿੰਘ, ਸੰਪਾਦਕੀ ਪ੍ਰਗਤੀਵਾਦੀ ਪੰਜਾਬੀ ਸਾਹਿਤ ਦੇ ਪੰਜਾਹ ਸਾਲ ਇਕ ਪੁਨਰ ਮੁਲਾਂਕਣ, ਪੰਨਾ ਅ
4. ਰਵਿੰਦਰ ਸਿੰਘ ਰਵੀ, ਪ੍ਰਗਤੀਵਾਦ ਤੇ ਪੰਜਾਬੀ ਸਾਹਿਤ, ਪੰਨਾ 4,
5. ਜੁਗਿੰਦਰ ਸਿੰਘ ਨਹਿਰੂ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ, ਪੰਨਾ 13.
6. ਕਰਮਜੀਤ ਸਿੰਘ ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ ਪੰਨਾ 100.
7. ਸੰਤ ਸਿੰਘ ਸੇਖੋਂ, ਪੰਜਾਬੀ ਵਿਚ ਪ੍ਰਗਤੀਵਾਦੀ ਸਾਹਿਤ, ਉੱਤਰ ਪ੍ਰਗਤੀਵਾਦੀ ਸਾਹਿਤ ਦੇ ਪ੍ਰਮੁੱਖ ਝੁਕਾ (ਸੀ. ਪਰਮਿੰਦਰ ਸਿੰਘ), ਪੰਨਾ 18.
8. ਭਗਵੰਤ ਸਿੰਘ, ਪਿਆਰਾ ਸਿੰਘ ਸਹਿਰਾਈ ਦਾ ਕਾਵਿ ਲੋਕ ਇਕ ਆਲੋਚਨਾਤਮਕ ਅਧਿਐਨ ਪੰਨਾ 14.
9. ਉਧਰਿਤ, ਪਰਮਿੰਦਰ ਸਿੰਘ, ਪ੍ਰਗਤੀਵਾਦੀ ਲਹਿਰ ਦਾ ਇਤਿਹਾਸਕ ਪਿਛੋਕੜ, ਪ੍ਰਗਤੀਵਾਦੀ ਪੰਜਾਬੀ ਸਾਹਿਤ ਦੇ ਪੰਜਾਹ ਸਾਲ ਇਕ ਪੁਨਰ ਮੁਲਾਂਕਣ, ਪੰਨਾ 3.
10. ਰਾਜਿੰਦਰ ਕੌਰ, ਸਮੀਖਿਆ ਸਭਿਆਚਾਰ, ਪੰਨਾ 9.
11. ਪਰਮਿੰਦਰ ਸਿੰਘ, ਪ੍ਰਗਤੀਵਾਦੀ ਲਹਿਰ ਦਾ ਇਤਿਹਾਸਕ ਪਿਛੋਕੜ, ਪ੍ਰਗਤੀਵਾਦੀ ਪੰਜਾਬੀ ਸਾਹਿਤ ਦੇ ਪੰਜਾਹ ਸਾਲ ਇਕ ਮੁਲਾਕਣ, ਪੰਨਾ 3-4.
12. ਜੁਗਿੰਦਰ ਸਿੰਘ ਨਹਿਰੂ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ, ਪੰਨਾ 38.
13. ਗੁਰਬਖਸ ਸਿੰਘ ਫਰੈਂਕ, ਸਾਹਿਤ ਸੰਬਾਦ, ਪੰਨਾ 31.
14. ਸੁਰਿੰਦਰ ਕੁਮਾਰ ਦਵੇਸਵਰ, ਪਰਿਸਿਸ਼ਟ, ਪ੍ਰਗਤੀਵਾਦ : ਇਤਿਹਾਸਕ ਤੇ ਸਿਧਾਂਤਕ ਪਰਿਪੇਖ, ਪੰਨਾ ਉਹੀ
15. ਉਹੀ, ਪੰਨਾ ੳਹੀ
16. ਉਹੀ, ਪੰਨਾ ਉਹ
17. ਭਗਵੰਤ ਸਿੰਘ, ਪਿਆਰਾ ਸਿੰਘ ਸਹਿਰਾਈ ਦਾ ਕਾਵਿ-ਲੋਕ ਇਕ ਆਲੋਚਨਾਤਮਕ ਅਧਿਐਨ ਪੰਨਾ 40.
18. ਸਾਵੇ ਪੱਤਰ, ਪੰਨਾ 14.
19. ਰੇਖਾ ਅਵਸਥੀ ਪ੍ਰਗਤੀਵਾਦ ਔਰ ਸਮਾਨਾਂਤਰ ਸਾਹਿਤਯ, ਪੰਨਾ 318.
20. ਅਮਰ ਕੈਮਲ ਪ੍ਰਗਤੀਵਾਦ ਦੇ ਮੂਲ ਲਕਸ- ਪੁਨਰ ਮੁਲਾਕਣ, ਪ੍ਰਗਤੀਵਾਦ ਤੇ ਪੰਜਾਬੀ ਸਾਹਿਤ (ਸ. ਰਵਿੰਦਰ ਸਿੰਘ ਰਵੀ), ਪੰਨਾ 191.
21. ਪ੍ਰੋ. ਮੋਹਨ ਸਿੰਘ, ਕਚ ਸਚ, ਪੰਨਾ 27.
22. ਰਵਿੰਦਰ ਸਿੰਘ ਰਵੀ, ਪ੍ਰਗਤੀਵਾਦ ਤੇ ਪੰਜਾਬੀ ਸਾਹਿਤ, ਪੰਨਾ 5.
23. ਸੁਰਿੰਦਰ ਕੁਮਾਰ ਦਵੇਸਵਰ, ਪ੍ਰਗਤੀਵਾਦ: ਇਤਿਹਾਸਕ ਤੇ ਸਿਧਾਂਤਕ ਪਰਿਪੇਖ, ਪੰਨਾ : ੳਹੀ
24. ਬਾਵਾ ਬਲਵੰਤ, ਮਹਾਂ ਨਾਚ ਪੰਨਾ 32.
25. ਸੁਰਿੰਦਰ ਕੁਮਾਰ ਦਵੇਸਵਰ, ਪ੍ਰਗਤੀਵਾਦ : ਇਤਿਹਾਸਕ ਤੇ ਸਿਧਾਂਤਕ ਪਰਿਪੇਖ, ਪੰਨਾ ਓਹੀ
26. ਪ੍ਰੋ. ਮੋਹਨ ਸਿੰਘ, ਸਾਵੇ ਪੱਤਰ, ਪੰਨਾ 27-28.
27. Maxim Gorky, Problems of Soviet Literature, 42.
28. ਉਧਾਰਿਤ, ਜੁਗਿੰਦਰ ਸਿੰਘ ਨਹਿਰੂ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ, ਪੰਨਾ 38.
29. ਪ੍ਰੋ. ਮੋਹਨ ਸਿੰਘ, ਕਸੁੰਭੜਾ, ਪੰਨਾ 21.
30. ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ, ਪੰਨਾ 103.
31. ਅੰਮ੍ਰਿਤਾ ਪ੍ਰੀਤਮ, ਸਰਘੀ ਵੇਲਾ, ਪੰਨਾ 83-85.
32. ਵੀ, ਬੁਜਯੇਫ, ਵੀ, ਰੀਰੇਦਨਨ, ਮਾਰਕਸਵਾਦ ਲੈਨਿਨਵਾਦ ਕਿਆ ਹੈ, ਪੰਨਾ 110.
33. ਜੁਗਿੰਦਰ ਸਿੰਘ ਨਹਿਰੂ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ, ਪੰਨਾ 17.
34. ਉਹੀ, ਪੰਨਾ 21.
35. ਉਹੀ, ਪੰਨਾ 22.
36. ਹਰਬੰਸ ਸਿੰਘ ਬਰਾੜ, ਪੰਜਾਬੀ ਕਾਵਿ-ਪ੍ਰਕ੍ਰਿਤੀ ਪੰਨਾ 129.
37. ਭਗਵੰਤ ਸਿੰਘ, ਪਿਆਰਾ ਸਿੰਘ ਸਹਿਰਾਈ ਦਾ ਕਾਵਿ-ਲੋਕ ਇਕ ਆਲੋਚਨਾਤਮਕ ਅਧਿਐਨ ਪੰਨਾ 42.
38. ਹਿੰਦੀ ਕੀ ਪ੍ਰਗਤੀਸ਼ੀਲ ਕਵਿਤਾ, ਪੰਨਾ 8.
39. ਜੋਜ਼ਫ ਸਟਾਲਿਨ, ਦਵੰਦਵਾਦੀ ਅਤੇ ਇਤਿਹਾਸਕ ਪਦਾਰਥਵਾਦ, ਪੰਨਾ 12-13.
40. ਸੰਤ ਸਿੰਘ ਬਲ, ਮਾਰਕਸਵਾਦੀ ਅਧਿਐਨ ਵਿਧੀ, ਸਾਹਿਤ ਅਧਿਐਨ ਵਿਧੀਆਂ (ਸੰ. ਰਤਨ ਸਿੰਘ ਜੱਗੀ) ਪੰਨਾ 62.
41. ਜੋਜਫ ਸਟਾਲਿਨ, ਦਵੰਦਵਾਦੀ ਅਤੇ ਇਤਿਹਾਸਕ ਪਦਾਰਥਵਾਦ, ਪੰਨਾ 17.
42 ਜਾਰਜ ਪਲੈਖਾਨੋਵ, ਮਾਰਕਸਵਾਦ ਦੇ ਬੁਨਿਆਦੀ ਮਸਲੇ ਪੰਨਾ 12.
43. ਕੇਸਰ ਸਿੰਘ ਕੇਸਰ, ਮੋਹਨ ਸਿੰਘ ਦਾ ਪ੍ਰਗਤੀਵਾਦ, ਮੋਹਨ ਸਿੰਘ ਕਾਫਿ-ਸਮੀਖਿਆ (ਸੀ.ਦਰਸ਼ਨ ਗਰਿੰਦਰ, ਪੰਨਾ 60
44. ਜਾਰਜ ਲੁਕਾਰ, ਅਦਿਕਾ, ਦਗਾਰ ਦੇ ਕੈਦੀ (ਅਲੈਗਜੈਂਡਰ ਕੋਲਜੇਨਿਤਸਨ) ਪੰਨਾ ਅੰਕਿਤ ਨਹੀਂ।
45. ਪ੍ਰਗਤੀਵਾਦ, ਪੰਨਾ 169. 46. ਅਤਰ ਸਿੰਘ, ਦ੍ਰਿਸ਼ਟੀਕੋਣ, ਪੰਨਾ 72.
46. ਅਤਰ ਸਿੰਘ, ਦ੍ਰਿਸ਼ਟੀਕੋਣ, ਪੰਨਾ 61-62.
47. ਗੁਰਬਖਸ ਸਿੰਘ ਫਰੈਂਕ, ਵਿਰੋਧ ਵਿਕਾਸ ਤੇ ਸਾਹਿਤ, ਪੰਨਾ 50.
48. ਅਤਰ ਸਿੰਘ, ਦ੍ਰਿਸ਼ਟੀਕੋਣ, ਪੰਨਾ
49. ਉਧਰਿਤ, ਲਲਨ ਰਾਏ ਹਿੰਦੀ ਕੀ ਪ੍ਰਗਤੀਸ਼ੀਲ ਕਵਿਤਾ, ਪੰਨਾ 14.
50. Marxism and Literature, ਪੰਨਾ 199.
51. ਸੁਰਜੀਤ ਸਿੰਘ ਭੇਟੀ, ਮਾਰਕਸਵਾਦੀ ਸਮੀਖਿਆ ਸਿਧਾਤ, ਪੰਨਾ 209-10.
52. ਤਰਲੋਕ ਸਿੰਘ ਕੰਵਰ, ਸਾਹਿਤ ਦਾ ਪ੍ਰਯੋਜਨ, ਸਾਹਿਤ ਸਿਧਾਂਤ ਤੇ ਰੂਪ (ਸੰਪਾ. ਰਾਜਿੰਦਰ ਕੌਰ), ਪੰਨਾ 16. 53. ਅਤਰ ਸਿੰਘ, ਦ੍ਰਿਸ਼ਟੀਕੋਣ, ਪੰਨਾ 171.
54. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਸਮੀਖਿਆ ਸਿਧਾਂਤ, ਪੰਨਾ 207.
55. ਸੁਰਿੰਦਰ ਕੁਮਾਰ ਦਵੇਸ਼ਵਰ, ਪ੍ਰਗਤੀਵਾਦ: ਇਤਿਹਾਸਕ ਤੇ ਸਿਧਾਂਤਕ ਪਰਿਪੇਖ, ਪੰਨਾ 66.
56. ਰਵਿੰਦਰ ਸਿੰਘ ਰਵੀ, ਲੂਣਾ' : ਮਾਰਕਸਵਾਦੀ ਸਮੀਖਿਆ- ਦ੍ਰਿਸ਼ਟੀਕੋਟ, ਲੂਣਾ: ਸਮੀਖਿਆ ਵਿਧੀ ਮੁਲਕ ਦ੍ਰਿਸ਼ਟੀ-ਬਿੰਦੂ (ਸ. ਗੁਰਚਰਨ ਸਿੰਘ ਅਰਸ਼ੀ, ਪੰਨਾ 56.
57. ਹੋਰ ਵਿਆਖਿਆ ਨਈ, ਸੰਤ ਸਿੰਘ ਬਲ, ਮਾਰਕਸਵਾਦੀ ਅਧਿਐਨ ਵਿਧੀ, ਸਾਹਿਤ ਅਧਿਐਨ ਵਿਧੀਆਂ, (ਸ. ਰਤਨ ਸਿੰਘ ਜੱਗੀ), ਪੰਨਾ 62.
58. ਕੇਸਰ ਸਿੰਘ 'ਕੇਸਰ', ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ, ਪੰਨਾ 91.
59. ਅਤਰ ਸਿੰਘ, ਮੁੱਖ ਸ਼ਬਦ, ਪ੍ਰਗਤੀਵਾਦ ਅਤੇ ਪੰਜਾਬੀ ਨਾਵਲ (ਜ.ਸ. ਨਹਿਰੂ) ਪੰਨਾ V
60. ਅਤਰ ਸਿੰਘ, ਸਮਦਰਸ਼ਨ, ਪੰਨਾ 14.
61. ਰਵਿੰਦਰ ਸਿੰਘ ਰਵੀ, ਸਾਹਿਤਕ ਕਿਰਤ ਦੀ ਹੋਂਦ ਵਿਧੀ-ਮਾਰਕਸਵਾਦੀ ਦ੍ਰਿਸ਼ਟੀਕੋਣ A Critical Approaches to Literature and Research Methodology. A Miscellany, ਪੰਨਾ 226.
62. ਸੰਤ ਸਿੰਘ ਸੇਖੋਂ, ਸਾਹਿਤਿਆਰਥ, ਪੰਨਾ 9.
63. ਅਤਰ ਸਿੰਘ, ਸਮਦਰਸ਼ਨ, ਪੰਨਾ 50.
64. ਰਵਿੰਦਰ ਸਿੰਘ ਰਵੀ, ਸਾਹਿਤਕ ਕਿਰਤ ਦੀ ਹੋਂਦ-ਵਿਧੀ ਮਾਰਕਸਵਾਦੀ ਦ੍ਰਿਸ਼ਟੀਕੋਣ ਉਹੀ ਪੰਨਾ 227.
65. ਸੰਤ ਸਿੰਘ ਸੇਖੋਂ, ਪੰਜਾਬੀ ਕਾਵਿ ਸ਼ਿਰੋਮਣੀ ਪੰਨਾ 18.
66. ਕੇਸਰ ਸਿੰਘ 'ਕੇਸਰ, ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ, ਪੰਨਾ 140.
67. ਜਗਮੋਹਨ ਸਿੰਘ, ਸਾਹਿਤ ਆਲੋਚਨਾ ਦੇ ਨਵੇਂ ਪ੍ਰਤਿਮਾਨ ਪੰਨਾ 38.
68. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 28.
69. ਸੁਰਿੰਦਰ ਕੁਮਾਰ ਦਵੇਸਵਰ, ਪ੍ਰਗਤੀਵਾਦ ਇਤਿਹਾਸਕ ਤੇ ਸਿਧਾਂਤਕ ਪਰਿਪੇਖ, ਪੰਨਾ 63.
70. ਕੇਸਰ ਸਿੰਘ ਕੇਸਰ, ਪਾਸ਼ ਦੀ ਕਵਿਤਾ ਦਾ ਵਿਚਾਰਧਾਰਕ ਪਰਿਵੇਸ਼ ਪਾਸ ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ, (ਸੁਖਦੇਵ ਸਿੰਘ ਤੇ ਪਾਲ ਕੌਰ), ਪੰਨਾ 33-34.
71. ਰਵਿੰਦਰ ਸਿੰਘ ਰਵੀ, ਆਧੁਨਿਕ ਪੰਜਾਬੀ ਕਵਿਤਾ ਦਾ ਕਾਵਿ-ਸ਼ਾਸਤਰ, (ਸ. ਗੁਰਚਰਨ ਸਿੰਘ ਅਰਸੀ), ਪੰਜਾਬੀ ਸਾਹਿਤ ਦਾ ਕਾਵਿ ਸ਼ਾਸਤਰ, ਪੰਨਾ 75-76.
72. ਕਿਸ਼ਨ ਸਿੰਘ, ਯਥਾਰਥਵਾਦ, ਪੰਨਾ 2.
73. ਕੇਸਰ ਸਿੰਘ ਕੇਸਰ, ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ, ਪੰਨਾ 176. ਪੰਜਾਬੀ ਆਲੋਚਨਾ : ਵਿਚਾਰਧਾਰਕ ਪਰਿਪੇਖ 102
74. ਰਵਿੰਦਰ ਸਿੰਘ ਰਵੀ, ਰੋਮਾਂਟਿਕ ਪ੍ਰਗਤੀਵਾਦ ਤੋਂ ਵਿਗਿਆਨਕ ਪ੍ਰਗਤੀਵਾਦ ਵੱਲ ਪ੍ਰਗਤੀਵਾਦ
ਤੇ ਪੰਜਾਬੀ ਸਾਹਿਤ, ਪੰਨਾ 12.
75. ਸੰਤ ਸਿੰਘ ਸੇਖੋਂ, ਸਾਹਿਤਿਆਰਥ, ਪੰਨਾ 19.
76. ਪ੍ਰੇਮ ਪਾਲੀ, ਸਾਹਿਤ ਅਤੇ ਸਮਾਜ, ਸਾਹਿਤ ਸਿਧਾਂਤ, (ਸੀ. ਟੀ.ਆਰ. ਵਿਨੋਦ) ਪੰਨਾ 38.
77. ਅਤਰ ਸਿੰਘ, ਸਮਦਰਸ਼ਨ ਪੰਨਾ 38.
78. ਉਧਰਿਤ ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 50.
79. ਅਤਰ ਸਿੰਘ, ਨਿੱਕੀ ਕਹਾਣੀ ਤੇ ਮਨੁੱਖੀ ਅਨੁਭਵ, ਸਾਹਿਤ ਸਿਧਾਂਤ (ਸ. ਟੀ. ਆਰ. ਵਿਨੋਦ), ਪੰਨਾ 80.
80. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 50.
81. ਸੰਤ ਸਿੰਘ ਸੇਖੋਂ, ਸਾਹਿਤਿਆਰਥ, ਪੰਨਾ 175.
82. ਕਿਸ਼ਨ ਸਿੰਘ, ਸਾਹਿਤ ਦੇ ਸੋਮੇ, ਪੰਨਾ 59.
83. ਤੇਜਵੰਤ ਮਾਨ, ਪ੍ਰਸੰਗਤਾ ਪੰਨਾ 144
84. Marx, Engles, on Literature and Art, ਪੰਨਾ 88.
85. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਸਮੀਖਿਆ-ਸਿੱਧਾਂਤ ਪੰਨਾ 217.
86. ਅਤਰ ਸਿੰਘ, ਅਜੋਕੀ ਪੰਜਾਬੀ ਸਮੀਖਿਆ - ਇਕ ਸਮਾਲੋਚਕ ਅਧਿਐਨ ਜੀਵਨ ਪ੍ਰੀਤੀ ਅਪ੍ਰੈਲ 1959, ਪੰਨਾ 54.
87. ਕੇਸਰ ਸਿੰਘ ਕੇਸਰ', ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ, ਪੰਨਾ 30
88. ਕੇਸਰ ਸਿੰਘ ਕੇਸਰ, ਮੁਖਬੰਦ, ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, (ਰਾਜਿੰਦਰ ਪਾਲ ਸਿੰਘ), ਪੰਨਾ 30.
89. ਉਧਰਿਤ, ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 55.
90. ਸੰਤ ਸਿੰਘ ਸੇਖੋਂ, ਸਾਹਿਤਿਆਰਥ, ਪੰਨਾ 89.
91. ਸੰਤ ਸਿੰਘ ਸੇਖੋਂ, ਸਾਹਿਤ ਦੀ ਵਿਸ਼ੇਸ਼ਤਾ ਸਿਰਜਨਾ, (ਸੰ. ਰਘਬੀਰ ਸਿੰਘ), ਪੰਨਾ 4.
92. ਕਿਸ਼ਨ ਸਿੰਘ, ਗੁਰਬਾਣੀ ਦਾ ਸੱਚ, ਪੰਨਾ 60.
93. ਉਹੀ, ਸਿੱਖ ਇਨਕਲਾਬ ਦਾ ਮੋਢੀ: ਗੁਰੂ ਨਾਨਕ, ਪੰਨਾ 233.
94, ਰਵਿੰਦਰ ਸਿੰਘ ਰਵੀ, ਵਿਰਸਾ ਤੇ ਵਰਤਮਾਨ ਪੰਨਾ 18. ਸੰਤ ਸਿੰਘ ਸੇਖੋਂ, ਯਥਾਰਥਵਾਦ, ਆਲੋਚਨਾ, (ਸੀ. ਮੋਹਨ ਸਿੰਘ), ਪੰਨਾ 49.
95. ਜੋਗਿੰਦਰ ਸਿੰਘ ਰਾਹੀ, ਬਿਕਰਮ ਸਿੰਘ ਘੁੰਮਣ, ਪੰਜਾਬੀ ਕਿੱਸੇ ਦੇ ਇਤਿਹਾਸਕ ਰੂਪਾਤ੍ਰਣ
96. ਪੰਜਾਬੀ ਕਿੱਸਾ ਕਾਵਿ ਦੇ ਬਦਲਦੇ ਪਰਿਪੇਖ (ਸੀ. ਸਤਿੰਦਰ ਸਿੰਘ), ਪੰਨਾ 70.
97. ਰਵਿੰਦਰ ਸਿੰਘ ਰਵੀ, ਵਿਰਸਾ ਤੇ ਵਰਤਮਾਨ, ਪੰਨਾ 19.
98. ਸੰਤ ਸਿੰਘ ਸੇਖੋਂ, ਪ੍ਰਸਿੱਧ ਪੰਜਾਬੀ ਕਵੀ ਪੰਨਾ 13.
99. ਅਤਰ ਸਿੰਘ, ਦ੍ਰਿਸ਼ਟੀਰਣ, ਪੰਨਾ 204.
100. ਰਵਿੰਦਰ ਸਿੰਘ ਰਵੀ ਪੰਜਾਬੀ ਕਿੱਸਾ-ਕਾਵਿ ਮਾਰਕਸਵਾਦੀ ਦ੍ਰਿਸ਼ਟੀ, ਮੱਧਕਾਲੀਨ ਪੰਜਾਬੀ ਸਾਹਿਤ: ਪੁਨਰ ਵਿਚਾਰ (ਸ. ਹਰਚਰਨ ਕੌਰ ਤੇ ਹੋਰ), ਪੰਨਾ 106.
101. ਅਤਰ ਸਿੰਘ, ਸਮਦਰਸ਼ਨ, ਪੰਨਾ 134.
102. ਕਰਮਜੀਤ ਸਿੰਘ, ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਦੇ ਵਿਚਾਰਧਾਰਾਈ ਆਧਾਰ, ਪੰਨਾ 31.
103. ਰਵਿੰਦਰ ਸਿੰਘ ਰਵੀ ਵਿਰਸਾ ਤੇ ਵਰਤਮਾਨ, ਪੰਨਾ 25.
104. ਕੇਸਰ ਸਿੰਘ ਕੇਸਰ, ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ, ਪੰਨਾ 90.
105. ਉਹੀ, ਪੰਨਾ 95.
106. ਅਤਰ ਸਿੰਘ, ਸਮਦਰਸ਼ਨ, ਪੰਨਾ 150
107. ਰਵਿੰਦਰ ਸਿੰਘ ਰਵੀ ਵਿਰਸਾ ਤੇ ਵਰਤਮਾਨ, ਪੰਨਾ 128.
108. ਜੋਗਿੰਦਰ ਸਿੰਘ ਰਾਹੀਂ, ਕਿੰਤੂ ਤੇ ਬਹਿਸ ਪੰਜਾਬੀ ਨਾਵਲ ਦਾ ਸਰਵੇਖਣ (ਸ. ਕਰਨੈਲ ਸਿੰਘ ਥਿੰਦ), ਪੰਨਾ 114. 109. ਕੇਸਰ ਸਿੰਘ ਕੇਸਰ : ਵਰਗ ਸੰਘਰਸ਼ ਤੇ ਗਲਪ ਸਾਹਿਤ, ਪੰਨਾ 50.
110. ਸਮਾਲੋਚਨਾ ਵਿਸ਼ੇਸ਼ ਅੰਕ, ਸਾਹਿਤ ਸਮਾਚਾਰ (ਸੀ. ਜੀਵਨ ਸਿੰਘ), ਪੰਨਾ 339.
111. ਜੋਗਿੰਦਰ ਸਿੰਘ ਰਾਹੀ, ਪੰਜਾਬੀ ਨਾਵਲ, ਪੰਨਾ 93.
112. ਸੁਭਾਗ ਸੇਹੀ ਪੰਜਾਬੀ ਨਾਵਲ ਵਿਚ ਯਥਾਰਥ ਚਿਤ੍ਰਣ ਪੰਨਾ 34.
113. ਜੋਗਿੰਦਰ ਸਿੰਘ ਰਾਹੀ, ਪੰਜਾਬੀ ਨਾਵਲ, ਪੰਨਾ 194,
114. ਸੁਰਜੀਤ ਸਿੰਘ ਭੱਟੀ, 1975 ਤੋਂ 1978 ਤੀਕ ਦੀ ਪ੍ਰਗਤੀਵਾਦੀ ਪੰਜਾਬੀ ਆਲੋਚਨਾ, ਪ੍ਰਗਤੀਵਾਦ ਤੇ ਪੰਜਾਬੀ ਸਾਹਿਤ. (ਸ. ਰਵਿੰਦਰ ਸਿੰਘ ਰਵੀ) ਪੰਨਾ 165.
115. ਸਤੀਸ ਕੁਮਾਰ ਵਰਮਾ, ਪੰਜਾਬੀ ਨਾਟਕ ਤੇ ਰੰਗਮੰਚ ਪ੍ਰਤੀ ਨਿਰੰਤਰ ਚਿੰਤਨ, ਮੈਚ ਨਾਟਕਕਾਰ ਆਤਮਜੀਤ, (ਸੰ. ਅਤਰ ਸਿੰਘ), ਪੰਨਾ 135.
116. ਅਤਰ ਸਿੰਘ, ਹਵਾ ਮਹਿਲ ਤੇ ਹੋਰ ਨਾਟਕ, ਉਹੀ, ਪੰਨਾ 34.
117. ਸਤੀਸ ਕੁਮਾਰ ਵਰਮਾ, ਆਧੁਨਿਕ ਪੰਜਾਬੀ ਨਾਟਕ ਦਾ ਕਾਵਿ ਸਾਸਤ੍ਰ, ਪੰਜਾਬੀ ਸਾਹਿਤ ਦਾ ਕਾਵਿ ਸ਼ਾਸਤ੍ਰ (ਸ. ਗੁਰਚਰਨ ਸਿੰਘ ਅਰਸੀ), ਪੰਨਾ 120.
118. ਰਵਿੰਦਰ ਸਿੰਘ ਰਵੀ, ਰਵੀ-ਚੇਤਨਾ, ਪੰਨਾ 203.
119. ਸੁਰਜੀਤ ਸਿੰਘ ਭੱਟੀ, ਮਾਰਕਸਵਾਦੀ ਪੰਜਾਬੀ ਆਲੋਚਨਾ, ਪੰਨਾ 160.
120. ਰਵਿੰਦਰ ਸਿੰਘ ਰਵੀ ਰਵੀ-ਚੇਤਨਾ, ਪੰਨਾ 204.
121. ਉਹੀ, ਪੰਨਾ 204-205.
122. ਉਹੀ, ਪੰਨਾ 205.
123. ਸੁਰਜੀਤ ਸਿੰਘ ਭੱਟੀ, ਵਿਨੋਦ ਸਾਹਿਤ-ਚਿੰਤਨ: ਬੁਨਿਆਦੀ ਮਸਲੇ, ਵਿਨੋਦ ਸਾਹਿਤ ਚਿੰਤਨ (ਸੰ.ਸ.ਸ.ਭੱਟੀ), ,ਪੰਨਾ 73.
124. ਪਵਨ ਸਮੀਰ, ਪ੍ਰਯੋਗਸ਼ੀਲ ਕਾਰ ਲਹਿਰ ਸੰਧ-ਪਰਿਸ਼ੋਧ (ਸੰ. ਤਰਲੋਕ ਸਿੰਘ ਕੰਵਰ) ਪੰਨਾ 309.
125. ਰਵਿੰਦਰ ਸਿੰਘ ਰਵੀ ਵਿਰਸਾ ਤੇ ਵਰਤਮਾਨ, ਪੰਨਾ 87. 126. ਗੁਰਬਚਨ, ਚਿਹਨ, ਸੰਰਚਨਾ ਤੇ ਮਾਰਕਸਵਾਦ, ਪੰਨਾ 20.
ਸੰਰਚਨਾਵਾਦੀ ਪੰਜਾਬੀ ਆਲੋਚਨਾ
ਮਨੁੱਖ ਨੇ ਆਪਣੇ ਅਸਤਿਤਵ ਨੂੰ ਬਰਕਰਾਰ ਰੱਖਣ ਲਈ ਸਦਾ ਪ੍ਰਕਿਰਤੀ ਨਾਲ ਸੰਘਰਸ਼ ਕੀਤਾ ਹੈ। ਮਨੁੱਖ ਨੇ ਇਸ ਸੰਘਰਸ਼ ਵਿਚੋਂ ਸਮਾਜ ਤੇ ਸਭਿਆਚਾਰ ਦੇ ਸਰੂਪ ਨੂੰ ਸਿਰਜਿਆ ਹੈ। ਮਨੁੱਖ ਨੇ ਆਪਣੇ ਮਾਨਵੀ ਜੀਵਨ ਦੇ ਆਰੰਭ ਤੋਂ ਹੀ ਸਮਾਜ ਅਤੇ ਸਭਿਆਚਾਰ ਦੇ ਯਥਾਰਥ-ਬੋਧ ਦੇ ਢੰਗ ਰਾਹੀਂ ਪ੍ਰਕਿਰਤਿਕ ਜਗਤ ਨੂੰ ਸਭਿਆਚਾਰਕ ਰੂਪ ਵਿਚ ਢਾਲਣ ਦਾ ਪ੍ਰਯਾਸ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਸਮਾਜਕ ਅਤੇ ਸਭਿਆਚਾਰਕ ਵਰਤਾਰਿਆਂ ਨੂੰ ਨਿਸ਼ਚਿਤ ਅਤੇ ਨਿਯਮਬੱਧ ਰੂਪ ਵਿਚ ਸਮਝਣ ਦਾ ਯਤਨ ਵੀ ਕੀਤਾ ਹੈ। ਮਾਨਵੀ ਚੇਤਨਾ ਰਾਹੀਂ ਹੀ ਸਮਾਜਕ ਅਤੇ ਸਭਿਆਚਾਰਕ ਸਿਰਜਣਾਵਾਂ ਆਪਣਾ ਸਰੂਪ ਧਾਰਨ ਕਰਦੀਆਂ ਹਨ। ਮਾਨਵ ਆਦਿ ਕਾਲ ਤੋਂ ਹੀ ਸਭਿਆਚਾਰ ਨੂੰ ਸਿਰਜਦਾ ਪ੍ਰਵਰਤਿਤ ਅਤੇ ਪੁਨਰਸਿਰਜਿਤ ਕਰਦਾ ਆ ਰਿਹਾ ਹੈ। ਇਸ ਸਿਰਜਣ ਸ਼ਕਤੀ ਨੂੰ ਉਸਨੇ ਆਪਣੀ ਸਮਾਜਕਤਾ ਤੋਂ ਪ੍ਰਾਪਤ ਕੀਤਾ ਹੈ। ਮਨੁੱਖ ਸਮਾਜ ਅਤੇ ਸਭਿਆਚਾਰ ਨੂੰ ਸਮਝਦਾ ਅਮਲ ਕਰਦਾ ਅਤੇ ਮੁੜ ਉਸਨੂੰ ਸਿਰਜਦਾ ਹੈ। ਇਹ ਪੁਨਰ ਸਿਰਜਣ ਦਾ ਅਮਲ ਮਨੁੱਖੀ ਸੁਭਾਅ ਦਾ ਗੁਣ ਹੈ। ਇਹੇ ਗੁਣ ਕਾਰਨ ਸਮਾਜ ਅਤੇ ਸਭਿਆਚਾਰ ਨਿਸਚਿਤ ਤੌਰ ਤੇ ਵਿਕਾਸ ਦੇ ਪੱਥ ਤੇ ਪੈਂਦਾ ਹੈ। । ਮਨੁੱਖ ਸਭਿਆਚਾਰ ਦੇ ਪੁਨਰ ਸਿਰਜਣ ਸਮੇਂ ਇਕ ਤਰਵੇ ਅਮਲ ਦਾ ਅਨੁਯਾਈ ਨਹੀਂ । ਮਨੁੱਖ ਆਪਣੇ ਸਿਰਜਣ ਅਮਲ ਨੂੰ ਗਹਿਰ ਗੰਭੀਰਤਾ ਨਾਲ ਸਮਝਣ ਅਤੇ ਘੋਖਣ ਲਈ ਕਈ ਅੰਤਰ- ਦ੍ਰਿਸ਼ਟੀਆਂ ਦੀ ਸਹਾਇਤਾ ਨਾਲ ਪ੍ਰਕਿਰਤਿਕ ਅਤੇ ਸਭਿਆਚਾਰਕ ਵਰਤਾਰਿਆ ਦੇ ਅੰਦਰੂਨੀ ਭਾਵ-ਸਾਰ ਅਤੇ ਉਨ੍ਹਾਂ ਨੇਮਾਂ ਦੀ ਅੰਦਰੂਨੀ ਸੰਰਚਨਾ ਨੂੰ ਵੀ ਸਮਝਦਾ ਹੈ। ਇਉਂ ਮਨੁੱਖ ਵਰਤਾਰਿਆਂ ਦੇ ਅਧਿਐਨ ਰਾਹੀਂ ਉਸ ਨੂੰ ਸਮਾਜਕ ਇਤਿਹਾਸ ਦੀ ਨਿਰੰਤਰਤਾ ਦਾ ਹਿੱਸਾ ਬਣਾ ਕੇ ਸਮੁੱਚੇ ਜੀਵਨ ਦੀ ਉਸਾਰੀ ਕਰਦਾ ਹੈ। ਮਨੁੱਖ ਦੇ ਅਮਲ ਦੀ ਨਿਰੰਤਰਤਾ ਸਮਾਜ ਦੇ ਵਿਕਾਸ ਦੀ ਤੇਰ ਨੂੰ ਤੇਜ਼ ਕਰਦੀ ਹੈ। ਇਹ ਵਿਕਾਸ ਦਾ ਅਮਲ, ਸੂਬਾ ਮਾਨਵੀ ਚੇਤਨਾ ਦਾ ਅਟੁੱਟ ਹਿੱਸਾ ਬਣ ਜਾਂਦੀ ਹੈ।
ਮਨੁੱਖ ਸਮਾਜ ਅਤੇ ਸਭਿਆਚਾਰ ਦੀ ਸਿਰਜਣਾ ਨੂੰ ਕਿਰਤ ਪ੍ਰਕਿਰਿਆ ਰਾਹੀਂ ਸਿਰਜਦਾ ਹੈ । ਅਜਿਹਾ ਵਿਸਵਾਸ ਅਤੇ ਚਿੰਤਨ ਸੰਸਾਰ ਫਲਸਵੇ ਅਤੇ ਇਤਿਹਾਸ 'ਚੋਂ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ। ਮਨੁੱਖ ਕਿਰਤ ਪ੍ਰਕਿਰਿਆ ਰਾਹੀਂ ਗੁੰਝਲਦਾਰ, ਜਟਿਲ ਅਤੇ ਬਹੁਅਰਥੀ ਸਭਿਆਚਾਰ ਦੀ ਉਸਾਰੀ ਕਰਦਾ ਹੈ। ਕਿਰਤ ਪ੍ਰਕਿਰਿਆ ਹੀ ਮਾਨਵ ਜਾਤੀ ਦੀ ਸਭਿਆਚਾਰਕ ਪਛਾਣ ਦਾ ਮੂਲ ਚਿੰਨ੍ਹ ਹੈ। ਮਨੁੱਖ ਦੀ ਚੇਤਨਾ ਮਾਨਵੀ ਇਤਿਹਾਸ ਵਿਚ ਅਜਿਹਾ ਸਾਰਥਕ ਪੜਾਅ ਹੈ ਜਿਹੜਾ ਪ੍ਰਕਿਰਤਿਕ ਵਰਤਾਰਿਆਂ ਨਾਲੋਂ ਮਨੁੱਖ ਨੂੰ ਨਿਖੇੜਦਾ ਹੈ ਪਰੰਤੂ ਕਿਰਤ ਉਸਨੂੰ ਪਸ਼ੂ ਜਗਤ ਤੋਂ ਅਲੱਗ ਪਛਾਣ ਦਿੰਦੀ ਹੈ, ਮਨੁੱਖ ਨੂੰ ਉਸਦੀ ਚੇਤਨਾ, ਧਰਮ ਜਾ ਕਿਸੇ ਹੋਰ ਮਾਨਸਿਕ
ਪ੍ਰਾਪਤੀ ਦੇ ਆਧਾਰ ਉਤੇ ਪਸ਼ੂ ਜਗਤ ਤੋਂ ਨਿਖੇੜਿਆ ਜਾ ਸਕਦਾ ਹੈ, ਪਰੰਤੂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਮਨੁੱਖ ਆਪਣੀ ਉਤਪਾਦਨ ਪ੍ਰਕਿਰਿਆ ਰਾਹੀਂ ਪਸ਼ੂਆਂ ਤੋਂ ਆਪਣੇ ਆਪ ਨੂੰ ਵੱਖ ਕਰ ਲੈਂਦਾ ਹੈ।1
ਮਾਨਵੀ ਚੇਤਨਾ ਦਾ ਲੰਮਾ ਇਤਿਹਾਸ ਹੈ। ਇਸ ਚੇਤਨਾ ਦਾ ਵਿਕਾਸ ਜਿਥੇ ਮਨੁੱਖ ਨੂੰ ਪ੍ਰਕਿਰਤਿਕ ਅਤੇ ਪਸੂ ਜਗਤ ਤੇ ਨਿਖੇੜਦਾ ਹੈ ਉਥੇ ਇਸ ਨੂੰ ਇਕ ਨਵਾਂ ਸਮਾਜਕ ਜੀਵਨ ਦਾ ਖੇਤਰ ਵੀ ਪ੍ਰਦਾਨ ਕਰਦਾ ਹੈ, ਮਨੁੱਖ ਦਾ ਨਿਰੰਤਰ ਸੰਘਰਸ਼ਸ਼ੀਲ ਇਤਿਹਾਸ ਸਭਿਆਚਾਰਕ ਸਿਰਜਣਾਵਾਂ ਦਾ ਆਧਾਰ ਹੈ। ਸਭਿਆਚਾਰਕ ਸਿਰਜਣਾ ਮਨੁੱਖ ਦੇ ਵਿਵਧ ਪੱਖਾਂ ਨੂੰ ਵਿਸਤਾਰਦੀ ਹੈ। ਮਨੁੱਖ ਦੀ ਜੀਵੰਤਤਾ ਅਤੇ ਕਾਰਜਸ਼ੀਲਤਾ ਮਨੁੱਖੀ ਗਿਆਨ ਦੇ ਖੇਤਰ ਨੂੰ ਹੋਂਦ ਵਿਚ ਲਿਆਉਂਦੀ ਹੈ ਜੋ ਸਭਿਆਚਾਰਕ ਪਾਸਾਰ ਦਾ ਹੀ ਹਿੱਸਾ ਹੁੰਦੇ ਹਨ। ਮਾਨਵੀ ਗਿਆਨ ਦੇ ਖੇਤਰ ਆਪਣੀ ਵਿਲੱਖਣ ਹੋਂਦ ਵਿਧੀ ਦੇ ਕਾਰਨ ਜਟਿਲ ਸਰੂਪ ਦੇ ਧਾਰਨੀ ਹੁੰਦੇ ਹਨ। ਇਨ੍ਹਾਂ ਗਿਆਨ ਖੇਤਰਾਂ ਨੂੰ ਮਨੁੱਖ ਸਮਕਾਲੀਨ ਪਰਿਸਥਿਤੀਆਂ ਅਤੇ ਪ੍ਰਚਲਤ ਚਿੰਤਨ ਵਿਧੀਆਂ ਅਨੁਸਾਰ ਹੀ ਸਮਝਦਾ ਹੈ। ਮਨੁੱਖ ਦੇ ਸਿਰਜਤ ਗਿਆਨ ਖੇਤਰਾਂ ਵਿਚੋਂ ਭਾਸ਼ਾ ਵੀ ਇਕ ਅਜਿਹੇ ਹੀ ਗਿਆਨ ਖੇਤਰ ਦਾ ਇਕ ਸਮਾਜਕ ਵਰਤਾਰਾ ਹੈ। ਇਹ ਸਮਾਜਕ ਵਰਤਾਰਾ ਵੀ ਬਾਕੀ ਸਮਾਜਕ ਵਰਤਾਰਿਆਂ ਵਾਂਗ ਅੰਤਰ-ਸੰਬੰਧਿਤ ਅਤੇ ਅੰਤਰ-ਨਿਰਭਰ ਹੈ। ਸਮਾਜਕ ਵਰਤਾਰਿਆਂ ਦੀ ਪਰਿਵਰਤਨ ਸ਼ੀਲਤਾ ਅਨੁਸਾਰ ਹੀ ਭਾਸ਼ਾ ਦੀ ਸੰਰਚਨਾ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ।
ਆਧੁਨਿਕ ਸਮੇਂ ਵਿਚ ਭਾਸ਼ਾ ਦਾ ਮਹੱਤਵ ਮਨੁੱਖੀ ਸਮਾਜ ਵਿਚ ਵਿਸਤ੍ਰਿਤ ਅਰਥਾਂ ਦਾ ਧਾਰਨੀ ਬਣ ਗਿਆ ਹੈ। ਭਾਸ਼ਾ ਸਭ ਨਾਲੋਂ ਵੱਧ ਮਾਨਵੀ ਸਮਾਜ ਦੇ ਸੰਚਾਰ ਮਾਧਿਅਮ ਵਜੋਂ ਪ੍ਰਵਾਨ ਹੈ। ਸਮਾਜ ਵਿਚ ਮਨੋਭਾਵਾਂ ਵਿਚਾਰਾਂ ਦੇ ਸੰਚਾਰ ਦਾ ਮਸਲਾ ਲੋੜੀਂਦਾ ਅਤੇ ਸਥਾਈ ਹੈ। ਭਾਸ਼ਾ ਦਾ ਮਾਧਿਅਮ ਬਾਕੀ ਸੰਚਾਰ ਮਾਧਿਅਮਾਂ ਨਾਲੋਂ ਜਿਆਦਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੈ। ਭਾਵੇਂ ਗਿਆਨ ਦੇ ਆਦਾਨ ਪ੍ਰਦਾਨ ਅਤੇ ਸੰਚਾਰ ਲਈ ਹੋਰ ਸਾਧਨ ਚਿਤ੍ਰਕਾਰੀ, ਨਿਰਤ, ਸੰਗੀਤ ਅਤੇ ਤਕਨਾਲੋਜੀ ਸਾਧਨ ਆਦਿ ਹਨ । ਪਰੰਤੂ ਭਾਸ਼ਾ ਦਾ ਮਹੱਤਵ ਇਨ੍ਹਾਂ ਸਭ ਨਾਲੋਂ ਵੱਧ ਹੈ। ਪ੍ਰਸਿੱਧ ਦਰਸ਼ਨਵੇਤਾ ਵੀ. ਆਈ. ਲੈਨਿਨ ਦੇ ਸ਼ਬਦਾਂ ਵਿਚ "ਭਾਸ਼ਾ ਮਾਨਵੀ ਵਿਚਾਰ ਵਟਾਦਰੇ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ।2 ਆਧੁਨਿਕ ਚਿੰਤਨ ਤਾਂ ਇਸ ਨੂੰ ਹੋਰ ਵਡੇਰੇ ਪ੍ਰਸੰਗ ਵਿਚ ਚਿਤਵਦਾ ਹੈ। ਆਧੁਨਿਕ ਚਿੰਤਨ ਮੁਤਾਬਕ ਤਾਂ ਮਨੁੱਖ ਸੋਚਦਾ ਵੀ ਭਾਸ਼ਾ ਵਿਚ ਹੀ ਹੈ। ਭਾਸ਼ਾ ਤੋਂ ਬਰੀਰ ਤਾਂ ਮਨੁੱਖ ਬਾਹਰਲੇ ਸੰਸਾਰ ਦੀ ਕਿਸੇ ਵਸਤ ਨੂੰ ਗ੍ਰਹਿਣ ਹੀ ਨਹੀਂ ਕਰ ਸਕਦਾ ਅਤੇ ਨਾ ਸਮਝ ਸਕਦਾ ਹੈ। ਮਨੁੱਖ ਨੂੰ ਕੋਈ ਵੀ ਅਨੁਭਵ ਭਾਸ਼ਾ ਦੇ ਮਾਧਿਅਮ ਤੋਂ ਬਗੈਰ ਪ੍ਰਾਪਤ ਹੀ ਨਹੀਂ ਹੁੰਦਾ ।3
ਭਾਸ਼ਾ ਮਨੁੱਖ ਦੀ ਸਮਾਜਕ ਲੋੜ ਦੀ ਪੈਦਾਵਾਰ ਹੈ । ਇਸ ਕਰਕੇ ਇਹ ਇਤਿਹਾਸਕ ਮਹੱਤਵ ਦੀ ਧਾਰਨੀ ਹੈ। ਭਾਸ਼ਾ ਨਿਰੰਤਰ ਵਿਕਸਤ ਅਤੇ ਤਬਦੀਲ ਹੁੰਦੀ ਰਹਿੰਦੀ ਹੈ। ਇਹ ਤਬਦੀਲੀ ਇਸਦੀ ਇਤਿਹਾਸਕਤਾ ਅਤੇ ਵਿਕਾਸ-ਪ੍ਰਕਿਰਿਆ ਦੇ ਅਨੁਕੂਲ ਹੁੰਦੀ ਹੈ। ਭਾਸ਼ਾ ਦਾ ਅਧਿਐਨ ਕਿਸੇ ਵੀ ਤਰ੍ਹਾਂ ਉਸਦੇ ਇਤਿਹਾਸ ਅਤੇ ਵਿਸ਼ੇਸ਼ ਰੂਪ ਵਿਚ ਸਮਾਜਕ ਵਿਕਾਸ ਨਾਲੋਂ ਵਿਛੁੰਨ ਕੇ ਨਹੀਂ ਕੀਤਾ ਜਾ ਸਕਦਾ। ਭਾਸ਼ਾ ਵਿਗਿਆਨੀ ਭਾਸ਼ਾ ਨੂੰ ਵੰਸ਼ਗਤ ਗੁਣਾਂ ਨਾਲ ਸੰਬੰਧਿਤ ਕਰਕੇ ਅਧਿਐਨ ਕਰਦੇ ਹਨ। ਉਨ੍ਹਾਂ ਅਨੁਸਾਰ ਸਮਾਜਕ ਸਭਿਆਚਾਰ ਸਾਰ ਦੇ ਅਨੁਸਾਰ ਹੀ ਭਾਸ਼ਾ ਵਿਚ ਸੰਰਚਨਾਤਮਕ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਐਸ. ਐਨ. ਮਜੂਮਦਾਰ ਦੇ
ਸ਼ਬਦਾਂ ਵਿਚ, ਭਾਸ਼ਾ ਉਹ ਸੰਦ ਹੈ ਜਿਸ ਨੂੰ ਮਨੁੱਖ ਸਮਾਜਕ ਵਰਤਾਰਿਆ ਦਾ ਸਿਰਜਨਹਾਰ ਹੋਣ ਸਦਕਾ ਆਪਣੇ ਵਿਚਾਰਾਂ, ਭਾਵਨਾਵਾਂ, ਖਾਹਿਸ਼ਾਂ ਕਾਰਜਾਂ ਅਤੇ ਅਨੁਭਵ ਤੋਂ ਪ੍ਰਾਪਤ ਵਸਤੂ ਦੇ ਆਧਾਰ ਉਤੇ ਸਿਰਜਦਾ ਹੈ, ਫਿਰ ਉਨ੍ਹਾਂ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਮੋੜਵੇਂ ਰੂਪ ਵਿਚ ਉਨ੍ਹਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਤੋਂ ਮਨੁੱਖੀ ਸਮਾਜ ਦਾ ਡੂੰਘੇਰੇ ਆਧਾਰ ਬੱਝਦਾ ਹੈ।4
ਭਾਸ਼ਾ ਦਾ ਵਿਗਿਆਨਕ ਅਧਿਐਨ ਫਰਾਂਸੀਸੀ ਵਿਦਵਾਨ ਫਰਦੀਨਾ-ਦਾ-ਸਾਸਿਓਰ ਨੇ ਪਹਿਲੀ ਵਾਰ ਇਤਿਹਾਸਕਤਾ ਤੋਂ ਵੱਖਰੇ ਨਜ਼ਰੀਏ ਨਾਲ ਕੀਤਾ। ਉਸਦੀ ਧਾਰਨਾ ਹੈ ਕਿ ਮਾਨਵੀ ਭਾਸ਼ਾ ਦਾ ਉਚਰਿਤ ਰੂਪ 'ਚ ਅਧਿਐਨ ਹੋ ਸਕਦਾ ਹੈ। ਉਸਨੇ ਉਨੀਵੀਂ ਸਦੀ ਦੇ ਅੰਤ ਅਤੇ ਵੀਹਵੀ ਸਦੀ ਦੇ ਸ਼ੁਰੂ ਵਿਚ ਭਾਸ਼ਾ ਅਧਿਐਨ ਲਈ ਪਰੰਪਰਾਗਤ ਵਿਚਾਰਾਂ ਦੀ ਪ੍ਰਵਿਰਤੀ ਨਾਲੋਂ ਵੱਖਰਾ ਸਿਧਾਂਤ ਪੇਸ਼ ਕੀਤਾ ਜਿਸਨੂੰ ਸੰਰਚਨਾਤਮਕ ਭਾਸ਼ਾ ਵਿਗਿਆਨ ਕਿਹਾ ਗਿਆ। ਸਾਸਿਓਰ ਦੇ ਭਾਸ਼ਾਈ ਮਾਡਲਾਂ ਨੂੰ ਆਧਾਰ ਬਣਾ ਕੇ ਅੱਗੇ ਚਿੰਤਕਾਂ ਨੇ ਸੰਰਚਨਾਤਮਕ ਭਾਸ਼ਾ ਵਿਗਿਆਨ, ਸੰਰਚਨਾਵਾਦ ਅਤੇ ਚਿੰਨ੍ਹ-ਵਿਗਿਆਨ ਜਿਹੀਆਂ ਚਿੰਤਨ ਵਿਧੀਆਂ ਦਾ ਵਿਕਾਸ ਅਤੇ ਵਿਸਤਾਰ ਕੀਤਾ। ਇਸ ਤਰ੍ਹਾਂ ਭਾਸ਼ਾ ਦੇ ਸੰਰਚਨਾਤਮਕ ਅਧਿਐਨ ਦਾ ਮੋਢੀ ਸਾਸਿਓਰ ਹੈ। ਉਸ ਤੋਂ ਪਹਿਲਾਂ ਦਾ ਭਾਸ਼ਾ ਵਿਗਿਆਨ 'ਤੁਲਨਾਤਮਕ ਅਤੇ ਇਤਿਹਾਸਕ ਭਾਸ਼ਾ ਵਿਗਿਆਨ ਸੀ । ਭਾਸ਼ਾਵਾਂ ਦੀ ਤੁਲਨਾ ਰਾਹੀਂ ਮਨੁੱਖੀ ਭਾਸ਼ਾ ਤੇ ਇਤਿਹਾਸ ਨੂੰ ਉਲੀਕਣਾ ਭਾਸ਼ਾ ਵਿਗਿਆਨੀਆਂ ਦਾ ਮੁੱਖ ਮੰਤਵ ਸੀ । ਇਹ ਵਿਗਿਆਨੀ ਭਾਸ਼ਾ ਸ਼ਾਸਤਰ ਦੇ ਖੇਤਰ ਵਿਚ ਭਾਸ਼ਾ ਦਾ ਜਨਮ, ਵਿਕਾਸ ਅਤੇ ਇਤਿਹਾਸ ਬਾਰੇ ਸਿਧਾਂਤ ਅਤੇ ਨੇਮ ਸਥਾਪਤ ਕਰ ਰਹੇ ਸਨ, ਪਰੰਤੂ ਸਾਸਿਓਰ ਨੇ ਤੁਲਨਾਤਮਕ ਅਤੇ ਇਤਿਹਾਸਕ ਭਾਸ਼ਾ ਦੀ ਨੀਂਹ ਰੱਖੀ । ਸਾਸਿਓਰ ਦੇ ਭਾਸ਼ਾ ਵਿਗਿਆਨ ਅਧਿਐਨ ਨੇ ਭਾਸ਼ਾ ਦੀ ਹੋਂਦ ਵਿਧੀ ਨੂੰ ਸਮਝਣ ਲਈ ਇਕ ਆਧਾਰ ਪ੍ਰਦਾਨ ਕੀਤਾ ਜਿਸ ਨਾਲ ਚਿੰਤਨ ਵਿਧੀ ਵਿਚ ਵਾਪਰੇ ਬੁਨਿਆਦੀ ਪਰਿਵਰਤਨ ਨੂੰ ਸੰਰਚਨਾਵਾਦੀ ਅਤੇ ਚਿੰਨ੍ਹ ਵਿਗਿਆਨੀਆਂ ਨੇ ਇਕ ਵਿਸ਼ਾਲ ਅਤੇ ਵਿਸਤ੍ਰਿਤ ਅਧਿਐਨ ਰਾਹੀਂ ਨਵੀਆਂ ਵਿਧੀਆਂ ਸਾਹਮਣੇ ਲਿਆਂਦੀਆਂ।
ਸੰਰਚਨਾਤਮਕ ਭਾਸ਼ਾ ਵਿਗਿਆਨ ਨਾਲ ਵਸਤੂਗਤ ਅਧਿਐਨ ਦੀ ਥਾਂ ਸੰਰਚਨਾ ਦਾ ਅਧਿਐਨ ਮਹੱਤਵ ਪ੍ਰਾਪਤ ਕਰਦਾ ਹੈ। ਇਸ ਮਹੱਤਵ ਨੂੰ ਇਤਿਹਾਸਕ ਪਰਿਵਰਤਨ ਦੇ ਸੂਚਕ ਵਜੋਂ ਪ੍ਰਵਾਨ ਕੀਤਾ ਗਿਆ । ਜੈਨਾਥਨ ਕੁਲਰ ਦੇ ਸ਼ਬਦਾਂ ਵਿਚ ਵਸਤੂ ਤੋਂ ਸੰਰਚਨਾ ਵੱਲ ਮੁੜਨਾ ਅਸਲ ਵਿਚ ਵਿਸ਼ਵ ਦੀ ਪ੍ਰਤੱਖਣ ਵਿਧੀ(Mode of Perception) ਵਿਚ ਇਕ ਪ੍ਰਮੁੱਖ ਮੋੜ ਸੀ ।"5
ਸੰਰਚਨਾਤਮਕ ਭਾਸ਼ਾ ਵਿਗਿਆਨ ਨੇ ਵਿਸ਼ਵ ਚਿੰਤਨ ਨੂੰ ਸ਼ਕਤੀਸਾਲੀ ਢੰਗ ਨਾਲ ਪ੍ਰਭਾਵਤ ਕੀਤਾ। ਬਹੁਤ ਸਾਰੇ ਵਿਦਵਾਨਾਂ ਨੇ ਸੰਰਚਨਾਤਮਕ ਭਾਸ਼ਾ ਵਿਗਿਆਨ ਨੂੰ ਹੋਰ ਖੇਤਰਾਂ ਵਿਚ ਲਾਗੂ ਕਰਕੇ ਵਿਸਤਾਰਿਆ ਅਤੇ ਵਿਕਸਤ ਕੀਤਾ ਜਿਸ ਨਾਲ ਸੰਰਚਨਾਤਮਕ ਅਧਿਐਨ ਇਕ ਵਿਸ਼ੇਸ਼ ਚਿੰਤਨ ਵਿਧੀ ਵਜੋਂ ਨਿਖਰ ਕੇ ਸਾਹਮਣੇ ਆਇਆ। "ਲੈਵੀ ਸਤ੍ਰਾਸ ਨੇ ਮਾਨਵ-ਵਿਗਿਆਨ ਦੇ ਵਿਸ਼ਾਲ ਅਤੇ ਅਤਿਅੰਤ ਗੁੰਝਲਦਾਰ ਖੇਤਰ, ਰੋਮਨ ਜੈਕਬਸਨ ਨੇ ਭਾਸ਼ਾ ਵਿਗਿਆਨ ਦੇ ਯੂਨੀਵਿਗਿਆਨ ਪੱਖ, ਯਾ ਪਿਆਜੇ ਨੇ ਮਨੋਵਿਗਿਆਨ ਦੇ ਅਤਿ ਪੇਚੀਦ ਅਤੇ ਸੂਖਮ ਖੇਤਰ, ਅਤੇ ਫਰਾਂਕਿਓਸ ਜੈਕਬ ਨੇ ਜੀਵ-ਵਿਗਿਆਨ ਦੇ ਅਧਿਐਨ ਤੇ ਵਿਸ਼ਲੇਸ਼ਣ ਲਈ ਇਸ ਵਿਧੀ ਦਾ ਪ੍ਰਯੋਗ ਕੀਤਾ ।6
ਉਪਰੋਕਤ ਵਿਦਵਾਨਾ ਦਾ ਅਧਿਐਨ ਵਿਸ਼ਲੇਸ਼ਣ ਸੰਰਚਨਾਵਾਦ ਦੀਆਂ ਧਾਰਨਾਵਾਂ ਦੀ ਵਿਹਾਰਕ ਅਤੇ ਸਿਧਾਂਤਕ ਰੂਪ ਵਿਚ ਸਥਾਪਤੀ ਕਰਦਾ ਹੈ। ਸਾਸਿਓਰ ਦੁਆਰਾ ਪ੍ਰਸਤੁਤ ਸੰਰਚਨਾਤਮਕ
ਅਧਿਐਨ ਹਰ ਗਿਆਨ ਖੇਤਰ ਵਿਚ ਆਪਣਾ ਅਧਿਐਨ ਮਹੱਤਵ ਪ੍ਰਾਪਤ ਕਰਦਾ ਹੈ। ਸਭਿਆਚਾਰਕ ਖੇਤਰ ਦੇ ਅੰਦਰੂਨੀ ਨੇਮਾਂ ਨੂੰ ਸਮਝਣ ਲਈ ਵੀ ਨਵੇਂ ਆਧਾਰ ਪ੍ਰਯਾਪਤ ਕਰਦਾ ਹੈ। ਸਾਸਿਓਰ ਨੇ ਸੰਰਚਨਾਤਮਕ ਅਧਿਐਨ ਨੂੰ ਨਿਮਨ ਲਿਖਤ ਕੋਟੀਆਂ (ਮਾਡਲਾਂ) ਰਾਹੀਂ ਪ੍ਰਸਤੁਤ ਕੀਤਾ ਹੈ:
1. ਲੈਂਗ : ਪੈਰੋਲ
2. ਚਿੰਨ੍ਹ : ਚਿੰਨ੍ਹਕ : ਚਿੰਨ੍ਹਤ
3. ਸਿਨਟੈਗਮੈਟਿਕ : ਪੈਰਾਡਿਗਮੈਟਿਕ
4. ਸਿਨਕਰਾਨਿਕ (ਇਕਕਾਲਕ) : ਡਾਇਕਰਾਨਿਕ (ਬਹੁਕਾਲਕ)
ਉਪਰੋਕਤ ਚਾਰ ਮਾਡਲ ਸੰਰਚਨਾਵਾਦੀ ਵਿਸ਼ਲੇਸਣ ਦੇ ਬੁਨਿਆਦੀ ਸੰਕਲਪ ਹਨ। ਇਹ ਭਾਸ਼ਾ-ਵਿਗਿਆਨਕ ਹਨ। ਇਹ ਮਾਡਲਾਂ ਨੂੰ ਸਾਹਿਤ ਅਧਿਐਨ ਲਈ ਵਰਤਿਆ ਜਾਣ ਲੱਗਾ। ਇਨ੍ਹਾਂ ਮਾਡਲਾਂ ਆਧਾਰਿਤ ਕੀਤੇ ਗਏ ਸਾਹਿਤ ਦੇ ਵਿਹਾਰਕ ਅਧਿਐਨ ਨੂੰ ਸੰਰਚਨਾਵਾਦੀ ਅਧਿਐਨ ਕਿਹਾ ਜਾਂਦਾ ਹੈ। ਇਨ੍ਹਾਂ ਮਾਡਲਾਂ ਦੀ ਵਿਆਖਿਆ ਤੋਂ' ਤੇ ਵਿਹਾਰਕ ਲਾਗੂਕਾਰੀ ਤੋਂ ਇਹ ਸਪੋਸਟ ਹੋ ਜਾਂਦਾ ਹੈ।
1.ਲੈਂਗ : ਪੋਰੇਲ (ਭਾਸ਼ਾ : ਉਚਾਰ) :
ਸੰਰਚਨਾਵਾਦੀ ਆਲੋਚਨਾ ਵਿਚ ਭਾਸ਼ਾ ਅਤੇ ਉਚਾਰ ਦਾ ਬੁਨਿਆਦੀ ਨਿਖੇੜਾ ਸੰਰਚਨਾਤਮਕ ਦ੍ਰਿਸਟੀ ਵਜੋਂ ਵਰਤਿਆ ਜਾਂਦਾ ਹੈ । ਇਹ ਨਿਖੇੜਾ ਸੰਰਚਨਾਤਮਕ ਦ੍ਰਿਸ਼ਟੀ ਰਾਹੀਂ ਸਾਸਿਓਰ ਨੇ ਕੀਤਾ। ਇਸ ਨੂੰ ਸਾਹਿਤ ਆਲੋਚਕਾਂ ਨੇ ਆਪਣੇ ਆਪਣੇ ਅਧਿਐਨ ਦਾ ਆਧਾਰ ਬਣਾਇਆ। ਇਸ ਸੰਕਲਪ ਨੇ ਭਾਸ਼ਾ ਵਿਗਿਆਨ ਦੇ ਖੇਤਰ ਤੋਂ ਬਿਨਾਂ ਹੋਰ ਗਿਆਨ ਖੇਤਰਾਂ ਵਿਚ ਪਛਾਨਣਯੋਗ ਤਬਦੀਲੀ ਲਿਆਂਦੀ । ਸਾਸਿਓਰ ਅਨੁਸਾਰ ਲਾ-ਲੈਂਗ ਅਤੇ ਲਾ-ਪੈਰੋਲ ਭਾਸ਼ਾ ਦੇ ਦੇ ਜ਼ਰੂਰੀ ਅੰਗ ਹਨ। ਇਨ੍ਹਾਂ ਦੋਹਾਂ ਦੀ ਪਛਾਣ ਨੂੰ ਵੱਖਰੇ ਵੱਖਰੇ ਰੂਪ ਵਿਚ ਸਮਝਿਆ ਤਾਂ ਜਾ ਸਕਦਾ ਹੈ ਪਰੰਤੂ ਇਨ੍ਹਾਂ ਦੀ ਸਮੁੱਚੀ ਹੋਂਦ ਅੰਤਰ-ਸੰਬੰਧਿਤ ਅਤੇ ਅੰਤਰ-ਆਧਾਰਿਤ ਹੋਣ ਕਰਕੇ ਇਨ੍ਹਾਂ ਨੂੰ ਵੱਖਰਾ ਵੱਖਰਾ ਨਹੀਂ ਕੀਤਾ ਜਾ ਸਕਦਾ । ਸਾਸਿਓਰ ਨੇ ਭਾਸ਼ਾ ਉਸ ਨੂੰ ਕਿਹਾ ਹੈ ਕਿ ਉਹ ਸਮੂਹ ਨੇਮ ਜਿੰਨ੍ਹਾਂ ਦੀ ਪਾਲਣਾ ਇਕ ਭਾਸ਼ਾ ਵਿਸ਼ੇਸ਼ ਦਾ ਪ੍ਰਯੋਗ ਕਰਨ ਵਾਲੇ ਵਿਅਕਤੀ ਆਪਣੇ ਵਿਚਾਰ/ਹਾਵ ਭਾਵ ਦੇ ਪ੍ਰਗਟਾਵੇ ਲਈ ਜਾਂ ਸੰਚਾਰ ਸਥਾਪਤ ਕਰਨ ਲਈ ਕਰਦੇ ਹਨ । ਇਸਨੂੰ ਭਾਸ਼ਾਈ ਸਿਸਟਮ (System of Language) ਕਿਹਾ ਗਿਆ ਹੈ । ਉਚਾਰ ਵਿਅਕਤੀਗਤ ਪ੍ਰਗਟਾਵੇ ਨਾਲ ਸੰਬੰਧਿਤ ਹੈ। ਸਾਸਿਓਰ ਅਨੁਸਾਰ ਹਰ ਵਿਅਕਤੀ ਆਪਣੇ ਭਾਵ ਪ੍ਰਗਟਾਵੇ ਜਾਂ ਸੰਚਾਰ ਲਈ ਸਮਾਜ ਵਿਚ ਪ੍ਰਚਲਤ ਉਚਾਰਨਾ ਦੀ ਪਾਲਣਾ ਕਰਦਾ ਹੈ । ਭਾਸ਼ਾ ਦੇ ਉਚਾਰਨ ਸਮੇਂ ਇਕੋ ਸਮੇਂ ਪ੍ਰਚਲਤ ਨਿਯਮਾਂ ਦੇ ਪਾਲਣ ਸਮੇਂ ਉਸਦਾ ਸਵੈ ਵੀ ਉਸੇ ਉਚਾਰਨ ਵਿਚ ਪ੍ਰਗਟ ਹੋ ਰਿਹਾ ਹੁੰਦਾ ਹੈ। ਇਉਂ ਉਚਾਰਨ ਵਿਚ ਭਾਸ਼ਾ ਦੀ ਸਮਾਨਤਾ ਦੇ ਨਾਲ ਨਾਲ ਵਿਅਕਤੀਗਤ ਰੰਗਤ ਵੀ ਆਉਂਦੀ ਹੈ ਜਿਸ ਨੂੰ ਉਚਾਰ ਕਿਹਾ ਜਾਂਦਾ ਹੈ। ਦੋਹਾਂ ਦੀ ਵੱਖਰਤਾ ਨੂੰ ਭਾਸ਼ਾ ਵਿਗਿਆਨੀ ਫਿਲਿਪ ਪਤੀ ਨੇ ਇਨ੍ਹਾਂ ਸ਼ਬਦਾਂ ਰਾਹੀਂ ਨਿਖੇੜਿਆ ਹੈ । "ਉਚਾਰ ਉਹ ਹੈ ਜਿਸ ਨੂੰ ਵਿਅਕਤੀਗਤ ਪੱਧਰ ਉਤੇ ਸੰਚਾਰਿਤ ਕਰਦੇ ਹਾਂ ਅਤੇ ਭਾਸ਼ਾ ਉਹ ਹੈ ਜਿਸ ਨੂੰ ਅਸੀਂ ਸਰਬ ਸਾਂਝੇ ਤੌਰ ਤੇ ਸੰਚਾਰਿਤ ਅਤੇ ਗ੍ਰਹਿਣ ਕਰਦੇ ਹਾਂ । ਅਤੇ ਇਹ ਸਾਨੂੰ ਬੋਲਣ ਯੋਗ ਬਣਾਉਂਦੀ ਹੈ। ਇਸ ਲਈ ਉਚਾਰ
ਜਾਤੀਗਤ ਸੁਤੰਤਰਤਾ ਦੀ ਪ੍ਰਤੀਨਿੱਧਤਾ ਕਰਦਾ ਹੈ ਅਤੇ ਭਾਸ਼ਾ ਇਕ ਸਮਾਜਕ ਸੰਸਥਾ ਹੈ।"7
ਇਸੇ ਤਰ੍ਹਾਂ ਜੈਨਾਥਨ ਕੁਲਰ ਵੀ ਲੈੱਗ ਨੂੰ ਇਕ ਪ੍ਰਬੰਧ ਅਤੇ ਸੰਸਥਾਗਤ ਮੰਨਦਾ ਹੈ ਅਤੇ ਪੈਰੈਲ ਨੂੰ ਵਿਅਕਤੀਗਤ ਉਚਾਰ ਕਾਰਜ । ਇਸ ਆਧਾਰਿਤ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਵਿਅਕਤੀਗਤ ਸਿਰਜਣਾਵਾਂ ਦਾ ਸਮੁੱਚ ਹੋਣ ਦੇ ਨਾਲ ਨਾਲ ਸਮੂਹਕ ਪ੍ਰਵਾਨਗੀ ਉਪਰੰਤ ਆਪਣਾ ਸਰੂਪ ਧਾਰਨ ਕਰਦੀ ਹੈ। ਉਚਾਰ ਵਿਅਕਤੀਗਤ ਹੋਂਦ ਦਾ ਧਾਰਨੀ ਹੁੰਦਾ ਹੈ। ਇਸ ਵਿਅਕਤੀਗਤ ਹੋਂਦ ਨੂੰ ਸਮੂਹਕ ਪ੍ਰਵਾਨਗੀ ਅਧੀਨ ਉਸਦੀ ਸਮੁੱਚੀ ਆਂਤਰਿਕ ਸੰਰਚਨਾ ਦੀ ਵਿਆਕਰਣ ਦੇ ਨਿਸਚਿਤ ਨੇਮਾਂ ਅਨੁਸਾਰ ਹੀ ਸਮਝਿਆ ਜਾ ਸਕਦਾ ਹੈ।
ਭਾਸ਼ਾ ਮਨੁੱਖ ਦੁਆਰਾ ਸਿਰਜਤ ਹੈ। ਇਹ ਇਕ ਵਿਸ਼ੇਸ਼ ਸਮਾਜ ਸਮੂਹ ਨਾਲ ਸੰਬੰਧਿਤ ਹੁੰਦੀ ਹੈ। ਭਾਸ਼ਾ ਅਤੇ ਉਚਾਰ ਦਾ ਦਵੰਦਾਤਮਕ ਸੰਬੰਧ ਹੈ। ਭਾਸ਼ਾ ਦੇ ਵਿਸ਼ਾਲ ਪ੍ਰਬੰਧ 'ਚੋਂ ਉਚਾਰ ਜਨਮ ਲੈਂਦਾ ਹੈ ਅਤੇ ਉਚਾਰ ਮੋੜਵੇਂ ਰੂਪ ਵਿਚ ਭਾਸ਼ਾ ਨੂੰ ਪ੍ਰਭਾਵਤ ਕਰਦਾ ਹੈ। ਭਾਸ਼ਾ ਤੋਂ ਬਿਨਾ ਉਚਾਰ ਸੰਭਵ ਨਹੀਂ। ਇਸੇ ਕਰਕੇ ਉਚਾਰ ਵਿਅਕਤੀਗਤ ਕਾਰਜ ਹੋਣ ਦੇ ਕਾਰਨ ਇਸਦਾ ਸੁਤੰਤਰ ਵਿਗਿਆਨ ਸੰਭਵ ਨਹੀਂ। ਇਸ ਨੂੰ ਹਮੇਸ਼ਾ ਭਾਸ਼ਾ ਦੇ ਆਂਤਰਿਕ ਨੇਮਾਂ ਅਨੁਸਾਰ ਹੀ ਸਮਝਿਆ ਜਾ ਸਕਦਾਹੈ।
ਸਮਾਜਕ ਵਰਤਾਰਿਆਂ ਨੂੰ ਚਿੰਨ੍ਹ-ਪ੍ਰਣਾਲੀ ਰਾਹੀਂ ਸਮਝਿਆ ਜਾ ਸਕਦਾ ਹੈ ਕਿਉਂਕਿ ਇਹ ਸੁਨੇਹਾ ਸਿਰਜਣ ਦੇ ਪ੍ਰਮੁੱਖ ਕਾਰਜ ਨੂੰ ਨੇਪਰੇ ਚਾੜ੍ਹਦੇ ਹਨ। ਮਨੁੱਖ ਅਰਥ-ਸਿਰਜਕ ਪ੍ਰਾਣੀ ਹੈ, ਇਹ ਸਭਿਆਚਾਰ ਨੂੰ ਨਿਸਚਿਤ ਚਿੰਨ੍ਹ - ਪ੍ਰਬੰਧਾਂ 'ਚ ਬੰਨ੍ਹ ਕੇ ਉਸ ਨੂੰ ਸਰੂਪ ਪ੍ਰਦਾਨ ਕਰਦਾ ਹੈ। ਸਭਿਆਚਾਰਕ ਸਿਰਜਨਾਵਾਂ ਨੂੰ ਸੰਚਾਰ-ਵਿਧੀ ਰਾਹੀਂ ਸਮਝਿਆ ਅਤੇ ਪ੍ਰਗਟਾਇਆ ਜਾ ਸਕਦਾ ਹੈ। ਇਸ ਸੰਚਾਰ ਵਿਧੀ ਨੂੰ ਸਮਝਣ ਲਈ ਭਾਸ਼ਾ ਅਤੇ ਉਚਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਹਿਤ ਸਭਿਆਚਾਰ ਦੀ ਸਿਰਜਣ ਪ੍ਰਕਿਰਿਆ ਦਾ ਸੂਖ਼ਮ ਅਤੇ ਜਟਿਲ ਅੰਗ ਹੁੰਦਾ ਹੈ। ਸਾਹਿਤ ਖੇਤਰ ਵਿਚ ਕਿਸੇ ਸਾਹਿਤਕਾਰ ਦੇ ਮਨ ਅੰਦਰ ਸਾਹਿਤ ਰੂਪ ਦਾ ਪਿਆ ਅਮੂਰਤ ਬਿੰਬ ਭਾਸ਼ਾ ਅਖਵਾਉਂਦਾ ਹੈ ਅਤੇ ਲਿਖਤ ਰੂਪ ਵਿਚ ਉਸਨੂੰ ਉਚਾਰ ਕਿਹਾ ਜਾਂਦਾ ਹੈ । ਇਸ ਨੂੰ ਸਾਹਿਤ ਸੰਕਲਪਾਂ ਵਜੋਂ ਵਰਤਦੇ ਹੋਏ ਉਚਾਰ ਨੂੰ ਸੰਰਚਨਾ ਅਤੇ ਭਾਸ਼ਾ ਨੂੰ ਪ੍ਰਬੰਧ ਕਿਹਾ ਜਾਂਦਾ ਹੈ । ਸਾਹਿਤ ਚਿੰਤਨ ਦੇ ਇਨ੍ਹਾਂ ਦੇ ਕੰਢਿਆਂ ਵਸਤੂ ਅਤੇ ਵਿਸ਼ੇ ਨੂੰ ਅਸੀਂ ਉਚਾਰ ਅਤੇ ਭਾਸ਼ਾ ਵਾਂਗ ਵਿਚਾਰ ਸਕਦੇ ਹਾਂ। ਇਨ੍ਹਾਂ ਨੂੰ ਹੀ ਅਸੀਂ ਸੰਰਚਨਾ (Structure) ਅਤੇ ਪ੍ਰਬੰਧ (System) ਦਾ ਨਾਂ ਦੇ ਸਕਦੇ ਹਾਂ । ਸਾਡੇ ਅਧਿਐਨ ਦਾ ਵਸਤੂ ਤਾਂ ਕੋਈ ਸੰਰਚਨਾ ਹੁੰਦੀ ਹੈ। ਪਰ ਅਸਾਂ ਆਖਰ ਉਸਨੂੰ ਕਿਸੇ ਪ੍ਰਬੰਧ ਜਾਂ ਸਿਸਟਮ ਨਾਲ ਸੰਬੰਧਿਤ ਕਰਨਾ ਹੁੰਦਾ ਹੈ।9
ਸੰਰਚਨਾ ਅਤੇ ਸਿਸਟਮ ਦਾ ਸੰਕਲਪ ਸੰਰਚਨਾਵਾਦੀ ਆਲੋਚਨਾ ਵਿਚ ਇਕ ਅੰਤਰ ਦ੍ਰਿਸ਼ਟੀ ਵਜੋਂ ਵਰਤਿਆ ਜਾਂਦਾ ਹੈ। ਇਹ ਸੰਰਚਨਾਵਾਦ ਦਾ ਬੁਨਿਆਦੀ ਨਿਖੇੜਾ-ਸੰਕਲਪ ਹੈ ਜਿਸ ਨੂੰ ਰਚਨਾਵਾਂ ਦੇ ਅਧਿਐਨ ਵਿਸ਼ਲੇਸ਼ਣ ਲਈ ਵਰਤਿਆ ਜਾਂਦਾ ਹੈ । ਹਰ ਸੰਰਚਨਾ ਆਪਣੇ ਅੰਦਰੂਨੀ ਨੇਮਾਂ ਕਰਕੇ ਦੂਸਰੀਆਂ ਸੰਰਚਨਾਵਾਂ ਨਾਲੋਂ ਭਿੰਨ ਹੁੰਦੀ ਹੈ ਪਰੰਤੂ ਸੰਰਚਨਾਵਾਂ ਦੇ ਸਮੁੱਚੇ ਦੇ ਕੁਝ ਨੇਮ ਪੂਰੀ ਦੀ ਪੂਰੀ ਪਰੰਪਰਾ ਵਿਚ ਸਾਂਝੇ ਹੁੰਦੇ ਹਨ। ਉਹ ਸਾਂਝੇ ਨੇਮਾ ਦੀ ਪਛਾਣ ਸਿਸਟਮ ਵਜੋਂ ਹੁੰਦੀ ਹੈ। ਇਹ ਮਾਡਲ ਭਾਸ਼ਾ ਵਿਗਿਆਨ ਦਾ ਮਾਡਲ ਹੁੰਦਿਆਂ ਵੀ ਸਾਹਿਤ ਸੰਰਚਨਾਵਾਂ ਅਤੇ ਸਿਸਟਮਾਂ ਨੂੰ ਪਛਾਨਣ 'ਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ।
ਸੰਰਚਨਾ ਤਾਂ ਇਕ ਇਕੱਲੀ ਕਾਰੀ ਰਚਨਾ ਹੁੰਦੀ ਹੈ। ਉਦਾਹਰਨ ਵਜੋਂ ਬਲਵੰਤ ਗਾਰਗੀ
ਦਾ ਨਾਟਕ 'ਲੋਹਾ ਕੁੱਟ ਹੈ। ਲੋਹਾ ਕੁੱਟ ਇਕ ਨਾਟਕ ਹੈ. ਇਕ ਸੰਰਚਨਾ ਹੈ। ਇਸ ਨੂੰ ਵੱਖਰੀ ਸੰਰਚਨਾ ਵਜੋਂ ਪਛਾਣਦੇ ਹੋਏ ਇਸ ਦੇ ਅੰਦਰੂਨੀ ਕਾਰਜਸ਼ੀਲ ਨੇਮਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਕਿ 'ਲੋਹਾ ਕੁੱਟ' ਇਕ ਵਿਸ਼ੇਸ਼ ਰਚਨਾ ਹੈ। ਪਰ ਪੂਰੀ ਦੀ ਪੂਰੀ ਨਾਟ ਪਰੰਪਰਾ ਇਕ ਸਿਸਟਮ ਹੈ. ਇਹ ਸਿਸਟਮ ਪਰੰਪਰਾ ਆਧਾਰਿਤ ਹੈ। ਨਾਟ ਪਰੰਪਰਾ ਦੇ ਕੁਝ ਸਾਂਝੇ ਲੱਛਣ ਹਨ, ਜਿਨ੍ਹਾਂ ਵਿਚ ਬਲਵੰਤ ਗਾਰਗੀ ਦਾ ਇਹ ਨਾਟਕ ਵੀ ਸਾਮਲ ਹੈ ਪਰੰਤੂ ਲੋਹਾ ਕੁੱਟ ਦਾ ਇਕ ਖੁਦਮੁਖਤਾਰ ਪਾਠ ਇਕ ਸੰਰਚਨਾ ਹੈ ਜਿਹੜੀ ਸਾਹਿਤਕ ਸੰਰਚਨਾਵਾਂ ਦੇ ਪ੍ਰਸੰਗ ਵਿਚ ਹੀ ਵਿਚਾਰੀ ਜਾ ਸਕਦੀ ਹੈ। ਇਸ ਵੀ ਵਿਹਾਰਕ ਲਾਗੂਕਾਰੀ ਨੂੰ ਪਾਠ ਅਧਿਐਨ ਜਾਂ ਨਿਕਟ-ਅਧਿਐਨ ਦੀ ਬੁਨਿਆਦ ਕਿਹਾ ਜਾਂਦਾ ਹੈ।
2. ਚਿੰਨ੍ਹ, ਚਿੰਨ੍ਹਕ, ਚਿੰਨ੍ਹਤ :
ਸੰਰਚਨਾਵਾਦੀ ਆਲੋਚਨਾ ਸਾਸਿਓਰ ਦੇ ਭਾਸ਼ਾਈ ਮਾਡਲ ਚਿੰਨ੍ਹ ਚਿੰਨ੍ਹਕ : ਚਿੰਨ੍ਹਤ ਨੂੰ ਸਾਹਿਤ ਅਧਿਐਨ ਲਈ ਇਕ ਅੰਤਰ ਸੂਝ ਦੇ ਮਾਡਲ ਵਜੋਂ ਸਵੀਕਾਰਦੀ ਹੈ। ਇਸ ਭਾਸ਼ਾਈ ਮਾਡਲ ਦੀ ਵਿਹਾਰਕਤਾ ਰਾਹੀਂ ਸਾਹਿਤ ਦੇ ਅੰਦਰਲੇ ਮਰਮ ਤੱਕ ਪਹੁੰਚਣ ਵਿਚ ਸੰਰਚਨਾਵਾਦੀ ਆਲੋਚਨਾ ਵਿਸ਼ਵਾਸ ਰੱਖਦੀ ਹੈ । ਸਾਸਿਓਰ ਅਨੁਸਾਰ ਭਾਸ਼ਾ ਇਕ ਚਿੰਨ੍ਹ ਪ੍ਰਬੰਧ ਹੈ। ਚਿਹਨ ਭਾਸ਼ਕ ਸੰਰਚਨਾਵਾਂ ਦਾ ਬੁਨਿਆਦੀ ਤੱਤ ਹੈ। 10 ਸਾਸਿਓਰ ਨੇ ਆਪਣੇ ਪੂਰਵਵਰਤੀ ਭਾਸ਼ਾ ਅਧਿਐਨ ਨਾਲੋਂ ਵੱਖਰੇ ਰੂਪ ਵਿਚ ਚਿੰਨ੍ਹਾਂ ਨੂੰ ਬੁਨਿਆਦੀ ਇਕਾਈ ਮੰਨ ਕੇ ਸੰਰਚਨਾਤਮਕ ਪਹੁੰਚ ਵਿਧੀ ਦਾ ਆਰੰਭ ਬਿੰਦੂ ਮੰਨਿਆ। ਭਾਸ਼ਾ ਵਿਗਿਆਨ ਅਤੇ ਚਿੰਨ੍ਹ ਵਿਗਿਆਨ ਵਿਚ 'ਚਿੰਨ੍ਹ' ਹੀ ਬੁਨਿਆਦੀ ਇਕਾਈ ਵਜੋਂ ਪ੍ਰਵਾਨਤ ਹੋ ਕੇ ਇਨ੍ਹਾਂ ਵਿਗਿਆਨਾਂ ਨੂੰ ਉਸਾਰਦਾ ਹੈ । ਸਾਸਿਓਰ ਅਨੁਸਾਰ "ਚਿੰਨ੍ਹ ਸਿਰਫ ਵਸਤੂ ਦਾ ਨਾਂਅ ਹੀ ਨਹੀਂ ਪਰੰਤੂ ਜਟਿਲ ਇਕਾਈ ਹੈ । ਇਸ ਵਿਚ ਧੁਨੀ ਬਿੰਬ (Sound Image) ਅਤੇ ਸੰਕਲਪ (Concept) ਦੋਹਾਂ ਦਾ ਸੰਯੋਜਨ ਹੁੰਦਾ ਹੈ।11
ਚਿੰਨ੍ਹ ਮਾਨਵ ਦੁਆਰਾ ਸਿਰਜਤ ਹੈ ਇਹ ਸਮਾਜ ਵਿਚ ਵਿਸ਼ੇਸ਼ ਅਰਥਾਂ ਦਾ ਸੰਚਾਰ ਕਰਦਾ ਹੈ। ਹਰ ਸਮੂਹ ਵਸਤੂ ਜਗਤ ਵਿਚੋਂ ਇਕ ਸੰਕਲਪ ਨੂੰ ਵੱਖਰੇ ਵੱਖਰੇ ਚਿੰਨ੍ਹਾਂ ਰਾਹੀਂ ਅਭਿਵਿਅਕਤ ਕਰਦਾ ਹੈ। ਕੋਈ ਇਕ ਸੰਕਲਪ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਵਿਚ ਵੱਖਰਾ ਵੱਖਰਾ ਹੋਵੇਗਾ। ਮਿਸਾਲ ਦੇ ਤੌਰ ਤੇ ਪੰਜਾਬੀ ਵਿਚ ਮਨੁੱਖ ਅੰਗਰੇਜ਼ੀ ਵਿਚ 'Man' ਅਰਥਾਂ ਦਾ ਸਮਾਨਅਰਥੀ ਹੋ ਕੇ ਵੀ ਚਿੰਨ੍ਹ ਦੇ ਵਜੋਂ ਵੱਖਰਾ ਹੈ। ਇਹ ਭਾਸ਼ਾ ਦੇ ਆਪ ਹੁਦਰੇਪਣ ਕਰਕੇ ਹੈ । ਜੇਕਰ ਭਾਸ਼ਾ ਵਿਚ ਆਪ ਹੁਦਰੇਪਣ ਦਾ ਗੁਣ ਨਾ ਹੁੰਦਾ ਤਾਂ ਦੁਨੀਆਂ ਵਿਚ ਵਿਭਿੰਨ ਭਾਸ਼ਾਵਾਂ ਨਾ ਹੁੰਦੀਆਂ ਸਗੋਂ ਇਕ ਭਾਸ਼ਾ ਹੁੰਦੀ।
ਮਨੁੱਖ ਸਭਿਆਚਾਰ ਵਿਚੋਂ ਜੋ ਕੁਝ ਵੀ ਪ੍ਰਾਪਤ ਕਰਦਾ ਹੈ ਚਿੰਨ੍ਹਾਂ ਰਾਹੀਂ ਕਰਦਾ ਹੈ, ਪਰ ਇਹ ਚਿੰਨ੍ਹ ਸਮਾਜਕ ਜੀਵਨ ਦੇ ਇਤਿਹਾਸਕ ਅਮਲ ਵਿਚੋਂ ਗੁਜ਼ਰਦਿਆਂ ਆਪਣੇ ਅਰਥ ਗ੍ਰਹਿਣ ਕਰਦੇ ਹਨ। ਚਿੰਨ੍ਹ ਸਮਾਜਕ ਜੀਵਨ ਦੀ ਆਧਾਰ ਸਮੱਗਰੀ ਚੋਂ ਆਪਣਾ ਸਰੂਪ ਧਾਰਨ ਕਰਦਾ ਹੈ। ਜੇਕਰ ਚਿੰਨ੍ਹਾਂ ਦਾ ਸਮਾਜਕ ਜੀਵਨ ਨਾਲੋਂ ਵਿਛੁੰਨ ਕੇ ਅਧਿਐਨ ਕੀਤਾ ਜਾਵੇ ਤਾਂ ਚਿੰਨ੍ਹ ਨਿਰਾਰਥਕ ਹੈ ਜਾਦੇ ਹਨ, ਕਿਉਂਕਿ ਕਿਸੇ ਵਿਸ਼ੇਸ਼ ਸਥਿਤੀ ਵਿਚ ਹੀ ਚਿੰਨ੍ਹਾ ਦੀਆ ਡੂੰਘੀਆਂ ਜੜਾ ਹੁੰਦੀਆਂ ਹਨ।
ਸਾਸਿਓਰ ਨੇ ਚਿੰਨ੍ਹ ਨੂੰ ਚਿੰਨ੍ਹਕ ਅਤੇ ਚਿੰਨ੍ਹਤ ਦਾ ਸੰਯੋਗ ਕਿਹਾ ਹੈ। ਉਸ ਅਨੁਸਾਰ ਚਿੰਨ੍ਹ
ਧੁਨੀ ਬਿੰਬ (ਚਿੰਨ੍ਹਕ) ਅਤੇ ਸੰਕਲਪ (ਚਿੰਨ੍ਹਤ) ਦਾ ਸੰਬੰਧ ਹੈ । ਚਿੰਨ੍ਹਕ ਅਤੇ ਚਿੰਨ੍ਹਤ ਆਪਸ ਵਿਚ ਪੂਰੀ ਤਰ੍ਹਾ ਜੁੜੇ ਹੁੰਦੇ ਅਤੇ ਇਕ ਦੂਸਰੇ ਉਪਰ ਨਿਰਭਰ ਕਰਦੇ ਹਨ। ਇਹ ਮਾਨਸਿਕ ਪ੍ਰਕਿਰਿਆ ਦੇ ਧਾਰਨੀ ਹਨ। ਕਿਸੇ ਵੀ ਚੀਜ਼ ਦਾ ਸੰਕਲਪ ਮਨੁੱਖੀ ਦਿਮਾਗ਼ ਵਿਚ ਬਣਿਆ ਹੁੰਦਾ ਹੈ। ਇਸ ਸੰਕਲਪ ਲਈ ਉਸ ਕੋਲ ਧੁਨੀ ਬਿੰਬ ਵੀ ਮੌਜੂਦ ਹੁੰਦਾ ਹੈ। ਸੰਕਲਪ ਨੂੰ ਧੁਨੀ ਬਿੰਬ ਨਾਲ ਸੰਬੰਧਿਤ ਕਰਕੇ ਦਿਮਾਗ ਉਚਾਰਨ ਅੰਗਾਂ ਨੂੰ ਉਦੇਸ਼ ਦਿੰਦਾ ਹੈ ਜਿਸਦੇ ਕਾਰਨ ਉਸ ਲਈ ਵਰਤਿਆ ਜਾਂਦਾ ਚਿੰਨ੍ਹ ਉਚਾਰਿਆ ਜਾਂਦਾ ਹੈ। ਇਸ ਨੂੰ ਹੋਰ ਸਪੱਸ਼ਟਤਾ ਲਈ ਨਿਮਨ ਲਿਖਤ ਚਿੱਤਰ ਤੋਂ ਸਮਝਿਆ ਜਾ ਸਕਦਾ ਹੈ।
ਇਹ ਚਿੰਨ੍ਹ ਪ੍ਰਬੰਧ ਟ੍ਰੈਫਿਕ ਸਿਸ਼ਟਮ ਨਾਲ ਸੰਬੰਧਿਤ ਹੈ । ਟ੍ਰੈਫਿਕ ਸਿਸਟਮ: ਲਾਲ -ਪੀਲੀ -ਹਰੀ ਬੱਤੀ
ਚਿੰਨ੍ਹਕ ਅਤੇ ਚਿੰਨ੍ਹਤ ਦਾ ਸੰਬੰਧ ਪ੍ਰਕਿਰਤਿਕ ਨੇਮਾਂ ਦੇ ਅਨੁਸਾਰ ਨਹੀਂ ਹੈ ਸਗੋਂ ਇਹ ਸੰਬੰਧ ਉਪਜਾਇਆ ਗਿਆ ਹੈ। ਇਹ ਮਾਨਵ ਸਿਰਜਤ ਹੈ ਜਿਹੜਾ ਆਪਣੇ ਅਰਥਾਂ ਦਾ ਸੰਚਾਰ ਵੀ ਮਾਨਵੀ ਸਮਾਜ ਵਿਚ ਹੀ ਕਰ ਸਕਦਾ ਹੈ। ਇਹ ਚਿੰਨ੍ਹ ਸਿਸਟਮ ਚਿੰਨ੍ਹ ਵਿਗਿਆਨ ਅਖਵਾਉਂਦਾ ਹੈ।
ਭਾਵੇਂ ਚਿੰਨ੍ਹ, ਚਿੰਨ੍ਹ ਵਿਗਿਆਨ ਦਾ ਬੁਨਿਆਦੀ ਤੱਤ ਹੈ ਪਰੰਤੂ ਸੰਰਚਨਾਤਮਕ ਅਧਿਐਨ ਚਿੰਨ੍ਹ - ਚਿੰਨ੍ਹਕ ਅਤੇ ਚਿੰਨ੍ਹਤ ਮਾਡਲ ਨੂੰ ਇਕ ਸੂਝ ਮਾਡਲ ਵਜੋਂ ਵਰਤ ਕੇ ਸਾਹਿਤਕ ਕਿਰਤਾ ਨੂੰ ਸਮਝਦਾ ਹੈ। ਸਾਹਿਤ ਸਿਸਟਮ ਤੇ ਸਾਹਿਤ ਸੰਰਚਨਾ ਨੂੰ ਚਿਹਨ ਸਿਸਟਮ ਵਜੇ ਅਧਿਐਨ ਹੇਠ ਲਿਆਂਦਾ ਜਾਂਦਾ ਹੈ। ਸਾਹਿਤ ਚਿਹਨਕ ਵੀ ਕੁਝ ਵਿਚਾਰਾਂ/ਭਾਵਾਂ ਨੂੰ ਚਿਹਨਤ ਕਰਦੇ ਹਨ। ਸਾਹਿਤ ਦੇ ਚਿਹਨਕਾਂ ਅਤੇ ਚਿਹਨਤਾਂ ਦਾ ਆਪਸੀ ਸੰਬੰਧ ਵੀ ਇਕ ਪੱਧਰ ਤੇ ਆਪ-ਹੁਦਰਾ ਹੁੰਦਾ ਹੈ ।"12
ਚਿੰਨ੍ਹ ਸਮਾਜਕ ਜੀਵਨ ਦੇ ਵਿਵਧ ਖੇਤਰਾਂ ਵਾਂਗ ਹੀ ਵਿਸ਼ਾਲ ਅਤੇ ਵਿਸਤ੍ਰਿਤ ਹੁੰਦੇ ਹਨ ਜਿਵੇਂ ਰਾਜਨੀਤਕ ਚਿੰਨ੍ਹ, ਸਭਿਆਚਾਰਕ ਚਿੰਨ੍ਹ ਧਾਰਮਿਕ ਚਿੰਨ੍ਹ ਅਤੇ ਸੁਹਜਾਤਮਕ ਚਿੰਨ੍ਹ ਆਦਿ। ਸਾਹਿਤਕ ਖੇਤਰ ਵਿਚ ਸਭਿਆਚਾਰਕ ਅਤੇ ਸੁਹਜਾਤਮਕ ਚਿੰਨ੍ਹਾਂ ਦਾ ਵਧੇਰੇ ਮਹੱਤਵ ਹੈ । ਸੁਹਜਾਤਮਕ ਚਿੰਨ੍ਹ ਮਾਨਵੀ ਸਮਾਜ ਵਿਚ ਵਿਚਾਰਾਂ/ਭਾਵਾਂ ਦੀ ਸ਼ਕਤੀ ਨੂੰ ਵਧੇਰੇ ਸ਼ਕਤੀਸ਼ਾਲੀ ਢੰਗ ਨਾਲ ਸੰਚਾਰਦੇ ਹਨ। ਸਾਹਿਤਕ ਸੰਰਚਨਾਵਾਂ ਵਿਚ ਹਰ ਤਰ੍ਹਾਂ ਦੇ ਚਿੰਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ ਪਰੰਤੂ ਉਨ੍ਹਾਂ ਦੀ ਅਹਿਮੀਅਤ ਤਾਂ ਹੀ ਹੁੰਦੀ ਹੈ ਜੇਕਰ ਉਨ੍ਹਾਂ ਵਿਚ ਸਾਹਿਤਕ ਗੁਣ ਹੋਣ ਸਾਹਿਤਕਤਾ ਤੋਂ ਬਿਨ੍ਹਾਂ ਉਹ ਸੁਹਜਾਤਮਕ ਅਰਥਾਂ ਰਾਹੀਂ ਸੰਚਾਰੇ ਨਹੀਂ ਜਾ ਸਕਦੇ। ਇਸ ਲਈ ਰਚਨਾਕਾਰ ਚਿੰਨ੍ਹ ਦੀ ਵਰਤੋਂ ਵਿਅਕਤੀਗਤ ਪ੍ਰਤਿਭਾ ਅਤੇ ਅਨੁਭਵ ਆਧਾਰਿਤ ਕਰਦਾ ਹੈ। ਸਾਹਿਤਕਾਰ ਚਿੰਨ੍ਹਾ ਰਾਹੀਂ ਆਪਣੇ ਅਰਥਾਂ ਨੂੰ ਸੰਚਾਰਦਾ ਹੈ ਅਤੇ ਚਿੰਨ੍ਹ ਆਪਣੇ ਵਿਚ ਅਰਥ ਦੀ ਬਹੁਪੱਖੀ ਪਰਤਾਂ ਨੂੰ ਸੰਜੋਅ ਕੇ ਰੱਖਦੇ ਹਨ। ਸੰਰਚਨਾਵਾਦੀ ਆਲੋਚਕ ਸਾਹਿਤਕ ਸੰਰਚਨਾ ਦੇ ਆਂਤਰਿਕ ਵਿਵੇਕ ਨੂੰ ਚਿੰਨ੍ਹਾਂ ਰਾਹੀਂ ਪਕੜਦਾ ਹੈ ਅਤੇ ਉਨ੍ਹਾਂ ਨੂੰ ਡੀਕੋਡ ਕਰਕੇ ਜਿਥੇ ਅਰਥਾਂ ਨੂੰ ਵਿਸਤਾਰਦਾ ਹੈ ਉਥੇ ਚਿੰਨ੍ਹ ਦੀ ਜਟਿਲਤਾ ਅਤੇ ਸਾਹਿਤ ਦੇ ਪ੍ਰਸੰਗ ਯੁਕਤ ਅਰਥਾਂ ਨੂੰ ਵੀ ਪ੍ਰਗਟ ਕਰਦਾ ਹੈ।
ਚਿੰਨ੍ਹ ਇਕ ਸਮਾਜਕ ਪੈਦਾਵਾਰ ਹੈ ਹੋਰ ਸਮਾਜਕ ਪੈਦਾਵਾਰ ਦੇ ਵਾਂਗ, ਪਰ ਇਸ ਪੈਦਾਵਾਰ ਦੀ ਪ੍ਰਕ੍ਰਿਤੀ ਵੱਖਰੀ ਹੁੰਦੀ ਹੈ। ਇਸੇ ਕਰਕੇ ਇਹ ਆਪਣੇ ਸੁਭਾਅ ਵਜੋਂ ਪੇਚੀਦਾ, ਗੁੰਝਲਦਾਰ ਅਤੇ ਜਟਿਲ ਹੈ । ਇਸੇ ਜਟਿਲਤਾ ਨੂੰ ਸਾਸਿਓਰ ਨੇ ਚਿੰਨ੍ਹਕ ਦੀਆਂ ਇਕਾਈਆਂ ਰਾਹੀਂ ਪ੍ਰਸਤੁਤ ਕੀਤਾ ਹੈ। ਚਿੰਨ੍ਹ ਵਿਗਿਆਨੀ ਰੋਲਾ ਬਾਰਤ ਨੇ ਚਿੰਨ੍ਹ : ਚਿੰਨ੍ਹਕ : ਚਿੰਨ੍ਹਤ ਨੂੰ ਸਾਸਿਉਰ ਨਾਲੋਂ ਵੱਖਰੇ ਢੰਗ ਨਾਲ ਪੇਸ਼ ਕੀਤਾ ਹੈ, ਉਸਨੇ ਚਿੰਨ੍ਹ ਨੂੰ ਚਿੰਨ੍ਹਕ ਤੇ ਚਿੰਨ੍ਹਤ ਦਾ ਸੁਮੇਲ ਕਿਹਾ ਹੈ। ਚਿੰਨ੍ਹਕ ਦਾ ਸਤਰ ਅਭਿਵਿਅਕਤੀ ਸਤਰ (Place of expression) ਅਤੇ ਚਿੰਨ੍ਹਤਾ ਦਾ ਸਤਰਸਾਰ ਤੱਤ ਸਤਰ (Place of Content)ਕਿਹਾ ਹੈ। "13
ਬਹੁਤ ਸਾਰੇ ਚਿੰਤਕਾਂ ਦਾ ਮੱਤ ਹੈ ਕਿ ਚਿੰਨ੍ਹ ਇਕ ਅਰਥੀ ਹੁੰਦਾ ਹੈ ਜਿਸਦੇ ਅਰਥਾਂ ਦਾ ਸੰਚਾਰ ਇਕ ਪਰਤੀ ਹੁੰਦਾ ਹੈ, ਉਹ ਦੂਜੇ ਅਰਥ ਖੇਤਰ ਵਿਚ ਸਾਰਥਕ ਨਹੀਂ ਹੁੰਦਾ। ਪਰ ਸਾਹਿਤ ਦੇ ਖੇਤਰ ਵਿਚ ਚਿੰਨ੍ਹਾਂ ਦੇ ਚਿੰਨ੍ਹਕ ਦੂਜੀ ਅਰਥ ਤਹਿ ਵਿਚ ਜਾ ਕੇ ਉਸਦੇ ਚਿੰਨ੍ਹਤ ਬਣ ਜਾਂਦੇ ਹਨ। ਇਸ ਨੂੰ ਬਹੁ-ਆਰਥਕ ਅਤੇ ਬਹੁ-ਪਰਤਾਂ ਰਾਹੀਂ ਸਮਝਿਆ ਜਾ ਸਕਦਾ ਹੈ। ਰੋਬਰਟ ਸ਼ੈਲਜ਼ ਨੇ ਸਾਹਿਤਕ ਚਿੰਨ੍ਹਾਂ ਅਤੇ ਆਮ ਚਿੰਨ੍ਹਾਂ ਦੇ ਅੰਤਰ ਨੂੰ ਟ੍ਰੈਫਿਕ ਸਿਸਟਮ ਰਾਹੀਂ ਹੋਰ ਵੀ ਸਪੱਸ਼ਟ ਕੀਤਾ ਹੈ, "ਟ੍ਰੈਫਿਕ ਚਿੰਨ੍ਹ ਟ੍ਰੈਫਿਕ ਪ੍ਰਬੰਧ ਦੇ ਨਿਰਧਾਰਤ ਕੋਡਾਂ ਦੀ ਉਲੰਘਣਾ ਨਹੀਂ ਕਰਦੇ ਕਿਉਂਕਿ ਉਹ ਆਪਣੇ ਚਿੰਨ੍ਹਕ ਤੋਂ ਅਗਾਂਹ ਦੂਜੇ ਚਿੰਨ੍ਹਾਂ ਦੇ ਅਰਥ ਖੇਤਰ ਵਿਚ ਦਖਲ ਨਹੀਂ ਦਿੰਦੇ ਪਰੰਤੂ ਸਾਹਿਤ ਰੂਪ ਦੇ ਚਿੰਨ੍ਹ ਹਮੇਸ਼ਾਂ ਅਤੇ ਜ਼ਰੂਰੀ ਤੌਰ ਤੇ ਨਿਰਧਾਰਿਤ ਅਰਥ ਖੇਤਰ ਦੀ ਉਲੰਘਣਾ ਕਰਕੇ ਬਹੁਪਰਤੀ ਚਿੰਨ੍ਹਕ ਬਣ ਜਾਂਦੇ ਹਨ। 14
ਸਾਹਿਤ ਆਲੋਚਨਾ ਦੇ ਖੇਤਰ ਵਿਚ ਸੰਰਚਨਾਵਾਦੀ ਆਲੋਚਨਾ ਚਿੰਨ੍ਹ ਨੂੰ ਸਾਹਿਤਕ ਖੇਤਰ ਵਿਚ ਬੁਨਿਆਦੀ ਸੰਕਲਪ ਵਜੋਂ ਤਸੱਵਰ ਕਰਦੀ ਹੈ। ਇਉਂ ਸਾਹਿਤ ਦੇ ਬਹੁਪਰਤੀ ਅਤੇ ਬਹੁਅਰਥੀ ਸੰਭਾਵਨਾਵਾਂ ਵੱਲ ਸੰਕੇਤ ਕਰਦੀ ਹੈ। ਸਾਹਿਤਕਾਰ ਰਚਨਾ ਵਿਚ ਵਿਚਾਰਾ ਦੀ ਪ੍ਰਸਤੁਤੀ ਕੁਝ ਖਾਸ ਚਿੰਨ੍ਹਾਂ ਰਾਹੀਂ ਕਰਦਾ ਹੈ। ਜਿਨ੍ਹਾਂ ਦਾ ਨਿਰੋਲ ਸਾਹਿਤਕ ਮਹੱਤਵ ਹੀ ਨਹੀਂ ਹੁੰਦਾ ਸਗੋਂ ਸਮਾਜਕ, ਰਾਜਨੀਤਕ ਅਤੇ ਵਿਚਾਰਧਾਰਕ ਵੀ ਹੁੰਦਾ ਹੈ। ਚਿੰਨ੍ਹਾਂ ਦਾ ਸਮਾਜਕ ਸੰਦਰਭ ਰਚਨਾ ਵਿਚ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਜੀਵਨ ਦ੍ਰਿਸ਼ਟੀ ਤੋਂ ਪ੍ਰਭਾਵਤ ਵੀ ਹੁੰਦਾ ਹੈ। ਇਸ ਲਈ ਚਿੰਨ੍ਹ ਸਿਰਫ ਸ਼ੁੱਧ ਸਾਹਿਤਕਤਾ ਦੀ ਪ੍ਰਤੀਨਿਧਤਾ ਨਹੀਂ ਕਰਦੇ ਸਗੋਂ ਮਨੁੱਖੀ ਸਰਗਰਮੀ ਸਮਾਜ ਦੇ ਅੰਤਰ ਵਿਰੋਧਾਂ, ਵਿਸ਼ੇਸ਼ ਵਰਗ-ਹਿੱਤਾ ਨੂੰ ਵੀ ਅਭਿਵਿਅਕਤ ਕਰਦੇ ਹਨ।
ਸਾਹਿਤ ਆਲੋਚਕ ਇਸ ਚਿੰਨ ਮਾਡਲ ਨੂੰ ਇਕ ਅੰਤਰ ਦ੍ਰਿਸ਼ਟੀ ਵਜੋਂ ਵਰਤਦੇ ਹਨ। ਚਿੰਨਾਂ ਦਾ ਅੱਗੋਂ ਤਿੰਨ ਤਰ੍ਹਾਂ ਨਾਲ ਵਰਗੀਕਰਣ ਹੋ ਸਕਦਾ ਹੈ।
1. ਭਾਸ਼ਕ ਚਿੰਨ੍ਹ :
ਭਾਸਕ ਚਿੰਨ੍ਹ ਭਾਸ਼ਾ ਦੇ ਇਕਹਿਰੇ ਅਰਥਾਂ ਨਾਲ ਸੰਬੰਧਿਤ ਹੁੰਦਾ ਹੈ । ਇਹ ਚਿੰਨ੍ਹ ਆਪਣੇ ਵਿਹਾਰ ਦੇ ਤੌਰ ਤੇ ਆਪਣੇ ਇਕ ਅਰਥਾਂ ਨੂੰ ਸੰਚਾਰਦਾ ਹੈ ਜਿਵੇਂ 'ਰਾਮ ਪਾਣੀ ਪੀਂਦਾ ਹੈ। ਇਸ ਵਾਕ ਵਿਚ ਵਰਤੇ ਗਏ ਭਾਸ਼ਕ ਚਿੰਨ੍ਹ ਕਿਸੇ ਕਰਤੇ ਦੇ ਕਰਮ ਕਰਨ ਦੀ ਕਿਰਿਆ ਨੂੰ ਸੰਬੰਧਿਤ ਹਨ। ਰਾਮ (ਕਰਤਾ) ਪਾਣੀ (ਕਰਮ) ਪੀਂਦਾ ਹੈ (ਕਿਰਿਆ) ਹੈ। ਰਾਮ ਦੀ ਪਾਣੀ ਪੀਣ ਦੀ ਕਿਰਿਆ ਤੋਂ ਬਿਨਾਂ ਇਸ ਵਾਕ ਵਿਚ ਵਰਤੇ ਗਏ ਚਿੰਨ੍ਹ ਵਾਕ ਪ੍ਰਕਿਰਿਆ ਵਿਚ ਇਕੋ ਅਰਥਾਂ ਨੂੰ ਸੰਚਾਰਦੇ ਹਨ। ਇਹ ਚਿੰਨ੍ਹ ਕਿਸੇ ਹੋਰ ਸੰਪੂਰਨ ਵਾਕ ਵਿਚ ਵਰਤੇ ਜਾਣ ਨਾਲ
ਆਪਣੇ ਅਰਥ ਬਦਲ ਲੈਣਗੇ ਕਿਉਂਕਿ ਉਥੇ ਚਿੰਨ੍ਹਾਂ ਦੀ ਵਰਤੋਂ ਅਤੇ ਪ੍ਰਸੰਗ ਬਦਲ ਜਾਵੇਗਾ। ਪਰ ਇਸ ਵਾਕ ਦੇ ਅਰਥ ਵਿਗਿਆਨ ਵਿਚ ਇਹ ਇਕਹਿਰੀ ਯੋਗਤਾ ਦੇ ਹਨ। ਇਉਂ ਭਾਸ਼ਕ ਚਿੰਨ੍ਹ ਇਕਹਿਰੀ ਅਰਥ ਯੋਗਤਾ ਨੂੰ ਦਰਸਾਉਣ ਨਾਲ ਸੰਬੰਧਿਤ ਹੋ ਜਾਂਦੇ ਹਨ।
2. ਸਭਿਆਚਾਰਕ ਚਿੰਨ੍ਹ :
ਸਭਿਆਚਾਰਕ ਚਿੰਨ੍ਹ ਵਿਸ਼ੇਸ਼ ਅਰਥਾਂ ਦੇ ਧਾਰਨੀ ਹੁੰਦੇ ਹਨ ਜੋ ਕਿਸੇ ਜਨ-ਸਮੂਹ ਦੇ ਵਿਸ਼ੇਸ਼ ਹਾਵ ਭਾਵ ਵਿਚਾਰ ਅਤੇ ਜੀਵਨ-ਵਿਹਾਰ ਨੂੰ ਦਰਸਾਉਂਦੇ ਹਨ। ਇਹ ਚਿੰਨ੍ਹ ਆਪਣੇ ਸਰਲ ਅਰਥਾਂ ਵਿਚ ਤਾਸ਼ਕ ਚਿੰਨ੍ਹਾਂ ਤੋਂ ਪਾਰ ਕਿਸੇ ਹੋਰ ਅਰਥ ਵੱਲ ਸੰਕੇਤ ਕਰਦੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਭਿਆਚਾਰ ਦੀ ਅਮੀਰੀ ਨੂੰ ਪ੍ਰਗਟਾਉਂਦੇ ਹਨ ਸਭਿਆਚਾਰ ਦੇ ਵਿਸਵਾਸ਼ ਰਹੁ-ਰੀਤਾਂ, ਰਸਮ-ਰਿਵਾਜ ਜੀਵਨ ਵਿਹਾਰ ਅਤੇ ਵਿਸ਼ੇਸ਼ ਸਮਿਆ ਦੇ ਡੂੰਘੇ ਅਰਥਾਂ ਨੂੰ ਸੰਚਾਰਦੇ ਹਨ। ਜਿਵੇਂ, 'ਕਰਮ ਸਿੰਘ ਦੇ ਘਰ ਦੇ ਦਰਵਾਜੇ ਤੇ ਸਰੀਂਹ ਦੇ ਪੱਤੇ ਬੰਨੇ ਹੋਏ ਸਨ। ਇਸ ਵਾਕ ਵਿਚ ਵਰਤੇ ਚਿੰਨ੍ਹ ਸਿਰਫ ਭਾਸ਼ਕ ਚਿੰਨ੍ਹ ਹੀ ਨਹੀਂ ਹਨ। ਸਗੋਂ ਵਿਸ਼ੇਸ਼ ਅਰਥਾਂ ਅਤੇ ਵਿਸ਼ੇਸ਼ ਸੰਸਕ੍ਰਿਤੀ ਦੇ ਸੂਚਕ ਵੀ ਹਨ । ਸੰਸਕ੍ਰਿਤਿਕ ਤੌਰ ਤੇ ਕਰਮ ਸਿੰਘ ਦੇ ਘਰ ਦੇ ਦਰਵਾਜ਼ੇ ਤੇ ਸਰੀਂਹ ਦੇ ਪੱਤਿਆਂ ਦਾ ਬੰਨ੍ਹੇ ਹੋਣਾ ਨਵ-ਜਨਮੇ ਪੁੱਤਰ ਦੇ ਹੋਣ ਦੀ ਸੂਚਨਾ ਦਾ ਸੰਚਾਰ ਕਰਦੇ ਹਨ। ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਵਿਚ ਕਿਰ ਦੇ ਦਰਵਾਜ਼ੇ ਤੇ ਸ਼ਰੀਂਹ ਦੇ ਪੱਤਿਆ ਦਾ ਬੱਝੇ ਹੋਣਾ ਇਕ ਰੀਤ ਹੈ ਜੋ ਸੰਸਕ੍ਰਿਤਿਕ ਮਹੱਤਵ ਰੱਖਦੀ ਹੈ। ਇਹ ਸੰਸਕ੍ਰਿਤੀ ਦੀ ਰੀਤ ਪਾਲਦੇ ਹੋਏ ਵਿਸ਼ੇਸ਼ ਅਰਥਾਂ ਦਾ ਸੰਦੇਸ਼ ਵੀ ਦਿੰਦੇ ਹਨ। ਇਹ ਸੰਦੇਸ਼ ਭਾਸ਼ਕ ਚਿੰਨਾਂ ਰਾਹੀਂ ਪੇਸ਼ ਹੋ ਕੇ ਵੀ ਭਾਸ਼ਾ ਤੋਂ ਪਾਰ ਦੇ ਅਰਥਾਂ ਨੂੰ ਸੰਚਾਰਦਾ ਹੈ।
ਸਾਹਿਤਕ ਚਿੰਨ੍ਹ :
ਸਾਹਿਤਕ ਚਿੰਨ੍ਹ ਭਾਸ਼ਕ ਚਿੰਨ੍ਹ ਅਤੇ ਸਭਿਆਚਾਰਕ ਚਿੰਨ੍ਹਾਂ ਦੇ ਸੁਮੇਲ ਨਾਲ ਹੋਂਦ ਵਿਚ ਆਉਂਦੇ ਹਨ। ਇਹ ਵਿਸ਼ੇਸ਼ ਰੂਪ ਵਿਚ ਕਿਸੇ ਸਮਾਜਕ, ਰਾਜਨੀਤਕ ਵਿਚਾਰਧਾਰਕ, ਨੈਤਿਕਤਾ ਆਦਿ ਨੂੰ ਪ੍ਰਗਟਾਉਂਦੇ ਹਨ ਜਿਸ ਵਿਚ ਸਾਹਿਤਕਾਰ ਦੀ ਰਚਨਾ ਦ੍ਰਿਸਟੀ ਵਿਚਾਰਧਾਰਾ ਅਤੇ ਜੀਵਨ-ਦ੍ਰਿਸ਼ਟੀ ਸਮਿਲਤ ਹੁੰਦੀ ਹੈ। ਸਾਹਿਤਕ ਚਿੰਨ੍ਹ ਬਹੁ-ਅਰਥੀ ਜਾਂ ਬਹੁਪਰਤੀ ਹੁੰਦੇ ਹਨ ਇਸੇ ਕਰਕੇ ਸੰਰਚਨਾਵਾਦੀ ਆਲੋਚਨਾ ਸਾਹਿਤ-ਰਚਨਾ ਨੂੰ ਬਹੁਅਰਥਕ ਜਾਂ ਬਹੁਵਚਨੀ ਪਾਠ ਦੀ ਸੰਗਿਆ ਦਿੰਦੀ ਹੈ। ਨਿਮਨ ਲਿਖਤ ਕਾਵਿ-ਟੋਟਾ ਇਸ ਦੀ ਵਿਹਾਰਕ ਰੂਪ ਵਿਚ ਪੁਸਟੀ ਕਰ ਸਕਦਾ ਹੈ:
ਮੇਰੇ ਤੋਂ ਆਸ ਨਾ ਕਰਿਓ
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਜਗਲੇ ਹੋਏ ਸੁਆਦਾਂ ਦੀ ਗੱਲ ਕਰਾਂਗਾ।
ਜਿਨ੍ਹਾਂ ਦੇ ਹੜ੍ਹ 'ਚ ਰੁੜ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। 15
ਸਾਹਿਤ ਵਿਸ਼ੇਸ਼ ਤੌਰ ਤੇ ਰਚਨਾਤਮਕ ਸਰਗਰਮੀ ਹੁੰਦਾ ਹੈ। ਜਿਸ ਵਿਚੋਂ ਲੋਕਾਂ ਦੀ ਜ਼ਿੰਦਗੀ ਦਾ ਭਰਪੂਰ ਵਰਨਣ ਮਿਲਦਾ ਹੈ। ਇਸ ਕਾਵਿ ਟੁਕੜੇ ਵਿਚ ਵਰਤੇ ਗਏ ਚਿੰਨ੍ਹ ਕਿਸੇ ਖਾਸ ਵਰਗ ਨੂੰ ਸੰਬੋਧਿਤ ਹਨ ਜਿਨ੍ਹਾਂ ਤੋਂ ਰਚਨਾਕਾਰ ਦਾ ਇਨਕਾਰ ਹੈ ਕਿਉਂਕਿ ਇਸ ਪਿਛੇ ਵਿਸ਼ੇਸ਼ ਵਿਚਾਰਧਾਰਾ ਅਤੇ ਵਰਗ ਦੇ ਹਿੱਤ ਹਨ ਜਿਨ੍ਹਾਂ ਨਾਲ ਕਵੀ ਦੀ ਤਦਰੂਪਤਾ ਹੈ। ਇਸ ਤੋਂ ਬਿਨਾਂ ਵਰਤੇ ਗਏ ਚਿੰਨ੍ਹ ਸਮਾਜਕ ਰਾਜਨੀਤਕ ਅਤੇ ਵਿਚਾਰਧਾਰਕ ਅਰਥ ਵੀ ਰੱਖਦੇ ਹਨ ਜਿਹੜੇ ਇਹ ਭਾਸ਼ਕ ਚਿੰਨ੍ਹਾ ਤੋਂ ਅਗਾਂਹ ਹਨ। ਮਿਸਾਲ ਦੇ ਤੌਰ ਤੇ ਇਕ ਚਿੰਨ੍ਹ ਖੇਤਾਂ ਦਾ ਪੁੱਤ' ਹੈ। ਖੇਤਾਂ ਦਾ ਪੁੱਤ ਸਿਰਫ ਖੇਤ ਨਾਲ ਸੰਬੰਧਿਤ ਨਹੀਂ ਇਕ ਵਰਗ (ਕਿਰਤੀ ਵਰਗ) ਨਾਲ ਸੰਬੰਧਿਤ ਹੈ । ਇਉਂ ਕਵੀ ਦੇ ਚੇਤਨ ਅਤੇ ਅਵਚੇਤਨ ਮਨ ਅੰਦਰ ਇਕ ਵਿਸ਼ੇਸ਼ ਭਾਵ ਸੰਸਾਰ ਹੈ ਜਿਸਨੂੰ ਚਿੰਨ੍ਹਾਂ ਦੇ ਸਮਾਜਕ ਰਾਜਨੀਤਕ ਅਤੇ ਸਭਿਆਚਾਰਕ ਡਾਇਲੈਕਟ ਰਾਹੀਂ ਫੜਿਆ ਜਾ ਸਕਦਾ ਹੈ। ਚਿੰਨ੍ਹਾ ਨੂੰ ਸਿਰਫ ਭਾਸ਼ਕ ਰੂਪ ਜਾਂ ਉਨ੍ਹਾਂ ਦੀ ਪ੍ਰਕ੍ਰਿਤੀ ਤੋਂ ਬਿਨਾਂ ਸਮਾਜਕ ਪ੍ਰਸੰਗ ਰਾਹੀਂ ਸਮਝਣਾ ਵੀ ਜਰੂਰੀ ਹੈ। ਸਾਹਿਤਕਾਰ ਦਾ ਜੀਵਨ ਅਨੁਭਵ, ਜੀਵਨ ਦ੍ਰਿਸ਼ਟੀਕੋਣ, ਸਮਾਜਕ ਪਰਿਸਥਿਤੀਆਂ ਨੂੰ ਵੀ ਗੈਰਹਾਜ਼ਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਹਿਤਕ ਚਿੰਨ੍ਹ ਸਮਾਜਕ ਅਤੇ ਇਤਿਹਾਸਕ ਅਨੁਭਵ ਸਾਰ ਦੀ ਪੈਦਾਵਾਰ ਹੁੰਦੇ ਹਨ।
ਸਿਟੈਗਮੈਟਿਕ : ਪੈਰਾਡਿਗਮੈਟਿਕ
ਸਾਸਿਓਰ ਅਨੁਸਾਰ ਭਾਸ਼ਾ ਇਕ ਚਿੰਨ੍ਹ ਪ੍ਰਬੰਧ ਹੈ। ਚਿੰਨ੍ਹਕ ਅਤੇ ਚਿੰਨ੍ਹਤ ਦੇ ਆਪਸੀ ਸੁਮੇਲ ਸਥਾਪਤੀ ਨਾਲ ਚਿੰਨ੍ਹ ਹੋਂਦ ਵਿਚ ਆਉਂਦੇ ਹਨ। ਇਕ ਤੋਂ ਵਧੇਰੇ ਚਿੰਨ੍ਹ ਜਦੋਂ ਇਕ ਲੜੀ ਵਿਚ ਆਉਂਦੇ ਹਨ ਤਾਂ ਉਹ ਆਪਸ ਵਿਚ ਅੰਤਰ-ਸੰਬੰਧਿਤ ਹੁੰਦੇ ਹਨ। ਇਸਦੇ ਨਾਲ ਹੀ ਉਹ ਚਿੰਨ੍ਹ ਪ੍ਰਣਾਲੀ ਦੇ ਬਾਕੀ ਚਿੰਨ੍ਹਾਂ ਨਾਲ ਵੀ ਇਕ ਵੱਖਰੀ ਤਰ੍ਹਾਂ ਦੇ ਸੰਬੰਧਾਂ ਵਿਚ ਬੱਝੇ ਹੁੰਦੇ ਹਨ। ਚਿੰਨ੍ਹ ਜਦੋਂ ਤਰਤੀਬ ਵਿਚ, ਇਕ ਰੇਖਾ ਵਿਚ ਆਉਂਦੇ ਹਨ ਤਾਂ ਭਾਸ਼ਕ ਪ੍ਰਬੰਧ ਹੋਂਦ ਵਿਚ ਆਉਂਦਾ ਹੈ ਇਨ੍ਹਾਂ ਦੀ ਹੋਂਦ ਸਮੂਰਤ ਹੁੰਦੀ ਹੈ। ਦੂਜੀ ਤਰ੍ਹਾਂ ਦੇ ਉਹ ਸੰਬੰਧ ਹੁੰਦੇ ਹਨ ਜੋ ਵਕਤੇ ਅਤੇ ਸਰੋਤੇ ਦੇ ਮਨ ਅੰਦਰ ਹੁੰਦੇ ਹਨ ਇਨ੍ਹਾਂ ਦੀ ਹੋਂਦ ਅਮੂਰਤ ਹੁੰਦੀ ਹੈ । ਸਾਸਿਓਰ ਇਨ੍ਹਾਂ ਨੂੰ ਐਸੋਸੀਏਟਿਵ ਸੰਬੰਧ ਕਹਿੰਦਾ ਹੈ।
ਸਿੰਗਟੈਗਮੈਟਿਕ ਸੰਬੰਧ ਸ਼ਬਦਾਂ ਦਾ ਜੋੜ-ਕ੍ਰਮ ਹੁੰਦਾ ਹੈ ਜਿਹੜਾ ਰੇਖਕੀ ਪ੍ਰਕ੍ਰਿਤੀ ਦਾ ਹੁੰਦਾ ਹੈ। ਪੂਰੇ ਵਾਕ ਵਿਚ ਇਕ ਸ਼ਬਦ ਦੇ ਅੱਗੇ ਪਿੱਛੇ ਆਉਣ ਵਾਲੇ ਸ਼ਬਦ ਆਪਣੇ ਸੰਬੰਧਾਂ ਤੋਂ ਵਾਕ ਵਿਚ ਮਹੱਤਵ ਰੱਖਦੇ ਹਨ। ਇਕੱਲਾ ਸ਼ਬਦੀ ਚਿੰਨ੍ਹਪੂਰਨ ਰੂਪ 'ਚ ਅਰਥ ਸੰਚਾਰ ਨਹੀਂ ਕਰ ਸਕਦਾ। ਜਦੋਂ ਭਾਸ਼ਾਈ ਚਿੰਨ੍ਹਾਂ ਦਾ ਸਮੂਹ ਇਕ ਵਿਸਤ੍ਰਿਤ ਸੰਚਾਰ-ਪ੍ਰਕਿਰਿਆ ਵਿਚ ਪੈਂਦਾ ਹੈ ਤਾਂ ਉਹ ਇਕ ਅਰਥ ਸਭਿਆਚਾਰ ਉਤਪੰਨ ਕਰਦਾ ਹੈ। ਇਹ ਰੇਖਕੀ ਪ੍ਰਕਿਰਿਆ ਕਾਰਨ ਸਿੰਟੈਗਮ ਹੁੰਦਾ ਹੈ ਕਿਉਂਕਿ ਇਹ ਸ਼ਬਦ/ਚਿੰਨ੍ਹਾ ਦਾ ਸਮੂਹ ਹੁੰਦਾ ਹੈ।
ਚਿੰਨ੍ਹਾਂ ਦਾ ਦੂਸਰਾ ਸੰਬੰਧ ਪੈਰਾਡਿਗਮੈਟਿਕ ਹੁੰਦਾ ਹੈ। ਇਸਦਾ ਮਨੁੱਖ ਦੀ ਮਾਨਸਿਕਤਾ ਨਾਲ ਬਹੁਤਾ ਸੰਬੰਧ ਹੁੰਦਾ ਹੈ। ਇਹ ਭਾਸ਼ਕ ਪ੍ਰਬੰਧ ਦੇ ਅਮੂਰਤ ਸੰਬੰਧ ਹੁੰਦੇ ਹਨ ਜਿਹੜੇ ਸਰੋਤੇ ਦੇ ਮਨ ਅੰਦਰ ਸਥਿਤ ਹੁੰਦੇ ਹਨ। ਸਿੰਗਟੈਗਮੈਟਿਕ ਸੰਬੰਧਾ ਦੇ ਉਲਟ ਇਹ ਭਾਸ਼ਾਈ ਚਿੰਨ੍ਹਾਂ ਦੀ ਗੈਰ- ਹਾਜ਼ਰੀ ਵਾਲੇ ਹੁੰਦੇ ਹਨ ਜਿਹੜੇ ਇਕ ਦੂਸਰੇ ਦੇ ਵਿਰੋਧ, ਸਾਂਝ, ਅੰਤਰ ਸਮਾਨਤਾ, ਅਸਮਾਨਤਾ ਰਾਹੀਂ ਮਿਲ ਕੇ ਇਕ ਵੱਖਰਾ ਪ੍ਰਬੰਧ ਸਿਰਜਦੇ ਹਨ। ਇਸ ਭਾਸ਼ਾਈ ਸਮੁੱਚ ਨੂੰ ਪੈਰਾਡਾਈਮ ਕਿਹਾ
ਜਾਂਦਾ ਹੈ। ਸਾਹਿਤਕ ਰਚਨਾਵਾਂ ਦੇ ਵਿਸ਼ਲੇਸ਼ਣ ਲਈ ਇਹ ਦੋਵੇਂ ਪ੍ਰਕਾਰ ਦੇ ਸੰਬੰਧਾ ਦੇ ਅੰਤਰ ਨੂੰ ਨਿਮਨ ਲਿਖਤ ਕਥਨ ਵਧੇਰੇ ਸਪੱਸ਼ਟ ਰੂਪ `ਚ ਸਮਝਣ 'ਚ ਸਹਾਈ ਹੋਵੇਗਾ। ਵਿਨਿਆਸਕ੍ਰਮੀ (Syntagmatic) ਸੰਬੰਧ ਸਮੂਰਤ ਹੁੰਦੇ ਹਨ ਜਦ ਕਿ ਸਹਿਚਾਰੀ (Paradigmatic) ਸੰਬੰਧ ਅਮੂਰਤ ਹੁੰਦੇ ਹਨ। ਵਿਨਿਆਸਕ੍ਰਮੀ ਸੰਬੰਧਾਂ ਦੀ ਸਤਹਿ ਉਚਰਿਤ/ਲਿਖਤ ਭਾਸ਼ਾ ਹੁੰਦੀ ਹੈ ਜਦ ਕਿ ਸਹਿਚਾਰੀ ਸੰਬੰਧਾਂ ਦੀ ਸਤਹਿ ਭਾਸ਼ਾ ਪ੍ਰਯੋਗ ਕਰਨ ਵਾਲੇ ਦੇ ਮਨ ਵਿਚ ਹੁੰਦੀ ਹੈ। ਸੰਖੇਪ ਵਿਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਵਿਨਿਆਸਕ੍ਰਮੀ ਸੰਬੰਧਾਂ ਦੀ ਸਤਹਿ ਭੌਤਿਕ ਤੇ ਸਥੂਲ ਹੁੰਦੀ ਹੈ ਜਦ ਕਿ ਸਹਿਚਾਰੀ ਸੰਬੰਧਾਂ ਦੀ ਸਤਹਿ ਮਾਨਸਿਕ ਹੁੰਦੀ ਹੈ।" 16
ਸੰਰਚਨਾਵਾਦੀ ਆਲੋਚਨਾ ਸਾਸਿਓਰ ਦੇ ਭਾਸ਼ਾਈ ਮਾਡਲ ਨੂੰ ਸਾਹਿਤ ਅਧਿਐਨ ਅਤੇ ਕਾਵਿ-ਸ਼ਾਸਤਰ ਦੀ ਉਸਾਰੀ ਹਿੱਤ ਵਰਤਦੀ ਹੈ । ਰਚਨਾਕਾਰ/ਕਵੀ ਆਪਣੀ ਰਚਨਾ ਵਿਚ ਵਿਚਾਰਾਂ ਦੀ ਪੇਸ਼ਕਾਰੀ ਲਈ ਰੇਖਕੀ ਨਹੀਂ ਸਗੋਂ ਸਹਿਚਾਰੀ ਸੰਬੰਧਾਂ ਰਾਹੀਂ ਵਿਚਰਦਾ ਹੈ। ਰਚਨਾਕਾਰ ਵਾਕਾ ਵਿਚ ਇਕੋ ਜਿਹੇ ਧੁਨੀ ਗੁੱਟਾਂ ਵਿਚੋਂ ਸ਼ਬਦਾਂ ਦੀ ਚੋਣ ਕਰਦਾ ਹੈ। ਉਹ ਚੋਣ ਹੋਰ ਚਿੰਨ੍ਹਾਂ ਦੇ ਸਮਾਨਾਰਥੀ ਹੁੰਦੀ ਹੈ ਪਰੰਤੂ ਰਚਨਾਕਾਰ ਉਨ੍ਹਾਂ ਨੂੰ ਵਿਸ਼ੇਸ਼ ਅਰਥਾਂ ਦੇ ਸੰਚਾਰ ਹਿੱਤ ਵਰਤਦਾ ਹੈ। ਇਹ ਵਿਸ਼ੇਸ਼ ਅਰਥ ਪੈਰਾਡਿਗਮੈਟਿਕ ਸੰਬੰਧਾਂ ਦੀ ਨਿਸ਼ਾਨਦੇਹੀ ਕਰਦੇ ਹਨ।
ਰੋਮਨ ਜੈਕਬਸਨ ਜੋ ਮੂਲ ਤੌਰ ਤੇ ਭਾਸ਼ਾ ਵਿਗਿਆਨੀ ਸੀ, ਜਿਸ ਨੇ ਸਾਹਿਤ 'ਚ ਕਾਵਿ ਭਾਸ਼ਾ ਤੇ ਵਿਹਾਰ ਭਾਸ਼ਾ ਦਾ ਸੰਰਚਨਾਤਮਕ ਪੱਧਰ ਤੇ ਨਿਖੇੜਾ ਕਰਕੇ ਕਾਵਿ-ਸ਼ਾਸਤਰੀ ਅੰਤਰ ਦ੍ਰਿਸਟੀ ਉਤਪੰਨ ਕੀਤੀ। ਉਸ ਨੇ ਸਾਸਿਓਰ ਦੇ ਸਿੰਗਟੈਗਮੈਟਿਕ ਸੰਬੰਧਾਂ ਦੀ ਮਹੱਤਤਾ ਨੂੰ ਸਵੀਕਾਰ ਕਰਕੇ ਸਾਹਿਤ ਅਧਿਐਨ ਲਈ ਪੈਰਾਡਿਗਮੈਟਿਕ ਸੰਬੰਧਾਂ ਨੂੰ ਤਰਜੀਹ ਦਿੱਤੀ। ਇਸ ਨਾਲ ਹੀ ਉਸਨੇ ਮੈਟਾਫਰ (ਰੂਪਕ) ਮਿਟਾਨੋਮੀ (ਸੰਗਲੀ) ਦੀ ਸਿਰਜਣਾ ਰਾਹੀਂ ਸਾਹਿਤਕ ਸੰਰਚਨਾਵਾਂ ਨੂੰ ਸਮਝਣ ਦਾ ਯਤਨ ਕੀਤਾ। ਰੋਮਨ ਜੈਕਬਸਨ ਨੇ ਇਨ੍ਹਾਂ ਨੂੰ ਕਮਵਾਰ ਰੂਪਕ ਅਤੇ ਸੰਗਲੀ ਦਾ ਨਾਮ ਦਿੱਤਾ । ਵਸਤੂ ਅਤੇ ਸ਼ਬਦ ਵਿਚ ਸਾਂਝ ਦੀ ਪਛਾਣ ਨੂੰ ਰੂਪਕ ਆਖਿਆ ਜਾਂਦਾ ਹੈ । ਸਬਦਾਂ ਨੂੰ ਇਕ ਦੂਸਰੇ ਨਾਲ ਜੋੜ ਕੇ ਵਾਕ ਰਚਨਾ ਦਾ ਅਮਲ ਸ਼ੁਰੂ ਹੁੰਦਾ ਹੈ। ਇਸ ਨੂੰ ਜਾਕੇਬਸਨ ਸੰਗਲੀ ਸੰਗਠਨ ਦਾ ਨਾਮ ਦਿੰਦਾ ਹੈ।"17
ਰੂਪਕ ਦਾ ਕੇਂਦਰੀ ਲੱਛਣ ਸਮਾਨਤਾ ਹੁੰਦਾ ਹੈ। ਜਦੋਂ ਰਚਨਾਕਾਰ ਕਿਸੇ ਨੂੰ ਦੂਸਰੇ ਉਪਮਾਂ ਰਾਹੀਂ ਉਸਾਰਦਾ ਹੈ ਤਾਂ ਉਸ ਵਕਤ ਰੂਪਕ ਦੀ ਸਿਰਜਣਾ ਕਰਦਾ ਹੈ। ਕਵੀ ਦੋਹਾਂ ਵਿਚ ਅਜਿਹੀ ਸਮਾਨਤਾ ਪੈਦਾ ਕਰਦਾ ਹੈ ਕਿ ਇਕ ਦੂਸਰੇ ਦਾ ਬਦਲ ਬਣ ਜਾਂਦਾ ਹੈ । ਭਾਵ ਇਕ ਦੀ ਦੂਸਰੇ ਨਾਲ ਤਦਰੂਪੀ ਸਥਿਤੀ ਉਤਪੰਨ ਕਰਦਾ ਹੈ। ਜਿਵੇਂ:
ਮੈਂ ਦਰਦ ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ।18
ਇਥੇ ਕਵੀ ਆਪਣੀ ਹੋਂਦ ਨੂੰ ਪ੍ਰਗਟਾਉਣ ਲਈ ਰੂਪਕਾਂ ਦੀ ਘਾੜਤ ਕਰ ਰਿਹਾ ਹੈ ਜਿਵੇਂ ਰਾਤਾਂ ਆਦਿ। ਇਹ ਰੂਪਕ ਦੀ ਘਾੜਤ ਨੂੰ ਰੋਮਨ ਜਾਕਬਸਨ ਮੈਟਾਫਰ ਦੀ ਸੰਗਿਆ ਦਿੰਦਾ ਹੈ। ਸੰਗਲੀ ਸੰਗਠਨ ਵਿਚ ਸਮਾਜਕ ਯਥਾਰਥ ਦੇ ਹੂ-ਬ-ਹੂ ਚਿਤ੍ਰਣ ਤੇ ਜ਼ੋਰ ਦਿੱਤਾ ਜਾਂਦਾ ਹੈ।
ਜਦੋਂ ਰਚਨਾਵਾਂ ਵਿਚ ਰਚਨਾਕਾਰ ਪਾਤਰਾਂ ਨੂੰ ਸਮਾਜਕ ਯਥਾਰਥ ਦੀਆਂ ਵਾਸਤਵਿਕ ਪਰਿਸਥਿਤੀਆ ਅਨੁਸਾਰ ਚਿਤਰਦਾ ਹੈ। ਤਦ ਇਹ ਸਾਰਾ ਸੰਗਲੀ ਸੰਗਠਨ ਰਾਹੀਂ ਸਿਰਜਿਆ ਜਾਂਦਾ ਹੈ । ਯਥਾਰਥਵਾਦੀ ਰਚਨਾਵਾਂ ਵਿਚ ਸੰਗਲੀ ਸੰਬੰਧਾਂ ਨੂੰ ਅਭਿਵਿਅਰਤ ਕੀਤਾ ਜਾਂਦਾ ਹੈ । ਜਦੋਂ ਕਿ ਆਧੁਨਿਕਤਾਵਾਦੀ ਪ੍ਰਤੀਕਮਈ, ਅਭਿਵਿਅੰਜਨਾਮਈ ਸ਼ੈਲੀਆਂ ਵਿਚ ਰੂਪਕਾਂ ਦੀ ਘਾੜਤ ਉਤੇ ਜ਼ੋਰ ਦਿੱਤਾ ਜਾਂਦਾ ਹੈ । ਸੰਗਲੀ ਸੰਗਠਨ ਦੀ ਨਿਸਚਿਤ ਪਛਾਣ ਜ਼ਿਆਦਾਤਰ ਗਲਪ ਰਚਨਾਵਾਂ ਵਿਚ ਹੁੰਦੀ ਹੈ। ਸੰਰਚਨਾਵਾਦੀ ਆਲੋਚਕ ਇਨ੍ਹਾਂ ਮਾਡਲਾਂ ਦੇ ਆਧਾਰਿਤ ਰੂਪਕ ਰਚਨਾ ਨੂੰ ਸੰਗਠਨ ਸਿਧਾਂਤ ਵਜੇ ਪਛਾਣਦੇ ਹਨ ਅਤੇ ਰਚਨਾਵਾਂ ਦੀ ਆਤਰਿਕ ਸੰਰਚਨਾ ਨੂੰ ਸਮਝਣ ਅਤੇ ਅਧਿਐਨ ਹਿੱਤ ਵਰਤਦੇ ਹਨ।
ਇਕਕਾਲਕ : ਬਹੁਕਾਲਕ
ਇਕਕਾਲਕ ਬਹੁਕਾਲਕ ਜੁੱਟ ਸੰਰਚਨਾਵਾਦੀ ਆਲੋਚਨਾ ਦੇ ਬੁਨਿਆਦੀ ਮਾਡਲਾਂ ਵਿਚੋਂ ਇਕ ਹੈ। ਇਹ ਸੰਕਲਪ ਵੀ ਭਾਸ਼ਾ ਵਿਗਿਆਨੀ ਸਾਸਿਓਰ ਨੇ ਹੀ ਪ੍ਰਸਤੁਤ ਕੀਤਾ ਹੈ। ਸਾਸਿਓਰ ਤੋਂ ਪੂਰਵਵਰਤੀ ਭਾਸ਼ਾਈ ਅਧਿਐਨ ਇਤਿਹਾਸਕ ਅਤੇ ਤੁਲਨਾਤਮਕ ਬਿਰਤੀ ਦਾ ਲਖਾਇਕ ਸੀ। ਭਾਸ਼ਾ ਨੂੰ ਇਤਿਹਾਸਕ ਕਾਲ ਕ੍ਰਮ ਅਨੁਸਾਰ ਅਧਿਐਨ ਹੇਠ ਲਿਆਂਦਾ ਜਾਂਦਾ ਸੀ । ਸਾਸਿਓਰ ਨੇ ਇਤਿਹਾਸਵਾਦੀ ਪਹੁੰਚ ਨੂੰ ਨਕਾਰਿਆ ਨਹੀਂ ਭਾਵੇਂ ਇਸ ਦੇ ਸਮਾਨੰਤਰ ਇਕਕਾਲਕ ਵਿਧੀ ਦੀ ਮਹੱਤਤਾ ਨੂੰ ਦ੍ਰਿੜ ਕੀਤਾ ਹੈ। ਸਾਸਿਓਰ ਇਕਕਾਲਕ ਅਤੇ ਬਹੁਕਾਲਕ ਦੋਹਾਂ ਵਿਧੀਆਂ ਦੀ ਚਰਚਾ ਕਰਦਾ ਹੈ ਪਰੰਤੂ ਪਹਿਲ ਉਹ ਇਕਕਾਲਕ ਵਿਧੀ ਨੂੰ ਦਿੰਦਾ ਹੈ।
ਸਮੁੱਚੇ ਅਤੇ ਵਿਸ਼ੇਸ਼ ਸਮੇਂ ਤੇ ਭਾਸ਼ਾ ਪ੍ਰਬੰਧ ਨੂੰ ਪੂਰਵਕਾਲੀ ਭਾਸ਼ਾ ਪ੍ਰਵਾਹ ਵਿਚ ਵਾਚਣ ਨਾਲੋਂ ਉਸਨੂੰ ਵਿਸ਼ੇਸ਼ ਕਾਲ ਬਿੰਦੂ ਤੋਂ ਵਿਚਾਰਿਆ ਗਿਆ। ਉਸ ਅਨੁਸਾਰ ਕੋਈ ਵੀ ਭਾਸ਼ਾ ਆਪਣੇ ਵਿਸ਼ੇਸ਼ ਇਤਿਹਾਸਕ ਸਮੇਂ 'ਚ ਪੂਰਨ ਹੈ। ਇਸ ਪੂਰਨਤਾ ਨੂੰ ਇਕਕਾਲਕ ਅਧਿਐਨ ਰਾਹੀਂ ਸਮਝਿਆ ਜਾ ਸਕਦਾ ਹੈ।
ਇਕਕਾਲਕਤਾ ਦੀ ਦ੍ਰਿਸ਼ਟੀ ਦਾ ਅਧਿਐਨ ਕੋਈ ਇਕ ਵਿਸ਼ੇਸ਼ ਕਾਲ ਬਿੰਦੂ ਹੁੰਦਾ ਹੈ। ਬਹੁਕਾਲਕਤਾ ਦੀ ਦ੍ਰਿਸ਼ਟੀ ਕਿਸੇ ਕਾਲ ਬਿੰਦੂ ਤੱਕ ਸੀਮਿਤ ਨਹੀਂ ਰਹਿੰਦੀ ਸਗੋਂ ਦੂਸਰੇ ਕਾਲ- ਬਿੰਦੂਆਂ ਤੱਕ ਆਪਣਾ ਅਧਿਐਨ ਵਿਸਤਾਰਦੀ ਹੈ। ਇਹ ਇਤਿਹਾਸਕ ਵਿਕਾਸ ਕ੍ਰਮ ਨੂੰ ਉਲੀਕਦੀ ਹੈ। ਇਹ ਇਕ ਪਰੰਪਰਾ ਨੂੰ ਉਸਾਰ ਕੇ ਉਸ ਵਿਚ ਕਿਸੇ ਭਾਸ਼ਾ ਪ੍ਰਬੰਧ/ਬਣਤਰ ਦਾ ਅਧਿਐਨ ਕਰਦੀ ਹੈ। ਦੋਹਾਂ ਦੇ ਨਿਖੇੜ ਬਾਰੇ ਨਿਮਨ ਲਿਖਤ ਕਥਨ ਉਲੇਖ ਯੋਗ ਹੈ, "ਇਕ ਕਾਲਕ ਅਧਿਐਨ ਵਿਧੀ ਕਿਸੇ ਵੀ ਵਿਸ਼ੇਸ਼ ਅਤੇ ਨਿਸ਼ਚਤ ਕਾਲ ਵਿਚ ਭਾਸ਼ਾ ਪ੍ਰਬੰਧ ਦੀ ਬਣਤਰ/ਸੰਰਚਨਾ ਦਾ ਸਰਬਪੱਖੀ ਅਧਿਐਨ ਕਰਦੀ ਹੈ ਪਰੰਤੂ ਬਹੁਕਾਲਕ ਅਧਿਐਨ ਵਿਧੀ ਭਾਸ਼ਾ ਪ੍ਰਬੰਧ ਦੇ ਕਿਸੇ ਵਿਸ਼ੇਸ਼ ਤੱਤ ਦੇ ਵਿਕਾਸ ਦਾ ਇਤਿਹਾਸਕ ਨਜ਼ਰੀਏ ਤੋਂ ਹੀ ਅਧਿਐਨ ਕਰਦੀ ਹੈ "19
ਵਿਸ਼ਵ ਸੰਰਚਨਾਵਾਦੀ ਆਲੋਚਨਾ ਵਿਚ ਇਕਕਾਲਕ ਅਤੇ ਬਹੁਕਾਲਕ ਦੋਹਾਂ ਦ੍ਰਿਸ਼ਟੀਆਂ ਤੋਂ ਕੀਤੀ ਆਲੋਚਨਾ ਪ੍ਰਾਪਤ ਹੈ । ਪ੍ਰਸਿੱਧ ਸੰਰਚਨਾਵਾਦੀ ਮਾਨਵ ਸ਼ਾਸਤਰੀ ਲੈਵੀ ਸਤ੍ਰਾਸ ਦਾ ਅਧਿਐਨ ਇਤਿਹਾਸਕ ਪਹੁੰਚ ਵਿਧੀ ਵਾਲਾ ਹੈ। ਇਕ ਕਾਲਕ ਅਤੇ ਬਹੁਕਾਲਕ ਮਾਡਲ ਚਿੰਨ੍ਹ- ਵਿਗਿਆਨਕ ਅਤੇ ਸੰਰਚਨਾਵਾਦੀ ਆਲੋਚਨਾ ਕਾਵਿ-ਸ਼ਾਸਤਰੀ ਪਰਿਪੇਖ ਉਸਾਰਨ ਲਈ ਵਰਤਦੀ ਹੈ। ਸਾਹਿਤਕ ਰਚਨਾਵਾਂ ਦੇ ਅਧਿਐਨ ਲਈ ਇਕਕਾਲਕ ਵਿਧੀ ਕਿਸੇ ਇਕ ਸਾਹਿਤਕਾਰ ਦੀਆਂ
ਰਚਨਾਵਾਂ ਦਾ ਜਾਂ ਕਿਸੇ ਇਕ ਸਾਹਿਤਕ ਸੰਰਚਨਾ ਦਾ ਵਿਸ਼ੇਸ਼ ਕਾਲ-ਬਿੰਦੂ ਅਤੇ ਪਰਿਸਥਿਤੀਆਂ ਵਿਚ ਅਧਿਐਨ ਕਰਦੀ ਹੈ। ਇਹ ਅਧਿਐਨ ਵਿਧੀ ਨੂੰ ਪਾਠ ਆਲੋਚਨਾ ਜਾਂ ਇਕ ਟੈਕਸਟ ਦੇ ਨਿਕਟ ਅਧਿਐਨ ਲਈ ਵਰਤਿਆ ਜਾਂਦਾ ਹੈ। ਇਹ ਕਿਸੇ ਵੀ ਟੈਕਸਟ ਨੂੰ ਉਸਦੇ ਇਤਿਹਾਸਕ ਪਰਿਪੇਖ ਤੋਂ, ਸਮਾਜਕ ਪ੍ਰਸੰਗ ਤੋਂ ਵਿਰਵਾ ਕਰਕੇ ਦੇਖਦੀ ਹੈ। ਇਹ ਸਾਹਿਤਕ ਸੰਰਚਨਾ ਤੇ ਧਿਆਨ ਕੇਂਦਰਿਤ ਕਰਕੇ ਪਾਠ ਦੀ ਆਤਿਰਕਤਾ ਨੂੰ ਸਮਝਣ ਤੇ ਜ਼ੇਰ ਦਿੰਦੀ ਹੈ। ਸਾਹਿਤਕ ਸੰਰਚਨਾ ਦੇ ਸਮੁੰਚ ਰਾਹੀਂ ਉਸਦੇ ਪ੍ਰਯੋਜਨ ਗਿਆਨ ਆਨੰਦ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ, ਕਿਸੇ ਵੀ ਤਰ੍ਹਾਂ ਸਾਹਿਤਕ ਸੰਰਚਨਾ 'ਚੋਂ ਮਨ-ਇੱਛਤ ਟੁਕੜੀਆਂ ਨੂੰ ਵਰਤਣ ਦੀ ਬਜਾਏ ਉਸਦੇ ਅੰਦਰ ਕਾਰਜਸ਼ੀਲ ਨੇਮ-ਪ੍ਰਬੰਧ ਨੂੰ ਸਮਝਦੀ ਹੈ। ਇਸ ਦਾ ਵਿਸ਼ਵਾਸ ਹੈ ਕਿ ਸੰਚਾਰ ਸਮੁੱਚੇ ਕਾਰਜ ਦਾ ਹੁੰਦਾ ਹੈ। ਇਸ ਕਰਕੇ ਇਹ ਇਕਕਾਲਕ ਵਿਧੀ ਨੂੰ ਅਜਿਹੇ ਸਰਬਾਂਗੀ ਅਧਿਐਨ ਹਿੱਤ ਵਰਤਦੇ ਹਨ।
ਬਹੁਕਾਲਕ ਵਿਧੀ ਕਿਸੇ ਵੀ ਸੰਰਚਨਾ ਨੂੰ ਉਸਦੇ ਇਤਿਹਾਸਕ, ਸਮਾਜਕ ਪ੍ਰਸੰਗ ਤੋਂ ਵਿਛੁੰਨ ਕੇ ਨਹੀਂ ਦੇਖਦੀ ਅਤੇ ਰਚਨਾ ਦੇ ਅਰਥ ਪ੍ਰਬੰਧ ਨੂੰ ਵਿਸ਼ੇਸ਼ ਵਿਚਾਰਧਾਰਕ ਆਧਾਰਾਂ ਰਾਹੀਂ ਦਰਸਾ ਕੇ ਉਸਦੇ ਪ੍ਰਯੋਜਨ ਨੂੰ ਮਾਨਵੀ ਹਿੱਤਾਂ ਦੇ ਸਰੋਕਾਰਾਂ ਨਾਲ ਜੋੜਦੀ ਹੈ। ਰਚਨਾਵਾਂ ਦੀ ਸਮੁੱਚਤਾ ਅਤੇ ਇਤਿਹਾਸਕ ਪ੍ਰਵਾਹ, ਜਿੰਨ੍ਹਾਂ ਵਿਚ ਰਚਨਾਵਾਂ ਦਾ ਵਿਸ਼ੇਸ਼ ਮੁਹਾਵਰਾ ਉਤਪੰਨ ਹੋਇਆ ਅਤੇ ਸਾਹਿਤ ਰੂੜੀਆਂ ਜਿਹੜੀਆਂ ਸਮਾਜਕ ਪਰਿਸਥਿਤੀਆਂ ਦੀ ਦੇਣ ਹਨ, ਨੂੰ ਸਮਝ ਕੇ ਰਚਨਾਵਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ। ਇਹ ਅਧਿਐਨ ਵਿਧੀ ਰਚਨਾਕਾਰ ਦੀ ਸੰਰਚਨਾਕਾਰੀ -ਚੇਤਨਾ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦੀ ਹੈ।
ਉਪਰੋਕਤ ਮਾਡਲਾਂ ਤੇ ਆਧਾਰਿਤ ਸੰਰਚਨਾਵਾਂ ਦਾ ਚਿੰਤਨ ਸਿਧਾਂਤਕ ਰੂਪ ਵਿਚ ਨੇਮਾਂ ਦਾ ਵਿਸ਼ਲੇਸ਼ਣ ਕਰਦਾ ਹੈ ਜਿਸਦਾ ਕੇਂਦਰੀ ਤੱਤ ਸੰਰਚਨਾ ਮੰਨਿਆ ਜਾਂਦਾ ਹੈ। ਇਸ ਵਿਧੀ ਨੇ ਭਾਸ਼ਾ ਵਿਗਿਆਨ, ਮਾਨਵ-ਵਿਗਿਆਨ, ਗਣਿਤ ਵਿਦਿਆ ਅਤੇ ਜੀਵ ਵਿਗਿਆਨ ਜਿਹੇ ਵਿਗਿਆਨਾਂ ਵਿਚ ਇਕ ਨਵੀਂ ਅਧਿਐਨ ਦ੍ਰਿਸ਼ਟੀ ਨੂੰ ਜਨਮ ਦਿੱਤਾ । ਇਸ ਵਿਧੀ ਨੂੰ ਆਲੋਚਕ ਇਨ੍ਹਾਂ ਸ਼ਬਦਾਂ ਰਾਹੀਂ ਰੂਪਾਇਤ ਕਰਦੇ ਹਨ "ਇਹ ਉਹ ਵਿਧੀ ਹੈ ਜੋ ਕਿਸੇ ਸਮੁੱਚੇ ਪ੍ਰਬੰਧ ਦੇ ਉਨ੍ਹਾਂ ਆਂਤਰਿਕ ਤੱਤਾਂ ਦੇ ਆਪਸੀ ਸੰਬੰਧਾਂ ਨੂੰ ਲੱਭਣ ਦਾ ਕੰਮ ਕਰਦੀ ਹੈ, ਜਿਨ੍ਹਾਂ ਤੱਤਾਂ ਦਾ ਉਹ ਪ੍ਰਬੰਧ ਬਣਿਆ ਹੁੰਦਾ ਹੈ। ਇਸ ਤਰ੍ਹਾਂ ਸੰਰਚਨਾਤਮਕ ਅਧਿਐਨ ਉਨ੍ਹਾਂ ਵਿਸ਼ੇਸ਼ ਤੱਤਾਂ ਤੇ ਉਨ੍ਹਾਂ ਦੀ ਤਰਤੀਬ ਲੱਭਣ ਦੀ ਵਿਧੀ ਹੈ। "20
ਹਰ ਇਕ ਰਚਨਾ ਦੀ ਸੰਰਚਨਾ ਛੋਟੇ ਛੋਟੇ ਤੱਤਾਂ ਦਾ ਇਕੱਠ ਜਾਂ ਸਮੂਹ ਮਾਤਰ ਨਹੀਂ ਸਗੋਂ ਸਮੁੱਚ ਹੁੰਦੀ ਹੈ ਜਿਸ ਨੂੰ ਸੰਕਲਪਵਾਚੀ ਅਰਥਾਂ ਵਿਚ ਪ੍ਰਬੰਧ ਕਿਹਾ ਜਾਂਦਾ ਹੈ । ਹਰ ਪ੍ਰਬੰਧ ਦੀ ਸੰਰਚਨਾ ਨੂੰ ਖੋਜਿਆ ਜਾ ਸਕਦਾ ਹੈ। ਉਹ ਤੱਤ ਜਿਨ੍ਹਾਂ ਦਾ ਪ੍ਰਬੰਧ ਬਣਦਾ ਹੈ, ਨੂੰ ਆਤਰਿਕ ਰੂਪ ਵਿਚ ਨਿਖੇੜਾ ਕਰਕੇ ਸਮੁੱਚਤਾ ਵਿਚ ਆਂਤਰਿਕ ਸੰਬੰਧਾਂ ਨੂੰ ਸਮਝਿਆ ਜਾ ਸਕਦਾ ਹੈ, ਪਰੰਤੂ ਕਿਸੇ ਵੀ ਪ੍ਰਬੰਧ ਦੀ ਸੰਰਚਨਾ ਨੂੰ ਸਮਝਣ ਲਈ ਤੱਤ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਸਮਝਣਾ ਜਰੂਰੀ ਹੈ। ਜਦੋਂ ਕਿ ਰਚਨਾ ਸਮੁੱਚੀ ਇਕਾਈ ਹੁੰਦੀ ਹੈ, "ਇਕੱਲਾ ਅਰਥ ਆਪਣੇ ਆਪ ਕੋਈ ਅਰਥ ਨਹੀਂ ਰੱਖਦਾ। ਸਾਰੇ ਤੱਤ ਰਲ ਕੇ ਇਕ ਇਕਾਈ, ਇਕ ਸੰਗਠਨ ਸਿਰਜਦੇ ਹਨ। ਇਹ ਵੱਖਰੇ ਅੰਤਰ- ਸੰਬੰਧਿਤ ਅਤੇ ਪਰਸਪਰ ਨਿਰਭਰ ਹੁੰਦੇ ਹਨ।21
ਸੰਰਚਨਾਵਾਦੀ ਚਿੰਤਨ-ਸਾਹਿਤਕ ਕਿਰਤ ਨੂੰ ਇਕ ਭਾਸ਼ਕ ਰਚਨਾ ਮੰਨਦਾ ਹੈ। ਜਿਸਦੀ ਸੰਰਚਨਾ ਦਾ ਅਸਲ ਅਰਥ ਹੈ, ਰਚਨਾ ਅੰਦਰ ਤੋਤਾ ਦੀ ਅੰਤਰ-ਸੰਬੰਧਿਤਾ ਅਤੇ ਗਤੀਸ਼ੀਲ
ਹੋਂਦ। ਮਨੁੱਖ ਦੁਆਰਾ ਪ੍ਰਤੱਖਣ ਕੀਤੀ ਗਈ ਹਰ ਚੀਜ਼ ਭਾਸ਼ਾ, ਸਾਹਿਤ ਸਭਿਆਚਾਰ, ਸਮਾਜ ਆਦਿ ਹਰ ਚੀਜ਼ ਕੁਝ ਗਤੀਸ਼ੀਲ ਤੱਤਾਂ ਦੀ ਸੰਰਚਨਾ ਹੈ। ਇਹ ਸੰਰਚਨਾ ਖ਼ੁਦਮੁਖਤਾਰ ਹੁੰਦੀ ਹੈ। ਜਿਸ ਦਾ ਆਪਣਾ ਹੀ ਇਕ ਸੁਤੰਤਰ ਅਸਤਿਤਵ ਹੈ। ਇਸ ਦੇ ਉਹ ਤੱਤ ਜੇ ਵਿਸ਼ੇਸ਼ ਤਰਤੀਬ 'ਚ ਬੱਝੇ ਹੋਏ ਹੁੰਦੇ ਹਨ ਜੋ ਇਸ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੇ ਹਨ। ਇਹ ਗਤੀਸ਼ੀਲਤਾ ਜੜ ਅਤੇ ਚੇਤਨ ਦੋਹਾਂ ਤਰ੍ਹਾਂ ਦੀਆਂ ਇਕਾਈਆਂ ਵਿਚ ਹੁੰਦੀ ਹੈ ਜਿਵੇਂ ਕਿਸੇ ਜੀਵ ਦੇ ਸ਼ਰੀਰ ਵਿਚਲੇ ਤੱਤ ਚੇ ਤਨ ਹੋਂਦ ਦੀ ਗਤੀਸ਼ੀਲਤਾ ਦਾ ਪ੍ਰਮਾਣ ਹਨ।
ਮਨੁੱਖ ਇਕ ਸਿਰਜਣਸ਼ੀਲ ਜੀਵ ਹੈ। ਉਹ ਤੱਤਾਂ ਨੂੰ ਅੰਤਰ-ਸੰਬੰਧਿਤ ਕਰਕੇ ਸਮਾਜਕ ਸਿਰਜਣਾ ਵਿਚ ਲੱਗਿਆ ਰਹਿੰਦਾ ਹੈ। ਸਮਾਜਕ ਸਿਰਜਣਾਵਾਂ ਦੇ ਅੰਤਰਗਤ ਮਨੁੱਖ ਦਾ ਸਮਾਜ, ਭਾਸ਼ਾ, ਸਾਹਿਤ, ਸਭਿਆਚਾਰ ਆਦਿ ਆ ਜਾਂਦਾ ਹੈ। ਇਹ ਸਭ ਸਥਿਰ ਨਹੀਂ ਹਨ, ਪਰਿਵਰਤਨਸ਼ੀਲ ਹਨ. ਵਿਕਸਤਸੀਲ ਹਨ। ਇਨ੍ਹਾਂ ਦਾ ਵਿਕਾਸ ਅਤੇ ਪਰਿਵਰਤਨ ਵਿਚ ਰਹਿਣਾ ਇਨ੍ਹਾਂ ਦੀ ਗਤੀਸ਼ੀਲਤਾ ਨੂੰ ਪ੍ਰਗਟ ਕਰਦਾ ਹੈ। ਪ੍ਰਤੱਖਣਯੋਗ ਹੋਂਦ ਤੱਤਾਂ ਦੀ ਥਾਂ ਸੰਬੰਧਾਂ ਨਾਲ ਆਪਣਾ ਰੂਪ ਅਖਤਿਆਰ ਕਰਦੀ ਹੈ। ਇਸ ਲਈ ਸੰਬੰਧ ਤੱਤਾਂ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੇ ਹਨ, ਜਦੇ ਅਸੀਂ ਸੰਰਚਨਾ ਦਾ ਸੰਬੰਧਾਂ ਦਾ ਅਧਿਐਨ ਕਰਦੇ ਹਾਂ ਤਾਂ ਉਸੇ ਨੂੰ ਸੰਰਚਨਾਵਾਦੀ ਅਧਿਐਨ ਦਾ ਨਾਂਅ ਦਿੰਦੇ ਹਾਂ।
ਜਾਂ ਪਿਆਜੇ (Jean Piaget) ਨੇ ਅਜਿਹੇ ਅਧਿਐਨ ਨੂੰ ਸੰਰਚਨਾ ਦੇ ਤੱਤਾਂ ਦਾ ਇਕ ਅਜਿਹਾ ਪ੍ਰਬੰਧ ਮੰਨਦੇ ਹੋਏ ਇਸ ਦੇ ਤਿੰਨ ਤੱਤਾਂ ਨੂੰ ਨਿਰਧਾਰਤ ਕੀਤਾ ਹੈ। ਇਸ ਨੂੰ ਉਹਨੇ ਸਮੁੱਚਤਾ, ਪਰਿਵਰਤਨਸ਼ੀਲਤਾ ਅਤੇ ਸਵੈ-ਨਿਯਮਤਤਾ ਵਿਚ ਵੰਡਿਆ ਹੈ। ਸਮੁੱਚਤਾ ਤੋਂ ਭਾਵ ਹੈ ਕਿ ਸੰਰਚਨਾ ਤੱਤਾਂ ਦਾ ਸਮੂਹ ਨਹੀਂ ਹੁੰਦੀ ਇਕ ਵਿਸ਼ੇਸ਼ ਨਿਯਮ ਅਨੁਸਾਰ ਇਹ ਅੰਤਰ ਸੰਬੰਧਤ ਹੋ ਕੇ ਇਕ ਸਮੁੱਚ ਬਣਾਉਂਦੇ ਹਨ। ਇਹ ਸਮੁੱਚ ਆਪਣੇ ਆਪ 'ਚ ਸੁਤੰਤਰ ਹੋਂਦ ਰੱਖਦਾ ਹੈ। ਪਰਿਵਰਤਨਸੀਲਤਾ ਤੋਂ ਭਾਵ ਹੈ ਕਿ ਇਕ ਸੰਰਚਨਾ ਸਥਿਰ ਨਹੀਂ ਹੁੰਦੀ ਗਤੀਸ਼ੀਲ ਹੁੰਦੀ ਹੈ। ਇਸੇ ਕਾਰਨ ਇਸ 'ਚ ਪਰਿਵਰਤਨ ਆਉਂਦਾ ਰਹਿੰਦਾ ਹੈ। ਇਕ ਤੱਤ ਦੇ ਖਾਰਜ ਹੋਣ ਬਾਅਦ ਸੰਰਚਨਾ ਆਪਣੇ ਆਪ ਨੂੰ ਕਾਇਮ ਰੱਖਦੀ ਹੈ। ਸੰਰਚਨਾ ਦੇ ਇਸ ਲੱਛਣ ਨੂੰ ਸਵੈ-ਨਿਯਮਤਤਾ ਕਿਹਾ ਗਿਆ ਹੈ।22
ਵਿਸ਼ਵ ਚਿੰਤਨ ਵਿਚ ਜਦੋਂ ਸੰਰਚਨਾਵਾਦੀ ਚਿੰਤਨ ਉਦੈ ਹੈ ਰਿਹਾ ਸੀ ਤਾਂ ਉਸ ਸਮੇਂ ਹੋਰ ਚਿੰਤਨ ਵਿਧੀਆਂ ਵੀ ਸਾਹਿਤਕ ਖੇਤਰ ਵਿਚ ਕਾਰਜਸ਼ੀਲ ਹੋ ਰਹੀਆਂ ਸਨ । ਇਕ ਅੰਗਰੇਜ਼ੀ ਚਿੰਤਕ ਦੇ ਸ਼ਬਦਾਂ ਵਿਚ, "ਲਗਭਗ 1925 ਤੋਂ 1960 ਤੱਕ ਵੱਖਰੀਆਂ ਵੱਖਰੀਆਂ ਪਹੁੰਚ ਵਿਧੀਆਂ ਸਮਿਲਤ ਹੋਈਆਂ। ਸਿੱਧੇ ਤੌਰ ਤੇ ਅਕਾਦਮਿਕ ਆਲੋਚਨਾ ਦੀ ਪ੍ਰਤਿਕਿਰਿਆ ਦੀ ਮੰਗ ਵਜੋਂ ਜਿਹੜੀਆਂ ਨਵ ਆਲੋਚਨਾ ਦੇ ਨਾਂਅ ਹੇਠ ਰੱਖ ਕੇ ਵਿਚਾਰਨੀਆਂ ਯੋਗ ਹੋਣਗੀਆਂ।"23
ਇਥੇ ਨਵ-ਆਲੋਚਨਾ ਦਾ ਸੰਕੇਤ ਰੂਪਵਾਦ ਦੇ ਅਮਰੀਕੀ ਅਤੇ ਰੂਸੀ ਸਕੂਲਾਂ ਵੱਲ ਹੈ। ਜਿਸ ਨੂੰ ਹੋਰ ਪੋਸਟ ਅਰਥਾਂ ਵਿਚ ਇਕ ਚਿੰਤਕ ਨੇ ਪ੍ਰਗਟਾਇਆ ਹੈ, ਰੂਪਵਾਦੀ ਪ੍ਰਣਾਲੀ ਦੇ ਦੇ ਵੱਡੇ ਕੇਂਦਰ ਸਨ। ਅਮਰੀਕਾ ਅਤੇ ਰੂਸ । ਅਮਰੀਕਾ ਵਿਚ ਇਸ ਦਾ ਨਾਂ ਨਵਾਲੋਚਨਾ' (New Criti cism) ਸੀ ਅਤੇ ਰੂਸ ਵਿਚ ਰੂਪਵਾਦ ਦਾ ਨਾਂ ਪ੍ਰਚਲਿਤ ਹੋਇਆ।"24
ਸੰਰਚਨਾਵਾਦੀ ਚਿੰਤਨ ਅਤੇ ਰੂਪਵਾਦੀ ਚਿੰਤਨ ਭਾਸ਼ਾ ਵਿਗਿਆਨ ਦੀਆਂ ਲੱਭਤਾਂ ਤੇ ਆਧਾਰਿਤ ਹੈ। ਸੰਰਚਨਾਵਾਦ ਦਾ ਰੂਸੀ ਰੂਪਵਾਦ ਨਾਲ ਇਸ ਕਰਕੇ ਵੀ ਨਜ਼ਦੀਕੀ ਸੰਬੰਧ ਹੈ। ਇਨ੍ਹਾਂ ਵਿਧੀਆਂ ਦੇ ਬੁਨਿਆਦੀ ਆਧਾਰ ਨੂੰ ਨਿਮਨ ਲਿਖਤ ਕਥਨ ਵਧੇਰੇ ਵਿਸਤ੍ਰਿਤ ਰੂਪ 'ਚ ਪੇਸ਼
ਕਰਦਾ ਹੈ। ਆਧੁਨਿਕ ਭਾਸ਼ਾ ਵਿਗਿਆਨ ਦੇ ਸਿਧਾਂਤਾਂ ਉਤੇ ਆਧਾਰਿਤ ਸਾਰੀਆਂ ਅਧਿਐਨ ਵਿਧੀਆਂ ਵਿਚ ਕੁਝ ਸਾਂਝੀਆਂ ਗੱਲਾ ਵੇਖਣ ਵਿਚ ਆਈਆਂ ਹਨ। ਹਰੇਕ ਅਧਿਐਨ ਵਿਧੀ ਸਾਹਿਤ ਨੂੰ ਭਾਸ਼ਾ ਵਾਂਗ ਸੰਚਾਰ-ਪ੍ਰਣਾਲੀ ਵਜੋਂ ਸਮਝਣ ਦਾ ਸੁਝਾਅ ਦਿੰਦੀ ਹੈ : ਭਾਸ਼ਾ ਦੇ ਭਾਸ਼ਾ-ਵਿਗਿਆਨਕ ਵਿਸ਼ਲੇਸ਼ਣ ਦੇ ਸਮਾਨਾਂਤਰ ਸਾਹਿਤ ਦੇ ਵਿਗਿਆਨ ਨੂੰ ਸਿਰਜਣ ਦਾ ਟੀਚਾ ਮਿਥਦੀ ਹੈ ਅਤੇ ਭਾਸ਼ਾ ਦੇ ਵਿਆਕਰਣਿਕ ਅਤੇ ਅਰਥ ਵਿਗਿਆਨ ਪੱਧਰ ਦੇ ਸਮਾਨਾਂਤਰ ਸਾਹਿਤ ਦੇ ਵਿਧਾ (ਸ਼ਬਦ) ਅਤੇ ਭਾਵ (ਅਰਥ) ਪੱਖਾਂ ਦੇ ਸੁਤੰਤਰ ਰੂਪ ਵਿਚ ਅਧਿਐਨ ਵਿਚਾਰ ਪੇਸ਼ ਕਰਦੀ ਹੈ।25
ਸੰਰਚਨਾਵਾਦ ਰੂਪਵਾਦੀ ਚਿੰਤਨ ਦੇ ਬਹੁਤਸਾਰੇ ਤੱਤਾਂ ਨੂੰ ਲੈ ਕੇ ਚਲਦਾ ਹੈ । ਰੂਪਵਾਦੀ ਚਿੰਤਨ ਦਾ ਇਕ ਪ੍ਰਸਿੱਧ ਚਿੰਤਕ ਰੋਮਨ ਜਾਕੋਬਸਨ ਬਾਅਦ ਵਿਚ ਜਾ ਕੇ ਸੰਰਚਨਾਵਾਦੀ ਚਿੰਤਨ ਦਾ ਪ੍ਰਵਕਤਾ ਬਣਿਆ । ਸੋ ਸੰਰਚਨਾਵਾਦੀ ਦ੍ਰਿਸ਼ਟੀ ਨੂੰ ਸਮਝਣ ਲਈ ਰੂਪਵਾਦ ਬਾਰੇ ਪਛਾਣ ਅਤੇ ਭਰੋਸੇਯੋਗ ਵਾਕਵੀ ਜ਼ਰੂਰੀ ਹੈ।
ਰੂਸੀ ਰੂਪਵਾਦੀ ਅਧਿਐਨ ਸਾਹਿਤਕ ਕਿਰਤ ਦੇ ਰੂਪ ਦੀ ਪਛਾਣ ਸਮੱਸਿਆ ਤੇ ਵਿਆਖਿਆ ਤੇ ਧਿਆਨ ਕੇਂਦਰਿਤ ਕਰਦੀ ਹੈ। ਇਸ ਵਿਧੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਰਚਨਾ ਨੂੰ ਖੁਦਮੁਖਤਾਰ (autonomous) ਮੰਨਦੀ ਹੈ । ਰੂਪ-ਵਾਦੀ ਚਿੰਤਨ ਰਚਨਾਕਾਰ ਦੇ ਜੀਵਨ, ਸਮਾਂ ਰਾਜਨੀਤਕ, ਸਮਾਜਕ, ਧਾਰਮਕ ਅਤੇ ਹੋਰ ਸਰੋਕਾਰਾਂ ਨੂੰ ਰਚਨਾ ਬਾਹਰ ਮੰਨਦੀ ਹੈ ਅਤੇ ਰਚਨਾ ਦੀ ਸਫਲਤਾ ਅਸਫਲਤਾ ਉਸ ਦੇ ਰੂਪ ਆਧਾਰਤ ਕਰਦੀ ਹੈ। ਇਸ ਸੰਬੰਧ 'ਚ ਫਰੈਡਰਿਕ ਜੇਮਸਨ ਦਾ ਕਥਨ ਮਹੱਤਵਪੂਰਨ ਹੈ, "ਕਿਸੇ ਕਲਾ ਰਚਨਾ ਦੀ ਅਸਮਰੱਥਤਾ ਉਸਦੇ ਕਿਸੇ ਵਿਅਕਤੀਗਤ ਵਿਗਾੜ ਸਦਕਾ ਨਹੀਂ ਹੁੰਦੀ ਸਗੋਂ ਜੇਕਰ ਰੂਪ ਅਸਫਲ ਹੈ ਤਾਂ ਇਸ ਦਾ ਭਾਵ ਹੈ ਕਿ ਵਸਤੂ ਵੀਅਸਮਰਥ ਹੋਵੇਗੀ।26
ਇਉਂ ਰੂਪਵਾਦੀ ਚਿੰਤਨ ਰਚਨਾ ਦੇ ਰੂਪ ਪੱਖ ਤੇ ਧਿਆਨ ਕੇਂਦਰਿਤ ਕਰਕੇ ਉਸਦੇ ਅੰਦਰੂਨੀ ਤੱਤਾਂ ਨੂੰ ਦਰਸਾਉਣ ਵੱਲ ਰੁਚਿਤ ਹੈ। ਅਮਰੀਕੀ ਨਵ-ਆਲੋਚਨਾ, ਰੂਸੀ ਰੂਪਵਾਦ ਨਾਲੋਂ ਰਤਾ ਕੁ ਵੱਖਰੀ ਹੈ, ਪਰੰਤੂ ਇਨ੍ਹਾਂ ਦੀ ਸਮਾਨਤਾ ਸ਼ੁੱਧ ਸਾਹਿਤਕ ਕਾਵਿ-ਸ਼ਾਸਤਰ ਉਸਾਰਨ ਦੀ ਹੈ। ਇਸ ਦਾ ਜ਼ੋਰ ਰਚਨਾ ਵਿਚ ਪੇਸ਼ ਹੋਏ ਵਿਚਾਰਾਂ ਨੂੰ ਕਿਸ ਕਲਾਤਮਕਤਾ ਨਾਲ ਢਾਲਿਆ ਹੈ, ਉਪਰ ਹੈ। ਕਿਸੇ ਵੀ ਸਾਹਿਤਕ ਕਿਰਤ ਵਿਚ ਪ੍ਰਤੀਕਾਂ, ਬਿੰਬਾਂ ਦੀ ਵਰਤੋਂ ਕਿਵੇਂ ਹੋਈ ਹੈ, ਵਿਚਾਰ ਅਤੇ ਰੂਪ ਦਾ ਆਪਸੀ ਸੰਬੰਧ ਕੀ ਹੈ, ਬਾਰੇ ਹੈ।
ਅਮਰੀਕੀ ਨਵ-ਆਲੋਚਨਾ ਕਿਸੇ ਅਜਿਹੀ ਆਲੋਚਨਾ ਵਿਧੀ ਦੀ ਤਲਾਸ਼ ਵਿਚ ਸੀ ਜੋ ਰਚਨਾ ਦਾ ਸਰਬਪੱਖੀ ਅਧਿਐਨ ਕਰ ਸਕੇ ਰਚਨਾ ਪਾਠ ਤੇ ਕੇਂਦਰਿਤ ਰਹੇ ਪਰੰਤੂ ਰਚਨਾ ਦੇ ਬਾਹਰਲੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਉਸਦੀ ਆਂਤਰਿਕਤਾ ਨੂੰ ਪਛਾਣੇ। ਟੀ. ਐਸ. ਏਲਿਅਟ ਅਤੇ ਆਈ. ਏ. ਰਿਚਰਡਜ਼ ਨੇ ਇਸ ਤਰ੍ਹਾਂ ਦੀ ਆਲੋਚਨਾ ਨੂੰ ਸਾਹਮਣੇ ਵੀ ਲਿਆਂਦਾ ਜਿਹੜੀ ਰਚਨਾ ਤੇ ਆਪਣੀ ਦ੍ਰਿਸ਼ਟੀ ਕੇਂਦਰਿਤ ਕਰਕੇ ਹੋਰ ਸਭ ਕੁਝ ਨੂੰ ਤਿਆਗਦੀ ਹੈ। ਉਨ੍ਹਾਂ ਅਨੁਸਾਰ ਰਚਨਾਕਾਰ ਦਾ ਅਨੁਭਵ ਉਸਦੀ ਕਿਰਤ ਵਿਚ ਹੈ। ਇਸ ਲਈ ਅਧਿਏਤਾ ਦਾ ਸੰਬੰਧ ਲੇਖਕ ਨਾਲੋਂ ਉਸ ਦੀ ਕਿਰਤ ਨਾਲ ਹੋਣਾ ਚਾਹੀਦਾ ਹੈ। ਕਿਉਂਕਿ ਪਾਠਕ ਕਿਰਤ ਨਾਲ ਸੰਬੰਧਿਤ ਹੈ ਨਾ ਕਿ ਰਚਨਾਕਾਰ ਨਾਲ । ਰਚਨਾਕਾਰ ਨੇ ਪਾਠ ਤਿਆਰ ਕਰ ਦਿੱਤਾ ਹੈ, ਇਸ ਪਾਠ ਦੀ ਆਪਣੀ ਵਿਸ਼ੇਸ਼ਤਾ ਹੈ, ਆਪਣੀ ਹੱਦ ਵਿਧੀ ਹੈ ਅਤੇ ਆਪਣੀ ਪ੍ਰਕ੍ਰਿਤੀ ਹੈ। ਇਸ ਸਭ ਕੁਝ ਨੂੰ ਸਮਝਣਾ ਅਤੇ ਵਿਸ਼ਲੇਸਤ ਕਰਨਾ ਪਾਠਕ ਦਾ ਕਾਰਜ ਹੈ। ਇਸ ਕਾਰਜ ਨੂੰ ਰੂਪ-ਵਿਧੀਆਂ ਨਾਲ ਸਮਝਿਆ ਜਾ ਸਕਦਾ ਹੈ ਜੋ ਸ਼ੁੱਧ
ਸਾਹਿਤਕਤਾ ਦੀ ਨਿਸ਼ਾਨਦੇਹੀ ਕਰਦੀਆ ਹਨ। "ਇਹ ਅਧਿਐਨ ਅਸਲ ਅਰਥਾਂ ਵਿਚ ਸਾਹਿਤਕ ਜਾਂ ਸਾਹਿਤ-ਕੇ ਦਰਿਤ ਹੈ। ਇਸ ਲਈ ਰੂਪ ਰੂਪਾਕਾਰਕ) ਅਧਿਐਨ ਰਾਕੀਆ ਦੇ ਮੁਕਾਬਲੇ ਤੇ ਸ਼ੁੱਧ ਸਾਹਿਤਕ ਵਿਧੀ ਹੈ। 27
ਇਹ ਰੂਪਵਾਦੀ ਚਿੰਤਨ, ਲੇਖਕ ਦੇ ਮੰਤਵ ਦੀ ਸਫਲਤਾ/ਅਸਫਲਤਾ ਦਾ ਫੈਸਲਾਕੁਨ ਤੱਤ ਨਹੀਂ ਸਗੋਂ ਲੇਖਕ ਦਾ ਮੰਤਵ ਉਸਦੇ ਰਚਨਾਤਮਕ ਪਰਿਪੇਖ ਰਾਹੀਂ ਹੀ ਦੇਖਣ ਤੇ ਜੋਰ ਦਿੰਦਾ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਰਚਨਾ ਲਿਖਣ ਸਾਰ ਹੀ ਆਪਣੇ ਕਰਤੇ ਨਾਲੋਂ ਵਿੱਥ ਥਾਪ ਲੈਂਦੀ ਹੈ । ਕਰਤਾ ਆਪਣੇ ਆਪ ਨੂੰ ਰੂਪ ਦੀਆਂ ਵਿਧੀਆਂ ਰਾਹੀਂ ਪੇਸ਼ ਕਰਦਾ ਹੈ ਤੇ ਫਿਰ ਪਾਠ ਸਭ ਕੁਝ ਬਣ ਜਾਂਦਾ ਹੈ। ਹਰ ਰਚਨਾ ਵਿਚ ਵਸਤੂ ਰੂਪਾਇਤ ਹੈ । ਰੂਪਾਇਤ ਵਸਤੂ ਹੀ ਕਲਾ ਦੀ ਵਸਤੂ ਹੈ । ਇਸ ਕਰਕੇ ਰਚਨਾਕਾਰ ਦਾ ਅਨੁਭਵ ਵਸਤੂ ਨਾ ਰਹਿ ਕੇ ਭਾਸ਼ਕ ਸਿਰਜਣਾ ਦਾ ਰੂਪ ਧਾਰ ਲੈਂਦਾ ਹੈ। ਇਸੇ ਕਰਕੇ ਹੀ ਰਚਨਾਤਮਕ ਕਾਰਜ ਦੀ ਪ੍ਰਬਲ ਸੁਰ ਸਾਹਿਤਕਤਾ ਤੇ ਸ਼ੁੱਧ ਸਾਹਿਤਕਤਾ ਨੂੰ ਮੰਨਦੀ ਹੈ। ਨਾਰਥਰੋਪ ਫਰਾਈ ਤਾਂ ਕਵੀ ਨੂੰ ਰਚਨਾ ਤੋਂ ਵੱਖ ਕਰਕੇ ਕਵਿਤਾ ਦੇ ਰੂਪ ਉਪਰ ਹੀ ਵਿਸ਼ੇਸ਼ ਬਲ ਦਿੰਦਾ ਹੈ, ਕਾਵਿ ਦੀ ਵਿਸ਼ਵ ਵਿਆਪੀ ਆਤਮਾ ਦਾ ਪ੍ਰਗਟਾਵਾ ਉਹ ਰੂਪ ਨੂੰ ਹੀ ਮੰਨਦਾ ਹੈ, ਜਿਸ ਨੂੰ ਉਹ ਕਵਿਤਾ ਦਾ ਪਿਤਾ ਵੀ ਕਹਿੰਦਾ ਹੈ ।28
ਰਚਨਾ ਇਕ ਵਿਸ਼ੇਸ਼ ਸੰਰਚਨਾ ਹੈ ਜੋ ਵਿਸ਼ੇਸ਼ ਰੂਪ ਵਿਚ ਹੀ ਗਿਆਨ ਪ੍ਰਦਾਨ ਕਰਦੀ ਹੈ। ਇਹ ਗਿਆਨ ਰਾਜਨੀਤੀ, ਮਨੋਵਿਗਿਆਨ, ਇਤਿਹਾਸ, ਦਰਸ਼ਨ ਧਰਮ ਵਾਂਗ ਭਾਸ਼ਕ ਰਚਨਾ ਹੋ ਕੇ ਵੀ ਆਪਣੀ ਪ੍ਰਕ੍ਰਿਤੀ ਕਾਰਨ ਇਨ੍ਹਾਂ ਨਾਲੋਂ ਮੂਲੇ ਹੀ ਵੱਖਰਾ ਹੈ। ਇਹ ਰੂਪਵਾਦੀ ਚਿੰਤਨ ਵਸਤੂ ਅਤੇ ਰੂਪ ਦੀ ਦਵੈਤ ਨੂੰ ਰੱਦ ਕਰਦਾ ਹੈ। ਇਹ ਰਚਨਾ "ਕੀ ਕਹਿੰਦੀ ਹੈ ਅਤੇ ਕਿਵੇਂ ਕਹਿੰਦੀ ਹੈ ਅਤੇ ਇਹ ਇਕ ਦੂਜੇ ਨਾਲੋਂ ਅੱਡ ਨਹੀਂ ਕੀਤੇ ਜਾ ਸਕਦੇ।29 ਉਪਰ ਹੀ ਵਿਸ਼ੇਸ਼ ਬਲ ਦਿੰਦੀ ਹੈ।
ਸਾਹਿਤਕ ਰਚਨਾ ਦੀ ਬੁਨਿਆਦੀ ਸ਼ਰਤ ਸਾਹਿਤਕਤਾ ਹੈ। ਸਾਹਿਤਕਤਾ ਉਹ ਗੁਣ ਹੈ ਜਿਸ ਨਾਲ ਕੋਈ ਵੀ ਰਚਨਾ ਸਾਹਿਤਕ ਬਣਦੀ ਹੈ। ਇਸੇ ਲਈ ਰਚਨਾ ਦੀ ਸਾਹਿਤਕਤਾ ਨੂੰ ਅਧਿਐਨ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ। ਇਹ ਚਿੰਤਕ ਸਾਹਿਤ ਵਿਚ ਪੇਸ਼ ਵਸਤੂ ਨੂੰ ਗਾਲਪਨਿਕ ਮੰਨਦਾ ਹੈ ਨਾ ਕਿ ਯਥਾਰਥ ਦਾ ਚਿੱਤਰ। ਇਸੇ ਕਰਕੇ ਰਚਨਾ ਦੇ ਸਮਾਜਕ ਪ੍ਰਸੰਗ ਨੂੰ ਰਚਨਾ ਬਾਹਰਾ ਪਰਿਪੇਖ ਸਮਝਦੀ ਹੈ। ਜੋ ਸਾਹਿਤ ਦੀ ਸਾਹਿਤਕਤਾ ਤੋਂ ਬਾਹਰੀ ਪ੍ਰਸੰਗ ਉਸਾਰਿਆ ਜਾਂਦਾ ਹੈ ਉਸ ਨੂੰ ਇਹ ਵਿਧੀ ਬਹਿਰੂਨੀ (ਬਹਿਰੰਗ) ਵਿਧੀ ਦਾ ਨਾਅ ਦਿੰਦੀ ਹੈ। ਇਹ ਚਿੰਤਨ ਸਾਹਿਤ ਵਿੱਦਿਆ ਨੂੰ ਵਿਗਿਆਨ ਮੰਨ ਕੇ ਅਜਿਹੀਆ ਜੁਗਤਾਂ ਲੱਭਣ ਵੱਲ ਰੁਚਿਤ ਹੁੰਦੀ ਹੈ ਜੋ ਸਾਹਿਤਕਤਾ ਨੂੰ ਪਰਿਭਾਸ਼ਤ ਕਰ ਸਕਣ। ਸਾਹਿਤਕ ਰਚਨਾਵਾਂ ਦਾ ਵੱਖਰਾ ਵਿਆਕਰਟ ਹੈ ਜੋ ਰਚਨਾਵਾਂ ਦੇ ਸਾਹਿਤਕ ਅਧਿਐਨ ਤੋਂ ਉਸਾਰਿਆ ਜਾਣਾ ਚਾਹੀਦਾ ਹੈ । ਰੂਪਵਾਦੀ ਚਿੰਤਨ ਦੀ ਇਹ ਧਾਰਨਾ ਕਿ ਵਿਚਾਰ ਰਚਨਾਵਾਂ ਵਿਚ ਢਲਕੇ ਰੂਪ ਬਣ ਜਾਂਦੇ ਹਨ, ਤੋਂ ਇਹ ਬਲ ਪ੍ਰਾਪਤ ਕਰਦੀ ਹੈ ਕਿ ਰਚਨਾ ਨੂੰ ਰੂਪਾਂਤਰਣ ਦੀ ਵਿਧੀ ਰਾਹੀਂ ਸਮਝਣਾ ਚਾਹੀਦਾ ਹੈ। ਰਚਨਾਤਮਕ ਵਸਤੂ ਦੀ ਕਾਰਜਸ਼ੀਲਤਾ ਰੂਪ ਹੀ ਹੁੰਦਾ ਹੈ। ਬਾਹਰੀ ਯਥਾਰਥ ਰਚਨਾ ਵਿਚ ਆ ਕੇ ਰੂਪ ਬਣ ਜਾਂਦਾ ਹੈ ਤੇ ਜਿਸਦੀ ਪ੍ਰਕ੍ਰਿਤੀ ਅਜਨਥੀਕ੍ਰਿਤ ਜਾ ਗਾਲਪਨਿਕ ਹੋ ਜਾਂਦੀ ਹੈ । ਰੂਪਵਾਦੀ ਚਿੰਤਨ ਨੇ ਬਾਹਰੀ ਯਥਾਰਥ ਨੂੰ ਵੇਬੁਲਾ ਅਤੇ ਸਾਹਿਤਕ ਕਿਰਤ ਦੇ ਰੂਪਾਇਤ ਯਥਾਰਥ ਨੂੰ ਸੁਜੇਤਾ ਜੁਟਾ ਰਾਹੀਂ ਨਿਖੇੜਿਆ ਹੈ।
ਸੋ ਉਪਰੋਕਤ ਰੂਪਵਾਦੀ ਚਿੰਤਨ ਦੀ ਸਾਂਝ ਸੰਰਚਨਾਵਾਦੀ ਚਿੰਤਨ ਨਾਲ ਸਹਿਜੇ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਅੰਤਰਗਤਾ ਦੀ ਵਿਧੀ ਰਾਹੀਂ ਸਾਹਿਤ ਵਿਗਿਆਨ ਉਸਾਰਨ ਵੱਲ ਕਰਮਸ਼ੀਲ
ਸਨ। ਇਹ ਸ਼ੁੱਧ ਸਾਹਿਤਕਤਾ ਨੂੰ ਪਰਿਭਾਸ਼ਤ ਕਰਕੇ ਰਚਨਾਵਾਂ ਦੇ ਪਾਠ-ਅਧਿਐਨ ਰਾਹੀਂ ਆਂਤਰਿਕ ਤੌਰ ਤੇ ਕਾਰਜਸੀਲ ਨੇਮਾਂ ਨੂੰ ਜਾਨਣ ਵੱਲ ਰੁਚਿਤ ਹਨ। ਇਸੇ ਲਈ ਇਹ ਰਚਨਾ ਦੀ ਨਿਰਪੇਖਤਾ ਵਿਚ ਇਸ ਨੂੰ ਸਮਾਜਕ-ਰਾਜਨੀਤਕ ਪ੍ਰਸੰਗਾਂ ਤੋਂ ਮੁਕਤ ਰੂਪ ਵਿਚ ਉਭਾਰਨਾ ਚਾਹੁੰਦੀ ਹੈ । ਇਨ੍ਹਾਂ ਸਾਹਿਤ ਸਮੀਖਿਆਵਾਂ ਦੇ ਸਿਧਾਂਤਕ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਹੋਏ ਸੰਰਚਨਾਵਾਦੀ ਪੰਜਾਬੀ ਆਲੋਚਨਾ ਨੂੰ ਉਸਦੇ ਵਿਚਾਰਧਾਰਕ ਪਛਾਣ ਚਿੰਨ੍ਹ ਸਹਿਤ ਸਮਝਣ ਦਾ ਯਤਨ ਕਰਾਂਗੇ।
ਸੰਰਚਨਾਵਾਦੀ ਪੰਜਾਬੀ ਸਮੀਖਿਆ :
ਪੰਜਾਬੀ ਸਾਹਿਤ ਆਲੋਚਨਾ-ਪਰੰਪਰਾ ਦੀ ਇਤਿਹਾਸਕ ਗਤੀ ਵਿਚ ਸੰਰਚਨਾਵਾਦੀ ਆਲੋਚਨਾ ਦਾ ਪ੍ਰਵੇਸ਼ ਵਿਅਕਤੀਗਤ ਰੂਪ ਵਿਚ ਹਰਜੀਤ ਸਿੰਘ ਗਿੱਲ ਦੁਆਰਾ ਹੋਇਆ ਪਰ ਉਸਦਾ ਬਹੁਤਾ ਅਧਿਐਨ ਅਤੇ ਕੰਮ ਅੰਗਰੇਜ਼ੀ ਵਿਚ ਹੋਣ ਕਰਕੇ ਪੰਜਾਬੀ ਆਲੋਚਨਾ ਪ੍ਰਵਾਹ ਵਿਚ ਰਚ ਮਿਚ ਨਾ ਸਕਿਆ। ਵਿਹਾਰਕ ਰੂਪ ਵਿਚ ਸੰਰਚਨਾਵਾਦ ਦੀ ਪਛਾਣ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਹੋਈ, ਜੇ ਕੁਝ ਸਮੇਂ ਬਾਅਦ ਆਲੋਚਨਾ ਦੇ ਦਿੱਲੀ ਸਕੂਲ ਨਾਲ ਮਕਬੂਲ ਹੋਈ। ਪੰਜਾਬੀ ਵਿਚ ਇਸਦਾ ਪਹਿਲਾ ਪ੍ਰਵਕਤਾ ਹਰਿਭਜਨ ਸਿੰਘ ਹੈ, ਉਸਦੀ ਕਾਰਜਸ਼ੀਲਤਾ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਆਖਰੀ ਵਰ੍ਹਿਆਂ 'ਚ ਹੋਂਦ ਵਿਚ ਆਈ। ਇਸ ਕਾਰਜਸ਼ੀਲਤਾ ਵਿਚ ਵੱਖ ਵੱਖ ਸਮਿਆਂ ਤੇ ਆਲੋਚਕਾਂ ਦੀ ਸਮੂਲੀਅਤ ਨਾਲ ਵਿਸ਼ਵ ਪੱਧਰ ਤੇ ਚਲ ਰਹੇ ਚਿੰਤਨ ਨਾਲ ਪੰਜਾਬੀ ਪਾਠਕਾਂ ਦਾ ਤੁਆਰਫ ਹੋਇਆ। ਇਸ ਵਿਸ਼ਵ ਚਿੰਤਨ ਸਮੇਂ ਪ੍ਰਚੱਲਤ ਅੰਤਰ ਦ੍ਰਿਸ਼ਟੀਆਂ ਰੂਪਵਾਦੀ ਪ੍ਰਣਾਲੀ, ਸੰਰਚਨਾਵਾਦੀ ਅਤੇ ਚਿੰਨ੍ਹ-ਵਿਗਿਆਨ ਵਰਗੀਆਂ ਵਿਧੀਆ ਪੰਜਾਬੀ ਵਿਚ ਨਵੇਂ ਸੰਕਲਪ, ਅਧਿਐਨ ਪਰਿਪੇਖ ਅਤੇ ਸ਼ਬਦਾਵਲੀ ਲੈ ਕੇ ਆਈਆਂ। ਇਨ੍ਹਾਂ ਸਭ ਵਿਧੀਆਂ ਦੀ ਜਾਣਕਾਰੀ ਪੰਜਾਬੀ ਪਾਠਕ ਵਰਗ ਨਾਲ ਹੋਈ ਪਰ ਆਲੋਚਨਾ ਦੀ ਵਿਲੱਖਣ ਪਛਾਣ ਵਾਲੀ ਪ੍ਰਵਿਰਤੀ ਸਿਰਫ਼ ਸੰਰਚਨਾਵਾਦੀ ਹੀ ਹੈ ਜਿਸਨੇ ਸਿਧਾਂਤਕ ਅਤੇ ਵਿਹਾਰਕ ਰੂਪ ਵਿਚ ਆਪਣੀ ਕਾਰਜਸ਼ੀਲਤਾ ਦਿਖਾਈ। ਨੌਵੇਂ ਦਹਾਕੇ ਵਿਚ ਇਸ ਵਿਧੀ ਤੋਂ ਪਾਰ ਦੀਆਂ ਗੱਲਾਂ ਵਿਸ਼ਵ ਚਿੰਤਨ ਵਿਚ ਹੋਣ ਲੱਗੀਆਂ ਜਿਸ ਵਿਚ ਵਿਰਚਨਾਵਾਦ ਉਤਰ ਸੰਰਚਨਾਵਾਦ ਰਾਜਨੀਤਕ ਅਵਚੇਤਨ ਜਿਹੇ ਸੰਕਲਪ ਸਾਹਮਣੇ ਆਏ। ਪੰਜਾਬੀ ਵਿਚ ਅਜਿਹੇ ਚਿੰਤਨ ਦੀ ਪਛਾਣ ਵਿਚ ਚਿੰਨ੍ਹ ਵਿਗਿਆਨ, ਅਵਚੇਤਨ ਜਿਹੀਆ ਵਿਧੀਆਂ ਤੋਂ ਚਰਚਾ ਵੀ ਹੋਣ ਲੱਗੀ ਹੈ । ਇਉਂ ਸੰਰਚਨਾਵਾਦੀ ਆਲੋਚਨਾ ਦੀ ਪਛਾਣ, ਪ੍ਰਾਪਤੀ, ਸੀਮਾਂ ਸੰਭਾਵਨਾ ਵੀ ਨਿੱਖਰਵੇਂ ਰੂਪ ਵਿਚ ਸਾਹਮਣੇ ਆ ਗਈ ਹੈ।
ਪੂਰਵ ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਚ ਸਾਹਿਤਕ ਕਿਰਤ ਦੇ ਵਿਸ਼ਲੇਸ਼ਣ ਲਈ ਮਾਰਕਸੀ ਸੁਹਜ ਸ਼ਾਸਤਰ 'ਤੇ ਆਧਾਰਿਤ ਪ੍ਰਗਤੀਵਾਦੀ ਆਲੋਚਨਾ ਦੀ ਪ੍ਰਵਿਰਤੀ ਭਾਰੂ ਸੀ । ਇਸ ਵਿਚ ਸਾਹਿਤਕ ਕਿਰਤ, ਕਰਤਾ, ਸਮਾਜਕ-ਰਾਜਨੀਤਕ ਚੇਤਨਾ, ਇਤਿਹਾਸਕ ਅਨੁਭਵ-ਸਾਰ, ਅਤੇ ਯਥਾਰਥਵਾਦੀ ਵਿਸ਼ਲੇਸਣ ਆਦਿ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਰਚਨਾ ਦੀ ਜਮਾਤੀ ਚੇਤਨਾ ਅਨੁਸਾਰ ਵੰਡ, ਸਮਾਜਕ ਚੇਤਨਤਾ ਅਤੇ ਕ੍ਰਾਂਤੀਕਾਰੀ ਅਨੁਭਵ ਦੀ ਨਿਰਖ-ਪਰਖ ਹੁੰਦੀ ਸੀ । ਰਚਨਾ ਦੇ ਵਸਤੂਗਤ ਯਥਾਰਥ ਦਾ ਅਧਿਐਨ ਕਰਦੇ ਹੋਏ ਰਚਨਾਕਾਰ ਤੋਂ ਪ੍ਰਗਤੀਵਾਦੀ ਹੋਣ ਦੀ ਮੰਗ ਆਮ ਕੀਤੀ ਜਾਂਦੀ ਸੀ । ਇਸ ਅਧਿਐਨ ਵਿਚ ਸਾਹਿਤਕ ਸੰਰਚਨਾ ਨਿਕਟ-ਅਧਿਐਨ, ਪਾਠ ਆਧਾਰਿਤ ਆਲੋਚਨਾ ਅਤੇ ਸ਼ੁੱਧ ਸਾਹਿਤਕਤਾ ਨੂੰ ਵਧੇਰੇ ਮਹੱਤਵ ਨਹੀਂ ਸੀ। ਇਸਦੇ ਵਿਰੋਧ ਵਜੇ ਆਲੋਚਨਾ ਦੀ ਇਹ ਪ੍ਰਵਿਰਤੀ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕਰਦੀ ਹੈ। ਇਹ ਵਿਚਾਰਧਾਰਕ ਤੌਰ
ਤੇ ਅੰਦਰੂਨੀ ਕਾਰਨ ਹੈ, ਇਸ ਦੇ ਪ੍ਰਵੇਸ਼ ਦੇ ਬਾਹਰੀ ਕਾਰਨ ਵੀ ਹਨ। ਅੰਦਰੂਨੀ ਕਾਰਨਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹੋਏ ਇਕ ਖੋਜ ਵਿਦਿਆਰਥੀ ਦਾ ਵਿਚਾਰ ਹੈ, "ਮਾਰਕਸਵਾਦੀ ਆਲੋਚਨਾ ਵਿਧੀ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਦੀ ਅੰਦਰੂਨੀ ਬਹਿਰੂਨੀ ਦਵੰਦਾਤਮਿਕਤਾ ਦਾ ਇਕ ਵਿਹਾਰਕ ਪਰਿਪੇਖ ਤਿਆਰ ਕਰਨ ਦੇ ਸਮੱਰਥ ਵਿਧੀ ਹੈ ਪਰੰਤੂ ਇਸ ਦੀ ਕਾਰਜਸ਼ੀਲਤਾ ਘਟਾਉਵਾਦੀ (Reductionist) ਹੋਣ ਕਰਕੇ ਇਹ ਅੰਤਰੰਗ ਆਲੋਚਨਾ ਦਾ ਨਮੂਨਾ ਪੇਸ਼ ਨਹੀਂ ਕਰ ਸਕੀ। ਕੁਲ ਮਿਲਾ ਕੇ ਇਹ ਆਲੋਚਨਾ ਵਿਧੀ ਜਿਸ ਕੋਲ ਅੰਤਰੰਗ ਆਲੋਚਨਾ ਦਾ ਸਹੀ ਪਰਿਪੇਖ ਪੇਸ ਕਰਨ ਦੀ ਸਭ ਤੋਂ ਵੱਧ ਸਮਰੱਥਾ ਹੈ, ਬਹਿਰੰਗ ਆਲੋਚਨਾ ਦੇ ਹੀ ਪਾਠ ਸਿਰਜਦੀ ਰਹੀ ਹੈ। ਇਹੀ ਕਾਰਨ ਹੈ ਕਿ ਸੰਰਚਨਾਵਾਦੀ ਆਲੋਚਨਾ ਦੇ ਪਰਿਵੇਸ਼ ਤੱਕ ਪੰਜਾਬੀ ਆਲੋਚਨਾ ਦੀ ਪ੍ਰਕਿਰਿਆ ਬਹਿਰੰਗਤਾਵਾਦੀ ਪ੍ਰਕਿਰਿਆ ਬਣ ਕੇ ਰਹਿ ਗਈ।30
ਉਪਰੋਕਤ ਅੰਦਰੂਨੀ ਕਾਰਨਾ ਵੱਲ ਧਿਆਨ ਦਿੰਦੇ ਹੋਏ ਇਸ ਦੇ ਦੂਸਰੇ ਪੱਖਾ ਨੂੰ ਦ੍ਰਿਸ਼ਟੀਗੋਚਰ ਕਰਦਾ ਨਿਮਨ ਲਿਖਤ ਕਥਨ ਵੀ ਮਹੱਤਵਪੂਰਨ ਹੈ, ਭਾਵੇਂ ਇਸਦੇ ਬੀਜ ਪ੍ਰਗਤੀਵਾਦੀ ਆਲੋਚਨਾ ਵਿਚ ਹੀ ਸਨ. ਇਹ ਵਿਸ਼ੇਸ਼ ਵਰਗ (ਸੰਰਚਨਾਵਾਦੀ ਆਲੋਚਕ) ਆਪਣੇ ਆਦਰਸ਼ਵਾਦੀ ਬੁਰਜੁਆ ਦ੍ਰਿਸ਼ਟੀਕੋਣ ਵਿਚੋਂ ਪੰਜਾਬੀ ਸੰਸਕ੍ਰਿਤੀ ਦੀ ਮੌਲਿਕਤਾ ਦੇ ਪ੍ਰਸੰਗ ਵਿਚ ਕਿਸੇ ਨਵੀਂ ਆਲੋਚਨਾ ਦ੍ਰਿਸ਼ਟੀ ਨੂੰ ਸਿਰਜ ਸਕਣ ਤੋਂ ਅਸਮਰਥ ਸੀ।"31
ਸੰਰਚਨਾਵਾਦੀ ਆਲੋਚਨਾ ਰਚਨਾਵਾਂ ਦੇ ਨਿਕਟ-ਅਧਿਐਨ ਰਾਹੀਂ ਪੰਜਾਬੀ ਵਿਚ ਪ੍ਰਵੇਸ ਕਰਦੀ ਹੈ। ਇਸ ਨੂੰ ਹਰਿਭਜਨ ਸਿੰਘ 'ਨਿਮਖ ਚਿਤਵੀਏ ਨਿਮਖ ਸਲਾਹੀਏ ਦੀ ਲੜੀ ਥਾਣੀ ਸੁਰੂ ਕਰਦਾ ਹੈ। ਫਿਰ ਇਸ ਦੀ ਨਿਰੰਤਰਤਾ ਵਿਚ ਇਕ ਵਿਸਤਾਰ ਆਉਂਦਾ ਹੈ ਜਿਸ ਵਿਚ ਸੁਤਿੰਦਰ ਸਿੰਘ ਨੂਰ, ਤਰਲੋਕ ਸਿੰਘ ਕੰਵਰ, ਜਗਬੀਰ ਸਿੰਘ ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਇਨ੍ਹਾਂ ਆਲੋਚਕਾਂ ਦੀ ਕਾਰਜਸ਼ੀਲਤਾ ਰੂਪਵਾਦੀ ਚਿੰਤਨ, ਸੰਰਚਨਾਵਾਦੀ ਚਿੰਤਨ ਚਿੰਨ੍ਹ ਵਿਗਿਆਨਕ ਵਿਧੀ ਅਤੇ ਸਮੁੱਚੇ ਤੌਰ ਤੇ ਭਾਸ਼ਾ ਵਿਗਿਆਨਕ ਮਾਡਲਾਂ ਦਾ ਸਮਿਨਵੈ ਹੈ।
ਪੰਜਾਬੀ ਚਿੰਤਨ ਵਿਚ ਇਨ੍ਹਾਂ ਵਿਧੀਆਂ ਨੂੰ ਹੂ-ਬ-ਹੂ ਅਪਣਾਇਆ ਗਿਆ, ਇਸ ਨੂੰ ਸੰਬਾਦ ਦੀ ਦ੍ਰਿਸ਼ਟੀ ਤੋਂ ਘੱਟ ਹੀ ਦੇਖਿਆ ਗਿਆ ਹੈ ਤੇ ਇਸੇ ਕਰਕੇ ਇਹ ਵਿਧੀਆਂ ਦੀ ਸਿਧਾਂਤਕ ਸਾਰਥਕਤਾ ਲਈ ਪੰਜਾਬੀ ਸਾਹਿਤ ਨੂੰ ਇਸ ਉਤੇ ਢੁਕਾਇਆ ਗਿਆ ਹੈ। ਥੋੜਾ ਬਹੁਤਾ ਸੰਬਾਦ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਲੋਂ ਰਚਾਇਆ ਗਿਆ ਪਰ ਦੋਹਾਂ ਧਿਰਾਂ ਦਾ ਸੰਬਾਦ ਉਲਾਰ ਬਿਰਤੀ ਦਾ ਸ਼ਿਕਾਰ ਹੁੰਦਾ ਰਿਹਾ ਹੈ । ਸੰਰਚਨਾਵਾਦੀ ਆਲੋਚਕ ਨੇ ਪੰਜਾਬੀ ਵਿਚ ਇਸ ਵਿਧੀ ਨੂੰ ਪੱਛਮੀ ਚਿੰਤਨ ਵੱਲ ਰਜੂਅ ਕਰਨਾ ਵੀ ਕਿਹਾ ਹੈ। ਹਰਿਭਜਨ ਸਿੰਘ ਦੀ ਆਲੋਚਨਾ ਦੇ ਸੰਬੰਧ ਵਿਚ ਇਹ ਕਥਨ ਦੇਖਿਆ ਜਾ ਸਕਦਾ ਹੈ: ਇਸ ਦੀ ਵੱਡੀ ਦੇਣ ਪੱਛਮੀ ਸਾਹਿਤ ਚਿੰਤਨ ਧਾਰਾਵਾਂ ਵੱਲ ਰਜੂਅ ਕਰਨ ਤੇ ਕਰਾਉਣ ਦੀ ਹੈ । ਰੂਸੀ ਰੂਪਵਾਦ, ਅਮਰੀਕੀ ਨਵਾਲੋਚਨਾ, ਫਰਾਂਸੀਸੀ ਸੰਰਚਨਾਵਾਦ ਅਤੇ ਥੀਮ-ਵਿਗਿਆਨ ਜਹੇ ਵਿਸ਼ਿਆਂ ਬਾਰੇ ਚਰਚਾ ਇਸੇ ਦੀ ਮਦਦ ਸਦਕਾ ਪੰਜਾਬੀ ਚਿੰਤਨ-ਜਗਤ ਵਿਚ ਪ੍ਰਵੇਸ਼ ਕਰ ਸਕੀ ਹੈ। ਸਿਧਾਂਤ ਸਪੋਸਟਤਾ ਪ੍ਰਤਿ ਇਸ ਦਾ ਏਨਾ ਕੁ ਮੁਹ ਰਿਹਾ ਹੈ ਕਿ ਕਈ ਵਾਰ ਇਹ ਸਿਧਾਂਤ ਤੇ ਵਿਹਾਰ ਦੇ ਅੰਤਰ ਨੂੰ ਖਲਤ-ਮਲਤ ਕਰ ਦੇਂਦੀ ਰਹੀ ਹੈ ।32
ਪੰਜਾਬੀ ਆਲੋਚਨਾ ਵਿਚ ਸੱਰਚਨਾਵਾਦੀ ਸਮੀਖਿਆ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦੀ ਹੈ ਅਤੇ ਉਨ੍ਹਾਂ ਹੀ ਧਾਰਨਾਵਾਂ ਨੂੰ ਆਧਾਰ ਬਣਾ ਕੇ ਚਲਦੀ ਹੈ ਜੇ ਪੱਛਮੀ ਚਿੰਤਨ ਵਿਚ ਭਾਸ਼ਾ
ਵਿਗਿਆਨ ਤੋਂ ਪ੍ਰੇਰਿਤ ਹਨ। ਪੰਜਾਬੀ ਵਿਚ ਵੀ ਇਸ ਪ੍ਰਵਿਰਤੀ ਨੇ ਵਿਸ਼ਵ ਚਿੰਤਨ ਵਾਂਗ ਆਪਣੀ ਸਥਾਪਤੀ ਅੰਤਰੰਗ ਵਿਧੀ ਵਜੋਂ ਕੀਤੀ। ਪਾਠ ਆਧਾਰਿਤ ਆਲੋਚਨਾ ਨੂੰ ਅੰਤਰੰਗ ਵਿਧੀ ਕਹਿੰਦੇ ਹੋਏ ਸਮੀਖਿਆ ਦੀ ਸੰਗਿਆ ਦਿੱਤੀ ਅਤੇ ਸਾਹਿਤ ਬਾਹਰੇ ਤੱਤਾਂ ਤੇ ਆਧਾਰਿਤ ਬਹਿਰੰਗ ਵਿਧੀ ਨੂੰ ਆਲੋਚਨਾ ਕਿਹਾ ਜੋ ਖੰਡਨ ਮੰਡਨ ਦੀ ਬਿਰਤੀ ਅਨੁਸਾਰ ਰਚਨਾ ਨੂੰ ਸਮਝਣ ਦੀ ਬਜਾਏ ਫੈਸਲੇ ਦਿੰਦੀ ਹੈ। ਇਹ ਨਿਖੇੜਾ ਪੱਛਮੀ ਚਿੰਤਕ ਨਾਰਥਰੋਪ ਫਰਾਈ ਨੇ ਕੀਤਾ ਸੀ । ਕਿ ਸਮੀਖਿਆ ਆਲੋਚਨਾ ਨਾਲੋਂ ਵੱਖਰੀ ਇਸ ਕਾਰਨ ਹੈ ਕਿ ਉਹ ਪੁਨਰ ਪਛਾਣ ਪੈਦਾ ਕਰਦੀ ਹੈ। ਰਚਨਾ ਦਾ ਕਾਲਕ੍ਰਮਕ ਅਧਿਐਨ ਕਰਦੀ ਹੋਈ ਇਕ ਵਿੱਥ ਤੋਂ ਰਚਨਾ ਦੇ ਵਿਗਿਆਨ ਨੂੰ ਸਿਰਜਦੀ ਹੈ। ਆਲੋਚਨਾ ਸਾਹਿਤਕ ਕਿਰਤ ਬਾਰੇ ਆਪਣੇ ਫੈਸਲੇ ਪੇਸ਼ ਕਰਦੀ ਹੈ ਅਜਿਹੇ ਸਮੇਂ ਦ੍ਰਿਸਟੀ ਖੰਡਨ ਕਰਨ ਵਾਲੀ ਜਾਂ ਮੰਡਨ ਬਿਰਤੀ ਵਾਲੀ ਹੁੰਦੀ ਹੈ । ਇਸੇ ਆਧਾਰਿਤ ਪੰਜਾਬੀ ਸੰਰਚਨਾਵਾਦੀ ਆਲੋਚਨਾ ਬਹਿਰੰਗ ਆਲੋਚਨਾ ਪ੍ਰਤੀ ਅਜਿਹਾ ਹੀ ਨਜ਼ਰੀਆ ਪੇਸ ਕਰਦੀ ਹੈ। "ਬਹਿਰੰਗ ਆਲੋਚਨਾ ਸਾਹਿਤਕ ਕਿਰਤ ਨੂੰ ਆਪਣੇ ਅਧਿਐਨ ਦੇ ਵਿਚ ਵਸਤੂ ਵਜੋਂ ਆਪਣਾ ਲੈਂਦੀ ਹੈ। ਪਰ ਉਸਦੀ ਸਾਹਿਤਕਤਾ ਦਾ ਅਧਿਐਨ ਕਰਨ ਦੀ ਬਜਾਏ ਉਸਦੀ ਇਤਿਹਾਸਕਤਾ, ਮਨੋਵਿਗਿਆਨਕਤਾ, ਸਮਾਜਿਕਤਾ ਆਦਿ ਦੇ ਅਧਿਐਨ ਕਰਨ ਵੱਲ ਰੁਚਿਤ ਹੁੰਦੀ ਹੈ। ਉਨ੍ਹਾਂ ਦਾ ਅਧਿਐਨ ਵਸਤੂ ਤਾਂ ਕੋਈ ਸਾਹਿਤਕ ਕਿਰਤ ਹੁੰਦੀ ਹੈ ਪਰ ਉਨ੍ਹਾਂ ਦਾ ਅਧਿਐਨ ਵਿਸ਼ਾ ਇਤਿਹਾਸ ਮਨੋਵਿਗਿਆਨ, ਸਮਾਜ-ਸ਼ਾਸਤਰ ਜਾਂ ਇਨ੍ਹਾਂ ਦਾ ਮਿਲਗੇਤਾ ਹੈ ਸਕਦਾ ਹੈ।34
ਇਸ ਤਰ੍ਹਾਂ ਬਹਿਰੰਗ ਵਿਧੀ ਦੇ ਅੰਤਰੰਗ ਵਿਧੀ ਦੇ ਨਿਖੇੜ ਰਹੀ ਸੰਰਚਨਾਵਾਦੀ ਆਲੋਚਨਾ ਪੂਰਵ ਪੰਜਾਬੀ ਆਲੋਚਨਾ ਨੂੰਇਸੇ ਅਧਾਰਿਤ ਨਿਖੇੜਦੀ ਹੈ ਅਤੇ ਉਸ ਬਾਰੇ ਕਈ ਤਰ੍ਹਾਂ ਦੇ ਨਕਾਰਾਤਮਕ ਸ਼ਬਦਾਂ ਦੀ ਵਰਤੋਂ ਕਰਦੀ ਹੈ ਜਿਵੇਂ ਪੰਜਾਬੀ ਸਮਾਲੋਚਕ ਅੱਜ ਦਿਨ ਤੱਕ ਮਨਮਰਜੀ ਦੀਆਂ ਵਿਆਖਿਆਵਾਂ ਹੀ ਪੇਸ਼ ਕਰਦਾ ਆ ਰਿਹਾ ਹੈ। "35
ਤਰਲੋਕ ਸਿੰਘ ਕੰਵਰ ਦੇ ਸ਼ਬਦਾਂ ਵਿਚ :
ਆਲੋਚਨਾ ਦੀ ਇਹ ਸਥਿਤੀ ਕੇਵਲ ਭਾਈ ਵੀਰ ਸਿੰਘ ਦੇ ਸੰਬੰਧ ਵਿਚ ਹੀ ਨਹੀਂ ਸਮੁੱਚੇ ਪੰਜਾਬੀ ਸਾਹਿਤ ਬਾਰੇ ਸੰਕਟਗ੍ਰਸਤ ਦ੍ਰਿਸ਼ ਪੇਸ਼ ਕਰਦੀ ਹੈ । ਜੋ ਪੰਜਾਬੀ ਆਲੋਚਨਾ ਨੂੰ ਧਿਆਨ ਵਿਚ ਰੱਖਦਿਆਂ ਆਲੋਚਨਾ ਬਾਰੇ ਸਿੱਟਾ ਕੱਢਿਆ ਜਾਏ ਤਾਂ ਪ੍ਰਾਪਤੀ ਵਜੋਂ ਇਹ ਕਿਹਾ ਜਾਏਗਾ ਕਿ ਆਲੋਚਨਾ ਇਕ ਸੰਜਮ ਵਿਹੀਨ ਚਤੁਰਤਾ, ਸਾਂਸਕ੍ਰਿਤਿਕ ਪੱਧਰ ਉਤੇ ਗ੍ਰਹਿਣ ਕਰਨ ਦੀ ਲੋੜ ਨਹੀਂ ।36
ਹਰਚਰਨ ਕੌਰ ਭਾਸ਼ਾ ਵਿਗਿਆਨਕ ਮਾਡਲ ਤੇ ਆਧਾਰਤ ਆਪਣਾ ਵਿਚਾਰ ਪੇਸ਼ ਕਰਦੀ ਹੋਈ ਲਿਖਦੀ ਹੈ, ਕਿ "ਪੰਜਾਬੀ ਸਮੀਖਿਆ ਵਧੇਰੇ ਕਰਕੇ ਦੁਕਾਲਿਕ (ਬਹੁਕਾਲਕ) ਅਧਿਐਨ ਵਿਧੀ ਦੇ ਸਹਾਰੇ ਹੀ ਕੰਮ ਸਾਰਦੀ ਰਹੀ ਹੈ।37 ਇਸੇ ਤਰ੍ਹਾਂ ਸੁਤਿੰਦਰ ਸਿੰਘ ਪੰਜਾਬੀ ਕਾਵਿ ਦੇ ਸੰਬੰਧ ਵਿਚ ਆਪਣੀ ਧਾਰਨਾ ਪੇਸ਼ ਕਰਦਾ ਹੈ : ਪੰਜਾਬੀ ਕਾਵਿ ਦੇ ਅਧਿਏਤਾ ਆਮ ਕਰਕੇ ਏਨੀ ਨਿਸਚਿਤ ਪ੍ਰਤੀਬੱਧ ਤੇ ਬਾਹਰੀ ਪ੍ਰਕਾਰ ਦੀ ਦ੍ਰਿਸ਼ਟੀ ਨਾਲ ਅਧਿਐਨ ਦੇ ਕਾਰਜ ਵਿਚ ਪ੍ਰਵਿਰਤ ਹੁੰਦੇ ਹਨ. ਜਿਸ ਕਰਕੇ ਉਨ੍ਹਾਂ ਉਸ ਦੇ ਰਚਨਾ ਜਗਤ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਅਣਗੌਲੀ ਰਹਿ ਜਾਂਦੀ ਹੈ । 38
ਇਸ ਤਰ੍ਹਾਂ ਪੂਰਵਲੀ ਪੰਜਾਬੀ ਆਲੋਚਨਾ ਤੋਂ ਅਸੰਤੁਸਟੀ ਸਪੱਸ਼ਟ ਰੂਪ 'ਚ ਪ੍ਰਗਟ ਹੁੰਦੀ ਹੈ। ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਚ ਥਾਂ-ਪੁਰ-ਥਾਂ ਅਜਿਹੇ ਵਿਚਾਰ ਦੇਖੇ ਜਾ ਸਕਦੇ
ਹਨ ਜੇ ਆਲੋਚਨਾਂ ਨੂੰ ਖੰਡਨ ਮੈਡਨ ਦੀ ਬਿਰਤੀ ਮੰਨਦੇ ਹਨ ਅਤੇ ਸੰਰਚਨਾਵਾਦੀ ਚਿੰਤਕ ਕੁਝ ਸਮਝਣ ਵੱਲ ਰੁਚਿਤ ਹਨ, ਵਿਗਿਆਨ ਦੀ ਉਸਾਰੀ ਪ੍ਰਤੀ ਰੁਚਿਤ ਹਨ, ਆਦਿ ਕਬਨ ਦੇਖੋ ਜਾ ਸਕਦੇ ਹਨ। ਸਮੀਖਿਆ ਸੰਬੰਧੀ ਨਿਮਨ ਲਿਖਤ ਮੌਤ ਧਿਆਨ ਯੋਗ ਹੈ, ਕਲਾ ਕਿਰਤ ਵਿਚ ਬਹੁਤ ਸਾਰ ਖੱਪੇ ਬਹੁਤ ਸਾਰੀਆਂ ਖਾਮੋਸ਼ੀਆਂ ਹਨ। ਸੰਗੀਤ ਦੇ ਸਿਰਜਣ ਲਈ ਜ਼ਰੂਰੀ ਹੈ ਕਿ ਬਹੁਤ ਸਾਰੇ ਰੱਲੇ ਨੂੰ ਚੁੱਪ ਕਰਾ ਦਿੱਤਾ ਜਾਏ, ਪਰ ਸਿਰਜਣਾ ਦੀ ਸਮੀਖਿਆ ਵੇਲੇ ਇਹ ਚੁੱਪਾਂ ਵੀ ਮੁੜ ਬੋਲਣ ਲੱਗ ਪੈਂਦੀਆਂ ਹਨ । ਖਾਮੋਸ਼ੀਆਂ ਨੂੰ ਬੁਲਾਉਣਾ ਸਮੀਖਿਆ ਦਾ ਧਰਮ ਹੈ।"39
ਸੰਰਚਨਾਵਾਦੀ ਆਲੋਚਨਾ ਪੰਜਾਬੀ ਸਾਹਿਤ ਖੇਤਰ ਵਿਚ ਬੁਨਿਆਦੀ ਸੰਕਲਪਾ ਨੂੰ ਲੈ ਕੇ ਸਿਧਾਂਤਕ ਅਤੇ ਵਿਹਾਰਕ ਖੇਤਰ ਵਿਚ ਆਪਣੀਆਂ ਸਥਾਪਨਾਵਾਂ ਕਰਦੀ ਹੈ। ਇਨ੍ਹਾਂ ਸਥਾਪਨਾਵਾਂ ਵਿਚ ਉਹ ਸਾਹਿਤਕ ਪਾਠ ਨੂੰ ਆਪਣਾ ਬੁਨਿਆਦੀ ਆਧਾਰ ਬਣਾਉਂਦੀ ਹੈ । ਪਾਠ ਆਧਾਰਿਤ ਆਲੋਚਨਾ ਕਰਕੇ ਬੋਲ ਲਿਖਤ ਨਾਲੋਂ ਵੱਖਰਾ ਲਿਖਤੀ ਪਾਠ ਸਿਰਜਦੀ ਹੈ। ਇਸ ਪਾਠ ਅੰਦਰ ਉਨ੍ਹਾਂ ਕਾਰਜਸ਼ੀਲ ਨੇਮਾਂ ਦੀ ਪਛਾਣ ਕਰਦੀ ਹੈ ਜਿਹੜੇ ਰਚਨਾ ਨੂੰ ਸਾਹਿਤਕ ਬਣਾਉਂਦੇ ਹਨ। ਇਹ ਸਾਹਿਤ ਨੂੰ ਪਾਠਾਂ ਦਾ ਬਣਿਆ ਪ੍ਰਵਾਨ ਕਰਕੇ ਉਸਨੂੰ ਭਾਸ਼ਕ ਰਚਨਾ ਮੰਨਦੀ ਹੈ। ਸਾਹਿਤ ਪਾਠਾਂ ਦਾ ਬਣਿਆ ਹੁੰਦਾ ਹੈ ਕਿਸੇ ਦੀ ਆਸ਼ਾ ਮਨਸਾ ਦਾ ਨਹੀਂ ਅਤੇ ਪਾਠ ਭਾਸ਼ਾ ਦੇ ਬਣੇ ਹੁੰਦੇ ਹਨ ਵਸਤਾਂ ਜਾਂ ਵਿਚਾਰਾਂ ਦੇ ਨਹੀਂ।"40 ਪਾਠ ਲਿਖਤੀ ਹੁੰਦੇ ਹਨ। ਇਹ ਕਿਸੇ ਮੌਖਿਕ ਯੁੱਗ ਨਾਲ ਲਿਖਤ ਯੁੱਗ ਦੀ ਸ਼ੈਅ ਹਨ ਕਿਉਂ ਕਿ ਸਾਹਿਤ ਪਰੰਪਰਾ 'ਚ ਉਤਪੇਨ ਹੁੰਦਾ ਹੈ। ਜਦੋਂ ਕੋਈ ਪ੍ਰਵਚਨ ਲਿਖਤੀ ਰੂਪ ਗ੍ਰਹਿਣ ਕਰਦਾ ਹੈ ਅਤੇ ਲਿਖਤੀ ਰੂਪ ਸਭਿਆਚਾਰ ਦਾ ਅੰਗ ਬਣ ਜਾਂਦਾ ਹੈ। ਤਾਂ ਉਹ ਟੈਕਸਟ ਦਾ ਸਰੂਪ ਧਾਰਨ ਕਰ ਲੈਂਦਾ ਹੈ। ਟੈਕਸਟ ਸਭਿਆਚਾਰਕ ਦ੍ਰਿਸ਼ਟੀ ਤੋਂ ਸਾਰਥਕ ਕਿਰਤ ਹੁੰਦੀ ਹੈ। "ਜਦੋਂ ਟੈਕਸਟ ਦੀ ਗੱਲ ਹੁੰਦੀ ਹੈ ਤਾਂ ਉਸ ਤੋਂ ਭਾਵ ਸਭਿਆਚਾਰਕ ਦ੍ਰਿਸ਼ਟੀਕੋਣ ਤੋਂ ਸਾਰਥਕ ਰਚਨਾ ਹੈ । ਸਾਧਾਰਨ ਬੋਲਚਾਲ ਦੇ ਸੁਨੇਹੇ ਨੂੰ ਵੀ ਪ੍ਰਵਚਨ ਕਹਿੰਦੇ ਹਨ। ਜਿਹੜਾ ਪ੍ਰਵਚਨ ਸਭਿਆਚਾਰਕ ਦ੍ਰਿਸ਼ਟੀ ਤੋਂ ਸਾਰਥਕ ਨਹੀਂ ਉਸ ਨੂੰ ਰੂਸੀ ਚਿਹਨ ਵਿਗਿਆਨੀ ਲੋਟਮਾਨ ਸਥ ਟੈਕਸਟ ਰਿਹ ਕੇ ਵੱਖਰਿਆਉਂਦਾ ਹੈ।"41
ਸੰਰਚਨਾਵਾਦੀ ਆਲੋਚਨਾ ਦਾ ਕੇਂਦਰੀ ਬਿੰਦੂ ਸੰਰਚਨਾ ਹੈ। ਇਹ ਸਾਹਿਤਕ ਕਿਰਤਾਂ ਨੂੰ ਅਸਤਿਤਵ ਸ਼ਾਸਤਰੀ ਮੰਨਦੀ ਹੈ। ਇਹ ਰਚਨਾਕਾਰ ਦਾ ਰਚਨਾ ਦੇ ਸੰਬੰਧਾਂ ਤੋਂ ਇਨਕਾਰ ਕਰਦੀ ਹੈ ਅਤੇ ਕਿਰਤ ਨੂੰ ਪਹਿਲ ਦਿੰਦੀ ਹੈ। "ਇਹ ਕਰਤੇ ਦੀ ਮੌਤ ਦਾ ਐਲਾਨ ਕਰਦੀਆਂ ਹਨ ਅਤੇ ਕਿਰਤ ਦੀ ਪ੍ਰਾਥਮਿਕਤਾ ਸਥਾਪਿਤ ਕਰਦੀਆਂ ਹਨ।42 ਕਰਤਾ ਦੀ ਮੌਤ ਦੇ ਨਾਲ ਰਚਨਾਕਾਰ ਦਾ ਜੀਵਨ, ਅਨੁਭਵ, ਦ੍ਰਿਸ਼ਟੀਕੋਣ ਆਦਿ ਨੂੰ ਰੱਦ ਕਰਦੀ ਹੈ ਅਤੇ ਸਾਹਿਤ ਨੂੰ ਦਰਸਨ ਇਤਿਹਾਸ ਨੈਤਿਕਤਾ ਮਨੋਵਿਗਿਆਨ, ਰਾਜਨੀਤੀ, ਧਰਮ ਆਦਿਕ ਸਮਾਜਕ ਚੇਤਨਤਾ ਦੇ ਸਾਰੇ ਰੂਪਾਂ ਦੀ ਅੰਤਰ-ਸੰਬੰਧਿਤ ਤੋਂ ਮੁਕਤ ਸਮਝਦੀ ਹੈ । ਇਹ ਸਾਹਿਤ ਰਚਨਾ ਨੂੰ ਇਕ ਸੁਹਜ ਇਕਾਈ, ਤਾਸ਼ਕ ਸੰਰਚਨਾ ਮੰਨ ਕੇ ਉਸਦੇ ਖੁਦਮੁਖ਼ਤਾਰ ਹੋਣ ਤੇ ਬਲ ਦਿੰਦੀ ਹੈ।
ਕਿਸੇ ਕਾਵਿ ਕਿਰਤ ਦਾ ਹੋਣ ਯਥਾਰਥ (Ontology) ਉਸਦੇ ਸੰਮੇ, ਉਸਦੀ ਸਦਾਚਾਰਕਤਾ ਜਾਂ ਉਸਦੇ ਪ੍ਰਭਾਵ ਵਿਚ ਨਹੀਂ। ਕਾਵਿ ਕਿਰਤ ਦਾ ਅਧਿਐਨ ਇਹ ਮੰਨ ਕੇ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਵਿਚ ਇਕ ਸੁਤੰਤਰ ਹੋਂਦ ਹੈ ਅਤੇ ਉਸਦੇ ਆਪਣੇ ਨੇਮ ਹਨ।43
ਜਾਂ : " ਕਵਿਤਾ ਦਾ ਆਪਣਾ ਸੁਤੰਤਰ ਕੀਮਤਾਂ ਵਾਲਾ ਸੰਸਾਰ ਹੈ।44 ਕਵਿਤਾ ਦੀ ਖੁਦਮੁਖਤਾਰ ਹੱਦ ਇਸਦੇ ਪਾਠ ਪ੍ਰਬੰਧ ਕਰਕੇ ਹੈ। ਕਿਉਂਕਿ ਉਹ ਭਾਸ਼ਕ ਰਚਨਾ ਹੈ ਇਸ ਦੀ
ਆਪਣੀ ਵਸਤੂ ਮੂਲਕ ਹੋਂਦ ਹੈ, ਉਸਦਾ ਬਹੁਤਾ ਰਚਨਾ ਕਰਤਾ ਨਾਲ ਸੰਬੰਧ ਨਹੀਂ। ਕਵਿਤਾ ਵਿਅਕਤੀ ਦੇ ਮਾਨਸਿਕ ਚਿਤਰ ਤੋਂ ਵੱਖਰੀ ਆਪਣੇ ਆਪ ਵਿਚ ਇਕ ਵਸਤੁਮੂਲਕ ਹੋਂਦ ਹੈ। 45. ਇਸ ਤਰ੍ਹਾਂ ਦੀ ਨਿਖੇੜਤਾ ਨੂੰ ਇਕ ਆਲੋਚਿਕਾ ਇਨ੍ਹਾਂ ਸ਼ਬਦਾਂ ਰਾਹੀਂ ਸਾਹਮਣੇ ਲਿਆਉਂਦੀ ਹੈ। ਰਚਨਾ ਅਤੇ ਕਰਤੇ ਦਾ ਆਪਸੀ ਸੰਬੰਧ ਗਹਿਰਾ ਨਹੀਂ, ਕਿਉਂਕਿ ਰਚਨਾ ਹੋਂਦ ਵਿਚ ਆਉਣ ਨਾਲ ਕਰਤੇ ਤੋਂ ਸੁਤੰਤਰ ਹੋ ਜਾਂਦੀ ਹੈ, ਉਹ ਨਿਰੋਲ ਕਿਰਤ (Work) ਬਣ ਜਾਂਦੀ ਹੈ।"46
ਇਸ ਤਰ੍ਹਾਂ ਸੰਰਚਨਾਵਾਦੀ ਆਲੋਚਨਾ ਬਣਤਰ ਜਾਂ ਬੁਣਤੀ ਨੂੰ ਸੁਤੰਤਰ ਰੂਪ ਦੇ ਕੇ ਰਚਨਾ ਦੇ ਸਮਾਜਕ ਮੰਤਵ ਅਤੇ ਸਾਰਥਕਤਾ ਤੋਂ ਮੁਕਤ ਹੋ ਜਾਂਦੀ ਹੈ। ਰਚਨਾ ਦੀ ਵਿਲੱਖਣਤਾ ਉਸਦੀ ਸੰਰਚਨਾ ਅਤੇ ਜੁਗਤਾਂ ਨੂੰ ਮੰਨ ਕੇ ਹੀ ਇਹ ਆਲੋਚਨਾ ਰਚਨਾਤਮਕਤਾ ਦਾ ਪ੍ਰਮਾਣ ਉਸਾਰਦੀ ਹੈ। ਰਚਨਾ ਦੀ ਪ੍ਰਮਾਣਿਕਤਾ ਸਾਹਿਤਕਾਰ ਦੀਆਂ ਵਰਤੀਆਂ ਜੁਗਤਾਂ ਨੂੰ ਮੰਨਦੀ ਹੈ। ਸਾਹਿਤਕ ਕਿਰਤ ਦੀ ਸਮਾਜਕ ਸਾਰਥਕਤਾ ਬਾਰੇ ਗੱਲ ਕਰਨ ਨੂੰ ਫਜੂਲ, ਬੇਅਰਥ ਅਤੇ ਸਾਹਿਤ ਬਾਹਰੀ ਕਹਿ ਕੇ ਤੱਜ ਦਿੱਤਾ ਜਾਂਦਾ ਹੈ। ਨਿਮਨ ਲਿਖਤ ਸਾਹਿਤ ਦੀ ਵਿਲੱਖਣ ਪ੍ਰਕ੍ਰਿਤੀ ਨੂੰ ਨਿਰਧਾਰਤ ਕਰਕੇ ਸੰਰਚਨਾਵਾਦੀ ਆਲੋਚਨਾ ਦੇ ਸਿਧਾਂਤਕ ਪਹਿਲੂ ਨੂੰ ਉਸਾਰਦਾ ਹੈ। ਸਾਹਿਤ ਰਚਨਾ ਇਕ ਵਿਸ਼ੇਸ਼ ਸਿਰਜਨਾਤਮਕ ਉਦਮ ਹੈ ਇਸ ਦੀ ਵਿਸ਼ੇਸ਼ਤਾ ਇਸ ਵਿਚ ਹੈ ਕਿ ਇਹ ਜਿਸ ਗਿਆਨ ਜਗਤ ਦੀ ਸਿਰਜਣਾ ਕਰਦਾ ਹੈ ਉਹ ਆਪਣੀ ਪ੍ਰਕਿਰਤੀ ਵਜੋਂ ਦੂਸਰੇ ਅਨੁਸ਼ਾਸਨਾਂ ਨਾਲ ਸੰਬੰਧਤ ਗਿਆਨ ਨਾਲ ਵੱਖਰਾ ਹੈ ਅਤੇ ਇਸਦੀ ਸਿਰਜਣਾ ਵਿਚ ਸਹਾਇਕ ਜੁਗਤਾਂ ਦਾ ਪਰਿਣਾਮ ਅਤੇ ਪ੍ਰਮਾਣ ਹੈ। ਇਹੀ ਕਾਰਨ ਹੈ ਕਿ ਸਾਹਿਤ ਇਸ ਵਸਤੂ ਸੰਸਾਰ ਉਪਰ ਆਧਾਰਤ ਹੋ ਕੇ ਵੀ ਇਸ ਨਾਲੋਂ ਵੱਖਰੀ ਪਛਾਣ ਦਾ ਸੰਸਾਰ ਸਿਰਜਦਾ ਹੈ। ਰਚਨਾ ਜੁਗਤਾਂ ਇਕ ਪ੍ਰਕਾਰ ਦਾ ਫਿਲਟਰ ਹਨ ਜਿਨ੍ਹਾਂ ਵਿਚੋਂ ਦੀ ਗੁਜ਼ਰ ਕੇ ਕਵੀ ਦੀ ਗੱਲ, ਉਸ ਦੇ ਚਿੰਤਨ ਨੂੰ ਸਾਹਿਤਕ ਕਿਰਤ ਦਾ ਰੂਪ ਪ੍ਰਾਪਤ ਹੁੰਦਾ ਹੈ । ਹੁਣ ਸਾਹਿਤਕ ਕਿਰਤ ਕਿੰਨੀ ਕੁ ਕਵੀ,ਉਸਦੇ ਚਿੰਤਨ ਅਤੇ ਵਸਤੂ ਸੰਸਾਰ ਨਾਲ ਵਫਾ ਪਾਲਦੀ ਹੈ, ਇਸ ਬਾਰੇ ਨਿਰਣਾ ਕਰਨਾ ਵਜੂਲ ਹੈ।"47
ਸਾਹਿਤਕ ਰਚਨਾ ਨੂੰ ਸਮਾਜਕ ਚੇਤਨਤਾ ਦੇ ਰੂਪ ਵਜੋਂ ਨਾ ਸਮਝਕੇ ਹੀ ਉਹ ਰਚਨਾ ਨੂੰ ਸਮਾਜਕ ਪੈਦਾਵਾਰ ਵੀ ਨਹੀਂ ਮੰਨਦੀ, ਸਗੋਂ ਉਹ ਸਾਹਿਤ ਪਰੰਪਰਾ ਦੀ ਦੇਣ ਹੈ, ਮੰਨਦੀ ਹੈ। ਸਾਹਿਤਕ ਰਚਨਾਵਾਂ ਵਿਚ ਕੁਝ ਵੀ ਪੂਰਨ ਮੌਲਿਕ ਨਹੀਂ ਹੁੰਦਾ। ਉਸਦੀ ਮੌਲਿਕਤਾ ਅਤੇ ਨਵੀਨਤਾ ਦੀਆਂ ਜੜਾ ਉਸਦੇ ਪੂਰਵਕਾਲੀ ਸਾਹਿਤ ਵਿਚ ਹੁੰਦੀਆ ਹਨ। ਸਾਹਿਤਕਾਰ ਜੋ ਵੀ ਨਵਿਆਉਂਦਾ ਹੈ ਉਹ ਰੂਪਕ ਹੈ। ਉਹ ਸਾਹਿਤ ਨੂੰ ਸਾਹਿਤਕਤਾ ਵਿਚੋਂ ਪਾਠ ਨੂੰ ਪਾਠਾਂ ਵਿਚੋਂ ਅਤੇ ਪੁਸਤਕ ਨੂੰ ਪੁਸਤਕਾਂ ਵਿਚੋਂ ਉਤਪੰਨ ਹੁੰਦਿਆਂ, ਮੰਨਦੀ ਹੈ। ਸਾਹਿਤ ਰਚਨਾ ਆਪਣੇ ਤੋਂ ਪਹਿਲਾਂ ਦੀਆਂ ਰਚਨਾਵਾਂ ਨੂੰ ਆਪਣੇ ਅੰਦਰ ਸਮੇਟਦੀ ਹੈ ਅਤੇ ਆਪਣੇ ਦੇ ਬਾਅਦ ਦੀਆਂ ਰਚਨਾਵਾਂ ਵਿਚ ਉਲੰਦੀ ਜਾਂਦੀ ਹੈ ।"48 ਜਾਂ "ਹਰ ਨਵੀਂ ਪੁਸਤਕ ਆਪਣੇ ਤੋਂ ਪਹਿਲਾਂ ਦੀ ਪੁਸਤਕ-ਪਰੰਪਰਾ ਦਾ ਹੀ ਵਿਸਤਾਰ ਹੈ। 49
ਸੰਰਚਨਾਵਾਦੀ ਆਲੋਚਨਾ ਪਾਠ ਨੂੰ ਅਹਿਮੀਅਤ ਦਿੰਦੀ ਹੋਈ ਬਾਕੀ ਸਭ ਗਿਆਨ ਅਨੁਸਾਸਨਾ ਨੂੰ ਤਿਜੈਲੇ ਜਾਂ ਬਾਹਰੀ ਤੱਤ ਮੰਨਦੀ ਹੈ। ਜੋ ਕੁਝ ਵੀ ਗਿਆਨ ਅਨੁਸ਼ਾਸਨਾ ਵਿਚੋਂ ਸਾਹਿਤ ਵਿਚ ਆਉਂਦਾ ਹੈ, ਉਹ ਸਾਹਿਤ ਰੂਪ ਵਿਚ ਰੁਪਾਇਤ ਵਸਤੂ ਵਜੋਂ ਆਉਂਦਾ ਹੈ। ਸਾਹਿਤਕਾਰ ਦੇ ਦ੍ਰਿਸ਼ਟੀਕੋਣ ਜਾਂ ਵਿਚਾਰਧਾਰਕ ਦ੍ਰਿਸ਼ਟੀ ਜਿਸ ਕਰਕੇ ਦੇ ਪਾਠਾਂ ਵਿਚ ਇਕ ਵਿਸ਼ੇਸ਼ ਅੰਤਰ ਵਾਪਰਦਾ ਹੈ, ਨੂੰ ਬਹੁਤਾ ਇਹ ਵਿਧੀ ਮਹੱਤਵ ਨਹੀਂ ਦਿੰਦੀ। ਇਹ ਵਿਧੀ ਬਾਕੀ ਸਭ ਅਨੁਸ਼ਾਸਨਾ
ਦੀ ਗੰਭੀਰ ਅਤੇ ਮਹੱਤਵਪੂਰਨ ਸ਼ਾਮੂਲੀਅਤ ਤੋਂ ਮੁਨਕਰ ਹੈ।
ਪੰਜਾਬੀ ਸੰਰਚਨਾਵਾਦੀ ਆਲੋਚਨਾ ਸੰਰਚਨਾਤਮਕ ਭਾਸ਼ਾ ਵਿਗਿਆਨ ਦਾ ਮਾਡਲ ਇਕਕਾਲਕ ਅਤੇ ਬਹੁਕਾਲਕ ਨੂੰ ਅਪਣਾਉਂਦੀ ਹੈ। ਬਹੁਤੇ ਆਲੋਚਕ ਇਕਕਾਲਕ ਮਾਡਲ ਤੇ ਵਿਸ਼ੇਸ਼ ਜ਼ੋਰ ਦਿੰਦੇ ਹਨ ਅਤੇ ਇਸੇ ਮਾਡਲ ਨੂੰ ਸਾਹਿਤ ਅਧਿਐਨ ਲਈ ਯੋਗ ਸਮਝਦੇ ਹਨ ਪਰੰਤੂ ਬਹੁਕਾਲਕ ਮਾਡਲ ਪ੍ਰਤੀ ਵੀ ਇਸ ਆਲੋਚਨਾ ਵਿਚ ਰੁਚੀ ਦੇਖੀ ਜਾ ਸਕਦੀ ਹੈ। ਸੁਤਿੰਦਰ ਸਿੰਘ ਨੂਰ ਸਪੱਸ਼ਟ ਰੂਪ ਵਿਚ ਆਪਣੀ ਪੁਸਤਕ ਮੋਹਨ ਸਿੰਘ ਦਾ ਕਾਵਿ ਜਗਤ ਵਿਚ ਬਹੁਕਾਲਕ ਵਿਧੀ ਦੇ ਮਹੱਤਵ ਨੂੰ ਕਬੂਲ ਕੇ ਉਸਦੀ ਵਿਗਿਆਨਕਤਾ ਨੂੰ ਵਿਸ਼ੇਸ਼ ਰੂਪ 'ਚ ਉਭਾਰਦਾ ਹੈ :
ਕਾਵਿ ਜਗਤ ਦੀ ਪਛਾਣ ਕੇਵਲ ਸਿਨਕਰਾਨਿਕ (ਇਕਾਲਿਕ) ਵਿਧੀ ਨੂੰ ਅਪਣਾ ਕੇ ਨਹੀਂ ਹੋ ਸਕਦੀ ਸਗੋਂ ਡਾਇਕਰਾਨਿਕ (ਬਹੁਕਾਲਿਕ) ਵਿਧੀ ਵਧੇਰੇ ਜ਼ਰੂਰੀ ਹੈ। ਕਿਉਂਕਿ ਬਹੁਕਾਲ ਦਾਤਾ ਇਕਾਲ ਹਿੱਸਾ ਹੈ। ਇਕਾਲ ਦਾ ਬਹੁਕਾਲ ਹਿੱਸਾ ਨਹੀਂ ਡਾਇਕਰਾਨਿਕ ਨੂੰ ਨਿਰੋਲ ਰਵਾਇਤੀ ਢੰਗ ਨਾਲ ਕੇਵਲ ਇਤਿਹਾਸਕ ਆਖ ਕੇ ਦ੍ਰਿਸ਼ਟੀ ਤੋਂ ਬਾਹਰ ਰੱਖਣਾ ਵਿਗਿਆਨਕ ਨਹੀਂ ਜਾਪਦਾ। 50
ਪੰਜਾਬੀ ਸੰਰਚਨਾਵਾਦੀ ਆਲੋਚਨਾ ਆਪਣੇ ਭਾਸ਼ਾ ਵਿਗਿਆਨਕ ਆਧਾਰਾਂ ਨੂੰ ਤਾਂ ਮਾਡਲ ਯੁਕਤ ਕਰਕੇ ਸਾਹਿਤ ਦੀ ਸਿਸ਼ਟਮੀ ਚੇਤਨਾ ਤੇ ਤਾਂ ਧਿਆਨ ਕੇਂਦਰਿਤ ਕਰਦੀ ਹੈ ਪਰੰਤੂ ਉਹ ਮਾਰਕਸਵਾਦ ਦੀ ਦਵੰਦਾਤਮਿਕਤਾ ਅੱਗੇ ਪ੍ਰਸ਼ਨ ਚਿੰਨ੍ਹ ਲਗਾਉਂਦੀ ਰਹੀ ਹੈ। ਕੁਝ ਵਿਕੋਲਿਤਰੀਆਂ ਥਾਵਾਂ ਤੇ ਉਹ ਮਾਰਕਸਵਾਦ ਤੇ ਸੰਰਚਨਾਵਾਦ ਦੇ ਸਮਿਨਵੈ ਅਤੇ ਪੂਰਕਤਾ, ਮਾਨਵੀ ਚਿੰਤਨ ਦੀ ਸਾਰਥਕਤਾ ਵਿਚ ਵੀ ਵਿਸ਼ਵਾਸ਼ ਦ੍ਰਿੜ ਕਰਦੀ ਹੈ, ਜਦੋਂ ਕਿ ਦੋਹਾਂ ਦੀ ਪਕੜ ਵਰਤੋਂ ਅਤੇ ਪੇਸ਼ਕਾਰੀ ਵਿਚ ਸਵੈ-ਵਿਰੋਧ ਹੈ।"ਸਿਸਟਮੀ ਵਿਸ਼ਵ ਦ੍ਰਿਸ਼ਟੀ ਵਾਲਾ ਮਾਰਕਸਵਾਦ ਵਿਕਾਸ ਨੂੰ ਇਤਿਹਾਸ ਦੀ ਦਵੰਦਸ਼ਾਸਤ੍ਰੀ ਪ੍ਰਕਿਰਿਆ ਵਿਚੋਂ ਵੇਖਣਾ ਚਾਹੁੰਦਾ ਹੈ। ਉਹ ਕਿਸੇ ਵੀ ਤਰ੍ਹਾਂ ਦਾ ਵਿਰੋਧ ਕਰਨ ਵੱਲ ਰੁਚਿਤ ਨਹੀਂ। ਗਿਆਨਸ਼ਾਸਤ੍ਰੀ ਚਿੰਤਨ ਦੀਆਂ ਨਵੀਆਂ ਸੰਭਾਵਨਾਵਾਂ ਦੇ ਮੁਤਾਬਕ ਮਾਰਕਸਵਾਦ ਨੂੰ ਦੁਹਰਾਉਣ ਦੀ ਰੁਚੀ ਤੋਂ ਇਹ ਸੂਚਨਾ ਮਿਲਦੀ ਹੈ ਕਿ ਸੰਰਚਨਾਵਾਦ ਤੇ ਮਾਰਕਸਵਾਦ ਇਕ ਦੂਜੇ ਦੇ ਵਿਰੋਧ ਦੀ ਥਾਂ ਇਕ ਦੂਜੇ ਦੇ ਪੂਰਕ ਹੋ ਕੇ ਮਾਨਵੀ ਚਿੰਤਨ ਨੂੰ ਵਧੇਰੇ ਸਾਰਥਕ ਕਰ ਸਕਦੇ ਹਨ ਅਤੇ ਕਰ ਰਹੇ ਹਨ। 51
ਉਪਰੋਕਤ ਧਾਰਨਾ ਵਿਰੋਧ ਭਰਪੂਰ ਹੈ ਜਦੋਂ ਕਿ ਮਾਰਕਸਵਾਦ ਅਤੇ ਸੰਰਚਨਾਵਾਦ ਦੋਵੇਂ ਵੱਖਰੇ ਵੱਖਰੇ ਸੰਕਲਪ ਹਨ ਮਾਰਕਸਵਾਦ ਇਕ ਵਿਸ਼ਵ ਦ੍ਰਿਸ਼ਟੀਕੋਣ ਹੈ ਜਦੋਂ ਕਿ ਸੰਰਚਨਾਵਾਦ ਨੂੰ ਇਕ ਵਿਗਿਆਨਕ ਵਿਧੀ ਮੰਨਿਆ ਜਾ ਰਿਹਾ ਹੈ। ਦੋਵਾਂ ਵਿਚ ਬੁਨਿਆਦੀ ਅੰਤਰ ਨੂੰ ਸਮਝੇ ਬਰੀਰ ਇਕ ਦੂਜੇ ਪੂਰਕ ਮਿਥਣਾ ਪੰਜਾਬੀ ਸੰਰਚਨਾਵਾਦੀ ਆਲੋਚਨਾ ਦੀ ਸੰਕਟਮਈ ਸਥਿਤੀ ਦਾ ਆਭਾਸ ਕਰਵਾਉਂਦਾ ਹੈ। ਇਹੋ ਜਿਹਾ ਚਿੰਤਨ ਵਿਸ਼ਵ ਚਿੰਤਨ ਵਿਚ ਚਲ ਰਹੇ ਅਲਤਿਊਸਰ ਚਿੰਤਨ ਤੋਂ ਪ੍ਰਭਾਵਤ ਹੈ। ਇਹ ਚਿੰਤਨ ਦੋਹਾਂ ਨੂੰ ਪਰਿਭਾਸ਼ਾਬੱਧ ਕਰਨਾ, ਦੋਵਾਂ ਦੀਆਂ ਸਿਧਾਂਤਕ ਸਾਂਝਾ ਅਤੇ ਵਿਰੋਧਾ ਦੀ ਨਿਖੇੜਤਾ ਬਿਨਾਂ ਚਿੰਤਨ ਵਿਚ ਵਰਤੀਆਂ ਅੰਤਰ-ਦ੍ਰਿਸ਼ਟੀਆਂ ਨੂੰ ਹੂ-ਬ-ਹੂ ਅਪਨਾਉਣਾ, ਪੰਜਾਬੀ ਸੰਰਚਨਾਵਾਦੀ ਆਲੋਚਨਾ ਦੀ ਇਤਿਹਾਸਕ ਮਜ਼ਬੂਰੀ ਹੈ।
ਪੰਜਾਬੀ ਸੰਰਚਨਾਵਾਦੀ ਆਲੋਚਨਾ ਵਿਸ਼ਵ ਚਿੰਤਨ ਦੀਆਂ ਸਥਾਪਨਾਵਾਂ ਦਾ ਪੰਜਾਬੀ ਵਿਚ ਉਤਾਰਾ ਹੈ। ਵਿਕਸਤ ਸੰਰਚਨਾਵਾਦ ਨਾਲ ਹਮਕਦਮ ਹੋ ਕੇ ਚੱਲਣ ਦਾ ਵੀ ਪੰਜਾਬੀ ਦੀ ਇਸ ਪ੍ਰਵਿਰਤੀ ਦੀ ਸਮਰੱਥਾ ਤੋਂ ਬਾਹਰ ਹੈ, ਨਿਮਨ ਲਿਖਤ ਕਥਨ ਤੋਂ ਇਹ ਗੱਲ ਹੋਰ ਸਪੱਸ਼ਟ ਹੋ ਜਾਂਦੀ
ਹੈ। ਭਾਵੇਂ ਇਹ ਇਥੇ ਸਿਰਫ ਹਰਿਭਜਨ ਸਿੰਘ ਦੀ ਆਲੋਚਨਾ ਦੇ ਪ੍ਰਸੰਗ ਵਿਚ ਹੈ ਪਰ ਇਹ ਸੰਰਚਨਾਵਾਦੀ ਪੰਜਾਬੀ ਆਲੋਚਨਾ ਦੇ ਪ੍ਰਸੰਗ ਵਿਚ ਵੀ ਉਤਨੀ ਹੀ ਮਹੱਤਵਪੂਰਨ ਹੈ "ਸਾਹਿਤਕ ਰੂਪਾਂ ਦੇ ਪਰਿਵਰਤਨ ਦੇ ਕਾਰਨ ਸਮਾਜਿਕ/ਆਰਥਿਕ/ਰਾਜਨੀਤਿਕ ਵਿਕਾਸ ਜਾਂ ਪਰਿਵਰਤਨ ਵਿਚ ਪਏ ਹੁੰਦੇ ਹਨ। ਤਿਆਨਿਆਵ ਅਤੇ ਜੈਕਬਸਨ ਨੇ 1927 ਵਿਚ ਜਾ ਕੇ ਕਿਤੇ ਇਹ ਗੱਲ ਮੰਨੀ ਕਿ ਸਾਹਿਤ ਦੀ ਖੁਦਮੁਖਤਾਰੀ ਸਾਪੇਖ ਹੈ ਨਿਰਪੇਖ ਨਹੀਂ। ਜਦੋਂ ਕਿ ਸਾਡਾ ਸੰਰਚਨਾਵਾਦੀ ਸਮੀਖਿਆਕਾਰ 1970 ਤੋਂ 1980 ਤੱਕ ਵੀ ਇਸ ਨੂੰ ਨਿਰਪੇਖ ਖੁਦਮੁਖਤਾਰੀ ਹੀ ਮੰਨਦਾ ਰਿਹਾ ।52
ਸਾਹਿਤ ਦੀ ਨਿਰਪੇਖ ਖੁਦਮੁਖਤਾਰੀ ਕਰਕੇ ਬਹੁਤ ਸਾਰੇ ਵਿਵਾਦ ਗ੍ਰਸਤ ਮਸਲੇ ਇਸ ਵਿਧੀ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਮਹੱਤਵਪੂਰਨ ਪੱਖ ਨੂੰ ਅਗਾਂਹ ਵਿਚਾਰਧਾਰਕ ਪਛਾਣ ਚਿੰਨ੍ਹਾਂ 'ਚ ਪਛਾਨਣ ਦਾ ਯਤਨ ਕਰਾਂਗੇ।
ਪੰਜਾਬੀ ਸੰਰਚਨਾਵਾਦੀ ਆਲੋਚਨਾ ਪੰਜਾਬੀ ਸਾਹਿਤ ਦਾ ਵਿਹਾਰਕ ਅਧਿਐਨ ਵੀ ਪ੍ਰਸਤੁਤ ਕਰਦੀ ਹੈ ਜਿਸਦੀਆਂ ਮੂਲ ਸਥਾਪਨਾਵਾਂ 'ਚੋਂ ਕਈ ਅਹਿਮ ਸਵਾਲ ਉਭਰਦੇ ਹਨ। ਸੰਰਚਨਾਵਾਦੀ ਆਲੋਚਨਾ ਪਾਠਾਂ ਦਾ ਨਿਕਟ ਅਧਿਐਨ ਪੇਸ਼ ਕਰਦੀ ਹੈ ਇਸੇ ਕਾਰਨ ਬਹੁਤੀ ਆਲੋਚਨਾ ਪਾਠ ਆਧਾਰਿਤ ਇਕਹਿਰੇ ਪਾਠਾਂ ਨਾਲ ਸੰਬੰਧਿਤ ਪ੍ਰਾਪਤ ਹੁੰਦੀ ਹੈ। ਇਸ ਵਿਚ ਧਾਰਾਗਤ ਸਾਹਿਤ ਦਾ ਅਧਿਐਨ ਬਹੁਤ ਘੱਟ ਹੈ। ਸਮੁੱਚਾ ਕਿਸੇ ਕਵੀ ਦਾ ਪਾਠ-ਚੁਣ ਲਿਆ ਜਾਂਦਾ ਹੈ । ਰੂਪਵਾਦੀ ਚਿੰਤਨ ਵਲੋਂ ਕੀਤਾ ਗਿਆ ਸਾਹਿਤ ਪਾਠ ਅਜੋਕੀ ਸੰਰਚਨਾਵਾਦੀ ਪੰਜਾਬੀ ਆਲੋਚਨਾ ਦੇ ਮੇਚਦਾ ਨਹੀਂ। ਇਸ ਲਈ ਪਿਛਲੇ ਸਮੇਂ ਦੇ ਇਸ ਸਾਹਿਤ-ਪਾਠ ਦੇ ਅਧਿਐਨ ਨੂੰ ਇਹ ਨਕਾਰਦੀ ਹੈ। "ਪਿਛਲੇ 10-15 ਸਾਲਾਂ ਵਿਚ ਪੰਜਾਬੀ ਸਮੀਖਿਆ ਤਕਨੀਕੀ ਆਧਾਰਾਂ ਤੇ ਰੂਪਵਾਦੀ ਸੰਕਲਪਾਂ ਦੀ ਮੱਦਦ ਨਾਲ ਸਾਹਿਤ ਦੇ ਸਮੂਰਤ ਪਾਠ ਤੋਂ ਪਲਾਇਣ ਕਰਦੀ ਰਹੀ ਹੈ । " ਸੰਰਚਨਾਵਾਦੀ ਆਲੋਚਨਾ ਰਚਨਾਵਾਂ ਦਾ ਪਾਠ ਆਧਾਰਿਤ ਅਧਿਐਨ ਕਰਦੀ ਹੈ। ਇਸ ਆਲੋਚਨਾ ਪ੍ਰਣਾਲੀ ਦਾ ਅਧਿਐਨ ਵਸਤੂ ਕਾਵਿ ਸਿਧਾਂਤ ਤੋਂ ਲੈ ਕੇ ਕਾਵਿ ਸਾਰਥਕਤਾ ਤੱਕ ਦਾ ਹੈ, ਪਰੰਤੂ ਬਹੁਤਾ ਇਸਦਾ ਸਰੋਕਾਰ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾਂ ਦੇ ਇਕਹਿਰੇਪਣ ਨਾਲ ਸੰਬੰਧਿਤ ਹੈ। ਇਸੇ ਕਰਕੇ ਰਚਨਾਵਾਂ ਦੇ ਇਤਿਹਾਸਕ ਮਹੱਤਵ ਨੂੰ ਨਕਾਰ ਦਿੰਦੀ ਹੈ। ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਚ ਪੰਜਾਬੀ ਸਾਹਿਤ ਦਾ ਵਿਹਾਰਕ ਅਧਿਐਨ ਗੁਰਮਤਿ, ਸੂਫੀ, ਕਿੱਸਾ, ਵਾਰ ਅਤੇ ਆਧੁਨਿਕ ਸਾਹਿਤ ਤੱਕ ਫੈਲਿਆ ਹੋਇਆ ਹੈ। ਵਿਹਾਰਕ ਆਲੋਚਨਾ ਦੇ ਪਰਿਪੇਖ ਨੂੰ ਦੇਖਦਿਆਂ ਇਸ ਆਲੋਚਨਾ ਵਿਚ ਸਵੈ-ਵਿਰੋਧ, ਦਵੈਖ ਦੀ ਭਾਵਨਾ, ਮਕਾਨਕੀਪਣ ਅਤੇ ਸਿਧਾਂਤਕ ਮੋਹ ਸਦਕਾ ਰਚਨਾਵਾਂ ਨੂੰ ਦੁਜੈਲਾ ਸਥਾਨ ਅਤੇ ਸਿਧਾਂਤ ਨੂੰ ਅਗ੍ਰਭੂਮਨ, ਘਟਾਉਵਾਦੀ ਬਿਰਤੀ ਅਤੇ ਵਿਸ਼ਵ ਚਿੰਤਨ ਦੇ ਹਾਣ ਦਾ ਅਧਿਐਨ ਅਤੇ ਸੰਬਾਦ ਤੋਂ ਕੋਰੇ ਹੋਣਾ ਆਦਿਕ ਸਹਿਜੇ ਹੀ ਦੇਖਿਆ ਜਾ ਸਕਦਾ ਹੈ।
ਸਾਹਿਤ ਰਚਨਾ ਦੇ ਵਿਸ਼ਲੇਸਣ ਨੂੰ ਸਾਹਿਤਕਤਾ ਦੇ ਨਿਰਪੇਖ ਅਤੇ ਅਮੂਰਤ ਵਿਧਾਨ ਵਿਚ ਉਸਾਰਦਿਆਂ ਸੰਰਚਨਾਵਾਦੀ ਸਾਹਿਤ ਸਿਧਾਂਤਕਾਰੀ ਸਾਹਿਤ ਰਚਨਾ ਦੀ ਇਤਿਹਾਸਕ ਮਹੱਤਤਾ ਨੂੰ ਘਟਾਉਣ ਵੱਲ ਰੁਚਿਤ ਹੈ। ਗੁਰਮਤਿ ਸਾਹਿਤ, ਕਿੱਸਾ ਸਾਹਿਤ ਅਤੇ ਸੂਫ਼ੀ ਸਾਹਿਤ ਦੀ ਵਿਹਾਰਕ ਆਲੋਚਨਾ ਇਸਦਾ ਪਰਿਚੈ ਦਿੰਦੀ ਹੈ । ਮੱਧਕਾਲੀ ਪੰਜਾਬੀ ਸਾਹਿਤ ਦੀ ਵਿਆਖਿਆ ਸਮੇਂ ਉਨ੍ਹਾਂ ਇਤਿਹਾਸਕ, ਦਾਰਸ਼ਨਿਕ ਅਤੇ ਸਭਿਆਚਾਰਕ ਸਭ ਸੁਆਲਾਂ ਨੂੰ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦੀ ਅਹਿਮੀਅਤ ਸਦਕਾ ਮੱਧਕਾਲੀ ਸਾਹਿਤ ਦੀ ਵਿਲੱਖਣਤਾ ਸਥਾਪਤ ਹੁੰਦੀ ਹੈ। ਯੁੱਗ ਚੇਤਨਾ ਦੇ
ਇਤਿਹਾਸਕ ਪੜਾਵਾਂ ਨੂੰ ਇਸ ਆਲੋਚਨਾ ਵਿਚ ਬਿਲਕੁਲ ਥਾਂ ਨਹੀਂ ਜਿਨ੍ਹਾਂ ਆਧਾਰਿਤ ਮੱਧਕਾਲੀ ਸਾਹਿਤ ਦਾ ਨਿਖੇੜਾ ਕੀਤਾ ਜਾ ਸਕੇ । ਇਹ ਆਲੋਚਨਾ ਇਤਿਹਾਸਕ ਬਣਤਰ ਨੂੰ ਨਿਖੇੜਨ ਵਾਲੇ ਅੰਗਾਂ ਨੂੰ ਨਜ਼ਰ-ਅੰਦਾਜ਼ ਕਰਕੇ ਸ਼ੁੱਧ ਸਾਹਿਤਕਤਾ ਨੂੰ ਆਪਣਾ ਅਧਿਐਨ ਵਸਤੂ ਮਿੱਥ ਲੈਂਦੀ ਹੈ। ਇਸੇ ਕਰਕੇ ਇਸ ਪ੍ਰਵਿਰਤੀ ਦੇ ਨਿਖੇੜੇ ਸਾਹਿਤ ਜੁਗਤਾਂ ਤੇ ਆਧਾਰਿਤ ਆਪਣੇ ਅਸਲ ਅਰਥਾਂ ਦੀ ਪਛਾਣ ਤੋਂ ਵੱਖਰੇ ਹੋ ਜਾਦੇ ਹਨ। ਮਿਸਾਲ ਵਜੋਂ ਮੱਧਕਾਲੀ ਕਵਿਤਾ (ਗੁਰਮਤਿ ਕਾਵਿ) ਅਤੇ ਆਧੁਨਿਕ ਕਵਿਤਾ ਦਾ ਨਿਖੇੜਾ ਬਾਣੀ' ਅਤੇ 'ਕਵਿਤਾ' ਰਾਹੀਂ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਇਹ ਪ੍ਰਵਿਰਤੀ ਆਪਣਾ ਅਧਿਐਨ ਮੂਲ ਸੰਰਚਨਾ ਤੇ ਟਿਕਾਉਂਦੀ ਹੋਈ ਬਾਣੀ ਨੂੰ ਬ੍ਰਹਮ-ਕੇਂਦਰਿਤ ਅਤੇ ਕਵਿਤਾ ਨੂੰ ਮਨੁੱਖ ਕੇਂਦਰਿਤ ਸਥਾਪਨਾਵਾਂ ਰਾਹੀਂ ਪ੍ਰਸਤੁਤ ਕਰਦੀ ਹੈ। ਇਹ ਨਿਖੇੜਾ ਇਤਿਹਾਸਕਤਾ ਉਤੇ ਨਾ ਖੜਾ ਹੋਣ ਕਰਕੇ ਨਿਰੋਲ ਸੰਰਚਨਾਤਮਕ ਬਿੰਦੂਆਂ ਤੇ ਸਥਿਤ ਹੈ। ਇਹ ਬਿੰਦੂਆਂ ਨੂੰ ਇਤਿਹਾਸਕ ਪ੍ਰਸੰਗ ਬਗੈਰ ਸਮਝੇ ਕਿਰਤਾ ਦੀ ਆਂਤਰਿਕਤਾ ਤੱਕ ਪਹੁੰਚਣ ਦੇ ਯਤਨਾਂ ਚ ਵਿਸਵਾਸ ਰੱਖਦੀ ਹੈ। "ਕਾਵਿ ਦੀ ਪ੍ਰਤੀਬੱਧਤਾ ਯਥਾਰਥ ਦੇ ਰੂਪ ਸੁਹਜ ਨਾਲ ਹੈ। ਇਸ ਦਾ ਵਾਸਤਾ ਪਰਮਾਰਥ ਨਹੀਂ ਸਗੋਂ ਸੁਹਜਾਰਥ ਹੈ। ਬਾਣੀ ਦਾ ਆਨੰਦ ਮੁਕਤ ਆਵਸਥਾ ਦਾ ਆਨੰਦ ਹੈ ਜਿਸਦੀ ਪ੍ਰਕਿਰਤੀ ਪ੍ਰਾਭੌਤਿਕ ਹੈ। ਕਾਵਿ ਦਾ ਆਨੰਦ ਰਸਾਤਮਕ ਆਨੰਦ ਹੈ। ਇਕ ਦਾ ਪ੍ਰਯੋਜਨ ਬ੍ਰਹਮ ਚੇਤਨਾ ਹੈ ਤਾਂ ਦੂਸਰੇ ਦਾ ਰਸਅਨੁਭੂਤੀ ।"54
ਇਸ ਤਰਾਂ ਦਾ ਵਿਚਾਰ ਇਕ ਹੋਰ ਆਲੋਚਿਕਾ ਦਾ ਹੈ ਜਿਹੜੀ ਅਧਿਆਤਮਕਤਾ ਨੂੰ ਮੁਹਾਵਰਾ ਸਮਝਣ ਦੀ ਬਜਾਏ ਕੇਂਦਰੀ ਬਿੰਦੂ ਮਿੱਥ ਲੈਂਦੀ ਹੈ, "ਨਿਰਨੇ ਵਜੋਂ ਕਿਹਾ ਜਾ ਸਕਦਾ ਹੈ ਕਿ ਮੱਧਕਾਲੀ ਕਾਵਿ ਰੱਬ-ਕੇਂਦਰਤ ਵੀ ਹੈ ਤੇ ਮਨੁੱਖ ਕੇਂਦਰਿਤ ਵੀ। ਹਾਲਾਂਕਿ ਮਨੁੱਖ ਕੇਂਦਰਿਤ ਕਾਵਿ ਵਿਚ ਵੀ ਰਬੀ ਭਉ ਤੇ ਧਾਰਮਿਕ ਚੇਤਨਾ ਬੜੀ ਬਲਵਾਨ ਰੂਪ ਵਿਚ ਸਾਹਮਣੇ ਆਉਂਦੀ "55
ਇਉਂ ਸਪੱਸ਼ਟ ਰੂਪ ਵਿਚ ਸੰਰਚਨਾਵਾਦੀ ਆਲੋਚਨਾ ਸੰਗਠਨੀ ਕੋਟੀਆਂ ਰਾਹੀਂ ਹੀ ਸਾਹਿਤ ਸਿਸਟਮ ਨੂੰ ਸਮਝਣ ਤੇ ਬਲ ਦਿੰਦੀ ਹੈ । ਬਾਕੀ ਸਭ ਗੱਲਾਂ ਨੂੰ ਛੱਡ ਕੇ ਗੁਰਬਾਣੀ ਨੂੰ ਵੀ ਕੋਟੀਆ ਰਾਹੀਂ ਸਮਝਦੀ ਹੋਈ ਆਪਣੀ ਸਥਾਪਨਾ ਪੇਸ਼ ਕਰਦੀ ਹੈ, ਗੁਰਬਾਣੀ ਵਿਚ ਬਹੁਤ ਸਾਰੀਆ ਗੱਲਾਂ ਦੇ ਬਾਵਜੂਦ ਸੰਗਠਨੀ ਕੋਟੀਆਂ ਨਾਮ. ਸ਼ਬਦ ਤੇ ਬ੍ਰਹਮ ਦੀਆਂ ਹਨ। ਇਨ੍ਹਾਂ ਨੂੰ ਧਿਆਨ ਨਾਲ ਵੇਖਿਆ ਪਤਾ ਲੱਗੇਗਾ ਕਿ ਨਾ ਤਾਂ ਨਾਮ ਦਾ ਹੀ ਕੋਈ ਲੁਕਿਆ ਰਹੱਸ ਹੈ, ਨਾ ਸ਼ਬਦ ਦਾ ਤੇ ਨਾ ਹੀ ਬ੍ਰਹਮ ਦਾ ਇਸ ਲਈ ਜਦੋਂ ਵੀ ਗੁਰਬਾਣੀ ਦਾ ਕਾਵਿ ਸਾਸਤ੍ਰ ਤਿਆਰ ਕੀਤਾ ਜਾਵੇਗਾ ਤਾਂ ਇਨ੍ਹਾਂ ਦੀ ਦਿਸਾ ਵਿਚ ਹੀ ਕੀਤਾ ਜਾਵੇਗਾ। 56
ਇਸ ਤਰ੍ਹਾਂ ਸੰਰਚਨਾਵਾਦੀ ਆਲੋਚਨਾ ਸ਼ੁੱਧ ਸਾਹਿਤਕਤਾ ਅਤੇ ਸੰਰਚਨਾਤਮਕ ਕੋਟੀਆਂ ਦਾ ਉਪਯੋਗ ਕਰਦੀ ਹੋਈ ਰਚਨਾ ਦੇ ਸਮਰੱਥ ਅਧਿਐਨ ਦਾ ਸੰਬਾਦ ਰਚਾਉਂਦੀ ਹੈ ਪਰ ਖੁਦ ਗਿਆਨ ਸ਼ਾਸਤਰੀ ਪਰਿਪੇਖ ਨਾਲੋਂ ਵਿਛੁੰਨ ਕੇ ਇਤਿਹਾਸਕ ਮਹੱਤਤਾ ਰਹਿਤ ਅਧਿਐਨ ਕਰਦੀ ਹੈ। ਇਸ ਸੰਬੰਧ ਵਿਚ ਇਕ ਖੋਜ-ਵਿਦਿਆਰਥੀ ਦਾ ਕਥਨ ਉਲੇਖਯੋਗ ਹੈ, ਬ੍ਰਹਮ ਅਤੇ ਮਨੁੱਖ ਭਾਰਤੀ ਚਿੰਤਨ ਦੀ ਪਰੰਪਰਾ ਵਿਚ ਦੇ ਗਿਆਨ ਸ਼ਾਸਤਰੀ (Epistemological) ਯੁਗਾਂ ਦੀਆਂ ਪ੍ਰਮੁੱਖ ਸਥਾਪਨਾਵਾਂ ਹਨ। ਇਨ੍ਹਾਂ ਨੂੰ ਇਨ੍ਹਾਂ ਗਿਆਨ ਸ਼ਾਸਤਰੀ ਯੁਗਾਂ ਦੇ ਪਰਿਪੇਖ ਵਿਚ ਗ੍ਰਹਿਣ ਨਹੀਂ ਕੀਤਾ ਗਿਆ। ਬ੍ਰਹਮ ਅਤੇ ਮਨੁੱਖ ਆਪਣੇ ਬੁਨਿਆਦੀ ਅਤੇ ਜ਼ਰੂਰੀ ਪਰਿਪੇਖ ਤੋਂ ਤੋੜ ਕੇ ਇਨ੍ਹਾਂ ਨਿਖੇੜਿਆਂ ਦਾ ਆਧਾਰ ਬਣਾ ਦਿੱਤੇ ਗਏ ਹਨ। ਇਸ ਲਿਹਾਜ ਨਾਲ ਬ੍ਰਹਮ ਅਤੇ ਮਨੁੱਖ
ਦੀਆਂ ਆਧਾਰ ਸਥਾਪਨਾਵਾਂ ਨੂੰ ਇਤਿਹਾਸਕ ਵਿਕਾਸ ਦੀ ਪ੍ਰਕਿਰਿਆ ਦੇ ਰੂਪ ਵਿਚ ਗ੍ਰਹਿਣ ਨਹੀਂ ਕੀਤਾ ਗਿਆ। "57
ਸੰਰਚਨਾਵਾਦੀ ਪੰਜਾਬੀ ਆਲੋਚਨਾ ਮੱਧਕਾਲੀ ਸਾਹਿਤ ਦਾ ਰੋਟੀਆਂ, ਜੁੱਟਾਂ ਵਿਚ ਬੰਨ੍ਹ ਕੇ ਅਧਿਐਨ ਪ੍ਰਸਤੁਤ ਕਰਦੀ ਹੈ। ਇਸ ਨਾਲ ਰਚਨਾ ਦੀ ਸੰਰਚਨਾ, ਰੂਪਕਤਾ ਅਤੇ ਉਸਦੇ ਅੰਦਰਲੇ ਸੰਗਠਨ ਦਾ ਗਿਆਨ ਤਾ ਹੋ ਜਾਂਦਾ ਹੈ, ਪਰੰਤੂ ਉਸਦਾ ਅਸਲਾ ਵਿਚਾਰਧਾਰਕ ਤੱਤ, ਸਮਾਜਕ ਚੇਤਨਤਾ, ਸੰਰਚਨਾਕਾਰੀ ਚੇਤਨਾ ਪਰੋਖੇ ਰਹਿ ਜਾਂਦੇ ਹਨ। ਰਚਨਾ ਦੀ ਤਕਨੀਕੀ ਜਾਣਕਾਰੀ ਤਾਂ ਉਪਲਬਧ ਹੋ ਜਾਂਦੀ ਹੈ ਪਰੰਤੂ ਕਵਿਤਾ ਦਾ ਕਾਵਿ ਸਿਧਾਂਤ, ਸੁਹਜ ਸ਼ਾਸਤਰ ਜੋ ਵਿਸ਼ੇਸ਼ ਇਤਿਹਾਸਕ ਯੁੱਗ ਚੇਤਨਾ ਦੇ ਅੰਤਰਗਤ ਆਪਣੇ ਜਮਾਤੀ ਜਾਂ ਲੋਕ-ਹਿੱਤੂ ਪੈਂਤੜੇ ਨੂੰ ਪੇਸ਼ ਕਰਦਾ ਹੈ, ਅਧਿਐਨ ਵਸਤੂ ਤੋਂ ਪਰੇਰੇ ਰਹਿ ਜਾਂਦਾ ਹੈ। ਇਸ ਨਾਲ ਬਾਣੀ ਵਿਚਲੇ ਮਾਨਵੀ ਸਰੋਕਾਰ ਅਤੇ ਚਿੰਤਨ ਦੇ ਸੰਕਲਪ ਮੁੱਢੋਂ ਹੀ ਖਾਰਜ ਹੋ ਜਾਂਦੇ ਹਨ। ਇਹ ਆਲੋਚਨਾ ਪ੍ਰਵਿਰਤੀ ਸਮੁੱਚੀ ਗੁਰਬਾਣੀ ਨੂੰ ਸਰਬਕਾਲ ਤੇ ਬਿਨਾਂ ਪਰਖਣ ਲਈ ਪਰਿਪੇਖ ਹੀ ਨਹੀਂ ਉਸਾਰਦੀ। ਵਿਕੋਲਿੱਤਰੀਆਂ ਥਾਵਾਂ ਉਤੇ ਪ੍ਰਸਤੁਤ ਅਧਿਐਨ ਸਰਬਕਾਲੀ ਦਿਸ਼ਾ ਵੱਲ ਹੀ ਵਿਸਤਾਰ ਪ੍ਰਾਪਤ ਕਰਦਾ ਰਿਹਾ ਹੈ, ਬਾਣੀ ਵਿਚ ਇਹ ਲੋਕਿਕ ਦੁੱਖਾਂ ਦਾ ਖੰਡਨ ਇਹ ਲੌਕਿਕ ਸੱਚ ਦੀ ਖਾਤਰ ਨਹੀਂ ਬਲਕਿ ਸਰਬਲੇਕਿਕ ਆਨੰਦ ਦੀ ਖਾਤਰ ਹੈ। "58
ਸੰਰਚਨਾਵਾਦੀ ਆਲੋਚਨਾ ਵਿਚ ਮੱਧਕਾਲੀ ਕਾਵਿ ਸੰਬੰਧੀ ਇਕ ਵਿਰੋਧ ਵੀ ਉਪਜਦਾ ਹੈ। ਜਦੋਂ ਕੁਝ ਆਲੋਚਕ ਨਿਰੋਲ ਭਾਸ਼ਾਈ ਮਾਡਲਾਂ ਤੇ ਆਧਾਰਿਤ ਮੱਧਕਾਲੀ ਸਾਹਿਤ ਦੇ ਅਧਿਐਨ ਵੱਲ ਰੁਚਿਤ ਹੁੰਦੇ ਹਨ ਅਤੇ ਕੁਝ ਸਾਹਿਤ-ਇਤਿਹਾਸ ਦੇ ਪ੍ਰਸੰਗ ਯੁਕਤ ਅਰਥਾਂ ਨੂੰ ਵੀ ਨਾਲ ਲੈ ਕੇ ਚਲਦੇ ਹਨ. ਇਉਂ ਗੁਰਬਾਣੀ ਦੇ ਪ੍ਰਸੰਗ ਵਿਚ ਨਵੀਂ ਦਿਸ਼ਾ ਵੀ ਉਲੀਕੀ ਜਾਂਦੀ ਹੈ । ਗੁਰਬਾਣੀ ਦੇ ਨਾਮ ਸੰਕਲਪ ਬਾਰੇ ਭਾਸ਼ਾਈ ਤੇ ਪ੍ਰਤੀਕ ਮਾੜਲ ਆਧਾਰਤ ਧਾਰਨਾ ਦੀ ਸਥਾਪਤੀ ਇਸ ਤਰ੍ਹਾਂ ਦੀ ਹੈ, ਗੁਰਬਾਣੀ ਵਿਚ ਸੰਪਰਦਾਈ ਪੱਧਰ ਉਪਰ ਚਰਚਿਤ ਨਾਮ ਜਿਥੇ ਧਰਮ-ਯੁਕਤ ਅਧਿਆਤਮਿਕਤਾ ਤੇ ਰਹੱਸਮਈਅਤਾ ਨਾਲ ਜੁੜਿਆ ਹੋਇਆ ਹੈ ਉਥੇ ਵਿਗਿਆਨਕ ਅਰਥਾਂ ਵਿਚ ਭਾਸ਼ਾ ਤੇ ਭਾਸ਼ਾ ਵਿਗਿਆਨ ਦੇ ਮਾਡਲ ਨਾਲ ਜੁੜ ਕੇ ਇਥੇ ਨਾਮ ਗੁਰਬਾਣੀ ਦੇ ਅੰਤਰਗਤ ਉਸ ਸ਼ਾਸਤਰੀ ਨੇਮ ਨਾਲ ਜੁੜਦਾ ਹੈ ਜੋ ਮਾਨਵੀ ਜਗਤ ਦੇ ਵਰਤਾਰੇ ਨੂੰ ਪ੍ਰਕਿਰਤੀ ਨਾਲ ਜੋੜ ਕੇ ਉਸ ਨਾਲੋਂ ਨਿਖੇੜਦਾ ਹੈ ਤੇ ਫੇਰ ਉਸ ਨੂੰ ਵਿਗਿਆਨਕ ਦੇ ਪ੍ਰੇਮ ਮੂਲਕ ਸੂਤਰ ਉਤੇ ਲੈ ਜਾਂਦਾ ਹੈ। "59
ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿਚ ਦੂਜੇ ਤਰ੍ਹਾਂ ਦੀ ਦ੍ਰਿਸ਼ਟੀ ਇਕ ਨਵੀਂ ਦਿਸ਼ਾ ਨੂੰ ਉਲੀਕਦੀ ਹੈ, ਜਿਹੜੀ ਕਾਵਿ ਸਰੋਕਾਰਾਂ ਨੂੰ ਮਾਨਵੀ ਸਰੋਕਾਰਾਂ ਦਾ ਮਹੱਤਵ ਪ੍ਰਦਾਨ ਕਰਦੀ ਹੈ। ਗੁਰੂ ਨਾਨਕ ਬਾਣੀ ਮੂਲ-ਰੂਪ ਵਿਚ ਧਾਰਮਿਕ ਕਾਵਿ ਹੈ। ਇਸ ਦੇ ਸਿਰਜਤ ਸੰਸਾਰ ਵਿਚ ਸਾਹਿਤ, ਸੰਗੀਤ, ਧਰਮ ਅਤੇ ਨੈਤਿਕਤਾ ਦਾ ਵਿੱਚਿੜ ਸੰਜੋਗ ਦ੍ਰਿਸ਼ਟੀਰੀਚਰ ਹੁੰਦਾ ਹੈ। ਮੱਧਕਾਲ ਦੀ ਪ੍ਰਧਾਨ ਚੇਤਨਾ-ਵਿਧੀ (Mode of Conciousness) ਦੇ ਅਨੁਕੂਲ ਇਹ ਮਨੁੱਖੀ ਸਰੋਕਾਰਾਂ ਨੂੰ ਧਾਰਮਿਕ ਮੁਹਾਵਰੇ ਰਾਹੀਂ ਵਿਅਕਤ ਕਰਨ ਵੱਲ ਰੁਚਿਤ ਹੈ । "60
ਉਪਰੋਕਤ ਧਾਰਨਾਵਾਂ ਵਿਚ ਗ੍ਰਹਿਣਯੋਗ ਅਤੇ ਵਿਆਖਿਆਯੋਗ ਅਧਿਐਨ ਵਸਤੂ ਅਲੱਗ / ਅਲੱਗ ਦਿਸ਼ਾਵਾਂ ਗ੍ਰਹਿਣ ਕਰਦਾ ਹੈ ਜਿਸ ਨਾਲ ਆਲੋਚਨਾ ਪ੍ਰਵਿਰਤੀ ਦਾ ਅੰਦਰੂਨੀ ਸੰਕਟ ਉਜਾਗਰ ਹੁੰਦਾ ਹੈ। ਇਹ ਸੰਕਟ ਉਸ ਸਮੇਂ ਚਰਮ ਸੀਮਾ ਤੇ ਪਹੁੰਚ ਜਾਦਾ ਹੈ ਜਦੋਂ ਇਕ ਆਲੋਚਕ ਵੱਖ ਵੱਖ ਸਮੇਂ ਇਕ ਕਵੀ ਬਾਰੇ ਵੱਖ ਵੱਖ ਧਾਰਨਾਵਾਂ ਪ੍ਰਸਤੁਤ ਕਰਦਾ ਹੈ। ਪ੍ਰੋ. ਮੋਹਨ ਸਿੰਘ ਦੀ
ਕਵਿਤਾ ਬਾਰੇ ਤਰਲੋਕ ਸਿੰਘ ਕੰਵਰ ਦੀਆਂ ਟੂਕਾਂ ਹਨ।
ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਪ੍ਰਚੰਡ ਭਾਵੁਕ ਉਤੇਜਨਾ ਨੂੰ ਜਗਾਉਣ ਵਾਲੇ ਤੇ ਸਮਾਜਵਾਦੀ ਉਦੇਸਾਂ ਦਾ ਪ੍ਰਚਾਰ ਕਰਨ ਵਾਲੇ ਕਵੀ ਹਨ। ਇਨ੍ਹਾਂ ਸਾਰਿਆਂ ਦੀਆਂ ਰਚਨਾਵਾਂ ਵਿਚ ਕਾਵਿ ਦੂਜੈਲੇ ਮੁੱਲ ਦਾ ਹੀ ਅਧਿਕਾਰੀ ਰਿਹਾ ਹੈ। ਇਹ ਕਵੀ ਕਾਵਿ ਰਚਦਿਆਂ ਹੋਇਆ ਵੀ ਕਾਵਿ ਨੂੰ ਪ੍ਰਮਾਣਿਕ-ਮੁੱਲ-ਸੰਪੰਨ ਪ੍ਰਾਪਤੀ ਸਵੀਕਾਰ ਕਰਨ ਤੋਂ ਹਿਚਕਚਾਉਂਦੇ ਰਹੇ ਹਨ ।61
ਇਸ ਥਾਂ ਤੇ ਸੰਰਚਨਾਵਾਦੀ ਆਲੋਚਕ ਮੋਹਨ ਸਿੰਘ ਦੀ ਕਵਿਤਾ ਨੂੰ ਸਮਾਜਵਾਦੀ ਉਦੇਸ਼ਾਂ ਦਾ ਪ੍ਰਚਾਰਕ ਮਿਥਦਾ ਹੈ ਅਤੇ ਉਸ ਦੇ ਕਾਵਿ-ਮੁੱਲਾਂ ਨੂੰ ਦੂਜੈਲਾ ਮੰਨਦਾ ਹੈ, ਪਰੰਤੂ ਹੋਰ ਥਾਂ ਤੇ ਵਿਚਾਰ ਪ੍ਰਸਤੁਤ ਕਰਦਾ ਹੋਇਆ ਲਿਖਦਾ ਹੈ:
ਮੋਹਨ ਸਿੰਘ ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਹੋਇਆ ਪੰਜਾਬੀ ਦਾ ਪ੍ਰਸਿੱਧ ਤੇ ਸਿਰਕੱਢ ਸਾਇਰ ਹੈ। ਇਸ ਸਾਰੇ ਸਫਰ ਵਿਚ ਜੇ ਉਸਦੀ ਕਾਵਿਕ ਗਤਿਮਿਤਿ ਸੰਬੰਧੀ ਕੋਈ ਪ੍ਰਸਤਾਵ ਬਣਾਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸੰਵੇਦਨਾ ਤੇ ਪ੍ਰਤੱਖਣ ਨੂੰ ਵੱਧ ਤੋਂ ਵੱਧ ਅਗ੍ਰਭੂਮਨ ਦੇ ਸਕਣ ਵਾਲੀ ਸਮਰੱਥਾ ਮੋਹਨ ਸਿੰਘ ਦੀ ਸ਼ਾਇਰੀ ਪਾਸ ਹੀ ਹੈ 162
ਸੰਰਚਨਾਵਾਦੀ ਪੰਜਾਬੀ ਆਲੋਚਨਾ ਦਾ ਇਸੇ ਹੀ ਤਰ੍ਹਾਂ ਦਾ ਇਕ ਹੋਰ ਪਾਸਾਰ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਕਵਿਤਾ ਬਾਰੇ ਦਿੱਤੀਆਂ ਟਿੱਪਣੀਆਂ ਤੋਂ ਲੱਗ ਜਾਂਦਾ ਹੈ । ਸੰਰਚਨਾਵਾਦੀ ਆਲੋਚਨਾ ਤਿੱਖੇ ਰੂਪ ਵਿਚ ਸ਼ੁੱਧ ਸਾਹਿਤਕਤਾ ਤੇ ਪਹਿਰਾ ਦਿੰਦੀ ਹੋਈ ਤੁਹਜ ਸਿਰਜਣਾ ਨੂੰ ਹੀ ਪ੍ਰਾਥਮਿਕਤਾ ਦਿੰਦੀ ਹੈ। ਪਰੰਤੂ ਇਹ ਇਸ ਪੱਖ ਤੋਂ ਏਨੀ ਉਲਾਰ ਹੋ ਜਾਂਦੀ ਹੈ ਕਿ ਅਗਾਂਹਵਧੂ ਵਿਚਾਰਧਾਰਾ ਜਾਂ ਵਿਚਾਰਕ ਕਵਿਤਾ ਨੂੰ ਕਾਵਿ-ਖੇਤਰ ਦੀ ਵਸਤੂ ਤੋਂ ਹੀ ਇਨਕਾਰੀ ਹੋ ਜਾਂਦੀ ਹੈ। ਪ੍ਰਗਤੀਵਾਦੀ ਪੰਜਾਬ ਕਾਵਿ ਧਾਰਾ ਬਾਰੇ ਕੁਝ ਅਜਿਹੇ ਵਿਚਾਰਾਂ ਨੂੰ ਪ੍ਰਗਟ ਕਰਦੀ ਹੈ ਇਹ ਧਾਰਨਾ:
ਪ੍ਰਗਤੀਵਾਦੀ ਕਾਵਿ ਤਾਂ ਖੈਰ, ਚਿਹਨਾਤਮਕ ਕਥਨ ਤੱਕ ਸੀਮਿਤ ਹੈ ਹੀ, ਓਥੇ ਕਾਵਿ ਵਸਤੂ ਅਤੇ ਇਤਿਹਾਸ ਵਸਤੂ ਇਕ ਦੂਜੇ ਦੇ ਇਤਨਾ ਸਮਰੂਪ ਹੋ ਗਏ ਹਨ ਕਿ ਪ੍ਰਤੀਕਾਤਮਕ ਅਭਿਵਿੰਜਨ ਵਾਸਤੇ ਕੋਈ ਵੀ ਮੌਕਾ ਨਹੀਂ ਰਿਹਾ। ਅਭਿਵਿਅੰਜਨ ਕਲਾ ਨੂੰ ਇਸ ਕਾਵਿ-ਧਾਰਾ ਦਾ ਯੋਗਦਾਨ ਅਸਲੇ ਨਾ ਹੋਣ ਬਰਾਬਰ ਹੈ। ਮੇਰੀ ਜਾਚੇ ਇਹ ਕਾਵਿ-ਧਾਰਾ ਅਭਿਵਿਅੰਜਨ ਦ੍ਰਿਸ਼ਟੀ ਤੋਂ ਰਿਣ ਦਾਨ ਲਈ ਹੀ ਯਾਦ ਕੀਤੀ ਜਾਵੇਗੀ ਯੋਗਦਾਨ ਲਈ ਨਹੀਂ । ਲੱਖਣਾ ਅਤੇ ਅਭਿਵਿਅੰਜਨਾ ਦੀ ਜੋ ਮਾੜੀ ਮੋਟੀ ਵਰਤੋਂ ਪ੍ਰਗਤੀਵਾਦੀ ਕਾਵਿ ਰਚਨਾ ਤੋਂ ਪਹਿਲਾਂ ਹੁੰਦੀ ਸੀ, ਇਸ ਕਾਵਿ-ਧਾਰਾ ਨੇ ਉਸ ਨੂੰ ਵੀ ਆਪਣੇ ਅਧਿਕਾਰ ਖੇਤਰ ਵਿਚੋਂ ਖਾਰਜ ਕਰ ਦਿੱਤਾ ।63
ਉਪਰੋਕਤ ਧਾਰਨਾ ਜਿਥੇ ਦਵੈਖ, ਅਤੇ ਵਿਰੋਧ 'ਚੋਂ ਉਤਪੰਨ ਹੁੰਦੀ ਹੈ ਉਥੇ ਵਿਚਾਰਧਾਰਕ ਤੌਰ ਤੇ ਕਲਾ ਕਲਾ ਲਈ ਦੇ ਸਿਧਾਂਤ ਦੇ ਨੇੜੇ ਹੋ ਜਾਂਦੀ ਹੈ ਅਤੇ ਬੁਰਜੁਆ ਵਿਚਾਰਧਾਰਕ ਦ੍ਰਿਸ਼ਟੀ ਦੀ ਸਥਾਪਨਾ ਵੀ ਕਰਦੀ ਹੈ। ਇਹ ਦ੍ਰਿਸ਼ਟੀ ਪ੍ਰਗਤੀਵਾਦੀ ਕਾਵਿ-ਧਾਰਾ ਦੇ ਸਰਬਪੱਖੀ ਵਿਸ਼ਲੇਸਣ ਤੋਂ ਰੋਕਦੀ ਹੈ ਅਤੇ ਇਸ ਦੇ ਯੋਗਦਾਨ ਤੇ ਸਾਰਥਕਤਾ ਨੂੰ ਸਰਲ ਧਾਰਨਾ ਅਪਣਾ ਕੇ ਤੱਜ ਦਿੱਤਾ ਜਾਂਦਾ ਹੈ । ਇਹ ਸੰਕਟ ਵਿਹਾਰਕ ਰੂਪ ਵਿਚ ਅੱਜ ਤੱਕ ਪਨਪ ਰਿਹਾ ਹੈ ।
ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਹਾਰਕ ਖੇਤਰ ਵਿਚ ਟੈਕਸਟ ਦਾ ਪਾਠ ਕਰਦੀ ਹੋਈ ਰਚਨਾ ਦਾ ਇਤਿਹਾਸਮੁਕਤ ਚਿਤਰ ਉਘਾੜਦੀ ਹੈ। ਇਸ ਇਤਿਹਾਸ-ਮੁਕਤ ਅਧਿਐਨ ਵਿਚ ਟੈਕਸਟ ਨੂੰ ਕਈ ਵਾਰ ਮਕਾਨਕੀ ਢੰਗ ਨਾਲ ਸਿਧਾਂਤ ਉਪਰ ਘਟਾਓਵਾਦੀ ਬਿਰਤੀ ਅਨੁਸਾਰ ਢੁਕਾਉਣ ਲੱਗ ਜਾਂਦੀ ਹੈ ਅਤੇ ਸ਼ੁੱਧ-ਸਾਹਿਤਕਤਾ ਦਾ ਮਸਲਾ ਵੀ ਦੁਜੈਲਾ ਅਤੇ ਗਣਿਤਮੁਖੀ ਹੋ
ਜਾਂਦਾ ਹੈ। ਹਰਿਭਜਨ ਸਿੰਘ ਦਾ ਨਿਬੰਧ 'ਅਧ ਚਾਨਣੀ ਰਾਤ - ਥੀਮਿਕ ਅਧਿਐਨ 64 ਤਰਲੋਕ ਸਿੰਘ ਕੰਵਰ ਦਾ ਨਿਬੰਧ 'ਗੁਰਬਾਣੀ ਵਿਚ ਨਾਮ ਸ਼ਬਦ ਦਾ ਸਭਿਆਚਾਰ 65 ਗੁਰਚਰਨ ਸਿੰਘ ਦਾ ਨਿਬੰਧ ਗੁਰਬਾਣੀ ਤੇ ਪੂਰਬੀ-ਵਿਸ਼ਵ ਦ੍ਰਿਸ਼ਟੀ 66 ਆਦਿਕ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿਚ ਸਿਧਾਂਤਕ ਸ਼ਬਦਾਵਲੀ ਅਤੇ ਸਿਧਾਂਤ ਰਚਨਾ ਤੇ ਭਾਰੂ ਹੋ ਜਾਂਦਾ ਹੈ। ਰਚਨਾ ਦਾ ਅਧਿਐਨ ਤਕਨੀਕੀ ਜਾਂ ਮਕਾਨਕੀ ਹੀ ਨਹੀਂ ਬਣਦਾ ਸਗੋਂ ਘਟਾਉਵਾਦੀ ਬਿਰਤੀ ਦਾ ਲਖਾਇਕ ਵੀ ਬਣਦਾ ਹੈ। ਇਸ ਵਿਚ ਤਰਕ ਰਹਿਤ ਅਧਿਐਨ ਵੀ ਮਿਲਦਾ ਹੈ ਜੋ ਮਨਇੱਛਤ ਵਿਚਾਰਾਂ ਤੇ ਆਧਾਰਿਤ ਹੈ, ਆਧੁਨਿਕ ਸਮੇਂ ਵਿਚ ਸਮਾਜਵਾਦੀ ਸਾਹਿਤ ਨੂੰ ਜੇ ਇਕ ਪਾਸੇ ਕਰ ਦੇਈਏ ਤਾਂ ਬਾਕੀ ਦਾ ਸਾਹਿਤ ਵਿਅਕਤੀਗਤ ਮਨੋਭਾਵਾਂ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੈ। ਸਾਹਿਤ ਇਸ ਤਰ੍ਹਾਂ ਸਮੂਹਤਾਵੀ ਤੋਂ ਵਿਅਕਤੀਭਾਵੀ ਹੁੰਦਾ ਰਿਹਾ ਹੈ।"67
ਉਪਰੋਕਤ ਕਥਨ ਦੀ ਤਰਕ ਰਹਿਤ ਦ੍ਰਿਸ਼ਟੀ ਸਵੈ-ਰੂਪ ਵਿਚ ਹੀ ਸਪੱਸ਼ਟ ਹੈ ਕਿ ਆਲੋਚਕ ਮਕਾਨਕੀ ਰੂਪ ਦੀ ਧਾਰਨਾ ਤੇ ਖੜਕੇ ਸਿਧਾਂਤ ਸਿਰਜਣਾ ਕਰ ਰਿਹਾ ਹੈ।
ਇਸ ਸੰਰਚਨਾਵਾਦੀ ਪੰਜਾਬੀ ਆਲੋਚਨਾ ਦਾ ਸਿਧਾਤਕ ਅਤੇ ਵਿਹਾਰਕ ਪਰਿਪੇਖ ਪੰਜਾਬੀ ਆਲੋਚਨਾ ਵਿਚ ਇਕ ਵਿਲੱਖਣ ਪਛਾਣ ਬਣਾਉਂਦਾ ਹੋਇਆ ਵਿਚਾਰਧਾਰਕ ਰੂਪ ਵਿਚ ਵੀ ਕਈ ਨਵੀਆਂ ਸਥਾਪਤੀਆਂ ਕਰਦਾ ਹੈ।
ਵਿਚਾਰਧਾਰਕ ਪਛਾਣ-ਚਿੰਨ੍ਹ :
ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਸ਼ਵ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾ ਤੇ ਆਧਾਰਤ ਹੈ। ਇਹ ਆਪਣੇ ਚਿੰਤਨ ਨੂੰ ਗੁੰਮਨਾਮ ਚਿੰਤਨ, ਵਿਗਿਆਨਕ ਵਿਧੀ ਅਤੇ ਵਿਚਾਰਧਾਰਾ ਰਹਿਤ ਮੰਨਦੀ ਹੈ। ਇਹ ਚਿੰਤਨ ਸਾਹਿਤ ਨੂੰ ਇਕ ਭਾਸ਼ਾ ਮੰਨਦਾ ਹੈ, ਭਾਸ਼ਾ ਸਮਾਜ ਦੇ ਸਾਰੇ ਵਰਗਾਂ ਦੀ ਇਕ ਹੁੰਦੀ ਹੈ, ਇਸੇ ਕਰਕੇ ਇਹ ਵਾਦ ਮੁਕਤ ਹੁੰਦੀ ਹੋਈ ਸਾਰੇ ਸਮਾਜ ਦੀ ਸਾਝੀ ਭਾਸ਼ਾ ਹੈ, ਕਿਸੇ ਵਰਗ ਵਿਸ਼ੇਸ਼ ਦੀ ਨਹੀਂ। ਭਾਸ਼ਾ ਦਾ ਸਿਸਟਮ ਅਤੇ ਵਿਆਕਰਣ ਸਾਰੇ ਸਮਾਜ ਲਈ ਸਾਂਝਾ ਹੈ। ਇਸੇ ਆਧਾਰਿਤ ਸੰਰਚਨਾਵਾਦੀ ਪੰਜਾਬੀ ਆਲੋਚਨਾ ਇਸ ਨੂੰ ਵਿਚਾਰਧਾਰਾ ਰਹਿਤ ਮੰਨਦੀ ਹੈ। ਸੰਰਚਨਾਵਾਦ ਨਾ ਕੋਈ ਦਾਰਸ਼ਨਿਕ ਲਹਿਰ ਹੈ ਨਾ ਸਾਹਿਤਕ ਪ੍ਰਵਿਰਤੀ। ਇਹ ਕੋਈ ਸਕੂਲ ਵੀ ਨਹੀਂ । ਇਹ ਇਕ ਚਿੰਤਨ ਦ੍ਰਿਸਟੀ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਅੰਤਰ- ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ। "68 ਜਾਂ "ਸੰਰਚਨਾਵਾਦ ਕੋਈ ਸਿਧਾਂਤ ਨਹੀਂ, ਇਹ ਕੇਵਲ ਇਕ ਦ੍ਰਿਸ਼ਟੀ ਬਿੰਦੂ ਹੈ ਗਿਆਨ ਪ੍ਰਾਪਤੀ ਦਾ । 69
ਸੰਰਚਨਾਵਾਦ ਨਾ ਦਾਰਸ਼ਨਿਕ ਲਹਿਰ, ਨਾ ਸਾਹਿਤਕ ਪ੍ਰਵਿਰਤੀ ਨਾ ਕੋਈ ਸਿਧਾਂਤ ਹੈ। ਇਸ ਦਾ ਬੁਨਿਆਦੀ ਆਧਾਰ ਭਾਸ਼ਾ ਹੈ ਇਸ ਲਈ ਵਿਚਾਰਧਾਰਾ ਵਰਗੀ ਕੋਈ ਸ਼ੈਅ ਨਾਲ ਇਸ ਦਾ ਸੰਬੰਧ ਨਹੀਂ । ਇਹ ਚਿੰਤਨ ਤਾਂ ਸਾਹਿਤ ਵਿਚ ਵਿਚਾਰਧਾਰਾ ਦੇ ਮਹੱਤਵਪੂਰਨ ਤੱਤ ਤੋਂ ਵੀ ਇਨਕਾਰੀ ਹੈ। ਸੰਰਚਨਾਵਾਦੀ ਚਿੰਤਨ ਅੱਜ ਸਾਹਿਤ ਨੂੰ ਕਿਸੇ ਸਮਾਜਕ ਵਰਗ ਦਾ ਪ੍ਰਤਿਨਿਧ ਜਾਂ ਕਿਸੇ ਵਿਚਾਰਧਾਰਾ ਦਾ ਐਲਾਨ ਨਹੀਂ ਮੰਨਦਾ । "70
ਸਾਹਿਤ ਆਲੋਚਨਾ ਸਿਰਫ ਪਾਠ ਦਾ ਅਧਿਐਨ ਜਾਂ ਸੁਹਜ ਸੰਰਚਨਾ ਦਾ ਵਿਸ਼ਲੇਸ਼ਣਮਈ ਪਾਠ ਹੀ ਨਹੀਂ ਹੁੰਦਾ ਸਗੋਂ ਇਕ ਵਿਚਾਰਧਾਰਕ ਮਸਲਾ ਵੀ ਹੁੰਦਾ ਹੈ। ਹਰ ਆਲੋਚਨਾ ਵਿਧੀ ਦਾ ਆਪਣਾ ਵਿਚਾਰਧਾਰਕ ਆਧਾਰ ਹੁੰਦਾ ਅਤੇ ਅੰਤਿਮ ਰੂਪ ਵਿਚ ਉਹ ਕਿਸੇ ਵਿਚਾਰਧਾਰਾ ਨੂੰ ਸਥਾਪਤ
ਕਰ ਰਹੀ ਹੁੰਦੀ ਹੈ ਜਾਂ ਵਿਸਥਾਪਤ। ਇਸ ਪਿਛੇ ਕੋਈ ਜੀਵਨ-ਦ੍ਰਿਸ਼ਟੀ ਜਾਂ ਵਿਸ਼ਵ ਦ੍ਰਿਸ਼ਟੀਕੋਣ ਜਰੂਰ ਕਾਰਜਸ਼ੀਲ ਹੁੰਦਾ ਹੈ। ਹਰ ਪ੍ਰਕਾਰ ਦੀ ਮਹੱਤਵਪੂਰਨ ਸਮੀਖਿਆ ਦ੍ਰਿਸ਼ਟੀ ਜਾਂ ਸਾਹਿਤ ਚਿੰਤਨ ਦੇ ਪਿੱਛੇ ਜਾਂ ਉਸਦੀ ਬੁਨਿਆਦ ਵਿਚ ਕੋਈ ਨਾ ਕੋਈ ਜੀਵਨ-ਦ੍ਰਿਸ਼ਟੀ ਜਾਂ ਵਿਸ਼ਵ ਦ੍ਰਿਸ਼ਟੀ ਹੁੰਦੀ ਹੈ।71
ਜਦੋਂ ਕੋਈ ਆਲੋਚਨਾਤਮਕ ਪ੍ਰਵਿਰਤੀ ਆਲੋਚਨਾਤਮਕ ਅਮਲ 'ਚੋਂ ਗੁਜ਼ਰਦੀ ਹੈ ਤਾਂ ਉਹ ਸਮਾਜ ਦੇ ਬਾਕੀ ਵਰਤਾਰਿਆਂ ਨਾਲ ਕਿਸੇ ਨਾ ਕਿਸੇ ਪੱਧਰ ਤੇ ਅੰਤਰ-ਸੰਬੰਧਿਤ ਹੁੰਦੀ ਹੈ ਜੋ ਅੰਤਿਮ ਰੂਪ ਵਿਚ ਮਾਨਵੀ ਕਦਰਾਂ ਕੀਮਤਾ ਦੇ ਪ੍ਰਬੰਧ ਨਾਲ ਜੁੜਦੇ ਹਨ। ਇਹ ਪ੍ਰਕਿਰਿਆ ਵਿਚਾਰਧਾਰਕ ਪ੍ਰਕਿਰਿਆ ਦੀ ਧਾਰਨੀ ਹੁੰਦੀ ਹੈ। ਇਸ ਲਈ ਕੋਈ ਵੀ ਚਿੰਤਨ ਗੁੰਮਨਾਮ ਜਾਂ ਵਿਚਾਰਧਾਰਾ ਰਹਿਤ ਨਹੀਂ ਹੁੰਦਾ, ਸਗੋਂ ਵਿਚਾਰਧਾਰਾ ਤੋਂ ਮੁਨਕਰ ਹੋਣਾ ਵੀ ਵਿਸ਼ੇਸ਼ ਕੀਮਤ ਪ੍ਰਬੰਧ ਦਾ ਧਾਰਨੀ ਹੋਣਾ ਹੈ। ਸੰਰਚਨਾਵਾਦ ਇਕ ਵਿਧੀ ਹੈ ਪਰ ਇਸ ਵਿਧੀ ਦੀ ਵਰਤੋਂ ਕਿਸ ਹਿੱਤ ਲਈ ਹੋ ਰਹੀ ਹੈ ਇਥੋਂ ਹੀ ਇਸਦੇ ਵਿਚਾਰਧਾਰਕ ਪਛਾਣ-ਚਿੰਨ੍ਹਦਾ ਨਿਰਧਾਰਨ ਹੁੰਦਾ ਹੈ। ਸੰਰਚਨਾਵਾਦ ਇਕ ਮਹੱਤਵਪੂਰਨ ਅਧਿਅਨ ਵਿਧੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਨੂੰ ਕੋਈ ਕਿਸ ਵਿਚਾਰਧਾਰਾ ਦੀ ਚੜ੍ਹਤ ਲਈ ਕਿਵੇਂ ਵਰਤ ਰਿਹਾ ਹੈ।"72
ਇਕ ਹੋਰ ਚਿੰਤਕ ਦੇ ਸ਼ਬਦਾਂ ਵਿਚ :
ਵਿਧੀ ਹੋਣ ਕਰਕੇ ਸੰਰਚਨਾਵਾਦ ਸੰਬੰਧੀ ਸਹੀ ਅਤੇ ਵਿਗਿਆਨਕ ਪਹੁੰਚ ਅਪਣਾਉਣ ਲਈ ਇਹ ਦੱਖਣਾ ਜ਼ਰੂਰੀ ਹੈ ਕਿ ਉਸਨੂੰ ਵਰਤਣ ਵਾਲਾ ਚਿੰਤਕ ਸੁਚੇਤ ਜਾਂ ਅਚੇਤ ਰੂਪ ਵਿਚ ਇਸ ਨੂੰ ਕਿਵੇਂ ਕਿੱਥੇ, ਕਿਸ ਲਈ ਵਰਤ ਰਿਹਾ ਹੈ ? ਜਾਂ ਇਸ ਨੂੰ ਕੀ ਵਿਚਾਰਧਾਰਕ ਰੂਪ ਦੇ ਰਿਹਾ ਹੈ ? ਜਾ ਇਸ ਨੂੰ ਕਿਸ ਵਿਚਾਰਧਾਰਾ ਦਾ ਅੰਗ ਬਣਾ ਰਿਹਾ ਹੈ।73
ਉਪਰੋਕਤ ਕਥਨਾ ਤੋਂ ਇਕ ਗੱਲ ਸਹਿਜੇ ਹੀ ਸਪੱਸਟ ਹੁੰਦੀ ਹੈ ਕਿ ਸੰਰਚਨਾਵਾਦ ਭਾਸ਼ਾ ਵਿਗਿਆਨ ਦੇ ਮਾਡਲਾਂ ਤੇ ਆਧਾਰਤ ਇਕ ਵਿਧੀ ਹੁੰਦੇ ਹੋਏ ਇਸ ਨੂੰ ਵਿਹਾਰਕ ਪਰਿਪੇਖ 'ਚ ਕਿਸ ਵਿਚਾਰਧਾਰਕ ਉਸਾਰੀ ਲਈ ਵਰਤਿਆ ਜਾ ਰਿਹਾ ਹੈ, ਮਹੱਤਵਪੂਰਨ ਹੈ। ਸਿਧਾਂਤਕ ਅਤੇ ਵਿਹਾਰਕ ਅਧਿਐਨ ਉਪਰੰਤ ਸੰਰਚਨਾਵਾਦੀ ਪੰਜਾਬੀ ਆਲੋਚਨਾ ਦੇ ਕੁਝ ਵਿਚਾਰਧਾਰਕ ਪਹਿਲੂਆਂ ਨੂੰ ਨਿਮਨ ਲਿਖਤ ਰੂਪ 'ਚ ਅੰਕਿਤ ਕਰ ਸਕਦੇ ਹਾਂ।
ਸਾਹਿਤ ਦੀ ਨਿਰਪੇਖ ਖੁਦਮੁਖਤਾਰ ਹੋਂਦ ਦਾ ਸੰਕਲਪ ਸੰਰਚਨਾਵਾਦੀ ਪੰਜਾਬੀ ਆਲੋਚਨਾ ਦਾ ਮੁੱਖ ਬਿੰਦੂ ਹੈ। ਇਹ ਆਲੋਚਨਾ ਪ੍ਰਵਿਰਤੀ ਸਮਾਜਕ, ਰਾਜਨੀਤਕ, ਆਰਥਕ, ਧਾਰਮਕ ਅਤੇ ਨੈਤਿਕ ਪ੍ਰਬੰਧ ਜਾਂ ਖੇਤਰ ਨੂੰ ਰਚਨਾ ਬਾਹਰੇ ਸਮਝਦੀ ਹੈ ਜਦੋਂਕਿ ਇਹ ਸਾਰੇ ਖੇਤਰ ਅੰਤਰ-ਸੰਬੰਧਤ ਹਨ। ਕੁਝ ਅਜਿਹੇ ਲੱਛਣ ਹਨ ਜਿਨ੍ਹਾਂ ਕਰਕੇ ਇਨ੍ਹਾਂ ਦੀ ਵੱਖਰੀ ਸਾਪੇਖਕ ਹੋਂਦ ਹੈ । ਪਰੰਤੂ ਇਹ ਪ੍ਰਵਿਰਤੀ ਨਿਰਪੇਖ ਖੁਦਮੁਖਤਾਰ ਹੋਂਦ ਦਾ ਸੰਕਲਪ ਸਥਾਪਤ ਕਰਕੇ ਆਦਰਸ਼ਵਾਦੀ ਵਿਚਾਰਧਾਰਾ ਦੀ ਧਾਰਨੀ ਬਣਦੀ ਹੈ ਇਸੇ ਕਰਕੇ ਉਹ ਨਿਰਪੇਖਤਾ ਵਿਚੋਂ ਸ਼ੁੱਧ ਸਾਹਿਤਕਤਾ ਤੇ ਧਿਆਨ ਕੇਂਦਰਿਤ ਕਰਦੀ ਹੈ ਅਤੇ ਇਸ ਨੂੰ ਮਾਨਵੀ ਚਿੰਤਨ ਦੇ ਸਰੋਕਾਰਾਂ ਤੋਂ ਅਲਹਿਦਾ ਕਰ ਦਿੰਦੀ ਹੈ । ਇਹ ਅਲਹਿਦਗੀ ਵਿਚਾਰਧਾਰਕ ਤੌਰ ਤੇ ਆਦਰਸ਼ਵਾਦੀ ਦ੍ਰਿਸ਼ਟੀ ਦੀ ਲਖਾਇਕ ਹੋ ਨਿਬੜਦੀ ਹੈ।
ਇਹ ਚਿੰਤਨ-ਵਿਧੀ ਸਾਹਿਤ ਨੂੰ ਸਮਕਾਲਕ ਮੰਨਦੀ ਹੈ ਅਤੇ ਇਤਿਹਾਸਕ ਪ੍ਰਵਾਹ ਤੋਂ ਅਲੱਗ ਕਰਕੇ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਇਕਾਲਕ ਮਾਡਲ ਆਧਾਰਿਤ ਅਧਿਐਨ
ਕਰਦੀ ਹੈ। ਇਸ ਨਾਲ ਸਾਹਿਤ ਇਤਿਹਾਸਕ ਯੁੱਗ ਚੇਤਨਾ ਤੋਂ ਬਾਹਰੀ ਹੋ ਕੇ ਰਚਨਾਤਮਕ ਕੋਟੀਆਂ ਵਿਚ ਵੰਡਿਆ ਜਾਂਦਾ ਹੈ। ਸਮਕਾਲੀਨ ਪਰਿਸਥਿਤੀਆਂ ਹੀ ਮਹੱਤਵਸ਼ਾਲੀ ਨਹੀਂ ਹੁੰਦੀਆਂ ਸਗੋਂ ਇਤਿਹਾਸ ਵੀ ਕਿਸੇ ਰਚਨਾ ਦੇ ਸਮੁੱਚੇ ਪਰਿਪੇਖ ਨੂੰ ਸਮਝਣ ਲਈ ਜ਼ਰੂਰੀ ਹੁੰਦਾ ਹੈ । ਇਥੇ ਸੰਰਚਨਾਵਾਦੀ ਚਿੰਤਨ ਰਚਨਾ ਦੇ ਇਕਹਿਰੇ ਅਰਥਾਂ ਦਾ ਧਾਰਨੀ ਹੋ ਜਾਂਦਾ ਹੈ। ਰਚਨਾ ਦਾ ਸਰਬਪੱਖੀ ਅਤੇ ਬਾਹਰਮੁਖੀ ਅਧਿਐਨ ਇਤਿਹਾਸਕ ਪ੍ਰਸੰਗ ਬਿਨ੍ਹਾਂ ਨਹੀਂ ਹੋਵੇਗਾ। ਇਉਂ ਕੀਤਾ ਅਧਿਐਨ ਅੰਸ਼ਿਕ ਹੋਵੇਗਾ ਅਤੇ ਵਿਚਾਰਧਾਰਕ ਤੌਰ ਤੇ ਖੰਡਿਤ ਪ੍ਰਵਿਰਤੀ ਦਾ ਹੋਵੇਗਾ ਜਿਹੜਾ ਸਮੇਂ ਦੀ ਭਾਰੂ ਅਤੇ ਹਾਕਮ ਜਮਾਤ ਦੀ ਵਿਚਾਰਧਾਰਾ ਦਾ ਪੱਖ ਪੂਰੇਗਾ। ਸੰਰਚਨਾਵਾਦੀ ਆਲੋਚਨਾ ਦੀ ਵਿਚਾਰਧਾਰਾ ਵੀ ਇਸੇ ਪ੍ਰਕ੍ਰਿਤੀ ਦੀ ਲਖਾਇਕ ਹੈ।
ਸੰਰਚਨਾਵਾਦੀ ਆਲੋਚਨਾ ਪਾਠ ਕੇਂਦਰਿਤ ਆਲੋਚਨਾ ਹੈ। ਇਹ ਰਚਨਾਕਾਰ ਉਸਦਾ ਜੀਵਨ ਵਿਅਕਤੀਤਵ, ਦ੍ਰਿਸ਼ਟੀਕੋਣ ਵਿਚਾਰਧਾਰਾ ਆਦਿ ਨੂੰ ਪਾਠ ਬਾਹਰਾ ਮੰਨਦੀ ਹੈ। ਇਸ ਨਾਲ ਰਚਨਾ ਸਿਰਫ਼ ਜੁਗਤਾਂ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ। ਉਹ ਆਪਣੀ ਕਾਵਿ ਸਾਰਥਕਤਾ ਤੱਕ ਨਹੀਂ ਪਹੁੰਚਦੀ। ਇਸ ਤੇ ਇਕ ਆਲੋਚਕ ਭਾਵਪੂਰਤ ਟਿੱਪਣੀ ਕਰਦਾ ਹੈ । ਸੰਰਚਨਾਵਾਦੀ ਆਲੋਚਨਾ ਕਿਸੇ ਸਾਹਿਤਿਕ ਕਿਰਤ ਨੂੰ ਸਾਹਿਤਕਾਰ, ਪਾਠਕ ਤੇ ਹੋਰ ਸਮਾਜਕ ਪ੍ਰਸੰਗਾਂ ਤੋਂ ਅਲੱਗ ਕਰਕੇ ਉਸਦੀ ਬਣਤਰ ਤੇ ਬੁਣਤੀ ਨੂੰ ਸੁਤੰਤਰ ਰੂਪ ਵਿਚ ਸਮਝਣ ਵੱਲ ਰੁਚਿਤ ਹੁੰਦੀ ਹੈ ਤੇ ਇਹ ਸਮਝਾ ਦਿੰਦੀ ਹੈ ਕਿ ਧੁਨੀ ਕਿਸ ਤਰ੍ਹਾਂ ਪੈਦਾ ਹੁੰਦੀ ਹੈ। ਇਸ ਲਈ ਪਹੁੰਚ ਕੇਵਲ ਸਾਧਨ (ਸੰਰਚਨਾ) ਤੱਕ ਹੈ, ਕਿਰਤ ਦੇ ਮੰਤਵ (ਧੁਨੀ) ਤੱਕ ਨਹੀਂ । ਵੱਧ ਤੋਂ ਵੱਧ ਸੰਰਚਨਾ' ਤੇ ਧੁਨੀ ਇਕੋ ਗੱਲ ਦੱਸ ਕੇ ਸੰਰਚਨਾਵਾਦੀ ਆਲੋਚਕ ਸਾਧਨ' ਤੇ 'ਮੰਤਵ ਦੇ ਨਿਖੇੜ ਨੂੰ ਧੁੰਦਲਾ ਕਰ ਦਿੰਦਾ ਹੈ। "74
ਸੰਰਚਨਾਵਾਦੀ ਪੰਜਾਬੀ ਆਲੋਚਨਾ ਸਾਧਨ ਅਤੇ ਮੰਤਵ ਨੂੰ ਧੁੰਦਲਾ ਕਰਕੇ ਵਿਸ਼ੇਸ਼ ਬੁਰਜਵਾ ਵਿਚਾਰਧਾਰਾ ਦੇ ਹਿੱਤਾਂ ਨੂੰ ਪੂਰਦੀ ਹੈ ਕਿਉਂਕਿ ਬੁਰਜ਼ਵਾ ਦਰਸਨ ਸਾਹਿਤ ਦੀ ਲੋਕ-ਹਿੱਤੂ ਸਾਰਥਕਤਾ ਜਾਂ ਲੋਕ ਵਿਰੋਧੀ ਧਾਰਨਾ ਨੂੰ ਨਿਖੇੜਨਾ ਨਹੀਂ ਚਾਹੁੰਦਾ। ਇਸੇ ਕਰਕੇ ਸਾਹਿਤ ਨੂੰ ਇਕ ਸੁਹਜ ਆਨੰਦ' ਦੀ ਵਸਤੂ ਦੱਸ ਕੇ ਉਸਦੇ ਅਸਲੇ ਅਤੇ ਵਿਚਾਰਧਾਰਕ ਮਹੱਤਵ ਨੂੰ ਖਾਰਜ ਕਰ ਦਿੰਦਾ ਹੈ।
ਆਦਰਸ਼ਵਾਦੀ ਫਲਸਫੇ ਦਾ ਵਿਚਾਰ ਹੈ ਕਿ ਵਿਚਾਰਾਂ ਚੋਂ ਵਿਚਾਰ ਜਨਮ ਦੇ ਹਨ, ਨੂੰ ਅਪਣਾ ਕੇ ਸੰਰਚਨਾਵਾਦੀ ਆਲੋਚਨਾ ਆਦਰਸ਼ਕ ਦ੍ਰਿਸ਼ਟੀਕੋਣ ਨੂੰ ਸਥਾਪਤ ਕਰਦੀ ਹੈ। ਵਿਚਾਰਾਂ ਵਿਚੋਂ ਵਿਚਾਰ ਪੈਦਾ ਹੁੰਦੇ ਹਨ ਅਤੇ ਸਾਹਿਤ ਵਿਚੋਂ ਸਾਹਿਤ । "75 ਇਸ ਧਾਰਨਾ ਰਾਹੀਂ ਸ਼ੁੱਧ ਰੂਪ ਵਿਚ ਆਦਰਸ਼ਵਾਦੀ ਪ੍ਰਵਿਰਤੀ ਦੇ ਵਿਚਾਰ ਦੀ ਪਛਾਣ ਹੈ ਜਦੋਂ ਕਿ "ਇਹ (ਸਾਹਿਤ) ਤਾਂ ਕਿਸੇ ਖਾਸ ਦੇਸ਼ ਅਤੇ ਕਾਲ ਵਿਚ ਮੌਜੂਦ ਇਕ ਵਿਸ਼ਿਸ਼ਟ ਸਮਾਜ-ਆਰਥਕ ਪ੍ਰਵੇਸ ਦੇ ਹੱਡ ਮਾਸ ਦੇ ਬਣੇ ਹੋਏ, ਸੰਵੇਦਨਸ਼ੀਲ ਅਤੇ ਸੁਚੇਤ ਹਿੱਸੇ ਦੀ ਰਚਨਾਤਮਕ ਕਾਰਵਾਈ (ਸਰਗਰਮੀ) ਦਾ ਨਤੀਜਾ ਹੁੰਦਾ ਹੈ ।"76 ਸੰਰਚਨਵਾਦੀ ਪੰਜਾਬੀ ਆਲੋਚਨਾ ਵਿਚਾਰਧਾਰਕ ਤੌਰ ਤੇ ਰਚਨਾ ਦੇ ਅੰਦਰਲੇ ਮਹੱਤਵ ਨੂੰ ਸਮਝਣ ਤੇ ਜ਼ੋਰ ਦਿੰਦੀ ਹੈ। ਉਹ ਕਿਸੇ ਵੀ ਤਰ੍ਹਾਂ ਸਮਾਜਕ ਸੱਚ ਅਤੇ ਰਚਨਾਤਮਕ ਸੱਚ ਵਿਚ ਸਾਰਥਕਤਾ ਨੂੰ ਸੰਤੁਲਨ ਰੂਪ 'ਚ ਪੇਸ਼ ਨਹੀਂ ਕਰਦੀ। ਇਸ ਕਰਕੇ ਉਹ ਤਾਂ "ਕਿਰਤ ਦਾ ਸੱਚ ਕਿਰਤ ਦੇ ਅੰਦਰੂਨੀ ਸੰਗਠਨ ਨਾਲ ਹੈ।7 ਨੂੰ ਹੀ ਮੰਨਦੀ ਹੈ। ਇਸ ਕਰਕੇ ਸਾਹਿਤ ਦਾ ਅਧਿਐਨ ਬਾਹਰਮੁਖੀ ਅਤੇ ਵਿਗਿਆਨਕ ਹੋਣ ਦੀ ਬਜਾਏ ਆਦਰਸ਼ਵਾਦੀ ਅਤੇ ਅੰਤਰਮੁਖੀ ਹੋ ਜਾਂਦਾ ਹੈ।
ਜਿਸ ਨਾਲ ਸਾਹਿਤ ਦੀ ਸਾਰਥਕਤਾ ਅਤੇ ਉਸਦਾ ਸਮਾਜੀ ਜੀਵਨ ਵਿਚ ਵਿਚਾਰਧਾਰਕ ਮਸਲਾ ਬੁਰਜਵਾ ਸੋਚ ਦਾ ਲਖਾਇਕ ਬਣ ਜਾਂਦਾ ਹੈ।
ਸੰਰਚਨਾਵਾਦੀ ਪੰਜਾਬੀ ਆਲੋਚਨਾ ਅਭਿਵਿਅੰਜਨ ਕਲਾ ਨੂੰ ਪ੍ਰਾਥਮਿਕਤਾ ਦਿੰਦੀ ਹੈ। ਜਿੱਥੇ ਵੀ ਸਾਹਿਤ ਵਿਚ ਪ੍ਰਗਤੀਵਾਦੀ ਵਿਚਾਰਾਂ ਦਾ, ਸਮਾਜਕ ਕਦਰਾਂ ਕੀਮਤਾਂ ਦਾ ਮਹੱਤਵ ਉਭਰਦਾ ਹੈ, ਉਥੇ ਇਸ ਦ੍ਰਿਸ਼ਟੀ ਤੋਂ ਰਚਨਾਵਾਂ ਸਾਹਿਤ ਮੁੱਲਾਂ ਵਿਚ ਦੁਜੈਲੀਆਂ ਹੋ ਜਾਂਦੀਆਂ ਹਨ, ਕਿਉਂਕਿ ਉਹ ਸ਼ੁੱਧ ਅਭਿਵਿਅੰਜਨ ਕਲਾ ਖੇਤਰ ਦੀਆਂ ਵਸਤਾਂ ਨਹੀਂ ਰਹਿੰਦੀਆਂ। ਸੋ ਇਥੇ ਸੰਰਚਨਾਵਾਦੀ ਆਲੋਚਨਾ ਕਲਾ ਕਲਾ ਲਈ' ਦੇ ਸਿਧਾਂਤ ਦੀ ਵਿਹਾਰਕ ਪੁਸ਼ਟੀ ਕਰਦੀ ਹੈ। ਇਸ ਨਾਲ ਸਾਹਿਤ ਦੀ ਮਾਨਵੀ ਸੁਰ ਅਤੇ ਮਾਨਵੀ ਚਿੰਤਨ ਖਤਮ ਹੋ ਕੇ ਨਿਰੋਲ ਅਭਿਵਿਅੰਜਨ ਕਲਾ ਅਤੇ ਸੁਹਜ ਸੰਰਚਨਾ ਬਣ ਜਾਂਦਾ ਹੈ। ਇਉਂ ਆਦਰਸ਼ਵਾਦੀ ਅਤੇ ਬੁਰਜਵਾ ਵਿਚਾਰਧਾਰਾ ਦੀ ਪਰਪੱਕਤਾ ਸਾਹਮਣੇ ਆਉਂਦੀ ਹੈ।
ਸਾਹਿਤ ਨੂੰ ਮੁਕੰਮਲ ਇਕਾਈ ਨਾ ਮੰਨਣਾ ਅਤੇ ਉਸਦਾ ਟੋਟਿਆਂ ਵਿਚ ਗ੍ਰਹਿਣ ਕਰਕੇ ਅਧਿਐਨ ਕਰਨਾ ਸਾਹਿਤ ਨੂੰ ਸਮੁੱਚਤਾ, ਪਰੰਪਰਾ ਅਤੇ ਇਤਿਹਾਸਕ ਮਹੱਤਵ ਤੋਂ ਹੀਣਾ ਕਰਦਾ ਹੈ। ਇਹ ਅਧਿਐਨ ਸਾਹਿਤ ਦੇ ਸੰਕਲਪ ਨੂੰ ਸੰਕਟਗ੍ਰਸਤ ਬਣਾ ਕੇ ਨਿਰਪੇਖ ਖੁਦ-ਮੁਖਤਾਰੀ ਹੋਂਦ ਨੂੰ ਸਥਾਪਤ ਕਰਦਾ ਹੈ। ਇਸ ਨਾਲ ਸਾਹਿਤ ਨਿਰਪੱਖਤਾ ਦਾ ਸੰਕਲਪ ਵੀ ਸਿਰਜਦਾ ਹੈ, ਜਦੋਂ ਕਿ ਵਰਗਗਤ ਸਮਾਜ ਵਿਚ ਨਿਰਪੱਖ ਅਤੇ ਨਿਰਪੇਖਤਾ ਦੇ ਸੰਕਲਪ ਬੁਰਜਵਾ ਵਿਚਾਰਧਾਰਾ ਦੇ ਮਹੀਨ ਹਥਿਆਰ ਹਨ। ਵਿਹਾਰਕ ਅਤੇ ਸਿਧਾਂਤਕ ਰੂਪ ਵਿਚ ਸੰਰਚਨਾਵਾਦੀ ਪੰਜਾਬੀ ਆਲੋਚਨਾ ਇਨ੍ਹਾਂ ਸੰਕਲਪਾਂ ਨੂੰ ਅਪਨਾ ਕੇ ਵਿਚਾਰਵਾਦੀ ਫਲਸਫੇ ਦੇ ਪੂਰਨਿਆਂ ਤੇ ਚਲਦੀ ਹੈ।
ਸਾਹਿਤ ਦੇ ਨਾਲ ਨਾਲ ਇਹ ਆਲੋਚਨਾ ਪ੍ਰਵਿਰਤੀ ਸਮੀਖਿਆ ਨੂੰ ਸਿਰਫ ਨਿਖੇੜਾ ਬਿਰਤੀ ਕਹਿ ਕੇ ਆਲੋਚਨਾ ਨੂੰ ਵੀ ਸਾਹਿਤ ਪਾਠ ਉਪਰ ਸਿਰਜਤ ਆਲੋਚਨਾ ਪਾਠ ਵਜੋਂ ਪ੍ਰਵਾਨ ਕਰਕੇ ਉਸ ਨੂੰ ਵੀ ਨਿਰਪੱਖ ਰੂਪ 'ਚ ਜਾ ਸੰਦਾ/ਜੁਗਤਾ ਦਾ ਅਧਿਐਨ ਕਹਿ ਕੇ ਵਿਚਾਰਦੀ ਹੈ। ਜਿਥੇ ਇਹ ਸਾਹਿਤ ਵਿਚ ਵਿਚਾਰਧਾਰਾ ਦੀ ਵਿਰੋਧੀ ਹੈ ਉਥੇ ਆਲੋਚਨਾ ਵਿਚ ਵੀ ਵਿਚਾਰਧਾਰਾ ਦੀ ਸਖ਼ਤ ਵਿਰੋਧੀ ਹੈ। "ਲਿਖਣਯੋਗ ਪਾਠ ਦੀ ਹਾਜ਼ਰੀ ਕ੍ਰਮਬੱਧ ਹੁੰਦੀ ਹੈ ਜਿਸ ਉਤੇ ਕਿਸੇ ਪ੍ਰਕਾਰ ਦੇ ਸਿੱਟੇ ਮੂਲਕ ਭਾਸ਼ਾ ਜਾਂ ਪ੍ਰਚਲਤ ਵਿਸ਼ਵਾਸਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਦਾ ਸੰਬੰਧ ਕਿਸੇ ਆਲੋਚਨਾ ਜਾਂ ਵਿਚਾਰਧਾਰਾ ਨਾਲ ਨਹੀਂ ਹੁੰਦਾ ਕਿਉਂਕਿ ਆਲੋਚਨਾ ਦਾ ਸੰਬੰਧ ਖੰਡਨ ਮੰਡਨ ਨਾਲ ਹੈ ਅਤੇ ਵਿਚਾਰਧਾਰਾ ਦਾ ਪ੍ਰਤਿਬਿੰਬਣ ਨਾਲ । ਆਲੋਚਨਾ ਜਾਂ ਵਿਚਾਰਧਾਰਾ ਰਚਨਾ ਨੂੰ ਇਕਹਿਰੇ ਅਰਥਾ ਤੇ ਘਟਾ ਦਿੰਦੀ ਹੈ ਜਿਸ ਨਾਲ ਰਚਨਾ ਦੀ ਬਹੁਬਚਨੀ ਹੋਂਦ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। 78
ਇਸ ਤਰ੍ਹਾਂ ਇਹ ਪ੍ਰਵਿਰਤੀ ਸ਼ੁੱਧ ਸਾਹਿਤਕਤਾ ਵਾਂਗ ਹੀ ਯੁੱਧ ਅਤੇ ਵਿਗਿਆਨਕ ਆਲੋਚਨਾ ਪਾਠਾਂ ਨੂੰ ਸਿਰਜਣ ਤੇ ਬਲ ਦਿੰਦੀ ਹੋਈ ਆਲੋਚਨਾ ਨਾਲ ਅੰਤਰ-ਸੰਬੰਧਤ ਹੋਰ ਗਿਆਨ ਅਨੁਸਾਸਨਾ ਨੂੰ ਘਟਾਉਂਵਾਦੀ ਕਹਿ ਕੇ ਸ਼ੁੱਧ ਆਦਰਸ਼ਵਾਦੀ ਪਹੁੰਚ ਅਖ਼ਤਿਆਰ ਕਰਦੀ ਹੈ।
ਇਸ ਆਲੋਚਨਾ ਪ੍ਰਣਾਲੀ ਦੇ ਸੰਖਿਪਤ ਰੂਪ ਵਿਚ ਕੁਝ ਉਹ ਨੁਕਤੇ ਮਹੱਤਵਪੂਰਨ ਹਨ ਜਿਨ੍ਹਾਂ ਆਧਾਰਤ ਇਹ ਆਦਰਸ਼ਵਾਦੀ ਵਿਚਾਰਧਾਰਾ ਦੀ ਲਖਾਇਕ ਬਣਦੀ ਹੈ। ਜਿਵੇਂ ਕਲਾ ਦੀ ਸੁਤੰਤਰਤਾ, ਸਮਾਜਕ ਰਾਜਨੀਤਕ ਪ੍ਰਸੰਗ ਤੋਂ ਮੁਕਤ ਅਧਿਐਨ ਸਾਹਿਤ ਨੂੰ ਭਾਸ਼ਾਈ ਅਧਿਐਨ- ਵਿਸ਼ਲੇਸ਼ਣ ਤੱਕ ਸੀਮਿਤ ਕਰਨਾ, ਇਤਿਹਾਸਕ ਅਨੁਭਵ ਸਾਰ-ਯੁੱਗ ਚੇਤਨਾ ਅਤੇ ਵਿਚਾਰਧਾਰਾ ਦੇ
ਮਸਲੇ ਤੋਂ ਇਨਕਾਰ, ਸਮਕਾਲ ਨੂੰ ਮਹੱਤਤਾ ਅਤੇ ਇਤਿਹਾਸਕ ਪਹੁੰਚ ਦਾ ਤਿਆਗ, ਯਥਾਰਥ ਦੀ ਟੁਕੜ-ਵੰਡ ਆਲੋਚਨਾ, ਮਾਨਵੀ ਕਦਰਾਂ ਕੀਮਤਾਂ ਤੋਂ ਵਿਯੋਗ, ਸਾਹਿਤ ਸਮਾਜਕ ਰੋਲ ਤੋਂ ਮੁਨਕਰ ਹੋਣਾ, ਸਾਹਿਤ ਦੀ ਸਮਾਜਕ ਸਾਰਥਕਤਾ ਦਾ ਖਾਤਮਾ, ਸਾਹਿਤ ਦੇ ਸੰਕਲਪ ਅਤੇ ਮਾਨਵੀ ਸਰੋਕਾਰਾਂ ਤੋਂ ਪਲਾਇਣ ਆਦਿਕ ਹਨ। ਇਸ ਪ੍ਰਸੰਗ ਵਿਚ ਕੁਝ ਪੰਜਾਬੀ ਚਿੰਤਕਾਂ ਦੇ ਸੰਰਚਨਾਵਾਦੀ ਪੰਜਾਬੀ ਆਲੋਚਨਾ ਦੇ ਬੁਰਜਵਾ ਵਿਚਾਰਧਾਰਾਈ ਆਧਾਰ ਨੂੰ ਮੰਨਦੇ ਹੋਏ ਕਥਨ ਉਲੇਖਯੋਗ ਹਨ:
ਅਤਰ ਸਿੰਘ ਦੇ ਸ਼ਬਦਾਂ ਵਿਚ :
ਮਹਾਨ ਦਰਸ਼ਨ ਤੋਂ ਬਿਨਾਂ ਨਾ ਮਹਾਨ ਸਾਹਿਤ ਹੋ ਸਕਦਾ ਹੈ ਨਾ ਮਹਾਨ ਆਲੋਚਨਾ। ਦਰਸ਼ਨ ਤੋਂ ਉਦਾਸੀਨ ਤੇ ਇਤਿਹਾਸਕ ਜੁੰਮੇਵਾਰੀ ਦੀਆਂ ਵਿਰੋਧੀ ਸਭ ਵਿਧੀਆਂ ਮੂਲ ਰੂਪ ਵਿਚ ਮਨੁੱਖਤਾ ਤੇ ਵਿਕਾਸ ਵਿਰੋਧੀ ਹੁੰਦੀਆਂ ਹਨ। ਇਸੇ ਲਈ ਇਹ ਨਵੀਨਤਾ ਨੂੰ ਤਾਂ ਜਨਮ ਦੇ ਸਕਦੀਆਂ ਹਨ ਮਹਾਨਤਾ ਨੂੰ ਨਹੀਂ। ਸਟਰਕਚਰਲਿਜਮ ਬਾਰੇ ਜਾਂ ਪਾਲ ਸਾਰਤਰ ਨੇ ਬੜੇ ਪਤੇ ਦੀ ਗੱਲ ਕਹੀ ਹੈ ਕਿ ਇਹ ਇਕ ਮੁਰਦਾ ਜੰਮੀ ਵਿਧੀ ਹੈ ।79
ਜਸਵਿੰਦਰ ਸਿੰਘ ਅਨੁਸਾਰ :
ਇਹ ਆਲੋਚਨਾ ਦਾ ਵਿਭਿੰਨ ਪੱਖਾ ਵਿਚੋਂ ਵਿਚਾਰਧਾਰਾਈ ਦ੍ਰਿਸਟੀ ਤੋਂ ਮੁੱਖ ਪਹਿਲੂ ਇਹ ਹੈ ਕਿ ਵਿਸ਼ਵ ਸਾਹਿਤ ਦੇ ਸੰਦਰਭ ਵਿਚ ਆਲੋਚਨਾ ਬੁਰਜੂਆ ਵਿਚਾਰਧਾਰਕ ਪਰਿਪੇਖ ਦੀ ਉਪਜ ਹੈ ਅਤੇ ਇਹ ਸਾਹਿਤਕ ਆਲੋਚਨਾ ਵਿਚਾਰਵਾਦੀ ਜੀਵਨ ਦ੍ਰਿਸ਼ਟੀਕੋਣ ਤੇ ਆਧਾਰਤ ਹੈ ਅਤੇ ਆਪਣਾ ਆਲੋਚਨਾਤਮਕ ਕਾਰਜ ਰੂਪਵਾਦੀ ਸੰਰਚਨਾਵਾਦ ਨਿਭਾਉਂਦੀ ਹੈ ।80
ਸੁਰਜੀਤ ਸਿੰਘ ਭੱਟੀ ਦੇ ਵਿਚਾਰ ਅਨੁਸਾਰ :
ਸਾਹਿਤ-ਸ਼ਾਸਤਰ ਦੇ ਇਹ ਦਾਅਵੇਦਾਰ ਸਾਹਿਤ ਨੂੰ ਸਮਾਜ, ਰਾਜਨੀਤੀ ਸੰਸਕ੍ਰਿਤੀ ਵਿਚ ਵਿਚਾਰਧਾਰਾ ਅਤੇ ਦੂਸਰੇ ਪਰਿਪੇਖਾਂ ਨਾਲ ਇਸ ਨੂੰ ਤੋੜ ਕੇ ਕੇਵਲ ਸਾਹਿਤ-ਕਿਰਤ ਵਜੇ ਗ੍ਰਹਿਣ ਕਰਦਿਆਂ ਆਪਣੀ ਪੈਟੀ ਬੁਰਜਵਾ ਵਿਚਾਰਧਾਰਾ ਦਾ ਪ੍ਰਗਟਾਵਾ ਵਿਗਿਆਨਕ ਸ਼ਬਦਾਵਲੀ ਦੇ ਪਰਦੇ ਹੇਠ ਕਰਦੇ ਹਨ।
ਉਪਰੋਕਤ ਅਧਿਐਨ ਅਤੇ ਕਥਨਾਂ ਦੇ ਪ੍ਰਸੰਗ ਵਿਚ ਇਹ ਧਾਰਨਾ ਬਣਦੀ ਹੈ ਕਿ ਸੰਰਚਨਾਵਾਦੀ ਪੰਜਾਬੀ ਆਲੋਚਨਾ ਸਿਧਾਂਤਕ ਅਤੇ ਵਿਹਾਰਕ ਸਥਾਪਨਾਵਾਂ ਬੁਰਜਵਾ ਵਿਚਾਰਧਾਰਕ ਦ੍ਰਿਸ਼ਟੀ ਤੋਂ ਕਰਦੀ ਹੈ। ਇਹ ਮਹੀਨ ਅਤੇ ਵਿਗਿਆਨਕ ਸ਼ਬਦਾਵਲੀ ਦੇ ਪਰਦੇ ਹੇਠ ਸਥਾਪਤ ਵਿਚਾਰਧਾਰਾ ਦੀ ਹੀ ਸਹਾਇਕ ਹੈ। ਇਸ ਦੇ ਸੰਕਲਪ ਅਤੇ ਅਧਿਐਨ ਦਾ ਪਰਿਪੇਖ ਇਸੇ ਧਾਰਨਾ ਨੂੰ ਸਥਾਪਤ ਕਰਦਾ ਹੈ ਕਿ ਪੱਛਮੀ ਅਤਿ ਨਵੀਨ ਅਤੇ ਭਾਸ਼ਾਈ ਮਾਡਲਾਂ ਦਾ ਅੰਧਾਧੁੰਦ ਪ੍ਰਯੋਗ ਸਾਹਿਤ ਵਿਚ ਸਮਾਜਕ ਚੇਤਨਤਾ ਨੂੰ ਖੁੰਢਾ ਕਰਦਾ ਹੈ। ਸਮਾਜ ਅੰਦਰ ਚਲ ਰਹੀ ਵਿਚਾਰਧਾਰਕ ਜਦੋ- ਜਹਿਦ ਵਿਚ ਸਥਾਪਤੀ ਦੀ ਵਿਚਾਰਧਾਰਾ ਨੂੰ ਪ੍ਰਪੱਕ ਰੂਪ ਦੇਣ 'ਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਸਮਾਜਕ ਪ੍ਰਬੰਧ ਨੂੰ ਜਿਉਂ ਦਾ ਤਿਉਂ ਬਣਿਆ ਰਹਿਣ ਵਿਚ ਵਿਸ਼ਵਾਸ ਦਰਸਾਉਂਦੀ ਹੈ।
ਸੰਰਚਨਾਵਾਦੀ ਪੰਜਾਬੀ ਆਲੋਚਨਾ ਦੀ ਪ੍ਰਾਪਤੀ ਅਤੇ ਮੁਲਾਂਕਣ :
ਸੰਰਚਨਾਵਾਦੀ ਚਿੰਤਨ ਵਿਸ਼ਵ ਚਿੰਤਨ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਭਾਵੇਂ ਅੱਜ ਇਸ ਚਿੰਤਨ ਤੋਂ ਅਗੇਰੇ ਦਾ ਚਿੰਤਨ ਵਿਰਚਨਾਵਾਦ, ਚਿੰਨ੍ਹ-ਵਿਗਿਆਨਕ, ਰਾਜਨੀਤਕ ਅਵ-
ਚੇਤਨ ਅਤੇ ਉੱਤਰ ਆਧੁਨਿਕਤਾ ਵੱਲ ਵੱਧ ਰਿਹਾ ਹੈ ਪਰੰਤੂ ਸੰਰਚਨਾਵਾਦ ਨੇ ਵਿਸ਼ਵ ਵਿਚ ਗਣਿਤ, ਜੀਵ-ਵਿਗਿਆਨ, ਮਾਨਵ-ਸ਼ਾਸਤਰ ਅਤੇ ਭਾਸ਼ਾ ਵਿਗਿਆਨ ਨੇ ਮਨੁੱਖ ਦੀ ਪ੍ਰਤੱਖਣ ਵਿਧੀ ਵਿਚ ਇਕ ਵਿਸ਼ੇਸ਼ ਪਰਿਵਰਤਨ ਲਿਆਂਦਾ । ਸਾਹਿਤਕ ਅਧਿਐਨ ਵਿਚ ਇਸ ਚਿੰਤਨ ਨੇ ਮੂਲੋਂ ਹੀ ਇਕ ਨਵੀਂ ਅੰਤਰ-ਦ੍ਰਿਸ਼ਟੀ ਪੈਦਾ ਕੀਤੀ ਹੈ ਜਿਸ ਨੂੰ ਆਧਾਰ ਬਣਾ ਕੇ ਵਿਸ਼ਵ ਵਿਚ ਸਾਹਿਤ ਅਧਿਐਨ ਇਕ ਨਵੀਂ ਦਿਸ਼ਾ ਅਤੇ ਵਿਸਤਾਰ ਪ੍ਰਾਪਤ ਕਰਦਾ ਹੈ। ਪੰਜਾਬੀ ਆਲੋਚਨਾ ਦੇ ਇਤਿਹਾਸ ਵਿਚ ਵੀ ਵਿਸ਼ਵ ਚਿੰਤਨ ਨਾਲ ਜੁੜਨ ਦੀ ਅਕਾਖਿਆ ਅਤੇ ਆਪਣੇ ਜਮਾਤੀ ਹਿੱਤਾਂ ਦੀ ਖਾਤਰ ਸੰਰਚਨਾਵਾਦ 1 ਦਾ ਪਰਿਚੈ ਸੱਤਵੇਂ ਦਹਾਕੇ ਵਿਚ ਹੁੰਦਾ ਹੈ। ਇਸ ਨੂੰ ਪ੍ਰਵਿਰਤੀਗਤ ਰੂਪ ਦੇਣ ਲਈ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਕਰਮਸ਼ੀਲਤਾ ਹੈ। ਅੱਜ ਤੱਕ ਇਸ ਪ੍ਰਵਿਰਤੀ ਦੀ ਇਕ ਵਿਲੱਖਣ ਹੋਂਦ ਨਿਰਧਾਰਤ ਹੋ ਚੁੱਕੀ ਹੈ ਅਤੇ ਹੁਣ ਇਸ ਪ੍ਰਵਿਰਤੀ ਨਾਲ ਸੰਬੰਧਤ ਆਲੋਚਕ ਨਵੇਂ ਸੰਕਲਪ ਚਿੰਨ੍ਹ ਵਿਗਿਆਨ ਉਤਰ-ਸੰਰਚਨਾਵਾਦ, ਅਵਚੇਤਨ, ਪ੍ਰਵਚਨ ਸਿਧਾਂਤ, ਅਰਥ-ਉਤਪਾਦਨ ਦਾ ਸਿਧਾਂਤ ਆਦਿ ਨੂੰ ਵਿਚਾਰਨ ਅਤੇ ਅਪਣਾਉਣ ਲੱਗ ਪਏ ਹਨ। ਇਸ ਆਲੋਚਨਾ ਪ੍ਰਵਿਰਤੀ ਨੇ ਪੰਜਾਬੀ ਸਾਹਿਤ-ਚਿੰਤਨ ਜਗਤ ਵਿਚ ਇਕ ਨਵਾਂ ਸੰਵਾਦ ਵੀ ਉਤਪੰਨ ਕੀਤਾ ਹੈ। ਇਸ ਦੇ ਨਾਲ ਹੀ ਇਸ ਆਲੋਚਨਾ ਨੇ ਸਾਹਿਤ ਅਧਿਐਨ ਲਈ ਸਿਧਾਂਤਕ ਅਤੇ ਵਿਹਾਰਕ ਪਰਿਪੇਖ ਸਿਰਜਿਆ ਹੈ । ਇਸ ਸਿਧਾਤਕ ਅਤੇ ਵਿਹਾਰਕ ਪਰਿਪੇਖ ਦੀਆਂ ਪ੍ਰਾਪਤੀਆਂ ਗਿਣਨਯੋਗ ਹਨ ਅਤੇ ਇਸ ਦੀਆਂ ਤਿੱਖੀਆਂ ਅਤੇ ਗੰਭੀਰ ਕਮਜ਼ੋਰੀਆਂ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਪ੍ਰਾਪਤੀ ਦੇ ਪ੍ਰਸੰਗ ਵਿਚ ਪੰਜਾਬੀ ਆਲੋਚਨਾ ਵਿਚ ਇਹ ਪਹਿਲੀ ਦਵਾ ਵਾਪਰਿਆ ਸੀ ਕਿ ਸਾਹਿਤ ਨੂੰ ਸਾਹਿਤ ਵਿੱਦਿਆ ਦੇ ਤੌਰ ਤੇ ਬਾਕੀ ਗਿਆਨ ਅਨੁਸ਼ਾਸਨਾਂ ਨਾਲੋਂ ਵਿਲੱਖਣ ਹੋਂਦ ਵਜੋਂ ਸਥਾਪਤ ਕਰਕੇ ਉਸਦੇ ਕੇਂਦਰੀ ਪਾਠਾਂ ਦੇ ਮਹੱਤਵ ਨੂੰ ਸਮਝਿਆ ਜਾਵੇ । ਪ੍ਰਚਲਤ ਅਤੇ ਪਰੰਪਰਕ ਅਧਿਐਨ ਨਾਲੋਂ ਵਿੱਥ ਸਥਾਪਤ ਕਰਕੇ ਸਾਹਿਤ ਦੀ ਸਾਹਿਤਕਤਾ ਨੂੰ ਵੜਨਾ ਅਤੇ ਸਾਹਿਤ ਦੇ ਅਰਥਾਂ ਨੂੰ ਸਾਹਿਤਕ ਅਰਥਾਂ ਵਜੋਂ ਵਿਚਾਰਨਾ, ਨਿਸਚੇ ਹੀ ਪੰਜਾਬੀ ਆਲੋਚਨਾ ਵਿਚ ਇਕ ਨਵੇਂ ਆਯਾਮ ਵੱਲ ਕਦਮ ਹੈ।
ਇਸ ਆਲੋਚਨਾ ਪ੍ਰਵਿਰਤੀ ਦੀ ਇਕ ਮਹੱਤਵਪੂਰਨ ਦੇਣ ਇਹ ਹੈ ਕਿ ਇਸ ਨੇ ਪੰਜਾਬੀ ਆਲੋਚਨਾ ਵਿਚ ਵਸਤੂ ਅਤੇ ਰੂਪ ਦੀ ਦਵੈਤ ਤੇ ਆਧਾਰਿਤ ਅਧਿਐਨ ਦੀਆਂ ਸਥਾਪਤ ਮਿੱਥਾ ਨੂੰ ਤੋੜ ਕੇ ਰਚਨਾ ਨੂੰ ਇਕ ਵਸਤੂ ਅਤੇ ਰੂਪ ਦੀ ਏਕਤਾ ਵਜੋਂ ਵਿਚਾਰਿਆ। "ਸ਼ਬਦ ਅਤੇ ਅਰਥ ਦੇ ਅਨਿੱਖੜ ਰਿਸ਼ਤੇ ਦਾ ਨਾਮ ਹੈ ਕਵਿਤਾ। ਕਵਿਤਾ ਨਿਰੋਲ ਸ਼ਬਦ ਨਹੀ, ਨਿਰੋਲ ਅਰਥ ਵੀ ਨਹੀਂ, ਸ਼ਬਦ ਅਤੇ ਅਰਥ ਦੀ ਕਦੇ ਵੀ ਨਾ ਟੁੱਟਣ ਵਾਲੀ ਏਕਤਾ ਹੈ। "82 ਇਸ ਤਰਾਂ ਸ਼ਬਦ ਦੇ ਅਧਿਐਨ ਭਾਵ ਵਸਤੂਗਤ ਅਧਿਐਨ ਦੀ ਅਹਿਮੀਅਤ ਨੂੰ ਰੁਪਾਇਤ ਵਸਤੂ ਦੀ ਅਹਿਮੀਅਤ ਵਜੋਂ ਸਮਝ ਕੇ ਰੂਪ ਦੀ ਮਹੱਤਤਾ ਨੂੰ ਉਭਾਰਿਆ ਗਿਆ।
ਸਾਹਿਤ ਰਚਨਾਵਾਂ ਦਾ ਨਿਕਟ ਅਧਿਐਨ ਮਹੱਤਵਪੂਰਨ ਸਥਾਨ ਪਹਿਲੀ ਵਾਰ ਪੰਜਾਬੀ ਸਾਹਿਤ ਅਧਿਐਨ ਪਰੰਪਰਾ ਵਿਚ ਆਪਣਾ ਸਰੂਪ ਧਾਰਨ ਕਰਦਾ ਹੈ। ਇਸ ਤੋਂ ਪਹਿਲਾਂ ਬਹੁਤਾ ਅਧਿਐਨ ਮਨ-ਇੰਡਤ ਟੁਕੜਿਆਂ ਨੂੰ ਆਪਣੇ ਵਿਚਾਰਾਂ ਦੀ ਪੁਸ਼ਟੀ ਹਿੱਤ ਵਰਤਦਾ ਸੀ, ਪਰੰਤੂ ਇਸ ਅਧਿਐਨ ਨੇ ਵੱਖਰਤਾ ਦੀ ਪਛਾਣ ਸੰਰਚਨਾ ਨੂੰ ਸਥਾਪਤ ਕਰਕੇ ਇਕ ਸੰਰਚਨਾ ਦੇ ਸੰਗਠਨ ਦੀਆਂ ਬਹੁ-ਪਰਤੀ ਅਤੇ ਬਹੁ-ਅਰਥੀ ਸੰਭਾਵਨਾਵਾਂ ਪ੍ਰਤੀ ਚੇਤਨਾ ਜਗਾਈ।
ਸਾਹਿਤ ਅਧਿਐਨ ਦੇ ਖੇਤਰ ਵਿਚ ਆਲੋਚਨਾ ਅਤੇ ਸਮੀਖਿਆ ਦੀ ਪ੍ਰਕ੍ਰਿਤੀ ਨੂੰ.
ਨਿਖੇੜਿਆ । ਸਾਹਿਤ ਅਧਿਐਨ ਖੇਤਰ ਵਿਚ ਨਵੀਂ ਅਤੇ ਤਕਨੀਕੀ ਸ਼ਬਦਾਵਲੀ ਦਾ ਪਰਿਚੈ ਕਰਵਾਇਆ। ਇਕਾਲਕ/ਦੁਕਾਲਕ, ਸਿੰਟੈਗਮੈਟਿਕ/ਪੈਰਾਡਿਗਮੈਟਿਕ ਚਿੰਨ: ਚਿੰਨ੍ਹਕ : ਚਿੰਨ੍ਹਤ, ਭਾਸ਼ਾ/ਉਚਾਰ, ਪ੍ਰਵਚਨ, ਟੈਕਸਟ, ਸੰਰਚਨਾ, ਕੋਡ, ਡੀਕੋਡ, ਆਦਿ ਬਹੁਤ ਸਾਰੇ ਨਵੇਂ ਸੰਕਲਪਾਂ ਨੂੰ ਪੰਜਾਬੀ ਚਿੰਤਨ ਵਿਚ ਵਿਸ਼ੇਸ਼ ਸਥਾਨ ਮਿਲਿਆ।
ਸੰਰਚਨਾਵਾਦੀ ਸਾਹਿਤ ਅਧਿਐਨ ਨਾਲ ਪੰਜਾਬੀ ਆਲੋਚਨਾ ਵਿਚ ਪ੍ਰਚਲਤ ਪ੍ਰਸੰਸਨੀ ਪ੍ਰਭਾਵਮਈ, ਵਿਆਖਿਆਮਈ, ਖੰਡਨ-ਮੈਡਨੀ ਬਿਰਤੀ ਅਧਿਐਨ ਦੇ ਪ੍ਰਤੀਮਾਨਾਂ ਨੂੰ ਢਾਹ ਲੱਗੀ ਹੈ ਅਤੇ ਸਾਹਿਤ ਅਧਿਐਨ ਭਾਸ਼ਾ ਵਿਗਿਆਨਕ ਮਾਡਲਾ ਤੇ ਆਧਾਰਿਤ ਹੋ ਕੇ ਵਿਸ਼ਲੇਸ਼ਣਮਈ ਹੈ ਗਿਆ। ਪਰੰਪਰਾਈ ਸਾਹਿਤ ਅਧਿਐਨ ਪ੍ਰਣਾਲੀ ਨੇ ਸਾਹਿਤ-ਆਲੋਚਨਾ ਨੂੰ ਸਾਹਿਤ ਅਧਿਐਨ ਅਤੇ ਵਿਸਲੇਸ਼ਣ ਵਿਚ ਤਬਦੀਲ ਕਰ ਦਿੱਤਾ। "83
ਸਾਹਿਤ ਅਧਿਐਨ ਦੇ ਅੰਤਰਗਤ ਰਚਨਾ ਦੇ ਕਰਤਾ ਨੂੰ ਪਛਾਨਣ ਤੋਂ ਬਿਨਾਂ ਰਚਨਾ ਦੀ ਸੁਤੰਤਰ ਹੋਂਦ ਨਿਸਚਿਤ ਕਰਕੇ ਉਸਦੇ ਪਿੱਛੇ ਕਾਰਜਸ਼ੀਲ ਨੇਮਾਂ ਦੀ ਪਛਾਣ ਪੰਜਾਬੀ ਆਲੋਚਨਾ ਵਿਚ ਪਹਿਲੀ ਵਾਰ ਨਿਸ਼ਚਿਤ ਅਤੇ ਨਿਯਮਬੱਧ ਰੂਪ ਵਿਚ ਹੋਈ।
ਸਾਹਿਤ ਅਧਿਐਨ ਖੇਤਰ ਵਿਚ ਨਵੀਆਂ ਵਿਧੀਆਂ ਦਾ ਪਰਿਚੈ ਇਸੇ ਵਿਧੀ ਦੇ ਨਾਲ ਹੋਇਆ ਜਿਸ ਨਾਲ ਪੰਜਾਬੀ ਚਿੰਤਨ ਵਿਚ ਨਵੀਆਂ ਵਿਧੀਆਂ ਅਤੇ ਪਹੁੰਚ ਬਿੰਦੂਆਂ ਤੋਂ ਸਾਹਿਤ ਦਾ ਅਧਿਐਨ ਵਿਸ਼ਾਲਤਾ ਗ੍ਰਹਿਣ ਕਰਦਾ ਹੈ। ਇਸ ਆਲੋਚਨਾ ਦੀਆਂ ਪ੍ਰਾਪਤੀਆਂ ਤੋਂ ਬਿਨ੍ਹਾਂ ਕੁਝ ਗੰਭੀਰ ਕਮਜ਼ੋਰੀਆਂ ਵੀ ਹਨ, ਜਿਨ੍ਹਾਂ ਨਾਲ ਸਾਹਿਤ ਅਧਿਐਨ ਪਰੰਪਰਾ ਵਿਚ ਇਕ ਸੰਕਟਮਈ ਸਥਿਤੀ ਵੀ ਉਤਪੰਨ ਹੋ ਗਈ ਹੈ।
ਇਸ ਆਲੋਚਨਾ ਪ੍ਰਵਿਰਤੀ ਨੇ ਸਾਹਿਤ ਨੂੰ ਭਾਸ਼ਕ ਚਿਹਨ ਵਜੋਂ ਸਥਾਪਤ ਕਰਕੇ ਸਾਹਿਤ ਦਾ ਸੰਕਲਪ ਹੀ ਖੰਡਿਤ ਕਰ ਦਿੱਤਾ। ਇਸ ਨਾਲ ਸਾਹਿਤ ਮਹਿਜ ਧੁਨੀਆਂ, ਸਬਦਾਂ ਦਾ ਇਕੱਠ ਬਣ ਕੇ ਰਹਿ ਜਾਂਦਾ ਹੈ ਉਸਦੇ ਮਾਨਵੀ ਸਰੋਕਾਰ ਅਤੇ ਪਰਿਪੇਖ ਟੁੱਟ ਜਾਂਦੇ ਹਨ । ਮਾਨਵ ਸਿਰਜਤ ਸਾਹਿਤ ਮਾਨਵ ਨਿਰਪੇਖ ਬਣ ਜਾਂਦਾ ਹੈ ਜਿਸ ਨਾਲ ਸਾਹਿਤ ਦੇ ਸਦੀਵੀ ਸੱਚ ਦੇ ਅਰਥ ਭਾਸ਼ਾਗਤ ਇਕਾਈਆਂ ਵਿਚ ਅਰਥਹੀਣ ਹੋ ਜਾਂਦੇ ਹਨ।
ਇਸੇ ਤਰ੍ਹਾਂ ਇਹ ਪ੍ਰਵਿਰਤੀ ਸਾਹਿਤ ਨੂੰ ਨਿਰਪੇਖ ਹੋਂਦ ਪ੍ਰਦਨ ਕਰਕੇ ਉਸਨੂੰ ਬਾਕੀ ਸਭ ਪ੍ਰਸੰਗਾਂ ਨਾਲੋਂ ਤੋੜ ਦਿੰਦੀ ਹੈ। ਰਚਨਾ ਦਾ ਲੇਖਕ, ਉਸਦਾ ਜੀਵਨ, ਵਿਸ਼ਵ-ਦ੍ਰਿਸ਼ਟੀਕੋਣ ਸਮਾਜਕ, ਰਾਜਨੀਤਕ, ਆਰਥਕ, ਇਤਿਹਾਸਕ ਪ੍ਰਸੰਗ ਤੋਂ ਮੁਕਤ ਅਧਿਐਨ ਕਰਨ ਦੀ ਬਜਾਏ ਇਕਾਈ ਦਾ ਅਧਿਐਨ ਕਰਦੀ ਹੈ ਜਿਸ ਨਾਲ ਸਾਹਿਤ ਦੇ ਇਕਹਿਰੇ ਅਰਥਾਂ ਨੂੰ ਪ੍ਰਾਥਮਿਕਤਾ ਮਿਲਦੀ ਹੈ ਤੇ ਉਸ ਦੀ ਬਹੁਅਰਥਕ ਹੱਦ ਖ਼ਤਮ ਹੋ ਜਾਂਦੀ ਹੈ ।
ਇਸ ਆਲੋਚਨਾ ਪ੍ਰਵਿਰਤੀ ਦੀ ਕਮਜ਼ੋਰੀ ਰੂਪ ਵੱਲ ਉਲਾਰਮਈ ਦ੍ਰਿਸ਼ਟੀ ਤੋਂ ਵੀ ਉਤਪੰਨ ਹੁੰਦੀ ਹੈ। ਇਸ ਵਿਧੀ ਨੇ ਸਾਹਿਤ ਦੇ ਵਸਤੂਗਤ ਅਧਿਐਨ ਨੂੰ ਮਹੱਤਵਪੂਰਨ ਸਮਝਦੇ ਹੋਏ ਰੂਪ ਅਧਿਐਨ ਨੂੰ ਪ੍ਰਮੁੱਖਤਾ ਪ੍ਰਦਾਨ ਕਰਕੇ ਮੰਨਦੇ ਹੋਏ ਸਾਹਿਤ ਰਚਨਾ ਨੂੰ ਰੁਪਾਇਤ ਵਸਤੂ ਵਜੋਂ ਅਧਿਐਨ ਕੀਤਾ ਹੈ। ਇਸ ਨਾਲ ਸਾਹਿਤ ਦੀ ਰੂਪ ਹੀ ਰੂਪ ਵਜੋਂ ਹੋਂਦ ਨਿਸਚਿਤ ਕਰਦੀ ਹੋਈ ਰਚਨਾ ਵਸਤੂ ਨੂੰ ਗਾਲਪਨਿਕ ਯਥਾਰਥ ਮੰਨਦੀ ਹੈ ਜੋ ਸਮਾਜਕ ਯਥਾਰਥ ਦਾ ਪੁਨਰ ਸਿਰਜਤ ਰੂਪ ਨਾ ਹੋ ਕੇ ਅਜਨਬੀਕ੍ਰਿਤ ਰੂਪ ਹੈ । ਇਉਂ ਇਹ ਪ੍ਰਵਿਰਤੀ ਰੂਪਾਤਮਕਤਾ ਤੇ ਜ਼ੋਰ ਦਿੰਦੀ ਹੈ ਅਤੇ ਉਸ ਵਿਚ ਪੇਸ਼ ਅਨੁਭਵ ਤਕਨੀਕੀ ਤੌਰ ਤੇ ਰੂਪ ਦੀਆਂ ਇਕਾਈਆਂ ਦਾ ਧਾਰਨੀ ਬਣਦਾ ਹੈ ਨਾ ਇਕ
ਮਾਨਵੀ ਚਿੰਤਨ ਦਾ। ਅੱਜ ਤੱਕ ਇਹ ਆਲੋਚਨਾ ਪ੍ਰਵਿਰਤੀ ਇਸੇ ਆਧਾਰਤ ਪੰਜਾਬੀ ਸਾਹਿਤ ਦੇ ਅਧਿਐਨ ਨੂੰ ਤੋਰਨਾ ਚਾਹੁੰਦੀ ਹੈ। ਆਪਣੇ ਸਾਹਿਤ ਦੇ ਪੁਨਰ ਵਿਆਖਿਆ ਲਈ ਅਜਨਬੀਕ੍ਰਿਤ ਸਿਧਾਂਤ ਚੇਤਨਾ ਦੀ ਲੋੜ ਹੈ। 84
ਇਸ ਆਲੋਚਨ ਪ੍ਰਵਿਰਤੀ ਨਾਲ ਸਾਹਿਤ ਦਾ ਪ੍ਰਯੋਜਨ ਅਤੇ ਸਾਰਥਕਤਾ ਨਿਰਾਰਥਕ ਅਰਥਾਂ 'ਚ ਪੇਸ ਹੁੰਦਾ ਹੈ। ਇਸ ਪ੍ਰਵਿਰਤੀ ਦੀ ਸਥਾਪਨਾ ਹੈ ਕਿ ਸਾਹਿਤ ਵਿਚ ਕੁਝ ਵੀ ਮੌਲਿਕ ਨਹੀਂ ਹੁੰਦਾ । ਸਭ ਕੁਝ ਪੁਰਾਣੇ ਲਿਖੇ ਨੂੰ ਮੁੜ ਲਿਖਿਆ ਜਾਂਦਾ ਹੈ। ਇਸ ਨਾਲ ਸਾਹਿਤ ਵਿਚ ਮਾਨਵੀ ਜੀਵਨ ਦੀ ਨਿਰੰਤਰਤਾ ਦੀ ਪੇਸ਼ਕਾਰੀ ਰੂੜੀਗਤ ਅਰਥਾਂ ਦੀ ਧਾਰਨੀ ਬਣ ਜਾਂਦੀ ਹੈ। ਸਾਹਿਤ ਦੇ ਪ੍ਰਯੋਜਨ ਅਤੇ ਸਾਰਥਕਤਾ ਪ੍ਰਤੀ ਸ਼ੁੱਧ ਸਾਹਿਤਕਤਾ ਅਤੇ ਸੁਹਜ ਸਿਰਜਣਾ ਰਾਹੀਂ ਮਾਨਵ ਅਤੇ ਸਮਾਜ ਨੂੰ ਦੁਜੈਲਾ ਮੰਨਦੀ ਹੈ। ਇਉਂ ਸਾਹਿਤ ਕਲਾਵਾਚੀ ਅਰਥਾਂ ਦਾ ਲਖਾਇਕ ਹੋ ਜਾਂਦਾ ਹੈ ਜਿਸਦਾ ਮਾਨਵੀ ਸਰਗਰਮੀ ਨਾਲ ਕੋਈ ਸੰਬੰਧ ਸਥਾਪਤ ਨਹੀਂ ਹੁੰਦਾ।
ਇਸ ਆਲੋਚਨਾ ਪ੍ਰਵਿਰਤੀ ਨਾਲ ਰਚਨਾਵਾਂ ਪਾਠ ਦਾ ਮਹੱਤਵ ਤਾਂ ਪ੍ਰਾਪਤ ਕਰਦੀਆਂ ਹਨ ਪਰੰਤੂ ਅਧਿਐਨ ਦੇ ਅੰਤਰਗਤ ਸਿਧਾਂਤਕ ਮੋਹ ਸਦਕਾ ਰਚਨਾਵੀ ਪਾਠ ਦੁਜੈਲੇ ਸਥਾਨ ਤੇ ਪਹੁੰਚ . ਜਾਂਦਾ ਹੈ। ਵਿਹਾਰਕ ਅਧਿਐਨ ਵਿਚ ਮਿੱਥਾ, ਪਰੀ ਕਹਾਣੀਆ, ਲੋਕ ਕਹਾਣੀਆ ਆਦਿ ਦੀ ਵੇਰਵੇ ਮਈ ਵਿਆਖਿਆ ਵੱਲ ਰੁਚਿਤ ਹੋਣ ਕਾਰਨ ਵੀ ਰਚਨਾਵਾਂ ਦਾ ਅੰਤਰੀਵੀ ਮਹੱਤਵ ਅਣਗੌਲਿਆ ਰਹਿ ਜਾਂਦਾ ਹੈ । ਸਾਹਿਤ ਵਿਚ ਪੇਸ਼ ਮਨੁੱਖੀ ਜਜਬਿਆਂ, ਹਾਵਾਂ-ਭਾਵਾਂ ਅਤੇ ਵਿਚਾਰਾਂ ਨੂੰ ਜੁਗਤਾਂ/ਸੰਦਾ/ਮਾਡਲਾ ਅਤੇ ਸੰਗਠਨੀ ਕੋਟੀਆਂ ਰਾਹੀਂ ਸਮਝਿਆ ਜਾਂਦਾ ਹੈ ਜਿਸ ਨਾਲ ਰਚਨਾ ਦੇ ਮਾਨਵੀ ਜਗਤ ਦੀ ਭਾਵੁਕ ਅਤੇ ਵਿਚਾਰਧਾਰਕ ਸਾਰਥਕਤਾ ਭਾਸਾਗਤ ਜੁਗਤਾਂ ਤੱਕ ਹੀ ਸੀਮਿਤ ਹੋ ਜਾਂਦੀ ਹੈ ਅਤੇ ਸਾਹਿਤ ਦਾ ਮਾਨਵੀ ਅਤੇ ਸਮਾਜਕ ਰੋਲ ਖਤਮ ਹੋ ਜਾਂਦਾ ਹੈ।
ਇਸ ਆਲੋਚਨਾ ਪ੍ਰਵਿਰਤੀ ਦੀ ਗੰਭੀਰ ਕਮਜ਼ੋਰੀ ਇਹ ਹੈ ਕਿ ਇਸ ਨੇ ਵਿਸ਼ਵ ਚਿੰਤਨ ਨੂੰ ਇਕਹਿਰੀ ਯੋਗਤਾ ਰਾਹੀਂ ਗ੍ਰਹਿਣ ਕੀਤਾ ਹੈ। ਭਾਸ਼ਾ ਅਤੇ ਉਚਾਰ, ਇਕਕਾਲਕ ਅਤੇ ਬਹੁ-ਕਾਲਕ, ਸਿੰਟੈਗਮੈਟਿਕ ਅਤੇ ਪੈਰਾਡਿਗਮੈਟਿਕ ਆਦਿ ਨੂੰ ਦਵੰਦਾਤਮਕ ਰਿਸ਼ਤੇ ਤੋਂ ਸਮਝਣ ਦੀ ਬਜਾਏ ਉਚਾਰ, ਇਕਕਾਲਕ ਅਤੇ ਪੈਰਾਡਿਗਮੈਟਿਕ ਸੰਬੰਧਾ ਦੀ ਇਕਹਿਰੀ ਯੋਗਤਾ ਰਾਹੀਂ ਸਮਝਿਆ ਜਦੋਂ ਕਿ ਵਿਸ਼ਵ ਚਿੰਤਨ ਵਿਚ ਦਵੰਦਾਤਮਕ ਸੰਬੰਧਾਂ ਦੀ ਉਸਾਰੀ ਰਾਹੀਂ ਵਿਗਿਆਨਕ ਅਤੇ ਬਾਹਰਮੁਖੀ ਚਿੰਤਨ ਦੀ ਪ੍ਰਾਪਤ ਹੁੰਦਾ ਹੈ। ਇਕਹਿਰੀ ਉਸਾਰੀ ਰਾਹੀਂ ਸਾਹਿਤ ਕਿਰਤ ਦੀਆਂ ਬਹੁਮੁਖੀ ਸੰਭਾਵਨਾਵਾਂ ਉਤਪੰਨ ਹੋਣ ਦੀ ਬਜਾਏ ਨਿਸ਼ਚਿਤ ਅਤੇ ਸੀਮਿਤ ਹੋ ਗਈਆਂ। ਜਿਹੜੀਆਂ ਸੰਗਠਨ ਦੀ ਅੰਤਰਮੁਖਤਾ ਦਾ ਸ਼ਿਕਾਰ ਹੋ ਗਈਆਂ। ਇਸ ਕਰਕੇ ਹੀ ਸੰਰਚਨਾਵਾਦੀ ਪੰਜਾਬੀ ਆਲੋਚਨਾ ਸਾਹਿਤ ਪਾਠਾਂ ਦਾ ਇਕਹਿਰਾ ਅਧਿਐਨ ਪ੍ਰਸਤੁਤ ਕਰਦੀ ਰਹੀ ਹੈ। ਇਸੇ ਨਾਲ ਇਕੱਲੀ ਰਚਨਾ ਦਾ ਅਧਿਐਨ ਚੋਣਵੇਂ ਪਾਠਾਂ ਨਾਲ ਸੰਬੰਧਿਤ ਹੈ ਜਦੋਂ ਕਿ ਸਮੁੱਚਤਾ ਵਿਚ ਕਿਸੇ ਰਚਨਾ ਦਾ ਹੋਰ ਪਾਠਾਂ ਦੇ ਸੰਦਰਭ ਵਿਚ ਸਾਰਥਕ ਅਧਿਐਨ ਹੋ ਸਕਦਾ ਹੈ ਪਰ ਸੰਰਚਨਾਵਾਦੀ ਆਲੋਚਨਾ ਪ੍ਰਵਿਰਤੀ ਚੁਣਵਾਂ ਅਧਿਐਨ ਪ੍ਰਸਤੁਤ ਕਰਕੇ ਅੰਸ਼ਿਕ, ਅਧੂਰਾ ਅਤੇ ਇਕਹਿਰਾ ਅਰਥ ਸਿਰਜਣ ਵੱਲ ਹੀ ਰੁਚਿਤ ਰਹੀ ਹੈ।
ਇਸ ਆਲੋਚਨਾ ਪ੍ਰਵਿਰਤੀ ਦਾ ਬੁਨਿਆਦੀ ਆਧਾਰ ਅਦਰਸ਼ਵਾਦੀ ਪਹੁੰਚ-ਦ੍ਰਿਸ਼ਟੀ ਹੈ ਜਿਸ ਕਰਕੇ ਸਾਹਿਤ ਅਧਿਐਨ ਵਿਚ ਸੰਕਟ ਵਾਪਰਦਾ ਹੈ। ਇਹ ਪ੍ਰਵਿਰਤੀ ਆਪਣੀ ਦ੍ਰਿਸ਼ਟੀਗਤ ਕਮਜ਼ੋਰੀਆਂ ਕਾਰਨ ਰਚਨਾਵਾਂ ਦਾ ਬਾਹਰਮੁਖੀ ਅਤੇ ਵਿਗਿਆਨਕ ਅਧਿਐਨ ਕਰਨ ਦੀ ਬਜਾਏ ਅੰਤਰ-ਮੁਖੀ ਅਤੇ ਗੈਰ-ਵਿਗਿਆਨਕ ਕਰ ਜਾਂਦੀ ਹੈ। ਇਹ ਪ੍ਰਵਿਰਤੀ ਰੂਪਾਇਤ ਵਸਤੂ ਵਿਚ ਰੂਪ
ਆਧਾਰਿਤ ਸੁਹਜ ਦੇ ਸੰਕਲਪ ਦੀ ਨਿਰਧਾਰਨਾ ਕਰਦੀ ਹੈ ਪਰੰਤੂ ਵਸਤੂ ਦੀ ਸੁਹਜ ਸਿਰਜਣ ਵਿਚ ਭੂਮਿਕਾ ਤੋਂ ਇਨਕਾਰੀ ਹੋ ਜਾਂਦੀ ਹੈ। ਜਿਸ ਨਾਲ ਰਚਨਾ ਦੀ ਸਮੁੱਚਤਾ ਖੰਡਿਤ ਹੋ ਜਾਂਦੀ ਹੈ।
ਇਹ ਅਧਿਐਨ ਪ੍ਰਵਿਰਤੀ ਸਾਹਿਤ ਨੂੰ ਜੁਗਤ-ਅਧਿਐਨ ਤੱਕ ਸੀਮਿਤ ਕਰਕੇ ਸਾਹਿਤ ਦੇ ਜ਼ਾਹਰ ਅਰਥ ਅਤੇ ਬਾਤਨ ਅਰਥਾਂ ਨੂੰ ਦਵੰਦਾਤਮਕ ਪ੍ਰੇਮ ਵਿਚ ਨਹੀਂ ਫੜ ਸਕੀ। ਸਾਹਿਤ ਰਚਨਾਵਾਂ ਸਰਲ ਅਰਥੀ (ਜਾਹਰ ਅਰਥ) ਅਤੇ ਅੰਤਰੀਵੀ ਅਰਥ (ਬਾਤਨ ਅਰਥ) ਰੱਖਦੀਆਂ ਹਨ। ਸੰਰਚਨਾਵਾਦੀ ਅਧਿਐਨ ਪ੍ਰਵਿਰਤੀ ਇਸ ਨੂੰ ਇਕਹਰੇ ਰੂਪ 'ਚ ਸਮਝਦੀ ਹੋਈ ਸਰਲ ਅਰਥਾਂ ਦੀ ਲਖਾਇਕ ਬਣ ਜਾਂਦੀ ਹੈ ਅਤੇ ਅੰਤਰੀਵੀ ਅਰਥਾਂ ਨੂੰ ਉਜਾਗਰ ਕਰਨ ਤੋਂ ਅਸਮੱਰਥ ਹੋ ਜਾਂਦੀ ਹੈ। ਇਸ ਕਾਰਨ ਰਚਨਾ ਦੀ ਗੰਭੀਰ ਪ੍ਰਕ੍ਰਿਤੀ ਸੰਭਾਵਨਾਵਾਂ ਵਿਚ ਖਚਿਤ ਹੋ ਜਾਂਦੀ ਹੈ।
ਇਉਂ ਹੀ ਸਾਹਿਤ ਨੂੰ ਵਿਚਾਰਧਾਰਕ ਰੂਪ ਵਿਚ ਸਮਾਜਕ ਚੇਤਨਤਾ ਦਾ ਪ੍ਰਤੀਨਿਧ ਰੂਪ ਨਾ ਸਮਝ ਕੇ ਮਹਿਜ਼ ਭਾਸ਼ਾਗਤ ਸੰਕਲਪਾਂ ਰਾਹੀਂ ਵਿਸਲੇਸ਼ਣ ਕਰਨਾ ਵੀ ਇਸ ਅਧਿਐਨ ਦੀ ਗੰਭੀਰ ਖਾਮੀ ਹੈ। ਇਸ ਅਧਿਐਨ ਵਿਚ ਸਾਹਿਤ ਹੋਰ ਗਿਆਨ-ਅਨੁਸ਼ਾਸਨਾ ਨਾਲ ਅੰਤਰ ਸੰਬੰਧਿਤ ਨਾ ਹੋ ਕੇ ਨਿਰਲੇਪ ਰਹਿੰਦਾ ਹੈ ਜੋ ਇਕ ਬੰਦ ਸਿਸਟਮ ਦਾ ਧਾਰਨੀ ਬਣਦਾ ਹੈ । ਬੰਦ ਸਿਸਟਮ ਮੰਨ ਕੇ ਰਚਨਾ ਦਾ ਅਧਿਐਨ ਅਰਥਸ਼ੀਲ ਇਕਾਈਆਂ 'ਚ ਢਲਣ ਦੀ ਯੋਗਤਾ ਖੋ ਬੈਠਦਾ ਹੈ। ਸਾਹਿਤ ਬਾਕੀ ਸਭ ਅੰਤਰ-ਸੰਬੰਧਿਤ ਵਰਤਾਰਿਆਂ ਨਾਲੋਂ ਟੁੱਟ ਕੇ ਮਾਨਵੀ ਚਿੰਤਨ ਅਤੇ ਚੇਤਨਾ ਮਹਿਜ਼ ਭਾਸ਼ਕ ਚਿੰਨ੍ਹ ਹੀ ਬਣ ਜਾਂਦਾ ਹੈ। ਮਨੁੱਖ ਸਿਰਜਤ ਰਚਨਾਦਾ ਅਤੇ ਅਖ਼ਬਾਰੀ ਘਾੜਤ ਖ਼ਬਰ ਵਿਚਲਾ ਅੰਤਰ ਖਤਮ ਹੋ ਜਾਂਦਾ ਹੈ।
ਇਸ ਅਧਿਐਨ ਪ੍ਰਵਿਰਤੀ ਦੀ ਹੋਰ ਕਮਜ਼ੋਰੀ ਸਿਧਾਂਤ ਨੂੰ ਇਨਬਿੰਨ੍ਹ ਰੂਪ 'ਚ ਗ੍ਰਹਿਣ ਕਰਨ ਦੀ ਹੈ । ਪੱਛਮੀ ਚਿੰਤਨ ਦਾ ਆਰੋਪਣ, ਸਿਧਾਂਤ ਪ੍ਰਤੀ ਅਧਿਆਤਮ ਨੇ ਸਾਹਿਤ ਅਧਿਐਨ ਨੂੰ ਮਕਾਨਕੀ ਬਣਾ ਦਿੱਤਾ। ਸਾਡੇ ਆਲੋਚਕ ਰੂਸੀ ਰੂਪਵਾਦ, ਅਮਰੀਕੀ ਨਵਲੋਚਨਾ ਅਤੇ ਸੰਰਚਨਾਵਾਦ ਦੀਆਂ ਧਾਰਨਾਵਾਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਪਛਾਣੇ ਬਗੈਰ ਹੀ ਸਾਹਿਤ ਉਪਰ ਲਾਗੂ ਕਰਦੇ ਰਹੇ, ਜਿਸ ਨਾਲ ਸਿਧਾਂਤ ਰਚਨਾ ਉਪਰ ਭਾਰੂ ਹੋ ਜਾਂਦਾ ਹੈ ਅਤੇ ਅਧਿਐਨ ਤਕਨੀਕੀ ਅਤੇ ਰੂਪਗਤ ਹੋਣ ਦੇ ਨਾਲ ਨਾਲ ਸਿਧਾਂਤ ਆਰੋਪਣ ਦਾ ਸ਼ਿਕਾਰ ਵੀ ਹੋ ਜਾਂਦਾ ਰਿਹਾ ਹੈ।
ਸਾਡੇ ਸੰਰਚਨਾਵਾਦੀ ਆਲੋਚਕਾਂ ਨੇ ਪੱਛਮੀ ਸਾਹਿਤ ਅਤੇ ਸਭਿਆਚਾਰ ਨੂੰ ਸਮਝੇ ਬਗੈਰ ਇਸ ਪ੍ਰਣਾਲੀ ਨੂੰ ਅਪਣਾਇਆ ਅਤੇ ਪ੍ਰਗਤੀਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਦੇ ਵਿਰੋਧ ਵਿਚ ਪੰਜਾਬੀ ਸਾਹਿਤ ਅਧਿਐਨ ਪਰੰਪਰਾ ਵਿਚ ਲਾਗੂ ਕੀਤਾ। ਮਾਨਵੀ ਚਿੰਤਨ ਅਤੇ ਮਾਨਵੀ ਸਾਹਿਤ ਦੀ ਮੌਲਿਕਤਾ ਨੂੰ ਮਾਨਵੀ ਸਰੋਕਾਰਾਂ ਲਈ ਵਰਤਣ ਦੀ ਬਜਾਏ ਆਪਣੇ ਵਿਚਾਰਧਾਰਕ ਅਸਲੇ ਵਜੋਂ ਬੁਰਜਵਾ ਸਾਹਿਤ-ਸ਼ਾਸਤਰ ਦੀ ਪਿਰਤ ਨੂੰ ਸੁਚੇਤ ਰੂਪ 'ਚ ਅਪਣਾਇਆ। ਇਸ ਬੁਰਜ਼ਵਾ ਸੁਹਜ, ਸ਼ਾਸਤਰ ਨੇ ਮਾਨਵ ਸਿਰਜਤ ਸਾਹਿਤ ਨੂੰ ਮਾਨਵੀ ਹਿੱਤਾਂ ਦੀ ਵਿਰੋਧਤਾ ਵਜੋਂ ਪੇਸ਼ ਕੀਤਾ । ਸ਼ੁੱਧ ਸਾਹਿਤ ਅਤੇ ਸ਼ੁੱਧ ਸਾਹਿਤ ਵਿਗਿਆਨ ਦਾ ਸੰਕਲਪ ਜਮਾਤੀ ਸਮਾਜ ਵਿਚ ਸ਼ੁੱਧ ਬੁਰਜਵਾ ਵਿਚਾਰਧਾਰਾ ਨੂੰ ਦ੍ਰਿੜ ਕਰਦਾ ਹੈ।
ਹਵਾਲੇ ਅਤੇ ਟਿੱਪਣੀਆਂ
1 Marx Engles, The German Ideology, ਪੰਨਾ 37.
2. Collected Works, Vol. 20, ਪੰਨਾ 396.
3. ਸੁਰਿੰਦਰ ਕੌਰ, ਆਧੁਨਿਕ ਪੰਜਾਬੀ ਕਵਿਤਾ ਦੀਆ ਸੰਚਾਰ ਵਿਧੀਆ, ਪੰਨਾ 14
4. ਉਧਰਿਤ, ਮੱਖਨ ਸਿੰਘ, ਪ੍ਰੋ. ਮੋਹਨ ਸਿੰਘ ਦੀ ਕਵਿਤਾ ਦਾ ਚਿੰਨ੍ਹ ਵਿਗਿਆਨਕ ਅਧਿਐਨ, ਪੰਨਾ 14.
5. Saussure, ਪੰਨਾ 116.
6. Michael Lane, Introduction to Structuralism L Basic Books, ਪੰਨਾ 15.
7. The Concept of Structuralism, A Critical Analysis, ਪੰਨਾ 4.
8. Saussure, ਪੰਨਾ 81.
9. ਹਰਿਭਜਨ ਸਿੰਘ, ਸਾਹਿਤ ਅਧਿਐਨ, ਪੰਨਾ 68.
10. ਉਹੀ, ਪੰਨਾ 68-69.
11. Course in General Linguistics, ਪੰਨਾ 16.
12. ਹਰਿਭਜਨ ਸਿੰਘ, ਸਾਹਿਤ ਅਧਿਐਨ, ਪੰਨਾ 69.
13. Elements of Semiology, ਪੰਨਾ 155-57.
14. Structural Poetics, ਪੰਨਾ 105.
15. ਪਾਸ ਸਾਡੇ ਸਮਿਆ ਵਿਚ ਪੰਨਾ ਅੰਕਿਤ ਨਹੀਂ।
16. ਸਿੰਗਾਰਾ ਸਿੰਘ ਢਿੱਲੋਂ, ਭਾਸ਼ਾ, ਪੰਨਾ 125.
17. ਸੁਹਿੰਦਰਬੀਰ ਸਿੰਘ, ਸਾਹਿਤ ਆਲੋਚਨਾ ਦੀ ਸੰਰਚਨਾਵਾਦੀ ਪ੍ਰਣਾਲੀ, ਸਾਹਿਤ ਅਧਿਐਨ ਵਿਧੀਆਂ (ਰਤਨ ਸਿੰਘ ਜੱਗੀ) ਸੰਪਾ, ਪੰਨਾ 146,
18. ਸੁਰਜੀਤ ਰਾਮਪੁਰੀ, ਮੈਦਰਦ ਕਹਾਣੀ ਰਾਤਾਂ ਦੀ, ਪੰਨਾ 80.
19. Robert Scholes, Structuralism in Literature, ਪੰਨਾ 17.
20. Elli Kongas Maranda and Pierre Maranda, Structural Models in folklore and Transformational Essays, ਪੰਨਾ 16.
21. ਜੋਗਿੰਦਰ ਕੈਰੋਂ ਪੰਜਾਬੀ ਲੋਕ ਕਹਾਣੀ ਦਾ ਸੰਰਚਨਾਤਮਕ ਅਧਿਐਨ ਅਤੇ ਵਰਗੀਕਰਣ, ਪੰਨਾ 30.
22. Structuralism, ਪੰਨਾ 15.
23. Richard Dutton, An Introduction the Literary Criticism, ਪੰਨਾ 68.
24. ਸਤਿੰਦਰ ਸਿੰਘ, ਰੂਪਵਾਦੀ ਆਲੋਚਨਾ ਸਾਹਿਤ ਅਧਿਐਨ ਵਿਧੀਆਂ, (ਸੰ. ਰਤਨ ਸਿੰਘ ਜੱਗੀ), ਪੰਨਾ 117.
25. ਪਰਮਜੀਤ ਸਿੰਘ ਸਿੱਧੂ, ਭਾਸ਼ਾ ਵਿਗਿਆਨਕ ਅਧਿਐਨ ਸਾਹਿਤ ਅਧਿਐਨ ਵਿਧੀਆਂ (ਸੀ. ਰਤਨ ਸਿੰਘ ਜੰਗੀ), ਪੰਨਾ 158.
26. Marxism and form, ਪੰਨਾ 329.
27. ਸਤਿੰਦਰ ਸਿੰਘ, ਆਧੁਨਿਕ ਪੰਜਾਬੀ ਕਾਵਿ ਰੂਪ ਅਧਿਐਨ, ਪੰਨਾ 22.
28. Anatomy of Criticism, ਪੰਨਾ 98.
29. ਸਤਿੰਦਰ ਸਿੰਘ, ਰੂਪਵਾਦੀ ਆਲੋਚਨਾ ਪ੍ਰਣਾਲੀ ਸਾਹਿਤ ਅਧਿਐਨ ਵਿਧੀਆਂ (ਸੰ.ਰਤਨ ਸਿੰਘ ਜੱਗੀ), ਪੰਨਾ 122.
30. ਭੁਪਿੰਦਰ ਕੌਰ ਜੌਹਲ, ਪੰਜਾਬੀ ਸੰਰਚਨਾਵਾਦੀ ਸਾਹਿਤ ਆਲੋਚਨਾ ਪ੍ਰਵਿਰਤੀ (ਅਣ ਪ੍ਰਕਾਸਤ ਖੋਜ ਨਿਬੰਧ), ਪੰਨਾ 19-20.
31. ਰਵਿੰਦਰ ਸਿੰਘ ਰਵੀ ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ, ਪੰਨਾ 25.
32. ਹਰਿਭਜਨ ਸਿੰਘ ਭਾਟੀਆ, ਸਮਕਾਲੀ ਪੰਜਾਬੀ ਸਾਹਿਤ ਸਮੀਖਿਆ ਦੀਆਂ ਸੀਮਾਵਾਂ, ਆਧੁਨਿਕ ਪੰਜਾਬੀ ਸਾਹਿਤ ਪੁਨਰ-ਮੁਲਾਂਕਣ (ਸ. ਹਰਚਰਨ ਕੌਰ ਤੇ ਹੋਰ) ਪੰਨਾ 131.
33. Literary Criticism, ਪੰਨਾ 72.
34. ਹਰਿਭਜਨ ਸਿੰਘ, ਸਾਹਿਤ ਵਿਗਿਆਨ, ਪੰਨਾ 54.
35. ਉਹੀ ਰਚਨਾ ਸੰਰਚਨਾ, ਪੰਨਾ 54.
36. ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ ਪੰਨਾ 152.
37 ਅੰਮ੍ਰਿਤਾ ਕਾਵਿ ਦਾ ਸਿਸਟਮੀ ਅਧਿਐਨ, ਪੰਨਾ 11.
38. ਪੂਰਨ ਸਿੰਘ ਕਾਵਿ ਦੀ ਰੂਪ-ਚੇਤਨਾ ਪੂਰਨ ਸਿੰਘ ਸਮੀਖਿਅਜਲੀ (ਸ. ਮਨਜੀਤ ਸਿੰਘ), ਪੰਨਾ 29.
39. ਹਰਿਭਜਨ ਸਿੰਘ, ਪਿਆਰ ਤੇ ਪਰਿਵਾਰ, ਪੰਨਾ 9.10.
40. ਉਹੀ ਰਚਨਾ ਸੰਰਚਨਾ, ਪੰਨਾ 41.
41. ਗੁਰਬਚਨ, ਚਿਹਨ ਸੰਰਚਨਾ ਅਤੇ ਮਾਰਕਸਵਾਦ, ਪੰਨਾ 14
42 ਹਰਿਭਜਨ ਸਿੰਘ ਮੁੱਖ ਬੰਧ ਸਮੀਖਿਆ ਦ੍ਰਿਸ਼ਟੀਆ (ਗੁਰਚਰਨ ਸਿੰਘ ਅਰਸੀ), ਪੰਨਾ IX
43. ਹਰਿਭਜਨ ਸਿੰਘ, ਸਾਹਿਤ ਵਿਗਿਆਨ ਪੰਨਾ 54,
44. ਤਰਲੋਕ ਸਿੰਘ ਕੰਵਰ, ਸਾਹਿਤ ਅਧਿਐਨ ਦੇ ਬਦਲਦੇ ਪਰਿਪੇਖ ਪੰਨਾ 42
45. ਹਰਿਭਜਨ ਸਿੰਘ, ਸਾਹਿਤ ਸ਼ਾਸਤਰ ਪੰਨਾ 26.
46 ਦਵਿੰਦਰ ਕੌਰ, ਕਿਰਿਆ ਪ੍ਰਤਿਕਿਰਿਆ, ਪੰਨਾ 10.
47. ਅਮਰੀਕ ਸਿੰਘ ਪੁੱਠੀ, ਪੂਰਨ ਸਿੰਘ ਕਾਵਿ: ਜੁਗਤ ਅਧਿਐਨ, ਅੰਬਰ ਜੇਡਾ ਕਾਫੀਆ ਪੂਰਨ ਸਿੰਘ (ਸੀ. ਮੋਹਨਜੀਤ), ਪੰਨਾ 83.
48. ਹਰਿਭਜਨ ਸਿੰਘ, ਮੇਰੀ ਪਸੰਦ-1, ਪੰਨਾ 26-27.
49. ਉਹੀ, ਪਤਰਾਂਜਲੀ ਪੰਨਾ 94.
50. ਸੁਤਿੰਦਰ ਸਿੰਘ ਨੂਰ ਮੋਹਨ ਸਿੰਘ ਦਾ ਕਾਵਿ-ਜਗਤ, ਪੰਨਾ 15.
51. ਤਰਲੋਕ ਸਿੰਘ ਕੰਵਤ, ਪਾਠ ਤੇ ਪ੍ਰਸੰਗ, ਪੰਨਾ 28.
52. ਸਵਰਨ ਚੰਦਨ, ਦਵੰਦਵਾਦੀ ਸਮੀਖਿਆ ਪ੍ਰਣਾਲੀ-ਸਿਧਾਂਤ ਤੇ ਵਿਹਾਰ, ਪੰਨਾ 104.
53. ਤਰਲੋਕ ਸਿੰਘ ਕੰਵਤ, ਮੁੱਖ ਸ਼ਬਦ, ਬਾਵਾ ਬਲਵੰਤ ਦਾ ਕਾਵਿ ਜਗਤ (ਮਨਜੀਤ ਕੌਰ). ਪੰਨਾ 9.
54. ਜਗਬੀਰ ਸਿੰਘ, ਬਾਣੀ ਸੰਸਾਰ, ਪੰਨਾ 23-24.
55. ਮਹਿੰਦਰ ਕੌਰ ਗਿੱਲ, ਮੱਧਕਾਲੀ ਕਾਵਿ-ਬੋਧ ਇਕ ਅਧਿਐਨ, ਸਾਹਿਤ ਬੋਧ (ਸੰ. ਦਰਸ਼ਨ ਗਰੋਵਰ), ਪੰਨਾ 15. 56. ਤਰਲੋਕ ਸਿੰਘ ਕੰਵਰ, ਮੱਧਕਾਲੀ ਪੰਜਾਬੀ ਸਾਹਿਤ ਦਾ ਕਾਵਿ ਸ਼ਾਸਤਰ, ਮੱਧਕਾਲੀਨ ਪੰਜਾਬੀ ਸਾਹਿਤ: ਪੁਨਰ ਮੁਲਾਂਕਣ (ਸੰ. ਹਰਚਰਨ ਕੌਰ), ਪੰਨਾ 22.
57. ਭੁਪਿੰਦਰ ਕੌਰ ਜੌਹਲ ਪੰਜਾਬੀ ਸੰਰਚਨਾਵਾਦੀ ਸਾਹਿਤ-ਆਲੋਚਨਾ ਪ੍ਰਵਿਰਤੀ (ਖੋਜ-ਨਿਬੰਧ) ਪੰਨਾ 39.
58. ਹਰਿਭਜਨ ਸਿੰਘ, ਪਾਰਗਾਮੀ, ਪੰਨਾ 90.
59. ਤਰਲੋਕ ਸਿੰਘ ਕੰਵਰ, ਸਭਿਆਚਾਰ ਵਿਗਿਆਨ, ਪੰਨਾ 68.
60. ਜਗਬੀਰ ਸਿੰਘ, ਮੱਧਕਾਲੀ ਸ਼ਬਦ ਸਭਿਆਚਾਰ, ਪੰਨਾ 44-15.
61. ਤਰਲੋਕ ਸਿੰਘ ਕੰਵਰ, ਵਿਹਾਰਕੀ ਪੰਨਾ 10.
62. ਉਹੀ ਥਾਪਨਾ/ਉਥਾਪਨਾ, ਪੰਨਾ 125.
63. ਹਰਿਭਜਨ ਸਿੰਘ, ਅਧਿਆਨ ਤੇ ਅਧਿਆਪਨ, ਪੰਨਾ 4.5.
64. ਉਹੀ ਰਚਨਾ ਸੰਰਚਨਾ, ਪੰਨਾ 24.
65. ਤਰਲੋਕ ਸਿੰਘ ਕੰਵਰ, ਸਭਿਆਚਾਰ ਵਿਗਿਆਨ, ਪੰਨਾ 65,
66. ਗੁਰਚਰਨ ਸਿੰਘ, ਗੁਰਬਾਣੀ ਤੇ ਪੂਰਬੀ ਵਿਸ਼ਵ-ਦ੍ਰਿਸ਼ਟੀ ਪੂਰਥੀ ਵਿਸ਼ਵ-ਦ੍ਰਿਸ਼ਟੀ ਅਤੇ ਪੰਜਾਬੀ ਸਾਹਿਤ (ਸ. ਸੁਤਿੰਦਰ ਸਿੰਘ ਨੂਰ), ਪੰਨਾ 69.
67. ਅਮਰੀਕ ਸਿੰਘ ਪੁੰਨੀ, ਸਾਹਿਤ ਤੇ ਸਮਾਜ, ਸਾਹਿਤ ਸਿਧਾਂਤ ਤੇ ਰੂਪ (ਸ. ਰਾਜਿੰਦਰ ਕੌਰ), ਪੰਨਾ 41.
68. ਹਰਿਭਜਨ ਸਿੰਘ, ਸਾਹਿਤ ਵਿਗਿਆਨ ਪੰਨਾ 109.
69. ਉਹੀ, ਰੂਰਕੀ, ਪੰਨਾ 22.
70. ਆਤਮਜੀਤ ਸਿੰਘ, ਸਾਹਿੱਤਕੀ, ਪੰਨਾ 16.
71. ਸ਼ਿਵ ਕੁਮਾਰ ਮਿਸਰ, ਹਿੰਦੀ ਆਲੋਚਨਾ ਕੀ ਪਰੰਪਰਾ ਔਰ ਅਚਾਰੀਆ ਰਾਮ ਚੰਦਰ ਸ਼ੁਕਲ, ਪੰਨਾ 23.
72. ਗੁਰਬਚਨ, ਚਿਹਨ, ਸੰਰਚਨਾ ਤੇ ਮਾਰਕਸਵਾਦ, ਪੰਨਾ 21.
73. ਰਵਿੰਦਰ ਸਿੰਘ ਰਵੀ ਰਵੀ-ਚੇਤਨਾ, ਪੰਨਾ 47.
74. ਕੇਸਰ ਸਿੰਘ ਕੇਸਰ, ਵਰਗ ਸੰਘਰਸ਼ ਤੇ ਗਲਪ ਸਾਹਿਤ, ਪੰਨਾ 82.
75. ਜਗਬੀਰ ਸਿੰਘ, ਮੱਧਕਾਲੀ ਸ਼ਬਦ ਸਭਿਆਚਾਰ, ਪੰਨਾ 21.
76. ਯਸ਼ ਗੁਲਾਟੀ, ਕਵਿਤਾ ਔਰ ਸੰਘਰਸ਼ ਚੇਤਨਾ, ਪੰਨਾ 12.
77. ਹਰਿਭਜਨ ਸਿੰਘ, ਮੁੱਲ ਤੇ ਮੁਲੰਕਣ, ਪੰਨਾ 23.
78. ਦਵਿੰਦਰ ਕੌਰ, ਕਿਰਿਆ ਪ੍ਰਤਿਕਿਰਿਆ, ਪੰਨਾ 13.
79. ਅਤਰ ਸਿੰਘ ਨਾਲ ਹਰਸਰਨ ਸਿੰਘ ਦੀ ਸਾਹਿਤਕ ਚਰਚਾ ਟੇਬਲ ਟਾਕ (ਹਰਸਰਨ ਸਿੰਘ), ਪੰਨਾ 13.
80. ਜਸਵਿੰਦਰ ਸਿੰਘ, ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਪਰਿਪੇਖ, ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ, ( ਸ. ਗੁਰਚਰਨ ਸਿੰਘ ਅਰਸੀ), ਪੰਨਾ 194.
81. ਸੁਰਜੀਤ ਸਿੰਘ ਭੱਟੀ, ਆਧੁਨਿਕ ਪੰਜਾਬੀ ਆਲੋਚਨਾ: ਵਿਚਾਰਧਾਰਾਈ ਪਰਿਪੇਖ, ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ (ਸ. ਗੁਰਚਰਨ ਸਿੰਘ ਅਰਸੀ ), ਪੰਨਾ 277.
82 ਹਰਿਭਜਨ ਸਿੰਘ 'ਭੂਮਿਕਾ' ਸ਼ਬਦ ਸਵੇਰਾ (ਪੁਰਾਤਨ ਪੰਜਾਬੀ ਕਾਵਿ ਸੰਗ੍ਰਹਿ), ਪੰਨਾ ੲ ।
83. ਪਰਮਜੀਤ ਸਿੰਘ ਸਿੱਧੂ, ਭਾਸ਼ਾ ਵਿਗਿਆਨਕ ਅਧਿਐਨ ਪ੍ਰਣਾਲੀ, ਸਾਹਿਤ ਅਧਿਐਨ (ਸੀ. ਰਤਨ ਸਿੰਘ ਜੱਗੀ), ਪੰਨਾ 167.
84. ਹਰਿਭਜਨ ਸਿੰਘ, ਡਾ. ਸੇਰੇ ਬਿਆਕੋਵ ਰਚਿਤ ਪੰਜਾਬੀ ਸਾਹਿਤ ਰੂਪ-ਰੇਖਾ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, (ਸ. ਪ੍ਰੋ. ਪ੍ਰੀਤਮ ਸਿੰਘ), ਪੰਨਾ 104.
ਚਿੰਨ੍ਹ ਵਿਗਿਆਨਕ ਆਲੋਚਨਾ
ਸਾਹਿਤ ਮਨੁੱਖੀ ਤੁਹਜ-ਸਰਗਰਮੀ ਦਾ ਇਕ ਗੰਭੀਰ, ਜਟਿਲ ਅਤੇ ਗੁੰਝਲਮਈ ਕਾਰਜ ਹੈ। ਇਹ ਮਾਨਵੀ ਚੇਤਨਾ ਦੀ ਇਕ ਮਾਨਸਿਕ ਪ੍ਰਾਪਤੀ ਹੈ । ਮਨੁੱਖ ਆਪਣੇ ਸਮਾਜੀ ਅਮਲ ਦੌਰਾਨ ਪਰਿਸਥਿਤੀਆਂ ਨੂੰ ਸਿਰਜਦਾ ਹੈ, ਪਰਿਸਰਿਥੀਆਂ ਦਾ ਸਾਹਮਣਾ ਕਰਦਾ ਹੈ ਅਤੇ ਉਨ੍ਹਾਂ ਪਰਿਸਥਿਤੀਆਂ ਤੋਂ ਪ੍ਰਾਪਤ ਅਨੁਭਵ ਅਤੇ ਗਿਆਨ ਨੂੰ ਵੱਖ ਵੱਖ ਗਿਆਨ ਅਨੁਸ਼ਾਸਨਾ ਵਿਚ ਢਾਲਦਾ ਹੈ । ਅਜਿਹਾ ਕਰਦਿਆਂ ਮਨੁੱਖ ਵਿਅਕਤੀਗਤ ਕਾਰਜ ਰਾਹੀਂ ਇਕ ਸਮੂਹਕ ਜਾਂ ਸਮਾਜਗਤ ਕਾਰਜ ਵੀ ਕਰ ਰਿਹਾ ਹੁੰਦਾ ਹੈ। ਮਨੁੱਖ ਸੁਹਜ ਅਤੇ ਇਕ ਅਰਥ-ਸਿਰਜਕ ਪ੍ਰਾਣੀ ਹੈ ਜਿਹੜਾ ਨਿਰੰਤਰ ਆਪਣੇ ਅਮਲ-ਦੌਰਾਨ ਸੁਹਜਾਤਮਕ ਅਤੇ ਸਭਿਆਚਾਰਕ ਸਿਰਜਨਾਵਾਂ ਦੇ ਰਚਨਾਤਮਕ ਕਾਰਜ ਵਿਚ ਲੱਗਿਆ ਰਹਿੰਦਾ ਹੈ। ਉਹ ਇਸ ਕਾਰਜ ਨੂੰ ਮਾਨਵੀ ਸਰਕਾਰਾਂ ਲਈ ਵਰਤਦਾ ਹੈ ਅਤੇ ਸਮਝਦਾ ਵੀ ਹੈ। ਮਨੁੱਖੀ ਦੀ ਸਮਝ ਪ੍ਰਕਿਰਿਆ ਵਿਚੋਂ ਅਜਿਹੇ ਗਿਆਨ- ਸਿਧਾਂਤ ਜਨਮ ਲੈਂਦੇ ਹਨ ਜਿਨ੍ਹਾਂ ਦੀ ਮਦਦ ਰਹੀ ਮਨੁੱਖ ਆਪਣੀਆਂ ਪ੍ਰਾਪਤੀਆਂ ਨੂੰ ਮੁਲਾਂਕਿਤ ਵੀ ਕਰਦਾ ਹੈ ਅਤੇ ਪੁਨਰ-ਸਿਰਜਤ ਵੀ ਕਰਦਾ ਹੈ।
ਆਧੁਨਿਕ ਯੁਗ ਵਿਚ ਮਨੁੱਖ ਨੇ ਬਹੁਤ ਸਾਰੇ ਅਜਿਹੇ ਗਿਆਨ-ਸਿਧਾਂਤ ਉਤਪੰਨ ਅਤੇ ਵਿਕਸਿਤ ਕੀਤੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਉਹ ਸਿਰਜਤ ਸਰਚਨਾਵਾਂ ਦੇ ਅਰਥ-ਪ੍ਰਬੰਧ ਨੂੰ ਸਮਝ ਸਕਦਾ ਹੈ। ਅਜਿਹੇ ਗਿਆਨ ਸਿਧਾਂਤ ਉਨੀਵੀਂ ਸਦੀ ਦੇ ਆਖਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਵਿਸ਼ੇਸ਼ ਵਿਗਿਆਨਕ ਪਰਿਪੇਖ ਲੈ ਕੇ ਹੋਂਦ ਵਿਚ ਆਉਂਦੇ ਹਨ। ਭਾਸ਼ਾ ਵਿਗਿਆਨ ਇਸ ਦੌਰ ਵਿਚ ਪ੍ਰਚੱਲਤ ਅਤੇ ਪਰੰਪਰਾਗਤ ਅਧਿਐਨ-ਵਿਧੀਆਂ ਨੂੰ ਇਕ ਮੋੜ ਦਿੰਦਾ ਹੈ। ਇਸ ਮੋੜ ਵਿਚ ਹੀ ਚਿੰਨ੍ਹ-ਵਿਗਿਆਨ ਵਿਧੀ ਸਾਹਮਣੇ ਆਉਂਦੀ ਹੈ ਜਿਸਨੇ ਸਿਰਫ ਸਾਹਿਤ ਅਤੇ ਕਲਾ ਹੀ ਨਹੀਂ ਸਗੋਂ ਫੈਸ਼ਨ, ਫਿਲਮਾਂ, ਭੇਜਨ ਪ੍ਰਣਾਲੀ, ਪਹਿਰਾਵੇ-ਪ੍ਰਬੰਧ ਆਦਿ ਨੂੰ ਇਕ ਭਾਸ਼ਾ ਵਜੋਂ ਗ੍ਰਹਿਣ ਕਰਦੇ ਅਧਿਐਨ ਉਤੇ ਜ਼ੋਰ ਦਿੱਤਾ ਹੈ। ਇਸ ਨਾਲ ਹਰ ਪ੍ਰਬੰਧ ਆਪਣੀਆਂ ਵਿਸ਼ਾਲ ਅਰਥ ਸੰਭਾਵਨਾਵਾਂ ਸਹਿਤ ਉਜਾਗਰ ਹੋਣ ਲੱਗਦਾ ਹੈ। ਇਸੇ ਲਈ ਰੋਲਾ ਬਾਰਤ ਚਿੰਨ੍ਹ ਵਿਗਿਆਨਕ ਵਿਧੀ ਨੂੰ ਸਾਹਿਤ ਤਕ ਹੀ ਸੀਮਿਤ ਨਹੀਂ ਰੱਖਦਾ ਸਗੋਂ ਵਿਸ਼ਾਲ ਪ੍ਰਸੰਗ ਵਿਚ ਪ੍ਰਸਤੁਤ ਕਰਦਾ ਹੈ। "ਚਿੰਨ੍ਹ-ਵਿਗਿਆਨਕ ਅਧਿਐਨ ਕੇਵਲ ਸਾਹਿਤ ਦੇ ਖੇਤਰ ਵਿਚ ਹੀ ਨਹੀਂ ਸਗੋਂ ਮਨੁੱਖੀ ਜੀਵਨ ਦੇ ਹਰ ਇਕ ਖੇਤਰ ਵਿਚ ਇਕ ਮਹੱਤਵ ਪੂਰਨ ਸਥਾਨ ਰੱਖਦਾ ਹੈ ।1 ਇਸ ਤਰ੍ਹਾਂ ਚਿੰਨ੍ਹ ਵਿਗਿਆਨ ਇਕ ਵਿਸ਼ਾਲ ਅਤੇ ਵਿਸਤ੍ਰਿਤ ਅਰਥਾਂ ਦੇ ਅਤੇ ਖੇਤਰ ਦਾ ਧਾਰਨੀ ਹੈ । ਮਾਨਵੀ ਸਮਾਜ ਦੇ ਬਾਹਰਮੁਖੀ ਯਥਾਰਥ ਨਾਲ ਸੰਬੰਧਿਤ ਸਭ ਖੇਤਰ ਇਸ ਦੇ
ਅਧਿਐਨ ਵਿਚ ਆ ਜਾਂਦੇ ਹਨ। ਜਿਸ ਤਰ੍ਹਾਂ ਚਿੰਨ੍ਹ ਵਿਗਿਆਨਕ ਅਧਿਐਨ ਹੋਰ ਖੇਤਰਾਂ ਵਿਚ ਸਫਲਤਾ ਪੂਰਵਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਉਸੇ ਤਰ੍ਹਾਂ ਸਾਹਿਤ ਨੂੰ ਇਕ ਚਿੰਨ੍ਹ ਪ੍ਰਬੰਧ ਮੰਨ ਕੇ ਉਸਦਾ ਅੰਗ ਨਿਖੇੜ ਕਰਕੇ ਅਰਥ ਪ੍ਰਬੰਧ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਸਾਹਿਤਕਾਰ ਦੀ ਸੰਰਚਨਾਕਾਰੀ ਚੇਤਨਾ ਦੀ ਕਾਰਜਸ਼ੀਲਤਾ ਰਾਹੀਂ ਜੋ ਸਾਹਿਤਕ ਕਿਰਤ ਹੋਂਦ ਵਿਚ ਆਈ ਹੈ ਉਸ ਨੂੰ ਵਿਸ਼ੇਸ਼ ਪ੍ਰਸੰਗ ਤਹਿਤ ਸਮਝਿਆ ਜਾ ਸਕਦਾ ਹੈ । ਚਿੰਨ੍ਹ ਵਿਗਿਆਨ ਅਧਿਐਨ ਵਿਧੀ ਦੇ ਸੰਬੰਧ 'ਚ ਨਿਮਨ ਲਿਖਤ ਕਥਨ ਹੋਰ ਵੀ ਸਪਸ਼ਟ ਰੂਪ 'ਚ ਮਹੱਤਵਪੂਰਨਤਾ ਨੂੰ ਦਰਸਾਉਂਦਾ ਹੈ, ਇਹ ਤਾਂ ਬੜਾ ਸਪਸ਼ਟ ਹੈ ਕਿ ਚਿੰਨ੍ਹ ਵਿਗਿਆਨਕ ਪਹੁੰਚ-ਵਿਧੀ ਦੇ ਅੰਤਰਗਤ ਮਨੁੱਖੀ ਕਾਰਜ, ਵਸਤੂਆਂ ਅਤੇ ਘਟਨਾਵਾਂ ਵਿਤਰੇਕੀ ਵਿਚ ਪੇਸ ਨਹੀਂ ਹੁੰਦੀਆਂ ਸਗੋਂ ਅਰਥਸ਼ੀਲ ਹੋਂਦਾਂ ਦੇ ਰੂਪ ਵਿਚ ਪੇਸ਼ ਹੁੰਦੀਆਂ ਹਨ। ਜਿਸ ਕਰਕੇ ਇਸ ਵਿਚ ਉਹ ਸਾਰੇ ਅਚੇਤ ਜਾ ਸੁਚੇਤ ਵਰਤਾਰੇ, ਮਰਯਾਦਾਵਾਂ ਅਤੇ ਨਿਯਮ ਮਹੱਤਵਪੂਰਨ ਤੱਤ ਬਣ ਜਾਂਦੇ ਹਨ, ਜੇ ਅਰਥ ਦੀ ਸਿਰਜਣਾ ਲਈ ਕਰਮਸ਼ੀਲ ਭੂਮਿਕਾ ਅਦਾ ਕਰਦੇ ਹਨ ।2
ਇਸ ਤਰ੍ਹਾਂ ਸਾਹਿਤ ਜੇ ਸਮਾਜਕ ਜੀਵਨ ਦੇ ਖੇਤਰਾਂ ਵਾਂਗ ਚਿੰਨ੍ਹ ਵਿਗਿਆਨਕ ਹੋਂਦ ਦਾ ਧਾਰਨੀ ਹੈ ਜਿਸਦਾ ਸਮਾਜਕ ਜੀਵਨ ਦੇ ਹੋਰ ਖੇਤਰਾਂ ਵਾਂਗ ਡੂੰਘੇਰੇ ਪੱਧਰ ਤੇ ਵਿਗਿਆਨਕ ਅਤੇ ਸੰਤੁਲਿਤ ਅਧਿਐਨ ਕੀਤਾ ਜਾ ਸਕਦਾ ਹੈ। ਪੱਛਮ ਵਿਚ ਇਸ ਵਿਧੀ ਨੇ ਸਾਹਿਤਕ ਅਧਿਐਨ ਨੂੰ ਇਕ ਨਵੀਂ ਦਿਸ਼ਾ ਅਤੇ ਵਿਸਤਾਰ ਪ੍ਰਦਾਨ ਕੀਤਾ ਹੈ। ਇਸ ਵਿਧੀ ਦਾ ਪੰਜਾਬੀ ਚਿੰਤਨ-ਜਗਤ ਵਿਚ ਵੀ ਪ੍ਰਵੇਸ ਹੋਇਆ ਹੈ। ਇਸ ਵਿਧੀ ਨੂੰ ਅਪਣਾ ਕੇ ਕੁਝ ਸਾਰਥਕ ਅਧਿਐਨ ਵੀ ਦ੍ਰਿਸਟੀਰੀਚਰ ਹੋਏ ਮਿਲਦੇ ਹਨ, ਪਰੰਤੂ ਪੰਜਾਬੀ ਵਿਚ ਇਸ ਵਿਧੀਗਤ ਆਲੋਚਨਾ ਦੇ ਵਿਚਾਰਧਾਰਕ ਆਧਾਰਾ ਪ੍ਰਾਪਤੀਆਂ ਅਤੇ ਸੀਮਾਵਾਂ ਨੂੰ ਜਾਨਣ ਤੋਂ ਪਹਿਲਾਂ ਇਸ ਵਿਧੀ ਬਾਰੇ ਅਤੇ ਇਤਿਹਾਸ ਬਾਰੇ ਜਾਨਣਾ ਜਰੂਰੀ ਹੈ।
ਚਿੰਨ੍ਹ ਵਿਗਿਆਨ ਚਿੰਨ੍ਹਾਂ ਦਾ ਅਧਿਐਨ ਹੈ। ਚਿੰਨ੍ਹ ਚਿੰਨ੍ਹਕ ਅਤੇ ਚਿੰਨ੍ਹਤਾ ਦਾ ਸੁਮੇਲ ਹੁੰਦਾ ਹੈ । ਚਿੰਨ੍ਹਕ ਧੁਨੀ ਬਿੰਬ ਅਤੇ ਚਿੰਨ੍ਹਤ ਸੰਕਲਪ ਹੁੰਦਾ ਹੈ । ਚਿੰਨ੍ਹ ਇਨ੍ਹਾਂ ਦੋਹਾਂ ਦੇ ਅਟੁੱਟ ਰਿਸਤੇ ਰਾਹੀਂ ਹੋਂਦ ਵਿਚ ਆਉਂਦਾ ਹੈ। ਇਨ੍ਹਾਂ ਗੱਲਾਂ ਦਾ ਅਧਿਐਨ ਚਿੰਨ੍ਹ ਸ਼ਾਸਤਰ ਜਾਂ ਚਿੰਨ੍ਹ ਵਿਗਿਆਨ ਅਖਵਾਉਂਦਾ ਹੈ।
Dictionary of Philosphy ਅਨੁਸਾਰ ਚਿੰਨ੍ਹ ਸ਼ਾਸਤਰ ਚਿੰਨ੍ਹਾਂ ਦਾ ਸਿਧਾਂਤ: ਜਿਸ ਨੂੰ ਚਿੰਨ੍ਹ ਵਿਗਿਆਨ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਤਿੰਨ ਭਾਗਾ ਵਿਚ ਵੰਡ ਲਿਆ ਜਾਂਦਾ ਹੈ
1. ਸਿੰਟੈਕਸ (ਵਾਕ ਵਿਗਿਆਨ) ਵਿਆਕਰਣ ਦਾ ਅਧਿਐਨ
2. ਸੀਮਾਂਟਿਕਸ (ਅਰਥ ਵਿਗਿਆਨ) ਅਰਥਾਂ ਦਾ ਅਧਿਐਨ
3. ਪ੍ਰੈਗਮੈਟਿਕਸ (ਵਿਹਾਰ-ਵਿਗਿਆਨ) ਅਰਥ ਭਰਪੂਰ ਉਚਾਰਾ/ਕਥਨਾਂ ਦੇ ਅਸਲ ਮੰਤਵਾਂ ਅਤੇ ਪ੍ਰਭਾਵਾਂ ਦਾ ਅਧਿਐਨ ।3
ਇਕ ਹੋਰ ਵਿਦਵਾਨ ਚਿੰਤਕ ਚਿੰਨ੍ਹ ਵਿਗਿਆਨ ਨੂੰ ਪਰਿਭਾਸ਼ਤ ਕਰਦਿਆ ਹੋਇਆ ਲਿਖਦਾ ਹੈ ਕਿ ਚਿਨ੍ਹ ਵਿਗਿਆਨ ਤੇਜੀ ਨਾਲ ਉਨਤ ਹੋ ਰਹੇ ਚਿੰਨ੍ਹ ਅਤੇ ਚਿੰਨ੍ਹ-ਪ੍ਰਬੰਧਾ ਦਾ ਵਿਗਿਆਨ ਹੈ, ਇਸ ਦਾ ਮੰਤਵ ਚਿੰਨ੍ਹ ਪ੍ਰਕਿਰਿਆ ਦੀਆਂ ਮੁਖ ਵਿਸ਼ੇਸ਼ਤਾਵਾਂ ਨੂੰ ਸਥਾਪਤ ਕਰਨਾ
ਅਤੇ ਕਲਾ ਅਤੇ ਸਾਹਿਤ ਨੂੰ ਇਕ ਸਭਿਆਚਾਰਕ ਵਰਤਾਰੇ ਵਜੋਂ ਨਿਰਮਤ ਕਰਨਾ ਹੈ, ਘੋਖਣਾ ਹੈ ।4
ਇਕ ਹੋਰ ਪੱਛਮੀ ਵਿਦਵਾਨ ਚਿੰਤਕ ਸਾਸਿਓਰ ਦੀ ਵਿਚਾਰਧਾਰਾ ਦਾ ਮੁਲਾਕਣ ਕਰਦੇ ਹੋਏ ਚਿੰਨ੍ਹ ਵਿਗਿਆਨ ਨੂੰ ਸੰਚਾਰ ਵਹਿ ਕੇ ਵਿਗਿਆਨਕ ਅਧਿਐਨ ਲਈ ਸਿਧਾਂਤਕ ਆਧਾਰ ਪ੍ਰਦਾਨ ਕਰਦਾ ਹੈ। ਬਾਅਦ ਵਿਚ ਇਸ ਨੂੰ ਸੰਚਾਰ-ਸਿਧਾਂਤ' (Theory of Communica tion) ਵਜੋਂ ਵੀ ਵਿਚਾਰਿਆ ਗਿਆ ਹੈ। ਇਕ ਪੰਜਾਬੀ ਆਲੋਚਕ ਵੱਖ ਵੱਖ ਪੱਛਮੀ ਚਿੰਤਕਾਂ ਦੀਆਂ ਪਰਿਭਾਸ਼ਾਵਾਂ ਦਾ ਅਧਿਐਨ ਕਰਦੇ ਹੋਏ ਚਿੰਨ੍ਹ ਵਿਗਿਆਨ ਨੂੰ ਪਰਿਭਾਸ਼ਤ ਕਰਦਾ ਹੈ ਕਿ. "ਚਿੰਨ੍ਹ ਵਿਗਿਆਨ ਮਨੁੱਖ ਅਤੇ ਮਨੁੱਖੀ ਸੰਸਥਾਵਾਂ ਨਾਲ ਸੰਬੰਧਿਤ ਸੰਚਾਰੀ-ਜੁਗਤਾਂ ਦੇ ਪ੍ਰਬੰਧ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਦਾ ਹੈ । ਇਸ ਦੇ ਦਾਇਰੇ ਵਿਚ ਸਮੁੱਚੇ ਸਾਂਸਕ੍ਰਿਤਕ ਅਤੇ ਸਮਾਜਕ ਵਰਤਾਰੇ ਅਤੇ ਅਮਲ ਆ ਜਾਂਦੇ ਹਨ ਅਤੇ ਇਨ੍ਹਾਂ ਸਮਾਜਕ ਅਤੇ ਸਾਂਸਕ੍ਰਿਤਕ ਵਰਤਾਰਿਆਂ ਨੂੰ ਚਿੰਨ੍ਹ ਮੰਨਦਿਆਂ ਚਿੰਨ੍ਹ-ਵਿਗਿਆਨ ਰੂੜੀਆਂ ਅਤੇ ਨਿਯਮਾਂ ਦੇ ਉਨ੍ਹਾਂ ਸਿਸਟਮਾਂ ਤੇ ਵੀ ਵਿਚਾਰ ਕਰਦਾ ਹੈ, ਜਿਹੜੇ ਉਨ੍ਹਾਂ ਨੂੰ ਅਰਥ ਪ੍ਰਦਾਨ ਕਰਦੇ ਹਨ ।"5
ਇਸ ਤਰ੍ਹਾਂ ਚਿੰਨ੍ਹ ਵਿਗਿਆਨ ਉਹ ਅਧਿਐਨ ਵਿਧੀ ਹੈ ਜਿਹੜੀ ਸੰਚਾਰ ਸਿਧਾਂਤ ਰਾਹੀਂ ਮਾਨਵ ਸਿਰਜਤ ਸਾਂਸਕ੍ਰਿਤਰ ਸਿਰਜਨਾਵਾਂ ਅਤੇ ਮਾਨਵ ਸੰਬੰਧਿਤ ਵਰਤਾਰਿਆਂ ਨੂੰ ਚਿੰਨ੍ਹ ਪ੍ਰਬੰਧ ਮੰਨ ਕੇ ਉਨ੍ਹਾਂ ਦਾ ਅੰਗ ਨਿਖੇੜ ਕਰਕੇ ਉਨਾਂ ਦੇ ਅੰਦਰੂਨੀ ਭਾਵ ਸਾਰ ਅਤੇ ਅਰਥ-ਪ੍ਰਬੰਧ ਨੂੰ ਸਮਝਣ ਦਾ ਯਤਨ ਕਰਦੀ ਹੈ। ਇਸ ਅਰਥ ਪ੍ਰਬੰਧ ਦੇ ਇਤਿਹਾਸਕ ਸਮਾਜਕ ਅਤੇ ਸਾਸਕ੍ਰਿਤਕ ਸਰੋਕਾਰਾਂ ਨੂੰ ਉਜਾਗਰ ਕਰਕੇ ਚਿੰਨ੍ਹ-ਪ੍ਰਬੰਧਾਂ ਦੀ ਸਾਰਥਕਤਾ ਅਤੇ ਨਿਰਾਰਥਕਤਾ ਲੱਭ ਸਕਦੇ ਹਾਂ।
19ਵੀਂ ਸਦੀ ਦੇ ਅਖੀਰਲੇ ਦਹਾਕੇ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਤਰਕ ਸ਼ਾਸਤਰ ਅਤੇ ਭਾਸ਼ਾ ਵਿਗਿਆਨ ਦੇ ਖੇਤਰਾਂ ਵਿਚ ਕਈ ਇਨਕਲਾਬੀ ਕਦਮ ਪੁੱਟੇ ਗਏ । ਚਿੰਨ੍ਹ ਵਿਗਿਆਨ ਦੇ ਖੇਤਰ ਵਿਚ ਪਹਿਲਾ ਚਿੰਤਕ ਚਾਰਲਸ.ਐਸ.ਪੀਅਰਸ ਹੈ। ਚਾਰਲਸ ਸਮਕਾਲੀ ਚਿੰਨ੍ਹ ਸ਼ਾਸਤਰੀਆਂ ਚੋਂ ਇਕ ਸੀ ਜਿਸਨੇ ਚਿੰਨ੍ਹਾ ਦੇ ਆਮ (ਸਮਾਨ) ਸਿਧਾਂਤ ਦੇ ਕਈ ਪ੍ਰਸਨ ਉਭਾਰੇ । ਉਸਨੇ ਸਾਰੇ ਚਿੰਨ੍ਹਾਂ ਨੂੰ ਤਿੰਨ ਮੁੱਖ ਵਰਗਾਂ 'ਚ ਵੰਡਿਆ, ਇੰਡੈਕਸਜ਼, ਆਈਕੋਨਿਕ ਅਤੇ ਸਿੰਬਲਜ਼ ।6 ਪਰੰਤੂ ਪੀਅਰਸ ਦੇ ਚਿੰਤਨ ਦੀ ਦਿਸ਼ਾ ਵਿਸ਼ੇਸ਼ ਤੌਰ ਤੇ ਤਰਕ/ ਦਰਸ਼ਨ ਦੇ ਖੇਤਰ ਦੀ ਸੀ। ਉਸਨੇ ਚਿੰਨ੍ਹ ਵਿਗਿਆਨ ਨੂੰ ਵੀ ਤਰਕ ਦੇ ਖੇਤਰ ਵਿਚ ਰੱਖ ਕੇ ਚਿੰਨ੍ਹਾਂ ਦੀ ਬਹੁ-ਵਿਧਤਾ ਅਤੇ ਸਾਰਥਕਤਾ ਉਤੇ ਜ਼ੋਰ ਦਿੱਤਾ । ਜਿਆਦਾਤਰ ਪੀਅਰਸ ਦੇ ਚਿੰਨ੍ਹ ਵਿਗਿਆਨ ਨੇ ਤਰਕ ਦੇ ਖੇਤਰ ਦੇ ਅਧਿਐਨ ਦੀ ਮੰਗ ਉਤੇ ਜ਼ੋਰ ਦਿੱਤਾ। ਉਸਨੇ ਚਿੰਨ੍ਹ ਵਿਗਿਆਨ ਦੇ ਆਧਾਰ ਰੂਪ ਵਿਚ ਅਜਿਹੇ ਮਾਡਲ ਦੀ ਉਸਾਰੀ ਨਾ ਕੀਤੀ ਜਿਸਦੀ ਮਦਦ ਨਾਲ ਸਾਂਸਕ੍ਰਿਤਿਕ ਸਿਰਜਣਾਵਾਂ ਦਾ ਅਧਿਐਨ ਵਿਸ਼ਲੇਸ਼ਣ ਕੀਤਾ ਜਾ ਸਕੇ। ਪੀਅਰਸ ਤੋਂ ਬਾਦ ਇਕ ਹੋਰ ਅਮਰੀਕੀ ਦਾਰਸ਼ਨਿਕ ਚਾਰਲਸ ਮੋਰਿਸ ਨੇ ਇਸ ਖੇਤਰ ਵਿਚ ਵਾਧਾ ਕੀਤਾ, ਪਰੰਤੂ ਇਸ ਚਿੰਤਕ ਨੇ ਵੀ ਦਰਸ਼ਨ ਦੇ ਖੇਤਰ ਵਿਚ ਹੀ ਅਧਿਐਨ ਕੀਤਾ ਅਤੇ ਆਪਣੇ ਪੂਰਵਲੇ ਅਧਿਐਨ 'ਚ ਕੋਈ ਵੀ ਬੁਨਿਆਦੀ ਪਰਿਵਰਤਨ ਨਾ ਕਰਕੇ ਚਿੰਨ੍ਹ ਵਿਗਿਆਨ ਦੇ ਸਿਧਾਂਤ ਨੂੰ ਵਿਸਤਾਰ ਨਾ ਸਕਿਆ। "ਮੋਰਿਸ ਦੇ ਆਈਕੋਨਿਕ ਦੇ ਅਦੁੱਤੀਪਣ ਬਾਰੇ ਵਿਚਾਰ ਚਿੰਨ੍ਹ ਸਿਧਾਂਤ ਦੀਆਂ ਡੂੰਘੀਆਂ ਵਿਰੋਧਤਾਈਆਂ ਨੂੰ ਮਿਟਾ ਨਾ ਸਕੇ ।"7
ਚਿੰਨ੍ਹ ਵਿਗਿਆਨ ਵਿਚ ਬੁਨਿਆਦੀ ਪਰਿਵਰਤਨ ਜਨੇਵਾ ਦੇ ਚਿੰਤਕ ਫਰਦੀਨਾ-ਦ- ਸਾਸਿਓਰ ਨਾਲ ਆਉਂਦਾ ਹੈ ਜਦੋਂ ਉਹ ਭਾਸ਼ਾ ਵਿਗਿਆਨ ਦੇ ਪ੍ਰਚਲਤ ਅਤੇ ਪਰੰਪਰਾਗਤ ਅਧਿਐਨ ਨਾਲੋਂ ਮੂਲੋਂ ਹੀ ਵੱਖਰੇ ਵਿਚਾਰਾਂ ਨੂੰ ਪ੍ਰਸਤੁਤ ਕਰਦਾ ਹੈ। ਉਸਨੇ ਆਪਣੇ ਸਮੇਂ ਦੇ ਇਤਿਹਾਸਕ, ਤੁਲਨਾਤਮਕ ਅਤੇ ਵਿਆਖਿਆਤਮਕ ਪੱਧਰਾਂ 'ਤੇ ਹੋ ਰਹੇ ਅਧਿਐਨ ਨਾਲੋਂ ਸੰਰਚਨਾਤਮਕ ਭਾਸ਼ਾ ਵਿਗਿਆਨਕ ਦਾ ਸੰਕਲਪ ਪ੍ਰਸਤੁਤ ਕੀਤਾ । ਸਾਸਿਓਰ ਨੇ ਰੂਪ ਵਾਕ, ਅਰਥ ਅਤੇ ਪ੍ਰਵਚਨ ਤੋਂ ਅਗਾਂਹ ਜਾ ਕੇ ਸਮੁੱਚੀ ਭਾਸ਼ਾ ਦੇ ਨਾਲ ਨਾਲ ਸਾਂਸਕ੍ਰਿਤਿਕ ਸਿਰਜਣਾਵਾਂ ਨੂੰ ਚਿੰਨ੍ਹ ਮੰਨਿਆ। ਉਸਨੇ ਇਨ੍ਹਾਂ ਦੇ ਆਪਹੁਦਰੇਪਣ ਨੂੰ ਦ੍ਰਿਸ਼ਟੀਗੋਚਰ ਕਰਕੇ ਚਿੰਨ੍ਹ-ਪ੍ਰਬੰਧ ਨੂੰ ਸਮਝਣ ਲਈ ਬਲ ਦਿੱਤਾ । ਸਾਸਿਓਰ ਨੇ ਇਹ ਧਾਰਨਾ ਸਥਾਪਤ ਕੀਤੀ ਕਿ ਚਿੰਨ੍ਹ ਚਿੰਨੀਕਰਣ ਦੀ ਪ੍ਰਕਿਰਿਆ ਵਿਚ ਪੈ ਕੇ ਸਾਂਸਕ੍ਰਿਤਿਕ ਸਿਰਜਣਾਵਾਂ ਅਤੇ ਸਮਾਜਕ ਵਰਤਾਰਿਆਂ ਵਿਚ ਸੰਚਾਰ ਦਾ ਮਾਧਿਅਮ ਬਣਦੇ ਹਨ। ਹਰ ਵਰਤਾਰੇ ਅਤੇ ਸਾਂਸਕ੍ਰਿਤਿਕ ਸਿਰਜਣਾ ਦੀ ਆਪਣੀ ਵਿਲੱਖਣ ਹੋਂਦ ਵਿਧੀ ਹੁੰਦੀ ਹੈ ਅਤੇ ਵਿਲੱਖਣ ਚਿੰਨ੍ਹ ਪ੍ਰਬੰਧ ਹੁੰਦਾ ਹੈ। ਇਨ੍ਹਾਂ ਤਿੰਨ੍ਹਾਂ-ਪ੍ਰਬੰਧਾਂ ਦਾ ਆਪਣਾ ਇਕ ਅਰਥ-ਪ੍ਰਬੰਧ ਹੁੰਦਾ ਹੈ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਮਾਜਿਕ ਵਰਤਾਰਿਆਂ ਨਾਲ ਅੰਤਰ ਸੰਬੰਧਿਤਾ ਦੇ ਰੂਪ 'ਚ ਦੇਖ ਕੇ ਸਮਾਜਕ-ਆਰਥਿਕ ਸੰਸਕ੍ਰਿਤਿਕ ਪਿਠ-ਭੂਮੀ ਵਿਚੋਂ ਉਜਾਗਰ ਕੀਤਾ ਜਾ ਸਕਦਾ ਹੈ। ਸਾਸਿਓਰ ਨੇ ਚਿੰਨਾਂ ਦਾ ਅਧਿਐਨ ਸਮਾਜ ਦੇ ਅੰਤਰਗਤ ਰਹਿ ਕੇ ਕਰਨ ਦੀ ਗੱਲ ਤੇ ਜ਼ੋਰ ਦੇ ਕੇ ਚਿੰਨ੍ਹ ਵਿਗਿਆਨ (Semiology) ਦੀ ਨਿਮਨ ਲਿਖਤ ਪਰਿਭਾਸ਼ਾ ਕੀਤੀ ਹੈ, "ਸਮਾਜ ਵਿਚ ਚਿੰਨ੍ਹਾਂ ਦੇ ਸਾਰ ਦਾ ਅਧਿਐਨ ਕਰਨ ਵਾਲੇ ਵਿਗਿਆਨ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਹ ਸਮਾਜ-ਮਨੋਵਿਗਿਆਨ ਅਤੇ ਨਤੀਜੇ ਦੇ ਤੌਰ ਤੇ ਆਮ ਮਨੋਵਿਗਿਆਨ ਦਾ ਹਿੱਸਾ ਹੋਵੇਗਾ ਅਤੇ ਇਸ ਦਾ ਨਾਂਮ ਚਿੰਨ੍ਹ ਵਿਗਿਆਨ (Semiology) ਹੋਵੇਗਾ। ਚਿੰਨ੍ਹ ਵਿਗਿਆਨ ਇਹ ਦਰਸਾਏਗਾ ਕਿ ਚਿੰਨ੍ਹ ਸਿਰਜਣ ਪ੍ਰਕਿਰਿਆ ਵਿਚ ਕਿਵੇਂ ਪੈਂਦੇ ਹਨ, ਉਹ ਕਿਹੜੇ ਨੇਮਾ ਦੇ ਅਨੁਸਾਰ ਸੰਚਾਲਿਤ ਹੁੰਦੇ ਹਨ। ਭਾਸ਼ਾ ਵਿਗਿਆਨ ਚਿੰਨ੍ਹ ਵਿਗਿਆਨ ਦੇ ਆਮ ਗਿਆਨ ਦਾ ਕੇ ਵਲ ਇਕ ਅੰਗ ਹੈ, ਚਿੰਨ੍ਹ ਵਿਗਿਆਨ ਦੇ ਪ੍ਰੇਮ ਭਾਸ਼ਾ ਵਿਗਿਆਨ ਦੇ ਉਪਰ ਲਾਗੂ ਹੋਣਗੇ।"8
ਇਸ ਤਰ੍ਹਾਂ ਭਾਸ਼ਾ ਨੂੰ ਇਕ ਚਿੰਨ੍ਹ ਮੰਨ ਕੇ ਉਸਦੇ ਅਧਿਐਨ ਲਈ ਮਾਡਲ ਪ੍ਰਸਤੁਤ ਕੀਤੇ । ਉਨ੍ਹਾਂ ਮਾਡਲਾਂ ਦੇ ਆਧਾਰਤ ਗਿਆਨ ਦੇ ਵਿਭਿੰਨ ਖੇਤਰਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ ਕੀਤਾ ਜਾ ਸਕਦਾ ਹੈ । ਪਰੰਤੂ ਇਸ ਅਧਿਐਨ ਨੂੰ ਬਾਅਦ ਵਿਚ ਰੋਲਾਂ ਬਾਰਤ ਨੇ ਬਿਲਕੁਲ ਉਲਟੇ ਰੂਪ ਵਿਚ ਪ੍ਰਸਤੁਤ ਕਰਕੇ ਸਮਾਜਕ ਵਰਤਾਰਿਆ ਅਤੇ ਸਾਹਿਤਕ ਕਿਰਤਾ ਦੇ ਅਧਿਐਨ ਤੇ ਜ਼ੋਰ ਦਿੱਤਾ।
ਸਾਸਿਓਰ ਦੇ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾਂ ਨਾਲ ਸਾਹਿਤ ਅਤੇ ਹੋਰ ਕਲਾਵਾਂ ਦੀ ਅੰਦਰੂਨੀ ਸੰਰਚਨਾ ਦਾ ਸਾਰਥਕ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਨ੍ਹਾਂ ਮਾਡਲਾਂ ਨੂੰ ਅਪਣਾ ਕੇ ਆਲੋਚਕਾਂ ਨੇ ਸਾਹਿਤਕ ਰਚਨਾਵਾਂ ਦੀ ਡੂੰਘੀ ਸੰਰਚਨਾ (Deep Structure) ਨੂੰ ਸਮਝਣ ਦਾ ਯਤਨ ਕੀਤਾ।
ਸਾਸਿਓਰ ਦੇ ਭਾਸ਼ਾਈ ਮਾਡਲਾ ਨੂੰ ਉਸ ਤੋਂ ਬਾਅਦ ਭਾਸ਼ਾ ਵਿਗਿਆਨੀ, ਮਾਨਵ- ਸ਼ਾਤਸਰੀ, ਸੰਰਚਨਾਵਾਦੀ, ਚਿੰਨ੍ਹ ਵਿਗਿਆਨੀ ਅਤੇ ਸਾਹਿਤ ਚਿੰਤਕਾਂ ਨੇ ਵਿਵਧ ਖੇਤਰਾਂ ਵਿਚ ਨਵੀਆਂ ਦਿਸ਼ਾਵਾਂ ਸਹਿਤ ਵਿਸਤਾਰਿਆ। ਚਿੰਨ੍ਹ ਵਿਗਿਆਨ ਦ੍ਰਿਸ਼ਟੀ ਤੋਂ ਕੀਤਾ ਗਿਆ ਅਧਿਐਨ ਵਧੇਰੇ ਸਮਰੱਥ ਅਤੇ ਸੰਭਾਵਨਾ ਭਰਪੂਰ ਹੈ। "ਇਸ ਚਿੰਨ੍ਹ ਵਿਗਿਆਨਕ ਪਹੁੰਚ-ਵਿਧੀ ਨੇ ਸਾਹਿਤ
ਆਲੋਚਨਾ ਨੂੰ ਵਧੇਰੇ ਡੂੰਘੇ ਅਧਿਐਨ ਲਈ ਪ੍ਰੇਰਿਆ ਅਤੇ ਇਹ ਹੋਰਨਾ ਸਾਹਿਤ ਵਿਧੀਆਂ ਨਾਲੋਂ ਵਧੇਰੇ ਸਾਰਥਕ ਅਤੇ ਮਹੱਤਵਪੂਰਨ ਸਿੱਧ ਹੋ ਰਹੀ ਹੈ।”
ਚਿੰਨ੍ਹ ਵਿਗਿਆਨ ਦੇ ਇਤਿਹਾਸ ਵਿਚ ਸਾਸਿਓਰ ਤੋਂ ਬਾਅਦ ਕੰਮਾਂਤਰੀ ਪੱਧਰ ਉਤੇ ਹੋਰ ਬਹੁਤ ਸਾਰੇ ਚਿੰਤਕਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਇਸ ਨੂੰ ਪ੍ਰਫੁੱਲਤ ਕੀਤਾ ਹੈ। ਬਾਈਸੈਨਜ਼ ਅਤੇ ਬੈਲੀਵਿਨਿਸਤੇ ਤੇ ਹੋਰ ਮਾਨਵ ਵਿਗਿਆਨੀਆਂ ਨੇ ਚਿੰਨ੍ਹ ਵਿਗਿਆਨ ਦਾ ਘੇਰਾ ਵਿਸਤ੍ਰਿਤ ਕੀਤਾ । ਯਲਮ ਚਲੇਵ ਨੇ ਵਿਸ਼ੇਸ਼ ਤੌਰ ਤੇ ਪੀਅਰਸ ਅਤੇ ਸਾਸਿਓਰ ਦੀਆਂ ਧਾਰਨਾਵਾਂ ਨੂੰ ਅਪਣਾ ਕੇ ਸੰਰਚਨਾਤਮਕ ਅਰਥ ਵਿਗਿਆਨ ਵਿਚ ਮਹੱਤਵਪੂਰਨ ਕੰਮ ਕੀਤਾ।
ਰੋਲਾਂ ਬਾਰਤ ਨੇ ਵਿਸ਼ੇਸ਼ ਰੂਪ ਵਿਚ(Elements of Semiology)ਪੁਸਤਕ ਲਿਖ ਕੇ ਇਸ ਵਿਧੀ ਨੂੰ ਅਧਿਐਨ ਹੇਠ ਲਿਆ ਕੇ ਇਕ ਨਿਸਚਤ ਅਤੇ ਨਿਯਮਤ ਰੂਪ ਵਿਚ ਪੇਸ ਕਰਨ ਦੀ ਕੋਸ਼ਿਸ਼ ਕੀਤੀ। ਰੋਲਾਂ ਬਾਰਤ ਨੇ ਚਿੰਨ੍ਹ ਵਿਗਿਆਨ ਨੂੰ ਭਾਸ਼ਾ ਵਿਗਿਆਨ ਦੇ ਖੇ ਤਰ 'ਚੋਂ ਕੱਢ ਕੇ ਸਮਾਜਕ ਵਿਗਿਆਨਾਂ ਅਤੇ ਸਾਹਿਤ ਆਲੋਚਨਾ ਦੇ ਵਿਸ਼ਾਲ ਖੇਤਰ ਵਿਚ ਲਿਆਂਦਾ । ਉਸਨੇ ਵਿਹਾਰਕ ਜੀਵਨ ਦੇ ਵਿਵਧ ਖੇਤਰਾਂ ਪਹਿਰਾਵਾਂ ਫਿਲਮਾਂ ਆਦਿ ਵਿਚ ਇਸ ਨੂੰ ਇਕ ਨਵੀਂ ਦਿਸ਼ਾ ਵਿਚ ਪ੍ਰਸਤੁਤ ਕੀਤਾ। ਉਸਦੀ ਸਾਹਿਤਕ ਆਲੋਚਨਾ ਵਿਚ ਇਸ ਪਹੁੰਚ ਵਿਧੀ ਦੇ ਆਗਮਨ ਨਾਲ ਸਾਹਿਤ ਦੇ ਵੱਖ ਵੱਖ ਰੂਪਾਂ ਦੀਆਂ ਆਂਤਰਿਕ ਸੰਰਚਨਾਵਾਂ ਨੂੰ ਪਕੜ ਕੇ ਉਨ੍ਹਾਂ ਦੀਆਂ ਹੋਂਦ ਵਿਧੀਆ ਬਾਰੇ ਸਫਲ ਵਿਸ਼ਲੇਸ਼ਣ ਕੀਤਾ।
ਅੰਬਰਟ ਈਕੋ ਵਿਦਵਾਨ ਨੇ ਆਪਣੀ ਪੁਸਤਕ 'A Theory of Semiotics' ਰਾਹੀਂ ਚਿੰਨ੍ਹ ਵਿਗਿਆਨ ਦੇ ਸਿਧਾਂਤਕ ਪੱਖ ਨੂੰ ਵਿਸਤਾਰ ਸਹਿਤ ਪੇਸ਼ ਕਰਦੇ ਹੋਏ ਇਸਦੇ ਮਾਡਲਾਂ ਨੂੰ ਹੋਰ ਕਲਾਵਾਂ ਦੇ ਵਿਗਿਆਨਕ ਅਧਿਐਨ ਲਈ ਪ੍ਰਸਤੁਤ ਕੀਤਾ। ਚਿੰਨ੍ਹ ਪ੍ਰਣਾਲੀ ਰਾਹੀਂ ਕਲਾਵਾਂ ਦੀ ਸੰਚਾਰ-ਪ੍ਰਕਿਰਿਆ ਬਾਰੇ ਸਾਰਥਕਤਾ ਨੂੰ ਉਭਾਰਿਆ।
ਲੈਵੀ ਸਤ੍ਰਾਸ ਨੇ 1961 ਵਿਚ ਮਾਨਵ ਵਿਗਿਆਨ ਅਤੇ ਵਿਸ਼ੇਸ਼ ਤੌਰ ਤੇ ਮਿੱਥ ਦਾ ਅਧਿਐਨ ਸੰਰਚਨਾਤਮਕ ਦ੍ਰਿਸ਼ਟੀਕੋਣ ਤੋਂ ਕੀਤਾ। ਉਸਨੇ ਕਿਹਾ ਕਿ ਮਾਨਵ ਵਿਗਿਆਨ ਚਿੰਨ੍ਹ ਵਿਗਿਆਨ ਦੀ ਹੀ ਸ਼ਾਖਾ ਹੈ। ਮਾਨਵ ਵਿਗਿਆਨ ਦੇ ਵਿਸ਼ੇਸ਼ ਆਧਾਰ ਚਿੰਨ੍ਹ ਵਿਗਿਆਨ ਵਿਚ ਹਨ।10 ਮਾਨਵ-ਵਿਗਿਆਨ ਨੂੰ ਚਿੰਨ੍ਹ ਵਿਗਿਆਨ ਦੀ ਸ਼ਾਖਾ ਮੰਨਣ ਨਾਲ ਲੈਵੀ ਸਤ੍ਰਾਸ ਨੇ ਚਿੰਨ੍ਹ ਵਿਗਿਆਨ ਦੇ ਇਤਿਹਾਸ ਵਿਚ ਇਕ ਮਹੱਤਵ ਪੂਰਨ ਵਾਧਾ ਹੁੰਦਾ ਹੈ। ਇਸ ਨਾਲ ਚਿੰਨ੍ਹ ਵਿਗਿਆਨ ਦੀਆਂ ਸੰਭਾਵਨਾਵਾਂ ਦਾ ਖੇਤਰ ਵਿਸ਼ਾਲਤਾ ਗ੍ਰਹਿਣ ਕਰਦਾ ਹੈ। ਲੈਵੀ ਸਤ੍ਰਾਸ ਨੇ ਰੂਸੀ ਚਿੰਤਕ ਵਲਾਦਮੀਰੀ ਪ੍ਰਾਪ ਦੀ ਪੁਸਤਕ ਲੋਕ ਕਹਾਣੀਆਂ ਦਾ ਰੂਪ ਵਿਗਿਆਨ' (Mor- phology of folktales) ਦੇ ਮਾਡਲਾਂ ਅਤੇ ਕੁਝ ਨੁਕਤਿਆਂ ਨੂੰ ਵਿਚਾਰ ਕੇ ਉਸਨੇ ਮਿੱਥਾ ਦਾ ਨਵੀਂ ਦਿਸ਼ਾ ਵਿਚ ਵਿਸ਼ਲੇਸ਼ਣ ਕੀਤਾ। ਇਸ ਤਰ੍ਹਾਂ ਉਸਨੇ ਚਿੰਨ੍ਹ ਵਿਗਿਆਨ ਦੇ ਇਤਿਹਾਸ ਵਿਚ ਸੰਰਚਨਾਤਮਕ ਭਾਸ਼ਾ ਵਿਗਿਆਨ ਦੇ ਮਾਡਲਾਂ ਨੂੰ ਆਧਾਰ ਬਣਾ ਕੇ ਇਨ੍ਹਾਂ ਮਾਡਲਾਂ ਦੀ ਸਾਰਥਕਤਾ ਨੂੰ ਵਧੇਰੇ ਸਮਰੱਥ ਰੂਪ 'ਚ ਪੇਸ਼ ਕੀਤਾ।
ਰੂਸੀ ਚਿੰਤਕਾਂ ਦਾ ਚਿੰਨ੍ਹ ਵਿਗਿਆਨ ਨੂੰ ਵਿਸ਼ੇਸ਼ ਯੋਗਦਾਨ ਹੈ । ਰੂਪਵਾਦੀਆਂ ਦਾ ਭਾਵੇਂ ਚਿੰਨ੍ਹ ਵਿਗਿਆਨ ਨਾਲ ਸਿੱਧੇ ਰੂਪ `ਚ ਕੋਈ ਸੰਬੰਧ ਨਹੀਂ ਪਰੰਤੂ ਉਨ੍ਹਾਂ ਨੇ ਚਿੰਨ੍ਹ ਵਿਗਿਆਨ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ। ਮਾਸਕੋ ਲਿੰਗੁਇਸਿਟਿਕਸ ਸਰਕਲ ਨਾਲ ਸੰਬੰਧਿਤ ਵਿਦਵਾਨ ਜ਼ਿਆਦਾਤਰ ਭਾਸ਼ਾ ਵਿਗਿਆਨ ਨਾਲ ਸੰਬੰਧਤ ਸਨ । ਉਨ੍ਹਾਂ ਉਪਰ ਸਾਸਿਓਰ ਦੇ ਸੰਰਚਨਾਤਮਕ
ਭਾਸ਼ਾ ਵਿਗਿਆਨ ਤੇ ਖਾਸ ਤੌਰ ਤੇ ਇਸਦੀ ਇਕਕਾਲਕ ਪਹੁੰਚ ਦਾ ਪ੍ਰਭਾਵ ਸੀ । ਇਸੇ ਤਰ੍ਹਾਂ ਪਰਾਗ ਲਿੰਗੁਇਸਟਿਕਸ ਸਕੂਲ ਦੇ ਧੁਨੀ ਵਿਗਿਆਨ ਦੇ ਖੇਤਰ ਵਿਚ ਕੀਤੇ ਕੰਮ ਦੇ ਆਧਾਰਤ ਸਾਂਸਕ੍ਰਿਤਕ ਸਿਰਜਣਾਵਾਂ ਦੀ ਆਂਤਰਿਕ ਸੰਰਚਨਾ ਨੂੰ ਡੂੰਘੇਰੀ ਪੱਧਰ ਤੇ ਜਾ ਕੇ ਸਮਝਿਆ ਜਾ ਸਕਦਾ ਹੈ। ਮਾਸਕੇ ਤਾਰਤੂ ਗਰੁੱਪ ਦਾ ਚਿੰਤਕ ਯੂਰੀ ਲੈਟਮਾਨ ਜਿਸਦੇ ਅਧਿਐਨ ਦੀ ਮੂਲ ਦਿਸ਼ਾ ਸੰਸਕ੍ਰਿਤੀ ਸੀ, ਉਸਦਾ ਅਧਿਐਨ ਸੰਸਕ੍ਰਿਤੀ ਨੂੰ ਵਿਸ਼ਾਲਤਾ ਦਿੰਦਾ ਰਿਹਾ ਹੈ । ਉਸਦੇ ਅਧਿਐਨ ਦਾ ਵਿਸ਼ੇਸ਼ ਜ਼ੋਰ ਇਸ ਗੱਲ ਤੇ ਸੀ ਕਿ ਸੰਸਕ੍ਰਿਤੀ ਦੇ ਅੰਗਾਂ ਦਾ ਅਧਿਐਨ ਸਮਾਜਕ ਇਤਿਹਾਸਕ ਪ੍ਰਸੰਗ ਵਿਚ ਕੀਤਾ ਜਾਣਾ ਚਾਹੀਦਾ ਹੈ। ਤਾਂ ਹੀ ਅਸੀਂ ਸੰਸਕ੍ਰਿਤੀ ਦੀ ਦਵੰਦਾਤ- ਮਕਤਾ ਨੂੰ ਸਮਝ ਕੇ ਮਨੁੱਖੀ ਜੀਵਨ ਦੀ ਸਾਰਥਕਤਾ ਨੂੰ ਸਮਝ ਸਕਦੇ ਹਾਂ।
ਮਾਸਕੇ ਤਾਰਤੂ ਗਰੁੱਪ ਦੇ ਵੱਖ ਵੱਖ ਸਮੇਂ ਲਾਏ ਗਏ ਚਾਰ ਸਕੂਲਾਂ (1960 ਤੋਂ 1970) ਨੇ ਚਿੰਨ੍ਹ ਵਿਗਿਆਨ ਨੂੰ ਗਹਿਰਾਈ ਪ੍ਰਦਾਨ ਕੀਤੀ। ਇਨ੍ਹਾਂ ਸਕੂਲਾਂ ਵਿਚ ਚਿੰਨ੍ਹ ਵਿਗਿਆਨ ਭਖਵੀਂ ਬਹਿਸ ਦਾ ਮੁੱਦਾ ਬਣਿਆ। ਚਿੰਨ੍ਹ ਵਿਗਿਆਨ ਦੇ ਇਤਿਹਾਸ ਵਿਚ ਇਨ੍ਹਾਂ ਸਕੂਲਾਂ ਦੀ ਮਹੱਤਤਾ ਇਹ ਹੈ ਕਿ ਪਦਾਰਥਵਾਦੀ ਦ੍ਰਿਸ਼ਟੀ ਤੋਂ ਚਿੰਨ੍ਹ ਵਿਗਿਆਨ ਨੂੰ ਘੋਖਣ ਪਰਖਣ ਦੀ ਕੋਸਿਸ਼ ਕੀਤੀ ਗਈ। ਇਸ ਸਕੂਲ ਦੀ ਇਹ ਦੇਣ ਵੀ ਉਲੇਖਯੋਗ ਹੈ ਕਿ ਇਸਨੇ ਚਿੰਨ੍ਹ ਵਿਗਿਆਨਕ ਦਿਸ਼ਾ ਨੂੰ ਪਰੰਪਰਾ ਅਤੇ ਇਤਿਹਾਸਕ ਮਹੱਤਤਾ ਵੱਲ ਤੋਰਿਆ। ਉਨ੍ਹਾਂ ਨੇ ਸਕੂਲਾਂ ਵਿਚ ਪ੍ਰਸਤੁਤ ਖੋਜ-ਪੱਤਰਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਵਿਚਾਰਨ ਦੀ ਸਿਫਾਰਸ ਕੀਤੀ ਤਾਂ ਜੋ ਇਸ ਨੂੰ ਆਦਰਸ਼ਵਾਦ ਅਤੇ ਰੂਪਵਾਦ ਦੇ ਘੇਰੇ ਚੋਂ ਰੱਢ ਕੇ ਸਮਾਜਕ ਸਾਰ ਦੀ ਨਿਰੰਤਰ ਪ੍ਰਕਿਰਿਆ ਨਾਲ ਜੋੜ ਕੇ ਸਾਰਥਕ ਸਿੱਟੇ ਕੱਢੇ ਜਾਣ । ਰੂਸੀ ਚਿੰਤਕਾਂ ਦਾ ਅਧਿਐਨ ਸੰਸਕ੍ਰਿਤੀ ਦੇ ਨਵੇਂ ਪਾਸਾਰ ਖੋਲ੍ਹਦਾ ਹੈ ਅਤੇ ਮੌਲਿਕ ਚਿੰਤਨ ਪ੍ਰਸਤੁਤ ਕਰਦਾ ਹੈ। ਇਨ੍ਹਾਂ ਬਾਰੇ ਇਕ ਚਿੰਤਕ ਦਾ ਕਥਨ ਉਲੇਖਯੋਗ ਹੈ, ਸੇਵੀਅਤ ਚਿੰਨ੍ਹ ਵਿਗਿਆਨੀਆਂ ਰਾਹੀਂ ਮਾਡਲਾਂ ਦੀ ਧਾਰਨਾ ਨੇ ਮਨੁੱਖ ਅਤੇ ਪਦਾਰਥਕ ਜਗਤ ਦੇ ਆਪਸੀ ਸੰਬੰਧਾਂ ਦਾ ਮੌਲਿਕ ਸਿਧਾਂਤ ਵਿਕਸਿਤ ਕੀਤਾ।"1" ਇਸ ਸਮੇਂ ਦੌਰਾਨ ਫਰਾਂਸ ਵਿਚ ਟੈਲਕੁਐਲ (Telquel) ਗਰੁੱਪ ਵਿਚ ਇਸ ਪ੍ਰਤੀ ਰੁਚੀ ਨੇ ਚਿੰਨ੍ਹ ਵਿਗਿਆਨ ਦੇ ਖੇਤਰ ਨੂੰ ਵਿਸਤਾਰਿਆ। ਅਮਰੀਕਾ ਵਿਚ ਚਿੰਨ੍ਹ ਵਿਗਿਆਨ ਪ੍ਰਤੀ ਸੋਚ ਦੀ ਪੁਨਰ ਸਿਰਜਣਾ ਹੋਈ ਅਤੇ ਇਟਲੀ ਵਿਚ ਵੀ ਇਸ ਬਾਰੇ ਚਰਚਾ ਹੋਣੀ ਸ਼ੁਰੂ ਹੋਈ।
ਇਸ ਤੋਂ ਬਿਨਾਂ ਸਮੇਂ ਸਮੇਂ ਹੋਰ ਵਿਦਵਾਨ ਰੋਮਨ ਜਾਕਬਸਨ, ਸੀਸਾਰੇ ਸੈਗਰੇ (Semi- otics and Literary Criticism) ਐਮ ਵੈਲਿਸ (Arts and Signs) ਨੇ ਚਿੰਨ੍ਹ ਵਿਗਿਆਨ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। 1970 ਤੋਂ ਬਾਅਦ ਲੈਵੀ ਸਤ੍ਰਾਸ ਨੇ ਸੰਰਚਨਾ ਦੇ ਸੰਕਲਪ ਨੂੰ ਆਦਿ ਕਾਲੀਨ ਸਮਾਜ ਦੇ ਕਬੀਲਿਆਂ ਦੀ ਹੋਂਦ ਵਿਧੀ ਨੂੰ ਸਮਝਣ ਲਈ ਵਿਕਸਤ ਕੀਤਾ। ਜੈਕ ਲਾਕਾ ਨੇ ਮਨੋਵਿਗਿਆਨ ਲਈ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਵਰਤੋਂ ਕੀਤੀ। ਮਿਸ਼ੈਲ ਫੂਕੇ ਨੇ ਤੱਤ ਸ਼ਾਸਤਰ (Epistomology) ਵਿਚ ਸਾਰਥਕ ਸਿੱਟੇ ਕੱਢੇ ਹਨ। ਇਸੇ ਤਰ੍ਹਾਂ ਯਲਮਜ਼ਲੇਵ, ਟਰੱਬਟਸਕੀ ਆਦਿ ਵਿਦਵਾਨ ਦਾ ਵੀ ਇਸ ਖੇਤਰ ਵਿਚ ਮਹੱਤਵ ਪੂਰਨ ਯੋਗਦਾਨ ਹੈ।
ਉਪਰੋਕਤ ਵਿਦਵਾਨਾਂ ਦੇ ਅਧਿਐਨ ਨਾਲ ਚਿੰਨ੍ਹ ਵਿਗਿਆਨ ਵਿਸਤ੍ਰਿਤ ਗਿਆਨ- ਅਨੁਸ਼ਾਸਨਾਂ ਵਿਚ ਮਹੱਤਵਪੂਰਨ ਵਿਗਿਆਨਕ ਸਿੱਟਿਆਂ ਤੇ ਪਹੁੰਚਦਾ ਹੈ। ਇਸ ਨਾਲ ਹੀ ਇਸ ਚਿੰਨ੍ਹ ਵਿਗਿਆਨਕ ਸਾਹਿਤ ਸਮੀਖਿਆ ਵਿਧੀ ਨੂੰ ਸਮਝਣ ਤੋਂ ਪਹਿਲਾਂ ਚਿੰਨ੍ਹਾਂ ਨੂੰ ਸਮਝਣਾ
ਜ਼ਰੂਰੀ ਹੈ। ਚਿੰਨ੍ਹਾਂ ਨੂੰ ਵਿਦਵਾਨ ਦੇ ਵਰਗਾਂ ਵਿਚ ਵਰਗੀਕ੍ਰਿਤ ਕਰਦੇ ਹਨ।
ਚਿੰਨ੍ਹਾਂ ਨੂੰ ਭਾਸ਼ਾਈ ਅਤੇ ਗ਼ੈਰ-ਭਾਸ਼ਾਈ ਵਰਗਾਂ ਵਿਚ ਵੰਡਿਆ ਜਾਂਦਾ ਹੈ । ਗੈਰ- ਭਾਸ਼ਾਈ ਚਿੰਨ੍ਹਾਂ ਵਿਚ ਕਾਪੀਆਂ (ਉਦਹਾਰਨ ਵਜੋਂ ਫੋਟੋਗ੍ਰਾਫ ਉਂਗਲੀਆਂ ਦੇ ਨਿਸ਼ਾਨ ਆਦਿਕ) ਜਾਂ ਸੰਕੇਤ ਉਦਾਹਰਨ ਵਜੋਂ ਧੂੰਆਂ ਅੱਗ ਦਾ ਚਿੰਨ੍ਹ ਹੈ, ਸਰੀਰ ਦਾ ਵਧਿਆ ਤਾਪਮਾਨ ਬੁਖਾਰ ਦਾ ਚਿੰਨ੍ਹ ਹੈ), ਇਸਾਰੇ (ਇਕ ਘੰਟੀ, ਉਦਾਹਰਨ ਵਜੋਂ ਸਬਕ ਸ਼ੁਰੂ ਹੋਣ ਤੇ ਖ਼ਤਮ ਹੋਣ ਨੂੰ ਚਿੰਨ੍ਰਿਤ ਕਰਦਾ ਹੈ), ਪ੍ਰਤੀਕ (ਜਿਵੇਂ ਸੜਕਾ ਦੇ ਚਿੰਨ੍ਹ) ਅਤੇ ਹੋਰ ਦੂਸਰੀ ਕਿਸਮ ਦੇ ਚਿੰਨ੍ਹ। ਇਕ ਵੱਖਰਾ ਵਿਗਿਆਨ ਜਿਸਨੂੰ ਚਿੰਨ੍ਹ ਸ਼ਾਸਤਰ ਕਿਹਾ ਜਾਂਦਾ ਹੈ ਜਿਹੜਾ ਚਿੰਨ੍ਹਾਂ ਦਾ ਸਮਾਨਯ ਸਿਧਾਂਤ ਹੈ, ਇਕ ਭਾਸ਼ਾਈ ਕਿਸਮ ਦੇ ਚਿੰਨ੍ਹ ਹਨ, ਜਿਹੜੇ ਸੰਚਾਰ ਮੰਤਵ ਲਈ ਵਰਤੋਂ ਵਿਚ ਲਿਆਏ ਜਾਂਦੇ ਹਨ। 12
ਉਪਰੋਕਤ ਕਥਨ ਭਾਸ਼ਾਈ ਚਿੰਨ੍ਹ ਅਤੇ ਗੈਰ ਭਾਸ਼ਾਈ ਚਿੰਨ੍ਹਾਂ ਦੀ ਪਛਾਣ ਅਤੇ ਅੰਤਰ ਨੂੰ ਸਥਾਪਤ ਕਰਦਾ ਹੈ। ਦੋਵੇਂ ਸਮਾਜ ਦੇ ਪ੍ਰਗਟਾ ਮਾਧਿਅਮ ਹਨ। ਇਹ ਦੋਵੇਂ ਸੰਚਾਰ ਵਸੀਲੇ ਹਨ। ਮਾਨਵੀ ਸਭਿਆਚਾਰ ਵਿਚ ਇਹ ਦੋਵੇਂ ਤਰ੍ਹਾਂ ਦੇ ਪ੍ਰਗਟਾਅ ਮਾਧਿਅਮ ਪ੍ਰਵਾਹ ਹਨ। ਪਰੰਤੂ ਸਾਂਸਕ੍ਰਿਤਿਕ ਹੋਂਦ ਦਾ ਬੁਨਿਆਦੀ ਆਧਾਰ ਭਾਸ਼ਾ ਹੈ । ਸਾਹਿਤ ਸਾਂਸਕ੍ਰਿਤਿਕ ਖੇਤਰ ਦੀ ਵਸਤੂ ਹੋਣ ਕਰਕੇ ਅੰਤਿਮ ਰੂਪ `ਚ ਭਾਸ਼ਾ ਰਾਹੀਂ ਨੇਪਰੇ ਚੜ੍ਹਦੀ ਹੈ । ਭਾਸ਼ਾ ਤੋਂ ਬਿਨਾਂ ਸਾਹਿਤ ਦੀ ਹੱਦ ਸੰਭਵ ਹੀ ਨਹੀਂ। "ਭਾਸ਼ਾ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ ਸਗੋਂ ਹਰ ਕੌਮ ਦੇ ਸਭਿਆਚਾਰ ਦਾ ਇਕ ਮਹੱਤਵਪੂਰਨ ਅਟੁੱਟ ਅੰਗ ਵੀ ਹੈ।" ਇਸ ਤਰ੍ਹਾਂ ਭਾਸ਼ਾ ਸਭਿਆਚਾਰਕ ਤੌਰ ਤੇ ਮਾਨਵ ਦੀ ਵਿਸ਼ੇਸ਼ ਪ੍ਰਾਪਤੀ ਹੁੰਦੀ ਹੈ ਜਿਹੜੀ ਭਾਸ਼ਾ ਦੇ ਮਾਧਿਅਮ ਰਾਹੀਂ ਸਭਿਆਚਾਰ ਨੂੰ ਪ੍ਰਸਤੁਤ ਕਰਦੀ ਹੈ। ਮਨੁੱਖ ਦੇ ਸਭਿਆਚਾਰਕ ਇਤਿਹਾਸ ਸਮੇਤ ਸਮੁੱਚੇ ਇਤਿਹਾਸ ਦੀ ਭਾਸ਼ਾ ਇਤਨਾ ਬੁਨਿਆਦੀ ਪਹਿਲੂ ਅਤੇ ਅੰਗ ਹੈ ਕਿ ਇਸ ਤੋਂ ਬਿਨਾ ਮਨੁੱਖੀ ਸਭਿਆਚਾਰ ਦੀ ਕਲਪਨਾ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਜਾਪਦੀ ਹੈ। ਭਾਸ਼ਾ ਮਨੁੱਖੀ-ਸੰਚਾਰ ਦਾ ਹੀ ਸਬੱਲ ਵਸੀਲਾ ਨਹੀਂ, ਸਗੋਂ ਮਨੁੱਖੀ ਚਿੰਤਨਧਾਰਾ, ਪ੍ਰਤੱਖਣ ਅਤੇ ਸਭਿਆਚਾਰਕ ਹੋਂਦ ਦਾ ਮੂਲ ਸ੍ਰੋਤ ।"14
ਭਾਸ਼ਾ ਮਨੁੱਖੀ ਸਮਾਜ ਦਾ ਸ਼ਕਤੀਸ਼ਾਲੀ ਸੰਚਾਰ-ਵਸੀਲਾ ਹੈ । ਸਾਹਿਤ ਨੂੰ ਇਕ ਸੰਚਾਰ- ਵਿਧੀ ਵਜੋਂ ਵੀ ਸਮਝਿਆ ਜਾ ਸਕਦਾ ਹੈ ਕਿਉਂਕਿ ਸਾਹਿਤ ਇਕ ਭਾਸ਼ਕ ਰਚਨਾ ਹੈ। ਅਜਿਹੀ ਭਾਸ਼ਕ ਰਚਨਾ ਜੋ ਵਿਸ਼ੇਸ਼ ਚਿੰਨ੍ਹਾ ਨੂੰ ਵਰਤ ਕੇ ਵਿਚਾਰਾ, ਹਾਵਾਂ-ਭਾਵਾਂ ਦਾ ਸੰਚਾਰ ਕਰਦਾ ਹੈ। ਸਾਹਿਤ ਹੋਰ ਭਾਸ਼ਾਈ ਕਾਰਜਾਂ ਵਾਂਗ ਆਪਣੇ ਆਪ ਨੂੰ ਸੰਚਾਰਿਤ ਕਰਦਾ ਹੋਇਆ ਵੀ ਬਾਕੀ ਭਾਸ਼ਾਈ ਕਾਰਜਾਂ ਨਾਲ ਇਕ ਵਿਲੱਖਣ ਹੋਂਦ ਦਾ ਧਾਰਨੀ ਹੁੰਦਾ ਹੈ। ਇਹ ਹੋਂਦ ਸਾਹਿਤ ਦੀ ਸੁਹਜਾਤਮਕ ਪ੍ਰਕਿਰਤੀ ਦੇ ਕਾਰਨ ਹੁੰਦੀ ਹੈ। ਸੁਹਜ ਅਤੇ ਕਲਾ ਇਸ ਭਾਸ਼ਾਈ ਕਾਰਜ ਦੇ ਵਿਸ਼ੇਸ਼ ਗੁਣ ਹੁੰਦੇ ਹਨ।
ਸਾਹਿਤ ਨੂੰ ਇਕ ਸੰਚਾਰ ਸਿਧਾਂਤ ਸਮਝਣ ਤੋਂ ਪਹਿਲਾਂ ਚਿੰਨ੍ਹ ਵਿਗਿਆਨਕ ਵਿਧੀ ਦੇ ਭਾਸ਼ਾ ਵਿਗਿਆਨਕ ਮਾਡਲਾਂ ਨੂੰ ਸਮਝ ਲੈਣਾ ਜ਼ਰੂਰੀ ਹੈ।
1. ਭਾਸ਼ਾ: ਉਚਾਰ ਚਿੰਨ੍ਹ :
2. ਚਿੰਨ੍ਹਕ : ਚਿੰਨ੍ਹਤ
3. ਇਕਕਾਲਕ ਬਹੁਕਾਲਕ
4. ਸਿੰਟੇਗਮੈਟਿਕ : ਪੈਰਾਡਿਗਮੈਟਿਕ
5. ਬੋਧਿਕ : ਗੁਣਬੋਧਕ। Denotative: Connotative)
ਉਪਰੋਕਤ ਪੰਜ ਭਾਸ਼ਾਈ ਮਾਡਲਾਂ ਵਿਚੋਂ ਪਹਿਲੇ ਚਾਰਾਂ ਦੀ ਤਾਂ ਅਸੀਂ ਪਿਛਲੇ ਅਧਿਆਇ ਸੰਰਚਨਾਵਾਦੀ ਪੰਜਾਬੀ ਆਲੋਚਨਾ ਵਿਚ ਵਿਆਖਿਆ ਕਰ ਆਏ ਹਾਂ । ਇਥੇ ਇਸ ਪੰਜਵੇਂ ਮਾਡਲ ਬੰਧਕ ਅਤੇ ਗੁਣਬੋਧਕ ਦਾ ਸੰਖਿਪਤ ਅਧਿਐਨ ਕਰਾਂਗੇ । ਸਾਸਿਓਰ ਦੇ ਭਾਸ਼ਾਈ ਮਾਡਲਾਂ ਤੋਂ ਬਾਅਦ ਸਾਹਿਤ ਚਿੰਤਕ ਯਲਮ ਚਲੇਵ ਨੇ ਇਸ ਨਵੇਂ ਮਾਡਲ ਨੂੰ ਸਾਹਮਣੇ ਲਿਆਂਦਾ । ਸਾਸਿਓਰ ਦਾ ਅਧਿਐਨ ਖੇਤਰ ਭਾਸ਼ਾ ਵਿਗਿਆਨ ਸੀ ਪਰੰਤੂ ਰੋਲਾਂ ਬਾਰਤ ਦਾ ਖੇਤਰ ਸਮਾਜੀ ਜੀਵਨ ਅਤੇ ਸਾਹਿਤ ਆਲੋਚਨਾ ਸੀ । ਰੋਲਾਂ ਬਾਰਤ ਨੇ ਚਿੰਨ੍ਹ ਵਿਗਿਆਨਕ ਸਮੀਖਿਆ ਪ੍ਰਣਾਲੀ ਲਈ ਚਿੰਨ੍ਹ ਵਿਗਿਆਨ ਨੂੰ ਨਿਮਨ ਲਿਖਤ ਚਾਰ ਤੱਤਾਂ ਵਿਚ ਵੰਡਿਆ
1. ਭਾਸ਼ਾ : ਉਚਾਰ
2. ਚਿੰਨ੍ਹ : ਚਿੰਨ੍ਹਕ : ਚਿੰਨ੍ਹਤ
3. ਸਿੰਟੇਗਮੈਟਿਕ : ਪੈਰਾਡਿਗਮੈਟਿਕ
4. ਬੋਧਿਕ : ਗੁਣਬੋਧਕ।
(ਤਿੰਨਾਂ ਤੱਤਾਂ ਦਾ ਅਧਿਐਨ ਪਹਿਲੇ ਅਧਿਆਇ ਵਿਚ ਵੇਖਿਆ ਜਾ ਸਕਦਾ ਹੈ )
ਬੌਧਕ : ਗੁਣ ਬੌਧਕ :
ਬੋਧਿਕ ਅਤੇ ਗੁਣਬੋਧਿਕ ਮਾਡਲ ਨੂੰ ਚਿੰਨ੍ਹ ਵਿਗਿਆਨਕ ਵਿਧੀ ਕਾਵਿ-ਸ਼ਾਸਤਰੀ ਪਰਿ- ਪੇਖ ਲਈ ਵਰਤਦੀ ਹੈ । ਬੰਧਣ ਅਰਥ ਨੂੰ ਬਾਹਰਮੁਖੀ ਤੌਰ ਤੇ ਚਿੰਨ੍ਹਤ ਹੋਈ ਵਸਤੂ ਨੂੰ ਮੰਨਿਆ ਜਾਂਦਾ ਹੈ। ਗੁਣ ਬੌਧਕ ਅਰਥ ਨੂੰ ਅੰਤਰਮੁਖੀ ਕੀਮਤਾਂ ਦੇ ਪ੍ਰਗਟਾ ਦੇ ਤੌਰ ਤੇ ਜਿਹੜੇ ਕਿਸੇ ਚਿੰਨ੍ਹ ਦੇ ਰੂਪ ਅਤੇ ਉਸਦੇ ਪ੍ਰਕਾਰਜ ਨਾਲ ਜੁੜੇ ਹੁੰਦੇ ਹਨ । ਸੰਖੇਪ ਰੂਪ ਵਿਚ ਇਨ੍ਹਾਂ ਨੂੰ ਚਿੰਨ੍ਹ ਪ੍ਰਬੰਧ ਨਾਲ ਸੰਬੰਧਿਤ ਕਰਕੇ ਉਸਦੀਆਂ ਸਾਰ ਅਤੇ ਪ੍ਰਗਟਾਅ ਦੀਆਂ ਦੋ ਪਰਤਾਂ ਰਾਹੀਂ ਸਮਝਿਆ ਜਾਂਦਾ ਹੈ। ਜਦੋਂ ਇਕ ਪ੍ਰਬੰਧ ਅੱਗੋਂ ਕਿਸੇ ਹੋਰ ਪ੍ਰਬੰਧ ਦਾ ਆਧਾਰ ਬਣਦਾ ਹੈ ਤਾਂ ਉਸ ਨੂੰ ਗੁਣ ਬੰਧਕ ਕਿਹਾ ਜਾਦਾ ਹੈ। ਇਸੇ ਆਧਾਰਿਤ ਸਧਾਰਨ ਚਿੰਨ੍ਹ ਪ੍ਰਬੰਧ ਅਤੇ ਸਾਹਿਤਕ ਚਿੰਨ੍ਹ ਪ੍ਰਬੰਧ ਦਾ ਨਿਖੇੜਾ ਕੀਤਾ ਜਾ ਸਕਦਾ ਹੈ । ਸਾਹਿਤਕ ਕਿਰਤਾਂ ਦੇ ਅਧਿਐਨ ਵੇਲੇ ਚਿੰਨ੍ਹਾ ਦੀ ਬੰਧਕਤਾ ਵਿਚੋਂ ਹੀ ਸਾਹਿਤਕ ਅਰਥਾਂ ਨੂੰ ਲੱਭਿਆ ਜਾਂਦਾ ਹੈ । ਸਾਹਿਤ ਕਿਰਤਾਂ ਵਿਚ ਬੌਧਕ ਪ੍ਰਬੰਧ ਦੇ ਚਿੰਨ੍ਹਕ ਅਤੇ ਚਿੰਨ੍ਹਤ ਗੁਣ ਬੌਧਕ ਦੇ ਚਿੰਨ੍ਹਕ ਬਣ ਜਾਂਦੇ ਹਨ। ਇਕ ਚਿੰਨ੍ਹ ਪ੍ਰਬੰਧ ਅੱਗੋਂ ਕਿਸੇ ਦੂਜੇ ਪ੍ਰਬੰਧ ਦਾ ਆਧਾਰ ਬਣ ਜਾਂਦਾ ਹੈ । ਇਸੇ ਨੂੰ ਗੁਣ ਬੋਧਕ ਚਿੰਨ੍ਹ ਵਿਗਿਆਨ ਕਿਹਾ ਜਾਂਦਾ ਹੈ । ਸਾਡੇ ਸੰਰਚਨਾਵਾਦੀ ਸਾਹਿਤਕਾਰ ਇਸੇ ਨੂੰ ਸਾਹਿਤ-ਪਾਰਗਾਮੀਂ ਕਾਰਜ ਮਿਥ ਲੈਂਦੇ ਹਨ । ਇਸ ਨਾਲ ਸਾਹਿਤ ਦੇ ਅਰਥਾਂ ਤੋਂ ਅਤੇ ਉਸਦੀ ਸਾਰਥਕਤਾ ਨੂੰ ਉਜਾਗਰ ਕਰਨ ਤੋਂ ਮੁਕਤ ਹੋਣਾ ਹੈ. ਜਿਵੇਂ ਨਿਮਨਲਿਖਤ ਕਾਵਿ-ਅਨੁਭਵ ਰਾਹੀਂ ਅਸੀਂ ਇਸ ਹਕੀਕਤ ਨੂੰ ਸਮਝ ਸਕਦੇ ਹਾਂ –
ਮੈਂ ਇਕ ਆਵਾਜ ਹਾਂ
ਆਪਣੀ ਮੌਤ ਤੋਂ ਪਹਿਲਾਂ
ਹਜਾਰਾਂ ਜਿਸਮ ਬਣ ਕੇ
ਨਿਕਲ ਜਾਵਾਂਗਾ।
ਤੂਫਾਨਾਂ ਦੇ ਉਡਾਏ ਬੀਜ
ਮੌਸਮ ਆਉਣ 'ਤੇ
ਮੁੜ ਫਸਲ ਬਣ ਕੇ
ਉਗ ਪੈਂਦੇ ਨੇ । (ਜਗਤਾਰ)
ਇਨ੍ਹਾਂ ਸਤਰਾਂ ਵਿਚ ਆਵਾਜ, ਹਜ਼ਾਰਾਂ ਜਿਸਮ, ਤੂਫਾਨ, ਬੀਜ, ਮੌਸਮ ਫਸਲ ਆਦਿ ਆਪਣੇ ਸਰਲ ਅਰਥਾਂ ਨੂੰ ਚਿੰਨ੍ਹਤ ਕਰਦੇ ਹਨ। ਆਮ ਅਰਥਾਂ 'ਚ ਉਪਰ ਟੁਕੜੇ 'ਚ ਵਰਤੇ ਗਏ ਚਿੰਨ੍ਹ ਇਕ ਸਰਲ ਅਰਥ ਚਿੰਨ੍ਹ ਪ੍ਰਬੰਧ ਸਿਰਜਦੇ ਹਨ ਪਰੰਤੂ ਜਦੋਂ ਇਹ ਸਰਲ ਅਰਥ ਅੱਗੋਂ ਅਸਲ ਜਾਂ ਅੰਤਰੀਵੀ ਅਰਥਾਂ ਨੂੰ ਚਿੰਨ੍ਰਿਤ ਕਰਦੇ ਹਨ ਤਾਂ ਉਸ ਸਮੇਂ ਗੁਣ ਬੰਧਕ ਚਿੰਨ੍ਹ ਵਿਗਿਆਨ ਹੋਂਦ ਵਿਚ ਆਉਂਦਾ ਹੈ । ਤੂਫਾਨ ਇਕ ਰਾਜਨੀਤਕ ਤਸੱਦਦ, ਅਤਿਆਚਾਰ ਦਾ ਬੀਜ-ਇਨਕਲਾਬੀ ਲੋਕ ਮੌਸਮ-ਲੜਾਈ ਦਾ ਸਮਾਂ, ਹੱਕ ਸੱਚ ਲਈ ਕੀਤੀ ਜੀਣ ਵਾਲੀ ਜੰਗ, ਫਸਲ ਜਨਤਕ ਲਹਿਰ ਨੂੰ ਚਿੰਨ੍ਹਤ ਕਰਦਾ ਹੈ। ਇਸ ਤਰ੍ਹਾਂ ਰਚਨਾ ਵਿਚ ਵਰਤੇ ਗਏ ਚਿੰਨ੍ਹ ਕਿਸੇ ਦੂਸਰੇ ਚਿੰਨ੍ਹ ਪ੍ਰਬੰਧ ਦੇ ਚਿੰਨ੍ਹਤ ਬਣ ਜਾਂਦੇ ਹਨ ਜਿਸਨੂੰ ਗੁਣ ਬੰਧਕ ਰਾਹੀਂ ਸਮਝਿਆ ਜਾ ਸਕਦਾ ਹੈ।
ਇਸ ਤਰ੍ਹਾਂ ਗੁਣ ਬੋਧਕਤਾ ਸਾਹਿਤਕ ਰਚਨਾਵਾਂ ਦੇ ਅੰਦਰਲੇ ਸਮਾਜਕ ਇਤਿਹਾਸਕ ਸਾਰ ਨਾਲ ਸੰਬੰਧਤ ਹੈ। ਰਚਨਾ ਦਾ ਸਮੁੱਚਾ ਅਰਥ ਇਨ੍ਹਾਂ ਰਾਹੀਂ ਹੀ ਸੰਚਾਰਿਤ ਹੁੰਦਾ ਹੈ। ਸਾਹਿਤਕ ਵਿਸ਼ਲੇਸ਼ਣ ਸਮੇਂ ਬੰਧਕ ਅਤੇ ਗੁਣਬੰਧਕ ਮਾਡਲ ਦੀ ਪਕੜ ਹੋਣੀ ਜਰੂਰੀ ਹੈ।
ਚਿੰਨ੍ਹ ਵਿਗਿਆਨਕ ਸਮੀਖਿਆ ਪ੍ਰਣਾਲੀ ਸਾਹਿਤਕ ਰਚਨਾਵਾਂ ਨੂੰ ਭਾਸ਼ਾਈ ਕਾਰਜ ਮੰਨ ਕੇ ਸੰਚਾਰ ਸਿਧਾਂਤ(Theory of Communication) ਦੀ ਵੀ ਸਥਾਪਨਾ ਕਰਦੀ ਹੈ । ਸੰਚਾਰ ਸਿਧਾਂਤ ਦੀ ਸਥਾਪਨਾ ਤਾਂ ਸਾਸਿਓਰ ਨੇ ਪ੍ਰਸਤੁਤ ਕੀਤੀ ਹੈ। ਭਾਸ਼ਾਈ ਕਾਰਜ ਤੋਂ' ਭਾਵ ਮਨੁੱਖ ਉਚਾਰਨ ਅੰਗਾਂ ਦੁਆਰਾ ਉਚਿਰਤ ਧੁਨੀਆਂ ਰਾਹੀਂ ਸੰਦੇਸ਼ ਦਾ ਸੰਚਾਰ ਕਰਦਾ ਹੈ । ਇਹ ਸੰਚਾਰ ਬੋਲਣ ਪ੍ਰਕਿਰਿਆ (Speach Process) ਨਾਲ ਸੰਬੰਧਤ ਹੈ। ਬੋਲ ਪ੍ਰਕਿਰਿਆ ਰਾਹੀਂ ਹੀ ਸੰਚਾਰ ਸੰਭਵ ਹੈ ਜਿਸਦੀਆਂ ਵਿਭਿੰਨ ਵਿਧੀਆਂ ਹੋ ਸਕਦੀਆਂ ਹਨ। ਮੂਲ ਰੂਪ ਵਿਚ ਇਹ ਪ੍ਰਕਿਰਿਆ ਦੇ ਵਿਅਕਤੀਆਂ ਰਾਹੀਂ ਨੇਪਰੇ ਚੜ੍ਹਦੀ ਹੈ । ਕੋਈ ਇਕ ਵਿਅਕਤੀ ਆਪਣਾ ਸੰਦੇਸ਼ ਦੂਜੇ ਵਿਅਕਤੀ ਨਾਲ ਸਾਂਝਾ ਕਰਦਾ ਹੈ। ਇਸ ਤਰ੍ਹਾਂ ਇਕ ਵਕਤਾ ਅਤੇ ਇਕ ਸਰੋਤਾ ਹੁੰਦੇ ਹਨ। ਸੰਚਾਰ ਪ੍ਰਕਿਰਿਆ ਵਕਤੇ ਤੋਂ ਆਰੰਭ ਹੁੰਦੀ ਹੈ। ਉਸਦੇ ਵਿਚਾਰ ਸੰਕਲਪ ਅਤੇ ਧੁਨੀ ਬਿੰਬਾਂ ਨਾਲ ਜੁੜੇ ਹੁੰਦੇ ਹਨ। ਵੱਖ ਵੱਖ ਚਿੰਨ੍ਹ ਵਕਤੇ ਦੇ ਦਿਮਾਗ਼ ਵਿਚ ਟਿਕੇ ਹੁੰਦੇ ਹਨ । ਜਦੋਂ ਬੇਲ ਪ੍ਰਕਿਰਿਆ ਦੌਰਾਨ ਵਕਤਾ ਸੰਕਲਪਾਂ ਨੂੰ ਉਚਾਰਦਾ ਹੈ ਤਾਂ ਹਵਾ ਰਾਹੀਂ ਸੁਣਨਯੋਗ ਹਰਕਤਾਂ ਬਣ ਕੇ ਸਰੋਤੇ ਦੇ ਕੰਨਾਂ ਤਕ ਪਹੁੰਚਦੀਆਂ ਹਨ ਤੇ ਸਰੋਤੇ ਦੇ ਦਿਮਾਗ ਤੱਕ ਇਹ ਸੰਕਲਪ ਅਥਵਾ ਚਿੰਨ੍ਹ ਪਹੁੰਚਦੇ ਹਨ। ਜਦੋਂ ਸਰੇਤਾ ਇਸ ਬੇਲ ਪ੍ਰਕਿਰਿਆ 'ਚ ਵਕਤਾ ਬਣਦਾ ਹੈ ਤਾਂ ਵਕਤਾ ਸਰੋਤੇ ਦੀ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ ਇਹ ਸੰਚਾਰ ਦੀ ਪ੍ਰਕਿਰਿਆ ਚਲਦੀ ਹੈ ।
ਜਿਸਨੂੰ ਵਿਚਾਰ ਵਟਾਂਦਰਾ ਕਿਹਾ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਸਾਸਿਓਰ ਨੇ ਨਿਮਨ ਲਿਖਤ ਰਾਹੀਂ ਸਪਸ਼ਟ ਕੀਤਾ ਹੈ। ਵਕਤਾ ਅਤੇ ਸਰੋਤਾ ਆਪਣੇ ਵਸਤੂ ਜਗਤ ਤੋਂ ਸੰਕਲਪ ਪ੍ਰਾਪਤ ਕਰਦੇ ਹਨ। ਦੋਵੇਂ ਆਪਣੇ ਸੰਕਲਪਾਂ ਦਾ ਸੰਚਾਰ ਤਾਂ ਹੀ ਕਰ ਸਕਦੇ ਹਨ ਜੇਕਰ ਦੋਵੇਂ ਬੋਲ ਪ੍ਰਕਿਰਿਆ ਵਿਚੋਂ ਗੁਜਰਨ । ਜੇਕਰ ਬੋਲ ਪ੍ਰਕਿਰਿਆ ਵਿਚ ਰੁਕਾਵਟ ਆਉਂਦੀ ਹੈ ਤਾਂ ਸੰਚਾਰ ਨੇਪਰੇ ਨਹੀਂ ਚੜ੍ਹ ਸਕਦਾ । ਸਿੱਟੇ ਵਜੋਂ ਵਕਤਾ ਅਤੇ ਸਰੋਤਾ ਇਕ ਦੂਜੇ ਦੇ ਵਿਚਾਰਾਂ ਨੂੰ ਪੂਰਨ ਰੂਪ 'ਚ ਸਮਝ ਨਹੀਂ ਸਕਦੇ। ਇਹ ਸੰਚਾਰ ਆਮ ਬੇਲ ਪ੍ਰਕਿਰਿਆ ਲਈ ਹੁੰਦਾ ਹੈ। ਪਰੰਤੂ ਸਾਹਿਤਕ ਸੰਚਾਰ ਇਸ ਨਾਲੋਂ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਸਾਹਿਤਕ ਸੰਚਾਰ ਸਮੇਂ ਵਕਤਾ (ਸਾਹਿਤਕਾਰ) ਗੈਰ ਹਾਜ਼ਰ ਹੁੰਦਾ ਹੈ। ਸਰੋਤਾ ਅਤੇ ਵਕਤਾ ਆਹਮੋ-ਸਾਹਮਣੇ ਨਹੀਂ ਹੁੰਦੇ। ਇਥੇ ਸਾਹਿਤਕਾਰ ਦੀ ਰਚਨਾ ਹੀ ਵਕਤੇ ਦਾ ਰੂਪ ਧਾਰਦੀ ਹੈ। ਇਸ ਪ੍ਰਕਿਰਿਆ ਦੌਰਾਨ ਸਾਹਿਤਕ ਰਚਨਾ ਵਕਤੇ ਦੀ ਭੂਮਿਕਾ ਨਿਭਾਉਂਦੀ ਹੈ ਅਤੇ ਪਾਠਕ ਉਸ ਰਚਨਾ ਨਾਲ ਸਰੋਤੇ ਵਾਂਗ ਵਿਚਰਦਾ ਹੈ। ਇਥੇ ਸੰਚਾਰ ਦਾ ਰੂਪ ਗੱਲ ਬਾਤੀ ਕਿਸਮ ਦਾ ਨਾ ਹੋ ਕੇ ਇਕ ਤਰਫਾ ਹੁੰਦਾ ਹੈ ।
ਰੋਮਨ ਜਾਕਬਸਨ ਨੇ ਇਸ ਸੰਚਾਰ ਪ੍ਰਕਿਰਿਆ ਨੂੰ ਵਿਸ਼ਾਲ ਰੂਪ 'ਚ ਪੇਸ਼ ਕਰਦਿਆਂ ਇਕ ਸੁਨੇਹੇ ਦੇ ਸੰਚਰਨ ਤੱਕ ਛੇ ਮਹੱਤਵਪੂਰਨ ਅੰਗਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ।
1. ਵਕਤਾ
2. ਸਰੋਤਾ
3. ਪ੍ਰਸੰਗ
4. ਸੰਦੇਸ
5. ਸੰਪਰਕ
6. ਕੋਡ
ਰੋਮਨ ਜਾਕਬਸਨ ਸੰਚਾਰ ਨੂੰ ਭਾਸ਼ਾ ਵਿਗਿਆਨ ਦੇ ਸਿਸਟਮ ਵਾਂਗ ਗ੍ਰਹਿਣ ਕਰਦਾ ਹੈ । ਉਸਦਾ ਪ੍ਰਸਤੁਤ ਸੰਚਾਰ ਮਾਡਲ ਸਾਸਿਓਰ ਦੇ ਸੰਚਾਰ ਮਾਡਲ ਨਾਲੋਂ ਜਟਿਲ ਹੈ
ਪ੍ਰਸੰਗ (Context)
ਸੰਦੇਸ(Message)
ਵਕਤਾ------------------------------------------ਸਰੋਤਾ
ਸੰਪਰਕ(Contact)
ਕੋਡ (Code)
ਰੋਮਨ ਜਾਕਬਸਨ ਆਪਣੇ ਸੰਚਾਰ ਮਾਡਲ ਵਿਚ ਛੇ ਅੰਗਾਂ ਨੂੰ ਜ਼ਰੂਰੀ ਮੰਨਦਾ ਹੈ ਜਿਨ੍ਹਾਂ ਚੋਂ ਕੋਈ ਇਕ ਦੀ ਘਾਟ ਬਿਨਾਂ ਸੰਚਾਰ ਪ੍ਰਕਿਰਿਆ ਪੂਰਨ ਤੌਰ ਤੇ ਨੇਪਰੇ ਨਹੀਂ ਚੜ੍ਹ ਸਕਦੀ। ਉਸ ਅਨੁਸਾਰ ਵਕਤਾ, ਸਰੋਤਾ ਅਤੇ ਸੰਦੇਸ਼ ਤੋਂ ਬਿਨਾਂ ਕੁਝ ਹੋਰ ਵੀ ਤੱਤ ਜਰੂਰੀ ਹੁੰਦੇ ਹਨ। ਵਕਤਾ ਸਰੋਤੇ ਨੂੰ ਸੰਦੇਸ਼ ਸੰਚਾਰਦਾ ਹੈ. ਇਸ ਲਈ ਵਕਤੇ ਅਤੇ ਸਰੋਤੇ ਵਿਚਕਾਰ ਸੰਪਰਕ ਦਾ ਹੋਣਾ ਲਾਜ਼ਮੀ ਹੈ। ਦੇਵਾਂ ਵਿਚ ਸੰਪਰਕ ਮੌਖਿਕ, ਲਿਖਤੀ ਅਤੇ ਇਲੈਕਟ੍ਰਾਨਿਕ ਆਦਿ ਵਿਧੀ 'ਚ ਹੋ ਸਕਦਾ ਹੈ । ਸੰਦੇਸ਼ ਸਤੋਤੇ ਅਤੇ ਵਕਤੇ ਦੇ ਸਾਂਝੇ ਪ੍ਰਸੰਗ ਰਾਹੀਂ ਸਿਰਜਿਆ ਜਾਂਦਾ ਹੈ। ਭਾਵ ਸਰੋਤਾ ਕਿਸੇ ਪ੍ਰਸੰਗ ਵਿਚ ਹੀ ਸੰਦੇਸ਼ ਨੂੰ ਗ੍ਰਹਿਣ ਕਰਦਾ ਹੈ । ਪ੍ਰਸੰਗ ਤੋਂ ਇਲਾਵਾ ਵਕਤੇ ਅਤੇ ਸਰੋਤੇ ਵਿਚਕਾਰ ਸ਼ਾਬਦਿਕ ਸੰਚਾਰ ਲਈ ਕੋਡ ਦੀ ਸਾਂਝ ਵੀ ਜਰੂਰੀ ਹੈ। ਕੋਡ ਦੇ ਸਾਂਝੇਪਣ ਕਾਰਨ ਹੀ ਵਕਤਾ ਆਪਣਾ ਸੰਦੇਸ਼ ਸਰੋਤੇ ਤਕ ਪਹੁੰਚਾਉਂਦਾ ਹੈ ਅਤੇ ਸਰੋਤਾ ਸੰਦੇਸ਼ ਨੂੰ ਗ੍ਰਹਿਣ ਕਰਨ ਦੇ ਯੋਗ ਹੁੰਦਾ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਸਿਰਫ ਸੁਨੇਹਾ ਹੀ ਗੱਲਬਾਤ ਦੌਰਾਨ ਅਰਥ ਭਰਪੂਰ ਨਹੀਂ ਹੁੰਦਾ ਸਗੋਂ ਅਰਥਾਂ ਦਾ ਸੰਚਾਰ, ਪ੍ਰਸੰਗ, ਸੰਪਰਕ, ਕੋਡ ਰਾਹੀਂ ਹੁੰਦਾ ਹੈ। ਸੰਚਾਰ ਦੀ ਮੁਕੰਮਲ ਪ੍ਰਕਿਰਿਆ ਇਨ੍ਹਾਂ ਛੇ ਅੰਗਾਂ ਰਾਹੀਂ ਸੰਪੂਰਨ ਹੁੰਦੀ ਹੈ। ਕਿਸੇ ਇਕ ਅੰਗ ਦੀ ਘਾਟ ਕਾਰਨ ਭਾਸ਼ਾਈ ਸੰਚਾਰ ਦੀ ਹੋਂਦ ਨਹੀਂ ਹੋ ਸਕਦੀ । ਮੁੱਖ ਤੌਰ ਤੇ ਕਿਸੇ ਵੀ ਸੁਨੇਹੇ ਦੀ ਭਾਸ਼ਕ ਸੰਰਚਨਾ (Verbal Structure) ਜਿਸ 'ਚ ਸ਼ਾਮਲ ਛੇ ਅੰਗ ਇਕ ਦੂਜੇ ਦੀ ਪ੍ਰਧਾਨਤਾ ਉਸਦੇ ਬਰਾਬਰ ਪ੍ਰਕਾਰਜ ਉਤੇ ਨਿਰਭਰ ਕਰਦੀ ਹੈ ।17
ਭਾਸ਼ਾਈ ਸੰਚਾਰ ਦੇ ਵੱਖ ਵੱਖ ਪ੍ਰਯੋਗਾਂ ਕਾਰਨ ਵੱਖ ਵੱਖ ਰੂਪ ਹੋਂਦ ਵਿਚ ਆਉਂਦੇ ਹਨ । ਰੋਮਨ ਜਾਕਬਸਨ ਇਨ੍ਹਾਂ ਨੂੰ ਭਾਸ਼ਾ ਅੰਗਾਂ ਦੇ ਆਧਾਰਿਤ ਹੀ ਨਿਰਧਾਰਤ ਕਰਦਾ ਹੈ ਕਿ ਇਨ੍ਹਾਂ ਛੇ ਅੰਗਾਂ ਵਿਚੋਂ ਜਿਸ ਕਿਸੇ ਵਲ ਵੀ ਭਾਸ਼ਾਈ ਸੰਚਾਰ ਦਾ ਝੁਕਾਅ ਵਧੇਰੇ ਹੋਵੇਗਾ, ਤਾਂ ਸੰਚਾਰ ਦਾ ਕਾਰਜ ਅਤੇ ਸੰਦੇਸ ਦੀ ਪ੍ਰਕਿਰਤੀ ਉਸੇ ਅਨੁਸਾਰ ਹੋਵੇਗੀ । ਇਨ੍ਹਾਂ ਛੇ ਪ੍ਰਕਾਰਜਾਂ ਨੂੰ ਨਿਮਨ ਲਿਖਤ ਚਿਤਰ ਰਾਹੀਂ ਦਰਸਾਇਆ ਜਾ ਸਕਦਾ ਹੈ:
ਰੋਮਨ ਜਾਕਬਸਨ ਦਾ ਵਧੇਰੇ ਬਲ ਕਾਵਿ ਸ਼ਾਸਤਰੀ ਕਾਰਜ ਵੱਲ ਹੈ। ਸੰਚਾਰ ਪ੍ਰਕਿਰਿਆ ਦੌਰਾਨ ਵਕਤੇ ਦਾ ਵਧੇਰੇ ਜ਼ੋਰ ਸੰਦੇਸ਼ ਵੱਲ ਹੁੰਦਾ ਹੈ। ਉਸ ਅਨੁਸਾਰ ਕਾਵਿ ਸ਼ਾਸਤਰੀ ਕਾਰਜ ਭਾਸ਼ਾਈ ਕਾਰਜ ਸੰਚਾਰ ਦਾ ਇਕ ਪ੍ਰਮੁੱਖ ਕਾਰਜ ਸਿੱਧ ਕਰਦਾ ਹੈ। ਕਾਵਿ-ਸ਼ਾਸਤਰੀ ਕਾਰਜ ਦੌਰਾਨ ਵਕਤਾ ਆਪਣੇ ਸੰਦੇਸ਼ ਦੇ ਸੰਚਾਰ ਪ੍ਰਤੀ ਹੀ ਗੰਭੀਰ ਹੁੰਦਾ ਹੈ। ਕਵਿਤਾ ਦੇ ਸੰਦਰਭ ਵਿਚ ਇਸ ਮਾਡਲ ਨੂੰ ਵੀ ਕਵੀ ਦੇ ਸੰਦੇਸ਼-ਸੰਚਾਰ ਨਾਲ ਸੰਬੰਧਿਤ ਕੀਤਾ ਜਾਂਦਾ ਹੈ । ਕਵੀ ਆਪਣਾ ਸੰਦੇਸ਼ ਸਿਰਜਣ ਸਮੇਂ ਕਿਹੋ ਜਿਹੀਆਂ ਜੁਗਤਾਂ ਦੀ ਵਰਤੋਂ ਕਰਦਾ ਹੈ, ਆਪਣੇ ਸੰਦੇਸ਼ ਨੂੰ ਕਿਸ ਕਲਾਤਮਕਤਾ ਨਾਲ ਸੰਚਾਰ ਰਿਹਾ ਹੈ, ਉਸ ਉਪਰ ਹੀ ਉਸਦਾ ਬਲ ਹੁੰਦਾ ਹੈ । ਸੰਦੇਸ਼ ਦੀ ਸਾਰਥਕਤਾ ਅਤੇ ਵਿਧੀਆਂ ਦੀ ਵਰਤੋਂ ਮਹੱਤਵਪੂਰਨ ਅੰਗ ਹਨ। ਕਵਿ ਸੰਦੇਸ਼ ਵਿਚ ਕਵੀ ਦਾ ਦ੍ਰਿਸ਼ਟੀਕੋਣ, ਉਸਦੀ ਵਿਚਾਰਧਾਰਾ, ਕਾਵਿ ਸਿਧਾਂਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਕਵੀ ਸਿਰਫ ਸ਼ਬਦਾਂ ਦਾ ਸੰਚਾਰ ਅਰਥ ਸਿਰਜਣ ਲਈ ਹੀ ਨਹੀਂ ਕਰਦਾ ਸਗੋਂ ਵਿਚਾਰਧਾਰਕ ਅਤੇ ਦ੍ਰਿਸ਼ਟੀ ਕੋਣ ਦੀ ਸਥਾਪਤੀ ਵਿਸਥਾਪਤੀ ਵੀ ਕਰਦਾ ਹੈ । ਮਿਸਾਲ ਵਜੋਂ:
ਦੇ ਟੋਟਿਆਂ ਦੇ ਵਿਚ ਤੋਂ ਟੁੱਟੀ,
ਇਹ ਮਹਿਲਾਂ ਦਾ ਇਕ ਢੇਕਾ ਦਾ
ਦੋ ਧੜਿਆਂ ਵਿਚ ਖਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦੀ ।19
ਕਵੀ ਇਸ ਸ਼ਾਬਦਿਕ ਸੰਸਾਰ ਰਾਹੀਂ ਜਿਸ ਸੰਦੇਸ਼ ਨੂੰ ਸੰਚਾਰਨਾ ਚਾਹੁੰਦਾ ਹੈ, ਉਸ ਪ੍ਰਤੀ ਪੂਰਨ ਤੌਰ ਤੇ ਸੁਚੇਤ ਹੈ। ਇਥੇ ਕਵੀ ਕੋਲ ਇਕ ਵਿਸ਼ੇਸ਼ ਵਿਚਾਰਧਾਰਕ ਪਰਿਪੇਖ ਹੈ। ਜਿਸ ਪਰਿਪੇਖ ਰਾਹੀਂ ਉਹ ਸਮਾਜਕ ਪ੍ਰਬੰਧ ਨੂੰ ਵਿਸ਼ੇਸ਼ ਕੰਡਾਂ ਰਾਹੀਂ ਸਥਾਪਤ ਕਰ ਰਿਹਾ ਹੈ। ਉਹ ਕਾਵਿ ਸੰਚਾਰ ਲਈ ਸੰਦੇਸ਼ ਨੂੰ ਇਕ ਦ੍ਰਿਸ਼ਟੀਕੋਣ ਤੋਂ ਸਥਾਪਤ ਵੀ ਕਰ ਰਿਹਾ ਹੈ । ਜਿਸਨੂੰ ਕਵਿਤਾ ਦੀ ਸਮੁੱਚਤਾ ਵਿਚੋਂ ਵਾਚਿਆ ਜਾ ਸਕਦਾ ਹੈ । ਇਸ ਕਵਿਤਾ ਵਿਚ ਵਰਤੇ ਗਏ ਚਿੰਨ੍ਹ ਆਪਣੇ ਕੋਸ਼ਗਤ ਅਰਥਾਂ ਨਾਲੋਂ ਇਕ ਵਿਸ਼ੇਸ਼ ਅਰਥਾਂ ਦਾ ਸੰਚਾਰ ਵਰਗਵੰਡ ਅਧਾਰਤ ਕਰਦੇ ਹਨ। ਦੋ ਟੋਟਿਆਂ ਰਾਹੀਂ ਦੇ ਵਰਗਾਂ ਨੂੰ ਸਪਸ਼ਟ ਕਰ ਰਿਹਾ ਹੈ। ਦੇ ਧੜੇ ਵੀ ਇਸੇ ਪ੍ਰਕਿਰਤੀ ਅਧੀਨ ਦੇ ਵਰਗਾਂ ਦੀ ਗੱਲ ਕਰਦੇ ਹਨ। ਮਹਿਲਾਂ ਅਤੇ ਲੋਕਾਂ ਦੇ ਚਿੰਨ੍ਹ ਸੋਸ਼ਣ ਕਰਨ ਵਾਲੀ ਜਮਾਤ ਨਾਲ ਸੰਬੰਧਿਤ ਹਨ ਜਦੋਂ ਕਿ ਢੱਕ ਅਤੇ ਲੋਕ ਸੋਸ਼ਿਤ ਹੋਣ ਵਾਲੀ ਜਮਾਤ ਦੀ ਪਛਾਣ
ਕਰਾਉਂਦੇ ਹਨ। ਇਸ ਚਿੰਨ੍ਹ ਪ੍ਰਬੰਧ ਦਾ ਪਰਿਪੇਖ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਅਤੇ ਵਿਚਾਰਧਾਰਾ ਤੋਂ ਕਾਵਿ ਅਰਥਾਂ ਦਾ ਸੰਚਾਰ ਹੀ ਨਹੀਂ ਕਰਦਾ ਸਗੋਂ ਇਕ ਵਿਚਾਰ, ਦ੍ਰਿਸ਼ਟੀ ਦੀ ਸਥਾਪਨਾ ਵੀ ਕਰਦਾ ਹੈ। ਉਹ ਵਿਚਾਰ ਦ੍ਰਿਸ਼ਟੀ ਪ੍ਰਗਤੀਵਾਦੀ ਕਾਵਿ-ਧਾਰਾ ਦੇ ਪ੍ਰਸੰਗ ਹੇਠ ਸਮਝੀ ਜਾ ਸਕਦੀ ਹੈ। ਇਸ ਤਰ੍ਹਾਂ ਚਿੰਨ੍ਹ ਵਿਗਿਆਨਕ ਸਮੀਖਿਆ ਦਾ ਕਾਵਿ-ਸ਼ਾਸਤਰੀ ਪਰਿਪੇਖ ਰਚਨਾ ਦੇ ਅਸਲ ਅਰਥ ਨੂੰ ਵਿਚਾਰਧਾਰਕ ਅਸਲੇ ਰਾਹੀਂ ਉਜਾਗਰ ਕਰਨ ਵਿਚ ਹੈ।
ਚਿੰਨ੍ਹ ਵਿਗਿਆਨਕ ਸਮੀਖਿਆ ਵਿਧੀ ਸਾਹਿਤ ਨੂੰ ਇਕ ਚਿੰਨ੍ਹ ਪ੍ਰਬੰਧ ਮੰਨਦੀ ਹੈ। ਜਿਸਦਾ ਕੇਂਦਰੀ ਬਿੰਦੂ ਚਿੰਨ੍ਹ ਹਨ ਜੋ ਰੂੜੀਗਤ ਹੁੰਦੇ ਹਨ। ਵਿਦਵਾਨ ਸਮੁੱਚੇ ਸਾਂਸਕ੍ਰਿਤਿਕ ਸੰਸਾਰ ਨੂੰ ਚਿੰਨ੍ਹ ਪ੍ਰਬੰਧ ਤਸੱਵਰ ਕਰਦੇ ਹਨ ਇਸੇ ਕਰਕੇ ਉਹ ਸਾਂਸਕ੍ਰਿਤਿਕ ਤੌਰ ਤੇ ਭਾਸ਼ਾ ਨੂੰ ਇਕ ਚਿੰਨ੍ਹ-ਪ੍ਰਬੰਧ ਮੰਨ ਕੇ ਅਧਿਐਨ ਕਰਨ ਉਤੇ ਜ਼ੋਰ ਦਿੰਦੇ ਹਨ। ਸਮਾਜਕ ਜੀਵਨ ਵਿਚ ਜੋ ਵਸਤੂ ਵਿਸ਼ੇਸ਼ ਅਰਥਾਂ ਦੀ ਲਖਾਇਕ ਹੁੰਦੀ ਹੈ, ਉਹ ਇਕ ਚਿੰਨ੍ਹ ਪ੍ਰਬੰਧ ਅਨੁਸਾਰ ਨਿਰਮਤ ਹੋਈ ਹੁੰਦੀ ਹੈ। ਇਹ ਚਿੰਨ੍ਹ ਮਾਨਵ ਸਿਰਜਤ ਹਨ ਜਿਨ੍ਹਾਂ ਦਾ ਸਮਾਜਕ ਜੀਵਨ ਦੇ ਪ੍ਰਸੰਗ ਵਿਚ ਹੀ ਅਧਿਐਨ ਕੀਤਾ ਜਾ ਸਕਦਾ ਹੈ, ਇਨ੍ਹਾਂ ਚਿੰਨ੍ਹਾਂ ਦੀ ਸੰਚਾਰ ਤੋਂ ਬਿਨਾਂ ਸਮਾਜਕ ਸਾਰਥਕਤਾ ਵੀ ਹੁੰਦੀ ਹੈ।
ਚਿੰਨ੍ਹ ਸਮਾਜਕ ਵਰਤਾਰਾ ਹਨ। ਇਨ੍ਹਾਂ ਦਾ ਹੋਰ ਸਮਾਜਕ ਵਰਤਾਰਿਆਂ ਨਾਲ ਅੰਤਰ- ਸੰਬੰਧ ਹੁੰਦਾ ਹੈ, ਇਸੇ ਕਾਰਨ ਚਿੰਨ੍ਹਾ ਦੇ ਸਮਾਜਕ ਚਰਿੱਤਰ ਅਤੇ ਵਿਅਕਤੀਗਤ ਚਰਿੱਤਰ ਨੂੰ ਸਮਝਿਆ ਜਾ ਸਕਦਾ ਹੈ।
ਵਿਦਵਾਨਾਂ ਦੀ ਧਾਰਨਾ ਹੈ ਕਿ ਭਾਸਾ ਇਕ ਚਿੰਨ੍ਹ ਪ੍ਰਬੰਧ ਹੈ । ਭਾਸ਼ਾ ਮਨੁੱਖੀ ਗਿਆਨ ਨੂੰ ਲਿਖਤ ਦੀ ਪੱਧਰ ਤੇ ਸੁਗਠਿਤ ਕਰਦੀ ਹੈ । ਚਿੰਨ੍ਹ ਅਤੇ ਭਾਸ਼ਾ ਮਨੁੱਖ ਦੀ ਸਮਾਜਕ ਚੇਤਨਤਾ ਦੀ ਪ੍ਰਾਪਤੀ ਹੈ । ਸਾਹਿਤ ਇਸੇ ਸਾਮਜਕ ਚੇਤਨਤਾ ਦਾ ਇਕ ਪ੍ਰਤੀਨਿਧ ਰੂਪ ਹੋਣ ਕਰਕੇ ਵਿਸ਼ੇਸ਼ ਤਰ੍ਹਾਂ ਦਾ ਚਿੰਨ੍ਹ ਪ੍ਰਬੰਧ ਹੁੰਦਾ ਹੈ। ਇਨ੍ਹਾਂ ਨੂੰ ਅੰਤਰੀਵੀ ਅਰਥਾਂ 'ਚ ਗ੍ਰਹਿਣ ਕੀਤਾ ਜਾ ਸਕਦਾ ਹੈ । ਸਾਹਿਤ ਦੇ ਇਸੇ ਭਾਵ ਅਰਥ ਨਾਲ ਸੰਬੰਧਿਤ ਇਕ ਆਲੋਚਕ ਦਾ ਕਥਨ ਹੈ, ਚਿੰਨ੍ਹ ਸੰਚਾਰ-ਪ੍ਰਕਿਰਿਆ ਅਤੇ ਚਿੰਨੀਕਰਣ ਦੇ ਨਿਯਮਾਂ ਅਧੀਨ ਚੰਗਿਰਦੇ ਵਿਚ ਪਸਰੇ ਚਿੰਨ੍ਹਾਂ ਨਾਲ ਮਿਲ ਕੇ ਪਾਠ (Text) ਦੀ ਸਿਰਜਣਾ ਵਿਚ ਆਪਣਾ ਰੋਲ ਅਦਾ ਕਰਦਾ ਹੈ, ਇਸੇ ਕਰਕੇ ਸਾਹਿਤ ਰੂਪ ਵਿਚ ਪੇਸ਼ ਹੋਇਆ ਚਿੰਨ੍ਰਿਤ (ਸਾਰ ਤੱਤ) ਸਮੁੱਚੀ ਸੰਚਾਰ ਪ੍ਰਕਿਰਿਆ ਅਤੇ ਮਾਡਲਿੰਗ ਸੰਰਚਨਾ ਦਾ ਹਿੱਸਾ ਹੁੰਦਾ ਹੈ।"20
ਸਾਹਿਤ ਮਨੁੱਖੀ ਜੀਵਨ ਨੂੰ ਵਿਸ਼ੇਸ਼ ਚਿੰਨ੍ਹ ਰਾਹੀਂ ਸੰਚਾਰ-ਪ੍ਰਕਿਰਿਆ ਵਿਚ ਢਾਲਦਾ ਹੈ। ਭਾਸ਼ਾ ਚਿੰਨ੍ਹਾਂ ਦਾ ਸਮੂਹ ਹੈ ਇਸ ਲਈ ਸਾਹਿਤ ਜਿਸਦਾ ਮਾਧਿਅਮ ਭਾਸ਼ਾ ਹੈ, ਵੀ ਇਕ ਚਿੰਨ੍ਹ ਪ੍ਰਬੰਧ ਹੈ। ਚਿੰਨ੍ਹ ਵਿਗਿਆਨਕ ਸਮੀਖਿਆ ਸਾਹਿਤ-ਪਾਠ ਨੂੰ ਇਕ ਚਿੰਨ੍ਹ ਪ੍ਰਬੰਧ ਮੰਨਦੀ ਹੈ। ਇਥੇ ਪੱਛਮੀ ਚਿੰਤਕ ਦੇ ਇਹ ਵਿਚਾਰ ਉਲੇਖਯੋਗ ਹਨ, ਜੇ ਸਧਾਰਨ ਅਰਥਾਂ ਵਿਚ ਕਲਾ ਭਾਸ਼ਾ ਹੈ. ਤਾਂ ਵਿਸ਼ੇਸ਼ ਕਲਾ ਕ੍ਰਿਤੀ ਸਾਹਿਤਕ ਕਿਰਤ ਜਾਂ ਕਿਸੇ ਇਕ ਰਚਨਾਕਾਰ ਦੀਆਂ ਸਮੁੱਚੀਆ ਕਿਰਤਾਂ ਪਾਠ ਹਨ।"21
ਹਰ ਸਾਹਿਤਕ ਕਿਰਤ ਦੀ ਆਪਣੀ ਵਿਸ਼ੇਸ਼ ਪਹਿਚਾਣ ਹੁੰਦੀ ਹੈ। ਇਸ ਪਹਿਚਾਣ ਵਿਚ ਹੀ ਉਸਦੀਆਂ ਸੀਮਾਵਾਂ ਅਤੇ ਵਿਸ਼ੇਸ਼ ਲੱਛਣ ਹੁੰਦੇ ਹਨ । ਮਿਸਾਲ ਦੇ ਤੌਰ ਤੇ ਕਵਿਤਾ ਦੀ ਆਪਣੀ ਪ੍ਰਕਿਰਤੀ, ਸੀਮਾਵਾਂ ਅਤੇ ਵਿਸ਼ੇਸ਼ ਲੱਛਣ ਹਨ, ਨਾਵਲ-ਰੂਪਾਕਾਰ ਦੇ ਆਪਣੇ । ਇਸ
ਤਰ੍ਹਾਂ ਹੋਰ ਸਾਹਿਤ ਰੂਪਾ ਬਾਰੇ ਵੀ ਇਹ ਕਿਹਾ ਜਾ ਸਕਦਾ ਹੈ ਪਰੰਤੂ ਇਨ੍ਹਾ ਸਭ ਨੂੰ ਇਕ ਅਰਥਪੂਰਨ ਇਕਾਈ ਵਜੋਂ ਸਮਝਿਆ ਜਾ ਸਕਦਾ ਹੈ। ਇਸ ਅਰਥ ਪੂਰਨ ਇਕਾਈ ਨੂੰ ਸੰਚਾਰ- ਸਿਧਾਂਤ ਰਾਹੀਂ ਸਮਝਿਆ ਜਾ ਸਕਦਾ ਹੈ। ਚਿੰਨ੍ਹ ਵਿਗਿਆਨੀ ਹਰ ਉਸ ਨੂੰ ਭਾਸ਼ਾ ਮੰਨਦੇ ਹਨ ਜਿਹੜੇ ਕਿਸੇ ਅਰਥਾਂ ਦਾ ਸੰਚਾਰ ਕਰਦੇ ਹਨ।
ਸਾਹਿਤ ਆਲੋਚਨਾ ਵਿਚ ਦੋ ਮੁੱਖ ਸਤਰ ਹਨ ਜੋ ਇਕ ਪਾਠ ਦੇ ਮੁੱਖ ਭਾਗ ਹਨ। ਇਨ੍ਹਾਂ ਨੂੰ ਸਤਹੀ ਸੰਰਚਨਾ (Surface Structure)ਅਤੇ ਡੁੰਘੇ ਸੰਰਚਨਾ (Deep Struc- ture) ਕਿਹਾ ਜਾਂਦਾ ਹੈ । ਸਤਹੀ ਸੰਰਚਨਾ ਵਿਚ ਅਸੀਂ ਰਚਨਾ ਦੇ ਸਰਲ ਅਰਥਾਂ ਨੂੰ ਮੁਖਾਤਬ ਹੁੰਦੇ ਹਾਂ। ਕਿਸੇ ਵੀ ਪਾਠ ਵਿਚ ਵਰਤੇ ਗਏ ਚਿੰਨ੍ਹਾਂ ਦੇ ਕੋਸ਼ਗਤ ਅਰਥ ਰਚਨਾ ਦੇ ਸਪਸ਼ਟ ਅਰਥਾਂ ਨੂੰ ਸੰਚਾਰਦੇ ਹਨ। ਡੂੰਘ ਸੰਰਚਨਾ ਵਿਚ ਅਸੀਂ ਰਚਨਾ ਦੇ ਵਿਚ ਵਰਤੇ ਚਿੰਨ੍ਹਾਂ ਦੇ ਅਸਲ ਅਰਥਾਂ ਨੂੰ ਮੁਖਤਾਬ ਹੁੰਦੇ ਹਾਂ। ਇਸ ਵਿਚ ਅਸੀਂ ਪਾਠ ਦੀ ਸੂਖ਼ਮ ਵਸਤੂ ਨੂੰ ਉਜਾਗਰ ਕਰਦੇ ਹਾਂ। ਡੂੰਘ ਸੰਰਚਨਾ ਦਾ ਗਿਆਨ ਰਚਨਾ ਦੇ ਜਟਿਲ ਕਾਰਜ ਨੂੰ ਡੀਕੇਡਿੰਗ ਕਰਨ ਨਾਲ ਹੁੰਦਾ ਹੈ। ਸਾਹਿਤ ਆਲੋਚਕ ਪਾਠ ਵਿਚ ਲੁਪਤ ਅਰਥਾਂ ਨੂੰ ਉਜਾਗਰ ਕਰਦਾ ਹੈ। ਇਥੋਂ ਹੀ ਪਾਠ ਦੇ ਅਰਥ-ਪ੍ਰਵਚਨ ਦਾ ਆਰੰਭ ਹੁੰਦਾ ਹੈ।
ਸਾਹਿਤਕ ਪਾਠ ਦੀ ਸਿਰਜਣਾ ਭਾਸ਼ਾ ਰਾਹੀਂ ਹੁੰਦੀ ਹੈ। ਜਦੋਂ ਇਸ ਨੂੰ ਪ੍ਰਵਚਨ ਦੀ ਪੱਧਰ ਤੇ ਗ੍ਰਹਿਣ ਕੀਤਾ ਜਾਂਦਾ ਹੈ ਤਾਂ ਇਹ ਆਪਣੇ ਵਿਹਾਰ ਦੀ ਭਾਸ਼ਾ ਤੋਂ ਅਗਾਂਹ ਦੇ ਅਰਥਾਂ ਰਾਹੀਂ ਗ੍ਰਹਿਣ ਕੀਤਾ ਜਾਂਦਾ ਹੈ । ਇਹ ਵਿਹਾਰਕ ਭਾਸ਼ਾ ਤੋਂ ਨਿਖੇੜ ਨਹੀਂ ਹੁੰਦਾ ਕਿਉਂਕਿ ਅਰਥਾਂ ਨੂੰ ਪੂਰਨ ਮਹੱਤਵ ਇਸ ਤੋਂ ਬਿਨਾਂ ਵੀ ਨਹੀਂ ਦਿੱਤਾ ਜਾਂਦਾ । ਇਹ ਰਚਨਾ ਨੂੰ ਉਸਦੇ ਅੰਦਰਲੇ ਵੱਥ ਵਿਚਾਰ- ਧਾਰਕ ਅਸਲੇ ਰਚਨਾ ਦੀ ਪ੍ਰਕਿਰਤੀ ਵਿਸ਼ੇਸ਼ ਜਮਾਤੀ ਚੇਤਨਾ ਵਜੋਂ ਸਮੁੱਚਤਾ 'ਚ ਉਘਾੜਨ ਦੇ ਯੋਗ ਨਹੀਂ ਹੁੰਦਾ। ਇਸ ਲਈ ਪ੍ਰਵਚਨ ਦੀ ਸਾਰਥਕਤਾ ਨੂੰ ਪਰੰਪਰਾ ਦੇ ਪਸੰਗ ਵਿਚ ਦ੍ਰਿਸ਼ਟੀਰੀਚਰ ਕੀਤਾ ਜਾ ਸਕਦਾ ਹੈ।
ਚਿੰਨ੍ਹ ਵਿਗਿਆਨਕ ਪੰਜਾਬੀ ਆਲੋਚਨਾ
ਪੰਜਾਬੀ ਆਲੋਚਨਾ ਵਿਚ ਚਿੰਨ੍ਹ ਵਿਗਿਆਨਕ ਆਲੋਚਨਾ ਦਾ ਮੁੱਢਲਾ ਮੁਹਾਂਦਰਾ ਸੰਰਚਨਾ -ਵਾਦੀ ਚਿੰਤਨ ਦੇ ਨਾਲ ਹੀ ਆਰੰਭ ਹੋ ਜਾਂਦਾ ਹੈ । ਪੰਜਾਬੀ ਵਿਚ ਇਸ ਦੀ ਜਾਣ-ਪਛਾਣ ਹਰਜੀਤ ਸਿੰਘ ਗਿੱਲ ਦੁਆਰਾ ਹੀ ਆਰੰਭ ਹੋਈ ਹੈ। ਉਸ ਦੇ ਅੰਗਰੇਜ਼ੀ ਵਿਚ ਕੀਤੇ ਪੰਜਾਬੀ ਕੰਮ ਨੂੰ ਦੇਖਿਆ ਜਾ ਸਕਦਾ ਹੈ । ਪਰ ਮੂਲ ਰੂਪ ਵਿਚ ਪੰਜਾਬੀ ਆਲੋਚਨਾ ਖੇਤਰ ਵਿਚ ਇਹ ਕਦਮ 1970 ਤੋਂ ਬਾਅਦ ਹੀ ਪੁੱਟੇ ਗਏ ਹਨ। ਇਸ ਵਿਚ ਹਰਿਭਜਨ ਸਿੰਘ, ਤਰਲੋਕ ਸਿੰਘ ਕੰਵਰ, ਰਵਿੰਦਰ ਸਿੰਘ ਰਵੀ, ਸੁਤਿੰਦਰ ਸਿੰਘ ਨੂਰ ਅਤੇ ਜਗਬੀਰ ਸਿੰਘ ਦੇ ਨਾਂ ਲਏ ਜਾ ਸਕਦੇ ਹਨ। ਇਨ੍ਹਾਂ ਨੇ ਵਿਕੋਲਿਤਰੇ ਥਾਵਾਂ ਤੇ ਚਿੰਨ੍ਹ-ਵਿਗਿਆਨ ਦੇ ਮਾਡਲਾਂ ਬਾਰੇ ਮੁੱਢਲੀ ਜਿਹੀ ਜਾਣਕਾਰੀ ਦਿੱਤੀ । ਪਰੰਤੂ ਰਵਿੰਦਰ ਸਿੰਘ ਰਵੀ ਅਤੇ ਤਰਲੋਕ ਸਿੰਘ ਕੰਵਰ ਦਾ ਕੁਝ ਕੰਮ ਮਹੱਤਵਪੂਰਨ ਹੈ। ਹਰਜੀਤ ਸਿੰਘ ਗਿੱਲ ਅਤੇ ਰਵਿੰਦਰ ਸਿੰਘ ਰਵੀ ਨੂੰ ਛੱਡ ਕੇ ਬਾਕੀ ਸਾਰੇ ਵਿਦਵਾਨਾ ਦਾ ਬਲ ਸਾਹਿਤ ਨੂੰ ਪਾਰਗਾਮੀ ਕਾਰਜ ਅਤੇ ਸਿਰਫ ਭਾਸ਼ਾਗਤ ਜੁਗਤਾਂ ਤਕ ਪ੍ਰਸਤੁਤ ਕਰਨ ਦਾ ਰਿਹਾ ਹੈ। ਉਦਾਹਰਣ ਵਜੋਂ:
ਚਿੰਨ੍ਹ ਵਿਗਿਆਨ ਅਜੋਕੇ ਸਮੇਂ ਵਿਕਸਿਤ ਹੋਇਆ ਇਕ ਨਵਾਂ ਗਿਆਨ-ਅਨੁਸ਼ਾਸਨ
ਹੈ ਜਿਸਦਾ ਮੂਲ ਸਰੋਕਾਰ ਮਨੁੱਖੀ ਜੀਵਨ ਅਤੇ ਜਗਤ ਵਿਚ ਪ੍ਰਚੱਲਤ ਹਰ ਕਿਸਮ ਦੇ ਚਿੰਨ੍ਹ- ਵਿਹਾਰ ਦਾ ਵਿਗਿਆਨਕ ਵਿਧੀ ਅਨੁਸਾਰ ਅਧਿਐਨ-ਵਿਸ਼ਲੇਸ਼ਣ ਕਰਨਾ ਅਤੇ ਜਾ ਭਿੰਨ ਭਿੰਨ ਚਿੰਨ੍ਹ ਸੰਰਚਨਾਵਾਂ ਦੇ ਅੰਤਰੀਵ ਸੰਗਠਨ ਵਿਚ ਕਾਰਜਸ਼ੀਲ ਨੇਮ ਪ੍ਰਬੰਧਾਂ ਨੂੰ ਉਜਾਗਰ ਕਰਨਾ ਹੈ ।22
ਪੰਜਾਬੀ ਵਿਚ ਚਿੰਨ੍ਹ ਵਿਗਿਆਨ ਬਾਰੇ ਵਿਧੀਗਤ ਅਤੇ ਵਿਗਿਆਨਕ ਢੰਗ ਨਾਲ ਵਿਆਖਿਆ ਕੁਝ ਪੀ-ਐਚ.ਡੀ ਦੇ ਸੋਧ-ਪ੍ਰਬੰਧਾਂ ਰਾਹੀਂ ਸਾਹਮਣੇ ਆਈ ਹੈ। ਜਿਨ੍ਹਾਂ ਵਿਚ ਮੱਖਣ ਸਿੰਘ ਦਾ ਮੋਹਨ ਸਿੰਘ ਦੀ ਕਵਿਤਾ ਦਾ ਚਿੰਨ੍ਹ ਵਿਗਿਆਨ ਅਧਿਐਨ 23 ਭੁਪਿੰਦਰ ਸਿੰਘ ਦਾ ਪੰਜਾਬੀ ਦੀਆਂ ਮਿਥਿਕ ਕਥਾਵਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ, 23 ਮਨਿੰਦਰ ਪਾਲ ਸਿੰਘ ਦਾ ਪੁਰਾਤਨ ਜਨਮ ਸਾਖੀ ਦਾ ਚਿੰਨ੍ਹ ਵਿਗਿਆਨਕ ਅਧਿਐਨ, 24 ਹੈ। ਇਨ੍ਹਾਂ ਤੇ ਬਿਨਾਂ ਕੁਝ ਸੇਧ ਪ੍ਰਬੰਧ ਪ੍ਰਕਾਸਤ ਰੂਪ 'ਚ ਸਾਹਮਣੇ ਵੀ ਆਏ ਹਨ ਜਿਵੇਂ ਜਸਵਿੰਦਰ ਕੌਰ ਦਾ 'ਹੀਰ ਵਾਰਿਸ ਸ਼ਾਹ ਦਾ ਚਿੰਨ੍ਹ-ਵਿਗਿਆਨਕ ਅਧਿਐਨ,25 ਸੁਰਿੰਦਰ ਕੌਰ ਦਾ 'ਆਧੁਨਿਕ ਪੰਜਾਬੀ ਕਵਿਤਾ ਦੀਆਂ ਸੰਚਾਰ ਵਿਧੀਆਂ ਅਤੇ ਓਮ ਪ੍ਰਕਾਸ਼ ਵਸਿਸ਼ਟ ਦਾ 'ਚਿੰਨ੍ਹ-ਵਿਗਿਆਨ ਅਤੇ ਗੁਰੂ ਨਾਨਕ ਬਾਣੀ। -ਇਨ੍ਹਾ ਸੋਧ-ਪ੍ਰਬੰਧਾਂ ਵਿਚ ਖੋਜ ਦੀਆਂ ਸਮੱਸਿਆਵਾਂ ਅਤੇ ਸੀਮਾਵਾਂ ਦੇ ਬਾਵਜੂਦ ਵੀ ਇਸ ਸਮੀਖਿਆ ਵਿਧੀ ਨੂੰ ਵਿਗਿਆਨਕ ਢੰਗ ਨਾਲ ਅਪਣਾ ਕੇ ਉਸ ਦੀ ਸਾਰਥਕਤਾ ਬਾਰੇ ਵੀ ਵਿਚਾਰ ਪ੍ਰਸਤੁਤ ਕੀਤੇ ਹਨ। ਮੱਖਣ ਸਿੰਘ ਦੇ ਸ਼ਬਦਾਂ ਵਿਚ, ਚਿੰਨ੍ਹ ਵਿਗਿਆਨਕ ਵਿਧੀ ਨਿਰ- ਪੇਖ ਅਤੇ ਮੂਲੋਂ ਹੀ ਇਕੱਲੀ ਕਾਰੀ ਵਿਧੀ ਦਾ ਚਰਚਾ ਨਹੀਂ ਬਣੀ ਕੋਈ ਵੀ ਵਿਧੀ ਇਸ ਤਰ੍ਹਾਂ ਇਕੱਲੇ ਕਾਰੇ ਰੂਪ ਵਿਚ ਲਾਗੂ ਨਹੀਂ ਹੋ ਸਕਦੀ । ਸਾਡੀ ਕੋਸ਼ਿਸ਼ ਚਿੰਨ੍ਹ ਵਿਗਿਆਨ ਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਕਰਕੇ ਇਕ ਪ੍ਰਕਾਰ ਦਾ ਦਵੰਦਵਾਦੀ ਚਿੰਨ੍ਹ ਵਿਗਿਆਨ ਉਸਾਰਨ ਦੀ ਰਹੀ ਹੈ । 26
ਉਪਰੋਕਤ ਕਥਨ ਤੋਂ ਦੋ ਧਾਰਨਾਵਾਂ ਸਥਾਪਤ ਹੁੰਦੀਆਂ ਹਨ ਕਿ ਚਿੰਨ੍ਹ ਵਿਗਿਆਨਕ ਵਿਧੀ ਮੂਲਰੂਪ ਵਿਚ ਨਿਰਪੇਖ ਅਤੇ ਇਕੱਲੀ ਕਾਰੀ ਵਿਧੀ ਨਹੀਂ ਹੈ, ਦੂਸਰਾ ਇਸ ਨੂੰ ਸੁਚੇਤ ਤੌਰ ਤੇ ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧਿਤ ਕਰਕੇ ਸੁਹਜ ਸ਼ਾਸਤਰ ਉਸਾਰਿਆ ਜਾ ਸਕਦਾ ਹੈ। ਸਾਹਿਤ ਇਕ ਸਿਰਜਨਾਤਮਕ ਅਮਲ ਹੈ, ਕੋਈ ਮਕਾਨਕੀ ਪ੍ਰਬੰਧ ਨਹੀਂ । ਸਾਹਿਤ ਹਮੇਸਾਂ ਪਰਿਵਰਤਨਸ਼ੀਲ ਮੁੱਲ-ਪ੍ਰਬੰਧਾਂ ਨਾਲ ਜੁੜਿਆ ਹੋਣ ਕਰਕੇ ਮਨੁੱਖੀ ਸਮਾਜ ਵਿਚ ਆਪਣੀ ਸਾਰਥਕਤਾ ਰੱਖਦਾ ਹੈ, ਕਿਸੇ ਪ੍ਰਬੰਧ ਦੇ ਮਾਕਨਕੀ ਜਗਤ ਵਿਚ ਨਹੀਂ । ਅਜਿਹੇ ਪਾਸੇ ਧਿਆਨ ਦਿਵਾਉਂਦਿਆਂ ਇਕ ਚਿੰਤਕ ਦਾ ਕਥਨ ਹੈ ਕਿ ਚਿੰਨ੍ਹਕਾਰੀ ਦੇ ਅਮਲ ਵਿਚ ਤੱਤਾਂ ਦੇ ਆਪਸੀ ਸੰਬੰਧ/ਚਿੰਨ੍ਹ ਸਭ ਮਹੱਤਵਪੂਰਨ ਹਨ। ਚਿੰਨ੍ਹਾਂ ਦੀ ਅਜਿਹੀ (Substance) ਹੋਂਦ ਨਿਰਾਰਥਕ ਹੈ ਕਿਉਂਕਿ ਉਨ੍ਹਾ ਦੀ ਜੀਵਨ ਸ਼ਕਤੀ ਮੁੱਲ (Value) ਹੈ। ਮੁੱਲ ਇਕ ਮਨੁੱਖੀ ਸੰਸਥਾ ਹੈ। ਇਸੇ ਕਰਕੇ ਹੀ ਮਨੁੱਖੀ ਸੰਸਾਰ ਚਿੰਨ੍ਹਕਾਰੀ ਦੇ ਜਗਤ ਵਜੋਂ ਦ੍ਰਿਸ਼ਟੀਗੋਚਰ ਹੁੰਦਾ ਹੈ ।27
ਉਪਰੋਕਤ ਸੰਖਿਪਤ ਵਿਚਾਰ ਚਰਚਾ ਤੋਂ ਬਾਅਦ ਪ੍ਰਾਪਤ ਪੰਜਾਬੀ ਚਿੰਨ੍ਹ ਵਿਗਿਆਨਕ ਸਮੀਖਿਆ ਦਾ ਵਿਹਾਰਕ ਮੁਹਾਂਦਰਾ ਉਸਾਰਿਆ ਜਾ ਸਕਦਾ ਹੈ। ਪੰਜਾਬੀ ਸਮੀਖਿਆ ਵਿਚ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਦਾ ਰੂਪ ਨਿਰਾਧਾਰਨ ਦੇਖਿਆ ਜਾ ਸਕਦਾ ਹੈ। ਇਕ ਵਿਚਾਰਧਾਰਾ ਉਹ ਹੈ ਜੋ ਸਾਹਿਤ ਨੂੰ ਚਿੰਨ੍ਹ ਪ੍ਰਬੰਧ ਮੰਨ ਕੇ ਉਸਦੇ ਵਿਚਾਰਧਾਰਕ ਅਸਲੇ ਨੂੰ ਉਨਾਂ ਦੇ ਅੰਤਰੀਵੀ (Latent) ਅਰਥਾਂ ਨੂੰ ਵਿਸ਼ੇਸ਼ ਜਮਾਤੀ ਹਿੱਤਾਂ ਅਨੁਸਾਰ ਪ੍ਰਸਤੁਤ ਕਰਦੀ ਹੈ। ਉਹ ਲੇਖਕ ਨੂੰ
ਉਸਦੇ ਅਨੁਭਵ ਨੂੰ ਅਤੇ ਦ੍ਰਿਸ਼ਟੀਕੋਣ ਨੂੰ ਵੀ ਮਹੱਤਤਾ ਪ੍ਰਦਾਨ ਕਰਦੀ ਹੈ ਕਿਉਂਕਿ ਉਹ ਰਚਨਾ ਨੂੰ ਸਿਰਫ ਭਾਸ਼ਕ ਤੱਥ ਕਹਿ ਕੋ ਛੁਟਿਆਉਣ ਦੀ ਬਜਾਏ ਰਚਨਾ ਪਿਛੇ ਕਾਰਜਸ਼ੀਲ ਲੇਖਕ ਦੀ ਸੰਰਚਨਾਕਾਰੀ ਚੇਤਨਾ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦੀ ਹੈ । ਇਸ ਤਰ੍ਹਾਂ ਇਹ ਸਮੀਖਿਆ ਰਚਨਾ ਦੀ ਪ੍ਰਸੰਗ-ਯੁਕਤ ਵਿਆਖਿਆ ਦੇ ਨਾਲ ਰਚਨਾ ਦੀ ਸਾਰਥਕਤਾ ਉਪਰ ਵਿਸ਼ੇਸ਼ ਬਲ ਦਿੰਦੀ ਹੈ, ਇਕ ਸਾਹਿਤਕ ਕਿਰਤ ਦੀ ਸਾਰਥਕਤਾ ਕਿਸੇ ਮਨੁੱਖੀ ਪ੍ਰਬੰਧ ਵਿਚ ਹੀ ਹੈ ਸਕਦੀ ਹੈ, ਕੇਵਲ ਚਿੰਨ੍ਹ-ਪ੍ਰਬੰਧ ਦੇ ਮਕਾਨਕੀ ਜਗਤ ਵਿਚ ਨਹੀਂ।"28
ਦੂਸਰੀ ਪ੍ਰਵਿਰਤੀ ਰਚਨਾ ਨੂੰ ਰਚਨਾਕਾਰ ਨਾਲੋਂ ਵਿਰਵੀ ਕਰਕੇ ਇਕ ਸੁਹਜ-ਪਾਠ ਦਾ ਸੰਕਲਪ ਪੇਸ਼ ਕਰਦੀ ਹੈ। ਉਹ ਕਿਸੇ ਵੀ ਰਚਨਾ ਦੇ ਸੰਗਠਨ ਤੱਤਾਂ ਉਪਰ ਧਿਆਨ ਕੇਂਦਰਿਤ ਕਰਕੇ ਬਾਕੀ ਸਾਰੇ ਵੇਰਵਿਆ ਨੂੰ ਰਚਨਾ ਬਾਹਰੇ ਕਹਿ ਕੇ ਤੱਜ ਦਿੰਦੀ ਹੈ ਤੇ ਹਰ ਪਾਠ ਨੂੰ ਅੰਤਰ ਪਾਠਾਂ (Intertexuality) ਰਾਹੀਂ ਸਮਝਣ ਦਾ ਯਤਨ ਕਰਦੀ ਹੈ ਰਚਨਾਵਾਂ ਦੇ ਵਿਆਕਰਣ ਨੂੰ ਉਸਾਰਨ ਦਾ ਉਪਰਾਲਾ ਕਰਦੀ ਹੈ। ਇਹ ਆਪਣੇ ਵਿਚਾਰਧਾਰਕ ਪਰਿਪੇਖ ਕਾਰਨ ਅਸਲੋਂ ਹੀ ਬੁਰਜ਼ਵਾ ਸੁਹਜ ਸ਼ਾਸਤਰ ਦੀ ਸਥਾਪਨਾ ਕਰਦੀ ਹੈ:
ਅਸਲ ਵਿਚ ਕੋਈ ਵੀ ਲਿਖਤ ਪਾਠ ਜਿਸ ਨੂੰ ਕਿ ਪੜ੍ਹਿਆ ਜਾਣਾ ਹੈ, ਲੇਖਕ ਤੋਂ ਵਿਛੜੀ ਹੋਈ ਰਚਨਾ ਹੈ ਅਤੇ ਇਸ ਨੂੰ ਸਮਝਣ ਜਾਂ ਇਸਦੇ ਅਰਥ ਉਪਜਾਉਣ ਦੀ ਜ਼ਿੰਮੇਵਾਰੀ ਪਾਠਕ ਉਪਰ ਹੈ। ਲੇਖਕ ਅਭਿਵਿਅਕਤੀ ਦਾ ਸਿਰਜਣਹਾਰ ਹੈ, ਪਾਠਕ ਉਸ ਨੂੰ ਵੈਥ (Content ਵਿਚ ਬਦਲ ਲੈਂਦਾ ਹੈ । ਲੇਖਕ ਜਾਂ ਬਾਣੀਕਾਰ ਦੀ ਰਚਨਾ ਇਕ ਸਾਬਦਿਕ ਕਿਰਤ ਹੈ, ਪਾਠਕ ਲਈ ਉਹ ਇਕ ਸੁਹਜ ਪਾਠ ਹੋ ਨਿਬੜਦੀ ਹੈ । ਪਰ ਪਾਠ ਵਿਚ ਅਚੇਤ ਦੂਜੀਆਂ ਰਚਨਾਵਾਂ ਦੇ ਵੇਰਵੇ ਤੇ ਪੂਰਵਲੇ ਪਾਠ ਵੀ ਅੰਤਰ-ਪਾਠਾਂ ਦੀ ਤਰ੍ਹਾਂ ਪਏ ਹੁੰਦੇ ਹਨ । ਇਸ ਲਈ ਭਾਵੇਂ ਬਾਣੀ ਜਾਂ ਕਾਵਿ, ਕੋਈ ਵੀ ਪਾਠ ਅੰਤਰ-ਪਾਠਾਂ ਤੋਂ ਬਗੈਰ ਨਹੀਂ ਪੜ੍ਹਿਆ ਜਾ ਸਕਦਾ। ਅੰਤਰਪਾਠ ਗਿਆਨ ਰਾਹੀਂ ਰਚਨਾ ਬਹੁਕੋਡੀ (Overcoded) ਹੋ ਜਾਂਦੀ ਹੈ ।29
ਇਸ ਤਰ੍ਹਾਂ ਚਿੰਨ੍ਹ-ਵਿਗਿਆਨਕ ਸਮੀਖਿਆ ਵਿਚ ਦੇ ਵਿਚਾਰਧਾਰਾਵਾਂ ਦੇ ਦ੍ਰਿਸ਼ਟੀਕੋਣ ਤੋਂ ਸਾਹਿਤ ਸਮੀਖਿਆ ਦ੍ਰਿਸ਼ਟੀਗੋਚਰ ਹੁੰਦੀ ਹੈ। ਮਾਰਕਸੀ ਵਿਚਾਰਧਾਰਾ ਤੋਂ ਹੋਈ ਆਲੋਚਨਾ ਵਿਸ਼ੇਸ਼ ਤੌਰ ਤੇ ਸਾਹਿਤਕਾਰ ਦੇ ਮਹੱਤਵਪੂਰਨ ਰੋਲ ਨੂੰ ਉਭਾਰਦੀ ਹੈ ਅਤੇ ਲੇਖਕ ਦੀ ਰਚਨਾ ਦੇ ਅਰਥਾਂ ਨੂੰ ਸਮਾਜਕ ਪ੍ਰਸੰਗ ਵਿਚ ਹੀ ਸਾਰਥਕ ਸਮਝਦੀ ਹੈ। ਮੋਹਨ ਸਿੰਘ ਦੀ ਕਵਿਤਾ ਦੇ ਅਧਿਐਨ ਉਪਰੰਤ ਮਾਰਕਸੀ ਆਲੋਚਕ ਦੀ ਧਾਰਨਾ ਉਲੇਖਯੋਗ ਹੈ :
ਮੋਹਨ ਸਿੰਘ ਕਾਵਿ ਦੀ ਸੰਚਾਰ ਵਿਧੀ ਦਾ ਪਤਾ ਉਸ ਦੁਆਰਾ ਪ੍ਰਸਤੁਤ ਕੀਤੇ ਨਵੇਂ ਵਰਗੀਕਰਣ ਤੋਂ ਲਗਦਾ ਹੈ । ਹਰੇਕ ਕਾਵਿ ਸਿਸਟਮ ਵਰਗੀਕਰਟ ਦਾ ਇਕ ਪ੍ਰਬੰਧ ਹੁੰਦਾ ਹੈ। ਉਸ ਦੁਆਰਾ ਕੀਤਾ ਵਰਗੀਕਰਣ ਵਿਚਾਰਧਾਰਕ ਅਤੇ ਭਾਵਾਤਮਕ ਕੋਡਾਂ ਦੇ ਅਨੁਸਾਰ ਹੈ। ਉਹ ਸਰਵ ਪ੍ਰਥਮ ਮਨੁੱਖਾਂ ਨੂੰ ਆਰਥਿਕ ਅਧਾਰਾਂ ਤੇ ਲੋਕਾਂ/ਜੋਕਾਂ, ਤਕੜਿਆਂ/ਮਾੜਿਆ. ਸੈਸਕਾਂ/ ਮਿਹਨਤਕਸਾਂ ਦੇ ਵਿਰੋਧ ਵਿਚ ਵੰਡ ਲੈਂਦਾ ਹੈ । ਇਸ ਬੁਨਿਆਦੀ ਵਿਰੋਧ ਦੇ ਅੰਤਰਗਤ ਉਹ ਪਹਿਲੇ ਪੰਰਪਰਾਗਤ ਵਰਗੀਕਰਣ ਨੂੰ ਕੱਟ ਦਿੰਦਾ ਹੈ। ਧਰਮ, ਜਾਤ, ਰੰਗ, ਨਸਲ, ਦਰਜਾ ਆਦਿ ਦੇ ਅੰਤਰਗਤ ਵਰਗੀਕਰਣ ਨੂੰ ਜਮਾਤੀ ਪ੍ਰਬੰਧ ਦੇ ਮੂਲ ਤੋਂ ਉਤਪੰਨ ਦੱਸਦਾ ਹੈ ।30
ਇਸੇ ਤਰ੍ਹਾਂ ਚਿੰਨ੍ਹ ਵਿਗਿਆਨਕ ਵਿਧੀ ਅਪਣਾਉਂਦਿਆਂ ਹੋਇਆ ਹੀ ਪੰਜਾਬੀ ਦੀਆਂ ਮਿਥਿਕ ਕਥਾਵਾਂ ਦਾ ਪਰਿਪੇਖ ਭੁਪਿੰਦਰ ਸਿੰਘ ਉਸਾਰਦਾ ਹੈ । ਉਸਦਾ ਅਧਿਐਨ ਵਰਤੇ ਗਏ
ਚਿੰਨ੍ਹਾਂ ਨੂੰ ਵਿਸ਼ੇਸ਼ ਅਤੇ ਗਹਿਨ ਅਰਥਾ ਵਿਚ ਗ੍ਰਹਿਣ ਕਰਦਾ ਹੈ। ਮਿਸਾਲ ਦੇ ਵਜੋਂ 'ਕਾ ਅਤੇ ਚਿੜੀ ਦੀ ਕਹਾਣੀ ਨੂੰ ਉਸਦੀ ਸਮੁੱਚੀ ਸੰਰਚਨਾ ਅਨੁਸਾਰ ਪ੍ਰਸਤੁਤ ਕਰਦਾ ਹੋਇਆ ਕਾ ਨੂੰ ਸੈਸ਼ਕ ਵਰਗ ਦੇ ਚਿੰਨ੍ਹ ਵਜੋਂ ਅਤੇ ਚਿੜੀ ਨੂੰ ਮਿਹਨਤਕਸ਼ ਵਰਗ ਵਜੋਂ ਲੈ ਕੇ ਸਮਾਜ ਦੀ ਆਰਥਿਕ ਵਿਤਕਰਾ ਭਰਪੂਰ ਸਥਿਤੀ ਨੂੰ ਉਜਾਗਰ ਕਰਦਾ ਹੈ। ਇਸ ਤਰ੍ਹਾਂ ਉਸਦਾ ਮਿਥਿਕ ਕਥਾਵਾਂ ਦਾ ਅਧਿਐਨ ਸਾਹਿਤ ਸਾਰਥਕਤਾ ਅਤੇ ਸਮਾਜੀ ਸਾਰਥਕਤਾ ਦੀ ਧਾਰਨਾ ਪ੍ਰਸਤੁਤ ਕਰਦਾ ਹੈ। ਮਿਥਿਕ ਕਥਾਵਾਂ ਆਧਾਰਿਤ ਉਹ ਪੰਜਾਬੀ ਸਭਿਆਚਾਰ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਦਿਆਂ ਨਵੇਂ ਵਿਚਾਰ ਪ੍ਰਸਤੁਤ ਕਰਦਾ ਹੈ। "ਮਿਥਿਕ ਕਥਾਵਾਂ ਦੇ ਚਿੰਨ੍ਹਾਂ ਦੇ ਆਂਤਰਿਕ ਪੁਨਰ ਨਿਰਮਾਣ ਦੀ ਵਿਧੀ ਰਾਹੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਪੰਜਾਬੀ ਸਭਿਆਚਾਰ ਦੀ ਮੂਲ ਚੂਲ ਪੂਰਵ ਵੈਦਿਕ ਹੈ। ਇਸ ਨੇ ਵੈਦਿਕ ਪਰੰਪਰਾ ਨੂੰ ਮੂਲ ਚੂਲ ਵਜੋਂ ਪ੍ਰਵਾਨ ਨਹੀਂ ਕੀਤਾ। ਪੰਜਾਬੀ ਦੀਆਂ ਮਿਥਿਕ ਕਥਾਵਾਂ ਵਿਚੋਂ ਉਸਰਦੀ ਪੰਜਾਬੀ ਸਭਿਆਚਾਰ ਦੀ ਮੁਢਲੀ ਜੁਗਤ ਆਰੀਅਨ ਸਭਿਆਚਾਰ ਤੋਂ ਬਿਲਕੁਲ ਭਿੰਨ ਹੈ । ਮਿਥਿਕ ਕਥਾਵਾਂ ਵਿਚ ਆਉਂਦੇ ਇਸ਼ਟ ਅਤੇ ਉਹਨਾਂ ਦੀ ਪੂਜਣ ਵਿਧੀ ਆਰੀਅਨ ਸਭਿਆਚਾਰ ਨਾਲ ਮੇਲ ਨਹੀਂ ਖਾਦੇ।”31
ਇਸੇ ਤਰ੍ਹਾਂ ਹੀ ਜਨਮ ਸਾਖੀ ਸਾਹਿਤ ਦਾ ਅਧਿਐਨ ਕਰਦਾ ਹੋਇਆ ਮਨਿੰਦਰਪਾਲ ਸਿੰਘ ਵੀ ਸਮਾਜਿਕ ਪ੍ਰਸੰਗ ਉਸਾਰਦਾ ਹੈ ਅਤੇ ਨਿਰੋਲ ਭਾਸ਼ਾਈ ਜੁਗਤਾਂ ਜਾਂ ਮਾਡਲਾਂ ਤਕ ਆਪਣਾ ਅਧਿਐਨ ਸੀਮਤ ਨਾ ਕਰਕੇ ਜਨਮ ਸਾਖੀ ਦੌਰਾਨ ਦੇ ਸਮੁੱਚੇ ਯੁੱਗ ਨੂੰ ਕਲੇਵਰ ਚ ਲੈਂਦਾ ਹੈ। ਸਾਖੀ ਸਾਹਿਤ ਦੀ ਵਿਸ਼ੇਸ਼ ਪਛਾਣ ਨਿਰਧਾਰਤ ਕਰਦਿਆਂ ਲਿਖਦਾ ਹੈ, ਸਾਖੀ ਸਾਹਿਤ ਨਿਰੋਲ ਇਤਿਹਾਸ ਨਹੀਂ, ਨਾ ਹੀ ਨਿਰੋਲ ਧਾਰਮਿਕ ਪ੍ਰਕਿਰਿਆ ਦਾ ਅੰਗ ਹੈ, ਸਰੀਂ ਇਹ ਤਾਂ ਸਭਿਆਚਾਰਕ ਗਤੀਮਾਨ ਹੈ, ਜਿਹੜਾ ਕਿ ਆਪਣੀਆਂ ਰੂਪਾਕਾਰਕ ਵਿਸ਼ੇਸ਼ਤਾਵਾਂ ਸਦਕਾ ਇਤਿਹਾਸਕ ਯਥਾਰਥ ਨੂੰ ਮਿੱਥਕ, ਤਾਤਵਿਕ ਰੂਪ ਵਿਚ ਢਾਲ ਕੇ ਉਸ ਨਾਲ ਦੌਰ ਦੀ ਅਮੀਰ ਪਰੰਪਰਾ ਨੂੰ ਸਾਂਭੀ ਬੈਠਾ ਹੈ ।"32
ਇਸ ਤਰ੍ਹਾਂ ਹੀ ਦੇ ਹੋਰ ਖੋਜ ਪੁਸਤਕਾਂ ਚਿੰਨ੍ਹ ਵਿਗਿਆਨ ਅਤੇ ਗੁਰੂ ਨਾਨਕ ਬਾਣੀ, ਹੀਰ ਵਾਰਿਸ ਦਾ ਚਿੰਨ੍ਹ ਵਿਗਿਆਨਕ ਅਧਿਐਨ ਵਿਸ਼ੇਸ਼ ਉਲੇਖ ਦੀਆਂ ਧਾਰਨੀ ਹਨ। ਚਿੰਨ੍ਹ ਵਿਗਿਆਨ ਅਤੇ ਗੁਰੂ ਨਾਨਕ ਬਾਣੀ ਵਿਚ ਓਮ ਪ੍ਰਕਾਸ਼ ਵਸਿਸ਼ਟ ਚਿੰਨ੍ਹ ਵਿਗਿਆਨ ਦੇ ਭਾਸ਼ਾਈ ਮਾਡਲਾ ਨੂੰ ਦੁਵੱਲੇ ਸੰਬੰਧਾਂ ਰਾਹੀਂ ਸਮਝ ਕੇ ਅੰਤਰ ਦ੍ਰਿਸ਼ਟੀ ਪੈਦਾ ਕਰਦਾ ਹੈ। ਉਹ ਇਸ ਅੰਤਰ ਦ੍ਰਿਸ਼ਟੀ ਨੂੰ ਸਾਹਿਤ ਦੇ ਅਧਿਐਨ ਸਮੇਂ ਸਿਰਫ ਭਾਸ਼ਕ ਚਿੰਨ੍ਹਾਂ ਤਕ ਸੀਮਿਤ ਨਾ ਰੱਖ ਕੇ ਰਚਨਾ ਦੇ ਚਿੰਨ੍ਹ ਪ੍ਰਬੰਧ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਪ੍ਰਬੰਧ ਨਾਲ ਜੋੜ ਕੇ ਵੇਖਦਾ ਹੈ। ਗੁਰੂ ਨਾਨਕ ਬਾਣੀ ਦੇ ਧਾਰਮਿਕ ਮੁਹਾਵਰੇ ਅਤੇ ਕਾਵਿ ਵਸਤੂ ਨੂੰ ਉਸ ਦੀ ਸ਼ਰਧਾਮੂਲਕ ਸਥਿਤੀ ਤੋਂ ਬਾਹਰ ਵਿਗਿਆਨਕ ਰੂਪ ਵਿਚ ਘੋਖਦਾ ਹੈ। ਉਸ ਦੀ ਬਾਣੀ ਨੂੰ ਬ੍ਰਹਮ ਕੇਂਦਰਿਤ ਮੰਨ ਕੇ ਵੀ ਉਸਦੇ ਮਾਨਵੀ ਸਰੋਕਾਰਾਂ ਨੂੰ ਅਗਰ ਭੂਮਿਤ ਕਰਦਾ ਹੈ: "ਆਪਣੇ ਇਤਿਹਾਸਕ ਪ੍ਰਸੰਗ ਵਿਚ ਨਾਨਕ ਬਾਣੀ ਚੇਤਨਾ ਦੇ ਧਾਰਮਿਕ-ਅਧਿਆਤਮਕ ਰੂਪ ਦੁਆਰਾ ਬਿਆਨ ਕੀਤੀ ਮੱਧਕਾਲੀ ਫਿਊਡਲ ਵਿਵਸਥਾ ਦੇ ਅੰਤਰਗਤ ਕਰਮਸ਼ੀਲ ਸਮਾਜਕ, ਮਨੁੱਖ, ਸਮਾਜ, ਸਮਾਜਕ ਵਿਵਸਥਾ ਸਟੇਟ ਅਤੇ ਉਸ ਨਾਲ ਦੇ ਮਨੁੱਖ ਅਤੇ ਸਮਾਜ ਲਈ ਸਥਾਪਿਤ ਆਦਰਸ਼ ਦੀ ਵਾਸਤਵਿਕ ਕਹਾਣੀ ਹੈ। ਕੇਂਦਰੀ ਚਿੰਨ੍ਹ ਅਤੇ ਅੰਤਿਮ ਚੇਤਨ ਸੱਤਾ ਭਾਵੇਂ ਬ੍ਰਹਮ ਨੂੰ ਹੀ ਮੰਨਿਆ ਗਿਆ ਹੈ, ਪਰੰਤੂ ਸਮਾਜ ਵਿਚ ਚੇਤਨ, ਗਤੀਸ਼ੀਲ ਅਤੇ ਕਰਮਸ਼ੀਲ ਇਕਾਈ ਸਮਾਜਕ ਮਨੁੱਖ ਅਰਥਾਤ ਜੀਵ ਹੈ ਜਿਹੜਾ
ਬ੍ਰਹਮ ਦੇ ਕੇਂਦਰੀ ਚਿੰਨ੍ਹ ਦੁਆਰਾ ਸਥਾਪਿਤ ਜੀਵਨ-ਕੀਮਤਾਂ ਨੂੰ ਮਨੁੱਖੀ ਸਮਾਜ ਵਿਚ ਰਾਇਜ ਕਰਨਾ ਹੈ।33
ਦੂਸਰੀ ਪੁਸਤਕ ਵਿਚ ਲੇਖਿਕਾ ਚਿੰਨ੍ਹ ਵਿਗਿਆਨ ਨੂੰ ਆਧਾਰ ਬਣਾ ਕੇ ਉਸਦੀ ਸੰਰਚਨਾ ਦੇ ਨੇਮਾ ਨੂੰ ਪਛਾਣਦੀ ਹੋਈ ਵਾਰਿਸ ਦਾ ਕਾਵਿ-ਸ਼ਾਸਤਰੀ ਪਰਿਪੇਖ ਉਸਾਰਦੀ ਹੈ । ਇਸ ਅਧਿਐਨ ਦੌਰਾਨ ਉਹ ਮੱਧਕਾਲ ਦੀ ਫਿਊਡਲ ਅਵਸਥਾ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ। ਪਰੰਤੂ ਆਪਣਾ ਅਧਿਐਨ ਭਾਸ਼ਾਈ ਮਾਡਲਾਂ ਦੇ ਅਧੀਨ ਕਰ ਲੈਂਦੀ ਹੈ। ਉਹ ਪਾਠ ਦੇ ਸੰਗਠਨਕਾਰੀ ਤੱਤਾਂ ਤੇ ਧਿਆਨ ਕੇਂਦਰਿਤ ਕਰ ਲੈਂਦੀ ਹੈ ਜਿਸ ਨਾਲ ਰਚਨਾ ਦੇ ਅੰਤਰੀਵੀ ਅਰਥ ਅਤੇ ਕਿੱਸੇ ਅੰਦਰ ਪਿਆ ਫਿਊਡਲ ਕਲਾ ਦਾ ਅੰਤਰ-ਵਿਰੋਧ ਉਭਰ ਕੇ ਸਾਹਮਣੇ ਨਹੀਂ ਆਉਂਦਾ । ਅਧਿਐਨ ਅੰਤਿਮ ਰੂਪ 'ਚ ਸਿਰਫ ਭਾਸ਼ਾਗਤ ਜੁਗਤਾਂ ਤਕ ਸੀਮਿਤ ਹੋ ਜਾਂਦਾ ਹੈ। "ਵਾਰਿਸ ਸਾਹ ਮੱਧਕਾਲੀ ਪੰਜਾਬੀ ਦੇ ਸਮੁੱਚ ਤੇ ਜਟਿਲ ਚਿਹਨਕੀ ਪ੍ਰਪੰਚ ਨੂੰ ਆਪਣੇ ਕਾਵਿ ਮਈ, ਗਲਪਮਈ ਤੇ ਚਿੰਨ੍ਹਮਈ ਪ੍ਰਯੋਜਨਾ ਦੀ ਪੂਰਤੀ ਲਈ ਵਰਤ ਸਕਣ ਵਾਲਾ ਕਵੀ ਹੋਇਆ ਹੈ। ਦੂਜੇ ਅਰਥਾਂ ਵਿਚ ਉਹ ਅਰਥਾਂ ਨੂੰ ਰੂਪਾਂਤਰਣ ਦੀ ਪ੍ਰਕਿਰਿਆ ਵਿਚ ਪਾ ਸਕਣ ਵਾਲਾ ਕਲਾਕਾਰ ਹੈ। ਅਰਥਾਂ ਨੂੰ ਰੂਪਾਂਤਰਣ ਦੇਣ ਵਾਲੀ ਪ੍ਰਕਿਰਿਆ ਦਾ ਭਾਵ ਚਿਹਨਤ ਨੂੰ ਮੁੜ ਚਿਹਨਤ ਵਿਚ ਪਾਣ ਤੋਂ ਹੈ ਅਤੇ ਹੀਰ ਵਾਰਿਸ ਸ਼ਾਹ ਇਸ ਪ੍ਰਯੋਜਨ ਦੀ ਪਹਿਲੇ ਹੀ ਪੂਰਤੀ ਕਰਦੀ ਹੈ । 34
ਆਧੁਨਿਕ ਪੰਜਾਬੀ ਕਵਿਤਾ ਦੀਆਂ ਸੰਚਾਰ ਵਿਧੀਆਂ ਪੁਸਤਕ ਵਿਚ ਸੁਰਿੰਦਰ ਕੌਰ ਪੰਜਾਬੀ ਦੇ ਤਿੰਨ ਪ੍ਰਤਿਨਿਧ ਕਵੀ ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ ਅਤੇ ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੀਆਂ ਸੰਚਾਰ ਵਿਧੀਆ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਇਸ ਵਿਚ ਚਿੰਨ੍ਹ ਵਿਗਿਆਨਕ ਵਿਧੀ ਦੇ ਸੰਚਾਰ-ਸਿਧਾਂਤ ਨੂੰ ਸਥਾਪਿਤ ਕਰਕੇ ਕਵੀਆਂ ਦੇ ਕੰਡਾਂ ਨੂੰ ਡੀਕੋਡ ਕਰਦੀ ਹੈ । ਉਸ ਅਨੁਸਾਰ ਭਾਈ ਵੀਰ ਸਿੰਘ ਦੀ ਕਵਿਤਾ ਦਾ ਕੋਡ ਧਰਮ ਹੈ ਅਤੇ ਉਹ ਸਰਲ ਵਿਧੀਆਂ ਰਾਹੀਂ ਸੰਚਾਰ ਕਰਦਾ ਹੈ। ਉਸਦਾ ਸੰਦੇਸ਼ ਗੁਰੂਆਂ ਦੇ ਉਦੇਸ਼ਾਂ ਦਾ ਪ੍ਰਚਾਰ ਕਰਨਾ ਹੈ । ਪ੍ਰੇ: ਪੂਰਨ ਸਿੰਘ ਦੀ ਕਵਿਤਾ ਦਾ ਮੁੱਖ ਕੰਡ ਸਭਿਆਚਾਰਕ ਹੈ । ਉਸਦੀ ਸੰਚਾਰ ਵਿਧੀ ਵੀ ਜਟਿਲ ਹੈ ਤੇ ਉਸ ਦੀ ਕਵਿਤਾ ਸਿੰਟੈਮ ਤੋਂ ਪੈਰਾਡਾਈਮ ਵੱਲ ਵਧਦੀ ਹੈ । ਪ੍ਰੋ. ਮੋਹਨ ਸਿੰਘ ਦੀ ਕਵਿਤਾ ਵੀ ਕਿਸੇ ਜਟਿਲ ਸੰਚਾਰ-ਵਿਧੀ ਨੂੰ ਨਹੀਂ ਸਿਰਜਦੀ ਇਸ ਕਰਕੇ ਉਹ ਸਿੱਟੈਮ ਤੇ ਪੈਰਾਡਾਈਮ ਦੀ ਦਿਸ਼ਾ ਨਾਲ ਵਿਸਤਾਰ ਨਹੀਂ ਲੈਂਦੀ ਲੇਖਕਾਂ ਦਾ ਜ਼ੋਰ ਸਿਧਾਂਤ ਤੋਂ ਵਿਚਾਰ ਵੱਲ ਵੱਧਦਾ ਹੈ ਪਰੰਤੂ ਬਹੁਤ ਥਾਵਾਂ ਤੇ ਉਹ ਸਿਧਾਂਤਕ ਪੁਸ਼ਟੀ ਲਈ ਰਚਨਾਵਾਂ ਦੇ ਸਰਲ ਅਰਥ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ । ਪਾਠ ਦੇ ਗੁਣ-ਬੋਧਕ ਚਿੰਨ੍ਹ-ਪ੍ਰਬੰਧ ਨੂੰ ਉਜਾਗਰ ਕਰਨ ਦੀ ਬਜਾਏ ਰਚਨਾਵਾਂ ਦੇ ਸੰਬੋਧਨੀ ਕਾਰਜ ਦੀ ਸੰਰਚਨਾ ਤਕ ਮਹਿਦੂਦ ਰਹਿ ਜਾਂਦੀ ਹੈ । ਉਹ ਰਚਨਾ ਚਿੰਨ੍ਹ ਪ੍ਰਬੰਧ ਦੀ ਕਾਵਿ ਸਾਰਥਕਤਾ ਨੂੰ ਉਜਾਗਰ ਕਰਨ ਦੀ ਬਜਾਏ ਉਸਦੀ ਆਦਰਸ਼ਵਾਦੀ ਮੁਹਾਵਰੇ ਅਤੇ ਸੰਰਚਨਾਤਮਕ ਜੁਗਤਾਂ, ਕਾਰਜਸ਼ੀਲ ਨੇਮਾਂ ਦੀ ਪਛਾਣ ਨੂੰ ਸਥਾਪਤ ਕਰਦੀ ਹੈ।
ਉਪਰੋਕਤ ਚਰਚਾ ਪ੍ਰਾਪਤ ਸੰਧ-ਪ੍ਰਬੰਧਾ ਚੋਂ ਪ੍ਰਾਪਤ ਅਧਿਐਨ ਨਾਲ ਸੰਬੰਧਿਤ ਹੈ। ਇਸ ਆਲੋਚਨਾ ਪ੍ਰਵਿਰਤੀ ਦਾ ਨਿਵੇਕਲਾ ਮੁਹਾਂਦਰਾ ਖੋਜ ਤੋਂ ਬਾਹਰੀ ਬਹੁਤਾ ਪ੍ਰਾਪਤ ਨਹੀਂ। ਵਿਕੋਲਿਤਰੇ ਨਿਬੰਧ ਚਿੰਨ੍ਹ-ਵਿਗਿਆਨਕ ਆਲੋਚਨਾ ਨੂੰ ਇਕ ਨਵੇਂ ਗਿਆਨ ਅਨੁਸਾਸਨ ਵਜੋਂ ਜਾਣ ਪਛਾਣ ਦੇ ਧਾਰਨੀ ਹਨ। ਵਿਹਾਰਕ ਰੂਪ 'ਚ ਤਾਂ ਇਸ ਆਲੋਚਨਾ ਦ੍ਰਿਸ਼ਟੀ ਤੋਂ ਨਾ ਮਾਤਰ
ਹੀ ਆਲੋਚਨਾ ਪੰਜਾਬੀ ਵਿਚ ਮਿਲਦੀ ਹੈ। ਤਰਲੋਕ ਸਿੰਘ ਕੰਵਰ ਦਾ ਨਿਬੰਧ ਪੰਜਾਬੀ ਨਾਟਕ ਦੀਆ ਚਿਹਨਕੀ ਰੂੜੀਆਂ ਉਪਲਬਧ ਹੈਜਿਸ ਵਿਚ ਉਹ ਆਤਮਜੀਤ ਦੇ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਤੋਂ ਪਹਿਲਾਂ ਦੇ ਪੰਜਾਬੀ ਨਾਟਕ ਨੂੰ ਨਾਟਕੀ ਸੰਭਾਵਨਾ ਤੋਂ ਮੁਕਤ ਹੀ ਸਮਝਦਾ ਹੈ । ਇਸ ਦ੍ਰਿਸ਼ਟੀ ਤੋਂ ਕੀਤਾ ਅਧਿਐਨ ਨਿਰੋਲ ਚਿਹਨਕ/ਜੁਗਤਾਂ ਦੀ ਪਛਾਣ ਕਰਾਉਂਦਾ ਹੈ ਅਤੇ ਹਰ ਤਰ੍ਹਾਂ ਦੇ ਸਮਾਜਕ ਯਥਾਰਥ ਅਤੇ ਸਮਾਜਵਾਦੀ ਚੇਤਨਾ ਵਾਲੇ ਨਾਟਕ ਨੂੰ ਅਰਸਤੂਵਾਦੀ ਪੈਰਾਡਾਈਮ36 ਕਹਿੰਦਾ ਹੈ। ਇਸ ਨਿਬੰਧ ਵਿਚ ਕਿਸੇ ਵੀ ਤਰ੍ਹਾਂ ਉਹ ਸਾਹਿਤ ਦੀ ਮਾਨਵੀ ਸਾਰਥਕਤਾ ਨਾਲੋਂ ਚਿਹਨਕੀ ਮੁਹਾਂਦਰਾ ਭਾਸ਼ਾਈ ਪੰਚ ਤਕ ਸੀਮਤ ਰੱਖਦਾ ਹੈ।
ਮਾਰਕਸੀ ਵਿਚਾਰਧਾਰਾ ਦੇ ਪਰਿਪੇਖ ਤੋਂ ਇਸ ਆਲੋਚਨਾ ਵਿਧੀ ਦੀ ਅੰਤਰ ਦ੍ਰਿਸ਼ਟੀ ਨੂੰ ਵਰਤਣ ਵਾਲਾ ਇਕ ਹੋਰ ਸਾਹਿਤ ਆਲੋਚਕ ਰਵਿੰਦਰ ਸਿੰਘ ਰਵੀ ਹੈ। ਉਸ ਦੇ ਨਿਬੰਧ ਪੰਜਾਬੀ ਭਾਸ਼ਾ ਦੀ ਅਜੋਕੀ ਦਸ਼ਾ ਤੇ ਦਿਸ਼ਾ ਪੰਜਾਬੀ ਸਭਿਆਚਾਰ ਦਾ ਸੁਹਜ ਸ਼ਾਸਤਰ ਸਾਹਿਤਕ ਕਿਰਤ ਦੀ ਹੋਂਦ ਵਿਧੀ, ਪੰਜਾਬੀ ਆਲੋਚਨਾ ਅਤੇ ਰੋਲਾ ਬਾਰਤ, ਸਾਹਿਤ ਅਤੇ ਸੰਸਕ੍ਰਿਤੀ ਆਦਿ ਵਿਚ ਵਿਸ਼ੇਸ਼ ਤੌਰ ਤੇ ਚਿੰਨ੍ਹ ਵਿਗਿਆਨਕ ਅੰਤਰ ਦ੍ਰਿਸ਼ਟੀ ਨੂੰ ਦੇਖਿਆ ਜਾ ਸਕਦਾ ਹੈ । ਪਰੰਤੂ ਉਹ • ਚਿੰਨ੍ਹ ਪ੍ਰਬੰਧ ਦੀ ਮਾਨਵੀ ਕਦਰਾਂ ਕੀਮਤਾਂ ਦੇ ਪ੍ਰਬੰਧ ਅਧੀਨ ਹੀ ਸਾਰਥਕਤਾ ਮੰਨਦਾ ਹੈ ਨਿਰੋਲ ਮਕਾਨਕੀ ਜੁਗਤਾਂ ਨੂੰ ਨਹੀਂ । ਉਹ ਚਿੰਨ੍ਹਾ ਦੇ ਚਿੰਨ੍ਹਤਾਂ ਰਾਹੀਂ ਇਤਿਹਾਸਕ ਅਨੁਭਵ ਸਾਰ ਨੂੰ ਸਮਝਣ ਉਤੇ ਵਿਸ਼ੇਸ਼ ਬਲ ਦਿੰਦਾ ਹੈ । ਉਹ ਲੇਖਕ ਦੀ ਸੰਰਚਨਾਕਾਰੀ ਚੇਤਨਾ ਦਾ ਵਿਸ਼ੇਸ਼ ਮਹੱਤਵ ਵੀ ਉਜਾਗਰ ਕਰਦਾ ਹੈ ਅਤੇ ਸਾਹਿਤ ਨੂੰ ਹੋਰ ਸਮਾਜਕ ਚੇਤਨਤਾ ਦੇ ਰੂਪਾਂ ਨਾਲ ਅੰਤਰ ਸੰਬੰਧਿਤ ਕਰਕੇ ਦਵੰਦਾਤਮਕ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਯਤਨ ਕਰਦਾ ਹੈ।
ਇਸ ਤਰ੍ਹਾਂ ਚਿੰਨ੍ਹ ਵਿਗਿਆਨਕ ਆਲੋਚਨਾ ਸੰਰਚਨਾਵਾਦੀ ਚਿੰਤਨ ਵਾਂਗ ਸਪਸ਼ਟ ਰੂਪ ਵਿਚ ਇਕ ਵਿਚਾਰਧਾਰਾਈ ਆਧਾਰ ਵਾਲੀ ਨਾ ਹੋ ਕੇ ਦੂਹਰੀ ਹੈ।
ਚਿੰਨ੍ਹ ਵਿਗਿਆਨਕ ਪੰਜਾਬੀ ਆਲੋਚਨਾ ਵੀ ਵਿਸ਼ਵ ਚਿੰਤਨ ਦੇ ਨਵੀਨ ਭਾਸ਼ਾ ਵਿਗਿਆਨਕ ਸੰਕਲਪਾਂ ਨਾਲ ਸੰਬੰਧਿਤ ਪ੍ਰਵਿਰਤੀ ਹੈ । ਇਸ ਆਲੋਚਨਾ ਪ੍ਰਵਿਰਤੀ ਨੇ ਸਾਹਿਤ ਨੂੰ ਇਕ ਭਾਸ਼ਾ ਵਾਂਗ ਪੜ੍ਹਨ ਦਾ ਯਤਨ ਕੀਤਾ ਹੈ। ਚਿੰਨ੍ਹ ਵਿਗਿਆਨਕ ਵਿਧੀ ਵੀ ਸੰਰਚਨਾਵਾਦੀ ਵਿਧੀ ਵਾਂਗ ਉਨ੍ਹਾਂ ਹੀ ਸੰਕਲਪਾਂ ਨੂੰ ਲੈ ਕੇ ਚਲਦੀ ਹੈ ਪਰ ਇਹ ਸੰਰਚਨਾ ਦੇ ਪਿੱਛੇ ਕਾਰਜਸ਼ੀਲ ਨੇਮਾ ਦੇ ਨਾਲ ਨਾਲ ਸਾਹਿਤਕਾਰ ਦੀ ਸੰਰਚਨਾਕਾਰੀ ਚੇਤਨਾ, ਦ੍ਰਿਸ਼ਟੀਕੋਣ ਵਿਚਾਰਧਾਰਾ ਅਤੇ ਸਮਾਜਕ ਪ੍ਰਸੰਗ ਨੂੰ ਨਾਲ ਲੈ ਕੇ ਚਲਦੀ ਹੈ। ਇਕ ਮਾਰਕਸੀ ਆਲੋਚਕ ਧੁਨੀ ਸੰਪਰਦਾਇ ਨਾਲ ਜੋੜ-ਮੇਲ ਕੇ ਇਸ ਨੀਤਜੇ ਤੇ ਪਹੁੰਚਦਿਆਂ ਲਿਖਦਾ ਹੈ, "ਧੁਨੀਵਾਦੀ ਆਲੋਚਨਾ ਦੀ ਅਜੋਕੀ/ਉਚੇਰੀ ਪੱਧਰ ਚਿੰਨ੍ਹ ਵਿਗਿਆਨਕ ਆਲੋਚਨਾ ਰਚਨਾ ਦੀ ਧੁਨੀ ਨੂੰ ਉਸਦੀ ਸੰਰਚਨਾ, ਸਾਹਿਤਕਾਰ, ਪਾਠਕ ਤੇ ਸਮਾਜ ਚਹੁੰਆਂ ਨਾਲ ਸੰਬੰਧਿਤ ਕਰਕੇ ਉਸਦੀ ਪਛਾਣ ਤੇ ਪੜਚੋਲ ਕਰਦੀ ਹੈ। 37
ਚਿੰਨ੍ਹ ਵਿਗਿਆਨਕ ਪੰਜਾਬੀ ਆਲੋਚਨਾ ਵਿਚ ਵਿਚਾਰਧਾਰਕ ਆਧਾਰ ਕਿਸੇ ਇਕ ਵਿਸ਼ੇਸ਼ ਸੁਹਜ ਸ਼ਾਸਤਰ ਦੇ ਧਾਰਨੀ ਨਹੀਂ ਹਨ ਜਿਸ ਤਰ੍ਹਾਂ ਸੰਰਚਨਾਵਾਦੀ ਚਿੰਤਨ ਬੁਰਜਵਾ ਸੁਹਜ ਸ਼ਾਸਤਰ ਦਾ ਲਖਾਇਕ ਹੈ ਪਰੰਤੂ ਇਸ ਵਿਚ ਸੁਚੇਤ ਰੂਪ ਵਿਚ ਮਾਰਕਸੀ ਵਿਚਾਰਧਾਰਾ ਦਾ ਪਰਿਪੇਖ ਵੀ ਵਿਦਮਾਨ ਹੈ ਜੋ ਰਚਨਾਵਾਂ ਦੇ ਇਤਿਹਾਸਕ ਅਨੁਭਵ ਸਾਰ ਦੀ ਡੂੰਘ ਸੰਰਚਨਾ ਵਿਚ ਪਏ ਸਾਰ ਤੱਤ ਨੂੰ ਵਿਸ਼ੇਸ਼ ਵਰਗ ਦੀ ਵਿਚਾਰਧਾਰਾ ਅਤੇ ਮਾਨਵੀ ਸਰੋਕਾਰਾਂ ਨਾਲ ਜੋੜਦਾ
ਹੈ। ਦੂਸਰਾ ਪਰਿਪੇਖ ਆਦਰਸ਼ਵਾਦੀ ਵਿਚਾਰਧਾਰਕ ਵੀ ਹੈ ਜੋ ਚਿਹਨਕਾਰੀ ਨੂੰ ਨਿਰੋਲ ਭਾਸ਼ਾਈ ਜਾਂ ਸੰਚਾਰ ਜੁਗਤਾਂ ਰਾਹੀਂ ਸਿਧਾਂਤਕ ਸ਼ਬਦਾਵਲੀ ਦਾ ਵਿਖਾਵਾ ਕਰਦਿਆਂ ਸੰਰਚਨਾ ਦੀ ਭਾਸ਼ਾਈ ਜਾਂ ਸੰਚਾਰਿਤ ਵਿਆਖਿਆ ਤਕ ਸੀਮਿਤ ਰੱਖਦਾ ਹੈ।
ਚਿੰਨ੍ਹ ਵਿਗਿਆਨ ਆਧੁਨਿਕ ਭਾਸ਼ਾ ਵਿਗਿਆਨ ਦੇ ਮਾਡਲਾਂ ਤੇ ਆਧਾਰਿਤ ਸਮੀਖਿਆ ਵਿਧੀ ਹੈ। ਇਸ ਵਿਧੀ ਨੂੰ ਨਿਰੋਲ ਨਿਰਪੇਖ ਰੂਪ 'ਚ ਭਾਸ਼ਾਈ ਮਾਡਲਾਂ ਤਕ ਨਹੀਂ ਘਟਾਇਆ ਜਾ ਸਕਦਾ। ਚਿੰਨ੍ਹ ਵਿਗਿਆਨ ਚਿੰਨ੍ਹਾ ਦਾ ਅਧਿਐਨ ਕਰਦਿਆਂ ਮਾਨਵੀ ਸਾਰਥਕਤਾ ਦੀ ਗੱਲ ਕਰਦਾ ਹੈ ਪਰੰਤੂ ਸਾਡੀ ਆਦਰਸ਼ਵਾਦੀ ਵਿਚਾਰਧਾਰਾ ਦੀ ਪ੍ਰਵਿਰਤੀ ਸਿਰਫ ਭਾਸ਼ਾਈ ਸਾਰਥਕਤਾ ਦਾ ਮਸਲਾ ਹੀ ਮੁੱਖ ਸਮਝਦੀ ਹੈ, ਚਿੰਨ੍ਹ ਸ਼ਾਸਤਰੀ ਤੋਂ ਅਸੀਂ ਸਮੁੱਚੇ ਮਾਨਵੀ ਸਭਿਆਚਾਰ ਨੂੰ ਭਾਸ਼ਾਈ ਸਾਰਥਕਤਾ ਦੇ ਵਿਸਤਾਰ ਦੇ ਰੂਪ ਵਿਚ ਹੀ ਸਵੀਕਾਰਦੇ ਹਾਂ । ਸਾਡੇ ਅਨੁਸਾਰ ਹਰ ਵੱਖਰੀ ਸਭਿਆਚਾਰਕ ਪ੍ਰਾਪਤੀ ਵਿਚ ਭਾਸ਼ਾ ਵੱਖਰੀ ਕਿਸਮ ਦੀ ਸਮੱਗਰੀ ਨਾਲ ਜੁੜ ਜਾਂਦੀ ਹੈ ਅਤੇ ਵਿਸ਼ੇਸ਼ ਪ੍ਰਯੋਜਨ ਨੂੰ ਨੇਪਰੇ ਚਾੜ੍ਹਨ ਲਈ ਕਾਰਜਸ਼ੀਲ ਹੁੰਦੀ ਹੈ ।38 ਇਸੇ ਕਾਰਨ ਸਾਡੀ ਬੁਰਜਵਾ ਸੁਹਜ ਸ਼ਾਸਤਰੀ ਵਿਧੀ ਵਿਚਾਰਧਾਰਕ ਤੌਰ ਤੇ ਸੁਹਜ ਸਿਰਜਨਾ ਤੋਂ ਅਗਾਂਹ ਕਿਸੇ ਵੀ ਤਰ੍ਹਾਂ ਦੇ ਮਾਨਵੀ ਸਰੋਕਾਰ ਨੂੰ ਨਹੀਂ ਪਹੁੰਚਦੀ। ਕਲਾ ਦਾ ਬੁਨਿਆਦੀ ਪ੍ਰਯੋਜਨ ਸੁਹਜ ਸਿਰਜਨਾ ਹੁੰਦਾ ਹੈ। ਅਤੇ ਸੁਹਜ ਸਿਰਜਨਾਂ ਦੀ ਪ੍ਰਕਿਰਿਆ ਵਿਚ ਪਈ ਭਾਸ਼ਾ ਉਪਯੋਗਿਤਾ ਨੂੰ ਪਾਰ ਕਰ ਜਾਂਦੀ ਹੈ। "39
ਇਹ ਪ੍ਰਵਿਰਤੀ ਸਾਹਿਤ/ਲੋਕ ਸਾਹਿਤ ਦੇ ਇਕਾਲਿਕ ਅਧਿਐਨ ਤੇ ਜ਼ੋਰ ਦਿੰਦੀ ਹੈ. "ਲੋਕਯਾਨ ਦਾ ਚਿੰਨ੍ਹ ਸ਼ਾਸਤਰੀ ਅਧਿਐਨ ਇਕਾਲਕ (Synchronic) ਅਧਿਐਨ ਹੈ। 40
ਆਦਰਸ਼ਵਾਦੀ ਵਿਚਾਰਧਾਰਾ ਸਾਹਿਤ ਦੇ ਕਾਵਿ-ਸ਼ਾਸਤਰੀ ਪਰਿਪੇਖ ਨੂੰ ਰਚਨਾਤਮਕ ਸੰਗਠਨ ਦੇ ਅੰਤਰਗਤ ਹਾਰਜਸ਼ੀਲ ਨੇਮਾਂ ਦੀ ਪਛਾਣ ਨਾਲ ਸੰਬੰਧਿਤ ਕਰਦੇ ਹਨ। ਅਜਿਹਾ ਕਰਦਿਆਂ ਅਧਿਐਨ ਮਹਿਜ ਭਾਸ਼ਾਗਤ ਮਕਾਨਕੀ ਅਤੇ ਪੂਰਨ ਤੌਰ ਤੇ ਤਕਨੀਕੀ ਹੋ ਜਾਂਦਾ ਹੈ। ਜਿਸ ਨਾਲ ਸਾਹਿਤ ਦਾ ਸੰਕਲਪ, ਸਾਹਿਤ ਦੀ ਸਾਰਥਕਤਾ ਖੰਡਿਤ ਹੋ ਜਾਂਦੀ ਹੈ । ਮਾਨਵੀ ਵਿਚਾਰ ਭਾਸ਼ਾਗਤ ਇਕਾਈਆਂ 'ਚ ਸਿਮਟ ਜਾਂਦੇ ਹਨ । ਅਜਿਹਾ ਕਰਦਿਆਂ ਆਲੋਚਕ ਸਾਹਿਤ ਨੂੰ ਕਲਾਤਮਕ ਸਰਗਰਮੀ ਵਜੋਂ ਨਹੀਂ ਲੈਂਦਾ ਸਗੋਂ ਸੁਚੇਤ ਤੌਰ ਤੇ ਵਿਗਿਆਨਕ ਸ਼ਬਦਾਵਲੀ 'ਚ ਬੁਰਜਵਾ ਸੁਹਜ ਸ਼ਾਸਤਰ ਦੀ ਉਸਾਰੀ ਕਰਦਾ ਹੈ। ਕਾਵਿ ਸ਼ਾਸਤਰ ਤੋਂ ਸਾਡਾ ਉਦੇਸ਼ ਰਚਨਾ ਦੇ ਅੰਤਰਗਤ ਕਾਰਜਸ਼ੀਲ ਉਸਦੇ ਸੰਰਚਨਾਤਮਕ ਨੇਮਾ ਨੂੰ ਪਛਾਨਣ ਤੋਂ ਹੈ। ਕਾਵਿ ਸ਼ਾਸਤਰ ਕਿਸੇ ਵੀ ਪ੍ਰਵਚਨ ਸੰਗਠਨ ਜਾਂ ਸਿਸਟਮ ਦੇ ਅੰਤਰਗਤ ਕੰਮ ਕਰਦੇ ਸਥਿਤ ਨੇਮਾਂ ਦੀ ਭਾਲ ਕਰਨਾ ਹੈ।"41
ਕਾਵਿ-ਸ਼ਾਸਤਰੀ ਪਰਿਪੇਖ ਲਈ ਉਹ ਯਥਾਰਥ ਅਤੇ ਅਨੁਭਵ ਰਚਨਾ ਵਸਤੂ ਨੂੰ ਅੰਡਰੀਆਂ ਚੀਜਾ ਸਮਝਦੇ ਹਨ। ਸਾਹਿਤਕ ਕਿਰਤਾਂ ਦੀ ਟੁਕੜਾ ਵੰਡ ਆਲੋਚਨਾ ਤੇ ਜ਼ੋਰ ਦੇ ਕੇ ਅਧਿਐਨ ਦੀ ਬੁਨਿਆਦੀ ਸ਼ਰਤ ਸਥਾਪਤ ਕਰਦੇ ਹਨ। ਉਹ ਹਰ ਤਰ੍ਹਾਂ ਸਾਹਿਤ ਵਿਚ ਮਾਨਵੀ ਚਿੱਤਰ ਦੀ ਨਿਖੇਧੀ ਕਰਦੇ ਹਨ ਅਤੇ ਸਾਹਿਤ ਦੀ ਨਿਰਪੇਖ ਸੁਤੰਤਰਤਾ ਤੇ ਜ਼ੋਰ ਦਿੰਦੇ ਹਨ। ਅਸਲ ਵਿਚ ਅਸੀਂ ਸਾਹਿਤ ਵਸਤੂ ਨੂੰ ਸਮਝਣ ਪ੍ਰਤੀ ਰੁਚਿਤ ਨਹੀਂ। ਉਸਨੂੰ ਮਾਨਣ ਪ੍ਰਤੀ ਰੁਚਿਤ ਹਾਂ। ਸਾਡਾ ਸਾਹਿਤ ਸ਼ਾਸਤਰ/ਭਾਵਨਾ ਉਪਰ ਆਧਾਰਿਤ ਹੈ ਗਿਆਨਮੁਖ
ਸਾਹਿਤ ਸਿਧਾਂਤ ਅਜੇ ਅਸਾਂ ਉਸਾਰਨਾ ਹੈ । ਯਥਾਰਥ ਨੂੰ ਸਮਝਣ ਲਈ ਉਸਨੂੰ ਅਨੁਭਵ ਤੋਂ ਵੱਖਰਿਆਂ ਕਰਨਾ ਪਵੇਗਾ। ਅਧਿਐਨ ਦੀ ਇਹ ਬੁਨਿਆਦੀ ਸ਼ਰਤ ਹੈ। 42 ਆਦਰਸ਼ਵਾਦੀ ਵਿਚਾਰਧਾਰਾ ਚਿੰਨ੍ਹ ਵਿਗਿਆਨ ਨੂੰ ਸਾਹਿਤ ਯੋਗਤਾ ਅਤੇ ਨਿਭਾਉ ਤੱਕ ਸੀਮਤ ਕਰਦੀ ਹੈ। ਪਾਠਕ ਦੇ ਰਚਨਾ ਉਪਰੰਤ ਹਰ ਤਰ੍ਹਾਂ ਦੇ ਮਨੋਵਿਗਿਆਨਕ ਅਤੇ ਸਮਾਜਕ ਵਿਚਾਰ ਜੋ ਉਤਪੰਨ ਹੁੰਦੇ ਹਨ, ਉਨ੍ਹਾਂ ਤੋਂ ਇਨਕਾਰ ਕਰਦੀ ਹੈ। ਜਦੋਂ ਕੋਈ ਪਾਠਕ ਰਚਨਾ ਨੂੰ ਸਮਝ ਰਿਹਾ ਹੁੰਦਾ ਹੈ ਤਾਂ ਕੀ ਉਹ ਆਪਣੇ ਮਨ ਵਿਚ ਉਤਪੰਨ ਹੋਣ ਵਾਲੇ ਮਨੋਵਿਗਿਆਨਕ ਜਾਂ ਸਮਾਜਕ ਵਿਚਾਰਾਂ ਵੱਲ ਧਿਆਨ ਕੇਂਦਿਰਤ ਕਰ ਰਿਹਾ ਹੁੰਦਾ ਹੈ। ਚਿੰਨ੍ਹ ਵਿਗਿਆਨਕ ਆਲੋਚਨਾ ਦਾ ਉੱਤਰ ਨਿਸ਼ਚੈ ਹੀ ਨਹੀਂ ਵਿਚ ਹੋਵੇਗਾ ਸਾਹਿਤ ਦੁਆਰਾ ਉਤਪੰਨ ਹੋਣ ਵਾਲੇ ਸਮਾਜ ਜਾ ਮਨੋਵਿਗਿਆਨਕ ਭਾਵ ਨਿਸ਼ਪਾਦਨ (Performance) ਨਾਲ ਸੰਬੰਧਿਤ ਕੀਤੇ ਜਾ ਸਕਦੇ ਹਨ ਪਰ ਚਿੰਨ੍ਹ ਵਿਗਿਆਨਕ ਕਾਵਿ ਸ਼ਾਸਤਰ ਦੀ ਦਿਸ਼ਾ ਯੋਗਤਾ (Competence) ਦੀ ਨਿਰਖ ਪਰਖ ਵੱਲ ਹੁੰਦੀ ਹੈ ।"43
ਇਸ ਤਰ੍ਹਾਂ ਚਿੰਨ੍ਹ ਵਿਗਿਆਨਕ ਵਿਧੀ ਨੂੰ ਬੁਰਜੁਆ ਸੁਹਜ ਸ਼ਾਸਤਰੀ ਨਿਰੋਲ ਸਾਹਿਤ ਦੀ ਸਾਹਿਤਕਤਾ ਯੋਗਤਾ, ਨਿਭਾਉ. ਗਿਆਨ, ਆਨੰਦ, ਸੁਹਜ, ਸੰਰਚਨਾ ਆਦਿ ਤਕ ਸੀਮਿਤ ਕਰਕੇ ਇਕੱਲੇ ਭਾਸ਼ਾਈ ਪ੍ਰਬੰਧ ਤੀਕ ਘਟਾ ਦਿੰਦੇ ਹਨ। ਪਰ ਕੁਝ ਆਲੋਚਕ ਇਸ ਦੇ ਵਿਵਧ ਪਾਸਾਰਾਂ ਨੂੰ ਉਜਾਗਰ ਕਰਦੇ ਹਨ, ਚਿੰਨ੍ਹ ਵਿਗਿਆਨ ਭਿੰਨ ਭਿੰਨ ਚਿੰਨ੍ਹ ਪ੍ਰਬੰਧਾ ਨੂੰ ਇਕਹਿਰੇ ਰੂਪ ਵਿਚ ਸਥਿਤ ਕਰਕੇ ਅਤੇ ਇਕ ਬੰਦ ਸੰਰਚਨਾ ਮੰਨ ਕੇ ਉਹਨਾਂ ਦਾ ਅਧਿਐਨ ਨਹੀਂ ਕਰਦਾ ਸਗੋਂ ਚਿਹਨਕਾਰੀ ਦੇ ਮਾਧਿਅਮ ਰਾਹੀਂ ਕਦਰਾਂ ਕੀਮਤਾਂ ਅਤੇ ਅਰਥਾਂ ਦੀ ਉਤਪਾਦਿਕਤਾ (Productivity) ਨਾਲ ਆਪਣਾ ਸਰੋਕਾਰ ਜੋੜਦਾ ਹੈ । ਇਹ ਚਿੰਨ੍ਹ-ਵਿਹਾਰ ਨੂੰ ਸਮਾਜਕ ਆਰਥਕ ਬਣਤਰ ਦੇ ਅੰਤਰ-ਵਿਰੋਧਾਂ ਅਤੇ ਵਿਚਾਰਧਾਰਾਈ ਪ੍ਰਬੰਧਾ ਦੀ ਕਾਰਜਸ਼ੀਲਤਾ ਦਾ ਅੰਗ ਮੰਨ ਕੇ ਉਹਨਾਂ ਦੇ ਦਵੰਦਾਤਮਕ ਵਿਕਾਸ ਦੀ ਯਾਤਰਾ ਨੂੰ ਉਲੀਕਣ ਦਾ ਯਤਨ ਕਰਦਾ ਹੈ। ਇਹ ਚਿੰਨ੍ਹ ਵਿਗਿਆਨ ਨਿਰਪੱਖ ਜਾਂ ਨਿਰਲੇਪ ਗਿਆਨ ਅਨੁਸਾਸਨ ਨਹੀਂ ਰਹਿੰਦਾ ਸਗੋਂ ਵਰਗਾਂ ਵਿਚ ਵੰਡੇ ਮਨੁੱਖੀ ਸਮਾਜ ਵਿਚ ਤੁਰ ਰਹੇ ਵਿਚਾਰਧਾਰਕ ਸੰਘਰਸ਼ ਦੀ ਵਾਸਤਵਿਕਤਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦਾ ਹੈ।"44
ਇਸ ਤਰ੍ਹਾਂ ਚਿੰਨ੍ਹ ਵਿਗਿਆਨ ਇਕੱਲਾ ਕਾਰਾ ਚਿੰਨ੍ਹ ਦਾ ਵਿਗਿਆਨ ਨਾ ਰਹਿ ਕੇ ਸਮਾਜ ਦੀ ਜਮਾਤੀ ਵੰਡ ਅੰਦਰ ਚੱਲ ਰਹੇ ਵਿਚਾਰਧਾਰਕ ਸੰਘਰਸ਼ ਦਾ ਅੰਗ ਬਣਦਾ ਹੈ। ਇਹ ਅੰਗ ਮਨੁੱਖੀ ਜੀਵਨ ਦੀ ਬਿਹਤਰੀ ਲਈ ਹੋਣਾ ਚਾਹੀਦਾ ਹੈ। ਮਾਨਵੀ ਸਮਾਜ ਵਿਚ ਨਿਰਪੇਖ ਜਾਂ ਵੱਖਰਾ ਕੁਝ ਨਹੀਂ ਸਗੋਂ ਅੰਤਰ ਸੰਬੰਧਿਤ ਹੁੰਦਾ ਹੈ। ਹਰੇਕ ਸਮਾਜੀ ਪ੍ਰਬੰਧ ਆਪਣੇ ਆਪ 'ਚ ਕੋਈ ਹੋਂਦ ਨਹੀਂ ਰੱਖਦਾ, ਤੇ ਨਾ ਹੀ ਵੱਖਰਾ ਹੁੰਦਾ ਹੈ । ਪਰੰਤੂ ਦੂਜੇ ਸਮਾਜਕ ਅਤੇ ਪ੍ਰਕਿਰਤਕ ਪ੍ਰਬੰਧਾਂ ਨਾਲ ਜ਼ਰੂਰੀ ਤੌਰ ਤੇ ਸੰਬੰਧਿਤ ਹੁੰਦਾ ਹੈ । ਇਸ ਲਈ ਤਿੰਨ੍ਹ ਵਿਗਿਆਨ ਇਕ ਸਮਾਜਕ ਵਰਤਾਰੇ ਦਾ ਗਿਆਨਮੁਖ ਸਿਧਾਂਤ ਹੈ ਜਿਸਨੂੰ ਨਿਰਪੇਖ ਅਰਥਾਂ 'ਚ ਨਹੀਂ ਲਿਆ ਜਾ ਸਕਦਾ । ਬੁਰਜਵਾ ਸੁਹਜ ਸ਼ਾਸਤਰੀ ਇਸ ਨੂੰ ਸਮਾਜ ਨਾਲੋਂ ਨਿਰਲੇਪ ਕਰਕੇ ਬੁਰਜਵਾ ਵਿਚਾਰਧਾਰਾ ਦਾ ਪਰਿਪੇਖ ਉਸਾਰਦੇ ਹਨ । ਪ੍ਰਗਤੀਵਾਦੀ ਆਲੋਚਕ ਇਸਨੂੰ ਸਾਹਿਤ ਪਾਠ ਦੇ ਅੰਤਰੀਵੀ ਅਰਥਾਂ ਨੂੰ ਉਜਾਗਰ ਕਰਦੇ ਹੋਏ ਸਮਾਜ ਦੀ ਅੰਤਰੀਵੀ ਚਲ ਰਹੀ ਜੱਦੇ/ਜਹਿਦ ਲਈ ਮਾਨਵ- ਹਿੱਤਕਾਰੀ ਵਿਚਾਰਧਾਰਾ ਦੀ ਸਥਾਪਨਾ ਲਈ ਵਰਤਦੇ ਹਨ । ਉਨ੍ਹਾਂ ਦਾ ਅਧਿਐਨ ਸਮਾਜੀ
ਸਾਰਥਕਤਾ ਨੂੰ ਦ੍ਰਿਸ਼ਟੀਗੋਚਰ ਕਰਕੇ ਸਾਹਿਤ ਦੇ ਵਿਚਾਰਧਾਰਕ ਅਤੇ ਲੇਖਕ ਦੀ ਪ੍ਰਤਿਬੱਧਤਾ ਨੂੰ ਸਪੱਸ਼ਟ ਕਰਦਾ ਹੈ। ਇਹ ਸਾਹਿਤ ਵਿਚ ਸੋਸਕ ਅਤੇ ਮਿਹਨਤਕਸ਼ ਵਰਗ ਦੀ ਵਿਚਾਰਧਾਰਾ, ਚੇਤਨਤਾ ਨੂੰ ਨਿਖੇੜਦਾ ਹੈ। ਹਰ ਸਾਹਿਤਕ ਪਾਠ ਨੂੰ ਸਮਾਜੀ ਕਦਰਾਂ ਕੀਮਤਾਂ ਨਾਲ ਸੰਬੰਧਿਤ ਕਰਕੇ ਉਸਦੀ ਸਾਰਥਕਤਾ, ਨਿਰਾਰਥਕਤਾ ਦੀ ਨਿਰਖ ਪਰਖ ਕਰਦਾ ਹੈ । ਉਨ੍ਹਾਂ ਅਨੁਸਾਰ ਸਾਹਿਤਕ ਰਚਨਾਵਾਂ ਸਮਾਜਕ ਪੈਦਾਵਾਰ ਹੋਣ ਕਰਕੇ ਹਮੇਸ਼ਾਂ ਸਮਾਜ ਦੀ ਬਿਹਤਰੀ ਲਈ ਰੋਲ ਅਦਾ ਕਰਦੀਆਂ ਹਨ, ਸਾਹਿਤ ਅਤੇ ਕਲਾ ਅਕਸਰ ਚਿੰਨ੍ਹਾਂ ਅਤੇ ਪ੍ਰਤੀਕਾਂ ਦੇ ਬਣੇ ਹੁੰਦੇ ਹਨ, ਜਿਹੜੇ ਕਲਿਆਣਕਾਰੀ ਸੰਸਾਰ ਲਈ ਵਿਦਰੋਹ ਅਤੇ ਜਦੋ-ਜਹਿਦ ਕਰਦੇ ਹਨ, ਮਾਨਵਵਾਦ ਅਤੇ ਨਿਆ ਦੀ ਸਥਾਪਨਾ ਲਈ ਜੂਝਦੇ ਹਨ। 46
ਸੋ ਇਸ ਤਰ੍ਹਾਂ ਚਿੰਨ੍ਹਾਂ ਦੇ ਮਹੱਤਵ ਨੂੰ ਸਮਾਜ ਦੇ ਵਿਚਾਰਧਾਰਕ ਸੰਘਰਸ਼ ਦੇ ਸੰਦਰਭ ਵਿਚ ਦ੍ਰਿਸ਼ਟੀਗੋਚਰ ਕਰਕੇ ਉਸਦੇ ਮਾਨਵਵਾਦੀ ਸਰੋਕਾਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੇ ਸਮਾਜਕ ਰੋਲ ਨੂੰ ਦੇਖਿਆ ਜਾ ਸਕਦਾ ਹੈ । ਇਸ ਤਰ੍ਹਾਂ ਦਾ ਕਾਰਜ ਮਾਰਕਸੀ ਵਿਚਾਰਧਾਰਕ ਪਰਿਪੇਖ ਵਾਲੀ ਚਿੰਨ੍ਹ ਵਿਗਿਆਨਕ ਆਲੋਚਨਾ ਕਰਦੀ ਹੈ। ਜਿਸ ਕਰਕੇ ਸਾਹਿਤ ਦੀਆਂ ਸੰਭਾਵਨਾਵਾਂ, ਅੰਤਰੀਵ ਅਰਥ, ਵਿਚਾਰਧਾਰਕ ਅਸਲਾ, ਪ੍ਰਤੀਬੱਧਤਾ, ਸਾਹਿਤਕਾਰ ਦੀ ਸੰਰਚਨਾਕਾਰੀ ਚੇਤਨਾ, ਸਾਹਿਤ ਦਾ ਸਮਾਜੀ ਪ੍ਰਬੰਧ ਨਾਲ ਅੰਤਰ-ਸੰਬੰਧ ਦ੍ਰਿਸ਼ਟੀਕੋਣ, ਮਾਨਵੀ ਵਿਚਾਰ ਆਦਿ ਉੱਘੜ ਕੇ ਸਾਹਮਣੇ ਆਉਂਦੇ ਹਨ।
ਮੁਲਾਂਕਣ
ਚਿੰਨ੍ਹ ਵਿਗਿਆਨ ਆਲੋਚਨਾ ਪ੍ਰਣਾਲੀ ਨਵੀਨ ਭਾਸ਼ਾਈ ਸੰਕਲਪਾ ਨਾਲ ਸੰਬੰਧਤ ਪ੍ਰਣਾਲੀ ਹੈ। ਇਸ ਵਿਧੀ ਦਾ ਪ੍ਰਚਲਨ ਪੂਰਨ ਤੌਰ ਤੇ ਕੁਝ ਅਕਾਦਮਿਕ ਅਦਾਰਿਆ ਤੱਕ ਸੀਮਿਤ ਰਹਿਣ ਕਰਕੇ ਇਸ ਨੂੰ ਵਿਸ਼ਾਲਤਾ ਅਤੇ ਵਿਸਤਾਰ ਪ੍ਰਦਾਨ ਨਹੀਂ ਹੋਇਆ। ਪਰੰਤੂ ਇਸ ਵਿਧੀ ਦੀ ਵਿਗਿਆਨਕਤਾ ਦੇ ਕਾਰਨ ਇਸ ਦੀਆਂ ਅਗਾਊਂ ਸੰਭਾਵਨਾਵਾਂ ਵਿਕਾਸ ਦੀਆਂ ਬਣੀਆਂ ਹੋਈਆਂ ਹਨ।
ਜੋ ਚਿੰਨ੍ਹ ਵਿਗਿਆਨਕ ਆਲੋਚਨਾ ਹੁਣ ਤਕ ਪ੍ਰਾਪਤ ਹੈ ਉਸ ਵਿਚੋਂ ਕੁਝ ਭਾਸ਼ਾਗਤ ਅਰਥਾਂ ਤਕ ਸੀਮਿਤ ਰਹਿਣ ਕਰਕੇ ਅੱਜ ਤੱਕ ਸਾਹਿਤ ਦੇ ਤਕਨੀਕੀ ਅਧਿਐਨ ਉਪਰ ਬਲ ਦਿੰਦੀ ਹੈ। ਸਿਧਾਂਤਕ ਮਾਡਲਾਂ ਉਪਰ ਪੰਜਾਬੀ ਸਾਹਿਤ ਨੂੰ ਢੁਕਾਉਂਦੀ ਹੈ। ਅਜਿਹੇ ਅਧਿਐਨ ਦੀਆਂ ਸੀਮਿਤ ਸੰਭਾਵਨਾਵਾਂ ਇਸ ਅਧਿਐਨ ਵਿਧੀ ਦੀ ਵਿਗਿਆਨਕਤਾ ਨੂੰ ਨਿਰੋਲ ਭਾਸ਼ਾਗਤ ਜੁਗਤਾ ਤਕ ਸੰਗੇੜ ਦੇਵੇਗੀ।
ਚਿੰਨ੍ਹ ਵਿਗਿਆਨਕ ਪ੍ਰਣਾਲੀ ਵਿਚ ਇਸ ਸਾਹਿਤਕ ਕਿਰਤ ਦੇ ਸਰਬਪੱਖੀ ਵਿਸਲੇਸ਼ਣ ਦੀਆਂ ਸੰਭਾਵਨਾਵਾਂ ਹਨ। ਇਹ ਰਚਨਾ ਨੂੰ ਖੁਦਮੁਖਤਾਰ ਜਾਂ ਨਿਰਲੇਪ ਨਹੀਂ ਮੰਨਦੀ ਅਤੇ ਨਾ ਹੀ ਭਾਸ਼ਾਈ ਮਾਡਲਾ ਨੂੰ ਇਕੱਲੇ ਕਾਰੇ ਰੂਪ 'ਚ ਵਰਤਦੀ ਹੈ ਸਗੋਂ ਉਨ੍ਹਾਂ ਦੀ ਦਵੰਦਾਤਮਕਤਾ ਰਾਹੀਂ ਦੋਹਾਂ ਦੇ ਪਰਸਪਰ ਸੰਬੰਧਾਂ ਅਤੇ ਨਿਖੇੜੇ ਨੂੰ ਸਥਾਪਤ ਕਰਦੀ ਹੈ। ਇਹ ਇਨ੍ਹਾਂ ਦੇ ਸੰਸਾਰ ਨੂੰ ਸਭਿਆਚਾਰਕ ਭਾਸ਼ਾ ਅਤੇ ਵਿਚਾਰ ਦੇ ਦਵੰਦਾਤਮਕ ਪ੍ਰਕਿਰਿਆ ਦੇ ਨਿਰੰਤਰ ਵਿਕਾਸ ਵਜੇ ਮੰਨਦੀ ਹੈ ।47 ਚਿੰਨ੍ਹ ਵਿਗਿਆਨਕ ਆਲੋਚਨਾ ਹਰ ਤਰ੍ਹਾਂ ਭਾਸ਼ਾਈ ਮਾਡਲਾਂ ਦੇ ਦਵੰਦਾਤਮਕ ਸੰਬੰਧਾਂ ਉਮਰ ਬਲ ਦਿੰਦੀ ਹੈ ਜਿਵੇਂ ਭਾਸ਼ਾ ਅਤੇ ਉਚਾਰ ਦੇ ਸੰਬੰਧ ਵਿਚ ਨਿਮਨ ਲਿਖਤ
ਕਥਨ ਹੈ, “ਭਾਸ਼ਾ ਸਪੀਚ ਤੋਂ ਰਹਿਤ ਨਹੀਂ ਹੁੰਦੀ ਅਤੇ ਸਪੀਚ' ਦੀ ਹੋਂਦ ਭਾਸ਼ਾ ਤੋਂ ਬਾਹਰ ਹੋ ਹੀ ਨਹੀਂ ਸਕਦੀ। ਸਪੀਚ' ਦਾ ਆਪਣਾ ਕੋਈ ਭਾਸ਼ਾ ਸ਼ਾਸਤਰ ਸੰਭਵ ਨਹੀਂ। ਅਸਲ ਵਿਚ ਇਹ ਦੋਵੇਂ ਮਿਲ ਕੇ ਇਕ ਭਾਸ਼ਾ ਪ੍ਰਬੰਧ ਦੀ ਸਿਰਜਨਾ ਕਰਦੇ ਹਨ।"48
ਚਿੰਨ੍ਹ ਵਿਗਿਆਨਕ ਆਲੋਚਨਾ ਵਿਧੀ ਸੰਚਾਰ ਵਿਧੀ ਰਾਹੀਂ ਸਮੁੱਚੀ ਸੰਸਕ੍ਰਿਤੀ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੈ ਤੇ ਇਹ ਹਰ ਤਰ੍ਹਾਂ ਦੇ ਚਿੰਨ੍ਹ ਪ੍ਰਬੰਧ ਨੂੰ ਆਪਣੇ ਅਧਿਐਨ ਦਾ ਖੇਤਰ ਬਣਾਉਂਦੀ ਹੈ । ਜਿਵੇਂ ਪਹਿਰਾਵਾ ਭੇਜਨ ਪ੍ਰਣਾਲੀ, ਮਨੋਰੰਜਨ, ਫੈਸ਼ਨ, ਫਿਲਮਾ ਆਦਿ । ਸਾਰਾ ਸਮਾਜਕ ਅਤੇ ਸਾਂਸਕ੍ਰਿਤਕ ਜਗਤ ਇਕ ਤਰ੍ਹਾਂ ਚਿੰਨ੍ਹ ਪ੍ਰਬੰਧ ਹੈ ਜਿਨ੍ਹਾਂ ਨੂੰ ਭਾਸ਼ਾ ਤੇ ਉਚਾਰ, ਸਿੰਟੈਗਮੈਟਿਕ ਤੇ ਪੈਰਾਡਿਗਮੈਕਿ ਚਿੰਨ੍ਰਿਤ ਤੇ ਚਿੰਨਿਕ ਅਤੇ ਬੰਧਕ ਤੇ ਗੁਣਬੰਧਕ ਦੇ ਦਵੰਦਾਤਮਕ ਸੰਬੰਧਾਂ ਰਾਹੀਂ ਸਮਝਿਆ ਜਾ ਸਕਦਾ ਹੈ । ਇਸ ਤਰ੍ਹਾਂ ਇਹ ਪ੍ਰਣਾਲੀ ਅਜੋਕੇ ਦੌਰ ਵਿਚ ਅਸੀਮ ਸੰਭਾਵਨਾਵਾਂ ਰੱਖਦੀ ਹੈ। ਇਸ ਤੋਂ ਕੀਤਾ ਗਿਆ ਅਧਿਐਨ ਸਾਰਥਕ ਸਿੱਟਿਆ ਦਾ ਧਾਰਨੀ ਹੋਵੇਗਾ। ਗਲਪ ਦੇ ਪ੍ਰਸੰਗ ਵਿਚ ਇਕ ਆਲੋਚਕ ਦਾ ਕਥਨ ਹੈ ਕਿ 'ਨਾਵਲ ਤੇ ਨਿੱਕੀ ਕਹਾਣੀ ਵਰਗੇ ਆਧੁਨਿਕ ਗਲਪੀ ਰੂਪਕਾਰਾਂ ਦਾ ਵੀ ਇਸ ਪਹੁੰਚ-ਵਿਧੀ ਰਾਹੀਂ ਅਤਿਅੰਤ ਸਾਰਥਕ ਅਧਿਐਨ ਹੋ ਸਕਦਾ ਹੈ।"49
ਪ੍ਰਾਪਤੀ ਦੇ ਪੱਖ ਤੋਂ ਪੰਜਾਬੀ ਆਲੋਚਨਾ ਵਿਚ ਸਾਹਮਣੇ ਆਏ ਸੰਧ ਪ੍ਰਬੰਧਾਂ ਤੋਂ (ਜਿਹੜੇ ਭਾਸ਼ਾਗਤ ਜੁਗਤਾਂ ਤੋਂ ਬਿਨਾਂ ਰਚਨਾਵਾਂ ਦੇ ਚਿੰਨ੍ਹ ਪ੍ਰਬੰਧ ਦਾ ਮਾਨਵੀ ਜੀਵਨ ਵਿਚ ਸਾਰਥਕ ਰੇਲ ਦੇਖਦੇ ਹਨ) ਇਕ ਗੱਲ ਸਪਸ਼ਟ ਹੁੰਦੀ ਹੈ ਕਿ ਕਿਸੇ ਇਕ ਖੇਤਰ ਦਾ ਸਮਸਤ, ਵਿਗਿਆਨਕ ਬਾਹਰਮੁਖੀ ਅਤੇ ਸਰਬਪੱਖੀ ਅਧਿਐਨ ਕੀਤਾ ਜਾ ਸਕਦਾ ਹੈ । ਪ੍ਰਾਪਤ ਅਧਿਐਨ ਤੋਂ ਕਿਸੇ ਕਵੀ ਦੀ ਰਚਨਾ ਦਾ ਸਮੁੱਦਾ ਕਾਵਿ-ਪਾਠ, ਕਿਸੇ ਸਾਹਿਤ ਰੂਪਾਕਾਰ ਦਾ ਤਾਰਕਿਕ ਅਧਿਐਨ ਜਾਂ ਸਭਿਆਚਾਰ ਦੇ ਕਿਸੇ ਵਿਸ਼ੇਸ਼ ਪੱਖ ਦਾ ਅੰਤਰੀਵੀ ਸੰਗਠਨ ਪਛਾਣਦੇ ਹੋਏ ਉਸਦਾ ਨਿਕਟ ਅਤੇ ਵਿਗਿਆਨਕ ਅਧਿਐਨ ਕਰਕੇ ਉਸਦੀ ਸਾਰਥਕਤਾ ਅਤੇ ਸਮਾਜਕ ਰੋਲ ਨੂੰ ਪਛਾਣਿਆ ਜਾ ਸਕਦਾ ਹੈ। ਜਿਸ ਤਰ੍ਹਾਂ ਕਵਿਤਾ, ਜਨਮ ਸਾਖੀ, ਸਭਿਆਚਾਰ ਦਾ ਅਧਿਐਨ ਹੋਇਆ ਹੈ। ਉਸ ਤਰ੍ਹਾਂ ਨਾਵਲ, ਕਹਾਣੀ ਵਾਰਤਕ ਅਤੇ ਹੋਰ ਸਾਹਿਤ ਰੂਪਾਂ ਦਾ ਸਰਬਪੱਖੀ ਅਧਿਐਨ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਚਿੰਨ੍ਹ ਵਿਗਿਆਨਕ ਆਲੋਚਨਾ ਵਿਧੀ ਰਹੀ ਸਾਹਿਤ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ।
ਹਵਾਲੇ ਅਤੇ ਟਿੱਪਣੀਆਂ
1. Roland Barthes, Element of Semiology, p.9.
2. ਗੁਰਪਾਲ ਸਿੰਘ ਸੰਧੂ, ਚਿਹਨ ਵਿਗਿਆਨ ਦੇ ਤੱਤ (ਰੋਲਾਬਾਰਤ) ਪੰਨਾ 30.
3. S.C. Sinha (Ed.), Dictionary of Philosphy, p.175.
4. Mikhail Khrapchenko, Artistic Ceativity Reality and Man.. p.182.
5. ਓਮ ਪ੍ਰਕਾਸ਼ ਵਸਿਸ਼ਟ, ਚਿੰਨ੍ਹ ਵਿਗਿਆਨ ਅਤੇ ਗੁਰੂ ਨਾਨਕ ਬਾਣੀ ਪੰਨਾ 12.
6. Mikhail Khrapchenko, Artistic Ceativity, Reality and Man, p.182.
7. Ibid, p.185.
8. Course in General Linguistics, p. 16.
9. ਮੱਖਣ ਸਿੰਘ, ਪ੍ਰੋ. ਮੋਹਨ ਸਿੰਘ ਦੀ ਕਵਿਤਾ ਦਾ ਚਿੰਨ੍ਹ ਵਿਗਿਆਨਕ ਅਧਿਐਨ (ਅਣ-ਪ੍ਰਕਾਸ਼ਿਤ ਸ਼ੋਧ-ਪ੍ਰਬੰਧ), ਪੰਨਾ 24.
10. Jonuthan Culer, Structural Poetics, p.93.
11. Shukman, Literature and Semiotics, p.5.
12. Alexndra Getmanove, Logic, p.25.
13. Ibid, p.24.
14. ਜਸਵਿੰਦਰ ਸਿੰਘ, ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਪੰਨਾ 63.
15. Course in General Linguistics, p. 12.
16. Roman Jakobson, Closing Statement: Linguistics and Poetics, Style in Language (Ed. Thomas Sebeak), p.353.
17. Roman Jakobson, Ibid, p.353.
18. Ibid, p.357.
19. ਮੋਹਨ ਸਿੰਘ, ਕੰਚ ਸਚ, ਪੰਨਾ 86.
20. ਮੱਖਣ ਸਿੰਘ, ਮੋਹਨ ਸਿੰਘ ਦੀ ਕਵਿਤਾ ਦਾ ਚਿੰਨ੍ਹ ਵਿਗਿਆਨਕ ਅਧਿਐਨ, ਪੰਨਾ 100.
21. Shukman, Literature and Semistics, p. 120.
22. ਜਗਬੀਰ ਸਿੰਘ, ਬਿਰਤਾਂਤਕ ਗਲਪ : ਸਿਧਾਂਤ ਤੇ ਸਮੀਖਿਆ, ਪੰਨਾ 123.
23. ਪੀ-ਐਚ.ਡੀ. ਦੀ ਡਿਗਰੀ ਲਈ ਪ੍ਰਸਤੁਤ ਸੋਧ-ਪ੍ਰਬੰਧ ਪੰਜਾਬੀ ਯੂਨੀਵਰਸਿਟੀ, ਪਟਿਆਲਾ 1983.
24. ਉਹੀ
25. ਪੀ-ਐਚ.ਡੀ. ਦੀ ਡਿਗਰੀ ਲਈ ਪ੍ਰਸਤੁਤ ਸੋਧ-ਪ੍ਰਬੰਧ, ਪੰਜਾਬੀ ਯੂਨੀਵਰਸਿਟੀ ਪਟਿਆਲਾ 1990-91
26. ਪ੍ਰੋ. ਮੋਹਨ ਸਿੰਘ ਦੀ ਕਵਿਤਾ ਦਾ ਚਿੰਨ੍ਹ ਵਿਗਿਆਨਕ ਅਧਿਐਨ. ਪੰਨਾ 180
27. Jaspal Singh, Problematics and Perspective, Semiosis and Semiotic, Exploration in the Theory of Signs (Ed. Jaspal Singh), p.20
28. ਰਵਿੰਦਰ ਸਿੰਘ ਰਵੀ, ਵਿਰਸਾ ਤੇ ਵਰਤਮਾਨ, ਪੰਨਾ 182.
29. ਗੁਰਚਰਨ ਸਿੰਘ ਅਰਸ਼ੀ, ਸੰਚਾਰ: ਸਿਧਾਂਤਿਕ ਦ੍ਰਿਸਟੀ-ਬਿੰਦੂ, ਗੁਰੂ ਨਾਨਕ ਬਾਣੀ: ਸੰਚਾਰ ਜੁਕਤਾ,(ਸੰ. ਦਰਸ਼ਨ ਸਿੰਘ), ਪੰਨਾ 69-70.
30. ਮੱਖਣ ਸਿੰਘ, ਪ੍ਰੋ. ਮੋਹਨ ਸਿੰਘ ਦੀ ਕਵਿਤਾ ਦਾ ਚਿੰਨ੍ਹ ਵਿਗਿਆਨਕ ਅਧਿਐਨ, ਪੰਨਾ 174.
31. ਭੁਪਿੰਦਰ ਸਿੰਘ, ਪੰਜਾਬੀ ਦੀਆਂ ਮਿਥਿਕ-ਕਥਾਵਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ, ਪੰਨਾ 354.
32. ਮਨਿੰਦਰਪਾਲ ਸਿੰਘ, ਪੁਰਾਤਨ ਜਨਮ ਸਾਖੀ ਦਾ ਚਿੰਨ੍ਹ-ਵਿਗਿਆਨਕ ਅਧਿਐਨ, ਪੰਨਾ 185- 86.
33. ਓਮ ਪ੍ਰਕਾਸ਼ ਵਸਿਸਟ ਚਿੰਨ੍ਹ ਵਿਗਿਆਨ ਅਤੇ ਗੁਰੂ ਨਾਨਕ ਬਾਣੀ, ਪੰਨਾ 225.
34. ਜਸਵਿੰਦਰ ਕੌਰ ਹੀਰ ਵਾਰਿਸ ਸਾਹ ਦਾ ਚਿਹਨ-ਵਿਗਿਆਨਕ ਅਧਿਐਨ, ਪੰਨਾ 132.
35. ਹੋਰ ਵਿਆਖਿਆ ਲਈ ਸੁਰਿੰਦਰ ਕੌਰ ਆਧੁਨਿਕ ਪੰਜਾਬੀ ਕਵਿਤਾ ਦੀਆ ਸੰਚਾਰ ਵਿਧੀਆਂ ਪੰਨਾ 148-51
36. ਤਰਲੋਕ ਸਿੰਘ ਕੰਵਰ, ਥਾਪਨਾ ਉਥਾਪਨਾ, ਪੰਨਾ 83-84.
37. ਕੇਸਰ ਸਿੰਘ ਕੇਸਰ, ਵਰਗ ਸੰਘਰਸ ਤੇ ਗਲਪ ਸਾਹਿਤ, ਪੰਨਾ 82.
38. ਬਲਵਿੰਦਰ ਸਿੰਘ, ਲੋਕਯਾਨ-ਇਕ ਚਿਹਨ ਪ੍ਰਬੰਧ, ਸਿੰਧ-ਪ੍ਰਬੰਧ (ਸੀ. ਤਰਲੋਕ ਸਿੰਘ ਕੇਵਰ) ਪੰਨਾ 190
39. ਉਹੀ, ਪੰਨਾ 190-91.
40. ਉਹੀ, ਪੰਨਾ 181.
41. ਰਾਜਿੰਦਰ ਸਿੰਘ, ਹਰਿਭਜਨ ਸਿੰਘ ਦਾ ਕਾਵਿ ਸ਼ਾਸਤਰ, ਸੋਧ-ਪਰਿਸੇਧ (ਤਰਲੋਕ ਸਿੰਘ ਕੰਵਰ) ਪੰਨਾ 274.
42. ਹਰਿਭਜਨ ਸਿੰਘ, ਰਚਨਾ ਸੰਰਚਨਾ, ਪੰਨਾ 59.
43. ਆਤਮਜੀਤ ਸਿੰਘ, ਸਾਹਿੱਤਕੀ, ਪੰਨਾ 21.
44. ਜਗਬੀਰ ਸਿੰਘ, ਬਿਰਤਾਂਤਕ ਗਲਪ: ਸਿਧਾਂਤ ਤੇ ਸਮੀਖਿਆ, ਪੰਨਾ 128.
45. Victor Afanasyev, System Approach in Social Coginition, Semiosis and Semiotics, (Ed. Jaspal Singh), p. 124.
46. Mikhail Khrapchenko, The Nature of the Aesthetic Sign, Ibid, p. 55.
47. H.S.Gill, Introduction, Structural Semantics, (A.G. Greimas), O.VI.
48, ਰਵਿੰਦਰ ਸਿੰਘ ਰਵੀ, ਵਿਰਸਾ ਅਤੇ ਵਰਤਮਾਨ, ਪੰਨਾ 173.
49. ਜਗਬੀਰ ਸਿੰਘ, ਬਿਰਤਾਤਕ ਗਲਪ: ਸਿਧਾਂਤ ਤੇ ਸਮੀਖਿਆ, ਪੰਨਾ 128.