ਪੰਜਾਬੀ ਭਾਸ਼ਾ
ਤੇ
ਵਿਆਕਰਨ
(ਪ੍ਰਸ਼ਨ-ਉੱਤਰ)
ਵਿਦਵਾਨ ਪ੍ਰੋਫੈਸਰਾਂ ਦੁਆਰਾ
ਪ੍ਰ- ਮਲਵਈ ਅਤੇ ਪੁਆਧੀ ਉਪਭਾਸ਼ਾਵਾਂ ਬਾਰੇ ਬਹੁਪੱਖੀ ਜਾਣਕਾਰੀ ਦਿਉ।
ਪ੍ਰ- ਪੰਜਾਬੀ ਦੀਆਂ ਪੂਰਬੀ ਅਤੇ ਪੱਛਮੀ ਉਪਭਾਸ਼ਾਵਾਂ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਸੁਰ ਦੀ ਵਰਤੋਂ ਬਾਰੇ ਸੰਖੇਪ ਜਾਣਕਾਰੀ ਦਿਓ।
ਪ੍ਰ- ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉੱਤੇ ਚਾਨਣਾ ਪਾਓ।
ਪ੍ਰ- ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ।
ਪ੍ਰ- ਗੁਰਮੁਖੀ ਲਿਪੀ ਦੀਆਂ ਲਗਾਂ-ਮਾਤਰਾਵਾਂ ਦੀ ਵਰਤੋਂ ਬਾਰੇ ਜਾਣਕਾਰੀ ਦਿਓ।
ਪ੍ਰ- ਗੁਰਮੁਖੀ ਲਿਖਤਾਂ ਵਿਚ ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਬਾਰੇ ਜਾਣਕਾਰੀ ਦਿਓ।
ਪ੍ਰ- ਗੁਰਮੁਖੀ ਲਿਪੀ ਦੇ ਨਿਕਾਸ ਅਤੇ ਵਿਕਾਸ ਸੰਬੰਧੀ ਚਰਚਾ ਕਰੋ।
ਪ੍ਰ- ਕੀ ਗੁਰਮੁਖੀ ਲਿਪੀ ਹੀ ਪੰਜਾਬੀ ਲਈ ਢੁਕਵੀਂ ਲਿਪੀ ਹੈ ? ਚਰਚਾ ਕਰੋ।
ਪ੍ਰ- ਪੰਜਾਬੀ ਸ਼ਬਦ ਜੋੜਾਂ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਪ੍ਰ- ਪ੍ਰਤਿਕੂਲਤਾ (Incompatibility) ਤੋਂ ਕੀ ਭਾਵ ਹੈ? ਮਿਸਾਲਾਂ ਸਹਿਤ ਸਪਸ਼ਟ ਕਰੋ।
ਪ੍ਰ- ਪੰਜਾਬੀ ਵਾਕ-ਬਣਤਰ ਵਿਚ ਸ਼ਬਦਾਂ ਦੀ ਤਰਤੀਬ ਬਾਰੇ ਮਿਸਾਲਾਂ ਸਹਿਤ ਜਾਣਕਾਰੀ ਦਿਉ।
ਪ੍ਰ- ਸੰਯੁਕਤ ਵਾਕ ਅਤੇ ਮਿਸ਼ਰਤ ਵਾਕ ਦਾ ਨਿਖੇੜਾ ਕਰੋ।
ਪ੍ਰ- ਪੰਜਾਬੀ ਕਿਰਿਆ-ਵਾਕੰਸ਼ ਵਿਚ ਵਰਤੇ ਜਾਂਦੇ ਕਿਰਿਆ ਸ਼ਬਦਾਂ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿਉ।
ਪ੍ਰ- ਭਾਸ਼ਾ ਅਤੇ ਲਿਪੀ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਲਿਪੀ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿਉ।
ਪ੍ਰ- ਪੂਰਬੀ ਪੰਜਾਬੀ ਦੀਆਂ ਲਿਖਤਾਂ ਵਿਚ 'ਘ, ਝ, ਢ, ਧ' ਅਤੇ 'ਭ' ਅੱਖਰਾਂ ਦੇ ਉਚਾਰਨ ਬਾਰੇ ਨੋਟ ਲਿਖੋ ।
ਪ੍ਰ- ਸ਼ਬਦ ਅਤੇ ਅਰਥ ਦੇ ਆਪਸੀ ਸਬੰਧਾਂ ਬਾਰੇ ਸੰਖੇਪ ਨੋਟ ਲਿਖੋ।
ਪ੍ਰ- ਸੁਰ (Tone) ਦੀ ਵਰਤੋਂ ਦੇ ਪੱਖੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਨਿਖੇੜਾ ਕਰੋ।
ਪ੍ਰ- ਭਾਸ਼ਾਈ ਅਤੇ ਗੈਰ-ਭਾਸ਼ਾਈ ਚਿਹਨਾਂ ਵਿਚ ਕੀ ਅੰਤਰ ਹੈ ?
ਪ੍ਰ- ਵਿਆਕਰਨਕ ਸ਼੍ਰੇਣੀਆਂ ਸਬੰਧੀ ਤੁਸੀਂ ਕੀ ਜਾਣਦੇ ਹੋ ?
ਪ੍ਰ- ਵਾਕਾਤਮਕ ਬਣਤਰਾਂ ਉੱਤੇ ਇਕ ਸੰਖੇਪ ਨੋਟ ਲਿਖੋ।
ਪ੍ਰ- ਪੰਜਾਬੀ ਕਾਰਕ-ਪ੍ਰਬੰਧ ਤੁਸੀਂ ਕੀ ਜਾਣਦੇ ਹੋ ? ਉਦਾਹਰਨਾਂ ਸਹਿਤ ਚਰਚਾ ਕਰੋ ।
ਪ੍ਰ- ਪੰਜਾਬੀ ਵਾਚ ਪ੍ਰਬੰਧ(Voice) ਉੱਤੇ ਇਕ ਸੰਖੇਪ ਨੋਟ ਲਿਖੋ।
ਪ੍ਰ- ਪੰਜਾਬੀ ਕਾਲ-ਪ੍ਰਬੰਧ(Tense System) ਉੱਤੇ ਇਕ ਵਿਸਤਾਰ ਪੂਰਵਕ ਨੋਟ ਲਿਖੋ।
ਭਾਗ ਦੂਜਾ
ਛੋਟੇ ਪ੍ਰਸ਼ਨ
ਪ੍ਰ- ਇਤਿਹਾਸਕ ਭਾਸ਼ਾ ਵਿਗਿਆਨ (Historical linguistics) ਕੀ ਹੈ?
ਪ੍ਰ- ਸੰਰਚਨਾਤਮਕ ਭਾਸ਼ਾ ਵਿਗਿਆਨ (Structural Linguistics) ਕੀ ਹੈ ?
ਪ੍ਰ- ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਕਿਉਂ ਕਿਹਾ ਜਾਂਦਾ ਹੈ ?
ਪ੍ਰ- ਫੇਫੜਿਆਂ ਦੀ ਪੋਣਧਾਰਾ ਵਿਧੀ ਕੀ ਹੁੰਦੀ ਹੈ ?
ਪ੍ਰ- ਨਾਦ ਯੰਤਰੀ ਪੋਣਧਾਰਾ ਵਿਧੀ (Glottalic Air stream Mechanism) ਕੀ ਹੁੰਦਾ ਹੈ ?
ਪ੍ਰ- ਕੋਮਲਤਾਲਵੀ ਪੋਣਧਾਰਾ ਵਿਧੀ (Velaric Air Stream Mechanism) ਕੀ ਹੈ ?
ਪ੍ਰ- ਸੁਸਤ ਉਚਾਰਕ (Passive articulators) ਕੀ ਹੁੰਦੇ ਹਨ ?
ਪ੍ਰ- ਚੁਸਤ ਉਚਾਰਕ (Active articulators) ਕਿਹੜੇ-ਕਿਹੜੇ ਹੁੰਦੇ ਹਨ ?
ਪ੍ਰ- ਵਾਰਵਾਰਤਾ ਅਤੇ ਤੀਬਰਤਾ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਪ੍ਰ- ਪਿੱਚ (Pitch) ਕੀ ਹੈ?
ਪ੍ਰ- ਸ੍ਵਰ ਕੀ ਹੁੰਦੇ ਹਨ ?
ਪ੍ਰ- ਵਿਅੰਜਨ ਧੁਨੀਆਂ ਕੀ ਹੁੰਦੀਆਂ ਹਨ? ਜਾਂ ਵਿਅੰਜਨਾਂ ਦੀ ਪਰਿਭਾਸ਼ਾ ਦਿਓ।
ਪ੍ਰ- ਅਰਧ ਸ੍ਵਰ ਜਾਂ ਅਰਧ-ਵਿਅੰਜਨ (Semi-Vowel) ਕੀ ਹੁੰਦੇ ਹਨ ?
ਪ੍ਰ- ਦੀਰਘ ਸ੍ਵਰ ਕੀ ਹਨ ਅਤੇ ਪੰਜਾਬੀ ਵਿਚ ਦੀਰਘ ਸ੍ਵਰ ਕਿਹੜੇ ਹਨ ?
ਪ੍ਰ- ਬਾਹਰਲੇ ਗੁੱਟੇ ਦੇ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਭਾਸ਼ਾ ਵਿਚ ਇਹ ਕਿਹੜੇ-ਕਿਹੜੇ ਹਨ ?
ਪ੍ਰ- ਸੁਰ (Tone) ਕੀ ਹੈ ? ਜਾਂ ਸੁਰ ਦੀ ਪਰਿਭਾਸ਼ਾ ਦਿਓ।
ਪ੍ਰ- ਮੌਖਿਕ ਧੁਨੀਆਂ ਕੀ ਹੁੰਦੀਆਂ ਹਨ ?
ਪ੍ਰ- ਨਾਸਕੀ ਧੁਨੀਆਂ ਕੀ ਹੁੰਦੀਆਂ ਹਨ ?
ਪ੍ਰ- ਡੱਕਵੇਂ ਵਿਅੰਜਨ ਕੀ ਹੁੰਦੇ ਹਨ?
ਪ੍ਰ- ਅਡੱਕਵੇਂ ਵਿਅੰਜਨ ਕੀ ਹੁੰਦੇ ਹਨ ?
ਪ੍ਰ- ਵਿਅੰਜਨ ਗੁੱਛੇ (Consonant Clusters) ਕੀ ਹੁੰਦੇ ਹਨ ?
ਪ੍ਰ- ਵਿਅੰਜਨ ਸੰਯੋਗ ਕੀ ਹੁੰਦਾ ਹੈ ?
ਪ੍ਰ- ਵਾਕ ਸੁਰ ਕੀ ਹੁੰਦੀ ਹੈ ?
ਪ੍ਰ- ਨਾਸਿਕਤਾ (Nasalization) ਕੀ ਹੈ?
ਪ੍ਰ- ਰੂਪ ਵਿਗਿਆਨ (Morphology) ਬਾਰੇ ਤੁਸੀਂ ਕੀ ਜਾਣਦੇ ਹੋ ?
ਪ੍ਰ- ਸਮਾਨਾਰਥਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਵਿਰੋਧਾਰਥਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਬਹੁਅਰਥਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਸਮੂਹ ਅਰਥਕ ਸ਼ਬਦਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਪ੍ਰ- ਸਮਰੂਪਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਅਰਥ ਵਿਗਿਆਨ ਤੋਂ ਕੀ ਭਾਵ ਹੈ?
ਪ੍ਰ- ਧਾਤੂ ਅਤੇ ਵਿਧੇਤਰ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਸੁਤੰਤਰ ਅਤੇ ਬੰਧੇਜੀ ਭਾਵਾਂਸ਼ਾਂ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਵਿਉਤਪਤੀ ਸ਼ਬਦ ਰਚਨਾ (Derivational Word Formation) ਸਬੰਧੀ ਤੁਸੀਂ ਕੀ ਜਾਣਦੇ ਹੋ ?
ਪ੍ਰ- ਰੂਪਾਂਤਰੀ ਸ਼ਬਦ ਰਚਨਾ (Inflectional Word formation) ਸਬੰਧੀ ਤੁਸੀਂ ਕੀ ਜਾਣਦੇ ਹੋ?
ਪ੍ਰ- ਸਮਾਸੀ ਸ਼ਬਦ ਰਚਨਾ (Compounding) ਬਾਰੇ ਤੁਸੀਂ ਕੀ ਜਾਣਦੇ ਹੋ?
ਪ੍ਰ- ਉਪਭਾਸ਼ਾ ਵਿਗਿਆਨ (Dialectology) ਦੀ ਪਰਿਭਾਸ਼ਾ ਦਿਓ।
ਪ੍ਰ- ਵਾਕ ਅਤੇ ਉਪਵਾਕ ਦਾ ਨਿਖੇੜਾ ਕਰੋ।
ਪ੍ਰ- ਵਾਕੰਸ਼ (Phrase) ਤੋਂ ਕੀ ਭਾਵ ਹੈ ? ਚਰਚਾ ਕਰੋ।
ਪ੍ਰ- ਅਰਥ ਸੰਕੋਚ ਤੋਂ ਕੀ ਭਾਵ ਹੈ ?
ਪ੍ਰ- ਅਰਥ ਵਿਸਤਾਰ ਤੋਂ ਕੀ ਭਾਵ ਹੈ ?
ਪ੍ਰ- ਅਰਥ ਪਲਟਾ ਤੋਂ ਕੀ ਭਾਵ ਹੈ ?
ਪ੍ਰ- ਭਾਰਤੀ ਪੰਜਾਬੀ ਦੀਆਂ ਮਹਾਂਪ੍ਰਾਣ ਧੁਨੀਆਂ ਲਈ ਗੁਰਮੁਖੀ ਲਿਪੀ ਵਿਚ ਕਿੰਨੇ ਅਤੇ ਕਿਹੜੇ ਲਿਪਾਂਕ ਹਨ ?
ਪ੍ਰ- ਗੁਰਮੁਖੀ ਲਿਪੀ ਵਿਚ ਕਿਹੜੀਆਂ ਅਖੰਡੀ ਧੁਨੀਆਂ ਲਈ ਕਿੰਨੇ ਅਤੇ ਕਿਹੜੇ ਲਿਪਾਂਕ ਹਨ ?
ਪ੍ਰ- ਵਿਰਾਮ ਲਿਪਾਂਕ ਤੋਂ ਕੀ ਭਾਵ ਹੈ ? ਗੁਰਮੁਖੀ ਦੇ ਵਿਰਾਮ ਲਿਪਾਂਕਾਂ ਬਾਰੇ ਸੰਖੇਪ ਨੋਟ ਲਿਖੋ।
ਪ੍ਰ- ਗੂੜ ਲਿਪਾਂਕ ਤੋਂ ਕੀ ਭਾਵ ਹੈ ?
ਪ੍ਰ- ਹੇਠਲੀਆਂ ਧੁਨੀਆਂ ਵਿਚੋਂ ਕਿਸੇ ਪੰਜ ਦੇ ਧੁਨੀ ਆਤਮਕ ਲੱਛਣ ਬਿਆਨ ਕਰੋ।
ਪ੍ਰ- ਸੁਰ (Tone) ਅਤੇ ਵਾਕਸੁਰ (Intonation) ਵਿਚ ਕੀ ਅੰਤਰ ਹੈ ?
ਪ੍ਰ- ਸੰਦਰਭ ਮੂਲਕ ਵਾਕਾਂ ਤੋਂ ਕੀ ਭਾਵ ਹੈ ?
ਪ੍ਰ- ਧੁਨੀ ਵਿਗਿਆਨ (Phonetics) ਅਤੇ ਧੁਨੀ ਵਿਉਂਤ (Phonology) ਦਾ ਅੰਤਰ ਸਪਸ਼ਟ ਕਰੋ ?
ਪ੍ਰ- ਧੁਨੀ ਆਗਮ ਤੋਂ ਕੀ ਭਾਵ ਹੈ ?
ਪ੍ਰ- ਧੁਨੀ ਵਿਪਰਜ ਤੋਂ ਕੀ ਭਾਵ ਹੈ ?
ਪ੍ਰ- ਧੁਨੀ ਲੋਪ ਤੋਂ ਕੀ ਅੰਤਰ ਹੈ ?
ਪ੍ਰ- ਧੁਨੀ-ਵਿਕਾਰ ਤੋਂ ਕੀ ਭਾਵ ਹੈ ?
ਪ੍ਰ- ਦੁੱਤ ਵਿਅੰਜਨ (Gemination) ਕਿਸਨੂੰ ਆਖਦੇ ਹਨ ?
ਪ੍ਰ- ਤੁਲਨਾਤਮਕ ਭਾਸ਼ਾ ਵਿਗਿਆਨ ਕਿਸਨੂੰ ਆਖਦੇ ਹਨ ?
ਪ੍ਰ- ਚਿੰਨ ਦੀ ਪਰਿਭਾਸ਼ਾ ਦਿਓ।
ਪ੍ਰ- ਨੀਵੀਂ ਪਿੱਚ ਅਤੇ ਉੱਚੀ ਪਿੱਚ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਪਿੱਚ ਅਤੇ ਸੁਰ ਦਾ ਅੰਤਰ ਸਪਸ਼ਟ ਕਰੋ।
ਪ੍ਰ- ਉਚਾਰਨ ਸਥਾਨ (Place of articulation) ਕੀ ਹੈ?
ਪ੍ਰ- ਉਚਾਰਨ ਲਹਿਜ਼ਾ ਕੀ ਹੈ ?
ਪ੍ਰ- ਉਚਾਰਨ ਰੋਲ (Ciosure) ਤੋਂ ਕੀ ਭਾਵ ਹੈ ?
ਪ੍ਰ- ਪੰਜਾਬੀ ਭਾਸ਼ਾ ਵਿਚ ਕਿਹੜੇ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਨਹੀਂ ਆਉਂਦੇ?
ਪ੍ਰ- ਬੱਲ ਦੀ ਪਰਿਭਾਸ਼ਾ ਦਿਉ ਅਤੇ ਪੰਜਾਬੀ ਭਾਸ਼ਾ ਵਿਚ ਇਸ ਦੀ ਵਰਤੋਂ ਦੇ ਨੇਮਾਂ ਬਾਰੇ ਦੱਸੋ।
ਪ੍ਰ- ਧੁਨੀ ਗ੍ਰਾਮ ਅਤੇ ਸਹਿ-ਧੁਨੀਗ੍ਰਾਮ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਰੂਪਾਂਤਰੀ ਪਿਛੇਤਰ ਕੀ ਹੁੰਦੇ ਹਨ ?
ਪ੍ਰ- ਅਗੇਤਰ ਅਤੇ ਪਿਛੇਤਰ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਸੁਤੰਤਰ ਧਾਤੂ ਅਤੇ ਬੰਧੇਜੀ ਧਾਤੂ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਸਹਿ-ਭਾਵਾਸ਼ ਕੀ ਹੁੰਦੇ ਹਨ ?
ਪ੍ਰ- ਦੁਹਰੁਕਤੀ ਦੀ ਪਰਿਭਾਸ਼ਾ ਦਿਓ।
ਪ੍ਰ- ਪੰਜਾਬੀ ਦੀਆਂ ਸੁਰ-ਰਹਿਤ ਉਪਭਾਸ਼ਾਵਾਂ ਬਾਰੇ ਦੱਸੋ।
ਪ੍ਰ- ਸਿਰਾਇਕੀ ਉਪਭਾਸ਼ਾ ਦੀ ਕੋਈ ਵਿਸ਼ੇਸ਼ ਪਛਾਣ ਦੱਸੋ।
ਭਾਗ ਪਹਿਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ
ਪ੍ਰਸ਼ਨ- ਭਾਸ਼ਾ ਵਿਗਿਆਨ ਕੀ ਹੈ ? ਇਸ ਦੇ ਅਧਿਐਨ ਖੇਤਰ ਸੰਬੰਧੀ ਵੀ ਚਰਚਾ ਕਰੋ।
ਉੱਤਰ- ਐਚ. ਏ. ਗਲੀਸਨ ਨੇ ਭਾਸ਼ਾ ਸੰਰਚਨਾ ਦੇ ਅਧਾਰ ਤੇ ਭਾਸ਼ਾ ਵਿਗਿਆਨ ਨੂੰ ਅਜਿਹਾ ਵਿਗਿਆਨ ਦੱਸਿਆ ਹੈ ਜੋ ਭਾਸ਼ਾ ਦੀ ਅੰਦਰੂਨੀ ਸੰਰਚਨਾ ਦੇ ਅਧਾਰ ਤੇ ਭਾਸ਼ਾ ਦਾ ਅਧਿਐਨ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਵਿਗਿਆਨ ਇਕ ਅਜਿਹਾ ਵਿਗਿਆਨ ਹੈ ਜੋ ਵਿਗਿਆਨ ਦ੍ਰਿਸ਼ਟੀਕੋਨ ਨੂੰ ਭਾਸ਼ਾ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਭਾਸ਼ਾ ਵਿਗਿਆਨ ਭਾਸ਼ਾ ਦੇ ਅਧਿਐਨ ਦਾ ਇਕ ਵਿਗਿਆਨਕ ਢੰਗ ਹੈ।
ਭਾਸ਼ਾ ਵਿਗਿਆਨ ਭਾਸ਼ਾ ਦਾ ਵਿਗਿਆਨ ਹੈ।
"Linguistic is the scientific way of studing language." (David crystal) ਜਾਂ ਭਾਸ਼ਾ ਵਿਗਿਆਨ ਨੂੰ Science of Language ਜਾਂ a scientific study of language ਵੀ ਕਿਹਾ ਜਾਂਦਾ ਹੈ । ਜਦੋਂ ਭਾਸ਼ਾ ਵਿਗਿਆਨ ਨੂੰ ਭਾਸ਼ਾ ਦਾ ਵਿਗਿਆਨਕ ਅਧਿਐਨ ਕਿਹਾ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਭਾਸ਼ਾ ਵਿਗਿਆਨਕ ਜਿੱਥੇ ਇਕ ਪਾਸੇ ਭਾਸ਼ਾ ਦੀ ਵਰਤੋਂ ਨਾਲ ਭਾਸ਼ਾਈ ਨੇਮਾਂ ਦੀ ਸਥਾਪਨਾ ਕਰਦਾ ਹੈ, ਉੱਥੇ ਦੂਜੇ ਪਾਸੇ ਇਨ੍ਹਾਂ ਨੇਮਾਂ ਦੇ ਅਧਾਰਾਂ ਤੇ ਕਿਸੇ ਵਿਸ਼ੇਸ਼ ਭਾਸ਼ਾ ਦੀ ਸੰਰਚਨਾ ਦਾ ਲੇਖਾ-ਜੋਖਾ ਵੀ ਕਰਦਾ ਹੈ। ਇਸ ਤਰ੍ਹਾਂ ਭਾਸ਼ਾ ਵਿਗਿਆਨ ਭਾਸ਼ਾ ਦੀ ਨਿਰੋਲ ਅੰਦਰੂਨੀ ਬਣਤਰ ਨਾਲ ਹੀ ਸੰਬੰਧਿਤ ਨਹੀਂ ਹੈ, ਸਗੋਂ ਭਾਸ਼ਾ ਦੇ ਬਾਹਰੀ ਵਰਤਾਰੇ ਨਾਲ ਹੀ ਸੰਬੰਧਿਤ ਹੁੰਦਾ ਹੈ।
ਭਾਸ਼ਾ ਦੀ ਸੰਰਚਨਾ ਦਾ ਅਧਿਐਨ ਕਰਨ ਵੇਲੇ ਭਾਸ਼ਾ ਵਿਗਿਆਨ ਭਾਸ਼ਾ ਦੀ ਸੰਰਚਨਾ ਦਾ ਅਧਿਐਨ ਦੋ ਪਹਿਲੂਆਂ ਉੱਤੇ ਕਰਦਾ ਹੈ। ਇਕ ਪਹਿਲੂ ਭਾਸ਼ਾ ਦੇ ਇਤਿਹਾਸਕ ਵਿਕਾਸ ਕ੍ਰਮ ਦੇ ਪੜਾਵਾਂ ਨੂੰ ਉਲੀਕਣ ਦਾ ਹੈ। ਇਹ ਭਾਸ਼ਾ ਦਾ ਇਤਿਹਾਸਕ ਅਧਿਐਨ ਹੈ। ਜਦੋਂ ਭਾਸ਼ਾ ਵਿਗਿਆਨ ਭਾਸ਼ਾ ਦੇ ਇਤਿਹਾਸਕ ਵਿਕਾਸ ਕ੍ਰਮ ਦੇ ਪੜਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ ਤਾਂ ਇਸ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਦੀ ਵੰਨਗੀ ਪ੍ਰਦਾਨ ਕੀਤੀ ਜਾਂਦੀ ਹੈ। ਜਿਵੇਂ ਜਦੋਂ ਪੰਜਾਬੀ ਭਾਸ਼ਾ ਦੇ ਅਧਿਐਨ ਵੇਲੇ ਇਹ ਦੇਖਿਆ ਜਾਵੇ ਕਿ ਪੰਜਾਬੀ ਭਾਸ਼ਾ ਕਿੰਨਾ-ਕਿੰਨਾ ਵਿਕਾਸ ਪੜਾਵਾਂ ਨੂੰ ਤੈਅ ਕਰਦੀ ਅਜੋਕੀ ਸੰਰਚਨਾ ਨੂੰ ਗ੍ਰਹਿਣ ਕਰਦੀ ਹੈ ? ਅਰਥਾਤ ਪੰਜਾਬੀ ਭਾਸ਼ਾ ਵੈਦਿਕ, ਸੰਸਕ੍ਰਿਤ, ਕਲਾਸੀਕਲ ਸੰਸਕ੍ਰਿਤ, ਪਾਲੀ, ਪ੍ਰਕਿਰਤਾਂ ਅਤੇ ਅਪਭਰੰਸ਼ਾ ਰਾਹੀਂ ਅੱਜ ਦੀ ਪੰਜਾਬੀ ਦੇ ਸਰੂਪ ਨੂੰ ਕਿਸ ਤਰ੍ਹਾਂ ਗ੍ਰਹਿਣ ਕਰਦੀ ਹੈ ਤਾਂ ਇਹ ਅਧਿਐਨ ਇਤਿਹਾਸਕ ਭਾਸ਼ਾ ਵਿਗਿਆਨ ਦੇ ਅਧਿਐਨ ਖੇਤਰ ਵਿਚ ਆਉਂਦਾ ਹੈ। ਜਿਵੇਂ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਚੰਦ੍ਰਮਾ, ਪਾਲੀ ਵਿੱਚ ਚੰਦੂ ਤੇ ਅਜੋਕੀ ਪੰਜਾਬੀ ਵਿਚ ਚੰਦ ਬਣ ਗਿਆ ਹੈ। ਇਸ ਤਰ੍ਹਾਂ ਸੰਸਕ੍ਰਿਤ ਦਾ "ਸਪਤਾਹ" ਪੰਜਾਬੀ ਵਿਚ “ਹਫਤਾ" ਬਣ ਜਾਂਦਾ ਹੈ। ਸੰਸਕ੍ਰਿਤ ਦਾ "ਸਰਪਾਹ" ਪੰਜਾਬੀ ਵਿਚ "ਸੱਪ" ਬਣ ਜਾਂਦਾ ਹੈ। ਇਸੇ ਪ੍ਰਕਾਰ ਕਈ ਹੋਰ ਅਨੇਕਾਂ ਸ਼ਬਦਾਂ ਦੇ ਸਰੂਪ ਪਰਿਵਰਤਨ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਕ੍ਰਮ ਦੇ ਪੜਾਵਾਂ ਨੂੰ ਵੈਦਿਕ ਸੰਸਕ੍ਰਿਤ ਤੱਕ ਲਿਜਾਇਆ ਜਾ ਸਕਦਾ ਹੈ। ਇਹ ਭਾਸ਼ਾ ਦੇ ਵਿਕਾਸ ਦੀ ਗੱਲ ਹੈ। ਭਾਸ਼ਾਵਾਂ ਦੇ ਵਿਕਾਸ ਕ੍ਰਮ ਨਾਲ ਸੰਬੰਧਿਤ ਭਾਸ਼ਾਈ ਅਧਿਐਨ ਨੂੰ ਇਤਿਹਾਸਕ ਭਾਸ਼ਾ
ਵਿਗਿਆਨ ਕਿਹਾ ਜਾਂਦਾ ਹੈ। ਪ੍ਰੰਤੂ ਜਦੋਂ ਭਾਸ਼ਾ ਵਿਗਿਆਨ ਭਾਸ਼ਾ ਦੇ ਇਤਿਹਾਸ ਦਾ ਅਧਿਐਨ ਦੀ ਬਜਾਏ ਭਾਸ਼ਾ ਦੇ ਸਮਕਾਲੀ ਵਰਤਾਰੇ ਨਾਲ ਸੰਬੰਧਿਤ ਹੋਵੇ ਤਾਂ ਉਸ ਨੂੰ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਸੰਰਚਨਾਤਮਕ ਭਾਸ਼ਾ ਵਿਗਿਆਨ ਵਿਚ ਕਿਸੇ ਭਾਸ਼ਾ ਵਿਸ਼ੇਸ਼ ਦੀ ਸੰਰਚਨਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਭਾਸ਼ਾ ਦੇ ਇਹਨਾਂ ਸਾਰੇ ਪੱਖਾਂ ਦੇ ਅੰਤਰ ਸਬੰਧਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਜੋ ਸੰਬੰਧਿਤ ਭਾਸ਼ਾ ਨੂੰ ਇਕ ਸਾਰਥਿਕ ਸਮੁੱਚੇ ਰੂਪ ਵਿੱਚ ਪ੍ਰਸਤੂਤ ਕਰਦੇ ਹਨ।
ਉਪਰੋਕਤ ਵਰਣਨ ਉਪਰੰਤ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਮੁੱਖ ਮੁੱਦਿਆਂ ਨੂੰ ਸੂਤਰਿਕ ਰੂਪ ਵਿਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਇਹ ਮੁੱਦੇ ਮੁੱਖ ਰੂਪ ਵਿੱਚ ਤਿੰਨ ਹਨ-
(ੳ) ਭਾਸ਼ਾ ਵਿਗਿਆਨ ਕੀ ਹੈ ?
(ਅ) ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਕੀ ਹੈ ?
(ੲ) ਇਤਿਹਾਸਕ ਭਾਸ਼ਾ ਵਿਗਿਆਨ ਕੀ ਹੈ ?
(ੳ) ਭਾਸ਼ਾ ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਜਿਸ ਵਿਚ ਭਾਸ਼ਾ ਦੀ 'ਆਂਤਰਿਕ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦੇ ਅਧਿਐਨ ਦਾ ਇਕ ਵਿਗਿਆਨਕ ਢੰਗ ਹੈ।
(ਅ) ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਭਾਸ਼ਾ ਦੀ ਸੰਰਚਨਾ ਦਾ ਸਰਬਾਂਗੀ ਅਧਿਐਨ ਹੈ। ਭਾਸ਼ਾ ਦੀ ਬਣਤਰ ਵਿਚ ਤਿੰਨ ਪੱਖ ਹੁੰਦੇ ਹਨ। ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ। ਭਾਸ਼ਾ ਵਿਗਿਆਨ ਭਾਸ਼ਾ ਦੇ ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ ਦੀ ਵਿਗਿਆਨਕ ਸਮਝ ਹੈ। ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਭਾਸ਼ਾ ਦੀ ਬਣਤਰ ਦੇ ਇਨ੍ਹਾਂ ਤਿੰਨਾਂ ਪੱਖਾਂ ਦਾ ਵਿਗਿਆਨਕ ਅਧਿਐਨ ਹੈ।
(ੲ) ਇਤਿਹਾਸਕ ਭਾਸ਼ਾ ਵਿਗਿਆਨ-ਜਦੋਂ ਭਾਸ਼ਾ ਵਿਗਿਆਨ ਭਾਸ਼ਾਵਾਂ ਦਾ ਅਧਿਐਨ ਭਾਸ਼ਾ ਦੇ ਵਿਕਾਸ ਪੜਾਵਾਂ ਦੀ ਦ੍ਰਿਸ਼ਟੀ ਤੋਂ ਕਰੇ ਤਾਂ ਉਸ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।
ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਭਾਸ਼ਾ ਵਿਗਿਆਨ ਦੇ ਅਧਿਐਨ ਖੇਤਰ ਵਿਚ ਭਾਸ਼ਾ ਦੇ ਤਿੰਨੇ ਹੀ ਪਹਿਲੂ ਆ ਜਾਂਦੇ ਹਨ। ਭਾਸ਼ਾ ਵਿਗਿਆਨ ਭਾਸ਼ਾ ਦਾ ਅਧਿਐਨ ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ ਦੀ ਦ੍ਰਿਸ਼ਟੀ ਤੋਂ ਕਰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਭਾਸ਼ਾ ਵਿਗਿਆਨ ਭਾਸ਼ਾਈ ਅਧਿਐਨ ਵੇਲੇ ਧੁਨੀ ਪੱਖ ਤੋਂ ਸ਼ੁਰੂ ਹੋ ਕੇ ਅਰਥ ਪੱਖ ਦਾ ਅਧਿਐਨ ਕਰਦਾ ਹੈ। ਭਾਸ਼ਾ ਵਿਗਿਆਨ ਦੇ ਅਧਿਐਨ ਖੇਤਰ ਨੂੰ ਨਿਮਨ ਲਿਖਤ ਰਿਖਾਂਕ ਦੁਆਰਾ ਵੀ ਦਰਸਾਇਆ ਜਾ ਸਕਦਾ ਹੈ।
ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਧੁਨੀ ਤੋਂ ਅਰਥ ਤੱਕ ਦਾ ਸਫਰ ਹੈ।
ਧੁਨੀ ਪੱਖ- ਧੁਨੀ ਪੱਖ ਦੀ ਦ੍ਰਿਸ਼ਟੀ ਤੋਂ ਭਾਸ਼ਾ ਵਿਗਿਆਨ ਭਾਸ਼ਾ ਦਾ ਅਧਿਐਨ ਦੋ ਧਰਾਤਲਾਂ ਉੱਤੇ ਕਰਦਾ ਹੈ। ਧੁਨੀਆਂ ਦਾ ਉਚਾਰਨ ਪੱਖ ਅਤੇ ਧੁਨੀਆਂ ਦੀ ਵਰਤੋਂ ਦਾ ਪੱਖ। ਧੁਨੀਆਂ ਦੇ ਉਚਾਰਨ ਪੱਖ ਵਿਚ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਦੀ ਉਚਾਰਨ ਪ੍ਰਕਿਰਿਆ
ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਹ ਦੇਖਿਆ ਜਾਂਦਾ ਹੈ ਕਿ ਸੰਬੰਧਿਤ ਭਾਸ਼ਾ ਵਿਚ ਧੁਨੀਆਂ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ । ਜਦੋਂ ਭਾਸ਼ਾਈ ਅਧਿਐਨ ਵੇਲੇ ਧੁਨੀਆਂ ਦੀ ਉਚਾਰਨ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਵੇ ਤਾਂ ਇਸ ਨੂੰ ਧੁਨੀ ਵਿਗਿਆਨ (Phonetics) ਕਿਹਾ ਜਾਂਦਾ ਹੈ।
ਧੁਨੀ ਵਿਗਿਆਨ ਧੁਨੀਆਂ ਦੇ ਉਚਾਰਨ ਨਾਲ ਸਬੰਧਿਤ ਹੈ । ਧੁਨੀ ਵਿਗਿਆਨ ਭਾਸ਼ਾਈ ਧੁਨੀਆਂ ਦਾ ਵਿਗਿਆਨਕ ਅਧਿਐਨ ਹੈ।
ਧੁਨੀਆਂ ਦੇ ਅਧਿਐਨ ਨਾਲ ਸੰਬੰਧਿਤ ਦੂਜਾ ਪੱਖ ਧੁਨੀਆਂ ਦੀ ਵਰਤੋਂ ਨਾਲ ਸੰਬੰਧਿਤ ਹੈ। ਉਚਾਰੀਆਂ ਗਈਆਂ ਧੁਨੀਆਂ ਦੀ ਕਿਸੇ ਭਾਸ਼ਾ ਵਿਸ਼ੇਸ਼ ਵਿਚ ਵਿਉਂਤਬੰਦੀ ਕਿਵੇਂ ਹੁੰਦੀ ਹੈ ? ਧੁਨੀਆਂ ਦੇ ਪਰਸਪਰ ਵਿਚਰਨ ਦੇ ਸਹਿਪੈਟਰਨ ਕਿਵੇਂ ਸਿਰਜੇ ਜਾਂਦੇ ਹਨ ? ਧੁਨੀਆਂ ਦੀ ਆਪਸੀ ਸਾਂਝ ਅਤੇ ਵਿਰੋਧ ਦੇ ਜੁੱਟ ਕਿਵੇਂ ਸਥਾਪਿਤ ਕੀਤੇ ਜਾਂਦੇ ਹਨ । ਧੁਨੀਆਂ ਦੇ ਵਰਤਾਰੇ ਨਾਲ ਸੰਬੰਧਿਤ ਭਾਸ਼ਾ ਵਿਗਿਆਨ ਦੀ ਇਸ ਸਾਖਾ ਨੂੰ ਧੁਨੀ ਵਿਉਂਤ (phonology) ਦੇ ਅੰਤਰਗਤ ਵਿਚਾਰਿਆ ਜਾਂਦਾ ਹੈ।
ਧੁਨੀ ਵਿਉਂਤ ਧੁਨੀਆਂ ਦੀ ਵਿਉਂਤਬੰਦੀ ਅਤੇ ਵਰਤਾਰੇ ਨਾਲ ਸੰਬੰਧਿਤ ਹੈ।
ਰੂਪ ਪੱਖ- ਭਾਸ਼ਾ ਦੇ ਰੂਪ ਪੱਖ ਦਾ ਅਧਿਐਨ ਵੱਲੋਂ ਭਾਸ਼ਾ ਵਿਗਿਆਨ ਅਤੇ ਵਿਆਕਰਨ ਨੂੰ ਆਪਸ ਵਿਚ ਗਲਮੱਡ ਕਰ ਲਿਆ ਜਾਂਦਾ ਹੈ । ਭਾਸ਼ਾ ਵਿਗਿਆਨ ਇਕ ਅਨੁਸ਼ਾਸਨ ਹੈ ਜਿਸ ਵਿਚ ਭਾਸ਼ਾ ਦੀ ਅੰਦਰੂਨੀ ਸੰਰਚਨਾ ਦੇ ਤਿੰਨਾਂ ਪੱਖ (ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ) ਦਾ ਅਧਿਐਨ ਕੀਤਾ ਜਾਂਦਾ ਹੈ ਜਦੋਂ ਕਿ ਵਿਆਕਰਨ ਸਿਰਫ ਭਾਸ਼ਾ ਦੇ ਰੂਪ ਅਧਿਐਨ ਨਾਲ ਹੀ ਸੰਬੰਧਿਤ ਹੁੰਦਾ ਹੈ । ਰੂਪ ਪੱਖ ਵਿਚ ਅੱਗੋਂ ਭਾਸ਼ਾਈ ਅਧਿਐਨ ਦੀਆਂ ਦੋ ਵੰਨਗੀਆਂ ਹਨ। ਭਾਵਾਸ ਵਿਉਂਤ ( Morphology) ਅਤੇ ਵਾਕ ਵਿਉਂਤ (Syntax)। ਭਾਵਾਸ ਵਿਉਂਤ ਵਿਚ ਸ਼ਬਦ ਬਣਤਰ ਅਤੇ ਸ਼ਬਦ ਰਚਨਾ ਦੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਧੁਨੀਆਂ ਦੇ ਆਪਸੀ ਸਹਿ ਵਿਚਰਨ ਦੇ ਪੈਟਰਨਾਂ ਰਾਹੀਂ ਸ਼ਬਦ ਦਾ ਨਿਰਮਾਣ ਕਿਵੇਂ ਕੀਤਾ ਜਾਂਦਾ ਹੈ, ਇਹ ਪੱਖ ਭਾਵਾਸ਼ ਵਿਉਂਤ (Morphology) ਨਾਲ ਸੰਬੰਧਿਤ ਹੈ। ਜਦੋਂ ਸ਼ਬਦ ਤੋਂ ਵਡੇਰੀਆਂ ਇਕਾਈਆਂ ਦੇ ਨਿਰਮਾਣ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਵਾਕ ਵਿਉਂਤ ਕਿਹਾ ਜਾਂਦਾ ਹੈ। ਵਾਕ ਵਿਉਂਤ (Syntax) ਵਿਚ ਸ਼ਬਦ ਤੋਂ ਵਡੇਰੀਆਂ ਇਕਾਈਆਂ ਜਿਵੇਂ ਵਾਕੰਸ਼ (phrase) ਉਪਵਾਕ (clause) ਅਤੇ ਵਾਕ (sentence) ਦੀ ਵਿਆਕਰਨ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ।
ਭਾਵਾਂਸ਼ ਵਿਉਂਤ -> ਧੁਨੀ ਤੋਂ ਸ਼ਬਦ
ਵਾਕ ਵਿਉਂਤ -> ਸ਼ਬਦ ਤੋਂ ਵਾਕ
ਅਰਥ ਪੱਖ- ਭਾਸ਼ਾ ਵਿਗਿਆਨ ਅਧਿਐਨ ਖੇਤਰ ਵਿਚ ਭਾਸ਼ਾਈ ਅਧਿਐਨ ਦਾ ਤੀਜਾ ਪੱਖ ਅਰਥ ਪੱਖ ਹੈ। ਭਾਸ਼ਾਈ ਅਰਥ ਪ੍ਰਕਿਰਿਆ ਨਾਲ ਸੰਬੰਧਿਤ ਭਾਸ਼ਾ ਵਿਗਿਆਨ ਦੀ ਇਸ ਸ਼ਾਖਾ ਨੂੰ ਅਰਥ ਵਿਗਿਆਨ (Semantics) ਕਿਹਾ ਜਾਂਦਾ ਹੈ । ਅਰਥ ਵਿਗਿਆਨ ਅਰਥਾਂ ਦੇ ਅਰਥਾਂ ਦਾ ਵਿਗਿਆਨ। ਇਸ ਨੂੰ ਅਰਥ ਵਿਗਿਆਨ ਨੂੰ Science of meaning ਕਿਹਾ ਜਾਂਦਾ ਹੈ।
ਅਰਥ ਵਿਗਿਆਨ -> ਅਰਥਾਂ ਦੇ ਅਰਥਾਂ ਦਾ ਵਿਗਿਆਨ
ਹਰ ਇਕ ਸ਼ਬਦ ਦੇ ਅਰਥਾਂ ਦੇ ਦੋ ਪੱਖ ਹੁੰਦੇ ਹਨ । ਇਹ ਅਰਥ ਉਹ ਹਨ ਜੋ ਸ਼ਬਦ ਦੀ
ਇਕ ਕੋਸ਼ਗਤ ਇਕਾਈ ਵਜੋਂ ਸਾਕਾਰ ਹੁੰਦੇ ਹਨ । ਇਸੇ ਅਰਥਾਂ ਨੂੰ ਕੋਸ਼ਗਤ ਅਰਥ (lexical meaning) ਕਿਹਾ ਜਾਂਦਾ ਹੈ। ਜਿਵੇਂ "ਕਾਂ" ਦੇ ਕੋਸ਼ਗਤ ਅਰਥ ਇਕ ਜਾਨਵਰ ਨੂੰ ਸਾਕਾਰ ਕਰਦੇ ਹਨ। ਪ੍ਰੰਤੂ ਜਦੋਂ ਜ਼ਿਆਦਾ ਬੋਲਣ ਵਾਲੇ ਵਿਅਕਤੀ ਲਈ "ਕਾਂ" ਸ਼ਬਦ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨੂੰ ਪ੍ਰਸੰਗਿਕ ਅਰਥ (Contextual) ਕਿਹਾ ਜਾਂਦਾ ਹੈ ।
ਸ਼ਬਦ ਦੀ ਵਰਤੋਂ ਸਿਰਫ ਕਿਸੇ ਇਕ ਪ੍ਰਸੰਗ ਵਿਚ ਹੀ ਨਹੀਂ ਕੀਤੀ ਜਾਂਦੀ । ਭਾਸ਼ਾਈ ਵਰਤੋਂ ਦੇ ਕਈ ਪ੍ਰਸੰਗ ਹਨ। ਘਰ ਵਿਚ ਵਰਤੇ ਜਾਂਦੇ ਸ਼ਬਦ ਪਾਣੀ, ਰੋਟੀ ਕਿਸੇ ਧਾਰਮਿਕ ਅਸਥਾਨ ਤੇ "ਜਲ" ਅਤੇ "ਪਰਸ਼ਾਦਾ" ਵਿਚ ਪਰਵਰਤਿਤ ਹੋ ਜਾਂਦੇ ਹਨ । ਇਸ ਤਰ੍ਹਾਂ ਹੀ "ਜੁੱਤੀ" "ਜੋੜਾ" ਬਣ ਜਾਂਦੀ ਹੈ। ਇਹ ਭਾਸ਼ਾਈ ਵਰਤੋਂ ਦਾ ਸਾਮਾਜਿਕ ਪ੍ਰਸੰਗ ਹੈ।
ਪ੍ਰੰਤੂ ਕਈ ਵਾਰ ਜਦੋਂ ਇਕ ਸ਼ਬਦ ਨੂੰ ਇਕ ਤੋਂ ਵਧੇਰੇ ਭਾਸ਼ਾਈ ਪ੍ਰਸੰਗਾਂ ਵਿਚ ਵਰਤਿਆ ਜਾਵੇ ਤਾਂ ਉਨ੍ਹਾਂ ਦੇ ਅਰਥ ਤਬਦੀਲ ਹੋ ਜਾਂਦੇ ਹਨ।
(ੳ) ਮੁੰਡਾ ਘਰ ਜਾਂਦਾ ਹੈ।
(ਅ) ਮੁੰਡਾ ਰੋਈ ਜਾਂਦਾ ਹੈ।
ਉਪਰੋਕਤ ਵਾਕਾਂ ਵਿਚ (ੳ) ਵਾਕ ਵਿਚ ਆਇਆ ਸ਼ਬਦ "ਜਾਂਦਾ" ਦੇ ਅਰਥ "ਜਾਣ" ਦੇ ਹਨ ਜਦੋਂ ਕਿ (ਅ) ਵਾਕ ਵਿਚ ਆਇਆ ਸ਼ਬਦ "ਜਾਦਾ” ਨਿਰੰਤਰਤਾ, ਲਗਾਤਾਰਤਾ ਦਾ ਸੂਚਕ ਹੈ । ਸ਼ਬਦ ਦੇ ਇਸ ਪ੍ਰਸੰਗ ਨੂੰ ਵਿਆਕਰਨਕ ਪ੍ਰਸੰਗ ਕਿਹਾ ਜਾਂਦਾ ਹੈ।
ਇਸ ਪ੍ਰਕਾਰ ਭਾਸ਼ਾ ਵਿਗਿਆਨ ਅਜਿਹਾ ਵਿਗਿਆਨ ਹੈ ਜਿਸ ਵਿਚ ਭਾਸ਼ਾਈ ਦੀ ਅੰਦਰੂਨੀ ਬਣਤਰ ਦਾ ਅਧਿਐਨ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੀਤਾ ਜਾਂਦਾ ਹੈ। ਭਾਸ਼ਾਈ ਅਧਿਐਨ ਪ੍ਰਕਿਰਿਆ ਦੌਰਾਨ ਭਾਸ਼ਾ ਵਿਗਿਆਨ ਧੁਨੀ ਤੋਂ ਅਰਥ ਤੱਕ ਦਾ ਸਫਰ ਤਹਿ ਕਰਦਾ ਹੈ।
ਪ੍ਰਸ਼ਨ- ਕੀ ਭਾਸ਼ਾ ਵਿਗਿਆਨ ਵਿਗਿਆਨ ਹੈ ?
ਉੱਤਰ- ਵਿਗਿਆਨ ਇਕ ਵਿਆਪਕ ਸੰਕਲਪ ਹੈ ਜਿਸ ਦੀ ਵਰਤੋਂ ਮੁੱਖ ਰੂਪ ਵਿੱਚ ਪ੍ਰਾਕਿਰਤਕ ਅਤੇ ਸ਼ੁੱਧ ਵਿਗਿਆਨ (Natural and pure science) ਦੇ ਪ੍ਰਸੰਗ ਵਿਚ ਹੀ ਕੀਤੀ ਜਾਂਦੀ ਰਹੀ ਹੈ। ਅੱਜ ਵਿਗਿਆਨ ਨੂੰ ਸਮਾਜ ਅਤੇ ਵਿਹਾਰਕ ਵਿਗਿਆਨਾਂ ਦੇ ਪ੍ਰਸੰਗ ਵਿਚ ਵੀ ਵਰਤਿਆ ਜਾਣ ਲੱਗਾ ਹੈ । ਭਾਸ਼ਾ ਵਿਗਿਆਨ ਵੀ ਇਕ ਅਜਿਹਾ ਪ੍ਰਤੱਖ ਵਿਗਿਆਨ (empirical) ਹੈ ਜੋ ਭਾਸ਼ਾ ਦੇ ਅਧਿਐਨ ਵੇਲੇ ਵਿਗਿਆਨਕ ਮਾਪ ਦੰਡਾਂ ਨੂੰ ਅਧਾਰ ਬਣਾ ਕੇ ਭਾਸ਼ਾਈ ਸੰਰਚਨਾ ਦੇ ਨੇਮਾਂ ਨੂੰ ਸਥਾਪਿਤ ਕਰਦਾ ਹੈ। ਵਿਗਿਆਨਕ ਨੇਮ ਸਰਵਵਿਆਪਕ ਜਾਂ ਅਬਦਲ ਨਹੀਂ ਹੁੰਦੇ ਸਗੋਂ ਇਨ੍ਹਾਂ ਵਿਚ ਪ੍ਰਸਥਿਤੀਆਂ ਦੇ ਪਰਿਵਰਤਨ ਨਾਲ ਬਦਲਾਵ ਆਉਂਦੇ ਰਹਿੰਦੇ ਹਨ। ਭਾਸ਼ਾ ਵਿਗਿਆਨ ਵੀ ਅਜਿਹਾ ਵਿਗਿਆਨ ਹੈ ਜੋ ਭਾਸ਼ਾ ਦੀ ਵਰਤੋਂ ਤੇ ਵਰਤਾਰੇ ਅਨੁਸਾਰ ਭਾਸ਼ਾਈ ਨੇਮਾਂ ਦਾ ਨਿਰਮਾਣ ਕਰਦਾ ਹੈ । ਭਾਸ਼ਾ ਵਿਗਿਆਨ ਦੀ ਨੇਮ ਨਿਰਮਾਣ ਵਿਧੀ (Methodology) ਵਿਗਿਆਨ ਹੈ।
ਭਾਸ਼ਾ ਵਿਗਿਆਨ ਭਾਸ਼ਾਈ ਨਮੂਨਿਆਂ ਦੇ ਪ੍ਰਤੱਖਣ ਰਾਹੀਂ ਪਰਿਕਲਪਨਾ ਕਰਦਾ ਹੈ। ਪਰਿਕਲਪਨਾ ਵਿਸ਼ਲੇਸ਼ਣ ਰਾਹੀਂ ਸਧਾਰਨੀਕਰਨ ਜਾਂ ਨਿਕਾਰਨ ਦੀ ਸਟੇਜ ਤੇ ਪਹੁੰਚੀ ਹੈ। ਅੱਜ ਦੇ ਭਾਸ਼ਾਈ ਨੇਮ ਕੱਲ ਰੱਦ ਵੀ ਹੋ ਸਕਦੇ ਹਨ। ਜਿਵੇਂ ਪੰਜਾਬੀ ਭਾਸ਼ਾ ਵਿਚ ਬੁਧੂ, ਗਿਆਨੀ, ਜਗੀਰਦਾਰ ਜੋ ਕਦੇ ਸਨਮਾਨ ਜਾਂ ਪ੍ਰਤਿਸ਼ਠਾ ਯੁਕਤ ਸਨ, ਅੱਜ ਤ੍ਰਿਸਕਾਰ ਜਾਂ ਨਾਮੁਖ ਅਰਥਾਂ ਨੂੰ ਧਾਰਨ ਕਰ ਗਏ ਹਨ। ਵਲਾਇਤ ਜੋ ਸਿਰਫ ਇੰਗਲੈਂਡ ਤੱਕ ਹੀ ਸੀਮਤ ਸੀ ਅੱਜ Foreign ਦੇ ਅਰਥ ਨੂੰ ਧਾਰਨ ਕਰ ਗਏ ਹਨ। ਭਾਸ਼ਾ ਵਿਚ ਨਿੱਤ ਨਵੇਂ ਪਰਿਵਰਤਨ ਵਾਪਰਦੇ ਰਹਿੰਦੇ ਹਨ। ਭਾਸ਼ਾਈ ਨੇਮਾਂ ਵਿਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਇਸ ਪਕਾਰ ਭਾਸ਼ਾ ਵਿਗਿਆਨ ਭਾਸ਼ਾਈ ਵਰਤੋਂ ਦੇ ਨਮੂਨਿਆਂ ਰਾਹੀਂ ਹੀ ਭਾਸ਼ਾਈ ਨੇਮਾਂ ਦਾ ਨਿਰਮਾਣ ਕਰਦਾ ਹੈ। ਭਾਸ਼ਾਈ ਨੇਮ ਨਿਰਮਾਣ ਦੀ ਇਹ ਵਿਧੀ ਵਿਗਿਆਨਕ ਹੈ ਜੋ ਭਾਸ਼ਾ ਵਿਗਿਆਨ ਨੂੰ ਵਿਗਿਆਨ ਦੀ ਸ਼੍ਰੇਣੀ ਵਿਚ ਸ਼ਾਮਿਲ ਕਰਦੀ ਹੈ।
ਇਸ ਲਈ ਭਾਸ਼ਾ ਵਿਗਿਆਨ ਇਕ Empirical Science ਹੈ।
ਪ੍ਰਸ਼ਨ- ਰੂਪਾਂਤਰੀ ਸਿਰਜਾਨਤਮਕ ਭਾਸ਼ਾ ਵਿਗਿਆਨ ਕੀ ਹੈ ?
ਉੱਤਰ- ਰੂਪਾਂਤਰੀ ਸਿਰਜਨਾਤਮਕ ਭਾਸ਼ਾ ਵਿਗਿਆਨ ਦਾ ਪ੍ਰਾਰੰਭ ਪ੍ਰਸਿੱਧ ਭਾਸ਼ਾ ਵਿਗਿਆਨ ਨੋਮ ਚੋਮਸਕੀ ਨਾਲ ਹੁੰਦਾ ਹੈ। ਨੋਮ ਚੋਮਸਕੀ ਦੀ ਪੁਸਤਕ Syntactic Structures ਜੋ 1957 ਵਿਚ ਪ੍ਰਕਾਸ਼ਿਤ ਹੁੰਦੀ ਹੈ, ਰੂਪਾਂਤਰੀ ਸਿਰਜਨਾਤਮਕ ਭਾਸ਼ਾ ਵਿਗਿਆਨ। ਵਿਆਕਰਣ ਦਾ ਅਧਾਰ ਬਣਦੀ ਹੈ।
ਰੂਪਾਂਤਰੀ ਸਿਰਜਨਾਤਮਕ ਭਾਸ਼ਾ ਵਿਗਿਆਨ ਭਾਸ਼ਾਈ ਵਿਸ਼ਲੇਸ਼ਣ ਦੇ ਤਿੰਨ ਮੂਲ ਤੱਥਾਂ ਦੀ ਵਿਆਖਿਆ ਕੀਤੀ ਗਈ ਹੈ। ਇਹ ਤਿੰਨ ਮੂਲ ਤੱਥ ਸੰਕਲਪਨ ਹਨ- ਆਰੰਭਕ ਬਣਤਰ, ਗਹਿਨ ਸਰੰਚਨਾ (Deep Structure), ਅੰਤਕ ਬਣਤਰ, ਸਤੱਹੀ ਸਰੰਚਨਾ (Surface Structure) ਅਤੇ ਰੂਪਾਂਤਰੀ ਨਿਯਮ (Transformational Rules) ਜਿਸ ਤਲ ਸਤਹ ਤੋਂ ਵਾਕ ਦੀ ਸਿਰਜਣਾ ਸ਼ੁਰੂ ਹੁੰਦੀ ਹੈ, ਉਸ ਨੂੰ ਆਰੰਭਕ ਬਣਤਰ ਜਾਂ ਗਹਿਨ ਸੰਰਚਨਾ ਕਿਹਾ ਜਾਂਦਾ ਹੈ ਅਤੇ ਜਿਸ ਰੂਪ ਵਿਚ ਵਾਕ ਸਾਡੇ ਸਾਹਮਣੇ ਆਉਂਦਾ ਹੈ, ਉਸ ਨੂੰ ਅੰਤਕ ਸੰਰਚਨਾ ਜਾਂ ਅੰਤਕ ਸੰਰਚਨਾ ਕਿਹਾ ਜਾਂਦਾ ਹੈ । ਆਰੰਭਕ ਬਣਤਰ ਨੂੰ ਅੰਤਕ ਬਣਤਰ ਨਾਲ ਜੋੜਨ ਵਾਲੇ ਰੂਪਾਂਤਰ ਨੂੰ ਰੂਪਾਂਤਰੀ ਨੇਮ ਕਿਹਾ ਜਾਂਦਾ ਹੈ।
ਇਹ ਤਿੰਨ ਮੂਲ ਸੰਕਲਪ ਰੂਪਾਂਤਰੀ ਵਿਆਕਰਣ ਦੇ ਅਧਾਰ ਮੂਲਕ ਸੰਕਲਪ ਹਨ। ਇਸ ਤੋਂ ਇਲਾਵਾ ਰੂਪਾਂਤਰੀ ਸਿਰਜਨਾਤਮਕ ਭਾਸ਼ਾ ਵਿਗਿਆਨ ਵਿਚ ਵਾਕੰਸ਼ ਉਸਾਰੀ ਨੇਮ (Phrase Structure Rules) ਸਿਰਜਨਾਤਮਿਕਤਾ (Creativity) ਯੋਗਤਾ ਅਤੇ ਨਿਭਾਅ (Competence and performance) ਪੱਖਾਂ ਬਾਰੇ ਵੀ ਗੱਲ ਕੀਤੀ ਜਾਂਦੀ ਹੈ ।
ਵਾਕੰਸ਼ ਉਸਾਰੀ ਨੇਮ- ਵਾਕੰਸ਼ ਉਸਾਰੀ ਨੇਮਾਂ ਵਿਚ ਵਾਕ ਦੇ ਉਨ੍ਹਾਂ ਰਚਨਾਤਮਕ ਅੰਗਾਂ ਦਾ ਵਿਵਰਣ ਹੁੰਦਾ ਹੈ ਜੋ ਆਪਣੇ ਤੋਂ ਵਡੇਰੀ ਇਕਾਈ ਦਾ ਸਿਰਜਨ ਕਰਦੇ ਹਨ। ਨੋਮ ਚੋਮਸਕੀ ਦੁਆਰਾ ਪ੍ਰਸਤੁਤ ਵਾਕੰਸ਼ ਉਸਾਰੀ ਨੇਮ ਸੰਰਚਨਾਤਮਕ ਭਾਸ਼ਾ ਵਿਗਿਆਨ ਵਿਚ
ਉਪਲਬੱਧ ਨਿਕਟ-ਅੰਗ ਵਿਸ਼ਲੇਸ਼ਣ ਦਾ ਇਕ-ਇਕ ਰੂਪ ਹਨ।
ਵਾਕੰਸ਼ ਉਸਾਰੀ ਨੇਮ-
ਵਾਕ -> ਨਾਵ ਵਾਕੰਸ਼ + ਕਿਰਿਆ ਵਾਕੰਸ਼
ਨਾਂਵ ਵਾਕੰਸ਼ -> ਵਿਸ਼ੇਸ਼ਣ + ਨਾਂਵ + ਸੰਬੰਧਕ
ਵਿਸ਼ੇਸ਼ਣ -> ਵਿਸ਼ੇਸ਼ਣ1 + ਵਿਸ਼ੇਸ਼ਣ2 + ਵਿਸ਼ੇਸ਼ਣ3 + ਵਿਸ਼ੇਸ਼ਣ4,
ਸਬੰਧਕ -> ਨੇ/ਨੂੰ
ਕਿਰਿਆ ਵਾਕੰਸ਼ -> ਨਾਂਵ ਵਾਕੰਸ਼ + ਕਿਰਿਆ ਵਾਕੰਸ਼
ਨਾਂਵ ਵਾਕੰਸ਼ -> ਨਾਂਵ + ਸੰਬੰਧਕ (ਤੋਂ/ਲਈ/ਵੱਲ ਨੂੰ)
ਕਿਰਿਆ ਵਾਕੰਸ਼ -> ਮੁੱਖ ਕਿਰਿਆ + ਸੰਚਾਲਕ ਕਿਰਿਆ + ਸਹਾਇਕ ਕਿਰਿਆ
ਭਾਸ਼ਾਈ ਯੋਗਤਾ ਅਤੇ ਭਾਸ਼ਾਈ ਨਿਭਾਅ- ਫਰਦੀਨਾ ਦ ਸੋਸਿਓਰ ਦੁਆਰਾ ਪ੍ਰਸਤੁਤ ਲਾਂਗ ਅਤੇ ਪੋਰੋਲ ਨੂੰ ਨੋਮ ਚੋਮਸਕੀ ਨੇ ਰੂਪਾਂਤਰੀ ਸਿਰਜਨਾਤਮਕ ਭਾਸ਼ਾ ਵਿਗਿਆਨ ਵਿਚ ਯੋਗਤਾ ਅਤੇ ਨਿਭਾਅ ਦੇ ਸੰਕਲਪਾਂ ਰਾਹੀਂ ਪੇਸ਼ ਕੀਤਾ ਹੈ। ਦੋਨੋਂ ਸੰਕਲਪ ਹੀ ਭਾਸ਼ਾਈ ਬੋਧ ਦੇ ਕ੍ਰਮਵਾਰ ਸਮੂਹਿਕ ਅਤੇ ਵਿਅਕਤੀਗਤ ਪਾਸਾਰ ਹਨ। ਜਿੱਥੇ ਸੋਸਿਓਰ ਦੁਆਰਾ ਪ੍ਰਸਤੁਤ ਲਾਂਗ ਅਤੇ ਪੈਰੋਲ ਸਮਾਜਿਕ ਹਨ, ਉਥੇ ਭਾਸ਼ਾਈ ਯੋਗਤਾ ਅਤੇ ਭਾਸ਼ਾਈ ਨਿਭਾਅ ਨਿਰੋਲ ਮਨੋਵਿਗਿਆਨਕ ਸੰਕਲਪ ਹਨ।
ਚੋਮਸਕੀ ਦਾ ਇਹ ਮੱਤ ਹੈ ਕਿ ਬੱਚੇ ਦੀ ਭਾਸ਼ਾ ਨੂੰ ਗ੍ਰਹਿਣ ਕਰਨ ਦੀ ਸਮਰੱਥਾ ਜਮਾਂਦਰੂ ਹੁੰਦੀ ਹੈ ਅਤੇ ਸਰੀਰਕ ਤੌਰ ਤੇ ਵਿਕਸਤ ਹੁੰਦੀ ਹੈ। ਇਸ ਵਿਕਸਤ ਭਾਸ਼ਾਈ ਯੋਗਤਾ ਦਾ ਨਿਭਾਅ ਅਤੇ ਰੂਪਾਂਤਰਣ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ। ਇਸ ਲਈ ਚੋਮਸਕੀ ਅਨੁਸਾਰ ਭਾਸ਼ਾ ਮਨੁੱਖੀ ਵਰਤਾਰੇ ਦਾ ਸਮੁੱਚ ਨਹੀਂ ਹੈ ਸਗੋਂ ਮਨੁੱਖੀ ਦਿਮਾਗ ਦੀ ਯੋਗਤਾ ਹੈ। ਚੋਮਸਕੀ ਦਾ ਮੱਤ ਹੈ ਕਿ ਭਾਸ਼ਾ ਨੂੰ ਗ੍ਰਹਿਣ ਕਰਨ ਦੀ ਯੋਗਤਾ ਸੀਮਤ ਹੁੰਦੀ ਹੈ ਜੋ ਅਸੀਮਤ ਭਾਸ਼ਾਈ ਨਿਯਮਾਂ ਰਾਹੀਂ ਰੂਪਮਾਨ ਹੁੰਦੀ ਹੈ। ਚੋਮਸਕੀ ਨੇ ਮਨੁੱਖੀ ਮਨ ਅੰਦਰ ਭਾਸ਼ਾ ਦੀ ਯੋਗਤਾ ਨੂੰ ਗਣਿਤ ਵਿਚ ਉਪਲਬਧ ਹਿੰਦਸਿਆਂ ਦੀ ਗਿਣਤੀ ਰਾਹੀਂ ਸਪੱਸ਼ਟ ਕੀਤਾ ਹੈ। ਗਣਿਤ ਵਿਚ ਇਕ ਤੋਂ ਲੈ ਕੇ 9 ਤੱਕ (1-9) ਹਿੰਦਸੇ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਰਾਹੀਂ ਅਣਗਿਣਤ ਰਕਮਾਂ ਬਣਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਹੀ ਭਾਸ਼ਾ ਦੇ ਸੀਮਤ ਨੇਮ ਅਸੀਮਤ ਵਾਕਾਤਮਿਕ ਬਣਤਰਾਂ ਨੂੰ ਸਾਕਾਰ ਕਰਦੇ ਹਨ। ਇਸ ਲਈ ਰੂਪਾਂਤਰੀ ਸਿਰਜਨਾਤਮਿਕ ਵਿਆਕਰਨ/ਭਾਸ਼ਾ ਵਿਗਿਆਨ ਵਿਚ ਮੂਲ ਸਰੋਕਾਰ ਸਿਰਜੇ ਗਏ ਵਾਕ ਨਹੀਂ ਸਗੋਂ ਵਾਕਾਂ ਨੂੰ ਸਿਰਜਨ ਦੀ ਸੰਭਾਵਨਾ ਹੈ। ਚੋਮਸਕੀ ਅਨੁਸਾਰ ਭਾਸ਼ਾਈ ਬੁਲਾਰੇ ਕੋਲ ਇਸ ਆਂਤਰਿਕ ਨੇਮ ਪਰਨਾਲੀ ਹੁੰਦੀ ਹੈ ਜਿਨ੍ਹਾਂ ਦੀ ਵਰਤੋਂ ਰਾਹੀਂ ਉਹ ਅਨੇਕ ਵਾਕਾਂ ਦੀ ਸਿਰਜਨਾ ਕਰ ਸਕਦਾ ਹੈ। ਆਂਤਰਿਕ ਨੇਮ ਪਰਨਾਲੀ ਭਾਸ਼ਾਈ ਯੋਗਤਾ ਹੈ ਅਤੇ ਸਿਰਜੇ ਗਏ ਵਾਕ ਭਾਸ਼ਾਈ ਨਿਭਾਅ।
ਪ੍ਰਸ਼ਨ- ਪ੍ਰਕਾਰਜੀ ਭਾਸ਼ਾ ਵਿਗਿਆਨ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਅਧਿਐਨ ਖੇਤਰ ਬਾਰੇ ਵੀ ਚਰਚਾ ਕਰੋ।
ਉੱਤਰ- ਭਾਸ਼ਾ ਦੀ ਬਣਤਰ ਪਿੱਛੇ ਭਾਸ਼ਾਈ ਕਾਰਜ ਨਿਹਿਤ ਹੁੰਦਾ ਹੈ। ਭਾਸ਼ਾ ਵਿਚ ਅਲੱਗ-ਅਲੱਗ ਪ੍ਰਕਾਰ ਦੇ ਪਰਵਚਨਾਂ ਦੀ ਵਿਵਸਥਾ ਭਾਸ਼ਾਈ ਪ੍ਰਕਾਰਜ ਦੀ ਵਿਭਿੰਨਤਾ ਕਾਰਨ ਹੀ ਹੁੰਦੀ ਹੈ। ਭਾਸ਼ਾਈ ਸਰੂਪ ਅਤੇ ਸੰਰਚਨਾ ਦੇ ਪ੍ਰਕਾਰਜੀ ਪਹਿਲੂ ਨਾਲ ਸਬੰਧਿਤ ਭਾਸ਼ਾ ਵਿਗਿਆਨ ਨੂੰ ਪ੍ਰਕਾਰਜੀ ਭਾਸ਼ਾਵਿਗਿਆਨ ਕਿਹਾ ਜਾਂਦਾ ਹੈ। ਪ੍ਰਕਾਰਜੀ ਭਾਸ਼ਾ ਵਿਗਿਆਨ ਦਾ ਮੁੱਖ ਸੰਚਾਲਕ ਅਤੇ ਮੋਢੀ ਭਾਸ਼ਾ ਵਿਗਿਆਨ ਐਮ ਏ ਕੇ ਹੈਲੀਡੇ ਹੈ।
ਪ੍ਰਕਾਰਜੀ ਭਾਸ਼ਾ ਵਿਗਿਆਨ ਰੂਪ ਅਤੇ ਅਰਥ ਜਾਂ ਵਿਆਕਰਨ ਅਤੇ ਅਰਥ ਵਿਉਂਤ ਦੀ ਦਵੈਤ ਨੂੰ ਨਾਕਾਰ ਕੇ ਭਾਸ਼ਾਈ ਰੂਪ ਅਤੇ ਭਾਸ਼ਾਈ ਪ੍ਰਕਾਰਜ ਦੀ ਦਵੰਦਾਤਮਿਕਤਾ ਨੂੰ ਸਵੀਕਾਰਦਾ ਹੈ। ਪ੍ਰਕਾਰਜੀ ਭਾਸ਼ਾ ਵਿਗਿਆਨ ਦੀ ਪਹੁੰਚ ਵਿਧੀ ਅਨੁਸਾਰ ਭਾਸ਼ਾਈ ਸਰੂਪ ਅਤੇ ਸੰਰਚਨਾ ਆਪ ਮੁਹਾਰੀ ਜਾਂ ਆਪਹੁਦਰੀ ਨਹੀਂ ਹੈ ਸਗੋਂ ਭਾਸ਼ਾਈ ਬੁਲਾਰੇ ਸਰੋਤੇ ਦੀਆਂ ਭਾਸ਼ਾਈ ਲੋੜਾਂ ਉੱਤੇ ਨਿਰਭਰ ਕਰਦੀ ਹੈ। ਐਮ. ਏ. ਕੇ. ਹੈਲੀਡੇ ਨੇ ਭਾਸ਼ਾ ਦੇ ਮੁੱਖ ਰੂਪ ਵਿਚ ਤਿੰਨ ਪ੍ਰਕਾਰਜਾਂ ਦੀ ਗੱਲ ਕੀਤੀ ਹੈ-
(1) ਵਿਚਾਰਾਤਮਕ ਪ੍ਰਕਾਰਜ (Indeational function)
(2) ਅੰਤਰ ਵਿਅਕਤੀ ਪ੍ਰਕਾਰਜ (Interpersonal function)
(3) ਪਾਠਾਤਮਕ ਪ੍ਰਕਾਰਜ (Textual function)
ਵਿਚਾਰਾਤਮਕ ਪ੍ਰਕਾਰਜ ਦਾ ਸੰਬੰਧ ਮਨੁੱਖ ਦੀ ਸੋਚਣ ਪ੍ਰਕਿਰਿਆ ਨਾਲ ਹੈ। ਮਨੁੱਖ ਦੀ ਸੋਚਣ ਪ੍ਰਕਿਰਿਆ ਸਾਕਾਰਾਤਮਿਕ ਹੈ ਜਾਂ ਨਾਕਾਰਾਤਮਿਕ ? ਸਾਕਾਰਾਤਮਿਕ ਸੋਚਣ ਪ੍ਰਕਿਰਿਆ ਮਨੋਵਿਗਿਆਨਕ ਹੁੰਦੀ ਹੁੰਦੀ ਹੈ ਜੋ ਅੱਗੋਂ ਅਕਰਮਣੀ ਵਾਕਾਂ ਦੀ ਸਿਰਜਨਾ ਕਰਦੀ ਹੈ ਜਦੋਂ ਕਿ ਨਕਾਰਾਤਮਿਕ ਸੋਚਣ ਪ੍ਰਕਿਰਿਆ ਭੌਤਿਕ ਹੁੰਦੀ ਹੈ ਜੋ ਅੱਗੋਂ ਸਕਰਮਕ ਵਾਕਾਂ ਦੀ ਸਿਰਜਨਾ ਕਰਦੀ ਹੈ। ਭਾਸ਼ਾ ਦੇ ਅੰਤਰ ਵਿਅਕਤੀ ਪ੍ਰਕਾਰਜ ਦਾ ਸੰਬੰਧ ਵਾਰਤਾਲਾਪ ਜਾਂ ਭਾਸ਼ਾਈ ਪ੍ਰਵਚਨ ਵਿਚ ਸ਼ਾਮਿਲ ਧਿਰਾਂ ਦੀਆਂ ਭਾਸ਼ਾਈ ਲੋੜਾਂ ਨਾਲ ਹੈ । ਹੁਕਮੀਆਂ, ਬਿਆਨੀਆਂ ਜਾਂ ਪ੍ਰਸ਼ਨਵਾਚਕ ਵਾਕਾਂ ਦੀ ਸਿਰਜਨਾ ਭਾਸ਼ਾਈ ਪ੍ਰਵਚਨ ਵਿਚ ਸ਼ਾਮਿਲ ਧਿਰਾਂ ਦੀ ਲੋੜ ਉੱਪਰ ਹੀ ਆਧਾਰਿਤ ਹੁੰਦਾ ਹੈ। ਕਿਸੇ ਸੂਚਨਾ ਨੂੰ ਗ੍ਰਹਿਣ ਕਰਨ ਦੀ ਲੋੜ ਵਿਚ ਪ੍ਰਸ਼ਨਵਾਚਕ ਵਾਕਾਂ ਦੀ ਸਿਰਜਨਾ ਹੁੰਦੀ ਹੈ ਜਦੋਂ ਕਿ ਸੂਚਨਾ ਨੂੰ ਪ੍ਰਦਾਨ ਕਰਨ ਦੀ ਲੋੜ ਵਿਚੋਂ ਬਿਆਨੀਆਂ ਵਾਕਾਂ ਦੀ ਸਿਰਜਨਾ ਹੁੰਦਾ ਹੈ
(ੳ) ਰਾਮ ਕਿੱਥੇ ਗਿਆ ਹੈ ?
(ਅ) ਰਾਮ ਦਿੱਲੀ ਗਿਆ ਹੈ।
(ੳ) ਵਾਕ ਪ੍ਰਸ਼ਨਵਾਚਕ ਵਾਕ ਹੈ ਕਿਉਂਕਿ ਇਸ ਵਿਚ ਸੂਚਨਾ ਪ੍ਰਾਪਤ ਕਰਨ ਦੀ ਲੋੜ ਸ਼ਾਮਿਲ ਹੈ। ਜਦੋਂ ਕਿ ਵਾਕ (ਅ) ਬਿਆਨੀਆ ਵਾਕ ਹੈ ਕਿਉਂਕਿ ਇਸ ਵਿਚ ਗ੍ਰਹਿਣ ਕੀਤੀ ਗਈ ਸੂਚਨਾ ਨੂੰ ਦੂਜਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਪ੍ਰਕਾਰ ਹੀ ਮਨ ਦੇ ਵੇਗ ਜਾਂ ਸੰਵੇਦਨਾ ਨੂੰ ਅਭਿਵਿਅਕਤ ਕਰਨ ਲਈ ਵਿਸਮਕ ਵਾਕਾਂ ਦੀ ਸਿਰਜਨਾ ਕੀਤੀ ਜਾਂਦੀ ਹੈ। ਇਸ ਪ੍ਰਕਾਰ ਇਹ ਸਪੱਸ਼ਟ ਹੈ ਕਿ ਭਾਸ਼ਾ ਦੀ ਹਰ ਇਕ ਸੰਰਚਨਾ ਪਿੱਛੇ ਕੋਈ ਨਾ ਕੋਈ ਭਾਸ਼ਈ ਪ੍ਰਕਾਰਜ ਨਿਹਿਤ ਹੁੰਦਾ ਹੈ।
ਭਾਸ਼ਾ ਦੀ ਵਰਤੋਂ ਪ੍ਰਸੰਗ ਨੂੰ ਤੋੜ ਕੇ ਨਹੀਂ ਕੀਤੀ ਜਾ ਸਕਦੀ। ਭਾਸ਼ਾ ਨੂੰ ਕਿਸੇ ਨਾ ਕਿਸੇ ਭਾਸ਼ਾਈ ਪ੍ਰਸੰਗ ਦੀ ਪੂਰਤੀ ਹਿੱਤ ਹੀ ਵਰਤਿਆ ਜਾਂਦਾ ਹੈ। ਜਦੋਂ ਭਾਸ਼ਾ ਦੀ ਵਰਤੋਂ ਭਾਸ਼ਾ ਦੇ ਪ੍ਰਸੰਗ ਦੀ ਲੋੜਾਂ ਦੀ ਪੂਰਤੀ ਹਿੱਤ ਕੀਤੀ ਜਾਵੇ ਤਾਂ ਭਾਸ਼ਾ ਦਾ ਪਾਠਾਤਮਕ ਪ੍ਰਕਾਰਜ ਹੈ। ਭਾਸ਼ਾ ਦੇ ਪਾਠਾਤਮਕ ਪ੍ਰਕਾਰਜ ਰਾਹੀਂ ਹੀ ਪਾਠ ਨੂੰ ਸ਼ਬਦਾਂ ਜਾਂ ਵਾਕਾਂ ਦੇ ਸਮੂਹ ਤੋਂ ਵਖਰਾਇਆ ਹੈ।
(ੳ) ਗੱਡੀ ਹੋਲੀ ਚਲਾਉ।
(ਅ) ਗੱਡੀ ਹੋਲੀ ਚਲਾਉ, ਅੱਗੇ ਸਕੂਲ ਹੈ।
(ੳ) ਵਾਕ ਨਿਰੋਲ ਵਿਆਕਰਨਕ ਵਾਕ ਹੈ। ਜਿਸ ਤੋਂ ਭਾਸ਼ਾਈ ਵਰਤੋਂ ਦਾ ਪ੍ਰਸੰਗ ਗਾਇਬ ਹੈ। ਜਦੋਂ ਕਿ (ਅ) ਵਾਕ ਇਕ ਪਾਠ ਹੈ। 'ਗੱਡੀ ਹੋਲੀ ਚਲਾਉ' ਨੂੰ ਇਕ ਵਿਸ਼ੇ ਭਾਸ਼ਾਈ ਪ੍ਰਸੰਗ ਦੇ ਅੰਤਰਗਤ ਹੀ ਵਰਤਿਆ ਗਿਆ ਹੈ। ਇਸ ਪ੍ਰਕਾਰ ਇਹ ਤੱਥ ਸਪੱਸ਼ਟ ਹੁੰਦਾ ਹੈ ਕਿ ਹਰ ਕਿ ਭਾਸ਼ਾਈ ਸੰਰਚਨਾ ਜਾਂ ਸਰੂਪ ਵਿਚ ਉਸ ਦਾ ਕੋਈ ਨਾ ਕੋਈ ਭਾਸ਼ਾਈ
ਪ੍ਰਕਾਰਜ ਜ਼ਰੂਰੀ ਛੁਪਿਆ ਹੁੰਦਾ ਹੈ।
ਪ੍ਰਸ਼ਨ - ਭਾਸ਼ਾ ਇਕ ਚਿੰਨ੍ਹ ਪ੍ਰਬੰਧ ਹੈ, ਚਰਚਾ ਕਰੋ।
ਉੱਤਰ-ਭਾਸ਼ਾ ਇਕ ਚਿੰਨ ਪ੍ਰਬੰਧ (Sign System) ਹੈ। ਭਾਵ ਹੈ ਕਿ ਭਾਸ਼ਾ ਵਿਚ ਉਪਲਬਧ ਸ਼ਬਦਾਂ/ਚਿੰਨ੍ਹਾਂ ਦੀ ਵਰਤੋਂ ਕਿਸੇ ਵਿਸ਼ੇਸ਼ ਭਾਸ਼ਾਈ ਪ੍ਰਸੰਗ ਅਧੀਨ ਹੀ ਕੀਤੀ ਜਾ ਸਕਦੀ। ਭਾਸ਼ਾ ਦੇ ਸੰਚਾਰ ਮਾਧਿਅਮ ਵਜੋਂ ਭਾਸ਼ਾ ਕੋਲ ਕਈ ਪ੍ਰਕਾਰ ਚਿੰਨ੍ਹ ਪ੍ਰਬੰਧਾਂ ਦੇ ਉਪ ਚਿੰਨ੍ਹ ਪ੍ਰਬੰਧ ਹੈ ਜਿਨ੍ਹਾਂ ਦੀ ਵਰਤੋਂ ਵਿਭਿਨ ਸੰਚਾਰ ਪ੍ਰਬੰਧਾਂ ਵਿਚ ਕੀਤੀ ਜਾਂਦੀ ਹੈ। ਸਮੁੱਚੀ ਸੰਚਾਰ ਪ੍ਰਕਿਰਿਆ ਮਨੁੱਖ ਦੀਆਂ ਗਿਆਨ ਇੰਦਰੀਆਂ ਦੇ ਇਰਦ-ਗਿਰਦ ਘੁੰਮਦੀ ਹੈ। ਮਨੁੱਖ ਬੋਲ ਰਾਹੀਂ, ਇਸ਼ਾਰੇ ਰਾਹੀਂ, ਰਾਗ ਰੰਗ ਰਾਹੀਂ, ਸੁਗੰਧ ਰਾਹੀਂ ਤੇ ਸਪਰਸ਼ ਰਾਹੀਂ ਸੰਚਾਰ ਪ੍ਰਕਿਰਿਆ ਨੂੰ ਸਾਕਾਰ ਕਰ ਸਕਦਾ ਹੈ। ਪ੍ਰੰਤੂ ਇਹ ਬੋਲ ਪ੍ਰਬੰਧ, ਗੰਧ ਪ੍ਰਬੰਧ, ਸੰਗੀਤ ਪ੍ਰਬੰਧ, ਸਪਰਸ਼ ਪ੍ਰਬੰਧ ਕਿਸੇ ਵਿਸ਼ੇਸ਼ ਭਾਸ਼ਾਈ ਸਿਸਟਮ ਦੇ ਅੰਤਰਗਤ ਹੀ ਸੰਚਾਰ ਪ੍ਰਕਿਰਿਆ ਨੂੰ ਬਹਾਲ ਕਰਦੇ ਹਨ। ਸਭਿਆਚਾਰ ਵਿਚ ਸਫੈਦ ਰੰਗ ਗਮੀ ਜਾਂ ਮੌਤ ਦਾ ਪ੍ਰਤੀਕ ਹਨ ਜਦੋਂ ਕਿ ਪੱਛਮ ਵਿਚ ਇਹੀ ਰੰਗ ਖੁਸ਼ੀ ਦਾ ਸੰਕੇਤ ਦਿੰਦਾ ਹੈ। ਪੰਜਾਬੀ ਸਭਿਆਚਾਰ ਵਿਚ ਨਾ ਕਾਰਨ ਲਈ ਸਿਰ ਮਾਰਿਆ/ਫੇਰਿਆ ਜਾਂਦਾ ਹੈ ਜਦੋਂ ਕਿ ਦੱਖਣ ਦੇ ਸਭਿਆਚਾਰ ਵਿਚ ਹਾਂ ਕਰਨ ਲਈ ਸਿਰ ਫੇਰਿਆ ਜਾਂਦਾ ਹੈ। ਇਸ ਪ੍ਰਕਾਰ ਹੀ ਜਦੋਂ ਕਿਸੇ ਔਰਤ ਨੇ ਲੋੜ ਤੋਂ ਵੱਧ ਤਿਆਰੀ ਕੀਤੀ ਹੁੰਦੀ ਹੈ ਤਾਂ ਲੋਕ ਕਹਿ ਦਿੰਦੇ ਹਨ ਕਿ ਅੱਜ ਬੜੀ 'ਮੁਸ਼ਕੀ' ਫਿਰਦੀ ਹੈ। ਪਰੰਤੂ ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਪ੍ਰਸੰਗ ਤੋਂ ਬਿਨਾਂ ਸੰਭਵ ਨਹੀਂ ਹੈ। ਇਹੀ ਕਰਕੇ ਹੀ ਸੋਸਿਓਰ ਨੇ ਭਾਸ਼ਾ ਨੂੰ ਇਕ ਚਿੰਨ੍ਹ ਪ੍ਰਬੰਧ ਵਜੋਂ ਸਵਿਕਾਰ ਕੀਤਾ ਹੈ। ਚਿੰਨਾਂ ਦੇ ਅਧਿਐਨ ਨਾਲ ਸਬੰਧਿਤ ਵਿਗਿਆਨ ਨੂੰ ਉਸ ਨੇ ਚਿੰਨ੍ਹ-ਵਿਗਿਆਨ (Semiology) ਆਖਿਆ ਹੈ। ਚਿੰਨ੍ਹ ਵਿਗਿਆਨ ਇਕ ਅਜਿਹਾ ਸਰਬ-ਵਿਆਪਕ ਵਿਗਿਆਨ ਹੈ ਜਿਸ ਦੇ ਅੰਤਰਗਤ ਕਿਸੇ ਵੀ ਸੰਚਾਰ-ਪ੍ਰਬੰਧ ਦਾ ਅਧਿਐਨ ਸੰਭਵ ਹੁੰਦਾ ਹੈ।
ਪ੍ਰਸ਼ਨ- ਚਿਹਨ, ਚਿਹਨਕ ਅਤੇ ਚਿਹਨਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-ਹਰ ਪ੍ਰਕਾਰ ਦੀ ਸੂਚਨਾ ਦੇ ਵਾਹਕ ਨੂੰ ਚਿੰਨ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਕੋਈ ਵੀ ਸ਼ਬਦ, ਸੰਕੇਤ, ਸਪਰਸ਼ ਜਾਂ ਰੰਗ, ਸੁਗੰਧ ਜੇਕਰ ਕਿਸੇ ਸੁਨੇਹਾ ਦਾ ਸੰਚਾਰ ਕਰਦੀ ਹੈ ਤਾਂ ਉਸ ਨੂੰ ਚਿੰਨ ਕਿਹਾ ਜਾਂਦਾ ਹੈ। ਇਸ ਲਈ ਸਧਾਰਨ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਸੂਚਨਾ ਦੇ ਵਾਹਕ ਨੂੰ ਚਿੰਨ ਕਹਿੰਦੇ ਹਨ।
ਚਿਹਨ- ਸੂਚਨਾ ਦੇ ਵਾਹਕ ਨੂੰ ਚਿੰਨ ਕਹਿੰਦੇ ਹਨ। ਜਿਵੇਂ ਚੁੱਪ ਰਹਿਣ ਲਈ ਅਧਿਆਪਕ ਵਿਦਿਆਰਥੀ ਨੂੰ ਇਹ ਕਿਹਾ ਜਾਂਦਾ ਹੈ,
-ਗੋਲਾ ਪਾ ਪਾਓ।
-ਬੁੱਲਾਂ ਤੇ ਉਂਗਲੀ ਰੱਖਣ ਲਈ ਕਹਿ ਸਕਦਾ ਹੈ।
-ਚਾਕ ਦਾ ਖੜਾਕ ਕਰ ਸਕਦਾ ਹੈ।
-ਸ਼ੀ ਸ਼ੀ ਦੀ ਆਵਾਜ਼ ਪੈਦਾ ਕਰਦਾ ਹੈ।
ਇਹ ਸਾਰੇ ਸੂਚਨਾ ਦੇ ਵਾਹਕ ਹਨ। ਸੂਚਨਾ ਚੁੱਪ ਰਹਿਣਾ ਹੈ ਅਤੇ ਵਾਹਕ ਅਲੱਗ-ਅਲੱਗ ਹਨ। ਇਸ ਪ੍ਰਕਾਰ ਹਰ ਇਕ ਚਿਹਕ ਵਿਚ ਸਿੱਕੇ ਵਾਂਗੂ ਦੋ ਪਹਿਲੂ ਹੁੰਦੇ ਹਨ। ਇਕ ਸੂਚਨਾ (ਜਿਵੇਂ ਚੁੱਪ ਰਹਿਣਾ) ਅਤੇ ਦੂਜਾ ਵਾਹਕ (ਜਿਵੇਂ ਬੋਲਣਾ, ਇਸ਼ਾਰਾ ਕਰਨਾ, ਖੜਾਕ ਕਰਨਾ) ਸੋਸਿਓਰ ਨੇ ਸੂਚਨਾ ਨੂੰ ਚਿਹਨਤ (Signified) ਅਤੇ ਵਾਹਕ ਨੂੰ ਚਿਹਨਕ (Signifire) ਕਿਹਾ ਹੈ। ਦਿਹਨਕ ਅਤੇ ਚਿਹਨਤ ਨੂੰ ਇਕ ਦੂਜੇ ਨਾਲੋਂ ਅੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਚਿਹਨਕ ਬਾਹਰੀ ਜਗਤ ਵਿਚ ਉਪਲਬੱਧ ਵਸਤੂ ਜਾਂ ਪ੍ਰਾਣੀ ਨੂੰ ਨਹੀਂ ਸਾਕਾਰ ਕਰਦਾ ਸਗੋਂ ਸਮੇਂ ਉਸ ਪ੍ਰਾਣੀ ਜਾਂ ਵਸਤੂ ਦੇ ਬਿੰਬ ਨੂੰ ਉਜਾਗਰ ਕਰਦਾ ਹੈ। ਇਸ
ਪ੍ਰਕਾਰ ਹੀ ਚਿਹਨਕ ਅਤੇ ਚਿਹਨਤ ਦੇ ਆਪਸੀ ਸੰਬੰਧਾਂ ਨੂੰ ਟ੍ਰੈਫਿਕ ਸਿਗਨਲਾਂ ਵਿਚ ਵਰਤੇ ਜਾਂਦੇ ਰੰਗਾਂ ਦੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ, ਜਿਵੇਂ ਲਾਲ ਬੱਤੀ ਖਤਰੇ ਜਾਂ ਰੁਕਣ ਦਾ ਸੰਕੇਤ ਦਿੰਦੀ ਹੈ, ਹਰੀ ਬੱਤੀ ਜਾਣ ਤੇ ਪੀਲੀ ਬੱਤੀ ਤਿਆਰ ਹੋਣ ਦਾ।
ਲਾਲ ਬੱਤੀ -> ਧੁਨੀ ਬਿੰਬ -> ਚਿਹਨਕ -> ਚਿਹਨ
ਖਤਰਾ/ਰੁਕਣਾ -> ਸੰਕਲਪ -> ਚਿਹਨਤ -> ਚਿਹਨ
ਸੋਸਿਓਰ ਨੇ ਚਿਹਨ ਦੀ ਮੁੱਢਲੀ ਵਿਸ਼ੇਸ਼ਤਾ ਚਿਹਨਾਂ ਦੀ ਆਪ ਮੁਹਾਰਤਾ ਜਾਂ ਅਪ ਮੁਹਾਰਪਣ ਦੱਸਿਆ ਹੈ। ਚਿਹਨਾਂ ਦੀ ਆਮੁਹਾਰਤਾ ਦਾ ਭਾਵ ਹੈ ਕਿ ਚਿਹਨਾਂ ਵਿਚ ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਸਥਿਰ ਨਹੀਂ ਹੁੰਦਾ। ਇਹ ਪਰਿਵਰਤਨਸੀਲ ਹੈ। ਜਿਵੇਂ ਪੰਜਾਬੀ ਭਾਸ਼ਾ ਵਿਚ ਘੋੜਾ ਸ਼ਬਦ ਲਈ ਅੰਗਰੇਜ਼ੀ ਭਾਸ਼ਾ ਵਿਚ Horse ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੀ ਭਾਰਤ ਵਿਚ ਰੇਲ ਗੱਡੀ ਦੇ ਤੁਰਨ ਵੇਲੇ ਹਰੀ ਝੰਡੀ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਜਪਾਨ ਵਿਚ ਲਾਲ ਝੰਡੀ ਦਾ ਇਸ ਤੋਂ ਭਾਵ ਹੈ ਕਿ ਚਿਹਨਤ ਅਤੇ ਚਿਹਨਕ ਦਾ ਰਿਸ਼ਤਾ ਸਥਿਰ ਨਹੀਂ ਹੁੰਦਾ।
ਭਾਸ਼ਾ ਵਿਚ ਚਿਹਨਕ ਅਤੇ ਚਿਹਨਤ ਦਾ ਰਿਸ਼ਤਾ ਹੀ ਸਥਿਰ ਨਹੀਂ ਹੁੰਦਾ ਸਗੋਂ ਚਿਹਨਕ ਅਤੇ ਚਿਹਨਤ ਆਪਣੇ ਆਪ ਵਿਚ ਹੀ ਅਪ ਮੁਹਰੇ ਹੁੰਦੇ ਹਨ। ਪੰਜਾਬੀ ਵਿਚ ਵਰਤਿਆ ਜਾਂਦਾ ਸ਼ਬਦ 'ਹਾੜ' ਦਾ ਕਦੀ ਉਚਾਰਨ 'ਅਸ਼ਾੜ' ਰਿਹਾ ਹੈ ਤੇ ਕਈ 'ਆਸ਼ਾਡ'। ਇਸ ਤਰ੍ਹਾਂ ਦੀ ਹਫਤਾ ਕਿਤੇ 'ਹਪਤਾ' ਵਿਚ ਅਤੇ ਕਿਤੇ 'ਸਪਤਾਹ' ਵਿਚ ਉਚਾਰਿਆ ਜਾਂਦਾ ਹੈ। Silly ਸ਼ਬਦ ਦੇ ਅਰਥ ਕਦੇ ਸਨਮਾਨ ਯੁਕਤ ਸਨ ਤੇ ਹੁਣ ਅਪਮਾਨ ਯੁਕਤ । ਇਸ ਤਰ੍ਹਾਂ 'ਗਿਆਨੀ' ਕਦੇ 'ਗਿਆਨਦਾਤਾ' ਸੀ ਤੇ ਕਦੇ ਭੋਲਾ ਸਿਧੜ। ਇਸ ਪ੍ਰਕਾਰ ਚਿਹਨਕ ਅਤੇ ਚਿਹਨਤ ਦੇ ਰਿਸ਼ਤੇ ਵਿਚ ਵੀ ਅਪ ਮੁਹਾਰਾਪਣ ਹੈ ਅਤੇ ਇਨ੍ਹਾਂ ਦੇ ਵਿਅਕਤੀਗਤ ਸਰੂਪ ਵਿਚ ਦੀ। ਇਸ ਕਰਕੇ ਹੀ ਸੋਸਿਉਰ ਨੇ ਚਿਹਨਾਂ ਦੀ ਪ੍ਰਕਿਰਤੀ ਅਪਮੁਹਾਰੀ ਦੱਸੀ ਹੈ।
ਚਿਹਨਕ ਅਤੇ ਚਿਹਨਤ ਦੇ ਸੰਬੰਧਾਂ ਦੀ ਅਪਮੁਹਾਰਤਾ ਦੀ ਸਾਰਥਿਕਤਾ ਇਸ ਕਰਕੇ ਵੀ ਵੱਧ ਜਾਂਦੀ ਹੈ ਕਿਉਂਕਿ ਸੋਸਿਓਰ ਭਾਸ਼ਾ ਨੂੰ ਇਕ ਚਿੰਨ ਪ੍ਰਬੰਧ ਵਜੋਂ ਗ੍ਰਹਿਣ ਨਹੀਂ। ਕਰਦਾ। ਜੇਕਰ ਭਾਸ਼ਾ ਨਾਮਾਵਲੀ ਤੱਕ ਹੀ ਸੀਮਤ ਹੁੰਦੀ ਤਾਂ ਇਕ ਭਾਸ਼ਾ ਦੀ ਸ਼ਬਦਾਵਲੀ ਨੂੰ ਕਿਸੇ ਦੂਸਰੇ ਭਾਸ਼ਾ ਵਿਚ ਅਨੁਵਾਦ ਕਰਕੇ ਭਾਸ਼ਾ ਨੂੰ ਗ੍ਰਹਿਣ ਕਰਨਾ ਸੌਖਾ ਹੋਣਾ ਸੀ। ਪਰ ਅਜਿਹਾ ਨਹੀਂ ਹੈ ਸਮੁੱਚੀ ਭਾਸ਼ਾਈ ਸ਼ਬਦਾਵਲੀ ਪਿੱਛੇ ਭਾਸ਼ਾ ਦਾ ਸਮਾਜਿਕ ਸਭਿਆਚਾਰਕ ਵਰਤਾਰਾ ਕਾਰਜਸ਼ੀਲ ਹੁੰਦਾ ਹੈ। ਪੰਜਾਬੀ ਭਾਸ਼ਾ ਦੇ ਚਾਚਾ, ਤਾਇਆ, ਮਾਮਾ, ਫੁੱਫੜ, ਮਾਸੜ ਸ਼ਬਦਾਂ ਨੂੰ ਅੰਗਰੇਜ਼ੀ ਭਾਸ਼ਾ ਦੇ Uncle ਸ਼ਬਦ ਵਿਚ ਤਬਦੀਲ ਨਹੀਂ ਕੀਤਾ ਜਾ ਸਕਦਾ। ਅਜਿਹਾ ਇਸ ਕਰਕੇ ਹੈ ਕਿ ਹਰੇਕ ਚਿੰਨ ਆਪਮੁਹਾਰ ਹੁੰਦਾ ਹੈ। ਭਾਸ਼ਾ ਨੂੰ ਸਮਾਜਿਕ ਪ੍ਰਸੰਗ ਤੋਂ ਵਿਛੁੰਨ ਕੇ ਸਾਰਥਿਕਤਾ ਪ੍ਰਦਾਨ ਨਹੀਂ ਕੀਤੀ ਜਾ ਸਕਦੀ। ਇਸ ਲਈ ਸੋਸਿਓਰ ਨੇ ਭਾਸ਼ਾਈ ਚਿੰਨ੍ਹਾਂ ਦੀ ਮੁੱਖ ਵਿਸ਼ੇਸ਼ਤ ਚਿੰਨ੍ਹਾਂ ਦੀ ਆਪਮੁਹਾਰੀ ਪ੍ਰਕਿਰਤੀ ਦੱਸੀ ਹੈ।
ਪ੍ਰਸ਼ਨ- ਧੁਨੀ ਵਿਗਿਆਨ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਵਿਭਿੰਨ ਪਰਕਾਰਾਂ ਸੰਬੰਦੀ ਚਰਚਾ ਵੀ ਕਰੋ।
ਉੱਤਰ- ਹਰ ਪ੍ਰਕਾਰ ਦੀ ਧੁਨੀ ਪੈਦਾ ਕਰਨ ਲਈ ਕੋਈ ਨਾ ਕੋਈ ਪ੍ਰਕਿਰਿਆ ਹੁੰਦੀ ਹੈ। ਜਦੋਂ ਵੀ ਕੋਈ ਦੋ ਵਸ ਤਾਂ ਇਕ ਦੂਜੀ ਨਾਲ ਟਕਰਾਉਂਦੀਆਂ ਹਨ ਤਾਂ ਧੁਨੀ ਉਤਪੰਨ ਹੁੰਦੀ ਹੈ। ਭਾਸ਼ਾ ਦੀਆਂ ਧੁਨੀਆਂ ਦੀ ਪੈਦਾ ਵੀ ਇਸੇ ਪ੍ਰਕਾਰ ਹੁੰਦੀ ਹੈ। ਜਦੋਂ ਕੋਈ ਦੋ ਅੰਗ ਇਕ ਦੂਜੇ ਨਾਲ ਸਪਰਸ਼ ਸਥਾਪਿਤ ਕਰਦੇ ਹਨ ਤਾਂ ਧੁਨੀ ਪੈਦਾ ਹੁੰਦੀ ਹੈ । ਧੁਨੀ ਦੇ ਅਧਿਐਨ ਨੂੰ ਧੁਨੀ ਵਿਗਿਆਨ (Phoneties) ਕਿਹਾ ਜਾਂਦਾ ਹੈ।
ਧੁਨੀ ਵਿਗਿਆਨ - ਧੁਨੀਆਂ ਦੇ ਵਿਗਿਆਨਕ ਅਧਿਐਨ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਹੈ। ਧੁਨੀ ਵਿਗਿਆਨ ਧੁਨੀਆਂ ਦਾ ਵਿਗਿਆਨ ਹੈ।
ਜਦੋਂ ਵੀ ਕੋਈ ਮਨੁੱਖੀ ਧੁਨੀ ਉਤਪੰਨ ਹੁੰਦੀ ਹੈ ਤਾਂ ਉਸ ਦਾ ਕੋਈ ਨਾ ਕੋਈ ਭਾਸ਼ਾਈ ਪ੍ਰਕਾਰਜ ਹੁੰਦਾ ਹੈ। ਭਾਸ਼ਾ ਦਾ ਮੁੱਖ ਸਰੋਕਾਰ ਸੰਚਾਰ ਹੈ । ਭਾਸ਼ਾਈ ਧੁਨੀਆਂ ਵੀ ਸੰਚਾਰ ਲਈ ਵਰਤੀਆਂ ਜਾਂਦੀਆਂ ਹਨ। ਸ਼ੀ-ਸ਼ੀ ਦੀ ਧੁਨੀ ਪੈਦਾ ਕਰਨਾ ਜਾਂ ਲੈਕਚਰ ਸਟੈਂਡ ਤੇ ਚਾਕ ਨਾਲ ਟਿੱਕ-ਇੱਕ ਦੀ ਆਵਾਜ਼ ਪੈਦਾ ਕਰਨ ਭਾਸ਼ਾਈ ਸੰਚਾਰ ਦੀਆਂ ਵਿਧੀਆਂ ਹਨ। ਇਸ ਲਈ ਉਤਪੰਨ ਕੀਤੀ ਧੁਨੀ ਨੇ ਭਾਸ਼ਾਈ ਬੁਲਾਰੇ ਦੇ ਮੂੰਹ ਵਿਚ ਨਿਕਲਕੇ ਸਰੋਤੇ ਦੇ ਕੰਨਾਂ ਤੱਕ ਪਹੁੰਚਣ ਹੁੰਦਾ ਹੈ। ਰੇਡੀਓ ਸਟੇਸ਼ਨ ਤੇ ਸਰੋਤਾਂ ਵਿਚ ਧੁਨੀ ਸੰਚਾਰ ਵੀ ਕਿਸੇ ਪ੍ਰਕਾਰ ਹੀ ਹੁੰਦਾ ਹੈ। ਇਸ ਪ੍ਰਕਾਰ ਧੁਨੀ ਅਧਿਐਨ ਦੇ ਤਿੰਨ ਪੱਖ ਬਣ ਜਾਂਦੇ ਹਨ। ਇਕ ਪੱਖ ਧੁਨੀਆਂ ਦੇ ਉਚਾਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੁੰਦਾ ਹੈ, ਦੂਜੇ ਪੱਖ ਧੁਨੀਆਂ ਦੀ ਯਾਤਰਾ ਕਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੁੰਦਾ ਹੈ। ਅਰਥਾਤ ਬੋਲੀ ਜਾਂ ਉਚਾਰੀ ਗਈ ਧੁਨੀ ਸਰੋਤੇ ਦੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ। ਰੇਡੀਓ ਟਰਾਂਸਫਾਰਮਰ ਤੋਂ ਛੱਡੀਆਂ ਧੁਨੀ ਤਰੰਗਾਂ ਸਰੋਤਿਆਂ ਤੱਕ ਕਿਵੇਂ ਪਹੁੰਚਦੀਆਂ ਹਨ । ਤੀਸਰਾ ਪੱਖ ਧੁਨੀਆਂ ਨੂੰ ਗ੍ਰਹਿਣ ਕਰਨ ਨਾਲ ਹੈ । ਧੁਨੀਆਂ ਕੰਨਾਂ ਤੋਂ ਸਰੋਤਾਂ ਦੇ ਦਿਮਾਗ ਤੱਕ ਕਿਵੇਂ ਪਹੁੰਚਦੀਆਂ ਹਨ। ਜਿਵੇਂ ਜਦੋਂ ਅਸੀਂ (ਪਲ) ਦਾ ਉਚਾਰਨ ਕਰਦੇ ਹਾਂ ਤਾਂ ਇਹ ਸ਼ਬਦ ਬੁੱਲਾਂ ਤੋਂ ਨਿਕਲਕੇ ਵਾਯੂ ਤਰੰਗਾਂ ਰਾਹੀਂ ਸਰੋਤੇ ਦੇ ਕੰਨਾਂ ਵਿੱਚ ਹੁੰਦਾ ਹੋਇਆ ਦਿਮਾਗ ਤੱਕ ਪਹੁੰਚਦਾ ਹੈ। ਜਦੋਂ ਧੁਨੀਆਂ ਦੇ ਉਚਾਰਨ ਅਮਲ ਦਾ ਅਧਿਐਨ ਕੀਤਾ ਜਾਵੇ ਤਾਂ ਇਸ ਨੂੰ ਉਚਾਰਨੀ ਧੁਨੀ ਵਿਗਿਆਨ (Articulatory Phonetics) ਕਿਹਾ ਜਾਂਦਾ ਹੈ । ਉਚਾਰਨੀ ਧੁਨੀ ਵਿਗਿਆਨ ਧੁਨੀਆਂ ਦੇ ਉਚਾਰਨ ਅਮਲ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੁੰਦਾ ਹੈ। ਜਿਵੇਂ /ਪ/ ਧੁਨੀ ਦੇ ਪੈਦਾ ਕਰਨ ਲਈ ਫੇਫੜਿਆਂ ਤੋਂ ਪੈਦਾ ਹੋਈ ਵਾਯੂ ਧਾਰਾ ਬੁੱਲਾਂ ਉੱਪਰ ਰੋਕੀ ਜਾਂਦੀ ਹੈ । ਇਸ ਲਈ /ਪ/ ਨੂੰ ਹੇਠੀ ਜਾਂ ਦੋ- ਹੋਠੀ ਧੁਨੀ ਕਿਹਾ ਜਾਂਦਾ ਹੈ।
ਉਚਾਰੀ ਗਈ /ਪ/ ਧੁਨੀ ਵਾਯੂ ਤਰੰਗਾਂ ਦੇ ਮਾਧਿਅਮ ਰਾਹੀਂ ਸਰੋਤੇ ਦੇ ਕੰਨਾਂ ਤੱਕ ਪਹੁੰਚਦੀ ਹੈ। ਜਦੋਂ ਧੁਨੀ ਸੰਚਾਰ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਵੇ ਤਾਂ ਇਸ ਨੂੰ ਸੰਚਾਰੀ ਧੁਨੀ ਵਿਗਿਆਨ (Acoustic Phonetics) ਦਾ ਨਾਂ ਦਿੱਤਾ ਜਾਂਦਾ ਹੈ ।
ਉਚਾਰਨ ਧੁਨੀ ਵਿਗਿਆਨ ਧੁਨੀ ਸੰਚਾਰ ਪ੍ਰਕਿਰਿਆ ਦਾ ਅਧਿਐਨ ਹੈ। ਸੰਚਾਰੀਤ ਧੁਨੀ ਵਿਗਿਆਨ ਵਿਚ ਧੁਨੀ ਤਰੰਗਾਂ (Sound Waves) ਆਵਰਤਨੀ ( Frequency) ਸ਼ੋਰ (Loudness) ਆਦਿ ਪੱਖਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ।
ਧੁਨੀ ਅਧਿਐਨ ਦਾ ਤੀਜਾ ਪੱਖ ਧੁਨੀਆਂ ਨੂੰ ਸਰਵਣ ਕਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੈ। ਭਾਸ਼ਾਈ ਬੁਲਾਰੇ ਦੁਆਰਾ ਪੈਦਾ ਕੀਤੀ ਗਈ ਧੁਨੀ ਨੂੰ ਸਰੋਤਾ ਕਿਵੇਂ ਸੁਣਦਾ ਹੈ। ਧੁਨੀ ਸ਼੍ਰਵਣ ਪ੍ਰਕਿਰਿਆ ਨਾਲ ਸੰਬੰਧਿਤ ਧੁਨੀ ਅਧਿਐਨ ਨੂੰ ਸ਼੍ਰਵਣੀ ਧੁਨੀ ਵਿਗਿਆਨ (Auditory Phonetics) ਕਿਹਾ ਜਾਂਦਾ ਹੈ । ਸ੍ਰਵਣੀ ਧੁਨੀ ਵਿਗਿਆਨ ਸਰੋਤੇ ਦੇ ਕੰਨਾਂ ਤੋਂ ਲੈ ਕੇ ਸਰੋਤੇ ਦੇ ਦਿਮਾਗ ਤੱਕ ਹੁੰਦੀ ਸ਼੍ਰਵਣੀ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ ।
ਸ਼੍ਰਵਣੀ ਧੁਨੀ ਵਿਗਿਆਨ ਧੁਨੀ-ਸ਼੍ਰਵਣ ਪ੍ਰਕਿਰਿਆ ਦਾ ਅਧਿਐਨ ਹੈ।
ਇਸ ਪ੍ਰਕਾਰ ਧੁਨੀ ਵਿਗਿਆਨ ਦੀ ਪਰਿਭਾਸ਼ਾ ਹਿੱਤ ਕਿਹਾ ਜਾ ਸਕਦਾ ਹੈ ਕਿ ਧੁਨੀਆਂ ਦੇ ਵਿਗਿਆਨਕ ਅਧਿਐਨ ਨਾਲ ਸੰਬੰਧਿਤ ਵਿਗਿਆਨ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਹੈ। ਧੁਨੀ ਵਿਗਿਆਨ ਦੇ ਤਿੰਨ ਪ੍ਰਕਾਰ ਹਨ। ਉਚਾਰਨੀ ਧੁਨੀ ਵਿਗਿਆਨ, ਸੰਚਾਰੀ ਧੁਨੀ ਵਿਗਿਆਨ ਅਤੇ ਸ਼੍ਰਵਣੀ ਧੁਨੀ ਵਿਗਿਆਨ । ਉਚਾਰਨੀ ਧੁਨੀ ਵਿਗਿਆਨ ਧੁਨੀਆਂ ਦੇ ਉਚਾਰਨ ਨਾਲ ਸੰਬੰਧਿਤ ਹੁੰਦਾ ਹੈ। ਸੰਚਾਰੀ ਧੁਨੀ ਵਿਗਿਆਨ ਵਿਚ ਧੁਨੀਆਂ ਦੇ ਸਫਰ
ਕਰਨ ਦੀ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ । ਸ਼੍ਰਵਣੀ ਧੁਨੀ ਵਿਗਿਆਨ ਵਿਚ ਧੁਨੀਆਂ ਦੀ ਸੁਣਨ ਪ੍ਰਕਿਰਿਆ ਦੇ ਵਿਭਿੰਨ ਪਹਿਲੂਆਂ ਨੂੰ ਅਧਿਐਨ ਦਾ ਆਧਾਰ ਬਣਾਇਆ ਜਾਂਦਾ ਹੈ। ਧੁਨੀ ਵਿਗਿਆਨ ਦੀ ਪ੍ਰੀਭਾਸ਼ਾ ਅਤੇ ਪਰਕਾਰਾਂ ਨੂੰ ਨਿਮਨ ਰੇਖਾਂਕ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ;
ਪ੍ਰਸ਼ਨ- ਧੁਨੀ ਉਚਾਰਨ ਪ੍ਰਕਿਰਿਆ ਕੀ ਹੈ ?
ਉੱਤਰ-ਧੁਨੀ ਉਚਾਰਨ ਪ੍ਰਕਿਰਿਆ ਦਾ ਸੰਬੰਧ ਧੁਨੀ ਉਚਾਰਨ ਵੇਲੇ ਫੇਫੜਿਆਂ ਤੋਂ ਲੈ ਕੇ ਬੁੱਲਾਂ ਦਰਮਿਆਨ ਵਾਪਰਦੀ ਉਚਾਰਨ ਪ੍ਰਕਿਰਿਆ ਨਾਲ ਹੈ । ਧੁਨੀ ਉਚਾਰਨ ਪ੍ਰਕਿਰਿਆ ਦੌਰਾਨ ਫੇਫੜਿਆਂ ਤੇ ਬੁੱਲਾਂ ਦਰਮਿਆਨ ਜੋ ਕਿਰਿਆਵਾਂ ਪ੍ਰਤੀਕਿਰਿਆਵਾਂ ਵਾਪਰਦੀਆਂ ਹਨ, ਉਨ੍ਹਾਂ ਦਾ ਅਧਿਐਨ ਉਚਾਰਨ ਪ੍ਰਕਿਰਿਆ ਦੇ ਅੰਤਰਗਤ ਕੀਤਾ ਜਾਂਦਾ ਹੈ। ਉਚਾਰਨ ਪ੍ਰਕਿਰਿਆ ਅਰਥਾਤ ਧੁਨੀ ਉਚਾਰਨ ਪ੍ਰਕਿਰਿਆ ਦੌਰਾਨ ਤਿੰਨ ਪਰਨਾਲੀਆਂ ਕਾਰਜਸ਼ੀਲ ਹੁੰਦੀਆਂ ਹਨ- ਸਾਹ ਪ੍ਰਣਾਲੀ (Respiratory System) ਧੁਨੀ ਪ੍ਰਣਾਲੀ (Phonatory System)ਅਤੇ ਉਚਾਰਨ ਪ੍ਰਣਾਲੀ (Articulatory System)।
ਸਾਹ ਪ੍ਰਣਾਲੀ- ਸਾਹ ਪ੍ਰਣਾਲੀ ਦਾ ਮੁੱਖ ਕਾਰਜ ਵਾਯੂ ਧਾਰਾ ਪੈਦਾ ਕਰਕੇ ਧੁਨੀ ਉਚਾਰਨ ਪ੍ਰਕਿਰਿਆ ਦਾ ਪ੍ਰਾਰੰਭ ਕਰਨਾ ਹੁੰਦਾ ਹੈ । ਵਾਯੂ ਧਾਰਾ ਪੈਦਾ ਕਰਨ ਵਿਚ ਫੇਫੜੇ, ਛਾਤੀ ਦੇ ਪੱਠੇ ਅਤੇ ਸਾਹ ਪ੍ਰਣਾਲੀ ਮੁੱਖ ਭੂਮਿਕਾ ਅਦਾ ਕਰਦੇ ਹਨ। ਛਾਤੀ ਦੇ ਪੱਠੇ ਫੇਫੜਿਆਂ ਤੇ ਦਬਾ ਪਾ ਕੇ ਵਾਯੂਧਾਰਾ ਨੂੰ ਬਾਹਰ ਵੱਲ ਧਕੇਲ ਦੇ ਹਨ ਜੋ ਸਾਹ ਨਲੀ ਵਿਚ ਪ੍ਰਵੇਸ਼ ਕਰਕੇ ਧੁਨੀ ਉਚਾਰਨ ਦਾ ਅਧਾਰ ਬਣਦੀ ਹੈ। ਵਾਯੂਧਾਰਾ ਵੱਖ ਵੱਖ ਤਰੀਕਿਆਂ ਰਾਹੀਂ ਧੁਨੀ ਉਚਾਰਨ ਪ੍ਰਕਿਰਿਆ ਦਾ ਆਧਾਰ ਬਣਦੀ ਹੈ। ਵਾਯੂਧਾਰਾ ਜਿਸ ਤਰੀਕੇ ਨਾਲ ਧੁਨੀ ਉਚਾਰਨ ਦਾ ਆਧਾਰ ਬਣਦੀ ਹੈ, ਉਸਨੂੰ ਪੌਣਧਾਰਾ ਵਿਧੀ (Air Stream mechanism) ਕਿਹਾ ਜਾਂਦਾ
ਹੈ। ਪੌਣਧਾਰਾ ਵਿਧੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਬਾਹਰ ਵਰਤੀ ਪੌਣਧਾਰਾ ਵਿਧੀ ਅਤੇ ਅੰਦਰਵਰਤੀ ਪੌਣਧਾਰਾ ਧਾਰਾ ਵਿਧੀ। ਜਦੋਂ ਧੁਨੀਆਂ ਦੇ ਉਚਾਰਨ ਵੇਲੇ ਵਾਯੂਧਾਰਾ ਫੇਫੜਿਆਂ ਤੋਂ ਬਾਹਰ ਵੱਲ ਨੂੰ ਆਉਂਦੀ ਹੈ ਤਾਂ ਇਸ ਨੂੰ ਬਾਹਰ ਵਰਤੀ ਪੌਣਧਾਰਾ ਵਿਧੀ ਕਿਹਾ ਜਾਂਦਾ ਹੈ। ਇਸ ਦੇ ਉਲਟ ਧੁਨੀਆਂ ਦੇ ਉਚਾਰਨ ਵੇਲੇ ਵਾਯੂ ਧਾਰਾ ਫੇਫੜਿਆਂ ਅੰਦਰ ਪਰਵੇਸ਼ ਕਰਦੀ ਹੋਵੇ ਤਾਂ ਉਸ ਨੂੰ ਅੰਦਰਵਰਤੀ ਪੌਣਧਾਰਾ ਵਿਧੀ ਕਿਹਾ ਜਾਂਦਾ ਹੈ-
ਧੁਨੀ ਪ੍ਰਣਾਲੀ- ਧੁਨੀ ਪ੍ਰਣਾਲੀ ਸਾਹ ਦੀ ਪ੍ਰਕਿਰਿਆ ਨੂੰ ਧੁਨੀ/ਗੂੰਜ ਵਿਚ ਤਬਦੀਲ ਕਰਦੀ ਹੈ। ਧੁਨੀ ਪ੍ਰਣਾਲੀ ਵਿਚ ਮੁੱਖ ਰੂਪ ਵਿਚ ਨਾਦ-ਤੰਤਰੀਆਂ (Vocal Cords) ਅਤੇ ਕੰਠ-ਪਠਾਰ ਕਾਰਜਸ਼ੀਲ ਹੁੰਦੇ ਹਨ। ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨਾਦ-ਤੰਤਰੀਆਂ ਰਾਹੀਂ ਲੰਘਾਕੇ ਹੀ ਧੁਨੀਆਂ ਦਾ ਉਚਾਰਨ ਕਰਦੀ ਹੈ। ਨਾਦ ਤੰਤਰੀਆਂ ਦੇ ਪ੍ਰਕਾਰ ਦੀਆਂ ਧੁਨੀਆਂ ਨੂੰ ਪੈਦਾ ਕਰਦੀਆਂ ਹਨ। ਨਾਦੀ ਜਾਂ ਸਘੋਸ਼ (Voiced) ਧੁਨੀਆਂ ਅਤੇ ਨਾਦ- ਰਹਿਤ ਜਾਂ ਅਘੋਸ਼ (Voiceless) ਧੁਨੀਆਂ। ਜਦੋਂ ਨਾਦ-ਤੰਤਰੀਆਂ ਦੇ ਦਰਮਿਆਨ ਦੀ ਵਿਥ (glottis) ਆਮ ਸਾਹ ਲੈਣ ਦੀ ਅਵਸਥਾ ਵਾਲੀ ਹੋਵੇ ਤਾਂ ਉਸ ਸਮੇਂ ਪੈਦਾ ਹੋਈਆਂ ਧੁਨੀਆਂ ਨਾਦ ਰਹਿਤ (Voiceless) ਜਾਂ ਅਘੋਸ਼ ਹੁੰਦੀਆਂ ਹਨ। ਜਿਵੇਂ ਪੰਜਾਬੀ ਦੀਆਂ ਕ, ਖ, ਚ, ਫ, ਤ, ਥ, ਪ, ਬ, ਹਿੰਦੀ ਦੀਆਂ क, ख, च, छ, त, ष, प, फ ਅਤੇ ਅੰਗਰੇਜੀ ਦੀਆਂ p, t, k ਆਦਿ ਧੁਨੀਆਂ ਨਾਕ ਰਹਿਤ ਜਾਂ ਅਘੋਸ਼ ਧੁਨੀਆਂ ਹਨ। ਜਦੋਂ ਨਾਕ ਤੰਤਰੀਆਂ ਦੀ ਵਿਥ (gloltis) ਬਹੁਤ ਘੱਟ ਹੁੰਦੀ ਹੈ ਅਤੇ ਹਵਾ ਇਨ੍ਹਾਂ ਵਿਚੋਂ ਸੰਘਰਸ਼ ਕਰਦੀ ਨਿਕਲਦੀ ਹੈ ਤਾਂ ਪੈਦਾ ਹੋਈਆਂ ਧੁਨੀਆਂ ਨਾਕੀ ਜਾਂ ਸਘੋਸ਼ (Voiced) ਹੁੰਦੀਆਂ ਹਨ। ਜਿਵੇਂ ਪੰਜਾਬੀ ਭਾਸ਼ਾ ਵਿੱਚ ਗ, ਘ, ਜ, ਝ, ਦ, ਧ, ਬ, ਭ, ਡ, ਢ ਹਿੰਦੀ ਵਿੱਚ ग, घ, द, ध, ज, ड, ब, भ ਅਤੇ ਅੰਗਰੇਜ਼ੀ ਵਿਚ b, d, g ਆਦਿ ਧੁਨੀਆਂ ਨਾਕੀ ਜਾਂ ਸਘੋਸ਼ (voiced) ਹੁੰਦੀਆਂ ਹਨ।
ਉਚਾਰਨ ਪ੍ਰਣਾਲੀ- ਉਚਾਰਨ ਪ੍ਰਣਾਲੀ ਧੁਨੀਆਂ ਦੇ ਉਚਾਰਨ ਅਮਲ ਨੂੰ ਸਾਕਾਰ ਕਰਦੀ ਹੈ। ਸਾਹ ਧੁਨੀ ਵਿਚ ਤਬਦੀਲ ਹੋਕੇ ਉਚਾਰਨ ਦੀ ਅਵਸਥਾ ਤੱਕ ਪਹੁੰਚਦਾ ਹੈ।
ਸਾਹ (Respiration) -> ਧੁਨੀ (Rhonation) -> ਉਚਾਰਨ (articulation)
ਉਚਾਰਨ ਪ੍ਰਕਿਰਿਆ ਵਿਚ ਸਮੁੱਚੇ ਉਚਾਰਨ ਅੰਗਾਂ ਨੂੰ ਲਿਆ ਜਾਂਦਾ ਹੈ। ਉਚਾਰਨ ਪ੍ਰਣਾਲੀ ਵਿਚ ਬੁੱਲ, ਦੰਦ-ਪਠਾਰ, ਤਾਲੂ, ਕਾਕਲ ਅਤੇ ਜੀਭ ਆਦਿ ਉਚਾਰਨ ਅੰਗਾਂ ਨੂੰ ਲਿਆ ਜਾਂਦਾ ਹੈ।
ਪ੍ਰਸ਼ਨ- ਉਚਾਰਨ ਅੰਗ/ਉਚਾਰਕ (Atliculators) ਕੀ ਹੁੰਦੇ ਹਨ ? ਇਹ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ- ਉਹ ਅੰਗ ਜੋ ਧੁਨੀ ਉਚਾਰਨ ਪ੍ਰਕਿਰਿਆ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਹਾਈ ਹੁੰਦੇ ਹਨ, ਉਨ੍ਹਾਂ ਨੂੰ ਉਚਾਰਨ ਅੰਗ ਕਿਹਾ ਜਾਂਦਾ ਹੈ । ਜਿਵੇਂ ਬੁੱਲ, ਦੰਦ, ਦੰਦ
ਪਠਾਰ, ਸਖਤ ਤਾਲੂ ਕੋਮਲਤਾਲ, ਕਾਕਲ, ਜੀਭ ਸਾਰੇ ਹੀ ਉਚਾਰਨ ਅੰਗ ਹਨ।
ਹੋਂਠ- ਹੋਂਠਾਂ ਰਾਹੀਂ ਦੋ ਤਰ੍ਹਾਂ ਦੀਆਂ ਧੁਨੀਆਂ ਪੈਦਾ ਕੀਤੀਆਂ ਜਾਂਦੀਆਂ ਹਨ। ਦੋ ਹੋਂਠੀ (bilabial) ਧੁਨੀਆਂ ਅਤੇ ਹੋਂਠੀ ਦੰਦੀ (labio-dental)। ਜਦੋਂ ਫੇਫੜਿਆਂ ਵਿੱਚੋਂ ਆਉਂਦੀ ਵਾਯੂ ਧਾਰਾ ਦੇ ਹੋਂਠਾਂ ਰਾਹੀਂ ਰੋਕ ਕੇ ਛੱਡੀ ਜਾਵੇ ਤਾਂ ਉਚਾਰੀਆਂ ਗਈਆਂ ਧੁਨੀਆਂ ਦੋ ਹੋਂਠੀ ਧੁਨੀਆਂ ਹੁੰਦੀਆਂ ਹਨ। ਪੰਜਾਬੀ ਦੀਆਂ ਪ, ਫ, ਬ, ਭ, ਮ ਹਿੰਦੀ ਦੀਆਂ प, फ, ब, भ, म ਅਤੇ ਅੰਗਰੇਜ਼ੀ ਦੀਆਂ p. b, m ਦੋ ਹੋਂਠੀ ਧੁਨੀਆਂ ਹਨ। ਪਰੰਤੂ ਜਦੋਂ ਫੇਫੜਿਆਂ ਵਿਚ ਆਉਂਦੀ ਵਾਯੂਧਾਰਾ ਹੋਂਠਾਂ ਅਤੇ ਦੰਦਾਂ ਦੁਆਰਾ ਆਸ਼ਿਕ ਰੂਪ ਵਿਚ ਰੋਕੀ ਜਾਂਦੀ ਹੈ ਤਾਂ ਉਚਾਰੀ ਗਈ ਧੁਨੀ ਹੋਂਠੀ-ਦੰਦੀ ਹੁੰਦੀ ਹੈ। ਜਿਵੇਂ ਕਿ t ਅਤੇ v ਧੁਨੀ ਹੋਂਠੀ ਦੰਦੀ ਹੈ। t ਅਘੋਸ਼ ਹੁੰਦੀ ਹੈ ਜਦੋਂ ਕਿ v ਸਘੋਸ਼ ਧੁਨੀ ਕਹੀ ਜਾਂਦੀ ਹੈ।
ਦੰਦ- ਦੰਦਾਂ ਰਾਹੀਂ ਦੰਤੀ (dental) ਧੁਨੀਆਂ ਪੈਦਾ ਹੁੰਦੀਆਂ ਹਨ। ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਦੰਦਾਂ ਦੇ ਉਚਾਰਨ ਸਥਾਨ ਤੇ ਡੱਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਪੰਜਾਬੀ ਵਿੱਚ ਤ,ਥ, ਦ, ਧ, ਨ ਹਿੰਦੀ ਵਿੱਚ त, ष, द, ध, न ਆਦਿ ਦੰਦੀ ਧੁਨੀਆਂ ਹਨ।
ਦੰਦ ਪਠਾਰ (Alveolar Ridge)-ਜਦੋਂ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਤੋਂ ਆਉਂਦੀ ਹਵਾ ਨੂੰ ਦੰਦਾਂ ਦੇ ਪਿਛਲੇ ਪਾਸੇ ਰੋਕਿਆ ਜਾਵੇ ਤਾਂ ਇਸ ਪ੍ਰਕਾਰ ਉਚਾਰੀਆਂ ਗਈਆਂ ਧੁਨੀਆਂ ਨੂੰ ਦੰਦ-ਪਠਾਰੀ (Alvealor) ਧੁਨੀਆਂ ਕਿਹਾ ਜਾਂਦਾ ਹੈ। ਅੰਗਰੇਜ਼ੀ ਦੀ (T) ਅਤੇ ਪੰਜਾਬੀ ਦੀ (ਲ) ਧੁਨੀ ਦੰਦ ਪਠਾਰੀ ਧੁਨੀਆਂ ਹਨ।
ਸਖਤ ਤਾਲੂ- Hard Plate- ਸਖਤ ਤਾਲੂ ਰਾਹੀਂ ਤਾਲਵੀ (Patalap) ਧੁਨੀਆਂ ਦਾ ਉਚਾਰਨ ਹੁੰਦਾ ਹੈ। ਫੇਫੜਿਆਂ ਵਿਚੋਂ ਆ ਰਹੀ ਵਾਯੂਧਾਰਾ ਜਦੋਂ ਸਖਤ ਤਾਲੂ ਤੇ ਡੱਕ ਕੇ ਛੱਡੀ ਜਾਂਦੀ ਹੈ ਤਾਂ ਉਚਾਰੀਆਂ ਗਈਆਂ ਤਾਲਵੀ ਹੁੰਦੀਆਂ ਹਨ। ਪੰਜਾਬੀ ਭਾਸ਼ਾ ਦੀਆਂ ਚ, ਛ, ਜ, ਝ, ਞ ਹਿੰਦੀ ਦੀਆਂ च, छ, ज, झ, ण ਅਤੇ ਅੰਗਰੇਜ਼ੀ ਦੀ (y) ਧੁਨੀ ਤਾਲਵੀਆਂ ਧੁਨੀਆਂ ਹਨ।
ਕੋਮਲਤਾਲੂ (Soft Plate)- ਕੋਮਲਤਾਤੂ ਤੋਂ ਕੋਮਲਤਾਲਵੀ (Velar) ਧੁਨੀਆਂ ਪੈਦਾ ਹੁੰਦੀਆਂ ਹਨ। ਪੰਜਾਬੀ ਦੀਆਂ ਕ, ਖ, ਗ, ਘ, ਙ, ਹਿੰਦੀ ਦੀਆਂ क, ख, ग, ध, ङ ਅੰਗਰੇਜ਼ੀ ਦੀਆਂ k, g ਧੁਨੀਆਂ ਕੋਮਲਤਾਲਵੀ ਧੁਨੀਆਂ ਹਨ।
ਕੋਮਲਤਾਲੂ ਸਿਰਫ ਕੋਮਲਤਾਲਵੀ ਧੁਨੀਆਂ ਦੇ ਉਚਾਰਨ ਦਾ ਆਧਾਰ ਹੀ ਨਹੀਂ ਬਣਦਾ ਸਗੋਂ ਕੋਮਲ ਤਾਲੂ ਹੀ ਮੋਖਿਕ (Oral) ਅਤੇ ਨਾਸਿਕੀ (Nasal) ਧੁਨੀਆਂ ਦੇ ਵਖਰੇਵੇਂ ਦਾ ਆਧਾਰ ਬਣਦਾ ਹੈ। ਜਦੋਂ ਕੋਮਲ ਤਾਲੂ ਉੱਪਰ ਨੂੰ ਉੱਠਿਆ ਹੁੰਦਾ ਹੈ ਤਾਂ ਇਸ ਪ੍ਰਕਾਰ ਨੱਕ ਦਾ ਰਸਤਾ ਬੰਦ ਹੋ ਜਾਂਦਾ ਹੈ । ਇਸ ਅਵਸਥਾ ਵਿਚੋਂ ਮੌਖਿਕ ਧੁਨੀਆਂ (Oral Sounds) ਦਾ ਉਚਾਰਨ ਹੁੰਦਾ ਹੈ। ਇਸ ਦੇ ਉਲਟ ਜਦੋਂ ਕੋਮਲ ਤਾਲੂ ਨਾ ਹੇਠਾਂ ਨੂੰ ਝੁਕਿਆ ਹੁੰਦਾ ਹੈ ਤਾਂ ਇਸ ਨਾਲ ਨੱਕ ਤੇ ਮੂੰਹ ਦੋਹਾਂ ਦਾ ਰਸਤਾ ਹੀ ਖੁੱਲ੍ਹ ਜਾਂਦਾ ਹੈ। ਇਸ ਅਵਸਥਾ ਵਿਚੋਂ ਨਾਸਿਕੀ (Nasal) ਧੁਨੀਆਂ ਦਾ ਉਚਾਰਨ ਹੁੰਦਾ ਹੈ। ਪੰਜਾਬੀ ਵਿਚ ਮ, ਨ, ਵ, ਙ. ਞ, ਹਿੰਦੀ ਵਿਚ ण, न, म ਅਤੇ ਅੰਗਰੇਜ਼ੀ ਵਿੱਚ m, n ਧੁਨੀਆਂ ਦਾ ਉਚਾਰਨ ਉਸ ਸਮੇਂ ਹੁੰਦਾ ਹੈ ਜਦੋਂ ਕੋਮਲ ਤਾਲੂ ਹੇਠਾਂ ਵੱਲ ਝੁਕਿਆ ਹੁੰਦਾ ਹੈ।
ਕਾਕਲ- ਕਾਕਲ ਦੇ ਉਚਾਰਨ ਸਥਾਨ ਤੋਂ ਬਹੁਤ ਘੱਟ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਅੰਗਰੇਜ਼ੀ ਭਾਸ਼ਾ ਵਿਚ (q) ਅਤੇ ਅਰਬੀ ਫਾਰਸੀ ਵਿਚ 9 ਕਾਕਲੀ ਧੁਨੀਆਂ ਹਨ।
ਜੀਭ- ਜੀਭ ਅਜਿਹਾ ਉਚਾਰਨ ਅੰਗ ਹੈ ਜਿਸ ਦੇ ਉਚਾਰਨ ਸਥਾਨ ਤੋਂ ਸਭ ਤੋਂ ਵੱਧ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਜੀਭ ਦੇ ਅਗਲੇ ਹਿੱਸੇ ਰਾਹੀਂ ਦੰਭੀ ਅਤੇ ਦੰਤ-
ਪਠਾਰੀ, ਵਿਚਕਾਰਲੇ ਹਿੱਸੇ ਰਾਹੀਂ ਤਾਲਵੀ ਅਤੇ ਜੀਭ ਦੇ ਪਿਛਲੇ ਹਿੱਸੇ ਰਾਹੀਂ ਕੋਮਲ ਤਾਲਵੀ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਪੰਜਾਬੀ ਵਿਚ ਤ, ਥ, ਦ, ਧ ਦੰਤੀ ਨ, ਲ, ਸ ਦੰਭ ਪਠਾਰਾ, ਚ, ਛ, ਜ, ਝ, ਣ, ਤਾਲਵੀ ਤੇ ਕ, ਖ, ਮ, ਘ, ਝ, ਕੋਮਲਤਾਲਵੀ ਧੁਨੀਆਂ ਹਨ।
ਪ੍ਰਸ਼ਨ- ਪੰਜਾਬੀ ਦੀਆਂ ਸ੍ਵਰ ਧੁਨੀਆਂ ਸੰਬੰਧੀ ਚਰਚਾ ਕਰੋ।
ਉੱਤਰ-ਪੰਜਾਬੀ ਭਾਸ਼ਾ ਵਿਚ ਕੁੱਲ 10 ਸ੍ਵਰ ਹਨ। ਅ, ਆ, ਐ, ਔ, ਇ, ਈ, ਉ, ਊ, ਓ। ਇਨ੍ਹਾਂ ਦਸਾਂ ਵਿਚ ਤਿੰਨ ਸ੍ਵਰ ਲਘੂ ਸ੍ਵਰ ਹਨ । ਲਘੂ ਸ੍ਵਰ ਅ, ਇ ਅਤੇ ਉ ਹਨ । ਬਾਕੀ 7 ਸ੍ਵਰ ਦੀਰਘ ਹਨ। ਦੀਰਘ ਸ੍ਵਰ ਵਿਚ ਆ, ਐ, ਔ, ਈ, ਏ, ਊ, ਓ ਹਨ । ਦੀਰਘ ਸ੍ਵਰ ਸ਼ਬਦ ਦੀਆਂ ਤਿੰਨਾਂ ਪ੍ਰਸਥਿਤੀਆਂ ਵਿਚ ਆ ਸਕਦੇ ਹਨ ਜਦੋਂ ਕਿ ਲਘੂ ਸ੍ਵਰ ਸ਼ਬਦ ਦੇ ਅਖੀਰ ਅਤੇ ਦੀਰਘ ਸ੍ਵਰ ਤੋਂ ਬਾਦ ਨਹੀਂ ਆ ਸਕਦੇ। ਸ੍ਵਰਾਂ ਦੀਆਂ ਬਾਕੀ ਵਿਸ਼ੇਸ਼ਤਾਵਾਂ ਨਿਮਨ ਲਿਖਤ ਅਨੁਸਾਰ ਹਨ-
ਅ- ਅਰਧ ਨੀਵਾਂ ਵਿਚਕਾਰਲਾ ਅਤੇ ਗੁਲਾਈ ਰਹਿਤ ਲਘੂ ਸ੍ਵਰ । ਇਸ ਸ੍ਵਰ ਸ਼ਬਦ ਦੇ ਅਖੀਰ ਅਤੇ ਦੀਰਘ ਸ੍ਵਰ ਤੋਂ ਬਾਦ ਨਹੀਂ ਆ ਸਕਦੇ।
(ਓ) ਸ਼ਬਦ ਦੇ ਸ਼ੁਰੂ ਵਿਚ :
ਅੱਕ
ਅਲ
(ਅ) ਸ਼ਬਦ ਦੇ ਵਿਚਕਾਰ :
ਪਲ/ਪ ਅ ਲ
ਕਲ/ਕ ਅ ਲ
(ਇ) ਅਰਧ ਉੱਚਾ, ਵਿਚਕਾਰਲਾ, ਗੁਲਾਈ ਰਹਿਤ, ਲਘੂ ।
ਇਹ ਸ਼ਬਦ ਦੇ ਅਖੀਰ ਵਿਚ ਅਤੇ ਦੀਰਘ ਸ੍ਵਰ ਤੋਂ ਬਾਦ ਨਹੀਂ ਆਉਂਦਾ।
(ਓ) ਸ਼ਬਦ ਦੇ ਸ਼ੁਰੂ ਵਿਚ :
ਇਸ
ਇਕ
(ਅ) ਸ਼ਬਦ ਦੇ ਵਿਚਕਾਰ :
ਸਿਰ/ ਸ ਇ ਰ/
ਸਥਿਰ/ਸ ਅ ਥ ਇ ਰ/
ਕਠਿਨ/ਕ ਅ ਠ ਇ ਨ/
ਉ = ਅਰਧ-ਉੱਚਾ, ਵਿਚਕਾਰਲਾ, ਗੁਲਾਈਦਾਰ, ਲਘੂ।
ਇਹ ਸ਼ਬਦ ਦੇ ਅਖੀਰ ਵਿਚ ਅਤੇ ਦੀਰਘ ਸ੍ਵਰ ਤੋਂ ਬਾਦ ਨਹੀਂ ਆਉਂਦਾ।
(ੳ) ਸ਼ਬਦ ਦੇ ਸ਼ੁਰੂ ਵਿਚ
ਉਸ/ ਉ ਸ/
ਸਹੁਰਾ / ਸ ਅ ਉ ਹ ਰ ਆ/
ਮਹੁਰਾ / ਮ ਅ ਮ ਉ ਹ ਰ ਆ/
ਰੂਸ / ਰ ਉ ਸ/
ਈ- ਅਗਲੇਰਾ, ਉੱਚਾ, ਗੁਲਾਈ ਰਹਿਤ ਅਤੇ ਦੀਰਘ।
ਇਹ ਸ੍ਵਰ ਸ਼ਬਦ ਦੇ ਮੁੱਢ ਵਿੱਚ, ਵਿਚਕਾਰ ਅਤੇ ਅਖੀਰ ਤੇ ਵਿਚਰ ਸਕਦਾ ਹੈ।
(ੳ) ਸ਼ਬਦ ਦੇ ਸ਼ੁਰੂ ਵਿਚ
ਈਨ
ਈਰਖਾ
ਈਸੜ
ਈਸਾ
(ਅ) ਸ਼ਬਦ ਦੇ ਵਿਚਕਾਰ
ਕਸੀਰ / ਕ ਅ ਸ ਈ ਰ /
ਨੀਰ / ਨ ਈ ਰ /
ਪੀਰ / ਪ ਈ ਰ /
ਕਸੀਸ / ਕ ਅ ਸ ਈ ਸ /
(ੲ) ਸ਼ਬਦ ਦੇ ਅਖੀਰ ਵਿਚ
ਈੜੀ / ਈ ੜ ਈ /
ਪੀਰੀ / ਪ ਈ ਰ ਈ /
ਹਾਥੀ / ਹ ਆ ਥ ਈ /
ਥਾਪੀ / ਥ ਆ ਪ ਈ /
ਏ- ਅਰਧ ਉੱਚਾ, ਅਗਲੇਰਾ, ਗੁਲਾਈ ਰਹਿਤ ਦੀਰਘ।
ਇਹ ਸ੍ਵਰ ਵੀ ਸ਼ਬਦ ਦੇ ਸ਼ੁਰੂ ਵਿਚ, ਵਿਚਕਾਰ ਤੇ ਅਖੀਰ ਤੇ ਆ ਸਕਦਾ ਹੈ।
(ੳ) ਸ਼ੁਰੂ ਵਿੱਚ
ਏਸ / ਏ ਸ /
ਏਧਰ / ਏ ਧ ਅ ਰ /
ਏਰਾ / ਏ ਰ ਆ/
ਏਕਤਾ / ਏ ਕ ਅ ਤ ਆ /
(ਅ) ਵਿਚਕਾਰ
ਹਨੇਰਾ / ਹ ਅ ਨ ਏ ਰ ਆ/
ਤੇਰਾ / ਤ ਏ ਰ ਆ/
ਸਵੇਰਾ / ਸ ਅ ਵ ਏ ਰ ਆ /
ਦੇਰੀ / ਦ ਏ ਰ ਈ /
(ੲ) ਅਖੀਰ ਵਿਚ
ਸਵੇਰੇ / ਸ ਅ ਵ ਏ ਰ ਏ /
ਕਾਮੇ / ਕ ਆ ਮ ਏ /
ਮਾਮੇ / ਮ ਆ ਮ ਏ /
ਬੱਚੇ / ਬ ਅ ਚ ਚ ਏ /
ਐ- ਨੀਵਾਂ, ਅਗਲੇਰਾ, ਗੁਲਾਈ ਰਹਿਤ ਦੀਰਘ। ਇਹ ਸ਼ਬਦ ਦੇ ਸ਼ੁਰੂ ਵਿਚ, ਵਿਚਕਾਰ ਅਤੇ ਅਖੀਰ ਵਿਚ ਆ ਸਕਦਾ ਹੈ।
(ੳ) ਸ਼ੁਰੂ ਵਿਚ
ਐਪਰ / ਐ ਪ ਅ ਰ /
ਐਨਕ / ਐ ਨ ਅ ਕ /
ਐਤਵਾਰ / ਐ ਤ ਵ ਆ ਰ /
ਐਸ਼ / ਐ ਸ਼ /
(ਅ) ਸ਼ਬਦ ਦੇ ਵਿਚਕਾਰ
ਸੈਰ / ਸ ਐ ਰ /
ਮੈਲੀ / ਮ ਐ ਲ ਈ /
ਖੈਰ / ਖ ਐ ਰ /
ਵੈਰੀ / ਵ ਐ ਰ ਈ /
(ੲ) ਸ਼ਬਦ ਦੇ ਅਖੀਰ ਵਿਚ
ਭੈ / ਭ ਐ /
ਲੈ/ ਲ ਐ/
ਹੈ / ਹ ਐ /
ਸ੍ਵੈ / ਸ ਵ ਐ /
ਆ- ਨੀਵਾਂ, ਗੁਲਾਈ ਰਹਿਤ, ਵਿਚਾਕਰਲਾ, ਦੀਰਘ/ਸ਼ਬਦ ਦੇ ਸ਼ੁਰੂ ਵਿਚ, ਅਖੀਰ ਤੇ ਵਿਚਕਾਰ ਆ ਸਕਦਾ ਹੈ।
(ੳ) ਸ਼ਬਦ ਦੇ ਸ਼ੁਰੂ ਵਿਚ
ਆਪ / ਆ ਪ /
ਆਸ / ਆ ਸ /
ਆਰ / ਆ ਰ /
ਆਕੀ / ਆ ਕ ਈ /
(ਅ) ਸ਼ਬਦ ਦੇ ਵਿਚਕਾਰ
ਸਾਰ / ਸ ਆ ਰ /
ਪਾਪ / ਪ ਆ ਪ /
ਸਾਕ / ਸ ਆ ਕ /
ਰਾਖ / ਰ ਆ ਖ /
(ੲ) ਸ਼ਬਦ ਦੇ ਅਖੀਰ ਵਿਚ
ਸਾਰਾ / ਸ ਆ ਰ ਆ /
ਕਾਰਾ / ਕ ਆ ਰ ਆ /
ਕਾਮਾ / ਕ ਆ ਮ ਆ /
ਰਾਖਾ / ਰ ਆ ਖ ਆ /
ਔ- ਨੀਵਾਂ, ਗੁਲਾਈਦਾਰ, ਪਿਛਲੇਰਾ, ਦੀਰਘ/ਸ਼ਬਦ ਦੇ ਸ਼ੁਰੂ ਵਿਚ, ਵਿਚਕਾਰ ਅਤੇ ਅਖੀਰ ਤੇ ਆ ਸਕਦਾ ਹੈ।
(ੳ) ਸ਼ੁਰੂ ਵਿਚ
ਔਖ /ਔ ਖ /
ਔਂਸ / ਔਂ ਸ /
(ਅ) ਵਿਚਕਾਰ
ਹਥੌੜਾ / ਹ ਅ ਥ ਔ ੜ ਆ /
ਪੌੜੀ / ਪ ਔ ੜ ਈ /
ਭੌਰਾ / ਭ ਔ ਰ ਆ /
ਕੌਡੀ / ਕ ਔ ਡ ਈ /
(ੲ) ਸ਼ਬਦ ਦੇ ਅਖੀਰ ਵਿਚ
ਜਲੌ / ਜ ਅ ਲ ਔ /
ਭੌਂ / ਭ ਔਂ /
ਸੌਂ / ਸ ਔਂ /
ਰੌਂ / ਰ ਔਂ /
ਓ- ਅਰਧ-ਉੱਚਾ, ਪਿਛਲੇਰਾ, ਗੁਲਾਈਦਾਰ, ਦੀਰਘ/ਸ਼ਬਦ ਦੇ ਸ਼ੁਰੂ ਵਿਚ, ਅਖੀਰ ਤੇ ਵਿਚਕਾਰ ਆ ਸਕਦਾ ਹੈ।
(ੳ) ਸ਼ਬਦ ਦੇ ਸ਼ੁਰੂ ਵਿਚ
ਓਟ / ਓ ਟ /
ਓਮ/ਓ ਮ/
ਓਕਲਾ / ਓ ਕ ਅ ਲ ਆ /
ਓੜਕ / ਓ ੜ ਅ ਕ /
(ਅ) ਸ਼ਬਦ ਦੇ ਵਿਚਕਾਰ
ਕੋੜੀ / ਕ ਓ ੜ ਈ /
ਧੋਬੀ / ਧ ਓ ਬ ਈ /
ਘੋਲ / ਘ ਓ ਲ /
ਮੋੜ / ਮ ਓ ੜ /
(ੲ) ਸ਼ਬਦ ਦੇ ਅਖੀਰ ਵਿਚ
ਘਿਓ / ਘ ਇ ਓ /
ਖਲੋ / ਖ ਅ ਲ ਓ /
ਕਰੋ / ਕ ਅ ਰ ਓ /
ਮਰੋ / ਮ ਅ ਰ ਓ /
ਊ- ਉੱਚਾ, ਪਿਛਲਾ, ਗੁਲਾਈਦਾਰ, ਦੀਰਘ। ਸ਼ਬਦ ਦੇ ਸ਼ੁਰੂ ਵਿਚ, ਅਖੀਰ ਅਤੇ ਵਿਚਕਾਰ ਆ ਸਕਦਾ ਹੈ।
(ਓ)
ਊਠ/ ਊ ਠ/
ਊੜਾ / ਊ ੜ ਆ /
ਊਤ / ਊ ਤ /
(ਅ) ਸ਼ਬਦ ਦੇ ਵਿਚਕਾਰ
ਕਸੂਰ / ਕ ਅ ਸ ਊ ਰ /
ਸੂਰ / ਸ ਊ ਰ /
ਮੂੜਾ / ਮ ਊ ੜ ਆ /
ਧੂਣੀ / ਧ ਊ ਣ ਈ /
(ੲ) ਸ਼ਬਦ ਦੇ ਅਖੀਰ ਵਿਚ
ਮਾਰੂ / ਮ ਆ ਰ ਊ /
ਕਾਲੂ / ਕ ਆ ਲ ਊ /
ਲਾਲੂ / ਲ ਆ ਲ ਊ /
ਕਚਾਲੂ / ਕ ਅ ਚ ਆ ਲ ਊ /
ਇਸ ਪ੍ਰਕਾਰ ਪੰਜਾਬੀ ਭਾਸ਼ਾ ਦੇ 10 ਸ੍ਵਰਾਂ ਵਿਚੋਂ ਤਿੰਨ ਸ੍ਵਰ ਅ, ਇ, ਉ ਲਘੂ ਹਨ ਅਤੇ ਬਾਕੀ 7 ਸ੍ਵਰ ਆ, ਔ, ਐ, ਈ, ਏ, ਊ, ਓ ਦੀਰਘ ਹਨ । ਲਘੂ ਸ੍ਵਰ ਸਿਰਫ ਸ਼ਬਦ ਦੇ ਸ਼ੁਰੂ ਅਤੇ ਵਿਚਕਾਰ ਹੀ ਆ ਸਕਦੇ ਹਨ ਜਦੋਂ ਕਿ ਦੀਰਘ ਸ੍ਵਰ ਸ਼ਬਦ ਦੀਆਂ ਤਿੰਨਾਂ ਹੀ ਪ੍ਰਸਥਿਤੀਆਂ ਵਿਚ ਵਿਚਾਰ ਸਕਦੇ ਹਨ।
ਪ੍ਰਸ਼ਨ- ਪੰਜਾਬੀ ਸ੍ਵਰਾਂ ਦੀ ਤਿੰਨ ਧਰਾਤਲੀ ਵੰਡ ਸੰਬੰਧੀ ਚਰਚਾ ਕਰੋ।
ਉੱਤਰ- ਪੰਜਾਬੀ ਸ੍ਵਰਾਂ ਦੀ ਤਿੰਨ ਧਰਾਤਲੀ ਵੰਡ ਨਿਮਨ ਅਨੁਸਾਰ ਹੈ:
(1) ਜੀਭ ਦੀ ਸਥਿਤੀ
(2) ਜੀਭ ਦੀ ਉਚਾਈ
(3) ਬੁੱਲਾਂ ਦੀ ਸਥਿਤੀ
(1) ਜੀਭ ਦੀ ਸਥਿਤੀ- ਜੀਭ ਦੀ ਸਥਿਤੀ ਦਾ ਭਾਵ ਹੈ ਕਿ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਕਿਹੜਾ ਹਿੱਸਾ ਕਾਰਜਸ਼ੀਲ ਰਹਿੰਦਾ ਹੈ। ਇਸ ਆਧਾਰ ਜੀਭ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਜੀਭ ਦਾ ਅਗਲਾ ਹਿੱਸਾ, ਜੀਭ ਦਾ ਵਿਚਕਾਰਲਾ ਹਿੱਸਾ ਅਤੇ ਜੀਭ ਦਾ ਪਿਛਲਾ ਹਿੱਸਾ। ਜਿਹੜੇ ਸ੍ਵਰਾਂ ਦੇ ਉਚਾਰਨ ਵੇਲੇ ਜੀਭ ਦਾ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ ਉਨ੍ਹਾਂ ਨੂੰ ਅਗਲੇਰੇ ਸ੍ਵਰ ਕਿਹਾ ਜਾਂਦਾ ਹੈ। ਜਦੋਂ ਸ੍ਵਰ ਦੇ ਉਚਾਰਨ ਵੇਲੇ ਜੀਭ ਦਾ ਵਿਚਕਾਰਲਾ ਹਿੱਸਾ ਕਾਰਜਸ਼ੀਲ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਵਿਚਕਾਰਲਾ ਸ੍ਵਰ ਕਿਹਾ ਜਾਂਦਾ ਹੈ। ਇਸ ਪ੍ਰਕਾਰ ਹੀ ਜਦੋਂ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਹਰਕਤ ਵਿਚ ਰਹਿੰਦਾ ਹੈ ਤਾਂ ਉਚਾਰੇ ਗਏ ਸ੍ਵਰ ਪਿਛਲੇਰੇ ਸ੍ਵਰ ਹੁੰਦੇ ਹਨ। ਪੰਜਾਬੀ ਭਾਸ਼ਾ ਵਿਚ ਈ, ਏ ਅਤੇ ਐ ਅਗਲੇਰੇ ਸ੍ਵਰ ਹਨ, ਇ, ਅ, ੳ, ਆ ਵਿਚਕਾਰਲੇ ਅਤੇ ਉ, ਔ, ਓ ਪਿਛਲੇਰੇ ਸ੍ਵਰ ਹਨ।
(2) ਜੀਭ ਦੀ ਉਚਾਈ- ਜੀਭ ਦੀ ਉਚਾਈ ਤੋਂ ਭਾਵ ਹੈ ਕਿ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਆਪਣੀ ਸਧਾਰਨ ਅਵਸਥਾ ਤੋਂ ਉੱਪਰ ਵੱਲ ਕਿੰਨੀ ਕੁ ਉਠਦੀ ਹੈ। ਜਦੋਂ ਜੀਭ ਉਪਰਲੇ ਜਬਾੜੇ ਦੇ ਬਿਲਕੁਲ ਨਜ਼ਦੀਕ ਚਲੀ ਜਾਂਦੀ ਹੈ ਤਾਂ ਉਚਾਰੇ ਗਏ ਸ੍ਵਰ ਉੱਚੇ ਸ੍ਵਰ ਹੁੰਦੇ ਹਨ ਅਤੇ ਜਦੋਂ ਸ੍ਵਰਾਂ ਦੇ ਉਚਾਰਨ ਵੇਲੇ ਜੀਭ ਆਪਣੀ ਸਧਾਰਨ ਅਵਸਥਾ ਵਿਚ ਹੀ ਰਹਿੰਦੀ ਹੈ ਤਾਂ ਉਚਾਰੇ ਗਏ ਸ੍ਵਰ ਨੀਵੇਂ ਸ੍ਵਰ ਹੁੰਦੇ ਹਨ। ਉੱਚੇ ਅਤੇ ਨੀਵੇਂ ਸ੍ਵਰ ਦੇ ਦਰਮਿਆਨ ਉਚਾਰ ਹੋਏ ਸ੍ਵਰਾਂ ਨੂੰ ਅਰਧ-ਉੱਚੇ ਅਤੇ ਅਰਧ ਨੀਵੇਂ ਸ੍ਵਰਾਂ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਈ ਅਤੇ ਊ ਉੱਚੇ ਸ੍ਵਰ ਹਨ, ਇ, ਉ ਅਰਧ ਉੱਚੇ ਏ, ਅ, ਓ ਅਰਧ ਨੀਵੇਂ ਅਤੇ ਐ, ਆ, ਔ, ਨੀਵੇਂ ਸ੍ਵਰ ਹਨ।
(3) ਬੁੱਲਾਂ ਦੀ ਸਥਿਤੀ- ਸ੍ਵਰਾਂ ਦੇ ਉਚਾਰਨ ਸਮੇਂ ਬੁੱਲਾਂ ਦੀ ਸਥਿਤੀ ਵੀ ਅਹਿਮ ਰੋਲ ਅਦਾ ਕਰਦੀ ਹੈ। ਕਈ ਸ੍ਵਰਾਂ ਦੇ ਉਚਾਰਨ ਸਮੇਂ ਬੁੱਲ ਗੁਲਾਈਦਾਰ ਸ਼ਕਲ ਅਖਤਿਆਰ ਕਰ ਜਾਂਦੇ ਹਨ। ਇਨ੍ਹਾਂ ਸ੍ਵਰਾਂ ਨੂੰ ਗੁਲਾਈਦਾਰ ਸ੍ਵਰ ਕਿਹਾ ਜਾਂਦਾ ਹੈ ਤੇ ਬਾਕੀ ਦੇ ਸ੍ਵਰ ਗੁਲਾਈ ਰਹਿਤ ਹਨ। ਪੰਜਾਬੀ ਭਾਸ਼ਾ ਵਿਚ ਉ, ਊ, ਓ, ਔ, ਗੁਲਾਈਦਾਰ ਸ੍ਵਰ ਹਨ ਅਤੇ ਈ, ਏ, ਐ, ਇ, ਅ, ਆ ਗੁਲਾਈ ਰਹਿਤ ਹਨ।
ਸੋ ਸ੍ਵਰਾਂ ਦੀ ਤਿੰਨ ਧਰਾਤਲੀ ਵੰਡ ਨੂੰ ਨਿਮਨਲਿਖਤ ਅਨੁਸਾਰ ਵੀ ਸਪੱਸ਼ਟ ਕੀਤਾ ਜਾ ਸਕਦਾ ਹੈ-
ਪ੍ਰਸ਼ਨ- ਲਘੂ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਦੇ ਲਘੂ ਸ੍ਵਰ ਕਿਹੜੇ-ਕਿਹੜੇ ਹਨ ?
ਉੱਤਰ- ਲਘੂ ਸ੍ਵਰ ਉਹ ਸ੍ਵਰ ਹੁੰਦੇ ਹਨ ਜਿਨ੍ਹਾਂ ਦਾ ਉਚਾਰਨ ਵਕਫਾ ਮੁਕਾਬਲਤਨ ਘੱਟ ਹੁੰਦੇ ਹਨ। ਇਨ੍ਹਾਂ ਦਾ ਉਚਾਰਨ ਵਕਫਾ ਦੀਰਘ ਸ੍ਵਰਾਂ ਤੋਂ ਤਕਰੀਬਨ ਅੱਧਾ ਹੁੰਦਾ ਹੈ। ਪੰਜਾਬੀ ਭਾਸ਼ਾ ਵਿਚ ਇ, ਅ, ਉ ਲਘੂ ਸ੍ਵਰ ਹਨ।
ਪ੍ਰਸ਼ਨ- ਦੋਹਰੇ ਸ੍ਵਰ ਕੀ ਹੁੰਦਾ ਹੈ ?
ਉੱਤਰ- ਪੰਜਾਬੀ ਉਚਾਰਨ ਵਿਚ ਆਮ ਤੌਰ ਤੇ ਇਕ ਉਚਾਰਖੰਡ ਵਿਚ ਸਿਰਫ ਇਕ ਸ੍ਵਰ ਹੀ ਉਚਾਰਿਆ ਜਾਂਦਾ ਹੈ। ਅਰਥਾਤ ਸ਼ਬਦ ਵਿਚ ਜਿੰਨੇ ਉਚਾਰ ਖੰਡ ਹੋਣਗੇ, ਉਨੇ ਹੀ ਸ੍ਵਰ ਉਚਾਰੇ ਜਾਣਗੇ । ਪ੍ਰੰਤੂ ਕਈ ਵਾਰ ਇਕ ਉਚਾਰ ਖੰਡ ਦੀ ਸਿਖਰ ਤੇ ਇਕ ਤੋਂ ਵੱਧ ਉਚਾਰ ਖੰਡ ਉਚਾਰੇ ਜਾਂਦੇ ਹਨ ਇਨ੍ਹਾਂ ਨੂੰ ਦੋਹਰੇ ਸ੍ਵਰ ਕਿਹਾ ਜਾਂਦਾ ਹੈ । ਦੋ ਸ੍ਵਰਾਂ ਦਾ ਅਜਿਹਾ ਸਹਿ ਵਿਚਰਨ ਜੋ ਸਿਰਫ ਇਕ ਉਚਾਰ ਖੰਡ ਦੀ ਸਿਖਰ ਤੇ ਹੀ ਉਚਾਰਿਆ ਜਾਵੇ, ਉਸਨੂੰ ਦੋਹਰੇ ਸ੍ਵਰ ਕਿਹਾ ਜਾਂਦਾ ਹੈ-
ਇਨ੍ਹਾਂ ਸ਼ਬਦਾਂ ਵਿਚ ਅਈ, ਅਊ ਅਤੇ ਅਏ ਦੋਹਰੇ ਸ੍ਵਰਾਂ ਦੀਆਂ ਉਦਾਹਰਨਾਂ ਹਨ।
ਪ੍ਰਸ਼ਨ- ਸ੍ਵਰ ਸੰਯੋਗ ਕੀ ਹੁੰਦਾ ਹੈ ?
ਉੱਤਰ-ਪੰਜਾਬੀ ਭਾਸ਼ਾ ਵਿਚ ਆਮ ਤੌਰ 'ਤੇ ਇਕ ਉਚਾਰਖੰਡ ਵਿਚ ਸਿਰਫ ਇਕ ਹੀ ਸ੍ਵਰ ਉਚਾਰਿਆ ਜਾਂਦਾ ਹੈ। ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਇਕ ਤੋਂ ਵੱਧ ਸ੍ਵਰ ਬਿਨਾਂ ਕਿਸੇ ਵਿਅੰਜਕ ਤੋਂ ਉਚਾਰੇ ਜਾਂਦੇ ਹਨ । ਇਹ ਸ੍ਵਰ ਵਿਭਿੰਨ ਪਰ ਨਾਲ ਲਗਦੇ ਵਿਅੰਜਨਾਂ ਦੀਆਂ ਸਿਖਰਾਂ ਤੇ ਉਚਾਰੇ ਜਾਂਦੇ ਹਨ। ਇਨ੍ਹਾਂ ਨੂੰ ਸ੍ਵਰ ਸੰਯੋਗ ਕਿਹਾ ਜਾਂਦਾ ਹੈ ।
ਦੋ ਜਾਂ ਦੋ ਤੋਂ ਵੱਧ ਸ੍ਵਰ ਦਾ ਵਿਚਰਨ ਜੋ ਵਿਭਿੰਨ ਪਰ ਜੁੜਵੇਂ ਉਚਾਰ ਖੰਡਾਂ ਦੀਆਂ ਸਿਖਰਾਂ ਤੇ ਵਿਚਰਦਾ ਹੋਵੇ, ਉਸ ਨੂੰ ਸ੍ਵਰ ਸੰਯੋਗ ਕਿਹਾ ਜਾਂਦਾ ਹੈ।
ਆਈ ਆ ਈ
- -
ਗਾਏ/ ਗ ਆ ਏ /
ਉਪਰੋਕਤ ਸ਼ਬਦ ਵਿਚ ਆਈ, ਆਏ, ਊਏ ਸ੍ਵਰ ਸੰਯੋਗ ਦੇ ਨਮੂਨੇ ਹਨ।
ਪ੍ਰਸ਼ਨ- ਅੰਦਰਲੇ ਗੁੱਟ ਦੇ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਵਿਚ ਇਹ ਕਿਹੜੇ- ਕਿਹੜੇ ਹਨ ?
ਉੱਤਰ- ਉਹ ਸ੍ਵਰ ਜਿਨ੍ਹਾਂ ਦਾ ਉਚਾਰਨ ਮੂੰਹ ਪੋਲ ਦੇ ਅੰਦਰ ਵਰਤੀ ਹਿੱਸੇ ਵਿਚ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਅੰਦਰਲੇ ਗੁੱਟ ਦੇ ਸ੍ਵਰ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਇ, ਅ, ਉ ਅੰਦਰਲੇ ਗੁੱਟ ਦੇ ਸ੍ਵਰ ਹਨ। ਇਹ ਸ੍ਵਰ ਲਘੂ ਸ੍ਵਰਾਂ ਦੀ ਵੰਨਗੀ ਵਿਚ ਵੀ ਰੱਖੇ ਜਾਂਦੇ ਹਨ।
ਪ੍ਰਸ਼ਨ- ਪੰਜਾਬੀ ਦੀਆਂ ਖੰਡੀ ਧੁਨੀਆਂ ਸੰਬੰਧੀ ਚਰਚਾ ਕਰੋ।
ਉੱਤਰ- ਧੁਨੀਆਂ ਨੂੰ ਭਾਸ਼ਾਈ ਪ੍ਰਕਾਰਜ ਦੀ ਦ੍ਰਿਸ਼ਟੀ ਤੋਂ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ। ਇਕ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜੋ ਭਾਸ਼ਾ ਵਿਚ ਸੁਤੰਤਰ ਰੂਪ ਵਿਚ ਵਰਤੀਆਂ ਜਾ ਸਕਦੀਆਂ ਹਨ, ਇਨ੍ਹਾਂ ਧੁਨੀਆਂ ਦਾ ਆਪਣਾ ਵੱਖਰਾ ਸੁਤੰਤਰ ਵਜੂਦ ਹੁੰਦਾ ਹੈ। ਇਨ੍ਹਾਂ ਧੁਨੀਆਂ ਨੂੰ ਖੰਡੀ ਧੁਨੀਆਂ ਆਖਿਆ ਜਾਂਦਾ ਹੈ। ਅਰਥਾਤ ਖੰਡੀ ਧੁਨੀਆਂ ਉਹ ਧੁਨੀਆਂ ਹਨ ਜੋ ਭਾਸ਼ਾ ਵਿਚ ਸੁਤੰਤਰ ਰੂਪ ਵਿਚ ਵਰਤੀਆਂ ਜਾਂਦੀਆਂ ਹਨ। ਖੰਡੀ ਧੁਨੀਆਂ ਵਿਚ ਸ੍ਵਰਾਂ, ਵਿਅੰਜਨ ਅਤੇ ਅਰਧ ਸ੍ਵਰਾਂ ਦੀ ਗੱਲ ਕੀਤੀ ਜਾਂਦੀ ਹੈ;
ਸ੍ਵਰ (Vowels) ਸ੍ਵਰ ਅਜਿਹੀਆਂ ਖੰਡੀ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਫੇਫੜਿਆਂ ਚੋਂ ਉਤਪੰਨ ਹੋਈ ਵਾਯੂਧਾਰਾ ਮੂੰਹ ਖੋਲ੍ਹ ਵਿਚੋਂ ਬੇਰੋਕ ਬਾਹਰ ਨਿਕਲਦੀ ਹੈ। ਪੰਜਾਬੀ ਭਾਸ਼ਾ ਵਿਚ ਕੁਲ 10 ਸ੍ਵਰ ਹਨ ਇਨ੍ਹਾਂ ਸ੍ਵਰਾਂ ਨੂੰ ਜੀਭ ਦੀ ਉਚਾਈ, ਜੀਭ ਦੀ ਸਥਿਤੀ ਅਤੇ ਬੁੱਲ੍ਹਾਂ ਦੀ ਸਥਿਤੀ ਦੇ ਅਧਾਰ ਤੇ ਵਿਭਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ।
ਜੀਭ ਦੀ ਉਚਾਈ- ਜੀਭ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਦੇ ਸ੍ਵਰਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾਂਦਾ ਹੈ।
ਉੱਚੇ ਸ੍ਵਰ
ਅਰਧ ਉੱਚੇ ਸ੍ਵਰ
ਅਰਧ ਨੀਵੇਂ ਸ੍ਵਰ
ਨੀਵੇਂ ਸ੍ਵਰ
ਪੰਜਾਬੀ ਦੇ ਸ੍ਵਰ ਵਿਚੋਂ ਈ, ਊ ਉੱਚੇ ਸ੍ਵਰ ਹਨ, ਇ, ਉ, ਅਰਧ-ਉੱਚੇ ਸ੍ਵਰ, ਏ, ਅਤੇ ਓ ਅਰਧ ਨੀਵੇਂ ਅਤੇ ਐ, ਆ, ਔ ਨੀਵੇਂ ਸ੍ਵਰ ਹਨ।
ਉੱਚੇ ਸ੍ਵਰ - ਈ ਊ
ਅਰਧ ਉੱਚੇ - ਇ ਉ
ਅਰਧ ਨੀਵੇਂ- ਏ, ਅ, ਓ
ਨੀਵੇਂ ਸ੍ਵਰ - ਐ, ਆ, ਔ
ਜੀਭ ਦੀ ਸਥਿਤੀ- ਜੀਭ ਦੀ ਸਥਿਤੀ ਦੇ ਆਧਾਰ 'ਤੇ ਪੰਜਾਬੀ ਦੇ ਸੁਰ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ । ਅਗਲੇ ਸ੍ਵਰ, ਪਿਛਲੇ ਸ੍ਵਰ ਅਤੇ ਵਿਚਲੇ ਸ੍ਵਰ । ਜਿਨ੍ਹਾਂ ਸ੍ਵਰਾਂ ਦਾ ਉਚਾਰਨ ਮੂੰਹ ਦੇ ਅਗਲੇ ਪਾਸੇ ਵੱਲ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਅਗਲੇ ਸ੍ਵਰ ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਸ੍ਵਰਾਂ ਦਾ ਉਚਾਰਨ ਮੂੰਹ ਦੇ ਪਿਛਲੇ ਪਾਸੇ ਵੱਲ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪਿਛਲੇ ਸ੍ਵਰ ਕਿਹਾ ਜਾਂਦਾ ਹੈ । ਅਗਲੇ ਅਤੇ ਪਿਛਲੇ ਸ੍ਵਰਾਂ ਦੇ ਦਰਮਿਆਨ ਵਿਚਰਦੇ ਸ੍ਵਰਾਂ ਨੂੰ ਵਿਚਲੇ ਸ੍ਵਰ ਕਿਹਾ ਜਾਂਦਾ ਹੈ। ਅਗਲੇ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ ਜਦੋਂ ਕਿ ਪਿਛਲੇ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕਾਰਜਸ਼ੀਲ ਹੁੰਦਾ ਹੈ। ਵਿਚਲੇ ਸ੍ਵਰਾਂ ਦੇ ਉਚਾਰਨ ਸਮੇਂ ਜੀਭ ਦਾ ਵਿਚਕਾਰਲੇ ਹਿੱਸਾ ਕਾਰਜਸ਼ੀਲ ਰਹਿੰਦਾ ਹੈ। ਪੰਜਾਬੀ ਭਾਸ਼ਾ ਦੇ ਅਗਲੇ, ਪਿਛਲੇ ਅਤੇ ਵਿਚਲੇ ਸ੍ਵਰ ਨਿਮਨ ਅਨੁਸਾਰ ਹਨ;
ਅਗਲੇ ਈ, ਏ, ਐ
ਵਿਚਲੇ ਇ, ਅ, ਉ, ਆ
ਪਿਛਲੇ ਊ, ਔ, ਓ
ਬੁੱਲ੍ਹਾਂ ਦੀ ਸਥਿਤੀ- ਬੁੱਲ੍ਹਾਂ ਦੀ ਸਥਿਤੀ ਅਨੁਸਾਰ ਪੰਜਾਬੀ ਸ੍ਵਰਾਂ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ। ਗੁਲਾਈਦਾਰ ਸ੍ਵਰ ਅਤੇ ਗੁਲਾਈ ਰਹਿਤ ਸ੍ਵਰ । ਪੰਜਾਬੀ ਭਾਸ਼ਾ ਵਿਚ ਕਈ ਸ੍ਵਰ ਐਸੇ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਬੁੱਲਾਂ ਦੀ ਸਥਿਤੀ/ਸ਼ਕਲ ਗੋਲ ਹੋ ਜਾਂਦੀ ਹੈ। ਇਨ੍ਹਾਂ ਸ੍ਵਰਾਂ ਨੂੰ ਗੁਲਾਈਦਾਰ ਸ੍ਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਊ, ਉ, ਓ, ਔ ਸ੍ਵਰ ਗੁਲਾਈਦਾਰ ਸ੍ਵਰ ਹਨ। ਪਰੰਤੂ ਜਿਨ੍ਹਾਂ ਸ੍ਵਰਾਂ ਦੇ ਉਚਾਰਨ ਵੇਲੇ ਬੁੱਲਾਂ ਦੀ ਸਥਿਤੀ ਚਪਟੀ ਰਹਿੰਦੀ ਹੈ, ਉਨ੍ਹਾਂ ਨੂੰ ਗੁਲਾਈ ਰਹਿਤ ਸ੍ਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਈ, ਏ, ਐ, ਇ, ਆ, ਅ ਗੁਲਾਈ ਰਹਿਤ ਸ੍ਵਰ ਹਨ।
ਗੁਲਾਈਦਾਰ ਸ੍ਵਰ - ਊ, ਉ, ਓ, ਔ
ਗੁਲਾਈ ਰਹਿਤ ਸ੍ਵਰ - ਈ, ਏ, ਐ, ਇ, ਆ, ਅ
2. ਵਿਅੰਜਨ (Consonants)- ਵਿਅੰਜਨ ਧੁਨੀਆਂ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਕਿਸੇ ਨਾ ਕਿਸੇ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿਚ 'ਡੱਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਉਨ੍ਹਾਂ ਧੁਨੀਆਂ ਨੂੰ ਵਿਅੰਜਨ ਕਿਹਾ ਜਾਂਦਾ ਹੈ। ਜਦੋਂ ਵਿਅੰਜਨਾਂ ਦਾ ਉਚਾਰਨ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਮੁਕੰਮਲ ਰੂਪ ਵਿੱਚ ਰੋਕ ਕੇ ਕੀਤਾ ਜਾਵੇ ਤਾਂ ਇਹ ਵਿਅੰਜਨ ਡੱਕਵੇਂ ਵਿਅੰਜਨ ਹੁੰਦੇ ਹਨ। ਪਰੰਤੂ ਜਦੋਂ ਧੁਨੀਆਂ ਦੇ ਉਚਾਰਨ ਵੇਲੇ ਅੰਸ਼ਕ ਰੂਪ ਵਿਚ ਵਾਯੂਧਾਰਾ ਨੂੰ ਰੋਕਿਆ ਜਾਵੇ ਤਾਂ ਉਚਾਰੀਆਂ ਗਈਆਂ ਧੁਨੀਆਂ ਅਡੱਕਵੇਂ ਵਿਅੰਜਨ ਦੀ ਵੰਨਗੀ ਵਿਚ ਆਉਂਦੀਆਂ ਹਨ।
ਪੰਜਾਬੀ ਵਿੱਚ ਪ, ਫ, ਬ, ਭ, ਤ, ਥ, ਦ, ਧ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਡੱਕਵੇਂ ਵਿਅੰਜਨ ਅਤੇ ਇਹਨਾਂ ਤੋਂ ਇਲਾਵਾ ਬਾਕੀ ਸਾਰੇ ਵਿਅੰਜਨ ਅਡੱਕਵੇਂ ਵਿਅੰਜਨ ਹਨ। ਡੱਕਵੇਂ ਅਤੇ ਅਡੱਕਵੇਂ ਵਿਅੰਜਨਾਂ ਨੂੰ ਅੱਗੋਂ ਉਚਾਰਨ ਸਥਾਨ ਅਤੇ ਉਚਾਰਨ ਲਹਿਜ਼ੇ ਦੇ ਲਿਹਾਜ਼ ਨਾਲ ਵਿਭਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ। ਇਨ੍ਹਾਂ ਦੀ ਵਰਗ ਵੰਡ ਨੂੰ ਨਿਮਨ ਚਾਰਟ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ-
3. ਅਰਧ ਸ੍ਵਰ/ਵਿਅੰਜਨ- ਕਈ ਧੁਨੀਆਂ ਅਜਿਹੀਆ ਹੁੰਦੀਆਂ ਹਨ ਜਿਨ੍ਹਾਂ ਨੂੰ ਨਾ ਤਾਂ ਸ੍ਵਰਾਂ ਦੀ ਵੰਨਗੀ ਵਿਚ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਵਿਅੰਜਨਾਂ ਦੀ। ਇਨ੍ਹਾਂ ਨੂੰ ਅਰਧ ਸ੍ਵਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਦੋ ਅਰਧ ਸ੍ਵਰ ਹਨ; ਯ ਅਤੇ ਵ। ਯ ਤਾਲਵੀ ਹੈ ਜਦੋਂ ਕਿ ਵ ਦੋ-ਹੋਂਠੀ। ਇਸ ਪ੍ਰਕਾਰ ਖੰਡੀ ਧੁਨੀਆਂ ਦੇ ਅੰਤਰਗਤ ਸ੍ਵਰਾਂ, ਵਿਅੰਜਨਾਂ ਅਤੇ ਅਰਧ-ਸ੍ਵਰਾਂ ਦੀ ਗੱਲ ਕੀਤੀ ਜਾਂਦੀ ਹੈ।
ਪ੍ਰਸ਼ਨ- ਪੰਜਾਬੀ ਦੀਆਂ ਅਖੰਡੀ ਧੁਨੀਆਂ (Superasegmental phonemes) ਬਾਰੇ ਚਰਚਾ ਕਰੋ।
ਉੱਤਰ-ਖੰਡੀ ਧੁਨੀਆਂ ਦੇ ਮੁਕਾਬਲੇ ਉੱਤੇ ਅਖੰਡੀ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜੋ ਭਾਸ਼ਾ ਵਿਚ ਸੁਤੰਤਰ ਨਾ ਹੋਣ। ਇਨ੍ਹਾਂ ਦੀ ਵਰਤੋਂ ਪ੍ਰਸੰਗ ਮੂਲਕ ਹੁੰਦੀ ਹੈ। ਇਹ ਸਿਰਫ ਖੰਡੀ ਧੁਨੀਆਂ ਨਾਲ ਹੀ ਆ ਸਕਦੀਆਂ ਹਨ। ਪੰਜਾਬੀ ਦੀਆਂ ਖੰਡੀ ਧੁਨੀਆਂ ਵਿਚ ਪਿੱਚ, ਸ੍ਵਰ, ਸੁਰ-ਲਹਿਰ, ਨਾਸਿਕਤਾ, ਦਬਾ ਦੀ ਗੱਲ ਕੀਤੀ ਜਾਂਦੀ ਹੈ।
1. ਪਿੱਚ (Pitch)- ਜਦੋਂ ਮਨੁੱਖ ਸਾਹ ਲੈਂਦਾ ਹੈ ਤਾਂ ਸੁਰ ਤੰਦਾਂ ਵਿਚ ਕੰਬਣੀ ਹੁੰਦੀ ਹੈ। ਇਹ ਕੰਬਣੀ ਘੱਟਦੀ ਵੱਧਦੀ ਰਹਿੰਦੀ ਹੈ। ਇਨ੍ਹਾਂ ਦੀ ਗਤੀ ਕਦੀ ਤੇਜ਼ ਹੁੰਦੀ ਹੈ ਅਤੇ ਕਦੀ ਹੌਲੀ। ਇਨ੍ਹਾਂ ਸੁਰ ਤੰਦਾਂ ਦੀ ਕੰਬਣੀ ਦੀ ਗਤੀ ਨੂੰ ਪਿੱਚ ਕਿਹਾ ਜਾਂਦਾ ਹੈ। ਪਿੱਚ ਕੰਬਾਹਟ ਦੀ ਰਫਤਾਰ ਹੈ। ਜਿਵੇਂ ਕਈ ਗੀਤਕਾਰ ਬਹੁਤ ਹੌਲੀ ਗਾਉਂਦੇ ਹਨ। ਕਈ ਬਹੁਤ ਉੱਚੀ। ਜੋ ਗਾਇਕ ਹੌਲੀ ਗਾਉਂਦੇ ਹਨ, ਉਨ੍ਹਾਂ ਦੀ ਪਿੱਚ ਨੀਵੀਂ ਹੁੰਦੀ ਹੈ ਜਦੋਂ ਕਿ ਜੋ ਗਾਇਕ ਉੱਚੀ ਗਾਉਂਦੇ ਹਨ ਉਨ੍ਹਾਂ ਦੀ ਪਿੱਚ ਉੱਚੀ ਹੁੰਦੀ ਹੈ। ਇਸ ਪ੍ਰਕਾਰ ਪਿੱਚ ਦੇ ਤਿੰਨ ਪ੍ਰਕਾਰ ਬਣ ਜਾਂਦੇ ਹਨ। ਉੱਚੀ ਪਿੱਚ, ਨੀਵੀਂ ਪਿੱਚ ਅਤੇ ਪੱਧਰੀ ਪਿੱਚ । ਉੱਚੀ ਪਿੱਚ ਵੇਲੇ ਸੁਰ-ਤੰਦਾਂ ਵਿਚ ਕੰਬਣੀ ਦੀ ਗਤੀ ਬਹੁਤ ਤੇਜ਼ੀ ਹੁੰਦੀ ਹੈ ਜਦੋਂ ਕਿ ਇਸ ਦੇ ਉਲਟ ਨੀਵੀਂ ਅਤੇ ਉੱਚੀ ਪਿੱਚ ਦੇ ਦਰਮਿਆਨ ਦੀ ਸੁਰ-ਤੰਦਾਂ ਦੀ ਕੰਬਣੀ ਨੂੰ ਪੱਧਰੀ ਪਿੱਚ ਕਿਹਾ ਜਾਂਦਾ ਹੈ।
2. ਸੁਰ- ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਸੁਰ-ਤੰਦਾਂ ਦੀ ਕੰਬਣੀ ਦੀ ਗਤੀ ਕਦੀ ਇਕੋ ਜਿਹੀ ਨਹੀਂ ਰਹਿੰਦੀ। ਇਹ ਕਦੀ ਘੱਟਦੀ ਰਹਿੰਦੀ ਹੈ ਅਤੇ ਕਦੀ ਵੱਧਦੀ। ਜਦੋਂ ਸੁਰ ਤੰਦਾਂ ਦੀ ਗਤੀ ਘੱਟਦੀ ਹੈ ਤਾਂ ਇਸ ਨੂੰ ਨੀਵੀਂ ਸੁਰ ਕਿਹਾ ਜਾਂਦਾ ਹੈ ਅਤੇ ਜਦੋਂ ਸੁਰ
ਤੰਦਾਂ ਦੀ ਗਤੀ ਵੱਧਦੀ ਹੈ ਤਾਂ ਇਸ ਨੂੰ ਉੱਚੀ ਸੁਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਪਿੱਚ ਹੇਠਲੇ ਪੱਧਰ ਤੋਂ ਉੱਪਰ ਵੱਲ ਨੂੰ ਜਾਂਦੀ ਹੈ ਤਾਂ ਇਸ ਨੂੰ ਉੱਚੀ ਸੁਰ ਕਿਹਾ ਜਾਂਦਾ ਹੈ ਪ੍ਰੰਤੂ ਜਦੋਂ ਪਿੱਚ ਉਪਰਲੇ ਲੈਵਲ ਤੋਂ ਹੇਠਾਂ ਵੱਲ ਨੂੰ ਡਿੱਗਦੀ ਹੈ ਤਾਂ ਇਸ ਨੂੰ ਨੀਵੀਂ ਸੁਰ ਕਿਹਾ ਜਾਂਦਾ ਹੈ। ਕਈ ਵਾਰ ਪਿੱਚ ਦਾ ਲੈਵਲ ਪੱਧਰਾ ਹੁੰਦਾ ਹੈ। ਪਿੱਚ ਨਾ ਘੱਟਦੀ ਹੈ ਨਾ ਵੱਧਦੀ ਹੈ ਜਦੋਂ ਸਮਾਨਾਂਤਰ ਵਿਚਰਦੀ ਹੈ। ਇਹ ਪੱਧਰੀ ਸੁਰ ਹੈ। ਪੰਜਾਬੀ ਵਿਚ ਤਿੰਨ ਸੁਰ ਹਨ। ਕਈ ਵਿਦਵਾਨਾਂ ਨੇ ਪੰਜਾਬੀ ਦੀਆਂ ਇਨ੍ਹਾਂ ਸੁਰਾਂ ਨੂੰ ਸੁਰ 1, ਸੁਰ 2 ਅਤੇ ਸੁਰ 3 ਦਾ ਨਾਂ ਵੀ ਦਿੱਤਾ ਹੈ।
ਨੀਵੀਂ ਸੁਰ-
ਘਰ / ਕ ਅੇ ਰ/
ਘੋੜਾ / ਕ ਓ ੜ ਆ /
ਧੋਬੀ / ਤ ਓ ਬ ਈ /
ਭਾਰ / ਪ ਆ ਰ /
ਢੋਲ / ਟ ਓ ਲ /
ਝੱਗ / ਚ ਅ ਗ ਗ/
ਉੱਚੀ ਸੁਰ-
ਮਾਘੀ / ਮ ਆ ਗ ਈ /
ਸਾਧੂ / ਸ ਆ ਦ ਊ /
ਲੱਭੂ / ਲ ਅ ਬ ਬ ਊ /
ਲੋਢਾ / ਲ ਓ ਡ ਡ ਆ/
ਮੱਝ / ਮ ਅ ਜ ਜ /
ਪੱਧਰੀ ਸੁਰ-
ਕਾਰ / ਕ ਆ ਰ /
ਸਿੰਗ / ਸ ਇ ਨ ਗ /
ਪਾਲ / ਪ ਆ ਲ /
3. ਵਾਕ ਸੁਰ (Intonation) - ਵਾਕ ਸੁਰ ਦਾ ਸੰਬੰਧ ਵੀ ਸੁਰ-ਤੰਦਾਂ ਦੀ ਕੰਬਣੀ ਨਾਲ ਹੈ ਪਰ ਵਾਕ ਸੁਰ ਦਾ ਪ੍ਰਕਾਰਜੀ ਘੇਰਾ ਅਲੱਗ ਹੈ । ਜਿੱਥੇ ਸੁਰ ਸਿਰਫ ਸ਼ਬਦ ਤੱਕ ਹੀ ਸੀਮਤ ਹੁੰਦੀ ਹੈ ਉੱਥੇ ਵਾਕ-ਸੁਰ ਦਾ ਘੇਰਾ ਵਾਕ ਹੈ । ਜਦੋਂ ਸੁਰ ਵਾਕ ਦੀ ਪੱਧਰ ਤੇ ਸਾਰਥਿਕ ਹੁੰਦੀ ਹੈ ਤਾਂ ਇਸ ਨੂੰ ਵਾਕ ਸੁਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਵਾਕ ਸੁਰ ਦੀ ਪਛਾਣ ਵਾਕ ਦੇ ਆਖਰੀ ਚਰਨ ਤੋਂ ਹੁੰਦੀ ਹੈ। ਪੰਜਾਬੀ ਵਾਕ ਪ੍ਰਬੰਧ ਵਿਚ ਵਾਕ ਸੁਰ ਦੇ ਮਿਲਦੇ ਵਿਭਿੰਨ ਪੈਟਰਨਾਂ ਵਿਚੋਂ ਨਿਮਨ ਲਿਖਤ ਤਿੰਨ ਵਾਕ ਪੈਟਰਨ ਪ੍ਰਮੁੱਖ ਹਨ :
(ੳ) ਬਿਆਨੀਆ ਵਾਕ
(ਅ) ਪ੍ਰਸ਼ਨਵਾਚਕ ਵਾਕ
(ੲ) ਵਿਸਮਕ ਵਾਕ
(ੳ) ਬਿਆਨੀਆ ਵਾਕ - ਬਿਆਨੀਆ ਵਾਕਾਂ ਵਿਚ ਵਾਕ ਦੇ ਅਖੀਰ ਤੇ ਸੁਰ ਨੀਵੀਂ ਹੁੰਦੀ ਹੈ। ਜਿਵੇਂ ਉਹ ਘਰ ਆ ਗਿਆ ਹੈ।
(ਅ) ਪ੍ਰਸ਼ਨਵਾਚਕ ਵਾਕ - ਪ੍ਰਸ਼ਨਵਾਚਕ ਵਾਕ ਵਿਚ ਆਮ ਤੌਰ ਤੇ ਵਾਕ ਦੇ ਅਖੀਰ ਤੇ ਉੱਚੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ । ਉਦਾਹਰਨ ਲਈ ਹੇਠ ਲਿਖਿਆਂ ਵਾਕ ਦੇਖਿਆ ਜਾ ਸਕਦਾ ਹੈ;
ਉਹ ਆ ਗਿਆ ਹੈ ?
ਉਪਰੋਕਤ ਕਿਸਮ ਦੇ ਵਾਕਾਂ ਵਿਚ ਵਾਕ ਦੇ ਅਖੀਰ ਤੇ ਆਮ ਤੌਰ ਤੇ ਉੱਚੀ ਸੁਰ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਪ੍ਰੰਤੂ ਜਿਹੜੇ ਪ੍ਰਸ਼ਨਵਾਚਕ ਵਾਕ ਕੀ, ਕਦ, ਕਦੋਂ, ਕਿਉਂ, ਅਰਥਾਤ ਕ ਵਰਗੇ ਦੇ ਪ੍ਰਸ਼ਨਵਾਚਕ ਅੰਸ਼ਾਂ ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੇ ਅਖੀਰ ਤੇ ਨੀਵੀਂ ਸੁਰ ਹੀ ਆਉਂਦੀ ਹੈ। ਜਿਵੇਂ-
ਕੀ ਉਹ ਆ ਗਿਆ ਹੈ ?
(ੲ) ਵਿਸਮਕ ਵਾਕ- ਵਿਸਮਕ ਵਾਕ ਭਾਸ਼ਾਈ ਬੁਲਾਰੇ ਦੀਆਂ ਮਨੋ-ਬਿਰਤੀਆਂ ਨੂੰ ਸਾਕਾਰ ਕਰਦੇ ਹਨ। ਇਨ੍ਹਾਂ ਵਿਚ ਆਮ ਤੌਰ ਤੇ ਸੁਰ ਉੱਚ ਪੱਧਰੀ ਹੀ ਰਹਿੰਦੀ ਹੈ। ਜਿਵੇਂ ਖੁਸ਼ੀ ਦੇ ਮੌਕੇ ਤੇ ਕੀਤੇ ਭਾਵਨਾਤਮਿਕ ਇਜ਼ਹਾਰ ਸਮੇਂ ਉੱਚ ਪੱਧਰੀ ਸੁਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਉਹ ਆ ਗਿਆ ਏ!
(4) ਨਾਸਿਕਤਾ- ਨਾਸਿਕਤਾ ਦਾ ਸੰਬੰਧ ਉਚਾਰਨ ਲਹਿਜੇ ਨਾਲ ਵਧੇਰੇ ਹੈ। ਮੌਖਿਕ ਸ੍ਵਰਾਂ ਨੂੰ ਨਾਸਿਕ ਸ੍ਵਰਾਂ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਨਾਸਿਕਤਾ ਕਿਹਾ ਜਾਂਦਾ ਹੈ।
ਸਾਗ > ਸਾਂਗ
ਅੱਗ > ਅੰਗ
ਪੰਜਾਬੀ ਭਾਸ਼ਾ ਵਿਚ ਨਾਸਿਕਤਾ ਨੂੰ ਸਾਕਾਰ ਕਰਨ ਦੀਆਂ ਦੋ ਵਿਧੀਆਂ ਹਨ;
ਬਿੰਦੀ ਦੀ ਵਰਤੋਂ।
ਟਿੱਪੀ ਦੀ ਵਰਤੋਂ।
ਬਿੰਦੀ ਦੀ ਵਰਤੋਂ ਆਮ ਤੌਰ ਤੇ ਦੀਰਘ ਸ੍ਵਰਾਂ ਨਾਲ ਕੀਤੀ ਜਾਂਦੀ ਹੈ ਜਾਂ ਬਿੰਦੀ ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਮਾਤਰਾ ਵਰਣ ਦੇ ਉੱਪਰ ਜਾਂ ਸੱਜੇ ਪਾਸੇ ਲੱਗੀ ਹੋਵੇ।
ਸਾਗ > ਸਾਂਗ
ਸੌਗੀ > ਸੌਂਗੀ
ਸੀ > ਸੀਂ
ਟਿੱਪੀ ਦੀ ਵਰਤੋਂ ਲਘੂ ਸ੍ਵਰਾਂ ਨਾਲ ਕੀਤੀ ਜਾਂਦੀ ਹੈ।
ਜਿਵੇਂ-
ਸਿੰਘ
ਅੰਗ
ਸੰਘ
ਲੰਘ
ਮਿੰਨੀ
ਇਸ ਤਰ੍ਹਾਂ ਨਾਸਿਕਤਾ ਦੀ ਵਰਤੋਂ ਵਿਚ ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਬਿੰਦੀ ਅਤੇ ਟਿੱਪੀ। ਬਿੰਦੀ ਦੀ ਵਰਤੋਂ ਦੀਰਘ ਸ੍ਵਰਾਂ ਨਾਲ ਕੀਤੀ ਜਾਂਦੀ ਹੈ ਜਦੋਂ ਕਿ ਟਿੱਪੀ ਦੀ ਵਰਤੋਂ ਲਘੂ ਸ੍ਵਰਾਂ ਨਾਲ ਕੀਤੀ ਜਾਂਦੀ ਹੈ।
5. ਦਬਾ- ਹਰ ਇਕ ਭਾਸ਼ਾ ਦਾ ਆਪਣਾ ਉਚਾਰਨ ਪੈਟਰਨ ਹੁੰਦਾ ਹੈ ਜਿਵੇਂ ਪੰਜਾਬੀ ਸੁਰ ਭਾਸ਼ਾ ਹੈ, ਹਿੰਦੀ ਭਾਸ਼ਾ ਵਿਚ ਉਚਾਰਨ ਵਕਫੇ ਦੀ ਖਾਸ ਅਹਮੀਅਤ ਹੈ। ਅੰਗਰੇਜ਼ੀ ਭਾਸ਼ਾ ਬਲਾਤਮਕ ਭਾਸ਼ਾ ਹੈ। ਪੰਜਾਬੀ ਭਾਸ਼ਾ ਵਿਚ ਭਾਵੇਂ ਦਬਾ ਇਕ ਸਾਰਥਕ ਇਕਾਈ
ਨਹੀਂ ਹੈ ਪ੍ਰੰਤੂ ਕਈ ਪਰਸਥਿਤੀਆਂ ਦੇ ਅੰਤਰਗਤ ਪੰਜਾਬੀ ਭਾਸ਼ਾ ਵਿਚ ਤਬਾ ਵੀ ਇਕ ਸਾਰਥਿਕ ਇਕਾਈ ਵਜੋਂ ਕਾਰਜਸ਼ੀਲ ਹੁੰਦਾ ਹੈ।
ਜਿਵੇਂ-
ਸਤ > ਸੱਤ (ਸ ਅ ਤ ਤ)
ਪਤਾ > ਪੱਤਾ (ਪ ਅ ਤ ਤ ਆ)
ਸਦਾ > ਸੱਦਾ (ਸ ਅ ਦ ਦ ਆ)
ਭਰਾ (ਕਣਕ ਦੀ ਪੰਡ) > ਭਰਾ (ਭਰਾ)
ਘੜਾ (ਪਾਣੀ ਦਾ) > ਘੜਾ (ਕੋਈ ਚੀਜ਼ ਘੜਣੀ)
ਇਸ ਪ੍ਰਕਾਰ ਦਬਾ ਵੀ ਪੰਜਾਬੀ ਭਾਸ਼ਾ ਵਿਚ ਇਕ ਸਾਰਥਿਕ ਇਕਾਈ ਹੈ । ਪ੍ਰੰਤੂ ਇਹ ਅੰਗਰੇਜ਼ੀ ਭਾਸ਼ਾ ਵਿਚ ਉਨੀ ਸਾਰਥਿਕ ਨਹੀਂ ਹੈ। ਇਸ ਲਈ ਪੰਜਾਬੀ ਦੀਆਂ ਅਖੰਡੀ ਧੁਨੀਆਂ ਦੇ ਵਿਵਰਣ ਵਾਲੇ ਸਾਨੂੰ ਪਿੱਚ, ਸੁਰ, ਵਾਕ-ਸੁਰ, ਨਾਸਿਕਤਾ ਅਤੇ ਦਬਾ ਜਿਹੀਆਂ ਖੰਡੀ ਧੁਨੀਆਂ ਦਾ ਜ਼ਿਕਰ ਕਰਨਾ ਪਵੇਗਾ।
ਪ੍ਰਸ਼ਨ- ਪੰਜਾਬੀ ਸੁਰ-ਪ੍ਰਬੰਧ (Tone System) ਉੱਤੇ ਇਕ ਨੋਟ ਲਿਖੋ।
ਉੱਤਰ-ਪੰਜਾਬੀ ਇਕ ਸੁਰ-ਭਾਸ਼ਾ ਹੈ। ਪੰਜਾਬੀ ਵਿਚ ਸੁਰ ਦਾ ਵਿਕਾਸ ਸਘੋਸ਼ ਮਹਾਪ੍ਰਾਣ ਧੁਨੀਆਂ ਭ, ਧ, ਢ, ਝ, ਘ ਧੁਨੀਆਂ ਦੇ ਲੋਪ ਹੋਣ ਕਰਕੇ ਅਤੇ (ਹ) ਧੁਨੀ ਦੇ ਆਪਣੇ ਨੇੜਲੇ ਸ੍ਵਰ ਦੇ ਪ੍ਰਭਾਵ ਅਧੀਨ ਹੋਣ ਕਰਕੇ ਹੋਇਆ ਹੈ। ਸਘੋਸ਼ ਮਹਾਪ੍ਰਾਣ ਧੁਨੀਆਂ ਪੰਜਾਬੀ ਭਾਸ਼ਾ ਵਿਚ ਲਿਖੀਆਂ ਤਾਂ ਜਾਂਦੀਆਂ ਹਨ ਪਰ ਉਚਾਰਨ ਵਿਚੋਂ ਇਹ ਧੁਨੀਆਂ ਲੋਪ ਹੋ ਗਈਆਂ ਹਨ। ਇਨ੍ਹਾਂ ਧੁਨੀਆਂ ਦੀ ਜਗ੍ਹਾ ਤੋਂ ਹੁਣ ਮਾਰਕ ਹੁੰਦੀ ਹੈ।
ਪੰਜਾਬੀ ਭਾਸ਼ਾ ਵਿਚ ਸੁਰ ਸ਼ਬਦ ਤੱਕ ਹੀ ਸੀਮਤ ਰਹਿੰਦੀ ਹੈ। ਅਰਥਾਤ ਪੰਜਾਬੀ ਭਾਸ਼ਾ ਵਿਚ ਸੁਰ ਦਾ ਦਾਇਰਾ ਸਿਰਫ ਸ਼ਬਦ ਹੀ ਹਨ। ਇਸ ਲਈ ਜਦੋਂ ਅਸੀਂ ਸੁਰ ਬਾਰੇ ਚਰਚਾ ਕਰਨੀ ਹੈ ਤਾਂ ਨਿਰੋਲ ਸਘੋਸ਼ ਮਹਾਪ੍ਰਾਣ ਧੁਨੀਆਂ ਅਤੇ (ਹ) ਧੁਨੀ ਬਾਰੇ ਹੀ ਚਰਚਾ ਕਰਨੀ ਹੈ।
ਭ, ਧ, ਢ, ਝ, ਘ ਧੁਨੀਆਂ ਅਤੇ ਸੁਰ- ਪੰਜਾਬੀ ਭਾਸ਼ਾ ਵਿਚ ਸਘੋਸ਼ ਮਹਾਪ੍ਰਾਣ ਧੁਨੀਆਂ ਸੁਰ ਵਿਚ ਤਬਦੀਲ ਹੋ ਗਈਆਂ ਹਨ। ਜਦੋਂ ਇਹ ਧੁਨੀਆਂ ਸ਼ਬਦ ਦੇ ਸ਼ੁਰੂ ਵਿਚ ਆਉਂਦੀਆਂ ਹਨ ਤਾਂ ਇਹ ਆਪਣੇ ਵਰਗ ਦੇ ਪਹਿਲੇ ਵਿਅੰਜਨ ਨਾਲ ਨੀਵੀਂ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ । ਅਰਥਾਤ ਭ, ਧ, ਢ, ਝ, ਘ ਕ੍ਰਮਵਾਰ ਪ, ਤ, ਟ, ਚ, ਕ ਵਿਚ ਤਬਦੀਲ ਹੋ ਜਾਂਦੇ ਹਨ ਤਦ ਇਨ੍ਹਾਂ ਤੇ ਨੀਵੀਂ ਸੁਰ ਮਾਰਕ ਕੀਤੀ ਜਾਂਦੀ ਹੈ;
ਭਾਰ > /ਪ ਆ ਰ /
ਧੋਬੀ > /ਤ ਓ ਬ ਈ /
ਢਾਬ > /ਟ ਆ ਬ /
ਝਾੜੂ > /ਚ ਆ ੜ ਊ /
ਘਰ > /ਕ ਅ ਰ /
ਜਦੋਂ ਇਹ ਧੁਨੀਆਂ ਸ਼ਬਦ ਦੇ ਅਖੀਰ ਤੇ ਆਉਂਦੀਆਂ ਹਨ ਤਾਂ ਇਹ ਆਪਣੇ ਹੀ ਵਰਗ ਦੀ ਤੀਜੀ ਧੁਨੀ ਨਾਲ ਉੱਚੀ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ। ਅਰਥਾਤ ਭ, ਧ, ਢ, ਝ, ਘ ਕ੍ਰਮਵਾਰ ਬ, ਦ, ਡ,ਜ, ਮ ਵਿਚ ਬਦਲ ਜਾਂਦੇ ਹਨ ਤੇ ਇਨ੍ਹਾਂ ਤੇ ਉੱਚੀ ਸੁਰ () ਮਾਰਕ ਹੁੰਦੀ ਹੈ।?
ਮਾਘ > /ਮ ਆ ਗ /
ਮਾਝ > /ਮ ਆ ਜ /
ਸਾਧ > / ਸ ਆ ਦ /
ਕਾਢ > / ਕ ਆ ਢ /
ਲਾਭ > / ਲ ਆ ਬ /
ਇਸੇ ਤਰ੍ਹਾਂ ਹੀ ਇਹ ਧੁਨੀਆਂ ਸ਼ਬਦ ਦੇ ਵਿਚਕਾਰ ਵੀ ਸੁਰ ਦਾ ਸੰਕੇਤ ਦਿੰਦੀਆਂ ਹਨ। ਇਹ ਧੁਨੀਆਂ ਸ਼ਬਦ ਦੇ ਵਿਚਕਾਰ ਵਿਚ ਸਦਾ ਹੀ ਆਪਣੇ ਵਰਗ ਦੀ ਤੀਸਰੀ ਧੁਨੀ ਬ, ਦ, ਡ, ਜ, ਗ ਵਿਚ ਤਬਦੀਲ ਹੁੰਦੀਆਂ ਹਨ। ਪ੍ਰੰਤੂ ਇੱਥੇ ਸੁਰ ਦੀ ਵਰਤੋਂ ਇਕ ਸਾਰ ਨਹੀਂ ਹੈ। ਕਿਤੇ ਸੁਰ ਨੀਵੀਂ ਆਉਂਦੀ ਹੈ ਅਤੇ ਕਿਤੇ ਉੱਚੀ। ਉਦਾਹਰਨ ਲਈ;
ਮਾਘੀ > / ਮ ਆ ਗ ਈ /
ਮਘਾਈ > / ਮ ਆ ਗ ਆ ਈ /
ਜਿਵੇਂ (ਮਾਘੀ) ਵਿਚ ਤਾਂ ਸੁਰ ਉੱਚੀ ( ) ਆਉਂਦੀ ਹੈ ਪਰ ਮਘਾਈ ਵਿਚ ਨੀਵੀਂ ()। ਇਸ ਦਾ ਸੰਬੰਧ ਦਬਾ ਨਾਲ ਹੈ । ਜਦੋਂ ਸ਼ਬਦ ਵਿਚ ਦਬਾ ਇਨ੍ਹਾਂ ਧੁਨੀਆਂ ਤੋਂ ਪਹਿਲਾਂ ਪੈਂਦਾ ਹੈ ਤਾਂ ਉੱਥੇ ਸੁਰ ਉੱਚੀ ਉਚਾਰੀ ਜਾਂਦੀ ਹੈ। ਜਿਵੇਂ (ਮਾਘੀ) ਸ਼ਬਦ ਵਿਚ ਦਬਾ (ਘ) ਧੁਨੀ ਤੋਂ ਪਹਿਲਾਂ ਆਉਂਦਾ ਹੈ। ਇਸ ਕਰਕੇ ਇੱਥੇ ਸੁਰ ਉੱਚੀ ਹੈ ਪਰ (ਮਘਾਈ) ਵਿਚ ਦਬਾ (ਘ) ਧੁਨੀ ਤੋਂ ਬਾਦ ਆਉਂਦਾ ਹੈ। ਇਸ ਲਈ ਇੱਥੇ ਸੁਰ ਨੀਵੀਂ ਹੈ ()। ਇਸ ਪ੍ਰਕਾਰ ਜਦੋਂ ਦਬਾ ਇਨ੍ਹਾਂ ਧੁਨੀਆਂ ਤੋਂ ਪਹਿਲਾਂ ਪੈਂਦਾ ਹੈ ਤਾਂ ਇਨ੍ਹਾਂ ਦਾ ਉਚਾਰਨ ਉੱਚਾ ਸੁਰ ਵਿਚ ਹੁੰਦਾ ਹੈ ਪਰ ਜਦੋਂ ਦਬਾ ਇਸ ਤੋਂ ਬਾਦ ਦੇ ਸ੍ਵਰ ਉੱਤੇ ਪੈਂਦਾ ਹੈ ਤਾਂ ਇਹ ਨੀਵੀਂ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ; 1. ਦਬਾ ਪਹਿਲਾ
ਮਾਘੀ > / ਮ ਆ ਗ ਈ /
2. ਦਬਾ ਬਾਦ
ਸੁਧਾਈ > / ਸ ਉ ਦ ਆ ਈ /
ਕਢਾਈ > / ਕ ਅ ਡ ਆ ਈ /
ਲਭਾਈ > / ਲ ਅ ਧ ਆ ਈ /
ਸੁਝਾਈ > / ਸ ਉ ਜ ਆ ਈ /
ਪੰਜਾਬੀ ਵਿਚ ਸੁਰ ਪ੍ਰਬੰਧ ਦਾ ਦੂਜਾ ਵਾਹਕ (ਹ) ਹੈ। (ਹ) ਧੁਨੀ ਵੀ ਬਹੁਤੀਆਂ ਪ੍ਰਸਥਿਤੀਆਂ ਦੇ ਅੰਤਰਗਤ ਸੁਰ ਵਿਚ ਤਬਦੀਲ ਹੋ ਜਾਂਦੀ ਹੈ।
ਸ਼ਬਦ ਦੀ ਅਖੀਰਲੀ ਸਥਿਤੀ- ਸ਼ਬਦ ਦੇ ਅਖੀਰ ਵਿਚ ਪੂਰਬੀ ਉਪਭਾਸ਼ਾਵਾਂ ਵਿਚ (ਹ) ਧੁਨੀ ਤਕਰੀਬਨ ਉਚਾਰਨ ਵਿਚੋਂ ਲੋਪ ਹੋ ਗਈ ਹੈ। ਇਥੇ ਹਮੇਸ਼ਾ ਹੀ ਉੱਚੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ;
ਖਾਹ > ਖ ਆ
ਜਾਹ > ਜ ਆ
ਬਹਿ > ਬ ਐ
ਲਹਿ > ਲ ਐ
ਸ਼ਬਦ ਦੇ ਵਿਚਕਾਰ- ਸ਼ਬਦ ਦੇ ਵਿਚਕਾਰ (ਹ) ਧੁਨੀ ਦੀ ਵਰਤੋਂ ਵਿਭਿੰਨ ਉਪ ਭਾਸ਼ਾਵਾਂ
ਵਿਚ ਅਲੱਗ-ਅਲੱਗ ਹੁੰਦੀ ਹੈ। ਮਾਝੀ ਵਿਚ (ਹ) ਧੁਨੀ ਸਦਾ ਹੀ ਸੁਰ ਵਿਚ ਉਚਾਰੀ ਜਾਂਦੀ ਹੈ। ਜਿਵੇਂ-
ਕਾਹਲ> / ਕ ਆ ਲ / ਉੱਚੀ ਸੁਰ
ਬਾਹਰ > / ਬ ਆ ਰ / ਉੱਚੀ ਸੁਰ
ਕਹਾਰ > / ਕ ਆ ਰ/ ਨੀਵੀਂ ਸੁਰ
ਬਹਾਰ > / ਬ ਆ ਰ / ਨੀਵੀਂ ਸੁਰ
ਲਾਹੋਰ > / ਲ ਔ ਰੇ / ਨੀਵੀਂ ਸੁਰ
ਇਸ ਪ੍ਰਕਾਰ ਮਾਝੀ ਉਪਭਾਸ਼ਾ ਵਿਚ (ਹ) ਧੁਨੀ ਦਾ ਉਚਾਰਨ ਹਮੇਸ਼ਾ ਹੀ ਸੁਰ ਵਿਚ ਕੀਤਾ ਜਾਂਦਾ ਹੈ। ਉਪਰੋਕਤ ਉਦਾਹਰਨਾਂ ਵਿਚ ਤਿੰਨ ਸ਼ਬਦਾਂ ਕਹਾਰ, ਬਹਾਰ, ਲਾਹੌਰ ਵਿਚ ਨੀਵੀਂ ਸੁਰ ਦੀ ਵਰਤੋਂ ਕੀਤੀ ਗਈ ਹੈ ਜਦੋਂ ਕਿ ਕਾਹਲ, ਬਾਹਰ ਵਿਚ ਉੱਚੀ ਸੁਰ ਦੀ। ਇੱਥੇ ਉੱਚੀ ਜਾਂ ਨੀਵੀਂ ਸੁਰ ਦਾ ਆਉਣਾ ਸ਼ਬਦ ਦੀ ਉਚਾਰ ਖੰਡੀ ਬਣਤਰ ਉੱਤੇ ਨਿਰਭਰ ਕਰਦਾ ਹੈ। ਜੇਕਰ (ਹ) ਧੁਨੀ ਤੋਂ ਪਹਿਲੀ ਦੀ ਧੁਨੀ ਲਘੂ ਧੁਨੀ ਹੈ ਅਰਥਾਤ ਅ, ਇ, ਉ ਵਿਚੋਂ ਕੋਈ ਇਕ ਧੁਨੀ ਆਉਂਦੀ ਹੈ ਤਾਂ ਸੁਰ ਨੀਵੀਂ ਹੋਵੇਗੀ ਪਰ ਜੇਕਰ ਇਨ੍ਹਾਂ ਤੋਂ ਪਹਿਲਾਂ ਦੀ ਧੁਨੀ ਦੀਰਘ ਹੈ ਤਾਂ ਸੁਰ ਉੱਚੀ ਹੋਵੇ। ਲਘੂ ਅਤੇ ਦੀਰਘ ਸ੍ਵਰ ਨੂੰ ਬਲ ਨਾਲ ਵੀ ਜੋੜਿਆ ਜਾ ਸਕਦਾ ਹੈ। ਜੇਕਰ ਬਲ ਪਹਿਲਾਂ ਆਉਂਦਾ ਹੈ ਤਾਂ ਉੱਚੀ ਸੁਰ ਦੀ ਵਰਤੋਂ ਕੀਤੀ ਜਾਵੇਗੀ ਪਰ ਜੇ ਬਲ ਬਾਦ ਵਿਚ ਆਉਂਦਾ ਹੈ ਤਾਂ ਨੀਵੀਂ ਸੁਰ ਦੀ।
ਇਸ ਪ੍ਰਕਾਰ ਮਾਝੀ ਉਪ ਭਾਸ਼ਾ ਵਿਚ (ਹ) ਧੁਨੀ ਦੀ ਵਰਤੋਂ ਹਮੇਸ਼ਾ ਸੁਰ ਵਿਚ ਹੀ ਹੁੰਦੀ ਹੈ।
ਬਾਕੀ ਦੀਆਂ ਉਪਭਾਸ਼ਾਵਾਂ ਵਿਚ (ਹ) ਧੁਨੀ ਦੀ ਵਰਤੋਂ ਮਾਝੀ ਨਾਲੋਂ ਭਿੰਨ ਹੈ। ਇਨ੍ਹਾਂ ਉਪਭਾਸ਼ਾਵਾਂ ਵਿਚ ਸ਼ਬਦ ਦੇ ਵਿਚਕਾਰ ਕਈ ਵਾਰ ਸੁਰ ਅਤੇ ਕਈ ਵਾਰ ਵਿਅੰਜਨੁਮਾ ਉਚਾਰਨ ਹੁੰਦਾ ਹੈ। ਜਿਵੇਂ-
ਬਾਹਰ > / ਬ ਆ ਰ / ਉੱਚੀ ਸੁਰ
ਸ਼ਹਿਰ > / ਸ਼ ਐ ਰ / ਉੱਚੀ ਸੁਰ
ਨਹਿਰ > / ਨ ਐ ਰ / ਉੱਚੀ ਸੁਰ
ਬਹਾਰ > / ਬ ਅ ਹ ਆ ਰ /
ਮਹਾਤਮਾ > / ਮ ਅ ਹ ਆ ਤ ਮ ਆ /
ਕਹਾਣੀ > / ਕ ਅ ਹ ਆ ਣ ਈ /
ਇਸ ਪ੍ਰਕਾਰ ਮਾਝੀ ਤੋਂ ਇਲਾਵਾ ਦੂਜੇ ਉਪਭਾਸ਼ਾਵਾਂ ਵਿਚ (ਹ) ਧੁਨੀ ਦੀ ਵਰਤੋਂ ਵਿਭਿੰਨ ਹੈ।
ਸ਼ਬਦ ਦੀ ਮੁੱਢਲੀ ਸਥਿਤੀ ਵਿਚ (ਹ) ਧੁਨੀ ਦਾ ਉਚਾਰਨ ਤਕਰੀਬਨ ਸਾਰੀਆਂ ਹੀ ਉਪਭਾਸ਼ਾਵਾਂ ਵਿਚ ਵਿਅੰਜਨ ਵਾਲਾ ਰਹਿੰਦਾ ਹੈ।
ਇਸ ਪ੍ਰਕਾਰ ਪੰਜਾਬੀ ਸੁਰ ਪ੍ਰਬੰਧ ਸੰਬੰਧੀ ਚਰਚਾ ਕਰਨ ਉਪਰੰਤ ਹੇਠ ਲਿਖੇ ਨੁਕਤੇ ਉਜਾਗਰ ਹੁੰਦੇ ਹਨ-
1. ਪੰਜਾਬੀ ਵਿਚ ਸੁਰ ਦਾ ਘੇਰਾ ਸ਼ਬਦ ਹੈ।
2. ਇਕ ਸ਼ਬਦ ਤੇ ਇਕ ਹੀ ਸੁਰ ਆਉਂਦੀ ਹੈ।
3. ਪੰਜਾਬੀ ਵਿਚ ਸੁਰਾਂ ਦੀ ਗਿਣਤੀ ਤਿੰਨ ਹੈ।
4. ਸੁਰ ਬਦਲਣ ਨਾਲ ਅਰਥਾਂ ਵਿਚ ਵੀ ਪਰਿਵਰਤਨ ਆਉਂਦਾ ਹੈ।
5. ਪੰਜਾਬੀ ਵਿਚ ਸੁਰਾਂ ਦਾ ਵਿਕਾਸ ਸਘੋਸ਼ ਮਹਾਂ ਪ੍ਰਾਣ ਧੁਨੀਆਂ ਦੇ ਲੋਪ ਹੋ ਜਾਣ ਕਰਕੇ ਹੋਇਆ।
ਪ੍ਰਸ਼ਨ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਕਰੋ।
ਉੱਤਰ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਨਿਮਨ ਅਨੁਸਾਰ ਕੀਤਾ ਜਾਂਦਾ ਹੈ ।
1. ਦੋ-ਹੋਠੀ ਵਿਅੰਜਨ
2. ਦੰਭੀ ਵਿਅੰਜਨ
3. ਉਲਟ ਜੀਭੀ ਵਿਅੰਜਨ
4. ਤਾਲਵੀ ਵਿਅੰਜਨ
5. ਕੰਠੀ ਵਿਅੰਜਨ
6. ਸੁਰ ਯੰਤਰੀ ਵਿਅੰਜਨ
1. ਦੋ- ਹੋਠੀ ਵਿਅੰਜਨ (bilabilal Consonants)- ਵਿਅੰਜਨ ਦੋ ਹੋਂਠੀ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਤੋਂ ਆਉਂਦੀ ਵਾਯੂਧਾਰਾ ਨੂੰ ਬੁੱਲਾਂ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ । ਪੰਜਾਬੀ ਵਿਚ ਪ, ਫ, ਬ, ਭ, ਮ, ਵ ਦੋ-ਹੋਂਠੀ ਵਿਅੰਜਨ ਹਨ। ਇਹਨਾਂ ਵਿਚੋਂ ਪ, ਫ, ਬ, ਭ ਮੌਖਿਕ ਹਨ, ਮ ਨਾਸਿਕੀ ਹੈ ਅਤੇ ਵ ਅਰਧ-ਸ੍ਵਰ ਵਿਅੰਜਨ ਹੈ। ਪ ਅਤੇ ਫ ਅਘੋਸ਼ ਧੁਨੀਆਂ ਹਨ ਜਦੋਂ ਕਿ ਬ ਅਤੇ ਭ ਸਘੋਸ਼ ਹਨ। ਇਸੇ ਤਰ੍ਹਾਂ ਫ ਅਤੇ ਭ ਮਹਾਂਪ੍ਰਾਣ ਹਨ ਅਤੇ ਪ ਅਤੇ ਬ ਅਲਪ ਪ੍ਰਾਣ ਹਨ। ਨਾਸਿਕੀ ਧੁਨੀ ਵਿਚ ਅਘੋਸ਼/ਸਘੋਸ਼ ਅਤੇ ਅਲਪ ਪ੍ਰਾਣ ਮਹਾਂ ਪ੍ਰਾਣ ਦਾ ਨਿਖੇੜਾ ਨਹੀਂ ਹੁੰਦਾ।
2. ਦੰਤੀ ਵਿਅੰਜਨ (Dental Consonents)- ਪੰਜਾਬੀ ਵਿਚ ਦੰਤੀ ਧੁਨੀਆਂ ਦੇ ਅੰਤਮਤ ਤ, ਥ, ਦ, ਧ, ਨ, ਲ, ਰ, ਸ ਧੁਨੀਆਂ ਆਉਂਦੀਆਂ ਹਨ। ਤ, ਥ, ਦ, ਧ ਧੁਨੀਆਂ ਡੱਕਵੀਆਂ ਹਨ ਜਦੋਂ ਕਿ ਨ, ਲ, ਰ, ਸ ਧੁਨੀਆਂ ਅਡੱਕਵੀਆਂ ਹਨ। ਇਸ ਤਰ੍ਹਾਂ ਤ, ਥ, ਦ, ਧ, ਲ, ਰ, ਸ ਧੁਨੀਆਂ ਮੌਖਿਕ ਹਨ ਜਦੋਂ ਕਿ ਨ ਧੁਨੀ ਨਾਸਕੀ ਧੁਨੀ ਹੈ । ਤ, ਥ ਅਘੋਸ਼ ਧੁਨੀਆਂ ਹਨ ਜਦੋਂ ਕਿ ਦ, ਧ ਸਘੋਸ਼ ਧੁਨੀਆਂ ਹਨ। ਤ ਤੇ ਦ ਅਲਪ ਪ੍ਰਾਣ ਹਨ ਜਦੋਂ ਕਿ ਥ ਅਤੇ ਧ ਮਹਾਂਪ੍ਰਾਣ ਧੁਨੀਆਂ ਹਨ । ਪੰਜਾਬੀ ਦੀਆਂ ਡੱਕਵੀਆਂ ਧੁਨੀਆਂ ਨੂੰ ਨਿਮਨ ਰੇਖਾਂਕ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ;
ਅਘੋਸ਼ ਸਘੋਸ਼
ਅਲਪਪ੍ਰਾਣ ਪ, ਭ, ਟ, ਚ, ਕ ਬ, ਦ, ਡ, ਜ, ਗ
ਮਹਾਪ੍ਰਾਣ ਫ, ਥ, ਠ, ਛ, ਖ ਭ, ਧ, ਢ, ਝ, ਘ
ਲ, ਰ, ਸ ਧੁਨੀਆਂ ਵਿਚੋਂ (ਲ) ਧੁਨੀ ਪਾਰਸਵਿਕ ਹੈ, ਰ, ਟਰਿਲ ਅਤੇ ਸ ਸਪਰਸ਼ੀ ਧੁਨੀ ਹੈ। ਇਨ੍ਹਾਂ ਧੁਨੀਆਂ ਵਿਚ ਅਘੋਸ਼ ਸਘੋਸ਼, ਅਲਪ ਪ੍ਰਾਣ ਅਤੇ ਮਹਾਪ੍ਰਾਣ ਦਾ ਨਿਖੇੜਾ ਸਾਰਥਿਕ ਨਹੀਂ ਹੈ।
3. ਉਲਟਜੀਭੀ ਵਿਅੰਜਨ- ਉਲਟਜੀਭੀ ਵਿਅੰਜਨਾਂ ਦਾ ਉਚਾਰਨ ਜੀਭ ਨੂੰ ਉਲਟਾ ਕਰਕੇ ਤਾਲੂ ਨਾਲ ਸਪਰਸ਼ ਸਥਾਪਿਤ ਕਰਕੇ ਹੁੰਦਾ ਹੈ। ਪੰਜਾਬੀ ਟ, ਠ, ਡ ਅਤੇ ਢ ਧੁਨੀਆਂ ਡੱਕਵੀਆਂ ਹਨ ਜਦੋਂ ਕਿ ਣ, ਲ਼, ਅਤੇ ੜ ਧੁਨੀਆਂ ਅਡੱਕਵੀਆਂ ਹਨ। ਟ, ਠ, ਡ, ਢ, ਲ ਅਤੇ ੜ ਧੁਨੀਆਂ ਮੌਖਿਕ ਹਨ ਜਦੋਂ ਕਿ ਣ ਧੁਨੀ ਨਾਸਕੀ ਧੁਨੀ ਹੈ। ਟ ਅਤੇ ਡ ਅਲਪ ਪ੍ਰਾਣ
ਧੁਨੀਆਂ ਹਨ ਜਦੋਂ ਕਿ ਠ ਅਤੇ ਢ ਮਹਾਂਪ੍ਰਾਣ ਧੁਨੀਆਂ ਹਨ। ਲ ਅਤੇ ੜ ਵਿਚੋਂ ਲ ਧੁਨੀ ਪਾਰਸ਼ਵਿਕ ਹੈ ਜਦੋਂ ਕਿ ੜ ਧੁਨੀ ਫਲੈਪ ਧੁਨੀ ਹੈ।
4. ਤਾਲਵੀ ਵਿਅੰਜਨ - ਪੰਜਾਬੀ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਵਿਚਕਾਰਲਾ ਹਿੱਸਾ ਸਖਤ ਤਾਲੂ ਨਾਲ ਸਪਰਸ਼ ਸਥਾਪਿਤ ਕਰਕੇ ਧੁਨੀਆਂ ਦਾ ਉਚਾਰਨ ਕਰਦਾ ਹੈ। ਪੰਜਾਬੀ ਭਾਸ਼ਾ ਵਿਚ ਚ, ਛ, ਜ, ਝ, ਞ, ਸ਼ ਅਤੇ ਯ ਤਾਲਵੀ ਧੁਨੀਆਂ ਹਨ। ਇਨ੍ਹਾਂ ਧੁਨੀਆਂ ਵਿਚੋਂ ਚ, ਛ, ਜ, ਝ, ਸ਼ ਅਤੇ ਯ ਮੌਖਿਕ ਧੁਨੀਆਂ ਹਨ ਜਦੋਂ ਕਿ ਣ ਧੁਨੀ ਨਾਸਿਕੀ ਧੁਨੀ ਹੈ। ਚ, ਛ, ਜ, ਝ ਡੱਕਵੀਆਂ ਧੁਨੀਆਂ ਹਨ ਜਦੋਂ ਕਿ ਸ਼, ਯ ਅਡੱਕਵੀਆਂ ਧੁਨੀਆਂ ਹਨ। ਚ ਅਤੇ ਛ ਅਘੋਸ਼ ਹਨ ਜਦੋਂ ਕਿ ਜ ਅਤੇ ਝ ਸਘੋਸ਼ ਧੁਨੀਆਂ ਹਨ। ਇਸ ਤਰ੍ਹਾਂ ਚ ਅਤੇ ਜ ਅਲਪ ਪ੍ਰਾਣ ਹਨ ਪਰ ਛ ਅਤੇ ਝ ਮਹਾਂਪ੍ਰਾਣ ਧੁਨੀਆਂ ਹਨ।
5. ਕੰਠੀ ਵਿਅੰਜਨ- ਕੰਠੀ ਵਿਅੰਜਨਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਸਪਰਸ਼ ਕਰਕੇ ਧੁਨੀਆਂ ਦਾ ਉਚਾਰਨ ਕਰਦਾ ਹੈ। ਪੰਜਾਬੀ ਭਾਸ਼ਾ ਵਿਚ ਕ, ਖ, ਗ, ਘ, ਙ ਕੰਠੀ ਧੁਨੀਆਂ ਹਨ। ਕੰਠੀ ਧੁਨੀਆਂ ਵਿਚ ਙ ਧੁਨੀ ਤੋਂ ਇਲਾਵਾ ਕੋਈ ਹੋਰ ਅਡੱਕਵੀਂ ਧੁਨੀ ਦਾ ਉਚਾਰਨ ਨਹੀਂ ਕਿਹਾ ਜਾਂਦਾ। ਇਸ ਪ੍ਰਕਾਰ ਜਿੱਥੇ ਙ ਧੁਨੀ ਨਾਸਿਕੀ ਧੁਨੀ ਬਣਦੀ ਹੈ, ਉੱਥੇ ਬਾਕੀ ਦੀਆਂ ਚਾਰ ਧੁਨੀਆਂ ਕ, ਖ, ਗ, ਘ ਮੌਖਿਕ ਧੁਨੀਆਂ ਹਨ। ਕ, ਖ ਅਘੋਸ਼ ਹਨ ਜਦੋਂ ਕਿ ਗ, ਘ ਸਘੋਸ਼ ਧੁਨੀਆਂ ਹਨ। ਕ ਅਤੇ ਗ ਅਲਪ ਪ੍ਰਾਣ ਹੈ ਜਦੋਂ ਕਿ ਖ ਅਤੇ ਘ ਮਹਾਂਪ੍ਰਾਣ ਧੁਨੀਆਂ ਹਨ।
6. ਸੁਰ ਯੰਤਰੀ ਵਿਅੰਜਨ- ਸੁਰ ਯੰਤਰੀ ਵਿਅੰਜਨਾਂ ਦਾ ਉਚਾਰਨ ਤਾਦ-ਤੰਤਰੀਆਂ ਦੇ ਦਰਮਿਆਨ ਦੀ ਵਿਥ ਤੋਂ ਹੁੰਦਾ ਹੈ। ਪੰਜਾਬੀ ਭਾਸ਼ਾ ਵਿਚ ਸਿਰਫ ਇਕ ਹੀ ਸੁਰਯੰਤਰੀ ਵਿਅੰਜਨ /ਹ/ ਹੈ। (ਹ) ਵਿਅੰਜਨ ਸਿਰਫ ਇਕੋ ਹੀ ਵਿਅੰਜਨ ਹੈ ਇਸ ਕਰਕੇ ਇੱਥੇ ਅਘੋਸ਼ ਸਘੋਸ਼ ਅਲਪ ਪ੍ਰਾਣ ਮਹਾਪ੍ਰਾਣ ਦਾ ਨਿਖੇੜਾ ਸਥਾਪਿਤ ਨਹੀਂ ਹੁੰਦਾ।
ਉਪਰੋਕਤ ਉਚਾਰਨ ਸਥਾਨਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਚ ਫ ਧੁਨੀ ਅਤੇ ਕ, ਖ, ਗ ਧੁਨੀਆਂ ਦਾ ਉਚਾਰਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਧੁਨੀਆਂ ਦੀ ਵਰਤੋਂ ਪੜ੍ਹੇ ਲਿਖੇ ਅਤੇ ਫਾਰਸੀ ਪਿਛੋਕੜ ਦੇ ਲੋਕ ਹੀ ਕਰਦੇ ਹਨ। ਇਨ੍ਹਾਂ ਵਿਚ (ਫ) ਧੁਨੀ ਦਾ ਉਚਾਰਨ ਹੋਠੀ-ਦੰਤੀ ਹੈ ਜਦੋਂ ਕਿ ਕ, ਖ਼ ਅਤੇ ਗ਼ ਧੁਨੀਆਂ ਕਾਕਲੀ (Uvular) ਹਨ।
ਪ੍ਰਸ਼ਨ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਲਹਿਜ਼ੇ ਦੇ ਆਧਾਰ 'ਤੇ ਕਰੋ।
ਉੱਤਰ- ਉਚਾਰਨ ਲਹਿਜ਼ੇ ਦੇ ਆਧਾਰ 'ਤੇ ਪੰਜਾਬੀ ਵਿਅੰਜਨਾਂ ਨੂੰ ਨਿਮਨਲਿਖਤ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ;
(1) ਅਘੋਸ਼ ਵਿਅੰਜਨ/ ਨਾਦ ਰਹਿਤ
(2) ਸਘੋਸ਼ ਵਿਅੰਜਨ / ਨਾਦੀ
(3) ਅਲਪ ਪ੍ਰਾਣ ਵਿਅੰਜਨ
(4) ਮਹਾਂ ਪ੍ਰਾਣ ਵਿਅੰਜਨ
1. ਅਘੋਸ਼ ਵਿਅੰਜਨ (Unvoiced Consonants)- ਘੋਸ਼ਤਾ ਦਾ ਸੰਬੰਧ ਨਾਦ-ਤੰਤਰੀਆਂ ਦੀ ਕੰਬਣੀ ਨਾਲ ਹੁੰਦਾ ਹੈ। ਉਚਾਰਨ ਪ੍ਰਕਿਰਿਆ ਦੌਰਾਨ ਜਦੋਂ ਫੇਫੜਿਆਂ ਵਿਚੋਂ ਉਤਪੰਨ ਹੋਈ ਵਾਯੂਧਾਰਾ ਨਾਦ-ਤੰਤਰੀਆਂ ਵਿਚੋਂ ਗੁਜ਼ਰਦੀ ਹੈ ਤਾਂ ਇਨ੍ਹਾਂ ਵਿਚ ਕੰਬਣੀ ਪੈਦਾ ਹੁੰਦੀ ਹੈ। ਪਰੰਤੂ ਕਈ ਧੁਨੀਆਂ ਦੇ ਉਚਾਰਨ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਨਾਦ- ਤੰਤਰੀਆਂ ਦੀ ਕੰਬਾਹਟ ਨਾ-ਮਾਤਰ ਹੁੰਦੀ ਹੈ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਨਾਦ-ਤੰਤਰੀਆਂ ਦੀ ਕੰਬਾਹਟ ਨਾ ਦੇ ਬਰਾਬਰ ਹੋਵੇ ਜਾਂ ਬਹੁਤ ਘੱਟ ਹੋਵੇ, ਉਨ੍ਹਾਂ ਧੁਨੀਆਂ ਨੂੰ ਅਘੋਸ਼
ਜਾਂ ਨਾਦ-ਰਹਿਤ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਹਰੇਕ ਉਚਾਰਨ ਸਥਾਨ ਤੋਂ ਉਚਾਰੀ ਗਈ ਪਹਿਲੀ ਅਤੇ ਦੂਜੀ ਧੁਨੀ ਅਘੋਸ਼ ਜਾਂ ਨਾਕ ਰਹਿਤ ਹੁੰਦੀ ਹੈ। ਪੰਜਾਬੀ ਭਾਸ਼ਾ ਵਿਚ ਪ, ਫ, ਤ, ਥ, ਟ, ਠ, ਚ, ਛ, ਕ, ਖ ਧੁਨੀਆਂ ਨਾਦ-ਰਹਿਤ ਜਾਂ ਅਘੋਸ਼ ਧੁਨੀਆਂ ਹਨ।
ਸਘੋਸ਼/ਨਾਦੀ ਧੁਨੀਆਂ (Voiced Sounds)- ਸਘੋਸ਼ ਧੁਨੀਆਂ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਨਾਦ-ਤੰਤਰੀਆਂ ਕੰਬਾਹਟ ਦੀ ਸਥਿਤੀ ਵਿਚ ਹੁੰਦੀਆਂ ਹਨ। ਫੇਫੜਿਆਂ ਵਿਚੋਂ ਉਤਪੰਨ ਹੋਈ ਵਾਯੂਧਾਰਾ ਜਦੋਂ ਨਾਦ-ਤੰਤਰੀਆਂ ਵਿਚਲੰਘਦੀ ਹੈ ਤਾਂ ਇਨ੍ਹਾਂ ਵਿਚ ਕੰਬਣੀ ਪੈਦਾ ਹੁੰਦੀ ਹੈ। ਨਾਦ-ਤੰਤਰੀਆਂ ਦੀ ਇਸ ਅਵਸਥਾ ਦੌਰਾਨ ਜਿਨ੍ਹਾਂ ਧੁਨੀਆਂ ਦਾ ਉਚਾਰਨ ਹੁੰਦਾ ਹੈ, ਉਹ ਧੁਨੀਆਂ ਸਘੋਸ਼ ਜਾਂ ਨਾਦੀ ਧੁਨੀਆਂ ਹੁੰਦੀਆਂ ਹਨ। ਪੰਜਾਬੀ ਭਾਸ਼ਾ ਵਿਚ ਹਰ ਇਕ ਵਰਗ ਤੋਂ ਉਚਾਰੀ ਗਈ ਤੀਜੀ ਅਤੇ ਚੌਥੀ ਧੁਨੀ ਸਘੋਸ਼ ਹੁੰਦੀ ਹੈ। ਬ, ਭ, ਦ, ਧ, ਡ, ਜ, ਗ, ਘ ਸਘੋਸ਼ ਜਾਂ ਨਾਦੀ ਧੁਨੀਆਂ ਹਨ।
ਅਲਪ ਪ੍ਰਾਣ ਧੁਨੀਆਂ (Unaspirated Sounds)- ਧੁਨੀਆਂ ਦੇ ਉਚਾਰਨ ਦਾ ਸੰਬੰਧ ਫੇਫੜਿਆਂ ਦੁਆਰਾ ਪੈਦਾ ਹੋਈ ਵਾਯੂਧਾਰਾ ਨਾਲ ਹੁੰਦਾ ਹੈ। ਸਾਹ ਲੈਣ ਦੀ ਪ੍ਰਕਿਰਿਆ ਦੌਰਾਨ ਵੀ ਵਾਯੂਧਾਰਾ ਦਾ ਵਹਾਅ ਸਦਾ ਇਕੋ ਜਿਹਾ ਨਹੀਂ ਰਹਿੰਦਾ। ਇਹ ਕਦੀ ਘੱਟ ਹੁੰਦਾ ਹੈ ਅਤੇ ਕਦੀ ਵੱਧ। ਇਸ ਤਰ੍ਹਾਂ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਦੀ ਮਾਤਰਾ ਘੱਟ ਜਾਂ ਅਲਪ ਹੁੰਦੀ ਹੈ, ਉਨ੍ਹਾਂ ਨੂੰ ਅਲਪ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਹਰ ਇਕ ਉਚਾਰਨ ਸਥਾਨ ਤੋਂ ਉਚਾਈ ਗਈ ਪਹਿਲੀ ਅਤੇ ਤੀਸਰੀ ਧੁਨੀ ਅਲਪ ਪ੍ਰਾਣ (Unaspirated) ਹੁੰਦੀ ਹੈ। ਇਸ ਪ੍ਰਕਾਰ ਪੰਜਾਬੀ ਵਿਚ ਪ, ਬ, ਤ, ਦ, ਟ, ਡ, ਚ, ਜ, ਕ, ਖ ਅਲਪ ਪ੍ਰਾਣ ਧੁਨੀਆਂ ਹਨ।
ਮਹਾਂਪ੍ਰਾਣ ਧੁਨੀਆਂ (Aspirated Sounds)- ਜਿਵੇਂ ਕਿ ਪਹਿਲਾਂ ਵੀ ਕਿਹਾ ਹੈ ਕਿ ਧੁਨੀਆਂ ਦੇ ਉਚਾਰਨ ਸਮੇਂ ਵਾਯੂਧਾਰਾ ਦੀ ਮਾਤਰਾ ਇਕ ਸਾਰ ਨਹੀਂ ਹੁੰਦੀ । ਕਦੀ ਘੱਟ ਹੁੰਦੀ ਹੈ ਅਤੇ ਕਦੀ ਵੱਧ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਧੁਨੀਆਂ ਨੂੰ ਮਹਾਂ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਫ, ਭ, ਥ, ਧ, ਠ, ਢ, ਛ, ਝ, ਖ, ਘ ਧੁਨੀਆਂ ਮਹਾਂਪ੍ਰਾਣ ਹਨ।
ਇਸ ਪ੍ਰਕਾਰ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਨੂੰ ਉਚਾਰਨ ਲਹਿਜ਼ੇ ਦੇ ਅਧਾਰ 'ਤੇ ਨਾਦੀ, ਨਾਦ ਰਹਿਤ, ਅਘੋਸ਼ ਅਤੇ ਸਘੋਸ਼ ਧੁਨੀਆਂ ਵਿਚ ਵੰਡਿਆ ਜਾ ਸਕਦਾ ਹੈ। ਇਸ ਵੰਡ ਨੂੰ ਨਿਮਨ ਲਿਖਤ ਰੇਖਾਂਕ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ:
ਨਾਦੀ/ਸਘੋਸ਼ ਨਾਦ ਰਹਿਤ/ਅਘੋਸ਼
ਅਲਪ ਪ੍ਰਾਣ ਬ, ਦ, ਡ, ਜ, ਮ ਪ, ਤ, ਟ, ਚ, ਕ
ਮਹਾਂ ਪ੍ਰਾਣ ਭ, ਦ, ਢ, ਝ, ਘ ਫ, ਥ, ਠ, ਛ, ਖ
ਇਸ ਪ੍ਰਕਾਰ ਉਚਾਰਨ ਲਹਿਜ਼ੇ ਦੀ ਦ੍ਰਿਸ਼ਟੀ ਤੋਂ ਪੰਜਾਬੀ ਦੀਆਂ ਧੁਨੀਆਂ ਨੂੰ ਅਘੋਸ਼/ ਨਾਦ ਰਹਿਤ, ਸਘੋਸ਼/ਨਾਦੀ, ਅਲਪ ਪ੍ਰਾਣ ਅਤੇ ਮਹਾਂਪ੍ਰਾਣ ਦੀਆਂ ਵੰਨਗੀਆਂ ਵਿਚ ਵੰਡਿਆ ਜਾਂਦਾ ਹੈ।
ਪ੍ਰਸ਼ਨ- ਪੰਜਾਬੀ ਦੀਆਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਉਚਾਰਨ ਰੋਕ ਦੇ ਅਧਾਰ ਤੇ ਕਰੋ।
ਉੱਤਰ- ਉਚਾਰਨ ਰੋਕ ਦੇ ਅਧਾਰ ਤੇ ਪੰਜਾਬੀ ਵਿਅੰਜਨਾਂ ਨੂੰ ਦੋ ਵਰਗਾਂ ਡੱਕਵੇਂ ਵਿਅੰਜਨਾਂ (Stop consonants) ਅਤੇ ਅਡੱਕਵੇਂ ਵਿਅੰਜਨਾਂ (Non-stop Consonants) ਵਿਚ ਵੰਡਿਆ ਜਾਂਦਾ ਹੈ। ਡੱਕਵੇਂ ਅਤੇ ਅਡੱਕਵੇਂ ਵਿਅੰਜਨਾਂ ਦਾ ਅਧਾਰ ਉਚਾਰਨ ਪ੍ਰਕਿਰਿਆ
ਦੌਰਾਨ ਵਾਯੂਧਾਰਾ ਦੇ ਰੁਕਾਵਟ (closure) ਦੇ ਲਹਿਜ਼ੇ ਵਿਚ ਹੈ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਪੂਰਕ ਤੌਰ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਵੇ, ਉਨ੍ਹਾਂ ਧੁਨੀਆਂ ਨੂੰ ਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ਕੁਲ 20 ਡੱਕਵੀਆਂ ਧੁਨੀਆਂ ਹਨ । ਪ-ਵਰਗ ਤ-ਵਰਗ, ਟ-ਵਰਗ, ਚ-ਵਰਗ ਅਤੇ ਕ-ਵਰਗ ਦੀਆਂ ਪਹਿਲੀ ਚਾਰ ਧੁਨੀਆਂ ਡੱਕਵੀਆਂ ਧੁਨੀਆਂ ਹਨ। ਇਸ ਪ੍ਰਕਾਰ ਪ, ਫ, ਬ, ਭ, ਤ, ਥ, ਦ, ਧ, ਟ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਧੁਨੀਆਂ ਡੱਕਵੀਆਂ ਧੁਨੀਆਂ ਹਨ। ਇਨ੍ਹਾਂ ਧੁਨੀਆਂ ਵਿਚ ਪ, ਫ, ਤ, ਥ, ਟ, ਠ, ਚ, ਛ, ਕ, ਖ ਅਘੋਸ਼ ਧੁਨੀਆਂ ਹਨ ਅਤੇ ਬਾਕੀ ਦੀ ਧੁਨੀਆਂ ਸਘੋਸ਼ ਹਨ। ਇਸ ਤਰ੍ਹਾਂ ਪ, ਬ, ਤ, ਦ, ਟ, ਡ, ਚ, ਜ, ਕ, ਗ ਅਲਪ ਪ੍ਰਾਣ ਅਤੇ ਬਾਕੀ ਦੀਆਂ ਧੁਨੀਆਂ ਮਹਾਂਪ੍ਰਾਣ ਹਨ।
ਅਡੱਕਵੀਆਂ ਵਿਅੰਜਨ ਧੁਨੀਆਂ ਉਹ ਧੁਨੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਅੰਸ਼ਿਕ ਰੂਪ ਵਿਚ ਰੋਕ ਕੇ ਛੱਡਿਆ ਜਾਂਦਾ ਹੈ। ਪੰਜਾਬੀ ਦੀਆਂ ਅਡੱਕਵੀਆਂ ਧੁਨੀਆਂ ਨੂੰ ਅੱਗੋਂ ਨਾਸਕੀ, ਪਾਰਸ਼ਵਿਕ, ਟਰਿਲ/ਫਲੈਪ ਸੰਘਰਸ਼ੀ ਅਤੇ ਅਰਧ-ਸੁਰਾਂ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਨਾਸਕੀ ਵਿਅੰਜਨਾਂ ਵਿਚ ਮ, ਨ, ਣ, ਞ, ਝ ਆਉਂਦੇ ਹਨ। ਇਨਵਾਂ ਵਿਚੋਂ ਞ ਅਤੇ ਝ ਦਾ ਉਚਾਰਨ ਤਕਰੀਬਨ ਲੋਪ ਹੋ ਚੁੱਕਾ ਹੈ। ਣ ਧੁਨੀ ਸ਼ਬਦ ਦੇ ਸ਼ੁਰੂ ਵਿਚ ਨਹੀਂ ਉਚਾਰੀ ਜਾਂਦੀ। ਪਾਰਸਵਿਕ ਵਿਚ ਦੋ ਧੁਨੀਆਂ ਲ ਅਤੇ ਲ਼ ਆਉਂਦੀਆਂ ਹਨ। ਲ ਦੰਤੀ ਹੈ ਅਤੇ ਲ਼ ਉਲਟ ਜੀਭੀ ਟਰਿਲ ਅਤੇ ਫਲੈਪ ਵਿਚ ਰ ਅਤੇ ੜ ਧੁਨੀਆਂ ਆਉਂਦੀਆਂ ਹਨ। ਰ ਦੰਤੀ ਹੈ ਅਤੇ ੜ ਉਲਟ ਜੀਭੀ । ਸੰਘਰਸ਼ੀ ਵਿਅੰਜਨਾਂ ਵਿਚ ਤਿੰਨ ਧੁਨੀਆਂ ਹਨ-ਸ, ਸ਼ ਅਤੇ ਹ। ਇਨ੍ਹਾਂ ਵਿਚ ਸ ਦੰਤੀ ਹੈ, ਸ਼ ਤਾਲਵੀ ਅਤੇਹ ਸੁਰਯੰਤਰੀ। ਅਰਧ ਸ੍ਵਰਾਂ ਵਿਚ ਵ ਅਤੇ ਯ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਵ ਦੋ ਹੋਂਠੀ ਹੈ ਜਦੋਂ ਕਿ ਯ ਤਾਲਵੀ ਧੁਨੀ ਹੈ। ਇਸ ਪ੍ਰਕਾਰ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਨੂੰ ਉਚਾਰਨ ਰੋਕ (Closure) ਦੇ ਅਧਾਰ ਤੇ ਡੱਕਵੀਆਂ ਅਤੇ ਅਡੱਕਵੀਆਂ ਧੁਨੀਆਂ ਵਿਚ ਵੰਡ ਸਕਦੇ ਹਾਂ।
ਪ੍ਰਸ਼ਨ- ਧੁਨੀਗ੍ਰਾਮ (Phoname) ਬਾਰੇ ਤੁਸੀਂ ਕੀ ਜਾਣਦੇ ਹੋ।
ਉੱਤਰ- ਧੁਨੀ ਗ੍ਰਾਮ ਨੂੰ ਧੁਨੀਮ ਵੀ ਕਿਹਾ ਜਾਂਦਾ ਹੈ। ਧੁਨੀਮ ਧੁਨੀ ਵਿਉਂਤ ਦੀ ਛੋਟੀ ਤੋਂ ਛੋਟੀ ਧੁਨੀਆਤਮਕ ਇਕਾਈ ਹੁੰਦੀ ਹੈ ਜਾਂ ਇਸ ਪ੍ਰਕਾਰ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਧੁਨੀ ਆਤਮਕ ਇਕਾਈ ਨੂੰ ਧੁਨੀਮ ਜਾਂ ਧੁਨੀਗ੍ਰਾਮ ਕਿਹਾ ਜਾਂਦਾ ਹੈ । ਧੁਨੀ ਮ ਦੇ ਸੰਕਲਪ ਨੂੰ ਸਥਾਪਿਤ ਕਰਨ ਲਈ ਮੁੱਖ ਰੂਪ ਵਿਚ ਚਾਰ ਵਿਭਿੰਨ ਪਰ ਅੰਤਰ ਸੰਬੰਧਿਤ ਪਹੁੰਚ ਵਿਧੀਆਂ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਉਲਟਬਦ ਹਨ। ਇਹ ਵਿਧੀਆਂ ਇਸ ਪ੍ਰਕਾਰ ਹਨ;
(1) ਮਨੋਵਾਦੀ ਧਾਰਨਾ (Mentarist view)
(2) ਭੌਤਿਕ ਧਾਰਨਾ (Mysical View)
(3) ਪ੍ਰਕਾਰਜੀ ਧਾਰਨਾ (Finational View)
(4) ਅਪੂਰਤਨ ਧਾਰਨਾ (Shsiract View)
1. ਮਨੋਵਾਦੀ ਜਾਂ ਮਨੋਵਿਗਿਆਨਕ ਧਾਰਨਾ- ਮਨੋਵਾਦੀ ਜਾਂ ਮਨੋਵਿਗਿਆਨਕ ਧਾਰਨਾ ਦਾ ਮੁੱਖ ਸਰੋਕਾਰ ਭਾਸ਼ਾਈ ਧੁਨੀ ਨੂੰ ਇਕ ਭੌਤਿਕ ਸੱਚ ਨਾਲੋਂ ਮਨੋਵਿਗਿਆਨਕ ਇਕਾਈ ਵਜੋਂ ਸਵੀਕਾਰ ਕਰਨ ਦਾ ਹੈ। ਉਹ ਕਿਸਦੇ ਸੱਚ ਨਾਲੋਂ ਅਦਿਖਦੇ ਸੱਚ ਪ੍ਰਤੀ ਬਾਰੇ ਉਲਾਰ ਹਨ। ਜਿਵੇਂ ਅੱਧੇ ਭਰੇ ਗਿਲਾਸ ਨੂੰ ਅੱਧਾ ਖਾਲੀ ਕਹਿਣਾ ਦਿਸਦੇ ਸੱਚ ਨੂੰ ਨਿਕਾਰ ਕੇ ਅਦਿਸਦੇ ਸੱਚ ਨੂੰ ਸਵਿਕਾਰ ਕਰਨਾ ਹੈ । ਕੁਝ ਇਸ ਤਰ੍ਹਾਂ ਦੀ ਪਹੁੰਚ ਹੀ ਮਨੋਵਾਦੀ ਦ੍ਰਿਸ਼ਟੀਕੋਣ
ਤੋਂ ਧੁਨੀਮ ਦੇ ਸੰਕਲਪ ਨੂੰ ਸਥਾਪਿਤ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਦੀ ਰਹੀ ਹੈ। ਮਨੋਵਾਦੀ ਦ੍ਰਿਸ਼ਟੀ ਕੋਣ ਅਨੁਸਾਰ ਭਾਸ਼ਾਈ ਬੁਲਾਰਾ ਉਨ੍ਹਾਂ ਧੁਨੀਆਂ ਨੂੰ ਹੀ ਸੁਣਦਾ ਅਤੇ ਸਮਝਦਾ ਹੈ ਜਿਨ੍ਹਾਂ ਧੁਨੀਆਂ ਨੂੰ ਉਸ ਨੇ ਅਚੇਤ ਰੂਪ ਵਿਚ ਗ੍ਰਹਿਣ ਕੀਤਾ ਹੋਇਆ ਹੈ ਜਾਂ ਮਨੁੱਖ ਉਨ੍ਹਾਂ ਧੁਨੀਆਂ ਦੀ ਹੀ ਪਛਾਣ ਕਰਦਾ ਹੈ ਜੋ ਧੁਨੀਆਂ ਉਸ ਦੀ ਮਾਨਸਿਕਤਾ ਦਾ ਹਿੱਸਾ ਬਣ ਚੁੱਕੀਆਂ ਹੁੰਦੀਆਂ ਹਨ। ਜਿਵੇਂ ਪੇਂਡੂ ਪੰਜਾਬੀ ਬੁਲਾਰੇ (ਜ਼) ਅਤੇ (ਜ) ਧੁਨੀਆਂ ਨੂੰ ਅਲੱਗ-ਅਲੱਗ ਧੁਨੀਆਂ ਵਜੋਂ ਗ੍ਰਹਿਣ ਨਹੀਂ ਕਰਦਾ ਅਤੇ ਨਾ ਹੀ ਇਨ੍ਹਾਂ ਧੁਨੀਆਂ ਦੀ ਅਲੱਗ-ਅਲੱਗ ਪਛਾਣ ਕਰ ਸਕਦਾ ਹੈ। ਉਸ ਦੀ ਮਾਨਸਿਕ ਬਣਤਰ ਵਿਚ ਸਿਰਫ ਇਕ ਧੁਨੀ (ਜ) ਹੀ ਹੈ। ਇਸ ਲਈ ਉਸ ਵਾਸਤੇ (ਜ਼) ਅਤੇ (ਜ) ਇਕੋ ਧੁਨੀ ਦੇ ਹੀ ਦੋ ਸਹਿ ਰੂਪ ਹਨ। ਜਦੋਂ ਕਿ ਇਸ ਦੇ ਉਲਟ ਪੜ੍ਹਿਆ ਲਿਖਿਆ ਸ਼ਹਿਰੀ ਬੁਲਾਰਾ ਜਾਂ ਜਿਸ ਬੁਲਾਰੇ ਨੂੰ ਫਾਰਸੀ ਭਾਸ਼ਾ ਦਾ ਜਾਂ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੈ, ਉਨ੍ਹਾਂ ਧੁਨੀਆਂ ਦੀ ਪਛਾਣ ਅਲੱਗ-ਅਲੱਗ ਕਰਦਾ ਹੈ । ਪੜ੍ਹੇ ਲਿਖੇ ਪੰਜਾਬੀ ਬੁਲਾਰੇ ਲਈ ਇਹ ਦੋ ਵੱਖ-ਵੱਖ ਧੁਨੀਆਂ ਹਨ, ਇਕ ਧੁਨੀ ਦੇ ਦੋ ਸਹਿ ਰੂਪ ਨਹੀਂ। ਇਸ ਪ੍ਰਕਾਰ ਇਕੋ ਹੀ ਭਾਸ਼ਾ ਵਿਚ ਦੋ ਧੁਨੀਆਂ ਦਾ ਪ੍ਰਤੱਖਣ ਦੋ ਬੁਲਾਰੇ ਅਲੱਗ-ਅਲੱਗ ਕਰਦੇ ਹਨ। ਇਹੀ ਧੁਨੀਗ੍ਰਾਮ ਦੇ ਸੰਕਲਪ ਦਾ ਮਨੋਵਾਦੀ ਵਿਚਾਰ ਹੈ। ਇਹ ਧਾਰਨਾ ਇਸ ਨੁਕਤੇ ਤੇ ਅਧਾਰਿਤ ਹੈ ਕਿ ਭਾਸ਼ਾਈ ਧੁਨੀਆਂ ਦੀ ਪਛਾਣ ਧੁਨੀਆਂ ਦੇ ਭੌਤਿਕ ਵਿਹਾਰ ਕਰਕੇ ਨਹੀਂ ਕੀਤੀ ਜਾਂਦੀ ਸਗੋਂ ਭਾਸ਼ਾਈ ਬੁਲਾਰੇ ਦੀ ਮਾਨਸਿਕ ਸਥਿਤੀ ਅਨੁਸਾਰ ਕੀਤੀ ਜਾਂਦੀ ਹੈ।
2. ਭੌਤਿਕ ਧਾਰਨਾ- ਭੌਤਿਕ ਧਾਰਨਾ ਅਨੁਸਾਰ ਧੁਨੀਮ ਜਾਂ ਧੁਨੀ ਗ੍ਰਾਮ ਨੂੰ ਸਥਾਪਿਤ ਕਰਨ ਦਾ ਮੁੱਖ ਅਧਾਰ ਧੁਨੀਮ ਦਾ ਭਾਸ਼ਾਈ ਪ੍ਰਕਾਰਜ ਹੈ। ਜੇਕਰ ਕੋਈ ਵੀ ਧੁਨੀ ਕਿਸੇ ਇਕ ਸੰਦਰਭ ਵਿਚ ਵੱਖਰੀ ਹੈ ਤਾਂ ਉਹ ਦੂਜੇ ਪ੍ਰਸੰਗਾਂ ਵਿਚ ਹੀ ਵੱਖਰੀ ਹੋਵੇਗੀ। ਉਨ੍ਹਾਂ ਦਾ ਵਿਚਾਰ ਹੈ ਕਿ ਕੋਈ ਵੀ ਦੋ ਧੁਨੀਆਂ ਕਿਸੇ ਇਕ ਭਾਸ਼ਾਈ ਪ੍ਰਸੰਗ ਵਿਚ ਬਦਲਵੇਂ ਰੂਪ ਵਿਚ ਨਹੀਂ ਆ ਸਕਦੀਆਂ। ਜੇਕਰ ਦੋ ਧੁਨੀਆਂ ਇਕ ਪ੍ਰਸੰਗ ਵਿਚ ਬਦਲਵੇਂ ਰੂਪ ਵਿਚ ਆਉਂਦੀਆਂ ਹਨ ਤਾਂ ਉਹ ਦੋ ਧੁਨੀਆਂ ਨਹੀਂ ਸਗੋਂ ਇਕ ਧੁਨੀ ਦੇ ਦੋ ਵੱਖਰੇ ਸਹਿ ਰੂਪ ਹੋਣਗੇ। ਇਸ ਪ੍ਰਕਾਰ ਜੇ (ਜ਼) ਅਤੇ (ਜ) ਧੁਨੀਆਂ ਕਿਸੇ ਇਕ ਪ੍ਰਸੰਗ ਵਿਚ ਬਦਲਵੇਂ ਰੂਪ ਵਿਚ ਆਉਂਦੀਆਂ ਤਾਂ ਇਹ ਇਕ ਧੁਨੀ ਦੇ ਦੋ ਸਹਿ ਰੂਪ ਹੋਣਗੇ ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਇਹ ਦੋਵੇਂ ਧੁਨੀਆਂ ਹੀ ਅਲੱਗ-ਅਲੱਗ ਧੁਨੀਆਂ ਹੋਣਗੀਆਂ।
3. ਪ੍ਰਕਾਰਜੀ ਧਾਰਨਾ (Functional View) ਪ੍ਰਕਾਰਜੀ ਧਾਰਨਾ ਦਾ ਮੁੱਖ ਆਧਾਰ ਅਰਥ ਭੇਦ ਹੈ। ਜੇਕਰ ਕੋਈ ਦੋ ਧੁਨੀਆਂ ਕਿਸੇ ਭਾਸ਼ਾਈ ਪ੍ਰਸੰਗ ਅਧੀਨ ਅਰਥ ਭੇਦ ਸਥਾਪਿਤ ਕਰਨ ਦੇ ਸਮਰੱਥ ਹੋਣ ਤਾਂ ਉਨਾਂ ਨੂੰ ਦੋ ਅਲੱਗ-ਅਲੱਗ ਧੁਨੀਗ੍ਰਾਮਾਂ ਦੀ ਵੰਨਗੀਰ ਵਿਚ ਰੱਖਿਆ ਜਾਵੇਗਾ । ਪੰਜਾਬੀ ਭਾਸ਼ਾ ਵਿਚ (ਕ) ਅਤੇ (ਖ) ਦੋ ਵੱਖਰੇ ਧੁਨੀਗ੍ਰਾਮ ਹਨ। ਕਿਉਂਕਿ ਇਹ ਅਰਥ ਤਬਦੀਲ ਕਰਨ ਦੇ ਯੋਗ ਹਨ ਜਿਵੇਂ-
ਕਲ (ਕ)
ਖਲ (ਖ)
ਪਰੰਤੂ ਅੰਗੇਰਜ਼ੀ ਭਾਸ਼ਾ ਵਿਚ ਇਹ ਧੁਨੀਆਂ ਅਰਥ ਤਬਦੀਲ ਕਰਨ ਦੇ ਸਮਰੱਥ ਨਹੀਂ ਹੁੰਦੀਆਂ। ਇਸ ਪ੍ਰਕਾਰ ਅੰਗਰੇਜ਼ੀ ਵਿਚ ਇਹ ਧੁਨੀਆਂ ਇਕੋ ਧੁਨੀਮ ਦੇ ਦੋ ਵੱਖਰੇ ਸਹਿ ਰੂਪ ਹੁੰਦੇ ਹਨ। ਉਦਾਹਰਨ ਲਈ
/Keep/
/*kheep/
ਅੰਗਰੇਜ਼ੀ ਭਾਸ਼ਾ ਵਿਚ ਬੇਸ਼ੱਕ ਸ਼ਬਦ ਦੇ ਸ਼ੁਰੂ ਵਿਚ (k) ਧੁਨੀ ਦਾ ਉਚਾਰਨ (kh)
ਵਰਗਾ ਹੁੰਦਾ ਹੈ ਪਰੰਤੂ ਇਹ ਅਰਥ-ਭੇਦ ਸਥਾਪਿਤ ਕਰਨ ਦੇ ਸਮਰੱਥ ਨਹੀਂ ਹੁੰਦਾ। ਇਸ ਤਰ੍ਹਾਂ ਧੁਨੀਮ ਦੀ ਪ੍ਰਕਾਰਜੀ ਧਾਰਨਾ ਅਧੀਨ ਧੁਨੀਮ ਨੂੰ ਅਰਥ ਦੀ ਦ੍ਰਿਸ਼ਟੀ ਤੋਂ ਸਥਾਪਿਤ ਕੀਤਾ ਜਾਂਦਾ ਹੈ।
4. ਅਮੂਰਤਨ ਧਾਰਨਾ- ਅਮੂਰਤਨ ਧਾਰਨਾ ਵੀ ਮਨੋਵਾਦੀ ਧਾਰਨਾ ਅਨੁਸਾਰ ਗੈਰ- ਭਾਸ਼ਾਵਿਗਿਆਨਕ ਅਧਾਰਾਂ ਦੇ ਧੁਨੀਮ ਦੀ ਸਥਾਪਤੀ ਕਰਦੀ ਹੈ।
ਪ੍ਰਸ਼ਨ- ਪੰਜਾਬੀ ਵਾਕ ਸੁਰ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ- ਸੁਰ ਅਤੇ ਵਾਕ ਸੁਰ ਦਾ ਸੰਬੰਧ ਪਿੱਚ ਨਾਲ ਹੈ। ਜਦੋਂ ਪਿੱਚ ਦੇ ਉੱਤਰ ਚੜਾ ਸ਼ਬਦ ਤੋਂ ਵਡੇਰੀ ਇਕਾਈ ਵਾਕੰਸ਼, ਉਪਵਾਕ ਜਾਂ ਵਾਕ ਦੀ ਪੱਧਰ ਤੇ ਸਾਰਥਿਕ ਹੋਣ, ਉਹਨਾਂ ਨੂੰ ਪਿੱਚ ਆਖਿਆ ਜਾਂਦਾ ਹੈ । ਵਾਕ-ਸੁਰ ਦੀ ਵਰਤੋਂ ਵੇਲੇ ਸ਼ਬਦਾਂ ਦੇ ਵਿਅਕਤੀਗਤ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ। ਸਮੁੱਚੇ ਵਾਕ ਦੇ ਅਰਥ ਹੀ ਤਬਦੀਲ ਹੁੰਦੇ ਹਨ। ਪੰਜਾਬੀ ਭਾਸ਼ਾ ਵਿਚ ਸੁਰ ਦੀ ਵਰਤੋਂ ਤਿੰਨ ਤਰ੍ਹਾਂ ਕੀਤੀ ਜਾਂਦੀ ਹੈ।
1. ਬਿਆਨੀਆਂ ਵਾਕਾਂ ਦੇ ਉਚਾਰਨ ਲਈ
2. ਪ੍ਰਸ਼ਨ ਵਾਚਕ ਵਾਕਾਂ ਲਈ
3. ਵਿਸਕਮ ਵਾਕਾਂ ਲਈ
ਬਿਆਨੀਆਂ ਵਾਕਾਂ ਦੀ ਵਰਤੋਂ ਵੇਲੇ ਨੀਵੀਂ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ। ਵਾਕ ਦੇ ਅਖੀਰ ਤੇ ਸੁਰ ਨੀਵੀਂ ਹੋ ਜਾਂਦੀ ਹੈ । ਸੁਰ ਦਾ ਸੰਕੇਤ ਵਾਕ ਦੇ ਅਖੀਰਲੇ ਸ਼ਬਦਾਂ ਤੋਂ ਹੀ ਪਤਾ ਲੱਗਦਾ ਹੈ। ਜਿਵੇਂ ਹੇਠ ਲਿਖੇ ਵਾਕਾਂ
1. ਉਹ ਆਗਿਆ ਹੈ।
2. ਸ਼ਾਮ ਰਾਮ ਦਾ ਭਰਾ ਹੈ।
3. ਅਸੀਂ ਕਲ ਸ਼ਹਿਰ ਜਾਣਾ ਹੈ।
ਦੇ ਅਖੀਰ ਤੇ ਸੁਰ ਨੀਵੀਂ ਹੁੰਦੀ ਹੈ। ਇਸ ਕਰਕੇ ਬਿਆਨੀਆਂ ਵਾਕਾਂ ਨੂੰ ਉਚਾਰਨ ਲਈ ਨੀਵੀਂ ਵਾਕ-ਸੁਰ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨਵਾਕ ਵਾਕਾਂ ਦੇ ਉਚਾਰਨ ਸਮੇਂ ਵਾਕ-ਸੁਰ ਵਾਕ ਦੇ ਅਖੀਰ ਤੇ ਉੱਚੀ ਉੱਠ ਜਾਂਦੀ ਹੈ। ਜਿਵੇਂ-
ਉਹ ਚਲਾ ਗਿਆ ?
ਤੁਸੀਂ ਕਲ ਆਣਾ ?
ਇਨਾਂ ਵਾਕਾਂ ਦੇ ਅਖੀਰ ਵਿਚ ਸੁਰ ਨੂੰ ਉੱਚੀ ਚੁੱਕ ਕੇ ਵਾਕ ਨੂੰ ਪ੍ਰਸ਼ਨਵਾਚਕ ਬਣਾਇਆ ਜਾਂਦਾ ਹੈ। ਪਰੰਤੂ ਜੋ ਵਾਕ ਕ-ਵਰਗ ਦੇ ਪ੍ਰਸ਼ਨਵਾਕ ਅੰਸ਼ਾਂ ਕਿਵੇਂ ਕਿਵੇਂ, ਕਦੋਂ, ਕਿੱਥੋਂ, ਕਿਉਂ ਆਦਿ ਨਾਲ ਸ਼ੁਰੂ ਹੋਵੇ ਉਨ੍ਹਾਂ ਦੇ ਅਖੀਰ ਤੇ ਸੁਰ ਨੀਵੀਂ ਹੀ ਰਹਿੰਦੀ ਹੈ। ਜਿਵੇਂ-
ਉਹ ਕਦੋਂ ਆਵੇਗਾ ?
ਉਹ ਕਿੱਥੇ ਗਿਆ ਹੈ ?
ਗਿਲਾਸ ਕਿਵੇਂ ਟੁੱਟ ਗਿਆ?
ਸ਼ਾਮ ਨੇ ਸਕੂਲੋਂ ਕਦੋਂ ਆਉਣਾ ਹੈ ?
ਵਾਕਾਂ ਦੇ ਉਚਾਰਨ ਸਮੇਂ ਸੁਰ ਪੱਧਰੀ ਜਾਂ ਨੀਵੀਂ ਹੀ ਰਹਿੰਦੀ ਹੈ। ਪ੍ਰਸ਼ਨਵਾਚਕ ਵਾਕ ਨੂੰ ਸਿਰਜਨ ਦਾ ਕੰਮ ਪ੍ਰਸ਼ਨਵਾਚਕ ਅੰਸ਼ਾਂ (ਕੀ, ਕਦੋਂ, ਕਿੱਥੋਂ ਆਦਿ) ਰਾਹੀਂ ਕੀਤਾ ਜਾਂਦਾ ਹੈ। ਪਰੰਤੂ ਜਿਨਾਂ ਵਾਕਾਂ ਵਿਚ ਇਹ ਅੰਸ਼ ਮੌਜੂਦ ਨਹੀਂ ਹੁੰਦੇ, ਉੱਥੇ ਸੁਰ ਉੱਚੀ ਹੋ ਕੇ
ਪ੍ਰਸ਼ਨਵਾਚਕ ਵਾਕਾਂ ਨੂੰ ਸਾਕਾਰ ਕਰਦੀ ਹੈ।
ਵਿਸਮਕ ਵਾਕ- ਵਿਸਮਕ ਵਾਕ ਭਾਸ਼ਾਈ ਬੁਲਾਰੇ ਦੀਆਂ ਮਨੋਬਿਰਤੀਆਂ ਤੇ ਪ੍ਰਤੀਕਿਰਿਆਵਾਂ ਨੂੰ ਸਾਕਾਰ ਕਰਦਾ ਹੈ। ਵਿਸਮਕ ਵਾਕ ਮਨ ਦੇ ਉਤੇਜਕ ਪ੍ਰਵਾਹ ਨੂੰ ਉਲੀਕਣ ਕਰਕੇ ਉੱਚੀ ਸੁਰ ਵਿਚ ਸਾਕਾਰੇ ਜਾਂਦੇ ਹਨ। ਵਿਸਮਕ ਵਾਕਾਂ ਦੇ ਉਚਾਰਨ ਵੇਲੇ ਸੁਰ ਇਕ ਦਮ ਉੱਚ ਪੱਧਰੀ ਚਲੀ ਜਾਂਦੀ ਹੈ । ਜਿਵੇਂ ਹੇਠ ਲਿਖੇ ਵਾਕਾਂ ਦਾ ਉਚਾਰਨ ਦੇਖਿਆ ਜਾ ਸਕਦਾ ਹੈ-
ਸ਼ਾਬਾਸ਼!
ਬਹਾਦਰੋ, ਆਪਾਂ ਮੈਚ ਜਿੱਤਣਾ ਹੈ।
ਇਨਾਂ ਵਾਕਾਂ ਦਾ ਉਚਾਰਨ ਉੱਚੀ ਪੱਧਰੀ ਵਾਕ ਸੁਰ ਵਿਚ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਪੰਜਾਬੀ ਦੇ ਬਿਆਨੀਆਂ ਵਾਕਾਂ ਲਈ ਨੀਵੀਂ ਸੁਰ, ਪ੍ਰਸ਼ਨਵਾਚਕ ਲਈ ਉੱਚੀ ਅਤੇ ਵਿਸਮਕ ਵਾਕਾਂ ਲਈ ਉੱਚ-ਪੱਧਰੀ ਸੁਰ/ਵਾਕ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ - ਪੰਜਾਬੀ ਭਾਸ਼ਾ ਵਿਚ ਅਨੁਨਾਸਿਕਤਾ ਦੀ ਵਰਤੋਂ ਬਾਰੇ ਨੋਟ ਲਿਖੋ ।
ਉੱਤਰ- ਮੌਖਿਕ ਧੁਨੀਆਂ ਨੂੰ ਨਾਸਿਕੀ ਧੁਨੀਆਂ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਅਨੁਨਾਸਿਕਤਾ ਕਿਹਾ ਜਾਂਦਾ ਹੈ।
ਪੰਜਾਬੀ ਭਾਸ਼ਾ ਵਿਚ ਅਨੁਨਾਸਿਕਤਾ ਨੂੰ ਸਾਕਾਰ ਕਰਨ ਲਈ ਦੋ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ;
1. ਬਿੰਦੀ ਦੀ ਵਰਤੋਂ
2. ਟਿੱਪੀ ਦੀ ਵਰਤੋਂ
ਪੰਜਾਬੀ ਭਾਸ਼ਾ ਵਿਚ ਸਿਰਫ ਸ੍ਵਰ ਹੀ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕੀਤੇ ਜਾਂਦੇ ਹਨ। ਪੰਜਾਬੀ ਦੇ 10 ਸ੍ਵਰਾਂ ਨੂੰ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕਰਨ ਲਈ ਬਿੰਦੀ ਜਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਦੇ ਲਘੂ ਸ੍ਵਰਾਂ ਨਾਲ ਬਿੰਦੀ ਦੀ ਅਤੇ ਦੀਰਘ ਸ੍ਵਰਾਂ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਬਿੰਦੀ ਦੀ ਵਰਤੋਂ- ਪੰਜਾਬੀ ਦਾ ਦੀਰਘ ਸ੍ਵਰਾਂ ਈ, ਏ, ਐ, ਆ, ਔ, ਊ, ਓ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ-
ਪੀਂਗ
ਗੇਂਦ
ਪੈਂਦ
ਸਾਂਗ
ਊਂਡ
ਔਂਤ
ਸਿਓਂਕ
ਟਿੱਪੀ ਦੀ ਵਰਤੋਂ- ਪੰਜਾਬੀ ਦੇ ਲਘੂ ਸ੍ਵਰਾਂ ਇ, ਅ, ਉ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ-
ਮਿੰਨੀ
ਕੰਨੀ
ਸੁੰਨੀ
ਇਸ ਪ੍ਰਕਾਰ ਪੰਜਾਬੀ ਸ੍ਵਰਾਂ ਨੂੰ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕਰਨ ਲਈ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਲਘੂ ਨਾਲ ਸ੍ਵਰਾਂ ਨਾਲ ਟਿੱਪੀ ਅਤੇ ਦੀਰਘ ਸ੍ਵਰਾਂ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ।
ਪੰਜਾਬੀ ਭਾਸ਼ਾ ਵਿਚ ਅਨੁਨਾਸਿਕਤਾ ਇਕ ਖੰਡੀ ਧੁਨੀ ਹੈ। ਇਸ ਦੀ ਵਰਤੋਂ ਨਾਲ ਸ਼ਬਦਾਂ ਦੇ ਅਰਥਾਂ ਵਿਚ ਪਰਿਵਰਤਨ ਹੁੰਦਾ ਹੈ। ਜਿਵੇਂ-
ਸਾਗ (ਸਬਜ਼ੀ) ਸਾਂਗ (ਨਕਲ)
ਗਾ (ਗਾਉਣਾ) ਗਾਂ (ਪਸ਼ੂ)
ਕਾ (ਵਰਣ) ਕਾਂ (ਪੰਛੀ)
ਪ੍ਰਸ਼ਨ- ਪੰਜਾਬੀ ਵਿਅੰਜਨਾਂ ਦੀ ਵਰਤੋਂ ਦੇ ਨੇਮਾਂ ਸੰਬੰਧੀ ਚਰਚਾ ਕਰੋ।
ਉੱਤਰ- ਪੰਜਾਬੀ ਭਾਸ਼ਾ ਵਿਚ ਵਿਅੰਜਨਾਂ ਦੀ ਵਰਤੋਂ ਦੇ ਨੇਮਾਂ ਨੂੰ ਨਿਮਨਲਿਖਤ ਅਨੁਸਾਰ ਦਰਸਾਇਆ ਜਾ ਸਕਦਾ ਹੈ।
1. ਡੱਕਵੇਂ ਵਿਅੰਜਨ- ਵਰਤੋਂ ਦੇ ਨੇਮ
2. ਅਡੱਕਵੇਂ ਵਿਅੰਜਨ- ਵਰਤੋਂ ਦੇ ਨੇਮ
3. ਨਾਸਿਕੀ ਵਿਅੰਜਨ- ਵਰਤੋਂ ਦੇ ਨੇਮ
ਡੱਕਵੇਂ ਵਿਅੰਜਨ – ਡੱਕਵੇਂ ਵਿਅੰਜਨਾਂ ਵਿੱਚ ਪ, ਫ, ਬ, ਭ, ਤ, ਥ, ਦ, ਧ, ਟ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਦੀ ਵਰਤੋਂ ਕੀਤੀ ਜਾਂਦੀ ਹੈ। ਇਨਾਂ ਵਿਅੰਜਨਾਂ ਵਿਚੋਂ ਪ, ਫ, ਬ, ਤ, ਥ, ਦ, ਟ, ਠ, ਡ, ਚ, ਛ, ਜ, ਕ, ਖ, ਗ ਸ਼ਬਦ ਦੀਆਂ ਤਿੰਨਾਂ ਪ੍ਰਸਥਿਤੀ ਵਿਚ ਆਉਂਦੇ ਹਨ। ਜਿਵੇਂ-
ਕਲ, ਅਕਾਲ, ਪਾਕ
ਪਾਕ, ਸਪੁਤਰ, ਪਾਪ
ਘਰ, ਮੱਘਰ, ਮਾਘ
ਭਾਰ, ਗੁਭਾਰ, ਲਾਭ
ਢਾਕ, ਲਾਢੀ, ਕਾਢ
ਇਥੇ ਡੱਕਵੇਂ ਵਿਅੰਜਨ ਸ਼ਬਦ ਦੀਆਂ ਤਿੰਨਾਂ ਪ੍ਰਤਸਿਥੀ ਵਿਚ ਹੀ ਵਿਚਰਦੇ ਹਨ।
ਡੱਕਵੇਂ ਵਿਅੰਜਨਾਂ ਦੀ ਇਕ ਵੰਨਗੀ ਸਘੋਸ਼ ਮਹਾਪ੍ਰਾਣ ਵਿਅੰਜਨਾਂ ਦੀ ਹੈ। ਇਹਨਾਂ ਵਿਅੰਜਨਾਂ ਵਿਚ ਭ, ਧ, ਢ, ਝ, ਘ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਇਹ ਵਿਅੰਜਨ ਬੇਸ਼ੱਕ ਗੁਰਮੁਖੀ ਅੱਖਰਾਂ ਵਿਚ ਅੰਕਿਤ ਕੀਤੇ ਜਾਂਦੇ ਹਨ ਪਰ ਇਹਨਾਂ ਦਾ ਉਚਾਰਨ ਪੰਜਾਬੀ ਧੁਨੀ ਵਿਉਂਤ ਵਿਚੋਂ ਲੋਪ ਹੋ ਗਿਆ ਹੈ। ਇਹਨਾਂ ਵਿਅੰਜਨਾਂ ਦੀ ਜਗ੍ਹਾ ਉਤੋਂ ਸੁਰ ਉਚਾਰੀ ਜਾਂਦੀ ਹੈ। ਜਦੋਂ ਇਹ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਆਉਂਦੇ ਹਨ ਤਾਂ ਇਹ ਵਿਅੰਜਨ ਆਪਣੇ ਹੀ ਵਰਗ ਦੀ ਪਹਿਲੀ ਧੁਨੀ ਭਾਵ ਪ, ਤ, ਟ, ਚ, ਕ ਨਾਲ ਨੀਵੀਂ ਸੁਰ ਵਿਚ ਉਚਾਰੇ ਜਾਂਦੇ ਹਨ। ਉਦਾਹਰਨਾਂ ਲਈ ਨਿਮਨ ਲਿਖਤ ਸ਼ਬਦ ਦੇਖੇ ਜਾ ਸਕਦੇ ਹਨ-
ਘਰ > / ਕ ਅ ਰ / (ਨੀਵੀਂ ਸੁਰ)
ਭਾਰ > / ਪ ਆ ਰ / (ਨੀਵੀਂ ਸੁਰ)
ਢੋਲ > / ਟ ਓ ਲ / (ਨੀਵੀਂ ਸੁਰ)
ਝਾੜੂ > / ਚ ਆ ੜ ਊ /(ਨੀਵੀਂ ਸੁਰ)
ਧਾਰ > / ਤ ਆ ਰ /(ਨੀਵੀਂ ਸੁਰ)
ਸ਼ਬਦ ਦੇ ਅਖੀਰ ਵਿਚ ਇਹ ਵਿਅੰਜਨ ਆਪਣੇ ਹੀ ਵਰਗ ਦੀ ਤੀਸਰੀ ਧੁਨੀ ਅਰਥਾਤ ਬ, ਦ, ਡ, ਜ, ਗ ਨਾਲ ਉੱਚੀ ਸੁਰ ਵਿਚ ਉਚਾਰੇ ਜਾਂਦੇ ਹਨ। ਉਦਾਹਰਨਾਂ ਲਈ ਹੇਠ ਲਿਖੇ ਸ਼ਬਦਾਂ ਦੀਆਂ ਵੰਨਗੀਆਂ ਦੇਖੀਆਂ ਜਾ ਸਕਦੀਆਂ ਹਨ-
ਮਾਘ > / ਮ ਆ ਗ / (ਉੱਚੀ ਸੁਰ)
ਲਾਭ > / ਲ ਆ ਬ / (ਉੱਚੀ ਸੁਰ)
ਕਾਢ > / ਕ ਆ ਡ / (ਉੱਚੀ ਸੁਰ)
ਮਾਝ > / ਮ ਆ ਜ / (ਉੱਚੀ ਸੁਰ)
ਸਾਧ > / ਸ ਆ ਦ / (ਉੱਚੀ ਸੁਰ)
ਇਸ ਪ੍ਰਕਾਰ ਜਦੋਂ ਸਘੋਸ਼ ਮਹਾ ਪ੍ਰਾਣ ਧੁਨੀਆਂ ਸ਼ਬਦ ਦੇ ਅਖੀਰ 'ਤੇ ਆਉਂਦੀਆਂ ਹਨ ਤਾਂ ਇਹ ਸਦਾ ਹੀ ਉੱਚੀ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ। ਇਨਾਂ ਦੇ ਨਾਲ ਸਘੋਸ਼ ਅਲਪ ਪ੍ਰਾਣ ਧੁਨੀ (ਗ, ਬ, ਦ, ਡ, ਜ) ਦੀ ਵਰਤੋਂ ਕੀਤੀ ਜਾਂਦੀ ਹੈ।
ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਇਹ ਧੁਨੀਆਂ ਸਦਾ ਹੀ ਆਪਣੇ ਵਰਗ ਦੀ ਤੀਸਰੀ ਧੁਨੀ (ਗ, ਜ, ਢ, ਬ, ਦ) ਵਿਚ ਉਚਾਰੀਆਂ ਜਾਂਦੀਆਂ ਹਨ। ਤੀਵੀਂ ਜਾਂ ਉੱਚੀ ਸੁਰ ਦਾ ਆਉਣਾ ਇਸ ਨੁਕਤੇ ਤੇ ਮਨੱਸਰ ਕਰਦਾ ਹੈ ਕਿ ਸ਼ਬਦ ਦੀ ਉਚਾਰ ਖੰਡੀ ਬਣਤਰ ਵਿਚ ਸ਼ਬਦ ਦੀ ਸ੍ਵਰ ਸੰਰਚਨਾ ਕੀ ਹੈ ਅਤੇ ਉਚਾਰ ਖੰਡ ਵਿਚ ਬਲ ਦੀ ਸਥਿਤੀ ਕੀ ਹੈ। ਜੇਕਰ ਬਲ ਇਨ੍ਹਾਂ ਤੋਂ ਪਹਿਲਾਂ ਆਉਂਦੇ ਉਚਾਰ ਖੰਡ ਉੱਪਰ ਪੈਂਦਾ ਹੈ ਤਾਂ ਇਨਾਂ ਦਾ ਉਚਾਰਨ ਉੱਚੀ ਸੁਰ ਵਿਚ ਹੋਵੇਗਾ। ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਮਾਘੀ > / ਮ ਆ ਗ ਈ / ਉੱਚੀ ਸੁਰ
ਸਾਧੂ > / ਸ ਆ ਦ ਊ / ਉੱਚੀ ਸੁਰ
ਕਢੀ > / ਕ ਅ ਡੇ ਡ ਈ / ਉੱਚੀ ਸੁਰ
ਲੋਭੀ > / ਲ ਅ ਬੇ ਬ ਈ / ਉੱਚੀ ਸੁਰ
ਮਾਝੀ > / ਮ ਆ ਗ ਈ / ਉੱਚੀ ਸੁਰ
ਪ੍ਰੰਤੂ ਜੇਕਰ ਉਚਾਰ ਖੰਡ ਦੀ ਬਣਤਰ ਵਿਚ ਬੱਲ ਇਨਾਂ ਸਘੋਸ਼ ਮਹਾਂ ਪ੍ਰਾਣ ਧੁਨੀਆਂ (ਘ, ਢ, ਧ, ਭ, ਝ) ਤੋਂ ਬਾਦ ਆਉਂਦਾ ਹੈ ਤਾਂ ਇਹ ਧੁਨੀਆਂ ਆਪਣੇ ਵਰਗ ਦੀ ਤੀਜੀ ਧੁਨੀ (ਗ, ਡ, ਦ, ਬ, ਜ) ਨਾਲ ਨੀਵੀਂ ਸੁਰ ਵਿਚ ਉਚਾਰੀਆਂ ਜਾਂਦੀਆਂ ਹਨ। ਉਦਾਹਰਨਾਂ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਸੁਧਾਈ > / ਸ ਉ ਦ ਆ ਈ / ਨੀਵੀਂ ਸੁਰ
ਮਘਾਈ > / ਮ ਅ ਗ ਆ ਈ / ਨੀਵੀਂ ਸੁਰ
ਕਢਾਈ > / ਕ ਅ ਡ ਆ ਈ / ਨੀਵੀਂ ਸੁਰ
ਰੁਝਾਈ > / ਰ ਉ ਜ ਆ ਈ / ਨੀਵੀਂ ਸੁਰ
ਲਭਾਈ > / ਲ ਅ ਬ ਆ ਈ / ਨੀਵੀਂ ਸੁਰ
2. ਅੱਡਕਵੇਂ ਵਿਅੰਜਨ- ਵਰਤੋਂ ਦੇ ਨੇਮ- ਅਡੱਕਵੇਂ ਵਿਅੰਜਨਾਂ ਵਿਚ ਰ, ਲ, ਲ਼, ੜ, ਸ, ਸ਼, ਹ, ਜ਼ ਦੀ ਵਰਤੋਂ ਕੀਤੀ ਜਾ ਇਨਾਂ ਵਿਅੰਜਨਾਂ ਵਿਚੋਂ ਸ, ਸ਼, ਜ, ਸੰਘਰਸ਼ੀ ਵਿਅੰਜਨ ਹਨ ਰ, ੜ ਫਟਕਵੇਂ ਅਤੇ ਰਗੜਵੇਂ ਵਿਅੰਜਨ ਹਨ ਅਤੇ ਲ, ਲ਼ ਪਾਸੇਦਾਰ ਵਿਅੰਜਨ ਹਨ। ਇਹਨਾਂ ਵਿਅੰਜਨਾਂ ਵਿਚ ਰ, ਲ, ਸ, ਸ਼, ਜ, ਹ ਸ਼ਬਦ ਦੇ ਸ਼ੁਰੂ, ਵਿਚਕਾਰ ਅਤੇ ਅਖੀਰ ਵਿਚ ਆ ਸਕਦੇ ਹਨ। ਪ੍ਰੰਤੂ ਲ ਅਤੇ ੜ ਸਿਰਫ ਸ਼ਬਦ ਦੇ ਅਖੀਰ ਵਿਚ ਅਤੇ ਵਿਚਕਾਰ ਹੀ ਆ
ਸਕਦੇ ਹਨ। ਪੰਜਾਬੀ ਭਾਸ਼ਾ ਵਿਚ ਕੋਈ ਵੀ ਅਜਿਹਾ ਸ਼ਬਦ ਨਹੀਂ ਹੈ ਜਿਸ ਦਾ ਆਰੰਭ ਲ ਜਾਂ ੜ ਨਾਲ ਹੁੰਦਾ ਹੋਵੇ ਭਾਵ ਇਹ ਹੈ ਕਿ ਪੰਜਾਬੀ ਵਿਚ ਲ ਅਤੇ ੜ ਧੁਨੀ ਸ਼ਬਦ ਦੇ ਸ਼ੁਰੂ ਵਿਚ ਨਹੀਂ ਆ ਸਕਦੀ। ਇਹ ਸਿਰਫ ਸ਼ਬਦ ਦੇ ਵਿਚਕਾਰ ਜਾਂ ਅਖੀਰ ਤੇ ਹੀ ਆ ਸਕਦੀਆਂ ਹਨ। ਉਦਾਦਹਰਨ ਲਈ ਹੇਠ ਸ਼ਬਦ ਦੇਖੇ ਜਾ ਸਕਦੇ ਹਨ-
ਗਲੀ > / ਗ ਅ ਲ ਈ /
ਗਲ > / ਗ ਅ ਲ /
ਸੜ > / ਸ ਅ ੜ /
ਸੜੀ > / ਸ ਅ ੜ ਈ /
ਨਾਸਿਕੀ ਵਿਅੰਜਨ- ਵਰਤੋਂ ਦੇ ਨੇਮ- ਪੰਜਾਬੀ ਭਾਸ਼ਾ ਵਿਚ ਕੁਲ ਪੰਜ ਨਾਸਿਕੀ ਵਿਅੰਜਨ ਹਨ। (ਮ, ਨ, ਣ, ਝ, ਙ) ਇਹਨਾਂ ਵਿਚ (ਮ) ਅਤੇ (ਨ) ਸ਼ਬਦ ਦੀਆਂ ਤਿੰਨਾਂ ਹੀ ਪ੍ਰਸਥਿਤੀਆਂ ਵਿਚ ਆ ਸਕਦੇ ਹਨ। ਜਿਵੇਂ-
ਮਾਰ > /ਮ ਆ ਰ /
ਮਾਮੀ > / ਮ ਆ ਮ ਈ /
ਕਾਮ > / ਕ ਅ ਮ/
ਨਾਕ > / ਨ ਆ ਕ /
ਇਨਾਮ > / ਇ ਨ ਆ ਮ /
ਕੰਨ > / ਕ ਅ ਨ ਨ/
(ਣ) ਨਾਸਿਕੀ ਦੀ ਧੁਨੀ ਸਿਰਫ ਸ਼ਬਦ ਦੇ ਅਖੀਰ ਵਿਚ ਜਾਂ ਵਿਚਕਾਰ ਦੇ ਸ਼ੁਰੂ ਵਿਚ ਆ ਸਕਦੀ ਹੈ। ਅਰਥਾਤ ਧੁਨੀ ਸ਼ਬਦ ਦੇ ਸ਼ੁਰੂ ਵਿਚ ਨਹੀਂ ਆ ਸਕਦੀ। ਪੰਜਾਬੀ ਭਾਸ਼ਾ ਵਿਚ ਇਕ ਵੀ ਸ਼ਬਦ ਅਜਿਹਾ ਨਹੀਂ ਹੈ ਜੋ (ਣ) ਧੁਨੀ ਨਾਲ ਸ਼ੁਰੂ ਹੁੰਦਾ ਹੋਵੇ । ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਮਕਾਣ > / ਮ ਅ ਕ ਆ ਣ/ (ਅਖੀਰ ਵਿਚ)
ਕਾਣੀ > / ਕ ਆ ਣ ਈ / (ਸ਼ਬਦ ਵਿਚਕਾਰ)
(ਞ) ਅਤੇ (ਙ) ਧੁਨੀਆਂ ਦੀ ਵਰਤੋਂ ਪੰਜਾਬੀ ਭਾਸ਼ਾ ਵਿਚੋਂ ਤਕਰੀਬਨ ਲੋਪ ਹੋ ਗਈ ਹੈ। ਇਹਨਾਂ ਧੁਨੀਆਂ ਦੀ ਵਰਤੋਂ ਸ਼ਬਦ ਦੀ ਕਿਸੇ ਵੀ ਸਥਿਤੀ ਵਿਚ ਸੁਤੰਤਰ ਰੂਪ ਵਿਚ ਨਹੀਂ ਹੁੰਦੀ। ਇਨਾਂ ਧੁਨੀਆਂ ਦੀ ਵਰਤੋਂ ਸਿਰਫ ਸਮਸਥਾਨੀ ਧੁਨੀ ਦੇ ਤੌਰ ਤੇ ਹੀ ਕੀਤੀ ਜਾਂਦੀ ਹੈ। ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਮੰਞ > / ਮ ਅ ਞ ਚ /
ਕੰਘੀ > / ਕ ਅ ਙ ਗ ਈ/
ਸਾਂਚੀ > / ਸ ਆ ਞ ਚ ਈ /
ਲਾਂਘਾ > / ਲ ਆਂ ਙ ਗ ਅ /
ਇਸ ਪ੍ਰਕਾਰ ਪੰਜਾਬੀ ਭਾਸ਼ਾ ਦੇ ਵਿਅੰਜਨਾਂ ਦੀ ਵਰਤੋਂ ਨੇ ਨੇਮਾਂ ਵਿਚ ਇਹ ਨੁਕਤਾਂ ਭਲੀਭਾਂਤ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਦੇ ਸਾਰੇ ਵਿਅੰਜਨ ਨਾ ਤਾਂ ਸ਼ਬਦ ਦੇ ਸ਼ੁਰੂ ਵਿਚ ਆ ਸਕਦੇ ਹਨ ਅਤੇ ਨਾ ਹੀ ਦੂਜੇ ਵਿਅੰਜਨਾਂ ਦੇ ਪ੍ਰਸੰਗ ਵਿਚ ਹਰ ਇਕ ਵਿਅੰਜਨ ਦੀ ਆਮਦ ਤੇ ਵਿਚਰਨ ਸਥਿਤੀ ਅਲੱਗ-ਅਲੱਗ ਹੈ। ਪਰੰਤੂ ਫਿਰ ਵੀ ਪੰਜਾਬੀ ਭਾਸ਼ਾ ਦੀ ਉਚਾਰ ਖੰਡੀ ਬਣਤਰ ਧੁਨੀਆਤਮਕ ਹੋਣ ਕਾਰਨ ਲਈ ਸਾਂਝੇ ਨਿਯਮ ਲੱਭੇ ਜਾ ਸਕਦੇ ਹਨ।
ਪ੍ਰਸ਼ਨ- ਪੰਜਾਬੀ ਸ੍ਵਰਾਂ ਦੀ ਵਰਤੋਂ ਦੇ ਨੇਮ ਬਾਰੇ ਜਾਣਕਾਰੀ ਦਿਓ।
ਉੱਤਰ- ਪੰਜਾਬੀ ਭਾਸ਼ਾ ਵਿਚ ਕੁਲ 10 ਸ੍ਵਰ ਹਨ। ਕਈ ਵਾਰ ੳ, ਅ, ੲ ਨੂੰ ਸ੍ਵਰ ਮੰਨਕੇ ਪੰਜਾਬੀ ਸ੍ਵਰਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਜੋ ਠੀਕ ਨਹੀਂ ਹੈ। ਪੰਜਾਬੀ ਵਿਚ ਕੁਲ 10 ਸ੍ਵਰ ਹਨ ਜਿਨ੍ਹਾਂ ਦਾ ਵੇਰਵਾ ਨਿਮਨ ਅਨੁਸਾਰ ਹੈ-
ਉ, ਓ, ਊ
ਅ, ਆ, ਐ, ਔ
ਇ, ਈ, ਏ
ੳ, ਅ, ੲ ਰਾਹੀਂ ਪੰਜਾਬੀ ਦੇ 10 ਸ੍ਵਰ ਸਾਕਾਰ ਹੁੰਦੇ ਹਨ । ਉ, ਅ, ੲ ਸ੍ਵਰ ਵਾਹਕ ਹਨ। ਪੰਜਾਬੀ ਦੇ 10 ਸ੍ਵਰਾਂ ਨੂੰ ਅੱਗੋਂ ਮੁੱਖ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-
1. ਲਘੂ ਸ੍ਵਰ
2. ਦੀਰਘ ਸ੍ਵਰ
1. ਲਘੂ ਸ੍ਵਰ- ਵਰਤੋਂ ਦੇ ਨੇਮ-
ਪੰਜਾਬੀ ਵਿਚ ਤਿੰਨ ਲਘੂ ਸ੍ਵਰ ਹਨ। ਇ, ਉ, ਅ। ਇਹ ਤਿੰਨੇ ਸ੍ਵਰ ਸ਼ਬਦਾਂ ਦੀ ਵਿਚਕਾਰਲੀ ਅਤੇ ਮੁੱਢਲੀ ਪ੍ਰਸਥਿਤੀ ਵਿਚ ਆ ਸਕਦੇ ਹਨ, ਇਹ ਸ਼ਬਦ ਵਿਚ ਦੀਰਘ ਸ੍ਵਰ ਤੋਂ ਬਾਅਦ ਤੇ ਅਖੀਰ ਤੇ ਨਹੀਂ ਆਉਂਦੇ। ਇਸ ਪ੍ਰਕਾਰ ਪੰਜਾਬੀ ਦਾ ਕੋਈ ਵੀ ਸ਼ਬਦ ਅਜਿਹਾ ਨਹੀਂ ਹੈ ਜੋ ਇਨਾਂ ਸ੍ਵਰਾਂ ਨਾਲ ਖਤਮ ਹੁੰਦਾ ਹੋਵੇ-
ਸ਼ੁਰੂ ਵਿਚ— ਇਸ, ਇਧਰ
ਉਸ, ਉਪਰ
ਅੱਕ, ਅਕਸ ਆਦਿ
ਸ਼ਬਦ ਦੇ ਦਰਮਿਆਨ-
ਮਧੁਰ / ਮ ਅ ਧ ਉ ਰ /
ਘਸੁੰਨ / ਘ ਅ ਸ ਉ ਨ ਨ /
ਸਹਿਰ / ਸ਼ ਅ ਹ ਇ ਰ /
ਨਹਿਰ / ਨ ਅ ਹ ਇ ਰ /
ਪਰ ਪੰਜਾਬੀ ਭਾਸ਼ਾ ਵਿਚ ਕੋਈ ਵੀ ਸ਼ਬਦ ਅਜਿਹਾ ਨਹੀਂ ਹੈ ਜੋ ਇਨ੍ਹਾਂ ਸ੍ਵਰਾਂ ਨਾਲ ਸਮਾਪਤ ਹੁੰਦਾ ਹੋਵੇ। ਪੰਜਾਬੀ ਦੇ ਕਈ ਸ਼ਬਦ ਹਨ ਜਿਨ੍ਹਾਂ ਦੇ ਅਖੀਰ ਤੇ ਇਨ੍ਹਾਂ ਸ੍ਵਰਾਂ ਦੀ ਵਰਤੋਂ ਕੀਤੀ ਜਾਂਦੀ ਹੈ-
ਅਧਿਆਇ
ਬਜਾਇ
ਜਾਉ
ਖਾਉ
ਲਮਕਾਅ
ਸਮਝਾਅ
ਬੇਸ਼ਕ ਸ਼ਬਦ ਦੇ ਅਖੀਰ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਉਚਾਰਨ ਵਿਚੋਂ ਇਹ ਸ੍ਵਰ ਗੈਰਹਾਜ਼ਿਰ ਹੁੰਦੇ ਹਨ।
2. ਦੀਰਘ ਸ੍ਵਰ- ਵਰਤੋਂ ਦੇ ਨੇਮ- ਪੰਜਾਬੀ ਵਿਚ 7 ਦੀਰਘ ਸ੍ਵਰ ਹਨ । ਓ, ਊ, ਆ, ਐ,
ਔ, ਈ, ਏ। ਇਹ ਸੱਤੇ ਸ੍ਵਰ ਸ਼ਬਦ ਦੀਆਂ ਤਿੰਨਾਂ ਪ੍ਰਸਥਿਤੀਆਂ ਵਿਚ ਹੀ ਆ ਸਕਦੇ ਹਨ।
ਸ਼ਬਦ ਦੇ ਸ਼ੁਰੂ ਵਿਚ ਵਿਚਕਾਰ ਅਖੀਰ
ਓੜਕ ਨਕੋਰ ਕਰੋ
ਓਧਰ ਕਠੋਰ ਮੋਰ
ਊਠ ਕਸੂਰ ਕਰੂ
ਊਤ ਸਬੂਤ ਮਰੂ
ਆਪ ਸਾਬਤ ਪਾਰਾ
ਆਸ ਕਾਰਾ ਜਾਣਾ
ਐਪਰ ਸੈਰ ਕਰੈ
ਐਨਕ ਪੈਰ ਜਾਵੈ
ਔਰਤ ਮੌਰ ਜੌਂ
ਔਤਰਾ ਧੌਣ ਰੌਂ
ਈਨ ਪੀਰ ਮੀਰੀ
ਈਸੜ ਸੀਰ ਮਾਰੀ
ਏਧਰ ਕਸੇਲ ਮਾਰੇ
ਇਸ ਪ੍ਰਕਾਰ ਦੇ ਦਸਾਂ ਸ੍ਵਰਾਂ ਵਿਚੋਂ ਲਘੂ ਸ੍ਵਰ ਸਿਰਫ ਸ਼ਬਦ ਦੇ ਸ਼ੁਰੂ ਅਤੇ ਵਿਚਕਾਰ ਵਿਚ ਹੀ ਆ ਸਕਦੇ ਹਨ। ਦੀਰਘ ਸ੍ਵਰ ਸ਼ਬਦ ਦੀਆਂ ਤਿੰਨਾਂ ਹੀ ਪ੍ਰਸਥਿਤੀਆਂ ਵਿਚ ਵਿਚਰ ਸਕਦੇ ਹਨ।
ਪ੍ਰਸ਼ਨ- ਪੰਜਾਬੀ ਉਚਾਰ ਖੰਡ ਦੀ ਬਣਤਰ ਸੰਬੰਧੀ ਵਿਸਤਾਰ ਸਹਿਤ ਚਰਚਾ ਕਰੋ।
ਉੱਤਰ- ਦੋ ਠਹਿਰਾਵਾਂ ਦੇ ਦਰਮਿਆਨ ਵਿਚਰਦੇ ਉਦਾਹਰਨ ਦੇ ਹਿੱਸੇ ਨੂੰ ਉਚਾਰਖੰਡ ਕਿਹਾ ਜਾਂਦਾ ਹੈ। ਉਚਾਰਖੰਡ ਇਕ ਅਜਿਹੀ ਧੁਨੀਆਤਮਕ ਇਕਾਈ ਹੈ ਜੋ ਦੋ ਉਚਾਰਖੰਡ ਦੇ ਦਰਮਿਆਨ ਵਿਚਰਦੀ ਹੈ। ਪਹਿਲਾਂ ਉਚਾਰ ਖੰਡ ਦੀ ਬਣਤਰ ਵਿਚ ਇਕ ਵਿਅੰਜਨ ਅਤੇ ਇਕ ਸ੍ਵਰ ਦਾ ਆਉਣਾ ਲਾਜ਼ਮੀ ਹੁੰਦਾ ਸੀ।
ਪਰ ਆਧੁਨਿਕ ਭਾਸ਼ਾ ਵਿਗਿਆਨ ਵਿਚ ਅਜਿਹਾ ਨਹੀਂ ਹੈ। ਅੱਜ ਦੇ ਭਾਸ਼ਾਵਿਗਿਆਨਕ ਅਧਿਐਨ ਵਿਚ ਸਿਰਫ ਇਕ ਸ੍ਵਰ ਦਾ ਵੀ ਉਚਾਰਖੰਡ ਹੋ ਸਕਦਾ ਹੈ-
ਉਚਾਰਖੰਡ ਵਿਚ ਤਿੰਨ ਪੱਖ ਹੁੰਦੇ ਹਨ। ਸਿਖਰ (Peak) ਆਰੰਭ (Onset) ਅਤੇ ਅਖੀਰ (Coda) ਸਿਖਰ ਤੇ ਹਮੇਸ਼ਾ ਸ੍ਵਰ ਹੀ ਆਉਂਦਾ ਹੈ। ਆਰੰਭ ਅਤੇ ਅਖੀਰ ਤੇ ਵਿਅੰਜਨ ਵਿਚਰਦੇ ਹਨ-
ਉਚਾਰਖੰਡ ਦੀ ਬਣਤਰ ਵਿਚ ਆਰੰਭ ਅਤੇ ਅਖੀਰ ਦੇ ਵਿਅੰਜਨ ਦੀ ਆਮਦ ਇਖਤਿਆਰੀ ਹੁੰਦੀ ਹੈ।
ਪੰਜਾਬੀ ਦੀ ਉਚਾਰਖੰਡੀ ਬਣਤਰ ਨੂੰ 7 ਭਾਸ਼ਾ ਵਿਚ ਵੰਡਿਆ ਜਾਂਦਾ ਹੈ। ਅਰਥਾਤ ਪੰਜਾਬੀ ਭਾਸ਼ਾ ਵਿਚ 7 ਪ੍ਰਕਾਰ ਦੇ ਉਚਾਰਖੰਡ ਮਿਲਦੇ ਹਨ-
1. ਸ੍ਵਰ
2. ਸ੍ਵਰ ਵਿਅੰਜਨ
3. ਵਿਅੰਜਨ + ਸ੍ਵਰ
4. ਵਿਅੰਜਨ + ਸ੍ਵਰ + ਵਿਅੰਜਨ
5. ਵਿਅੰਜਨ + ਸ੍ਵਰ + ਵਿਅੰਜਨ + ਵਿਅੰਜਨ
6. ਸ੍ਵਰ + ਵਿਅੰਜਨ + ਵਿਅੰਜਨ
7. ਵਿਅੰਜਨ + ਵਿਅੰਜਨ + ਸ੍ਵਰ
1. ਸ੍ਵਰ/ਉਚਾਰਖੰਡ ਦੀ ਇਸ ਬਣਤਰ ਵਿਚ ਉਚਾਰਖੰਡ ਦੇ ਸਿਖਰ ਤੇ ਸਿਰਫ ਇਕ ਸ੍ਵਰ ਹੀ ਆਉਂਦਾ ਹੈ। ਅਖੀਰ ਤੇ ਆਰੰਭ ਤੇ ਦੋਹੀਂ ਵਿਅੰਜਨ ਨਹੀਂ ਆਉਂਦਾ-
2. ਸ੍ਵਰ + ਵਿਅੰਜਨ- ਇਸ ਪ੍ਰਕਾਰ ਦੀ ਬਣਤਰ ਵਿਚ ਉਚਾਰਖੰਡ ਵਿਚ ਇਕ ਸ੍ਵਰ ਅਤੇ ਇਕ ਵਿਅੰਜਨ ਆਉਂਦੇ ਹਨ ਆਰੰਭ ਦਾ ਵਿਅੰਜਨ ਗੈਰ ਹਾਜ਼ਿਰ ਹੁੰਦਾ ਹੈ। ਜਿਵੇਂ-
ਆਉਣ ਵਾਲਾ ਵਿਅੰਜਨ ਗੈਰ ਹਾਜਰ ਹੁੰਦਾ ਹੈ।
4. ਵਿਅੰਜਨ + ਸ੍ਵਰ + ਵਿਅੰਜਨ- ਉਚਾਰਖੰਡ ਦੀ ਅਜਿਹੀ ਬਣਤਰ ਵਿਚ ਆਰੰਭ ਤੇ ਵਿਅੰਜਨ, ਸਿਖਰ ਤੇ ਸ੍ਵਰ ਤੇ ਅਖੀਰ ਤੇ ਇਕ ਵਿਅੰਜਨ ਆਉਂਦਾ ਹੈ। ਭਾਵ ਹੈ ਕਿ ਉਚਾਰਖੰਡ ਦੇ ਤਿੰਨਾਂ ਹੀ ਹਿੱਸਿਆਂ ਉੱਤੇ ਇਕ ਇਕ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ-
5. ਵਿਅੰਜਨ + ਸ੍ਵਰ + ਵਿਅੰਜਕ + ਵਿਅੰਜਨ- ਉਚਾਰਖੰਡ ਦੀ ਇਸ ਬਣਤਰ ਵਿਚ ਉੱਚਾਰਖੰਡ ਦੇ ਆਰੰਭ ਤੇ ਇਕ ਵਿਅੰਜਕ ਤੇ ਅਖੀਰ ਤੇ ਦੋ ਵਿਅੰਜਨ ਇਕੱਠੇ ਹੀ ਆਉਂਦੇ ਹਨ। ਇਸ ਉਚਾਰਖੰਡ ਉਪਰਲੇ ਉਚਾਰਖੰਡ ਨਾਲੋਂ ਭਾਰਾ ਹੁੰਦਾ ਹੈ। ਜਿਵੇਂ-
6. ਸ੍ਵਰ + ਵਿਅੰਜਨ + ਵਿਅੰਜਨ- ਇਸ ਪ੍ਰਕਾਰ ਦੀ ਬਣਤਰ ਵਿਚ ਪਹਿਲਾਂ ਸ੍ਵਰ ਤੇ ਫਿਰ ਦੋ ਵਿਅੰਜਨ ਆਉਂਦੇ ਹਨ,
7. ਵਿਅੰਜਨ + ਵਿਅੰਜਨ + ਸ੍ਵਰ- ਉਚਾਰਖੰਡ ਦੀ ਅਜਿਹੀ ਬਣਤਰ ਵਿਚ ਉਚਾਰਖੰਡ ਦੇ ਆਰੰਭ ਉੱਤੇ ਦੋ ਵਿਅੰਜਨ ਆਉਂਦੇ ਹਨ। ਵਿਅੰਜਨਾਂ ਦਾ ਅਜਿਹੀ ਬਣਤਰ ਆਮ ਤੌਰ ਤੇ ਸੰਸਕ੍ਰਿਤ ਭਾਸ਼ਾ ਵਿਚ ਆਮ ਮਿਲਦੀ ਹੈ। ਉਦਾਹਰਨ ਲਈ-
ਇਸ ਪ੍ਰਕਾਰ ਦੇ ਉਚਾਰਖੰਡ ਪੰਜਾਬੀ ਭਾਸ਼ਾ ਵਿਚ ਬਹੁਤ ਘੱਟ ਉਚਾਰੇ ਜਾਂਦੇ ਹਨ। ਇਹ ਉਚਾਰਖੰਡ ਮੁੱਖ ਰੂਪ ਵਿਚ ਸੰਸਕ੍ਰਿਤ ਭਾਸ਼ਾ ਵਿਚਹੀ ਉਲਟਬਦ ਹਨ। ਇਸ ਬਣਤਰ ਵਿਚ ਕਈ ਵਾਰੀ ਉਚਾਰਖੰਡ ਦੇ ਅਖੀਰ ਤੇ ਇਕ ਹੋਰ ਵਿਅੰਜਨ ਵੀ ਆ ਜਾਂਦਾ ਹੈ ਜਿਸ ਨਾਲ ਉਚਾਰਖੰਡ ਦੀ ਬਣਤਰ ਵਿਅੰਜਨ + ਵਿਅੰਜਨ + ਸ੍ਵਰ + ਵਿਅੰਜਨ ਹੀ ਹੋ ਜਾਂਦੀ ਹੈ,
ਪਰੰਤੂ ਇਸ ਪ੍ਰਕਾਰ ਦੇ ਉਚਾਰਖੰਡ ਪੰਜਾਬੀ ਭਾਸ਼ਾ ਵਿਚ ਆਮ ਤੌਰ ਤੇ ਉਚਾਰੇ ਨਹੀਂ ਜਾਂਦੇ ਹਨ।
ਪ੍ਰਸ਼ਨ- ਵਾਕ-ਵਿਗਿਆਨ (Syntax) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਗਿਆਨ-ਪ੍ਰਬੰਧ ਨੂੰ ਵਾਕ ਵਿਗਿਆਨ ਕਿਹਾ ਜਾਂਦਾ ਹੈ। ਭਾਸ਼ਾ ਦਾ ਵਿਗਿਆਨਕ ਅਧਿਐਨ, ਭਾਸ਼ਾ ਦੀਆਂ ਵਿਭਿੰਨ ਇਕਾਈਆਂ ਦਾ ਵਿਗਿਆਨਕ ਅਧਿਐਨ ਹੀ ਹੁੰਦਾ ਹੈ। ਭਾਸ਼ਾ ਦੀ ਕੇਂਦਰੀ ਇਕਾਈ 'ਸ਼ਬਦ' ਹੈ। ਸ਼ਬਦ ਧੁਨੀਆਂ ਦਾ ਸਮੂਹ ਹੁੰਦੇ ਹਨ। ਭਾਸ਼ਾ ਵਿਗਿਆਨ ਦੀ ਜਿਸ ਸ਼ਾਖ ਵਿਚ ਭਾਸ਼ਾ ਦੀਆਂ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ 'ਧੁਨੀ-ਵਿਗਿਆਨ' ਆਖਦੇ ਹਨ। ਸ਼ਬਦਾਂ ਦੀ ਅੰਦਰੂਨੀ ਬਣਤਰ ਵਿਚ ਕਾਰਜਸ਼ੀਲ ਹੋਣ ਵਾਲੇ ਰੂਪਾਂ ਦਾ ਅਧਿਐਨ ਪੇਸ਼ ਕਰਨ ਵਾਲੀ ਸ਼ਾਖ ਨੂੰ ਰੂਪ ਵਿਗਿਆਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦਾਂ ਦੇ ਬਾਕੀ ਵਰਤਾਰੇ ਅਰਥਾਤ ਸ਼ਬਦਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਨ ਵਾਲੀ ਭਾਸ਼ਾ ਵਿਗਿਆਨ ਦੀ ਸ਼ਾਖ ਨੂੰ ਵਾਕ-ਵਿਗਿਆਨ ਕਿਹਾ ਜਾਂਦਾ ਹੈ ।
ਮੋਟੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਵਿਗਿਆਨ ਦੀ ਉਹ ਸ਼ਾਖ ਜਿਸ ਵਿਚ ਵਾਕ ਬਣਤਰ ਦੇ ਵਿਭਿੰਨ ਪੱਖਾਂ ਦਾ ਵਿਗਿਆਨਕ ਅਧਿਐਨ ਕੀਤਾ ਜਾਵੇ ਉਸ ਨੂੰ ਵਾਕ- ਵਿਗਿਆਨ ਆਖਦੇ ਹਨ । ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਇਸ ਤੋਂ ਉਲਟ ਭਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਵਿਆਕਰਨਕ ਇਕਾਈ ਹੈ। ਜਿਵੇਂ ਉੱਪਰ ਕਿਹਾ ਗਿਆ ਹੈ ਭਾਵੰਸ਼ਾਂ ਦਾ ਵਿਗਿਆਨਕ ਅਧਿਐਨ ਕਰਨ ਵਾਲੀ ਭਾਸ਼ਾ ਵਿਗਿਆਨ ਦੀ ਸ਼ਾਖ ਨੂੰ ਰੂਪ ਵਿਗਿਆਨ (Morphology) ਕਿਹਾ ਜਾਂਦਾ ਹੈ । ਉਂਜ ਰੂਪ ਵਿਗਿਆਨ ਅਤੇ ਵਾਕ- ਵਿਗਿਆਨ (Syntax) ਦੋਹਾਂ ਦਾ ਸੰਬੰਧ ਸ਼ਬਦਾਂ ਦੇ ਅਧਿਅਨ ਨਾਲ ਹੀ ਹੈ। ਇਹਨਾਂ ਵਿਚ ਅੰਤਰ ਇਹ ਹੈ ਕਿ ਰੂਪ ਵਿਗਿਆਨ ਵਿਚ ਸ਼ਬਦਾਂ ਦੀ ਆਂਤਰਿਕ ਬਣਤਰ ਨੂੰ ਵਿਚਾਰਿਆ ਜਾਂਦਾ ਹੈ ਅਤੇ ਵਾਕ-ਵਿਗਿਆਨ ਵਿਚ ਸ਼ਬਦਾਂ ਦੇ ਬਾਹਰੀ ਵਰਤਾਰਿਆਂ ਨੂੰ । ਸ਼ਬਦਾਂ ਦੇ ਬਾਹਰੀ ਵਰਤਾਰਿਆਂ ਦਾ ਸਬੰਧ ਉਹਨਾਂ ਦੇ ਆਪਸੀ ਸੰਬੰਧਾਂ ਅਤੇ ਵਿਚਰਨ ਤਰਤੀਬਾਂ ਨਾਲ ਹੁੰਦਾ ਹੈ।
ਸ਼ਬਦ ਤੋਂ ਵੱਡੀਆਂ ਪਰ ਵਾਕ ਤੋਂ ਛੋਟੀਆਂ ਦੋ ਹੋਰ ਵਿਆਕਰਨਕ ਇਕਾਈਆਂ ਹਨ ਜੋ ਸ਼ਬਦਾਂ ਦੇ ਆਪਸੀ ਸੰਬੰਧਾਂ ਅਤੇ ਵਿਚਰਨ ਅਤੇ ਵਿਚਰਨ ਤਰਤੀਬਾਂ ਅਨੁਸਾਰ ਹੋਂਦ ਗ੍ਰਹਿਣ ਕਰਦੀਆਂ ਹਨ। ਉਹ ਹਨ- ਵਾਕੰਸ਼ ਅਤੇ ਉਪਵਾਕ। ਵਾਕ ਦੀ ਬਣਤਰ ਵਿਚ ਇਹਨਾਂ ਦੋਹਾਂ ਇਕਾਈਆਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਇਸੇ ਲਈ ਇਹਨਾਂ ਇਕਾਈਆਂ ਦਾ ਅਧਿਅਨ ਵੀ ਵਾਕ-ਵਿਗਿਆਨ ਦੇ ਅਧੀਨ ਹੀ ਕੀਤਾ ਜਾਂਦਾ ਹੈ। ਇੰਜ ਵਾਕੰਸ਼ ਦੀ ਪਰਿਭਾਸ਼ਾ, ਬਣਤਰ ਅਤੇ ਕਿਰਿਆ ਦਾ ਵੇਰਵਾ ਵਾਕ-ਵਿਗਿਆਨ ਦਾ ਅੰਗ ਹੁੰਦਾ ਹੈ ਅਤੇ ਉਪਵਾਕ ਦੀ ਪਰਿਭਾਸ਼ਾ, ਬਣਤਰ ਅਤੇ ਕਿਸਮਾਂ ਦਾ ਵੇਰਵਾ ਵੀ।
ਮੂਲ ਰੂਪ ਵਿਚ ਵਾਕ-ਵਿਗਿਆਨ ਅਧੀਨ ਵਾਕ ਦੀ ਪਰਿਭਾਸ਼ਾ ਵਾਕ ਦੀ ਬਣਤਰ ਅਤੇ ਵਾਕ ਦੀਆਂ ਕਿਸਮਾਂ ਨੂੰ ਵਿਚਾਰਿਆ ਜਾਂਦਾ ਹੈ । ਵਾਕ ਦੀ ਬਣਤਰ ਦੇ ਸੰਬੰਧ ਵਿਚ ਵਾਕ ਵਿਚ ਵਿਚਰਨ ਵਾਲੇ ਸ਼ਬਦਾਂ ਦੀ ਤਰਤੀਬ ਨੂੰ ਗੋਲਿਆ ਜਾਂਦਾ ਹੈ। ਮਿਸਾਲ ਵਜੋਂ ਪੰਜਾਬੀ ਵਾਕ ਬਣਤਰ ਵਿਚ ਪਹਿਲਾਂ ਕਰਤਾ, ਫੇਰ ਕਰਮ ਅਤੇ ਅੰਤ ਵਿਚ ਕਿਰਿਆ ਸੂਚਕ ਸ਼ਬਦ ਵਿਚਰਦੇ ਹਨ। ਇਸ ਦੀ ਇਕ ਮਿਸਾਲ ਹੇਠਲਾ ਵਾਕ ਹੈ-
ਕਰਤਾ ਕਰਮ ਕਿਰਿਆ
ਇਸ ਤੋਂ ਉਲਟ ਅੰਗਰੇਜ਼ੀ ਭਾਸ਼ਾ ਦੀ ਵਾਕ-ਬਣਤਰ ਵਿਚ ਪਹਿਲਾਂ ਕਰਮ, ਫੇਰ ਕਿਰਿਆ ਅਤੇ ਅੰਤ ਵਿਚ ਕਰਮ ਸੂਚਕ ਸ਼ਬਦ ਰੱਖੇ ਜਾਂਦੇ ਹਨ। ਜਿਵੇਂ-
Mohan takes tea
ਕਰਤਾ ਕਿਰਿਆ ਕਰਮ
ਨਾਂਵ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦ ਹਰ ਪੂਰਨ ਵਾਕ ਵਿਚ ਜ਼ਰੂਰੀ ਹੁੰਦੇ ਹਨ। ਇਹਨਾਂ ਦੇ ਨਾਲ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸਬੰਧਕ, ਯੋਜਕ ਆਦਿ ਸ਼੍ਰੇਣੀਆਂ ਦੇ ਸ਼ਬਦ ਇਸ ਤਰਤੀਬ ਵਿਚ ਵਰਤੇ ਜਾਂਦੇ ਹਨ ਇਸ ਗੱਲ ਦਾ ਨਿਰਣਾ ਵੀ ਵਾਕ-ਵਿਗਿਆਨ ਅਧੀਨ ਕੀਤਾ ਜਾਂਦਾ ਹੈ। ਮਿਸਾਲ ਵਜੋਂ ਸਬੰਧਕ ਸ਼ਬਦ ਅੰਗਰੇਜ਼ੀ ਵਿਚ ਨਾਂਵ ਤੋਂ ਪਹਿਲਾਂ ਆਉਂਦੇ ਹਨ (on the table) ਪਰ ਪੰਜਾਬੀ ਵਿਚ ਨਾਂਵ ਤੋਂ ਪਿੱਛੋਂ (ਮੇਜ਼ ਉੱਤੇ)
ਵਾਕ-ਵਿਗਿਆਨ ਵਿਚ ਵਾਕ ਦੀਆਂ ਕਿਸਮਾਂ ਦਾ ਨਿਰਧਾਰਨ ਵੀ ਕੀਤਾ ਜਾਂਦਾ ਹੈ। ਬਣਤਰ ਅਤੇ ਕਾਰਜ ਦੇ ਆਧਾਰ ਉੱਤੇ ਵਾਕਾਂ ਦੀਆਂ ਕਿਸਮਾਂ ਮਿਥੀਆਂ ਜਾਂਦੀਆਂ ਹਨ। ਬਣਤਰ ਦੇ ਆਧਾਰ ਉੱਤੇ ਵਾਕ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ ਹੈ- ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਣ ਵਾਕ। ਇਸੇ ਤਰ੍ਹਾਂ ਕਾਰਜ ਦੇ ਆਧਾਰ ਉੱਤੇ ਵੀ ਵਾਕ ਤਿੰਨ ਕਿਸਮਾਂ ਦੇ ਦੱਸੇ ਜਾਂਦੇ ਹਨ- ਬਿਆਨੀਆਂ, ਹੁਕਮੀ ਅਤੇ ਪ੍ਰਸ਼ਨਵਾਚਕ। ਵਾਕ ਵਿਗਿਆਨ ਇਹ ਹਰ ਕਿਸਮ ਦੀ ਵਾਕ ਬਣਤਰ ਨੂੰ ਮਿਸਾਲਾਂ ਸਹਿਤ ਵਿਚਾਰਿਆ ਜਾਂਦਾ ਹੈ।
ਪਰੰਪਰਾਇਕ ਵਿਆਕਰਨ ਵਿਚ ਵਾਕ ਦੀ ਬਣਤਰ ਨੂੰ ਵਿਚਾਰਨ ਲਈ ਪਦ-ਵੰਡ ਦੀ ਵਿਧੀ ਅਪਣਾਈ ਜਾਂਦੀ ਰਹੀ ਹੈ। ਇਸ ਵਿਧੀ ਅਨੁਸਾਰ ਵਾਕ ਵਿਚਲੇ ਹਰ ਸ਼ਬਦ ਦੀ ਸ਼੍ਰੇਣੀ ਨਿਰਧਾਰਨ ਕਰਨ ਦੇ ਨਾਲ ਉਸ ਨਾਲ ਸਬੰਧਿਤ ਵਿਆਕਰਨਕ ਸ਼੍ਰੇਣੀਆਂ (ਲਿੰਗ, ਵਚਨ, ਪੁਰਖ, ਕਾਲ, ਭਾਵ, ਵਾਚ ਆਦਿ) ਨੂੰ ਵੀ ਸੂਚਤ ਕੀਤਾ ਜਾਂਦਾ ਸੀ । ਪਰ ਵਾਕ ਦੇ ਅਧਿਅਨ ਲਈ ਇਹ ਵਿਧੀ ਕੋਈ ਵਿਗਿਆਨਕ ਆਧਾਰ ਪੇਸ਼ ਨਹੀਂ ਕਰਦੀ। ਇਸ ਤੋਂ ਉਲਟ ਭਾਸ਼ਾ ਵਿਗਿਆਨ ਅਧੀਨ ਵਾਕ ਬਣਤਰ ਦਾ ਅਧਿਐਨ ਵਿਗਿਆਨਕ ਇਕਾਈ ਤੋਂ ਕੀਤਾ ਜਾਂਦਾ ਹੈ ਅਤੇ ਅਜਿਹਾ ਅਧਿਐਨ ਕਰਨ ਵਾਲੀ ਸ਼ਾਖ ਨੂੰ ਵਾਕ-ਵਿਗਿਆਨ ਆਖਦੇ ਹਨ।
ਉਪਰੋਕਤ ਵਿਚਾਰਾਂ ਦੇ ਆਧਾਰ ਉੱਤੇ ਸੰਖੇਪ ਵਿਚ ਕਿਹਾ ਜਾਂਦਾ ਹੈ ਕਿ ਭਾਸ਼ਾ ਵਿਗਿਆਨ ਦੀ ਸ਼ਾਖ ਵਾਕ-ਵਿਗਿਆਨ ਦਾ ਸੰਬੰਧ ਵਾਕ ਬਣਤਰ ਦੀ ਹਰ ਇਕਾਈ ਦੇ ਵਿਭਿੰਨ ਪੱਖਾਂ ਦੇ ਵਿਗਿਆਨਕ ਅਧਿਐਨ ਨਾਲ ਹੈ।
ਪ੍ਰਸ਼ਨ- ਪ੍ਰਕਾਰਜ ਦੇ ਆਧਾਰ ਉੱਤੇ ਵਾਕਾਂ ਦੀ ਕਿਸਮ ਵੰਡ ਮਿਸਾਲਾਂ ਸਹਿਤ ਪੇਸ਼ ਕਰੋ।
ਉੱਤਰ- ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਭਾਸ਼ਾਈ ਵਿਚਾਰ-ਸੰਚਾਰ ਵਾਕ ਪੱਧਰ ਉੱਤੇ ਹੀ ਸਾਕਾਰ ਹੁੰਦਾ ਹੈ। ਬਣਤਰ ਅਤੇ ਪਰਕਾਰ ਦੇ ਆਧਾਰ ਉੱਤੇ ਵਾਕ ਦੀਆਂ ਵਿਭਿੰਨ ਕਿਸਮਾਂ ਮਿਥੀਆਂ ਜਾਂਦੀਆਂ ਹਨ। ਇਥੇ ਅਸੀਂ ਪਰਕਾਰਜ ਦੇ ਆਧਾਰ ਉੱਤੇ ਵਾਕ ਦੀਆਂ ਕਿਸਮਾਂ ਦੀ ਚਰਚਾ ਕਰਨੀ ਹੈ।
ਵਾਕ ਦੇ ਪਰਕਾਰਜ ਦਾ ਅਰਥ ਹੈ ਵਾਕ ਦਾ ਭਾਵ ਅਰਥਾਤ ਆਸ਼ਾ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਜਿਸ ਆਸ਼ੇ ਜਾਂ ਮਕਸਦ ਲਈ ਕਿਸੇ ਵਾਕ ਨੂੰ ਉਚਾਰਿਆ ਜਾਵੇ ਉਹ ਵਾਕ ਦਾ ਪ੍ਰਕਾਰਜ ਹੁੰਦਾ ਹੈ। ਪਰ ਕਾਰਜ ਦੀ ਦ੍ਰਿਸ਼ਟੀ ਤੋਂ ਵਾਕਾਂ
ਦੀਆਂ ਤਿੰਨ ਕਿਸਮਾਂ ਗਿਣੀਆਂ ਜਾਂਦੀਆਂ ਹਨ- ਬਿਆਨੀਆ ਵਾਕ, ਆਗਿਆ ਵਾਚਕ ਵਾਕ ਅਤੇ ਪ੍ਰਸ਼ਨਵਾਚਕ ਵਾਕ। ਇਨ੍ਹਾਂ ਵਾਕ ਕਿਸਮਾਂ ਦੀ ਚਰਚਾ ਹੇਠਾਂ, ਮਿਸਾਲਾਂ ਸਹਿਤ ਕੀਤੀ ਗਈ ਹੈ।
ਬਿਆਨੀਆ ਵਾਕ- ਜਿਸ ਵਾਕ ਰਾਹੀਂ ਕੋਈ ਬੁਲਾਰਾ ਸਰੋਤੇ ਨੂੰ ਕੋਈ ਸੂਚਨਾ ਦੇਣਾ ਚਾਹੇ ਜਾਂ ਕਿਸੇ ਤੱਥ ਨੂੰ ਬਿਆਨ ਕਰਨਾ ਚਾਹੇ, ਉਸ ਨੂੰ ਬਿਆਨੀਆ ਵਾਕ ਕਹਿੰਦੇ ਹਨ। ਸਪੱਸ਼ਟ ਹੈ ਕਿ ਜਿਸ ਵਾਕ ਦਾ ਪਰਕਾਰਜ ਕਿਸੇ ਤੱਥ ਜਾਂ ਸੂਚਨਾ ਨੂੰ ਬਿਆਨ ਕਰਦਾ ਹੋਵੇ, ਉਸ ਨੂੰ ਬਿਆਨੀਆ ਵਾਕ ਕਿਹਾ ਜਾਂਦਾ ਹੈ। ਅਟਲ ਸੱਚਾਈਆਂ ਦੇ ਬਿਆਨ ਲਈ ਵੀ ਬਿਆਨੀਆ ਵਾਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਬਿਆਨੀਆ ਵਾਕਾਂ ਦੇ ਕੁਝ ਨਮੂਨੇ ਇਹ ਹਨ :
(ੳ) ਜਲੰਧਰ ਸ਼ਹਿਰ ਵਿਚ ਦਰਜਣ ਤੋਂ ਵੱਧ ਕਾਲਜ ਹਨ।
(ਅ) ਧਰਤੀ ਸੂਰਜ ਦੁਆਲੇ ਘੁੰਮਦੀ ਹੈ।
(ੲ) ਉਸ ਦੀ ਨੌਕਰੀ ਲੱਗ ਗਈ ਹੈ।
ਇਹ ਵੀ ਵੇਖਿਆ ਜਾ ਸਕਦਾ ਹੈ ਕਿ ਬਿਆਨੀਆ ਵਾਕ ਵਿਚਲਾ ਬਿਆਨ ਹਾਂ-ਪੱਖੀ ਵੀ ਹੋ ਸਕਦਾ ਹੈ, ਨਾਂਹ-ਪੱਖੀ ਵੀ। ਉਪਰ ਵਾਕ (ੳ), (ਅ) ਅਤੇ (ੲ) ਹਾਂ-ਪੱਖੀ ਬਿਆਨ ਵਾਲੇ ਹਨ। ਹੇਠਾਂ ਦਰਜ ਵਾਕ (ਸ), (ਹ) ਅਤੇ (ਕ) ਨਾਂਹ-ਪੱਖੀ ਬਿਆਨ ਵਾਲੇ ਹਨ :
(ਸ) ਸਾਡੇ ਪਿੰਡ ਵਿਚ ਕੋਈ ਵੀ ਸਕੂਲ ਨਹੀਂ ਹੈ।
(ਹ) ਸੂਰਜ ਧਰਤੀ ਦੁਆਲੇ ਨਹੀਂ ਘੁੰਮਦਾ।
(ਕ) ਪਿਛਲੇ ਹਫਤੇ ਤੋਂ ਇਥੇ ਮੀਂਹ ਨਹੀਂ ਪਿਆ।
ਆਗਿਆਵਾਚਕ ਵਾਕ : ਜਿਸ ਵਾਕ ਰਾਹੀਂ ਭਾਸ਼ਾਈ ਬੁਲਾਰਾ ਸਰੋਤੇ ਨੂੰ ਕੁਝ ਕਰਨ ਲਈ ਆਖੇ ਉਸ ਨੂੰ ਆਗਿਆਵਾਚਕ ਵਾਕ ਕਿਹਾ ਜਾਂਦਾ ਹੈ । ਬੁਲਾਰੇ ਦੁਆਰਾ ਸਰੋਤੇ ਨੂੰ ਕੁਝ ਕਰਨ ਲਈ ਕਹਿਣਾ ਬੁਲਾਰੇ ਦਾ ਆਦੇਸ਼ ਵੀ ਹੋ ਸਕਦਾ ਹੈ। ਬੇਨਤੀ ਵੀ ਜਾਂ ਹੁਕਮ ਵੀ ।
ਜਿਵੇਂ:
(ੳ) ਕਾਕੇ, ਇਕ ਗਲਾਸ ਪਾਣੀ ਲਿਆਈਂ।
(ਅ) ਕਿਰਪਾ ਕਰਕੇ ਇਕ ਗਲਾਸ ਪਾਣੀ ਲਿਆਓ।
(ੲ) ਆਓ, ਪਾਣੀ ਲੈ ਕੇ ਆਈਏ।
ਉੱਪਰ ਦਰਜ ਸਾਰੇ ਵਾਕਾਂ ਵਿਚ ਬੁਲਾਰੇ ਦੁਆਰਾ ਇਕ ਸਰੋਤੇ/ਸਰੋਤਿਆਂ ਨੂੰ ਇਕੋ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਉਹ ਕੰਮ ਹੈ "ਪਾਣੀ ਲਿਆਉਣਾ"। ਪਰ ਹਰ ਵਾਕ ਵਿਚ ਪਾਣੀ ਲਿਆਉਣ ਲਈ ਕਹੇ ਗਏ ਅੰਦਾਜ਼ ਅਤੇ ਭਾਵਨਾ ਵਿਚ ਅੰਤਰ ਹੈ । ਵਾਕ (ੳ) ਵਿਚ ਹੁਕਮੀ ਅੰਦਾਜ਼ ਹੈ ਜਦਕਿ ਵਾਕ (ਅ) ਵਿਚ ਬੇਨਤੀ ਸੂਚਕ।
ਨਾਂ-ਪੱਖੀ ਅਤੇ ਨਾਂਹ ਵਾਚੀ ਬਿਆਨੀਆ ਵਾਕਾਂ ਵਾਂਗ ਆਗਿਆ ਵਾਚਕ ਵਾਕ ਵੀ ਹਾਂ-ਪੱਖੀ ਜਾਂ ਨਾਂਹ-ਪੱਖੀ ਹੋ ਸਕਦੇ ਹਨ। ਉੱਪਰ ਦਰਜ ਵਾਕ (ੳ), (ਅ) ਅਤੇ (ੲ) ਹਾਂ- ਪੱਖੀ ਆਗਿਆ ਵਾਲੇ ਹਨ ਪਰ ਹੇਠਾਂ ਦਰਜ ਵਾਕ (ਸ), (ਹ) ਅਤੇ (ਕ) ਨਾਂਹ-ਪੱਖੀ ਆਗਿਆ ਵਾਲੇ ਹਨ:
(ਸ) ਕਾਕੇ, ਕੱਲ੍ਹ, ਸਕੂਲੇ ਨਾ ਜਾਈਂ।
(ਹ) ਬਰਸਾਤਾਂ ਵਿਚ ਬਹੁਤਾ ਦਹੀਂ ਨਾ ਖਾਇਓ।
(ਕ) ਪੁੱਤਰ, ਸਿਗਰੇਟ ਨਾ ਪੀਇਆ ਕਰ।
ਆਗਿਆ ਵਾਚਕ ਵਾਕਾਂ ਵਿਚ ਕਿਰਿਆ ਦਾ ਪ੍ਰੇਰਨਾਰਥਕ ਰੂਪ ਵਰਤਿਆ ਜਾਂਦਾ ਹੈ
ਜੋ ਦੂਜੇ ਪੁਰਖ ਲਈ ਹੁੰਦਾ ਹੈ। ਇਸੇ ਲਈ ਆਗਿਆ ਵਾਚਕ ਵਾਕਾਂ ਵਿਚ ਸੰਬੰਧਿਤ ਧਿਰ ਦਾ ਹੋਣਾ ਜ਼ਰੂਰੀ ਨਹੀਂ। ਮਿਸਾਲ ਵਜੋਂ ਵਾਕ (ਅ) ਅਤੇ ਵਾਕ (ਹ) ਵਿਚ ਸੰਬੋਧਿਤ ਧਿਰ ਲਈ ਕੋਈ ਸ਼ਬਦ ਨਹੀਂ ਹੈ। ਪਰ ਵਾਕ (ੳ) ਅਤੇ (ਸ) ਵਿਚ ਹੈ (ਕਾਕਾ) ਆਗਿਆਵਾਚਕ ਵਾਕ ਵਿਚ ਸੰਬੰਧਿਤ ਧਿਰ ਹਮੇਸ਼ਾ ਹੀ ਸਰੋਤਾ ਹੁੰਦੀ ਹੈ ਜੋ ਦੂਜਾ ਪੁਰਖ ਹੁੰਦੀ ਹੈ ਅਤੇ ਇਕ ਵਚਨੀ ਵੀ ਹੋ ਸਕਦੀ ਹੈ ਅਤੇ ਬਹੁਵਚਨੀ ਵੀ।
ਪ੍ਰਸ਼ਨਾਚਕ ਵਾਕ : ਉਸ ਵਾਕ ਨੂੰ ਪ੍ਰਸ਼ਨਵਾਚਕ ਵਾਕ ਕਿਹਾ ਜਾਂਦਾ ਹੈ ਜਿਸ ਦੁਆਰਾ ਭਾਸ਼ਾਈ ਬੁਲਾਰਾ ਸਰੋਤੇ ਕੋਲੋਂ ਕੋਈ ਸੂਚਨਾ ਪ੍ਰਾਪਤ ਕਰਨਾ ਚਾਹਵੇ। ਜਿਵੇਂ :
(ੳ) ਇਹ ਕੰਮ ਕਿਸ ਨੇ ਕੀਤਾ ਹੈ ?
(ਅ) ਤੁਸੀਂ ਦਿੱਲੀ ਕਦੋਂ ਜਾਵੋਗੇ ?
(ੲ) ਕੀ ਮੋਹਣ ਦਾ ਭਰਾ ਬਿਮਾਰ ਹੈ ?
(ਸ) ਕੀ ਉਹ ਦਿੱਲੀਓਂ ਆ ਗਿਆ ਹੈ ?
ਸਰੋਤੇ ਦੁਆਰਾ ਦਿੱਤੇ ਜਾਣ ਵਾਲੀ ਸੂਚਨਾ ਦੇ ਆਧਾਰ 'ਤੇ ਪ੍ਰਸ਼ਨਾਚਕ ਵਾਕਾਂ ਨੂੰ ਦੋ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ। ਇਕ ਵਰਗ ਦੇ ਪ੍ਰਸ਼ਨਵਾਚਕ ਵਾਕ ਉਹ ਹੁੰਦੇ ਹਨ, ਜਿਹੜੇ ਕਿਸੇ ਸੂਚਨਾ ਦੇ ਵੇਰੇ ਜਾਂ ਨਾਮਕਰਨ ਦੀ ਮੰਗ ਕਰਦੇ ਹਨ। ਇਸ ਵਰਗ ਵਿਚ ਵਾਕ (ੳ) ਅਤੇ (ਅ) ਆਉਂਦੇ ਹਨ । ਵਾਕ (ੳ) ਦੇ ਉੱਤਰ ਵਿਚ ਕੰਮ ਕਰਨ ਵਾਲੇ ਦਾ ਨਾਂ ਦੱਸਣਾ ਬਣਦਾ ਹੈ ਅਤੇ ਵਾਕ (ਅ) ਦੇ ਉੱਤਰ ਵਿਚ ਦਿੱਲੀ ਜਾਣ ਲਈ ਮਿਥੇ ਗਏ ਦਿਨ ਦਾ ਦੂਜੇ ਵਰਗ ਵਿਚ ਉਹ ਪ੍ਰਸ਼ਨਵਾਚਕ ਵਾਕ ਰੱਖੇ ਜਾਂਦੇ ਹਨ ਜਿਨ੍ਹਾਂ ਦਾ ਉੱਤਰ 'ਹਾਂ' ਜਾ ਨਹੀਂ ਵਿਚ ਹੀ ਦਿੱਤਾ ਜਾ ਸਕੇ । ਉੱਪਰ ਦਰਜ ਵਾਕ (ੲ) ਅਤੇ (ਸ) ਇਸ ਵਰਗ ਦੇ ਹਨ।
ਪੰਜਾਬੀ ਵਿਚ ਪ੍ਰਸ਼ਨਵਾਚਕ ਵਾਕਾਂ ਦੀ ਸਿਰਜਣਾ ਦੋ ਵਿਧੀਆਂ ਦੁਆਰਾ ਕੀਤੀ ਜਾਂਦੀ ਹੈ : ਵਾਕਸੁਰ ਦੀ ਵਰਤੋਂ ਦੁਆਰਾ ਅਤੇ ਪ੍ਰਸ਼ਨਵਾਚਕ ਸ਼ਬਦਾਂ ਦੀ ਵਰਤੋਂ ਦੁਆਰਾ।
ਵਾਕ ਸੁਰ (Intonation) ਵਾਕ ਸੁਰ ਦੀ ਵਰਤੋਂ ਤਾਂ ਲਗਭਗ ਹਰ ਭਾਸ਼ਾ ਵਿਚ ਕੀਤੀ ਜਾਂਦੀ ਮਿਲਦੀ ਹੈ। ਵਾਕ ਸੁਰ ਤੋਂ ਭਾਵ ਵਿਸ਼ੇਸ਼ ਪ੍ਰਕਾਰ ਦਾ ਉਚਾਰਨ ਲਹਿਜ਼ਾ ਹੈ ਜੋ ਵਾਕ ਨੂੰ ਇਕ ਪ੍ਰਸ਼ਨ ਦੇ ਰੂਪ ਵਿਚ ਸਾਕਾਰ ਕਰਦਾ ਹੈ। ਇਸ ਸਥਿਤੀ ਵਿਚ ਕਿਸ ਪ੍ਰਸ਼ਨਵਾਚਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮਿਸਾਲ ਵਜੋਂ:
(ੳ) ਕੱਲ੍ਹ ਕਾਲਜ ਛੁੱਟੀ ਹੈ ?
(ਅ) ਦਿੱਲੀ ਚਲਾ ਗਿਐ ?
(ੲ) ਤੁਸੀਂ ਕੱਲ੍ਹ, ਲੁਧਿਆਣੇ ਗਏ ਸੀ ?
ਪ੍ਰਸ਼ਨਵਾਚਕ ਸ਼ਬਦ : ਪੰਜਾਬੀ ਵਿਚ ਪ੍ਰਸ਼ਨਵਾਚਕ ਸ਼ਬਦ (ਕ) ਧੁਨੀ ਨਾਲ ਆਰੰਭ ਹੁੰਦੇ ਹਨ ਜਿਵੇਂ-ਕੀ, ਕੌਣ, ਕਿਵੇਂ, ਕਿਥੇ, ਕਿਧਰ, ਕਦੋਂ ਆਦਿ। ਉੱਪਰ ਅਸੀਂ ਪ੍ਰਸ਼ਨਵਾਚਕ ਸ਼ਬਦਾਂ ਵਾਲੇ ਵਾਕ ਪੇਸ਼ ਕਰ ਆਏ ਹਨ। ਸੰਖੇਪ ਵਿਚ ਇਕ ਵੰਨਗੀ ਲਈ ਜਾ ਸਕਦੀ ਹੈ।
-ਕੀ ਉਹ ਕੰਮ ਕਰਦਾ ਹੈ ?
-ਉਹ ਕੀ ਕੰਮ ਕਰਦਾ ਹੈ ?
-ਉਹ ਕੰਮ ਕੀ ਕਰਦਾ ਹੈ ?
-ਉਹ ਕੰਮ ਕਰਦਾ ਕੀ ਹੈ ?
ਸਿੱਟੇ ਵਜੋਂ ਕਹਿ ਸਕਦੇ ਹਾਂ ਕਿ ਪ੍ਰਕਾਰਜ ਦੇ ਆਧਾਰ 'ਤੇ ਵਾਕ ਬਿਆਨੀਆ, ਆਗਿਆਵਾਚਕ ਅਤੇ ਪ੍ਰਸ਼ਨਵਾਚਕ ਹੁੰਦੇ ਹਨ ਅਤੇ ਵੰਨਗੀ ਦੀ ਵਾਕ-ਬਣਤਰ ਦੇ ਪਛਾਣਯੋਗ ਲੱਛਣ ਹਨ।
ਪ੍ਰਸ਼ਨ- ਰੂਪ ਅਰਥਾਤ ਬਣਤਰ ਦੇ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ ਦਾ ਵੇਰਵਾ ਮਿਸਾਲਾਂ ਸਹਿਤ ਪੇਸ਼ ਕਰੋ।
ਉੱਤਰ- ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ । ਵਾਕ ਦੀ ਕਿਸਮ ਵੰਡ ਰੂਪ ਅਤੇ ਪਰਕਾਰਜ ਦੇ ਆਧਾਰਾਂ 'ਤੇ ਕੀਤੀ ਜਾਂਦੀ ਹੈ। ਇਥੇ ਅਸਾਂ ਰੂਪ ਅਰਥਾਤ ਬਣਤਰ ਦੇ ਆਧਾਰ 'ਤੇ ਵਾਕ ਦੀਆਂ ਕਿਸਮਾਂ ਨੂੰ ਵਿਚਾਰਨਾ ਹੈ।
ਰੂਪ ਦੇ ਆਧਾਰ 'ਤੇ ਵਾਕ ਦੀਆਂ ਦੋ ਉਪ-ਸ਼੍ਰੇਣੀਆਂ ਬਣਾਈਆਂ ਜਾਂਦੀਆਂ ਹਨ। ਪਹਿਲੀ ਸ਼੍ਰੇਣੀ ਵਿਚ ਕਿਰਿਆ ਰਹਿਤ ਵਾਕ ਅਤੇ ਦੂਜੀ ਵਿਚ ਕਿਰਿਆ-ਸਹਿਤ ਵਾਕ ਰੱਖੇ ਜਾਂਦੇ ਹਨ। ਆਮ ਕਰਕੇ ਕਿਹਾ ਜਾਂਦਾ ਹੈ ਕਿ ਹਰ ਵਾਕ ਵਿਚ ਕਿਰਿਆ ਸ਼ਬਦ ਦਾ ਹੋਣਾ ਲਾਜ਼ਮੀ ਹੈ ਪਰ ਬੋਲਚਾਲ ਵਿਚ ਅਸੀਂ ਅਜਿਹੇ ਵਾਕ ਵਰਤਦੇ ਹਾਂ ਜਿਨ੍ਹਾਂ ਵਿਚ ਕਿਰਿਆ ਸ਼ਬਦ ਦੀ ਅਣਹੋਂਦ ਹੁੰਦੀ ਹੈ। ਅਜਿਹੇ ਵਾਕਾਂ ਨੂੰ ਕਿਰਿਆ ਰਹਿਤ ਵਾਕ ਕਿਹਾ ਜਾਂਦਾ ਹੈ। ਕਿਰਿਆ ਰਹਿਤ ਵਾਕ ਦੋ ਪ੍ਰਕਾਰ ਦੇ ਹੁੰਦੇ ਹਨ : (1) ਸੰਦਰਭ ਮੂਲਕ ਵਾਕ ਅਤੇ (2) ਰੈਡੀਮੇਡ ਵਾਕ।
ਸੰਦਰਭਮੂਲਕ ਵਾਕ : ਬੋਲਚਾਲ ਸਮੇਂ ਕਈ ਵਾਕ ਕਿਰਿਆ ਸਹਿਤ ਬੋਲੇ ਜਾਂਦੇ ਹਨ। ਅਜਿਹੇ ਵਾਕਾਂ ਦੇ ਪੂਰਨ ਅਰਥ ਦੀ ਪਕੜ ਸਮੇਂ ਦੇ ਭਾਸ਼ਾਈ ਅਤੇ ਸਮਾਜਕ ਸੰਦਰਭ ਵਿਚ ਕੀਤੀ ਜਾਂਦੀ ਹੈ। ਮਿਸਾਲ ਵਜੋਂ ਸੋਹਣ ਅਤੇ ਮੋਹਣ ਦੀ ਹੇਠਲੀ ਗੱਲਬਾਤ ਤੋਂ ਇਹ ਨੁਕਤਾ ਸਪੱਸ਼ਟ ਹੋਵੇਗਾ।
ਸੋਹਣ-ਕੱਲ੍ਹ ਕਿਥੇ ਸੀ ?
ਮੋਹਣ-ਦਿੱਲੀ ?
ਸੋਹਣ-ਕਿਉਂ ?
ਮੋਹਣ-ਉਹੀ ਮੁਕੱਦਮਾ ?
ਸੋਹਣ ਹਾਂ,,... ਅੱਛਾ... ਅਜੇ ਵੀ।
ਉੱਪਰ ਦਰਜ ਸੋਹਣ ਦੁਆਰਾ ਬੋਲੇ ਗਏ ਪਹਿਲੇ ਵਾਕ ਵਿਚ ਹੀ ਕਿਰਿਆ ਬਾਕੀ ਦਿਆਂ ਵਾਕਾਂ ਵਿਚ ਨਹੀਂ ਹੈ ਪਰ ਇਨ੍ਹਾਂ ਵਾਕਾਂ ਦੇ ਅਰਥ ਪਹਿਲੇ ਵਾਕ ਦੇ ਸੰਦਰਭ ਵਿਚ ਸਪੱਸ਼ਟ ਹੋ ਜਾਂਦੇ ਹਨ।
ਰੈਡੀਮੇਡ ਵਾਕ- ਸਮਾਜਕ ਰਹਿਣੀ-ਬਹਿਣੀ ਵਿਚ ਕਈ ਕਿਰਿਆ ਰਹਿਤ ਵਾਕ ਰੈਡੀਮੇਡ ਵਾਕ ਅਖਾਣਾਂ/ਮੁਹਾਵਰਿਆਂ ਵਾਂਗ ਪ੍ਰਚਲਤ ਹੁੰਦੇ ਹਨ। ਇਨ੍ਹਾਂ ਨੂੰ ਰੈਡੀਮੇਡ ਵਾਕ ਕਿਹਾ ਜਾਂਦਾ ਹੈ। ਅਜਿਹੇ ਵਾਕ ਕਿਸੇ ਦਾ ਸੁਆਕਤ ਕਰਨ ਜਾਂ ਧੰਨਵਾਦ ਕਹਿਣ ਆਦਿ ਲਈ ਵਰਤੇ ਜਾਂਦੇ ਹਨ। ਜਿਵੇਂ:
(ੳ) ਸਤਿਸ੍ਰੀ ਅਕਾਲ ਜੀ ।
(ਅ) ਚੰਗਾ ਜੀ, ਬਹੁਤ ਬਹੁਤ ਧੰਨਵਾਦ।
(ੲ) ਜੀ ਆਇਆਂ ਨੂੰ।
ਕਿਰਿਆ ਸਹਿਤ ਅਰਥਾਤ ਕਿਰਿਆਵੀ ਸ਼੍ਰੇਣੀ ਦੇ ਵਾਕਾਂ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ ਹੈ : ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ।
ਸਧਾਰਨ ਵਾਕ : ਜਿਸ ਵਿਚ ਕੇਵਲ ਇਕ ਹੀ ਕਿਰਿਆ ਵਾਕੰਸ਼ ਹੋਵੇ, ਉਸ ਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ। ਸਧਾਰਨ ਵਾਕ ਵਿਚ ਕਾਲਕੀ ਕਿਰਿਆ ਵਾਕੰਸ਼ ਹੀ ਵਿਚਰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਕੋ ਉਪਵਾਕ ਵਾਲਾ ਵਾਕ ਸਧਾਰਨ ਵਾਕ ਹੁੰਦਾ ਹੈ। ਸਧਾਰਨ ਵਾਕ ਵਿਚ ਨਾਂਵ ਜਾਂ ਨਾਂਵ-ਵਾਕੰਸ਼ ਤਾਂ ਇਕ ਤੋਂ ਵੱਧ ਆ ਸਕਦੇ ਹਨ ਪਰ
ਕਿਰਿਆ ਵਾਕੰਸ਼ ਇਕ ਹੀ ਹੁੰਦਾ ਹੈ। ਸਧਾਰਨ ਵਾਕ ਵਿਚ ਕਿਰਿਆ ਨਾਲ ਕਿਰਿਆ- ਵਿਸ਼ੇਸ਼ਣ ਵੀ ਆ ਸਕਦਾ ਹੈ। ਹੇਠਲੇ ਵਾਕ ਸਧਾਰਨ ਬਣਤਰ ਵਾਲੇ ਵਾਕ ਹਨ :
(ੳ) ਮੁੰਡਾ ਘਰ ਨੂੰ ਜਾਂਦਾ ਹੈ।
(ਅ) ਉਹ ਚਿਮਚੇ ਨਾਲ ਚੌਲ ਖਾਂਦਾ ਹੈ ?
(ੲ) ਮੋਹਨ ਦਾ ਵੱਡਾ ਭਰਾ ਬਹੁਤ ਤੇਜ਼ ਤੁਰਦਾ ਹੈ।
ਸਧਾਰਨ ਵਾਕਾਂ ਵਿਚ ਕਾਲਕੀ ਕਿਰਿਆ ਦੇ ਸਥਾਨ 'ਤੇ ਕਿਰਿਆ ਪੂਰਕ ਵੀ ਕਿਰਿਆ ਵਾਕੰਸ਼ ਦਾ ਪਰਕਾਰਜ ਨਿਭਾਉਂਦੇ ਹਨ :
(ਸ) ਉਸ ਦਾ ਵੱਡਾ ਭਰਾ ਡਾਕਟਰ ਹੈ।
(ਹ) ਉਹ ਕੁੜੀ ਪੰਜਾਬਣ ਹੈ।
ਸੰਯੁਕਤ ਵਾਕ : ਜਿਸ ਵਾਕ ਵਿਚ ਇਕ ਤੋਂ ਵਧੇਰੇ ਸਧਾਰਨ ਵਾਕਾਂ ਨੂੰ ਸੰਯੁਕਤ ਕਰ ਕੇ ਰੱਖਿਆ ਜਾਵੇ, ਉਸ ਨੂੰ ਸੰਯੁਕਤ ਵਾਕ ਆਖਦੇ ਹਨ । ਸਧਾਰਨ ਵਾਕ ਆਪਣੇ ਆਪ ਵਿਚ ਸਵਾਧੀਨ ਉਪ-ਵਾਕ ਹੁੰਦੇ ਹਨ। ਇੰਜ ਕਿਹਾ ਜਾ ਸਕਦਾ ਹੈ ਕਿ ਇਕ ਤੋਂ ਵਧੇਰੇ ਸਵਾਧੀਨ ਉਪਵਾਕਾਂ ਵਾਲਾ ਵਾਕ ਸੰਯੁਕਤ ਵਾਕ ਹੁੰਦਾ ਹੈ। ਸੰਯੁਕਤ ਵਾਕ ਵਿਚਲੇ ਉਪਵਾਕਾਂ ਨੂੰ ਆਪਸ ਵਿਚ ਜੋੜਨ ਲਈ ਸਮਾਨ ਯੋਜਨਾ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿਚ ਅਤੇ, ਪਰ ਆਦਿ ਸਮਾਨ ਯੋਜਨ ਹਨ। ਕਈ ਵਾਰ ਬੋਲਚਾਲ ਵਿਚ ਠਹਿਰਾਓ ਅਤੇ ਲਿਖਤੀ ਰੂਪ ਵਿਚ ਕਾਮੇ (,) ਨੂੰ ਵੀ ਯੋਜਕ ਵਜੋਂ ਵਰਤਿਆ ਜਾਂਦਾ ਹੈ।
ਸੰਯੁਕਤ ਵਾਕ ਦੀ ਇਕ ਵੱਡੀ ਪਛਾਣ ਇਹ ਵੀ ਹੈ ਕਿ ਇਸ ਵਿਚਲੇ ਕਿਸੇ ਵੀ ਉਪਵਾਕ ਜੋ ਵੱਖ ਕਰ ਲਿਆ ਜਾਵੇ ਤਾਂ ਉਹ ਆਪਣੇ ਆਪ ਵਿਚ ਵਿਆਕਰਨ ਬਣਤਰ ਪੱਖੋਂ ਪੂਰਨ ਸਧਾਰਨ ਵਾਕ ਹੁੰਦਾ ਹੈ। ਮਿਸਾਲ ਵਜੋਂ ਹੇਠਲੇ ਸੰਯੁਕਤ ਵਾਕ ਲਏ ਜਾ ਸਕਦੇ ਹਨ:
(ਕ) ਮੁੰਡੇ ਖੇਡ ਰਹੇ ਸਨ ਅਤੇ ਕੁੜੀਆਂ ਪੜ੍ਹ ਰਹੀਆਂ ਸਨ।
(ਖ) ਸੋਹਣ ਸੁੱਤਾ ਪਿਆ ਸੀ, ਮੋਹਣ ਸਿਨੇਮਾ ਵੇਖਣ ਗਿਆ ਹੋਇਆ ਸੀ ਪਰ ਉਨ੍ਹਾਂ ਦੀ ਮਾਂ ਹਸਪਤਾਲ ਦਾਖ਼ਲ ਸੀ।
ਮਿਸ਼ਰਤ ਵਾਕ : ਇਕ ਤੋਂ ਵੱਧ ਉਪਵਾਕਾਂ ਵਾਲਾ ਵਾਕ ਜਿਸ ਵਿਚ ਘੱਟੋ-ਘੱਟ ਇਕ ਪਰਾਧੀਨ ਉਪਵਾਕ ਹੋਵੇ, ਉਸ ਨੂੰ ਮਿਸ਼ਰਤ ਵਾਕ ਆਖਦੇ ਹਨ। ਪਰਾਧੀਨ ਉਪਵਾਕ ਉਹ ਹੁੰਦਾ ਹੈ ਜੋ ਵਾਕ ਤੋਂ ਵੱਖ ਹੋ ਕੇ ਪੂਰਨ ਵਿਆਕਰਨਕ ਬਣਤਰ ਵਾਲਾ ਵਾਕ ਨਾ ਹੋਵੇ। ਪਰਾਧੀਨ ਉਪ ਵਾਕਾਂ ਵਿਚ ਜਾਂ ਤਾਂ ਕਿਰਿਆ ਅਕਾਲਕੀ ਹੁੰਦੀ ਹੈ ਅਤੇ ਜਾਂ ਇਨ੍ਹਾਂ ਦਾ ਸਬੰਧ ਅਧੀਨ ਯੋਜਨਾ ਨਾਲ ਹੁੰਦਾ ਹੈ। ਪੰਜਾਬੀ ਵਿਚ /ਜ/ ਧੁਨੀ ਵਾਲੇ ਯੋਜਕ-ਜਿਵੇਂ, ਜੋ, ਜਿਹੜਾ, ਜੇ, ਜਿਉਂ, ਜਾਂ ਆਦਿ ਅਤੇ 'ਕਿ' ਅਧੀਨ ਯੋਜਕ ਹਨ।
(ੳ) ਮੁੰਡਾ ਕੁਰਸੀ 'ਤੇ ਬੈਠ ਕੇ ਰੋਟੀ ਖਾ ਰਿਹਾ ਹੈ।
(ਅ) ਉਹ ਘਰ ਪਹੁੰਚਦਿਆਂ ਹੀ ਬਿਮਾਰ ਹੋ ਗਿਆ।
ਵਾਕ (ੳ) ਵਿਚ ਬੈਠ ਕੇ ਅਤੇ ਵਾਕ (ਅ) ਵਿਚ ਪਹੁੰਚਦਿਆਂ ਅਕਾਲਕੀ ਕਿਰਿਆਵਾਂ ਹਨ ਇਸ ਲਈ ਇਨ੍ਹਾਂ ਵਾਕਾਂ ਵਿਚਲੇ ਪਹਿਲੇ ਉਪਵਾਕ ਪਰਾਧੀਨ ਉਪਵਾਕ ਹਨ ਅਤੇ ਮਗਰਲੇ ਉਪਵਾਕ ਸਵਾਧੀਨ । ਹੇਠਾਂ ਦਿੱਤੇ ਗਏ ਵਾਕਾਂ ਵਿਚ ਅਧੀਨ ਯੋਜਕਾਂ ਵਾਲੇ ਪਰਾਧੀਨ ਉਪਵਾਕ ਵੇਖੇ ਜਾ ਸਕਦੇ ਹਨ :
(ੳ) ਜੇ ਉਹ ਮਿਹਨਤ ਕਰੇਗਾ ਤਾਂ ਪਾਸ ਹੋ ਜਾਵੇਗਾ।
(ਅ) ਜਿਹੜਾ ਬੋਲੇਗਾ ਉਹੀ ਕੁੰਡਾ ਖੋਲ੍ਹੇਗਾ ।
ਉਸ ਨੇ ਕਿਹਾ ਕਿ ਅਜਕਲ ਪੰਜਾਬ ਵਿੱਚ ਬਹੁਤ ਗਰਮੀ ਹੈ।
ਅਧੀਨ ਯੋਜਕਾਂ ਵਾਲੇ ਉਪਵਾਕ ਆਮ ਕਰਕੇ ਵਾਕ ਵਿਚ ਪਹਿਲਾਂ ਵਿਚਰਦੇ ਹਨ ਜਿਵੇਂ ਵਾਕ (ੳ) ਅਤੇ (ਅ) ਵਿਚ ਇਸ ਲਈ ਇਨ੍ਹਾਂ ਵਾਕਾਂ ਵਿਚਲੇ ਪਹਿਲੇ ਉਪਵਾਕ ਪਰਾਧੀਨ ਉਪਵਾਕ ਹਨ:
ਜੇ ਉਹ ਮਿਹਨਤ ਕਰੇਗਾ-
ਜਿਹੜਾ ਬੋਲੇਗਾ-
ਪਰ 'ਕਿ' ਯੋਜਕ ਵਾਲੇ ਉਪਵਾਕ ਜੋ ਵਾਕ ਦੇ ਅੰਤ ਵਿਚ ਵਿਚਰਦਾ ਹੈ, ਉਹ ਪਰਾਧੀਨ ਉਪਵਾਕ ਹੁੰਦਾ ਹੈ । ਵਾਕ (ੲ) 'ਕਿ' ਯੋਜਕ ਤੋਂ ਪਹਿਲਾਂ ਆਉਣ ਵਾਲਾ ਉਪਵਾਕ ਸਵਾਧੀਨ ਹੈ ਪਰ ਪਿੱਛੋਂ ਆਉਣ ਵਾਲਾ ਉਪਵਾਕ ਪਰਾਧੀਨ।
ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਰੂਪ ਜਾਂ ਬਣਤਰ ਦੀ ਦ੍ਰਿਸ਼ਟੀ ਤੋਂ ਵਾਕ ਕਿਰਿਆ ਰਹਿਤ ਵੀ ਹੁੰਦੇ ਹਨ ਅਤੇ ਕਿਰਿਆਵੀ ਵੀ। ਕਿਰਿਆ ਰਹਿਤ ਵਾਕ ਸੰਦਰਭ ਮੂਲਕ ਜਾਂ ਰੈਡੀਮੇਡ ਹੁੰਦੇ ਹਨ ਅਤੇ ਕਿਰਆਵੀ ਵਾਕ ਸਧਾਰਨ, ਸੰਯੁਕਤ ਅਤੇ ਮਿਸ਼ਰਤ।
ਪ੍ਰਸ਼ਨ- ਪੰਜਾਬੀ ਵਾਕ ਬਣਤਰ ਉੱਤੇ ਇਕ ਸੰਖੇਪ ਨੋਟ ਲਿਖੋ ?
ਉੱਤਰ- ਦੁਨੀਆ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਗਿਣਤੀ ਬੇਸ਼ੁਮਾਰ ਹੈ, ਪਰ ਹਰ ਭਾਸ਼ਾ ਕਿਸੇ ਵੀ ਦੂਜੀ ਭਾਸ਼ਾ ਨਾਲੋਂ ਵੱਖਰੀ ਪ੍ਰਕਾਰ ਦੀ ਹੁੰਦੀ ਹੈ। ਭਾਸ਼ਾਵਾਂ ਦੀ ਵੱਖਰਤਾ ਮੂਲ ਰੂਪ ਵਿਚ ਵਾਕ-ਬਣਤਰ ਦੀ ਵੱਖਰਤਾ ਉੱਤੇ ਆਧਾਰਤ ਹੁੰਦੀ ਹੈ। ਇੰਜ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਹੋਰ ਭਾਸ਼ਾਵਾਂ ਨਾਲੋਂ ਕਈ ਪੱਖਾਂ ਤੋਂ ਵੱਖਰਤਾ ਰੱਖਦੀ ਹੈ। ਪੰਜਾਬੀ ਵਾਕ- ਬਣਤਰ ਦੇ ਵਿਸ਼ੇਸ਼ ਲੱਛਣ ਹੇਠ ਲਿੱਖੇ ਅਨੁਸਾਰ ਹਨ।
ਪੰਜਾਬੀ ਵਾਕ ਬਣਤਰ ਵਿਚ ਨਾਂ-ਵਾਕੰਸ਼ ਪਹਿਲਾਂ ਅਤੇ ਕਿਰਿਆ ਵਾਕੰਸ਼ ਪਿੱਛੋਂ ਆਉਂਦਾ ਹੈ। ਜੇ ਪੰਜਾਬੀ ਵਾਕ ਵਿਚ ਕਰਤਾ ਅਤੇ ਕਰਮ ਸੂਚਕ ਦੋਵੇਂ ਨਾਂਵ-ਵਾਕੰਸ਼ ਹੋਣ ਤਾਂ ਸਭ ਤੋਂ ਪਹਿਲਾਂ ਕਰਤਾ-ਨਵਾਂ-ਵਾਕੰਸ਼, ਫੇਰ ਕਰਮ ਨਾਂਵ-ਵਾਕੰਸ਼ ਤੇ ਪਿੱਛੋਂ ਕਿਰਿਆ ਵਾਕੰਸ਼ ਆਉਂਦਾ ਹੈ। ਇਸ ਤੋਂ ਲਟ ਅੰਗਰੇਜ਼ੀ ਭਾਸ਼ਾ ਦੀ ਵਾਕ ਬਣਤਰ ਵਿਚ ਕਿਰਿਆ ਵਾਕੰਸ਼ ਕਰਤਾ ਅਤੇ ਕਰਮ ਦੀ ਵਿਚਕਾਰ ਵਿਚਰਦਾ ਹੈ:
(ੳ) ਮੋਹਣ ਨੇ ਇਕ ਕਹਾਣੀ ਸੁਣਾਈ।
ਕਰਤਾ ਕਰਮ ਕਿਰਿਆ
(ਅ) Mohan Told A Story
ਕਰਤਾ ਕਿਰਿਆ ਕਰਮ
ਇਸ ਦ੍ਰਿਸ਼ਟੀ ਤੋਂ ਪੰਜਾਬੀ ਨੂੰ 'SOV' ਭਾਸ਼ਾ ਕਿਹਾ ਜਾਂਦਾ ਹੈ ਅਰਥਾਤ ਉਹ ਭਾਸ਼ਾ ਜਿਸ ਵਿਚ ਪਹਿਲਾ ਕਰਤਾ (Subject=S), ਫੇਰ ਕਰਮ (Object=O) ਅਤੇ ਪਿੱਛੋਂ ਕਿਰਿਆ ' (Verb=V) ਦਾ ਵਿਚਾਰਨ ਹੁੰਦਾ ਹੈ। ਇਸ ਤੋਂ ਉਲਟ ਅੰਗਰੇਜ਼ੀ ਭਾਸ਼ਾ SVO ਵੰਨਗੀ ਦੀ ਹੈ। ਅਰਥਾਤ ਇਸ ਵਿਚ ਕਰਤਾ, ਕਿਰਿਆ ਅਤੇ ਕਰਮ ਇਸੇ ਤਰਤੀਬ ਵਿਚ ਵਿਚਰਦੇ ਹਨ।
ਪੰਜਾਬੀ ਵਾਕ-ਬਣਤਰ ਵਿਚ ਸਬੰਧਕ ਨਾਂਵ ਸ਼ਬਦਾਂ ਤੋਂ ਪਿਛੋਂ ਵਿਚਰਦੇ ਹਨ ਜਿਵੇਂ, ਮੇਜ਼ 'ਤੇ... ਕਮਰੇ ਵਿਚ... ਚਾਕੂ ਨਾਲ... ਆਦਿ ਪਰ ਅੰਗਰੇਜ਼ੀ ਵਿਚ ਸਬੰਧਕ ਸ਼ਬਦ ਨਾਂਵ ਤੋਂ ਪਹਿਲਾਂ ਵਿਚਰਦੇ ਹਨ, ਜਿਵੇਂ On The Table... In The room... With the knife ਆਦਿ।
ਪੰਜਾਬੀ ਵਾਕਾਂ ਵਿਚ ਵਿਸ਼ੇਸ਼ਣ ਆਪਣੇ ਵਿਸ਼ੇਸ਼ ਅਰਥਾਤ ਨਾਂਵ ਤੋਂ ਪਹਿਲਾਂ ਵਰਤੇ
ਜਾਂਦੇ ਹਨ ਅਤੇ ਵਿਚਾਰੀ ਵਿਸ਼ੇਸ਼ਣ ਆਪਣੇ ਵਿਸ਼ੇਸ਼ ਨਾਲ ਲਿੰਗ ਅਤੇ ਵਚਨ ਆਦਿ ਵਿਆਕਰਨਕ ਸ਼੍ਰੇਣੀਆਂ ਦਾ ਮੇਲ ਰੱਖਦੇ ਹਨ, ਜਿਵੇਂ :
ਕਾਲਾ ਘੋੜਾ... ਕਾਲੀ ਘੋੜੀ... ਕਾਲੇ ਘੋੜੇ... ਕਾਲੀਆਂ ਘੋੜੀਆਂ... ਆਦਿ।
ਪੰਜਾਬੀ ਵਾਕਾਂ ਵਿਚ ਕਰਤਾ, ਕਰਮ ਆਦਿ ਦੇ ਸੂਚਕ ਨਾਂਵ ਵੀ ਕਿਰਿਆ ਨਾਲ ਵਿਆਕਰਨਕ ਸ਼੍ਰੇਣੀਆਂ ਦਾ ਮੇਲ ਸਥਾਪਤ ਕਰਦੇ ਹਨ। ਖਾਸ ਕਰਕੇ ਲਿੰਗ ਅਤੇ ਵਚਨ ਸ਼੍ਰੇਣੀਆਂ ਦਾ। ਇਸ ਵੰਨਗੀ ਦੀਆਂ ਕੁਝ ਮਿਸਾਲਾਂ ਇਹ ਹਨ:
(ੳ) ਮੁੰਡਾ ਰੋਟੀ ਖਾਂਦਾ ਹੈ।
(ਅ) ਮੁੰਡੇ ਰੋਟੀ ਖਾਂਦੇ ਹਨ।
(ੲ) ਮੁੰਡੇ ਨੇ ਰੋਟੀ ਖਾਧੀ।
(ਸ) ਮੁੰਡੇ ਨੇ ਰੋਟੀਆਂ ਖਾਧੀਆਂ।
ਵਾਕ (ੳ) ਅਤੇ (ਅ) ਵਿਚ ਕਰਤਾ ਅਤੇ ਕਿਰਿਆ ਦਾ ਮੇਲ ਹੈ ਅਤੇ ਵਾਕ (ੲ) ਅਤੇ (ਸ) ਵਿਚ ਕਰਮ ਅਤੇ ਕਿਰਿਆ ਦਾ।
ਹਰ ਭਾਸ਼ਾ ਦੀਆਂ ਕੁਝ ਮੂਲ ਵਾਕ ਬਣਤਰਾਂ ਹੁੰਦੀਆਂ ਹਨ ਜੋ ਵਿਭਿੰਨ ਪਰਕਾਰ ਦੇ ਅਣਗਿਣਤ ਵਾਕਾਂ ਦੀ ਸਿਰਜਣਾ ਦਾ ਆਧਾਰ ਬਣਦੀਆਂ ਹਨ। ਪੰਜਾਬੀ ਭਾਸ਼ਾ ਦੀ ਮੂਲ ਵਾਕ ਬਣਤਰਾਂ ਸੱਤ ਹਨ ਜੋ ਹੇਠ ਲਿਖੇ ਅਨੁਸਾਰ ਹਨ ਜਿਨ੍ਹਾਂ ਵਿਚ ਨਾਂਵ-ਵਾਕੇਸ਼ ਦੀ ਥਾਂ ਨਾਂਵ ਅਤੇ ਕਿਰਿਆ ਵਾਕੇਸ਼ ਦੀ ਥਾਂ ਸੂਚਕ ਕਿਰਿਆ ਵਰਤਿਆ ਗਿਆ ਹੈ।
1. ਨਾਂਵ + ਕਿਰਿਆ
ਕੁੱਤਾ ਭੌਂਕਦਾ ਹੈ।
2. ਨਾਂਵ + ਪੂਰਕ (ਨਾਂਵ) + ਕਿਰਿਆ
ਉਹ ਡਾਕਟਰ ਹੈ।
3. ਨਾਂਵ + ਪੂਰਕ (ਵਿਸ਼ੇਸ਼ਣ) + ਕਿਰਿਆ
ਇਹ ਮੁੰਡਾ ਕਾਲਾ ਹੈ।
4. ਨਾਂਵ + ਪੂਰਕ (ਕਿਰਿਆ ਵਿਸ਼ੇਸ਼ਣ) + ਕਿਰਿਆ।
ਮੋਹਣ ਅੰਦਰ ਹੈ।
5. ਨਾਂਵ (ਕਰਤਾ) + ਨਾਂਵ (ਕਰਮ) + ਕਿਰਿਆ।
ਮੁੰਡਾ ਰੋਟੀ ਖਾਂਦਾ ਹੈ।
6. ਨਾਂਵ (ਕਰਤਾ) + ਨਾਂਵ (ਅਪਰਧਾਨ ਕਰਮ) + ਕਰਮ (ਪ੍ਰਧਾਨ) + ਕਿਰਿਆ।
ਮਾਂ ਨੇ ਬੱਚੇ ਨੂੰ ਦੁੱਧ ਪਿਲਾਇਆ।
ਨਾਂਵ (ਕਰਤਾ) + ਨਾਂਵ (ਕਰਮ) + ਨਾਂਵ (ਪੂਰਕ) + ਕਿਰਿਆ।
ਉਸ ਨੇ ਆਪਣੇ ਭਰਾ ਨੂੰ ਡਾਕਟਰ ਬਣਾਇਆ।
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਪੰਜਾਬੀ ਵਾਕ ਬਣਤਰਾਂ ਕਈ ਵਿਲੱਖਣ ਲੱਛਣਾਂ ਦੀਆਂ ਧਾਰਨੀ ਹਨ।
ਪ੍ਰਸ਼ਨ- ਉਪਵਾਕ ਕੀ ਹੈ ? ਪੰਜਾਬੀ ਦੇ ਸਵਾਧੀਨ ਅਤੇ ਪਰਾਧੀਨ ਉਪਵਾਕਾਂ ਦੀ ਸੰਰਚਨਾ ਸਬੰਧੀ ਚਰਚਾ ਕਰੋ।
ਉੱਤਰ- ਉਪਵਾਕ ਨੂੰ ਪਰਿਭਾਸ਼ਤ ਕਰਨ ਲਈ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ
ਕਿ ਉਪਵਾਕ ਅਜਿਹੀ ਵਿਆਕਰਨਕ ਇਕਾਈ ਹੈ ਜੋ ਵਾਕ ਤੋਂ ਛੋਟੀ ਹੁੰਦੀ ਹੈ ਪਰ ਵਾਕੰਸ਼ ਤੋਂ ਵੱਡੀ। ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਵਾਕੰਸ਼ ਅਤੇ ਵਾਕ ਦੇ ਦਰਮਿਆਨ ਵਿਚਰਨ ਵਾਲੀ ਵਿਆਕਰਨਕ ਇਕਾਈ ਨੂੰ ਉਪਵਾਕ ਆਖਦੇ ਹਨ । ਜੇ ਉਪਵਾਕ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪਰਿਭਾਸ਼ਤ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਵਾਕ ਦਾ ਉਹ ਅੰਗ ਜਿਸ ਦਾ ਆਪਣਾ ਉਦੇਸ਼ (Subject) ਅਤੇ ਵਿਧੇਅ (Predicate) ਹੋਵੇ ਉਹ ਉਪਵਾਕ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਉਪ ਵਾਕ ਵਾਕ ਦਾ ਇਕ ਅੰਗ ਹੁੰਦੇ ਹੋਏ ਵੀ ਵਾਕ ਦੋ ਲੱਛਣਾਂ ਦਾ ਧਾਰਨੀ ਹੁੰਦਾ ਹੈ। ਉਪਵਾਕ ਦੋ ਪ੍ਰਕਾਰ ਦੇ ਹੁੰਦੇ ਹਨ : ਸਵਾਧੀਨ ਉਪਵਾਕ ਅਤੇ ਪਰਾਧੀਨ ਉਪਵਾਕ।
ਸਵਾਧੀਨ ਉਪਵਾਕ: ਉਹ ਉਪਵਾਕ ਜੋ ਵਾਕ ਤੋਂ ਵੱਖ ਹੋ ਕੇ ਵੀ ਆਪਣੇ ਆਪ ਵਿਚ ਇਕ ਸੁਤੰਤਰ ਸਧਾਰਨ ਵਾਕ ਹੋਵੇ, ਉਸ ਨੂੰ ਸਵਾਧੀਨ (Indipendent) ਉਪਵਾਕ ਆਖਦੇ ਹਨ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਕਿਸੇ ਵਾਕ ਦਾ ਅੰਗ ਬਣਨ ਵਾਲਾ ਸਧਾਰਨ ਵਾਕ ਉਪਵਾਕ ਦਾ ਦਰਜਾ ਧਾਰਨ ਕਰਦਾ ਹੈ। ਇਥੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਸਵਾਧੀਨ ਉਪਵਾਕ ਉਨ੍ਹਾਂ ਸਾਰੇ ਲੱਛਣਾਂ ਦਾ ਧਾਰਨੀ ਹੁੰਦਾ ਹੈ ਜਿਹੜੇ ਲੱਛਣ ਸਧਾਰਨ ਵਾਕ ਦੀ ਬਣਤਰ ਦੇ ਹੁੰਦੇ ਹਨ।
ਸਧਾਰਨ ਵਾਕ ਵਾਂਗ ਸਵਾਧੀਨ ਉਪ ਵਾਕ ਵਿਚ ਕਾਲਕੀ ਕਿਰਿਆ ਵਾਕੇਸ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਿਸੇ ਹੋਰ ਉਪਵਾਕ ਨਾਲ ਜੋੜਨ ਲਈ ਸਮਾਨ ਯੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਸੰਯੁਕਤ (Compound) ਵਾਕਾਂ ਵਿਚ ਸਾਰੇ ਦੇ ਸਾਰੇ ਉਪਵਾਕ ਸਵਾਧੀਨ ਉਪਵਾਕ ਹੀ ਹੁੰਦੇ ਹਨ।
ਹਰਨਾਮ ਖੇਡ ਰਿਹਾ ਸੀ, ਕਰਤਾਰਾ ਪੜ੍ਹ ਰਿਹਾ ਸੀ ਪਰ ਬਲਕਾਰ ਸੁੱਤਾ ਪਿਆ ਸੀ।
ਉਪਰੋਕਤ ਸੰਯੁਕਤ ਵਾਕ ਵਿਚ ਤਿੰਨ ਉਪਵਾਕ ਹਨ ਜੋ ਸਹਾਇਕ ਕਿਰਿਆ 'ਸੀ' ਨਾਲ ਖਤਮ ਹੁੰਦੇ ਹਨ। ਇਹ ਤਿੰਨੇ ਹੀ ਸਵਾਧੀਨ ਉਪਵਾਕ ਹਨ। ਕਿਉਂਕਿ ਵਾਕ ਤੋਂ ਵੱਖ ਹੋ ਕੇ 'ਇਹ' ਆਪ ਇਕ ਸਧਾਰਨ ਵਾਕ ਦਾ ਦਰਜਾ ਰੱਖਦੇ ਹਨ :
(ੳ)1 ਹਰਨਾਮ ਖੇਡ ਰਿਹਾ ਸੀ।
(ੳ)2 ਕਰਤਾਰਾ ਪੜ੍ਹ ਰਿਹਾ ਸੀ।
(ੳ)3 ਬਲਕਾਰ ਸੁੱਤਾ ਪਿਆ ਸੀ ।
ਮਿਸ਼ਰਤ ਵਾਕਾਂ ਵਿਚ ਵੀ ਸਵਾਧੀਨ ਉਪਵਾਕ ਵਰਤੇ ਜਾਂਦੇ ਹਨ ਪਰ ਵੱਖ-ਵੱਖ ਯੋਜਕਾਂ ਦੇ ਸਬੰਧ ਵਿਚ ਇਨ੍ਹਾਂ ਦਾ ਵਾਕ-ਸਥਾਨ ਵੱਖ-ਵੱਖ ਹੁੰਦਾ ਹੈ ਜਿਸ ਬਾਰੇ ਪਰਾਧੀਨ ਉਪਵਾਕ ਬਾਰੇ ਚਰਚਾ ਵਿਚ ਵਿਚਾਰ ਕੀਤੀ ਜਾਵੇਗੀ।
ਪਰਾਧੀਨ ਉਪ ਵਾਕ : ਉਹ ਉਪਵਾਕ ਜੋ ਵਾਕ ਤੋਂ ਵੱਖ ਹੋ ਕੇ ਸੁਤੰਤਰ ਵਾਕ ਦਾ ਦਰਜਾ ਰੱਖਣ ਦੇ ਸਮਰੱਥ ਨਾ ਹੋਣ, ਉਨ੍ਹਾਂ ਨੂੰ ਪਰਾਧੀਨ ਉਪਵਾਕ ਕਿਹਾ ਜਾਂਦਾ ਹੈ। ਪਰਾਧੀਨ ਉਪਵਾਕਾਂ ਦੀ ਵਰਤੋਂ ਸਵਾਧੀਨ ਉਪਵਾਕਾਂ ਦੇ ਨਾਲ ਮਿਸ਼ਰਤ ਵਾਕਾਂ ਵਿਚ ਕੀਤੀ ਜਾਂਦੀ ਹੈ। ਪਰਾਧੀਨ (Dependent) ਉਪਵਾਕਾਂ ਦੀ ਬਣਤਰ ਵਿਚ ਅਧੀਨ ਯੋਜਕਾਂ ਅਤੇ/ਜਾਂ ਅਕਾਲਕੀ ਕਿਰਿਆ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਪੰਜਾਬੀ ਦੇ ਉਹ ਯੋਜਕ ਜੋ /ਜ/ ਧੁਨੀ ਨਾਲ ਸ਼ੁਰੂ ਹੁੰਦੇ, ਉਨ੍ਹਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ ਜਿਵੇਂ-ਜੇ, ਜੋ, ਜਿਹੜਾ, ਜਿਥੇ, ਜਾਂ ਆਦਿ। ਇਨ੍ਹਾਂ ਤੋਂ ਇਲਾਵਾ 'ਕਿ' ਵੀ ਇਕ ਅਧੀਨ ਯੋਜਕ ਹੈ। ਅਧੀਨ ਯੋਜਕਾਂ ਨਾਲ ਸ਼ੁਰੂ ਹੋਣ ਵਾਲੇ ਉਪਵਾਕ ਪਰਾਧੀਨ ਉਪਵਾਕ ਹੁੰਦੇ ਹਨ। ਹੇਠਾਂ ਦਰਜ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ 'ਜ' ਧੁਨੀ ਵਾਲੇ ਅਧੀਨ ਯੋਜਕਾਂ ਵਾਲੇ ਉਪਵਾਕ ਅਰਥਾਤ ਪਰਾਧੀਨ ਵਾਕ ਵਿਚ ਪਹਿਲਾਂ ਆਉਂਦੇ ਹਨ ਅਤੇ ਸਵਾਧੀਨ ਉਪਵਾਕ
ਬਾਅਦ ਵਿਚ :
(ੳ) ਜੇ ਤੂੰ ਪੜ੍ਹਾਈ ਨਾ ਕੀਤੀ ਤਾਂ ਫੇਲ੍ਹ ਹੋ ਜਾਵੇਗਾ।
(ਅ) ਜੋ ਕੁਰਸੀ 'ਤੇ ਬੈਠਾ ਹੈ ਉਹ ਮੋਹਣ ਦਾ ਭਰਾ ਹੈ।
(ੲ) ਜਿਹੜਾ ਮਿਹਨਤ ਕਰੇਗਾ, ਉਹ ਪਾਸ ਹੋ ਜਾਵੇਗਾ।
ਪਰ ਅਧੀਨ ਯੋਜਕ 'ਕਿ' ਵਾਕ ਦੇ ਆਰੰਭ ਵਿਚ ਨਹੀਂ ਵਰਤਿਆ ਜਾਂਦਾ ਇਸ ਲਈ ਇਸ ਯੋਜਕ ਵਾਲੇ ਵਾਕ ਵਿਚ ਪਹਿਲਾ ਉਪਵਾਕ ਸਵਾਧੀਨ ਹੁੰਦਾ ਹੈ ਅਤੇ ਮਗਰਲਾ ਅਰਥਾਤ 'ਕਿ' ਵਾਲਾ ਉਪਵਾਕ ਪਰਾਧੀਨ ਉਪਵਾਕ ਹੁੰਦਾ ਹੈ।
(ੳ) ਉਸ ਨੇ ਕਿਹਾ ਕਿ ਉਹ ਕੱਲ ਛੁੱਟੀ ਲਵੇਗਾ।
(ਅ) ਸਭ ਜਾਣਦੇ ਹਨ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ।
ਪੰਜਾਬੀ ਵਿਚ ਦੂਜੀ ਪ੍ਰਕਾਰ ਦੇ ਪਰਧੀਨ ਉਪ-ਵਾਕ ਅਕਾਲਕੀ ਕਿਰਿਆ ਰੂਪਾਂ ਦੀ ਵਰਤੋਂ ਵਾਲੇ ਹੁੰਦੇ ਹਨ। ਕਿਰਿਆ ਦੇ ਧਾਤੂ ਰੂਪ ਜਾਂ (-ਇਆਂ, -ਕੇ,-ਨੋ/-ਣੋ) ਆਦਿ ਪਿਛੇਤਰਾਂ ਵਾਲੇ ਕਿਰਿਆ ਰੂਪ ਅਕਾਲਕੀ ਰੂਪ ਦੇ ਹਨ।
ੳ- ਉਹ ਕੁਰਸੀ 'ਤੇ ਬੈਠ ਕੇ ਰੋਟੀਆਂ ਖਾ ਰਿਹਾ ਹੈ।
ਅ- ਉਸ ਨੇ ਘਰ ਵੜਦਿਆਂ ਹੀ ਕੋਟ ਲਾਹ ਦਿੱਤਾ।
ਵਾਕ (ੳ) ਵਿਚ ਉਹ ਕੁਰਸੀ 'ਤੇ ਬੈਠ ਕੇ ਅਤੇ ਵਾਕ (ਅ) ਵਿਚ 'ਉਸ ਨੇ ਘਰ ਵੜਦਿਆਂ ਹੀ ਪਰਾਧੀਨ ਉਪਵਾਕ ਹਨ।
ਕਈ ਪਰਾਧੀਨ ਉਪਵਾਕ ਅਜਿਹੇ ਵੀ ਹੁੰਦੇ ਹਨ ਜੋ ਨਾ ਤਾਂ ਵਾਕ ਦੇ ਸ਼ੁਰੂ ਵਿਚ ਹੁੰਦੇ ਹਨ ਅਤੇ ਨਾ ਹੀ ਅੰਤ ਵਿਚ ਸਗੋਂ ਇਕ-ਇਕ ਸਧਾਰਨ ਵਾਕ ਦੇ ਵਿਚਕਾਰ। ਅਜਿਹੇ ਉਪਵਾਕ ਨੂੰ ਲੁਪਤ (Embedded) ਵਾਕ ਕਿਹਾ ਜਾਂਦਾ ਹੈ। ਇਸ ਵੰਨਗੀ ਦੇ ਪਰਾਧੀਨ ਉਪਵਾਕ ਨਾਂਵ ਦੇ ਵਿਸ਼ੇਸ਼ਕ ਵਜੋਂ ਕਾਰਜਸ਼ੀਲ ਹੁੰਦੇ ਹਨ ਜਿਵੇਂ :
ਉਹ ਮੁੰਡਾ, ਜਿਸ ਦੇ ਹੱਥ ਵਿਚ ਕਿਤਾਬ ਹੈ, ਮੇਰਾ ਦੋਸਤ ਹੈ।
ਉਪਰਲੇ ਵਾਕ ਵਿਚ 'ਜਿਸ ਦੇ ਹੱਥ ਵਿਚ ਕਿਤਾਬ ਹੈ' ਪਰਾਧੀਨ ਉਪਵਾਕ ਹੈ 'ਉਹ ਮੁੰਡਾ ਮੇਰਾ ਦੋਸਤ ਹੈ' ਵਾਕ ਦੇ ਮੱਧ ਵਿਚ ਵਿਚਰਦਾ ਹੈ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਯੁਕਤ ਅਤੇ ਮਿਸ਼ਰਤ ਵਾਕਾਂ ਦੀ ਬਣਤਰ ਵਿਚ ਉਪਵਾਕ ਸ਼ਾਮਿਲ ਹੁੰਦੇ ਹਨ। ਸੰਯੁਕਤ ਵਾਕ ਵਿਚਲੇ ਸਾਰੇ ਉਪਵਾਕ ਸਵਾਧੀਨ ਹੁੰਦੇ ਹਨ ਪਰ ਮਿਸ਼ਰਤ ਵਾਕ ਵਿਚਲੇ ਉਪਵਾਕ ਪਰਾਧੀਨ ਅਤੇ ਸਵਾਧੀਨ ਦੋਹਾਂ ਕਿਸਮਾਂ ਦੇ ਹਨ।
ਪ੍ਰਸ਼ਨ- ਪੰਜਾਬੀ ਦੇ ਮਿਸ਼ਰਤ ਵਾਕ ਦੀ ਸੰਰਚਨਾ ਬਾਰੇ ਚਰਚਾ ਕਰੋ।
ਉੱਤਰ- ਮਿਸ਼ਰਤ ਵਾਕ ਰੂਪ ਜਾਂ ਬਣਤਰ ਦੇ ਆਧਾਰ ਉੱਤੇ ਸਥਾਪਤ ਇਕ ਵਾਕ ਵੰਨਗੀ ਹੈ। ਰੂਪ ਆਧਾਰਤ ਵਾਕ ਬਣਤਰਾਂ ਸਾਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਇਨ੍ਹਾਂ ਦੀ ਸਥਾਪਨਾਂ ਦਾ ਸਬੰਧ ਉਪਵਾਕ ਦੀ ਵੰਨਗੀ ਨਾਲ ਹੁੰਦਾ ਹੈ। ਸਧਾਰਨ ਵਾਕ ਤਾਂ ਇਕ ਸਵਾਧੀਨ ਉਪਵਾਕ ਹੁੰਦਾ ਹੈ ਅਤੇ ਸੰਯੁਕਤ ਵਾਕ ਵਿਚ ਸਾਰੇ ਉਪਵਾਕ ਸਵਾਧੀਨ ਉਪਵਾਕ ਹੁੰਦੇ ਹਨ ਪਰ ਮਿਸ਼ਰਤ ਵਾਕ ਵਿਚ ਸਵਾਧੀਨ (Indipendent) ਅਤੇ ਪਰਾਧੀਨ (Dependent) ਦੋਹਾਂ ਕਿਸਮਾਂ ਦੇ ਉਪਵਾਕ ਹੁੰਦੇ ਹਨ। ਮਿਸ਼ਰਤ ਵਾਕ ਦੀ ਪਰਿਭਾਸ਼ਾ ਕਰਨ ਵਜੋਂ ਕਿਹਾ ਜਾ ਸਕਦਾ ਹੈ ਕਿ ਜਿਸ ਵਾਕ ਵਿਚ ਘੱਟੋ-ਘੱਟ ਇਕ ਪਰਾਧੀਨ ਉਪਵਾਕ ਹੋਵੇ, ਉਸ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ।
ਮਿਸ਼ਰਤ ਵਾਕਾਂ ਵਿਚ ਪਹਿਲੀ ਕਿਸਮ ਦੇ ਪਰਾਧੀਨ ਉਪਵਾਕ ਉਹ ਹੁੰਦੇ ਹਨ ਜੋ
ਅਧੀਨ ਯੋਜਕ ਨਾਲ ਵਿਚਰਦੇ ਹਨ। ਪੰਜਾਬੀ ਵਿਚ ਜੋ, ਜਿਹੜੇ, ਜੇ, ਜਿਸ ਅਤੇ 'ਕਿ' ਆਦਿ ਅਧੀਨ ਯੋਜਕ ਹਨ। ਇਨ੍ਹਾਂ ਦੀ ਵਰਤੋਂ ਵਾਲੇ ਕੁਝ ਮਿਸ਼ਰਤ ਵਾਕ ਇਹ ਹਨ:
(ੳ) ਜੇ ਮੀਂਹ ਪਿਆ, 'ਤਾਂ' ਫਸਲ ਚੰਗੀ ਹੋਵੇਗੀ।
(ਅ) ਜਿਹੜਾ ਮਿਹਨਤ ਕਰੇਗਾ, ਉਹ ਪਾਸ ਹੋ ਜਾਵੇਗਾ।
(ੲ) ਉਸ ਨੇ ਕਿਹਾ, ਕਿ ਮੋਹਣ ਨੂੰ ਬੁਖਾਰ ਚੜ੍ਹਿਆ ਹੋਇਆ ਹੈ।
ਉੱਪਰ ਦਰਜ ਮਿਸ਼ਰਤ ਵਾਕ (ੳ) ਅਤੇ (ਅ) ਵਿਚ ਕਾਮੇ (,) ਤੋਂ ਪਹਿਲਾਂ ਵਾਲੇ ਉਪਵਾਕ ਪਰਾਧੀਨ ਹਨ ਅਤੇ ਮਗਰਲੇ ਸਵਾਧੀਨ ਪਰ ਵਾਕ (ੲ) ਵਿਚ ਕਾਮੇ (,) ਤੋਂ ਪਹਿਲਾਂ ਵਾਕ ਸਵਾਧੀਨ ਹੈ ਅਤੇ ਮਗਰਲਾ ਪਰਾਧੀਨ। ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਮਿਸ਼ਰਤ ਵਾਕ ਵਿਚ ਉਪਵਾਕ ਪਹਿਲੇ ਸਥਾਨ 'ਤੇ ਵੀ ਆ ਸਕਦੇ ਹਨ ਅਤੇ ਅੰਤਲੇ ਸਥਾਨ 'ਤੇ ਵੀ ਅਤੇ ਇਵੇਂ ਹੀ ਸਵਾਧੀਨ ਉਪਵਾਕ ਵੀ।
ਦੂਜੀ ਕਿਸਮ ਦੇ ਮਿਸ਼ਰਤ ਵਾਕ ਉਹ ਹੁੰਦੇ ਹਨ ਜਿਨ੍ਹਾਂ ਵਿਚਲੇ ਪਰਾਧੀਨ ਉਪਵਾਕ ਅਕਾਲਕੀ ਕਿਰਿਆ ਰੂਪਾਂ ਵਾਲੇ ਹੋਣ । ਪੰਜਾਬੀ ਵਿਚ ਕਿਰਿਆ ਦਾ ਧਾਤੂ ਰੂਪ ਅਤੇ ਇਸ ਨਾਲ -ਇਆਂ, -ਨੋ, -ਣੋ, -ਕੇ ਆਦਿ ਪਿਛੇਤਰਾਂ ਵਾਲੇ ਰੂਪ ਅਕਾਲਕੀ ਹੁੰਦੇ ਹਨ। ਇਸ ਵੰਨਗੀ ਦੇ ਕੁਝ ਵਾਕ ਇਹ ਹਨ:
ੳ-ਉਸ ਨੇ ਕੱਪੜੇ ਧੋ ਕੇ ਇਸ਼ਨਾਨ ਕੀਤਾ।
ਅ-ਕੱਪੜੇ ਧੋਂਦਿਆਂ ਉਸ ਦੀ ਅੱਖ ਵਿਚ ਸਾਬਣ ਪੈ ਗਿਆ।
ਉੱਪਰਲੇ ਮਿਸ਼ਰਤ ਵਾਕਾਂ ਵਿਚ ਲਕੀਰੇ ਗਏ ਅੰਸ਼ ਪਰਾਧੀਨ ਹਨ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਮਿਸ਼ਰਤ ਵਾਕ ਵਿਚ ਘੱਟੋ-ਘੱਟ ਇਕ ਪਰਾਧੀਨ ਉਪਵਾਕ ਜ਼ਰੂਰ ਹੁੰਦਾ ਹੈ ਜੋ ਵਾਕ ਦੇ ਆਰੰਭ ਵਿਚ ਵੀ ਆ ਸਕਦਾ ਹੈ ਅਤੇ ਅੰਤ ਵਿਚ ਵੀ।
ਪ੍ਰਸ਼ਨ- ਰੂਪ ਵਿਗਿਆਨ (Morphology) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਰੂਪ ਵਿਗਿਆਨ ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸੰਬੰਧਿਤ ਹੈ। ਭਾਸ਼ਾ ਦੇ ਪ੍ਰਮੁੱਖ ਤਿੰਨ ਰੂਪ ਹੁੰਦੇ ਹਨ । ਧੁਨੀ ਰੂਪ ਅਤੇ ਅਰਥ । ਰੂਪ ਭਾਸ਼ਾ ਦੀ ਵਿਚਕਾਰਲੀ ਸਟੇਜ ਹੈ ਜੋ ਇਕ ਪਾਸੇ ਧੁਨੀ ਨਾਲ ਅਤੇ ਦੂਜੇ ਪਾਸੇ ਅਰਥ ਨਾਲ ਜੁੜੀ ਹੁੰਦੀ ਹੈ। ਧੁਨੀ ਤੋਂ ਰੂਪ ਭਾਵ ਸ਼ਬਦ ਕਿਵੇਂ ਸਿਰਜੇ ਜਾਂਦੇ ਹਨ, ਰੂਪ ਵਿਗਿਆਨ ਦਾ ਅਧਿਐਨ ਖੇਤਰ ਹੈ । ਰੂਪ ਵਿਗਿਆਨ ਵਿਆਕਰਨ ਦਾ ਇਕ ਹਿੱਸਾ ਹੈ। ਵਿਆਕਰਨ ਵਿਚ ਸ਼ਬਦ ਦੀ ਅੰਦਰੂਨੀ ਅਤੇ ਬਾਹਰੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ । ਸ਼ਬਦਾਂ ਦੀ ਅੰਦਰੂਨੀ ਬਣਤਰ ਨਾਲ ਸੰਬੰਧਿਤ ਵਿਗਿਆਨ ਨੂੰ ਰੂਪ ਵਿਗਿਆਨ ਕਿਹਾ ਜਾਂਦਾ ਹੈ ਅਤੇ ਸ਼ਬਦਾਂ ਦੀ ਬਾਹਰੀ ਬਣਤਰ ਨਾਲ ਸੰਬੰਧਿਤ ਵਿਗਿਆਨ ਨੂੰ ਵਾਕ ਵਿਗਿਆਨ । ਵਾਕ ਵਿਗਿਆਨ ਸ਼ਬਦਾਂ ਦੇ ਵਰਤਾਰੇ ਨਾਲ ਸੰਬੰਧ ਰੱਖਦਾ ਹੈ ਜਦੋਂ ਕਿ ਰੂਪ ਵਿਗਿਆਨ ਸ਼ਬਦਾਂ ਦੀ ਬਣਤਰ ਨਾਲ।
ਉਪਰੋਕਤ ਦੇ ਆਧਾਰ 'ਤੇ ਰੂਪ ਵਿਗਿਆਨ ਸੰਬੰਧੀ ਨਿਮਨਲਿਖਿਤ ਨੁਕਤੇ ਦਰਸਾਏ ਜਾ ਸਕਦੇ ਹਨ :
(1) ਰੂਪ ਵਿਗਿਆਨ ਵਿਆਕਰਨ ਦੀ ਇਕ ਸ਼ਾਖਾ ਹੈ ਜਿਸ ਵਿਚ ਸ਼ਬਦ ਦੀ ਅੰਦਰੂਨੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ।
(2) ਰੂਪ ਵਿਗਿਆਨ ਨਵੇਂ ਘੜੇ ਗਏ ਸ਼ਬਦਾਂ ਦਾ ਵਿਧਾਨਿਕ ਅਧਿਐਨ ਹੈ।
(3) ਰੂਪ ਵਿਗਿਆਨ ਮਿਸ਼ਰਤ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕਰਦਾ ਹੈ।
(4) ਰੂਪ ਵਿਗਿਆਨ ਸ਼ਬਦਾਂ ਦਾ ਵਿਭਿੰਨ ਰੂਪਾਂ ਦਾ ਅਧਿਐਨ ਕਰਦਾ ਹੈ।
(5) ਰੂਪ ਵਿਗਿਆਨ ਸ਼ਬਦ ਰੂਪ ਦਾ ਵਿਗਿਆਨ ਹੈ।
ਰੂਪ ਵਿਗਿਆਨ ਦੇ ਮੁੱਖ ਰੂਪ ਵਿਚ ਦੋ ਭਾਗ ਹੁੰਦੇ ਹਨ।
(1) ਸ਼ਬਦ ਸੰਰਚਨਾ (word structure)
(2) ਸ਼ਬਦ ਰਚਨਾ (word formation)
(1) ਸ਼ਬਦ ਸੰਰਚਨਾ ਵਿਚ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ। ਭਾਵ ਧੁਨੀਆਂ ਤੋਂ ਸ਼ਬਦਾਂ ਦਾ ਸਿਰਜਨ ਕਿਵੇਂ ਹੁੰਦਾ ਹੈ ? ਸ਼ਬਦ ਬਣਤਰ/ਸੰਰਚਨਾ ਦੀ ਦ੍ਰਿਸ਼ਟੀ ਤੋਂ ਸ਼ਬਦ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ,
(1) ਸਧਾਰਨ ਸ਼ਬਦ
(2) ਮਿਸ਼ਰਤ ਸ਼ਬਦ
(3) ਸੰਯੁਕਤ ਸ਼ਬਦ
ਸਧਾਰਨ ਸ਼ਬਦ : ਸੁਤੰਤਰ ਧਾਤੂਆਂ ਤੋਂ ਸਿਰਜੇ ਗਏ ਸ਼ਬਦ ਨੂੰ ਸਧਾਰਨ ਸ਼ਬਦ ਆਖਦੇ ਹਨ। ਸਧਾਰਨ ਸ਼ਬਦ ਅਜਿਹੇ ਸੁਤੰਤਰ ਧਾਤੂ ਹੁੰਦੇ ਹਨ ਜੋ ਭਾਸ਼ਾ ਵਿਚ ਸੁਤੰਤਰ ਰੂਪ ਵਿਚ ਅਰਥ ਪ੍ਰਦਾਨ ਕਰਨ ਦੇ ਸਮਰੱਥ ਹੋਣ। ਜਿਵੇਂ ਕਰ, ਉਠ, ਪੀ, ਜਾ, ਲੈ ਆਦਿ ਸੁਤੰਤਰ ਧਾਤੂ ਤੋਂ ਸਿਰਜੇ ਗਏ ਸਧਾਰਨ ਸ਼ਬਦ ਹਨ।
ਸਧਾਰਨ ਸ਼ਬਦਾਂ ਨੂੰ ਫਿਰ ਅੱਗੋਂ ਦੋ ਵੰਨਗੀਆਂ ਵਿਚ ਰੱਖਿਆ ਜਾਂਦਾ ਹੈ:
(ੳ) ਕੋਸ਼ਗਤ ਸ਼ਬਦ
(ਅ) ਵਿਆਕਰਣਕ ਸ਼ਬਦ
(ੳ) ਕੋਸ਼ਗਤ ਸ਼ਬਦ: ਕੋਸ਼ਗਤ ਸ਼ਬਦ ਅਜਿਹੇ ਸਧਾਰਨ ਸ਼ਬਦ ਹੁੰਦੇ ਹਨ ਜੋ ਇਕ ਕੋਸ਼ਗਤ ਇਕਾਈ ਵਜੋਂ ਕੋਸ਼ ਵਿਚ ਇੰਦਰਾਜ ਕੀਤਾ ਜਾ ਸਕੇ। ਜਿਵੇਂ ਕਰ, ਪੀ, ਬਹਿ, ਲਹਿ ਆਦਿ ਨੂੰ ਕੋਸ਼ਗਤ ਸ਼ਬਦ ਕਿਹਾ ਜਾਂਦਾ ਹੈ।
(ਅ) ਵਿਆਕਰਣਕ ਸ਼ਬਦ : ਵਿਆਕਰਣਕ ਸ਼ਬਦ ਅਜਿਹੇ ਸਧਾਰਨ ਸ਼ਬਦ ਹੁੰਦੇ ਹਨ ਜੋ ਸੁਤੰਤਰ ਗੈਰ ਧਾਤੂਆਂ ਰਾਹੀਂ ਸਿਰਜੇ ਜਾਂਦੇ ਹਨ। ਇਹ ਸ਼ਬਦ ਸੁਤੰਤਰ ਤਾਂ ਹੁੰਦੇ ਹਨ ਪਰ ਇਨ੍ਹਾਂ ਦੇ ਸੁਤੰਤਰ ਰੂਪ ਵਿਚ ਅਰਥ ਨਹੀਂ ਹੁੰਦੇ। ਜਿਵੇਂ ਸੰਬੰਧਕ, ਯੋਜਕ, ਦਬਾ ਵਾਚਕ, ਨਾਂਹ ਵਾਚਕ, ਅੰਕ, ਨੇ, ਨੂੰ, ਜੋ, ਅਤੇ, ਹੀ ਆਦਿ ਵਿਆਕਰਣਕ ਸ਼ਬਦ ਹਨ।
(2) ਮਿਸ਼ਰਤ ਸ਼ਬਦ: ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਧਾਤੂ ਨਾਲ ਅਗੇਤਰ ਜਾਂ ਪਿਛੇਤਰ ਜੋੜ ਕੇ ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਨੂੰ ਮਿਸ਼ਰਤ ਸ਼ਬਦ ਕਿਹਾ ਜਾਂਦਾ ਹੈ। ਜਿਵੇਂ,
ਕਰਦਾ = ਕਰ+ਦਾ
ਜਾਂਦਾ = ਜਾ+ਵਦਾ
ਮਰਦਾ = ਮਰ+ਦਾ
ਜਾਣ = ਜਾ+ਣ
ਇਨ੍ਹਾਂ ਸ਼ਬਦਾਂ ਵਿਚ ਮੂਲ ਸ਼ਬਦ ਨਾਲ ਪਿਛੇਤਰ ਜੋੜ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰ ਲਿਆ ਜਾਂਦਾ ਹੈ। ਇਹ ਮਿਸ਼ਰਤ ਸ਼ਬਦ ਹੁੰਦੇ ਹਨ। ਪੰਜਾਬੀ ਭਾਸ਼ਾ ਵਿਚ ਇਹ ਉਪਰੋਕਤ ਸ਼ਬਦ ਤੋਂ ਇਲਾਵਾ ਸਪੁੱਤਰ, ਕਪੁੱਤਰ, ਉਪਬੋਲੀ, ਭਾਸ਼ਾਈ, ਮੁੰਡੇ, ਕੁੜੀਆਂ, ਕਰੋ, ਭਰੋ, ਜਾਓ, ਖਾਓ ਆਦਿ ਮਿਸ਼ਰਤ ਹਨ।
(3) ਸੰਯੁਕਤ ਸ਼ਬਦ: ਦੋ ਧਾਤੂ ਦੇ ਸੁਮੇਲ ਤੋਂ ਬਣੇ ਸ਼ਬਦਾਂ ਨੂੰ ਸੰਯੁਕਤ ਸ਼ਬਦ ਕਿਹਾ ਜਾਂਦਾ ਹੈ। ਜਿਵੇਂ :
ਲੋਕਸਭਾ = ਲੋਕ+ਸਭਾ
ਪੌਣਪਾਣੀ = ਪੌਣ+ਪਾਣੀ
ਸਿਰਪੀੜ = ਸਿਰ+ਪੀੜ
ਘੋੜਸਵਾਰ = ਘੋੜ+ਸਵਾਰ
ਸੰਯੁਕਤ ਸ਼ਬਦ ਵਿਚ ਧਾਤੂ ਸੁਤੰਤਰ ਵੀ ਹੋ ਸਕਦੇ ਹਨ ਅਤੇ ਬੰਧੇਜੀ ਧਾਤੂ ਵੀ। ਜਿਵੇਂ ਲੋਕ ਸਭਾ ਵਿਚ ਲੋਕ ਵੀ ਸੁਤੰਤਰ ਧਾਤੂ ਹੈ ਅਤੇ ਸਭਾ ਵੀ। ਪ੍ਰੰਤੂ ਘੋੜਸਵਾਰ ਵਿਚ ਘੋੜ ਬੰਧੇਜੀ ਧਾਤੂ ਹੈ ਅਤੇ ਸਵਾਰ ਸੁਤੰਤਰ ਧਾਤੂ।
ਇਸ ਪ੍ਰਕਾਰ ਰੂਪ ਵਿਗਿਆਨ ਭਾਸ਼ਾ ਦੀ ਅਜਿਹੀ ਇਕ ਮਹੱਤਵਪੂਰਨ ਸ਼ਾਖਾ ਹੈ ਜਿਸ ਵਿਚ ਸ਼ਬਦਾਂ ਦੀ ਬਣਤਰ ਤੋਂ ਇਲਾਵਾ ਸ਼ਬਦ ਦੀ ਰੂਪ ਰਚਨਾ ਦਾ ਵੀ ਅਧਿਐਨ ਕੀਤਾ ਜਾਂਦਾ ਹੈ।
ਸ਼ਬਦ ਰਚਨਾ
ਸ਼ਬਦ ਰਚਨਾ ਦੋ ਤਰ੍ਹਾਂ ਦੀ ਹੁੰਦੀ ਹੈ,
(1) ਵਿਕਾਰੀ ਸ਼ਬਦ ਰਚਨਾ
(2) ਅਵਿਕਾਰੀ ਸ਼ਬਦ
ਇਸ ਤੋਂ ਇਲਾਵਾ ਸ਼ਬਦ ਰਚਨਾ ਨੂੰ ਹੇਠ ਲਿਖੀਆਂ ਵੰਨਗੀਆਂ ਵਿਚ ਹੀ ਰੱਖਿਆ ਜਾਂਦਾ ਹੈ।
(1) ਵਿਉਂਤਪਤ ਸ਼ਬਦ ਰਚਨਾ
(2) ਰੂਪਾਂਤਰੀ ਸ਼ਬਦ ਰਚਨਾ
(1) ਵਿਉਂਤਪਤ ਸ਼ਬਦ ਰਚਨਾ: ਵਿਉਂਤਪਤ ਸ਼ਬਦ ਰਚਨਾ ਵਿਚ ਕਿਸੇ ਇਕ ਸ਼ਬਦ ਤੋਂ ਦੂਸਰਾ ਸ਼ਬਦ ਵਿਉਂਤਪਤ ਕਰ ਲਿਆ ਜਾਂਦਾ ਹੈ । ਜਿਵੇਂ ਲੜ ਤੋਂ ਲੜਾਈ। ਇਸ ਪ੍ਰਕਾਰ ਵਿਉਂਤਪਤ ਨੂੰ ਹੇਠ ਲਿਖੇ ਵਰਗਾਂ ਵਿਚ ਰੱਖਿਆ ਜਾਂਦਾ ਹੈ :
(1) ਕਿਰਿਆ ਤੋਂ ਨਾਂਵ
ਕਰ ਤੋਂ ਕਰਮ
ਤੁਰ ਤੋਂ ਤੋਰ
ਚਲ ਤੋਂ ਚਾਲ
ਲੜ ਤੋਂ ਲੜਾਈ
(2) ਨਾਂਵ ਤੋਂ ਵਿਸ਼ੇਸ਼ਣ
ਤਿਆਗ ਤੋਂ ਤਿਆਗੀ
ਭਾਸ਼ਾ ਤੋਂ ਭਾਸ਼ਕ
ਲੁੱਟ ਤੋਂ ਲੋਟੂ
ਖੋਜ ਤੋਂ ਖੋਜੀ
(3) ਨਾਂ ਤੋਂ ਕਿਰਿਆ
ਕਰ ਤੋਂ ਕਰਣਾ
ਤੋਰ ਤੋਂ ਤੋਰਣ
ਖੋਜ ਤੋਂ ਖੋਜਣਾ
(2) ਰੂਪਾਂਤਰੀ ਸ਼ਬਦ ਰਚਨਾ : ਰੂਪਾਂਤਰੀ ਸ਼ਬਦ ਰਚਨਾ ਵਿਚ ਇਕ ਸ਼ਬਦ ਤੋਂ ਕੋਈ ਦੂਸਰਾ ਸ਼ਬਦ ਵਿਉਂਤਪਤ ਨਹੀਂ ਕੀਤਾ ਜਾਂਦਾ ਸਗੋਂ ਇਕ ਸ਼ਬਦ ਨਾਲ ਪਿਛੇਤਰ ਲਗਾ ਕੇ ਉਸ ਦੇ ਪ੍ਰਕਾਰਜ ਨੂੰ ਵਿਸਤਾਰਿਆ ਜਾਂਦਾ ਹੈ,
ਕਰ > ਕਰਣਾ
ਜਾ > ਜਾਣਾ
ਉਠ > ਉਠਣਾ
ਕਰ ਤੋਂ ਕਰੋ
ਜਾ ਤੋਂ ਜਾਓ
ਉਠ ਤੋਂ ਉਠੋ ਆਦਿ।
ਇਸ ਪ੍ਰਕਾਰ ਰੂਪ ਵਿਗਿਆਨ, ਮੁੱਖ ਤੌਰ 'ਤੇ ਸ਼ਬਦ ਦਾ ਵਿਗਿਆਨ ਹੈ। ਇਸ ਵਿਚ ਸ਼ਬਦ ਦੀ ਅੰਦਰੂਨੀ ਬਣਤਰ ਵੇਲੇ ਸ਼ਬਦ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਸ਼ਬਦ ਰਚਨਾ ਵੇਲੇ ਵਿਭਿੰਨ ਸ਼ਬਦ ਸਿਰਜਣਾ ਦੀਆਂ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ।
ਪ੍ਰਸ਼ਨ- ਰੂਪਗ੍ਰਾਮ (Morpheme) ਦੀ ਪਰਿਭਾਸ਼ਾ ਦਿਓ ਅਤੇ ਇਸ ਦੀ ਪਛਾਣ ਕਰਨ ਦੀਆਂ ਵਿਧੀਆਂ ਬਾਰੇ ਵੀ ਚਾਨਣਾ ਪਾਓ।
ਉੱਤਰ- ਰੂਪਗ੍ਰਾਮ ਸ਼ਬਦ ਦੀ ਰਚਨਾਤਮਕ ਇਕਾਈ ਹੈ। ਹਾਕਟ ਨੇ ਕਿਹਾ ਕਿ ਭਾਸ਼ਾ ਦੇ ਪ੍ਰਵਚਨ ਵਿਚ ਰੂਪ ਗ੍ਰਾਮ ਸਭ ਤੋਂ ਨਿੱਕੇ ਅਤੇ ਸਾਰਥਖ ਤੱਤ ਹਨ। ਨਾਇਡਾ ਦਾ ਕਥਨ ਹੈ ਕਿ ਰੂਪਗ੍ਰਾਮ ਸਭ ਤੋਂ ਛੋਟੀਆਂ ਇਕਾਈਆਂ ਹਨ ਜਿਨ੍ਹਾਂ ਤੋਂ ਸ਼ਬਦਾਂ ਅਤੇ ਸਬਦਾਸ਼ ਦੀ ਰਚਨਾ ਹੁੰਦੀ ਹੈ।
ਰੂਪਗ੍ਰਾਮ ਸ਼ਬਦਾਂ ਦੇ ਨਿਰਮਾਣ ਵਿਚ ਛੋਟੀ ਤੋਂ ਛੋਟੀ ਇਕਾਈ ਨੂੰ ਕਿਹਾ ਜਾਂਦਾ ਹੈ। ਇਸ ਲਈ ਭਾਸ਼ਾ ਦੇ ਲਘੂਤਮ ਵਿਸ਼ਲੇਸ਼ਣ ਲਈ ਬੁਨਿਆਦੀ ਇਕਾਈ ਰੂਪਗ੍ਰਾਮ ਹੈ।
ਰੂਪਗ੍ਰਾਮ ਨੂੰ ਭਾਵਾਂਸ਼ ਵੀ ਕਿਹਾ ਜਾਂਦਾ ਹੈ। ਦੋਹਾਂ ਦਾ ਅਰਥ, ਇਕੋ ਹੈ, ਬਸ ਸ਼ਬਦਾਂ ਦਾ ਅੰਤਰ ਹੈ। ਜਿਵੇਂ ਹੇਠ ਲਿਖੇ ਸ਼ਬਦਾਂ ਨੂੰ ਦੇਖਿਆ ਜਾ ਸਕਦਾ ਹੈ,
ਲੜਦਾ > ਲੜ+ਦ+ਆ
ਮਰਦੀ > ਮਰ+ਦ+ਈ
ਤੁਰੀ > ਤੁਰ+ਈ
ਇਨ੍ਹਾਂ ਸ਼ਬਦਾਂ ਵਿਚੋਂ ਲੜਦਾ ਵਿਚ ਲੜ+ਦ+ਆ ਤਿੰਨ ਰੂਪਗ੍ਰਾਮ ਜਾਂ ਭਾਵਾਂਸ਼ ਹਨ, ਮਰਦੀ ਵਿਚ ਵੀ ਮਰ+ਦ+ਈ ਤਿੰਨ ਭਾਸ਼ਾਵਾਂ ਹਨ ਅਤੇ ਤੁਰੀ ਵਿਚ ਤੁਰ+ਈ ਦੋ ਭਾਵਾਂਸ਼ ਹਨ। ਵਧੇਰੇ ਸਪੱਸ਼ਟ ਕਰਨ ਲਈ ਇਨ੍ਹਾਂ ਭਾਵਾਂਸ਼ਾਂ ਨੂੰ ਨਿਮਨ ਰੇਖਾਂਕ ਰਾਹੀਂ ਵੀ ਸਪੱਸ਼ਟ ਕੀਤਾ ਜਾ ਸਕਦਾ ਹੈ,
(ੳ) ਲੜਦਾ =
ਇਸ ਪ੍ਰਕਾਰ ਰੂਪਗ੍ਰਾਮ/ਭਾਵਾਂਸ਼ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ।
(ੳ) ਰੂਪਗ੍ਰਾਮ ਭਾਸ਼ਾ ਦੀ ਛੋਟੀ-ਛੋਟੀ ਇਕਾਈ ਹੈ।
(ਅ) ਰੂਪਗ੍ਰਾਮ ਸਾਰਥਕ ਇਕਾਈ ਹੈ ਜੋ ਅੱਗੋਂ ਸ਼ਬਦ ਦਾ ਸਿਰਜਨ ਕਰਦੀ ਹੈ।
(ੲ) ਰੂਪਗ੍ਰਾਮ ਵਿਆਕਰਣਕ ਇਕਾਈਆਂ ਹਨ। ਭਾਵ ਹੈ ਕਿ ਰੂਪਗ੍ਰਾਮ ਦਾ ਭਾਸ਼ਾਈ ਪ੍ਰਕਾਰਜ ਵਿਆਕਰਣ ਦੇ ਪ੍ਰਸੰਗ ਵਿਚ ਹੀ ਸਾਰਥਕ ਹੁੰਦਾ ਹੈ।
(ਸ) ਰੂਪਗ੍ਰਾਮ ਅਟੁੱਟ ਹੁੰਦੇ ਹਨ। ਇਸ ਲਈ ਇਹ ਅੱਗੋਂ ਸਾਰਥਕ ਇਕਾਈਆਂ ਵਿਚ ਨਹੀਂ ਵੰਡੇ ਜਾ ਸਕਦੇ।
(ਹ) ਰੂਪਗ੍ਰਾਮ ਅਮੂਰਤਨ ਇਕਾਈ ਹੁੰਦੇ ਹਨ। ਇਨ੍ਹਾਂ ਦਾ ਸਮੂਰਤੀਕਰਨ ਰੂਪਾਂਸ਼/ਜਾਂ ਸ਼ਬਦਾਸ਼ਾਂ ਰਾਹੀਂ ਹੁੰਦਾ ਹੈ।
(ਕ) ਰੂਪਗ੍ਰਾਮ ਉਚਾਰ ਖੰਡ ਦੇ ਸਮਰੂਪ ਨਹੀਂ ਹੁੰਦੇ।
ਇਸ ਪ੍ਰਕਾਰ ਰੂਪਗ੍ਰਾਮ ਨੂੰ ਸਥਾਪਤ ਕਰਨ ਲਈ ਰੂਪਗ੍ਰਾਮ ਦੀ ਵਿਭਿੰਨ ਪ੍ਰਕਾਰਜੀ ਸਰੂਪਾਂ ਨੂੰ ਉਲੀਕਣ ਬਹੁਤ ਲਾਜਮੀ ਹੁੰਦਾ ਹੈ।
ਇਸ ਤੋਂ ਇਲਾਵਾ ਨਾਈਡ ਨੇ ਰੂਪਗ੍ਰਾਮ ਦੀ ਪਛਾਣ ਕਰਨ ਲਈ ਛੇ ਸਿਧਾਂਤ ਪ੍ਰਸਤਾਵਿਤ ਕੀਤੇ ਹਨ। ਇਹ ਸਿਧਾਂਤ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਦੀ ਭਾਵਾਂਸ਼ ਵਿਉਂਤ ਨੂੰ ਧਿਆਨ ਵਿਚ ਰੱਖ ਕੇ ਉਲੀਕੇ ਗਏ ਹਨ। ਪਰ ਇਨ੍ਹਾਂ ਨੂੰ ਸਿਧਾਂਤਾਂ ਦੇ ਸਰਬ ਵਿਆਪਕ ਨੇਮ ਦੁਜੀਆਂ ਭਾਸ਼ਾਵਾਂ ਦੇ ਰੂਪਗ੍ਰਾਮਾਂ ਦੀ ਪਛਾਣ ਕਰਨ ਹਿੱਤ ਵੀ ਵਰਤੇ ਜਾ ਸਕਦੇ ਹਨ।
ਪ੍ਰਸ਼ਨ- ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ- ਵਾਕੰਸ਼ ਇਕ ਅਜਿਹੀ ਵਿਆਕਰਨਕ ਇਕਾਈ ਹੈ ਜਿਸ ਦੀ ਬਣਤਰ ਹਰ ਭਾਸ਼ਾ ਵਿਚ ਵਿਲਖਣ ਪ੍ਰਕਾਰ ਦੀ ਹੁੰਦੀ ਹੈ। ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗਾ ਕਿ ਵਿਭਿੰਨ ਭਾਸ਼ਾਵਾਂ ਦੀ ਵਿਆਕਰਨਕ ਬਣਤਰ ਦਾ ਮੂਲ ਆਧਾਰ ਇਹਨਾਂ ਭਾਸ਼ਾਵਾਂ ਦੀ ਨਾਂਵ-ਵਾਕੰਸ਼ ਬਣਤਰ ਹੀ ਹੁੰਦੀ ਹੈ। ਨਾਂਵ-ਵਾਕੰਸ਼ ਦੀ ਪਰਿਭਾਸ਼ਾ ਵਜੋਂ ਕਿਹਾ ਜਾ ਸਕਦਾ ਹੈ ਕਿ ਉਹ ਸ਼ਬਦ ਜਾਂ ਸ਼ਬਦ ਸਮੂਹ ਜੋ ਵਾਕ ਬਣਤਰ ਵਿੱਚ ਨਾਂਵ ਸ਼੍ਰੇਣੀ ਦਾ ਕਾਰਜ ਨਿਭਾਵੇ ਉਸ ਨੂੰ ਨਾਂਵ-ਵਾਕੰਸ਼ ਕਿਹਾ ਜਾਂਦਾ ਹੈ।
ਨਾਂਵ-ਵਾਕੰਸ਼ ਦੀ ਉਪਰੋਕਤ ਪਰਿਭਾਸ਼ਾ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਵਿਚ ਇਕ ਸ਼ਬਦ ਵੀ ਹੋ ਸਕਦਾ ਹੈ ਅਤੇ ਇਕ ਤੋਂ ਵੱਧ ਸ਼ਬਦ ਵੀ। ਜੇ ਨਾਂਵ-ਵਾਕੰਸ਼ ਵਿਚ ਇਕ ਹੀ ਸ਼ਬਦ ਹੋਵੇਗਾ ਤਾਂ ਉਹ ਨਾਂਵ ਜਾਂ ਨਾਂਵ ਦੀ ਥਾਂ ਉੱਤੇ ਵਰਤਿਆ ਜਾਣ ਵਾਲਾ ਸ਼ਬਦ ਪੜਨਾਂਵ ਹੀ ਹੋਵੇਗਾ ਪਰ ਇਕ ਤੋਂ ਵੱਧ ਸ਼ਬਦਾਂ ਵਾਲੇ ਨਾਂਵ-ਵਾਕੰਸ਼ ਦੀ ਬਣਤਰ ਕੀ ਹੋਵੇਗੀ ? ਇਹੀ ਨੁਕਤਾ ਇਥੇ ਵਿਚਾਰਾਧੀਨ ਹੈ
ਇਕ-ਸ਼ਬਦੀ ਨਾਂਵ-ਵਾਕੰਸ਼ ਦੀ ਮਿਸਾਲ ਵਜੋਂ ਹੇਠਲੇ ਵਾਕ ਲਈ ਜਾ ਸਕਦੇ ਹਨ-
(ੳ) ਹਰਨਾਮ ਰੋਟੀ ਖਾਂਦਾ ਹੈ।
(ਅ) ਉਹ ਰੋਟੀ ਖਾਂਦਾ ਹੈ।
ਵਾਕ (ੳ) ਵਿਚ ਇਕ ਨਾਂਵ ਸ਼ਬਦ (ਹਰਨਾਮ) ਅਤੇ ਵਾਕ (ਅ) ਵਿਚ ਇਕ ਪੜਨਾਂਵ ਸ਼ਬਦ (ਉਹ) ਨਾਂਵ-ਵਾਕੰਸ਼ ਦਾ ਕਾਰਜ ਨਿਭਾਉਂਦੇ ਹਨ।
ਸਧਾਰਨ ਵਾਕਾਂ ਵਿਚ ਕਿਰਿਆ-ਵਾਕੰਸ਼ ਭਾਵੇਂ ਇਕ ਹੀ ਹੁੰਦਾ ਹੈ ਪਰ ਨਾਂਵ-ਵਾਕੰਸ਼ ਇਕ ਤੋਂ ਵੱਧ ਆ ਸਕਦੇ ਹਨ; ਜਿਵੇਂ ਹੇਠਲੇ ਸਧਾਰਨ ਵਾਕਾਂ ਵਿਚ ਚਾਰ ਨਾਂਵ-ਵਾਕੰਸ਼ ਹਨ-
(ੲ) ਹਰਨਾਮ ਬੇਰੀ ਉੱਤੋਂ ਲਾਠੀ ਨਾਲ ਬੇਰ ਲਾਹ ਰਿਹਾ ਹੈ।
(ਸ) ਬਜ਼ੁਰਗ ਦਾਈ ਬਹੁਤ ਛੋਟੇ ਬੱਚੇ ਨੂੰ ਚਾਂਦੀ ਦੇ ਚਿਮਚੇ ਨਾਲ ਕੋਸਾ-ਕੋਸਾ ਦੁੱਧ ਪਿਲਾ ਰਹੀ ਹੈ।
ਵਾਕ (ੲ) ਅਤੇ (ਸ) ਵਿਚ ਮੋਟੀ ਛਪਾਈ ਵਾਲੇ ਅੰਸ਼ ਨਾਂਵ-ਵਾਕੰਸ਼ ਹਨ। ਵੇਖਿਆ ਜਾ ਸਕਦਾ ਹੈ ਕਿ ਇਹਨਾਂ ਕਈ ਅੰਸ਼ਾਂ ਵਿਚ ਤਾਂ ਇਕ-ਇਕ ਸ਼ਬਦ ਹੀ ਹੈ ਅਤੇ ਕਈਆਂ ਵਿਚ ਇਕ ਤੋਂ ਵੱਧ ਸ਼ਬਦ। ਇਸ ਨੁਕਤੇ ਦੇ ਆਧਾਰ ਉੱਤੇ ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਨੂੰ ਸੁਵਿਧਾਜਨਕ ਸਮਝਿਆ ਜਾ ਸਕਦਾ ਹੈ।
ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਦੋ ਪ੍ਰਕਾਰ ਦੇ ਅੰਸ਼ ਹੁੰਦੇ ਹਨ- ਜ਼ਰੂਰੀ ਅਤੇ ਗੋਰ ਜ਼ਰੂਰੀ । ਨਾਂਵ-ਵਾਕੰਸ਼ ਦਾ 'ਜ਼ਰੂਰੀ ਅੰਸ਼: ਹੁੰਦਾ ਹੈ ਕੋਈ ਨਾਂਵ ਜਾਂ ਕੋਈ ਪੜਨਾਂਵ । ਨਾਂਵ ਵਾਕੰਸ਼ ਦੇ ਇਸ ਜ਼ਰੂਰੀ ਵੀ ਅੰਸ਼ ਨੂੰ ਮੁੱਖ ਸ਼ਬਦ ਸ਼ਾ (Head Word) ਕਿਹਾ ਜਾਂਦਾ ਹੈ। ਗੈਰ ਜ਼ਰੂਰੀ ਅੰਸ਼ਾਂ ਤੋਂ ਇਲਾਵਾ ਮੁੱਖ ਸ਼ਬਦ (ਨਾਂਵ ਜਾਂ 'ਪੜਨਾਂਵ) ਇਕੱਲਾ ਹੀ ਆ ਸਕਦਾ ਹੈ। ਹੇਠਲੇ ਵਾਕਾਂ ਵਿਚ ਇਸ ਵੰਨਗੀ ਦੇ ਨਾਂਵ-ਵਾਕੰਸ਼ ਵੇਖੇ ਜਾ ਸਕਦੇ ਹਨ।
(ੳ) ਹਰਨਾਮ ਦੁਕਾਨਦਾਰ ਹੈ।
(ਅ) ਉਹ ਬਹੁਤ ਤੇਜ਼ ਦੌੜਦੀ ਹੈ।
(ੲ) ਮੁੰਡਾ ਰੋਟੀ ਖਾ ਰਿਹਾ ਹੈ।
ਨਾਂਵ-ਵਾਕੰਸ਼ ਵਿਚ ਵਾਕ (ੳ) ਤੋਂ (ੲ) ਤੱਕ ਦਿੱਤੇ ਗਏ ਮੁੱਖ ਸ਼ਬਦਾਂ ਦੇ ਨਾਲ ਹੋਰ ਵੀ ਕਈ ਸ਼ਬਦ ਆ ਸਕਦੇ ਹਨ ਜਿਹਨਾਂ ਨੂੰ ਨਾਂਵ-ਵਾਕੰਸ਼ ਦੇ ਗੈਰ ਜ਼ਰੂਰੀ ਅੰਸ਼ ਵਜੋਂ ਲਿਆ ਜਾਂਦਾ ਹੈ। ਮੋਟੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨਾਂਵ-ਵਾਕੰਸ਼ ਦੇ ਗੈਰ ਜ਼ਰੂਰੀ ਅੰਸ਼ਾਂ ਦਾ ਕਾਰਜ ਨਿਭਾਉਣ ਵਾਲੇ ਅੰਸ਼ ਹਨ- ਵਿਸ਼ੇਸ਼ਕ, ਸਬੰਧਕ ਅਤੇ ਦਬਾਅ ਵਾਚੀ ਸ਼ਬਦ।
ਨਾਂਵ ਵਾਕੰਸ਼ ਅਤੇ ਵਿਸ਼ੇਸ਼ਕ- ਉਹ ਭਾਸ਼ਾਈ ਅੰਸ਼ ਜੋ ਕਿਸੇ ਨਾਂਵ ਦੀ ਵਿਸ਼ੇਸ਼ਤਾ ਬਿਆਨ ਕਰੇ ਉਸ ਨੂੰ 'ਵਿਸ਼ੇਸ਼ਕ' ਕਿਹਾ ਜਾਂਦਾ ਹੈ। ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਕਾਂ ਦੀ ਵਰਤੋਂ ਨਾਂਵ-ਵਾਕੰਸ਼ ਦੇ ਉਹਨਾਂ ਅੰਸ਼ਾਂ ਨਾਲ ਕੀਤੀ ਜਾਂਦੀ ਹੈ ਜੋ ਨਾਂਵ ਸ਼੍ਰੇਣੀ ਦੇ ਸ਼ਬਦ ਹੋਣ। ਇਸ ਤੋਂ ਭਾਵ ਇਹ ਹੈ ਕਿ ਪੜਨਾਂਵ ਸ਼੍ਰੇਣੀ ਦੇ ਸ਼ਬਦਾਂ ਨਾਲ ਕਿਸੇ ਵੀ ਵਿਸ਼ੇਸ਼ਕ ਦੀ ਵਰਤੋਂ ਨਹੀਂ ਕੀਤੀ ਜਾਂਦੀ । ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਕ ਹੇਠ ਲਿਖੇ ਹਨ।
(1) ਆਦਰਸੁਚਕ ਸ਼ਬਦ
(2) ਵਿਸ਼ੇਸ਼ਣ
(3) ਵਿਸ਼ੇਸ਼ਣ-ਵਾਕੰਸ਼
(4) ਕਿਰਿਆ ਵਾਕੰਸ਼
(5) ਨਾਂਵ-ਵਾਕੰਸ਼
(6) ਆਦਰ ਸੂਚਕ ਸ਼ਬਦ
(i) ਵਿਸ਼ੇਸ਼ਕ ਵਜੋਂ ਆਦਰਸੂਚਕ ਸ਼ਬਦ- ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਆਦਰਸੂਚਕ ਸ਼ਬਦ ਵਿਸ਼ੇਸ਼ਕਾਂ ਵਜੋਂ ਕਾਰਜਸ਼ੀਲ ਹੁੰਦੇ ਹਨ। ਇਹ ਸ਼ਬਦ ਹਨ- ਸ਼੍ਰੀ, ਸ੍ਰੀਮਾਨ, ਜਨਾਬ, ਭਾਈ ਸਾਹਿਬ, ਜੀ, ਹੁਰੀਂ ਆਦਿ। ਵਿਸ਼ੇਸ਼ ਨੁਕਤਾ ਇਹ ਹੈ ਕਿ ਪੰਜਾਬੀ ਨਾਂਵ- ਵਾਕੰਸ਼ ਵਿਚ ਆਦਰਸੂਚਕ ਸ਼ਬਦ ਮੁੱਖ-ਸ਼ਬਦ ਅਰਥਾਤ ਨਾਂਵ ਤੋਂ ਪਹਿਲਾਂ ਵੀ ਆ ਸਕਦੇ ਹਨ ਅਤੇ ਪਿਛੋਂ ਵੀ। ਹੇਠਾਂ ਦਰਜ ਵਾਕ (ੳ) ਉਹ ਆਦਰਸੂਚਕ ਸ਼ਬਦ ਨਾਂਵ ਤੋਂ ਪਹਿਲਾਂ ਹੈ ਅਤੇ ਵਾਕ (ਅ) ਵਿਚ ਪਿਛੋਂ। ਇਸਦੇ ਨਾਲ ਹੀ ਵਾਕ (ੲ) ਵਿਚ ਆਦਰਸੂਚਕ ਨਾਂਵ ਤੋਂ ਪਹਿਲਾਂ ਵੀ ਹੈ ਅਤੇ ਪਿਛੋਂ ਵੀ।
(ੳ) ਸ਼੍ਰੀ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ।
(ਅ) ਹਰਨਾਮ ਸਿੰਘ ਜੀ ਇਕ ਵਧੀਆ ਕਵੀ ਹੋਏ ਹਨ।
(ੲ) ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਮੰਨੇ ਜਾਂਦੇ ਹਨ।
(ii) ਵਿਸ਼ੇਸ਼ਕ ਵਜੋਂ ਵਿਸ਼ੇਸ਼ਣ- ਇਕ ਸ਼ਬਦ ਵਿਸ਼ੇਸ਼ਣ ਵੀ ਨਾਂਵ ਦੇ ਵਿਸ਼ੇਸ਼ਕ ਵਜੋਂ ਵਰਤਿਆ ਜਾਂਦਾ ਹੈ। ਵਿਸ਼ੇਸ਼ਕ ਵਜੋਂ ਵਿਸ਼ੇਸ਼ਣ ਸ਼ਬਦ ਧੁਣਵਾਚੀ, ਗਿਣਤੀ ਮਿਣਤੀ ਵਾਚਕ ਆਦਿ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਜਿਵੇਂ-
(ੳ) ਹੁਸ਼ਿਆਰ ਮੁੰਡੇ ਹਰ ਇਮਤਿਹਾਨ ਪਾਸ ਕਰ ਲੈਂਦੇ ਹਨ।
(ਅ) ਉਸ ਨੇ ਮੋਹਣ ਕੋਲੋਂ ਪੰਜ ਰੁਪਏ ਲਏ।
(ੲ) ਇਥੇ ਕਤਾਰ ਵਿਚ ਬੈਠਾ ਪੰਜਵਾਂ ਮੁੰਡਾ ਬਹੁਤ ਚੁਸਤ ਹੈ।
(iii) ਵਿਸ਼ੇਸਕ ਵਜੋਂ ਵਿਸ਼ੇਸ਼ਣ-ਵਾਕੰਸ਼- ਵਿਸ਼ੇਸ਼ਣ ਸ਼ਬਦ ਤੋਂ ਇਲਾਵਾ ਪੰਜਾਬੀ ਨਾਂਵ- ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਣ ਵਾਕੰਸ਼ ਦੀ ਇਕ ਵਿਸ਼ੇਸ਼ਕ ਵਜੋਂ ਕਾਰਜ ਕਰਦਾ ਹੈ। ਇਸ ਪ੍ਰਕਾਰ ਦੇ ਕੁਝ ਵਾਕ ਇਹ ਹਨ-
(ੳ) ਲਾਲ ਪੱਗ ਵਾਲਾ ਮੁੰਡਾ ਦਸਵੀਂ ਜਮਾਤ ਵਿਚ ਪੜ੍ਹਦਾ ਹੈ।
(ਅ) ਬਰਾਂਡੇ ਵਿਚ ਬੈਠੀ ਕੁੜੀ ਮੋਹਣ ਦੀ ਭੈਣ ਹੈ।
(iv) ਵਿਸ਼ੇਸ਼ਕ ਵਜੋਂ ਕਿਰਿਆ-ਵਾਕੰਸ਼- ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਕਿਰਿਆ-ਵਾਕੰਸ਼ ਵੀ ਇਕ ਵਿਸ਼ੇਸ਼ਕ ਵਜੋਂ ਕਾਰਜ ਕਰਦੇ ਮਿਲਦੇ ਹਨ। ਜਿਵੇਂ-
(ੳ) ਦੌੜਦਾ ਹੋਇਆ ਮੁੰਡਾ ਇਥੇ ਆ ਕੇ ਬੈਠ ਗਿਆ।
(ਅ) ਸੁੱਤੇ ਪਏ ਮੋਹਣ ਨੂੰ ਇਕ ਸੁਪਨਾ ਆਇਆ।
(v) ਵਿਸ਼ੇਸ਼ਕ ਵਜੋਂ ਨਾਂਵ-ਵਾਕੰਸ਼- ਹੇਠਲੇ ਵਾਕ ਵਿਚ ਮੋਟੀ ਛਪਾਈ ਵਾਲੇ ਅੰਸ਼ ਨਾਵ-ਵਾਕੰਸ਼ ਹਨ ਜੋ ਵਿਸ਼ੇਸ਼ਕ ਵਜੋਂ ਕਾਰਜਸ਼ੀਲ ਹਨ।
(ੳ) ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਕਲ ਇਥੇ ਆਉਣਗੇ।
(vi) ਵਿਸ਼ੇਸ਼ਕ ਵਜੋਂ ਆਦਰਸੂਚਕ ਸ਼ਬਦ- ਪੰਜਾਬੀ ਨਾਂਵ-ਵਾਕੰਸ਼ ਵਿਚ ਆਦਰਸੂਚਕ ਸ਼ਬਦ ਹੀ ਵਿਸ਼ੇਸ਼ਕ ਹੁੰਦੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਆਦਰਸੂਚਕ ਸ਼ਬਦ ਮੁੱਖ ਸ਼ਬਦ ਤੋਂ ਪਹਿਲਾਂ ਦੀ ਆ ਸਕਦੇ ਹਨ ਅਤੇ ਪਿਛੋਂ ਵੀ।
(ੳ) ਸ਼੍ਰੀਮਾਨ ਹਰਨਾਮ ਜੀ ਆਏ ਹਨ।
(ਅ) ਹਰਨਾਮ ਹੁਰੀਂ ਆਏ ਹਨ।
(ੲ) ਸ੍ਰੀਮਾਨ ਹਰਨਾਮ ਜੀ ਆਏ ਹਨ।
ਵਿਸ਼ੇਸ਼ਕਾਂ ਬਾਰੇ ਇਹ ਨਕਤਾ ਵੀ ਬਿਆਨਯੋਗ ਹੈ ਕਿ ਇਹਨਾਂ ਦੀ ਵਰਤੋਂ ਪੜਨਾਂਵ ਨਾਲ ਨਹੀਂ ਹੁੰਦੀ ਪਰ ਇਕ ਮੁੱਖ ਸ਼ਬਦ ਦੇ ਨਾਲ ਇਕ ਵੱਧ ਵਿਸ਼ੇਸ਼ਕ ਵੀ ਆ ਸਕਦੇ ਹਨ, ਜਿਵੇਂ-
ੳ) ਉਹ ਲਾਲ ਪੱਗ ਵਾਲਾ ਮਧਰਾ ਮੁੰਡਾ ਰਾਮ ਦਾ ਭਰਾ ਹੈ।
ਵਿਸ਼ੇਸ਼ਕਾਂ ਤੋਂ ਇਲਾਵਾ ਪੰਜਾਬੀ ਨਾਂਵ-ਵਾਕੰਸ਼ ਦੇ ਗੈਰਜ਼ਰੂਰੀ ਤੱਤਾਂ ਵਿਚ ਸਬੰਧਕ ਅਤੇ ਦਬਾਅ ਪੂਰਕ ਸ਼ਬਦ ਵੀ ਆਉਂਦੇ ਹਨ। ਉੱਪਰ ਦਰਜ ਵਾਕਾਂ ਵਿਚ ਅਸੀਂ ਵੇਖ ਆਏ ਹਾਂ ਕਿ ਕਈ ਵਾਕਾਂ ਵਿਚ ਸਬੰਧਕਾਂ (ਨੇ, ਨੇ, ਦਾ ਆਦਿ) ਦੀ ਵਰਤੋਂ ਕੀਤੀ ਗਈ ਅਤੇ ਕਈਆਂ ਵਿਚ ਨਹੀਂ। ਇਸੇ ਤਰ੍ਹਾਂ ਦਬਾਅਵਾਚੀ ਸ਼ਬਦ (ਹੀ; ਵੀ) ਵੀ ਕਈਆਂ ਵਾਕ ਵਿਚ ਵਰਤੇ ਗਏ ਮਿਲਦੇ ਹਨ । ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਨੂੰ ਹੇਠਲੇ ਖਾਕੇ ਅਨੁਸਾਰ ਸਮਝਿਆ ਜਾ ਸਕਦਾ ਹੈ। ਇਥੇ ਦੋ ਪ੍ਰਕਾਰ ਦੀਆਂ ਬ੍ਰੈਕਟਾਂ ਹਨ। ਵੱਡੀ-ਦੋ ਕੋਨੀ ਬਰੈਕਟ ਵਿਚ ਦਰਜ ਅੰਸ਼ਾਂ ਵਿਚੋਂ ਇਕ ਦਾ ਆਉਣਾ ਲਾਜ਼ਮੀ ਹੁੰਦਾ ਹੈ। ਇਥੋਂ ਸਪੱਸ਼ਟ ਹੈ ਕਿ ਨਾਂਵ- ਵਾਕੰਸ਼ ਵਿਚ ਕਿਸੇ ਨਾਂਵ ਜਾਂ ਪੜਨਾਂਵ ਦਾ ਆਉਣਾ ਲਾਜ਼ਮੀ ਹੈ। ਇਹੀ ਮੁੱਖ ਸ਼ਬਦ ਹੁੰਦਾ ਹੈ। ਛੋਟੀਆਂ ਬਰੈਕਟਾਂ ਵਿਚਲੇ ਅੰਸ਼ ਗੈਰਜ਼ਰੂਰੀ ਹਨ।
ਪੜਨਾਂਵ
(ਵਿਸ਼ੇਸ਼ਕ) + ਨਾਂਵ + (ਆਦਰਸੂਚਕ) (ਸਬੰਧਕ) + (ਦਬਾਅ ਵਾਚੀ ਸ਼ਬਦ)
ਨਾਂਵ ਸ਼੍ਰੇਣੀ ਦੇ ਸ਼ਬਦਾਂ ਵਾਂਗ ਨਾਂਵ-ਵਾਕੰਸ਼ ਵੀ ਵਾਕ ਵਿਚ ਕਰਤਾ ਜਾਂ ਕਰਮ ਵਜੋਂ ਵਿਚਰਦੇ ਹਨ। ਨਾਂਵ-ਵਾਕੰਸ਼ ਦੀ ਪਛਾਣ ਵੀ ਇਸ ਆਧਾਰ ਤੇ ਕੀਤੀ ਜਾ ਸਕਦੀ ਹੈ ਕਿ ਜਿਹੜੇ ਭਾਸ਼ਾਈ ਅੰਸ਼ ਕਰਤਾ ਜਾਂ ਕਰਮ ਵਜੋਂ ਵਿਚਰਨ ਉਹ ਨਾਂਵ-ਵਾਕੰਸ਼ ਹੁੰਦੇ ਹਨ। ਇਸੇ ਤਰ੍ਹਾਂ ਵਾਕ ਦੇ ਜਿਸ ਅੰਸ਼ ਨਾਲ ਸਬੰਧਤ ਦੀ ਵਰਤੋਂ ਕੀਤੀ ਗਈ ਹੋਵੇ ਉਹ ਵੀ ਨਾਂਵ ਵਾਕੰਸ਼ ਹੁੰਦਾ ਹੈ।
ਪ੍ਰਸ਼ਨ- ਪੰਜਾਬੀ ਕਿਰਿਆ-ਵਾਕੰਸ਼ ਦੀ ਬਣਤਰ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ- ਕਿਰਿਆ-ਵਾਕੰਸ਼ ਦੀ ਪਰਿਭਾਸ਼ਾ ਵਜੋਂ ਕਿਹਾ ਜਾ ਸਕਦਾ ਹੈ ਕਿ ਉਹ ਸ਼ਬਦ ਜਾਂ ਸ਼ਬਦ ਸਮੂਹ ਜੋ ਵਾਕ ਬਣਤਰ ਵਿਚ ਕਿਰਿਆ ਸ਼੍ਰੇਣੀ ਦੇ ਸ਼ਬਦ ਦਾ ਕਾਰਜ ਨਿਭਾਵੇ ਉਸ ਨੂੰ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਵਾਕੰਸ਼ ਦਾ ਮੁੱਖ ਸ਼ਬਦ ਕਿਰਿਆ ਸ਼੍ਰੇਣੀ ਦਾ ਸ਼ਬਦ ਹੋਵੇ ਉਹ ਕਿਰਿਆ ਵਾਕੰਸ਼ ਹੁੰਦਾ ਹੈ।
ਅਕਾਲਕੀ (Nonfinite) ਅਤੇ ਕਾਲਕੀ (Finite) ਕਿਰਿਆ ਰੂਪਾਂ ਦੇ ਅਧਾਰ ਉੱਤੇ ਪੰਜਾਬੀ ਦੇ ਕਿਰਿਆ-ਵਾਕੰਸ ਦੋ ਪ੍ਰਕਾਰ ਦੇ ਹੁੰਦੇ ਹਨ। ਅਕਾਲਕੀ ਕਿਰਿਆ-ਵਾਕੰਸ਼ ਅਤੇ ਕਾਲਕੀ ਕਿਰਿਆ ਵਾਕੰਸ਼। ਅਕਾਲਕੀ ਕਿਰਿਆ-ਵਾਕੰਸ਼ ਕਿਸੇ ਵੀ ਵਿਆਕਰਨਕ ਸ਼੍ਰੇਣੀ (ਲਿੰਗ, ਵਚਨ, ਕਾਲ ਆਦਿ) ਲਈ ਰੂਪਾਂਤਰਤ ਨਹੀਂ ਹੁੰਦੇ । ਪੰਜਾਬੀ ਦੇ ਅਕਾਲਕੀ ਕਿਰਿਆ ਰੂਪ ਜਾਂ ਤਾਂ ਧਾਤੂ ਰੂਪ ਹੁੰਦੇ ਹਨ ਅਤੇ ਜਾਂ-ਇਆਂ, ਕੇ,-ਨੋ, -ਣੋ ਆਦਿ ਪਿਛੇਤਰਾਂ ਵਾਲੇ।
(ੳ) ਮੁੰਡਾ ਬੈਠ ਕੇ ਪੜ੍ਹ ਰਿਹਾ ਹੈ।
(ਅ) ਮੁੰਡੇ ਬੈਠਕੇ ਪੜ੍ਹ ਰਹੇ ਸਨ।
(ੲ) ਕੁੜੀ ਬੈਠਕੇ ਪੜ੍ਹ ਰਹੀ ਸੀ।
(ਸ) ਕੁੜੀਆਂ ਬੈਠਕੇ ਪੜ੍ਹ ਰਹੀਆਂ ਸਨ।
ਉਪਰੋਕਤ ਵਾਕਾਂ ਵਿਚ ਬੈਠ ਕੇ' ਅਕਾਲਕੀ ਕਿਰਿਆ ਵਾਕੰਸ਼ ਹੈ ਜੋ ਹਰ ਵਚਨ ਅਤੇ ਹਰ ਲਿੰਗ ਲਈ ਇਕ ਸਾਰ ਹੈ। ਇਹਨਾਂ ਵਾਕਾਂ ਦਾ ਪਿਛਲਾ ਹਿੱਸਾ ਕਾਲਕੀ ਕਿਰਿਆ ਵਾਕੰਸ਼ ਹੈ ਜੋ ਜਿਸ ਵਿਚ ਲਿੰਗ ਅਤੇ ਵਚਨ ਦੀ ਸੂਚਨਾ ਵੀ ਮਿਲਦੀ ਹੈ। ਇਸ ਲਈ ਪੰਜਾਬੀ ਵਿਚ ਕਾਲਕੀ ਕਿਰਿਆ ਵਾਕੰਸ਼ ਦੀ ਬਣਤਰ ਨੂੰ ਵਿਚਾਰਦਾ ਬਣਦਾ ਹੈ। ਕਾਲਕੀ ਕਿਰਿਆ ਵਾਕੰਸ਼ ਦੀ ਬਣਤਰ ਨੂੰ ਹੇਠ ਲਿਕੇ ਅਨੁਸਾਰ ਉਲੀਕਿਆ ਜਾ ਸਕਦਾ ਹੈ।
ਉਪਰੋਕਤ ਖਾਕੇ ਵਿਚ ਕਰਮਵਾਚੀ ਸੰਚਾਲਕ ਕਿਰਿਆ ਨੂੰ ਬਰੈਕਟਾਂ ਵਿਚ ਰੱਖਿਆ ਗਿਆ ਹੈ। ਇਸ ਤੋਂ ਭਾਵ ਹੈ ਕਿ ਇਸ ਸੰਚਾਲਕ ਕਿਰਿਆ ਦੀ ਵਰਤੋਂ ਕਰਮਣੀ (Passive) ਵਾਕਾਂ ਵਿਚ ਹੁੰਦੀ ਹੈ ਪਰ ਕਰਤਰੀ (Active) ਵਾਕਾਂ ਵਿਚ ਨਹੀਂ।
ਕਿਰਿਆ ਵਾਕੰਸ਼ ਵਿਚ ਮੁੱਖ ਕਿਰਿਆ ਸ਼ਬਦ ਦਾ ਆਉਣਾ ਲਾਜ਼ਮੀ ਹੈ। ਇਹੀ ਸ਼ਬਦ ਕਿਰਿਆ ਵਾਕੰਸ਼ ਦਾ ਮੁੱਖ ਸ਼ਬਦ (Head Word) ਹੁੰਦਾ ਹੈ। ਕਿਸੇ ਕਿਰਿਆ ਵਾਕੰਸ਼ ਵਿਚ ਕੇਵਲ ਮੁੱਖ ਸ਼ਬਦ ਹੀ ਵਿਚਰ ਸਕਦਾ ਹੈ-
ਸਹਾਇਕ ਕਿਰਿਆ ਕਿਰਿਆ ਵਾਕੰਸ਼ ਦੇ ਅੰਤ ਵਿਚ ਆਉਂਦੀ ਹੈ। ਮੁੱਢਲੀ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਤੁਰੰਤ ਬਾਅਦ ਆਉਂਦੀ ਹੈ । ਡਾ. ਪੁਆਰ ਅਨੁਸਾਰ ਪੰਜਾਬੀ ਦੇ 34 ਕਿਰਿਆ ਸ਼ਬਦ ਅਜਿਹੇ ਹਨ ਜੋ ਮੁੱਡਲੀ ਸੰਚਾਲਕ ਕਿਰਿਆ ਵਜੋਂ ਵਰਤੇ ਜਾਂਦੇ ਹਨ। ਹੇਠਲੇ ਵਾਕ ਵਿਚ 'ਗਏ' ਮੁੱਢਲੀ ਸੰਚਾਲਕ ਕਿਰਿਆ ਹੈ।
(ੳ) ਉਸ ਨੂੰ ਇਥੋਂ ਗਿਆਂ ਪੂਰੇ ਸੱਤ ਦਿਨ ਹੋ ਗਏ ਹਨ।
ਕਰਮਣੀ ਵਾਕ ਵਿਚ ਕਰਮਵਾਚੀ ਸੰਚਾਲਕ ਕਿਰਿਆ ਮੁੱਢਲੀ ਸੰਚਾਲਕ ਕਿਰਿਆ ਨਾ ਵਰਤੀ ਜਾਵੇ ਤਾਂ ਕਰਮਵਾਚੀ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਬਾਅਦ ਆਉਂਦੀ ਹੈ। ਕਰਮਵਾਚੀ ਸੰਚਾਲਕ ਕਿਰਿਆ ਦਾ ਕਾਰਜ ਦੋ ਸ਼ਬਦ ਹੀ ਕਰਦੇ ਹਨ : 'ਜਾ' ਅਤੇ 'ਹੋ' ਜੋ ਵਿਭਿੰਨ ਵਿਆਕਰਨ ਸ਼੍ਰੇਣੀਆਂ ਅਨੁਸਾਰ ਰੂਪਾਂਤਰਤ ਹੁੰਦੇ ਹਨ। ਹੇਠਲੇ ਵਾਕ ਵਿਚ 'ਜਾਂਦਾ' ਕਰਮਵਾਚੀ ਕਿਰਿਆ ਹੈ:
(ੳ) ਮੁਰਦੇ ਨੂੰ ਦੱਬ ਦਿੱਤਾ ਜਾਂਦਾ ਹੈ।
ਪੰਜਾਬੀ ਕਿਰਿਆ ਵਾਕੰਸ਼ ਵਿਚ ਗਤੀਵਾਚਕ ਸੰਚਾਲਕ ਕਿਰਿਆ ਦਾ ਸਥਾਨ ਮੁੱਢਲੀ 'ਸੰਚਾਲਕ ਕਿਰਿਆ ਦੇ ਪਿੱਛੇ ਹੁੰਦਾ ਹੈ ਪਰ ਜੇ ਮੁੱਢਲੀ ਸੰਚਾਲਕ ਕਿਰਿਆ ਵਾਕ ਵਿਚ ਨਾ ਹੋਵੇ ਤਾਂ ਇਹ ਮੁੱਖ ਕਿਰਿਆ ਵਾਕ ਵਿਚ ਨਾ ਹੋਵੇ ਤਾਂ ਇਹ ਮੁੱਖ ਕਿਰਿਆ ਤੋਂ ਤੁਰੰਤ ਪਿਛੋਂ ਆਉਂਦੀ ਹੈ। ਪੰਜਾਬੀ ਵਿਚ ਗਤੀਵਾਚਕ ਸੰਚਾਲਕ ਕਿਰਿਆ ਦਾ ਕਾਰਜ ਕੇਵਲ ਇਕ ਸ਼ਬਦ ਹੀ ਕਰਦਾ ਹੈ ਅਤੇ ਉਹ ਹੈ 'ਰਹਿ' ਜੋ, ਰਿਹਾ, ਰਹੇ, ਰਹੇ, ਰਹੁ, ਰਹੇਗਾ ਆਦਿ ਰੂਪਾਂ ਵਿਚ ਵਿਚਰਦਾ ਹੈ। ਹੇਠਲੇ ਵਾਕ ਵਿਚ 'ਰਿਹਾ' ਇਸ ਸ਼੍ਰੇਣੀ ਦੀ ਸੰਚਾਲਕ ਕਿਰਿਆ ਹੈ।
ਉਹ ਸਾਰੀ ਰਾਤ ਪੜ੍ਹਦਾ ਰਿਹਾ।
ਪੰਜਾਬੀ ਕਿਰਿਆ-ਵਾਕੰਸ਼ ਵਿਚ ਸੰਭਾਵਕ ਸੰਚਾਲਕ ਕਿਰਿਆ ਸਹਾਇਕ ਕਿਰਿਆ ਤੋਂ ਪਹਿਲਾਂ ਆਉਂਦੀ ਹੈ। ਇਹ ਸੰਚਾਲਕ ਕਿਰਿਆ ਮੁੱਖ ਕਿਰਿਆ ਤੋਂ ਤੁਰੰਤ ਬਾਅਦ ਨਹੀਂ ਵਰਤੀ ਜਾਂਦੀ। ਮੁਖ ਕਿਰਿਆ ਤੋਂ ਤੁਰੰਤ ਬਾਅਦ ਘੱਟੋ-ਘੱਟ ਇਕ ਸੰਚਾਲਕ ਕਿਰਿਆ
ਵਰਤੀ ਗਈ ਹੋਵੇ ਤਾਂ ਹੀ ਸੰਭਾਵਕ ਸੰਚਾਲਕ ਕਿਰਿਆ ਆ ਸਕਦੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਦੇ ਛੇ ਸ਼ਬਦ ਸੰਭਾਵਕ ਸੰਚਾਲਕ ਕਿਰਿਆ ਵਜੋਂ ਵਰਤੇ ਜਾਂਦੇ ਹਨ ਉਹ ਹਨ- ਸਕ, ਹੋ, ਕਰ, ਚੁਕ, ਦਸ ਅਤੇ ਦਿਸ। ਹੇਠਲੇ ਵਾਕ ਵਿਚ 'ਕਰਦਾ' ਇਸ ਵੰਨਗੀ ਦਾ ਸ਼ਬਦ ਹੈ।
ਉਹ ਆਪਣੇ ਭਰਾ ਦੀ ਸਲਾਹ ਲੈ ਲਿਆ ਕਰਦਾ ਸੀ।
ਪੰਜਾਬੀ ਕਿਰਿਆ ਵਾਕੰਸ਼ ਵਿਚਲੇ ਸ਼ਬਦਾਂ ਦੀ ਗਿਣਤੀ ਪੱਖੋਂ ਕਿਹਾ ਜਾ ਸਕਦਾ ਹੈ ਕਿ ਕਰਤਰੀ ਕਿਰਿਆ ਵਾਕੰਸ਼ ਵਿਚ ਵੱਧ ਤੋਂ ਵੱਧ ਚਾਰ ਕਿਰਿਆ ਸ਼ਬਦ ਆ ਸਕਦੇ ਹਨ। ਜੇ ਇਹਨਾਂ ਨਾਲ ਦਬਾਅ ਵਾਚਕ ਅਤੇ ਨਾਂਹਵਾਚਕ ਸ਼ਬਦ ਵੀ ਸ਼ਾਮਿਲ ਹੋਣ ਤਾਂ ਇਹ ਗਿਣਤੀ ਛੇ ਤੱਕ ਪਹੁੰਚ ਜਾਂਦੀ ਹੈ । ਇਸੇ ਤਰ੍ਹਾਂ ਕਰਮਣੀ ਕਿਰਿਆ ਵਾਕੰਸ਼ ਵਿਚ ਵੱਧ ਤੋਂ ਵੱਧ ਪੰਜ ਕਿਰਿਆ ਸ਼ਬਦ ਆ ਸਕਦੇ ਹਨ ਅਤੇ ਜੇ ਨਾਂਹਵਾਚੀ ਅਤੇ ਦਬਾਅਵਾਚੀ ਸ਼ਬਦ ਵੀ ਸ਼ਾਮਲ ਹੋਣ ਤਾਂ ਇਹ ਗਿਣਤੀ ਸੱਤ ਤੱਕ ਪਹੁੰਚ ਜਾਂਦੀ ਹੈ। ਸ਼ਬਦਾਂ ਦੀ ਗਿਣਤੀ ਅਨੁਸਾਰ ਕੁਝ ਵਾਕ ਲਏ ਜਾ ਸਕਦੇ ਹਨ ਜਿਹਨਾਂ ਵਿਚ ਨਾਂਹਵਾਚਕ ਅਤੇ ਦਬਾਅਵਾਚਕ ਸ਼ਬਦ ਨਹੀਂ ਵਰਤੇ ਗਏ।
(ੳ) ਉਸ ਨੇ ਮੈਨੂੰ ਕਿਤਾਬ ਦਿੱਤੀ। (ਇਕ ਸ਼ਬਦ)
(ਅ) ਉਹ ਦੋ ਘੰਟੇ ਗਾਉਂਦਾ ਰਿਹਾ। (ਦੋ ਸ਼ਬਦ)
(ੲ) ਪੂਰੇ ਪੰਜ ਵਜੇ ਗੱਡੀ ਤੁਰ ਪਈ ਸੀ। (ਤਿੰਨ ਸ਼ਬਦ)
(ਸ) ਉਹ ਅਕਸਰ ਇਥੇ ਆਉਂਦਾ ਰਹਿੰਦਾ ਹੁੰਦਾ ਸੀ। (ਚਾਰ ਸ਼ਬਦ)
(ਹ) ਮਹੀਨਾ ਪਹਿਲਾਂ ਇਸ ਥਾਂ ਉੱਤੇ ਪਕੌੜੇ ਤਲੇ ਜਾ ਰਹੇ ਹੁੰਦੇ ਸਨ । (ਪੰਜ ਸ਼ਬਦ)
ਉਪਰੋਕਤ ਚਰਚਾ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਿਰਿਆ- ਵਾਕੰਸ਼ ਦੀ ਬਣਤਰ ਬੜੀ ਗੁੰਝਲਦਾਰ ਹੈ। ਮੁਖ ਕਿਰਿਆ ਅਤੇ ਸਹਾਇਕ ਕਿਰਿਆ ਤੋਂ ਇਲਾਵਾ ਸੰਚਾਲਕ ਕਿਰਿਆ ਰੂਪਾਂ ਦਾ ਵਰਤਾਰਾ ਬੜਾ ਜਟਿਲ ਹੈ। ਸੰਚਾਲਕ ਕਿਰਿਆ ਦੇ ਸਾਰੇ ਰੂਪ ਇਕੱਠੇ ਇਕ ਵਾਰ ਵਿਚ ਨਹੀਂ ਵਰਤੇ ਜਾਂਦੇ। ਉਂਜ ਇਹਨਾਂ ਦੀ ਵਾਕ ਵਰਤੋਂ ਲਈ ਤਰਤੀਬ ਨਿਸ਼ਚਤ ਹੈ।
ਪ੍ਰਸ਼ਨ- ਮੇਲ ਅਤੇ ਅਧਿਕਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਹਰ ਭਾਸ਼ਾ ਦੀ ਵਾਕ-ਬਣਤਰ ਵਿਚ ਸ਼ਬਦ ਵਿਸ਼ੇਸ਼ ਤਰਤੀਬ ਵਿਚ ਪੱਕੇ ਜਾਂਦੇ ਹਨ ਅਤੇ ਵੱਖ-ਵੱਖ ਵਾਕ ਬਣਤਰਾਂ ਵਿਚ ਇਕ ਹੀ ਸ਼ਬਦ ਦੇ ਵੱਖ-ਵੱਖ ਰੂਪ ਵਰਤੇ ਜਾਂਦੇ ਹਨ। ਮਿਸਾਲ ਵਜੋਂ ਪੰਜਾਬੀ ਦੇ ਸ਼ਬਦ 'ਆ' ਦੇ ਰੂਪ ਆਇਆ, ਆਏ, ਆਈ, ਆਈਐ, ਆਉਂਦਾ, ਆਵੇਗੀ ਆਦਿ ਕਈ ਹਨ ਜੋ ਵੱਖ-ਵੱਖ ਵਿਆਕਰਨਕ ਸ਼੍ਰੇਣੀਆਂ (ਲਿੰਗ, ਵਚਨ, ਕਾਲ, ਪੁਰਖ, ਭਾਵ, ਵਾਚ ਆਦਿ) ਦਾ ਸੰਕੇਤ ਕਰਦੇ ਹਨ। ਅਜਿਹੇ ਕਿਰਿਆ ਰੂਪਾਂ ਤੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਆਦਿ ਸ਼ਬਦਾਂ ਦੇ ਵਿਭਿੰਨ ਰੂਪ ਵੀ ਵਿਭਿੰਨ ਵਿਆਕਰਨਕ ਸ਼੍ਰੇਣੀਆਂ ਦੇ ਧਾਰਨੀ ਹੁੰਦੇ ਹਨ। ਵਾਕ ਵਿਚਲੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਵਿਚ ਵਿਆਕਰਨਕ ਸ਼੍ਰੇਣੀਆਂ ਦੀ ਸਾਂਝ ਨੂੰ 'ਮੇਲ' (Concord) ਕਿਹਾ ਜਾਂਦਾ ਹੈ। ਵਿਆਕਰਨਕ ਮੇਲ ਅਸਲ ਵਿਚ ਵਿਭਿੰਨ ਸ਼ਬਦਾਂ ਦੀ ਆਪਸ ਵਿਚ ਵਿਆਕਰਨਕ ਸ਼੍ਰੇਣੀਆਂ ਦੀ ਸਮਤਾ ਦਾ ਨਾਮ ਹੈ।
ਇਸ ਤੋਂ ਉਲਟ ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਵਾਕ ਵਿਚਲੇ ਕਿਸੇ ਹੋਰ ਸ਼ਬਦ/ ਸ਼ਬਦਾਂ ਦੇ ਰੂਪ ਦਾ ਨਿਰਧਾਰਨ ਕਰਦੇ ਹਨ। ਇਸ ਵਰਤਾਰੇ ਨੂੰ ਅਧਿਕਾਰ (Government) ਕਿਹਾ ਜਾਂਦਾ ਹੈ। ਮੇਲ ਅਤੇ ਅਧਿਕਾਰ ਬਾਰੇ ਅੱਡ-ਅੱਡ ਗੱਲ ਕੀਤੀ ਗਈ ਹੈ।
ਮੇਲ- ਉਪਰ ਸੰਕੇਤ ਕੀਤਾ ਗਿਆ ਹੈ ਕਿ ਵਾਕ ਵਿਚਲੇ ਸ਼ਬਦਾਂ ਵਿਚ ਵਿਆਕਰਨਕ
ਸ਼੍ਰੇਣੀਆਂ ਦੀ ਸਮਤਾ ਨੂੰ ਮੇਲ ਕਹਿੰਦੇ ਹਨ। ਪੰਜਾਬੀ ਭਾਸ਼ਾ ਵਿਚ ਹੇਠ ਲਿਖੇ ਸ਼ਬਦਾਂ ਵਿਚ ਮੇਲ ਸਥਾਪਤ ਹੁੰਦਾ ਹੈ।
(ੳ) ਵਿਸ਼ੇਸ਼ਣ ਅਤੇ ਨਾਂਵ- ਪੰਜਾਬੀ ਵਿਚ ਵਿਸ਼ੇਸ਼ਣ ਅਤੇ ਨਾਂਵ ਦਾ ਲਿੰਗ, ਵਚਨ ਅਤੇ ਕਾਰਕ ਸ਼੍ਰੇਣੀਆਂ ਅਨੁਸਾਰ ਵਿਆਕਰਨਕ ਮੇਲ ਸਥਾਪਤ ਹੁੰਦਾ ਹੈ। ਪਰ ਇਹ ਮੇਲ ਕੇਵਲ ਕਾਲੇ ਵਿਸ਼ੇਸ਼ਣਾਂ ਨਾਲ ਹੀ ਹੁੰਦਾ ਹੈ ਲਾਲ ਵਿਸ਼ੇਸ਼ਣਾ ਨਾਲ ਨਹੀਂ।
ਕਾਲਾ ਮੁੰਡਾ
ਕਾਲੇ ਮੁੰਡੇ
ਕਾਲੀ ਕੁੜੀ
ਕਾਲੀਆਂ ਕੁੜੀਆਂ
ਕਾਲਿਆ ਮੁੰਡਿਆ
ਕਾਲਿਓ ਮੁੰਡਿਓ
ਕਾਲੀਏ ਕੁੜੀਏ
ਕਾਲੀਓ ਕੁੜੀਓ
(ਅ) ਕਰਤਾ ਸੂਚਕ ਸ਼ਬਦ ਅਤੇ ਕਿਰਿਆ- ਕਰਤਾ ਅਤੇ ਕਿਰਿਆ ਦਾ ਵਿਆਕਰਨਕ ਮੇਲ ਵਚਨ ਅਤੇ ਲਿੰਗ ਵਿਆਕਰਨਕ ਸ਼੍ਰੇਣੀਆਂ ਅਨੁਸਾਰ ਹੁੰਦਾ ਹੈ।
(ੳ) ਮੁੰਡਾ ਅੰਬ ਖਾਂਦਾ ਹੈ।
(ਅ) ਮੁੰਡੇ ਅੰਬ ਖਾਂਦੇ ਹਨ।
(ੲ) ਕੁੜੀ ਅੰਬ ਖਾਂਦੀ ਹੈ।
(ਸ) ਕੁੜੀਆਂ ਅੰਬ ਖਾਂਦੀਆਂ ਹਨ।
(ੲ) ਪੜਨਾਂਵ ਅਤੇ ਮੁੱਖ ਕਿਰਿਆ- ਇਹਨਾਂ ਇਕਾਈਆਂ ਵਿਚਲਾ ਮੇਲ ਵਚਨ ਅਤੇ ਪੁਰਖ ਸ਼੍ਰੇਣੀਆਂ ਅਨੁਸਾਰ ਸਥਾਪਤ ਹੁੰਦਾ ਹੈ-
(ੳ) ਮੈਂ ਜਾਊਂ।
(ਅ) ਤੂੰ ਜਾਈਂ।
(ੲ) ਉਹ ਜਾਵੇ।
(ਸ) ਪੜਨਾਂਵ ਅਤੇ ਸਹਾਇਕ ਕਿਰਿਆ- ਪੜਨਾਂਵ ਅਤੇ ਸਹਾਇਕ ਕਿਰਿਆ ਵਿਚਲਾ ਵਿਆਕਰਨਕ ਮੇਲ ਵੀ ਵਚਨ ਅਤੇ ਪੁਰਖ ਸ਼੍ਰੇਣੀਆਂ ਅਨੁਸਾਰ ਹੁੰਦਾ ਹੈ-
(ੳ) ਮੈਂ ਜਾਂਦਾ ਹਾਂ।
(ਅ) ਤੂੰ ਜਾਂਦਾ ਏਂ।
(ੲ) ਉਹ ਜਾਂਦਾ ਹੈ।
(ਹ) ਕਰਮ ਸੂਚਕ ਸ਼ਬਦ ਅਤੇ ਕਿਰਿਆ- ਕਰਮ ਅਤੇ ਕਿਰਿਆ ਦਰਮਿਆਨ ਵਿਆਕਰਨਕ ਮੇਲ ਵਚਨ ਅਤੇ ਲਿੰਗ ਦਾ ਅਨੁਸਾਰੀ ਹੁੰਦਾ ਹੈ।
(ੳ) ਮੁੰਡੇ ਨੇ ਰੋਟੀ ਖਾਧੀ।
(ਅ) ਮੁੰਡੇ ਨੇ ਰੋਟੀਆਂ ਖਾਧੀਆਂ।
(ੲ) ਮੁੰਡੇ ਨੇ ਅਖਰੋਟ ਖਾਧਾ।
(ਕ) ਨਾਂਵ ਅਤੇ ਵਿਧੇਈ ਵਿਸ਼ੇਸ਼ਣ- ਵਚਨ ਅਤੇ ਲਿੰਗ ਵਿਆਕਰਨਕ ਸ਼੍ਰੇਣੀਆਂ
ਲਈ ਪੰਜਾਬੀ ਵਾਕ ਬਣਤਰ ਵਿਚ ਨਾਂਵ ਅਤੇ ਵਿਧੇਈ ਵਿਸ਼ੇਸ਼ਣ ਦਰਮਿਆਨ ਮੇਲ ਸਥਾਪਤ ਹੁੰਦਾ ਹੈ।
ਮੁੰਡਾ ਛੋਟਾ ਹੈ।
ਮੁੰਡੇ ਛੋਟੇ ਹਨ।
ਕੁੜੀ ਛੋਟੀ ਹੈ।
ਕੁੜੀਆਂ ਛੋਟੀਆਂ ਹਨ।
(ਖ) ਨਾਂਵ ਅਤੇ ਕਿਰਿਆ ਪੂਰਕ- ਨਾਂਵ ਅਤੇ ਕਿਰਿਆ ਪੂਰਕ ਦਾ ਆਪਸੀ ਵਿਆਕਰਨਕ ਮੇਲ ਵਚਨ ਵਿਆਕਰਨਕ ਸ਼੍ਰੇਣੀ ਅਨੁਸਾਰ ਹੁੰਦਾ ਹੈ। ਉਪਰ ਖੰਡ (ਕ) ਵਿਚ ਦਿੱਤੇ ਗਏ ਵਾਕਾਂ ਵਿਚ 'ਹੈ' ਅਤੇ 'ਹਨ' ਕਿਰਿਆ ਪੂਰਕ ਸ਼ਬਦ ਹਨ। ਉਂਜ ਇਸ ਭਾਂਤ ਦੇ ਹੇਠਲੇ ਵਾਕ ਵੀ ਲਏ ਜਾ ਸਕਦੇ ਹਨ।
ਘੋੜਾ ਕਾਲਾ ਹੈ।
ਘੋੜੇ ਕਾਲੇ ਹਨ।
(ਗ) ਨਾਂਵ ਅਤੇ ਸਬੰਧਕ 'ਦਾ'- ਪੰਜਾਬੀ ਦੇ ਸਬੰਧਕਾਂ ਵਿਚੋਂ ਕੇਵਲ 'ਦਾ' ਸਬੰਧਕ ਹੀ ਵਿਭਿੰਨ ਵਿਆਕਰਨਕ ਸ਼੍ਰੇਣੀਆਂ ਅਨੁਸਾਰ ਰੂਪਾਂਤਰਤ ਹੁੰਦਾ ਹੈ । ਵਾਕ ਬਣਤਰ ਵਿਚ ਨਾਂਵ ਅਤੇ 'ਦਾ' ਸਬੰਧਕ ਦਰਮਿਆਨ ਵਿਆਕਰਨਕ ਮੇਲ ਵਚਨ, ਲਿੰਗ ਅਤੇ ਕਾਰਕ ਵਿਆਕਰਨਕ ਸ਼੍ਰੇਣੀਆਂ ਅਨੁਸਾਰ ਸਥਾਪਤ ਹੁੰਦਾ ਹੈ।
ਕੁੜੀ ਦਾ ਮਾਮਾ
ਕੁੜੀ ਦੀ ਮਾਮੀ
ਕੁੜੀ ਦੇ ਮਾਮੇ
ਕੁੜੀ ਦੀਆਂ ਮਾਮੀਆਂ
ਕੁੜੀ ਦਿਆਂ ਮਾਮਿਆਂ
ਕੁੜੀ ਦਿਓ ਮਾਮਿਓ
ਕੁੜੀ ਦੀਏ ਮਾਮੀਏ
ਕੁੜੀ ਦੀਓ ਮਾਮੀਓ
(ਘ) ਮੁੱਖ ਕਿਰਿਆ ਅਤੇ ਸਹਾਇਕ ਕਿਰਿਆ- ਮੁਖ ਕਿਰਿਆ ਅਤੇ ਸਹਾਇਕ ਕਿਰਿਆ ਦਰਮਿਆਨ ਵਿਆਕਰਨਕ ਮੇਲ ਵਚਨ ਪੱਧਰ ਉੱਤੇ ਸਥਾਪਤ ਹੁੰਦਾ ਹੈ।
ਉਹ ਜਾਂਦਾ ਹੈ।
ਉਹ ਜਾਂਦੇ ਹਨ।
ਅਧਿਕਾਰ
ਕੁਝ ਇਕਾਈਆਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦੇ ਕਿਸੇ ਵਾਕ ਬਣਤਰ ਵਿਚ ਆਉਣ ਨਾਲ ਕਿਸੇ ਹੋਰ ਇਕਾਈ ਭਾਵਾਂਸ਼ੀ ਰੂਪ ਵਿਚ ਤਬਦੀਲੀ ਆਉਂਦੀ ਹੈ। ਅਜਿਹੀਆਂ ਇਕਾਈਆਂ ਹੋਰਨਾਂ ਇਕਾਈਆਂ ਉੱਤੇ ਕੰਟਰੋਲ ਕਰਦੀਆਂ ਹਨ। ਇਸੇ ਵਰਤਾਰੇ ਨੂੰ ਵਿਆਕਰਨਕ ਅਧਿਕਾਰ ਕਿਹਾ ਜਾਂਦਾ ਹੈ। ਪੰਜਾਬੀ ਵਾਕਾਂ ਵਿਚ ਅਧਿਕਾਰ ਯੁਕਤ ਇਕਾਈਆਂ ਦੋ ਹਨ- ਸਬੰਧਕ ਅਤੇ ਕਿਰਿਆ ਰੂਪ।
ਸਬੰਧਕਾਂ ਦੇ ਸਬੰਧ ਵਿਚ ਕਿਹਾ ਜਾ ਸਕਦਾ ਹੈ ਕਿ ਜਦ ਵੀ ਕੋਈ ਸਬੰਧਕ ਕਿਸੇ ਵਾਕ ਵਿਚ ਵਰਤਿਆ ਜਾਵੇਗਾ ਤਾਂ ਉਸ ਨਾਲ ਆਉਣ ਵਾਲੇ ਨਾਂਵ ਸ਼ਬਦ ਰੂਪ ਸਬੰਧਕੀ ਹੋਵੇਗਾ।
(ੳ) ਮੁੰਡੇ ਨੂੰ ਸੱਟ ਲੱਗ ਗਈ।
(ਅ) ਮੁੰਡੇ ਨੇ ਰੋਟੀ ਖਾਧੀ।
(ੲ) ਮੁੰਡਾ ਰੋਟੀ ਖਾਂਦਾ ਹੈ।
ਪੰਜਾਬੀ ਦਾ ਨਾਂਵ ਸ਼ਬਦ ਹੈ 'ਮੁੰਡਾ' ਜਿਸ ਦੀ ਵਰਤੋਂ ਵਾਕ (ੲ) ਵਿਚ ਕੀਤੀ ਗਈ ਹੈ ਜਿਸ ਵਿਚ ਸਬੰਧਕ ਨਹੀਂ ਵਰਤਿਆ ਗਿਆ। ਪਰ ਵਾਕ (ੳ), (ਅ) ਵਿਚ ਮੁੰਡਾ ਸ਼ਬਦ ਦਾ ਰੂਪ ਮੁੰਡੇ ਹੋ ਗਿਆ ਹੈ ਜੋ ਮੁੰਡਾ ਦਾ ਸਬੰਧਕੀ ਰੂਪ ਹੈ।
ਪੰਜਾਬੀ ਦੀਆਂ ਸਕਰਮ ਕਿਰਿਆ ਦੇ -ਇਆ ਅੰਤਕ ਅਰਥਾਤ ਪੂਰਨ ਪੱਖ ਵਾਲਾ ਰੂਪ ਅਤੇ -ਣਾ/ਨਾ-ਅੰਤਕ ਰੂਪ ਵਾਕ ਵਿਚ ਵਰਤੇ ਜਾਣ ਤਾਂ ਸਬੰਧਤ ਨਾਂਵ ਨਾਲ ਕੋਈ ਨਾ ਕੋਈ ਸਬੰਧਕ ਜ਼ਰੂਰ ਆਵੇਗਾ।
ਉਸ ਨੇ ਅੰਬ ਖਾ ਲਿਆ ਹੈ।
ਉਸ ਨੇ ਰੋਟੀ ਖਾ ਲਈ ਹੈ।
ਉਸ ਨੇ ਦਿੱਲੀ ਜਾਣਾ ਹੈ।
ਸੰਖੇਪ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਮੇਲ ਅਤੇ ਅਧਿਕਾਰ ਅਜਿਹੇ ਵਿਆਕਰਨਕ ਵਰਤਾਰੇ ਹਨ ਜੋ ਵਾਕ ਬਣਤਰ ਦੀਆਂ ਵਿਭਿੰਨ ਇਕਾਈਆਂ ਨੂੰ ਇਕ ਸੂਤਰ ਵਿਚ ਬੰਨ੍ਹਦੇ ਹਨ।
ਪ੍ਰਸ਼ਨ- ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਬਾਰੇ ਸੰਖੇਪ ਨੋਟ ਲਿਖੋ।
ਉੱਤਰ- ਪਰਿਵਰਤਨਸ਼ੀਲਤਾ ਭਾਸ਼ਾ ਦਾ ਪ੍ਰਮੁੱਖ ਲੱਛਣ ਹੈ। ਦਰਅਸਲ ਭਾਸ਼ਾ ਦਾ ਪਰਿਵਰਤਨ ਹੀ ਭਾਸ਼ਾ ਦਾ ਵਿਕਾਸ ਅਖਵਾਉਂਦਾ ਹੈ। ਜਿਹੜੀ ਭਾਸ਼ਾ ਪਰਿਵਰਤਨ ਨਹੀਂ ਹੰਢਾਉਂਦੀ ਉਹ ਲੋਕ ਮੂੰਹਾਂ ਤੋਂ ਲੱਥ ਜਾਂਦੀ ਹੈ। ਪਰਿਵਰਤਨ ਤਾਂ ਭਾਸ਼ਾ ਦੀ ਹਰ ਇਕਾਈ ਵਿਚ ਲਗਾਤਾਰ ਵਾਪਰਦਾ ਰਹਿੰਦਾ ਹੈ। ਭਾਸ਼ਾਈ ਧੁਨੀਆਂ, ਸ਼ਬਦਾਂ ਅਤੇ ਸ਼ਬਦਾਂ ਦੇ ਅਰਥਾਂ ਵਿਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਪਰ ਇਹ ਪਰਿਵਰਤਨ ਕਿਸੇ ਵਿਸ਼ੇਸ਼ ਨਿਯਮ ਅਨੁਸਾਰ ਹੁੰਦਾ ਹੈ। ਇਵੇਂ ਅਰਥਾਂ ਦਾ ਪਰਿਵਰਤਨ ਹੁੰਦਾ ਰਹਿੰਦਾ ਹੈ ਪਰ ਇਹ ਵਿਸ਼ੇਸ਼ ਦਿਸ਼ਾਵਾਂ ਜਾਂ ਕਿਸਮਾਂ ਦਾ ਹੁੰਦਾ ਹੈ। ਇਥੇ ਅਸੀਂ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਨੂੰ ਗੌਲਣਾ ਹੈ।
ਅਰਥ ਪਰਿਵਰਤਨ ਦੀਆਂ ਮੂਲ ਰੂਪ ਵਿਚ ਤਿੰਨ ਦਿਸ਼ਾਵਾਂ ਹਨ। ਉਹ ਹਨ- ਅਰਥ ਵਿਸਤਾਰ, ਅਰਥ ਸੰਕੋਚ ਅਤੇ ਅਰਥ ਪਲਟਾ। ਇਥੇ ਇਹਨਾਂ ਦਿਸ਼ਾਵਾਂ ਬਾਰੇ ਅੱਡ-ਅੱਡ ਚਰਚਾ ਕੀਤੀ ਗਈ ਹੈ।
ਅਰਥ ਵਿਸਤਾਰ- ਕਿਸੇ ਇਕ ਸ਼ਬਦ ਅਰਥ ਦੇ ਅਰਥ ਦਾ ਹੋਰਨਾਂ ਸ਼ਬਦਾਂ ਜਾਂ ਵਰਤਾਰਿਆਂ ਤੱਕ ਫੈਲ ਜਾਣ ਦੇ ਵਰਤਾਰੇ ਨੂੰ ਅਰਥ ਵਿਸਤਾਰ ਆਖਦੇ ਹਨ। ਮਿਸਾਲ ਵਜੋਂ ਪੰਜਾਬੀ ਸ਼ਬਦ 'ਤੇਲ' ਦਾ ਮੁੱਢਲਾ ਅਰਥ ਹੀ ਤਿਲਾਂ ਦਾ ਨਿਚੋੜ। ਪਰ ਸਮੇਂ ਦੇ ਨਾਲ-ਨਾਲ ਇਹ ਹੋਰ ਵਸਤਾਂ ਦੇ ਨਿਚੋੜ ਨੂੰ ਵੀ ਤੇਲ ਦੇ ਅਰਥਾਂ ਵਿਚ ਲਿਆ ਜਾਂਦਾ ਹੈ। ਜਿਵੇਂ ਮਿੱਟੀ ਦਾ ਤੇਲ, ਨਾਰੀਅਲ ਦਾ ਤੇਲ ਆਦਿ।
ਅਰਥ ਸੰਕੋਚ- ਕਿਸੇ ਇਕ ਸ਼ਬਦ ਦੇ ਵਿਸਤਰ ਅਰਥਾਂ ਦੀ ਥਾਂ ਸੀਮਤ ਅਰਥ ਹੋ ਜਾਣ ਦੀ ਪਰਕਿਰਿਆ ਨੂੰ ਅਰਥ ਸੰਕੋਚ ਆਖਦੇ ਹਨ। ਮਿਸਾਲ ਵਜੋਂ ਸ਼ਬਦ 'ਮ੍ਰਿਗ' ਸ਼ੁਰੂ ਸੁਰੂ ਵਿਚ ਹਰ ਜੰਗਲੀ ਜਾਨਵਰ ਲਈ ਵਰਤਿਆ ਜਾਂਦਾ ਸੀ ਅਰਥਾਤ ਹਿਰਨ, ਸ਼ੇਰ, ਬਘਿਆੜ, ਲੂੰਬੜੀ ਆਦਿ ਸਭ ਮ੍ਰਿਗ ਦੇ ਅਰਥਾਂ ਵਿਚ ਲਏ ਜਾਂਦੇ ਸਨ । ਪਰ ਹੁਣ ਇਹ ਅਰਥ ਕੇਵਲ ਇਕ ਕਿਸਮ ਦੇ ਜਾਨਵਰ ਅਰਥਾਤ ਹਿਰਨ ਲਈ ਹੀ ਹੈ।
ਅਰਥ ਪਲਟਾ- ਅਰਥ ਪਲਟਾ ਤੋਂ ਭਾਵ ਹੈ ਅਰਥ ਦਾ ਬਿਲਕੁਲ ਬਦਲ ਜਾਣਾ। ਦੂਜੇ ਸ਼ਬਦਾਂ ਵਿਚ ਕਿਸੇ ਅਰਥ ਦੇ ਵਿਰੋਧੀ ਦਿਸ਼ਾ ਵਿਚ ਪਰਿਵਰਤਨ ਨੂੰ ਅਰਥ ਪਲਟਾ ਆਖਦੇ ਹਨ। ਮਿਸਾਲ ਵਜੋਂ 'ਹਰੀਜਨ' ਦਾ ਭਾਵ ਹੈ ਹਰਿ ਅਰਥਾਤ ਭਗਵਾਨ ਦਾ ਜਾਇਆ ਹੋਇਆ। ਪਰ ਹੁਣ ਇਹ ਅਰਥ ਇਕ ਜਾਤੀ ਲਈ ਵਰਤਿਆ ਜਾਂਦਾ ਹੈ । ਇਸੇ ਤਰ੍ਹਾਂ 'ਮੁਗਧ' ਤੋਂ ਭਾਵ ਹੁੰਦਾ ਸੀ 'ਮੂਰਖ' ਪਰ ਹੁਣ ਇਹ 'ਮਸਤ' ਦੇ ਅਰਥਾਂ ਦਾ ਧਾਰਨੀ ਹੈ।
ਪ੍ਰਸ਼ਨ- ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਬਾਰੇ ਜਾਣਕਾਰੀ ਭਰਪੂਰ ਨੋਟ ਲਿਖੋ।
ਉੱਤਰ- ਸੰਸਾਰ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਗਿਣਤੀ ਬੇਸ਼ੁਮਾਰ ਹੈ। ਇਸ ਦੇ ਬਾਵਜੂਦ ਇਹਨਾਂ ਸਾਰੀਆਂ ਭਾਸ਼ਾਵਾਂ ਦਾ ਸੰਬੰਧ ਕੁਝ ਕੁ ਗਿਣਤੀ ਦੇ ਭਾਸ਼ਾ-ਪਰਿਵਾਰਾਂ ਨਾਲ ਹੀ ਹੈ। ਜਿਥੋਂ ਤੱਕ ਪੰਜਾਬੀ ਦਾ ਸਬੰਧ ਹੈ ਇਸ ਦਾ ਸੋਮਾ ਭਾਰੋਪੀ (Indo-Eurpean) ਭਾਸ਼ਾ ਪਰਿਵਾਰ ਦੀ ਸ਼ਾਖ ਭਾਰਤ-ਇਰਾਨੀ ਦੀ ਅੱਗੋਂ ਸ਼ਾਖ 'ਭਾਰਤ ਆਰੀਆ ਭਾਸ਼ਾ ਪਰਿਵਾਰ' ਹੈ। ਇੰਜ ਪੰਜਾਬੀ ਭਾਸ਼ਾ ਦੇ ਨਿਕਾਸ ਕ੍ਰਮ ਨੂੰ ਸਮਝਣ ਲਈ ਭਾਰਤ-ਆਰੀਆ (Indo- Aryan) ਭਾਸ਼ਾ ਪਰਿਵਾਰ ਦੇ ਵਿਕਾਸ ਨੂੰ ਵਿਚਾਰਨਾ ਬਣਦਾ ਹੈ। ਭਾਰਤ-ਆਰੀਆ ਭਾਸ਼ਾ ਪਰਿਵਾਰ ਦੇ ਵਿਕਾਸ ਨੂੰ ਹੇਠ ਲਿਖੇ ਅਨੁਸਾਰ ਤਿੰਨਾਂ ਪੜਾਵਾਂ ਵਿਚ ਵੰਡਿਆ ਜਾਂਦਾ ਹੈ-
1. ਪ੍ਰਾਚੀਨ ਕਾਲ 2000 ਪੂਰਵ ਈਸਵੀ ਤੋਂ ਲੈ ਕੇ 500 ਪੂਰਵ ਈਸਵੀ ਤੱਕ
2. ਮੱਧ ਕਾਲ 500 ਈਸਵੀ ਪੂਰਵ ਤੋਂ ਲੈ ਕੇ 1000 ਈਸਵੀ ਤੱਕ
3. ਆਧੁਨਿਕ ਕਾਲ 1000 ਈਸਵੀ ਤੋਂ ਲੈ ਕੇ ਹੁਣ ਤੱਕ
ਪ੍ਰਾਚੀਨ ਕਾਲ- ਪ੍ਰਾਚੀਨ ਕਾਲ (2000 BC ਤੋਂ 500 BC) ਦੇ ਸਮੇਂ ਭਾਰਤ-ਆਰੀਆ ਭਾਸ਼ਾ ਪਰਿਵਾਰ ਦੀ ਮੁੱਢਲੀ ਭਾਸ਼ਾ ਵੈਦਿਕ ਭਾਸ਼ਾ ਸੀ। ਇਹ ਉਹ ਭਾਸ਼ਾ ਹੈ ਜਿਸ ਵਿਚ ਵੇਦਾਂ ਦੀ ਰਚਨਾ ਕੀਤੀ ਗਈ। ਵੇਦ ਧਾਰਮਕ ਸ਼ਰਧਾ ਦਾ ਪਾਤਰ ਬਣ ਗਏ ਤਾਂ ਇਹਨਾਂ ਦੀ ਭਾਸ਼ਾ ਵਿਚ ਕਿਸੇ ਕਿਸਮ ਦਾ ਪਰਿਵਰਤਨ ਕੀਤੇ ਜਾਣ ਨੂੰ ਪਾਪ ਸਮਝਿਆ ਜਾਣ ਲੱਗਾ। ਕਈ ਵਿਆਕਰਣਕਾਰਾਂ ਨੇ ਵੈਦਿਕ ਭਾਸ਼ਾ ਦੇ ਵਿਆਕਰਣਕ ਨਿਯਮ ਸਥਾਪਤ ਕੀਤੇ। ਪਰ ਲੋਕ ਮੂੰਹਾਂ ਉੱਤੇ ਵੈਦਿਕ ਭਾਸ਼ਾ ਦੇ ਬਦਲਿਆ ਰੂਪ ਪ੍ਰਚਲਤ ਹੋ ਗਿਆ ਜਿਸ ਨੂੰ ਸੰਸਕ੍ਰਿਤ ਆਖਿਆ ਗਿਆ। ਸਮੇਂ ਦੇ ਗੇੜ ਨਾਲ ਸੰਸਕ੍ਰਿਤ ਵਿਚ ਵੀ ਧਾਰਮਕ ਗ੍ਰੰਥਾਂ ਦੀ ਰਚਨਾ ਹੋਈ ਅਤੇ ਇਹ ਗ੍ਰੰਥ ਵੀ ਲੋਕ-ਸ਼ਰਧਾ ਦਾ ਪਾਤਰ ਬਣ ਗਏ ਜਿਸ ਦੇ ਨਤੀਜੇ ਵਜੋਂ ਸੰਸਕ੍ਰਿਤ ਦਾ ਰੂਪ ਵੀ ਬਦਲਣ ਲਗਾ ਸੀ।
ਕਈ ਵਿਦਵਾਨ ਵੈਦਿਕ ਅਤੇ ਸੰਸਕ੍ਰਿਤ ਦੇਹਾਂ ਨੂੰ ਹੀ ਸੰਸਕ੍ਰਿਤ ਸ਼ਬਦ ਨਾਲ ਜੋੜਦੇ ਹਨ। ਉਹ ਵੈਦਿਕ ਭਾਸ਼ਾ ਨੂੰ ਵੈਦਿਕ ਸੰਸਕ੍ਰਿਤ ਅਤੇ ਸੰਸਕ੍ਰਿਤ ਨੂੰ ਕਲਾਸੀਕਲ ਸੰਸਕ੍ਰਿਤ ਆਖਦੇ ਹਨ। ਇਹਨਾਂ ਦੋਹਾਂ ਭਾਸ਼ਾਵਾਂ ਵਿਚ ਧੁਨੀ ਪੱਧਰ ਤੇ ਰੂਪ ਪੱਧਰ ਉੱਤੇ ਕੁਝ ਅੰਤਰ ਵੀ ਮਿਲਦੇ ਹਨ ਅਤੇ ਕੁਝ ਸਾਂਝਾਂ ਵੀ। ਇਹਨਾਂ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ।
(i) ਵੈਦਿਕ ਅਤੇ ਸੰਸਕ੍ਰਿਤ ਦੋਵੇਂ ਹੀ ਸ਼ਲਿਸ਼ਟ ਯੋਗਾਤਮਕ ਭਾਸ਼ਾਵਾਂ ਸਨ।
(ii) ਇਹਨਾਂ ਦੋਹਾਂ ਵਿਚ ਤਿੰਨ ਲਿੰਗ ਅਤੇ ਤਿੰਨ ਵਚਨ ਸਨ।
(iii) ਦੋਹਾਂ ਵਿਚ ਸਹਾਇਕ ਕਿਰਿਆ ਦੀ ਵਰਤੋਂ ਨਹੀਂ ਮਿਲਦੀ।
(iv) ਵੈਦਿਕ ਭਾਸ਼ਾ ਸੁਰ ਪ੍ਰਧਾਨ ਸੀ ਪਰ ਸੰਸਕ੍ਰਿਤ ਬਲ ਪ੍ਰਧਾਨ ਹੋ ਗਈ।
(v) ਧੁਨੀ (ਲ਼) ਵੈਦਿਕ ਵਿਚ ਮਿਲਦੀ ਹੈ ਪਰ ਸੰਸਕ੍ਰਿਤ ਵਿਚ ਨਹੀਂ।
ਮੱਧ ਕਾਲ- ਜਿਵੇਂ ਉੱਪਰ ਕਿਹਾ ਗਿਆ ਹੈ ਸੰਸਕ੍ਰਿਤ ਭਾਸ਼ਾ ਦਾ ਰੂਪ ਤਬਦੀਲ ਹੁੰਦਾ ਗਿਆ ਅਤੇ ਸਮੇਂ ਦੇ ਗੇੜ ਨਾਲ ਇਸ ਦੇ ਬਦਲੇ ਹੋਏ ਭਾਸ਼ਾਈ ਰੂਪਾਂ ਨੂੰ ਪ੍ਰਾਕਿਰਤਾਂ ਕਿਹਾ ਗਿਆ। ਵੱਖ-ਵੱਖ ਇਲਾਕਿਆਂ ਦੇ ਨਾਮ ਉੱਤੇ ਇਹਨਾਂ ਪ੍ਰਾਕਿਰਤਾਂ ਦਾ ਨਾਮਕਰਣ ਹੋਇਆ ਜਿਵੇਂ ਪਾਲੀ, ਮਹਾਂਰਾਸ਼ਟਰੀ, ਸੌਰਸੈਨੀ, ਮਾਗਧੀ, ਅਰਧਮਾਗਧੀ, ਪੈਸ਼ਾਚੀ, ਕੈਕਈ ਆਦਿ।
ਪ੍ਰਾਕਿਰਤਾਂ ਵਿਚੋਂ ਪਾਲੀ ਨੂੰ ਵਿਸ਼ੇਸ਼ ਮਹੱਤਤਾ ਪ੍ਰਾਪਤ ਹੋਈ।
ਪ੍ਰਾਕਿਰਤਾਂ ਵਿਚ ਵੀ ਪਰਿਵਰਤਨ ਵਾਪਰਦਾ ਰਿਹਾ ਜਿਸ ਦੇ ਨਤੀਜੇ ਵਜੋਂ ਇਹਨਾਂ ਦੇ ਵੱਖਰੇ ਰੂਪ ਉਜਾਗਰ ਹੋਏ ਜਿਹਨਾਂ ਨੂੰ ਅਪਭ੍ਰੇਸ਼ਾ ਆਖਿਆ ਜਾਂਦਾ ਹੈ। ਅਪਭ੍ਰੇਸ਼ਾਂ ਦੇ ਨਾਮ ਪ੍ਰਾਕਿਰਤਾਂ ਵਾਂਗ ਇਲਾਕਿਆਂ ਨਾਲ ਸੰਬੰਧਤ ਰਹੇ। ਮਿਸਾਲ ਵਜੋਂ ਮਾਗਧੀ ਪ੍ਰਾਕਿਰਤ ਦੀ ਮਾਗਧੀ ਅਪਭ੍ਰੇਸ਼ ਅਤੇ ਪੈਸ਼ਾਚੀ ਪ੍ਰਾਕਿਰਤ ਦੀ ਪੈਸ਼ਾਚੀ ਅਪਭ੍ਰੰਸ਼ ਹੋਂਦ ਵਿਚ ਆਈ। ਇੰਜ ਮੱਧਕਾਲ ਦੇ ਸਮੇਂ ਭਾਰਤ-ਆਰੀਆਂ ਭਾਸ਼ਾ ਵਿਗਿਆਨ ਦੇ ਦੋ ਭਾਸ਼ਾਈ ਰੂਪ ਪ੍ਰਾਕਿਰਤਾਂ ਅਤੇ ਅਪਭ੍ਰੇਸ਼ਾ ਸਨ।
ਇਤਿਹਾਸਕ ਵਿਕਾਸ ਕ੍ਰਮ ਦੀ ਦ੍ਰਿਸ਼ਟੀ ਤੋਂ ਮੱਧਕਾਲੀ ਦੀਆਂ ਭਾਰਤ-ਆਰੀਆ ਭਾਸ਼ਾਵਾਂ ਨੂੰ ਚਾਰ ਪੱਧਰਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਪੱਧਰ ਪਾਲੀ ਅਤੇ ਅਰਧ ਮਾਗਧੀ ਦੀ ਹੈ, ਦੂਜੀ ਮਾਗਧੀ ਅਤੇ ਮਹਾਂਰਾਸ਼ਟਰੀ ਦੀ, ਤੀਜੀ ਮਹਾਂਰਾਸ਼ਟਰੀ ਅਤੇ ਹੋਰ ਪ੍ਰਾਕਿਰਤਾਂ ਦੀ ਅਤੇ ਚੌਥੀ ਅਪਭ੍ਰੰਸ਼ਾਂ ਦੀ। ਪ੍ਰਾਕਿਰਤਾਂ ਅਤੇ ਅਪਭ੍ਰੇਸ਼ਾਂ ਦੇ ਉਹਨਾਂ ਸਾਂਝੇ ਲੱਛਣਾਂ ਨੂੰ ਵੇਖਿਆ ਜਾ ਸਕਦਾ ਹੈ ਜਿਹਨਾਂ ਦਾ ਸੰਬੰਧ ਪੰਜਾਬੀ ਨਾਲ ਵੀ ਹੈ।
(i) ਪ੍ਰਾਕਿਰਤਾਂ ਅਤੇ ਅਪਭ੍ਰੇਸ਼ਾਂ ਵਿਚ ਅਯੋਗਤਾਮਕਤਾ ਦੇ ਲੱਛਣ ਵਧਿਆ।
(ii) ਇਹਨਾਂ ਵਿਚ ਸੰਬੰਧਕਾਂ ਦੀ ਵਰਤੋਂ ਵਧੀ।
(iii) ਪੁਰਖਵਾਚੀ ਪੜਨਾਂਵਾਂ ਦੀ ਗਿਣਤੀ ਘੱਟ ਗਈ।
(iv) ਇਹਨਾਂ ਵਿਚ ਦੋ ਵਚਨ ਅਤੇ ਦੋ ਲਿੰਗ ਵਰਤੋਂ ਵਿਚ ਆਏ।
(v) ਇਹਨਾਂ ਵਿਚ (ਣ) ਧੁਨੀ ਦੀ ਵਰਤੋਂ ਦਾ ਵਾਧਾ ਹੋਇਆ।
(vi) ਇਹਨਾਂ ਵਿਚ ਸੰਯੁਕਤ ਵਿਅੰਜਨਾਂ ਦੀ ਵਰਤੋਂ ਘੱਟ ਗਈ।
ਆਧੁਨਿਕ ਕਾਲ— ਲਗਭਗ 1000 ਈ. ਦੇ ਸਮੇਂ ਤੱਕ ਭਾਰਤੀ ਲੋਕਾਂ ਦੇ ਬਾਹਰਲੇ ਮੁਲਕਾਂ ਦੇ ਲੋਕਾਂ ਨਾਲ ਕਈ ਪੱਧਰਾਂ ਉਹ ਸੰਪਰਕ ਸਥਾਪਤ ਹੋ ਚੁੱਕੇ ਸਨ ਇਸ ਸੰਪਰਕ ਦੌਰਾਨ ਭਾਸ਼ਾਵਾਂ ਦਾ ਸੰਪਰਕ ਵੀ ਸਥਾਪਤ ਹੋ ਗਿਆ ਅਤੇ ਹੌਲੀ-ਹੌਲੀ ਅਪਭ੍ਰੰਸ਼ਾਂ ਦੇ ਬਦਲੇ ਹੋਏ ਅਤੇ ਨਿਖਰੇ ਹੋਏ ਰੂਪ ਹੋਂਦ ਵਿਚ ਆਏ ਜਿਹਨਾਂ ਨੂੰ ਆਧੁਨਿਕ ਭਾਰਤ ਆਰੀਆ ਭਾਸ਼ਾਵਾਂ ਕਿਹਾ ਜਾਂਦਾ ਹੈ। ਇਹਨਾਂ ਵਿਚ ਪੰਜਾਬੀ ਭਾਸ਼ਾ ਦੇ ਨਾਲ ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ ਆਦਿ ਸ਼ਾਮਲ ਹਨ। ਇਥੋਂ ਇਹ ਸਪੱਸ਼ਟ ਹੁੰਦਾ ਹੈ ਪੰਜਾਬੀ ਭਾਸ਼ਾ ਦਾ ਨਿਕਾਸ 1000 ਈ. ਵਿਚ ਹੋਇਆ। ਪਰ ਇਹ ਨੁਕਤਾ ਅਜੇ ਵਿਚਾਰਧੀਨ ਹੈ ਕਿ ਪੰਜਾਬੀ ਦਾ ਸੰਬੰਧ ਕਿਹੜੀ ਅਪਭੇਸ਼ ਕਾਲ ਸੀ। ਆਮ ਕਰਕੇ ਪੰਜਾਬੀ ਦਾ ਨਿਕਾਸ ਕੈਕਈ ਅਪਭ੍ਰੇਸ਼ ਤੋਂ ਹੋਇਆ ਮੰਨਿਆ ਜਾਂਦਾ ਹੈ।
ਪੰਜਾਬੀ ਭਾਸ਼ਾ ਦਾ ਵਿਕਾਸ- 11ਵੀਂ ਸਦੀ ਵਿਚ ਹੋਏ ਨਿਕਾਸ ਤੋਂ ਬਾਅਦ ਪੰਜਾਬੀ ਭਾਸ਼ਾ ਵਿਕਾਸ ਦੇ ਮਾਰਗ ਨੂੰ ਅਪਣਾਉਂਦੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਦੇ ਇਤਿਹਾਸਕ ਕ੍ਰਮ ਨੂੰ ਚਾਰ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ।
1. ਮੁੱਢਲਾ ਪੜਾਅ 100 ਤੋਂ 1500 ਈ.
2. ਬਾਹਰੀ ਪ੍ਰਭਾਵ ਪੜਾਅ 1500 ਤੋਂ 1947 ਈ.
3. ਸਵਾਧੀਨ ਪੜਾਅ 1947 ਤੋਂ 1966 ਈ.
4. ਰਾਜ ਸੱਤਾ ਪੜਾਅ 1966 ਤੋਂ ਹੁਣ ਤੱਕ।
16ਵੀਂ ਸਦੀ ਦੇ ਆਰੰਭ ਤੱਕ ਪੰਜਾਬੀ ਭਾਸ਼ਾ ਨੂੰ ਹੋਰਨਾਂ ਆਧੁਨਿਕ ਭਾਰਤ ਆਰੀਆ ਭਾਸ਼ਾਵਾਂ ਨਾਲੋਂ ਵੱਖਰੀ ਪ੍ਰਕਾਰ ਦੇ ਲੱਛਣ ਗ੍ਰਹਿਣ ਕੀਤੇ। ਅਜਿਹੇ ਲੱਛਣ ਇਸ ਸਮੇਂ ਤੱਕ ਲਿਖੇ ਗਏ ਪੰਜਾਬੀ ਸਾਹਿਤ ਵਿਚੋਂ ਵੇਖੇ ਜਾ ਸਕਦੇ ਹਨ- ਖਾਸ ਕਰਕੇ ਗੁਰੂ ਸਾਹਿਬਾਨ,
ਪੀਰਾਂ ਅਤੇ ਫਕੀਰਾਂ ਦੀਆਂ ਪੰਜਾਬੀ ਰਚਨਾਵਾਂ ਵਿਚੋਂ।
ਇਸਲਾਮੀ ਰਾਜ ਦੌਰਾਨ ਫਾਰਸੀ ਭਾਸ਼ਾ ਰਾਜ ਭਾਸ਼ਾ ਬਣੀ ਤਾਂ ਇਸ ਦਾ ਡੂੰਘਾ ਪ੍ਰਭਾਵ ਪੰਜਾਬੀ ਉੱਤੇ ਪਿਆ। ਫਾਰਸੀ ਭਾਸ਼ਾ ਕਈ ਸਦੀਆਂ ਤੱਕ ਰਾਜ ਭਾਸ਼ਾ ਰਹੀ। ਇਸ ਲਈ ਪੰਜਾਬੀ ਨੇ ਫਾਰਸੀ ਧੁਨੀਆਂ ਵੀ ਗ੍ਰਹਿਣ ਕੀਤੀਆਂ ਅਗੇਤਰ ਪਿਛੇਤਰ ਵੀ ਅਤੇ ਸ਼ਬਦ ਵੀ। ਫਾਰਸੀ ਤੋਂ ਬਾਅਦ ਅੰਗਰੇਜ਼ੀ ਰਾਜ ਵਿਚ ਅੰਗਰੇਜ਼ੀ ਭਾਸ਼ਾ ਰਾਜ ਭਾਸ਼ਾ ਬਣ ਗਈ ਅਤੇ ਇਸ ਦਾ ਪ੍ਰਭਾਵ ਵੀ ਪੰਜਾਬੀ ਉੱਤੇ ਬਹੁਤ ਪਿਆ ਹੈ। ਅੱਜ ਕੱਲਬ ਦੀ ਪੰਜਾਬੀ ਬੋਲਚਾਲ ਵਿਚ ਅਣਗਿਣਤ ਸ਼ਬਦ ਫਾਰਸੀ ਅਤੇ ਅੰਗਰੇਜ਼ੀ ਦੇ ਵਰਤੇ ਜਾਂਦੇ ਹਨ। ਇਹ ਸ਼ਬਦ ਅਜਿਹੇ ਹਨ ਜਿਹਨਾਂ ਦਾ ਸਬੰਧ ਜੀਵਨ ਜਾਂਚ ਦੇ ਹਰ ਪੱਖ ਨਾਲ ਹੈ।
ਅੰਗਰੇਜ਼ੀ ਰਾਜ ਦੇ ਖਾਤਮੇ ਤੋਂ ਬਾਅਦ ਆਜ਼ਾਦ ਭਾਰਤ ਵਿਚ ਪ੍ਰਾਂਤਕ ਭਾਸ਼ਾਵਾਂ ਨੂੰ ਵਿਕਾਸ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਪੰਜਾਬੀ ਵਿਚ ਸਾਹਿਤਕ ਰਚਨਾਵਾਂ ਵੱਡੀ ਪੱਧਰ ਉੱਤੇ ਕੀਤੀਆਂ ਗਈਆਂ। 1966 ਈ. ਵਿਚ ਭਾਸ਼ਾ ਦੇ ਆਧਾਰ ਉੱਤੇ ਪੰਜਾਬ ਪਰਾਂਤ ਦਾ ਪੁਨਰਗਠਨ ਹੋਇਆ ਤਾਂ ਪੰਜਾਬੀ ਨੂੰ 'ਰਾਜ ਭਾਸ਼ਾ' ਦਾ ਦਰਜਾ ਦਿੱਤਾ ਗਿਆ।
ਰਾਜ ਭਾਸ਼ਾ ਵਜੋਂ ਪੰਜਾਬੀ ਦੀ ਵਰਤੋਂ ਸਰਕਾਰੇ/ਦਰਬਾਰੇ ਹੋਣ ਲੱਗੀ, ਡਿਗਰੀ ਜਮਾਤਾਂ ਤੱਕ ਇਸ ਦੀ ਲਾਜਮੀ ਪੜ੍ਹਾਈ ਕਰਵਾਈ ਜਾਣ ਲੱਗੀ ਅਤੇ ਉਚੇਰੀ ਵਿੱਦਿਆ ਦੇ ਮਾਧਿਅਮ ਵਜੋਂ ਪੰਜਾਬੀ ਦੀ ਵਰਤੋਂ ਲਈ ਯਤਨ ਕੀਤੇ ਗਏ। ਰਾਜ ਭਾਸ਼ਾ ਪੰਜਾਬੀ ਦੇ ਵਿਕਾਸ ਲਈ ਸਰਕਾਰ ਨੇ ਕਈ ਸੰਸਥਾਵਾਂ ਸਥਾਪਤ ਕੀਤੀਆਂ ਜਿਵੇਂ ਭਾਸ਼ਾ ਵਿਭਾਗ ਪੰਜਾਬੀ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ। ਇਹਨਾਂ ਸਰਕਾਰੀ ਸੰਸਥਾਵਾਂ ਦੇ ਨਾਲ ਕਈ ਗੈਰ ਸਰਕਾਰੀ ਅਦਾਰੇ ਵੀ ਪੰਜਾਬੀ ਭਾਸ਼ਾ ਦੇ ਬਹੁਪੱਖੀ ਵਿਕਾਸ ਲਈ ਯਤਨਸ਼ੀਲ ਹਨ। ਇਹਨਾਂ ਅਦਾਰਿਆਂ ਵਿਚੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਪੰਜਾਬੀ ਭਾਸ਼ਾ ਅਕਾਦਮੀ, ਜਲੰਧਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿਸ਼ੇਸ਼ ਤੌਰ ਉੱਤੇ ਵਰਣਨ ਯੋਗ ਹਨ।
ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਿਆ ਤਾਂ ਚਾਰ ਦਹਾਕੇ ਦਾ ਸਮਾਂ ਹੋ ਗਿਆ ਹੈ ਪਰ ਇਸ ਦਾ ਵਿਕਾਸ ਬਹੁਤ ਹੀ ਨਾਮਮਾਤਰ ਹੋਇਆ ਹੈ। ਵੇਖਿਆ ਜਾ ਸਕਦਾ ਹੈ ਕਿ-
(ੳ) ਸਰਕਾਰੀ ਦਫਤਰਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨਾਮਾਤਰ ਹੀ ਹੁੰਦੀ ਹੈ।
(ਅ) ਉਚੇਰੀ ਵਿੱਦਿਆ ਦੇ ਮਾਧਿਅਮ ਵਜੋਂ ਵਿਦਿਆਰਥੀ ਪੰਜਾਬੀ ਨੂੰ ਨਹੀਂ ਅਪਣਾਉਂਦੇ
(ੲ) ਸਰਕਾਰ ਨੇ ਪੰਜਾਬੀ ਦੀ ਥਾਂ ਅੰਗਰੇਜ਼ੀ ਭਾਸ਼ਾ ਨੂੰ ਪਹਿਲੀ ਜਮਾਤ ਤੋਂ ਲਾਗੂ ਕੀਤਾ ਹੈ।
(ਸ) ਪਬਲਿਕ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ।
ਪ੍ਰਸ਼ਨ- ਪ੍ਰਾਚੀਨ ਭਾਰਤ-ਆਰੀਆ ਪਰਿਵਾਰ ਦੀਆਂ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦਾ ਸੰਬੰਧ ਸਥਾਪਿਤ ਕਰੋ।
ਉੱਤਰ- ਪ੍ਰਾਚੀਨ ਭਾਰਤ-ਆਰੀਆ ਪਰਿਵਾਰ ਦੀਆਂ ਦੋ ਭਾਸ਼ਾਵਾਂ ਹਨ- ਵੈਦਿਕ ਸੰਸਕ੍ਰਿਤ ਅਤੇ ਕਲਾਸੀਕਲ ਸੰਸਕ੍ਰਿਤ। ਵੈਦਿਕ ਸੰਸਕ੍ਰਿਤ ਦਾ ਬਦਲਿਆ ਹੋਇਆ ਰੂਪ ਹੀ ਕਲਾਸੀਕਲ ਸੰਸਕ੍ਰਿਤ ਅਖਵਾਉਂਦਾ ਹੈ। ਵੈਦਿਕ ਸੰਸਕ੍ਰਿਤ ਆਧੁਨਿਕ ਭਾਰਤ-ਆਰੀਆ ਭਾਸ਼ਾਵਾਂ ਦੀ ਜਨਨੀ ਹੈ। ਵੈਦਿਕ ਭਾਸ਼ਾ ਵੇਦਾਂ ਦੀ ਭਾਸ਼ਾ ਹੈ ਅਤੇ ਵੇਦ ਪੰਜਾਬ ਦੀ ਧਰਤੀ ਉੱਤੇ ਰਚੇ ਗਏ। ਇੰਜ ਕਿਹਾ ਜਾ ਸਕਦਾ ਹੈ ਕਿ ਵੇਦਾਂ ਦੀ ਰਚਨਾ ਸਮੇਂ ਵੈਦਿਕ ਪੰਜਾਬ ਦੀ ਭਾਸ਼ਾ ਅਰਥਾਤ ਪੰਜਾਬੀ ਭਾਸ਼ਾ ਸੀ। ਇਸੇ ਲਈ ਪ੍ਰਿੰ. ਤੇਜਾ ਸਿੰਘ ਨੇ ਕਿਹਾ ਹੈ ਕਿ ਵੇਦ ਪੰਜਾਬੀ ਵਿਚ ਹਨ।
ਪੰਜਾਬੀ ਭਾਸ਼ਾ ਪ੍ਰਾਚੀਨ ਭਾਰਤ ਆਰੀਆ ਭਾਸ਼ਾ ਵੈਦਿਕ ਨਾਲ ਮੁੱਢਲਾ ਸਬੰਧ ਇਹ ਬਣਦਾ ਹੈ ਕਿ ਇਹ ਦੋਵੇਂ ਭਾਸ਼ਾਵਾਂ ਇਕੋ ਧਰਤੀ ਉੱਤੇ ਵਿਚਰਦੀਆਂ ਹਨ।
ਪੰਜਾਬੀ ਭਾਸ਼ਾ ਵਿਚ ਕਈ ਅਜਿਹੇ ਲੱਛਣ ਹਨ ਜੋ ਵੈਦਿਕ ਸੰਸਕ੍ਰਿਤ ਅਤੇ ਕਲਾਸੀਕਲ ਸੰਸਕ੍ਰਿਤ ਵਿਚ ਮਿਲਦੇ ਹਨ ਪਰ ਆਧੁਨਿਕ ਭਾਰਤ-ਆਰੀਆ ਭਾਸ਼ਾਵਾਂ ਵਿਚ ਨਹੀਂ। ਇਸ ਤੋਂ ਭਾਵ ਇਹ ਹੈ ਕਿ ਪੰਜਾਬੀ ਨੇ ਅਜੇ ਵੀ ਵੈਦਿਕ ਅਤੇ ਸੰਸਕ੍ਰਿਤ ਦੇ ਕਈ ਲੱਛਣ ਸਾਂਭ ਰੱਖੇ ਹਨ। ਇਸੇ ਲਈ ਕਈ ਵਿਦਵਾਨ ਪੰਜਾਬੀ ਨੂੰ ਆਧੁਨਿਕ ਵੈਦਿਕ ਭਾਸ਼ਾ ਜਾਂ ਆਧੁਨਿਕ ਸੰਸਕ੍ਰਿਤ ਆਖ ਕੇ ਵਡਿਆਉਂਦੇ ਹਨ।
ਧੁਨੀ ਪੱਧਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਵੈਦਿਕ ਭਾਸ਼ਾ ਵਾਂਗ ਪੰਜਾਬੀ ਵੀ ਸੁਰ ਪ੍ਰਧਾਨ ਭਾਸ਼ਾ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਵਿਚ ਸੁਰ ਦਾ ਵਿਕਾਸ ਵੈਦਿਕ ਭਾਸ਼ਾ ਦੇ ਇਕ ਧੁਨੀਆਤਮਕ ਲੱਛਣ ਦੀ ਦੇਣ ਹੈ। ਹੋਰ ਕਿਸੇ ਵੀ ਭਾਰਤੀ ਭਾਸ਼ਾ ਵਿਚ ਸੁਰ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਇਸੇ ਤਰ੍ਹਾਂ ਉਲਟਜੀਭੀ ਪਾਸੇਦਾਰ ਧੁਨੀ (ਲ਼) ਵੈਦਿਕ ਭਾਸ਼ਾ ਵਿਚ ਅਤੇ ਪੰਜਾਬੀ ਵਿਚ ਹੀ ਹੈ ਪਰ ਹੋਰਨਾਂ ਭਾਰਤੀਆਂ ਭਾਸ਼ਾਵਾਂ ਨਹੀਂ ਹੈ। ਪੰਜਾਬੀ ਵਿਚ ਤਾਂ (ਲ) ਅਤੇ (ਲ਼) ਦਾ ਵਿਰੋਧ ਹੈ ਜਿਵੇਂ- ਬਾਲ- ਬਾਲ, ਦਲ-ਦਲ, ਗੋਲੀ-ਗੋਲੀ ਆਦਿ।
ਵੈਦਿਕ ਸੰਸਕ੍ਰਿਤ ਅਤੇ ਕਲਾਸੀਕਲ ਸੰਸਕ੍ਰਿਤ ਦਾ ਇਕ ਵਿਸ਼ੇਸ਼ ਪ੍ਰਕਾਰ ਦੀ ਸ਼ਬਦ ਬਣਤਰ ਵਿਚ ਲਘੂ ਸਵਰ ਤੋਂ ਬਾਅਦ ਵਿਅੰਜਨ ਗੁੱਛੇ ਦੀ ਵਰਤੋਂ ਮਿਲਦੀ ਹੈ। ਅਰਥਾਤ ਲਘੂ ਸਵਰ ਮਗਰੋਂ ਦੋ ਵਿਅੰਜਨ ਇਕੱਠੇ ਪੰਜਾਬੀ ਵਿਚ ਵੀ ਅਜਿਹੀ ਬਣਤਰ ਮਿਲਦੀ ਹੈ ਪਰ ਫਰਕ ਕੇਵਲ ਇਹ ਹੈ ਕਿ ਵਿਅੰਜਨ ਗੁੱਛੇ ਦੀ ਥਾਂ ਦੁੱਤ ਵਿਅੰਜਨ ਆਉਂਦਾ ਹੈ। ਅਰਥਾਤ ਲਘੂ ਸਵਰ ਤੋਂ ਮਗਰੋਂ ਦੁੱਤ ਵਿਅੰਜਨ । ਪਰ ਹਿੰਦੀ ਅਤੇ ਹੋਰ ਆਧੁਨਿਕ ਭਾਰਤ- ਆਰੀਆ ਭਾਸ਼ਾਵਾਂ ਵਿਚ ਲਘੂ ਸਵਰ ਦੀ ਥਾਂ ਦੀਰਘ ਸਵਰ ਮਿਲਦਾ ਹੈ। ਦੋਹਰੇ ਵਿਅੰਜਨ ਦੀ ਥਾਂ ਇਕਹਿਰਾ ਵਿਅੰਜਨ।
ਸੰਸਕ੍ਰਿਤ ਪੰਜਾਬੀ ਹਿੰਦੀ
ਸਪਤ ਸੱਤ ਸਾਤ
ਹਸਥ ਹੱਥ ਹਾਥ
ਦੁਗਧ ਦੁੱਧ ਦੂਧ
ਪੰਜਾਬੀ ਭਾਸ਼ਾ ਦਾ ਪ੍ਰਾਚੀਨ ਭਾਰਤ-ਆਰੀਆ ਭਾਸ਼ਾਵਾਂ ਨਾਲ ਇਕ ਹੋਰ ਵਿਲੱਖਣ ਸੰਬੰਧ ਇਹ ਵੀ ਹੈ ਕਿ ਪੰਜਾਬੀ ਵਿਚ ਇਹਨਾਂ ਭਾਸ਼ਾਵਾਂ 'ਵਾਂਗ' ਯੋਗਾਤਮਕਤਾ ਦਾ ਲੱਛਣ ਮਿਲਦਾ ਹੈ। ਪੰਜਾਬੀ ਭਾਸ਼ਾ ਦੀ ਨਾਂਵ ਸ਼ਬਦਾਵਲੀ ਦੇ ਸਬੰਧਕ ਜੁੜਵੇਂ ਰੂਪ ਅਰਥਾਤ ਪਿਛੇਤਰ ਵਜੋਂ ਆਉਂਦੇ ਹਨ। ਇਸ ਦੇ ਟਾਕਰੇ ਉੱਤੇ ਹੋਰ ਆਧੁਨਿਕ ਭਾਰਤ-ਆਰੀਆਂ ਭਾਸ਼ਾਵਾਂ ਵਿਚ ਇਹ ਲੱਛਣ ਨਹੀਂ ਮਿਲਦਾ। ਇਸ ਸੰਬੰਧ ਵਿਚ ਪੰਜਾਬੀ ਦੀ ਤੁਲਨਾ ਹਿੰਦੀ ਭਾਸ਼ਾ ਨਾਲ ਕੀਤੀ ਜਾ ਸਕਦੀ ਹੈ।
ਪੰਜਾਬੀ ਹਿੰਦੀ
ਸ਼ਹਿਰੋਂ ਸ਼ਹਿਰ ਸੇ
ਘਰੀਂ ਘਰੋਂ ਮੇਂ
ਹੱਥੀਂ ਹਾਥੋਂ ਸੇ/ਮੇਂ
ਘਰੇ ਘਰ ਮੇਂ
ਇਹਨਾਂ ਲੱਛਣਾਂ ਤੋਂ ਇਲਾਵਾ ਬੋਲਚਾਲ ਦੀ ਪੰਜਾਬੀ ਭਾਸ਼ਾ ਵਿਚ ਪ੍ਰਾਚੀਨ ਭਾਰਤ-
ਆਰੀਆ ਪਰਿਵਾਰ ਦੀਆਂ ਭਾਸ਼ਾਵਾਂ ਦੇ ਅਨੇਕ ਸ਼ਬਦ ਵਰਤੇ ਜਾਦੇ ਹਨ। ਅਜਿਹੇ ਸ਼ਬਦ ਹੋਰਨਾਂ ਭਾਰਤੀ ਭਾਸ਼ਾਵਾਂ ਵਿਚ ਨਹੀਂ ਮਿਲਦੇ।
ਸਮੁੱਚੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਪ੍ਰਾਚੀਨ ਭਾਰਤ-ਆਰੀਆ ਪਰਿਵਾਰ ਦੀਆਂ ਭਾਸ਼ਾ ਨਾਲ ਡੂੰਘਾ ਸਬੰਧ ਹੈ ਜੋ ਧੁਨੀ ਪੱਧਰ ਉੱਤੇ, ਸ਼ਬਦ ਪੱਧਰ ਉੱਤੇ ਅਤੇ ਵਿਆਕਰਨਕ ਪੱਧਰ ਉੱਤੇ ਸਾਕਾਰ ਹੁੰਦਾ ਹੈ।
ਪ੍ਰਸ਼ਨ- ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸਪੱਸ਼ਟ ਕਰੋ।
ਉੱਤਰ-ਜਿਸ ਗਿਆਨ ਪ੍ਰਬੰਧ ਵਿਚ ਉਪਭਾਸ਼ਾਵਾਂ ਦਾ ਅਧਿਅਨ ਕੀਤਾ ਜਾਂਦਾ ਹੈ ਉਸ ਨੂੰ ਉਪਭਾਸ਼ਾ ਵਿਗਿਆਨ (Dialectology) ਕਿਹਾ ਜਾਂਦਾ ਹੈ । ਉਪਭਾਸ਼ਾਵਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇਕ ਉਹ ਜਿਹਨਾਂ ਦਾ ਸੰਬੰਧ ਕਿਸੇ ਵਿਸ਼ੇਸ਼ ਖੇਤਰ ਜਾਂ ਇਲਾਕੇ ਨਾਲ ਹੁੰਦਾ ਹੈ। ਇਹਨਾਂ ਨੂੰ (Dialects) ਕਿਹਾ ਜਾਂਦਾ ਹੈ ਅਤੇ ਦੂਜੀ ਪ੍ਰਕਾਰ ਦੀਆਂ ਉਪਭਾਸ਼ਾਵਾਂ ਉਹ ਜਿਹਨਾਂ ਦਾ ਸਬੰਧ ਕਿਸੇ ਸਮਾਜ ਵਿਚ ਕਿਸੇ ਧਰਮ, ਜਾਤ ਜਾਂ ਕਿਸੇ ਸਮੂਹ ਦੇ ਲੋਕਾਂ ਨਾਲ ਹੋਵੇ। ਇਹਨਾਂ ਤਾਂ ਨੂੰ ਨੂੰ ਸਮਾਜਕ ਉਪਭਾਸ਼ਾਵਾਂ (Sociolects) ਆਖਦੇ ਹਨ। ਪਰ ਪੰਜਾਬੀ ਵਿਚ ਸਮਾਜਕ ਉਪਭਾਸ਼ਾਵਾਂ ਨਹੀਂ ਹਨ ਕੇਵਲ ਖੇਤਰੀ ਉਪਭਾਸ਼ਾਵਾਂ ਹੀ ਹਨ।
ਵੇਖਣ ਵਿਚ ਆਇਆ ਹੈ ਹਰ ਭਾਸ਼ਾ ਇਕ ਵਿਸ਼ਾਲ ਇਲਾਕੇ ਵਿਚ ਬੋਲੀ ਜਾਂਦੀ ਹੈ। ਇਹ ਇਲਾਕਾ ਕਈ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੁੰਦਾ ਹੈ। ਅਜਿਹੀ ਵੰਡ ਆਮ ਕਰਕੇ ਦਰਿਆਵਾਂ, ਪਹਾੜਾਂ ਜਾਂ ਜੰਗਲਾਂ ਨਾਲ ਸਥਾਪਤ ਹੁੰਦੀ ਹੈ। ਇਹਨਾਂ ਵਿਭਿੰਨ ਖੰਡਾਂ ਵਿਚ ਜੀਵਨ ਜਾਂਚ ਦੇ ਲਗਭਗ ਹਰ ਵਰਤਾਰੇ ਸੰਬੰਧੀ ਭਿੰਨਤਾ ਹੋਣੀ ਸੁਭਾਵਕ ਹੀ ਹੈ ਕਿਉਂ ਹਰ ਖੇਤਰ ਦੀ ਧਰਤੀ ਦੀ ਕਿਸਮ ਵੱਖਰੀ ਹੁੰਦੀ ਹੈ, ਉੱਥੇ ਫਸਲਾਂ ਦੀ ਕਿਸਮ ਵੀ ਵੱਖਰੀ ਹੁੰਦੀ ਹੈ। ਖਾਣ-ਪੀਣ, ਪਹਿਨਣ ਅਤੇ ਰੀਤਾਂ-ਰਿਵਾਜ਼ਾਂ ਵਿਚ ਵੀ ਅੰਤਰ ਹੁੰਦਾ ਹੈ। ਇਹਨਾਂ ਸਾਰੇ ਪੱਖਾਂ ਕਾਰਣ ਉਹਨਾਂ ਦੀ ਭਾਸ਼ਾ ਵਿਚ ਵੀ ਕੁਝ-ਕੁਝ ਅੰਤਰ ਆ ਜਾਂਦਾ ਹੈ। ਅਜਿਹਾ ਅੰਤਰ ਧੁਨੀ ਪੱਧਰ ਤੋਂ ਲੈ ਕੇ ਵਿਆਕਿਰਨਕ ਪੱਧਰ ਤੱਕ ਸਾਕਾਰ ਹੁੰਦਾ ਹੈ। ਇਹਨਾਂ ਭਿੰਨਤਾਵਾਂ ਦੇ ਬਾਵਜੂਦ ਹਰ ਖੰਡ ਦੇ ਲੋਕ ਦੂਜੇ ਖੰਡ ਦੇ ਲੋਕਾਂ ਦੀ ਗੱਲਬਾਤ ਸਮਝ ਸਕਦੇ ਅਤੇ ਆਪਣੀ ਸਮਝਾ ਸਕਦੇ ਹਨ।
ਉਪਰੋਕਤ ਵੇਰਵੇ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਇਕ ਭਾਸ਼ਾ ਦੇ ਖੇਤਰੀ ਵੱਖਰੇਵਿਆਂ ਵਾਲੇ ਰੂਪ ਉਸ ਦੀਆਂ ਉਪਭਾਸ਼ਾਵਾਂ ਹੁੰਦੀਆਂ ਹਨ। ਇਥੋਂ ਇਹ ਸੰਕੇਤ ਮਿਲਦਾ ਹੈ ਕਿ ਭਾਸ਼ਾ ਦਾ ਖੇਤਰ ਵਿਸ਼ਾਲ ਹੁੰਦਾ ਹੈ ਅਤੇ ਉਪਭਾਸ਼ਾ ਦਾ ਸੀਮਤ। ਮਿਸਾਲ ਵਜੋਂ ਹਰ ਖੇਤਰ ਦੀ ਆਪਣੀ ਉਪਭਾਸ਼ਾ ਹੈ ਪਰ ਸਾਰੇ ਖੇਤਰਾਂ ਦੀਆਂ ਉਪਭਾਸ਼ਾਵਾਂ ਦੇ ਇਲਾਕੇ ਦਾ ਜੜ ਭਾਸ਼ਾ ਦਾ ਇਲਾਕਾ ਬਣਦਾ ਹੈ।
ਇਸੇ ਤਰ੍ਹਾਂ ਭਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਵੀ ਉਪਭਾਸ਼ਾ ਦੇ ਬੁਲਾਰਿਆਂ ਨਾਲੋਂ ਵਧੇਰੇ ਹੁੰਦੀ ਹੈ। ਉਪਭਾਸ਼ਾਵਾਂ ਨੂੰ ਤਾਂ ਹੀਣਭਾਵ ਨਾਲ ਲਿਆ ਜਾ ਸਕਦਾ ਹੈ ਪਰ ਭਾਸ਼ਾ ਨੂੰ ਮਿਸਾਲ ਵਜੋਂ ਕਿਸੇ ਨੂੰ ਮਝੈਲ ਜਾਂ ਦੁਆਬੀਆ ਕਹਿ ਭੰਡਿਆ ਜਾ ਸਕਦਾ ਹੈ ਪਰ ਪੰਜਾਬੀ ਕਹਿ ਕੇ ਨਹੀਂ।
ਭਾਸ਼ਾ ਅਤੇ ਉਪਭਾਸ਼ਾ ਦੇ ਅੰਤਰ ਨੂੰ ਸੰਖੇਪ ਵਿਚ ਬਿਆਨ ਕਰਨ ਵਜੋਂ ਹੇਠਲਾ ਫਾਰਮੂਲਾ ਲਿਆ ਜਾ ਸਕਦਾ ਹੈ।
ਉਪਭਾਸ਼ਾ1 + ਉਪਭਾਸ਼ਾ2 + ਉਪਭਾਸ਼ਾ3 ................ = ਭਾਸ਼ਾ
ਇਕ ਭਾਸ਼ਾ ਵਿਗਿਆਨੀ ਨੇ ਭਾਸ਼ਾ ਅਤੇ ਉਪਭਾਸ਼ਾ ਦਾ ਅੰਤਰ ਸਪੱਸ਼ਟ ਕਰਨ ਲਈ ਕਿਹਾ ਕਿ ਜੇ ਇਕ ਮਕਾਨ ਨੂੰ ਭਾਸ਼ਾ ਮੰਨਿਆ ਜਾਵੇ ਤਾਂ ਉਸ ਦੇ ਸਾਰੇ ਕਮਰੇ ਉਸ ਦੀਆਂ ਅੱਡ-ਅੱਡ ਉਪਭਾਸ਼ਾਵਾਂ ਹੋਣਗੀਆਂ। ਭਾਵ ਇਹ ਕਿ ਉਪਭਾਸ਼ਾਵਾਂ ਭਾਸ਼ਾ ਦੇ ਖੇਤਰ ਦੇ
ਅੰਤਰਗਤ ਹੀ ਸਥਾਪਤ ਹੁੰਦੀਆਂ ਹਨ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਅਤੇ ਉਪਭਾਸ਼ਾ ਵਿਚਲਾ ਅੰਤਰ ਮਾਤਰਾ ਪੱਧਰ ਦਾ ਹੈ ਜੋ ਗਿਣਨਯੋਗ ਹੋ ਸਕਦੀ ਹੈ ਅਤੇ ਮਿਣਨਯੋਗ ਵੀ।
ਪ੍ਰਸ਼ਨ- ਪੰਜਾਬੀ ਸ਼ਬਦ ਰਚਨਾ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਇਕ ਸ਼ਬਦ ਨਾਲ ਅਗੇਤਰ ਪਿਛੇਤਰ ਲਗਾਕੇ ਨਵੇਂ ਸ਼ਬਦ ਘੜਨ ਦੀ ਪ੍ਰਕਿਰਿਆ ਨੂੰ ਸ਼ਬਦ ਰਚਨਾ ਜਾਂ ਸ਼ਬਦ ਸਿਰਜਨਾ ਕਿਹਾ ਜਾਂਦਾ ਹੈ। ਸ਼ਬਦ ਸਿਰਜਨਾ ਨੂੰ ਅੰਗਰੇਜ਼ੀ ਵਿਚ World Formation ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਸ਼ਬਦ ਰਚਨਾ ਦੋ ਪ੍ਰਕਾਰ ਦੀ ਹੁੰਦੀ ਹੈ-
(ੳ) ਵਿਉਤਪਤ ਸ਼ਬਦ ਰਚਨਾ
(ਅ) ਸਮਾਸੀਕਰਨ
(ੳ) ਵਿਉਤਪਤ ਸ਼ਬਦ ਰਚਨਾ- ਵਿਉਤਪਤ ਸ਼ਬਦ ਰਚਨਾ ਵਿਚ ਧਾਤੂ ਨਾਲ ਅਗੇਤਰ ਪਿਛੇਤਰ ਲਗਾਕੇ ਨਵਾਂ ਸ਼ਬਦ ਘੜ ਲਿਆ ਜਾਂਦਾ ਹੈ। ਅਰਥਾਤ ਇਕ ਸ਼ਬਦ ਨਾਲ ਵਧੇਤਰ ਲਗਾਕੇ ਨਵਾਂ ਸ਼ਬਦ ਵਿਉਤਪਤ ਕਰ ਲਿਆ ਜਾਂਦਾ ਹੈ । ਸ਼ਬਦ ਘੜਨ ਦੀ ਇਸ ਪ੍ਰਕਿਰਿਆ ਨੂੰ ਸਮਾਸੀਕਰਨ ਕਿਹਾ ਜਾਂਦਾ ਹੈ। ਵਿਉਤਪਤ ਸ਼ਬਦ ਰਚਨਾ ਵਿਚ ਅਗੇਤਰ ਅਤੇ ਪਿਛੇਤਰ ਦੀ ਵਰਤੋਂ ਰਾਹੀਂ ਨਵੇਂ ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ।
(1) ਅਗੇਤਰਾਂ ਦੀ ਵਰਤੋਂ ਰਾਹੀਂ
ਅਗੇਤਰ ਧਾਤੂ ਵਿਉਤਪਤ ਸ਼ਬਦ
ਪਰ + ਲੋਕ ਪਰਲੋਕ
ਉਪ + ਭਾਸ਼ਾ ਉਪਭਾਸ਼ਾ
ਪਰ + ਦੇਸ ਪ੍ਰਦੇਸ
ਅਣ + ਥਕ ਅਣਥੱਕ
ਕੁ + ਲੱਛਣ ਕੁਲਛਣ
ਨਿ + ਡਰ ਨਿਡਰ
ਪਰ + ਉਪਕਾਰ ਪਰਉਪਕਾਰ
ਇਸ ਪ੍ਰਕਾਰ ਅਗੇਤਰ ਦੀ ਵਰਤੋਂ ਕਰਕੇ ਨਵੇਂ ਸ਼ਬਦ ਦਾ ਨਿਰਮਾਣ ਕਰ ਲਿਆ ਜਾਂਦਾ ਹੈ। ਨਵੇਂ ਸ਼ਬਦ ਦੇ ਨਿਰਮਾਣ ਸਮੇਂ ਨਾਂਵ ਤੋਂ ਨਾਂਵ, ਨਾਂਵ ਤੋਂ ਵਿਸ਼ੇਸ਼ਣ, ਕਿਰਿਆ ਤੋਂ ਵਿਸ਼ੇਸ਼ਣ ਦਾ ਨਿਰਮਾਣ ਕਰ ਲਿਆ ਜਾਂਦਾ ਹੈ।
ਨਾਂਵ ਤੋਂ ਨਾਵ
ਪਰ + ਲੋਕ = ਪਰਲੋਕ
ਉਪ + ਭਾਸ਼ਾ = ਉਪਭਾਸ਼ਾ
ਕਿਰਿਆ ਤੋਂ ਵਿਸ਼ੇਸ਼ਣ
ਅ + ਭੁੱਲ = ਅਭੁੱਲ
ਨਾਂਵ ਤੋਂ ਵਿਸ਼ੇਸ਼ਣ
ਕੁ + ਲੱਛਣਾ = ਕੁਲੱਛਣਾ
(2) ਪਿਛੇਤਰਾਂ ਦੀ ਵਰਤੋਂ ਰਾਹੀਂ- ਪਿਛੇਤਰਾਂ ਦੀ ਵਰਤੋਂ ਕਰਕੇ ਵੀ ਨਵੇਂ ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ । ਧਾਤੂ ਨਾਲ ਪਿਛੇਤਰ ਲਗਾਕੇ, ਕਿਰਿਆ ਤੋਂ ਨਾਵ, ਨਾਂਵ ਤੋਂ
ਵਿਸ਼ੇਸ਼ਣ ਅਤੇ ਵਿਸ਼ੇਸ਼ਣ ਤੋਂ ਨਾਵ ਸ਼ਬਦ ਸ਼੍ਰੇਣੀ ਦੇ ਸ਼ਬਦਾਂ ਦਾ ਨਿਰਮਾਣ ਕਰ ਲਿਆ ਜਾਂਦਾ ਹੈ। ਉਦਾਹਰਨ ਲਈ-
(ੳ) ਕਿਰਿਆ ਤੋਂ ਨਾਵ
ਕਰ + ਮ = ਕਰਮ
ਦਰਸ਼ + ਕ = ਦਰਸ਼ਕ
ਸ੍ਰਿਜ + ਕ = ਸਿਰਜਕ
(ਅ) ਨਾਂਵ ਤੋਂ ਵਿਸ਼ੇਸ਼ਣ
ਯੋਗ + ਈ = ਯੋਗੀ
ਰੋਗ + ਈ = ਰੋਗੀ
ਭੋਗ + ਈ = ਭੋਗੀ
ਸ਼ਰਮ + ਈਲਾ = ਸ਼ਰਮੀਲਾ
ਰੰਗ + ਈਲਾ = ਰੰਗੀਲਾ
(ੲ) ਵਿਸ਼ੇਸ਼ਣ ਤੋਂ ਨਾਵ
ਭਲਾ + ਈ = ਭਲਾਈ
ਚੰਗਾ + ਇਆਈ = ਚੰਗਿਆਈ
ਵਿਸ਼ੇਸ਼ + ਤਾ = ਵਿਸ਼ੇਸ਼ਤਾ
ਖਾਸ + ਈਅਤ = ਖਾਸੀਅਤ
ਇਸ ਪ੍ਰਕਗਾਰ ਵਿਉਤਪਤ ਸ਼ਬਦ ਸਿਰਜਨ ਸਮੇਂ ਧਾਤੂ ਨਾਲ ਅਗੇਤਰ ਪਿਛੇਤਰ ਲਗਾਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰ ਲਿਆ ਜਾਂਦਾ ਹੈ।
(ਅ) ਸਮਾਸੀਕਰਨ- ਸਮਾਸੀਕਰਨ ਵਿਚ ਦੋ ਧਾਤੂ ਨੂੰ ਜੋੜਕੇ ਨਵੇਂ ਸ਼ਬਦ ਘੜ ਲਏ ਜਾਂਦੇ ਹਨ। ਸ਼ਬਦ ਰਚਨਾ ਦੀ ਇਸ ਪ੍ਰਕਿਰਿਆ ਨੂੰ ਸਮਾਸੀਕਰਨ ਕਿਹਾ ਜਾਂਦਾ ਹੈ। ਸਮਾਸੀਕਰਨ ਦੀ ਪ੍ਰਕਿਰਿਆ ਵਿਚ ਚਾਰ ਪ੍ਰਕਾਰ ਦੇ ਸਮਾਸ ਉਪਲਬੱਧ ਹੋ ਸਕਦੇ ਹਨ-
(1) ਮੁਕਤ + ਮੁਕਤ ਧਾਤੂ
(2) ਮੁਕਤ + ਯੁਕਤ ਧਾਤੂ
(3) ਯੁਕਤ + ਮੁਕਤ ਧਾਤੂ
(4) ਯੁਕਤ + ਯੁਕਤ ਧਾਤੂ
(1) ਮੁਕਤ + ਮੁਕਤ ਧਾਤੂਆਂ ਦੇ ਸਮਾਸ- ਇਨ੍ਹਾਂ ਸਮਾਸਾਂ ਵਿਚ ਦੋਵੇਂ ਧਾਤੂ ਦੀ ਸੁਤੰਤਰ ਧਾਤੂ ਹੁੰਦੇ ਹਨ ਜੋ ਮਿਲਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਨ-
ਲੋਕ + ਸਭਾ = ਲੋਕ ਸਭਾ
ਜਲ + ਵਾਯੂ = ਜਲਵਾਯੂ
ਪੌਣ + ਪਾਣੀ = ਪੌਣਪਾਣੀ
ਲੋਕ + ਧਾਰਾ = ਲੋਕਧਾਰਾ
ਭੇੜ + ਚਾਲ = ਭੇੜਚਾਲ
ਗਧੀ + ਗੇੜ = ਗਧੀਗੇੜ
(2) ਮੁਕਤ + ਯੁਕਤ ਧਾਤੂਆਂ ਦੇ ਸੁਮੇਲ ਤੋਂ ਬਣੇ ਸਮਾਸਾਂ ਵਿਚ ਪਹਿਲਾਂ ਧਾਤੂ ਮੁਕਤ
ਭਾਵ ਸੁਤੰਤਰ ਹੁੰਦਾ ਹੈ ਜਦੋਂ ਕਿ ਦੂਸਰਾ ਧਾਤੂ ਯੁਕਤ ਭਾਵ ਬੰਧੇਜੀ ਧਾਤੂ ਹੁੰਦਾ ਹੈ-
ਅੱਗ + ਉਮ = ਅੱਗਉਮ
ਪਾਣੀ + ਧਾਣੀ = ਪਾਣੀਧਾਣੀ
ਕਿੜ + ਕੁੜ = ਕਿੜਕੁੜ
(3) ਯੁਕਤ + ਯੁਕਤ ਧਾਤੂਆਂ ਦੇ ਸੁਮੇਲ ਤੋਂ ਬਣੇ ਸਮਾਸਾਂ ਵਿਚ ਦੋਨੋਂ ਧਾਤੂ ਹੀ ਬੰਧੇਜੀ ਹੁੰਦੇ ਹਨ। ਇਨ੍ਹਾਂ ਧਾਤੂਆਂ ਦਾ ਸੁਤੰਤਰ ਰੂਪ ਵਿਚ ਕੋਈ ਅਰਥ ਨਹੀਂ ਹੁੰਦਾ ਪਰੰਤੂ ਇਹ ਦੋਵੇਂ ਧਾਤੂ ਮਿਲਕੇ ਸਮਾਸੀ ਸ਼ਬਦ ਦੀ ਰਚਨਾ ਕਰਨ ਦੇ ਸਮਰੱਥ ਹੁੰਦੇ ਹਨ। ਜਿਵੇਂ-
ਰਿਸ਼ਟ + ਪੁਸ਼ਟ = ਰਿਸ਼ਟਪੁਸ਼ਟ
ਨਿਕੜ + ਸੁਕੜ = ਨਿਕੜਸੁਕੜ
(4) ਯੁਕਤ + ਮੁਕਤ ਕਿਸਮ ਦੇ ਸਮਾਸ ਵਿਚ ਪਹਿਲਾਂ ਧਾਤੂ ਬੰਧੇਜੀ ਹੁੰਦਾ ਹੈ ਜਦੋਂ ਕਿ ਦੂਸਰਾ ਧਾਤੂ ਸੁਤੰਤਰ ਹੁੰਦਾ ਹੈ। ਉਦਾਹਰਨ ਲਈ-
ਹੂੜ + ਮੱਤ = ਹੂੜਮੱਤ
ਘੋੜ + ਮੱਤ = ਘੋੜਮੱਤ
ਘੋੜ + ਥੁਰ = ਘੋੜਥੁਰ
ਇਸ ਪ੍ਰਕਾਰ ਪੰਜਾਬੀ ਸ਼ਬਦ ਰਚਨਾ ਵਿਚ ਦੋ ਪ੍ਰਕਾਰ ਦੀ ਸ਼ਬਦ ਰਚਨਾ ਉਪਲਬਧ ਹੁੰਦੀ ਹੈ। ਵਿਉਤਪਤ ਸ਼ਬਦ ਰਚਨਾ ਅਤੇ ਸਮਾਸੀ ਸ਼ਬਦ ਰਚਨਾ। ਵਿਉਤਪਤ ਸ਼ਬਦ ਰਚਨਾ ਵਿਚ ਧਾਤੂ ਨਾਲ ਅਗੇਤਰ ਪਿਛੇਤਰ ਜੋੜ ਕੇ ਨਾਂਵ ਤੋਂ ਕਿਰਿਆ, ਕਿਰਿਆ ਤੋਂ ਨਾਵ, ਨਾਵ ਤੋਂ ਵਿਸ਼ੇਸ਼ਣ, ਵਿਸ਼ੇਸ਼ਣ ਤੋਂ ਨਾਂਵ ਵਿਸ਼ੇਸ਼ਣ ਤੋਂ ਨਾਂਵ ਅਤੇ ਕਿਰਿਆ ਤੋਂ ਵਿਸ਼ੇਸ਼ਣ ਸ਼ਬਦ ਸ਼੍ਰੇਣੀ ਦੇ ਸ਼ਬਦ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਸਮਾਸੀ ਸ਼ਬਦ ਰਚਨਾ ਵਿਚ ਦੋ ਧਾਤੂਆਂ ਸੁਮੇਲ ਤੋਂ ਨਵੇਂ ਸ਼ਬਦ ਸਿਰਜੇ ਜਾਂਦੇ ਹਨ। ਸਮਾਸ ਸ਼ਬਦ ਦੀ ਬਣਤਰ ਵਿਚ ਧਾਤੂਆਂ ਦੀ ਵਿਚਰਨ ਤਰਤੀਬ ਮੁਕਤ + ਮੁਕਤ, ਮੁਕਤ+ ਯੁਕਤ, ਯੁਕਤ + ਮੁਕਤ ਅਤੇ ਯੁਕਤ + ਯੁਕਤ ਦੀ ਹੋ ਸਕਦੀ ਹੈ।
ਪ੍ਰਸ਼ਨ- ਧਾਤੂ (Root) ਦੀ ਪਰਿਭਾਸ਼ਾ ਦਿਓ।
ਉੱਤਰ- ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਿਕ ਇਕਾਈ ਹੁੰਦਾ ਹੈ। ਸ਼ਬਦ ਕੁਝ ਰਚਨਾਤਮਕ ਇਕਾਈਆਂ ਦਾ ਸਮੂਹ ਹੁੰਦਾ ਹੈ। ਇਹ ਇਕਾਈਆਂ ਹਨ ਧਾਤੂ ਅਤੇ ਵਧੇਤਰ। ਵਧੇਤਰਾਂ ਤੋਂ ਭਾਵ ਅਗੇਤਰ ਅਤੇ ਪਿਛੇਤਰ। ਜਦੋਂ ਕਿਸੇ ਸ਼ਬਦ ਨਾਲੋਂ ਸਾਰੇ ਅਗੇਤਰ ਅਤੇ ਪਿਛੇਤਰ ਹਟਾ ਲਏ ਜਾਣ ਤਾਂ ਜੋ ਸ਼ਬਦ ਦਾ ਹਿੱਸਾ ਬਚਦਾ ਹੈ ਉਸ ਨੂੰ ਧਾਤੂ ਕਿਹਾ ਜਾਂਦਾ ਹੈ । ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਜੋ ਸ਼ਬਦ ਦਾ ਉਹ ਹਿੱਸਾ ਜੋ ਵਧੇਤਰ ਨਹੀਂ ਹੈ, ਉਸ ਨੂੰ ਧਾਤੂ (Root) ਕਿਹਾ ਜਾਂਦਾ ਹੈ। ਜਿਵੇਂ-
ਅਣਪਰਵਰਤਨਸ਼ੀਲਤਾ
ਅਣ + ਪਰਵਰਤਨਸ਼ੀਲਤਾ
ਅਣ + ਪਰਵਰਤਨਸ਼ੀਲ + ਤਾ
ਅਣ + ਪਰਵਰਤਨ + ਸ਼ੀਲ + ਤਾ
ਅਗੇਤਰ ਧਾਤੂ ਪਿਛੇਤਰ
ਧਾਤੂ ਦੋ ਪ੍ਰਕਾਰ ਦੇ ਹੁੰਦੇ ਹਨ।
(ੳ) ਸੁਤੰਤਰ ਧਾਤੂ
(ਅ) ਬੰਧੇਜੀ ਧਾਤੂ
(ੳ) ਸੁਤੰਤਰ (Free Root)- ਸੁਤੰਤਰ ਧਾਤੂ ਉਹ ਧਾਤੂ ਹੁੰਦੇ ਹਨ ਜੋ ਸੁਤੰਤਰ ਰੂਪ ਵਿਚ ਸ਼ਬਦਾਂ ਦਾ ਨਿਰਮਾਣ ਕਰ ਸਕਣ। ਅਰਥਾਤ ਉਹ ਧਾਤੂ ਬਿਨਾਂ ਕਿਸੇ ਅਗੇਤਰ ਪਿਛੇਤਰ ਦੇ ਇਕ ਸੁਤੰਤਰ ਸ਼ਬਦ ਦੇ ਸਮਾਨੰਤਰ ਵਿਚਰਦੇ ਹਨ- ਜਾ, ਉਠ, ਭਾਰ, ਪੀੜ, ਨੂੰ, ਤੁਰ, ਬਹਿ, ਦੌੜ ਆਦਿ ਸੁਤੰਤਰ ਧਾਤੂ ਹੁੰਦੇ ਹਨ।
ਬੰਧੇਜੀ ਧਾਤੂ (Bound Root)- ਕਈ ਧਾਤੂ ਅਜਿਹੇ ਹੁੰਦੇ ਹਨ ਜੋ ਸੁਤੰਤਰ ਰੂਪ ਵਿਚ ਸ਼ਬਦ ਦੇ ਸਮਾਨੰਤਰ ਨਹੀਂ ਵਿਚਰਦੇ । ਭਾਵ ਇਹ ਧਾਤੂ ਅਗੇਤਰ ਪਿਛੇਤਰ ਜੋੜਨ ਬਿਨਾਂ ਸੁਤੰਤਰ ਸ਼ਬਦਾਂ ਦਾ ਨਿਰਮਾਮ ਨਹੀਂ ਕਰਦੇ। ਇਨ੍ਹਾਂ ਧਾਤੂਆਂ ਨੂੰ ਬੰਧੇਜੀ ਧਾਤੂ ਕਿਹਾ ਜਾਂਦਾ ਹੈ।
ਮੁੰਡਾ = ਮੁੰਡ + ਆ
ਕੁੜੀ = ਕੁੜ + ਆ
ਕੁੜਪੁਣਾ = ਕੁੜ + ਪੁਣਾ
ਘੋੜਾ = ਘੋੜ + ਆ
ਘੋੜਖੁਰ = ਘੋੜ + ਖੁਰ
ਸ਼ਬਦ ਧਾਤੂ ਪਿਛੇਤਰ
(ਬੰਧੇਜੀ)
ਇਹਨਾਂ ਧਾਤੂਆਂ ਦੇ ਸੁਤੰਤਰ ਸ਼ਬਦ ਨਹੀਂ ਸਿਰਜੇ ਜਾ ਸਕਦੇ । ਸ਼ਬਦ ਸਿਰਜਨਾ ਸਮੇਂ ਇਨ੍ਹਾਂ ਧਾਤੂ ਨਾਲ ਅਗੇਤਰ, ਪਿਛੇਤਰ ਲਾਉਣਾ ਜ਼ਰੂਰੀ ਹੁੰਦੇ ਹਨ, ਇਨਾਂ ਧਾਤੂਆਂ ਨੂੰ ਬੰਧੇਜੀ ਧਾਤੂ ਕਿਹਾ ਜਾਂਦਾ ਹੈ।
ਪ੍ਰਸ਼ਨ- ਸ਼ਬਦ ਸ਼੍ਰੇਣੀਆਂ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ-ਵਾਕ ਵਿਚ ਵਿਚਰਦੇ ਸ਼ਬਦਾਂ ਨੂੰ ਜਿਨ੍ਹਾਂ ਵਰਗਾਂ ਵਿਚ ਵੰਡਿਆ ਜਾਂਦਾ ਹੈ, ਉਹਨਾਂ ਨੂੰ ਸ਼ਬਦ ਸ਼੍ਰੇਣੀਆਂ ਕਿਹਾ ਜਾਂਦਾ ਹੈ।
ਰਾਮ ਕਿਤਾਬ ਪੜ੍ਹ ਰਿਹਾ ਹੈ।
ਸੋਹਣੇ ਮੁੰਡੇ ਨੇ ਕਿਤਾਬ ਪੜ੍ਹੀ ਹੈ।
ਮੁੰਡੇ ਨੇ ਹੌਲੀ-ਹੌਲੀ ਕਿਤਾਬ ਪੜ੍ਹੀ ਹੈ।
ਇਹਨਾਂ ਵਾਕ ਵਾਕਾਂ ਵਿਚ ਰਾਮ, ਕਿਤਾਬ, ਮੁੰਡਾ, ਨਾਂਵ ਹਨ, ਪੜ੍ਹ ਰਿਹਾ, ਪੜ੍ਹੀ, ਕਿਰਿਆ ਹੈ, ਸਹਾਇਕ ਕਿਰਿਆ ਹੈ, ਨੇ ਸੰਬੰਧਕ ਹੈ ਹੌਲੀ-ਹੌਲੀ ਕਿਰਿਆ ਵਿਸ਼ੇਸ਼ਣ ਹੈ ਅਤੇ ਸੋਹਣੇ ਵਿਸ਼ੇਸ਼ਣ ਹੈ। ਇਸ ਲਈ ਵਾਕ ਵਿਚ ਵਿਚਰਦੇ ਸ਼ਬਦ ਸਿਰਫ ਸ਼ਬਦਾਂ ਦੇ ਤੌਰ ਤੇ ਹੀ ਨਹੀਂ ਵਰਤੇ ਜਾਂਦੇ ਸਗੋਂ ਵੱਖ-ਵੱਖ ਸ਼ਬਦ ਸ਼੍ਰੇਣੀਆਂ ਦੇ ਮੈਂਬਰ ਵਜੋਂ ਵਿਚਰਦੇ ਹਨ। ਇਹਨਾਂ ਨੂੰ ਸ਼ਬਦ ਸ਼੍ਰੇਣੀਆਂ (Word Classes) ਕਿਹਾ ਜਾਂਦਾ ਹੈ । ਰਵਾਇਤੀ ਵਿਆਕਰਣ ਵਿਚ ਸ਼ਬਦ ਸ਼੍ਰੇਣੀ ਨੂੰ Part of Speech ਕਿਹਾ ਜਾਂਦਾ ਹੈ। ਪੰਜਾਬੀ ਵਿਚ ਨਾਵ ਪੜਨਾਂਵ, ਵਿਸ਼ੇਸ਼ਣ, ਸੰਬੰਧਕ, ਕਿਰਿਆ, ਕਿਰਿਆ ਵਿਸ਼ੇਸ਼ਣ, ਸਹਾਇਕ ਕਿਰਿਆ, ਯੋਜਕ ਅਤੇ ਵਿਸਮਕ ਦੀਆਂ ਸ਼ਬਦਾਂ ਸ਼੍ਰੇਣੀਆਂ ਮਿਲਦੀਆਂ ਹਨ।
ਨਾਂਵ- ਪੰਜਾਬੀ ਭਾਸ਼ਾ ਵਿਚ ਨਾਂਵ ਵਿਕਾਰੀ ਸ਼ਬਦ ਸ਼੍ਰੇਣੀ ਹੈ। ਇਸ ਦੇ ਰੂਪ ਵਿਚ ਵਚਨ ਅਨੁਸਾਰ ਰੂਪਾਂਤ੍ਰਣ ਆਉਂਦਾ ਹੈ। ਲਿੰਗ ਦੀ ਸ਼੍ਰੇਣੀ ਦੀ ਸੂਚਨਾ ਨਾਂਵ ਸ਼ਬਦ ਦੇ ਵਿਚ ਦੀ ਨਿਹਿਤ ਹੁੰਦੀ ਹੈ। ਅਰਥਾਤ ਹਰ ਇਕ ਸ਼ਬਦ ਪੁਲਿੰਗ ਜਾਂ ਇਲਿੰਗ ਦੀ ਵਿਆਕਰਣਕ ਸ਼੍ਰੇਣੀ ਲਈ ਰੂਪਾਂਤ੍ਰਿਤ ਹੁੰਦਾ ਹੈ। ਜਿਵੇਂ-
ਮੁੰਡਾ = ਪੁਲਿੰਗ
ਕੁੜੀ = ਇਲਿੰਗ
ਭਾਰਾ = ਪੁਲਿੰਗ
ਭਾਰੀ = ਇਲਿੰਗ
ਤਾਰ = ਇਲਿੰਗ
ਪੱਖਾ = ਪੁਲਿੰਗ
ਟਿਊਬ = ਇਲਿੰਗ
ਮੇਜ਼ = ਪੁਲਿੰਗ
ਅਰਥਾਤ ਪੰਜਾਬੀ ਭਾਸ਼ਾ ਵਿਚ ਨਾਵ ਸ਼ਬਦ ਅਜਿਹੀ ਸ਼ਬਦ ਸ਼੍ਰੇਣੀ ਹੈ ਜਿਸ ਵਿਚ ਲ਼ਿੰਗ ਦੀ ਸ਼੍ਰੇਣੀ ਨਿਹਿਤ ਹੁੰਦੀ ਹੈ ਅਤੇ ਇਹ ਵਚਨ ਲਈ ਰੂਪਾਂਤ੍ਰਿਤ ਹੁੰਦੀ ਹੈ।
ਪੜਨਾਂਵ- ਨਾਂਵ ਦੀ ਜਗ੍ਹਾ ਤੇ ਵਰਤੇ ਜਾਂਦੇ ਸ਼ਬਦਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ। ਪੜਨਾਂਵ ਸ਼੍ਰੇਣੀ ਦੇ ਸ਼ਬਦ ਵਚਨ ਅਤੇ ਕਾਰਕ ਦੀ ਵਿਆਕਰਣਕ ਸ਼੍ਰੇਣੀ ਲਈ ਰੂਪਾਂਤ੍ਰਿਤ ਹੁੰਦੇ ਹਨ-
ਮੈਂ ਕਰਾਂ - ਇਕ ਵਚਨ, ਪਹਿਲਾ ਪੁਰਖ
ਤੂੰ ਕਰ - ਇਕ ਵਚਨ, ਦੂਜਾ ਪੁਰਖ
ਉਹ ਕਰੇ - ਇਕ ਵਚਨ, ਤੀਜਾ ਪੁਰਖ
ਤੁਸੀਂ ਕਰੋ- ਬਹੁ ਵਚਨ, ਦੂਜਾ ਪੁਰਖ
ਅਸੀਂ ਕਰੀਏ- ਬਹੁ ਵਚਨ, ਪਹਿਲਾ ਪੁਰਖ
ਉਹ ਕਰਣ - ਬਹੁ ਵਚਨ, ਤੀਜਾ ਪੁਰਖ
ਵਿਸ਼ੇਸ਼ਣ- ਨਾਂਵ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਪੰਜਾਬੀ ਵਿਚ ਵਿਸ਼ੇਸ਼ਣ ਨਾਂਵ ਦੇ ਲਿੰਗ ਅਤੇ ਵਚਨ ਅਨੁਸਾਰ ਰੂਪਾਂਤ੍ਰਿਤ ਹੁੰਦੇ ਹਨ-
ਸੋਹਣਾ ਮੁੰਡਾ- ਇਕ ਵਚਨ ਪੁਲਿੰਗ
ਸੋਹਣੀ ਕੁੜੀ - ਇਕ ਵਚਨ ਇਲਿੰਗ
ਸੋਹਣੇ ਮੁੰਡੇ- ਬਹੁ ਵਚਨ ਪੁਲਿੰਗ
ਸੋਹਣੀਆਂ ਕੁੜੀਆਂ - ਬਹੁ ਵਚਨ ਇਲਿੰਗ
ਪੰਜਾਬੀ ਭਾਸ਼ਾ ਵਿਚ ਵਿਸ਼ੇਸ਼ਣ ਦੋ ਪ੍ਰਕਾਰ ਦੇ ਹੁੰਦੇ ਹਨ। ਵਿਕਾਰੀ ਅਤੇ ਅਣਿਕਾਰੀ। ਵਿਕਾਰੀ ਵਿਸ਼ੇਸ਼ਣ ਨਾਂਵ ਦੇ ਲਿੰਗ ਅਤੇ ਵਚਨ ਅਨੁਸਾਰ ਆਪਣਾ ਰੂਪ ਬਦਲਦੇ ਹਨ ਜਦੋਂ ਕਿ ਅਵਿਕਾਰੀ ਵਿਸ਼ੇਸ਼ਣ ਨਾਵ ਦੇ ਲਿੰਗ/ਪੁਲਿੰਗ ਅਨੁਸਾਰ ਆਪਣੇ ਰੂਪ ਵਿਚ ਤਬਦੀਲੀ ਨਹੀਂ ਕਰਦੇ;
ਵਿਕਾਰੀ-
ਸੋਹਣਾ ਮੁੰਡਾ- ਇਕ ਵਚਨ ਪੁਲਿੰਗ
ਸੋਹਣੇ ਮੁੰਡੇ - ਬਹੁ ਵਚਨ ਪੁਲਿੰਗ
ਸੋਹਣੀ ਕੁੜੀ - ਇਕ ਵਚਨ ਇਲਿੰਗ
ਸੋਹਣੀਆਂ ਕੁੜੀਆਂ - ਬਹੁ ਵਚਨ ਇਲਿੰਗ
ਅਵਿਕਾਰੀ
ਖੂਬਸੂਰਤ ਮੁੰਡਾ - ਇਕ ਵਚਨ ਪੁਲਿੰਗ
ਖੂਬਸੂਰਤ ਮੁੰਡੇ - ਬਹੁ ਵਚਨ ਪੁਲਿੰਗ
ਖੂਬਸੂਰਤ ਕੁੜੀ - ਇਕ ਵਚਨ ਇਲਿੰਗ
ਖੂਬਸੂਰਤ ਕੁੜੀਆਂ - ਬਹੁਤ ਵਚਨ ਇਲਿੰਗ
ਸੋਹਣੇ ਵਿਸ਼ੇਸ਼ਣ ਦੇ ਰੂਪ ਵਿਚ ਨਾਂਵ ਦੇ ਲਿੰਗ ਵਚਨ ਅਨੁਸਾਰ ਪਰਿਵਰਤਨ ਆਉਂਦਾ ਹੈ ਜਦੋਂ ਕਿ ਖੂਬਸੂਰਤ ਵਿਸ਼ੇਸ਼ਣ ਹੈ ਅਤੇ ਖੂਬਸੂਰਤ ਅਵਿਕਾਰੀ।
ਸੰਬੰਧਕ- ਪੰਜਾਬੀ ਭਾਸ਼ਾ ਵਿਚ ਸੰਬੰਧਕ ਬੰਦ ਸ਼੍ਰੇਣੀ ਨਾਲ ਸੰਬੰਧਿਤ ਹਨ। ਇਹ ਕਾਰਕੀ ਵਾਹਕ ਵਜੋਂ ਵਿਚਰਦੇ ਹਨ। ਪੰਜਾਬੀ ਭਾਸ਼ਾ ਵਿਚ ਸੰਬੰਧਕ ਨਾਂਵ ਜਾਂ ਪੜਨਾਂਵ ਤੋਂ ਬਾਅਦ ਵਿਚਰਕੇ ਕਿਰਿਆ ਨਾਲ ਕਾਰਕੀ ਸੰਬੰਧਾਂ ਦੀ ਸਥਾਪਤੀ ਕਰਦੇ ਹਨ।
ਰੂਪ ਦੇ ਆਧਾਰ ਉੱਤੇ ਪੰਜਾਬੀ ਦੇ ਸੰਬੰਧਕਾਂ ਨੂੰ ਵਿਕਾਰੀ ਅਤੇ ਅਵਿਕਾਰੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। (ਦਾ) ਸੰਬੰਧਕ ਨੂੰ ਛੱਡਕੇ ਬਾਕੀ ਦੇ ਸੰਬੰਧਕ (ਨੇ, ਨੂੰ, ਲਈ, ਵਿਚ ਅਵਿਕਾਰੀ ਸ਼੍ਰੇਣੀ ਦੇ ਸੰਬੰਧਕ ਹਨ।
ਪ੍ਰਕਾਰਜ ਦੀ ਦ੍ਰਿਸ਼ਟੀ ਤੋਂ ਸੰਬੰਧਕਾਂ ਨੂੰ ਤਿੰਨ ਵਰਗਾਂ ਵਿਚ ਰੱਖਿਆ ਜਾਂਦਾ ਹੈ-
ਪਹਿਲੀ ਸ਼੍ਰੇਣੀ - ਨੇ
ਦੂਜੀ ਸ਼੍ਰੇਣੀ - ਨੂੰ
ਤੀਜੀ ਸ਼੍ਰੇਣੀ - ਲਈ, ਵਿਚ, ਅੰਦ
(ਨੇ) ਸੰਬੰਧਕ ਨਾਂਵ ਤੋਂ ਬਾਦ ਵਿਚਰਕੇ ਨਾਂਵ ਨੂੰ ਕਰਤਾ ਨਾਂਵ ਵਾਕੰਸ਼ ਵਜੋਂ ਸਾਕਾਰ ਕਰਦਾ ਹੈ। ਜਿਵੇਂ-
(1) ਰਾਮ ਨੇ
(2)ਸੀਤਾ ਨੇ
ਇਹ ਦੋਵੇਂ ਵਾਕੰਸ਼ ਹੀ ਕਰਤਰੀ ਨਾਂਵ ਵਾਕੰਸ਼ ਹਨ।
(ਨੂੰ) ਸੰਬੰਧਕ ਕਰਮਣੀ ਨਾਵ ਵਾਕੰਸ਼ ਦੀ ਸਿਰਜਨਾ ਕਰਦਾ ਹੈ। ਜਦੋਂ ਵੀ ਕਿਸੇ ਨਾਂਵ ਤੋਂ ਬਾਦ (ਨੂੰ) ਸੰਬੰਧਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸੰਬੰਧਕ ਨਾਂਵ ਵਾਕੰਸ਼ ਕਰਮਣੀ ਨਾਂਵ ਵਾਕੰਸ਼ ਵਜੋਂ ਸਾਕਾਰ ਹੁੰਦੀ ਹੈ। ਜਿਵੇਂ-
(1) ਰਾਮ ਨੇ ਰਾਵਣ ਨੂੰ ਮਾਰਿਆ
(2) ਸੀਤਾ ਨੇ ਗੀਤਾ ਨੂੰ ਤੋਹਫਾ ਦਿੱਤਾ।
ਇਨ੍ਹਾਂ ਵਾਕਾਂ ਵਿਚ ਰਾਵਣ ਨੂੰ ਅਤੇ ਗੀਤਾ ਨੂੰ ਦੋਵੇਂ ਹੀ ਕਰਮਣੀ ਨਾਵਵਾਕੰਸ਼ ਹਨ।
(ਲਈ, ਵਿਚ) ਸੰਬੰਧਕ ਕਿਰਿਆ ਵਿਸ਼ੇਸ਼ਣਾਤਮਕ ਵਾਕੰਸ਼ ਦੀ ਸਿਰਜਨਾ ਕਰਦੇ ਹਨ। ਜਦੋਂ ਵੀ ਕਿਸੇ ਨਾਂਵ ਤੋਂ ਬਾਦ (ਲਈ) ਜਾਂ (ਅੰਦਰ), (ਵਿੱਚ) ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸੰਬੰਧਕ ਨਾਂਵ ਵਾਕੰਸ਼ ਕਿਰਿਆ ਦੇ ਵਿਸ਼ੇਸ਼ਕ ਵਜੋਂ ਕਾਰਜਸ਼ੀਲ ਹੁੰਦਾ ਹੈ। ਜਿਵੇਂ-
(1) ਰਾਮ ਨੇ ਇਹ ਕੰਮ ਸ਼ਾਮ ਲਈ ਕੀਤਾ ਹੈ।
(2) ਸੋਹਣ ਘਰ ਅੰਦਰ ਹੀ ਬੈਠਾ ਹੈ।
ਇਨ੍ਹਾਂ ਵਾਕਾਂ ਵਿਚ ਸ਼ਾਮ ਲਈ ਅਤੇ ਘਰ ਅੰਦਰ ਕਿਰਿਆ ਵਿਸ਼ੇਸ਼ਣਾਤਮਕ ਵਾਕੰਸ਼ ਹਨ।
ਕਿਰਿਆ- ਕਿਰਿਆ ਸ਼ਬਦ ਸ਼੍ਰੇਣੀ ਦੀ ਸਥਾਪਤੀ ਤਿੰਨ ਅਧਾਰਾਂ ਤੇ ਕੀਤੀ ਜਾਂਦੀ ਹੈ। ਅਰਥ, ਪ੍ਰਕਾਰਜ ਅਤੇ ਰੂਪ। ਅਰਥ ਦੀ ਦ੍ਰਿਸ਼ਟੀ ਤੋਂ ਕਿਰਿਆ ਕਿਸੇ ਕਾਰਜ ਜਾਂ ਘਟਨਾ ਕ੍ਰਮ ਨੂੰ ਸਾਕਾਰ ਕਰਦੀ ਸ਼ਬਦ ਸ਼੍ਰੇਣੀ ਹੈ। ਜਦੋਂ ਕਿ ਪ੍ਰਕਾਰਜ ਦੀ ਦ੍ਰਿਸ਼ਟੀ ਤੋਂ ਕਿਰਿਆ ਨੂੰ ਉਨ੍ਹਾਂ ਸ਼ਬਦਾਂ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ ਜੋ ਸ਼ਬਦ ਵਾਕ ਦੇ ਵਿਧੇਅ ਦੇ ਤੌਰ ਤੇ ਆ ਸਕਦੇ ਹੋਣ। ਰੂਪ ਦੀ ਦ੍ਰਿਸ਼ਟੀ ਤੋਂ ਕਿਰਿਆ ਅਜਿਹੀ ਸ਼ਬਦ ਸ਼੍ਰੇਣੀ ਹੈ ਜੋ ਨਾਂਵ ਦੇ ਲਿੰਗ ਅਤੇ ਵਚਨ ਅਨੁਸਾਰ ਆਪਣਾ ਰੂਪ ਪਰਵਰਤਿਤ ਕਰਦੀ ਹੈ।
ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਕਾਲਕੀ ਕਿਰਿਆ ਅਤੇ ਅਕਾਲਕੀ ਕਿਰਿਆ। ਜਿਸ ਕਿਰਿਆ ਦੇ ਰੂਪ ਵਿਚ ਵਾਕਾਤਮਕ ਪਰਕਾਰਜ ਅਨੁਸਾਰ ਰੂਪਾਂਤਰਨ ਹੁੰਦਾ ਹੋਵੇ, ਉਸ ਕਿਰਿਆ ਨੂੰ ਕਾਲਕੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ:
ਰਾਮ ਖੇਡਦਾ ਹੈ।
ਸੀਤਾ ਖੇਡਦੀ ਹੈ।
ਲੜਕੇ ਖੇਡਦੇ ਹਨ।
ਲੜਕੀਆਂ ਖੇਡਦੀਆਂ ਹਨ।
ਇਥੇ ਖੇਡ ਕਿਰਿਆ ਵਿਚ ਨਾਂਵ ਦੇ ਲਿੰਗ ਵਚਨ ਅਨੁਸਾਰ ਪਰਿਵਰਤਨ ਆਉਂਦਾ ਹੈ। ਇਸ ਲਈ ਖੇਡ ਕਾਲਕੀ ਕਿਰਿਆ ਹੈ। ਪਰੰਤੂ ਕਈ ਕਿਰਿਆਵੀ ਰੂਪਾਂ ਵਿਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਦੇ ਰੂਪ ਸਥਿਰ ਰਹਿੰਦੇ ਹਨ। ਜਿਵੇਂ:
ਲੜਕੀ ਨੇ ਘਰ ਜਾਕੇ ਦੇਖਿਆ...
ਲੜਕੇ ਨੇ ਘਰ ਜਾਕੇ ਦੇਖਿਆ...
ਲੜਕਿਆਂ ਨੇ ਘਰ ਜਾਕੇ ਦੇਖਿਆ...
ਲੜਕੀਆਂ ਨੇ ਘਰ ਜਾਕੇ...
ਇਥੇ ਜਾਕੇ ਕਿਰਿਆ ਦੇ ਰੂਪ ਵਿਚ ਬਦਲ ਨਹੀਂ ਆਉਂਦਾ, ਇਸ ਲਈ ਇਹ ਅਕਾਲਕੀ ਕਿਰਿਆ ਹੈ। ਪੰਜਾਬੀ ਭਾਸ਼ਾ ਵਿਚ ਜਿਨ੍ਹਾਂ ਕਿਰਿਆਵਾਂ ਦਾ ਰੂਪ-ਕੇ, -ਇਆਂ, -ਨ,-ਣ ਜਾਂ ਧਾਤੂ ਅੰਤਕ ਰੂਪ ਹੋਵੇ, ਉਹ ਕਿਰਿਆਵਾਂ ਅਕਾਲਕੀ ਹੁੰਦੀਆਂ ਹਨ।
ਕਿਰਿਆ ਵਿਸ਼ੇਸ਼ਣ : ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਹਨ। ਇਹ ਅਵਿਕਾਰੀ ਸ਼੍ਰੇਣੀ ਦੇ ਸ਼ਬਦ ਹੁੰਦੇ ਹਨ। ਅਰਥਾਤ ਇਨ੍ਹਾਂ ਦੇ ਰੂਪ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ। ਜਿਵੇਂ –
ਰਾਮ ਤੇਜ਼ ਦੌੜਦਾ ਹੈ।
ਸੀਤਾ ਤੇਜ਼ ਦੌੜਦੀ ਹੈ।
ਲੜਕੇ ਤੇਜ਼ ਦੌੜਦੇ ਹਨ।
ਲੜਕੀਆਂ ਤੇਜ਼ ਦੌੜਦੀਆਂ ਹਨ।
ਇਥੇ ਤੇਜ਼ ਕਿਰਿਆ ਵਿਸ਼ੇਸ਼ਣ ਹੈ ਅਤੇ ਇਸ ਦੇ ਰੂਪ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ ਹੈ।
ਕਿਰਿਆ ਵਿਸ਼ੇਸ਼ਣਾਂ ਦੀਆਂ ਸੱਤ ਕਿਸਮਾਂ ਹੁੰਦੀਆਂ ਹਨ:
1. ਸਮਾਂ ਸੂਚਕ ਕਿਰਿਆ ਵਿਸ਼ੇਸ਼ਣ
2. ਸਥਾਨ ਸੂਚਕ ਕਿਰਿਆ ਵਿਸ਼ੇਸ਼ਣ
3. ਵਿਧੀ ਵਾਚਕ ਕਿਰਿਆ ਵਿਸ਼ੇਸ਼ਣ
4. ਦਿਸ਼ਾ ਸੂਚਕ ਕਿਰਿਆ ਵਿਸ਼ੇਸ਼ਣ
5. ਮਿਣਤੀ ਵਾਚਕ ਕਿਰਿਆ ਵਿਸ਼ੇਸ਼
6. ਕਾਰਨ ਬੋਧਕ ਕਿਰਿਆ ਵਿਸ਼ੇਸ਼
7. ਨਿਸ਼ਚੇ ਸੋਧਕ ਕਿਰਿਆ ਵਿਸ਼ੇਸ਼ਣ
1. ਸਮਾਂ ਸੂਚਕ ਕਿਰਿਆ ਵਿਸ਼ੇਸ਼ਣ :
ਉਹ ਕਲ ਆਇਆ ਸੀ।
2. ਸਥਾਨ ਵਾਚਕ :
ਕੁੜੀ ਹੌਲੀ-ਹੌਲੀ ਆਈ।
3. ਵਿਧੀ ਵਾਚਕ:
ਕੁੜੀ ਜਲਦੀ ਹੀ ਆ ਗਈ ਸੀ।
4. ਦਿਸ਼ਾ ਸੂਚਕ :
ਉਹ ਸ਼ਹਿਰ ਵੱਲ ਨੂੰ ਜਾ ਰਹੀ ਸੀ।
5. ਗਿਣਤੀ ਵਾਚਕ :
ਵਿਦਿਆਰਥੀ ਘੱਟ ਪੜ੍ਹਦੇ ਹਨ।
6. ਕਾਰਨ ਬੋਧਕ :
ਤੁਸੀਂ ਕਿਉਂ ਹੱਸ ਰਹੇ ਹੋ।
7. ਨਿਸ਼ਚੇ ਬੋਧਕ :
ਮੈਂ ਜ਼ਰੂਰ ਕੱਲ ਇਹ ਕੰਮ ਕਰਾਂਗਾ।
ਸਹਾਇਆ ਕਿਰਿਆ :
ਪੰਜਾਬੀ ਭਾਸ਼ਾ ਵਿਚ ਦੋ ਸਹਾਇਕ ਕਿਰਿਆ ਹਨ। ਭੂਤਕਾਲੀ ਸੀ ਅਤੇ ਵਰਤਮਾਨ ਕਾਲੀ ਹੈ। ਭਵਿੱਖ ਦੀ ਸੂਚਨਾ ਕਿਰਿਆ ਪਿਛੇਤਰੀ ਰੂਪਾਂ ਜਿਵੇਂ -ਏਗਾ, -ਵੇਗਾ, -ਉ ਰਾਹੀਂ ਹੁੰਦੀ ਹੈ। ਭੂਤਕਾਲੀ ਅਤੇ ਵਰਤਮਾਨਕਾਲੀ ਕਿਰਿਆ ਵਚਨ ਅਤੇ ਪੁਰਖ ਲਈ ਰੂਪਾਂਤਰਿਤ ਹੁੰਦੀਆਂ ਹਨ :
I ਪੁਰਖ II ਪੁਰਖ III ਪੁਰਖ
ਇਕ ਵਚਨ ਸਾਂ/ਸੀ ਸੈਂ/ਸੀ- ਸੀ-
ਬਹੁ ਵਚਨ ਸਾਂ/ਸੀ ਸੋ/ਸੀ- ਸਨ/ਸੀ
ਇਕ ਵਚਨ ਹਾਂ ਹੈਂ ਹੈ
ਬਹੁ ਵਚਨ ਹਾਂ ਹੋ ਹਨ
ਯੋਜਕ
ਉਹ ਸ਼ਬਦ ਹੁੰਦੇ ਹਨ ਜੋ ਦੋ ਸ਼ਬਦਾਂ, ਵਾਕੰਸ਼ਾਂ ਜਾਂ ਉਪਵਾਕਾਂ ਨੂੰ ਆਪਸ ਵਿਚ ਜੋੜਦੇ ਹਨ। ਪੰਜਾਬੀ ਭਾਸ਼ਾ ਵਿਚ ਯੋਜਕ ਅਵਿਕਾਰੀ ਸ਼੍ਰੇਣੀ ਦੇ ਸ਼ਬਦ ਹੁੰਦੇ ਹਨ :
ਰਾਮ ਅਤੇ ਸ਼ਾਮ
ਰਾਮ ਘਰ ਗਿਆ ਤੇ ਸ਼ਾਮ ਹੋਸਟਲ
ਜੇ ਤੂੰ ਮਿਹਨਤ ਕਰੇਗਾ ਤਾਂ ਪਾਸ ਹੋ ਜਾਵੇਗਾ।
ਇਥੇ ਅਤੇ, ਤੇ, ਜੇ ਤਾਂ ਸ਼ਬਦ ਯੋਜਕ ਸ਼ਬਦ ਸ਼੍ਰੇਣੀ ਦੇ ਸ਼ਬਦ ਹਨ।
ਵਿਸਮਕ
ਭਾਸ਼ਾਈ ਬੁਲਾਰੇ ਦੀ ਭਾਵਾਨਾਤਮਕ ਮਨੋਸਥਿਤੀ ਨੂੰ ਪ੍ਰਗਟਾਉਣ ਵਾਲੇ ਸ਼ਬਦਾਂ ਨੂੰ ਵਿਸਮਕ ਕਿਹਾ ਜਾਂਦਾ ਹੈ। ਵਿਸਮਕ ਕਈ ਕਿਸਮਾਂ ਦੇ ਹੁੰਦੇ ਹਨ :
(1) ਖੁਸ਼ੀ ਲਈ
ਵਾਹ, ਆਹ!, ਬੱਲੇ! ਸ਼ਾਬਾਸ਼
(2) ਦੁੱਖ/ਗ਼ਮੀ ਲਈ:
ਹਾਏ! ਉਹੋ ! ਅਫਸੋਸ
(3) ਨਿਰਾਦਰ ਲਈ :
ਲੱਖ ਲਾਨਤ! ਦੁਰਫਿਟੇ ਮੂੰਹ
(4) ਇੱਛਾ ਜ਼ਾਹਰ ਕਰਨ ਲਈ
ਕਾਸ਼ ! ਹਾਏਯ ! ਜੇ
(5) ਸੁਚੇਤ ਕਰਨ ਲਈ :
ਖਬਰਦਾਰ, ਵੇਖਿਓ
ਪ੍ਰਸ਼ਨ- ਟਕਸਾਲੀ ਭਾਸ਼ਾ ਕੀ ਹੁੰਦੀ ਹੈ ?
ਉੱਤਰ- ਭਾਸ਼ਾ ਇਕ ਅਜਿਹਾ ਵਰਤਾਰਾ ਹੈ ਜੋ ਕਈ ਰੂਪਾਂ ਵਿੱਚ ਵਿਚਰਦਾ ਹੈ। ਭਾਸ਼ਾ ਦੇ ਪ੍ਰਮੁੱਖ ਰੂਪਾਂ ਉਪਭਾਸ਼ਾ, ਆਪਭਾਸ਼ਾ ਗੁਪਤ ਭਾਸ਼ਾ, ਪਿਜਿਨ, ਕਰਿਓਲ ਆਦਿ ਦੇ ਨਾਲ ਟਕਸਾਲੀ ਭਾਸ਼ਾ ਨੂੰ ਵੀ ਲਿਆ ਜਾਂਦਾ ਹੈ। ਟਕਸਾਲੀ ਭਾਸ਼ਾ ਦਾ ਸੰਬੰਧ ਮੂਲ ਰੂਪ ਵਿਚ ਉਪ ਭਾਸ਼ਾਵਾਂ ਨਾਲ ਹੁੰਦਾਹੈ। ਟਕਸਾਲੀ ਭਾਸ਼ਾ ਦੀ ਪਰਿਭਾਸ਼ਾ ਵਜੋਂ ਕਿਹਾ ਜਾ ਸਕਦਾ ਹੈ ਕਿ ਕਿਸੇ ਭਾਸ਼ਾ ਦਾ ਉਹ ਰੂਪ ਜੋ ਹਰ ਉਪਭਾਸ਼ਾ ਨੂੰ ਬੋਲਣ/ਲਿਖਣ ਵਾਲੇ ਲੋਕ ਸਾਂਝੇ ਰੂਪ ਵਿਚ ਕਰਨ ਉਸ ਨੂੰ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ।
ਵੇਖਿਆ ਜਾ ਸਕਦਾ ਹੈ ਕਿ ਕਿਸੇ ਭਾਸ਼ਾ ਦੀਆਂ ਉਪਭਾਸ਼ਾਵਾਂ ਵਿਚ ਧੁਨੀ ਪੱਧਰ ਤੋਂ ਲੈ ਕੇ ਵਾਕ ਪੱਧਰ ਤੱਕ ਕਈ ਪ੍ਰਕਾਰ ਦੀਆਂ ਭਿੰਨਤਾਵਾਂ ਹੁੰਦੀਆਂ ਹਨ। ਮਿਸਾਲ ਵਜੋਂ ਪੰਜਾਬੀ ਭਾਸ਼ਾ ਦੀ ਉਪਭਾਸ਼ਾ ਮਾਝੀ ਦੇ ਬੋਲਚਾਲ ਦੇ ਰੂਪ ਵਿਚ (ਸ) ਅਤੇ (ਸ਼) ਦਾ ਕੋਈ ਅੰਤਰ ਨਹੀਂ ਹੁੰਦਾ। ਇਸ ਉਪਭਾਸ਼ਾ ਦੇ ਲੋਕ ਸ਼ਬਦ 'ਸੜਕ' ਵੀ ਬੋਲਦੇ ਹਨ ਅਤੇ 'ਸ਼ੜਕ' ਵੀ। ਇਸੇ ਤਰ੍ਹਾਂ ਇਸੇ ਉਪਭਾਸ਼ਾ ਵਿਚ (ਸ) ਅਤੇ (ਹ) ਵਿਚ ਵੀ ਬਹੁਤਾ ਅੰਤਰ ਨਹੀਂ ਕੀਤਾ ਜਾਂਦਾ। ਇਸ ਉਪਭਾਸ਼ਾ ਵਿਚ 'ਪੈਸਾ' 'ਦੋਸਤ' ਆਦਿ ਸ਼ਬਦਾਂ ਨੂੰ ਕ੍ਰਮਵਾਰ 'ਪੋਹਾ' ਅਤੇ 'ਦੋਹਤ' ਬੋਲਿਆ ਜਾਂਦਾ ਹੈ। ਦੁਆਬੀ ਉਪਭਾਸ਼ਾ ਵਾਲੇ ਬੁਲਾਰੇ (ਵ) ਅਤੇ (ਬ) ਦਾ ਅਦਲ-ਬਦਲ ਕਰਦੇ ਵੇਖੇ ਜਾਂਦੇ ਹਨ। ਇਹ ਲੋਕ ਵੀਰ ਸਿੰਘ ਨੂੰ ਬੀਰ ਸਿੰਘ ਬੋਲਦੇ ਹਨ ਅਤੇ ਬਾਰੇ ਨੂੰ ਵਾਰੇ। ਇਵੇਂ ਮਲਵਈ ਅਤੇ ਦੁਆਬੀ ਦੇ ਬੁਲਾਰ ਤੀਵੀਂ ਨੂੰ ਤੀਮੀ ਆਖਦੇ ਹਨ ਅਰਥਾਤ ਇਹ ਲੋਕ (ਵ) ਦੀ ਥਾਂ (ਮ) ਧੁਨੀ ਬੋਲਦੇ ਹਨ। ਇਸੇ ਤਰ੍ਹਾਂ ਇਹਨਾਂ ਉਪਭਾਸ਼ਾਵਾਂ ਵਿਚ ਸ਼ਬਦਾਵਲੀ ਦਾ ਵੀ ਫਰਕ ਹੈ। ਇਸ ਸਬੰਧ ਵਿਚ ਇਕ ਮੋਟੀ ਮਿਸਾਲ ਇਹ ਹੈ ਕਿ ਮਾਝੇ ਵਾਲੇ ਲੋਕ ਜਿਸ ਵਸਤੂ ਨੂੰ ਪਰਨਾ/ਤੌਲੀਆ ਆਖਦੇ ਹਨ ਉਸ ਨੂੰ ਮਾਲਵੇ ਵਿਚ 'ਸਮੋਸਾ' ਕਿਹਾ ਜਾਂਦਾ ਹੈ ।
ਜੇ ਇਕ ਉਪਭਾਸ਼ਾ ਦੇ ਲੋਕਾਂ ਦਾ ਸਬੰਧ ਦੂਜੀਆਂ ਉਪਭਾਸ਼ਾਵਾਂ ਦੇ ਲੋਕਾਂ ਨਾਲ ਨਾ ਹੋਵੇ ਅਰਥਾਤ ਇਕ ਉਪਭਾਸ਼ਾ ਦੇ ਲੋਕਾਂ ਦੀ ਗੱਲਬਾਤ ਅਤੇ ਲਿਖਤੀ ਰਚਨਾਵਾਂ ਉਹਨਾਂ ਤੱਕ ਹੀ ਰਹਿਣ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜੇ ਉਹਨਾਂ ਦੀ ਗੱਲਬਾਤ ਜਾਂ ਲਿਖਤਾਂ ਦੂਜੀਆਂ ਉਪਭਾਸ਼ਾਵਾਂ ਤੱਕ ਜਾਣਗੀਆਂ ਤਾਂ ਦੂਜੀਆਂ ਉਪਭਾਸ਼ਾਵਾਂ ਦੇ ਲੋਕਾਂ ਨੂੰ ਉਹਨਾਂ ਨੂੰ
ਸਮਝਣ ਵਿਚ ਕਈ ਪ੍ਰਕਾਰ ਦੀਆਂ ਔਕੜਾਂ ਆਉਣਗੀਆਂ।
ਜੇ ਕਿਸੇ ਭਾਸ਼ਾ ਦੀਆਂ ਸਾਰੀਆਂ ਉਪਭਾਸ਼ਾਵਾਂ ਦੇ ਬੁਲਾਰਿਆਂ ਨੇ ਆਪਸ ਵਿਚ ਵਿਚਾਰ ਵਟਾਂਦਰਾ ਕਰਨਾ ਹੋਵੇ ਤਾਂ ਉਹਨਾਂ ਨੂੰ ਭਾਸ਼ਾ ਦਾ ਅਜਿਹਾ ਰੂਪ ਵਰਤਣਾ ਪਵੇਗਾ ਜੋ ਹਰ ਉਪਭਾਸ਼ਾ ਦੇ ਬੁਲਾਰੇ ਦੀ ਸਮਝ ਵਿਚ ਆ ਜਾਵੇ। ਸਾਰੀਆਂ ਉਪਭਾਸ਼ਾਵਾਂ ਦੇ ਬੁਲਾਰਿਆਂ/ ਲੇਖਕਾਂ ਲਈ ਮਿਥੇ ਗਏ ਭਾਸ਼ਾ ਦੇ ਸਾਂਝੇ ਰੂਪ ਨੂੰ ਟਕਸਾਲੀ ਭਾਸ਼ਾ ਆਖਿਆ ਜਾਂਦਾ ਹੈ। ਟਕਸਾਲੀ ਭਾਸ਼ਾ ਨੂੰ ਮਿਆਰੀ ਭਾਸ਼ਾ ਵੀ ਆਖਦੇ ਹਨ। ਸਾਰੀਆਂ ਉਪਭਾਸ਼ਾਵਾਂ ਦੇ ਲੋਕ ਸਰਕਾਰੀ ਕੰਮਕਾਜ ਅਤੇ ਸਾਹਿਤਕ ਰਚਨਾ ਟਕਸਾਲੀ ਭਾਸ਼ਾ ਵਿਚ ਹੀ ਕਰਦੇ ਹਨ।
ਟਕਸਾਲੀ ਭਾਸ਼ਾ ਕੋਈ ਨਵੀਂ ਬਣਾਈ ਗਈ ਭਾਸ਼ਾ ਨਹੀਂ ਹੁੰਦੀ ਸਗੋਂ ਉਪਭਾਸ਼ਾਵਾਂ ਵਿਚੋਂ ਕਿਸੇ ਇਕ ਉਪਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਆਧਾਰ ਮੰਨ ਲਿਆ ਜਾਂਦਾ ਹੈ। ਜਿਵੇਂ ਪੰਜਾਬੀ ਟਕਸਾਲੀ ਭਾਸ਼ਾ ਦਾ ਆਧਾਰ ਮਾਝੀ ਉਪਭਾਸਾ ਨੂੰ ਮੰਨਿਆ ਗਿਆ । ਧਿਆਨਯੋਗ ਨੁਕਤਾ ਇਹ ਹੈ ਕਿ ਮਾਝੀ ਉਪਭਾਸ਼ਾ ਟਕਸਾਲੀ ਭਾਸ਼ਾ ਨਹੀਂ ਹੈ; ਇਹ ਤਾਂ ਟਕਸਾਲੀ ਭਾਸ਼ਾ ਦਾ ਆਧਾਰ ਹੈ। ਇਸ ਤੋਂ ਭਾਵ ਹੈ ਕਿ ਪੰਜਾਬੀ ਭਾਸ਼ਾ ਦੀ ਵਿਆਕਰਨਕ ਬਣਤਰ ਮਾਝੀ ਉਪਭਾਸ਼ਾ ਵਾਲੀ ਹੋਵੇਗੀ ਅਤੇ ਮੁੱਖ ਸ਼ਬਦ ਵੀ। ਉਂਜ ਹੋਰਨਾਂ ਉਪਭਾਸ਼ਾਵਾਂ ਦੀ ਉਹ ਸ਼ਬਦਾਵਲੀ ਵੀ ਟਕਸਾਲੀ ਪੰਜਾਬੀ ਵਿਚ ਰਖੀ ਜਾਵੇਗੀ ਜੋ ਸਮੂਹ ਪੰਜਾਬੀਆਂ ਨੂੰ ਪ੍ਰਵਾਨ ਹੋਵੇ।
ਇਥੋਂ ਇਹ ਸਪੱਸ਼ਟ ਹੁੰਦਾ ਹੈ ਕਿ ਟਕਸਾਲੀ ਭਾਸ਼ਾ ਦਾ ਆਧਾਰ ਕਿਸੇ ਉਪਭਾਸ਼ਾ ਨੂੰ ਬਣਾਇਆ ਜਾਂਦਾ ਹੈ। ਉਂਜ ਕੋਈ ਵੀ ਉਪਭਾਸ਼ਾ ਚੰਗੀ ਜਾਂ ਮਾੜੀ ਨਹੀਂ ਹੁੰਦੀ । ਹਰ ਉਪਭਾਸ਼ਾ ਆਪਣੇ ਵਿਚ ਵਿਭਾਰ ਸੰਚਾਰ ਲਈ ਸੰਪੂਰਨ ਹੁੰਦੀ ਹੈ। ਪਰ ਟਕਸਾਲੀ ਭਾਸ਼ਾ ਦੇ ਆਧਾਰ ਵਜੋਂ ਉਸ ਉਪਭਾਸ਼ਾ ਨੂੰ ਲਿਆ ਜਾਂਦਾ ਹੈ ਜਿਸ ਵਿਚ ਹੇਠਲੇ ਲੱਛਣ ਹੋਣ-
(i) ਬੁਲਾਰਿਆਂ ਦੀ ਗਿਣਤੀ ਵਧੇਰੇ ਹੋਵੇ
(ii) ਬੋਲਚਾਲ ਦਾ ਖੇਤਰ ਵਿਸ਼ਾਲ ਹੋਵੇ
(iii) ਰਾਜਨੀਤਕ ਮਹੱਤਤਾ ਦੇ ਇਲਾਕੇ ਦੀ ਹੋਵੇ
(iv) ਧਾਰਮਕ ਮਹੱਤਤਾ ਵਾਲੇ ਇਲਾਕੇ ਦੀ ਹੋਵੇ
ਉਪਰੋਕਤ ਲੱਛਣਾਂ ਵਿਚੋਂ ਵਧੇਰੇ ਲੱਛਣ ਮਾਝੀ ਦੇ ਹਨ। ਇਸੇ ਲਈ ਇਸ ਨੂੰ ਟਕਸਾਲੀ ਪੰਜਾਬੀ ਭਾਸ਼ਾ ਦਾ ਆਧਾਰ ਮੰਨਿਆ ਗਿਆ ਹੈ।
ਪ੍ਰਸ਼ਨ- ਮਾਝੀ ਉਪਭਾਸ਼ਾ ਬਾਰੇ ਮੁੱਢਲੀ ਜਾਣਕਾਰੀ ਪੇਸ਼ ਕਰੋ।
ਉੱਤਰ- ਪੰਜਾਬੀ ਦੇ ਮਾਝੇ ਖੇਤਰ ਵਿਚ ਬੋਲੀ ਜਾਂਦੀ ਉਪਭਾਸ਼ਾ ਨੂੰ ਮਾਝੀ ਕਿਹਾ ਜਾਂਦਾ ਹੈ। ਸ਼ਬਦ 'ਮਾਝਾ' ਦਾ ਅਰਥ ਹੈ ਮਝਲਾ ਅਰਥਾਤ ਵਿਚਕਾਰਲਾ । ਇਸ ਲਾਕੇ ਦੇ ਚਹੁੰ ਪਾਸੀਂ ਪੰਜਾਬੀ ਉਪਭਾਸ਼ਾਵਾਂ ਦੇ ਇਲਾਕੇ ਹੀ ਹਨ। ਇਸ ਨੂੰ ਇਸੇ ਲਈ ਮਾਝਾ ਆਖਿਆ ਜਾਂਦਾ ਹੈ। ਮਾਝੀ ਉਪਭਾਸ਼ਾ ਨੂੰ ਸਟੈਂਡਰਡ ਪੰਜਾਬੀ ਭਾਸ਼ਾ ਦਾ ਆਧਾਰ ਮੰਨਿਆ ਗਿਆ ਹੈ। ਇਸ ਦੇ ਬਾਵਜੂਦ ਮਾਝੀ ਦੀਆਂ ਕਈ ਵਿਸ਼ੇਸ਼ਤਾਵਾਂ ਅਜਿਹੀਆਂ ਹਨ ਜੋ ਸਟੈਂਡਰਡ ਪੰਜਾਬੀ ਵਿਚ ਪ੍ਰਚਲਤ ਨਹੀਂ ਹੋਈਆਂ।
ਖੇਤਰ- ਭਾਰਤੀ ਪੰਜਾਬੀ ਦੇ ਜਿਲਾ ਅੰਮ੍ਰਿਤਸਰ ਅਤੇ ਜਿਲਾ ਗੁਰਦਾਸਪੁਰ ਦੀਆਂ ਦੋ ਤਹਿਸੀਲਾਂ- ਤਹਿਸੀਲ ਬਟਾਲਾ ਅਤੇ ਗੁਰਦਾਸਪੁਰ ਵਿਚ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ । ਇਸ ਦੇ ਨਾਲ ਪਾਕਿਸਤਾਨੀ ਪੰਜਾਬ ਦੇ ਜਿਲਾ ਲਾਹੌਰ ਦੇ ਕੁਝ ਹਿੱਸੇ ਵਿਚ ਵੀ ਇਹੀ ਉਪਭਾਸ਼ਾ ਬੋਲੀ ਜਾਂਦੀ ਹੈ।
ਮਾਝੀ ਦੇ ਧੁਨੀਆਤਮਕ ਲੱਛਣ
1. ਧੁਨੀਆਤਮਕ ਪੱਖੋਂ ਮਾਝੀ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਹੋਰ
ਉਪਭਾਸ਼ਾਵਾਂ ਦੇ ਟਾਕਰੇ ਉਹ ਉੱਚੀ ਸੁਰ ਅਤੇ ਨੀਵੀਂ ਸੁਰ ਦੋਹਾਂ ਦੀ ਹੀ ਵਰਤੋਂ ਵੱਡੀ ਪੱਧਰ ਉੱਤੇ ਹੁੰਦੀ ਹੈ। ਖਾਸ ਕਰਕੇ ਇਸ ਵਿਚ ਉੱਚੀ ਸੁਰ ਦੀ ਵਰਤੋਂ ਹੋਰ ਸਭ ਉਪਭਾਸ਼ਾਵਾਂ ਨਾਲੋਂ ਵਧੇਰੇ ਹੈ। ਉੱਚੀ ਸੁਰ ਦੀ ਵਰਤੋਂ ਕਾਰਣ ਇਸ ਉਪਭਾਸ਼ਾ ਵਿਚ (ਹ) ਦਾ ਵਿਅੰਜਨੀ ਉਚਾਰਨ ਸ਼ਬਦ ਦੇ ਮੱਧ ਅਤੇ ਅੰਤ ਵਿਚ ਬਿਲਕੁਲ ਨਹੀਂ ਮਿਲਦਾ । ਸ਼ਬਦ ਦੇ ਸ਼ੁਰੂ ਵਿਚ ਭਾਵੇਂ (ਹ) ਦਾ ਵਿਅੰਜਨੀ ਰੂਪ ਮਿਲਦਾ ਹੈ ਪਰ ਬਹੁਤ ਘੱਟ। ਮਾਝ ਦੇ ਲੋਕ ਹਵਾ ਨੂੰ ਵਾ, ਹਵਾਈ ਜਹਾਜ਼ ਨੂੰ ਵਾਈਜਾਜ ਆਖਦੇ ਹਨ।
2. ਉਲਟ ਜੀਭੀ ਪਾਸੇਦਾਰ ਧੁਨੀ (ਲ਼) ਦਾ ਉਚਾਰਨ ਵੀ ਸਭ ਉਪਭਾਸ਼ਾਵਾਂ ਨਾਲੋਂ ਮਾਝੀ ਵਿਚ ਵਧੇਰੇ ਮਿਲਦਾ ਹੈ। ਇਹ ਧੁਨੀ (ਲ) ਨਾਲੋਂ ਵੱਖਰੀ ਹੈ। ਜਿਵੇਂ ਹੇਠਲੇ ਸ਼ਬਦਾਂ ਤੋਂ ਇਹ ਸਪੱਸ਼ਟ ਹੈ-
ਬਾਲ - ਬਾਲ਼
ਦਲ - ਦਲ਼
ਗੋਲੀ - ਗੋਲ਼ੀ
ਪਲ - ਪਲ਼
3. ਮਾਝੀ ਵਿਚ (ਸ, ਸ਼, ਹ) ਧੁਨੀਆਂ ਦਾ ਅੰਤਰ ਵਟਾਂਦਰਾ ਵੀ ਮਿਲਦਾ ਹੈ।
ਸੜਕ - ਸ਼ੜਕ
ਪੈਸੇ - ਪੈਹੇ
3. ਕਈ ਸ਼ਬਦਾਂ ਵਿਚ ਮਾਝੇ ਦੇ ਬੁਲਾਰੇ (ਸ) ਦਾ ਉਚਾਰਨ ਨਹੀਂ ਕਰਦੇ ਜਿਵੇਂ-
ਇਸ ਤਰ੍ਹਾਂ - ਏਤਰਾਂ
ਉਸ ਤਰ੍ਹਾਂ - ਓਤਰਾਂ
ਇਸ ਨੇ - ਏਹਨੇ
ਉਸ ਨੇ -ਓਹਨੇ
5. ਮਾਝੀ ਵਿਚ (ੜ) ਧੁਨੀ ਦਾ ਉਚਾਰਨ ਵੀ ਹੈ ਵੱਡੀ ਪੱਧਰ ਉੱਤੇ ਕੀਤਾ ਜਾਂਦਾ ਮਿਲਦਾ ਹੈ। ਜਿਵੇਂ ਸ਼ਬਦ ਗਾੜੀ (ਅੱਗੇ), ਪਛਾੜੀ (ਪਿੱਛੇ) ਬਾਲੜੀ, ਗਾਲੜੀ ਆਦਿ।
ਮਾਝੀ ਦੀਆਂ ਵਿਆਕਰਨਕ ਵਿਸ਼ੇਸ਼ਤਾਵਾਂ
1. ਮਾਝੀ ਵਿਚ ਸਹਾਇਕ ਕਿਰਿਆ ਪੁਰਖ ਅਤੇ ਵਚਨ ਅਨੁਸਾਰ ਵੱਖ-ਵੱਖ ਹਨ। ਇਥੇ ਮਿਸਾਲ ਵਜੋਂ ਵਰਤਮਾਨ ਕਾਲ ਦੀ ਸਹਾਇਕ ਕਿਰਿਆ ਨੂੰ ਵੇਖਿਆ ਜਾ ਸਕਦਾ ਹੈ-
ਪੁਰਖ ਇਕਵਚਨ ਬਹੁਵਚਨ
ਪਹਿਲਾ ਹਾਂ ਆਂ
ਦੂਜਾ ਏਂ ਓ
ਤੀਜਾ ਏ ਨੇ
2. ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਵਿਚੋਂ ਕੇਵਲ ਮਾਝੀ ਵਿਚ ਹੀ ਕੁਝ ਕੁ ਪੜਨਾਵੀਂ ਪਿਛੇਤਰ ਮਿਲਦੇ ਹਨ। ਮਿਸਾਲ ਵਜੋਂ ਸ਼ਬਦ 'ਕੀਤਾਈ' ਵਿਚ'-ਈ' ਪੜਨਾਂਵੀ ਪਿਛੇਤਰ ਹੈ ਜਿਸ ਦੀ ਵਰਤੋਂ ਤੋਂ ਦੂਜੇ ਪੁਰਖ ਦਾ ਇਕ ਵਚਨੀ ਪੜਨਾਂਵ 'ਤੂੰ' ਸਾਕਾਰ ਹੁੰਦਾ ਹੈ। ਇਸੇ ਤਰ੍ਹਾਂ ਸ਼ਬਦ 'ਕੀਤਾਜੇ' ਵਿਚ ਪਿਛੇਤਰ - 'ਜੇ' ਪੜਨਾਂਵ ਤੁਸੀਂ ਲਈ ਵਰਤਿਆ ਗਿਆ ਹੈ।
3. ਮਾਝੀ ਉਪਭਾਸ਼ਾ ਵਿਚ ਕਈ ਕਿਰਿਆਵਾਂ ਦੇ ਪ੍ਰਾਚੀਨ ਭੂਤ ਕ੍ਰਿਦੰਤ ਮਿਲਦੇ ਹਨ।
ਮਲਵਈ ਅਤੇ ਪੁਆਧੀ ਵਿਚ ਅਜਿਹੇ ਭੂਤ ਕ੍ਰਿਦੰਤ ਬਹੁਤ ਹੀ ਘੱਟ ਹਨ। ਕੀਤਾ, ਪੀਤਾ, ਧੋਤਾ, ਗੁੱਧਾ ਆਦਿ ਪ੍ਰਾਚੀਨ ਭੂਤ ਕ੍ਰਿਦੰਤ ਹਨ। ਉਂਜ ਪੰਜਾਬੀ ਕਿਰਿਆਵਾਂ ਦੇ ਭੂਤ ਕ੍ਰਿਦੰਤ ਲਈ -ਇਆ ਅਤੇ -ਈ ਪਿਛੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ; ਪਹਿਲੇ ਪਿਛੇਤਰ ਦੀ ਵਰਤੋਂ ਇਕਵਚਨ ਪੁਲਿੰਗ ਲਈ ਅਤੇ ਦੂਜੇ ਦੀ ਇਕਵਚਨ ਇਸਤਰੀ ਲਿੰਗ ਲਈ। ਇਸ ਸਬੰਧ ਵਿਚ ਪੁਆਧੀ ਅਤੇ ਮਾਝੀ ਦੀ ਵਾਕ ਬਣਤਰ ਦਾ ਟਾਕਰਾ ਕੀਤਾ ਜਾ ਸਕਦਾ ਹੈ।
ਮਾਝੀ ਪੁਆਧੀ
ਇਹ ਕੰਮ ਮੈਂ ਕੀਤਾ ਸੀ। ਇਹ ਕੰਮ ਮੈਂ ਕਰਿਆ ਤਾ।
4. ਪੰਜਾਬੀ ਦੀ ਹੋਰਨਾਂ ਪੂਰਬੀ ਉਪਭਾਸ਼ਾਵਾਂ ਨਾਲੋਂ ਮਾਝੀ ਵਿਚ ਸੰਯੋਗਾਤਮਕਤਾ ਦਾ ਲੱਛਣ ਸਭ ਤੋਂ ਵੱਧ ਹੈ। ਮਾਝੀ ਵਿਚ ਤਾਂ ਕਾਰਕੀ ਪਿਛੇਤਰਾਂ ਦੀ ਵਰਤੋਂ ਮਿਲਦੀ ਹੈ ਪਰ ਹੋਰਨਾਂ ਭਾਸ਼ਾਵਾਂ ਵਿਚ ਸਬੰਧਕਾਂ ਦੀ।
ਮਾਝੀ ਮਲਵਈ/ਪੁਆਧੀ
ਸ਼ਹਿਰੋਂ ਸ਼ਹਿਰ ਤੇ
ਉਰੇ ਆ ਉਰੇ ਨੂੰ ਆ ਜਾ
ਮਾਝੀ ਉਪਭਾਸ਼ਾ ਵਿਚ ਪ੍ਰਚਲਿਤ ਕਈ ਸ਼ਬਦ ਵੀ ਹੋਰਨਾਂ ਉਪਭਾਸ਼ਾਵਾਂ ਨਾਲੋਂ ਵੱਖਰੇ ਹਨ। ਇਥੇ ਅਜਿਹੇ ਸ਼ਬਦਾਂ ਦੀ ਸੂਚੀ ਬਣਾਏ ਜਾਣ ਦੀ ਲੋੜ ਨਹੀਂ। ਆਮ ਬੋਲਚਾਲ ਵਿਚ ਮਾਝੀ ਦਾ ਸੰਬੋਧਤੀ ਸ਼ਬਦ ਮਰਦਾਂ ਲਈ 'ਭਾਊ' ਹੈ। ਇਸਦੇ ਟਾਕਰੇ ਉੱਤੇ ਕਿਸੇ ਹੋਰ ਉਪਭਾਸ਼ਾ ਵੱਲ ‘ਬੀਰ', ਬਾਈ, ਆੜੀ ਆਦਿ ਸ਼ਬਦ ਵਰਤੇ ਜਾਂਦੇ ਹਨ।
ਪ੍ਰਸ਼ਨ- ਮਲਵਈ ਅਤੇ ਪੁਆਧੀ ਉਪਭਾਸ਼ਾਵਾਂ ਬਾਰੇ ਬਹੁਪੱਖੀ ਜਾਣਕਾਰੀ ਦਿਉ।
ਉੱਤਰ- ਭਾਰਤੀ ਪੰਜਾਬ ਦੀ ਭਾਸ਼ਾ ਦੀਆਂ ਚਾਰ ਉਪਭਾਸ਼ਾਵਾਂ ਮੰਨੀਆਂ ਜਾਂਦੀਆਂ ਹਨ- ਮਾਝੀ, ਦੁਆਬੀ, ਮਲਵਈ ਅਤੇ ਪੁਆਧੀ। ਕਈ ਭਾਸ਼ਾ ਵਿਗਿਆਨੀ ਦੁਆਬੀ ਨੂੰ ਵੱਖਰੀ ਉਪਭਾਸ਼ਾ ਨਹੀਂ ਮੰਨਦੇ ਕਿਉਂਕਿ ਇਸ ਵਿਚ ਮਲਵਈ ਅਤੇ ਮਾਝੀ ਵਾਲੇ ਮਿਲਵੇਂ ਲੱਛਣ ਹਨ। ਇਸੇ ਤਰ੍ਹਾਂ ਮਲਵਈ ਅਤੇ ਪੁਆਧੀ ਵਿਚ ਵੀ ਬਹੁਤਾ ਅੰਤਰ ਨਹੀਂ ਮਿਲਦਾ। ਇਹਨਾਂ ਦੋਹਾਂ ਉਪਭਾਸ਼ਾਵਾਂ ਦੇ ਲੱਛਣ ਕਾਫੀ ਹੱਦ ਤੱਕ ਸਾਂਝੇ ਹੀ ਹਨ।
ਮਲਵਈ ਅਤੇ ਪੁਆਧੀ ਦਾ ਖੇਤਰ- ਮਲਵਈ ਉਪਭਾਸ਼ਾ ਜਿਲਾ ਫਿਰੋਜ਼ਪੁਰ, ਬਠਿੰਡਾ, ਲੁਧਿਆਣੇ ਦੇ ਵਡੇਰੇ ਹਿੱਸੇ ਦੇ ਨਾਲ ਜਿਲਾ ਪਟਿਆਲਾ ਅਤੇ ਸੰਗੜਾ ਦੇ ਪੱਛਮੀ ਭਾਗਾਂ ਵਿਚ ਬੋਲੀ ਜਾਂਦੀ ਹੈ। ਇਸ ਦੇ ਟਾਕਰੇ ਉੱਤੇ ਪੁਆਧੀ ਉਪਭਾਸ਼ਾ ਦਾ ਮੁੱਖ ਖੇਤਰ ਜਿਲਾ ਰੋਪੜ ਹੈ ਪਰ ਇਸ ਤੋਂ ਇਲਾਵਾ ਜਿਲਾ ਪਟਿਆਲਾ ਅਤੇ ਸੰਗਰੂਰ ਦਾ ਪੂਰਬੀ ਭਾਗ ਅਤੇ ਸਤਲੁਜ ਦੇ ਨਾਲ ਲੱਗਦੀ ਜਿਲਾ ਲੁਧਿਆਣਾ ਅਤੇ ਰੋਪੜ ਦੀ ਨੁਕਰ ਵਿਚ ਵੀ ਪੁਆਧੀ ਬੋਲੀ ਜਾਂਦੀ ਹੈ। ਇਥੇ ਜਿਲਿਆਂ ਦਾ ਵੇਰਵਾ ਉਹ ਹੈ ਜੋ 1990 ਤੋਂ ਮਗਰੋਂ ਹੋਈ ਜਿਲਿਆਂ 'ਦੀ ਵੰਡ ਤੋਂ ਪਹਿਲਾਂ ਦਾ ਹੈ।
ਧੁਨੀਆਤਮਕ ਲੱਛਣ- 1. ਮਲਵਈ ਅਤੇ ਪੁਆਧੀ ਦੋਹਾਂ ਵਿਚ ਹੀ ਨੀਵੀਂ ਸੁਰ ਤਾਂ ਮਾਝੀ ਵਾਂਗ ਹੀ ਬੋਲੀ ਜਾਂਦੀ ਹੈ ਪਰ ਉੱਚੀ ਸੁਰ ਦਾ ਉਚਾਰਨ ਘੱਟ ਹੁੰਦਾ ਹੈ। ਇਸ ਲਈ ਇਹਨਾਂ ਉਪਭਾਸ਼ਾਵਾਂ ਵਿਚ (ਹ) ਦਾ ਵਿਅੰਜਨੀ ਉਚਾਰਨ ਕੀਤਾ ਜਾਂਦਾ ਹੈ। ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਲਵਈ ਦੇ ਟਾਕਰੇ ਉੱਤੇ ਪੁਆਧੀ ਵਿਚ ਨੀਵੀਂ ਸੁਰ ਹੋਰ ਵੀ ਘੱਟ ਬੋਲੀ ਜਾਂਦੀ ਹੈ। ਹੇਠਲੇ ਸ਼ਬਦਾਂ ਵਿਚ ਇਹਨਾਂ ਉਪਭਾਸ਼ਾਵਾਂ ਦੇ ਬੁਲਾਰ (ਹ) ਦਾ ਵਿਅੰਜਨੀ ਉਚਾਰਨ ਕਰਦੇ ਹਨ-
ਚਾਹ, ਬਹਿ, ਸ਼ਹਿਰ, ਵਿਹਲ ਆਦਿ।
2. ਮਲਵਈ ਅਤੇ ਪੁਆਧੀ ਵਿਚ ਸਟੈਂਡਰਡ ਪੰਜਾਬੀ ਦੀ ਧੁਨੀ (ਵ), (ਬ) ਵਿਚ
ਬਦਲ ਜਾਂਦੀ ਹੈ। ਜਿਵੇਂ ਹੇਠਲੇ ਸ਼ਬਦਾਂ ਵਿਚ-
ਵੀਹ - ਬੀਹ
ਵੀਰ - ਬੀਰ
ਵੱਡਾ - ਬੱਡਾ
3. ਮਲਵਈ ਅਤੇ ਪੁਆਧੀ ਦੇ ਸ਼ਬਦਾਂ ਵਿਚ ਦੋ ਸਵਰਾਂ ਦੇ ਵਿੱਚ ਆਉਣ ਵਾਲੀ (ਵ) ਧੁਨੀ (ਮ) ਵਿਚ ਬਦਲ ਜਾਂਦੀ ਹੈ-
ਤੀਵੀਂ - ਤੀਮੀਂ
ਆਵਾਂਗਾ- ਆਮਾਂਗਾ
4. ਕਿਰਿਆ ਦੇ ਭਵਿੱਖ ਕਾਲੀ ਰੂਪ ਮਲਵਈ ਅਤੇ ਪੁਆਧੀ ਵਿਚ ਮਾਝੀ ਨਾਲੋਂ ਅਤੇ ਮਿਆਰੀ ਪੰਜਾਬੀ ਨਾਲੋਂ ਵੱਖਰੀ ਪ੍ਰਕਾਰ ਦੇ ਹਨ-
ਮਿਆਰੀ ਪੰਜਾਬੀ ਮਲਵਈ ਅਤੇ ਪੁਆਧੀ
ਜਾਵਾਂਗਾ ਜਾਊਂਗਾ
ਜਾਵਾਂਗੇ ਜਾਊਂਗੇ
ਜਾਏਂਗਾ ਜਾਊਂਗਾ
ਜਾਉਗੇ ਜਾਊਂਗੇ
5. ਸਹਾਇਕ ਕਿਰਿਆ ਦੀ ਵਰਤੋਂ ਦੇ ਸਬੰਧ ਵਿਚ ਮਲਵਈ ਅਤੇ ਪੁਆਧੀ ਵਿਚ ਕੁਝ ਅੰਤਰ ਹੈ। ਮਲਵਈ ਵਿਚ ਤਾਂ ਇਕੋ ਹੀ ਸਹਾਇਕ ਕਿਰਿਆ 'ਸੀ' ਦੀ ਵਰਤੋਂ ਮਿਲਦੀ ਹੈ ਜੋ ਹਰ ਵਚਨ ਅਤੇ ਹਰ ਲਿੰਗ ਲਈ ਰੱਖੀ ਜਾਂਦੀ ਹੈ, ਬੈਠਾ ਸੀ, ਬੈਠੇ ਸੀ, ਬੈਠੀ ਸੀ, ਬੈਠੀਆਂ ਸੀ ਆਦਿ।
ਇਸ ਦੇ ਟਾਕਰੇ ਉੱਤੇ ਪੁਆਧੀ ਵਿਚ ਲਿੰਗ ਅਤੇ ਵਚਨ ਅਨੁਸਾਰ ਸਹਾਇਕ ਕਿਰਿਆ ਦੇ ਰੂਪਾਂ ਵਿਚ ਅੰਤਰ ਹੈ।
ਪੁਲਿੰਗ ਇਸਤਰੀ ਲਿੰਗ
ਇਕ ਵਚਨ : - ਤਾ -ਤੀ
ਬਹੁ ਵਚਨ : -ਤੇ -ਤੀਆਂ
6. ਕਿਰਿਆਵਾਂ ਦੇ ਪ੍ਰਾਚੀਨ ਭੂਤ ਕ੍ਰਿਦੰਤ ਮਲਵਈ ਅਤੇ ਪੁਆਧੀ ਵਿਚ ਮਾਝੀ ਦੇ ਟਾਕਰੇ ਉੱਤੇ ਬਹੁਤ ਹੀ ਘੱਟ ਹਨ। ਇਹਨਾਂ ਉਪਭਾਸ਼ਾਵਾਂ ਵਿਚ ਤਾਂ ਕਿਰਿਆ ਦੇ ਭੂਤ ਕ੍ਰਿਦੰਤ ਰੂਪ ਲਈ -ਇਆ ਅਤੇ -ਈ ਪਿਛੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਾਚੀਨ ਭੂਤ ਕ੍ਰਿਦੰਤ ਮਲਵਈ ਅਤੇ ਪੁਆਧੀ ਵਿਚ ਰੂਪ
ਕੀਤਾ ਕਿਰਿਆ
ਖਾਧਾ ਖਾਇਆ
ਧੋਤਾ ਧੋਇਆ
ਪੀਠਾ ਪੀਸਿਆ
7. ਮਲਵੀ ਅਤੇ ਪੁਆਧੀ ਦੋਵੇਂ ਉਪਭਾਸ਼ਾਵਾਂ ਮਾਝੀ ਦੇ ਟਾਕਰੇ ਉੱਤੇ ਵਧੇਰੇ ਵਿਯੋਗਾਤਮਕ ਲੱਛਣ ਵਾਲੀਆਂ ਹਨ । ਮਾਝੀ ਵਿਚ ਤਾਂ ਕਾਰਕੀ ਪਿਛੇਤਰਾਂ ਦਾ ਸੰਜੋਗ ਮਿਲਦਾ ਹੈ ਪਰ ਇਹਨਾਂ ਉਪਭਾਸ਼ਾਵਾਂ ਵਿਚ ਸੰਬੰਧਕਾਂ ਦਾ ਵਿਜੋਗ।
ਸੰਯੋਗਾਤਮਕ ਰੂਪ ਵਿਯੋਗਾਤਮਕ ਰੂਪ
ਸ਼ਹਿਰੋਂ ਸ਼ਹਿਰ ਤੋਂ
ਘਰੀਂ ਘਰਾਂ ਵਿਚ
ਹੱਥੀਂ ਹੱਥਾਂ ਨਾਲ
ਘਰੇ ਘਰ ਵਿਚ
ਸ਼ਬਦਾਵਲੀ— ਮਲਵਈ ਅਤੇ ਪੁਆਧੀ ਵਿਚ ਸ਼ਬਦਾਵਲੀ ਦੀ ਵੀ ਚੰਗੀ ਸਾਂਝ ਹੈ ਪਰ ਕਈ ਸ਼ਬਦ ਇਹਨਾਂ ਵਿਚ ਵੱਖਰੀ-ਵੱਖਰੀ ਬਣਤਰ ਵਾਲੇ ਵੀ ਮਿਲਦੇ ਹਨ। ਇਥੇ ਕੁਝ ਕੁ ਵੰਨਗੀਆਂ ਵੇਖੀਆਂ ਜਾ ਸਕਦੀਆਂ ਹਨ-
ਮਿਆਰੀ ਮਲਵਈ ਮਿਆਰੀ ਪੁਆਧੀ
ਭਾਜੀ ਦਾਲ ਗਾਂ ਗੈਂ
ਗੰਢਾ ਗੱਠਾ ਮਝ ਮੈਸ
ਵਹੁਟੀ ਬਹੂ ਮੁੰਡਾ ਛੋਕਰਾ
ਸਵਖਤੇ ਸਾਝਰੇ ਕੜਾਹੀ ਚਾਸਣੀ
ਲੌਢਾ ਵੇਲਾ ਆਥਣ ਭਰੱਵਟਾ ਭੇਫਣ
ਅੰਤ ਵਿਚ ਸਮੁੱਚੇ ਤੌਰ ਉੱਤੇ ਕਿਹਾ ਜਾ ਸਕਦਾ ਹੈ ਕਿ ਮਲਵਈ ਅਤੇ ਪੁਆਧੀ ਉਪਭਾਸ਼ਾਵਾਂ ਵਿਚ ਵੱਡੀ ਪੱਧਰ ਉੱਤੇ ਸਮਾਨਤਾ ਹੈ ਪਰ ਕੁਝ ਕੁ ਲੱਛਣ ਵਿਲੱਖਣ ਵੀ ਹਨ।
ਪ੍ਰਸ਼ਨ- ਪੰਜਾਬੀ ਦੀਆਂ ਪੂਰਬੀ ਅਤੇ ਪੱਛਮੀ ਉਪਭਾਸ਼ਾਵਾਂ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਪੰਜਾਬੀ ਇਕ ਅਜਿਹੀ ਭਾਸ਼ਾ ਹੈ ਜਿਸ ਦੇ ਇਲਾਕੇ ਅਰਥਾਤ ਪੰਜਾਬ ਦੀਆਂ ਰਾਜਸੀ ਹੱਦਾਂ ਸਮੇਂ-ਸਮੇਂ ਬਦਲਦੀਆਂ ਹਨ। ਇਸਲਾਮੀ ਰਾਜ ਸਮੇਂ ਪੰਜਾਬ ਦਾ ਇਲਾਕਾ ਕੁਝ ਹੋਰ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੁਝ ਹੋਰ ਅਤੇ ਅੰਗਰੇਜ਼ੀ ਰਾਜ ਸਮੇਂ ਕੁਝ ਹੋਰ ਹੀ। ਅੰਗਰੇਜ਼ੀ ਰਾਜ ਦੀ ਸਮਾਪਤੀ ਤੋਂ ਬਾਅਦ ਅਰਥਾਤ ਆਜ਼ਾਦੀ (1947) ਤੋਂ ਬਾਅਦ ਪੰਜਾਬੀ ਬੋਲਦਾ ਇਲਾਕਾ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਕ ਹਿੱਸਾ ਪਾਕਿਸਤਾਨ ਨੂੰ ਮਿਲਿਆ ਅਤੇ ਦੂਜਾ ਭਾਰਤ ਨੂੰ। ਪਾਕਿਸਤਾਨ ਵਿਚ ਸ਼ਾਮਲ ਹੋਏ ਪੰਜਾਬ ਦੇ ਇਲਾਕੇ ਨੂੰ ਪੱਛਮੀ ਪੰਜਾਬ ਅਤੇ ਭਾਰਤ ਦੇ ਹਿੱਸੇ ਆਏ ਪੰਜਾਬ ਦੇ ਭਾਗ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ।
ਉਪਰੋਕਤ ਦਿਸ਼ਾਵੀ ਵੰਡ ਅਨੁਸਾਰ ਪਾਕਿਸਤਾਨੀ ਪੰਜਾਬ ਵਿਚ ਬੋਲੀਆਂ ਜਾਂਦੀਆਂ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਨੂੰ ਪੱਛਮੀ ਉਪਭਾਸ਼ਾਵਾਂ ਅਤੇ ਭਾਰਤੀ ਪੰਜਾਬੀ ਦੀਆਂ ਉਪਭਾਸ਼ਾਵਾਂ ਨੂੰ ਪੂਰਬੀ ਉਪਭਾਸ਼ਾਵਾਂ ਕਿਹਾ ਜਾਂਦਾ ਹੈ।
ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਚਾਰ ਹਨ- ਮਾਝੀ, ਦੁਆਬੀ, ਮਲਵਈ ਅਤੇ ਪੁਆਧੀ। ਇਸ ਦੇ ਟਾਕਰ ਉੱਤੇ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਮੁਲਤਾਨੀ ਅਤੇ ਪੋਠੋਹਾਰੀ ਪ੍ਰਮੁੱਖ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਵਿਚ ਕਈ ਪ੍ਰਕਾਰ ਦੀਆਂ ਭਿੰਨਤਾਵਾਂ ਹਨ ਅਤੇ ਪੱਛਮੀ ਉਪਭਾਸ਼ਾਵਾਂ ਵਿਚ ਵੀ ਅਜਿਹੀ ਭਿੰਨਤਾ ਮਿਲਦੀ ਹੈ। ਇਸ ਦੇ ਬਾਵਜੂਦ ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਹਨ ਅਤੇ ਪੱਛਮੀ ਉਪਭਾਸ਼ਾਵਾਂ ਵਿਚ ਵੀ ਅਜਿਹੀ ਸਾਂਝ ਹੈ। ਪੰਜਾਬੀ ਦੀਆਂ ਪੂਰਬੀ ਅਤੇ ਪੱਛਮੀ ਉਪਭਾਸ਼ਾ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਦਾ ਤੁਲਨਾਤਮਕ ਹੀ ਇਹਨਾਂ ਵਿਚਲੇ ਅੰਤਰ ਨੂੰ ਸਾਕਾਰ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ।
ਧੁਨੀਆਤਮਕ ਪੱਧਰ ਦਾ ਅੰਤਰ
1. ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਅਤੇ ਉੱਚੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਦਾ ਉਚਾਰਨ ਤਾਂ ਬਿਲਕੁਲ ਹੀ ਨਹੀਂ ਕੀਤਾ ਜਾਂਦਾ ਅਤੇ ਉਹੀ ਸੁਰ ਦਾ ਉਚਾਰਨ ਬਹੁਤ ਹੀ ਘੱਟ।
2. ਨੀਵੀਂ ਸੁਰ ਅਤੇ ਉੱਚੀ ਸੁਰ ਦੀ ਵਰਤੋਂ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਨਹੀਂ ਕੀਤੀ ਜਾਂਦੀ ਜਿਸ ਦੇ ਫਲਸਰੂਪ ਇਹਨਾਂ ਉਪਭਾਸ਼ਾਵਾਂ ਵਿਚ ਸਘੋਸ਼-ਮਹਾਂਪ੍ਰਾਣ ਧੁਨੀਆਂ (ਘ, ਝ, ਢ, ਧ, ਭ) ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਤੋਂ ਉਲਟ ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਵਿਚ ਕਿਸੇ ਵੀ ਸਘੋਸ਼-ਮਹਾਂਪ੍ਰਾਣ ਦਾ ਉਚਾਰਨ ਨਹੀਂ ਕੀਤਾ ਜਾਂਦਾ ਇਸ ਵੰਨਗੀ ਦੀ ਮਿਸਾਲ ਵਜੋਂ ਕੁਝ ਸ਼ਬਦ ਲਏ ਜਾ ਸਕਦੇ ਹਨ-
ਸ਼ਬਦ ਪੂਰਬੀ ਉਪਭਾਸ਼ਾਵਾਂ ਪੱਛਮੀ ਉਪਭਾਸ਼ਾ
ਘਰ ਕ ਅ ਰ ਘ ਅ ਰ
ਝਾੜ ਚ ਆ ੜ ਝ ਆ ੜ
ਢਾਲ ਟ ਆ ਲ ਢ ਆ ਲ
ਧੋਤੀ ਤ ਓ ਤ ਈ ਧ ਓ ਤ ਈ
ਭਾਈ ਪ ਆ ਈ ਭ ਆ ਈ
3. ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਵਿਚ ਮਸੂੜੀ ਪਾਸੇਦਾਰ ਧੁਨੀ (ਲ) ਅਤੇ ਉਲਟ ਜੀਭੀ ਪਾਸੇਦਾਰ ਧੁਨੀ (ਲ) ਦਾ ਭਿੰਨ-ਭਿੰਨ ਉਚਾਰਨ ਮਿਲਦਾ ਹੈ ਪਰ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਉਲਟ ਜੀਭੀ ਪਾਸੇਦਾਰ ਧੁਨੀ (ਲ) ਦਾ ਉਚਾਰਨ ਨਹੀਂ ਮਿਲਦਾ।
4. ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਦੇ ਜਿਹਨਾਂ ਸ਼ਬਦਾਂ ਵਿਚ (ਦ) ਧੁਨੀ ਵਰਤੀ ਜਾਂਦੀ ਹੈ ਇਹਨਾਂ ਸ਼ਬਦਾਂ ਵਿਚ ਪੱਛਮੀ ਉਪਭਾਸ਼ਾਵਾਂ ਦੇ ਬੁਲਾਰੇ (ਡ) ਦਾ ਉਚਾਰਨ ਕਰਦੇ ਹਨ-
ਟਾਟਾ - ਡਾਡਾ
ਦੰਦ - ਡੰਦ
5. ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਦੇ ਜਿਹਨਾਂ ਕਈ ਸ਼ਬਦਾਂ ਵਿਚ ਅਖੰਡੀ ਧੁਨੀ ਨਾਸਿਕਤਾ ਦੀ ਵਰਤੋਂ ਮਿਲਦੀ ਹੈ, ਉੱਥੇ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਦੇ ਅਜਿਹੇ ਸ਼ਬਦਾਂ ਵਿਚ ਦਬਾਅ (Stress) ਦੀ ਵਰਤੋਂ ਕੀਤੀ ਜਾਂਦੀ ਹੈ।
ਪੂਰਬੀ ਉਪਭਾਸ਼ਾ ਪੱਛਮੀ ਉਪਭਾਸ਼ਾ
ਸੰਘ ਸੱਘ
ਕੰਘਾ ਕਘਾ
ਪੰਥ ਪੱਥ
ਚੁੰਘ ਚੁੱਘ
6. ਕਈ ਸ਼ਬਦ ਬਣਤਰਾਂ ਦੀਆਂ ਪੂਰਬੀ ਉਪਭਾਸ਼ਾਵਾਂ ਵਿਚ ਮੌਖਿਕ ਹੁੰਦੀਆਂ ਹਨ ਪਰ ਉਹਨਾਂ ਦੇ ਪੱਛਮੀ ਉਪਭਾਸ਼ਾਵਾਂ ਵਾਲੇ ਰੂਪ ਨਾਸਿਕਤਾ ਦੇ ਧਾਰਨੀ ਹੁੰਦੇ ਹਨ-
ਪੂਰਬੀ ਉਪਭਾਸ਼ਾ ਪੱਛਮੀ ਉਪਭਾਸ਼ਾ
ਮਾਘ ਮਾਂਘ
ਨਾਗ ਨਾਂਗ
ਮੱਘਰ ਮੰਘਰ
7. ਪੰਜਾਬੀ ਦੀਆਂ ਪੂਰਬੀ ਉਪਭਾਸ਼ਾਵਾਂ ਵਿਚ ਇਸ ਦੀਆਂ ਪੱਛਮੀ ਉਪਭਾਸ਼ਾਵਾਂ ਦੇ ਟਾਕਰੇ ਉੱਤੇ ਸੰਯੁਕਤ ਵਿਅੰਜਨਾਂ ਦਾ ਉਚਾਰਨ ਬਹੁਤ ਘੱਟ ਮਿਲਦਾ ਹੈ। ਇਸ ਸਬੰਧ ਵਿਚ ਹੇਠਲੇ ਸ਼ਬਦਾਂ ਦੇ 'ਲਿਖਤ' ਰੂਪ ਦੇ ਇਹਨਾਂ ਉਪਭਾਸ਼ਾਵਾਂ ਵਿਚ ਵਿਭਿੰਨ ਉਚਾਰਨ ਨੂੰ ਵੇਖਿਆ ਜਾ ਸਕਦਾ ਹੈ।
ਲਿਖਤੀ ਰੂਪ ਪੂਰਬੀ ਉਪਭਾਸ਼ਾ ਵਿਚ ਉਚਾਰਨ ਪੱਛਮੀ ਉਪਭਾਸ਼ਾ ਵਿਚ ਉਚਾਰਨ
ਸੂਤਰ ਸ ਊ ਤ ਅ ਰ ਸ ਊ ਤ ਰ
ਨੀਂਦਰ ਨ ਈਂ ਦ ਅ ਰ ਨ ਈਂ ਦ ਰ
ਪ੍ਰੀਤ ਪ ਅ ਰ ਈ ਤ ਪ ਰ ਈ ਤ
ਸ੍ਵੈ ਸ ਅ ਵ ਐ ਸ ਵ ਐ
ਵਿਆਕਰਨਕ ਪੱਧਰ ਦਾ ਅੰਤਰ
1. ਵਿਆਕਰਨਕ ਪੱਧਰ ਉੱਤੇ ਪੰਜਾਬੀ ਦੀਆਂ ਪੂਰਬੀ ਅਤੇ ਪੱਛਮੀ ਉਪਭਾਸ਼ਾਵਾਂ ਵਿਚ ਪ੍ਰਮੁੱਖ ਅੰਤਰ ਇਹ ਹੈ ਕਿ ਪੂਰਬੀ ਉਪਭਾਸ਼ਾਵਾਂ ਨਾਲੋਂ ਪੱਛਮੀ ਉਪਭਾਸ਼ਾਵਾਂ ਵਿਚ ਸੰਯੋਗਾਤਮਿਕਤਾ ਦਾ ਲੱਛਣ ਵਧੇਰੇ ਹੈ। ਪੂਰਬੀ ਉਪਭਾਸ਼ਾਵਾਂ ਵਿਚੋਂ ਮਾਝੀ ਉਪਭਾਸ਼ਾ ਵਿਚ ਇਹ ਲੱਛਣ ਤਾਂ ਕੁਝ ਹੱਦ ਤੱਕ ਹੈ ਪਰ ਬਾਕੀ ਉਪਭਾਸ਼ਾਵਾਂ ਵਿਚ ਨਹੀਂ। ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਬੰਜ਼ੋਗਾਤਮਿਕਤਾ ਦਾ ਲੱਛਣ ਇਸ ਪੱਧਰ ਦਾ ਹੈ ਕਿ ਇਹਨਾਂ ਵਿਚਲਾ ਇਕ ਸ਼ਬਦ ਹੀ ਪੂਰੇ ਵਾਕ ਦੇ ਅਰਥਾਂ ਦਾ ਧਾਰਨੀ ਹੁੰਦਾ ਹੈ। ਮਿਸਾਲ ਵਜੋਂ ਇਕ ਪੱਛਮੀ ਉਪਭਾਸ਼ਾ ਦਾ ਸ਼ਬਦ 'ਮਰੇਗਨੀ' ਦਾ ਅਰਥ ਵਾਕ ਪੱਧਰ ਦਾ ਹੈ; ਉਹ ਹੈ "ਉਹ ਤੈਨੂੰ ਮਾਰਨਗੇ"।
2. ਸੰਯੋਗਾਤਮਿਕਤਾ ਦੇ ਲੱਛਣ ਕਾਰਨ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਦੇ ਕਿਰਿਆ ਰੂਪਾਂ ਵਿਚ ਪੜਨਾਂਵੀ ਪਿਛੇਤਰ ਸ਼ਾਮਿਲ ਹੁੰਦੇ ਹਨ ਜਦਕਿ ਇਸ ਭਾਸ਼ਾ ਦੀ ਪੂਰਬੀ ਉਪਭਾਸ਼ਾਵਾਂ ਵਿਚ ਇਸ ਲੱਛਣ ਦਾ ਲਗਭਗ ਅਭਾਵ ਹੀ ਹੈ। ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਪੜਨਾਵੀਂ ਵਿਸ਼ੇਸ਼ਤਾ ਦੀ ਵਰਤੋਂ ਇਕ ਮਿਸਾਲ ਹੇਠਾਂ ਦਿੱਤੀ ਗਈ ਹੈ। ਜਿਸ ਦਾ ਮੂਲ ਕਿਰਿਆ ਸ਼ਬਦ 'ਕੀਤਾ' ਹੈ।
ਪੜਨਾਂਵ ਯੁਕਤ ਰੂਪ ਪੜਨਾਂਵ ਅਰਥ
ਕੀਤੁਮ -ਮ ਮੈਂ ਕੀਤਾ
ਕੀਤੋਸੇ -ਸੇ ਅਸਾਂ ਕੀਤਾ
ਕੀਤੋਈ -ਈ ਤੂੰ ਕੀਤਾ
ਕੀਤੋਵੇ -ਵੇ ਤੁਸਾਂ ਕੀਤਾ
ਕੀਤੋਸ -ਸ ਉਸ ਨੇ ਕੀਤਾ
ਕੀਤੋਸੁ -ਸ ਉਹਨਾਂ ਕੀਤਾ
3. ਪੰਜਾਬੀ ਦੀਆਂ ਪੱਛਮੀ ਅਤੇ ਪੂਰਬੀ ਉਪਭਾਸ਼ਾਵਾਂ ਵਿਚ ਕਿਰਿਆ ਦੇ ਭਵਿੱਖਕਾਲੀ ਰੂਪਾਂ ਵਿਚ ਚੋਖਾ ਅੰਤਰ ਹੈ। ਪੂਰਬੀ ਉਪਭਾਸ਼ਾਵਾਂ ਵਿਚ ਕਿਰਿਆ ਦੇ ਭਵਿੱਖਕਾਲੀ ਰੂਪ (ਗ) ਨਾਲ ਬਣਦੇ ਹਨ ਜੋ ਪੁਰਖ, ਵਚਨ ਅਤੇ ਲਿੰਗ ਵਿਆਕਰਨਕ ਸ਼੍ਰੇਣੀਆਂ ਦੇ ਅਨੁਸਾਰੀ ਹੁੰਦੇ ਹਨ। ਇਸ ਤੋਂ ਉਲਟ ਪੱਛਮੀ ਉਪਭਾਸ਼ਾਵਾਂ ਵਿਚ ਕਿਰਿਆ ਦੇ ਅਜਿਹੇ ਰੂਪ (ਸ) ਧੁਨੀ ਨਾਲ
ਬਣਦੇ ਹਨ ਅਤੇ ਇਹਨਾਂ ਵਿਚ ਲਿੰਗ ਭੇਦ ਨਹੀਂ ਹੁੰਦਾ।
ਪੂਰਬੀ ਉਪਭਾਸ਼ਵਾਂ ਪੱਛਮੀ ਉਪਭਾਸ਼ਾਵਾਂ
ਜਾਵਾਂਗਾ/ਜਾਵਾਂਗੀ ਜਾਵਸ
ਜਾਵਾਂਗੇ/ਜਾਵਾਂਗੀਆਂ ਜਾਵਸੂੰ
ਜਾਵੇਂਗਾ/ਜਾਵੇਂਗੀ ਜਾਵਸੇਂ
ਜਾਉਗੇ/ਜਾਉਗੀਆਂ ਜਾਵਸੋ
ਜਾਏਗਾ/ਜਾਏਗੀ ਜਾਵਸੀ
ਜਾਣਗੇ/ਜਾਣਗੀਆਂ ਜਾਵਸਣ
4. ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਵਿਚ ਸਬੰਧਕ ਨੇ ਵੀ ਵਰਤੋਂ ਨਾ ਹੋਣ ਦੇ ਬਰਾਬਰ ਹੈ। ਇਸ ਲਈ ਪੂਰਬੀ ਉਪਭਾਸ਼ਾ ਦਾ ਵਾਕ ‘ਮੁੰਡੇ ਨੇ ਰੋਟੀ ਖਾਧੀ' ਦਾ ਪੱਛਮੀ ਉਪਭਾਸ਼ਾ ਵਿਚ ਰੂਪ ਹੋਵੇਗਾ 'ਮੁੰਡੇ ਰੋਟੀ ਖਾਧੀ'।
5. ਪੂਰਬੀ ਅਤੇ ਪੱਛਮੀ ਉਪਭਾਸ਼ਾ ਵਿਚ ਕਈ ਪੜਨਾਂਵੀ ਵਿਸ਼ੇਸ਼ਣ ਵੀ ਅੰਤਰ ਵਾਲੇ ਹਨ-
ਪੂਰਬੀ ਰੂਪ ਪੱਛਮੀ ਰੂਪ
ਉਹੋ ਊਹਾ
ਕੋਈ ਕਾਈ
ਸਭ ਸੱਭਾ
ਸ਼ਬਦਾਵਲੀ ਪੱਧਰ- ਪੰਜਾਬੀ ਦੀਆਂ ਪੂਰਬੀ ਅਤੇ ਪੱਛਮੀ ਉਪਭਾਸ਼ਾਵਾਂ ਵਿਚ ਸ਼ਬਦਾਵਲੀ ਦੀ ਭਿੰਨਤਾ ਵੀ ਮਿਲਦੀ ਹੈ। ਇਕ ਕੁਝ ਕੁ ਆਮ ਵਰਤੋਂ ਵਾਲੇ ਭਿੰਨ-ਭਿੰਨ ਸ਼ਬਦ ਵੇਖੇ ਜਾ ਸਕਦੇ ਹਨ।
ਪੂਰਬੀ ਪੱਛਮੀ
ਕੁੜੀ ਛੋਹਿਰ
ਮੁੰਡਾ ਛੋਹੁਰ
ਵਹੁਟੀ ਕੁੜੀ
ਪੰਡ ਗੱਡਾ
ਲੱਤ ਜੰਘ
ਉਪਰੋਕਤ ਵਿਚਾਰਾਂ ਦੇ ਆਧਾਰ ਉੱਤੇ ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਦੀਆਂ ਪੱਛਮੀ ਅਤੇ ਪੂਰਬੀ ਉਪਭਾਸ਼ਾਵਾਂ ਵਿਚ ਕਈ ਪ੍ਰਕਾਰ ਦੇ ਅੰਤਰ ਹਨ ਜੋ ਧੁਨੀ, ਵਿਆਕਰਨ ਅਤੇ ਸ਼ਬਦ ਪੱਧਰ ਉੱਤੇ ਪ੍ਰਗਟ ਹੁੰਦੇ ਹਨ।
ਪ੍ਰਸ਼ਨ- ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਸੁਰ ਦੀ ਵਰਤੋਂ ਪੱਧਰ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ- ਭਾਰਤੀ ਭਾਸ਼ਾਵਾਂ ਵਿਚ ਪੰਜਾਬੀ ਭਾਸ਼ਾ ਦੀ ਪ੍ਰਮੁੱਖ ਵਿਲੱਖਣਤਾ ਇਹ ਹੈ ਕਿ ਇਹ ਸੁਰਾਤਮਕ ਭਾਸ਼ਾ ਹੈ। ਹੋਰ ਕਿਸੇ ਵੀ ਭਾਰਤੀ ਭਾਸ਼ਾ ਵਿਚ ਸੁਰ ਦੀ ਵਰਤੋਂ ਨਹੀਂ ਮਿਲਦੀ।
ਪੰਜਾਬੀ ਭਾਸ਼ਾ ਵਿਚ ਤਿੰਨ ਸੁਰਾਂ ਦੀ ਵਰਤੋਂ ਹੁੰਦੀ ਹੈ- ਮਝਲੀ ਸੁਰ, ਉੱਚੀ ਸੁਰ ਅਤੇ
ਨੀਵੀਂ ਸੁਰ। ਮਝਲੀ ਸੁਰ ਤਾਂ ਹਰ ਭਾਸ਼ਾ ਵਿਚ ਹੁੰਦੀ ਹੀ ਹੈ ਕਿਉਂਕਿ ਇਸ ਦਾ ਸਬੰਧ ਸੁਰ ਤੰਦਾਂ ਦੀ ਸਧਾਰਨ ਕੰਬਣ ਜਾਂ ਤਾਨ ਨਾਲ ਹੈ। ਅਸਲ ਵਿਚ ਉੱਚੀ ਸੁਰ ਅਤੇ ਨੀਵੀਂ ਸੁਰ ਦੀ ਹੋਂਦ ਪੰਜਾਬੀ ਭਾਸ਼ਾ ਦੀ ਵਿਲੱਖਣ ਵਿਸ਼ੇਸ਼ਤਾ ਹੈ।
ਉੱਚੀ ਸੁਰ ਅਤੇ ਨੀਵੀਂ ਸੁਰ ਦੀ ਵਰਤੋਂ ਦੇ ਸੰਬੰਧ ਵਿਚ ਪੰਜਾਬੀ ਦੀਆਂ ਵੱਖ-ਵੱਖ ਉਪਭਾਸ਼ਾ ਦਾ ਵੱਖ-ਵੱਖ ਵਰਤਾਰਾ ਹੈ। ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਅਜਿਹੀਆਂ ਹਨ ਜਿਹਨਾਂ ਵਿਚ ਨਾ ਤਾਂ ਨੀਵੀਂ ਦਾ ਉਚਾਰਨ ਮਿਲਦਾ ਹੈ ਅਤੇ ਨਾ ਹੀ ਉੱਚੀ ਸੁਰ ਦਾ। ਇਸ ਪ੍ਰਕਾਰ ਦੀਆਂ ਉਪਭਾਸ਼ਾਵਾਂ ਪੱਛਮੀ ਪੰਜਾਬ ਅਰਤਾਤ ਪਾਕਿਸਤਾਨੀ ਪੰਜਾਬ ਵਿਚ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿਚੋਂ ਮੁਲਤਾਨੀ ਅਤੇ ਪੋਠੋਹਾਰੀ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ ਜਿਹਨਾਂ ਵਿਚ ਨੀਵੀਂ ਦਾ ਉਚਾਰਨ ਤਾਂ ਬਿਲਕੁਲ ਹੀ ਨਹੀਂ ਕੀਤਾ ਜਾਂਦਾ। ਉਂਜ ਉੱਚੀ ਦਾ ਉਚਾਰਨ ਵੀ ਨਾ ਹੋਣ ਦੇ ਹੀ ਬਰਾਬਰ ਹੈ, ਸਿਵਾਇ ਇਸ ਦੇ ਕਿ ਕੁਝ ਕੁ ਗਿਣਤੀ ਦੇਹੀ ਸ਼ਬਦ ਉੱਚੀ ਸੁਰ ਵਾਲੇ ਵਰਤੇ ਜਾਂਦੇ ਹਨ।
ਸੁਰ ਦੀ ਵਰਤੋਂ ਦੇ ਸੰਬੰਧ ਵਿਚ ਦੂਜੀ ਪ੍ਰਕਾਰ ਦੀਆਂ ਪੰਜਾਬੀ ਉਪਭਾਸ਼ਾਵਾਂ ਉਹ ਹਨ ਜਿਹਨਾਂ ਵਿਚ ਉੱਚੀ ਸੁਰ ਅਤੇ ਨੀਵੀਂ ਸੁਰ ਦੋਹਾਂ ਦਾ ਉਚਾਰਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੀਆਂ ਪੰਜਾਬੀ ਉਪਭਾਸ਼ਾਵਾਂ ਹਨ ਮਾਝੀ ਅਤੇ ਦੁਆਬੀ । ਮਾਝੀ ਦੇ ਤਾਂ ਸਾਰੇ ਇਲਾਕੇ ਵਿਚ ਵੀ ਦੋਵੇਂ ਸੁਰਾਂ ਵਰਤੀਆਂ ਜਾਂਦੀਆਂ ਹਨ ਪਰ ਦੁਆਬੀ ਦੀ ਪੁਆਧੀ ਨਾਲ ਲੱਗਦੀ ਨੁਕਰ ਵਿਚ ਉੱਚੀ ਸੁਰ ਦੀ ਵਰਤੋਂ ਕੁਝ ਘੱਟ ਹੈ।
ਪੰਜਾਬੀ ਦੀਆਂ ਸਾਰੀਆਂ ਸੁਰ ਸਾਹਿਤ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਦੀ ਵਰਤੋਂ ਤਾਂ ਮਿਲਦੀ ਹੀ ਹੈ ਪਰ ਉੱਚੀ ਸੁਰ ਦੀ ਵਰਤੋਂ ਵਿਚ ਅੰਤਰ ਮਿਲਦਾ। ਮਲਵਈ ਅਤੇ ਪੁਆਧੀ ਅਜਿਹੀਆਂ ਉਪਭਾਸ਼ਾਵਾਂ ਹਨ ਜਿਹਨਾਂ ਵਿਚ ਨੀਵੀਂ ਸੁਰ ਦੀ ਵਰਤੋਂ ਤਾਂ ਮਾਝੀ ਵਾਂਗ ਹੀ ਹੈ ਪਰ ਉੱਚੀ ਸੁਰ ਦੀ ਵਰਤੋਂ ਘੱਟ ਹੈ। ਇਹਨਾਂ ਦੋਹਾਂ ਉਪਭਾਸ਼ਾਵਾਂ ਵਿਚ (ਹ) ਦਾ ਵਿਅੰਜਨੀ ਉਚਾਰਨ ਮਿਲਦਾ ਹੈ ਅਤੇ ਇਹ ਧੁਨੀ ਸੁਰ ਵਿਚ ਤਬਦੀਲ ਨਹੀਂ ਹੁੰਦੀ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸੁਰ ਦੀ ਵਰਤੋਂ ਪੱਧਰ ਅਨੁਸਾਰ ਪੰਜਾਬੀ ਦੀਆਂ ਉਪਭਾਸ਼ਾਵਾਂ ਤਿੰਨ ਪ੍ਰਕਾਰ ਦੀਆਂ ਹਨ। (1) ਸੁਰਾਂ ਦੀ ਵਰਤੋਂ ਵਾਲੀਆਂ (2) ਸੁਰਾਂ ਦੀ ਨਾ ਵਰਤੋਂ ਵਾਲੀਆਂ ਅਤੇ (3) ਉੱਚੀ ਸੁਰ ਦੀ ਵਰਤੋਂ ਨਾ ਕਰਨ ਵਾਲੀਆਂ।
ਪ੍ਰਸ਼ਨ- ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉੱਤੇ ਚਾਨਣਾ ਪਾਓ।
ਉੱਤਰ- ਗੁਰਮੁਖੀ ਲਿਪੀ ਬਾਰੇ ਕਈ ਗਲਤਫਹਿਮੀਆਂ ਪ੍ਰਚਲਤ ਹਨ। ਕਈ ਲੋਕ ਇਸ ਨੂੰ ਦੇਵਨਾਗਰੀ ਦਾ ਵਿਗੜਿਆ ਰੂਪ ਆਖਦੇ ਹਨ। ਕਈਆਂ ਦਾ ਕਹਿਣਾ ਹੈ ਕਿ ਇਸ ਲਿਪੀ ਨੂੰ ਗੁਰੂ ਸਾਹਿਬਾਨ ਨੇ ਬਣਾਇਆ। ਅਜਿਹੇ ਵਿਚਾਰ ਮੂਲ ਰੂਪ ਵਿਚ ਇਹ ਸਿੱਧ ਕਰਨ ਲਈ ਪੇਸ਼ ਕੀਤੇ ਜਾਂਦੇ ਹਨ ਕਿ ਗੁਰਮੁਖੀ ਤਾਂ ਅਜੇ ਕੱਲ੍ਹ ਦੀ ਲਿਪੀ ਹੈ। ਅਰਥਾਤ ਇਹ ਪ੍ਰਾਚੀਨ ਲਿਪੀ ਨਹੀਂ ਹੈ। ਪਰ ਜੇ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਕਈ ਪੱਖ ਅਜਿਹੇ ਸਾਹਮਣੇ ਆਉਂਦੇ ਹਨ ਜੋ ਇਹ ਸਿੱਧ ਕਰਦੇ ਹਨ ਕਿ ਗੁਰਮੁਖੀ ਇਕ ਪ੍ਰਾਚੀਨ ਲਿਪੀ ਹੈ।
ਗੁਰਮੁਖੀ ਲਿਪੀ ਨੂੰ ਦੇਵ ਨਾਗਰੀ ਦਾ ਵਿਗੜਿਆ ਰੂਪ ਇਸ ਆਧਾਰ ਉੱਤੇ ਕਿਹਾ ਜਾਂਦਾ ਹੈ ਕਿ ਇਹਨਾਂ ਦੋਹਾਂ ਲਿਪੀਆਂ ਵਿਚ ਕਈ ਅੱਖਰਾਂ ਦੀ ਬਣਤਰ ਇਕੋ-ਜਿਹੀ ਹੈ ਜਿਵੇਂ- ਗ, ਟ, ਠ ਆਦਿ ਅਤੇ ਕਈ ਅੱਖਰਾਂ ਦੀ ਬਣਤਰ ਆਪਸ ਵਿਚ ਬਹੁਤ ਮਿਲਦੀ ਜੁਲਦੀ ਹੈ। ਜਿਵੇਂ- ਚ: च, ਜ: ज, ਕ: क ਆਦਿ। ਇਹਨਾਂ ਵਿਚ ਅੱਖਰਾਂ ਦੀ ਸਾਂਝ ਇਸ ਕਰਕੇ ਹੈ ਕਿਉਂਕਿ ਇਹ ਦੋਵੇਂ ਬ੍ਰਹਮੀ ਲਿਪੀ ਵਿਚੋਂ ਵਿਕਸਤ ਹੋਈਆਂ ਹਨ। ਅਰਥਾਤ ਦੋਹਾਂ ਦੀ ਜਨਨੀ ਇਕੋ ਲਿਪੀ ਹੀ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਦੇਵ ਨਾਗਰੀ ਦੇ ਅੱਖਰ ਪਹਿਲਾਂ ਬਣੇ ਅਤੇ ਗੁਰਮੁਖੀ ਦੇ ਪਿੱਛੋਂ। ਸਗੋਂ ਸੰਭਵ ਹੈ ਕਿ ਗੁਰਮੁਖੀ ਦੇ ਅੱਖਰ ਪਹਿਲਾਂ ਬਣੇ ਹੋਣ ਅਤੇ ਦੇਵ ਨਾਗਰੀ ਦੇ ਪਿੱਛੋਂ ।
ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਦੀ ਇਕ ਗਵਾਹੀ ਇਕ ਹਥ-ਲਿਖਤ ਤੋਂ ਮਿਲਦੀ ਹੈ ਜਿਸ ਦਾ ਸਿਰਲੇਖ ਹੈ 'ਏਕਾਦਸੀ ਮਹਾਤਮ'। ਇਹ ਹੱਥ-ਲਿਖਤ ਕਿਸ ਨੇ ਲਿਖੀ ਅਤੇ ਕਦੋਂ ਲਿਖੀ? ਇਸ ਪ੍ਰਕਾਰ ਦੀ ਜਾਣਕਾਰੀ ਇਸ ਲਿਖਤ ਵਿਚ ਨਹੀਂ ਮਿਲਦੀ। ਪੁਰਾਤਣ ਵਿਗਿਆਨੀਆਂ ਦੇ ਇਸ ਹੱਥ-ਲਿਖਤ ਦੇ ਕਾਗਜ਼ ਦੀ ਬਣਤਰ ਸਿਆਹੀ ਦਾ ਦਸ਼ਾ ਆਦਿ ਪੱਖਾਂ ਨੂੰ ਆਧਾਰ ਬਣਾਕੇ ਦੱਸਿਆ ਹੈ ਕਿ ਹੱਥ-ਲਿਖਤ 13ਵੀਂ-14ਵੀਂ ਸਦੀ ਦੀ ਹੋਵੇਗੀ। ਇਸ ਹੱਥ ਲਿਖਤ ਵਿਚ ਗੁਰਮੁਖੀ ਲਿਪੀ ਦੇ ਅਰਥਾਂ ਦੀ ਵਰਤੋਂ ਕੀਤੀ ਗਈ ਹੈ। ਇਥੋਂ ਸਪੱਸ਼ਟ ਹੈ ਗੁਰਮੁਖੀ ਲਿਪੀ 13ਵੀਂ-14ਵੀਂ ਸਦੀ ਵਿੱਚ ਪ੍ਰਚਲਿਤ ਸੀ।
ਗੁਰੂ ਨਾਨਕ ਦੇਵ ਜੀ ਦੀ ਇਕ ਬਾਣੀ "ਪੱਟੀ" ਹੈ ਜਿਸ ਵਿਚ ਗੁਰਮੁਖੀ ਲਿਪੀ ਦੇ ਅੱਖਰਾਂ ਨੂੰ ਆਧਾਰ ਬਣਾਇਆ ਗਿਆ ਹੈ। ਗੁਰੂ ਸਾਹਿਬ ਦੁਆਰਾ ਇਹਨਾਂ ਨੂੰ ਵਰਤੇ ਜਾਣ ਤੋਂ ਸੰਕੇਤ ਮਿਲਦਾ ਹੈ ਉਸ ਸਮੇਂ ਦੇ ਗੁਰੂ ਦੇ ਸਿੱਖ ਗੁਰਮੁਖੀ ਲਿਪੀ ਦੇ ਅੱਖਰਾਂ ਤੋਂ ਜਾਣੂ ਸਨ। ਅਰਥਾਤ ਗੁਰੂ ਸਾਹਿਬ ਦੇ ਸਮੇਂ ਗੁਰਮੁਖੀ ਲਿਪੀ ਵਰਤੀ ਜਾਂਦੀ ਸੀ ।
ਗੁਰਮੁਖੀ ਲਿਪੀ ਦੇ ਸੱਤ ਅੱਖਰ (ੲ, ਕ, ਗ, ਟ, ਠ, ਬ, ਬ) ਅਜਿਹੇ ਹਨ ਜੋ ਸਿੰਧੂ ਘਾਟੀ ਦੇ ਸਮੇਂ ਦੇ ਅੱਖਰਾਂ ਨਾਲ ਮੇਲ ਖਾਂਦੇ ਹਨ। ਇਸ ਤਰ੍ਹਾਂ ਗੁਰਮੁਖੀ ਲਿਪੀ ਦੇ ਇਹਨਾਂ ਅੱਖਰਾਂ ਦਾ ਇਤਿਹਾਸ ਤਿੰਨ-ਚਾਰ ਹਜ਼ਾਰ ਸਾਲ ਪ੍ਰਾਚੀਨ ਹੈ।
ਹਰਿਦੁਆਰ ਅਤੇ ਪਿਹੋਵਾ ਅਜਿਹੇ ਸਥਾਨ ਹਨ ਜਿੱਥੇ ਦੂਰ-ਦੂਰ ਦੇ ਲੋਕ ਸਵਰਗਵਾਸ ਹੋਏ ਆਪਣੇ ਰਿਸ਼ਤੇਦਾਰਾਂ ਦੇ ਫੁੱਲ ਤਾਰਨ ਜਾਂਦੇ ਸਨ ਅਤੇ ਹੁਣ ਵੀ ਕਈ ਜਾਂਦੇ ਹਨ। ਫੁੱਲ ਤਾਰਨ ਦੀ ਰਸਮ ਉਥੋਂ ਦੇ ਪੰਡਿਆਂ ਅਰਥਾਤ ਪੁਰੋਹਿਤਾਂ ਕੋਲੋਂ ਕਰਵਾਈ ਜਾਂਦੀ ਹੈ। ਪੁਰੋਹਿਤ ਹਰ ਵਿਅਕਤੀ ਕੋਲੋਂ ਉਸ ਦੇ ਘਰ ਦੇ ਮਰਦਾਂ ਦੇ ਨਾਂ ਆਪਣੀ ਵਹੀ ਵਿਚ ਲਿਖ ਕੇ ਹੇਠਾਂ ਉਸ ਦੇ ਦਸਤਖਤ ਕਰਵਾਉਂਦੇ ਹਨ। ਵੇਖਣ ਵਿਚ ਆਇਆ ਹੈ ਕਿ ਹਰਿਦੁਆਰ ਅਤੇ ਪਿਹੋਵਾ ਦੇ ਪੰਡਿਆਂ ਦੀ ਉਹਨਾਂ ਵਹੀਆਂ ਵਿਚ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਵੀ ਪਹਿਲਾਂ ਦੀਆਂ ਹਨ, ਗੁਰਮੁਖੀ ਅੱਖਰਾਂ ਦੀ ਲਿਖਤ ਮਿਲਦੀ ਹੈ ਅਤੇ ਲੋਕਾਂ ਦੇ ਕਈ ਦਸਤਖਤ ਵੀ ਗੁਰਮੁਖੀ ਅੱਖਰਾਂ ਵਾਲੇ ਹਨ। ਸਪੱਸ਼ਟ ਹੈ ਗੁਰਮੁਖੀ ਲਿਪੀ ਚੋਖੀ ਪ੍ਰਾਚੀਨ ਲਿਪੀ ਹੈ।
ਜਿਲਾ ਲੁਧਿਆਣਾ ਦੇ ਇਕ ਪਿੰਡ ਦੇ ਮਕਬਰੇ ਵਿਚੋਂ ਪੰਦਰਵੀਂ ਸਦੀ ਦੇ ਉਕਰੇ ਹੋਏ ਅੱਖਰ ਮਿਲੇ ਹਨ ਜੋ ਗੁਰਮੁਖੀ ਅੱਖਰਾਂ ਵਰਗੇ ਹਨ। ਇਹ ਵੀ ਗੁਰਮੁਖੀ ਦੀ ਪ੍ਰਾਚੀਨਤਾ ਦੇ ਹੱਕ ਵਿਚ ਜਾਂਦਾ ਨੁਕਤਾ ਹੈ।
ਉਪਰੋਕਤ ਵਿਚਾਰਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਇਕ ਪ੍ਰਾਚੀਨ ਲਿਪੀ ਹੈ ਜਿਸ ਦਾ ਸਬੰਧ ਬ੍ਰਾਮੀ ਲਿਪੀ ਨਾਲ ਹੈ।
ਪ੍ਰਸ਼ਨ- ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ।
ਉੱਤਰ- ਸਾਡੇ ਦੇਸ਼ ਵਿਚ ਕਈ ਭਾਸ਼ਾਵਾਂ ਦਾ ਵਰਤਾਰਾ ਹੈ ਅਤੇ ਹਰ ਭਾਸ਼ਾ ਇਕ ਵੱਖਰੀ ਲਿਪੀ ਵਿਚ ਲਿਖੀ ਜਾਂਦੀ ਹੈ। ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਨੂੰ ਸਵਿਕਾਰ ਕੀਤਾ ਗਿਆ ਹੈ। ਹਰ ਲਿਪੀ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਵੇਂ ਗੁਰਮੁਖੀ ਲਿਪੀ ਵੀ ਕੁਝ ਵੱਖਰੀ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਦੀ ਧਾਰਨੀ ਹੈ, ਜਿਹਨਾਂ ਨੂੰ ਇਥੇ ਵਿਚਾਰਨਾ ਬਣਦਾ ਹੈ।
1. ਗੁਰਮੁਖੀ ਲਿਪੀ ਅੱਖਰ ਲਿਪੀ (Syllabic Script) ਹੈ। ਇਸ ਦੇ ਅੱਖਰ ਆਮ ਕਰਕੇ ਇਕ ਉਚਾਰਖੰਡ ਨੂੰ ਸਾਕਾਰ ਕਰਦੇ ਹਨ ਜਿਵੇਂ ਸ਼ਬਦ 'ਕਰਾ' ਵਿਚ ਅੱਖਰ 'ਕ' ਹੈ। ਇਹ ਗੱਲ ਵੱਖਰੀ ਹੈ ਕਿ ਕਿਤੇ ਇਹ ਅੱਖਰ ਧੁਨੀ ਪੱਧਰ ਜਾਂ ਸ਼ਬਦ ਪੱਧਰ ਦਾ ਕਾਰਜ ਵੀ ਕਰਦੇ ਹਨ।
2. ਗੁਰਮੁਖੀ ਦੇ ਅੱਖਰਾਂ ਦੀ ਬਣਤਰ ਬੜੀ ਸਰਲ ਹੈ ਅਰਥਾਤ ਇਹਨਾਂ ਵਿਚ ਕੋਈ
ਵਿੰਗ ਵਲੇਵਾਂ ਨਹੀਂ ਹੈ। ਇਸ ਕਰਕੇ ਇਹ ਲਿਪੀ ਤੇਜ਼ੀ ਨਾਲ ਲਿਖੀ ਜਾ ਸਕਦੀ ਹੈ ਅਤੇ ਲਿਖਤ ਵੀ ਸੁੰਦਰ ਹੁੰਦੀ ਹੈ।
3. ਗੁਰਮੁਖੀ ਦਾ ਹਰ ਅੱਖਰ ਨਿਸ਼ਚਤ ਧੁਨੀ/ਧੁਨੀਆਂ ਦਾ ਸੂਚਕ ਹੁੰਦਾ ਹੈ। ਰੋਮਨ ਦੇ ਤਾਂ ਕਈ ਅੱਖਰ ਅਜਿਹੇ ਹਨ ਜੋ ਦੋ-ਦੋ ਧੁਨੀਆਂ ਲਈ ਵਰਤੇ ਜਾਂਦੇ ਹਨ ਜਿਵੇਂ 'C, G. S ਆਦਿ। ਪਰ ਗੁਰਮੁਖੀ ਦਾ ਇਕ ਅੱਖਰ ਹਮੇਸ਼ਾ ਇਕ ਧੁਨੀ ਲਈ ਵਰਤਿਆ ਜਾਂਦਾ ਹੈ ।
4. ਗੁਰਮੁਖੀ ਲਿਪੀ ਵਿਚ ਨਾਸਿਕਤਾ ਅਤੇ ਬਲ ਅਖੰਡੀ ਧੁਨੀਆਂ ਲਈ ਵੀ ਅੱਖਰ ਹਨ। ਨਾਸਿਕਤਾ ਲਈ ਬਿੰਦੀ ਅਤੇ ਟਿੱਪੀ, ਅਤੇ ਬਲ ਜਾਂ ਦਬਾਅ ਲਏ ਅੱਧਕ ।
5. ਗੁਰਮੁਖੀ ਲਿਪੀ ਦੇ ਹਰ ਅੱਖਰ ਦੀ ਬਣਤਰ ਬੜੀ ਨਿਵੇਕਲੀ ਹੈ। ਇਸ ਨੁਕਤੇ ਦੇ ਸਪਸ਼ਟੀਕਰਨ ਲਈ ਦੇਵ ਨਾਗਰੀ ਦੇ ਅੱਖਰ 'ਰ' (र) ਅਤੇ ਵ (व) ਲਏ ਜਾ ਸਕਦੇ ਹਨ ਜੋ ਇਕੱਠੇ ਲਿਖੇ ਜਾਣ ਤਾਂ ਖ (ख) ਦਾ ਰੂਪ ਧਾਰ ਲੈਂਦੇ ਹਨ।
6. ਗੁਰਮੁਖੀ ਲਿਪੀ ਇਕ ਵਿਕਾਸਸ਼ੀਲ ਲਿਪੀ ਹੈ। ਇਹ ਇਸ ਦੀ ਵਿਕਾਸਸ਼ੀਲਤਾ ਦੀ ਗਵਾਹੀ ਭਰਨ ਵਾਲਾ ਪੱਖ ਹੈ ਕਿ ਇਸ ਦੇ ਖਾਕੇ ਵਿਚ ਅੰਤਲੀ ਕਤਾਰ ਵਿਚ ਫਾਰਸੀ ਭਾਸ਼ਾ ਦੀਆਂ ਧੁਨੀਆਂ ਲਈ ਘੜੇ ਗਏ ਅੱਖਰਾਂ ਨੂੰ ਰੱਖਿਆ ਗਿਆ ਹੈ ਉਹ ਹਨ- ਖ਼, ਗ਼, ਜ਼, ढ़।
7. ਗੁਰਮੁਖੀ ਲਿਪੀ ਇਕ ਵਿਗਿਆਨਕ ਲਿਪੀ ਹੈ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਦੇ ਖਾਕੇ ਵਿਚ ਅੱਖਰਾਂ ਨੂੰ ਬੜੇ ਵਿਗਿਆਨਕ ਢੰਗ ਅਨੁਸਾਰ ਰੱਖਿਆ ਹੈ। ਇਸ ਲਿਪੀ ਵਿਗਿਆਨਕਤਾ ਦੇ ਪੱਖ ਹੇਠਾਂ ਦਿੱਤੇ ਗਏ ਹਨ-
(ੳ) ਇਸ ਲਿਪੀ ਵਿਚ ਧੁਨੀਆਂ ਵੰਡ ਅਨੁਸਾਰ ਅੱਖਰ ਰੱਖੇ ਗਏ ਹਨ- ਪਹਿਲਾ ਸਵਰ ਧੁਨੀਆਂ ਦੇ ਅੱਖਰ ਤੇ ਪਿੱਛੋਂ ਵਿਅੰਜਨ ਧੁਨੀਆਂ ਦੇ ਅੱਖਰ ।
(ਅ) ਵਿਅੰਜਨ ਧੁਨੀਆਂ ਦੇ ਅੱਖਰਾਂ ਨੂੰ ਉਚਾਰਣ ਸਥਾਨ ਦੇ ਆਧਾਰ ਉੱਤੇ ਰੱਖਿਆ ਗਿਆ ਹੈ। ਲਿਪੀ ਦੀ ਹਰ ਕਤਾਰ ਵਿਚ ਇਕੋ ਹੀ ਉਚਾਰਣ ਸਥਾਨ ਦੀਆਂ ਧੁਨੀਆਂ ਦੇ ਅੱਖਰ ਰੱਖੇ ਗਏ ਹਨ। ਮਿਸਾਲ ਵਜੋਂ ਕ-ਵਰਗ ਦੇ ਸਾਰੇ ਅੱਖਰ ਕੋਮਲ ਤਾਲਵੀ ਧੁਨੀਆਂ ਦੇ ਹਨ ਅਤੇ ਚ-ਵਰਗ ਦੇ ਅੱਖਰ ਸਖਤ ਤਾਲਵੀ ਧੁਨੀਆਂ ਦੇ ਆਦਿ।
(ੲ) ਹਰ ਕਤਾਰ ਦੇ ਅੱਖਰਾਂ ਦੀ ਤਰਤੀਬ ਉਚਾਰਨ ਢੰਗ ਅਨੁਸਾਰ ਵੀ ਹੈ। ਹਰ ਕਤਾਰ ਦੇ ਪਹਿਲੇ ਦੋ ਅੱਖਰ ਨਾਦ ਰਹਿਤ ਧੁਨੀਆਂ ਦੇ ਹਨ ਅਤੇ ਮਗਰਲੇ ਤਿੰਨ ਨਾਦੀ ਧੁਨੀਆਂ ਦੇ। ਮਿਸਾਲ ਵਜੋਂ ਕ, ਖ, ਚ, ਛ, ਟ, ਠ, ਤ, ਥ, ਪ, ਫ, ਨਾਦ ਰਹਿਤ ਧੁਨੀਆਂ ਦੇ ਅੱਖਰ ਹਨ ਅਤੇ ਗ, ਘ, ਙ, ਜ, ਝ. ਵ, ਡ, ਢ, ਣ ਆਦਿ ਨਾਦੀ ਧੁਨੀਆਂ ਦੇ।
(ਸ) ਗੁਰਮੁਖੀ ਅੱਖਰਾਂ ਦੀ ਤਰਤੀਬ ਪ੍ਰਾਣਤਾ ਅਨੁਸਾਰ ਵੀ ਰੱਖੀ ਗਈ ਹੈ। ਹਰ ਕਤਾਰ ਦਾ ਪਹਿਲਾ ਤੀਜਾ ਅਤੇ ਪੰਜਵਾਂ ਅੱਖਰ ਅਲਪ ਪ੍ਰਾਣ ਧੁਨੀ ਦਾ ਹੈ ਅਤੇ ਬਾਕੀ ਦੇ ਦੋ ਮਹਾਂਪ੍ਰਾਣ ਧੁਨੀਆਂ ਚੋਂ)
(ਹ) ਗੁਰਮੁਖੀ ਲਿਪੀ ਦੇ ਅਰਥਾਂ ਦੀ ਵੰਡ ਨਾਸਿਕਤਾ ਅਤੇ ਮੌਖਿਕਤਾ ਅਨੁਸਾਰ ਵੀ ਕੀਤੀ ਗਈ ਹੈ। ਮਿਸਾਲ ਹਰ ਕਤਾਰ ਦਾ ਪੰਜਵਾਂ ਅੱਖਰ ਨਾਸਕੀ ਵਿਅੰਜਨ ਲਈ ਹੈ ਅਤੇ ਪਹਿਲੇ ਚਾਰ ਮੌਖਿਕ ਵਿਅੰਜਨਾਂ ਲਈ।
(ਕ) ਗੁਰਮੁਖੀ ਜਿੱਥੇ ਉਚਾਰਨ ਸਥਾਨ ਅਨੁਸਾਰ ਤਰਤੀਬੇ ਗਏ ਉਸੇ ਇਹ ਤਰਤੀਬ ਵੀ ਵੱਡੀ ਵਿਗਿਆਨਕ ਹੈ- ਪਿਛੋਂ ਤੋਂ ਅੱਗੇ ਵਾਲੇ ਸਥਾਨ ਵੱਲ । ਮਿਸਾਲ ਵਜੋਂ ਸਵਰਾਂ ਲਈ ਤਰਤੀਬ ਹੈ ੳ, ਅ, ੲ; 'ੳ' ਅਤੇ 'ੲ' ਅਗਲੀਆਂ ਨੂੰ। ਇਸ ਕ-ਵਰਗ, ਚ-ਵਰਗ, ਟ- ਵਰਗ ਆਦਿ ਦੇ ਅੱਖਰ ਵੀ ਪਿਛਲੇ ਉਚਾਰਨ ਸਥਾਨ (ਕੋਮਲ ਤੋਂ ਲੈ) ਅਗਲੇ ਉਚਾਰਨ ਸਥਾਨ (ਬੁਲ੍ਹਾਂ) ਤੱਕ ਤਰਤੀਬੇ ਗਏ ਹਨ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਵਿਸ਼ੇਸ਼ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਦੀ ਮਾਲਕ ਹੈ ਜੋ ਇਸ ਨੂੰ ਹੋਰ ਲਿਪੀਆਂ ਨਾਲੋਂ ਵਖਰਿਆਉਂਦੀਆਂ ਹਨ।
ਪ੍ਰਸ਼ਨ- ਗੁਰਮੁਖੀ ਲਿਪੀ ਦੀਆਂ ਲਗਾਂ-ਮਾਤਰਾਵਾਂ ਦੀ ਵਰਤੋਂ ਬਾਰੇ ਜਾਣਕਾਰੀ ਦਿਓ।
ਉੱਤਰ- ਹਰ ਭਾਸ਼ਾ ਵਿਚ ਧੁਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ- ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਅਤੇ ਹਰ ਲਿਪੀ ਵਿਚ ਇਹਨਾਂ ਧੁਨੀਆਂ ਲਈ ਅੱਖਰ ਹੁੰਦੇ ਹਨ। ਗੁਰਮੁਖੀ ਲਿਪੀ ਵਿਚ ਸਵਰ ਧੁਨੀਆਂ ਨੂੰ ਅੰਕਤ ਕਰਨ ਲਈ ਲਗਾਂ-ਮਾਤਰਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲਗਾਂ-ਮਾਤਰਾਵਾਂ ਨੂੰ ਲਗ-ਅੱਖਰ ਜਾਂ ਲਗ-ਲਿਪਾਂਕ ਵੀ ਆਖਿਆ ਜਾਂਦਾ ਹੈ।
ਗੁਰਮੁਖੀ ਲਿਪੀ ਵਿਚ ਨੌਂ ਲਗ-ਅੱਖਰ ਹਨ। ਉਹ ਹਨ-
(1) ਕੰਨਾ (2) ਸਿਹਾਰੀ (3) ਬਿਹਾਰੀ (4) ਔਕੜ (5) ਦੁਲੈਂਕੜ (6) ਲਾਵਾਂ (7) ਦੁਲਾਵਾਂ (8) ਹੋੜਾ (9) ਕਨੌੜਾ।
ਗੁਰਮੁਖੀ ਦੇ ਲਗ-ਅੱਖਰਾਂ ਦੀ ਵਰਤੋਂ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਹਿਲਾ ਤਰੀਕਾ ਹੈ ਸਵਰ-ਵਾਹਕ (ਓ, ਅ, ੲ) ਨਾਲ ਇਹਨਾਂ ਦੀ ਵਰਤੋਂ ਅਤੇ ਦੂਜਾ ਹੈ ਵਿਅੰਜਨ ਧੁਨੀਆਂ ਦੇ ਅੱਖਰਾਂ ਨਾਲ ਇਹਨਾਂ ਦੀ ਵਰਤੋਂ।
ੳ ਸਵਰ- ਵਾਹਕ 'ੳ, ਅ, ੲ' ਨਾਲ ਵਿਸ਼ੇਸ਼ ਪ੍ਰਕਾਰ ਦੇ ਤਿੰਨ-ਤਿੰਨ ਲਗ-ਅੱਖਰ ਲਗਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ-
'ੳ' ਨਾਲ ਔਂਕੜ (ਉ) + ਦੁਲੈਂਕੜ (ਊ) + ਹੋੜਾ (ਓ)
'ਅ' ਨਾਲ ਕੰਨਾ (ਆ) + ਦੁਲਾਵਾਂ (ਐ) + ਕਨੌੜਾ (ਔ)
'ੲ’ ਨਾਲ ਸਿਹਾਰੀ (ਇ) + ਬਿਹਾਰੀ (ਈ) + ਲਾਵਾਂ (ਏ)
ਜਿਥੋਂ ਤੱਕ ਵਿਅੰਜਨ ਧੁਨੀਆਂ ਅੱਖਰਾਂ ਦੇ ਸਬੰਧ ਹੈ ਉਹਨਾਂ ਵਿਚੋਂ ਹਰ ਅੱਖਰ ਨਾਲ ਸਾਰੇ ਦੇ ਸਾਰੇ ਲੱਗ ਅੱਖਰ ਵਰਤੇ ਜਾ ਸਕਦੇ ਹਨ। ਮਿਸਾਲ ਵਜੋਂ ਇਕ ਵਿਅੰਜਨ ਦੇ ਅੱਖਰ 'ਕ' ਨਾਲ ਇਹਨਾਂ ਦੀ ਵਰਤੋਂ ਇਸ ਪ੍ਰਕਾਰ ਹੋਵੇਗੀ-
ਕਾ, ਕਿ, ਕੀ, ਕੁ, ਕੂ, ਕੇ, ਕੈ, ਕੋ, ਕੌ।
ਬੋਲਚਾਲ ਵਿਚ ਜਿਹੜੀ ਸਵਰ ਧੁਨੀ ਸ਼ਬਦ ਜਾਂ ਉਚਾਰਖੰਡ ਦੇ ਆਰੰਭ ਵਿਚ ਹੋਵੇ ਉਸ ਲਈ ਓ, ਅ, ੲ ਦੀ ਲਗ-ਅੱਖਰ ਨਾਲ ਵਰਤੋਂ ਕੀਤੀ ਜਾਂਦੀ ਹੈ; ਜਿਵੇਂ- ਆਕੜ, ਪਰਉਪਕਾਰ, ਜਾਓ ਆਦਿ।
ਇਸ ਤੋਂ ਉਲਟ ਜਿਹੜੀ ਧੁਨੀ ਸ਼ਬਦ ਜਾਂ ਉਚਾਰਖੰਡ ਦੇ ਅੰਤ ਵਿਚ ਹੋਵੇ ਉਸ ਲਈ ਵਿਅੰਜਨ ਧੁਨੀ ਦੇ ਲਿਖਾਂਕ ਨਾਲ ਲਗ-ਅੱਖਰ ਲਗਾਇਆ ਜਾਂਦਾ ਹੈ ਜਿਵੇਂ- ਸਾਰੀ, ਕਿਰਪਾ, ਕਾਰ ਆਦਿ।
ਲਗ-ਅੱਖਰਾਂ ਦੀ ਵਰਤੋਂ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ 'ਓ' ਅਤੇ 'ੲ' ਅਜਿਹੇ ਅੱਖਰ ਹਨ ਜੋ ਕਿਸੇ ਲਗ-ਅੱਖਰ ਤੋਂ ਬਿਨਾਂ ਕਿਸੇ ਧੁਨੀ ਨੂੰ ਸਾਕਾਰ ਨਹੀਂ ਕਰਦੇ। ਇਹ ਵਿਚੋਂ ਐੜਾ (ਅ) ਹੀ ਹੈ ਜਿਹੜਾ ਇਕ ਧੁਨੀ (ਅ) ਲਈ ਕਿਸੇ ਵੀ ਲਗ-ਅੱਖਰ ਨਾਲ ਨਹੀਂ ਲੱਗਦਾ ਜਿਵੇਂ- ਅਕਲ, ਬੇਅਸਰ ਆਦਿ।
ਪ੍ਰਸ਼ਨ- ਗੁਰਮੁਖੀ ਲਿਖਤਾਂ ਵਿਚ ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਬਾਰੇ ਜਾਣਕਾਰੀ ਦਿਓ।
ਉੱਤਰ- ਗੁਰਮੁਖੀ ਲਿਪੀ ਦੀ ਇਹ ਇਕ ਵਿਸ਼ੇਸ਼ਤਾ ਹੈ ਕਿ ਇਸ ਵਿਚ ਕੁਝ ਅਖੰਡੀ
ਧੁਨੀਆਂ ਲਈ ਵੀ ਚਿੰਨ੍ਹ ਹਨ। ਮਿਸਾਲ ਵਜੋਂ ਇਸ ਲਿਪੀ ਵਿਚ ਦਬਾਅ ਜਾਂ ਬਲ ਲਈ ਅੱਧਕ ਹੈ ਅਤੇ ਨਾਸਿਕਤਾ ਲਈ ਬਿੰਦੀ ਅਤੇ ਟਿੱਪੀ ਦੋ ਚਿੰਨ੍ਹ ਹਨ।
ਬਿੰਦੀ ਅਤੇ ਟਿੱਪੀ ਦੋਵੇਂ ਚਿੰਨ੍ਹ ਹੀ ਭਾਵੇਂ ਨਾਸਿਕਤਾ ਲਈ ਹੀ ਵਰਤੇ ਜਾਂਦੇ ਹਨ ਪਰ ਇਹਨਾਂ ਦੀ ਵਰਤੋਂ ਵਿਸ਼ੇਸ਼ ਨੇਮਾਂ ਅਧੀਨ ਕੀਤੀ ਜਾਂਦੀ ਮਿਲਦੀ ਹੈ। ਭਾਸ਼ਾ ਦੀਆਂ 'ਸਵਰ ਧੁਨੀਆਂ' ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦਾ ਉਚਾਰਨ ਮੌਖਿਕ ਵੀ ਕੀਤਾ ਜਾ ਸਕਦਾ ਹੈ ਅਤੇ ਨਾਸਕੀ ਵੀ। ਗੁਰਮੁਖੀ ਵਿਚ ਸਵਰ ਧੁਨੀਆਂ ਨੂੰ ਅੰਕਤ ਕਰਨ ਲਈ ਲਗ-ਅੱਖਰ ਵਰਤੇ ਜਾਂਦੇ ਹਨ। ਇਸ ਲਈ ਬਿੰਦੀ ਅਤੇ ਟਿੱਪੀ ਦੀ ਵਰਤੋਂ ਦਾ ਸਬੰਧ ਇਹਨਾਂ ਲਗ-ਅੱਖਰਾਂ ਨਾਲ ਹੀ ਹੈ।
ਬਿੰਦੀ ਦੀ ਵਰਤੋਂ— ਬਿੰਦੀ ਦੀ ਵਰਤੋਂ ਹੇਠਲੇ ਲਗ-ਅੱਖਰਾਂ ਨਾਲ ਕੀਤੀ ਜਾਂਦੀ ਹੈ।
(ੳ) ਕੰਨੇ ਨਾਲ: ਆਂਡਾ, ਗਵਾਂਢ, ਮਾਂਗ ਆਦਿ।
(ਅ) ਬਿਹਾਰੀ ਨਾਲ: ਕਰੀਂ, ਜਾਈਂ, ਲਿਆਈ ਆਦਿ।
(ੲ) ਲਾਂਵਾਂ ਨਾਲ: ਖਾਏਂਗਾ, ਟਰੇਂਡ, ਆਵੇਂ ਆਦਿ।
(ਸ) ਦੁਲਾਵਾਂ ਨਾਲ: ਐਂਠ, ਹੈਂਕੜ, ਲੈਂਪ ਆਦਿ।
(ਹ) ਹੋੜੇ ਨਾਲ: ਹੋਂਠ, ਗੋਂਦ, ਪਰੋਂਦਾ ਆਦਿ।
(ਕ) ਕਨੌੜੇ ਨਾਲ: ਔਂਕੜ, ਹੌਂਕਣਾ, ਰੌਂਸ ਆਦਿ।
ਉਪਰ ਦਰਜ ਸਾਰੇ ਲਗ-ਅੱਖਰ ਦੀਰਘ ਸਵਰਾਂ ਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਬਿੰਦੀ ਦੀ ਵਰਤੋਂ ਦੀਰਘ ਸਵਰਾਂ ਦੇ ਚਿੰਨਾਂ ਨਾਲ ਕੀਤੀ ਜਾਂਦੀ ਹੈ । ਪਰ ਇਸ ਨੇਮ ਦਾ ਇਕ ਅਪਵਾਦ ਵੀ ਹੈ । ਉਹ ਇਹ ਕਿ ਜ ਉੜੇ ਨਾਲ ਭਾਵੇਂ ਦੀਰਘ ਸਵਰ ਦੀ ਲਗ ਲੱਗੀ ਹੋਵੇ ਭਾਵੇਂ ਲਘੂ ਸਵਰ ਦੀ ਉਸ ਨਾਲ ਬਿੰਦੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜੋ-
(ਖ) 'ਉ' ਨਾਲ ਉਂਗਲ, ਉਂਜ ਆਦਿ
(ਗ) 'ਊ' ਨਾਲ ਊਂਘਣਾ, ਊਂਘ ਆਦਿ।
ਟਿੱਪੀ ਦੀ ਵਰਤੋਂ- ਟਿੱਪੀ ਦੀ ਵਰਤੋਂ ਮੁੱਖ ਰੂਪ ਵਿਚ ਲਗੂ ਸਵਰ ਸੂਚਕ ਲਗ-ਅੱਖਰਾਂ ਨਾਲ ਕੀਤੀ ਜਾਂਦੀ ਹੈ । ਗੁਰਮੁਖੀ ਵਿਚ ਲਘੂ ਸਵਰ ਦਾ ਕੋਈ ਲਗ-ਅੱਖਰ ਨਹੀਂ ਹੈ। ਜਿਸ ਅੱਖਰ ਨਾਲ ਕੋਈ ਲਗ ਨਾ ਲੱਗੀ ਹੋਵੇ ਉਸ ਨੂੰ ਮੁਕਤਾ ਆਖਦੇ ਹਨ ਅਰਥਾਤ ਲਗ-ਅੱਖਰ ਤੋਂ ਬਿਨਾਂ। ਅਜਿਹੇ ਅੱਖਰ ਵਿਚ ਲਘੂ ਸਵਰ (ਅ) ਹੁੰਦਾ ਹੈ ਜਿਸ ਲਈ ਸਵਰ ਅੱਖਰ ਐੜਾ 'ਅ' ਵੀ ਵਰਤਿਆ ਜਾਂਦਾ ਹੈ।
(ੳ) ਮੁਕਤਾ ਅੱਖਰ ਨਾਲ: ਅੰਬਰ, ਸੰਸਾਰ, ਪਖੰਡ ਆਦਿ।
(ਅ) ਸਿਹਾਰੀ ਨਾਲ : ਇੰਜ, ਪਿੰਜਰਾ, ਕਿੰਗ ਆਦਿ।
(ੲ) ਔਂਕੜ ਨਾਲ : ਪੁੰਜ, ਮਰੁੰਡ, ਹੁੰਦਾ ਆਦਿ।
ਟਿੱਪੀ ਦੀ ਵਰਤੋਂ ਬਾਰੇ ਵੀ ਅਪਵਾਦ ਹੈ। ਦੁਲੈਂਕੜੇ ਭਾਵੇਂ ਦੀਰਘ ਸਵਰ ਦਾ ਚਿੰਨ੍ਹ ਹੈ, ਪਰ ਇਸ ਨਾਲ ਵੀ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।
(ਸ) ਦੁਲੈਂਕੜੇ ਨਾਲ- ਕੂੰਜ, ਗੂੰਜ, ਬੂੰਦ ਆਦਿ।
ਅਸਲ ਵਿਚ ਬਿੰਦੀ ਸਧਾਰਨ ਨਾਸਿਕਤਾ ਨੂੰ ਸਾਕਾਰ ਕਰਦੀ ਹੈ ਅਤੇ ਟਿੱਪੀ ਨਾਸਿਕਤਾ ਦੇ ਨਾਲ ਬਲ ਨੂੰ ਸਾਕਾਰ ਕਰਦੀ ਹੈ। ਇੰਜ ਬਿੰਦੀ ਦੇ ਉਚਾਰਨ ਵਿਚ ਤੋਂ ਬਾਅਦ ਆਉਣ ਵਿਅੰਜਨ ਅੱਖਰ ਦੇ ਉਚਾਰਨ ਸਥਾਨ ਵਾਲੀ ਨਾਸਕੀ ਧੁਨੀ ਦਾ ਉਚਾਰਨ ਕੀਤਾ ਜਾਂਦਾ ਮਿਲਦਾ ਹੈ।
ਇੰਜ – ਇ ਞ ਜ
ਖੰਡ - ਖ ਅ ਣ ਡ
ਹੁੰਦਾ - ਹ ਉ ਨ ਦ ਆ
ਅੱਧਕ ਦੀ ਵਰਤੋਂ- ਅੱਧਕ ਦੀ ਵਰਤੋਂ ਦਬਾਅ ਲਈ ਕੀਤੀ ਜਾਂਦੀ ਹੈ। ਬਲ ਦੀ ਵਰਤੋਂ ਕਿਸੇ ਸਵਰ ਧੁਨੀ ਉੱਤੇ ਕੀਤੀ ਜਾਂਦੀ ਹੈ। ਜਿਸ ਸਵਰ ਉੱਤੇ ਬਲ ਦੀ ਵਰਤੋਂ ਕੀਤੀ ਜਾਵੇ ਉਸ ਤੋਂ ਪਿਛੋਂ ਆਉਣ ਵਾਲੀ ਵਿਅੰਜਨ ਦਾ ਦੁੱਤੀਕਰਨ ਹੁੰਦਾ ਹੈ। ਇੰਜ ਅੱਧਕ ਦੀ ਵਰਤੋਂ ਦੁੱਤ ਵਿਅੰਜਨਾਂ ਜਾਂ ਜੁੱਟ ਵਿਅੰਜਨਾਂ ਲਈ ਵੀ ਕੀਤੀ ਜਾਂਦੀ ਕਹੀ ਜਾ ਸਕਦੀ ਹੈ।
ਬਿੰਦੀ ਦੀ ਵਧੇਰੇ ਵਰਤੋਂ ਵਾਂਗ ਅੱਧਕ ਦੀ ਵਰਤੋਂ ਵੀ ਲਘੂ ਸਵਰ ਦੇ ਲਗ-ਅੱਖਰਾਂ ਨਾਲ ਕੀਤੀ ਜਾਂਦੀ ਹੈ ਜਿਵੇਂ-
ਲਘੂ ਸਵਰ ਅੱਧਕ ਯੁਕਤ ਸ਼ਬਦ
ਇ ਪਿੱਠ
ਉ ਪੁੱਠ
ਅ ਪੱਠ
ਅੱਧਕ ਦੀ ਵਰਤੋਂ ਉਸ ਵਿਅੰਜਨ ਧੁਨੀ ਦੇ ਅੱਖਰ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਿਸ ਦਾ ਦੁਤੀਕਰਨ ਕੀਤਾ ਜਾਂਦਾ ਹੈ। ਉੱਪਰ ਦਰਜ ਸ਼ਬਦਾਂ ਵਿਚ (ਠ) ਦਾ ਦੁਤੀਕਰਨ ਹੁੰਦਾ ਹੈ ਇਸੇ ਲਈ ਅੱਧਕ ਨੂੰ 'ਠ' ਤੋਂ ਪਹਿਲਾਂ ਅੰਕਿਤ ਕੀਤਾ ਗਿਆ ਹੈ।
ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਵਿਚ ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ ਵਿਸ਼ੇਸ਼ ਨੇਮਾਂ ਅਨੁਸਾਰ ਕੀਤੀ ਜਾਂਦੀ ਹੈ।
ਪ੍ਰਸ਼ਨ- ਗੁਰਮੁਖੀ ਲਿਪੀ ਦੇ ਨਿਕਾਸ ਅਤੇ ਵਿਕਾਸ ਸੰਬੰਧੀ ਚਰਚਾ ਕਰੋ।
ਉੱਤਰ- ਗੁਰਮੁਖੀ ਦੇ ਨਿਕਾਸ ਬਾਰੇ ਅਨੇਕ ਪ੍ਰਕਾਰ ਦੇ ਭੁਲੇਖੇ ਹਨ। ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਇਸ ਨੂੰ ਦੇਵਨਾਗਰੀ ਲਿਪੀ ਦਾ ਵਿਗੜਿਆ ਹੋਇਆ ਰੂਪ ਆਖਿਆ ਜਾਂਦਾ ਹੈ ਅਤੇ ਇਸ ਨਾਲ ਗੁਰਮੁਖੀ ਲਿਪੀ ਦਾ ਨਿਕਾਸ ਪ੍ਰਾਚੀਨ ਸਮੇਂ 'ਦਾ ਨਾ ਹੋ ਕੇ ਕੁਝ ਕੁ ਸਦੀਆਂ ਪਹਿਲਾਂ ਦਾ ਹੀ ਬਣਦਾ ਹੈ। ਪਰ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਕਿ ਗੁਰਮੁਖੀ ਲਿਪੀ ਦੇਵਨਾਗਰੀ ਲਿਪੀ ਦੀ ਧੀ ਨਹੀਂ ਸਗੋਂ ਭੈਣ ਹੈ।
ਗੁਰਮੁਖੀ ਲਿਪੀ ਦੇ ਨਿਕਾਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਲਿਪੀ ਨੂੰ ਗੁਰੂ ਸਾਹਿਬਾਨ ਨੇ ਘੜਿਆ ਜਾਂ ਬਣਾਇਆ। ਵਧੇਰੇ ਕਰਕੇ ਇਸ ਲਿਪੀ ਦੇ ਨਿਰਮਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਜਾਂਦਾ ਹੈ। ਕਈ ਲੇਖਕ ਗੁਰੂ ਅੰਗਦ ਦੇਵ ਜੀ ਅਤੇ ਕਈ ਲੇਖਕ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ ਲਿਪੀ ਦੇ ਨਿਰਮਾਤਾ ਮੰਨਦੇ ਹਨ। ਕਈ ਲੇਖਕਾਂ ਨੇ ਇਹ ਕਿਹਾ ਹੈ ਕਿ ਗੁਰਮੁਖੀ ਲਿਪੀ ਨੂੰ ਬਾਬਾ ਸ੍ਰੀ ਚੰਦ ਨੇ ਬਣਾਇਆ।
ਕਈ ਲਿਪੀ-ਮਾਹਿਰਾਂ ਨੇ ਇਸ ਤੋਂ ਉਲਟ ਵਿਚਾਰ ਪੇਸ਼ ਕੀਤੇ ਹਨ। ਅਜਿਹੇ ਵਿਦਵਾਨਾਂ ਵਿਚ ਡਾ. ਜੀ.ਬੀ. ਸਿੰਘ ਦਾ ਨਾਮ ਵਿਸ਼ੇਸ਼ ਤੌਰ ਉੱਤੇ ਵਰਣਨਯੋਗ ਹੈ । ਡਾ. ਜੀ.ਬੀ. ਸਿੰਘ ਨੇ ਆਪਣੀ ਪੁਸਤਕ ਗੁਰਮੁਖੀ ਲਿਪੀ ਬਾਰੇ ਵਿਚ ਲਿਖਿਆ ਹੈ ਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਨੂੰ ਨਹੀਂ ਬਣਾਇਆ ਅਤੇ ਨਾ ਹੀ ਉਹਨਾਂ ਨੇ ਇਸ ਲਿਪੀ ਵਿਚ ਕੋਈ ਤਬਦੀਲੀ ਕੀਤੀ । ਡਾ. ਜੀ. ਬੀ. ਸਿੰਘ ਦਾ ਮੁੱਖ ਵਿਚਾਰ ਇਹ ਹੈ ਕਿ ਗੁਰੂ ਸਾਹਿਬਾਨ ਦਾ ਇਹ ਬਹੁਤ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ ਉਸ ਸਮੇਂ ਪ੍ਰਚਲਿਤ ਲਿਪੀਆਂ ਵਿਚੋਂ ਗੁਰਮੁਖੀ ਲਿਪੀ ਨੂੰ ਤਰਜੀਹ ਦਿੱਤੀ ਅਤੇ ਆਪਣੀ ਬਾਣੀ ਲਿਖਣ ਲਈ ਅਪਣਾਇਆ।
ਜਾਪਦਾ ਹੈ ਕਿ ਇਸ ਲਿਪੀ ਦਾ ਨਾਮ ਗੁਰੂ ਸਾਹਿਬਾਨ ਨਾਲ ਵੀ ਇਸੇ ਆਧਾਰ ਉੱਤੇ
ਜੁੜਿਆ ਕਿ ਉਹਨਾਂ ਨੇ ਇਸ ਲਿਪੀ ਨੂੰ ਅਪਣਾਇਆ। ਇੰਜ ਇਹ ਲਿਪੀ ਅਜਿਹੀ ਲਿਪੀ ਬਣੀ ਜਿਸ ਵਿਚ ਗੁਰੂ ਸਾਹਿਬਾਨ ਦੇ ਮੁਖਾਰ ਬਿੰਦ ਤੋਂ ਉਚਰੀ ਬਾਣੀ ਨੂੰ ਲਿਖਿਆ ਗਿਆ। ਇਸੇ ਲਈ ਇਸ ਦਾ ਨਾਮ ਹੀ 'ਗੁਰਮੁਖੀ' ਪ੍ਰਚਲਿਤ ਹੋਇਆ।
ਕਈ ਤੱਥ ਅਜਿਹੇ ਮਿਲਦੇ ਹਨ ਜਿਹਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਲਿਪੀ ਪ੍ਰਾਚੀਨ ਲਿਪੀ ਹੈ ਅਤੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਪਹਿਲਾਂ ਪੰਜਾਬ ਵਿਚ ਵਰਤੀ ਜਾਂਦੀ ਸੀ। ਇਸ ਦੀ ਪ੍ਰਾਚੀਨਤਾ ਦੀ ਗਵਾਹੀ ਹੇਠਲੇ ਨੁਕਤੇ ਭਲੀ-ਭਾਂਤ ਭਰਦੇ ਹਨ।
(1) ਗੁਰੂ ਨਾਨਕ ਦੇਵ ਜੀ ਦੀ ਬਾਣੀ 'ਪੱਟੀ'- ਗੁਰੂ ਨਾਨਕ ਦੇਵ ਜੀ ਦੀ ਬਾਣੀ 'ਪੱਟੀ' ਗੁਰਮੁਖੀ ਅੱਖਰਾਂ ਉੱਤੇ ਅਧਾਰਤ ਹੈ। ਸਪੱਸ਼ਟ ਹੈ ਕਿ ਇਹ ਅੱਖਰ ਉਹਨਾਂ ਤੋਂ ਪਹਿਲਾਂ ਮੌਜੂਦ ਸਨ।
(2) ਏਕਾਦਸੀ ਮਹਾਤਮ- 'ਏਕਾਦਸੀ ਮਹਾਤਮ' ਨਾਮ ਦੀ ਇਕ ਹੱਥ ਲਿਖਤ ਮਿਲੀ ਹੈ ਜਿਸ ਵਿਚ ਗੁਰਮੁਖੀ ਅੱਕਰ ਵਰਤੇ ਗਏ ਹਨ। ਇਸ ਹੱਥ-ਲਿਖਤ ਦਾ ਸਮਾਂ 14ਵੀਂ- 15ਵੀਂ ਸਦੀ ਮੰਨਿਆ ਗਿਆ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਹੈ।
( 3 ) ਪਾਂਡਿਆਂ ਦੀਆਂ ਵਹੀਆਂ- ਹਰਦੁਆਰ ਅਤੇ ਪਿਹੋਵਾ ਦੇ ਪਾਂਡਿਆਂ ਦੀਆਂ ਵਹੀਆਂ ਜੋ 15ਵੀਂ-16ਵੀਂ ਸਦੀ ਤੋਂ ਪਹਿਲਾਂ ਦੀਆਂ ਹਨ ਵਿਚ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਗਈ ਮਿਲਦੀ ਹੈ।
(4) ਸ਼ਿਲਾਲੇਖ- ਕਈ ਸ਼ਿਲਾਲੇਖ ਗੁਰਮੁਖੀ ਲਿਪੀ ਵਿਚ ਮਿਲਦੇ ਹਨ; ਜਿਵੇਂ ਜਿਲਾ ਲੁਧਿਆਣਾ ਦੇ ਇਕ ਪਿੰਡ ਦੇ ਮਕਬਰੇ ਵਿਚੋਂ 15ਵੀਂ ਦੇ ਉਕਰੇ ਗੁਰਮੁਖੀ ਅਧਾਰ ਮਿਲੇ ਹਨ।
ਦਰਅਸਲ ਗੁਰਮੁਖੀ ਪ੍ਰਾਚੀਨ ਲਿਪੀ ਹੈ ਜਿਸਦਾ ਨਿਕਾਸ ਹੋਰ ਕਈ ਭਾਰਤੀ ਲਿਪੀਆਂ ਵਾਂਗ ਬ੍ਰਹਮੀ ਲਿਪੀ ਵਿਚੋਂ ਹੋਇਆ ਹੈ। ਪ੍ਰਾਚੀਨ ਲਿਪੀ ਬ੍ਰਹਮੀ ਵਿਚੋਂ ਵਿਕਸਤ ਹੋਈਆਂ ਉਹ ਲਿਪੀਆਂ ਜਿਹਨਾਂ ਦਾ ਸਬੰਧਤ ਪੰਜਾਬ ਨਾਲ ਰਿਹਾ ਉਹਨਾਂ ਵਿਚੋਂ ਗੁਰਮੁਖੀ, ਸ਼ਾਰਦਾ, ਟਾਕਰੀ ਅਤੇ ਲੰਡੇ ਪ੍ਰਮੁਖ ਹਨ। ਇਹਨਾਂ ਲਿਪੀਆਂ ਵਿਚ ਅੱਖਰਾਂ ਦੀ ਗਿਣਤੀ ਅਤੇ ਅੱਖਰਾਂ ਦੀ ਬਣਤਰ ਵਿਚ ਬਹੁਤ ਸਾਂਝ ਹੈ। ਮਿਸਾਲ ਵਜੋਂ ਅੱਖਰਾਂ ਦੀ ਗਿਣਤੀ ਦੇ ਸੰਦਰਭ ਵਿਚ ਵੇਖਿਆ ਜਾ ਸਕਦਾ ਹੈ ਕਿ ਸ਼ਾਰਦਾ ਅਤੇ ਟਾਕਰੀ ਦੇ ਸੈਂਤੀ-ਸੈਂਤੀ ਅੱਖਰ ਹਨ, ਲੰਡੇ ਦੇ ਤੀਹ ਅਤੇ ਗੁਰਮੁਖੀ ਦੇ ਪੈਂਤੀ।
ਬ੍ਰਹਮੀ ਲਿਪੀ ਨਾਲ ਗੁਰਮੁਖੀ ਦੀ ਸਾਂਝ ਬਾਰੇ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਦੇ ਅੱਠ ਅੱਖਰ ਬ੍ਰਹਮੀ ਦੇ ਅੱਖਰਾਂ ਦੀ ਬਣਤਰ ਵਾਲੇ ਹਨ । ਉਹ ਹਨ 'ਅ, ਚ, ਛ, ਟ, ਠ, ਧ, ਫ, ਬ' ਅਤੇ ਇਹਨਾਂ ਤੋਂ ਇਲਾਵਾ ਗੁਰਮੁਖੀ ਦੇ ਦਸ ਅੱਖਰਾਂ ਦੀ ਬਣਤਰ ਬ੍ਰਹਮੀ ਦੇ ਅੱਖਰਾਂ ਨਾਲ ਬਹੁਤ ਮਿਲਦੀ ਹੈ। ਇਹ ਅੱਖਰ ਹਨ- 'ੲ, ਸ, ਹ, ਕ, ਗ, ਬ, ਦ, ਨ, ਪ, ਸ'।
ਗੁਰਮੁਖੀ ਅਤੇ ਸ਼ਾਰਦਾ ਦੇ ਅੱਖਰਾਂ ਵਿਚ ਬਹੁਤ ਸਮਾਨਤਾ ਹੈ। ਇਹਨਾਂ ਲਿਪੀਆਂ ਦੇ 16 ਅੱਖਰ ਆਪਸ ਵਿਚ ਬਿਲਕੁਲ ਮਿਲਦੇ ਹਨ। ਇਹ ਹਨ- 'ੲ, ਗ, ਘ, ਚ, ਛ, ਟ, ਠ, ਤ, ਥ, ਦ, ਧ, ਪ, ਫ, ਭ, ਮ, ਰ'
ਗੁਰਮੁਖੀ ਅਤੇ ਲੰਡੇ ਲਿਪੀ ਵਿਚ ਵੀ ਚੋਖੀ ਸਮਾਨਤਾ ਹੈ। ਇਹਨਾਂ ਵਿਚ ਮੋਟਾ ਅੰਤਰ ਇਹ ਹੈ ਕਿ ਲੰਡੇ ਲਿਪੀ ਵਿਚ ਲਗਾਂ ਦੀ ਵਰਤੋਂ ਨਹੀਂ ਮਿਲਦੀ ਜਦਕਿ ਗੁਰਮੁਖੀ ਵਿਚ ਮਿਲਦੀ ਹੈ। ਉਂਜ ਬਹੁਤ ਅੱਖਰਾਂ ਦੀ ਬਣਤਰ ਸਮਾਨ ਹੈ।
ਉਪਰੋਕਤ ਚਰਚਾ ਤੋਂ ਇਹ ਨੁਕਤਾ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਮੁਖੀ ਲਿਪੀ ਦਾ ਨਿਕਾਸ ਬ੍ਰਹਮੀ ਲਿਪੀ ਵਿਚੋਂ ਹੋਇਆ ਅਤੇ ਇਹ ਪ੍ਰਾਚੀਨ ਲਿਪੀ ਹੈ। ਦੇਵਨਾਗਰੀ ਲਿਪੀ ਦੇ ਅੱਖਰਾਂ ਦੀ ਬਣਤਰ ਗੁਰਮੁਖੀ ਦੇ ਅੱਖਰਾਂ ਨਾਲ ਮਿਲਦੀ । ਕਈ ਅੱਖਰ ਤਾਂ ਦੋਹਾਂ ਲਿਪੀਆਂ ਵਿਚ ਇਕੋ ਜਿਹੀ ਬਣਤਰ ਵਾਲੇ ਹੀ ਹਨ । ਇਹਨਾਂ ਵਿਚੋਂ ਗ, ਟ, ਠ ਵਿਸ਼ੇਸ਼ ਤੌਰ
ਉੱਤੇ ਵਰਣਨਯੋਗ ਹਨ । ਇਸ ਸਮਾਨਤਾ ਦਾ ਕਾਰਨ ਇਹ ਨਹੀਂ ਕਿ ਗੁਰਮੁਖੀ ਦੇਵਨਾਗਰੀ ਦਾ ਬਦਲਿਆ ਰੂਪ ਹੈ ਸਗੋਂ ਇਸਦਾ ਕਾਰਨ ਇਹ ਹੈ ਕਿ ਇਹ ਦੋਵੇਂ ਲਿਪੀਆਂ ਬ੍ਰਹਮੀ ਵਿਚੋਂ ਹੀ ਨਿਕਲੀਆਂ ਹਨ। ਇੰਜ ਇਹ ਦੋਵੇਂ ਆਪਸ ਵਿਚ ਭੈਣਾਂ ਹਨ।
ਗੁਰਮੁਖੀ ਲਿਪੀ ਵਿਕਾਸਸ਼ੀਲ ਲਿਪੀ ਹੈ। ਇਲਸਾਮੀ ਰਾਜ ਦੌਰਾਨ ਫਾਰਸੀ ਭਾਸ਼ਾ ਦੇ ਅਜਿਹੇ ਸ਼ਬਦ ਪੰਜਾਬੀ ਨੇ ਗ੍ਰਹਿਣ ਕੀਤੇ ਜਿਹਨਾਂ ਦੀਆਂ ਕਈ ਧੁਨੀਆਂ ਪੰਜਾਬੀ ਦੀਆਂ ਧੁਨੀਆਂ ਨਾਲੋਂ ਵੱਖਰੀਆਂ ਸਨ। ਅਜਿਹੀਆਂ ਧੁਨੀਆਂ ਵਾਲੇ ਸ਼ਬਦਾਂ ਦਾ ਆਮ ਵਰਤਾਰਾ ਵੇਖਦਿਆਂ ਇਹਨਾਂ ਧੁਨੀਆਂ ਦੇ ਅੱਖਰ ਵੀ ਗੁਰਮੁਖੀ ਲਿਪੀ ਵਿਚ ਸ਼ਾਮਲ ਕਰ ਲਏ ਗਏ ਇਹ ਅੱਖਰ ਹਨ- ਖ਼, ਗ਼, ਜ਼, ਫ਼। ਇਹਨਾਂ ਦੇ ਨਾਲ 'ਸ਼' ਨੂੰ ਰੱਖਿਆ ਗਿਆ। ਇਸ ਦੇ ਫਲਸਰੂਪ ਪੈਂਤੀ ਅੱਖਰੀ ਗੁਰਮੁਖੀ ਚਾਲੀ ਅੱਖਰੀ ਬਣ ਗਈ।
ਗੁਰਮੁਖੀ ਦੀਆਂ ਪ੍ਰਾਚੀਨ ਲਿਖਤਾਂ ਵਿਚ ਇਕੋ ਹੀ ਵਿਸਰਾਮ ਚਿੰਨ੍ਹ ਵਰਤਿਆ ਜਾਂਦਾ ਸੀ । ਉਹ ਹੈ 'ਡੰਡੀ' (1) ਜੋ ਠਹਿਰਾਉ ਦਾ ਸੰਕੇਤ ਕਰਦੀ ਹੈ। ਇਸ ਤੋਂ ਪਿਛੋਂ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਅਧੀਨ ਅੰਗਰੇਜ਼ੀ ਲਿਖਤਾਂ ਵਿਚ ਵਰਤੇ ਜਾਣ ਵਾਲੇ ਵਿਸਰਾਮ ਚਿੰਨ ਗੁਰਮੁਖੀ ਲਿਖਤਾਂ ਵਿਚ ਅਪਣਾਏ ਗਏ। ਅੰਗਰੇਜ਼ੀ ਲਿਖਤਾਂ ਤੋਂ ਲਏ ਗਏ ਵਿਸਰਾਮ ਚਿੰਨ੍ਹ ਹਨ- ਕਾਮਾ (,) ਕਾਮਾ ਬਿੰਦੀ (;) ਦੋ ਬਿੰਦੀ (:) ਟੇਢੀ ਰੇਖਾ (/) ਆਦਿ।
ਅੰਤ ਵਿਚ ਸੰਖੇਪ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਗੁਰਮੁਖੀ ਲਿਪੀ ਬ੍ਰਹਮੀ ਵਿਚੋਂ ਨਿਕਲੀ ਪ੍ਰਾਚੀਨ ਲਿਪੀ ਹੈ ਅਤੇ ਇਹ ਵਿਕਾਸਸ਼ੀਲ ਲਿਪੀ ਹੈ। ਇਸ ਦੀ ਗਿਣਤੀ ਸੰਸਾਰ ਭਰ ਦੀਆਂ ਵਿਕਸਤ ਲਿਪੀਆਂ ਵਿਚ ਕੀਤੀ ਜਾਂਦੀ ਹੈ।
ਪ੍ਰਸ਼ਨ- ਕੀ ਗੁਰਮੁਖੀ ਲਿਪੀ ਹੀ ਪੰਜਾਬੀ ਲਈ ਢੁਕਵੀਂ ਲਿਪੀ ਹੈ ? ਚਰਚਾ ਕਰੋ।
ਉੱਤਰ- ਭਾਸ਼ਾ ਦੀ ਵਰਤੋਂ ਦੋ ਪੱਥਰਾਂ ਉੱਤੇ ਕੀਤੀ ਜਾਂਦੀ ਹੈ । ਪਹਿਲਾ ਰੂਪ ਹੈ ਬੋਲਚਾਲ ਦਾ ਅਤੇ ਦੂਸਰਾ ਰੂਪ ਹੈ ਲਿਖਤ ਦਾ। ਬੋਲਚਾਲ ਨੇ ਰੂਪ ਵਿਚ ਤਾਂ ਹਰ ਭਾਸ਼ਾ ਵਰਤੀ ਜਾਂਦੀ ਹੈ ਪਰ ਲਿਖਤੀ ਰੂਪ ਵਿਚ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਨਹੀਂ ਵਰਤੀਆਂ ਜਾਂਦੀਆਂ। ਟੱਪਰੀ ਵਾਸ ਕਬੀਲਿਆਂ ਦੀਆਂ ਕਈ ਭਾਸ਼ਾਵਾਂ ਹਨ ਜੋ ਕੇਵਲ ਬੋਲਚਾਲ ਦੀ ਪੱਧਰ ਉੱਤੇ ਹੀ ਵਰਤੀਆਂ ਜਾਂਦੀਆਂ ਹਨ। ਜਿਹੜੀਆਂ ਭਾਸ਼ਾਵਾਂ ਲਿਖਤੀ ਰੂਪ ਵਿਚ ਵੀ ਵਿਚਰਦੀਆਂ ਹਨ। ਉਹਨਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਹਰ ਭਾਸ਼ਾ ਆਪਣੇ ਲਿਖਤੀ ਰੂਪ ਲਈ ਕਿਸੇ ਵਿਸ਼ੇਸ਼ ਲਿਪੀ ਦੀ ਵਰਤੋਂ ਕਰਦੀ ਹੈ। ਮਿਸਾਲ ਵਜੋਂ ਅਸੀਂ ਵੇਖਦੇ ਹਾਂ ਕਿ ਹਿੰਦੀ ਭਾਸ਼ਾ ਦੇ ਲਿਖਤੀ ਰੂਪ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ । ਫਾਰਸੀ ਅਤੇ ਉਰਦੂ ਭਾਸ਼ਾਵਾਂ ਲਈ ਫਾਰਸੀ ਲਿਪੀ ਦੀ, ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਆਦਿ। ਇਸੇ ਤਰ੍ਹਾਂ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦਾ ਲਿਖਤੀ ਰੂਪ ਵਿਭਿੰਨ ਲਿਪੀਆਂ ਵਿਚ ਕੀਤਾ ਜਾਂਦਾ ਮਿਲਦਾ ਹੈ।
ਭਾਵੇਂ ਭਾਸ਼ਾਵਾਂ ਦੇ ਲਿਖਤੀ ਰੂਪ ਦੇ ਸਬੰਧ ਵਿਚ ਇਕ ਭਾਸ਼ਾ ਲਈ ਇਕ ਲਿਪੀ ਦੀ ਵਰਤੋਂ ਕੀਤੀ ਜਾਂਦੀ ਮਿਲਦੀ ਹੈ ਪਰ ਪੰਜਾਬੀ ਅਜਿਹੀ ਭਾਸ਼ਾ ਹੈ ਜਿਸ ਦੇ ਲਿਖਤੀ ਰੂਪ ਇਕ ਤੋਂ ਵੱਧ ਲਿਖੀਆਂ ਅਰਥਾਤ ਫਾਰਸੀ ਲਿਪੀ, ਰੋਮਨ ਲਿਪੀ, ਦੇਵਨਾਗਰੀ ਲਿਪੀ ਅਤੇ ਗੁਰਮੁਖੀ ਲਿਪੀ ਵਿਚ ਕੀਤੇ ਗਏ ਮਿਲਦੇ ਹਨ ਅਤੇ ਮਿਲ ਰਹੇ ਹਨ।
ਧਿਆਨ ਨਾਲ ਵਿਚਾਰਿਆਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਲਈ ਗੁਰਮੁਖੀ ਹੀ ਢੁਕਵੀਂ ਲਿਪੀ ਹੈ। ਇਸ ਬਾਰੇ ਹੇਠਲੇ ਵਿਚਾਰ ਧਿਆਨਯੋਗ ਹਨ।
ਪੰਜਾਬੀ ਭਾਸ਼ਾ ਦੀ ਹਰ ਧੁਨੀ ਲਈ ਗੁਰਮੁਖੀ ਲਿਪੀ ਵਿਚ ਤਾਂ ਅੱਖਰ ਮੌਜੂਦ ਹਨ ਪਰ ਹੋਰਨਾਂ ਕਈ ਲਿਪੀਆਂ ਵਿਚ ਨਹੀਂ। ਮਿਸਾਲ ਵਜੋਂ ਪੰਜਾਬੀ ਦੀ ਧੁਨੀ (ੜ) ਲਈ ਰੋਮਨ
ਲਿਪੀ ਵਿਚ ਕੋਈ ਅੱਖਰ ਨਹੀਂ ਹੈ। ਇਸ ਧੁਨੀ ਲਈ ਕਈ ਲੋਕ ਡੀ (D) ਦੀ ਵਰਤੋਂ ਕਰਦੇ ਹਨ ਅਤੇ ਕਈ ਆਰ (R) ਦੀ ਪਰ ਇੰਜ ਕਰਨਾ ਠੀਕ ਨਹੀਂ ਹੈ।
ਪੰਜਾਬੀ ਉਚਾਰਨ ਗੁਰਮੁਖੀ ਰੋਮਨ ਰੋਮਨ
ਫ ਅ ੜ ਫੜ Fad Far
ਰ ਓ ੜ ਰੋੜ Rod Ror
ਪੰਜਾਬੀ ਦੀਆਂ ਦੋ ਧੁਨੀਆਂ ਹਨ (ਨ) ਅਤੇ (ਣ)। ਇਹਨਾਂ ਲਈ ਰੋਮਨ ਲਿਪੀ ਵਿਚ ਵੱਖ-ਵੱਖ ਅੱਖਰ ਨਹੀਂ ਹਨ। ਇਸ ਲਿਪੀ ਵਿਚ ਐਨ (N) ਅੱਖਰ ਹੀ ਹੈ ਜੋ ਇਹਨਾਂ ਦੋਹਾਂ ਧੁਨੀਆਂ ਲਈ ਵਰਤਿਆ ਜਾਂਦਾ ਹੈ ।
ਰੋਮਨ ਲਿਪੀ ਦੀ ਇਸ ਦਸ਼ਾ ਕਾਰਨ (ਨ) ਅਤੇ (ਣ) ਧੁਨੀਆਂ ਦੀ ਵਖਤਰਾ ਵਾਲੇ ਕਈ ਸ਼ਬਦ ਇਕੋ ਹੀ ਤਰ੍ਹਾਂ ਲਿਖੇ ਜਾਂਦੇ ਹਨ। ਜਿਵੇਂ-
ਪੰਜਾਬੀ ਉਚਾਰਨ ਗੁਰਮੁਖੀ ਲਿਖਤ ਰੋਮਨ ਲਿਖਤ
ਜ ਆ ਨ ਜਾਨ Jan
ਜ ਆ ਣ ਜਾਣ Jan
ਮ ਅ ਨ ਮਨ Man
ਮ ਆ ਣ ਮਾਣ Man
ਇਸੇ ਦਿਸ਼ਾ ਵਿਚ ਵੇਖਿਆ ਜਾ ਸਕਦਾ ਹੈ ਕਿ ਫਾਰਸੀ ਲਿਪੀ ਵਿਚ ਵੀ (ਨ) ਅਤੇ (ਣ) ਧੁਨੀਆਂ ਲਈ ਵੱਖ-ਵੱਖ ਅੱਖਰ ਨਹੀਂ ਹਨ । ਇਸ ਲਿਪੀ ਵਿਚ ਕੇਵਲ 'ਨੂਨ' ਅੱਖਰ ਹੀ ਹੈ ਜੋ (ਨ) ਅਤੇ (ਣ) ਦੋਹਾਂ ਧੁਨੀਆਂ ਦੇ ਲਿਖਤੀ ਰੂਪ ਲਈ ਵਰਤਿਆ ਜਾਂਦਾ ਹੈ । ਜੋ ਭੁਲੇਖਾ (ਨ) ਅਤੇ (ਣ) ਲਈ ਰੋਮਨ ਦੇ ਐਨ (N) ਦੀ ਵਰਤੋਂ ਨਾਲ ਪੈਂਦਾ ਹੈ ਉਹੀ ਭੁਲੇਖਾ ਪੰਜਾਬੀ ਦੀ (ਨ) ਅਤੇ (ਣ) ਧੁਨੀ ਲਈ ਫਾਰਸੀ ਦੇ ਅੱਖਰ ਨੂੰਨ ਦੀ ਵਰਤੋਂ ਤੋਂ ਪੈਂਦਾ ਹੈ। ਇਸ ਪ੍ਰਕਾਰ ਦੇ ਸ਼ਬਦਾਂ ਦੇ ਫਾਰਸੀ ਲਿਪੀ ਦੇ ਰੂਪ ਇਸ ਲਈ ਇਥੇ ਨਹੀਂ ਦਿੱਤੇ ਗਏ ਕਿਉਂਕਿ ਅੱਜਕੱਲ੍ਹ ਦੇ ਪਾਠਕ ਇਸ ਲਿਪੀ ਤੋਂ ਜਾਣੂੰ ਨਹੀਂ ਹਨ।
ਪੰਜਾਬੀ ਭਾਸ਼ਾ ਵਿਚ ਮਹਾਂਪ੍ਰਾਣ ਧੁਨੀਆਂ ਅਤੇ ਅਲਪ ਪ੍ਰਾਣ ਧੁਨੀਆਂ ਦਾ ਵਰਤਾਰਾ ਬੜਾ ਵਿਲੱਖਣ ਹੈ। ਇਸੇ ਲਈ ਗੁਰਮੁਖ ਲਿਪੀ ਵਿਚ ਇਹਨਾਂ ਦੋਹਾਂ ਕਿਸਮਾਂ ਦੀਆਂ ਧੁਨੀਆਂ ਲਈ ਵੱਖ-ਵੱਖ ਅੱਖਰ ਹਨ। ਇਸ ਤੋਂ ਉਲਟ ਰੋਮਨ ਲਿਪੀ ਅਤੇ ਫਾਰਸੀ ਲਿਪੀ ਵਿਚ ਮਹਾਂਪ੍ਰਾਣ ਧੁਨੀਆਂ ਲਈ ਵੱਖਰੇ ਅੱਖਰ ਨਹੀਂ ਹਨ। ਇਸ ਕਾਰਨ ਇਹਨਾਂ ਲਿਪੀਆਂ ਦੇ ਲਿਖਤੀ ਰੂਪ ਵਿਚ ਪੰਜਾਬੀ ਦੀਆਂ ਮਹਾਂਪ੍ਰਾਣ ਧੁਨੀਆਂ ਨੂੰ ਅੰਕਤ ਕਰਨ ਲਈ ਦੇ ਅੱਖਰਾਂ ਨੂੰ ਜੋੜਨਾ ਪੈਂਦਾ ਹੈ ਦੋ ਅੱਖਰਾਂ ਨੂੰ ਜੋੜਨਾ ਬੜਾ ਅਵਿਗਿਆਨਕ ਵਰਤਾਰ ਹੈ। ਮਿਸਾਲ ਵਜੋਂ ਪੰਜਾਬੀ ਦੀ ਧੁਨੀ (ਖ) ਲਈ ਰੋਮਨ ਵਿਚ ਕੇ (k) ਅਤੇ ਐਚ (h) ਨੂੰ ਜੋੜਿਆ ਜਾਂਦਾ ਹੈ- ਖ- Kh, ਇਹ ਵਰਤਾਰਾ ਭੁਲੇਖਾ ਪਾਊ ਇਸ ਲਈ ਕਿਹਾ ਗਿਆ ਹੈ ਕਿ ਪੰਜਾਬੀ ਦੇ ਸ਼ਬਦ 'ਸਿਕਹਾਰ' ਦੇ ਰੋਮਨ, ਲਿਖਤੀ ਰੂਪ ਦਾ ਉਚਾਰਨ 'ਸਿਖਾਰ' ਹੋਵੇਗਾ। ਪੰਜਾਬੀ ਦੀਆਂ ਮਹਾਂਪ੍ਰਾਣ ਧੁਨੀਆਂ ਦੇ ਲਿਖਤੀ ਰੂਪ ਲਈ ਰੋਮਨ ਲਿਪੀ ਅਤੇ ਫਾਰਸੀ ਲਿਪੀ ਦੇ ਅੱਖਰਾਂ ਦੇ ਜੋੜ ਇਸ ਪ੍ਰਕਾਰ ਹੁੰਦੇ ਹਨ-
ਪੰਜਾਬੀ ਧੁਨੀ ਰੋਮਨ ਲਿਖਤ ਫਾਰਸੀ ਲਿਖਤ
ਖ ਕੇ + ਐਚ (kh) ਕਾਫ + ਹੇ
ਛ ਸੀ + ਐਚ (ch) ਚੇ + ਹੇ
ਠ ਟੀ + ਐਚ (th) ਟੇ + ਹੇ
ਥ ਟੀ + ਐਚ (th) ਤੇ + ਹੇ
ਫ ਪੀ + ਐਚ (ph) ਪੇ + ਹੇ
ਉਪਰ ਦਰਜ ਮਹਾਂਪ੍ਰਾਣ ਧੁਨੀਆਂ ਲਈ ਵਰਤੇ ਜਾਂਦੇ ਰੋਮਨ ਲਿਪੀ ਦੇ ਅੱਖਰਾਂ ਤੋਂ ਸਪੱਸ਼ਟ ਹੈ ਕਿ ਇਸ ਲਿਪੀ ਵਿਚ ਪੰਜਾਬੀ ਦੀ ਧੁਨੀ (ਠ) ਅਤੇ (ਥ) ਲਈ ਇਕੋ ਲਿਖਤ ਹੈ। ਇਸੇ ਤਰ੍ਹਾਂ (ਤ) ਅਤੇ (ੲ) ਲਈ ਵੀ ਟੀ (t) ਹੀ ਹੈ। ਇਸ ਸਥਿਤੀ ਵਿਚ ਪੰਜਾਬੀ ਦੇ ਸ਼ਬਦਾਂ ਤੋਤਾ ਅਤੇ ਟੋਟਾ, ਦਾਤ ਅਤੇ ਡਾਟ ਦਾ ਫਰਕ ਰੋਮਨ ਲਿਪੀ ਵਿਚ ਨਹੀਂ ਦਰਸਾਇਆ ਜਾ ਸਕਦਾ। ਇਸੇ ਲਈ ਕਿਹਾ ਜਾਂਦਾ ਹੈ ਕਿ ਰੋਮਨ ਲਿਪੀ ਪੰਜਾਬੀ ਦੇ ਲਿਖਤੀ ਰੂਪ ਲਈ ਬਿਲਕੁਲ ਹੀ ਢੁਕਵੀਂ ਲਿਪੀ ਨਹੀਂ ਹੈ। ਇਸ ਦੇ ਨਾਲ ਹੀ ਫਾਰਸੀ ਲਿਪੀ ਦੀ ਪੰਜਾਬੀ ਦੇ ਲਿਖਤੀ ਲਈ ਅਸਮਰਥਤਾ ਦਾ ਸੰਕੇਤ ਵੀ ਵੱਡੀ ਪੱਧਰ ਉੱਤੇ ਮਿਲਿਆ ਹੈ।
ਪੰਜਾਬੀ ਭਾਸ਼ਾ ਲਈ ਗੁਰਮੁਖੀ ਹੀ ਢੁਕਵੀਂ ਲਿਪੀ ਹੈ ਦੇ ਬਾਰੇ ਇਕ ਨੁਕਤਾ ਇਹ ਵੀ ਜਾਂਦਾ ਹੈ ਕਿ ਗੁਰਮੁਖੀ ਲਿਪੀ ਵਿਚ ਤਾਂ ਪੰਜਾਬੀ ਭਾਸ਼ਾ ਦੀ ਇਕ ਧੁਨੀ ਲਈ ਇਕ ਹੀ ਅੱਖਰ ਹੈ ਪਰ ਫਾਰਸੀ ਵਿਚ ਪੰਜਾਬੀ ਦੀ ਇਕ ਧੁਨੀ ਲਈ ਇਕ ਤੋਂ ਵੱਧ ਅੱਖਰ ਮਿਲਦੇ ਹਨ। ਇਹ ਗੱਲ ਭੁਲੇਖਾ ਪਾਉ ਹੈ ਕਿਸ ਸ਼ਬਦ ਵਿਚ ਕਿਸੇ ਵਿਸ਼ੇਸ਼ ਧੁਨੀ ਲਈ ਫਾਰਸੀ ਦੇ ਮਿਲਦੇ ਇਕ ਤੋਂ ਵੱਧ ਅੱਖਰਾਂ ਵਿਚੋਂ ਕਿਹੜੇ ਅੱਖਰ ਦੀ ਵਰਤੋਂ ਕੀਤੀ ਜਾਵੇ। ਮਿਸਾਲ ਦੇ ਤੌਰ ਉੱਤੇ ਹੇਠਾਂ ਕੁਝ ਕੁ ਅਜਿਹੀਆਂ ਧੁਨੀਆਂ ਦੇ ਅੱਖਰਾਂ ਦਾ ਵਖਰੇਵਾਂ ਦਰਜ ਕੀਤਾ ਗਿਆ ਹੈ।
ਧੁਨੀ ਗੁਰਮੁਖੀ ਅੱਖਰ ਫਾਰਸੀ ਅੱਖਰ
ਸ ਸੱਸਾ(ਸ) ਸੇ, ਸੀਨ ਅਤੇ ਸੁਆਦ
ਜ਼ ਜੱਜੇ ਪੈਰ ਬਿੰਦੀ (ਜ਼) ਜ਼ਾਲ, ਜੇ, ਜ਼ੋਇ, ਜੁਆਦ
ਤ ਤੱਤਾ (ਤ) ਤੇ, ਤੋਇ
ਫਾਰਸੀ ਲਿਪੀ ਵਾਂਗ ਰੋਮਨ ਲਿਪੀ ਵੀ ਇਸੇ ਸੁਭਾਅ ਵਾਲੀ ਹੈ। ਇਸ ਲਿਪੀ ਵਿਚ ਧੁਨੀ (ਸ) ਲਈ ਅੱਖਰ ਐੱਸ (S) ਵੀ ਵਰਤਿਆ ਜਾਂਦਾ ਹੈ ਅਤੇ ਅੱਖਰ ਸੀ (C) ਵੀ। ਇਸੇ ਤਰ੍ਹਾਂ (ਜ) ਲਈ ਜੇ (J) ਅਤੇ ਜੀ (G) ਅਤੇ (ਕ) ਲਈ ਕੇ (K) ਅਤੇ ਸੀ (C) ਆਦਿ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਫਾਰਸੀ ਲਿਪੀ ਅਤੇ ਰੋਮਨ ਲਿਪੀ ਦੇ ਟਾਕਰੇ ਉੱਤੇ ਦੇਵਨਾਗਰੀ ਲਿਪੀ ਪੰਜਾਬੀ ਦੇ ਲਿਖਤੀ ਰੂਪ ਲਈ ਵਧੇਰੇ ਢੁਕਵੀਂ ਹੈ, ਪਰ ਇਹ ਲਿਪੀ ਵੀ ਪੰਜਾਬੀ ਲਈ ਪੂਰਨ ਰੂਪ ਵਿਚ ਢੁਕਵੀਂ ਲਿਪੀ ਨਹੀਂ ਹੈ। ਇਸ ਸਬੰਧ ਵਿਚ ਦੇਵਨਾਗਰੀ ਲਿਪੀ ਦੀ ਪੰਜਾਬੀ ਲਈ ਪੂਰਨ ਯੋਗਤਾ ਦੇ ਵਿਰੋਧ ਵਿਚ ਹੇਠਲੇ ਨੁਕਤੇ ਲਏ ਜਾ ਸਕਦੇ ਹਨ।
(1) ਦੇਵਨਾਗਰੀ ਲਿਪੀ ਦੇ ਕਈ ਅੱਖਰ ਅਜਿਹੇ ਹਨ ਜਿਹਨਾਂ ਦਾ ਪੰਜਾਬੀ ਭਾਸ਼ਾ ਵਿਚ ਸ਼ੁੱਧ ਉਚਾਰਨ ਨਹੀਂ ਮਿਲਦਾ।
(2) ਦੇਵਨਾਗਰੀ ਦੇ ਲਿਪੀ ਅੱਖਰਾਂ ਨਾਲ ਸਬੰਧਤ ਧੁਨੀਆਂ ਭੁਲੇਖਾ ਪਾਊ ਹਨ। ਮਿਸਾਲ ਵਜੋਂ ਸਿਹਾਰੀ ਦੇਵਨਾਗਰੀ ਵਿਚ ਦੀਰਘ ਸਵਰ ਨੂੰ ਸਾਕਾਰ ਕਰਦੀ ਹੈ ਅਤੇ ਲਘੂ ਸਵਰ ਨੂੰ ਵੀ। ਇਸ ਤੋਂ ਉਲਟ ਗੁਰਮੁਖੀ ਵਿਚ ਸਿਹਾਰੀ ਤਾਂ ਲਘੂ ਸਵਰ ਲਈ ਹੈ ਪਰ ਬਿਹਾਰੀ ਦੀਰਘ ਸਵਰ ਲਈ। ਹਿੰਦੀ ਦੇ ਲਿਖਤੀ ਵਰਤਾਓ ਅਨੁਸਾਰ ਪੰਜਾਬੀ ਦੇ ਸ਼ਬਦ ਲੜਕਿਆਂ ਅਤੇ ਲੜਕੀਆਂ ਵਿਚ ਅੰਤਰ ਸਪੱਸ਼ਟ ਕਰਨਾ ਕਠਿਨ ਹੈ।
(3) ਇਸ ਤੋਂ ਇਲਾਵਾ ਦੇਵਨਾਗਰੀ ਲਿਖਤ ਅੱਧੇ ਅੱਖਰ, ਪੈਰਾਂ ਵਿਚ ਅੱਖਰ ਅਤੇ ਸਿਰ ਉੱਤੇ ਅੱਖਰ ਦੀਆਂ ਗੁੰਝਲਾਂ ਵਾਲੀ ਹੈ। ਮਿਸਾਲ ਵਜੋਂ ਸ਼ਬਦ ਪ੍ਰਾਰਥਨਾ ਨੂੰ ਦੇਵਨਾਗਰੀ ਰੂਪ ਵਿਚ ਇਕ ਰਾਗ (ਰ) ਪੈਰਾਂ ਵਿਚ ਪੈਂਦਾ ਹੈ ਅਤੇ ਦੂਜਾ ਸਿਰ ਉੱਤੇ। ਅਜਿਹਾ ਵਰਤਾਰਾ ਪੰਜਾਬੀ ਸੁਭਾਅ ਦਾ ਅਨੁਸਾਰੀ ਨਹੀਂ ਹੈ।
ਉਪਰੋਕਤ ਵਿਚਾਰਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਭਾਵੇਂ ਦੇਵਨਾਗਰੀ, ਫਾਰਸੀ ਅਤੇ ਰੋਮਨ ਲਿਪੀਆਂ ਵੀ ਪੰਜਾਬੀ ਦੇ ਲਿਖਤੀ ਰੂਪ ਲਈ ਵਰਤੀਆਂ ਗਈਆਂ ਹਨ ਪਰ ਇਹਨਾਂ ਦੀ ਥਾਂ ਗੁਰਮੁਖੀ ਹੀ ਅਜਿਹੀ ਲਿਪੀ ਹੈ ਜੋ ਪੰਜਾਬੀ ਲਈ ਸਭ ਤੋਂ ਢੁਕਵੀਂ ਲਿਪੀ ਹੈ।
ਪ੍ਰਸ਼ਨ- ਪੰਜਾਬੀ ਸ਼ਬਦ ਜੋੜਾਂ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਸ਼ਾ ਦੇ ਲਿਖਤੀ ਰੂਪ ਵਿਚ ਸ਼ਬਦ ਜੋੜਾਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਭਾਸ਼ਾ ਦਾ ਬੋਲ ਚਾਲੀ ਰੂਪ ਤਾਂ ਵਿਸ਼ੇਸ਼ ਸਮੇਂ, ਸਥਾਨ ਅਤੇ ਸਥਿਤੀ ਨਾਲ ਬੱਝਾ ਹੋਇਆ ਹੁੰਦਾ ਹੈ ਇਸ ਲਈ ਭਾਸ਼ਾ ਦੇ ਬੋਲਾਂ ਦੇ ਅਰਥ ਇਹਨਾਂ ਸਥਿਤੀਆਂ ਵਿਚ ਪ੍ਰਾਪਤ ਕੀਤੇ ਜਾਂਦੇ ਹਨ। ਭਾਸ਼ਾ ਦੇ ਬੋਲ ਰੂਪ ਅਸਥਾਈ ਹੁੰਦੇ ਹਨ ਅਰਥਾਤ ਇਕ ਵਾਰ ਬੋਲੇ ਗਏ ਬੋਲ ਹਵਾ ਵਿਚ ਉੱਡ ਜਾਂਦੇ ਹਨ ਪਰ ਇਸ ਤੋਂ ਉਲਟ ਭਾਸ਼ਾ ਦਾ ਲਿਖਤੀ ਰੂਪ ਸਦੀਵੀ ਹੁੰਦਾ ਹੈ ਜਿਸ ਨੂੰ ਕਿਸੇ ਸਮੇਂ, ਕਿਸੇ ਵੀ ਸਥਾਨ ਜਾਂ ਕਿਸੇ ਵੀ ਪਰਸਥਿਤੀ ਵਿਚ ਮੁੜ ਪੜ੍ਹਿਆ ਜਾ ਸਕਦਾ ਹੈ। ਇਸ ਤੋਂ ਭਾਵ ਇਹ ਹੈ ਕਿ ਭਾਸ਼ਾ ਦਾ ਲਿਖਤੀ ਰੂਪ ਹਵਾ ਵਿਚ ਨਹੀਂ ਉੱਡਦਾ ਸਗੋਂ ਕਾਗਜ਼ਾਂ ਉੱਤੇ ਸਾਂਭਿਆ ਰਹਿੰਦਾ ਹੈ ਅਤੇ ਉਹ ਵੀ ਕਈ ਕਈ ਸਦੀਆਂ ਲਈ ਰਹਿੰਦਾ ਹੈ। ਇਸ ਲਈ ਲਿਖਤੀ ਰੂਪ ਦੀ ਇਹ ਵੱਡੀ ਲੋੜ ਹੈ ਕਿ ਹਰ ਸ਼ਬਦ ਦੇ ਜੋੜ ਹਰ ਲੇਖਕ ਇਕੋ ਤਰ੍ਹਾਂ ਰੱਖੇ। ਅਸੀਂ ਜਾਣਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜੋੜਾਂ ਵਿਚ ਇਕ ਧਾਰਨਾ ਹੈ ਅਰਥਾਤ ਹਰੇਕ ਸ਼ਬਦ ਲਈ ਵਿਸ਼ੇਸ਼ ਸ਼ਬਦ ਜੋੜ ਵਰਤੇ ਜਾਂਦੇ ਹਨ। ਇਸ ਤੋਂ ਉਲਟ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਵਿਚ ਅਜਿਹੀ ਇਕਸਾਰਤਾ ਨਹੀਂ ਹੈ।
ਪੰਜਾਬੀ ਸ਼ਬਦ ਜੋੜਾਂ ਵਿਚ ਇਕਸਾਰਤਾ ਦਾ ਨਾ ਹੋਣਾ ਹੀ ਸ਼ਬਦ ਜੋੜਾਂ ਦੀ ਸਮੱਸਿਆ ਹੈ। ਮੋਟੇ ਤੌਰ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਈ ਲੇਖਕ ਸ਼ਬਦ 'ਇਕ' ਨੂੰ ਅੱਧਕ ਤੋਂ ਬਿਨਾਂ ਲਿਖਦੇ ਹਨ ਅਤੇ ਕਈ ਇਸ ਉੱਤੇ ਅੱਧਕ ਪਾਉਂਦੇ ਹਨ (ਇੱਕ) । ਇਸੇ ਤਰ੍ਹਾਂ ਪੰਜਾਬੀ ਸ਼ਬਦ ਜੋੜਾਂ ਦੀਆਂ ਸਮੱਸਿਆ ਦੇ ਪ੍ਰਮੁੱਖ ਪੱਖ ਹੇਠ ਲਿਖੇ ਅਨੁਸਾਰ ਹਨ।
(1) ਅੱਧਕ ਦੀ ਵਰਤੋਂ
(2) (ਘ, ਝ, ਢ, ਧ, ਭ) ਦਾ ਲਿਖਤੀ ਰੂਪ
(3) (ਹ) ਦਾ ਲਿਖਤੀ ਰੂਪ
(4) ਪੈਰ ਵਿਚ ਪੈਣ ਵਾਲੇ ਅੱਖਰ
(5) ਲਘੂ ਸਵਰਾਂ ਦੇ ਅੱਖਰ
(6) ਫਾਰਸੀ ਅੱਖਰਾਂ ਦੀ ਵਰਤੋਂ
(7) 'ਰ' ਤੋਂ ਪਿਛੋਂ 'ਨ' ਜਾਂ 'ਣ'
(1) ਅੱਧਕ ਦੀ ਵਰਤੋਂ- ਪੰਜਾਬੀ ਸ਼ਬਦ ਜੋੜਾਂ ਵਿਚ ਅੱਧਕ ਦੀ ਵਰਤੋਂ ਵੀ ਕਿ ਸਮੱਸਿਆ ਹੈ। ਸ਼ਬਦ ਇਕ, ਵਿਚ ਆਦਿ ਨੂੰ ਅੱਧਕ ਨਾਲ ਲਿਖਿਆ ਜਾਵੇ ਜਾਂ ਅੱਧਕ ਤੋਂ ਬਿਨਾਂ। ਅਜਿਹੇ ਸ਼ਬਦਾਂ ਦੇ ਲਿਖਤੀ ਰੂਪ ਵਿਚ ਅੱਧਕ ਪਾਇਆ ਜਾ ਨਾ ਪਾਇਆ ਜਾਵੇ ਇਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਪੈਂਦਾ। ਇਸ ਤੋਂ ਉਲਟ ਪੰਜਾਬੀ ਦੇ ਕਈ ਸ਼ਬਦ ਅਜਿਹੇ ਹਨ ਜਿਹਨਾਂ ਦੇ ਅੱਧਕ ਰਹਿਤ ਰੂਪ ਹੋਰ ਅਰਥ ਰੱਖਦੇ ਹਨ ਅਤੇ ਅੱਧਕ ਸਹਿਤ ਰੂਪ ਵੱਖਰੇ ਅਰਥ, ਜਿਵੇਂ-
ਅੱਧਕ ਰਹਿਤ ਅੱਧਕ ਸਹਿਤ
ਸਤ ਸੱਤ
ਸਦਾ ਸੱਦਾ
ਪ੍ਰੀਤ ਪਰੀਤ
ਸ੍ਵੈ ਜੀਵਨੀ ਸਵੈਜੀਵਨੀ
ਪਰਸ੍ਵਾਰਥ ਪਰਸਵਾਰਥ
(5) ਲਘੂ ਸਵਰਾਂ ਦੇ ਅੱਖਰ- ਪੰਜਾਬੀ ਭਾਸ਼ਾ ਦੇ ਬੁਲਾਰੇ ਸ਼ਬਦ ਦੇ ਅੰਤ ਵਿਚ ਲਘੂ ਸਵਰ ਦਾ ਉਚਾਰਨ ਨਹੀਂ ਕਰਦੇ ਇਸ ਲਈ ਇਹਨਾਂ ਸ਼ਬਦਾਂ ਦੇ ਲਿਖਤੀ ਰੂਪ ਦੇ ਅੰਤ ਵਿਚ ਕਿਸੇ ਵੀ ਲਗੂ ਸਵਰ ਦਾ ਅੱਖਰ ਨਹੀਂ ਲਿਖਿਆ ਜਾਣਾ ਚਾਹੀਦਾ। ਪਰ ਪੰਜਾਬੀ ਵਿਚ ਕਈ ਸ਼ਬਦ ਗੁਰਮੁਖੀ ਲਿਖਤ ਵਿਚ ਮਿਲਦੇ ਹਨ ਜਿਹਨਾਂ ਦੇ ਅੰਤ ਵਿਚ ਲਘੂ ਸਵਰ ਦਾ ਅੱਖਰ ਲਿਖਿਆ ਜਾਂਦਾ ਹੈ। ਇਸ ਪ੍ਰਕਾਰ ਦੇ ਸ਼ਬਦ ਜੋੜ ਪਰੰਪਰਾ ਤੋਂ ਚਲੇ ਆ ਰਹੇ ਹਨ। ਉਂਜ ਇਹਨਾਂ ਸ਼ਬਦਾਂ ਦੇ ਅੰਤ ਵਿਚ ਲਘੂ ਸਵਰ ਦੀ ਥਾਂ ਦੀਰਘ ਸਵਰ ਦਾ ਉਚਾਰਨ ਕੀਤਾ ਜਾਂਦਾ ਹੈ।
ਲਿਖਤੀ ਰੂਪ ਉਚਰਿਤ ਰੂਪ
ਜਾਉ ਜਾਓ
ਲਿਆਉ ਲਿਆਓ
ਆਦਿ ਆਦ/ਆਦੀ
ਅਧਿਆਇ ਅਧਿਆਏ
ਵੱਖ-ਵੱਖ ਲੇਖਕ ਉੱਪਰ ਦਰਜ ਦੋਹਾਂ ਰੂਪਾਂ ਵਿਚੋਂ ਕਿਵੇਂ ਇਕ ਦੀ ਵਰਤੋਂ ਕਰਦੇ ਹਨ। ਇਸ ਸਮੱਸਿਆ ਦੇ ਹਲ ਲਈ ਚਾਹੀਦਾ ਇਹ ਹੈ ਕਿ ਇਹਨਾਂ ਵਿਚੋਂ ਉਚਰਤ ਰੂਪ ਵਾਲੇ ਸ਼ਬਦ ਜੋੜ ਅਪਣਾਏ ਜਾਣ।
(6) ਫਾਰਸੀ ਅੱਖਰਾਂ ਦੀ ਵਰਤੋਂ- ਫਾਰਸੀ ਲਿਪੀ ਤੋਂ ਕਈ ਧੁਨੀਆਂ ਪੰਜਾਬੀ ਬੋਲਚਾਲ ਵਿਚ ਬੋਲੀਆਂ ਜਾਂਦੀਆਂ ਹਨ ਅਤੇ ਇਹਨਾਂ ਲਈ ਗੁਰਮੁਖੀ ਲਿਪੀ ਵਿਚ ਅੱਖਰ ਵੀ ਰੱਖੋ ਗਏ ਹਨ। ਜਿਵੇਂ- (ਖ਼, ਗ਼, ਫ਼) ਕਈ ਲੇਖਕ ਇਸ ਗੱਲ ਉੱਤੇ ਜ਼ੋਰ ਦੇਂਦੇ ਹਨ ਕਿ ਫਾਰਸੀ ਭਾਸ਼ਾ ਦੇ ਉਹ ਸ਼ਬਦ ਜਿਹਨਾਂ ਵਿਚ ਇਹਨਾਂ ਅੱਖਰਾਂ ਵਾਲੀਆਂ ਧੁਨੀਆਂ ਹਨ ਉਹਨਾਂ ਨੂੰ ਵਰਤਿਆ ਜਾਣਾ ਚਾਹੀਦਾ ਹੈ। ਪਰ ਕਈ ਲੇਖਕ ਆਖਦੇ ਹਨ ਕਿ ਇਹ ਅੱਖਰ ਤਾਂ ਸਹਿ ਧੁਨੀਆਂ ਦਾ ਸੰਕੇਤ ਕਰਦੇ ਹਨ ਇਸ ਲਈ ਇਹਨਾਂ ਬਿੰਦੀਆਂ ਵਾਲੇ ਅੱਖਰਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ। ਅਜਿਹੀ ਸਮੱਸਿਆ ਕਾਰਨ ਪੰਜਾਬੀ ਦੇ .. ਸ਼ਬਦਾਂ ਦੇ ਦੋ-ਦੋ ਲਿਖਤੀ ਰੂਪ ਮਿਲਦੇ ਹਨ।
ਫਾਰਸੀ ਧੁਨੀ-ਅੱਖਰ ਗੁਰਮੁਖੀ ਮੂਲ-ਅੱਖਰ
ਖ਼ਤ ਖਤ
ਗ਼ਮ ਗਮ
ਜੋਰ ਜੋਰ
(7) 'ਰ' ਤੋਂ ਪਿਛੋਂ 'ਨ' ਜਾਂ 'ਣ'- ਕਿਹਾ ਜਾਂਦਾ ਹੈ ਕਿ ਪੰਜਾਬੀ ਬੁਲਾਰੇ ਸ਼ਬਦ ਅਖੀਰ ਵਿਚ (ਰ) ਤੋਂ ਪਿਛੋਂ (ਣ) ਦਾ ਉਚਾਰਨ ਨਹੀਂ ਕਰਦੇ ਸਗੋਂ (ਨ) ਦਾ ਉਚਾਰਨ ਕਰਦੇ ਹਨ। ਕਈ ਲੇਖਕ ਅਜਿਹੀ ਬਣਤਰ ਵਾਲੇ ਸ਼ਬਦਾਂ ਦੇ ਅੰਤ ਵਿਚ 'ਨ' ਦੀ ਵਰਤੋਂ ਕਰਦੇ ਹਨ ਅਤੇ ਕਈ 'ਣ' ਦੀ ਜਿਸ ਕਾਰਣ ਅਜਿਹੇ ਸ਼ਬਦ ਜੋੜਾਂ ਵਿਚ ਵਿਤਕਰਾ ਵੱਡੀ ਪੱਧਰ ਉੱਤੇ ਹੈ। ਇਸ ਕਿਸਮ ਦੇ ਸ਼ਬਦਾਂ ਦੇ ਦੋ-ਦੋ ਲਿਖਤੀ ਰੂਪ ਮਿਲਦੇ ਹਨ-
'ਣ' ਦੀ ਵਰਤੋਂ 'ਨ' ਦੀ ਵਰਤੋਂ
ਕਾਰਣ ਕਾਰਨ
ਵਿਆਕਰਣ ਵਿਆਕਰਨ
ਸਧਾਰਣ ਸਧਾਰਨ
ਉਚਾਰਣ ਉਚਾਰਨ
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿਚ ਸ਼ਬਦ ਜੋੜਾਂ ਦੀ ਸਮੱਸਿਆ ਦੇ ਕਈ ਪੱਖ ਹਨ। ਇਹਨਾਂ ਦੇ ਨਿਪਟਾਰੇ ਲਈ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਪ੍ਰਸ਼ਨ- ਪ੍ਰਤਿਕੂਲਤਾ (Incompatibility) ਤੋਂ ਕੀ ਭਾਵ ਹੈ ? ਮਿਸਾਲਾਂ ਸਹਿਤ ਸਪੱਸ਼ਟ ਕਰੋ।
ਉਤਰ- ਭਾਸ਼ਾ ਨੂੰ ਵਿਚਾਰ-ਸੰਚਾਰ ਦਾ ਮਾਧਿਅਮ ਗਿਣਿਆ ਜਾਂਦਾ ਹੈ । ਭਾਵੇਂ ਭਾਸ਼ਾ ਦੀਆਂ ਕਈ ਇਕਾਈਆਂ ਹਨ ਪਰ ਅਰਥ-ਸੰਚਾਰ ਜਾਂ ਵਿਚਾਰ ਸੰਚਾਰ ਕੇਵਲ ਵਾਕ ਪੱਧਰ 'ਤੇ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਇਜ ਕਿਹਾ ਜਾ ਸਕਦਾ ਹੈ ਕਿ ਮੂਲ ਰੂਪ ਵਿਚ ਭਾਸ਼ਾ ਦੀ ਸਾਰਥਕਤਾ 'ਵਾਕ' ਦੀ ਪੱਧਰ 'ਤੇ ਹੀ ਸਾਕਾਰ ਹੁੰਦੀ ਹੈ। ਕਿਸੇ ਭਾਸ਼ਾ ਦੀ ਸਾਰਥਕਤਾ ਲਈ ਇਹ ਜ਼ਰੂਰੀ ਹੈ ਕਿ ਉਸ ਦੀ ਵਾਕ ਬਣਤਰ ਉਸ ਭਾਸ਼ਾ ਦੇ ਵਿਆਕਰਨਕ ਨਿਯਮਾਂ ਅਨੁਸਾਰ ਹੋਵੇ। ਮਿਸਾਲ ਦੇ ਤੌਰ 'ਤੇ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿਚ ਕਰਤਾ, ਕਰਮ ਅਤੇ ਕਿਰਿਆ ਇਸੇ ਤਰਤੀਬ ਵਿਚ ਵਿਚਰਦੇ ਹਨ ਜਦਕਿ ਅੰਗਰੇਜ਼ੀ ਭਾਸ਼ਾ ਦੀ ਵਾਕ ਬਣਤਰ ਵਿਚ ਇਹ ਤਰਤੀਬ ਕਰਤਾ, ਕਿਰਿਆ ਅਤੇ ਕਰਮ ਦੇ ਰੂਪ ਵਿਚ ਹੈ।
ਵਾਕ ਦੀਆਂ ਵਿਆਕਰਨਕ ਲੋੜਾਂ ਤੋਂ ਇਲਾਵਾ ਵਾਕ ਵਿਚਲੇ ਸ਼ਬਦਾਂ ਦਾ ਸਾਰਥਕ ਹੋਣਾ ਅਤੇ ਵੱਖ-ਵੱਖ ਸ਼ਬਦਾਂ ਦੀ ਆਪਸ ਵਿਚ ਅਨੁਕੂਲਤਾ ਹੋਣੀ ਵੀ ਲਾਜ਼ਮੀ ਹੈ। ਇਸੇ ਸੰਦਰਭ ਵਿਚ ਪ੍ਰਤਿਕੂਲਤਾ ਵਿਚ ਅਨੁਕੂਲਤਾ ਹੋਣੀ ਵੀ ਲਾਜ਼ਮੀ ਹੈ। ਇਸੇ ਸੰਦਰਭ ਵਿਚ ਪ੍ਰਤਿਕੂਲਤਾ (Incompatibility) ਦਾ ਸੰਕਲਪ ਪੇਸ਼ ਹੁੰਦਾ ਹੈ। ਪ੍ਰਤਿਕੂਲਤਾ ਦਾ ਅਰਥ ਹੈ 'ਅਸੰਗਤੀ'। ਇਸ ਤੋਂ ਭਾਵ ਹੈ ਕਿ ਵਾਕ ਵਿਚਲੇ ਸ਼ਬਦ ਆਪਸ ਵਿਚ ਅਸੰਗਤੀ ਵਾਲੇ ਨਹੀਂ ਹੋਣੇ ਚਾਹੀਦੇ। ਸ਼ਬਦਾਂ ਵਿਚਲੀ ਅਸੰਗਤੀ ਨੂੰ ਪ੍ਰਤਿਕੂਲਤਾ ਕਿਹਾ ਜਾਂਦਾ ਹੈ। ਮਿਸਾਲ ਵਜੋਂ ਹੇਠਲਾ ਵਾਕ ਬਿਲਕੁਲ ਸਹੀ ਹੈ :
ਮੁੰਡਾ ਰੋਟੀ ਖਾਂਦਾ ਹੈ।
ਪਰ ਇਸ ਵਾਕ ਵਿਚ ਜੇ ਸ਼ਬਦ 'ਖਾਂਦਾ' ਦੀ ਥਾਂ 'ਪੜ੍ਹਦਾ' ਰੱਖਿਆ ਜਾਵੇ ਤਾਂ ਵਾਕ ਹੋਵੇਗਾ :
ਮੁੰਡਾ ਰੋਟੀ ਪੜ੍ਹਦਾ ਹੈ।"
ਇਸ ਵਾਕ ਵਿਚ ਸਾਰੇ ਸ਼ਬਦ ਸਾਰਥਕ ਅਤੇ ਇਨ੍ਹਾਂ ਦੀ ਤਰਤੀਬ ਵੀ ਵਿਆਕਰਨਕ ਨੇਮਾਂ ਅਨੁਸਾਰ ਹੀ ਹੈ ਪਰ ਇਸ ਦੇ ਬਾਵਜੂਦ ਇਹ ਵਾਕ ਸਹੀ ਨਹੀਂ ਹੈ। ਅਰਥਾਤ ਇਸ ਵਾਕ ਦਾ ਅਰਥ ਬੇਤੁਕਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਬਦ 'ਰੋਟੀ' ਅਤੇ 'ਪੜ੍ਹਦਾ' ਵਿਚ ਪ੍ਰਤਿਕੂਲਤਾ ਰੋਟੀ, ਖਾਧੀ ਜਾ ਸਕਦੀ ਹੈ, ਸੁੱਟੀ ਜਾ ਸਕਦੀ ਹੈ, ਖਾਧੀ ਜਾ ਸਕਦੀ ਹੈ ਆਦਿ। ਪਰ ਰੋਟੀ ਪੜ੍ਹੀ ਨਹੀਂ ਜਾ ਸਕਦੀ । ਅਰਥਾਤ ਰੋਟੀ ਪੜ੍ਹਨ ਵਾਲੀ ਵਸਤੂ ਨਹੀਂ । ਇਸੇ ਤਰ੍ਹਾਂ ਹੇਠਲੇ ਵਾਕਾਂ ਦੇ ਸ਼ਬਦਾਂ ਵਿਚ ਵੀ ਪ੍ਰਤਿਕੂਲਤਾ ਨੂੰ ਵੇਖਿਆ ਜਾ ਸਕਦਾ ਹੈ :
(ੳ) ਉਹ ਕਿਤਾਬ ਪੀਂਦਾ ਹੈ।
(ਅ) ਉਸ ਨੇ ਟੈਲੀਫੋਨ ਖਾਧਾ।
(ੲ) ਮੁੰਡਾ ਨੇ ਪਾਣੀ ਖਾਧਾ।
ਵੇਖਿਆ ਜਾ ਸਕਦਾ ਹੈ ਕਿ ਵਾਕ (ੳ) ਵਿਚ ਕਿਤਾਬ ਅਤੇ ਪੀਂਦਾ ਆਪਸ ਵਿਚ
ਪ੍ਰਤਿਕੂਲਤਾ ਦੇ ਧਾਰਨੀ ਹਨ। ਕਿਉਂਕਿ ਕਿਤਾਬ ਨੂੰ ਪੀਤਾ ਨਹੀਂ ਜਾਂਦਾ । ਇਸ ਨੂੰ ਪੜ੍ਹਿਆ, ਲਿਖਿਆ, ਵੇਖਿਆ, ਖਰੀਦਿਆ ਆਦਿ ਜਾ ਸਕਦਾ ਹੈ। ਇਸੇ ਤਰ੍ਹਾਂ ਵਾਕ (ਅ) ਵਿਚ ਟੈਲੀਫੋਨ ਖਾਧਾ ਦੀ ਥਾਂ ਟੈਲੀਫੋਨ ਸੁਣਿਆ, ਲਿਆਂਦਾ, ਕੀਤਾ ਆਦਿ ਸ਼ਬਦਾਂ ਦੇ ਆਉਣ ਨਾਲ ਇਸ ਵਾਕ ਵਿਚ ਮੌਜੂਦ ਸ਼ਬਦ-ਪ੍ਰਤਿਕੂਲਤਾ ਨਹੀਂ ਰਹੇਗੀ। ਇਵੇਂ ਵਾਕ (ੲ) ਵਿਚ ਇਸ ਪੱਖੋਂ, ਖਾਧਾ ਜਾਂ ਪੀਤਾ ਹੋਣਾ ਚਾਹੀਦਾ ਹੈ।
ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਪ੍ਰਤਿਕੂਲਤਾ ਤੋਂ ਭਾਵ ਸ਼ਬਦਾਂ ਦੀ ਆਪਸ ਵਿਚ ਅਸੰਗਤੀ ਹੈ। ਹਰ ਸ਼ਬਦ ਕਿਸੇ ਵਿਸ਼ੇਸ਼ ਪ੍ਰਕਾਰ ਦੀ ਅਰਥ ਸਮਰੱਥਾ ਦੇ ਮਾਲਕ ਹੁੰਦੇ ਹਨ। ਜੇ ਕਿਸੇ ਸ਼ਬਦ ਦੇ ਨਾਲ ਉਸ ਦੀ ਅਰਥ-ਸਮਰੱਥਾ ਤੋਂ ਓਪਰਾ ਸ਼ਬਦ ਜੁੜ ਜਾਵੇ ਤਾਂ ਵਾਕ ਵਿਚ ਪ੍ਰਤਿਕੂਲਤਾ ਸਾਕਾਰ ਹੁੰਦੀ ਹੈ।
ਪ੍ਰਸ਼ਨ- ਪੰਜਾਬੀ ਵਾਕ-ਬਣਤਰ ਵਿਚ ਸ਼ਬਦਾਂ ਦੀ ਤਰਤੀਬ ਬਾਰੇ ਮਿਸਾਲਾਂ ਸਹਿਤ ਜਾਣਕਾਰੀ ਦਿਉ।
ਉਤਰ- ਭਾਸ਼ਾ ਵਾਕ ਪੱਧਰ 'ਤੇ ਹੀ ਵਿਚਾਰ-ਸੰਚਾਰ ਦਾ ਕਾਰਜ ਕਰਨ ਦੇ ਸਮਰੱਥ ਬਣਦੀ ਹੈ। ਹਰ ਭਾਸ਼ਾ ਦੀ ਵਾਕ ਬਣਤਰ ਵਿਚ ਵਿਭਿੰਨ ਸ਼ਬਦ ਕਿਸੇ ਵਿਸ਼ੇਸ਼ ਤਰਤੀਬ ਵਿਚ ਵਿਚਰਕੇ ਹੀ ਅਰਥ ਸਾਕਾਰ ਕਰਦੇ ਹਨ। ਜਿਥੋਂ ਤੱਕ ਪੰਜਾਬੀ ਭਾਸ਼ਾ ਦਾ ਸਬੰਧ ਹੈ, ਇਸ ਦੀ ਵਾਕ ਬਣਤਰ ਵਿਚ ਸ਼ਭਦਾਂ ਦੀ ਤਰਤੀਬ ਕਈ ਭਾਰਤੀ ਅਤੇ ਗੈਰ-ਭਾਰਤੀ ਭਾਸ਼ਾਵਾਂ ਨਾਲੋਂ ਵੱਖਰੀ ਪ੍ਰਕਾਰ ਦੀ ਹੈ। ਇਥੇ ਅਸਾਂ ਇਸੇ ਨੁਕਤੇ ਬਾਰੇ ਗੱਲ ਕਰਨੀ ਹੈ।
1. ਨਾਂਵ-ਕਿਰਿਆ
ਜੇ ਪੰਜਾਬੀ ਵਾਕ ਵਿਚ ਦੋ ਹੀ ਵਾਕੰਸ਼ ਹੋਣ ਤਾਂ ਉਨ੍ਹਾਂ ਵਿਚ ਇਕ ਨਾਂਵ ਅਤੇ ਦੂਜਾ ਕਿਰਿਆ ਹੁੰਦਾ ਹੈ। ਅਜਿਹੇ ਵਾਕ ਵਿਚ ਨਾਂਵ ਵਾਕ ਪਹਿਲਾਂ ਅਤੇ ਕਿਰਿਆ ਵਾਕੰਸ਼ ਉਸ ਤੋਂ ਪਿੱਛੋਂ ਵਿਚਰਦਾ ਹੈ :
(ੳ) ਮੁੰਡਾ ਹੱਸਿਆ।
(ਅ) ਕੁੜੀ ਆਈ।
(ੲ) ਕੁੱਤਾ ਭੌਂਕਿਆ।
2. ਕਰਤਾ, ਕਰਮ ਅਤੇ ਕਿਰਿਆ
ਪੰਜਾਬੀ ਦੇ ਤਿੰਨ ਵਾਕੰਸ਼ੀ ਵਾਕਾਂ ਵਿਚ ਦੋ ਨਾਂਵ ਵਾਕੰਸ਼ ਹੁੰਦੇ ਹਨ ਅਤੇ ਇਕ ਕਿਰਿਆ ਵਾਕੰਸ਼। ਨਾਂਵ-ਵਾਕੰਸ਼ਾਂ ਵਿਚ ਇਕ ਕਰਤਾ ਸੂਚਕ ਹੁੰਦਾ ਹੈ ਅਤੇ ਦੂਜਾ ਕਰਮ ਸੂਚਕ। ਇਸ ਸਥਿਤੀ ਵਿਚ ਪਹਿਲਾਂ ਕਰਤਾ ਵਾਕੰਸ਼ ਆਉਂਦਾ ਹੈ, ਉਸ ਤੋਂ ਪਿੱਛੋਂ ਕਰਮ ਸੂਚਕ ਵਾਕੰਸ਼ ਅਤੇ ਅੰਤ ਵਿਚ ਕਿਰਿਆ ਵਾਕੰਸ਼ । ਜਿਵੇਂ:
(ੳ) ਮੁੰਡਾ ਅੰਬ ਚੂਸਦਾ ਹੈ।
(ਅ) ਘੋੜਾ ਘਾਹ ਖਾਂਦਾ ਹੈ।
3. ਨਾਂਵ-ਸਬੰਧਕ
ਜੇ ਪੰਜਾਬੀ ਵਾਕ ਵਿਚ ਸਬੰਧਕ ਵੀ ਹੋਵੇ ਤਾਂ ਉਸ ਦਾ ਸਥਾਨ ਨਾਂਵ ਤੋਂ ਪਿੱਛੋਂ ਹੁੰਦਾ ਹੈ। ਜਿਵੇਂ:
(ੳ) ਮੋਹਣ ਨੇ ਕਿਤਾਬ ਪੜ੍ਹ ਲਈ ਹੈ।
(ਅ) ਉਸ ਨੂੰ ਮੋਹਨ ਨੇ ਇਕ ਕਿਤਾਬ ਦਿੱਤੀ।
4. ਵਿਸ਼ੇਸ਼ਕ-ਨਾਂਵ
ਪੰਜਾਬੀ ਵਾਕ ਬਣਤਰ ਵਿਚ ਨਾਂਵ ਨਾਲ ਕੋਈ ਵਿਸ਼ੇਸ਼ਕ ਵਰਤਿਆ ਜਾਵੇ ਤਾਂ ਉਸ
ਦਾ ਸਥਾਨ ਨਾਂਵ ਤੋਂ ਪਹਿਲਾਂ ਹੁੰਦਾ ਹੈ। ਕੋਈ ਵਿਸ਼ੇਸ਼ਕ ਇਕ ਸ਼ਬਦੀ ਜਾਂ ਇਕ ਤੋਂ ਵਧ ਸ਼ਬਦਾਂ ਦਾ ਹੋ ਸਕਦਾ ਹੈ।
(ੳ) ਉਹ ਹੌਲੀ ਤੁਰਦਾ ਹੈ।
(ਅ) ਉਹ ਹੌਲੀ-ਹੌਲੀ ਤੁਰਦਾ ਹੈ।
(ੲ) ਉਹ ਬਹੁਤ ਹੌਲੀ-ਹੌਲੀ ਤੁਰਦਾ ਹੈ।
(ਸ) ਉਹ ਬਹੁਤ ਹੀ ਹੌਲੀ-ਹੌਲੀ ਤੁਰਦਾ ਹੈ।
6. ਮੁੱਖ ਕਿਰਿਆ-ਸਹਾਇਕ ਕਿਰਿਆ
ਪੰਜਾਬੀ ਵਾਕਾਂ ਵਿਚ ਵਾਕ ਦੇ ਅੰਤ ਵਿਚ ਸਹਾਇਕ ਕਿਰਿਆ ਵਿਚਰਦੀ ਹੈ ਅਤੇ ਮੁੱਖ ਕਿਰਿਆ ਉਸ ਤੋਂ ਪਹਿਲਾਂ । ਹਰ ਪੰਜਾਬੀ ਵਾਕ ਵਿਚ ਮੁੱਖ ਕਿਰਿਆ ਦਾ ਹੋਣਾ ਲਾਜ਼ਮੀ ਹੈ ਪਰ ਸਹਾਇਕ ਕਿਰਿਆ ਦਾ ਨਹੀਂ :
(ੳ) ਮੁੰਡਾ ਕਿਤਾਬ ਪੜ੍ਹਦਾ ਹੈ।
(ਅ) ਮੁੰਡੇ ਨੇ ਕਿਤਾਬ ਪੜ੍ਹੀ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਾਕ ਬਣਤਰ ਕਰਤਾ ਕਰਮ ਕਿਰਿਆ ਦੀ ਤਰਤੀਬ ਵਾਲੀ ਹੈ ਅਤੇ ਨਾਂਵ ਅਤੇ ਕਿਰਿਆ ਦੇ ਵਿਸ਼ੇਸ਼ਕ ਇਨ੍ਹਾਂ ਤੋਂ ਪਹਿਲਾਂ ਵਿਚਰਦੇ ਹਨ।
ਪ੍ਰਸ਼ਨ- ਸੰਯੁਕਤ ਵਾਕ ਅਤੇ ਮਿਸ਼ਰਤ ਵਾਕ ਦਾ ਨਿਖੇੜਾ ਕਰੋ।
ਉਤਰ- ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਨੂੰ ਵਾਕ ਕਿਹਾ ਜਾਂਦਾ ਹੈ। ਬਣਤਰ ਦੀ ਦ੍ਰਿਸ਼ਟੀ ਤੋਂ ਵਾਕ ਭਿੰਨ ਪ੍ਰਕਾਰ ਦੇ ਹੁੰਦੇ ਹਨ:
1. ਸਾਧਾਰਨ ਵਾਕ- ਇਕ ਉਪਵਾਕ ਦੇ ਧਾਰਨੀ
2. ਸੰਯੁਕਤ ਵਾਕ- ਇਕ ਤੋਂ ਵੱਧ ਉਪਵਾਕਾਂ ਦੇ ਧਾਰਨੀ
3. ਮਿਸ਼ਰਤ ਵਾਕ
ਇਥੋਂ ਇਹ ਸੰਕੇਤ ਮਿਲਦਾ ਹੈ ਕਿ ਸੰਯਕੁਤ ਵਾਕ ਅਤੇ ਮਿਸ਼ਰਤ ਵਾਕ ਵਿਚ ਮੁੱਢਲੀ ਸਾਂਝ ਇਹ ਹੁੰਦੀ ਹੈ ਕਿ ਇਨ੍ਹਾਂ ਦੋਹਾਂ ਵਿਚ ਇਕ ਤੋਂ ਵੱਧ ਉਪਵਾਕ ਹੁੰਦੇ ਹਨ। ਇਸ ਸਾਂਝ ਦੇ ਬਾਵਜੂਦ ਇਨ੍ਹਾਂ ਵਿਚ ਕਈ ਪ੍ਰਕਾਰ ਦਾ ਨਿਖੇੜਾ ਹੈ ਜਿਸ ਬਾਰੇ ਅਸਾਂ ਇਥੇ ਵਿਚਾਰ ਕਰਨੀ ਹੈ।
ਸੰਯੁਕਤ ਵਾਕ ਅਤੇ ਮਿਸ਼ਰਤ ਵਾਕ ਵਿਚਲਾ ਨਿਖੇੜਾ ਉਨ੍ਹਾਂ ਵਿਚਲੇ ਉਪਵਾਕਾਂ ਦੇ ਆਧਾਰ 'ਤੇ ਕੀਤਾ ਜਾ ਸਕਦਾ ਹੈ। ਇਨ੍ਹਾਂ ਵਾਕ ਬਣਤਰਾਂ ਵਿਚ ਮੁੱਢਲਾ ਅੰਤਰ ਇਹ ਹੈ ਕਿ ਸੰਯੁਕਤ ਵਾਕ ਦਾ ਹਰ ਉਪਵਾਕ ਆਪਣੇ ਆਪ ਵਿਚ ਇਕ ਸਾਧਾਰਨ ਉਪਵਾਕ ਦਾ ਦਰਜਾ ਰੱਖਦਾ ਹੈ। ਮਿਸਾਲ ਵਜੋਂ ਹੇਠਾਂ ਦਿੱਤੇ ਗਏ ਵਾਕ (ੳ) ਵਿਚ ਦੋ ਉਪਵਾਕ ਹਨ ਅਤੇ ਵਾਕ (ਅ) ਵਿਚ ਤਿੰਨ ਉਪਵਾਕ । ਪਰ ਇਹ ਸਾਰੇ ਉਪਵਾਕ ਆਪਣੇ ਆਪ ਵਿਚ ਸੁਤੰਤਰ ਵਾਕ ਦਾ ਦਰਜਾ ਰੱਖਦੇ ਹਨ।
(ੳ) ਧੋਬੀ ਕੱਪੜੇ ਧੋ ਰਿਹਾ ਸੀ ਅਤੇ ਮੋਚੀ ਜੁਤੀਆਂ ਪਾਲਿਸ਼ ਕਰ ਰਿਹਾ ਸੀ ।
(ੳ1) ਧੋਬੀ ਕੱਪੜੇ ਧੋ ਰਿਹਾ ਸੀ। → (ਸੁਤੰਤਰਾ ਵਾਕ)
(ੳ2) ਮੋਚੀ ਜੁਤੀਆਂ ਪਾਲਿਸ਼ ਕਰ ਰਿਹਾ ਸੀ। (ਸੁਤੰਤਰਾ ਵਾਕ)
ਇਸ ਤੋਂ ਉਲਟ ਮਿਸ਼ਰਤ ਵਾਕ ਦੇ ਸਾਰੇ ਉਪਵਾਕ ਸੁਤੰਤਰ ਵਾਕ ਦਾ ਦਰਜਾ ਨਹੀਂ ਰੱਖਦੇ। ਅਜਿਹੇ ਵਾਕਾਂ ਵਿਚ ਘੱਟੋ-ਘੱਟ ਇਕ ਉਪਵਾਕ ਅਜਿਹਾ ਹੁੰਦਾ ਹੈ ਜੋ ਵਾਕ ਬਣਤਰ'
ਦੇ ਪੱਖੋਂ ਅਧੂਰਾ ਰਹਿੰਦਾ ਹੈ । ਹੇਠਲੇ ਵਾਕ (ਅ) ਅਤੇ (ੲ) ਵਿਚ ਪਹਿਲਾ ਉਪਵਾਕ ਵਾਕ ਦੇ ਦਰਜੇ ਤੋਂ ਨੀਵਾਂ ਹੈ। ਪਰ ਪਿਛਲਾ/ਪਿਛਲੇ ਉਪਵਾਕ ਸੁਤੰਤਰਤਾ ਵਾਲੇ ਹਨ।
(ਅ) ਘੋੜੇ 'ਤੇ ਚੜ੍ਹਨ ਲੱਗਿਆਂ ਉਸ ਦੀ ਲੱਤ ਨੂੰ ਸੱਟ ਲੱਗ ਗਈ।
(ੲ) ਘੋੜੇ 'ਤੇ ਬੈਠ ਕੇ ਉਸ ਨੇ ਤੀਰ ਚਲਾਇਆ ਅਤੇ ਹਿਰਨ ਨੂੰ ਮਾਰ ਦਿੱਤਾ।
ਸੰਖੇਪ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਯੁਕਤ ਵਾਕ ਦੇ ਸਾਰੇ ਉਪਵਾਕ ਸਵਾਧੀਨ ਹੁੰਦੇ ਹਨ ਜਦਕਿ ਮਿਸ਼ਰਤ ਵਾਕ ਵਿਚ ਘੱਟੋ-ਘੱਟ ਇਕ ਉਪਵਾਕ ਜ਼ਰੂਰ ਹੀ ਪਰਾਧੀਨ ਉਪਵਾਕ ਹੁੰਦਾ ਹੈ।
ਪ੍ਰਸ਼ਨ- ਪੰਜਾਬੀ ਕਿਰਿਆ-ਵਾਕੰਸ਼ ਵਿਚ ਵਰਤੇ ਜਾਂਦੇ ਕਿਰਿਆ ਸ਼ਬਦਾਂ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿਉ।
ਉੱਤਰ- ਹਰ ਭਾਸ਼ਾ ਦੀ ਵਾਕ-ਬਣਤਰ ਵਿਚ ਵਾਕੰਸ਼ ਪ੍ਰਮੁੱਖ ਇਕਾਈ ਬਣਦੇ ਹਨ। ਵਾਕੰਸ਼ ਭਾਵੇਂ ਵਿਭਿੰਨ ਸ਼ਬਦ ਸ਼੍ਰੇਣੀਆਂ ਦੇ ਹੁੰਦੇ ਹਨ, ਜਿਵੇਂ ਨਾਂਵ-ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਿਸ਼ੇਸ਼ਣ, ਵਾਕੰਸ਼, ਸਬੰਧਕੀ ਵਾਕੰਸ਼, ਕਿਰਿਆ-ਵਾਕੰਸ਼ ਆਦਿ। ਪਰ ਇਨ੍ਹਾਂ ਸਾਰਿਆਂ ਵਿਚੋਂ ਪਰਧਾਨਤਾ ਕੇਵਲ ਨਾਂਵ-ਵਾਕੰਸ਼ ਅਤੇ ਕਿਰਿਆ-ਵਾਕੰਸ਼ ਦੀ ਹੀ ਹੁੰਦੀ ਹੈ। ਬਾਕੀ ਬਚੇ ਸਾਰੇ ਵਾਕੰਸ਼ ਇਨ੍ਹਾਂ ਦੋਹਾਂ ਵਿਚੋਂ ਕਿਸੇ ਕਿ ਦੇ ਅੰਗ ਵਜੋਂ ਵਿਚਰਦੇ ਹਨ।
ਪੰਜਾਬੀ ਦੇ ਕਿਰਿਆ ਵਾਕੰਸ਼ ਵਿਚ ਘੱਟੋ-ਘੱਟ ਇਕ ਸ਼ਬਦ ਦਾ ਹੋਣਾ ਲਾਜ਼ਮੀ ਹੈ। ਇਸ ਕਿਰਿਆ ਸ਼ਬਦ ਨੂੰ ਕਿਰਿਆ ਦਾ ਮੁੱਖ ਸ਼ਬਦ ਕਿਹਾ ਜਾਂਦਾ ਹੈ :
(ੳ) ਉਸ ਨੇ ਸਾਨੂੰ ਇਕ ਕਹਾਣੀ ਸੁਣਾਈ।
ਮੁੱਖ ਕਿਰਿਆ ਤਾਂ ਪੰਜਾਬੀ ਕਿਰਿਆ-ਵਾਕੰਸ਼ ਦੇ ਆਰੰਭ ਵਿਚ ਆਉਣ ਵਾਲਾ ਸ਼ਬਦ ਹੈ ਪਰ ਇਸ ਦੇ ਅੰਤ ਵਿਚ ਵਿਚਰਨ ਵਾਲਾ ਸ਼ਬਦ ਸਹਾਇਕ ਕਿਰਿਆ ਹੁੰਦਾ ਹੈ :
(ਅ) ਉਸ ਨੇ ਸਾਨੂੰ ਇਕ ਕਹਾਣੀ ਸੁਣਾਈ ਸੀ।
ਪੰਜਾਬੀ ਨਾਂਵ-ਵਾਕੰਸ਼ ਵਿਚ ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਦੇ ਦਰਮਿਆਨ ਵਿਚਰਨ ਵਾਲੇ ਕਿਰਿਆ ਸ਼ਬਦਾਂ ਨੂੰ ਸੰਚਾਲਨ ਕਿਰਿਆਵਾਂ ਆਖਦੇ ਹਨ। ਕਰਤਰੀ ਵਾਕ (Active sentence) ਵਿਚ ਮੁੱਢਲੇ, ਗਤੀਵਾਚਕ ਅਤੇ ਸੰਭਾਵਕ ਸੰਚਾਲਕ ਕਿਰਿਆਵਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਕਰਮਣੀ (Passive) ਵਾਕ ਵਿਚ ਮੁੱਢਲੀ ਸੰਚਾਲਕ ਕਿਰਿਆ ਦੇ ਨਾਲ ਕਰਮਵਾਚੀ ਸੰਚਾਲਕ ਕਿਰਿਆ ਦਾ ਸੂਚਕ ਸ਼ਬਦ ਵੀ ਵਰਤਿਆ ਜਾਂਦਾ ਹੈ।
ਉਪਰੋਕਤ ਨੇਮਾਂ ਦੇ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਦੇ ਕਰਤਰੀ ਵਾਕਾਂ ਵਿਚ ਕਿਰਿਆ-ਵਾਕੰਸ਼ ਦੇ ਸ਼ਬਦਾਂ ਦੀ ਗਿਣਤੀ ਵੱਧ ਤੋਂ ਵੱਧ ਹੋ ਸਕਦੀ ਹੈ। ਇਸ ਵਾਸਤੇ ਹੇਠਲਾ ਵਾਕ ਵੇਖਿਆ ਜਾ ਸਕਦਾ ਹੈ :
(ੳ) ਉਹ ਹਰ ਕੰਮ ਵਿਚ ਸਾਡੀ ਸਲਾਹ ਲੈ ਲਿਆ ਕਰਦਾ ਸੀ।
ਜਿਥੋਂ ਤੱਕ ਪੰਜਾਬੀ ਦੇ ਕਰਮਣੀ ਵਾਕਾਂ ਦਾ ਸਬੰਧ ਹੈ, ਇਨ੍ਹਾਂ ਵਿਚਲੇ ਕਿਰਿਆ- ਵਾਕੰਸ਼ ਵਿਚ ਕਿਰਿਆ ਸ਼ਬਦਾਂ ਦੀ ਗਿਣਤੀ ਵੱਧ ਤੋਂ ਵੱਧ ਪੰਜ ਹੋ ਸਕਦੀ ਹੈ। ਇਸ ਪ੍ਰਕਾਰ ਦੀ ਮਿਸਾਲ ਵਜੋਂ ਹੇਠਲਾ ਵਾਕ ਵੇਖਿਆ ਜਾ ਸਕਦਾ ਹੈ :
(ਅ) ਪ੍ਰਾਚੀਨ ਕਾਲ ਵਿਚ ਇਥੇ ਮੁਰਦਿਆਂ ਨੂੰ ਦੱਬ ਦਿੱਤਾ ਜਾਂਦਾ ਰਿਹਾ ਹੈ।
ਇਸ ਵਾਕ ਤੋਂ ਸਪੱਸ਼ਟ ਹੈ ਕਿ ਪੰਜਾਬੀ ਕਿਰਿਆ ਵਾਕੰਸ਼ ਵਿਚ ਕਿਰਿਆ ਸ਼ਬਦਾਂ ਦੀ
ਇਕ ਤੋਂ ਲੈ ਕੇ ਪੰਜ ਤੱਕ ਹੋ ਸਕਦੀ ਹੈ।
ਪ੍ਰਸ਼ਨ- ਭਾਸ਼ਾ ਅਤੇ ਲਿਪੀ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਭਾਸ਼ਾ ਅਤੇ ਲਿੱਪੀ ਦੋਵੇਂ ਹੀ ਮਨੁੱਖ ਦੀਆਂ ਕਾਢਾਂ ਹਨ। ਇਨ੍ਹਾਂ ਦੋਹਾਂ ਦੇ ਮਨੋਰਥ ਵਿਚ ਤਾਂ ਸਾਂਝ ਹੈ ਪਰ ਇਨ੍ਹਾਂ ਦੀ ਬਣਤਰ ਵਰਤਾਰੇ ਵਿਚ ਅੰਤਰ ਹੈ। ਭਾਸ਼ਾ ਮਨੁੱਖ ਨੇ ਪਹਿਲਾਂ ਬਣਾਈ ਅਤੇ ਲਿਪੀ ਉਸ ਤੋਂ ਪਿੱਛੋਂ।
ਭਾਸ਼ਾ ਦੀ ਪਰਿਭਾਸ਼ਾ ਵਜੋਂ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਸੰਘ ਵਿਚੋਂ ਨਿਕਲਣ ਵਾਲੀਆਂ ਧੁਨੀਆਂ ਦਾ ਉਹ ਪ੍ਰਬੰਧ ਵਿਚਾਰ-ਸੰਚਾਰ ਦਾ ਕਾਰਜ ਕਰਦਾ ਹੈ, ਭਾਸ਼ਾ ਅਖਵਾਉਂਦਾ ਹੈ। ਇਥੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਸ਼ਾ ਧੁਨੀਆਂ ਦੇ ਰੂਪ ਵਿਚ ਸਾਕਾਰ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਉਹ ਬੋਲ ਜੋ ਕਿਸੇ ਵਿਚਾਰ ਦਾ ਸੰਚਾਰ ਕਰਦੇ ਹਨ, ਭਾਸ਼ਾ ਹੁੰਦੇ ਹਨ।
ਇਸ ਤੋਂ ਉਲਟ ਲਿਪੀ ਚਿੰਨ੍ਹ ਜਾਂ ਲਕੀਰਾਂ ਦਾ ਪ੍ਰਬੰਧ ਜੋ ਕਿਸੇ ਭਾਸ਼ਾ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ, ਉਸ ਨੂੰ ਲਿੱਪੀ ਆਖਦੇ ਹਨ । ਹਰ ਭਾਸ਼ਾ ਲਈ ਕਿਸੇ ਵਿਸ਼ੇਸ਼ ਪ੍ਰਕਾਰ ਦੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਵਜੋਂ ਹਿੰਦੀ ਭਾਸ਼ਾ ਦੇ ਲਿਖਤੀ ਰੂਪ ਲਈ ਦੇਵਨਾਗਰੀ ਲਿਪੀ ਵਰਤੀ ਜਾਂਦੀ ਹੈ। ਅੰਗਰੇਜ਼ੀ ਭਾਸ਼ਾ ਦੇ ਲਿਖਤੀ ਰੂਪ ਲਈ ਰੋਮਨ ਲਿਪੀ ਅਤੇ ਪੰਜਾਬੀ ਭਾਸ਼ਾ ਲਈ ਭਾਰਤ ਵਿਚ ਗੁਰਮੁੱਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਭਾਸ਼ਾ ਦੇ ਬੋਲ ਰੂਪ ਦੀ ਉਮਰ ਉਸ ਦੇ ਉਚਾਰ-ਛਿਣ ਜਿੰਨੀ ਹੀ ਹੁੰਦੀ ਹੈ। ਭਾਸ਼ਾ ਦੇ ਮੂੰਹੋਂ ਨਿਕਲ ਕੇ ਹਵਾ ਵਿਚ ਗਵਾਚ ਜਾਂਦੇ ਹਨ। ਇਸ ਸਥਿਤੀ ਵਿਚ ਬੋਲ ਭਾਸ਼ਾ ਨੂੰ ਗ੍ਰਹਿਣ ਕਰਨ ਲਈ ਬੁਲਾਰੇ ਦੇ ਨਜ਼ਦੀਕ ਲਾਜ਼ਮੀ ਹੈ। ਪਰ ਲਿਪੀ ਅਜਿਹੀ ਜੁਗਤ ਹੈ ਜੋ ਭਾਸ਼ਾ ਨੂੰ ਸਦਾ ਲਈ ਸਾਂਭ ਲੈਂਦੀ ਹੈ। ਭਾਸ਼ਾ ਦਾ ਲਿਪੀਬੱਧ ਰੂਪ ਕੋਈ ਪਾਠਕ, ਕਿਸੇ ਥਾਂ 'ਤੇ ਵੀ ਅਤੇ ਕਿਸੇ ਵੀ ਸਮੇਂ ਪੜ੍ਹ ਸਕਦਾ ਹੈ । ਬੋਲੀ ਲਈ ਭਾਸ਼ਾ ਦੀ ਵਰਤੋਂ ਇਨ੍ਹਾਂ ਸਥਿਤੀਆਂ ਵਿਚ ਨਹੀਂ ਕੀਤੀ ਜਾ ਸਕਦੀ। ਇਸੇ ਲਈ ਕਿਹਾ ਜਾਂਦਾ ਹੈ ਕਿ ਲਿਪੀ ਨੇ ਭਾਸ਼ਾ ਨੂੰ ਸਦੀਵਤਾ ਬਖਸ਼ੀ ਹੈ।
ਭਾਸ਼ਾ ਅਤੇ ਲਿਪੀ ਦੇ ਸਬੰਧਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਭਾਸ਼ਾ ਆਤਮਾ ਹੈ ਤਾਂ ਲਿਪੀ ਇਸ ਦਾ ਸਰੀਰ ਹੈ। ਭਾਸ਼ਾ ਦਾ ਲਿਪੀਬੱਧ ਰੂਪ ਉਦੋਂ ਤੱਕ ਕਾਇਮ ਰਹਿੰਦਾ ਹੈ। ਜਦੋਂ ਤੱਕ ਉਸ ਦੀ ਲਿਖਤ ਕਾਇਮ ਰਹੇ। ਇਹੀ ਕਾਰਨ ਹੈ ਕਿ ਅਸੀਂ ਅੱਜ ਵੀ ਹਜ਼ਾਰਾਂ ਸਾਲ ਪਹਿਲਾਂ ਦੀ ਭਾਸ਼ਾ ਨੂੰ ਲਿਪੀ ਦੇ ਆਸਰੇ ਹੀ ਜਾਣਦੇ/ਪਛਾਣਦੇ ਹਾਂ।
ਪ੍ਰਸ਼ਨ- ਲਿਪੀ ਦੀਆਂ ਕਿਸਮਾਂ ਬਾਰੇ ਸੰਖੇਪ ਜਾਣਕਾਰੀ ਦਿਉ।
ਉੱਤਰ- ਸੰਸਾਰ ਵਿਚ ਬੇਸ਼ੁਮਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਕਈ ਲਿਖਤੀ ਰੂਪ ਵਿਚ ਵੀ ਵਿਚਰਦੀਆਂ ਹਨ। ਵੇਖਣ ਵਿਚ ਆਇਆ ਹੈ ਕਿ ਵਿਸ਼ੇਸ਼ ਭਾਸ਼ਾ ਲਈ ਕਿਸੇ ਵਿਸ਼ੇਸ਼ ਲਿਪੀ ਨੂੰ ਵਰਤਿਆ ਜਾਂਦਾ ਹੈ। ਵੱਖ-ਵੱਖ ਲਿਪੀਆਂ ਦੀ ਬਣਤਰ ਵਿਚ ਭਿੰਨਤਾਵਾਂ ਮਿਲਦੀਆਂ ਹਨ ਇਵੇਂ ਹੀ ਵੱਖ-ਵੱਖ ਲਿਪੀਆਂ ਵਿਚ ਵੀ ਭਿੰਨਤਾ ਮਿਲਦੀ ਹੈ। ਲਿਪੀਆਂ ਵਿਚਲੀ ਭਿੰਨਤਾ ਉਨ੍ਹਾਂ ਦੇ ਅੱਖਰਾਂ ਦੇ ਪਰਕਾਰਜ ਦੇ ਸੰਦਰਭ ਵਿਚ ਸਾਕਾਰ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਕਿਹਾ ਜਾ ਸਕਦਾ ਹੈ ਕਿ ਲਿਪੀ- ਅੱਖਰਾਂ ਤੋਂ ਪ੍ਰਗਟ ਹੋਣ ਵਾਲੇ ਭਾਸ਼ਾਈ ਲੱਛਣ ਦੇ ਆਧਾਰ 'ਤੇ ਲਿਪੀਆਂ ਨੂੰ ਤਿੰਨਾਂ ਕਿਸਮਾਂ ਵਿਚ ਵਰਤਿਆ ਜਾਂਦਾ ਹੈ :
(1) ਧੁਨੀ ਲਿਪੀ
(2) ਅੱਖਰ ਲਿਪੀ
(3) ਭਾਵ ਲਿਪੀ
ਧੁਨੀ ਲਿਪੀ
ਉਹ ਲਿਪੀ ਧੁਨੀ ਲਿਪੀ ਦੀ ਕਿਸਮ ਦੀ ਹੁੰਦੀ ਹੈ ਜਿਸ ਦੇ ਅੱਖਰ ਜਾਂ ਚਿੰਨ੍ਹ, ਭਾਸ਼ਾ ਧੁਨੀਆਂ ਨੂੰ ਸਾਕਾਰ ਕਰਨ । ਇਸ ਤੋਂ ਭਾਵ ਇਹ ਹੈ ਕਿ ਜਿਸ ਲਿਪੀ ਦੇ ਵੱਖ-ਵੱਖ ਚਿੰਨ੍ਹਾਂ ਤੋਂ ਵੱਖ-ਵੱਖ ਧੁਨੀਆਂ ਦਾ ਸੰਕੇਤ ਮਿਲਦਾ ਹੈ, ਉਸ ਨੂੰ ਧੁਨੀ ਲਿਪੀ ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੇ ਲਿਖਤੀ ਰੂਪ ਲਈ ਵਰਤੀ ਜਾਂਦੀ ਲਿਪੀ 'ਰੋਮਨ ਲਿਪੀ ਧੁਨੀ-ਲਿਪੀ ਦੀ ਵਧੀਆ ਮਿਸਾਲ ਹੈ।
ਧੁਨੀ ਲਿਪੀ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਹਰ ਧੁਨੀ ਨੂੰ ਲਿਖਤੀ ਰੂਪ ਵਿਚ ਦਰਜ ਕਰਨ ਦੇ ਸਮਰੱਥ ਹੁੰਦੀ ਹੈ। ਮਿਸਾਲ ਵਜੋਂ ਪੰਜਾਬੀ ਦੇ ਹੇਠਲੇ ਸ਼ਬਦਾਂ ਵਿਚ ਤਿੰਨ- ਤਿੰਨ ਧੁਨੀਆਂ ਅਤੇ ਰੋਮਨ ਲਿਪੀ ਵਿਚ ਤਿੰਨ-ਤਿੰਨ ਅੱਖਰ ਹਰ ਪਰ ਗੁਰਮੁੱਖੀ ਵਿਚ ਕੇਵਲ ਦੋ-ਦੋ ਹੀ।
ਸ਼ਬਦ ਰੋਮਨ ਲਿਖਤ ਗੁਰਮੁਖੀ ਲਿਖਤ
ਕਰ kar ਕਰ
ਦਸ das ਦਸ
ਅੱਖਰ ਲਿਪੀ
ਜਿਸ ਲਿਪੀ ਦੇ ਅੱਖਰ ਧੁਨੀਆਂ ਦੀ ਥਾਂ ਉਦਾਰ ਖੰਡਾਂ ਦਾ ਸੰਕੇਤ ਕਰਨ ਉਸ ਨੂੰ ਅੱਖਰ ਲਿਪੀ ਕਿਹਾ ਜਾਂਦਾ ਹੈ। ਗੁਰਮੁਖੀ ਅਤੇ ਦੇਵਨਾਗਰੀ ਅੱਖਰ ਲਿਪੀਆਂ ਹਨ। ਮਿਸਾਲ ਵਜੋਂ ਸ਼ਬਦ 'ਕਰਾ' ਦੇ ਦੋ ਉਚਾਰਨ ਖੰਡ ਹਨ ਜਿਨ੍ਹਾਂ ਵਿਚੋਂ ਪਹਿਲਾਂ ਕੇਵਲ 'ਕ' ਤੋਂ ਹੀ ਸੰਕੇਤਤ ਹੈ:
ਭਾਵ ਲਿਪੀ
ਜਿਸ ਲਿਪੀ ਦੇ ਅੱਖਰ ਧੁਨੀ ਜਾਂ ਉਚਾਰਨ ਖੰਡ ਦੀ ਥਾਂ ਕਿਸੇ ਵਿਚਾਰ ਜਾਂ ਭਾਵ ਦਾ ਸੰਕੇਤ ਕਰਨ ਉਸ ਨੂੰ ਭਾਵ ਲਿਪੀ ਕਿਹਾ ਜਾਂਦਾ ਹੈ । ਚੀਨੀ ਲਿਪੀ ਭਾਵ ਲਿਪੀ ਦੀ ਵਧੀਆ ਮਿਸਾਲ ਹੈ। ਦਰ ਅਸਲ ਭਾਵ ਲਿਪੀ ਚਿੱਤਰ ਲਿਪੀ ਨਾਲ ਬਹੁਤ ਮੇਲ ਖਾਂਦੀ ਹੈ।
ਪ੍ਰਸ਼ਨ- ਪੂਰਬੀ ਪੰਜਾਬੀ ਦੀਆਂ ਲਿਖਤਾਂ ਵਿਚ 'ਘ, ਝ, ਢ, ਧ' ਅਤੇ 'ਭ' ਅੱਖਰਾਂ ਦੇ ਉਚਾਰਨ ਬਾਰੇ ਨੋਟ ਲਿਖੋ ।
ਉੱਤਰ- ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਮੁਖੀ ਦੇ ਅੱਖਰ ਵੱਖ-ਵੱਖ ਧੁਨੀ ਲੱਛਣਾਂ ਦਾ ਸੰਕੇਤ ਕਰਦੇ ਹਨ। ਅਰਥਾਤ ਗੁਰਮੁਖੀ ਦਾ ਇਕ ਅੱਖਰ ਕਿਸੇ ਇਕ ਭਾਸ਼ਾਈ ਲੱਛਣ ਨੂੰ ਸਾਕਾਰ ਕਰਦਾ ਹੈ। ਇਸੇ ਸੰਦਰਭ ਵਿਚ 'ਘ, ਝ, ਢ, ਧ, ਭ' ਅੱਖ ਸਘੋਸ਼ ਮਹਾਂਪ੍ਰਾਣ ਧੁਨੀਆਂ ਦੇ ਸੂਚਕ ਹਨ। ਸਘੋਸ਼-ਮਹਾਂਪ੍ਰਾਣ ਧੁਨੀਆਂ ਪੱਛਵੀ ਪੰਜਾਬੀ ਅਰਥਾਤ ਪਾਕਿਸਤਾਨ ਵਿਚ ਬੋਲੀ ਜਾਂਦੀ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਵਿਚ ਤਾਂ ਉਚਾਰੀਆਂ ਜਾਂਦੀਆਂ ਹਨ ਪਰ ਪੂਰਬੀ ਅਰਥਾਤ ਭਾਰਤੀ ਪੰਜਾਬੀ ਦੀਆਂ ਉਪ ਭਾਸ਼ਾਵਾਂ ਵਿਚ ਸਘੋਸ਼-ਮਹਾਂਪ੍ਰਾਣ ਦਾ ਉਚਾਰਨ ਨਹੀਂ ਕੀਤਾ ਜਾਂਦਾ।
ਪੂਰਬੀ ਪੰਜਾਬੀ ਵਿਚ ਭਾਵੇ ਸਘੋਸ਼-ਮਹਾਂਪ੍ਰਾਣ ਧੁਨੀਆਂ ਦਾ ਉਚਾਰਨ ਨਹੀਂ ਕੀਤਾ ਜਾਂਦਾ ਪਰ ਇਨ੍ਹਾਂ ਧੁਨੀਆਂ ਲਈ ਜਿਹੜੇ ਅੱਖਰ ਗੁਰਮੁਖੀ ਲਿਪੀ ਵਿਚ ਦਰਜ ਹਨ, ਉਨ੍ਹਾਂ ਦੀ ਵਰਤੋਂ ਪੂਰਬੀ ਪੰਜਾਬੀ ਵਿਚ ਕੀਤੀ ਜਾਂਦੀ ਹੈ। ਦਰਅਸਲ ਪੂਰਬੀ ਪੰਜਾਬੀ ਵਿਚ ਅੱਖਰ 'ਘ, ਝ, ਢ, ਧ, ਭ' ਸਘੋਸ਼ ਮਹਾਂਪ੍ਰਾਣ ਦਾ ਸੰਕੇਤ ਨਹੀਂ ਕਰਦੇ ਸਗੋਂ ਇਨ੍ਹਾਂ ਉਚਾਰਨ ਸੁਰ ਵਿਚ ਬਦਲ ਗਿਆ ਹੈ ਜਿਸ ਦੇ ਫਲਸਵਰੂਪ ਇਨ੍ਹਾਂ ਤੋਂ ਸੰਕੇਤਤ ਧੁਨੀ ਸਘੋਸ਼-ਮਹਾਂਪ੍ਰਾਣ ਦੀ ਥਾਂ ਅਲਪਪਰਾਣ-ਅਘੋਸ਼ ਜਾਂ ਮਹਾਂਪ੍ਰਾਣ ਅਘੋਸ਼ ਹੋ ਗਈਆਂ ਹਨ।
ਉੱਪਰ ਸੰਕੇਤ ਕੀਤਾ ਗਿਆ ਹੈ ਕਿ ਵਿਚਾਰਾਧੀਨ ਅੱਖਰ ਦੋ ਪ੍ਰਕਾਰ ਦੀਆਂ ਧੁਨੀਆਂ ਦਾ ਸੰਕੇਤ ਕਰਦੇ ਹਨ। ਉਹ ਹਨ: (1) ਅਘੋਸ ਅਲਮਪ੍ਰਾਣ ਅਤੇ (2) ਸਘੋਸ਼-ਅਲਮਪ੍ਰਾਣ। ਇਨ੍ਹਾਂ ਦੇ ਇਹ ਦੋਵੇਂ ਉਚਾਰਨ ਵਿਸ਼ੇਸ਼ ਭਾਸ਼ਾਈ ਸੰਦਰਭ ਵਿਚ ਸਾਕਾਰ ਹੁੰਦੇ ਹਨ, ਜਿਨ੍ਹਾਂ ਬਾਰੇ ਇਥੇ ਸੰਕੇਤ ਕੀਤਾ ਗਿਆ ਹੈ।
ਅਘੋਸ-ਅਲਮਪ੍ਰਾਮ ਧੁਨੀ ਦਾ ਉਚਾਰਨ
ਅੱਖਰ 'ਘ, ਝ, ਢ, ਭ' ਜਦ ਲਿਖਤੀ ਰੂਪ ਵਿਚ ਸ਼ਬਦ ਦੀ ਆਦਿ-ਸਥਿਤੀ (ਆਰੰਭ) ਹੁੰਦੇ ਹਨ ਤਾਂ ਇਨ੍ਹਾਂ ਦਾ ਉਚਾਰਨ ਇਨ੍ਹਾਂ ਦੀ ਸਮ-ਸਥਾਨੀ ਅਘੋਸ-ਅਲਮਪ੍ਰਾਣ ਧੁਨੀ ਵਾਲਾ ਹੁੰਦਾ ਹੈ ਅਤੇ ਸ਼ਬਦ ਦਾ ਉਚਾਰਨ ਨੀਵੀਂ ਸੁਰ ਵਿਚ ਕੀਤਾ ਜਾਂਦਾ ਹੈ।
ਅੱਖਰ ਸ਼ਬਦ ਉਚਾਰਨ
ਘ ਘਰ /ਕ ਅ ਰ/
ਝ ਝਾੜ /ਚ ਆ ੜ/
ਢ ਢੋਲ /ਢ ਓ ਲ/
ਧ ਧੁੱਪ /ਤ ਉ ਪ ਪ/
ਭ ਭਰ /ਪ ਅ ਰ/
ਸਘੋਸ਼ ਅਲਪਪ੍ਰਾਣ ਧੁਨੀ ਦਾ ਉਚਾਰਨ
ਜੇ ਅੱਖਰ 'ਘ, ਝ, ਢ, ਧ, ਭ' ਸ਼ਬਦ ਦੇ ਵਿਚਕਾਰ ਜਾਂ ਅਤੇ ਵਿਚ ਲਿਖੇ ਜਾਣ ਤਾਂ ਇਨ੍ਹਾਂ ਦਾ ਉਚਾਰਨ ਇਨ੍ਹਾਂ ਦੀ ਸਮ ਸਥਾਨੀ ਸਘੋਸ਼ ਅਲਪਪ੍ਰਾਣ ਧੁਨੀ ਦਾ ਹੁੰਦਾ ਹੈ। ਅਜਿਹੇ ਸ਼ਬਦ ਕਈ ਉੱਚੀ ਸੁਰ ਵਿਚ ਅਤੇ ਕਈ ਨੀਵੀਂ ਸੁਰ ਵਿਚ ਉਚਾਰੇ ਜਾਣ ਵਾਲੇ ਹੁੰਦੇ ਹਨ। ਦਰਅਸਲ ਉੱਚੀ ਜਾਂ ਨੀਵੀਂ ਸੁਰ ਦੇ ਉਚਾਰਨ ਦਾ ਸਬੰਧ ਸ਼ਬਦ ਵਿਚ ਦਬਾਉ ਦੀ ਵਰਤੋਂ ਨਾਲ ਹੁੰਦਾ ਹੈ। ਜੇ ਸ਼ਬਦ ਵਿਚਲਾ ਦਬਾਉ ਇਨ੍ਹਾਂ ਅੱਖਰਾਂ ਤੋਂ ਪਹਿਲਾਂ ਹੋਵੇ ਤਾਂ ਉੱਚੀ ਸੁਰ ਦਾ ਉਚਾਰਨ ਹੁੰਦਾ ਹੈ ਅਤੇ ਇਸ ਤੋਂ ਉਲਟ ਦਬਾਅ ਦੀ ਵਰਤੋਂ ਇਨ੍ਹਾਂ ਅੱਖਰਾਂ ਤੋਂ ਪਿੱਛੋਂ ਕੀਤੇ ਜਾਣ ਨਾਲ ਨੀਵੀਂ ਸੁਰ ਦਾ ਉਚਾਰਨ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਨਾਲ ਸਬੰਧਿਤ ਇਨ੍ਹਾਂ ਅੱਖਰਾਂ 'ਤੇ ਸੰਕੇਤਤ ਧੁਨੀਆਂ ਨੂੰ ਹੇਠਾਂ ਦਰਜ ਕੀਤਾ ਗਿਆ ਹੈ।
ਅੱਖਰ ਸ਼ਬਦ ਉਚਾਰਨ (ਉੱਚੀ ਸੁਰ)
ਘ ਮਾਘ /ਮ ਆ ਗ/
ਝ ਬਾਝ /ਬ ਆ ਜ/
ਢ ਮੁੱਢ /ਮ ਉ ਡ ਡ/
ਧ ਉਧਾਰ /ਉ ਦ ਆ ਰ/
ਭ ਲਭਾ /ਲ ਅ ਭ ਆ/
ਪ੍ਰਸ਼ਨ- ਸ਼ਬਦ ਅਤੇ ਅਰਥ ਦੇ ਆਪਸੀ ਸਬੰਧਾਂ ਬਾਰੇ ਸੰਖੇਪ ਨੋਟ ਲਿਖੋ।
ਉੱਤਰ- ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਸ਼ਾ ਦੀ ਵਿਚਾਰ-ਸੰਚਾਰ ਯੋਗਤਾ ਵਿਆਕਰਨ ਇਕਾਈ 'ਵਾਕ' ਦੀ ਪੱਧਰ ਉੱਤੇ ਹੀ ਸਾਕਾਰ ਹੁੰਦੀ ਹੈ ਪਰ ਅਸਲ ਵਿਚ ਭਾਸ਼ਾ ਦੀ ਕੇਂਦਰੀ ਵਿਆਕਰਕਨ ਇਕਾਈ 'ਸ਼ਬਦ' ਨੂੰ ਹੀ ਕਿਹਾ ਜਾਂਦਾ ਹੈ ਕਿਉਂਕਿ ਬਾਕੀ ਦੀਆਂ ਸਾਰੀਆਂ ਵਿਆਕਰਨਕ ਇਕਾਈਆਂ ਦੀ ਪਛਾਣ ਅਤੇ ਸਥਾਪਤੀ ਸ਼ਬਦ ਦੇ ਆਧਾਰ ਉੱਤੇ ਹੀ ਕੀਤੀ ਜਾਂਦੀ ਹੈ। ਸ਼ਬਦ ਦੀ ਮਹੱਤਾ ਇਸ ਪੱਖ ਹੈ ਕਿ ਇਹ ਅਰਥ ਵਿਸ਼ੇਸ਼ ਦੀ ਧਾਰਨੀ ਇਕਾਈ ਹੈ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਦਾ ਹਰ ਸ਼ਬਦ ਕਿਸੇ ਨਾ ਕਿਸੇ ਅਰਥ ਨੂੰ ਸਾਕਾਰ ਕਰਦਾ ਹੈ। ਹਰ ਸ਼ਬਦ ਕਿਸੇ ਨਾ ਕਿਸੇ ਵਸਤੂ ਜਾਂ ਸੰਕਲਪ ਦਾ ਸੰਕੇਤ ਕਰਦਾ ਹੈ।
ਸ਼ਬਦ ਦੀ ਹੋਂਦ ਸਥੂਲ ਹੈ ਕਿਉਂਕਿ ਇਹ ਆਪਣੇ ਆਪ ਵਿਚ ਧੁਨੀਆਂ ਦਾ ਸਬੂਤ ਹੁੰਦਾ ਹੈ ਜਿਸ ਨੂੰ ਬੋਲਿਆ, ਸੁਣਿਆ, ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਤੋਂ ਉਲਟ ਅਰਥ ਸੂਖਮ ਹੋਂਦ ਵਾਲਾ ਵਰਤਾਰਾ ਹੈ। ਇਸੇ ਲਈ ਕਈ ਭਾਸ਼ਾ ਵਿਗਿਆਨ ਅਰਥਾਂ ਦੇ ਅਧਿਐਨ ਨੂੰ ਅਰਥਾਤ ਅਰਥ ਵਿਗਿਆਨ ਨੂੰ ਭਾਸ਼ਾ ਵਿਗਿਆਨ ਦਾ ਅੰਗ ਨਹੀਂ ਮੰਨਦੇ।
ਸ਼ਬਦ ਦੀ ਸਹੂਲਤ ਅਤੇ ਅਰਥ ਦੀ ਸੂਖਮਤਾ ਦੇ ਆਧਾਰ ਉੱਤੇ ਕਿਹਾ ਜਾਂਦਾ ਹੈ ਕਿ ਸ਼ਬਦ ਸਰੀਰ ਹੈ ਅਤੇ ਅਰਥ ਉਸ ਦੀ ਆਤਮਾ। ਪਰ ਇਹ ਰੂਪਕਤਾ ਪੂਰੀ ਤਰ੍ਹਾਂ ਜਚਦੀ ਨਹੀਂ ਕਿਉਂਕਿ ਸਾਡੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਆਤਮ ਅਬਦਲ ਅਤੇ ਅਭਿਲਾਸ਼ੀ ਹੁੰਦੀ ਹੈ। ਪਰ ਇਸ ਤੋਂ ਉਲਟ ਦੇ ਪਰਿਵਰਤਨ ਵਾਪਰਦੇ ਰਹਿੰਦੇ ਹਨ। ਮਿਸਾਲ ਵਜੋਂ ਸ਼ਬਦ 'ਗੁਰੂ' ਕਈ ਸੰਦਰਭਾਂ ਵਿਚ ਆਦਰ ਦੇ ਪਾਤਰ ਹੁੰਦੇ ਹਨ ਅਤੇ ਕਈ ਸੰਦਰਭਾਂ ਵਿਚ ਨਿਰਾਦਰ ਦੇ। ਇਸ ਵਿਚ ਹੇਠਲੇ ਵਾਲ ਲਏ ਜਾ ਸਕਦੇ ਹਨ।
(ੳ) ਗੁਰੂ ਜੀ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ।
(ਅ) ਉਸ ਨਾਲ ਇਹ ਗੱਲ ਨਾ ਕਰਿਓ, ਉਹ ਬਹੁਤ ਗੁਰੂ ਏ।
ਸ਼ਬਦ ਅਤੇ ਅਰਥ ਦਾ ਸਬੰਧ ਆਪਹੁਦਰਾ ਹੁੰਦਾ ਹੈ । ਹਰ ਭਾਸ਼ਾ ਭਾਈਚਾਰਾ ਆਪਣੀ ਮਰਜ਼ੀ ਅਨੁਸਾਰ ਕਿਸੇ ਸ਼ਬਦ ਨੂੰ ਕੋਈ ਅਰਥ ਦੇ ਦਿੰਦਾ ਹੈ। ਜਿਵੇਂ ਇਕ ਜਾਨਵਰ ਲਈ ਇਕ ਭਾਈਚਾਰਾ 'ਕੁੱਤਾ' ਸ਼ਬਦ ਵਰਤਦਾ ਹੈ ਅਤੇ ਇਕ ਹੋਰ ਭਾਸ਼ਾ ਭਾਈਚਾਰਾ ਉਸ ਨੂੰ ਡਾਗ (Dog) ਸ਼ਬਦ ਦਿੰਦਾ ਹੈ। ਇਵੇਂ ਕਾਂ/ਕ੍ਰੋ, ਕੁਰਸੀ/ਚਿਅਰ, ਮੇਜ਼/ਟੇਬਲ ਆਦਿ ਜੋੜੇ ਇਕ- ਇਕ ਵਸਤੂ ਲਈ ਹਨ। ਜੇ ਹਰ ਸ਼ਬਦ ਵਿਚ ਅਰਥ ਨਿਹਿਤ ਹੁੰਦਾ ਤਾਂ ਹਰ ਭਾਸ਼ਾ ਵਿਚ ਇਕੋ ਸ਼ਬਦ ਅਰਥ ਬਰਾਬਰ ਹੁੰਦੇ।
ਭਾਰਤੀ ਅਰਥ-ਵਿਗਿਆਨ ਸਬੰਧੀ ਚਿੰਤਨ ਦੇ ਆਧਾਰ ਉੱਤੇ ਸ਼ਬਦ ਅਤੇ ਅਰਥ ਦੇ ਆਪਸੀ ਸਬੰਧਾਂ ਨੂੰ ਵਧੇਰੇ ਸਪੱਸ਼ਟਤਾ ਨਾਲ ਸਮਝਿਆ ਜਾ ਸਕਦਾ ਹੈ । ਇਸ ਸੰਦਰਭ ਵਿਚ ਹੇਠਲਾ ਚਿੱਤਰ ਧਿਆਨ ਗੋਚਰ ਹੈ।
ਇਸ ਚਿੱਤਰ ਵਿਚਲੇ ‘ਸ਼ਬਦ’ ਦਾ ਅਰਥ ਹੈ ਕੋਈ ਧੁਨੀ ਸਮੂਹ ਅਤੇ ‘ਵਸਤੂ’ ਦਾ ਅਰਥ ਹੈ ਕੋਈ ਵਰਤਾਰਾ, ਹੋਂਦ, ਸੰਕਲਪ ਆਦਿ। ਵਸਤੂ ਅਤੇ ਸ਼ਬਦ ਦਾ ਆਪਸ ਵਿਚ ਬਿੰਦੀਦਾਰ
ਰੇਖਾ ਨਾਲ ਜੋੜੇ ਗਏ ਹਨ। ਇਸ ਤੋਂ ਭਾਵ ਹਿ ਹੈ ਕਿ ਸ਼ਬਦ ਅਤੇ ਵਸਤੂ ਦਾ ਸਬੰਧ ਆਪਹੁਦਰਾ ਹੈ। ਕੋਈ ਵੀ ਭਾਸ਼ਾ ਭਾਈਚਾਰਾ ਕਿਸੇ ਵੀ ਵਸਤੂ ਲਈ ਕੋਈ ਵੀ ਸ਼ਬਦ ਵਰਤ ਸਕਦਾ ਹੈ ਅਤੇ ਇਸ ਤੋਂ ਉਲਟ ਵੀ। ਅਰਥਾਤ ਕਿਸੇ ਵੀ ਸ਼ਬਦ ਨੂੰ ਕਿਸੇ ਵੀ ਵਸਤੂ ਲਈ ਵਰਤ ਸਕਦਾ ਹੈ।
ਪਰ ਵਸਤੂ ਅਤੇ ਸ਼ਬਦ ਦੋਵੇਂ ਰਲ ਕੇ ਇਕ ਅਰਥ ਨੂੰ ਸਾਕਾਰ ਕਰਦੇ ਹਨ। ਇਥੇ ਇਹ ਸੰਕੇਤ ਮਿਲਦਾ ਹੈ ਕਿ ਹਰ ਭਾਸ਼ਾ ਭਾਈਚਾਰੇ ਵਿਚ ਮਿਥੇ ਗਏ ਸ਼ਬਦ ਅਤੇ ਵਸਤੂ ਇਕ ਨਿਸ਼ਚਿਤ ਅਰਥ ਨੂੰ ਉਜਾਗਰ ਕਰਦੇ ਹਨ।
ਸ਼ਬਦ ਅਰਥ ਦੇ ਆਪਸੀ ਸਬੰਧਾਂ ਨੂੰ ਉਜਾਗਰ ਕਰਨ ਲਈ ਸਾਸਿਊਰ ਨੇ 'ਚਿਹਨ' ਦੇ ਸੰਕਲਪ ਨੂੰ ਲਿਆ ਹੈ। ਹਰ ਚਿਹਨ ਧੁਨੀ ਬਿੰਬ ਅਤੇ ਉਸ ਦੇ ਅਰਥ ਦਾ ਸੁਮੇਲ ਹੁੰਦਾ ਹੈ। ਇਥੇ ਧੁਨੀ ਬਿੰਬ ਨੂੰ ਚਿਹਨਕ ਅਤੇ ਉਸ ਦੇ ਅਰਥ ਨੂੰ ਚਿਹਨਤ ਆਖਿਆ ਗਿਆ ਹੈ। ਇੰਝ 'ਚਿਹਨ' ਆਪਣੇ ਆਪ ਵਿਚ ਸ਼ਬਦ ਅਤੇ ਅਰਥ ਦੋਹਾਂ ਦਾ ਏਕੀਕਰਣ ਹੈ।
ਪ੍ਰਸ਼ਨ- ਸੁਰ (Tone) ਦੀ ਵਰਤੋਂ ਦੇ ਪੱਖੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਨਿਖੇੜਾ ਕਰੋ।
ਉੱਤਰ- ਭਾਰਤੀ ਭਾਸ਼ਾਵਾਂ ਵਿਚੋਂ ਕੇਵਲ ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਵਿਚ ਸੁਰ (Tone) ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਵਿਚ ਤਿੰਨ ਪੱਧਰੀ ਸੁਰ ਪ੍ਰਣਾਲੀ ਕਾਰਜਸ਼ੀਲ ਹੈ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਵਿਚ ਤਿੰਨ ਸੁਰਾਂ ਵਰਤੀਆਂ ਜਾਂਦੀਆਂ ਹਨ। ਇਹ ਹਨ : ਨੀਵੀਂ ਸੁਰ, ਉੱਚੀ ਸੁਰ ਅਤੇ ਮਝਲੀ ਸੁਰ।
ਪਰ ਵੇਖਣ ਵਿਚ ਆਇਆ ਹੈ ਕਿ ਉੱਚੀ ਸੁਰ ਅਤੇ ਨੀਵੀਂ ਸੁਰ ਦੀ ਵਰਤੋਂ ਪੰਜਾਬੀ ਦੀਆਂ ਵਿਭਿੰਨ ਉਪਭਾਸ਼ਾਵਾਂ ਵਿਚ ਵੱਖ-ਵੱਖ ਪ੍ਰਕਾਰ ਦੀ ਮਿਲਦੀ ਹੈ। ਇਥੇ ਇਨ੍ਹਾਂ ਦੋਹਾਂ ਸੁਰਾਂ ਦੀ ਵਰਤੋਂ ਬਾਰੇ ਚਰਚਾ ਕੀਤੀ ਗਈ ਹੈ।
ਨੀਵੀਂ ਸੁਰ (Low Tone)
ਪੂਰਬੀ ਪੰਜਾਬੀ ਦੀਆਂ ਸਾਰੀਆਂ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਦੀ ਵਰਤੋਂ ਇਕਸਾਰ ਮਿਲਦੀ ਹੈ ਪਰ ਪੱਛਮੀ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਸਬੰਧ ਵਿਚ ਪੋਠੋਹਾਰੀ ਅਤੇ ਮੁਲਤਾਨੀ ਉਪਭਾਸ਼ਾਵਾਂ ਨੂੰ ਲਿਆ ਜਾ ਸਕਦਾ ਹੈ। ਇਨ੍ਹਾਂ ਉਪਭਾਸ਼ਾਵਾਂ ਵਿਚ ਨੀਵੀਂ ਸੁਰ ਦੀ ਵਰਤੋਂ ਨਾ ਹੋਣ ਕਾਰਨ ਸਘੋਸ਼-ਮਹਾਪ੍ਰਾਣ ਧੁਨੀਆਂ/ਘ, ਝ, ਢ, ਧ, ਭ/ ਦਾ ਉਚਾਰਨ ਕੀਤਾ ਜਾਂਦਾ ਮਿਲਦਾ ਹੈ। ਜਿਵੇਂ
ਸ਼ਬਦ ਪੂਰਬੀ ਉਚਾਰਨ ਪੱਛਮੀ ਉਚਾਰਨ
ਘੋੜਾ /ਕ ਓ ੜ ਆ/ /ਘ ਓ ੜ ਆ/
ਧੁੱਪ /ਤ ਉ ਪ ਪ / /ਧ ਉ ਪ ਪ/
ਉੱਚੀ ਸੁਰ (High Tone)
ਉੱਚੀ ਸੁਰ ਦੇ ਉਚਾਰਨ ਬਾਰੇ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਕਾਫੀ ਅੰਤਰ ਹੈ। ਪੱਛਮੀ ਉਪਭਾਸ਼ਾਵਾਂ (ਪੋਠੋਹਾਰੀ, ਮੁਲਤਾਨੀ) ਵਿਚ ਇਸ ਦੀ ਵਰਤੋਂ ਤਾਂ ਹੈ ਪਰ ਮਾਝੀ ਨਾਲੋਂ ਘੱਟ ਭਾਰਤੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚੋਂ ਉਚੀ ਸੁਰ ਦੀ ਵਰਤੋਂ ਮਾਝੀ ਵਿਚ ਸਭ ਤੋਂ ਵਧੇਰੇ ਕੀਤੀ ਜਾਂਦੀ ਹੈ। ਇਸ ਕਾਰਨ ਇਸ ਉਪਭਾਸ਼ਾ ਵਿਚ /ਹ/ ਦਾ ਵਿਅੰਜਨੀ ਉਚਾਰਨ ਨਾ ਹੋਣ ਦੇ ਬਰਾਬਰ ਹੈ। ਮਾਝੀ ਦੇ ਇਲਾਕੇ ਤੋਂ ਜਿਉਂ-ਜਿਉਂ ਦੱਖਣ ਵਾਲ ਜਾਈਏ ਤਿਉਂ- ਤਿਉਂ ਉੱਚੀ ਸੁਰ ਦੀ ਵਰਤੋਂ ਘਟਦੀ ਜਾਂਦੀ ਹੈ। ਇੰਜ ਮਾਝੀ ਤੋਂ ਦੁਆਬੀ, ਦੁਆਬੀ ਤੋਂ ਮਲਵਈ/ਪੁਆਧੀ ਵਿਚ ਉੱਚੀ ਸੁਰ ਦੀ ਵਰਤੋਂ ਘੱਟ ਹੁੰਦੀ ਜਾਂਦੀ ਹੈ। ਇਹੀ ਕਾਰਨ ਹੈ ਕਿ ਮਲਵਈ ਅਤੇ ਪੁਆਧੀ ਵਿਚ (ਹ) ਦਾ ਵਿਅੰਜਨੀ ਉਚਾਰਨ ਮਿਲਦਾ ਹੈ। ਪੂਰਬੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਉੱਚੀ ਸੁਰ ਦੀ ਵਰਤੋਂ ਦਾ ਟਾਕਰਾ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ।
ਸ਼ਬਦ ਮਾਝੀ ਉਚਾਰਨ ਮਲਵਈ/ਪੁਆਧੀ ਉਚਾਰਨ
ਚਾਹ /ਚ ਆ/ /ਚ ਆ ਹ/
ਸ਼ਹਿਰ /ਸ਼ ਐ ਰ/ /ਸ਼ ਐ ਹ ਅ ਰ/
ਜੇ ਡੋਗਰੀ ਨੂੰ ਵੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਗਿਣਿਆ ਜਾਵੇ ਤਾਂ ਉੱਚੀ ਸੁਰ ਦੀ ਵਰਤੋਂ ਇਸ ਵਿਚ ਮਾਝੀ ਨਾਲੋਂ ਵੀ ਵਧੇਰੇ ਹੈ। ਡੋਗਰੀ ਦੇ ਇਲਾਕੇ ਤੋਂ ਹੇਠਾਂ ਵੱਲ ਦੱਖਣ ਪਾਸੇ ਦੀਆਂ ਪੰਜਾਬੀ ਉਪਭਾਸ਼ਾਵਾਂ ਵਿਚ ਉੱਚੀ ਸੁਰ ਦੀ ਵਰਤੋਂ ਘਟਦੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜਿਨ੍ਹਾਂ ਉਪਭਾਸ਼ਾਵਾਂ ਵਿਚ ਉੱਚੀ ਸੁਰ ਦੀ ਵਰਤੋਂ ਘੱਟ ਹੈ, ਉਹ ਹਿੰਦੀ ਭਾਸ਼ੀ ਇਲਾਕੇ ਦੇ ਗਵਾਂਢ ਵਿਚ ਹਨ। ਇਸ ਭਾਸ਼ਾ ਦੇ ਪ੍ਰਭਾਵ ਸਦਕਾ ਇਸ ਸੁਰ ਦਾ ਵਰਤਾਰਾ ਮੱਧਮ ਪੈਂਦਾ ਹੈ।
ਪ੍ਰਸ਼ਨ- ਭਾਸ਼ਾਈ ਅਤੇ ਗੈਰ-ਭਾਸ਼ਾਈ ਚਿਹਨਾਂ ਵਿਚ ਕੀ ਅੰਤਰ ਹੈ ?
ਉੱਤਰ- ਆਧੁਨਿਕ ਭਾਸ਼ਾ ਵਿਗਿਆਨ ਦੇ ਮੋਢੀ ਸਾਸਿਊਰ ਨੇ ਚਿਹਨ ਦਾ ਸੰਕਲਪ ਪੇਸ਼ ਕੀਤਾ ਹੈ। ਉਸ ਅਨੁਸਾਰ ਚਿਨ੍ਹ ਦੇ ਦੋ ਪੱਖ ਹੁੰਦੇ ਹਨ : ਚਿਹਨਕ ਅਤੇ ਚਿਹਨਤ। ਚਿਹਨ ਤੋਂ ਉਹ ਵਰਤਾਰਾ ਹੈ ਜੋ ਕੋਈ ਸੂਚਨਾ ਸਾਕਾਰ ਕਰੇ। ਇਸ ਸੂਚਨਾ ਦੇ ਦੋ ਪੱਖ ਹੁੰਦੇ ਹਨ। ਸੂਚਨਾ ਦਾ ਸੰਕੇਤ ਕਰਨ ਵਾਲੀ ਹੋਂਦ ਨੂੰ ਚਿਹਨਕ ਅਤੇ ਪ੍ਰਾਪਤ ਸੂਚਨਾ ਨੂੰ ਚਿਹਨਤ ਕਿਹਾ ਗਿਆ ਹੈ।
ਇਸ ਦ੍ਰਿਸ਼ਟੀ ਤੋਂ ਜਿਸ ਚਿਹਨ ਦਾ ਚਿਹਨਕ ਪੱਖ ਧੁਨੀਬਿੰਬ ਹੋਵੇ, ਉਹ ਭਾਸ਼ਾਈ ਹੁੰਦਾ ਹੈ ਅਤੇ ਜਿਸ ਦਾ ਚਿਹਨਕ ਧੁਨੀ ਬਿੰਬ ਨਾ ਹੋਵੇ ਅਰਥਾਤ ਕੋਈ ਹੋਰ ਵਸਤੂ ਹੋਵੇ ਉਸ ਨੂੰ ਗੈਰ ਭਾਸ਼ਾਈ ਚਿਹਨ ਆਖਿਆ ਗਿਆ ਹੈ। ਇਨ੍ਹਾਂ ਦੋਹਾਂ ਕਿਸਮਾਂ ਦੇ ਚਿਹਨਾਂ ਨੂੰ ਹੇਠਾਂ ਦਰਸਾਇਆ ਗਿਆ ਹੈ।
ਪ੍ਰਸ਼ਨ- ਵਿਆਕਰਨਕ ਸ਼੍ਰੇਣੀਆਂ ਸਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਵਿਆਕਰਨਕ ਸ਼੍ਰੇਣੀਆਂ ਦੀ ਹੋਂਦ ਇਸ ਗੱਲ ਦਾ ਪਰਮਾਣ ਹੈ ਕਿ ਭਾਸ਼ਾਵਾਂ ਵਿਚ ਨਾਂਵ ਅਤੇ ਕਿਰਿਆ ਰੂਪ ਕਿਨ੍ਹਾਂ ਵਿਆਕਰਨਕ ਪਰਕਾਰਜਾਂ ਲਈ ਰੂਪਾਂਤਰਿਤ ਹੁੰਦੇ ਹਨ। ਨਾਂਵ ਅਤੇ ਕਿਰਿਆ ਦੇ ਵਿਆਕਰਨਕ ਰੂਪਾਂਤਰਨ ਨੂੰ ਹੀ ਵਿਆਕਰਨਕ ਸ਼੍ਰੇਣੀਆਂ ਦਾ ਨਾਂ ਦਿੱਤਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਹੇਠ ਲਿਖੀਆਂ ਸ਼੍ਰੇਣੀਆਂ ਦੀ ਸਥਾਪਨਾ ਕੀਤੀ ਗਈ ਹੈ :
1. ਕਾਲ (Tense)
2. ਆਸਪੈਕਟ (Aspect)
3. ਵਾਚ (Voice)
4. ਪੁਰਖ (Person)
5. ਲਿੰਗ (Gender)
6. ਵਚਨ (Number)
7. ਕਾਰਕ (Case)
1. ਕਾਲ (Tense)
ਪੰਜਾਬੀ ਭਾਸ਼ਾ ਵਿਚ ਤਿੰਨ ਕਾਲ ਹਨ :
ਭੂਤ ਕਾਲ (Past Tense)
ਵਰਤਮਾਨ (Present Tense)
ਭਵਿੱਖ ਕਾਲ (Future Tense)
1. ਭੂਤ ਕਾਲ: ਭੂਤ ਕਾਲ ਦੀ ਪਛਾਣ ਸੀ/ਸਨ ਸਹਾਇਕ ਕਿਰਿਆਵਾਂ ਰਾਹੀਂ ਹੁੰਦੀ ਹੈ। ਜਿਵੇਂ:
ਉਹ ਚਲਾ ਗਿਆ ਸੀ
ਉਹ ਪਹੁੰਚ ਗਏ ਸਨ
ਪ੍ਰੰਤੂ ਕਈ ਵਾਕਾਂ ਵਿਚ ਸਹਾਇਕ ਕਿਰਿਆ ਨਹੀਂ ਹੁੰਦੀ । ਉਥੇ ਭੂਤ ਕਾਲ ਦੀ ਪਛਾਣ ਕਿਰਿਆਵੀ ਰੂਪ ਰਾਹੀਂ ਹੁੰਦੀ ਹੈ :
ਉਹ ਆ ਗਿਆ
ਉਹ ਚਲੇ ਗਏ
ਵਰਤਮਾਨ ਕਾਲ : ਵਰਤਮਾਨ ਕਾਲ ਦੀ ਪਛਾਣ ਹੈ/ਹਨ ਸਹਾਇਕ ਕਿਰਿਆਵਾਂ ਰਾਹੀਂ ਹੁੰਦੀ ਹੈ। ਜਿਵੇਂ :
ਉਹ ਪਹੁੰਚ ਗਿਆ ਹੈ
ਰਾਮ ਕਿਤਾਬ ਪੜ੍ਹਦਾ ਹੈ
ਬੱਚੇ ਖੇਡ ਰਹੇ ਹਨ
ਇਹ ਤਿੰਨੇ ਵਾਕ ਵਰਤਮਾਨ ਦੀ ਸੂਚਨਾ ਦਿੰਦੇ ਹਨ।
ਭਵਿੱਖ ਕਾਲ: ਭਵਿੱਖ ਕਾਲ ਦੀ ਪਛਾਣ -ਏਗਾ ਜਾਂ -ਊ ਅੰਤਕ ਕਿਰਿਆਵੀ ਰੂਪਾਂ ਰਾਹੀਂ ਹੁੰਦੀ ਹੈ। ਪੰਜਾਬੀ ਭਾਸ਼ਾ ਵਿਚ ਭਵਿੱਖ ਕਾਲੀ ਸਹਾਇਕ ਕਿਰਿਆ ਨਹੀਂ ਹੈ। ਜਿਵੇਂ:
ਲੜਕਾ ਕੱਲ ਚਲਾ ਜਾਊ
ਬੱਚੇ ਖੇਡਦੇ ਹੋਣਗੇ
ਇਹ ਵਾਕ ਭਵਿੱਖਕਾਲੀ ਵਾਕ ਹਨ।
2. ਆਸਪੈਕਟ :
ਆਸਪੈਕਟ ਦਾ ਸਬੰਧ ਕਾਰਜੀ ਸਥਿਤੀ ਨਾਲ ਹੁੰਦਾ ਹੈ। ਕਾਰਜ ਦੀ ਮੁਕੰਮਲਤਾ ਪੂਰਨ ਪੱਖ ਨੂੰ ਅਤੇ ਕਾਰਜ ਦੀ ਗਤੀਸ਼ੀਲਤਾ ਜਾਂ ਅਪੂਰਨਤਾ ਅਪੂਰਨ ਪੱਖ ਨੂੰ ਸਾਕਾਰ ਕਰਦੇ ਹਨ।
1. ਅਪੂਰਨ ਪੱਖ :
(ੳ) ਬੱਚੇ ਖੇਡਦੇ ਹਨ।
(ਅ) ਉਹ ਸ਼ਹਿਰ ਰਹਿੰਦਾ ਹੈ
(ੲ) ਲੜਕੀ ਪੜ੍ਹ ਰਹੀ ਹੋਵੇਗੀ।
2. ਪੂਰਨ ਪੱਖ :
(ੳ) ਉਸ ਨੇ ਖਾਣਾ ਖਾ ਲਿਆ ਹੈ।
(ਅ) ਉਹ ਸ਼ਹਿਰ ਪਹੁੰਚ ਗਿਆ ਸੀ।
3. Voice/ਵਾਚ
ਪੰਜਾਬੀ ਭਾਸ਼ਾ ਵਿਚ ਦੋ ਵਾਚ ਹਨ। ਕਰਤਰੀ ਵਾਚ (Active Voice) ਅਤੇ ਕਰਮਣੀ ਵਾਚ (Passive Voice)
ਕਰਤਰੀ ਵਾਚ :
ਰਾਮ ਕਿਤਾਬ ਪੜ੍ਹਦਾ ਹੈ।
ਮੁੰਡੇ ਨੇ ਰੋਟੀ ਖਾਧੀ।
ਕਰਮਣੀ ਵਾਚ :
ਸੱਪਾਂ ਨੂੰ ਮਾਰ ਕੇ ਦੱਬ ਦਿੱਤਾ ਜਾਂਦਾ ਹੈ।
ਸਾਬਣ ਨਾਲ ਤੌਲੀਏ ਧੋਤੇ ਗਏ।
4. ਪੁਰਖ :
ਪੁਰਖ ਦਾ ਸਬੰਧ ਗੱਲਬਾਤ ਵਿਚ ਸ਼ਾਮਿਲ ਧਿਰਾਂ ਨਾਲ ਹੁੰਦਾ ਹੈ। ਭਾਸ਼ਾਈ ਬੁਲਾਰਾ ਉੱਤਮ ਜਾਂ ਪਹਿਲੇ ਪੁਰਖ ਨੂੰ, ਭਾਸ਼ਾਈ ਸਰੋਤਾਂ ਦੂਜੇ ਪੁਰਖ ਨੂੰ ਅਤੇ ਗੱਲਬਾਤ ਵਿਚ ਗੈਰ ਹਾਜ਼ਰ ਧਿਰ ਤੀਜੇ ਪੁਰਖ ਨੂੰ ਸਾਕਾਰ ਕਰਦੀ ਹੈ। ਪਹਿਲੇ, ਦੂਜੇ ਅਤੇ ਤੀਜੇ ਪੁਰਖ ਦੇ ਵਚਨ ਅਤੇ ਕਾਰਕੀ ਰੂਪਾਂਤਰਣ ਨੂੰ ਨਿਮਨਲਿਖਤ ਅਨੁਸਾਰ ਦਰਸਾਇਆ ਜਾ ਸਕਦਾ ਹੈ :
ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ
ਇਕ ਵਚਨ/ਬਹੁ ਵਚਨ ਇਕ ਵਚਨ/ਬਹੁ ਵਚਨ ਇਕ ਵਚਨ/ਬਹੁ ਵਚਨ
ਮੈਂ ਅਸੀਂ ਤੂੰ ਤੁਸੀਂ ਇਹ ਉਹ
ਮੈਂ ਅਸਾਂ ਤੂੰ ਤੁਸਾਂ ਇਨ੍ਹਾਂ ਉਨ੍ਹਾਂ
ਮੈਨੂੰ ਸਾਨੂੰ ਤੈਨੂੰ ਤੁਹਾਨੂੰ ਇਨ੍ਹਾਂ ਨੂੰ ਉਨ੍ਹਾਂ ਨੂੰ
ਮੈਥੋਂ ਸਾਥੋਂ ਤੈਥੋਂ ਤੁਹਾਨੂੰ ਇਨ੍ਹਾਂ ਉਨ੍ਹਾਂ
5. ਲਿੰਗ:
ਵਿਆਕਰਨਕ ਲਿੰਗ ਪ੍ਰਾਕਿਰਤਕ ਅਤੇ ਸ਼ਾਬਦਿਕ ਲਿੰਗ ਦਾ ਵਿਆਕਰਨਕ ਰੂਪਾਂਤਰਣ
ਹੈ। ਪੰਜਾਬੀ ਵਿਚ ਦੋ ਲਿੰਗਾਂ ਦੀ ਸਥਾਪਤੀ ਕੀਤੀ ਜਾਂਦੀ ਹੈ- ਪੁਲਿੰਗ ਅਤੇ ਇਸਤਰੀ ਲਿੰਗ। ਪੰਜਾਬੀ ਭਾਸ਼ਾ ਵਿਚ ਲਿੰਗ ਦੀ ਵਿਅਕਰਨਕ ਸ਼੍ਰੇਣੀ ਸ਼ਾਬਦਿਕ ਤੌਰ 'ਤੇ ਨਿਸ਼ਚਿਤ ਹੁੰਦੀ ਹੈ। ਅਰਥਾਤ ਪੰਜਾਬੀ ਭਾਸ਼ਾ ਦੇ ਸਾਰੇ ਸ਼ਬਦ ਪੁਲਿੰਗ ਜਾਂ ਇਸਤਰੀ ਲਿੰਗ ਦੀ ਸ਼੍ਰੇਣੀ ਵਿਚ ਰੱਖੇ ਜਾਂਦੇ ਹਨ। ਇਸ ਦਾ ਪਤਾ ਕਿਰਿਆ ਦੇ ਰੂਪਾਂਤਰਣ ਤੋਂ ਲਗਦਾ ਹੈ। ਜਿਵੇਂ-
ਲੜਕੀ ਜਾਂਦੀ ਹੈ
ਲੜਕਾ ਜਾਂਦਾ ਹੈ
ਜਾਂਦੀ ਅਤੇ ਜਾਂਦਾ ਕਿਰਿਆ ਰੂਪਾਂ ਰਾਹੀਂ ਹੀ ਨਾਂਵ ਸ਼੍ਰੇਣੀ ਦੇ ਸ਼ਬਦਾਂ ਦੇ ਵਿਆਕਰਨਕ ਲਿੰਗ ਦਾ ਪਤਾ ਲਗ ਜਾਂਦਾ ਹੈ।
6.ਵਚਨ (Number):
ਵਚਨ ਗਿਣਤੀ ਦਾ ਭਾਸ਼ਾਈ ਰੂਪਾਂਤਰਣ ਹੈ। ਵਚਨ ਦਾ ਗਿਣਤੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੁੰਦਾ। ਪੰਜਾਬੀ ਭਾਸ਼ਾ ਵਿਚ ਵਚਨ ਨੂੰ ਦੋ ਵਰਗਾਂ ਵਿਚ ਰੱਖਿਆ ਜਾਂਦਾ ਹੈ :
1. ਇਕ ਵਚਨ
2. ਬਹੁ ਵਚਨ
ਪੰਜਾਬੀ ਦੇ ਵਚਨ ਪ੍ਰਬੰਧ ਨੂੰ ਨਿਮਨਲਿਖਤ ਅਨੁਸਾਰ ਰੱਖਿਆ ਜਾ ਸਕਦਾ ਹੈ,
7. ਕਾਰਕਾ (Case):
ਪੰਜਾਬੀ ਭਾਸ਼ਾ ਵਿਚ 6 ਕਾਰਕ ਹਨ :
(1) ਸਾਧਾਰਨ ਕਾਰਕ
(2) ਸੰਬੰਧਕੀ ਕਾਰਕ
(3) ਕਾਰਕ ਕਰਾਜ
(4) ਅਪਾਦਾਨ
(5) ਅਧਿਕਰਣ ਕਾਰਕ
(6) ਸੰਬੋਧਨੀ ਕਾਰਕ
1. ਸਾਧਾਰਨ ਕਾਰਕ :
ਮੁੰਡਾ ਜਾਂਦਾ ਹੈ।
ਮੁੰਡੇ ਜਾਂਦੇ ਹਨ।
ਇਥੇ ਨਾਂਵ ਮੁੰਡਾ/ਮੁੰਡੇ ਕਿਰਿਆ ਜਾਂਦਾ/ਜਾਂਦੇ ਨਾਲ ਸਿੱਧੇ ਸਾਧਾਰਨ ਸੰਬੰਧਾਂ ਵਿਚ ਵਿਚਰਦੇ ਹਨ।
2. ਕਰਨ ਕਾਰਕ :
ਗੱਲੀਂ ਬੜੇ ਨਹੀਂ ਪੱਕਦੇ।
ਹੱਥੀਂ ਕੰਮ ਕਰਨਾ।
ਇਥੇ ਗੱਲੀਂ ਅਤੇ ਹੱਥੀਂ ਕਰਨ ਕਾਰਕ ਦੀਆਂ ਉਦਾਹਰਣਾਂ ਹਨ।
4. ਅਪਾਦਾਨ :
ਮੁੰਡਾ ਕੋਠਿਓਂ ਡਿੱਗ ਪਿਆ।
ਕੋਠਿਓਂ ਅਪਾਦਾਨ ਕਾਰਕ ਦੀ ਮਿਸਾਲ ਹੈ।
5. ਅਧਿਕਰਣ ਕਾਰਕ :
ਰਾਮ ਘਰ ਵਿਚ ਹੈ।
ਮੁੰਡੇ ਘਰੀਂ ਬੈਠੇ ਹਨ।
ਘਰ ਵਿਚ ਅਤੇ ਘਰੀਂ ਅਧਿਕਰਣ ਕਾਰਕ ਦੀਆਂ ਉਦਾਹਰਣਾਂ ਹਨ।
6. ਸੰਬੋਧਨ ਕਾਰਕ :
(ੳ) ਮੁੰਡਿਆ, ਇਧਰ ਆ।
(ਅ) ਕੁੜੀਏ, ਕੰਮ ਕਰਨ।
(ੲ) ਮਾਏ ਨੀ ਮਾਏ।
ਇਥੇ ਮੁੰਡਿਆ, ਕੁੜੀਏ ਅਤੇ ਮਾਏ ਨੀ ਮਾਏ ਸੰਬੋਧਨੀ ਕਾਰਕ ਦੀਆਂ ਮਿਸਾਲਾਂ ਹਨ।
ਉਪਰੋਕਤ ਚਰਚਾ ਤੋਂ ਪਤਾ ਲਗਦਾ ਹੈ ਕਿ ਵਿਆਕਰਨਕ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ ਦੇ ਵਿਭਿੰਨ ਪ੍ਰਕਾਜੀ ਪੂਰਾਂਤਰਨ ਦਾ ਹੀ ਨਾਂ ਹੈ। ਪੰਜਾਬੀ ਭਾਸ਼ਾ ਵਿਚ ਇਸ ਵਿਆਕਰਨਕ ਰੂਪਾਂਤਰਨ ਨੂੰ ਆਧਾਰ ਬਣਾ ਕੇ ਸੱਤ ਪ੍ਰਕਾਰ ਦੀਆਂ ਵਿਆਕਰਨਕ ਸ਼੍ਰੇਣੀਆਂ ਦੀ ਸਥਾਪਨ ਕੀਤੀ ਗਈ ਹੈ।
ਪ੍ਰਸ਼ਨ- ਵਾਤਾਤਮਕ ਬਣਤਰਾਂ ਉੱਤੇ ਇਕ ਸੰਖੇਪ ਨੋਟ ਲਿਖੋ।
ਉੱਤਰ- ਵਾਕਾਤਮਕ ਬਣਤਰਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਅੰਦਰ ਕੇਂਦਰਤ ਅਤੇ ਬਾਹਰ ਕੇਂਦਰਤ। ਅੰਦਰ ਕੇਂਦਰ ਬਣਤਰ ਵਿਚ ਸਮੁੱਚੀ ਵਾਕ ਬਣਤਰ ਨੂੰ ਇਕ ਸ਼ਬਦ ਨਾਲ ਬਦਲਾਇਆ ਜਾ ਸਕਦਾ ਹੈ। ਅਰਥਾਤ ਇਕ ਸ਼ਬਦ ਸਮੁੱਚੇ ਵਾਕ ਦੇ ਤਦਰੂਪ ਵਿਚਰ ਸਕਦਾ ਹੈ :
ਉਹ ਲਾਲ ਸੂਟ ਵਾਲੀ ਲੰਮੀ ਲੜਕੀ ਆ ਰਹੀ ਹੈ
ਉਹ ਲਾਲ ਸੂਟ ਵਾਲੀ ਲੜਕੀ ਆ ਰਹੀ ਹੈ
ਲਾਲ ਸੂਟ ਵਾਲੀ ਲੜਕੀ ਆ ਰਹੀ ਹੈ
ਸੂਟ ਵਾਲੀ ਲੜਕੀ ਆ ਰਹੀ ਹੈ
ਲੜਕੀ ਆ ਰਹੀ ਹੈ
ਇਸ ਬਣਤਰ ਵਿਚ ਇਹ ਸ਼ਬਦ ਲੜਕੀ ਸਮੁੱਚੀ ਬਣਤਰ ਉਹ ਲਾਲ ਸੂਟ ਵਾਲੀ ਲੰਮੀ ਲੜਕੀ ਦੇ ਤਦਰੂਪ ਵਰਤੀ ਗਈ ਹੈ ਪਰ ਕਈ ਬਣਤਰਾਂ ਵਿਚ ਅਜਿਹਾ ਸੰਭਵ ਨਹੀਂ ਹੁੰਦਾ।
ਉਨ੍ਹਾਂ ਬਣਤਰਾਂ ਨੂੰ ਬਾਹਰ ਕੇਂਦਰਤ ਬਣਤਰਾਂ ਕਿਹਾ ਜਾਂਦਾ ਹੈ ਜਿਵੇਂ :
ਘਰ ਵਿਚ
ਸ਼ਹਿਰ ਵੱਲ ਨੂੰ
ਇਨ੍ਹਾਂ ਬਣਤਰਾਂ ਵਿਚ ਕੋਈ ਇਕ ਸ਼ਬਦ ਸਮੁੱਚੀ ਵਾਕ ਬਣਤਰ ਦੇ ਤਦਰੂਪ ਨਹੀਂ ਵਰਤਿਆ ਜਾ ਸਕਦਾ।
1. ਅੰਦਰ ਕੇਂਦਰਤ ਬਣਤਰ : ਅੰਦਰ ਕੇਂਦਰਤ ਬਣਤਰ ਦੇ ਅੱਗੋਂ ਉਪ ਵਰਗ ਕੀਤੇ ਜਾ ਸਕਦੇ ਹਨ :
(1) ਵਧਾਵੀਂ ਬਣਤਰ :
ਵਧਾਵੀਂ ਬਣਤਰ ਵਿਚ ਯੋਜਕਾਂ ਅਤੇ/ਤੇ ਦੀ ਸਹਾਇਤਾ ਨਾਲ ਹੋਰ ਸ਼ਬਦ ਜੋੜੇ ਜਾ ਸਕਦੇ ਹਨ। ਵਧਾਵੀਂ ਬਣਤਰ ਵਿੱਚ ਕੋਮਾ(,) ਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ ਜਿਵੇਂ-
(1) ਰਾਮ, ਸੀਤਲ, ਸਾਮ ਅਤੇ ਹਰੀਸ਼ ਮੇਲਾ ਦੇਖਣ ਗਏ
(2) ਸ਼ਹਿਰ ਵਿਚ ਬੱਸਾਂ, ਕਾਰਾਂ, ਟਰੱਕਾਂ, ਜੀਪਾਂ, ਸਾਈਕਲ ਅਤੇ ਰੇੜੀਆਂ ਦੀ ਭੀੜ ਲੱਗੀ ਹੋਈ ਹੈ।
(2) ਵਿਕਲਪੀ ਬਣਤਰ :
ਵਿਕਲਪੀ ਬਣਤਰ ਵਿਚ ਦੋ ਸ਼ਬਦਾਂ ਦੀ ਚੋਣ ਹੁੰਦੀ ਹੈ :
(1) ਤੁਸੀਂ ਸ਼ਹਿਰ ਜਾਓਗੇ ਜਾਂ ਪਿੰਡ
(2) ਤੂੰ ਪਿੰਡ ਰਹਿਣਾ ਹੈ ਜਾਂ ਜਾਣਾ ਹੈ।
ਇਥੇ ਸ਼ਹਿਰ/ਪਿੰਡ ਅਤੇ ਰਹਿਣਾ/ਜਾਣਾ ਵਿਕਲਪੀ ਸਬੰਧਾਂ ਵਿਚ ਵਿਚਰਦੇ ਹਨ। ਅਜਿਹੀ ਬਣਤਰਾਂ ਨੂੰ ਵਿਕਲਪੀ ਬਣਤਰ ਕਿਹਾ ਜਾਂਦਾ ਹੈ ।
(3) ਸਮਾਨਾਧਿਕਾਰੀ ਬਣਤਰ :
ਸਮਾਨਾਧਿਕਾਰੀ ਬਣਤਰਾਂ ਵਿਚ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦਾ ਸੰਕੇਤਕ ਇਕ ਹੁੰਦਾ ਹੈ। ਜਿਵੇਂ ਸੀਤਾ ਰਾਮ ਜੀ ਦੀ ਪਤਨੀ ਦਸ਼ਰਥ ਦੀ ਬੇਟੀ ਸੀ।
ਸੀਤਾ
ਦਸਰਥ ਦੀ ਬੇਟੀ ਸੰਕੇਤਕ
ਰਾਮ ਦੀ ਪਤਨੀ
ਇਥੇ ਸੀਤਾ, ਦਸ਼ਰਥ ਦੀ ਬੇਟੀ ਅਤੇ ਰਾਮ ਦੀ ਪਤਨੀ ਦਾ ਸੰਕੇਤਕ ਇਕੋ ਹੀ ਹੈ। ਇਸਨੂੰ ਸਮਾਨਾਧਿਕਾਰੀ ਬਣਤਰ ਕਿਹਾ ਜਾਂਦਾ ਹੈ।
ਅਧੀਨ ਬਣਤਰ :
ਅਧੀਨ ਬਣਤਰ ਵਿਸ਼ੇਸ਼ਣੀ ਬਣਤਰ ਹੁੰਦੀ ਹੈ। ਮੁੱਖ ਸ਼ਬਦ ਦੇ ਖੱਬੇ ਪਾਸੇ ਵਿਸ਼ੇਸ਼ਣ ਵਿਚਰਦੇ ਹਨ। ਜਿਵੇਂ:
ਭੱਜੀ ਜਾਂਦੀ ਲਾਲ ਸੂਟ ਵਾਲੀ ਲੜਕੀ ਵਿਚ ਮੁੱਖ ਸ਼ਬਦ ਲੜਕੀ ਨੂੰ ਛੱਡ ਕੇ ਸਾਰੇ ਸ਼ਬਦ ਅਧੀਨ ਸ਼ਬਦ ਹਨ।
2. ਬਾਹਰ ਕੇਂਦਰਤ ਬਣਤਰਾਂ :
ਬਾਹਰ ਕੇਂਦਰਤ ਬਣਤਰਾਂ ਨੂੰ ਅੱਗੋਂ ਵਿਭਿੰਨ ਵਰਗ ਵਿਚ ਰੱਖਿਆ ਜਾਂਦਾ ਹੈ :
1. ਸੰਕੇਤਕੀ :
ਸੰਕੇਤਕੀ ਬਣਤਰ ਕਿਰਿਆ ਵਿਸ਼ੇਸ਼ਣੀ ਬਣਤਰ ਹੁੰਦੀ ਹੈ। ਜਿਵੇਂ :
ਸ਼ਹਿਰ ਵੱਲ ਨੂੰ
ਘਰ ਅੰਦਰ
ਕੁਰਸੀ ਵਿਚ
ਆਦਿ ਬਣਤਰ ਸੰਕੇਤਕੀ ਬਣਤਰਾਂ ਹਨ।
2. ਸੰਯੋਜਕੀ :
ਸੰਯੋਜਕੀ ਬਰਾਬਰ ਦੀਆਂ ਬਣਤਰ ਹੁੰਦੀਆਂ ਹਨ। ਇਕ ਸ਼ਬਦ ਦੂਜੇ ਸ਼ਬਦ ਦਾ ਪੂਰਕ ਬਣ ਕੇ ਵਿਚਰਦਾ ਹੈ। ਜਿਵੇਂ ਹੇਠ ਲਿਖੀਆਂ ਬਣਤਰਾਂ ਦੇਖੀਆਂ ਜਾ ਸਕਦੀਆਂ ਹਨ :
ਉਹ ਡਾਕਟਰ ਹੈ।
ਰਾਮ ਦਾ ਭਰਾ ਅਮੀਰ ਆਦਮੀ ਹੈ।
ਇਥੇ ਉਹ <--> ਡਾਕਟਰ ਅਤੇ ਭਰਾ<--> ਅਮੀਰ ਆਦਮੀ
ਸੰਯੋਜਕੀ ਬਣਤਰਾਂ ਹਨ।
3. ਵਿਧੇਈ:
ਵਾਕ ਦੇ ਦੋ ਹਿੱਸੇ ਹੁੰਦੇ ਹਨ। ਉਦੇਸ਼ ਅਤੇ ਵਿਧੇਅ। ਉਦੇਸ਼ ਅਤੇ ਵਿਧੇਅ ਦਾ ਸਬੰਧ ਬਾਹਰ ਕੇਂਦਰਤ ਵਾਲਾ ਹੁੰਦਾ ਹੈ। ਅਰਥਾਤ ਦੋਨਾਂ ਨੂੰ ਇਕ ਦੂਜੇ ਦੇ ਵਿਕਲਪ ਵਜੋਂ ਨਹੀਂ ਵਰਤਿਆ ਜਾ ਸਕਦਾ। ਇਸ ਪ੍ਰਕਾਰ ਜਿਥੇ ਅੰਦਰ ਕੇਂਦਰਤ ਬਣਤਰ ਦਾ ਬਹੁਤਾ ਸਬੰਧ ਨਾਂਵੀ ਵਾਕੰਸ਼ ਜਾਂ ਉਦੇਸ਼ ਨਾਲ ਹੁੰਦਾ ਹੈ ਉਥੇ ਬਾਹਰ ਕੇਂਦਰਤ ਦਾ ਸਬੰਧ ਕਿਰਿਆ ਵਾਕੰਸ਼ ਜਾਂ ਵਿਧੇਅ ਨਾਲ ਹੁੰਦਾ ਹੈ।
ਪ੍ਰਸ਼ਨ- ਪੰਜਾਬੀ ਕਾਰਕ-ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ? ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ- ਪੰਜਾਬ ਭਾਸ਼ਾ ਵਿਚ ਕਾਰਕੀ ਸਬੰਧਾਂ ਦੇ ਵਾਕਾਤਮਕ ਕਾਰਜ ਦੀ ਦ੍ਰਿਸ਼ਟੀ ਤੋਂ ਛੇ ਪ੍ਰਕਾਰ ਦੇ ਕਾਰਕਾਂ ਦੀ ਸਥਾਪਤੀ ਕੀਤੀ ਜਾਂਦੀ ਹੈ :
1. ਸਾਧਾਰਨ ਕਾਰਕ
2. ਸੰਬੰਧਕੀ ਕਾਰਕ
3. ਕਰਨ ਕਾਰਕ
4. ਅਪਾਦਾਨ ਕਾਰਕ
5. ਅਧਿਕਰਨ ਕਾਰਕ
6. ਸੰਬੋਧਨੀ ਕਾਰਕ
1. ਸਾਧਾਰਨ ਕਾਰਕ :
ਸਾਧਾਰਨ ਕਾਰਕ ਵਿਚ ਕਰਤਾ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਵਿਚ ਸਿੱਧੇ
ਸਬੰਧ ਹੁੰਦੇ ਹਨ। ਕਿਰਿਆ ਵਾਕੰਸ਼ ਕਰਤਾ ਨਾਂਵ ਵਾਕੰਸ਼ ਦੇ ਵਚਨ ਲਿੰਗ ਅਨੁਸਾਰ ਆਪਣਾ ਰੂਪ ਬਦਲਦੀ ਹੈ:
1. ਘੋੜੇ ਦੌੜਦੇ ਹਨ।
2. ਹਾਥੀ ਪਾਣੀ ਪੀਂਦੇ ਹਨ।
3. ਮੁੰਡੇ ਫੁੱਟਬਾਲ ਖੇਡਦੇ ਹਨ।
4. ਕੁੜੀਆਂ ਗੀਤ ਗਾਉਂਦੀਆਂ ਹਨ।
ਉਪਰੋਕਤ ਵਾਕਾਂ ਵਿਚ ਘੋੜੇ-ਦੌੜਦੇ, ਹਾਥੀ-ਪੀਂਦੇ, ਮੁੰਡੇ-ਖੇਡਦੇ ਅਤੇ ਕੁੜੀਆਂ-ਗਾਉਂਦੀਆਂ ਵਿਚ ਸਿੱਧੇ ਸਬੰਧ ਹਨ। ਇਸ ਤਰ੍ਹਾਂ ਦੇ ਕਾਰਕੀ ਸਬੰਧਾਂ ਨੂੰ ਸਾਧਾਰਨ ਕਾਰਕ ਕਿਹਾ ਜਾਂਦਾ ਹੈ। ਕਿਰਿਆ ਕਰਤਾ ਨਾਂਵ ਵਾਕੰਸ਼ ਦੇ ਲਿੰਗ ਵਚਨ ਅਨੁਸਾਰ ਰੂਪ ਬਦਲਦੀ ਹੈ।
2. ਸੰਬੰਧਕੀ ਕਾਰਕ :
ਸੰਬੰਧਕੀ ਕਾਰਕ ਵਿਚ ਕਰਤਾ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਵਿਚ ਸਿੱਧਾ ਸਬੰਧ ਨਹੀਂ ਹੁੰਦਾ। ਕਰਤਾ ਨਾਂਵ ਵਾਕੰਸ਼ ਤੋਂ ਬਾਅਦ ਸੰਬੰਧਕ ਆਉਣ ਕਰਕੇ ਨਾਂਵ ਅਤੇ ਕਿਰਿਆ ਵਿਚ ਕੋਈ ਸਿੱਧਾ ਰਿਸ਼ਤਾ ਨਹੀਂ ਹੁੰਦਾ। ਜਿਵੇਂ :
ਮੁੰਡੇ ਨੇ ਰੋਟੀ ਖਾਧੀ।
ਬੱਚੇ ਤੋਂ ਰੋਟੀ ਨਹੀਂ ਖਾਧੀ ਗਈ।
ਕੋਠੇ ਉੱਤੇ ਕਾਂ ਬੋਲੇ
ਇਨ੍ਹਾਂ ਵਾਕਾਂ ਵਿਚ ਕਰਤਾ ਨਾਂਵ ਬਹੁ ਵਚਨ ਵਿਚ ਹਨ ਪਰ ਉਨ੍ਹਾਂ ਦਾ ਭਾਸ਼ਾਈ ਪਰਕਾਰਜ ਦਾ ਰੂਪ ਇਕ ਵਚਨ ਦਾ ਹੈ। ਇਸ ਤਰ੍ਹਾਂ ਕਰਤਾ ਨਾਂਵ ਤੋਂ ਬਾਅਦ ਸੰਬੰਧਕ ਦੀ ਵਰਤੋਂ ਹੋਣ ਕਰਕੇ ਕਾਰਕੀ ਸੰਬੰਧ ਸਾਧਾਰਨ ਤੋਂ ਸੰਬੰਧਕੀ ਹੋ ਗਏ ਹਨ।
3. ਕਰਨ ਕਾਰਕ :
ਕਰਨ ਕਾਰਕ ਕਰਤਾ ਨਾਂਵ ਅਤੇ ਕਿਰਿਆ ਦੇ ਅਜਿਹੇ ਸੰਬੰਧਾਂ ਨੂੰ ਸਾਕਾਰ ਕਰਦਾ ਹੈ ਜਿਥੇ ਵਾਕ ਵਿਚ ਕਾਰਜ ਦੇ ਸਾਧਨ ਜਾਂ ਢੰਗ ਨੂੰ ਪਰਗਟ ਕੀਤਾ ਗਿਆ ਹੋਵੇ। ਜਿਵੇਂ :
ਮੈਂ ਇਹ ਕੰਮ ਹੱਥੀਂ ਕੀਤਾ
ਗੱਲੀਂ ਬਾਤੀਂ ਮੈਂ ਵੱਢੀ
ਕੰਨੀ ਸੁਣਿਆ
ਇਨ੍ਹਾਂ ਵਾਕਾਂ ਵਿਚ ਹੱਥੀਂ (ਹੱਥਾਂ ਨਾਲ) ਗੱਲੀਂ ਬਾਤੀ (ਗੱਲਾਂ ਬਾਤਾਂ ਨਾਲ) ਕੰਨੀ (ਕੰਨਾਂ ਨਾਲ) ਕੰਮ ਕਰਕ ਦੇ ਸਾਧਨ ਨੂੰ ਸਾਕਾਰ ਕਰਦੇ ਹਨ। ਇਸ ਕਰਕੇ ਇਹ ਕਰਨ ਕਾਰਜ ਨੂੰ ਸਾਕਾਰ ਕਰਦੇ ਹਨ।
4. ਅਪਾਦਾਨ ਕਾਰਕ :
ਅਪਾਦਾਨ ਕਾਰਕ ਅਲਹਿਦਗੀ ਦੇ ਸੰਕਲਪ ਨੂੰ ਸਾਕਾਰ ਕਰਦੇ ਹਨ। ਅਪਾਦਾਨ ਕਾਰਕ ਦਾ ਸੰਬੰਧ ਕਾਰਜ ਦੇ ਕਿਸੇ ਸਥਾਨ, ਵਿਚਾਰ ਜਾਂ ਕਾਰਜ ਤੋਂ ਵਿਛੜਣ ਜਾਂ ਅਲੱਗ ਹੋਣ ਨਾਲ ਹਨ। ਪੰਜਾਬੀ ਭਾਸ਼ਾ ਵਿਚ ਤੋਂ, ਉੱਤੋਂ, ਓਂ ਰਾਹੀਂ ਅਪਾਦਾਨ ਕਾਰਕੀ ਸੰਬੰਧਾਂ ਦੀ ਸਥਾਪਤੀ ਹੁੰਦੀ ਹੈ।
1) ਮੁੰਡਾ ਸ਼ਹਿਰੋਂ ਆਇਆ।
2) ਕਾਂ ਕੋਠੇ ਤੋਂ ਡਿੱਗ ਪਿਆ।
3) ਉਹ ਪਿੰਡੋਂ ਆਇਆ ਹੈ।
ਇਨ੍ਹਾਂ ਵਾਕਾਂ ਵਿਚ ਸ਼ਹਿਰੋਂ (ਸ਼ਹਿਰ ਤੋਂ) ਕੋਠੇ ਤੋਂ ਅਤੇ ਪਿੰਡੋਂ (ਪਿੰਡ ਤੋਂ) ਅਪਾਦਾਨ ਕਾਰਕੀ ਸੰਬੰਧਾਂ ਨੂੰ ਸਾਕਾਰ ਕਰਦੇ ਹਨ।
5. ਅਧਿਕਰਨ ਕਾਰਕ :
ਅਧਿਕਰਨ ਕਾਰਕ ਨਾਂਵ ਅਤੇ ਕਿਰਿਆ ਦੀ ਕਾਰਜੀ ਸਥਿਤੀ ਦੇ ਸਥਾਨ ਨੂੰ ਪ੍ਰਗਟ ਕਰਦੇ ਹਨ। ਦੂਜੇ ਸ਼ਬਦਾਂ ਵਿਚ ਅਧਿਕਰਨ ਕਾਰਕ ਵਾਕ ਵਿਚ ਵਿਚਰਦੇ ਕਰਤਾ ਜਾਂ ਕਰਮ ਨਾਂਵ ਦੀ ਕਿਰਿਆ ਦੇ ਕਾਰਜ ਸਥਾਨ ਜਾਂ ਕਾਰਜ ਸਥਿਤੀ ਨੂੰ ਪ੍ਰਗਟ ਕਰਦੇ ਹਨ। ਜਿਵੇਂ:
1) ਘੋੜਾ ਖੇਤ ਵਿਚ ਹੈ।
2) ਉਹ ਘਰੀਂ ਬੈਠੇ ਹਨ।
3) ਖੇਤੀਂ ਬਹਾਰ ਖਿੜੀ ਹੈ।
4) ਉਹ ਉਸ ਦੇ ਪੈਰੀਂ ਡਿੱਗ ਪਿਆ।
ਇਨ੍ਹਾਂ ਵਾਕਾਂ ਵਿਚ ਖੇਤ ਵਿਚ, ਘਰੀਂ (ਘਰ ਵਿਚ), ਖੇਤੀਂ (ਖੇਤਾਂ ਵਿਚ), ਪੈਰੀਂ (ਪੈਰਾਂ ਵਿਚ) ਅਧਿਕਰਨ ਕਾਰਕੀ ਸੰਬੰਧਾਂ ਨੂੰ ਸਾਕਾਰ ਕਰਦੇ ਹਨ।
6. ਸੰਬੋਧਨੀ ਕਾਰਕ :
ਸੰਬੋਧਨੀ ਕਾਰਕ ਦਾ ਸੰਬੰਧ ਨਾਂਵ ਅਤੇ ਕਿਰਿਆ ਦੇ ਆਪਸੀ ਸੰਬੰਧਾਂ ਦੀ ਨਿਸਬਤ ਨਾਂਵ ਨਾਲ ਵਧੇਰੇ ਹੈ। ਉਦਾਹਰਨ ਲਈ ਹੇਠ ਲਿਖੇ ਵਾਕ ਦੇਖੇ ਜਾ ਸਕਦੇ ਹਨ :
1) ਕਾਲਿਆ ! ਤੂੰ ਕਿਧਰ ਜਾ ਰਿਹਾ ਏ।
2) ਕੁੜੀਏ ਇਧਰ ਆ।
3) ਬੱਚਿਓ ਰੌਲਾ ਨਾ ਪਾਓ।
ਇਨ੍ਹਾਂ ਵਾਕਾਂ ਵਿਚ ਕਾਲਿਆ, ਕੁੜੀਏ, ਬੱਚਿਓ ਸੰਬੋਧਨੀ ਕਾਰਕੀ ਸੰਬੰਧਾਂ ਨੂੰ ਸਾਕਾਰ ਕਰਦੇ ਹਨ।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਵਿਚ ਕਾਰਕੀ ਸੰਬੰਧਾਂ ਨੂੰ 'ਸਾਕਾਰ ਕਰਨ ਲਈ ਤਿੰਨ ਪ੍ਰਕਾਰ ਦੀਆਂ ਭਾਸ਼ਾਈ ਜੁਗਤਾਂ ਦਾ ਸਹਾਰਾ ਲਿਆ ਜਾਂਦਾ ਹੈ :
1) ਸ਼ਬਦ ਵਿਚਰਨ ਤਰਤੀਬ ਰਾਹੀਂ
2) ਵਿਭਕਤੀਆਂ ਦੀ ਵਰਤੋਂ ਰਾਹੀਂ ਜਿਵੇਂ
ਕੰਨੀਂ (ਕੰਨਾਂ ਨਾਲ)
3) ਸੰਬੰਧਕਾਂ ਦੀ ਵਰਤੋਂ ਰਾਹੀਂ
ਜਿਵੇਂ ਕੰਨ ਨਾਲ, ਕੋਠੇ ਤੋਂ ਆਦਿ।
ਪ੍ਰਸ਼ਨ- ਪੰਜਾਬੀ ਵਾਚ ਪ੍ਰਬੰਧ (Voice) ਉੱਤੇ ਇਕ ਸੰਖੇਪ ਨੋਟ ਲਿਖੋ।
ਉੱਤਰ- ਵਾਚ ਦੋ ਤਰ੍ਹਾਂ ਦੇ ਹੁੰਦੇ ਹਨ। ਕਰਤਰੀ ਵਾਚ ਅਤੇ ਕਰਮਣੀ ਵਾਚ । ਜਦੋਂ ਭਾਸ਼ਾ ਵਿਚ ਕਰਤੇ ਦੀ ਪ੍ਰਾਥਮਿਕਤਾ ਨੂੰ ਸਵੀਕਾਰ ਕਰਨਾ ਹੋਵੇ ਤਾਂ ਕਰਤਰੀ ਵਾਚ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਦੋਂ ਕਰਮ ਦੀ ਪ੍ਰਾਥਮਿਕਤਾ ਨੂੰ ਸਵੀਕਾਰ ਕਰਨਾ ਹੋਵੇ ਤਾਂ ਕਰਮਣੀ ਵਾਚ ਦੀ ਵਰਤੋਂ ਕੀਤੀ ਜਾਂਦੀ ਹੈ। ਕਰਤਰੀ ਵਾਕ ਭਾਸ਼ਾਈ ਘਟਨਾਕ੍ਰਮ ਨੂੰ ਸਾਕਾਰ ਕਰਦਾ ਹੈ ਜਦੋਂਕਿ ਕਰਮਣੀ ਵਾਕ ਘਟਨਾਕ੍ਰਮ ਦੁਆਰਾ ਹੋਂਦ ਵਿਚ ਆਈ ਕਾਰਜੀ ਸਥਿਤੀ ਨੂੰ। ਕਰਤਰੀ ਤੋਂ ਕਰਮਣੀ ਵਾਕ ਵਿਚ ਰੂਪਾਂਤਰਣ ਲਈ ਹੇਠ ਲਿਖੇ ਟੁਕੜਿਆਂ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ:
1) ਕਰਤੇ ਦੇ ਨਿਖੇਧ
2) ਕਰਮ ਤੇ ਕਿਰਿਆ ਦੀ ਅਨੁਰੂਪਤਾ
3) ਕਰਤੇ ਦਾ ਕਰਨ ਕਾਰਕ ਵਿਚ ਤਬਦੀਲ ਹੋਣਾ
4) ਕਰਤੇ ਅਤੇ ਕਰਮ ਦਾ ਸਥਾਨੰਤਰ।
ਉਦਾਹਰਣ ਲਈ ਹੇਠ ਲਿਖਿਆ ਵਾਕ ਦੇਖਿਆ ਜਾ ਸਕਦਾ ਹੈ :
1) ਰਾਮ ਨੇ ਸੱਪ ਨੂੰ ਮਾਰਿਆ।
2) ਸੱਪ ਮਾਰਿਆ ਗਿਆ (ਰਾਮ ਦੁਆਰਾ)
ਪਹਿਲਾ ਵਾਕ ਕਰਤਰੀ ਹੈ ਕਿਉਂਕਿ ਇਸ ਵਿਚ ਕਰਤੇ ਦੀ ਪ੍ਰਧਾਨਤਾ ਹੈ। ਪਰੰਤੂ ਦੂਜਾ ਵਾਕ ਕਰਮਣੀ ਹੈ ਕਿਉਂਕਿ ਇਸ ਵਿਚ ਕਰਤੇ ਦਾ ਨਿਖੇਧ ਹੋਇਆ ਹੈ ਅਤੇ ਕਰਮ ਨੂੰ ਪ੍ਰਾਥਮਿਕਤਾ ਪ੍ਰਦਾਨ ਹੋਈ ਹੈ।
ਡਾ. ਹਰਕੀਰਤਨ ਸਿੰਘ ਨੇ ਪੰਜਾਬੀ ਵਿਚ ਤਿੰਨ ਵਾਚ ਮੰਨੇ ਹਨ :
(ੳ) ਕਰਤਰੀ ਵਾਚ
(ਅ) ਕਰਮਣੀ ਵਾਚ
(ੲ) ਭਾਵ ਵਾਚ
ੳ. ਕਰਤਰੀ ਵਾਚ :
1) ਲੜਕੇ ਖੇਡਦੇ ਹਨ
2) ਲੜਕੀਆਂ ਪੜ੍ਹਦੀਆਂ ਹਨ
ਅ. ਕਰਮਣੀ ਵਾਚ :
1) ਮੁੰਡੇ ਨੇ ਰੋਟੀ ਖਾਧੀ
2) ਕੁੜੀ ਨੇ ਪਾਣੀ ਪੀਤਾ
ੲ. ਭਾਵ ਵਾਚ :
1) ਮੁੰਡੇ ਨੇ ਕਿਤਾਬ ਨੂੰ ਪੜ੍ਹਿਆ
2) ਰੋਲੇ ਵਿਚ ਸੁੱਤਾ ਨਹੀਂ ਜਾਂਦਾ।
ਹਰਕੀਰਤ ਸਿੰਘ ਦੇ ਦੁਆਰਾ ਦਿੱਤੀ ਗਈ ਵਾਚ ਵੰਡ ਦਾ ਆਧਾਰ ਵਿਆਕਰਨਕ ਸਮਤਾ ਹੈ। ਜਦੋਂ ਕਰਤਾ ਤੇ ਕਿਰਿਆ ਮੇਲ ਖਾਂਦੀ ਹੈ ਤਾਂ ਕਰਤਰੀ ਵਾਚ ਹੁੰਦਾ ਹੈ। ਜਦੋਂ ਕਰਮ ਤੇ ਕਿਰਿਆ ਦਾ ਮੇਲ ਹੋਵੇ, ਉਦੋਂ ਕਰਮਣੀ ਵਾਚ ਹੁੰਦਾ ਹੈ ਅਤੇ ਜਦੋਂ ਕਿਰਿਆ ਨਾ ਕਰਤਾ ਅਨੁਸਾਰ ਤੇ ਕਰਮ ਅਨੁਸਾਰ ਹੋਵੇ ਤਾਂ ਉਦੋਂ ਭਾਵ ਵਾਚ ਹੁੰਦਾ ਹੈ ਪਰ ਵਾਚ ਦੀ ਇਹ ਵੰਡ ਬਹੁਤੀ ਵਿਆਕਰਨਕ ਨਹੀਂ ਹੈ। ਉਪਰੋਕਤ ਤਿੰਨੋਂ ਹੀ ਵਾਕ ਕਰਤਰੀ ਵਾਕ ਹਨ।
ਪੰਜਾਬੀ ਭਾਸ਼ਾ ਵਿਚ ਚਾਰ ਪ੍ਰਕਾਰ ਦੇ ਕਰਮਣੀ ਵਾਚ ਹਨ :
(1) ਵਾਕ ਰੂਪ ਕਰਮਣੀ
(2) ਵਾਕ ਕਰਮਈ
(3) ਅਕਰਮਕ ਕਰਮਈ
(4) ਕਿਰਿਆਤਮਕ ਕਰਮਣੀ
1. ਵਾਕ ਰੂਪ ਕਰਮਣੀ :
1) ਤੋਲੀਏ ਸਾਬਣ ਨਾਲ ਧੋਤੇ ਗਏ।
2) ਸੱਪ ਨੂੰ ਮਾਰ ਕੇ ਦੱਬ ਦਿੱਤਾ ਗਿਆ।
2. ਵਾਕ ਕਰਮਣੀ :
1) ਇਹ ਕੰਮ ਮੈਥੋਂ ਨਹੀਂ ਹੋਣਾ।
2) ਇਹ ਸ਼ੀਸ਼ਾ ਨੌਕਰ ਤੋਂ ਟੁੱਟਿਆ।
3. ਅਕਰਮਕ ਕਰਮਣੀ :
1) ਮੈਥੋਂ ਤੁਰਿਆ ਨਹੀਂ ਜਾਂਦਾ।
2) ਬੁੱਢੀ ਔਰਤ ਕੋਲੋਂ ਉਠਿਆ ਨਹੀਂ ਜਾਂਦਾ।
4. ਕਿਰਿਆਤਮਕ ਕਰਮਣੀ :
1) ਅੰਬ ਟੁੱਟ ਗਏ।
2) ਉਹ ਮੈਚ ਹਾਰ ਗਏ।
ਕਿਰਿਆਤਮਕ ਕਰਮਣੀ ਵਿਚ ਕਰਮਣੀ ਵਾਚ ਦੇ ਭਾਵ ਕਿਰਿਆ ਦੇ ਵਿਚ ਹੀ ਨਿਹਿਤ ਹੁੰਦੇ ਹਨ।
ਪ੍ਰਸ਼ਨ- ਪੰਜਾਬੀ ਕਾਲ-ਪ੍ਰਬੰਧ (Tense System) ਉੱਤੇ ਇਕ ਵਿਸਤਾਰ ਪੂਰਵਕ ਨੋਟ ਲਿਖੋ।
ਉੱਤਰ- ਪੰਜਾਬੀ ਭਾਸ਼ਾ ਵਿਚ ਤਿੰਨ ਕਾਲ ਸਥਾਪਿਤ ਕੀਤੇ ਗਏ ਹਨ :
ਭੂਤ ਕਾਲ (Past Tense)
ਵਰਤਮਾਨ (Present Tense)
ਭਵਿੱਖ ਕਾਲ (Future Tense)
ਭੂਤ ਅਤੇ ਵਰਤਮਾਨ ਕਾਲ ਦੀ ਪਛਾਣ ਸਹਾਇਕ ਕਿਰਿਆ ਦੁਆਰਾ ਕੀਤੀ ਜਾਂਦੀ ਹੈ ਜਦੋਂਕਿ ਭਵਿੱਖ ਕਾਲ ਦੀ ਪਛਾਣ ਕਿਰਿਆਵੀ ਪਿਛੇਤਰੀ ਰੂਪਾਂ ਦੁਆਰਾ ਕੀਤੀ ਜਾਂਦੀ ਹੈ।
1. ਭੂਤਕਾਲ :
ਭੂਤਕਾਲ ਦੀ ਪਛਾਣ ਦੇ ਤਿੰਨ ਆਧਾਰ ਹਨ :
(ੳ) ਸਹਾਇਕ ਕਿਰਿਆ ਰਾਹੀਂ
(ਅ) ਕਿਰਿਆ ਪੂਰਕਾਂ ਰਾਹੀਂ
(ੲ) ਕਿਰਿਆ ਰੂਪਾਂ ਰਾਹੀਂ
ੳ. ਸਹਾਇਕ ਕਿਰਿਆ ਰਾਹੀਂ :
1) ਲੜਕਾ ਜਾਂਦਾ ਸੀ।
2) ਉਹ ਆ ਗਏ ਸਨ
3) ਉਸ ਨੇ ਕੰਮ ਕਰ ਲਿਆ ਸੀ।
4) ਉਹ ਦੌੜ ਗਏ ਸਨ।
ਅ. ਕਿਰਿਆ ਪੂਰਕਾਂ ਰਾਹੀਂ :
1) ਕੱਲ ਛੁੱਟੀ ਸੀ।
2) ਉਸ ਦਾ ਭਰਾ ਡਾਕਟਰ ਸੀ।
3) ਉਹ ਬਹੁਤ ਗਰੀਬ ਸਨ।
4) ਕੁੜੀਆਂ ਨਾਲਾਇਕ ਸਨ।
ੲ. ਕਿਰਿਆ ਰੂਪਾਂ ਰਾਹੀਂ :
1) ਉਸ ਨੇ ਪਾਣੀ ਪੀਤਾ।
2) ਉਹ ਭੱਜ ਗਿਆ।
3) ਮੁੰਡਾ ਸਹਿਮ ਗਿਆ।
2. ਵਰਤਮਾਨ ਕਾਲ :
ਵਰਤਮਾਨ ਕਾਲ ਦੀ ਪਛਾਣ ਵੀ ਤਿੰਨ ਤਰ੍ਹਾਂ ਹੁੰਦੀ ਹੈ :
(ੳ) ਸਹਾਇਕ ਕਿਰਿਆ ਰਾਹੀਂ
(ਅ) ਕਿਰਿਆ ਪੂਰਕ ਰਾਹੀਂ
(ੲ) ਕਿਰਿਆਵੀ ਰੂਪਾਂ ਰਾਹੀਂ
ੳ. ਸਹਾਇਕ ਕਿਰਿਆ ਰਾਹੀਂ :
1) ਸ਼ਾਮ ਪੜ੍ਹਦਾ ਹੈ।
2) ਮੁੰਡਾ ਪਾਸ ਹੋ ਗਿਆ ਹੈ।
3) ਲੜਕੀਆਂ ਖੇਡਦੀਆਂ ਹਨ।
4) ਮੁੰਡੇ ਦੌੜਦੇ ਹਨ।
ਅ. ਕਿਰਿਆ ਪੂਰਕ ਰਾਹੀਂ :
1) ਅੱਜ ਸੋਮਵਾਰ ਹੈ।
2) ਉਹ ਲੁਧਿਆਣੇ ਦੇ ਹਨ।
3) ਲੜਕੀਆਂ ਖੂਬਸੂਰਤ ਹਨ।
4) ਮੁੰਡਾ ਨਾਲਾਇਕ ਹੈ।
ੲ. ਕਿਰਿਆਵੀ ਰੂਪਾਂ ਰਾਹੀਂ :
1) ਮਰਦਾ ਕੀ ਨਹੀਂ ਕਰਦਾ।
2) ਜੇ ਉਹ ਚਲਾ ਜਾਂਦਾ।
3) ਜੇ ਮੁੰਡਾ ਇਹ ਕੰਮ ਕਰ ਲੈਂਦਾ।
3. ਭਵਿੱਖ ਕਾਲ :
ਪੰਜਾਬੀ ਭਾਸ਼ਾ ਵਿਚ ਭਵਿੱਖ ਕਾਲ ਲਈ ਕੋਈ ਸਹਾਇਕ ਕਿਰਿਆ ਨਹੀਂ ਹੈ। ਇਸ ਲਈ ਭਵਿੱਖ ਕਾਲ ਦੀ ਸੂਚਨਾ ਕਿਰਿਆਵੀ ਪਿਛੇਤਰਾਂ ਰਾਹੀਂ ਹੁੰਦੀ ਹੈ । ਪੰਜਾਬੀ ਭਾਸ਼ਾ ਵਿਚ ਕਿਰਿਆ ਜਦੋਂ -ਏਗਾ, ਅੰਤਕ ਜਾਂ -ਊ ਅੰਤਕ ਹੋਵੇ ਤਾਂ ਇਹ ਭਵਿੱਖ ਕਾਲ ਦੀ ਸੂਚਨਾ ਦਿੰਦੀ ਹੈ।
1) ਉਹ ਕੰਮ ਕਰੇਗਾ।
2) ਮੁੰਡਾ ਕੱਲ੍ਹ ਸ਼ਹਿਰ ਜਾਊ।
3) ਮੁੰਡੇ ਦੌੜਨਗੇ।
4) ਕੁੜੀਆਂ ਗੀਤ ਗਾਉਣਗੀਆਂ।
ਇਸ ਪ੍ਰਕਾਰ ਪੰਜਾਬੀ ਭਾਸ਼ਾ ਦੇ ਕਾਲ ਪ੍ਰਬੰਧ ਨੂੰ ਤਿੰਨ ਕਾਲਾਂ ਵਿਚ ਵੰਡਿਆ ਗਿਆ ਹੈ। ਭੂਤ ਤੇ ਵਰਤਮਾਨ ਕਾਲ ਦੀ ਪਛਾਣ ਸਹਾਇਕ ਕਿਰਿਆ, ਕਿਰਿਆ ਪੂਰਕਾਂ ਤੇ ਕਿਰਿਆ ਰੂਪਾਂ ਰਾਹੀਂ ਹੁੰਦੀ ਹੈ ਜਦੋਂਕਿ ਭਵਿੱਖ ਦੀ ਪਛਾਣ ਕਿਰਿਆਵੀ ਪਿਛੇਤਰਾਂ ਰਾਹੀਂ ਹੁੰਦੀ ਹੈ।
ਭਾਗ ਦੂਜਾ
ਛੋਟੇ ਪ੍ਰਸ਼ਨ
ਪ੍ਰਸ਼ਨ- ਇਤਿਹਾਸਕ ਭਾਸ਼ਾ ਵਿਗਿਆਨ (Historical linguistics ਕੀ ਹੈ?
ਉੱਤਰ- ਇਤਿਹਾਸਕ ਭਾਸ਼ਾ ਵਿਗਿਆਨ ਭਾਸ਼ਾ ਦੇ ਵਿਕਾਸ ਪੜਾਵਾਂ ਦੇ ਅਧਿਐਨ ਨਾਲ ਸੰਬੰਧਿਤ ਹੈ। John Lyons ਨੇ ਇਤਿਹਾਸਕ ਭਾਸ਼ਾ ਵਿਗਿਆਨ ਅਤੇ ਦੁਕਾਲਕ ਭਾਸ਼ਾਵਿਗਿਆਨ (Diachronic linguistics) ਨੂੰ ਸਮਾਨਾਰਥੀ ਮੰਨਿਆ ਹੈ। ਇਤਿਹਾਸਕ ਭਾਸ਼ਾ ਵਿਗਿਆਨ ਵਿਚ ਕਿਸੇ ਦੋ ਭਾਸ਼ਾਵਾਂ ਦੀ ਸੰਰਚਨਾਤਮਕ ਤੁਲਨਾ ਰਾਹੀਂ ਭਾਸ਼ਾ ਵਿਕਾਸ ਦੇ ਪੜਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਕਰਕੇ ਇਤਿਹਾਸਕ ਭਾਸ਼ਾ ਵਿਗਿਆਨ ਨੂੰ ਕਈ ਵਾਰੀ ਤੁਲਨਾਤਮਕ ਭਾਸ਼ਾ ਵਿਗਿਆਨ (Comparative linguis tics) ਦਾ ਨਾਂ ਵੀ ਦਿੱਤਾ ਜਾਂਦਾ ਰਿਹਾ ਹੈ। ਇਤਿਹਾਸਕ ਭਾਸ਼ਾ ਵਿਗਿਆਨ ਵਿਚ ਮੁੱਖ ਰੂਪ ਵਿੱਚ ਭਾਸ਼ਾਈ ਪਰਿਵਾਰ ਦੀ ਸਥਾਪਨਾ, ਭਾਸ਼ਾਈ ਪਰਿਵਰਤਨ ਦੇ ਨੇਮਾਂ ਦੀ ਨਿਸ਼ਾਨਦੇਹੀ, ਆਂਤਰਿਕ ਭਾਸ਼ਾਈ ਪੁਨਰ ਨਿਰਮਾਣ ਤੋਂ ਇਲਾਵਾ ਉਪ ਭਾਸ਼ਾਈ ਭੂਗੋਲ (Dialect geog raphy) ਜਿਹੇ ਪਹਿਲੂਆਂ ਸੰਬੰਧੀ ਚਰਚਾ ਕੀਤੀ ਜਾਂਦੀ ਹੈ।
ਪ੍ਰਸ਼ਨ- ਸੰਰਚਨਾਤਮਕ ਭਾਸ਼ਾ ਵਿਗਿਆਨ (Structural Linguistics) ਕੀ ਹੈ?
ਉੱਤਰ- ਸੰਰਚਨਤਾਮਕ ਭਾਸ਼ਾ ਵਿਗਿਆਨ ਭਾਸ਼ਾ ਨੂੰ ਸੰਬੰਧਾਂ ਦਾ ਇਕ ਸਿਸਟਮ ਮੰਨ ਕੇ ਇਸ ਦੀ ਸਮਕਾਨੀ ਸੰਰਚਨਾ ਦੇ ਅਧਿਐਨ ਨਾਲ ਸੰਬੰਧਿਤ ਹੈ । ਸੰਰਚਨਾਵਾਦ ਦਾ ਆਰੰਭ ਫਰਦੀਨਾ ਦਾ ਸੋਸਿਓਰ ਨਾਲ ਹੁੰਦਾ ਹੈ। ਸੋਸਿਓਰ ਤੋਂ ਪਹਿਲਾਂ ਦਾ ਭਾਸ਼ਾ ਵਿਗਿਆਨ ਇਤਿਹਾਸਕ ਭਾਸ਼ਾ ਵਿਗਿਆਨ ਸੀ। ਸੋਸਓਰ ਨੇ ਪਹਿਲੀ ਵਾਰ ਭਾਸ਼ਾ ਦੇ ਸਮਕਾਲੀ ਸੰਰਚਨਾਤਮਕ ਅਧਿਐਨ ਦੀ ਗੱਲ ਤੋਰੀ। ਸੋਸਿਓਰ ਅਨੁਸਾਰ ਭਾਸ਼ਾ ਚਿੰਨ੍ਹਾਂ ਦਾ ਇਕ ਅਜਿਹਾ ਸਵੈਚਾਲਕ ਸਿਸਟਮ ਹੈ ਜਿਸ ਵਿਚ ਹਰ ਇਕ ਚਿੰਨ੍ਹ ਦੀ ਸਾਰਥਿਕਤਾ ਪ੍ਰਬੰਧ ਵਿਚ ਵਿਚਰਦੇ ਦੂਜੇ ਚਿੰਨ੍ਹਾਂ ਦੇ ਅੰਤਰ ਸੰਬੰਧਾਂ ਰਾਹੀਂ ਹੀ ਸਥਾਪਿਤ ਹੋ ਸਕਦੀ ਹੈ। ਇਸ ਲਈ ਸੰਰਚਨਾਤਮਕ ਭਾਸ਼ਾ ਵਿਗਿਆਨ ਅਨੁਸਾਰ ਕਿਸੇ ਵੀ ਤਬਦੀਲੀ ਨੂੰ ਸਮੁੱਚੇ ਭਾਸ਼ਾਈ ਪ੍ਰਸੰਗ ਦੇ ਅੰਤਰਗਤ ਹੀ ਵਾਚਿਆ ਜਾ ਸਕਦਾ ਹੈ। ਕਿਸੇ ਭਾਸ਼ਾਈ ਪ੍ਰਸੰਗ ਵਿਚ ਇਕ ਧੁਨੀ ਜਾਂ ਇਕਾਈ ਦਾਖਾਰਜ ਹੋਣਾ ਜਾਂ ਧੁਨੀ ਦਾ ਇੰਦਰਾਜ਼ ਸਮੁੱਚੇ ਭਾਸ਼ਾਈ ਪ੍ਰਬੰਧ ਉੱਤੇ ਅਸਰ ਅੰਦਾਜ਼ ਹੁੰਦਾ ਹੈ। ਮਾਰਤੀਨੇ ਨੇ ਭਾਸ਼ਾਈ ਪ੍ਰਬੰਧ ਨੂੰ ਇਕ ਸਵੈ-ਚਾਲਕ ਚਿੰਨ੍ਹ ਪ੍ਰਬੰਧ ਵਜੋਂ ਸਵਿਕਾਰਦਿਆਂ ਕਿਹਾ ਹੈ ਕਿ ਸਮੁੱਚੇ ਭਾਸ਼ੀ ਪਰਿਵਰਤਨ ਭਾਸ਼ਾਈ ਪ੍ਰਬੰਧ ਦੀ ਅੰਦਰੂਨੀ ਲੋੜ ਜਾਂ ਅੰਦਰੂਨੀ ਸੰਤੁਲਨ ਦੀ ਬਰਕਰਾਰੀ ਹਿੱਤ ਹੀ ਸਾਕਾਰ ਹੁੰਦੇ ਹਨ।
ਪ੍ਰਸ਼ਨ- ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਕਿਉਂ ਕਿਹਾ ਜਾਂਦਾ ਹੈ ?
ਉੱਤਰ- ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਕਿਹਾ ਜਾਂਦਾ ਹੈ ਕਿਉਂਕਿ ਸੋਸਿਓਰ ਨੇ ਪਹਿਲੀ ਵਾਰ ਭਾਸ਼ਾ ਦੇ ਸਮਕਾਲੀਨ ਸੰਰਚਨਾਤਮਕ ਅਧਿਐਨ ਦੀ ਗੱਲ ਕੀਤੀ ਹੈ। ਸੋਸਿਓਰ ਤੋਂ ਪਹਿਲਾਂ ਦਾ ਭਾਸ਼ਾ ਵਿਗਿਆਨ ਨਿਰੋਲ ਰੂਪ ਵਿਚ ਇਤਿਹਾਸਕ/ ਤੁਲਨਾਤਮਕ ਭਾਸ਼ਾ ਵਿਗਿਆਨ ਸੀ ਜਿਸ ਵਿਚ ਭਾਸ਼ਾ ਦੀ ਸਮਕਾਲੀ ਸੰਰਚਨਾ ਨਾਲੋਂ
ਭਾਸ਼ਾ ਦੇ ਇਤਿਹਾਸਕ ਵਿਕਾਸ ਨੂੰ ਉਲੀਕਣ ਦੀ ਗੱਲ ਕੀਤੀ ਜਾਂਦੀ ਹੈ । ਸੋਸਿਓਰ ਨੇ ਪਹਿਲੀ ਵਾਰ ਇਸ ਮੱਤ ਦੀ ਵਕਾਲਤ ਕੀਤੀ ਕਿ ਭਾਸ਼ਾ ਦਾ ਵਜੂਦ ਇਤਿਹਾਸਕ ਨਹੀਂ, ਸਗੋਂ ਸਮਕਾਲੀਨ ਅਤੇ ਸੰਬੰਧਾਤਮਕ ਹੈ। ਭਾਸ਼ਾ ਵਿਚ ਸ਼ਬਦਾਂ ਦੇ ਉਚਾਰਨ ਅਤੇ ਅਰਥਾਂ ਵਿਚ ਲਗਾਤਾਰ ਪਰਿਵਰਤਨ ਆਉਂਦਾ ਰਹਿੰਦਾ ਹੈ। ਜਿਵੇਂ ਅੰਗਰੇਜ਼ੀ ਭਾਸ਼ਾ ਵਿਚ Silly ਸ਼ਬਦ ਜੋ ਕਦੇ ਸਿਆਣੇ ਵਿਅਕਤੀ ਲਈ ਵਰਤਿਆ ਜਾਂਦਾ ਸੀ, ਅੱਜ ਮੂਰਖ ਮਨੁੱਖ ਲਈ ਵਰਤਿਆ ਜਾਣ ਲੱਗਾ ਹੈ। 'ਬੁੱਧੂ' ਸ਼ਬਦ ਬੁੱਧੀਮਾਨ ਦਾ ਪ੍ਰਤੀਕ ਸੀ ਪਰ ਅੱਜ ਇਹ 'ਬੁੱਧੀਹੀਣ' ਵਿਅਕਤੀ ਲਈ ਵਰਤਿਆ ਜਾਣ ਲੱਗਾ ਹੈ। ਇਸੇ ਪ੍ਰਕਾਰ 'ਮਿਰਗ' ਸ਼ਬਦ ਜੋ ਚਾਰ ਲੱਤਾਂ ਵਾਲੇ ਜਾਨਵਰ ਲਈ ਵਰਤਿਆ ਜਾਂਦਾ ਸੀ, ਅੱਜ ਸਿਰਫ 'ਹਿਰਨ' ਤੱਕ ਹੀ ਸੀਮਤ ਹੈ। ਗਿਆ ਹੈ। ਇਸ ਪ੍ਰਕਾਰ 'ਗਿਆਨੀ' ਸ਼ਬਦ ਜੋ ਗਿਆਨਵਾਨ ਵਿਅਕਤੀ ਲਈ ਵਰਤਿਆ ਜਾਂਦਾ ਸੀ, ਭੋਲੇ ਵਿਅਕਤੀ ਲਈ ਵਰਤਿਆ ਜਾਣ ਲੱਗਾ ਹੈ। ਇਸ ਪ੍ਰਕਾਰ ਭਾਸ਼ਾ ਵਿਚ ਸ਼ਬਦਾਂ ਦਾ ਸਰੂਪ ਸਥਿਰ ਨਹੀਂ ਰਹਿੰਦਾ। ਸੰਸਕ੍ਰਿਤ ਦਾ 'ਅਕਸ਼' ਪੰਜਾਬੀ ਵਿਚ 'ਅੱਖ' ਬਣ ਜਾਂਦਾ ਹੈ ਜਾਂ 'ਸਰਪ' ਸੱਪ ਬਣ ਜਾਂਦਾ ਹੈ। ਇਸ ਲਈ ਇਹ ਸੰਭਵ ਨਹੀਂ ਹੈ ਕਿ ਭਾਸ਼ਾਈ ਦਾ ਅਧਿਐਨ ਭਾਸ਼ਾ ਦੇ ਅਜੋਕੇ ਵਰਤਾਰੇ ਦੀ ਨਿਸਬਤ ਇਤਿਹਾਸਕ ਪਹਿਲੂ ਤੋਂ ਕੀਤਾ ਜਾਵੇ। ਇਸ ਲਈ ਹੀ ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਡੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਪਹਿਲੀ ਵਾਰ ਭਾਸ਼ਾ ਦੇ ਸਮਕਾਲੀਨ ਸੰਰਚਨਾਤਮਕ ਅਧਿਐਨ ਦਾ ਨਵੀਨ ਪਿਰਤ ਪਾਈ ਸੀ।
ਪ੍ਰਸ਼ਨ- ਫੇਫੜਿਆਂ ਦੀ ਪੋਣਧਾਰਾ ਵਿਧੀ ਕੀ ਹੁੰਦੀ ਹੈ ?
ਉੱਤਰ- ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਵਾਯੂਧਾਰਾ ਪੈਦਾ ਕਰਨ ਦਾ ਸਰੋਤ ਮੁੱਖ ਰੂਪ ਵਿੱਚ ਫੇਫੜੇ ਹੁੰਦੇ ਹਨ। ਇਸ ਪ੍ਰਕਾਰ ਜਿਨਾਂ ਧੁਨੀਆਂ ਦੇ ਉਚਾਰਨ ਵੇਲੇ ਵਾਯੂਧਾਰਾ ਦਾ ਸਰੋਤ ਫੇਫੜੇ ਹੋਣ, ਉਸ ਪੋਣਧਾਰਾ ਨੂੰ ਫੇਫੜਿਆਂ ਦੀ ਪੋਣਧਾਰਾ ਵਿਧੀ (Pulmonic Air steam Mechanism) ਕਿਹਾ ਜਾਂਦਾ ਹੈ। ਧੁਨੀਆਂ ਦੀਆਂ ਭਾਸ਼ਾਵਾਂ ਵਿਚ ਬਹੁਤੀਆਂ ਧੁਨੀਆਂ ਫੇਫੜਿਆਂ ਦੀ ਪੋਣਧਾਰਾ ਵਿਧੀ ਰਾਹੀਂ ਹੀ ਉਚਾਰੀਆਂ ਜਾਂਦੀਆਂ ਹਨ। ਪੰਜਾਬੀ ਭਾਸ਼ਾ, ਹਿੰਦੀ ਅਤੇ ਅੰਗਰੇਜ਼ੀ ਦੀ ਬਹੁਤੀਆਂ ਧੁਨੀਆਂ ਫੇਫੜਿਆਂ ਦੀ ਪੋਣਧਾਰਾ ਵਿਧੀ ਰਾਹੀਂ ਹੀ ਉਚਾਰੀਆਂ ਜਾਂਦੀਆਂ ਹਨ।
ਪ੍ਰਸ਼ਨ- ਨਾਦ ਯੰਤਰੀ ਪੋਣਧਾਰਾ ਵਿਧੀ (gloltic Air stream Mechanism) ਕੀ ਹੁੰਦਾ ਹੈ ?
ਉੱਤਰ- ਭਾਸ਼ਾਵਾਂ ਵਿਚ ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵਿਚ ਮੁੱਖ ਭੂਮਿਕਾ ਨਾਦ ਤੰਤਰੀਆਂ ਦੇ ਦਰਮਿਆਨ ਦੀ ਵਿਥ (gloitis) ਹੁੰਦਾ ਹੈ। ਜਿਨ੍ਹਾਂ ਧੁਨੀਆਂ ਦਾ ਉਚਾਰਨ ਨਾਦ-ਤੰਤਰੀਆਂ ਦੀ ਵਿਥ ਦੇ ਸਰੋਤ ਰਾਹੀਂ ਹੁੰਦਾ ਹੈ, ਉਸ ਨੂੰ ਨਾਦ- ਯੰਤਰੀ ਪੌਣਧਾਰਾ ਵਿਧੀ ਕਿਹਾ ਜਾਂਦਾ ਹੈ । ਪੰਜਾਬੀ ਵਿਚ ਹ, ਹਿੰਦੀ ਵਿਚ ह ਅਤੇ ਅੰਗਰੇਜ਼ੀ ਦੇ h ਦਾ ਉਚਾਰਨ ਨਾਦ-ਯੰਤਰੀ ਪੋਣਧਾਰਾ ਵਿਧੀ ਰਾਹੀਂ ਹੀ ਹੁੰਦਾ ਹੈ।
ਪ੍ਰਸ਼ਨ- ਕੋਮਲਤਾਲਵੀ ਪੋਣਧਾਰਾ ਵਿਧੀ (Velaric Air Stream Mechanism) ਕੀ ਹੈ?
ਉੱਤਰ- ਕਈ ਭਾਸ਼ਾਈ ਧੁਨੀਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਮੁੱਖ ਭੂਮਿਕਾ ਕੋਮਲ ਤਾਲੂ ਦੀ ਹੁੰਦੀ ਹੈ। ਜਿਵੇਂ ਧੁਨੀਆਂ ਦੇ ਉਚਾਰਨ ਦਾ ਮੁੱਖ ਸਰੋਤ ਕੋਮਲ ਤਾਲੂ ਹੋਵੇ ਤਾਂ ਉਸਨੂੰ ਕੋਮਲ ਤਾਲਵੀ ਪੋਣਧਾਰਾ ਵਿਧੀ ਕਿਹਾ ਜਾਂਦਾ ਹੈ । ਅੰਗਰੇਜ਼ੀ ਭਾਸ਼ਾ ਦੀ q ਅਤੇ ਅਰਬੀ ਫਾਰਸੀ ਦੀ 9 ਧੁਨੀ ਦਾ ਉਚਾਰਨ ਕੋਮਲ ਤਾਲਵੀ ਪੋਣਧਾਰਾ ਵਿਧੀ ਰਾਹੀਂ ਹੀ ਕੀਤਾ ਜਾਂਦਾ ਹੈ।
ਪ੍ਰਸ਼ਨ- ਸੁਸਤ ਉਚਾਰਕ (Passive articulators) ਕੀ ਹੁੰਦੇ ਹਨ ?
ਉੱਤਰ- ਉਹ ਉਚਾਰਕ ਜਾਂ ਉਚਾਰਨ ਅੰਗ ਜੋ ਸਥਿਰ ਰਹਿੰਦੇ ਹਨ ਅਤੇ ਉਚਾਰਨ ਪ੍ਰਕਿਰਿਆ ਦਰਮਿਆਨ ਦੂਸਰੇ ਉਚਾਰਨ ਅੰਗ ਹਰਕਤ ਕਰਕੇ ਇਨ੍ਹਾਂ ਨਾਲ ਸਪਰਸ਼ ਸਥਾਪਿਤ ਕਰਦੇ ਹਨ, ਇਨ੍ਹਾਂ ਨੂੰ ਸੁਸਤ ਉਚਾਰਕ ਕਿਹਾ ਜਾਂਦਾ ਹੈ। ਮੂੰਹ ਪੋਲ ਦਾ ਉਪਰਲਾ ਹਿੱਸਾ ਸੁਸਤ ਉਚਾਰਕ ਵਜੋਂ ਸਾਕਾਰ ਹੁੰਦਾ ਹੈ। ਧੁਨੀਆਂ ਦੇ ਉਚਾਰਨ ਸਮੇਂ ਉਪਰਲਾ ਉਚਾਰਨ ਪੋਲ ਸਥਿਰ ਰਹਿੰਦਾ ਹੈ।
ਪ੍ਰਸ਼ਨ- ਚੁਸਤ ਉਚਾਰਕ (Active articulators) ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ- ਉਹ ਉਚਾਰਕ ਜੋ ਧੁਨੀ ਉਚਾਰਨ ਪ੍ਰਕਿਰਿਆ ਦੌਰਾਨ ਹਰਕਤ ਕਰਕੇ ਸੁਸਤ ਉਚਾਰਨ ਅੰਗਾਂ ਨਾਲ ਸਪਰਸ਼ ਕਰਦੇ ਹਨ ਉਨ੍ਹਾਂ ਨੂੰ ਚੁਸਤ ਉਚਾਰਕ ਕਿਹਾ ਜਾਂਦਾ ਹੈ। ਮੂੰਹ ਪੋਲ ਦਾ ਹੇਠਲਾ ਹਿੱਸਾ ਅਤੇ ਜੀਭ ਚੁਸਤ ਉਚਾਰਕ ਹਨ। ਉਚਾਰਨ ਪ੍ਰਕਿਰਿਆ ਦੌਰਾਨ ਇਹੀ ਉਚਾਰਨ ਅੰਗ ਹਰਕਤ ਕਰਕੇ ਉਪਰਲੇ ਮੂੰਹ ਪੋਲ ਨੂੰ ਸਪਰਸ਼ ਕਰਕੇ ਧੁਨੀਆਂ ਦਾ ਉਚਾਰਨ ਕਰਦੇ ਹਨ।
ਪ੍ਰਸ਼ਨ- ਵਾਰਵਾਰਤਾ ਅਤੇ ਤੀਬਰਤਾ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਧੁਨੀ ਉਚਾਰਨ ਪ੍ਰਕਿਰਿਆ ਦੌਰਾਨ ਨਾਕ ਤੰਤਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਜਦੋਂ ਧੁਨੀਆਂ ਉਚਾਰੀਆਂ ਜਾਂਦੀਆਂ ਹਨ ਤਾਂ ਨਾਦ ਤੰਤਰੀਆਂ ਵਿਚ ਕੰਬਾਹਟ ਹੁੰਦੀ ਹੈ। ਨਾਦ-ਤੰਤਰੀਆਂ ਦੀ ਕੰਬਾਹਾਟ ਦੀ ਰਫਤਾਰ ਵਾਰਵਾਰਤਾ (Frequency) ਹੈ। ਅਰਥਾਤ ਇਕ ਸੈਕਿੰਡ ਵਿਚ ਨਾਦ-ਤੰਤਰੀਆਂ ਜਿੰਨੀ ਵਾਰੀ ਕੰਬਦੀਆਂ ਹਨ ਉਹ ਉਨ੍ਹਾਂ ਦੀ ਵਾਰਵਾਰ ਤਾ ਹੈ। ਕੰਬਣ ਦੀ ਗਤੀ ਤੀਬਰਤਾ ਹੈ। ਜਿੰਨੀ ਵੱਧ ਵਾਰਵਾਰਤਾ ਹੋਵੇਗੀ ਉਨੀ ਹੀ ਵੱਧ ਤੀਬਰਤਾ ਹੋਵੇਗੀ। ਇਸ ਪ੍ਰਕਾਰ ਵਾਰਵਾਰਤਾ ਅਤੇ ਤੀਬਰਤਾ ਦੇ ਅੰਤਰ ਸੰਬੰਧਿਤ ਸੰਕਲਪ ਹਨ।
ਵਾਰਵਾਰਤਾ ਨਾਦ ਤੰਤਰੀਆਂ ਦੀ ਕੰਬਾਹਟ ਹੈ । ਜਦੋਂਕਿ ਤੀਬਰਤਾ ਨਾਦ ਤੰਤਰੀਆਂ ਦੀ ਕੰਬਾਹਟ ਦੀ ਗਤੀ। ਔਰਤਾਂ ਅਤੇ ਮਰਦਾਂ ਦੀ ਆਵਾਜ਼ ਦਾ ਆਧਾਰ ਵੀ ਵਾਰਵਾਰਤਾ ਤੇ ਤੀਬਰਤਾ ਹੈ। ਔਰਤਾਂ ਦੀ ਆਵਾਜ਼ ਵਿਚ ਵਾਰਵਾਰਤਾ ਤੇ ਤੀਬਰਤਾ ਵੱਧ ਹੋਣ ਕਰਕੇ ਇਨ੍ਹਾਂ ਦੀ ਆਵਾਜ਼ ਪਤਲੀ ਹੁੰਦੀ ਹੈ ਅਤੇ ਦੂਰ ਤੱਕ ਸੁਣਾਈ ਦਿੰਦੀ ਹੈ ਜਦੋਂ ਕਿ ਮਰਦ ਦੀ ਆਵਾਜ਼ ਵਿਚ ਵਾਰਵਾਰਤਾ ਅਤੇ ਤੀਬਰਤਾ ਘੱਟ ਹੁੰਦੀ ਹੈ ਇਸ ਲਈ ਉਹ ਭਾਰੀ ਹੁੰਦੀ ਹੈ ਅਤੇ ਨੇੜੇ ਹੀ ਰਹਿ ਜਾਂਦੀ ਹੈ।
ਪ੍ਰਸ਼ਨ- ਪਿੱਚ (Pitch) ਕੀ ਹੈ ?
ਉੱਤਰ- ਤਾਰਵਾਰਤਾ, ਤੀਬਰਤਾ ਅਤੇ ਪਿੱਚ (Pitch) ਅੰਤਰ ਸੰਬੰਧਿਤ ਹਨ। ਪਿੱਚ ਨਾਦ ਤੰਤਰੀਆਂ ਦੀ ਕੰਬਾਹਟ ਦੀ ਗਤੀ ਹੈ। ਅਰਥਾਤ ਨਾਦ-ਤੰਤਰੀਆਂ ਜਿਸ ਰਫਤਾਰ ਨਾਲ ਕੰਬਦੀਆਂ ਹਨ ਉਸ ਨੂੰ ਪਿੱਚ ਕਿਹਾ ਜਾਂਦਾ ਹੈ। ਜਦੋਂ ਨਾਦ-ਤੰਤਰੀਆਂ ਦੀ ਕੰਬਾਹਟ ਦੀ ਗਤੀ ਬਹੁਤ ਜ਼ਿਆਦਾ ਹੁੰਦੀ ਹੈ, ਅਰਥਾਤ ਤੀਬਰਤਾ ਵੱਧ ਹੁੰਦੀ ਹੈ ਤਾਂ ਉਸ ਨੂੰ ਉੱਚੀ ਪਿੱਚ (high pitch) ਕਿਹਾ ਜਾਂਦਾ ਹੈ। ਇਸ ਦੇ ਮੁਕਾਬਲੇ ਉੱਤੇ ਜਦੋਂ ਨਾਕ ਤੰਤਰੀਆਂ ਦੇ ਕੰਬਾਹਟ ਦੀ ਰਫਤਾਰ ਜਾਂ ਵਾਰਵਾਰਤਾ ਘੱਟ ਹੁੰਦੀ ਹੈ ਤਾਂ ਉਸਨੂੰ ਨੀਵੀਂ ਪਿੱਚ (low pitch) ਕਿਹਾ ਜਾਂਦਾ ਹੈ। ਉੱਚੀ ਪਿੱਚ ਅਤੇ ਨੀਵੀਂ ਪਿੱਚ ਦੇ ਦਰਮਿਆਨ ਦੀ ਅਵਸਥਾ ਨੂੰ ਮੱਧਵਰਤੀ ਪਿੱਚ ਕਿਹਾ ਜਾਂਦਾ ਹੈ। ਉਦਾਹਰਨ ਲਈ ਜੇਕਰ ਨਾਕ ਤੰਤਰੀਆਂ ਪ੍ਰਤੀ ਸੈਕੰਡ 100 ਵਾਰੀ ਕੰਬਦੀਆਂ ਹਨ ਤਾਂ ਇਹ ਉੱਚੀ ਪਿੱਚ ਹੋਵੇਗੀ। ਜੇਕਰ 10 ਤੋਂ ਘੱਟ ਵਾਰੀ ਕੰਬਦੀਆਂ ਹਨ ਤਾਂ ਇਹ ਨੀਵੀਂ ਪਿੱਚ ਹੋਵੇਗੀ। 10 ਅਤੇ 100 ਦੇ ਦਰਮਿਆਨ ਦੀ ਕਿਸੇ ਵੀ ਅਵਸਥਾ ਨੂੰ
ਮੱਧਵਰਤੀ ਪਿੱਚ ਕਿਹਾ ਜਾਂਦਾ ਹੈ। ਪਿੱਚ ਦੀਆਂ ਅਵਸਥਾ ਤਿੰਨ ਤੋਂ ਵਧ ਵੀ ਹੋ ਸਕਦੀਆਂ ਹਨ ਅਜਿਹੀ ਵੰਡ ਸਿਰਫ ਅਧਿਐਨ ਦੀ ਸੁਵਿਧਾ ਕਰਕੇ ਹੀ ਕੀਤੀ ਜਾਂਦੀ ਹੈ। ਪਿੱਚ ਦੀ ਤਿੰਨ ਧਿਰੀ ਵੰਡ ਨੂੰ ਨਿਮਨ ਅਨੁਸਾਰ ਵੀ ਦਿਖਾਇਆ ਜਾ ਸਕਦਾ ਹੈ-
ਪ੍ਰਸ਼ਨ- ਸ੍ਵਰ ਕੀ ਹੁੰਦੇ ਹਨ ?
ਉੱਤਰ- ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਉਤਪੰਨ ਹੋਈ ਵਾਯੂਧਾਰਾ ਮੂੰਹ ਪੋਲ ਜਾਂ ਨਾਸਕ ਪੋਲ ਰਾਹੀਂ ਗੁਜ਼ਰ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਹਵਾ ਬੇਰੋਕ ਬਾਹਰ ਨਿਕਲ ਆਉਂਦੀ ਹੈ । ਇਹਨਾਂ ਧੁਨੀਆਂ ਨੂੰ ਸ੍ਵਰ ਧੁਨੀਆਂ ਕਿਹਾ ਜਾਂਦਾ ਹੈ । ਅਰਥਾਤ ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਦੇ ਆਉਂਦੀ ਵਾਯੂ ਧਾਰਾ ਬੇਰੋਕ ਬਾਹਰ ਆਏ ਉਨ੍ਹਾਂ ਨੂੰ ਸ੍ਵਰ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਅ, ਆ, ਐ, ਅ, ਉ, ਊ, ਓ, ਇ, ਈ, ਏ ਸ੍ਵਰ ਧੁਨੀਆਂ ਹਨ ।
ਪ੍ਰਸ਼ਨ- ਵਿਅੰਜਨ ਧੁਨੀਆਂ ਕੀ ਹੁੰਦੀਆਂ ਹਨ? ਜਾਂ ਵਿਅੰਜਨ ਕੀ ਹੁੰਦੇ ਹਨ ? ਜਾਂ ਵਿਅੰਜਨਾਂ ਦੀ ਪਰਿਭਾਸ਼ਾ ਦਿਓ।
ਉੱਤਰ- ਭਾਸ਼ਾ ਵਿਚ ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦੇ ਉਚਾਰਨ ਸਮੇਂ ਫੇਫੜਿਆਂ ਦੇ ਉਤਪੰਨ ਹੋਈ ਵਾਯੂਧਾਰਾ ਨੂੰ ਮੂੰਹ/ਉਚਾਰਨ ਪੋਲ ਵਿਚ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਡੱਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ। ਇਹ ਉਚਾਰੀਆਂ ਗਈਆਂ ਧੁਨੀਆਂ ਵਿਅੰਜਨ ਧੁਨੀਆਂ ਹਨ। ਅਰਥਾਤ ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਪੂਰਨ ਜਾਂ ਆਸ਼ਕ ਰੂਪ ਵਿਚ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਵੇ ਉਨ੍ਹਾਂ ਨੂੰ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਦੇ ਸ੍ਵਰ ਨੂੰ ਛੱਡਕੇ ਬਾਕੀ ਦੀਆਂ ਸਾਰੀਆਂ ਧੁਨੀਆਂ ਵਿਅੰਜਨ ਧੁਨੀਆਂ ਹਨ। ਸ, ਹ ਤੋਂ ਲੈ ਕੇ ਯ, ਰ, ਲ, ੜ ਤੱਕ ਦੀਆਂ ਸਾਰੀਆਂ ਧੁਨੀਆਂ ਵਿਅੰਜਨ ਧੁਨੀਆਂ ਹਨ।
ਪ੍ਰਸ਼ਨ- ਅਰਧ-ਸ੍ਵਰ (Semi-Vowels) ਕੀ ਹੁੰਦੇ ਹਨ ? ਜਾਂ ਅਰਧ-ਵਿਅੰਜਨ ਕੀ ਹੁੰਦੇ ਹਨ ?
ਉੱਤਰ- ਭਾਸ਼ਾ ਵਿਚ ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸਰੂਪ ਅਤੇ ਪ੍ਰਕਾਰਜ ਵਿਚ ਵਖਰੇਵਾਂ ਹੁੰਦਾ ਹੈ। ਅਰਥਾਤ ਇਸ ਵਿਚ ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜੋ ਉਚਾਰੀਆਂ ਦਾ ਸ੍ਵਰ ਵਾਂਗੂ ਜਾਂਦੀਆਂ ਹਨ ਪਰ ਵਰਤੀਆਂ ਵਿਅੰਜਨਾਂ ਵਾਗੂੰ। ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਉਚਾਰੀਆਂ ਵਿਅੰਜਨਾਂ ਵਾਂਗੂੰ ਜਾਂਦੀਆਂ
ਹਨ ਪ੍ਰੰਤੂ ਵਰਤੀਆਂ ਸ੍ਵਰਾਂ ਵਾਂਗੂੰ ਜਾਂਦੀਆਂ ਹਨ। ਇਨ੍ਹਾਂ ਧੁਨੀਆਂ ਨੂੰ ਅਸੀਂ ਸ੍ਵਰ ਜਾਂ ਅਰਧ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ /ਯ/ ਅਤੇ /ਵ/ ਅਰਧ-ਸ੍ਵਰ ਵਿਅੰਜਨ ਧੁਨੀਆਂ ਹਨ, ਜਿਵੇਂ
ਗੁਰਦਵਾਰਾ/ਗੁਰਦੁਆਰਾ
ਪ੍ਰਸ਼ਨ- ਦੀਰਘ ਸ੍ਵਰ ਕੀ ਹਨ ਅਤੇ ਪੰਜਾਬੀ ਵਿਚ ਦੀਰਘ ਸ੍ਵਰ ਕਿਹੜੇ ਹਨ ?
ਉੱਤਰ- ਉਹ ਸ੍ਵਰ ਜਿਨ੍ਹਾਂ ਦਾ ਉਚਾਰਨ ਵਕਫਾ ਮੁਕਾਬਲਾਤਨ ਵਧ ਹੁੰਦਾ ਹੈ ਉਨ੍ਹਾਂ ਨੂੰ ਦੀਰਘ ਸ੍ਵਰ ਕਹਿੰਦੇ ਹਨ । ਪੰਜਾਬੀ ਭਾਸ਼ਾ ਵਿਚ ਆ, ਏ, ਐ, ਔ, ਊ, ਓ, ਈ ਦੀਰਘ ਸ੍ਵਰ ਹਨ। ਇਨ੍ਹਾਂ ਦਾ ਉਚਾਰਨ ਵਕਫਾ ਲਘੂ ਸ੍ਵਰ ਤੋਂ ਤਕਰੀਬਨ ਦੁਗਣਾ ਹੁੰਦਾ ਹੈ।
ਪ੍ਰਸ਼ਨ- ਬਾਹਰਲੇ ਗੁੱਟੇ ਦੇ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਭਾਸ਼ਾ ਵਿਚ ਇਹ ਕਿਹੜੇ-ਕਿਹੜੇ ਹਨ ?
ਉੱਤਰ- ਉਹ ਸ੍ਵਰ ਜਿਨ੍ਹਾਂ ਦਾ ਉਚਾਰਨ ਮੂੰਹ ਖੋਲ ਕੇ ਬਾਹਰਵਰਤੀ ਹਿੱਸੇ ਵਿਚ ਹੁੰਦਾ ਹੈ, ਉਨ੍ਹਾਂ ਨੂੰ ਬਾਹਰਵਰਤੀ ਸ੍ਵਰ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਈ, ਏ, ਐ, ਆ, ਐ, ਓ, ਉ ਬਾਹਰਲੇ ਗੁੱਟ ਦੇ ਸ੍ਵਰ ਹਨ। ਇਨ੍ਹਾਂ ਸ੍ਵਰਾਂ ਨੂੰ ਦੀਰਘ ਸ੍ਵਰਾਂ ਦੀ ਵੰਨਗੀ ਵਿਚ ਵੀ ਰੱਖਿਆ ਜਾਂਦਾ ਹੈ।
ਪ੍ਰਸ਼ਨ- ਸੁਰ (Tone) ਕੀ ਹੈ ? ਜਾਂ ਸੁਰ ਦੀ ਪਰਿਭਾਸ਼ਾ ਦਿਓ।
ਉੱਤਰ- ਸੁਰ ਪਿੱਚ ਦੇ ਉਤਰਾਅ ਚੜਾਅ ਦੇ ਪੈਟਰਨ ਨਾਲ ਸੰਬੰਧਿਤ ਹੈ। ਗੱਲਬਾਤ ਦੌਰਾਨ ਜਦੋਂ ਪਿੱਚ ਘੱਟਦੀ ਹੈ ਤਾਂ ਉਸ ਨੂੰ ਨੀਵੀਂ ਸੁਰ ਕਿਹਾ ਜਾਂਦਾ ਹੈ। ਜਿਵੇਂ ਘਰ, ਘੋੜਾ ਦੇ ਉਚਾਰਨ ਵੇਲੇ ਪਿੱਚ ਹੇਠਾਂ ਡਿੱਗ ਪੈਂਦੀ ਹੈ । ਜਦੋਂ ਪਿੱਚ ਉੱਪਰ ਵੱਲ ਨੂੰ ਵੱਧਦੀ ਹੈ ਤਾਂ ਇਸ ਨੂੰ ਉੱਚੀ ਸੁਰ ਕਿਹਾ ਜਾਂਦਾ ਹੈ। ਜਿਵੇਂ ਖਾਹ, ਮਾਘੀ, ਬਹਿ ਸ਼ਬਦਾਂ ਦੇ ਉਚਾਰਨ ਵੇਲੇ ਪਿੱਚ ਇਕ ਦਮ ਉੱਪਰ ਨੂੰ ਚਲੀ ਜਾਂਦੀ ਹੈ । ਪਰ ਜਦੋਂ ਪਿੱਚ ਸਥਿਰ ਰਹਿੰਦੀ ਹੈ ਤਾਂ ਇਸ ਨੂੰ ਪੱਧਰੀ ਸੁਰ ਕਿਹਾ ਜਾਂਦਾ ਹੈ। ਜਿਵੇਂ ਕਰ, ਮਾਰ, ਸੁਟ ਦੇ ਉਚਾਰਨ ਵਿਚ ਪਿੱਚ ਇਕ ਨਿਸ਼ਚਤ ਲੈਵਲ ਤੇ ਹੀ ਟਿੱਕੀ ਰਹਿੰਦੀ ਹੈ। ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਤਿੰਨ ਸੁਰਾਂ ਹਨ-
ਉੱਚੀ ਸੁਰ > ਕਹਿ, ਮਾਘੀ, ਜਾਹ
ਨੀਵੀਂ ਸੁਰ > ਘਰ, ਧੋਬੀ
ਮੱਧਮ > ਕਰ, ਮਾਰ, ਗਿਰ
ਪ੍ਰਸ਼ਨ- ਮੌਖਿਕ ਧੁਨੀਆਂ ਕੀ ਹੁੰਦੀਆਂ ਹਨ?
ਉੱਤਰ- ਭਾਸ਼ਾ ਵਿਚ ਮੌਖਿਕ ਧੁਨੀਆਂ ਉਨ੍ਹਾਂ ਧੁਨੀਆਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਸਮੇਂ ਕੋਮਲ ਤਾਲੂ ਉੱਪਰ ਨੂੰ ਉੱਠਿਆ ਹੁੰਦਾ ਹੈ। ਇਸ ਨਾਲ ਨੱਕ ਦਾ ਰਸਤਾ ਬੰਦ ਹੋ ਜਾਂਦਾ ਹੈ ਅਤੇ ਹਵਾ ਮੂੰਹ ਦੇ ਰਸਤੇ ਹੀ ਬਾਹਰ ਆਉਂਦੀ ਹੈ। ਇਸ ਪ੍ਰਕਾਰ ਉਚਾਰੀਆਂ ਗਈਆਂ ਧੁਨੀਆਂ ਨੂੰ ਮੌਖਿਕ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ ਪ, ਫ, ਬ, ਭ, ਤ, ਥ, ਦ, ਧ, ਟ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ, ਰ, ਲ, ਵ, ੜ, ਸ, ਸ਼ ਆਦਿ ਧੁਨੀਆਂ ਮੌਖਿਕ ਧੁਨੀਆਂ ਹਨ।
ਪ੍ਰਸ਼ਨ- ਨਾਸਕੀ-ਧੁਨੀਆਂ ਕੀ ਹੁੰਦੀਆਂ ਹਨ ?
ਉੱਤਰ- ਭਾਸ਼ਾ ਵਿਚ ਕਈ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਕੋਮਲ ਤਾਲੂ ਹੇਠਾਂ ਨੂੰ ਝੁਕਿਆ ਹੁੰਦਾ ਹੈ। ਇਸ ਪ੍ਰਕਾਰ ਹਵਾ ਮੂੰਹ ਅਤੇ ਨੱਕ ਦੋਨੋਂ
ਰਸਤਿਆਂ ਤੋਂ ਬਾਹਰ ਨਿਕਲਦੀ ਹੈ। ਇਸ ਅਵਸਥਾ ਵਿਚ ਉਚਾਰੀਆਂ ਗਈਆਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਮ, ਨ, ਣ, ਝ ਅਤੇ ਙ ਨਾਸਕੀ ਧੁਨੀਆਂ ਹਨ। ਇਨ੍ਹਾਂ ਵਿਚ ਮ ਦੋ ਹੋਂਠੀ ਹੈ, ਨ ਦੰਤੀ ਹੈ, ਣ ਉਲਟ ਜੀਭੀ ਹੈ, ਥ ਤਾਲਵੀ ਹੈ ਅਤੇ ਙ ਕੰਠੀ ਧੁਨੀ ਹੈ।
ਪ੍ਰਸ਼ਨ- ਡੱਕਵੇਂ ਵਿਅੰਜਨ ਕੀ ਹੁੰਦੇ ਹਨ ?
ਉੱਤਰ- ਜਿਨ੍ਹਾਂ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿਚੋਂ ਆਉਂਦੀ ਵਾਯੂਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਉੱਤੇ ਪੂਰਨ ਰੂਪ ਵਿਚ ਰੋਕ ਕੇ ਛੱਡਿਆ ਜਾਂਦਾ ਹੈ, ਉਨ੍ਹਾਂ ਧੁਨੀਆਂ ਨੂੰ ਡੱਕਵੇਂ ਵਿਅੰਜਨ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਪ, ਫ, ਬ, ਭ, ਤ, ਥ, ਦ, ਧ, ਟ, ਠ, ਡ, ਢ, ਚ, ਛ, ਜ, ਝ, ਕ, ਖ, ਗ, ਘ ਡੱਕਵੇਂ ਵਿਅੰਜਨ ਹਨ।
ਪ੍ਰਸ਼ਨ- ਅਡੱਕਵੇਂ ਵਿਅੰਜਨ ਕੀ ਹੁੰਦੇ ਹਨ ?
ਉੱਤਰ- ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਅੰਸ਼ਕ ਰੂਪ ਵਿਚ ਰੋਕਿਆ ਜਾਂਦਾ ਹੈ, ਉਨ੍ਹਾਂ ਧੁਨੀਆਂ ਨੂੰ ਅਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਮ, ਨ, ਣ, ਞ, ਝ, ਰ, ਲ, ਲ਼, ੜ, ਸ, ਸ਼, ਹ ਅਡੱਕਵੇਂ ਵਿਅੰਜਨ ਹਨ। ਇਨ੍ਹਾਂ ਵਿਚੋਂ ਮ, ਨ, ਣ, ਞ, ਙ ਨਾਸਕੀ ਵਿਅੰਜਨ ਹਨ ਜਦੋਂ ਕਿ ਬਾਕੀ ਦੋ ਵਿਅੰਜਨ ਮੌਖਿਕ ਹਨ।
ਪ੍ਰਸ਼ਨ- ਵਿਅੰਜਨ ਗੁੱਛੇ (Consonant Clusters) ਕੀ ਹੁੰਦੇ ਹਨ ?
ਉੱਤਰ- ਵਿਅੰਜਨਾਂ ਦੇ ਸਹਿ ਵਿਚਰਨ ਦੇ ਪੈਟਰਨ ਦੀ ਇਕ ਅਹਿਮ ਵੰਨਗੀ ਵਿਅੰਜਨ ਗੁੱਛੇ ਹੁੰਦੇ ਹਨ। ਆਮ ਤੌਰ ਤੇ ਹਰੇਕ ਵਿਅੰਜਨ ਤੋਂ ਬਾਦ ਸ੍ਵਰ ਦਾ ਆਉਣਾ ਲਾਜ਼ਮੀ ਹੁੰਦਾ ਹੈ। ਪਰੰਤੂ ਕਈ ਪ੍ਰਸਥਿਤੀਆਂ ਦੇ ਅੰਤਰਗਤ ਵਿਅੰਜਨਾਂ ਦੇ ਦਰਮਿਆਨ ਸ੍ਵਰ ਦਾ ਉਚਾਰਨ ਨਹੀਂ ਕੀਤਾ ਜਾਂਦਾ । ਇਸ ਪ੍ਰਕਾਰ ਦੋ ਜਾਂ ਦੋ ਤੋਂ ਵੱਧ ਵਿਅੰਜਨਾਂ ਦਾ ਅਜਿਹਾ ਸਹਿ ਵਿਚਰਨ ਜਿਸ ਦਰਮਿਆਨ ਸ੍ਵਰਾਂ ਦਾ ਉਚਾਰਨ ਨਾ ਹੁੰਦੇ ਹੋਵੇ, ਉਸ ਨੂੰ ਵਿਅੰਜਨ ਗੁੱਛੇ ਕਿਹਾ ਜਾਂਦਾ ਹੈ। ਜਿਵੇਂ-
ਪ੍ਰਤੀ = ਪ ਰ ਅ ਤ ਈ
ਕ੍ਰਮ = ਕ ਰ ਅ ਮ
ਮਾਤਰਾ = ਮ ਆ ਤ ਰ ਆ
ਯਾਤਰਾ = ਯ ਆ ਤ ਰ ਆ
ਹਲ਼ਟ = ਹ ਅ ਲ਼ ਟ
ਉਲਜ = ਉ ਲ਼ ਜ
ਇਸ ਪ੍ਰਕਾਰ ਉਪਰੋਕਤ ਸ਼ਬਦਾਂ ਵਿਚ ਪਰ, (ਪ੍ਰ) ਕਰ (ਕ੍ਰ) ਤਰ (ਤ੍ਰ) ਲ਼ਟ ਅਤੇ ਲ਼ਜ ਵਿਅੰਜਨ ਗੁੱਛਿਆਂ ਦੀਆਂ ਉਦਾਹਰਨਾਂ ਹਨ। ਵਿਅੰਜਨ ਗੁੱਛਿਆਂ ਦੇ ਪੈਟਰਨ ਨੂੰ ਇੰਜ ਦਰਸਾਇਆ ਜਾ ਸਕਦਾ :
ਵਿਅੰਜਨ1 + ਵਿਅੰਜਨ2 = ਵਿਅੰਜਨ ਗੁੱਛੇ
ਪ੍ਰਸ਼ਨ- ਵਿਅੰਜਨ ਸੰਯੋਗ ਕੀ ਹੁੰਦਾ ਹੈ ?
ਉੱਤਰ- ਵਿਅੰਜਨ ਸੰਯੋਗ (Consonant Sequence) ਵਿਅੰਜਨ ਦੇ ਸਹਿ-ਵਿਚਰਨ ਦੇ ਪੈਟਰਨ ਦੀ ਹੀ ਇਕ ਵੰਨਗੀ ਹੈ। ਵਿਅੰਜਨ ਗੁੱਛਿਆਂ ਅਤੇ ਜੁੱਟ ਵਿਅੰਜਨਾਂ ਦਾ ਆਧਾਰ ਉਚਾਰ ਖੰਡ ਹੁੰਦਾ ਹੈ ਜਦੋਂ ਕਿ ਵਿਅੰਜਨ ਸੰਯੋਗ ਦੇ ਵਿਚਰਨ ਦੇ ਆਧਾਰ ਭਾਵਾਂਸ਼ ਹੁੰਦਾ ਹੈ। ਦੋ ਜੁੜਵੇਂ ਭਾਵਾਂਸ਼ ਦੀਆਂ ਹੱਦਾਂ ਤੇ ਵਿਚਰਨ ਵਾਲੇ ਵਿਅੰਜਨਾਂ ਦੇ ਸਹਿ ਵਿਚਰਨ ਨੂੰ
ਵਿਅੰਜਨ ਸੰਯੋਗ ਕਿਹਾ ਜਾਂਦਾ ਹੈ। ਪਹਿਲੇ ਭਾਵਾਸ਼ ਦਾ ਆਖਰੀ ਅਤੇ ਦੂਜੇ ਭਾਵਾਸ਼ ਦਾ ਪਹਿਲਾ ਵਿਅੰਜਨ ਮਿਲਕੇ ਵਿਅੰਜਨ ਸੰਯੋਗ ਦੀ ਸਿਰਜਨਾ ਕਰਦੇ ਹਨ। ਜਿਵੇਂ-
ਮਾਰਦਾ = ਮਾਰ + ਦਾ
ਲੜਦਾ = ਲੜ + ਦਾ
ਕਰਦਾ = ਕਰ + ਦਾ
ਖੇਡਦਾ = ਖੇਡ + ਦਾ
ਵੇਖਣਾ = ਵੇਖ + ਣਾ
ਉਪਰੋਕਤ ਸ਼ਬਦਾਂ ਵਿਚ ਰਦ, ੜਦ, ਡਦ, ਖਣ ਵਿਅੰਜਨ ਸੰਯੋਗ ਦੀਆਂ ਉਦਾਹਰਨਾਂ ਹਨ।
ਪ੍ਰਸ਼ਨ- ਵਾਕ ਸੁਰ ਕੀ ਹੁੰਦੀ ਹੈ ?
ਉੱਤਰ- ਵਾਕ-ਸੁਰ ਸੁਰ ਦਾ ਵਿਸਤ੍ਰਿਤ ਰੂਪ ਹੈ। ਜਦੋਂ ਸੁਰ ਸ਼ਬਦ ਤੋਂ ਅੱਗੇ ਵਾਕ ਦੀ ਪੱਧਰ ਤੇ ਸਾਰਥਿਕ ਹੁੰਦੀ ਹੈ ਤਾਂ ਇਸ ਨੂੰ ਵਾਕ-ਸੁਰ ਕਹਿੰਦੇ ਹਨ। ਵਾਕ-ਸੁਰ ਦਾ ਘੇਰਾ ਵਾਕ ਹੈ ਜਦੋਂ ਕਿ ਸੁਰ ਸ਼ਬਦ ਦੀ ਪੱਧਰ ਤੇ ਹੀ ਸਾਰਥਿਕ ਹੁੰਦੀ ਹੈ । ਵਾਕ ਸੁਰ ਨਾਲ ਸ਼ਬਦਾਂ ਦੇ ਵਿਅਕਤੀਗਤ ਅਰਥਾਂ ਉੱਤੇ ਕੋਈ ਵਰਕ ਨਹੀਂ ਪੈਂਦਾ। ਸਗੋਂ ਵਾਕ ਦੇ ਸਮੁੱਚੇ ਅਰਥਾਂ ਵਿਚ ਤਬਦੀਲੀ ਹੈ। ਸੁਰ ਨਾਲ ਸਿਰਫ ਸ਼ਬਦਾਂ ਦੇ ਵਿਅਕਤੀਗਤ ਅਰਥਾਂ ਵਿਚ ਹੀ ਪਰਿਵਰਤਨ ਆਉਂਦਾ ਹੈ, ਸਮੁੱਚੇ ਵਾਕ ਦੇ ਅਰਥ ਤਬਦੀਲ ਨਹੀਂ ਹੁੰਦੇ।
ਪ੍ਰਸ਼ਨ - ਨਾਸਿਕਤਾ (Nasalization) ਕੀ ਹੈ ?
ਉੱਤਰ- ਧੁਨੀਆਂ ਦੇ ਉਚਾਰਨ ਵੇਲੇ ਕੋਮਲ ਤਾਲੂ ਦੀ ਅਹਿਮ ਭੂਮਿਕਾ ਹੁੰਦੀ ਹੈ। ਕੋਮਲ ਤਾਲੂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂ ਧਾਰਾ ਨੂੰ ਮੂੰਹ ਦੇ ਰਸਤੇ ਜਾਂ ਨੱਕ ਦੇ ਰਸਤੇ ਧਕੇਲਣ ਲਈ ਅਹਿਮ ਭੂਮਿਕਾ ਅਦਾ ਕਰਦਾ ਹੈ। ਜਦੋਂ ਕੋਮਲ ਤਾਲੂ ਉੱਪਰ ਨੂੰ ਉੱਠਿਆ ਹੁੰਦਾ ਹੈ ਤਾਂ ਨੱਕ ਦਾ ਰਸਤਾ ਬੰਦ ਹੋਣ ਕਾਰਨ ਧੁਨੀਆਂ ਮੂੰਹ ਵਾਲੇ ਪਾਸੇ ਉਚਾਰੀਆਂ ਜਾਂਦੀਆਂ ਹਨ । ਇਨ੍ਹਾਂ ਧੁਨੀਆਂ ਨੂੰ 'ਮੋਖਿਕ ਧੁਨੀਆਂ ਕਿਹਾ ਜਾਂਦਾ ਹੈ। ਪਰੰਤੂ ਜਦੋਂ ਕੋਮਲ ਤਾਲੂ ਹੇਠਾਂ ਨੂੰ ਡਿੱਗਿਆ ਹੁੰਦਾ ਹੈ ਹੈ ਤਾਂ ਮੂੰਹ ਦਾ ਰਸਤਾ ਬੰਦ ਹੋਣ ਕਾਰਨ ਵਾਯੂ ਧਾਰਾ ਨੱਕ ਦੇ ਰਸਤੇ ਬਾਹਰ ਨਿਕਲਦੀ ਹੈ। ਇੱਥੇ ਪੈਦਾ ਹੋਈਆਂ ਧੁਨੀਆਂ ਨੂੰ ਨਾਸਿਕੀ ਧੁਨੀਆਂ ਕਿਹਾ ਜਾਂਦਾ ਹੈ। ਜਿਵੇਂ ਮ, ਨ, ਣ, ਞ, ਙ ਨਾਸਕੀ ਧੁਨੀਆਂ ਹਨ। ਪਰ ਕਈ ਪ੍ਰਸਥਿਤੀਆਂ ਦੇ ਅੰਤਰਗਤ ਮੂੰਹ ਅਤੇ ਨੱਕ ਦੋਵੇਂ ਹੀ ਰਸਤੇ ਖੁੱਲੇ ਹੁੰਦੇ ਹਨ। ਇਸ ਅਵਸਥਾ ਵਿਚੋਂ ਪੈਦਾ ਹੋਈਆਂ ਧੁਨੀਆਂ ਨੂੰ ਅਨੁਨਾਸਿਕਤਾ ਕਿਹਾ ਜਾਂਦਾ ਹੈ । ਅਨੁਨਾਸਿਕਾ ਜਾਂ ਨਾਸਿਕਤਾ ਇਕ ਖੰਡੀ ਧੁਨੀ ਹੈ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਮੌਖਿਕ ਧੁਨੀਆਂ ਨੂੰ ਨਾਸਿਕੀ ਧੁਨੀਆਂ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਅਨੁਨਾਸਿਕਤਾ ਕਿਹਾ ਜਾਂਦਾ ਹੈ। ਜਿਵੇਂ-
ਕਾਂ > ਕਾਂ
ਗਾਂ > ਗਾਂ
ਸਾਗ > ਸਾਂਗ
ਊਠ > ਊਂਠ
ਇਹਨਾਂ ਸ਼ਬਦਾਂ ਵਿੱਚ ਮੌਖਿਕ ਸ੍ਵਰਾਂ ਨੂੰ ਅਨੁਨਾਸਿਕੀ ਸ੍ਵਰਾਂ ਵਿਚ ਤਬਦੀਲ ਕੀਤਾ ਗਿਆ ਹੈ। ਮੌਖਿਕ ਸ੍ਵਰਾਂ ਜਾ ਧੁਨੀਆਂ ਨੂੰ ਅਨੁਨਾਸਿਕੀ ਧੁਨੀਆਂ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਅਨੁਨਾਸਿਕਤਾ ਕਿਹਾ ਜਾਂਦਾ ਹੈ।
ਪ੍ਰਸ਼ਨ- ਰੂਪ ਵਿਗਿਆਨ (Morphology) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਸ਼ਾ ਵਿਗਿਆਨ ਅਧਿਐਨ ਦੇ ਤਿੰਨ ਪਹਿਲੂ ਹੁੰਦੇ ਹਨ। ਧੁਨੀਆਤਮਕ, ਵਿਆਕਰਨਕ ਅਤੇ ਅਰਥਗਤ। ਧੁਨੀਆਂ ਦੇ ਅਧਿਐਨ ਵਿਚ ਧੁਨੀ ਦੇ ਉਚਾਰਨ, ਸੰਚਾਰਨ, ਗ੍ਰਹਣ ਕਰਨ ਦੀ ਪ੍ਰਕਿਰਿਆ ਤੋਂ ਇਲਾਵਾ ਧੁਨੀਆਂ ਦੀ ਵਰਤੋਂ ਅਤੇ ਵਿਉਂਤਬੰਦੀ ਦਾ ਵੀ ਅਧਿਐਨ ਕੀਤਾ ਜਾਂਦਾ ਹੈ। ਵਿਆਕਰਨਕ ਦੇ ਦੋ ਪਹਿਲੂ ਹੁੰਦੇ ਹਨ।
ਰੂਪ ਵਿਗਿਆਨ ਰੂਪ ਅਤੇ ਵਿਗਿਆਨ ਦੇ ਸੁਮੇਲ ਤੋਂ ਬਣਿਆ ਹੈ। ਅਰਥਾਤ ਉਹ ਵਿਗਿਆਨ ਜਿਸ ਵਿਚ ਸ਼ਬਦਾਂ ਦੇ ਰੂਪਾਂ ਜਾਂ ਸ਼ਬਦ ਰੂਪ ਦਾ ਅਧਿਐਨ ਕੀਤਾ ਜਾਂਦਾ ਹੋਵੇ ।
ਇਸ ਪ੍ਰਕਾਰ ਰੂਪ ਵਿਗਿਆਨ ਸ਼ਬਦ ਬਣਤਰ ਜਾਂ ਸ਼ਬਦ ਰੂਪ ਦਾ ਵਿਗਿਆਨ ਹੈ। ਨਾਈਡਾ ਨੇ ਰੂਪ ਵਿਗਿਆਨ ਨੂੰ ਸ਼ਬਦ-ਨਿਰਮਾਣ ਦਾ ਵਿਗਿਆਨ ਮੰਨਿਆ ਹੈ। ਇਸ ਵਿਚ ਸ਼ਬਦ ਰੂਪਾਂ ਦੇ ਵਿਭਿੰਨ ਪੱਖਾਂ ਜਿਵੇਂ ਸ਼ਬਦ, ਭਾਵੰਸ਼, ਧਾਤੂ, ਅਗੇਤਰ, ਪਿਛੇਤਰ, .ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਰੂਪ ਵਿਗਿਆਨ ਭਾਸ਼ਾ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿਚ ਰੂਪ ਗ੍ਰਾਮ ਦੇ ਅਰਥ, ਸਰੂਪ ਉਨ੍ਹਾਂ ਦੇ ਅਨੁਕਰਮ, ਉਨ੍ਹਾਂ ਦੀ ਪਰਤੀਤੀ ਅਤੇ ਕਾਰਜ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ।
ਪ੍ਰਸ਼ਨ- ਸਮਾਨਾਰਥਕ ਸ਼ਬਦ ਕੀ ਹੁੰਦੇ ਹਨ ?
ਉੱਤਰ- ਇਕ ਤੋਂ ਵਧੇਰੇ ਉਹ ਸ਼ਬਦ ਜਿਹੜੇ ਕਿਸੇ ਇਕ ਸਾਂਝੇ ਅਰਥ ਦਾ ਸੰਚਾਰ ਕਰਨ, ਉਨ੍ਹਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਜਾਂ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਧੁਨੀਆਤਮਕ ਬਣਤਰ ਵਾਲੇ ਉਹ ਸ਼ਬਦ ਜਿਨ੍ਹਾਂ ਦੀ ਵਰਤੋਂ ਕਿਸੇ ਇਕ ਵਸਤੂ ਜਾਂ ਵਰਤਾਰੇ ਲਈ ਕੀਤੀ ਜਾਵੇ, ਉਨ੍ਹਾਂ ਨੂੰ ਸਮਾਨਾਰਥਕ ਸ਼ਬਦ ਆਖਦੇ ਹਨ। ਮਿਸਾਲ ਵਜੋਂ ‘ਪਾਣੀ', 'ਜਲ', 'ਨੀਰ' ਸਮਾਰਾਰਥਕ ਸ਼ਬਦ ਹਨ ਜਿਹੜੇ ਇਕੋ ਖਾਸ ਵਸਤੂ ਲਈ ਵਰਤੇ ਜਾਂਦੇ ਹਨ। ਇਵੇਂ 'ਨੱਸਣਾ', 'ਦੌੜਨਾ' ਅਤੇ 'ਭੱਜਣਾ' ਵੀ ਸਮਾਨਾਰਥਕ ਸ਼ਬਦ ਹਨ।
ਪਰ ਵੇਖਣ ਵਿਚ ਆਇਆ ਹੈ ਕਿ ਹਰ ਭਾਸ਼ਾ ਵਿਚ ਪੂਰਨ ਤੌਰ 'ਤੇ ਸਮਾਨਾਰਥਕ ਸ਼ਬਦ ਬਹੁਤ ਹੀ ਘੱਟ ਹੁੰਦੇ ਹਨ। ਕਈ ਵਾਰ ਸਮਾਨਾਰਥਕ ਜਾਪਣ ਵਾਲੇ ਸ਼ਬਦਾਂ ਵਿਚ ਵੀ ਕੁਝ ਨਾ ਕੁਝ ਅਰਥਭੇਦਤਾ ਹੁੰਦੀ ਹੈ। ਮਿਸਾਲ ਵਜੋਂ ਜੇ ਪਾਣੀ, ਜਲ ਅਤੇ ਨੀਰ ਨੂੰ ਲਿਆ ਜਾਵੇ ਤਾਂ ਸਮਾਜਕ ਸੰਦਰਭ ਵਿਚ ਇਨ੍ਹਾਂ ਦੇ ਅਰਥਾਂ ਵਿਚ ਅੰਤਰ ਹੈ। ਪਾਣੀ ਪੀਤਾ ਜਾਂਦਾ ਹੈ, ਇਸ ਨਾਲ ਕੱਪੜੇ ਧੋਤੇ ਜਾਂਦੇ ਹਨ ਪਰ 'ਜੱਲ' ਛਕਿਆ ਜਾਂਦਾ ਹੈ ਅਤੇ ਕੱਪੜੇ ਧੋਣ ਲਈ ਨਹੀਂ ਵਰਤਿਆ ਜਾ ਸਕਦਾ। ਨੀਰ ਵਗਦੇ ਪਾਣੀ ਨੂੰ ਕਹਿੰਦੇ ਹਨ।
ਉਂਝ ਸਮਾਨਾਰਥਕ ਸ਼ਬਦਾਂ ਵਜੋਂ ਝੱਗਾ, ਕੁੜਤਾ ਅਤੇ ਕਮੀਜ਼, ਖੀਸਾ ਬੋਝਾ ਅਤੇ ਜ਼ੇਬ ਆਦਿ ਨੂੰ ਲਿਆ ਜਾ ਸਕਦਾ ਹੈ।
ਪ੍ਰਸ਼ਨ- ਵਿਰੋਧਾਰਥਕ ਸ਼ਬਦ ਕੀ ਹੁੰਦੇ ਹਨ ?
ਉੱਤਰ- ਵਿਭਿੰਨ ਧੁਨੀਆਤਮਕ ਸਰੂਪ ਵਾਲੇ ਉਹ ਸ਼ਬਦ ਜੋ ਇਕ-ਦੂਜੇ ਤੋਂ ਵਿਰੋਧੀ ਅਰਥਾਂ ਨੂੰ ਸਾਕਾਰ ਕਰਨ, ਉਨ੍ਹਾਂ ਨੂੰ ਵਿਰੋਧਾਤਮਕ ਸ਼ਬਦ ਕਿਹਾ ਜਾਂਦਾ ਹੈ। ਇਥੋਂ ਇਹ ਸੰਕੇਤ ਮਿਲਦਾ ਹੈ ਕਿ ਵਿਰੋਧਾਰਥੀ ਸ਼ਬਦ ਦੋ-ਦੋ ਜੁੱਟ ਵਿਚ ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਜਿਸ ਲੱਛਣ ਦਾ ਸੰਕੇਤ ਹੁੰਦਾ ਹੈ, ਦੂਜਾ ਉਸ ਤੋਂ ਵਿਰੋਧੀ ਲੱਛਣ ਨੂੰ ਸਾਕਾਰ ਕਰਦਾ ਹੈ ਜਿਵੇਂ : ਉੱਚਾ : ਨੀਂਵਾਂ, ਅਮੀਰ: ਗਰੀਬ, ਛੋਟਾ: ਵੱਡਾ, ਅੱਗੇ: ਪਿੱਛੇ, ਗੋਰਾ: ਕਾਲਾ, ਹੁਸ਼ਿਆਰ : ਨਾਲਾਇਕ, ਚੁਸਤ : ਸੁਸਤ ਆਦਿ।
ਜਿਥੇ ਸਮਾਨਾਰਥਕ ਸ਼ਬਦ ਮੂਲ ਰੂਪ ਵਿਚ ਨਾਂਵ ਸ਼੍ਰੇਣੀ ਦੇ ਸ਼ਬਦ ਹੁੰਦੇ ਹਨ, ਉਥੇ ਵਿਰੋਧਾਰਥੀ ਸ਼ਬਦ ਮੂਲ ਰੂਪ ਵਿਚ ਵਿਸ਼ੇਸ਼ਣ ਸ਼੍ਰੇਣੀ ਦੇ ਸ਼ਬਦ ਹੁੰਦੇ ਹਨ ਜਿਨ੍ਹਾਂ ਵਿਚੋਂ ਕਈ
ਕਿਰਿਆ ਵਿਸ਼ੇਸ਼ਣ ਵਜੋਂ ਵੀ ਵਰਤੇ ਜਾਂਦੇ ਹਨ । ਉਧਰ ਦਰਜੇ ਸਾਰੇ ਸ਼ਬਦ ਵਿਸ਼ੇਸ਼ਣ ਸ਼੍ਰੇਣੀ ਦੇ ਹਨ ਅਤੇ ਇਨ੍ਹਾਂ ਵਿਚ ਅੱਗੇ : ਪਿੱਛੇ ਕਿਰਿਆ ਵਿਸ਼ੇਸ਼ਣ ਵਜੋਂ ਵਿਚਰਦੇ ਹਨ।
ਪ੍ਰਸ਼ਨ- ਬਹੁਅਰਥਕ ਸ਼ਬਦ ਕੀ ਹੁੰਦੇ ਹਨ ?
ਉੱਤਰ- ਜਿਹੜਾ ਸ਼ਬਦ ਵੱਖ-ਵੱਖ ਭਾਸ਼ਾਈ ਪਰਸੰਗਾਂ ਵਿਚ ਵੱਖ-ਵੱਖ ਅਰਥ ਦਾ ਸੰਚਾਰ ਕਰੋ, ਉਸ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ। ਮਿਸਾਲ ਵਜੋਂ 'ਉੱਤਰ' ਇਕ ਬਹੁਅਰਥਕ ਸ਼ਬਦ ਹੈ ਜਿਸ ਦੇ ਵਿਭਿੰਨ ਅਰਥ ਇਸ ਪ੍ਰਕਾਰ ਹਨ :
(ੳ) ਘਰ ਦਾ ਮੂੰਹ ਉੱਤਰ ਵੱਲ ਹੋਵੇ ਤਾਂ ਚੰਗਾ ਸਮਝਿਆ ਜਾਂਦਾ ਹੈ ।
(ਅ) ਉਹ ਕੋਠੇ ਤੋਂ ਥੱਲੇ ਉੱਤਰ ਆਇਆ।
(ੲ) ਇਸ ਡੈਮ ਦਾ ਪਾਣੀ ਬਹੁਤ ਉੱਤਰ ਗਿਆ ਹੈ।
(ਸ) ਗੋਡੀ ਕਰਦਿਆਂ ਉਸ ਦਾ ਗੁੱਟ ਉੱਤਰ ਗਿਆ।
(ਹ) ਹੁਣ ਉਸ ਦਾ ਬੁਖਾਰ ਉੱਤਰ ਗਿਆ ਹੈ।
(ਕ) ਇਸ ਪ੍ਰਸ਼ਨ ਦਾ ਉੱਤਰ ਦੇਣਾ ਮੁਸ਼ਕਿਲ ਹੈ।
ਇਵੇਂ 'ਵੱਟ' ਸ਼ਬਦ ਦੇ ਵੀ ਕਈ ਅਰਥ ਹਨ ਜਿਵੇਂ: ਰੱਸੀ ਦੇ ਵੱਟ, ਕਮਰੇ ਵਿਚ ਵੱਟ, ਗਰਮੀ ਨਾਲ ਵੱਟੋ-ਵੱਟ ਹੋਣਾ, ਮੱਥੇ ਉੱਤੇ ਵੱਟ, ਪੈਲੀ ਦੀ ਵੱਟ, ਵੱਟ ਕੇ ਚਪੇੜ ਆਦਿ। ਪੰਜਾਬੀ ਵਿਚ ਬਹੁਅਰਥਕ ਸ਼ਬਦਾਂ ਦੀ ਗਿਣਤੀ ਚੋਖੀ ਹੈ।
ਪਰ ਬਹੁਅਰਥਕ ਸ਼ਬਦਾਂ ਅਤੇ ਸਮਨਾਮ ਸ਼ਬਦਾਂ ਵਿਚ ਅੰਤਰ ਕਰਨਾ ਆਮ ਬੁਲਾਰੇ ਲਈ ਬਹੁਤ ਹੀ ਕਠਿਨ ਹੈ। ਕੀ 'ਉੱਤਰ' ਬਹੁਅਰਥਕ ਸ਼ਬਦ ਹੈ ਜਾਂ ਵੱਖ-ਵੱਖ ਅਰਥਾਂ ਲਈ ਇਹ ਸਮਨਾਮ ਸ਼ਬਦ ਹੈ ? ਕੋਸ਼ਕਾਰਾਂ ਦਾ ਕਹਿਣਾ ਹੈ ਕਿ ਕਿਸੇ ਇਕ ਧਾਤੂ ਤੋਂ ਬਣਿਆ ਸ਼ਬਦ ਇਕ ਤੋਂ ਵੱਧ ਅਰਥ ਦੇਵੇ ਤਾਂ ਉਹ ਬਹੁਅਰਥਕ ਸ਼ਬਦ ਹੁੰਦਾ ਹੈ ਪਰ ਜੇ ਵੱਖ-ਵੱਖ ਅਰਥਾਂ ਵਾਲੇ ਉਸ ਸ਼ਬਦ ਦੇ ਰੂਪ ਵੱਖ-ਵੱਖ ਧਾਤੂਆਂ ਤੋਂ ਵਿਕਸਤ ਹੋਏ ਹੋਣ ਤਾਂ ਉਹ ਸਮਨਾਮ ਸ਼ਬਦ ਹੁੰਦੇ ਹਨ। ਇਸ ਦ੍ਰਿਸ਼ਟੀ ਤੋਂ ਵਾਕ (ੳ) ਤੋਂ ਲੈ ਕੇ ਵਾਕ (ਕ) ਵਿਚ ਵਰਤੇ ਗਏ ਸ਼ਬਦ 'ਉੱਤਰ' ਜਾਂ ਇਕੋ ਧਾਤੂ ਤੋਂ ਬਣੇ ਹਨ ਤਾਂ ਇਹ ਆਪਸ ਵਿਚ ਸਮਨਾਮ ਸ਼ਬਦ ਹਨ। ਇਸ ਕਿਸਮ ਦਾ ਧਾਤੂ-ਨਿਬੇੜਾ ਕਰਨਾ ਆਮ ਬੁਲਾਰੇ ਦਾ ਖਲਜਗਣ ਨਹੀਂ ਹੈ।
ਪ੍ਰਸ਼ਨ- ਸਮੂਹ ਅਰਥਕ ਸ਼ਬਦਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਜਿਹੜਾ ਸ਼ਬਦ ਕਿ ਖਾਸ ਕਿਸਮ ਦੀਆਂ ਵਿਭਿੰਨ ਵਸਤਾਂ/ਵਰਤਾਰਿਆਂ ਦੇ ਸਮੂਹ ਦੇ ਅਰਥ ਦਾ ਸੰਚਾਰ ਕਰੇ, ਉਸ ਨੂੰ ਸਮੂਹ ਅਰਥਕ ਸ਼ਬਦ ਕਿਹਾ ਜਾਂਦਾ ਹੈ। ਮਿਸਾਲ ਵਜੋਂ 'ਸਬਜ਼ੀ' ਇਕ ਸਮੂਹ ਅਰਥਕ ਸ਼ਬਦ ਹੈ ਜੋ ਮਟਰ, ਗੋਭੀ, ਭਿੰਡੀ ਤੋਰੀ, ਕੱਦੂ, ਬਤਾਉਂ, ਆਲੂ... ਆਦਿ ਦੇ ਅਰਥ ਦਿੰਦਾ ਹੈ। ਇਵੇਂ ਫੁੱਲ, ਫੁੱਲ, ਜੀਵ, ਪੰਛੀ ਆਦਿ ਵੀ ਇਸੇ ਕਿਸਮ ਦੇ ਸ਼ਬਦ ਹਨ। ਸਮੂਹ ਅਰਥਕ ਸ਼ਬਦਾਂ ਦੇ ਸਬੰਧ ਵਿਚ ਮੁੱਖ ਸ਼ਬਦ ਨੂੰ ਵੰਨਗੀ (Type) ਕਿਹਾ ਜਾਂਦਾ ਹੈ ਅਤੇ ਉਸ ਨਾਲ ਸਬੰਧਿਤ ਸ਼ਬਦਾਂ ਨੂੰ ਵੱਥ (Token)। ਮਿਸਾਲ ਵਜੋਂ ਸ਼ਬਦ ਸਬਜ਼ੀ ਵੰਨਗੀ ਹੈ ਅਤੇ ਇਸ ਨਾਲ ਸਬੰਧਿਤ ਹਰ ਸ਼ਬਦ ਨੂੰ ਮਟਰ, ਗੋਭੀ ਆਦਿ-ਵੱਥ' ਆਖਿਆ ਜਾਂਦਾ ਹੈ।
ਪ੍ਰਸ਼ਨ- ਸਮਰੂਪਕ ਸ਼ਬਦ ਕੀ ਹੁੰਦੇ ਹਨ ?
ਉੱਤਰ- ਵੱਖ-ਵੱਖ ਅਰਥਾਂ ਵਾਲੇ ਉਹ ਸ਼ਬਦ ਜਿਨ੍ਹਾਂ ਦਾ ਧੁਨੀਆਤਮਕ ਰੂਪ ਇਕ ਸਮਾਨ ਹੋਵੇ, ਉਨ੍ਹਾਂ ਨੂੰ ਸਮਰੂਪਕ ਸ਼ਬਦ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਸ਼ਬਦਾਂ ਦਾ ਉਚਾਰਨ ਆਪਸ ਵਿਚ ਮਿਲਦਾ ਹੋਵੇ ਪਰ ਉਹ ਵੱਖ-ਵੱਖ
ਅਰਥਾਂ ਦਾ ਸੰਚਾਰ ਕਰਨ, ਉਹ ਸਮਰੂਪਕ ਸ਼ਬਦ ਹੁੰਦੇ ਹਨ। ਸਮਰੂਪਕ ਸ਼ਬਦਾਂ ਨੂੰ ਸਮਨਾਮ ਸ਼ਬਦ ਵੀ ਕਿਹਾ ਜਾਂਦਾ ਹੈ।
ਅੰਗਰੇਜ਼ੀ ਭਾਸ਼ਾ ਵਿਚ ਸਮਰੂਪਕ ਸ਼ਬਦ ਚੋਖੇ ਹਨ ਜਿਵੇਂ night ਤੇ knight, right ਤੇ write ਆਦਿ। ਇਨ੍ਹਾਂ ਲਿਖਤੀ ਰੂਪ ਵਿਚ ਤਾਂ ਭਿੰਨਤਾ ਹੈ ਪਰ ਉਚਾਰਨ ਵਿਚ ਨਹੀਂ। ਪੰਜਾਬੀ ਵਿਚ ਇਸ ਤਰ੍ਹਾਂ ਦਾ ਵਰਤਾਰਾ ਬਹੁਤ ਘੱਟ ਹੈ ਕਿਉਂਕਿ ਪੰਜਾਬੀ ਵਿਚ ਜਿਵੇਂ ਬੋਲੋ ਤਿਵੇਂ ਲਿਖੋ ਦਾ ਫਾਰਮੂਲਾ ਵਰਤਿਆ ਜਾਂਦਾ ਹੈ। ਫਿਰ ਵੀ ਕੁਝ ਸਮਰੂਪ ਸ਼ਬਦ ਇਹ ਹਨ: ਦੇਹ (ਰੋਹਬ ਨਾਲ ਮੰਗਣਾ) : ਦੇਹ (ਸਰੀਰ), ਤਾਰ (ਧਾਤੂ ਦੀ) : ਤਾਰ (ਸਕਰਮਕ ਕਿਰਿਆ)
ਸਮਰੂਪਕ ਸ਼ਬਦਾਂ ਅਤੇ ਬਹੁਅਰਥਕ ਸ਼ਬਦਾਂ ਵਿਚ ਨਿਖੇੜਾ ਕਰਨਾ ਕਠਿਨ ਹੈ। ਕਿਹਾ ਜਾਂਦਾ ਹੈ ਕਿ ਇਕ ਤੋਂ ਵੱਧ ਅਰਥ ਦੇਣ ਵਾਲੇ ਸ਼ਬਦਾਂ ਦੇ ਵੱਖ-ਵੱਖ ਅਰਥਾਂ ਵਾਲੇ ਰੂਪ ਵੱਖ- ਵੱਖ ਧਾਤੂਆਂ ਤੋਂ ਬਣੇ ਹੋਣ ਤਾਂ ਉਹ ਸਮਰੂਪਕ ਸ਼ਬਦ ਹੁੰਦੇ ਹਨ ਪਰ ਜੇ ਸਾਰੇ ਇਕੋ ਧਾਤੂ ਤੋਂ ਬਣੇ ਹੋਣ ਤਾਂ ਉਹ ਬਹੁਅਰਥਕ ਸ਼ਬਦ ਹੁੰਦਾ ਹੈ।
ਪ੍ਰਸ਼ਨ- ਅਰਥ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ- ਭਾਸ਼ਾ ਦੇ ਵਿਗਿਆਨਕ ਅਧਿਐਨ ਨਾਲ ਸੰਬੰਧਿਤ ਗਿਆਨ ਪ੍ਰਬੰਧ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ । ਭਾਸ਼ਾ ਦੇ ਮੂਲ ਪੱਖ ਤਿੰਨ ਹਨ। ਪਹਿਲਾ ਪੱਖ ਹੈ ਧੁਨੀਆਂ ਦਾ, ਅਤੇ ਭਾਸ਼ਾਈ ਧੁਨੀਆ ਦੇ ਅਧਿਐਨ ਕਰਨ ਵਾਲੀ ਭਾਸ਼ਾ ਵਿਗਿਆਨ ਦੀ ਸ਼ਾਖ ਨੂੰ ਧੁਨੀਆਂ ਅਤੇ/ਜਾਂ ਧੁਨੀ ਵਿਉਂਤ ਕਿਹਾ ਜਾਂਦਾ ਹੈ । ਧੁਨੀਆਂ ਤੋਂ ਬਣਦੇ ਸ਼ਬਦਾਂ ਦੀ ਬਣਤਰ ਅਤੇ ਵਰਤਾਰੇ ਦੇ ਅਧਿਐਨ ਲਈ ਭਾਸ਼ਾ ਵਿਗਿਆਨ ਦੀਆਂ ਕ੍ਰਮਵਾਰ ਸ਼ਾਖਾਵਾਂ ਹਨ-ਰੂਪ ਵਿਗਿਆਨ ਅਤੇ ਵਾਕ ਵਿਗਿਆਨ। ਅਸਲ ਵਿਚ ਭਾਸ਼ਾ ਦਾ ਮੁੱਖਪਰਕਾਰਜ ਵਿਚਾਰ- ਸੰਚਾਰ ਕਰਨਾ ਹੈ। ਵਿਚਾਰ-ਸੰਚਾਰ ਤਾਂ ਹੀ ਹੋ ਸਕਦਾ ਹੈ ਜੇ ਭਾਸ਼ਾਈ ਇਕਾਈਆਂ ਅਰਥਵਾਨ ਹੋਣ। ਇਸੇ ਲਈ ਭਾਸ਼ਾ ਵਿਗਿਆਨ ਦੀ ਉਹ ਸ਼ਾਖ ਜੋ ਭਾਸ਼ਾ ਦੇ ਅਰਥ ਪੱਖ ਦਾ ਅਧਿਐਨ ਕਰਦੀ ਹੈ, ਉਸਨੂੰ ਅਰਥ ਵਿਗਿਆਨ (Semantics) ਕਿਹਾ ਜਾਂਦਾ ਹੈ।
ਕਿਹਾ ਜਾ ਸਕਦਾ ਹੈ ਕਿ ਅਰਥ ਵਿਗਿਆਨ ਭਾਸ਼ਾ ਵਿਗਿਆਨ ਦੀ ਉਹ ਸ਼ਾਖ ਹੈ ਜਿਸ ਵਿਚ ਅਰਥ (Meaning of meaning) ਦਾ ਅਧਿਐਨ ਕੀਤਾ ਜਾਂਦਾ ਹੈ। ਅਰਥ ਵਿਗਿਆਨ ਵਿਚ ਇਨ੍ਹਾਂ ਨੁਕਤਿਆਂ ਨੂੰ ਵਿਚਾਰਿਆ ਜਾਂਦਾ ਹੈ ਕਿ ਅਰਥ ਤੋਂ ਕੀ ਭਾਵ ਹੈ ?, ਸ਼ਬਦ ਅਤੇ ਅਰਥ ਦਾ ਕੀ ਸੰਬੰਧ ਹੈ ? ਸ਼ਬਦਾਂ ਦੇ ਅਰਥਾਂ ਵਿਚ ਪਰਿਵਰਤਨ ਕਿਉਂ ਆਉਂਦਾ ਹੈ ? ਅਤੇ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਕਿਹੜੀਆਂ ਹਨ? ਆਦਿ। ਅਰਥ ਵਿਗਿਆਨ ਵਿਚ ਸ਼ਬਦ ਅਤੇ ਅਰਥ ਦੇ ਸੰਬੰਧ ਨੂੰ ਹੇਠ ਲਿਖੇ ਅਨੁਸਾਰ ਵਿਚਾਰਿਆ ਜਾਂਦਾ ਹੈ।
ਮੁੱਢਲੇ ਭਾਸ਼ਾ ਵਿਗਿਆਨੀ ਅਰਥ ਵਿਗਿਆਨ ਨੂੰ ਭਾਸ਼ਾ ਵਿਗਿਆਨ ਦੀ ਇਕ ਸ਼ਾਖ ਵਜੋਂ ਸਵਿਕਾਰ ਨਹੀਂ ਕਰਦੇ। ਉਹਨਾਂ ਦਾ ਕਹਿਣਾ ਹੈ ਕਿ ਭਾਸ਼ਾ ਵਿਗਿਆਨ ਇਕ 'ਵਿਗਿਆਨ' ਹੈ ਅਤੇ ਹਰ ਵਿਗਿਆਨਕ ਗਿਆਨ ਪ੍ਰਬੰਧ ਵਿਚ ਸਥੂਲ ਵਰਤਾਰਿਆਂ ਦਾ ਹੀ ਅਧਿਐਨ ਕੀਤਾ ਜਾਂਦਾ ਹੈ। ਧੁਨੀ ਅਤੇ ਸ਼ਬਦ ਜਾਂ ਹੋਰ ਭਾਸ਼ਾਈ ਇਕਾਈਆਂ ਤਾਂ ਸਥੂਲ ਹਨ ਜਿਹਨਾਂ ਨੂੰ ਸੁਣਿਆ/ਬੋਲਿਆ ਜਾ ਸਕਦਾ ਹੈ। ਪਰ 'ਅਰਥ' ਸਥੂਲ ਵਰਤਾਰਾ ਨਹੀਂ। ਅਰਥ
ਤਾਂ ਸੂਖਮ ਵਰਤਾਰਾ ਹੈ ਇਸ ਲਈ ਇਸਦਾ ਅਧਿਅਨ ਭਾਸ਼ਾ ਵਿਗਿਆਨ ਅਧੀਨ ਨਹੀਂ ਕਰਨਾ ਬਣਦਾ। ਪਰ ਅਜੋਕੇ ਭਾਸ਼ਾ ਵਿਗਿਆਨੀ ਇਹ ਆਖਦੇ ਹਨ ਕਿ ਭਾਸ਼ਾ ਦਾ ਪ੍ਰਕਾਰਜ ਹੀ ਅਰਥ ਪ੍ਰਦਾਨ ਕਰਨਾ ਹੈ। ਜੇ ਇਸਦੇ ਮੁੱਖ ਪਰਕਾਰਜ ਨੂੰ ਨਾ ਗੌਲਿਆ ਜਾਵੇ ਤਾਂ ਭਾਸ਼ਾ ਵਿਗਿਆਨ ਅਧਿਅਨ ਅਧੂਰਾ ਰਹੇਗਾ। ਇਸ ਲਈ ਹੁਣ ਅਰਥ ਵਿਗਿਆਨ ਨੂੰ ਭਾਸ਼ਾ ਵਿਗਿਆਨ ਦੀ ਇਕ ਵਿਸ਼ੇਸ਼ ਸ਼ਾਪ ਵਜੋਂ ਲਿਆ ਜਾਂਦਾ ਹੈ।
ਪ੍ਰਸ਼ਨ- ਧਾਤੂ ਅਤੇ ਵਿਧੇਤਰ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਸ਼ਬਦ ਵਿੱਚ ਧਾਤੂ ਨੂੰ ਛੱਡ ਕੇ ਬਾਕੀ ਦੇ ਅੰਸ਼ਾਂ ਨੂੰ ਵਿਧੇਤਰ ਕਿਹਾ ਜਾਂਦਾ ਹੈ। ਜਾਂ ਇਸ ਪ੍ਰਕਾਰ ਵੀ ਕਿਹਾ ਜਾਂਦਾ ਹੈ ਕਿ ਸ਼ਬਦ ਨਾਲੋਂ ਜਦੋਂ ਸਾਰੇ ਅਗੇਤਰ ਪਿਛੇਤਰ ਹਟਾ ਲਏ ਜਾਣ ਤਾਂ ਜੋ ਬਚਦਾ ਹੈ, ਉਹ ਧਾਤੂ ਹੈ- ਉਦਾਹਰਨ ਲਈ ਹੇਠ ਲਿਖੇ ਸ਼ਬਦ ਵਿਚ ਧਾਤੂ ਅਤੇ ਵਿਧੇਤਰਾਂ ਦੀ ਵਰਤੋਂ ਨੂੰ ਦੇਖਿਆ ਜਾ ਸਕਦਾ ਹੈ,
ਅਣ + ਪਰਿਵਰਤਨ + ਸ਼ੀਲ + ਤਾ
ਬੇ + ਵਿਸ਼ਵਾਸ + ਈ
ਸੁ + ਸ਼ੀਲ + ਤਾ
ਕੁ + ਲੱਛਣ + ਆਂ
ਸ + ਪੁੱਤਰ + ਆ
ਅਗੇਤਰ ਧਾਤੂ ਵਧੇਤਰ
ਇਸ ਪ੍ਰਕਾਰ ਅਣਪਰਿਵਰਤਨਸ਼ੀਲਤਾ ਵਿਚ ਪਰਿਵਰਤਨ, ਬੇਵਿਸ਼ਵਾਸੀ ਵਿਚ ਵਿਸ਼ਵਾਸ, ਸੁਸ਼ੀਲਤਾ ਵਿਚ ਸ਼ੀਲ, ਕੁਲੱਛਣਾਂ ਵਿਚ ਲੱਛਣ, ਸਪੁੱਤਰਾਂ ਵਿਚ ਪੁੱਤਰ ਧਾਤੂ ਹੈ ਅਤੇ ਬਾਕੀ ਦੇ ਸਾਰੇ ਅੰਸ਼ ਵਧੇਤਰ ਹਨ। ਵਧੇਤਰਾਂ ਵਿਚ ਅਣ, ਬੇ, ਸ਼ੁ, ਕੁ, ਸ ਅਗੇਤਰ ਹਨ, ਸ਼ੀਲ, ਤਾ, ਈ, ਆਂ ਪਿਛੇਤਰ ਹਨ।
ਪ੍ਰਸ਼ਨ- ਸੁਤੰਤਰ ਅਤੇ ਬੰਧੇਜੀ ਭਾਵਾਂਸ਼ਾਂ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਭਾਵਾਂਸ਼ ਦੋ ਪ੍ਰਕਾਰ ਦੇ ਹੁੰਦੇ ਹਨ। ਸੁਤੰਤਰ (Free) ਅਤੇ ਬੰਧੇਜੀ (Bound) ਕਈ ਭਾਵਾਂਸ਼ ਸੁਤੰਤਰ ਰੂਪ ਵਿਚ ਸ਼ਬਦਾਂ ਦਾ ਨਿਰਮਾਣ ਕਰ ਸਕਣ ਦੇ ਸਮਰੱਥ ਹੁੰਦੇ ਹਨ, ਇਨ੍ਹਾਂ ਨੂੰ ਸੁਤੰਤਰ ਭਾਵਾਂਸ਼ ਕਿਹਾ ਜਾਂਦਾ ਹੈ। ਜਿਵੇਂ- ਕਰ, ਜਾ, ਉਠ, ਬਹਿ, ਧਰ, ਨੇ, ਨੂੰ ਆਦਿ ਸੁਤੰਤਰ ਭਾਵਾਂਸ਼ ਹੁੰਦੇ ਹਨ। ਪਰੰਤੂ ਕਈ ਭਾਵਾਂਸ਼ ਸੁਤੰਤਰ ਰੂਪ ਵਿਚ ਨਹੀਂ ਆ ਸਕਦੇ ਇਹ ਭਾਵਾਸ਼ ਸੁਤੰਤਰ ਭਾਵਾਸ਼ ਨਾਲ ਮਿਲਕੇ ਹੀ ਸ਼ਬਦ ਨਿਰਮਾਣ ਵਿਚ ਹਿੱਸਾ ਪਾਉਂਦੇ ਹਨ। ਇਨ੍ਹਾਂ ਨੂੰ ਬੰਧੇਜੀ ਭਾਵਾਂਸ਼ ਕਿਹਾ ਜਾਂਦਾ ਹੈ। ਜਿਵੇਂ-
ਉਠਾਂ = ਉਠ + ਆਂ
ਧਰੀਂ = ਧਰ + ਈਂ
ਕਰਾਂ = ਕਰ + ਆਂ
ਸੁਤੰਤਰ ਬੰਧੇਜੀ
ਜਾਣਾ = ਜਾ + ਣਾ
ਭਾਵਾਂਸ਼ ਭਾਵਾਂਸ਼
ਬੰਧੇਜੀ ਭਾਵਾਂਸ਼ ਨੂੰ ਵਧੇਤਰ ਵੀ ਕਿਹਾ ਜਾਂਦਾ ਹੈ।
ਪ੍ਰਸ਼ਨ- ਵਿਉਤਪਤੀ ਸ਼ਬਦ ਰਚਨਾ (Derivational Word Forma tion) ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਸ਼ਬਦ ਰਚਨਾ ਤਿੰਨ ਪ੍ਰਕਾਰ ਦੀ ਹੁੰਦੀ ਹੈ। ਵਿਉਤਪਤੀ ਸ਼ਬਦ ਸਿਰਜਨਾ,
ਰੂਪਾਂਤਰੀ ਸ਼ਬਦ ਰਚਨਾ ਅਤੇ ਸਮਾਸੀ ਸ਼ਬਦ ਰਚਨਾ। ਵਿਉਂਤ ਸ਼ਬਦ ਰਚਨਾ ਵਿਚ ਇਕ ਧਾਤੂ ਜਾਂ ਮੂਲਾਸ਼ ਨਾਲ ਅਗੇਤਰ ਪਿਛੇਤਰ ਲਗਾਕੇ ਧਾਤੂ ਜਾਂ ਮੁਲਾਸ਼ ਨਾਲ ਅਗੇਤਰ ਜਾਂ ਪਿਛੇਤਰ ਲਗਾਕੇ ਨਵੇਂ ਸ਼ਬਦ ਵਿਉਤਪਤ ਕਰ ਲਏ ਜਾਂਦੇ ਹਨ। ਜਿਵੇਂ ਲੜ ਤੋਂ ਲੜਾ ਤੇ ਲੜਾ ਤੋਂ ਲੜਾਈ ਵਿਉਤਪਤ ਸ਼ਬਦ ਸਿਰਜਨਾ ਦੇ ਨਮੂਨੇ ਹਨ। ਇਸ ਨਾਲ ਸੰਬੰਧਿਤ ਹੋਰ ਉਦਾਹਰਨਾਂ ਵੀ ਦੇਖੀਆਂ ਜਾ ਸਕਦੀਆਂ ਹਨ-
ਕਰ + ਮ = ਕਰਮ
ਦਸਤ + ਕਾਰੀ = ਦਸਤਕਾਰੀ
ਦਸਤ + ਖ਼ਤ = ਦਸਤਖ਼ਤ
ਹਸਤ + ਅੱਖਰ = ਹਸਤਾਖ਼ਰ
ਰੰਗ + ਲਾ = ਰੰਗਲਾ
ਇਸ ਪ੍ਰਕਾਰ ਦਸਤਕਾਰੀ, ਦਸਤਖ਼ਤ, ਹਸਤਾਖਰ, ਰੰਗਲਾ, ਕ੍ਰਮਵਾਰ ਦਸਤ, ਦਸਤ ਹਸਤ, ਰੰਗ ਤੋਂ ਪਿਛੇਤਰ ਦੀ ਵਰਤੋਂ ਰਾਹੀਂ ਵਿਉਤਪਤ ਕੀਤੇ ਗਏ ਸ਼ਬਦ ਹਨ।
ਪ੍ਰਸ਼ਨ- ਰੂਪਾਂਤਰੀ ਸ਼ਬਦ ਰਚਨਾ (Inflectional Word formation) ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਸ਼ਬਦ ਸਿਰਜਨਾਂ ਤਿੰਨ ਪ੍ਰਕਾਰ ਦੀ ਹੁੰਦੀ ਹੈ। ਵਿਉਤਪਤ ਸ਼ਬਦ ਰਚਨਾ, ਰੂਪਾਂਤਰੀ ਸ਼ਬਦ ਰਚਨਾ ਅਤੇ ਸਮਾਸੀ ਸ਼ਬਦ ਰਚਨਾ। ਰੂਪਾਂਤਰੀ ਸ਼ਬਦ ਰਚਨਾ ਵਿਚ ਸਿਰਫ ਪਿਛੇਤਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ । ਰੂਪਾਂਤਰੀ ਸ਼ਬਦ ਰਚਨਾ ਵਿਚ ਨਵੇਂ ਸ਼ਬਦਾਂ ਦਾ ਨਿਰਮਾਣ ਨਹੀਂ ਹੁੰਦਾ ਸਗੋਂ ਸਰੋਤ ਸ਼ਬਦ ਨਾਲ ਪਿਛੇਤਰ ਜੋੜ ਕੇ ਉਸ ਦੇ ਪ੍ਰਕਾਰਜੀ ਸਰੂਪ ਵਿਚ ਵਾਧਾ ਕੀਤਾ ਜਾਂਦਾ ਹੈ। ਹੈ। ਇਸ ਲਈ ਕਈ ਵਾਰ ਰੂਪਾਂਤਰੀ ਸ਼ਬਦ ਸਿਰਜਨਾ ਨੂੰ: ਸ਼ਬਦ ਸਿਰਜਨਾਂ ਨਾਲੋਂ ਵਿਆਕਰਨਕ ਰੂਪਾਂਤਰਨ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਉਦਾਹਰਨਾਂ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ-
ਕਰਾਂ = ਕਰ + ਆਂ
ਧਰੀਂ = ਧਰ + ਈਂ
ਜਾਈਂ = ਜਾ + ਈਂ
ਮਾਰੋ = ਮਾਰ + ਓ
ਇਹਨਾਂ ਸ਼ਬਦਾਂ ਵਿਚ ਕਰਾਂ, ਧਰੀਂ, ਜਾਵੀਂ, ਮਾਰੋ ਰੂਪਾਂਤਰੀ ਸ਼ਬਦ ਹਨ ਜੋ ਕ੍ਰਮਵਾਰ ਕਰ, ਧਰ, ਜਾ, ਮਾਰ ਨਾਲ ਆਂ, ਈਂ, ਵੀਂ, ਓ ਪਿਛੇਤਰ ਜੋੜ ਕੇ ਬਣਾ ਗਏ ਹਨ। ਦਰਅਸਲ ਇਹ ਨਵੇਂ ਸ਼ਬਦ ਨਹੀਂ ਹਨ ਸਗੋਂ ਆਪਣੇ ਸਰੋਤ ਸ਼ਬਦ ਦਾ ਪ੍ਰਕਾਰਜੀ ਵਿਸਥਾਰ ਹੀ ਕਰਦੇ ਹਨ।
ਪ੍ਰਸ਼ਨ- ਸਮਾਸੀ ਸ਼ਬਦ ਰਚਨਾ (Compounding) ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ- ਸਮਾਸੀ ਸ਼ਬਦ ਰਚਨਾ ਸ਼ਬਦ ਸਿਰਜਨਾ ਦੀ ਇਕ ਅਹਿਮ ਜੁਗਤ ਹੈ। ਜਿੱਥੇ ਵਿਉਤਪਤ ਅਤੇ ਰੂਪਾਂਤਰੀ ਸ਼ਬਦ ਰਚਨਾ ਵਿਚ ਸ਼ਬਦ ਸਿਰਜਨ ਧਾਤੂ + ਵਧੇਤਰ ਦੇ ਸੁਮੇਲ ਰਾਹੀਂ ਹੁੰਦੀ ਹੈ, ਉਥੇ ਸਮਾਸੀ ਸ਼ਬਦ ਰਚਨਾ ਧਾਤੂ + ਧਾਤੂ ਦੇ ਸੁਮੇਲ ਰਾਹੀਂ ਹੁੰਦੀ ਹੈ। ਅਰਥਾਤ ਸਮਾਸੀ ਸ਼ਬਦ ਸਿਰਜਨਾ ਵਿਚ ਦੋ ਧਾਤੂ ਮਿਲਕੇ ਨਵੇਂ ਸ਼ਬਦ ਦਾ ਨਿਰਮਾਣ ਕਰਦੇ ਹਨ। ਜਿਵੇਂ ਲੋਕਸਭਾ ਵਿਚ ਲੋਕ ਅਤੇ ਸਭਾ ਦੋ ਧਾਤੂਆਂ ਦੇ ਸੁਮੇਲ ਰਾਹੀਂ ਲੋਕਸਭਾ ਸ਼ਬਦ ਦਾ ਨਿਰਮਾਣ ਹੁੰਦਾ ਹੈ । ਸਮਾਸੀ ਸ਼ਬਦਾਂ ਦੀਆਂ ਹੋਰ ਵੀ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ-
ਕਰਮ + ਯੋਗੀ = ਕਰਮਯੋਗੀ
ਧਰਮ + ਯੁੱਧ = ਧਰਮਯੁੱਧ
ਘਰ + ਬਾਹਰ = ਘਰਬਾਹਰ
ਕਰਮ + ਭੂਮੀ = ਕਰਮਭੂਮੀ
ਰਣ + ਭੂਮੀ = ਰਣਭੂਮੀ
ਇਹ ਕਰਮਯੋਗੀ, ਧਰਮਯੁੱਧ, ਘਰਬਾਰ, ਕਰਮਭੂਮੀ, ਰਣਭੂਮੀ ਆਦਿ ਸਮਾਸੀ ਸ਼ਬਦ ਕ੍ਰਮਵਾਰ ਕਰਮ + ਯੋਗੀ, ਧਰਮ + ਯੁੱਧ, ਘਰ + ਬਾਹਰ, ਕਰਮ + ਭੂਮੀ, ਰਣ + ਭੂਮੀ ਦੇ ਸੁਮੇਲ ਤੋਂ ਬਣੇ ਹਨ।
ਪ੍ਰਸ਼ਨ- ਉਪਭਾਸ਼ਾ ਵਿਗਿਆਨ (Dialectology) ਦੀ ਪਰਿਭਾਸ਼ਾ ਦਿਓ।
ਉੱਤਰ- ਭਾਸ਼ਾ-ਵਿਗਿਆਨ ਦੀ ਉਹ ਸ਼ਾਖ ਜਿਸ ਵਿਚ ਉਪਭਾਸ਼ਾਵਾਂ ਦਾ ਵਿਗਿਆਨਕ ਅਧਿਅਨ ਕੀਤਾ ਜਾਂਦਾ ਹੈ ਉਸ ਨੂੰ ਉਪਭਾਸ਼ਾ ਵਿਗਿਆਨ (Dialectol ogy) ) ਆਖਦੇ ਹਨ। ਉਪਭਾਸ਼ਾਵਾਂ ਦੇ ਵਿਗਿਆਨਕ ਅਧਿਅਨ ਸੰਬੰਧੀ ਉਹਨਾਂ ਵਿਚ ਧੁਨੀ ਪੱਧਰ, ਸ਼ਬਦ ਬਣਤਰ ਪੱਧਰ, ਸ਼ਬਦ-ਅਰਥ ਸੰਬੰਧ ਅਤੇ ਵਾਕ ਬਣਤਰ ਪੱਧਰ ਦੇ ਲੱਛਣਾਂ ਨੂੰ ਵਿਚਾਰਿਆ ਜਾਂਦਾ ਹੈ। ਉਪਭਾਸ਼ਾਵਾਂ ਦੇ ਖੇਤਰ ਦਾ ਨਿਰਧਾਰਣ ਵੀ ਉਪਭਾਸ਼ਾ ਵਿਗਿਆਨ ਵਿਚ ਕੀਤਾ ਜਾਂਦਾ ਹੈ।
ਉਪਭਾਸ਼ਾਵਾਂ ਮੋਟੇ ਤੌਰ ਉੱਤੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਖੇਤਰੀ ਉਪਭਾਸ਼ਾ ਅਤੇ ਸਮਾਜਕ ਉਪਭਾਸ਼ਾ। ਖੇਤਰੀ ਉਪਭਾਸ਼ਾ ਦੀ ਸਥਪਤੀ ਤਾਂ ਵਿਸ਼ੇਸ਼ ਇਲਾਕੇ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ਪਰ ਸਮਾਜਕ ਉਪਭਾਸ਼ਾ ਦੀ ਸਥਾਪਤੀ ਉਸੇ ਇਲਾਕੇ ਦੇ ਵਿਭਿੰਨ ਧਰਮਾਂ, ਜਾਤਾਂ ਆਦਿ ਦੇ ਬੁਲਾਰਿਆਂ ਉੱਤੇ ਕੀਤੀ ਜਾਂਦੀ ਹੈ । ਖੇਤਰੀ ਉਪਭਾਸ਼ਾ ਨੂੰ ਅੰਗਰੇਜ਼ੀ ਵਿਚ ਡਾਇਲੈਕਟ (Dialect) ਅਤੇ ਸਮਾਜਕ ਉਪਭਾਸ਼ਾ ਨੂੰ ਸੋਸ਼ਿਉਲੈਕਟ (Sociolect) ਕਿਹਾ ਜਾਂਦਾ ਹੈ। ਉਪਭਾਸ਼ਾ ਵਿਗਿਆਨ ਵਿਚ ਇਹਨਾਂ ਦੋਹਾਂ ਕਿਸਮਾਂ ਦੀਆਂ ਉਪਭਾਸ਼ਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ।
ਪ੍ਰਸ਼ਨ- ਵਾਕ ਅਤੇ ਉਪਵਾਕ ਦਾ ਨਿਖੇੜਾ ਕਰੋ।
ਉੱਤਰ- ਨਿਰਸੰਦੇਹ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨ ਇਕਾਈ ਹੈ। ਦਰ ਅਸਲ ਇਹੀ ਭਾਸ਼ਾਈ ਇਕਾਈ ਭਾਸ਼ਾ ਨੂੰ ਵਿਚਾਰ ਸੰਚਾਰ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਵਾਕ ਤੋਂ ਇਲਾਵਾ ਭਾਵੇਂ ਭਾਸ਼ਾ ਦੀਆਂ ਹੋਰ ਵੀ ਕਈ ਵਿਆਕਰਨਕ ਇਕਾਈਆਂ ਹਨ ਜਿਵੇਂ ਭਾਵੰਸ਼, ਵਾਕੰਸ਼ ਅਤੇ ਉਪਵਾਕ, ਪਰ ਇਨ੍ਹਾਂ ਵਿਆਕਰਨਕ ਇਕਾਈਆਂ ਵਿਚੋਂ ਉਪਵਾਕ ਅਜਿਹੀ ਇਕਾਈ ਹੈ ਜੋ ਮੂਲ ਰੂਪ ਵਿਚ ਵਾਕ ਇਕਾਈ ਦੀ ਹਾਣੀ ਹੈ।
ਉਪਵਾਕ ਇਕਾਈ ਦਾ ਵਾਕ ਇਕਾਈ ਦੀ ਹਾਣੀ ਹੋਣ ਤੋਂ ਭਾਵ ਇਹ ਹੈ ਕਿ ਜੋ ਵਿਆਕਰਨਕ ਬਣਤਰ ਵਾਕ ਇਕਾਈ ਦੀ ਹੁੰਦੀ ਹੈ, ਲਗਭਗ ਉਸੇ ਬਣਤਰ ਦੀ ਧਾਰਨੀ ਉਪਵਾਕ ਇਕਾਈ ਹੁੰਦੀ ਹੈ। ਇਸ ਦੇ ਨਾਲ ਹੀ ਜੋ ਪਰਕਾਰਜ ਵਾਕ ਇਕਾਈ ਦਾ ਹੁੰਦਾ ਹੈ, ਲਗਭਗ ਉਸੇ ਪਰਕਾਰਜ ਨੂੰ ਉਪਵਾਕ ਇਕਾਈ ਸਾਕਾਰ ਕਰਦੀ ਹੈ। ਮਿਸਾਲ ਵਜੋਂ ਹਰ ਵਾਕ ਦੀ ਬਣਤਰ ਵਿਚ ਦੋ ਧਿਰਾਂ ਦਾ ਹੋਣਾ ਲਾਜ਼ਮੀ ਹੈ। ਉਹ ਹਨ : ਉਦੇਸ਼ (Subject) ਅਤੇ ਵਿਧੇ (Predicate) ਇਹ ਦੋਵੇਂ ਧਿਰਾਂ ਉਪਵਾਕ ਦਾ ਅੰਗ ਵੀ ਹੁੰਦੀਆਂ ਹਨ। ਇਨ੍ਹਾਂ ਲੱਛਣਾਂ ਦੇ ਬਾਵਜੂਦ ਵਾਕ ਅਤੇ ਉਪਵਾਕ ਦੇ ਰੂਪ ਦੇ ਵੱਖ-ਵੱਖ ਵਿਆਕਰਨਕ ਇਕਾਈਆਂ ਹਨ।
ਵਾਕ ਵਿਚਲੇ ਉਪਵਾਕਾਂ ਦੇ ਆਧਾਰ 'ਤੇ ਵਾਕ ਦੀਆਂ ਦੋ ਕਿਸਮਾਂ ਹੁੰਦੀਆਂ ਹਨ : ਸੰਯੁਕਤ ਵਾਕ ਅਤੇ ਮਿਸ਼ਰਤ ਵਾਕ। ਸੰਯੁਕਤ ਵਾਕ ਵਿਚ ਇਕ ਤੋਂ ਵਧੇਰੇ ਸਵਾਧੀਨ
ਉਪਵਾਕ ਹੁੰਦੇ ਹਨ। ਇਸ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਉਪਵਾਕ ਵਿਚ ਤਾਂ ਇਕ ਉਦੇਸ਼ ਅਤੇ ਇਕ ਵਿਧੇ ਹੁਦਾ ਹੈ ਪਰ ਸੰਯੁਕਤ ਵਾਕ ਵਿਚ ਇਕ ਤੋਂ ਵੱਧ ਉਦੇਸ਼ ਅਤੇ ਵਿਧੇ ਹੁੰਦੇ ਹਨ। ਹੇਠਲੇ ਵਾਕ ਵਿਚ ਇਹ ਦੋਵੇਂ ਧਿਰਾਂ ਦੋ-ਦੋ ਹਨ।
(ੳ) ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ੍ਹ ਰਹੀਆਂ ਹਨ।
ਮਿਸ਼ਰਤ ਵਾਕਾਂ ਵਿਚਲੇ ਹਰ ਉਪਵਾਕ ਵਿਚ ਵੀ ਉਦੇਸ਼ ਅਤੇ ਵਿਧੇ ਧਿਰਾਂ ਹੁੰਦੀਆਂ ਹਨ ਪਰ ਇਸ ਸੰਦਰਭ ਵਿਚ ਵਾਕ ਅਤੇ ਉਪਵਾਕ ਵਿਚ ਅੰਤਰ ਇਹ ਹੈ ਕਿ ਮਿਸ਼ਰਤ ਵਾਕ ਤਾਂ ਇਕ ਸੰਪੂਰਨ ਇਕਾਈ ਹੈ ਪਰ ਇਸ ਵਿਚਲੇ ਪਰਾਧੀਨ ਉਪਵਾਕ ਸੁਤੰਤਰ ਇਕਾਈ ਨਹੀਂ ਹੁੰਦੇ। ਹੇਠਲੇ ਵਾਕ ਵਿਚ ਮੋਟੀ ਛਪਾਈ ਵਾਲਾ ਅੰਸ਼ ਇਕ ਕਿਸਮ ਦਾ ਹੈ।
(ੳ) ਹਰਨਾਮ ਨੇ ਮੰਜੇ 'ਤੇ ਲੇਟ ਕੇ ਕਿਤਾਬ ਪੜ੍ਹੀ।
ਇਸ ਵਾਕ ਵਿਚਲਾ ਉਪਵਾਕ ਹੈ 'ਹਰਨਾਮ ਨੇ ਮੰਜੇ 'ਤੇ ਲੇਟ ਕੇ' ਆਪਣੇ ਆਪ ਵਿਚ ਸੰਤੁਤਰ ਵਾਕ ਦਾ ਦਰਜਾ ਨਹੀਂ ਰੱਖਦਾ। ਉਂਜ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਧਾਰਨ ਵਾਕ ਜੋ ਇਕੋ ਹੀ ਉਪਵਾਕ ਦਾ ਹੁੰਦਾ ਹੈ, ਉਸ ਦੇ ਸਬੰਧ ਵਿਚ ਵਾਕ ਅਤੇ ਉਪਵਾਕ ਵਿਚ ਅੰਤਰ ਸਥਾਪਤ ਨਹੀਂ ਕੀਤਾ ਜਾ ਸਕਦਾ।
ਪ੍ਰਸ਼ਨ- ਵਾਕੰਸ਼ (Phrase) ਤੋਂ ਕੀ ਭਾਵ ਹੈ ? ਚਰਚਾ ਕਰੋ।
ਉੱਤਰ- ਭਾਸ਼ਾ ਦੀ ਵਿਆਕਰਨਕ ਬਣਤਰ ਵਿਚ ਕਈ ਪ੍ਰਕਾਰ ਦੀਆਂ ਇਕਾਈਆਂ ਕਾਰਜਸ਼ੀਲ ਹੁੰਦੀਆਂ ਹਨ। ਭਾਸ਼ਾ ਦੀ ਛੋਟੀ ਵਿਆਕਰਨਕ ਇਕਾਈ ਨੂੰ ਭਾਵੰਸ਼ ਅਤੇ ਸਭ ਤੋਂ ਵੱਡੀ ਇਕਾਈ ਨੂੰ ਵਾਕ ਆਖਦੇ ਹਨ। ਇਨ੍ਹਾਂ ਦੋਵਾਂ ਇਕਾਈਆਂ ਦੇ ਦਰਮਿਆਨ ਸ਼ਬਦ, ਵਾਕੰਸ਼, ਉਪਵਾਕ ਆਦਿ ਇਕਾਈਆਂ ਵਿਚਰਦੀਆਂ ਹਨ। ਇਨ੍ਹਾਂ ਇਕਾਈਆਂ ਵਿਚ ਵਾਕੰਸ਼ ਇਕ ਮਹੱਤਵਪੂਰਨ ਇਕਾਈ ਹੈ।
ਵਾਕੰਸ਼ ਦੀ ਬਣਤਰ ਬਾਰੇ ਕਿਹਾ ਜਾ ਸਕਦਾ ਹੈ ਕਿ ਸ਼ਬਦ ਅਤੇ ਉਪਵਾਕ ਦੇ ਦਰਮਿਆਨ ਵਿਚਰਨ ਵਾਲੀ ਵਿਆਕਰਨਕ ਇਕਾਈ ਨੂੰ ਵਾਕੰਸ਼ ਆਖਦੇ ਹਨ। ਇਸ ਤੋਂ ਉਲਟ ਵਾਕੇਸ਼ ਨੂੰ ਪਰਕਾਰਜ ਦੇ ਆਧਾਰ 'ਤੇ ਪਰਿਭਾਸ਼ਤ ਕਰਨ ਵਜੋਂ ਕਿਹਾ ਜਾ ਸਕਦਾ ਹੈ ਕਿ ਵਾਕ ਬਣਤਰ ਵਿਚ ਕਿਸੇ ਇਕ ਸ਼ਬਦ ਸ਼੍ਰੇਣੀ ਦਾ ਕਾਰਜ ਕਰਨ ਵਾਲੀ ਭਾਸ਼ਾਈ ਇਕਾਈ ਨੂੰ ਵਾਕੰਸ਼ ਆਖਦੇ ਹਨ। ਇਸ ਦ੍ਰਿਸ਼ਟੀ ਤੋਂ ਵਾਕੰਸ਼ ਇਕ ਸ਼ਬਦ ਦਾ ਵੀ ਹੋ ਸਕਦਾ ਹੈ ਅਤੇ ਇਕ ਤੋਂ ਵੱਧ ਸ਼ਬਦਾਂ ਦਾ ਵੀ। ਮਿਸਾਲ ਵਜੋਂ ਹੇਠਲੇ ਵਾਕਾਂ ਵਿਚ ਮੋਟੀ ਛਪਾਈ ਵਾਲੇ ਸ਼ਬਦ ਨਾਂਵ-ਵਾਕੰਸ਼ ਨੂੰ ਸਾਕਾਰ ਕਰਦੇ ਹਨ। ਇਨ੍ਹਾਂ ਵੱਖ-ਵੱਖ ਵਾਕਾਂ ਵਿਚ ਨਾਂਵ- ਵਾਕੰਸ਼ ਵਿਚਲੇ ਸ਼ਬਦਾਂ ਦੀ ਗਿਣਤੀ ਵੱਖ-ਵੱਖ ਹੈ:
(ੳ) ਕੁੜੀ ਪੜ੍ਹ ਰਹੀ ਹੈ।
(ਅ) ਛੋਟੀ ਕੁੜੀ ਪੜ੍ਹ ਰਹੀ ਹੈ।
(ੲ) ਐਨਕ ਵਾਲੀ ਛੋਟੀ ਕੁੜੀ ਪੜ੍ਹ ਰਹੀ ਹੈ।
(ਸ) ਕਾਲੀ ਐਨਕ ਵਾਲੀ ਛੋਟੀ ਕੁੜੀ ਪੜ੍ਹ ਰਹੀ ਹੈ।
ਨਾਂਵ-ਵਾਕੰਸ਼ ਵਾਂਗ ਵਾਕ ਵਿਚ ਲਗਭਗ ਹਰ ਸ਼ਬਦ ਸ਼੍ਰੇਣੀ ਦਾ ਸੂਚਕ ਵਾਕੰਸ਼ ਹੋ ਸਕਦਾ ਹੈ। ਜਿਵੇਂ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਵਾਕੰਸ਼, ਸਬੰਧੀ ਵਾਕੰਸ਼, ਕਿਰਿਆ ਵਾਕੰਸ਼ ਆਦਿ ਪਰ ਵਾਕ ਵਿਚ ਦੋਹੀ ਵਾਕੰਸ਼ ਪ੍ਰਧਾਨ ਹੁੰਦੇ ਹਨ: ਨਾਂਵ-ਵਾਕੰਸ਼ ਅਤੇ ਕਿਰਿਆ ਵਾਕੰਸ਼। ਬਾਕੀ ਦੇ ਵਾਕੰਸ਼ ਇਨ੍ਹਾਂ ਦੋਵਾਂ ਦਾ ਅੰਗ ਬਣਦੇ ਹਨ। ਜਿਵੇਂ ਵਿਸ਼ੇਸ਼ਣ ਵਾਕੰਸ਼ ਤਾਂ ਨਾਂਵ-ਵਾਕੰਸ਼ ਦਾ ਹਿੱਸਾ ਬਣਦਾ ਹੈ ਅਤੇ ਕਿਰਿਆ ਵਿਸ਼ੇਸ਼ਣ ਵਾਕੰਸ਼ ਕਿਰਿਆ-ਵਾਕੰਸ਼ ਦਾ।
ਨਾਂਵ-ਵਾਕੰਸ਼ ਵਾਂਗ ਕਿਰਿਆ ਵਾਕੰਸ਼ ਦੀ ਸ਼ਬਦਾਂ ਦੀ ਗਿਣਤੀ ਭਿੰਨ-ਭਿੰਨ ਹੋ ਸਕਦੀ ਹੈ। ਇਹ ਵਰਤਾਰਾ ਹੇਠਲੇ ਵਾਕਾਂ ਵਿਚ ਮੋਟੀ ਛਪਾਈ ਵਾਲੇ ਸ਼ਬਦਾਂ ਵਿਚ ਵੇਖਿਆ ਜਾ ਸਕਦਾ ਹੈ :
(ੳ) ਉਹ ਆਇਆ।
(ਅ) ਉਹ ਆਇਆ ਹੈ।
(ੲ) ਉਹ ਹੁਣ ਆਇਆ ਹੈ।
(ਸ) ਉਹ ਹੁਣੇ ਹੀ ਆਇਆ ਹੈ।
ਪ੍ਰਸ਼ਨ-ਅਰਥ ਸੰਕੋਚ ਤੋਂ ਕੀ ਭਾਵ ਹੈ ?
ਉੱਤਰ- ਠੀਕ ਹੀ ਕਿਹਾ ਜਾਂਦਾ ਹੈ ਕਿ ਭਾਸ਼ਾ ਦਾ ਪਰਿਵਰਤਨ ਹੀ ਉਸ ਦਾ ਵਿਕਾਸ ਅਖਵਾਉਂਦਾ ਹੈ। ਭਾਸ਼ਾ ਦੀ ਹਰ ਇਕਾਈ ਸਦਾ ਹੀ ਪਰਿਵਰਤਨ ਹੇਠ ਆਉਂਦੀ ਰਹਿੰਦੀ ਹੈ। ਇਥੋਂ ਤੱਕ ਕਿ ਭਾਸ਼ਾ ਇਕਾਈਆਂ ਦੇ ਅਰਥ ਵੀ ਬਦਲਦੇ ਰਹਿੰਦੇ ਹਨ।
ਅਰਥ ਸੰਕੋਚ ਦਾ ਸਬੰਧ ਅਰਥ ਪਰਿਵਰਤਨ ਦੀਆਂ ਦਿਸ਼ਾਵਾਂ ਨਾਲ ਹੈ। ਅਰਥ- ਸੰਕੋਚ ਅਰਥ ਪਰਿਵਰਤਨ ਦੀ ਅਜਿਹੀ ਦਿਸ਼ਾ ਹੈ ਜੋ ਕਿਸੇ ਵਿਸ਼ਾਲ ਅਰਥਾਂ ਵਾਲੇ ਸ਼ਬਦ ਨੂੰ ਸੀਮਤ ਅਰਥ ਪ੍ਰਦਾਨ ਕਰਦੀ ਹੈ। ਇਸ ਸਬੰਧ ਵਿਚ ਸ਼ਬਦ 'ਗ' ਨੂੰ ਮਿਸਾਲ ਵਜੋਂ ਲਿਆ। ਜਾ ਸਕਦਾ ਹੈ। ਆਰੰਭ ਵਿਚ ਹਰ ਜੰਗਲੀ ਜਾਨਵਰ ਨੂੰ 'ਮ੍ਰਿਗ' ਕਿਹਾ ਜਾਂਦਾ ਸੀ। ਇਸ ਤੋਂ ਭਾਵ ਇਹ ਹੈ ਕਿ ਜੰਗਲ ਵਿਚ ਵਿਚਰਨ ਵਾਲੇ ਸਾਊ ਜਾਨਵਰ ਜਿਵੇਂ ਸ਼ੇਰ, ਚੀਤਾ, ਬਘਿਆੜ, ਹਿਰਨ, ਹਾਥੀ ਆਦਿ ਸਭ ਨੂੰ 'ਮ੍ਰਿਗ' ਕਿਹਾ ਜਾਂਦਾਸੀ ਪਰ ਕੁਝ ਸਮਾਂ ਪਿੱਛੋਂ ਇਹ ਸ਼ਬਦ ਇਕ ਹੀ ਕਿਸਮ ਦੇ ਜਾਨਵਰਾਂ ਲਈ ਵਰਤਿਆ ਜਾਣ ਲੱਗਾ : ਹਿਰਨ। ਇਸ ਸੰਦਰਭ ਵਿਚ ਹਿਰਨ ਹੀ 'ਮਿਗ' ਦਾ ਅਰਥ ਦਿੰਦਾ ਹੈ ਬਾਕੀ ਦੇ ਜਾਨਵਰ ਨਹੀਂ। ਇਹੀ ਅਰਥ ਸੰਕੋਚ ਦੀ ਅਰਥ ਪਰਿਵਰਤਨ ਦਿਸ਼ਾ ਹੈ।
ਪ੍ਰਸ਼ਨ- ਅਰਥ ਵਿਸਤਾਰ ਤੋਂ ਕੀ ਭਾਵ ਹੈ ?
ਉੱਤਰ- ਭਾਸ਼ਾ ਦੀ ਹਰ ਇਕਾਈ ਨਿਰੰਤਰ ਪਰਿਵਰਤਨਸ਼ੀਲ ਰਹਿੰਦੀ ਹੈ। ਇਥੋਂ ਤੱਕ ਕਿ ਭਾਸ਼ਾਈ ਇਕਾਈਆਂ ਦੇ ਅਰਥ ਵੀ ਪਰਿਵਰਤਨ ਹੰਢਾਉਂਦੇ ਰਹਿੰਦੇ ਹਨ। ਅਰਥ- ਵਿਸਤਾਰ ਅਰਥ ਪਰਿਵਰਤਨ ਦੀ ਇਕ ਦਿਸ਼ਾ ਜਾਂ ਨਿਯਮ ਜੋ ਹੇਠ ਲਿਖੇ ਅਨੁਸਾਰ ਹੁੰਦੀ ਹੈ। ਆਰੰਭ ਵਿਚ 'ਤੇਲ' ਸ਼ਬਦ ਦਾ ਅਰਥ ਸੀ 'ਤਿਲਾਂ ਦਾ ਰਸ' ਅਰਥਾਤ ਤਿਲਾਂ ਦਾ ਨਿਚੋੜ। ਇੰਜ ਤੇਲ ਦਾ ਭਾਵ ਹੈ ਕਿ ਤਿਲਾਂ ਤੋਂ ਨਿਕਲਿਆ ਤਰਲ ਪਦਾਰਥ। ਪਰ ਇਸ ਤੋਂ ਪਿੱਛੋਂ ਕਈ ਠੋਸ ਪਦਾਰਥਾਂ ਤੋਂ ਪ੍ਰਾਪਤ ਹੋਣ ਵਾਲੇ ਤਰਲ ਪਦਾਰਥ ਨੂੰ 'ਤੇਲ' ਕਿਹਾ ਜਾਣ ਲੱਗਾ ਜਿਵੇਂ 'ਮਿਟੀ ਦਾ ਤੇਲ'। ਇਥੋਂ ਤੱਕ ਕਿ ਗਰਮੀਕਾਰਨ ਮਨੁੱਖ ਦੇ ਸਰੀਰ ਵਿਚੋਂ ਨਿਕਲਣ ਵਾਲੇ ਤਰਲ ਪਦਾਰਥ (ਮੁੜ੍ਹਕੇ/ਪਸੀਨੇ) ਨੂੰ ਵੀ ਤੇਲ ਕਿਹਾ ਜਾਂਦਾ ਹੈ। ਇਹੀ ਅਰਥ ਵਿਸਤਾਰ ਦਾ ਵਰਤਾਰਾ ਹੈ।
ਪ੍ਰਸ਼ਨ- ਅਰਥ ਪਲਟਾ ਤੋਂ ਕੀ ਭਾਵ ਹੈ ?
ਉੱਤਰ- ਅਰਥ ਪਲਟਾ ਦਰਅਸਲ ਅਰਥ ਦਾ ਪਰਿਵਰਤਨ ਦੀ ਇਕ ਦਿਸ਼ਾ ਹੈ। ਅਰਥ- ਪਲਟਾ ਦਾ ਅਰਥ ਹੈ ਅਰਥ ਦੀ ਅਜਿਹੀ ਤਬਦੀਲੀ ਜੋ ਵਿਰੋਧੀ ਦਿਸ਼ਾ ਵਿਚ ਹੋਵੇ। ਇਸ ਤੋਂ ਭਾਵ ਇਹ ਹੈ ਕਿ ਕਿਸੇ ਸ਼ਬਦ ਦਾ ਅਰਥ ਚੰਗੇ ਭਾਵ ਤੋਂ ਮੰਦੇ ਭਾਵ ਵਾਲਾ ਜਾਂ ਮੰਦੇ ਭਾਵ ਤੋਂ ਚੰਗੇ ਭਾਵ ਵਾਲਾ ਹੋ ਜਾਵੇ ਤਾਂ ਉਸ ਨੂੰ ਅਰਥ ਪਲਟਾ ਆਖਦੇ ਹਨ। ਮਿਸਾਲ ਵਜੋਂ ਅੱਜਕੱਲ, 'ਪਾਖੰਡੀ' ਸ਼ਬਦ ਦਾ ਅਰਥ ਹੈ ਉਹ ਵਿਅਕਤੀ ਜਿਸ ਦੀ ਕਰਨੀ ਅਤੇ ਕਥਨੀ ਵਿਚ ਅੰਤਰ ਹੋਵੇ। ਜਦਕਿ ਇਸ ਸ਼ਬਦ ਦੇ ਆਰਂਭਲੇ ਅਰਥ ਸਨ ਉਹ ਵਿਅਕਤੀ ਜੋ ਸਾਧੂ ਹੋਵੇ, ਪਵਿੱਤਰ
ਹੋਵੇ। ਇਹ ਇਕ ਅਰਥ ਪਲਟਾ ਹੈ। ਇਸੇ ਤਰ੍ਹਾਂ ਸ਼ਬਦ 'ਹਰੀਜਨ' ਦੇ ਅਰਥਾਂ ਵਿਚ ਵੀ ਅਜਿਹਾ ਪਲਟਾ ਵਾਪਰਿਆ ਹੈ।
ਪ੍ਰਸ਼ਨ- ਭਾਰਤੀ ਪੰਜਾਬੀ ਦੀਆਂ ਮਹਾਂਪ੍ਰਾਣ ਧੁਨੀਆਂ ਲਈ ਗੁਰਮੁਖੀ ਲਿਪੀ ਵਿਚ ਕਿੰਨੇ ਅਤੇ ਕਿਹੜੇ ਲਿਪਾਂਕ ਹਨ ?
ਉੱਤਰ- ਪੰਜਾਬੀ ਦੀਆਂ ਮਹਾਂਪ੍ਰਾਣ (ਅਘੋਸ਼-ਮਹਾਂਪ੍ਰਾਣ) ਧੁਨੀਆਂ ਲਈ ਗੁਰਮੁਖੀ ਲਿਪੀ ਵਿਚ ਪੰਜ ਲਿਪਾਂਕ ਹਨ ਅਤੇ ਉਹ ਇਹ ਹਨ: 'ਖ,ਛ, ਠ, ਥ, ਫ'
ਪ੍ਰਸ਼ਨ- ਗੁਰਮੁਖੀ ਲਿਪੀ ਵਿਚ ਕਿਹੜੀਆਂ ਅਖੰਡੀ ਧੁਨੀਆਂ ਲਈ ਕਿੰਨੇ ਅਤੇ ਕਿਹੜੇ ਲਿਪਾਂਕ ਹਨ ?
ਉੱਤਰ- ਗੁਰਮੁਖੀ ਲਿਪੀ ਵਿਚ ਦੋ ਅਖੰਡੀ ਧੁਨੀਆਂ ਲਈ ਤਿੰਨ ਲਿਪਾਂਕ ਹਨ। ਉਹ ਹਨ-
ਅਖੰਡੀ ਧੁਨੀ ਲਿਪਾਂਕ
1. ਨਾਸਿਕਤਾ ਬਿੰਦੀ ਅਤੇ ਟਿੱਪੀ
2. ਦਬਾਅ ਅੱਧਕ
ਪ੍ਰਸ਼ਨ- ਵਿਰਾਮ ਲਿਪਾਂਕ ਤੋਂ ਕੀ ਭਾਵ ਹੈ ? ਗੁਰਮੁਖੀ ਦੇ ਵਿਰਾਮ ਲਿਪਾਂਕਾਂ ਬਾਰੇ ਸੰਖੇਪ ਨੋਟ ਲਿਖੋ।
ਉੱਤਰ- ਉਹ ਚਿੰਨ੍ਹ ਜੋ ਲਿਖਤ ਵਿਚ ਲਿਖਤ ਨੂੰ ਪੜ੍ਹਨ ਜਾਂ ਸਮਝਣ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਵਿਰਾਮ ਲਿਪਾਂਕ ਆਖਿਆ ਜਾਂਦਾ ਹੈ । ਵਿਰਾਮ ਲਿਪਾਂਕਾਂ ਨੂੰ ਵਿਸ਼ਰਾਮ ਚਿੰਨ੍ਹ ਵੀ ਕਿਹਾ ਜਾਂਦਾ ਹੈ।
ਡਾ: ਪੁਆਰ ਦੁਆਰਾ ਸੰਪਾਦਤ ਪੁਸਤਕ ਪੰਜਾਬੀ ਭਾਸ਼ਾ ਦਾ ਵਿਆਕਰਨ ਭਾਗ ਦੂਜਾ ਵਿਚ ਗੁਰਮੁਖੀ ਦੇ ਵਿਰਾਮ ਲਿਪਾਂਕਾਂ ਨੂੰ ਦੋ ਵਰਗਾਂ ਵਿਚ ਵੇਖਿਆ ਗਿਆ ਹੈ। ਇਕ ਕਿਸਮ ਦੇ ਵਿਰਾਮ ਲਿਪਾਂਕ ਉਹ ਹਨ ਜੋ ਲਿਖਤ ਨੂੰ ਪੜਨ ਲਈ ਸਹਾਈ ਹੁੰਦੇ ਹਨ। ਇਹ ਲਿਪਾਂਕ ਮੋਟੇ ਤੌਰ ਉੱਤੇ ਘੱਟ ਜਾਂ ਵੱਧ ਠਹਿਰਾਓ ਦੇ ਸੂਚਕ ਹੁੰਦੇ ਹਨ। ਇਹ ਲਿਪਾਂਕ ਹੇਠ ਲਿਖੇ ਅਨੁਸਾਰ ਹਨ :
ਨਾਮ
1. ਕਾਮਾ
2. ਸੈਮੀਕੋਲਨ
3. ਡੰਡੀ
4. ਪ੍ਰਸ਼ਨ ਚਿੰਨ੍ਹ
5. ਵਿਸਮਕ ਚਿੰਨ੍ਹ
ਦੂਜੀ ਕਿਸਮ ਦੇ ਵਿਰਾਮ ਲਿਪਾਂਕ ਉਹ ਹੁੰਦੇ ਹਨ ਜੋ ਕਿਸੇ ਲਿਖਤ ਨੂੰ ਸਮਝਣ ਲਈ ਸਹਾਈ ਹੁੰਦੇ ਹਨ। ਇਨ੍ਹਾਂ ਵਿਚ ਪ੍ਰਮੁੱਖ ਹੇਠ ਲਿਖੇ ਹਨ :
ਨਾਮ
1. ਡੈਸ਼
2. ਦੁਬਿੰਦੀ ਡੈਸ਼
3. ਕੋਲਨ
4. ਬਿੰਦੀ
5. ਜੋੜਨੀ
6. ਪੁੱਠੇ ਕਾਮੇ (ਦੋਹਰੇ)
7. ਪੁੱਠੇ ਕਾਮੇ (ਇਕਹਿਰੇ)
8. ਉੱਪਰ-ਕਾਮਾ
ਇਹ ਸਾਰੇ ਲਿਪਾਂਕ ਅੰਗਰੇਜ਼ੀ ਲਿਖਤਾਂ ਤੋਂ ਲਏ ਗਏ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੀ ਸਹੀ ਵਰਤੋਂ ਵਿਧੀ ਦਾ ਨਿਰਧਾਰਨ ਪੰਜਾਬੀ ਵਿਚ ਅੱਜ ਨਹੀਂ ਹੋਇਆ।
ਪ੍ਰਸ਼ਨ- ਗੂੜ ਲਿਪਾਂਕ ਤੋਂ ਕੀ ਭਾਵ ਹੈ ?
ਉੱਤਰ- ਉਹ ਲਿਪੀ ਚਿੰਨ੍ਹ ਅਰਥਾਤ ਲਿਪਾਂਕ ਜਿਹੜੇ ਇਕ ਤੋਂ ਵੱਧ ਭਾਸ਼ਾਈ ਲੱਛਣਾਂ ਨੂੰ ਸਾਕਾਰ ਕਰਨ, ਉਨ੍ਹਾਂ ਨੂੰ ਗੂੜ ਲਿਪਾਂਕ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਵਿਚ ਗੁੜ ਲਿਪਾਂਕ ਹੇਠਾਂ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਉਚਾਰਨ ਲੱਛਣ ਦੀ ਤਰਜ ਕੀਤੇ ਗਏ ਹਨ :
ਲਿਪਾਂਕ ਉਚਾਰਨ ਲੱਛਣ
ਪਹਿਲਾ ਦੂਜਾ
ਘ /ਕ/ (ਘੋੜਾ) 'ਗ' (ਸਿੰਘ)
ਝ ਝ (ਝੂਟਾ) ਜ (ਮਾਝਾ)
ਢ ਟ(ਢੋਲ) ਡ (ਕੱਢ)
ਧ ਤ (ਧੋਬੀ) ਦ (ਸਾਧਾ)
ਭ ਪ (ਭਰਾ) ਬ (ਲਾਭ)
ਇਨ੍ਹਾਂ ਤੋਂ ਇਲਾਵਾ ਔਂਕੜ ਅਤੇ ਸਿਹਾਰੀ ਲਗ-ਲਿਪਾਂਕ ਵੀ ਗੂੜ ਕਿਸਮ ਦੇ ਹਨ। ਕਿਉਂਕਿ ਔਕੜ ਲਈ ਸ਼ਬਦਾਂ ਵਿਚ /ਉ/ ਅਤੇ ਕਈਆਂ ਵਿਚ /ਓ/ ਦਾ ਉਚਾਰਨ ਦਿੰਦਾ ਹੈ। ਇਸੇ ਤਰ੍ਹਾਂ ਸਿਹਾਰੀ ਵੀ /ਇ/ ਅਤੇ /ਏ/ ਧੁਨੀਆਂ ਲਈ ਵਰਤੀ ਜਾਂਦੀ ਹੈ।
ਪ੍ਰਸ਼ਨ- ਹੇਠਲੀਆਂ ਧੁਨੀਆਂ ਵਿਚੋਂ ਕਿਸੇ ਪੰਜ ਦੇ ਧੁਨੀ ਆਤਮਕ ਲੱਛਣ ਬਿਆਨ ਕਰੋ :
/ਊ, ਈ, ਐ, ਆ, ਔ, ਇ, ਉ/
ਉੱਤਰ- ਇਨ੍ਹਾਂ ਸਵਰ ਧੁਨੀਆਂ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ :
ਧੁਨੀ ਧੁਨੀਆਂਤਮਕ ਲੱਛਣ
/ਊ/ ਪਿਛਲਾ, ਉੱਚਾ, ਗੋਲ, ਦੀਰਘ
/ਈ/ ਅਗਲ, ਉੱਚਾ, ਅਮੋਲ, ਦੀਰਘ
/ਐ/ ਅਗਲਾ, ਨੀਵਾਂ, ਅਮੋਲ, ਦੀਰਘ
/ਆ/ ਵਿਚਲਾ, ਨੀਵਾਂ, ਅਗੋਲ, ਦੀਰਘ
/ਔ/ ਪਿਛਲਾ, ਨੀਵਾਂ, ਗੋਲ, ਦੀਰਘ
/ਇ/ ਅਗਲਾ, ਅਰਧ-ਉੱਚਾ, ਅਮੋਲ, ਲਘੂ
/ਉ/ ਪਿਛਲਾ, ਅਰਥ-ਉੱਚਾ, ਗੋਲ, ਲਘੂ
ਪ੍ਰਸ਼ਨ- ਸੁਰ (Tone) ਅਤੇ ਵਾਕਸੁਰ (Intonation) ਵਿਚ ਕੀ ਅੰਤਰ ਹੈ ?
ਉੱਤਰ- ਸੁਰ (Tone) ਅਤੇ ਵਾਕਸੁਰ (Intonation) ਅਜਿਹੀਆਂ ਅਖੰਡੀ ਧੁਨੀਆਂ ਹਨ, ਜਿਨ੍ਹਾਂ ਦਾ ਸਬੰਧ ਸੁਰ ਤੰਦਾਂ ਦੀ ਕੰਬਣੀ ਨਾਲ ਹੈ। ਜੇ ਸੁਰਤੰਦਾਂ ਦੀ ਕੰਬਣੀ ਦਾ ਪ੍ਰਭਾਵ ਸ਼ਬਦ ਪੱਧਰ ਉਤੇ ਹੈ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ ਅਤੇ ਜੇ ਇਹ ਕੰਬਣੀ ਪੂਰੇ ਵਾਕ ਨੂੰ ਪ੍ਰਭਾਵਿਤ ਕਰੇ ਤਾਂ ਇਹ ਵਾਕ ਸੁਰ ਹੁੰਦੀ ਹੈ।
ਸੁਰ ਤੰਦਾਂ ਦੀ ਕੰਬਣੀ ਦਾ ਸ਼ਬਦ ਪੱਧਰੀ ਪ੍ਰਭਾਵ ਭਾਰਤੀ ਭਾਸ਼ਾਵਾਂ ਵਿਚੋਂ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਮਿਲਦਾ ਹੈ। ਅਰਥਾਤ ਸੁਰ ਅਖੰਡੀ ਧੁਨੀ ਪੰਜਾਬੀ ਵਿਚ ਹੀ ਮਿਲਦੀ ਹੈ; ਜਿਵੇਂ
ਲਿਖਤੀ ਰੂਪ ਉਚਰਤ ਰੂਪ
ਚਾ /ਚ ਆ/
ਚਾਹ /ਚ ਆ/
ਝਾ /ਚ ਆ/
ਇਸ ਤੋਂ ਉਲਟ ਵਾਕ-ਸੁਰ ਦੀ ਵਰਤੋਂ ਹਰ ਭਾਸ਼ਾ ਵਿਚ ਕੀਤੀ ਜਾਂਦੀ ਮਿਲਦੀ ਹੈ। ਵਾਕ ਸੁਰ ਦੇ ਕਾਰਨ ਹੀ ਇਕ ਵਾਕ ਦੇ ਵੱਖ-ਵੱਖ ਉਚਾਰਨ ਵੱਖ-ਵੱਖ ਅਰਥ ਦਿੰਦੇ ਹਨ। ਮਿਸਾਲ ਵਜੋਂ ਵਾਕ 'ਉਹ ਡਾਕਟਰ ਹੈ' ਨੂੰ ਖੁਸ਼ੀ, ਹੈਰਾਨੀ, ਵਿਅੰਗ ਜਾਂ ਦੁੱਖ ਵਿਚੋਂ ਕਿਸੇ ਵੀ ਭਾਵਨਾਂ ਦੇ ਅਰਥਾਂ ਵਿਚ ਬੋਲਿਆ ਜਾ ਸਕਦਾ ਹੈ।
ਪ੍ਰਸ਼ਨ- ਸੰਦਰਭ ਮੂਲਕ ਵਾਕਾਂ ਤੋਂ ਕੀ ਭਾਵ ਹੈ ?
ਉੱਤਰ- ਉਹ ਵਾਕ ਜੋ ਕਿਸੇ ਸਮਾਜਕ ਸੰਦਰਭ ਜਾਂ ਭਾਸ਼ਾਈ ਸੰਦਰਭ ਵਿਚ ਉਚਾਰੇ ਜਾਣ, ਉਨ੍ਹਾਂ ਨੂੰ ਸੰਦਰਭ ਮੂਲਕ ਵਾਕ ਕਿਹਾ ਜਾਂਦਾ ਹੈ । ਇਹ ਵਾਕ ਵਿਆਕਰਨਕ ਬਣਤਰ ਪੱਖੋਂ ਅਪੂਰਨ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਇੰਜ ਕਿਹਾ ਜਾ ਸਕਦਾ ਹੈ ਕਿ ਸੰਦਰਭ ਮੂਲਕ ਵਾਕਾਂ ਵਿਚ ਸਾਰੀਆਂ ਲੋੜੀਂਦੀਆਂ ਵਿਆਕਰਨਕ ਇਕਾਈਆਂ ਦਾ ਹੋਣਾ ਲਾਜ਼ਮੀ ਨਹੀਂ। ਕਈ ਸੰਦਰਭਮੂਲਕ ਵਾਕਾਂ ਵਿਚ ਕੇਵਲ ਨਾਂਵ ਸ਼ਬਦ ਹੀ ਹੁੰਦੇ ਹਨ ਅਤੇ ਕਈਆਂ ਵਿਚ ਕਿਰਿਆ ਸ਼ਬਦ ਹੈ। ਇਨ੍ਹਾਂ ਦੀਆਂ ਕੁਝ ਮਿਸਾਲਾਂ ਇਸ ਪ੍ਰਕਾਰ ਹਨ :
ਸਮਾਜਕ ਸੰਦਰਭ
ਸਮਾਜਕ ਵਰਤਾਰੇ ਵਿਚ ਪੰਜਾਬੀ ਬੁਲਾਰੇ ਹੇਠ ਲਿਖੀ ਕਿਸਮ ਦੇ ਸੰਦਰਭ ਮੂਲਕ ਵਾਕ ਵਰਤਦੇ ਹਨ :
(1) ਸਤਿ ਸ੍ਰੀ ਅਕਾਲ ਜੀ
(2) ਬਹੁਤ ਬਹੁਤ ਧੰਨਵਾਦ
(3) ਜੀ ਆਇਆਂ ਨੂੰ
ਭਾਸ਼ਾਈ ਸੰਦਰਭ
ਭਾਸ਼ਾਈ ਸੰਦਰਭ ਤੋਂ ਭਾਵ ਹੈ ਕਿਸੇ ਬੁਲਾਰੇ ਦੇ ਭਾਸ਼ਾਈ ਬੋਲਾਂ ਦੇ ਹੁੰਗਾਰੇ ਵਜੋਂ ਬੋਲੇ ਗਏ ਵਾਕ ਜਿਵੇਂ:
ੳ1) ਮੋਹਣ : ਤੂੰ ਕੱਲ੍ਹ ਕਿਥੇ ਗਿਆ ਸੀ ?
ੳ2) ਸੋਹਣ : ਜਲੰਧਰ ।
ਅ1) ਮੋਹਣ : ਕਿਉਂ ?
ਅ2) ਸੋਹਣ : ਤਾਰੀਕ ਸੀ।
ਉੱਪਰ ਦਰਜ ਵਾਕ-ੳ1 ਵਿਚ ਇਕ ਸੰਦਰਭ ਸਥਾਪਤ ਹੈ ਅਤੇ ਬਾਕੀ ਦੇ ਸਾਰੇ ਵਾਕ ਜੋ ਆਪਣੇ ਆਪ ਵਿਚ ਇਕ ਸ਼ਬਦੀ ਹੀ ਹਨ, ਇਸੇ ਵਾਕ ਦੇ ਸੰਦਰਭ ਵਿਚ ਸਮਝੇ ਜਾ ਸਕਦੇ ਹਨ।
ਪ੍ਰਸ਼ਨ- ਧੁਨੀ ਵਿਗਿਆਨ (Phonetics) ਅਤੇ ਧੁਨੀ ਵਿਉਂਤ (Pho- nology) ਦਾ ਅੰਤਰ ਸਪਸ਼ਟ ਕਰੋ?
ਉੱਤਰ- ਧੁਨੀਆਂ ਦੇ ਵਿਗਿਆਨਕ ਅਧਿਐਨ ਦੇ ਦੋ ਪੱਖ ਹੁੰਦੇ ਹਨ। ਧੁਨੀਆਂ ਦੇ ਇਕ ਅਧਿਐਨ ਦਾ ਸਬੰਧ ਸਮੂਹ ਭਾਸ਼ਾਈ ਧੁਨੀਆਂ ਨਾਲ ਹੁੰਦਾ ਹੈ ਅਰਥਾਤ ਹਰ ਪ੍ਰਕਾਰ ਦੀ ਭਾਸ਼ਾ ਧੁਨੀ ਦੇ ਲੱਛਣਾਂ ਨੂੰ ਪੜਤਾਲਿਆ ਜਾਂਦਾ ਹੈ। ਅਜਿਹੇ ਅਧਿਐਨ ਨੂੰ ਧੁਨੀ ਵਿਗਿਆਨ (Phonetics) ਆਖਦੇ ਹਨ।
ਇਸ ਤੋਂ ਉਲਟ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਅਤੇ ਉਨ੍ਹਾਂ ਦੀ ਵਰਤੋਂ ਵਿਧੀ ਦੇ ਅਧਿਐਨ ਨੂੰ ਧੁਨੀ ਵਿਉਂਤ (Phonology) ਕਿਹਾ ਜਾਂਦਾ ਹੈ। ਧੁਨੀ ਵਿਉਂਤ ਨਾਲ ਸਬੰਧਤ ਭਾਸ਼ਾ ਦਾ ਨਾਮ ਵੀ ਜੋੜਿਆ ਜਾਂਦਾ ਹੈ। ਜਿਵੇਂ, ਪੰਜਾਬੀ ਧੁਨੀ ਵਿਉਂਤ, ਹਿੰਦੀ ਧੁਨੀ ਵਿਉਂਤ, ਅੰਗਰੇਜ਼ੀ ਧੁਨੀ ਵਿਉਂਤ ਆਦਿ।
ਪ੍ਰਸ਼ਨ- ਧੁਨੀ ਆਗਮ ਤੋਂ ਕੀ ਭਾਵ ਹੈ ?
ਉੱਤਰ- ਸ਼ਬਦ 'ਆਗਮ' ਦਾ ਅਰਥ ਹੈ ਆਉਣਾ ਜਾਂ ਆਮਦ। ਇਸ ਦ੍ਰਿਸ਼ਟੀ ਤੋਂ 'ਧੁਨੀ ਆਗਮ' ਦਾ ਅਰਥ 'ਕਿਸੇ ਧੁਨੀ ਦਾ ਆਉਣਾ' ਹੋਵੇਗਾ। ਕਈ ਸ਼ਬਦਾਂ ਦੇ ਉਚਾਰਨ ਵਿਚ ਕਿਸੇ ਵਾਧੂ ਧੁਨੀ ਨੂੰ ਸ਼ਾਮਲ ਕਰ ਲਿਆ ਜਾਂਦਾ ਹੈ ਅਰਥਾਤ ਮੂਲ ਸ਼ਬਦ ਦੀਆਂ ਧੁਨੀਆਂ ਤੋਂ ਇਲਾਵਾ ਕਿਸੇ ਹੋਰ ਧੁਨੀ ਦਾ ਉਚਾਰਨ ਵੀ ਸ਼ਬਦ ਦੇ ਅਰਥਾਂ ਵਿਚ ਪਰਿਵਰਤਨ ਨਹੀਂ ਲਿਆਉਂਦਾ। ਇਸੇ ਪ੍ਰਕਿਰਿਆ ਨੂੰ ਧੁਨੀ ਆਗਮ ਕਿਹਾ ਜਾਂਦਾ ਹੈ । ਕਿਸੇ ਸ਼ਬਦ ਵਿਚ ਧੁਨੀ ਆਗਮ ਦੋ ਪ੍ਰਕਾਰ ਦਾ ਹੋ ਸਕਦਾ ਹੈ : ਸਵਰ ਆਗਮ ਅਤੇ ਵਿਅੰਜਨ ਆਗਮ।
ਸਵਰ ਆਗਮ ਦੀਆਂ ਕੁਝ ਮਿਸਾਲਾਂ ਇਹ ਹਨ :
ਮੂਲ ਸ਼ਬਦ ਉਚਾਰਨ ਸਵਰ : ਆਗਮ
ਸਤ੍ਰੀ ਇਸਤਰੀ /ਇ/
ਸਨਾਨ ਇਸ਼ਨਾਨ /ਇ/
ਦਵਾ ਦਵਾਈ /ਈ/
ਵਿਅੰਜਨ ਧੁਨੀਆਂ ਦੇ ਆਗਮ ਦੀਆਂ ਮਿਸਾਲਾਂ ਇਹ ਹਨ:
ਮੂਲ ਸ਼ਬਦ ਉਚਾਰਨ ਵਿਅੰਜਨ : ਆਗਮ
ਅੱਛਾ ਹੱਛਾ /ਹ/
ਸਗੁਣ ਸਰਗੁਣ /ਰ/
ਬੱਚੀ ਬਚੜੀ /ੜ/
ਪ੍ਰਸ਼ਨ- ਧੁਨੀ ਵਿਪਰਜ ਤੋਂ ਕੀ ਭਾਵ ਹੈ ?
ਉੱਤਰ- ਕਿਸੇ ਸ਼ਬਦ ਦੇ ਉਚਾਰਨ ਵਿਚ ਇਕ ਤੋਂ ਵੱਧ ਧੁਨੀਆਂ ਦੀ ਆਪਸੀ ਸਥਾਨ ਬਦਲੀ ਨੂੰ ਧੁਨੀ ਵਿਪਰਜ ਕਿਹਾ ਜਾਂਦਾ ਹੈ । ਸਥਾਨ ਬਦਲੀ ਕਰਨ ਵਾਲੀਆਂ ਧੁਨੀਆਂ ਦਾ ਵਰਤਾਰਾ ਪੰਜਾਬੀ ਵਿਚ ਆਮ ਮਿਲਦਾ ਹੈ। ਧੁਨੀ ਵਿਪਰਜ ਦੀਆਂ ਕੁਝ ਮਿਸਾਲਾਂ ਇਹ ਹਨ ?
ਮੂਲ ਸ਼ਬਦ ਉਚਾਰਨ ਧੁਨੀ ਵਿਪਰਜ
ਪਾਗਲ ਪਗਲਾ /ਆ/ਗ/
ਕਪੂਰਥਲਾ ਕਰਪੂਥਲਾ /ਰ/ਪ/
ਮਤਲਬ ਮਤਬਲ /ਲ/ਬ/
ਪ੍ਰਸ਼ਨ- ਧੁਨੀ ਲੋਪ ਤੋਂ ਕੀ ਅੰਤਰ ਹੈ ?
ਉੱਤਰ- ਹਰ ਭਾਸ਼ਾ ਦੇ ਬੁਲਾਰੇ ਔਖ ਤੋਂ ਸੌਖ ਦੀ ਦਿਸ਼ਾ ਅਪਣਾਉਂਦਿਆਂ ਕਈ ਸ਼ਬਦਾਂ ਦੇ ਉਚਾਰਨ ਨੂੰ ਬਦਲਦੇ ਰਹਿੰਦੇ ਹਨ। ਧੁਨੀ ਲੋਪ ਦਾ ਸਬੰਧ ਸ਼ਬਦਾਂ ਦੀਆਂ ਧੁਨੀਆਂ ਦੇ ਉਚਾਰਨ ਨਾਲ ਹੈ। ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਉਚਾਰਨ ਵਿਚ ਅਜਿਹੀ ਤਬਦੀਲੀ ਵਾਪਰਦੀ ਹੈ ਕਿ ਉਨ੍ਹਾਂ ਵਿਚਲੀ ਕਿਸੇ ਧੁਨੀ ਦਾ ਉਚਾਰਨ ਨਹੀਂ ਕੀਤਾ ਜਾਂਦਾ। ਇਸੇ ਪਰਿਵਰਤਨ ਨੂੰ ਧੁਨੀ ਲੋਪ ਆਖਦੇ ਹਨ।
ਲੋਪ ਹੋਣ ਵਾਲੀ ਧੁਨੀ ਸਵਰ ਜਾਂ ਵਿਅੰਜਨ ਵਿਚੋਂ ਕੋਈ ਇਕ ਹੋ ਸਕਦੀ ਹੈ। ਇਸ ਦ੍ਰਿਸ਼ਟੀ ਤੋਂ ਧੁਨੀ ਲੋਪ ਦੋ ਪ੍ਰਕਾਰ ਦਾ ਹੁੰਦਾ ਹੈ- (1) ਸਵਰ ਲੋਪ ਅਤੇ (2) ਵਿਅੰਜਨ ਲੋਪ। ਇਨ੍ਹਾਂ ਦੋਹਾਂ ਕਿਸਮਾਂ ਦੇ ਧੁਨੀ ਲੋਪਾਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ।
ਸਵਰ ਲੋਪ
ਮੂਲ ਸ਼ਬਦ ਵਰਤਮਾਨ ਉਚਾਰਨ ਲੋਪ ਹੋਈ ਸਵਰ ਧੁਨੀ
ਅਹੰਕਾਰ ਹੰਕਾਰ /ਅ/
ਏਕਾਦਸੀ ਕਾਦਸੀ /ਏ/
ਜਾਤਿ ਜਾਤ /ਇ/
ਵਿਅੰਜਨ ਲੋਪ
ਮੂਲ ਸ਼ਬਦ ਵਰਤਮਾਨ ਉਚਾਰਨ ਲੋਪ ਹੋਈ ਵਿਅੰਜਨ ਧੁਨੀ
ਸਫੁਰਤੀ ਫੁਰਤੀ /ਸ/
ਦਸਤਖਤ ਦਸਖਤ /ਤ/
ਸੂਤਰ ਸੂਤ /ਰ/
ਪ੍ਰਸ਼ਨ- ਧੁਨੀ-ਵਿਕਾਰ ਤੋਂ ਕੀ ਭਾਵ ਹੈ ?
ਉੱਤਰ- ਉਚਾਰਨ ਦੀ ਸੌਖ ਲਈ ਬੁਲਾਰੇ ਸ਼ਬਦ ਉਚਾਰਨ ਬਦਲਦੇ ਰਹਿੰਦੇ ਹਨ। ਇਸ ਕਾਰਨ ਕਈ ਸ਼ਬਦਾਂ ਵਿਚਲੀਆਂ ਧੁਨੀਆਂ ਬਦਲਕੇ ਕਿਸੇ ਹੋਰ ਧੁਨੀ ਦੇ ਰੂਪ ਵਿਚ ਸਾਕਾਰ ਹੁੰਦੀਆਂ ਹਨ। ਇਸ ਨੂੰ ਧੁਨੀ ਵਿਕਾਰ ਆਖਦੇ ਹਨ। ਇੰਜ ਕਿਸੇ ਧੁਨੀ ਦੇ ਕਿਸੇ ਹੋਰ ਧੁਨੀ ਵਿਚ ਬਦਲ ਜਾਣ ਨੂੰ ਧੁਨੀ ਵਿਕਾਸ ਕਿਹਾ ਜਾਂਦਾ ਹੈ।
ਮੂਲ ਸ਼ਬਦ ਉਚਰਤ ਰੂਪ ਧੁਨੀ ਵਿਕਾਰ
ਯਜਮਾਨ ਜਜਮਾਨ /ਯ/- ਤੋਂ -/ਜ/
ਥਨ ਧਣ /ਨ/- ਤੋਂ -/ਣ/
ਕੰਕਣ ਕੰਗਣ /ਕ/- ਤੋਂ -/ਗ/
ਪ੍ਰਸ਼ਨ- ਦੁੱਤ ਵਿਅੰਜਨ (Gemination) ਕਿਸਨੂੰ ਆਖਦੇ ਹਨ ?
ਉੱਤਰ- ਦੁੱਤ ਵਿਅੰਜਨ ਜਾਂ ਜੁੱਟ ਵਿਅੰਜਨ (gemination) ਦਾ ਸੰਬੰਧ ਵਿਅੰਜਨਾਂ ਦੇ ਸਹਿ ਵਿਚਰਨ ਦੇ ਪੈਟਰਨਾਂ ਨਾਲ ਹੈ। ਜਦੋਂ ਇਕ ਵਿਅੰਜਨ ਨੂੰ ਰੋਕ ਕੇ ਉਸ ਦਾ ਉਚਾਰਨ ਲਮਕਾਅ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਨੂੰ ਦੁੱਤ ਵਿਅੰਜਨ ਆਖਦੇ ਹਨ। ਦੁੱਤ ਵਿਅੰਜਨ ਦਾ ਉਚਾਰਨ ਦੋ ਵਿਅੰਜਨ ਦੇ ਬਰਾਬਰ ਹੁੰਦਾ ਹੈ। ਜਿਵੇਂ-
ਕੱਲਾ = ਕ ਅ ਲ ਲ ਆ
ਮਿੱਟੀ = ਮ ਇ ਟ ਟ ਈ
ਨਿੱਕੀ = ਨ ਇ ਕ ਕ ਈ
ਮੱਕੀ = ਮ ਅ ਕ ਕ ਈ
ਕੱਬੀ = ਕ ਅ ਬ ਬ ਈ
ਉਪਰੋਕਤ ਸ਼ਬਦਾਂ ਵਿਚ ਲਲ, ਟਟ, ਕਕ, ਬਬ ਦੁੱਤ ਵਿਅੰਜਨਾਂ ਦੀਆਂ ਉਦਾਹਰਨਾਂ ਹਨ। ਦੁੱਤ ਵਿਅੰਜਨ ਦੇ ਵਿਚਰਨ ਪੈਟਰਨ ਨੂੰ ਨਿਮਨ ਲਿਖਤ ਅਨੁਸਾਰ ਵੀ ਦਰਸਾਇਆ ਜਾ ਸਕਦਾ ਹੈ;
ਵਿਅੰਜਨ + ਵਿਅੰਜਨ = ਦੁੱਤ ਵਿਅੰਜਨ
ਲ + ਲ = ਲਲ (ਕੱਲੀ)
ਪ੍ਰਸ਼ਨ- ਤੁਲਨਾਤਮਕ ਭਾਸ਼ਾ ਵਿਗਿਆਨ ਕਿਸਨੂੰ ਆਖਦੇ ਹਨ ?
ਉੱਤਰ- ਭਾਸ਼ਾ ਭਾਸ਼ਾ ਵਿਗਿਆਨ ਦੀਆਂ ਮੁੱਖ ਰੂਪ ਵਿੱਚ ਦੋ ਸ਼ਾਖਾਵਾਂ ਹਨ। ਇਤਿਹਾਸਕ ਭਾਸ਼ਾ ਵਿਗਿਆਨ ਅਤੇ ਸੰਰਚਨਾਤਮਕ ਭਾਸ਼ਾ ਵਿਗਿਆਨ। ਇਤਿਹਾਸਕ ਭਾਸ਼ਾ ਵਿਗਿਆਨ ਨੂੰ ਸ਼ੁਰੂ-ਸ਼ੁਰੂ ਵਿਚ ਤੁਲਨਾਤਮਕ ਭਾਸ਼ਾ ਵਿਗਿਨ ਵੀ ਕਿਹਾ ਜਾਂਦਾ ਹੈ । ਜਦੋਂ ਦੋ ਭਾਸ਼ਾ ਦੇ ਇਤਿਹਾਸਕ ਵਿਕਾਸ ਕ੍ਰਮ ਨੂੰ ਉਕੀਕਣ ਲਈ ਉਨ੍ਹਾਂ ਦੀਆਂ ਧੁਨੀਆਂ, ਰੂਪਾਂ ਤੇ ਸ਼ਬਦਾਵਲੀ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਇਤਿਹਾਸਕ ਭਾਸ਼ਾ ਵਿਗਿਆਨ ਹੈ ਜਿਵੇਂ ਜਦੋਂ ਪੰਜਾਬੀ ਭਾਸ਼ਾ ਦੇ ਵਿਕਾਸ ਕ੍ਰਮ ਦੇ ਪੜਾਵਾਂ ਨੂੰ ਉਲੀਕਣ ਲਈ ਸੰਸਕ੍ਰਿਤ, ਪਾਲੀ, ਪ੍ਰਕ੍ਰਿਤਾ ਤੇ ਅਪ ਭਰੰਸ਼ਾਂ ਦੇ ਵਿਭਿੰਨ ਰੂਪਾਂ ਦੀ ਤੁਲਨਾ ਕੀਤੀ ਜਾਂਦੀ ਹੈ। ਇਸ ਸਾਰੇ ਪੱਖ ਤੁਲਨਾਤਮਕ Comparative linguistics ਵਿਚ ਵਿਚਾਰੇ ਜਾਂਦੇ ਹਨ।
ਪ੍ਰਸ਼ਨ- ਚਿੰਨ ਦੀ ਪਰਿਭਾਸ਼ਾ ਦਿਓ।
ਉੱਤਰ- ਸੂਰਚਨਾ ਦੇ ਵਾਹਕ ਨੂੰ ਚਿੰਨ ਕਿਹਾ ਜਾਂਦਾ ਹੈ। ਮਨੁੱਖੀ ਪ੍ਰਕਿਰਿਆ ਦੇ ਅੰਤਰਗਤ ਕੋਈ ਵੀ ਧੁਨੀ, ਆਵਾਜ਼, ਲਿਖਤ, ਬੋਲ, ਇਸ਼ਾਰਾ, ਹਰਕਤ ਜਾਂ ਕੋਈ ਹੋਰ ਸਰੀਰਕ ਸੰਕੇਤ ਜੋ ਸੂਚਨਾ ਸਾਕਾਰ ਕਰਨ ਦੇ ਸਮਰੱਥ ਹੋਣ, ਉਸ ਨੂੰ ਚਿੰਨ ਕਿਹਾ ਜਾਂਦਾ ਹੈ। ਚਿੰਨ੍ਹ ਦੇ ਦੋ ਪਹਿਲੂਬਣ ਜਾਂਦੇ ਹਨ। ਇਕ ਸੂਚਨਾ ਹੈ ਅਤੇ ਦੂਸਰਾ ਸੂਚਨਾ ਦਾ ਵਾਹਕ। ਸੋਸਿਓਰ ਨੇ ਸੂਚਨਾ ਨੂੰ ਚਿਹਨਤ ਅਤੇ ਸੂਚਨਾ ਦੇ ਵਾਹਕ ਨੂੰ ਚਿਹਨਕ ਕਿਹਾ ਹੈ। ਚਿਹਨਕ ਸ਼ਬਦ ਹੈ ਤੇ ਚਿਹਨਤ ਸੰਕਲਪ। ਚਿਹਨਕ ਅਤੇ ਚਿਹਨਤ ਸਿੱਕੇ ਦੇ ਦੋ ਪਹਿਲੂਆਂ ਵਾਂਗ ਹਨ। ਇਨ੍ਹਾਂ ਨੂੰ ਇਕ ਦੂਜੇ ਦੇ ਪ੍ਰਸੰਗ ਬਿਨਾਂ ਸਮਝਿਆ ਨਹੀਂ ਜਾ ਸਕਦਾ।
ਪ੍ਰਸ਼ਨ- ਨੀਵੀਂ ਪਿੱਚ ਅਤੇ ਉੱਚੀ ਪਿੱਚ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਜਦੋਂ ਮਨੁੱਖ ਬੋਲਦਾ ਹੈ ਤਾਂ ਮਨੁੱਖ ਦੀਆਂ ਨਾਦ ਤੰਤਰੀਆਂ ਵਿਚ ਕੰਬਣੀ ਪੈਦਾ ਹੁੰਦੀ ਹੈ। ਇਸ ਕੰਬਣੀ ਦੀ ਰਫਤਾਰ ਨੂੰ ਪਿੱਚ ਕਿਹਾ ਜਾਂਦਾ ਹੈ। ਕੰਬਣੀ ਦੀ ਰਫਤਾਰ ਸਦਾ ਇਕੋ ਜਿਹੀ ਨਹੀਂ ਰਹਿੰਦੀ। ਇਹ ਘੱਟਦੀ ਵੱਧਦੀ ਰਹਿੰਦੀ ਹੈ ਜਦੋਂ ਨਾਦ ਤੰਤਰੀਆਂ ਦੀ ਕੰਬਣੀ ਦੀ ਰਫਤਾਰ ਵੱਧਦੀ ਹੈ ਤਾਂ ਇਸ ਨੂੰ ਉੱਚੀ ਪਿੱਚ ਕਿਹਾ ਜਾਂਦਾ ਹੈ ਅਤੇ ਜਦੋਂ ਨਾਦ ਤੰਤਰੀਆਂ ਦੀ ਰਫਤਾਰ ਘੱਟ ਹੁੰਦੀ ਹੈ ਤਾਂ ਇਸ ਨੂੰ ਨੀਵੀਂ ਪਿੱਚ ਕਿਹਾ ਜਾਂਦਾ ਹੈ।
ਪ੍ਰਸ਼ਨ- ਪਿੱਚ ਅਤੇ ਸੁਰ ਦਾ ਅੰਤਰ ਸਪਸ਼ਟ ਕਰੋ।
ਉੱਤਰ- ਨਾਦ ਤੰਤਰੀਆਂ ਦੀ ਕੰਬਾਹਟ ਦੀ ਗਤੀ ਨੂੰ ਪਿੱਚ ਕਿਹਾ ਜਾਂਦਾ ਹੈ। ਪਿੱਚ ਵਿਚ ਘਾਟਾ ਵਾਧਾ ਹੁੰਦਾ ਰਹਿੰਦਾ ਹੈ। ਜਦੋਂ ਪਿੱਚ ਵੱਧ ਹੁੰਦੀ ਹੈ ਤਾਂ ਇਸ ਨੂੰ ਉੱਚੀ ਪਿੱਚ ਕਿਹਾ ਜਾਂਦਾ ਹੈ ਅਤੇ ਜਦੋਂ ਪਿੱਚ ਘੱਟ ਹੁੰਦੀ ਹੈ ਤਾਂ ਇਸ ਨੂੰ ਨੀਵੀਂ ਪਿੱਚ ਕਿਹਾ ਜਾਂਦਾ ਹੈ। ਉੱਚੀ ਅਤੇ ਨੀਵੀਂ ਪਿੱਚ ਦੇ ਦਰਮਿਆਨ ਦੀ ਸਥਿਤੀ ਨੂੰ ਮੱਧ ਪਿੱਚ ਕਿਹਾ ਜਾਂਦਾ ਹੈ। ਪਿੱਚ
ਦੇ ਘੱਟਣ-ਵੱਧਣ ਨੂੰ ਸੁਰ ਕਿਹਾ ਜਾਂਦਾ ਹੈ । ਇਸ ਲਈ ਸੁਰ ਦਾ ਆਧਾਰ ਪਿੱਚ ਹੈ। ਪਿੱਚ ਦੇ ਉਤਰਾਅ-ਚੜ੍ਹਾਅ ਨੂੰ ਸੁਰ ਕਿਹਾ ਜਾਂਦਾ ਹੈ । ਜਦੋਂ ਪਿੱਚ ਕਿਸੇ ਨਿਸ਼ਚਤ ਬਿੰਦੂ ਤੋਂ ਹੇਠਾਂ ਡਿੱਗਦੀ ਹੈ ਤਾਂ ਇਸ ਨੂੰ ਨੀਵੀਂ ਸੁਰ ਕਿਹਾ ਜਾਂਦਾ ਹੈ ਅਤੇ ਜਦੋਂ ਪਿੱਚ ਕਿਸੇ ਨਿਸ਼ਚਤ ਸਥਾਨ ਤੋਂ ਉੱਪਰ ਵੱਲ ਨੂੰ ਜਾਂਦੀ ਹੈ ਤਾਂ ਇਸ ਨੂੰ ਉੱਚੀ ਪਿੱਚ ਕਿਹਾ ਜਾਂਦਾ ਹੈ। ਉੱਚੀ ਤੇ ਨੀਵੀਂ ਸੁਰ ਦੇ ਦਰਮਿਆਨ ਦੀ ਸਥਿਤੀ ਨੂੰ ਪੱਧਰੀ ਸੁਰ ਕਿਹਾ ਜਾਂਦਾ ਹੈ । ਪੰਜਾਬੀ ਭਾਸ਼ਾ ਵਿਚ (ਘਰ) ਨੀਵੀਂ ਸੁਰ ਵਿਚ (ਕਰ) ਪੱਧਰੀ ਸੁਰ ਵਿਚ ਅਤੇ (ਮਾਘ) ਉੱਚੀ ਸੁਰ ਵਿਚ ਉਚਾਰਿਆ ਜਾਂਦਾ ਹੈ।
ਪ੍ਰਸ਼ਨ- ਉਚਾਰਨ ਸਥਾਨ (Place of articulation) ਕੀ ਹੈ ?
ਉੱਤਰ- ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਨੂੰ ਮੂੰਹ ਪੋਲ ਵਿਚ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ । ਜਿਵੇਂ (ਪ) ਧੁਨੀ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂ ਧਾਰਾ ਬੁੱਲਾਂ ਤੇ ਰੋਕੀ ਜਾਂਦੀ ਹੈ । ਜਿਸ ਲਈ (ਪ) ਬੁੱਲੀ ਜਾਂ ਦੋ ਹੇਠੀ ਧੁਨੀ ਹੈ। ਇਸ ਪ੍ਰਕਾਰ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਜਿਸ ਜਗ੍ਹਾ ਤੇ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ, ਉਸ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ। ਪੰਜਾਬੀ ਵਿਚ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਧੁਨੀਆਂ ਨੂੰ ਦੋ-ਹੇਠੀ, ਦੰਤੀ, ਉਲਟ ਜੀਭੀ, ਤਾਲਵੀ, ਕੰਠੀ, ਕਾਕਲੀ ਅਤੇ ਸੁਰ ਯੰਤਰੀ ਧੁਨੀਆਂ ਵਿਚ ਵੰਡਿਆ ਜਾਂਦਾ ਹੈ।
ਪ੍ਰਸ਼ਨ- ਉਚਾਰਨ ਲਹਿਜ਼ਾ ਕੀ ਹੈ ?
ਉੱਤਰ- ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਨੂੰ ਜਿਸ ਢੰਗ ਨਾਲ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ, ਉਸ ਨੂੰ ਉਚਾਰਨ ਲਹਿਜ਼ਾ ਕਿਹਾ ਜਾਂਦਾ ਹੈ। ਉਚਾਰਨ ਲਹਿਜ਼ੇ ਦੀ ਦ੍ਰਿਸ਼ਟੀ ਤੋਂ ਪੰਜਾਬੀ ਦੀਆਂ ਧੁਨੀਆਂ ਨੂੰ ਅਘੋਸ਼/ ਸਘੋਸ਼, ਅਲਪ ਪ੍ਰਾਣ/ਆਪ੍ਰਾਣ, ਮੋਖਿਕ/ਨਾਸਕੀ ਅਤੇ ਡੱਕਵੀਆਂ ਅਤੇ ਅਡੱਕਵੀਆਂ ਧੁਨੀਆਂ ਵਿਚ ਵੰਡਿਆ ਜਾਂਦਾ ਹੈ।
ਪ੍ਰਸ਼ਨ- ਉਚਾਰਨ ਰੋਲ (Closure) ਤੋਂ ਕੀ ਭਾਵ ਹੈ ?
ਉੱਤਰ- ਧੁਨੀਆਂ ਦੇ ਉਚਾਰਨ ਵੇਲੇ ਕੋਮਲ ਤਾਲੂ ਦੀ ਅਹਿਮ ਭੂਮਿਕਾ ਹੁੰਦੀ ਹੈ। ਜਦੋਂ ਤਾਲੂ ਝੁਕਿਆ ਹੋਇਆ ਹੋਵੇ ਤਾਂ ਮੂੰਹ ਦਾ ਰਸਤਾ ਬੰਦ ਹੋਣ ਕਾਰਨ ਉਚਾਰੀਆਂ ਗਈਆਂ ਧੁਨੀਆਂ ਨਾਸਿਕੀ ਧੁਨੀਆਂ ਹੁੰਦੀਆਂ ਹਨ । ਜਿਵੇਂ ਮ, ਨ, ਣ, ਞ, ਙ। ਪ੍ਰੰਤੂ ਜਦੋਂ ਕੋਮਲ ਤਾਲੂ ਉੱਪਰ ਵੱਲ ਨੂੰ ਉੱਠਿਆ ਹੁੰਦਾ ਹੈ ਤਾਂ ਉਚਾਰੀਆਂ ਗਈਆਂ ਧੁਨੀਆਂ ਮੌਖਿਕ ਹੁੰਦੀਆਂ ਹਨ। ਉਚਾਰਨ ਰੋਲ ਦੇ ਲਿਹਾਜ਼ ਨਾਲ ਧੁਨੀਆਂ ਨੂੰ ਡੱਕਵੀਆਂ ਤੇ ਅਡੱਕਵੀਆਂ ਧੁਨੀਆਂ ਵਿੱਚ ਵੀ ਵੰਡਿਆ ਜਾਂਦਾ ਹੈ। ਜਦੋਂ ਧੁਨੀਆਂ ਦੇ ਉਚਾਰਨ ਸਮੇਂ ਫੇਫੜਿਆਂ ਚੋਂ ' ਆਉਂਦੀ ਵਾਯੂਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਪੂਰੀ ਤਰ੍ਹਾਂ ਰੋਕ ਕੇ ਛੱਡਿਆ ਜਾਂਦਾ ਹੈ ਤਾਂ ਉਚਾਰੀਆਂ ਗਈਆਂ ਧੁਨੀਆਂ ਡੱਕਵੀਆਂ ਧੁਨੀਆਂ ਹੁੰਦੀਆਂ ਹਨ। ਜਿਵੇਂ ਪੰਜਾਬੀ ਭਾਸ਼ਾ ਵਿਚ ਪ, ਫ, ਬ, ਤ, ਥ, ਦ, ਧ, ਟ, ਠ, ਡ, ਢ ਆਦਿ ਡੱਕਵੀਆਂ ਹੁੰਦੀਆਂ ਹਨ। ਪ੍ਰੰਤੂ ਜਦੋਂ ਫੇਫੜਿਆਂ ਚੋਂ ਆਉਂਦੀ ਵਾਯੂਧਾਰਾ ਨੂੰ ਆਸ਼ਿਕ ਰੂਪ ਵਿਚ ਰੋਕ ਕੇ ਧੁਨੀਆਂ ਦਾ ਉਚਾਰਨ ਕੀਤਾ ਜਾਵੇ ਤਾਂ ਉਚਾਰੀਆਂ ਗਈਆਂ ਧੁਨੀਆਂ ਅਡੱਕਵੀਆਂ ਧੁਨੀਆਂ ਹੁੰਦੀਆਂ ਹਨ। ਪੰਜਾਬੀ ਭਾਸ਼ਾ ਵਿਚ ਮ, ਲ, ਣ, ਵ, ਙ, ਲ, ੜ, ਸ, ਰ ਆਦਿ ਅਡੱਕਵੀਆਂ ਧੁਨੀਆਂ ਹਨ।
ਪ੍ਰਸ਼ਨ- ਪੰਜਾਬੀ ਭਾਸ਼ਾ ਵਿਚ ਕਿਹੜੇ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਨਹੀਂ ਆਉਂਦੇ?
ਉੱਤਰ- ਪੰਜਾਬੀ ਭਾਸ਼ਾ ਵਿਚ ਕੁਝ ਵਿਅੰਜਕ ਅਜਿਹੇ ਹਨ ਜੋ ਸ਼ਬਦ ਦੇ ਸ਼ੁਰੂ ਵਿਚ
ਨਹੀਂ ਆ ਸਕਦੀ ਇਨ੍ਹਾਂ ਵਿਅੰਜਨਾਂ ਵਿਚ ਣ, ਞ, ਙ, ਲ, ੜ ਆਦਿ ਵਿਅੰਜਕ ਸ਼ਬਦ ਦੇ ਸ਼ੁਰੂ ਵਿਚ ਨਹੀਂ ਆ ਸਕਦੇ। ਇਹ ਵਿਅੰਜਨ ਸਿਰਫ ਸ਼ਬਦ ਦੇ ਅਖੀਰ ਅਤੇ ਵਿਚਕਾਰ ਹੀ ਆ ਸਕਦੇ ਹਨ।
ਪ੍ਰਸ਼ਨ- ਬੱਲ ਦੀ ਪਰਿਭਾਸ਼ਾ ਦਿਉ ਅਤੇ ਪੰਜਾਬੀ ਭਾਸ਼ਾ ਵਿਚ ਇਸ ਦੀ ਵਰਤੋਂ ਦੇ ਨੇਮਾਂ ਬਾਰੇ ਦੱਸੋ।
ਉੱਤਰ- ਬੱਲ ਦਾ ਸੰਬੰਧ ਫੇਫੜਿਆਂ ਵਿਚੋਂ ਆਉਂਦੀ ਹਵਾ ਦੀ ਮਿਦਦਾਰ ਨਾਲ ਹੁੰਦਾ ਹੈ। ਕਈ ਧੁਨੀਆ ਦੇ ਉਚਾਰਨ ਵੇਲੇ ਹਵਾ ਬੁੱਲੇ ਵਾਂਗੂ ਬਾਹਰ ਨਿਕਲਦੀ ਹੈ। ਇਹ ਧੁਨੀਆਂ ਦਾ ਉਚਾਰਨ ਬੱਲ ਯੁਕਤ ਹੁੰਦਾ ਹੈ। ਪੰਜਾਬੀ ਭਾਸ਼ਾ ਵਿਚ ਬੱਲ ਨੂੰ ਸਾਕਾਰ ਕਰਨ ਲਈ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਧੁਨੀ ਉੱਤੇ ਦੇਣਾ ਹੋਵੇ ਉਸ ਤੋਂ ਪਹਿਲੇ ਸ੍ਵਰ ਉੱਤੇ ਅੱਧਕ ਦੀ ਵਰਤੋਂ ਕਰ ਲਈ ਜਾਂਦੀ ਹੈ । ਜਿਵੇਂ (ਸਤ) ਅਤੇ (ਸੱਤ) ਵਿਚ ਬਲ ਦਾ ਫਰਕ ਹੈ।
ਸਤ /ਸਅਤ/
ਸੱਤ /ਸ ਅ ਤ ਤ/
ਪ੍ਰਸ਼ਨ- ਧੁਨੀ ਗ੍ਰਾਮ ਅਤੇ ਸਹਿ-ਧੁਨੀਗ੍ਰਾਮ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਧੁਨੀਗ੍ਰਾਮ ਇਕ ਅਪੂਰਤਨ ਇਕਾਈ ਹੈ । ਧੁਨੀ ਦੇ ਭਾਸ਼ਾਈ ਪ੍ਰਕਾਰਜ ਨੂੰ ਧੁਨੀਗ੍ਰਾਮ ਕਿਹਾ ਜਾਂਦਾ ਹੈ । ਧੁਨੀਗ੍ਰਾਮ ਦੀ ਧੁਨੀਆਤਮਕ ਪਛਾਣ ਸਹਿ ਧੁਨੀਗ੍ਰਾਮਾਂ ਰਾਹੀਂ ਹੁੰਦੀ ਹੈ। ਜਿਵੇਂ ਅੰਗਰੇਜ਼ੀ ਦੇ ਇਕ ਧੁਨੀਗ੍ਰਾਮ (S) ਦੀ ਪਛਾਣ Cats ਵਿਚ (ਸ) ਵਾਂਗੂ ਅਤੇ Dogs ਵਿਚ (ਜ਼) ਵਾਂਗੂ ਹੁੰਦੀ ਹੈ। ਜਦੋਂ ਇਕ ਤੋਂ ਵੱਧ ਧੁਨੀਆਂ ਇਕੋ ਹੀ ਭਾਸ਼ਾਈ ਪ੍ਰਕਾਰਜ਼ ਨੂੰ ਸਾਕਾਰ ਕਰਨ ਤਾਂ ਇਨ੍ਹਾਂ ਨੂੰ ਸਹਿ-ਧੁਨੀਗ੍ਰਾਮ ਕਿਹਾ ਜਾਂਦਾ ਹੈ। (S) ਅਤੇ (ਜ) ਇਕੋ ਹੀ ਧੁਨੀ (S) ਦੇ ਦੋ ਸਹਿ ਧੁਨੀਗ੍ਰਾਮ ਹਨ।
ਪ੍ਰਸ਼ਨ- ਰੂਪਾਂਤਰੀ ਪਿਛੇਤਰ ਕੀ ਹੁੰਦੇ ਹਨ ?
ਉੱਤਰ- ਸ਼ਬਦ ਸਿਰਜਨਾ ਵਿਚ ਦੋ ਤਰ੍ਹਾਂ ਦੇ ਪਿਛੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਿਉਤਪਤੀ ਪਿਛੇਤਰ ਅਤੇ ਰੂਪਾਂਤਰੀ ਪਿਛੇਤਰ। ਵਿਉਤਪਤੀ ਪਿਛੇਤਰ ਦੀ ਵਰਤੋਂ ਨਾਲ ਇਕ ਸ਼ਬਦ ਦੇ ਨਾਲ ਪਿਛੇਤਰ ਜੋੜਕੇ ਨਵਾਂ ਸ਼ਬਦ ਨਿਰਮਾਣ ਲਈ ਲਿਆ ਜਾਂਦਾ ਹੈ ਜਿਵੇਂ ਭਾਸ਼ਾ ਤੋਂ ਉਪਭਾਸ਼ਾ। । ਪ੍ਰੰਤੂ ਰੂਪਾਂਤਰੀ ਪਿਛੇਤਰੀ ਰੂਪ ਨਵੇਂ ਸ਼ਬਦਾਂ ਦਾ ਨਿਰਮਾਣ ਨਹੀਂ ਕਰਕੇ ਸਗੋਂ ਸ਼ਬਦ ਦੇ ਵਿਭਿੰਨ ਵਿਆਕਰਨਕ ਪ੍ਰਕਾਰਜ ਨੂੰ ਸਾਕਾਰ ਕਰਦੇ ਹਨ। ਜਿਵੇਂ-
ਭਾਸ਼ਾ > ਉਪਭਾਸ਼ਾ (ਵਿਉਤਪਤੀ)
ਭਾਸ਼ਾ > ਭਾਸ਼ਾਵਾਂ (ਰੂਪਾਂਤਰੀ)
/ਭਾਸ਼ਾਵਾਂ/ ਭਾਸ਼ਾ ਦਾ ਹੀ ਬਹੁਵਚਨੀ ਰੂਪ ਸਾਕਾਰ ਕਰਦੀਆਂ ਹਨ।
ਪ੍ਰਸ਼ਨ- ਅਗੇਤਰ ਅਤੇ ਪਿਛੇਤਰ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਵਿਉਤਪਤ ਪਿਛੇਤਰ ਦੋ ਪ੍ਰਕਾਰ ਦੇ ਹੁੰਦੇ ਹਨ। ਅਗੇਤਰ ਅਤੇ ਪਿਛੇਤਰ। ਅਗੇਤਰ ਧਾਤੂ ਦੇ ਅਮਲੇ ਪਾਸੇ ਜੁੜਕੇ ਸ਼ਬਦਾਂ ਦਾ ਨਿਰਮਾਣ ਕਰਦੇ ਹਨ ਜਦੋਂ ਕਿ ਪਿਛੇਤਰ ਧਾਤੂ ਦੇ ਪਿਛਲੇ ਪਾਸੇ ਜੁੜਕੇ ਸ਼ਬਦਾਂ ਦਾ ਨਿਰਮਾਣ ਕਰਦੇ ਹਨ। ਉਦਾਹਰਨ ਲਈ ਹੇਠ ਲਿਖੇ ਸ਼ਬਦ ਦੇਖੇ ਜਾ ਸਕਦੇ ਹਨ;
ਭਾਸ਼ਾ > ਉਪਭਾਸ਼ਾ (ਉਪ ਅਗੇਤਰ)
ਪੁੱਤਰ > ਸ ਸਪੁੱਤਰ (ਸ ਅਗੇਤਰ)
ਰੰਗ + ਲਾ = ਰੰਗਲਾ
-ਲਾ ਪਿਛੇਤਰ
ਰੰਗ + ਈਨ = ਰੰਗੀਨ
-ਈਨ ਪਿਛੇਤਰ
ਪੰਜਾਬੀ ਭਾਸ਼ਾ ਵਿਚ ਪਿਛੇਤਰ ਦੀ ਵਰਤੋਂ ਇਕ ਤੋਂ ਵੱਧ ਕੀਤੀ ਜਾ ਸਕਦੀ ਹੈ ਪਰ ਅਗੇਤਰ ਸਿਰਫ ਇਕ ਹੀ ਲਗਾਇਆ ਜਾ ਸਕਦਾ ਹੈ;
ਪਰਿਵਰਤਨ
ਅਣਪਰਿਵਰਤਨ
ਅਣਪਰਿਵਰਤਨ+ਸ਼ੀਲ
ਅਣ ਪਰਿਵਰਤਨ+ਸ਼ੀਲ+ਤਾ
ਅਣਪਰਿਵਰਤਨਸ਼ੀਲਤਾ
ਅਣਪਰਿਵਰਤਨਸ਼ੀਲਤਾ ਵਿਚ (ਅਣ) ਅਗੇਤਰ ਹੈ ਜਦੋਂ ਕਿ (ਸ਼ੀਲ) ਅਤੇ (ਤਾਂ) ਪਿਛੇਤਰ ਹਨ। ਪਿਛੇਤਰ ਦੇ ਪਿੱਛੇ ਪਿਛੇਤਰ ਲਗਾਉਣਾ ਸੰਭਵ ਹੈ ਜਦੋਂ ਕਿ ਅਗੇਤਰ ਨਾਲ ਹੋਰ ਅਗੇਤਰ ਰਾਹੀਂ ਜੋੜਿਆ ਜਾ ਸਕਦਾ।
ਪ੍ਰਸ਼ਨ- ਸੁਤੰਤਰ ਧਾਤੂ ਅਤੇ ਬੰਧੇਜੀ ਧਾਤੂ ਦਾ ਅੰਤਰ ਸਪੱਸ਼ਟ ਕਰੋ।
ਉੱਤਰ- ਧਾਤੂ ਦੋ ਪ੍ਰਕਾਰ ਦੇ ਹੁੰਦੇ ਹਨ। ਸੁਤੰਤਰ ਧਾਤੂ ਅਤੇ ਬੰਧੇਜੀ । ਸੁਤੰਤਰ ਧਾਤੂ ਉਹ ਭਾਵਾਂਸ਼ ਹੁੰਦੇ ਹਨ ਜੋ ਸੁਤੰਤਰ ਰੂਪ ਵਿਚ ਸ਼ਬਦ ਦਾ ਨਿਰਮਾਣ ਕਰ ਸਕਣ। ਭਾਵ ਬਿਨਾਂ ਕਿਸੇ ਅਗੇਤਰ/ਪਿਛੇਤਰ ਦੇ ਇਹ ਸੁਤੰਤਰ ਸ਼ਬਦ ਵਜੋਂ ਆ ਸਕਦੇ ਹਨ। ਜਿਵੇਂ-
ਕਰ, ਪੀ, ਉਠ, ਜਾ,
ਬਹਿ, ਆ ਆਦਿ ਸੁਤੰਤਰ ਧਾਤੂ ਹਨ।
ਬੰਧੇਜੀ ਧਾਤੂ ਅਜਿਹੇ ਧਾਤੂ ਹੁੰਦੇ ਹਨ ਜਿਨ੍ਹਾਂ ਨਾਲ ਅਗੇਤਰ ਪਿਛੇਤਰ ਲਗਾ ਕੇ ਹੀ ਸ਼ਬਦਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਅਰਥਾਤ ਬੰਧੇਜੀ ਧਾਤੂ ਸੁਤੰਤਰ ਰੂਪ ਵਿਚ ਸ਼ਬਦਾਂ ਦਾ ਨਿਰਮਾਣ ਨਹੀਂ ਕਰ ਸਕਦੇ। ਜਿਵੇਂ-
ਕੁੜੀ
ਕੁੜਮੁਣਾ
ਘੋੜਾ
ਘੋੜਸਵਾਰ
ਇਨ੍ਹਾਂ ਸ਼ਬਦਾਂ ਵਿਚ (ਕੁੜ) ਅਤੇ (ਘੋੜ) ਬੰਧੇਜੀ ਧਾਤੂ ਹਨ ਜੋ ਸੁਤੰਤਰ ਰੂਪ ਵਿਚ ਸ਼ਬਦਾਂ ਦਾ ਨਿਰਮਾਣ ਨਹੀਂ ਕਰ ਸਕਦੇ। ਇਨ੍ਹਾਂ ਨਾਲ ਅਗੇਤਰ/ਪਿਛੇਤਰ ਜੋੜਨੇ ਲਾਜ਼ਮੀ ਹਨ।
ਪ੍ਰਸ਼ਨ- ਸਹਿ-ਭਾਵਾਂਸ਼ ਕੀ ਹੁੰਦੇ ਹਨ ?
ਉੱਤਰ- ਭਾਵਾਸ਼ ਵਿਆਕਰਨ ਦੀ ਛੋਟੀ ਤੋਂ ਛੋਟੀ ਤੇ ਸਾਰਥਿਕ ਇਕਾਈ ਹੈ। ਕਈ ਵਾਰ ਇਕ ਭਾਵਾਸ਼ ਦੇ ਪ੍ਰਕਾਰਜ਼ ਨੂੰ ਇਕ ਤੋਂ ਵੱਧ ਭਾਵਾਸ਼ ਕਰਦੇ ਹਨ। ਇਨ੍ਹਾਂ ਭਾਵਾਸ਼ਾ ਨੂੰ ਸਹਿਣ ਭਾਵਾਸ਼ ਕਿਹਾ ਜਾਂਦਾ ਹੈ। ਅਰਥਾਤ ਜਦੋਂ ਦੋ ਜਾਂ ਦੋ ਤੋਂ ਵੱਧ ਭਾਵਾਸ਼ ਕਿਸੇ ਇਕ ਭਾਵਾਸ਼ ਦੇ ਪ੍ਰਕਾਰਜ਼ ਨੂੰ ਸਾਕਾਰ ਕਰਦੇ ਹੋਣ ਤਾਂ ਉਹ ਸੁਤੰਤਰ ਭਾਵਾਸ਼ ਨਹੀਂ ਹੁੰਦੇ ਸਗੋਂ ਇਕੋ ਹੀ ਭਾਵਾਸ਼ ਦੇ ਵਿਭਿੰਨ ਸਹਿ-ਭਾਵਾਂਸ਼ (Allomorphs) ਹੁੰਦੇ ਹਨ। ਜਿਵੇਂ-
ਕਰ + ਦਾ = ਕਰਦਾ
ਜਾਂ + ਦਾ = ਜਾਂਦਾ
ਪੰਜਾਬੀ ਵਿਚ (ਦਾ) ਇਕ ਵਚਕ, ਪੁਲਿੰਗ ਦਾ ਭਾਵਾਂਸ਼ ਹੈ। ਜਦੋਂ ਇਸ ਨੂੰ ਵਿਅੰਜਨ ਅੰਤਕ ਸ਼ਬਦਾਂ ਦੇ ਪਿੱਛੇ ਜੋੜਦੇ ਹਾਂ ਤਾਂ ਇਸ ਦਾ ਉਚਾਰਨ (ਦਾ) ਹੁੰਦਾ ਹੈ ਪ੍ਰੰਤੂ ਜਦੋਂ ਸ੍ਵਰ ਅੰਤਰ ਸ਼ਬਦਾਂ ਦੇ ਪਿੱਛੇ ਜੋੜਦੇ ਹਾਂ ਤਾਂ ਇਸ ਦਾ ਉਚਾਰਨ (-ਣਦਾ) ਹੁੰਦਾ ਹੈ। ਇਸ ਪ੍ਰਕਾਰ (ਦਾ) ਅਤੇ (-ਣਦਾ) ਇਕੋ ਭਾਵਾਸ਼ (-ਦਾ) ਦੇ ਦੋ ਸਹਿ-ਭਾਵਾਸ਼ ਹਨ।
ਪ੍ਰਸ਼ਨ- ਦੁਹਰੁਕਤੀ ਦੀ ਪਰਿਭਾਸ਼ਾ ਦਿਓ।
ਉੱਤਰ- ਦੁਹਰੁਕਤੀ ਸਮਾਸੀ ਸ਼ਬਦ ਰਚਨਾ ਦੀ ਇਕ ਵੰਨਗੀ ਹੈ। ਸਮਾਸੀ ਸ਼ਬਦ ਰਚਨਾ ਵਿਚੋਂ ਦੋ ਧਾਤੂਆਂ ਨੂੰ ਜੋੜਕੇ ਨਵੇਂ ਸ਼ਬਦ ਘੜ ਲਏ ਜਾਂਦੇ ਹਨ। ਜਿਵੇਂ ਵਰ+ਘਰ > ਵਰਘਰ ਜਾਂ ਲੋਕ+ਸਭਾ > ਲੋਕਸਭਾ। ਪ੍ਰੰਤੂ ਦੁਹਰੁਕਤੀ ਵਿਚ ਪਹਿਲੇ ਸ਼ਬਦ ਦਾ ਆਖਰੀ ਹਿੱਸਾ ਦੁਹਰਾਇਆ ਜਾਂਦਾ ਹੈ। ਅਰਥਾਤ ਇਕੋ ਸ਼ਬਦ ਦੇ ਦੋ ਉਚਾਰਨ ਕੀਤੇ ਜਾਂਦੇ ਹਨ।
ਪਾਣੀ ਧਾਣੀ
ਰੋਟੀ ਰਾਟੀ
ਚਾਹ ਚੂਹ
ਇਥੇ ਧਾਣੀ, ਰਾਟੀ, ਚੂਹ, ਪਾਣੀ, ਰੋਟੀ, ਚਾਹ ਦੇ ਹੀ ਵਿਰਸੜੇ ਰੂਪ ਹਨ। ਇਸ ਨੂੰ ਦੁਹਰੁਕਤੀ ਕਿਹਾ ਜਾਂਦਾ ਹੈ।
ਪ੍ਰਸ਼ਨ- ਪੰਜਾਬੀ ਦੀਆਂ ਸੁਰ-ਰਹਿਤ ਉਪਭਾਸ਼ਾਵਾਂ ਬਾਰੇ ਦੱਸੋ।
ਉੱਤਰ- ਪੰਜਾਬੀ ਭਾਸ਼ਾ ਵਿਚ ਦੋ ਪ੍ਰਕਾਰ ਦੀਆਂ ਉਪਭਾਸ਼ਾਵਾਂ ਮਿਲਦੀਆਂ ਹਨ। ਸੂਰੀ ਉਪਭਾਸ਼ਾਵਾਂ ਅਤੇ ਸੁਰ-ਰਹਿਤ ਉਪਭਾਸ਼ਾਵਾਂ। ਪੂਰਬੀ ਪੰਜਾਬੀ ਵਿਚ ਬੋਲੀਆਂ ਜਾਂਦੀਆਂ ਉਪਭਾਸ਼ਾਵਾਂ ਜਿਵੇਂ ਮਾਝੀ, ਦੁਆਬੀ, ਮਲਵਈ, ਪੁਆਧ ਸੁਰੀ ਉਪਭਾਸ਼ਾਵਾਂ ਹਨ ਜਦੋਂ ਕਿ ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਜਿਵੇਂ ਲਹਿੰਦੀ, ਮੁਲਤਾਨੀ, ਝਾਂਗੀ, ਸਿਰਾਇਦੀ ਸੁਰ- ਰਹਿਤ ਉਪਭਾਸ਼ਾਵਾਂ ਹਨ।
ਪ੍ਰਸ਼ਨ- ਸਿਰਾਇਕੀ ਉਪਭਾਸ਼ਾ ਦੀ ਕੋਈ ਵਿਸ਼ੇਸ਼ ਪਛਾਣ ਦੱਸੋ।
ਉੱਤਰ- ਸਿਰਾਇਕੀ ਉਪਭਾਸ਼ਾ ਪੱਛਮੀ ਪੰਜਾਬੀ ਦੀ ਇਕ ਅਹਿਮ ਉਪ ਭਾਸ਼ਾ ਹੈ। ਇਹ ਪੋਠੋਹਾਰੀ ਨਾਲੋਂ ਵੀ ਅਲੱਗ ਹੈ। ਪੰਜਾਬੀ ਭਾਸ਼ਾ ਦੀ ਸਿਰਾਇਕੀ ਦੀ ਇਕ ਅਜਿਹੀ ਉਪਭਾਸ਼ਾ ਹੈ ਜਿਸ ਵਿਚ ਅੰਤਰਵਰਤੀ ਸਫੋਟੀ ਧੁਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਿਰਾਇਕੀ ਉਪਭਾਸ਼ਾ ਵਿਚ ਸਘੋਸ਼ ਧੁਨੀਆਂ ਦੀ ਇਕ ਅਜਿਹੀ ਲੜੀ ਹੈ ਜਿਨ੍ਹਾਂ ਦਾ ਉਚਾਰਨ ਅੰਤਰਵਰਤੀ ਪੇਣਧਾਰਾ ਵਿਧੀ ਰਾਹੀਂ ਹੁੰਦਾ ਹੈ। ਇਸ ਕਰਕੇ ਸਿਰਾਇਕੀ ਉਪਭਾਸ਼ਾ ਦੀ ਵਿਸ਼ੇਸ਼ ਪਛਾਣ ਅੰਤਰਵਰਤੀ ਧੁਨੀਆਂ ਦੀ ਵਰਤੋਂ ਹੈ।