ਔ, ਈ, ਏ। ਇਹ ਸੱਤੇ ਸ੍ਵਰ ਸ਼ਬਦ ਦੀਆਂ ਤਿੰਨਾਂ ਪ੍ਰਸਥਿਤੀਆਂ ਵਿਚ ਹੀ ਆ ਸਕਦੇ ਹਨ।
ਸ਼ਬਦ ਦੇ ਸ਼ੁਰੂ ਵਿਚ ਵਿਚਕਾਰ ਅਖੀਰ
ਓੜਕ ਨਕੋਰ ਕਰੋ
ਓਧਰ ਕਠੋਰ ਮੋਰ
ਊਠ ਕਸੂਰ ਕਰੂ
ਊਤ ਸਬੂਤ ਮਰੂ
ਆਪ ਸਾਬਤ ਪਾਰਾ
ਆਸ ਕਾਰਾ ਜਾਣਾ
ਐਪਰ ਸੈਰ ਕਰੈ
ਐਨਕ ਪੈਰ ਜਾਵੈ
ਔਰਤ ਮੌਰ ਜੌਂ
ਔਤਰਾ ਧੌਣ ਰੌਂ
ਈਨ ਪੀਰ ਮੀਰੀ
ਈਸੜ ਸੀਰ ਮਾਰੀ
ਏਧਰ ਕਸੇਲ ਮਾਰੇ
ਇਸ ਪ੍ਰਕਾਰ ਦੇ ਦਸਾਂ ਸ੍ਵਰਾਂ ਵਿਚੋਂ ਲਘੂ ਸ੍ਵਰ ਸਿਰਫ ਸ਼ਬਦ ਦੇ ਸ਼ੁਰੂ ਅਤੇ ਵਿਚਕਾਰ ਵਿਚ ਹੀ ਆ ਸਕਦੇ ਹਨ। ਦੀਰਘ ਸ੍ਵਰ ਸ਼ਬਦ ਦੀਆਂ ਤਿੰਨਾਂ ਹੀ ਪ੍ਰਸਥਿਤੀਆਂ ਵਿਚ ਵਿਚਰ ਸਕਦੇ ਹਨ।
ਪ੍ਰਸ਼ਨ- ਪੰਜਾਬੀ ਉਚਾਰ ਖੰਡ ਦੀ ਬਣਤਰ ਸੰਬੰਧੀ ਵਿਸਤਾਰ ਸਹਿਤ ਚਰਚਾ ਕਰੋ।
ਉੱਤਰ- ਦੋ ਠਹਿਰਾਵਾਂ ਦੇ ਦਰਮਿਆਨ ਵਿਚਰਦੇ ਉਦਾਹਰਨ ਦੇ ਹਿੱਸੇ ਨੂੰ ਉਚਾਰਖੰਡ ਕਿਹਾ ਜਾਂਦਾ ਹੈ। ਉਚਾਰਖੰਡ ਇਕ ਅਜਿਹੀ ਧੁਨੀਆਤਮਕ ਇਕਾਈ ਹੈ ਜੋ ਦੋ ਉਚਾਰਖੰਡ ਦੇ ਦਰਮਿਆਨ ਵਿਚਰਦੀ ਹੈ। ਪਹਿਲਾਂ ਉਚਾਰ ਖੰਡ ਦੀ ਬਣਤਰ ਵਿਚ ਇਕ ਵਿਅੰਜਨ ਅਤੇ ਇਕ ਸ੍ਵਰ ਦਾ ਆਉਣਾ ਲਾਜ਼ਮੀ ਹੁੰਦਾ ਸੀ।
ਪਰ ਆਧੁਨਿਕ ਭਾਸ਼ਾ ਵਿਗਿਆਨ ਵਿਚ ਅਜਿਹਾ ਨਹੀਂ ਹੈ। ਅੱਜ ਦੇ ਭਾਸ਼ਾਵਿਗਿਆਨਕ ਅਧਿਐਨ ਵਿਚ ਸਿਰਫ ਇਕ ਸ੍ਵਰ ਦਾ ਵੀ ਉਚਾਰਖੰਡ ਹੋ ਸਕਦਾ ਹੈ-