ਪ੍ਰ- ਪੰਜਾਬੀ ਵਾਚ ਪ੍ਰਬੰਧ(Voice) ਉੱਤੇ ਇਕ ਸੰਖੇਪ ਨੋਟ ਲਿਖੋ।
ਪ੍ਰ- ਪੰਜਾਬੀ ਕਾਲ-ਪ੍ਰਬੰਧ(Tense System) ਉੱਤੇ ਇਕ ਵਿਸਤਾਰ ਪੂਰਵਕ ਨੋਟ ਲਿਖੋ।
ਭਾਗ ਦੂਜਾ
ਛੋਟੇ ਪ੍ਰਸ਼ਨ
ਪ੍ਰ- ਇਤਿਹਾਸਕ ਭਾਸ਼ਾ ਵਿਗਿਆਨ (Historical linguistics) ਕੀ ਹੈ?
ਪ੍ਰ- ਸੰਰਚਨਾਤਮਕ ਭਾਸ਼ਾ ਵਿਗਿਆਨ (Structural Linguistics) ਕੀ ਹੈ ?
ਪ੍ਰ- ਸੋਸਿਓਰ ਨੂੰ ਆਧੁਨਿਕ ਭਾਸ਼ਾ ਵਿਗਿਆਨ ਦਾ ਮੋਢੀ ਕਿਉਂ ਕਿਹਾ ਜਾਂਦਾ ਹੈ ?
ਪ੍ਰ- ਫੇਫੜਿਆਂ ਦੀ ਪੋਣਧਾਰਾ ਵਿਧੀ ਕੀ ਹੁੰਦੀ ਹੈ ?
ਪ੍ਰ- ਨਾਦ ਯੰਤਰੀ ਪੋਣਧਾਰਾ ਵਿਧੀ (Glottalic Air stream Mechanism) ਕੀ ਹੁੰਦਾ ਹੈ ?
ਪ੍ਰ- ਕੋਮਲਤਾਲਵੀ ਪੋਣਧਾਰਾ ਵਿਧੀ (Velaric Air Stream Mechanism) ਕੀ ਹੈ ?
ਪ੍ਰ- ਸੁਸਤ ਉਚਾਰਕ (Passive articulators) ਕੀ ਹੁੰਦੇ ਹਨ ?
ਪ੍ਰ- ਚੁਸਤ ਉਚਾਰਕ (Active articulators) ਕਿਹੜੇ-ਕਿਹੜੇ ਹੁੰਦੇ ਹਨ ?
ਪ੍ਰ- ਵਾਰਵਾਰਤਾ ਅਤੇ ਤੀਬਰਤਾ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਪ੍ਰ- ਪਿੱਚ (Pitch) ਕੀ ਹੈ?
ਪ੍ਰ- ਸ੍ਵਰ ਕੀ ਹੁੰਦੇ ਹਨ ?
ਪ੍ਰ- ਵਿਅੰਜਨ ਧੁਨੀਆਂ ਕੀ ਹੁੰਦੀਆਂ ਹਨ? ਜਾਂ ਵਿਅੰਜਨਾਂ ਦੀ ਪਰਿਭਾਸ਼ਾ ਦਿਓ।
ਪ੍ਰ- ਅਰਧ ਸ੍ਵਰ ਜਾਂ ਅਰਧ-ਵਿਅੰਜਨ (Semi-Vowel) ਕੀ ਹੁੰਦੇ ਹਨ ?
ਪ੍ਰ- ਦੀਰਘ ਸ੍ਵਰ ਕੀ ਹਨ ਅਤੇ ਪੰਜਾਬੀ ਵਿਚ ਦੀਰਘ ਸ੍ਵਰ ਕਿਹੜੇ ਹਨ ?
ਪ੍ਰ- ਬਾਹਰਲੇ ਗੁੱਟੇ ਦੇ ਸ੍ਵਰ ਕੀ ਹੁੰਦੇ ਹਨ ? ਪੰਜਾਬੀ ਭਾਸ਼ਾ ਵਿਚ ਇਹ ਕਿਹੜੇ-ਕਿਹੜੇ ਹਨ ?
ਪ੍ਰ- ਸੁਰ (Tone) ਕੀ ਹੈ ? ਜਾਂ ਸੁਰ ਦੀ ਪਰਿਭਾਸ਼ਾ ਦਿਓ।
ਪ੍ਰ- ਮੌਖਿਕ ਧੁਨੀਆਂ ਕੀ ਹੁੰਦੀਆਂ ਹਨ ?
ਪ੍ਰ- ਨਾਸਕੀ ਧੁਨੀਆਂ ਕੀ ਹੁੰਦੀਆਂ ਹਨ ?
ਪ੍ਰ- ਡੱਕਵੇਂ ਵਿਅੰਜਨ ਕੀ ਹੁੰਦੇ ਹਨ?
ਪ੍ਰ- ਅਡੱਕਵੇਂ ਵਿਅੰਜਨ ਕੀ ਹੁੰਦੇ ਹਨ ?
ਪ੍ਰ- ਵਿਅੰਜਨ ਗੁੱਛੇ (Consonant Clusters) ਕੀ ਹੁੰਦੇ ਹਨ ?
ਪ੍ਰ- ਵਿਅੰਜਨ ਸੰਯੋਗ ਕੀ ਹੁੰਦਾ ਹੈ ?
ਪ੍ਰ- ਵਾਕ ਸੁਰ ਕੀ ਹੁੰਦੀ ਹੈ ?
ਪ੍ਰ- ਨਾਸਿਕਤਾ (Nasalization) ਕੀ ਹੈ?
ਪ੍ਰ- ਰੂਪ ਵਿਗਿਆਨ (Morphology) ਬਾਰੇ ਤੁਸੀਂ ਕੀ ਜਾਣਦੇ ਹੋ ?
ਪ੍ਰ- ਸਮਾਨਾਰਥਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਵਿਰੋਧਾਰਥਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਬਹੁਅਰਥਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਸਮੂਹ ਅਰਥਕ ਸ਼ਬਦਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਪ੍ਰ- ਸਮਰੂਪਕ ਸ਼ਬਦ ਕੀ ਹੁੰਦੇ ਹਨ ?
ਪ੍ਰ- ਅਰਥ ਵਿਗਿਆਨ ਤੋਂ ਕੀ ਭਾਵ ਹੈ?
ਪ੍ਰ- ਧਾਤੂ ਅਤੇ ਵਿਧੇਤਰ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਸੁਤੰਤਰ ਅਤੇ ਬੰਧੇਜੀ ਭਾਵਾਂਸ਼ਾਂ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਵਿਉਤਪਤੀ ਸ਼ਬਦ ਰਚਨਾ (Derivational Word Formation) ਸਬੰਧੀ ਤੁਸੀਂ ਕੀ ਜਾਣਦੇ ਹੋ ?
ਪ੍ਰ- ਰੂਪਾਂਤਰੀ ਸ਼ਬਦ ਰਚਨਾ (Inflectional Word formation) ਸਬੰਧੀ ਤੁਸੀਂ ਕੀ ਜਾਣਦੇ ਹੋ?
ਪ੍ਰ- ਸਮਾਸੀ ਸ਼ਬਦ ਰਚਨਾ (Compounding) ਬਾਰੇ ਤੁਸੀਂ ਕੀ ਜਾਣਦੇ ਹੋ?
ਪ੍ਰ- ਉਪਭਾਸ਼ਾ ਵਿਗਿਆਨ (Dialectology) ਦੀ ਪਰਿਭਾਸ਼ਾ ਦਿਓ।
ਪ੍ਰ- ਵਾਕ ਅਤੇ ਉਪਵਾਕ ਦਾ ਨਿਖੇੜਾ ਕਰੋ।
ਪ੍ਰ- ਵਾਕੰਸ਼ (Phrase) ਤੋਂ ਕੀ ਭਾਵ ਹੈ ? ਚਰਚਾ ਕਰੋ।
ਪ੍ਰ- ਅਰਥ ਸੰਕੋਚ ਤੋਂ ਕੀ ਭਾਵ ਹੈ ?
ਪ੍ਰ- ਅਰਥ ਵਿਸਤਾਰ ਤੋਂ ਕੀ ਭਾਵ ਹੈ ?
ਪ੍ਰ- ਅਰਥ ਪਲਟਾ ਤੋਂ ਕੀ ਭਾਵ ਹੈ ?
ਪ੍ਰ- ਭਾਰਤੀ ਪੰਜਾਬੀ ਦੀਆਂ ਮਹਾਂਪ੍ਰਾਣ ਧੁਨੀਆਂ ਲਈ ਗੁਰਮੁਖੀ ਲਿਪੀ ਵਿਚ ਕਿੰਨੇ ਅਤੇ ਕਿਹੜੇ ਲਿਪਾਂਕ ਹਨ ?
ਪ੍ਰ- ਗੁਰਮੁਖੀ ਲਿਪੀ ਵਿਚ ਕਿਹੜੀਆਂ ਅਖੰਡੀ ਧੁਨੀਆਂ ਲਈ ਕਿੰਨੇ ਅਤੇ ਕਿਹੜੇ ਲਿਪਾਂਕ ਹਨ ?
ਪ੍ਰ- ਵਿਰਾਮ ਲਿਪਾਂਕ ਤੋਂ ਕੀ ਭਾਵ ਹੈ ? ਗੁਰਮੁਖੀ ਦੇ ਵਿਰਾਮ ਲਿਪਾਂਕਾਂ ਬਾਰੇ ਸੰਖੇਪ ਨੋਟ ਲਿਖੋ।
ਪ੍ਰ- ਗੂੜ ਲਿਪਾਂਕ ਤੋਂ ਕੀ ਭਾਵ ਹੈ ?
ਪ੍ਰ- ਹੇਠਲੀਆਂ ਧੁਨੀਆਂ ਵਿਚੋਂ ਕਿਸੇ ਪੰਜ ਦੇ ਧੁਨੀ ਆਤਮਕ ਲੱਛਣ ਬਿਆਨ ਕਰੋ।
ਪ੍ਰ- ਸੁਰ (Tone) ਅਤੇ ਵਾਕਸੁਰ (Intonation) ਵਿਚ ਕੀ ਅੰਤਰ ਹੈ ?
ਪ੍ਰ- ਸੰਦਰਭ ਮੂਲਕ ਵਾਕਾਂ ਤੋਂ ਕੀ ਭਾਵ ਹੈ ?
ਪ੍ਰ- ਧੁਨੀ ਵਿਗਿਆਨ (Phonetics) ਅਤੇ ਧੁਨੀ ਵਿਉਂਤ (Phonology) ਦਾ ਅੰਤਰ ਸਪਸ਼ਟ ਕਰੋ ?
ਪ੍ਰ- ਧੁਨੀ ਆਗਮ ਤੋਂ ਕੀ ਭਾਵ ਹੈ ?
ਪ੍ਰ- ਧੁਨੀ ਵਿਪਰਜ ਤੋਂ ਕੀ ਭਾਵ ਹੈ ?
ਪ੍ਰ- ਧੁਨੀ ਲੋਪ ਤੋਂ ਕੀ ਅੰਤਰ ਹੈ ?
ਪ੍ਰ- ਧੁਨੀ-ਵਿਕਾਰ ਤੋਂ ਕੀ ਭਾਵ ਹੈ ?
ਪ੍ਰ- ਦੁੱਤ ਵਿਅੰਜਨ (Gemination) ਕਿਸਨੂੰ ਆਖਦੇ ਹਨ ?
ਪ੍ਰ- ਤੁਲਨਾਤਮਕ ਭਾਸ਼ਾ ਵਿਗਿਆਨ ਕਿਸਨੂੰ ਆਖਦੇ ਹਨ ?
ਪ੍ਰ- ਚਿੰਨ ਦੀ ਪਰਿਭਾਸ਼ਾ ਦਿਓ।
ਪ੍ਰ- ਨੀਵੀਂ ਪਿੱਚ ਅਤੇ ਉੱਚੀ ਪਿੱਚ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਪਿੱਚ ਅਤੇ ਸੁਰ ਦਾ ਅੰਤਰ ਸਪਸ਼ਟ ਕਰੋ।
ਪ੍ਰ- ਉਚਾਰਨ ਸਥਾਨ (Place of articulation) ਕੀ ਹੈ?
ਪ੍ਰ- ਉਚਾਰਨ ਲਹਿਜ਼ਾ ਕੀ ਹੈ ?
ਪ੍ਰ- ਉਚਾਰਨ ਰੋਲ (Ciosure) ਤੋਂ ਕੀ ਭਾਵ ਹੈ ?
ਪ੍ਰ- ਪੰਜਾਬੀ ਭਾਸ਼ਾ ਵਿਚ ਕਿਹੜੇ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਨਹੀਂ ਆਉਂਦੇ?
ਪ੍ਰ- ਬੱਲ ਦੀ ਪਰਿਭਾਸ਼ਾ ਦਿਉ ਅਤੇ ਪੰਜਾਬੀ ਭਾਸ਼ਾ ਵਿਚ ਇਸ ਦੀ ਵਰਤੋਂ ਦੇ ਨੇਮਾਂ ਬਾਰੇ ਦੱਸੋ।
ਪ੍ਰ- ਧੁਨੀ ਗ੍ਰਾਮ ਅਤੇ ਸਹਿ-ਧੁਨੀਗ੍ਰਾਮ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਰੂਪਾਂਤਰੀ ਪਿਛੇਤਰ ਕੀ ਹੁੰਦੇ ਹਨ ?
ਪ੍ਰ- ਅਗੇਤਰ ਅਤੇ ਪਿਛੇਤਰ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਸੁਤੰਤਰ ਧਾਤੂ ਅਤੇ ਬੰਧੇਜੀ ਧਾਤੂ ਦਾ ਅੰਤਰ ਸਪੱਸ਼ਟ ਕਰੋ।
ਪ੍ਰ- ਸਹਿ-ਭਾਵਾਸ਼ ਕੀ ਹੁੰਦੇ ਹਨ ?
ਪ੍ਰ- ਦੁਹਰੁਕਤੀ ਦੀ ਪਰਿਭਾਸ਼ਾ ਦਿਓ।
ਪ੍ਰ- ਪੰਜਾਬੀ ਦੀਆਂ ਸੁਰ-ਰਹਿਤ ਉਪਭਾਸ਼ਾਵਾਂ ਬਾਰੇ ਦੱਸੋ।
ਪ੍ਰ- ਸਿਰਾਇਕੀ ਉਪਭਾਸ਼ਾ ਦੀ ਕੋਈ ਵਿਸ਼ੇਸ਼ ਪਛਾਣ ਦੱਸੋ।
ਭਾਗ ਪਹਿਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ
ਪ੍ਰਸ਼ਨ- ਭਾਸ਼ਾ ਵਿਗਿਆਨ ਕੀ ਹੈ ? ਇਸ ਦੇ ਅਧਿਐਨ ਖੇਤਰ ਸੰਬੰਧੀ ਵੀ ਚਰਚਾ ਕਰੋ।
ਉੱਤਰ- ਐਚ. ਏ. ਗਲੀਸਨ ਨੇ ਭਾਸ਼ਾ ਸੰਰਚਨਾ ਦੇ ਅਧਾਰ ਤੇ ਭਾਸ਼ਾ ਵਿਗਿਆਨ ਨੂੰ ਅਜਿਹਾ ਵਿਗਿਆਨ ਦੱਸਿਆ ਹੈ ਜੋ ਭਾਸ਼ਾ ਦੀ ਅੰਦਰੂਨੀ ਸੰਰਚਨਾ ਦੇ ਅਧਾਰ ਤੇ ਭਾਸ਼ਾ ਦਾ ਅਧਿਐਨ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਵਿਗਿਆਨ ਇਕ ਅਜਿਹਾ ਵਿਗਿਆਨ ਹੈ ਜੋ ਵਿਗਿਆਨ ਦ੍ਰਿਸ਼ਟੀਕੋਨ ਨੂੰ ਭਾਸ਼ਾ ਦੀ ਅੰਦਰੂਨੀ ਸੰਰਚਨਾ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਭਾਸ਼ਾ ਵਿਗਿਆਨ ਭਾਸ਼ਾ ਦੇ ਅਧਿਐਨ ਦਾ ਇਕ ਵਿਗਿਆਨਕ ਢੰਗ ਹੈ।
ਭਾਸ਼ਾ ਵਿਗਿਆਨ ਭਾਸ਼ਾ ਦਾ ਵਿਗਿਆਨ ਹੈ।
"Linguistic is the scientific way of studing language." (David crystal) ਜਾਂ ਭਾਸ਼ਾ ਵਿਗਿਆਨ ਨੂੰ Science of Language ਜਾਂ a scientific study of language ਵੀ ਕਿਹਾ ਜਾਂਦਾ ਹੈ । ਜਦੋਂ ਭਾਸ਼ਾ ਵਿਗਿਆਨ ਨੂੰ ਭਾਸ਼ਾ ਦਾ ਵਿਗਿਆਨਕ ਅਧਿਐਨ ਕਿਹਾ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਭਾਸ਼ਾ ਵਿਗਿਆਨਕ ਜਿੱਥੇ ਇਕ ਪਾਸੇ ਭਾਸ਼ਾ ਦੀ ਵਰਤੋਂ ਨਾਲ ਭਾਸ਼ਾਈ ਨੇਮਾਂ ਦੀ ਸਥਾਪਨਾ ਕਰਦਾ ਹੈ, ਉੱਥੇ ਦੂਜੇ ਪਾਸੇ ਇਨ੍ਹਾਂ ਨੇਮਾਂ ਦੇ ਅਧਾਰਾਂ ਤੇ ਕਿਸੇ ਵਿਸ਼ੇਸ਼ ਭਾਸ਼ਾ ਦੀ ਸੰਰਚਨਾ ਦਾ ਲੇਖਾ-ਜੋਖਾ ਵੀ ਕਰਦਾ ਹੈ। ਇਸ ਤਰ੍ਹਾਂ ਭਾਸ਼ਾ ਵਿਗਿਆਨ ਭਾਸ਼ਾ ਦੀ ਨਿਰੋਲ ਅੰਦਰੂਨੀ ਬਣਤਰ ਨਾਲ ਹੀ ਸੰਬੰਧਿਤ ਨਹੀਂ ਹੈ, ਸਗੋਂ ਭਾਸ਼ਾ ਦੇ ਬਾਹਰੀ ਵਰਤਾਰੇ ਨਾਲ ਹੀ ਸੰਬੰਧਿਤ ਹੁੰਦਾ ਹੈ।
ਭਾਸ਼ਾ ਦੀ ਸੰਰਚਨਾ ਦਾ ਅਧਿਐਨ ਕਰਨ ਵੇਲੇ ਭਾਸ਼ਾ ਵਿਗਿਆਨ ਭਾਸ਼ਾ ਦੀ ਸੰਰਚਨਾ ਦਾ ਅਧਿਐਨ ਦੋ ਪਹਿਲੂਆਂ ਉੱਤੇ ਕਰਦਾ ਹੈ। ਇਕ ਪਹਿਲੂ ਭਾਸ਼ਾ ਦੇ ਇਤਿਹਾਸਕ ਵਿਕਾਸ ਕ੍ਰਮ ਦੇ ਪੜਾਵਾਂ ਨੂੰ ਉਲੀਕਣ ਦਾ ਹੈ। ਇਹ ਭਾਸ਼ਾ ਦਾ ਇਤਿਹਾਸਕ ਅਧਿਐਨ ਹੈ। ਜਦੋਂ ਭਾਸ਼ਾ ਵਿਗਿਆਨ ਭਾਸ਼ਾ ਦੇ ਇਤਿਹਾਸਕ ਵਿਕਾਸ ਕ੍ਰਮ ਦੇ ਪੜਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ ਤਾਂ ਇਸ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਦੀ ਵੰਨਗੀ ਪ੍ਰਦਾਨ ਕੀਤੀ ਜਾਂਦੀ ਹੈ। ਜਿਵੇਂ ਜਦੋਂ ਪੰਜਾਬੀ ਭਾਸ਼ਾ ਦੇ ਅਧਿਐਨ ਵੇਲੇ ਇਹ ਦੇਖਿਆ ਜਾਵੇ ਕਿ ਪੰਜਾਬੀ ਭਾਸ਼ਾ ਕਿੰਨਾ-ਕਿੰਨਾ ਵਿਕਾਸ ਪੜਾਵਾਂ ਨੂੰ ਤੈਅ ਕਰਦੀ ਅਜੋਕੀ ਸੰਰਚਨਾ ਨੂੰ ਗ੍ਰਹਿਣ ਕਰਦੀ ਹੈ ? ਅਰਥਾਤ ਪੰਜਾਬੀ ਭਾਸ਼ਾ ਵੈਦਿਕ, ਸੰਸਕ੍ਰਿਤ, ਕਲਾਸੀਕਲ ਸੰਸਕ੍ਰਿਤ, ਪਾਲੀ, ਪ੍ਰਕਿਰਤਾਂ ਅਤੇ ਅਪਭਰੰਸ਼ਾ ਰਾਹੀਂ ਅੱਜ ਦੀ ਪੰਜਾਬੀ ਦੇ ਸਰੂਪ ਨੂੰ ਕਿਸ ਤਰ੍ਹਾਂ ਗ੍ਰਹਿਣ ਕਰਦੀ ਹੈ ਤਾਂ ਇਹ ਅਧਿਐਨ ਇਤਿਹਾਸਕ ਭਾਸ਼ਾ ਵਿਗਿਆਨ ਦੇ ਅਧਿਐਨ ਖੇਤਰ ਵਿਚ ਆਉਂਦਾ ਹੈ। ਜਿਵੇਂ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਚੰਦ੍ਰਮਾ, ਪਾਲੀ ਵਿੱਚ ਚੰਦੂ ਤੇ ਅਜੋਕੀ ਪੰਜਾਬੀ ਵਿਚ ਚੰਦ ਬਣ ਗਿਆ ਹੈ। ਇਸ ਤਰ੍ਹਾਂ ਸੰਸਕ੍ਰਿਤ ਦਾ "ਸਪਤਾਹ" ਪੰਜਾਬੀ ਵਿਚ “ਹਫਤਾ" ਬਣ ਜਾਂਦਾ ਹੈ। ਸੰਸਕ੍ਰਿਤ ਦਾ "ਸਰਪਾਹ" ਪੰਜਾਬੀ ਵਿਚ "ਸੱਪ" ਬਣ ਜਾਂਦਾ ਹੈ। ਇਸੇ ਪ੍ਰਕਾਰ ਕਈ ਹੋਰ ਅਨੇਕਾਂ ਸ਼ਬਦਾਂ ਦੇ ਸਰੂਪ ਪਰਿਵਰਤਨ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਕ੍ਰਮ ਦੇ ਪੜਾਵਾਂ ਨੂੰ ਵੈਦਿਕ ਸੰਸਕ੍ਰਿਤ ਤੱਕ ਲਿਜਾਇਆ ਜਾ ਸਕਦਾ ਹੈ। ਇਹ ਭਾਸ਼ਾ ਦੇ ਵਿਕਾਸ ਦੀ ਗੱਲ ਹੈ। ਭਾਸ਼ਾਵਾਂ ਦੇ ਵਿਕਾਸ ਕ੍ਰਮ ਨਾਲ ਸੰਬੰਧਿਤ ਭਾਸ਼ਾਈ ਅਧਿਐਨ ਨੂੰ ਇਤਿਹਾਸਕ ਭਾਸ਼ਾ
ਵਿਗਿਆਨ ਕਿਹਾ ਜਾਂਦਾ ਹੈ। ਪ੍ਰੰਤੂ ਜਦੋਂ ਭਾਸ਼ਾ ਵਿਗਿਆਨ ਭਾਸ਼ਾ ਦੇ ਇਤਿਹਾਸ ਦਾ ਅਧਿਐਨ ਦੀ ਬਜਾਏ ਭਾਸ਼ਾ ਦੇ ਸਮਕਾਲੀ ਵਰਤਾਰੇ ਨਾਲ ਸੰਬੰਧਿਤ ਹੋਵੇ ਤਾਂ ਉਸ ਨੂੰ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਵੰਨਗੀ ਵਿਚ ਰੱਖਿਆ ਜਾਂਦਾ ਹੈ। ਸੰਰਚਨਾਤਮਕ ਭਾਸ਼ਾ ਵਿਗਿਆਨ ਵਿਚ ਕਿਸੇ ਭਾਸ਼ਾ ਵਿਸ਼ੇਸ਼ ਦੀ ਸੰਰਚਨਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਭਾਸ਼ਾ ਦੇ ਇਹਨਾਂ ਸਾਰੇ ਪੱਖਾਂ ਦੇ ਅੰਤਰ ਸਬੰਧਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਜੋ ਸੰਬੰਧਿਤ ਭਾਸ਼ਾ ਨੂੰ ਇਕ ਸਾਰਥਿਕ ਸਮੁੱਚੇ ਰੂਪ ਵਿੱਚ ਪ੍ਰਸਤੂਤ ਕਰਦੇ ਹਨ।
ਉਪਰੋਕਤ ਵਰਣਨ ਉਪਰੰਤ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਮੁੱਖ ਮੁੱਦਿਆਂ ਨੂੰ ਸੂਤਰਿਕ ਰੂਪ ਵਿਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਇਹ ਮੁੱਦੇ ਮੁੱਖ ਰੂਪ ਵਿੱਚ ਤਿੰਨ ਹਨ-
(ੳ) ਭਾਸ਼ਾ ਵਿਗਿਆਨ ਕੀ ਹੈ ?
(ਅ) ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਕੀ ਹੈ ?
(ੲ) ਇਤਿਹਾਸਕ ਭਾਸ਼ਾ ਵਿਗਿਆਨ ਕੀ ਹੈ ?
(ੳ) ਭਾਸ਼ਾ ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਜਿਸ ਵਿਚ ਭਾਸ਼ਾ ਦੀ 'ਆਂਤਰਿਕ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦੇ ਅਧਿਐਨ ਦਾ ਇਕ ਵਿਗਿਆਨਕ ਢੰਗ ਹੈ।
(ਅ) ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਭਾਸ਼ਾ ਦੀ ਸੰਰਚਨਾ ਦਾ ਸਰਬਾਂਗੀ ਅਧਿਐਨ ਹੈ। ਭਾਸ਼ਾ ਦੀ ਬਣਤਰ ਵਿਚ ਤਿੰਨ ਪੱਖ ਹੁੰਦੇ ਹਨ। ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ। ਭਾਸ਼ਾ ਵਿਗਿਆਨ ਭਾਸ਼ਾ ਦੇ ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ ਦੀ ਵਿਗਿਆਨਕ ਸਮਝ ਹੈ। ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਭਾਸ਼ਾ ਦੀ ਬਣਤਰ ਦੇ ਇਨ੍ਹਾਂ ਤਿੰਨਾਂ ਪੱਖਾਂ ਦਾ ਵਿਗਿਆਨਕ ਅਧਿਐਨ ਹੈ।
(ੲ) ਇਤਿਹਾਸਕ ਭਾਸ਼ਾ ਵਿਗਿਆਨ-ਜਦੋਂ ਭਾਸ਼ਾ ਵਿਗਿਆਨ ਭਾਸ਼ਾਵਾਂ ਦਾ ਅਧਿਐਨ ਭਾਸ਼ਾ ਦੇ ਵਿਕਾਸ ਪੜਾਵਾਂ ਦੀ ਦ੍ਰਿਸ਼ਟੀ ਤੋਂ ਕਰੇ ਤਾਂ ਉਸ ਨੂੰ ਇਤਿਹਾਸਕ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।
ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਭਾਸ਼ਾ ਵਿਗਿਆਨ ਦੇ ਅਧਿਐਨ ਖੇਤਰ ਵਿਚ ਭਾਸ਼ਾ ਦੇ ਤਿੰਨੇ ਹੀ ਪਹਿਲੂ ਆ ਜਾਂਦੇ ਹਨ। ਭਾਸ਼ਾ ਵਿਗਿਆਨ ਭਾਸ਼ਾ ਦਾ ਅਧਿਐਨ ਧੁਨੀ ਪੱਖ, ਰੂਪ ਪੱਖ ਅਤੇ ਅਰਥ ਪੱਖ ਦੀ ਦ੍ਰਿਸ਼ਟੀ ਤੋਂ ਕਰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਭਾਸ਼ਾ ਵਿਗਿਆਨ ਭਾਸ਼ਾਈ ਅਧਿਐਨ ਵੇਲੇ ਧੁਨੀ ਪੱਖ ਤੋਂ ਸ਼ੁਰੂ ਹੋ ਕੇ ਅਰਥ ਪੱਖ ਦਾ ਅਧਿਐਨ ਕਰਦਾ ਹੈ। ਭਾਸ਼ਾ ਵਿਗਿਆਨ ਦੇ ਅਧਿਐਨ ਖੇਤਰ ਨੂੰ ਨਿਮਨ ਲਿਖਤ ਰਿਖਾਂਕ ਦੁਆਰਾ ਵੀ ਦਰਸਾਇਆ ਜਾ ਸਕਦਾ ਹੈ।
ਭਾਸ਼ਾ ਵਿਗਿਆਨ ਦਾ ਅਧਿਐਨ ਖੇਤਰ ਧੁਨੀ ਤੋਂ ਅਰਥ ਤੱਕ ਦਾ ਸਫਰ ਹੈ।
ਧੁਨੀ ਪੱਖ- ਧੁਨੀ ਪੱਖ ਦੀ ਦ੍ਰਿਸ਼ਟੀ ਤੋਂ ਭਾਸ਼ਾ ਵਿਗਿਆਨ ਭਾਸ਼ਾ ਦਾ ਅਧਿਐਨ ਦੋ ਧਰਾਤਲਾਂ ਉੱਤੇ ਕਰਦਾ ਹੈ। ਧੁਨੀਆਂ ਦਾ ਉਚਾਰਨ ਪੱਖ ਅਤੇ ਧੁਨੀਆਂ ਦੀ ਵਰਤੋਂ ਦਾ ਪੱਖ। ਧੁਨੀਆਂ ਦੇ ਉਚਾਰਨ ਪੱਖ ਵਿਚ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਧੁਨੀਆਂ ਦੀ ਉਚਾਰਨ ਪ੍ਰਕਿਰਿਆ