Back ArrowLogo
Info
Profile

ਪੁਸਤਕ ਸੂਚੀ

  • ਅਰੁਣ, ਵਿੱਦਿਆ ਭਾਸਕਰ, 1996, ਪੰਜਾਬੀ ਭਾਸ਼ਾ ਦਾ ਇਤਿਹਾਸ, ਪਟਿਆਲਾ: ਪੰਜਾਬੀ ਯੂਨੀਵਰਸਿਟੀ 
  • ਆਤਮ ਸਿੰਘ, 1988, ਸਮਾਜ ਭਾਸ਼ਾ ਵਿਗਿਆਨ, ਪਟਿਆਲਾ: ਪੰਜਾਬੀ ਯੂਨੀਵਰਸਿਟੀ
  • .... 1996, ਇਤਿਹਾਸਕ ਭਾਸ਼ਾ ਵਿਗਿਆਨ, ਪਟਿਆਲਾ: ਪੰਜਾਬੀ ਯੂਨੀਵਰਸਿਟੀ  
  • ਸਿੱਧੂ, ਪਰਮਜੀਤ ਸਿੰਘ, 1990, ਮਾਨਵ ਵਿਗਿਆਨਕ ਭਾਸ਼ਾ ਵਿਗਿਆਨ, ਪਟਿਆਲਾ: ਪੰਜਾਬੀ ਯੂਨੀਵਰਸਿਟੀ O
  • ਹਰਕੀਰਤ ਸਿੰਘ, 1964, ਭਾਸ਼ਾ ਅਤੇ ਭਾਸ਼ਾ ਵਿਗਿਆਨ, ਚੰਡੀਗੜ੍ਹ: ਬਾਹਰੀ ਪਲੀਕੇਸ਼ਨਜ਼  
  • ਹਰਕੀਰਤ ਸਿੰਘ ਤੇ ਉੱਜਲ ਬਾਹਰੀ, 1973 ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ, ਚੰਡੀਗੜ੍ਹ: ਬਾਹਰੀ ਪਲੀਕੇਸ਼ਨਜ਼ O
  • ਦੁਨੀ ਚੰਦਰ, 1964, ਪੰਜਾਬੀ ਭਾਸ਼ਾ ਦਾ ਵਿਆਕਰਨ, ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ 
  • ਪੁਆਰ ਜੋਗਿੰਦਰ ਸਿੰਘ (ਸੰਪਾਦਕ) 2001 ਭਾਸ਼ਾ ਵਿਗਿਆਨ ਸੰਕਲਪ ਅਤੇ ਦਿਸ਼ਾਵਾਂ, ਜਲੰਧਰ: ਪੰਜਾਬੀ ਭਾਸ਼ਾ ਅਕਾਦਮੀ 
  • ਪ੍ਰੇਮ ਪ੍ਰਕਾਸ਼ ਸਿੰਘ, 2002, ਸਿਧਾਂਤਕ ਭਾਸ਼ਾ ਵਿਗਿਆਨ, ਪਟਿਆਲਾ: ਮਦਾਨ ਪਬਲੀਕੇਸ਼ਨ
  • ਬਰਾੜ, ਬੂਟਾ ਸਿੰਘ 2004 ਪੰਜਾਬੀ ਭਾਸ਼ਾ ਸਰੋਤ ਤੇ ਸਰੂਪ, ਅੰਮ੍ਰਿਤਸਰ: ਵਾਰਿਸ ਸ਼ਾਹ ਫਾਊਂਡੇਸ਼ਨ
  • ....... 2009, ਪੰਜਾਬੀ ਭਾਸ਼ਾ ਅਤੇ ਸਾਹਿਤ: ਭਾਸ਼ਾਈ ਸਰੋਕਾਰ, ਜਲੰਧਰ: ਦੀਪਕ ਪਬਲਿਸ਼ਰਜ਼।
  • Trudgill, Peter. 1974. Sociolinguistics: An Introduction. England: Penguin Books Lit.

ਦੁਆਬੀ ਉਪਭਾਸ਼ਾ ਦੀ ਵਰਤਮਾਨ ਸਥਿਤੀ

-ਡਾ. ਹਰਵਿੰਦਰ ਕੌਰ ਢਿੱਲੋਂ

ਅਸਿਸਟੈਂਟ ਪ੍ਰੋਫੈਸਰ, ਪੋਸਟ ਗਰੈਜੂਏਟ ਪੰਜਾਬੀ ਵਿਭਾਗ

ਜੀ.ਜੀ.ਡੀ.ਐਸ.ਡੀ. ਕਾਲਜ, ਹਰਿਆਣਾ, ਹੁਸ਼ਿਆਰਪੁਰ

ਭਾਸ਼ਾ ਮਨੁੱਖ ਦੁਆਰਾ ਸਿਰਜਿਤ ਵਰਤਾਰਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਵਜੋਂ ਜਦੋਂ ਆਪਸੀ ਸੰਬੰਧ ਵਿਚ ਬੱਝਦੇ ਹਨ ਤਾਂ ਭਾਸ਼ਾ ਹੀ ਇਕ ਅਜਿਹਾ ਸਾਧਨ ਹੈ ਜਿਸ ਦੁਆਰਾ ਉਹ ਇਕ-ਦੂਜੇ ਨਾਲ ਸੰਪਰਕ ਬਣਾ ਸਕਦੇ ਹਨ। ਇਸ ਦੁਆਰਾ ਮਨੁੱਖ ਆਪਣੀਆਂ ਮਨੋਭਾਵਨਾਵਾਂ ਇੱਛਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝੇ ਕਰਦਾ ਹੈ। ਇਸ ਦੀ ਵਧੇਰੇ ਜਾਣਕਾਰੀ ਦੇ ਨਾਲ-ਨਾਲ ਮਨੁੱਖ ਦੇ ਗਿਆਨ ਦਾ ਘੇਰਾ ਵੀ ਵਿਸਤ੍ਰਿਤ ਹੁੰਦਾ ਹੈ। ਭਾਸ਼ਾ ਮਨੁੱਖੀ ਸਮਾਜਿਕ ਜੀਵਨ ਦਾ ਇੱਕ ਅੰਗ ਹੈ। ਭਾਸ਼ਾ ਕਦੀ ਵੀ ਖੜੋਤ ਦੀ ਸਥਿਤੀ ਵਿਚ ਨਹੀਂ ਹੁੰਦੀ, ਇਹ ਹਮੇਸ਼ਾ ਸਮੇਂ ਅਤੇ ਪਰਿਸਥਿਤੀਆਂ ਦੀਆਂ ਤਬਦੀਲੀਆਂ ਦੁਆਰਾ ਪਰਿਵਰਤਨਸ਼ੀਲ ਰਹਿੰਦੀ ਹੈ।

ਜਦੋਂ ਦੋ ਭਾਸ਼ਾਈ ਗੁੱਟ (Speech Communities) ਇੱਕ ਦੂਜੇ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਤਬਦੀਲੀ, ਭਾਸ਼ਾਈ ਰਲਗੱਡਤਾ (Code-mixing) ਤੋਂ ਸ਼ੁਰੂ ਹੋ ਕੇ ਸਮੁੱਚੇ ਭਾਸ਼ਾਈ ਬਦਲ (code-shift) ਤੱਕ ਦਾ ਸਫ਼ਰ ਵੀ ਤਹਿ ਕਰ ਸਕਦੀ ਹੈ

ਡਾ. ਬੂਟਾ ਸਿੰਘ ਬਰਾੜ ਨੇ ਆਪਣੀ ਪੁਸਤਕ 'ਪੰਜਾਬੀ ਭਾਸ਼ਾ', ਸ੍ਰੋਤ ਅਤੇ ਸਰੂਪ' ਵਿਚ ਭਾਸ਼ਾ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ:

ਭਾਸ਼ਾ ਦੀ ਨਿਰੁਕਤੀ ਸੰਸਕ੍ਰਿਤ 'ਭਾਸ਼' ਧਾਤੂ ਤੋਂ ਹੋਈ ਹੈ। 'ਭਾਸ਼' ਧਾਤੂ ਦਾ ਅਰਥ ਵੀ ਬੋਲਣਾ ਹੈ। ਭਾਸ਼ਾ ਨੂੰ ਉਰਦੂ-ਫ਼ਾਰਸੀ ਵਿਚ 'ਜ਼ਬਾਨ' ਅਤੇ ਅਰਬੀ ਵਿਚ 'ਲਿਬਾਨ' ਆਖਦੇ ਹਨ। ਜ਼ੁਬਾਨ ਤੇ ਲਿਬਾਨ ਦੀ ਸਾਡੀ ਕਰਮ ਇੰਦਰੀ ਜੀਭ ਵੱਲ ਹੀ ਇਸ਼ਾਰਾ ਕਰਦੇ ਹਨ ਕਿਉਂਕਿ ਭਾਸ਼ਾ ਸਾਡੀ ਕਰਮ ਇੰਦਰੀ ਜੀਭ ਦੀ ਸਹਾਇਤਾ ਨਾਲ ਬੋਲੀ ਜਾਂਦੀ ਹੈ। ਅੰਗਰੇਜ਼ੀ ਵਿਚ ਇਸੇ ਤਰ੍ਹਾਂ ਦਾ ਸ਼ਬਦ Tongue ਹੈ। ਇਸ ਦੇ ਅਰਥ ਵੀ ਜੀਭ ਹਨ। ਲਾਤੀਨੀ Lingua ਦਾ ਅਰਥ ਵੀ ਜੀਭ ਹੈ। ਲਿੰਗੁਆ ਤੋਂ

105 / 155
Previous
Next