Back ArrowLogo
Info
Profile

ਉਹ ਆਇਓਆ                      ਉਹ ਆਇਆ

ਹੋਇਆ ਉਹ ਗਏਓਆ               ਉਹ ਗਏ ਹੋਏ ਨੇ

5. ਦੁਆਬੀ ਦੀ ਸ਼ਬਦਾਵਲੀ ਵਿਚ ਆ ਰਿਹਾ ਪਰਿਵਰਤਨ ਦੇਖਣਯੋਗ ਹੈ। ਗੱਕੇ (ਵਿਚਕਾਰ) ਬੱਝਾ, ਬੱਝਣਾ (ਲੱਭਾ, ਲੱਭਣਾ) ਢੂਈ (ਪਿੱਠ, ਕਮਰ), ਮੇਰ (ਮੋਢੇ), ਲੀੜੇ (ਕੱਪੜੇ), ਰੀਣਕ (ਥੋੜਾ ਜਿਹਾ) ਬੀਬੀ (ਮੰਮੀ), ਭਿਣਕ (ਕੰਨਸੋਅ), ਤਕਾਲਾਂ, ਲੇਢਾ ਵੇਲਾ (ਸ਼ਾਮ)

6. ਦੁਆਬੀ ਦੀ ਵੰਨਗੀ ਦਾ ਬਦਲ ਰਿਹਾ ਰੂਪ- ਮਿੰਦੋ ਦਾ ਪੇ ਆਇਆ, ਘੋ ਲਿਆਇਆ ਮੈਂ ਰੀਣ ਕ ਮੰਗਿਆ- (ਪੁਰਾਣੀ ਦੁਆਬੀ)। ਬਦਲ ਰਿਹਾ ਰੂਪ- ਮਿੰਦ ਦਾ ਪਿਓ ਆਇਆ, ਘਿਓ ਲਿਆਇਆ ਮੈਂ ਥੋੜਾ ਜਿਹਾ ਮੰਗਿਆ। (ਪਰਿਵਰਤਿਤ ਰੂਪ)

ਭਾਸ਼ਾ ਜਾਂ ਉਪਭਾਸ਼ਾਵਾਂ ਵਿਚ ਹੋ ਰਿਹਾ ਪਰਿਵਰਤਨ ਕੋਈ ਨਿਰਾਸ਼ਾਜਨਕ ਸਥਿਤੀ ਨਹੀਂ ਹੈ। ਸਦੀਆਂ ਤੋਂ ਭਾਸ਼ਾਵਾਂ ਆਪਣਾ ਰੂਪ ਬਦਲਦੀਆਂ ਰਹੀਆਂ ਹਨ। ਪੰਜਾਬੀ ਭਾਸ਼ਾ ਦੇ ਹੀ ਜੇ ਨਿਕਾਸ ਅਤੇ ਵਿਕਾਸ ਦੀ ਗੱਲ ਕਰੀਏ, ਪੰਜਾਬੀ ਇੰਡੋ ਯੂਰਪੀਨ ਪਰਿਵਾਰ ਦੀ ਆਰੀਆਇ ਸ਼ਾਖਾ ਦੀ ਭਾਸ਼ਾ ਹੈ ਜੋ ਵੈਦਿਕ ਸੰਸਕ੍ਰਿਤ ਪਾਲੀ ਪ੍ਰਾਕ੍ਰਿਤਾ ਅਪਭ੍ਰੰਸ਼ਾ ਵਿਚੋਂ ਰੂਪ ਵਟਾਉਂਦੀ ਪੰਜਾਬੀ ਬਣੀ।

ਪੁਸਤਕ ਸੂਚੀ

1. ਸੁਖਵਿੰਦਰ ਸਿੰਘ ਸੰਘਾ, 2004 ਪੰਜਾਬੀ ਭਾਸ਼ਾ ਵਿਗਿਆਨ, ਦੀਪਕ ਪਬਲਿਸ਼ਰਜ਼, ਜਲੰਧਰ।

2. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, 1988 ਸਿਧਾਤਕ ਭਾਸ਼ਾ ਵਿਗਿਆਨ, ਪੰਜਾਬ ਪ੍ਰਕਾਸ਼ਨ ਚੰਡੀਗੜ੍ਹ।

3. ਬੂਟਾ ਸਿੰਘ ਬਰਾੜ, 2010 ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਸਮਕਾਲੀ ਦ੍ਰਿਸ਼ ਤੇ ਭਵਿੱਖ, ਸਿਲਵਰ ਜੁਬਲੀ ਪੰਜਾਬੀ ਵਿਕਾਸ ਕਾਨਫਰੰਸ ਦੀ ਕਾਰਵਾਈ, ਪੰਜਾਬੀ ਯੂਨੀਵਰਸਿਟੀ, ਪਟਿਆਲਾ ।

66 / 155
Previous
Next