ਉਚੇਚਾ ਧੰਨਬਦਾ :-
ਸ਼੍ਰੀ ਸੁਰਜੀਤ ਸਿੰਘ ਜੀ ਕੰਵਲ ਐਮ. ਏ. ਗਿਆਨੀ ਟੀਚਰ ਸ਼੍ਰੀ ਗੁਰੂ ਹਰ ਗੋਬਿੰਦ Higher Secondary Kh. School ਖੁਆਸਪੁਰ ਹੀਰਾਂ(ਹੁਸ਼ਿਆਰਪੁਰ) ਦੇ ਅਸਾਂ ਵਿਸ਼ੇਸ਼ ਕਰਕੇ ਆਭਾਰੀ ਹਾਂ, ਜਿਨਾਂ ਨੇ ਇਸ ਦੇ ਮੁਸਵਦੇ ਨੂੰ ਦੇਖਿਆ ਤੇ ਲਿਖਾਈ ਨੂੰ ਪੰਜਾਬੀ ਸ਼ੈਲੀ ਦੇ ਅਨੁਸਾਰ ਸੋਧਿਆ। ਇਸ ਦੇ ਨਾਲ ਈ ਅਸਾਂ ਕੰਵਲ ਜੀ ਤੋਂ ਖਿਮਾ ਚਾਹੁੰਦੇ ਹਾਂ, ਕਿ ਅਸਾਂ ਉਨ੍ਹਾਂ ਦੀ ਮਿਹਨਤ ਦਾ ਪੂਰਾ ੨ ਲਾਭ ਨਹੀਂ ਉਠਾਇਆ, ਕਿਉਂਕਿ ਜਿਹੜੇ ਉੱਧਰਣ ਪੁਰਾਣੀ ਗੁਰਮੁਖੀ, ਦੇਵ ਨਾਗਰੀ, ਹਿੰਦੀ ਅਥਵਾ ਫ਼ਾਰਸੀ ਰਸਮੁਲਖਤ (ਲਿਪੀ) ਦੀਆਂ ਪੋਥੀਆਂ ਚੋਂ ਲਏ ਹਨ, ਉਨ੍ਹਾਂ 'ਚ ਤਬਦੀਲੀ ਕਰਨੇ ਦਾ ਅਸਾਂ ਨੂੰ ਕੋਈ ਅਧਿਕਾਰ ਨਹੀਂ ਏ । ਹੁਣ ਪੁਸਤਕ ਦੀ ਲਿਖਾਈ 'ਚ ਜੇ ਕੋਈ ਕਸਰ ਕੋਰ ਹੋਵੇਗੀ ਤਾਂ ਉਹ ਮੇਰੀ ਸੰਪਾਦਕ ਦੀ ਅਸਾਵਧਾਨੀ ਦੇ ਕਾਰਣ ਹੋਵੇਗੀ। ਕੰਵਲ ਜੀ ਦੇ ਸਾਹਿੱਤ ਪ੍ਰੇਮ ਨੇ ਅਸਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਇਸ ਦੇ ਨਾਲ ਈ ਅਸਾਂ ਪ੍ਰੈਸ ਦੇ ਭੀ ਧੰਨਵਾਦੀ ਹਾਂ, ਵਿਸ਼ੇਸ਼ ਕਰਕੇ ਗੁਰਮੁਖੀ ਵਿਭਾਗ ਦੇ, ਜਿਨ੍ਹਾਂ ਨੇ ਬੜੀ ਸਾਵਧਾਨੀ ਤੇ ਪ੍ਰੇਮ ਨਾਲ ਇਸ ਕੰਮ ਨੂੰ ਕੀਤਾ ।
ਜਗਤ ਰਾਮ ।
ਵਿਸ਼ੈ-ਸੂਚੀ
ਅਲੰਕਾਰ
ਪ੍ਰਾਕੱਥਨ
ਉੱਦੇਸ਼
ਵਿਸ਼ੈ ਪ੍ਰਾਰੰਭਾ
ਅਰਥ ਸ਼ਕਤੀ
ਅਲੰਕਾਰ ਵਰਣਨ
੧. ਅਨੁਪ੍ਰਾਸ
੨. ਚਿਤ੍ਰ
੩. ਪੁਨਰੁਕਤ ਪ੍ਰਕਾਸ਼
੪. ਪੁਨਰੁਕਤ ਬਦਾਭਾਸ
੫. ਪ੍ਰਹੇਲਿਕਾ
੬. ਭਾਸ਼ਾ ਸਮਕ
੭. ਜਮਕ
੮. ਬ੍ਰਕੋਕਤੀ (ਟਾਂਚ)
੯. ਵੀਪਸਾ
੧੦. ਸ਼ਲੇਸ
੧੧. ਉਪਸੰਘਾਰ
卐 ਸਤਿ ਨਾਮ 卐
ਪ੍ਰਾਕਥਨ
ਇਹ ਪੁਸਤਕ ਪਹਿਲੋਂ ਸੰ ੧੯੪੮ ਈ: 'ਚ ਫਾਰਸੀ ਅਖਰਾਂ ਤੇ ਹਿੰਦਵੀ ਭਾਸ਼ਾ 'ਚ ਲਿਖੀ ਗਈ ਥੀ । ਬਲਕਿ ਉਸ ਤੋਂ ਪਹਿਲਾਂ ਇੱਕ ਨਿਕਾ ਜੇਹਾ ਪੋਥੂ ਇਸੇ ਵਿਸ਼ੈ--ਪੰਜਾਬੀ ਸ਼ਬਦਾਲੰਕਾਰਾਂ--ਉਤੇ ਛਪਵਾ ਭੀ ਛਡਿਆ ਸੀ, ਲਿਪੀ ਉਸਦੀ ਫਾਰਸੀ ਤੇ ਜ਼ਬਾਨ ਪੰਜਾਬੀ ਥੀ । ਗਤਿ ਉਸਦੀ ਇੱਕ ਉਰਦੂ ਦੇ ਪੁਰਾਨੇ ਪ੍ਰਸਿੱਧ ਕਵੀ ਦੇ-ਸ਼ਬਦਾਂ ‘ਚ:-
੧ ਡਾਸਨ* ਨੇ ਇੱਕ ਜੂਤਾ ਬਨਾਯਾ ਮੈਂ ਨੇ ਇੱਕ ਮਜ਼ਮੂੰ ਲਿਖਾ ।
ਮੇਰਾ ਮਜ਼ਮੂੰ ਨਾ ਚਲਾ ਔਰ ਉਸਕਾ ਜੂਤਾ ਚਲ ਗਯਾ ॥
ਵਾਲੀ ਹੀ ਹੋਈ। ਇਸ ਬਾਤ ਨੇ ਅਸਾਂ ਨੂੰ ਨਿਰੁਤਸਾਹ ਨਹੀਂ ਕੀਤਾ, ਅਸਾਂ ਹੋਰ ਮਸਾਲਾ ਬਟੋਰਦੇ ਰਹੇ ਤੇ ਪੋਥੀ ਫਾਰਸੀ ਅਖਰਾਂ ਤੇ ਹਿੰਦਵੀ ਭਾਸ਼ਾ 'ਚ ਲਿਖ ਛਡੀ । ਉਹ ਹਥ ਲਿਖੀ ਪੋਥੀ ਸ਼੍ਰੀ ਡਾ: ਮੋਹਨ ਸਿੰਘ ਦੀਵਾਨਾ ਐਮ. ਏ. ਪੀ. ਏਚ. ਡੀ ਨੂੰ ਦਿਖਾਈ, ਤੇ ਉਨ੍ਹਾਂ ਨੇ :-
੨ ਜਨ ਸੁਕ੍ਰਿਤ ਸਿੰਧੂ ਸਮ ਕੋਈ।
ਦੇਖ ਪੂਰ ਵਿਧੂ ਬਾਢੇ ਜੋਈ ।।
ਦੇ ਅਨੁਰੂਪ ਪੋਥੀ 'ਚ ਦਿਤੇ ਗਾਏ ਉਦਾਹਰਣਾਂ ਨੂੰ ਪੁੱਜ ਪ੍ਰਸ਼ੰਸਾ ਪ੍ਰਦਾਨ ਕੀਤੀ ਤੇ ਪੁਸਤਕ ਨੂੰ ਪੰਜਾਬੀ ਗੁਰਮੁਖੀ ਦਾ ਜਾਮਾ ਪਹਨਾਉਨ ਤੇ ਉਦਾਹਰਣਾਂ 'ਚ ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ ਜੀ ਤੇ ਕੁਛ ਹੋਰ ਪੰਜਾਬੀ ਕਵੀਆਂ ਦੀ ਕਵਿਤਾਆਂ ਦੇ ਉਦਾਹਰਣ ਜੋੜਨੇ ਦਾ
------------------------------------------
ਸੂਚਨਾ :— * ਉਹਨੀਂ ਦਿਨੀਂ ਡਾਸਨ ਦੇ ਬੂਟ ਖੂਬ ਮਸ਼ਹੂਰ ਹੋਏ ਸਨ ।
ਆਦੇਸ਼ ਕੀਤਾ । ਅਜੇਹੀ ਸੁੰਦਰ ਸੱਮਤਿ ਨੂੰ ਪ੍ਰਵਾਨ ਕਰਨੇ ਨੂੰ ਕਿਸ ਨੂੰ ਆਨਾ ਕਾਨੀ ਹੋ ਸਕਦੀ ਹੈ । ਸੋ ਅਸਾਂ ਇਸ ਨੂੰ ਸਿਰ ਮਥੇ ਧਰਿਆ । ਦਸ ਗ੍ਰੰਥੀ ਚੋਂ ਦਿੱਤੇ ਉਦਾਹਰਣਾਂ ਨੇ ਪੋਥੀ ਦੀ ਸੋਭਾ ਨੂੰ ਹੋਰ ਚਮਕਾਯਾ ਤੇ ਪੁਸਤਕ ਨੂੰ ਅਧਿਕ ਉਪਯੋਗੀ ਬਨਾਇਆ ਹੈ। ਫੇਰ ਉਹ ਨਵਾਂ ਮੁਸਵਿਦਾ ਕਿਨ੍ਹਾਂ ਦੋ ਚਾਰ ਹੋਰ ਸ਼੍ਰੀਮਾਨਾਂ ਨੂੰ ਭੀ ਦਿਖਾਇਆ ਗਯਾ, ਪਰ ਕਿਸੇ ਬੁਧੀਮਾਨ ਦੇ ਕਥਨਾਨੁਸਾਰ "ਸਮਝ ਅਪਨੀ ਅਪਨੀ ਖ਼ਿਆਲ ਅਪਨਾ ਅਪਨਾ" ਉਦਾਹਰਣਾਂ ਪੁਰ ਮੁਗਧ ਹੋਨੇ ਵਾਲੇ ਸੱਜਨ ਭੀ ਮਿਲੇ ਤੇ ਕਿਸੇ ਭਾਈ ਨੇ ਆਖਿਆ ਕਿ ਪੰਜਾਬੀ ਉਦਾਹਰਣਾਂ ਨੂੰ ਰਖ ਕੇ ਬਾਕੀ ਹੋਰ ਹੋਰ ਭਾਸ਼ਾਆਂ ਦੇ ਉਦਾਹਰਣ ਕਢ ਦਿੱਤੇ ਜਾਉਨ । ਇਹ ਸੰਕੀਰਣ ਜਿਹਾ ਸੁਝਾਉ ਅਸਾਂ ਨੂੰ ਮਨਜ਼ੂਰ ਨਹੀਂ ਹੋਇਆ। ਅਸਤੂ ਅਜੇਹੀ ! ਪੰਜਾਬੀ ਪੁਸਤਕ ਲਿਖਨੇ ਦਾ ਆਪਨਾ ਵਿਚਾਰ ਭੀ ਕੋਈ ੩੦-੩੫ ਸਾਲਾਂ ਦਾ ਪੁਰਾਨਾ ਸੀ। ਸੰ ੧੯੫੦ ਈ: ਵਿੱਚ ਇਸ ਮਾਲਾ ਦੀ ਇੱਕ ਲੜੀ ਪਰੋ ਕੇ "ਪੰਜਾਬੀ ਸਾਹਿੱਤ ਔਰ ਸਭੂਸ਼ਿਤ ਹੀਰ, ਪ੍ਰਸਤਾਵਨਾ ਭਾਗ" ਨਾਮ ਦੀ ਛਪਵਾ ਭੀ ਦਿਤੀ । ਅੱਖਰ ਉਸਦੇ ਫ਼ਾਰਸੀ ਤੇ ਜ਼ਬਾਨ ਹਿੰਦਵੀ ਏ । ਹਸ਼ਰ (ਗਤਿ) ਉਸਦਾ ਵੀ ਨਾ ਕਹਨੇ ਯਗਯ ਹੈ । ਇਹ ਪੁਸਤਕ "ਪੰਜਾਬੀ ਕਵਿਤਾ ਔਰ ਸ਼ਬਦਾ-ਲੰਕਾਰ" ਜਿਹੜੀ ਆਪ ਦੇ ਹਥਾਂ 'ਚ ਹੈਂ, ਉਸ ਮਾਲਾ ਦੀ ਦੂਜੀ ਲੜੀ ਹੈ । ਅਗਲੀ ਲੜੀ ਅਰਥਾਲੰਕਾਰਾਂ ਤੇ ਹੋਵੇਗੀ । ਛਪਨੇ ਨੂੰ ਦੇਰ ਕਿਤਨੀ ਕੁ ਲਗੇਗੀ ਇਹ ਗੱਲ ਆਪ ਪਾਠਕਾਂ ਤੇ ਪਾਰਖੂਆਂ ਤੇ ਭੀ ਨਿਰਭਰ ਹੈ ।। ਵਿਸ਼ੇਸ਼ਤਾ ਇਸ ਮਾਲਾ ਦੀ ਇਹ ਹੈ ਕਿ ਉਦਾਹਰਣਾਂ ਦੇ ਸਥਲ (References to Contents) ਭੀ ਦੇ ਦਿੱਤੇ ਗਏ ਹਨ, ਜਿਸ ਕਰਕੇ ਅਲੰਕਾਰ ਸਮਝਨਾ ਸੌਖਾ ਹੋ ਗਯਾ ਹੈ । ਇਹ ਚੀਜ਼, ਜਿਥੇ ਤਾਈਂ ਅਸਾਂ ਨੂੰ ਗਿਆਤ ਹੈ, ਚਾਲੂ ਹਿੰਦੀ ਅਲੰਕਾਰ ਪੁਸਤਕਾਂ 'ਚ ਭੀ ਨਹੀਂ ਮਿਲਦੀ । ਦੂਜੀ ਖੂਬੀ ਇਹ ਹੈ ਕਿ ਹਿੰਦੀ ਭਾਸ਼ਾ ਦੇ ਉਦਾਹਰਣ ਤਾਂ ਲਗ ਭਗ ਹਰ ਇੱਕ ਅਲੰਕਾਰ 'ਚ ਮਿਲਨਗੇ ਹੀ
ਜਿਹੜੇ ਆਪਨੀ ਟਹਕ ਦੇ ਨਾਲ ਨਾਲ ਪੰਜਾਬੀ ਛੰਦਾਂ ਨੂੰ ਪਰਖਨ ਤਾਈਂ ਕਸਉਟੀ ਦਾ ਕੰਮ ਭੀ ਦੇਨਗੇ, ਕਿਤੇ ਕਿਤੇ ਉਰਦੂ ਦੇ ਤੇ ਫਾਰਸੀ ਦੇ ਨਮੂਨੇ ਭੀ ਦਿਤੇ ਗਏ ਹਨ, ਕੋਈ ਨਾ ਕੋਈ ਨਮੂਨਾ ਅੰਗ੍ਰੇਜ਼ੀ ਦਾ ਭੀ ਮਿਲੂਗਾ ਸੋ ਜਿਨ੍ਹਾਂ ਸਜਨਾਂ ਨੂੰ ਇਸ ਵਿਸ਼ੈ-ਅਲੰਕਾਰ (ਸਨਅਤ)—ਵਲੋਂ ਉੱਕੀ ਉਦਾਸੀਨਤਾ ਹੈ ਉਨ੍ਹਾਂ ਨੂੰ ਪਤਾ ਲਗ ਜਾਵੇਗਾ ਕਿ ਸਾਰੀਆਂ ਭਾਸ਼ਾਆਂ ਦੇ ਵਿਦਵਾਣਾਂ ਨੇ ਸਾਹਿਤ ਵਿੱਚ ਇਨ੍ਹਾਂ ਦਾ ਥਾਉਂ ਮਨਿਆ ਹੈ । ਤੇ ਜਿਹੜੇ ਭਾਈਆਂ ਨੂੰ ਪੰਜਾਬੀ ਛੁਟ ਹੋਰ ਉਦਾਹਰਣ ਨਹੀਂ ਸੁਖਾਉਂਦੇ ਉਹ ਅਨਰੁਚਦਿਆਂ ਛੰਦਾਂ ਨੂੰ ਛਡ ਕੇ ਨਿਰੋਲ ਪੰਜਾਬੀ ਛੰਦਾਂ ਦਾ ਚਾਖਾ ਕਰ ਲੈਨ ॥
ਖਿਮਾ ਜਾਚਨਾ
ਆਪਨੇ ਰਾਮ ਕਿਸੇ ਭੀ ਭਾਸ਼ਾ ਦੇ ਪੰਡਿਤ ਯਾ ਗਿਆਨੀ ਨਹੀਂ ਹੈਂ, ਨਾ ਹੀ ਕੋਈ ਉਪਾਧੀ ਧਾਰੀ ਹੈਂ ॥ ਸ਼ਕੁੰਤਲਾ ਨਾਟਕ 'ਚ ਆਇਆ ਹੈ ਕਿ ਜਿਸ ਵੇਲੇ ਉਹ ਆਪਨੇ ਪਤਿ ਦੇ ਘਰ ਭੇਜੀ ਜਾਨੇ ਲਗੀ ਤਾਂ ਬਣ ਦੇਵੀਆਂ ਭਾਂਤਿ ੨ ਦੇ ਗਹਿਣੇ ਤੇ ਕਪੜੇ ਦੇ ਗਈਆਂ । ਕਣਵ ਮੁਨਿ ਦੇ ਪੁਛਨੇ ਪਰ ਕਿ ਸ਼ਕੁੰਤਲਾ ਨੂੰ ਗਹਣੇ ਤੇ ਕਪੜੇ ਪਹਨਾ ਦਿਤੇ ਗਯੇ ? ਲੜਕੀਆਂ ਨੇ ਆਖਿਆ ਕਿ ਅਸਾਂ ਬਣਾਂ' ਚ ਰਹਨੇ ਵਾਲੀਆਂ ਇਨ੍ਹਾਂ ਭੂਸ਼ਣਾਂ ਨੂੰ ਜਾਨਦੀਆਂ ਤਾਂ ਨਹੀਂ, ਪਰੰਤੂ ਚਿਤ੍ਰਾਂ ਨੂੰ ਦੇਖ ਦੇਖ ਕੇ ਪਹਨਾ ਦਿਤੇ । ਸੋ ਆਪਨੇ ਰਾਮ ਨੇ ਭੀ ਹਿੰਦੀ ਭਾਸ਼ਾ ਦੇ ਅਲੰਕਾਰ ਗ੍ਰੰਥਾਂ ਦੇ ਲਕਸ਼ਣ ਤੇ ਉਦਾਹਰਣ ਸਾਮਨੇ ਰਖ ਕੇ ਪੰਜਾਬੀ ਦੇ ਉਜੇਹੇ ਛੰਦਾਂ ਦਾ ਸੰਗ੍ਰਹ ਕਰ ਛਡਿਆ ਹੈ । ਜਿਥੇ ਕਿਤੇ ਭੁਲ ਚੁਕ ਹੋਵੇ ਗੁਣੀ ਗਿਆਨੀ, ਅਸਾਂ ਨੂੰ ਉਨ੍ਹਾਂ ਲਈ ਖਿਮਾ ਕਰਨ ਤੇ ਆਪ ਸੋਧ ਕੇ ਪਾਠ ਦਾ ਆਨੰਦ ਲੈ ਲੈਨ । ਇਹ ਹੋਰ ਭੀ ਕਿਰਤਗਤਾ ਹੋਵੇਗੀ ਜੇ ਉਜੇਹੀਆਂ ਭੁੱਲਾਂ ਚੂਕਾਂ ਦਾ ਪਤਾ ਸੰਪਾਦਕ ਨੂੰ ਭੀ ਦੇ ਦਿੱਤਾ ਜਾਵੇ, ਤਾਕਿ ਅਗਾਹਾਂ ਨੂੰ ਯਥਾ ਸੰਭਵ ਉਹ ਠੀਕ ਹੋ ਸਕਨ ॥