

ਸਹੀ ਆਨੰਦ ਵਿੱਚ ਬਦਲ ਦੇਂਦਾ ਹੈ ਅਤੇ ਜ਼ਿੰਦਗੀ ਦਾ ਖਿੜਾਅ ਤੇ ਆਨੰਦ ਇਨ੍ਹਾਂ ਪਿਆਰ-ਲਹਿਰਾਂ ਦਾ ਸਦਾ ਮੇਲ।
ਉਸਦੇ ਬਾਹਰਲੇ ਘਰ ਦੀ ਨਿੰਮ ਦੀਆਂ ਨਮੋਲੀਆਂ ਪੱਕ ਕੇ ਰਸ ਨਾਲ ਭਰ ਚੁੱਕੀਆਂ ਸਨ। ਨਿੰਮ ਦੀ ਚਿਤਕਬਰੀ ਛਾਂ ਵਿਹੜੇ ਵਿਚ ਪਸਰੀ ਹੋਈ ਸੀ। ਚੜਦੀ ਵਾਲ ਦੀ ਕੰਧ ਛੋਟੀ ਹੋਣ ਕਰਕੇ ਚੰਦ ਦੀ ਚਾਨਣੀ ਛੱਪੜ ਦੀਆਂ ਛੋਟੀਆਂ ਛੋਟੀਆਂ ਲਹਿਰਾਂ “ਤੇ ਤੁਰਦੀ ਫਿਰਦੀ ਦਿਸ ਰਹੀ ਸੀ। ਉਡੀਕ ਵਿਚ ਅਧੀਰ ਚੰਨੋ ਰੂਪ ਨੂੰ ਵੇਖਣ ਲਈ ਬਾਹਰ ਨਿਕਲੀ। ਚੰਦ ਦੀ ਚਾਨਣੀ ਵਿੱਚ ਉਸ ਆਉਂਦੇ ਰੂਪ ਨੂੰ ਪਛਾਣ ਲਿਆ। ਉਸਦਾ ਚਾਦਰਾ ਮਿੱਠਾ ਜਿਹਾ ਛੇਰ ਕਰ ਰਿਹਾ ਸੀ। ਚੰਨੋ ਜਾਣ ਕੇ ਹਨੇਰੇ ਵਿੱਚ ਖਲੈ ਗਈ। ਜਿਉਂ ਹੀ ਰੂਪ ਬਾਰ ਅੱਗੇ ਆਇਆ ਉਸ ਉਹਦੇ ਦੋਵੇਂ ਹੱਥ ਫੜ ਲਏ ਅਤੇ ਵਲਵਲਿਆਂ ਉਛਲੀ ਹਿੱਕ “ਤੇ ਘੁੱਟ ਲਏ। ਜ਼ਿੰਦਗੀ ਦਾ ਮਧੁਰ ਵਿਸਮਾਦ ਉਸਦੇ ਦਿਲ ਦਿਮਾਗ ਤੋਂ ਦੀ ਲਹਿਰਾਉਂਦਾ ਆਤਮਾ ਦੀਆਂ ਡੂੰਘਾਣਾਂ ਤੱਕ ਉੱਤਰ ਗਿਆ। ਉਸਦੀਆਂ ਅੱਖਾਂ ਇੱਕ ਵਾਰ ਹੀ ਖੁੱਲ੍ਹ ਕੇ ਜੁੜ ਗਈਆਂ।
“ਚੰਨੋ !ਏਥੇ ਕੋਈ ਨਾ ਆ ਜਾਵੇ।" ਰੂਪ ਦੇ ਬੋਲ ਵਿਚੋਂ ਸੁਭਾਵਿਕਤਾ ਬਦਲ ਗਈ ਸੀ ।
"ਹਾਂ ਆ ਬਾਹਰ .....!" ਚੰਨੋ ਛੱਪੜ ਵੱਲ ਨੂੰ ਤੁਰ ਪਈ ਹਵਾ ਹਠਖੇਲੀਆਂ ਲੈ ਰਹੀ ਸੀ। ਛੱਪੜ ਕੰਡੇ ਖਲੋਤੇ ਪਿੱਪਲ ਦੇ ਪੱਤੇ ਤਾੜੀਆਂ ਵਜਾ ਰਹੇ ਸਨ ਚਿੰਨ ਤੇ ਰੂਪ ਦੀ ਹਿੱਕ ਹੁਲਾਸ ਅਤੇ ਪਿਆਸ ਦੇ ਹੜ੍ਹ ਨਾਲ ਉਛਲਦੀ ਜਾਪ ਰਹੀ ਸੀ। ਪਿਆਰ -ਵੇਗ ਵਿੱਚ ਉਨ੍ਹਾਂ ਦੀ ਸੁਰਤੀ ਆਪਣੇ ਪਿਛਵਾੜੇ ਪਈਆਂ ਯਾਦਾਂ ਨੂੰ ਉਘਾੜ-ਉਘਾੜ ਉਨ੍ਹਾਂ ਦੇ ਸਾਹਮਣੇ ਮੂਰਤੀਮਾਨ ਕਰ ਰਹੀ ਸੀ। ਉਨ੍ਹਾਂ ਦੀ ਪ੍ਰੀਤ ਨੇ ਖੇਤਾਂ ਵਿੱਚ ਸਾਗ ਤੋੜਦਿਆਂ ਜਨਮ ਲਿਆ ਸੀ, ਪਰ ਪ੍ਰਵਾਨ ਨਾ ਚੜ੍ਹ ਸਕੀ। ਪਰ ਅੱਜ ਉਨ੍ਹਾਂ ਦੇ ਆਪਣੇ ਯਤਨ ਸਫਲ ਹੋਏ ਸਨ। ਸਮਾਜਿਕ ਬੰਧਨ ਜ਼ਿੰਦਗੀ ਨਾ ਫਾਹਾ ਦੇਂਦੇ ਹਾਂ ਅਤੇ ਕੁਦਰਤੀ ਆਜ਼ਾਦੀ ਉਸ ਦੇ ਨਸਾਰੇ ਨੂੰ ਅਮਰ ਫਲ ਪਾਉਂਦੀ ਹੈ।
ਰੂਪ ਨੇ ਪਿੱਪਲ ਦੀ ਛਾਵੇਂ ਚੰਨੋ ਨੂੰ ਬਾਹਾਂ ਵਿੱਚ ਲੈ ਕੇ ਚੁੰਮਿਆ। ਉਦੋਂ ਹੀ ਧਰਮਸ਼ਾਲਾ ਵਿੱਚ ਫਾਇਰ ਨਾਲ “ਨਾਹ” ਦੀ ਆਵਾਜ਼ ਸੁਣ ਆਈ। ਛੱਪੜ -ਕੰਡੇ ਖਲੈਤੇ ਅੱਕਾਂ ਵਿੱਚੋਂ ਫਾਇਰ ਦੀ ਆਵਾਜ਼ ਸੁਣ ਕੇ ਮੁਰਗਾਈਆਂ ਦਾ ਜੋੜਾ ਚੁੱਭੀ ਮਾਰ ਕੇ ਵਿਚਕਾਰ ਜਾ ਨਿਕਲਿਆ। ਤਰਦੀਆਂ ਫਿਰਦੀਆਂ ਮੁਰਗਾਈਆਂ ਨੇ ਚੰਨੋ ਦੀਆਂ ਛੱਪੜ “ਤੇ ਪੈਂਦੀਆਂ ਰਿਸ਼ਮਾਂ ਨੂੰ ਵਿਚਕਾਰੋਂ ਕੱਟ ਸੁਟਿਆ। ਛੱਪੜ ਆਪਣੇ ਹੁਸਨ ਤੇ ਸਵਾਨ ਵਿੱਚ ਹੋਰ ਵੀ ਸੋਹਣਾ ਹੋ ਗਿਆ। ਪਿਪਲ ਹੇਠ ਦੋ ਮਾਨਵ ਰੂਹਾਂ ਲਰਜ਼ੇ ਦੇ ਦੇਸ਼ ਵਿੱਚ ਮਧਹੋਸ਼ ਸਨ। ਜ਼ਿੰਦਗੀ ਦੇ ਚੰਨੋ ਦੀ ਪੁੰਨਿਆ ਉਹਦੇ ਰੂਪ ਦੀ ਪੂਰਨਤਾ ਵਿੱਚ ਬਦਲ ਗਈ। ਹਰ ਆਸ ਭਟਕਣਾ ਹੈ ਅਤੇ ਆਨੰਦ ਦੀ ਭਾਲ ਵਿੱਚ ਵਿਆਕੁਲ। ਹਰ ਲਹਿਰ ਦਾ ਕਿਨਾਰੇ ਨਾਲ ਮੇਲ ਉਸਦੇ ਆਦਰਸ਼ ਦੀ ਜਿੱਤ ਹੈ। ਜ਼ਿੰਦਗੀ ਹੁਸਨ - ਪਿਆਰ ਵਿੱਚ ਗੜੂੰਦ ਗਾ ਰਹੀ ਸੀ:
ਯਾਰ ਤੇਰਾ ਘੁੱਟ ਭਰ ਲਾਂ,
ਮੈਨੂੰ ਵੇਖਿਆ ਸਬਰ ਨਾ ਆਵੇ ।
..........................
(ਅਸੀਂ “ਪੂਰਨਮਾਸ਼ੀ” ਲਈ ਅਦਾਰਾ ਪਹੁ ਫ਼ੁਟਾਲੇ ਵਰਗੀਆਂ ਲਿਖ਼ਤਾਂ ਤੇ ਖ਼ਾਸ ਕਰਕੇ ਬੀਬਾ ਰੋਬਲਪ੍ਰੀਤ ਕੌਰ ਜਿਨ੍ਹਾਂ ਨੇ ਇਸ ਨਾਵਲ ਨੂੰ ਹੱਥੀਂ ਲਿਖਿਆ ਦੇ ਦਿਲੋਂ ਧੰਨਵਾਦੀ ਹਾਂ। ਅਸੀਂ ਉਨ੍ਹਾਂ ਦੇ ਪੰਜਾਬੀ ਬੋਲੀ ਲਈ ਪਾਏ ਯੋਗਦਾਨ ਦੀ ਕਦਰ ਕਰਦੇ ਹਾਂ ।)