Back ArrowLogo
Info
Profile

ਉਭਰਿ ਗਲੇ ਨੂੰ ਚਮੜੀ। ਲਗੀ ਬੈਰਾਗੁ ਕਰਣਿ। ਬੈਰਾਗ ਕਹਿਕੇ ਆਖਿਓਸੁ: 'ਮਰਦਾਨਿਆਂ। ਕਿਥਾਉਂ ਨਾਨਕ ਦੀ ਖਬਰਿ ਦੇਹ। ਤਬ ਸਾਰੇ ਵੇਹੜੇ ਦੇ ਲੋਕ ਜੁੜਿ ਗਏ"। ਸਭ ਲੋਕ ਪੁਛਣਿ ਲਾਗੇ। ਤਾਂ ਮਰਦਾਨੇਂ ਆਖਿਆ: 'ਭਾਈ ਵੇ! ਜਾਂ ਬਾਬਾ ਸੁਲਤਾਨਿ ਪੁਰਿ ਆਹਾ ਤਾਂ ਡੂਮੁ ਨਾਲੇ ਆਹਾ, ਫਿਰਿ ਮੈਨੂੰ ਪਿਛਲੀ ਖਬਰਿ ਨਾਹੀਂ"। ਤਬ ਘੜੀ ਇਉਂ ਬੈਠਿ ਕਰਿ ਮਰਦਾਨਾ ਉਠਿ ਚਲਿਆ ਤਬਿ ਬਾਬੇ ਦੀ ਮਾਤਾ ਆਖਿਆ: 'ਭਾਈ ਵੇ! ਏਹੁ ਜੋ ਤੁਰਤੁ ਵੇਹੜੇ ਵਿਚਹੁ ਜੋ ਗਇਆ, ਸੋ ਖਾਲੀ ਨਾਹੀਂ'। ਤਾਂ ਮਾਤਾ ਉਠਿ ਖੜੀ ਹੋਈ, ਕੁਛ ਕਪੜੇ, ਕੁਛ ਮਿਠਿਆਈ ਲੇ ਕਰਿ ਪਿਛਹੁ ਆਇ ਮਰਦਾਨੇ ਨੂੰ ਆਇ“ ਮਿਲੀ। ਤਾਂ ਆਖਿਓਸ: 'ਮਰਦਾਨਿਆਂ! ਮੈਨੂੰ ਨਾਨਕੁ ਮਿਲਾਇ'। ਤਾਂ ਮਰਦਾਨਾ ਚੁਪ ਕਰਿ ਰਹਿਆ। ਓਥਹੁੰ ਚਲੇ, ਆਂਵਦੇ ਆਂਵਦੇ ਜਾਂ ਕੋਹਾਂ ਦੁਹੂੰ ਉਪਰਿ ਆਇ ਤਾਂ ਬਾਬਾ ਬੈਠਾ ਹੈ, ਤਬ ਬਾਬੇ ਡਿਠਾ ਜੋ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰਿ ਪੈਰੀਂ ਪਇਆ, ਤਾਂ ਮਾਤਾ ਲਗੀ ਬੈਰਾਗੁ ਕਰਣਿ, ਸਿਰਿ ਚੁਮਿਓਸੁ। ਆਖਿਓਸੁ:  ਂਹਉ ਵਾਰੀ ਬੇਟਾ ਹਉ ਤੁਧੁ ਵਿਟਹੁ ਵਾਰੀ, ਤੇਰੇ ਨਾਉ ਵਿਟਹੁ ਵਾਰੀ, ਤੇਰੇ ਦਰਸਨ ਵਿਟਹੁ ਵਾਰੀ, ਜਿਥੈ ਤੂ ਫਿਰਦਾ ਹੈ ਤਿਸ ਥਾਉਂ ਵਿਟਹੁ ਵਾਰੀ, ਤੁਧੁ ਨਿਹਾਲੁ ਕੀਤੀ, ਮੈਨੂੰ ਆਪਣਾ ਮੁਹੁ ਵਿਖਾਲਿਓ । ਤਬ ਬਾਬਾ ਮਾਤਾ ਕਾ ਹੇਤੁ ਦੇਖਿ

੧. ਪਾਠਾਂਤ੍ਰ ਹੈ ਦੇ ਹੈ'।

੨. ਹਾ:ਬਾ: ਨੁਸਖੇ ਵਿਚ ਦਾ ਪਾਠ ਹੈ 'ਜੁੜਿ ਗਏ।

੩. ਹਾ:ਬਾ: ਵਾਲੇ ਨੁਸਖੇ ਵਿਚ 'ਡੂਮ ਦੀ ਥਾਂ ਪਾਠ 'ਮੈਂ' ਹੈ।

੪. ਦੇ ਚਾਰ ਸਤਰਾਂ ਅੱਗੇ ਚੱਲ ਕੇ ਮਾਤਾ ਮਰਦਾਨੇ ਨੂੰ ਫੇਰ ਪੁਛਦੀ ਹੈ ਕਿ ਮੈਨੂੰ ਨਾਨਕ ਮਿਲਾਇ, ਤਾਂ ਮਰਦਾਨਾ ਜਵਾਬ ਨਹੀਂ ਦੇਂਦਾ ਚੁਪ ਕਰ ਰਹਿੰਦਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਮਰਦਾਨਾ ਇਸ ਵੇਲੇ ਵੀ ਚੁਪ ਹੀ ਰਿਹਾ ਹੈ ਉਸ ਨੇ ਟਾਲਵਾਂ ਜਵਾਬ ਨਹੀਂ ਦਿਤਾ। ਇਹ ਚਤੁਰਤਾ ਕਿਸੇ ਉਤਾਰੇ ਕਰਨ ਵਾਲੇ ਦੀ ਹੈ, ਅਸਲ ਕਰਤਾ ਦੀ ਪੇਥੀ ਵਿਚ ਨਹੀਂ ਹੋਣੀ।

੫. ਹਾ:ਬ:ਵਾ: ਨੁਸਖੇ ਵਿਚ 'ਆਇ' ਪਾਠ ਦੋਹੀਂ ਥਾਈਂ ਨਹੀਂ ਹੈ।

102 / 221
Previous
Next