

ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤ ਨ ਪਾਰਾਵਾਰੁ॥੧॥
ਬਾਬਾ ਏਹੁ ਲੇਖਾ ਲਿਖਿ ਜਾਣੁ॥ ਜਿਥੈ ਲੇਖਾ ਮੰਗੀਐ ਤਿਥੈ ਹੋਇ
ਸਚਾ ਨੀਸਾਣੁ॥੧॥) (ਪੰਨਾ ੧੬)
{ਤਬ ਗੁਰੂ ਕਹਿਆ: 'ਹੇ ਪੰਡਿਤ! ਹੋਰ ਜਿਤਨਾ ਪੜਿਨਾ ਸੁਣਿਨਾ ਸਭੁ ਬਾਦਿ ਹੈ। ਬਿਨਾ ਪਰਮੇਸੁਰਿ ਕੇ ਨਾਮਿ ਸਭ ਬਾਦਿ ਹੈ। ਤਬਿ ਪਾਂਧੇ ਕਹਿਆ: 'ਨਾਨਕੁ ਹੋਰੁ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤੁ ਪੜਿਐ ਛੁਟੀਦਾ ਹੈ।' ਤਬਿ ਨਾਨਕ ਕਹਿਆ: ‘ਸੁਣਿ ਹੇ ਸੁਆਮੀ! ਇਹੁ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ; ਜੋ ਮਸੂ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣਹਾਰੁ ਅਰ ਲਿਖਿਆ ਸੋ ਕਿਆ ਲਿਖਿਆ ? ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭ ਵਿਕਾਰ ਹੋਵਨਿ। ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ: ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰ ਤਪਸਿਆ ਕਾਗਦੁ ਕਰੀਐ। ਅਰੁ ਜੋ ਕਛੁ ਇਛਿਆ ਅੰਤੁ ਕਛੁ ਭਾਉ ਹੈ ਤਿਸਕੀ ਕਲਮ ਕਰੀਐ। ਅਰ ਚਿਤੁ ਲਿਖਣਿਹਾਰ ਕਰਹੁ ਅਰ ਲਿਖੀਐ; ਸੋ ਕਿਆ ਲਿਖੀਐ ? (ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ, ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ ਬੇਅੰਤ ਸੋਭਾ ਲਿਖੇ, ਜੈਤੁ ਲਿਖੇ ਤਨ ਸੁਖੀ ਹੋਇ॥ ਤਿਸਕਾ ਅੰਤੁ ਪਾਰਾਵਾਰੁ ਕਿਛੁ ਪਾਯਾ ਨਹੀਂ ਜਾਤਾ।)}
੧. ਸ਼ਬਦ ਦੀਆਂ ਪਹਿਲੀਆਂ ਤੁਕਾਂ ਦਾ ਟੀਕਾ ਦੇ ਗੁੰਮ ਪੱਤਿਆਂ ਵਿਚ ਗਿਆ ਹੈ ਤੇ ਹਾਫਜ਼ਾਬਾਦ ਵਾਲੇ ਨੁਸਖੇ ਵਿਚ "ਤਬ ਗੁਰੂ ਤੋਂ ਪਾਯਾ ਨਹੀਂ ਜਾਤਾ"- ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ। ਏਹ ਸਤਰਾਂ 'ਖਾਲਸਾ ਕਾਲਜ ਅੰਮ੍ਰਿਤਸਰ' ਵਾਲੇ ਨੁਸਖੇ ਤੋਂ ਦਿੱਤੀਆਂ ਹਨ, ਇਨ੍ਹਾਂ ਤੋਂ ਅਗੇ ਵਲੈਤ ਵਾਲੀ ਪੇਥੀ ਦਾ ਪਾਠ ਚੱਲ ਪੈਂਦਾ ਹੈ।
੨. ਇਥੋਂ ਅਗੇ ਵਲੈਤ ਵਾਲੀ ਪੇਥੀ ਦਾ ਪਾਠ ਚੱਲ ਪਿਆ।