Back ArrowLogo
Info
Profile

ਤਬਿ ਫਿਰਿ ਅਵਾਜ ਹੋਆ: 'ਨਾਨਕ ਮੇਰਾ ਹੁਕਮੁ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮ ਕੀ ਸਿਫਤਿ ਕਰੁ। ("ਜੇ ਕਿਸੀ ਕਿਆ ਕਿਆ ਹੋਆ ਹੈ, ਅਤੇ ਮੇਰੇ ਦਰਿ ਵਿਚ ਕਿਆ ਕਿਆ ਸੁਣਿਆ ਬਜੰਤ੍ਰ ਗਾਵਨ ਹਾਰੇ । ਤਬਿ ਬਾਬਾ ਬੋਲਿਆ, ਧੁਨਿ ਉਠੀ:-

ਰਾਗੁ ਆਸਾ ਮ:੧॥ ਸਲੋਕ॥)

ਆਦਿ ਸਚੁ ਜੁਗਾਦਿ ਸਚੁ॥

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥

ਜਪੁ ਸੰਪੂਰਣੁ ਕੀਤਾ॥

ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ: 'ਨਾਨਕ ਜਿਸੁ ਉਪਰਿ ਤੇਰੀ ਨਦਰਿ, ਤਿਸੁ ਉਪਰਿ ਮੇਰੀ ਨਦਰਿ॥ ਜਿਸੁ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ ਕਰਮੁ॥ ਮੇਰਾ ਨਾਉ ਪਾਰਬ੍ਰਹਮੁ ਪਰਮੇਸਰੁ, ਅਰ ਤੇਰਾ ਨਾਉਂ, ਗੁਰੂ ਪਰਮੇਸਰੁ : ਤਬ ਗੁਰੂ ਨਾਨਕ ਪੇਰੀ ਪਇਆ, ਸਿਰਪਾਉ ਦਰਗਾਹੋਂ ਬਾਬੇ ਨੂੰ ਮਿਲਿਆ, ਸਬਦੁ ਧੁਨਿ ਉਠੀ ਰਾਗੁ ਧਨਾਸਰੀ ਹੋਆ, ਮਹਲਾ ੧" ਆਰਤੀ:-

੧.       ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਵਿਚ 'ਜੋ ਕਿਸੀ ਤੋਂ ਸਲੋਕ' ਦੀ ਥਾਂ ਪਾਠ ਇਹ ਹੈ:- 'ਅਜੀ ਜੀਉ ਕਾ ਆਖਿਆ ਹੋਆ ਕਿਆ ਹੈ ਅਤੇ ਮੇਰੀ ਨਦਰ ਵਿਚ ਕਿਆ ਆਖਿਆ ਸੁਣਿਆ ਜਾਵੇ? ਅਤੇ ਜੰਤ ਤੇਰੇ ਹੁਕਮ ਨਾਲ ਗਾਵਣਹਾਰ ਹੈ। ਤਬ ਬਾਬਾ ਬੋਲਿਆ ਰਾਗ ਆਸਾ ਵਿਚ ਜਪੁ ਕੀਤਾ, ਮਹਲਾ ੧ ਸਲੋਕੁ-

੨.       ਇਸ ਤੋਂ ਅੱਗੇ ਹਾਫਜ਼ਾਬਾਦ ਵਾਲੀ ਪੇਥੀ ਵਿਚ-ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ॥ਚੁਪੈ ਚੁਪਿ ਨ ਹੋਵਈ ਜੇ ਲਾਇ ਰਹਾ ਲਿਵਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ਪਾਠ ਜਿਆਦਾ ਹੈ।

੩.       'ਦਰਗਾਹ' ਬਾਬੇ ਨੂੰ ਹਾਫ਼ਜ਼ਾਬਾਦ ਵਾਲੀ ਪੋਥੀ ਦਾ ਪਾਠ ਹੈ।

੪.       'ਮਹਲਾ ੧' ਹਾ:ਬਾ: ਵਾਲੇ ਨੁਸਖੇ ਵਿਚੋਂ ਹੈ।

42 / 221
Previous
Next