Back ArrowLogo
Info
Profile

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ॥

ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ॥੨॥

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ॥

ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ॥੩॥

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ॥

ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥ (ਪੰਨਾ ੯੯੧)

ਤਬ ਫਿਰਿ ਬਾਬਾ ਚੁਪ ਕਰਿ ਰਹਿਆ॥ ਜਾ ਕਛੁ ਬੋਲੇ ਤਾਂ ਏਹੀ ਵਚਨ ਕਹੈ, ਜੋ 'ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ । ਤਬਿ ਕਾਜੀ ਕਹਿਆ: 'ਖਾਨ ਜੀ! ਇਹ ਭਾਲਾ ਹੈ, ਜੋ ਕਹੰਦਾ ਹੈ- ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ'। ਤਬ ਕਾਜੀ ਕਹਿਆ। 'ਜਾਇ ਕਰਿ ਨਾਨਕ ਫਕੀਰ ਤਾਂਈ" ਲੈ ਆਵਹੁ । ਤਾਂ ਪਿਆਦੇ ਗਏ: ਓਨਿ ਕਹਿਆ, 'ਜੀ ਖਾਨੁ ਬੁਲਾਇਂਦਾ ਹੈ। ਖਾਨੁ ਕਹਂਦਾ ਹੈ, ਅਜ ਬਰਾ ਖੁਦਾਇ ਕੇ ਤਾਂਈ ਦੀਦਾਰ ਦੇਹਿ"। ਮੈਂ ਤੇਰੇ ਦੀਦਾਰ ਨੂੰ ਚਾਹਿਦਾ ਹਾਂ - ਤਬਿ ਗੁਰੂ ਨਾਨਕੁ ਉਠਿ ਚਲਿਆ, ਆਖਿਓਸੁ, ‘ਅਬਿ ਮੇਰੈ ਸਾਹਿਬ ਕਾ ਸੱਦਾ ਆਇਆ ਹੈ, ਮੈਂ ਜਾਵਾਂਗਾ'। ਤਬਿ ਮੁਤਕਾ ਗਲਿ ਵਿਚ ਪਾਇ ਗਇਆ, ਆਇ ਕਰ ਖਾਨ ਜੋਗੁ ਮਿਲਿਆ। ਤਬਿ ਖਾਨਿ ਕਹਿਆ, ਨਾਨਕ! ਦੋਸਤੀ ਖੁਦਾਇ ਕੀ, ਗਲੋਂ ਮੁਤਕਾ" ਲਾਹਿ, ਕਮਰ ਬੰਧੁ, ਤੂ ਭਲਾ ਫਕੀਰ ਹੈਂ!' ਤਬਿ ਗੁਰੂ ਨਾਨਕ ਗਲੋਂ ਮੁਤਕਾ ਲਾਹਿਆ, ਕਮਰ ਬੰਧੀ। ਤਬਿ ਖਾਨਿ ਕਹਿਆ, 'ਨਾਨਕ ਮੇਰੀ ਕਮਖਤੀ ਹੈ, ਜੇ ਤੁਹਿ ਜੇਹਾ ਵਜੀਰੁ ਫਕੀਰੁ ਹੋਵੈ । ਤਬਿ ਖਾਨਿ ਗੁਰੂ ਨਾਨਕ ਕਉ ਆਪਣੇ ਪਾਸਿ ਬਹਾਲਿਆ, ਅਰੁ ਕਹਿਓਸੁ, 'ਰੇ

੧.       ਪਾਠਾਂਤ੍ਰ 'ਨਾਨਕ ਫਕੀਰ ਤਾਂਈਂ ਹਾਫ਼ਜ਼ਾਬਾਦ ਵਾਲੀ ਪੋਥੀ ਦੇ ਉਤਾਰੇ ਵਿਚੋਂ ਹੈ।

੨.       'ਅਜ...ਤੋਂ ਦੇਹਿ' ਤਕ ਦੀ ਥਾਂ:ਹਾ:ਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ ਹੈ:- 'ਅਜ ਬਰਾਹ ਖੁਦਾ ਏਕ ਬਾਰ ਦੀਦਾਰ ਦੇਹ।

੩.       ਪਾਠਾਂਤ- 'ਆਇਕੈ ਹੈ।  ੪. ਮੁੱਤਕਾ-ਸੇਲ੍ਹੀ।

45 / 221
Previous
Next